.


(30/06/10)
ਸਰਵਜੀਤ ਸਿੰਘ

ਡਾ. ਇਕਬਾਲ ਸਿੰਘ ਢਿੱਲੋਂ ਅਤੇ ਸ. ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਸਭ ਤੋ ਪਹਿਲਾਂ ਤਾਂ ਬੁਹਤ ਹੀ ਸੰਵੇਦਸ਼ੀਲ ਵਿਸ਼ੇ ਤੇ ਸੰਵਾਂਦ ਰਚਾਉਣ ਲਈ ਆਪ ਜੀ ਦਾ ਬੁਹਤ–ਬੁਹਤ ਧੰਨਵਾਦ। ਮੈਨੂੰ ਡਾ. ਪਿਆਰ ਸਿੰਘ ਜੀ ਸਬੰਧੀ ਇਹ ਜਾਣਕਾਰੀ ਤਾਂ ਸੀ ਕਿ ਉਨ੍ਹਾਂ ਨੂੰ ਵੱਡੇ ਪੁਜਾਰੀਆਂ ਵਲੋਂ ਤਨਖਾਹ ਲਾਈ ਗਈ ਸੀ ਪਰ ਉਨ੍ਹਾਂ ਦੀ ਖੋਜ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹੁਣ ਉਨ੍ਹਾਂ ਦੀ ਕਿਤਾਬ ਪੜ੍ਹਨ ਦੀ ਇਛਾ ਤਾਂ ਹੈ ਪਰ ਇਕ ਪੂਰੀ ਕਦੋਂ ਤੇਂ ਕਿਵੇਂ ਹੋਵੇਗੀ, ਇਹ ਨਹੀ ਪਤਾ।
ਡਾ. ਇਕਬਾਲ ਸਿੰਘ ਢਿੱਲੋਂ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਡਾ. ਪਿਆਰ ਸਿੰਘ ਨੇ ਆਪਣੀ ਪੁਸਤਕ ਦੇ ਪੰਨਾਂ 414 ਤੇ ਜੋ ਲਿਖਿਆ ਹੈ ਉਸ ਨੂੰ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਝਾਂ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਪਿਛਲੇ ਸਾਲ ਮੈਨੂੰ ਵੀ ਚੂਹੇ ਵਾਂਗੂੰ ਪੰਸਾਰੀ ਹੋਣ ਦਾ ਭਰਮ ਹੋ ਗਿਆ। ਇਕ ਲੇਖ ਲਿਖਣਾ ਅਰੰਭ ਕਰ ਦਿੱਤਾ। ਜਦੋਂ ਮੈਂ ਉਸ ਲੇਖ ਬਾਰੇ ਦੋ-ਤਿੰਨ ਸਿਆਣਿਆਂ ਨਾਲ ਵਿਚਾਰ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਅਜੇਹੀ ਹੀ ਸਲ੍ਹਾ ਦਿੱਤੀ ਸੀ ਜੋ ਅੱਜ ਸ. ਹਰਦੇਵ ਸਿੰਘ ਜੰਮੂ ਜੀ ਦੇ ਰਹੇ ਹਨ। ਮੈ ਉਸ ਲੇਖ ਨੂੰ ਕਾਫੀ ਸੰਖੇਪ ਕਰਕੇ ਸ. ਮੱਖਣ ਸਿੰਘ ਜੀ ਨੂੰ ਭੇਜ ਦਿੱਤਾ ਤਾਂ ਇਨ੍ਹਾਂ ਨੇ ਪੜ੍ਹਨ ਉਪ੍ਰੰਤ ਵੈਬ ਸਾਈਟ ਤੇ ਪੋਸਟ ਕਰ ਦਿੱਤਾ। ਹੈਰਾਨੀ ਹੋਈ ਜਦੋਂ ਕਿਸੇ ਵੀ ਪਾਠਕ ਨੇ ਉਸ ਬਾਰੇ ਆਪਣੀ ਰਾਏ ਪ੍ਰਗਟ ਨਹੀਂ ਕੀਤੀ।
(ਨੋਟ:- ਪਾਠਕਾਂ ਨੂੰ ਬੇਨਤੀ ਹੈ ਕਿ ਇਹ ਚਿੱਠੀ ਪੜ੍ਹਨ ਵੇਲੇ ਨਾਲ ਲਗਦੇ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਇਹ ਲੇਖ ਵੀ ਜ਼ਰੂਰ ਪੜ੍ਹ ਲੈਣਾ-ਸੰਪਾਦਕ)
http://www.sikhmarg.com/2010/0404-Bhulan-Da-Sudhar.pdf
ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਚਾਰ ਚਰਚਾ ਦੇ ਨਤੀਜੇ ਸੁਖਾਵੇਂ ਨਹੀਂ ਹੋ ਸਕਦੇ ਪਰ ਕੀ ਅਸਲੀਅਤ ਵਲੋਂ ਅੱਖਾਂ ਮੀਟ ਲੈਣੀਆਂ ਸਿਆਣਪ ਹੈ?
ਰਾਗੁ ਰਾਮਕਲੀ ਮਹਲਾ 5 ॥ ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥ ? (ਪੰਨਾ 927) ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ (ਪੰਨਾ 1253)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋ ਉਪ੍ਰੋਕਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ ਤਾਂ ਇਨ੍ਹਾਂ ਦੀ ਵਿਚਾਰ ਕਰਨਾ ਗੁਨਾਹ ਕਿਵੇਂ ਹੈ? ਜਦੋਂ ਕਿ ਇਹ ਸ਼ਬਦ ਹੱਥ ਲਿਖਤ ਵਿਚ ਸਪੂਰਨ ਦਰਜ ਹਨ। ਦੂਜੇ ਪਾਸੇ ਸਾਧ ਲਾਣਾਂ ਹਰ ਸ਼ਬਦ ਨਾਲ ਕੂੜ-ਸਾਖੀਆਂ ਜੋੜ ਕੇ ਸੁਣਾਉਦਾਂ ਬੁਹ ਗਿਣਤੀ ਨੂੰ ਪ੍ਰਵਾਨ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿਚ ਜਦੋਂ ਵੀ ਨਵਾਂ ਰਾਗ ਅਰੰਭ ਹੁੰਦਾ ਹੈ ਤਾਂ ਅਰੰਭ ਵਿਚ ਪੂਰਾ ਮੰਗਲ ਦਰਜ ਹੈ ਪਰ ਸਿਰੀਰਾਗ (ਪੰਨਾ 14), ਜੈਤਸਰੀ (ਪੰਨਾ 696), ਬੈਰਾੜੀ (ਪੰਨਾ 719), ਤੁਖਾਰੀ (ਪੰਨਾ 1107) ਅਤੇ ਕੇਦਾਰਾ (ਪੰਨਾ 1118) ਦੇ ਅਰੰਭ `ਚ ਸੰਖੇਪ ਮੰਗਲ ਹੈ। ਅਜੇਹਾ ਕਿਓ? ਜਦੋਂ ਕਿ ਹੱਥ ਲਿਖਤ ਵਿਚ ਮੰਗਲ ਸੰਪੂਰਨ ਹੈ।

ਮੰਗਲਾਂ ਦੀ ਤਰਤੀਬ ਸਬੰਧੀ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਤਾਂ ਸਾਧਾਂ ਅੱਗੇ ਗੋਡੇ ਟੇਕ ਚੁੱਕੀ ਹੈ। “ਸ਼ੋ: ਗੁ: ਪ੍ਰ: ਕ: ਮੰਗਲਾਂ ਨੂੰ ਉੱਤੇ ਕਰਨ ਵਿਚ ਠੀਕ ਰਾਹ ਤੇ ਸੀ। ਪ੍ਰੰਤੁ ਬਜ਼ਾਰੀ ਪ੍ਰਚਾਰਕਾ ਨੇ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਵੋਟਾਂ ਦੀ ਲੋੜ ਨੇ ਸ਼ੋ: ਗੁ: ਪ੍ਰ: ਕ: ਨੂੰ ਨੀਵੀ ਸਟੇਜ ਤੇ ਸੁੱਟ ਦਿਤਾ। ਜਿਸ ਵਿਚ ‘ਸਤ੍ਯ ਉਤੇ ਅਸਤ੍ਯ ਦੀ ਵਿਜੈ ਹੋ ਗਈ’ ਹੀ ਕਹਿਣਾ ਪੈਂਦਾ ਹੈ”। (ਸ੍ਵਾਮੀ ਹਰਿਨਾਮ ਦਾਸ, ਪੁਰਾਤਨਿ ਬੀੜਾਂ ਤੇ ਵਿਚਾਰ, ਪੰਨਾ 3) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਮੰਗਲਾਂ ਬਾਰੇ ਵਿਚਾਰ ਨਾਂ ਕੀਤੀ ਜਾਵੇ? ਗੁਰੂ ਜੀ ਵਲੋਂ ਮੰਗਲ ਲਿਖਣ ਦੀ ਤਰਤੀਬ ਨੂੰ ਜੇ ਕਿਸੇ ਨੇ ਭੰਗ ਕਰ ਦਿੱਤਾ ਹੈ ਤਾਂ ਸਾਨੂੰ ਹੁਣ ਭਾਣਾ ਮੰਨ ਲੈਣਾ ਚਾਹੀਦਾ ਹੈ?
ਰਾਗਮਾਲਾ ਬਾਰੇ ਭਾਈ ਜੋਧ ਸਿੰਘ ਜੀ ਦੇ ਵਿਚਾਰਾਂ ਨਾਲ ਆਪ ਜੀ ਦੋਵੇਂ ਵਿਦਵਾਨ ਸਹਿਮਤ ਨਹੀਂ ਹੋ ਪਰ ਉਨ੍ਹਾਂ ਦੇ ਹੇਠ ਲਿਖੇ ਵਿਚਾਰ ਜੋ ਉਨ੍ਹਾਂ ਨੇ 1932 `ਚ ਲਿਖੇ ਸਨ, ਬਾਰੇ ਆਪ ਜੀ ਦੀ ਕੀ ਰਾਏ ਹੈ? “ਪਰ ਇਸ ਸੋਧ ਵਿਚ ਇਕ ਖਤਰਾ ਜੋ ਮੈਨੂੰ ਪ੍ਰਤੀਤ ਹੋਇਆ ਹੈ ਉਸ ਵੱਲ ਪੰਥ ਦੇ ਮੁਖੀ ਜਥਿਆਂ ਦਾ ਖਿਆਲ ਦਿਵਾਏ ਬਿਨਾਂ ਮੈਂ ਨਹੀ ਰਹਿ ਸਕਦਾ। ਸਸਤਾ ਵੇਚਣ ਦੀ ਦੌੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ ਗਈਆਂ ਹਨ। ਤੇ ਜੇ ਕਿਸੇ ਜੁੰਮੇਵਾਰ ਜੱਥੇ ਨੇ ਇਹ ਬੀੜਾਂ ਪ੍ਰਕਾਸ਼ਤ ਕਰਨ ਦਾ ਕੰਮ ਆਪਣੇ ਜੁੰਮੇ ਨਾ ਲਿਆ ਤਾਂ ਥੋੜੇ ਚਿਰ ਮਗਰੋਂ ਸ਼ੁੱਧ ਪਾਠ ਸਹੀ ਕਰਨਾ ਅਤਿ ਕਠਿਨ ਹੋ ਜਾਵੇਗਾ”। (ਗੁਰਮਿਤ ਨਿਰਣਯ, ਪੰਨਾ 7-ਉਥਾਨਕਾ)
ਬੀੜਾਂ ਪ੍ਰਕਾਸ਼ਤ ਕਰਨ ਦਾ ਕੰਮ ਤਾਂ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥ ਵਿਚ ਲੈ ਲਿਆ ਹੈ ਪਰ ਕਮੇਟੀ ਨੇ ਲੋੜੀਦੀਆਂ ਸੋਧਾਂ ਕਰਨ ਵੱਲ ਕੋਈ ਧਿਆਨ ਦਿੱਤਾ ਹੋਵੇ, ਅਜੇਹੀ ਕੋਈ ਜਾਣਕਾਰੀ ਆਪ ਜੀ ਪਾਸ ਹੋਵੇ ਤਾਂ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਕੀ ਉਹ ਭੁੱਲਾਂ, ਜੋ ਉਤਾਰੇ ਕਰਨ ਵੇਲੇ ਅਣਜਾਣੇ ਵਿੱਚ ਹੀ ਜਾਂ ਆਪੋ ਆਪਣੀ ਸੂਝ ਵਰਤਣ ਕਾਰਨ ਹੋ ਗਈਆਂ ਹਨ, ਨੂੰ ਸੁਧਾਰ ਨਹੀਂ ਲੈਣਾ ਚਾਹੀਦਾ? ਅੱਜ ਸਾਡੇ ਪਾਸ ਬੇਅੰਤ ਸਾਧਨ ਹਨ, ਇਨਾਂ ਦੀ ਵਰਤੋਂ ਕਰਕੇ ਰਾਗਮਾਲਾ ਸਮੇਤ ਸਾਰੇ ਮਸਲੇ ਦਾ ਕੋਈ ਠੋਸ ਹਲ ਕਰ ਲੈਣ `ਚ ਕੋਈ ਬੁਰਾਈ ਨਹੀਂ ਹੈ। ਮੇਰੇ ਖਿਆਲ ਮੁਤਾਬਕ ਇਹ ਮਸਲਾ ਕੇਵਲ ਭਾਵਨਾ ਨਾਲ ਹੀ ਨਹੀ ਸਗੋਂ ਭਵਿੱਖ ਨਾਲ ਵੀ ਸਬੰਧਤ ਹੈ।
ਆਪ ਜੀ ਦੀ ਕੀਮਤੀ ਰਾਏ ਦੀ ਉਡੀਕ `ਚ।
ਸਰਵਜੀਤ ਸਿੰਘ


(30/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਹਰਦੇਵ ਸਿੰਘ ਜੀ! ਤੁਸੀਂ ਲਿਖਿਆ ਹੈ: “ਮੈਂ ਗੁਰੂ ਦੇ ਭਾਵ ਨੂੰ ਸਮਝ ਕੇ ਇਹ ਸਮਝਿਆ ਹਾਂ ਕਿ ਗੁਰੂ ਨੇ ਆਵਾਗਮਨ ਬਾਰੇ ਮੇਰਾ ਭੁਲੇਖਾ ਦੂਰ ਕਰ ਦਿੱਤਾ ਹੈ। ਗੁਰਬਾਣੀ ਵਿੱਚ ਆਵਾਗਮਨ ਨੂੰ ਅਨੇਕਾਂ ਥਾਂ ਇੱਕ ਭਰਮ ਵਹਿਮ ਭੁਲੇਖਾ ਜਾਂ ਅੰਦੇਸ਼ਾ ਬਿਆਨ ਕੀਤਾ ਹੈ। ਮੁਆਫ਼ ਕਰਨਾ ਮੈਂ ਗੁਰੂ ਦੀ ਕਿਰਪਾ (ਗੁਰਬਾਣੀ) ਰਾਹੀਂ ਇਸ ਵਹਿਮ ਵਿੱਚ ਨਹੀਂ ਹਾਂ”।

ਵੀਰ ਜੀ! ਇਹ ਤਾਂ ਆਪਣੀ ਆਪਣੀ ਸੋਚ ਦੀ ਗੱਲ ਹੈ। ਮੈਂ ਗੁਰਬਾਣੀ ਦੀਆਂ ਜਿਹੜੀਆਂ ਨੌਂ ਉਦਾਹਰਣਾਂ ਪੇਸ਼ ਕੀਤੀਆਂ ਹਨ (ਇਹ ਸਿਰਫ਼ ਮਿਸਾਲ ਵਜੋਂ ਥੋੜ੍ਹੀਆਂ ਜਿਹੀਆਂ ਹੀ ਉਦਾਹਰਣਾਂ ਹਨ। ਇਸ ਤਰ੍ਹਾਂ ਦੀਆਂ ਅਨਗਿਣਤ ਉਦਾਹਰਣਾਂ ਹੋਰ ਪੇਸ਼ ਕੀਤੀਆਂ ਜਾ ਸਕਦੀਆਂ ਹਨ), ਤੁਸੀਂ ਇਸ ਤਰ੍ਹਾਂ ਦੀ ਬਾਣੀ ਨੂੰ ਇਹ ਸੋਚ ਕੇ ਪੜ੍ਹਨ ਤੋਂ ਕਤਰਾ ਸਕਦੇ ਹੋ ਕਿ ਜੇ ਇਸ ਤਰ੍ਹਾਂ ਦੀ ਬਾਣੀ ਪੜ੍ਹ ਲਈ ਤਾਂ ਇਸ ਵਿਚਲਾ ਸੱਚ ਵੀ ਕਬੂਲਣਾ ਪੈ ਜਾਣਾ ਹੈ। ਇਸ ਤੋਂ ਤਾਂ ਅੱਛਾ ਹੈ ਕਿ ਇਸ ਤਰ੍ਹਾਂ ਦੀ ਬਾਣੀ ਪੜ੍ਹੀ ਹੀ ਨਾ ਜਾਵੇ। ਨਾ ਇਸ ਤਰ੍ਹਾਂ ਦੀ ਬਾਣੀ ਪੜ੍ਹੀਏ ਅਤੇ ਨਾ ਹੀ ਇਸ ਵਿੱਚ ਲਿਖਿਆ ਸੱਚ ਤੁਹਾਡੇ ਤੇ ਲਾਗੂ ਹੋਵੇ। ਪਰ ਮੈਂ ਇਸ ਤਰ੍ਹਾਂ ਨਹੀਂ ਸੋਚਦਾ। ਅਸਲ ਵਿੱਚ ਤੁਸੀਂ ਗੁਰੂ ਦੇ ਭਾਵ ਨੂੰ ਨਹੀਂ ਸਮਝ ਰਹੇ ਬਲਕਿ ਗੁਰੂ ਨੂੰ ਆਪਣਾ ਭਾਵ ਸਮਝਾ ਰਹੇ ਹੋ। ਜਾਂ ਇਹ ਕਹਿ ਲਵੋ ਕਿ ਖਤਰਾ ਦੇਖ ਕੇ ਆਪਣੀਆਂ ਅੱਖਾਂ ਬੰਦ ਕਰ ਰਹੇ ਹੋ।

ਮੇਰੇ ਬਾਰ ਬਾਰ ਕਹਿਣ ਤੇ ਵੀ ਤੁਸੀਂ ਮੇਰੇ ਵੱਲੋਂ ਪੇਸ਼ ਉਦਾਹਰਣਾਂ ਬਾਰੇ ਠੀਕ ਢੰਗ ਨਾਲ ਵਿਚਾਰ ਪੇਸ਼ ਨਹੀਂ ਕਰ ਰਹੇ। ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਆਵਾਗਮਨ ਦਾ ਸਮਰਥਨ ਵੀ ਕਰਨ ਅਤੇ ਇਸ ਦਾ ਖੰਡਣ ਵੀ ਕਰਨ। ਜਾਂ ਤੇ ਤੁਸੀਂ ਪੂਰੀ ਤਰ੍ਹਾਂ ਕਬੂਲ ਕਰੋ ਕਿ ਗੁਰਮਤ ਅਨੁਸਾਰ ਆਵਾਗਮਨ ਹੁੰਦਾ ਹੈ ਜਾਂ ਪੂਰੀ ਤਰ੍ਹਾਂ ਇਸ ਤੋਂ ਇਨਕਾਰੀ ਹੋਵੋ। ਜੇ ਤੁਸੀਂ ਪੂਰੀ ਤਰ੍ਹਾਂ ਸਵਿਕਾਰ ਕਰਦੇ ਹੋ (ਜਾਂ ਇਸ ਬਾਰੇ ਤੁਹਾਨੂੰ ਕੁੱਝ ਭੁਲੇਖਾ ਹੈ) ਤਾਂ ਅਗੋਂ ਵਿਚਾਰ ਬੰਦ ਕਰੋ। ਜੇ ਇਨਕਾਰ ਕਰਦੇ ਹੋ ਤਾਂ ਮੇਰੇ ਵੱਲੋਂ ਪੇਸ਼ ਉਦਾਹਰਣਾਂ ਬਾਰੇ ਠੀਕ ਢੰਗ ਨਾਲ ਵਿਚਾਰ ਪੇਸ਼ ਕਰੋ। ਤੁਹਾਡੀ ਸਹੂਲਤ ਲਈ, ਆਪਣੀਆਂ ਪੇਸ਼ ਕੀਤੀਆਂ ਉਦਾਹਰਣਾਂ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਪੇਸ਼ ਕਰ ਰਿਹਾ ਹਾਂ, ਜਿਸ ਨਾਲ ਤੁਸੀਂ ਦੇਖ ਸਕੋਂ ਕਿ ਇਨ੍ਹਾਂ ਵਿੱਚ ਸਿਰਫ਼ ਸੰਕੇਤ ਹੈ ਜਾਂ ਬਾਕਾਇਦਾ ਆਵਾਗਮਨ ਦਾ ਸਮਰਥਨ ਹੈ।

ਨੋਟ:- ਪਾਠਕਾਂ ਅੱਗੇ ਬੇਨਤੀ ਹੈ ਕਿ ਹੇਠਾਂ ਨੀਲੇ ਅਤੇ ਲਾਲ ਰੰਗ ਵਿੱਚ ਮੇਰੇ ਵੱਲੋਂ ਪਹਿਲਾਂ ਪੇਸ਼ ਕੀਤੀਆਂ ਨੌਂ ਉਦਾਹਰਣਾਂ ਦੇ ਪ੍ਰੋ: ਸਾਹਿਬ ਸਿੰਘ ਦੁਆਰਾ ਕੀਤੇ ਅਰਥ ਹਨ। ਅਤੇ ਸ: ਹਰਦੇਵ ਸਿੰਘ ਵੱਲੋਂ ਮੇਰੇ ਤੇ ਕੀਤੇ ਸਵਾਲ ‘ਪਹਿਲੀ ਵਾਰੀ ਸੰਸਾਰ ਤੇ ਜੀਵ ਦੇ ਆਉਣ ਬਾਰੇ’ ਮੇਰੇ ਇੱਕ ਲੇਖ ਦੀ Copy-paste ਲਗਾਈ ਹੈ। ਜਿਹੜੇ ਸੱਜਣਾਂ ਨੂੰ ਲੰਬਾ ਪੱਤਰ ਪੜ੍ਹਨ ਵਿੱਚ ਅਸੁਵਿਧਾ ਮਹਿਸੂਸ ਹੁੰਦੀ ਹੋਵੇ ਉਹ ਇਸ ਨੀਲੇ ਅਤੇ ਲਾਲ ਪੋਰਸ਼ਨ ਨੂੰ ਫ਼ੇਰ ਬਾਅਦ ਵਿੱਚ ਤਸੱਲੀ ਨਾਲ ਪੜ੍ਹ ਸਕਦੇ ਹਨ)।

੧- “ਜੇਤੇ ਜੀਅ ਤੇਤੇ ਵਾਟਾਊ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰ ਫ਼ਕੜ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇਕਰਣੀ ਬਾਝਹੁ ਤਰੈ ਨ ਕੋਈ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੂਛ ਨ ਹੋਇ॥” (952)। (ਵਟਾਊ= ਵਾਟ ਤੇ ਚੱਲਣ ਵਾਲਾ, ਪਾਂਧੀ, ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਜਿਸ ਨੇ ਅੱਗੇ ਕਿਤੇ ਜਾਣਾ ਹੈ)।

ਅਰਥ:- (ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ, ਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ; ਜਿਸ ਨੇ ਇਸ ਜਨਮ ਵਿੱਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿੱਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ। ਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ, ਹੇ ਨਾਨਕ! ਪਰਲੋਕ ਵਿੱਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ। 2.

੨- “ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੇ ਭਾਇ॥” (1346)।

ਅਰਥ:- ਹੇ ਭਾਈ! ਜਿੱਥੇ (ਪਰਮਾਤਮਾ ਦੀ ਦਰਗਾਹ ਵਿੱਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ

੩- ਦੇਹੀ ਜਾਤਿ ਨ ਆਗੈ ਜਾਏਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥” (111-112)।

ਪ੍ਰਭੂ ਦੀ ਹਜ਼ੂਰੀ ਵਿੱਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)। ਜਿਥੇ (ਪਰਲੋਕ ਵਿੱਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ। ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿੱਚ ਭੀ ਤੇ ਪਰਲੋਕ ਵਿੱਚ ਸਦਾ ਪ੍ਰਭੂ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ।

੪- “ਗਉੜੀ ਮ: 5॥ ਕਾ ਕੀ ਮਾਈ ਕਾ ਕੋ ਬਾਪ॥ ਨਾਮ ਧਾਰੀਕ ਝੂਠੇ ਸਭ ਸਾਕ॥ ਕਾਹੇ ਕਉ ਮੂਰਖ ਭਖਲਾਇਆ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ॥ ਰਹਾਉ॥ ਏਕਾ ਮਾਟੀ ਏਕਾ ਜੋਤਿ॥ ਏਕੋ ਪਵਨੁ ਕਹਾ ਕਉਨੁ ਰੋਤਿ॥ ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥ (188)।

ਅਰਥ:- ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ? (ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿੱਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ)। 1. ਰਹਾਉ।

(ਅਸਲ ਵਿੱਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ। (ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ। 1.

ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿੱਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ, ਸਭ ਵਿੱਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ)। 2.

(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ‘ਮੇਰਾ, ਮੇਰਾ’ ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ‘ਮੇਰਾ’ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ। 3.

ਹੇ ਨਾਨਕ! ਆਖ—ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ, ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ।

੫- “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ … ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ॥ 3॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ॥ (700)।

ਅਰਥ:- ਹੇ ਭਾਈ! ਮਾਂ ਪਿਓ, ਇਸਤ੍ਰੀ, ਪੁੱਤਰ, ਰਿਸਤੇਦਾਰ, ਪਿਆਰੇ ਮਿੱਤਰ ਅਤੇ ਭਰਾ-ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ (ਇੱਥੇ) ਮਿਲ ਪਏ ਹਾਂ। ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਭੀ ਸਾਥੀ ਨਹੀਂ ਬਣਦਾ। … ਹੇ ਭਾਈ! ਹਾਥੀ ਰਥ ਹਵਾ ਦੇ ਵੇਗ ਵਰਗੇ ਘੋੜੇ (ਹੋਣ) ਧਨਾਡ ਹੋਵੇ, ਜਿਮੀਂ ਦਾ ਮਾਲਕ ਹੋਵੇ, ਚਾਰ ਕਿਸਮ ਦੀ ਫ਼ੌਜ ਦਾ ਮਾਲਕ ਹੋਵੇ-ਇਹਨਾਂ ਵਿੱਚੋਂ (ਭੀ) ਕੋਈ ਚੀਜ ਭੀ ਨਾਲ ਨਹੀਂ ਜਾਂਦੀ। (ਇਹਨਾਂ ਦਾ ਮਾਲਕ ਮਨੁੱਖ ਇੱਥੋਂ ਨੰਗਾ ਹੀ ਉਠ ਕੇ ਤੁਰ ਪੈਂਦਾ ਹੈ। ਹੇ ਨਾਨਕ ਪਰਮਾਤਮਾ ਦੇ ਸੰਤ ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਨ੍ਹਾਂ ਦੀ ਸੰਗਤ ਵਿੱਚ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਚਾਹੀਦੀ ਹੈ। ਇਸ ਲੋਕ ਵਿੱਚ ਸੁਖ ਮਿਲਦਾ ਹੈ ਪਰਲੋਕ ਵਿੱਚ ਸੁਰਖ-ਰੂ ਹੋ ਜਾਈਦਾ ਹੈ। (ਪਰ ਇਹ ਦਾਤ) ਸੰਤ ਜਨਾਂ ਦੀ ਸੰਗਤ ਵਿੱਚ ਹੀ ਮਿਲਦੀ ਹੈ।

੬- “ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਸੂਝੈ ਸਭੁ ਕੋਈ॥ ਤੇਲ ਜਲੇ ਬਾਤੀ ਠਹਰਾਨੀ ਸੁੰਨਾ ਮੰਦਰੁ ਹੋਈ॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ॥ ਤੂੰ ਰਾਮ ਨਾਮ ਜਪਿ ਸੋਈ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ਦੇਹੁਰੀ ਬੈਠੀ ਮਾਤਾ ਰੋਵੇ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸ ਇਕੇਲਾ ਜਾਈ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ ਇਸ ਬੰਦੇ ਸਿਰਿ ਜੁਲਮ ਹੋਤ ਹੈ ਜਮੁ ਨਹੀ ਹਟੈ ਗੁਸਾਈ॥” (478)।

ਅਰਥ:- (ਜਿਵੇਂ) ਜਦ ਤਕ ਦੀਵੇ ਵਿੱਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿੱਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿੱਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ’ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ)। 1.

(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇੱਕ ਘੜੀ ਭੀ ਘਰ ਵਿੱਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ। 1. ਰਹਾਉ।

ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ। 2.

ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ। 3.

ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ ‘ਆਪਣਾ’ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿ-ਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ। 4.

੭- ਜੈਤਸਰੀ ਮ: 5॥” ਪਾਧਾਣੂ ਸੰਸਾਰੁ ਗਾਰਬਿ ਅਟਿਆ॥ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ॥ ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ॥ ਪੁਤ੍ਰ ਮਿਤ੍ਰ ਬਿਹਾਰ ਬਨਿਤਾ ਏਹ ਕਰਤ ਬਿਹਾਵਏ॥ ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆਕਿਰਤ ਕਰਮ ਨ ਮਿਟੈ ਨਾਨਕ ਹਰਿਨਾਮੁ ਧਨੁ ਨਹੀ ਖਟਿਆ॥” (705)। ਪਾਧਾਣੂ= ਪਾਂਧੀ, ਮੁਸਾਫ਼ਿਰ, ਰਾਹੀ (ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਅੱਗੇ ਕਿਤੇ ਜਾਣਾ ਹੈ)।

ਅਰਥ:- ਹੇ ਭਾਈ! ਜਗਤ ਮੁਸਾਸਿਫ਼ਰ ਹੈ (ਫ਼ਿਰ ਭੀ) ਅਹੰਕਾਰ ਵਿੱਚ ਲਿਬੜਿਆ ਰਹਿੰਦਾ ਹੈ। ਮਾਇਆ ਦੇ ਕੌਤਕਾਂ ਵਿੱਚ ਮਸਤ ਜੀਵ ਅਨੇਕਾਂ ਪਾਪ ਕਰਦੇ ਰਹਿੰਦੇ ਹਨ (ਜੀਵ) ਲੋਭ ਵਿੱਚ (ਮਾਇਆ ਦੇ) ਮੋਹ ਵਿੱਚ ਅਹੰਕਾਰ ਵਿੱਚ ਡੁੱਬੇ ਰਹਿੰਦੇ ਹਨ (ਇਹਨਾਂ ਨੂੰ) ਮੌਤ ਯਾਦ ਹੀ ਨਹੀਂ ਆਉਂਦੀ। ਪੁੱਤਰ ਮਿੱਤਰ ਇਸਤ੍ਰੀ (ਆਦਿਕ) ਦੇ ਮੇਲ ਮਿਲਾਪ ਇਹੀ ਕਰਦਿਆਂ (ਜੀਵ ਦੀ ਉਮਰ) ਗੁਜ਼ਰਦੀ ਜਾਂਦੀ ਹੈ। ਹੇ ਮਾਂ (ਧੁਰੋਂ) ਲਿਖੇ ਹੋਏ (ਉਮਰ ਦੇ) ਦਿਨ ਜਦੋਂ ਮੁਕ ਜਾਂਦੇ ਹਨ ਤਾਂ ਧਰਮਰਾਜ ਦੇ ਦੂਤਾਂ ਨੂੰ ਵੇਖਿਆਂ ਬੜੀ ਤਕਲੀਫ਼ ਹੁੰਦੀ ਹੈ। ਹੇ ਨਾਨਕ! (ਮਨੁੱਖ ਇੱਥੇ) ਪਰਮਾਤਮਾ ਦਾ ਨਾਮ ਧਨ ਨਹੀਂ ਕਮਾਂਦਾ (ਹੋਰ ਹੋਰ) ਕੀਤੇ ਕਰਮਾਂ (ਦਾ ਲੇਖਾ) ਨਹੀਂ ਮਿਟਦਾ।

੮- “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” (1273)।

ਮੱਛੀ ਪਾਣੀ ਵਿੱਚ ਪੈਦਾ ਹੁੰਦੀ ਹੈ, ਪਾਣੀ ਵਿੱਚ ਵੱਸਦੀ ਹੈ, ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿੱਚ ਹੀ ਸੁਖ ਦੁਖ ਸਹਾਰਦੀ ਹੈ, ਪਾਣੀ ਤੋਂ ਬਿਨਾ ਉਹ ਇੱਕ ਖਿਨ ਭਰ ਤਿਲ ਭਰ ਪਲ ਭਰ ਭੀ ਜੀਊ ਨਹੀਂ ਸਕਦੀ।

੯- “ਸੁਖੁ ਦੁਖੁ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨਿ ਦਾਤੈ ਦੀਐ॥ ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਨਾ ਕੀਆ ਕਰਾਰਾ ਹੇ॥” (1030)।

ਹੇ ਪ੍ਰਾਣੀ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ, ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ (ਇਹ ਦੁਖ ਸੁਖ ਭੋਗਣੇ) ਦਿੱਤੇ ਹਨ। ਹੇ ਪ੍ਰਾਣੀ! (ਵਾਪਰੇ ਦੁੱਖਾਂ ਦੇ ਕਾਰਨ) ਤੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਤਾਂ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ।

ਵੀਰ ਜੀ! ਤੁਹਾਡੀ ਸੌਖ ਲਈ, ਆਪਣੇ ਵੱਲੋਂ ਪੇਸ਼ ਨੌਂ ਉਦਾਹਰਣਾਂ ਦੇ ਅਰਥ ਵੀ ਨਾਲ ਲਿਖ ਦਿੱਤੇ ਹਨ। ਜ਼ਰਾ ਦੱਸਣਾ ਕਿ ਇਥੇ ਆਵਾਗਮਨ ਸੰਬੰਧੀ ਸਿਰਫ਼ ਸੰਕੇਤ ਹੈ ਜਾਂ ਕਿ ਪੂਰੀ ਗੁਰਮਤ ਫ਼ਲੌਸਫ਼ੀ? ਜੇ ਤੁਹਾਨੂੰ ਸਿਰਫ਼ ਸੰਕੇਤ ਹੀ ਲੱਗਦੇ ਹਨ ਤਾਂ, ਮਿਹਰਬਾਨੀਂ ਕਰਕੇ ਦੱਸਣਾ ਕਿ ਅਸਲੀ ਫ਼ਲੌਸਫ਼ੀ ਕਿਸ ਤਰ੍ਹਾਂ ਹੁੰਦੀ ਹੈ?

ਤੁਸੀਂ ਜਿਹੜੇ ਗੁਰਬਾਣੀ ਦੇ ਅੱਠ ਹਵਾਲੇ ਦਿੱਤੇ ਹਨ, ਉਨ੍ਹਾਂ ਬਾਰੇ ਮੈਂ ਆਪਣੇ ਵਿਚਾਰ ਦੇ ਚੁੱਕਾ ਹਾਂ। ਹੋਰ ਵਧੇਰੇ ਵਿਚਾਰ, ਮੇਰੇ ਵੱਲੋਂ ਪੇਸ਼ ਨੌਂ ਉਦਾਹਰਣਾਂ ਬਾਰੇ ਤੁਹਾਡੇ ਵਿਚਾਰ ਆਉਣ ਤੋਂ ਮਗ਼ਰੋਂ ਫ਼ੇਰ ਦੇ ਦਿੱਤੇ ਜਾਣਗੇ।

ਤੁਸੀਂ ਲਿਖਿਆ ਹੈ:

“… ਆਪ ਜੀ ਨੇ ਸੰਸਾਰ ਵਿੱਚ ਆਉਣ ਵਾਲੇ ਸਭ ਤੋਂ ਪਹਿਲੇ ਜੀਵਾਂ ਦੀ ਕਰਮਾਂ ਅਧਾਰਤ ਜੋਨੀ ਅਲਾਟਮੈਂਟ ਅਤੇ ਉਸੇ ਅਧਾਰ ਤੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਦੇ ਬਾਰੇ ਮੇਰੇ ਸਵਾਲ ਦਾ ਜੋ ਜਵਾਬ ਦਿੱਤਾ ਹੈ ਉਹ ਪੱਲਾ ਝਾੜਨ ਵਾਲੀ ਗੱਲ ਹੈ”।

ਵੀਰ ਜੀ! ਇਸ ਸੰਬੰਧ ਵਿੱਚ ਮੈਂ ਆਪਣੇ ਲੇਖ “ਹੁਕਮਿ ਚਲਾਏ ਆਪਣੇ ਕਰਮੀ ਵਹੈ ਕਲਾਮ” ਵਿੱਚੋਂ ਕੁੱਝ ਅੰਸ਼ Copy-paste ਕਰਕੇ ਪੇਸ਼ ਕਰ ਰਿਹਾ ਹਾਂ।

ਪੇਸ਼ ਹੈ Copy-paste:

“ਇਕ ਸਵਾਲ ਆਮ ਹੀ ਉਠਾਇਆ ਜਾਂਦਾ ਹੈ ਕਿ ਜੇ ਕਰਮਾਂ ਦਾ ਬੱਧਾ ਹੋਇਆ ਹੀ ਜੀਵ ਦੁਨੀਆਂ ਤੇ ਆਉਂਦਾ ਹੈ ਤਾਂ, ਸਭ ਤੋਂ ਪਹਿਲਾਂ ਜੀਵ ਕਿਹੜੇ ਕਰਮ ਲੈ ਕੇ ਸੰਸਾਰ ਤੇ ਆਇਆ?

“ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲ ਆਪਿ ਕਰਿ ਦੇਖੈ ਠਾਕੁਰਿ ਰਚਨ ਰਚਾਇਆ॥” (ਪੰਨਾ-748)।

ਇੱਥੇ ਤੁਕ ਦੇ ਪਹਿਲੇ ਹਿੱਸੇ ਵਿੱਚ ਸਵਾਲ ਹੈ ਅਤੇ ਦੂਜੇ ਹਿੱਸੇ ਵਿੱਚ ਜਵਾਬ।

(ਸਵਾਲ) - ਜਦੋਂ ਕੁੱਝ ਵੀ ਨਹੀਂ ਸੀ, ਨਾ ਕੋਈ ਕਰਮ ਅਤੇ ਨਾ ਹੀ ਕੋਈ ਕਰਮ ਕਰਨ ਵਾਲਾ। ਉਸ ਵਕਤ ਜੀਵ ਕਿਹੜੇ ਕਰਮਾਂ ਕਰਕੇ ਦੁਨੀਆਂ ਤੇ ਆਇਆ?

(ਜਵਾਬ) - ਇਹ ਜਗਤ ਰਚਨਾ ਉਸ ਦੀ ਖੇਡ ਹੈ। ਉਸ ਦੀ ਇੱਛਾ ਅਤੇ ਹੁਕਮ ਨਾਲ ਇਹ ਸੰਸਾਰ ਰਚਨਾ ਹੋਈ। ਉਸ ਦੀ ਇੱਛਾ ਨਾਲ ਉਸ ਦੇ ਹੁਕਮ ਵਿੱਚ ਜੀਵ ਜਗਤ ਤੇ ਆਇਆ (ਕਿਸੇ ਕੀਤੇ ਕਰਮਾਂ ਕਰਕੇ ਨਹੀਂ)।

ਜੀਵ ਜਦੋਂ ਵੀ ਸੰਸਾਰ ਤੇ ਆਇਆ (ਪਹਿਲੀ ਵਾਰੀਂ ਜਾਂ ਹਜਾਰਵੀਂ ਵਾਰੀਂ ਜਾਂ…. ਵਾਰੀਂ) ਉਸ ਦੇ ਹੁਕਮ ਵਿੱਚ ਹੀ ਆਇਆ ਹੈ ਅਤੇ ਆਉਂਦਾ ਹੈ। “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” (1239)। ਇਸ ਜਗਤ ਤੇ ਆ ਕੇ ਜੀਵ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸੇ ਤਰ੍ਹਾਂ ਦੇ ਫ਼ਲ ਅਗਲੇ ਜਾਂ ਅਗਲੇਰੇ ਜਨਮਾਂ ਵਿੱਚ ਭੋਗਦਾ ਹੈ।

ਕਰਮਾਂ ਬਾਰੇ ਕਬੀਰ ਸਾਹਿਬ ਕਹਿੰਦੇ ਹਨ: “ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ॥ ਕਰਮ ਬਧ ਤੁਮ ਜੀਉ ਕਹਿਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥ ਹਰਿ ਮਹਿ ਤਨੁ ਹੈ ਤਨੁ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ॥ ਕਹਿ ਕਬੀਰ ਰਾਮ ਨਾਮ ਨ ਛੋਡਉ ਸਹਜੇ ਹੋਇ ਸੁ ਹੋਇ ਰੇ॥” (ਪ-870)

ਅਰਥ: ਪੰਜਾਂ ਤੱਤਾਂ ਤੋਂ ਮਿਲ ਕੇ ਇਹ ਸਰੀਰ ਬਣਿਆ ਹੈ। ਇਹ ਤੱਤ ਵੀ ਕਿੱਥੋਂ ਬਣਨੇ ਸਨ? ਇਹ ਵੀ ਉਸ ਪ੍ਰਭੂ ਨੇ ਬਣਾਏ ਅਤੇ ਕੋਈ ਵੀ ‘ਜੀਵ’ `ਚੇਤਨ ਸੱਤਾ’ ਤੋਂ ਬਿਨਾਂ ਨਹੀਂ ਅਰਥਾਤ ਜੀਵ ਦਾ ਸਰੀਰ ਅਤੇ ਜੀਵਨ ਸੱਤਾ ਇਕੱਠੇ ਹੀ ਪ੍ਰਭੂ ਦੀ ਰਜ਼ਾ ਨਾਲ ਹੋਂਦ ਵਿੱਚ ਆਏ। ਤੁਸੀਂ ਕਹਿੰਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ ਪਰ ਕਰਮ ਵੀ ਕਿੱਥੋਂ ਆਉਣੇ ਸਨ? ਇਨ੍ਹਾਂ ਕਰਮਾਂ ਨੂੰ ਵੀ ਪ੍ਰਭੂ ਨੇ ਹੀ ਵਜੂਦ ਵਿੱਚ ਲਿਆਂਦਾ। …. ਜੋ ਕੁੱਝ ਵੀ ਸੰਸਾਰ ਤੇ ਹੋ ਰਿਹਾ ਹੈ ਸਹਜੇ ਹੀ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ।

ਜਦੋਂ ਪ੍ਰਭੂ ਨੂੰ ਭਾਇਆ ਸੰਸਾਰ ਰਚਨਾ ਕਰ ਦਿੱਤੀ ਪੰਜ ਭੂਤਕ ਸਰੀਰ, ਸਰੀਰ ਵਿੱਚ ਜੀਵਾਤਮਾ/ ਚੇਤਨ ਸੱਤਾ ਪਾ ਦਿੱਤੀ ਉਸ ਦੇ ਹੁਕਮ/ਰਜ਼ਾ ਵਿੱਚ ਹੀ ਸਭ ਕੁੱਝ ਹੋਂਦ ਵਿੱਚ ਆਇਆ ਅਤੇ ਵਾਪਰ ਰਿਹਾ ਹੈ। ਸੰਸਾਰ ਦੇ ਤੱਤ, ਜੀਵ ਦਾ ਪੰਜ ਭੂਤਕ ਸਰੀਰ, ਜੀਵਆਤਮਾ, ਅਤੇ ਕਰਮਾਂ ਦਾ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਪ੍ਰਭੂ ਨੇ ਸੰਸਾਰ ਰਚਨਾ ਕੀਤੀ।

ਉਪਰ ਦਿੱਤੇ ਸ਼ਬਦ ਦੀਆਂ ਪਹਿਲੀਆਂ ਦੋ ਪੰਗਤੀਆਂ ਧਿਆਨ ਨਾਲ ਵਿਚਾਰਨ ਯੋਗ ਹਨ।

ਪਹਿਲੀ ਪੰਗਤੀ ਵਿੱਚ ਸਵਾਲ ਕੀਤਾ ਗਿਆ ਹੈ ਕਿ ਪੰਜਾਂ ਤੱਤਾਂ ਤੋਂ ਸਰੀਰ ਬਣਿਆ। ਪਰ ਇਹ ਤੱਤ ਕਿੱਥੋਂ ਆਏ? ਅਰਥਾਤ ਇਹ ਤੱਤ ਉਸ ਪ੍ਰਭੂ ਨੇ ਹੋਂਦ ਵਿੱਚ ਲਿਆਂਦੇ।

ਇਸੇ ਤਰਜ ਤੇ, ਦੂਸਰੀ ਪੰਗਤੀ ਵਿੱਚ ਸਵਾਲ ਹੈ ਕਿ ਤੁਸੀਂ ਕਹਿੰਦੇ ਹੋ ਕਿ ਜੀਵ ਕਰਮਾਂ ਦਾ ਬੱਝਾ ਸੰਸਾਰ ਤੇ ਆਇਆ। ਪਰ ਇਹ ਕਰਮ ਕਿੱਥੋਂ ਆਏ? ਅਰਥਾਤ ਇਹ ਕਰਮ ਵੀ ਉਸ ਪ੍ਰਭੂ ਨੇ ਹੀ ਹੋਂਦ ਵਿੱਚ ਲਿਆਂਦੇ।

ਤੱਤ ਕਿਥੋਂ ਆਏ ਅਤੇ ਕਰਮ ਕਿੱਥੋਂ ਆਏ ਦੋਨਾਂ ਗੱਲਾਂ ਦਾ ਇਕੋ ਹੀ ਜਵਾਬ ਹੈ; ਉਸੇ ਪ੍ਰਭੂ ਦੇ ਹੁਕਮ ਨਾਲ।

ਇੱਥੇ ਇੱਕ ਗੱਲ ਹੋਰ ਧਿਆਨ ਦੇਣ ਵਾਲ਼ੀ ਹੈ, ਉਹ ਇਹ ਕਿ ਇਸ ਸ਼ਬਦ ਵਿੱਚ ਕਰਮ ਫ਼ਲੌਸਫ਼ੀ ਦਾ ਖੰਡਣ ਨਹੀਂ ਕੀਤਾ ਗਿਆ। “ਕਰਮ ਬਧ ਤੁਮ ਜੀਉ ਕਹਿਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥” ਇੱਥੇ ਸਵਾਲ ਕੀਤਾ ਗਿਆ ਹੈ; ‘ਤੁਸੀਂ ਕਹਿੰਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਦਾ ਬੱਝਾ ਹੋਇਆ ਹੈ’। ਇਸ ਗੱਲ ਬਾਰੇ ਸਵਾਲ ਕਰਨ ਵਾਲੇ ਨੂੰ ਹੀ ਅੱਗੋਂ ਸਵਾਲ ਕੀਤਾ ਗਿਆ ਹੈ: ‘ਪਰ ਕਰਮ ਕਿੱਥੋਂ ਆਏ’ ? (ਅਰਥਾਤ ਕਰਮ ਵੀ ਉਸ ਪ੍ਰਭੂ ਦੇ ਹੁਕਮ ਨਾਲ ਹੀ ਹੋਂਦ ਵਿੱਚ ਆਏ)। ਸੋ ਇੱਥੇ ਕਰਮ ਫ਼ਲੌਸਫ਼ੀ ਦਾ ਖੰਡਣ ਨਹੀਂ ਕੀਤਾ ਗਿਆ ਬਲਕਿ ਸਮਰਥਨ ਕੀਤਾ ਗਿਆ ਹੈ। ਫ਼ਰਕ ਏਨਾ ਹੈ ਕਿ ਹਿੰਦੂ ਫ਼ਲੌਸਫ਼ੀ ਅਨੁਸਾਰ; ਜੀਵ, ਪ੍ਰਕਿਰਤੀ ਅਤੇ ਪਰਮਾਤਮਾ ਤਿੰਨੋਂ ਅਨਾਦੀ ਹਨ ਇਸ ਲਈ ਕਰਮਾਂ ਦਾ ਸਿਲਸਿਲਾ ਵੀ ਅਨਾਦੀ ਹੈ। ਪਰ ਗੁਰਮਤ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਸੰਸਾਰ ਰਚਨਾ ਤੋਂ ਪਹਿਲਾਂ ਕੁੱਝ ਵੀ ਨਹੀਂ ਸੀ। ਨਾ ਕੋਈ ਕਰਮ ਅਤੇ ਨਾ ਕੋਈ ਕਰਮ ਕਰਨ ਵਾਲ਼ਾ। ਕਰਮਾਂ ਦਾ ਸਿਲਸਿਲਾ ਸੰਸਾਰ ਰਚਨਾ ਹੋਣ ਤੇ ਸ਼ੁਰੂ ਹੋਇਆ

ਇਸੇ ਵਿਚਾਰ ਅਧੀਨ ਪ੍ਰੋ: ਸਾਹਿਬ ਸਿੰਘ ਦਾ ‘ਸੁਖਮਨੀ ਸਾਹਿਬ ਦੀ 21 ਵੀਂ’ ਅਸ਼ਟਪਦੀ ਦੇ ਅਖੀਰ ਵਿੱਚ ਲਿਖਿਆ ਨੋਟ ਪੜ੍ਹਨ ਯੋਗ ਹੈ। ਪ੍ਰੋ: ਸਾਹਿਬ ਲਿਖਦੇ ਹਨ:

“ਇਸ ਅਸ਼ਟਪਦੀ ਵਿੱਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ, ਨਾ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿੱਚ ਆ ਹੀ ਗਿਆ”। (ਪ੍ਰੋ: ਸਾਹਿਬ ਸਿੰਘ)।

ਵੀਰ ਜੀ! ਹੁਣ ਜ਼ਰਾ ਤੁਸੀਂ ਦੱਸੋ ਕਿ ਜੇ ਕਰਮਾਂ ਦਾ ਕੋਈ ਹਿਸਾਬ ਨਹੀਂ ਹੁੰਦਾ ਤਾਂ ਮਛਲੀ ਨੂੰ ਇਹ ਜੂਨ ਕਿਸ ਅਧਾਰ ਤੇ ਮਿਲੀ? ਜਾਂ ਤੁਸੀਂ ਇਹ ਕਹਿਣਾ ਚਾਹੋਗੇ ਕਿ ਉਸ ਦੇ ਹਿਸਾਬ ਕਿਤਾਬ ਵਿੱਚ ਕੋਈ ਇਨਸਾਫ਼ ਨਹੀਂ ਹੈ। ਜਿਸ ਨੂੰ ਜੀ ਚਾਹੇ ਮਨੁੱਖਾ ਜਨਮ ਦੇ ਦਿੰਦਾ ਹੈ ਜਿਸ ਨੂੰ ਜੀ ਚਾਹੇ ਇਸ ਦੀ ਪਨਿਹਾਰੀ ਬਣਾ ਦਿੰਦਾ ਹੈ?

ਵੀਰ ਜੀ! ਤੁਸੀਂ ਮੇਰੇ ਜਵਾਬ ਨੂੰ ਪੱਲਾ ਝਾੜਨ ਵਾਲੀ ਗੱਲ ਦੱਸ ਰਹੇ ਹੋ। ‘ਜੋਤੀ ਮਹਿ ਜੋਤਿ ਰਲਿ ਜਾਇਆ’ ਦਾ ਅਰਥ ਪਹਿਲਾਂ ਲੇਖ ਵਿੱਚ ਤਸੀਂ ਇਹ ਦੱਸਿਆ ਸੀ ਕਿ ਇਹ ਸਰੀਰਕ ਊਰਜਾ ਦਾ ਪੁਲਾੜੀ ਊਰਜਾ ਵਿੱਚ ਮਿਲ ਜਾਣਾ ਹੈ। ਇਸ ਸੰਬੰਧ ਵਿੱਚ ਮੈਂ ਜਦੋਂ ਆਪ ਜੀ ਨੂੰ ਕੁੱਝ ਸਵਾਲ ਪੁੱਛੇ ਤਾਂ ਤੁਸੀਂ ਇਸ ‘ਜੋਤੀ’ ਨੂੰ ‘ਅਨਦ੍ਰਿਸ਼ਟ’ ਨਾਮ ਦੇ ਦਿੱਤਾ। ਹੁਣ ਦੱਸੋ ਪੱਲਾ ਝਾੜਨ ਵਾਲੀ ਗੱਲ ਕੌਣ ਕਰ ਰਿਹਾ ਹੈ? ਤੁਹਾਡੇ ‘ਅਨਦ੍ਰਿਸ਼ਟ’ ਕਹਿਣ ਨਾਲ ਵੀ, ਇਹ ਸਵਾਲ ਤਾਂ ਫ਼ੇਰ ਵੀ ਉਸੇ ਤਰ੍ਹਾਂ ਹੀ ਖੜਾ ਰਹਿ ਗਿਆ ਕਿ ‘ਜੋਤੀ ਮਹਿ ਜੋਤਿ ਰਲਿ ਜਾਇਆ’ ਵਿੱਚ ਇਹ ਜਿਹੜਾ ਤੁਸੀਂ ‘ਅਨਦ੍ਰਿਸ਼ਟ’ ਕਹਿ ਰਹੇ ਹੋ ਇਹ ਕੀ ਹੈ ਅਤੇ ਕਿੱਥੇ ‘ਮਿਲ ਜਾਇਆ’ ? ਤੁਸੀਂ ਇਹ ਨਹੀਂ ਦੱਸਿਆ ਕਿ ਤੁਹਾਡਾ ਇਹ ‘ਅਨਦ੍ਰਿਸ਼ਟ’ ਸਥੂਲ ਵਸਤੂ ਹੈ ਜਾਂ ‘ਸੂਖਮ’ ਵਸਤੂ? ਜੇ ਤੁਸੀਂ ਇਸ ਨੂੰ ਸਥੂਲ ਵਸਤੂ ਮੰਨਦੇ ਹੋ ਤਾਂ ਤੁਹਾਡੇ ਨਾਲ ਵਿਗਿਆਨਕ ਲਹਿਜੇ ਵਿੱਚ ਅੱਗੇ ਗੱਲ ਕੀਤੀ ਜਾਵੇਗੀ, ਜਿਹੜਾ ਕਿ ਤੁਸੀਂ ਖੁਦ ਹੀ ਸ਼ੁਰੂ ਕੀਤਾ ਸੀ। ਅਤੇ ਜੇ ਤੁਸੀਂ ਕਹੋ ਕਿ ਇਹ ‘ਅਨਦ੍ਰਿਸ਼ਟ’ ਸੂਖਮ ਵਸਤੂ ਹੈ ਤਾਂ ਤੁਹਾਨੂੰ ਮੰਨਣਾ ਪਏਗਾ ਕਿ ਜੀਵਨ ਖਤਮ ਹੋ ਜਾਣ ਤੇ ਇਸ ਵਿੱਚੋਂ ਕੋਈ ਐਸੀ ਵਸਤੂ ਪਣਾਇਣ ਕਰ ਜਾਂਦੀ ਹੈ ਜਿਹੜੀ ਵਿਗਿਆਨ ਦੀ ਸਮਝ ਅਤੇ ਪਹੁੰਚ ਤੋਂ ਬਾਹਰ ਦੀ ਗੱਲ ਹੈ।

ਤੁਸੀਂ ਆਵਾਗਉਣ ਨੂੰ ਜਾਤ-ਪਾਤ ਨਾਲ ਜੋੜਦੇ ਹੋ ਇਸ ਬਾਰੇ ਖੁਲ੍ਹ ਕੇ ਵਿਚਾਰ (ਜੇ ਤੁਸੀਂ ਚਾਹੋਗੇ ਤਾਂ) ਫ਼ੇਰ ਕੀਤੀ ਜਾਵੇਗੀ। ਇੱਥੇ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਵਿਚਾਰ ਦੇ ਦਿਆਂ ਕਿ ਦੁਖ ਸੁਖ ਸਭ ਨਾਲ ਹੀ ਜੁੜੇ ਹੋਏ ਹਨ। ਕਦੇ ਐਸਾ ਨਹੀਂ ਹੁੰਦਾ ਕਿ ਕੋਈ ਉਚੀ ਜਾਤ ਦਾ ਕਿਹਾ ਜਾਂਦਾ ਹੋਵੇ ਤਾਂ ਉਸ ਨੂੰ ਸੁਖ ਹੀ ਸੁਖ ਹੁੰਦੇ ਹਨ ਅਤੇ ਜਿਹੜੇ ਨੀਵੀਂ ਜਾਤ ਦੇ ਕਹੇ ਜਾਂਦੇ ਹਨ ਉਨ੍ਹਾਂ ਨੂੰ ਦੁਖ ਹੀ ਦੁਖ ਹੁੰਦੇ ਹਨ। ਅਤੇ ਦੂਸਰੀ ਗੱਲ ਕਈ ਐਸੇ ਭਗਤ ਹੋਏ ਹਨ ਜਿਹੜੇ ਨੀਵੀਂ ਜਾਤ ਦੇ ਕਹੇ ਜਾਂਦੇ ਸਨ ਪਰ ਪ੍ਰਭੂ ਦੀ ਭਗਤੀ ਕਰਕੇ ਉਹ ਉਚੀ ਜਾਤ ਦੇ ਕਹੇ ਜਾਂਦੇ ਹੰਕਾਰੀਆਂ ਨਾਲੋਂ ਉਚਾ ਮਰਾਤਬਾ ਰੱਖਦੇ ਸਨ।

ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਇੱਕ ਵੀ ਐਸੀ ਤੁਕ ਪੇਸ਼ ਨਹੀਂ ਕੀਤੀ ਜਿਸ ਵਿੱਚ ਆਵਾਗਮਨ ਨੂੰ ‘ਭਰਮ, ਵਹਿਮ, ਭੁਲੇਖਾ ਜਾਂ ਅੰਦੇਸ਼ਾ’ ਕਿਹਾ ਗਿਆ ਹੋਵੇ। ਇਸ ਸੰਬੰਧ ਵਿੱਚ (ਤੁਹਾਡੇ ਕਹਿਣ ਮੁਤਾਬਕ ਤੁਸੀਂ ਆਪਣੇ ਲੇਖ ਵਿੱਚ ਹਵਾਲਾ ਦੇ ਚੁੱਕੇ ਹੋ) ਜੇ ਤੁਸੀਂ ਉਹ ਹਵਾਲੇ ਦੁਬਾਰਾ ਪੇਸ਼ ਕਰ ਸਕੋਂ ਤਾਂ ਮਿਹਰਬਾਨੀ ਹੋਵੇਗੀ। ਪਰ ਵੀਰ ਜੀ! ਇਸ ਗੱਲ ਦਾ ਧਿਆਨ ਰੱਖਣਾ ਉਨ੍ਹਾਂ ਉਦਾਹਰਣਾਂ ਵਿੱਚ ਆਵਾਗਉਣ ਨੂੰ ‘ਭਰਮ, ਵਹਿਮ, ਭੁਲੇਖਾ ਜਾਂ ਅੰਦੇਸ਼ਾ’ ਬਿਆਨ ਕੀਤਾ ਹੋਵੇ ਜੀ। ਦੂਸਰੀ ਗੱਲ ਤੁਹਾਡੇ ਵੱਲੋਂ ਉਦਾਹਰਣਾਂ ਪੇਸ਼ ਨਾ ਕੀਤੇ ਜਾਣ ਦੀ ਸੂਰਤ ਵਿੱਚ ਸਮਝ ਲਿਆ ਜਾਵੇਗਾ ਕਿ ਤੁਸੀਂ ਇਸ ਵਿਸ਼ੇ ਤੇ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਹੋ।

ਤੁਹਾਡੇ ਵੱਲੋਂ ਕੁੱਝ ਗੱਲਾਂ ਦੇ ਸਪੱਸ਼ਟੀਕਰਣ ਆਣੇ ਅਜੇ ਬਾਕੀ ਹਨ:

ਤੁਸੀਂ ਗੁਰਬਾਣੀ ਦੀ ਕੋਈ ਉਦਾਹਰਣ ਪੇਸ਼ ਕਰਨੀਂ ਹੈ ਜਿਸ ਦਾ ਅਰਥ ਹੋਵੇ ਕਿ ਕਿਸੇ ਇੱਕ ਦੇ ਕੀਤੇ ਕਰਮਾਂ ਦਾ ਫ਼ਲ ਕੋਈ ਦੂਸਰਾ (ਵੀ) ਭੁਗਤਦਾ ਹੈ।

ਇਸੇ ਸੰਬੰਧ ਵਿੱਚ ਮੇਰੇ ਵੱਲੋਂ ਪੇਸ਼ ਗੁਰਬਾਣੀ ਤੁਕਾਂ “ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (406)

“ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥” (473)।

“ਕਰਮੀ ਆਪੋ ਆਪਣੀ॥” ਅਤੇ “ਕਰਮੀ ਕਰਮੀ ਹੋਇ ਵੀਚਾਰ॥”

ਇਨ੍ਹਾਂ ਪੰਗਤੀਆਂ ਦੇ ਅਰਥ ਸਮਝਾਣੇ ਹਨ।

ਮੇਰੇ ਵੱਲੋਂ ਪੇਸ਼ ਗੁਰਬਾਣੀ ਉਦਾਹਰਣਾਂ ਦੇ ਅਰਥ ਨਾ ਆਉਣ ਤੇ ਅਤੇ ਇਸ ਸੰਬੰਧ ਵਿੱਚ ਤੁਹਾਡੇ ਵੱਲੋਂ ਗੁਰਬਾਣੀ ਉਦਾਹਰਣ/ਉਦਾਹਰਣਾਂ ਪੇਸ਼ ਨਾ ਹੋਣ ਤੇ ਸਮਝ ਲਿਆ ਜਾਵੇਗਾ ਕਿ ਤੁਸੀਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਹੋ।

ਆਪ ਜੀ ਤੋਂ ਇੱਕ ਗੱਲ ਹੋਰ ਜਾਣਨੀ ਚਾਹੁੰਦਾ ਹਾਂ: ਕੋਈ ਵਿਅਕਤੀ (ਤੁਸੀਂ ਹੋਵੋ ਜਾਂ ਮੈਂ ਜਾਂ ਕੋਈ ਹੋਰ) ਗੁਰਬਾਣੀ ਦਾ ਗ਼ਲਤ ਪ੍ਰਚਾਰ ਕਰਦਾ ਹੋਵੇ। ਉਸ ਗ਼ਲਤ ਪ੍ਰਚਾਰ ਨਾਲ ਪੜ੍ਹਨ ਸੁਣਨ ਵਾਲੇ ਗੁਮਰਾਹ ਹੋ ਕੇ ਗ਼ਲਤ ਰਸਤੇ ਪੈ ਜਾਣ ਤਾਂ ਗ਼ਲਤ ਰਾਹ ਪੈਣ ਵਾਲਾ ਆਪ ਹੀ ਭੁਗਤੇਗਾ ਜਾਂ ਇਸ ਦਾ ਦੋਸ਼ ਗ਼ਲਤ ਪ੍ਰਚਾਰ ਕਰਨ ਵਾਲੇ ਤੇ ਹੈ? ਜਾਂ ਇੱਥੇ ਵੀ ਤੁਸੀਂ ਇਹੀ ਕਹਿਣਾ ਚਾਹੋਗੇ ਕਿ ਇੱਥੇ ਤਾਂ ਇਸੇ ਤਰ੍ਹਾਂ ਦਾ ਹੀ ਇਨਸਾਫ਼ ਹੈ ‘ਕਰੇ ਕੋਈ ਭਰੇ ਕੋਈ’।

ਅਨੰਦ ਸਾਹਿਬ ਬਾਣੀ ਦੀ “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰੱਖੀ॥” ਤੁਕ ਬਾਰੇ ਮੈਂ ਜੋ ਵਿਚਾਰ ਦਿੱਤੇ ਹਨ ਉਨ੍ਹਾਂ ਬਾਰੇ ਆਪਣੇ ਵਿਚਾਰ ਦਿਉ ਜੀ।

(ਪੱਤਰ ਲੰਬਾ ਹੋਣ ਲਈ ਮੈਂ ਪਾਠਕਾਂ ਤੋਂ ਮੁਆਫ਼ੀ ਚਾਹੁੰਦਾ ਹਾਂ)। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(30/06/10)
ਮਨਜੀਤ ਸਿੰਘ ਖਾਲਸਾ

ਪ੍ਰੋ ਦਰਸ਼ਨ ਸਿੰਘ ਜੀ ਬਨਾਮ ਸ੍ਰ ਜੋਗਿੰਦਰ ਸਿੰਘ ਜੀ, ਸੰਪਾਦਕ ਰੋਜ਼ਾਨਾ ਸਪੋਕਸਮੈਨ

ਮਾਸਿਕ ਸਪੋਕਸਮੈਨ ਦੇ ਰੋਜਾਨਾ ਅਖਬਾਰ ਵਿੱਚ ਤਬਦੀਲ ਹੋਣ ਦੀ ਖਬਰ ਨੇ ਪੰਥਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਛੇੜ ਦਿੱਤੀ ਸੀ ਕਿ ਹੁਣ ਪੰਥਕ ਮੀਡੀਆ ਹੋਂਦ ਵਿੱਚ ਆ ਸਕੇਗਾ ਜਿਸ ਦਾ ਚਿਰਾਂ ਤੋਂ ਪੰਥ ਨੂੰ ਬੇਸਬਰੀ ਨਾਲ ਇੰਤਜਾਰ ਸੀ ਇਸੇ ਲਈ ਇਸਦੀ ਕਾਇਮੀ ਲਈ ਹਰੇਕ ਪੰਥ ਦਰਦੀ ਨੇ ਆਪਣੀ ਸਮਰੱਥਾ ਤੋਂ ਕਿਤੇ ਵੱਧ ਯੋਗਦਾਨ ਪਾਇਆ ਲੇਕਿਨ ਇਸਦੇ ਜਨਮ ਤੋਂ ਕੁੱਝ ਹੀ ਦੇਰ ਬਾਅਦ ਸੁਚੇਤ ਲੋਗਾਂ ਨੂੰ ਮਨ ਵਿੱਚ ਸੰਜੋਏ ਇਹ ਸੁਪਨੇ ਟੁਟਦੇ ਨਜ਼ਰ ਆਉਣ ਲੱਗੇ ਜਦੋਂ ਵਰਲਡ ਸਿੱਖ ਕਨਵੈਨਸ਼ਨ ਲਈ ਸ੍ਰ ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ ਅਤੇ ਸ੍ਰ ਰਾਜਿੰਦਰ ਸਿੰਘ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਗਠਬੰਦਨ ਨਾਲ ਤਿੰਨ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਮੀਟਿੰਗਾਂ ਵਿੱਚ ਮੋਜੂਦ ਸਜਣਾਂ ਨੇ ਮਹਿਸੂਸ ਕੀਤਾ ਕਿ ਸ: ਜੋਗਿੰਦਰ ਸਿੰਘ ਸਿਆਸਤਦਾਨਾਂ ਦੀ ਤਰ੍ਹਾਂ ਵਰਤਾਵ ਕਰ ਰਹੇ ਹਨ, ਅਤੇ ਆਪਣੇ ਸਹਿਯੋਗੀਆਂ ਦੀ ਲਿਆਕਤ/ਤਜਰਬੇ ਦਾ ਪੰਥਕ ਲਾਭ ਲੇਣ ਦੀ ਬਜਾਏ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੇ ਰਾਹ ਤੁਰ ਪਏ ਹਨ, ਅਤੇ ਇਨ੍ਹਾਂ ਮੀਟਿਗਾਂ ਨੂੰ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਰੱਖਣ ਦੇ ਮੰਤਵ ਨਾਲ ਸ: ਜੋਗਿੰਦਰ ਸਿੰਘ ਨੇ ਇੰਝ ਮਹਿਸੂਸ ਕੀਤਾ ਸਮਝਿਆ ਜਾਂਦਾ ਹੈ ਕਿ ਕਿਤੇ ਇਥੇ ਹਾਜ਼ਰ ਵਿਦਵਾਨ ਸਜਣਾਂ ਵਿੱਚੋਂ ਕੋਈ ਆਪਣਾ ਕੱਦ ਮੇਰੀ ਵਿਦਵਤਾ ਨਾਲੋਂ ਉਚਾ ਨਾ ਕਰ ਜਾਏ। ਇਸ ਲਈ ਕਨਵੈਨਸ਼ਨ ਦੀ ਰੂਪ ਰੇਖਾ ਨਿਸ਼ਚਿਤ ਕਰਨ ਵਾਲੀਆਂ ਮੀਟਿੰਗਾਂ `ਚ ਉਨ੍ਹਾਂ ਨੇ ਕਈ ਸਿਰਕਢ ਪੰਥਕ ਵਿਦਵਾਨਾਂ ਅਤੇ ਚਿੰਤਕਾਂ ਦੀ ਚੰਗੇ ਵਿਹਾਰ ਦੀ ਥਾਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਨਾ ਅਰੰਭ ਕਰ ਦਿਤਾ ਕਿ ਉਨ੍ਹਾਂ ਦੀ ਸੰਗਤਾਂ ਵਿੱਚ ਚੰਗੀ ਸ਼ਾਖ ਨਾ ਉਬਰ ਸਕੇ। ਇਸ ਬਾਰੇ ਸੰਗਤਾਂ ਦਾ ਇਕਮੱਤ ਵਿਚਾਰ ਸੀ ਕਿ ਸ੍ਰ ਜੋਗਿੰਦਰ ਸਿੰਘ ਵਲੋਂ ਧਾਰਨ ਕੀਤਾ ਗਿਆ ਇਹ ਰਵਈਆ ਇੰਝ ਲਗਦਾ ਸੀ ਕਿ ਉਹ ਇਨ੍ਹਾਂ ਵਿਦਵਾਨਾਂ ਨੂੰ ਆਪਣੇ ਤੋਂ ਦੂਰ ਰਖਣਾ ਚਾਹੁੰਦੇ ਹਨ ਹਾਲੇ ਕਿ ਉਸ ਸਮੇਂ ਦਾ ਮਾਹੋਲ ਇਹ ਮੰਗ ਕਰਦਾ ਸੀ ਕਿ ਸਮੁੱਚੇ ਵਿਦਵਾਨਾਂ ਦੇ ਤਜਰਬੇ ਦਾ ਭਰਪੂਰ ਲਾਭ ਲਿਆ ਜਾਂਦਾ ਪਰ ਅਫਸੋਸ ਨਿਜੀ ਸੁਆਰਥਾਂ ਕਾਰਣ ਅਜੇਹਾ ਨਾ ਕੀਤਾ ਜਾ ਸਕਿਆ। ਇਸ ਸਭ ਕੁੱਝ ਦੇ ਬਾਵਜੂਦ ਵੀ ਇਨ੍ਹਾਂ ਸਭ ਵਿਦਵਾਨਾਂ ਨੇ ਸ੍ਰ ਜੋਗਿੰਦਰ ਸਿੰਘ ਜੀ ਦੀਆ ਬੇਲੋੜੀਆਂ ਵਧੀਕੀਆਂ ਨੂੰ ਨਜ਼ਰਅੰਦਾਜ ਕਰਦੇ ਹੋਏ ਕਨਵੈਨਸ਼ਨ ਨੂੰ ਕਾਮਯਾਬ ਕਰਣ ਲਈ ਸ਼ਲਾਗਾਯੋਗ ਯਤਨ ਕੀਤੇ। ਸ: ਰਜਿੰਦਰ ਸਿੰਘ ਨੇ ਵਕਤ ਦੀ ਨਾਜ਼ੁਕਤਾ ਦੇਖਦੇ ਹੋਏ ਸ੍ਰ ਜੋਗਿੰਦਰ ਸਿੰਘ ਜੀ ਦੀ ਲੀਡਰਸ਼ਿਪ ਨੂੰ ਪ੍ਰਵਾਨ ਕਰਦਿਆਂ, ਦੂਜੇ ਸਹਿਯੋਗੀਆਂ ਦਾ, ਭਰੀਆਂ ਸਭਾਵਾਂ ਵਿੱਚ ਨਿਰਾਦਰ ਨਾ ਕਰਨ ਦੀ ਸਲਾਹ ਦਿੱਤੀ। ਇਸ ਨੇਕ ਸਲਾਹ ਵੱਲ ਕੋਈ ਉਚੇਚਾ ਧਿਆਨ ਨਾ ਦਿੰਦੇ ਹੋਏ ਸ੍ਰ ਜੋਗਿੰਦਰ ਸਿੰਘ ਜੀ ਸਮਝ ਗਏ ਕਿ ਕਿਸੇ ਦਿਨ ਸ੍ਰ ਰਾਜਿੰਦਰ ਸਿੰਘ ਵੀ ਉਨ੍ਹਾਂ ਨੂੰ ਚੁਨੋਤੀ ਦੇ ਸਕਦੇ ਹਨ, ਇਸ ਲਈ ਉਨ੍ਹਾਂ ਨੇ ਸ੍ਰ ਰਾਜਿੰਦਰ ਸਿੰਘ ਜੀ ਨਾਲ ਵੀ ਦੂਰੀ ਬਣਾਉਣੀ ਆਰੰਭ ਦਿੱਤੀ। ਉਸ ਸਮੇਂ ਸ੍ਰ ਜੋਗਿੰਦਰ ਸਿੰਘ ਜੀ ਕੁੱਝ ਇਸ ਤਰ੍ਹਾਂ ਦਾ ਮਾਹੋਲ ਸਿਰਜਣ ਵਿੱਚ ਵਿਅਸਤ ਰਹਿੰਦੇ ਮਹਿਸੂਸ ਹੁੰਦੇ ਸਨ ਕਿ ਕਨਵੈਂਨਸ਼ਨ ਕਿਸੇ ਪਬਲਿਕ ਥਾਂ ਉਤੇ ਹੋਣ ਦੀ ਬਜਾਏ ਉਨ੍ਹਾਂ ਦੇ ਘਰ ਦੇ ਨਾਲ ਲਗਦੀ ਪਾਰਕ ਵਿੱਚ ਹੀ ਹੋਵੇ ਤਾਂ ਕਿ ਕਨਵੈਨਸ਼ਨ ਦੀ ਸਫਲਤਾ ਦਾ ਸਿਹਰਾ ਕੇਵਲ ਸ੍ਰ ਜੋਗਿੰਦਰ ਸਿੰਘ ਜੀ ਦੇ ਸਿਰ ਹੀ ਬਝੇ ਅਤੇ ਨਾਲ ਹੀ ਉਨ੍ਹਾਂ ਦੇ ਬਾਕੀ ਸਾਥੀਆਂ `ਤੇ ਇਹ ਦੋਸ਼ ਵੀ ਲੱਗਣ ਕਿ ਉਨ੍ਹਾਂ ਨੇ ਕਨਵੈਨਸ਼ਨ ਫੇਲ ਕਰਨ ਲਈ ਹੀ ਸ੍ਰ ਜੋਗਿੰਦਰ ਸਿੰਘ ਜੀ ਦਾ ਸਾਥ ਨਹੀਂ ਦਿੱਤਾ। ਸ੍ਰ ਗੁਰਤੇਜ ਸਿੰਘ ਜੀ ਨੇ ਕਨਵੈਨਸ਼ਨ ਤੋਂ ਕੇਵਲ ਇੱਕ ਦਿਨ ਪਹਿਲਾਂ ਹਾਈ ਕੋਰਟ ਦੀ ਸਰਕਾਰੀ ਛੁਟੀ ਹੋਣ ਦੇ ਬਾਵਜ਼ੂਦ ਵੀ ਮਾਣਯੋਗ ਜੱਜ ਸਾਹਿਬ ਦੇ ਘਰੋਂ ਹੀ ਪੰਜਾਬ ਸਰਕਾਰ ਨੂੰ ਅਦਾਲਤੀ ਹੁਕਮ ਕਰਵਾਇਆ ਕਿ ਵਰਲਡ ਸਿੱਖ ਕਨਵੈਨਸ਼ਨ ਕਰਨ ਲਈ ਸਰਕਾਰ ਸੁਰਖਿਆ ਪ੍ਰਬੰਧ ਮੁਹਈਆ ਕਰਵਾਏ, ਇਸ ਤਰਾਂ ਦੇ ਉਦਮਾਂ ਦੇ ਸਦਕੇ ਹੀ ੨੦ ਅਕਤੂਬਰ ੨੦੦੩ ਵਾਲੀ ਕਨਵੈਨਸ਼ਨ ਸਿਰੇ ਚੱੜ੍ਹ ਸਕੀ। ਇਸ ਸੱਭ ਕੁੱਝ ਦੇ ਬਾਵਜੂਦ ਉਸ ਕਨਵੈਨਸ਼ਨ ਵਿੱਚ ਸ੍ਰ ਜੋਗਿੰਦਰ ਸਿੰਘ ਜੀ ਸੰਗਤਾਂ ਨੂੰ ਕੁੱਝ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੇ ਮਹਿਸੂਸ ਹੁੰਦੇ ਸਨ ਤਾਂ ਕਿ ਇਸ ਤਰ੍ਹਾਂ ਲਗੇ ਕਿ ਜਿਵੇਂ ਸਾਰੀ ਕਨਵੈਨਸ਼ਨ ਸ੍ਰ ਜੋਗਿੰਦਰ ਸਿੰਘ ਜੀ ਦੇ ਹੀ ਦੁਆਲੇ ਘੁੱਮ ਰਹੀ ਹੈ। ਜਿਸਦੇ ਫਲਸਰੂਪ ਕਨਵੈਨਸ਼ਨ ਤੋਂ ਬਾਅਦ ਬਹੁਤ ਸਾਰੇ ਪੰਥ ਦਰਦੀ ਵਿਦਵਾਨ ਅਤੇ ਸੂਝਵਾਨ ਗੁਰਸਿਖ ਸ੍ਰ. ਜੋਗਿੰਦਰ ਸਿੰਘ ਜੀ ਦੇ ਇਸ ਗਲਤ ਰਵਈਏ ਕਾਰਨ ਪਿੱਛੇ ਹੱਟ ਗਏ ਅਤੇ ਸ੍ਰ ਜੋਗਿੰਦਰ ਸਿੰਘ ਜੀ ਨਵੀਂ ਉਭਰ ਰਹੀ ਲਹਿਰ ਦੇ ਇੱਕੋ ਇੱਕ ਆਗੂ ਬਣ ਬੈਠੇ। ਉਸ ਸਮੇਂ ਬਹੁਤਾਤ ਲੋਗਾਂ ਦੇ ਮਨਾਂ `ਤੇ ਵੀ ਪੰਥਕ ਅਖਬਾਰ ਚਾਲੂ ਕਰਨ ਦਾ ਉਤਸ਼ਾਹ ਪ੍ਰਬਲ ਸੀ ਇਸ ਲਈ ਉਨ੍ਹਾਂ ਨੇ ਸ੍ਰ ਜੋਗਿੰਦਰ ਸਿੰਘ ਜੀ ਦੀਆਂ ਵਧੀਕੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ ਸਮਰਥਨ ਦੇਣਾ ਜਾਰੀ ਰਖਿਆ। ਇਸ ਤੋਂ ਬਾਅਦ ਸ੍ਰ ਜੋਗਿੰਦਰ ਸਿੰਘ ਜੀ ਦੀਆਂ ਉਪਰ ਵਰਣਤ ਆਦਤਾਂ ਕਾਰਣ ਹੀ ਸ੍ਰ ਅਮਰਜੀਤ ਸਿੰਘ ਚੰਦੀ ਸਪੋਕਸਮੈਨ ਤੋਂ ਪਿਛੇ ਹੱਟ ਗਏ। ਇਸ ਤੋਂ ਬਾਅਦ ਮਨ ਵਿੱਚ ਪੰਥਕ ਮੀਡੀਏ ਦਾ ਸੁਪਨਾ ਸਕਾਰ ਹੁੰਦਾ ਦੇਖਣ ਦੇ ਚਾਹਵਾਨ ਗੁਰਸਿਖ ਇੱਕ ਇੱਕ ਕਰਕੇ ਸਪੋਕਸਮੈਨ ਤੋਂ ਕਿਨਾਰਾ ਕਰਦੇ ਗਏ ਜਿਨ੍ਹਾਂ ਵਿੱਚ ਡਾ ਗੁਰਸ਼ਰਨਜੀਤ ਸਿੰਘ ਅੰਮ੍ਰਿਤਸਰ, ਸ੍ਰ ਕਿਰਪਾਲ ਸਿੰਘ ਜੀ ਬਠਿੰਡਾ, ਹਰਲਾਜ ਸਿੰਘ ਬਹਾਦਰਪੁਰ, ਗੁਰਨਾਮ ਸਿੰਘ ਅਕੀਦਾ, ਜਰਨੈਲ ਸਿੰਘ ਯਮੁਨਾ ਨਗਰ, ਰਘਬੀਰ ਸਿੰਘ ਢਿਲੋਂ ਆਦਿ ਸ਼ਾਮਲ ਹਨ।

ਇਨ੍ਹਾਂ ਸੱਭ ਗੱਲਾਂ ਤੋਂ ਬਾਅਦ ਸਪੋਕਸਮੈਨ ਵਿੱਚ ਮੰਨੇ ਪ੍ਰਮੰਨੇ ਵਿਦਵਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਬਾਰੇ, ਬੜੇ ਹੀ ਸ਼ਾਜਸ਼ੀ ਢੰਗ ਨਾਲ ਲੇਖ ਲਿਖਣੇ ਆਰੰਭ ਹੋ ਗਏ ਜਿਨ੍ਹਾਂ ਬਾਰੇ ਹਰ ਵਾਰ ਸ੍ਰ ਜੋਗਿੰਦਰ ਸਿੰਘ ਜੀ ਨੂੰ ਸਮਝਾਉਣ ਦੇ ਉਚੇਚੇ ਯਤਨ ਕੀਤੇ ਗਏ ਜਿਨ੍ਹਾਂ ਵੱਲ ਉਨ੍ਹਾਂ ਨੇ ਕੋਈ ਤਵੱਜੋਂ ਨਾ ਦਿੱਤੀ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

(1) 12 ਮਈ 07 ਦੇ ਰੋਜ਼ਾਨਾ ਸਪੋਕਸਮੈਨ ਵਿੱਚ ‘ਅੱਜ ਦਾ ਦਿਨ ਇਤਿਹਾਸ ਵਿਚ` ਸਿਰਲੇਖ ਹੇਠ ਸ. ਹਰਭਜਨ ਸਿੰਘ ਜੀ ‘ਜਨਚੇਤਨਾ` ਵਲੋਂ ਮਗਰਲੇ ਨੌ ਨਾਨਕ ਸਰੂਪਾਂ ਦੀ ਪ੍ਰਮਾਣਿਕਤਾ `ਤੇ ਕਿੰਤੂ ਕਰਦੇ ਹੋਏ ਲਿਖਿਆ ਗਿਆ, ਸਤਿਗੁਰ ਨਾਨਕ ਤਾਂ ਬਾਣੀ ਨੂੰ ਹੀ ਗੁਰੂ ਮੰਨਦੇ ਹਨ। ਉਨ੍ਹਾਂ ਸ਼ਰੀਰ ਵਾਲੇ ਨੂੰ ਗੁਰੂ ਮੰਨਿਆਂ ਹੀ ਨਹੀਂ, ਸਗੋਂ ਕਈ ਥਾਂ ਨਿੰਦਿਆ ਵੀ। ਫਿਰ ਸਤਿਗੁਰ ਨਾਨਕ ਤੋਂ ਪਿਛੋਂ ਗੁਰੂ ਸਾਹਿਬਾਨ ਨੂੰ ਮਾਨਤਾ ਕਿਵੇਂ ਮਿਲੀ? “

(2) 30 ਜੂਨ 07 ਦੇ ਸਪੋਕਸਮੈਨ ਵਿੱਚ ਪੰਨਾ 6 `ਤੇ ਇਸੇ ਸਿਰਲੇਖ ਹੇਠ ਇਹੀ ਲੇਖਕ ਭਗਤ ਕਬੀਰ ਜੀ ਦੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ ਜੀ` ਵਿੱਚ ਸ਼ਾਮਲ ਕਰਨ `ਤੇ ਕਿੰਤੂ ਕਰਦਾ ਹੋਇਆ ਲਿਖਦਾ ਹੈ, ਪਰ ਸਾਡੇ ਲਈ ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਕਬੀਰ ਜੀ ਦੀ ਬਾਣੀ ਪੋਥੀ ਸਾਹਿਬ ਵਿੱਚ ਕਿਉਂ ਸ਼ਾਮਿਲ ਕੀਤੀ ਗਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਦਾ ਵਿਚਾਰਧਾਰਕ ਗ੍ਰੰਥ ਹੋਣ ਉਤੇ ਹੀ ਪ੍ਰਸ਼ਨ ਚਿੰਨ੍ਹ ਦਾ ਸੂਚਕ ਹੈ”।

(3) 9 ਅਗਸਤ 07 ਦੇ ‘ਸਪੋਕਸਮੈਨ` ਵਿੱਚ ਇੱਕ ਵਾਰ ਫਿਰ ਪੰਨਾ 6 `ਤੇ ਇਸੇ ਸਿਰਲੇਖ ਹੇਠ ਇਹੀ ਲੇਖਕ ਭਗਤਾਂ ਅਤੇ ਭੱਟਾਂ ਦੀ ਬਾਣੀ `ਤੇ ਕਿੰਤੂ ਕਰਦਾ ਹੋਇਆ ਦੂਜੇ ਕਾਲਮ ਵਿੱਚ ਹੇਠਾਂ ਜਾ ਕੇ ਲਿਖਦਾ ਹੈ, ਇਸ ਗ੍ਰੰਥ ਵਿੱਚ ਭਗਤਾਂ ਦੀ ਬਾਣੀ ਦੀ ਕੀ ਥਾਂ ਹੋ ਸਕਦੀ ਹੈ? ਕੀ ਭਗਤ ਬਾਣੀ ਨੂੰ ਗੁਰਬਾਣੀ ਮੰਨਿਆ ਜਾ ਸਕਦਾ ਹੈ? ਭੱਟਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤਾ ਜਾਣਾ ਹੋਰ ਵੀ ਬੇਦਲੀਲਾ ਸਾਬਿਤ ਹੁੰਦਾ ਹੈ”।

(4) 24 ਫਰਵਰੀ 2007 ਨੂੰ ‘ਸਪੋਕਸਮੈਨ` ਵਿੱਚ ਇਹੀ ਲੇਖਕ ਇਸੇ ਸਿਰਲੇਖ ਹੇਠ ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਨੂੰ ਰੱਦ ਕਰਨ ਦੀ ਹੱਦ ਤੋਂ ਵੀ ਅੱਗੇ ਜਾਂਦੇ ਹੋਏ ਸਲਾਹ ਦਿੰਦਾ ਹੈ ਕਿ ‘ਗੁਰੂ ਗ੍ਰੰਥ ਸਾਹਿਬ ਜੀ` ਵਿੱਚ ਸਿਰਫ ਬਾਬਾ ਨਾਨਕ ਜੀ ਦੀ ਬਾਣੀ ਹੋਣੀ ਚਾਹੀਦੀ ਹੈ? ਅਤੇ ਉਹ ਲਿਖਦਾ ਹੈ, ਜੇ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਦੀ ਵਿਆਖਿਆ ਕਰਨ ਵਾਲਾ ਗ੍ਰੰਥ ਹੈ ਤਾਂ ਇਸ ਵਿੱਚ ਗੁਰੂ ਨਾਨਕ ਸਾਹਿਬ ਜਾਂ (ਵੱਧ ਤੋਂ ਵੱਧ) ਉਨ੍ਹਾਂ ਦਾ ਪ੍ਰੰਪਰਾ ਨੂੰ ਅੱਗੇ ਤੋਰਨ ਵਾਲੇ ਗੁਰੂਆਂ ਦੀ ਬਾਣੀ ਹੀ ਦਰਜ ਹੋਣੀ ਚਾਹੀਦੀ ਹੈ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਵਰਗੇ ਵਿਦਵਾਨ ਗੁਰੂ ਨੇ ਆਜਿਹਾ ਹੀ ਕੀਤਾ ਹੋਵੇਗਾ”।

(5) 12 ਮਈ 2007 ਦੇ ‘ਸਪੋਕਸਮੈਨ` ਵਿੱਚ ਇਸੇ ਸਿਰਲੇਖ ਹੇਠ ਲੇਖਕ ਸਿੱਧੇ/ਅਸਿੱਧੇ ਤਰੀਕੇ ‘ਗੁਰੂ ਗ੍ਰੰਥ ਸਾਹਿਬ ਜੀ` ਲੋੜ ਤੋਂ ਵੀ ਮੁਨਕਰ ਹੁੰਦਾ ਹੋਇਆ ਲਿਖਦਾ ਹੈ, ਇਸ ਕਾਰਨ ਸਭ ਥਾਂ ਮਿਲਾਵਟ ਹੋਈ ਹੈ। ਗੁਰਮਤਿ ਵਾਲੀ ਮੌਲਿਕਤਾ ਤਾਂ ਕਿਧਰੇ ਵੀ ਦਿਖਾਈ ਹੀ ਨਹੀਂ ਦਿੰਦੀ। ਇਕੋ ਇੱਕ ਰਸਤਾ ਇਹੀ ਹੈ ਕਿ ਵਿਦਵਾਨ ਆਪਣੇ ਕੌਸ਼ਲ ਨੂੰ ਵਰਤ ਕੇ ਸਿੱਖਾਂ ਨੂੰ ਗ੍ਰੰਥ ਅਤੇ ਪੰਥ ਦੇ ਜਾਲ ਵਿਚੋਂ ਕੱਢ ਕੇ ਸਤਿਗੁਰੂ ਨਾਨਕ ਦੇ ਖਾਲਸ ਗੁਰਮਤਿ ਸਿਧਾਂਤ ਅਤੇ ਜੀਵਨ ਸ਼ੈਲੀ ਨੂੰ ਸਾਹਮਣੇ ਲਿਆਉਣ”

(6) ਉਪਰੋਕਤ ਸੱਭ ਗੱਲਾਂ ਨੂੰ ਮੱਦੇਨਜ਼ਰ ਰਖਦੇ ਹੋਏ ਹੀ 6 ਅਪ੍ਰੈਲ 2008 ਨੂੰ ‘ਏਕਸ ਕੇ ਬਾਰਕ` ਜਥੇਬੰਦੀ ਦੇ ਗਠਨ ਸਮੇਂ ਇਹ ਐਲਾਨ ਕੀਤਾ ਕਿ ਕਰਤਾਰਪੁਰ ਵਾਲੀ ਅਸਲ ਬੀੜ ਗੁੰਮ ਹੋ ਗਈ ਸੀ ਪਰ ਹੁਣ ਅਸਲ ਪੋਥੀ ਲੱਭ ਗਈ ਹੈ, ਜਿਸ ਨੂੰ ਪ੍ਰਗਟ ਕਰਨ ਲਈ 4 ਕਰੋੜ ਰੁਪਏ ਵੱਖਰੇ ਰੱਖੇ ਜਾਣਗੇ ਤੇ ਅਸਲ ਪੋਥੀ ਪ੍ਰਗਟ ਕੀਤੀਜਾਵੇਗੀ। ਇਸ ਖਬਰ ਨੂੰ ੭ ਅਪ੍ਰੈਲ ੨੦੦੮ ਦੇ ਸਪੋਕਸਮੈਨ ਦੇ ਮੁੱਖ ਪੰਨੇ `ਤੇ ਵੇਖਿਆ ਜਾ ਸਕਦਾ ਹੈ।

(੭) ੧੬ ਮਾਰਚ ੨੦੧੦ ਦੇ ਸੰਪਾਦਕੀ ਰਾਂਹੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਉੱਤੇ ਉਹੀ ਗੰਭੀਰ ਸਵਾਲ ਉਠਾਏ ਗਏ ਜੋ ਕਦੇ ‘ਅੱਜ ਦਾ ਦਿਨ ਇਤਿਹਾਸ ਵਿਚ` ਸਿਰਲੇਖ ਦੇ ਲੇਖਕ ਸ. ਹਰਭਜਨ ਸਿੰਘ ਜੀ ‘ਜਨਚੇਤਨਾ` ਵਲੋਂ ਉਪਰ ਵਰਣਤ ਸਵਾਲ ਉਠਾਏ ਜਾਂਦੇ ਰਹੇ ਸਨ।

ਇਸ ਸੱਭ ਕੁੱਝ ਦੇ ਬਾਅਦ ਇੱਕ ਗੱਲ ਹੋਰ ਜੋ ਕਿ ਬਹੁੱਤ ਹੀ ਮਹਤੱਵ ਪੂਰਨ ਹੈ ਉਹ ਇਹ, ਕਿ ਏਕਸ ਕੇ ਬਾਰਕ ਦੇ ਧਾਰਮਕ ਸਲਾਹਕਾਰ ਬੋਰਡ ਵਿੱਚ ਲਛਮਣ ਚੇਲਾ ਰਾਮ ਸਿੰਧੀ ਜਿਹੇ ਲੋਗਾਂ ਨੂੰ ਸਿਖ ਵਿਦਵਾਨ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਗੁਰਮਤਿ ਵਿਰੋਧੀ ਕਰਮ ਕਰਨ ਦੇ ਬਾਵਜੂਦ ਵੀ ਸਪੋਕਸਮੈਨ ਅਖਬਾਰ ਦੇ ਸੰਪਾਦਕੀ ਪੰਨਿਆਂ ਅਤੇ ਖਬਰਾਂ ਵਿੱਚ ਸਨਮਾਨਿਆ ਜਾਂਦਾ ਹੈ ਅਤੇ ਇਸ ਦੇ ਬਿਲਕੁੱਲ ਉਲਟ ਗੁਰਮਤਿ ਨੂੰ ਦਿੜਤਾ ਨਾਲ ਪ੍ਰਚਾਰਨ ਵਾਲੇ ਪ੍ਰੋ ਦਰਸ਼ਨ ਸਿੰਘ ਜੀ ਜੋ ਕਿ ਗੁਰਮਤਿ ਖੇਤਰ ਵਿੱਚ ਸੱਭ ਤੋਂ ਵੱਧ ਸਨਮਾਨਤ ਕੀਰਤਨੀਏ ਅਤੇ ਪ੍ਰਚਾਰਕ ਹੋਣ ਦੇ ਨਾਲ-ਨਾਲ ਏਕਸ ਕੇ ਬਾਰਕ ਜਥੇਬੰਦੀ ਦੇ ਧਾਰਮਕ ਸਲਾਹਕਾਰ ਬੋਰਡ ਵਿੱਚ ਪ੍ਰਵਾਨ ਕੀਤੇ ਗਏ ਵਿਦਵਾਨ ਵੀ ਹਨ ਜਿਨ੍ਹਾਂ ਨੂੰ ਕਿਸੇ ਖਾਸ ਸ਼ਾਜਿਸ਼ ਅਧੀਨ ਬਦਨਾਮ ਕਰਨ ਦੇ ਮਕਸਦ ਨਾਲ ੭ ਮਾਰਚ ੨੦੧੦ ਨੂੰ ਸ੍ਰ ਜੋਗਿੰਦਰ ਸਿੰਘ ਜੀ ਸੰਪਾਦਕ ਸਪੋਕਸਮੈਨ ਆਪਣੀ ਨਿਜੀ ਡਾਇਰੀ ਦੇ ਪੰਨੇ ਉੱਤੇ ਲਿਖਦੇ ਹਨ ਕਿ “ਪ੍ਰੋ ਦਰਸ਼ਨ ਸਿੰਘ ਦੀ ਲੜਾਈ ਅਸੀਂ ਤਾਂ ਆਪਣੀ ਲੜਾਈ ਬਣਾ ਕੇ ਲੜੀ ਪਰ…. ਦੂਜੀ ਧਿਰ ਕੀਤੇ ਨੂੰ ਵੀ ਨਾ ਜਾਣੇ ਤੇ ਸਗੋਂ ਗਾਲਾਂ ਕੱਢੇ ਤਾਂ ਤੁਸੀਂ ਕੀ ਕਰੋਗੇ? “ ਇਥੇ ਇੱਕ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ ਪ੍ਰੋ ਦਰਸ਼ਨ ਸਿੰਘ ਜੀ ਦੀ ਆਪਣੀ ਕੋਈ ਨੀਜੀ ਲੜਾਈ ਨਹੀਂ ਅਸਲ ਵਿੱਚ ਇਹ ਲੜਾਈ ਤਾਂ ਸਪੋਕਸਮੈਨ ਵਲੋਂ ਥਾਪੀ ਗਈ ‘ਏਕਸ ਕੇ ਬਾਰਕ` ਜਥੇਬੰਦੀ ਦੀ ਹੈ ਜਿਸ ਨੇ ੭ ਜੁਲਾਈ ੨੦੦੮ ਦੇ ਅਖਬਾਰ ਰਾਹੀਂ ਇਹ ਫੈਸਲਾ ਕੀਤਾ ਸੀ ਕਿ “ਏਕਸ ਕੇ ਬਾਰਕ ਜਥੇਬੰਦੀ ਰਾਹੀਂ ਸਿਖੀ ਨੂੰ ਬ੍ਰਾਹਮਣਵਾਦ, ਪੂਜਾਰੀਵਾਦ ਅਤੇ ਕਰਮਕਾਂਡ ਵਾਲੇ ਪਾਸੇ ਲਿਜਾਏ ਜਾਣ ਦੇ ਉਪਰਾਲਿਆ ਨੂੰ ਠਲ੍ਹ ਪਾਉਣ ਲਈ ਆਧੁਨਿਕ ਢੰਗਾਂ ਤਰੀਕਿਆਂ ਵਾਲੀ ਖੋਜ ਦਾ ਸਹਾਰਾ ਲਿਆ ਜਾਏਗਾ ਅਤੇ ਪੂਰਨ ਸੱਚ ਦਾ ਬਿਆਨ ਕਰਕੇ, ਗੁਰੂ ਨਾਨਕ ਦੇ ਬਿਆਨ ਕੀਤੇ ਫਲਸਫੇ ਨੂੰ ਅਸਲ ਰੂਪ ਵਿੱਚ ਦੁਨੀਆਂ ਦੇ ਸਾਮ੍ਹਣੇ ਲਿਆਂਦਾ ਜਾਵੇਗਾ”। ਅਤੇ ਇਸ ਲੜਾਈ ਨੂੰ ਸੁਚੱਜੇ ਢੰਗ ਨਾਲ ਅਗੇ ਤੋਰਨ ਲਈ ਇੱਕ ਧਾਰਮਕ ਸਲਾਹਕਾਰ ਬੋਰਡ ਵੀ ਸਥਾਪਤ ਕੀਤਾ ਗਿਆ ਜੋ ਕਿ ਇਸ ਜਥੇਬੰਦੀ ਨੂੰ ਸੁਯੋਗ ਵਿਚਾਰਧਾਰਕ ਅਗਵਾਈ ਦਿਂਦਾ ਰਹੇਗਾ, ਜਿਸ ਵਿੱਚ ਪ੍ਰੋ ਦਰਸ਼ਨ ਸਿੰਘ ਨੂੰ ਉਚੇਚੇ ਤੋਰ `ਤੇ ਸ਼ਾਮਲ ਕੀਤਾ ਗਿਆ। ਹੁਣ ਜਦੋਂ ਇਸ ਲੜਾਈ ਨੂੰ, ਏਕਸ ਕੇ ਬਾਰਕ ਨੇ ਆਪ ਆਰੰਭਿਆ ਸੀ, ਉਸਨੂੰ ਪ੍ਰੋ ਦਰਸ਼ਨ ਸਿੰਘ ਜੀ ਨੇ ਇਸ ਜਥੇਬੰਦੀ ਦੇ ਵਿਦਵਾਨ ਹੋਣ ਦੀ ਹੈਸੀਅਤ ਨਾਲ ਇੱਕ ਨਿਰਨਾਇਕ ਮੋੜ ਉੱਤੇ ਲਿਆ ਖੜਾ ਕੀਤਾ ਤਾਂ ਇਸ ਜਥੇਬੰਦੀ ਦੇ ਸੰਸਥਾਪਕ ਸ੍ਰ ਜੋਗਿੰਦਰ ਸਿੰਘ ਜੀ ਨੇ ਬੜੇ ਸਾਜਿਸ਼ੀ ਢੰਗ ਨਾਲ ਇਸ ਲੜਾਈ ਨੂੰ ਪ੍ਰੋ ਦਰਸ਼ਨ ਸਿੰਘ ਦੇ ਗੱਲ ਪਾ ਇਸ ਦਾ ਲਾਹਾ ਲੈਣ ਲਈ ਇਹ ਕਹਿਣਾ ਅਰੰਭ ਦਿਤਾ ਕਿ “ਪ੍ਰੋ ਦਰਸ਼ਨ ਸਿੰਘ ਦੀ ਲੜਾਈ ਅਸੀਂ ਤਾਂ ਆਪਣੀ ਲੜਾਈ ਬਣਾ ਕੇ ਲੜੀ ਪਰ…. ਦੂਜੀ ਧਿਰ ਕੀਤੇ ਨੂੰ ਵੀ ਨਾ ਜਾਣੇ ਤੇ ਸਗੋਂ ਗਾਲਾਂ ਕੱਢੇ ਤਾਂ ਤੁਸੀਂ ਕੀ ਕਰੋਗੇ? “ ਪਰ ਜੇ ਕੋਈ ਜਥੇਬੰਦੀ ਆਪਣੇ ਹੀ ਵਲੋਂ ਥਾਪੇ ਕਿਸੇ ਵਿਦਵਾਨ ਦੇ ਵਿਰੋਧ ਵਿੱਚ ਬੇਲੋੜਾ ਵਿਵਾਦ ਖੜਾ ਕਰਕੇ ਆਪਣੀ ਆਰੰਭੀ ਲੜਾਈ ਉਸਦੇ ਗੱਲ ਪਾਉਣ ਦਾ ਕੋਝਾ ਯਤਨ ਕਰੇ ਤਾਂ ਐਸੀ ਜਥੇਬੰਦੀ ਪਿਛੇ ਕਿਸੇ ਵਡੀ ਸ਼ਕਤੀ ਦਾ ਸ਼ਡਯੰਤਰਕਾਰੀ ਹੱਥ ਹੋਣ ਦੇ ਸਪਸ਼ਟ ਸ਼ੰਕੇਤ ਨਜ਼ਰੀ ਪੈਂਦੇ ਹਨ ਜਿਸਦਾ ਸਪਸ਼ਟ ਸੰਕੇਤ ਸ੍ਰ ਸਰਬਜੀਤ ਸਿੰਘ ਸੰਪਾਦਕ (ਇੰਡੀਆ ਅਵੇਅਰਨੈਸ) ਨੇ ਵੀ ਆਪਣੇ ੨੦ ਮਾਰਚ ੨੦੧੦ ਦੇ ਲੇਖ ਵਿੱਚ ਇਨ੍ਹਾਂ ਸਤਰਾਂ ਰਾਂਹੀ ਦਿਤਾ ਸੀ ਕਿ “ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਸੱਚਾਈ ਇਹ ਹੈ ਕਿ ਸੌਦਾ ਸੰਪਾਦਕ ਖੁਫੀਆ ਏਜੰਸੀਆਂ ਅਤੇ ਬਾਦਲ ਦਲ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਇਸਦੇ ਦਫ਼ਤਰ ਵਿੱਚ ਅਹਿਮ ਅਹੁਦਿਆਂ `ਤੇ ਕੰਮ ਕਰ ਰਹੇ ਕਈ ‘ਮੁਲਾਜ਼ਮ` ਅਸਲ ਵਿੱਚ ਖੁਫੀਆ ਏਜੰਸੀਆਂ ਦੇ ਪਲਾਟ ਕੀਤੇ ਗਏ ਏਜੰਟ ਹਨ, ਜੋ ਨਾ ਸਿਰਫ਼ ਸਪੋਕਸਮੈਨ ਅਖ਼ਬਾਰ ਨੂੰ ਪੰਥ-ਦਰਦੀਆਂ ਵੱਲੋਂ ਭੇਜੀਆਂ ਜਾਂਦੀਆਂ ਖ਼ਬਰਾਂ ਅਤੇ ਲੇਖਾਂ ਨੂੰ ‘ਸੈਂਸਰ` ਕਰਦੇ ਰਹਿੰਦੇ ਹਨ ਬਲਕਿ ਅਜਿਹੇ ਪੰਥ-ਦਰਦੀਆਂ ਦੇ ਵਿਚਾਰਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਿਤ ਵੀ ਕਰਦੇ ਰਹਿੰਦੇ ਹਨ। ਪਿਛਲੇ ਦੋ-ਢਾਈ ਸਾਲ ਤੋਂ ਪ੍ਰੋ: ਦਰਸ਼ਨ ਸਿੰਘ ਵੱਲੋਂ ਜਿਸ ਸੂਝਬੂਝ ਤੇ ਸਫ਼ਲਤਾ ਨਾਲ ਬਚਿੱਤਰ ਨਾਟਕ ਗ੍ਰੰਥ ਵਿਰੁੱਧ ਜਾਗਰੁਕਤਾ ਦੀ ਮੁਹਿੰਮ ਚਲਾਈ ਗਈ ਸੀ, ਉਸ ਨਾਲ ਬ੍ਰਾਹਮਣਵਾਦੀ ਨੀਤੀਆਂ ਦਾ ਪਾਲਣ ਕਰਦੀਆਂ ਖੁਫੀਆ ਏਜੰਸੀਆਂ ਅਤੇ ਬਾਦਲਕਿਆਂ ਵਿੱਚ ਖਲਬਲੀ ਮਚਣੀ ਸ਼ੁਰੂ ਹੋ ਗਈ ਸੀ। ਇਸਲਈ ਉਨ੍ਹਾਂ ਵੱਲੋਂ ਸੌਦਾ ਸੰਪਾਦਕ `ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਕੇ ਸੰਗਤਾਂ ਦਾ ਉਨ੍ਹਾਂ ਪ੍ਰਤੀ ਭਰੋਸਾ ਖ਼ਤਮ ਕਰ ਦੇਵੇ ਅਤੇ ਇਸ ਤਰ੍ਹਾਂ ਵਿਵਾਦਿਤ ਗ੍ਰੰਥ ਵਿਰੋਧੀ ਮੁਹਿੰਮ ਨੂੰ ਠੱਪ ਕਰ ਦੇਵੇ। ਇਸ ਮਕਸਦ ਲਈ ਸੌਦਾ ਸੰਪਾਦਕ ਨੇ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ਇੱਕ ਪੁਸਤਕ ਵਿੱਚ ਪ੍ਰਕਾਸ਼ਿਤ ਪੱਤਰ “ਗੁਰਬਖਸ਼ ਸਿੰਘ ਕਾਲਾ ਅਫਗਾਨਾ ਬਨਾਮ ਪ੍ਰੋ ਦਰਸ਼ਨ ਸਿੰਘ” ਦੇ ਸਿਰਲੇਖ ਅਧੀਨ ਕਈ ਵਾਰ ਪ੍ਰਕਾਸ਼ਿਤ ਕਰਦਾ ਰਿਹਾ। ਪਰ ਇਸ ਨਾਲ ਸਥਿਤੀ ਵਿੱਚ ਕੁੱਝ ਖ਼ਾਸ ਫ਼ਰਕ ਨਾ ਪਿਆ। ਇਸ ਲਈ ਬ੍ਰਾਹਮਣਵਾਦੀਆਂ ਤੇ ਬਾਦਲਕਿਆਂ ਨੇ ਆਪਣੇ ਪੁਰਾਣੇ ਹਥਕੰਡੇ, ਯਾਨੀ ਤਖ਼ਤਾਂ ਦੇ ਪੁਜਾਰੀਆ ਨੂੰ ਵਰਤਣ ਦੀ ਯੋਜਨਾ ਨੂੰ ਅਮਲ ਵਿੱਚ ਲੈ ਆਂਦਾ”। ਜਿਸਨੂੰ ਧਿਆਨ ਵਿੱਚ ਰਖਦੇ ਹੋਏ ਸ੍ਰ ਜੋਗਿੰਦਰ ਸਿੰਘ ਜੀ ਨੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਬਦਨਾਮ ਕਰਨਾ ਅੱਜ ਤੱਕ ਜਾਰੀ ਰਖਿਆ ਹੋਇਆ ਹੈ, ਅਤੇ ਤਖਤਾਂ ਦੇ ਜਥੇਦਾਰਾਂ ਨੂੰ ਪੁਜਾਰੀ ਦੀ ਹੈਸੀਅਤ ਤੋਂ ਚੁੱਕ ਕੇ ਬਾਦਸ਼ਾਹ ਦੇ ਲਕਬ ਤੱਕ ਲੈ ਆਂਦਾ ਹੈ। ਜੋ ਕਿਸੇ ਡੂਗੀ ਸਾਜਸ਼ ਅਤੇ ‘ਪੂਜਾਰੀ ਬਾਦਸ਼ਾਹ` ਗਠਜੋੜ ਨਾਲ ਮਿਲੀ ਭੁਗਤ ਵੱਲ ਸਪਸ਼ਟ ਇਸ਼ਾਰਾ ਕਰਦੀ ਹੈ।

ਇਹੋ ਜਿਹੇ ਬਿਖੜੇ ਦੁਖਾਂਤ ਵਿਚ, ਜਦੋਂ ਪੰਥ ਦੇ ਰਖਵਾਲੇ ਸਰਕਾਰੀ ਕਠਪੁਤਲੀਆਂ ਬਣਕੇ ਪੰਥਕ ਸੋਚ ਦੇ ਧਾਰਨੀ ਲੋਗਾਂ ਨੂੰ ਬਦਨਾਮ/ ਬੇਇਜ਼ਤ ਅਤੇ ਦਾਗਦਾਰ ਕਰਨ ਵਿੱਚ ਸਹਾਈ ਹੋ ਨਿਬੜਣ ਅਤੇ ਮਜਬੂਰੀਆਂ ਵਿੱਚ ਘਿਰੇ ਸੁਮੁਚੇ ਪੰਥ ਦੇ ਮਹਾਨ ਪ੍ਰਚਾਰਕ ਜਾਂ ਕੀਰਤਨੀਏ ਪੰਥ ਵਿਰੋਧੀ ਡੇਰੇਦਾਰਾਂ ਦੇ ਟੋਲੇਆਂ ਵਿੱਚ ਜਾ ਰਲਣ ਤਾਂ ਨਿਘਰਦੀ ਜਾ ਰਹੀ ਸਿੱਖੀ ਦੀ ਹਾਲਤ ਨੂੰ ਕਿਵੇਂ ਚੜ੍ਹਦੀ ਨਸੀਬ ਹੋਵੇ? ਕੇਵਲ ਉਂਗਲਾਂ ਉਪਰ ਗਿਣੇ ਜਾਣ ਵਾਲੇ ਪ੍ਰਚਾਰਕ ਅਤੇ ਇੱਕ ਹੀ ਕੀਰਤਨੀਆ ਪੰਥ ਵਿੱਚ ਨਜ਼ਰੀਂ ਪੈਂਦਾ ਹੈ, ਪ੍ਰੋ. ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਹਰ ਮੁਸ਼ਕਿਲ, ਮੁਸੀਬਤ ਅਤੇ ਬਿਪਤਾ ਵਿੱਚ ਡੁਬਦੇ ਪੰਥ ਨੂੰ ਗੁਰੂ ਸ਼ਬਦਾਂ ਰਾਹੀਂ ਸੁਚੇਤ ਕਰਕੇ ਚੜ੍ਹਦੀ ਕਲਾ ਨਾਲ ਤੁਰਨ ਲਈ ਪ੍ਰੇਰਿਆ, ਭਾਵੇਂ ਉਹ ਸਾਕਾ ਨੀਲਾ ਤਾਰਾ ਦਾ ਦੁਖਾਂਤ ਹੋਵੇ ਜਾਂ ਨਵੰਬਰ ੮੪ ਦਾ ਸਿਖ ਕਤਲੇਆਮ ਜਾਂ ਇਨ੍ਹਾਂ ਤੋਂ ਉਪਜੇ ਕੁੱਝ ਹੋਰ ਕਾਰਨ, ਹਰ ਸਮੇਂ ਉਨ੍ਹਾਂ ਨੇ ਪੰਥ ਨੂੰ ਯੋਗ ਅਗਵਾਈ ਦੇਣ ਦੇ ਭਰਪੂਰ ਜਤਨ ਕੀਤੇ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਉਦੋਂ ਸਉਂਪੀ ਗਈ ਜਦੋਂ ਗੁਰੂ ਦੀ ਬੇਅਦਬੀ ਨੂੰ ਨਾ ਸਹਾਰਦਿਆਂ ਸਮੁਚਾ ਸਿੱਖ ਪੰਥ ਗ਼ਮਾਂ ਦੇ ਡੂੰਘੇ ਸਮੁੰਦਰ ਵਿੱਚ ਗੋਤੇ ਖਾ ਰਿਹਾ ਸੀ। ਉਤੋਂ ਸਿਤਮ ਇਸ ਗਲ ਦਾ ਕਿ ਸਮੁਚੀ ਹਕੂਮਤ ਅਤੇ ਮੀਡੀਆ ਸਿੱਖ ਪੰਥ ਨੂੰ ਦੇਸ਼ ਧ੍ਰੋਹੀ ਵਜੋਂ ਪ੍ਰਚਾਰ ਰਿਹਾ ਸੀ, ਤੇ ਸਿੱਖਾਂ ਨੂੰ ਗ਼ਲਤ ਸਾਬਤ ਕਰਨ ਲਈ ਕਦੇ ਸੁਨੀਲ ਦੱਤ (ਮੈਂਬਰ ਪਾਰਲੀਮੇਂਟ), ਬਾਬਾ ਆਮਟੇ, ਸ਼ੁਸ਼ੀਲ ਮੁਨੀ, ਜੈਨੀ ਸਾਧੂਆਂ ਦੇ ਟੋਲਿਆ ਨੂੰ ਪੰਜਾਬ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਭੇਜਿਆ ਅਤੇ ਇਹਨਾਂ ਲੋਕਾਂ ਦੀਆਂ ਪੰਜਾਬ ਫੇਰੀਆਂ ਨੂੰ ਮੀਡੀਆ ਨੇ ਆਪਣੇ ਮੁਖ ਪੰਨਿਆਂ ਉਪਰ ਛਾਪ ਕੇ ਸਿੱਖਾਂ ਨੂੰ ਸ਼ਰਮਸਾਰ ਕਰਨ ਦੇ ਭਰਪੂਰ ਯਤਨ ਕੀਤੇ। ਐਸੇ ਬਿਖੜੇ ਸਮੇਂ ਪੰਜਾਬ ਦੀ ਧਰਤੀ ਤੇ ਹਰ ਆਉਣ ਵਾਲੇ ਹਰ ਸਰਕਾਰੀ ਵਿਚੋਲਿਆ ਦੇ ਸਵਾਲਾਂ ਦਾ ਜਵਾਬ ਗੁਰਮਤਿ ਦੀ ਰੋਸ਼ਨੀ ਵਿੱਚ ਐਸੀਆਂ ਖੂਬਸੂਰਤ ਦਲੀਲਾਂ ਨਾਲ ਦਿੰਦੇ ਹੋਏ ਸਿਖ ਵਿਚਾਰਧਾਰਾ ਨੂੰ ਪੇਸ਼ ਕੀਤਾ ਕਿ ਸਵਾਲ ਪੁਛਣ ਆਏ ਵਿਚੋਲੇ ਵੀ ਲਾਜਵਾਬ ਹੋ ਜਾਂਦੇ। ਐਸੀ ਬਿਪਦਾ ਦੇ ਸਮੇਂ ਸਰਕਾਰੀ ਦਮਨ ਦੇ ਸ਼ਿਕਾਰ ਪਰਵਾਰਾਂ ਨੂੰ ਗੁਰੂ ਘਰ ਵਲੋਂ ਮਦਦ ਦੇਣਾ ਵੀ ਦੇਸ਼ਧ੍ਰੋਹੀ ਤੋਂ ਘਟ ਗੁਨਾਹ ਨਹੀਂ ਸੀ ਹਕੂਮਤ ਦੀ ਨਜ਼ਰ ਵਿਚ, ਜੇ ਫਿਰ ਵੀ ਉਨਾਂ ਦੀ ਮਦਦ ਵਾਸਤੇ ਉਹਨਾਂ ਦੇ ਘਰ ਤਕ ਜੇ ਕੋਈ ਪਹੁੰਚਿਆ ਤਾਂ ਉਹ ਪੇਸ਼ਾਵਰ ਰਾਗੀ ਪ੍ਰ. ਦਰਸ਼ਨ ਸਿੰਘ ਹੀ ਹਨ। ਦਾਸ ਉਸ ਅਕਾਲ ਪੁਰਖ ਅਗੇ ਜੋਦੜੀ ਕਰਦਾ ਹੈ ਕਿ ਇਹੋ ਜਿਹੇ ੧੦-੧੫ ਪੇਸ਼ਾਵਰ ਅਤੇ ਕਰੋੜਪਤੀ (ਸ੍ਰ ਜੋਗਿੰਦਰ ਸਿੰਘ ਜੀ ਦੀ ਨਜ਼ਰ ਵਿੱਚ) ਰਾਗੀ ਪੰਥ ਨੂੰ ਬਖ਼ਸ਼ਸ਼ ਕਰ ਦੇਵੇ ਤਾਂਕਿ ਪੰਥ ਚੜ੍ਹਦੀ ਕਲਾ ਵੱਲ ਮੋੜਾ ਪਾ ਸਕੇ ਅਤੇ ਹਰ ਪੰਥ ਵਿਰੋਧੀ ਸੋਚ ਉਪਰ ਸੁੱਗੜਤਾ ਨਾਲ ਨਜ਼ਰਸਾਨੀ ਕਰ ਸਕੇ। ਪਰ ਇਨ੍ਹਾਂ ਸੱਭ ਗਲਾਂ ਨੂੰ ਜਾਣ ਬੁੱਝਕੇ ਨਜ਼ਰਅੰਦਾਜ਼ ਕਰਦੇ ਹੋਏ ਅਸਲ ਪੰਥ ਪ੍ਰਸਤ, ਪੰਥ ਦਰਦੀ ਪ੍ਰੋ ਦਰਸ਼ਨ ਸਿੰਘ ਜੀ ਨੂੰ ਬਦਨਾਮ ਕਰਨ ਲਈ ਅਤੇ ਉਨ੍ਹਾਂ ਦੇ ਪੰਥਕ ਅਕਸ ਨੂੰ ਤਬਾਹ ਕਰਨ ਲਈ ਸਪੋਕਸਮੈਨ ਅਖਬਾਰ ਵਲੋਂ ਅਪਨਾਈ ਅਤੇ ਨਿਭਾਈ ਗਈ ਭੂਮਿਕਾ ਨੂੰ ਕਿਸੇ ਵੀ ਤਰੀਕੇ ਪੰਥ ਦੇ ਭਲੇ ਵਿੱਚ ਨਹੀਂ ਕਿਹਾ ਜਾ ਸਕਦਾ।

ਉਪਰੋਕਤ ਸੱਭ ਗਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਦਾਸ ਅਤੇ ਉਸਦੇ ਸਹਿਯੋਗੀ ਉਨ੍ਹਾਂ ਸਾਰੇ ਵਿਦਵਾਨ ਸਜਣਾਂ ਨੂੰ ਪੁਰਜੋਰ ਅਪੀਲ ਕਰਨਾ ਚਾਹੁੰਦੇ ਹਨ ਕਿ ਕਿਸ ਮਜਬੂਰੀ ਅਧੀਨ ਸਪੋਕਸਮੈਨ ਵਿੱਚ ਛਾਪੇ ਗਏ ਕਾਲਮਾਂ ਵਿੱਚ ਉਨ੍ਹਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਜ਼ਰ ਨਹੀਂ ਆਉਦਾ? ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਪਰ ਉਠਾਏ ਗਏ ਗੰਭੀਰ ਸੰਕੇ ਨਜ਼ਰ ਨਹੀਂ ਆਉਦੇ? ਅਤੇ ਕਿਸ ਲਾਲਸਾ ਅਧੀਨ ਉਹ ਸ੍ਰ ਜੋਗਿੰਦਰ ਸਿੰਘ ਨੂੰ ਠੀਕ ਠਹਿਰਾਉਂਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ? ਜੇਕਰ ਸੱਚਮੁਚ ਉਹ ਸਾਰੇ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਹੀ ਸਮਰਪਿਤ ਹਨ ਤਾਂ ਉਨ੍ਹਾਂ ਸੱਭ ਲੋਗਾਂ ਨੂੰ ਪ੍ਰੋ ਦਰਸ਼ਨ ਸਿੰਘ ਜੀ ਦੇ ਨਾਲ ਡੱਟ ਕੇ ਖਲੋ ਜਾਣਾ ਚਾਹੀਦਾ ਜੋ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸਤਿਕਾਰ ਲਈ ਹੋਕਾ ਦਿੰਦੇ ਹੋਏ ਪੂਜਾਰੀ ਹਾਕਮ ਗਠਜੋੜ ਨੂੰ ਇਹ ਸਵਾਲ ਪੁਛ ਰਹੇ ਹਨ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਨਾਮੀ ਗ੍ਰੰਥ ਨੂੰ ਰਖਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਹੈ? ਇਸ ਸਵਾਲ ਦਾ ਜਵਾਬ ਨਾ ਦੇਕੇ ਪ੍ਰੋ ਦਰਸ਼ਨ ਸਿੰਘ ਜੀ ਨੂੰ ਹੀ ਪੰਥ ਵਿੱਚੋ ਛੇਕਣ ਦੇ ਕਾਲੇ ਫੁਰਮਾਣ ਜਾਰੀ ਕਰਨ ਵਾਲੇ ਇਨ੍ਹਾਂ ਭੇਖੀ ਜੱਥੇਦਾਰਾਂ ਦੇ ਮੁਕਾਬਲੇ ਅੱਜ ਪੰਥ ਨੂੰ ਫਿਰ ਉਸੇ ਹੀ ਤਰ੍ਹਾਂ ਪ੍ਰੋ ਦਰਸ਼ਨ ਸਿੰਘ ਜੀ ਆਪਣਾ ਕੋਮੀ ਜੱਥੇਦਾਰ ਥਾਪ ਲੈਣਾ ਚਾਹੀਦਾ ਹੈ ਜਿਵੇਂ ੧੯੮੪ ਵੇਲੇ ਥਾਪਿਆ ਸੀ ਜਿਸ ਤਰ੍ਹਾਂ ਉਸ ਵੇਲੇ ਉਨ੍ਹਾਂ ਨੇ ਗਮਾਂ ਦੇ ਡੂਘੇ ਸਮੁੰਰ ਵਿੱਚ ਘਿਰ ਚੁੱਕੀ ਕੋਮ ਨੂੰ ਗੁਰੁ ਸ਼ਬਦ ਦੇ ਰਾਹੀਂ ਚੜ੍ਹਦੀ ਕਲਾ ਨਾਲ ਜੀਵਣ ਜਿਉਣ ਲਈ ਅਗਵਾਈ ਦਿੱਤੀ ਸੀ ਉਸੇ ਤਰ੍ਹਾਂ ਅੱਜ ਵੀ ਸਤਿਗੁਰੂ ਦੀ ਬਖਸ਼ਿਸ਼ ਨਾਲ ਆਗੂ ਵਿਹੂਣੀ ਹੋਈ ਕੋਮ ਨੂੰ ਸ਼ਬਦ ਗੁਰੂ ਦੀ ਰੋਸ਼ਨੀ ਰਾਹੀਂ ਇਸ ਬਿਖੜੇ ਪੈਂਡੇ ਵਿੱਚੋਂ ਕਢਣ ਦੀ ਲਿਆਕਤ ਰਖਦੇ ਹਨ, ਲੋੜ ਹੈ ਤੇ ਕੇਵਲ ਉਨ੍ਹਾਂ ਵਲੋਂ ਲਏ ਗਏ ਸਟੈਂਡ ਦੀ ਹਿਮਾਇਤ ਵਿੱਚ ਡੱਟ ਖਲੋਣ ਦੀ।

ਮਨਜੀਤ ਸਿੰਘ ਖਾਲਸਾ, ਮੋਹਾਲੀ (ਰਾਗੀ ਅਤੇ ਪ੍ਰਚਾਰਕ) ਮੈਂਬਰ ਧਾਰਮਕ ਸਲਾਹਕਾਰ ਬੋਰਡ, ਏਕਸ ਕੇ ਬਾਰਕ ਜੱਥੇਬੰਦੀ,


(30/06/10)
ਬੀਬੀ ਬਸੰਤ ਕੌਰ, ਫਰੀਦਾਬਾਦ

ਕਾਲਾਂਵਾਲੀ ਮੰਡੀ (ਸਿਰਸਾ) ਵਿਖੇ ਲਗਿਆ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਯਾਦਗਾਰੀ ਹੋ ਨਿਬੜਿਆ
(੩੦ ਜੂਨ ੨੦੧੦ ਬਸੰਤ ਕੌਰ, ਫਰੀਦਾਬਾਦ)
ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਏਕਸ ਕੇ ਬਾਰਕ ਜੱਥੇਬੰਦੀ ਇਕਾਈ ਸਿਰਸਾ ਦੇ ਭਰਵੇਂ ਉਦਮ ਅਤੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਸਾਹਿਬ ਕਾਲਾਂਵਾਲੀ ਸਿਰਸਾ ਵਿਖੇ ਪਹਿਲੀ ਵਾਰ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਦਾ ਆਯੋਜਨ ੨੫ ਜੂਨ ਤੋਂ ੨੭ ਜੂਨ ਤਕ ਕੀਤਾ। ਇਸ ਕੈਂਪ ਵਿੱਚ ਜਿੱਥੇ ਨੌਜਵਾਨ ਬੱਚੇ ਬੱਚੀਆਂ ਨੇ ਹਿੱਸਾ ਲਿਆ ਉਥੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਸਿੱਖ ਬੀਬੀਆਂ-ਭੈਣਾਂ ਲਈ ਵੀ ਕੈਂਪ ਆਯੋਜਤ ਕੀਤਾ ਗਿਆ। ਕੈਂਪ ਵਿੱਚ ੧੭੫ ਤੋਂ ਵੱਧ ਕੈਂਪਰਜ਼ ਨੂੰ ਗੁਰਬਾਣੀ, ਇਤਿਹਾਸ ਅਤੇ ਸਿੱਖ ਫਲਸਫੇ ਨਾਲ ਜੋੜਦਿਆਂ ਦ੍ਰਿੜ ਕਰਾਇਆ ਕਿ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਕੈਂਪ ਵਿੱਚ ਕੈਂਪਰਜ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ ਉਚੇਚੇ ਤੌਰ `ਤੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ ਤੋਂ ਬੀਬੀ ਹਰਬੰਸ ਕੌਰ, ਸ. ਸੁਰਿੰਦਰ ਸਿੰਘ, ਸ. ਉਪਕਾਰ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪ੍ਰੋ. ਜਗਦੀਪ ਸਿੰਘ, ਗੁਰਮਤਿ ਪ੍ਰਚਾਰ ਜੱਥਾ ਦਿੱਲੀ ਤੋਂ ਸ. ਬਲਦੇਵ ਸਿੰਘ ਅਤੇ ਸ. ਗੁਰਬਖਸ਼ ਸਿੰਘ ਨੇ ਹਾਜਰੀਆਂ ਭਰੀਆਂ। ਕੈਂਪ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਤ ਫਿਲਮਾਂ ਵੀ ਵਿਖਾਈਆਂ ਗਈਆਂ। ਗੁਰਮਤਿ ਸੰਬੰਧੀ ਪਏ ਭੁਲੇਖਿਆਂ ਨੂੰ ਦੂਰ ਕਰਨ ਲਈ ਸਿੱਖ ਬੀਬੀਆਂ ਲਈ ਸਵਾਲ-ਜਵਾਬ ਸ਼ੈਸ਼ਨ ਵੀ ਰੱਖਿਆ ਗਿਆ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਅਤੇ ਬੀਬੀਆਂ ਨੇ ਸ਼ਬਦ ਕੀਰਤਨ ਅਤੇ ਕਵਿਤਾਵਾਂ ਸੰਗਤਾਂ ਅੱਗੇ ਪੇਸ਼ ਕੀਤੀਆਂ। ਜਿਸ ਦੇ ਲਈ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਸਤਕਾਂ ਭੇਟ ਕੀਤੀਆਂ ਗਈਆਂ। ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਬੀਬੀਆਂ ਨੇ ਕੈਂਪ ਵਿੱਚ ਪ੍ਰਾਪਤ ਸਿੱਖਿਆ ਨੂੰ ਸੰਗਤਾਂ ਨਾਲ ਸਾਂਝ ਕਰਦਿਆਂ ਸੁਝਾਅ ਦਿੱਤੇ ਕਿ ਅਜਿਹੇ ਕੈਂਪਾਂ ਦਾ ਆਯੋਜਨ ਹਰ ਉਸ ਇਲਾਕੇ ਵਿੱਚ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਪਖੰਡੀ ਬਾਬਿਆਂ ਦੇ ਪ੍ਰਕੋਪ ਕਾਰਣ ਮਨੁੱਖਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ। “ਸਾਡਾ ਗੁਰੂ ਬਚਿੱਤਰ ਨਾਟਕ ਨਹੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ” ਨੂੰ ਸਮਰਥਨ ਦਿੰਦਿਆਂ ਸਿੱਖ ਬੀਬੀਆਂ ਨੇ ਪੰਜ ਜੈਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰ ਕੇ ਪ੍ਰਣ ਲਿਆ ਜਿਸ ਦਾ ਸਮਰਥਨ ਬੈਠੀਆਂ ਸੰਗਤਾਂ ਅਤੇ ਪ੍ਰਬੰਧਕ ਮੈਂਬਰਾਂ ਨੇ ਕੀਤਾ। ਇਸ ਕੈਂਪ ਨੂੰ ਜਿੱਥੇ ਗੁਰਦੁਆਰਾ ਕਲਗੀਧਰ ਸਾਹਿਬ ਦੀ ਗੁਰਦੁਆਰਾ ਕਮੇਟੀ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਉਥੇ ਕਾਲਾਵਾਂਲੀ ਇਲਾਕੇ ਦੀ ਸੰਗਤ ਨੇ ਵੀ ਕੈਂਪ ਵਿੱਚ ਹਰ ਪੱਖੋਂ ਸਹਿਯੋਗ ਦਿੱਤਾ। ਇਸ ਕੈਂਪ ਦੌਰਾਨ ਕਾਲਾਂਵਾਲੀ ਇਲਾਕੇ ਵਿੱਚ ਸਿੱਖ ਸੰਗਤਾਂ ਅੰਦਰ ਗੁਰਸਿੱਖਾਂ ਵਾਲੇ ਆਪਸੀ ਪਿਆਰ ਦੇ ਪ੍ਰਤੱਖ ਦੀਦਾਰ ਵੇਖਣ ਨੂੰ ਮਿਲੇ ਜੋ ਕਿ ਸ਼ਲਾਘਾਯੋਗ ਸਨ। ਕੈਂਪ ਵਿੱਚ ਸ. ਕਰਨੈਲ ਸਿੰਘ ਸਿਰਸਾ, ਅਤੇ ਸ. ਪਰਮਜੀਤ ਸਿੰਘ ਸਿਰਸਾ ਨੇ ਵੀ ਆਪਣਾ ਭਰਪੂਰ ਸਹਿਯੋਗ ਦਿੱਤਾ। ਕੈਂਪ ਵਿੱਚ ਸ. ਸੁੰਦਰ ਸਿੰਘ ਕਾਲਾਂਵਾਲੀ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਕਾਲਾਂਵਾਲੀ ਦੇ ਪ੍ਰਬੰਧਕ ਜਿੰਨ੍ਹਾਂ ਦੇ ਉਦਮ ਸਦਕਾ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਨੇ ਆਈਆਂ ਸਾਰੀ ਸੰਗਤਾਂ ਅਤੇ ਕੈਂਪਰਜ਼ ਦਾ ਧੰਨਵਾਦ ਕੀਤਾ।


