.

ਇਕ ਸੁਪਨੇ ਦਾ ਜਵਾਬ

ਸੰਪਦਾਕ ਜੀ,

ਸਾਡਾ ਪੰਜਾਬ, ਅਤੇ ਕਵਰ ਅਜੀਤ ਸਿੰਘ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

ਸਿਰੀ ਮਾਨ ਜੀ ਤੁਹਾਡਾ ਫ਼ਰਵਰੀ ਤੇ ਮਾਰਚ ਦੇ ਮਹੀਨੇ ਦਾ ਮਾਸਕ ਪੱਤਰ ਪੜ੍ਹਿਆ, ਜਿਸ ਵਿੱਚ ਭਾਈ ਕਵਰ ਅਜੀਤ ਸਿੰਘ ਦਾ ਸੁਪਨਾ ਪੜ੍ਹਿਆ। ਗੁਰੂ ਸਾਹਿਬ ਜੀ ਨੇ ਸੁਪਨਿਆਂ ਦੀ ਦੁਨੀਆਂ ਵਿਚੋਂ ਜਗਾਇਆ ਹੈ ਪਰ ਇਹ ਆਪੇ ਬਣੇ ਵਿਦਵਾਨ ਸੁਪਨਿਆਂ ਦੀ ਜ਼ਿੰਦਗੀ ਜਿਉਣ ਨੂੰ ਤਰਜੀਹ ਦੇ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਫ਼ਿਲਾਸਫੀ ਤਾਂ ਇਹ ਕਹਿ ਰਹੀ ਹੈ ‘ਜਾਗਹੁ ਜਾਗਹੁ ਸੁਤਿਹੋ ਚਲਿਆ ਵਣਜਾਰਾ’ ਪੰਨਾ 418—ਗੁਰਬਾਣੀ ਨੇ ਤਾਂ ਸੁਪਨੇ ਲੈ ਰਹੀ ਦੁਨੀਆਂ ਨੂੰ ਜਗਾਇਆ ਹੈ ਪਰ ਸਿੱਖ ਧਰਮ ਵਿੱਚ ਅਜੀਬ ਕਿਸਮ ਦੇ ਕਚ ਘਰੜ ਵਿਦਵਾਨ ਸੁਪਨਿਆਂ ਦੀ ਦੁਨੀਆਂ ਪੇਸ਼ ਕਰ ਰਹੇ ਹਨ। ਭਾਈ ਕਵਰ ਅਜੀਤ ਸਿੰਘ ਨੂੰ ਚਾਹੀਦਾ ਤਾਂ ਇਹ ਸੀ ਸੁਪਨਾ ਛੱਡ ਕੇ ਇਸ਼ਨਾਨ ਕਰਕੇ ਤੰਦਰੁਸਤ ਹੋ ਕੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਵਿਚਾਰਦੇ ਬ-ਦਲੀਲ ਨਾਲ ਗੱਲ ਕਰਦੇ ਪਰ ਉਹਨਾਂ ਨੇ ਆਪਣੀ ਬਿਮਾਰ ਮਾਨਸਿਕਤਾ ਵਿਚੋਂ ਸੜਹਾਂਦ ਦੇ ਬੁਲਬਲੇ ਛੱਡੇ ਹਨ, ਉਹ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਮਾਂ ਨੇ ਬਿਨਾਂ ਅੰਗਾਂ ਦੇ ਬੱਚੇ ਨੂੰ ਜਨਮ ਦਿੱਤਾ ਹੋਵੇ। ਇਹਨਾਂ ਪਿਆਰਿਆਂ ਦੀ ਕੱਚੀ ਵਿਦਵਤਾ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਕੋਈ ਆਦਮੀ ਪੁੱਛੇ ਭਾਈ ਜੀ ਇਹ ਜੈਕਟ ਕਿੰਨੇ ਦੀ ਲਿਆਂਦੀ ਏ? ਅੱਗੋਂ ਉੱਤਰ ਮਿਲੇ ਕਿ ਇਹ ਜੈਕਟ ਮੈਂ 200 ਰੁਪਏ ਦੀ ਲਿਆਂਦੀ ਏ ਤੇ ਅੱਗੌਂ ਸੁਆਲ ਕਰਨ ਵਾਲਾ ਫਿਰ ਪੁੱਛੇ ਕਿ ਇਹ ਲਿਆਂਦੀ ਹੋਈ ਜੈਕਟ ਖਾਈ ਦੀ ਕਾਹਦੇ ਨਾਲ ਹੈ। ਇਹਨਾਂ ਨੇ ਆਪਣੇ ਲੇਖ ਵਿੱਚ ਜੈਕਟ ਖਾਈ ਦੀ ਕਾਹਦੇ ਨਾਲ ਭਾਵ ਬਿਨਾ ਕਿਸੇ ਦਲੀਲ ਦੇ ਜੱਬਲ਼ੀਆਂ ਮਾਰੀਆਂ ਹਨ। ਇਹਨਾਂ ਦਾ ਵੱਸ ਨਹੀਂ ਇਹ ਵਿਚਾਰੇ ਸੁਪਨੇ ਜੂ ਲੈ ਰਹੇ ਹਨ।

