.

☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬

(ਕਿਸ਼ਤ ਨੰ: 5)

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ

ਤੰਤ੍ਰ ਸ਼ਾਸਤ੍ਰ ਵਾਂਗ ਗੁਰੂਬਾਣੀ ਵਰਤ ਲੈਣ ਦਾ, ਅਥਵਾ ਗਰੁੜ ਪੁਰਾਣ ਦੇ ਥਾਂ ਸਤਿਗੁਰੁ ਗ੍ਰੰਥ ਸਾਹਿਬ ਦੀ ਵਰਤੋਂ ਦਾ ਉਦਘਾਟਨ ਕਦੋਂ ਤੇ ਕਿਵੇਂ ਹੋਇਆ? ਇਸ ਦੋਹਰੇ (Double) ਸ਼ੰਕੇ ਦਾ ਕੇਵਲ ਮਾਤ੍ਰ ਉੱਤਰ ਏਹੀ ਹੈ- ‘ਗੁਰਮਤਿ ਵਿੱਚ ਆ ਵੜਿਆਂ ਸਾਰਾ ਬ੍ਰਾਹਮਣੀ ਕਰਮਕਾਂਡ ਏਸੇ ਗੁਰਬਿਲਾਸ ਪਾਤਸ਼ਾਹੀ 6 ਦੀ ਹੀ ਦੇਣ ਹੈ’। ਸਨ 2003 ਵਿੱਚ ਛਪ ਕੇ ਪਾਠਕਾਂ ਕੋਲ ਪੁਜ ਰਹੀ ਪੁਸਤਕ- “ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਗੁਰਬਿਲਾਸ ਪਾਤਸ਼ਹੀ 6” ਉਪੋਕਤ ਕਥਨ ਨੂੰ ਅੱਖਰ ਅੱਖਰ ਸਚੁ ਸਿੱਧ ਕਰ ਰਹੀ ਹੈ। ਹਥ ਵਿਚਲੇ ਵਿਸ਼ੇ ਨਾਲ ਸਬੰਧਤ ਗੁਰਬਿਲਾਸ ਦੇ ਸਤਵੇਂ ਅਧਿਆਇ ਦੀ ਦੂਜੀ ਚੌਪਈ ਤੋਂ ਆਰੰਭ ਹੋਣ ਵਾਲੀ ਗਾਥਾ ਇਸ ਪ੍ਰਕਾਰ ਹੈ-

1- ਬਾਬਾ ਮਹਾਂਦੇਵ ਜੀ ਦਾ ਅਕਾਲ ਚਲਾਣਾ:-ਗੁ: ਬਿ: ਪਾ: 6-ਸਤਵਾਂ ਅਧਿਆਇ ਸਫ਼ਾ-176)

ਚੌਪਈ॥ ਏਕ ਸਮੈ ਗੁਰ ਅਰਜਨ ਦੇਵਾ। ਬੈਠੇ ਕਿਸੀ ਖਿਆਲ ਅਭੇਵਾ।

ਮਹਾਂਦੇਵ ਗੁਰ ਨਿਕਟ ਸਿਧਾਯੋ। ਕਰਿ ਆਦਰਿ ਗੁਰ ਤਾਹਿ ਬਿਠਾਯੋ॥ 2॥

ਅਰਥ:-ਇਕ ਸਮੇ (ਸ੍ਰੀ ਅੰਮ੍ਰਿਤਸਰ ਰਿਆਇਸ਼ ਵੇਲੇ) ਭੇਤ ਭਾਉ ਤੋਂ ਰਹਿਤ ਗੁਰੂ ਅਰਜਨ ਦੇਵ ਜੀ ਕਿਸੇ ਖ਼ਿਆਲ ਵਿੱਚ (ਮਗਨ) ਬੈਠੇ ਸਨ ਕਿ (ਬਾਬਾ) ਮਹਾਂ ਦੇਵ ਜੀ ਕੋਲ ਆਏ ਤਾਂ (ਗੁਰਦੇਵ ਜੀ ਨੇ) ਅਦਰ ਸਹਿਤ ਕੋਲ ਬਿਠਾ ਲਿਆ। 2.

“ਮਹਾਂਦੇਵ ਜੀ” ਨਾਲ ਜਾਣ ਪਛਾਣ:-ਮਹਾਂਨ ਕੋਸ਼ ਦੇ 935 ਸ਼ਫ਼ਾ ਮਹਾਦੇਵ-4. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸਪੁਤ੍ਰ, ਜੋ 4 ਹਾੜ ਸੰਮਤ 1617 ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ. ਅਤੇ ਸੰਨਤ 1662 ਵਿੱਚ ਗੋਇੰਦਾਵ ਸਮਾਇਆ। ਇਹ ਕਰਣੀ ਵਾਲਾ ਆਤਮਗਯਾਨੀ ਮਹਾਂਪੁਰਸ਼ ਸੀ

‘ਗੁਰੂ ਅਰਜਨ ਸਾਹਿਬ ਜੀ ਆਪਣੇ (ਵਿਚਕਾਰਲੇ) ਭਰਾਤਾ ਬਾਬਾ ਮਹਾਂਦੇਵ ਜੀ ਦੇ ਨਾਲ ਗੋਇੰਵਾਲ ਵਿਖੇ ਵਿਚਰ ਰਹੇ ਸਨ। ਇੱਕ ਦਿਨ ਜਦ- “ਬਾਵਲੀ ਨ੍ਹਾਇ ਬੈਠ ਗੁਰ ਅਰਜਨ” - (ਚੌਪਈ 12) -ਬਉਲੀ ਵਿਚੋਂ ਇਸ਼ਨਾਨ ਕਰਕੇ ਗੁਰੂ ਅਰਜਨ ਜੀ ਬੈਠੇ ਹੋਏ ਸਨ ਤਾਂ ਬਾਬਾ ਮਹਾਂਦੇਵ ਜੀ ਨੇ ਗੁਰੂ ਜੀ ਦੇ ਕੋਲ ਆ ਕੇ ਨਿਮਰਤਾ ਸਹਿਤ ਇਉਂ ਬੇਨਤੀ ਕੀਤੀ- “ਮਾਨੁਖ ਕਰਿ ਜਾਨਤ ਰਹਯੋ ਗੁਰ ਕਰਿ ਤੋਹਿ ਨ ਜਾਨ” (ਦੋਹਰਾ 13) ਭਾਵ- ‘ਸਦਾ ਆਮ ਮਨੁੱਖ ਹੀ ਜਾਣਦਾ ਰਿਹਾ ਪਰ ਤੁਹਾਨੂੰ ਮੈਂ ਗੁਰੂ (ਨਾਨਕ ਜੀ) ਕਦੇ ਨਾ ਸਮਝਿਆ। ਮੇਰੀਆਂ ਭੁੱਲਾਂ ਨੂੰ ਖਿਮਾ ਕਰਦੇ ਹੋਏ ਦਾਸਰੇ ਨੂੰ ਐਸੇ (ਅਮੋਘ) ਗਿਆਨ ਦੀ ਬਖ਼ਸ਼ਸ਼ ਕਰੋ ਕਿ ਮੈਂ ਸੰਸਾਰ ਸਮੁੰਦਰ ਵਿੱਚ ਡੁੱਬਣੋ ਬਚ ਜਾਵਾਂ “-ਇਉਂ ਕਹਿ ਕੇ ਬਾਬਾ ਮਹਾਂਦੇਵ ਜੀ ਗਰੂ ਜੀ ਦੇ ਚਰਨਾਂ ਤੇ ਢੈ ਪਏ। ਅਗੋਂ ਸਤਿਗੁਰੂ ਜੀ ਨੇ ਕੀ ਆਖਿਆ? ਗੁਰਮਤਿ ਵਿਰੋਧੀ ਉਹ ਕੁਫ਼ਰ ਵੇਦਾਂਤੀ ਜੀ ਦੇ ਗੁਰਮੁਖ ਲਿਖਾਰੀ ਦੀ ਆਪਣੀ ਹੀ ਕਲਮ ਤੋਂ ਪੜ੍ਹ ਲਈਏ:-

ਚੌਪਈ॥ ਗੁਰੂ ਅਰਜਨ ਸੁਨਿ ਗਦ ਗਦ ਭਏ। ਮਹਾਦੇਵ ਤੁਮ ਸਭਿ ਦੁਖ ਹਏ।

ਆਠ ਪਹਿਰ ਤੁਮਰੇ ਹੈ ਸ੍ਵਾਸਾ। ਕਰੋ ਜਤਨ ਜਾਵੋ ਗੁਰ ਪਾਸਾ॥ 24॥

ਅਮਰਦਾਸ ਗੁਰ ਜਸਹਿ ਨਿਕੇਤ । ਰਚੀ ਬਾਵਲੀ ਮੁਕਤੀ ਹੋਤਿ।

ਪੌੜੀ ਅੱਸੀ ਚਾਰਿ ਸਵਾਰਿ। ਮਹਾਤਮ ਸ੍ਰੀ ਮੁਖਿ ਕੀਨ ਉਚਾਰ॥ 25॥

ਟੂਕ ਵਿਚਲੇ ਪਦ ਅਰਥਾਂ ਦੇ ਅਧਾਰ ਤੇ ਅਰਥ:-ਸੁਣ ਕੇ ਪ੍ਰਸੰਨ ਚਿਤ ਗੁਰੂ ਅਰਜਨ ਜੀ ਨੇ ਇਉ ਫ਼ੁਰਮਾਨ ਕੀਤਾ: ‘ਹੇ ਮਹਾਂਦੇਵ! ਤੁਹਾਡੇ ਸੁਆਸ ਕੇਵਲ ਅੱਠ ਪਹਿਰ ਰਹਿ ਗਏ ਹਨ। ਕੋਈ ਅਜੇਹਾ ਜਤਨ ਕਰ ਲਵੋ ਕਿ ਤੁਸੀ ਸਤਿਗੁਰੂ ਨਾਨਕ ਸਾਹਿਬ ਜੀ ਕੋਲ ਜਾ ਪੁਜੋ। 24. ਪ੍ਰਭੂ ਦੀਆਂ ਵਡਿਆਈਆਂ ਦੇ ਘਰ ਗੁਰੂ ਅਮਰਦਾਸ ਜੀ ਨੇ ਚੌਰਾਸੀ ਪਉੜੀਆਂ ਵਾਲੀ ਬਾਵਲੀ ਤਾਂ ਬਣਾਈ ਹੀ ਮਨੁੱਖਾਂ ਦੇ ਪਾਰਉਤਾਰੇ ਲਈ ਹੈ। ਅਤੇ (ਗੁਰੂ ਅਰਜਨ ਜੀ ਨੇ) ਉਸ ਦੀਆਂ ਚੌਰਾਸੀ ਪਉੜੀਆਂ ਦਾ ਮਹਾਤਮ ਆਪਣੇ ਸ੍ਰੀ ਮੁਖ ਤੋਂ ਇਉ ਉਚਾਰਿਆ। 25.

ਦੋਹਰਾ॥ ਚੌਰਾਸੀ ਪਾਠ ਜਪੁ ਜੀ ਕਰੈ ਜੋ ਨਰੁ ਕਰਿ ਇਸਨਾਨ

ਗੁਰ ਨਾਨਕ ਪਹਿ ਜਾਇ ਹੈ ਯਾ ਮੈ ਸੰਸ ਨ ਠਾਨ॥ 26॥ (ਸਫ਼ਾ-178)

ਅਰਥ:- (ਨਾਲੋ ਨਾਲ) ਇਸ਼ਨਾਨ ਕਰਦਾ ਰਹਿ ਕੇ ਜੋ ਮਨੁਖ ਚੌਰਾਸੀ ਪੌੜੀਆਂ ਉੱਤੇ ਜਪ ਜੀ ਦੇ ਚੌਰਾਸੀ (84) ਪਾਠ ਕਰੇਗਾ ਉਹ ਬਿਨਾ ਕਿਸੇ ਸੰਦੇਹ ਦੇ (ਪਰਲੋਕ ਵਾਸੀ) ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚਲਾ ਜਾਵੇਗਾ। 26.