(30/06/10)
ਜਗਤਾਰ ਸਿੰਘ ਜਾਚਕ

ਭਿੱਖੀਵਿੰਡ (29-06-10) ਐਚ. ਐਸ. ਗੋਲਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਅਗਾਮੀ ਚੋਣਾਂ ਨੂੰ ਸਾਰੇ ਪੰਥ ਦਰਦੀ ਗੁਰਸਿੱਖ ਵੀਰਾਂ ਭੈਣਾਂ ਨੂੰ ਬੜੀ ਗੰਭੀਰਤਾ ਨਾਲ ਲੈਣਾਂ ਚਾਹੀਦਾ ਹੈ। ਕਿਉਂਕਿ, ਪੰਥ ਤੇ ਪੰਜਾਬ ਨੂੰ ਪੰਥ ਵਿਰੋਧੀ ਸ਼ਕਤੀਆਂ ਦਾ ਹੱਥ ਠੋਕਾ ਬਣ ਚੁੱਕੀ ਕਾਬਿਜ਼ ਧਿਰ ਤੋਂ ਮੁਕਤ ਕਰਾਉਣ ਦਾ ਇਹ ਇੱਕ ਸੁਨਹਿਰੀ ਮੌਕਾ ਹੈ। ਜੇਕਰ ਅਸੀਂ ਉਨ੍ਹਾਂ ਦੇ ਮੱਕੜ-ਜਾਲ ਵਿੱਚ ਫਸ ਕੇ ਖੁੰਝ ਗਏ ਅਤੇ ਵੋਟਰਾਂ ਨੇ ਉਮੀਦਵਾਰਾਂ ਦੀ ਯੋਗਤਾ ਨੂੰ ਪਰਖਣ ਤੋਂ ਬਗੈਰ ਹੀ ਬਾਦਲਕਿਆਂ ਦੀ ਭੁੱਕੀ ਤੇ ਸ਼ਰਾਬ ਪਿੱਛੇ ਵੋਟਾਂ ਪਾ ਦਿੱਤੀਆਂ ਤਾਂ ਸਾਨੂੰ 50 ਸਾਲ ਮੁੜ ਹੋਰ ਪਛਤਾਉਣਾਂ ਪਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਅੱਜ ਪ੍ਰਸਿੱਧ ਪੰਥ ਸੇਵਕ ਤੇ ਵਿਦਵਾਨ ਸ਼ਖ਼ਸੀਅਤ ਐਸ. ਪੀ. ਭਾਈ ਕੇਹਰ ਸਿੰਘ ਮੁਗਲਚੱਕ ਦੇ ਗ੍ਰਹਿ ਭਿੱਖੀਵਿੰਡ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੇ, ਜਿਹੜੇ ਚੋਣਾਂ ਸਬੰਧੀ ਜਾਗਰੂਕਤਾ ਲਿਆਉਣ ਲਈ ਪੰਜਾਬ ਭਰ ਦਾ ਭਰਮਣ ਕਰ ਰਹੇ ਹਨ।
ਜਾਚਕ ਜੀ ਨੂੰ ਐਸ. ਪੀ. ਸਾਹਿਬ ਵਲੋਂ ਸਨਮਾਨਤ ਕੀਤਾ ਗਿਆ। ਇਸ ਵੇਲੇ ਉਨ੍ਹਾਂ ਦੇ ਨਾਲ ਗੁਰੂ ਗ੍ਰੰਥ ਸਤਿਕਾਰ ਕਮੇਟੀ ਭਿੱਖੀਵਿੰਡ ਦੇ ਸਰਗਰਮ ਮੈਂਬਰ ਭਾਈ ਰੇਸ਼ਮ ਸਿੰਘ, ਭਾਈ ਗੁਰਨਾਮ ਸਿੰਘ ਬਾਸਰਕੇ ਅਤੇ ਗਿਆਨੀ ਗੁਰਮੀਤ ਸਿੰਘ ਪੱਟੀ ਵੀ ਉਥੇ ਹਾਜ਼ਰ ਸਨ। ਯਾਦ ਰਹੇ ਕਿ ਐਸ. ਪੀ ਸਾਹਿਬ 2004 ਵਿੱਚ ਅਤੇ ਭਾਈ ਰੇਸ਼ਮ ਸਿੰਘ 1996 ਵਿੱਚ ਸ਼੍ਰੋਮਣੀ ਕਮੇਟੀ ਦੀ ਭਿੱਖੀਵਿੰਡ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਦੋਹਾਂ ਸਜਣਾਂ ਨੂੰ ਇਲਾਕਾ ਨਿਵਾਸੀਆਂ ਵਲੋਂ ਵੱਡਾ ਸਮਰਥਨ ਮਿਲਿਆ ਸੀ।
ਜਦੋਂ ਜਾਚਕ ਜੀ ਨੂੰ ਪੁੱਛਿਆ ਗਿਆ ਕਿ ਸ੍ਰ: ਕੇਹਰ ਸਿੰਘ ਤੁਹਾਡੇ ਅਕਾਲੀ ਦਲ ਯੂ. ਕੇ ਦੇ ਹੁਣ ਉਮੀਦਵਾਰ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ। ਪਰ, ਅਸੀਂ ਅਜੇ ਐਲਾਨ ਨਹੀ ਕਰ ਰਹੇ। ਕਿਉਂਕਿ, ਪੰਥਕ ਹਿਤਾਂ ਨੂੰ ਮੁਖ ਰਖਦਿਆਂ ਸਾਡੀ ਦਿਲੀ ਖਾਹਿਸ਼ ਹੈ ਕਿ ਸਾਰੇ ਉਮੀਦਵਾਰ ਬਾਦਲ ਵਿਰੋਧੀ ‘ਪੰਥਕ ਮੁਕਤੀ ਮੋਰਚੇ’ ਵਲੋਂ ਸਾਂਝੇ ਤੌਰ `ਤੇ ਐਲਾਨੇ ਜਾਣ। ਕਿਉਂਕਿ, ਪੰਥ ਦਰਦੀ ਕੂਕ ਰਹੇ ਹਨ ਕਿ ਇੱਕ ਦੇ ਟਾਕਰੇ ਇੱਕ ਉਮੀਦਵਾਰ ਮੈਦਾਨ ਵਿੱਚ ਨਿੱਤਰੇ, ਤੇ ਤਾਂ ਹੀ ਬਾਦਲ ਦਲ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਕਾਰਨ ਬੜਾ ਸਪਸ਼ਟ ਹੈ ਕਿ ਉਨ੍ਹਾਂ ਪਾਸ ਗੁਰੂ ਕੀ ਗੋਲਕ ਹੈ, ਰਾਜਸੀ ਸੱਤਾ ਹੈ ਅਤੇ ਪੰਥ ਵਿਰੋਧੀ ਸ਼ਕਤੀਆਂ ਵੀ ਉਨ੍ਹਾਂ ਦੀ ਪਿੱਠ ਤੇ ਖੜੀਆਂ ਹਨ। ਜਦੋਂ ਐਸ. ਪੀ. ਸਾਹਿਬ ਨੂੰ ਪੁੱਛਿਆ ਕਿ ਤੁਸੀਂ ਤਿਆਰ ਹੋ ਤਾਂ ਉਨ੍ਹਾਂ ਕਿਹਾ ਹੈ ਕਿ ਇਹ ਫੈਸਲਾ ਤਾਂ ਪੰਥ ਨੇ ਕਰਨਾ ਹੈ। ਪਰ, ਜੇ ਕੋਈ ਮੈਥੋਂ ਹੋਰ ਚੰਗਾ ਪੰਥਦਰਦੀ ਗੁਰਸਿੱਖ ਹੋਵੇ ਤਾਂ ਉਸ ਬਾਰੇ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ, ਮੈਂ ਕੋਈ ਅੜਿਕਾ ਨਹੀ ਬਣਾਂਗਾ। ਕਿਉਂਕਿ, ਮੇਰਾ ਮਨੋਰਥ ਬਾਦਲਕਿਆਂ ਨੂੰ ਪੰਥ ਨੂੰ ਮੁਕਤ ਕਰਾਉਣਾ ਹੈ।


(30/06/10)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆ

ਗਦਰ
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਨਾ ਹੀਂ ਮੌਕੇ ਤੇ ਅਰਪੀ ਹਮਾਇਤ ਕਦੇ
ਪਿੱਛੋਂ ਉਹਨਾਂ ਤੇ ਸਾਨੂੰ ਫਖ਼ਰ ਹੋਂਵਦਾ।
ਹੱਕ ਸੱਚ ਦੀ ਲੜਾਈ ਦੇ ਅੱਗੇ ਖੜੇ
ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਨੇ।
ਸਾਡੇ ਊਧਮ, ਭਗਤ ਤੇ ਸਰਾਭੇ ਕਈ
ਓਸੇ ਸੱਚ ਦੀ ਬਦਲਵੀਂ ਹੀ ਆਵਾਜ਼ ਨੇ।
ਸਾਡੀ ਹੋਣੀ ਨੂੰ ਐਸੀ ਹੀ ਮੰਜਿਲ ਮਿਲੀ
ਜਿੱਥੇ ਸੱਚ ਦਾ ਨਾ ਕੋਈ ਅਸਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਜੋ ਵਿਦੇਸ਼ਾਂ `ਚ ਬੈਠੇ ਵੀ ਧੁਖਦੇ ਰਹੇ
ਸ਼ੋਲੇ ਬਣਿਆਂ ਵਤਨ ਨੂੰ ਜਦੋਂ ਆ ਗਏ।
ਕਾਹਦਾ ਹੁੰਦਾ ਏ ਦੁਸ਼ਮਣ ਤੇ ਕਰਨਾਂ ਗਿਲਾ
ਧੋਖਾ ਆਪਣੇ ਭਰਾਵਾਂ ਤੋਂ ਜੋ ਖਾ ਗਏ।
ਫਾਂਸੀ ਮਜਹਬਾਂ ਦੇ ਫਤਵੇ ਦੀ ਲਗਣੀ ਨਾ ਸੀ
ਸੱਚ ਮਜ਼ਹਬਾਂ ਦੇ ਫਤਵੀਂ ਅਗਰ ਹੋਵਂਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਉਹ ਜਮਾਤਾਂ ਤੋਂ ਉਪਰ ਹੋ ਲੜਦੇ ਰਹੇ
ਅਸੀਂ ਜਾਤਾਂ `ਚ ਮੇਚਣ ਦੀ ਫੀਤੀ ਫੜੀ।
ਜਿਹੜਾ ਵਰਗਾਂ ਦੇ ਢਾਂਚੇ `ਚ ਢਲਿਆ ਨਹੀਂ
ਉਹਨੂੰ ਭੰਡਣ ਤੇ ਛੇਕਣ ਦੀ ਨੀਤੀ ਘੜੀ।
ਜੋ ਮਨੁਖਾਂ ਦੇ ਹੱਕਾਂ ਨੂੰ ਸਾਂਝਾ ਕਹੇ
ਉਥੇ ਨੀਤੀ ਦਾ ਜਲਵਾ ਨਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਜਿਓਂਦੇ ਨੂੰ ਵੰਡਣ ਦੇ ਆਦੀ ਬਣੇ
ਤਾਂ ਸ਼ਹੀਦਾਂ ਨੂੰ ਵੰਡਣ ਤੋਂ ਰਹਿ ਨਾ ਸਕੇ।
ੳੱਚਾ ਮਜਹਬਾਂ ਦੇ ਨਾਲੋਂ ਸਦਾ ਜੋ ਰਿਹਾ
ਅਸੀਂ ਰੁਤਬਾ ਸ਼ਹੀਦਾਂ ਦਾ ਕਹਿ ਨਾਂ ਸਕੇ।
ਘਾਟ ਬਜ -ਬਜ ਦਾ ਹੋਵੇ ਜਾਂ ਪਛਮੀਂ ਗਦਰ
ਸਦਾ ਇੱਕੋ ਹੀ ਸਭ ਦਾ ਹਸ਼ਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਮੁੜ ਉਹ ਵਿਚਾਰਾਂ ਦੇ ਰਾਹ ਨਾ ਪਏ
ਜੋ ਸੀ ਓਹਨਾ ਸ਼ਹੀਦਾਂ ਨੇ ਚਾਹਿਆ ਕਦੇ।
ਜਿਹੜੀ ਸੇਵਾ ਭਲਾ ਸਰਬੱਤ ਦਾ ਕਰੇ
ਐਸੇ ਸੱਚ ਦਾ ਨਾ ਸਾਥ ਨਿਭਾਇਆ ਕਦੇ।
ਬਸ ਸ਼ਹੀਦਾਂ ਤੇ ਫੁਲਾਂ ਦੀ ਮਾਲਾ ਚੜ੍ਹਾ
ਸਾਡੇ ਫਰਜਾਂ ਦਾ ਏਥੇ ਸਬਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਅਸੀਂ ਲਿਖਤੀ ਥਿਊਰੀ ਬਥੇਰੀ ਪੜ੍ਹੀ
ਹੁਣ ਅਮਲਾਂ ਦੇ ਵੱਲ ਵੀ ਨਜਰ ਸੁੱਟੀਏ।
ਨਫਰਤਾਂ ਤੇ ਵਿਤਕਰੇ ਮੁਕਾ ਕੇ ਦਿਲੋਂ
ਆਓ ਬੇਗਮਪੁਰੇ ਵੱਲ ਕਦਮ ਪੁੱਟੀਏ।
ਜਾਤਾਂ ਨਸਲਾਂ ਤੇ ਮਜਹਬਾਂ `ਚ ਵੰਡਿਆ ਫਿਰੇ
ਜਾਤ ਮਾਣਸ ਤਾਂ ਇੱਕੋ ਮਗਰ ਹੋਂਵਦਾ।
ਗਲ ਗਦਰਾਂ ਦੀ ਜਦ ਵੀ ਏ ਚਲਦੀ ਕਿਤੇ
ਸਾਡੇ ਦਿਲ ਤੇ ਦਿਮਾਗੀਂ ਗਦਰ ਹੋਂਵਦਾ।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆ
(408) 209-7072


(30/06/10)
ਗੁਰਜੰਟ ਸਿੰਘ ਰੂਪੋਵਾਲੀ

ਸਿੱਖੀ ਸਰੂਪ ਵਿਚ ਉਗਰਾਹੀਕਾਰਾਂ ਦੀ ਦੁਰਦਸ਼ਾ
ਜਿਵੇਂ ਸੱਜਣ ਧਾਰਮਿਕ ਪਹਿਰਾਵਾਂ ਪਹਿਨ ਕੇ ਲੋਕਾਂ ਦੀ ਲੁੱਟ ਮਾਰ ਕਰਦਾ ਸੀ ਉਸੇ ਹੀ ਤਰਜ ਤੇ ਅੱਜ ਵੀ ਅਨੇਕਾਂ ਐਸੇ ਭੇਖੀ ਸਿੱਖੀ ਸਰੂਪ ਧਾਰਨ ਕਰਕੇ ਸਿੱਖੀ ਨੂੰ ਛਟਿਆਉਣ ਦਾ ਯਤਨ ਜਾਰੀ ਰੱਖ ਰਹੇ ਹਨ।
ਜਦ ਫਸਲ ਪੱਕਦੀ ਹੈ ਤਾਂ ਹਰ ਇਲਾਕੇ ਵਿਚ ਐਸੇ ਲੁਟੇਰੇ ਸਰਗਰਮ ਹੋ ਜਾਂਦੇ ਹਨ ਅਤੇ ਆਮ ਲੋਕਾਈ ਵੀ ਇਹਨਾਂ ਦੀ ਕੋਈ ਪਰਖ ਪੜਚੋਲ ਨਹੀਂ ਕਰਦੀ ਜਿਸ ਦੇ ਫਲਸਰੂਪ ਇਹਨਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ।
ਗੁਰੂ ਸਾਹਿਬ ਜੀ ਦਾ ਤਾਂ ਫੁਰਮਾਨ ਹੈ “ਅਕਲੀ ਕੀਚੈ ਦਾਨੁ” ਸਿੱਖ ਨੇ ਜੇਕਰ ਕਿਸੇ ਦੀ ਮਦਦ ਵੀ ਕਰਨੀ ਹੈ ਤਾਂ ਸੋਚ-ਸਮਝ ਭਾਵ ਅਕਲ ਦੀ ਵਰਤੋਂ ਕਰਕੇ ਹੀ ਕਰਨੀ ਹੈ।
ਸੋ ਐਸੇ ਹੀ ਕੁੱਝ ਭੇਖੀ ਜੋ ਕੇ ਸਿੱਖੀ ਸਰੂਪ ਵਿਚ ਵਿਚਰ ਕੇ ਆਮ ਲੋਕਾਂ ਕੋਲੋਂ ਉਗਰਾਹੀ ਕਰਦੇ ਸੰਗਤਾਂ ਦੇ ਕਾਬੂ ਆ ਗਏ ਇਹਨਾਂ ਦੀ ਦੁਰਦਸ਼ਾ ਦਾ ਹਾਲ ਇਸ ਵੀਡੀਓ ਰਾਹੀਂ ਵੇਖਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕੇ ਸਾਨੂੰ ਇਸ ਦੇ ਬਦਲੇ ਵਿਚ ਕਮਿਸ਼ਨ ਮਿਲਦੀ ਹੈ। ਇਨ੍ਹਾਂ ਕੋਲੋਂ ਕਾਫੀ ਨਕਦੀ ਤੋਂ ਇਲਾਵਾ ਮਾਲਾ, ਕਕਾਰ, ਗੁਰੂ ਸਾਹਿਬਬਾਨ ਦੀਆਂ ਮੂਰਤੀਆਂ (ਤਸਵੀਰਾਂ) ਵੀ ਬਰਾਮਦ ਹੋਈਆਂ। ਇਨ੍ਹਾਂ ਨੇ ਰਸੀਦਾਂ ਵੀ ਛਪਵਾ ਰੱਖੀਆਂ ਸਨ।
ਸਭਨਾਂ ਨੂੰ ਬੇਨਤੀ ਹੈ ਕਿ ਐਸੇ ਵਿਹਲੜਾ ਨੂੰ ਕੁੱਝ ਨਾ ਦਿੱਤਾ ਜਾਵੇ ਬਲਕਿ ਇਹਨਾਂ ਦੀ ਪਰਖ ਪੜਚੋਲ ਕਰਕੇ ਬਣਦੀ ਸਜਾ ਦਿੱਤੀ ਜਾਵੇ ਤਾਂ ਕੇ ਐਸੇ ਲੋਕ ਸਬਕ ਸਿੱਖ ਸਕਣ।
ਵੀਡੀਓ ਦੇਖਣ ਲਈ ਕਲਿਕ ਕਰ
http://www.youtube.com/watch?v=UrP_uD2cgiQ


(29/06/10)
ਡਾ. ਇਕਬਾਲ ਸਿੰਘ ਢਿੱਲੋਂ

‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਦਾ ਫਤਵਾ
ਸ਼ੁਰਲ੍ਹੀਆਂ ਛਡਦੇ-ਛਡਦੇ ਹੁਣ ਸੰਪਾਦਕ ਜੁਗਿੰਦਰ ਸਿੰਘ ਨੇ ਫਤਵੇ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ‘ਰੋਜ਼ਾਨਾ ਸਪੋਕਸਮੈਨ’ ਦੇ 28. 06. 2010 ਦੇ ਅੰਕ ਦੀ ਸੰਪਾਦਕੀ ਦੇ ਪਹਿਲੇ ਭਾਗ ਵਿੱਚ ਉਸ ਨੇ ਜ਼ੋਰਦਾਰ ਲਹਿਜੇ ਵਿੱਚ ਸਿਫਾਰਸ਼ ਕੀਤੀ ਹੈ ਕਿ ਸਿੱਖਾਂ ਦੇ ਕੁੱਝ ਵੈਬਸਾਈਟਾਂ ਉਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ।
ਸੰਪਾਦਕ ਜੁਗਿੰਦਰ ਸਿੰਘ ਨੂੰ ਵੈਬਸਾਈਟਾਂ ਉਤੇ ਪਾਬੰਦੀ ਲਗਵਾਉਣ ਦਾ ਫੁਰਨਾ (ਉਸ ਦੇ ਆਪਣੇ ਦੱਸਣ ਅਨੁਸਾਰ) ਇਸ ਖਬਰ ਤੋਂ ਫੁਰਿਆ ਹੈ ਕਿ ਪਾਕਿਸਤਾਨ ਵਿੱਚ ਸਰਕਾਰ ਵੱਲੋਂ ਸਤਾਰਾਂ ਵੈਬਸਾਈਟਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨ ਵਿੱਚ ਇਹ ਪਾਬੰਦੀ ਇਸ ਕਰਕੇ ਲਗਾਈ ਗਈ ਦੱਸੀ ਗਈ ਹੈ ਕਿ ਉਹਨਾਂ ਵੈਬਸਾਈਟਾਂ ਤੇ ਕਥਿਤ ਤੌਰ ਤੇ ਇਸਲਾਮ ਦਾ ਉਹ ਰੂਪ ਨਹੀਂ ਵਿਖਾਇਆ ਜਾ ਰਿਹਾ ਸੀ ਜੋ ਉਥੇ ਪਰਵਾਨ ਕੀਤਾ ਜਾਂਦਾ ਸੀ ਸਗੋਂ ਵੱਖਰੀ ਤਰ੍ਹਾਂ ਦੇ ਇਸਲਾਮ ਦਾ ਪਰਚਾਰ ਕੀਤਾ ਜਾਂਦਾ ਸੀ।
ਭਾਰਤ ਵਾਲੇ ਪਾਸੇ ਪਾਬੰਦੀ ਲਗਵਾਉਣ ਹਿਤ ਸੰਪਾਦਕ ਜੁਗਿੰਦਰ ਸਿੰਘ ਨੇ ਦੋ ਤਰ੍ਹਾਂ ਦੀਆਂ ਵੈਬਸਾਈਟਾਂ ਚੁਣੀਆਂ ਹਨ:
1.”ਸਿੱਖ ਵੈਬਸਾਈਟ” ਭਾਵ ਉਹ ਵੈਬਸਾਈਟਾਂ ਜਿਹਨਾਂ ਦੇ ਨਾਮ ਵਿੱਚ “ਸਿੱਖ” ਸ਼ਬਦ ਆਉਂਦਾ ਹੈ
(ਕਿਉਂਕਿ “ਸਿੱਖ ਵੈਬਸਾਈਟ” ਦੇ ਨਾਮ ਦੀ ਕੋਈ ਵੈਬਸਾਈਟ ਮੌਜੂਦ ਨਹੀਂ)।
2. ਕੁੱਝ ਕੁ ਸਿੱਖਾਂ ਵੱਲੋਂ ਚਾਲੂ ਕੀਤੀਆਂ ਗਈਆਂ ਵੈਬਸੱਈਟਾਂ।
ਸੰਪਾਦਕ ਜੁਗਿੰਦਰ ਸਿੰਘ ਅਨੁਸਾਰ ਬਹੁਤੀਆਂ ਸਿੱਖ ਵੈਬਸਾਈਟਾਂ ਉਤੇ ਪਾਬੰਦੀ ਇਸ ਕਰਕੇ ਲਗਾ ਦੇਣੀ ਚਾਹੀਦੀ ਹੈ ਕਿਉਂਕਿ
1. ਅਜਿਹੀਆਂ ਵੈਬਸਾਈਟਾਂ ਤੇ ਮਨੁਖ ਨੂੰ ਸੁਸਿਖਿਅਤ ਕਰਨ ਜਾਂ ਗਿਆਨਵਾਨ ਬਣਾਉਣ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਹੁੰਦਾ।
2. ਅਜਿਹੀਆਂ ਵੈਬਸਾਈਟਾਂ ਵਿੱਚ ਗਾਲੀ ਗਲੋਚ ਵਾਲੀ ਅਤੇ ਅਤੀ ਘਟੀਆ ਦਰਜੇ ਦੀ ਭਾਸ਼ਾ ਵਰਤੀ ਜਾਂਦੀ ਹੈ।
3. ਇਹਨਾਂ ਵੈਬਸਾਈਟਾਂ ਦੀ ਅਜਿਹੀ ਭਾਸ਼ਾ ਵਰਤਣ ਦਾ ਮਕਸਦ ਇਹ ਪ੍ਰਭਾਵ ਦੇਣਾ ਹੁੰਦਾ ਹੈ ਕਿ “ਸਾਰੇ ਹੀ ਸਿੱਖ (ਜੋ ਕੋਈ ਵੱਡਾ ਕੰਮ ਕਰ ਰਹੇ ਹਨ) ਬਹੁਤ ਗਲਤ ਕਿਸਮ ਦੇ ਲੋਕ ਹਨ, ਬੇਈਮਾਨ ਹਨ, ਲੁਟੇਰੇ ਹਨ ਅਤੇ ਇਹਨਾਂ ਵਿੱਚ ਚੰਗਾ ਬੰਦਾ ਕੋਈ ਵੀ ਨਹੀਂ। (ਜੇ ਚੰਗੇ ਹਨ ਵੀ ਤਾਂ ਉਹ ਕੇਵਲ ਵਿਹਲੜ ਤੇ ਦੂਜਿਆਂ ਨੂੰ ਗਾਲੀਆਂ ਕੱਢਣ ਵੱਲੇ ਸਿੱਖ ਹੀ ਹਨ)”
4. ਬਹੁਤੀਆਂ ‘ਸਿੱਖ ਵੈਬਸਾਈਟਾਂ’ ਤਾਂ ਸਿੱਖਾਂ ਦਾ ਅਕਸ ਖਰਾਬ ਕਰਨ ਲਈ ਹੀ ਵਰਤੀਆਂ ਜਾ ਰਹੀਆਂ ਹਨ।
ਪਰੰਤੂ ਸੰਪਾਦਕ ਜੁਗਿੰਦਰ ਸਿੰਘ ਨੇ ਅਜਿਹੀਆਂ ਵੈਬਸਾਈਟਾਂ ਦੀ ਕੋਈ ਕਾਲੀ ਸੂਚੀ ਭਾਵ ਬਲੈਕ ਲਿਸਟ ਜਾਰੀ ਨਹੀਂ ਕੀਤੀ। ਸਿੱਖ ਮਸਲਿਆਂ ਨਾਲ ਸਬੰਧਤ ਸਮੱਗਰੀ ਛਾਪ ਰਹੀਆਂ ਕਈ ਵੈਬਸਾਈਟਾਂ ਹਨ ਪਰੰਤੂ ਉਸ ਦਾ ਨਿਸ਼ਾਨਾ “ਸਿੱਖ” ਸ਼ਬਦ ਤੇ ਲਗਦਾ ਜਾਪਦਾ ਹੈ ਭਾਵ ਉਸ ਨੂੰ ਅੱਖਰਨ ਵਾਲੀਆਂ ਵੈਬਸਾਈਟਾਂ ਦੇ ਨਾਵਾਂ ਵਿੱਚ “ਸਿੱਖ” ਸ਼ਬਦ ਆਉਂਦਾ ਹੈ ਜਿਵੇਂ ਕਿ “ਸਿੱਖ ਵਿਰਸਾ”, “ਸਿੱਖ ਬੁਲੇਟਿਨ”, “ਸਿੱਖ ਅਫੇਅਰਜ਼”, “ਸਿੱਖ ਮਾਰਗ” ਆਦਿਕ ਵਿਚ। ਉਂਜ “ਖਾਲਸਾ” ਜਾਂ “ਗੁਰਬਾਣੀ” ਸ਼ਬਦਾਂ ਵਾਲੀਆਂ ਵੈਬਸਾਈਟਾਂ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਸਿੱਖ ਮਸਲਿਆਂ ਨੂੰ ਵਿਸ਼ਾ ਬਣਾਉਣ ਵਾਲੀਆਂ ਬਾਕੀ ਦੀਆਂ ਦੋ ਕੁ ਦਰਜਨ ਵੈਬਸਾਈਟਾਂ ਦੂਸਰੀ ਸ਼੍ਰੇਣੀ ਵਿੱਚ ਆ ਜਾਣਗੀਆਂ।
ਸੰਪਾਦਕ ਜੁਗਿੰਦਰ ਸਿੰਘ ਨੇ ਜੋ ਪਾਕਿਸਤਾਨ ਵਿੱਚ ਹੋਈ ਕਾਰਵਾਈ ਨੂੰ ਮਾਡਲ ਵਜੋਂ ਪੇਸ਼ ਕੀਤਾ ਹੈ ਉਹ ਜਾਇਜ਼ ਨਹੀਂ। ਕੀ ਸਾਨੂੰ ਭਾਰਤ ਵਾਸਤੇ ਪਾਕਿਸਤਾਨ ਵਿਚਲੀ ਮਨੁੱਖੀ ਹੱਕਾਂ ਦੀ ਸਥਿਤੀ, ਸਮਾਜਕ ਹਾਲਾਤ ਅਤੇ ਰਾਜਨੀਤਕ ਵਿਵਸਥਾ ਨੂੰ ਵੀ ਮਾਡਲ ਮੰਨ ਕੇ ਚਲਣਾ ਚਾਹੀਦਾ ਹੈ ਜਦੋਂ ਕਿ ਉਥੇ ਇਹਨਾਂ ਸਾਰੇ ਖੇਤਰਾਂ ਵਿੱਚ ਵੀ ਕੱਟੜ ਧਾਰਮਿਕ ਨਜ਼ਰੀਆ ਹੀ ਭਾਰੂ ਹੈ? ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ 1947 ਤੋਂ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਲੇ ਹਾਲਾਤ ਵਿੱਚ ਕੀ ਫਰਕ ਰਿਹਾ ਹੈ।
ਸੰਪਾਦਕ ਜੁਗਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਉਹ ਆਪਣੇ ਵੱਲੋਂ ਬਲੈਕ ਲਿਸਟ ਕੀਤੀਆਂ ਗਈਆਂ ਵੈਬਸਾਈਟਾਂ ਦੀ ਸੂਚੀ ਜਾਰੀ ਕਰਦਾ ਅਤੇ ਉਹਨਾਂ ਵਿਚੋਂ ਹਰ ਇੱਕ ਦੀਆਂ ਕੁਤਾਹੀਆਂ ਦਾ ਉਦਾਹਰਣਾਂ ਸਮੇਤ ਪੂਰਾ ਵੇਰਵਾ ਦਿੰਦਾ। ਅਜਿਹਾ ਕਰਨਾ ਉਸਦਾ ਸੰਪਾਦਕ ਦੇ ਤੌਰ ਤੇ ਫਰਜ਼ ਵੀ ਬਣਦਾ ਸੀ ਅਤੇ ਸਿੱਖੀ ਦੀ ਸੇਵਾ ਦਾ ਵਸੀਲਾ ਵੀ ਬਣ ਸਕਦਾ ਸੀ। ਜਿਥੋਂ ਤਕ ਭਾਸ਼ਾ ਦੀ ਵਰਤੋਂ ਦਾ ਸਬੰਧ ਹੈ ਸੰਪਾਦਕ ਜੁਗਿੰਦਰ ਸਿੰਘ ਦੀ ਆਪਣੀ ਭਾਸ਼ਾ ਦਾ ਨਮੂਨਾਂ ਵੇਖਣਾ ਹੋਵੇ ਤਾਂ ਵਿਚਾਰ ਅਧੀਨ ਸੰਪਾਦਕੀ ਵਿੱਚੋਂ ਹੀ ਨਿਮਨਖਿਤ ਉਦਾਹਰਣ ਲਈ ਜਾ ਸਕਦੀ ਹੈ:
“ਅਜਿਹੇ ਵੈਬਸਾਈਟ ਚਲਾਉਣ ਵਾਲੇ ਦੂਜਿਆਂ ਦੀ ਐਨੀ ਨਿੰਦਿਆ ਤਾਂ ਕਰਦੇ ਹਨ ਅਤੇ ਵੈਬਸਾਈਟਾਂ ਰਾਹੀਂ ਦਾੜ੍ਹੀ ਪੁਟਦੇ ਹਨ ਉਹ ਆਪ ਤਾਂ ਖੁਹ ਦੇ ਡੱਡੂ ਵਰਗੇ ਵੀ ਨਹੀਂ ਹਨ ਅਤੇ ਇਹਨਾਂ ਦਾ ਜੀਵਨ ਵੇਖੋ ਤਾਂ ਘ੍ਰਿਣਾ ਹੋਣ ਲਗੇਗੀ।”
ਦੂਸਰੇ ਪਾਸੇ ਸੰਪਾਦਕ ਜੁਗਿੰਦਰ ਸਿੰਘ ਆਮ ਹੀ ਦੂਸਰੇ ਵਿਦਵਾਨ ਆਲੋਚਕਾਂ ਨੂੰ ਚੀਂ-ਚੀਂ, ਕਾਂ-ਕਾਂ ਕਰਨ ਵਾਲੇ ਚਿੜੀਆਂ-ਕਾਂ ਗਰਦਾਨਣ ਦੀ ਕਾਰਵਾਈ ਕਰਦਾ ਰਹਿੰਦਾ ਹੈ। ਉਸ ਨੂੰ ਪੁੱਛਣਾ ਬਣਦਾ ਹੈ ਕਿ ਇਹ ਕਿੰਨੀਂ ਕੁ “ਸਭਿਅਕ, ਪੜ੍ਹੇ ਲਿਖੇ ਅਤੇ ਸਾਊ ਲੋਕਾਂ ਦੀ ਭਾਸ਼ਾ” ਹੈ ਜਿਸ ਦੀ ਵਰਤੋਂ ਦੀ ਉਹ ਇਸੇ ਸੰਪਾਦਕੀ ਵਿੱਚ ਸਲਾਹ ਦਿੰਦਾ ਹੈ। ਦੂਜੀਆਂ ਵੈਬਸਾਈਟਾਂ ਲਈ ਉਹ “ਹਲਕੀ ਕਿਸਮ” ਦੀਆਂ ਅਤੇ “ਜੰਗਲੀ” ਹੋਣ ਵਰਗੀ ਸ਼ਬਦਾਵਲੀ ਦੀ ਵਰਤੋਂ ਵੀ ਕਰਦਾ ਹੈ। ਦੂਜਿਆਂ ਉਤੇ ਗਾਲੀ ਗਲੋਚ ਵਾਲੀ ਅਤੇ ਅਤੀ ਘਟੀਆ ਭਾਸ਼ਾ ਵਰਤਣ ਦਾ ਦੋਸ਼ ਲਾਉਣ ਵਾਲਾ ਜੁਗਿੰਦਰ ਸਿੰਘ ਆਪਣੇ ਇਸ ਸੰਪਾਦਕੀ ਵਿੱਚ ਵੀ ਆਪਣੀ ਭਾਸ਼ਾ ਉਤੇ ਕਾਬੂ ਨਹੀਂ ਰਖ ਸਕਿਆ।
ਜਿਥੋਂ ਤਕ ਪਾਠਕਾਂ ਨੂੰ ਸੁਸਿਖਿਅਤ ਕਰਨ ਅਤੇ ਉਹਨਾਂ ਨੂੰ ਗਿਆਨਵਾਨ ਬਣਾਉਣ ਦਾ ਸਬੰਧ ਹੈ ਪਾਠਕ ‘ਰੋਜ਼ਾਨਾ ਸਪੋਕਸਮੈਨ’ ਅਖਬਾਰ ਦਾ ਦੂਸਰੇ ਅਖਬਾਰਾਂ ਨਾਲ ਅਤੇ ‘ਰੋਜ਼ਾਨਾ ਸਪੋਕਸਮੈਨ’ ਵੈਬਸਾਈਟ ਦਾ ਦੂਸਰੀਆਂ ਵੈਬਸਾਈਟਾਂ ਨਾਲ ਟਾਕਰਾ ਕਰਕੇ ਆਪੇ ਹੀ ਨਿਰਨਾ ਕੱਢ ਸਕਦੇ ਹਨ।
ਅਸਲ ਵਿੱਚ ਸੰਪਾਦਕ ਜੁਗਿੰਦਰ ਸਿੰਘ ਦੋਗਲੇਪਣ ਦੀ ਨੀਤੀ ਤੇ ਚਲਦਾ ਆ ਰਿਹਾ ਹੈ --- ਸਿੱਖ ਧਰਮ ਬਾਰੇ, ਪੱਤਰਕਾਰੀ ਦੀ ਨੈਤਿਕਤਾ ਬਾਰੇ, ਪ੍ਰੈਸ ਦੀ ਅਜ਼ਾਦੀ ਬਾਰੇ, ਪੰਜਾਬੀ ਭਾਸ਼ਾ ਬਾਰੇ ਅਤੇ ਭਾਰਤੀ ਸਿਆਸਤ ਬਾਰੇ। ਤਾਂ ਹੀ ਇੱਕ ਪਾਸੇ ਤਾਂ ਉਹ ਪ੍ਰੈਸ ਦੀ ਅਜ਼ਾਦੀ ਦੀ ਗੱਲ ਕਰਦਾ ਹੈ, ਨਾਲ ਹੀ ਉਹ ਵੈਬਸਾਈਟਾਂ ਤੇ ਪਾਬੰਦੀ ਲਗਾਉਣ ਦੀ ਸਿਫਾਰਸ਼ ਵੀ ਕਰ ਰਿਹਾ ਹੈ। ਜਿਹੜੀਆਂ ਚੋਣਵੀਆਂ ਵੈਬਸਾਈਟਾਂ ਉਤੇ ਸੰਪਾਦਕ ਜੁਗਿੰਦਰ ਸਿੰਘ ਪਾਬੰਦੀ ਲਗਵਾਉਣ ਦੀ ਸੋਚ ਰਿਹਾ ਹੈ ਉਹਨਾਂ ਵਿੱਚ ਉਪਰੋਕਤ ਦੱਸੀਆਂ ਚਾਰ ਕੁਤਾਹੀਆਂ ਵਿਚੋਂ ਸ਼ਾਇਦ ਹੀ ਕੋਈ ਨਜ਼ਰੀਂ ਪਵੇ। ਇਹ ਕੁਤਾਹੀਆਂ ਤਾਂ ਸਗੋਂ ‘ਰੋਜ਼ਾਨਾ ਸਪੋਕਸਮੈਨ’ ਵੈਬਸਾਈਟ ਵਿੱਚ ਸਭ ਤੋਂ ਵਧੇਰੇ ਵੇਖਣ ਨੂੰ ਮਿਲਦੀਆਂ ਹਨ।
ਸੰਪਾਦਕ ਜੁਗਿੰਦਰ ਸਿੰਘ ਦਾ ਭਾਂਡਾ ਹੁਣ ਚੁਰਾਹੇ ਵਿੱਚ ਫੁਟ ਚੁੱਕਾ ਹੈ। ਕਿਉਂਕਿ “ਰੋਸ ਨਾ ਕੀਜੇ ਉਤਰ ਦੀਜੇ” ਵਾਲੀ ਪਾਲਿਸੀ ਤੇ ਉਹ ਕਦੀ ਚਲਦਾ ਹੀ ਨਹੀਂ, ਇਸ ਲਈ ਲੇਖਕ ਲੋਕ ਅਖਬਾਰ ‘ਰੋਜ਼ਾਨਾ ਸਪੋਕਸਮੈਨ’ ਪ੍ਰਤੀ ਆਪਣੇ ਪ੍ਰਤੀਕਰਮ ਦੂਸਰੀਆਂ ਵੈਬਸਾਈਟਾਂ ਰਾਹੀਂ ਜ਼ਾਹਰ ਕਰਦੇ ਰਹਿੰਦੇ ਹਨ। ਜਿਹੜੀਆਂ ਵੈਬਸਾਈਟਾਂ ਰਾਹੀਂ ਉਸਦਾ ਅਸਲੀ ਚਿਹਰਾ ਚੰਗੀ ਤਰ੍ਹਾਂ ਨੰਗਾ ਹੋ ਗਿਆ ਹੈ ਉਹਨਾਂ ਨੂੰ ਹੀ ਉਹ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਹਨਾਂ ਉਤੇ ਪਾਬੰਦੀ ਲਗਚਾਉਣ ਦੀ ਉਹ ਚੇਸ਼ਟਾ ਕਰ ਰਿਹਾ ਹੈ।
ਸੰਪਾਦਕੀ ਲਿਖਣ ਵੇਲੇ ਸੰਪਾਦਕ ਜੁਗਿੰਦਰ ਸਿੰਘ ਦੁਬਿਧਾ ਵਿੱਚ ਸੀ ਕਿ ਵੈਬਸਾਈਟਾਂ ਉਤੇ ਪਾਬੰਦੀ ਕੋਣ ਲਾਵੇਗਾ। ਇਹ ਪਾਬੰਦੀ ਜਾਂ ਤਾਂ ਸਰਕਾਰਾਂ ਲਾ ਸਕਦੀਆਂ ਹਨ ਅਤੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਵਰਗੀਆਂ ਸਿਰਮੌਰ ਧਾਰਮਿਕ ਸੰਸਥਾਵਾਂ। ਹੁਣ ਤਕ ਤਾਂ ਸੰਪਾਦਕ ਜੁਗਿੰਦਰ ਸਿੰਘ ਨੇ ਫੈਸਲਾ ਕਰ ਹੀ ਲਿਆ ਹੋਵੇਗਾ ਕਿ ਉਸ ਵੱਲੋਂ ਤਿਆਰ ਕੀਤੀ ਕਾਲੀ ਸੂਚੀ ਵਾਲੀਆਂ ਵੈਬਸਾਈਟਾਂ ਉਤੇ ਪਾਬੰਦੀ ਕੌਣ ਲਾਵੇ। ਜੇਕਰ ਉਹ ਇਸ ਅਥੌਰਿਟੀ ਦਾ ਨਾਮ ਦੱਸ ਦੇਵੇ ਤਾਂ ਹਰ ਇੱਕ ਨੂੰ ਉਸ ਦੇ ਅਸਲੀ ਚਿਹਰੇ ਦਾ ਅਕਸ ਪੂਰੀ ਤਰ੍ਹਾਂ ਸਪਸ਼ਟ ਹੋ ਕੇ ਦਿਸ ਜਾਵੇਗਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


(29/06/10)
ਹਰਦੇਵ ਸਿੰਘ ਜੰਮੂ

‘ਆਦਿ ਗੁਰੂ ਗੰਥ ਸਾਹਿਬ ਜੀ’
ਸਿੱਖ ਮਾਰਗ. ਕਾਮ ਦੇ ਪਾਠਕ ਸੱਜਣੋਂ
ਸਤਿ ਸ੍ਰੀ ਅਕਾਲ!
ਇਸ ਛੇਟੇ ਜਿਹੇ ਪੱਤਰ ਰਾਹੀਂ ਮੈਂ ਇਹ ਵਿਚਾਰ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਬਾਣੀ ਦੇ ਮੌਜੂਦਾ ਬਾਣੀ ਸਵਰੂਪ ਨੂੰ ਗੁਰੂ ਪ੍ਰਵਾਣ ਕਰਦੇ ਇਹ ਸਵੀਕਾਰ ਕਰਦੇ ਹਾਂ ਕਿ ਇਹੀ ਬਾਣੀ (ਮੁੰਦਾਵਣੀ ਤਕ) ਗੁਰੂ ਨਾਨਕ ਤੋਂ ਲੇ ਕੇ ਗੁਰੂ ਤੇਗ ਬਹਾਦਰ ਜੀ ਪਾਸੋਂ ਉਚਾਰੀ ਅਤੇ ਲਿਖੀ ਗਈ ਸੀ। ਅਕਾਦਮਿਕ ਪੱਧਰ ਤੇ ਗੁਰਬਾਣੀ ਲਿਖਤਾਂ ਦੇ ਪੁਸਤਕ ਸਵਰੂਪਾਂ ਨੂੰ ਕਾਰਤਾਰ ਪੁਰੀ ਬੀੜ, ਜਾਂ ਦਮਦਮੀ ਬੀੜ ਕਿਹਾ ਜਾਂਦਾ ਹੈ। ਇਹ ਨਾਮ ਬੀੜਾ ਦੇ ਪੁਸਤਕ ਸਵਰੂਪਾਂ ਦੀ ਪਛਾਂਣ ਲਈ ਵਰਤੇ ਜਾਂਦੇ ਹਨ ਤਾ ਕਿ ਇਹ ਪਤਾ ਚਲ ਸਕੇ ਕਿ ਕੋਈ ਲੇਖਕ ਜਾਂ ਖੋਜੀ ਕਿਸ ਪੁਸਤਕ ਸਵਰੂਪ ਦੇ ਹਵਾਲੇ ਪ੍ਰਤੀ ਗਲ ਕਰ ਰਿਹਾ ਹੈ। ਦਰਅਸਲ ਇਹ ਨਾਮ ਕੇਵਲ ਕਿਸੇ ਜਗ੍ਹਾ ਕਿਸੇ ਬੀੜ ਦੀ ਮੌਜੂਦਗੀ ਕਾਰਣ ਵਰਤੇ ਗਏ ਸੀ ਅਤੇ ਵਰਤੇ ਜਾਂਦੇ ਹਨ। ਉਦਾਹਰਣ ਲਈ ਗੁਰੂ ਅਰਜਨ ਜੀ ਨੇ ‘ਆਦਿ ਗ੍ਰੰਥ’ ਵਿੱਚ ਬਾਣੀ ਲਿਖ ਕੇ ਉਸਦਾ ਪ੍ਰਕਾਸ ਦਰਬਾਰ ਸਾਹਿਬ ਕੀਤਾ। ਪਰ ਜਦ ਇਹ ਬੀੜ ਹਾਲਾਤਾਂ ਕਾਰਣ ਕਰਤਾਰ ਪੁਰ ਪਹੁੰਚੀ ਇਸ ਦੀ ਪਛਾਂਣ ਕਰਤਾਰ ਪੁਰ ਵਾਲੀ ਬੀੜ ਕਹਿ ਕੇ ਕੀਤੀ ਜਾਂਣ ਲਗੀ।
ਹੁਣ ਜਿਥੋਂ ਤਕ ਪੁਸਤਕ ਸਵਰੂਪ ਨੂੰ ਛੱਡ ‘ਗੁਰਬਾਣੀ’ ਦੀ ਗਲ ਹੈ ਤਾਂ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ‘ਆਦਿ ਗੁਰੂ ਗ੍ਰੰਥ ਸਾਹਿਬ ਜੀ’ ਹੀ ਹੈ’। ਸਾਡੇ ਲਈ ਅਪਣੇ ਗੁਰੂ ਬਾਰੇ ਇਹ ਸੰਬੋਧਨ ਉੱਚਿਤ ਤੇ ਢੁੱਕਵਾਂ ਸੰਬੇਧਨ ਹੈ। ਇਹ ਸੰਬੋਧਨ ਇਸ ਗਲ ਦੀ ਵਿਆਖਿਆ ਕਰਦਾ ਹੈ ਕਿ ਉਹ ‘ਆਦਿ ਗ੍ਰੰਥ’ ਹੀ ਸਾਡਾ ਗੁਰੂ ਹੈ ਜਿਸ ਦੀ ਬਾਣੀ ਦਾ ਸੰਕਲਨ ਅਤੇ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਅਤੇ ਜਿਸ ਦੀ ਬਾਣੀ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਸੀ ਅਤੇ ਜਿਸ ਦਾ ਪ੍ਰਚਲਤ/ਪ੍ਰਵਾਣਿਤ ਬਾਣੀ ਸਰੂਪ ਅਜ ਅਸੀਂ ਗੁਰੂ ਵਜੋਂ ਸਵੀਕਾਰਦੇ ਹਾਂ। ਕਰਤਾਰ ਪੁਰੀ ਬੀੜ ਜਾਂ ਦਮਦਮੀ ਬੀੜ ਸੰਬੋਧਨ ਪੁਸਤਕ ਸਰੂਪਾਂ ਦੀ ਪਛਾਂਣ ਅਤੇ ਪ੍ਰਮਾਣਿਕਤਾ ਦੇ ਸੰਧਰਭ ਵਿੱਚ ਠੀਕ ਹਨ ਪਰ ਦਸਵੇਂ ਪਾਤਸ਼ਾਹ ਜੀ ਦੀ ਤਾਕੀਦ, ਗੁਰਬਾਣੀ ਅਤੇ ਸਿਧਾਂਤਕ ਪੱਖੋਂ ਇੱਕ ਸ਼ਬਦ ਗੁਰੂ ਦੇ ਸੰਧਰਭ ਵਿੱਚ ਇਨ੍ਹਾਂ ਰਚਨਾਵਾਂ ਦੀ ਬਾਣੀ ਦਾ ਨਾਮ ‘ਆਦਿ ਗੁਰੂ ਗ੍ਰੰਥ ਸਾਹਿਬ ਜੀ’ ਬਣਦਾ ਹੈ। ਸਤਿਕਾਰ ਵਜੋਂ ਅਸੀਂ ਇਸ ਨੂੰ ‘ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ’ ਵੀ ਕਹਿ ਸਕਦੇ ਹਾਂ। ਬੇਹਤਰ ਇਹੀ ਹੈ ਕਿ ਅਪਣੇ ਸਦੀਵੀਂ ਗੁਰੂ ਦਾ ਨਾਮ ਲੇਂਣ ਵੇਲੇ ਅਸੀਂ ‘ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ’ ਅਤੇ ‘ਆਦਿ ਗੁਰੂ ਗ੍ਰੰਥ ਸਾਹਿਬ ਜੀ’ ਵਰਗੇ ਸੰਬੋਧਨਾਂ ਦਾ ਪ੍ਰਯੋਗ ਵੀ ਕਰੀਏ ਕਿਉਂਕਿ ਬਾਣੀ ਤਾਂ ਉਹੀ ਹੈ।
ਮੈਂ ਆਪ ਲਿਖਣ-ਬੋਲਣ ਵਿੱਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੋਧਨ ਵਰਤਦਾ ਰਿਹਾ ਹਾਂ। ਪਰ ਮੈਂ ਮਹਸੂਸ ਕਰਦਾ ਹਾਂ ਕਿ ਇਸ ਵਿੱਚ ‘ਆਦਿ’ ਸ਼ਬਦ ਦੀ ਵਰਤੋਂ ਨਾਲ ਗੁਰੂ ਅਰਜਨ ਜੀ ਦੇ ਲਿਖਵਾਏ ‘ਆਦਿ ਗ੍ਰੰਥ’ ਅਤੇ ਮੌਜੂਦਾ ਗੁਰੂ ਗ੍ਰੰਥ ਸਾਹਿਬ ਵਿੱਚ ‘ਇਕਰਸ ਅਤੇ ਡੂੰਘਾ’ ਰਿਸ਼ਤਾ ਸਪਸ਼ਟ ਸਥਾਪਿਤ ਹੁੰਦਾ ਹੈ। ਇਸ ਲਈ ਇੱਕ ਸੁਜਾਉ ਹੈ ਕਿ ਗੁਰਬਾਣੀ ਦੇ ਸੰਧਰਭ ਵਿੱਚ ਮੌਜੂਦਾ ਗੁਰੂ ਸਰੂਪ ਲਈ ‘ਆਦਿ’ ਸ਼ਬਦ ਵੀ ਵਰਤਿਆ ਜਾਣਾਂ ਚਾਹੀਦਾ ਹੈ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਹਾਂ!
ਹਰਦੇਵ ਸਿੰਘ
ਜੰਮੂ


(29/06/10)
ਦਰਸ਼ਨ ਸਿੰਘ ਖਾਲਸਾ

ਗੁਰੂ ਗ੍ਰੰਥ ਦੇ ਸਿੱਖ ਅਖਵਾਉਣ ਵਾਲਿਓ ਉਠੋ ਅੱਜ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿੱਚਕੇ ਫੈਸਲਾ ਕਰੀਏ ਕੇ ਅਸੀਂ ਖਾਲਸਾ ਪੰਥ ਦੇ ਜੀਵਨ ਵਿਚੋਂ ਕਾਲਕਾ ਪੰਥ ਨੂੰ ਛੇਕ ਦਿੱਤਾ ਹੈ

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੇ॥

ਅਰਥ-ਮਨੁੱਖ ਅਗਿਆਨਤਾ ਵੱਸ ਜਿੱਥੇ ਜੋ ਹੈ ਨਹੀਂ, ੳਥੋਂ ਉਹ ਢੂੰਡ ਰਿਹਾ ਹੈ।

ਅਗਿਆਨਤਾ ਦੇ ਅੰਧੇਰੇ ਵਿਚ ਮਨੁੱਖ ਅੱਜ ਮਹਾਕਾਲ ਕਾਲਕਾ ਗ੍ਰੰਥ ਦੇ ਪੂਜਾਰੀ ਕਾਲਕਾ ਪੰਥ ਵਲੋਂ ਕਬਜ਼ਾ ਕੀਤੇ ਧਰਮ ਸਥਾਨਾਂ, ਗੁਰਦੁਆਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਸਿਧਾਂਤ ਦੀ ਸਿੱਖੀ ਭਾਲ ਰਿਹਾ ਹੈ। ਜਿਥੇ ਦੀ ਸਿੱਖੀ ਗੋਲ ਪੱਗਾਂ ਅਤੇ ਨੀਲੇ ਪੀਲੇ ਬਾਣਿਆਂ ਦਾ ਇੱਕ ਬਚਿੱਤਰ ਨਾਟਕ ਬਣ ਕੇ ਰਹਿ ਗਈ ਹੈ ਅਤੇ ਇਹ ਨਾਟਕੀ ਸਿੱਖੀ ਨੂੰ ਦੇਖ ਕੇ ਹੀ ਸਿੱਖ ਜੁਆਨੀ ਸਿੱਖੀ ਤੋਂ ਨਾਸਤਕ ਹੋ ਰਹੀ ਹੈ। ਇਹਨਾ ਕਾਲਕਾ ਪੰਥੀਆਂ ਦੇ ਕਬਜ਼ੇ ਹੇਠ ਆਏ ਹੋਏ ਧਰਮ ਅਸਥਾਨਾਂ ਤੇ ਦਿਨ ਰਾਤ ਸਿੱਖੀ ਦਾ ਬਚਿੱਤਰ ਨਾਟਕ ਚੱਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੂੜ ਗ੍ਰੰਥ ਦੇ ਪ੍ਰਕਾਸ਼, ਅਖੰਡ ਪਾਠਾਂ ਦੀਆਂ ਲੜੀਆਂ, ਬਕਰਿਆਂ ਦੀਆਂ ਬਲੀਆਂ, ਬ੍ਰਾਹਮਣਵਾਦ ਅਨੁਸਾਰ ਮੱਥੇ ਟਿਕਾ ਤੇੜ ਧੋਤੀ ਕਖਾਈ ਵਾਲੀ ਸਾਰੀ ਮਨਮੱਤ ਗੁਰਦੁਆਰਿਆਂ ਵਿੱਚ ਗੁਰਬਾਣੀ ਦੀ ਰੋਸ਼ਨੀ ਨਹੀਂ ਬਲਕਿ ਗੋਲਕ ਦੀ ਚਕਾਚੌਂਧ ਜਿਸ ਦੇ ਦੁਆਲੇ ਅਖੌਤੀ ਸਿੱਖ ਸ਼ਕਤੀ ਦਿਨ ਰਾਤ ਪ੍ਰਕਰਮਾ ਕਰ ਰਹੀ ਹੈ ।

“ਗਿਆਨ ਹੀਨੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਓ ਦੂਜਾ॥”

ਅਗਿਆਨਤਾ ਕਾਰਨ ਅੱਜ ਸਿੱਖੀ ਦੀ ਚਾਹਤ ਵਾਲੇ ਲੋਕ ਭੀ ਦੁਬਿਧਾ ਵਿਚ ਖੜੇ ਕਾਲਕਾ ਪੰਥ ਦੇ ਚਿੱਕੜ ਵਿਚੋਂ ਸਿੱਖੀ ਸਿਧਾਂਤ ਦੇ ਮੋਤੀ ਪ੍ਰਾਪਤ ਹੋਣ ਦੀ ਆਸ ਨਾਲ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਸ੍ਰੀ ਅਕਾਲ ਤਖਤ ਸਿੱਖਾਂ ਦਾ ਪਵਿੱਤਰ ਸਿਧਾਂਤ ਹੈ ਪਰ ਵਿਚਾਰੇ ਆਮ ਲੋਕ ਕਿਡੇ ਭੋਲੇ ਹਨ, ਅੱਜ ਸਿਆਸੀ ਖਸਮਾਂ ਦੇ ਦਰ ਤੇ ਗੁਲਾਮਾਂ ਨੂੰ ਪਵਿੱਤਰ ਤਖਤਾਂ ਦੇ ਜੱਥੇਦਾਰ ਮੰਨ ਕੇ ਹੀ ਸਿਰ ਝੁਕਾਈ ਜਾਂਦੇ ਹਨ। ਸਿੱਖ ਅੱਜ ਸਿਆਸੀ ਗੁਲਾਮ ਜੱਥੇਦਾਰਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜਾਂ ਦਸਮ ਗੁਰੂ ਸਮਝ ਕੇ ਵੱਡਾ ਅਪ੍ਰਾਧ ਕਰ ਰਿਹਾ ਹੈ। ਗੁਰੂ ਇਸ ਭੁਲੇਖੇ ਬਾਰੇ ਬਚਨ ਕਰਦੇ ਹਨ:

"ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥ ਗਊ ਚਰਿ ਸਿੰਘ ਪਾਛੈ ਪਾਵੈ ॥2॥ ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਸਉਦੇ ਕਉ ਧਾਵੈ ਬਿਨੁ ਪੂੰਜੀ ॥3॥"

ਸਤਿਗੁਰੂ ਗੁਰੂ ਗ੍ਰੰਥ ਨੇ ਦਰੀਆਵਾਂ ਦੇ ਕੰਢੇ ਬਣੀਆਂ ਹੋਈਆਂ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਨੂੰ ਤੀਰਥ ਜਾਣ ਕੇ ਪੂਜਨ ਤੋਂ ਰੋਕਿਆ ਸੀ ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥ ਤੇ ਬਚਨ ਕੀਤਾ ਸੀ

"ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥ ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥3॥"

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥
ਸ਼ਬਦ ਗੁਰੂ ਰੂਪ ਤੀਰਥ ਦੇ ਗਿਆਨ ਰੂਪ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰੋ।

ਪਰ ਅੱਜ ਸਿੱਖ ਬਚਿਤਰ ਨਾਟਕੀ ਲੰਬੀਆਂ ਲੰਬੀਆਂ ਤੀਰਥ ਯਾਤਰਾਂ ਰਾਹੀਂ ਅਪਣਾ ਸਮਾਂ ਤੇ ਸਰਮਾਇਆ ਬਰਬਾਦ ਕਰ ਰਿਹਾ ਹੈ। ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੂੜ ਗ੍ਰੰਥ ਦਾ ਪ੍ਰਕਾਸ਼ ਦੇਖ ਕੇ ਅਤੇ ਕੂੜ ਗ੍ਰੰਥ ਦੀਆਂ ਰਚਨਾਵਾਂ ਪ੍ਹੜ ਸੁਣ ਕੇ ਭੀ ਮੱਥਾ ਟੇਕ ਆਉਂਦਾ ਹੈ ਇਓਂ ਗੁਰੂ ਬੇਅਦਬੀ ਦਾ ਭਾਗੀ ਬਣ ਰਿਹਾ ਹੈ। ਅਤੇ ਇਹ ਸਭ ਕੁਛ ਸਿੱਖ ਦੀ ਦੁਬਿਧਾ ਕਰਕੇ ਹੀ ਹੋ ਰਿਹਾ ਹੈ ਕਿਉਂਕੇ ਸਿੱਖ ਅਜੇ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿੱਚ ਕੇ ਗੁਰੂ ਪ੍ਰਤੀ ਅਪਣੀ ਵਫਾਦਾਰੀ ਦਾ ਫੈਸਲਾ ਨਹੀਂ ਕਰ ਸਕਿਆ ਕਿ ਮੈਂ ਕੇਵਲ ਸ੍ਰੀ ਗੁਰੂ ਗ੍ਰੰਥ ਦਾ ਪੰਥ ਹਾਂ ਕਿਸੇ ਕਲਮੂਹੇ ਕਾਲਕਾ ਪੰਥ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਇਹ ਸਿੱਖ ਦੀ ਦੁਬਿਧਾ ਹੈ ਕਿ ਗੁਰੂ ਗ੍ਰੰਥ ਦੀ ਹਜ਼ੂਰੀ ਵਿਚ ਬੈਠ ਕੇ ਗੁਰੂ ਦਾ ਸਿੱਖ ਭੀ ਅਖਵਾੳਂਦਾ ਹੈ ਅਤੇ ਕਾਲਕਾ ਪੰਥੀਆਂ ਅੱਗੇ ਭੀ ਹੱਥ ਜੋੜ ਕੇ ਸਿਰ ਝੁਕਾ ਆਉਂਦਾ ਹੈ। ਗੁਰੂ ਫੈਸਲਾ ਦੇ ਰਿਹਾ ਹੈ :

ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥

ਸਿੱਖਾ ਆ ਦੁਬਿਧਾ ਛੱਡ ਕੇ ਇਕ ਦਾ ਹੋ ਜਾ, ਇਸ ਕਾਲਕਾ ਗ੍ਰੰਥ ਅਤੇ ਕਾਲਕਾ ਪੰਥ ਨਾਲ ਸਬੰਧ ਜੋੜ ਕੇ ਜੀਵਨ ਦੀ ਰਾਸ ਲੁਟਾ ਬੈਠੇਂਗਾ। ਕਾਲਕਾ ਪੰਥੀਆਂ ਦਾ ਹਰ ਪਾਸਿਓਂ ਅੱਜ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਦੇ ਪੰਥ ਨੂੰ ਸੁਰਖਸ਼ਤ ਦੇਖਣ ਦੀ ਚਾਹਵਾਨ ਆਵਾਜ਼ ਨੂੰ ਹਰ ਹੀਲੇ ਖਤਮ ਕਰਨਾ ਹੀ ਹੈ। ਓ ਗੁਰੂ ਗ੍ਰੰਥ ਦੇ ਸਿੱਖ ਅਖਵਾਣ ਵਾਲਿਓ ਉਠੋ ਅੱਜ ਬਾਬਾ ਦੀਪ ਸਿੰਘ ਵਾਂਗੂ ਲਕੀਰ ਖਿੱਚਕੇ ਫੈਸਲਾ ਕਰੀਏ ਕੇ ਅਸੀਂ ਖਾਲਸਾ ਪੰਥ ਦੇ ਜੀਵਨ ਵਿਚੋਂ ਕਾਲਕਾ ਪੰਥ ਨੂੰ ਛੇਕ ਦਿਤਾ ਹੈ, ਜਿਥੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗੂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਿਸੇ ਮੂਰਤੀ ਜਾਂ ਦੇਹ ਧਾਰੀ ਦਾ ਆਸਣ ਲਗਦਾ ਹੋਵੇ ਜਦੋਂ ਤਕ ਉਥੋਂ ਹੱਟ ਨਾ ਜਾਵੇ ਸਿੱਖ ਐਸੇ ਕਿਸੇ ਅਸਥਾਨ ਤੇ ਬਿਲਕੁਲ ਨਹੀਂ ਜਾਵੇਗਾ, ਨਾ ਹੀ ਕਿਸੇ ਕਿਸਮ ਦੀ ਭੇਟਾ ਜਾਂ ਦਾਨ
(Donation) ਭੇਜੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੂੜ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਜਾਂ ਉਸ ਕੂੜ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਅੰਗ ਕਹਿਣ ਵਾਲੇ ਕਿਸੇ ਵੀ ਅਪਰਾਧੀ ਵਿਅਕਤੀ ਨੂੰ ਭਾਵੇਂ ਕਿਤਨੀ ਭੀ ਵੱਡੀ ਪਦਵੀ ਤੇ ਕਾਬਜ਼ ਹੋਵੇ, ਸਿੱਖ ਉਸ ਨਾਲ ਕੋਈ ਸਬੰਧ ਨਹੀਂ ਰੱਖੇਗਾ ਅਤੇ ਉਸਨੂੰ ਮੂਹ ਨਹੀਂ ਲਾਵੇਗਾ। ਅੱਜ ਸਿੱਖੀ ਲਈ ਘਾਤਕ ਅਤੇ ਖਤਰਨਾਕ ਹਮਲਿਆਂ ਵਿਚੋਂ ਬਚਾਉਣ ਖਾਤਰ ਗੁਰੂ ਇੱਕ ਆਵਾਜ਼ ਦੇਂਦਾ ਹੈ,

"ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥4॥"

ਇਸ ਲਈ ਸਿੱਖਾ ਯਾਦ ਰੱਖ ਤੈਨੂੰ ਹੁਕਮ ਹੈ ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥

ਗੁਰੂ ਗ੍ਰੰਥ ਦੇ ਪੰਥ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ
29 June 2010


(29/06/10)
ਇੰਦਰ ਜੀਤ ਸਿੰਘ ਕਾਨਪੁਰ

ਸਪੋਕਸਮੈਨ ਸੰਪਾਦਕ ਦਾ ਨਵਾਂ ਪੈਂਤੜਾ- ਹੁਣ ‘ਪੰਥਕ ਵੈਬਸਾਈਟਾਂ’ ਦੇ ਮਗਰ ਪੈ ਗਇਆ।
28. 06. 2010 ਦੀ ਸਪੋਕਸਮੈਨ ਅਖਬਾਰ ਦੀ ਸੰਪਾਦਕੀ ਪੜ ਕੇ ਬੜੀ ਹੈਰਾਨਗੀ ਹੋਈ। ਇਸ ਅਖਬਾਰ ਦਾ ਸੰਪਾਦਕ ਹੁਣ ਆਪਣੀਆਂ ਕਰਤੂਤਾ ਦੀ ਅਲੋਚਨਾ ਤੋਂ ਘਬਰਾ ਕੇ ਸੱਜੇ ਖੱਬੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਚਹੁੰਆਂ ਪਾਸੇ ਅਲੋਚਨਾਂ ਦੇ ਤੀਰ ਖਾ ਖਾ ਕੇ ਫਟੜ ਹੋਇਆ ਸੌਦਾ ਸੰਪਾਦਕ ਹੁਣ ਇਨੇ ਨੀਵੇ ਸਤਰ ਤੇ ਉਤਰ ਆਇਆ ਕੇ ਉਹ ਪੰਥਕ ਵੇਬਸਾਈਟਾਂ ਤੇ ਪ੍ਰਤਿਬੰਧ ਲਾਉਣ ਦੀ ਮੰਗ ਕਰਨ ਲਗ ਪਿਆ। ਕਿਸੇ ਬੰਦੇ ਨੂੰ ਸੜਕ ਤੇ ਘੇਰ ਕੇ ਪਬਲਿਕ ਕੁਟਣ ਲਗ ਪਵੇ ਤਾਂ ਕੁਟ ਖਾਣ ਵਾਲਾ ਅਪਣੀ ਜਾਨ ਬਚਾਉਣ ਲਈ ਆਲੇ ਦੁਆਲੇ ਖੜੇ ਤਮਾਸ਼ ਬੀਨਾਂ ਨੂੰ ਅਪਣੀ ਜਾਣ ਬਚਾਉਣ ਲਈ ਫਰਿਆਦ ਕਰਦਾ ਹੈ। ਇਹ ਹੀ ਹਾਲ ਇਸ ਦਾ ਜਾਪਦਾ ਹੈ।
ਜਿਸ ਵੇਲੇ ਇਹ ਅਖਬਾਰ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਦੀ ਪੱਤ ਰੋਲਣ ਲਈ ਅਪਨੇ ਮੁਖ ਪੇਜ ਤੇ ਕੁਫਰ ਤੋਲ ਰਿਹਾ ਸੀ ਉਸ ਵੇਲੇ ਇਸ ਨੂੰ ਇਹ ਖਿਆਲ ਨਾਂ ਆਇਆ ਕੇ ਦੂਜੇ ਲਈ ਖੱਡਾ ਖੋਦਨ ਵਾਲਾ ਆਪ ਉਸ ਖੱਡੇ ਵਿੱਚ ਡਿਗ ਸਕਦਾ ਹੈ। ਬੁਰਾਈ ਦਾ ਨਤੀਜਾ ਬੁਰਾਈ ਹੀ ਹੁੰਦਾ ਹੈ। ਇਹ ਆਪਣੇ ‘ਬਾਦਸ਼ਾਹ’ ਦੇ ਬਿਆਨ ਰਾਂਹੀ ਪੰਥ ਦੇ ਇੱਕ ਪਤਵੰਤੇ ਸਿੱਖ ਦੀ ਪਤ ਇਹ ਕਹਿ ਕੇ ਰੋਲ ਰਿਹਾ ਸੀ ਕੇ … ਪ੍ਰੋਫੇਸਰ ਸਾਹਿਬ ਦੇ ਭਰਾ ਇੱਕ ਦੂਜੇ ਦੇ ਜੂੜੇ ਪੁਟਦੇ ਸਨ ਤੇ ਇਨਾਂ ਦੀ ਮਾਂ ਰੁਲ ਰੁਲ ਕੇ ਸਵਾਸ ਤਿਆਗੇ ਅਤੇ ਉਸ ਦਾ ਸੰਸਕਾਰ ਨਾਨਕਸਰ ਦੇ ਡੇਰੇ ਦਾਰਾਂ ਨੇ ਕੀਤਾ। ਜੱਦ ਕੇ ਪ੍ਰੋਫੇਸਰ ਸਾਹਿਬ ਦਾ ਕੋਈ ਭਰਾ ਹੀ ਨਹੀ ਹੈ ਤੇ ਉਨਾਂ ਦੀ ਮਾਤਾ ਜੀ ਦਾ ਸੰਸਕਾਰ ਉਨਾਂ ਦੀ ਮੌਜੂਦਗੀ ਵਿੱਚ ਲੁਧਿਆਨਾ ਸਹਿਰ ਵਿੱਚ ਹੋਇਆ ਜਿਸ ਦੀਆਂ ਤਸਵੀਰਾ ਤੇ ਇਸ ਬਿਆਨ ਦਾ ‘ਖੰਡਨ’ ਇਨਾਂ ਵੈਬ ਸਾਈਟਾਂ ਨੇ ਛਾਪ ਕੇ ਇਸ ਅਖਬਾਰ ਦਾ ਘਿਨੌਣਾਂ ਚੇਹਰਾ ਲੋਕਾਂ ਦੇ ਸ੍ਹਾਮਣੇ ਲਿਆਂਦਾ।
ਇਹ ਸੰਪਾਦਕ ਅਪਣੀ ‘ਇਮੇਜ’ ਪੂਰੀ ਤਰਾਂ ਖਰਾਬ ਕਰ ਚੁਕਾ ਹੈ। ਪੰਥਕ ਵੈਬਸਾਈਟਾਂ ‘ਸੁਧਾਰ ਲਹਿਰ’ ਵਿੱਚ ਇੱਕ ਬਹੁਤ ਵਡਾ ਰੋਲ ਨਿਭਾ ਰਹੀਆਂ ਹਨ। ਲਗਭਗ ਇੱਕ ਦਰਜਨ ਤੋ ਵੱਧ ਇਹੋ ਜਹੀਆਂ ‘ਪੰਥਕ ਵੇਬਸਾਈਟਾਂ’ ਹਨ ਜਿਨਾਂ ਨੂੰ ਨਿਰੋਲ ‘ਤੱਤ ਗੁਰਮਤ ਸਿਧਾਂਤ’ ਦਾ ਪ੍ਰਚਾਰ ਕਰਨ ਦੇ ਕਾਰਣ ਹੀ, ਸਿੱਖਾਂ ਦਾ ਇੱਕ ਬਹੁਤ ਵਡਾ, ਸੂਝਵਾਨ ਅਤੇ ਬੁਧ ਜੀਵੀ ਤਬਕਾ ਬਹੁਤ ਚਾਉ ਨਾਲ ਪੜਦਾ ਅਤੇ ਉਸ ਨੂੰ ਪਸੰਦ ਕਰਦਾ ਹੈ। ਪੰਥ ਨੂੰ ਸੁਚੇਤ ਕਰਨ ਵਿੱਚ ਇਹ ਵੇਬਸਾਈਟਾਂ ਪੰਥ ਦੇ ਸੂਝਵਾਨ ਵਿਦਵਾਨਾਂ ਦੇ ਲੇਖ ਅਤੇ ਵਿਚਾਰ ਚਰਚਾ ਰਾਹੀ ਕੌਮ ਨੂੰ ‘ਕੌਮੀ ਮਸਲਿਆਂ’ ਤੋ ਅਗਾਹ ਅਤੇ ‘ਅਪਡੇਟ’ ਕਰ ਰਹੀਆਂ ਹਨ। ਇਸ ਸੰਪਾਦਕ ਨੇ ਇਨਾਂ ਵੇਬਸਾਈਟਾਂ ਤੇ ਪ੍ਰਤਿਬੰਧ ਲਾਉਣ ਦੀ ਪੈਰਵੀ ਕਰਕੇ ਇਹ ਸਾਬਿਤ ਕਰ ਦਿਤਾ ਹੈ ਕੇ ਇਸ ਬੰਦੇ ਦੇ ਅੰਦਰ ‘ਪੰਥਕ ਦਰਦ’ ਤੇ ਪਿਆਰ ਉਕਾ ਹੀ ਨਹੀ ਹੈ। ਜੇ ਇਸ ਬੰਦੇ ਵਿੱਚ ਪੰਥ ਜਾਂ ਕੌਮ ਲਈ ਜਰਾ ਵੀ ਦਰਦ ਹੁੰਦਾ ਤੇ ਇਹ ਇਨਾਂ ਪੰਥਕ ਵੇਬਸਾਈਟਾਂ ਤੇ ਪ੍ਰਤੀਬੰਧ ਲਾਉਨ ਦੀ ਮੰਗ ਕਰਨ ਦੀ ਬਜਾਏ ਆਰ. ਐਸ. ਐਸ. ਤੇ ਉਸ ਦੇ ਸਿੱਖ ਵਿਰੋਧੀ ਲਾਣੇ ਦੀਆਂ ‘ਸਿੱਖ ਵਿਰੋਧੀ ਸਾਈਟਾਂ’ ਤੇ ਪ੍ਰਿਤਬੰਧ ਲਾਉਣ ਦੀ ਗਲ ਕਰਦਾ। ਜੋ ਆਏ ਦਿਨ ਨਵੀ ਪਨੀਰੀ ਨੂੰ ਵਰਗਲਾ ਕੇ ‘ਸਿੱਖ ਸਿਧਾਂਤਾਂ’ ਤੇ ਹਮਲਾ ਕਰ ਰਹੇ ਹਨ।
ਇਸ ਅਖਬਾਰ ਨਾਲੋ ਵਧ ਇਹ ਸਾਈਟਾਂ ‘ਪਾਪੁਲਰ’ ਹਨ ਅਤੇ ਇਸ ਅਖਬਾਰ ਤੋਂ ਕਈ ਗੁਣਾਂ ਵਧ ਪੜੀਆਂ ਜਾਂਦੀਆਂ ਹਨ। ਇਸ ਦਾ ਇੱਕ ਸਪਸ਼ਟ ਪ੍ਰਮਾਣ ਇਹ ਹੈ ਕੇ ਇਸ ਅਖਬਾਰ ਦੇ ਪਤਰਕਾਰ ਆਪਣੇ `ਚਹੇਤੇ’ ਸੰਪਾਦਕ ਦੀ ‘ਇਮੇਜ’ ਬਣਾਉਨ ਲਈ ਇਨਾਂ ਵੈਬਸਾਈਟਾਂ ਤੇ ਅਪਣੇ ਲੰਮੇ ਲੰਮੇ ਲੇਖ ਪਾ ਕੇ ਆਪਣੇ ‘ਸੰਪਾਦਕ ਜੀ’ ਦੀ ਰੁਲਦੀ ਤਵੀਰ ਨੂੰ ਪੰਥ ਦੀ ਕੰਧ ਤੇ ਟੰਗਣ ਦੀ ਨਾਕਾਮ ਕੋਸ਼ਿਸ ਆਏ ਦਿਨ ਕਰਦੇ ਰਹਿੰਦੇ ਹਨ। ਜੇ ਇਹ ਅਖਬਾਰ ਇੰਟਰਨੇਟ ਤੇ ਪੜਿਆ ਜਾਣ ਵਾਲਾ ਇੱਕ ਨੰਬਰ ਅਖਬਾਰ ਹੈ ਤੇ ਇਸ ਅਖਬਾਰ ਨੂੰ ਇਨਾਂ ਵੇਬਸਾਈਟਾਂ ਵਿੱਚ ਆਪਣੇ ਸੰਪਾਦਕ ਦੀ ਪੈਰਵੀ ਕਰਨ ਦੀ ਕੀ ਲੋੜ ਹੈ? ਗਲ ਇਹ ਵੀ ਹੈ ਕੇ ਇਹ ਵੇਬ ਸਾਈਟਾਂ ਅਤੇ ਇਸ ਦੇ ਪਾਠਕ ਕਿਸੇ ਤਰਾਂ ਦੀ ਖੁਸ਼ਾਮਦ ਅਤੇ ਕਿਸੇ ਗਲਤ ਬੰਦੇ ਦਾ ਪੱਖ ਪੂਰਨ ਵਾਲਿਆਂ ਨੂੰ ਬਖਸ਼ਦੇ ਨਹੀ ਹਨ ਅਤੇ ਪੰਥ ਦਰਦੀਆਂ ਦਾ ਸਨਮਾਨ ਤੇ ਇੱਜਤ ਕਰਨੋ ਵੀ ਨਹੀ ਹਟਦੇ। ਇਹ ਵੇਬਸਾਈਟਾਂ॥ …. . ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ’ ਦੇ ਗੁਰੂ ਉਪਦੇਸ ਉਪਰ ਚਲ ਰਹੀਆਂ ਹਨ ਇਸ ਲਈ ਹੀ ਇਨਾਂ ਨੂੰ ਪੜਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਅਤੇ ਝੂਠੇ ਅਤੇ ‘ਸਿੱਖ ਵਿਰੋਧੀ’ ਅਨਸਰਾਂ ਦੀਆਂ ਅੱਖਾਂ ਵਿੱਚ ਇਹ ਵੇਬ ਸਾਈਟਾਂ ਕਿਰਕਰੀ ਬਣ ਕੇ ਚੁਭ ਰਹੀਆਂ ਹਨ। ਇਨਾਂ ਵੇਬਸਾਈਟਾਂ ਨੂੰ ਪ੍ਰਤਿਬੰਧਿਤ ਕਰਨ ਦੀ ਪੈਰਵੀ ਕਰਨ ਵਾਲੇ ਅੰਨਸਰ ‘ਸਿੱਖ ਵਿਰੋਧੀ’ ਹੀ ਕਹਿਲਾਉਣ ਦੇ ਹਕਦਾਰ ਹਨ ਪੰਥ ਦੇ ਹਿਤੂ ਨਹੀ।
ਇੰਦਰ ਜੀਤ ਸਿੰਘ
ਕਾਨਪੁਰ


(28/06/10)
ਹਰਦੇਵ ਸਿੰਘ ਜੰਮੂ

ਸਿੱਖ ਮਾਰਗ. ਕਾਮ ਦੇ ਪਾਠਕੋ
ਸਤਿ ਸ੍ਰੀ ਅਕਾਲ!

(ਹਾਲਾਂਕਿ ਹੇਠਲੇ ਵਿਸ਼ੇ ਤੇ ਮੈਂ ਕੋਈ ਗਲ ਕਰਨਾ ਨਹੀਂ ਚਾਹੁੰਦਾ ਸੀ ਪਰ ਗਲ ਤੁਰਨ ਕਾਰਣ ਪਿਆਰ ਸਿੰਘ ਜੀ ਦੀ ਪੁਸਤਕ ਬਾਰੇ ਕੁੱਝ ਵਿਚਾਰ ਪਾਠਕਾਂ ਦੀ ਜਾਨਕਾਰੀ ਲਈ ਲਿਖ ਰਿਹਾ ਹਾਂ। ਇਸ ਪੁਸਤਕ ਦੇ ਕੁੱਝ ਤੱਥਾਂ ਨੂੰ ਪੜਨ ਉਪਰੰਤ ਇਸ ਤੇ ਟਿੱਪਣੀ ਕਰ ਰਿਹਾ ਹਾਂ। ਬੇਨਤੀ ਹੈ ਕਿ ਇਸ ਟਿੱਪਣੀ ਨੂੰ ਕੇਵਲ ਪੁਸਤਕ ਬਾਰੇ ਟਿੱਪਣੀ ਦੇ ਤੋਰ ਤੇ ਪੜਿਆ ਜਾਵੇ। ਆਸ ਕਰਦਾ ਹਾਂ ਕਿ ਆਪਸੀ ਸਮਝਦਾਰੀ ਇਸ ਵਿਸ਼ੇ ਨੂੰ ਇਥੇ ਹੀ ਰੋਕ ਦੇਂਣ ਲਈ ਸਹਾਇਕ ਹੋਵੇਗੀ।)

ਕਿਸੇ ਸਮੇਂ ਮੇਰਾ ਵਿਚਾਰ ਬਣਿਆ ਸੀ ਕਿ ਸਰਦਾਰ ਜੀ. ਬੀ. ਸਿੰਘ ਦੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ` ਨੂੰ ਐਡਿਟ ਕਰ ਕੇ ਮੁੜ ਛਾਪ ਦਿੱਤਾ ਜਾਵੇ ਕਿਉਂ ਜੇ ਇਹ ਪੁਸਤਕ ਚਿਰ ਕਾਲ ਤੋਂ ਬਾਜਾਂਰ ਵਿੱਚ ਉਪਲਬਧ ਨਹੀਂ ਸੀ”

ਉਪਰੋਕਤ ਸ਼ਬਦ ਸ. ਪਿਆਰ ਸਿੰਘ ਜੀ ਦੇ ਹਨ ਜੋ ਕਿ ਉਨ੍ਹਾਂ ਨੇ ਅਪਣੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ` ਦੇ ਆਰੰਭ ਵਿੱਚ ਲਿਖੇ ਮੁਖਬੰਧ ਦੀ ਪਹਿਲੀ ਹੀ ਪੰਗਤੀ ਵਿੱਚ ਲਿਖੇ ਸੀ। ਇਹ ਕਿਤਾਬ ਪੁਰੇ 534 ਸਫੇਆਂ ਦੀ ਸੀ। ਕੋਈ ਵੀ ਪਾਠਕ ਇਨ੍ਹਾਂ ਸ਼ਬਦਾ ਵਿੱਚ ਲੇਖਕ ਦੇ ਜੀ. ਬੀ. ਸਿੰਘ ਦੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ` ਪ੍ਰਤੀ ਪਿਆਰ ਨੂੰ ਜਾਚ ਸਕਦਾ ਹੈ ਅਤੇ ਇਸ ਤੱਥ ਨੂੰ ਵੀ ਕਿ ‘ਚਿਰ ਕਾਲ` ਤੋਂ ਜੇ. ਬੀ. ਸਿੰਘ ਜੀ ਦੀ ਪੁਸਤਕ ਦਾ ਬਜ਼ਾਰ ਵਿੱਚ ਨਾ ਹੋਂਣਾ ਪਿਆਰ ਸਿੰਘ ਜੀ ਨੂੰ ਚੁੱਭਦਾ ਰਿਹਾ ਸੀ। ਇਥੇ ਇੱਕ ਨੁਕਤੇ ਵਲ ਗ਼ੌਰ ਕਰਨਾ ਜਰੂਰੀ ਹੈ ਕਿ ਇਸ ਪੁਸਤਕ ਪ੍ਰਤੀ ਪਿਆਰ ਸਿੰਘ ਜੀ ਦਾ ਲਗਾਵ ਕੋਈ ਹਵਾਈ ਗਲ ਨਹੀਂ ਸੀ ਹੋ ਸਕਦਾ ਬਲਕਿ ਉਨ੍ਹਾਂ ਨੇ ਉਹ ਕਿਤਾਬ ਚੰਗੀ ਤਰਾਂ ਪੜੀ ਅਤੇ ਵਾਚਣ ਬਾਦ ਸਵੀਕਾਰੀ ਹੋਈ ਸੀ। ਤਾਂ ਹੀ ਉਨ੍ਹਾਂ ਨੂੰ ਬਜ਼ਾਰ ਵਿੱਚ ਉਸ ਕਿਤਾਬ ਦੀ ਕਮੀ ‘ਚਿਰ ਕਾਲ` ਤੋਂ ਮਹਸੂਸ ਹੁੰਦੀ ਰਹੀ ਸੀ ਅਤੇ ਇਸੀ ਕਾਰਣ ਉਹ ਆਪ ਇਸ ਨੁੰ ਮੁੜ ਛਾਪ ਦੇਣ ਦਾ ਇਰਾਦਾ ਰੱਖਦੇ ਸੀ। ਪਿਆਰ ਸਿੰਘ ਜੀ ਜੇ. ਬੀ. ਸਿੰਘ ਜੀ ਦੀ ਪੁਸਤਕ ਬਾਰੇ ਇੱਕ ਹੋਰ ਗਲ ਲਿਖਦੇ ਹਨ:

ਜੇ. ਬੀ. ਸਿੰਘ ਦੀ ਲਿਖਤ ਦੀ ਸਭ ਤੋਂ ਵੱਡੀ ਤਰੁੱਟੀ ਉਸ ਦਾ ਧਰਮ ਜੇਹੇ ਨਾਜ਼ੁਕ ਵਿਸ਼ੇ ਤੇ ਲਿਖਣ ਲਗਿਆਂ ਸੰਕੋਚ-ਮਈ ਭਾਸ਼ਾ ਦਾ ਨਾ ਵਰਤਣਾ ਹੈ। ਇਹ ਇੱਕ ਐਸੀ ਤਰੁੱਟੀ ਹੈ ਜਿਸ ਲਈ ਉਸ ਨੂੰ ਘੋਰ ਅਪਮਾਨ ਦਾ ਮੁੰਹ ਦੇਖਣਾ ਪਇਆ ਅਤੇ ਕੱਟੜ-ਪੱਖੀ ਸਿੱਖ ਹਲਕਿਆਂ ਵਿੱਚ ਉਸ ਵਿਰੁੱਧ ਵੱਡਾ ਜਹਾਦ ਉੱਠ ਖੜਾ ਹੋਇਆ”।

ਕੀ ਪਿਆਰ ਸ਼ਿੰਘ ਜੀ ਵਰਗੇ ਵਿਦਵਾਨ ਨੂੰ ਜੇ. ਬੀ. ਸਿੰਘ ਜੀ ਦੀ ਸਭ ਤੋਂ ਵੱਡੀ ਤਰੁੱਟੀ ਅਤੇ ਉਸ ਦੇ ਵਿਰੋਧ ਦੀ ਜਾਣਕਾਰੀ ‘ਚਿਰ ਕਾਲ` ਬਾਦ ਸਮਝ ਆਈ ਜਾਂ ਮਿਲੀ ਹੋਵੇਗੀ? ਕਦਾਚਿੱਤ ਨਹੀਂ! ਫਿਰ ਵੀ ਉਹ ਆਪ ਉਸ ਕਿਤਾਬ ਨੂੰ ਛਾਪਣ ਲਈ ਸੋਚਦੇ ਸਨ? ਕਿਉਂ? ਕੀ ਕਾਰਣ ਸੀ ਕਿ ਵੱਡੀ ਤਰੁੱਟੀ, ਨਾਜ਼ੁਕ ਵਿਸ਼ੇ ਅਤੇ ਵੱਡੇ ਜਹਾਦ ਨਾਲ ਜੁੜੀ ਇਸ ਪੁਸਤਕ ਨੂੰ ਪਿਆਰ ਸਿੰਘ ਜੀ ਆਪ ਛੱਪਵਾਣਾਂ ਚਾਹੁੰਦੇ ਸੀ? ਸਪਸ਼ਟ ਹੈ ਕਿ ਪਿਆਰ ਸਿੰਘ ਜੀ ਦੇ ਜ਼ਹਿਨ ਵਿੱਚ ਕੁੱਝ ਨਿਜੀ ਨਿਰਨੇ ਪਹਿਲੇ ਤੋਂ ਹੀ ਮੌਜੂਦ ਸਨ ਜਿਨ੍ਹਾਂ ਨੂੰ ਪੇਸ਼ ਕਰਣ ਲਈ ਖੌਜ ਦਾ ਕੰਮ ਬਾਦ ਵਿੱਚ ਸ਼ੁਰੂ ਹੋਇਆ। ਜ਼ਾਹਿਰ ਹੈ ਇਨ੍ਹਾਂ ਵਿਚੋਂ ਇੱਕ ਨਿਰਨਾ ਸੰਕੋਚ-ਮਈ ਭਾਸ਼ਾ ਵਰਤਣ ਦਾ ਇਰਾਦਾ ਵੀ ਸੀ। ਯਾਨੀ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ ਦੀ ਗਲ। ਜੇ. ਬੀ. ਸਿੰਘ ਜੀ ਦੇ ਕਰਤਾਰ ਪੁਰੀ ਬੀੜ ਬਾਰੇ ਮੁਖ਼ਾਲਿਫ ਵਿਚਾਰ ਪਿਆਰ ਸਿੰਘ ਜੀ ਨੇ ਪਹਿਲੇ ਸਵੀਕਾਰੇ ਹੋਏ ਸੀ ਅਤੇ ਇਸੀ ਵਿਚਾਰਕ ਸਾਂਝ ਨੇ ਪਿਆਰ ਸਿੰਘ ਜੀ ਦੀ ਕਿਤਾਬ ਦੇ ਅਹਿਮ ਪੱਖਾਂ ਤੇ ਡੂੰਘਾ ਅਸਰ ਪਾਇਆ। ਧਿਆਨ ਦੇਣਾਂ ਕਿ ਇੱਕ ਐਸੇ ਸਮੇਂ ਜਿਸ ਵੇਲੇ ਪੂਰੀ ਸਿੱਖ ਕੋਮ ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਦੇ ਸੋਮੇਆਂ ਨਾਲ ਸੁਧਾਈ ਕਰਕੇ ਇੱਕ ਪ੍ਰਚਲਤ ਬਾਣੀ ਸਵਰੂਪ ਨੂੰ ਗੁਰੂ ਪ੍ਰਵਾਣ ਕਰ ਕੇ ਤੁਰ ਰਹੀ ਹੋਵੇ ਉਸ ਵੇਲੇ, ਸੰਕੋਚ-ਮਈ ਭਾਸ਼ਾ ਵਿੱਚ ਹੀ ਸਹੀ, ਪ੍ਰਚਲਤ ਸਵਰੂਪ ਨੂੰ ਕਮੀਆਂ ਤੇ ਖਾਮੀਆਂ ਭਰੇ ਸੋਮੇਆਂ ਤੋਂ ਬਣਿਆ ਸਵਰੂਪ ਸਾਬਿਤ ਕਰਨ ਦਾ ਜਤਨ ਕੀ ਇੱਕ ਚੰਗੀ ਗਲ ਸੀ? ਨਹੀਂ! ਇਸੀ ਜਵਾਬ ਵਿੱਚ ਅਕਾਲ ਤਖ਼ਤ ਅਤੇ ਪਿਆਰ ਸਿੰਘ ਜੀ ਵਿਚਲਾ ਮਾਮਲਾ ਸਪਸ਼ਟ ਹੁੰਦਾ ਹੈ।

ਖ਼ੈਰ ਬਾ-ਕੋਲ ਪਿਆਰ ਸਿੰਘ ਜੀ, ‘ਚਿਰ ਕਾਲ` ਉਪਰੰਤ ਉਨ੍ਹਾਂ ਨੂੰ ਜੇ. ਬੀ. ਸਿੰਘ ਜੀ ਦੀ ਕਿਤਾਬ ਵਿੱਚ ਬੱਜਰ ਭੁੱਲਾਂ ਨਜ਼ਰ ਆਇਆਂ ਜਿਸ ਕਰਕੇ ਉਨ੍ਹਾਂ ਆਪ ਇਸ ਬਾਬਤ ਇੱਕ ਖੋਜ-ਯੋਜਨਾ ਦਾ ਮਨ ਬਣਾਇਆ। ਰਿਟਾਇਰਮੇਂਟ ਬਾਦ ਉਹ ਆਪ ਵਾਇਸ ਚਾਂਸਲਰ ਡਾ. ਐਸ. ਐਸ. ਬਲ ਨੂੰ ਇਸ ਯੋਜਨਾ ਦਾ ਤਰਲਾ ਲਈ ਮਿਲੇ ਅਤੇ ਡਾ. ਮਦਨਜੀਤ ਕੋਰ, ਡੀਨ ਫੈਕਲਟੀ ਔਫ ਰਿਲੀਜਨ ਤੇ ਹਿਉਮੇਨਿਜ਼ਮ ਦੀ ਸਿਫਾਰਿਸ਼ ਕਰਕੇ ਗੁਰੂ ਨਾਨਕ ਦੇਵ ਯੁਨਿਵਰਸਿਟੀ ਵਲੋਂ ਇਹ ਖੋਜ-ਯੋਜਨਾ ਪਿਆਰ ਸਿੰਘ ਜੀ ਨੂੰ ਮਿਲੀ। ਇਸ ਯੋਜਨਾ ਦੀ ਤਜਵੀਜ਼ (Proposal) ਪਿਆਰ ਸਿੰਘ ਜੀ ਦਾ ਅਪਣੀ ਸੀ। ਜੀ. ਬੀ. ਸਿੰਘ ਦੀ ਪੁਸਤਕ ਵਿੱਚ ਨਜ਼ਰ ਆਈਆਂ ਅਨੇਕ ਬੱਜਰ ਭੂੱਲਾਂ ਬਾਰੇ ਉਹ ਆਪ ਲਿਖਦੇ ਹਨ:-

ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੰਮ ਕਰਣ ਵਾਲਿਆਂ ਨੂੰ ਕਈ ਭੁਲੇਖੇ ਲਗਣੇ ਸੁਭਾਵਿਕ ਹਨ”। ਨਿਰਸੰਦੇਹ ਇਨ੍ਹਾਂ ‘ਕੰਮ ਕਰਣ ਵਾਲਿਆਂ` ਦੀ ਸ੍ਰੇਣੀ ਵਿਚੋਂ ਪਿਆਰ ਸਿੰਘ ਜੀ ਨੇ ਅਪਣੇ ਆਪ ਨੂੰ ਵੀ ਸ਼ੂਮਾਰ ਕੀਤਾ ਹੀ ਹੋਣਾ ਹੈ। ਜੇਕਰ ਨਹੀਂ ਵੀ ਕੀਤਾ ਹੋਵੇ ਸੁਭਾਵਿਕ ਹੈ, ਸ਼ੂਮਾਰ ਤਾਂ ਹੋ ਹੀ ਜਾਂਦੇ ਹਨ।

ਬੇਸ਼ਕ ਪਿਆਰ ਸਿੰਘ ਜੀ ਨੇ ਜੇ. ਬੀ. ਸਿੰਘ ਜੀ ਦੀ ਪੁਸਤਕ ਦੇ ਕਮਜ਼ੋਰ ਪੱਖਾਂ ਦੀ ਗਲ ਕੀਤੀ ਪਰ ਫਿਰ ਵੀ ਇਹ ਪੁਸਤਕ ਕਰਤਾਰ ਪੁਰੀ ਬੀੜ ਨੂੰ ਲੇ ਕੇ ਪਿਆਰ ਸਿੰਘ ਜੀ ਦਾ ਪਹਿਲਾ ਪਿਆਰ ਸੀ ਜਿਸ ਦੇ ਪ੍ਰਭਾਵ ਹੇਠੋਂ ਉਹ ਨਹੀਂ ਨਿਕਲ ਸਕੇ। ਉਸ ਪੁਸਤਕ ਬਾਰੇ ਅਪਣੀ ਟਿੱਪਣੀ ਵਿੱਚ ਪਿਆਰ ਸਿੰਘ ਜੀ ਲਿਖਦੇ ਹਨ:

ਜੇ. ਬੀ. ਸਿੰਘ ਜੀ ਦਾ ਉੱਪਰ ਵਰਣਿਤ ਅਧਿਐਨ ਪਿਛੇ ਕਥਿਤ ਤਿੰਨ ਤਰ੍ਹਾਂ ਦੇ ਅਧਿਐਨਾਂ ਦਾ ਸ਼ਲਾਘਾਯੇਗ ਉੱਦਮ ਹੈ……ਪ੍ਰਾਚੀਨ ਬੀੜਾਂ ਦਾ ਸਰਵੇਖਣ ਤੇ ਉਨ੍ਹਾਂ ਸਬੰਧੀ ਭਰਪੂਰ ਜਾਜ਼ਕਾਰੀ ਹੈ……ਦ੍ਰਿਸ਼ਟੀ ਉਸ ਦੀ (ਜੇ. ਬੀ. ਸਿੰਘ ਜੀ ਦੀ) ਵਿਗਿਆਨਕ ਹੈ ਤੇ ਚਰਚਾ ਨੂੰ ਬਿਬੇਕਵਾਦੀ ਪੱਧਰ ਤੇ ਰਖਣ ਦਾ ਤਰਲਾ ਵੀ…”

ਇਨ੍ਹਾਂ ਉਸਤੱਤ ਭਰੇ ਸ਼ਬਦਾ ਦੇ ਬਾਦ ਉਹ ਜੇ. ਬੀ. ਸਿੰਘ ਜੀ ਦੀ ਪੁਸਤਕ ਦੇ ਕਮਜ਼ੋਰ ਪੱਖਾਂ ਦੀ ਗਲ ਕਰਦੇ ਹੋਏ ਲਿਖਦੇ ਹਨ:-

ਉਸ ਨੇ ਕਈ ਗੱਲਾਂ ਤੱਥਾਂ ਦੀ ਪੁਣ ਛਾਣ ਤੋਂ ਬਿਨਾਂ ਲਿਖ ਦਿੱਤੀਆਂ ਹਨ ਜਿਸ ਕਾਰਣ ਉਸ ਦੇ ਬਹੁਤੇ ਨਿਰਨੇ ਗਲਤ ਹੇ ਗਏ ਹਨ। ਉਹ ਖੇਜ ਦੇ ਇਸ ਅਸੂਲ ਨੂੰ ਕਿ-

ਜਬ ਤਕ ਨ ਦੁਖੂ ਅਪਨੇ ਨੇਣੀਂ

ਤਬ ਤਕ ਨ ਮਾਨੂੰ ਗਰੂ ਕੀ ਕਹਣੀ.

ਭੁੱਲ ਗਇਆ ਲਗਦਾ ਹੈ। ……ਦੂਜਿਆਂ ਪਾਸੋਂ ਮਿਲੀ ਸੂਚਨਾ ਨੂੰ ਹੀ ਅਧਾਰ ਬਣਾ ਕੇ ਤੁਰ ਪੈਂਦਾ ਹੈ। ਇਸ ਲਈ ਉਸ ਦਾ ਕੁਰਾਹੇ ਪੈ ਜਾਣਾ ਸੁਭਾਵਿਕ ਹੈ। …… ਇਹ ਬੀੜ ਉਸ ਨੇ ਆਪ ਨਹੀਂ ਦੇਖੀ ਸੀ ਅਤੇ ਨਾ ਹੀ ਭਾਈ ਬੰਨੋਂ ਵਾਲੀ ਬੀੜ ਧਿਆਨ ਨਾਲ ਦੇਖੀ ਲਗਦੀ ਹੈ। (Page 46)

ਅੱਗੇ ਵੱਧਣ ਤੋਂ ਪਹਿਲਾਂ ਇਹ ਕਾਬਿਲੇ ਗ਼ੌਰ ਹੈ ਕਿ ਪਿਆਰ ਸਿੰਘ ਜੀ ਨੇ ਨਾ ਤਾਂ ‘ਅਪਣੀ ਸੋਚ ਵਿੱਚ ਉਭਰੀ` ਆਦਿ ਬੀੜ ਦੇਖੀ ਸੀ ਅਤੇ ਨਾ ਹੀ ਮੌਜੂਦਾ ਕਰਤਾਰ ਪੁਰੀ ਬੀੜ। ਕੀ ਆਪ ਪਿਆਰ ਸਿੰਘ ਜੀ ਨੇ ਅਪਣੀ ਖੇਜ-ਯੌਜਨਾ ਦੌਰਾਨ ਖੋਜ ਵੇਲੇ ਉਸ ਅਸੂਲ ਨੂੰ ਭੰਗ ਨਹੀਂ ਸੀ ਕੀਤਾ ਜਿਸਦੀ ਦੁਹਾਈ ਦੇ ਕੇ ਉਹ ਜੇ. ਬੀ. ਸਿੰਘ ਦੇ ਨਿਰਨੇਆਂ ਦੇ ਗਲਤ ਹੋਣ ਦਾ ਤਰਕ ਦਿੰਦੇ ਹਨ? ਕੀ ਇਸ ਬਾਰੇ ਦੂਜਿਆਂ ਪਾਸੋਂ ਮਿਲੀ ਸੂਚਨਾ ਕਾਰਣ ਪਿਆਰ ਸਿੰਘ ਜੀ ਦੇ ਆਪ ਕੁਰਾਹੇ ਪੈ ਜਾਣਾਂ ਸੁਭਾਵਿਕ ਨਹੀਂ ਸੀ? ਜੇਕਰ ਪਿਆਰ ਸਿੰਘ ਜੀ ਦੀ ਮੰਨੀ ਜਾਏ ਤਾਂ ਬੇਸ਼ਕ ਪਿਆਰ ਸਿੰਘ ਜੀ ਦਾ ਵੀ ਕੁੱਝ ਪੱਖੋਂ ਕੁਰਾਹੇ ਪੈ ਜਾਣਾਂ ਸੁਭਾਵਿਕ ਹੀ ਸੀ। ਇਸ ਦੀ ਇੱਕ ਝਲਕ ਪਿਆਰ ਸ਼ਿੰਘ ਜੀ ਦੇ ਕਰਤਾਰ ਪੁਰੀ ਬੀੜ ਬਾਰੇ ਅਪਣੇ ਨਿਰਨੇ ਵਿੱਚ ਮਿਲਦੀ ਹੈ। ਉਹ ਲਿਖਦੇ ਹਨ:-

ਇਸ ਦਾ ਤਤਕਰਾ ਆਦਿ ਬੀੜ ਤੋਂ ਜਾਂ ਉਸ ਦੇ ਕਿਸੇ ਉਤਾਰੇ ਤੋਂ ਲੇ ਕੇ ਇਸ (ਮੋਜੂਦਾ ਕਰਤਾਰ ਪੁਰੀ ਬੀੜ) ਨਾਲ ਜੋੜ ਲਇਆ ਗਇਆ ਅਤੇ ਇਸ ਨੁੰ ਸ੍ਰੀ ਆਦਿ ਬੀੜ ਦੇ ਸੱਚੇ ਵਿੱਚ ਢਾਲਣ ਲਈ ਇਸ ਅੰਦਰ ਥਾਂ ਪਰ ਥਾਂ ਕਟ ਵਢ ਕਰ ਕੇ ਵਾਧੇ ਘਾਟੇ ਕੀਤੇ ਗਏ” (Page 452) ਨਾਲ ਹੀ ਪੰਨਾਂ 454 ਤੇ ਉਹ ਦੁਹਰਾਉਂਦੇ ਹਨ:

“…ਕਟ ਵਢ ਕਰ ਲਈ ਤੇ ਨਾਲ ਹੀ ਸੂਚੀਪਤ੍ਰ ਪੇਥੀ ਕਾ ਤਤਕਰਾ ਰਾਗਾਂ ਕਾ ਭਾਈ ਗੁਰਦਾਸ ਵਾਲੀ ਪੋਥੀ ਤੋਂ ਲੇ ਕੇ ਪਾ ਲਇਆ”।

ਮੌਜੂਦਾ ਕਰਤਾਰ ਪੁਰੀ ਬੀੜ ਦਾ ਤਤਕਰਾ ਇਸ ਬੀੜ ਦਾ ਇੱਕ ਅਹਿਮ ਸਬੂਤ ਹੈ ਇਸ ਲਈ ਇਸ ਨੂੰ “ਜਾਲੀ” ਕਹਿਣ ਦੇ ਬਜਾਏ ਪਿਆਰ ਸਿੰਘ ਜੀ ਨੇ ਤਤਕਰੇ ਨੂੰ ‘ਆਦਿ ਬੀੜ ਤੋਂ ਜਾਂ ਉਸ ਦੇ ਕਿਸੇ ਉਤਾਰੇ ਤੋਂ` ਲਿਆ ਦੱਸਿਆ ਹੈ। ‘ਆਦਿ ਬੀੜ ਤੋਂ` ਦਾ ਮਤਲਬ ਇਸ ਬੀੜ ਦੇ ਮਾਲਕਾਂ ਹੱਥ ਅਸਲ ਆਦਿ ਗ੍ਰੰਥ ਆ ਹੀ ਗਿਆ ਸੀ? ਜੇਕਰ ਅਸਲ ਤਤਕਰਾ ਹੀ ਨੱਥੀ ਕਰਨਾ ਸੀ ਤਾਂ ਅਸਲ ਆਦਿ ਬੀੜ ਹੀ ਰੱਖ ਲੇਂਦੇ ਕਟ ਵਢ ਕਰਨ ਦੀ ਕੀ ਲੋੜ ਸੀ? ਜਾਂ ਫਿਰ ‘ਕਿਸੇ ਉਤਾਰੇ ਤੋਂ ਦੀ ਗਲ ਸੀ ਤਾਂ ਵੀ ਉਹ ਵਿਸ਼ੇਸ਼ ਉਤਾਰਾ ਹੀ ਰੱਖ ਲੇਂਦੇ ਜਿਸ ਨਾਲ ਅਸਲ ਵਰਗਾ ਤਤਕਰਾ ਵੀ ਸੀ ਤੇ ਕਟ ਵਢ ਕਰਨ ਦਾ Material ਵੀ। ਫਿਰ ਦੋਹਾਂ ਸੂਰਤਾਂ ਵਿੱਚ ਤਤਕਰਾ ਲਗਾਣ ਜਾਂ ਕਟ ਵਢ ਦੀ ਕੋਈ ਲੋੜ ਨਹੀਂ ਸੀ।

ਪਿਆਰ ਸਿੰਘ ਜੀ ਦੇ ਲਿਖੇ ਅਨੁਸਾਰ ਇੱਕ ਗਲ ਤਾਂ ਸਪਸ਼ਟ ਹੁੰਦੀ ਹੈ ਕਿ ਅਸਲ ਆਦਿ ਬੀੜ ਮਾਲਕਾਂ ਦੀ ਪਹੁੰਚ ਵਿੱਚ ਸੀ ਅਤੇ ਉਸ ਦੇ ਉਤਾਰੇ ਵੀ ਹੋ ਚੁਕੇ ਸੀ ਜਿਨ੍ਹਾਂ ਦੇ ਸਦਕੇ, ਬਾ- ਕੋਲ ਪਿਆਰ ਸਿੰਘ ਜੀ, ਮੌਜੂਦਾ ਕਰਤਾਰ ਪੁਰੀ ਬੀੜ ਲਈ ਅਸਲੀ ਤਤਕਰਾ ਨੱਖੀ ਕਰਨ ਦਾ ਪ੍ਰਬੰਧ ਵੀ ਹੋ ਗਿਆ ਅਤੇ ਸੁਧਾਈ ਦਾ ਵੀ। ਇਹ ਨਿਰਨੇ ਪਿਆਰ ਸਿੰਘ ਜੀ ਨੇ ਅਪਣੇ ਖੋਜ ਦੇ ਅਸੂਲ ਅਤੇ ਅਪਣੀ ਮਾਨਤਾ, ਜਬ ਤਕ ਨ ਦੁਖੂ ਅਪਨੇ ਨੇਣੀਂ, ਤਬ ਤਕ ਨ ਮਾਨੂੰ ਗਰੂ ਕੀ ਕਹਣੀ, ਨੂੰ ਤਿਆਗਦੇ ਹੋਏ ਦੂਜਿਆਂ ਪਾਸੋਂ ਮਿਲੀ ਸੂਚਨਾ ਨੂੰ ਹੀ ਅਧਾਰ ਬਣਾ ਕੇ ਕਢ ਲਏ। ਕੀ ਜੋ ਗਲਤੀ ਜੇ. ਬੀ. ਸਿੰਘ ਜੀ ਨੇ ਕੀਤੀ ਉਹ ਆਪ ਪਿਆਰ ਸਿੰਘ ਜੀ ਨੇ ਨਹੀਂ ਕੀਤੀ?

ਪਿਆਰ ਸਿੰਘ ਜੀ ਨੇ ਕਰਤਾਰ ਪੁਰੀ ਬੀੜ ਆਪ ਨਹੀਂ ਸੀ ਦੇਖੀ ਸੀ। ਉਹ ਕੇਵਲ ਉਨ੍ਹਾਂ ਵਿਦਵਾਨਾਂ ਦਿਆਂ ਲਿਖਤਾਂ ਦੇ ਅਧਾਰ ਤੇ ਅਪਣਾਂ ਨਿਜੀ ਨਿਰਨੇ ਦੇ ਰਹੇ ਸੀ ਜਿਨ੍ਹਾਂ ਨੇ ਕਰਤਾਰ ਪੁਰੀ ਬੀੜ ਆਪ ਦੇਖੀ ਸੀ ਜਾਂ ਉਸ ਬਾਰੇ ਲਿਖਿਆ ਸੀ। ਇਨਾਂ ਵਿਚੌਂ ਕੁੱਝ ਨੇ ਕਰਤਾਰ ਪੁਰੀ ਬੀੜ ਦੇ ਅਸਲ ਨਾ ਹੋਂਣ ਦੀ ਗਲ ਕੀਤੀ ਸੀ ਅਤੇ ਨਾਲ ਹੀ ਕਈਆਂ ਨੇ ਅਖੀਂ ਪੜਚੋਲ ਬਾਦ ਉਸ ਬੀੜ ਦੇ ਹੀ ਅਸਲ ਹੋਂਣ ਦੀ ਗਲ ਕੀਤੀ ਸੀ। ਕਰਤਾਰ ਪੁਰੀ ਬੀੜ ਦੇ ਅੱਖੀ ਵਿਸ਼ਲੇਸ਼ਣ ਕਰਣ ਅਤੇ ਸਮਰਥਨ ਕਰਣ ਵਾਲੇ ਕੁੱਝ ਵਿਦਵਾਨਾਂ ਦੇ ਨਾਮ ਇਸ ਪ੍ਰਕਾਰ ਹਨ ਜਿਨ੍ਹਾਂ ਵਿਚੋਂ ਕੁੱਝ ਦਾ ਜ਼ਿਕਰ ਪਿਆਰ ਸਿੰਘ ਜੀ ਨੇ ਅਪਣੀ ਪੁਸਤਕ ਵਿੱਚ ਵੀ ਕੀਤਾ ਹੈ।

(1) ਡਾ. ਚਰਨ ਸਿੰਘ ਜੀ (ਬਾਣੀ ਬਿੳਰਾ)

(2) ਭਾਈ ਸਾਹਿਬ ਡਾ. ਜੋਧ ਸਿੰਘ ਜੀ (ਪ੍ਰਾਚੀਨ ਬੀੜਾਂ ਬਾਰੇ ਭੁੱਲਾਂ ਦੀ ਸੋਧਨ)

(3) ਗਿਆਨੀ ਮਹਾਂ ਸਿੰਘ ਜੀ (ਧਰਮ ਪਵਿਤ੍ਰ ਆਦਿ ਬੀੜ ਦਾ ਸੰਕਲਨ)

(4) ਭਾਈ ਸਾਹਿਬ ਡਾ. ਜੋਧ ਸਿੰਘ ਜੀ (ਕਰਤਾਰ ਪੁਰੀ ਬੀੜ ਦੇ ਦਰਸ਼ਨ)

(5) ਸ. ਦਲਜੀਤ ਸਿੰਘ, IAS ( Retd.) (ਕਰਤਾਰ ਪੁਰੀ ਬੀੜ ਦੀ ਪ੍ਰਮਾਣਿਕਤਾ, 1987)

(6) ਸ. ਜੀ. ਐਸ. ਮਾਨ ( Columbia University)

(7) ਸ. ਪਿਸ਼ੌਰਾ ਸਿੰਘ ਜੀ (Toronto University Canada)

( ਸ. ਪਿਸ਼ੌਰਾ ਸਿੰਘ ਜੀ ਨੇ ਕਰਤਾਰ ਪੁਰੀ ਬੀੜ ਨੂੰ ਅਪਣੇ ਥੀਸਸ ਅਸਲੀ ਮੰਨਿਆ। ਉਸੇ ਦੇ ਥੀਸਸ ਵਿੱਚ ਹੋਰ ਵਿਵਾਦਤ ਗਲਾਂ ਉੱਪਰ ਟਿੱਪਣੀਆਂ ਕਰਦੇ ਅਕਾਦਮਿਕ ਪੱਧਰ ਦੇ ਕਈ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਵਰੂਪ ਦੇ ਹਕ ਵਿੱਚ ਉਸ ਦੇ ਕੰਮ ਦਾ ਢੁਕਵਾਂ ਅਤੇ ਤਰਕਪੁਰਨ ਵਿਰੋਧ ਕੀਤਾ ਸੀ। ਉਸਨੇ ਅਪਣੀ ਕੋਤਾਹੀ ਦੀ ਮਾਫੀ ਵੀ ਮੰਗੀ ਸੀ।)

ਪਿਆਰ ਸਿੰਘ ਜੀ ਦੀ ਪੁਸਤਕ ਬਾਰੇ ਇਸ ਵਿਸ਼ਲੇਸ਼ਣ ਦਾ ਮਕਸਦ ਸਿਰਫ ਇਨਾਂ ਕੁ ਹੈ ਕਿ ਜਦ ਕੋਮ ਸਰਬ ਪ੍ਰਵਾਣਿਤ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ (ਰਾਗ ਮਾਲਾ ਛੱਡ ਕੇ) ਪ੍ਰਵਾਣ ਕਰਦੀ ਹੈ ਤਾਂ ਉਸ ਬਾਣੀ ਪ੍ਰਤੀ ਘਾਟੇ-ਵਾਧੇ ਵਰਗੀਆਂ ਸ਼ੰਕਾਵਾਂ ਜਾਂ ਭੂਲੇਖੇ ਖੜੇ ਕਰਨਾ ਪਾਠਕ ਨੂੰ ਇਹ ਇਹਸਾਸ ਦੇ ਸਕਦਾ ਹੈ ਕਿ ਸ਼ਾਯਦ ਮੂਲ ਮੰਤ੍ਰ ਤੋਂ ਮੁੰਦਾਵਨੀ ਤਕ ਦੀ ਬਾਣੀ ਦੇ ਅੰਦਰ ਵੀ ਮਿਲਘੋਭੇ ਹਨ। ਇਥੇ ਗੁਰੂ ਦੀ ਪ੍ਰਮਾਣਿਕਤਾ ਦੀ ਗਲ ਨਹੀਂ ਬਲਕਿ ਗੁਰੂ ਦੇ ਸ਼ਬਦਾ ਪ੍ਰਤੀ ਸ਼ੰਕੇ ਖੜੇ ਕਰਨ ਵਾਲੀ ਗਲ ਬਣਦੀ ਨਜ਼ਰ ਆਉਂਦੀ ਹੈ। ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹੈ ਹੀ ਪਰ ਕੀ ਇਹ ਗਲ ਵਾਜਬ ਹੈ ਕਿ ਅਸੀਂ ਬਾਣੀ ਦੇ ਮੌਜੂਦਾ ਪ੍ਰਵਾਣਿਤ ਸਵਰੂਪ ਨੂੰ ਕਿੰਤੁ-ਪਰੰਤੁ ਦੇ ਦਾਇਰੇਆਂ ਵਿੱਚ ਲੇ ਆਈਏ? ਨਿਰਸੰਦੇਹ ਇਹ ਨਿਹਾਯਤ ਗ਼ੈਰ ਵਾਜਬ ਗਲ ਹੈ।

ਅਗਰ ਪਿਆਰ ਸਿੰਘ ਜੀ ਵਰਗੇ ਵਿਦਵਾਨ ਕਲਮ ਦੀ ਤਲਵਾਰ ਰਾਹੀਂ ਇਹ ਗ਼ੈਰ ਵਾਜਬ ਕੋਸ਼ਿਸ਼ ਕਰਦੇ ਹਨ ਤਾਂ ਉਸ ਦਾ ਜਵਾਬ ਸਾਡੇ ਵਰਗੇ ਆਮ ਬੁੱਧੀ ਵਾਲੇ ਲੇਖਕ ਅਪਣੀ ਕਲਮ ਦੇ ਡੰਡੇ ਨਾਲ ਤਾਂ ਦੇ ਹੀ ਸਕਦੇ ਹਨ। ਰਾਗਮਾਲਾ ਦਾ ਮਸਲਾ ਮੂਲ ਮੰਤ੍ਰ ਤੋਂ ਮੁੰਦਾਵਨੀ ਤਕ ਦੀ ਬਾਣੀ ਦੇ ਬਾਹਰ ਦਾ ਮਸਲਾ ਹੈ। ਸਿੱਖ ਰਹਿਤ ਮਰਿਆਦਾ ਇਸ ਬਾਰੇ ਸਪਸ਼ਟ ਹੈ ਕਿ ਬਿਨਾ ਰਾਗਮਾਲਾ ਵੀ ਬਾਣੀ ਪਾਠ ਸੰਪੁਰਨ ਹੈ। ਪਰ ਰਾਗਮਾਲਾ ਦੀ ਦੁਹਾਈ ਪਾ ਕੇ ਮੂਲ ਮੰਤ੍ਰ ਤੋਂ ਮੁੰਦਾਵਨੀ ਤਕ ਵਿਚਲੀ ਬਾਣੀ ਤੇ ਕਿੰਤੁ-ਪਰੰਤੁ ਵਾਜਬ ਨਹੀਂ। ਅਜ ਸਿੱਖ ਚਿੰਤਨ ਵਿੱਚ ਕਈ ਮਸਲੇ ਵਿਚਾਰਕ ਅਸਹਮਤਿ ਦਾ ਸ਼ਿਕਾਰ ਹਨ। ਇੱਕ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਦੀ ਮੋਜੂਦਾ ਬਾਣੀ ਸਵਰੂਪ ਤੇ ਲਗਭਗ ਸਾਰੇ ਹੀ ਸਹਮਤਿ ਹਨ। ਇਸ ਸਹਮਤਿ ਦੀ ਸੰਭਾਲ ਬੇਹਦ ਜਰੂਰੀ ਹੈ ਜਿਸਦਾ ਸਭ ਤੋਂ ਢੁਕਵਾਂ ਤਰੀਕਾ ਇਹ ਹੈ ਕਿ ਵਿਦਵਾਨ ਇਸ ਬਾਰੇ ਪੁਸਤਕ ਸਵਰੂਪ ਦੀ ਪ੍ਰਮਾਣਿਕਤਾ, ਬਾਣੀ ਵਿੱਚ ਵਾਧੇ-ਘਾਟੇ, ਲਗਾਂ ਮਾਤਰਾਵਾਂ ਬਾਰੇ ਗਲਾਂ ਨਾ ਕਰਣ। ਬਣੀ ਹੋਈ ਸਹਮਤਿ ਦੇ ਇਸ ਨੁਕਤੇ ਨੂੰ ਤੋੜ ਕੇ ਫਿਰ ਸਹਮਤਿ ਦੀ ਕੋਸ਼ਿਸ਼ ਕਰਨਾ ਸਾਡੀ ਅਕਲਮੰਦੀ ਨਹੀਂ ਕਹੀ ਜਾਏਗੀ। ਇਹ ਬਾਣੀ ਦੇ ਵੱਖ- ਵੱਖ ਅਰਥਾਂ ਵਰਗੀ ਗਲ ਨਹੀਂ ਹੈ। ਇਹ ਇੱਕ ਗੰਭੀਰ ਵਿਸ਼ਾ ਹੈ।

ਪਿਆਰ ਸਿੰਘ ਜੀ ਦੀ ਖੋਜ-ਯੋਜਨਾ ਦਾ ਸਭ ਤੋਂ ਮਾੜਾ ਪੱਖ ਇਹ ਸੀ ਕਿ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸਿੱਖ ਕਿਸ ਸਵਰੂਪ ਨੂੰ ਸਵੀਕਾਰ ਕਰਣ? ਇਸ ਦਾ ਸਭ ਤੋਂ ਵੱਡਾ ਕਾਰਣ ਇਹ ਸੀ ਕਿ ਉਹ ਪਹਿਲੇ ਤੋਂ ਹੀ ਮੌਜੂਦ ਗੁਰੂ ਸਵਰੂਪ ਦੇ ਸੋਮੇਆਂ ਦੇ ਵਿਰੁੱਧ ਸਨ। ਮੌਜੂਦਾ ਸਵਰੂਪ ਦੀ ਸੁਧਾਈ ਤਾਂ ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਤੋਂ ਹੀ ਚਲਦੀ ਆ ਰਹੀ ਸੀ (ਪੰਨਾ 414, ਪਿਆਰ ਸਿੰਘ ਜੀ) ਇਸ ਲਈ ਕਰਤਾਰ ਪੁਰੀ ਬੀੜ ਦਾ ਵਿਰੋਧ ਅਪੜੇ ਆਪ ਮੌਜੂਦਾ ਗੁਰੂ ਸਵਰੂਪ ਦੇ ਵਿਰੋਧ ਵਿੱਚ ਬਦਲ ਜਾਂਦਾ ਪ੍ਰਤੀਤ ਹੁੰਦਾ ਹੈ। ਇਹੀ ਕਾਰਣ ਹੈ ਕਿ ਮੇਕਲੋਡ, ਪਿਸ਼ੋਰਾ ਸਿੰਘ, ਜੇ. ਬੀ. ਸਿੰਘ ਅਤੇ ਪਿਆਰ ਸਿੰਘ ਜੀ ਦਾ ਵਿਰੋਧ ਹੋਇਆ। ਇਸ ਲਈ ਪਿਆਰ ਸਿੰਘ ਜੀ ਦੂਆਰਾ ਮੌਜੂਦਾ ਸਵਰੂਪ ਨੂੰ ਚੁੱਪ ਰਹ ਕੇ ਰੱਦ ਨਾ ਕਰਨ ਦੀ ਗਲ ਬੇਮਾਨੀ ਸੀ ਕਿਉਂਕਿ ਉਨ੍ਹਾਂ ਨੇ ਅਪਣੀ ਕਿਤਾਬ ਵਿੱਚ ਅਪਣੇ ਨਿਜੀ ਸ਼ਬਦਾਂ ਰਾਹੀਂ ਪ੍ਰਚਲਤ ਰੂਪ ਦੇ ਸਮਰਥਨ ਵਿੱਚ ਕੁੱਝ ਨਹੀਂ ਲਿਖਿਆ ਸੀ ਜੋ ਕਿ ਇੱਕ ਸਿੱਖ ਹੋਂਣ ਦੇ ਨਾਤੇ ਉਂਨ੍ਹਾਂ ਦਾ ਫਰਜ਼ ਸੀ। ਪਰ ਸੁਧਾਈ ਦੇ ਸੋਮੇਆਂ ਨੂੰ ਨਕਲੀ ਕਹ ਕੇ ਉਹ ਮੌਜੂਦਾ ਬਾਣੀ ਸਵਰੂਪ ਨੂੰ ਅਪਣੇ ਸ਼ਬਦਾਂ ਵਿੱਚ ਪ੍ਰਵਾਣਿਤ ਕਿੰਝ ਕਹਿੰਦੇ? ਹਾਂ ਉਹ ਸਿੱਖ ਹੋਂਣ ਦੇ ਨਾਤੇ ਅਕਾਲ ਤਖ਼ਤ ਤੇ ਪੇਸ਼ ਹੋਏ ਅਤੇ ਪਰੰਪਰਾ ਦਾ ਪਾਲਨ ਕੀਤਾ ਫਿਰ ਇਸ ਮਸਲੇ ਨੂੰ ਉਥੇ ਹੀ ਬੰਦ ਹੋ ਚੁੱਕਿਆ ਸਮਝਿਆ ਜਾਣਾਂ ਚਾਹੀਦਾ ਹੈ।

ਅਸੀਂ ਯਾਦ ਰਖੀਏ ਕਿ ਐਸੇ ਫਰਜ਼ ਖੋਜ-ਯੋਜਨਾਵਾਂ ਦੇ ਲਿਖਤ Terms of Reference ਰਾਹੀਂ ਲਿਖ ਕੇ ਨਹੀਂ ਦਿੱਤੇ ਜਾਂਦੇ ਬਲਕਿ ਹਰ ਸਿੱਖ ਵਿਦਵਾਨ ਨੂੰ ਇਹ ਆਪ ਯਾਦ ਰਖਣੇ ਚਾਹੀਦੇ ਹਨ।

ਕਿਸੇ ਭੁੱਲ਼ ਚੂਕ ਲਈ ਛਿੱਮਾ ਦਾ ਜਾਚਕ,

ਹਰਦੇਵ ਸਿੰਘ ਜੰਮੂ


(27/06/10)
ਹਰਦੇਵ ਸਿੰਘ ਜੰਮੂ

ਸ. ਜਸਬੀਰ ਸਿੰਘ ਜੀ (ਕੈਲਗਰੀ)
ਸਤਿ ਸ੍ਰੀ ਅਕਾਲ!
ਇਕ ਵਾਰ ਫਿਰ ਆਪ ਜੀ ਦੇ ਉੱਤਰ ਦਾ ਧਨਵਾਦ!