ਭਾਈ ਕਵਰਅਜੀਤ ਸਿੰਘ ਦਾ ਲੇਖ ਜਿਸ ਦਾ ਸਿਰਲੇਖ ਸੀ ‘ਧੁਰਿ ਕੀ ਬਾਣੀ ਕਾਲੇ ਅਫ਼ਗਾਨੇ ਦੀ ਕਸਵੱਟੀ `ਤੇ’ ਮਨ ਨੂੰ ਆਹਿਸਾਸ ਹੋਇਆ ‘ਸਾਡਾ ਪੰਜਾਬ’ ਦਾ ਪੱਧਰ ਅਜੇਹੇ ਕੱਚ ਘਰੜ ਗਿਆਨ ਤੋਂ ਵਿਹੂਣੇ ਸੁਤਿਆਂ ਲੋਕਾਂ ਲਈ ਹੀ ਰਹਿ ਗਿਆ ਹੋਵੇਗਾ? ਕੀ ‘ਸਾਡਾ ਪੰਜਾਬ’ ਯਥਾਰਥ ਨੂੰ ਛੱਡ ਕੇ ਅੰਧ ਵਿਸ਼ਵਾਸ ਦੇ ਗਪੌੜਿਆਂ ਜੋਗਾ ਹੀ ਰਹਿ ਗਿਆ ਹੈ। ਭਾਈ ਕਵਰ ਅਜੀਤ ਸਿੰਘ ਨੂੰ ਬਚਿਤ੍ਰ ਨਾਟਕ ਤੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭੋਰਾ ਵੀ ਫਰਕ ਮਹਿਸੂਸ ਨਹੀਂ ਹੋਇਆ। ਇਹ ਲੋਕ ਬਚਿਤ੍ਰ ਨਾਟਕ ਨੂੰ ਦਸਮ ਗ੍ਰੰਥ ਦਾ ਨਾਂ ਦੇ ਕੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਵੀ ਕਰ ਰਹੇ ਹਨ ਤੇ ਸਵੇਰੇ ਸ਼ਾਮ ਕਥਾ ਵੀ ਕਰ ਰਹੇ ਹਨ। ਉਸ ਗ੍ਰੰਥ ਦੇ ਕੁੱਝ ਨਮੂਨੇ ਵੀ ਨਾਲ ਭੇਜ ਰਹੇ ਹਾਂ ਤੇ ਆਸ ਵੀ ਕਰਦੇ ਹਾਂ ਕਿ ‘ਸਾਡਾ ਪੰਜਾਬ’ ਨਿਪੱਖਤਾ ਦਾ ਸਬੂਤ ਦੇਂਦਿਆਂ ਹੋਇਆਂ ਆਪਣੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦਿਆਂ ਜ਼ਰੂਰ ਛਾਪ ਦੇਵੇਗਾ। ਇਹਨਾਂ ਕੱਚੇ ਭੁੰਨੇ ਵਿਦਵਾਨਾਂ ਦੇ ਪਿਆਰੇ ਦਸਮ ਗ੍ਰੰਥ ਦੇ ਤ੍ਰਿਆ ਚਰਿਤ੍ਰ ਦੇ ਕਾਮੁਕ ਬਿਰਤੀ ਵਾਲੇ ਕੁੱਝ ਨਮੂਨੇ ਵੀ ਨਾਲ ਨੱਥੀ ਹਨ ਕ੍ਰਿਪਾ ਕਰਕੇ ਅਰਥਾਂ ਸਮੇਤ ਛਾਪ ਦੇਣੇ ਤਾਂ ਕਿ ਆਮ ਲੋਕਾਈ ਨੂੰ ਵੀ ਪਤਾ ਲੱਗ ਜਾਏ ਕਿ ਦਸਮ ਗ੍ਰੰਥ ਦੀ ਅਸਲੀਅਤ ਕੀ ਹੈ ਤੇ ਇਹਨਾਂ ਆਪੇ ਬਣੇ ਵਿਦਵਾਨਾਂ ਦੀ ਅੰਦਰਲੀ ਮਾਨਸਿਕਤਾ ਵਿੱਚ ਕੀ ਹੈ।

ਭਾਈ ਕਵਰ ਅਜੀਤ ਸਿੰਘ ਨੇ ਲਿਖਿਆ ਹੈ ‘ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ’ ਭਾਈ ਜੀ ਇਹ ਤਾਂ ਕੁਦਰਤ ਦਾ ਅਟੱਲ ਨਿਯਮ ਹੈ, ਇਸ ਵਿੱਚ ਅਸ਼ਲੀਲਤਾ ਵਾਲਾ ਬਚਨ ਕਿਹੜਾ ਹੈ? ਮੇਰੇ ਸਾਹਿਬ ਨੇ ਸੱਚ ਨੂੰ ਬਿਆਨ ਕੀਤਾ ਹੈ, ਕੁਦਰਤ ਦੀ ਨਿਯਮਾਵਲੀ ਨੂੰ ਬਿਆਨ ਕੀਤਾ ਹੈ। ‘ਸਉਣ ਦੇ ਅੰਨ੍ਹੇ ਨੂੰ ਸਾਰਾ ਹਰਿਆ ਹੀ ਨਜ਼ਰ ਆਉਂਦਾ ਹੈ’ ਦੇ ਮੁਹਾਵਰੇ ਅਨੁਸਾਰ ਬਚਿੱਤ੍ਰ ਨਾਟਕ ਦੇ ਤ੍ਰਿਆ ਚਰਿਤ੍ਰ ਪੜ੍ਹਦਿਆਂ ਪੜ੍ਹਦਿਆਂ ਤੁਹਾਡੀ ਬਿਰਤੀ ਨੂੰ ਸਭ ਕੁੱਝ ਕਾਮੁਕ ਰੁਚੀਆਂ ਨਾਲ ਭਰਿਆ ਹੋਇਆ ਹੀ ਨਜ਼ਰ ਆਉਂਦਾ ਹੈ। ਸੁੱਤੇ ਹੋਏ ਮਨੁੱਖਾਂ ਨੂੰ ਸੱਚ ਨਜ਼ਰ ਨਹੀਂ ਆਉਂਦਾ ਏਸੇ ਲਈ ਬਿਨਾਂ ਸਿਰ ਪੈਰ ਦੇ ਬੇ-ਥਵੀਆਂ ਮਾਰ ਕੇ ਕੌਮ ਨੂੰ ਅੰਨ੍ਹੇ ਖੂਹ ਖਾਤੇ ਸੁੱਟਣ ਦੀ ਤੁਸਾਂ ਖਸਮ ਖਾ ਰੱਖੀ ਹੈ। ਕਿਉਂ ਸਮਾਂ ਬਰਬਾਦ ਕਰ ਰਹੇ ਹੋ ਪੰਥ ਦਾ। ਸਰਦਾਰ ਕਾਲਾ ਅਫ਼ਗਾਨਾ ਜੀ ਨੇ 1946 ਵਿੱਚ ਬੀ. ਏ. ਪਾਸ ਕੀਤੀ ਸੀ ਜਦ ਪੰਜਾਬ ਵਿੱਚ ਕੋਈ ਟਾਂਵਾਂ ਟਾਂਵਾਂ ਪੜ੍ਹਿਆ ਲਿਖਿਆਂ ਹੀ ਮਿਲਦਾ ਸੀ। ਉਹ ਗੁਰਬਾਣੀ ਦੀ ਵਿਆਕਰਣ ਨੂੰ ਸਮਝਣ ਦੀ ਸੋਝੀ ਰੱਖਦੇ ਹਨ। ਉਹਨਾਂ ਨੇ ਹਰ ਗੱਲ ਗੁਰਬਾਣੀ ਦੀ ਕਸਵੱਟੀ `ਤੇ ਪੰਜ ਪ੍ਰਮਾਣ ਦੇ ਕੇ ਲਿਖੀ ਹੈ ਪਰ ਤੁਸੀਂ ਪਰਮਾਣ ਕੋਈ ਵੀ ਨਹੀਂ ਦੇ ਕੇ ਬਿਨਾਂ ਵਜਾ ਸ਼ੋਰ ਕਰੀ ਜਾ ਰਹੇ ਹੋ। ਸਰਾਦਰ ਜੋਗਿੰਦਰ ਸਿੰਘ ਜੀ ਸਪੋਕਸਮੈਨ ਵਾਲੇ ਹਾਈ ਕੋਰਟ ਦੇ ਊਘੇ ਕਨੂਨ ਸ਼ਾਸਤਰੀ ਹਨ। ਪ੍ਰੋ. ਇੰਦਰ ਸਿੰਘ ਜੀ ਘੱਗਾ ਕੌਮ ਦੇ ਪਰਵਾਨਤ ਸਿਧਾਂਤਿਕ ਪੰਥਕ ਉੱਚਕੋਟੀ ਦੇ ਵਿਦਵਾਨ ਹਨ। ਸਰਦਾਰ ਸੁਖਵਿੰਦਰ ਸਿੰਘ ਜੀ ਸਭਰਾਂ ਉਹ ਜਾਗੇ ਹੋਏ ਸਿੱਖ ਹਨ ਜਿੰਨਾਂ ਨੇ ਅਖੌਤੀ ਸਾਧ ਲਾਣੇ ਦੇ ਬਖੀਏ ਉਦੇੜ ਕੇ ਰੱਖ ਦਿੱਤੇ ਹਨ ਤੇ ਪਾਖੰਡੀ ਸੰਤਾਂ ਦੀ ਮੀਣੀਆਂ ਚਾਲਾਂ ਤੋਂ ਕੌਮ ਨੂੰ ਸਮੇਂ ਸਿਰ ਜਗਾਇਆ ਹੈ। ਇਹਨਾਂ ਵਿਦਵਾਨਾਂ ਦਾ ਸਦਕਾ ਅੱਜ ਕੌਮ ਵਿੱਚ ਇੱਕ ਨਵੀਂ ਜਾਗਰਤੀ ਆਈ ਹੈ। ਇਹਨਾਂ ਵੀਰਾਂ ਨੇ ਸੰਤਵਾਦ, ਡੇਰਾਵਾਦ, ਟਕਸਾਲਵਾਦ ਤੇ ਨਾਮ ਧਰੀਕ ਸਾਧੜਿਆਂ ਤੋਂ ਕੌਮ ਨੂੰ ਮੁਕਤ ਕਰਾਉਣ ਦਾ ਹੋਕਾ ਦਿੱਤਾ ਹੈ। ਇਹਨਾਂ ਮਹਾਨ ਵਿਦਵਾਨਾਂ ਦੀ ਉਹ ਸੋਚ ਹੈ ਜਿਹੜੀ 1873 ਈਸਵੀ ਨੂੰ ਸਿੰਘ ਸਭਾ ਲਹਿਰ ਦੇ ਅਗੂਆਂ ਪ੍ਰੋ. ਗੁਰਮੁਖ ਸਿੰਘ ਜੀ ਸਿਰੀ ਮਾਨ ਗਿਆਨੀ ਦਿੱਤ ਸਿੰਘ ਜੀ ਦੀ ਸੀ ਜਿਹਨਾਂ ਨੂੰ ਤੁਹਾਡੇ ਵਰਗੇ ਪਿੱਛਲੱਗ ਅਖੌਤੀ ਵਿਦਵਾਨਾਂ ਨੇ ਪੰਥ ਵਿਚੋਂ ਛੇਕਣ ਵਰਗੇ ਕੋਝੇ ਕਰਨਾਮੇ ਕੀਤੇ ਸਨ। ਅੱਜ ਦੇ ਇਹਨਾਂ ਮਹਾਨ ਵਿਦਵਾਨਾਂ ਦੀ ਸੋਚ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੀ ਹੈ ਤਾਂ ਕੇ ਅਖੌਤੀ ਮਹੰਤ ਲਾਣੇ ਤੋਂ ਨਿਰਮਲ ਪੰਥ ਨੂੰ ਬਚਾਇਆ ਜਾ ਸਕੇ।