ਗੁਰੂ ਅਰਜਨ ਸਾਹਿਬ ਜੀ ਦੀ ਸਿਖਿਆ ਅਨੁਸਾਰ ਬਾਬਾ ਮਹਾਂਦੇਵ ਜੀ {ਜੋ, ਚਾਰ ਹਾੜ ਸੰਮਤ 1617 ਨੂੰ ਬੀਬੀ ਭਾਨੀ ਜੀ ਦੀ ਕੁਖੋਂ ਜਨਮੇ ਅਤੇ ਸੰਮਤ 1662 ਵਿੱਚ ਗੋਇੰਦਵਾਲ ਵਿਖੇ ਸਮਾਏ} ਨੂੰ ਲਿਖਾਰੀ ਨੇ ਨਿਆਰੀ ਕਰਮ ਕਿਰਿਆ ਨਾਲ਼ ‘ਜਪੁਜੀ’ ਦਾ ਮੰਤ੍ਰ ਪਾਠ ਕਰਨ ਦੀ ਕਠਨ ਕਾਰੇ ਲੱਗੇ ਦਰਸਾ ਦਿੱਤਾ। ਭਾਵ ਪਹਿਲੀ ਪੌੜੀ ਤੇ ਜਪੁਜੀ ਪਾਠ ਦਾ ਭੋਗ ਪਾਇਆ ਤੇ ਬਉਲੀ (ਖੂਹ) ਵਿੱਚ ਇਸ਼ਨਾਨ ਕਰਨ ਲਈ ਬਉਲੀ ਦੀਆਂ ਪਉੜੀਆਂ ਛੇਤੀ ਛੇਤੀ ਹੇਠਾਂ ਨੂੰ ਉੱਤਰ ਤੁਰੇ। ਬਉਲੀ ਦੇ ਜਲ ਵਿੱਚ ਟੁੱਭਾ ਲਾਇਆ ਤੇ ਦੂਜੀ ਪਉੜੀ ਤੇ ਖਲੋ ਕੇ ਜਪ ਜੀ ਪੜ੍ਹਨ ਲਈ ਉਤਾਂਹ ਨੂੰ ਕਾਹਲੇ ਪੈ ਦੌੜੇ। ਇਸ ਤਰ੍ਹਾਂ ਉਤਰਦੇ ਚੜ੍ਹਦੇ ਨਿਰੰਤਰ ‘ਪਾਠ ਇਸ਼ਨਾਨ’ ਕਰਦੇ ਰਹਿਣ ਉਪਰੰਤ ਵਾਰੀ ਵਾਰੀ ਸਾਰੀਆਂ ਪਉੜੀਆਂ ਦੇ ਮੱਥਾ ਰਗੜਿਦਆਂ ਬਾਬਾ ਮਹਾਂਦੇਵ ਜੀ ਨੇ ਸਤ ਪਹਿਰ ਬੜਾ ਕਰੜਾ ਹਠਿ ਨਿਭਾਇਆ। ਹਠਿ ਕਰਮ ਬਾਰੇ ‘ਗੁਰੂਫ਼ੁਰਮਾਨ’ - “ਸਚਾ ਅਲਖ ਅਭੇਉ ਹਠਿ ਨ ਪਤੀਜਈ”॥ (1285) ਅਜੇਹੇ ਫੋਕਟ ਹਠ ਕਰਮ ਨਾਲ ਸਿਰਜਣਹਾਰ ਨੇ ਖ਼ੁਸ਼ ਤਾਂ ਕੀ ਹੋਣਾ ਸੀ ਸਗੋਂ- ‘ਅੰਤਲੀ ਪਉੜੀ ਤੇ ਬਾਬਾ ਮਹਾਂਦੇਵ ਜੀ ਆਪਣਾ ਸੀਸ ਅਜੇਹਾ ਟਿਕਾਇਆ ਕਿ- “ਮਹਾਂਦੇਵ ਤਬ ਤਿਆਗੇ ਪ੍ਰਾਨਾ” (32) ਮਹਾਂਦੇਵ ਜੀ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ॥

ਹੋਰ ਵੀ ਵੱਧ ਦੁਖਦਾਈ, ਗੁਰਮਤਿ ਵਿਰੋਧੀ ਨਿਆਰੀ ਕੁਟਲਤਾ:-ਉਪਰੋਕਤ ਝੂਠ-ਗਾਥਾ ਵਿੱਚ ਜਮਦੂਤਾਂ ਦੇ ਥਾਂ ਪਾਤ੍ਰ ਬਣੇ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਸਮੇਤ ਚਾਰੇ ਗੁਰੂ ਸਾਹਿਬਾਨ ਮਹਾਂਦੇਵ ਜੀ ਨੂੰ ਲੈ ਜਾਣ ਵਾਸਤੇ ਆ ਹਾਜ਼ਰ ਹੋਏ- “ਅੰਤ ਸਮੇ ਗੁਰ ਚਾਰੋਂ ਆਏ”। 32. ਅਤੇ 84 ਪਉੜੀਆਂ ਤੇ ਡਿਗਣੋਂ ਬਚਦਿਆਂ ਦੌੜਦੇ ਰਹਿ ਕੇ ਪੁਰੇ ਕੀਤੇ ਜਪੁਜੀ ਦੇ 84 ਪਾਠਾਂ ਦਾ ਫਲੁ- “ਮਹਾਂਦੇਵ ਕੋ ਸੰਗਿ ਲੈ ਗੁਰ ਨਾਨਕ ਕਰਤਾਰ। ਅਪਨ ਧਾਮ ਜਾਵਤ ਭਏ ਜਪੁ ਜੀ ਫਲੁ ਨਿਰਧਾਰ- (ਨਿਸਚਤ ਤੌਰ ਤੇ ਪ੍ਰਾਪਤ ਹੋਇਆ ਜਪਜੀ ਪਾਠ ਦਾ ਫੱਲ)॥ 33॥

ਸਭਨਾਂ ਦੇ ਸਾਂਝੇ ਅਤੇ ਸਾਰਿਆਂ ਦੇ ਸੱਜਣ ਜਿਹੜੇ ਸਤਿਗੁਰੂ ਅਰਜਨ ਸਾਹਿਬ ਜੀ ਮਿਰਤਕ ਬਾਰੇ ਇਹ ਫ਼ੁਰਮਾ ਰਹੇ ਹਨ- “ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ {1160} -ਉਸੇ ਪੰਚਮ ਸਤਿਗੁਰੁ ਨਾਨਕ ਜੀ ਤੋਂ ਲਿਖਾਰੀ ਨੇ ਗੁਰਮਤਿ ਵਿਰੋਧੀ ਜਿਸ ਰੀਤਿ ਦਾ ਉਦਘਾਟਨ ਕਰਵਾ ਲਿਆ ਅਤੇ ਜਿਸ ਰੀਤਿ ਨੂੰ ‘ਪੁਜਾਰੀ ਵੇਦਾਂਤੀਆਂ’ ਨੇ ਸਾਡੇ ਲਈ ਗੁਰਮਤਿ ਬਣਾ ਦਿੱਤਾ ਉਸ ਦਾ ਵੇਰਵਾ ਇਸ ਪ੍ਰਕਾਰ ਹੈ:-

ਚੌਪਈ॥ ਗੁਰ ਅਰਜਨ ਅਸ ਰੀਤਿ ਕਰਾਈ। ਸਤਿਨਾਮੁ ਪੜਿ ਦੇਹ ਤਿਹ ਪਾਈ।

ਚਾਦਰ ਪਾਇ ਪੁਸ਼ਪ ਪੁਨਿ ਡਾਰੇ। ਬਹੁਰ ਸ੍ਰੀ ਗੁਰ ਬਚਨ ਉਚਾਰੇ॥ 34॥

ਬਲਵੰਡ ਸੱਤੇ ਕੋ ਕਹਾ ਬੁਲਾਈ। ਆਸਾ ਵਾਰ ਪੜ੍ਹੋ ਮਨੁ ਲਾਈ।

ਇਸੀ ਨਿਮਿਤ ਤੋਹਿ ਸੰਗਿ ਲਯਾਏ। ਲਗੇ ਪੜ੍ਹਨ ਗੁਰ ਆਗ੍ਯਾ ਪਾਏ॥ 35॥

ਗਰੁੜ ਪੁਰਾਣ ਵਿਚਲੇ ਕਿਰਿਆ ਕਰਮ ਨੂੰ ਅਥਵਾ ਬ੍ਰਾਹਮਣੀ ਕਰਮ ਕਰਤੂਤਾਂ ਨੂੰ ਮੁੜ ਮੁੜ ਗੁਰਦੇਵ ਜੀ ਤੋਂ ਹੀ ਹੁੰਦਾ ਦਰਸਾ ਕੇ ਗੁਰਮਤਿ ਤੋਂ ਜਾਣ ਬੁੱਝ ਕੇ ਅਗਿਆਨੀ (ਰੱਖੇ ਗੁਰਸਿੱਖਾਂ ਲਈ ਜਿਨ੍ਹਾਂ ਕਰਮ ਕਰਤੂਤਾਂ ਨੂੰ ਗੁਰਮਤਿ ਬਣਾ ਦਿੱਤਾ ਹੈ, ਉਨ੍ਹਾਂ ਦਾ ਕਰਮ ਵਾਰ ਵੇਰਵਾ ਇਸ ਪ੍ਰਕਾਰ ਹੈ:-ਲਿਖਾਰੀ ਅਨੁਸਾਰ ਜਦੋਂ ਚਾਰੇ ਗੁਰੂ ਜੀ ਮਹਾਂਦੇਵ ਜੀ ਨੂੰ ਲੈ ਕੇ ਮੁੜ ਉਧਰ ਨੂੰ ਹੀ ਤੁਰਦੇ ਬਣੇ (ਜਿੱਥੇ ਅਜੇਹੇ ਮੌਕਿਆਂ ਤੇ ਆ ਪ੍ਰਗਟ ਹੋਣ ਦੀ ਉਡੀਕ ਵਿੱਚ ਬੈਠੇ ਹੋਏ ਸਨ?) ਤਾਂ ਪਿਛੋਂ ਸਤਿਨਾਮ ਦਾ ਜਾਪ ਕਰਦਿਆ ‘ਲਾਸ਼’ ਰੂਪ ਬਾਬਾ ਮਹਾਂਦੇਵ ਜੀ ਤੇ-1-ਗੁਰੂ ਜੀ ਨੇ ਚਾਦਰ ਪਾ ਕੇ ਉਸ ਨੂੰ ਬਹੁਤ ਸਾਰੇ ਫੁੱਲਾਂ ਨਾਲ ਢੱਕ ਦਿੱਤਾ-2-ਬਲਵੰਡ ਸੱਤਾ ਰਬਾਬੀਆਂ ਨੂੰ ਆਸਾ ਦੀ ਵਾਰ ਗਾਉਣ ਦੀ ਆਗਿਆ ਕਰ ਦਿੱਤੀ- (33 ਦੋਹਰੇ ਤਕ)। ਦਿਨ ਚੜਦੇ ਨੂੰ ਬਾਬਾ ਮੋਹਰੀ ਤੇ ਬਾਬਾ ਦਾਤੂ ਜੀ ਵੀ ਆਪਣੇ ਪ੍ਰਵਾਰਾਂ ਸਮੇਤ ਆ ਗਏ ਤਾਂ-3-ਰਾਗੀਆਂ ਨੂੰ ਮਾਰੂ ਰਾਗ ਦੇ ਸ਼ਬਦ ਪੜ੍ਹਨ ਦੀ ਆਗਿਆ ਹੋ ਗਈ। (ਧਿਆਨ ਰਹੇ ਕਿ, ਤਜਰਬੇਕਾਰ ਗੁਰਮਤਿ ਦੇ ਵੈਰੀ ਬਿੱਪ੍ਰ ਲਿਖਾਰੀ ਜਾਣਦਾ ਸੀ ਕਿ ਗੁਰਬਾਣੀ ਵਿਚੋਂ ਆਪਣੀ ਵਿਉਂਤ ਅਨੁਸਾਰ ਚੋਣਵੇਂ ਗੁਰੂ ਸ਼ਬਦ ਵਰਤਦੇ ਰਹਿਣ ਦੀ ਰੁਚੀ ਬਣ ਜਾਣ ਨਾਲ ਸਿਖਾਂ ਨੇ ਗੁਰਬਾਣੀ ਦਾ ਅਰਥ-ਭਾਵ ਸਮਝ ਕੇ ਉਸ ਅਨੁਸਾਰ ਜੀਵਨ ਬਣਾ ਲੈਣ ਦੀ ਲੋੜ ਮੁਢੋਂ ਹੀ ਭੁੱਲ ਜਾਣੀ ਹੈ ਅਤੇ ਮਿਰਤਕ ਕੋਲ ਪੜ੍ਹੇ ਦਰਸਾਏ ਜਾ ਰਹੇ ਗੁਰੂ ਸ਼ਬਦ ਜੋ ਗੁਰਮਤਿ ਦੇ ਬਹੁਪੱਖੀ ਗਿਆਨ ਦੇ ਭੰਡਾਰ ਹਨ, ਨੂੰ ਕੇਵਲ ਏਸੇ ਮੰਤਵ ਲਈ ਲਿਖੇ ਹੋਏ ਜਾਣ ਕੇ ਇਨ੍ਹਾਂ ਅਨੂਪਮ ਗੁਰੂ ਸ਼ਬਦਾਂ ਨੂੰ) ਸਿੱਖਾਂ ਨੇ ਮੌਤ ਸਮੇ ਤੇ ਹੀ ਵਰਤਣ ਜੋਗੇ ਮਿਥ ਲੈਣਾ ਹੈ। -4-ਮ੍ਰਿਤਕ ਦੇਹ ਦਾ ਇਸ਼ਨਾਨ ਕਰਾਇਆ ਤਾਂ -5-ਸਾਰੇ ਰਿਸ਼ਤੇਦਾਰ ਵੈਰਾਗਵਾਨ ਹੋ ਗਏ, ਭਾਵ ਸਾਰੇ ‘ਰੁਦਨ’ ਕਰਨ ਲੱਗ ਗਏ ਤਾਂ-5- “ਮੋਹਨ ਕੋ ਗੁਰ ਐਸ ਅਲਾਏ॥ ਮੋਹਨ ਤੁਮ ਸਭ ਧੀਰ ਧਰਾਏ” -ਆਪਣੇ ਨਾਨਾ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਨੂੰ ਗੁਰੂ ਜੀ ਨੇ ਆਖਿਆ ਕਿ ਉਹ ਸਾਰਿਆਂ ਨੂੰ ਸਬਰ ਸੰਤੋਖ ਕਰਨ ਦੀ ਸਿਖਿਆ ਦੇਣ- {ਮਹਾਨ ਕੋਸ਼ ਅਨੁਸਾਰ ਰੁਦਨ ‘ਪਦ’ ਦਾ ਅਰਥ:- ‘ਰੁਦਨ, ‘ਰੁਦਨੁ’ …। 2.’ਮੋਏ ਪ੍ਰਾਣੀ ਦੇ ਮੋਹ ਵਿੱਚ ਰੋਣਾ ਪਿੱਟਣਾ ਸਿਆਪਾ ਕਰਨਾ’। ਭਾਵ, ਗੁਰੂ ਜੀ ਨੇ ਬਾਬਾ ਮੋਹਨ ਜੀ ਨੂੰ ਰੋਣਾ ਪਿੱਟਣਾ ਬੰਦ ਕਰਾ ਦੇਣ ਲਈ ਅਖਿਆ। ਹੁਸ਼ਿਆਰ ਲਿਖਾਰੀ ਨੇ ਬੜੀ ਸਫ਼ਾਈ ਨਾਲ ਇਹ ਕੋਰਾ ਝੂਠ ਵੀ ਕਹਿ ਲਿਆ ਕਿ ਸਨੇਹੀ ਦੀ ਮੌਤ ਹੋ ਜਾਣ ਤੇ ਗੁਰੂ ਸਾਹਿਬ ਜੀ ਦੇ ਆਪਣੇ ਘਰ ਵਿੱਚ ਵੀ ਰੋਣਾ ਪਿੱਟਣਾ ਪੈ ਜਾਇਆ ਕਰਦਾ ਸੀ। >>> (ਦਾਸਰੇ ਨੇ ਸੁਜਾਨ ਪਾਠਕਾਂ ਦੀ ਜਾਣਕਾਰੀ ਲਈ ‘ਛੇਵੀਂ ਪੁਸਤਕ’ ਵਿੱਚ ਗਰੁੜ ਪੁਰਾਨ ਦਾ ਸੰਖੇਪ ਰੂਪ ਲਿਖਿਆ ਹੋਇਆ ਹੈ। ਉਸ ਦੇ ਤੀਜੇ ਕਾਂਡ ਵਿਚਲੇ ਮਿਰਤਕ ਸੰਸਕਾਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕੇਵਲ ਰੂਪ ਹੀ ਬਦਲਿਆ ਹੈ ਹਸ਼ਿਆਰ ਲਿਖਾਰੀ ਨੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਜੋ ਵੀ ਮਿਰਤਕ ਮਰਯਾਦਾ ਏਥੇ ਦਰਸਾਈ ਹੈ ਉਹ ਸਾਰੀ ਗਰੁੜ ਪੁਰਾਣ ਵਾਲੀ ਹੀ ਹੈ। ਗਰੁੜ ਪੁਰਾਣ ਵਿੱਚ ਮਿਰਤਕ ਲਈ ਢਾਹਾਂ ਮਾਰਨੀਆਂ ਅਥਵਾ ਰੋਣਾ ਪਿੱਟਣਾ ਅਤੇ ਉਨ੍ਹਾਂ ਨੂੰ ਅਜੇਹਾ ਕਰਨ ਤੋਂ ਵਰਜਣਾ ਮਿਰਤਕ ਸੰਸੰਕਾਰਾਂ ਦਾ ਹਿੱਸਾ ਦਰਸਾਇਆ ਹੋਇਆ ਹੈ। ਭਾਵ, ਸਨ 1718 ਤੱਕ ਦੇ ‘ਨਿਰਮਲ ਪੰਥੀਏ’ ਨੇ ਜਿਹੜਾ ਬ੍ਰਾਹਮਣੀ ਮਾਇਆ ਜਾਲ ਭੁੱਲ਼ਾ ਦਿਤਾ ਹੋਇਆ ਸੀ ਉਹ ਸਾਰਾ ਕੁਫ਼ਰ ਗੁਰਬਿਲਾਸ ਦੀ ਕਥਾ ਨੇ (ਵਿਰਲੇ ਗੁਰੂ ਸੁਆਰਿਆਂ ਤੋਂ ਬਿਨਾ ਹੋਰ) ਸਾਰੇ ‘ਅੰਮ੍ਰਿਤਧਾਰੀ’ ਖ਼ਾਲਸਾ ਜੀ ਤੋਂ ਉਵੇਂ ਦਾ ਉਵੇਂ ਮੁੜ ਆਰੰਭ ਕਰਵਾ ਕੇ 11 ਸਾਲ ਦੀ ਉਮਰਾ ਤੋਂ ਬ੍ਰਾਹਮਣੀ ਕਿਰਿਆ ਕਰਮ ਨੂੰ ਬੰਦ ਕਰਵਾ ਲੈਣ ਵਿੱਚ ਜੇਤੂ ਚਲੇ ਆ ਰਹੇ ਪਰਮ ਸੂਰਮੇ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੀ ਪਿੱਠ ਲਾ ਦਿੱਤੀ? –ਸੰਨ 1708 ਤੋਂ ਗੁਰਿਆਈ ਦੇ ਮਾਲਕ ਬਣੇ ‘ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਪਣੇ ਗੁਰਸਿੱਖਾਂ ਨੂੰ ਸੁਚੇਤ ਕਰਨ ਲਈ ‘ਕੂਕਪੁਕਾਰਾਂ’ ਤੋਂ ਬਿਨਾ ਹੋਰ ਚਾਰਾ ਹੀ ਕੀ ਰਹਿ ਗਿਆ ਹੈ?) -<<<ਉਪਰੰਤ -6- “ਧਰਿ ਧੀਰਜ ਸ੍ਰੀ ਸਤਿਗੁਰੂ ਸੁੰਦਰ ਯਾਨ ਬਨਾਇ। ਮਹਾਂਦੇਵ ਤਨ ਪਾਇ ਕੈ ਲੀਨੋ ਕੰਧ ਉਠਾਇ॥ 39॥” ਧੀਰਜ ਕਰਕੇ ਸਤਿਗੁਰੁ ਜੀ ਨੇ ਸੋਹਣਾ ਜਿਹਾ ਬਿਬਾਨ ਤਿਆਰ ਕੀਤਾ ਤੇ ਮਹਾਂਦੇਵ ਦੀ ਦੇਹ ਨੂੰ ਉਸ ਵਿੱਚ ਰੱਖ ਕੇ ਬਿਬਾਨ ਨੂੰ ਮੋਢੇ ਤੇ ਚੁੱਕ ਲਿਆ। 7- ‘ਸਤੇ’ ‘ਬਲਵੰਡ’ ਡੂੰਮ ਭਰਾਵਾਂ ਨੂੰ ਪਹਿਲਾਂ ਵਡਹੰਸ ਕੀ ਵਾਰ ਫਿਰ ਮਾਰੂ ਡੱਖਣੇ ਵਾਰ ਗਾਉਂਦਿਆਂ ਨੂੰ ਅੱਗੇ ਅੱਗੇ ਤੋਰ ਲਿਆ। ਇਸ ਤਰ੍ਹਾਂ- “ਭਯੋ ਚਲਾਣਾ ਭਾਰੀ” (ਚੌਪਈ 41-ਸਫ਼ਾ 180) -ਲਿਖਾਰੀ ਨੇ ਸਪੱਸ਼ਟ ਕਰ ਦਿਤਾ ਕਿ ‘ਮੌਤ’ ਹੋ ਜਾਣੀ ਜੀਵ ਦਾ ਚਲਾਣਾ ਨਹੀਂ ਹੁੰਦਾ ਸਗੋਂ ਮਿਰਤਕ ਦੇਹ ਦਾ ਇਸ ਤਰ੍ਹਾਂ ਦਾ ਜਲੂਸ ਹੀ ਪ੍ਰਾਣੀ ਦਾ ਅਸਲੀ `ਚਲਾਣਾ’ ਹੁੰਦਾ ਹੈ? ਫਿਰ, ਲਿਖਾਰੀ ਅਨੁਸਾਰ ਦੇਵੀ ਦੇਵਤਿਆਂ ਨੇ ਵੀ ਫੁੱਲਾਂ ਦੀ ਬਰਖਾ ਆ ਕੀਤੀ? ਬਿਆਸ ਦਰਿਆ ਦਾ ਕਿਨਾਰਾ ਆ ਗਿਆ ਤੇ ਰਾਗੀਆਂ ਨੇ ਵਾਰ ਦਾ ਭੋਗ ਪਾ ਦਿੱਤਾ। -8- “ਚੰਦਨ ਕੀ ਗੁਰ ਚਿਖਾ ਬਨਾਈ। ਮਹਾਂਦੇਵ ਤਨੁ ਦੀਯੋ ਧਰਾਈ। ਲਾਂਬੂ ਨਿਜ ਕਰ ਸ੍ਰੀ ਗੁਰ ਲਾਯੋ। (ਚੌਪਈ-44) -ਭਾਵ, ਮਹਾਂਦੇਵ ਜੀ ਦੀ ਦੇਹ ਦੇ ਸਸਕਾਰ ਲਈ ਚੰਦਨ ਦੀ ਚਿਖਾ ਬਣਾਉਂਦੇ ਅਤੇ -9- (ਟੂਕ ਵਿਚਲੀ ਲਿਖਤ-) -ਮੁਰਦਾ ਸਰੀਰ ਨੂੰ ਅਗਨੀ ਦਿਖਾਉਣ ਵਾਲੀ ਚੁਆਤੀ ਭਾਵ ਅਗਨੀ (ਗੁਰਦੇਵ ਜੀ ਨੇ) ਆਪਣੇ ਹੱਥਾਂ ਨਾਲ ਲਾਈ। ਦੇਹ ਦਾ ਸਸਕਾਰ ਹੁੰਦੇ ਸਮੇ ਵਿਚ- “ਮੋਹਰੀ ਦਾਤੂ ਲਾਇ ਦੀਵਾਨ। ਕੀਰਤਨ ਸੁਨਤ ਅਖੰਡ ਮਹਾਨ” - ਭਾਵ ਚਿਖਾ ਆਦਿ ਦੀ ਤਿਆਰੀ ਤੋਂ ਆਰੰਭ ਹੋ ਕੇ ਦੇਹ ਦਾ ਸਸਕਾਰ ਹੁੰਦੇ ਸਮੇ ਤੱਕ ਲਾਸ਼ ਦੀ ਹਜ਼ੂਰੀ ਵਿੱਚ ਸ਼ਬਦ ਗਾਇਨ ਕਰਦੇ ਰਹਣ ਦੀ ਮ੍ਰਯਾਦਾ ਅਤੇ ਫਿਰ-10- ‘ਕਰਿ ਸਸਕਾਰ ਗੁਰੂ ਜੀ ਨ੍ਹਾਏ। ਦੀਵਾਨ ਮਧਿ ਤਬ ਸਤਿਗੁਰ ਆਏ॥ 45॥ ਭਾਵ, ਸਸਕਾਰ ਕਰਨ ਉਪਰੰਤ ਇਸ਼ਨਾਨ ਕਰਨਾ ਵੀ ਗਰੁੜ ਪੁਰਾਣ ਦੀ ਹੀ ਮਰਯਾਦਾ ਹੈ। ਸਾਰਾ ਕਿਰਿਆ ਕਰਮ ਗੁਰੂ ਅਰਜਨ ਸਾਹਿਬ ਜੀ ਨੇ ਆਪ ਕੀਤਾ ਦਰਸਾਇਆ ਹੈ। -11- ਜਦੋਂ ਗਰਦੇਵ ਜੀ ਇਸ਼ਨਾਨ ਕਰਕੇ ਸੰਗਤ ਦੇ ਵਿਚਕਾਰ ਆ ਬੈਠੇ ਤਾਂ ਰਬਾਬੀਆਂ ਨੇ ਸੋਹਿਲਾ ਬਾਣੀ ਪੜ੍ਹ ਸੁਣਾਈ -12- “ਕਰਿ ਅਰਦਾਸ ਕੜਾਹ ਵਰਤਾਯੋ”, ਸਸਕਾਰ ਦੇ ਪਹਿਲਾਂ ਤੇ ਮਗਰੋਂ ਅਰਦਾਸ ਕਰਨੀ ਅਤੇ ਕੜਾਹ ਵਰਤਉਣਾ ਮ੍ਰਯਾਦਾ ਬਣ ਗਈ। ਜੋ ਅੱਜ ਵੀ ਉਵੇਂ ਹੀ ਜਿਉਂ ਦੀ ਤਿਉਂ ਹੈ। ਪਰ ਅਰਦਾਸ ਵਿੱਚ ਕਹਿਣਾ ਕੀ? ਇਹ ਅਰਦਾਸੀਏ ਭਾਈ ਦੀ ਮਰਜ਼ੀ ਤੇ ਰਹਿ ਗਈ? ਕਿਉਂਕਿ ਪੁਜਾਰੀਨ ਟੋਲੇ ਵਲੋਂ ਲਿਖਤੀ ਹਦਾਇਤ ਕੋਈ ਨਹੀਂ। ਕੜਾਹ ਵਰਤਉਣਾ ਪਾਠ ਨਾਲੋਂ ਵੀ ਵੱਧ ਜ਼ਰੂਰੀ ਬਣ ਗਿਆ? ਗੁਰਦੇਵ ਜੀ ਦਾ ਫ਼ੁਰਮਾਨ- “ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ” (967) - ਗੁਰੂ ਸ਼ਬਦ ਗਿਆਨ ਦਾ ਲੰਗਰ ਰੂਪ ਪ੍ਰਸ਼ਾਦ ਵਰਤਾਉਣ ਦੀ ਗੁਰਮਤਿ ਨੂੰ ਤਲਾਂਜਲੀ ਤੇ ਸ਼ਬਦ ਕੀਰਤਨ ਦੇ ਭੋਗ ਮਗਰੋਂ ਕੜਾਹ ਪ੍ਰਸ਼ਾਦ ਦਾ ਗੱਫਾ ਜ਼ਰੂਰੀ ਬਣ ਗਿਆ? ਲਿਖਾਰੀ ਅਨੁਸਾਰ-ਗੁਰੂ ਜੀ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਵਿਦਾਇਗੀ ਲਈ ਤੇ ਵਾਪਸ ਸ੍ਰੀ ਅੰਮ੍ਰਿਤਸਰ ਨੂੰ ਪਰਤ ਆਏ। -13-ਅੰਮ੍ਰਿਤਸਰ ਪੁਜਦਿਆਂ ਹੀ ਗੁਰਦੇਵ ਜੀ ਨੇ ‘ਗੁਰੂ ਗ੍ਰੰਥ’ ਦਾ ਪਾਠ ਆਰੰਭ ਕਰ ਦਿੱਤਾ। -ਅਤੇ - “ਗ੍ਰਿੰਥ ਭੋਗ ਦਸਵੇਂ ਦਿਨੁ ਪਾਯੋ” {ਚੌਪਈ-49-ਸਫ਼ਾ-180) ਗਰੁੜ ਪੁਰਾਣ ਵਾਂਗ ਹੀ ਲਿਖਾਰੀ ਨੇ (ਗੁਰੂ) ਗ੍ਰੰਥ ਦੇ ਪਾਠ ਦਾ ਭੋਗ ਵੀ ਦਸਵੇਂ ਦਿਨ ਹੀ ਪਿਆ ਦਰਸਾ ਦਿੱਤਾ।

ਧਿਆਨ ਰਹੇ ਕਿ ਮਹਾਨ ਕੋਸ਼ ਵਿੱਚ ਸਪੱਸ਼ਟ ਕੀਤਾ ਹੋਇਆ ਹੈ ਗ੍ਰੰਥ ਨਾਲ ਗੁਰੂ ਪਦ ਸਨ 1708 ਨੂੰ ਨਾਦੇੜ ਵਿਖੇ ਗੁਰਿਆਈ ਪ੍ਰਾਪਤੀ ਦੇ ਉਪਰੰਤ ਹੀ ਲੱਗਾ ਸੀ। ਏਥੇ ਗੱਲ ਤਾਂ ਹੋ ਰਹੀ ਹੈ ਸਨ 1605 ਦੀ ਪਰ ‘ਗੁਰੂ’ ਪਦ ਸਨ 1708 ਨੂੰ ਮਿਲਿਆ ਵਰਤਿਆ ਜਾ ਰਿਹਾ ਹੈ। ਭਾਵ, 103 ਸਾਲਿ ਪਹਿਲਾਂ ਦਾ ਗੁਰੂ ਇਤਿਹਾਸ ਜਦੋਂ ਕਿਸੇ ਗ੍ਰੰਥ ਨੂੰ ਗੁਰੂ ਕਹਿਣ ਦਾ ਮਨੁੱਖ ਨੂੰ ਕਦੇ ਸੁਪਨਾ ਵੀ ਆਇਆ ਸੀ ਹੋਣ ਦਾ ਸਬੂਤ ਅੱਜ ਤੱਕ ਕਿਸੇ ਨੂੰ ਨ ਹੀਂ ਮਿਲ ਸਕਿਆ। ਗੁਰਮਤਿ ਦੇ ਵੈਰੀ ਇਸ ਲਿਖਾਰੀ ਅਨੁਸਾਰ ਬਾਬਾ ਮਹਾਂਦੇਵ ਨਿਮਿਤ ਗੁਰੂ ਗ੍ਰੰਥ ਦਾ ਪਾਠ ਵੀ ‘ਗੁਰੂ ਅਰਜਨ ਸਾਹਿਬ’ ਜੀ ਨੇ ਆਪ ਹੀ ਕੀਤਾ ਅਤੇ (ਗਰੁੜ ਪੁਰਾਣ ਦੀ ਪਾਬੰਦੀ ਅਨੁਸਾਰ) ਪਾਠ ਦਾ ਭੋਗ ਦਸਵੇਂ ਦਿਨ ਹੀ ਪਾਇਆ ਦਰਸਾਇਆ ਹੈ। ਅਗਲੀ ਚੌਪਈ:-