ਆਪ ਜੀ ਨੇ ਜੀਵਨ-ਸੱਤਾ ਅਤੇ ਜੀਵਾਤਮਾ ਦੀ ਗਲ ਕਰਕੇ ਜੀਵਾਤਮਾ ਨੂੰ ਜੋਨੀ ਚੱਕਰ ਵਿੱਚ ਬਰਕਰਾਰ ਰੱਖਣ ਦਾ ਵਿਚਾਰ ਪੇਸ਼ ਕੀਤਾ ਹੈ। ਹੇਠਾਂ ਲਿਖੇ ਪਹਿਲੇ ਚਾਰ ਹਵਾਲਿਆਂ ਨੂਂ ਆਪ ਜੀ ਨੇ ਕੇਵਲ ਜਗਤ ਦੇ ਪਰਮਾਤਮਾ ਵਿੱਚ ਸਮਾ ਜਾਂਣ ਨਾਲ ਜੋੜਿਆ ਹੈ। ਬਾਕਿ ਚਾਰ ਪ੍ਰਮਾਣਾਂ ਬਾਰੇ ਆਪ ਜੀ ਜੀਵਨ-ਸੱਤਾ ਦੀ ਗਲ ਕਰਕੇ ਤਰਕਪੁਰਨ ਗਲ ਸਵੀਕਾਰ ਕਰਣ ਤੋਂ ਪਿਛੇ ਹੱਟਦੇ ਪ੍ਰਤੀਤ ਹੋ ਰਹੇ ਹੋ। ਜ਼ਰਾ ਹੇਠ ਲਿਖੇ ਛੇਵੇਂ, ਸੱਤਵੇਂ ਅਤੇ ਅੱਠਵੇਂ ਹਵਾਲਿਆਂ ਤੇ ਗ਼ੌਰ ਕਰਨਾ ਤਾਂ ਸ਼ਾਯਦ ਆਪ ਜੀ ਨੂੰ ਸੰਕੇਤਾਂ ਦੀ ਵਰਤੋਂ ਦੇ ਸਹੀ ਪਰਿਪੇਖ ਵਿੱਚ ਸਿਧਾਂਤਕ ਪੱਖ ਸਪਸ਼ਟ ਨਜ਼ਰ ਆ ਸਕਦਾ ਹੈ ਕਿ ਗਲ ਜਗਤ ਦੀ ਨਹੀਂ ਅਤੇ ਇਹ ਵੀ ਪਤਾ ਚਲ ਸਕਦਾ ਹੈ ਕਿ ਆਵਾਗਮਨ ਗੁਰਬਾਣੀ ਵਿੱਚ ਇੱਕ ਵਹਿਮ, ਭਰਮ ਅਤੇ ਭੂਲੇਖੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜਿਨ੍ਹਾਂ ਦੇ ਹਵਾਲੇ ਮੈਂ ਆਵਾਗਮਨ ਦੇ ਲੇਖ ਵਿੱਚ ਦੇ ਚੁਕਿਆ ਹਾਂ।
(1) ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥਾਪੇ ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥ {ਪੰਨਾ 131} ਭਾਵ: ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ। ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ। ੭। (ਪ੍ਰੋ. ਸ਼ਾਹਿਬ ਸਿੰਘ) ਕੀ ਇਥੇ ਕੇਵਲ ਜਗਤ ਦੀ ਗਲ ਹੈ ਜਾਂ ਜੀਵਾਂ ਦੀ?
(2) ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947) ਭਾਵ: ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿੱਚ ਜੰਮਦੇ ਤੇ ਸਮਾ ਜਾਂਦੇ ਹਨ; (ਪ੍ਰੋ. ਸ਼ਾਹਿਬ ਸਿੰਘ) ਕੀ ਇਥੇ ਕੇਵਲ ਜਗਤ ਦੀ ਗਲ ਹੈ ਜਾਂ ਜੀਵਾਂ ਦੀ?
(3) ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥ ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥(976) ਭਾਵ: ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ। ਜਿਵੇਂ ਪਾਣੀ ਵਿੱਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿੱਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ। ੨।)
(4) ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ (20) ਭਾਵ: ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ। ਤੇ, ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿੱਚ ਨਕਾ-ਨਕ ਮੌਜੂਦ ਹੈ। ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿੱਚ ਹਜ਼ੂਰੀ ਵਿੱਚ ਰੱਖਦਾ
(5) ਬਿਲਾਵਲੁ ॥ ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥ ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥ ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥ ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥ (ਪੰਨਾਂ 857) ਅਰਥ: ਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ।੧।ਰਹਾਉ। ਹੇ ਮਨ! ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ, ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ।੧। ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ। ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ।੨। (ਪ੍ਰੋ. ਸ਼ਾਹਿਬ ਸਿੰਘ)
(6)ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ (162)
ਅਰਥ:- ਕੀਹ ਇਸਤ੍ਰੀ ਤੇ ਕੀਹ ਮਰਦ—ਤੈਥੋਂ ਆਕੀ ਹੋ ਕੇ ਕੋਈ ਕੁੱਝ ਨਹੀਂ ਕਰ ਸਕਦੇ। ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ੨। (ਪ੍ਰੋ. ਸ਼ਾਹਿਬ ਸਿੰਘ) ਕੀ ਇਥੇ ਜਗਤ ਦੀ ਗਲ ਹੈ ਜਾਂ ਜੀਵਾਂ ਦੀ?
(7) ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947)
ਅਰਥ:- ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿੱਚ ਜੰਮਦੇ ਤੇ ਸਮਾ ਜਾਂਦੇ ਹਨ; । (ਪ੍ਰੋ. ਸ਼ਾਹਿਬ ਸਿੰਘ) ਕੀ ਇਥੇ ਜਗਤ ਦੀ ਗਲ ਹੈ ਜਾਂ ਜੀਵਾਂ ਦੀ?
(8) ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ॥ (670)

ਅਰਥ: ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।। (ਪ੍ਰੋ. ਸ਼ਾਹਿਬ ਸਿੰਘ) ਕੀ ਇਥੇ ਜਗਤ ਦੀ ਗਲ ਹੈ ਜਾਂ ਜੀਵਾਂ ਦੀ?
ਵੀਰ ਜੀ! ਕੀ ਆਪ ਜੀ ਵੱਲੋਂ ਇੱਕ ‘ਜੀਵਨ-ਸੱਤਾਂ` ਅਰਥ ਘੜਣ ਦੇ ਬਜਾਏ ਆਵਾਗਮਨ ਵਰਗੇ ਭਰਮ ਜਾਂ ਵਹਿਮ ਦਾ ਪਰਦਾਫਾਸ਼ ਕਰਦੇ ਗੁਰੂ ਪ੍ਰਮਾਣਾਂ ਨੂੰ ਸਵੀਕਾਰ ਕਰਣ ਦੀ ਕੋਸ਼ਿਸ਼ ਨਹੀਂ ਹੋਂਣੀ ਚਾਹੀਦੀ ਹੈ? ਲਿਖੇ ਹੋਏ ਫੁਰਮਾਨਾਂ ਦੇ ਅਰਥ-ਭਾਵਰਥ ਨੂੰ ਸਵੀਕਾਰ ਕਰਕੇ ਹੀ ਤਾਂ ਅਸੀਂ ਤੱਤ ਦੀ ਵੀਚਾਰ ਕਰ ਸਕਦੇ ਹਾਂ ਨਾ ਕਿ ਹਰ ਜਗਹ ਅਪਣੇ ਅਰਥ ਕੱਡ ਕੇ।
ਆਪ ਜੀ ਨੇ ਲਿਖਿਆ ਹੈ:- “ਵੀਰ ਜੀ! ਪਤਾ ਨਹੀਂ ਤੁਸੀਂ ਮੈਨੂੰ ਇਹ ਸਵਾਲ ਕਿਉਂ ਕਰ ਦਿੱਤਾ? ਅਤੇ ਆਵਾਗਉਣ ਮੰਨਣ ਨਾਲ ਜਾਤ-ਪਾਤ ਦਾ ਕੀ ਸੰਬੰਧ ਹੈ? ਇਸ ਦਾ ਚੱਲਦੇ ਵਿਸ਼ੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਚੀ-ਨੀਵੀਂ ਜਾਤ-ਪਾਤ ਬ੍ਰਹਮਣ ਦਾ ਫ਼ੈਲਾਇਆ ਭ੍ਰਮ ਜਾਲ ਹੈ। ਪਰਮਾਤਮਾ ਕਿਸੇ ਨੂੰ ਉਚੀ ਨੀਵੀਂ ਜਾਤ-ਪਾਤ ਦਾ ਬਣਾ ਕੇ ਨਹੀਂ ਭੇਜਦਾ। ਜੇ ਇਸ ਤਰ੍ਹਾਂ ਹੁੰਦਾ ਤਾਂ ਕਿਸੇ ਦੀਆਂ ਨਸਾਂ ਵਿੱਚ ਦੁੱਧ ਅਤੇ ਕਿਸੇ ਦੀਆਂ ਨਸਾਂ ਵਿੱਚ ਲਹੂ ਵਗਣਾ ਚਾਹੀਦਾ ਸੀ, ਪਰ ਐਸਾ ਨਹੀਂ ਹੈ। ਕਿਸੇ ਇਨਸਾਨ ਦੀ ਬਣਤਰ ਦਾ ਕੋਈ ਫ਼ਰਕ ਨਹੀਂ ਹੈ। ਸਭ ਨੂੰ ਰੱਬ ਨੇ ਇੱਕੋ ਮਿੱਟੀ ਨਾਲ ਘੜਿਆ ਹੈ। ਪਰ ਮੈਂ ਇਸ ਗੱਲ ਦਾ ਧਾਰਣੀ ਹਾਂ ਕਿ ਪਰਮਾਤਮਾ ਦੇ ਹੁਕਮ ਨਾਲ ਕੋਈ ਸੁਖ ਦੁਖ ਭੋਗਦਾ ਹੈ। ਫ਼ੁਰਮਾਨ ਹੈ:
ਵੀਰ ਜੀ ਜ਼ਰਾ ਧਿਆਨ ਨਾਲ ਵਿਚਾਰ ਕਰਨਾ ਆਵਾਗਮਨ ਦਾ ਅਧਾਰ ਕਰਮ ਦੱਸੇ ਜਾਂਦੇ ਹਨ ਅਤੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਦਾ ਅਧਾਰ ਵੀ। ਤੂਸੀ ਆਪ ਇਸ ਗਲ ਦੇ ਧਾਰਣੀ ਹੋ ਕਿ ਪਰਮਾਤਮਾ ਦੇ ਹੁਕਮ ਨਾਲ ਕੋਈ ਸੁਖ ਦੁਖ ਭੋਗਦਾ ਹੈ। ਫਿਰ ਆਪ ਜੀ ਇਸ ਗਲ ਤੋਂ ਕਿਵੇਂ ਇਨਕਾਰੀ ਹੋ ਸਕਦੇ ਹੋ ਕਿ ਨੀਵੀਂ ਜਾਤ ਹੋਣ ਕਰਕੇ ਪੀੜੀ ਦਰ ਪੀੜੀ ਭੋਗੇ ਜਾਂਣ ਵਾਲਾ ਦੁਖ ਅਤੇ ਉਸ ਦੁਖ ਦਾ ਤਰੀਕਾ (ਨੀਵੀਂ ਜਾਤ) ਪਰਮਾਤਮਾ ਦਾ ਹੀ ਬਣਾਇਆ ਹੋਏ ਕਰਮ ਸਿਧਾਂਤ (ਜਿਵੇਂ ਕਿ ਆਪ ਦੱਸਦੇ ਹੋ ਜਾਂ ਮੰਨਦੇ ਹੋ) ਦਾ ਹਿੱਸਾ ਨਹੀਂ?
ਹਰ ਵਿਚਾਰ ਨੂੰ ਸਮਝਣ-ਸਮਝਾਉਂਣ ਦਿਆਂ ਕਈ ਮਾਨਸਿਕ ਪੱਧਰਾਂ ਹੁੰਦੀਆਂ ਹਨ ਅਤੇ ਨਿਰਸੰਦੇਹ ਇਹ ਗਲ ਜਰੂਰੀ ਹੈ ਕਿ ਅਸੀਂ ਇਨ੍ਹਾਂ ਪੱਧਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਿੱਖ ਹੋਂਣ ਦੇ ਨਾਤੇ ਸਾਡਾ ਕੰਮ ਹੈ ਸਿੱਖਣ ਲਈ ਜਤਨਸ਼ੀਲ ਰਹਿਣਾਂ। ਸਾਡੇ ਜਤਨਾਂ ਦੇ ਸਿੱਟੇ ਵੱਖਰੇ-ਵੱਖਰੇ ਹੋ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ:
ਜਾ ਕੈ ਜੀਅ ਜੈਸੀ ਬੁਧਿ ਹੋਈ ॥ ਕਹਿ ਕਬੀਰ ਜਾਨੈਗਾ ਸੋਈ ॥੪੫॥ {ਪੰਨਾ 343}
Meaning :_ According to the wisdom within the mind, says Kabeer, so does one come to understand.
ਅਰਥ:-ਕਬੀਰ ਆਖਦਾ ਹੈ—ਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ, ਉਹ ਉਹੀ ਕੁੱਝ ਸਮਝੇਗਾ।
ਇਹ ਗਲ ਸਾਡੇ ਦੋਹਾਂ ਸਮੇਤ ਸਾਰੇ ਜੀਵਾਂ ਤੇ ਲਾਗੁ ਹੁੰਦੀ ਹੈ। ਮੈਂ ਗੁਰੂ ਦੇ ਭਾਵ ਨੂੰ ਸਮਝ ਕੇ ਇਹ ਸਮਝਿਆ ਹਾਂ ਕਿ ਗੁਰੂ ਨੇ ਆਵਾਗਮਨ ਬਾਰੇ ਮੇਰਾ ਭੂਲੇਖਾ ਦੂਰ ਕਰ ਦਿੱਤਾ ਹੈ। ਗੁਰਬਾਣੀ ਵਿੱਚ ਆਵਾਗਮਨ ਨੂੰ ਅਨੇਕਾਂ ਥਾਂ ਇੱਕ ਭਰਮ, ਵਹਿਮ, ਭੂਲੇਖਾ ਜਾਂ ਅੰਦੇਸ਼ਾਂ ਕਰਕੇ ਬਿਆਨ ਕੀਤਾ ਗਿਆ ਹੈ। ਮੁਆਫ ਕਰਨਾ, ਮੈਂ ਗੁਰੂ ਦੀ ਕਿਰਪਾ (ਗੁਰਬਾਣੀ) ਰਾਹੀਂ ਇਸ ਵਹਿਮ ਵਿੱਚ ਨਹੀਂ ਹਾਂ।
ਗੁਰੂਆਂ ਸਮੇਂ ਸਾਰੇ ਲੋਕ ਜੀਵਾਤਮਾ ਨੂੰ ਲੇ ਕੇ ਆਵਾਗਮਨ ਦਾ ਰੋਣਾਂ ਰੋਂਦੇ ਕਰਮਕਾਂਡ ਕਰਦੇ ਸੀ ਨਾ ਕਿ ਕਿਸੇ ਜੀਵਨ-ਸੱਤਾ ਦਾ ਰੋਣਾਂ ਰੋ ਕੇ। ਨਿਰਸੰਦੇਹ ਉੱਪਰ ਦਿੱਤੇ ਹਵਾਲਿਆਂ ਵਿੱਚ ਗੁਰੂ ਸਾਹਿਬ ਜੀਵਾਤਮਾ ਦੇ ਆਵਾਗਮਨ ਸਬੰਧੀ ਗਲ ਕਰਦੇ ਹਨ ਨਾ ਕਿ ਕਿਸੇ ਜੀਵਨ-ਸੱਤਾ ਦੀ। ਉਸ ਵੇਲੇ ਅਤੇ ਹੁਣ ਵੀ ਧਾਰਮਿਕ ਖੇਤਰ ਵਿੱਚ ਜੀਵਾਤਮਾ ਦਾ ਆਵਾਗਮਨ ਇੱਕ
Issue ਹੈ ਨਾ ਕਿ ਜੀਵਨ-ਸੱਤਾ। ਹੁਣ ਆਪ ਜੀ ਦੇ ਵੀਚਾਰ ਵਿੱਚ ਜੀਵਨ-ਸੱਤਾ ਵਿੱਚ ਜੀਵਾਤਮਾ ਦੀ ਸੱਤਾ ਦੀ ਪਰਿਭਾਸ਼ਾ ਕੀ ਹੈ ਇਹ ਮੈਂਨੂੰ ਨਹੀਂ ਪਤਾ।
ਵੀਰ ਜੀ! ਆਪ ਜੀ ਦੇ ਜਵਾਬ ਦੇ ਕਈ ਪੱਖਾ ਤੇ ਮੇਰੇ ਜ਼ਿਹਨ ਵਿੱਚ ਕਈ ਟੁੱਕਵੇਂ ਜਵਾਬ ਹਨ ਅਤੇ ਗੁਰਬਾਣੀ ਦੇ ਹਵਾਲੇ ਵੀ। ਉਨ੍ਹਾਂ ਗਲਾਂ ਦਾ ਖ਼ੁਲਾਸਾ ਮੈਂ ਅਪਣੀ ਕਿਤਾਬ ਵਿੱਚ ਯਥਾ ਸ਼ਕਤੀ ਕੀਤਾ ਹੈ। ਇਥੇ ਮੈਂ ਕੇਵਲ ਇਨ੍ਹਾਂ ਹੀ ਕਹਾਂਗਾ ਕਿ ਆਪ ਜੀ ਨੇ ਸੰਸਾਰ ਵਿੱਚ ਆਉਂਣ ਵਾਲੇ ਸਭ ਤੋਂ ਪਹਿਲੇ ਜੀਵਾਂ ਦੀ ਕਰਮਾਂ ਅਧਾਰਤ ਜੋਨੀ ਅਲਾਟਮੇਂਟ ਅਤੇ ੳਸੇ ਅਧਾਰ ਤੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਦੇ ਬਾਰੇ ਮੇਰੇ ਸਵਾਲ ਦਾ ਜੋ ਜਵਾਬ ਦਿੱਤਾ ਹੈ ਉਹ ਪੱਲਾ ਝਾਣਨ ਵਾਲੀ ਗਲ ਹੈ। ਇਸ ਤੇ ਵੀਚਾਰ ਕਰਨਾ। ‘ਮੁਕਤੀ` ਬਾਰੇ ਮੈਂ ਅਪਣੀ ਕਿਤਾਬ ‘ਸਿੱਖੀ ਦਾ ਦਰਸ਼ਨ` ਵਿੱਚ ਇੱਕ ਲੇਖ ਲਿਖਿਆ ਹੋਇਆ ਹੈ। ਆਵਾਗਮਨ, ਕਰਮ ਸਿਧਾਂਤ ਅਤੇ ਮੁਕਤੀ ਵਰਗੇ ਵਿਸ਼ੇਆਂ ਨੂੰ ਜੋੜ ਕੇ ਸਮਝਣ ਦੀ ਲੋੜ ਹੈ। ਇਹ ਸਾਰੇ ਲੇਖ ਉਸ ਕਿਤਾਬ ਵਿੱਚ ਹਨ। ਪਰ ਇਥੇ ਬਹੁਤ ਲੰਭਾ ਪੱਤਰਾਚਾਰ ਵੀ ਸੋਭਦਾ ਨਹੀਂ।
ਸਾਡੇ ਵਿਚਕਾਰ ਹੋਇਆ ਸੰਵਾਦ ਸਿੱਖ ਮਾਰਗ ਡਾਟ ਕਾਮ ਦੇ ਪਾਠਕਾਂ ਨੇ ਪੜਿਆ ਹੀ ਹੋਣਾਂ ਹੈ। ਉਹ ਇਸ ਬਾਰੇ ਵੀਚਾਰ ਜਰੂਰ ਕਰਣ ਗੇ। ਵੀਰ ਜੀ! ਆਪ ਜੀ ਦੇ ਹੇਠ ਲਿਖੇ ਵਿਚਾਰ ਵੱਡਮੁੱਲੇ ਹਨ। ਆਪ ਜੀ ਨੇ ਲਿਖਿਆ ਹੈ:-
“ਵੀਰ ਜੀ! ਆਪ ਜੀ ਨੇ ਵਿਸ਼ੇ ਨੂੰ ਬੇ-ਮਤਲਬ ਉਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਹਾਡੇ ਜੋ ਸ਼ੰਕੇ ਹਨ ਉਨ੍ਹਾਂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਮੇਰੀ ਜੋ ਗੱਲ ਤੁਹਾਨੂੰ ਠੀਕ ਲੱਗੀ ਹੈ ਉਸ ਨੂੰ ਸਵਿਕਾਰ ਕਰਨ ਦੀ ਹਿੰਮਤ ਕੀਤੀ ਹੈ। ਇਸ ਲਈ ਮੈਂ ਆਪ ਜੀ ਦੇ ਇਸ ਜਜ਼ਬੇ ਦੀ ਕਦਰ ਕਰਦਾ ਹਾਂ ਅਤੇ ਇਸ ਲਈ ਆਪ ਜੀ ਦਾ ਧੰਨਵਾਦ ਹੈ। ਉਮੀਦ ਕਰਦਾ ਹਾਂ ਕਿ ਅੱਗੋਂ ਵੀ ਵਿਚਾਰ ਇਸੇ ਢੰਗ ਨਾਲ ਹੀ ਚੱਲਦੀ ਰਹੇਗੀ। ਮੇਰਾ ਇਹ ਦਾਅਵਾ ਬਿਲਕੁਲ ਨਹੀਂ ਕਿ ਮੈਂ ਜੋ ਲਿਖਿਆ ਉਹੀ ਸੌ ਪ੍ਰਤੀਸ਼ਤ ਠੀਕ ਹੈ। ਪਰ ਜਿੱਥੇ ਮੈਂ ਗ਼ਲਤ ਹੋਵਾਂ ਪਰਮਾਤਮਾ ਮੈਨੂੰ ਵੀ ਮੇਰੀ ਭੁਲ ਦਾ ਅਹਿਸਾਸ ਕਰਨ ਦੀ ਸੋਝੀ ਅਤੇ ਹਿੰਮਤ ਬਖਸ਼ੇ। ਧੰਨਵਾਦ”
ਸਾਨੂੰ ਇਹ ਕਦਾਚਿਤ ਨਹੀਂ ਭੂੱਲਣਾ ਚਾਹੀਦਾ ਕਿ ਅਸੀਂ ਸਿੱਖ ਹਾਂ ਅਤੇ ਸਾਡਾ ਕੰਮ ਹੈ ਗੁਰੂ ਤੋਂ ਸਿੱਖਣਾ। ਗੁਰੂ ਦੀ ਲਿਖੀ ਗਲ ਨੂੰ ਉਸਦੇ ਸਹੀ ਸੰਧਰਭ ਵਿੱਚ ਸਵੀਕਾਰ ਕਰਣ ਦੀ ਹਿੰਮਤ ਗੁਰੂ ਸਾਰਿਆਂ ਨੂੰ ਬਖਸ਼ੇ।
ਹਰਦੇਵ ਸਿੰਘ
ਜੰਮੂ, 0191-9419184990


(27/06/10)
ਹਰਮੀਤ ਸਿੰਘ ਖ਼ਾਲਸਾ

ਸਤਿਕਾਰਯੋਗ ਜਸਬੀਰ ਸਿੰਘ ਜੀ (ਕੈਲਗਰੀ) ਵੀਰ ਜੀ ਆਵਾਗਵਨ/ਜੂਨੀਆਂ ਬਾਰੇ ਗੁਰੱਮਤ ਦਾ ਕੀ ਨਜ਼ਰੀਆ ਹੈ ਦਾਸ ਇਹ ਸਮੱਝਨ ਦਾ ਯਤਨ ਕਰ ਰਿਹਾ ਹੈ ਅਤੇ ਬੜੇ ਹੀ ਰੀਝ ਨਾਲ ਆਪ ਜੀ ਦੇ ਅਤੇ ਵੀਰ ਹਰਦੇਵ ਸਿੰਘ ਜੀ ਜੰਮੂ ਵਿੱਚ ਹੁੰਦੀ ਉਸਾਰੂ ਵੀਚਾਰ ਚਰਚਾ ਨੂੰ ਪੜਦਾ ਹੈ ਅਤੇ ਆਸ ਕਰਦਾ ਹੈ ਕਿ ਇਹ ਵੀਚਾਰ ਚਰਚਾ ਇਸੇ ਤਰ੍ਹਾ ਹੀ ਵਧੀਆ ਤੇ ਊਸਾਰੂ ਤਰੀਕੇ ਨਾਲ ਚਲਦੀ ਰਹੇਗੀ, ਕੁੱਝ ਸਮਾਂ ਪਹਿਲਾਂ ਵੀ ਦਾਸ ਆਪ ਜੀ ਅਤੇ ਵੀਰ ਗੁਰਚਰਨ ਸਿੰਘ ਜੀ ਜੀਉਣਵਾਲਾ ਵਿੱਚ ਇਸ ਮੁੱਦੇ ਤੇ ਹੋਈ ਚਰਚਾ ਨੂੰ ਪੜਦਾ ਰਿਹਾ ਹੈ ਅਤੇ ਇਨ੍ਹਾ ਵੀਚਾਰ ਚਰਚਾਵਾਂ ਵਿਚੋਂ ਦਾਸ ਨੂੰ ਬਹੁਤ ਕੁੱਝ ਸਿਖਣ ਨੂੰ ਮਿਲਿਆ ਹੈ। ਵੀਰ ਜੀ ਆਪ ਜੀ ਨੇ ਪ੍ਰਿ. ਗਿਆਨੀ ਸੁਰਜੀਤ ਸਿੰਘ ਜੀ ਨੂੰ ਲਿਖਿਆ ਹੋਇਆ ਦਾਸ ਦਾ ਪਹਿਲਾ ਪਤਰ ਸ਼ਾਇਦ ਧਿਆਨ ਨਾਲ ਨਹੀ ਪੜ੍ਹਿਆ ਉਸ ਵਿੱਚ ਦਾਸ ਨੇ ਆਵਾਗਵਨ/ਜੂਨੀਆਂ ਬਾਰੇ ਤਾਂ ਆਪਣੀ ਕੋਈ ਰਾਏ ਲਿਖੀ ਹੀ ਨਹੀ ਬਲਕਿ ਇੱਕ ਪੰਥਕ ਵਿਦਵਾਨ ਦਵਾਰਾ ਕਿਸੇ ਦੂਸਰੇ ਪੰਥਕ ਵਿਦਵਾਨ ਨੂੰ ਸਮਾਜਵਾਦੀ/ਕਮਿਉਨਿਸਟ ਆਦਿ ਨਾਵਾਂ ਨਾਲ ਸੰਬੋਧਨ ਕਰਨ ਨੂੰ ਹੀ ਗਲਤ ਕਿਹਾ ਸੀ, ਇਹ ਇਸ ਲਈ ਕਿਉਂਕਿ ਜੇ ਉਸਾਰੂ ਚਰਚਾ ਕਰਨੀ ਹੈ ਤਾਂ ਦੂਸਰੇ ਵਿਦਵਾਨ ਪ੍ਰਤੀ ਵੀ ਸਾਨੂੰ ਇਜ਼ਤ ਰਖਨੀ ਚਾਹੀਦੀ ਹੈ ਅਤੇ ਉਸ ਨੂੰ ਸਮਾਜਵਾਦੀ/ਕਮਿਉਨਿਸਟ ਜਾਂ ਬ੍ਰਹਾਮਣਵਾਦੀ ਆਦਿ ਨਾਵਾਂ ਨਾਲ ਸੰਬੋਧਨ ਨਹੀ ਕਰਨਾ ਚਾਹੀਦਾ ਜਦੋ ਆਪ ਜੀ ਨੂੰ ਦੂਸਰੇ ਵਿਦਵਾਨਾ ਵਲੋਂ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਫੈਲਾਉਣ ਵਾਲਾ ਕਿਹਾ ਜਾਂਦਾ ਸੀ ਤਾਂ ਉਹ ਵੀ ਉਨ੍ਹਾ ਹੀ ਗਲਤ ਸੀ ਜਿਨ੍ਹਾ ਕਿ ਦੂਸਰੇ ਵਿਦਵਾਨ ਨੂੰ ਸਮਾਜਵਾਦੀ/ਕਮਿਉਨਿਸਟ ਵਿਚਾਰਧਾਰਾ ਨੂੰ ਫੈਲਾਉਣ ਵਾਲਾ ਕਹਿਣਾ ਅਤੇ ਇਹ ਗੱਲ ਤਾਂ ਆਪ ਜੀ ਤੋਂ ਵਧੀਆ ਤਰੀਕੇ ਨਾਲ ਹੋਰ ਕੋਣ ਜਾਣ ਸਕਦਾ ਹੈ ਕਿਉਂਕਿ ਆਪ ਜੀ ਨੇ ਤਾਂ ਇਹ ਸਭ ਖੁੱਦ ਝਲਿਆ ਹੈ।
ਹਰਮੀਤ ਸਿੰਘ ਖ਼ਾਲਸਾ


(26/06/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਖਾਲਸਾ ਪੰਥ ਦੇ ਵਾਰਸੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਹਾਡੀਆਂ ਬਰੂਹਾਂ ਤੇ ਖੜੀਆਂ ਹਨ। ਇਹ ਤੁਹਾਡੇ ਵਿਚਾਰਨ ਦੀ ਗੱਲ ਹੈ ਕਿ ਇਨ੍ਹਾਂ ਰਾਹੀਂ ਤੁਸੀਂ, ਮੌਜੂਦਾ ਸਮੇ ਇਸ ਸੰਸਥਾ ਤੇ ਕਾਬਜ਼, ਪੰਥ ਦੀਆਂ ਲਹੂ ਪੀਣੀਆਂ ਜੋਕਾਂ ਤੋਂ ਪੰਥ ਨੂੰ ਬਚਾਉਂਦੇ ਹੋਏ, ਇਸ ਸੰਸਥਾ ਨੂੰ, ਉਸ ਉਦੇਸ਼ ਨਾਲ ਚਲਾਉਣ ਦੀ ਕੋਸ਼ਿਸ਼ ਕਰਨੀ ਹੈ? ਜਿਸ ਲਈ ਇਹ ਸੰਸਥਾ ਬਣੀ ਸੀ। ਜਾਂ ਆਪਸੀ ਵਿਤਕਰਿਆਂ ਆਸਰੇ, ਪੰਥ ਨੂੰ ਹੋਰ ਖੁਆਰੀ ਦੀ ਖੱਡ ਵਿੱਚ ਧਕੇਲਣ ਲਈ, ਇਨ੍ਹਾਂ ਲੋਕਾਂ ਨੂੰ ਹੀ, ਮੁੜ ਇਸ ਸੰਸਥਾ ਦੀ ਵਾਗਡੋਰ ਸੌਂਪ ਦੇਣੀ ਹੈ? ਜੋ ਇਸ ਤੇ ਕਾਬਜ਼ ਹਨ।
ਪੰਥ ਦੇ ਸਿਆਣੇ ਆਗੂਆਂ ਨੇ, ਇਨ੍ਹਾਂ ਚੋਣਾਂ ਬਾਰੇ ਕੁੱਝ ਸੁਝਾਅ ਦਿੱਤੇ ਹਨ, ਜਿਨ੍ਹਾਂ ਦਾ ਕਰੀਬ-ਕਰੀਬ ਪੂਰਾ ਵੇਰਵਾ, ਗਿਆਨੀ ਅਵਤਾਰ ਸਿੰਘ ਜੀ ਮਿਸ਼ਨਰੀ ਦੇ ੧੯-੬-੨੦੧੦ ਦੇ ਖਤ ਵਿੱਚ ਹੈ।
ਮੈਂ ਖਾਸ ਤੌਰ ਤੇ ਇਕੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਭਾਵੇਂ ਇਹ ਚੋਣਾਂ ਇਕ-ਦੋ ਮਹੀਨੇ, ਪਿੱਛੇ ਵੀ ਪੈ ਜਾਂਦੀਆਂ ਹਨ, ਕੋਈ ਗੱਲ ਨਹੀਂ, ਪਰ ਮੈਂਬਰਸ਼ਿਪ ਫਾਰਮ ਹਰ ਪੱਖੋਂ ਪੂਰਨ ਹੋਣਾ ਚਾਹੀਦਾ ਹੈ। ਉਸ ਦਾ ਅਧੂਰਾਪਨ, ਕਾਬਜ਼ ਧਿਰ ਲਈ ਚੋਰ ਮੋਰੀਆਂ ਦਾ ਹੀ ਕੰਮ ਦੇਵੇਗਾ। ਵੋਟਰ ਦੀ ਉਮਰ ਬਾਕੀ ਸਾਰੀਆਂ ਚੋਣਾਂ ਵਾਙ ੧੮ ਸਾਲ ਹੀ ਹੋਣੀ ਚਾਹੀਦੀ ਹੈ। ਵੋਟਾਂ ਬਨਾਉਣ ਦਾ ਕੰਮ ਘਰ-ਘਰ ਜਾ ਕੇ ਹੋਣਾ ਚਾਹੀਦਾ ਹੈ। ਵੋਟਾਂ, ਫੋਟੋ ਸਮੇਤ ਪਛਾਣ ਪੱਤ੍ਰ ਦੇ ਆਧਾਰ ਤੇ ਹੀ ਪੈਣੀਆਂ ਚਾਹੀਦੀਆਂ ਹਨ। ਵੋਟਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਗ੍ਰੰਥ, ਕਿਸੇ ਡੇਰੇ, ਕਿਸੇ ਸੰਸਥਾ ਨੂੰ ਮੰਨਣ ਵਾਲਾ ਨਾ ਹੋਵੇ। ਵੋਟਰਾਂ ਦੇ ਨਾਮ ਨਾਲ, ਸਿੰਘ ਅਤੇ ਕੌਰ ਹੋਣਾ ਜ਼ਰੂਰੀ ਹੈ।
ਮੈਂਬਰਸ਼ਿਪ ਫਾਰਮ ਗੁਰਦਵਾਰਾ ਐਕਟ ਅਨੁਸਾਰ ਹੀ ਛਪੇ। (ਭਾਵੇਂ ਥੋੜੇ ਹੀ ਛਪਣ, ਬਾਕੀ ਫੋਟੋਸਟੇਟ ਕਰਵਾਏ ਜਾ ਸਕਦੇ ਹਨ) ਅਜਿਹੇ ਕੁੱਝ ਹੋਰ ਜ਼ਰੂਰੀ ਨੁਕਤੇ ਵੀ ਹੋ ਸਕਦੇ ਹਨ। ਜਦ ਤਕ ਫਾਰਮ ਵਿੱਚ ਇਨ੍ਹਾਂ ਸ਼ਰਤਾਂ ਦੀ ਪੂਰੀ ਵਿਆਖਿਆ ਨਹੀਂ ਹੁੰਦੀ, ਤਦ ਤੱਕ ਚੋਣ ਕਮਿਸ਼ਨਰ ਨੂੰ ਚੋਣਾਂ ਕਰਵਾਉਣ ਤੋਂ ਰੋਕਣਾ ਚਾਹੀਦਾ ਹੈ।
ਇਹ ਤਾਂ ਸੀ ਚੋਣ ਸਬੰਧੀ ਫਾਰਮਾਂ ਅਤੇ ਵੋਟਰਾਂ ਸਬੰਧੀ ਗੱਲਾਂ। ਕੁੱਝ ਹੋਰ ਗੱਲਾਂ ਵੀ ਸਾਂਝੀਆਂ ਕਰਨੀਆਂ ਜ਼ਰੂਰੀ ਹਨ, ਜਿਵੇਂ ਚੋਣਾਂ ਵਿੱਚ ਕੁੱਝ ਅਜਿਹੇ ਉਮੀਦਵਾਰ ਵੀ ਹੋਣਗੇ, ਜਿਨ੍ਹਾਂ ਦੀ ਨੱਥ, ਉਹਲੇ ਖੜੇ ਗੈਰ ਸਿੱਖਾਂ ਦੇ ਹੱਥ ਵਿੱਚ ਹੋਵੇਗੀ, ਜਿਵੇਂ ਰਾਸ਼ਟਰੀ ਸਿੱਖ ਸੰਗਤ ਦੇ ਉਮੀਦਵਾਰ। ਡੇਰੇਦਾਰਾਂ ਦੇ ਹੱਥ ਠੋਕੇ। ਮਾਇਆਵਤੀ ਦੇ ਹੱਥਾਂ ਦੇ ਖਿਡਾਉਣੇ ਸਿੱਖ। ਪੁਜਾਰੀ ਲਾਣਾ ਆਦਿ, ਇਨ੍ਹਾਂ ਤੋਂ ਬਚਣ ਦੀ ਲੋੜ ਹੈ, ਕਿਉਂਕਿ ਇਨ੍ਹਾਂ ਲੋਕਾਂ ਨੂੰ, ਗੁਰਦਵਾਰਿਆਂ ਦਾ ਪ੍ਰਬੰਧ ਕਿਸੇ ਹਾਲਤ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਚਲਣ ਵਾਲਿਆਂ ਦੇ ਹੱਥ ਵਿੱਚ ਆਉਣਾ ਰਾਸ ਨਹੀਂ ਆਵੇਗਾ।
ਇੱਕ ਗੱਲ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ ਕਿ ਬਾਦਲ ਅਤੇ ਉਸ ਦੀ ਭਾਈਵਾਲ ਬੀ, ਜੇ, ਪੀ, ਵਿਰੋਧੀ ਧਿਰ ਦੀਆਂ ਵੋਟਾਂ ਵੰਡਣ ਲਈ, ਅਪਣੇ ਪੈਸੇ ਦੇ ਬਲ ਤੇ, ਕਈ ਨਵੀਆਂ ਪਾਰਟੀਆਂ, ਕਈ ਨਵੇਂ ਬੰਦੇ ਮੈਦਾਨ ਵਿੱਚ ਲਿਆਉਣਗੇ, ਅਜਿਹੇ ਉਮੀਦ ਵਾਰਾਂ ਤੋਂ ਬਚਣ ਦੀ ਲੋੜ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਣ ਨਾਲ ਹੀ ਗੁਰਦਵਾਰਾ ਪ੍ਰਬੰਧ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਅਪਣੇ ਹਲਕੇ ਵਿੱਚ ਇਨ੍ਹਾਂ ਧਿਰਾਂ ਦੇ ਵੋਟਰ, ਜਾਂ ਉਮੀਦਵਾਰ ਤੇ ਪਹਿਲਾਂ ਹੀ ਇਤਰਾਜ਼ ਕਰਨ ਦੀ ਲੋੜ ਹੈ।
ਬੜੀ ਛੇਤੀ ਹੀ ਆਪਸੀ ਤਾਲ ਮੇਲ ਨਾਲ ਇਹ ਕੋਸ਼ਿਸ਼ ਹੋਵੇਗੀ ਕਿ ਇੱਕ ਹਲਕੇ ਤੋਂ ਬਾਦਲ ਦਲ ਦੇ ਵਿਰੋਧ ਵਿੱਚ ਇੱਕ ਹੀ ਉਮੀਦਵਾਰ ਖੜਾ ਕੀਤਾ ਜਾਵੇ, ਜਿੱਥੇ ਇਹ ਨਾ ਹੋ ਸਕੇ ਓਥੇ ਉਸ ਉਮੀਦਵਾਰ ਨੂੰ ਵੋਟ ਪਾਵੋ, ਜੋ ਗੁਰਮਤ ਦੀ ਸੋਚ ਦਾ ਧਾਰਣੀ ਹੋਵੇ। ਵੋਟਾਂ, ਧੜੇਬਾਜ਼ੀ, ਪਾਰਟੀਬਾਜ਼ੀ, ਰਿਸ਼ਤੇਦਾਰੀਆਂ ਤੋਂ ਉਪਰ ਉੱਠ ਕੇ, ਗੁਰਸਿੱਖ ਸੋਚਣੀ ਵਾਲੇ ਨੂੰ ਹੀ ਪਾਵੋ।
ਜੇ ਇਸ ਵਾਰ ਵੀ ਤੁਸੀਂ ਇਹ ਮੌਕਾ ਗਵਾ ਦਿੱਤਾ, ਤਾਂ ਗੁਰਦਵਾਰਿਆਂ ਨੂੰ ਬ੍ਰਾਹਮਣਵਾਦੀ ਤਾਕਤਾਂ ਤੋਂ ਬਚਾਉਣ ਦਾ ਮੌਕਾ ਤੁਹਾਨੂੰ ਦੁਬਾਰਾ ਨਹੀਂ ਮਿਲਣ ਵਾਲਾ।
ਉਮੀਦ ਹੈ, ਇੱਕ ਚੰਗੇ ਗੁਰਸਿੱਖ ਹੋਣ ਦਾ ਸਬੂਤ ਦਿੰਦੇ, ਤੁਸੀਂ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋਗੇ।

ਅਮਰ ਜੀਤ ਸਿੰਘ ਚੰਦੀ


(26/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਹਰਮੀਤ ਸਿੰਘ ਖਾਲਸਾ ਜੀ!

ਗੁਰਬਾਣੀ ਅਰਥਾਂ ਨੂੰ ਲੈ ਕੇ ਅੱਜ ਕਲ੍ਹ ਬਹੁਤ ਭੁਲੇਖੇ ਪਏ ਹੋਏ ਹਨ। ਆਵਾਗਉਣ ਸੰਬੰਧੀ ਇੱਕ ਧਿਰ ਕਹਿ ਰਹੀ ਹੈ ਕਿ ਗੁਰਮਤ ਅਨੁਸਾਰ ਆਵਾਗਉਣ ਹੁੰਦਾ ਹੈ ਅਤੇ ਦੂਸਰੀ ਧਿਰ ਕਹਿ ਰਹੀ ਹੈ ਕਿ ਆਵਾਗਉਣ ਨਹੀਂ ਹੁੰਦਾ। ਜਾਣੀ ਕਿ ਆਪਸ ਵਿੱਚ ਇੱਕ ਦੂਜੇ ਦੇ ਬਿਲਕੁਲ ਉਲਟ ਵਿਚਾਰਧਾਰਾ। ਦੋਨਾਂ ਧਿਰਾਂ ਦੇ ਆਪਸ ਵਿੱਚ ਵਿਚਾਰ ਬਿਲਕੁਲ ਇੱਕ ਦੂਜੇ ਦੇ ਉਲਟ ਹੋਣ ਦੇ ਬਾਵਜੂਦ ਦੋਨਾਂ ਧਿਰਾਂ ਗੁਰਮਤ ਦੀਆਂ ਪ੍ਰਚਾਰਕ ਸਮਝੀਆਂ ਜਾਂਦੀਆਂ ਹਨ। ਪ੍ਰਿ: ਗਿਆਨੀ ਸੁਰਜੀਤ ਸਿੰਘ ਜੀ ਨੇ ਇੱਕ ਵਿਦਵਾਨ ਸੱਜਣ ਜੀ, ਜਿਹੜੇ ਆਵਾਗਉਣ ਨੂੰ ਨਹੀਂ ਮੰਨਦੇ ਉਨ੍ਹਾਂਦੇ ਕੀਤੇ ਅਰਥਾਂ ਦਾ ਵੇਰਵਾ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਸ਼ਬਦਾਂ ਦੇ ਆਪਣੇ ਅਰਥ/ਭਾਵਾਰਥ ਲਿਖ ਦਿੱਤੇ ਹਨ। ਬਿਹਤਰ ਤਾਂ ਇਹ ਸੀ ਕਿ ਤੁਸੀਂ ਦੋਨਾਂ ਵਿਦਵਾਨਾਂ ਦੇ ਅਰਥਾਂ ਬਾਰੇ ਆਪਣੇ ਵਿਚਾਰ ਦੇ ਕੇ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰਦੇ। ਗੁਰਮਤ ਵਿੱਚ ਜਾਣੇ ਅਨਜਾਣੇ ਕਿਸੇ ਕਿਸਮ ਦਾ ਗੰਧਲਾਪਨ ਨਾ ਆਵੇ, ਇਸ ਗੱਲੋਂ ਤੁਹਾਡੇ ਅਤੇ ਮੇਰੇ ਸਮੇਤ ਹਰ ਗੁਰਮਤ ਪ੍ਰੇਮੀ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ ਜੀ। ਧੰਨਵਾਦ।

ਸ: ਹਰਦੇਵ ਸਿੰਘ (ਜੰਮੂ) ਜੀ!

ਮੇਰੇ ਵੱਲੋਂ ਪੇਸ਼ ਗੁਰਬਾਣੀ ਉਦਾਹਰਣਾਂ ਦੇ ਅਰਥ ਮੈਂ ਤੁਹਾਡੇ ਕੋਲੋਂ ਇਸ ਲਈ ਚਾਹੁੰਦਾ ਸੀ, ਜਿਸ ਨੂੰ ਤੁਸੀਂ ਸੰਕੇਤਕ ਵਰਤੋਂ ਕਹਿ ਰਹੇ ਹੋ, ਉਨ੍ਹਾਂ ਵਿੱਚ ਬਾਕਾਇਦਾ ਤੌਰ ਤੇ ਵਿਸਥਾਰ ਨਾਲ ਆਵਾਗਉਣ ਦਾ ਸਮਰਥਨ ਕੀਤਾ ਗਿਆ ਹੈ, ਬਿਲਕੁਲ ਵੀ ਕੋਈ ਭੁਲੇਖੇ ਦੀ ਗੁੰਜਾਇਸ਼ ਨਹੀਂ ਹੈ। ਵੈਸੇ ਵੀ ਆਪਣੀ ਵਿਚਾਰ ਚਰਚਾ ਅਜੇ ਜਾਰੀ ਹੈ ਇਸ ਲਈ ਉਨ੍ਹਾਂ ਉਦਾਹਰਣਾਂ ਦੇ ਆਪ ਜੀ ਦੇ ਕੀਤੇ ਅਰਥਾਂ ਦੀ ਜਰੂਰਤ ਪੈਂਦੀ ਰਹਿਣੀ ਹੈ। ਪਰ ਇਸ ਗੱਲੋਂ ਆਪ ਜੀ ਦਾ ਧੰਨਵਾਦ ਹੈ ਕਿ ਤੁਸੀਂ ਇਹ ਸਵਿਕਾਰ ਕੀਤਾ ਹੈ ਕਿ ਗੁਰਬਾਣੀ ਵਿੱਚ ਆਵਾਗਉਣ ਦੇ ਸਮਰਥਨ ਦੇ ਸੰਕੇਤ ਮਿਲਦੇ ਹਨ। ਨਹੀਂ ਤਾਂ ਹੁਣ ਤੱਕ ਕਈ ਵਿਦਵਾਨ ਇਸ ਗੱਲ ਨੂੰ ਸਮਝਦੇ ਹੋਏ ਵੀ ਕਿ ਗੁਰਬਾਣੀ ਵਿੱਚ ਆਵਾਗਉਣ ਦਾ ਸਮਰਥਨ ਕੀਤਾ ਗਿਆ ਹੈ ਆਪਣੀ ਜ਼ਿਦ ਤੇ ਅੜੇ ਹੋਏ ਹੋਰ ਹੋਰ ਬਹਾਨੇ ਲਗਾ ਕੇ ਗੱਲ ਨੂੰ ਉਲਝਾਉਣ ਵਾਲੇ ਪਾਸੇ ਲੈ ਜਾਂਦੇ ਹਨ। ਬਾਰ ਬਾਰ ਲਿਖੇ ਜਵਾਬ ਨੂੰ ਕਹੀ ਜਾਣਗੇ ਕਿ ਜਵਾਬ ਨਹੀਂ ਆਇਆ। ਜਾਂ ਬਹਾਨਾ ਲਗਾਈ ਜਾਣਗੇ ਕਿ ਪਹਿਲਾਂ ਮੈਨੂੰ ਇਹ ਗੱਲ ਸਮਝਾਵੋ, ਪਹਿਲਾਂ ਮੈਨੂੰ ਉਹ ਗੱਲ ਸਮਝਾਵੋ ਤਾਂ ਮੈਂ ਜਵਾਬ ਦਿਆਂਗਾ। ਅਤੇ ਕਈ ਸੱਜਣ ਦੂਸਰੇ ਉਤੇ ਸਵਾਲ ਤੇ ਸਵਾਲ ਕਰੀ ਜਾਣਗੇ ਪਰ ਜਦੋਂ ਉਨ੍ਹਾਂ ਨੂੰ ਆਪ ਨੂੰ ਕੋਈ ਜਵਾਬ ਨਹੀਂ ਆਉਂਦਾ ਤਾਂ ਵਿਚਾਰ ਨੂੰ ਵਿੱਚੇ ਹੀ ਛੱਡ ਜਾਂਦੇ ਹਨ ਅਤੇ ਦੋ ਤਿੰਨ ਮਹੀਨਿਆਂ ਪਿੱਛੋਂ ਫ਼ੇਰ ਆਪਣੇ ਕੁੱਝ ਹੋਰ ਸਵਾਲ ਲੈ ਕੇ ਹਾਜਰ ਹੋ ਜਾਂਦੇ ਹਨ।

(ਜੇ ਤੁਸੀਂ ਗੁਰਬਾਣੀ ਵਿੱਚ ਆਵਾਗਉਣ ਦੇ ਸਿਰਫ਼ ਸੰਕੇਤ ਹੀ ਮੰਨਦੇ ਹੋ, ਬਾਕਾਇਦਾ ਤੌਰ ਤੇ ਆਵਾਗਉਣ ਦਾ ਸਮਰਥਨ ਨਹੀਂ ਮੰਨਦੇ ਤਾਂ ਤੁਹਾਨੂੰ ਮੇਰੇ ਵੱਲੋਂ ਪੇਸ਼ ਗੁਰਬਾਣੀ ਉਦਾਹਰਣਾਂ ਦੇ ਅਰਥ ਕਰਕੇ ਦੱਸਣੇ ਬਣਦੇ ਹਨ)।

ਵੈਸੇ ਤਾਂ ਜਦੋਂ ਤੁਸੀਂ ਇਹ ਸਵਿਕਾਰ ਕਰਦੇ ਹੋ ਕਿ ਗੁਰਬਾਣੀ ਵਿੱਚ ਆਵਾਗਉਣ ਦੇ ਸਮਰਥਨ ਦੇ ਵੀ ਸੰਕੇਤ ਮਿਲਦੇ ਹਨ ਤਾਂ ਵਿਚਾਰ ਚਰਚਾ ਇੱਥੇ ਹੀ ਖ਼ਤਮ ਹੋ ਜਾਂਦੀ ਹੈ, ਪਰ ਫ਼ੇਰ ਵੀ ਆਪ ਜੀ ਦੇ ਸ਼ੰਕੇ ਆਪਣੀ ਸਮਝ ਮੁਤਾਬਕ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਤੁਸੀਂ ਲਿਖਿਆ ਹੈ “ਅਸੀਂ ਇਸ ਜੋਤਿ ਨੂੰ ਜੀਵਾਤਮਾ ਵੀ ਕਹਿ ਲਈਏ ਤਾਂ ਵੀ ਆਪ ਜੀ ਇਹ ਨਹੀਂ ਸਪੱਸ਼ਟ ਕਰ ਰਹੇ ਕਿ ਕੀ ‘ਜੋਤੀ ਮਹਿ ਜੋਤਿ ਰਲਿ ਜਾਇਆ’ ਪੰਗਤੀ ਵਿੱਚ ਪੰਚਮ ਪਾਤਸ਼ਾਹ ਜੀ ਨੇ ਇਹ ਗੱਲ ਹਰ ਪ੍ਰਾਣੀ ਦੀ ਮੌਤ ਬਾਰੇ ਕਹੀ ਹੈ ਜਾਂ ਫ਼ਿਰ ਕਿਸੇ ਵਿਸ਼ੇਸ਼ ਮਹਾਪੁਰੁਸ਼ ਦੀ ਮੌਤ ਬਾਰੇ?

ਵੀਰ ਜੀ! ਇਸ ਸ਼ਬਦ ਵਿੱਚ ਨਿਰਸੰਦੇਹ ਸਾਰੇ ਪ੍ਰਾਣੀਆਂ ਬਾਰੇ ਜ਼ਿਕਰ ਕੀਤਾ ਗਿਆ ਹੈ। ਹੁਣ ਤੁਸੀਂ ਕਹੋਗੇ ਕਿ ਜੇ ਸਾਰੇ ਪ੍ਰਾਣੀ ਮਰਨ ਤੇ ਉਸ ਵਿੱਚ ਸਮਾ ਜਾਂਦੇ ਹਨ ਤਾਂ ਫ਼ੇਰ ਜਨਮ ਮਰਣ ਵਿੱਚ ਕੌਣ ਪੈਂਦਾ ਹੈ?

ਸ: ਹਰਦੇਵ ਸਿੰਘ ਜੀ! ਤੁਸੀਂ ਜੀਵਨ-ਸੱਤਾ ਅਤੇ ਜੀਵਾਤਮਾ ਨੂੰ ਇੱਕੋ ਅਰਥ ਵਿੱਚ ਲੈ ਰਹੇ ਹੋ। ਜਦਕਿ ਮੈਂ ਸਪੱਸ਼ਟ ਕਰ ਚੁੱਕਾ ਹਾਂ ਕਿ ਜੀਵਾਤਮਾ ਅਤੇ ਜੀਵਨ-ਸੱਤਾ ਦੋ ਵੱਖ ਵੱਖ ਗੱਲਾਂ ਹਨ। ਹਰ ਪ੍ਰਾਣੀ ਦੀ ਜੀਵਨ ਸੱਤਾ/ ਪ੍ਰਾਣ ਉਸ ਜੀਵਨ ਦਾਤੇ ਵਿੱਚ ਸਮਾਂਦੇ ਹਨ ਚਾਹੇ ਕੋਈ ਗੁਰਮੁਖ ਜਾਂ ਮਨਮੁਖ ਜਾਂ ਕੋਈ ਹੋਰ ਜੀਵ। ਪਰ ਜੀਵਾਤਮਾ ਸਿਰਫ਼ ਗੁਰਮੁਖਾਂ ਦੀ ਹੀ ਉਸ ਵਿੱਚ ਸਮਾਂਦੀ ਹੈ। ਮਨਮੁਖਾਂ ਨੂੰ ਫ਼ਿਰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਗੁਰਮੁਖ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ।

ਜੀਵਨ ਸੱਤਾ ਅਤੇ ਜੀਵਾਤਮਾ ਦਾ ਫ਼ਰਕ ਸਮਝਾਉਣ ਲਈ ਮੈਂ ਆਪਣੇ 12-06-10 ਦੇ ਪੱਤਰ ਦੀ Cut-paste ਪੇਸ਼ ਕਰ ਰਿਹਾ ਹਾਂ:

“ਤੁਸੀਂ ‘ਜੀਵਨ ਸੱਤਾ’ ਅਤੇ ‘ਜੀਵਾਤਮਾ’, ਦੋਨਾਂ ਨੂੰ ਸ਼ਾਇਦ ਇੱਕੋ ਗੱਲ ਸਮਝ ਰਹੇ ਹੋ। ਪਰ ਮੇਰੇ ਮੁਤਾਬਕ ਇਹ ਦੋ ਵੱਖ ਵੱਖ ਗੱਲਾਂ ਹਨ। ‘ਅਨੰਦ ਸਾਹਿਬ’ ਬਾਣੀ ਦੀ ਇੱਕ ਤੁਕ ਨੂੰ ਜ਼ਰਾ ਵਿਚਾਰੀਏ। “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ …”॥

ਇਥੇ ਲਫ਼ਜ਼ ਆਏ ਹਨ; ਸਰੀਰਾ (1), ਮੇਰਿਆ (2), ਹਰਿ (3), ਤੁਮ ਮਹਿ (1), ਜੋਤਿ (4) …।

ਇੱਥੇ ਜੀਵ (ਜੀਵਾਤਮਾ) (2), ਆਪਣੇ ਸਰੀਰ (1), ਨੂੰ ਸਮਝਾ ਰਿਹਾ ਹੈ ਕਿ ਹਰਿ (3) ਨੇ ਤੇਰੇ ਅੰਦਰ ਜੋਤ (ਜੀਵਨ ਸੱਤਾ) (4) ਰੱਖੀ (ਤਾਂ ਤੂੰ ਜੱਗ ਤੇ ਆਇਆ)।

ਸੋ ਜੀਵ /ਜੀਵਾਤਮਾ (2) ਅਤੇ ਜੋਤ/ਜੀਵਨ ਸੱਤਾ (4) ਦੋ ਵੱਖ ਵੱਖ ਗੱਲਾਂ ਹਨ। ਜੀਵ (ਜੀਵਾਤਮਾ) ਵਿੱਚ ਜਦੋਂ ਜੀਵਨ ਸੱਤਾ ਰੱਖੀ ਤਾਂ ਇਹ ਜੱਗ ਤੇ ਆਇਆ।

(ਨੋਟ- ਗੁਰਬਾਣੀ ਵਿੱਚ ਲਫ਼ਜ਼ ‘ਜੋਤਿ’ ਕਈ ਅਰਥਾਂ ਵਿੱਚ ਆਇਆ ਹੈ। ‘ਜੀਵਾਤਮਾ’ ਦੇ ਅਰਥ ਵਿੱਚ ਵੀ ਆਇਆ ਹੈ ਪਰ ਇੱਥੇ ਸੰਬੰਧਤ ਸ਼ਬਦ ਵਿੱਚ ਜੋਤਿ ਲਫ਼ਜ਼ ਜੀਵਨ ਸੱਤਾ/ ਪ੍ਰਾਣ/ ਜੀਵਨ, ਦੇ ਰੂਪ ਵਿੱਚ ਆਇਆ ਹੈ)”।

ਸੰਬੰਧਤ ਸ਼ਬਦ ਵਿੱਚ ਜੀਵ ਦੇ ਦੁਬਾਰਾ ਜਨਮ ਲੈਣ ਜਾਂ ਨਾ ਲੈਣ ਬਾਰੇ ਗੱਲ ਨਹੀਂ ਕੀਤੀ ਗਈ, ਕਿਉਂਕਿ ਇਹ ਇਸ ਸ਼ਬਦ ਦਾ ਵਿਸ਼ਾ ਨਹੀਂ ਹੈ। ਕਿਸੇ ਮ੍ਰਿਤਕ ਪ੍ਰਾਣੀ ਦੇ ਸੰਬੰਧੀਆਂ ਨੂੰ ਇਹ ਗੱਲ ਸਮਝਾਈ ਗਈ ਹੈ ਕਿ ਮਰੇ ਪ੍ਰਾਣੀ ਲਈ ਰੋਣਾ ਪਿੱਟਣਾਂ ਨਹੀਂ ਚਾਹੀਦਾ, ਜਿਹੜੇ ਪ੍ਰਾਣੀ ਅੱਜ ਕਿਸੇ ਦੀ ਮੌਤ ਤੇ ਰੋ ਪਿੱਟ ਰਹੇ ਹਨ ਉਨ੍ਹਾਂਨੇ ਵੀ ਇੱਕ ਦਿਨ ਇਸ ਦੁਨੀਆਂ ਤੋਂ ਤੁਰ ਜਾਣਾ ਹੈ।

ਤੁਸੀਂ ਆਪਣੇ 14-06-10 ਦੇ ਪੱਤਰ ਵਿੱਚ ਲਿਖਿਆ ਹੈ: ਮੈਂ ਤਾਂ ਇਸ ਨੂੰ (ਜੀਵਾਤਮਾ ਨੂੰ) ਜਾਨ, ਜਿੰਦ ਜਾਂ Life ਵੀ ਕਹਿ ਸਕਦਾ ਹਾਂ। . . ਜੇਕਰ ਸਰੀਰ ਵਿੱਚ ਮੌਜੂਦ ਜੀਵਨ ਪ੍ਰਵਾਹ ਨੂੰ ਅਸੀਂ ਜੀਵਾਤਮਾ ਦੀ ਸੰਗਿਆ ਦੇ ਲਈਏ ਤਾਂ ਕੋਈ ਮਾੜੀ ਗੱਲ ਨਹੀਂ…. । …ਬਹਿਸ ਇਹ ਨਹੀਂ ਕਿ ਇਸ ਜੀਵਨ ਰੋਂ ਦਾ ਨਾਂ ਜੀਵਾਤਮਾ ਹੈ ਜਾਂ ਨਹੀਂ ਬਲਕਿ ਇਸ ਲੇਖ ਦਾ ਮਕਸਦ ਇਸ ਜੀਵਨ ਰੋਂ ਜਾਂ ਜੀਵਾਤਮਾ ਦੀਆਂ ਬ੍ਰਿਤੀਆਂ ਦੀ ਚਰਚਾ ਕਰਨਾ ਹੈ। ਜੀਵਨ ਪ੍ਰਵਾਹ (ਜਾਂ ਜੀਵਾਤਮਾ ਕਹਿ ਲਈਏ) ਦੀ ਹੋਂਦ ਇੱਕ ਸੱਚਾਈ ਹੈ ….”ਬਾਇਓਲੌਜੀਕਲ ਸੰਬੋਧਨ ਤਾਂ ਇਸ ਸੰਵਾਦ ਦਾ ਵਿਸ਼ਾ ਹੀ ਨਹੀਂ”।

ਵੀਰ ਜੀ! ਤੁਸੀਂ ਜੋਤਿ ਨੂੰ “ਊਰਜਾ” ਨਾਮ ਦਿੱਤਾ ਸੀ ਇਸ ਲਈ ਮੈਂ ਉਸ ਊਰਜਾ, ਜਿਸ ਨੂੰ ਤੁਸੀਂ Conservation of Energy ਨਾਲ ਜੋੜਦੇ ਹੋ, ਦਾ ਵਿਗਿਆਨਕ/ਬਾਇਓਲੌਜੀਕਲ ਨਾਮ ਪੁੱਛਿਆ ਸੀ, ਜੀਵਨ ਪ੍ਰਵਾਹ ਜਾਂ ਜੀਵਾਤਮਾ ਦਾ ਨਹੀਂ। ਅਤੇ ਦੂਸਰੀ ਗੱਲ ਕਿ ਆਪਣੀ ਮਰਜੀ ਨਾਲ ਹੀ ਕਿਸੇ ਚੀਜ ਨੂੰ ਕੋਈ ਵੀ ਨਾਮ ਨਹੀਂ ਦਿੱਤਾ ਜਾ ਸਕਦਾ। ਜੀਵਨ (Life) ਵੱਖਰੀ ਚੀਜ ਹੈ, ਜੀਵਾਤਮਾ ਵੱਖਰੀ ਅਤੇ ਊਰਜਾ (Energy) ਵੱਖਰੀ। ਇਨ੍ਹਾਂ ਸਭ ਦੀਆਂ ਬ੍ਰਿਤੀਆਂ ਵੱਖ ਵੱਖ ਹਨ। ਜਿਹੜੀ ਬ੍ਰਿਤੀ ਜੀਵਾਤਮਾ ਦੀ ਤੁਸੀਂ ਦੱਸੀ ਹੈ, ‘ਸਰੀਰਕ ਊਰਜਾ ਪੁਲਾੜੀ ਊਰਜਾ ਵਿੱਚ ਜਾ ਮਿਲਦੀ ਹੈ’ ਇਹ ਜੀਵਾਤਮਾ ਦੀ ਬ੍ਰਿਤੀ ਨਹੀਂ ਹੈ।

ਅੱਗੇ ਤੁਸੀਂ ਲਿਖਿਆ ਹੈ:

“ਲੇਕਿਨ ਜੇ ਇਹ ਮੰਨ ਲਿਆ ਜਾਵੇ ਕਿ ਮਨੁੱਖ ਦੇ ਸਰੀਰ ਵਿੱਚ ਜੀਵਾਤਮਾ (ਜੈਸੀ ਕਿ ਆਵਾਗਮਨ ਦੇ ਸਿਧਾਂਤ ਅਨੁਸਾਰ ਦੱਸੀ ਜਾਂਦੀ ਹੈ) ਵਰਗੀ ਕੋਈ ਚੀਜ ਹੈ ਹੀ ਨਹੀਂ ਤਾਂ ਆਵਾਗਵਨ ਦੇ ਉਪਰ ਦੱਸੇ ਸਿਧਾਂਤ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। …. ਇਸ (ਸਰੀਰ) ਵਿੱਚ ਐਸੀ ਕੋਈ ਜੀਵਾਤਮਾ ਨਹੀਂ ਜੈਸੀ ਕਿ ਆਵਾਗਵਨ ਦੇ ਸਿਧਾਂਤ ਵਿੱਚ ਦੱਸੀ ਜਾਂਦੀ ਹੈ। ਐਸਾ ਬਿਲਕੁਲ ਨਹੀਂ ਕਿ ਕੋਈ ਆਤਮਾ ਮਨੁੱਖ ਸਰੀਰ ਵਿੱਚੋਂ ਨਿਕਲ ਕਿਤੇ ਹੋਰ ਚਲੀ ਜਾਂਦੀ ਹੈ। ਇਹ ਕੇਵਲ ਇੱਕ ਸ਼ਕਤੀ ਪ੍ਰਵਾਹ ਦੀ ਉਤਪਤੀ ਦਾ ਅੰਤ ਹੈ ਨਾ ਕਿ ਸ਼ਕਤੀ ਪ੍ਰਵਾਹ ਦਾ ਪਲਾਇਣ। ਮਨੁੱਖ ਸਰੀਰ ਨੂੰ ਸਜੀਵ ਅਤੇ ਕ੍ਰਿਆਸ਼ੀਲ ਰੱਖਣ ਵਾਲਾ ਪ੍ਰਵਾਹ ਮਨੁੱਖਾ ਸਰੀਰ ਦੀ ਬਣਤਰ ਦੀ ਕਾਰਜ ਕੁਸ਼ਲਤਾ ਤੋਂ ਪੈਦਾ ਹੁੰਦਾ ਹੈ ਅਤੇ ਇਸੇ ਤੇ ਹੀ ਨਿਰਭਰ ਕਰਦਾ ਹੈ। ….’ਮੌਤ’ ਸਰੀਰ ਵਿੱਚੋਂ ਸ਼ਕਤੀ ਪ੍ਰਵਾਹ ਦਾ ਸਮਾਪਤ ਹੋ ਜਾਣਾ ਹੈ। …. ਇਹ ਕੋਈ ਐਸੀ ਆਤਮਾ ਨਹੀਂ ਜੈਸੀ ਕਿ ਆਵਾਗਵਨ ਦੇ ਸਿਧਾਂਤ ਵਿੱਚ ਦੱਸੀ ਜਾਂਦੀ ਹੈ। …. . ਇਹ ਕੇਵਲ ਸ਼ਕਤੀ (Energy) ਦੀ ਪਰਿਵਰਤਨਸ਼ੀਲਤਾ ਹੈ”।

ਵੀਰ ਜੀ! ਤੁਸੀਂ ਆਪਣੇ ਲੇਖ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਬਾਇਓਲੌਜੀਕਲ ਪ੍ਰੋਸੈਸ ਨਾਲ ਜੀਵਨ ਸ਼ੁਰੂ ਅਤੇ ਖ਼ਤਮ ਹੁੰਦਾ ਹੈ। ‘ਜੋਤਿ’ ਜਿਸ ਨੂੰ ਤੁਸੀਂ ‘ਊਰਜਾ’ ਨਾਮ ਦਿਤਾ ਸੀ ਇਸ ਬਾਰੇ ਆਪਣੀ ਕਾਫ਼ੀ ਵਿਚਾਰ ਹੋ ਚੁੱਕੀ ਹੈ, ਮੈਂ ਸਿੱਧ ਕਰ ਚੁਕਾ ਹਾਂ ਕਿ ਐਸੀ ਕੋਈ ਵੀ ‘ਊਰਜਾ’ ਸਰੀਰ ਵਿੱਚ ਜਾਂ ਪੁਲਾੜ ਵਿੱਚ ਨਹੀਂ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ ਸੀ। ਅਤੇ ‘ਜੋਤਿ’ (ਜੀਵਨ ਸੱਤਾ) ਉਸ ਰੂਪ ਰੰਗ ਰਹਿਤ ਪ੍ਰਭੂ ਤੋਂ ਆਉਂਦੀ ਹੈ ਅਤੇ ਉਸੇ ਵਿੱਚ ਸਮਾ ਜਾਂਦੀ ਹੈ। ਜਿਸ ਤਰ੍ਹਾਂ ਕਿ ‘ਜੋਤਿ’ ਨੂੰ ਤੁਸੀਂ ਊਰਜਾ ਦਾ ਬਦਲਾਵ ਦੱਸਿਆ ਸੀ ਇਸ ਤੋਂ ਇਹ ਜਾਹਰ ਹੁੰਦਾ ਹੈ ਕਿ ਇਹ ਸਰੀਰ (ਜਾਂ ਸੰਸਾਰ ਰਚਨਾ) ਜੋ ਕੁੱਝ ਵੀ ਦਿਸ ਰਿਹਾ ਹੈ ਬੱਸ ਇਹੀ ਸਭ ਕੁੱਝ ਹੈ ਇਸ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ। ਲੇਕਿਨ ਗੁਰਮਤ ਅਨੁਸਾਰ ਐਸਾ ਵੀ ਕੁੱਝ ਹੈ ਜੋ ਪ੍ਰਭੂ ਤੋਂ ਆਉਂਦਾ ਹੈ ਅਤੇ ਉਸ ਵਿੱਚ ਸਮਾ ਜਾਂਦਾ ਹੈ। ਪਰ ਕਿਤੋਂ ਆਂਦਾ ਜਾਂਦਾ ਦਿਸਦਾ ਨਹੀਂ। “ਆਵਤ ਕਛੂ ਨ ਦੀਸਈ ਨਹ ਦੀਸੈ ਜਾਤ॥” (857)।

ਤੁਹਾਡੀਆਂ ਪੇਸ਼ ਕੀਤੀਆਂ ਉਦਾਹਰਣਾਂ ਦੇ ਸੰਬੰਧ ਵਿੱਚ:

ਸਗਲੀ ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ॥” (131)। ਇਸ ਨੂੰ ਤੁਸੀਂ ‘ਜੋਤੀ ਮਹਿ ਜੋਤਿ ਰਲਿ ਜਾਇਆ’ ਦੇ ਸਮਾਨ ਅਰਥਾਂ ਵਿੱਚ ਸਮਝ ਰਹੇ ਹੋ। ਜਦਕਿ ਇਸ ਪੰਗਤੀ ਵਿੱਚ ਸੰਸਾਰ ਰਚਨਾ ਬਾਰੇ ਅਤੇ ਉਸ ਦੇ ਸੁੰਨ ਵਿੱਚ ਸਮਾਉਣ ਬਾਰੇ ਜ਼ਿਕਰ ਹੈ। ਇਹ ਸੰਸਾਰ ਰਚਨਾ ਉਸ ਇੱਕ ਪਰਮਾਤਮਾ ਤੋਂ ਹੋਂਦ ਵਿੱਚ ਆਉਂਦੀ ਹੈ ਅਤੇ ਅੰਤ ਨੂੰ ਉਸੇ ਵਿੱਚ ਸਮਾ ਜਾਂਦੀ ਹੈ।

1-ਸੰਸਾਰ ਦਾ ਹੋਂਦ ਵਿੱਚ ਆਉਣਾ, ਇਸ ਦਾ ਲੈਅ ਹੋਣਾ ਅਤੇ 2- ਜੀਵ ਦਾ ਸੰਸਾਰ ਤੇ ਆਉਣਾ ਅਤੇ ਜਾਣਾਂ ਵਿੱਚ ਫ਼ਰਕ ਸਮਝਣ ਦੀ ਜਰੂਰਤ ਹੈ ਜੀ।

“ਵੇਕੀ ਸ੍ਰਿਸਟਿ ਉਪਾਇਅਨੁ ਸਭ ਹੁਕਮਿ ਆਵੈ ਜਾਇ ਸਮਾਹੀ॥” (947)

ਇੱਥੇ ਵੀ ਸ੍ਰਿਸ਼ਟੀ ਉਤਪਤੀ ਅਤੇ ਇਸ ਵਿਚਲੇ ਸਭ ਕਾਸੇ ਦੇ ਸਮਾਉਣ ਦੀ ਗੱਲ ਕੀਤੀ ਗਈ ਹੈ।

“ਇਹ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗਜੀਵਨੁ ਜੁਗਣੇ॥ ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਾਣੇ॥” ੇ (976)

ਇੱਥੇ ਪਰਪੰਚ ਦਾ ਜ਼ਿਕਰ ਆਇਆ ਹੈ। ਅਤੇ ਪਰਪੰਚ ਦਾ ਅਰਥ ਹੈ ਪੰਜਾਂ ਤਤਾਂ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ। ਜਿਸ ਪ੍ਰਭੂ ਤੋਂ ਸੰਸਾਰ ਰਚਨਾ ਹੋਂਦ ਵਿੱਚ ਆਈ ਅੰਤ ਵੇਲੇ ਉਸੇ ਵਿੱਚ ਸਮਾ ਜਾਂਦੀ ਹੈ। ਸ਼ਬਦ ਵਿੱਚ ਇਕੱਲੇ ਜੀਵ, ਮਨ ਜਾਂ ਆਤਮਾ ਦੀ ਗੱਲ ਨਹੀਂ ਕੀਤੀ ਗਈ।

ਇੱਥੇ ਪਾਣੀ’ ਚੋਂ ਲਹਿਰ ਉਠ ਕੇ ਫਿਰ ਪਾਣੀ ਵਿੱਚ ਸਮਾਉਣ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਸਾਰੇ ਸੰਸਾਰ (ਪਰਪੰਚ) ਦੇ ਪ੍ਰਭੂ ਤੋਂ ਪੈਦਾ ਹੋ ਕੇ ਪ੍ਰਭੂ ਵਿੱਚ ਸਮਾਉਣ ਦੀ ਗੱਲ ਕੀਤੀ ਗਈ ਹੈ।

ਜਿੱਥੋਂ ਤੱਕ ਜੀਵ ਦਾ ਸੰਬੰਧ ਹੈ, ਸਮੁੰਦਰ ਦੀ ਲਹਿਰ ਜਿਸ ਰੂਪ ਵਿੱਚ ਸਮੁੰਦਰ’ ਚੋਂ ਉਠਦੀ ਹੈ ਉਸੇ ਰੂਪ ਵਿੱਚ ਸਮੁੰਦਰ ਵਿੱਚ ਸਮਾ ਜਾਂਦੀ ਹੈ। ਜੇ ਇਸ ਵਿੱਚ ਕੋਈ ਮਿਲਾਵਟ ਆ ਗਈ ਤਾਂ ਇਹ ਸਮੁੰਦਰ ਵਿੱਚ ਮਿਲੀ ਹੋਈ ਵੀ ਸਮੁੰਦਰ ਦੇ ਪਾਣੀ ਤੋਂ ਵੱਖਰੀ ਹੈ। ਸਮੁੰਦਰ ਦੇ ਪਾਣੀ’ ਚੋਂ ਥੋੜ੍ਹਾ ਪਾਣੀ ਲਵੋ ਇਸ ਵਿੱਚ ਤੇਲ ਦੀਆਂ ਬੂੰਦਾਂ ਮਿਲਾ ਦੇਵੋ, ਇਹ ਮਿਲਾਵਟ ਵਾਲਾ ਪਾਣੀ ਸਮੁੰਦਰ ਵਿੱਚ ਮਿਲਿਆ ਹੋਇਆ ਵੀ ਇਸ ਤੋਂ ਵੱਖਰਾ ਹੀ ਹੈ।

ਮਨੁੱਖ ਸੰਸਾਰ ਤੇ ਜਨਮ ਲੈਂਦਾ ਹੈ ਇੱਥੇ ਵਿਚਰਦਾ ਹੈ ਅਤੇ ਅਵਧੀ ਪੂਰੀ ਹੋ ਜਾਣ ਤੇ ਇਸ ਦਾ ਜੀਵਨ ਸਮਾਪਤ ਹੋ ਜਾਂਦਾ ਹੈ। ਜਿਸ ਜਗ-ਜੀਵਨ ਤੋਂ ਇਸ ਨੂੰ ਜੀਵਨ ਮਿਲਿਆ ਜੀਵਨ ਉਸੇ ਵਿੱਚ ਸਮਾ ਜਾਂਦਾ ਹੈ। ਜੀਵਨ ਵਿੱਚ ਵਿਚਰਦਿਆਂ ਇਸ ਦੇ ਮਨ ਨੂੰ ਅਨੇਕਾਂ ਪ੍ਰਕਾਰ ਦੇ ਵਿਕਾਰਾਂ ਦੀ ਮੈਲ ਲੱਗ ਜਾਂਦੀ ਹੈ। ਜਿਸ ਰੂਪ ਵਿੱਚ ਇਹ ਪ੍ਰਭੂ ਤੋਂ ਆਇਆ ਉਸੇ ਰੂਪ ਵਿੱਚ ਨਹੀਂ ਰਹਿੰਦਾ। ਉਸ ਪ੍ਰਭੂ ਵਿੱਚ ਸਮਾਉਣ ਲਈ ਉਸੇ ਦਾ ਰੂਪ ਹੋਣਾ ਜਰੂਰੀ ਹੈ। ਮਨ ਦੀ ਮੈਲ, ਇੱਛਾ, ਤ੍ਰਿਸ਼ਨਾਵਾਂ ਕਾਰਣ ਇਸ ਨੂੰ ਫ਼ੇਰ ਜਨਮ ਲੈਣਾ ਪੈਂਦਾ ਹੈ।

“ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚ ਭਰਪੂਰਿ॥” (20)।

ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ। (ਅਰਥ- ਪ੍ਰੋ: ਸਾਹਿਬ ਸਿੰਘ ਜੀ)।

ਇੱਥੇ ਜਗਤ ਰਚਨਾ ਦੀ ਗੱਲ ਹੈ ਇਕੱਲੀ ਆਤਮਾ ਜਾਂ ਜੀਵ ਦੀ ਨਹੀਂ।

“ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ॥ ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ॥ ਰੇ ਮਨ ਹਰਿ ਭਜੁ ਭਰਮੁ ਤਜਹੁ ਜਗਜੀਵਨ ਰਾਮ॥ ਰਹਾਉ॥ ਆਵਤ ਕਛੂ ਨ ਦੀਸਈ ਨਹ ਦੀਸੈ ਜਾਤ॥ ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ॥” (857)।

ਅਰਥ- ਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ॥ ਰਹਾਉ॥

ਹੇ ਮਨ! ਜਿਸ ਉਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ।

ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ ਤੇ ਨਾਹ ਮਰਦੀ ਦਿਸਦੀ ਹੈ। ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿੱਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿੱਚ ਲੀਨ ਹੋ ਜਾਂਦੀ ਹੈ।

ਇੱਥੇ ਦੋ ਗੱਲਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ। ਪਹਿਲੀ: “ਉਹ ਰੱਬੀ ਜੋਤ ਨਾਹ ਜੰਮਦੀ ਹੈ ਤੇ ਨਾਹ ਮਰਦੀ ਹੈ”।

ਅਤੇ ਦੂਸਰੀ “ਪਰ ਇਹ ਮਾਇਆ ਦੀ ਖੇਡ ਚੁਪੱਤੀ (ਕਮਲ ਦੇ) ਪੱਤਿਆਂ ਵਾਂਗ ਉਸੇ (ਪ੍ਰਭੂ ਵਿੱਚੋਂ) ਪੈਦਾ ਹੁੰਦੀ ਹੈ ਅਤੇ ਉਸੇ ਵਿੱਚ ਹੀ ਲੀਨ ਹੋ ਜਾਂਦੀ ਹੈ

ਸਰੀਰ ਮਾਨੋ ਕਮਲ ਫੁੱਲ ਹੈ ਅਤੇ ਇਸ ਵਿੱਚ ਜੀਵਨ ਸੱਤਾ ਉਸ ਪ੍ਰਭੂ ਦੀ ਜੋਤਿ ਹੈ ਜਿਸ ਦਾ ਕੋਈ ਰੇਖ ਰੂਪ ਨਹੀਂ ਹੈ। ਤੱਤਾਂ ਦਾ ਬਣਿਆ ਸਰੀਰ ਪੈਦਾ ਹੁੰਦਾ ਅਤੇ ਨਾਸ ਹੁੰਦਾ ਦਿਸਦਾ ਹੈ ਪਰ ਇਸ ਵਿੱਚ ਉਸ ਦੀ ਜੋਤਿ ਕਿਤੇ ਆਉਂਦੀ ਜਾਂਦੀ ਨਹੀਂ ਦਿਸਦੀ।

ਤੁਸੀਂ ਲਿਖਿਆ ਹੈ: “ਬਾਣੀ ਵਿੱਚ ਆਪ ਜੀ ਦੁਆਰਾ ਦਿੱਤੇ ਹਵਾਲਿਆਂ ਵਿੱਚ ਅਵਾਗਮਨ ਸਬੰਧੀ ਸੰਕੇਤ ਹਨ ਮੈਂ ਇਸ ਤੋਂ ਇਨਕਾਰੀ ਨਹੀਂ ਹੋ ਸਕਦਾ। ਪਰ ਆਪ ਜੀ ਵੀ ਜ਼ਰਾ ਮੇਰੇ ਦੁਆਰਾ ਦਿੱਤੇ ਹਵਾਲਿਆਂ ਵੱਲ ਵੀ ਨਜ਼ਰਸਾਨੀ ਕਰੋ”।

ਸ: ਹਰਦੇਵ ਸਿੰਘ ਜੀ! ਇਹ ਨਹੀਂ ਹੋ ਸਕਦਾ ਕਿ ਕੁੱਝ ਸ਼ਬਦਾਂ ਵਿੱਚ ਗੁਰੂ ਸਾਹਿਬ ਆਵਾਗਉਣ ਦਾ ਸਮਰਥਨ ਕਰਨ ਅਤੇ ਕੁੱਝ ਵਿੱਚ ਖੰਡਣ। ਇਹ ਆਪਣੀ ਸਮਝ ਦਾ ਫ਼ਰਕ ਹੋ ਸਕਦਾ ਹੈ। ਸੋ ਆਪਣੀ ਸਮਝ ਮੁਤਾਬਕ ਇਹ ਫ਼ਰਕ ਮੈਂ ਦੱਸ ਚੁਕਿਆ ਹਾਂ ਕਿ ਇਹ ਫ਼ਰਕ ਹੈ ਜੀਵਾਤਮਾ ਅਤੇ ਜੀਵਨ ਸੱਤਾ ਦਾ। ਇਸ ਭੌਤਿਕ ਸਰੀਰ ਤੋਂ ਇਲਾਵਾ ਇਸ ਵਿੱਚ ਮਨ, ਆਤਮਾ, ਜੀਵਨ ਸੱਤਾ ਆਦਿ ਵੀ ਹਨ, ਸਰੀਰ ਦੇ ਨਾਸ ਹੋਣ ਤੇ ਵੀ ਇਨ੍ਹਾਂ ਦਾ ਨਾਸ ਨਹੀਂ ਹੁੰਦਾ। ਇਸ ਸੰਬੰਧ ਵਿੱਚ ਮੈਂ ਆਨੰਦ ਸਾਹਿਬ ਬਾਣੀ ਵਿੱਚੋਂ ਉਦਾਹਰਣ ਦੇ ਕੇ ਸਮਝਾ ਚੁਕਾ ਹਾਂ ਕਿ ਜੀਵ ਅਤੇ ਜੋਤਿ ਦੋ ਵੱਖ ਵੱਖ ਚੀਜਾਂ ਹਨ। ਅਤੇ ਇਨ੍ਹਾਂ ਦੋਨਾਂ ਦਾ ਕੋਈ ਭੌਤਿਕ ਸਰੂਪ ਨਹੀਂ ਹੈ।

ਤੁਸੀਂ ਲਿਖਿਆ ਹੈ: “ਅਸੀਂ ਜਾਣਦੇ ਹਾਂ ਕਿ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਕਿ ‘ਰਾਮ’ ਸ਼ਬਦ ਸਮਕਾਲੀ ਸੰਧਰਭ ਵਿੱਚ ਹਿੰਦੂਮਤ ਵਿੱਚ ਰਾਜਾ ਦਸ਼ਰਥ ਦੇ ਬੇਟੇ ‘ਰਾਮ ਚੰਦਰ ਜੀ, ਲਈ ਵਰਤਿਆ/ਸਮਝਿਆ ਜਾਂਦਾ ਸ਼ਬਦ ਸੀ, ਗੁਰੂਆ ਨੇ ਇਸ ਸ਼ਬਦ ਦੀ ਵਰਤੋਂ ਪਰਮਾਤਮਾ ਲਈ ਕਰਣ ਤੋਂ ਪਰਹੇਜ ਨਹੀਂ ਕੀਤਾ ਜੋ ਕਿ ਗੁਰਮਤ ਅਨੁਸਾਰ ਸੰਸਾਰੀ ‘ਰਾਮ’ ਤੋਂ ਬਿਲਕੁਲ ਅਲੱਗ ਜਿਹੀ ਗੱਲ ਸੀ”।

ਸ: ਹਰਦੇਵ ਸਿੰਘ ਜੀ! ਗੁਰੂ ਸਾਹਿਬਾਂ ਨੇ ‘ਰਾਮ’ ਲਫ਼ਜ਼ ਪਰਮਾਤਮਾ ਲਈ ਵਰਤਿਆ ਹੈ ਤਾਂ ਇਸ ਪਿੱਛੇ ਸੋਚ ਇਹ ਹੈ ਕਿ ਪਰਮਾਤਮਾ ਦਾ ਕੋਈ ਅਸਲੀ ਨਾਮ ਤਾਂ ਹੈ ਨਹੀਂ। ਪਰ ਉਸ ਨੂੰ ਕਿਸੇ ਨਾਮ ਨਾਲ ਤਾਂ ਸੰਬੋਧਨ ਕਰਨਾ ਹੀ ਹੈ। ਇਸ ਲਈ ਜੇ ਉਸ ਨੂੰ ਪ੍ਰਚੱਲਤ ਕਿਸੇ ਵੀ ਨਾਮ ਨਾਲ ਸੰਬੋਧਨ ਕਰੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਜਦੋਂ ਗੁਰੂ ਸਾਹਿਬ ਪਰਮਾਤਮਾ ਨੂੰ ‘ਰਾਮ’ ਕਹਿ ਕੇ ਸੰਬੋਧਨ ਕਰਦੇ ਹਨ ਤਾਂ ਨਾਲ ਹੀ ਇਸ ਗੱਲ ਦਾ ਨਿਰਣਾ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਜਾਂਦਾ ਹੈ ਕਿ ‘ਰਾਮ ਕਹਿਨ ਮਹਿ ਭੇਦ ਹੈ’ ਅਤੇ ‘ਜਿਹੜਾ ਸਾਰੇ ਜੀਵਾਂ ਵਿੱਚ ਅਤੇ ਹਰ ਥਾਂ ਵਿਆਪਕ ਹੈ’ ਉਸ ‘ਰਾਮ’ ਨੂੰ ਪਛਾਣ। ਇੱਕ ਗੱਲ ਹੋਰ, ਪਰਮਾਤਮਾ ਲਈ ਵਰਤੇ ਗਏ ਰਾਮ ਜਾਂ ਕੋਈ ਵੀ ਹੋਰ ਪ੍ਰਚੱਲਤ ਨਾਮ ਨੂੰ ਗ਼ਲਤ ਦੱਸ ਕੇ ਉਸ ਦੇ ਥਾਂ ਕੋਈ ਹੋਰ ਨਾਮ ਵਰਤਣਾ ਗੁਰਮਤ ਅਨੁਕੂਲ ਨਹੀਂ ਹੈ (ਇਸ ਵਿੱਚ ਪਰਹੇਜ ਕਰਨ ਜਾਂ ਨਾ ਕਰਨ ਵਾਲ਼ੀ ਕੋਈ ਗੱਲ ਨਹੀਂ ਹੈ)। ਕਿਉਂਕਿ ਉਸ ਪ੍ਰਭੂ ਦਾ ਕੋਈ ਅਸਲੀ ਨਾਮ ਤਾਂ ਹੈ ਨਹੀਂ ਇਸ ਲਈ ਪ੍ਰਚੱਲਤ ਨਾਮ ਨੂੰ ਬਦਲ ਕੇ ਜਿਹੜਾ ਵੀ ਕੋਈ ਹੋਰ ਨਾਮ ਉਸ ਲਈ ਵਰਤਿਆ ਜਾਏਗਾ ਉਹ ਵੀ ਕਿਰਤਮ ਨਾਮ ਹੀ ਹੋਵੇਗਾ।

ਜਿੱਥੇ ਗੁਰੂ ਸਾਹਿਬਾਂ ਨੇ ਪ੍ਰਚੱਲਤ ਲਫ਼ਜ਼ ਵਰਤੇ ਹਨ ਉਨ੍ਹਾਂ ਦਾ ਉਸ ਵਿਸ਼ੇ ਨਾਲ ਸੰਬੰਧ ਹੈ। ਮਿਸਾਲ ਦੇ ਤੌਰ ਤੇ “ਧਰਮਰਾਜ” ਹਿੰਦੂਆਂ ਵਿੱਚ ਮੌਤ ਦਾ ਦੇਵਤਾ ਮੰਨਿਆਂ ਜਾਂਦਾ ਹੈ। ਗੁਰਮਤ ਕਿਸੇ ‘ਧਰਮਰਾਜ’ (ਦੇਵਤੇ) ਦੀ ਹੋਂਦ ਨੂੰ ਨਹੀਂ ਮੰਨਦੀ, ਪਰ ਫੇਰ ਵੀ ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਵਾਰੀਂ ਵਰਤਿਆ ਗਿਆ ਹੈ। ਜਦੋਂ ਗੁਰੂ ਸਾਹਿਬ ‘ਧਰਮਰਾਜ’ ਲਫ਼ਜ਼ ਵਰਤਦੇ ਹਨ ਤਾਂ ਇਸ ਦਾ ਇਹ ਮਤਲਬ ਹੈ ਕਿ ਉਹ ਕਿਸੇ ਹਿੰਦੂ ਧਰਮ ਦੇ ਮੰਨਣ ਵਾਲੇ ਨਾਲ ਮੌਤ ਨਾਲ ਸੰਬੰਧਤ ਗੱਲ ਕਰ ਰਹੇ ਹਨ (ਅਤੇ ਇਹ ਗਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾ ਦਿੱਤੀ ਗਈ ਹੈ ਕਿ ਧਰਮਰਾਜ ਕੋਈ ਦੇਵਤਾ ਨਹੀਂ ਉਹ ਪਰਮਾਤਮਾ ਖੁਦ ਹੀ ਨਿਆਂ ਕਰਨ ਵਾਲਾ ਹੈ)। ਇਸੇ ਤਰ੍ਹਾਂ ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਪ੍ਰਚੱਲਤ ਕੋਈ ਮੁਹਾਵਰਾ ਵਰਤ ਕੇ ਇਹ ਕਹਿ ਰਹੇ ਹੋਣ ਕਿ “ਮਨਮੁਖਾ ਨੋ ਫਿਰਿ ਜਨਮ ਹੈ ਨਾਨਕ ਹਰਿ ਭਾਇ॥” ਅਤੇ ਇਸ ਦਾ ਅਸਲੀ ਅਰਥ ਹੋਵੇ ਕਿ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਕਿਸੇ ਦਾ ਫਿਰ ਕੋਈ ਜਨਮ ਨਹੀਂ ਹੁੰਦਾ। ਅਤੇ ਨਾਲ ਹੀ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਏਨਾ ਜਰੂਰੀ ਨੁਕਤਾ ਹੋਵੇ ਅਤੇ ਗੁਰੂ ਸਾਹਿਬ ਇਸ ਵਿਸ਼ੇ ਤੇ ਹਰ ਥਾਂ ਕੇਵਲ ਪ੍ਰਚੱਲਤ ਮੁਹਾਵਰੇ ਹੀ ਵਰਤੀ ਜਾਣ, ਕਿਤੇ ਇੱਕ ਥਾਂ ਵੀ ਆਪਣੇ ਲਫ਼ਜ਼ਾਂ ਵਿੱਚ ਇਸ ਵਿਸ਼ੇ ਨੂੰ ਨਾ ਸਮਝਾਉਣ ਕਿ ਕੋਈ ਆਵਾਗਉਣ ਨਹੀਂ ਹੁੰਦਾ।

ਤੁਸੀਂ ਲਿਖਿਆ ਹੈ “ਇਹ ਸਭ ਜਾਣਦੇ ਹਨ ਕਿ ਮਨੁੱਖ ਜਾਤੀ ਇਸ ਧਰਤੀ ਤੇ ਲੱਖਾਂ ਵਨਸਪਤੀ/ਜਾਨਵਰ ਪ੍ਰਜਾਤੀਆਂ ਤੋਂ ਬਾਦ ਪ੍ਰਗਟ ਹੋਈ ਸੀ। ਤਾਂ ਫ਼ਿਰ ਪਹਿਲੀਆਂ ਜੋਨੀਆਂ ਦੀ ਅਲਾਟਮੈਂਟ ਦਾ ਕੀ ਅਧਾਰ ਹੈ? ਕੀ ਉਨ੍ਹਾਂ ਜੀਵ-ਜੰਤੁਆਂ ਲਈ ਵੀ ਕੋਈ ਪਾਪ-ਪੁੰਨ ਸੀ ਜਿਸ ਦੇ ਅਧਾਰ ਤੇ ਉਹ ਅਗਲੀ ਜੋਨੀ ਵਿੱਚ ਪ੍ਰਵੇਸ਼ ਕਰਦੇ ਸੀ?”

ਵੀਰ ਜੀ! ਇਹ ਸੰਸਾਰ ਰਚਨਾ ਉਸ ਪ੍ਰਭੂ ਦੀ ਖੇਡ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਾ ਉਸ ਨੇ ਖੇਡ ਰਚ ਦਿੱਤੀ। ਜੀਵ ਦਾ ਸੰਸਾਰ ਤੇ ਆਣਾ ਅਤੇ ਜਾਣਾ ਉਸ ਦੀ ਖੇਡ ਦਾ ਹਿੱਸਾ ਹੈ। ਜੀਵ ਚੰਗੇ ਮਾੜੇ ਕਰਮਾਂ ਕਰਕੇ ਸੰਸਾਰ ਤੇ ਨਹੀਂ ਆਉਂਦਾ। ਬਲਕਿ ਉਸਦੇ ਹੁਕਮ ਵਿੱਚ ਆਉਂਦਾ ਅਤੇ ਹੁਕਮ ਵਿੱਚ ਹੀ ਜਾਂਦਾ ਹੈ। ਪਰ ਆਪਣੇ ਪਿਛਲੇ ਕੀਤੇ ਕਰਮਾਂ ਕਰਕੇ ਦੁਖ ਸੁਖ ਭੋਗਦਾ ਹੈ। ਕਰਮਾਂ ਦਾ ਸਿਲਸਿਲਾ ਖੇਡ ਰਚੇ ਜਾਣ ਤੋਂ ਮਗ਼ਰੋਂ ਹੋਂਦ ਵਿੱਚ ਆਇਆ।

ਇਸੇ ਵਿਚਾਰ ਅਧੀਨ ਪ੍ਰੋ: ਸਾਹਿਬ ਸਿੰਘ ਦਾ ‘ਸੁਖਮਨੀ ਸਾਹਿਬ ਦੀ 21 ਵੀਂ’ ਅਸ਼ਟਪਦੀ ਦੇ ਅਖੀਰ ਵਿੱਚ ਲਿਖਿਆ ਫੁਟ ਨੋਟ ਪੜ੍ਹੋ ਜੀ। ਪ੍ਰੋ: ਸਾਹਿਬ ਲਿਖਦੇ ਹਨ:

“ਇਸ ਅਸ਼ਟਪਦੀ ਵਿੱਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾ ਕੋਈ ਜੀਵ ਸਨ, ਨਾ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿੱਚ ਆ ਹੀ ਗਿਆ”।

ਤੁਸੀਂ ਲਿਖਿਆ ਹੈ: “ਆਪ ਜੀ ਇਹ ਨਹੀਂ ਸਪੱਸ਼ਟ ਕਰਦੇ ਕਿ ਮਛਲੀ ਨੂੰ ਉਹ ਜੋਨੀ ਮਿਲੀ ਕਿਸ ਅਧਾਰ ਤੇ? ਕੀ ਉਸ ਦੀ ਆਤਮਾ ਨੇ ਕਿਸੇ ਚੂਹੇ ਜਾਂ ਮੱਛਰ ਦੇ ਰੂਪ ਵਿੱਚ ਕੋਈ ਪਿਛਲੇ ਕਰਮ ਕੀਤੇ ਸੀ?”

ਸ: ਹਰਦੇਵ ਸਿੰਘ ਜੀ! ਜਿਸ ਗੱਲ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਮਰਨ ਪਿੱਛੋਂ ਕਿਹੜਾ ਜੀਵ ਕਿੱਥੇ ਜਾ ਕੇ ਸਮਾਂਦਾ ਹੈ (ਇਹ ਉਸ ਪ੍ਰਭੂ ਦੇ ਹੁਕਮ ਤੇ ਨਿਰਭਰ ਹੈ), ਉਹ ਗੱਲ ਤੁਸੀਂ ਮੈਨੂੰ ਪੁੱਛ ਰਹੇ ਹੋ।

ਦੂਸਰੀ ਗੱਲ ਕਿ ਜਿਹੜਾ ਸਵਾਲ ਮੈਂ ਤੁਹਾਨੂੰ ਪੁੱਛਣਾ ਹੈ ਉਹ ਤੁਸੀਂ ਮੈਨੂੰ ਪੁੱਛ ਰਹੇ ਹੋ। ਜੇ ਪਿਛਲੇ ਜਨਮ ਦੇ ਕਰਮਾਂ ਦਾ ਕੋਈ ਲੇਖਾ-ਜੋਖਾ ਹੀ ਨਹੀਂ ਹੁੰਦਾ ਤਾਂ ਮਛਲੀ ਨੂੰ ਇਹ ਜੋਨੀਂ ਕਿਸ ਅਧਾਰ ਤੇ ਮਿਲੀ? (ਮੈਂ ਇੱਥੇ ਇੱਕ ਵਾਰੀਂ ਫ਼ੇਰ ਸਪੱਸ਼ਟ ਕਰ ਦਿਆਂ ਕਿ ਕੋਈ ਮਛਲੀ ਹੈ ਜਾਂ ਕੋਈ ਮਨੁੱਖ, ਸੰਸਾਰ ਤੇ ਉਸ ਦੇ ਹੁਕਮ ਵਿੱਚ ਆਉਂਦਾ ਹੈ। ਪਰ ਉਸ ਦਾ ਹੁਕਮ ਕੋਈ ਬੇ ਹਿਸਾਬਾ ਨਹੀਂ ਕਿ ਕੋਈ ਬਿਨਾ ਕਿਸੇ ਗੱਲ ਤੋਂ ਸਾਰੀ ਉਮਰ ਸੁਖ ਭੋਗੇ ਅਤੇ ਕੋਈ ਸਾਰੀ ਉਮਰ ਦੁਖ ਭੋਗੇ)।

ਤੁਸੀਂ ਲਿਖਿਆ ਹੈ “ਕੀ ਉਸ ਦੀ ਆਤਮਾ ਨੇ ਕਿਸੇ ਚੂਹੇ ਜਾਂ ਮੱਛਰ ਦੇ ਰੂਪ ਵਿੱਚ ਕੋਈ ਪਿਛਲੇ ਕਰਮ ਕੀਤੇ ਸੀ?”

ਵੀਰ ਜੀ! ਜਿੱਥੇ ਤੁਸੀਂ `ਚੂਹੇ ਜਾਂ ਮੱਛਰ’ ਲਿਖਿਆ ਹੈ ਉਥੇ ‘ਮਨੁੱਖ’ ਸ਼ਬਦ ਲਿਖ ਲਵੋ ਜਵਾਬ ਆਪੇ ਮਿਲ ਜਾਏਗਾ।

ਤੁਸੀਂ ਲਿਖਿਆ ਹੈ: “ਪਰਮਾਤਮਾ ਦਾ ਹੁਕਮ ਬੇ ਹਿਸਾਬਾ (ਸਮਝ ਤੋਂ ਪਰੇ) ਵੀ ਹੈ”।

ਸ: ਹਰਦੇਵ ਸਿੰਘ ਜੀ! ਜੇ ਪਰਮਾਤਮਾ ਦਾ ਹਿਸਾਬ ਸਮਝ ਤੋਂ ਪਰੇ ਹੈ ਤਾਂ ਇਸ ਨੂੰ ਬੇ ਹਿਸਾਬਾ ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਕਹਿ ਰਹੀ ਹੈ ਕਿ ਉਸ ਦਾ ਨਿਆਉਂ ਸੱਚਾ ਹੈ, ਪਰ ਤੁਹਾਨੂੰ ਲੱਗਦਾ ਹੈ ਕਿ ਇੱਥੇ ਕਿਸੇ ਇੱਕ ਦੇ ਕਰਮਾਂ ਦਾ ਫ਼ਲ ਕੋਈ ਦੂਸਰਾ (ਵੀ) ਭੁਗਤਦਾ ਹੈ। ਤੁਸੀਂ ਗੁਰਬਾਣੀ’ ਚੋਂ ਕੋਈ ਇੱਕ ਵੀ ਉਦਾਰਹਰਣ ਪੇਸ਼ ਨਹੀਂ ਕੀਤੀ ਜਿਸ ਦਾ ਅਰਥ ਹੋਵੇ ਕਿ ‘ਇੱਥੇ ਕਿਸੇ ਇੱਕ ਦੇ ਕੀਤੇ ਦਾ ਫ਼ਲ ਕੋਈ ਦੂਸਰਾ (ਵੀ) ਭੁਗਤਦਾ ਹੈ। ਜਦਕਿ ਮੈਂ ਦੋ ਤਿੰਨ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਹਨ ਜਿਨ੍ਹਾਂ ਦਾ ਅਰਥ ਹੈ ਕਿ ਹਰ ਮਨੁੱਖ ਆਪਣੇ ਕੀਤੇ ਕਰਮਾਂ ਦਾ ਫ਼ਲ਼ ਆਪ ਹੀ ਭੁਗਤਦਾ ਹੈ ਕੋਈ ਦੂਸਰਾ ਨਹੀਂ।

ਮੇਰਾ ਸਵਾਲ ਇਹ ਨਹੀਂ ਹੈ ਕਿ ਉਹ ਪਰਮਾਤਮਾ ਕੀਤੇ ਕਰਮਾਂ ਦਾ ਕੀ ਫ਼ਲ ਦਿੰਦਾ ਹੈ? ਮੇਰਾ ਸਵਾਲ ਇਹ ਹੈ ਕਿ ਕੀ ਉਸ ਦਾ ਲੇਖਾ ਕਿਸੇ ਹਿਸਾਬ ਕਿਤਾਬ ਵਿੱਚ ਹੁੰਦਾ ਹੈ ਜਾਂ ਬੇ ਹਿਸਾਬਾ ਹੀ? ਕਰਮ ਕੋਈ ਕਰੇ ਅਤੇ ਫ਼ਲ਼ ਕੋਈ ਭੁਗਤੇ। ਛੋਟੀ ਬੱਚੀ ਨਾਲ ਬਲਾਤਕਾਰ ਵਾਲੀ ਤੁਹਾਡੀ ਉਦਾਹਰਣ ਦੇ ਸੰਬੰਧ ਵਿੱਚ ਤੁਸੀਂ ਕੋਈ ਗੁਰਬਾਣੀ ਉਦਾਹਰਣ ਪੇਸ਼ ਨਹੀਂ ਕੀਤੀ ਕਿ ਮਾੜੇ ਕਰਮ ਕਰਨ ਵਾਲਾ ਅਨੰਦ ਮਾਣੇ ਅਤੇ ਜਿਸ ਦਾ ਕੋਈ ਕਸੂਰ ਵੀ ਨਹੀਂ ਉਹ ਸਾਰੀ ਉਮਰ ਦਾ ਸੰਤਾਪ ਸਹਾਰੇ।

ਤੁਸੀਂ ਲਿਖਿਆ ਹੈ: “ਜੋਨੀ ਸਜਾ ਤੋਂ ਡਰਦਾ ਕੋਈ ਮੰਦੇ ਕੰਮਾਂ ਤੋਂ ਪਰਹੇਜ ਕਰੇ ਤਾਂ ਕੋਈ ਮਾੜੀ ਗੱਲ ਨਹੀਂ। ਇਸ ਦੇ ਨਾਲ ਹੀ ਜੇ ਕੋਈ ਇਸੇ ਜੀਵਨ ਵਿੱਚ ਰੱਬ ਦੇ ਹਿਸਾਬ ਤੋਂ ਡਰਦਾ ਮੰਦੇ ਕੰਮਾਂ ਤੋਂ ਪਰਹੇਜ ਕਰੇ ਤਾਂ ਵੀ ਕੋਈ ਮਾੜੀ ਗੱਲ ਨਹੀਂ”।

ਵੀਰ ਜੀ! । ਇੱਥੇ ਕਿਸੇ ਦੇ ਨਿਜੀ ਤੌਰ ਤੇ ਕੁੱਝ ਮੰਨਣ ਜਾਂ ਨਾ ਮੰਨਣ ਦੀ ਗੱਲ ਨਹੀਂ। ਇੱਥੇ ਗੁਰਮਤ ਫ਼ਲੌਸਫ਼ੀ ਦੀ ਗੱਲ ਹੈ। ਸਵਾਲ ਇਹ ਹੈ ਕਿ ਕੀ ਗੁਰਮਤ ਆਵਾਗਉਣ ਨੂੰ ਮੰਨਦੀ ਹੈ ਕਿ ਨਹੀਂ?

ਜਿਹੜਾ ਤੁਸੀਂ ਇਸੇ ਜਨਮ ਵਿੱਚ ਮੁਕਤ ਹੋਣ ਦੀ ਗੱਲ ਕੀਤੀ ਹੈ ਤੁਸੀਂ ਸਿੱਖ ਮਾਰਗ ਤੇ ਕਿਸੇ ਇੱਕ ਵੀ ਲੇਖਕ ਦੀ ਕਿਸੇ ਲਿਖਤ ਦਾ ਹਵਾਲਾ ਦੇ ਕੇ ਦੱਸੋ ਜਿਸ ਨੇਂ ਇਸ ਜਨਮ ਤੋਂ ਬਾਅਦ ਮੁਕਤੀ ਹਾਸਲ ਕਰਨ ਦੀ ਗੱਲ ਕੀਤੀ ਹੋਵੇ। ਬਲਕਿ ਤੁਸੀਂ ਖੁਦ ਇਹ ਗੱਲ ਸਾਫ਼ ਕਰੋ ਕਿ ਜਦੋਂ ਗੁਰੂ ਸਾਹਿਬ ਇਸ ਜਨਮ ਵਿੱਚ ਮੁਕਤੀ ਹਾਸਲ ਕਰਨ ਦੀ ਗੱਲ ਕਰ ਰਹੇ ਹਨ ਤਾਂ ਗੁਰੂ ਸਾਹਿਬ ਦੇ ਸੰਦੇਸ਼ ਕਰਨ ਨਾਲ ਹੀ ਕੀ ਸਾਰੀ ਦੁਨੀਆਂ ਮੁਕਤੀ ਦੇ ਰਾਹ ਪਈ ਹੋਈ ਹੈ? ਜੇ ਨਹੀਂ ਪਈ ਹੋਈ ਤਾਂ ਜਿਹੜੇ ਸਾਰੀ ਉਮਰ ਇਸ ਰਾਹ ਨਹੀਂ ਪੈਂਦੇ, ਸਾਰੀ ਉਮਰ ਵਿਰਥੀ ਗਵਾ ਕੇ ਚਲੇ ਜਾਂਦੇ ਹਨ ਉਨ੍ਹਾਂ ਬਾਰੇ ਤੁਹਾਡਾ ਕੀ ਵਿਚਾਰ ਹੈ?

ਤੁਹਾਡੇ 23-06-10 ਦੇ ਪੱਤਰ ਦੇ ਸੰਬੰਧ ਵਿੱਚ-

ਤੁਸੀਂ ਲਿਖਿਆ ਹੈ: “ਵੀਰ ਜੀ! ਅਗਰ ਆਪ ਜੀ ਦਾ ਵਿਸ਼ਵਾਸ਼ ਪੁਨਰਜਨਮ ਤੇ ਹੈ ਤਾਂ ਆਪ ਜੀ ਨੂੰ ਇਹ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਉਚੀ-ਨੀਵੀਂ ਜਾਤ-ਪਾਤ ਦਾ ਹੋਣਾ ਗੁਰਮਤ ਅਨੁਸਾਰ ਕਰਮਾਂ ਦਾ ਫ਼ਲ਼ ਹੀ ਹੈ। ਕੀ ਗੁਰਮਤ ਜਾਤ-ਪਾਤ ਨੂੰ ਸਵੀਕਾਰ ਕਰਦੀ ਹੈ?”

ਵੀਰ ਜੀ! ਪਤਾ ਨਹੀਂ ਤੁਸੀਂ ਮੈਨੂੰ ਇਹ ਸਵਾਲ ਕਿਉਂ ਕਰ ਦਿੱਤਾ? ਅਤੇ ਆਵਾਗਉਣ ਮੰਨਣ ਨਾਲ ਜਾਤ-ਪਾਤ ਦਾ ਕੀ ਸੰਬੰਧ ਹੈ? ਇਸ ਦਾ ਚੱਲਦੇ ਵਿਸ਼ੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਚੀ-ਨੀਵੀਂ ਜਾਤ-ਪਾਤ ਬ੍ਰਹਮਣ ਦਾ ਫ਼ੈਲਾਇਆ ਭ੍ਰਮ ਜਾਲ ਹੈ। ਪਰਮਾਤਮਾ ਕਿਸੇ ਨੂੰ ਉਚੀ ਨੀਵੀਂ ਜਾਤ-ਪਾਤ ਦਾ ਬਣਾ ਕੇ ਨਹੀਂ ਭੇਜਦਾ। ਜੇ ਇਸ ਤਰ੍ਹਾਂ ਹੁੰਦਾ ਤਾਂ ਕਿਸੇ ਦੀਆਂ ਨਸਾਂ ਵਿੱਚ ਦੁੱਧ ਅਤੇ ਕਿਸੇ ਦੀਆਂ ਨਸਾਂ ਵਿੱਚ ਲਹੂ ਵਗਣਾ ਚਾਹੀਦਾ ਸੀ, ਪਰ ਐਸਾ ਨਹੀਂ ਹੈ। ਕਿਸੇ ਇਨਸਾਨ ਦੀ ਬਣਤਰ ਦਾ ਕੋਈ ਫ਼ਰਕ ਨਹੀਂ ਹੈ। ਸਭ ਨੂੰ ਰੱਬ ਨੇ ਇੱਕੋ ਮਿੱਟੀ ਨਾਲ ਘੜਿਆ ਹੈ। ਪਰ ਮੈਂ ਇਸ ਗੱਲ ਦਾ ਧਾਰਣੀ ਹਾਂ ਕਿ ਪਰਮਾਤਮਾ ਦੇ ਹੁਕਮ ਨਾਲ ਕੋਈ ਸੁਖ ਦੁਖ ਭੋਗਦਾ ਹੈ। ਫ਼ੁਰਮਾਨ ਹੈ:

“ਪਵਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸੀਆ ਕਿਆ ਪੀੜ॥ ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਿਨਿ ਵਜੀਰ॥ ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ॥ ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ॥ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ॥ ਸਭੁ ਕੋ ਨਥੇ ਨਥਿਆ ਬਖਸੇ ਤੋੜੇ ਨਥ॥ ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ॥ ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚ॥ ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ॥ ਅਕਥ ਕੀ ਕਥਾ ਸੁਣੇਇ॥ ਰਿਧਿ ਸਿਧਿ ਗਿਆਨੁ ਸਦਾ ਸੁਖੁ ਹੋਇ॥” (1289)।

ਅਰਥ:- ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)। ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿੱਚ ਹਨ) ਕਈ (ਮਾਨੋ) ਪਤਾਲ ਵਿੱਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿੱਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿੱਚ ਵਜ਼ੀਰ ਬਣੇ ਹੋਏ ਹਨ।

ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ। ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।

ਪ੍ਰਭੂ ਆਪਣੇ ਹੁਕਮ ਅਨੁਸਾਰ ਇੱਕ ਪਲਕ ਵਿੱਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ, ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿੱਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ। ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ। ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ। ਹੇ ਨਾਨਕ! ਜੀਵ ਜੋ ਕੁੱਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।

ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ) ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ। 1. (ਅਰਥ- ਪ੍ਰੋ: ਸਾਹਿਬ ਸਿੰਘ)

(2) “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੇ ਰਹਨਿ ਚੜੇ॥ ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ॥ ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ॥” (475)। ਪ੍ਰਭੂ ਦੇ ਹੁਕਮ ਵਿੱਚ ਹੀ ਕੋਈ ਦੁਖ ਅਤੇ ਕੋਈ ਸੁਖ ਭੋਗਦਾ ਹੈ। ਕੋਈ ਰਜਾਈਆਂ ਵਿੱਚ ਸੁਖ ਮਾਣਦਾ ਹੈ ਅਤੇ ਕੋਈ ਉਸ ਦੀ ਟਹਿਲ ਸੇਵਾ ਲਈ ਉਸ ਹਜੂਰੀ ਵਿੱਚ ਖੜ੍ਹਾ ਰਹਿੰਦਾ ਹੈ।

ਸੋ ਉਸ ਦੇ ਦਰ ਤੇ ਕੋਈ ਉਚੀ ਨੀਵੀਂ ਜਾਤ ਨਹੀਂ ਪਰ ਕੋਈ ਜੀਵ ਦੁਖ ਭੋਗਦਾ ਹੈ ਕੋਈ ਸੁਖ ਇਹ ਉਸ ਦੇ ਹੁਕਮ ਵਿੱਚ ਹੁੰਦਾ ਹੈ।

ਵੀਰ ਜੀ! ਆਪ ਜੀ ਨੇ ਵਿਸ਼ੇ ਨੂੰ ਬੇ-ਮਤਲਬ ਉਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਹਾਡੇ ਜੋ ਸ਼ੰਕੇ ਹਨ ਉਨ੍ਹਾਂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਮੇਰੀ ਜੋ ਗੱਲ ਤੁਹਾਨੂੰ ਠੀਕ ਲੱਗੀ ਹੈ ਉਸ ਨੂੰ ਸਵਿਕਾਰ ਕਰਨ ਦੀ ਹਿੰਮਤ ਕੀਤੀ ਹੈ। ਇਸ ਲਈ ਮੈਂ ਆਪ ਜੀ ਦੇ ਇਸ ਜਜ਼ਬੇ ਦੀ ਕਦਰ ਕਰਦਾ ਹਾਂ ਅਤੇ ਇਸ ਲਈ ਆਪ ਜੀ ਦਾ ਧੰਨਵਾਦ ਹੈ। ਉਮੀਦ ਕਰਦਾ ਹਾਂ ਕਿ ਅੱਗੋਂ ਵੀ ਵਿਚਾਰ ਇਸੇ ਢੰਗ ਨਾਲ ਹੀ ਚੱਲਦੀ ਰਹੇਗੀ। ਮੇਰਾ ਇਹ ਦਾਅਵਾ ਬਿਲਕੁਲ ਨਹੀਂ ਕਿ ਮੈਂ ਜੋ ਲਿਖਿਆ ਉਹੀ ਸੌ ਪ੍ਰਤੀਸ਼ਤ ਠੀਕ ਹੈ। ਪਰ ਜਿੱਥੇ ਮੈਂ ਗ਼ਲਤ ਹੋਵਾਂ ਪਰਮਾਤਮਾ ਮੈਨੂੰ ਵੀ ਮੇਰੀ ਭੁਲ ਦਾ ਅਹਿਸਾਸ ਕਰਨ ਦੀ ਸੋਝੀ ਅਤੇ ਹਿੰਮਤ ਬਖਸ਼ੇ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(25/06/10)
ਹਰਮੀਤ ਸਿੰਘ ਖਾਲਸਾ

ਸਤਿਕਾਰਯੋਗ ਪ੍ਰਿ. ਗਿਆਨੀ ਸੁਰਜੀਤ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਦਾਸ ਦੇ ਪੱਤਰ ਦਾ ਜਵਾਬ ਦਿਤਾ ਪਰ ਨਾਲ ਹੀ ਖਿਮਾਂ ਦਾ ਜਾਚਕ ਵੀ ਹਾਂ ਕਿ ਦਾਸ ਨੇ ਆਪ ਜੀ ਨੂੰ ਇਨ੍ਹੇ ਰੁਝੇਵਿਆਂ ਵਿਚੋਂ ਇਹ ਪੱਤਰ ਲਿਖਣ ਤੇ ਮਜਬੂਰ ਕੀਤਾ। ਦਾਸ ਆਪ ਜੀ ਦਾ ਤੇ ਆਪ ਜੀ ਵਰਗੇ ਹੋਰ ਪੰਥਕ ਵਿਦਵਾਨਾ ਦਾ ਬਹੁਤ ਸਤਿਕਾਰ ਕਰਦਾ ਹੈ ਜੋ ਲਗਾਤਾਰ ਇਤਨੇ ਸਾਲਾਂ ਤੋ ਪੰਥ ਦੀ ਸੇਵਾ ਨਿਭਾ ਰਹੇ ਹਨ। ਵੀਰ ਜੀ ਆਪ ਜੀ ਦਾ ਸ਼ੰਕਾ ਸਮਾਜਵਾਦੀਆਂ/ਕਮਿਉਨਿਸਟਾਂ ਪ੍ਰਤੀ ਜਾਇਜ਼ ਹੈ ਪਰ ਇਹ ਮਿਹਜ ਇੱਕ ਇਤਿਫਾਕ ਹੀ ਸਮਝਿਆ ਜਾਵੇ ਕਿ ਕੁੱਝ ਪੰਥਕ ਵਿਦਵਾਨ ਇਸੇ ਸਮ੍ਹੇ ਹੀ ਜੂਨਾ/ਆਵਾਗਵਨ ਦੀ ਗੱਲ ਕਰਦੇ ਹੋਏ ਇਨ੍ਹ ਨੂੰ ਗੁਰਮੱਤ ਅਨੁਸਾਰ ਨਹੀ ਮਨਦੇ ਨਾਕਿ ਇਸ ਨੂੰ ਸਾਜਿਸ਼ ਦੇ ਰੂਪ ਵਿੱਚ ਦੇਖਿਆ ਜਾਵੇ ਜੀ ਵੀਰ ਜੀ ਦਾਸ ਨੂੰ ਇਹਸਾਸ ਹੈ ਕਿ ਆਪ ਜੀ ਪੰਥਕ ਕੰਮਾ ਵਿੱਚ ਕਿਨੇ ਵਿਅਸਥ ਹੋ ਇਸ ਲਈ ਇਸ ਪਤਰ ਦਾ ਜਵਾਬ ਦੇਣਾ ਜਰੂਰੀ ਨਾ ਸਮਝਿਆ ਜਾਵੇ ਜੀ।

ਹਰਮੀਤ ਸਿੰਘ ਖਾਲਸਾ


(25/06/10)
ਇੰਦਰ ਜੀਤ ਸਿੰਘ, ਕਾਨਪੁਰ

ਚੋਣਾਂ ਹੋਣ ਭਾਵੇ ਨਾਂ ਹੋਣ, ਵੋਟਰ ਫਾਰਮ ਪਹਿਲਾਂ ਸੋਧਿਆ ਜਾਵੇ।
ਪੰਥ ਦੀਆਂ ਸਿਆਸੀ ਹਸਤੀਆਂ ਨੂੰ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਕ੍ਹਾਲ ਪੈ ਗਈ ਹੈ। ਲੇਕਿਨ ਇਸ ਕਮੇਟੀ ਵਿੱਚ ਵੋਟਰ ਬਨਣ ਲਈ ਜੋ ਫਾਰਮ ਅਤੇ ਉਸ ਦੀਆਂ ਸ਼ਰਤਾਂ ਹਨ ਉਹ ‘ਸਿੱਖ ਸਿਧਾਂਤਾਂ’ ਤੇ ਉਸ ਦੀ ‘ਨਿਆਰੀ ਪਹਿਚਾਨ’ ਤੇ ‘ਸਵੈਮਾਨ’ ਉਪਰ ਸਵਾਲੀਆ ਨਿਸ਼ਾਨ ਖੜਾ ਕਰ ਰਹੀਆਂ ਨੇ। ਬੜੀ ਸ਼ਰਮ ਦੀ ਗਲ ਇਹ ਹੈ ਕੇ ਅਪਨੇ ਤੁੱਛ ਸਵਾਰਥਾਂ’ ਅਤੇ ਬਾਦਲਾਂ ਦੀ ਖੁਸ਼ਾਮਦ ਅਤੇ ਉਨਾਂ ਦੀ ਸਹ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਸ ਫਾਰਮ ਨੂੰ ਜਾਇਜ ਠਹਿਰਾ ਰਿਹਾ ਹੈ। ੳਸਨੂੰ ਪੰਥ ਦੇ ਹਿਤ ਨਾਲੋਂ ਆਪਣੇ ‘ਆਕਾ’ ਦੇ ਹਿਤ ਦੀ ਜਿਆਦਾ ਫਿਕਰ ਹੈ। ਤੇ ਉਹ ਇਹ ਬਿਆਨ ਦੇ ਚੁਕਾ ਹੈ ਕੇ ਇਸ ਵਿੱਚ ਤਬਦੀਲੀ ਦੀ ਕੋਈ ਲੋੜ ਨਹੀ ਹੈ। ਜੇ ਤਬਦੀਲੀ ਕਰਨੀ ਹੀ ਹੈ ਤੇ ਚੋਣਾਂ ਤੋ ਬਾਦ ਕਰ ਲੈਣਾ। ਕਿਨਾਂ ਸਿਆਣਾ ਬੰਦਾ ਪਾਲਿਆ ਹੈ ਬਾਦਲਾਂ ਨੇ! ਇਹ ਤੇ ਉਹ ਹੀ ਗਲ ਹੋਈ ਕੇ ਬੰਦੇ ਨੂੰ ਮਰ ਜਾਣ ਦਿਉ ਗੁਲੂਕੋਸ ਬਾਦ ਨੂੰ ਚੜ੍ਹਾ ਲੈਣਾਂ।
ਦਾਸ ਦੀ ਉਨਾਂ ਸਾਰੀਆਂ ਪੰਥਕ ਧਿਰਾਂ ਜੋ ਇਸ ਚੋਣ ਵਿੱਚ ਹਿੱਸਾ ਲੈ ਰਹੀਆਂ ਹਣ ਨੂੰ ਇਹ ਬੇਨਤੀ ਹੈ, ਕੇ ਅਪਣਾ ਸਾਰਾ ਜੋਰ ਇਨਾਂ ਫਾਰਮਾਂ ਨੂੰ ਸੋਧਨ ਲਈ ਖਰਚ ਕਰਨ ਕਿਉਕੇ ਮਕੜ ਦਾ ਇਹ ਬਿਆਨ ਵੀ ਦਿਤਾ ਹੈ ਕੇ ਇਹ ਫਾਰਮ ਕਈ ਵਰਿਆਂ ਤੋਂ ਇਨਾਂ ਸ਼ਰਤਾਂ ਨਾਲ ਹੀ ਛਪ ਰਿਹਾ ਹੈ, ਅਜ ਤੁਹਾਨੂੰ ਇਸ ਵਿੱਚ ਤਬਦੀਲੀ ਦੀ ਕੀ ਲੋੜ ਪੈ ਗਈ? ਇਸ ਫਾਰਮ ਵਿੱਚ ‘ਸਿੱਖ ਦੀ ਪਰਿਭਾਸ਼ਾ’ ਤੇ ਸਿੱਖ ਦੀ ‘ਨਿਵੇਕਲੀ ਪਹਿਚਾਨ’ ਤੇ ਪ੍ਰਸ਼ਨ ਚਿਨ੍ਹ ਲਗ ਚੁਕਾ ਹੈ। ਜੇ ਇਸ ਫਾਰਮ ਅਤੇ ਇਸ ਦੀਆਂ ਸ਼ਰਤਾਂ ਨੂੰ ਇਨਾਂ ਚੋਣਾਂ ਤੋ ਪਹਿਲਾ ਨਾਂ ਸੋਧਿਆ ਗਇਆ ਤੇ ਇਹ ਫਿਰ ‘ਕਲ ਦੀ ਗਲ’ ਹੋ ਕੇ ਰਹਿ ਜਾਣੀ ਹੈ। ਇਹ ਵੇਲਾ ਹੈ ਕੇ ਜਿਸ ਅਧਾਰ ਤੇ ਵੋਟਰ ਨੇ ਵੋਟ ਦੇਣਾਂ ਹੈ ਉਹ ਅਧਾਰ ਤੇ ਠੀਕ ਹੋਵੇ। ਜੇ ਇਹ ਫਾਰਮ ਚੋਣਾਂ ਤੋ ਪਹਿਲਾਂ ਨਾ ਸੋਧਿਆ ਗਇਆ ਤੇ ਕੌਮ ਲਈ ਇਸ ਦੇ ਦੂਰਗਾਮੀਂ ਸਿੱਟੇ ਬਹੁਤ ਹੀ ਮਾੜੇ ਨਿਕਲਣਗੇ। ਇਸ ਮੌਜੂਦਾ ਫਾਰਮ ਦਾ ਫਾਇਦਾ ਮੌਜੂਦਾ ਬ੍ਰਾਹਮਣਵਾਦੀ ਭਾਈ ਲਾਣੇ ਅਤੇ ਡੇਰੇਦਾਰਾਂ ਦੇ ਹਥ ਠੋਕੇ ਸਿਆਸੀ ਦਲ ਨੂੰ ਹੀ ਮਿਲੇਗਾ। ਅਗੇ ਹੀ ਇਨਾਂ ਹੋਛੀ ਤੇ ਸਵਾਰਥੀ ਹਿਤਾਂ ਨੂੰ ਪੂਰਦੀ ‘ਸਿਆਸਤ’ ਦਾ ਪਲਾ ਫੜ ਕੇ ਸਿੱਖੀ ਨੂੰ ਅਧਮੋਇਆਂ ਕਰ ਦਿਤਾ ਹੈ। ਪੰਥ ਦਰਦੀਉ! ਜੇ ਇਹ ਚੌਣਾਂ ਵੀ ਇਹ ਕੇਸ਼ਾਧਾਰੀ ਬ੍ਰਾਹਮਣ ਜਿਤ ਗਏ ਤੇ ਪੰਥ ਅਤੇ ਗੁਰੂ ਸਿਧਾਂਤਾਂ ਦਾ ਭੋਗ ਪਿਆ ਸਮਝੋ।
ਸ਼੍ਰੋਮਣੀ ਅਕਾਲੀ ਦਲ, ਯੂ. ਕੇ. , ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ, ਦਲ ਖਾਲਸਾ, ਖਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਪੰਥਕ ਕੌੰਸਲ, ਅਕਾਲੀ ਦਲ ਪੰਚ ਫਰਧਾਨੀ, ਆਲ ਇੰਡੀਆ ਸ਼੍ਰੋਮਣੀ ਦਲ, ਅਤੇ ਹੋਰ ਕਈਂ ਬਾਦਲ ਵਿਰੋਧੀ ਸਿਆਸੀ ਦਲਾਂ ਵਲੋਂ ਇਸ ਫਾਰਮ ਵਿੱਚ ਲਿਖੀਆਂ ਸ਼ਰਤਾਂ ਦੇ ਵਿਰੋਧ ਵਿੱਚ ਬਿਆਨ ਵੀ ਆਏ ਹਨ। ਜਗਤਾਰ ਸਿੰਘ ਜਾਚਕ, ਚੇਅਰਮੈਨ ਸ਼ਰੌਮਣੀ ਅਕਾਲੀ ਦਲ ਯੂ. ਕੇ. ਨੇ ਇੱਕ ਲਿਖਿਤ ‘ਗਿਆਪਨ’ ਵੀ “ਚੌਣ ਕਮਿਸ਼ਨਰ’ ਨੂੰ ਆਪ ਮਿਲ ਕੇ ਦਿੱਤਾ ਹੈ ਜੋ ਸ਼ਲਾਘਾ ਯੋਗ ਉਪਰਾਲਾ ਹੈ। ਜਿਨਾਂ ਸੋਧਾ ਦੀ ਲਿਸ਼ਟ ਸ੍ਰੋਮਣੀ ਅਕਾਲੀ ਦਲ ਯੂ. ਕੇ. ਵੋਲੋਂ ਜਾਰੀ ਕੀਤੀ ਗਈ ਹੈ ਉਸ ਵਿੱਚ ਲਗਭਗ ਸਾਰੀਆਂ ਮੁੱਖ ਜਰੂਰੀ ਸੋਧਾਂ ਸ਼ਾਮਿਲ ਹਨ। ਲੇਕਿਨ ਇਸ ਸੋਧ ਲਈ ਇਹ ਸਿਆਸੀ ਦਲ ਕਿਨੀ ਕੂ ਪੈਰਵੀ ਕਰਦੇ ਹਨ ਅਤੇ ਇਸ ਕੰਮ ਨੂੰ ਕਰਵਾਨ ਲਈ ਇਨਾਂ ਲੋਕਾਂ ਵਿੱਚ ਕਿਨੀ ਕੁ ‘ਵਿਲ ਪਾਵਰ’ ਹੈ ਇਹ ਤੇ ਸੋਧਾਂ ਕਰਵਾ ਲੈਣ ਤੋ ਬਾਦ ਹੀ ਪਤਾ ਲਗ ਸਕੇਗਾ। ਚੰਗਾ ਤਾਂ ਇਹ ਹੋਵੇ ਕੇ ਇਹ ਚੋਣਾਂ ਤਾਂ ਹੀ ਹੋਣ ਦਿਤੀਆਂ ਜਾਣ, ਜਦੋ. ਵੋਟਰ ਫਾਰਮਾਂ ਅਤੇ ਇਨਾਂ ਦੇ ਨਿਯਮਾਂ ਨੂੰ ਠੀਕ ਕਰਵਾ ਲਿਆ ਜਾਵੇ। ਭਾਂਵੇ ਇਸ ਲਈ ਸਾਰਿਆਂ ਨੂੰ ਮਿਲ ਕੇ ਇੱਕ ‘ਮੁਹਿੰਮ’ ਹੀ ਕਿਉ ਨਾਂ ਚਲਾਣੀ ਪਵੇ। ਇਨਾਂ ਸੋਧਾਂ ਤੋਂ ਬਿਨਾਂ ਇਹ ਚੋਣਾਂ ਬੇਮਾਨੇ ਸਾਬਿਤ ਹੋਣਗੀਆਂਅਤੇ ਪੰਥ ਲਈ ਇੱਕ ਘਾਟੇ ਦਾ ਸੌਦਾ ਸਾਬਿਤ ਹੋਣਗੀਆਂ।
ਇੰਦਰ ਜੀਤ ਸਿੰਘ
ਕਾਨਪੁਰ

************************************

ਵੀਰ ਗੁਰਇੰਦਰ ਸਿੰਘ ਪਾਲ ਜੀ
ਗੁਰੁ ਫਤਿਹ ਪ੍ਰਵਾਣ ਕਰਨੀ ਜੀ

ਬਹੁਤ ਹੀ ਗੁੱਸੇ ਦਾ ਇਜਹਾਰ ਕਰਦਿਆ ਆਪ ਜੀ ਦਾ ਜਵਾਬ ਆਇਆ। ਵੀਰ ਗੁਰਿੰਦਰ ਸਿੰਘ ਪਾਲ ਜੀ ਆਪ ਜੀ ਨੇ ਲਿਖਿਆ ਹੈ- ਕੇ
ਆਪ ਨੇ ਮੈਨੂੰ ਘਸੀਟ ਹੀ ਲਿਆ …. . ਦਾਸ ਨੇ ਮਈ 15, 2010 ਨੂੰ ਦਰਸ਼ਨ ਸਿੰਘ ਜੀ ਦੇ ਮਈ 12. 2010 ਦੇ ਪਤ੍ਰ ਦੇ ਸੰਬੰਧ ਵਿੱਚ ਕੁੱਝ ਲਿਖਿਆ ਸੀ …. ਉਸ ਦੇ ਜਵਾਬ ਵਿੱਚ ਦਰਸ਼ਨ ਸਿੰਘ ਦੇ ਬਜਾਇ ਆਪ ਜੀ ਨੇ ਕਿਨਾਂ ਕੁੱਝ ਬੇਸੁਰਾ ਹੀ ਲਿਖ ਮਾਰਿਆ … …।
ਵੀਰ ਜੀ ਕਿਸੇ ਵੀ ‘ਫੋਰਮ’ ਵਿੱਚ ਕੁੱਝ ਵੀ ‘ਪਬਲਿਸ਼’ ਕਰਨ ਤੋ ਪਹਿਲਾਂ, ਆਪ ਜੀ ਨੂੰ ਉਸ ਦੇ ਕੁੱਝ ‘ਨਿਯਮ’ ਅਤੇ ‘ਸਿਸ਼ਟਾਚਾਰ’ ਬਾਰੇ ਵੀ ਜਾਣ ਲੈਣਾ ਚਾਹੀਦਾ ਹੈ। ਜੇ ਉਹ ਖੱਤ ਤੁਸਾਂ ਕੇਵਲ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਹੀ ਲਿਖਣਾ ਸੀ ਤੇ ਉਸ ਦਾ ਜਵਾਬ ਕੇਵਲ ਉਨਾਂ ਕੋਲੋਂ ਹੀ ਲੈਣਾ ਸੀ ਤੇ ਉਨਾਂ ਨੂੰ ਈ. ਮੇਲ ਰਾਹੀ ਜਾ ਚਿਠੀ ਲਿਖ ਕੇ ਜਵਾਬ ਲੈ ਲੈਣਾ ਸੀ ਇਸ ਫੋਰਮ ਵਿੱਚ ਜੋ ਕੁੱਝ ਲਿਖ ਦਿਤਾ ਜਾਂਦਾ ਹੈ ਉਹ ‘ਖੁੱਲਾ’ ਤੇ ਹਰ ਪਾਠਕ ਲਈ ‘ਸਾਂਝਾ’ ਹੋ ਜਾਂਦਾ ਹੈ। ਉਸ ਖੱਤ ਬਾਰੇ ਸਵਾਲ ਤੇ ਜਵਾਬ ਕਰਨ ਦਾ ਹੱਕ ਇਸਨੂੰ ਪੜਨ ਵਾਲੇ ਹਰ ਪਾਠਕ ਦਾ ਹੋ ਜਾਂਦਾ ਹੈ।
ਆਪ ਜੀ ਨੇ ਆਪ ਹੀ ਇਸ ਨਿਯਮ ਦੀ ਪੁਸ਼ਟੀ ਅਪਣੇ ਖੱਤ ਦੇ ਦੂਜੇ ਪਹਿਰੇ ਵਿੱਚ ਕਰ ਵੀ ਦਿਤੀ ਹੈ ਇਹ ਲਿਖ ਕੇ ਕੇ-
ਕੀ ਕਿਸੇ ਪਾਠਕ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦਾ ਕੋਈ ਅਧਿਕਾਰ ਨਹੀ ਹੂੰਦਾ …? । ਆਪਣੀ ਅਚਵੀ ਮਿਟਾਉਨ ਲਈ ਆਪ ਨੂੰ ਚਾਹੀ ਦਾ ਹੈ ਕੇ ਆਪ ਹਰਜਿੰਦਰ ਮੀਤ ਸਿੰਘ ਨੂੰ ਫੋਨ ਕਰੋ (ਨ. ਉਸ ਦੇ ਲੇਖ ਉਪਰ ਹੈ) ਤੇ ਜੋ ਜਾਨਕਾਰੀ ਮਿਲੇ ਉਸ ਨੂੰ ਬਾਕੀ ਦੇ ਪਾਠਕਾਂ ਨਾਲ ਸਾਝੀ ਕਰੋ … …. ।
ਦਾਸ ਨੂੰ ਤੁਸੀ ਜੋ ਸਲਾਹ ਦੇ ਰਹੇ ਹੋ ਇਹ ਹੀ ਤੇ ਦਾਸ ਤੁਹਾਨੂੰ ਪ੍ਰੋਫੇਸਰ ਸਾਹਿਬ ਵਾਲੀ ਤੁਹਾਡੀ ਲਿਖੀ ਚਿਠੀ ਬਾਰੇ (ਉਪਰ ਵਾਲੇ ਪਹਿਰੇ ਵਿਚ) ਸਮਝਾ ਰਿਹਾ ਹੈ। ਦਾਸ ਨੂੰ ਕਿਸੇ ਪ੍ਰਕਾਰ ਦੀ ‘ਅਚਵੀ’ ਨਹੀ ਹੈ, ਜਿਸ ਦਾ ਜਿਕਰ ਆਪ ਨੇ ਕੀਤਾ ਹੈ।
ਜਦੋ ਕੋਈ ‘ਅਖੋਤੀ ਇਤਿਹਾਸਕਾਰ’ ਕਿਸੇ ਬਦਨਿਯਤੀ ਨਾਲ ੲੈਸਾ ਅਖੋਤੀ ਇਤਿਹਾਸ ਕੌਮ ਦੇ ਮੱਥੇ ਤੇ ਮੜਨਾਂ ਚਾਹੇ ਜਿਸ ਵਿੱਚ ਗੁਰੁ ਘਰ ਦੇ ਮਹਿਲ ਨੂੰ ‘ਪੰਥ ਦਾ ਸਬਤੋਂ ਵਡਾ ਗੱਦਾਰ’ ਕਹਿ ਕੇ ਸੰਬੋਧਿਤ ਕੀਤਾ ਜਾਵੇ ਤੇ। ‘ਪੰਜਵਾ ਸਾਹਿਬਜਾਦਾ’ ਬਣਾ ਕੇ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਪੰਥ ਦੇ ਮਹਾਨ ਸ਼ਹੀਦ ਨੂੰ ਕਿਸੇ ‘ਦੂਜੇ ਭਾਈ ਮਨੀ ਸਿੰਘ’ ਦੇ ਨਾਮ ਤੇ ਪੰਥ ਦਾ ‘ਟਾਉਟ’ ਕਰਾਰ ਕਰ ਦਿਤਾ ਗਇਆ ਹੋਵੇ। ਪੰਥ ਦੀਆਂ ਇੱਕ ਦਰਜਨ ਤੋ ਵੱਧ ਮਹਾਨ ਸਖਸਿਅਤਾਂ (ਜਿਸ ਵਿੱਚ ਪ੍ਰੋਫੇਸਰ ਸਾਹਿਬ ਸਾਹਿਬ ਸਿੰਘ ਅਤੇ ਕਰਮ ਸਿੰਘ ਹਿਸਟੋਰਿਅਨ ਵਰਗੇ ਵਿਦਵਾਨ ਵੀ ਸ਼ਾਮਿਲ ਹਨ) ਨੂੰ ‘ਅਨਪੜ’ ਤੇ ਮੇਲੇ ਵਿੱਚ ਗਵਾਚੇ ਜਵਾਂਕ ਵਾਂਗੂ ਰੀਂ ਰੀਂ ਕਰਦੇ ਲਿਖਿਆ ਗਇਆ ਹੋਵੇ। ਆਪ ਉਸ ਲੇਖ ਦੀ ਅਧਾਰ ਹੀਣ ‘ਤਾਰੀਫ’ ਕਰੋ ਤੇ ਕੀ ਪਾਠਕਾ ਦਾ ਇਹ ਹੱਕ ਨਹੀ ਕੇ ਤੁਹਾਡੇ ਕੋਲੋਂ ਇਹ ਜਵਾਬ ਮੰਗਣ ਕੇ ਤੁਸੀ ਕਿਸ ਅਧਾਰ ਤੇ ਉਸ ਲੇਖ ਦੀ ਤਾਰੀਫ ਵਿੱਚ ‘ਕਸੀਦੇ’ ਕਡੇ ਹਨ। ਜਵਾਬ ਦੇਣ ਦੀ ਬਜਾਏ ਕਿਸੇ ਦੂਜੇ ਦੀ ‘ਅਚਵੀ’ ਦਾ ਇਲਾਜ ਕਰਨ ਦੀ ਕੋਸ਼ਿਸ਼ ਨਾਂ ਕਰੋ। ਜੇ ਹਰਜਿੰਦਰ ਮੀਤ ਸਿੰਘ ਦਾ ਫੌਨ ਨੰ. ਤੁਹਾਨੂ ਦਿਸ ਪਿਆ ਹੈ ਤੇ ਦਾਸ ਨੂੰ ਅਤੇ ਪਾਠਕਾਂ ਨੂੰ ਵੀ ਜਰੂਰ ਦਿਸਿਆ ਹੋਣਾ ਹੈ। ਤੁਸੀ ਬਹੁਤ ਸਿਆਣੇ ਬਨਣ ਦੀ ਕੋਸ਼ਿਸ਼ ਨਾਂ ਕਰੋ। ‘ਫੋਰਮ’ ਵਿੱਚ ਆਈ ਗਲ ਫੋਰਮ ਵਿੱਚ ਹੀ ਨਿਬੜੇ ਗੀ, ਫੋਨ ਤੇ ਨਹੀ।
ਤੁਸਾਂ ਲਿਖਿਆ ਹੈ ਕੇ ‘ਕਸੀਦਾ’ ਕਡਣਾ ਇੱਕ ਕਲਾ ਹੈ, ਇੱਕ ਹੁਨਰ ਹੈ, ਸੂਖਮ ਕਲਾ ਹੈ। ਇਹ ਰੱਬ ਦੀ ਬਖਸ਼ੀ ਹੋਈ ਦਾਤ ਹੈ। ਕਲਾ ਦੇ ਕਦਰਦਾਨ ਹੀ ਇਸ ਕਲਾ ਦੀ ਕਦਰ ਪਾ ਸਕਦੇ ਹਨ। ਹੁਨਰ ਹੀਣੇ, ਬੇ ਕਦਰੇ, ਤੇ ਕੁਚਜੇ ਲੋਗ ਕਸੀਦਾ ਕਡਣ ਵਾਲਿਆ ਦਾ ਮਜਾਕ ਉਡਾਣ ਦਾ ਕੋਝਾ ਯਤਨ ਕਰਕੇ ਖੁਸ਼ ਹੁੰਦੇ ਰਹਿੰਦੇ ਹਨ … …। ਬਾਕੀ ਆਪ ਸਮਝਦਾਰ ਹੋ।
ਮੇਰੇ ‘ਕਲਾਕਾਰ’ ਵੀਰ ਜੀ ਜੇ ਕੋਈ ਹੋਰ ‘ਗਾਲ੍ਹ’ ਵੀ ਰਹਿ ਗਈ ਕਡਣੋ ਤੇ ਉਹ ਵੀ ਕੱਡ ਲਵੋ ਦਾਸ ਨੂੰ ਬਿਲਕੁਲ ਬੁਰਾ ਨਹੀ ਲਗ ਰਿਹਾ ਬਲਕੇ ਤੁਹਾਡੀ `ਚਾਲਾਕੀ’ ਤੇ ਹਾਸਾ ਹੀ ਆ ਰਿਹਾ ਹੈ। ਤੁਸੀ ਦਾਸ ਨੂੰ ਗਾਲ੍ਹਾਂ ਕਡਕੇ ਦਾਸ ਨੂੰ ਆਪਸੀ ਖਿੰਚ ਤਾਨ ਵਿੱਚ ਉਲਝਾਉਨ ਦੀ ਕੋਸ਼ਿਸ਼ ਨਾਂ ਕਰੋ ਤੇ ਪਾਠਕਾਂ ਨੂੰ ਇਹ ਦਸਣ ਦੀ ਕਿਰਪਾਲਤਾ ਕਰੋ ਕੇ ਆਪ ਜੀ ਨੇ ਡਾਕਟਰ ਹਰਜਿੰਦਰ ਮੀਤ ਸਿੰਘ ਦੇ ਲੇਖ ਦੀ ਜੋ ਤਾਰੀਫ ਕੀਤੀ ਹੈ ਉਸ ਵਿੱਚ ਆਪ ਜੀ ਨੂੰ ਕਿਸ ਗਲ ਨੇ ਇਨਾਂ ਪ੍ਰਭਾਵਿਤ ਕਰ ਦਿਤਾ ਕੇ ਤੁਹਾਡੇ ਅੰਦਰ ਦਾ “ਕਲਾਕਾਰ” ਅਜਾਨਕ ਜਾਗ ਉਠਿਆ। ੳਸ ਦਾ ਅਧਾਰ ਕੀ ਹੈ? ਆਪ ਤੇ ਉਨਾਂ ਨੂੰ ਸ਼ਾਇਦ ਫੋਨ ਵੀ ਕਰ ਲਿਆ ਹੋਣਾ ਹੈ। ਵੀਰ ਜੀ. ਦਾਸ ਆਪ ਜੀ ਦੀ ਮੇਰੇ ਪ੍ਰਤੀ ਵਰਤੀ ਗਈ ‘ਸ਼ਬਦਾਵਲੀ’ ਲਈ ਆਪ ਜੀ ਨੂੰ ਧਨਵਾਦ ਦੇੰਦਾ ਹੋਇਆ ਆਪ ਪਾਸੋ ‘ਤਰਕਸ਼ੀਲ’ ਜਵਾਬ ਦੀ ਉੱਮੀਦ ਕਰਦਾ ਹੈ।
ਇੰਦਰ ਜੀਤ ਸਿੰਘ, ਕਾਨਪੁਰ