ਚੜ੍ਹਦੇ ਸੂਰਜ ਦਾ ਤੇਜ਼ ਪਰਤਾਪ ਹੁਣ ਤੁਹਾਥੋਂ ਝੱਲਿਆ ਨਹੀਂ ਜਾਂਦਾ। ਭਾਈ ਕਵਰ ਅਜੀਤ ਸਿੰਘ ਤੇਰਾ ਇੱਕ ਵੱਡਾ ਵਡੇਰਾ ਬਾਬਾ ਠਾਕੁਰ ਸਿੰਘ ਦਸਮ ਗ੍ਰੰਥ ਦਾ ਹਾਮੀ ਇੱਕੀ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੌਮ ਨਾਲ ਧਰੋਅ ਕਮਾਉਂਦਿਆਂ ਝੂਠ ਨੂੰ ਵੀ ਸ਼ਰਮਸ਼ਾਰ ਕਰਦਿਆਂ ਇਹ ਕਹਿੰਦੇ ਰਹੇ ਕਿ ਉਹਨਾਂ ਦੇ ਮੂੰਹ ਵਿੱਚ ਕੀੜੇ ਪੈਣਗੇ ਜੋ ਇਹ ਕਹਿੰਦੇ ਹਨ ਕਿ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਹਨ। ਸਰਾਦਾਰ ਕਾਲਾ ਅਫ਼ਗਾਨਾ ਨੇ ਟਕਸਾਲ ਦੇ ਬਾਬੇ ਠਾਕਰ ਸਿੰਘ ਨੂੰ ਤੇ ਭਾਈ ਮੋਹਣ ਸਿੰਘ ਨੂੰ ਕਈ ਚਿੱਠੀਆਂ ਪਾਈਆਂ ਹਨ ਉਹਨਾਂ ਪਿਉ ਦੇ ਪੁਤਾਂ ਨੇ ਅੱਜ ਤੀਕ ਇੱਕ ਦਾ ਵੀ ਜੁਆਬ ਨਹੀਂ ਦਿੱਤਾ। ਸੰਸਾਰ ਪ੍ਰਸਿੱਧ ਪੱਤਰਕਾਰ ਸਰਦਾਰ ਦਿਲਬੀਰ ਸਿੰਘ ਜੀ ਨੇ ‘ਨੇੜਿਓ ਡਿਠੇ ਸੰਤ ਭਿਡਰਾਂਵਾਲੇ’ ਦੀ ਪੁਸਤਕ ਦੀ ਭੂਮਿਕਾ ਵਿੱਚ ਭਾਈ ਹਰਨਾਮ ਸਿੰਘ ਧੁੰਮੇ ਨੂੰ ਕੈਟ ਲਿਖਿਆ ਹੈ। ਕਿਉਂਕਿ ਇਹਨਾਂ ਨੇ ਕੌਮ ਨਾਲ ਧਰੋਅ ਕਮਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਦਸਮ ਗ੍ਰੰਥ ਦਾ ਪਰਕਾਸ਼ ਕਰਾ ਕੇ ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕਾ ਪੈਦਾ ਕੀਤਾ ਹੈ। ਉਸ ਅਖੌਤੀ ਦਸਮ ਗ੍ਰੰਥ ਵਿੱਚ ਰੋਮਾਂ ਦੀ ਬੇਅਦਬੀ, ਭੰਗ ਪੀਣੀ, ਅਫ਼ੀਮ ਖਾਣੀ ਕਾਮ ਕਰੀੜਾ ਕਰਨਾ ਆਦਿਕ ਗੱਲਾਂ ਨਾਲ ਤ੍ਰਿਆ ਚਰਿਤ੍ਰ ਵਿੱਚ ਭਰਿਆ ਪਿਆ ਹੈ। ਇਸ ਅਸ਼ਲੀਲ ਘਟੀਆ ਦਰਜੇ ਦੀ ਰਚਨਾ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲਦੇ ਹੋ ਜੋ ਕੁਦਰਤ ਦਾ ਅਟਲ ਨਿਯਮ ਹੈ ‘ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ’ ਇਸ ਅਟੱਲ ਨਿਯਮ ਵਿੱਚ ਕੀ ਅਸ਼ਲੀਲਤਾ ਹੈ। ਤੁਹਾਡੇ ਸਤਿਕਾਰ ਯੋਗ ਕਾਮ ਬਿਰਤੀ ਨਾਲ ਲਿਬੜੇ ਹੋਏ ਗ੍ਰੰਥ ਦੇ ਕੁੱਝ ਨਮੂਨੇ ਵੀ ਨਾਲ ਭੇਜੇ ਜਾ ਰਹੇ ਹਨ। ਘਰ ਦੇ ਸਾਰੇ ਪਰਵਾਰ ਧੀਆਂ, ਭੈਣਾਂ, ਮਾਸੀਆਂ, ਭੂਆਂ, ਤਾਇਆਂ ਚਾਚਿਆਂ ਦੇ ਸਾਹਮਣੇ ਕਰੋ ਕਾਂ ਜ਼ਰਾ ਅਰਥ ਤਾਂ ਕਿ ਤੁਹਾਨੂੰ ਵੀ ਪਤਾ ਗੱਲ ਜਾਏ ਇਹ ਕਿੰਨਾ ਮਹਾਨ ਗ੍ਰੰਥ ਹੈ। ਸੰਪਾਦਕ ਜੀ ਕ੍ਰਿਪਾ ਕਰਕੇ ਇਹ ਚਿੱਠੀ ਤੇ ਤ੍ਰਿਆ ਚਰਿਤ੍ਰਾਂ ਵਾਲੀ ਚਿੱਠੀ ਛਾਪ ਦਿਓ। ਸਾਨੂੰ ਇਹ ਪਤਾ ਹੈ ਕਿ ‘ਸਾਡਾ ਪੰਜਾਬ’ ਇੱਕ ਮਹਾਨ ਮੈਗਜ਼ੀਨ ਹੈ ਜੋ ਪੀਲੀ ਪੱਤਰਕਾਰੀ ਤੋਂ ਬਚਿਆ ਹੋਇਆਂ ਹੈ। ਇਸ ਭੈੜੀ ਭੜਾਸ ਮਾਰਦੇ ਲੱਚਰ ਸਾਹਿਤ ਨੂੰ ਜੋ ਟਕਸਾਲੀ ਤੇ ਨਿਹੰਗ ਸਿੰਘ ਰੁਮਾਲੇ ਦੇ ਕੇ ਚੁੱਕੀ ਫਿਰਦੇ ਹਨ। ਸ਼ਾਇਦ ਇਹਨਾਂ ਦੇ ਮਨ ਪਰਚਾਵੇ ਦਾ ਇੱਕ ਸਾਧਨ ਹੋਵੇ।

ਭਾਈ ਕਵਰ ਅਜੀਤ ਸਿੰਘ ਨੱਕ ਵਿਚੋਂ ਈਰਖਾ ਦੇ ਚੂਹੇ ਡੇਗਣ ਨਾਲ ਕੁੱਝ ਨਹੀਂ ਬਣਨਾ, ਨਾ ਹੀ ਚੂਹੇ ਦੀ ਪੂਛਲ ਨੂੰ ਹਲਦੀ ਲੱਗਿਆਂ ਵਿਦਵਾਨ ਬਣਿਆ ਜਾ ਸਕਦਾ ਹੈ ਤੇ ਨਾ ਸੁਪਨਿਆਂ ਦੀਆਂ ਗੱਲਾਂ ਕਦੇ ਸਾਹਿਤ ਬਣੀਆਂ ਹਨ। ਜੇ ਵਾਕਿਆ ਹੀ ਤੁਹਾਡੀ ਸੁਹਿਰਦਤਾ ਹੈ ਤਾਂ ਪ੍ਰੋ. ਇੰਦਰ ਸਿੰਘ ਜੀ ਘੱਗਾ ਨੇ ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲੇ ਦੀ ਕਿਤਾਬ ਵਿਚੋਂ ਦੋ ਸੌ ਸੁਆਲ ਕੌਮ ਦੇ ਸਾਹਮਣੇ ਰੱਖਿਆ ਹੈ ਜੋ ਗੁਰਬਾਣੀ ਦੀ ਕਸਵੱਟੀ `ਤੇ ਪੂਰੇ ਨਹੀਂ ਉੱਤਰਦੇ। ਪੁਰਾਣੀਆਂ ਰਜ਼ਾਈਆਂ ਵਿੱਚ ਹੀ ਉਂਘਲ਼ਾਈ ਜਾਣਾ ਤੁਹਾਨੂੰ ਪਸੰਦ ਹੈ ਉੱਲੂ ਨੂੰ ਕਦੇ ਵੀ ਚਾਨਣਾ ਪਸੰਦ ਨਹੀਂ ਹੈ ਇੰਝ ਲੱਗਦਾ ਹੈ ਕਿ ਤੁਸੀਂ ਉੱਲੂ ਦੀ ਜੂਨ ਵਿੱਚ ਵਿਚਰ ਰਹੇ ਹੋ ਤਾਹੀਂ ਤਾਂ ਤੁਹਾਨੂੰ ਲੱਲੇ ਭੱਬੇ ਮਮੇ ਦਿੱਸਦੇ ਹਨ ਇਹ ਤੁਹਾਡੀ ਬਿਮਾਰ ਮਾਨਸਿਕਤਾ ਤੇ ਹਉਮੇ ਦੀ ਤਿੱਖੀ ਨੋਕ `ਤੇ ਬੈਠਿਆਂ ਦੀ ਨਿਸ਼ਾਨੀ ਹੈ। ਇਹਨਾਂ ਕੌਮ ਦੇ ਮਹਾਨ ਵਿਦਵਾਨਾਂ ਨੂੰ ਤੁਹਾਡੇ ਵਰਗੇ ਰੋਟੀ ਦੀ ਖ਼ਾਤਰ ਪੂਛਲ ਹਿਲਾਉਣ ਵਾਲਿਆਂ ਪਾਸੋਂ ਗੁਰਮਤਿ ਦਾ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਹੈ। ਸਾਡੇ ਮਨ ਦੀ ਭਾਵਨਾ ਹੈ ਘੱਗਾ ਜੀ ਨੂੰ ਜਲਦੀ ਤੋਂ ਜਲਦੀ ਡਬਈ ਦੀਆਂ ਸੰਗਤਾਂ ਦੇ ਦਰਸ਼ਨ ਕਰਾਏ ਜਾਣ ਐਸੇ ਪੰਥ ਦਰਦੀ ਦੇ। ਘੱਗਾ ਜੀ ਨੇ ਕੱਚ ਘਰੜ ਗਿਆਨ ਦੇ ਝੂਠ ਨੂੰ ਪ੍ਰਗਟ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਗਏ ਸਨ ਕੀ ਓਦੋਂ ਟਕਸਾਲੀਏ, ਨਾਨਕਸਰੀਏ ਲੰਗਰ ਪਕਾ ਕੇ ਅੱਗੇ ਬੈਠੇ ਸਨ ਜਾਂ ਭਾਈ ਰਣਧੀਰ ਸਿੰਘ ਦੇ ਜੱਥੇਵਾਲੇ ਆਪਣੀ ਮੱਝ ਦਾ ਦੁੱਧ ਲੈ ਕੇ ਅੱਗੇ ਬੈਠੇ ਸਨ। ਘੱਗਾ ਜੀ ਨੇ ਏਹੀ ਪੁਛਿਆ ਹੈ ਪਰ ਤੁਸੀਂ ਲੱਲਾ ਭੱਭਾ ਮਮਾ ਲ਼ਿਖ਼ ਧਰਿਆ। ਇਹ ਚਿੱਟੇ ਦਿਨ ਦੀ ਧੁੱਪ ਵਾਂਗ ਸੱਚ ਹੈ ਕੇ ਜਦੋਂ ਆਦਮੀ ਪਾਸ ਦਲੀਲ਼ਾਂ ਨਾ ਹੋਣ ਓਦੋਂ ਪੁੱਠੇ ਨਾਂਵਾਂ ਨਾਲ ਸੰਬੋਧਨ ਕਰਕੇ ਆਪਣੇ ਮਨ ਦੀ ਬਿਮਾਰ ਮਾਨਸਿਕਤਾ ਵਿਚੋਂ ਸੜਹਾਂਦ ਮਾਰਦੀ ਕੌੜੀ ਰੂਹ ਨਾਲ ਪ੍ਰਗਟਾਵਾ ਕਰਦਾ ਹੈ। ਗੁਰੂ ਸਾਹਿਬ ਜੀ ਹਰ ਕਿਰਤੀ ਨੂੰ ਸਲਾਹਿਆ ਹੈ ਪਰ ਤੁਸਾਂ ਕਿਰਤ ਕਰਨ ਵਾਲਿਆਂ ਨੂੰ ਕੋਸਿਆ ਹੈ, ਕਿਰਤ ਦਾ ਮਿਹਣਾ ਮਾਰਿਆ ਹੈ ਕਿ ਘੱਗਾ ਜੀ ਇੱਕ ਡਰਾਇਵਰ ਰਹੇ ਹਨ। ਸਦਕੇ ਜਾਈਏ ਤੁਹਾਡੀ ਕਮੀਨੀ ਸੋਚ ਤੇ ਅਕਲ ਦੇ ਅੰਨ੍ਹਿਆਂ ਦੇ। ਭਲਿਆ ਅਸੀਂ ਅੱਧਿਓਂ ਬਹੁਤੇ ਪੰਜਾਬੀ ਸਿੰਘ ਅਰਬ ਦੇ ਮੁਲਕਾਂ ਵਿੱਚ ਡਰਾਇਵਰੀ ਦਾ ਧੰਧਾ ਕਰਦੇ ਹਾਂ। ਇਹਨਾਂ ਮੁਲਕਾਂ ਵਿੱਚ ਸਭ ਤੋਂ ਵਧੀਆ ਧੰਧਾ ਡਰਾਇਵਰੀ ਦਾ ਗਿਣਿਆ ਗਿਆਂ ਹੈ। ਨੱਕ ਵਿਚੋਂ ਨਫਰਤ ਦੇ ਠੁਹੇਂ ਕੇਰਨ ਵਾਲਿਆ ਵਿਦਵਾਨ ਸੱਜਣਾ ਮੈ ਖ਼ੁਦ ਗਿਆਨੀ ਬੀ. ਏ. ਤੇ ਮਿਸ਼ਨਰੀ ਕਾਲਜ ਦਾ ਪੜ੍ਹਿਆ ਹੋਇਆ ਵਿਦਿਆਰਥੀ ਹਾਂ, ਤੇ ਮੈਂ ਟਕਸਾਲੀ ਵੀ ਰਿਹਾ ਹਾਂ। ਹੁਣ ਮੈਂ ਆਪਣਾ ਪਰਵਾਰ ਪਾਲਣ ਲਈ 45 ਫੁੱਟਾ ਟਰੱਕ ਚਲਾਉਂਦਾ ਹਾਂ। ਤੇਰੇ ਨਾਲੋਂ ਵਧੀਆ ਗੁਰਬਾਣੀ ਦੀ ਸੋਝੀ ਰੱਖਦਾ ਹਾਂ। ਕੀ ਡਰਾਇਵਰ ਹੋਣਾ ਮਿਹਣਾ ਹੈ, ਧ੍ਰਿਕਾਰ ਹੈ ਤੁਹਡੀ ਬ੍ਰਾਹਮਣੀ ਸੋਚ ਦੇ। ਇਹਨਾਂ ਅਰਬ ਦੇ ਮੁਲਕਾਂ ਵਿੱਚ ਡਰਾਇਵਰ ਬਣਨ ਲਈ ਦੋ ਲੱਖ ਰੁਪਇਆ ਖਰਚਾ ਆਉਂਦਾ ਹੈ ਤੇ ਉਹ ਵੀ ਸਕੂਲ ਦੀਆਂ ਕਲਾਸਾਂ ਲਗਾ ਲਗਾ ਕੇ ਤਾਲੀਮ ਆਉਂਦੀ ਹੈ। ਭਾਈ ਹਰਵੰਤ ਸਿੰਘ ਜੀ 1973 ਗਿਆਨੀ ਤੇ ਬੀ. ਏ. ਪਾਸ ਹਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤਕਰੀਬਨ ਸਾਰਾ ਹੀ ਜ਼ਬਾਨੀ ਕੰਠ ਹੈ ਕੋਈ ਤੁਕ ਪੁੱਛੋ ਸਾਰਾ ਪੰਨਾ ਹੀ ਪੜ੍ਹ ਦੇਂਦੇ ਹਨ। ਭਾਈ ਸੁਖਵੰਤ ਸਿੰਘ ਬੀ ਐਸ ਐਫ ਵਿੱਚ ਠਾਣੇਦਾਰ ਸਨ ਤੇ ਡਰਾਵਿਰੀ ਦੇ ਧੰਧੇ ਨਾਲ ਸੰਬੰਧਤ ਸਨ। ਸਾਰੇ ਡਰਾਇਵਰ ਵੀਰ 10 ਤੋਂ 14 ਘੰਟੇ 47 ਡਿਗਰੀ ਤਾਪਮਾਨ ਵਿੱਚ ਰਹਿ ਕੇ ਆਪਣੀ ਕਿਰਤ ਕਰਦੇ ਹਨ। ਦੁਨੀਆਂ ਅਸਮਾਨ ਦੇ ਵਿੱਚ ਕੋਠੀਆਂ ਬਣਾਉਣ ਦੀ ਸੋਚ ਰਹੀ ਹੈ ਪਰ ਤੁਸੀਂ ਸਵਾਹ ਨਾਲ ਹੱਥ ਧੋਣ `ਤੇ ਹੀ ਜ਼ੋਰ ਦਈ ਜਾ ਰਹੇ ਹੋ ਕਿਉਂਕਿ ਤੁਸੀਂ ਟਕਸਾਲੀ ਜੂ ਹੋਏ। ਸਾਡੇ ਡਰਾਇਵਰ ਵੀਰਾਂ ਦਾ ਕਿਰਦਾਰ ਇਤਨਾ ਉੱਚਾ ਤੇ ਸੁੱਚਾ ਹੈ ਕਿ ਜਦੋਂ ਅਸੀਂ ਅਰਬ ਮੁਲਕਾਂ ਦੇ ਕਿਸੇ ਵੀ ਬਾਰਡਰ `ਤੇ ਜਾਂਦੇ ਹਾਂ ਤਾਂ ਸਾਨੂੰ ਪੁਲਿਸ ਵਾਲੇ ਬਹੁਤ ਘੱਟ ਚੈੱਕ ਕਰਦੇ ਹਨ, ਕਹਿੰਦੇ ਹਨ ਇਹ ਸਰਦਾਰ ਲੋਕ ਗੁਰੂ `ਤੇ ਭਰੋਸਾ ਰੱਖਣ ਵਾਲੇ ਕਦੇ ਵੀ ਝੂਠ ਨਹੀਂ ਬੋਲਦੇ। ਉਹਨਾਂ ਵਿਚਾਰਿਆਂ ਨੂੰ ਇਹ ਤੇ ਪਤਾ ਨਹੀਂ ਕਿ ਇਹਨਾਂ ਦੇ ਆਗੂ ਠਾਕਰ ਸਿੰਘ ਵਰਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਲੋ ਕੇ ਪਿੱਛਲੇ ਇੱਕੀ ਸਾਲਾਂ ਤੋਂ ਝੂਠ ਬੋਲਦੇ ਰਹੇ ਬਾਬਾ ਜਰਨੈਲ ਸਿੰਘ ਜੀ ਜ਼ਿਉਂਦੇ ਹਨ। ਕਨੇਡਾ, ਅਮਰੀਕਾ ਤੇ ਯੂਰਪ ਵਿੱਚ ਬਹੁਤ ਪਰਵਾਰਾਂ ਦਾ ਧੰਧਾ ਡਰਾਇਵਰੀ ਨਾਲ ਸੰਬੰਧ ਰੱਖਦਾ ਹੈ। ਇਕੱਲੇ ਨਿਊਯਾਰਕ ਵਿੱਚ ਹੀ 1100 ਤੋਂ ਲੈ ਕੇ 1300 ਸੌ ਦੇ ਦਰਮਿਆਨ ਟੈਕਸੀ ਡਰਾਇਵਰ ਹਨ। ਘੱਗਾ ਜੀ ਜੇ ਡਰਾਇਵਰ ਸਨ ਤਾਂ ਇਸ ਵਿੱਚ ਗੁਨਾਹ ਕੀ ਹੈ ਪਾਪ ਕਹੈ? ਜੇ ਸਰਦਾਰ ਗੁਰਬਖਸ਼ ਸਿੰਘ ਥਾਣੇਦਾਰ ਸਨ ਤਾਂ ਇਸ ਮਿਹਣੇ ਮਾਰਨ ਵਾਲੀ ਕਿਹੜੀ ਗੱਲ ਹੈ। ਪਹਿਲਾਂ ਤਾਂ ਕੋਈ ਨੌਜਵਾਨ ਅੰਮ੍ਰਿਤ ਛੱਕਦਾ ਨਹੀਂ, ਜੇ ਕੋਈ ਛੱਕ ਲਏ ਤਾਂ ਤੁਹਾਡੀ ਘਟੀਆ ਸੋਚ ਏਹੀ ਕਹੀ ਜਾਏਗੀ ਲੈ ਖਾਂ ਦੱਸ ਕਲ ਤੇ ਇਹ ਹੁੰਦਾ ਸੀ। ਜਦ ਕਿ ਗੁਰਬਾਣੀ ਦਾ ਪਰਮਾਣ ਹੈ ਸਤਿਗੁਰ ਕੈ ਜਨਮੇ ਗਵਨ ਮਿਟਾਇਆ।

‘ਪ੍ਰਥਮਜਾਰ ਜਬ ਧੱਕਾ ਲਗਾਇਓ’। ਤਬ ਗਨੀ ਲੈ ਢੋਲ ਬਜਾਇਓ। ਜਬ ਤਿਹ ਲਿੰਗ ਭਗ ਤੇ ਕਾਢਾ’ ਕੀ ਅਜੇਹੀ ਰਚਨਾ ਕਲਗੀਧਰ ਦੀ ਹੋ ਸਕਦੀ ਹੈ। ਬੁੱਲਕ ਵਿੱਚ ਮੂੰਹ ਪਾਉ। ਅਜੇਹੀਆਂ ਘਟੀਆ ਕਿਸਮ ਦੀਆਂ ਰਚਨਾਵਾਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਹੀਂ ਹੋ ਸਕਦੀਆਂ। ‘ਜਿਉ ਜੋਰੂ ਸਿਰਨਾਵਣੀ’ ਭਾਈ ਅਸ਼ਲੀਲ ਨਹੀਂ ਸਗੋਂ ਕੁਦਰਤ ਦੀ ਨਿਯਮਾਵਲੀ ਨੂੰ ਬਿਆਨ ਕੀਤਾ ਹੈ। ਅਜੇਹੇ ਭੈੜੇ ਸੁਪਨੇ ਤੁਹਾਨੂੰ ਹੀ ਆਉਂਦੇ ਹਨ ਜਾਂ ਸਾਧ ਲਾਣੇ ਤੇ ਟਕਸਾਲ ਨੂੰ ਆਉਂਦੇ ਹਨ। ਭਲਿਆ ਇੱਕ ਗੱਲ ਦਾ ਖ਼ਿਆਲ ਰੱਖੀ ਜਦੋਂ ਸੁੱਤਿਆਂ ਡਰਇਵਰੀ ਕੀਤੀ ਜਾਏ ਤਾਂ ਦੁਰਘਟਨਾ ਅਵੱਸ਼ ਹੁੰਦੀ ਹੈ। ਸਾਰੀ ਗੁਰਬਾਣੀ ਵਿਚਾਰ ਕੇ ਦੇਖ ਲੈ ਗੁਰਬਾਣੀ ਗਿਆਨ ਨੇ ਜਗਾਇਆ ਹੈ ਪਰ ਤੁਸੀਂ ਹੀ ਇੱਕ ਐਸੇ ਮਨੁੱਖ ਹੋ ਜੋ ਸੁਤਿਆਂ ਸੁਪਨੇ ਲਈ ਜਾ ਰਹੇ ਹੋ। ਇੰਜ ਕਰ ਕਿਸੇ ਸਾਧ ਦੇ ਡੇਰੇ ਚਲਿਆ ਜਾ ਤੇ ਛੇ ਮਹੀਨੇ ਭਾਡੇ ਮਾਂਜੀ ਤੇਰਾ ਦੁੱਖ ਦੂਰ ਹੋ ਜਾੲਗਾ। ਤੈਨੂੰ ਸੁੱਤੇ ਪਏ ਨੂੰ ਸੁਪਨੇ ਆਉਂਦੇ ਹਨ ਕਿਸੇ ਮਾਨਸਿਕ ਡਾਕਟਰ ਪਾਸੋਂ ਆਪਣਾ ਇਲਾਜ ਕਰਾ ਕਿਤੇ ਰੋਗ ਜ਼ਿਆਦਾ ਨਾ ਵੱਧ ਜਾਏ। ਸਰਦਾਰ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ 1953 ਵਿੱਚ ਥਾਣੇਦਾਰ ਲੱਗੇ ਸਨ, ਤੁਹਾਡਾ ਹੋ ਸਕਦਾ ਜਨਮ ਵੀ ਨਾ ਹੋਇਆ ਹੋਵੇ। ਉਹ ਕੌਮ ਦਾ ਇੱਕ ਸੱਚਾ ਸੁੱਚਾ ਹੀਰਾ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਤੋਂ ਕੌਮ ਨੂੰ ਜਾਣੂ ਕਰਾਇਆ। ਪ੍ਰੋ, ਇੰਦਰ ਸਿੰਘ ਘੱਗਾ ਪੰਥ ਪਰਵਾਨਤ ਵਿਦਵਾਨ ਹਨ ਜਿਹਨਾਂ ਨੇ ਟਕਸਾਲ ਦੀਆਂ ਬ੍ਰਹਾਮਣੀ ਮਤ ਵਾਲੀਆਂ ਪੁਸਤਕਾਂ ਵਿਚੋਂ ਕੂੜ ਸਮੱਗਰੀ ਦੇ ਭੰਡਾਰ ਸੰਗਤਾਂ ਦੇ ਸਾਹਮਣੇ ਰੱਖੇ ਹਨ। ਸਰਦਾਰ ਸੁਖਵਿੰਦਰ ਸਿੰਘ ਜੀ ਸਭਰਾਂ ਜਿਹਨਾਂ ਨੇ ਜਾਨ ਤਲ਼ੀ `ਤੇ ਰੱਖ ਕੇ ਕੁਤੀਆਂ ਵਾਲੇ ਸਾਧ, ਮੁੰਡੀਆ ਵਾਲੇ ਸਾਧ, ਕੰਨ ਖਜੂਰੇ ਵਾਲੇ ਨਾਨਕ ਸਰੀਏ ਇਤਿਆਦਿਕ ਸਾਧਾਂ ਦੀ ਅਸਲੀਅਤ ਨੂੰ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਕੌਮ ਇਹਨਾਂ ਯੋਧਿਆਂ ਦੀ ਰਿਣੀ ਹੈ।

ਅਸੀਂ ਹਾਂ ਪੰਥ ਦਰਦੀ,

ਖਾਲਸਾ ਪੰਚਾਇਤ ਡਬਈ ਵਾਲੇ,

ਰਘਬੀਰ ਸਿੰਘ, ਪ੍ਰਭਜੀਤ ਸਿੰਘ ਧਵਨ ਜੀ ਐਮ, ਹਰਵੰਤ ਸਿੰਘ, ਸੁਖਵੰਤ ਸਿੰਘ, ਪਰਮਜੀਤ ਸਿੰਘ, ਮਨਮੁਣ ਸਿੰਘ ਇੰਜੀਨੀਅਰ, ਜਸਬੀਰ ਸਿੰਘ, ਪ੍ਰਗਟ ਸਿੰਘ, ਭਾਊ ਢਿੱਲੋਂ, ਬਲਜੀਤ ਸਿੰਘ, ਦੀਦਾਰ ਸਿੰਘ, ਪਿਆਰਾ ਸਿੰਘ, ਲੱਧਾ ਮੁੰਡਾ, ਜਸਵੰਤ ਸਿੰਘ ਭਿੰਡਰ, ਬੂਟਾ ਸਿੰਘ, ਗੋਪਾਲ ਸਿੰਘ, ਸੰਤੋਖ ਸਿੰਘ, ਤ੍ਰਿਲੋਕ ਸਿੰਘ, ਮਹਿੰਦਰ ਸਿੰਘ, ਬਾਬੂ ਨਰੇਸ਼ ਕੁਮਾਰ, ਸਤਿਨਾਮ ਸਿੰਘ ਅਤੇ ਹੋਰ ਸਾਰੇ ਡਰਾਇਵਰ।

ਸੰਪਰਕ ਕਰਨ ਲਈ –97150-6180633 97150-2235991--




.