ਕੜਾਹ ਪੁਸ਼ਾਕ ਦਈ ਦਰਬਾਰਾ। ਮਹਾਦੇਵ ਕੇ ਨਿਮਿਤ ਸੁਧਾਰਾ।

ਸੰਮਤ ਸੋਲਾਂ ਸੈ ਸੱਤ ਜਨਮੰ। ਹਾੜ ਚੌਥ ਜਾਨੋ ਇਹੁ ਮਨਮੰ॥ 50॥

ਸਸਿ ਖਟੁ ਰੁੱਤ ਨੈਨ ਮਹਿ ਜਾਨੋ। ਅਸੁਨ ਚੌਥ ਚਲਾਣਾ ਠਾਨੋ।

ਪਚਵੰਜਾ ਬਰਸ ਮਾਸ ਦੋ ਊਪਰਿ। ਉਮਰਾ ਮਹਾਦੇਵ ਭੋਘ ਧਰ॥ 51॥

ਟੂਕ ਵਿਚਲੇ ਪਦ ਅਰਥਾਂ ਦੇ ਆਧਾਰ ਤੇ ਅਰਥ:- ‘ਬਾਬਾ ਮਹਾਂਦੇਵ ਜੀ ਦੇ ਨਿਮਿਤ ‘ਕੜਾਹ ਪੁਸ਼ਾਕੇ’ ਸ੍ਰੀ ਦਰਬਾਰ ਜੀ ਦੀ ਭੇਟਾ ਜਾ ਕੀਤੇ। ਗੁਰਮਤਿ ਅਨੁਸਾਰ ਕਿਸੇ ਮਿਰਤਕ ਦੇ ਨਿਮਿਤ ਕੀਤੇ ਧਰਮ ਕਰਮ ਦਾ ਕੋਈ ਫਲ ਮਿਰਤਕ ਪ੍ਰਾਣੀ ਨੂੰ ਜ਼ਰਾ ਵੀ ਨਹੀਂ ਮਿਲਦਾ। ਗਾਥਾ ਵਿੱਚ ਸਾਰਾ ਕੁੱਝ ਗਰੁੜ ਪੁਰਾਣ ਦਾ ਹੀ ਵਰਤਾਰਾ ਚਲਾਇਆ ਜਾ ਰਿਹਾ ਹੈ। ਗੁਰਮਤਿ ਨੇ ਹਰ ਕਿਸੇ ਨੂੰ ਆਪਣੇ ਕੀਤੇ ਕਰਮਾ ਦੇ ਅਧਾਰ ਤੇ ਫਲ ਪ੍ਰਾਪਤ ਹੋਣ ਦੀ ਗੱਲ ਇਉਂ ਦ੍ਰਿੜ ਕਰਾਈ ਸੀ- (1) - ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥ {406} - (2) - ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ॥ 1॥ {84} (3) - “ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ”. ਅਤੇ- ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (134) - (4) -ਪਇਆ ਕਿਰਤੁ ਨ ਮੇਟੈ ਕੋਇ॥ ਨਾਨਕ ਜਾਨੈ ਸਚਾ ਸੋਇ॥ (280) -(5) - “ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ”॥ (309) -ਇਹ ਵੀ ਕੋਈ ਪਤਾ ਨਹੀਂ ਮਿਲਦਾ ਕਿ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਨੇ ਦਰਬਾਰ ਵਿਖੇ ਮਾਇਆ ਬਸਤਰ ਤੇ ਕੜਾਹ ਆਦਿ ਸਭ ਕੁੱਝ ਕਿਸ ਦੀ ਭੇਟਾ ਕੀਤਾ ਸੀ? ਸ੍ਰੀ ਦਰਬਾਰ ਜੀ ਵਿਖੇ ਭੇਟਾ ਹੋਈਆਂ ਉਨ੍ਹਾਂ ਵਸਤੂਆਂ ਜਾਂ ਪਦਾਰਥਾਂ ਨੂੰ ਕਿਸ ਨੇ ਵਰਤਿਆ? ਇਸ ਸ਼ੰਕੇ ਦਾ ਉੱਤਰ ਲੱਭਣ ਲਈ ਬਾਰ ਬਾਰ ਚਿੱਠੀਆਂ ਲਿਖੀਆਂ ਪਰ ਵੇਦਾਂਤੀ ਜੀ ਨੇ ਜਾਂ ਉਨ੍ਹਾਂ ਦੇ ਸਾਥੀਆਂ ਵਿਚੋਂ ਕਿਸੇ ਅੰਮ੍ਰਿਤਧਾਰੀ ਪੁਜਾਰੀ ਨੇ ਕਦੇ ਕੋਈ ਉੱਤਰ ਨਾ ਦਿੱਤਾ। ਜਿਸ ਤੋਂ ਸਪੱਸ਼ਟ ਹੈ ਕਿ ਮੂਰਤੀਆਂ ਦੇ ਥਾਂ ਗੁਰੂ ਨਾਨਕ ਜੀ ਦੇ ਸਿਖਾਂ ਤੋਂ ਲਿਖਾਰੀ ਨੇ ਹਰਿਮੰਦਰ ਅਥਵਾ ਅਕਾਲਤਖ਼ਤ ਨਾਮੀ ਇਮਾਰਤਾਂ (Buildings) ਦੀ ਪੂਜਾ ਬਂਦਨਾ ਕਰਾਈ ਰੱਖਣ ਦਾ ਅਡੰਬਰ ਰਚਿਆ ਹੋਇਆ ਹੈ। ਅਜੇਹੇ ਗੁਰਮਤਿ ਵਿਰੋਧੀ ਗਿਆਨ ਵਾਲੇ ਗੁਰਬਿਲਾਸ ਪਾ: 6 ਦੀ ਕਥਾ ਕਰੀਬ 300 ਸਾਲ ਸੁਣਦੇ ਰਹੇ ਸਿੱਖਾਂ ਲਈ ਸਾਰਾ ਬਿਪ੍ਰਵਾਦ ਗੁਰਮਤਿ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਅਜੇ ਕੋਠੜੀ ਤੋਂ ਬਣੇ ਕੋਠਾ ਸਾਹਿਬ ਵਿਖੇ ਹੀ ਹੁੰਦੇ ਹਨ ਕਿ ਹਰਿਮੰਦਰ ਸਾਹਿਬ ਦੇ ਫ਼ਰਸ਼ ਦਾ ਦੁੱਧ ਨਾਲ ਇਸ਼ਨਾਨ ਕਰਵਾ ਕੇ ਉਸ ਨੂੰ ਚੰਦੋਏ ਸਮੇਤ ਨਿਤ ਨਵੇਂ ਬਸਤਰ ਪਹਿਨਾਏ ਜਾਣ ਦੇ ਉਪਰੰਤ ਰਾਗੀ ਸਿੰਘ (ਗੁਰੂ ਸਾਹਿਬ ਜੀ ਦੀ ਗ਼ੈਰਹਾਜ਼ਰੀ ਤੋਂ ਬਿਨਾ ਹੀ) ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰ ਬੈਠਦੇ ਹਨ। ਭਾਵ. ਭਗਾਵਨ ਦੀਆਂ ਮੂਰਤੀਆਂ ਦੀ ਪੂਜਾ ਦੇ ਥਾਂ ਇੱਕ ਅਕਾਲ ਦੇ ਪੁਜਾਰੀ ਖ਼ਾਲਸਾ ਜੀ ਲਈ ਕੰਧਾਂ ਕੋਠਿਆਂ ਰੂਪ ਨਿਰਜਿੰਦ ਮੰਦਰਾਂ (ਇਮਾਰਤਾਂ- Buildings) ਦੀ ਪੂਜਾ ਕਰਨ ਦਾ ਉਦਘਾਟਨ ਉਸੇ ਗੁਰਦੇਵ ਜੀ ਦੇ ਹੱਥੀਂ ਦਰਸਾ ਲਿਆ, ਜਿਸ ਪਰਮ ਸੁਜਾਨ ਗੁਰਦੇਵ ਜੀ ਦਾ ਮੂਰਤੀਆਂ ਰੂਪ ਮਿਰਤਕਾਂ ਦੀ ਪੂਜਾ ਭੇਟਾ ਬਾਰੇ ਸਪੱਸ਼ਟ ਫ਼ੁਰਮਾਨ ਇਸ ਪਰਕਾਰ ਹੈ -

ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ 1॥ ਠਾਕੁਰੁ ਹਮਰਾ ਸਦ ਬੋਲੰਤਾ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥ 1॥ ਰਹਾਉ॥ ਅੰਤਰਿ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥ ਨ ਪਾਥਰੁ ਬੋਲੈ ਨਾ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵ ॥ 2॥ ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ . . 4॥ 4॥ 12॥” {ਭੈਰ: ਮ: 5-ਪੰਨਾ-1160}

ਅਰਥ:-ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। 1. ਰਹਾਉ। ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। 1. -ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ। ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁੱਝ ਦੇ ਸਕਦਾ ਹੈ, (ਇਸ ਨੂੰ ਇਸ਼ਨਾਨ ਕਰਾਉਣ ਤੇ ਭੋਗ ਆਦਿਕ ਲਵਾਉਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ। 2. ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ, ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ, ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ। 3. . . 4. 4. 12. {ਗੁ: ਗ੍ਰੰ: ਦਰ: ਪੋਥੀ-8 ਸਫ਼ਾ-434 ਤੋਂ 436}

ਇਸ ਪ੍ਰਕਾਰ ਗੁਰਬਿਲਾਸ ਪਾ: 6. ਦੇ ਲਿਖਾਰੀ ਨੇ ਗੁਰੂਗ੍ਰੰਥ ਸਾਹਿਬ ਦਾ ਅਥਵਾ ਗੁਰਬਾਣੀ ਦਾ ਮੰਤ੍ਰ ਪਾਠ ਕਰਨ ਦਾ ਰਿਵਾਜ ਬਾਬਾ ਮਹਾਂਦੇਵ ਜੀ ਦੇ ਅਕਾਲ ਚਲਾਣੇ ਦੀ ਗੁਰਮਤਿ ਵਿਰੋਧੀ ਕਹਾਣੀ ਵਿੱਚ ਸਤਿਗੁਰੂ ਅਰਜਨ ਸਾਹਿਬ ਜੀ ਤੋਂ ਪਰਚਲਤ ਹੋਇਆ ਦਰਸਾ ਲਿਆ। ਵੇਦਾਂਤੀ ਜੀ ਦੇ ਵਡੱਕੇ ਪੁਜਾਰੀਆਂ ਨੇ ਨਿਰਾਲੀ ਹੁਸ਼ਿਆਰੀ ਇਹ ਵਰਤੀ ਕਿ ਉਨ੍ਹਾਂ ਸਾਰੀਆਂ ਲਿਖਤਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਿਨ੍ਹਾਂ ਤੋਂ ਗੁਰਬਿਲਾਸ ਦੇ ਲਿਖਾਰੀ ਨੂੰ ਝੁਠਲਾਇਆ ਜਾ ਸਕਦਾ –।




.