(24/06/10)
ਗੁਰਇੰਦਰ ਸਿੰਘ ਪਾਲ

ਇੰਦਰ ਜੀਤ ਸਿੰਘ ਕਾਨਪੁਰ ਜੀ,
ਮੈਂ ਆਪ ਦੀ ਕਿਸੇ ਵੀ ਵਿਚਾਰ-ਚਰਚਾ ਵਿੱਚ ਹਿੱਸਾ ਨਹੀਂ ਸੀ ਲੈਣਾ ਚਾਹੁੰਦਾ, ਪਰ ਆਪ ਨੇ ਅੱਜ ਮੈਨੂੰ ਘਸੀਟ ਹੀ ਲਿਆ। ਮੇਰਾ ਆਪ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਸੰਕੋਚ ਕਰਨ ਦਾ ਕਾਰਨ ਨਿਮਨ ਲਿਖਿਤ ਹੈ:
ਦਾਸ ਨੇ ਮਈ 15, 2010. ਨੂੰ ਦਰਸ਼ਨ ਸਿੰਘ ਜੀ ਦੇ ਮਈ 12, 2010. ਦੇ ਪੱਤ੍ਰ ਦੇ ਸੰਬੰਧ ਵਿੱਚ ਕੁੱਝ ਲਿਖਿਆ ਸੀ। ਉਸ ਦੇ ਜਵਾਬ ਵਿੱਚ, ਦਰਸ਼ਨ ਸਿੰਘ ਜੀ ਦੀ ਬਜਾਏ, ਆਪ ਨੇ, ਮਈ 16, 2010. ਨੂੰ, ਕਿੰਨਾਂ ਕੁੱਝ ਬੇਸੁਰਾ ਹੀ ਲਿੱਖ ਮਾਰਿਆ। ਆਪ ਨੇ ਉਸ ਪੱਤ੍ਰ ਵਿੱਚ ਮੇਰੇ ਲਈ ਲਿਖਿਆ ਹੈ, “ਤੁਸਾਂ “ਗੁਰੁ ਗ੍ਰੰਥ ਦੇ ਪੰਥ” ਸ਼ਬਦ ਦੀ ਵੀ ਅਲੋਚਨਾ ਕੀਤੀ ਹੈ। ……” ਇਸ ਦੇ ਸੰਬੰਧ ਵਿੱਚ ਦਾਸ ਨੇ ਆਪ ਨੂੰ ਮਈ 17, 2010. ਨੂੰ ਲਿਖਿਆ ਸੀ, “ਇਹ ਆਪ ਦਾ ਚਿੱਟਾ ਝੂਠ ਹੈ। ਆਪ ਮੇਰੇ ਪੱਤਰ ਵਿੱਚੋਂ ਉਹ ਲਾਈਨ ਦੱਸੋ ਜਿਸ ਤੋਂ ਮੇਰੇ ਉੱਪਰ ਲਾਇਆ ਇਹ ਇਲਜ਼ਾਮ ਸਿੱਧ ਹੁੰਦਾ ਹੋਵੇ”। ਇਸ ਦਾ ਜਵਾਬ ਅੱਜ ਤੱਕ ਨਹੀਂ ਮਿਲਿਆ! ! ! ! ਇਸ ਝੂਠੀ ਤੁਹਮਤ ਦਾ ਨਿਰਣਾ ਕੀਤੇ ਬਿਨਾਂ ਦਾਸ ਆਪ ਨਾਲ ਕੋਈ ਵਿਚਾਰ ਨਹੀਂ ਕਰੇਗਾ।
ਅੱਜ ਆਪ ਨੇ ਇੱਕ ਹੋਰ ਸ਼ੁਰਲੀ ਛੱਡ ਦਿੱਤੀ। ਦਾਸ ਨੇ ਹਰਜਿੰਦਰਮੀਤ ਸਿੰਘ ਦੇ ਲੇਖ ਦੀ ਪ੍ਰਸ਼ੰਸਾ ਕੀਤੀ ਹੈ। ਕੀ ਕਿਸੇ ਪਾਠਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਕੋਈ ਅਧਿਕਾਰ ਨਹੀਂ? ਦੂਸਰਾ, ਆਪ ਦਾ ਕਿਸੇ ਹੋਰ ਦੀ ਲਿਖਿਤ ਬਾਰੇ ਦਾਸ ਨੂੰ ਕੁੱਝ ਲਿਖਣਾ ਬੇਹੂਦਾ ਹੈ, ਤੇ ਉੱਕਾ ਹੀ ਨਹੀਂ ਜਚਦਾ। ਆਪਨੀ ਅਚਵੀ ਮਿਟਾਉਣ ਲਈ ਆਪ ਨੂੰ ਚਾਹੀਦਾ ਹੈ ਕਿ ਆਪ ਹਰਜਿੰਦਰਮੀਤ ਸਿੰਘ ਨੂੰ ਫ਼ੋਨ (ਨੰਬਰ ਉਸ ਦੇ ਲੇਖ ਉੱਪਰ ਹੈ) ਕਰੋ ਅਤੇ ਜੋ ਜਾਣਕਾਰੀ ਮਿਲੇ ਉਹ ਬਾਕੀ ਦੇ ਪਾਠਕਾਂ ਨਾਲ ਵੀ, ‘ਸਿੱਖ ਮਾਰਗ’ ਤੇ, ਸਾਂਝੀ ਕਰੋ।
ਇੰਦਰਜੀਤ ਸਿੰਘ ਜੀ, ‘ਕਸੀਦਾ ਕੱਢਣਾ’ ਇੱਕ ਹੁਨਰ ਹੈ, ਸੂਖਮ ਕਲਾ ਹੈ, ਅਤੇ, ਇਹ ਰੱਬ ਦੀ ਬਖ਼ਸ਼ੀ ਹੋਈ ਇੱਕ ਦਾਤ ਹੈ। ਕਲਾ ਦੇ ਕਦਰਦਾਨ ਹੀ ਇਸ ਕਲਾ ਦੀ ਕਦਰ ਪਾ ਸਕਦੇ ਹਨ। ਹੁਨਰ-ਹੀਣੇ, ਬੇ-ਕਦਰੇ ਤੇ ਕੁਚੱਜੇ ਲੋਕ ਕਸੀਦਾ ਕੱਢਣ ਵਾਲਿਆਂ ਦਾ ਮਜ਼ਾਕ ਉਡਾਉਣ ਦਾ ਕੋਝਾ ਯਤਨ ਕਰਕੇ ਖ਼ੁਸ਼ ਹੁੰਦੇ ਰਹਿੰਦੇ ਹਨ। ਬਾਕੀ ਆਪ ਸਮਝਦਾਰ ਹੋ! ! !
ਗੁਰਇੰਦਰ ਸਿੰਘ ਪਾਲ


(24/06/10)
ਡਾ. ਇਕਬਾਲ ਸਿੰਘ ਢਿੱਲੋਂ

ਸੰਪਾਦਕ ਜੁਗਿੰਦਰ ਸਿੰਘ ਦੀਆਂ ਦੋ ਹੋਰ ਸ਼ੁਰ੍ਹਲੀਆਂ
ਪਿਛਲੇ ਦਿਨੀਂ ਸ਼ੁਰ੍ਹਲੀ-ਮਾਹਰ ਸੰਪਾਦਕ ਜੁਗਿੰਦਰ ਸਿੰਘ ਨੇ ਦੋ ਨਵੀਆਂ ਸ਼ੁਰ੍ਹਲੀਆਂ ਛੱਡੀਆਂ ਹਨ।
ਪਹਿਲੀ ਸ਼ੁਰ੍ਹਲੀ ਉਸ ਨੇ 20. 06. 2010 ਦੇ ‘ਰੋਜ਼ਾਨਾ ਸਪੋਕਸਮੈਨ ‘ਵਿੱਚ ਛਾਪੇ ਆਪਣੇ ਲੇਖ ਮੇਰੀ ਨਿਜੀ ਡਾਇਰੀ ਦੇ ਪੰਨੇਂਵਿਚ ਛੱਡੀ ਹੈ। ਉਹ ਲਿਖਦਾ ਹੈ:-
“… … …. . ਭਾਈ ਗੁਰਦਾਸ ਵੀ ਉਸ ਸਮੇਂ ਹੋਏ ਜਦੋਂ ‘ਗੁਰੂ ‘ਸ਼ਬਦ ਦੀ ਵਰਤੋਂ ਸ਼ੁਰੂ ਹੋ ਚੁੱਕੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਵੀ ‘ਬਾਬਾ’ ਸ਼ਬਦ ਵਰਤਣਾ ਜਾਰੀ ਰਖਿਆ। … … … … … … … … … …. . ਬਸ ਏਨੀ ਕੁ ਗੱਲ ਅਸੀਂ ਦੱਸਣਾ ਚਾਹੁੰਦੇ ਸੀ ਤਾਂ ਕਿ ਵਿਰੋਧੀਆਂ (ਅਜੋਕੇ ਗੋਲ ਪੱਗਾਂ ਵਾਲੇ ਗੋਲਕਧਾਰੀਆ) ਵੱਲੋਂ ਸਾਡੇ (ਏਕਸ ਕੇ ਬਾਰਕ) ਤੇ ਲਗਾਈ ਊਜ ਨੂੰ ਗਲਤ ਸਾਬਤ ਕੀਤਾ ਜਾ ਸਕੇ। … … … … ….”
ੳਪਰੋਕਤ ਬਿਆਨ ਵਿੱਚ ਸੰਪਾਦਕ ਜੁਗਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਲਈ ਉਸ ਵੱਲੋਂ ਕੇਵਲ “ਬਾਬਾ” ਸ਼ਬਦ ਹੀ ਵਰਤਣ ਦਾ ਵਿਰੋਧ ਕਰਨ ਵਾਲਿਆਂ ਵਿੱਚ ਸਿਰਫ ‘ਅਜੋਕੇ ਗੋਲ ਪੱਗਾਂ ਵਾਲੇ ਗੋਲਕਧਾਰੀਆਂ’ ਨੂੰ ਹੀ ਸ਼ਾਮਲ ਕੀਤਾ ਗਿਆ ਹੈ ਭਾਵ ਅਜੋਕੇ ਵਿਦਵਾਨਾਂ ਨੂੰ ਉਹ ਇਸ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਸਮਝਦਾ ਹਾਲਾਂਕਿ ਇਹਨੀਂ ਦਿਨੀਂ ਵਿਦਵਾਨਾਂ ਵੱਲੋਂ ਉਸ ਦੀ ਇਸ ਕਾਰਵਾਈ ਪ੍ਰਤੀ ਤਿੱਖਾ ਪ੍ਰਤੀਕਰਮ ਹੋਇਆ ਹੈ। ਸਪਸ਼ਟ ਹੈ ਕਿ ਆਪਣੇ ਆਪ ਨੂੰ “ਬਾਬੇ” ਨਾਨਕ ਦਾ ਨੰਬਰ-ਇੱਕ ਗੱਦੀ-ਨਸ਼ੀਨ ਤਸੱਵਰ ਕਰਦੇ ਹੋਏ ਸੰਪਾਦਕ ਜੁਗਿੰਦਰ ਸਿੰਘ ਨੇ ਅਜੋਕੇ ਵਿਦਵਾਨ ਲੋਕਾਂ ਨੂੰ ਚੀਂ-ਚੀਂ ਕੈਂ-ਕੈਂ ਕਰਨ ਵਾਲੇ ਚਿੜੀਆਂ-ਕਾਂ ਸਮਝਣਾ ਹੀ ਜਾਰੀ ਰਖਿਆ ਹੋਇਆ ਹੈ।
ਦੂਸਰੀ ਸ਼ੁਰ੍ਹਲੀ ਦਰਸ਼ਨ ਸਿੰਘ ਰਾਗੀ ਜੀ ਦੇ ਪ੍ਰੈਸ ਨੂੰ ਦਿੱਤੇ ਉਸ ਬਿਆਨ ਬਾਰੇ ਹੈ ਜੋ ਉਹਨਾਂ ਨੇ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਉਤੇ ਪੇਸ਼ ਹੋਣ ਬਾਰੇ ਜਾਰੀ ਕੀਤਾ ਹੈ। 22. 06. 2010 ਦੇ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕੀ ਵਿੱਚ ਉਹ ਲਿਖਦਾ ਹੈ:-
“ਇਸੇ ਲਈ ਜਦ ਈ-ਮੇਲ ਰਾਹੀਂ ਪ੍ਰੋ. ਦਰਸ਼ਨ ਸਿੰਘ ਦਾ ਬਿਆਨ ਸਾਡੇ ਦਫਤਰ ਪੁੱਜਾ ਤਾਂ ਉਸ ਵਿਚਲੇ ਇਹ ਲਫਜ਼ ਵੇਖ ਸਾਨੂੰ ਵੀ ਡਾਢੀ ਹੈਰਾਨੀ ਹੋਈ, ‘ਵਡੇਰੇ ਪੰਥਕ ਹਿਤਾਂ ਲਈ ਇਹ ਸੱਦਾ ਹੈ ਕਿ ਕੋਈ ਇੱਕ ਤਰੀਕ ਨਿਸਚਤ ਕਰਕੇ ਦਿੱਲੀ, ਲੁਧਿਆਣਾ ਜਾਂ ਚੰਡੀਗੜ੍ਹ ਆਦਿ ਕਿਸੇ ਇੱਕ ਥਾਂ `ਤੇ ਸਾਰੇ ਇਕਠੇ ਹੋਈਏ ਆਪਣੇ ਅੰਦਰ ਝਾਤ ਮਾਰੀਏ। ਉਪ੍ਰੰਤ ਸਾਰੇ ਹੀ ਸ੍ਰੀ ਅਕਾਲ ਤਖਤ ਸਾਹਿਬ `ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾਈਏ। ‘ਸੰਪਾਦਕ ਜੁਗਿੰਦਰ ਸਿੰਘ ਨੇ ਦਰਸ਼ਨ ਸਿੰਘ ਰਾਗੀ ਜੀ ਦੇ ਸ੍ਰੀ ਅਕਾਲ ਤਖਤ ਤੇ ਕਾਬਜ਼ ਪੁਜਾਰੀਆਂ ਨੂੰ ਸੰਬੋਧਿਤ ਹੁੰਦੇ ਹੋਏ 19. 06. 2010 ਨੂੰ ਦਿੱਤੇ ਬਿਆਨ ਦੇ ਜਿਸ ਹਿੱਸੇ ਵਿਚੋਂ ਉਪਰੋਕਤ ਟੂਕ ਲਈ ਹੈ ਉਹ ਹੇਠ ਦਿੱਤੇ ਅਨੁਸਾਰ ਹੂਬਹੂ ਪੇਸ਼ ਹੈ:
‘… …. ਆਓ, ਨਿਰਦੋਸ਼ ਹੋਂਦਿਆਂ ਹੋਇਆਂ ਭੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦੀ ਬਹਾਲੀ ਅਤੇ ਵਡੇਰੇ ਹਿਤਾਂ ਲਈ ਪਹਿਲ ਕਰਦਿਆਂ ਮੈਂ ਪਿਆਰ ਸਹਿਤ ਸੱਦਾ ਦੇਂਦਾ ਹਾਂ ਕੇ ਕੋਈ ਤਾਰੀਖ ਨਿਸਚਤ ਕਰ ਲੈਂਦੇ ਹਾਂ ਦਿੱਲੀ, ਲਧਿਆਣੇ, ਚੰਡੀਗੜ੍ਹ ਹੋਰ ਕਿਸੇ ਥਾਵੇਂ ਭੀ ਸਾਰੇ ਇਕੱਠੇ ਹੋ ਜਾਂਦੇ ਹਾਂ, ਉਹ 6 ਜੂਨ 2008 ਤੋਂ ਮੁਨਕਰ ਹੋਕੇ ਤਨਖਾਈਏ ਹੋਏ ਸਾਰੇ ਜੱਥੇਦਾਰ ਭੀ ਓਥੇ ਆ ਜਾਓ, ਆਪਣੇ ਅੰਦਰ ਝਾਤ ਮਾਰ ਕੇ ਗੁਰਬਾਣੀ ਦਾ ਸੱਚ ਸੁਣੋ “ਫਰੀਦਾ ਦਰਿ ਦਰਵਾਜੇ ਜਾਇ ਕੈ ਕਿਉ ਡਿਠੋ ਘੜਿਆਲੁ।। ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ।। 39. ।” ਜੇ ਸਮਝ ਆ ਜਾਏ, ਤਾਂ ਆ ਜਾਓ, ਅਸੀਂ ਭੀ ਆ ਜਾਵਗੇ। ਸਾਰੇ ਚਲ ਕੇ ਨਿਮਾਣੇ ਸਿੱਖ ਵਾਂਗੂੰ ਅਕਾਲ ਤਖਤ ਤੇ ਪੇਸ਼ ਹੋਈਏ। ਸਾਰੇ ਮਿਲ ਕੇ ਭੁਲਾਂ ਬਖਸ਼ਾਈਏ ਅਤੇ ਅਕਾਲ ਤਖਤ ਸਾਹਮਣੇ ਪ੍ਰਣ ਕਰੀਏ, ਕਿ ਅਗੋਂ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਗ੍ਰੰਥ, ਮੂਰਤੀ. ਦੇਹਧਾਰੀ ਨੂੰ ਗੁਰੂ ਨਹੀਂ ਆਖਾਂਗੇ, ਮੱਥਾ ਨਹੀਂ ਟੇਕਾਂਗੇ ਅਤੇ 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਤੇ ਹੋਏ ਫੈਸਲੇ ਨੂੰ ਲਾਗੂ ਕਰਨ ਲਈ ਵਚਨਬੱਧ ਹੋ ਕੇ ਕੰਮ ਕਰਾਂਗੇ।
ਆਓ ਤਖਤਾਂ ਦੀਆਂ ਪਦਵੀਆਂ ਅਤੇ ਪ੍ਰਧਾਨਗੀਆਂ ਮਣ ਰਹੇ ਜਥੇਦਾਰ ਵੀਰੋ, ਸ੍ਰੀ ਅਕਾਲ ਤਖਤ ਦੀ ਮਾਣ ਮਰਿਯਾਦਾ ਦੀ ਬਹਾਲੀ ਅਤੇ ਵਡੇਰੇ ਪੰਥਕ ਹਿਤਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦਾ ਫਰਜ਼ ਅਤੇ ਵਫਾਦਾਰੀ ਨਿਭਾਈਏ … … … … … … … … …. .”
ਹੁਣ ਪਾਠਕ ਖੁਦ ਹੀ ਸਮਝ ਲੈਣ ਕਿ ਸੰਪਾਦਕ ਜੁਗਿੰਦਰ ਸਿੰਘ ਨੇ ਦਰਸ਼ਨ ਸਿੰਘ ਜੀ ਦੇ ਬਿਆਨ ਦੇ ਸਬੰਧਿਤ ਹਿੱਸੇ ਦੀ ਕਟ-ਵੱਢ ਕਰਕੇ ਬਣਾਈ ਟੂਕ ਦੀ ਪੇਸ਼ਕਾਰੀ ਰਾਹੀਂ ਕਿਹੜੀ ਸ਼ੁਰ੍ਹਲੀ ਛੱਡੀ ਹੈ।
ਡਾ. ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
ਫੋਨ: 09317910734


(24/06/10)
ਚਰਨਜੀਤ ਸਿੰਘ ਬਰੈਂਮਪਟਨ

ਸੰਤ ਸਿੰਘ ਬਰਲਿੰਗਟਨ ਜੀ ਅਤੇ ਸਾਰੇ ਪਾਠਕ ਜੀਓ
ਸੰਤ ਸਿੰਘ ਜੀ ਲਿਖਦੇ ਹਨ:

ਇਸ ਤੋਂ ਵੀ ਉਪਰ ਤੁਸੀਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਂ ਵੀ ਇਸ ਤਰਾਂ ਲਿਖਦੇ ਹੋ ਜਿਵੇਂ ਮਹਿਤਾ ਕਾਲੂ ਜੀ ਆਪਣੇ ਬੇਟੇ ਦੀ ਗਲ ਕਰ ਰਹੇ ਹੋਣ।
ਇਸ ਸੰਬਧ ਵਿੱਚ ਤੁਸੀ 27/11/2009 ਨੂੰ ਬਲਦੇਵ ਸਿੰਘ ਬੁਧ ਸਿੰਘ ਵਾਲਾ ਦਾ ਪੱਤਰ ਅਤੇ ਸੰਪਾਦਕ ਜੀ ਦੀ ਟਿੱਪਣੀ ਅਤੇ 28/11/2009 ਨੂੰ ਲਿਖਿਆ ਮੇਰਾ ਜਵਾਬ ਪੜ ਸਕਦੇ ਹੋ।
ਸੰਤ ਸਿੰਘ ਜੀ ਲਿਖਦੇ ਹਨ
ਵੀਰ ਜੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿਖ ਮੰਨਣ ਤੋਂ ਕਿਉਂ ਇਨਕਾਰੀ ਹੋ। ਤੁਸੀਂ ਉਹਨਾਂ ਦੇ ਨਾਂ ਨਾਲ ਸਿੰਘ ਕਿਉਂ ਨਹੀ ਲਾਉਦੇ। ਜਦੋਂ ਕਿਸੇ ਪ੍ਰਾਣੀ ਨੂੰ ਖੰਡੇ ਦੀ ਪਾਹੁਲ ਦਿਤੀ ਜਾਂਦੀ ਹੈ ਤਾਂ ਉਸ ਨੂੰ ਪੰਜ ਰਹਿਤਾਂ ਅਤੇ ਚਾਰ ਕੁਰਿਹਤਾਂ ਤੋਂ ਉਪਰ ਕੁੱਝ ਸਾਵਧਾਨੀਆਂ ਵੀ ਦਸੀਆਂ ਜਾਂਦੀਆਂ ਹਨ। ਉਹਨਾਂ ਵਿਚੋਂ ਇੱਕ ਇਹ ਹੈ ਕਿ ਦੂਸਰੇ ਸਿੰਘ ਦਾ ਅਧਾ ਨਾਂ ਲੈਕੇ ਨਹੀਂ ਬੁਲਾਉਣਾ।
ਮੈਂ ਜੋ ਕੁੱਝ ਵੀ ਬੰਦਾ ਬਹਾਦੁਰ ਬਾਰੇ ਲਿਖਿਆ ਹੈ, ਉਸ ਦਾ ਰੈਫ਼ਰੈਂਸ ਜਰੂਰ ਦਿੱਤਾ ਹੈ। ਆਪਣੇ ਵਲੋਂ ਕੋਈ ਤੱਥ ਨਹੀਂ ਘੜਿਆ। ਸਭ ਤੋਂ ਜਿਆਦਾ ਰੈਫ਼ਰੈਂਸ “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸੀਸ” ਵਿਚੋਂ ਦਿੱਤੇ ਹਨ। 31/5/2010 ਦੇ ਪੱਤਰ ਵਿੱਚ ਮੈਂ ਪਾਠਕਾਂ ਨੂੰ ਕਿਹਾ ਸੀ ਕਿ ਜੇ ਕਿਸੇ ਨੂੰ ਇਸ ਕਿਤਾਬ ਬਾਰੇ ਕੋਈ ਸ਼ੰਕਾ ਹੈ ਤਾਂ ਸਾਂਝਾ ਕਰ ਸਕਦਾ ਹੈ ਪਰ ਕਿਸੇ ਨੇ ਅੱਜ ਤੱਕ ਕੁੱਝ ਨਹੀਂ ਲਿਖਿਆ। ਇੰਦਰਜੀਤ ਸਿੰਘ ਕਾਨਪੁਰ ਅਤੇ ਗੁਰਿੰਦਰ ਸਿੰਘ ਪਾਲ ਜੀ ਦੇ ਅਸਿੱਧੇ ਤੋਰ ਤੇ ਬੰਦਾ ਬਹਾਦੁਰ ਬਾਰੇ ਲੇਖ ਲਿਖਣ ਵਾਲਿਆਂ ਨੂੰ ਜਵਾਬ ਲਿਖਣ ਦੀ ਬੇਨਤੀ ਕਰਣ ਦੇ ਬਾਵਜੂਦ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਹੁਣ ਤੁਹਾਨੁੰ ਵੀ ਮੇਰੀ ਬੇਨਤੀ ਹੈ ਕਿ ਮੈਨੂੰ ਨਿਸ਼ਾਨਾ ਬਨਾਉਣ ਦੀ ਬਜਾਏ, ਜੇਹੜੇ ਪ੍ਰਮਾਣ ਮੈਂ ਦਿੱਤੇ ਹਨ, ਉਹਨਾਂ ਨੂੰ ਰੱਦ ਕਰੋ। ਤੱਥਾਂ ਦੇ ਆਧਾਰ ਤੇ ਦਲੀਲ ਦੇਵੋ। ਫ਼ਿਰ ਮੈਨੂੰ ਬੰਦਾ ਬਹਾਦੁਰ ਬਾਰੇ ਆਪਣੇ ਵਿਚਾਰ ਬਦਲਣ ਵਿੱਚ ਕੋਈ ਦਿੱਕਤ ਨਹੀਂ ਹੈ। ਮੈਨੂੰ ਕੋਈ ਸ਼ੌਕ ਨਹੀਂ ਹੈ ਕਿ ਮੈਂ ਵਾਧੂ ਹੀ ਬੰਦਾ ਬਹਾਦੁਰ ਖਿਲਾਫ ਲਿਖਦਾ ਰਹਾਂ।
ਬੰਦਾ ਬਹਾਦੁਰ ਨਾਲ “ਸਿੰਘ” ਲਫ਼ਜ ਨਾ ਲਾਉਣ ਦਾ ਕਾਰਣ ਇਹ ਹੈ ਕਿ “ਸਿਖ ਹਿਸਟਰੀ ਫਰੋਮ ਪਰਸ਼ਿਅਨ ਸੋਰਸੀਸ” ਦੇ ਵਿੱਚ ਜਿਤਨਿਆਂ ਵੀ ਟਰਾਂਸਲੇਸ਼ਨਸ ਹਨ, ਉਹਣਾਂ ਵਿੱਚ ਕਿਤੇ ਵੀ “ਬੰਦਾ ਸਿੰਘ ਬਹਾਦੁਰ” ਨਹੀਂ ਲਿਖਿਆ ਮਿਲਦਾ। ਸਿਖਾਂ ਦਾ ਗੁਰੂ, ਬੰਦਾ ਜਾਂ ਬੰਦਾ ਬਹਾਦੁਰ ਹੀ ਲਿਖਿਆ ਮਿਲਦਾ ਹੈ।
ਇਸ ਤੋਂ ਇਲਾਵਾ ਮੈਂ ਦੋ ਤੱਥ ਹੋਰ ਪਾਠਕਾਂ ਨਾਲ ਸਾਂਝੇ ਕਰਣਾ ਚਾਹੁਂਦਾ ਹਾਂ
1) ਅਸੀ ਸਭ ਨੇ ਸੁਣਿਆ ਹੈ ਕਿ ਬੰਦਾ ਬਹਾਦੁਰ ਨੇ ਜੋ ਸਿੱਕੇ ਚਲਾਏ, ਉਹਨਾ ਉਪਰ ਹੇਠ ਲਿਖੀ ਖੁਦਾਈ ਹੋਈ ਹੈ।
ਦੇਗੋ-ਤੇਗੋ-ਫਤਿਹ-ਓ-ਨੁਸਰਤ ਬੇਦਿਰੰਗ
ਯਾਫਤ ਅਜ਼ ਨਾਨਕ- ਗੁਰੂ-ਗੋਬਿੰਦ ਸਿੰਘ
ਪਰ ਸ਼ਾਇਦ ਬਹੁਤਾਤ ਸਿੱਖ ਇਹ ਨਾ ਜਾਣਦੇ ਹੋਣ ਕਿ ਇਹ ਸਿੱਕੇ ਤਿੰਨ ਸਾਲ ਲਗਾਤਾਰ ਕੱਢੇ ਗਏ ਸਨ। ਪਹਿਲੇ ਸਾਲ ਦੇ ਸਿੱਕੇ ਹੁਣ ਨਹੀਂ ਮਿਲਦੇ। ਦੂਜੇ ਸਾਲ ਦੇ ਸਿੱਕਿਆਂ ਉਪਰ ਸਿਰਫ “ਗੁਰੂ ਗੋਬਿਂਦ” ਲਿਖਿਆ ਮਿਲਦਾ ਹੈ। ਗੁਰੂ ਗੋਬਿਂਦ ਸਿੰਘ ਨਹੀਂ। ਤੀਸਰੇ ਸਾਲ ਦੇ ਸਿੱਕਿਆਂ ਉੱਤੇ “ਗੁਰੂ ਗ+ਬਿਂਦ ਸਿੰਘ” ਲਿਖਿਆ ਹੋਇਆ ਹੈ। ਮੈਂ ਸਮਝਦਾ ਹਾਂ ਕਿ ਪਹਿਲੇ ਸਾਲ ਸਿੱਕਿਆਂ ਤੇ “ਸਿੰਘ” ਨਾ ਖੁਦਿਆ ਹੋਣਾ ਅਤੇ ਅਖੀਰਲੇ ਸਾਲ ਖੁਦਿਆ ਹੋਣਾ, ਆਪਣੇ ਆਪ ਵਿੱਚ ਗਹਿਰੇ ਭੇਦ ਛੁਪਾਈ ਬੈਠਾ ਹੈ। (ਰੈਫਰੈਂਸ: ਸਿੱਖ ਕੋਇਨੇਜ: ਸਿੰਬਲ ਆੱਫ ਸਿੱਖ ਸੋਵਰਨੀਟੀ, ਪੰਨਾ 21, ਲੇਖਕ, ਸੁਰਿੰਦਰ ਸਿੰਘ)
2) ਪ੍ਰੋ: ਗੰਡਾ ਸਿੰਘ ਦੇ ਸਮਾਂ ਤੱਕ ਬੰਦਈ ਖਾਲਸਿਆਂ ਦੀ ਵੱਖਰੀ ਗੱਦੀ ਚਲਦੀ ਰਹੀ ਹੈ। ਹੁਣ ਮੈਨੂੰ ਪਤਾ ਨਹੀਂ।
ਸੰਤ ਸਿੰਘ ਜੀ ਲਿਖਦੇ ਹਨ
ਤੁਸੀਂ ਬੜੇ ਦਲੇਰ ਜਾਪਦੇ ਹੋ, ਜਿਹੜਾ ਲਿਖ ਦਿਤਾ ਕਿ ਦਸਵੇਂ ਪਾਤਸ਼ਾਹ ਨੇ ਬਹਾਦੁਰ ਸ਼ਾਹ ਦੀ ਪਿਠ ਵਿੱਚ ਛੁਰਾ ਮਾਰਿਆ।
ਬਿਲਕੁਲ ਗੱਲਤ। ਤੁਸੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹੋ। ਆਪਣੇ ਗੁਰੂਆਂ ਬਾਰੇ ਮੈਂ ਇੰਝ ਸੁਪਨੇ ਵਿੱਚ ਵੀ ਨਹੀਂ ਸੋਚ ਸੱਕਦਾ। ਜਿਤਨੇ ਵੀ ਪੱਤਰ ਮੈਂ ਬੰਦਾ ਬਹਾਦੁਰ ਬਾਰੇ ਲਿਖੇ ਹਨ, ਉਹਨਾਂ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਅਤੇ ਬੰਦਾ ਬਹਾਦੁਰ ਵਿੱਚ ਜਮੀਨ ਆਸਮਾਨ ਦਾ ਅੰਤਰ ਸੀ। ਇਸ ਵਿਸ਼ੇ ਤੇ ਇਸ ਤੋਂ ਪਹਿਲਾਂ ਮੇਰੇ ਵਿਚਾਰ 19, 24, 25, 26, 31 ਮਈ ਅਤੇ 1, 6, 12 ਅਤੇ13 ਜੂਨ ਨੂੰ ਪੜ੍ਹੇ ਜਾ ਸਕਦੇ ਹਨ।
ਚਰਨਜੀਤ ਸਿੰਘ ਬਰੈਂਮਪਟਨ


(24/06/10)
ਇੰਦਰ ਜੀਤ ਸਿੰਘ ਕਾਨਪੁਰ

‘ਸੌਦਾ ਅਖਬਾਰ’ ਦੇ ਸਮਰਥਕ ਹੁਣ ਵੀ ਮੋਨ ਕਿਉ?
ਜਦੋਂ ਇੱਕ ਪੰਥਕ ਸੰਸਥਾ ਦੇ ਵਿਦਵਾਨ ਵੀਰਾਂ ਨੇ ਇਸ ਅਖਬਾਰ ਦੇ ‘ਅੰਧੇ ਸਮਰਥਕ’ ਲਿਖ ਕੇ ਕੁੱਝ ਵੀਰਾਂ ਦੀ ਅਲੋਚਨਾ ਕੀਤੀ ਸੀ ਉਸ ਵੇਲੇ ਉਨਾਂ ਲੋਕਾਂ ਨੂੰ ਬਹੁਤ ਤਕਲੀਫ ਹੋਈ ਸੀ। ਉਨਾਂ ‘ਸਮਰਥਕਾਂ’ ਨੇ ਅਜ ਵੀ ਦੋਗਲੀ ਨੀਤੀ ਅਖਤਿਆਰ ਕੀਤੀ ਹੋਈ ਹੈ। ਇੱਕ ਪਾਸੇ ਤੇ ਉਹ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਨਾਲ ਚਲਣ ਦੀ ਗਲ ਕਰਦੇ ਹਨ ਦੂਜੇ ਪਾਸੇ ਜਦੋਂ ਇਹ ਅਖਬਾਰ ਪ੍ਰੋਫੇਸਰ ਸਾਹਿਬ ਦੀ ਅਧਾਰ ਹੀਣ ਤੇ ਬੇ ਸਿਰ ਪੈਰ ਦੀ ਬੁਰਾਈ ਕਰਨ ਦੀ ਹੋਛੀ ਹਰਕਤ ਕਰਦਾ ਹੈ ਤੇ ਇਨਾਂ ਦੀਆਂ ਅੱਖਾਂ, ਕੰਨਾਂ ਤੇ ਮੂੰਹ ਦੇ ਦਰਵਾਜੇ ਬੰਦ ਹੋ ਜਾਂਦੇ ਹਨ। ਇਨਾਂ ਹੀ ਨਹੀ ਇਨਾਂ ਦੀ ਕਲਮ ਦੀ ਸਿਆਹੀ ਵੀ ਮੁਕ ਜਾਂਦੀ ਹੈ। ‘ਸਿੱਖ ਲਹਿਰ’ ਨੂੰ ਤਹਿਸ ਨਹਿਸ ਕਰਨ ਵਾਲੇ ਇਸ ਅਖਬਾਰ ਨਾਲ ਬਹੁਤ ਦੂਰ ਤਕ ਚਲਣਾ ਸਾਡੇ ਲਈ ਹੁਣ ਮੁਮਕਿਨ ਨਹੀ ਹੈ। ਇਸ ਅਖਬਾਰ ਤੋ ਜੋ ਉਮੀਦਾਂ ਸਨ ਉਹ ਪ੍ਰੋਫੇਸਰ ਸਾਹਿਬ ਦੇ ਖਿਲਾਫ ਵਾਰ ਵਾਰ ਕੂੜ ਪ੍ਰਚਾਰ ਕਰਕੇ ਜਹਰ ਉਗਲਣ ਦੇ ਕਾਰਣ ਅਤੇ ਇਸ ਦੀਆਂ ਸਿਰ ਫਿਰੀਆਂ ਹਰਕਤਾਂ ਕਰਕੇ ਖਤਮ ਹੋ ਚੁਕੀਆਂ ਹਨ। ਕਿਸੇ ਵੀ ਮਨੁਖ ਦੀ ਪੱਤ ਦਾ ਘਾਣ ਕਰਨਾਂ ਉਹ ਵੀ ਬੇਤੁਕੇ ਅਤੇ ਅਧਾਰ ਹੀਨ ਤਰੀਕੇ ਨਾਲ ਕਿਸੇ ਵੀ ਪੱਖੋਂ ਜਾਇਜ ਨਹੀ ਹੋ ਸਕਦਾ। ਅਸੀ ਇਸ ਅਖਬਾਰ ਦਾ ਦਿੱਤਾ ‘ਪੁਜਾਰੀ’ ਸ਼ਬਦ ‘ਐਡਾਪਟ’ ਕਰ ਲਿਆ ਸੀ ਕਿਉ ਕੇ ਉਹ ਜਾਇਜ ਸੀ। ਇਸਨੇ ਉਨਾਂ ਪੁਜਾਰੀਆਂ ਨੂੰ ਰਾਤੋ ਰਾਤ ‘ਬਾਦਸ਼ਾਹ’ ਕਹਿਨਾਂ ਸ਼ੁਰੂ ਕਰ ਦਿਤਾ ਹੈ। ਜਿਸ ਦੀ ਜਮੀਰ ਮਰ ਚੁਕੀ ਹੈ ਉਹ ਹੀ ਇਨਾਂ ‘ਪੁਜਾਰੀਆਂ’ ਨੂੰ ‘ਬਾਦਸ਼ਾਹ’ ਕਹੇਗਾ।। ‘ਖੁਸ਼ਾਮਦ’ ਗੁਰਮਤ ਦਾ ਸਿਧਾਂਤ ਨਹੀ ਹੈ। ਇਨਾਂ ਦੇ …ਸਮਰਥਕਾਂ ਦਾ ਕੀ ਕਹਿਨਾਂ ਹੈ? ਉਹ ਮੌਨ ਕਿਉ ਹਨ?
ਕਈਂ ਵਾਰ ਪ੍ਰੋਫੇਸਰ ਦਰਸ਼ਨ ਸਿੰਘ ਪ੍ਰਤੀ ਸਾਡੇ ਮਨ ਵਿੱਚ ਮੌਜੂਦ ਸਤਕਾਰ, ਜਦੋਂ ਸਾਡੀ ਕਲਮ ਰਾਹੀ ਕਾਗਜ ਤੇ ਉਤਰਦਾ ਹੈ ਤੇ ਅਸੀ ਉਨਾਂ ਨੂੰ ‘ਰਾਗੀ’ ਦਰਸ਼ਨ ਸਿੰਘ ਜਾਂ ਦਰਸ਼ਨ ਸਿੰਘ ‘ਰਾਗੀ’ ਕਹਿ ਕੇ ਸੰਬੋਧਿਤ ਕਰਨ ਵਾਲਿਆ ਦੀ ਅਲੋਚਨਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਲੇਕਿਨ ਇਹ ਅਲੋਚਨਾਂ ਸਾਨੂੰ ਚੰਗੀ ਵੀ ਲਗਦੀ ਹੈ। ਅਸੀ ਉਨਾਂ ਦੇ ਪਿਛਲੱਗੂ ਜਾਂ ਅੰਧੇ ਸਮਰਥਕ ਨਹੀ ਹਾਂ। ਉਨਾਂ ਦਾ ‘ਸਮਰਥਨ’ ਅਤੇ ‘ਸਤਕਾਰ’ ਅਧਾਰ ਹੀਨ ਨਹੀ ਹੈ। ਅਸੀ ਉਨਾਂ ਅਲੋਚਕਾਂ ਕੋਲੋ ਕੁੱਝ ਸਵਾਲ ਕਰਦੇ ਹਾਂ ਕੇ ਪ੍ਰੋਫੇਸਰ ਸਾਹਿਬ ਜੇ ਕੇਵਲ ਇੱਕ ‘ਰਾਗੀ’ ਮਾਤਰ ਹੀ ਹਨ ਤੇ
• ਕੌਮ ਦਾ ਉਹ ਕ੍ਹੇੜਾ ਰਾਗੀ ਹੈ ਜੋ ਪੰਥ ਲਈ ਇੱਕ ਸਾਲ ਜੇਲ ਦੀ ਕਾਲ ਕੋਠਰੀ ਵਿੱਚ ਡਕਿਆ ਰਹਿਆ ਹੋਵੇ। ਤੇ ਉਸ ਉਪਰ ਕਈ ਮੁਕੱਦਮੇ ਠੋਕ ਦਿਤੇ ਗਏ ਹੋਣ?
• ਪੰਥ ਦਾ ਉਹ ਕ੍ਹੇੜਾ ਰਾਗੀ ਜਾਂ ਪ੍ਰਚਾਰਕ ਹੈ ਜੋ ਅਕਾਲ ਤਖਤ ਦੇ ਅਖੋਤੀ ਸੇਵਾਦਾਰਾਂ ਦੇ ਨਾਲ ‘ਗੁਰਮਤ ਸਿਧਾਂਤਾਂ’ ਲਈ ਲੜਿਆ ਹੋਵੇ?
• ਪੰਥ ਦਾ ਉਹ ਕ੍ਹੇੜਾ ਰਾਗੀ ਹੈ ਜੋ ਪ੍ਰਬੰਧਕਾਂ ਅਤੇ ਪ੍ਰਧਾਨਾਂ ਦੀ ਮਰਜੀ ਤੋਂ ਛੁਟ ਇੱਕ ਅਖਰ ਵੀ ਸਟੇਜ ਤੇ ਬੋਲਣ ਦੀ ਤਾਕਤ ਰਖਦਾ ਹੋਵੇ?
• ਅਕਾਲ ਤਖਤ ਦਾ ਉਹ ਕ੍ਹੇੜਾ ਸੇਵਾਦਾਰ ਹੈ ਜਿਸਨੇ ‘ਸਰਬਤ ਖਾਲਸਾ’ ਬੁਲਾਣ ਲਈ ਸਦਾ ਦਿਤਾ ਹੋਵੇ? (ਇਸ ਦੇ ‘ਇੰਪਲੀਮੇੰਟ’ ਹੋਣ ਤੋ ਪਹਿਲਾਂ ਹੀ ਉਨਾਂ ਨੂੰ ਅਸਤੀਫਾ ਦੇਣਾ ਪਇਆ।)
• ਅਕਾਲ ਤਖਤ ਦਾ ਉਹ ਕ੍ਹੇੜਾ ਸੇਵਾਦਾਰ ਹੈ ਜਿਸਨੇ ‘ਆਲ ਇੰਡੀਆ ਗੁਰਦਵਾਰਾ ਏਕਟ’ ਲਾਗੂ ਕਰਵਾਨ ਲਈ ਪੁਰਜੋਰ ਪੈਰਵੀ ਕੀਤੀ।
• ਅਕਾਲ ਤਖਤ ਦਾ ਉਹ ਕ੍ਹੇੜਾ ਸੇਵਾਦਾਰ ਹੈ ਜਿਸਨੇ ਬਿਨਾ ਤਨਖਾਹ ਲਏ ਅਕਾਲ ਤਖਤ ਅਤੇ ਪੰਥ ਦੀ ਸੇਵਾ ਕੀਤੀ ਹੋਵੇ।
• ਅਕਾਲ ਤਖਤ ਦਾ ਉਹ ਕ੍ਹੇੜਾ ਜਥੇਦਾਰ ਹੈ ਜਿਸਨੇ ਉਸ ਵੇਲੇ ਦੀ ਜਾਲਮ ਸਰਕਾਰ ਨਾਲ ਟਾਕਰਾ ਲੈ ਕੇ ‘ਨਵੀਂ ਸਿੱਖ ਪਨੀਰੀ’ ਨੂੰ ਝੂਠਿਆਂ ਮੁਕਾਬਲਿਆਂ ਵਿੱਚ ਕਤਲ ਕਰਨ ਦੀ ਗਲ ਦੇ ਵਿਰੋਧ ਵਿੱਚ ਅਵਾਜ ਚੁੱਕੀ?
• ਕ੍ਹੇੜਾ ਰਾਗੀ ਹੈ ਜਿਸਨੇ ਸਟੇਜ ਤੇ ‘ਪਸਰੀਚੇ’ ਵਰਗੇ ਡੀ. ਆਈ. ਜੀ. ਕੋਲੋ ‘ਸਿਰੋਪਾਉ’ ਲੈਣ ਤੋਂ ਸਾਰੀ ਸੰਗਤ ਵਿੱਚ ਇਨਕਾਰ ਕਰ ਦਿਤਾ ਹੋਵ? ਕਿਉਕੇ ਉਸ ਨੇ ਦਾਹੜਾ ਕਾਲਾ ਕੀਤਾ ਹੋਇਆ ਸੀ। (ਯੂਟਿਉਬ ਤੇ ਆਪ ਇਸ ਦੀ ਵੀਡੀਉ ਵੇਖ ਸਕਦੇ ਹੋ)।
• ਕ੍ਹੇੜਾ ਰਾਗੀ ਹੈ ਜਿਸਨੇ ਹਜੂਰ ਸਾਹਿਬ ਤੇ ਦਸਮ ਗ੍ਰੰਥ ਨਾਮ ਦੀ ਉਸ ‘ਕੂੜ ਕਿਤਾਬ’ ਅਗੇ ਮੱਥਾ ਟੇਕਨ ਅਤੇ ਉਸ ਸ੍ਹਾਮਣੇ ਕੀਰਤਨ ਕਰਨ ਤੋਂ ਇਨਕਾਰ ਕਰ ਦਿਤਾ ਹੋਵੇ?
• ਕ੍ਹੇੜਾ ਪਹਿਲਾ ਰਾਗੀ ਸੀ ਜਿਸਨੇ ਕੀਰਤਨ ਦੀ ਇੱਕ ਨਵੀਂ ਤੇ ਪ੍ਰਭਾਵਸ਼ਾਲੀ ਸ਼ੈਲੀ ਤਿਆਰ ਕੀਤੀ। ਜਿਸ ਵਿੱਚ ਇੱਕ ਵਿਸ਼ੈ ਤੇ ਕੀਰਤਨ ਕਰਦਿਆਂ ਅਤੇ ਉਸ ਦੀ ਵਿਆਖਿਆਂ ਕਰਦਿਆਂ ਗੁਰਬਾਣੀ ਦੇ ਕਈ ਪ੍ਰਮਾਣਾਂ ਨੂੰ ਇੱਕ ਸਾਥ ਜੋੜਿਆ ਅਤੇ ਗਾਇਆ ਜਾਂਦਾ ਹੈ?
• ਕ੍ਹੇੜਾ ਰਾਗੀ ਹੈ ਜੋ ‘ਸੱਚ’ ਅਤੇ ‘ਗੁਰਮਤਿ’ ਸਿਧਾਂਤ ਦੀ ਗਲ ਕਰਣ ਦੇ ਇਲਜਾਮ ਵਿੱਚ ਪੰਥ ਤੋ ਛੇਕ ਦਿਤਾ ਗਇਆ ਹੋਵੇ?
• ਅਕਾਲ ਤਖਤ ਦਾ ਉਹ ਕ੍ਹੇੜਾ ਸੇਵਾਦਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਖਾਤਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਮਿਨਟ ਵਿੱਚ ਅਸਤੀਫਾ ਲਿਖ ਕੇ ਫੜਾ ਆਇਆ ਹੋਵੇ?
• ਕ੍ਹੇੜਾ ਰਾਗੀ ਹੈ ਜੋ ਅਪਣਾ ਨਿਜੀ ਪੈਸਾ ਲਾ ਕੇ, ਹਰ ਸਾਲ ‘ਨਾਨਕ ਸ਼ਾਹੀ ਕੈਲੰਡਰ’ ਅਤੇ ਫ੍ਰੀ ਲਿਟਰੇਚਰ ਛਪਵਾ ਕੇ ਵੰਡਦਾ ਹੋਵੇ?
• ਪ੍ਰੋਫੇਸਰ ਸਾਹਿਬ ਨੂੰ ਕਰੋੜ ਪਤੀ ਰਾਗੀ ਕਹਿਨ ਵਾਲੇ ਵੀਰੋ ਕੀ ਸੰਤ ਸਿੰਘ ਮਸਕੀਨ ਕਰੋੜਪਤੀ ਨਹੀ ਸਨ? ਉਨਾਂ ਨੂੰ ਤੇ ਕੌਮ ਨੇ ‘ਪੰਥ ਰਤਨ’ ਤੇ ‘ਬ੍ਰਹਮ ਗਿਆਨੀ’ ਦੀ ਉਪਾਧੀ ਦਿਤੀ, ਜਦ ਕੇ ਉਹ ‘ਦਸਮ ਗ੍ਰੰਥ ਦੇ ਪ੍ਰਚਾਰਕ’ ਤੇ ‘ਨਾਨਕ ਸ਼ਾਹੀ ਕੈਲੰਡਰ’ ਦੇ ਕਟੱਰ ਵਿਰੋਧੀ ਰਹੇ। ਪੰਥ ਨੂੰ ਜਾਗਰੂਕ ਕਰਨ ਵਿੱਚ ਅਪਣਾ ਸਾਰਾ ਜੀਵਨ ਲੇਖੇ ਲਾ ਦੇਣ ਵਾਲੇ ਪ੍ਰੋਫੇਸਰ ਸਾਹਿਬ ਨੂੰ ਕੋਮ ਕੋਲੋਂ ਕੀ ਮਿਲਿਆ? ਸਿਰਫ ਇੱਕ ‘ਰਾਗੀ’ ਦੀ ਉਪਾਧੀ?
• ਕ੍ਹੇੜਾ ਰਾਗੀ ਹੈ ਜੋ ਡਾਂਗਾਂ, ਸੋਟੇ ਅਤੇ ਕਿਰਪਾਣਾ ਦਾ ਸ੍ਹਾਮਣਾ ਕਰਦਿਆਂ, ਅਪਨੀ ਜਾਨ ਤੇ ਖੇਡ ਕੇ ਕੌਮ ਨੂੰ ‘ਸੁਚੇਤ’ ਕਰਨ ਵਿੱਚ ਜੁਟਿਆ ਹੋਵੇ?
• ਕ੍ਹੇੜਾ ਰਾਗੀ ਹੈ ਜਿਸਨੇ ਕੌਮ ਦੇ ਵਿਦਵਾਨਾਂ ਅਤੇ ਬੁਧਜੀਵੀਆਂ ਨੂੰ ਇੱਕ ਛੱਤ ਹੇਠ ਇਕੱਠਾ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਹੋਵੇ। ਇਸ ਉਮਰ ਵਿੱਚ ਵੀ ਉਹ ਨਿਡਰਤਾ ਅਤੇ ਹਿੱਮਤ ਨਾਲ ‘ਸੱਚ ਦੀ ਗਲ’ ਕਹਿਨ ਤੋ ਡਰਦਾ ਨਾਂ ਹੋਵੇ?
ਮੇਰੇ ਵੀਰੋ! ਜੇ ਤੁਹਾਡੇ ਦਿਲ ਦੀ ਭੜਾਸ ਉਨਾਂ ਨੂੰ ‘ਰਾਗੀ’ ਕਹਿ ਕੇ ਹੀ ਨਿਕਲਦੀ ਹੈ ਤੇ ਬੇਸ਼ਕ ਕਹੋ। ‘ਰਾਗੀ’ ਸ਼ਬਦ ਕੋਈ ਮਾੜਾ ਨਹੀ। ਲੇਕਿਨ ਇਹ ਵੀ ਸੱਚ ਹੈ ਕਿ ਅਜ ਦੇ ਦੌਰ ਵਿੱਚ ਉਨਾਂ ਦੀ ਜਗ੍ਹਾ ਲੈਣ ਵਾਲਾ ਕੋਈ ਨਿਡਰ ਪ੍ਰਚਾਰਕ, ਪੰਥ ਦਰਦੀ, ਗੁਰਮਤ ਦਾ ਧਾਰਣੀ ਅਤੇ ਕੌਮ ਦਾ ਹਿਤੈਸ਼ੀ ਕੋਈ ਦੂਜਾ ਬੰਦਾ ਕੌਮ ਕੋਲ ਹੈ ਨਹੀ। ਜੇ ਹੈ, ਤਾਂ ਉਸ ਨੂੰ ਅਗੇ ਲਿਆਉ, ਅਸੀ ਉਸ ਦਾ ਵੀ ਉਨਾਂ ਹੀ ਸਤਕਾਰ ਕਰਾਂਗੇ ਜਿਨਾਂ ਅਸੀ ਪ੍ਰੋਫੇਸਰ ਸਾਹਿਬ ਦਾ ਕਰਦੇ ਹਾਂ। ਜੇ ਛੋਟੀਆਂ ਛੋਟੀਆਂ ਨਿਜੀ ਗਲਾਂ ਨੂੰ ਲੈਕੇ ਉਂਗਲੀ ਚੁਕੀ ਜਾਵੇ ਤੇ ਦੁਨੀਆਂ ਦਾ ਕੋਈ ਵਡੇ ਤੋ ਵਡਾ ਬੰਦਾ ਵੀ ਪਾਕ ਸਾਫ ਨਹੀ ਨਿਕਲੇਗਾ। ਕਿਸੇ ਤੇ ਦੋਸ਼ ਲਾਉਣ ਵਾਲਾ ਵੀ ਕਈ ਵਿਕਾਰਾਂ ਦਾ ਪੁਤਲਾ ਹੋ ਸਕਦਾ ਹੈ। ਜੇ ਅਸੀ ਅਪਣੇ ਘਰ, ਅਪਣੇ ਨਿਜੀ ਪਰਿਵਾਰਿਕ ਜੀਵਨ ਵਲ ਝਾਤ ਮਾਰ ਕੇ ਵੇਖਿਏ ਤੇ ਕੀ ਸਾਡੇ ਘਰ ਸਬ ਕੁੱਝ ਠੀਕ ਠਾਕ ਚਲ ਰਿਹਾ ਹੈ? ਨਹੀ ਨਾਂ। ਫੇਰ ਦੂਜੇ ਤੇ ਚਿਕੜ ਕਿਉ?
ਇੰਦਰ ਜੀਤ ਸਿੰਘ ਕਾਨਪੁਰ


(23/06/10)
ਗਿਆਨੀ ਸੁਰਜੀਤ ਸਿੰਘ ਮਿਸ਼ਨਰੀ

ਵੀਰ ਹਰਮੀਤ ਸਿੰਘ ਜੀਓ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਆਪ ਜੀ ਦੇ ਪਤ੍ਰ ਮਿਤੀ ੨੧. ੬. ੧੦ ਅੰਦਰ ਜੋ ਪੰਥਕ ਤੜਪ ਹੈ ਉਸ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਆਪਦੇ ਇਸ ਪਤ੍ਰ ਦਾ ਉਤਰ ਜ਼ਰੂਰ ਦਿੱਤਾ ਜਾਵੇ। ਫ਼ਿਰ ਵੀ ਅਸਲ ਵਿਸ਼ੇ ਵੱਲ ਵਧਣ ਤੋਂ ਪਹਿਲਾਂ ਦੋ-ਤਿੰਨ ਗੱਲਾਂ ਸਪਸ਼ਟ ਕਰ ਦੇਣੀਆਂ ਚਾਹੁੰਦਾ ਹਾਂ।
੧. ਗੁਰਬਾਣੀ ਦੇ ਅਰਥਾਂ ਬਾਰੇ ਜੇ ਕਰ ਕੋਈ ਵੀ ਮਨੁੱਖ ਇਹ ਮੰਨ ਬੈਠੇ ਕਿ ਅਮੁੱਕੇ ਸ਼ਬਦ ਦੇ ਅਰਥ ਜੋ ਮੈਂ ਕੀਤੇ ਹਨ ਇਹੀ ਅੰਤਿਮ ਹਨ ਤਾਂ ਇਸ ਨੂੰ ਕਿਸੇ ਦੇ ਹੰਕਾਰ ਤੇ ਹਉਮੈ ਦਾ ਪ੍ਰਗਟਾਵਾ ਹੀ ਸਮਝਣਾ ਚਾਹੀਦਾ ਹੈ। ਕਾਰਨ, ਗੁਰਬਾਣੀ ਦਾ ਦੂਜਾ ਸਿਰਾ ਉਸ ਕਰਤਾਰ ਤੀਕ ਪੁਜਦਾ ਹੈ ਜਿਸ ਦਾ ਕਿ ਅੰਤ ਪਾਇਆ ਹੀ ਨਹੀਂ ਜਾ ਸਕਦਾ। ਇਸ ਲਈ ਸਿਧਾਂਤਕ ਪੱਖੋਂ ਤਾਂ ਵੱਖਰੀ ਗੱਲ ਹੈ ਪਰ ਅਰਥਾਂ ਦੀ ਗਹਿਰਾਈ ਤੇ ਨਿਖਾਰ ਪੱਖੋਂ ਇਹ ਗੱਲ ਕਦੇ ਵੀ ਨਹੀਂ ਕਹੀ ਜਾ ਸਕੇਗੀ। ਇਸ ਲਈ ਅਕਾਲਪੁਰਖ ਦੇ ਚਰਨਾਂ `ਚ ਅਰਦਾਸ ਹੈ ਕਰਤਾ ਦਾਸ ਨੂੰ ਅਜਿਹੀ ਭ੍ਰਿਸ਼ਟ ਬਿਰਤੀ ਤੋਂ ਸਦਾ ਬਚਾਈ ਰਖੇ। ਇਸ ਲਈ ਗੁਰਬਾਣੀ ਦੇ ਕਿਸੇ ਸ਼ਬਦ ਦੇ ਕਦੇ ਵੀ ਅੰਤਮ ਅਰਥ ਸੰਭਵ ਹੀ ਨਹੀਂ ਹਨ। ਰਿਹ ਵਖਰੀ ਗੱਲ ਹੈ ਕਿ ਇਸ ਪੱਖੋਂ ਸਿੱਖ ਕੌਮ, ਪੰਥ ਦੀ ਚਲਦੀ ਫ਼ਿਰਦੀ ਯੁਨੀਵਸਿਟੀ ਪ੍ਰੋ: ਸਾਹਿਬ ਸਿੰਘ ਜੀ ਦੀ ਸਦਾ ਰਿਣੀ ਰਵੇਗੀ ਜਿਨ੍ਹਾਂ ਦੇ ਸਿਰ `ਤੇ ਕਰਤਾਰ ਨੇ ਆਪਣੀ ਬਖ਼ਸ਼ਿਸ਼ ਦਾ ਹੱਥ ਰਖ ਕੇ, ਕੌਮ ਲਈ ਅਜਿਹੀ ਸੇਵਾ ਦਾ ਯੋਗ ਮੁੱਢ ਬੰਨਿਆ।
੨. ਦੂਜਾ ਆਪ ਜੀ ਦੇ ਮਨ `ਚ ਆਵਾਗਉਣ ਦੇ ਵਿਸ਼ੇ ਤੇ ਚਲ ਰਹੀਆਂ ਵਿਚਾਰਾਂ ਬਾਰੇ ਕਿ ‘ਦਾਸ ਅੰਦਰ ਜੋ ਸਰਵਸ਼੍ਰੇਸ਼ਟ ਭਾਵਨਾ ਵਾਲੀ ਬਿਰਤੀ ਹੈ”, ਇਸ ਦੀ ਵੀ ਉੱਕਾ ਬੁਨਿਆਦ ਨਹੀਂ।
੩. ਇਸ ਤੋਂ ਬਾਅਦ ਜੋ ਆਪ ਜੀ ਨੇ ਦਾਸ ਦੀ ਸ਼ਬਦਾਵਲੀ `ਚ ਤਲਖੀ ਵਾਲੀ ਗੱਲ ਕਹੀ ਉਸ ਲਈ ਵੀ ਬੇਨਤੀ ਹੈ, ਦਾਸ ਦੀ ਜਿਸ ਪੰਕਤੀ ਤੋਂ ਆਪ ਨੂੰ ਅਜਿਹਾ ਪ੍ਰਭਾਵ ਹੋਇਆ ਹੈ, ਆਪ ਉਸ ਨੂੰ ਦੋਬਾਰਾ ਪੜ੍ਹੋ, ਅਜਿਹਾ ਭੁਲੇਖਾ ਵੀ ਨਹੀਂ ਰਹੇਗਾ। ਕਿਉਂਕਿ ਇਹ ਸੇਵਾ ਕਰਤੇ ਦੀ ਹੈ ਤੇ ਉਹ ਆਪ ਲੈ ਰਿਹਾ ਹੈ ਜਦਕਿ ਦਾਸ ਦੀ ਆਪਣੀ ਤਾਂ ਕੋਈ ਹਸਤੀ ਨਹੀਂ ਤਾਂ ਸ਼ਬਦਾਵਲੀ `ਚ ਤਲਖੀ ਕਾਹਦੀ?
੪. ਆਵਗਉਣ ਦੇ ਵਿਸ਼ੇ `ਤੇ ਸਾਡੇ ਕੁੱਝ ਅਜੋਕੇ ਵਿਦਵਾਨਾਂ ਬਾਰੇ ਜੋ ਦਾਸ ਵੱਲੋਂ ਸਾਮਵਾਦੀ ਤੇ ਕਮਿਉਨਿਸਟ ਸੋਚ ਦੀ ਗੱਲ ਕੀਤੀ ਜਾ ਰਹੀ ਹੈ, ਉਸ ਪ੍ਰਤੀ ਪੰਥਕ ਪੱਧਰ `ਤੇ ਸ਼ਾਇਦ ਆਪ ਜੀ ਤੋਂ ਵੱਧ ਦਾਸ ਦਾ ਹਿਰਦਾ ਦੁਖੀ ਹੈ ਕਿ ਅੱਜ ਅਚਣਚੇਤ ਸਾਡੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ?
੫. ਫ਼ਿਰ ਵੀ ਉਸ ਦੇ ਕੁੱਝ ਕਾਰਨ ਵਿਸ਼ੇਸ਼ ਹਨ ਕਿ ਉਹ ਸਾਰੀ ਚੀਰ-ਫਾੜ ਵੀ ਜੋ ਹੋ ਰਹੀ ਹੈ ਸਚਾਈ ਜਾਨਣ ਤੋਂ ਬਾਅਦ ਸ਼ਾਇਦ ਆਪ ਵੀ ਇਸ ਪੱਖੋਂ ਦਾਸ ਦੀ ਦੁਖਦੀ ਰੱਗ ਤੇ ਫ਼ਾਹਿਆ ਹੀ ਰਖੋ ਗੇ ਅਤੇ ਇਸ ਨੂੰ ਦਾਸ ਦੀ “ਆਪਣੇ ਆਪ ਲਈ ਸਰਵਸ੍ਰੇਸ਼ਟ ਹੋਣ ਵਾਲੀ ਸੋਚ ਨਹੀਂ ਕਹੋਗੇ”।
ਪੰਥਕ ਸਤਿਕਾਰ ਤੇ ਪੰਥਕ ਦਰਦ ਜੋ ਆਪ ਜੀ ਦੇ ਪਤ੍ਰ `ਚ ਹੈ ਇਸ ਪੱਖੋਂ ਮੈ ਆਪ ਜੀ ਦੀ ਬਹੁਤ ਕੱਦਰ ਕਰਦਾ ਹਾਂ। ਇਸੇ ਲਈ ਹੀ ਪਤ੍ਰ ਦਾ ਉੱਤਰ ਦੇਣਾ ਵੀ ਬਹੁਤ ਜ਼ਰੂਰੀ ਸਮਝਿਆ, ਨਹੀਂ ਤਾਂ ਹਦੋਂ ਵਧ ਰੁਞੇਵਿਆਂ ਕਾਰਨ ਦਾਸ ਲਈ ਅਜਿਹੇ ਪੱਖਾਂ ਤੇ ਪਤ੍ਰਾਚਾਰ, ਜਾਂ ਸੁਆਲ-ਜੁਆਬ ਵੀ ਸੰਭਵ ਨਹੀਂ ਹਨ ਤੇ ਨਾ ਕਦੇ ਕਰਦਾ ਵੀ ਹਾਂ। ਜੋ ਕੁੱਝ ਵੀ ਗੁਰਮੱਤ ਦੀ ਸੋਝੀ ਕਰਤਾ ਬਖ਼ਸ਼ਦਾ ਹੈ, ਵਿਸ਼ੇ ਬੰਦ ਗੁਰਮੱਤ ਪਾਠਾਂ ਰਾਹੀਂ
(through Topicwise Gurmat Lessons) ਸੰਗਤਾਂ `ਚ ਪੁੱਜ ਜਾਂਦੀ ਹੈ। ਉਪ੍ਰੰਤ ਇਸ ਦੇ ਲਈ ਵੀ www.sikhmarg.com ਰਾਹੀਂ ਜੋ ਸੇਵਾ ਸ੍ਰ: ਮਖਣ ਸਿੰਘ ਜੀ ਨਿਭਾਅ ਰਹੇ ਹਨ ਤੇ ਬਦਲੇ ਜੋ ਉਨ੍ਹਾਂ ਦਾ ਸਹਿਯੋਗ ਦਾਸ ਨੂੰ ਲੰਮੇਂ ਸਮੇਂ ਤੋਂ ਮਿਲ ਰਿਹਾ ਹੈ ਉਸ ਨੂੰ ਲਫ਼ਜ਼ਾਂ `ਚ ਬਿਆਨ ਨਹੀਂ ਕੀਤਾ ਜਾ ਸਕਦਾ।
ਖੈਰ ਹੁਣ ਤੁਹਾਡੇ ਪਤ੍ਰ ਮੁਤਾਬਕ ਅਸਲ ਵਿਸ਼ੇ ਵੱਲ ਆਉਣ ਦੀ ਵੀ ਲੋੜ ਹੈ ਅਤੇ ਇਹ ਵਿਸ਼ਾ ਹੈ ਜਨਮ-ਮਰਨ ਦਾ ਤੇ ਉਸ ਪੱਖੋਂ ਆ ਰਹੇ ਪੰਥ ਅੰਦਰ ਸਾਡੇ ਹੀ ਕੁੱਝ ਪੰਥਕ ਵਿਦਵਾਨਾਂ ਰਸਤੇ ਪੰਥ `ਚ ਪੁੱਜ ਰਹੀ ਸਾਮਵਾਦੀ ਤੇ ਕਮਿਉਨਿਸਟ ਵਿਚਾਰਧਾਰਾ ਦਾ। ਇਸ ਦੇ ਨਾਲ ਇਹ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਸਬੰਧਤ ਵਿਦਵਾਨ ਵੀ ਉਹ ਹਨ ਜਿਨ੍ਹਾਂ ਦੀ ਗੁਰਮੱਤ ਦੀ ਤਿਆਰੀ ਪੱਖੋਂ ਅਤੇ ਉਂਝ ਵੀ ਭਾਵ ਦੋਨਾਂ ਪੱਖਾਂ ਤੋਂ ਦਾਸ ਤਨੋ-ਮਨੋ ਸਤਿਕਾਰ ਕਰਦਾ ਹੈ, ਸ਼ਾਇਦ ਇਸੇ ਲਈ ਤੜਪ ਵੀ ਵਧੇਰੇ ਹੈ।
ਵੀਰ ਹਰਮੀਤ ਸਿੰਘ ਜੀਓ! ਇਸ `ਚ ਉੱਕਾ ਅਤਿਕਥਨੀ ਨਹੀਂ, ਮੇਰੇ ਕੋਲ ਤੇ ਮੇਰੇ ਸਾਹਮਣੇ ਤਾਂ ਬਹੁਤ ਲਿਖਤਾਂ ਪਈਆਂ ਹਨ ਤੇ ਖੁਦ ਵੀ ਉਨ੍ਹਾਂ ਨੂੰ ਪੜ੍ਹਦਾ ਹਾਂ। ਯਕੀਣ ਨਾਲ ਕਹਿ ਸਕਦਾ ਹਾਂ ਕਿ ਜੇ ਤੁਸੀਂ ਵੀ ਥੋੜੀ ਹਿੰਮਤ ਕਰੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਵੱਕਤ ਸਿਧੇ ਤੌਰ `ਤੇ ਖੁਦ ਕਮਿਉਨਿਸਟਾਂ ਵੱਲੋਂ ਖਾਸ ਤੌਰ `ਤੇ ਪੰਜਾਬ `ਚ ਹੀ ਤੇ ਉਹ ਵੀ ਕੇਵਲ ਗੁਰਮੁਖੀ `ਚ ਹੀ ਨਹੀਂ ਬਲਕਿ ਹਿੰਦੀ ਤੇ ਅੰਗ੍ਰੇਜ਼ੀ `ਚ ਵੀ, ਗੁਰਬਾਣੀ ਦੇ ਅਰਥ ਕੀਤੇ ਹੋਏ, ਇਤਨਾ ਵੱਧ ਲਿਟ੍ਰੇਚਰ ਆ ਰਿਹਾ ਹੈ ਕਿ ਤੁਸੀਂ ਹੇਰਾਨ ਹੋ ਜਾਵੋਗੇ। ਤੁਸੀਂ ਖੁਦ ਸੋਚੋ ਕਿ ਕਮਿਉਨਿਸਟ ਵਿਚਾਰਧਾਰਾ ਕੀ ਤੇ ਉਨ੍ਹਾਂ ਰਾਹੀਂ, ਗੁਰਬਾਣੀ ਜਿਸ ਦਾ ਕਿ ਮੂਲ ਹੀ ੴ ਹੈ, ਉਸ ਦੇ ਅਰਥ ਕੀ? ਪਰ ਅਜਿਹਾ ਧੜਾਧੜ ਹੋ ਰਿਹਾ ਹੈ। ਜੇ ਫ਼ਿਰ ਵੀ ਯਕੀਣ ਨਾ ਹੋਵੇ ਤਾਂ ਪੰਜਾਬ ਦੀ ਜੁਆਨੀ ਜਿਹੜੀ ਕਿ ਸਿੱਖ ਧਰਮ ਲਈ ਰੀੜ੍ਹ ਦੀ ਹੱਡੀ ਹੈ ਉਨ੍ਹਾਂ ਵਿਚਕਾਰ ਵਿਚਰ ਕੇ ਦੇਖੋ ਕਿ ਅੱਜ ਉਹ ਜਾ ਕਿਧਰ ਰਹੀ ਹੈ? ਪਹਿਲੇ ਨੰਬਰ `ਤੇ ਉਹ ਦਬਾਦਬ ਕਮਿਉਨਿਸਟਾਂ ਦਾ ਗੁਰਬਾਣੀ ਆਧਾਰਤ ਲਿਟ੍ਰੇਚਰ ਪੜ੍ਹ ਕੇ ਕਮਿਉਨਿਸਟ ਬਣ ਰਹੇ ਹਨ, ਇਸ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਆਉਂਦੀ ਹੈ ਜੋ ਇਸਾਈ ਮੱਤ ਵੱਲ ਜਾ ਰਹੇ ਹਨ ਤੇ ਤੀਜਾ ਨੰਬਰ ਉਨ੍ਹਾਂ ਦਾ ਹੈ ਜੋ ਬਾਬਿਆਂ ਤੇ ਗੁਰੂਡੰਮਾਂ ਦਾ ਸ਼ਿਕਾਰ ਹੋ ਰਹੇ ਹਨ।
ਇਹ ਇਸ ਲਈ ਕਹਿ ਰਿਹਾ ਹਾਂ ਕਿ ਜਦੋਂ ਤੁਸੀਂ ਆਪ ਕਮਿਉਨਿਸਟਾਂ ਤੇ ਸਾਮਵਾਦੀਆਂ ਰਾਹੀ ਗੁਰਬਾਣੀ ਅਰਥਾਂ ਦੀਆਂ ਦੋ-ਚਾਰ ਪੁਸਤਕਾਂ ਪੜ੍ਹੋਗੇ ਤੇ ਉਸ ਤੋਂ ਬਾਅਦ ਖਾਸਕਰ ਇਸ ਵਿਸ਼ੇ `ਤੇ ਆਪਣੇ ਸਬੰਧਤ ਵਿਦਵਾਨਾ ਦੀਆਂ ਲਿਖਤਾਂ ਤੇ ਕਥਾਵਾਂ ਸੁਣੋਗੇ ਤਾਂ ਦਾਸ ਲਈ ਤੁਹਾਡਾ ਅਜਿਹਾ ਉਲ੍ਹਾਮਾ ਵੀ ਆਪਣੇ ਆਪ ਮੁੱਕ ਜਾਵੇਗਾ। ਇਸ ਲਈ ਦੂਜੇ ਲੋਕ ਭਾਵ ਕਮਿਉਨਿਸਟ, ਇਸਾਈ, ਆਰ: ਐਸ: ਐਸ ਆਦਿ ਤਾਂ ਪੰਥ `ਚ ਆਪਣੇ ਆਪਣੇ ਢੰਗ ਨਾਲ ਜੋ ਘੁਸਪੈਠ ਕਰ ਰਹੇ ਹਨ, ਲੋੜ ਤਾਂ ਸੀ ਉਨ੍ਹਾਂ ਨੂੰ ਸੰਭਲਣ ਦੀ, ਪਰ ਇਥੇ ਤਾਂ ਕੁੱਝ ਖੇਡ ਹੀ ਨਵੀਂ ਦੇਖ ਰਿਹਾ ਹਾਂ ਜਿਸ ਕਰਕੇ ਇਸ ਪੱਖੋਂ ਮਨ ਬਹੁਤ ਦੁਖੀ ਹੈ। ਇਸੇ ਲਈ ਗੁਰਬਾਣੀ ਵਿਚੋਂ ਜਨਮ ਮਰਨ ਨਾਲ ਦੇ ਵਿਸ਼ੇ ਨਾਲ ਸਬੰਧਥ ਵੱਖ ਵੱਖ ਪੱਖਾਂ ਤੋਂ ਗੁਰਮੱਤ ਦੇ ਸੱਚ ਨੂੰ ਸਮਝਣ ਤੇ ਸੰਗਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਭ ਕਿਸੇ ਦਾ ਦਿਲ ਦੁਖਾਉਣ, ਕਿਸੇ ਦੇ ਮੁਕਾਬਲੇ `ਚ ਆਪਣੇ ਆਪ ਦੇ ਸਰਵਸ੍ਰੇਸ਼ਟ ਹੋਣ ਵਾਲੀ ਭਾਵਨਾ ਆਦਿ ਨਾਲ ਕੁੱਝ ਵੀ ਨਹੀਂ ਹੋ ਰਿਹਾ।
ਸ਼ੱਕ ਨਹੀਂ ਕਿ ਅੱਜ ਸਿੱਖ ਕੌਮ, ਗੁਰਬਾਣੀ ਜੀਵਨ-ਸੋਝੀ ਤੋਂ ਬਹੁਤ ਦੂਰ ਖੜੀ ਹੈ। ਅੱਜ ਬਹੁਤਾ ਕਰਕੇ ਸਮੁਚੇ ਸਿੱਖ ਪ੍ਰਵਾਰਾਂ `ਚ ਬ੍ਰਾਹਮਣੀ ਕਰਮਕਾਂਡਾਂ, ਰਸਮਾਂ ਰੀਤਾਂ ਤਿਉਹਾਰਾਂ ਆਦਿ ਦਾ ਹੀ ਬੋਲਬਾਲਾ ਹੈ। ਇਸ ਤੋਂ ਬਾਅਦ ਜੇਕਰ ਅੱਜ ਖਾਲੀ ਜਨਮ ਮਰਨ ਦੇ ਵਿਸ਼ੇ ਨੂੰ ਲੈ ਕੇ ਹੀ ਗੱਲ ਕੀਤੀ ਜਾਵੇ ਤਾਂ ਵਿਰਲਿਆਂ ਨੂੰ ਛੱਡ ਕੇ ਚਲਾਣੇ ਸਮੇਂ ਖੁਦ ਸਿੱਖ ਪ੍ਰਵਾਰਾਂ `ਚ ਜਿਨੇਂ ਵੀ ਉਪਰਲੇ ਕੰਮ ਤੇ ਕਰਣੀਆਂ ਸਮੇਤ ਭੋਗ ਸਮੇਂ ਜਿੱਥੇ ਕਿ “ਸਾਹਿਬ ਸ੍ਰੀ ਗੁਗ੍ਰੰਥ ਸਾਹਿਬ” ਜੀ ਦੀ ਹਜ਼ੂਰੀ ਵੀ ਹੁੰਦੀ ਹੈ, ਜੋ ਕੁੱਝ ਹੋ ਰਿਹਾ ਹੈ ਉਹ ਸਭ ਗੁਰਬਾਣੀ ਸੇਧ ਦੇ ਉਲਟ ਹੋ ਰਿਹਾ ਹੈ। ਉਥੁੇ ਸਭ ਬ੍ਰਾਹਮਣੀ ਕਰਮਕਾਂਡ ਤੇ ਗਰੁੜ ਪੁਰਾਨ ਦਾ ਹੀ ਬੋਲ-ਬਾਲਾ ਹੁੰਦਾ ਹੈ।
ਜਦਕਿ ਕਮਿਉਨਿਸਟਾਂ ਤੇ ਸਾਮਵਾਦੀਆਂ ਵਾਲੀ ਇਹ ਨਵੀਂ ਘਬਰਾਹਟ ਸਾਡੇ ਸਿਰ `ਤੇ ਮੰਡਰਾਉਣ ਲੱਗ ਪਈ ਹੈ। ਤੁਸੀਂ ਆਪ ਦਸੋ! ਕਿਸੇ ਵੀ ਪੰਥ ਦਰਦੀ ਅੰਦਰ, ਜੋ ਇਸ ਨੂੰ ਸਮਝ ਰਿਹਾ ਹੈ, ਉਸ ਨੂੰ ਘਬਰਾਹਟ ਨਹੀਂ ਹੋਵੇਗੀ ਤਾਂ ਹੋ ਕੀ ਹੋਵੇਗਾ? ਉਸ ਤੋਂ ਬਾਅਦ ਜਦੋਂ ਸਾਡੇ ਹੀ ਕੁੱਝ ਵਿਦਵਾਨ ਜੋ ਗੁਰਮੱਤ ਦੇ ਅਨੇਕਾਂ ਪੱਖਾਂ ਤੋਂ ਸਪਸ਼ਟ ਹੋਣ, ਜਿਨ੍ਹਾਂ ਤੋਂ ਉਡੀਕ ਹੋਵੇ ਕਿ ਉਹ ਇਸ ਪਖੋਂ ਬ੍ਰਾਹਮਣੀ ਪੜ੍ਹਤਾਂ ਨੂੰ ਹਟਾਉਣਗੇ। ਇਸ ਸਾਰੇ ਦੇ ਬਾਵਜੂਦ ਵੀ ਅਜਿਹਾ ਹੋ ਰਿਹਾ ਹੋਵੇ ਤਾਂ ਹੈਰਾਣਗੀ ਤੇ ਦੁਖ ਤਾਂ ਹੋਵੇਗਾ ਹੀ। ਇਸ ਲਈ ਕਿ ਆਖਿਰ ਇਹ ਕਿਉਂ ਹੋ ਰਿਹਾ ਹੈ ਤੇ ਅਸਲ ਮਾਜਰਾ ਕੀ ਹੈ? ਇਸ ਤੋਂ ਵਧ ਬਾਕੀ ਤਾਂ ਕਰਤਾ ਹੀ ਜਾਣਦਾ ਹੈ।
ਹੋਰ ਤਾਂ ਹੋਰ, ਜਿਵੇਂ ਕਿ ਆਪਜੀ ਦੇ ਮਨ `ਚ ਆਇਆ ਕਿ ਸ਼ਾਇਦ ਮੈਂ ਆਪਣੇ ਆਪ ਨੂੰ ਸਰਵਸ੍ਰੇਸ਼ਟ ਸਮਝਦਾ ਹਾਂ, ਇਸ ਤਰ੍ਹਾਂ ਮੇਰੇ ਆਪਣੇ ਹੀ ਇੱਕ ਅਤੀ ਸਤਿਕਾਰਜੋਗ ਸੱਜਨ ਦੇ ਮੇਰੇ ਪ੍ਰਤੀ ਇਹ ਲਫ਼ਜ਼ ਵੀ ਮੇਰੇ ਤੀਕ ਪੁਜੇ ਸਨ, ਉਨ੍ਹਾਂ ਦੇ ਲਫ਼ਜ਼ਾਂ `ਚ “…ਅੱਜ ਕੱਲ੍ਹ (ਗਿਆਨੀ ਸੁਰਜੀਤ ਸਿੰਘ ਮਿਸ਼ਨਰੀ) ਇਕੱਲੇ ਹੀ ਆਪਣੀ ਸੰਸਥਾ ਚਲਾ ਰਹੇ ਹਨ। ਕੀ ਵਜ੍ਹਾ ਹੈ ਕਿ ਉਹ ਕਿਸੇ ਨਾਲ ਮਿਲ ਕੇ ਕੋਈ ਕੰਮ ਕਰਣ ਨੂੰ ਤਿਆਰ ਨਹੀਂ? …” ਜਦਕਿ ਵੀਰ ਜੀ ਨੂੰ ਵੀ ਉੱਕਾ ਪਤਾ ਨਹੀਂ ਕਿ ਦਾਸ ਕਦੇ ਵੀ ਇਕੱਲੇ ਤੌਰ `ਤੇ ਕੁੱਝ ਨਹੀਂ ਕਰ ਰਿਹਾ। ਦਾਸ ਅੱਜ ਵੀ ਸਿੱਖ ਮਿਸ਼ਨਰੀ ਕਾਲਿਜ ਲੁਧਿਆਨਾ, ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਲੁਧਿਆਨਾ, ਮਾਤਾ ਸਾਹਿਬ ਕੌਰ ਗੁਰਮਤਿ ਮਿਸ਼ਨਰੀ ਕਾਲਿਜ ਫ਼ਰੀਦਾਬਾਦ, ਗੁਰਮਤਿ ਮਿਸ਼ਨਰੀ ਕਾਲਿਜ, ਦਿੱਲੀ, ਬਾਬਾ ਜੁਝਾਰ ਸਿੰਘ ਮਿਸ਼ਨਰੀ ਕਾਲਿਜ, ਰੋਪੜ ਆਦਿ ਆਪਣੀਆ ਘੱਟ ਤੋਂ ਘੱਟ ਦਸ ਤੋਂ ਵਧ ਮਿਸ਼ਨਰੀ ਸੰਸਥਾਂਵ ਨਾਲ ਜੁੜਿਆ ਹੈ ਤੇ ਸਾਰੀਆਂ `ਚ ਵਿਚਰਦਾ ਵੀ ਹੈ। ਸਾਡਾ ਸਾਰਿਆਂ ਦਾ ਆਪਸੀ ਸਤਿਕਾਰ ਵੀ ਹੈ ਤੇ ਸੇਵਾਵਾਂ `ਚ ਸਾਂਝ ਵੀ। ਇਸ ਤੋਂ ਇਲਾਵਾ ਸਾਰੇ ਪਾਸੇ ਦਾਸ ਦੀਆਂ ਲਿਖਤਾਂ ਭਾਵ ਵਿਸ਼ੇ ਬੰਦ ਗੁਰਮੱਤ ਪਾਠ
(Topicwise Gurmat Lessons) ਵੀ ਜਾਂਦੇ ਹਨ।
ਇਸ ਤੋਂ ਬਾਅਦ ਜਿਸ ਮੇਰੀ ਇਕੱਲੀ ਤੇ ਨਿਜੀ ਸੰਸਥਾ ਦਾ ਵੀਰ ਜੀ ਨੇ ਜ਼ਿਕਰ ਕੀਤਾ ਭਾਵ ‘ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ’ ਦਰਅਸਲ ਚੂੰਕਿ ਇਹ ਸੋਚ ਹੀ ਦਾਸ ਦੀ ਸੀ ਕਿ ਗੁਰਮੱਤ ਦੇ ਵੱਖੋ ਵੱਖਰੇ ਵਿਸ਼ੇ ਤਿਆਰ ਕਰਕੇ, ਉਨ੍ਹਾਂ ਨੂੰ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਤੇ ਪ੍ਰਵਾਰਾਂ `ਚ ਪਹੁੰਚਾਇਆ ਜਾਵੇ। ਚੂੰਕਿ ਇਹ ਲਿਖਤਾਂ ਤੇ ਸੋਚ ਵੀ ਦਾਸ ਦੀ ਸੀ, ਇਸ ਲਈ ਵੀਰਾਂ ਦੀ ਸਲਾਹ ਨਾਲ ਹੀ ਇਸ ਪ੍ਰਾਜੈਕਟ ਨੂੰ ਵਖਰਾ ਤੇ ਨਿਵੇਕਲਾ ਰਖਿਆ ਗਿਆ। ਇੱਕ ਤਾਂ ਇਸ ਲਈ ਕਿ ਦੂਜੀਆਂ ਸੰਸਥਾਵਾਂ `ਚ ਰਲ-ਮਿਲ ਕੇ ਕਿਧਰੇ ਇਸ ਪ੍ਰਾਜੈਕਟ ਦਾ ਅਸਲ ਰੂਪ ਹੀ ਨਾ ਵਿਗੜ ਜਾਵੇ। ਦੂਜਾ ਇਸ ਲਈ, ਹੋ ਸਕਦਾ ਹੈ ਕਿ ਬਹੁਤੇ ਹੱਥਾਂ `ਚ ਜਾਣ ਨਾਲ ਲਿਖਤਾਂ ਦਾ ਮੂਲ ਰੂਪ ਹੀ ਕਾਇਮ ਨਾ ਰਖਿਆ ਜਾ ਸਕੇ ਅਤੇ ਉਦੋਂ ਅਜਿਹੇ ਆਸਾਰ ਬਣ ਵੀ ਰਹੇ ਸਨ। ਜਦਕਿ ਦਾਸ ਅੱਜ ਵੀ ਆਪਣੀਆਂ ਸਾਰੀਆਂ ਮਿਸ਼ਨਰੀ ਸੰਸਥਾਂਵਾਂ ਤੋਂ ਨਾ ਵੱਖ ਹੈ ਤੇ ਨਾ ਹੀ ਇਕੱਲਾ।
ਇਹ ਗੱਲ ਵੀ ਇਸ ਲਈ ਬਿਆਨ ਕਰ ਦਿੱਤੀ ਕਿਉਂਕਿ ਅੱਜ ਇਹ ਗੱਲ ਕੁਦਰਤੀ ਆਪ ਜੀ ਦੀ ਇਸ ਗੱਲ ਨਾਲ ਜੁੜ ਗਈ “ਸ਼ਾਇਦ ਮੈਂ ਆਪਣੇ ਆਪ ਨੂੰ ਸਰਵਸ੍ਰੇਸ਼ਟ ਸਮਝਦਾ ਹਾਂ”। ਨਹੀਂ ਤਾਂ ਕੁੱਝ ਵੀ ਹੋਵੇ, ਕਰਤੇ ਦੀ ਬਖ਼ਸ਼ਿਸ਼ ਨਾਲ, ਦਾਸ ਕੋਲ ਗੁਰਮੱਤ ਪੱਖੋਂ ਰੁਝੇਵੇਂ ਬਹੁਤ ਹਨ ਇਸ ਲਈ ਅਜਿਹੀ ਨਿਜੀ ਪਤ੍ਰਾਚਾਰੀ ਤੇ ਸੁਆਲਾਂ-ਜੁਆਬਾਂ ਲਈ ਸਮਾਂ ਦਿੱਤਾ ਹੀ ਨਹੀਂ ਜਾ ਸਕਦਾ। ਇਸੇ ਕਾਰਨ ਇਹ ਵੀ ਸੰਭਵ ਹੈ ਕਿ ਆਪ ਫ਼ਿਰ ਕੋਈ ਅਜਿਹਾ ਪਤ੍ਰ ਲਿਖੋ ਤਾਂ ਦਾਸ ਉੱਤਰ ਦੇਣ ਦੀ ਬਜਾਏ ਚੁਪ ਰਹਿਣਾ ਹੀ ਯੋਗ ਸਮਝੇ। ਯਕੀਨਣ ਅਜਿਹੀ ਗੁਸਤਾਖੀ ਮੇਰੀ ਮਜਬੂਰੀ ਹੋਵੇਗੀ ਹੰਕਾਰ ਜਾਂ ਹੱਠ ਨਹੀਂ।
ਗੁਰੂ ਪੰਥ ਦਾ ਦਾਸ- ਸੁਰਜੀਤ ਸਿੰਘ ਮਿਤੀ ੨੩ਜੂਨ-੧੦


(23/06/10)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਜਸਬੀਰ ਸਿੰਘ (ਕੈਲਗਰੀ) ਜੀ,
ਸਤਿ ਸ੍ਰੀ ਅਕਾਲ!
ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧਨਵਾਦ ਕਰਦਾ ਹਾਂ। ਕੁੱਝ ਮਸਰੂਫ ਹੋਂਣ ਕਰਕੇ ਸਮੇਂ ਸਿਰ ਉੱਤਰ ਨਹੀ ਲਿਖ ਸਕਿਆ ਇਸ ਲਈ ਛਿਮਾ ਦਾ ਜਾਚਕ ਹਾਂ।
ਪਿਛਲੇ ਪੱਤਰ ਰਾਹੀਂ ਆਪ ਜੀ ਨੇ ਅਪਣੇ ਕੁੱਝ ਸਵਾਲ ਦੁਹਰਾਉਂਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲਿਆਂ ਬਾਰੇ ਜਵਾਬ ਤਲਬੀ ਕੀਤੀ ਸੀ। ਜੇਕਰ ਆਪ ਜੀ ਨੇ ਗੌਰ ਕੀਤਾ ਹੋਵੇ ਤਾਂ ਅਪਣੇ ਪਿਛਲੇ ਪੱਤਰ (ਮਿਤੀ 18. 06. 20010) ਵਿੱਚ ਮੈਂ ਆਪ ਜੀ ਦੇ ਦਿੱਤੇ ਗੁਰਬਾਣੀ ਦੇ ਹਵਾਲਿਆਂ ਬਾਰੇ ਅਪਣੇ ਵਿਚਾਰ ਦਿੰਦੇ ਹੋਏ ਲਿਖਿਆ ਸੀ:
“ਮੈਂ ਤਾਂ ਆਪ ਜੀ ਦੁਆਰਾ ਦਿੱਤੇ ਉਧਾਰਣਾਂ ਦਾ ਖੰਡਨ ਨਹੀਂ ਕੀਤਾ ਕੇਵਲ ਉਨ੍ਹਾਂ ਦੀ ਸੰਕੇਤਕ ਵਰਤੋਂ ਦੀ ਗਲ ਕਹੀ ਹੈ ਪਰ ਆਪ ਜੀ ਦਾ ਮੇਰੇ ਦੁਆਰਾ ਦਸੇ ਗੁਰਬਾਣੀ ਪ੍ਰਮਾਣਾਂ ਦੇ ਬਾਰੇ ਕੀ ਵਿਚਾਰ ਹੈ? ਕੀ ਇਥੇ ‘ਜੋਤਿ’ ਦੇ ‘ਜੋਤੀ’ ਵਿੱਚ ਰਲ ਜਾਂਣ ਦੀ ਗਲ ਨਹੀ ਸਪਸ਼ਟ ਕੀਤੀ ਗਈ? ਕੀ ਹੁਣ ਉੱਪਰ ਦਿਤੇ ਗੁਰੂਬਾਣੀ ਦੇ ਹਵਾਲਿਆਂ ਨੂੰ ਤੁਸੀ ਮੇਰੀ ਨਿਜੀ “ਜੁਬਾਨੀ ਨੁਬਾਨੀ” ਕਹੋਗੇ? ਬਾਣੀ ਵਿੱਚ ਆਪ ਜੀ ਦੁਆਰਾ ਦਿਤੇ ਹਵਾਲਿਆਂ ਵਿੱਚ ਅਵਾਗਮਨ ਸਬੰਧੀ ਸੰਕੇਤ ਹਨ ਮੈਂ ਇਸ ਤੋਂ ਇਨਕਾਰੀ ਨਹੀਂ ਹੋ ਸਕਦਾ। ਪਰ ਆਪ ਜੀ ਵੀ ਜ਼ਰਾ ਮੇਰੇ ਦੁਆਰਾ ਦਿਤੇ ਹਵਾਲਿਆਂ ਵੱਲ ਵੀ ਨਜ਼ਰਸਾਨੀ ਕਰੋ”
ਐਸਾ ਲਿਖਣ ਦਾ ਮੇਰਾ ਭਾਵ ਸਪਸ਼ਟ ਸੀ ਕਿ ਬਾਣੀ ਵਿੱਚ ਅਵਾਗਮਣ ਹੋਂਣ ਬਾਰੇ ਲਿਖੇ ਸੰਕੇਤਾਂ ਦਾ ਨਾ ਤਾਂ ਮੈਂ ਖੰਡਨ ਕਰਦਾ ਹਾਂ ਅਤੇ ਨਾ ਹੀ ਉਸ ਤੋਂ ਇਨਕਾਰੀ ਹੋ ਸਕਦਾ ਹਾਂ। ਸ਼ਾਯਦ ਆਪ ਜੀ ਉੱਪਰ ਲਿਖੀਆਂ ਪੰਗਤਿਆਂ ਤੇ ਲੋੜਿੰਦਾ ਗੋਰ ਨਹੀਂ ਕੀਤਾ ਸੀ ਅਤੇ ਅਪਣੇ ਸਵਾਲ ਦੁਹਰਾ ਦਿੱਤੇ। ਮੇਰੀ ਬੇਨਤੀ ਕੇਵਲ ਇੰਨੀ ਸੀ ਕਿ ਆਪ ਜੀ ਵੀ ਮੇਰੇ ਦੁਆਰਾ ਦਿੱਤੇ ਗੁਰਬਾਣੀ ਦੇ ਹਵਾਲਿਆਂ ਤੇ ਗੌਰ ਕਰੋ ਜਿਨ੍ਹਾਂ ਵਿੱਚ ਆਵਾਗਮਨ ਹੋਣ ਦੇ ਖੰਡਨ ਦੇ ਸੰਕੇਤ ਹਨ। ਆਪ ਉਸ ਪਾਸੇ ਵੀ ਨਜ਼ਰਸਾਨੀ ਕਰੋ ਤਾਂ ਕਿ ਤੱਤ ਦੀ ਵਿਚਾਰ ਹੋ ਸਕੇ।
ਵੀਰ ਜੀ ਅਗਰ ਆਪ ਜੀ ਦਾ ਵਿਸ਼ਵਾਸ ਪੁਨਰਜਨਮ ਤੇ ਹੈ ਤਾਂ ਆਪ ਜੀ ਨੂੰ ਇਹ ਵੀ ਸਵੀਕਾਰ ਕਰ ਲੈਣਾਂ ਚਾਹੀਦਾ ਹੈ ਕਿ ਉੱਚੀ-ਨੀਵੀਂ ਜਾਤ-ਪਾਤ ਦਾ ਹੋਣਾਂ ਗੁਰਮਤਿ ਅਨੁਸਾਰ ਕਰਮਾਂ ਦਾ ਫਲ ਹੀ ਹੈ? ਕੀ ਗੁਰਮਤਿ ਜਾਤ-ਪਾਤ ਨੂੰ ਸਵੀਕਾਰ ਕਰਦੀ ਹੈ? ਇੱਕ ‘ਕਥਿਤ’ ਸ਼ੂਦਰ ਨਸਲ ਦੇ ਕਹੇ ਜਾਂਦੇ ਲੋਕਾਂ ਦੀ ਜਮਾਤ ਪੀੜੀ ਦਰ ਪੀੜੀ ਸਮਾਜਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਕਰਮਾਂ ਦਾ ਫਲ ਭੋਗਦੀ ਹੈ ਤਾਂ ਇਸ ਨੂੰ ਆਪ ਜੀ ਕਿਸ ਸਿਧਾਂਤ ਨਾਲ ਜੋੜ ਕੇ ਦੇਖਦੇ ਹੋ?
ਯਕੀਨਨ ਗੁਰਮਤਿ ਦੇ ਡੂੰਘੇ ਸੰਧਰਭ ਸਾਨੂੰ ਤੱਤ ਵਿਚਾਰਣ ਦੀ ਪ੍ਰੇਰਨਾ ਦਿੰਦੇ ਰਹਿਣ ਗੇ।
ਹਰਦੇਵ ਸਿੰਘ, ਜੰਮੂ


(23/06/10)
ਪਰਦੀਪ ਸਿੰਘ ਅਤੇ ਦਲਜੀਤ ਕੌਰ

ਮੈਂ ਮੈਂ ਦਾ ਤਮਾਸ਼ਾ
ਗੁਰੂ ਸਾਹਿਬ ਹਉਮੈ ਨੂੰ ਤਿਆਗਣ ਦੀ ਸਭ ਤੋਂ ਵੱਧ ਤਾਕੀਦ ਕਰਦੇ ਹਨ, ਕਿਉਂਕਿ ਵਾਹਿਗੁਰੂ ਦੀ ਰਜ਼ਾ ਅਤੇ ਹਉਮੈ, ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ, ਪਰ ਵਿਡੰਬਣਾ ਇਹ ਹੈ ਕਿ ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਲਈ, ਮਨ ਵਿਚੋਂ ਹਉਮੈ ਤਿਆਗਣ ਦੀ ਥਾਂ, ਬੰਦਾ ਹਉਮੈ ਖਾਤਰ ਪਰਮਾਤਮਾ ਨੂੰ, ਮੂਲੋਂ ਹੀ ਅਣਗੌਲਿਆਂ ਕਰ ਦਿੰਦਾ ਹੈ। ਫਿਰ ਉਸ ਦੀ ਜ਼ਿੰਦਗੀ, ਮੈਂ ਮੈਂ ਦਾ ਤਮਾਸ਼ਾ ਹੀ ਹੋ ਨਿਬੜਦੀ ਹੈ। ਅਜਿਹੀ ਹੀ ਹਾਲਤ ਅੱਜ ਕਲ ਸਿੱਖਾਂ ਦੇ ਆਪੂੰ ਬਣੇ, ਜਾਂ ਬਣਨ ਦੇ ਚਾਹਵਾਨ ਆਗੂਆਂ ਦੀ ਹੈ। ਜਿਨ੍ਹਾਂ ਹਾਲਤਾਂ ਵਿਚੋਂ ਅੱਜ ਕਲ ਪੰਥ ਗੁਜ਼ਰ ਰਿਹਾ ਹੈ, ਉਸ ਨੂੰ ਵੇਖਦੇ ਹੋਏ ਤਾਂ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਪੰਥ ਨੂੰ ਅਜਿਹੀ ਹਾਲਤ ਵਿਚੋਂ ਕੱਢਣ ਲਈ, ਆਪਣੀ ਵਿੱਤ ਮੁਤਾਬਕ ਯੋਗ-ਦਾਨ ਪਾਵੇ, ਖਾਸ ਕਰ ਸਿੱਖੀ ਦੇ ਆਗੂ ਬਣਨ ਦੇ ਚਾਹਵਾਨ ਵਿਦਵਾਨਾਂ ਨੂੰ ਤਾਂ ਇਹ ਫਰਜ਼ ਨਿਭਾਉਣਾ ਹੀ ਬਣਦਾ ਹੈ। ਪਰ ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ, ਸਥਾਪਤ ਹੋਣ ਦਾ ਹਰ ਚਾਹਵਾਨ, ਉਸ ਬੰਦੇ ਨੂੰ ਠਿੱਬੀ ਲਾਉਂਦਾ ਨਜ਼ਰ ਆ ਰਿਹਾ ਹੈ, ਜੋ ਆਗੂ ਪੁਣੇ ਦੀ ਦੌੜ ਵਿਚ, ਉਸ ਨਾਲੋਂ ਅੱਗੇ ਜਾਂ ਉਸ ਦੇ ਬਰਾਬਰ ਚਲ ਰਿਹਾ ਹੋਵੇ। ਭਾਰਤ ਦੀ ਸਆਸਤ ਵਿੱਚ ਤਾਂ ਇਹ ਸਭ ਕੁੱਝ ਇੱਕ ਗੁਣ ਹੈ, ਕੁਰਸੀ ਹੱਥ ਆਉਣੀ ਚਾਹੀਦੀ ਹੈ, ਭਾਰਤ ਪਿਆ ਢੱਠੇ ਖੂਹ ਵਿਚ। ਪਰ ਇਹ ਧਾਰਮਿਕ ਅਖਵਾਉਣ ਵਾਲੇ ਜਾਂ ਪੰਥਿਕ ਚੌਧਰੀ ਬਣਨ ਦੇ ਚਾਹਵਾਨਾਂ ਦਾ ਗੁਣ ਬਿਲਕੁਲ ਵੀ ਨਹੀਂ ਹੈ।
ਪ੍ਰੋ. ਦਰਸ਼ਨ ਸਿੰਘ ਰਾਗੀ ਤੇ ਜਦ ਪੁਜਾਰੀਆਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਤਾਂ, ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ, ਆਪਣੀ ਅਖਬਾਰ ਵਿੱਚ ਬਹੁਤ ਕੁੱਝ ਲਿਖਿਆ, ਇਵੇਂ ਮਹਿਸੂਸ ਹੁੰਦਾ ਸੀ ਕਿ ਦੋਵੇਂ ਬਹੁਤ ਨੇੜੇ ਹਨ, ਅਤੇ ਇਕ, ਇੱਕ ਤੇ ਦੋ ਗਿਆਰਾਂ ਦੀ ਕਹਾਵਤ ਮੁਤਾਬਕ, ਪੁਜਾਰੀਆਂ ਹੱਥੋਂ, ਪੰਥ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਚੰਗਾ ਉਪਰਾਲਾ ਕਰਨ ਗੇ। ਪਰ ਕੁੱਝ ਦਿਨਾਂ ਵਿੱਚ ਹੀ ਦਿਸ ਪਿਆ ਕਿ, ਇਹ ਆਪਸੀ ਸਹਿਯੋਗ ਦੀ ਭਾਵਨਾ ਨਾਲ ਨਹੀਂ, ਬਲਕਿ ਆਪਣਾ ਧੜਾ ਵਧਾਉਣ ਦੀ ਨੀਅਤ ਨਾਲ ਹੋ ਰਿਹਾ ਹੈ। ਜਦ ਪੰਥ ਨੇ ਅਖੌਤੀ ਸਿੰਘ ਸਾਹਿਬਾਂ ਦੇ ਅਖੌਤੀ ਹੁਕਮ ਨਾਮਿਆਂ ਨੂੰ ਰੱਦ ਕਰਦਿਆਂ, ਪ੍ਰੋ. ਦਰਸ਼ਨ ਸਿੰਘ ਦੈ ਪ੍ਰੋਗਰਾਮ ਥਾਂ-ਥਾਂ ਕਰਵਾਉਣੇ ਸ਼ੁਰੂ ਕਰ ਦਿੱਤੇ। (ਇਸ ਕੰਮ ਵਿੱਚ ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਵੀ ਵੱਡੀ ਭੂਮਕਾ ਸੀ) ਪਰ ਜਦੋਂ ਪ੍ਰੋ. ਦਰਸ਼ਨ ਸਿੰਘ ਦੇ ਪ੍ਰੋਗਰਾਮ ਥਾਂ-ਥਾਂ ਹੋਣ ਲੱਗੇ, ਦੁਨੀਆਂ ਵਿੱਚ ਪ੍ਰੋ. ਦਰਸ਼ਨ ਸਿੰਘ ਦੀ ਅਗਵਾਈ ਦੀ ਚਰਚਾ ਹੋਣ ਲੱਗੀ, ਤਾਂ ਇਹ ਸ. ਜੋਗਿੰਦਰ ਸਿੰਘ ਨੂੰ ਆਪਣੇ ਨਿਰਵਿਵਾਦ ਲੀਡਰ ਸਥਾਪਤ ਹੋਣ ਦੇ ਰਾਹ ਵਿਚਲਾ ਰੋੜਾ ਨਜ਼ਰ ਆਉਣ ਲੱਗਾ। ਤਾਂ ਉਨ੍ਹਾਂ ਬਿਨਾ ਕਿਸੇ ਵਿਸ਼ੇਸ਼ ਕਾਰਨ ਦੇ, ਪ੍ਰੋ. ਦਰਸ਼ਨ ਸਿੰਘ ਵਿਰੁੱਧ, ਅਖਬਾਰ ਵਿੱਚ ਕਈ ਕੁੱਝ ਲਿਖ ਦਿੱਤਾ। ਆਮ ਪੰਥ ਹਿਤੈਸ਼ੀਆਂ ਨੇ, ਕੋਸ਼ਿਸ਼ ਵੀ ਕੀਤੀ ਕਿ ਇਹ ਪਾੜਾ ਹੋਰ ਨਾ ਵਧੇ, ਪਰ ਗੱਲ ਬਣੀ ਨਹੀਂ। ਹੁਣ ਹਾਲਤ ਇਹ ਹੈ ਕਿ ਇੱਕ ਪੂਰਬ ਹੈ ਤਾਂ ਦੂਸਰਾ ਪੱਛਮ ਹੈ।
ਪੰਥ ਦੇ ਦੋਸ਼ੀ ਗਿਆਨੀ ਗੁਰਬਚਨ ਸਿੰਘ ਨੇ ਇੱਕ ਛੁਰਲੀ ਛੱਡ ਦਿੱਤੀ ਕਿ ਜਿਨ੍ਹਾਂ ਨੂੰ ਪੰਥ ਚੋਂ ਛੇਕਿਆ ਹੋਇਆ ਹੈ ਉਹ ਦਲਾਲੀ ਦੇ ਅੱਡੇ ਤੇ ਹਾਜ਼ਰ ਹੋ ਜਾਣ ਤਾਂ ਉਨ੍ਹਾਂ ਨੂੰ ਬਿਨਾ ਕਿਸੇ ਤਨਖਾਹ ਦੇ ਹੀ ਮੁਆਫ ਕਰ ਦਿੱਤਾ ਜਾਵੇਗਾ। ਇਸ ਤੋਂ ਸ. ਜੋਗਿੰਦਰ ਸਿੰਘ ਨੂੰ ਪਰੇਸ਼ਾਨੀ ਹੋਈ, ਕਿ ਜੇ ਪ੍ਰੋ. ਦਰਸ਼ਨ ਸਿੰਘ ਨੂੰ ਮੁਆਫੀ ਮਿਲ ਜਾਂਦੀ ਹੈ ਤਾਂ ਉਸ ਲਈ ਤਾਂ ਦੁਨੀਆਂ ਦੇ ਗੁਰਦਵਾਰਿਆਂ ਵਿੱਚ ਪਰਚਾਰ ਕਰਨਾ ਹੋਰ ਸੌਖਾ ਹੋ ਜਾਵੇਗਾ, ਇਸ ਲਈ ਇਸ ਨੂੰ ਰੋਕਣਾ ਚਾਹੀਦਾ ਹੈ। ਜੇ ਨਾ ਵੀ ਰੋਕਿਆ ਜਾ ਸਕੇ ਤਾਂ ਘੱਟੋ-ਘੱਟ ਪ੍ਰੋ. ਦਰਸ਼ਨ ਸਿੰਘ ਨੂੰ ਏਨਾ ਬਦਨਾਮ ਜ਼ਰੂਰ ਕਰ ਦਿੱਤਾ ਜਾਵੇ, ਜਿਸ ਨਾਲ ਇਹ ਆਭਾਸ ਹੋਵੇ ਕਿ ਪ੍ਰੋ. ਦਰਸ਼ਨ ਸਿੰਘ, ਦਲਾਲੀ ਦੇ ਅੱਡੇ ਤੋਂ ਹੋ ਆਇਆ ਹੈ। (ਜਿਸ ਦਾ ਮਤਲਬ ਸਾਫ ਹੈ ਕਿ ਪ੍ਰੋ. ਦਰਸ਼ਨ ਸਿੰਘ ਕੁੱਝ ਚੜ੍ਹਾਵਾ ਚੜ੍ਹਾ ਕੇ ਮੁਆਫ ਹੋਇਆ ਹੈ।) ਇਸ ਦੀ ਵਨਗੀ ਚਾਰ ਦਿਨ ਤੋਂ ਸਪੋਕਸਮੈਨ ਅਖਬਾਰ ਵਿੱਚ ਵੇਖ ਰਹੇ ਹਾਂ। ਪਹਿਲਾਂ ਦੋ ਦਿਨ, ਸਪੋਕਸਮੈਨ ਦੇ ਅੰਮ੍ਰਿਤਸਰ ਦੇ ਰਿਪੋਰਟਰ, ਸ. ਚਰਨ ਜੀਤ ਸਿੰਘ ਨੇ ਭੂਮਕਾ ਵਜੋਂ ਦੋ ਦਿਨ, ਖਬਰ ਨੁਮਾ ਲੇਖ ਵਿੱਚ ਰੌਲਾ ਪਾਇਆ ਕਿ ਪ੍ਰੋ. ਦਰਸ਼ਨ ਸਿੰਘ, ਪੁਜਾਰੀਆਂ ਅੱਗੇ ਪੇਸ਼ ਹੋਣ ਲਈ ਕਾਹਲੇ ਹੋ ਰਹੇ ਹਨ। ਤੀਸਰੇ ਦਿਨ ਸ. ਜੋਗਿੰਦਰ ਸਿੰਘ ਦੀ ਸੰਪਾਦਕੀ ਵਿੱਚ ਵੀ ਉਹੋ ਲਫਜ਼ ਨਜ਼ਰ ਆਏ। ਚੌਥੇ ਦਿਨ ਸੂਈ ਘੁਮਾ ਦਿੱਤੀ ਗਈ ਅਤੇ ਐਲਾਨ ਕਰ ਦਿੱਤਾ ਗਿਆ ਕਿ ਪਟਨਾ ਸਾਹਿਬ ਦਾ ਬਾਦਸ਼ਾਹ (ਕਿਉਂ ਕਿ ਤਖਤ ਤੇ ਬੈਠਣ ਵਾਲਾ ਬਾਦਸ਼ਾਹ ਹੀ ਹੁੰਦਾ ਹੈ) ਅੜ ਗਿਆ ਹੈ ਕਿ ਪ੍ਰੋ ਦਰਸ਼ਨ ਸਿੰਘ ਨੂੰ ਮੁਆਫ ਕਰਨ ਬਾਰੇ ਫਿਰ ਤੋਂ ਵਿਚਾਰ ਹੋਣੀ ਚਾਹੀਦੀ ਹੈ। ਕੀ ਚਾਰ ਦਿਨ ਦੀ ਇਸ ਕੁੱਤਾ-ਘਸੀਟੀ ਵਿਚੋ ਪੰਥ ਭਲਾਈ ਦੀ ਕੋਈ ਗੱਲ ਲੱਭੀ ਜਾ ਸਕਦੀ ਹੈ?
ਲੱਗੇ ਹੱਥ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਇਹ ਰਿਪੋਰਟਰ ਚਰਨ ਜੀਤ ਸਿੰਘ, ਉਹੀ ਹੈ ਜਿਸ ਨੂੰ ਕੁੱਝ ਦਿਨ ਪਹਿਲਾਂ, ਮੱਕੜ ਫੌਜ ਨੇ ਬੜੇ ਵਿਉਂਤ ਬੱਧ ਢੰਗ ਨਾਲ ਇੱਕ ਨਵੀਂ ਵਿਆਹੀ ਬੀਬੀ ਨੂੰ ਛੇੜਨ ਦੇ ਛੜਯੰਤ੍ਰ ਅਧੀਨ, ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਹੀ ਬਹੁਤ ਕੁਟਿਆ ਸੀ, ਕਕਾਰ ਵੀ ਉਤਾਰ ਲਏ ਸਨ। ਫੋਟੌਗ੍ਰਾਫਰ ਦਾ ਵੀ ਉਚੇਚਾ ਪ੍ਰਬੰਧ ਕੀਤਾ ਹੋਇਆ ਸੀ, ਜਿਸ ਵਲੋਂ ਖਿਚੀਆਂ ਫੋਟੋ ਦੂਸਰੇ ਦਿਨ ਹੀ ਅਜੀਤ ਅਖਬਾਰ ਵਿੱਚ ਛੱਪ ਗਈਆਂ ਸਨ। ਪਰ ਜਿਸ ਦੀ ਇਜ਼ਤ ਤੇ ਇਹ ਹਮਲਾ ਸੀ? ਜਿਸ ਕਾਰਨ ਚਰਨ ਜੀਤ ਸਿੰਘ ਨੂੰ ਬਲੀ ਦਾ ਬੱਕਰਾ ਬਣਨਾ ਪਿਆ ਸੀ? ਜੋ ਦੁਨੀਆਂ ਵਿੱਚ ਸਿੱਖਾਂ ਦੀ ਲੜਾਈ ਲੜਨ ਦਾ ਦਾਅਵਾ ਕਰਦਾ ਹੈ, ਉਸ ਸ. ਜੋਗਿੰਦਰ ਸਿੰਘ ਨੇ ਆਪਣੀ ਅਖਬਾਰ ਵਿੱਚ ਇਸ ਖਬਰ ਨੂੰ ਨਿਕੀ ਜਿਹੀ ਥਾਂ ਵੀ ਨਹੀਂ ਦਿੱਤੀ। ਇਸ ਤੋਂ ਕੀ ਸਿੱਟੇ ਕੱਢੇ ਜਾ ਸਕਦੇ ਹਨ? ਕੁੱਝ ਕਹਿਣਗੇ ਕਿ ਸ. ਚਰਨ ਜੀਤ ਸਿੰਘ ਹੈ ਹੀ ਦੋਸ਼ੀ ਸੀ, ਤਾਂ ਹੀ ਸ. ਜੋਗਿੰਦਰ ਸਿੰਘ ਨੇ ਆਪਣੀ ਅਖਬਾਰ ਵਿੱਚ ਉਸ ਦੀ ਪੈਰਵਾਈ ਨਹੀਂ ਕੀਤੀ। ਕੁੱਝ ਕਹਿਣਗੇ ਕਿ ਇਸ ਘਟਨਾ ਨੂੰ ਆਧਾਰ ਬਣਾ ਕੇ, ਸ. ਜੋਗਿੰਦਰ ਸਿੰਘ, ਇਸ ਵਗਦੀ ਗੰਗਾ ਵਿੱਚ (ਬਿਨਾ ਤਨਖਾਹ ਮਿਲਣ ਵਾਲੀ ਮੁਆਫੀ) ਚੁੱਭੀ ਲਾਉਣ ਦਾ ਚਾਹਵਾਨ ਹੈ। ਅਸਲੀਅਤ ਕੀ ਹੈ ਇਹ ਭਗਵਾਨ ਹੀ ਜਾਣੇ? ਸਾਡੇ ਵਿਚਾਰਨ ਦੀ ਗੱਲ ਇਹ ਹੈ ਕਿ ਜੋ ਬੰਦਾ ਆਪਣੇ ਅਖਬਾਰ ਨਾਲ ਸਬੰਧਤ, ਇੱਕ ਬੰਦੇ ਨੂੰ ਇੰਨਸਾਫ ਦਿਵਾਉਣ ਲਈ ਅਖਬਾਰ ਵਿੱਚ ਦੋ ਲਫਜ਼ ਨਹੀਂ ਲਿਖ ਸਕਦਾ। ਪੰਜ, ਸੱਤ ਹਜ਼ਾਰ ਦੇ ਇਸ਼ਤਹਾਰ ਲਈ, ਗੁਰਮਤ ਸਿਧਾਂਤਾਂ ਦੀ ਅਵੱਗਿਆ ਕਰ ਸਕਦਾ ਹੈ, ਉਹ ਪੰਥ ਨੂੰ ਇੰਨਸਾਫ ਦਿਵਾਉਣ ਲਈ ਕਿੰਨੀ ਕੋ ਲੜਾਈ ਲੜ ਸਕਦਾ ਹੈ?
ਪਰਦੀਪ ਸਿੰਘ ਦਲਜੀਤ ਕੌਰ


(23/06/10)
ਡਾ ਗੁਰਮੀਤ ਸਿੰਘ ਬਰਸਾਲ

ਰਸ-ਸੁਇਨਾ
ਧਰਮ ਸਥਾਨਾ ਉੱਤੇ ਲੱਗਿਆ ਜੋ ਸੋਨਾ ਹੁੰਦਾ,
ਦੇਸੀ ਤੇ ਵਿਦੇਸੀ ਉਹ ਲੁਟੇਰਿਆਂ ਨੂੰ ਭਾਵੇ ਜੀ।
ਮੰਦਰਾਂ `ਚ ਰੱਖ-ਰੱਖ ਹਿੰਦੀਆਂ ਨੇ ਦੇਖ ਲਿਆ,
ਧਾੜਵੀ ਲੁਟੇਰਿਆਂ ਨੂੰ ਸੱਦਾ ਇਹ ਪੁਚਾਵੇ ਜੀ।
ਗੁਰੂਆਂ ਨੇ ਸਾਨੂੰ ਜਿੱਥੋਂ ‘ਰਸ’ ਕਹਿ ਕੇ ਹੋੜਿਆ,
ਕਾਹਤੋਂ ਸਿੱਖ ਅੱਜ ਉਸੇ ‘ਰਸ’ ਪਿੱਛੇ ਜਾਵੇ ਜੀ।
ਸੋਨਾ ਜੇ ਲਗਾਉਣਾ ਲਾਓ ਦਿਲਾਂ ਤੇ ਦਿਮਾਗਾਂ ਉੱਤੇ,
ਤਾਂ ਕਿ ਇਹ ਮਨੁੱਖਤਾ ਹੀ ਸੋਨਾ ਬਣ ਜਾਵੇ ਜੀ।।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408) 209-7072


(23/06/10)
ਸੰਤ ਸਿੰਘ ਬਰਲਿੰਗਟਨ

ਭਾਈ ਚਰਨਜੀਤ ਸਿਘ ਅਤੇ ਬਾਕੀ ਪਾਠਕੋ
ਵਾਹਿਗਰੂ ਜੀ ਕਾ ਖਾਲਸਾ।
ਵਾਹਿਗਰੂ ਜੀ ਕੀ ਫਤਹਿ॥
ਵੀਰ ਜੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿਖ ਮੰਨਣ ਤੋਂ ਕਿਉਂ ਇਨਕਾਰੀ ਹੋ। ਤੁਸੀਂ ਉਹਨਾਂ ਦੇ ਨਾਂ ਨਾਲ ਸਿੰਘ ਕਿਉਂ ਨਹੀ ਲਾਉਦੇ। ਜਦੋਂ ਕਿਸੇ ਪ੍ਰਾਣੀ ਨੂੰ ਖੰਡੇ ਦੀ ਪਾਹੁਲ ਦਿਤੀ ਜਾਂਦੀ ਹੈ ਤਾਂ ਉਸ ਨੂੰ ਪੰਜ ਰਹਿਤਾਂ ਅਤੇ ਚਾਰ ਕੁਰਿਹਤਾਂ ਤੋਂ ਉਪਰ ਕੁੱਝ ਸਾਵਧਾਨੀਆਂ ਵੀ ਦਸੀਆਂ ਜਾਂਦੀਆਂ ਹਨ। ਉਹਨਾਂ ਵਿਚੋਂ ਇੱਕ ਇਹ ਹੈ ਕਿ ਦੂਸਰੇ ਸਿੰਘ ਦਾ ਅਧਾ ਨਾਂ ਲੈਕੇ ਨਹੀਂ ਬੁਲਾਉਣਾ। ਇਸ ਤੋਂ ਵੀ ਉਪਰ ਤੁਸੀਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਂ ਵੀ ਇਸ ਤਰਾਂ ਲਿਖਦੇ ਹੋ ਜਿਵੇਂ ਮਹਿਤਾ ਕਾਲੂ ਜੀ ਆਪਣੇ ਬੇਟੇ ਦੀ ਗਲ ਕਰ ਰਹੇ ਹੋਣ। ਤੁਹਾਨੂੰ ਕਿਵੇਂ ਲਗੂਗਾ ਜੇ ਮੈਂ ਤੁਹਾਨੂੰ ਚਰਨਾ ਬਰੈਮਪਟਨ ਵਾਲਾ ਜਾਂ ਦੇਬਾ ਜੰਮੂ ਵਾਲਾ ਲਿਖਾਂ। ਮਹਾਂਪੁਰਸ਼ਾਂ ਨੂੰ ਤਾਂ ਦੁਨੀਆਂ ਇਨਾਂ ਸਮਾਂ ਬੀਤ ਜਾਣ ਤੇ ਵੀ ਘਰ ਘਰ ਯਾਦ ਕਰਦੀ ਹੈ। ਵੀਰ ਜੀ ਤੁਹਾਨੂੰ ਅਸਾਨੂੰ ਤਾਂ ਮਰਨ ਤੋਂ ਗਿਆਰਾਂ ਮਹੀਨੇ ਬਾਅਦ ਵਰੀਨਾਂ (ਬ੍ਰਾਹਮਣਾਂ ਦੇ ਦਸੇ ਮੁਤਾਬਕ ਆਖਰੀ ਭੋਗ) ਕਰਨ ਤੋਂ ਪਿਛੋ ਆਪਣੇ ਪਰਵਾਰ ਨੇ ਵੀ ਨਹੀਂ ਯਾਦ ਕਰਨਾਂ। ਸਾਡੇ ਪਰਵਾਰ ਵਿੱਚ ਤਾਂ ਇਹ ਰੀਤ ਵੀ ਨਹੀਂ, ਸੋ ਇਸ ਤੋਂ ਵੀ ਪਹਿਲਾਂ ਭੁਲ ਜਾਣਗੇ।
ਤੁਸੀਂ ਬੜੇ ਦਲੇਰ ਜਾਪਦੇ ਹੋ, ਜਿਹੜਾ ਲਿਖ ਦਿਤਾ ਕਿ ਦਸਵੇਂ ਪਾਤਸ਼ਾਹ ਨੇ ਬਹਾਦੁਰ ਸ਼ਾਹ ਦੀ ਪਿਠ ਵਿੱਚ ਛੁਰਾ ਮਾਰਿਆ। ਭਲੇ ਮਾਣਸੋ ਅਸਲ ਵਿੱਚ ਗਲ ਬਿਲਕੁਲ ਇਸਦੇ ਉਲਟ ਹੈ। ਜਦੋ ਬਹਾਦੁਰ ਸ਼ਾਹ ਗੁਰੂ ਸਾਹਿਬ ਦੀ ਮਦਦ ਨਾਲ ਰਾਜ-ਤਖਤ ਦੀ ਜੰਗ ਜਿਤ ਗਿਆ ਸੀ ਤਾਂ ਉਸਨੇ ਗੁਰੂ ਜੀ ਨੂੰ ਕੁੱਝ ਭੇਟਾ ਦੇਣੀ ਚਾਹੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਨਵਾਬ ਸਰਹਿੰਦ ਹਵਾਲੇ ਕਰਨ ਨੂੰ ਕਿਹਾ ਸੀ। ਉਸ ਨੇ ਗੁਰੂ ਜੀ ਨੂੰ ਲਾਰਾ ਲਾਇਆ ਕਿ ਮੇਰੇ ਨਾਲ ਚਲੋ ਮੈ ਦਖਣ ਦੀ ਬਗਾਵਤ ਦਬਾ ਕੇ ਫੇਰ ਉਸਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ। ਉਥੇ ਜਾ ਕੇ ਮਰਹਟਿਆਂ ਖਿਲਾਫ ਮਦਦ ਮੰਗਣ ਤੇ ਗੁਰੂ ਜੀ ਨੇ ਇਨਕਾਰ ਕਰ ਦਿਤਾ ਅਤੇ ਗੁਸੇ ਹੋ ਗਏ। ਫਿਰ ਹੀਰੇ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਨ ਲਗਾ, ਜੋ ਗੁਰੂ ਜੀ ਨੇ ਨਦੀ ਵਿੱਚ ਸੁਟ ਦਿਤੇ। ਫਿਰ ਉਹ ਅੰਦਰੇ ਅੰਦਰ ਨਵਾਬ ਸਰਹਿੰਦ ਨਾਲ ਮਿਲ ਕੇ ਗੁਰੂ ਸਾਹਿਬ ਦੇ ਖਿਲਾਫ ਸਾਜ਼ਿਸ਼ਾਂ ਘੜਨ ਲਗਾ। ਆਪਣਾ ਕੰਮ ਪੂਰਾ ਕਰਨ ਤਕ ਉਥੇ ਡੇਰੇ ਲਾਈ ਰਖੇ। ਬਾਅਦ ਵਿੱਚ ਕਮਾਨ ਵੀ ਉਸੇ ਨੇ ਭੇਜੀ ਸੀ।
ਇਕ ਹੋਰ ਕਾਗਜ਼ੀ ਡਾਕਟਰ ਨੇ ਲਿਖ ਦਿਤਾ ਕਿ ਗੁਰੂ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਨਿਰਾਸ਼ ਹੋ ਗਏ। ਜਿਸ ਜੰਗ ਵਿੱਚ ਮੁਗਲਾਂ ਨੂੰ ਸਦਾ ਵਾਸਤੇ ਮਗਰੋ ਲਾਹ ਦਿਤਾ ਹੋਵੇ ਅਤੇ ਨੌ ਮਹੀਨੇ ਉਥੇ ਹੀ ਡਲੇ ਬਰਾੜ ਕੋਲ ਰਹੇ ਹੋਣ, ਨਿਰਾਸ਼ ਕਿਵੇ ਹੋ ਗਏ। ਇੱਕ ਵਾਰ ਨਵਾਬ ਸਰਹਿੰਦ ਨੇ ਭਾਈ ਡਲੇ ਨੂੰ ਕਿਹਾ ਸੀ ਕਿ ਗੁਰੂ ਜੀ ਨੂੰ ਸਾਡੇ ਹਵਾਲੇ ਕਰੋ ਪਰ ਭਾਈ ਡਲੇ ਨੇ ਠੋਕ ਕੇ ਜਵਾਬ ਦਿਤਾ ਸੀ ਇਹ ਸਾਡੇ ਗੁਰੂ ਹਨ ਖਬਰਦਾਰ ਜੇ ਇਹੋ ਜਿਹੀ ਗਲਤੀ ਦੁਬਾਰਾ ਕੀਤੀ। ਗੁਰੂ ਜੀ ਬਰਾੜਾਂ ਦੇ ਇਸ ਇਲਾਕੇ ਵਿੱਚ ਨੌ ਮਹੀਨੇ ਵਿਚਰਦੇ ਰਹੇ ਤੇ ਮਾਲਵੇ ਦੀ ਧਰਤੀ ਨੂੰ ਭਾਗ ਲਾਉਦੇ ਰਹੇ। ਮਾਲਵੇ ਦੀ ਸਿਖੀ ਬਾਬਤ ਜੋ ਭੁਲੇਖਾ ਪਾਇਆ ਜਾ ਰਿਹਾ ਹੈ, ਜਦੋਂ ਗੁਰੂ ਜੀ ਕੋਟਕਪੂਰੇ ਤੋ ਖਦਰਾਣੇ ਦੀ ਢਾਬ ਨੂੰ ਗਏ ਤਾਂ ਪਿੰਡ ਰੁਪਾਣੇ ਕੋਲ ਗੁਰੂ ਜੀ ਦਾ ਘੋੜਾ ਹੌਲੀ ਹੌਲੀ ਜਾ ਰਿਹਾ ਸੀ ਤਾਂ ਸਾਰੇ ਸਿੰਘ ਕਹਿਣ ਲਗੇ ਕਿ ਮੁਗਲ ਫੌਜ ਬੜੀ ਨੇੜੇ ਆ ਗਈ ਹੈ ਤੁਸੀਂ ਘੋੜੇ ਨੂੰ ਤੇਜ ਕਰੋ ਤਾਂ ਗੁਰੂ ਜੀ ਨੇ ਘੋੜਾ ਹੋਰ ਵੀ ਹੌਲੀ ਕਰ ਲਿਆ ਤਾਂ ਭਾਈ ਦਾਨ ਸਿੰਘ ਦੇ ਲੜਕੇ ਨੇ ਘੋੜੇ ਦੇ ਸੋਟੀ ਮਾਰੀ। ਇਸ ਤੋਂ ਗੁਰੂ ਜੀ ਨੇ ਕਹਿ ਦਿਤਾ ਕਿ ਤੈਨੂੰ ਮੁਗਲਾਂ ਦੀ ਮਾਰ ਪਵੇ। ਇਸ ਤੋਂ ਡਰ ਕੇ ਭਾਈ ਦਾਨ ਸਿੰਘ ਨੇ ਆਪਣੇ ਘੋੜੇ ਤੋਂ ਛਾਲ ਮਾਰੀ ਤੇ ਗੁਰੂ ਜੀ ਦੇ ਚਰਨ ਉਨਾਂ ਚਿਰ ਨਹੀ ਛਡੇ ਜਦ ਤਕ ਗੁਰੂ ਜੀ ਨੇ ਬਖਸ਼ ਨਹੀ ਦਿਤਾ। ਇਹ ਭਾਈ ਦਾਨ ਸਿੰਘ ਦਾ ਇਕੋ ਇੱਕ ਲੜਕਾ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋ ਗਿਆ। ਇਸੇ ਜੰਗ ਵਿੱਚ ਭਾਈ ਦਾਨ ਸਿੰਘ ਦਾ ਭਾਣਜਾ ਜੋ ਜਸੀ ਪਿੰਡ ਤੋਂ ਸੀ ਉਹ ਵੀ ਸ਼ਹੀਦ ਹੋ ਗਿਆ ਸੀ। ਗੁਰੂ ਜੀ ਨੇ ਬਾਅਦ ਵਿੱਚ ਜਸੀ ਪਿੰਡ ਜਾ ਕੇ ਭਾਈ ਦਾਨ ਸਿੰਘ ਦੀ ਭੈਣ ਨੂੰ ਦਿਲਾਸਾ ਵੀ ਦਿਤਾ ਸੀ।
ਵੀਰ ਜੀ ਕਾਗਜ਼ੀ ਡਾਕਟਰਾਂ ਤੇ ਬਹੁਤਾ ਭਰੋਸਾ ਨਾ ਕਰਿਆ ਕਰੋ। ਇਹਨਾਂ ਨੂੰ ਡਿਗਰੀ ਹੀ ਤਾਂ ਮਿਲਣੀ ਹੈ ਜੇ ਕੋਈ ਨਵੀਂ ਗਲ ਕਰਨਗੇ ਭਾਵ ਪੁਠੀ ਗਲ ਕਰਨਗੇ। ਇਸੇ ਕਰਕੇ ਜਿਸ ਨੇ ਵੀ ਅਜ ਤਕ ਸਿਖ ਧਰਮ ਤੇ ਪੀ. ਐਚ. ਡੀ ਕੀਤੀ ਹੈ ਸਿਖਾਂ ਨੇ ਉਸ ਉਪਰ ਖੂੰਡੇ ਹੀ ਖਿਚੇ ਐ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਯੂਨੀਵਰਸਿਟੀਆਂ ਦੀ ਲੋੜ ਹੈ ਨਾਂ ਖੋਜ ਦੀ। ਗੁਰਬਾਣੀ ਪਰਮਾਤਮਾ ਦਾ ਗਿਆਨ ਹੈ ਜਿਸ ਨੇ ਮੰਨਣਾ ਹੈ ਉਹ ਮੰਨੇ ਨਹੀਂ ਤਾਂ ਬਥੇਰੇ ਕੌਮਨਿਸਟ ਤੁਰੇ ਫਿਰਦੇ ਐ ਉਹਨਾਂ ਨਾਲ ਰਲ ਜਾਵੋ ਅਤੇ ਸਿਖਾਂ ਉਪਰ ਮਿਹਰ ਕਰੋ। ਜੇ ਕੌਮਨਿਸਟ ਨਾਂ ਪਸੰਦ ਨਹੀ ਤਾਂ ਕੋਈ ਭਲਾ ਜਿਹਾ ਨਾਂ ਜਿਸ ਤੋਂ ਲੋਕਾਂ ਨੂੰ ਚਿੜ ਨਾਹ ਹੋਵੇ ਰਖ ਲਵੋ ਜਿਵੇਂ ਕਿ ਦੇਸ਼-ਭਗਤ, ਤਰਕਸ਼ੀਲ ਵਗੈਰਾ।
ਭੁਲਾਂ ਚੁਕਾਂ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ॥
ਸੰਤ ਸਿੰਘ ਬਰਲਿੰਗਟਨ, ਉਨਟਾਰੀੳ, ਕੈਨੇਡਾ


(23/06/10)
ਇੰਦਰ ਜੀਤ ਸਿੰਘ ਕਾਨਪੁਰ

ਸਤਿਕਾਰ ਯੋਗ ਸ. ਮੱਖਣ ਸਿੱਘ ਜੀ
ਅਤੇ ਸਿਖ ਮਾਰਗ ਸੰਪਾਦਕੀ ਬੋਰਡ ਦੇ ਵਿਦਵਾਨ ਵੀਰੋ।
ਗੁਰੂ ਫਤਿਹ ਪ੍ਰਵਾਣ ਕਰਨੀ ਜੀ।
ਦਾਸ ਦਾ ਇੱਕ ਲੇਖ ਸਿੱਖ ਮਾਰਗ ਤੇ 16. 06. 2010 ਨੂੰ ‘ਤੁਹਾਡੇ ਪੱਤਰ ਮਿਲੇ’ ਵਿੱਚ ‘ਪਹਿਲਾ ਵਸਤੁ ਸਿਝਾਣ ਕੈ ਤਾਂ ਕੀਚੇ ਵਾਪਾਰੁ’ ਛਪਿਆ ਸੀ। ਇਹ ਲੇਖ ਡਾ. ਹਰਜਿੰਦਰ ਮੀਤ ਸਿੰਘ ਦੇ ਲੇਖ ‘ਬਾਬਾ ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਆਖਿਆ’ ਬਾਰੇ ਪਾਠਕਾਂ ਨੂੰ ਸੁਚੇਤ ਕਰਨ ਲਈ ਲਿਖਿਆ ਗਇਆ ਸੀ। ਜਿਸ ਦਾ ਖੰਡਨ ਡਾਕਟਰ ਸਾਹਿਬ ਜਾ ਉਨਾਂ ਦੇ ਖਾਸ ਹਿਮਾਇਤੀ ਸਰਦਾਰ ਗੁਰਿੰਦਰ ਸਿੰਘ ਪਾਲ ਵਲੋਂ (ਜਿਨਾਂ ਨੇ 09. 06. 10 ਦੇ ‘ਤੁਹਾਡੇ ਪੱਤਰ ਮਿਲੇ’ ਵਿੱਚ ਡਾਕਟਰ ਸਾਹਿਬ ਦੇ ਉਸ ਲੇਖ ਦੀ ਤਾਰੀਫ ਵਿੱਚ ਬਹੁਤ ਲੰਮੇ ਚੋੜੇ ਕਸੀਦੇ ਕਡੇ ਸਨ।) ਅਜ ਤਕ ਨਹੀ ਆਇਆ ਹੈ। ਹੋ ਸਕਦਾ ਹੈ ਦੋਵੇ ਵੀਰ ਕਿਸੇ ਕੰਮ ਵਿੱਚ ਮਸਰੂਫ ਹੋ ਗਏ ਹੋਣ। ਦਾਸ ਦੀ ਸਿੱਖ ਮਾਰਗ ਦੇ ਸੰਪਾਦਕੀ ਬੋਰਡ ਅਗੇ ਬਿਨਤੀ ਹੈ ਕੇ ਡਾਕਟਰ ਸਾਹਿਬ ਦਾ ਉਹ ਲੇਖ ਕੌਮ ਵਿੱਚ ਕਈ ਪ੍ਰਕਾਰ ਦੀਆਂ ਸ਼ੰਕਾਂ ਖੜੀਆਂ ਕਰ ਸਕਦਾ ਹੈ। ਇਸ ਲਈ ਦਾਸ ਦਾ ਲੇਖ ‘ਪਹਿਲਾ ਵਸਤੁ ਸਿਝਾਣ ਕੈ ਤਾਂ ਕੀਚੇ ਵਾਪਾਰੁ’ (ਜੋ ਉਸ ਲੇਖ ਦੇ ਕਈ ਨੁਕਤਿਆਂ ਉਤੇ ਪ੍ਰਸ਼ਨ ਚਿਨ੍ਹ ਲਗਾਉਦਾ ਹੈ।) ਡਾਕਟਰ ਸਾਹਿਬ ਦੇ ਉਸ ਲੇਖ ਦੇ ਠੀਕ ਹੇਠਾਂ ਲਾ ਦਿਤਾ ਜਾਵੇ। ਜਿਸ ਨਾਲ ਦੋਨੋਂ ਲੇਖ ਪਾਠਕ ਇਕਠੇ ਪੜਨ ਤੇ ਫੈਸਲਾ ਆਪ ਕਰਨ ਕੇ ਸੱਚਾਈ ਕੀ ਹੈ। ਦਾਸ ਇਹ ਬੇਨਤੀ ਪਾਠਕਾਂ ਦੀ ਸਹੂਲਤ ਲਈ ਕਰ ਰਿਹਾ ਹੈ ਜੀ।
ਧੰਨਵਾਦ ਸਹਿਤ।
ਇੰਦਰ ਜੀਤ ਸਿੰਘ
ਕਾਨਪੁਰ


(23/06/10)
ਦਰਸ਼ਨ ਸਿੰਘ ਖ਼ਾਲਸਾ

ਐਸੇ ਕਾਫਰਾਂ ਦੀ ਜਥੇਦਾਰੀ ਅਤੇ ਪੱਤਰਕਾਰੀ ਤੋਂ ਕੌਮ ਨੂੰ ਕੀ ਲਾਭ?
ਗੁਰੂ ਅਦਬ ਵਾਲੇ ਜੀਵਨ ਮਕਸਦ ਵੱਲ ਵਧਦਿਆਂ ਸਪੋਕਸਮੈਨ ਵਲੋਂ ਲਿਖੇ ਜਾਂਦੇ ਕਾਜ਼ ਵਿਰੋਧੀ ਊਲ ਜਲੂਲ ਨੂੰ ਹਮੇਸ਼ਾਂ ਨਜ਼ਰ ਅੰਦਾਜ਼ ਕਰਕੇ ਸਮਾਂ ਜ਼ਾਇਆ ਨਾ ਕਰਦਿਆਂ ਅਪਣੇ ਮਕਸਦ ਵੱਲ ਵਧਦਾ ਗਿਆ ਹਾਂ।
ਪਰ ਪੰਜਾਬੀ ਦੀ ਕਹਾਵਤ “ਹਯਾ ਦਾ ਮਾਰਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ” ਇਸ ਕਿਸਮ ਦੇ ਕਾਫਰ ਇਸ ਧਰਤੀ ਨੂੰ ਕਲੰਕਤ ਕਰਨ ਲਈ ਬਹੁਤ ਉਤਰ ਆਏ ਨੇ ਜਿਹਨਾ ਦੇ ਮਿਲਕੇ ਉਚਾਰੇ ਅਤੇ ਉਭਾਰੇ ਹੋਏ ਕੁਫਰ ਨਾਲ ਧਰਤੀ ਆਸਮਾਨ ਕੰਬ ਜਾਂਦਾ ਹੈ। ਪਰ ਸੱਚ ਜਾਣਿਓ ਸੱਚ ਨਾਲ ਜੁੜਿਆ ਦਰਸ਼ਨ ਸਿੰਘ ਏਹਨਾ ਕਾਫਰਾਂ ਦੇ ਕੁਫਰ ਤੋਂ ਨਹੀਂ ਕੰਬਦਾ। ਏਹਨਾ ਕਾਫਰਾਂ ਨੇ ਮੇਰੀ ਮਾਤਾ ਤੱਕ ਦੇ ਨਾਮ ਨੂੰ ਵਰਤਨ ਤੇ ਭੀ ਸ਼ਰਮ ਨਹੀਂ ਕੀਤੀ ਇਹ ਏਹਨਾਂ ਦੀ ਬੇਸ਼ਰਮੀ ਦੀ ਹੱਦ ਹੈ। ਅਤੇ ਸਿਧੇ ਰੂਪ ਵਿੱਚ ਮੇਰੀ ਮਾਨ ਹਾਨੀ ਹੈ ਜਿਸਦਾ ਕਾਨੂਨੀ ਜਵਾਬ ਲੈਣ ਲਈ ਭੀ ਸੋਚ ਰਿਹਾ ਹਾਂ।
ਇਹ ਗੱਲ ਵਖਰੀ ਹੈ ਕੇ ਮੇਰੇ ਨਾਨਕੇ ਪ੍ਰਵਾਰ ਦਾ ਦੋ ਪੁਸ਼ਤਾਂ ਤੋਂ ਨਾਨਕ ਸਰ ਦਾ ਸ਼ਰਧਾਲੂ ਹੋਣਾ ਅਤੇ ਇਸ ਕਰਕੇ ਮਾਤਾ ਜੀ ਦਾ ਭੀ ਅਕਸਰ ਉਥੋਂ ਦੀ ਸੰਗਤ ਵਿੱਚ ਜਾਣਾ ਰਹਿਣਾ ਇੱਕ ਸੁਭਾਵਕ ਸੀ ਪਰ ਮਾਤਾ ਜੀ ਨੇ ਲੁਧਿਹਾਣੇ ਦੇ ਘਰ ਵਿੱਚ ਹੁੰਦੇ ਹੀ ਸਰੀਰ ਤਿਆਗਿਆ ਗਰਮੀ ਦਾ ਮਹੀਨਾ ਹੋਣ ਕਰਕੇ ਮੇਰੇ ਕਨੇਡਾ ਤੋਂ ਇੰਡੀਆ ਪਹੁੰਚਦਿਆਂ ਤੱਕ ਜਿਸ ਹਸਪਤਾਲ ਵਿੱਚ ਸਰੀਰ ਰਖਿਆ ਗਿਆ ਜਿਸ ਮਸਾਨ ਭੂਮਕਾ ਵਿੱਚ ਸਸਕਾਰ ਹੋਇਆ, ਸਸਕਾਰ ਸਮੇ ਮਸਾਨ ਭੂਮਕਾ ਵਿੱਚ ਪ੍ਰਕਾਸ਼ ਸਿੰਘ ਬਾਦਲ ਭੀ ਪਹੁਂਚਿਆ, ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਾਲੇ ਮਾਡਲ ਟਾਉਨ ਅਸਟੈਸਨ ਗੁਰਦੁਵਾਰੇ ਵਿੱਚ ਪਾਏ ਗਏ ਭੋਗ ਸਮੇ ਸਾਰੀ ਲੀਡਰ ਸ਼ਿਪ ਪਹੁੰਚੀ ਸ੍ਰੋਮਣੀ ਕਮੇਟੀ ਵਲੋਂ ਜਗਦੇਵ ਸਿੰਘ ਤਲਵੰਡੀ ਨੇ ਦਾਸ ਨੂੰ ਦਸਤਾਰ ਦਿਤੀ ਆਦਿ। ਸਾਰੇ ਪਰੂਫ ਫੋਟੁਆਂ ਸਮੇਤ ਮਜੂਦ ਹਨ। ਪਰ ਇਕਬਾਲ ਸਿੰਘ ਦੇ ਨਾਮ ਹੇਠ ਜੋਗਿੰਦਰ ਸਿੰਘ ਦਾ ਆਪਸੀ ਸਮਝੌਤੇ ਅਧੀਨ ਮਿਲਕੇ ਛਡਿਆ ਹੋਇਆ ਇਹ ਕੁਫਰ ਭਰਿਆ ਸ਼ੋਸ਼ਾ ਦੋਹਾਂ ਕਾਫਰਾਂ ਦੀ ਆਪਸੀ ਸਾਂਝ ਦਾ ਪ੍ਰਤੀਕ ਹੈ ਕਿਉਂਕੇ ਹੁਣ ਤੱਕ ਜਿਸ ਇਕਬਾਲ ਸਿੰਘ ਨੂੰ ਜੋਗਿੰਦਰ ਸਿੰਘ ਪੂਜਾਰੀ ਕਹਿੰਦਾ ਸੀ ਉਸ ਨੂੰ ਇਸ ਨੇ ਹੁਣ ਬਾਦਸ਼ਾਹ ਤਾਂ ਮੰਨ ਹੀ ਲਿਆ ਹੈ।
ਅਜ ਮੈਂ ਇਹ ਕਹਿਣ ਲਈ ਮਜਬੂਰ ਹਾਂ, ਜਿ ਇਹ ਇਕਬਾਲ ਸਿੰਘ ਅਤੇ ਜੋਗਿੰਦਰ ਸਿੰਘ ਵਿੱਚ ਕੁੱਝ ਵੀ ਮਨਖੀ ਕਿਰਦਾਰ ਹੈ, ਤਾਂ ਜੋ ਕੁੱਝ ਇਹਨਾਂ ਨੇ ਕਿਹਾ ਤੇ ਲਿਖਿਆ ਹੈ, ਉਸਦੇ ਸਬੂਤ ਪੇਸ਼ ਕਰਨ।
ਗਰੂ ਗ੍ਰੰਥ ਦੇ ਪੰਥ ਦਾ ਦਾਸ
ਦਰਸ਼ਨ ਸਿੰਘ ਖ਼ਾਲਸਾ ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ


(22/06/10)
ਰਘਬੀਰ ਸਿੰਘ ਢਿਲੋਂ

ਉਲਟਾ ਚੋਰ ਕੋਤਵਾਲ ਕੋ ਡਾਂਟੇ
(ਰਘਬੀਰ ਸਿੰਘ ਢਿਲੋਂ) *

ਮੇਰੇ ਦੋ ਲੇਖ ‘ਦੁਧ ਦਾ ਦੁਧ ਪਾਣੀ ਦਾ ਪਾਣੀ’ ਅਤੇ ‘ਗੁਰੂਆਂ ਦੇ ਨਾਂ ਤੇ ਬਿਉਪਾਰ’ (ਜਿਸਦੀ ਕਾਪੀ ਉਨ੍ਹਾਂ ਨੂੰ ਸਪੋਕਸਮੈਨ ਵਿੱਚ ਛਾਪਣ ਲਈ ਮੈਂ 15-6-2010 ਨੂੰ ਭੇਜੀ ਸੀ) ਜੂਨ ਦੇ ਮਹੀਨੇ ਕਈ ਮਗਜ਼ੀਨਾਂ ਵਿੱਚ ਛਪੇ ਅਤੇ ਕਈ ਵੈਬਸਾਈਟਾਂ ਉਤੇ ਲਗਿਆਂ ਨੂੰ ਪੜ੍ਹ ਕੇ, ਸਪੋਕਸਮੈਨ ਦੇ ਐਡੀਟਰ ਸਾਹਿਬ ਬੁਖਲਾ ਗਏ ਕਿ ਇਹ ਲੇਖ ਤਾਂ ਉਨ੍ਹਾਂ ਦੀ ਪੋਲ ਖੋਲ੍ਹਦੇ ਹਨ ਜਿਸ ਨਾਲ ਉਨ੍ਹਾਂ ਦੇ ਪ੍ਰੋਗਰਾਮ ‘ਏਕਸ ਕੇ ਬਾਰਕ’ ਜਥੇਬੰਦੀ ਦੁਆਰਾ ਲੋਕਾਂ ਨੂੰ ਗੁਮਰਾਹ ਕਰਕੇ ਕਿਸੇ ਪਿਛੇ ਬੈਠੀ ਤਾਕਤ ਦੀ ਸ਼ਹਿ ਨਾਲ ਐਸ ਜੀ ਪੀ ਸੀ ਉਤੇ ਕਬਜ਼ੇ ਦੀ ਕੋਸ਼ਿਸ਼ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਸਾਰਥਿਕਤਾ ਨੂੰ ਚਿਨੌਤੀ ਦੇਣ ਅਤੇ ਇਸ ਉਚੇ ਦਰ ਰਾਹੀਂ ਅਪਣੇ ਕਾਰੋਬਾਰ ਨੂੰ ਚਮਕਾਉਣ ਵਿੱਚ ਕਾਫੀ ਸਟ ਮਾਰਦੇ ਹਨ ਉਨ੍ਹਾਂ 15-6-2010 ਨੂੰ ਹੀ ਹੇਠ ਲਿਖੀ ਚਿਠੀ ਦੁਆਰਾ ਮੇਰੀ ‘ਏਕਸ ਕੇ ਬਾਰਕ’ ਦੀ ਲਾਈਫ ਮੈਂਬਰਸ਼ਿਪ ਖਾਰਜ ਕਰਕੇ ਮੇਰੇ 10, 000/- ਰਪਏ ਚੈਕ ਰਾਹੀਂ ਵਾਪਿਸ ਕਰਨ ਵਿੱਚ ਕੁੱਝ ਵੀ ਦੇਰ ਨਾ ਕੀਤੀ।
The Spokesman Trust
3037, Sector 19-D, Chandigarh-160019

ਮਿਤੀ 15-6-2010
ਪਿਆਰੇ ਸਰਦਾਰ ਸਾਹਿਬ ਜੀ,
ਵਿਸ਼ਾ: ‘ਏਕਸ ਕੇ ਬਾਰਕ’ ਦੀ ਮੈਂਬਰਸ਼ਿਪ
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ‘ਏਕਸ ਦੇ ਬਾਰਕ’ ਜਥੇਬੰਦੀ ਵਲੋਂ ਆਪ ਦੀ ਲਾਈਫ ਮੈਂਬਰਸ਼ਿਪ ਨੂੰ ਰਦ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਆਪ ਜਥੇਬੰਦੀ ਦੇ ਅਨਸ਼ਾਸਨ ਵਿੱਚ ਰਹਿ ਕੇ ਕੰਮ ਕਰਨ ਦੀ ਬਜਾਇ, ਇਸਦੀਆਂ ਨੀਤੀਆਂ ਦੇ ਉਲਟ, , ਰਸਾਲਿਆਂ ਅਤੇ ਵੈਬਸਾਈਟਾਂ ਰਾਹੀਂ ਗ਼ਲਤ ਪ੍ਰਚਾਰ ਕਰ ਰਹੇ ਹੋ। ਆਪ ਜਥੇਬੰਦੀ ਦੀਆਂ ਜਿੰਨੀਆਂ ਵੀ ਮੀਟਿੰਗਾਂ ਵਿੱਚ ਹਾਜ਼ਰ ਹੋਇ, ਆਪ ਨੂੰ ਅਪਣੇ ਵਿਚਾਰ ਰਖਣ ਦਾ ਖੁਲ੍ਹਾ ਮੌਕਾ ਦਿਤਾ ਜਾਂਦਾ ਰਿਹਾ ਹੈ ਹਾਲਾਂਕਿ ਬਹੁਤੇ ਮੈਂਬਰ ਆਪ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ ਅਤੇ ਕਈ ਤਾਂ ਆਪ ਨੂੰ ਦੁਸ਼ਮਣ ਵਲੋਂ ਭੇਜਿਆ ਘੁਸਪੈਠੀਆ ਕਹਿ ਕੇ ਆਪ ਦੇ ਬੋਲਣ ਉਤੇ ਪਾਬੰਦੀ ਲਾ ਦੇਣ ਦੀ ਮੰਗ ਵੀ ਕਰਦੇ ਰਹੇ ਸਨ। ਇਸਦੇ ਬਾਣਜੂਦ ਆਪ ਨੂੰ ਪੂਰਾ ਸਤਿਕਾਰ ਅਤੇ ਅਪਣੇ ਵਿਚਾਰ ਰਖਣ ਲਈ ਪੂਰਾ ਸਮਾਂ ਵੀ ਦਿਤਾ ਜਾਂਦਾ ਰਿਹਾ। ਜੇ ਆਪ ਦੇ ਮਤ ਭੇਦ ਜ਼ਿਆਦਾ ਗੰਭੀਰ ਕਿਸਮ ਦੇ ਸਨ ਤਾਂ ਆਪ ਨੋਟਿਸ ਦੇ ਕੇ ਵਿਸ਼ੇਸ਼ ਮੀਟਿੰਗ ਵਿੱਚ ਚਰਚਾ ਕਰਨ ਲਈ ਲਿਖ ਸਕਦੇ ਸੀ ਜਾਂ ਆਪ ਨੂੰ ਜਥੇਬੰਦੀ ਤੋਂ ਅਸਤੀਫਾ ਦੇ ਕੇ ਵਖ ਹੋ ਜਾਣਾ ਚਾਹੀਦਾ ਸੀ। ਪਰ ਆਪ ਨੇ ਸਾਰੀਆਂ ਸਾਉ ਪ੍ਰੰਪਰਾਵਾਂ ਨੂੰ ਤਾਕ ਤੇ ਰਖ ਕੇ, ਨਿਜੀ ਅਤੇ ਹਲਕੇ ਕਿਸਮ ਦੇ ਹਮਲੇ, ਮੀਡੀਆ ਰਾਹੀਂ ਕਰਨੇ ਸ਼ੁਰੂ ਕਰ ਦਿਤੇ ਤੇ ਜਥੇਬੰਦੀ ਨਾਲ ਰਹਿਣ ਦੀਆਂ ਗਲਾਂ ਨੂੰ ਬੜੀ ਹੀ ਗ਼ਲਤ ਰੰਗਤ ਦੇ ਕੇ, ਮੀਡੀਆ ਰਾਹੀਂ ਉਛਾਲਣਾ ਸ਼ੁਰੂ ਕਰ ਦਿਤਾ, ਜੋ ਇੱਕ ਨਾਕਾਬਲੇ ਬਰਦਾਸ਼ਤ ਕਾਰਵਾਈ ਹੈ। ਵਡੇਰੀ ਉਮਰ ਦੇ ਹੋਣ ਕਰਕੇ, ਆਪ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਕਿਸੇ ਜਥੇਬੰਦੀ ਵਿਚੋਂ ਬਾਹਰ ਨਿਕਲ ਕੇ ਵੀ, ਸ਼ਿਸ਼ਟਾਚਾਰ ਕਿਹੜੀਆਂ ਗਲਾਂ ਨਸ਼ਰ ਕਰਨ ਤੇ ਲਿਖਣ ਦੀ ਆਗਿਆ ਦਿੰਦਾ ਹੈ। ਆਪ ਨੇ ਕਿਸੇ ਸ਼ਿਸ਼ਟਾਚਾਰ ਦੀ ਪ੍ਰਵਾਹ ਨਹੀਂ ਕੀਤੀ।
ਮਜਬੂਰਨ ਸਾਨੂੰ ਆਪ ਦੀ ਮੈਂਬਰਸ਼ਿਪ ਰਦ ਕਰਨੀ ਪੈ ਰਹੀ ਹੈ ਤੇ ਆਪ ਵਲੋਂ ਦਿਤੀ ਗਈ ਫੀਸ ਵੀ ਵਾਪਿਸ ਕਰ ਰਹੇ ਹਾਂ। ਚੈਕ ਕੈਸ਼ ਕਰਵਾ ਕੇ, ਆਪ ਮੈਂਬਰਸ਼ਿਪ ਦੀ ਅਸਲ ਰਸੀਦ ਵਾਪਿਸ ਕਰ ਦਿਉ ਜੀ। ਅਜ ਤੋਂ ਬਾਅਦ, ਆਪ ‘ਏਕਸ ਕੇ ਬਾਰਕ’ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੋਗੇ। ਪਰ ਆਪ ਨੂੰ ਇਸ ਫੈਸਲੇ ਵਿਰੁਧ, ਕਨਵੀਨਰ, ਏਕਸ ਕੇ ਬੲਰਕ ਕੋਲ ਇੱਕ ਹਫਤੇ ਦੇ ਅੰਦਰ ਅਪੀਲ ਕਰਨ ਦਾ ਹਕ ਹਾਸਲ ਹੈ। ਅਪੀਲ ਤਾਂ ਹੀ ਸੁਣੀ ਜਾਇਗੀ ਜੇ ਆਪ ਡਿਸਿਪਲਿਨ ਦਾ ਪਾਲਣ ਕਰਨ ਅਤੇ ਪਿਛਲੀ ਉਲੰਘਣਾਂ ਲਈ ਮਾਫੀ ਮੰਗਣ ਲਈ ਤਿਆਰ ਹੋਵੋਗੇ।
ਇਸ ਚਿਠੀ ਨਾਲ ਆਪ ਵਲੋਂ ਲਾਈਫ ਮੈਂਬਰਸ਼ਿਪ ਲੈਣ ਲਈ ਜਮ੍ਹਾਂ ਕਰਵਾਈ ਰਕਮ 10, 000/- ਰੁਪਏ ਚੈਕ ਨੰ: 026638 ਮਿਤੀ 15. 06. 2010, ਸਿਟੀ ਬੈਂਕ, ਚੰਡੀਗੜ੍ਹ ਰਾਹੀਂ ਵਾਪਸ ਭੇਜੀ ਜਾ ਰਹੀ ਹੈ। ਅਸਲ ਰਸੀਦ ਛੇਤੀ ਵਾਪਸ ਕਰਨ ਦੀ ਖੇਚਲ ਕਰੋ ਜੀ।
ਧਨਵਾਦ ਸਹਿਤ,
ਆਪ ਦਾ ਹਿਤੂ,
ਵਲੋਂ ਸਪਕਸਮੈਨ ਟਰਸਟ
ਮੈਨੇਜਰ
ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ, ਜੇ ਕੋਈ ਹ, ਜੋ ਦਰਅਸਲ ਐਡੀਟਰ ਸਾਹਿਬ ਦੇ ਇਸ਼ਾਰੇ ਤੇ ਹੀ ਕੰਮ ਕਰਦੇ ਲਗਦੇ ਹਨ, ਮੇਰੀ 15-6-10 ਦੀ ਚਿਠੀ ਮਿਲਣ ਦੇ ਕੁੱਝ ਘੰਟਿਆਂ ਅੰਦਰ ਹੀ ਮੈਨੂੰ ਉਪ੍ਰੋਕਤ ਚਿਠੀ ਲ਼ਿਖ ਦਿਤੀ। ਕਿਉਂਕਿ ਇਸ ਵਿੱਚ ਲਿਖੀਆਂ ਗਲ਼ਾਂ ਬਗ਼ੈਰ ਸਿਰ ਪੈਰ ਦੇ ਬੋਦੀਆਂ ਹਨ ਮੈਂ ਵੀ ਕੋਈ ਦੇਰੀ ਕੀਤਿਆਂ ਬਗ਼ੈਰ ਮੈਨੇਜਰ ਉਰਫ ਐਡੀਟਰ ਸਾਹਿਬ ਪਾਸੋਂ ਹੇਠ ਲਿਖੀ ਸੂਚਨਾ ਮੰਗ ਲਈ ਤਾਕਿ ਮੈਂ ਵੇਖ ਸਕਾਂ ਕਿ ਉਨ੍ਹਾਂ ਜੋ ਕਾਰਵਾਈ ਮੇਰੇ ਖਿਲਾਫ ਕੀਤੀ ਹੈ ਉਹ ਕਿਥੋਂ ਤਕ ‘ਏਕਸ ਕੇ ਬਾਰਕ, ਜਥੇਬੰਦੀ ਦੇ ਸੰਵਿਧਾਨ ਅਨੁਸਾਰ ਹੈ। ਮੈਨੂੰ ਪਤਾ ਹੈ ਕਿ ਅਪਣੀ ਆਦਤ ਅਨੁਸਾਰ ਇਸ ਚਿਠੀ ਦਾ ਜਵਾਬ ਨਹੀਂ ਦੇਣਗੇ, ਦੇਣਗੇ ਵੀ ਕੀ ਉਨ੍ਹਾਂ ਪਾਸ ਅਜੇਹਾ ਨਾ ਕੋਈ ਸੰਵਿਧਾਨ ਹੈ ਅਤੇ ਨਾ ਕੋਈ ਕਾਰਵਾਈ ਰਜਿਸਟਰ। ਇਹ ਸਾਰਾ ਕੁੱਝ ਇੱਕ ਆਦਮੀ ਦਾ ਤਮਾਸ਼ਾ ਹੈ:-
ੳ) ਸਪੋਕਸਮੈਨ ਟਰਸਟ ਦੇ ਸੰਵਿਧਾਨ ਦੀ ਕਾਪੀ;
ਅ) ਏਕਸ ਕੇ ਬਾਰਕ ਜਥੇਬੰਦੀ ਦੇ ਸੰਵਿਧਾਨ ਦੀ ਕਾਪੀ;
ੲ) ਉਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਜਿਸ ਵਿੱਚ ਏਕਸ ਕੇ ਬਾਰਕ ਦੀ ਜਥੇਬੰਦੀ ਦਾ ਸੰਵਿਧਾਨ ਪ੍ਰਵਾਨ ਕੀਤਾ ਗਿਆ ਸੀ;
ਸ) ਏਕਸ ਕੇ ਬਾਰਕ ਜਥੇਬੰਦੀ ਦਾ ਪ੍ਰਧਾਨ ਕੌਨ ਹੈ ਅਤੇ ਉਸਦੀ ਕਾਰਜਕਾਰਨੀ ਦੇ ਮੈਂਬਰ ਕਿਹੜੇ ਕਿਹੜੇ ਹਨ;
ਹ) ਉਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਜਿਸ ਵਿੱਚ ਏਕਸ ਕੇ ਬਾਰਕ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਹੋਈ ਸੀ;
ਕ) ਏਕਸ ਕੇ ਬਾਰਕ ਜਥੇਬੰਦੀ ਦੀ ਉਸ ਮੀਟਿੰਗ ਦੀ ਕਾਰਵਾਈ ਦੀ ਕਾਪੀ ਜਿਸ ਵਿੱਚ ਮੇਰੀ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਲਿਆ ਗਿਆ;
ਖ) ਕੀ ਏਕਸ ਕੇ ਬਾਰਕ ਦੀ ਜਥੇਬੰਦੀ ਸਰਕਾਰ ਪਾਸ ਰਜਿਸਟਰਡ ਹੈ? ਜੇ ਹੈ ਤਾਂ ਉਸਦਾ ਰਜਿਟ੍ਰੇਸ਼ਨ ਨੰਬਰ ਕੀ ਹੈ? ਅਤੇ
ਗ) ਮੇਰੇ ਲੇਖਾਂ ਦੇ ਏਕਸ ਕੇ ਬਾਰਕ ਜਥੇਬੰਦੀ ਦੇ ਅਨੁਸ਼ਾਸਨ ਭੰਗ ਕਰਨ ਵਾਲੇ ਜਿਹੜੇ ਹਿਸੇ ਹਨ ਉਨ੍ਹਾਂ ਦਾ ਖੁਲਾਸਾ ਮੈਂਨੂੰ ਦਿਤਾ ਜਾਵੇ।
ਉਪ੍ਰੋਕਤ ਚਿਠੀ ਦਾ ਜਦੋਂ ਮੈਂ ‘ਏਕਸ ਕੇ ਬਾਰਕ’ ਦੇ ਮੁਹਾਲੀ, ਚੰਡੀਗੜ੍ਹ ਅਤੇ ਬਾਹਰਲੇ ਇਲਾਕਿਆਂ ਵਿੱਚ ਰਹਿੰਦੇ ਕਈ ਸੰਜੀਦਾ ਮੈਂਬਰਾਂ ਨਾਲ ਟੈਲੀਫੋਨ ਉਤੇ ਜ਼ਿਕਰ ਕੀਤਾ ਤਾਂ ਹਰੇਕ ਵਲੋਂ ਪਹਿਲਾ ‘ਸ਼ਬਦ’ ਮੈਨੂੰ ਵਧਾਈ ਦੇਣ ਦਾ ਸੀ ਇਸ ਲਈ ਕਿ ਇੱਕ ਤਾਂ ਮੈਂ ਉਸ ਆਦਮੀ ਕੋਲੋਂ ਦੂਰ ਹੋ ਗਿਆ ਜੋ ਬਾਬੇ ਨਾਨਕ ਦਾ ਨਾਮ ਲੈ ਕੇ ਉਨ੍ਹਾਂ ਦੀ ਬਾਣੀ ਅਤੇ ਜ਼ਿੰਦਗੀ ਦੀਆਂ ਘਟਨਾਵਾਂ ਵਲੌਂ ਮਿਲਦੀ ਸੇਧ ਉਤੇ ਨਹੀਂ ਚਲਦਾ, ਦੂਜੇ ਮੇਰੇ ਪੈਸੇ ਵਾਪਸ ਆ ਗਏ ਜਿਹੜੇ ਮੈਨੂੰ ਕਿਸੇ ਚੰਗੇ ਕੰਮ ਲਈ ਵਰਤ ਲੈਣੇ ਚਾਹੀਦੇ ਹਨ। ਮੈਂ 10, 000/- ਰੁਪਏ ਦੀ ਪਰਵਾਹ ਨਾ ਕਰਦਿਆਂ ‘ਏਕਸ ਕੇ ਬੲਰਕ’ ਦੀਆਂ ਮੀਟਿੰਗਾਂ ਵਿੱਚ ਨਾ ਜਾਣ ਦਾ ਮਨ ਪਹਿਲਾਂ ਹੀ ਬਣਾ ਚੁਕਿਆ ਸੀ ਅਤੇ ਇਹੀ ਵਜ੍ਹਾ ਸੀ ਕਿ ਮੈਂ 6 ਜੂਨ ਦੀ ਮੀਟਿੰਗ ਵਿੱਚ ਨਹੀਂ ਸੀ ਗਿਆ।
ਮੇਰੇ ਉਤੇ ਇਸ ਜਥੇਬੰਦੀ ਦੀ ਮੈਂਬਰਸ਼ਿਪ ਰਦ ਕਰਨ ਦਾ ਰੱਤੀ ਭਰ ਵੀ ਅਸਰ ਨਹੀਂ ਕਿਉਂਕਿ ‘ਏਕਸ ਕੇ ਬਾਰਕ’ ਦੀਆਂ ਮੀਟਿੰਗਾਂ ਵਿੱਚ ਸਿਖ ਕੌਮ ਦੇ ਗੰਭੀਰ ਮਸਲਿਆਂ ਉਤੇ ਕਦੇ ਵੀ ਸੰਜੀਦਗੀ ਨਾਲ ਵਿਚਾਰ ਨਹੀਂ ਸੀ ਹੋਈ। ਇਕੇ ਦੁਕੇ ਬਗ਼ੈਰ ਦਾਜ ਦੇ ਵਿਆਹ ਆਦਿ ਗਲਾਂ ਨੂੰ ਹੀ ਅਹਿਮੀਅਤ ਦਿਤੀ ਜਾਂਦੀ ਰਹੀ ਹੈ ਇਸ ਗਲ ਦੀ ਘੋਖ ਕੀਤਿਆਂ ਬਗ਼ੈਰ ਕਿ ਅਜੇਹੇ ਵਿਆਹਾਂ ਦਾ ਪਛੋਕੜ ਕੀ ਸੀ। ਜਦੋਂ ਇਸ ਵਿਆਹ ਨੂੰ ਲੋੜ ਤੋਂ ਵਧ ਮਹਤਤਾ ਦਿਤੀ ਜਾ ਰਹੀ ਸੀ ਤਾਂ ਮੈਂ ਕਿਹਾ ਸੀ ਕਿ ਗ਼ਰੀਬ ਪਾਸ ਤਾਂ ਦਾਜ ਦੇਣ ਨੂੰ ਹੁੰਦਾ ਹੀ ਕੁੱਝ ਨਹੀਂ। ਸੁਆਦ ਤਾਂ ਤਦ ਹੈ ਜੇ ਸਰਦੇ ਪੁਜਦੇ ਟਬਰ ਬਗ਼ੈਰ ਦਾਜ ਤੋਂ ਵਿਆਹ ਕਰਨ। ਮੇਰੇ ਵਰਗੇ ਚਾਰ ਪੰਜ ਸੰਜੀਦਾ ਮੈਂਬਰਾਂ ਨੂੰ ਛਡ ਕੇ ਬਹੁਤਿਆਂ ਵਲੋਂ ਐਡੀਟਰ ਸਾਹਿਬ ਦੇ ਜਿਨ੍ਹਾਂ ਬਾਰੇ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਕਿ ਉਹ ‘ੲਕਸ ਕੇ ਬਾਰਕ’ ਜਥੇਬੰਦੀ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਦੇ ਸੰਵਿਧਾਨਾਂ ਅਨੁਸਾਰ ਕੀ ਉਹਦੇਦਾਰ ਹਨ, ਗੋਡਿਆਂ ਮੁਢ ਬੈਠ ਕੇ ਚਾਪਲੂਸੀ ਜਾਂ ਇੱਕ ਦੋ ਮੈਂਬਰਾਂ ਵਲੋਂ ਛਾਤੀ ਤੇ ਹਥ ਮਾਰ ਕੇ ਐਡੀਟਰ ਸਾਹਿਬ ਲਈ ਮਰ ਮਿਟਣ ਦੀਆਂ ਹੀ ਗਲਾਂ ਕੀਤੀਆਂ ਜਾਂਦੀਆਂ ਸਨ। ਉਪਰਲੀ ਚਿਠੀ ਵਿੱਚ ਐਡੀਟਰ ਉਰਫ ਮੈਨੇਜਰ ਸਾਹਿਬ ਨੇ ‘ਏਕਸ ਕੇ ਬਾਰਕ’ ਜਥੇਬੰਦੀ ਦੀ ਮੇਰੇ ਵਲੋਂ ਕੀਤੀ ਗਈ ਅਖੌਤੀ ਅਨੁਸ਼ਾਸਨਹੀਣਤਾ ਦਾ ਰੋਣਾ ਰੋਇਆ ਹੈ। ਜਿਹੜੇ ਸਜਣਾਂ ਨੇ ਮੇਰੇ ਦੋਵੇਂ ਲੇਖ ਪੜ੍ਹੇ ਹਨ ਉਹ ਜਾਣਦੇ ਹਨ ਕਿ ਦੋਹਾਂ ਲੇਖਾਂ ਵਿੱਚ ਇਸ ਜਥੇਬੰਦੀ ਦੇ ਆਸ਼ਿਆਂ ਬਾਰੇ ਮੇਰੀ ਕੋਈ ਟਿਪਣੀ ਨਹੀਂ ਜੋ ਅਖੌਤੀ ਅਨੁਸ਼ਾਸਨ ਨੂੰ ਭੰਗ ਕਰਦੀ ਹੋਵੇ। ਮੈਂ ਐਡੀਟਰ ਸਾਹਿਬ ਦੇ ਸਿਰਫ ਫੋਕੇ ਦਾਅਵਿਆਂ ਅਤੇ ਸਿਖ ਮਤ ਦੇ ਪ੍ਰਚਾਰ ਦੀ ਥਾਂ ਉਨ੍ਹਾਂ ਦੀ ਕਾਰੋਬਾਰ ਭਾਰੂ ਰੁਚੀ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਉਨ੍ਹਾਂ ਅਪਣੇ 13-6-2010 ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪੇ ਲੇਖ ਰਾਹੀਂ ਮੇਰੀਆਂ ਗਲਾਂ ਨੂੰ ਬੇਥਵੀਆਂ ਕਹਿ ਕੇ ਇਨਕਾਰ ਕੀਤਾ ਸੀ। ਮੇਰੀਆਂ ਗਲਾਂ ਉਨ੍ਹਾਂ ਨੂੰ ਰਾਸ ਨਹੀਂ ਆਈਆਂ ਕਿਉਂਕਿ ਇਨ੍ਹਾਂ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿਤੀ ਹੈ।
ਰਹੀ ਗਲ ਮੈਂਬਰਾਂ ਵਲੋਂ ਮੇਰੇ ਵਿਚਾਰਾਂ ਨੂੰ ਅਛਾ ਨਾ ਸਮਝਣ ਦੀ, ਐਡੀਟਰ ਸਾਹਿਬ ਸ਼ਾਇਦ ਜਾਣ ਬੁਝ ਕੇ ਭੁਲਦੇ ਹਨ ਕਿ ਕੁੱਝ ਸੂਝਵਾਨ ਮੈਂਬਰਾਂ ਵਲੋਂ ਕਈ ਬਾਰ ਮੰਗ ਆਉਂਦੀ ਸੀ ਕਿ ਮੇਰੇ ਵਿਚਾਰ ਸੁਣੇ ਜਾਣ ਕਿਉਂਕਿ ਇਹ ਚਾਪਲੂਸੀ ਰਹਿਤ ਹੋ ਕੇ ਠੋਸ ਅਤੇ ਚਲ ਰਹੀ ਗਲ ਤੇ ਹੀ ਸੀਮਤ ਹੁੰਦੇ ਸਨ। ਇਹੀ ਨਹੀਂ ਹਰ ਮੀਟਿੰਗ ਤੋਂ ਬਾਅਦ ਖਾਣੇ ਵੇਲੇ ਮੇਰੇ ਆਲੇ ਦੁਆਲੇ ਚਾਰ ਪੰਜ ਸੰਜੀਦਾ ਵਿਅਕਤੀ ਵਿਚਾਰ ਸਾਂਝੇ ਕਰਨ ਲਈ ਬੈਠੇ ਰਹਿੰਦੇ ਸਨ। ਏਕਸ ਕੇ ਬਾਰਕ ਦੇ ਮੈਂਬਰਾਂ ਦੀ ਮੇਰੇ ਵਿਚਾਰਾਂ ਨੂੰ ਅਛਾ ਨਾ ਸਮਝਦੇ ਹੋਇ ਮੈਨੂੰ ਮੀਟਿੰਗਾਂ ਵਿੱਚ ਬੋਲਣ ਤੋਂ ਰੋਕਣਾ ਦੀ ਗਲ ਰੋਜ਼ਾਨਾ ਸਪੋਕਸਮੈਨ ਵਿੱਚ ਛਪਣ ਵਾਲੀਆਂ ਕਈ ਹੋਰ ਗਲਾਂ ਵਾਂਗ ਬਿਲਕੁਲ ਮਨਘੜਤ ਹੈ ਕਿਉਂਕਿ ਐਡੀਟਰ ਸਾਹਿਬ ਜਦੋਂ ਵੀ ਕਿਸੇ ਖਾਸ ਮਸਲੇ ਉਤੇ ਵਿਚਾਰ ਕਰਨ ਲਈ 12/15 ਖਾਸ ਵਿਅਕਤੀਆਂ ਨੂੰ ਅਪਣੇ ਘਰ ਬੁਲਾਇਆ ਕਰਦੇ ਸਨ ਤਾਂ ਉਨ੍ਹਾਂ ਵਿੱਚ ਮੈਂ ਵੀ ਹੁੰਦਾ ਸੀ। ਉਸ ਵੇਲੇ ਐਡੀਟਰ ਸਾਹਿਬ ਮੇਰੇ ਬਰਖਿਲਾਫ ਰਾਇ ਰਖਣ ਵਾਲੇ ਮੈਂਬਰਾਂ ਦੀ ਰਾਇ ਦੀ ਪ੍ਰਵਾਹ ਕਿਉਂ ਨਹੀਂ ਸੀ ਕਰਦੇ? ਕੀ ਉਹ ਇਸ ਗਲ ਤੋਂ ਇਨਕਾਰ ਕਰ ਸਕਦੇ ਹਨ ਕਿ ਮੇਰੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਹੀ ਉਨ੍ਹਾਂ ਅਪਣੇ ਅਖਬਾਰ ਵਿੱਚ ਮੇਰੇ ਤਕਰੀਬਨ 10/12 ਲੇਖ ਛਾਪੇ, ਮੈਨੂੰ ਜ਼ਮੀਨ ਖ੍ਰੀਦਣ ਸਬੰਧੀ ਕਮੇਟੀ ਦਾ ਕਨਵੀਨਰ ਬਣਾਇਆ ਅਤੇ ਮੇਰੇ ਨਾਲ ਦੋ ਬਾਰ ਜ਼ਮੀਨ ਵੇਖਣ ਵੀ ਗਏ। ਮੇਰੇ ਅਪਣੇ ਫਾਰਮ ਤੇ ਵੀ ਗਏ।
ਜਿਨ੍ਹਾਂ ਵੀ ਮੇਰਾ ਲੇਖ ‘ਦੁਧ ਦਾ ਦੁਧ ਪਾਣੀ ਦਾ ਪਾਣੀ ਪਿੜ੍ਹਆ’ ਉਨ੍ਹਾਂ ਇਸ ਦੀ ਪ੍ਰਸ਼ੰਸਾ ਵਿੱਚ ਮੈਨੂੰ ਟੈਲੀਫੋਨ ਕੀਤੇ। ਇੱਕ ਪ੍ਰਸ਼ੰਸਕ ਨੇ ਤਾਂ ਹੇਠ ਦਰਜ ਕਵਿਤਾ ਹੀ ਲਿਖ ਭੇਜੀ ਜਿਸਦੇ ਦੋ ਹੋਰ ਬੰਦ ਅਜੇ ਉਨ੍ਹਾਂ ਪਾਸ ਹੀ ਹਨ।
ਸਿਖ ਗਾਰਡੀਅਨ ਜੂਨ ਦੇ ਅੰਕ ਉਤੇ ਸ: ਰਘਬੀਰ ਸਿੰਘ ਢਿਲੌਂ ਦੇ ਉਤਮ ਵਿਚਾਰ ਵੇਖੋ।
ਦੁਧ ਦਾ ਦੁਧ ਪਾਣੀ ਦਾ ਪਾਣੀ ਲੇਖ ਉਤੇ, ਸੂਝਵਾਨ ਸਜਣੋਂ ਝਾਤੀ ਮਾਰ ਵੇਖੋ।
ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ ਦਾ ਇਨ੍ਹਾਂ ਦਸਿਆ ਉਹ ਕਿਰਦਾਰ ਵੇਖੋ।
ਇਸ ਵਿੱਚ ਹਕ ਹਕੀਕਤ ਹੀ ਨਜ਼ਰ ਆਉਂਦੇ, ਉਕਾ ਝੂਠ ਨਹੀਂ ਹੈ ਮੇਰੇ ਯਾਰ ਵੇਖੋ।
ਇਸ ਨੂੰ ਪੜ੍ਹ ਕੇ ਮੈਨੂੰ ਇਹ ਨਜ਼ਰ ਆਇਆ, ਕੋਈ ਬਾਤ ਝੁਠਲਾਈ ਨਹੀਂ ਜਾ ਸਕਦੀ।
ਦਰਪਨ ਸਚ ਦਾ ਮੈਨੂੰ ਇਹ ਜਾਪਦਾ ਹੈ, ਜਿਸ ਚੋਂ ਸੂਰਤ ਛੁਪਾਈ ਨਹੀਂ ਜਾ ਸਕਦੀ।
ਨਾਨਕ ਗੁਰੂ ਨੂੰ ਬਾਬਾ ਬਿਆਨ ਕਰਨਾ, ਜੋਗਿੰਦਰ ਸਿੰਘ ਦੀ ਇਹ ਵੀ ਕੋਈ ਚਾਲ ਜਾਪੇ।
ਏਕਸ ਕੇ ਹਮ ਬਾਰਕ ਵਿਚੋਂ ‘ਹਮ’ ਤਿਆਗ ਦੇਣਾ,’ ਹਮ’ ਸ਼ਬਦ ਕਿਉਂ ਇਨ੍ਹਾਂ ਲਈ ਜੰਜਾਲ ਜਾਪੇ।
ਗੁਰੂ ਲਿਖਦਿਆਂ ਕਾਹਦੀ ਹੈ ਝਿਜਕ ਦਸੋ, ਗੁਰੂ ਸ਼ਬਦ ਕਿਉਂ ਏਨਾਂ ਮੁਹਾਲ ਜਾਪੇ।
ਜੋ ਜੋ ਨੁਕਤੇ ਉਠਾਇ ਰਘਬੀਰ ਸਿੰਘ ਜੀ, ਹਰ ਇੱਕ ਬਾਤ ਹੀ ਸਚੀ ਕਮਾਲ ਜਾਪੇ।
ਜੋਗਿੰਦਰ ਸਿੰਘ ਜੀ ਜੋ ਢਿਲੋਂ ਸੁਝਾਉ ਦਿਤਾ, ਬਿਲਕੁਲ ਠੀਕ ਹੈ ਇਹਨੂੰ ਅਪਨਾਉ ਪਿਆਰੇ।
ਸਾਫ ਸ਼ਬਦਾਂ `ਚ ਮੋਟਿਆਂ ਅਖਰਾਂ ਵਿਚ, ਭੁਲ ਅਪਣੀ ਨੂੰ ਤੁਸੀਂ ਬਖਸ਼ਾਉ ਪਿਆਰੇ।
(ਨੂਰੀ)
ਐਡਟਿਰ ਸਾਹਿਬ ਨੇ ਚਿਠੀ ਵਿੱਚ ਲਿਖਿਆ ਹੈ ਕਿ ‘ਏਕਸ ਕੇ ਬਾਰਕ’ ਦੇ ਬਹੁਤੇ ਮੈਂਬਰ ਮੈਨੂੰ ਦੁਸ਼ਮਣ ਵਲੋਂ ਭੇਜਿਆ ਘੁਸਪੈਠੀਆ ਸਮਝਦੇ ਸਨ। ਐਡੀਟਰ ਸਾਹਿਬ ਲਈ ਇਥੇ ਮੈਂ ਇੱਕ ਸ਼ੇਅਰ ਕਹਿਣਾ ਚਾਹੁੰਦਾ ਹਾਂ, ‘ਸੁਣ ਤੋ ਸਹੀ ਜਹਾਂ ਮੈਂ ਹੈ ਤੇਰਾ ਫਸਾਨਾ ਕਿਆ, ਕਹਿਤੀ ਹੈ ਤੁਝੇ ਖਲਕਤੇ ਖੁਦਾ ਗ਼ਾਇਬਾਨਾ ਕਿਆ।’ ਕੀ ਪਤਾ ਲਗਦਾ ਹੈ ਕਿ ਕਿਹੜਾ ਬੰਦਾ ਕਿਹੜੀਆਂ ਸਿਖ ਦੋਖੀ ਤਾਕਤਾਂ ਵਲੋਂ ਕੰਮ ਕਰ ਕੇ ਸਿਖ ਮਤ ਬਾਰੇ ਊਲ ਜਲੂਲ ਗਲਾਂ ਲਿਖ ਰਿਹਾ ਹੈ ਜੋ ਕਿਸੇ ਦੀ ਵੀ ਸੁਣਨ ਨੂੰ ਤਿਆਰ ਨਹੀਂ। ਅਜੇਹਾ ਵਤੀਰਾ ਤਾਂ ਉਹੀ ਅਪਣਾਉਂਦਾ ਹੈ ਜਿਸਨੂੰ ਕਿਸੇ ਵਡੀ ਤਾਕਤ ਦਾ ਥਾਪੜਾ ਹੋਵੇ।
ਜਿਥੋਂ ਤਕ ਸਾਉ ਪ੍ਰੰਪਰਾਵਾਂ ਨੂੰ ਤਾਕ ਤੇ ਰਖਣ ਅਤੇ ਸ਼ਿਸ਼ਟਾਚਾਰ ਤੋਂ ਬਾਹਰ ਜਾਣ ਦੀ ਗਲ ਹੈ ਇਹ ਤਾਂ ‘ਉਲਟਾ ਚੋਰ ਕੋਤਵਾਲ ਨੂੰ ਡਾਂਟਣ’ ਵਾਲੀ ਗਲ ਹੈ ਕਿਉਂਕਿ ਐਡੀਟਰ ਸਾਹਬ ਦਾ ਸਾਊਪੁਣਾ ਅਤੇ ਸ਼ਿਸ਼ਟਾਚਾਰ ਇਨ੍ਹਾਂ ਦੀਆਂ ਇਨ੍ਹਾਂ ਗਲਾਂ ਤੋਂ ਡੁਲ੍ਹ ਡੁਲ੍ਹ ਪੈਂਦਾ ਹੈ। ਇਨ੍ਹਾਂ ਨੇ ਅਖਬਾਰ ਵਿੱਚ ਲਿਖਿਆ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਣ ਤੋਂ ਸਿਖਾਂ ਨੂੰ ਢਿਲ ਦੇ ਦਿਤੀ ਸੀ’, ‘ਬਾਬੇ ਨਾਨਕ ਨੇ ਕਿਸੇ ਨੂੰ ਗਦੀ ਨਹੀਂ ਦਿਤੀ’, ‘ਗੁਰੂ ਗ੍ਰੰਥ ਸਾਹਿਬ ਵਿੱਚ ਬਾਬੇ ਨਾਨਕ ਦੀ ਸਹੀ ਬਾਣੀ ਦਰਜ ਨਹੀਂ’ ਅਤੇ ‘ਗੁਰਬਾਣੀ ਹਰ ਰੋਜ਼ ਪਾਠ ਕਰਨ ਤੋਂ ਵਰਜਦੀ ਹੈ’। ਜਦੋਂ ਇਨ੍ਹਾਂ ਗਲਾਂ ਦਾ ਖੰਡਣ ਕਰਦੇ ਲੇਖ ਜਾਂ ਚਿਠੀਆਂ ਉਨ੍ਹਾਂ ਪਾਸ ਭੇਜੀਆਂ ਗਈਆਂ ਤਾਂ ਉਨ੍ਹਾਂ ਦੜ ਵਟ ਕੇ ਕਿਸੇ ਨੂੰ ਨਹੀਂ ਛਾਪਿਆ ਕਿਉਂਕਿ ਉਨ੍ਹਾਂ ਦਾ ਮਕਸਦ ਤਾਂ ਭੁਲੇਖੇ ਪਾਉਣਾ ਹੈ। ਜੋ ਮੈਂ ਉਪ੍ਰਕਤ ਚਿਠੀ ਉਨ੍ਹਾਂ ਨੂੰ ਲਿਖੀ ਹੈ ਮੈਨੂੰ ਏਉਂ ਲਗਦਾ ਹੈ ਕਿ ਇਸਦਾ ਵੀ ਉਨ੍ਹਾਂ ਜਵਾਬ ਨਹੀਂ ਦੇਣਾ ਕਿਉਂਕਿ ਲੋਕਾਂ ਨੂੰ ਇਨ੍ਹਾਂ ਵਿਚੋਂ ਦਸਣ ਵਾਲੀ ਕੋਈ ਗਲ ਉਨ੍ਹਾਂ ਪਾਸ ਹੈ ਹੀ ਨਹੀਂ।
ਵੈਸੇ ਇਨ੍ਹਾਂ ਹਾਲਾਤ ਵਿੱਚ ਮੈਂਬਰਸ਼ਿਪ ਨੂੰ ਜਾਰੀ ਰਖਣ ਦੀ ਮੇਰੀ ਕੋਈ ਇਛਾ ਨਹੀਂ ਪਰ ਐਡੀਟਰ ਉਰਫ ਮੈਨੇਜਰ ਸਾਹਿਬ ਨੇ ਮੈਨੂੰ ਅਪੀਲ ਕਰਨ ਦਾ ਅਧਿਕਾਰ ਦਿੰਦਿਆਂ ਇਹ ਕਿਹਾ ਹੈ ਕਿ ਅਪੀਲ ਸੁਣੀ ਹੀ ਤਦ ਜਾਇਗੀ ਜੇ ਮੈਂ ਡਿਸਿਪਲਿਨ ਦਾ ਪਾਲਣ ਕਰਨ ਅਤੇ ਪਿਛਲੀਆਂ ਉਲੰਘਣਾਂ ਲਈ ਮਾਫੀ ਮੰਗਾਂ। ਇਸ ਬਾਰੇ ਤਾਂ ਮੈਂ ‘ਏਕਸ ਕੇ ਬਾਰਕ’ ਦਾ ਸੰਵਿਧਾਨ ਉਪਲਭਦ ਹੋਣ ਬਾਅਦ ਹੀ ਲਿਖਾਂਗਾ ਕਿ ਉਨ੍ਹਾਂ ਦੀ ਇਹ ਸ਼ਰਤ ਕਿਥੋਂ ਤਕ ਸੰਵਿਧਾਨ ਅਨੁਸਾਰ ਹੈ ਅਤੇ ਮੈਂ ਸੰਵਿਧਾਨ ਦੀ ਕਹਿੜੀ ਮਦ ਦੀ ਉਲੰਘਣਾਂ ਕੀਤੀ ਹੈ।। ਅਜੇਹੀ ਸ਼ਰਤ ਲਾ ਕੇ ਉਨ੍ਹਾਂ ਨੇ ਖੁਦ ਅਕਾਲ ਤਖਤ ਤੋਂ ਛੇਕੇ ਜਾਣ ਵਿਰੁਧ ਲਏ ਅਪਣੇ ਸਟੇਂਡ ਦੇ ਉਲਟ ਗਲਾਂ ਕੀਤੀਆਂ ਹਨ। ਆਪ ਤਾਂ ਜਥੇਦਾਰ ਅਕਾਲ ਤਖਤ ਨੂੰ ਕਹਿੰਦੇ ਹਨ ਕਿ ਮਾਫੀ ਕਿਸ ਗਲ ਦੀ ਜਦੋਂ ਉਨ੍ਹਾਂ ਕੋਈ ਅਵਗਿਆ ਹੀ ਨਹੀਂ ਕੀਤੀ ਅਤੇ ਪੰਥ ਚੋਂ ਛੇਕਣ ਵੇਲੇ ਉਨ੍ਹਾਂ ਨੂੰ ਅਪਣਾ ਪਖ ਸਾਫ ਕਰਨ ਦਾ ਮੌਕਾ ਕਿਉਂ ਨਹੀਂ ਦਿਤਾ। ਐਡੀਟਰ ਉਰਫ ਮੈਨੇਜਰ ਸਾਹਿਬ ਨੇ ਮੇਰੀ ਮੈਂਬਰਸ਼ਿਪ ਖਤਮ ਕਰਨ ਤੋਂ ਪਹਿਲਾਂ ਮੈਨੂੰ ਅਪਣਾ ਪਖ ਸਾਫ ਕਰਨ ਲਈ ਕਿਹੜਾ ਮੌਕਾ ਦਿਤਾ ਹੈ ਅਤੇ ਮੈਂ ਮਾਫੀ ਕਿਸ ਗਲ ਦੀ ਮੰਗਾਂ ਜਦੋਂ ਮੈਂ ਕੋਈ ਅਵਗਿਆ ਕੀਤੀ ਹੀ ਨਹੀਂ? ਜੇ ਉਹ ਜਥੇਦਾਰ ਅਕਾਲ ਤਖਤ ਸਾਹਮਣੇ ਪੇਸ਼ ਨਾ ਹੋਣ ਲਈ ਇਹ ਕਹਿੰਦੇ ਹਨ ਕਿ ਮੈਨੂੰ ਅਪਣਾ ਪਖ ਸਾਫ ਕਰਨ ਦਾ ਮੌਕਾ ਨਹੀਂ ਦਿਤਾ ਤਾਂ ਅਜੇਹਾ ਮੌਕਾ ਮੈਨੂੰ ਦੇਣ ਵਿੱਚ ਉਨ੍ਹਾਂ ਨੂੰ ਕੀ ਤਕਲੀਫ ਸੀ।
* 91 9814465012


(22/06/10)
ਇੰਦਰ ਜੀਤ ਸਿੰਘ ਕਾਨਪੁਰ

ਸ਼ੀਸ਼ੇ ਦੇ ਘਰ ਵਿੱਚ ਰਹਿਣ ਵਾਲੇ, ਦੂਜਿਆਂ ਤੇ ਪੱਥਰ ਨਹੀ ਸੁੱਟਦੇ।
ਆਏ ਦਿਨ ਸਪੋਕਸਮੈਨ ਅਖਬਾਰ ਵਿੱਚ ਪੰਥ ਦੀ ਮਹਾਨ ਸਖਸ਼ੀਅਤ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਊਲ ਜਲੂਲ ਲਿਖ ਕੇ ਉਨਾਂ ਦੀ ਇਜੱਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰੈਸ ਦੀ ਅਜਾਦੀ ਦਾ ਇਹ ਮਤਲਬ ਨਹੀ ਕੇ ਅਪਣੇ ਨੂੰ ਉਚਾ ਦਰਸਾਉਣ ਲਈ ਉਹ ਪੰਥ ਦੀ ਕਿਸੇ ਵੀ ਮਹਾਨ ਸਖਸ਼ਿਅਤ ਦੀ ਇਜੱਤ ਰੋਲਦਾ ਰਹੇ। ਗੁਰੁ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਚਿਨ੍ਹ ਲਗਾਏ ਫਿਰ ਮਾਫੀ ਮੰਗੇ। ਕੀ ਹੋ ਗਇਆ ਇਸ ਬੰਦੇ ਨੂੰ? ਕੀ ਇਹ ਵਿਕ੍ਰਤ ਮਾਨਸਿਕਤਾ ਨਹੀ? ਆਏ ਦਿਨ ਇਸ ਬਾਰੇ, ਪੰਥਕ ਵੈਬਸਾਈਟਾਂ ਤੇ ਇਸ ਅਖਬਾਰ ਦੇ ਸੰਪਾਦਕ ਦੀ ਅਲੋਚਨਾਂ ਵੀ ਹੁੰਦੀ ਰਹਿੰਦੀ ਹੈ।
ਸੰਪਾਦਕ ਸਾਹਿਬ, ਜੇ ਤੁਸੀ ਪ੍ਰੋਫੈਸਰ ਸਾਹਿਬ ਨੂੰ ਨੀਵਾਂ ਵਖਾ ਕੇ ਅਪਣੇ ਕਦ ਨੂੰ ਉਚਾ ਬਨਾਉਣਾਂ ਚਾਂਉਦੇ ਹੋ ਤੇ ਇਹ ਤੁਹਾਡੀ ਬਹੁਤ ਵਡੀ ਭੁਲ ਸਾਬਿਤ ਹੋਵੇਗੀ। ਪ੍ਰੋਫੈਸਰ ਸਾਹਿਬ ਨੇ ਕੌਮ ਲਈ ਜੋ ਕੰਮ ਕੀਤੇ ਹਨ, ਤੁਹਾਡਾ ਕੰਮ ਉਸ ਦੇ ਸ੍ਹਾਮਣੇ ਇੱਕ ਪਾਸਕੂ ਦੇ ਬਰਾਬਰ ਵੀ ਨਹੀ ਹੈ। ਤੁਸੀ ਆਪਣੇ ਕੀਤੇ ਕੰਮਾਂ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਦਸਦੇ ਹੋ। ਪ੍ਰੋਫੈਸਰ ਸਾਹਿਬ ਨੇ ਅੱਜ ਤਕ ਐਸਾ ਨਹੀ ਕੀਤਾ। ਸਗੋਂ ਉਹ ‘ਕਾਲਕਾ ਪੰਥ’ ਪਾਸੋਂ ਛੇਕੇ ਜਾਣ ਤੋ ਬਾਦ ਹੋਰ ਜੋਸ਼ ਅਤੇ ਤੇਜੀ ਨਾਲ ਪੰਥ ਨੂੰ ਇਕਠਾ ਅਤੇ ਸੁਚੇਤ ਕਰਨ ਵਿੱਚ ਜੁਟੇ ਹੋਏ ਹਨ। ਕਾਲਕਾ ਪੰਥੀਆਂ ਦੀਆਂ ਡਾਂਗਾਂ ਅਤੇ ਕਿਰਪਾਨਾਂ ਵੀ ਉਨਾਂ ਨੂੰ ਅਪਨੇ ‘ਮਿਸ਼ਨ’ ਤੋਂ ਹਟਾ ਨਹੀਂ ਸਕੀਆਂ। ਅਜ ਉਸ ਦਾ ਹੀ ਨਤੀਜਾ ਹੈ ਕੇ ਅਖੋਤੀ ਦਸਮ ਗ੍ਰੰਥ ਬਾਰੇ ਹੁਨ ਘਰ ਘਰ ਚਰਚਾ ਹੋ ਰਹੀ ਹੈ ਅਤੇ ਇਸ ਬਾਰੇ ‘ਸਿੱਖ’ ਜਾਗਰੂਕ ਹੋ ਰਿਹਾ ਹੈ।
ਪੁਜਾਰੀ ਵਾਦ ਨਾਲ ਤੁਸੀ ਵੀ ਲੜਾਈ ਲੜੀ ਲੇਕਿਨ ਉਹ ਚੇਤਨਾਂ ਇੱਕ ਦਹਾਕੇ ਵਿੱਚ ਵੀ ਪੈਦਾ ਨਹੀ ਕਰ ਸਕੇ (ਪ੍ਰਿੰਟ ਮੀਡੀਆ ਹੋਨ ਦੇ ਬਾਵਜੂਦ) ਜੋ ਉਨਾਂ ਨੇ ‘ਸਕਤਰੇਤ’ ਵਾਲੇ ‘ਪੁਜਾਰੀਆਂ’ ਅਗੇ ਮਥਾ ਨਾ ਟੇਕ ਕੇ ਇੱਕ ਦਿਨ ਵਿੱਚ ਪੈਦਾ ਕਰ ਦਿਤੀ। ਵਜਹਿ ਸਾਫ ਹੈ ਕੇ ਤੁਸਾਂ ਉਸ ਨੂੰ ਆਪਣੀ ਨਿਜੀ ਲੜਾਈ ਦੇ ਰੂਪ ਵਿੱਚ ਲੜਿਆ ਤੇ ਪ੍ਰੋਫੈਸਰ ਸਾਹਿਬ ਉਸ ਨੂੰ ਸਿੱਖ ਕੋਮ ਅਤੇ ‘ਸਿਧਾਂਤਾਂ’ ਦੀ ਲੜਾਈ ਬਣਾ ਕੇ ਲੱੜ ਰਹੇ ਹਨ। ਉਹ ਸਭ ਨੂੰ ਨਾਲ ਲੈ ਕੇ ਚਲਨਾਂ ਚਾਂਉਦੇ ਹਨ ਤੇ ਤੁਸੀ ਕਿਸੇ ਨਾਲ ਚਲ ਕੇ ਰਾਜੀ ਨਹੀ। ਤੁਸੀ ਉਸ ਬੰਦੇ ਨੂੰ ਹੀ ਪਸੰਦ ਕਰਦੇ ਹੋ ਜੋ ਤੁਹਾਡੇ ਪਿਛੇ ਲਗ ਕੇ ਚਲ ਸਕੇ। ਤੁਹਾਡਾ ਨਸੀਬ ਸੀ ਕੇ ਇੱਕ ਪਤਰਕਾਰ ਦੇ ਰੂਪ ਵਿੱਚ ਪੰਥ ਦਾ ਇੱਕ ਹੀਰਾ ਕਿਰਪਾਲ ਸਿੰਘ, ਬਠਿੰਡੇ ਵਾਲਿਆਂ ਦੇ ਰੂਪ ਵਿੱਚ ਤੁਹਾਨੂੰ ਮਿਲਿਆ ਲੇਕਿਨ ਤੁਸੀ ਉਸ ਦੀ ਕਦਰ ਨਹੀ ਕੀਤੀ। ਉਹ ਤੁਹਾਡੀ ਖੁਸ਼ਾਮਦ ਨਹੀ ਕਰ ਸਕਿਆ ਤੇ ਸੱਚ ਦਾ ਸਾਥ ਦੇਣ ਕਾਰਣ ਤੁਹਾਨੂੰ ਪਸੰਦ ਨਹੀ ਆਇਆ। ਅਜ ਉਨਾਂ ਦੇ ਲੇਖ ਇੰਟਰਨੈੱਟ ਤੇ ਪੰਥ ਨੂੰ ਸੁਚੇਤ ਤੇ ਜਾਗਰੂਕ ਕਰ ਰਹੇ ਹਨ।
ਇੰਟਰਨੈੱਟ ਤੇ ਸਬ ਤੋਂ ਵਧ ਪੜਿਆ ਜਾਣ ਵਾਲਾ ਅਖਬਾਰ ਬਨਣ ਤੇ ਪੂਰਾ ਪੂਰਾ ਅਖਬਾਰ ਇਸ ਗਲ ਦਾ ਢਿੰਡੋਰਾ ਪਿਟਦਾ ਰਿਹਾ ਕੇ ਇਹ ਅਖਬਾਰ ਹੀ ਸਬ ਤੋ ਵੱਡਾ ਹੈ। ਇਹ ਅਖਬਾਰ ਕਿਸ ਲਈ ਇੱਕ ਨੰਬਰ ਬਣਿਆ ਇਸ ਬਾਰੇ ਕਦੀ ਤੁਸਾਂ ਵਿਚਾਰ ਕੀਤਾ। ਉਨਾਂ ਦਿਨਾਂ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ‘ਪ੍ਰੋਫੈਸਰ ਸਾਹਿਬ ਤੇ ਅਕਾਲ ਤਖਤ ਪ੍ਰਕਰਣ’ ਚਲ ਰਿਹਾ ਸੀ। ਤੁਹਾਡੀ ਇਸ ਅਖਬਾਰ ਨੂੰ ਇੱਕ ਨੰਬਰ ਅਖਬਾਰ ਬਨਾਉਣ ਦਾ ਸੇਹਰਾ ਵੀ ਪ੍ਰੋਫੈਸਰ ਸਾਹਿਬ ਦੀਆਂ ਖਬਰਾਂ ਨੂੰ ਹੀ ਜਾਂਦਾ ਹੈ। ਅਗਲੇ ਸਾਲ ਇਸ ਅਖਬਾਰ ਦਾ ਪਹਿਲਾ ਨੰਬਰ ਆਵੇ ਤਾਂ ਦਸਿਆ ਜੇ। ਦੂਜਾ ਕਾਰਣ ਇਹ ਅਖਬਾਰ ਹਰ ਜਗ੍ਹਾ ਮਿਲਦਾ ਨਹੀ ਇਸ ਲਈ ਲੋਕੀ ਇਸ ਨੂੰ ਇੰਟਰਨੇਟ ਤੇ ਪੜ ਲੇਂਦੇ ਹਨ।
ਤੁਹਾਡੇ ਬਲਿਦਾਨਾਂ ਦੀ ਕਦਰ ਪੰਥ ਤਾਂ ਕਰਦਾ ਜੇ ਤੁਸੀ ਛੇਕੇ ਜਾਣ ਤੋਂ ਬਾਦ ਕੌਮ ਨੂੰ ਇੱਕਠਾ ਕਰਕੇ ਕੋਈ ਮੁਹਿਮ ਦੇ ਆਗੂ ਬਣਦੇ। ਛੇਕੇ ਜਾਂਣ ਤੋਂ ਬਾਦ ਤਹਾਡਾ ਇਕੋ ਨਿਸ਼ਾਨਾ ਬਣ ਗਇਆ “ਪੁਜਾਰੀ ਵਾਦ” ਦੀ ਖਿਲਾਫਤ ਕਰਨਾਂ, ਤੇ ਅਪਣੇ ਬਲਿਦਾਨ ਦਾ ਪ੍ਰਚਾਰ ਕਰਨਾਂ। ਇਥੇ ਵਾਰ ਵਾਰ ਦਾਸ ਤੁਹਾਡੇ ‘ਬਲਿਦਾਨ’ ਦੀ ਗਲ ਕਰ ਰਿਹਾ ਹੈ। ਇਸ ਦੇ ਵਿੱਚ ਕੋਈ ਸ਼ਕ ਨਹੀ ਕੇ ਆਪ ਜੀ ਨੇ ‘ਪੁਜਾਰੀ ਵਾਦ’ ਦੇ ਖਿਲਾਫ ਇੱਕ ਲੰਮੀ ਲੜਾਈ ਲੜੀ ਹੈ ਤੇ ਉਸ ਦਾ ਖਮਿਆਜਾ ਵੀ ਭੁਗਤਿਆ ਹੈ। ਲੇਕਿਨ ਜੋ ਤੁਹਾਡੇ ਵਿੱਚ ਅਪਣੀ ਤਾਰੀਫ ਆਪ ਕਰਣ, ਸੁਨਣ ਤੇ ਪੜਣ ਦੀ ਆਦਤ ਹੈ ਇਹ ਤੁਹਾਡੇ ਜੀਵਨ ਦੀ ਸਬਤੋਂ ਵਡੀ ਕਮਜੋਰੀ ਹੈ। ਜੇ ਤੁਸੀ ਪੰਥ ਵਿੱਚ ਆਪਣੀ ਚੰਗੀ ਜਗ੍ਹਾ ਬਨਾਉਣੀ ਚਾਂਉਦੇ ਤਾਂ ਬੜੀ ਅਸਾਨੀ ਨਾਲ ਬਣਾ ਸਕਦੇ ਸੀ। ਇੱਕ ਸੋਚ ਵਾਲੇ ਵਿਦਵਾਨਾਂ ਤੇ ਮਹਾਨ ਹਸਤੀਆਂ ਨੂੰ ਆਪਣੇ ਨਾਲ ਜੋੜ ਕੇ ਚਲਦੇ। ਤੁਸਾਂ ਤੇ ਪਾਸਾ ਹੀ ਪੁੱਠਾ ਸੁਟਿਆ। ਤੁਸੀ ਤੇ ਹਰ ਉਸ ਬੰਦੇ ਦੀ ਬੁਰਾਈ ਕੀਤੀ ਜੋ ਤੁਹਾਨੂੰ ਤੁਹਾਡੀ ਸੋਚ ਨਾਲ, ਤੁਹਾਡੈ ਨਾਲੋ ਅਗੇ ਨਿਕਲਦਾ ਵਿਖਾਈ ਦਿਤਾ।
ਇਕ ਗਲ ਦਾਸ ਆਪ ਜੀ ਕੋਲੋਂ ਪੁਛਨਾਂ ਚਾਂਉਦਾ ਹੈ ਕੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਪ ਜੀ ਦਾ ਕੀ ਵਿਗਾੜਿਆ ਹੈ। ਆਪ ਜੀ ਦੇ ਖਿਲਾਫ ਕੀ ਕਹਿਆ ਹੈ। ਜੋ ਆਪ ਉਨਾਂ ਦੇ ਪਿਛੇ ਪਏ ਰਹਿੰਦੇ ਹੋ? ਜੇ ਉਨਾਂ ਤੁਹਾਡਾ ਕੁੱਝ ਨਹੀ ਵਿਗਾੜਿਆ ਹੈ ਅਤੇ ਨਾਂ ਤੁਹਾਡਾ ਕੁੱਝ ਖੋਹ ਲਿਆ ਹੈ ਫਿਰ ਇਹ ਸਪਸ਼ਟ ਹੈ ਕੇ ਪੰਥ ਵਿੱਚ ਉਨਾਂ ਦੀ ਜੋ ਸ਼ੌਹਰਤ ਹੈ ਆਪ ਉਸ ਤੋਂ ਸੜਦੇ ਹੋ। ਆਪ ਜੀ ਨੂੰ ਤੇ ਚਾਹੀਦਾ ਸੀ ਕੇ ਆਪ ਉਨਾਂ ਨੂੰ ਨਾਲ ਲੈ ਕੇ ਚਲਦੇ ‘ਅਖੌਤੀ ਦਸਮ ਗ੍ਰੰਥ’ ਅਤੇ ‘ਅਕਾਲ ਤਖਤ ਤੇ ਕਾਬਿਜ ਪੁਜਾਰੀਆਂ’ ਦੇ ਖਿਲਾਫ ਕੌਮ ਨੂੰ ਇਕੱਠਾ ਕਰਦੇ। ਲੇਕਿਨ ਤੁਸੀ ਤੇ ਅਗੇ ਹੀ ਅਗੇ ਲਗਨਾਂ ਚਾਂਉਦੇ ਹੋ ਪਿਛੇ ਲਗਕੇ ਤੁਸੀ ਰਾਜੀ ਨਹੀ। ਪੰਥ ਨੂੰ ਜੇ ਤੁਹਾਡੇ ਅਤੇ ਪ੍ਰੋਫੈਸਰ ਸਾਹਿਬ ਵਿਚੋਂ ਕੋਈ ‘ਆਗੂ’ ਚੁਨਣਾ ਪਵੇ ਤੇ ਉਹ ਬੇਸ਼ਕ ਪ੍ਰੋਫੈਸਰ ਸਾਹਿਬ ਨੂੰ ਹੀ ਚੁਨਣਗੇ। ਤੁਸੀ ਅਖਬਾਰ ਦੇ ਮਾਲਿਕ ਹੋ, ਇੱਕ ਸਰਵੇ ਕਰ ਕੇ ਵੇਖ ਲਵੋ ਤੇ ਜਾਂ ਇਹ ਸਰਵੇ ਸਾਰੀਆਂ ‘ਪੰਥਕ ਵੇਬ ਸਾਈਟਾਂ’ ਤੇ ਕਰ ਕੇ ਵੇਖ ਲਵੋ। ਇਹ ਸੱਚਾਈ ਹੈ ਤੇ ਸਚਾਈ ਤੋ ਮੂੰਹ ਮੋੜ ਲੈਣ ਨਾਲ ਸੱਚਾਈ ਝੂਠ ਨਹੀ ਬਣ ਜਾਂਦੀ। ਪ੍ਰੋਫੈਸਰ ਸਾਹਿਬ ਨੇ ਇਹ ਜਗ੍ਹਾ ਅਪਣੀ ਸੱਚਾਈ ਤੇ ਪੰਥ ਲਈ ਸੱਚੇ ਦਰਦ ਦੇ ਅਧਾਰ ਤੇ ਬਣਾਈ ਹੈ। ਤੁਹਾਨੂੰ ਵੀ ਇਹ ਸੱਚਾਈ ਮਨ ਲੇਣੀ ਚਾਹੀ ਦੀ ਹੈ। ਉਨਾਂ ਨਾਲ ਪੰਥ ਦਾ ਇੱਕ ਬਹੁਤ ਵਡਾ ਅਤੇ ਸੁਚੇਤ ਤਬਕਾ ਖੜਾ ਹੈ। ਪ੍ਰੋਫੈਸਰ ਸਾਹਿਬ ਦੀ ਬੇ ਸਿਰ ਪੈਰ ਦੀ ਬੁਰਾਈ ਛੱਡ ਕੇ ਉਨਾਂ ਨਾਲ ਮਿਲਕੇ ਕੋਮ ਨੂੰ ਇੱਕ ਪਲੇਟ ਫਾਰਮ ਤੇ ਇਕਠਾ ਕਰਨ ਦਾ ਪ੍ਰੋਗਰਾਮ ਉਲੀਕਨਾਂ ਚਾਹੀਦਾ ਹੈ। ਜਿਸ ਦੀ ਕੌਮ ਨੂੰ ਬਹੁਤ ਜਰੂਰਤ ਹੈ। ਹਾਲੀ ਵੀ ਟਾਈਮ ਹੈ। ਕਹਾਵਤ ਹੈ ਕੇ ਸੂਰਜ ਤੇ ਥੁਕਾਂ ਸੁਟਣ ਵਾਲੇ ਦੇ ਮੂਹ ਤੇ ਹੀ ਪੈਂਦੀਆਂ ਹਨ ਸੂਰਜ ਤੇ ਫੇਰ ਪਾਕ ਸਾਫ ਹੀ ਰਹਿੰਦਾ ਹੈ। ਪ੍ਰੋਫੈਸਰ ਸਾਹਿਬ ਜੀ ਦੀ ਵਦਧੀ ਸੋਹਰਤ ਤੁਸੀ ਉਨਾਂ ਦੀ ਬੁਰਾਈ ਕਰਕੇ ਘਟ ਨਹੀ ਕਰ ਸਕੋਗੇ। ਤੁਸੀ ਅਪਨੇ ਲੇਖਾਂ ਵਿੱਚ ਉਨਾਂ ਪ੍ਰਤੀ ਬਹੁਤ ਹੀ ਮਾੜੀ ਸ਼ਬਦਾਵਲੀ ਲਿਖ ਕੇ ਕੋਈ ਬਹੁਤ ਮਾਨ ਨਹੀ ਖੱਟ ਰਹੇ ਹੋ ਬਲਕੇ ਇਸ ਨਾਲ ਤੁਹਾਡੀ ਇਮੇਜ ਖਰਾਬ ਹੀ ਹੋ ਰਹੀ ਹੈ।
ਹਾਂ ਇੱਕ ਗਲ ਹੋਰ ਕਾਕਾ ਚਰਨਜੀਤ ਸਿੰਘ ਨੂੰ ਇੱਕ ਮਸ਼ਵਰਾ ਹੈ, ਜੋ ਸਪੋਕਸਮੈਨ ਵਿੱਚ ਪ੍ਰੋਫੈਸਰ ਸਾਹਿਬ ਦੇ ਖਿਲਾਫ ਬੇਬੁਨਿਆਦ ਅਰੋਪ ਲਾ ਰਿਹਾ ਹੈ ਅਤੇ ਬਹੁਤ ਹੀ ਘਟੀਆਂ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ। (ਸ਼ੈਲੀ ਭਾਂਵੇ ਸੰਪਾਦਕ ਜੀ ਦੀ ਹੀ ਲਗਦੀ ਹੈ)। ਕਾਕਾ ਚਰਨਜੀਤ ਸਿੰਘ ਜੀ ਤੁਹਾਡੇ ਨਾਲ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾਂ ਦੀ ਸਫਾਈ ਹੱਲੀ ਤਕ ਆਪ ਜੀ ਦੇ ਅਖਬਾਰ ਨੇ ਦਿਤੀ ਨਹੀ ਹੈ। ਜਦ ਕੇ ਤੁਹਾਡੇ ਨਾਲ ਵਾਪਰੀ ਉਸ ਘਟਨਾ ਦੀ ਸਫਾਈ ਦੂਜੇ ਦਿਨ ਹੀ ਸਪੋਕਸਮੇਨ ਵਿੱਚ ਛਪ ਜਾਣੀ ਚਾਹੀਦੀ ਸੀ। ਇਸ ਲਈ ਸਿਆਣੇ ਕਹਿੰਦੇ ਹਨ ਕੇ ਕਾਕਾ ਚਰਨਜੀਤ ਸਿੰਘ ਜੀ, ਜਿਨਾਂ ਦੇ ਆਪਣੇ ਘਰ ਸ਼ੀਸ਼ੈ ਦੇ ਬਣੇ ਹੋਣ ਉਹ ਦੂਜਿਆਂ ਤੇ ਪੱਥਰ ਨਹੀ ਸੁੱਟਦੇ।
ਅਖੇ, ‘ਪੁਜਾਰੀ’ ਹੁਣ ਸਪੋਕਸ ਮੈਨ ਦੇ ‘ਬਾਦਸ਼ਾਹ’ ਬਣ ਗਏ।
ਲਿਖਦੇ ਲਿਖਦੇ: ਤੁਹਾਡਾ 23. 06. 10 ਦਾ ਸਪੋਕਸਮੈਨ ਵੀ ਆ ਗਇਆ। ਸੰਪਾਦਕ ਸਾਹਿਬ ਤੁਸੀ ਜਿਨਾਂ ਨੂੰ “ਪੁਜਾਰੀ” ਕਹਿੰਦੇ ਨਹੀ ਥਕਦੇ ਸੀ, ਉਸ ‘ਪੁਜਾਰੀ’ ਨੂੰ ਤੁਸਾਂ ਰਾਤੋਂ ਰਾਤ ‘ਬਾਦਸ਼ਾਹ’ ਦੀ ਉਪਾਧੀ ਦੇ ਕੇ ਸਨਮਾਨਿਤ ਕਰ ਦਿਤਾ, ਸਿਰਫ ਇਸ ਲਈ ਕੇ ਉਸ ਨੇ ਪ੍ਰੋਫੈਸਰ ਸਾਹਿਬ ਦੇ ਜੀਵਨ ਤੇ ਚਿਕੜ ਸੁਟ ਕੇ ਅਪਣਾ ਮੂੰਹ ਕਾਲਾ ਕੀਤਾ ਹੈ। ਉਸ ਨੂੰ ‘ਬਾਦਸ਼ਾਹ’ ਦੀ ਉਪਾਧੀ ਦੇਣ ਤੋਂ ਪਹਿਲਾ ਆਪ ਅਪਣੇ ਇਸ ਨਵੇਂ ਨਵੇਂ ਬਨਾਏ ‘ਬਾਦਸ਼ਾਹ’ ਦੇ ਚਰਿਤ੍ਰ ਬਾਰੇ ਤੇ ਝਾਤ ਮਾਰ ਲੈਂਦੇ। ਲਗਦਾ ਹੈ ਪ੍ਰੋਫੈਸਰ ਸਾਹਿਬ ਦੀ ਨਹੀ ਤੁਹਾਡੀ ਕੋਈ ‘ਸੌਦੇਬਾਜੀ’ ਜਰੂਰ ਅਪਨੇ ‘ਬਾਦਸ਼ਾਹਾਂ’ ਨਾਲ ਹੋ ਚੁਕੀ ਹੈ। ਸਾਰੀ ਉਮਰ ਤੁਸੀ ਉਨਾਂ ਨੂੰ ਗਾਲਾਂ ਕਡਦੇ ਰਹੇ, ਅਜ ਉਹ ਤੁਹਾਡੇ ‘ਬਾਦਸ਼ਾਹ’ ਬਣ ਗਏ, ਕੀ ਇਹ ਤੁਹਾਡੀ ਸੜੀ ਗਲੀ ਮਾਨਸਿਕਤਾ ਦਾ ਸੂਚਕ ਨਹੀ?
ਇੰਦਰ ਜੀਤ ਸਿੰਘ
ਕਾਨਪੁਰ


(22/06/10)
ਹਰਮਿੰਦਰ ਪਾਲ ਸਿੰਘ

ਵੀਰ ਮੱਖਣ ਸਿੰਘ ਜੀ,
ਬੜੀ ਮਿਹਨਤ ਕਰ ਰਹੇ ਹੋ ਜੀ।
ਗੁਰਦੇਵ ਸਿੰਘ ਸਧੇਵਾਲੀਆ ਜੀ ਦਾ ਲੇਖ ਪੜ੍ਹਿਆ, ਹਦ ਕੀਤੀ ਹੋਈ ਐ।
ਮੁਬਾਰਕ ਦੋਹਾਂ ਨੂੰ! !
ਹਰਮਿੰਦਰ ਪਾਲ ਸਿੰਘ


(22/06/10)
ਬਲਜਿੰਦਰ ਸਿੰਘ ਨਿਉਜੀਲੈਂਡ

ਸ਼ਹੀਦੀ ਪੰਚਮ ਪਿਤਾ ਜੀ ਦੀ
ਹਰ ਸਾਲ ਇਤਿਹਾਸ ਜ਼ਰੂਰ ਦੁਹਰਾ ਲੈਂਦੇ ਹਾਂ ਪਰ ਸਿਧਾਂਤ ਵਲੋਂ ਕਿਨਾਰਾ ਕਰੀ ਜਾ ਰਹੇ ਹਾਂ—
ਗੁਰਬਚਨ ਸਿੰਘ ਥਾਈਲੈਂਡ (ਬਲਜਿੰਦਰ ਸਿੰਘ ਨਿਉਜੀਲੈਂਡ)
ਨਿਉਜ਼ੀਲੈਂਡ (ਪਾਪਾਟੋਏਟੋਏ) ੨੦ ਜੂਨ

ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਪਾਪਾਟੋਏਟੋਏ ਔਕਲੈਂਡ ਵਿਖੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਉਚੇਚੇ ਤੌਰ `ਤੇ ਸਜਾਏ ਹੋਏ ਦੀਵਾਨ ਦੇ ਭਰਵੇਂ ਇਕੱਠ ਵਿੱਚ ਗੁਰਬਾਣੀ ਸ਼ਬਦ ਦੀ ਵਿਚਾਰ ਕਰਦਿਆਂ ਸਿੱਖ ਕੌਮ ਦੇ ਊਘੇ ਪਰਚਾਰਕ ਤੇ ਲੇਖਕ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕਿਹਾ, ਕਿ “ਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਤਾਂ ਅੱਜ ਕੌਮ ਜ਼ਰੂਰ ਮਨਾ ਰਹੀ ਹੈ, ਪਰ ਸਿਧਾਂਤਕ ਮੁਦਿਆ ਨਾਲੋਂ ਵੀ ਟੁੱਟਦੀ ਜਾ ਰਹੀ ਹੈ। ਕੱਟੜਪੰਥੀ ਨਕਸ਼ਬੰਦੀ ਤੇ ਬ੍ਰਹਾਮਣੀ ਸੋਚ ਨੇ ਗੁਰੂ ਸਿਧਾਂਤ ਦੀ ਵਿਰੋਧਤਾ ਕਰਦਿਆਂ ਸੂਬਾ ਲਾਹੌਰ ਪਾਸ ਸ਼ਕਾਇਤਾਂ ਦਰਜ ਕਰਾਈਆਂ ਸਨ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸੱਚ ਦੀਆਂ ਕਦਰਾਂ ਕੀਮਤਾਂ ਤੇ ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਦੇ ਅਧਿਕਾਰ ਨੂੰ ਬਰਕਰਾਰ ਰੱਖਦਿਆਂ ਆਪਣੀ ਸ਼ਹੀਦੀ ਦਿੱਤੀ। ਦੂਜੇ ਪਾਸੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਾ ਕੇ ਸਿੱਖ ਸਿਧਾਂਤ ਦੇ ਨਿਵੇਕਲੇਪਨ ਨੂੰ ਚਨੌਤੀ ਵੀ ਦਿੱਤੀ ਜਾ ਰਹੀ। ਸਿੱਖ ਰਹਿਤ ਮਰਯਾਦਾ ਕੇਵਲ ਤਿੰਨਾਂ ਬਾਣੀਆਂ ਦੇ ਕੀਰਤਨ ਕਰਨ ਦੀ ਅਗਿਆ ਦੇਂਦੀ ਹੈ ਪਰ ਸਾਡੇ ਸਿਰਮੋਰ ਗੁਰਦੁਆਰਿਆਂ ਵਿੱਚ ਫਿਰ ਚੌਥੀਆਂ ਰਚਨਾਵਾਂ ਦਾ ਕੀਰਤਨ ਕਿਉਂ ਹੋ ਰਿਹਾ ਹੈ? ਪੰਜਾਬ ਦੇ ਲਗ-ਪਗ ਹਰ ਗੁਰਦੁਆਰੇ ਵਿਚੋਂ ਹੇਮਕੁੰਟ ਤੇ ਮਨੀਕਰਨ ਦੀਆਂ ਪਵਿੱਤਰ ਯਾਤਰਾ ਕਰਨ ਦੀਆਂ ਅਪੀਲਾਂ ਹੋ ਰਹੀਆਂ ਹਨ। ਇੰਜ ਲੱਗਦਾ ਹੈ ਕਿ ਧਰਮ ਨਾਲੋਂ ਧੜਾ ਜ਼ਿਆਦਾ ਪਿਆਰਾ ਹੈ”। ਬਹੁਤ ਹੀ ਵਿਸਥਾਰ ਪੂਰਵਕ ਵਿਚਾਰ ਕਰਦਿਆਂ ਭਾਈ ਸਾਹਿਬ ਜੀ ਹੁਰਾਂ ਨੇ ਕਿਹਾ ਪੰਜਾਬ ਦੇ ਹਰ ਮੋੜ ਤੇ ਮਰ ਚੁਕੇ ਸਾਧਾਂ ਦੀਆਂ ਬਰਸੀਆਂ ਦੇ ਬੋਰਡ ਤਾਂ ਮਿਲ ਜਾਣਗੇ ਪਰ ਕੌਮ ਲਈ ਸ਼ਹੀਦ ਹੋਣ ਵਾਲੇ ਸੂਰਮਿਆਂ ਦੀ ਕਿਸੇ ਵੀ ਡੇਰੇ ਵਿੱਚ ਕਦੇ ਵੀ ਕੋਈ ਵਿਚਾਰ ਨਹੀਂ ਹੁੰਦੀ। ਕੌਮ ਨੂੰ ਗੁਰਬਾਣੀ ਦੇ ਕੀਮਤੀ ਸਿਧਾਂਤ ਨਾਲੋਂ ਤੋੜ ਕੇ ਜਪ ਤਪ ਤੇ ਚੁਪਹਿਰਿਆਂ ਦੇ ਸ਼ਬਦ ਜਾਲ ਵਿੱਚ ਫਸਾਇਆ ਜਾ ਰਿਹਾ ਹੈ।
ਸੰਗਤਾਂ ਦੇ ਭਰੇ ਹੋਏ ਇਕੱਠ ਵਿੱਚ ਸਟੇਜ ਸਕੱਤਰ ਭਾਈ ਗੁਰਿੰਦਰ ਸਿੰਘ ਜੀ ਹੁਰਾਂ ਕਿਹਾ ਕਿ ਖਾਲਸਾ ਜੀ ਜਿੰਨਾ ਚਿਰ ਤੀਕ ਅਸੀਂ ਗੁਰਬਾਣੀ ਵਿਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਂਦੇ ਉਤਨਾ ਚਿਰ ਤੀਕ ਸਾਨੂੰ ਗੁਰਬਾਣੀ ਦੇ ਵਡਮੁੱਲੇ ਸਿਧਾਂਤ ਦਾ ਪਤਾ ਨਹੀਂ ਲੱਗੇਗਾ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਤੇ ਗੁਰਮਤ ਸਿਧਾਂਤ ਨੂੰ ਸਮਝਣ ਲਈ ਕਲਾਸਾਂ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਭਾਈ ਹਰਨੇਕ ਸਿੰਘ ਜੀ ਨਾਲ ਰਾਬਤਾ ਕਾਇਮ ਕੀਤਾ ਜਾਏ ਜੀ। ਅੱਜ ਸਮੇਂ ਦੀ ਲੋੜ ਹੈ ਕਿ ਬ੍ਰਹਾਮਣੀ ਕਰਮ ਕਾਂਡ ਤੇ ਸਾਧ ਲਾਣੇ ਦੀ ਅਮਰਵੇਲ ਤੋਂ ਕੌਮ ਨੂੰ ਬਚਾਇਆ ਜਾਏ। ਗੁਰਦੁਆਰਿਆਂ ਨੂੰ ਕੀਮਤੀ ਤੋਂ ਕੀਮਤੀ ਮਾਰਬਲ ਨਾਲ ਢੱਕਿਆ ਤਾਂ ਜਾ ਰਿਹਾ ਹੈ ਪਰ ਢੰਗ ਤਰੀਕੇ ਦੀ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਲਾਇਬ੍ਰੇਰੀ ਨਹੀਂ ਹੋਏਗੀ। ਜਿੰਨਾ ਮੁਦਿਆਂ ਲਈ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ।


(22/06/10)
ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ
ਪੰਥ ਤੇ ਪੰਜਾਬ ਤੋਂ ਬਿਪਰਵਾਦੀ ਬਾਦਲ ਦਲ ਦਾ ਕਬਜ਼ਾ ਤੋੜਣ ਲਈ ਤੜਪ ਰਹੇ ਪੰਥ ਦਰਦੀ ਗੁਰਸਿੱਖ ਭੈਣ ਭਰਾ ਏਕਤਾ ਪੱਖੋਂ ਨਿਰਾਸ਼ ਨਾ ਹੋਣ। ਕਿਉਂਕਿ, ਉਨ੍ਹਾਂ ਨੂੰ ਛੇਤੀ ਹੀ ਬਾਦਲ ਵਿਰੋਧੀ ਫਰੰਟ ਕਾਇਮ ਹੋਣ ਦੀ ਖੁਸ਼ਖ਼ਬਰੀ ਮਿਲਣ ਵਾਲੀ ਹੈ। ਇਸ ਲਈ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਉਤਸ਼ਾਹ ਪੂਰਵਕ ਭਾਗ ਲੈਣ ਅਤੇ ਉਦਮ ਕਰਕੇ ਵੋਟਾਂ ਬਨਾਉਣ ਦਾ ਯਤਨ ਕਰਨ। ਇਹ ਠੀਕ ਹੈ ਕਿ ਗੁਰਦੁਆਰਾ ਐਕਟ ਅਤੇ ਸਿੱਖ ਰਹਿਤ ਮਰਯਾਦਾ ਮੁਤਾਬਿਕ ਸਰਕਾਰ ਵਲੋਂ ਛਾਪੇ ਗਏ ਵੋਟਰ ਫਾਰਮ ਸਹੀ ਨਹੀ ਹਨ ਅਤੇ ਇਹ ਪੰਥ ਵਿਰੋਧੀ ਸ਼ਕਤੀਆਂ ਲਈ ਗੁਰਦੁਆਰਾ ਪ੍ਰਬੰਧ ਅੰਦਰ ਘੁਸਪੈਠ ਕਰਾਉਣ ਦੀ ਇੱਕ ਸੋਚੀ ਸਮਝੀ ਸਾਜਿਸ਼ ਹੈ। ਜਿਸ ਪ੍ਰਤੀ ਸੁਚੇਤ ਗੁਰਸਿੱਖ ਜਥੇਬੰਦੀਆਂ ਆਪਣੇ ਆਪਣੇ ਢੰਗ ਨਾਲ ਰੋਸ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਸਰਕਾਰ ਉਨ੍ਹਾਂ ਵਿੱਚ ਸੋਧ ਕਰਨ ਲਈ ਮਜ਼ਬੂਰ ਹੋਵੇ। ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾ ਰਿਹਾ ਹੈ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ। ਪਰ, ਇਹ ਦਾ ਇਹ ਅਰਥ ਨਹੀ ਕਿ ਅਸੀਂ ਆਪਣੀ ਤਿਆਰੀ ਨਾ ਕਰੀਏ। ਹਰੇਕ ਗੁਰਸਿੱਖ ਦਾ ਇਖਲਾਕੀ ਫਰਜ਼ ਹੈ ਕਿ ਉਹ ਆਪ ਉਦਮ ਕਰਕੇ ਆਪਣੀ ਵੋਟ ਬਣਾਵੇ। ਕਿਉਂਕਿ, ਤਹਾਡੀ ਵੋਟ ਹੀ ਗੁਰਦੁਆਰਿਆਂ ਤੋਂ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ ਠੋਕੇ ਬਣ ਚੁੱਕੇ ਬਾਦਲਕਿਆਂ ਦਾ ਕਬਜ਼ਾ ਤੋੜਣ ਦੀ ਸਮਰਥਾ ਰੱਖਦੀ ਹੈ।
ਪੰਥਕ ਹਿਤੂ: ਜਗਤਾਰ ਸਿੰਘ ਜਾਚਕ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਮਿਤੀ 22 ਜੂਨ 2010

*************************************************************************

ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇ ਨਜ਼ਰ ਗਿਆਨੀ ਜਾਚਕ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਨੂੰ ਹੇਠ ਲਿਖਿਆ ਮੰਗ ਪਤਰ ਉਨ੍ਹਾਂ ਦੇ ਦਫਤਰ ਸ੍ਰੀ ਅੰਮ੍ਰਿਤਸਰ ਵਿਖੇ 21 ਜੂਨ ਨੂੰ ਅਰਪਣ ਕੀਤਾ।
ਸਤਿਕਾਰਯੋਗ ਮੁਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮਿਤੀ: 21 ਜੂਨ 2010
ਭਾਈ ਗੁਰਬਚਨ ਸਿੰਘ ਜੀ ਅਦਬ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਵਿਸ਼ਾ:- ਗੁਰਦਵਾਰਾ ਚੋਣਾਂ ਵਾਸਤੇ ਛਪੇ ਫਾਰਮਾਂ ਵਿੱਚ ਜਰੂਰੀ ਸੋਧਾਂ ਲਈ ਬੇਨਤੀ ਪੱਤਰ
ਸ੍ਰੀ ਮਾਨ ਜੀ ਬੇਨਤੀ ਹੈ ਕਿ ਗੁਰਦਵਾਰਾ ਚੋਣਾਂ ਵਾਸਤੇ ਛਪੇ ਫਾਰਮਾਂ ਵਿੱਚ ਕੁੱਝ ਹੇਠ ਲਿਖੀਆਂ ਜਾ ਰਹੀਆਂ ਸੋਧਾਂ ਜ਼ਰੂਰੀ ਹਨ। ਕਿਉਂਕਿ, ਜੇਕਰ ਇਹ ਸੋਧਾਂ ਨਾ ਹੋਈਆਂ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਨਾਮਧਾਰੀ, ਰਾਧਾਸੁਆਮੀ, ਨਿਰੰਕਾਰੀ, ਰਾਮਰਾਈਏ, ਧੀਰਮਲੀਏ ਆਦਿਕ ਦੇਹਧਾਰੀ ਗੁਰੂਡੰਮ ਨੂੰ ਪ੍ਰਚਾਰਨ ਵਾਲੇ ਅਤੇ ਆਰ. ਐਸ. ਐਸ. ਦੀ ਪੈਦਾਇਸ਼ ਅਸ਼ੂਤੋਸ਼ ਤੇ ਸੌਦਾਸਾਧ ਵਰਗੇ ਡੇਰੇਦਾਰਾਂ ਦੀ ਘੁਸਪੈਠ ਹੋਣ ਦਾ ਗੰਭੀਰ ਖ਼ਤਰਾ ਹੈ।
ਸਿੱਖ ਰਹਿਤ ਮਰਯਾਦਾ ਦੇ ਪਹਿਰੇਦਾਰ ਹੋਣ ਨਾਤੇ ਆਪ ਜੀ ਦਾ ਮੁਖ ਫਰਜ਼ ਬਣਦਾ ਸੀ ਕਿ ਤੁਸੀਂ ਖ਼ੁਦ ਇਸ ਅਹਿਮ ਪੰਥਕ ਮਸਲੇ ਪ੍ਰਤੀ ਨੋਟਿਸ ਲੈਂਦੇ ਅਤੇ ਕਮੇਟੀ `ਤੇ ਕਾਬਿਜ਼ ਧਿਰ ਨੂੰ ਜ਼ੋਰ ਦਿੰਦੇ ਕਿ ਉਹ ਭਾਰਤ ਦੇ ਗ੍ਰਹਿ ਮੰਤਰਾਲੇ ਜਾਂ ਚੋਣ ਕਮਸ਼ਿਨਰ ਪੰਜਾਬ ਨੂੰ ਮਿਲ ਕੇ ਇਹ ਸੋਧਾਂ ਕਰਵਾਉਣ। ਕਿਉਂਕਿ, ਇਹ ਫਾਰਮ ਸਿੱਖ ਰਹਿਤ ਮਰਯਾਦਾ ਅਤੇ ਪੰਜਾਬ ਗੁਰਦੁਆਰਾ ਐਕਟ ਦੇ ਅਨੁਸਾਰ ਨਹੀ ਹਨ।
ਹੈਰਾਨੀ ਦੀ ਗੱਲ ਹੈ ਕਿ ਹੁਣ ਜਦੋਂ ਸ਼੍ਰੋਮਣੀ ਕਮੇਟੀ ਦੀ ਕਾਬਜ਼ ਧਿਰ ਨੂੰ ਛੱਡ ਕੇ ਦੇਸ਼ ਵਿਦੇਸ਼ ਦੀਆਂ ਬਾਕੀ ਸਾਰੀਆਂ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਚੋਣ ਫਾਰਮਾਂ ਵਿੱਚ ਸੋਧਾਂ ਦੀ ਮੰਗ ਕਰ ਰਹੀਆਂ ਹਨ ਅਤੇ ਰੋਸ ਵਜੋਂ ਫਾਰਮ ਸਾੜੇ ਜਾ ਰਹੇ ਹਨ, ਪਰ ਤੁਸੀਂ ਇਸ ਗੰਭ੍ਰੀਰ ਮਸਲੇ ਬਾਰੇ ਚੁੱਪ ਧਾਰੀ ਬੈਠੇ ਹੋ। ਅਸੀਂ ਆਸ ਰਖਦੇ ਹਾਂ ਕਿ ਤੁਸੀਂ ਪੰਥਕ ਭਲੇ ਲਈ ਹੇਠ ਲਿਖੀਆਂ ਸੋਧਾਂ ਕਰਵਾਉਣ ਲਈ ਯੋਗ ਕੋਈ ਕਦਮ ਉਠਾਓਗੇ ਤਾਂ ਜੋ ਚੋਣਾਂ ਨਿਰਪੱਖ ਅਤੇ ਬਿਨ੍ਹਾਂ ਕਿਸੇ ਝਗੜੇ ਆਦਕ ਤੋਂ ਸਹੀ ਤਰੀਕੇ ਨਾਲ ਸਿਰੇ ਚੜ੍ਹ ਸਕਣ।
1- ਫਾਰਮ ਵਿੱਚ ਪੰਜਾਬ ਤੇ ਦਿੱਲੀ ਗੁਰਦੁਆਰਾ ਐਕਟ ਮੁਤਾਬਿਕ ਇਹ ਮਦ ਪਾਉਣੀ ਜ਼ਰੂਰੀ ਹੈ ਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਇਸ਼ਟ ਮੰਨਦਾ ਹਾਂ ਅਤੇ ਕਿਸੇ ਹੋਰ ਧਰਮ ਨੂੰ ਨਹੀ ਮੰਨਦਾ।
2- ਛਪੇ ਹੋਏ ਫਾਰਮਾਂ ਦੀ (ੲ) ਮਦ ਵਿੱਚ ਧੂਮਰਪਾਨ ਦੀ ਜਗ੍ਹਾ ਇਹ ਲਿਖਿਆ ਜਾਣਾ ਚਾਹੀਦਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਨਾਲ ਤਮਾਕੂ ਦੀ ਵਰਤੋਂ ਨਹੀਂ ਕਰਦਾ/ਕਰਦੀ।
3. (ਸ) ਮਦ ਵਿੱਚ ਸ਼ਰਾਬ ਨਹੀਂ ਪੀਂਦਾ ਦੀ ਥਾਂ ਚਾਹੀਦਾ ਹੈ ਕਿ ਮੈਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ/ਕਰਦੀ।
4. ਸਿੱਖ ਰਹਿਤ ਮਰਯਾਦਾ ਮੁਤਾਬਿਕ ਹਰੇਕ ਸਿੱਖ ਵੋਟਰ ਦੇ ਨਾਮ ਨਾਲ ਸਿੰਘ ਤੇ ਕੌਰ ਹੋਣਾ ਜ਼ਰੂਰੀ ਹੈ।
5. ਵੋਟਰ ਦੀ ਉਮਰ ਵੀ ਲੋਕ ਸਭਾ/ ਵਿਧਾਨ ਸਭਾ ਵਾਂਗ 21 ਸਾਲ ਦੀ ਬਜਾਏ 18 ਕੀਤੀ ਜਾਣੀ ਚਾਹੀਦੀ ਹੈ।
6. ਜਾਅਲੀ ਵੋਟਾਂ ਰੋਕਣ ਲਈ ਵੋਟਰ ਸੂਚੀ ਵਿੱਚ ਵੋਟਰ ਦੀ ਫੋਟੋ ਦਾ ਹੋਣਾ ਲਾਜ਼ਮੀ ਹੈ। ਕਿਉਂਕਿ, ਕਿਸੇ ਦੀ ਵੀ ਵੋਟ ਬਣਨ ਤੋਂ ਬਾਅਦ ਉਸ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋ ਜਾਂਦਾ ਹੈ, ਜੇ ਫੋਟੋ ਹੋਏਗੀ ਤਾਂ ਹੀ ਇੱਕ ਸਿੱਖ ਵਜੋਂ ਉਹਦੀ ਪਛਾਣ ਹੋਣੀ ਸੌਖੀ ਹੋ ਸਕੇਗੀ।
7. ਸਿੱਖ ਧਰਮ ਵਿੱਚ ਸਿਧਾਂਤਕ ‘ਤੌਰ ਤੇ ਜਾਤ-ਪਾਤ ਦੇ ਵਿਤਕਰੇ ਨੂੰ ਕੋਈ ਥਾਂ ਨਹੀ ਹੈ ਅਤੇ ਨਾ ਹੀ ਪੰਜਾਬ ਵਿੱਚ ਕੋਈ ਸਿੱਖੀ ਨਾਲ ਸਬੰਧਤ ਅਨੁਸੂਚਿਤ ਜਾਤੀ ਹੈ। ਸਿੱਖ ਸਿਰਫ ਸਿੱਖ ਹੀ ਹੁੰਦਾ ਹੈ। ਇਸ ਲਈ ਜਾਤੀ ਦੇ ਵੇਰਵੇ ਵਾਲਾ ਕਾਲਮ ਸਥਾਈ ਤੌਰ `ਤੇ ਖਤਮ ਕੀਤਾ ਜਾਏ।
8. ਜਦੋਂ ਚੋਣਾਂ ਦਾ ਸਾਰਾ ਕੰਮ ਸਰਕਾਰੀ ਕਰਮਚਾਰੀਆਂ ਵਲੋਂ ਹੋਣਾਂ ਹੈ ਤਾਂ ਫਿਰ ਵੋਟਾਂ ਬਣਾਉਣ ਲਈ ਵੀ ਲੋਕ ਸਭਾ/ ਵਿਧਾਨ ਸਭਾ ਚੋਣਾਂ ਵਾਂਗ ਇਹ ਕੰਮ ਵੀ ਸਰਕਾਰੀ ਕਰਮਚਾਰੀਆਂ ਵਲੋਂ ਘਰ ਘਰ ਜਾ ਕੇ ਹੀ ਕਰਨਾ ਚਾਹੀਦਾ ਹੈ। ਨਹੀ ਤਾਂ ਵੋਟਾਂ ਸਹੀ ਗਿਣਤੀ ਵਿੱਚ ਬਣ ਹੀ ਨਹੀਂ ਸਕਣਗੀਆਂ ਤੇ ਦੂਜੇ ਵੋਟਾਂ ਨਿਰਪੱਖ ਨਹੀਂ ਪੈ ਸਕਣਗੀਆਂ।
ਪੰਥਕ ਹਿਤੂ
ਜਗਤਾਰ ਸਿੰਘ ਜਾਚਕ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਅਕਾਲੀ ਦਲ (ਯੂ. ਕੇ.)


(21/06/10)
ਹਰਦੇਵ ਸਿੰਘ, ਜੰਮੂ

ਡਾ. ਇਕਬਾਲ ਸਿੰਘ ਜੀ, ਸਤਿ ਸ੍ਰੀ ਅਕਾਲ!

ਆਪ ਜੀ ਦੇ ਜਵਾਬ ਦਾ ਬਹੁਤ ਧਨਵਾਦ। ਮੇਰੇ ਲਈ ਇਸ ਸੰਵਾਦ ਦਾ ਮਤਲਬ ਪਿਆਰ ਸਿੰਘ ਜੀ ਦੀ ਖੋਜ-ਯੋਜਨਾ ਦੇ ਵਿਸ਼ਲੇਸ਼ਣ ਦੀ ਜਾਨਕਾਰੀ ਲੈਣਾਂ ਹੈ। ਬੇਨਤੀ ਹੈ ਕਿ ਆਪ ਜੀ ਇਸ ਨੂੰ ਇਸੇ ਸੰਧਰਭ ਵਿੱਚ ਸਮਝਣਾ। ਆਪ ਜੀ ਦਾ ਜਵਾਬ ਪੜ ਕੇ ਪਤਾ ਚਲਿਆ ਕਿ ਡਾ. ਪਿਆਰ ਸਿੰਘ ਜੀ ਦੇ ਖੋਜ ਕਾਰਜ ਦਾ ‘ਨਿਸ਼ਾਨਾ` ਬਾ-ਕਾਯਦਾ (Officially) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੀ ਪਰਖ ਕਰਨਾ ਨਹੀਂ ਸੀ ਇਸ ਲਈ ਪਿਆਰ ਸਿੰਘ ਜੀ ਨੇ ਇਸ ਸਬੰਧੀ ਕੋਈ ਨਿਰਨਾ ਦੇਂਣ ਦੀ ਲੋੜ ਨਹੀ ਪਈ। ਪਰ ਆਦਿ ਗ੍ਰੰਥ ਬਾਰੇ 534 ਪੰਨਿਆ ਦੀ ਕਿਤਾਬ ਵਿੱਚ ਗੁਰੂ ਗੰਥ ਜੀ ਦੇ ਮੌਜੁਦਾ ਸਵਰੂਪ ਬਾਰੇ ਲੇਖਕ ਦੀ ਚੁੱਪੀ ਕਿਸੇ ਜਿਗਿਆਸੁ ਨੂੰ ਚੁੱਭ ਸਕਦੀ ਹੈ। ਆਖਿਰਕਾਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਸ਼ੇ ਨਾਲ ਜੁੜੀ ਯੋਜਨਾ ਸੀ। ਇੱਕ ਸੁਝਵਾਨ ਲੇਖਕ/ਪਾਠਕ ਹੋਂਣ ਦੇ ਨਾਤੇ ਆਪ ਜੀ ਵੀ ਮੇਰੇ ਨਾਲ ਇਸ ਗਲ ਤੇ ਸਹਿਮਤ ਤਾਂ ਹੋ ਸਕਦੇ ਹੋ ਕਿ ਕਈ ਵਾਰ ਬਿਨਾਂ ਨਿਰਨਾ ਦਿੱਤੇ ਵੀ ਕਈ ਨਿਸ਼ਾਨੇ ਸਾਦਣ ਦੇ ਜਤਨ ਕੀਤੇ ਜਾਂਦੇ ਹਨ। ਜੇ ਨਿਸ਼ਾਨਾ ਸਾਦਣਾ ਹੋਵੇ ਤਾਂ ਜਰੂਰੀ ਨਹੀਂ ਕਿ ਸਬੂਤ (ਨਿਰਨਾ) ਛੱਡਿਆ ਹੀ ਜਾਏ। ਇਸ ਨੂੰ ‘ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ` ਵੀ ਕਿਹਾ ਜਾ ਸਕਦਾ ਹੈ।

ਤੁਸੀ ਇੱਕ ਸੁਝਾਵ ਦਿੱਤਾ ਹੈ: “ਇਸ ਲੇਖਕ ਦੀ ਧਾਰਨਾ ਹੈ ਕਿ ਸਿੱਖਾਂ ਲਈ ਧਾਰਮਿਕ ਗ੍ਰੰਥ (ਭਾਵ ਪੁਸਤਕ ਰੂਪ) ਅਤੇ ਸ਼ਬਦ ਗੁਰੂ (ਭਾਵ ਸਮੁੱਚੀ ਗੁਰਬਾਣੀ ਦਾ ਸੰਦੇਸ਼) ਦੋ ਵੱਖਰੇ ਸੰਕਲਪ ਹੋਣੇ ਚਾਹੀਦੇ ਹਨ ਤਾਂ ਕਿ ਗ੍ਰੰਥ ਸਾਹਿਬ ਦੀ “ਗੁਰੂ” ਦੇ ਤੌਰ ਤੇ ਮਾਨਤਾ ਸਬੰਧੀ ਕੋਈ ਵਿਵਾਦ ਨਾ ਉਠੇ ਅਤੇ ਸੁਹਿਰਦ ਸਿੱਖ ਵਿਦਵਾਨ ਗ੍ਰੰਥ ਸਾਹਿਬ ਦੇ ਪੁਸਤਕ ਰੂਪ ਦਾ ਅਧਿਐਨ ਵੀ ਕਰਦੇ ਰਹਿਣ”……

ਭਾਵ ਕਿ ਆਪ ਜੀ ਨੇ ‘ਪੁਸਤਕ ਰੂਪ` ਅਤੇ ‘ਸ਼ਬਦ ਗੁਰੂ` (ਭਾਵ ਸਮੁੱਚੀ ਗੁਰਬਾਣੀ ਦਾ ਸੰਦੇਸ਼) ਨੂੰ ਵੱਖੋ-ਵੱਖ ਵਿਸ਼ੇ ਮੰਨਣ ਦੀ ਗਲ ਕੀਤੀ ਹੈ ਤਾਂ ਕਿ ਕਿਸੇ ਪੁਰਤਕ ਰੂਪ ਦੀ ਪ੍ਰਮਾਣਿਕਤਾ ਬਾਰੇ ਪੜਚੋਲ ਦੇ ਵਿਸ਼ੇ ਨੂੰ ਸ਼ਬਦ ਗੁਰੂ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਚਿੰਨ੍ਹ ਵਰਗੀ ਗਲ ਨਾਲ ਨਾ ਜੋੜਿਆ ਜਾਏ। ਇਹ ਇੱਕ ਚੰਗੀ ਗਲ ਹੈ ਜੋ ਆਪ ਜੀ ਪਿਛਲੇ ਲੇਖ ਵਿੱਚ ਸਪਸ਼ਟ ਕਰ ਦੇਂਦੇ ਤਾਂ ਜ਼ਿਆਦਾ ਚੰਗਾ ਸੀ। ਪਰ ਨਾਲ ਹੀ ਆਪ ਜੀ ਕੁੱਝ ਅਗੇ ਜਾ ਕੇ ਤਾਕੀਦ ਕਰਦੇ ਹੋ ਕਿ: “ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਦਰਸਾਉਣ ਹਿਤ ਗ੍ਰੰਥ ਸਾਹਿਬ (ਭਾਵ ਪੁਸਤਕ ਰੂਪ) ਦਾ ਇੱਕ ਨਿਸਚਤ ਰੂਪ ਤਾਂ ਮੌਜੂਦ ਹੋਣਾ ਹੀ ਚਾਹੀਦਾ ਹੈ” ਆਪ ਜੀ ਦੀ ਇਹ ਸਲਾਹ ਵੀ ਠੀਕ ਹੈ ਪਰ ਹੁਣ ਆਪ ਜੀ ਖ਼ੁਦ ਦੋ ਸੰਕਲਪਾਂ ਨੂੰ ਵੱਖਰਾ ਦਸ ਕੇ ਫਿਰ ਇੱਕ ਦੂਜੇ ਨਾਲ ਜੋੜ ਰਹੇ ਹੋ। ਆਪ ਜੀ ਗਲਤ ਨਹੀਂ ਕਹਿ ਰਹੇ। ਮੇਰੀ ਬੇਨਤੀ ਇੰਨੀ ਕੁ ਹੈ ਕਿ ਅਪਣੀ ਕਹੀ ਸਹੀ ਗਲ ਨੂੰ ਤਾਂ ਆਪ ਜੀ ਸਹੀ ਸਮਝੋ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ` ਅਤੇ ਇੱਕ ‘ਨਿਸਚਤ ਪੁਸਤਕ ਰੂਪ` ਇੱਕ ਦੂਜੇ ਨਾਲ ਜੁੜੀਆਂ ਗੱਲਾ ਹਨ। ਵੀਰ ਜੀ ਇਹ ਦੋਵੇਂ ਸੰਕਲਪ ਇੱਕ ਦੂਜੇ ਨਾਲ ਡੂੰਘਾ ਸਬੰਧ ਰੱਖਦੇ ਹਨ। ਨਦੀ ਦੀ ਧਾਰਾ ਪਾਣੀ ਹੁੰਦੀ ਹੈ ਅਤੇ ਨਦੀ ਦੇ ਕੰਡੇ ਤੇ ਉਸ ਦਾ ਤਲ ਜਮੀਨ ਹੁੰਦੇ ਹਨ। ਇਨ੍ਹਾਂ ਦੋਹਾਂ ਪੱਖਾ ਵਿਚੋਂ ਹਰ ਪੱਖ ਦੀ ਗਲ ਦੂਜੇ ਪੱਖ ਨਾਲੋਂ ਉਸ ਤਰਾਂ ਅਲਗ ਨਹੀਂ ਹੋ ਸਕਦੀ ਜਿਵੇਂ ਕਈ ਵਿਦਵਾਨ ਸਮਝ ਲੇਂਦੇ ਹਨ। ਪਿਆਰ ਸਿੰਘ ਜੀ ਨੇ ਅਪਣੇ ਖੋਜ-ਕਾਰਜ ਵਿੱਚ ਕਿਸੇ ਵਰਤਮਾਨ ਪੁਸਤਕ ਰੂਪ ਨੂੰ ਨਿਸਚਤ ਮੰਨਣ ਲਈ ਕਿਹਾ ਹੈ ਜਾਂ ਮੰਨਿਆਂ ਹੈ?

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ` ਸਾਡਾ ਗੁਰੂ ਹੈ ਇਸ ਵਿਸ਼ੇ ਤੇ ਤਾਂ ਕੋਈ ਬਹਸ ਜਾਂ ਸ਼ੰਕਾ ਹੋ ਹੀ ਨਹੀ ਸਕਦੀ। ਚਲੋ ਗਲ ਪੁਸਤਕ ਰੂਪ ਦੀ ਹੀ ਸਹੀ। ਪਰ ਇਸ ਬਾਰੇ ਕਿਸੇ ਖੋਜ ਯੋਜਨਾ ਪੁਰੀ ਕਰਨ ਵਾਲਿਆਂ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਸੀ ਕਿ ਅੱਜ ਦੇ ਸੰਧਰਭ ਵਿੱਚ ਉਹ ਕੇਹੜੀ ਰਚਨਾ ਨੂੰ ਕਬੂਲ ਕਰਦੇ ਹਨ? ਜੇਕਰ ਭਾਈ ਗੁਰਦਾਸ ਜੀ ਦਾ ਲਿਖਿਤ ਆਦਿ ਗ੍ਰੰਥ ਸਾਡੇ ਪਾਸ ਮੁਜੂਦ ਨਹੀ ਤਾਂ ਪਿਆਰ ਸਿੰਘ ਜੀ ਨੇ 534 ਪੰਨਿਆਂ ਦੀ ਖੋਜ ਯੋਜਨਾ ਵਿੱਚ ਕਿਸ ਮੋਜੂਦਾ ਰਚਨਾ ਨੂੰ ਪ੍ਰਮਾਣਿਕ ਕਬੂਲ ਕਰਨ ਲਈ ਕਿਹਾ ਹੈ? ਮੁਆਫ਼ ਕਰਨਾ ਇਹ ਸਵਾਲ ਮੈਂ ਪਿਆਰ ਸਿੰਘ ਜੀ ਦੀ ਪੁਸਤਕ ਤੋਂ ਪੁੱਛ ਰਿਹਾ ਹਾਂ। ਪੁਸਤਕ ਆਪ ਜੀ ਕੋਲ ਹੈ ਤਾਂ ਕਿਰਪਾਲਤਾ ਕਰਕੇ ਪੁਸਤਕ ਵਿੱਚ ਲੇਖਕ ਜੀ ਦੀ ਰਾਏ ਤੋਂ ਜਾਣੁ ਕਰਵਾਉ ਜੀ। ਕੋਈ ਲੇਖਕ ਆਦਿ ਬੀੜ ਦੀ ਗਾਥਾ ਵਿੱਚ ਆਦਿ ਬੀੜ ਦੇ ਲੋਪ ਹੋ ਜਾਂਣ ਦੀ ਗਲ ਕਰਦੇ ਇਹ ਨਾਂ ਦੱਸੇ ਕਿ ਮੋਜੂਦਾ ਦੋਰ ਦੇ ਕਿਹੜੇ ਪੁਸਤਕ ਰੂਪ ਵਿੱਚ ਲਿਖੀ ਬਾਣੀ ਨੂੰ ਪ੍ਰਮਾਣਿਕ ਮੰਨਿਆਂ ਜਾਵੇ ਤਾਂ ਉਹ ਲੇਖਕ ਬਿਨਾ ਨਿਰਨੇ ਦੇ ਕੋਈ ਹੋਰ ਨਿਸ਼ਾਨਾ ਹੀ ਸਾਦ ਰਿਹਾ ਪ੍ਰਤੀਤ ਹੋਵੇਗਾ। ਇਹ ਤਾਂ ਭੁਲੇਖਾ ਖੜਾ ਕਰਕੇ ਭੱਜ ਜਾਂਣ ਵਰਗੀ ਗਲ ਹੋਈ। ਉਨ੍ਹਾਂ ਨੇ ਕੀ ਇਸ ਬਾਰੇ ਅਪਣੇ 534 ਪੰਨਿਆਂ ਵਿੱਚ ਕੁੱਝ ਨਹੀਂ ਲਿਖਿਆ?

ਹਾਂ ਆਪ ਜੀ ਨੇ ਕੇਵਲ ਇਹ ਜਾਣਕਾਰੀ ਦਿੱਤੀ ਹੈ। “ਪਰੰਤੂ ਉਸ ਨੇ ਗ੍ਰੰਥ ਸਾਹਿਬ ਦਾ ਮੌਜੂਦਾ ਰੂਪ ਰੱਦ ਨਹੀਂ ਕੀਤਾ। ਪੁਸਤਕ ਵਿੱਚ ਉਸ ਵੱਲੋਂ ਦਰਜ ਕਰਵਾਈ ਜਾਣਕਾਰੀ ਅਨੁਸਾਰ (ਸਫਾ 414) ਗ੍ਰੰਥ ਸਾਹਿਬ ਦਾ ਮੌਜੂਦਾ ਪ੍ਰਚਲਤ ਰੂਪ ਦਮਦਮੀ ਬੀੜ ਤੇ ਅਧਾਰਿਤ ਹੈ” ਪਰ ਇਸ ਇਤਨੀ ਜਾਨਕਾਰੀ ਨਾਲ ਗਲ ਬਣੀ ਨਹੀ। ਇੰਝ ਲਗਦਾ ਹੈ ਕਿ ਉਨ੍ਹਾਂ ਨੇ ਅਦਿ ਗ੍ਰੰਥ ਦੇ ਲਿਖਣ ਅਤੇ ਗੁਆਚਣ ਦੀ ਪ੍ਰੋੜਤਾ ਕੀਤੀ, ਪਰ ਨਾਲ ਹੀ ਬਾਕੀ ਬੀੜਾਂ (ਮੌਜੂਦਾ ਪ੍ਰਚਲਤ ਬੀੜ ਸਮੇਤ) ਵਿਚਲੇ ਅੰਤਰਾਂ ਬਾਰੇ ਕਿੰਤੁ-ਪਰੰਤੁ ਕਰਕੇ ਖ਼ਾਮੋਸ਼ੀ ਧਾਰ ਲਈ। ਇਹ ਕਿਧਰੇ ‘ਨਾ ਵਿਰੋਧ` ‘ਨਾ ਸਮਰਥਨ` ਵਾਲੀ ਨੀਤੀ ਤਾਂ ਨਹੀਂ ਸੀ? ਯਾਨੀ ਕਿ ਖੋਜ-ਯੋਜਨਾ ਚਿੰਤਨ ਦਾ ਕੂਟਨੀਤਕ ਕੌਸ਼ਲ। ਰੱਦ ਨਾ ਕਰਦੇ ਹੋਏ ਸ਼ਮਕੇ ਖੜੇ ਕਰਦੇ ਜਾਣਾਂ।

ਇਸ ਜਾਣਕਾਰੀ ਅਨੁਸਾਰ ਡਾ. ਪਿਆਰ ਸਿੰਘ ਜੀ ਦੀ ਕਿਤਾਬ ਦੇ ਇੱਕ ਸਫੇ (414) ਵਿੱਚ ਲੇਖਕ ਨੇ ਗ੍ਰੰਥ ਸਾਹਿਬ ਦੇ ਮੌਜੂਦਾ ਸਵਰੂਪ ਨੂੰ ਰੱਦ ਨਹੀਂ ਕੀਤਾ। ਕਿਸੇ ਚੀਜ਼ ਨੂੰ ਚੁੱਪ ਰਹ ਕੇ ਰੱਦ ਨਾ ਕਰਨਾ ਅਤੇ ਉਸ ਚੀਜ਼ ਨੂੰ ਕਹਿ ਕੇ ਸਵੀਕਾਰ ਕਰਣ ਵਿਚਕਾਰ ਵੱਡੇ ਫਾਸਲੇ ਹੁੰਦੇ ਹਨ। ਇਸ ਲਈ ਕਿਰਪਾ ਕਰਕੇ ਇਹ ਦੱਸੋ ਕਿ ਕੀ ਇਸ ਸਫੇ ਤੇ ਲੇਖਕ ਨੇ ਮੌਜੂਦਾ ਸਵਰੂਪ ਨੂੰ ਸਵੀਕਾਰ ਕਰਦੇ ਅਪਣੇ ਨਿਜੀ ਵਿਚਾਰ ਦਿੱਤੇ ਹਨ? ਕੀ ਲੇਖਕ ਨੇ ਦਮਦਮੀ ਬੀੜ ਦੀ ਸੁਧਾਈ ਨੂੰ ਮੌਜੂਦਾ ਕਰਤਾਰ ਪੁਰੀ ਬੀੜ ਨਾਲ ਜੋੜਿਆ ਹੈ? ਆਸ ਹੈ ਕਿ ਆਪ ਜੀ ਇਹ ਜਾਣਕਾਰੀ ਸਾਂਝੀ ਕਰੋਗੇ। ਕਿਰਪਾ ਕਰਕੇ ਹੋ ਸਕੇ ਤਾਂ ਸਫਾ 414 ਵਿੱਚ ਪਿਆਰ ਸਿੰਘ ਜੀ ਦੇ ਅਪਣੇ ਸ਼ਬਦਾਂ ਨੂੰ ਕੋਟ ਕਰਕੇ ਲਿਖਣਾਂ ਜਿਨ੍ਹਾਂ ਦੀ ਜਾਣਕਾਰੀ ਆਪ ਜੀ ਨੇ ਉੱਪਰ ਦਿੱਤੇ ਸ਼ਬਦਾ ਵਿੱਚ ਕੀਤੀ ਹੈ। ਮੇਰੀ ਜਿਗਿਆਸਾ ਪਿਆਰ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਰੂਪ ਨੂੰ ਰੱਦ ਨਾ ਕਰਨ ਪ੍ਰਤੀ ਉਨ੍ਹਾਂ ਦੀ ਚੁੱਪੀ ਵਿੱਚ ਨਹੀਂ ਬਲਕਿ ਮੌਜੂਦਾ ਸਵਰੂਪ ਨੂੰ ਸਵੀਕਾਰ ਕਰਦੇ ਹੋਏ ੳਨ੍ਹਾਂ ਦੀ ਅਪਣੀ ਰਾਏ ਪੜਨ ਵਿੱਚ ਹੈ। ਅਗਰ ਉਹ ਆਪ ਸਵੀਕਾਰ ਨਹੀਂ ਕਰਦੇ ਤਾਂ ਰੱਦ ਨਾ ਕਰਕੇ ਉਨ੍ਹਾਂ ਕੋਈ ਅਹਿਸਾਨ ਨਹੀਂ ਕੀਤਾ ਹੋਣਾਂ।

ਮੇਰੀ ਜਾਣਕਾਰੀ ਅਨੁਸਾਰ ਮੌਜੂਦਾ ਪ੍ਰਚਲਤ ਸਵਰੂਪ ਮੌਜੂਦਾ ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਦੇ ਸੋਮਿਆਂ ਦੇ ਨਾਲ ਸੋਧ ਕੇ ਚਲਦੇ ਆ ਰਿਹਾ ਹੈ। ਪਿਆਰ ਸਿੰਘ ਜੀ ਇਸ ਬਾਰੇ ਕੀ ਲਿਖਦੇ ਹਨ? ਮੈਂ ਨਹੀਂ ਜਾਣਦਾ ਕਿ ਆਪ ਜੀ ਇਸ ਬਾਰੇ ਕੀ ਜਾਣਕਾਰੀ ਰਖਦੇ ਹੋ। ਪਰ ਅਗਰ ਆਪ ਜੀ ਇਸ ਨੂੰ ਸਵੀਕਾਰ ਕਰਦੇ ਹੋ ਤਾਂ ਮੈਂ ਆਪ ਜੀ ਦਾ ਧਿਆਨ ਤੁਹਾਡੇ ਸਪਸ਼ਟੀਕਰਨ ਵਿੱਚ ਲਿਖੇ ਆਪ ਜੀ ਦੇ ਕੁੱਝ ਵਿਚਾਰਾਂ ਵਲ ਦਵਾਉਣਾਂ ਚਾਹੁੰਦਾ ਹਾਂ। ਆਪ ਜੀ ਨੇ ਅਪਣੀਆਂ ਦੋ ਹੋਰ ਗੱਲਾਂ ਲਿਖਿਆਂ ਹਨ:

ਪਹਿਲੀ ਗਲ:- ਲੇਖਕ ਇਸ ਧਾਰਨਾ ਦੀ ਪ੍ਰੋੜਤਾ ਕਰਦਾ ਹੈ ਕਿ ਸ਼ਬਦ ਗੁਰੂ ਦੀ ਮਾਨਤਾ ਹਿਤ ਅਤੇ ਮੌਜੂਦਾ ਹਾਲਾਤ ਨੂੰ ਸਾਹਮਣੇ ਰਖਦੇ ਹੋਏ ਸਿੱਖ ਜਗਤ ਵਿੱਚ ਗ੍ਰੰਥ ਸਾਹਿਬ ਦੇ ਪ੍ਰਚਲਤ ਰੂਪ ਨੂੰ ਨਿਸਚਤ ਅਤੇ ਪ੍ਰਮਾਣਿਕ ਰੂਪ ਮੰਨ ਲੈਣਾ ਚਾਹੀਦਾ ਹੈ ਬਸ਼ਰਤਿ ਕਿ ਇਸ ਦੀ ਸਮਾਪਤੀ ਮੁੰਦਾਵਣੀ ਤੇ ਹੋਵੇ ਅਤੇ ਇਸ ਵਿੱਚ ਰਾਗਮਾਲਾ ਸ਼ਾਮਲ ਨਾ ਸਮਝੀ ਜਾਵੇ”

ਆਪ ਜੀ ਦੇ ਇਹ ਵਿਚਾਰ ਸਵਾਗਤ ਯੋਗ ਹਨ ਆਪ ਜੀ ਦੀ ਧਾਰਨਾ ਸਪਸ਼ਟ ਹੈ। ਲਗਭਗ 98 % ਤੋਂ ਵੱਧ ਸਿੱਖ ਇਸੀ ਰੂਪ ਨੂੰ ਮੰਨਦੇ ਹਨ। ਵਧੇਰੇ ਤਾਂ ਰਾਗਮਾਲਾ ਨੂੰ ਵੀ ਮੰਨਦੇ ਹਨ। ਫਿਰ ਵੀ ਹੋਰ ਸ਼ੰਕੇ ਵਾਲੀਆਂ ਗੱਲਾਂ ਕਰਦੇ ਇਸ ਕੋਮੀ ਏਕਤਾ ਅਤੇ ਸਾਂਝੇ ਵਿਸ਼ਵਾਸ ਨੂੰ ਖੋਜ ਦੀ ਆੜ ਵਿੱਚ ਸੱਟ ਮਾਰਨ ਵਾਲਾ ਚਿੰਤਨ ਤਾਂ ਮਾਡੀ ਗਲ ਹੀ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ।

ਦੂਜੀ ਗਲ:-

“5.’ਨਕਲ ‘ਦੋ ਤਰ੍ਹਾਂ ਦੀ ਹੁੰਦੀ ਹੈ:

ਇਕ, ਕਿਸੇ ਦਸਤਾਵੇਜ਼ ਦਾ ਉਤਾਰਾ ਜੋ ਪਹਿਲਾਂ ਹੱਥਾਂ ਨਾਲ ਕੀਤੀ ਜਾਂਦਾ ਸੀ ਅਤੇ ਅਜ ਕਲ ਮਸ਼ੀਨਾਂ ਨਾਲ ਹੋ ਜਾਂਦਾ ਹੈ ਜਿਵੇਂ ਕਿ ਫੋਟੋਸਟੈਟ। ਅਜਿਹੇ ਉਤਾਰੇ ਦੀ ਵਰਤੋਂ ਕਿਸੇ ਖਾਸ ਮਕਸਦ ਲਈ ਨਿਯਮਾਂ ਅਨੁਸਾਰ ਜਾਇਜ਼ ਮੰਨੀ ਜਾਂਦੀ ਹੈ।

ਦੂਸਰੀ, ਕਿਸੇ ਦਸਤਾਵੇਜ਼ ਦਾ ਜਾਅਲੀ ਰੂਪ ਤਿਆਰ ਕਰ ਲੈਣਾ ਤਾਂ ਕਿ ਉਸ ਨੂੰ ਧੋਖੇ ਨਾਲ ਅਸਲੀ ਦੀ ਜਗਹ ਤੇ ਵਰਤਿਆ ਜਾ ਸਕੇ। ਅਜਿਹੇ ਨਕਲੀ ਦਸਤਾਵੇਜ਼ਾਂ ਨੂੰ ਤਿਆਰ ਕਰਨਾ ਕਾਨੂੰਨੀ ਤੌਰ ਤੇ ਵੀ ਵਿਵਰਜਿਤ ਹੁੰਦਾ ਹੈ ਅਤੇ ਨੈਤਿਕ ਪੱਖੋਂ ਵੀ। ਜਾਅਲੀ ਕਰੰਸੀ ਨੋਟ ਅਤੇ ਜਾਅਲੀ ਸਰਟੀਫੀਕੇਟ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਕਰਤਾਰਪੁਰੀ ਬੀੜ ਵੀ ਇਸੇ ਸ਼੍ਰੇਣੀ ਦਾ ਦਸਤਾਵੇਜ਼ ਹੈ ਨਾ ਕਿ ਪਹਿਲੀ ਸ਼੍ਰੇਣੀ ਦਾ ਜਿਵੇਂ ਕਿ ਸ. ਹਰਦੇਵ ਸਿੰਘ ਜੰਮੂ ਜੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ”

ਜੇਕਰ ਮੌਜੂਦਾ ਗੂਰੂ ਗ੍ਰੰਥ ਸਾਹਿਬ ਦੀ ਦਾ ਸਵਰੂਪ ਰਿਵਾਇਤੀ ਤੋਰ ਤੇ ਮੋਜੂਦਾ ਕਰਤਾਰ ਪੁਰੀ ਬੀੜ ਅਤੇ ਦਮਦਮੀ ਬੀੜ ਦੇ ਨਾਲ ਸੋਧਿਆ ਗਿਆ ਸਵਰੂਪ ਹੈ ਤਾਂ ਕੀ ਆਪ ਜੀ ਇਹ ਨਹੀਂ ਕਹਿੰਦੇ ਪ੍ਰਤੀਤ ਹੋ ਰਹੇ ਕਿ ਮੌਜੂਦਾ ਸਵਰੂਪ ਇੱਕ “ਜਾਲੀ ਸ਼੍ਰੇਣੀ” ਦੀ ਬੀੜ ਨਾਲ ਵੀ ਸੋਧਿਆ ਗਿਆ ਸਵਰੂਪ ਹੈ? ਕਿਰਪਾ ਕਰਕੇ ਸਪਸ਼ਟ ਕਰਨਾ ਜੀ।

ਆਪ ਜੀ ਅਗੇ ਲਿਖਦੇ ਹੋ:- “ਨਿਰੋਲ ਸੰਪਾਦਨਾ ਦੇ ਪੱਖੋਂ ਹੀ ਵੇਖੀਏ ਤਾਂ ਸ੍ਰੀ ਆਦਿ ਗ੍ਰੰਥ ਸੰਸਾਰ ਭਰ ਦੇ ਸਾਹਿਤ ਵਿੱਚ ਇੱਕ ਅਦੁੱਤੀ ਸ਼ਾਹਕਾਰ ਬਣ ਕੇ ਉਭਰਦਾ ਹੈ”

ਵੀਰ ਜੀ ਤੁਹਾਡੇ ਅੰਦਾਜ਼ੇ ਅਨੁਸਾਰ ਡਾ. ਪਿਆਰ ਜ਼ਿਹਨ (ਸੋਚ) ਵਿੱਚ ਤਾਂ ਅਸਲ ਬੀੜ ਦੀ ਇੱਕ ਵਿਸ਼ੇਸ਼ ਤਸਵੀਰ ਜ਼ਰੂਰ ਬਣ ਗਈ ਸੀ। ਪਰ ਤੁਹਾਡੇ ਮੁਤਾਬਿਕ ਪਿਆਰ ਸਿੰਘ ਜੀ ਦੀ ਖੋਜ ਰਾਹੀਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਜੀ ਦਾ ਲਿਖਵਾਇਆਂ ਆਦਿ ਗ੍ਰੰਥ ਤਾਂ ਸਾਡੇ ਹੱਥ ਲੱਗੀ ਹੀ ਨਹੀ ਅਤੇ ਨਾਂ ਹੀ ਕੋਈ ਉਸਦਾ ਉਤਰਾ। ਤਾਂ ਉਹ ਐਸੀ ਨਾ-ਮਾਲੂਮ ਹਾਲਤ ਵਿੱਚ ਆਦਿ ਗ੍ਰੰਥ ਇੱਕ ਅਦੁੱਤੀ ਸ਼ਾਹਕਾਰ ਬਣ ਕੇ ਸੰਸਾਰ ਵਿੱਚ ਕਿਵੇਂ ਉਭਰਦਾ ਹੈ? ਆਦਿ ਗ੍ਰੰਥ ਦੀ ਗਲ ਕਰਦੇ ਮੌਜੂਦਾ ਪ੍ਰਚਲਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਸਵੀਕਾਰ ਕਰਦੇ ਹੋਏ ਅਪਣਾ ਨਿਰਨਾ ਨਾ ਦੇਂਣ ਨਾਲ ਉਸ ਅਦੁੱਤੀ ਸ਼ਾਹਕਾਰ ਦੀ ਗਲ ਸਮਝਾਈ ਨਹੀਂ ਜਾ ਸਕਦੀ।

ਆਪ ਜੀ ਨੇ ਇੱਕ ਹੋਰ ਬੜਾ ਵਿਚਿੱਤਰ ਨਿਰਨਾ ਕੱਢਿਆ ਹੈ। ਮੈਂ ਲਿਖਿਆ ਸੀ: ਪੰਚਮ ਪਾਤਸ਼ਾਹ ਜੀ ਨੇ ਵੀ ਇੱਕ ਸਮੇਂ ਪਹਿਲੇ ਗੁਰੂਘਰ ਪਾਸ ਮੋਜੂਦ ਪ੍ਰਮਾਣਿਕ ਪੋਥੀ ਸਵਰੂਪਾਂ ਤੋਂ ਨਕਲ (Copy) ਉਤਾਰਦੇ ਹੋਏ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਸੀ ਅਤੇ ਬਾਕਿ ਪ੍ਰਚਾਰ ਕੇਂਦਰਾਂ ਲਈ ਉਸ ਦੇ ਕਈ ਹੋਰ ਨਕਲ ਉਤਾਰੇ (Duplicate Copies) ਵੀ ਕਰਵਾਏ ਸੀ। ਇਹ ਕੰਮ ਦਸਵੇਂ ਪਾਤਸ਼ਾਹ ਜੀ ਕਰਵਾਉਂਦੇ ਰਹੇ। ਹਾਂ ਉਨ੍ਹਾਂ ਨੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਉਤਾਰੇ ੳਰਵਾਉਂਣ ਦਾ ਕੰਮ ਜਾਰੀ ਰੱਖਿਆ ਸੀ। ਗੁਰੂਘਰ ਪਾਸੋਂ ਕਰਵਾਏ ਨਕਲ ਉਤਾਰਿਆਂ ਦੀ ਪ੍ਰਮਾਣਿਕਤਾ ਸੰਪੂਰਨ ਸੀ। ਅੱਜ ਦੇ ਦੋਰ ਵਿੱਚ ਮਸ਼ੀਨੀ ਪ੍ਰਂਟਿੰਗ-ਪੇਸਟਿੰਗ ਰਾਹੀਂ ਅਸਲ ਦੀ ਨਕਲ ਹੁੰਦੀ ਹੈ ਉਸ ਸਮੇਂ ਹੱਥਾਂ ਰਾਹੀਂ ਅਸਲ ਤੋਂ ਨਕਲ ਹੁੰਦੀ ਸੀ। ਉਸ ਸਮੇਂ ਗੁਰੂਘਰ ਪਾਸੇਂ ਅਸਲ ਦੀ ਨਕਲ ਦਾ ਮਤਲਬ ‘ਨਕਲੀ` (Spurious) ਹੋ ਜਾਣਾ ਨਹੀਂ ਸੀ।

ਮੈਂ ਨਹੀਂ ਜਾਂਣ ਪਾਇਆ ਕਿ ਪੁਰਾਣੀ ਗੁਰ ਲਿਖਤਾਂ ਦੇਖ ਕੇ ਲਿਖਵਾਉਂਦੇ ਹੋਏ ਆਦਿ ਗ੍ਰੰਥ ਦੇ ਸੰਕਲਨ- ਸੰਪਾਦਨ ਦੀ ਗਲ ਕਰਨ ਨਾਲ ਪੰਚਮ ਪਾਤਸ਼ਾਹ ਅਤੇ ਆਦਿ ਗ੍ਰੰਥ ਦਾ ਅਪਮਾਨ ਕਿਵੇਂ ਹੋ ਗਿਆ? ਗੁਰੂ ਅਰਜਨ ਦੇਵ ਜੀ ਦੁਆਰਾ ਅਪਣੇ ਪਾਸ ਮੌਜੂਦ ਪਹਿਲੇ ਗੁਰੂਆਂ ਦੀ ਲਿਖਤਾਂ ਦਾ ਪ੍ਰਯੋਗ ਕਰਦੇ ਆਦਿ ਗ੍ਰੰਥ ਦਾ ਸੰਕਲਨ ਸੰਪਾਦਨ ਕਰਨ ਦੀ ਗਲ ਕਰਨਾ ਕੀ ਇੱਕ ਪਾਪ ਹੈ? ਅਸੀਂ ਤਾਂ ਲਿੱਖਤਾਂ ਦੇ ਨਕਲ ਉਤਾਰਿਆਂ ਦੀ ਗਲ ਕਰ ਰਹੇ ਸੀ ਇਸ ਵਿੱਚ ਸੋਦਾ ਸਾਧ ਦੀ ਮਿਸਾਲ ਜੱਚੀ ਨਹੀ।

ਵੀਰ ਜੀ ਆਪ ਜੀ ਦਾ ਇਹ ਨਿਰਨਾ ਵਾਜਬ ਨਹੀ। ਇਸ ਤੇ ਦੁਬਾਰਾ ਵਿਚਾਰ ਕਰਨਾ ਜੀ। ਸ਼ਾਯਦ ਆਪ ਜੀ ਨੇ ਮੇਰੀ ਗਲ ਨੂੰ ਕਿਸੇ ਹੋਰ ਸੰਧਰਭ ਵਿੱਚ ਸਮਝ ਲਿਆ ਹੈ। ਮੇਰੀ ਕੋਈ ਐਸੀ ਔਕਾਤ ਨਹੀਂ ਕਿ ਮੈਂ ਐਸਾ ਸੋਚ ਵੀ ਸਕਾਂ।

ਵੀਰ ਜੀ ਗੁਰੂਘਰ ਦੀ ਸਭ ਤੋਂ ਵੱਡੀ ਪ੍ਰਾਪਤੀ ਰੱਬੀ ਸ਼ਬਦ ਗਿਆਨ ਹੀ ਸੀ। ਇਸਦੇ ਪ੍ਰਚਾਰ ਲਈ ਬੜੀ ਪ੍ਰਤਿਬੱਧਤਾ ਅਤੇ ਸੁਦ੍ਰਿੜਤਾ ਨਾਲ ਸੰਘਰਸ਼ ਵੀ ਕੀਤਾ ਗਿਆ। ਗੁਰੂਆਂ ਨੇ ਪ੍ਰਚਾਰ ਕੇਂਦਰ ਵੀ ਸਥਾਪਿਤ ਕੀਤੇ। ਕੀ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋਗੇ ਕਿ ਬਾਣੀ ਬਿਨਾਂ ਇੱਕ ਪ੍ਰਚਾਰ ਕੇਂਦਰ ਕਿਵੇਂ ਕੰਮ ਕਰਦਾ ਅਤੇ ਕੀ ਕੰਮ ਕਰਦਾ ਸੀ? ਜੇ ਕਰ ਬਾਣੀ ਪੜਨ ਵਾਸਤੇ ਉਪਲੱਬਧ ਹੈ ਹੀ ਨਹੀਂ ਸੀ ਤਾਂ ਹੈ ਕੀ ਸੀ? ਗੁਰੂ ਅੰਗਦ ਦੇਵ ਜੀ ਨੇ ਪੰਜਾਬੀ ਲਿਪੀ ਦੀ ਸਿੱਖਿਆ ਦੇ ਪ੍ਰਬੰਧ ਕਿਉਂ ਕੀਤੇ ਸੀ? ਉਸ ਵੇਲੇ ਪੰਜਾਬੀ ਪੜ ਕੇ ਸਰਕਾਰੀ ਨੋਕਰੀਆਂ ਤਾਂ ਮਿਲਦਿਆਂ ਨਹੀਂ ਸੀ। ਨਾ ਹੀ ਪੰਜਾਬੀ ਸਰਕਾਰੀ ਭਾਸ਼ਾ ਸੀ। ਗੁਰੂਆਂ ਨੇ ਕਦੇ ਵੀ ਬਾਣੀ ਨੂੰ ਸੰਸਕ੍ਰਿਤ ਦੇ ਗ੍ਰੰਥਾਂ ਵਰਗਾ ਛੁਪਾ ਕੇ ਨਹੀਂ ਸੀ ਰੱਖਿਆ। ਬੇਸ਼ਕ ਅਸਲ ਸੋਨੇਂ ਗੁਰੂਘਰ ਪਾਸ ਹੀ ਰਹਿੰਦੇ ਸੀ ਪਰ ਉਨ੍ਹਾਂ ਦੇ ਉਤਾਰ (Copies) ਪ੍ਰਚਾਰ ਲਈ ਬਾਹਰ ਵੀ ਉਪਲੱਬਦ ਸੀ। ਨਿਰਸੰਦੇਹ ਆਦਿ ਗ੍ਰੰਥ ਦੀ ਰਚਨਾ ਤੋਂ ਚਿਰ ਪਹਿਲਾਂ ਬਾਣੀ ਗੁਰੂਘਰ ਤੋਂ ਬਾਹਰਲੀ ਪੱਧਰ (ਪ੍ਰਚਾਰ ਕੇਂਦਰਾਂ ਜਿਨ੍ਹਾਂ ਮੰਜੀਆਂ ਕਹਿਆ ਜਾਂਦਾ ਸੀ) ਤੇ ਪੜਨ-ਸੁਣਨ ਲਈ ਉਪਲੱਬਧ ਸੀ। ਇਹ ਸਮੇਂ ਅਤੇ ਹਾਲਾਤਾਂ ਦੀ ਮੰਗ ਹੀ ਸੀ ਜਿਸਦੇ ਕਾਰਣ ਬਾਣੀ ਦੇ ਸੁਰਖਿਯਤ ਸੋਮੇਂ ਤਿਆਰ ਕਰਣ ਦਾ ਇੱਕ ਯੇਜਨਾਬੱਧ ਉਪਰਾਲਾ ਕਰਦੇ ਹੋਏ ਆਦਿ ਗ੍ਰੰਥ ਦੇ ਸੰਕਲਨ ਸੰਪਾਦਨ ਦਾ ਨਿਰਨਾ ਲਿਆ ਗਿਆ।

ਵੀਰ ਜੀ ਆਪ ਜੀ ਨੇ ਅਕਾਲ ਤਖਤ ਅਤੇ ਪਿਆਰ ਸਿੰਘ ਜੀ ਦੇ ਸੰਧਰਭ ਵਿੱਚ ਲੇਖ ਲਿਖਿਆ ਸੀ ਪਰ ਮੇਰੀ ਜਿਗਿਆਸਾ ਡਾ. ਪਿਆਰ ਸਿੰਘ ਜੀ ਦੇ ਕੰਮ ਬਾਰੇ ਸੀ ਕਿਉਂਕਿ ਆਪ ਜੀ ਦੇ ਲੇਖ ਵਿੱਚ ਉਨ੍ਹਾਂ ਦੇ ਖੋਜ-ਕਾਰਜ ਦੀ ਵੱਡੀ ਚਰਚਾ ਸੀ। ਕਰਤਾਰ ਪੁਰੀ ਬੀੜ ਬਾਰੇ ਉਨ੍ਹਾਂ ਨੇ ਵਿਰੋਧ ਵਿੱਚ ਲਿਖਿਆ ਤੇ ਬਹੁਤਿਆਂ ਨੇ ਹੱਕ ਵਿੱਚ ਵੀ ਲਿਖਿਆ ਹੈ ਮੇਰੇ ਲਈ ਇਹ ਮੁੱਖ ਮੁੱਦਾ ਨਹੀਂ ਸੀ। ਕਿਉਂਕਿ ਮੇਰੇ ਤੁਹਾਡੇ ਸਮੇਤ (ਜਿਵੇਂ ਕਿ ਆਪ ਜੀ ਨੇ ਜਵਾਬ ਵਿੱਚ ਲਿਖਿਆ ਹੈ) ਸਾਰੀ ਕੋਮ ਮੌਜੂਦਾ ਸਵਰੂਪ ਨੂੰ ਸਵੀਕਾਰ ਕਰਦੀ ਹੈ। ਮੈਂ ਤਾਂ ਇਹ ਜਾਨਕਾਰੀ ਪ੍ਰਾਪਤ ਕਰਨਾ ਚਾਹੁੰਦਾ ਸੀ ਕਿ ਪਿਆਰ ਸਿੰਘ ਜੀ ਨੇ ਕਿਤਾਬ ਵਿੱਚ ਪਰਵਾਣਿਤ ਮੌਜੂਦਾ ਸਵਰੂਪ ਬਾਰੇ ਨਿਜੀ ਤੋਰ ਤੇ ਕੀ ਲਿਖਿਆ ਸੀ?

ਆਪ ਜੀ ਪ੍ਰਤੀ ਮੇਰੀ ਕੋਈ ਇਲਜਾਮ ਤਰਾਸ਼ੀ ਨਹੀਂ। ਅਸੀਂ ਦੋਵੇਂ ਤਾਂ ਪ੍ਰਚਾਲਤ ਸਵਰੂਪ (ਰਾਗਮਾਲਾ ਛੱਡ ਕੇ) ਦੇ ਹੱਕ ਵਿੱਚ ਹੀ ਹਾਂ। ਮੈਂ ਨਿਜੀ ਤੋਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਵਰੂਪ ਬਾਰੇ ਸਿਵਾਏ ਸ਼ਬਦ ਵਿਚਾਰ ਦੇ ਕਿਸੇ ਹੋਰ ਕਿੰਤੁ-ਪਰੰਤੁ ਵਰਗੇ ਸੰਵਾਦ ਦੇ ਹੱਕ ਵਿੱਚ ਨਹੀਂ ਕਿਉਂਕਿ ਇਹ ਸਾਡਾ ਮੁੱਢਲਾ ਅਧਾਰ (Basic Structure) ਹੈ ਇਸ ਲਈ ਇਹ ਕਿੰਤੂ-ਪ੍ਰੰਤੂ ਦੇ ਦਾਇਰਿਆਂ ਤੋਂ ਬਾਹਿਰ ਰਹਿਣਾ ਚਾਹੀਦਾ ਹੈ। ਮੇਰੇ ਵਿਚਾਰ ਵਿਚ, ਇਸ ਬਾਰੇ, ਜੋ ਵੀ ਲਿਖਿਆ-ਬੋਲਿਆ ਜਾਵੇ ਉਹ ਕੇਵਲ ਅਤੇ ਕੇਵਲ ਇਸ ਸਵਰੂਪ ਦੀ ਪ੍ਰੋੜਤਾ ਲਈ ਹੀ ਹੋਣਾਂ ਚਾਹੀਦਾ ਹੈ। ਨਹੀਂ ਤਾਂ ਆਮ ਪਾਠਕ ਜਾਂ ਸਰੋਤਿਆਂ ਲਈ ਦੁਬਿਧਾ ਪੁਰਨ ਭਾਵਨਾ ਪੈਦਾ ਹੋ ਸਕਦੀ ਹੈ। ਖੋਜ ਤੇ ਖੇਡ ਵਿੱਚ ਫਰਕ ਹੁੰਦਾ ਹੈ।

ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਾਕ ਹਾਂ

ਹਰਦੇਵ ਸਿੰਘ, ਜੰਮੂ


(21/06/10)
ਮਨਜੀਤ ਸਿੰਘ ਔਜਲਾ

ਐਡੀਟਰ ਜੀਓ,
ਗੁਰੂ ਫ਼ਤਿਹ।
ਮੈਂ ਪਹਿਲੀ ਵਾਰੀ ਪੱਤਰ ਪੜ੍ਹੇ ਹਨ ਅਤੇ ਬਹੁਤ ਕੁੱਝ ਸਿੱਖਿਆ ਹੈ। ਤੁਹਾਡਾ ਲੰਗਰ ਬਾਰੇ ਆਰਟੀਕਲ ਪੜ੍ਹਿਆ ਹੈ ਜਿਹੜਾ ਕਿ ਸਾਡੇ ਕਥਿਤ ਧਾਰਮਿਕ ਮੁਖੀਆਂ ਦੀ ਸਹੀ ਤਸਵੀਰ ਪੇਸ਼ ਕਰਦਾ ਹੈ।
ਆਦਰ ਸਹਿਤ,
ਮਨਜੀਤ ਸਿੰਘ ਔਜਲਾ


(21/06/10)
ਇੰਦਰ ਜੀਤ ਸਿੰਘ, ਕਾਨਪੁਰ

ਇਕੋ ਸਿੱਕੇ ਦੇ ਦੋ ਪਾਸੇ। ਇੱਕ ‘ਹੈਡ’ ਤੇ ਇੱਕ ‘ਟੇਲ’।
ਦੋ ਪਹਿਲਵਾਨ ਜਦੋਂ ਕੁਸ਼ਤੀ ਲੜਦੇ ਹਨ, ਤੇ ਜੇ ਦੋਨੋਂ ਹੀ ਇੱਕ ਦੂਜੇ ਕੋਲੋਂ ਹਾਰ ਜਾਣ ਲਈ ਡਰਦੇ ਹੋਣ। ਜਾਂ ਦੋਨਾਂ ਨੂੰ ਹੀ ਇਹ ਯਕੀਨ ਨਾਂ ਹੋਵੇ ਕੇ ਅਸੀ ਜਿਤ ਸਕਾਂਗੇ। ਜਾਂ ਦੋਨੋ ਇਹ ਸਮਝਦੇ ਹੋਣ ਕੇ ਸ੍ਹਾਮਣੇ ਵਾਲਾ ਪਹਿਲਵਾਨ ਮੇਰੇ ਨਾਲੋਂ ਤਗੜਾ ਹੈ। ਜੇ ਇਹ ਅਵਸਥਾ ਹੋਵੇ ਤਾਂ ਅੰਦਰ ਖਾਤੇ ਦੋਨੋ ਇਹ ਮਤਾ ਪਕਾ ਲੈਂਦੇ ਹਨ, ਕੇ ਪਹਿਲੇ ‘ਰਾਉਂਡ’ ਵਿੱਚ ਮੈ ਹਾਰ ਜਾਵਾਂਗਾ ਤੇ ਦੂਸਰੇ ‘ਰਾਂਉਡ’ ਵਿੱਚ ਤੂੰ ਹਾਰ ਜਾਵੀ। ਜੋ ਈਨਾਮ ਮਿਲੇਗਾ ਉਹ ਅੱਧਾ ਅੱਧਾ ਵੰਡ ਲਵਾਂਗੇ। ਇਸ ਤਰ੍ਹਾਂ ਦੋਨਾਂ ਦੀ ਇੱਜਤ ਵੀ ਬੱਚ ਜਾਵੇਗੀ ਤੇ ਈਨਾਮ ਵੀ ਘਰ ਆ ਜਾਵੇਗਾ। ਲਗਦਾ ਹੈ ‘ਮਕੜ’ ਤੇ ‘ਸਰਨਾ’ ਵਿੱਚ ਵੀ ਕੁੱਝ ਐਸੀ ਹੀ ਖਿਚੜੀ ਪੱਕ ਚੁਕੀ ਹੈ।
ਦਿਸੰਬਰ 2009 ਵਿੱਚ “ਸਰਨਾ ਬ੍ਰਦਰਸ” ਨੇ ਦਿੱਲੀ ਵਿੱਚ ਇੱਕ ਮੀਟਿੰਗ ਬੁਲਵਾਈ ਸੀ ਉਸ ਵਿੱਚ ਦਾਸ ਨੂੰ ਵੀ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਸੀ। ਇਹ ਮੀਟਿੰਗ ਪ੍ਰੋਫੈਸਰ ਸਾਹਿਬ ਦੀ ਅਕਾਲ ਤਖਤ ਤੇ ਪੇਸ਼ੀ ਤੋਂ ਪਹਿਲਾਂ ਬੁਲਾਈ ਗਈ ਸੀ, ਲੇਕਿਨ ਪ੍ਰੋਫੈਸਰ ਸਾਹਿਬ ਨੂੰ ਉਸ ਵਿੱਚ ਸ਼ਾਮਿਲ ਨਹੀ ਕੀਤਾ ਗਇਆ ਸੀ। ਪੰਥ ਦੇ ਇੱਕ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਪਰਮ ਜੀਤ ਸਿੰਘ ਸਰਨਾ ਦੇ ਬਿਲਕੁਲ ਨਾਲ ਹੀ ਬੈਠੇ ਸਨ। ਜਦੋਂ ਉਨਾਂ ਦੀ ਵਾਰੀ ਆਈ ਤੇ ਉਨਾਂ ਮਾਈਕ ਤੇ ਦੋ ਟੂਕ ਸ਼ਬਦਾਂ ਵਿੱਚ ਕਿਹਾ ਕੇ “ਇਨਾਂ ਤੋ ਪੰਥ ਦਰਦੀਆਂ ਨੂੰ ਬਹੁਤ ਉਮੀਦ ਨਹੀ ਕਰਨੀ ਚਾਹੀ ਦੀ ਕਿਉਕੇ ‘ਮਕੜ’ ਤੇ ‘ਸਰਨਾ’ ਦੋਵੇਂ ਇਕੋ ਨਾਨੀ ਦੀਆਂ ਦੋ ਧੀਆਂ ਹਨ……”। ਉਸ ਵੇਲੇ ਸਰਨਾ ਸਾਹਿਬ ਤਰੱਪ ਪਏ ਸਨ। ਲੇਕਿਨ ਉਥੇ ਮੌਜੂਦ ਵਿਦਵਾਨ ਸਿੱਖਾਂ ਦੇ ਚੇਹਰੇ ਬਾਗੜੀਆ ਸਾਹਿਬ ਜੀ ਦੀ ਇਹ ਬੇਬਾਕ ਗਲ ਸੁਣ ਕੇ ਮੁਸਕੁਰਾ ਰਹੇ ਸਨ।
ਦਾਸ ਸਿਆਸੀ ਲੋਕਾਂ ਤੋਂ ਹਮੇਸ਼ਾਂ ਦੂਰ ਰਹਿਣ ਦੀ ਕੋਸ਼ਿਸ ਕਰਦਾ ਰਿਹਾ ਹੈ ਅਤੇ ਇਨਾਂ ਨੂੰ ਬਹੁਤ ਪਸੰਦ ਵੀ ਨਹੀ ਕਰਦਾ। ਕਿਉਕੇ ਇਨਾਂ ਦਾ ਕੋਈ ਦੀਨ ਈਮਾਨ ਨਹੀ ਹੁੰਦਾ ਇਹ ਕਿਸੇ ਦੇ ਸੱਕੇ ਨਹੀ ਹੁੰਦੇ। ਇਨਾਂ ਵਿੱਚ ਕੋਈ ‘ਇਮੋਸ਼ਨ’ ਯਾਂ ‘ਭਾਵਨਾਂ’ ਵੀ ਨਹੀ ਹੁੰਦੀ ਇਹ ਸਿਰਫ ‘ਗਿਣਤੀ’ ਦੀ ਭਾਸ਼ਾ ਨੂੰ ਹੀ ਸਮਝਦੇ ਹਨ, ਭਾਂਵੇ ਇਹ ਗਿਣਤੀ ‘ਵੋਟਾਂ’ ਦੀ ਹੋਵੇ ਭਾਵੇ, ‘ਮਾਯਾ’ ਦੀ। ਇਹ ‘ਬਹੁਗਿਣਤੀਆਂ’ ਦੇ ਰਿਸ਼ਤੇਦਾਰ ਅਤੇ ਸੱਕੇ ਹੁੰਦੇ ਹਨ ਭਾਵੇਂ ਇਹ ਬਹੁਗਿਣਤੀ ਗੁਰਮਤਿ ਸਿਧਾਂਤਾਂ ਦਾ ਘਾਣ ਕਰਨ ਵਾਲੀ ਧਿਰ ਦੀ ਹੀ ਕਿਉ ਨਾਂ ਹੋਵੇ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ ਵਿੱਚ ਸਰਨਾ ਬ੍ਰਦਰਸ ਨੂੰ ਜਿੱਤ ਦੁਆਣ ਵਿਚ, ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦਾ ਕਿਨਾਂ ਵਡਾ ਰੋਲ ਸੀ ਇਹ ਹਰ ਜਾਗਰੂਕ ਸਿੱਖ ਜਾਣਦਾ ਹੈ। ਪ੍ਰੋਫੇਸਰ ਸਾਹਿਬ ਦੇ ਉਹ ਬਚਨ ਦਾਸ ਨੂੰ ਅੱਜ ਵੀ ਯਾਦ ਹਨ ਜਦੋਂ ਇੱਕ ਪਤਰਕਾਰ ਨੇ ਉਨਾਂ ਕੋਲੋਂ ਇਹ ਸਵਾਲ ਕੀਤਾ ਕੇ ਤੁਸੀ ਵੀ ਤੇ ਸਿਆਸਤ ਕਰਦੇ ਹੋ, ਇਸੇ ਕਰਕੇ ਤੁਸੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਵਿੱਚ ਸਰਨਾ ਸਾਹਿਬ ਲਈ ਪ੍ਰਚਾਰ ਕੀਤਾ। ਪ੍ਰੋਫੇਸਰ ਸਾਹਿਬ ਨੇ ਬਹੁਤ ਹੀ ਸਹਜ ਨਾਲ ਉਸ ਨੂੰ ਕਿਹਾ ਕੇ “…ਚੌਣਾਂ ਜਿਸ ਵੇਲੇ ਗੁਰਦਵਾਰਾ ਕਮੇਟੀਆਂ ਦੇ ਪ੍ਰਬੰਧਕਾਂ ਨਾਲ ਸੰਬੰਧ ਰਖਦੀਆਂ ਹੋਣ, ਉਸ ਦਾ ਪ੍ਰਭਾਵ ਸਿੱਖ ਕੌਮ ਤੇ ਸਿਧੇ ਤੌਰ ਤੇ ਪੈਂਦਾ ਹੈ। ਇਸ ਲਈ ਦਾਸ ਨੂੰ ਹੀ ਨਹੀਂ ਬਲਕੇ ਹਰ ਸਿੱਖ ਨੂੰ ਇਸ ਵਿਸ਼ੈ ਵਿੱਚ ਸੁਚੇਤ ਹੋਣਾਂ ਚਾਹੀਦਾ ਹੈ। ਝੂਠਾ ਪ੍ਰਬੰਧ ਤੰਤਰ ਕੌਮ ਨੂੰ ਕੁਰਾਹੇ ਪਾ ਸਕਦਾ ਹੈ (ਜੈਸਾ ਕੇ ਅਜ ਹੋ ਰਿਹਾ ਹੈ)। ਦਾਸ ਪੰਥ ਦਾ ਉਹ ਕੂਕਰ ਹੈ ਜੋ ਪੰਥ ਦੇ ਵੇਹੜੇ ਵਿੱਚ ਕਿਸੇ ਵੀ ਚੋਰ ਨੂੰ ਵੜਨ ਤੋ ਰੋਕਣ ਲਈ ਹਮੇਸ਼ਾਂ ਤੈਆਰ ਰਹਿੰਦਾ ਹੈ। ਪੰਥ ਨੂੰ ਹੰਮੇਸ਼ਾਂ ਹੀ ਸੁਚੇਤ ਕਰਦਾ ਆਇਆ ਹਾਂ ਅਤੇ ਕਰਦਾ ਰਵਾਂਗਾ, ਭਾਵੇਂ ਉਸ ਲਈ ਮੇਨੂੰ ਕਿਨੀ ਵੱਡੀ ਕੀਮਤ ਹੀ ਕਿਉ ਨਾਂ ਚੁਕਾਣੀ ਪਵੇ………”। ਨਾਲ ਹੀ ਉਨਾਂ ਨੇ ਇਹ ਵੀ ਸਪਸ਼ਟ ਕੀਤਾ ਕੇ ਉਨਾਂ ਨੇ ਕਿਸੇ ਵੀ ਸਟੇਜ ਤੇ ਇਹ ਨਹੀ ਆਖਿਆ ਕੇ ਤੁਸੀ ਵੋਟ ਸਰਨਾ ਸਾਹਿਬ ਨੂੰ ਹੀ ਦਿਉ। ਇਥੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਜਿਕਰ ਕਰਨ ਦਾ ਕਾਰਣ ਇਸ ਲੇਖ ਦੇ ਮੁਖ ਵਿਸ਼ੈ ਲਈ ਬਹੁਤ ਜਰੂਰੀ ਹੈ।
ਪ੍ਰੋਫੇਸਰ ਸਾਹਿਬ ਨੇ ਸਰਨਾ ਸਾਹਿਬ ਦਾ ਜੋ ਸਾਥ ਦਿਤਾ ਉਹ ਕੇਵਲ ਆਰ. ਐਸ. ਐਸ. ਨਾਲ ਜੁੜੀਆਂ, ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲੀਆਂ ਧਿਰਾਂ ਨੂੰ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਉਤੇ ਕਾਬਿਜ ਹੋਣ ਤੋਂ ਰੋਕਨ ਲਈ ਦਿਤਾ। ਕੁੱਝ ਹੱਦ ਤਕ ਉਹ ਇਸ ਕੰਮ ਵਿੱਚ ਕਾਮਯਾਬ ਵੀ ਰਹੇ। ਲੇਕਿਨ ਸਿਆਸਤ ਦੇ ਇਹ ਖਿਲਾੜੀ ਕਿਸ ਮਿੱਟੀ ਦੇ ਬਣੇ ਹੂੰਦੇ ਹਨ ਪ੍ਰੋਫੇਸਰ ਸਾਹਿਬ ਇਸ ਗਲ ਨੂੰ ਸ਼ਾਯਦ ਹੁਣ ਮਹਸੂਸ ਕਰ ਰਹੇ ਹੋਣਗੇ।
ਕੁਝ ਸਿੱਖ ਅਖਵਾਉਣ ਵਾਲੇ ਆਰ. ਐਸ. ਐਸ. ਨਾਲ ਸਾਂਝ ਕਰਕੇ ਪੰਜਾਬ ਵਿੱਚ ਸਿਆਸਤ ਅਤੇ ਧਾਰਮਿਕ ਅਦਾਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਖਤਰੇ ਨੂੰ ਪ੍ਰੋਫੇਸਰ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਇਸੇ ਕਰ ਕੇ ਉਨਾਂ ਨੇ ਦਿੱਲੀ ਵਿੱਚ ਸਿੱਖ ਵਿਦਵਾਨਾਂ ਦਾ ਇੱਕ ਬਹੁਤ ਵਡਾ ਇਕੱਠ ਕੀਤਾ ਤੇ ਇੱਕ ਸੰਸਥਾ ‘ਸਿੱਖ ਪਾਰਲੀਆਮੇਂਟ” ਬਣਾਈ। ਸਰਨਾ ਸਾਹਿਬ ਨੇ ਇਸ ਸੰਸਥਾ ਲਈ ਰਕਾਬ ਗੰਜ ਵਿੱਚ ਇੱਕ ਕਮਰਾ ਅਤੇ ਕੰਪਿਊਟਰ ਇੰਟਰਨੈੱਟ ਵਗੇਰ੍ਹਾ ਦਾ ਪ੍ਰਬੰਧ ਵੀ ਕਰ ਦਿਤਾ ਸੀ। ਇਹ ਸੰਸਥਾ ਜੋ ਬਹੁਤ ਜੋਸ਼ ਨਾਲ ਬਣੀ ਸੀ ਉਸੇ ਰਫਤਾਰ ਨਾਲ ਕਾਗਜਾਂ ਦੀਆਂ ਲਕੀਰਾਂ ਬਣ ਕੇ ਰਹਿ ਗਈ। ਜਦ ਕੇ ਇਹੋ ਜਿਹਾ ਉਪਰਾਲਾ ਸ਼ਾਇਦ ਹੀ ਦੋ ਤਿਨ ਦਹਾਕਿਆਂ ਵਿੱਚ ਕੋਮ ਦੇ ਕਿਸੇ ਵਿਦਵਾਨ ਯਾਂ ਪੰਥ ਦਰਦੀ ਨੇ ਕੀਤਾ ਹੋਵੇ ਜਿਸ ਵਿੱਚ ਬਹੁਤ ਸਾਰੇ ਬੁਧ ਜੀਵੀ ਤੇ ਵਿਦਵਾਨ ਸਿੱਖ ਇੱਕ ਥਾਂ ਤੇ ਇਕਠੇ ਹੋਏ। ਫੇਲ ਹੋਣ ਦੇ ਬਹੁਤ ਸਾਰੇ ਕਾਰਣ ਸਨ। ਜਿਸ ਵਿੱਚ ਇੱਕ ਬਹੁਤ ਵਡਾ ਕਾਰਣ ਸਰਨਾ ਗਰੁਪ ਦਾ ਸਾਥ ਦੇ ਕੇ ਪਿਛੇ ਹਟ ਜਾਣਾ ਵੀ ਸੀ। ਇਸ ਵਿਸ਼ੇ ਤੇ ਇੱਕ ਬਹੁਤ ਹੀ ਸਟੀਕ ਲੇਖ, ਉਨਾਂ ਦਿਨਾਂ ਵਿੱਚ ਇੰਡਿਆ ਅਵੇਅਰਨੇਸ ਮੇਗਜੀਨ ਨੇ ਛਾਪਿਆ ਵੀ ਸੀ।
ਪ੍ਰੋਫੇਸਰ ਦਰਸ਼ਨ ਸਿੰਘ ਨੂੰ ਅਖੋਤੀ ਸੇਵਾਦਾਰਾਂ ਦਾ ਨੋਟਿਸ ਮਿਲਦੇ ਸਾਰ ਹੀ ਸਰਨਾ ਸਾਹਿਬ ਦੇ ਤੇਵਰ ਬਦਲ ਗਏ ਅਤੇ ਉਨਾਂ ਦਾ ਢੰਗ ਤੇ ਵੀਚਾਰ ਧਾਰਾ ਹੀ ਬਦਲ ਗਈ। ਇੱਕ ਸਿਆਸੀ ਬੰਦੇ ਦੀ ਜੋ ਫਿਤਰਤ ਇਸ ਲੇਖ ਵਿੱਚ ਦਾਸ ਨੇ ਪਹਿਲਾਂ ਬਿਆਨ ਕੀਤੀ ਹੈ, ਠੀਕ ਉਸ ਲੀਕ ਤੇ ਇਹ ਸਰਨਾ ਬੰਧੂ ਤੁਰ ਪਏ ਸਨ। ਨਾਨਕ ਸ਼ਾਹੀ ਕੈਲੰਡਰ ਦੇ ਮੁੱਦੇ ਤੇ ਜੋ ਸਟੈਂਡ ਇਨਾਂ ਲਿਆ ਉਸ ਲਈ ਬਹੁਤ ਸਾਰੇ ਪੰਥ ਦਰਦੀ, ਸਰਨਾ ਸਾਹਿਬ ਦਾ ਸਮਰਥਨ ਕਰ ਰਹੇ ਸੀ। ਲੇਕਿਨ “ਦਸਮਗ੍ਰੰਥ” ਦੇ ਮੁੱਦੇ ਅਤੇ ਪ੍ਰੋਫੇਸਰ ਸਾਹਿਬ ਦੇ ਪੰਥ ਤੋ ਛੇਕੇ ਜਾਣ ਤੋ ਬਾਦ ਪ੍ਰੋਫੇਸਰ ਸਾਹਿਬ ਨਾਲ ਕੀਤੇ ਵਿਤਕਰੇ ਕਾਰਣ, ਸਰਨਾ ਸਾਹਿਬ ਬਹੁਤ ਸਾਰੇ ਪੰਥ ਦਰਦੀਆਂ ਦੇ ਮਨ ਵਿਚੋਂ ਡਿੱਗ ਚੁਕੇ ਸਨ।
ਅਚਾਨਕ ਪਾਸਾ ਪਲਟ ਲੈਣ ਦਾ ਕਾਰਣ ਸ਼ਾਇਦ ਉਹ ਹੀ ‘ਗਿਣਤੀ’ ਦਾ ਮੁੱਦਾ ਸੀ ਜਾਂ ‘ਸਕਤਰੇਤ ਵਾਲੇ ਕਮਰੇ ਦਾ ਡਰ ਯਾ ਉਸ ਕਮਰੇ ਵਾਲਿਆਂ ਨਾਲ ਇਸ ਮੁੱਦੇ ਤੇ ਕੋਈ ਸੌਦੇਬਾਜੀ ਵੀ ਹੋ ਸਕਦੀ ਹੈ”। ਕਿਉ ਕੇ ਸਰਨਾ ਸਾਹਿਬ ਨੂੰ ਵੀ “ਸਕੱਤਰੇਤ ਵਾਲੇ ਕਮਰੇ” ਤੋਂ ਕਈ ਨੋਟਿਸ ਆ ਚੁਕੇ ਸਨ। ਇਨਾਂ ਨੋਟਿਸਾਂ ਦੀ ‘ਨੇਗੋਸਿਏਸ਼ਨ’ ਹਮੇਸਾਂ ਜਾਰੀ ਰਹਿੰਦੀ ਹੈ। ਅਜ ਤਕ ‘ਸਕਤਰੇਤ ਦੇ ਕਮਰੇ ਵਾਲਿਆਂ’ ਵਲੋਂ ਸਰਨਾ ਤੇ ਕੋਈ ਕਾਰਵਾਹੀ ਨਾਂ ਕੀਤਾ ਜਾਣਾਂ ਇਸ ਗਲ ਵਲ ਇਸ਼ਾਰਾ ਕਰਦਾ ਹੈ ਕੇ ‘ਦਾਲ ਵਿੱਚ ਕੁੱਝ ਕਾਲਾ’ ਹੈ। ਹਾਲ ਵਿੱਚ ਹੀ ‘ਲੱਖੀ ਸ਼ਾਹ ਵਣਜਾਰਾ ਹਾਲ ਵਾਲਾ ਕਿੱਸਾ ਵੀ ਫਿਲਹਾਲ ਰਫਾ ਦਫਾ ਹੋ ਚੁਕਿਆ ਲਗਦਾ ਹੈ।
5 ਦਿਸੰਬਰ ਵਾਲੇ ਦਿਨ, ਪ੍ਰੋਫੇਸਰ ਸਾਹਿਬ ਦੀ ਪੇਸ਼ੀ ਵੇਲੇ ਸਰਨਾ ਸਾਹਿਬ ਪ੍ਰੋਫੇਸਰ ਸਾਹਿਬ ਤੋਂ ਅਗੇ ਅਗੇ ਪਹਿਲਾ ਹੀ ‘ਸਕੱਤਰੇਤ’ ਪੁਜ ਕੇ ਕੌਮ ਨੂੰ ਇਹ ਦਰਸਾ ਰਹੇ ਸਨ ਕੇ ਅਸੀ ਪ੍ਰੋਫੇਸਰ ਸਾਹਿਬ ਦੇ ਨਾਲ ਹਾਂ। (ਦਾਸ ਤੇ ਦਾਸ ਦੇ ਕੁੱਝ ਸਾਥੀ ਉਸ ਵੇਲੇ ਉਥੇ ਮੌਜੂਦ ਇਹ ਨਜਾਰਾ ਵੇਖ ਰਹੇ ਸਨ।) ਦੂਜੇ ਪਾਸੇ ਸਰਨਾ ਸਾਹਿਬ ਨੇ ਪ੍ਰੋਫੇਸਰ ਸਾਹਿਬ ਦੇ ਦਿੱਲੀ ਵਿੱਚ ਪਹਿਲਾਂ ਤੋਂ ਮਿਥੇ ਕੀਰਤਨ ਦੇ ਪ੍ਰੋਗਰਾਮ ਰੱਦ ਕਰਕੇ ‘ਕਾਲਕਾ ਪੰਥ’ ਦੇ ਇੱਕ ਰਾਗੀ ਕੋਲੋਂ ਦਿੱਲੀ ਵਿੱਚ “ਅਖੋਤੀ ਦਸਮ ਗ੍ਰੰਥ’ ਦੀਆਂ ਬਾਣੀਆਂ ਤੇ ਕੀਰਤਨਾਂ ਦੀ ਝੜੀ ਲਾ ਦਿੱਤੀ। ਮਾਮਲਾ ਫੇਰ ‘ਗਿਣਤੀ’ ਦਾ ਹੀ ਸੀ, ਸਿੱਖ ਸਿਧਾਂਤਾ ਦੀ ਪਰਵਾਹ ਕਿਨੂੰ ਸੀ। ਬਹੁਤ ਸਾਰੇ ਪੰਥ ਦਰਦੀਆਂ ਨੇ ਸਰਨਾ ਸਾਹਿਬ ਨੂੰ ਫੋਨ ਕਰ ਕੇ ਇਸ ਬਾਰੇ ਗਲ ਵੀ ਕੀਤੀ ਕੇ ਇਹ ਰਾਗੀ ‘ਰਹਿਤ ਮਰਿਆਦਾ’ ਦਾ ਉਲੰਘਣ ਕਰਕੇ ਅਖੋਤੀ ਦਸਮ ਗ੍ਰੰਥ ਦੀਆਂ ਬਾਣੀਆਂ ਦਾ ਬੇ ਖੌਫ ਕੀਰਤਨ ਕਰ ਰਿਹਾ ਹੈ। ਉਨਾਂ ਫੋਨ ਉਪਰ ਕਿਹਾ ਕੇ ਜੇ ਮਨਪ੍ਰੀਤ ਸਿੰਘ ਰਾਗੀ ਜੇ ਦਸਮ ਗ੍ਰੰਥ ਦੀ (ਰਹਿਤ ਮਰਿਆਦਾ ਵਿੱਚ ਦਰਜ ਬਾਣੀਆਂ ਤੋ ਛੁਟ) ਕਿਸੇ ਵੀ ਬਾਣੀ ਦਾ ਕੀਰਤਨ ਕਰਦਾ ਹੈ ਤੇ ਸਾਡੇ ਸਟੇਜ ਤੇ ਇਹ ਉਸ ਦਾ ਆਖਰੀ ਕੀਰਤਨ ਹੋਵੇਗਾ। ਨਤੀਜਾ ਇਹ ਹੋਇਆ ਕੇ ਇਸ ਤੋਂ ਬਾਦ ਤੇ ਉਸ ਰਾਗੀ ਨੇ ਦਿੱਲੀ ਵਿੱਚ ਦਸਮ ਗ੍ਰੰਥ ਦੀਆਂ ‘ਅਖੋਤੀ ਬਾਣੀਆ’ ਪੜਨ ਦਾ ਰਿਕਾਰਡ ਹੀ ਤੋੜ ਦਿਤਾ।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋ ਅਵਾਜਾਰ ਹੋ ਕੇ ਪੰਥ ਦਰਦੀ ਉਸ ਦੀ ਟੱਕਰ ਅਤੇ ਤਾਕਤ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ ਬੜੀ ਉਮੀਦ ਭਰੀਆਂ ਨਜਰਾਂ ਨਾਲ ਵੇਖ ਰਹੇ ਸੀ। ਸਰਨਾ ਵਲੋਂ ਵਰਲਡ ਸਿੱਖ ਕੰਨਵੇਸ਼ਨ ਬੁਲਾਈ ਗਈ। ਇਸ ਦਹਾਕੇ ਦੀ ਸਬਤੋਂ ਸਰਗਰਮ ਅਤੇ ਸ਼ਰਮਨਾਕ ਘਟਨਾਂ ਪੰਥ ਦੇ ਇੱਕ ਮਹਾਨ ਅਤੇ ਨਿਡਰ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਨੂੰ ਪੰਥ ਤੋ ਛੇਕਣ ਦੀ ਘਟੀ। ‘ਅਖੋਤੀ ਦਸਮ ਗ੍ਰੰਥ’ ਦੇ ਮੁਦੇ ਤੇ ਅਕਾਲ ਤਖਤ ਸਾਹਿਬ ਤੇ ਬੁਲਾ ਕੇ, ਪਹਿਲਾਂ ਤੋ ਮਿੱਥੇ ਪ੍ਰੋਗਰਾਮ ਅਨੁਸਾਰ ਬਿਨਾਂ ਸੁਣਵਾਈ ਕੀਤੇ ਪੰਥ ਤੋਂ ਛੇਕ ਦੇਣਾਂ, ਮੁਖ ਮੁੱਦਾ ਸੀ।
ਲੇਕਿਨ ਕਿਨੀ ਹੈਰਾਣਗੀ ਦੀ ਗਲ ਇਹ ਸੀ ਕੇ ਜੋ ਮੁੱਦਾ ‘ਵਰਲਡ ਸਿੱਖ ਕੰਨਵੇਂਸ਼ਨ’ ਬੁਲਾਣ ਦਾ ਕਾਰਣ ਬਣਿਆ, ਉਸ ਕਨਵੇਂਨਸ਼ਨ ਵਿੱਚ ਉਹ ਮੁੱਦਾ ਹੀ ਨਾਦਾਰਦ ਸੀ। ਨਾਂ ਉਸ ਵਿੱਚ ‘ਦਸਮ ਗ੍ਰੰਥ’ ਦੀ ਗਲ ਸੀ ਨਾਂ ਹੀ ਪ੍ਰੋਫੇਸਰ ਦਰਸ਼ਨ ਸਿੰਘ ਨਾਲ ਹੋਏ ਅਨਿਆਇ ਦੀ ਹੀ ਗਲ ਸੀ। ਬਲਜੀਤ ਸਿੰਘ ਦਾਦੂ ਵਾਲਿਆਂ ਨੂੰ ਇੱਕ ‘ਧਾਰਮਿਕ ਆਗੂ’ ਦੇ ਰੂਪ ਵਿੱਚ ਪੇਸ਼ ਕੀਤਾ ਗਇਆ। ਜੋ ਪਹਿਲਾਂ ਹੀ ‘ਦਸਮ ਗ੍ਰੰਥ’ ਦੇ ਕਟੱਰ ਹਿਮਾਇਤੀ ਹਨ। ਕੌਮ ਲਈ ‘ਸੇਕਰੀਫਾਈਸ’ ਕਰਨ ਵਾਲੇ ਪ੍ਰੋਫੇਸਰ ਸਾਹਿਬ ਨੂੰ ਇਸ ਕੰਨਵੇਨਸ਼ਨ ਵਿੱਚ ‘ਇਗਨੋਰ’ ਕਰ ਦੇਣ ਦੇ ਕਾਰਣ ਹੀ ਇਹ ਕੰਨਵੇਨਸ਼ਨ ‘ਫਲਾਪ ਸ਼ੋ’ ਬਣ ਕੇ ਰਹਿ ਗਈ।
ਗਲ ‘ਅਖੌਤੀ ਦਸਮ ਗ੍ਰੰਥ’ ਅਤੇ ‘ਅਕਾਲ ਤਖਤ ਦੀ ਮੁਹਰ ਦੀ ਦੁਰਵਰਤੋਂ’ ਤੋਂ ਸ਼ੁਰੂ ਹੋਈ ਸੀ ਤੇ ਕੋਮ ਉਸ ਨੂੰ ਹੀ ਅਗੇ ਲੈ ਕੇ ਤੁਰਨਾਂ ਚਾਂਉਦੀ ਸੀ। ਜੇ ਮੱਕੜ ਨੇ “ਅਖੌਤੀ ਦਸਮ ਗ੍ਰੰਥ” ਨੂੰ ਪ੍ਰਮੋਟ ਕੀਤਾ ਤੇ ਸਰਨਾ ਨੇ ਵੀ ਉਸ ‘ਅਖੋਤੀ ਗ੍ਰੰਥ’ ਨੂੰ ‘ਕਾਲਕਾ ਪੰਥ’ ਦੇ ਰਾਗੀਆਂ ਰਾਹੀ ਪ੍ਰਮੋਟ ਕੀਤਾ ਅਤੇ ਦਸਮ ਗ੍ਰੰਥ ਦੇ ਮੁੱਦੇ ਨੂੰ ਇਹ ਕਹਿ ਕੇ ਦਰਕਿਨਾਰ ਕਰ ਦਿਤਾ ਕੇ “ਦਸਮ ਗ੍ਰੰਥ” ਦੀ ਕੋਈ ਗਲ ਨਹੀ ਹੋਵੇਗੀ। ਪ੍ਰੋਫੇਸਰ ਸਾਹਿਬ ਦਾ ਨਿਰਾਦਰ ਜੇ ‘ਮਕੜ ਜੁੰਡਲੀ’ ਨੇ ਕੀਤਾ ਤੇ ਉਨਾਂ ਦੇ ਪਰੋਗ੍ਰਾਮ ਰੱਦ ਕਰਾ ਕੇ ‘ਸਰਨਾ ਜੰਡਲੀ’ ਨੇ ਵੀ ਉਨਾਂ ਨੂੰ ਅਪਮਾਨਿਤ ਹੀ ਕੀਤਾ। ਇਸ ਕਰਕੇ ਮਕੜ ਤੇ ਸਰਨਾ ਇਕੋ ਸਿੱਕੇ ਦੇ ਦੋ ਪਾਸੇ ਹੀ ਸਾਬਿਤ ਹੋਏ।
ਹੁਣ ਇਹ ਮੰਣਾਂ ਮੂੰਹੀ ਸੋਨਾਂ ਗੁਰਦਵਾਰਿਆਂ ਵਿੱਚ ਲਵਾ ਕੇ ਕੌਮ ਦੇ ਦਸਵੰਦ ਦੀ ਗਾੜ੍ਹੀ ਕਮਾਈ ਨੂੰ ਹਿੰਦੁਸਤਾਨ ਦੀ ਪ੍ਰੋਪਰਟੀ ਬਣਾ ਰਹੇ ਹਨ। ਕਿਉ ਕੇ ਜੋ ਸੋਨਾਂ ਇਥੇ ਦੀ ਇਮਾਰਤ ਤੇ ਲਗ ਜਾਣਾਂ ਹੈ ਉਹ ਪੰਥ ਦੇ ਬੋਝੇ ਵਿਚੋਂ ਨਿਕਲ ਕੇ ਇਸ ਦੇਸ਼ ਦੀ ਜਾਇਦਾਦ ਬਣ ਜਾਨਾਂ ਹੈ। ਉਹ ਸੋਨਾਂ ਜਰੂਰਤ ਪੈਣ ਤੇ ਗੁੰਬਦਾ ਤੋ ਮੁੜ ਉਤਾਰਿਆ ਤੇ ਨਹੀ ਜਾ ਸਕਦਾ। ਇਤਿਹਾਸ ਗਵਾਹ ਹੈ ਕੇ ਜਦੋਂ ਜਦੋਂ ਦੁਸ਼ਮਣ ਹਮਲਾਵਰ ਹੋਇਆ ਹੈ ਉਸ ਨੇ ਧਰਮ ਸਥਾਨਾਂ ਦੀ ਜਾਇਦਾਦ ਤੇ ਸੋਨਾਂ ਹੀ ਸਬ ਤੋਂ ਪਹਿਲਾਂ ਲੁਟਿਆ ਹੈ। ਸਰਨਾ ਸਾਹਿਬ ਇਹ ਕੰਮ ਕਰ ਕੇ ‘ਹੀਰੋ’ ਬਣਨਾ ਚਾਂਉਦੇ ਸੀ ਇਸ ਮੁੱਦੇ ਨੇ ਤੇ ਉਨਾਂ ਨੂੰ ਪੰਥ ਦਰਦੀਆਂ ਵਿੱਚ ‘ਜੀਰੋ’ ਬਣਾ ਕੇ ਰਖ ਦਿਤਾ ਹੈ।
ਕੌਮ ਦੀ ਗ੍ਹਾੜੀ ਕਮਾਈ ਦਾ ਅਰਬਾਂ ਰੁਪਿਆ ਗੁੰਬਦਾਂ ਤੇ ਸੋਨਾਂ ਲਵਾਕੇ ਤੇ ਅੰਡਰ ਗਰਾਂਉਡ ਕਾਰ ਪਾਰਕਿੰਗ ਬਣਵਾ ਬਣਵਾ ਕੇ ਪੰਥ ਦਾ ਕੀ ਭਲਾ ਕਰ ਰਹੇ ਨੇ। ਇਨਾਂ ਆਗੂਆਂ ਨੇ ਜੇ ਪੈਸਾ ਖਰਚ ਕਰਨਾਂ ਹੀ ਹੈ ਤੇ ਜੂਨ 1984 ਤੇ ਨਵੰਬਰ 1984 ਵਿੱਚ ਸ਼ਹੀਦ ਹੋਏ ਅਤੇ ਜੇਲਾਂ ਵਿੱਚ ਬੰਦ ਜਰੂਰਤ ਮੰਦ ਸਿੱਖਾਂ ਦੇ ਪਰਿਵਾਰਾਂ ਦੀ ਭਲਾਈ ਲਈ ਖਰਚ ਕਰਣ। 26-26 ਸਾਲਾਂ ਜੇਲਾਂ ਵਿੱਚ ਕਟ ਚੁਕੇ ਸਿੱਖਾਂ ਨੂੰ ਬਾਹਰ ਲਿਆਉਣ ਦਾ ਕਮ ਕਰਨ। ਸਰਨਾ ਸਾਹਿਬ ਜਰਾ ਅਪਨੀ ਕਾਰ ਨੂੰ ਦਿੱਲੀ ਦੀ ਤਿਰਲੋਕ ਪੁਰੀ ਵਰਗੇ ਇਲਾਕਿਆਂ ਵਲ ਹੀ ਮੋੜ ਲੈਣ ਤੇ ਉਥੇ ਸੈਂਕੜੇ ਵਿਧਵਾ ਤੇ ਉਨਾਂ ਦੇ ਬਚੇ ਜੋ ਅੱਜ ਜੱਜ, ਡਾਕਟਰ ਅਤੇ ਇੰਜੀਨੀਅਰ ਹੋਣੇ ਚਾਹੀਦੇ ਸਨ, ਛੋਟੇ ਛੋਟੇ ਕੰਮ ਕਰਦੇ ਮਿਲ ਜਾਣ ਗੇ। ਪੰਥ ਦੇ ਆਗੂਆਂ ਦੀ ਅਨਗਹਿਲੀ ਦੇ ਕਾਰਣ ਇਹ ਬਚੇ ਅਤੇ ਜਨਾਨੀਆਂ ਅਪਣੇ ਜੀਵਨ ਤੋ ਭਟਕ ਚੁਕੇ ਹਨ। ਦਿੱਲੀ ਪ੍ਰਬੰਧਕ ਕਮੇਟੀ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਬੱਚੇ ਜੋ ਹੁਣ ਦਿਸ਼ਾ ਹੀਣ ਹੋ ਚੁਕੇ ਹਨ, ਕੀ ਪੜਾਏ ਲਿਖਾਏ ਨਹੀ ਜਾ ਸਕਦੇ ਸਨ?
ਪੰਥ ਦੇ ਸਿਆਸੀ ਆਗੂ ਇਹ ਚੰਗੀ ਤਰ੍ਹਾ ਸਮਝ ਲੈਣ ਕੇ ਗੁਰਮਤਿ ਅਨੁਸਾਰ ਕੀਤੀ ‘ਸਿਆਸਤ’ ਹੀ ਤੁਹਾਨੂੰ ਕੋਮ ਵਿੱਚ ਮਾਨ ਦਿਵਾ ਸਕਦੀ ਹੈ। ਵੋਟਾਂ ਅਤੇ ਚੋਧਰ ਦੀ ‘ਸਿਆਸਤ’ ਦੀ ਉਮਰ ਬਹੁਤ ਛੋਟੀ ਤੇ ਬੇਮਾਨੇ ਹੁੰਦੀ ਹੈ। ‘ਧਰਮ’ ਨਾਲ ‘ਸਿਆਸਤ’ ਬੁਰੀ ਨਹੀ ਹੁੰਦੀ, ਜੇ ਉਹ ‘ਗੁਰਮਤ’ ਅਤੇ ‘ਗੁਰੂ ਸਿਧਾਤਾਂ’ ਦਾ ਪੱਲਾ ਫੱੜ ਕੇ ਚਲੇ। ਸਿਆਸਤ ਪੰਥ ਦੇ ਮਹਾਨ ਯੋਧਾ ਤੇ ਖਾਲਸਾ ਰਾਜ ਦੇ ਜਨਰੈਲ ਜੱਸਾ ਸਿੰਘ ਆਲੂਹਵਾਲੀਆ ਨੇ ਵੀ ਕੀਤੀ ਸੀ। ਅਪਣੇ ਸਵਾਰਥ ਅਤੇ ਚੌਧਰ ਲਈ ਨਹੀ, ਬਲਕੇ ਕੌਮ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਖਾਲਸੇ ਦੀ ਨਿਆਰੀ ਸ਼ਾਨ ਅਤੇ ਸਵੈਮਾਨ ਦੀ ਬਹਾਲੀ ਲਈ। ਜੇ ਉਹ ਦਸ ਪਿੰਡ ਜਿਤਦੇ ਸਨ ਤੇ ਅੱਠ ਪਿੰਡ ਦਰਬਾਰ ਸਾਹਿਬ ਦੀ ਰਿਆਸਤ ਦੇ ਨਾਮ ਕਰ ਦੇਂਦੇ ਸਨ। ਇਸੇ ਕਰਕੇ ਉਹ ਤੀਹ ਹਜਾਰੀ ਫੋਜ ਲੈ ਕੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਫਹਿਰਾਨ ਵਿੱਚ ਕਾਮਯਾਬ ਹੋ ਸਕੇ ਸਨ। ਉਨਾਂ ਆਗੂਆਂ ਨੇ ਪੰਥ ਦੀ ਚੜਦੀਕਲਾ ਤੇ ਭਲਾਈ ਲਈ ਸੁਫਨੇ ਵੇਖੇ ਸਨ, ਤੇ ਕਾਮਯਾਬ ਵੀ ਹੋਏ। ਉਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਇੱਕ ਪਲ ਵੀ ਅਪਣੇ ਨਾਲੋ ਅ੍ਹੋਲੇ ਨਹੀ ਹੋਣ ਦਿਤਾ। ਛੇਵੀ ਪਾਤਸ਼ਾਹੀ ਦੇ ਹਰਇਕ ਇਤਿਹਾਸਕ ਸਥਾਨ ਤੇ ਦੋ ਨਿਸ਼ਾਨ ਸਾਹਿਬ ਹੂੰਦੇ ਹਨ ਇੱਕ ‘ਧਰਮ’ ਦਾ ਤੇ ਇੱਕ ‘ਸਿਆਸਤ’ ਦਾ। ਧਿਆਨ ਰਹੇ ਕੇ ਸਿਆਸਤ ਦਾ ਨਿਸ਼ਾਨ ਧਰਮ ਦੇ ਨਿਸ਼ਾਨ ਨਾਲੋ ਡੇੜ ਹੱਥ ਨੀਵਾਂ ਰਖਿਆ ਜਾਂਦਾ ਹੈ। ਇਸ ਵਿੱਚ ਗੁਰੂ ਨੇ ਇਹ ਸੰਦੇਸ਼ ਅਪਣੇ ਸਿੱਖ ਨੂੰ ਦਿਤਾ ਹੈ ਕੇ ‘ਸਿਆਸਤ’ ਦਾ ਦਰਜਾ ‘ਧਰਮ’ ਨਾਲੋ ਉਚਾ ਨਾਂ ਹੋ ਜਾਵੇ। ਇਹ ਵੀ ਯਾਦ ਰਹੇ ਕੇ ‘ਧਰਮ’ ਦੀ ਚੜਦੀ ਕਲਾ ਲਈ ‘ਸਿਆਸਤ’ ਕਰੋ, ਲੇਕਿਨ ‘ਸਿਆਸਤ’ ਲਈ ‘ਧਰਮ’ ਦੀ ਦੁਰਵਰਤੋਂ ਨਾ ਕਰੋ। ਅੱਜ ਸਾਡੇ ਕੌਮ ਦੇ ਆਗੂ, ਗੁਰੂ ਦੇ ਇਸ ਸੰਦੇਸ਼ ਤੇ ਚਲਣ ਦੀ ਬਜਾਏ ਇਸ ਦੇ ਉਲਟ ਚਲ ਕੇ ਗੁਰੁ ਤੋ ਬੇਮੁਖ ਹੋ ਚੁਕੇ ਹਨ। ਇਨਾਂ ਆਗੂਆਂ ਨੇ ‘ਮੀਰੀ’ ਦੇ ਨਿਸ਼ਾਨ ਨੂੰ ‘ਪੀਰੀ’ ਦੇ ਨਿਸ਼ਾਨ ਨਾਲੋ ਉਚਾ ਕਰ ਲਿਆ ਹੈ।
ਇੰਦਰ ਜੀਤ ਸਿੰਘ, ਕਾਨਪੁਰ


(21/06/10)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਕੁਝ ਸਮਾਂ ਪਹਿਲਾਂ ਮੈਂ ਇੱਕ ਰਿਸ਼ਤੇਦਾਰ ਦੇ ਘਰੋਂ ਗੁਲਾਬ ਦੀਆਂ ਕੁਝ ਟਾਹਣੀਆਂ ਕੱਟ ਕੇ ਆਪਣੇ ਘਰ ਦੇ ਬਾਹਰ ਲਾਉਣ ਲਈ ਲਿਆਂਦੀਆਂ ਸਨ । ਜਦੋਂ ਮੈਂ ਗੁਲਾਬ ਦੀਆਂ ਕਲਮਾਂ ਲਾ ਰਿਹਾ ਸਾਂ ਤਾਂ ਮੇਰੇ ਚਿੱਤ ਵਿੱਚ ਗੁਰਬਾਣੀ ਦਾ ਇਹ ਸ਼ਬਦ ਆਇਆ । ਇਸ ਸ਼ਬਦ ਵਿੱਚ ਜੀਵ ਆਤਮਾ ਹੋਰ ਜੂਨਾਂ ਤੋਂ ਇਲਾਵਾ ਕਦੀ ਰੁੱਖ ਬਣੀ ਅਤੇ ਕਦੀ ਪੱਥਰ ਬਣੀ ਦਾ ਜ਼ਿਕਰ ਆਇਆ ਹੈ। ਸ਼ਬਦ ਹੈ:
ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ (ਪੰਨਾ ੧੭੬)
ਅਰਥ :—(ਹੇ ਭਾਈ !) ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ ।੧।ਰਹਾਉ।
(ਹੇ ਭਾਈ !) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ । ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ।੧।
(ਹੇ ਭਾਈ !) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ, ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ । ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ।੨।
(ਹੇ ਭਾਈ ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ, ਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ । ਮਾਣ, ਝੂਠ ਤੇ ਅਹੰਕਾਰ ਛੱਡ ਦੇਹ । ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ।੩।
ਹੇ ਨਾਨਕ ! (ਪ੍ਰਭੂ ਅੱਗੇ ਅਰਦਾਸ ਕਰ ਤੇ) ਆਖ—(ਹੇ ਪ੍ਰਭੂ ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ । (ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ । ਹੇ ਪ੍ਰਭੂ ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ, ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ।੪।੩।੭੨।

ਸੋ, ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕੋ, ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜਿਸ ਗੁਲਾਬ ਦੇ ਬੂਟੇ ਤੋਂ ਇਹ ਕਲਮਾ ਬਣਾਈਆਂ ਹਨ, ਕੀ ਇਨ੍ਹਾਂ ਕਲਮਾਂ ਵਾਲੇ ਬੂਟਿਆਂ ਵਿੱਚ ਨਵੀਂਆਂ ਜੀਵ ਆਤਮਾਵਾਂ ਆਉਣਗੀਆਂ ਜਾਂ ਜਿਸ ਬੂਟੇ ਤੋਂ ਕਲਮਾ ਕੱਟੀਆਂ ਹਨ, ਉਹ ਹੀ ਇੱਕ ਆਤਮਾ ਸਾਰੇ ਬੂਟਿਆਂ ਵਿੱਚ ਪ੍ਰਵੇਸ਼ ਕਰੇਗੀ ?
ਇੰਜ਼ ਹੀ ਇੱਕ ਵੱਡੇ ਪੱਥਰ ਤੋਂ ਛੋਟੇ-ਛੋਟੇ ਟੁਕੜਿਆਂ ਵਿੱਚ ਬਣਾਈ ਬਜਰੀ ਵਿੱਚ ਵੀ ਇੱਕ ਜੀਵ ਆਤਮਾ ਰਹੇਗੀ ਜਾਂ ਵੱਖ ਵੱਖ ਨਵੀਆਂ ਆਤਮਾਵਾਂ ਉਨ੍ਹਾਂ ਪੱਥਰਾਂ ਦੇ ਟੁਕੜਿਆਂ ਵਿੱਚ ਪ੍ਰਵੇਸ਼ ਕਰਨਗੀਆਂ ?
ਇਸ ਸ਼ਬਦ ਦੀ ਵਿਆਖਿਆ ਪ੍ਰੋ. ਸਾਹਿਬ ਸਿੰਘ ਜੀ ਦੀ ਕੀਤੀ ਹੋਈ ਵੀ ਨਾਲ ਲਾਈ ਹੈ । ਮੈਂ ਪ੍ਰੋ. ਸਾਹਿਬ ਸਿੰਘ ਜੀ ਦੀ ਵਿਆਖਿਆ ਨੂੰ ਬਹੁਤ ਪਸੰਦ ਕਰਦਾ ਹਾਂ । ਇਹਨਾਂ ਦੀ ਵਿਆਖਿਆ ਤੋਂ ਹੀ ਮੈਂਨੂੰ ਥੋੜੀ ਜਿਹੀ ਗੁਰਮਤਿ ਬਾਰੇ ਜਾਣਕਾਰੀ ਮਿਲੀ ਹੈ । ਜੇਕਰ ਪ੍ਰੋ. ਸਾਹਿਬ ਇਸ ਵੇਲੇ ਦੁਨੀਆਂ ਤੇ ਹੁੰਦੇ ਤਾਂ ਜ਼ਰੂਰ ਉਹਨਾਂ ਨੂੰ ਆਪਣੀ ਇਹ ਉਲਝਣ ਸੁਲਝਾਉਣ ਲਈ ਬੇਨਤੀ ਕਰਦਾ; ਪਰ ਹੁਣ ਇਹ ਬੇਨਤੀ ਸਿੱਖ ਮਾਰਗ ਦੇ ਸਤਿਕਾਰ ਯੋਗ ਵਿਦਵਾਨਾ ਅਤੇ ਪਾਠਕਾਂ ਨੂੰ ਕਰਦਾ ਹਾਂ ਕਿ ਇਸ ਗੱਲ ਬਾਰੇ ਤੁਸੀਂ ਸੋਝੀ ਦੇਣਦੀ ਖੇਚਲ ਕਰਨੀ ਜੀ ।
ਸਤਿਕਾਰ ਸਹਿਤ,
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(21/06/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਸਰਦਾਰ ਅਮਰਜੀਤ ਸਿੰਘ ਚੰਦੀ ਜੀ ਨੂੰ ਇੱਕ ਸਵਾਲ।
ਕੋਈ ਚਾਰ ਕੁ ਸਾਲ ਦੀ ਗੱਲ ਹੈ ਕਿ ਤੁਸੀਂ ਰੋਜਾਨ ਸਪੋਕਿਸਮੈਨ ਵਿੱਚ ਇੱਕ ਲੇਖ ਲਿਖਿਆ ਸੀ ਕਿ ਇਹ ਸਾਰਾ ਸੰਸਾਰ ਕਿਸੇ ਕੁਦਰਤੀ ਨਿਯਮਾਂਵਲੀ ਵਿੱਚ ਬੱਝਿਆ ਹੋਇਆ ਹੈ। ਹੁਣ ਹੂ-ਬਾਹੂ ਲਿਖਤ ਤਾਂ ਯਾਦ ਨਹੀਂ ਪਰ ਭਾਵ ਯਾਦ ਹਨ। ਚੰਦੀ ਜੀ ਹੁਣ ਕਿਹੜਾ ਭਾਣਾ ਵਾਪਰ ਗਿਆ ਕਿ ਤੁਹਾਨੂੰ ਹੁਣ ਕਿਸੇ ਦੇ ਮਰਨ ਉਪਰੰਤ ਉਸਦੀ ਆਤਮਾ ਕਿਸੇ ਕੋਲ ਲੇਖਾ-ਜੋਖਾ ਕਰਦੀ ਦਿਸ ਪਈ?
ਦੋ ਕੁ ਹਫਤੇ ਪਹਿਲਾਂ ਤੁਹਾਡੇ ਨਾਮ ਇੱਕ ਸਵਾਲ ਲਿਖਿਆ ਸੀ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ? ਕੀ ਕਰਾਨ ਹੋ ਸਕਦਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(21/06/10)
ਹਰਮੀਤ ਸਿੰਘ ਖਾਲਸਾ

“ਸਮਾਜਵਾਦੀ/ਕਮਿਉਨਿਸਟ” ਇਹ ਸ਼ਬਦ ਦੂਸਰੇ ਵਿਦਵਾਨਾ ਪ੍ਰਤੀ ਕਿਉਂ ਵਰਤੇ ਜਾ ਰਹੇ ਹਨ?
ਸਤਿਕਾਰਯੋਗ ਪ੍ਰਿ. ਗਿਆਨੀ ਸੁਰਜੀਤ ਸਿੰਘ ਜੀ, ਆਪ ਜੀ ਦੇ ਸਿੱਖ ਮਾਰਗ ਤੇ ਪੋਸਟ ਹੁੰਦੇ ਲੇਖਾਂ ਤੋਂ ਦਾਸ ਨੇ ਬਹੁਤ ਕੁੱਝ ਸਿਖਿਆ ਹੈ ਅਤੇ ਆਪ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਵੀਰ ਜੀ ਦਾਸ ਦੀ ਨਿਮਰਤਾ ਭਰਪੂਰ ਬੇਨਤੀ ਹੈ ਕਿ ਜਦੋ ਆਪ ਜੀ ਦੂਜੇ ਕਿਸੇ ਵਿਦਵਾਨ ਨੂੰ ਸਮਾਜਵਾਦੀ ਜਾਂ ਕਮਿਉਨਿਸਟ ਇਸ ਕਰਕੇ ਕਹਿੰਦੇ ਹੋ ਕਿ ਜੂਨਾ ਜਾਂ ਆਵਾਗਵਨ ਬਾਰੇ ਉਨ੍ਹਾ ਦੇ ਵੀਚਾਰ ਆਪ ਜੀ ਦੇ ਵੀਚਾਰਾਂ ਨਾਲ ਨਹੀ ਮਿਲਦੇ ਤਾਂ ਉਸ ਵਕਤ ਆਪ ਆਪਣੇ ਆਪ ਨੂੰ ਅਸਿਧੇ ਤੌਰ ਤੇ ਸਰਵਸ਼੍ਰੇਸ਼ਟ ਮਨ ਰਹੇ ਹੁੰਦੇ ਹੋ ਕਿਉਂਕਿ ਤੁਸੀ ਇਹ ਮਨ ਕੇ ਹੀ ਚੱਲ ਰਹੇ ਹੋ ਕਿ ਦੂਸਰਾ ਵਿਦਵਾਨ ਗਲਤ ਹੈ ਅਤੇ ਤੁਸੀ ਬਿਲਕੁਲ ਹੀ ਸਹੀ ਹੋ ਕਿਉਂਕਿ ਤੁਹਾਡੀ ਸ਼ਬਦਾਵਲੀ ਵਿੱਚ ਤਲਖੀ ਸਾਫ ਦਿਖਾਈ ਦਿੰਦੀ ਹੈ, ਕਿਸੇ ਵੀ ਵਿਦਵਾਨ ਦੀ ਵਿਦਵਤਾ ਇਸ ਵਿੱਚ ਨਹੀ ਹੁੰਦੀ ਕਿ ਉਹ ਇਹ ਮਨ ਕੇ ਚਲੇ ਕਿ ਸਿਰਫ ਮੇਰੇ ਵਿਚਾਰ ਹੀ ਸਹੀ ਹਨ ਅਤੇ ਕਿਸੇ ਦੂਸਰੇ ਦੇ ਵੀਚਾਰ ਸਹੀ ਹੋ ਹੀ ਨਹੀ ਸਕਦੇ ਹਨ, ਜੇ ਆਪ ਜੀ ਸਤਿਕਾਰਯੋਗ ਪ੍ਰੋ. ਸਾਹਿਬ ਸਿੰਘ ਜੀ ਦੇ ਕੀਤੇ ਹੋਏ ਅਰਥਾਂ ਨੂੰ ਅਧਾਰ ਬਣਾ ਕੇ ਆਪਣੇ ਵੀਚਾਰਾਂ ਨੂੰ ੧੦੦% ਸਹੀ ਮਨ ਕੇ ਚੱਲ ਰਹੇ ਹੋ ਤਾਂ ਆਪ ਜੀ ਨੇ ਵੀ ਤਾਂ ਕੁੱਝ ਸ਼ਬਦਾਂ ਦੇ ਪ੍ਰੋ. ਸਾਹਿਬ ਸਿੰਘ ਜੀ ਨਾਲੋਂ ਭਿਨ ਅਰਥ ਕੀਤੇ ਹਨ ਜੋ ਕਿ ਉਨ੍ਹਾ ਨਾਲੋਂ ਠੀਕ ਵੀ ਜਾਪਦੇ ਹਨ ਫੇਰ ਜੇ ਕੋਈ ਹੋਰ ਵਿਦਵਾਨ ਜੂਨਾ ਜਾਂ ਆਵਾਗਵਨ ਦੇ ਮਸਲੇ ਵਿੱਚ ਪ੍ਰੋ. ਸਾਹਿਬ ਸਿੰਘ ਜੀ ਦੇ ਵੀਚਾਰਾਂ ਨਾਲੋਂ ਭਿਨ ਵਿਚਾਰ ਪ੍ਰਗਟ ਕਰਦਾ ਹੈ ਤਾਂ ਤੁਸੀ ਉਸ ਨੂੰ ੧੦੦% ਗਲਤ ਮਨਦੇ ਹੋਏ ਉਸ ਨੂੰ ਸਮਾਜਵਾਦੀ ਤੇ ਕਮਿਉਨਿਸਟ ਕਿਉਂ ਕਿਹ ਰਹੇ ਹੋ ਜੀ? ਵੀਰ ਜੀਉ ਦਾਸ ਆਪ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਇੱਕ ਪਾਠਕ ਹੋਣ ਦੇ ਨਾਤੇ ਆਪ ਜੀ ਦੇ ਸ਼ਬਦਾਂ ਵਿੱਚ ਕੁੱਝ ਤਲਖੀ ਮਹਿਸੂਸ ਕਰਦਾ ਹੋਇਆ ਆਪ ਜੀ ਨੂੰ ਇਹ ਸਭ ਕੁੱਝ ਲਿਖਣ ਦੀ ਹਿਮਾਕਤ ਕਰ ਰਿਹਾ ਹੈ ਜੀ। ਜੇ ਕੁੱਝ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਦਾਸ ਨੂੰ ਅੰਞਾਣ ਸਮੱਝ ਕੇ ਮਾਫ ਕਰ ਦੇਣਾ ਜੀ।
ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ)


(20/06/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖ ਵਿਦਵਾਨਾਂ ਦੇ ਵਿਚਾਰਨ ਦੀ ਗੱਲ

ਇਸ ਲੇਖ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਕੁੱਝ ਗੱਲਾਂ ਸਾਂਝੀਆਂ ਕਰਨੀਆਂ ਜ਼ਰੂਰੀ ਹਨ। ਸਿੱਖ ਇੰਸਾਨੀਅਤ ਦੀ ਸਰਵੋਤਮ ਪਦਵੀ ਹੈ, ਕਿਉਂਕਿ ਸਿੱਖ ਹੋਣ ਦਾ ਮਤਲਬ ਹੈ, ਪਰਮਾਤਮਾ ਤੇ ਪੂਰਨ ਵਿਸ਼ਵਾਸ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਸਾਰੀ ਉਮਰ ਸਿਖਣਾ, ਇਹੀ ਇੱਕ ਚੰਗੇ ਇੰਸਾਨ ਦੇ ਗੁਣ ਹਨ। ਜੋ ਬੰਦਾ ਸਿਖਣਾ ਛੱਡ ਕੇ ਦੂਸਰਿਆਂ ਨੂੰ ਸਿਖਾਉਣ ਵਲ ਚਲ ਪੈਂਦਾ ਹੈ ਉਹ, ਇੰਸਾਨੀਅਤ ਦੀ ਪੌੜੀ ਤੋਂ ਹੇਠਾਂ ਆ ਜਾਂਦਾ ਹੈ। ਜਿਵੇਂ ਪੁਰਾਣੇ ਬ੍ਰਾਹਮਣ, ਅੱਜ ਦੇ ਡੇਰੇਦਾਰ ਅਤੇ ਧਾਰਮਿਕ ਪਦਵੀਆਂ ਨੂੰ ਜੱਫੇ ਮਾਰੀ ਬੈਠੇ, ਪੈਸੇ ਦੇ ਭੁਖੇ ਸਿਆਸੀ ਬੰਦਿਆਂ ਦੇ ਜੁੱਤੀ ਚੱਟ। ਵਿਦਵਾਨ, ਗੁਣਵਾਨ ਨੂੰ ਕਿਹਾ ਜਾਂਦਾ ਹੈ, ਕਿਸੇ ਬੰਦੇ ਵਿੱਚ ਕਦੇ ਵੀ ਪੂਰੇ ਗੁਣ ਨਹੀਂ ਹੋ ਸਕਦੇ, ਵਿਦਵਾਨ ਉਹੀ ਹੋ ਸਕਦਾ ਹੈ, ਜੋ ਨਿਰੰਤ੍ਰ ਗੁਣ ਹਾਸਲ ਕਰਦਾ, ਵੱਧ ਤੋਂ ਵੱਧ ਗੁਣਵਾਨ, ਵਿਦਵਾਨ ਹੁੰਦਾ ਜਾਵੇ। ਇਸ ਕੰਮ ਵਿੱਚ ਹਮੇਸ਼ਾ ਯਤਨ ਸ਼ੀਲ ਰਹੇ।
ਅਜਿਹਾ ਵਿਅਕਤੀ ਬਿਨਾ ਕਿਸੇ ਸ਼ੱਕ ਦੇ ਸਤਿਕਾਰਯੋਗ ਹੁੰਦਾ ਹੈ। ਮੇਰੇ ਮਨ ਵਿੱਚ ਵੀ ਅਜਿਹੇ ਬੰਦਿਆਂ ਲਈ ਬਹੁਤ ਸਤਕਾਰ ਹੈ। ਉਨ੍ਹਾਂ ਬਾਰੇ ਕੋਈ ਗਲਤ ਗੱਲ ਸੋਚਣੀ ਵੀ, ਆਪਣੇ ਆਪ ਵਿੱਚ ਬਹੁਤ ਵੱਡੀ ਗਲਤੀ ਹੈ। ਪਰ ਨਾਲ ਹੀ ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਉਸ ਬੰਦੇ ਵਿੱਚ ਇਹ ਦੋਵੇਂ ਗੁਣ ਹੋਣ, ਖਾਲੀ ਭੇਖ ਨਾ ਹੋਵੇ, ਖਾਲੀ ਨਾਮ ਦਾ ਹੀ ਸਿੱਖ ਵਿਦਵਾਨ ਨਾ ਹੋਵੇ। ਮੁੜਦੇ ਹਾਂ ਵਿਸ਼ੇ ਵੱਲ,
ਦੁਨੀਆਂ ਉਸ ਬੰਦੇ ਨੂੰ ਸਿੱਖ ਕਹਿੰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਖਿਆ ਲੈਂਦਾ ਹੋਵੇ, ਇਹ ਗੱਲ ਵੱਖਰੀ ਹੈ ਕਿ ਅੱਜ ਕਲ, ਸਿੱਖੀ ਦੇ ਆਪੂੰ ਬਣੇ ਠੇਕੇਦਾਰਾਂ ਨੇ, ਸਿੱਖੀ ਨੂੰ ਭੇਖ ਮਾਤ੍ਰ ਬਣਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਦੁਨੀਆਂ ਵਿੱਚ ਸਿੱਖੀ ਦਾ ਅਕਸ ਕੁੱਝ ਚੰਗਾ ਨਹੀਂ ਰਹਿ ਗਿਆ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਦਾ (ਜਿਸ ਲਈ ਗੁਰਮੁਖੀ ਲਿਪੀ ਸਿੱਖਣੀ ਬਹੁਤ ਜ਼ਰੂਰੀ ਹੈ) ਉਸ ਵਿੱਚ ਦਿੱਤੀ ਸਿਖਿਆ ਨੂੰ ਵਿਚਾਰਨ ਦਾ, ਉਸ ਅਨੁਸਾਰ ਜੀਵਨ ਢਾਲਣ ਦਾ ਪੂਰਾ ਅਧਿਕਾਰ ਹੈ।
ਪਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਟਿਪਣੀ ਕਰਨ ਦਾ, ਬਿਲਕੁਲ ਵੀ ਕੋਈ ਅਧਿਕਾਰ ਨਹੀਂ ਹੈ। (ਉਸ ਨੂੰ ਇੱਕ ਹੱਕ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਵਿਚਲੀ ਕਿਸੇ ਰਚਨਾ ਬਾਰੇ (ਜਿਵੇਂ ਰਾਗ ਮਾਲਾ ਆਦਿ ਜਿਸ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨਾਲ ਮੇਲ ਨਾ ਖਾਂਦਾ ਹੋਵੇ) ਪੜਚੋਲ ਕਰਨ ਲਈ ਪੰਥ ਨੂੰ ਬੇਨਤੀ ਕਰ ਸਕਦਾ ਹੈ। ਇਹ ਨਹੀਂ ਕਿ ਉਹ ਕਿਸੇ ਰਸਾਲੇ, ਕਿਸੇ ਅਖਬਾਰ, ਕਿਸੇ ਵੈਬਸਾਈਟ ਤੇ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਪੰਥ ਵਿੱਚ ਦੁਬਿਧਾ ਖੜੀ ਕਰਨ ਦਾ ਕਾਰਨ ਬਣੇ। ਕਿਉਂਕਿ ਮੀਡੀਏ ਰਾਹੀਂ ਪਰਚਾਰ ਇਸ ਦਾ ਕੋਈ ਹੱਲ ਨਹੀਂ ਹੈ।
ਇਸ ਦਾ ਸਹੀ ਹੱਲ ਪੰਥਿਕ ਵਿਦਵਾਨਾਂ ਦੇ ਗੂੜ੍ਹ ਵਿਚਾਰ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਕਿਸੇ ਇਕੱਲੇ ਵਿਅਕਤੀ ਨੂੰ ਇਸ ਬਾਰੇ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰਿਆਂ ਵੇਲੇ, ਤਾਂ ਇਹ ਗਲਤੀ ਕਿਸੇ ਇੱਕ ਵਿਅਕਤੀ ਨੇ ਪਾ ਦਿੱਤੀ, ਪਰ ਇਸ ਨੂੰ ਦੂਰ ਕਰਨ ਦਾ ਇਹੀ ਰਾਹ ਹੈ ਕਿ ਪੰਥਿਕ ਵਿਦਵਾਨਾਂ ਦਾ ਪੈਨਲ, ਇਸ ਬਾਰੇ ਗੂੜ੍ਹ ਵਿਚਾਰ ਮਗਰੋਂ ਕੀਤਾ ਨਿਰਣਾ ਪੰਥ ਸਾਹਵੇਂ ਰੱਖੇ, ਪੰਥ ਦੇ ਮਨਜ਼ੂਰ ਕਰ ਲੈਣ ਮਗਰੋਂ, ਇਹ ਸੋਧ ਕਰ ਦਿੱਤੀ ਜਾਵੇ।
ਪਰ ਪੰਥ ਦੀ ਬਦਕਿਸਮਤੀ ਹੀ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਪੰਥ ਦੀ ਵਾਗ ਡੋਰ ਰਹੀ ਹੈ, ਉਨ੍ਹਾਂ ਨੁੰ ਇਸ ਪਾਸੇ ਸੋਚਣ ਦੀ ਤਾਂ ਕਦੇ ਲੋੜ ਹੀ ਨਹੀਂ ਪਈ, ਕਿਉਂਕਿ ਉਨ੍ਹਾਂ ਦੀ ਇਕੋ ਸੋਚ ਰਹੀ ਹੈ ਕਿ ਉਨ੍ਹਾਂ ਦੀ ਪਕੜ ਪੰਥ ਤੇ ਕਿਵੇਂ ਵੱਧ ਤੋਂ ਵੱਧ ਰਹੇ। (ਇਹੋ ਸੋਚ ਅੱਜ ਵੀ ਹੈ) ਉਸ ਦਾ ਹੀ ਸਿੱਟਾ ਹੈ ਕਿ ਜਦ ਕਦੀ ਵੀ ਪੰਥ ਦੇ ਸੁਚੇਤ ਤਬਕੇ ਨੇ, ਅਜਿਹੀ ਕੋਈ ਸਲਾਹ ਦਿੱਤੀ ਹੈ ਤਾਂ ਸਿਰਫ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਅਜਿਹੇ ਵਿਦਵਾਨਾਂ ਦੀ (ਜਿਸ ਵਿੱਚ ਉਨ੍ਹਾਂ ਦੇ ਨਿੱਜੀ ਸਬੰਧੀ ਹੋਣ, ਜਾਂ ਉਨ੍ਹਾਂ ਦਾ ਕਿਹਾ ਮੰਨਣ ਵਾਲੇ ਹੋਣ, ਜਾਂ ਉਨ੍ਹਾਂ ਦੇ ਜ਼ਰਖਰੀਦ ਹੋਣ) ਇੱਕ ਕਮੇਟੀ ਬਣਾ ਲਈ ਜਾਂਦੀ ਰਹੀ ਹੈ, ਜੋ ਸਾਰੇ ਫੈਸਲੇ ਉਨ੍ਹਾਂ ਦੇ ਕਹੇ ਅਨੁਸਾਰ ਕਰਨ, ਜਿਨ੍ਹਾਂ ਦੇ ਹੱਥ ਵਿੱਚ ਤਾਕਤ ਹੈ। ਏਸੇ ਕਾਰਨ ਅੱਜ ਤਕ ਕੋਈ ਵੀ ਪੰਥਿਕ ਮਸਲ੍ਹਾ ਸੁਲਝਿਆ ਨਹੀਂ, ਉਲਝਿਆ ਹੀ ਹੈ।
(ਜੇ ਅੱਜ ਵੀ ਇਹ ਉਪ੍ਰਾਲਾ ਕਰ ਲਿਆ ਜਾਵੇ ਤਾਂ ਇਹੀ ਕਿਹਾ ਜਾਵੇਗਾ “ਦੇਰ ਆਇੰਦ ਦਰੁਸਤ ਆਇੰਦ” )
ਜੇ ਕੋਈ ਵਿਦਵਾਨ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਵਿੱਚ ਆਪਣੀ ਕੁਮੱਤ ਵਾੜਨੀ ਚਾਹੁੰਦਾ ਹੈ, ਤਾਂ ਉਸ ਨੂੰ ਵਿਦਵਾਨ ਤਾਂ ਕਿਹਾ ਜਾ ਸਕਦਾ ਹੈ ਪਰ ਸਿੱਖ ਵਿਦਵਾਨ ਜਾਂ ਪੰਥਿਕ ਵਿਦਵਾਨ ਤਾਂ ਕਿਸੇ ਹਾਲਤ ਵਿੱਚ ਨਹੀਂ ਮੰਨਿਆ ਜਾ ਸਕਦਾ। ਅਜਿਹੇ ਕਿਸੇ ਵੀ ਵਿਦਵਾਨ, ਜਾਂ ਵਿਦਵਾਨਾਂ ਦੀ ਸਿੱਖੀ ਵਿੱਚ ਕੋਈ ਪੁੱਛ ਨਹੀਂ ਹੋਣੀ ਚਾਹੀਦੀ।
ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਹਨ, ਚੇਲਿਆਂ ਨੇ ਗੁਰੂ ਦੀ ਸਿਖਿਆ ਮੰਨਣੀ ਹੁੰਦੀ ਹੈ, ਨਾ ਕਿ ਗੁਰੂ ਦੀ ਸਿਖਿਆ ਨੂੰ ਆਪਣੀ ਮਨਮੱਤ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹੇ ਸਿੱਖਾਂ ਬਾਰੇ ਹੀ ਕਿਹਾ ਹੈ,
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥ ੨॥ (੪੭੪)
ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਵੀ ਮੰਨਦਾ ਹੈ, ਉਸ ਦੀ ਸਿਖਿਆ ਅਨੁਸਾਰ ਚਲ ਕੇ ਵੀ ਰਾਜ਼ੀ ਨਹੀਂ ਹੈ, ਉਹ ਤਾਂ ਮੂਲੋਂ ਹੀ ਖੁੰਝਿਆ ਹੋਇਆ ਹੈ, ਕੁਰਾਹੇ ਪਿਆ ਹੋਇਆ ਹੈ। ਅਜਿਹੇ ਬੰਦਿਆਂ ਨਾਲ ਸਿੱਖਾਂ ਦਾ ਕੀ ਵਾਸਤਾ? ਚੇਲਿਆਂ ਦੇ ਸੁਝਾਵਾਂ ਮੁਤਾਬਕ ਆਪਣੀ ਸਿਖਿਆ ਬਦਲਣ ਵਾਲੇ ਗੁਰੂ ਬਾਰੇ ਵੀ ਕਿਹਾ ਹੈ,
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ॥ ੩॥ (੪੯੧)
ਜੋ ਬੰਦਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਪਰ ਗਿਆਨ ਤੋਂ ਸੱਖਣਾ ਹੈ, (ਅਜਿਹਾ ਗੁਰੂ ਹੀ ਆਪਣੇ ਚੇਲਿਆਂ ਦੀ ਸਲਾਹ ਨਾਲ, ਆਪਣੇ ਸਿਧਾਂਤ ਬਦਲੇਗਾ) ਜੋ ਆਪ ਤਾਂ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਪਿਆ ਹੈ, ਉਹ ਦੂਸਰੇ ਕਿਸੇ ਨੂੰ, ਠੀਕ ਰਾਹ ਤੇ ਕੀ ਪਾਵੇਗਾ?
ਅਜਿਹੇ ਚੇਲੇ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਹੀ ਵਿਸ਼ਵਾਸ ਨਹੀਂ ਹੈ, ਬਾਰੇ ਕਿਹਾ ਹੈ,
ਗੁਰੂ ਜਿਨਾ ਕਾ ਅੰਧੁਲਾ ਸਿੱਖ ਭੀ ਅੰਧੇ ਕਰਮ ਕਰੇਨਿ॥
ਓੁਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥
ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ॥
ਓੁਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ॥
ਨਾਨਕ ਜਿਤੁ ਓੁਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ॥ ੨॥ (੯੫੧)
ਜਿਨ੍ਹਾਂ ਬੰਦਿਆਂ ਦਾ ਗੁਰੂ, ਆਪ ਅਗਿਆਨੀ, ਅੰਨ੍ਹਾ ਹੈ, ਉਹ ਬੰਦੇ ਵੀ ਅੰਨ੍ਹੇ ਕੰਮ ਕਰਦੇ ਹਨ। ਅੰਨ੍ਹੇ ਗੁਰੂ ਦੇ ਉਹ ਸਿੱਖ ਅਪਣੀ ਮਰਜ਼ੀ ਦੇ ਮਗਰ, ਮਨਮੱਤ ਅਨੁਸਾਰ ਚਲਦੇ, ਸਦਾ ਝੂਠ ਹੀ ਬੋਲਦੇ ਹਨ। ਝੂਠ ਅਤੇ ਠੱਗੀ ਦੀ ਕਮਾਈ ਕਰਦੇ ਹਮੇਸ਼ਾ ਦੂਸਰਿਆਂ ਦੀ ਨਿੰਦਾ ਹੀ ਕਰਦੇ ਰਹਿੰਦੇ ਹਨ, ਇਵੇਂ ਉਹ ਆਪ ਵੀ ਮਾਇਆ ਦੇ ਭਵਜਲ ਵਿੱਚ ਡੁੱਬਦੇ ਹਨ ਅਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਡੋਬਦੇ ਹਨ।
ਹੇ ਨਾਨਕ, ਉਹ ਵਿਚਾਰੇ ਕਰਨ ਵੀ ਕੀ? ਉਨ੍ਹਾਂ ਦੇ ਕਰਮਾਂ ਅਨੁਸਾਰ, ਪਰਮਾਤਮਾ ਨੇ ਉਨ੍ਹਾਂ ਨੂੰ ਜਿੱਧਰ ਲਾਇਆ ਹੈ, ਉਹ ਓਧਰ ਹੀ ਲੱਗੇ ਹੋਏ ਹਨ। ਪਰ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਅਗਿਆਨੀ ਗੁਰੂ ਨਹੀਂ ਹਨ, ਜੋ ਚੇਲਿਆਂ ਦੀ ਸਲਾਹ ਅਨੁਸਾਰ, ਆਪਣਾ ਸਿਧਾਂਤ ਬਦਲ ਲੈਣ, ਉਨ੍ਹਾਂ ਦਾ ਸਿਧਾਂਤ ਅਟੱਲ ਹੈ।
ਇਵੇਂ ਅਸੀਂ ਵੇਖਦੇ ਹਾਂ ਕਿ ਆਪਣੀ ਮਨਮੱਤ ਅਨੁਸਾਰ ਚੱਲਣ ਵਾਲੇ, ਪਰਮਾਤਮਾ ਵਲੋਂ ਹੀ ਕੁਰਾਹੇ ਪਾਏ ਹੋਏ ਹਨ, ਉਨ੍ਹਾਂ ਤਾਂ ਆਪਣੇ ਸੰਗੀ ਸਾਥੀਆਂ ਨੂੰ ਡੋਬਣਾ ਹੀ ਡੋਬਣਾ ਹੈ। ਉਨ੍ਹਾਂ ਨਾਲ ਵਿਚਾਰ ਵਟਾਂਦਰੇ ਅਤੇ ਬਹਿਸ ਕਰ ਕੇ ਅਸੀਂ ਕੀ ਹਾਸਲ ਕਰਨਾ ਚਾਹੁੰਦੇ ਹਾਂ?
ਇਸ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਸੇਧ ਦਿੰਦੇ ਹਨ,
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ॥ ੮੬॥ (੧੩੬੯)
ਹੇ ਕਬੀਰ, ਇਹ ਜਾਣਦਿਆਂ ਵੀ ਕਿ ਪਰਭੂ ਦੀ ਰਜ਼ਾ ਵਿੱਚ ਚਲਿਆਂ, ਸਾਰੇ ਵਿਕਾਰ ਖਤਮ ਹੋ ਜਾਂਦੇ ਹਨ, ਮਨ ਫਿਰ ਵੀ ਪ੍ਰਭੂ ਦੀ ਰਜ਼ਾ ਵਿੱਚ ਚੱਲਣ ਦੀ ਥਾਂ, ਪੰਛੀ ਬਣ ਕੇ ਸਾਰੇ ਪਾਸੇ ਭਟਕਦਾ ਰਹਿੰਦਾ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਜੋ ਮਨੁੱਖ, ਜੈਸੀ ਸੰਗਤ ਵਿੱਚ ਬੈਠਦਾ ਹੈ, ਵੈਸਾ ਹੀ ਫਲ ਉਸ ਨੂੰ ਮਿਲਦਾ ਹੈ।
ਅਜਿਹੀ ਹਾਲਤ ਵਿੱਚ ਜਿਹੜੇ ਬੰਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਣ ਦੀ ਥਾਂ, ਆਪਣੀ ਮਨਮੱਤ ਅਨੁਸਾਰ ਗੁਰੂ ਦੀ ਸਿਖਿਆ ਬਦਲਣ ਦੇ ਚਾਹਵਾਨ ਹਨ, ਉਨ੍ਹਾਂ ਦੀ ਸੰਗਤ ਤਿਆਗ ਦੇਣੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਦੀ ਸੰਗਤ ਵਿੱਚ ਸਾਨੂੰ ਵੀ ਡੁਬਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਜੇ ਇੱਕ ਬੰਨੇ ਪੁਜਾਰੀ ਲਾਣੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਆਪਣੇ ਸਵਾਰਥ ਲਈ, ਆਪਣੀ ਸੁਵਿਧਾ ਅਨੁਸਾਰ ਢਾਲ ਕੇ ਸਿੱਖਾਂ ਨੂੰ ਕੁਰਾਹੇ ਪਾਇਆ ਹੈ, ਤਾਂ ਦੂਸਰੇ ਪਾਸੇ ਅਜਿਹੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਬਾਰੇ ਊਲ ਜਲੂਲ ਸਵਾਲ ਖੜੇ ਕਰ ਕੇ, ਗੁਰੂ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਚਿੰਨ੍ਹ ਲਗਾ ਕੇ, ਸਿੱਖਾਂ ਦੇ ਮਨਾਂ ਵਿਚ, ਗੁਰੂ ਦੀ ਸਿਖਿਆ ਬਾਰੇ, ਦੁਬਿਧਾ ਖੜੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਇਹ ਦੋਵੇਂ ਸਿੱਖੀ ਭੇਸ ਵਿੱਚ ਹੀ ਇਹ ਕੁਕਰਮ ਕਰ ਰਹੇ ਹਨ, ਜਿਸ ਕਾਰਨ, ਜਿਸ ਗੁਰਬਾਣੀ ਨੇ ਸੰਸਾਰ ਵਿੱਚ ਇੰਸਾਨੀਅਤ ਸਥਾਪਤ ਕਰਨ ਲਈ ਰਾਹ ਪੱਧਰਾ ਕਰਨਾ ਸੀ, ਉਸ ਗੁਰਬਾਣੀ ਦੀ ਸਿਖਿਆ ਨੂੰ, ਸਿੱਖ ਸਮਝ ਹੀ ਨਹੀਂ ਸਕੇ। ਫਿਰ ਜੀਵਨ ਵਿੱਚ ਢਾਲਣ ਦੀ ਗੱਲ ਕਿੱਥੋਂ ਹੋਣੀ ਸੀ? ਜਦ ਸਿੱਖਾਂ ਦੇ ਕਰਦਾਰ ਵਿਚੋਂ ਹੀ ਗੁਰਬਾਣੀ ਦੀ ਮਹਿਕ, ਰੋਸ਼ਨੀ, ਸੰਸਾਰ ਨੂੰ ਨਾ ਨਜ਼ਰ ਆਵੇ, ਤਾਂ ਗੁਰਬਾਣੀ ਨੂੰ ਦੁਨੀਆਂ ਵਿੱਚ ਪਰਚਾਰਨ ਦਾ ਹੋਰ ਕੋਈ ਸਾਧਨ ਕਿਵੇਂ ਸਫਲ ਹੋ ਸਕਦਾ ਹੈ?
ਆਉ ਆਪ ਗੁਰਮੁਖੀ ਸਿਖੀਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪ ਗੱਲਾਂ ਕਰੀਏ, ਸਵਾਲ ਪੁਛੀਏ, ਗੁਰੂ ਸਾਹਿਬ ਵਲੋਂ ਦਿੱਤੇ ਜਵਾਬਾਂ ਨੂੰ ਚੰਗੀ ਤਰ੍ਹਾਂ ਸਮਝੀਏ, ਉਸ ਸਮਝੇ ਅਨੁਸਾਰ ਆਪਣਾ ਜੀਵਨ ਢਾਲੀਏ। ਸਾਡੇ ਜੀਵਨ ਵਿਚੋਂ, ਹਉਮੈ ਦੀ ਥਾਂ ਜਗਿਆਸਾ ਅਤੇ ਸੰਤੁਸ਼ਟੀ ਦਾ ਝਲਕਾਰਾ ਪਵੇ, ਜਿਸ ਨੂੰ ਵੇਖ ਕੇ, ਸੜਦੀ ਬਲਦੀ ਲੁਕਾਈ ਨੂੰ ਸ਼ਾਂਤੀ ਦਾ ਰਾਹ ਦਿਸੇ, ਉਹ ਭਟਕਣਾ ਛੱਡ ਕੇ, ਇੰਸਾਨੀਅਤ ਦੇ ਰਾਹ ਤੇ ਚਲਣਾ ਸ਼ੁਰੂ ਕਰਨ।
ਇਹੀ ਪਰਮਾਤਮਾ ਦੀ ਰਜ਼ਾ ਹੈ, ਜਿਸ ਨੂੰ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਸਮਝ ਕੇ, ਉਸ ਰਜ਼ਾ ਵਿੱਚ ਰਾਜ਼ੀ ਰਹਣ ਦਾ ਉਦਮ ਕਰਨਾ, ਮਨੁੱਖ ਦਾ ਫਰਜ਼ ਹੈ।
ਆਉ ਢਿੱਲ ਕੀਤੇ ਬਗੈਰ, ਦੂਸਰਿਆਂ ਨਾਲ ਵਾਦ-ਵਿਵਾਦ ਰਚਾਉਣ ਤੋਂ ਪਰਹੇਜ਼ ਕਰਦੇ, ਦੁਬਿਧਾ ਤੋਂ ਬਚ ਕੇ ਬਾਬੇ ਨਾਨਕ ਜੀ ਦੇ ਪੰਥ ਦੇ ਪਾਂਧੀ ਬਣੀਏ। ਇਹੀ ਇੱਕ ਸਿੱਖ, ਇੱਕ ਸਿੱਖ ਵਿਦਵਾਨ, ਇੱਕ ਪੰਥਿਕ ਵਿਦਵਾਨ ਦਾ ਫਰਜ਼ ਹੈ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧


(20/06/10)
ਪ੍ਰਿੰਸੀਪਲ ਨਰਿੰਦਰ ਸਿੰਘ ਜੀ ‘ਜੰਮੂ’

ਤੱਤ ਗੁਰਮਤਿ ਪਰਿਵਾਰ ਦੀ ਵੈਬਸਾਈਟ ਮੁੱੜ ਸ਼ੁਰੂ
ਅਸੀਂ 18 ਅਪ੍ਰੈਲ 2010 ਨੂੰ ਆਪਣੇ ਪਲੇਠੇ ਗੁਰਮਤਿ ਸਮਾਗਮ ਵੇਲੇ ਆਪਣੀ ਵੈਬਸਾਈਟ
www.tattgurmatparivar.com ਸ਼ੁਰੂ ਕਰਕੇ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਦਾ ਇੱਕ ਹੋਰ ਨਿਮਾਣਾ ਜਤਨ ਕੀਤਾ ਸੀ। ਪਰ ਕੁੱਝ ਤਕਨੀਕੀ ਕਾਰਨਾਂ ਕਰਕੇ ਸਾਨੂੰ ਇਹ ਵੈਬਾਸਾਈਟ ਕੁੱਝ ਸਮਾਂ ਬਾਅਦ ਹੀ ਰੋਕਣੀ ਪੈ ਗਈ। ਹੁਣ ‘ਪਰਿਵਾਰ’ ਇਸ ਨੂੰ ਦੁਬਾਰਾ, ਸੁਧਰੇ ਹੋਏ ਰੂਪ ਵਿੱਚ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰਦੇ ਹੋਏ ਖੁਸ਼ੀ ਮਹਿਸੂਸ ਕਰਦਾ ਹੈ।
ਅਸੀਂ ਸਫਲਤਾ ਨਾਲ ਚਲ ਰਹੀਆਂ ਜਾਗਰੂਕ ਪੰਥਕ ਵੈਬਸਾਈਟਾਂ ਦੇ ਸੰਪਾਦਕੀ ਮੰਡਲਾਂ, ਲੇਖਕਾਂ, ਵਿਦਵਾਨਾਂ ਅਤੇ ਪਾਠਕਾਂ ਨੂੰ ਬੇਨਤੀ ਅਤੇ ਆਸ ਕਰਦੇ ਹਾਂ ਕਿ ਉਹ ਸਾਨੂੰ ਸਹਿਯੋਗ ਦੇਣ ਦੀ ਕਿਰਪਾਲਤਾ ਕਰਨਗੇ। ਵੈਬਸਾਈਟ ਵਿੱਚ ਰਹਿ ਗਈਆਂ ਕਮੀਆਂ ਬਾਰੇ ਸੁਚੇਤ ਕਰਨ ਵਾਲਿਆਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਤਾਂ ਕਿ ਲੋੜੀਦਾ ਸੁਧਾਰ ਕੀਤਾ ਜਾ ਸਕੇ।
ਇਸ ਵੈਬਸਾਈਟ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਆਪ ਜੀ ਇਸ ਸਾਈਟ ਤੋਂ ਹੀ ਪੰਥਕ ਜਾਗ੍ਰਿਤੀ ਦੇ ਖੇਤਰ ਵਿੱਚ ਵਿਚਰ ਰਹੀਆਂ ਲਗਭਗ ਦਸ ਵੈਬਸਾਈਟਾਂ (ਸਿੱਖ ਮਾਰਗ, ਇੰਡੀਆ ਅਵੈਅਰਨੈਸ, ਖਾਲਸਾ ਨਿਉਜ਼, ਗੁਰੂ ਪੰਥ ਆਦਿ) ਖੋਲ ਸਕਦੇ ਹੋ। ਅੰਤ ਵਿੱਚ ਅਸੀਂ ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਇਸ ਸੇਵਾ ਨੂੰ ਕਬੂਲ ਕਰਦੇ ਹੋਏ ਅਪਣੇ ਬਹੁਮੱਲੇ ਸਹਿਯੋਗ ਅਤੇ ਸੁਝਾਵਾਂ ਨਾਲ ਸਾਨੂੰ ਨਿਵਾਜਨ ਦੀ ਕ੍ਰਿਪਾਲਤਾ ਕਰਨਗੇ। ਸਾਨੂੰ ‘ਹਾਂ-ਪੱਖੀ ਆਲੋਚਨਾ’ ਅਤੇ ਸੁਝਾਵਾਂ ਦਾ ਖਿੜੇ ਮੱਥੇ ਇੰਤਜ਼ਾਰ ਰਹੇਗਾ।
ਨਿਸ਼ਕਾਮ ਨਿਮਰਤਾ ਸਹਿਤ
ਪ੍ਰਿੰਸੀਪਲ ਨਰਿੰਦਰ ਸਿੰਘ ਜੀ ‘ਜੰਮੂ’
ਅਤੇ ਤੱਤ ਗੁਰਮਤਿ ਪਰਿਵਾਰ ਦੇ ਸਮੂਹ ਮੈਂਬਰ


(20/06/10)
ਖਾਲਸਾ ਨਿਊਜ਼

ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਜਿਸ ਤਰ੍ਹਾਂ ਗੁਰਚਰਨਜੀਤ ਸਿੰਘ ਲਾਂਬਾ ਕਸੂਰਵਾਰ ਹੈ, ਉਸੇ ਤਰ੍ਹਾਂ ਜੋਗਿੰਦਰ ਸਿੰਘ ਵੀ ਕਸੂਰਵਾਰ ਹੈ - ਪ੍ਰੋ. ਦਰਸ਼ਨ ਸਿੰਘ
ਸ਼ਨਿਚਰਵਾਰ ਨੂੰ ਵਾਸ਼ਿੰਗਟਨ ਕੀਰਤਨ ਸਮਾਗਮ ਜਾਣ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਖਾਲਸਾ ਨਿਊਜ਼ ਨਾਲ ਫੋਨ `ਤੇ ਗਲਬਾਤ ਕੀਤੀ। ਸਪੋਕਸਮੈਨ ਵਲੋਂ ਉਨ੍ਹਾਂ ਦੇ ਬਿਆਨ ਨੂੰ ਗਲਤ ਰੰਗਤ ਦੇਣ ਦੇ ਸਵਾਲ ਉਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਗਲਤ ਬਿਆਨਬਾਜ਼ੀ ਕਰਕੇ ਜੋਗਿੰਦਰ ਸਿੰਘ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਕਦੀ ਵੀ ਝੂਠ ਦੇ ਅੱਗੇ ਨਹੀਂ ਝੁੱਕੇ ਨਾ ਹੀ ਕੋਈ ਸੌਦੇਬਾਜ਼ੀ ਕਰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਕਾਬਜ਼ ਜਥੇਦਾਰ ਦੇ ਸਾਹਮਣੇ ਪੇਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜਦ ਤੱਕ ਉਹ ਝੂਠ `ਤੇ ਆਧਾਰਿਤ ਫ਼ੁਰਮਾਨ ਵਾਪਿਸ ਨਹੀਂ ਲਏ ਜਾਂਦੇ, ਤੱਦ ਤੱਕ ਕੋਈ ਗਲਬਾਤ ਨਹੀਂ ਹੋ ਸਕਦੀ।
ਉਹਨਾਂ ਦੇ ਕੱਲ ਦੇ ਬਿਆਨ ਦਾ ਜੋ ਗਲਤ ਮਤਲਬ ਜੋਗਿੰਦਰ ਸਿੰਘ ਵਲੋਂ ਕੀਤਾ ਗਿਆ ਹੈ, ਉਹ ਸਿਰਫ਼ ਉਸਦੀ ਦਿਮਾਗ ਦੀ ਉਪਜ ਹੈ। ਮੈਂ ਤਾਂ ਸਿਰਫ਼ ਇਹ ਕਿਹਾ ਹੈ ਕਿ, ਕਿ ਜਥੇਦਾਰ ਆਪਣੇ ਆਪ ਨੂੰ ਤਨਖਾਈਆ ਕਬੂਲਦੇ ਨੇ, ਜੋ ਮੈਂ ਸਾਬਿਤ ਕਰ ਸਕਦਾ ਹਾਂ, ਜੇ ਜਥੇਦਾਰ ਇਹ ਮੰਨਦੇ ਹਨ ਕਿ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹਨ, ਕਿਸੇ ਹੋਰ ਗ੍ਰੰਥ, ਮੂਰਤੀ ਜਾਂ ਦੇਹਧਾਰੀ ਦੇ ਅੱਗੇ ਸਿਰ ਨਹੀਂ ਝੁਕਾੳਂਦੇ, ਤਾਂ ਜੀ ਸਦਕਾ ਆਓ, ਆਪਣੇ ਆਪ ਨੂੰ ਤਨਖਾਹੀਆ ਮੰਨਦੇ ਹੋਏ ਸਾਡੇ ਨਾਲ ਚੱਲੋ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰੀਏ, ਜਿਥੇ ਮਰਜੀ ਆਓ, ਗੱਲ ਕਰਨ ਨੂੰ ਤਿਆਰ ਹਾਂ। ਇਸਦੇ ਨਾਲ ਦੋ ਕੰਮ ਸੰਵਰਦੇ ਹਨ, ਇੱਕ ਤਾਂ ਜੇ ਉਹ ਜਥੇਦਾਰ ਆ ਜਾਂਦੇ ਹਨ, (ਜਿਸਦੀ ਮੈਨੂੰ ਉਮੀਦ ਕੋਈ ਨਹੀਂ) ਪਰ ਚਲੋ ਜੇ ਆ ਜਾਂਦੇ ਹਨ, ਤਾਂ ਇਹ ਇੱਕ ਬੜੀ ਵੱਡੀ ਸਫਲਤਾ ਹੋਵੇਗੀ ਕਿ ਦਸਮ ਗ੍ਰੰਥ ਨੂੰ ਜਿਹੜੀ ਮਾਨਤਾ ਇਹ ਲੋਕ ਦੇ ਰਹੇ ਹਨ, ਉਹ ਖਤਮ ਹੋਵੇਗੀ। ਦੂਸਰੀ ਗੱਲ, ਕੌਮ ਸਾਰੀ ਇਕੱਠੀ ਹੋ ਕੇ ਕੋਈ ਫੈਸਲਾ ਕਰ ਸਕਦੀ ਹੈ।
ਜਿਹੜੀ ਗੱਲ ਜੋਗਿੰਦਰ ਸਿੰਘ ਕਹਿ ਰਿਹਾ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ `ਤੇ ਪੇਸ਼ ਹੋਣ ਲਈ ਕਾਹਲਾ ਹਾਂ, ਮੈਂ ਤਾਂ ਸ੍ਰੀ ਅਕਾਲ ਤਖਤ ਸਾਹਿਬ `ਤੇ ਪੇਸ਼ ਹੋ ਆਇਆ ਹਾਂ। ਸਪੋਕਸਮੈਨ ਅਖਬਾਰ ਨੇ ਵੀ ਖਬਰ ਲਾਈ ਸੀ ਕਿ ਮੈਂ ਉਥੇ ਹਾਜ਼ਿਰ ਹੋਇਆ ਸਾਂ। ਮੈਂ ਫਿਰ ਦੁਹਰਾ ਦਿਆਂ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਾਂ, ਮੈਂ ਕਿਸੇ ਜਥੇਦਾਰ ਦਾ ਸਿੱਖ ਨਹੀਂ, ਨਾ ਹੀ ਮੈਂ ਉਹਨਾਂ ਸਾਹਮਣੇ ਪੇਸ਼ ਹੋਣਾ ਹੈ। ਜੋਗਿੰਦਰ ਸਿੰਘ ਮੈਂਨੂੰ ਪੁੱਛ ਕੇ ਕੋਈ ਬਿਆਨ ਛਾਪਦਾ ਹੈ, ਜਿਹੜਾ ਬਿਆਨ ਜੋਗਿੰਦਰ ਸਿੰਘ ਨੇ 08 ਜੂਨ ਨੂੰ ਛਾਪਿਆ ਸੀ, ਉਹ ਮੇਰੇ ਨਾਲ ਗਲਬਾਤ ਕਰਕੇ ਛਾਪਿਆ ਸੀ? ਜੇ ਨਹੀਂ ਤਾਂ ਇਹ ਗੱਲ ਮੇਰੇ `ਤੇ ਕਿਸ ਤਰ੍ਹਾਂ ਲਾਗੂ ਹੁੰਦੀ ਹੈ?
ਜੋਗਿੰਦਰ ਸਿੰਘ ਦਾ ਇਹ ਕਹਿਣਾ ਕਿ ਮੇਰਾ ਜਥੇਦਾਰਾਂ ਨਾਲ ਸਮਝੌਤਾ ਹੋ ਗਿਆ ਹੈ, ਤਾਂ ਇਹ ਬੜੀ ਹਾਸੋਹੀਣੀ ਗੱਲ ਜਾਪਦੀ ਹੈ। ਜੇ ਮੈਂ ਸਮਝੌਤਾ ਹੀ ਕਰਨਾ ਹੁੰਦਾ, ਤਾਂ ਇੰਨਾ ਸੰਘਰਸ਼ ਕਰਨ ਦੀ ਕੀ ਲੋੜ ਪਈ ਸੀ? ਸਮਝੌਤੇ ਕਮਜ਼ੋਰ ਤੇ ਝੂਠੇ ਲੋਕ ਕਰਦੇ ਹਨ, ਜਿਹੜੇ ਧੜੇਬਾਜ਼ੀ ਵਿੱਚ ਵਿਸ਼ਵਾਸ ਰੱਖਦੇ ਹਨ, ਮੇਰਾ ਕੋਈ ਧੜਾ ਨਹੀਂ। ਮੇਰਾ ਤਾਂ ਸਿਰਫ ਇੱਕ ਹੀ ਟੀਚਾ ਹੈ, ਮੇਰਾ ਧੱੜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਾਇਮ ਰਖਣਾ ਤੇ ਕਰਾਉਣਾ,
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥ 1॥ ਰਹਾਉ॥ ਜਿਨੑ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥ 2॥
ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਜਿਸ ਤਰ੍ਹਾਂ ਗੁਰਚਰਨਜੀਤ ਸਿੰਘ ਲਾਂਬਾ ਕਸੂਰਵਾਰ ਹੈ, ਉਸੇ ਤਰ੍ਹਾਂ ਜੋਗਿੰਦਰ ਸਿੰਘ ਵੀ ਕਸੂਰਵਾਰ ਹੈ। ਕੱਲ ਦਾ ਬਿਆਨ ਪੜ੍ਹੋ ਜਿਹੜਾ ਇਸ ਤਰ੍ਹਾਂ ਹੈ -
“ਆਓ, ਨਿਰਦੋਸ਼ ਹੋਂਦਿਆ ਹੋਇਆਂ ਭੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦੀ ਬਹਾਲੀ ਅਤੇ ਵਡੇਰੇ ਪੰਥਕ ਹਿਤਾਂ ਲਈ ਪਹਿਲ ਕਰਦਿਆਂ ਮੈਂ ਪਿਆਰ ਸਹਿਤ ਸੱਦਾ ਦੇਂਦਾ ਹਾਂ ਕੇ ਕੋਈ ਤਾਰੀਖ ਨਿਸਚਤ ਕਰ ਲੈਂਦੇ ਹਾਂ ਦਿੱਲੀ, ਲੁਧਿਆਣੇ, ਚੰਡੀਗੜ੍ਹ ਜਾਂ ਹੋਰ ਕਿਸੇ ਥਾਵੇਂ ਭੀ ਸਾਰੇ ਇਕੱਠੇ ਹੋ ਜਾਂਦੇ ਹਾਂ, ਉਹ 6 ਜੂਨ 2008 ਦੇ ਹੁਕਮ ਤੋਂ ਮੁਨਕਰ ਹੋਕੇ ਤਨਖਾਹੀਏ ਹੋਏ ਸਾਰੇ ਜੱਥੇਦਾਰ ਭੀ ਉਥੇ ਆ ਜਾਓ, ਅਪਣੇ ਅੰਦਰ ਝਾਤ ਮਾਰ ਕੇ ਗੁਰਬਾਣੀ ਦਾ ਸੱਚ ਸੁਣੋ “ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ॥ ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥ 39॥
ਜੇ ਸਮਝ ਆ ਜਾਏ, ਤਾਂ ਆ ਜਾਓ, ਅਸੀਂ ਭੀ ਆ ਜਾਵਾਂਗੇ। ਸਾਰੇ ਚੱਲ ਕੇ ਨਿਮਾਣੇ ਸਿਖ ਵਾਂਗੂੰ ਅਕਾਲ ਤਖਤ ਤੇ ਪੇਸ਼ ਹੋਈਏ। ਸਾਰੇ ਮਿਲਕੇ ਭੁਲਾਂ ਬਖਸ਼ਾਈਏ ਅਤੇ ਅਕਾਲ ਤਖਤ ਸਾਹਮਣੇ ਪ੍ਰਣ ਕਰੀਏ, ਕਿ ਅਗੋਂ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਹੋਰ ਗ੍ਰੰਥ, ਮੂਰਤੀ, ਦੇਹਧਾਰੀ ਨੂੰ ਗੁਰੂ ਨਹੀਂ ਆਖਾਂਗੇ, ਮੱਥਾ ਨਹੀਂ ਟੇਕਾਂਗੇ ਅਤੇ 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਤੋ ਹੋਏ ਫੈਸਲੇ ਨੂੰ ਲਾਗੂ ਕਰਨ ਲਈ ਵਚਨ ਬੱਧ ਹੋ ਕੇ ਕੰਮ ਕਰਾਂਗੇ।
ਆਓ ਤਖਤਾਂ ਦੀਆਂ ਪਦਵੀਆਂ ਅਤੇ ਪ੍ਰਧਾਨਗੀਆਂ ਮਾਣ ਰਹੇ ਜੱਥੇਦਾਰ ਵੀਰੋ, ਸ੍ਰੀ ਅਕਾਲ ਤਖਤ ਦੀ ਮਾਣ ਮਰਿਯਾਦਾ ਦੀ ਬਹਾਲੀ ਅਤੇ ਵਡੇਰੇ ਪੰਥਕ ਹਿੱਤਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦਾ ਫਰਜ਼ ਅਤੇ ਵਫਾਦਾਰੀ ਨਿਭਾਈਏ, ਇਸੇ ਵਿੱਚ ਹੀ ਪੰਥ ਦਾ ਭਲਾ ਹੈ, ਇਸ ਤੋਂ ਬਿਨਾ ਹੋਰ ਕਿਸੇ ਸਿਆਸੀ ਸੱਦਿਆਂ ਦੀ ਬਿਆਨ ਬਾਜ਼ੀ ਨਾਲ ਗੱਲ ਨਹੀਂ ਬਨਣੀ। ਆਸ ਰੱਖਦਾ ਹਾਂ ਮੇਰਾ ਇਹ ਸੱਦਾ ਜ਼ਰੂਰ ਪ੍ਰਵਾਣ ਕਰੋਗੇ। ਤੁਹਾਡੀ ਪ੍ਰਵਾਨਗੀ ਦੀ ਉਡੀਕ ਵਿੱਚ।”

ਤੇ ਹੁਣ ਸਪੋਕਸਮੈਨ ਵਿੱਚ ਛੱਪਿਆ ਬਿਆਨ ਪੜ੍ਹੋ, ਦੋਹਾਂ ਵਿੱਚ ਕਿੰਨਾ ਫਰਕ ਹੈ।
ਪ੍ਰੋ. ਦਰਸ਼ਨ ਸਿੰਘ ਜੀ ਨੇ ਵਾਸ਼ਿੰਗਟਨ ਜਾਣਾ ਸੀ, ਇਸ ਕਰਕੇ ਬਹੁਤੇ ਵਿਸਥਾਰ ਨਾਲ ਗਲ ਨਹੀਂ ਹੋ ਸਕੀ, ਪਰ ਬੜੇ ਸਪਸ਼ਟ ਲਫਜ਼ਾਂ ਵਿੱਚ ਉਹ ਆਪਣੀ ਗੱਲ ਸਮਝਾ ਗਏ।


(19/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਹਰਦੇਵ ਸਿੰਘ ਜੀ! ਜੇ ਟਾਲਮ-ਟੋਲ ਨਹੀਂ ਹੈ ਤਾਂ ਮਿਹਰਬਾਨੀ ਕਰਕੇ ਮੇਰੇ ਵੱਲੋਂ ਪੇਸ਼ ਗੁਰਬਾਣੀ ਪੰਗਤੀਆਂ ਦੇ ਅਰਥ ਕਰ ਕੇ ਸਮਝਾਵੋ ਜੀ। ਜੋ ਕਿ ਹੇਠਾਂ ਮੈਂ ਹੁਣ ਤੀਜੀ ਵਾਰੀਂ ਪੇਸ਼ ਕਰ ਰਿਹਾ ਹਾਂ। ਤੁਹਾਡੇ 18-06-10 ਦੇ ਪੱਤਰ ਦਾ ਜਵਾਬ ਇਸ ਪੱਤਰ ਦੇ ਜਵਾਬ ਦੇ ਨਾਲ ਇੱਕਠਾ ਹੀ ਦੇ ਦਿੱਤਾ ਜਾਵੇਗਾ। ਪੇਸ਼ ਹੈ Copy-paste:

੧- “ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰ ਫ਼ਕੜ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਈ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੂਛ ਨ ਹੋਇ॥” (952)। (ਵਟਾਊ= ਵਾਟ ਤੇ ਚੱਲਣ ਵਾਲਾ, ਪਾਂਧੀ, ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਜਿਸ ਨੇ ਅੱਗੇ ਕਿਤੇ ਜਾਣਾ ਹੈ)।

੨- “ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੇ ਭਾਇ॥” (1346)।

੩- “ਦੇਹੀ ਜਾਤਿ ਨ ਆਗੈ ਜਾਏਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥” (111-112)।

੪- “ਗਉੜੀ ਮ: 5॥ ਕਾ ਕੀ ਮਾਈ ਕਾ ਕੋ ਬਾਪ॥ ਨਾਮ ਧਾਰੀਕ ਝੂਠੇ ਸਭ ਸਾਕ॥ ਕਾਹੇ ਕਉ ਮੂਰਖ ਭਖਲਾਇਆ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ॥ ਰਹਾਉ॥ ਏਕਾ ਮਾਟੀ ਏਕਾ ਜੋਤਿ॥ ਏਕੋ ਪਵਨੁ ਕਹਾ ਕਉਨੁ ਰੋਤਿ॥ ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥ ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥ (188)।

ਅਰਥ- … ਤੂੰ ਪਰਮਾਤਮਾ ਦੇ ਹੁਕਮ ਵਿੱਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ)।

…. . (ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ‘ਮੇਰਾ, ਮੇਰਾ’ ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ‘ਮੇਰਾ’ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ। 3.

੫- “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ … ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ॥ 3॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ॥ (700)। ਪਿਛਲੇ ਜਨਮ ਦੇ ਸੰਜੋਗ ਕਰਕੇ ਸਾਰੇ ਸੰਬੰਧੀ ਇੱਥੇ (ਇਸ ਜਨਮ ਵਿੱਚ) ਇਕੱਠੇ ਹੋ ਜਾਂਦੇ ਹਾਂ ਪਰ ਅੰਤ ਵੇਲੇ ਕੋਈ ਸੰਬੰਧੀ ਕੋਈ ਧਨ ਦੌਲਤ ਨਾਲ ਨਹੀਂ ਜਾਂਦੇ। ਪਰ ਪਰਮਾਤਮਾ ਦੇ ਸੰਤ-ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਨ੍ਹਾਂਦੀ ਸੰਗਤ ਵਿੱਚ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀਂ ਚਾਹੀਦੀ ਹੈ। ਇਸ ਲੋਕ ਵਿੱਚ ਸੁਖ ਮਿਲਦਾ ਹੈ, ਪਰਲੋਕ ਵਿੱਚ ਸੁਰਖਰੂ ਹੋ ਜਾਈਦਾ ਹੈ।

੬- “ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਸੂਝੈ ਸਭੁ ਕੋਈ॥ ਤੇਲ ਜਲੇ ਬਾਤੀ ਠਹਰਾਨੀ ਸੁੰਨਾ ਮੰਦਰੁ ਹੋਈ॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ॥ ਤੂੰ ਰਾਮ ਨਾਮ ਜਪਿ ਸੋਈ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ਦੇਹੁਰੀ ਬੈਠੀ ਮਾਤਾ ਰੋਵੇ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸ ਇਕੇਲਾ ਜਾਈਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ ਇਸ ਬੰਦੇ ਸਿਰਿ ਜੁਲਮ ਹੋਤ ਹੈ ਜਮੁ ਨਹੀ ਹਟੈ ਗੁਸਾਈ॥” (478)। ਜਦੋਂ ਸਰੀਰ ਵਿੱਚੋਂ ਸਵਾਸ ਮੁਕ ਜਾਂਦੇ ਹਨ ਕੋਈ ਸਾਥੀ ਨਹੀਂ ਬਣਦਾ। ਮ੍ਰਿਤਕ ਦੇ ਸਰੀਰ ਨੂੰ ਭਾਈ-ਬੰਦ ਸ਼ਮਸ਼ਾਨ ਲੈ ਜਾਂਦੇ ਹਨ। ਅਗੇ (ਕੀਤੇ ਕਰਮਾ ਦਾ ਲੇਖਾ ਭੁਗਤਣ ਲਈ) ਸਿਰਫ਼ ਜੀਵਾਤਮਾ ਹੀ ਜਾਂਦੀ ਹੈ।

੭- ਜੈਤਸਰੀ ਮ: 5॥” ਪਾਧਾਣੂ ਸੰਸਾਰੁ ਗਾਰਬਿ ਅਟਿਆ॥ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ॥ ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ॥ ਪੁਤ੍ਰ ਮਿਤ੍ਰ ਬਿਹਾਰ ਬਨਿਤਾ ਏਹ ਕਰਤ ਬਿਹਾਵਏ॥ ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆਕਿਰਤ ਕਰਮ ਨ ਮਿਟੈ ਨਾਨਕ ਹਰਿਨਾਮੁ ਧਨੁ ਨਹੀ ਖਟਿਆ॥” (705)। ਪਾਧਾਣੂ= ਪਾਂਧੀ, ਮੁਸਾਫ਼ਿਰ, ਰਾਹੀ (ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਅੱਗੇ ਕਿਤੇ ਜਾਣਾ ਹੈ)।

੮- “ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” (1273)।

੯- “ਸੁਖੁ ਦੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਐ॥ ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਨਾ ਕੀਆ ਕਰਾਰਾ ਹੇ॥” (1030)।

ਸ: ਹਰਦੇਵ ਸਿੰਘ ਜੀ! ਉਪਰ ਦਿੱਤੀਆਂ ਉਦਾਹਰਣਾਂ (ਨੰ: 8 ਅਤੇ 9 ਨੂੰ ਛੱਡ ਕੇ) ਸਾਰੀਆਂ Copy-paste ਹੀ ਹਨ। (8 ਅਤੇ 9 ਵੀ 17-6-10 ਦੇ ਪੱਤਰ ਵਿੱਚੋਂ ਹੀ ਲਈਆਂ ਗਈਆਂ ਹਨ)। ਇਨ੍ਹਾਂਦੇ ਇੱਕ ਤੋਂ ਨੌਂ ਤੱਕ ਨੰਬਰ ਪਾ ਦਿੱਤੇ ਗਏ ਹਨ। ਇਨ੍ਹਾਂ ਦੇ ਅਰਥ ਕਰ ਕੇ ਸਮਝਾਣਾ ਜੀ ਕਿ ਇਨ੍ਹਾਂ ਵਿੱਚ ਕਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਪ੍ਰਚੱਲਤ ਸਮਾਜਿਕ/ਧਾਰਮਕ ਮਾਨਤਾਵਾਂ, ਵਿਸ਼ਵਾਸ਼ਾਂ, ਕਹਾਣੀਆਂ, ਕਹਾਵਤਾਂ, ਮੁਹਾਵਰਿਆਂ ਆਦਿ ਦਾ ਪ੍ਰਯੋਗ ਕੀਤਾ ਹੈ? ਇਨ੍ਹਾਂ ਉਦਾਹਰਣਾਂ ਤੋਂ ਕੀ ਸਿਧਾਂਤ ਸਾਮ੍ਹਣੇ ਆਉਂਦਾ ਹੈ? (ਨੋਟ- ਕੁਝਕੁ ਪੰਗਤੀਆਂ ਦੇ ਪ੍ਰੋ: ਸਾਹਿਬ ਸਿੰਘ ਦੇ ਕੀਤੇ ਅਰਥ ਵੀ ਲਿਖ ਦਿੱਤੇ ਗਏ ਹਨ, ਜੇ ਉਹ ਤੁਹਾਨੂੰ ਗ਼ਲਤ ਲੱਗਣ ਤਾਂ ਉਨ੍ਹਾਂਨੂੰ ਤੁਸੀਂ ਦਰੁਸਤ ਕਰ ਸਕਦੇ ਹੋ। ਨੋਟ 2- ਪੰਗਤੀਆਂ ਦੇ ਅਰਥ ਕਰਨੇ ਜਰੂਰੀ ਹਨ, ਇਸ ਤੋਂ ਬਾਅਦ ਨਾਲ ਆਪਣੇ ਭਾਵਾਰਥ ਵੀ ਦੇ ਸਕਦੇ ਹੋ)। ਆਪਣੇ 17-06-10 ਦੇ ਪੱਤਰ ਦੀ ਇੱਕ Copy-paste ਹੋਰ ਪੇਸ਼ ਕਰ ਰਿਹਾ ਹਾਂ:

“ਉਪਰ ਦਿਤੀਆਂ ਉਦਾਹਰਣਾਂ ਬਾਰੇ ਵਿਚਾਰ ਆਇਆਂ ਬਿਨਾਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਵੇਗਾ”।

ਵੀਰ ਜੀ! ਬੇਸ਼ਕ ਹਫ਼ਤੇ ਬਾਅਦ ਜਾਂ ਦੋ ਹਫ਼ਤੇ ਬਾਅਦ ਜਵਾਬ ਦੇਵੋ ਕੋਈ ਜਲਦਬਾਜੀ ਕਰਨ ਦੀ ਜਰੂਰਤ ਨਹੀਂ ਹੈ। ਪਰ ਇਨ੍ਹਾਂ ਸਾਰੀਆਂ ਉਦਾਹਰਣਾਂ ਬਾਰੇ ਵਿਚਾਰ ਜਰੂਰ ਦਿਉ ਜੀ।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(19/06/10)
ਅਵਤਾਰ ਸਿੰਘ ਮਿਸ਼ਨਰੀ

ਵਿਦੇਸ਼ੀ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਭੌਰ ਵਲੋਂ ਸ਼੍ਰੋਮਣੀ ਕਮੇਟੀ ਦੇ ਵੋਟਰ ਦੀ ਪ੍ਰਭਾਸ਼ਾ ਬਾਰੇ ਦਿੱਤੇ ਬਿਆਨ ਦੀ ਹਮਾਇਤ
(ਅਵਤਾਰ ਸਿੰਘ ਮਿਸ਼ਨਰੀ) ਗੁਰਬਾਣੀ ਦੇ ਮਹਾਂਵਾਕ “ਕੋਈ ਹਰਿਆ ਬੂਟ ਰਹਿਓ ਰੀ” ਅਨੁਸਾਰ ਕੁੱਝ ਦਿਨ ਪਹਿਲੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਨੇ ਬਾਦਲੀ-ਮੱਕੜ ਜਾਲ ਚੋਂ ਬਾਹਰ ਨਿਕਲ ਕੇ ਸ਼੍ਰੋਮਣੀ ਕਮੇਟੀ ਦੇ ਵੋਟਰ ਬਾਰੇ ਜੋ ਸਚਾਈ ਭਰਪੂਰ ਬਿਆਨ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਅਸਲੀ ਨਾਨਕਸ਼ਾਹੀ ਕੈਲੰਡਰ ਬਾਰੇ ਜੋ ਸਟੈਂਡ ਲਿਆ ਸੀ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖੀ ਦੇ ਸਾਰੇ ਬੂਟੇ ਨਹੀਂ ਸੁੱਕੇ ਕੋਈ ਕੋਈ ਹਰਿਆ ਵੀ ਹੈ ਅਤੇ ਜੋ ਲੀਡਰਾਂ ਰੂਪੀ ਬੂਟੇ ਬਾਦਲੀ-ਮੱਕੜ ਦੇ ਬ੍ਰਾਹਮਣਵਾਦੀ ਅਮਰਵੇਲ ਨੇ ਢੱਕ ਕੇ ਮੁਰਝਾ ਦਿੱਤੇ ਹਨ ਜੇ ਕਿਤੇ ਉਨ੍ਹਾਂ ਦੀ ਜੜੀਂ ਤੱਤ ਗੁਰਮਤਿ ਦਾ ਪਾਣੀ ਪੈ ਜਾਵੇ, ਸ਼ਬਦ-ਨਸ਼ਤਰ ਨਾਲ ਬ੍ਰਾਹਮਣਵਾਦੀ ਅਮਰਵੇਲ ਕੱਟੀ ਜਾਵੇ, ਮਰੀ ਅਣਖ ਜਾਗ ਪਏ ਅਤੇ ਸ੍ਰ. ਭੌਰ ਦੀ ਤਰ੍ਹਾਂ ਅਮਰਵੇਲ ਦੇ ਜਾਲ ਵਿੱਚੋਂ ਸਿਰ ਉੱਚਾ ਕਰਕੇ ਬਾਹਰ ਨਿਕਲ ਆਉਣ ਤਾਂ ਪੰਥ ਦਾ ਭਲਾ ਹੋ ਸਕਦਾ ਹੈ। ਵੋਟਰ ਦੀ ਉਮਰ 18 ਸਾਲ ਹੋ ਜਾਵੇ ਤਾਂ ਠੀਕ ਹੈ ਪਰ ਯੋਗਤਾ ਕੇਸਾਧਾਰੀ, ਨਾਮ ਨਾਲ ਸਿੰਘ-ਕੌਰ ਸ਼ਬਦ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇਹਧਾਰੀ ਨੂੰ “ਗੁਰੂ” ਨਾਂ ਮੰਨੇ ਅਤੇ ਕਿਸੇ ਦੇਵੀ ਦੇਵਤੇ ਜਾਂ ਡੇਰੇ ਦਾ ਪੁਜਾਰੀ (ਮੰਨਣਵਾਲਾ) ਨਾਂ ਹੋਵੇ, ਹੀ ਹੋਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਦੀਆਂ ਵੋਟਾਂ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਣੇ ਹਨ, ਉਹ ਤੰਬਾਕੂ, ਸਿਗਰਟ, ਭੁੱਕੀ-ਪੋਸਤ, ਅਫੀਮ ਅਤੇ ਸ਼ਰਾਬ ਆਦਿਕ ਮਾਰੂ ਨਸ਼ਿਆਂ ਦਾ ਸੇਵਨ ਨਾਂ ਕਰਦੇ ਹੋਣ ਨਹੀਂ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੋਣ ਸਹੀ ਨਹੀਂ ਹੋਵੇਗੀ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਾਂਝੀ ਧਾਰਮਿਕ ਕਮੇਟੀ ਹੈ ਇਸ ਲਈ ਇਸ ਦੇ ਮੈਂਬਰ ਵੀ ਧਰਮੀ ਸਿੱਖ ਹੋਣੇ ਚਾਹੀਦੇ ਹਨ। ਧਰਮੀ ਵੋਟਰ ਹੀ ਧਰਮੀ ਮੈਂਬਰ ਚੁਣ ਸਕਦੇ ਹਨ। ਵੋਟਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉੱਚੇ-ਸੁੱਚੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਇਸ ਵਿੱਚ ਇੰਡੀਆ ਦੀਆਂ ਬਾਕੀ ਸਟੇਟਾਂ ਅਤੇ ਵਿਦੇਸ਼ੀ ਸਿੱਖਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਇਹ ਕਮੇਟੀ ਸਮੁੱਚੇ ਪੰਥ ਦੀ ਪ੍ਰਤੀਨਿਧਤਾ ਕਰ ਸੱਕੇ। ਸ਼੍ਰੋਮਣੀ ਕਮੇਟੀ ਸੰਤ-ਬਾਬਾ ਅਤੇ ਡੇਰਾਵਾਦ ਤੋਂ ਮੁਕਤ ਹੋਣੀ ਚਾਹੀਦੀ ਹੈ ਜੋ ਐਸ ਵੇਲੇ ਡੇਰੇਦਾਰਾਂ ਦੀ ਗ੍ਰਿਫਤ ਵਿੱਚ ਆ ਚੁੱਕੀ ਹੈ। ਅਸੀਂ ਸਮੁੱਚੇ ਸਿੱਖ ਪ੍ਰਵਾਰਾਂ ਅਤੇ ਵੋਟਰਾਂ ਨੂੰ ਪੰਥਕ ਜੋਦੜੀ ਕਰਦੇ ਹਾਂ ਕਿ ਇੱਕ ਆਪਣੀਆਂ ਸਹੀ ਵੋਟਾਂ ਜਰੂਰ ਬਣਾਓ ਅਤੇ ਦੂਜਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਗੁਰਮਤਿ ਦੇ ਧਾਰਨੀ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋਣ ਅਤੇ ਸੌੜੀ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਥ ਦਾ ਭਲਾ, ਏਕਤਾ ਦੇ ਹਾਮੀ ਅਤੇ ਨਿਰੋਲ ਗੁਰਬਾਣੀ ਪ੍ਰਚਾਰ ਕਰਨ ਵਾਲੇ ਹੋਣ ਉਨ੍ਹਾਂ ਨੂੰ ਪਾਓ। ਫਿਰ ਬੇਨਤੀ ਕਰਦੇ ਹਾਂ ਕਿ ਵੋਟਰ ਸਿੰਘ, ਕੌਰ ਅਤੇ ਕੇਸਾਧਾਰੀ ਹੋਣ ਅਤੇ ਵੋਟਰ ਕਿਸੇ ਦੇਹਧਾਰੀ ਗੁਰੂ-ਡੇਰੇ ਦੇ ਪੁਜਾਰੀ ਨਾਂ ਹੋਣ। ਹੋਰ ਵਧੇਰੇ ਜਾਣਕਾਰੀ ਲਈ ਪੰਥਕ ਵੈਬਸਾਈਟਾਂ, ਮੈਗਜ਼ੀਨ ਅਤੇ ਅਖਬਾਰਾਂ ਜਰੂਰ ਪੜੋ ਜੀ! ਤਾਂਕਿ ਆਪ ਗੁਰਮਤਿ ਅਤੇ ਚਲਾਕ ਲੀਡਰਾਂ ਦੀ ਹੇਰਾ-ਫੇਰੀ ਤੋਂ ਜਾਣੂ ਸੱਕੋ-
www.sikhmarg.com, www.singhsabhacanada.com, www.singhsabhausa.com, www.khalsanews.org, www.punjabidaily.com, www.rozanaspokesman.com, www.panjabexpressusa.com, www.sikhvirsa.com, www.gurupanth.com, www.sachdipattari.com, www.ajdapunjab.com, www.wakeupkhalsa.com, www.sikhbulletin.com, www.gurbaniguru.org, www.indiaawareness.com, www.thesikhaffairs.com, www.tatgurmatprivar.com, www.punjabtimes.co.uk, www.jaanbaazforse.in, www.punjabguardian.com, www.punjabspecturm.com, www.punjabmailusa. com ਅਤੇ ਹੋਰ ਵੀ ਬਹੁਤ ਸਾਰੀਆਂ ਵੈਸਾਈਟਾਂ ਤੇ ਅਖਬਾਰਾਂ ਰਸਾਲੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਕਾਫੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਅਸੀਂ ਸਾਰੇ ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਗਿ. ਬਲਵੰਤ ਸਿੰਘ ਨੰਦਗੜ ਦੇ ਨਿਭਾਏ ਜਾ ਰਹੇ ਰੋਲ ਅਤੇ ਸਮੇਂ ਸਮੇਂ ਸਿਰ ਦਿੱਤੇ ਸਹੀ ਬਿਆਨਾਂ ਦੀ ਪ੍ਰੋੜਤਾ ਕਰਦੇ ਹਾਂ-ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ, ਸਿੰਘ ਸਭਾ ਇੰਟ੍ਰਨੈਸ਼ਲ ਅਮਰੀਕਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. , ਅਦਾਰਾ ਜਾਗੋ ਖਾਲਸਾ, ਸਾਕਾ ਜਥੇਬੰਦੀ ਅਤੇ ਇੰਟ੍ਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਨਿਊਯਾਰਕ, ਸਿੰਘ ਸਭਾ ਯੂ ਐਸ. ਏ. , ਪੰਥ ਦਰਦੀ ਮਿਸ਼ਨਰੀ ਪ੍ਰਚਾਕ ਅਤੇ ਸਹਿਯੋਗੀ ਸੰਗਤਾਂ।


(19/06/10)
ਪ੍ਰੋ: ਦਰਸ਼ਨ ਸਿੰਘ ਖ਼ਾਲਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਬਹਾਲੀ ਲਈ ਜਥੇਦਾਰਾਂ ਨੂੰ ਸੱਦਾ - ਪ੍ਰੋ: ਦਰਸ਼ਨ ਸਿੰਘ ਖ਼ਾਲਸਾ
ਦਾਸ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਸੱਦਾ ਆਇਆ। ਮੈਂ ਸ੍ਰੀ ਅਕਾਲ ਤਖਤ ਦੀ ਮਾਣ ਮਰਿਯਾਦਾ ਅਨੁਸਾਰ ਸੰਗਤਾਂ ਅਤੇ ਮੀਡੀਆ, ਪ੍ਰੈਸ ਦੀ ਮੌਜੂਦਗੀ ਵਿੱਚ ਪੇਸ਼ ਹੋਇਆ, ਸਭ ਸੰਗਤਾਂ ਨੇ ਅੱਖੀਂ ਦੇਖਿਆ, ਸਬੂਤ ਮੌੁਜੂਦ ਹਨ, ਜੱਥੇਦਾਰ ਫਿਰ ਭੀ ਕਹਿ ਰਹੇ ਹਨ, ਕਿ ਇਹ ਹੁਕਮ ਮੰਨ ਕੇ ਅਕਾਲ ਤਖਤ ਤੇ ਪੇਸ਼ ਨਹੀਂ ਹੋਇਆ, ਇਸ ਲਈ ਤਨਖਾਹੀਆ ਹੈ ਅਤੇ ਹੁਣ ਅਪਣੇ ਆਪ ਨੂੰ ਤਨਖਾਹੀਆ ਮੰਨ ਕੇ ਪੇਸ਼ ਹੋ ਜਾਵੇ।
ਦੂਜੇ ਪਾਸੇ 6 ਜੂਨ 2008 ਨੂੰ ਅਕਾਲ ਤਖਤ ਤੋਂ ਹੋਏ ਹੁਕਮ ਅਨੁਸਾਰ ਦਸਮ ਪਾਤਸ਼ਾਹ ਵਲੋਂ ਦਸਮ ਗ੍ਰੰਥ ਨੂੰ ਗੁਰੂ ਗੱਦੀ ਨਹੀਂ ਦਿਤੀ ਗਈ ਉਹ ਗੁਰੂ ਨਹੀਂ ਹੈ ਅਤੇ ਉਸ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ।
ਇਸ ਹੁਕਮ ਤੋਂ ਚਾਰ ਮਹੀਨੇ ਬਾਅਦ ਅਕਾਲ ਤਖਤ ਦੇ ਇਸ ਫੈਸਲੇ ਦੀਆਂ ਧੱਜੀਆਂ ਉਡਾਂਦਿਆਂ ਜਿਹੜੇ ਜਿਹੜੇ ਜੱਥੇਦਾਰ 31 ਅਕਤੂਬਰ 2008 ਨੂੰ ਗੁਰ ਗੱਦੀ ਸਮਾਗਮ ਵਿੱਚ ਹਜੂਰ ਸਾਹਿਬ ਸ਼ਾਮਲ ਹੋਏ, ਅਖੌਤੀ ਦਸਮ ਗ੍ਰੰਥ ਦੇ ਪਾਠ ਬੋਧ ਸਮਾਗਮ ਸਮੇਂ, ਉਸ ਗ੍ਰੰਥ ਅੱਗੇ ਗੁਰੂ ਵਾਂਗੂੰ ਮਥੇ ਟੇਕੇ, ਅਰਦਾਸਾਂ ਕੀਤੀਆਂ, ਹੁਕਮਨਾਮੇ ਲਏ, ਅਖੌਤੀ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਆਖਣ ਦਾ ਅਪ੍ਰਾਧ ਕੀਤਾ, ਸਭ ਸੰਗਤਾਂ ਨੇ ਦੇਖਿਆ ਸੁਣਿਆ ਹੋਰ ਬਹੁਤ ਸਾਰੇ ਦੋਸ਼ਾਂ ਦੇ ਭੀ ਸਬੂਤ ਮੌਜੂਦ ਹਨ। ਇਉਂ ਅਕਾਲ ਤਖਤ ਦੇ ਹੁਕਮਾਂ ਤੋਂ ਮੁਨਕਰ ਹੋਕੇ ਗੁਰੂ ਕੀ ਬੇਅਦਬੀ ਕਰਨ ਵਾਲੇ ਉਹ ਜੱਥੇਦਾਰ ਤਨਖਾਹੀਏ ਨਹੀਂ ਹਨ? ਜਾਂ ਅਕਾਲ ਤਖਤ ਦਾ ਹੁਕਮ ਜੱਥੇਦਾਰਾਂ ਤੇ ਲਾਗੂ ਨਹੀਂ ਹੁੰਦਾ?
ਆਓ, ਨਿਰਦੋਸ਼ ਹੋਂਦਿਆ ਹੋਇਆਂ ਭੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦੀ ਬਹਾਲੀ ਅਤੇ ਵਡੇਰੇ ਪੰਥਕ ਹਿਤਾਂ ਲਈ ਪਹਿਲ ਕਰਦਿਆਂ ਮੈਂ ਪਿਆਰ ਸਹਿਤ ਸੱਦਾ ਦੇਂਦਾ ਹਾਂ ਕੇ ਕੋਈ ਤਾਰੀਖ ਨਿਸਚਤ ਕਰ ਲੈਂਦੇ ਹਾਂ ਦਿੱਲੀ, ਲੁਧਿਆਣੇ, ਚੰਡੀਗੜ੍ਹ ਜਾਂ ਹੋਰ ਕਿਸੇ ਥਾਵੇਂ ਭੀ ਸਾਰੇ ਇਕੱਠੇ ਹੋ ਜਾਂਦੇ ਹਾਂ, ਉਹ 6 ਜੂਨ 2008 ਦੇ ਹੁਕਮ ਤੋਂ ਮੁਨਕਰ ਹੋਕੇ ਤਨਖਾਹੀਏ ਹੋਏ ਸਾਰੇ ਜੱਥੇਦਾਰ ਭੀ ਉਥੇ ਆ ਜਾਓ, ਅਪਣੇ ਅੰਦਰ ਝਾਤ ਮਾਰ ਕੇ ਗੁਰਬਾਣੀ ਦਾ ਸੱਚ ਸੁਣੋ “ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ॥ ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥ 39॥
ਜੇ ਸਮਝ ਆ ਜਾਏ, ਤਾਂ ਆ ਜਾਓ, ਅਸੀਂ ਭੀ ਆ ਜਾਵਾਂਗੇ। ਸਾਰੇ ਚੱਲ ਕੇ ਨਿਮਾਣੇ ਸਿਖ ਵਾਂਗੂੰ ਅਕਾਲ ਤਖਤ ਤੇ ਪੇਸ਼ ਹੋਈਏ। ਸਾਰੇ ਮਿਲਕੇ ਭੁਲਾਂ ਬਖਸ਼ਾਈਏ ਅਤੇ ਅਕਾਲ ਤਖਤ ਸਾਹਮਣੇ ਪ੍ਰਣ ਕਰੀਏ, ਕਿ ਅਗੋਂ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਹੋਰ ਗ੍ਰੰਥ, ਮੂਰਤੀ, ਦੇਹਧਾਰੀ ਨੂੰ ਗੁਰੂ ਨਹੀਂ ਆਖਾਂਗੇ, ਮੱਥਾ ਨਹੀਂ ਟੇਕਾਂਗੇ ਅਤੇ 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਤੋ ਹੋਏ ਫੈਸਲੇ ਨੂੰ ਲਾਗੂ ਕਰਨ ਲਈ ਵਚਨ ਬੱਧ ਹੋ ਕੇ ਕੰਮ ਕਰਾਂਗੇ।
ਆਓ ਤਖਤਾਂ ਦੀਆਂ ਪਦਵੀਆਂ ਅਤੇ ਪ੍ਰਧਾਨਗੀਆਂ ਮਾਣ ਰਹੇ ਜੱਥੇਦਾਰ ਵੀਰੋ, ਸ੍ਰੀ ਅਕਾਲ ਤਖਤ ਦੀ ਮਾਣ ਮਰਿਯਾਦਾ ਦੀ ਬਹਾਲੀ ਅਤੇ ਵਡੇਰੇ ਪੰਥਕ ਹਿੱਤਾਂ ਨੂੰ ਮੁੱਖ ਰਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦਾ ਫਰਜ਼ ਅਤੇ ਵਫਾਦਾਰੀ ਨਿਭਾਈਏ, ਇਸੇ ਵਿੱਚ ਹੀ ਪੰਥ ਦਾ ਭਲਾ ਹੈ, ਇਸ ਤੋਂ ਬਿਨਾ ਹੋਰ ਕਿਸੇ ਸਿਆਸੀ ਸੱਦਿਆਂ ਦੀ ਬਿਆਨ ਬਾਜ਼ੀ ਨਾਲ ਗੱਲ ਨਹੀਂ ਬਨਣੀ। ਆਸ ਰੱਖਦਾ ਹਾਂ ਮੇਰਾ ਇਹ ਸੱਦਾ ਜ਼ਰੂਰ ਪ੍ਰਵਾਣ ਕਰੋਗੇ। ਤੁਹਾਡੀ ਪ੍ਰਵਾਨਗੀ ਦੀ ਉਡੀਕ ਵਿੱਚ।
ਗੁਰੂ ਗ੍ਰੰਥ ਦੇ ਪੰਥ ਦਾ ਕੂਕਰ
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ


(18/06/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
੧੨੫ ਕਿਲੋ ਸੋਨਾ

ਹਰ ਬੰਦਾ ਆਪਣੀ ਔਕਾਤ ਮੁਤਾਬਕ ਹੀ ਗੱਲ ਕਰਦਾ ਹੈ, ਸੋ ਸੁਭਾਵਕ ਹੀ ਮੈਂ ਵੀ ਆਪਣੀ ਔਕਾਤ ਮੁਤਾਬਕ ਹੀ ਗੱਲ ਕਰਾਂਗਾ। ਜੇ ਮੈਂ ਆਪਣੀ ਔਕਾਤ ਬਾਰੇ ਵੀ ਦੋ ਪੰਗਤੀਆਂ ਲਿਖ ਦੇਵਾਂ ਤਾਂ ਚੰਗਾ ਹੀ ਹੋਵੇਗਾ।
ਮੈਂ ਪੰਜਾਂ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਹਾਂ। ਮੇਰੇ ਮਾਤਾ ਜੀ, ਮੇਰੀ ਇੱਕ ਸਾਲ ਦੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਮੇਰੀਆਂ ਦੋਵੇਂ ਭੈਣਾਂ ਵੱਡੀਆਂ ਸਨ, ਇਸ ਲਈ ਮੇਰੇ ਪਿਤਾ ਜੀ ਨੇ, ਰਿਸ਼ਤੇ ਆਉਣ ਦੇ ਬਾਵਜੂਦ ਵੀ ਦੂਸਰਾ ਵਿਆਹ ਨਹੀਂ ਕੀਤਾ ਸੀ। ਇਸ ਹਾਲਤ ਵਿੱਚ ਮੈਂ ਬਿਨਾ ਕਿਸੇ ਖਾਸ ਪਰਵਾਹ ਦੇ ਹੀ ਪਲਿਆ, ਸ਼ਾਇਦ ਇਸ ਕਰ ਕੇ ਹੀ ਮੈਨੂੰ ਵੀ ਕਦੇ ਕਿਸੇ ਦੀ ਪਰਵਾਹ ਨਹੀਂ ਰਹੀ। ਮੈਂ ਆਪਣੀ ਜ਼ਿੰਦਗੀ ਵਿੱਚ ਦੋ ਚੀਜ਼ਾਂ ਨੂੰ ਕਦੇ ਮਹੱਤਵ ਨਹੀਂ ਦੇ ਸਕਿਆ, ਇੱਕ ਗੋਲਪੱਗੇ ਸੰਤਾਂ ਨੂੰ ਅਤੇ ਦੂਸਰੀ ਸੋਨੇ ਨੂੰ। ਏਸੇ ਕਰ ਕੇ ਇਹ ਦੋਵੇਂ ਚੀਜ਼ਾਂ ਮੇਰੀ ਪਹੁੰਚ ਤੋਂ ਬਾਹਰ ਹਨ।
ਜਦ ਬੰਦੇ ਕੋਲ ਲੋੜੋਂ ਵੱਧ ਪੈਸਾ ਹੋ ਜਾਂਦਾ ਹੈ ਤਾਂ ਉਸ ਦੀ ਔਕਾਤ ਵੱਧ ਜਾਂਦੀ ਹੈ, ਫਿਰ ਉਹ ਸੋਨੇ ਦੇ ਚੱਕਰ ਵਿੱਚ ਪੈ ਜਾਂਦਾ ਹੈ। ਜਿਵੇਂ ਦੂਸਰਿਆਂ ਨੂੰ ਲੁੱਟ-ਲੁੱਟ ਕੇ, ਬ੍ਰਾਹਮਣਾਂ ਕੋਲ ਵਾਧੂ ਪੈਸਾ ਅਤੇ ਸੋਨਾ ਹੋ ਗਿਆ। ਫਿਰ ਉਨ੍ਹਾਂ ਨੇ ਆਪਣੇ ਮੰਦਰਾਂ, ਆਪਣੇ ਭਗਵਾਨਾਂ ਨੂੰ ਸੋਨੇ-ਚਾਂਦੀ, ਹੀਰੇ-ਜਵਾਹਰਾਤ ਨਾਲ ਸ਼ੰਗਾਰਨਾ ਸ਼ੁਰੂ ਕਰ ਦਿੱਤਾ। ਸੋਨੇ ਦੀ ਚਮਕ-ਦਮਕ ਆਸਰੇ ਹੀ ਹਿੰਦੁਸਤਾਨ ੧੨ ਸਦੀਆਂ ਤੋਂ ਵੱਧ ਗੁਲਾਮ ਰਿਹਾ।
ਮਹਾਰਾਜਾ ਰਣਜੀਤ ਸਿੰਘ ਜਦ ਸਾਰੀਆਂ ਮਿਸਲਾਂ ਨੂੰ ਖੂੰਜੇ ਲਾ ਕੇ, ਮਹਾਰਾਜਾ ਬਣ ਗਿਆ, ਤਾਂ ਉਸ ਦੀ ਔਕਾਤ ਵੀ ਵਾਧੂ ਹੋ ਗਈ, ਉਸ ਦੇ ਸਲਾਹਕਾਰ, ਸਿੱਖ ਰੂਪ ਵਿਚਲੇ ਬ੍ਰਾਹਮਣਾਂ ਨੇ ਉਸ ਨੂੰ ਵੀ ਆਪਣੀ ਮੱਤ ਦੇ ਦਿੱਤੀ, ਉਸ ਨੇ ਮੰਦਰਾਂ ਤੇ ਸੋਨਾ ਚੜ੍ਹਾਉਣ ਦੇ ਨਾਲ-ਨਾਲ ਗੁਰਦਵਾਰਿਆਂ ਤੇ ਵੀ, ਸੋਨਾ ਲਾਉਣਾ ਸ਼ੁਰੂ ਕੀਤਾ। ਦਰਬਾਰ ਸਾਹਿਬ ਜਿਸ ਨੂੰ ਬ੍ਰਾਹਮਣੀ ਸੋਚ ਅਧੀਨ ਪਹਿਲਾਂ ਹੀ, ਹਰੀ (ਵਿਸ਼ਨੂ) ਦਾ ਮੰਦਰ ਬਣਾ ਦਿੱਤਾ ਗਿਆ ਸੀ, ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਨਾਲ ਸ਼ੰਗਾਰ ਕੇ ਸਵਰਨ ਮੰਦਰ (ਗੋਲਡਨ ਟੈਂਪਲ) ਬਣਾ ਦਿੱਤਾ। ਅੱਜ ਇਸ ਦੀ ਪਛਾਣ, ਭਾਰਤ ਵਿੱਚ “ਹਰਿਮੰਦਰ” ਅਤੇ ਵਿਦੇਸ਼ਾਂ ਵਿੱਚ “ਗੋਲਡਨ ਟੈਂਪਲ” ਮਾਤ੍ਰ ਰਹਿ ਗਈ ਹੈ। ਉਸ ਇਕੋ-ਇਕ ਸਾਹਿਬ, ਮਾਲਕ, ਅਕਾਲਪੁਰਖ ਦਾ ਦਰਬਾਰ, ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਹੈ? ਹੁਣ ਜੇ ਉਸ ਥਾਂ ਤੇ ਸਿੱਖੀ ਭੇਸ ਵਿਚਲੇ ਪੁਜਾਰੀ, ਮੰਦਰਾਂ ਵਾਲੇ ਕਰਮ ਕਾਂਡ ਕਰਦੇ ਹਨ ਤਾਂ ਇਸ ਵਿੱਚ ਸਿੱਖਾਂ ਨੂੰ ਕਿਉਂ ਇਤਰਾਜ਼ ਹੁੰਦਾ ਹੈ?
ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੇ ਪੋਤੇ, ਕੰਵਰ ਨੌਨਿਹਾਲ ਸਿੰਘ ਦਾ ਕੀਤਾ ਵਿਆਹ ਵੀ, ਦੁਨੀਆਂ ਦੇ ਇਤਿਹਾਸ ਵਿੱਚ ਆਪਣਾ ਥਾਂ ਆਪ ਹੀ ਰੱਖਦਾ ਹੈ। ਜਿਸ ਵਿੱਚ ਸ਼ਾਮਲ ਹਜ਼ਾਰਾਂ ਬਰਾਤੀਆਂ ਦੇ ਨਾਲ ਤਿੰਨ ਸੌ ਤੋਂ ਉੱਤੇ ਬੀਬੀਆਂ, ਨਾਚੀਆਂ ਦੇ ਰੂਪ ਵਿੱਚ ਸ਼ਾਮਲ ਸਨ। ਪੰਦਰਾਂ ਦਿਨਾਂ ਤੋਂ ਉਪਰ ਰੁਕੀ ਬਰਾਤ ਵਿਚ, ਬਰਾਤੀਆਂ ਦਾ, ਮਨਪਸੰਦ ਸ਼ਰਾਬਾਂ ਅਤੇ ਨਸ਼ਿਆਂ ਨਾਲ ਖੁਲ੍ਹਾ ਮਨੋਰੰਜਨ ਕੀਤਾ ਗਿਆ ਸੀ। ਅੰਦਾਜ਼ੇ ਮੁਤਾਬਕ ਉਸ ਵੇਲੇ ਇਸ ਵਿਆਹ ਤੇ ੨ ਕ੍ਰੋੜ ਰੁਪਏ ਕਰੀਬ ਖਰਚ ਹੋਏ ਸਨ।
ਹੁਣ ਇਸ ਸੋਨੇ ਵਾਲੀ ਪਰੰਪਰਾ ਨੂੰ ਕਾਇਮ ਰਖਦਿਆਂ, ਜੇ ਕਾਰ ਸੇਵਾ ਵਾਲੇ, ਗੁਰਦਵਾਰਿਆਂ ਦੇ ਕਲਸ਼, ਨਿਸ਼ਾਨ ਸਾਹਿਬ ਦੇ ਖੰਡੇ ਸੋਨੇ ਦੇ ਲਗਾਉਂਦੇ ਹਨ, ਤਾਂ ਇਸ ਵਿੱਚ ਹਰਜ ਹੀ ਕੀ ਹੈ?
ਕਹਾਵਤ ਹੈ ਕਿ “ਨਾਲੇ ਪੁੰਨ, ਨਾਲੇ ਫਲੀਆਂ”
ਇਸ ਕੰਮ ਵਿੱਚ ਤਾਂ ਕਾਰ ਸੇਵਾ ਵਾਲਿਆਂ ਨੂੰ ਫਲੀਆਂ ਤੋਂ ਅਗਾਂਹ ਵਾਲੇ ਫੱਲ ਵੀ ਮਿਲ ਜਾਂਦੇ ਹਨ। ਸੋਨਾ, ਵਿਚਾਰੀ ਸੰਗਤ ਦਿੰਦੀ ਹੈ, ਮਾਨਤਾ ਬਾਬਿਆਂ ਦੀ ਹੁੰਦੀ ਹੈ ਕਿ, ਬਾਬਾ ਜੀ ਨੇ ੧੭ ਕਿਲੋ ਸੋਨੇ ਦਾ ਖੰਡਾ ਚੜ੍ਹਾਇਆ ਹੈ। ਇਹ ਗੱਲ ਵੱਖਰੀ ਹੈ ਕਿ ਸੋਨਾ ਲਾਇਆ ਹੀ ਇਸ ਕਰ ਕੇ ਜਾਂਦਾ ਹੈ, ਤਾਂ ਜੋ ਕੋਈ ਲਾਭ ਹੋ ਸਕੇ। ਜੇ ੧੭ ਕਿਲੋ ਦੀ ਥਾਂ ੨ ਕਿਲੋ ਸੋਨਾ ਵਰਤ ਕੇ, ਖੰਡਾ ਚੜ੍ਹਾ ਦਿੱਤਾ ਜਾਵੇ ਤਾਂ ਕਿਹੜਾ ਗੁਰੂ ਨੇ ਜਾਂ ਸੰਗਤ ਨੇ ਤੋਲਣਾ ਹੈ ਕਿ, ਖੰਡੇ ਵਿੱਚ ਕਿੰਨੇ ਕਿਲੋ ਸੋਨਾ ਲੱਗਾ ਹੈ? ਕਿੰਨੇ ਕਿਲੋ ਟਾਂਕਾ ਹੈ? ਜੇ ਏਨੇ ਨਾਲ ਹੀ ੧੫ ਕਿਲੋ ਸੋਨਾ ਬਚ ਜਾਵੇ, ਤਾਂ ਇਸ ਤੋਂ ਵਧੀਆ ਵਪਾਰ ਤਾਂ ਅਖੰਡ ਪਾਠਾਂ ਦਾ ਵੀ ਨਹੀਂ ਹੈ।
ਏਸੇ ਸੋਚ ਅਧੀਨ, ਦਰਬਾਰ ਸਾਹਿਬ ਵਿੱਚ (ਪਤਾ ਨਹੀਂ ਕਿਉਂ ਮੈਨੂ ਹਰਿਮੰਦਰ ਲਿਖਣ ਨਾਲ ਐਲਰਜੀ ਹੋ ਜਾਂਦੀ ਹੈ, ਇਸ ਨਾਲ ਇੱਕ ਬੰਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ “ਹਰਿਮੰਦਰ” ਮੇਰੇ ਸਾਮ੍ਹਣੇ ਆ ਜਾਂਦਾ ਹੈ ਤਾਂ ਦੂਸਰੇ ਬੰਨੇ ਸਾਕਸ਼ਾਤ ਵਿਸ਼ਨੂ ਭਗਵਾਨ ਜੀ ਆ ਦਰਸ਼ਨ ਦਿੰਦੇ ਹਨ। ਵੈਸੇ ਤਾਂ ਮੈਨੂੰ ਉਨ੍ਹਾਂ ਦੀ ਕੋਈ ਪਛਾਣ ਨਹੀਂ ਹੈ, ਕਿਉਂਕਿ ਮੈਂ ਉਨ੍ਹਾਂ ਨੂੰ ਕਦੀ ਦੇਖਿਆ ਨਹੀਂ ਹੈ, ਪਰ ਇੱਕ ਸੰਤ ਦੀ ਆਖੀ ਗੱਲ, ਪਤਾ ਨਹੀਂ ਮੈਨੂ ਕਿਵੇਂ ਯਾਦ ਰਹਿ ਗਈ ਕਿ ਜਦ ਵਿਸ਼ਨੂ ਭਗਵਾਨ ਜੀ ਹਰਿਮੰਦਰ ਦੀ ਸੇਵਾ ਕਰ ਰਹੇ ਸਨ ਤਾਂ ਪੰਜਵੇਂ ਨਾਨਕ ਅਤੇ ਸਿੱਖਾਂ ਨੇ ਉਂਨ੍ਹਾਂ ਨੂੰ ਇਸ ਕਰ ਕੇ ਪਛਾਣਿਆ ਸੀ ਕਿ ਉਨ੍ਹਾਂ ਦਾ ਪਰਛਾਵਾਂ ਨਹੀਂ ਸੀ। ਮੈਂ ਵੀ ਏਸੇ ਪਛਾਣ ਆਸਰੇ ਜਾਣ ਲੈਂਦਾ ਹਾਂ ਕਿ ਇਹ ਵਿਸ਼ਨੂ ਭਗਵਾਨ ਜੀ ਹਨ। ਪਰ ਮੇਰੇ ਲਈ ਇੱਕ ਔਕੜ ਖੜੀ ਹੋ ਜਾਂਦੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਵਿਚਲੇ “ਹਰਿਮੰਦਰ” ਨੂੰ ਮਾਨਤਾ ਦੇਵਾਂ ਜਾਂ ਗੋਲਪੱਗੇ ਸੰਤਾਂ, ਬ੍ਰਹਮਗਿਆਨੀਆਂ ਮਹਾਂਪੁਰਖਾਂ ਵਲੋਂ, ਪੰਜਵੇਂ ਨਾਨਕ ਜੀ ਦਾ ਹਵਾਲਾ ਦੇ ਕੇ ਸਮਝਾਏ, ਵਿਸ਼ਨੂ ਭਗਵਾਨ ਜੀ ਦੇ ਮੰਦਰ ਨੂੰ?)
ਸਰੋਵਰ ਦੀ ਗਾਰ ਕੱਢਣ ਲਈ, ਸੋਨੇ ਦੇ ਤਸਲੇ, ਅਤੇ ਸੋਨੇ ਦੀਆਂ ਹੀ ਕਹੀਆਂ ਬਣਾਈਆਂ ਗਈਆਂ ਹਨ, ਤਾਂ ਜੋ ਲੋੜ ਪੈਣ ਤੇ, ਕਿਸੇ ਲੋੜਵੰਦ ਦੇ ਕੰਮ ਆਉਣ। ਅਕਸਰ ਇਨ੍ਹਾਂ ਕਹੀਆਂ ਨੂੰ ਕਿਸੇ ਲੋੜਵੰਦ ਵਲੋਂ ਲੈ ਜਾਣਾ, ਅਖਬਾਰਾਂ ਵਿੱਚ ਆਉਂਦਾ ਰਹਿੰਦਾ ਹੈ। ਪਰ ਗੁਰੂ ਘਰ ਵਿੱਚ ਕਿਸ ਚੀਜ਼ ਦੀ ਘਾਟ ਹੈ, ਜੋ ਪੁਰਾਣੀਆਂ ਨੂੰ ਲੱਭਿਆ ਜਾਵੇ? ਪੁਰਾਣੀ ਚੀਜ਼ ਲਈ ਸਿਰ ਖਪਾਏ ਬਗੈਰ, ਨਵੀਆਂ ਬਣਾ ਲਈਆਂ ਜਾਂਦੀਆਂ ਹਨ।
ਅੱਜ ਕਲ ਗੁਰੂ ਘਰਾਂ ਵਿੱਚ ਸੋਨੇ ਦੀ ਵਰਤੋਂ ਦੇ ਨਵੇਂ-ਨਵੇਂ ਢੰਗਾਂ ਤੇ ਖੋਜ ਹੋ ਰਹੀ ਹੈ। ਗੁਰੂ ਨੂੰ ਹੂਟੇ ਦੇਣ ਲਈ, ਸੋਨੇ ਦੀਆਂ ਪਾਲਕੀਆਂ ਦਾ ਤਾਂ ਫੈਸ਼ਨ ਬਣਦਾ ਜਾ ਰਿਹਾ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਡੇੜ੍ਹ ਕਿਲੋ ਸੋਨੇ ਦੀ ਪਾਲਕੀ ਬਣਾ ਕੇ ਉਸ ਨੂੰ ਪਾਕਿਸਤਾਨ ਭੇਜਣ ਲਈ ਕ੍ਰੋੜਾਂ ਰੁਪਏ ਖਰਚੇ ਗਏ। ਪਰ ਬੁਰਾ ਹੋਵੇ ਪਾਕਿਸਤਾਨ ਦਾ, ਕੀੜੇ ਪੈ ਕੇ ਮਰਨ, ਹਮੇਸ਼ਾ ਭਾਰਤ ਨੂੰ ਜ਼ਲੀਲ ਕਰਨ ਦੇ ਬਹਾਨੇ ਭਾਲਦੇ ਰਹਿੰਦੇ ਹਨ। ਉਨ੍ਹਾਂ ਨੂੰ ਕਿਸ ਕੁੱਤੇ ਨੇ ਵੱਢਿਆ ਸੀ ਕਿ ਜਾਂਚ ਕਰਵਾਉ, ਇਸ ਪਾਲਕੀ ਤੇ ਕਿੰਨਾ ਸੋਨਾ ਲੱਗਾ ਹੋਇਆ ਹੈ? ਉਨ੍ਹਾਂ ਨੂੰ ਤਾਂ ਮੁਫਤ ਵਿੱਚ ਮਿਲੀ ਸੀ।
ਪਰ ਉਹ ਤਾਂ ਜਨਮ ਜਨਮਾਂਤ੍ਰਾਂ ਤੋਂ ਬ੍ਰਾਹਮਣ ਦੇ ਦੁਸ਼ਮਣ ਹਨ, ਜਦ ਸਿੱਖਾਂ ਦੇ ਗੁਰੂ ਨੇ ਹੀ ਬ੍ਰਾਹਮਣ ਦੇ ਜੰਜੂ ਅਤੇ ਤਿਲਕ ਲਈ ਸ਼ਹਾਦਤ ਦੇ ਦਿੱਤੀ ਹੋਵੇ ਤਾਂ ਸਿੱਖ ਕਿਉਂ ਪਿੱਛੇ ਰਹਿਣ? ਜਿੱਥੇ ਕਿਤੇ ਕੋਈ ਮੁਸਲਮਾਨ, ਬ੍ਰਾਹਮਣ ਨਾਲ ਖਹਿ ਜਾਵੇ, ਓਥੇ ਸਿੱਖ ਦੀ ਮੁੱਛ ਦਾ ਸਵਾਲ ਬਣਨਾ ਜ਼ਰੂਰੀ ਹੈ। ਇਸ ਬਾਰੇ ਮੈਨੂ ਇੱਕ ਗੱਲ ਯਾਦ ਆ ਗਈ, ਪਹਿਲਾਂ ਉਹ ਸੁਣਾ ਲਵਾਂ, ਮਗਰੋਂ ਲਿਖ ਦੇਵਾਂਗਾ “ਕਥਾ ਬੜ੍ਹਨ ਤੇ ਅਧਿਕ ਡਰਾਊਂ”
ਇਹ ਤਾਂ ਸਾਰੇ ਜਾਣਦੇ ਹਨ ਕਿ ਮੁਸਲਮਾਨ, ਹਿੰਦੂਆਂ ਦੇ ਸੋਨੇ ਚਾਂਦੀ, ਹੀਰੇ ਜਵਾਹਰਾਤ, ਨੌਜਵਾਨ ਮੁੰਡੇ ਕੁੜੀਆਂ ਤੇ ਤਾਂ ਕਬਜ਼ਾ ਕਰਦੇ ਰਹੇ ਹਨ, ਪਰ ਇੱਕ ਵਾਰ ਪਤਾ ਨਹੀਂ ਕੀ ਹੋਇਆ, ਉਹ ਤਾਂ ਹਿੰਦੂਆਂ ਦੇ ਹਨੂਮਾਨ ਨੂੰ ਹੀ ਪੈ ਗਏ, ਕਿ ਇਹ ਤਾਂ ਮੁਸਲਮਾਨ ਹੈ। ਅਦਾਲਤ ਵਿੱਚ ਕੇਸ ਪਾ ਦਿੱਤਾ ਕਿ ਸਾਡੇ ਹਨੂਮਾਨ ਨੂੰ ਹਿੰਦੂਆਂ ਤੋਂ ਬਚਾਵੋ। ਅਦਾਲਤ ਵਿੱਚ ਸਬੂਤ ਪੇਸ਼ ਕੀਤੇ ਗਏ, ਮੁਸਲਮਾਨਾਂ ਨੇ ਕਿਹਾ, ਇਹ ਤਾਂ ਨਾਮ ਤੋਂ ਹੀ ਜ਼ਾਹਰ ਹੈ ਕਿ ਹਨੂਮਾਨ, ਹਿੰਦੂ ਨਹੀਂ ਸੀ, ਹਿੰਦੂਆਂ ਵਿੱਚ ਅਜਿਹੇ ਨਾਮ ਨਹੀਂ ਹੁੰਦੇ। ਬਲਕਿ ਇਹ ਨਾਮ ਤਾਂ, ਮੁਸਲਮਾਨ, ਰਹਿਮਾਨ, ਸੁਲੇਮਾਨ, ਸ਼ਾਹਰੁਖ ਖਾਨ ਨਾਲ ਮਿਲਦਾ ਹੈ, ਇਸ ਲਈ ਹਨੂਮਾਨ, ਮੁਸਲਮਾਨ ਸੀ। ਇਵੇਂ ਹਿੰਦੂਆਂ ਦਾ ਪਲੜਾ ਹੌਲਾ ਹੁੰਦਾ ਜਾਪਿਆ।
ਫਿਰ ਤਾਂ ਸਿੱਖਾਂ ਦੀ ਮੁੱਛ ਦਾ ਸਵਾਲ ਬਣ ਗਿਆ, ਸਿੱਖਾਂ ਨੇ ਵੀ ਰਿਟ ਕਰ ਦਿੱਤੀ ਕਿ ਹਨੂਮਾਨ ਤਾਂ ਸਿੱਖ ਸੀ।
ਜਦ ਸਬੂਤਾਂ ਦੀ ਵਾਰੀ ਆਈ ਤਾਂ, ਸਿਖਾਂ ਦੇ ਵਕੀਲ ਨੇ ਕਿਹਾ, ਹਨੂਮਾਨ ਦਾ ਨਾਮ, ਹਨੂ ਸਿੰਘ ਸੀ ਉਸ ਦਾ ਗੋਤ ਮਾਨ ਸੀ, ਅੱਜ ਕਲ ਦੇ ਮਾਡਰਨ ਫੈਸ਼ਨ ਮੁਤਾਬਕ ਉਸ ਨੇ ਆਪਣਾ ਨਾਮ, ਹਨੂ ਮਾਨ ਰੱਖ ਲਿਆ ਸੀ। ਰਾਮ ਦੀ ਜਨਾਨੀ, ਰਾਵਣ ਚੁਕ ਕੇ ਲੈ ਗਿਆ ਸੀ, ਹਨੂਮਾਨ ਦੀ ਦੋਵਾਂ ਨਾਲ ਕੋਈ ਸਰੀਕਾ ਗੀਰੀ ਨਹੀਂ ਸੀ, ਫਿਰ ਵੀ ਉਹ ਆਪਣੀ ਪੂਛ ਨੂੰ ਅੱਗ ਲਾਈ ਫਿਰਿਆ, ਹੁਣ ਤੁਸੀਂ ਹੀ ਦੱਸੋ ਉਹ ਸਿੱਖ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਹੈ?
ਮੁਸਲਮਾਨਾਂ ਦਾ ਸਿੱਖਾਂ ਨਾਲ ਜਨਮ-ਜਨਮਾਂਤ੍ਰਾਂ ਦਾ ਵੈਰ ਹੋਣ ਕਾਰਨ, ਅਤੇ ਭਾਰਤ ਨੂੰ ਦੁਨਿਆਵੀ ਭਾਈਚਾਰੇ ਵਿੱਚ ਜ਼ਲੀਲ ਕਰਨ ਲਈ, ਪਾਕਿਸਤਾਨ ਨੇ ਬਿਨਾ ਲੋੜ ਹੀ, ਪਾਲਕੀ ਵਿਚਲੇ ਸੋਨੇ ਦੀ ਜਾਂਚ ਕਰਵਾ ਲਈ। ਪੂਰੀ ਦੁਨੀਆਂ ਵਿੱਚ ਪਰਚਾਰ ਕਰ ਦਿੱਤਾ ਕਿ ਪਾਲਕੀ ਤੇ ਡੇੜ੍ਹ ਕਿਲੋ ਸੋਨਾ ਲੱਗਾ ਹੈ, ਭਾਰਤ ਦੀ ਏਨੀ ਹੀ ਔਕਾਤ ਹੈ।
ਸ਼ਾਇਦ ਓਸੇ ਬੇਇਜ਼ਤੀ ਦਾ ਦਾਗ ਧੋਣ ਲਈ ਸਰਨਾ ਜੀ ਨੇ ਮੁੱਛ ਨੂੰ ਤਾਅ ਦਿੱਤਾ ਹੈ? ਹੁਣ ਉਹ ਬੰਗਲਾ ਸਾਹਿਬ ਗੁਰਦਵਾਰੇ ਤੇ ੧੨੫ ਕਿਲੋ ਸੋਨਾ ਲਗਾ ਕੇ, ਦੁਨੀਆਂ ਨੂੰ ਵਿਖਾਉਣਾ ਚਾਹੁੰਦੇ ਹਨ ਕਿ ਭਾਵੇਂ ਭਾਰਤ ਕਰਜ਼ੇ ਦੇ ਬੋਝ ਥੱਲੇ ਦੱਬਿਆ ਮਰ ਰਿਹਾ ਹੈ, ਪਰ ਉਹ ਏਨਾ ਵੀ ਗਿਆ ਗੁਜ਼ਰਿਆ ਨਹੀਂ ਕਿ ਪਾਕਿਸਾਨ ਤੋਂ ਹੇਠੀ ਕਰਵਾ ਲਵੇ। ਆਪਣੀ ਆਪਣੀ ਔਕਾਤ ਦੀ ਗੱਲ ਹੈ ਨਾ।
ਮੈਨੂੰ ਇੱਕ ਗੱਲ ਹੋਰ ਯਾਦ ਆ ਗਈ, ਪਤਾ ਨਹੀਂ ਮੈਨੂੰ ਕਿਉਂ ਬੇਮੌਕੇ ਹੀ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਹਨ?
ਯਹੂਦੀਆਂ ਵਿਚਾਰਿਆਂ ਨੂੰ ੨੭੦੦ ਸਾਲ ਕਰੀਬ ਮਾਰ ਪਈ, ਉਹ ਉਜੜ-ਪੁਜੜ ਕੇ ਸਾਰੀ ਦੁਨੀਆਂ ਵਿੱਚ ਫੈਲ ਗਏ। (ਜਿਵੇਂ ਸਿੱਖ ੧੭੦ ਸਾਲ ਮਾਰ ਖਾਣ ਪਿੱਛੋਂ ਹੀ ਸਾਰੀ ਦੁਨੀਆਂ ਵਿੱਚ ਫੈਲ ਗਏ ਹਨ। ਜਦੋਂ ਬਹੁਤ ਬੁਰਾ ਹਾਲ ਹੋ ਗਿਆ ਤਾਂ ਉਨ੍ਹਾਂ ਇਕੱਠੇ ਹੋ ਕੇ ਸਲਾਹ ਕੀਤੀ ਕਿ ਸਾਡੇ ਸਾਮ੍ਹਣੇ ਇਕੋ ਰਾਹ ਹੈ ਕਿ ਬੱਚਿਆਂ ਨੂੰ ਉਚ ਵਿਦਿਆ ਦਵਾ ਕੇ, ਵੱਧ ਤੋਂ ਵੱਧ ਲਾਇਕ ਬਣਾਇਆ ਜਾਵੇ। ਇਸ ਤਰ੍ਹਾਂ ਉਹ ਇੱਕ ਦੂਸਰੇ ਦੀ ਮਦਦ ਕਰਦੇ, ਬੱਚਿਆਂ ਨੂੰ ਉਚ ਸਿਖਿਆ ਦਿੰਦੇ ਰਹੇ। ਬੱਚੇ ਏਨੀ ਤਰੱਕੀ ਕਰ ਗਏ ਕਿ ਦੁਨੀਆਂ ਦੇ ਸਾਰੇ ਮੁਲਕਾਂ ਦੇ ਵੱਡੇ ਸਇੰਸਦਾਨ ਯਹੂਦੀ ਹਨ।
(ਪਤਾ ਨ੍ਹੀਂ ਸਿੱਖਾਂ ਨੂੰ ਏਨੀ ਅਕਲ ਕਦ ਆਵੇਗੀ?)
੧੯੪੨ ਵਿਸ਼ਵ ਯੁੱਧ ਵਿੱਚ ਜਦ ਨਾਜ਼ੀਆਂ ਅਤੇ ਜਾਪਾਨੀਆਂ ਸਾਮ੍ਹਣੇ ਅੰਗਰੇਜ਼ਾਂ ਦਾ ਪਲੜਾ ਹੌਲਾ ਹੋ ਰਿਹਾ ਸੀ ਤਾਂ, ਯਹੂਦੀਆਂ ਵਲੋਂ ਬਣਾਏ ਐਟਮ ਬੰਬ ਨੇ ਹੀ ਉਨ੍ਹਾਂ ਦੀ ਇੱਜ਼ਤ ਰੱਖੀ ਸੀ।
(ਨਹੀਂ ਤਾਂ ਅੱਜ ਦੁਨੀਆਂ ਦਾ ਅਤੇ ਯਹੂਦੀਆਂ ਦਾ ਇਤਿਹਾਸ ਕੁੱਝ ਹੋਰ ਹੁੰਦਾ।)
ਜਿਸ ਦਾ ਬਦਲਾ ਚੁਕਾਉਂਦਿਆਂ ਅਮਰੀਕਾ ਨੇ, ੧੯੪੮ ਵਿੱਚ ਯਹੂਦੀਆਂ ਨੂੰ, ਇਜ਼ਰਾਈਲ ਨਾਮ ਦਾ ਮੁਲਕ ਤੋਜਫੇ ਵਜੋਂ ਦਿੱਤਾ ਸੀ।
ਜਦ ਯਹੂਦੀਆਂ ਦਾ ਆਪਣਾ ਮੁਲਕ ਹੋਂਦ ਵਿੱਚ ਆ ਗਿਆ ਤਾਂ ਸਾਰੀ ਦੁਨੀਆਂ ਦੇ ਯਹੂਦੀ ਇਜ਼ਰਾਈਲ ਵਿੱਚ ਇਕੱਠੇ ਹੋਏ, ਆਪਣਾ ਇਸ਼ਟ ਅਸਥਾਨ ਬਨਾਉਣ ਲਈ ਪੈਸੇ ਇਕੱਠੇ ਕੀਤੇ ਗਏ, ੧੯੪੮ ਦੇ ਅਖੀਰ ਵਿੱਚ ਇਹ ਪੈਸਾ, ੩੬੦੦੦ (ਛੱਤੀ ਹਜ਼ਾਰ) ਕ੍ਰੋੜ ਡਾਲਰ ਇਕੱਠਾ ਹੋਇਆ। ਉਨ੍ਹਾਂ ਨੇ ਇਹ ਪੈਸਾ ਆਪਣੇ ਧਰਮ ਗੁਰੂ ਨੂੰ ਦਿੰਦਿਆਂ ਕਿਹਾ ਕਿ, ਸਾਡਾ ਇਸ਼ਟ ਅਸਥਾਨ ਐਸਾ ਬਣਨਾ ਚਾਹੀਦਾ ਹੈ, ਜੈਸਾ ਦੁਨੀਆਂ ਵਿੱਚ ਕਿਸੇ ਧਰਮ ਦਾ ਵੀ ਨਾ ਹੋਵੇ। (ਉਨ੍ਹਾਂ ਦਾ ਧਰਮ ਗੁਰੂ ਸਿੰਘ ਸਾਹਿਬਾਂ ਵਰਗਾ ਨਹੀਂ ਸੀ, ਨਹੀਂ ਤਾਂ ਸੋਨੇ ਦੀਆਂ ਇੱਟਾਂ ਬਣਾ ਕੇ ਇਸ਼ਟ ਅਸਥਾਨ ਬਣਾ ਦਿੰਦਾ, ਕੁੱਝ ਟਾਂਕਾ ਵੀ ਲਗਾ ਲੈਂਦਾ) ਉਸ ਨੇ ਯਹੂਦੀਆਂ ਨੂੰ ਕਿਹਾ, “ਏਨੇ ਪੈਸਿਆਂ ਨਾਲ ਅਜਿਹਾ ਇਸ਼ਟ ਅਸਥਾਨ ਨਹੀਂ ਬਣ ਸਕਦਾ ਜਿਸ ਵਿਚੋਂ, ਇਸ਼ਟ ਬਾਰੇ ਸੋਝੀ ਹੋ ਸਕੇ”। ਯਹੂਦੀਆਂ ਨੇ ਸਮਝਿਆ, ਸ਼ਾਇਦ ਪੈਸੇ ਘੱਟ ਹਨ, ਉਨ੍ਹਾਂ ਨੇ ਕਿਹਾ, ਤੁਸੀਂ ਉਸਾਰੀ ਸ਼ੁਰੂ ਕਰੋ, ਹੋਰ ਪੈਸੇ ਮਿਲ ਜਾਣਗੇ। ਉਨ੍ਹਾਂ ਦੇ ਧਰਮ ਗੁਰੂ ਨੇ ਸਮਝਾਉਂਦਿਆਂ ਕਿਹਾ, “ਦੁਨੀਆਂ ਦੀ ਸਾਰੀ ਦੌਲ਼ਤ ਲਗਾ ਕੇ ਵੀ, ਅਜਿਹਾ ਇਸ਼ਟ ਅਸਥਾਨ ਨਹੀਂ ਬਣਾਇਆ ਜਾ ਸਕਦਾ, ਜਿਸ ਵਿਚੋਂ ਇਸ਼ਟ ਬਾਰੇ ਸੋਝੀ ਹੋ ਸਕੇ। ਤੁਸੀਂ ਇਹ ਪੈਸੇ ਲੈ ਜਾਵੋ, ਇਸ ਨਾਲ ਯੁਨੀਵਰਸਟੀਆਂ, ਕਾਲਜ ਬਣਾਵੋ, ਜਿਸ ਵਿੱਚ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾਵੇ। ਜਦ ਬੱਚੇ ਉਨ੍ਹਾਂ ਵਿਚੋਂ ਪੜ੍ਹ ਕੇ ਨਿਕਲਣਗੇ ਤਾਂ ਉਨ੍ਹਾਂ ਨੂੰ ਆਪਣੇ ਇਸ਼ਟ ਬਾਰੇ ਆਪੇ ਸੋਝੀ ਹੋ ਜਾਵੇਗੀ”।
ਪਤਾ ਨਹੀਂ ਸਿੱਖਾਂ ਦੇ ਆਗੂਆਂ ਨੂੰ ਕਦੋਂ ਅਕਲ ਆਵੇਗੀ? ਕਦੋਂ ਪੈਸੇ ਦੀ ਸਹੀ ਵਰਤੋਂ ਕਰਨੀ ਸਿੱਖਣ ਗੇ? ਜਿਸ ਨਾਲ ਪੰਥ ਦੇ ਨੌਜਵਾਨ, ਪੜ੍ਹ ਲਿਖ ਕੇ, ਦੁਨੀਆਂ ਦੇ ਦੂਸਰੇ ਲੋਕਾਂ ਦੇ ਮੁਕਾਬਲੇ ਤੇ ਖੜੇ ਹੋਣ ਜੋਗੇ ਹੋਣਗੇ? ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਹਾਸਲ ਕਰ ਕੇ, ਦੁਨੀਆਂ ਨੂੰ ਵੀ ਉਸ ਬਾਰੇ ਸੋਝੀ ਦੇਣ ਦਾ ਉਪ੍ਰਾਲਾ ਕਰਨਗੇ?
ਫਿਲਹਾਲ ਤਾਂ ਇਉਂ ਜਾਪਦਾ ਹੈ ਕਿ ਇਹ ਲੀਡਰ, ਸੋਨੇ ਦੀ ਚਮਕ ਦੇ ਭਰਮ ਜਾਲ ਵਿੱਚ ਫਸਾ ਕੇ ਸਿੱਖਾਂ ਨੂੰ ੨੭੦੦ - ੧੭੦ = ੨੫੩੦ ਸਾਲ ਹੋਰ ਖੁਆਰ ਕਰਨਗੇ। ਪਰਮਾਤਮਾ ਭਲਾ ਕਰੇ, ਸਿੱਖਾਂ ਨੂੰ ਹੀ ਸਦ-ਬੁਧੀ ਆਵੇ, ਉਹ ਜਾਗਰੂਕ ਹੋ ਕੇ ਇਨ੍ਹਾਂ ਲਹੂ ਪੀਣੀਆਂ ਜੋਕਾਂ ਕੋਲੋਂ, ਬਚਦੇ ਆਪਣਾ ਵਿਰਸਾ ਆਪ ਸੰਭਾਲਣ।
ਅਮਰ ਜੀਤ ਸਿੰਘ ਚੰਦੀ


(18/06/10)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਜਸਬੀਰ ਸਿੰਘ ਜੀ (ਕੈਲਗਰੀ),
ਆਪ ਜੀ ਦੇ ਪੱਤਰ ਦਾ ਧਨਵਾਦ!
ਫ਼ਲਸਫ਼ਾ ਦੁਨੀਆ ਦੇ ਹਰ ਪ੍ਰਕਾਰ ਦੇ ਵਿਗਿਆਨ ਦਾ ਸ਼ੁਰੂਆਤੀ ਨੁਕਤਾ ਰਿਹਾ ਹੈ। ‘ਦਾਰਸ਼ਨਿਕ ਸਵਾਲ ਦੇ ਵਿਗਿਆਨਕ ਉੱਤਰ` ਦਾ ਅਰਥ ਇਹ ਨਹੀਂ ਕਿ ਉਸ ਉੱਤਰ ਵਿਸ਼ੇਸ਼ ਵਿੱਚ ਅਧਿਆਤਮਕ ਦਰਸ਼ਨ ਨਹੀ। ਕੁਦਰਤ ਵਿੱਚ ਮੋਜੂਦ ਹਰ ਪ੍ਰਕਾਰ ਦੇ ਰੂਪ ਪਰਮਾਤਮਾ ਦੇ ਹੁਕਮ ਵਿਚੋਂ ਹੀ ਨਿਕਲੇ ਹਨ ਇਸ ਲਈ ਕਿਸੇ ਰੂਪ ਦਾ ਜ਼ਿਕਰ ਭੋਤਿਕ ਸਤਰ ਤੇ ਕਰਨ ਦਾ ਮਤਲਬ ਇਹ ਨਹੀਂ ਕਿ ਮੈਂ ਪਰਮਾਤਮਾ ਨਾਲ ਸਬੰਧਿਤ ਦਰਸ਼ਨ ਤੋਂ ਅਲਗ ਗਲ ਕਰ ਰਿਹਾ ਹਾਂ। ਜੀਵਾਤਮਾ ਨੂੰ ਇੱਕ ਜੀਵਨ ਸ਼ਕਤੀ ਦੇ ਸੰਬੋਧਨ ਨਾਲ ਪੁਕਾਰਨ ਨਾਲ ਕੀ ਉਹ ਸ਼ਕਤੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਮਹਜ਼ ਇੱਕ ਵਿਗਿਆਨ ਦੀ ਗਲ ਹੋ ਜਾਏਗੀ? ਨਿਰਸੰਦਹ ਨਹੀ! ਅਸੀਂ ਇਸ ਜੋਤਿ ਨੂੰ ਜੀਵਾਤਮਾ ਵੀ ਕਹ ਲਈਏ ਤਾਂ ਵੀ ਆਪ ਜੀ ਇਹ ਨਹੀਂ ਸਪਸ਼ਟ ਕਰ ਰਹੇ ਕਿ ਕੀ ‘ਜੋਤੀ ਮਹਿ ਜੋਤਿ ਰਲਿ ਜਾਇਆ’ ਪੰਗਤੀ ਵਿੱਚ ਪੰਚਮ ਪਾਤਸ਼ਾਹ ਜੀ ਨੇ ਇਹ ਗਲ ਹਰ ਪ੍ਰਾਣੀ ਦੀ ਮੋਤ ਬਾਰੇ ਕਹੀ ਹੈ ਜਾਂ ਫਿਰ ਕਿਸੇ ਵਿਸ਼ੇਸ਼ ਮਹਾਪੁਰੁਸ਼ ਦੀ ਮੋਤ ਬਾਰੇ?
ਆਪ ਜੀ ਨੇ ਕਿਹਾ ਹੈ ‘ਕਿ ਟਾਲ ਮਟੋਲ ਕਰ ਰਹੇ ਹੋ`। ਐਸੀ ਗਲ ਬਿਲਕੁਲ ਨਹੀਂ। ਸਾਡਾ ਸੰਵਾਦ ਜਾਰੀ ਹੈ। ਕਿਸੇ ੳਤੱਰ ਦਾ ਕਿਸੇ ਜਗਹ ਛੋਟਾ ਹੋਣ ਦਾ ਮਤਲਬ ਕਦਾਚਿਤ ਇਹ ਨਹੀਂ ਹੁੰਦਾ ਕਿ ਉਸ ਦੀ ਗਹਰਾਈ ਘਟ ਹੋਵੇ। ਗਲ ਅਪਣੇ-ਅਪਣੇ ਕਹਿਣ ਅਤੇ ਸਮਝਣ ਦੇ ਤਰੀਕੇ ਦੀ ਵੀ ਹੋ ਸਕਦੀ ਹੈ। ਇਸ ਲਈ ਆਪ ਜੀ ‘ਜੋਤੀ ਮਹਿ ਜੋਤਿ ਰਲਿ ਜਾਇਆ’ ਪੰਗਤੀ ਨੂੰ ਹੋਠ ਲਿਖੇ ਗੁਰਬਾਣੀ ਦੇ ਪਰਮਾਣਾਂ ਤੋਂ ਜੇਕਰਂ ਅਲਗ ਮੰਨ ਸਕਦੇ ਹੋ ਤਾਂ ਕੋਈ ਗਲ ਨਹੀਂ।
ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥਾਪੇ ॥
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥
{ਪੰਨਾ 131}

ਭਾਵ: ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ।
ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ; (ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ। ੭।
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947)
ਭਾਵ: ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਉਸ ਦੇ ਹੁਕਮ ਵਿੱਚ ਜੰਮਦੇ ਤੇ ਸਮਾ ਜਾਂਦੇ ਹਨ;
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥(976)
ਭਾਵ: ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ। ਜਿਵੇਂ ਪਾਣੀ ਵਿੱਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿੱਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ। ੨।)
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ (20)
ਭਾਵ: ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ। ਤੇ, ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿੱਚ ਨਕਾ-ਨਕ ਮੌਜੂਦ ਹੈ। ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿੱਚ ਹਜ਼ੂਰੀ ਵਿੱਚ ਰੱਖਦਾ
ਇਹ ਅਰਥ ਵੀ ਪ੍ਰੋ. ਸ਼ਾਹਿਬ ਸਿੰਘ ਜੀ ਦੇ ਹੀ ਹਨ। ਉਨ੍ਹਾਂ ਨੇ ਹੀ ਆਪ ਜੀ ਦੁਆਰਾ ਦਿੱਤੇ ਪਰਮਾਣਾਂ ਦੇ ਅਰਥ ਵੀ ਕੀਤੇ ਹਨ ਅਤੇ ਆਵਾਗਮਨ ਦੀ ਗਲ ਵੀ ਕੀਤੀ ਹੈ। ਹੁਣ ਗਲ ਤਾਂ ਗੁਰੂ ਦੇ ਸਮੁੱਚੇ ਸੰਧਰਭ ਨੂੰ ਸਮਝਣ ਦੀ ਕੋਸ਼ਿਸ਼ ਦੀ ਹੈ।
ਹੁਣ ਜ਼ਰਾ ਇਸ ਨੂੰ ਦੇਖੋ:-
ਬਿਲਾਵਲੁ ॥ ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥ ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥ ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥ ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥ (ਪੰਨਾਂ 857)
ਅਰਥ: ਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ।੧।ਰਹਾਉ।
ਹੇ ਮਨ! ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ, ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ।੧।
ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ। ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ।੨। (ਪ੍ਰੋ. ਸ਼ਾਹਿਬ ਸਿੰਘ)
ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਕਬੀਰ ਜੀ ਦਾ ਹੈ ਅਤੇ ਇਸਦੇ ਅਰਥ ਕੀਤੇ ਹਨ ਪ੍ਰੋ. ਸ਼ਾਹਿਬ ਸਿੰਘ ਜੀ ਨੇ। ਆਪ ਜੀ ਦਾ ਕੀ ਵਿਚਾਰ ਹੈ ਕਿ ਗੁਰੂ ਸਾਹਿਬਾਨ ਨੇ ਕੀ ਸੋਚ ਕੇ ਇਹ ਸ਼ਬਦ ਬਾਣੀ ਵਿੱਚ ਸ਼ਾਮਲ ਕੀਤਾ ਸੀ? ਕੀ ਇਹ ਉਧਾਹਰਣ ਮੇਰੀ ਟਾਲ ਮਟੋਲ ਹੈ? ਮੈਂ ਤਾਂ ਆਪ ਜੀ ਦੁਆਰਾ ਦਿੱਤੇ ਉਧਾਰਣਾਂ ਦਾ ਖੰਡਨ ਨਹੀਂ ਕੀਤਾ ਕੇਵਲ ਉਨ੍ਹਾਂ ਦੀ ਸੰਕੇਤਕ ਵਰਤੋਂ ਦੀ ਗਲ ਕਹੀ ਹੈ ਪਰ ਆਪ ਜੀ ਦਾ ਮੇਰੇ ਦੁਆਰਾ ਦਸੇ ਗੁਰਬਾਣੀ ਪ੍ਰਮਾਣਾਂ ਦੇ ਬਾਰੇ ਕੀ ਵਿਚਾਰ ਹੈ? ਕੀ ਇਥੇ ‘ਜੋਤਿ` ਦੇ ‘ਜੋਤੀ` ਵਿੱਚ ਰਲ ਜਾਂਣ ਦੀ ਗਲ ਨਹੀ ਸਪਸ਼ਟ ਕੀਤੀ ਗਈ? ਕੀ ਹੁਣ ਉੱਪਰ ਦਿਤੇ ਗੁਰੂਬਾਣੀ ਦੇ ਹਵਾਲਿਆਂ ਨੂੰ ਤੁਸੀ ਮੇਰੀ ਨਿਜੀ “ਜੁਬਾਨੀ ਨੁਬਾਨੀ” ਕਹੋਗੇ? ਬਾਣੀ ਵਿੱਚ ਆਪ ਜੀ ਦੁਆਰਾ ਦਿਤੇ ਹਵਾਲਿਆਂ ਵਿੱਚ ਅਵਾਗਮਨ ਸਬੰਧੀ ਸੰਕੇਤ ਹਨ ਮੈਂ ਇਸ ਤੋਂ ਇਨਕਾਰੀ ਨਹੀਂ ਹੋ ਸਕਦਾ। ਪਰ ਆਪ ਜੀ ਵੀ ਜ਼ਰਾ ਮੇਰੇ ਦੁਆਰਾ ਦਿਤੇ ਹਵਾਲਿਆਂ ਵੱਲ ਵੀ ਨਜ਼ਰਸਾਨੀ ਕਰੋ।
ਵੀਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤਾਂ ਦੇ ਸ਼ਬਦ ਗੁਰੁਮਤਿ ਦੀ ਕਰੜੀ ਕਸਵਟੀ ਲਾ ਕੇ ਹੀ ਸ਼ਾਮਲ ਕੀਤੇ ਗਏ ਸੀ। ਹਾਂ ਗਲ ਸਪਸ਼ਟ ਕਰਨ ਲਈ ਸੰਸਾਰਕ ਸੰਕੇਤਾਂ ਦੇ ਇਸਤੇਮਾਲ ਤੋਂ ਪਰਹੇਜ਼ ਨਹੀਂ ਸੀ ਕਿਉਂਕਿ ਗੁਰਮਤਿ ਦਾ ਟੀਚਾ ਸਰਬਤ ਦੇ ਭਲੇ ਦਾ ਸੀ। ਅਸੀਂ ਜਾਣਦੇ ਹਾਂ ਕਿ ਇਹ ਚੰਗੀ ਤਰਹ ਜਾਣਦੇ ਹੋਏ ਵੀ ਕਿ ‘ਰਾਮ` ਸ਼ਬਦ ਸਮਕਾਲੀ ਸੰਧਰਭ ਵਿੱਚ ਹਿੰਦੁਮਤ ਵਿੱਚ ਰਾਜਾ ਦਸ਼ਰਥ ਦੇ ਬੇਟੇ ‘ਰਾਮ ਚੰਦਰ ਜੀ` ਲਈ ਵਰਤਿਆ/ਸਮਝਿਆ ਜਾਂਦਾ ਸ਼ਬਦ ਸੀ, ਗੁਰੂਆਂ ਨੇ ਇਸ ਸ਼ਬਦ ਦੀ ਵਰਤੋਂ ਪਰਮਾਤਮਾ ਲਈ ਕਰਣ ਤੋਂ ਪਰਹੇਜ਼ ਨਹੀਂ ਕੀਤਾ ਜੋ ਕਿ ਗੁਰਮਤਿ ਅਨੁਸਾਰ ਸੰਸਾਰੀ ‘ਰਾਮ` ਤੋਂ ਬਿਲਕੁਲ ਅਲਗ ਜਿਹੀ ਗਲ ਸੀ।
ਆਪ ਜੀ ਮੱਛਲੀ ਦੀ ਗਲ ਕੀਤੀ ਹੈ ਲੇਕਿਨ ਆਪ ਜੀ ਇਹ ਨਹੀਂ ਸਪਸ਼ਟ ਕਰਦੇ ਕਿ ਮੱਛਲੀ ਨੂੰ ਉਹ ਜੋਨੀ ਮਿਲੀ ਕਿਸ ਅਧਾਰ ਤੇ? ਕੀ ਉਸ ਦੀ ਆਤਮਾ ਨੇ ਕਿਸੇ ਚੁਹੇ ਜਾਂ ਮੱਛਰ ਦੇ ਰੂਪ ਵਿੱਚ ਕੋਈ ਪਿਛਲੇ ਕਰਮ ਕੀਤੇ ਸੀ? ਇਹ ਸਭ ਜਾਣਦੇ ਹਨ ਕਿ ਮਨੁੱਖ ਜਾਤੀ ਇਸ ਧਰਤੀ ਤੇ ਲਖਾਂ ਵਨਸਪਤੀ/ਜਾਨਵਰ ਪ੍ਰਜਾਤਿਆਂ ਤੋਂ ਬਾਦ ਪ੍ਰਗਟ ਹੋਈ ਸੀ। ਤਾਂ ਫਿਰ ਪਹਲਿਆਂ ਜੋਨੀਆਂ ਦੀ ਅਲਾਟਮੇਂਟ ਦਾ ਕੀ ਅਧਾਰ ਸੀ? ਕੀ ਉਨ੍ਹਾਂ ਜੀਵ-ਜੰਤੁਆਂ ਲਈ ਵੀ ਕੋਈ ਪਾਪ-ਪੁੰਨ ਸੀ ਜਿਸ ਦੇ ਅਧਾਰ ਤੇ ਉਹ ਅਗਲੀ ਜੋਨੀ ਵਿੱਚ ਪ੍ਰਵੇਸ਼ ਕਰਦੇ ਸੀ?
ਪਰਮਾਤਮਾ ਦਾ ਹੁਕਮ ਬੇ-ਹਿਸਾਬਾ (ਸਮਝ ਤੋਂ ਪਰੇ) ਵੀ ਹੈ। ਕੁਦਰਤ ਉਸਦੇ ਹਿਸਾਬ ਨਾਲ ਹੀ ਚਲ ਰਹੀ ਹੈ। ਉਹ ਹਿਸਾਬ ਤਾਂ ਕਰਦਾ ਹੈ ਪਰ ਉਸਦੇ ਹਿਸਾਬ ਦਾ ਹਿਸਾਬ ਸਾਡੇ ਹਿਸਾਬ ਤੋਂ ਬਾਹਰ ਦੀ ਗਲ ਹੈ। ਉਸਦਾ ਲੇਖਾ ਮਨੁੱਖਾ ਹਿਸਾਬ ਵਿੱਚ ਨਹੀਂ ਆਉਂਦਾ। ਉਹ ਸਿਆਣੇ ਵਿੱਚ ਵੀ ਰਹਿੰਦਾ ਹੈ ਅਤੇ ਮੁਰਖ ਵਿੱਚ ਵੀ। ਪੁੰਨ ਕਰਣ ਵਾਲੇ ਵਿੱਚ ਵੀ ਤੇ ਪਾਪੀ ਵਿੱਚ ਵੀ। ਇਹ ਪੱਖ ਵਿਸਮਾਦ ਦੀ ਗਲ ਹਨ ਹਿਸਾਬ ਦੀ ਨਹੀਂ।
ਵੀਰ ਜੀ! ਸ਼ਾਡਾ ਇਹ ਸੰਵਾਦ ਕੋਈ ਵਿਵਾਦ ਨਹੀਂ ਹੈ। ਜੋਨੀ ਸਜ਼ਾ ਤੋਂ ਡਰਦਾ ਕੋਈ ਚੰਗੇ ਮਾਰਗ ਤੇ ਚਲੇ ਇਸ ਵਿੱਚ ਕੋਈ ਮਾੜੀ ਗਲ ਨਹੀਂ। ਇਸਦੇ ਨਾਲ ਹੀ ਜੇ ਕੋਈ ਇਸੇ ਜੀਵਨ ਵਿੱਚ ਰੱਬ ਦੇ ਹਿਸਾਬ ਤੋਂ ਡਰਦਾ ਮੰਦੇ ਕੰਮਾ ਤੋਂ ਪਰਹੇਜ਼ ਕਰੇ ਤਾਂ ਵੀ ਕੋਈ ਮਾਡੀ ਗਲ ਨਹੀਂ। ਕਿਸੇ ਨੇ ਮੋਤ ਤੋਂ ਬਾਦ ਮੁਕਤੀ ਦੀ ਗਲ ਕੀਤੀ ਹੈ ਪਰ ਗੁਰੂ ਨਾਨਕ ਜੀ ਨੇ ਸਭ ਤੋਂ ਜ਼ਿਆਦਾ ਜ਼ੋਰ ਜੀਵਨ ਮੁਕਤੀ ਦੇ ਸਿਧਾਂਤ ਨੂੰ ਦ੍ਰਿੜ ਕਰਨ ਤੇ ਲਾਇਆ ਹੈ। ਰੱਬੀ ਜੋਤ ਹਰ ਘਟ ਵਿੱਚ ਹੈ। ਕੋਈ ਪੁੰਨ ਕਰਣ ਵਾਲਾ ਰੱਬ ਤੋਂ ਇਹ ਗਿਲਾ ਕਰਦੇ ਹੋਏ ਇਹ ਸਵਾਲ ਨਹੀਂ ਕਰ ਸਕਦਾ ਕੀ ‘ਹੇ ਰੱਬਾ, ਤੇਰੀ ਜੋਤ ਦਾ ਪਾਪੀ ਦੇ ਸਰੀਰ ਵਿੱਚ ਕੀ ਕੰਮ? ਜੋ ਜੀਵਨ ਸਮੇਂ ਨਾਲ ਹੈ ਉਹ ਮੋਤ ਤੋਂ ਬਾਦ ਕਿਉਂ ਨਹੀ ਹੋਵੇਗਾ? ਦੁਹਰਾ ਦੇਵਾਂ ਕਿ ਇਹ ਪੱਖ ਵਿਸਮਾਦ ਦੀ ਗਲ ਹਨ ਹਿਸਾਬ ਦੀ ਨਹੀਂ।
ਬਾਕਿ ਆਪ ਜੀ ਦਾ ੩੦-੧੧-੨੦੦੮ ਦਾ ਪੱਤਰ ਮੈਂ ਨਹੀਂ ਪੜੀਆ। ਮੈਂ ਸਿੱਖ ਮਾਰਗ ਡਾਟ. ਕਾਮ ਤੇ ਤਕਰੀਬਨ ਦੋ ਜਾਂ ਤਿੰਨ ਮਹੀਨੇ ਪੁਰਾਣਾ ਹਾਂ। ਸਮਾਂ ਪਾ ਕੇ ਆਪ ਜੀ ਦੇ ਵਿਚਾਰ ਜਰੂਰ ਪੜਾਂਗਾ।
ਧਨਵਾਦ ਸਹਿਤ
ਹਰਦੇਵ ਸਿੰਘ, ਜੰਮੂ


(18/06/10)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ

ਬੱਬੂ ਮਾਨ
ਭਾਰੂ ਸਤਾ ਤੇ ਹੋ ਬਹੁ ਗਿਣਤੀਆਂ ਨੇ,
ਘੱਟ ਗਿਣਤੀਆਂ ਨੂੰ ਤਾਂ ਦਬਾਇਆ ਹੀ ਏ।
ਆਪਣੀ ਪਕੜ ਸਦੀਵੀ ਬਣਾਉਣ ਖਾਤਿਰ,
ਮਨ ਘੜਤ ਇਤਿਹਾਸ ਬਣਾਇਆ ਹੀ ਏ।
ਜਦੋਂ ਚੇਤਨਾ ਜਾਗਣੀ ਸ਼ੁਰੂ ਹੋ ਜਾਏ,
ਗੱਲ ਲੋਕਾਂ ਦੇ ਦਿਲਾਂ ਤੱਕ ਪੁੱਜ ਜਾਂਦੀ;
ਕਪੂਰ ਸਿੰਘ ਨੇ ਲਿਖੀ ਜੋ ਹੱਡ ਬੀਤੀ,
ਬੱਬੂ ਮਾਨ ਤਾਂ ਕੇਵਲ ਸੁਣਾਇਆ ਹੀ ਏ।।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408) 209-7072


(17/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥

ਸ: ਹਰਦੇਵ ਸਿੰਘ ਜੀ! ਤੁਸੀਂ ਆਪਣੇ ਲੇਖ ਵਿੱਚ ਲਿਖਿਆ ਸੀ ਕਿ ਪੰਚਮ ਪਾਤਸ਼ਾਹ ਜੀ ਨੇ “ਜੋਤੀ ਮਹਿ ਜੋਤਿ ਰਲਿ ਜਾਇਆ॥” ਵਾਲੇ ਸ਼ਬਦ ਵਿੱਚ ਦਾਰਸ਼ਨਿਕ ਸਵਾਲ ਦਾ ਵਿਗਿਆਨਕ ਉਤਰ ਦਿੱਤਾ ਹੈ। ਇਸ ਵਿੱਚ “ਜੋਤੀ ਮਹਿ ਜੋਤਿ ਰਲਿ ਜਾਇਆ” ਦਾ ਅਰਥ ਤੁਸੀਂ ਦੱਸਿਆ ਸੀ ਕਿ ਇਹ ਸਰੀਰਕ ਊਰਜਾ ਦਾ ਪੁਲਾੜੀ ਊਰਜਾ ਵਿੱਚ ਸਮਾ ਜਾਣਾ ਹੈ।
ਹੁਣ ਤੁਸੀਂ ਕਹਿ ਰਹੇ ਹੋ “ਮੈਂ … ਸਪੱਸ਼ਟ ਕਰ ਦੇਵਾਂ ਕਿ ਮੈਂ ਵਿਗਿਆਨ ਦੀ ਗੱਲ ਨਹੀਂ ਕਰ ਰਿਹਾ। ਥੋੜ੍ਹੀ ਜਿਹੀ ਵਿਗਿਆਨ ਦੀ ਗੱਲ ਕਰਨ ਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਸਾਇਂਸ ਬਾਰੇ ਲੇਖ ਲਿਖਿਆ ਹੈ” ……।
ਸ: ਹਰਦੇਵ ਸਿੰਘ ਜੀ! ਤੁਸੀਂ ਲੇਖ ਖਾਸ ਤੌਰ ਤੇ ਆਵਾਗਉਣ ਦਾ ਖੰਡਣ ਕਰਨ ਲਈ ਲਿਖਿਆ ਸੀ। ਅਤੇ ਆਪਣੀ ਇਸ ਗੱਲ ਨੂੰ ਖਾਸ ਤੌਰ ਤੇ ਤੁਸੀਂ ਵਿਗਿਆਨਕ ਤੱਥਾਂ ਨਾਲ ਸਾਬਤ ਕਰਨਾ ਚਾਹੁੰਦੇ ਸੀ। ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਵਿਗਿਆਨ ਦੀ ਗੱਲ ਨਹੀਂ ਕੀਤੀ। ਤੁਹਾਡੀ ਇਸ (ਠੀਕ ਜਾਂ ਗ਼ਲਤ) ਥੋੜ੍ਹੀ ਜਿਹੀ ਵਿਗਿਆਨਕ ਗੱਲ ਕਰਨ ਨਾਲ ‘ਆਤਮਾ’ ਦੇ ਹੋਣ ਜਾਂ ਨਾ ਹੋਣ ਬਾਰੇ ਪਾਠਕਾਂ ਦੇ ਵਿਚਾਰਾਂ ਤੇ ਅਸਰ ਪੈਣਾ ਹੈ। ਤੁਹਾਡੀ ਇਸ ਥੋੜ੍ਹੀ ਜਿਹੀ ਵਿਗਿਆਨਕ ਵਿਚਾਰ ਨਾਲ ਕਿੰਨੇਂ ਹੀ ਪਾਠਕ ਪ੍ਰਭਾਵਤ ਹੋ ਸਕਦੇ ਹਨ ਇਸ ਬਾਰੇ ਵੀ ਸੋਚੋ। ਇਹ ਥੋੜ੍ਹੀ ਜਿਹੀ ਹੀ ਗੱਲ ਨਹੀਂ ਤੁਸੀਂ ਲੇਖ ਦਾ ਸ਼ੀਰਸ਼ਕ “ਦਰਸ਼ਨ” ਲਿਖਿਆ ਹੈ। ਅਰਥਾਤ ਤੁਸੀਂ ਗੁਰਮਤ ਫ਼ਲੌਸਫ਼ੀ ਪੇਸ਼ ਕੀਤੀ ਹੈ।
ਖੈਰ ਹੁਣ ਤੁਸੀਂ ਇਹ ਦੱਸੋ ਕਿ ਕੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਸ਼ਬਦ ਵਿੱਚ ਆਇਆ “ਜੋਤੀ ਮਹਿ ਜੋਤਿ ਰਲਿ ਜਾਇਆ” ਦਾ ਅਰਥ ਕੋਈ ਵਿਗਿਆਨਕ ਊਰਜਾ ਨਹੀਂ ਹੈ? ਜੇ ਤੁਸੀਂ ਇਸ ਵਿਸ਼ੇ ਨੂੰ ਇੱਥੇ ਹੀ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਸਾਫ਼ ਲਫ਼ਜ਼ਾਂ ਵਿੱਚ ਇਸ ਗੱਲ ਨੂੰ ਸਵਿਕਾਰ ਕਰ ਲਵੋ ਕਿ “ਜੋਤਿ” ਦਾ ਅਰਥ ਕੋਈ “ਊਰਜਾ” ਨਹੀਂ ਹੈ। ਜਾਂ ਫ਼ੇਰ ਤੁਸੀਂ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਦਿਉ। ਅਗਰ ਤੁਸੀਂ ਇਸ ਵਿਚਾਰ ਨੂੰ ਅੱਗੇ ਤੋਰਨੀਂ ਚਾਹੋ ਤਾਂ ਇਸ ਨੂੰ ਵਿਗਿਆਨਕ ਨਜ਼ਰੀਏ ਤੋਂ ਹੀ ਵਿਚਾਰਨਾ ਪਏਗਾ, ਫ਼ੇਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਥੋੜ੍ਹੀ ਜਿਹੀ ਹੀ ਵਿਗਿਆਨ ਦੀ ਗੱਲ ਕੀਤੀ ਸੀ।
ਅਗੇ ਤੁਸੀਂ ਮੇਰੇ ਵੱਲੋਂ ਪੇਸ਼ ਗੁਰਬਾਣੀ ਉਦਾਹਰਣਾਂ ਬਾਰੇ ਸਹੀ ਢੰਗ ਨਾਲ ਜਵਾਬ ਦੇਣ ਦੀ ਬਜਾਏ ਲਿਖ ਦਿੱਤਾ ਹੈ ਕਿ, “ਇਹ ਪ੍ਰਚੱਲਤ ਸਮਾਜਿਕ/ਧਾਰਮਿਕ ਮਾਨਤਾਵਾਂ ਵਿਸ਼ਵਾਸ਼ਾਂ, ਕਹਾਣੀਆਂ ਕਹਾਵਤਾਂ ਮੁਹਾਵਰਿਆ ਆਦਿ ਦਾ ਪ੍ਰਯੋਗ ਕਰਕੇ. . ਸਮਝਾਇਆ ਹੈ। …. ਗੱਲ ਤਾਂ ਸੰਕੇਤਕ ਅਤੇ ਸਿਧਾਂਤਕ ਪੱਖਾਂ ਨੂੰ ਸਮਝਣ ਦੀ ਹੈ। …ਸਾਨੂੰ ਇਸ ਦੇ ਸਮੁੱਚੇ ਸੰਧਰਭ ਵਿੱਚ ਇਸ ਦੇ ਨਿਰਨਾਇਕ ਪੱਖਾਂ ਨੂੰ ਵੀ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ”।
ਵੀਰ ਜੀ! ਇਹ ਤਾਂ ਤੁਸੀਂ ਟਾਲਮ-ਟੋਲ ਵਾਲੀ ਗੱਲ ਕਰ ਰਹੇ ਹੋ। ਇਹ ਤਾਂ ਕੋਈ ਜਵਾਬ ਨਾ ਹੋਇਆ। ਜਿੰਨੀ ਦੇਰ ਤੁਸੀਂ ਮੇਰੀਆਂ ਪੇਸ਼ ਕੀਤੀਆਂ ਤੁਕਾਂ ਦੇ ਅਰਥ ਨਹੀਂ ਸਮਝਾਵੋਗੇ, ‘ਸਿਧਾਂਤਕ ਪੱਖ’ ਅਤੇ ‘ਨਿਰਨਾਇ ਪੱਖ’ ਕਿੱਥੋਂ ਉਜਾਗਰ ਹੋਣਗੇ?
ਮੈਂ ਜੋ ਉਦਾਹਰਣਾਂ ਪੇਸ਼ ਕੀਤੀਆਂ ਸਨ ਉਨ੍ਹਾਂ ਦੇ ਮੁੱਖ ਭਾਵ ਮੈਂ ਲਿਖ ਰਿਹਾ ਹਾਂ ਜੋ ਇਸ ਤਰ੍ਹਾਂ ਹਨ:
੧- ਪਰਮਾਤਮਾ ਦੀ ਯਾਦ ਨੂੰ ਭੁਲਾ ਕੇ ਜੀਵ ਅਨੇਕਾਂ ਜਨਮਾਂ ਵਿੱਚ ਪਏ ਰਹਿੰਦੇ ਹਨ।
੨- ਜਿੰਨੇ ਵੀ ਜੀਵ ਹਨ ਸਾਰੇ ਪਾਂਧੀ ਹਨ। ਜਦੋਂ ਉਸ ਦਾ ਬੁਲਾਵਾ ਆ ਜਾਂਦਾ ਹੈ, ਬਿਨਾ ਢਿਲ ਕੀਤਿਆਂ ਜਾਣਾ ਪੈਂਦਾ ਹੈ। ਕੋਈ ਹਿੰਦੂ ਹੋਵੇ ਜਾਂ ਮੁਸਲਮਾਨ ਸਭ ਦਾ ਉਸ ਦੇ ਦਰ ਤੇ ਲੇਖਾ ਹੁੰਦਾ ਹੈ।
੩- ਜਿੱਥੇ ਲੇਖਾ ਮੰਗਿਆ ਜਾਂਦਾ ਹੈ ਓਥੇ ਇਹ ਸਰੀਰ ਅਤੇ ਜਾਤ-ਪਾਤ ਨਹੀਂ ਜਾਂਦੇ।
੪- ਇਹ ਸਰੀਰ ਅਤੇ ਜਾਤ-ਪਾਤ ਅਗੇ ਨਹੀਂ ਜਾਂਦੀ॥ ਸੱਚ ਦੀ ਕਮਾਈ ਕੀਤਿਆਂ ਹੀ ਅਗੇ ਛੁਟਕਾਰਾ ਹੁੰਦਾ ਹੈ।
੫- ਪਿਛਲੇ ਜਨਮ ਦੇ ਸੰਜੋਗਾਂ ਕਰਕੇ ਉਸ ਦੇ ਹੁਕਮ ਨਾਲ ਤੂੰ ਸੰਸਾਰ ਤੇ ਆਇਆ ਹੈ। ਸਾਰੇ ਸਰੀਰਾਂ ਦੀ ਮਿੱਟੀ ਇਕੋ ਹੀ ਹੈ। ਇਹ ਜੀਵ (ਜੰਮਣ) ਮਰਨ ਵਾਲਾ ਨਹੀਂ।
੬- ਮਾਤਾ, ਪਿਤਾ, ਇਸਤ੍ਰੀ, ਧੀਆਂ-ਪੁਤ, ਸੱਜਣ, ਮਿੱਤਰ, ਭਰਾ ਆਦਿ ਸਾਰੇ ਪਿੱਛਲੇ ਜਨਮਾਂ ਦੇ ਸੰਜੋਗ ਕਰਕੇ ਇੱਥੇ ਇਕੱਠੇ ਹੁੰਦੇ ਹਾਂ, ਪਰ ਅੰਤ ਵੇਲੇ (ਮੌਤ ਆਉਣ ਤੇ) ਕੋਈ ਸਾਥ ਨਹੀਂ ਨਿਭਾਉਂਦਾ। ਹਾਥੀ ਘੋੜੇ, ਧਨ ਧੋਲਤ ਕੁੱਝ ਵੀ ਨਾਲ ਨਹੀਂ ਜਾਂਦਾ।
੭- ਜਿੰਨੀਂ ਦੇਰ ਦੀਵੇ ਵਿੱਚ ਤੇਲ ਹੁੰਦਾ ਹੈ ਉਤਨਾ ਚਿਰ ਹੀ ਦੀਵਾ ਜਗਦਾ ਹੈ। ਤੇਲ ਮੁੱਕ ਜਾਣ ਤੇ ਲੋ ਬੁਝ ਜਾਂਦੀ ਹੈ। ਇਸੇ ਤਰ੍ਹਾਂ ਜੀਵ ਦੇ ਸਰੀਰ’ ਚੋਂ ਜਦੋਂ ਜੀਵਨ ਜੋਤੀ ਮੁਕ ਜਾਂਦੀ ਹੈ ਤਾਂ ਬੰਦੇ ਨੂੰ ਕੋਈ ਇੱਕ ਘੜੀ ਵੀ ਘਰ ਵਿੱਚ ਨਹੀਂ ਰੱਖਦਾ। ਮਾਂ ਘਰ ਦੀ ਦਹਲੀਜ ਤੇ ਬੈਠੀ ਰੋਂਦੀ ਰਹਿ ਜਾਂਦੀ ਹੈ। ਭਾਈ ਬੰਦ, ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਹਨ। ਪਤਨੀ ਵਾਲ਼ ਖਿੰਡਾ ਕੇ ਰੋਂਦੀ ਰਹਿ ਜਾਂਦੀ ਹੈ ਅਗੇ (ਲੇਖਾ ਦੇਣ ਲਈ) ਜੀਵਾਤਮਾ ਇਕੱਲੀ ਹੀ ਜਾਂਦੀ ਹੈ।
੮- ਸੰਸਾਰ ਤੇ ਇਹ ਜੀਵ ਪਾਂਧੀ ਦੀ ਨਿਆਈਂ ਹੈ। ਪਰ ਫ਼ੇਰ ਵੀ ਇਹ ਹੰਕਾਰ ਦਾ ਭਰਿਆ ਪਿਆ ਹੈ (ਜਿਸ ਤਰ੍ਹਾਂ ਇੱਥੇ ਸਭ ਕੁੱਝ ਇਸੇ ਦਾ ਹੋਵੇ)। ਧੀਆਂ ਪੁੱਤਾਂ, ਧਨ ਦੌਲਤ ਦੇ ਲਾਲਚ ਵਿੱਚ ਪਿਆ ਰਹਿੰਦਾ ਹੈ। ਪਰ ਅਖੀਰੀ ਵਕਤ ਆ ਜਾਂਦਾ ਹੈ (ਜਿਸ ਦੇ ਆਇਆਂ ਸਭ ਕੁੱਝ ਇੱਥੇ ਹੀ ਰਹਿ ਜਾਣਾ ਹੈ)। ਪਰ ਕੀਤੇ ਕੰਮਾਂ ਦੇ ਸੰਸਕਾਰ ਹੀ ਨਾਲ ਜਾਂਦੇ ਹਨ।
ਸ: ਹਰਦੇਵ ਸਿੰਘ ਜੀ! ਜ਼ਰਾ ਸਮਝਾਉਣ ਦੀ ਖੇਚਲ ਕਰਨੀਂ ਕਿ ਇਨ੍ਹਾਂ ਤੁਕਾਂ ਵਿੱਚ ਕਿਹੜੇ ਪ੍ਰਚੱਲਤ ਸਮਾਜਿਕ/ਧਾਰਮਿਕ ਮਾਨਤਾਵਾਂ ਵਿਸ਼ਵਾਸ਼ਾਂ, ਕਹਾਣੀਆਂ, ਕਹਾਵਤਾਂ, ਮੁਹਾਵਰਿਆ ਆਦਿ ਦਾ ਪ੍ਰਯੋਗ ਹੈ? ਦੂਸਰਾ ਜੇ ਇਹ ਪ੍ਰਚੱਲਤ ਮਾਨਤਾਵਾਂ ਹਨ ਤਾਂ ਗੁਰੂ ਸਾਹਿਬਾਂ ਦੀ ਫ਼ਲੌਸਫ਼ੀ ਕੀ ਹੈ? ਗੁਰਬਾਣੀ ਉਦਾਹਰਣਾਂ ਸਮੇਤ ਦੱਸਣ ਦੀ ਖੇਚਲ ਕਰਨੀਂ ਜੀ (ਜੁਬਾਨੀ ਨੁਬਾਨੀ ਨਹੀਂ)।
ਤੁਹਾਡੇ ਵੱਲੋਂ ‘ਸੱਜਣ ਠੱਗ’ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਮੈਂ ਦੇ ਦਿੱਤੇ ਤਾਂ ਹੁਣ ਤੁਸੀਂ ਬੰਦਾ ਬਹਾਦਰ ਦੀ ਗੱਲ ਪੇਸ਼ ਕਰ ਦਿੱਤੀ ਹੈ।
ਬੰਦਾ ਬਹਾਦਰ ਦੀ ਉਦਾਹਰਣ ਪੇਸ਼ ਕਰਕੇ ਸ਼ਾਇਦ ਤੁਸੀਂ ਇਹ ਸਿੱਧ ਕਰਨਾ ਚਾਹੁੰਦੇ ਹੋ ਕਿ ਕਿਸੇ ਦੇ ਕੀਤੇ ਕਰਮਾਂ ਦਾ ਫ਼ਲ ਕੋਈ ਹੋਰ (ਵੀ) ਪਾਉਂਦਾ ਹੈ।
ਅਰਥਾਤ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਗੁਰਬਾਣੀ ਵਿੱਚ ਜੋ ਲਿਖਿਆ ਹੈ:
“ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥”
“ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥”
“ਕਰਮੀ ਕਰਮੀ ਹੋਇ ਵੀਚਾਰ॥”
“ਕਰਮੀ ਆਪੋ ਆਪਣੀ॥”
ਕੀ ਗੁਰਬਾਣੀ ਦੀਆਂ ਇਹ ਗੱਲਾਂ ਗ਼ਲਤ ਹਨ? ਤੁਸੀਂ ਉਪਰ ਦੱਸੀ ਗੁਰਮਤ ਫ਼ਲੌਸਫ਼ੀ ਗ਼ਲਤ ਸਮਝਦੇ ਹੋ ਜਾਂ ਠੀਕ ਪਹਿਲਾਂ ਇਹ ਦੱਸ ਕੇ ਫ਼ੇਰ ਹੀ ਆਪਣੇ ਹੋਰ ਸਵਾਲ ਰੱਖਣੇ ਜੀ। ਉਪਰ ਦਿਤੀਆਂ ਉਦਾਹਰਣਾਂ ਬਾਰੇ ਵਿਚਾਰ ਆਇਆਂ ਬਿਨਾਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਵੇਗਾ।
ਵੀਰ ਜੀ! ਤੁਹਾਡੇ ਬੰਦਾ ਸਿੰਘ ਬਹਾਦਰ ਵਾਲੇ ਸਵਾਲ ਬਾਰੇ ਮੇਰਾ ਜਵਾਬ ਇਹ ਹੈ ਕਿ ਜੀਵ ਆਪਣੇ ਪਿੱਛਲੇ ਜਨਮ ਦੇ ਕੀਤੇ ਕਰਮਾਂ ਦੇ ਸੁਖ ਦੁਖ ਭੋਗਦਾ ਹੈ।
“ਸੁਖੁ ਦੁਖੁ ਪੁਰਬ ਜਨਮ ਕੇ ਕੀਏ॥” (1030)।
“ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” (1273)। ਮੱਛੀ ਜਲ ਵਿੱਚ ਪੈਦਾ ਹੁੰਦੀ ਹੈ, ਜਲ ਵਿੱਚ ਹੀ ਮਰ ਜਾਂਦੀ ਹੈ। ਪਾਣੀ ਵਿੱਚ ਹੀ ਦੁਖ ਦੁਖ ਉਹ ਆਪਣੇ ਪਿਛਲੇ ਕੀਤੇ ਕਰਮਾਂ ਦੇ ਭੁਗਤਦੀ ਹੈ, (ਇਸ ਜਨਮ ਵਿੱਚ ਉਸ ਨੇ ਕੋਈ ਕਰਮ ਨਹੀਂ ਕੀਤੇ ਹੁੰਦੇ)।
ਕਰਮ ਸਿਧਾਂਤ ਬਾਰੇ ਤੁਸੀਂ ਇਹ ਦੱਸਣ ਦੀ ਖੇਚਲ ਕਰੋ ਕਿ ਕੀ ਪਰਮਾਤਮਾ ਦਾ ਕੋਈ ਇਨਸਾਫ ਵੀ ਹੈ ਕਿ ਨਹੀਂ? ਉਸ ਦਾ ਹੁਕਮ ਕਿਸੇ ਇਨਸਾਫ ਤੇ ਆਧਾਰਿਤ ਹੁੰਦਾ ਹੈ ਕਿ ਬੇ-ਹਿਸਾਬਾ ਹੀ ਹੈ?
ਗੁਰਬਾਣੀ ਵਿੱਚ “ਲੇਖਾ” ਸ਼ਬਦ ਅਨੇਕਾਂ ਵਾਰੀਂ ਆਇਆ ਹੈ। ਇਸ ਦਾ ਕੀ ਮਤਲਬ ਹੈ? ਲੇਖਾ ਕਿਸ ਚੀਜ ਦਾ ਹੁੰਦਾ ਹੈ? ਲੇਖਾ ਕੌਣ ਕਰਦਾ ਹੈ? ਲੇਖਾ ਕਰਨ ਵਾਲਾ ਉਸ ਲੇਖੇ ਦਾ ਕੀ ਕਰਦਾ ਹੈ?
ਅਗੇ ਤੁਸੀਂ “ਜਬ ਕਛੁ ਨ ਸੀਉ ਤਬ ਕਿਆ ਕਰਤਾ॥” ਅਤੇ ਇਸ ਵਿਸ਼ੇ ਨਾਲ ਸੰਬੰਧਤ ਹੋਰ ਕਈ ਉਦਾਹਰਣਾਂ ਬਾਰੇ ਆਪਣੇ ਵਿਚਾਰ ਦਿੱਤੇ ਹਨ।
ਜਿਹੜੀਆਂ ਤੁਸੀਂ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਹਨ ਉਨ੍ਹਾਂ ਸਾਰੀਆਂ ਬਾਰੇ ਹੀ ਮੈਂ ਆਪਣੇ “ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ” ਲੇਖ ਵਿੱਚ ਵਿਚਾਰ ਦੇ ਚੁਕਾ ਹਾਂ। ਅਤੇ
30-11-08 ਦਾ ਮੇਰਾ ਪੱਤਰ ਵੀ ਪੜ੍ਹਿਆ ਜਾ ਸਕਦਾ ਹੈ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(17/06/10)
ਇੰਦਰ ਜੀਤ ਸਿੰਘ ਕਾਨਪੁਰ

ਦੋਵੇਂ ਇੱਕ ਨਾਨੀ ਦੀਆਂ ਧੀਆਂ
ਬੱਤ੍ਹੀ ਕਰੋੜ ਦਾ ਸੋਨਾਂ ਲਾ ਕੇ, ਗੁੰਬਦ ਹੋ ਜਾਣੇ ਨੇ ਸੋਹਣੇ।
ਕੋਮ ਦਾ ਹਾਲ ਨਹੀ ਤੁਹਾਨੂੰ ਦਿਸਦਾ, ਸਿੱਖ ਹੋ ਰਹੇ ਨੇ ਮੋਨੇ।
ਗੁੰਬਦ ਹੋਣ ਸੁਨਹਿਰੇ ਜਾ ਚਿੱਟੇ, ਕੀ ਫਰਕ ਪੈਂਦਾ ਹੈ ਉਏ ਸਰਨਾਂ।
ਚੌਧਰ ਦੀ ਭੁਖ ਬੜੀ ਹੈ ਮਾੜੀ, ਢਿੱਡ ਨਹੀ ਜੇ ਤੁਹਾਡਾ ਭਰਨਾਂ।
ਇਹ ਆਗੂ ਨੇ ਕੌਮ ਦੇ ਵੇਖੋ, ਖੋਦ ਰਹੇ ਨੇ ਪੰਥ ਦੀਆਂ ਨੀਹਾਂ।
‘ਮੱਕੜ ਹੋਵੇ ਯਾਂ ‘ਸਰਨਾਂ’, ਦੋਵੇਂ ਇੱਕ ਨਾਨੀ ਦੀਆਂ ਧੀਆਂ।
ਅਪਨੇ ਉੱਲੂ ਨੇ ਸਿੱਧੇ ਕਰਦੇ, ਪੰਥ ਦੀ ਇੱਜਤ ਨੂੰ ਲਾਂਉਦੇ ਬੱਟਾ।
ਇਕ ਦੂਜੇ ਤੇ ਚਿਕੜ ਸੁਟਕੇ, ਪਾਂਦੇ ਕੋਮ ਦੀਆਂ ਅੱਖਾਂ `ਚ’ ਘੱਟਾ।
ਇੰਦਰ ਜੀਤ ਸਿੰਘ
ਕਾਨਪੁਰ


(17/06/10)
ਕਿਰਪਾਲ ਸਿੰਘ ਬਠਿੰਡਾ

ਗੁਰਦੁਆਰਿਆਂ ਦੇ ਚੰਗੇ ਪ੍ਰਬੰਧਕ ਚੁਣੇ ਜਾਣ ਲਈ ਮੁਢਲੀ ਸ਼ਰਤ ਹੈ ਕਿ ਵੋਟਾਂ ਸਹੀ ਬਣਨ। ਜਿਹੜੇ ਵਿਅਕਤੀ ਕੇਵਲ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ `ਚ ਵਿਸ਼ਵਾਸ਼ ਰੱਖਣ ਅਤੇ ਹੋਰ ਕਿਸੇ ਧਰਮ ਨੂੰ ਨਾ ਮੰਨਣ ਦਾ ਬਿਆਨ ਦੇਣ ਤੋਂ ਹੀ ਮੁਨਕਰ ਹਨ, ਉਨ੍ਹਾਂ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪਣਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਦੇ ਤੌਰ `ਤੇ ਦਰਜ਼ ਕਰਵਾਉਣ।
ਕਿਰਪਾਲ ਸਿੰਘ ਬਠਿੰਡਾ
+91-98554-80797.
ਸਿੱਖ ਧਰਮ ਵਿੱਚ ਇਲੈਕਸ਼ਨ ਨਹੀਂ ਬਲਕਿ ਸਲੈਕਸ਼ਨ ਹੀ ਪ੍ਰਵਾਨਿਤ ਹੈ, ਭਾਵ ਧਾਰਮਿਕ ਜਿਮੇਂਵਾਰੀਆਂ ਨਿਭਾਉਣ ਲਈ ਪ੍ਰਬੰਧਕ ਚੁਣਨ ਨਾਲੋਂ ਯੋਗਤਾ ਦੇ ਆਧਾਰ `ਤੇ ਉਸਦੀ ਚੋਣ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਪਿੱਛੋਂ ਸਾਰੇ ਹੀ ਨੌਂ ਗੁਰੂ ਸਾਹਿਬਾਨਾਂ ਦੀ ਚੋਣ ਵੋਟਾਂ ਨਾਲ ਨਹੀਂ ਬਲਕਿ ਯੋਗਤਾ ਦੇ ਆਧਾਰ’ ਤੇ ਕਰੜੀ ਪਰਖ ਕਰਨ ਪਿੱਛੋਂ ਗੁਰੂ ਸਾਹਿਬ ਖੁਦ ਆਪਣੇ ਜਾਨਸ਼ੀਨ ਚੁਣਦੇ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿੱਛੋਂ ਗੁਰਿਆਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਦੇਹਧਾਰੀ ਗੁਰੂਡੰਮ ਦਾ ਸਦਾ ਲਈ ਭੋਗ ਪਾ ਦਿੱਤਾ ਪਰ ਜ਼ੁਲਮ ਦਾ ਅੰਤ ਕਰਕੇ ਖਾਲਸਾ ਰਾਜ ਸਥਾਪਤ ਕਰਨ ਲਈ ਖਾਲਸੇ ਦੀ ਅਗਵਾਈ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਉਨ੍ਹਾਂ ਖੁਦ ਗੁਣਾਂ ਅਤੇ ਯੋਗਤਾ ਦੇ ਆਧਾਰ `ਤੇ ਕੀਤੀ। ਜੇ ਵੋਟਾਂ ਪਾ ਕੇ ਕਮਾਂਡਰ ਚੁਣਿਆ ਜਾਣਾ ਹੁੰਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਸੰਭਵ ਨਾ ਹੁੰਦੀ ਕਿਉਂਕਿ ਉਹ ਤਾਂ ਹਾਲੀ ਨਵੇਂ ਨਵੇਂ ਹੀ ਸਿੱਖ ਬਣੇ ਸਨ ਜਦੋਂ ਕਿ ਗੁਰੂ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਤੇ ਕਈ ਹੋਰ ਪੁਰਾਤਨ ਸਿੱਖ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਦਾ ਪੰਥ ਵਿੱਚ ਕਾਫੀ ਸਤਿਕਾਰ ਸੀ। ਇਸ ਲਈ ਇਨ੍ਹਾਂ ਸਤਿਕਾਰਿਤ ਸਿੱਖਾਂ ਦੇ ਹੁੰਦਿਆਂ ਇੱਕ ਨਵੇਂ ਸਿੱਖ ਦਾ ਵੋਟਾਂ ਰਾਹੀਂ ਆਗੂ ਵਜੋਂ ਚੁਣਿਆ ਜਾਣਾ ਸ਼ਾਇਦ ਸੰਭਵ ਨਾ ਹੁੰਦਾ। ਇਸ ਉਪਰੰਤ ਸਿੱਖਾਂ ਨੇ ਨਵਾਬੀ ਲਈ ਸ੍ਰ. ਕਪੂਰ ਸਿੰਘ ਦੀ ਚੋਣ ਵੀ ਵੋਟਾਂ ਰਾਹੀਂ ਨਹੀਂ ਬਲਕਿ ਉਸਦੀ ਨਿਸ਼ਕਾਮ ਸੇਵਾ ਅਤੇ ਪੰਥ ਲਈ ਪ੍ਰਤੀਬੱਧਤਾ ਵਾਲੇ ਗੁਣਾਂ ਅਤੇ ਯੋਗਤਾ ਦੇ ਆਧਾਰ `ਤੇ ਕੀਤੀ ਸੀ।
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਉਪਰੰਤ ਬੇਸ਼ਕ ਮਹੰਤਾਂ ਤੋਂ ਤਾਂ ਗੁਰਦੁਆਰੇ ਆਜ਼ਾਦ ਕਰਵਾ ਲਏ ਗਏ ਪਰ ਇਨ੍ਹਾਂ ਦਾ ਪ੍ਰਬੰਧ ਖਾਲਸੇ ਨੂੰ ਸੌਂਪਣ ਲਈ ਅੰਗਰੇਜਾਂ ਨੇ ਬੜੀ ਚੁਸਤੀ ਨਾਲ ਵੋਟਾਂ ਵਾਲਾ ਐਸਾ ਚੋਣ ਸਿਸਟਮ ਕੌਮ ਦੇ ਗਲ ਪਾਇਆ ਜਿਸ ਨਾਲ ਧਰਮ ਵਿਹੂਣੇ ਰਾਜਨੀਤਿਕ ਬੰਦਿਆਂ ਵੱਲੋਂ ਗੁਰਦੁਆਰਿਆਂ `ਤੇ ਕਬਜ਼ਾ ਕਰਨ ਦਾ ਰਾਹ ਖੁਲ੍ਹ ਗਿਆ। ਸਮੇਂ ਦੇ ਲੰਘਣ ਨਾਲ ਇਨ੍ਹਾਂ ਕਾਬਜ਼ਕਾਰਾਂ ਦਾ ਕਿਰਦਾਰ ਉਨ੍ਹਾਂ ਮਹੰਤਾਂ ਨਾਲੋਂ ਵੀ ਮਾੜਾ ਹੋਣ ਵੱਲ ਵੱਧ ਰਿਹਾ ਹੈ, ਜਿਹੜਾ ਕਿ ਸਿੱਖ ਧਰਮ ਲਈ ਖਤਰੇ ਦੀ ਘੰਟੀ ਹੈ। ਮੌਜੂਦਾ ਯੁਗ ਵਿੱਚ ਵੋਟ ਪਰਚੀ ਰਾਹੀਂ ਚੋਣ ਸਿਸਟਮ ਤੋਂ ਖਹਿੜਾ ਛੁਡਾਉਣਾ ਵੀ ਕੋਈ ਸੌਖਾ ਕੰਮ ਨਹੀਂ ਪਰ ਇਸ ਵਿੱਚ ਸੁਧਾਰ ਦੀ ਗੁੰਜਾਇਸ਼ ਜਰੂਰ ਹੈ। ਚੋਣ ਸੁਧਾਰਾਂ ਦੀ ਸਭ ਤੋਂ ਮੁਢਲੀ ਅਤੇ ਜਰੂਰੀ ਸ਼ਰਤ ਹੈ ਕਿ ਵੋਟਾਂ ਬਿੱਲਕੁੱਲ ਸਹੀ ਧਾਰਮਿਕ ਸੋਚ ਵਾਲੇ ਵਿਅਕਤੀਆਂ ਦੀਆਂ ਹੀ ਬਣਾਈਆਂ ਜਾਣ। ਚੰਗੇ ਪ੍ਰਬੰਧਕ ਚੁਣੇ ਜਾਣ ਦੀ ਸੰਭਾਵਨਾ ਤਾਂ ਹੀ ਹੋ ਸਕਦੀ ਹੈ ਜੇ ਸਹੀ ਵੋਟਾਂ ਬਣਨ। ਚੋਣਾਂ ਜਿੱਤਣ ਲਈ ਵੱਡੀ ਗਿਣਤੀ `ਚ ਗੈਰ ਧਾਰਮਿਕ ਤੇ ਗੈਰ ਸਿੱਖ ਵੋਟਰ ਬਣਾ ਕੇ ਚੰਗੇ ਪ੍ਰਬੰਧਕ ਚੁਣੇ ਜਾਣ ਦੀ ਸੋਚ ਸਿਰਫ ਮੂਰਖਤਾ ਦੀ ਹੀ ਲਖਾਇਕ ਹੋ ਸਕਦੀ ਹੈ। ਇਸਲਈ ਸੰਜੀਦਾ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਐਸਾ ਪ੍ਰਬੰਧ ਕਰਨ ਕਿ ਸਿਰਫ ਧਾਰਮਿਕ ਬਿਰਤੀ ਵਾਲੇ ਯੋਗ ਸਿੱਖਾਂ ਦੀ ਹੀ ਵੋਟ ਬਣੇ ਅਤੇ ਸੁਆਰਥੀ ਕਿਸਮ ਦੇ ਹਰ ਗੈਰ ਧਾਰਮਿਕ ਅਤੇ ਗੈਰ ਸਿੱਖ ਨੂੰ ਵੋਟਰ ਬਣਨ ਤੋਂ ਸਖਤੀ ਨਾਲ ਰੋਕਿਆ ਜਾਵੇ। ਸੰਜੀਦਾ ਸਿੱਖ ਆਪਣੇ ਤੌਰ `ਤੇ ਐਸਾ ਪ੍ਰਬੰਧ ਉਸ ਸਮੇਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਗੁਰਦੁਆਰਾ ਚੋਣ ਕਮਿਸ਼ਨ, ਸਰਕਾਰ ਅਤੇ ਪ੍ਰਸ਼ਾਸ਼ਨ ਇਮਨਾਦਾਰੀ ਨਾਲ ਐਸਾ ਕਰਨ ਵਿੱਚ ਸਹਿਯੋਗ ਹੀ ਨਹੀਂ ਦਿੰਦੇ ਸਗੋਂ ਪੂਰੀ ਇਮਾਨਦਾਰੀ ਨਾਲ ਇਸਨੂੰ ਆਪਣਾ ਫਰਜ਼ ਸਮਝ ਕੇ ਨਹੀਂ ਨਿਭਾਉਂਦੇ। ਸਿੱਖ ਗੁਰਦੁਆਰਾ ਐਕਟ 1925 ਦੇ ਚੈਪਟਰ 6 ਦੀ ਧਾਰਾ 49 ਅਤੇ ਚੈਪਟਰ 8 ਦੀ ਧਾਰਾ 92 ਵਿੱਚ ਇਹ ਦਰਜ਼ ਹੈ ਕਿ ਵੋਟਰ ਲਈ ਨਾਮ ਦਰਜ਼ ਕਰਵਾਉਣ ਵਾਲਾ (ੳ) ਸਿੱਖ ਹੋਵੇ, (ਅ) ਆਪਣੀ ਦਾਹੜੀ ਕੇਸ ਨਾ ਕੱਟਦਾ ਹੋਵੇ, (ੲ) ਸਿਗਰਟਨੋਸ਼ੀ ਨਾ ਕਰਦਾ ਹੋਵੇ, (ਸ) ਸ਼ਰਾਬ ਨਾ ਪੀਂਦਾ ਹੋਵੇ, (ਹ) ਪਤਿਤ ਨਾ ਹੋਵੇ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਛਪਵਾਏ ਗਏ ਫਾਰਮਾਂ ਵਿੱਚ ਉਪਰੋਕਤ ਪੰਜੇ ਸ਼ਰਤਾਂ ਦਰਜ਼ ਹਨ ਪਰ ਇਸ ਵਿੱਚ ਜਾਣ ਬੁੱਝ ਕੇ ਜਾਂ ਸਹਿਜ ਸੁਭਾਅ ਵੱਡੀ ਗਲਤੀ ਇਹ ਹੋਈ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਦੇ ਹੇਠ ‘ਪਤਿਤ’ ਦੀ ਵਿਆਖਿਆ, ਐਕਟ ਦੀ ਧਾਰਾ 2 (1) ਅਨੁਸਾਰ ਕੀਤੀ ਗਈ ਹੈ, ਉਸੇ ਤਰ੍ਹਾਂ ਉਸੇ ਐਕਟ ਦੀ ਧਾਰਾ 1 (9) ਅਨੁਸਾਰ ਸਿੱਖ ਦੀ ਵਿਆਖਿਆ ਨਹੀਂ ਕੀਤੀ ਗਈ। ਐਕਟ ਦੀ ਇਸ ਧਾਰਾ ਵਿੱਚ ਦਰਜ਼ ਹੈ ਕਿ ਵੋਟਰ ਸੂਚੀ ਵਿੱਚ ਨਾਮ ਦਰਜ਼ ਕਰਵਾਉਣ ਵਾਲਾ ਇਹ ਬਿਆਨ ਕਰੇ: “ਮੈਂ ਸਿੱਖ ਹਾਂ, ਮੈਨੂੰ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਵਿੱਚ ਪੂਰਨ ਵਿਸ਼ਵਾਸ਼ ਹੈ ਅਤੇ ਮੈਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ।” ਜਿਹੜਾ ਵਿਅਕਤੀ ਇਹ ਬਿਆਨ ਨਹੀਂ ਦਿੰਦਾ, ਐਕਟ ਅਨੁਸਾਰ ਉਹ ਸਿੱਖ ਨਹੀਂ ਹੈ। ਇਸ ਲਈ ਐਕਟ ਅਨੁਸਾਰ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ਼ ਕਰਵਾਉਣ ਦਾ ਹੱਕਦਾਰ ਨਹੀਂ ਹੈ। ਇਸੇ ਐਕਟ ਅਧੀਨ ਬਣੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਵਿੱਚ ਗੁਰ ਮਰਯਾਦਾ ਠੀਕ ਤਰ੍ਹਾਂ ਨਿਯਤ ਕਰਨ ਹਿੱਤ ਸਿੱਖ ਰਹਿਤ ਮਰਯਾਦਾ ਤਿਆਰ ਕੀਤੀ ਗਈ ਜਿਸ ਵਿੱਚ ਸਿੱਖ ਦੀ ਪ੍ਰੀਭਾਸ਼ਾ ਇਸ ਤਰ੍ਹਾਂ ਦਰਜ਼ ਕੀਤੀ ਹੋਈ ਹੈ: “ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ) , ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਦੇ ਅੰਮ੍ਰਿਤ ਉੱਤੇ ਨਿਸ਼ਚਾ ਰਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।” ਸਿੱਖ ਦੀ ਇਹ ਪ੍ਰੀਭਾਸ਼ਾ ਥੋੜ੍ਹੇ ਬਹੁਤੇ ਅੰਤਰ ਨੂੰ ਛੱਡ ਕੇ ਐਕਟ ਵਿੱਚ ਦਰਜ਼ ਸਿੱਖ ਦੀ ਪ੍ਰੀਭਾਸ਼ਾ ਨਾਲ ਮਿਲਦੀ ਹੈ। ਸਾਬਕਾ ਐਮ ਪੀ ਰਾਜਦੇਵ ਸਿੰਘ ਅਨੁਸਾਰ 1996 ਤੋਂ ਪਹਿਲਾਂ ਹੋਈਆਂ ਚੋਣਾਂ ਦੌਰਾਨ ਵੋਟਾਂ ਦਰਜ਼ ਕਰਵਾਉਣ ਵਾਲੇ ਫਾਰਮ ਵਿੱਚ ਇਹ ਮੱਦ ਦਰਜ਼ ਹੁੰਦੀ ਸੀ ਪਰ 1996 ਵਿੱਚ ਇਹ ਮੱਦ ਕਿਸੇ ਅਣਗਹਿਲੀ ਕਾਰਨ ਜਾਂ ਜਾਣ ਬੁੱਝ ਕੇ ਕਿਸੇ ਸਾਜਿਸ਼ ਅਧੀਨ ਕੱਟ ਦਿੱਤੀ ਅਤੇ ਉਸ ਉਪਰੰਤ ਮੱਖੀ ਤੇ ਮੱਖੀ ਮਾਰਦਿਆਂ ਫਾਰਮਾਂ ਦੀ ਛਪਾਈ ਦੌਰਾਨ ਇਹ ਮੱਦ ਛੱਡੀ ਜਾਂਦੀ ਰਹੀ ਹੈ। ਇਸ ਮਦ ਦੀ ਅਣਹੋਂਦ ਕਾਰਨ ਨਿਰੰਕਾਰੀ, ਨਾਮਧਾਰੀ, ਰਾਧਾ ਸੁਆਮੀ, ਸੌਦਾ ਡੇਰਾ ਪ੍ਰੇਮੀ ਅਤੇ ਆਸ਼ੂਤੋਸ਼ੀਏ ਆਦਿ ਜਿਹੜੇ ਕੇਸਾਧਾਰੀ ਹਨ, ਉਹ ਵੀ ਆਪਣਾ ਨਾਮ ਵੋਟਰਾਂ ਦੇ ਤੌਰ `ਤੇ ਦਰਜ਼ ਕਰਵਾ ਸਕਦੇ ਹਨ ਜਦੋਂ ਕਿ ਅਸਲ ਵਿੱਚ ਸਿਧਾਂਤਕ ਤੌਰ `ਤੇ ਉਹ ਸਿੱਖ ਧਰਮ ਦੇ ਵਿਰੋਧੀ ਹਨ। ਸਿੱਖਾਂ ਦੀ ਬੇਧਿਆਨੀ ਕਾਰਨ ਹੁਣ ਤੱਕ ਇਸ ਹੋਈ ਗਲਤੀ `ਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਪਰ ਇਸ ਸਮੇਂ ਕੁੱਝ ਜਿਆਦਾ ਜਾਗਰਤੀ ਆਉਣ ਕਰਕੇ ਬਾਦਲ ਵਿਰੋਧੀ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਇਹ ਇਤਰਾਜ਼ ਉਠਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਜਸਟਿਸ ਹਰਫੂਲ ਸਿੰਘ ਬਰਾੜ ਦੇ ਤਾਜ਼ਾ ਦਿੱਤੇ ਇਸ ਬਿਆਨ, ਕਿ ਵੋਟਰ ਦੇ ਨਾਮ ਪਿੱਛੇ ਸਿੰਘ ਅਤੇ ਕੌਰ ਸ਼ਬਦ ਦਾ ਹੋਣਾ ਜਰੂਰੀ ਨਹੀਂ, ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵਿਰੋਧ ਵੀ ਬਿੱਲਕੁੱਲ ਜਾਇਜ ਹੈ ਕਿਉਂਕਿ ਜੇ ਸਿੱਖ ਨਾਲ, ਸਿੰਘ ਅਤੇ ਕੌਰ ਸ਼ਬਦ ਲੱਗਣੇ ਜਰੂਰੀ ਨਾ ਹੋਏ ਤਾਂ ਸ਼ਿਬੂ ਸੋਰੇਨ, (ਬਾਪੂ) ਆਸਾ ਰਾਮ, ਰਾਮਦੇਵ, ਅਕਾਲੀ ਵਿਧਾਇਕ ਮੋਹਨ ਲਾਲ ਜਿਹੜਾ ਕਿ ਆਸ਼ੂਤੋਸ਼ ਦਾ ਚੇਲਾ ਹੈ ਅਤੇ ਇਨ੍ਹਾਂ ਵਰਗੇ ਅਨੇਕਾਂ ਹੋਰ ਆਪਣਾ ਨਾਮ ਵੋਟਰ ਦੇ ਤੌਰ `ਤੇ ਦਰਜ਼ ਕਰਵਾ ਸਕਣਗੇ ਕਿਉਂਕਿ ਉਹ ਵੀ ਤਾਂ ਆਪਣੇ ਕੇਸ ਦਾਹੜੀ ਨਹੀਂ ਕੱਟਦੇ। ਸਿੱਖ ਰਹਿਤ ਮਰਯਾਦਾ ਵਿੱਚ ਅੰਕਿਤ ‘ਜਨਮ ਤੇ ਨਾਮ ਸੰਸਕਾਰ’ ਸਿਰਲੇਖ ਹੇਠ ਦਰਜ਼ ਹੈ ਕਿ ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ----- ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ। ਪਰ ਜੇ ਸਿੱਖ ਰਹਿਤ ਮਰਯਾਦਾ ਦੀ ਇਸ ਮਦ ਤੋਂ ਛੋਟ ਦੇ ਕੇ ਉਪਰੋਕਤ ਕਿਸਮ ਦੇ ਸਾਰੇ ਹੀ ਸਿੱਖ ਵਿਰੋਧੀ ਡੇਰੇਦਾਰਾਂ ਅਤੇ ਸਵਾਰਥੀ ਕਿਸਮ ਦੇ ਰਾਜਨੀਤਿਕ ਆਗੂਆਂ ਤੇ ਵਰਕਰਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਬਣਨ ਦੀ ਇਜਾਜਤ ਦਿੱਤੀ ਜਾਂਦੀ ਹੈ ਤਾਂ ਇਹ ਸਿੱਖ ਧਰਮ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਹੋਵੇਗੀ। ਜਿੱਥੇ ਇਹ ਦਖ਼ਲ ਅੰਦਾਜ਼ੀ ਸਿੱਖ ਧਰਮ ਲਈ ਹਾਨੀਕਾਰਕ ਹੋਵੇਗੀ ਉੱਥੇ ਸਿੱਖਾਂ ਵਿੱਚ ਆਈ ਜਾਗਰਤੀ ਕਾਰਨ ਬਗਾਵਤ ਉੱਠਣ ਦਾ ਖਤਰਾ ਵੀ ਬਣ ਸਕਦੀ ਹੈ ਜਿਹੜੀ ਕਿ ਸਮੁੱਚੇ ਭਾਰਤ ਵਰਸ਼ ਲਈ ਹਾਨੀਕਾਰਕ ਹੋਵੇਗੀ। ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਜਸਟਿਸ ਬਰਾੜ ਦਾ ਇਹ ਬਿਆਨ ਬੜਾ ਹੀ ਗੈਰ ਜਿੰਮ੍ਹੇਂਵਾਰਾਨਾ ਹੈ ਕਿ ਉਨ੍ਹਾਂ ਪਿਛਲੀਆਂ ਚੋਣਾਂ ਵਿੱਚ ਵਰਤੇ ਗਏ ਫਾਰਮਾਂ ਦੀ ਹੂਬਹੂ ਨਕਲ ਕੀਤੀ ਹੈ ਇਸ ਵਿੱਚ ਕੋਈ ਤਬਦੀਲੀ ਕਰਨ ਲਈ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਕਰਨ ਦੀ ਲੋੜ ਹੈ। ਇਸ ਲਈ ਉਹ ਆਪਣੇ ਪੱਧਰ ਉੱਤੇ ਕੋਈ ਤਬਦੀਲੀ ਨਹੀਂ ਕਰ ਸਕਦੇ। ਇੱਕ ਜੱਜ ਵੱਲੋਂ ਅਜਿਹੇ ਬਿਆਨ ਦੇਣਾ ਉਨ੍ਹਾਂ ਦੀ ਕਾਨੂੰਨ ਸਬੰਧੀ ਲਾਇਲਮੀ ਦਾ ਸਬੂਤ ਹੈ। ਐਕਟ ਵਿੱਚ ਪਹਿਲਾਂ ਹੀ ਸਿੱਖ ਦੀ ਪ੍ਰੀਭਾਸ਼ਾ ਦਰਜ਼ ਹੈ ਅਤੇ ਗੁਰਲੀਨ ਕੌਰ ਬਨਾਮ ਸ਼੍ਰੋਮਣੀ ਕਮੇਟੀ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੁੱਲ ਬੈਂਚ ਵੱਲੋਂ ਇਸਦੀ ਹੋਰ ਖੁਲ੍ਹ ਕੇ ਵਿਆਖਿਆ ਕਰ ਦਿੱਤੀ ਹੈ। ਇਸ ਲਈ ਪਾਰਲੀਮੈਂਟ ਵਿੱਚ ਸੋਧ ਬਿੱਲ ਪਾਸ ਕਰਵਾਉਣ ਦੀ ਉੱਕਾ ਹੀ ਕੋਈ ਲੋੜ ਨਹੀਂ ਹੈ। ਲੋੜ ਹੈ ਐਕਟ ਨੂੰ ਸਿਰਫ ਸਹੀ ਭਾਵਨਾ ਵਿੱਚ ਲਾਗੂ ਕਰਨ ਦੀ। ਜੇਕਰ ਕਿਸੇ ਹਾਈਕੋਰਟ ਦਾ ਸੇਵਾਮੁਕਤ ਜੱਜ, ਜੋ ਚੋਣ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੋਵੇ, ਉਹ ਇਹ ਬਿਆਨ ਦੇਵੇ ਕਿ 1925 ਵਾਲੇ ਐਕਟ ਵਿੱਚ ਕੀ ਪਾਸ ਹੋਇਆ ਹੈ, ਉਸਨੂੰ ਕੁੱਝ ਪਤਾ ਨਹੀਂ, ਉਸਨੇ ਤਾਂ ਪਿਛਲੀਆਂ ਚੋਣਾਂ ਵਿੱਚ ਵਰਤੇ ਗਏ ਢੰਗਾਂ ਦੀ ਨਕਲ ਹੀ ਕਰਨੀ ਹੈ, ਬੇਸ਼ਕ ਉਹ ਗਲਤ ਹੀ ਕਿਉਂ ਨਾ ਹੋਣ, ਅਤੇ ਜੇਕਰ ਇਹ ਗਲਤੀ ਠੀਕ ਕਰਵਾਉਣੀ ਹੈ ਤਾਂ ਪਾਰਲੀਮੈਂਟ ਵਿੱਚੋਂ ਸੋਧ ਬਿੱਲ ਪਾਸ ਹੋਣਾ ਜਰੂਰੀ ਹੈ। ਐਸਾ ਬਿਆਨ ਦੇਣ ਵਾਲਾ ਵਿਅਕਤੀ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰ ਰਿਹਾ। ਜੇ ਠੀਕ ਜਾਂ ਗਲਤ ਪਿਛਲੇ ਹੋਏ ਕੰਮਾਂ ਦੀ ਸਿਰਫ ਨਕਲ ਹੀ ਮਾਰਨੀ ਹੈ ਤਾਂ ਇਸ ਅਹੁਦੇ `ਤੇ ਕਿਸੇ ਸੇਵਾ ਮੁਕਤ ਜੱਜ ਨੂੰ ਨਿਯੁਕਤ ਕਰਨ ਦੀ ਕੀ ਲੋੜ ਹੈ? ਕੀ ਕੋਈ ਦਸਵੀਂ ਪਾਸ ਸੇਵਾ ਮੁਕਤ ਕਲਰਕ ਇਹ ਨਕਲ ਮਾਰਨ ਦੀ ਸੇਵਾ ਨਹੀਂ ਨਿਭਾ ਸਕੇਗਾ?
ਇਸ ਤੋਂ ਵੱਧ ਭੁਲੇਖਾ ਪਾਊ ਅਤੇ ਗੈਰ ਜਿੰਮ੍ਹੇਂਵਾਰਾਨਾ ਬਿਆਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਹੈ ਜਿਹੜੇ ਕਹਿੰਦੇ ਹਨ ਕਿ “ਇਤਰਾਜ਼ ਕਰਨ ਵਾਲੇ 1996 ਅਤੇ 2004 `ਚ ਕਿੱਥੇ ਗਏ ਸੀ? ਹੁਣ ਵੀ ਵੋਟਾਂ ਬਣਨ ਦਾ ਕੰਮ ਸ਼ੁਰੂ ਹੋਏ ਨੂੰ 15 ਦਿਨ ਹੋ ਗਏ ਹਨ, ਉਹ ਇਤਨਾ ਲੰਬਾ ਸਮਾਂ ਚੁੱਪ ਕਿਉਂ ਰਹੇ?” ਹੋਰ ਤਾਂ ਹੋਰ ਸ੍ਰ. ਮੱਕੜ ਨੇ ਤਾਂ ਫੋਟੋ ਵਾਲੀ ਵੋਟਰ ਸੂਚੀ ਅਤੇ ਸ਼ਨਾਖਤੀ ਕਾਰਡ ਦੀ ਮੰਗ ਨੂੰ ਵੀ ਰੱਦ ਕਰਦੇ ਹੋਏ ਕਹਿ ਦਿੱਤਾ ਕਿ ਫੋਟੋ ਦੀ ਕੋਈ ਜਰੂਰਤ ਨਹੀਂ ਹੈ। ਵੋਟਰ ਦੀ ਉਮਰ ਹੱਦ ਨੂੰ 21 ਤੋਂ ਘਟਾ ਕੇ 18 ਸਾਲ ਕਰਨ ਦਾ ਵੀ ਉਨ੍ਹਾਂ ਵਿਰੋਧ ਕੀਤਾ ਹੈ। ਸ੍ਰ. ਮੱਕੜ ਦੇ ਇਸ ਵਿਰੋਧ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਾਲ ਵਿੱਚ ਕੁੱਝ ਕਾਲਾ ਨਹੀਂ ਬਲਕਿ ਸਾਰੀ ਦਾਲ ਹੀ ਕਾਲੀ ਹੈ। ਜਿੱਥੇ ਉਹ ਸਿੱਖ ਨੌਜਵਾਨਾਂ ਵਿੱਚ ਆਈ ਜਾਗਰਤੀ ਤੋਂ ਘਬਰਾਹਟ ਵਿੱਚ ਹਨ, ਉੱਥੇ ਚੋਣਾਂ ਜਿੱਤਣ ਲਈ ਸਿੱਖ ਵਿਰੋਧੀ ਗੈਰ ਧਾਰਮਿਕ ਅਤੇ ਗੈਰ ਸਿੱਖਾਂ ਦੀਆਂ ਵੋਟਾਂ ਵੀ ਵੱਡੀ ਗਿਣਤੀ ਵਿੱਚ ਬਣਾਉਣਾ ਚਾਹੁੰਦਾ ਹੈ ਕਿਉਂਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਵਿਰੋਧੀ ਸਾਰੀਆਂ ਸ਼ਕਤੀਆਂ ਬਾਦਲ ਦਲ ਦੇ ਹੱਕ ਵਿੱਚ ਹੀ ਭੁਗਤਣਗੀਆਂ। ਸਾਫ ਗੱਲ ਹੈ ਕਿ ਚੋਣਾਂ ਕਿਸੇ ਨਗਰ ਨਿਗਮ ਜਾਂ ਕਲੱਬ ਦੀਆਂ ਨਹੀਂ ਹੋਣੀਆਂ ਬਲਕਿ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਢਲਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੂਲ ਰੂਪ ਵਿੱਚ ਗੁਰਦੁਆਰਿਆਂ ਵਿੱਚ ਲਾਗੂ ਕਰਨਾ। ਜਿਹੜੇ ਵਿਅਕਤੀ ਕੇਵਲ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਨੂੰ ਆਪਣਾ ਗੁਰੂ ਮੰਨਣ ਅਤੇ ਹੋਰ ਕਿਸੇ ਧਰਮ ਨੂੰ ਨਾ ਮੰਨਣ ਦਾ ਬਿਆਨ ਦੇਣ ਤੋਂ ਵੀ ਮੁਨਕਰ ਹਨ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪਣਾ ਨਾਮ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਦੇ ਤੌਰ `ਤੇ ਦਰਜ਼ ਕਰਵਾਉਣ।
ਖਾਸ ਕਰਕੇ ਸ਼ਹਿਰੀ ਹਲਕਿਆਂ ਵਿੱਚ ਚੋਣ ਲੜਨ ਦੇ ਉਮੀਦਵਾਰ ਦਿਹਾਤੀ ਹਲਕਿਆਂ ਵਿੱਚੋਂ ਆਪਣੇ ਸਮੱਰਥਕ ਅਤੇ ਰਿਸ਼ਤੇਦਾਰਾਂ ਦੀਆਂ ਵੋਟਾਂ ਵੱਡੀ ਗਿਣਤੀ ਵਿੱਚ ਆਪਣੇ ਸ਼ਹਿਰੀ ਹਲਕਿਆਂ ਵਿੱਚ ਦਰਜ਼ ਕਰਵਾ ਲੈਂਦੇ ਹਨ। ਪਿਛਲੀਆਂ ਚੋਣਾਂ ਦਾ ਤਜ਼ਰਬਾ ਦਸਦਾ ਹੈ ਕਿ ਵਾਰਡ ਨੰਬਰ ਇੱਕ ਦੀਆਂ ਵੋਟਾਂ 50 ਵਿੱਚ, ਪੰਜਾਹ ਦੀਆਂ ਕਿਸੇ ਹੋਰ ਵਿੱਚ ਅਤੇ ਇਸੇ ਤਰ੍ਹਾਂ ਬਾਕੀ ਦੀਆਂ ਵੱਖ ਵੱਖ ਵਾਰਡਾਂ ਵਿੱਚ ਦਰਜ਼ ਕੀਤੀਆਂ ਗਈਆਂ ਸਨ। ਕਈ ਵੋਟਰ ਸਾਰੇ ਉਮੀਦਵਾਰਾਂ ਦਾ ਹੀ ਮੂੰਹ ਮੁਲਾਜ਼ਾ ਰੱਖਣ ਲਈ ਹਰ ਇੱਕ ਨੂੰ ਹੀ ਫਾਰਮ ਭਰ ਕੇ ਦੇ ਦਿੰਦੇ ਸਨ ਅਤੇ ਇਸ ਤਰ੍ਹਾਂ ਇੱਕ ਹੀ ਵਿਅਕਤੀ ਦੀਆਂ ਵੱਖ ਵੱਖ ਵਾਰਡਾਂ ਵਿੱਚ ਪੰਜ ਪੰਜ ਜਾਂ ਇਸ ਤੋਂ ਵੀ ਵੱਧ ਵਾਰ ਵੋਟਾਂ ਬਣੀਆਂ ਵੇਖੀਆਂ ਗਈਆਂ। ਵਾਰਡ ਨੰਬਰ, ਗਲੀ ਨੰਬਰ ਅਤੇ ਘਰ ਨੰਬਰਾਂ ਦੀ ਤਰਤੀਬ ਸਹੀ ਨਾ ਹੋਣ ਕਰਕੇ ਸਹੀ ਵੋਟਰ ਨੂੰ ਤਾਂ ਆਪਣੀ ਵੋਟ ਲੱਭਦੀ ਹੀ ਨਹੀਂ ਸੀ ਕਿ ਕਿੱਥੇ ਦਰਜ਼ ਹੈ ਪਰ ਮਜ਼ਬੂਤ ਜਥੇਬੰਦਕ ਢਾਂਚੇ ਵਾਲੇ ਸਿਆਸੀ ਚੋਣ ਏਜੰਟ ਉਨ੍ਹਾਂ ਦੀਆਂ ਵੋਟਾਂ ਫਰਜ਼ੀ ਬੰਦਿਆਂ ਤੋਂ ਭੁਗਤਾ ਦਿੰਦੇ ਸਨ। ਸਭ ਤੋਂ ਵੱਧ ਮਜ਼ਬੂਤ ਢਾਂਚਾ ਬਾਦਲ ਦਲ ਕੋਲ ਹੋਣ ਕਰਕੇ ਅਤੇ ਸੱਤਾਧਾਰੀ ਹੋਣ ਦੇ ਨਾ `ਤੇ ਪ੍ਰਸ਼ਾਸ਼ਨ ਦੀ ਦੁਰਵਰਤੋਂ ਕਰਕੇ ਇਸਦਾ ਸਭ ਤੋਂ ਵੱਧ ਲਾਭ ਬਾਦਲ ਦਲ ਹੀ ਉਠਾਉਂਦਾ ਹੈ। ਇਸ ਕਾਰਨ ਇਨ੍ਹਾਂ ਇਤਰਾਜਾਂ ਨੂੰ ਅਣਲੋੜੀਂਦੇ ਦੱਸ ਕੇ ਖਾਰਜ ਕਰ ਦਿੰਦਾ ਹੈ। ਨਿਰੋਲ ਧਰਮ ਨੂੰ ਸਮਰਪਿਤ ਸਿੱਖਾਂ ਨੂੰ ਚਾਹੀਦਾ ਹੈ ਕਿ ਜੇ ਉਹ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਹੱਥਾਂ ਵਿੱਚ ਦੇ ਕੇ ਗੁਰੂ ਪ੍ਰਤੀ ਆਪਣੀ ਕੋਈ ਜਿਮੇਂਵਾਰੀ ਨਿਭਾਉਣੀ ਚਾਹੁੰਦੇ ਹਨ ਤਾਂ ਉਕਤ ਸੋਧਾਂ ਕਰਵਾਉਣ ਲਈ ਉਹ ਜੋਰਦਾਰ ਮੁਹਿੰਮ ਚਲਾਉਣ ਅਤੇ ਬੇਸ਼ਕ ਚੋਣਾਂ ਕੁੱਝ ਲੇਟ ਹੀ ਹੋ ਜਾਣ ਪਰ ਉਸ ਸਮੇਂ ਤੱਕ ਚੋਣਾਂ ਨਾ ਹੋਣ ਦੇਣ ਦਾ ਪ੍ਰਬੰਧ ਕਰਨ ਜਦੋਂ ਤੱਕ ਉਕਤ ਸੋਧਾਂ ਨੂੰ ਸਰਕਾਰ ਅਤੇ ਕਮਿਸ਼ਨ ਪੂਰੀਆਂ ਨਹੀਂ ਕਰਦਾ।
ਇੱਕ ਤੋਂ ਵੱਧ ਵੋਟਾਂ ਬਣਾਉਣਾ ਅਤੇ ਗਲਤ ਸਰਟੀਫਿਕੇਟ ਦੇ ਕੇ ਗੈਰ ਸਿੱਖਾਂ ਵੱਲੋਂ ਵੋਟਾਂ ਬਣਾਉਣ ਨੂੰ ਕਾਨੂੰਨੀ ਤੌਰ `ਤੇ ਜੁਰਮ ਐਲਾਨ ਕੇ ਉਨ੍ਹਾਂ ਲਈ ਯੋਗ ਸਜਾਵਾਂ ਨਿਸ਼ਚਿਤ ਕੀਤੀਆਂ ਜਾਣ। ਵੋਟਰ ਸੂਚੀ ਵਿੱਚੋਂ ਵੋਟ ਲੱਭਣ ਨੂੰ ਸੁਖਾਲਾ ਬਣਾਉਣ ਲਈ ਹਰ ਵੋਟਰ ਦੀ ਵੋਟ ਸਿਰਫ ਉਸਦੀ ਰਿਹਾਇਸ਼ ਵਾਲੇ ਆਪਣੇ ਵਾਰਡ ਵਿੱਚ ਹੀ, ਗਲੀ ਨੰਬਰ ਅਤੇ ਮਕਾਨ ਨੰਬਰ ਦੀ ਤਰਤੀਬ ਅਨੁਸਾਰ ਬਣਨੀ ਚਾਹੀਦੀ ਹੈ। ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕਰ ਬਾਕੀ ਵੋਟਰ ਸੂਚੀਆਂ ਵਾਂਗ ਕਰਮਚਾਰੀ ਘਰ ਘਰ ਜਾ ਕੇ ਖੁਦ ਆਪਣੀ ਹਾਜਰੀ `ਚ ਫਾਰਮ ਭਰਵਾ ਕੇ ਮੌਕੇ `ਤੇ ਹੀ ਤਸਦੀਕ ਕਰੇ ਅਤੇ ਸ਼ਨਾਖਤੀ ਸਬੂਤ ਵਜੋਂ ਰਾਸ਼ਨ ਕਾਰਡ ਦੀ ਫੋਟੋ ਕਾਪੀ ਨੱਥੀ ਕੀਤੀ ਜਾਵੇ। ਫੋਟੋ ਗਰਾਫੀ ਦਾ ਕੰਮ ਵੀ ਕਮਿਸ਼ਨ ਆਪਣੇ ਪੱਧਰ `ਤੇ ਕਰੇ। ਜੇਕਰ ਦੂਜੀਆਂ ਚੋਣਾਂ ਲਈ ਘਰ ਘਰ ਜਾ ਕੇ ਵੋਟਾਂ ਬਣਾਉਣ ਅਤੇ ਫੋਟੋਗਰਾਫੀ ਦੀ ਜਿੰਮ੍ਹੇਂਵਾਰੀ ਸਰਕਾਰੀ ਤੌਰ `ਤੇ ਨਿਭਾਈ ਜਾਂਦੀ ਹੈ ਤਾਂ ਗੁਰਦੁਆਰਾ ਚੋਣਾਂ ਵਿੱਚ ਵੀ ਨਿਭਾਉਣੀ ਚਾਹੀਦੀ ਹੈ। ਹਾਈਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਫਾਰਮ ਵਿੱਚ ਛਪੇ ਬਿਆਨ (ਅ) ਵਿੱਚ ਵੀ ਮਾਮੂਲੀ ਸੋਧ ਇਸ ਤਰ੍ਹਾਂ ਕੀਤੀ ਜਾਵੇ: ਆਪਣੀ ਦਾਹੜੀ ਜਾਂ ਕੇਸ ਨਹੀਂ ਕੱਟਦਾ/ ਆਪਣੇ ਕੇਸ ਜਾਂ ਭਰਵੱਟੇ ਨਹੀਂ ਕੱਟਦੀ। (ੲ) ਕਿਸੇ ਵੀ ਰੂਪ ਵਿੱਚ ਧੂਮਰਪਾਨ ਨਹੀਂ ਕਰਦਾ/ਕਰਦੀ, ਦੀ ਥਾਂ ਲਿਖਿਆ ਜਾਵੇ ਕਿ ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਨਹੀਂ ਕਰਦਾ/ਕਰਦੀ। ਇਸ ਤੋਂ ਇਲਾਵਾ ਇੱਕ ਹੋਰ ਜਰੂਰੀ ਸੋਧ ਦੀ ਵੀ ਲੋੜ ਹੈ ਜਿਸ ਤਰ੍ਹਾਂ ਹਰ ਲੋਕ ਸਭਾ ਅਤੇ ਵਿਧਾਨ ਸਭਾ ਦੇ ਚੁਣੇ ਮੈਂਬਰਾਂ ਨੂੰ ਸਹੁੰ ਚੁਕਣੀ ਪੈਂਦੀ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਮੰਨਦਾ ਹੈ ਅਤੇ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਆਪਣੇ ਫਰਜ਼ ਅਦਾ ਕਰੇਗਾ ਉਸੇ ਤਰ੍ਹਾਂ ਹਰ ਸ਼੍ਰੋਮਣੀ ਕਮੇਟੀ ਮੈਂਬਰ ਲਈ ਇਹ ਸਹੁੰ ਚੁੱਕਣੀ ਲਾਜ਼ਮੀ ਹੋਵੇ ਕਿ ਉਹ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰਨ ਲਈ ਪ੍ਰਤੀਬੱਧ ਹੈ। ਜਿਸ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਮੈਂਬਰ ਦੀ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ ਉਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਵੀ ਮੈਂਬਰਸ਼ਿਪ ਖਾਰਜ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣੀ ਹੈ ਇਸ ਲਈ ਚੰਗੀ ਗੱਲ ਹੈ ਜੇ ਫਾਰਮ ਵਿੱਚ ਪੰਜ ਸ਼ਰਤਾਂ ਦੇ ਨਾਲ ਇੱਕ ਹੋਰ ਛੇਵੀਂ ਸ਼ਰਤ ਵੀ ਜੋੜ ਦਿੱਤੀ ਜਾਵੇ “ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਿੱਖ ਰਹਿਤ ਮਰਯਾਦਾ ਨੂੰ ਪੂਰੀ ਤਰ੍ਹਾਂ ਮੰਨਦਾ ਹਾਂ। ਮੈਂ ਮਰਯਾਦਾ ਦੀ ਕਿਸੇ ਮੱਦ ਵਿੱਚ ਸੋਧ ਦੀ ਮੰਗ ਤਾਂ ਕਰ ਸਕਦਾ ਹਾਂ ਪਰ ਜਦ ਤੱਕ ਜਰੂਰੀ ਸੋਧ ਨਹੀਂ ਹੁੰਦੀ ਉਸ ਸਮੇਂ ਤੱਕ ਇਸ ਨੂੰ ਮੰਨਣ ਦਾ ਪਾਬੰਦ ਹਾਂ।”
ਸਭ ਤੋਂ ਜਰੂਰੀ ਗੱਲ ਇਹ ਹੈ ਕਿ ਧਰਮ ਵਿੱਚ ਦੋਗਲਾਪਣ ਬਿੱਲਕੁੱਲ ਪ੍ਰਵਾਨਿਤ ਨਹੀਂ ਹੈ ਪਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧੜੇ ਨੇ ਹੀ ਲਿਖਤੀ ਰੂਪ ਵਿੱਚ ਆਪਣਾ ਦੋਗਲਾਪਣ ਜ਼ਾਹਰ ਕੀਤਾ ਹੋਇਆ ਹੈ ਇਸ ਦੇ ਬਾਵਜ਼ੂਦ ਉਹ ਆਪਣੇ ਆਪ ਨੂੰ ਖਾਲਸ ਸਿੱਖ ਅਤੇ ਆਪਣੇ ਵਿਰੋਧੀਆਂ ਨੂੰ ਸਿੱਖ ਵਿਰੋਧੀ ਏਜੰਸੀਆਂ ਦੇ ਏਜੰਟ ਦੱਸ ਰਿਹਾ ਹੈ। ਬਾਦਲ ਦਲ ਨੇ ਭਾਰਤੀ ਚੋਣ ਕਮਿਸ਼ਨ ਅੱਗੇ ਪੇਸ਼ ਕੀਤੇ ਆਪਣੇ ਸੰਵਿਧਾਨ `ਚ ਲਿਖਿਆ ਹੈ ਕਿ ਇਹ ਧਰਮ ਨਿਰਪੱਖ ਪਾਰਟੀ ਹੈ ਪਰ ਗੁਰਦੁਆਰਾ ਚੋਣ ਕਮਿਸ਼ਨ ਨੂੰ ਸੌਂਪੇ ਵਿਧਾਨ ਵਿੱਚ ਲਿਖਿਆ ਹੈ ਕਿ ਇਹ ਇੱਕ ਪੰਥਕ ਪਾਰਟੀ ਹੈ। ਸ੍ਰ. ਬਲਵੰਤ ਸਿੰਘ ਖੇੜਾ ਨੇ ਅਕਾਲੀ ਦਲ ਦੇ ਇਸ ਦੋਗਲੇਪਣ `ਤੇ ਰੋਕ ਲਗਵਾਉਣ ਲਈ ਕੋਰਟ ਵਿੱਚ ਰਿੱਟ ਵੀ ਪਾਈ ਹੋਈ ਹੈ ਜਿਹੜੀ ਕਿ ਅਦਾਲਤ ਦੇ ਵਿਚਾਰ ਅਧੀਨ ਹੈ। ਅਕਾਲੀ ਦਲ ਦਾ ਇਹ ਦੋਗਲਾ ਪਣ ਜਦੋਂ ਜੱਗ ਜਾਹਰ ਹੋ ਚੁੱਕਾ ਹੈ ਤਾਂ ਇਸ ਨੂੰ ਇਖਲਾਕੀ ਤੌਰ `ਤੇ ਹੀ ਧਾਰਮਿਕ ਚੋਣਾਂ ਤੋਂ ਪਾਸੇ ਹੱਟ ਕੇ ਆਪਣੇ ਧਰਮ ਦਾ ਕੁੱਝ ਅੰਸ਼ ਲੋਕਾਂ ਅੱਗੇ ਪੇਸ਼ ਕਰਨਾ ਚਾਹੀਦਾ ਹੈ। ਵੈਸੇ ਵੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸ਼ਾਨ’ ਤੇ ਨਹੀਂ ਬਲਕਿ ਆਜ਼ਾਦਾਨਾ ਤੌਰ `ਤੇ ਲੜੀਆਂ ਜਾਂਦੀਆਂ ਹਨ। ਹੁਣ ਤਾਂ ਯੂਪੀ ਸਰਕਾਰ ਨੇ ਯੂਪੀ ਵਿੱਚ ਨਗਰ ਪਾਲਿਕਾ ਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਰਾਜਨੀਤਿਕ ਪਾਰਟੀਆਂ ਤੇ ਚੋਣ ਲੜਨ’ ਤੇ ਪਾਬੰਦੀ ਲਗਾ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਇੱਕ ਧਾਰਮਿਕ ਸੰਸਥਾ ਹੈ ਇਸ ਲਈ ਇਨ੍ਹਾਂ ਚੋਣਾਂ ਵਿੱਚ ਰਾਜਨੀਤੀ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਧਰਮ ਤੇ ਰਾਜਨੀਤੀ ਇਕੱਠੀ ਹੋਣ ਦੀ ਗੱਲ ਕਰਕੇ ਅਕਾਲੀ ਦਲ ਬਾਦਲ ਧਰਮ ਦੇ ਭਲੇ ਦੀ ਗੱਲ ਨਹੀਂ ਬਲਕਿ ਧਰਮ ਨੂੰ ਆਪਣੀ ਰਾਜਨੀਤੀ ਲਈ ਸਵਾਰੀ ਦੇ ਤੌਰ `ਤੇ ਘੋੜਾ ਬਣਾ ਰੱਖਿਆ ਹੈ ਜਿਸ `ਤੇ ਰੋਕ ਲੱਗਣੀ ਅਤਿ ਜਰੂਰੀ ਹੈ।


(16/06/10)
ਇੰਦਰ ਜੀਤ ਸਿੰਘ ਕਾਨਪੁਰ

… ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥

ਡਾ. ਹਰਜਿੰਦਰ ਮੀਤ ਸਿੰਘ ਦਾ ਲਿਖਿਆ “ਬਾਬਾ ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਆਖਿਆ” ਨਾਮ ਦਾ ਲੇਖ ਲਗਭਗ ਹਰ ਪੰਥਕ ਵੇਬਸਾਈਟ ਅਤੇ ਇੰਡਿਆ ਅਵੇਅਰਨੇਸ ਮੇਗਜੀਨ ਦੇ ਮਈ ਮਹੀਨੇ ਦੇ ਅੰਕ ਵਿੱਚ ਵੀ ਛਪਿਆ। ਇਹ ਲੇਖ ਇਨਾਂ ਲੰਬਾ ਸੀ ਯਾਂ ਜਾਨਬੂਝ ਕੇ ਇਨਾਂ ਲੰਮਾ ਲਿਖਿਆ ਗਇਆ ਸੀ ਕੇ ਬਹੁਤੇ ਵੀਰ ਸ਼ਾਯਦ ਇਸ ਨੂੰ ਅਜ ਤਕ ਪੂਰਾ ਪੜ ਨਹੀ ਸਕੇ, ਕਿਉਕੇ ਇਸ ਲੇਖ ਬਾਰੇ ਵਿਦਵਾਨਾਂ ਦੀਆਂ ਬਹੁਤੀਆਂ ਢੁਕਵੀਆਂ ਟਿਪਣੀਆਂ ਜਾ ਕਮੇਂਟ ਨਹੀ ਆਏ। ਦਾਸ ਨੇ ਵੀ ਇਹ ਲੇਖ ਕਿਸ਼ਤਾਂ ਵਿੱਚ ਪੜਿਆ।

ਕੋਈ ਵੀ ਨਵੀਂ ਗਲ ਯਾਂ ਇਤਿਹਾਸ ਸਾਡੇ ਸ੍ਹਾਮਨੇ ਆਂਉਦਾ ਹੈ ਤੇ ਇੱਕ ਜਾਗ੍ਰਤ ਸਿੱਖ ਹੋਣ ਦੇ ਨਾਤੇ ਸਾਡਾ ਫਰਜ ਬਣ ਜਾਂਦਾ ਹੈ ਕੇ ਉਸ ਦੀ ਘੋਖ ਤੇ ਪੜਤਾਲ ਕਰਕੇ ਹੀ ਉਸ ਤੇ ਭਰੋਸਾ ਕੀਤਾ ਜਾਵੇ। ਇਸ ਲੇਖ ਨੂੰ ਕਿਸੇ ਵੀਰ ਨੇ “ਥੀਸਿਸ” ਵਿੱਚ ਸ਼ਾਮਿਲ ਕਰਨ ਦੀ ਗਲ ਵੀ ਕਰ ਦਿਤੀ ਹੈ। ਇਸ ਲਈ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕੇ ਉਸ ਬਾਰੇ ਪੂਰੀ ਪੜਚੋਲ ਕਰ ਹੀ ਲੈਣੀ ਚਾਹੀ ਦੀ ਹੈ, ਤਾਂ ਜੋ ਗੁਰੁ ਘਰ ਨਾਲ ਜੁੜੇ ਬਹੁਤ ਸਾਰੇ ਪੁਰਾਤਨ ਸਿੱਖਾਂ ਅਤੇ ਪੰਥ ਦੇ ਮਹਾਨ ਵਿਦਵਾਨਾਂ ਅਤੇ ਲਿਖਾਰੀਆਂ ਬਾਰੇ (ਜਿਨਾਂ ਦੀ ਇਸ ਲੇਖ ਵਿੱਚ ਬਹੁਤ ਹੀ ਮਾੜੀ ਤਸਵੀਰ ਪੇਸ਼ ਕੀਤੀ ਗਈ ਹੈ) ਕੋਈ ਆਪਣੇ ਮਨ ਵਿੱਚ ਗਲਤ ਧਾਰਣਾ ਬਣਾ ਕੇ ਨਾਂ ਬੈਠ ਜਾਵੇ। ਇਸ ਲੇਖ ਤੇ ਉਸ ਅੰਦਰ ਲਿਖੇ “ਕਾਨਟੇਂਟਸ” ਬਾਰੇ ਕੁੱਝ ਸਵਾਲ ਉਭਰ ਕੇ ਸ੍ਹਾਮਨੇ ਆਉਂਦੇ ਹਨ ਜੋ ਇਸ ਪ੍ਰਕਾਰ ਹਨ:-

1-ਡਾ. ਹਰਜਿੰਦਰ ਮੀਤ ਸਿੰਘ ਜੀ ਦਾ ਬਹੁਤਾ ਪਰਿਚਯ ਪਾਠਕਾਂ ਨੂੰ ਨਹੀ ਹੈ। ਆਪ ਜੀ ਅਪਨਾਂ ਵਿਸਤਰਿਤ ਪਰਿਚਯ ਪਾਠਕਾਂ ਨੂੰ ਦੇਣ ਦੀ ਖੇਚਲ ਕਰਨੀ ਜੀ। ਆਪ ਜੀ ਕਿਥੋਂ ਦੇ ਵਸਨੀਕ ਹੋ? ਆਪ ਜੀ ਨੇ “ਡਾਕਟਰੇਟ” ਦੀ ਡਿਗਰੀ ਕਿਥੋ ਪ੍ਰਾਪਤ ਕੀਤੀ? ਆਪ ਜੀ ਨੇ ਕਿਸ ਕਿਸ ਕਿਤਾਬਾਂ ਯਾਂ ਖਰੜਿਆਂ ਦੇ ਅਧਾਰ ਤੇ ਇਸ ਲੇਖ ਦੇ “ਕੰਨਟੇਂਟਸ” ਇਕਤੱਰ ਕੀਤੇ ਹਨ। ਆਪ ਜੀ ਦਾ ਪੇਸ਼ਾ ਕੀ ਹੈ ਅਤੇ ਆਪ ਜੀ ਕਿਸ ਲਈ ਕੰਮ ਕਰਦੇ ਹੋ? ਆਪ ਜੀ ਦੀਆਂ ਕੋਈ ਪ੍ਰਸਿਧ ਲਿਖਤਾਂ ਬਾਰੇ ਪਾਠਕਾਂ ਨੂੰ ਜਾਨੂੰ ਕਰਵਾ ਸਕੋ। ਮਾਫ ਕਰਨਾਂ ਅਸੀ ਆਪ ਜੀ ਕੋਲੋਂ ਇਹ “ਨਿਜੀ ਅਤੇ ਜਾਤੀ” ਸਵਾਲ ਨਹੀ ਪੁਛ ਰਹੇ। ਕਿਉਕੇ ਆਪਣੇ ਜੋ ਲਿਖਿਆ ਹੈ ਉਹ ਬਹੁਤ “ਗੰਭੀਰ” ਅਤੇ ਆਮ ਸਿੱਖ ਦੀ ਭਾਵਨਾਂ ਨੂੰ ਠੇਸ ਪੰਹੁਚਾ ਸਕਦਾ ਹੈ ਇਸ ਲਈ ਉਸ ਲੇਖ ਨੂੰ ਲਿਖਣ ਵਾਲੇ ਦਾ ਪਿਛੋਕੜ ਕੀ ਹੈ, ਉਸ ਦੀ ਲਿਖੀ ਲਿਖਤ (ਉਹ ਵੀ ਜਦੋ ਇਤਿਹਾਸ ਨਾਲ ਸੰਬਧਿਤ ਹੋਵੇ) ਦੀ ਪ੍ਰੋੜਤਾ ਲਈ ਇਹ ਬਹੁਤ ਜਰੂਰੀ ਹੈ। ਪੰਥ ਦੇ ਵਿਦਵਾਨਾਂ ਉਤੇ ਬਹੁਤ ਕਰੜੇ ਸ਼ਬਦਾਂ ਵਿੱਚ ਆਪ ਜੀ ਨੇ ਟਿਪਣੀਆਂ ਵੀ ਕੀਤੀਆਂ ਹਨ ਤੇ ਉਨਾਂ ਤੇ ਟਿਪਣੀਆਂ ਕਰਨ ਤੋ ਪਹਿਲਾਂ ਆਪਨੇ ਲਿਖਿਆ ਹੈ ਕੇ- “…. ਸਿੱਖ ਇਤਿਹਾਸ ਲਿਖਣ ਵਾਲੇ ੲ੍ਹਿਨਾਂ ਲੇਖਕਾਂ ਦੀ ਪਿਛੌਕੜ ਬਾਰੇ ਜਾਨਣਾਂ ਵੀ ਜਰੂਰੀ ਹੈ”। ਆਪ ਜੀ ਦੇ ਇਨਾਂ ਸ਼ਬਦਾ ਦੇ ਅਧਾਰ ਤੇ ਹੀ ਆਪ ਜੀ ਦੀ ਵੀ ਪਿਛੋਕੜ ਜਾਣ ਲੈਣਾਂ ਸਾਡੇ ਲਈ ਬਹੁਤ ਜਰੂਰੀ ਹੈ।

2- ਦਾਸ ਅਪਣੇ ਕਿਸੇ ਹੋਰ ਲੇਖ ਵਿੱਚ ਵੀ ਇਹ ਗਲ ਲਿਖ ਚੁਕਾ ਹੈ ਕੇ-ਇਤਿਹਾਸ ਲਿਖਣਾ ਇਨਾਂ ਸੌਖਾ ਕੰਮ ਨਹੀ। ਇਤਿਹਾਸ ਲਿਖਣ ਵਾਲੇ ਯਾਂ ਇਤਿਹਾਸ ਦੀ ਗਲ ਕਰਨ ਵਾਲੇ ਲਿਖਾਰੀ ਨੂੰ ਕੇਵਲ ਤੇ ਕੇਵਲ ਉਸ ਇਤਿਹਾਸਕ ਗਲ ਨੂੰ ਪ੍ਰਮਾਣਾਂ ਦੇ ਅਧਾਰ ਉਪਰ ਸਿਧਾ ਸਿਧਾ ਲਿਖਣ ਦਾ ਅਧਿਕਾਰ ਹੁੰਦਾ ਹੈ। ਉਸ ਨੂੰ ਅਪਨੀ ਨਿਜੀ ਪਸੰਦ ਅਤੇ ਨਾਂ ਪਸੰਦ ਨੂੰ ਉਸ ਵਿੱਚ ਸ਼ਾਮਿਲ ਕਰਨਾਂ ਵਿਤਿਹਾਸ ਦਾ ਹਿੱਸਾ ਨਹੀ ਬਣ ਸਕਦਾ। ਜਿਥੇ ਅਪਨੇ ਮੰਨ ਦਾ “ਸਾੜ” ਕਡਿਆ ਗਇਆ ਹੋਵੇ ਤੇ ਉਸ ਲਿਖਾਰੀ ਦਾ ਲਿਖਿਆ ਇਤਿਹਾਸ ਤੇ ਬਿਲਕੁਲ ਹੀ ਪ੍ਰਮਾਣਿਕ ਨਹੀ ਮਨਿਆ ਜਾ ਸਕਦਾ।

3- ਆਪ ਜੀ ਨੇ ਇੱਕ ਨੋਟ ਲਿਖਿਆ ਹੈ “…. . ਭਾਈ ਮਨੀ ਸਿੰਘ (ਪਹਿਲੇ) ਅਤੇ ਦੂਜੇ ਦੋਨ੍ਹੌ ਵੱਖ ਵੱਖ ਵਿਅਕਤੀ ਸਨ। ਪਰ ਬੇ ਬੁਧੇ ਇਤਿਹਾਸਕਾਰਾਂ ਨੇ ਦੋਨ੍ਹਾਂ ਵਲੋਂ ਗੁਰੁ ਘਰ ਦੀ ਕੀਤੀ ਸੇਵਾ ਨੂੰ ਰਲਗੱਡ ਕਰਕੇ ਇਤਿਹਾਸ ਵਿੱਚ ਬਹੁਤ ਵੱਡਾ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ। ਇਸ ਲੇਖ ਵਿੱਚ ਭਾਈ ਮਨੀ ਸਿੰਘ (ਦੂਜੇ) ਦੀ ਚਰਚਾ ਹੈ”।

ਡਾਕਟਰ ਸਾਹਿਬ ਜੀ। ਕੀ ਇਹ ਹੀ ਕੰਮ ਤੁਸੀ ਇਸ ਲੇਖ ਵਿੱਚ ਨਹੀ ਕਰ ਰਹੇ? ਇਸ ਭਾਈ ਮਨੀ ਸਿੰਘ (ਦੂਜੇ) ਬਾਰੇ ਲਿਖਣ ਵੇਲੇ ਤੁਸੀ ਇਸ ਨੋਟ ਤੋ ਅਲਾਵਾ ਕਿਤੇ “ਦੂਜਾ” ਸ਼ਬਦ ਦੀ ਵਰਤੋਂ ਨਹੀ ਕੀਤੀ। ਅਜੀਤ ਸਿੰਘ “ਦੂਜੇ” ਬਾਰੇ ਲਿਖਦਿਆਂ ਜੋ ਆਪ ਦੇ ਲੇਖ ਅਨੁਸਾਰਨ “ਸ਼ਰਾਬੀ” ਤੇ “ਚਰਿਤ੍ਰਹੀਣ” ਵੀ ਸੀ ਲਈ ਵਾਰ ਵਾਰ ਤੁਸਾਂ “ਸਾਹਿਬਜਾਦਾ” ਸ਼ਬਦ ਦਾ ਪ੍ਰਯੋਗ ਕਰ ਕੇ ਪਾਠਕਾਂ ਨੂੰ ਉਹ ਹੀ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਜਿਕਰ ਤੁਸੀ ਅਪਨੇ “ਜਰੂਰੀ ਨੋਟ” ਵਿੱਚ ਕਰ ਰਹੇ ਹੋ। ਖਿਆਲ ਰਹੇ! “ਸਾਹਿਬ ਜਾਦੇ” ਚਾਰ ਹੀ ਹੋਏ ਹਨ ਪੰਜਵਾਂ ਨਹੀ। ਜੇ ਤੁਸੀ ਭਾਈ ਮਨੀ ਸਿੰਘ “ਦੂਜੇ” ਵਾਂਗ “ਪੰਜਵਾਂ ਸਾਹਿਬਜਾਦਾ” ਪੰਥ ਦੇ ਸਿਰ ਤੇ ਮੜਨਾਂ ਚਾਂਉਦੇ ਹੋ ਤੇ ਇਹ ਭੁਲੇਖਾ ਅਪਣੇ ਮੰਨ ਵਿਚੋ ਕਡ ਦਿਉ ਕੇ ਤੁਸੀ ਇਸ ਵਿੱਚ ਕਾਮਯਾਬ ਹੋ ਸਕੋਗੇ। ਜੇ ਦਿੱਲੀ ਵਿੱਚ ਗੋਦ ਲਏ ਇਸ ਲੜਕੇ ਦਾ ਨਾਮ “ਅਜੀਤ ਸਿੰਘ” ਸੀ ਤੇ ਉਸ ਨੂੰ “ਅਜੀਤ ਸਿੰਘ” ਹੀ ਰਹਿਨ ਦੇਨਾਂ ਸੀ। ਉਸ ਨੂੰ “ਸਾਹਿਬਜਾਦਾ” ਲਿਖਕੇ ਭੋਲੇ ਭਾਲੇ ਪਾਠਕਾਂ ਨੂੰ ਦੁਵਿਧਾ ਵਿੱਚ ਪਾਉਣ ਦੀ ਕੀ ਲੋੜ ਸੀ?

4-ਤੁਸੀ ਜੋ ਇਤਿਹਾਸ ਲਿਖਿਆ ਹੈ ਉਹ ਜਰੂਰ ਕਿਸੇ ਖਰੜੇ ਯਾਂ ਪੁਰਾਤਨ ਕਿਤਾਬ ਤੋਂ ਪੜ ਕੇ ਹੀ ਲਿਖਿਆ ਹੋਣਾ ਹੈ। ਲੇਕਿਨ ਤੁਸੀ ਇਨੇ ਵਡੇ ਇਤਿਹਾਸਕਾਰ ਯਾਂ ਵਿਦਵਾਨ ਹੋ ਸਾਨੂੰ ਪਤਾ ਹੀ ਨਹੀ ਸੀ ਕੇ ਤੁਸੀ ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਪ੍ਰੋਫੈਸਰ ਗੰਡਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਕਰਮ ਸਿੰਘ ਹਿਸਟੋਰਿਅਨ, ਵਰਗੇ ਵਿਦਵਾਨ ਤੁਹਾਨੂੰ … ਮੇਲੇ `ਚ’ ਗਵਾਚੇ ਜਵਾਕ ਵਾਂਗੂਂ ਰੀਂ ਰੀਂ ਕਰਦੇ ਪ੍ਰਤੀਤ ਹੁੰਦੇ ਹਨ। 19 ਵੀ ਸਦੀ ਦੇ ਪੜੇ ਲਿਖੇ ਵਿਦਵਾਨਾਂ ਦੀ ਬੁਧੀ ਏਨੀ ਭ੍ਰਿਸ਼ਟ ਹੋ ਗਈ ਸ਼ੀ …. . (ਆਪ ਜੀ ਦੇ ਸ਼ਬਦਾਂ ਵਿਚ)। ਸ਼ੁਕਰ ਹੈ ਤੁਸਾਂ ਭਾਈ ਕਾਨ੍ਹ ਸਿੰਘ ਨਾਭਾ ਨੂੰ ਬਖਸ਼ ਦਿਤਾ। ਹੋਰ ਵੀ ਕਈ ਵਿਦਵਾਨਾਂ ਦੇ ਨਾਮ ਤੁਸਾਂ ਲਏ ਹਨ ਚਲੋ ਕੋਈ ਗਲ ਨਹੀਂ ਲੇਕਿਨ ਭਾਈ ਅਜਮੇਰ ਸਿੰਘ ਵਰਗੇ ਲਿਖਾਰੀ ਦੀ ਲੰਬੀ ਚੌੜੀ “ਖਿਂਚਾਈ “ਜੋ ਤੁਸਾਂ ਕੀਤੀ ਹੇ ਉਹ ਤਾਂ ਬਹੁਤ ਹੀ “ਬਚਕਾਨੀ” ਜਹੀ “ਕਰਤੂਤ” ਲਗਦੀ ਹੈ। ਭਾਈ ਅਜਮੇਰ ਸਿੰਘ ਦੀ “ਕਿਸ ਬਿੱਧ ਰੁਲੀ ਪਾਤਸ਼ਾਹੀ” ਨਾਮ ਦੀ ਕਿਤਾਬ ਤੇ ਕੌਮ ਦੇ ਵਿਦਵਾਨਾਂ ਦੀ ਨਜਰ ਵਿੱਚ ਬਹੁਤ ਸਤਕਾਰ ਨਾਲ ਪੜੀ ਜਾਂਦੀ ਹੈ। ਦੂਜੀ ਗਲ ਇਹ ਕੇ ਜਿਸ ਕਾਲ ਤੇ ਸਮੇਂ ਦੀ ਗਲ ਤੁਸੀ ਅਪਣੇ ਇਸ ਲੇਖ ਵਿੱਚ ਕਰ ਰਹੇ ਹੋ, ਉਸ ਵਿੱਚ ਭਾਈ ਅਜਮੇਰ ਸਿੰਘ ਕਿਥੋਂ ਆ ਗਏ। ਹੋਰ ਇਤਿਹਾਸ ਕਾਰਾਂ ਵਾਂਗੂ ਕਢ ਲਿਆ ਨਾਂ ਤੁਸਾਂ ਵੀ ਅਪਨੇ ਮੰਨ ਦੇ “ਸਾੜ” ਨੂੰ। ਆਪ ਜੀ ਨੇ ਇਸ ਵਿਦਵਾਨ ਲੇਖਕ ਦੀ ਨਿੰਦਾ ਕਰਦਿਆਂ ਅਪਣੇ ਲੇਖ ਵਿੱਚ ਲਿਖਿਆ ਹੈ ਕੇ ਤੁਸਾਂ ਉਨਾਂ ਦੀ ਇਹ ਕਿਤਾਬ “ਪਬਲਿਸ਼ ਹੋਣ ਤੋ ਪਹਿਲਾਂ ਹੀ ਛਾਪੇ ਖਾਨੇ ਵਿਚੋਂ ਅਪਨੇ ਇੱਕ ਸਹਯੋਗੀ ਰਾਹੀਂ ਕਡ੍ਹਵਾ ਲਈ ਸੀ”। ਕੀ ਤੁਸੀ ਕੋਈ “ਡਿਟੇਕਟਿਵ” ਕੰਪਨੀ ਚਲਾਂਦੇ ਹੋ ਜਾਂ ਇਸ ਲਈ ਕੰਮ ਕਰਦੇ ਹੋ। ਆਉਣ ਵਾਲਾ ਵਕਤ ਹੀ ਇਸ ਦਾ ਖੁਲਾਸਾ ਕਰੇਗਾ। ਕਿਸੇ ਵਿਦਵਾਨ ਦੀ ਕੋਈ ਕਿਤਾਬ ਛੱਪ ਰਹੀ ਹੈ ਕੇ ਨਹੀ ਸਾਨੂੰ ਇਸ ਨਾਲ ਕੀ ਲੈਣਾਂ ਦੇਨਾ? ਇਸ ਤਰ੍ਹਾਂ ਦਾ ਕੰਮ ਤੇ ਕੋਈ “ਜਸੂਸ” ਹੀ ਕਰਦਾ ਹੈ ਜਾਂ ਕਿਸੇ ਨਾਲ ਕੋਈ “ਖਾਰ” ਹੋਵੇ ਤਾਂ ਹੀ ਕਰਦਾ ਹੈ।

5- ਤੁਸਾਂ ਅਪਨੇ ਇਸ ਲੇਖ ਵਿੱਚ ਭਾਈ ਮਨੀ ਸਿੰਘ (ਦੁਜੇ ਤੀਜੇ ਕੇ ਚੌਥੇ) ਨੂੰ ਦਸਮ ਗ੍ਰੰਥ ਦੀ ਸਥਾਪਨਾਂ ਕਰਨ ਵਾਲਾ ਦਸਦੇ ਹੋਏ ਇਹ ਭੁਲ ਗਏ ਕੇ “ਦਸਮ ਗ੍ਰੰਥ” ਨਹੀ ਉਸ ਵੇਲੇ “ਬਚਿਤਰ ਨਾਟਕ” ਨਾਮ ਦੀ ਪੋਥੀ ਸੀ। ਉਹ ਵੀ ਹੈ ਸੀ ਕੇ ਨਹੀ। ਇਹ ਆਪ ਇਤਿਹਾਸਕਾਰ ਹੋ ਆਪ ਜੀ ਨੂੰ ਜਿਆਦਾ ਪਤਾ ਹੋਣਾ ਹੈ। ਲੇਕਿਨ ਆਪ ਜੀ ਦੀ ਇਹ ਗਲ ਜੋ ਆਪ ਜੀ ਦੇ ਵਿਦਵਾਨ ਹੋਣ ਵਿੱਚ ਸ਼ੱਕ ਪੈਦਾ ਕਰ ਦੇਂਦੀ ਹੈ ਜਿਸ ਵਿੱਚ ਆਪ ਨੇ ਲਿਖਿਆ ਹੈ ਕੇ ਗੁਰੂ ਗੋਬਿੰਦ ਸਿੰਘ ਦੀਆਂ ਕੁੱਝ ਬਾਣੀਆਂ ਨੂੰ ਛੱਡ ਕੇ ਬਾਕੀ ਸਾਰਾ ਦਸਮ ਗ੍ਰੰਥ … …। “ਆਪ ਜੀ ਇਸ ਲੇਖ ਵਿੱਚ ਅਪਨੀ ਵਿਦਵਾਨਤਾ ਦਰਜ ਕਰਦਿਆਂ ਇਹ “ਫਤਵਾ” ਵੀ ਦੇ ਦਿਤਾ ਕੇ ਗੁਰੁ ਗੋਬਿੰਦ ਸਿੰਘ ਸਾਹਿਬ ਦੀਆਂ ਵੀ ਬਾਣੀਆਂ ਇਸ ਗ੍ਰੰਥ ਵਿੱਚ ਹਨ। ਆਪ ਤੇ ਪ੍ਰੋਫੇਸਰ ਸਾਹਿਬ ਸਿੰਘ ਅਤੇ ਕਰਮ ਸਿੰਘ ਹਿਸਟੋਰਿਅਨ ਨਾਲੋ ਵੀ ਉਚ ਕੋਟੀ ਦੇ ਵਿਆਖਿਆਕਾਰ ਤੇ ਇਤਿਹਾਸਕਾਰ ਹੋ। ਕੀ ਆਪ ਇਹ ਸਿੱਧ ਕਰ ਸਕਦੇ ਹੋ ਕੇ ਗੁਰੂ ਗੋਬਿੰਦ ਸਿੰਘ ਨੇ ਕੋਈ ਬਾਣੀ ਲਿਖੀ ਸੀ।

6-ਤੁਸੀ ਆਪਣੇ ਇਸ ਲੇਖ ਵਿੱਚ ਕਈ ਵਾਰ ਉਸ ਵੇਲੇ ਦੇ ਸਿੱਖਾਂ ਨੂੰ “ਅੱਨਪੜ” ਕਿਹਾ ਹੈ। ਤੁਸੀ ਲਿਖਿਆ ਹੈ ਕੇ 19 ਵੀ ਸਦੀ ਵਿੱਚ ਬਹੁਤੇ ਸਿੱਖ “ਅਨਪੜ” ਸਨ, ਜੋ ਇਹ ਦਰਸਾਉਦਾ ਹੈ ਕੇ ਇਹ ਕੋਮ “ਅਨਪੜਾਂ” ਦੀ ਕੋਮ ਸੀ ਤੁਹਾਨੂੰ ਭਾਈ ਕਾਨ੍ਹ ਸਿੰਘ ਨਾਭਾਂ ਅਤੇ ਸਿਰਦਾਰ ਕਪੂਰ ਸਿੰਘ ਵਰਗੇ ਪੜੇ ਲਿਖੇ ਸਿੱਖ ਚੇਤੇ ਕਿਉ ਨਹੀ ਆਏ। ਤੁਸੀ ਇਹ ਲੇਖ ਪੰਥ ਦੀ ਮਹਾਨ ਹਸਤੀ ਨੂੰ ਮਹਾਨ ਸਾਬਿਤ ਕਰਨ ਲਈ ਲਿਖਿਆ ਹੈ ਕੇ ਪੰਥ ਦੇ ਮਹਾਨ ਵਿਦਵਾਨਾਂ ਪ੍ਰਤੀ ਭਦੀ ਸ਼ਬਦਾਵਲੀ ਵਰਤ ਕੇ ਬਦਨਾਮ ਕਰਨ ਲਈ ਇਹ ਲੇਖ ਲਿਖਿਆ ਹੈ। ਇਸ ਲੇਖ ਰਾਹੀਂ ਤੁਸੀ ਕੋਮ ਦਾ ਭਲਾ ਕਰ ਰਹੇ ਹੋ ਕੇ ਨੁਕਸਾਨ? ਕਈ ਵਾਰ ਅਸੀ ਇਹ ਕਹਿਨੇ ਹਾਂ ਕੇ ਇਹ ਬੰਦਾ ਸਾਡੀ ਤਾਰੀਫ ਕਰ ਰਿਹਾ ਹੈ ਕੇ ਗਾਲਾਂ ਕਡ ਰਿਹਾ ਹੇ। ਤੁਹਾਡਾ ਲੇਖ ਵੀ ਹੂ ਬ ਹੂ ਇਸੇ ਗਲ ਤੇ ਅਧਾਰਿਤ ਹੈ।

ਪਾਠਕ ਸਜਣੋ! ਡਾਕਟਰ ਸਾਹਿਬ ਦਾ ਇਹ ਬਹੁਤ ਲੰਮਾ ਲੇਖ ਜਿਸ ਵਿੱਚ ਲੰਮੇ ਲੰਮੇ ਭੁਲੇਖੇ ਤੇ ਭੰਬਲ ਭੂਸਿਆ ਤੋ ਅਲਾਵਾ ਕੁਛ ਨਹੀ। ਡਾਕਟਰ ਸਾਹਿਬ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ। ਪੰਥ ਦੇ ਮਹਾਨ ਯੋਧਾ ਬੰਦਾ ਸਿੰਘ ਬਹਾਦੁਰ ਨੂੰ ਮਹਾਨ ਸਾਬਿਤ ਕਰਨ ਲਈ ਜੋ ਪਹਿਲਾਂ ਹੀ ਮਹਾਨ ਹਨ। ਡਾਕਟਰ ਸਾਹਿਬ ਨੇ ਕੋਈ ਨਵਾਂ ਕੰਮ ਨਹੀ ਕੀਤਾ ਬਲਕੇ ਇਸ ਮਹਾਨ ਸਿੱਖ ਨੂੰ ਮਹਾਨ ਦਸਣ ਦੀ ਆੜ ਵਿੱਚ ਦਸਮ ਗੁਰੁ ਜੀ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੂੰ ਪੰਥ ਦਾ “ਗੱਦਾਰ” ਅਤੇ ਪੰਥ ਦੇ ਇੱਕ ਦਰਜਨ ਤੋਂ ਵੱਧ ਮਹਾਨ ਇਤਿਹਾਸ ਕਾਰਾਂ ਅਤੇ ਲਿਖਾਰੀਆਂ ਨੂੰ ਇੱਕ “ਮਦਾਰੀ” ਨਾਲੋਂ ਮੰਦਾ ਕਰਾਰ ਦੇ ਦਿਤਾ ਹੈ। ਕੀ ਅਸੀ ਇਸ “ਸਟੇਂਡਰਡ” ਦੇ ਲਿਖਾਰੀਆਂ ਦੇ ਲੇਖਾਂ ਨੂੰ ਮਾਨਤਾ ਦੇ ਸਕਦੇ ਹਾਂ? ਅਤੇ ਜੇ ਇਹੋ ਜਿਹਾ ਇਤਿਹਾਸ ਹੀ ਸਿਰਜਿਆ ਜਾਂਦਾ ਰਿਹਾ ਤੇ ਭਾਈ ਹਰਮੀਤ ਸਿੰਘ ਖਾਲਸਾ, ਡਬਰਾ ਵਾਲਿਆਂ ਦੇ ਲੇਖ ਅਨੁਸਾਰ ਪਹਿਲਾਂ ਸਾਨੂੰ ਤਿਨ ਸੌ ਸਾਲ ਲਗ ਗਏ ਹਨ ਬੰਦਾ ਸਿੰਘ ਬਹਾਦੁਰ ਨੂੰ “ਖਲਨਾਇਕ” ਤੋ “ਨਾਇਕ” ਸਿੱਧ ਕਰਨ ਵਿਚ। ਹੁਨ ਤਿਨ ਸੌ ਸਾਲ ਲਗ ਜਾਣਗੇ ਮਾਤਾ ਸੁੰਦਰ ਕੌਰ ਤੇ ਭਾਈ ਮਨੀ ਸਿੰਘ ਤੇ ਲਗੇ “ਗੱਦਾਰ” ਦੇ “ਲੇਬਲ” ਨੂੰ ਹਟਾਉਣ ਵਿਚ। ਗੁਰਮਤ ਦੇ “ਸਕਾਲਰ” ਹੋਣ ਦਾ ਇਹ ਮਤਲਬ ਨਹੀ ਕੇ ਸਾਨੂੰ ਜੇੜਾ ਆਵੇ ਇਹ ਅਲੂਲ ਜਲੂਲ ਇਤਿਹਾਸ “ਪਰੋਸ” ਕੇ ਚਲਾ ਜਾਵੇ ਤੇ ਅਸੀ ਉਸ ਨੂੰ ਹਜਮ ਕਰ ਲਈਏ। ਇਤਿਹਾਸ ਦੇ ਨਾਮ ਤੇ ਸਾਡੇ ਪੰਥ ਦੇ ਮਹਾਨ ਵਿਆਖਿਆਕਾਰਾਂ, ਇਤਿਹਾਸਕਾਰਾ ਅਤੇ ਲਿਖਾਰੀਆਂ ਦੀ ਕੋਈ “ਬੇਪਤੀ” ਕਰਦਾ ਰਹੇ ਤੇ ਅਸੀ ਸਬ ਕੁੱਝ ਬਰਦਾਸ਼ਤ ਕਰਦੇ ਰਹੀਏ। ਕੀ ਇਹ ਹੀ ਹੈ ਸਾਡੀ ਜਾਗਰੂਕਤਾ? ਸਾਨੂ ਤਾਂ ਸਾਡੇ ਸ਼ਬਦ ਗੁਰੁ ਦਾ ਇਹ ਆਦੇਸ਼ ਹੈ-

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ 1410

ਪੰਥ ਦਾ ਦਾਸ

ਇੰਦਰ ਜੀਤ ਸਿੰਘ

ਕਾਨਪੁਰ


(16/06/10)
ਦਰਸ਼ਨ ਸਿੰਘ ਖਾਲਸਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਸਿੱਖ ਸੁਚੇਤ ਹੋਣ
ਜਦੋਂ ਕੇ ਅੱਜ ਚੋਣ ਕਮਿਸ਼ਨ ਵਲੋਂ ਇਹ ਫੈਸਲਾ ਹੋ ਚੁੱਕਾ ਹੈ ਕਿ ਐਸ ਜੀ ਪੀ ਸੀ ਚੋਣਾ ਰਾਹੀਂ ਗੁਰਦੁਆਰਾ ਪ੍ਰਬੰਧ ਚੁਣਨ ਵੱਕਤ ਕੇਵਲ ਸਾਬਤ ਸੂਰਤ ਸਿੱਖ ਹੀ ਵੋਟਰ ਹੋ ਸਕਦਾ ਹੈ, ਤਾਂ ਸਵਾਲ ਪੈਦਾ ਹੁੰਦਾ ਹੈ, ਕੀ ਹੁਣ ਸਿੱਖੀ ਦੇ ਸਾਬਤ ਸੂਰਤ ਸਰੂਪ ਨਾਲ ਪਿਆਰ ਕਰਨ ਵਾਲਾ ਸਿੱਖ ਵੋਟਰ ਗੁਰਦੁਵਾਰਾ ਪ੍ਰਬੰਧ ਨੂੰ ਪਵਿਤਰ ਬਨਾਉਣ ਲਈ ਗੁਰੂ ਸਿਧਾਤ ਦੀ ਵਰਤੋਂ ਲਈ ਭੀ ਜ਼ੁਮੇਵਾਰੀ ਸਮਝੇਗਾ। ਪਹਿਲੇ ਤਾਂ ਅਕਸਰ ਗੈਰ ਸਿੱਖ ਸਾਥੀਆਂ ਦੇ ਸਾਥ ਨਾਲ ਸਹਿਜਧਾਰੀ ਨਾਮ ਹੇਠ ਬਿਹਾਰੀ ਭਈਆਂ ਅਤੇ ਗੈਰ ਸਿਖਾਂ ਦੀਆਂ ਵੋਟਾ ਭੀ ਭੁਗਤਾਈਆਂ ਜਾਂਦੀਆਂ ਰਹੀਆਂ, ਜਿਹਨਾਂ ਨੂੰ ਗੁਰੂ ਸਿਧਾਂਤ ਨਾਲ ਦੂਰ ਦਾ ਭੀ ਵਾਸਤਾ ਨਹੀਂ ਸੀ। ਇਓਂ ਕਈ ਥਾਈ ਪ੍ਰਬੰਧ ਵਿੱਚ ਸਿੱਖੀ ਤੋਂ ਗਿਰੇ ਹੋਏ ਕਿਰਦਾਰ ਦੇ ਉਮੀਦਵਾਰ ਭੀ ਚੁਣੇ ਜਾਂਦੇ ਰਹੇ। ਜਿਸ ਨਾਲ ਗੁਰਦਵਾਰਾ ਪ੍ਰਬੰਧ ਧਾਰਮਿਕ ਪਖੋਂ ਅੱਤ ਨਿਘਾਰ ਵਲ ਚਲਾ ਗਿਆ। ਪਰ ਹੁਣ ਤਾਂ ਸਾਬਤ ਸੂਰਤ ਸਿੱਖ ਦੀ ਪਛਾਣ ਵਾਲੇ ਵੀਰਾਂ ਤੇ ਹੋਰ ਵੱਡੀ ਜੁਮੇਵਾਰੀ ਆਣ ਪਈ ਹੈ, ਕਿ ਜੇ ਸੱਚਮੁਚ ਗੁਰੂ ਸਰੂਪ ਅਤੇ ਗੁਰੂ ਸਿਧਾਂਤ ਨਾਲ ਉਹਨਾਂ ਦਾ ਪਿਆਰ ਹੈ ਤਾਂ ਬੜਾ ਸੁਚੇਤ ਹੋਕੇ ਅਪਣੇ ਚੁਫੇਰੇ ਕਿਸੇ ਕਿਸਮ ਦੇ ਵਰਤੇ ਜਾਂਦੇ ਗੈਰ ਸਿਧਾਂਤਕ ਢੰਗ ਤਰੀਕੇ ਨੂੰ ਰੋਕਿਆ ਜਾਵੇ।
1. ਪਤਾ ਲੱਗਾ ਹੈ ਕਿ ਗੈਰ ਸਿੱਖ ਪਾਰਟੀ ਦੇ ਸਾਥ ਦੀ ਪਹੁੰਚ ਅਤੇ ਮਦਦ ਨਾਲ ਗੈਰ ਸਿੱਖ ਤੀਰਥਾਂ ਤੇ ਬੈਠੇ ਹਜ਼ਾਰਾਂ ਕੇਸਾਧਾਰੀ ਬ੍ਰਾਹਮਣ ਲੋਕ ਜੋ ਸਿੱਖ ਨਹੀਂ ਹਨ ਅਤੇ ਗੈਰ ਸਿੱਖ ਬੀਬੀਆਂ ਤਾਂ ਅਕਸਰ ਕੇਸਾਧਾਰੀ ਬਹੁਤ ਹਨ, ਕਿਸੇ ਨਜਾਇਜ਼ ਢੰਗ ਨਾਲ ਉਹਨਾਂ ਦੀਆਂ ਵੋਟਾਂ ਨਾ ਬਣਵਾਈਆਂ ਜਾ ਸੱਕਣ। ਇਸ ਲਈ ਉਹਨਾਂ ਦੀ ਕਿਸੇ ਖਾਸ ਆਈ ਡੀ ਤੇ ਅਧਾਰਤ ਸਿੰਘ ਅਤੇ ਕੌਰ ਨਾਮ ਤਸਦੀਕ ਕਰ ਲਿਆ ਜਾਵੇ ਅਤੇ ਅਪਣੇ ਚੌਗਿਰਦੇ ਦੇ ਅਡਰੈਸ ਜਾਂ ਪਿੰਡ ਤੋਂ ਭੁਗਤਣ ਵਾਲੀਆਂ ਵੋਟਾਂ ਦਾ ਹਰ ਸਿੱਖ ਅਪਣਾ ਸਿੱਖੀ ਫਰਜ਼ ਜਾਣ ਕੇ ਆਪ ਧਿਆਨ ਰੱਖੇ।
2. ਅੱਗੇ ਸਭ ਨੂੰ ਪਤਾ ਹੈ ਕੇ ਸਿੱਖੀ ਕਿਰਦਾਰ ਤੋਂ ਗਿਰੇ ਹੋਏ ਕੇਵਲ ਗੁਰੂ ਕੀਆਂ ਗੋਲਕਾਂ ਤੇ ਕਬਜਾ ਰੱਖਣ ਦੀ ਚਾਹਤ ਵਾਲੇ ਭੇਖੀ ਸਿੱਖ ਉਮੀਦਵਾਰ ਵੋਟਾਂ ਦੀ ਖਾਤਰ ਭੁਕੀ ਸ਼ਰਾਬ ਤੇ ਦੌਲਤ ਵੰਡ ਵੰਡ ਕੇ ਇੱਕ ਅਪਰਾਧੀ ਰੂਪ ਵਿੱਚ ਵੋਟਾਂ ਖਰੀਦਦੇ ਅਕਸਰ ਵੇਖੇ ਜਾਂਦੇ ਸਨ, ਜਿਹੜੇ ਉਮੀਦਵਾਰ ਜਿਥੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਜ਼ਹਿਰ ਦੇਣ ਦੇ ਜੁਰਮੀ ਹਨ ਉਥੇ ਗੁਰੂ ਦੇ ਦਰਬਾਰ ਵਿੱਚ ਇੱਕ ਮਹਾਂ ਪਾਪੀ ਬਣਦੇ ਹਨ। ਪਰ ਹੁਣ ਦਾ ਸਾਬਤ ਸੂਰਤ ਗੁਰਸਿੱਖੀ ਸਰੂਪ ਨਾਲ ਪਿਆਰ ਕਰਨ ਵਾਲੇ ਵੋਟਰ ਦਾ ਫਰਜ਼ ਬਣਦਾ ਹੈ ਕੇ ਸਿੱਖੀ ਸਰੂਪ ਦੀ ਲਾਜ ਰੱਖਦਿਆਂ ਨਾ ਆਪ ਕਿਸੇ ਕਿਸਮ ਦੇ ਨਸ਼ੇ ਨੂੰ ਪ੍ਰਵਾਣ ਕਰੇ ਅਤੇ ਨਾ ਹੀ ਅਪਣੇ ਪਿੰਡ ਜਾਂ ਚੌਗਿਰਦੇ ਕਿਸੇ ਕਿਸਮ ਦਾ ਨਸ਼ਾ ਜਾਂ ਹੋਰ ਲਾਲਚ ਦੇਣ ਵਾਲੇ ਉਮੀਦਵਾਰ ਦੇ ਕਿਸੇ ਵਰਕਰ ਨੂੰ ਫੜਕਨ ਦੇਵੇ, ਬਲਕਿ ਸੁਚੇਤ ਹੋ ਕੇ ਐਸੇ ਆਦਮੀਆਂ ਦੇ ਸਬੂਤ ਇਕੱਠੇ ਕਰਕੇ ਵੱਕਤ ਨਾਲ ਚੋਣ ਪ੍ਰਬੰਧ ਨੂੰ ਇਤਲਾਹ ਦੇਵੇ ਅਤੇ ਐਸੇ ਉਮੀਦਵਾਰ ਦਾ ਹਮੇਸ਼ਾਂ ਲਈ ਵੋਟਾਂ ਲੜਨ ਦਾ ਹੱਕ ਨਾ ਰਹੇ। ਐਸਾ ਉਮੀਦਵਾਰ ਧਾਰਮਿਕ ਅਦਾਰਿਆਂ ਅਤੇ ਸਮਾਜ ਲਈ ਨਖਿੱਦ ਮੰਨਿਆ ਜਾਵੇ।
ਮੈਂ ਯਕੀਨ ਨਾਲ ਕਹਿਂਦਾ ਹਾਂ ਇਉਂ ਜਿਥੇ ਤੁਹਾਡੇ ਵਲੋਂ ਇੱਕ ਵੱਡੀ ਸਮਾਜ ਸੇਵਾ ਹੋਵੇਗੀ ਉਥੇ ਸਤਿਗੁਰੂ ਦੇ ਦਰਬਾਰ ਦੀਆਂ ਭੀ ਖੁਸੀਆਂ ਪ੍ਰਾਪਤ ਕਰੋਗੇ।

ਗੁਰੂ ਗ੍ਰੰਥ ਦੇ ਪੰਥ ਦਾ ਕੂਕਰ
ਦਰਸ਼ਨ ਸਿੰਘ ਖਾਲਸਾ


(15/06/10)
ਰਘਬੀਰ ਸਿੰਘ ਢਿਲੋਂ

ਗੁਰੂਆਂ ਦੇ ਨਾਂ ਉਤੇ ਬਿਉਪਾਰ
(ਰਘਬੀਰ ਸਿੰਘ ਢਿਲੋਂ) *

ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਦੇ ‘ਏਕਸ ਕੇ ਬਾਰਕ’ ਦੇ ਮੈਂਬਰਾਂ ਅਤੇ ਪਾਠਕਾਂ ਸਬੰਧੀ ਅਪਨਾਇ ਹੋਇ ਵਤੀਰੇ, ਛਪਦੇ ਅਤੇ ਛਪਣ ਵਾਲੇ ਲੇਖਾਂ, ਚਿਠੀਆਂ ਅਤੇ ‘ਉਚਾ ਦਰ ਬਾਬੇ ਨਾਨਾਕ ਦਾ’ ਲਈ ਜ਼ਮੀਨ ਖਰੀਦਣ ਸਬੰਧੀ ਮੇਰਾ ਇੱਕ ਲੇਖ ‘ਦੁਧ ਦਾ ਦੁਧ ਪਾਣੀ ਦਾ ਪਾਣੀ’ ਕਈ ਪੰਜਾਬੀ ਮੈਗਜ਼ੀਨਾਂ ਵਿੱਚ ਪਿਛਲੇ ਮਹੀਨੇ ਛਪਿਆ ਹੈ ਅਤੇ ਕਈ ਵੇਬਸਾਈਟਾਂ ਉਤੇ ਵੀ ਪੜ੍ਹਨ ਨੂੰ ਉਪਲਭਧ ਹੈ। ਉਸ ਵਿੱਚ ਮੈਂ ਜੋਗਿੰਦਰ ਸਿੰਘ ਦਾ ਨਾਂ ਕਿਤੇ ਵੀ ਨਹੀਂ ਵਰਤਿਆ ਕੇਵਲ ਐਡੀਟਰ ਸਾਹਿਬ ਲਿਖਿਆ ਹੈ ਪਰ ਉਸ ਸਬੰਧੀ ਐਡਟਿਰ ਸਾਹਿਬ ਨੇ ਅਪਣੀ ‘ਮੇਰੀ ਨਿਜੀ ਡਾਇਰੀ ਦੇ ਪਨੇ’ ਸਿਰਲੇਖ ਦੇ ਹੇਠ 13-6-2010 ਨੂੰ ਲਿਖਦਿਆਂ ਮੇਰੇ ਲੇਖ ਦੇ ਇੱਕ ਹਿਸੇ ਦੀ ਟੂਕ “ਮੈਂ…ਰੋਡ. . `ਤੇ ਜੋਗਿੰਦਰ ਸਿੰਘ ਨੂੰ ਇੱਕ ਜਗ੍ਹਾ ਵਿਖਾਈ ( ‘ਉਚਾ ਦਰ ਬਾਬੇ ਨਾਨਕ ਦਾ’ ਲਈ) ਉਹ ਇਨ੍ਹਾਂ, ਇਹ ਕਹਿ ਕੇ ਰਦ ਕਰ ਦਿਤੀ ਕਿ ਇਹ ਕਾਰੋਬਾਰੀ ਕਿਤੇ ਵਾਸਤੇ ਕੰਮ ਦੀ ਨਹੀਂ। ਮੈਂ ਹੈਰਾਨ ਰਹਿ ਗਿਆ ਕਿ ਜੋਗਿੰਦਰ ਸਿੰਘ ਦਾ ਮੁਖ ਮੰਤਵ ਕੀ ਹੈ……।” ਦਾ ਜ਼ਿਕਰ ਕਰਦਿਆਂ ਅਪਣੀ ਹੇਠ ਲਿਖੀ ਟਿਪਣੀ ਦੇਣ ਤੋਂ ਪਹਿਲਾਂ ਮੇਰੀਆਂ ਕੁੱਝ ਗਲਾਂ ਨੂੰ ‘ਬੇਥਵੀਆਂ’ ਕਹਿ ਕੇ ਉਨ੍ਹਾਂ ਦਾ ਜਵਾਬ ਨਾ ਦੇ ਕੇ ‘ਸਚ ਕੌੜਾ ਹੁੰਦਾ ਹੈ’ ਕਹਾਵਤ ਨੂੰ ਸਚ ਕਰ ਵਿਖਾਇਆ ਹੈ ਕਿਉਂਕਿ ਜਿਨ੍ਹਾਂ ਗਲਾਂ ਨੂੰ ਇਨ੍ਹਾਂ ਨੇ ਬੇਥਵੀਆਂ ਦਸਿਆ ਹੈ ਉਨ੍ਹਾਂ ਦੇ ਬੋਲਦੇ ਸਬੂਤ ਮੇਰੇ ਲੇਖ ਵਿੱਚ ਹੀ ਮੌਜੂਦ ਹੋਣ ਕਾਰਨ ਇਨ੍ਹਾਂ ਪਾਸ ਕੋਈ ਜਵਾਬ ਹੀ ਨਹੀਂ। ਇੱਕ ਹੋਰ ਐਡੀਟਰ ਨੂੰ ਭੱਦੀ ਸਬਦਾਵਲੀ ਸਬੰਧੀ ਮੱਤ ਦਿੰਦਿਆਂ ਮੇਰੀਆਂ ਠੋਸ ਗਲਾਂ ਨੂੰ ਬੇਥਵੀਆਂ ਕਹਿ ਕੇ ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਸਾਹਿਬ ਨੇ ਆਪ ਕਿਹੜੀ ਚੰਗੀ ਸ਼ਬਦਾਵਲੀ ਵਰਤੀ ਹੈ:-
“ਸੋ ਜਿਸ ਨੇ ਜਿਹੜੀ ਜਗ੍ਹਾ ਵਿਖਾਈ, ਉਹ ਨਾ ਖਰੀਦੀ ਜਾਇ ਤਾਂ ਗੁਨਾਹ ਬਣ ਜਾਂਦਾ ਹੈ? ਤੇ ‘ਕਾਰੋਬਾਰੀ ਕਿੱਤਾ’ ਕਿਹੜਾ ਕਰਨ ਜਾ ਰਹੇ ਹਾਂ ਅਸੀਂ? ‘ਏਕਸ ਕੇ ਬਾਰਕ’ ਦੇ ਸਾਰੇ ਮੈਂਬਰ ਇਹੀ ਮੰਗ ਕਰਦੇ ਹਨ ਕਿ ਥਾਂ ਅਜੇਹੀ ਹੋਵੇ ਜਿਥੇ ਵਧ ਤੋਂ ਵਧ ਲੋਕ ਆਸਾਨੀ ਨਾਲ ਪੁਜ ਸਕਣ ਤੇ ਬਚੇ, ਨੌਜਵਾਨ, ਕੁੜੀਆਂ ਤੇ ਧੀਆਂ-ਭੈਣਾਂ ਵੀ ਵੇਲੇ ਕੁਵੇਲੇ ਆ ਜਾ ਸਕਣ। ਵਿਦੇਸ਼ੀ ਪਾਠਕ ਵੀ ਇਹੀ ਮੰਗ ਕਰਦੇ ਹਨ ਕਿ ‘ਉਚਾ ਦਰ’ ਐਸੀ ਥਾਂ `ਤੇ ਬਣੇ ਜਿਥੇ ਵਿਦੇਸ਼ੀ ਸੈਲਾਨੀ ਵੀ ਆਰਾਮ ਨਾਲ ਪੁਜ ਸਕਣ ਤੇ ਦੋ ਦਿਨ ਠਹਿਰਣਾ ਚਾਹੁਣ ਤਾਂ ਰਹਿ ਵੀ ਸਕਣ। ਜਗ੍ਹਾ ਚੁਣਨ ਲਗਿਆਂ ਇਹੀ ਚੀਜ਼ਾਂ ਵੇਖੀਦੀਆਂ ਹਨ। ਕਿੱਤਾ ਕਿਸ ਨੇ ਕਰਨਾ ਹੈ? ਜੇ ਕਿੱਤਾ ਹੀ ਕਰਨਾ ਹੋਵੇ ਤਾਂ ਅਖਬਾਰ ਹੀ ਕਾਫੀ ਹੈ ਕਰੋੜਾਂ ਰੁਪਏ ਇਕੱਠੇ ਕਰਨ ਲਈ। ਮਾੜੀ ਜਹੀ ਨੀਤੀ ਹੀ ਤਾਂ ਬਦਲਣੀ ਹੁੰਦੀ ਹੈ।”
ਜਿਹੜੀ ਮੈਂ ਜਗ੍ਹਾ ਵਿਖਾਈ ਸੀ ਐਡੀਟਰ ਸਾਹਿਬ ਨੇ ਅਪਣੀ ਆਦਤ ਅਨੁਸਾਰ ਉਸ ਦਾ ਜ਼ਿਕਰ ਕੇਵਲ ‘ਮੈਂ. . ਰੋਡ…’ ਤੇ’ ਸੰਖੇਪ ਜਿਹਾ ਲਿਖ ਕੇ ਹੀ ਕੀਤਾ ਹੈ ਤਾਕਿ ਰੋਜ਼ਾਨਾ ਸਪੋਕਸਮੈਨ ਦੇ ਪਾਠਕ ਇਹ ਨਾ ਜਾਣ ਸਕਣ ਕਿ ਉਹ ਥਾਂ ਕਿਹੜੀ ਸੀ। ਉਹ ਥਾਂ ਚੰਡੀਗੜ੍ਹ-ਸਰਹਿੰਦ-ਪਟਿਆਲਾ ਮਾਰਗ ਉਤੇ ਚੰਡੀਗੜ੍ਹ ਤੋਂ 20 ਕਿਲੋ ਮੀਟਰ ਦੂਰ ਜਿਸ ਤੋਂ ਹੋਰ ਅੱਠ ਕਿਲੋਮੀਟਰ ਅਗੇ ਜਾ ਕੇ ਸਿਖਾਂ ਦੇ ਦੋ ਸਿਰਮੌਰ ਗੁਰਦੁਆਰੇ ਹਨ, ਇੱਕ ‘ਜੋਤੀ ਸਰੂਪ ਸਾਹਿਬ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਸੀ ਅਤੇ ਦੂਸਰਾ ਨਾਲ ਹੀ ਛੋਟੇ ਸਹਿਬਜ਼ਾਦੀਆਂ ਦੀ ਕੰਧ ਵਿੱਚ ਚਿਣ ਕੇ ਹੋਈ ਸ਼ਹੀਦੀ ਨੂੰ ਦਰਸਾਉਂਦਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਜਿਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਅਤੇ ਹਰ ਸਾਲ ਇਹ ਲੋਕ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਿਖ ਕੌਮ ਦੇ ਸਿਰਮੌਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਸੰਗਤਾਂ ਦੇ ਠਹਿਰਨ ਲਈ ਜਿਨ੍ਹਾਂ ਵਿੱਚ ਧੀਆਂ-ਭੈਣਾਂ ਵੀ ਹੁੰਦੀਆਂ ਹਨ ਬਹੁਤ ਵਧੀਆ ਸਾਧਨ ਹਨ। ਇਹ ਸੜਕ ਸਿਧੀ ਪਟਿਆਲਾ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੋ ਨੌਵੀਂ ਪਾਤਸ਼ਾਹੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਉਸਨੂੰ ਜਾ ਮਿਲਦੀ ਹੈ ਅਤੇ ਜੇ ਹੋਰ ਅਗੇ ਜਾਣਾ ਹੋਵੇ ਤਾਂ ਤਲਵੰਡੀ ਸਾਬੋ ਵਿੱਚ ਬਣੇ ਗੁਰਦੁਆਰਾ ‘ਦਮਦਮਾ ਸਾਹਿਬ’ ਦੇ ਦਰਸ਼ਨ ਵੀ ਕੀਤੇ ਜਾ ਸਕਦੇ ਹਨ। ਇਸ ਜਗ੍ਹਾਂ ਤੋਂ ਮੁਹਾਲੀ ਦਾ ਕੋਮੰਤਰੀ ਹਵਾਈ ਅੱਡਾ ਵੀ ਨੇੜੇ ਹੈ। ਹੁਣ ਪਾਠਕ ਹੀ ਵੇਖ ਲੈਣ ਕਿ ਪੰਜਾਬ ਵਿੱਚ ‘ਉਚਾ ਦਰ ਬਾਬੇ ਨਾਨਕ’ ਲਈ ਇਸ ਤੋਂ ਵਧੀਆ ਥਾਂ ਹੋਰ ਕਿਹੜੀ ਹੋ ਸਕਦੀ ਹੈ। ਐਡੀਟਰ ਸਾਹਿਬ ਵਾਸਤੇ ਇਹ ਬਿਉਪਾਰ ਲਈ ਠੀਕ ਬੇਸ਼ਕ ਨਾ ਹੋਵੇ।
ਰਹੀ ਗਲ ਬਿਉਪਾਰ ਦੀ ਅਤੇ ਬਾਬੇ ਨਾਨਕ ਦੀ ਬਾਣੀ ਦੀ, ਬਿਉਪਾਰ ਮਨੁਖ ਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ। ਇਹ ਸਦੀਆਂ ਤੋਂ ਚਲਿਆਂ ਆ ਰਿਹਾ ਹੈ ਅਤੇ ਇਸੇ ਤਰ੍ਹਾਂ ਚਲਦਾ ਰਹੇਗਾ ਕਿਉਂਕਿ ਇਸਦੀ ਮਨੁਖੀ ਜ਼ਿੰਦਗੀ ਵਿੱਚ ਲੋੜ ਹੈ। ਹਰ ਵਰਗ ਦਾ ਆਦਮੀ ਕਿਸੇ ਨਾ ਕਿਸੇ ਸ਼ਕਲ ਵਿੱਚ ਅਵਲ ਤਾਂ ਹਰ ਰੋਜ਼ ਪਰ ਜੇ ਹਰ ਰੋਜ਼ ਨਹੀਂ ਤਾਂ ਕਦੇ ਕਦਾਈਂ ਬਿਉਪਾਰ ਕਰਦਾ ਹੀ ਹੈ। ਬਿਉਪਾਰ ਕਈ ਕਿਸਮ ਦੇ ਹਨ। ਕੁੱਝ ਬਿਉਪਾਰਾਂ ਵਿੱਚ ਮੁਨਾਫੇ ਦਾ ਅੰਸ ਜਾਇਜ਼ ਜਾਇਜ਼ ਹੁੰਦਾ ਹੈ ਜਿਸ ਨੂੰ ਸਾਫ ਸੁਥਰੇ ਵਿਹਾਰ ਦਾ ਨਾਂ ਦਿਤਾ ਜਾਂਦਾ ਹੈ। ਕੁੱਝ ਬਿਉਪਾਰਾਂ ਵਿੱਚ ਮੁਨਾਫੇ ਦਾ ਅੰਸ ਹਦੋਂ ਕਿਤੇ ਵਧ ਹੁੰਦਾ ਹੈ ਅਤੇ ਕਈਆਂ ਵਿੱਚ ਨਿਰੀ ਠਗੀ ਹੀ ਹੁੰਦੀ ਹੈ। ਅਜੇਹਾ ਕਾਰੋਬਾਰ ਆਮ ਜਨਤਾ ਦੇ ਹਿਤ ਵਿੱਚ ਨਹੀਂ ਹੁੰਦਾ।
ਗੁਰੂ ਨਾਨਕ ਸਾਹਿਬ ਨੂੰ ਵੀ ਉਨ੍ਹਾਂ ਦੇ ਪਿਤਾ ਨੇ ਬਿਉਪਾਰ ਕਰਨ ਲਈ ਕੁੱਝ ਪੈਸੇ ਦੇ ਕੇ ਭੇਜਿਆ ਸੀ। ਕਹਿੰਦੇ ਨੇ ਕਿ ਉਨ੍ਹਾਂ ਨੇ ਉਨ੍ਹਾਂ ਪੈਸਿਆਂ ਨਾਲ ਭੁਖੇ ਸਾਧੂਆਂ ਸੰਤਾਂ ਨੂੰ ਭੋਜਨ ਛਕਾ ਕੇ ਇਹ ਸਬਕ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਭੋਜਨ ਲਈ ਉਨ੍ਹਾਂ ਨੂੰ ਗ੍ਰਿਹਸਤੀਆਂ ਦਾ ਹੀ ਪਲਾ ਫੜਨਾ ਪਿਆ ਹੈ ਤਾਂ ਘਰ ਬਾਰ ਛਡ ਕੇ ਸਾਧੂ ਬਣਨ ਦੀ ਕੀ ਲੋੜ ਸੀ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਾਰੋਬਾਰੀ ਪਿਤਾ ਦੇ ਆਸ਼ੇ ਅਨੁਸਾਰ ਬਿਉਪਾਰ ਨਹੀਂ ਸੀ ਕੀਤਾ ਉਨ੍ਹਾਂ ਨੂੰ ਪਿਤਾ ਕੋਲੋਂ ਕੌੜੀਆਂ ਕੁਸੈਲੀਆਂ ਸਣਨੀਆਂ ਪਈਆਂ। ਗੁਰੂ ਸਾਹਿਬ ਨੇ 9 ਸਾਲ ਦੀ ਉਮਰ ਤੋਂ ਹੀ ਗੁਰਮਤ ਵਿਚਾਰਧਾਰਾ ਲੋਕਾਂ ਅਗੇ ਰਖਣੀ ਸ਼ੁਰੂ ਕਰ ਦਿਤੀ ਸੀ ਅਤੇ ਇਸ ਵਿਚਾਰ ਦਾ ਪ੍ਰਚਾਰ ਜੋਤੀ ਜੋਤ ਸਮਾਉਣ ਤਕ ਕਰਦੇ ਰਹੇ। ਉਨ੍ਹਾਂ ਕੋਈ ਕਾਰੋਬਾਰੀ ਢੰਗ ਨਹੀਂ ਸੀ ਅਪਨਾਇਆ ਪਰ ਇਸਦੇ ਬਾਵਜੂਦ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਤਕਰੀਬਨ ਤਿੰਨ ਕਰੋੜ ਤੋਂ ਵਧ ਮਨੁਖ ਜੋ ਉਸ ਵੇਲੇ ਸੰਸਾਰ ਦੀ ਕੁਲ ਆਬਾਦੀ ਦੇ ਚੌਥੇ ਹਿਸੇ ਨਾਲੋਂ ਵੀ ਵਧ ਸਨ ਉਨ੍ਹਾਂ ਦੇ ਸਿਖ ਬਣ ਗਏ ਸਨ। ਉਨ੍ਹਾਂ ਨੇ ਅਪਣੇ ਕਾਰੋਬਾਰ ਦੇ ਨਾਲ ਨਾਲ ਲਾਸਾਨੀ ਗੁਰਮਤ ਇਨਕਲਾਬ ਦਾ ਸਮੁਚੇ ਸੰਸਾਰ ਵਿੱਚ ਵਿਕਾਸ ਕਰਨ ਲਈ ਧਰਮਸ਼ਾਲਾਵਾਂ (ਗੁਰਦੁਆਰੇ) ਕਾਇਮ ਕੀਤੀਆਂ ਪਰ ਅਪਣੇ ਲਈ ਕੋਈ ਉਚਾ ਦਰ ਨਹੀਂ ਸੀ ਖ੍ਹੋਲਿਆ ਅਤੇ ਨਾਮ ਤੋਂ ਸਿਵਾ ਕਿਸੇ ਹੋਰ ਚੀਜ਼ ਦਾ ਵਣਜ ਵੀ ਨਹੀਂ ਸੀ ਕੀਤਾ। ਉਨ੍ਹਾਂ ਦਾ ਸ਼ਬਦ ਹੈ, ‘ਵਣਜੁ ਕਰਹੁ ਵਣਜਾਰਿਹੁ ਵਖਰੁ ਲੇਹੁ ਸਮਾਲਿ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥ (22)
ਗੁਰੂਆਂ ਅਤੇ ਮਹਾਂਪੁਰਖਾਂ ਦੇ ਨਾਂ `ਤੇ ਲੋਕਾਂ ਵਲੋਂ ਦਿਤੇ ਗਏ ਦਾਨਾਂ ਨਾਲ ਮੰਦਰ, ਗੁਰਦੁਆਰੇ, ਸਕੂਲ ਅਤੇ ਕਾਲਿਜ ਖੁਲ੍ਹਦੇ ਰਹੇ ਹਨ ਪਰ ਸਪੋਕਸਮੈਨ ਟਰਸਟ ਅਤੇ ਉਸਦੇ ਐਡੀਟਰ ਸਾਹਿਬ ਜੋ ਕਹਿੰਦੇ ਹਨ ਕਿ ਕਿੱਤਾ ਕਿਹੜਾ ਉਨ੍ਹਾਂ ਨੂੰ ਉਨ੍ਹਾਂ ਦੇ ‘ਬਾਬਾ ਨਾਨਕ ਜੀ’ ਦਾ ਹੁਕਮ ਹੋਇਆ ਲਗਦਾ ਹੈ ਕਿ ਉਸ ਦਾ ਉਚਾ ਦਰ ਖੋਲ੍ਹਣ ਲਈ ਸ਼ਰਧਾਲੂਆਂ ਦੀ ਸ਼ਰਧਾ ਨੂੰ ਇਨ੍ਹਾਂ ਸ਼ਰਤਾਂ ਤੇ ਖਰੀਦ ਲਿਆ ਜਾਵੇ ਜਾਂ ਏਉਂ ਕਹਿ ਲਉ ਕਿ ਸ਼ਰਧਾਲੂ ਅਪਣੀ ਸ਼ਰਧਾਂ ਨੂੰ ਐਡੀਟਰ ਸਾਹਿਬ ਪਾਸ ਇਸ ਤਰ੍ਹਾਂ ਵੇਚ ਸਕਦੇ ਹਨ ਕਿ ਜੇ ਉਹ ‘ਏਕਸ ਕੇ ਬਾਰਕ’ ਦੇ ਸਰਪ੍ਰਸਤ ਮੈਂਬਰ ਬਣਨ ਤਾਂ ਉਹ ਅਪਣੀ ਰਕਮ ਚਾਰ ਸਾਲ ਬਾਅਦ ਅਤੇ ਜੇ ਲਾਈਫ ਮੈਂਬਰ ਬਣਨ ਤਾਂ ਸਾਢੇ ਚਾਰ ਸਾਲ ਬਾਅਦ ਦੁਗਣੀ ਲੈ ਸਕਦੇ ਹਨ। ਜਿਹੜੇ ਲੋਕ ਸਾਲਾਨਾ ਵਿਆਜ `ਤੇ ਪੈਸੇ ਲਾਉਣਾ ਚਾਹੁੰਦੇ ਹੋਣ ਉਨ੍ਹਾਂ ਨੂੰ ਇੱਕ ਲੱਖ ਜਾਂ ਇਸ ਤੋਂ ਵਧ ਰਕਮ ਲਾਉਣ ਲਈ 12 % ਅਤੇ ਇੱਕ ਲੱਖ ਤੋਂ ਘਟ ਪਰ 25000 ਤੋਂ ਵਧ ਲਾਉਣ ਵਾਲਿਆਂ ਨੂੰ 10 % ਨਾਲ ਹਰ ਸਾਲ ਅਪ੍ਰੈਲ ਦੇ ਮਹੀਨੇ ਸੂਦ ਮਿਲਿਆ ਕਰੇਗਾ। ਇਹ ਦੁਗਣੀ ਰਕਮ ਅਤੇ 12, 10 % ਦਾ ਸੂਦ ਦੇਣ ਨੂੰ ਜੇ ਬਿਉਪਾਰ ਨਹੀਂ ਕਿਹਾ ਜਾ ਸਕਦਾ ਤਾਂ ਹੋਰ ਕੀ ਕਹੀਏ। ਨੀਚਾ ਅੰਦਰਿ ਨੀਚ ਜਾਤਿ ਕਹਿਣ ਵਾਲੇ ਗੁਰੂ ਨਾਨਕ ਦੇ ਲਾਲੋ ਜਿਨ੍ਹਾਂ ਪਾਸ 25000 ਰੁਪਏ ਹੈ ਹੀ ਨਹੀਂ ਇਸ ਬਿਉਪਾਰ ਵਿੱਚ ਜੋ ਕਿ ਉਨ੍ਹਾਂ ਦੀ ਸੇਵਾ ਲਈ ਦਸਿਆ ਜਾ ਰਿਹਾ ਹੈ ਹਿਸਾ ਲੈ ਹੀ ਨਹੀਂ ਸਕਦੇ ਭਾਂਵੇਂ ਲਾਲੋ ਦੀ ਬਾਂਹ ਫੜਨ ਵਾਲੇ ਗੁਰੂ ਨਾਨਕ ਦੀ ਬਾਣੀ ਦੀ ਖੋਜ ਲਈ ਹੀ ‘ਉਚਾ ਦਰ’ ਬਣਾਇਆ ਜਾ ਰਿਹਾ ਦਸਿਆ ਜਾਂਦਾ ਹੈ। ਜਦੋਂ ਬਾਬੇ ਨਾਨਕ ਦਾ ‘ਉਚਾ ਦਰ’ ਬਣ ਗਿਆ ਤਾਂ ਸਪੋਕਸਮੈਨ ਦੇ ਪਿਛਲੇ ਸਾਲਾਂ ਦੇ ਅੰਕਾਂ ਵਿੱਚ ਛਪੇ ਇਸ਼ਤਿਹਾਰਾਂ ਅਨੁਸਾਰ ਜ਼ਿਅਦਾ ਪੈਸਾ ਲਾਉਣ ਵਾਲਿਆਂ ਵਿਚੋਂ ਕੁੱਝ ਨੂੰ ‘ਉਚਾ ਦਰ’ ਵਿੱਚ ਖੋਲ੍ਹੀਆਂ ਕਾਰੋਬਾਰੀ ਦੁਕਾਨਾਂ ਤੋਂ 50% ਅਤੇ ਕੁੱਝ ਨੂੰ 25% ਰਿਆਇਤ ਨਾਲ ਸੌਦੇ ਯਾਨੀ ਇੰਪੋਰਟਿਡ ਕਾਰਾਂ ਅਤੇ ਹੋਰ ਅਮੀਰਾਂ ਲਈ ਬਣੇ ਸਾਮਾਨ ਮਿਲਿਆ ਕਰਨਗੇ। ਜੇ ਗ਼ਰੀਬਾਂ ਲਈ ਉਸ ਦੁਕਾਨ ਵਿੱਚ ਕੋਈ ਚੀਜ਼ ਹੋਈ ਤਾਂ ਭਾਈ ਲਾਲੋ ਦੁਕਾਨ ਵਿੱਚ ਚਲ ਰਹੇ ਆਮ ਭਾਅ `ਤੇ ਉਸਨੂੰ ਖਰੀਦਿਆ ਕਰੇਗਾ।
ਐਡੀਟਰ ਸਾਹਿਬ ਨੇ ਅਪਣੀ ਟਿਪਣੀ ਵਿੱਚ ਇਹ ਵੀ ਲਿਖਿਆ ਹੈ ਕਿ ‘ਜੇ ਕਿੱਤਾ ਹੀ ਕਰਨਾ ਹੋਵੇ ਤਾਂ ਅਖਬਾਰ ਹੀ ਕਾਫੀ ਹੈ ਕਰੋੜਾਂ ਰਪਏ ਇਕੱਠੇ ਕਰਨ ਲਈ। ਮਾੜੀ ਜਹੀ ਨੀਤੀ ਹੀ ਤਾਂ ਬਦਲਣੀ ਹੁੰਦੀ ਹੈ।’ ਹੁਣ ਪਾਠਕ ਆਪ ਹੀ ਇਹ ਸੋਚ ਲੈਣ ਕਿ ਜੇ ਐਡੀਟਰ ਸਾਹਿਬ ਅਖਬਾਰ ਨਾਲ ਹੀ ਕਰੋੜਾਂ ਰਪਏ ਇਕੱਠੇ ਕਰ ਸਕਦੇ ਹਨ ਤਾਂ ਮਾੜੀ ਜਹੀ ਨੀਤੀ ਬਦਲ ਕੇ ਮਤਲਬ ਅਪਣੀ ਹਿੰਡ ਛਡ ਕੇ, ਇੱਕ ਅਛੇ ਪਤਰਕਾਰ ਵਾਲਾ ਰਵੀਯਾ ਅਪਣਾ ਕੇ ਅਤੇ ਇਨ੍ਹਾਂ ਕਾਰਨਾਂ ਕਰਕੇ ਦੂਰ ਹੋਇ ਸਾਥੀਆਂ ਨਾਲ ਮਿਲ ਵਰਤਣ ਕਰ ਕੇ ‘ਉਚਾ ਦਰ ਬਾਬੇ ਨਾਨਕ ਦਾ’ ਕਿਉਂ ਨਹੀਂ ਬਣਾ ਲੈਂਦੇ। ਜਿਹੜੇ ਸਿਆਣੇ ਅਤੇ ਵਿਦਵਾਨ ਲੋਕ ਇਨ੍ਹਾਂ ਦੀ ਅੜੀਅਲ ਅਤੇ ‘ਮੈਂ ਨਾ ਮਾਨੂੰ’ ਵਾਲੀ ਆਦਤ ਕਾਰਨ ਇਨ੍ਹਾਂ ਕੋਲੋਂ ਪਾਸਾ ਵਟ ਗਏ ਹਨ ਜਾਂ ਵਟੀ ਜਾ ਰਹੇ ਹਨ ਐਡੀਟਰ ਸਾਹਿਬ ਉਨ੍ਹਾਂ ਨੂੰ ਵੀ ਬਾਬੇ ਨਾਨਕ ਦੀ ਤਰ੍ਹਾਂ ਅਪਣੀ ਜਫੀ ਵਿੱਚ ਲੈ ਕੇ ਅਗੇ ਵਧਣ। ਜੇ ਇਹ ਕਿਸੇ ਦਾ ਕੋਈ ਮਨਮਤੀ ਭੰਬਲ ਭੂਸਾ ਪਾਊ ਲੇਖ ਜਾਂ ਚਿਠੀ ਛਾਪਦੇ ਹਨ ਅਤੇ ਪਾਠਕਾਂ ਵਲੋਂ ਉਸ ਸਬੰਧੀ ਟਿਪਣੀ ਆਉਂਦੀ ਹੈ ਤਾਂ ਉਸਨੂੰ ਵੀ ਛਾਪਣ ਦਾ ਹੌਸਲਾ ਵਿਖਾਣ। ਹਾਂ ਜੇ ਕਿਸੇ ਗੁਪਤ ਕਾਰਨ ਕਰਕੇ ਐਸਾ ਕਰਨਾ ਇਨ੍ਹਾਂ ਦੀ ਮਜਬੂਰੀ ਹੈ ਤਾਂ ਪਾਠਕਾਂ ਨੂੰ ਇਸ ਮਜਬੂਰੀ ਸਬੰਧੀ ਜ਼ਰੂਰ ਸੋਚਣਾ ਚਾਹੀਦਾ ਹੈ।
ਸਪੋਕਸਮੈਨ ਟਰਸਟ ਕੀ ਹੈ? ਇਸ ਬਾਰੇ ਅਖਬਾਰ ਵਿੱਚ ਪੂਰੀ ਜਾਣਕਾਰੀ ਦੇ ਕੇ ਜਿਹੜੀ ਕਿ ਅਜੇ ਤਕ ਨਾ ਦੇਣ ਕਾਰਨ ਇੱਕ ਬੰਦ ਮੁਠੀ ਹੀ ਹੈ ਹੋਰ ਲੋਕਾਂ ਨੂੰ ਵੀ ਪੈਸੇ ਦੇਣ ਲਈ ਉਤਸ਼ਾਹਤ ਕੀਤਾ ਜਾ ਸਕਦਾ ਹੈ। ਜੇ ਇਹ ਜਾਣਕਾਰੀ ਪਹਿਲਾਂ ਕਿਤੇ ਦਿਤੀ ਵੀ ਜਾ ਚੁਕੀ ਹੈ ਜੋ ਮੈਂ ਸਮਝਦਾ ਹਾਂ ਕਿ ਨਹੀਂ ਦਿਤੀ ਕਿਉਂਕਿ ਮੈਂ ਰੋਜ਼ਾਨਾ ਸਪੋਕਸਮੈਨ ਨੂੰ ਬਿਲਾ ਨਾਗ਼ਾ ਸ਼ੁਰੂ ਤੋਂ ਹੀ ਪੜ੍ਹਦਾ ਆ ਰਿਹਾ ਹਾਂ ਤਾਂ ਜਿਵੇਂ ‘ਉਚਾ ਦਰ ਬਾਬੇ ਨਾਨਕ ਦਾ’ ਸਬੰਧੀ ਲੰਮੇ ਚੌੜੇ ਇਸਤਿਹਾਰ ਹਰ ਰੋਜ਼ ਨਿਕਲਦੇ ਹਨ ਇਸ ਤਰ੍ਹਾਂ ਟਰਸਟ ਬਾਬਤ ਜਾਣਕਾਰੀ ਵੀ ਅਖਬਾਰ ਵਿੱਚ ਦੋ ਤਿੰਨ ਬਾਰ ਦੇ ਦਿਤੀ ਜਾਵੇ।
ਜਰਮਨੀ ਦੇ ਵਿਦਵਾਨ ਟਰੰਪ, ਨਿਊਜ਼ੀਲੇਂਡ ਦੇ ਜਮ ਪਲ ਪਾਦਰੀ ਤੋਂ ਬਣੇ ਪ੍ਰੋਫੈਸਰ ਮੈਕਲੋਡ ਅਤੇ ਕਨੇਡਾ ਦੀ ਕਿਸੇ ਯੂਨੀਵਰਸਿਟੀ ਵਿੱਚ ਕੰਮ ਕਰਦੇ ਪ੍ਰੋਫੈਸਰ ਪਸ਼ੌਰਾ ਸਿੰਘ ਵਰਗੇ ਵਿਦਵਾਨਾਂ ਦੀਆਂ ਕਥਿਤ ਖੋਜ ਅਧਾਰਤ ਸਿਖੀ ਸਬੰਧਤ ਭੁਲੇਖੇ ਪਾਊ ਲਿਖਤਾਂ ਦਾ ਜਵਾਬ ਦੇਣ ਲਈ ਇਨਸਟੀਚਿਊਟ ਆਫ ਸਿਖ ਸਟੱਡੀਜ਼ ਸਥਾਪਤ ਕਰ ਕੇ ਸ. ਦਲਜੀਤ ਸਿੰਘ ਆਈ ਏ ਐਸ ਅਤੇ ਡਾ. ਜਗਜੀਤ ਸਿੰਘ ਵਰਗੇ ਸਿਖ ਸਿਧਾਂਤ ਦੇ ਪ੍ਰੋੜ੍ਹ ਵਿਦਵਾਨਾਂ ਨੇ ਇਨ੍ਹਾਂ ਅਖੌਤੀ ਵਿਦਵਾਨਾਂ ਵਲੋਂ ਪਾਇ ਗਏ ਭੁਲੇਖਿਆਂ ਨੂੰ ਨਿਰਆਧਾਰ ਸਾਬਿਤ ਕਰ ਕੇ ਨਿਕਾਰਿਆ। ਜੇ ਟਰੰਪ ਅਤੇ ਪਸ਼ੌਰਾ ਸਿੰਘ ਵਰਗੇ ਵਿਦਵਾਨਾਂ ਜਾਂ ਹਿੰਦੀ ਵਿੱਚ ਲਿਖੀ ਕਿਤਾਬ ‘ਸਿਖ ਇਤਹਾਸ’ ਲਿਖਣ ਵਾਲਿਆਂ ਵਰਗੇ ਹੀ ਬਾਬੇ ਦੇ ਉਚੇ ਦਰ ਵਿੱਚ ਬੈਠ ਕੇ ਖੋਜ ਕਰਨਗੇ ਕਿ ਗੁਰੂ ਗ੍ਰੰਥ ਵਿੱਚ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿਖ ਅਪਣਾ ਗੁਰੂ ਮੰਨਦੇ ਹਨ, ਗੁਰੂ ਨਾਨਕ ਦੀ ਗੁਰੂ ਅਰਜਨ ਸਾਹਿਬ ਜੀ ਵਲੋਂ ਦਰਜ ਕੀਤੀ ਗਈ ਬਾਣੀ ਸਹੀ ਹੈ ਜਾਂ ਗ਼ਲਤ ਤਾਂ ਹੋ ਸਕਦਾ ਹੈ ਕਿ ਬਾਦਲਕਿਆਂ, ਜਥੇਦਾਰਾਂ, ਡੇਰੇਦਾਰਾਂ ਅਤੇ ਐਸ ਜੀ ਪੀ ਸੀ ਦੀਆਂ ਧਜੀਆਂ ਉੜਾਉਣ ਕਾਰਨ ਲੋਕਾਂ ਵਿੱਚ ਸਪੋਕਸਮੈਨ ਲਈ ਪੈਦਾ ਹੋਈ ਹਮਦਰਦੀ ਦਾ ਨਾਜਾਇਜ਼ ਫਾਇਦਾ ਉਠਾ ਕੇ ਇਸ ਖੋਜ ਕਾਰਨ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਰਗਾ ਇੱਕ ਹੋਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੋਕਾਂ ਅਗੇ ਰਖ ਕੇ ਅਜੇਹੀਆਂ ਗ਼ਲਤ ਕਿਤਾਬਾਂ ਸਬੰਧੀ ਭਖਦੀ ਲੜਾਈ ਨੂੰ ਹੋਰ ਤੇਜ਼ ਕਰ ਦਿਤਾ ਜਾਵੇ। ਜੋ ਖੋਜੀ ਵਿਦਵਾਨ ਐਡੀਟਰ ਸਾਹਿਬ ਦੇ ਮਨ ਵਿੱਚ ਹਨ ਉਹ ਲੋਕਾਂ ਨਾਲ ਹੁਣ ਤਕ ਸਾਂਝੇ ਨਹੀਂ ਕੀਤੇ ਗਏ। ਉਨ੍ਹਾਂ ਵਿਚੋਂ ਕੁੱਝ ਦੇ ਨਾਂ ਤਾਂ ਦਸੇ ਜਾਣ।
ਜਿਸ ਦਿਨ ‘ਏਕਸ ਕੇ ਬਾਰਕ’ ਜਥੇਬੰਦੀ ਬਨਾਉਣ ਦੀ ਚਰਚਾ ਚਲੀ ਸੀ ਮੈਂ ਪਹਿਲਾ ਵਿਅਕਤੀ ਸਾਂ ਜਿਸਨੇ ਲਾਈਫ ਮੈਂਬਰ ਬਣਨ ਦਾ ਇਲਾਨ ਕੀਤਾ ਪਰ ਐਡੀਟਰ ਸਾਹਿਬ ਦੀ ਅੜੀਅਲ, ਹੈਂਕੜਬਾਜ਼ੀ ਵਾਲੀ ਤਬੀਅਤ ਅਤੇ ਹੋਰ ਵਰਤਾਰਾ ਵੇਖ ਕੇ ਮੈਂ ਦੁਭਦਾ ਵਿੱਚ ਪੈ ਗਿਆ ਕਿ ਮੈਂਬਰ ਬਣਾਂ ਜਾਂ ਨਾਂਹ। ਹਰ ਮੀਟਿੰਗ ਵਿੱਚ ਮੈਂ ਚੈਕ ਬੁਕ ਲੈ ਕੇ ਜਾਂਦਾ ਸੀ ਪਰ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੀ ਚਾਪਲੂਸੀ ਕਰਦਿਆਂ ਕੁੱਝ ਮੈਂਬਰਾਂ ਦੀਆਂ ਗਲਾਂ ਸੁਣ ਕੇ ਅਤੇ ਇਕਠ ਵਿੱਚ ਬੁਧੀਵਾਨਾਂ ਦੀ ਕਮੀ ਕਾਰਨ ਲਾਈਫ ਮੈਂਬਰੀ ਦੇ ਪੈਸੇ ਨਹੀਂ ਸੀ ਦਿਆ ਕਰਦਾ। ਆਖਿਰ ਮੇਰੀ ਜ਼ਮੀਰ ਨੇ ਕਿਹਾ ਕਿ ਜਦੋਂ ਤੂੰ ਮੈਂਬਰ ਬਨਣ ਦਾ ਇਲਾਨ ਕਰ ਬੈਠਿਆ ਹੈਂ ਹੁਣ ਪਿਛੇ ਨਾ ਹਟ ਪੈਸੇ ਦੇ ਦੇ। ਸੋ ਮੈਂ ਪੈਸੇ ਦੇ ਦਿਤੇ। ਮੇਰਾ ‘ਦੁਧ ਦਾ ਦੁਧ ਪਾਣੀ ਦਾ ਪਾਣੀ’ ਲੇਖ ਪੜ੍ਹ ਕੇ ਜਿਥੇ ਲੋਕਾਂ ਨੇ ਪ੍ਰਸ਼ੰਸਾ ਕਰਦਿਆਂ ਮੈਨੂੰ ਇਹ ਕਿਹਾ ਕਿ ਸਾਡੀਆਂ ਤਾਂ ਅਖਾਂ ਖੁਲ੍ਹ ਗਈਆਂ ਉਥੇ ਕਈਆਂ ਨੇ ਮੇਰੇ ਕੋਲੋਂ ਘਬਰਾ ਕੇ ਇਹ ਵੀ ਪੁਛਿਆ ਕਿ ਅਸੀਂ ਜੋ ਲਖਾਂ ਰੁਪਏ ਦੇ ਬੈਠੇ ਹਾਂ ਉਨ੍ਹਾਂ ਦਾ ਕੀ ਬਣੂ? ਮੈਂ ਉਨ੍ਹਾਂ ਨੂੰ ਤਸੱਲੀ ਦਿਤੀ ਕਿ ਇਸ ਗਲ ਦੀ ਚਿੰਤਾ ਨਾ ਕਰੋ ਕਿਉਂਕਿ ਐਡੀਟਰ ਸਾਹਿਬ ਕਾਰੋਬਾਰੀ ਬੰਦੇ ਹਨ ਇਸ ਲਈ ਤੁਹਾਨੂੰ ਕੀਤੇ ਵਾਅਦੇ ਅਨੁਸਾਰ ਪੈਸੇ ਜ਼ਰੂਰ ਮਿਲਣਗੇ।
*91 9814465012
**************************** ਪਿਆਰੇ ਸਤਿਕਾਰਯੋਗ ਜੋਗਿੰਦਰ ਸਿੰਘ ਜੀ, 14-6-2010
ਸਤ ਸ੍ਰੀ ਅਕਾਲ। ਮੈਂ ਉਪਰਲਾ ਲੇਖ ਆਪ ਜੀ ਨੂੰ ਭੇਜ ਰਿਹਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਜਿਥੇ ਤੁਸੀਂ 13-6-2010 ਨੂੰ ਅਪਣੇ ਅਖਬਾਰ ਵਿੱਚ ਮੇਰੇ ਲੇਖ ‘ਦੁਧ ਦਾ ਦੁਧ ਪਾਣੀ ਦਾ ਪਾਣੀ’ ਵਿਚੋਂ ਇੱਕ ਟੂਕ ਲੈ ਕੇ ਟਿਪਣੀ ਕਰਨ ਦੀ ਖੇਚਲ ਕੀਤੀ ਹੈ ਉਥੇ ਇੱਕ ਸੁਲਝੇ ਹੋਇ ਅਤੇ ਜ਼ੁਮੇਦਾਰ ਪਤਰਕਾਰ ਦੀ ਤਰ੍ਹਾਂ ਪਤਰਕਾਰਤਾ ਦੇ ਅਸੂਲਾਂ ਨੂੰ ਮੁਖ ਰਖਦੇ ਹੋਇ ਮੇਰਾ ਇਹ ਲੇਖ ਵੀ ਅਪਣੇ ਅਖਬਾਰ ਵਿੱਚ ਛਾਪ ਦਿਉ ਤਾਕਿ ਪਾਠਕ ਜਾਣ ਸਕਣ ਕਿ ਅਸਲੀਅਤ ਕੀ ਹੈ ਅਤੇ ‘ਸਚੁ ਸੁਣਾਇਸੀ ਸਚ ਕੀ ਬੇਲਾ’ ਜੋ ਤੁਹਾਡੇ ਅਖਬਾਰ ਦਾ ਮਾਟੋ ਹੈ ਉਤੇ ਤੁਹਾਨੂੰ ਅਮਲ ਕਰਦਿਆਂ ਵੇਖ ਸਕਣ।
ਆਪ ਦਾ ਸ਼ੁਭਚਿੰਤਕ,
ਰਘਬੀਰ ਸਿੰਘ ਢਿਲੋਂ


(15/06/10)
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ

ਇੱਕੋ
ਇੱਕੋ ਰੱਬ ਨੇ ਇੱਕੋ ਸੰਸਾਰ ਬੱਧਾ
ਇੱਕੋ ਕੁਦਰਤ ਚ’ ਉਹ ਤਾਂ ਸਮਾਅ ਰਿਹਾ ਏ।
ਇੱਕੋ ਗਿਆਨ ਹੀ ਇੱਕੋ ਹੀ ਗੁਰੂ ਬਣਕੇ
ਸਾਰੇ ਜਗਤ ਨੂੰ ਅੱਜ ਰੁਸ਼ਨਾਅ ਰਿਹਾ ਏ।
ਇੱਕੋ ਨਿਯਮ ਦੇ ਰੂਪ ਵਿੱਚ ਸਰਬਸਾਂਝਾ
ਇੱਕੋ ਧਰਮ ਉਸ ਦਿੱਤਾ ਸੰਸਾਰ ਤਾਂਈਂ,
ਇੱਕੋ ਪੰਥ ਲਈ ਇੱਕੋ ਗ੍ਰੰਥ ਹੋਕੇ
ਇੱਕੋ ਤਖਤ ਤੋਂ ਗੱਲ ਸਮਝਾ ਰਿਹਾ ਏ।।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408) 209-7072


(15/06/10)
ਇੰਦਰਪਾਲ ਸਿੰਘ ਖ਼ਾਲਸਾ

ਦਸਮ ਗ੍ਰੰਥੀਆਂ ਦਾ ਅਸਲੀ ਚਿਹਰਾ
ਕੁੱਝ ਦਿਨ ਪਹਿਲਾਂ, ਮੇਰੀ ਈਮੇਲ ਰਾਹੀਂ ਦਸਮ ਗੰਥ ਦੇ ਉਪਾਸ਼ਕ ਜਿਸਦਾ ਛੋਟਾ ਨਾਮ
ADSM ਹੈ ਅਤੇ ਹੈ, ਨਾਲ ਵਿਚਾਰ ਵਟਾਂਦਰਾ ਹੋਇਆ, ਜਿਸਦਾ ਕਾਰਣ ਸੀ ਖਾਲਸਾ ਨਿਊਜ਼ `ਤੇ ਛਪੀ ਇੱਕ ਖਬਰ। ਇਸ ਮਹਾਂਪੁਰਸ਼ ਨੇ ਪ੍ਰੋ. ਦਰਸ਼ਨ ਸਿੰਘ ਜੀ ਦੇ ਖਿਲਾਫ ਬਕਵਾਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦਸਮ ਗ੍ਰੰਥ ਨੂੰ ਵਡਿਆਉਣ ਲੱਗ ਪਿਆ। ਮੈਂ ਬੜੇ ਠਰੰਮੇ ਨਾਲ਼ ਉਸ ਦੀਆਂ ਗਲਾਂ ਦਾ ਜਵਾਬ ਦਿੱਤਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਖਿਲਾਫ ਉਸ ਦੇ ਸ਼ੰਕਿਆਂ ਦਾ ਜਵਾਬ ਵੀ ਦਿੱਤਾ, ਅਤੇ ਕੁੱਝ ਸਵਾਲ ਵੀ ਪੇਸ਼ ਕੀਤੇ। ਜਿਸਦਾ ਜਵਾਬ ਦੇਣ ਦੀ ਬਜਾਏ ਉਹ ਉਟ ਪਟਾਂਗ ਗੱਲਾਂ ਕਰਨ ਲੱਗ ਪਿਆ ਅਤੇ ਆਖੀਰ ਉਸਨੇ ਬੇਸ਼ਰਮੀ ਦੀ ਹੱਦ ਤੋੜਦਿਆਂ ਇਹ ਕਿਹਾ ਕਿ: ਜੇ ਗੁਰੂ ਗੋਬਿੰਦ ਸਿੰਘ ਦੋ-ਤਿੰਨ ਸਾਲ ਹੋਰ ਇਸ ਦੁਨਿਆ ਤੇ ਰਹਿ ਜਾਂਦੇ ਤਾਂ ਆਪਣਾ ਮਿਸ਼ਨ ਪੂਰਾ ਕਰ ਜਾਣਾ ਸੀ।
ਇਹ ਉੱਤਰ ਸੁਣਕੇ, ਮੈਂ ਸੋਚਿਆ ਕਿ ਇਹਨਾਂ ਲੋਕਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਅਤੇ ਵਿਚਾਰ ਵਟਾਂਦਰਾ ਵਿੱਚੇ ਹੀ ਛੱਡ ਦਿੱਤਾ। ਜਿਹਨਾਂ ਲੋਕਾਂ ਨੂੰ ਉਸ ਅਕਾਲਪੁਰਖ ਦੇ ਇਲਾਹੀ ਹੁਕਮ `ਤੇ ਵਿਸ਼ਵਾਸ ਨਹੀਂ, ਅਤੇ ਇਹ ਸੋਚਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਮਿਸ਼ਨ ਅਧੂਰਾ ਛੱਡਿਆ, ਜੇ ਹੋਰ ਦੋ-ਤਿੰਨ ਸਾਲ ਰਹਿ ਜਾਂਦੇ ਤਾਂ ਆਪਣਾ ਮਿਸ਼ਨ ਪੂਰਾ ਕਰ ਜਾਣਾ ਸੀ।
ਮੈਂ ਉਸ ਮਹਾਂਪੁਰਸ਼ ਨੂੰ ਇਹ ਕਹਿ ਕੇ ਵਿਚਾਰ ਵਟਾਂਦਰਾ ਖਤਮ ਕੀਤਾ - ਕਿਰਪਾ ਕਰਕੇ ਆਪਜੀ ਗੁਰਬਾਣੀ ਦੀਆਂ ਉਦਾਹਰਣਾਂ ਨਾ ਦਿਓ, ਕਿਓਂਕਿ ਆਪ ਜੀ ਨੂੰ ਇਸ ਦਾ ਕੋਈ ਗਿਆਨ ਨਹੀਂ. ਜਾਓ, ਦਸਮ ਗ੍ਰੰਥ ਪੜ੍ਹੋ ਜਿਸਦੇ ਵਿੱਚ ਸਾਰਾ ਹਿੰਦੂ ਮਿਥਿਹਾਸ ਭਰਿਆ ਪਿਆ ਹੈ।
ਇਹ ਹੈ ਇਹਨਾਂ ਕਾਲਕਾ ਉਪਾਸ਼ਕਾਂ ਦਾ ਕਿਰਦਾਰ, ਜਿਹੜੇ ਇਹ ਸੋਚਦੇ ਹਨ ਕਿ ਗੁਰੂ ਸਾਹਿਬ ਦਾ ਮਿਸ਼ਨ ਅਧੂਰਾ ਰਹਿ ਗਿਆ। ਉਹਨਾਂ ਨੂੰ ਕਾਲਕਾ ਗ੍ਰੰਥ `ਤੇ ਭਰੋਸਾ ਹੈ ਜਿਸ ਵਿੱਚ ਪੁਰਾਣ, ਵਿਭਚਾਰ, ਲੜਾਈਆਂ ਤਾਂ ਸਿੱਖਣ ਨੂੰ ਮਿਲਦੀਆਂ ਹਨ ਪਰ ਗੁਰਬਾਣੀ ਵਾਂਗ ਹੁਕਮ, ਭਾਣਾ ਮੰਨਣ ਵਰਦੇ ਸਿਧਾਂਤ ਮੌਜੂਦ ਨਹੀਂ ਹਨ।
ਇਹ ਹੈ ਦਸਮ ਗ੍ਰੰਥੀਆਂ ਦਾ ਅਸਲੀ ਚਿਹਰਾ।
ਇੰਦਰਪਾਲ ਸਿੰਘ ਖ਼ਾਲਸਾ


(15/06/10)
ਖ਼ਾਲਸਾ ਨਿਊਜ਼

ਗੁਰਬਾਣੀ ਰਾਹੀਂ ਭੂਤ ਪ੍ਰੇਤ ਭਜਾਉਣ ਦੇ ਨੁਸਖਿਆਂ ਵਾਲੀ ਕਿਤਾਬ ਵੰਡ ਰਹੀ ਹੈ, ਸ਼੍ਰੋਮਣੀ ਕਮੇਟੀ
ਕਿਤਾਬ 'ਚ ਕੀਤੇ ਗਏ ਹਨ ਮੂਲ ਮੰਤਰਾਂ ਨਾਲ ਪ੍ਰੇਤ ਭਜਾਉਣ ਦੇ ਦਾਅਵੇ

ਤਪਾ ਮੰਡੀ, (14 ਜੂਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੀਆਂ ਕਿਤਾਬਾਂ ਦੀਆਂ ਖਬਰਾਂ ਨਿੱਤ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਪਰ ਹੁਣ ਸ਼੍ਰੋਮਣੀ ਕਮੇਟੀ ਦੀ ਛਤਰ ਛਾਇਆ ਹੇਠ ਮੰਤਰਾਂ ਨਾਲ ਭੂਤ ਪ੍ਰੇਤਾਂ ਨੂੰ ਗੁਰਬਾਣੀ ਰਾਹੀਂ ਭਜਾਉਣ ਦੀਆਂ ਵਿਧੀਆਂ ਵਾਲੀ ਕਿਤਾਬ ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਵੰਡੀ ਜਾ ਰਹੀ ਹੈ ਅਤੇ ਇਸ ਵਾਰ ਹੋਲ਼ੇ-ਮੁਹੱਲੇ ਦੇ ਸਮੇਂ ਇਸ ਪੁਸਤਕ ਨੂੰ ਖ਼ਾਸ ਤੌਰ 'ਤੇ ਵੰਡਿਆ ਗਿਆ। ‘ਸਾਹਿਬ ਯੱਗ ਸ਼ਬਦ' ਯੂ.ਕੇ. ਵੱਲੋਂ ਪ੍ਰਕਾਸ਼ਤ ‘ਜਾ ਤੂੰ ਸਾਹਿਬ' ਨਾਂ ਦੀ ਇਸ ਕਿਤਾਬ ਨੂੰ ਇੱਕ ਸਧਾਰਨ ਜਿਹੇ ਲੇਖਕ ਨੇ ਲਿਖਿਆ ਹੈ।

ਇਸ ਕਿਤਾਬ ਦੇ ਸ਼ੁਰੂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਇੱਕ ਸੰਦੇਸ਼ ਵੀ ਛਾਪਿਆ ਗਿਆ ਹੈ, ਜਿਸ ਵਿੱਚ ਮੱਕੜ ਸਾਹਿਬ ਨੇ ਇਸ ਕਿਤਾਬ ਪ੍ਰਤੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਕਿਹਾ ‘ਅਜੋਕੇ ਸਮੇਂ ਵਿੱਚ ਜਦੋਂ ਅਸੀਂ ਸਿੱਖ ਸਮਾਜ ਦੇ ਬਹੁਪੱਖੀ ਵਿਕਾਸ ਲਈ ਯਤਨਸ਼ੀਲ ਹਾਂ ਤਾਂ ਰੂਹਾਨੀਅਤ ਨੂੰ ਪ੍ਰਚਾਰਨ ਵਾਲ਼ੀ ਇਸ ਪੁਸਤਕ ਦਾ ਬਹੁਤ ਮਹੱਤਵ ਹੈ'। ਸੰਦੇਸ਼ ਦੇ ਅਖ਼ੀਰ ਵਿੱਚ ਮੱਕੜ ਸਾਹਿਬ ਦੇ ਬਾਕਾਇਦਾ ਤਾਰੀਖ਼ 18 ਜਨਵਰੀ 2010 ਦੁਆਰਾ ਦਸਤਖ਼ਤ ਹਨ।

ਕਿਤਾਬ ਵਿੱਚ ਭਾਵੇਂ ਥਾਂ-ਥਾਂ ਸ਼ਬਦ ਗੂਰੁ ਦੇ ਲੜ ਲੱਗਣ ਦੀ ਗੱਲ ਕੀਤੀ ਹੈ ਪਰ ਉਸ ਦੇ ਨਾਲ ਭੂਤਾਂ ਪ੍ਰੇਤਾਂ ਦੇ ਡਰਾਵੇ ਵੀ ਦਿੱਤੇ ਗਏ ਹਨ।

ਕਿਤਾਬ ਦੇ ਪੰਨਾਂ ਨੰਬਰ 74 'ਤੇ ਚਰਨ ਸਿੰਘ ਨਾਂ ਦੇ ਲੇਖਕ ਨੇ ਮੰਤਰਾਂ ਨਾਲ ਭੂਤ ਕੱਢਣ ਦੇ ਨੁਖਸੇ ਦੱਸੇ ਹਨ, ਜਿਸ ਨੂੰ ਭੂਤ ਪ੍ਰੇਤ ਚਿੰਬੜੇ ਹੋਣ ਉਸ ਨੂੰ 15 ਬਾਰ ਮੂਲ ਮੰਤਰ ਦਾ ਪਾਠ ਬੋਲ ਕੇ ਸੁਣਾਉਣ ਨਾਲ ਭੂਤ ਭੱਜ ਜਾਣਗੇ ਪਰ ਕੁਝ ਪ੍ਰੇਤ ਜਿਆਦਾ ਦੁਸ਼ਟ ਹੁੰਦੇ ਹਨ ਜੋ ਕਈ ਦਿਨਾਂ ਦੇ ਪਾਠ ਨਾਲ ਭੱਜਦੇ ਹਨ। ਲੇਖਕ ਵੱਲੋਂ ਚੰਡੀਗੜ੍ਹ ਵਿੱਚ ਇਸ ਵਿਧੀ ਰਾਹੀਂ 200 ਮਰੀਜ਼ਾਂ ਦੇ ਭੂਤ ਕੱਢਣ ਦਾ ਦਾਅਵਾ ਵੀ ਕੀਤਾ ਗਿਆ ਹੈ।

ਕਿਤਾਬ ਦੇ ਪੰਨਾਂ ਨੰਬਰ 71 'ਤੇ ਸੂਬੇਦਾਰ ਬਘੇਲ ਸਿੰਘ ਲੇਖਕ ਨੇ ਆਪਣੇ ਉਂਪਰ ਕਿਸੇ ਤਾਂਤਰਿਕ ਵੱਲੋਂ ਛੱਡੇ ਕਾਲੇ ਇਲਮ ਨੂੰ ਆਪਣੇ ਅੰਦਰੋਂ ਮੂਲ ਮੰਤਰ ਨਾਲ ਛੱਡੀਆਂ ਪ੍ਰਕਾਸ਼ ਦੀਆਂ ਲਹਿਰਾਂ ਨਾਲ ਭੂਤਾਂ ਨੂੰ ਭਜਾਉਣ ਦਾ ਜ਼ਿਕਰ ਵੀ ਹੈ। ਕਿਤਾਬ ਦੀਆਂ ਬਹੁਤੀਆਂ ਰਚਨਾਵਾਂ ਬੇਨਾਮ ਜਿਹੇ ਮਾਸਿਕ ਰਸਾਲਿਆਂ ਤੋਂ ਧੰਨਵਾਦ ਸਾਹਿਤ ਲਈਆਂ ਗਈਆਂ ਹਨ।

ਕਿਤਾਬ ਦੇ ਤਤਕਰੇ ਵਿੱਚ ਭਾਵੇਂ ਕੁਝ ਰਚਨਾਵਾਂ ਨੂੰ ਸਵਰਗਵਾਸ ਹੋ ਚੁੱਕੇ ਸਿੱਖ ਧਰਮ ਦੇ ਉਂਘੇ ਪ੍ਰਚਾਰਕਾਂ ਦੇ ਨਾਂ ਨਾਲ ਵੀ ਜੋੜਿਆ ਗਿਆ ਹੈ ਪਰ ਉਦੋਂ ਝੂਠ ਦਾ ਭਾਡਾਂ ਭੱਜ ਜਾਦਾਂ ਹੈ ਜਦੋਂ ਲੇਖ ਦੇ ਆਰੰਭ ਵਿੱਚ ਲਿਖਿਆ ਹੈ ਕਿ ਇਹ ਗੱਲ ਉਹਨਾਂ ਨੇ ਇੱਕ ਕਥਾ ਦੌਰਾਨ ਕਹੀ ਹੈ, ਪਰ ਆਮ ਆਦਮੀ ਲੇਖ ਨੂੰ ਉਹਨਾਂ ਦੁਆਰਾ ਲਿਖਿਆ ਹੀ ਮੰਨ ਲੈਂਦਾ ਹੈ।

ਪੰਨਾਂ ਨੰਬਰ 49 ਉਂਪਰ ਹਰਭਜਨ ਸਿੰਘ ਯੋਗੀ ਦੇ ਨਾਂ ਹੇਠ ਛਪੇ ਇੱਕ ਲੇਖ ਵਿੱਚ ਉਹਨਾਂ ਦੀ 1971 ਵਿੱਚ ਭਾਰਤ ਯਾਤਰਾ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਘੋੜੇ, ਸਿਰ ਦੀ ਥਾਂ ਅੱਗ ਦੀਆਂ ਨਿਕਲਦੀਆਂ ਲਾਟਾਂ ਨਾਲ ਦਰਸ਼ਨ ਕਰਨ ਦਾ ਵਰਨਣ ਹੈ।

ਉਪਰੋਕਤ ਰਚਨਾਵਾਂ ਪੜ੍ਹ ਕੇ ਹਰ ਸਿੱਖ ਇਹ ਸੋਚਣ ਲਈ ਮਜ਼ਬੂਰ ਹੁੰਦਾ ਹੈ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਾਨੂੰ 500 ਸਾਲ ਪਹਿਲਾਂ ਇਹਨਾਂ ਕਰਮ ਕਾਡਾਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਸੀ ਅਤੇ ਗੁਰੂਆਂ ਨੇ ਗੁਰਬਾਣੀ ਰਾਹੀਂ ਜੀਵਨ ਜਾਂਚ ਸਿਖਾਈ ਹੈ, ਪਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਲੋਕਾਂ ਨੂੰ ਪਾਖੰਡਵਾਦ ਵੱਲ ਧੱਕ ਰਹੀ ਹੈ। ਕੁਝ ਸਿੱਖ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਇਸ ਕਿਤਾਬ ਨੂੰ ਮੁਫ਼ਤ ਵੰਡਣਾ ਬੰਦ ਕਰੇ ਅਤੇ ਇਸ ਕਿਤਾਬ 'ਤੇ ਪਾਬੰਦੀ ਲਾਵੇ। ਇਸੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੀਡੀਆ ਵਿਭਾਗ ਦੇ ਮੁਖੀ ਸੁਖਵੀਰ ਜੋਗਾ ਨੇ ਚੁਣੌਤੀ ਦਿੱਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪੁਸਤਕ ਦੇ ਸੰਪਾਦਕ, ਲੇਖ਼ਕ ਜਾਂ ਕੋਈ ਹੋਰ ਵਿਅਕਤੀ ਭੂਤ ਪ੍ਰੇਤ ਜਾਂ ਆਤਮਾ ਨਾਂ ਦੀ ਕੋਈ ਚੀਜ਼ ਨੂੰ ਸਿੱਧ ਕਰ ਦੇਣ ਤਾਂ ਉਸ ਨੂੰ ਸੁਸਾਇਟੀ ਵੱਲੋਂ ਪੰਜ ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਖ਼ਾਲਸਾ ਨਿਊਜ਼


(15/06/10)
ਜਗਤਾਰ ਸਿੰਘ ਜਾਚਕ

ਸਤਿਕਾਰਯੋਗ ਕਮਿਸ਼ਨਰ ਸਾਹਿਬ ਮਿਤੀ 14-06-2010
ਗੁਰਦਵਾਰਾ ਇਲੈਕਸ਼ਨ ਕਮਿਸ਼ਨ
ਪੰਜਾਬ ਚੰਡੀਗੜ੍ਹ
ਵਿਸ਼ਾ:- ਗੁਰਦਵਾਰਾ ਚੋਣਾਂ ਵਾਸਤੇ ਛਪੇ ਫਾਰਮਾਂ ਵਿੱਚ ਜਰੂਰੀ ਸੋਧਾਂ ਲਈ ਬੇਨਤੀ ਪੱਤਰ
ਸਤਿਕਾਰਯੋਗ ਕਮਿਸ਼ਨਰ ਸਾਹਿਬ! ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਗੁਰਦਵਾਰਾ ਚੋਣਾਂ ਵਾਸਤੇ ਛਪੇ ਫਾਰਮਾਂ ਵਿੱਚ ਕੁੱਝ ਹੇਠ ਲਿਖੀਆਂ ਜਾ ਰਹੀਆਂ ਸੋਧਾਂ ਜ਼ਰੂਰੀ ਹਨ ਅਤੇ ਇਨ੍ਹਾਂ ਸੋਧਾਂ ਬਗੈਰ ਫਾਰਮ ਅਧੂਰੇ ਹਨ:
1. ਫਾਰਮ ਵਿੱਚ ਪੰਜਾਬ ਤੇ ਦਿੱਲੀ ਗੁਰਦੁਆਰਾ ਐਕਟ ਮੁਤਾਬਿਕ ਇਹ ਮਦ ਪਾਉਣੀ ਜ਼ਰੂਰੀ ਹੈ ਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਇਸ਼ਟ ਮੰਨਦਾ ਹਾਂ ਅਤੇ ਕਿਸੇ ਹੋਰ ਧਰਮ ਨੂੰ ਨਹੀ ਮੰਨਦਾ।
2. ਛਪੇ ਹੋਏ ਫਾਰਮਾਂ ਦੀ (ੲ) ਮਦ ਵਿੱਚ ਧੂਮਰਪਾਨ ਦੀ ਜਗ੍ਹਾ ਇਹ ਲਿਖਿਆ ਜਾਣਾ ਚਾਹੀਦਾ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਨਾਲ ਤਮਾਕੂ ਦੀ ਵਰਤੋਂ ਨਹੀਂ ਕਰਦਾ/ਕਰਦੀ।
3. (ਸ) ਮਦ ਵਿੱਚ ਸ਼ਰਾਬ ਨਹੀਂ ਪੀਂਦਾ ਦੀ ਥਾਂ ਚਾਹੀਦਾ ਹੈ ਕਿ ਮੈਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਦਾ/ਕਰਦੀ।
4. ਸਿੱਖ ਰਹਿਤ ਮਰਯਾਦਾ ਮੁਤਾਬਿਕ ਹਰੇਕ ਸਿੱਖ ਵੋਟਰ ਦੇ ਨਾਮ ਨਾਲ ਸਿੰਘ ਤੇ ਕੌਰ ਹੋਣਾ ਜ਼ਰੂਰੀ ਹੈ।
5. ਵੋਟਰ ਦੀ ਉਮਰ ਵੀ ਲੋਕ ਸਭਾ/ ਵਿਧਾਨ ਸਭਾ ਵਾਂਗ 21 ਸਾਲ ਦੀ ਬਜਾਏ 18 ਕੀਤੀ ਜਾਣੀ ਚਾਹੀਦੀ ਹੈ।
6. ਜਾਅਲੀ ਵੋਟਾਂ ਰੋਕਣ ਲਈ ਵੋਟਰ ਸੂਚੀ ਵਿੱਚ ਵੋਟਰ ਦੀ ਫੋਟੋ ਦਾ ਹੋਣਾ ਲਾਜ਼ਮੀ ਹੈ। ਕਿਉਂਕਿ, ਕਿਸੇ ਦੀ ਵੀ ਵੋਟ ਬਣਨ ਤੋਂ ਬਾਅਦ ਉਸ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋ ਜਾਂਦਾ ਹੈ, ਜੇ ਫੋਟੋ ਹੋਏਗੀ ਤਾਂ ਹੀ ਇੱਕ ਸਿੱਖ ਵਜੋਂ ਉਹਦੀ ਪਛਾਣ ਹੋਣੀ ਸੌਖੀ ਹੋ ਸਕੇਗੀ।
7. ਸਿੱਖ ਧਰਮ ਵਿੱਚ ਸਿਧਾਂਤਕ ‘ਤੌਰ ਤੇ ਜਾਤ-ਪਾਤ ਦੇ ਵਿਤਕਰੇ ਨੂੰ ਕੋਈ ਥਾਂ ਨਹੀ ਹੈ ਅਤੇ ਨਾ ਹੀ ਪੰਜਾਬ ਵਿੱਚ ਕੋਈ ਸਿੱਖੀ ਨਾਲ ਸਬੰਧਤ ਅਨੁਸੂਚਿਤ ਜਾਤੀ ਹੈ। ਸਿੱਖ ਸਿਰਫ ਸਿੱਖ ਹੀ ਹੁੰਦਾ ਹੈ। ਇਸ ਲਈ ਜਾਤੀ ਦੇ ਵੇਰਵੇ ਵਾਲਾ ਕਾਲਮ ਸਥਾਈ ਤੌਰ `ਤੇ ਖਤਮ ਕੀਤਾ ਜਾਏ।
8. ਜਦੋਂ ਚੋਣਾਂ ਦਾ ਸਾਰਾ ਕੰਮ ਸਰਕਾਰੀ ਕਰਮਚਾਰੀਆਂ ਵਲੋਂ ਹੋਣਾਂ ਹੈ ਤਾਂ ਫਿਰ ਵੋਟਾਂ ਬਣਾਉਣ ਲਈ ਵੀ ਲੋਕ ਸਭਾ/ ਵਿਧਾਨ ਸਭਾ ਚੋਣਾਂ ਵਾਂਗ ਇਹ ਕੰਮ ਵੀ ਸਰਕਾਰੀ ਕਰਮਚਾਰੀਆਂ ਵਲੋਂ ਘਰ ਘਰ ਜਾ ਕੇ ਹੀ ਕਰਨਾ ਚਾਹੀਦਾ ਹੈ। ਨਹੀ ਤਾਂ ਵੋਟਾਂ ਸਹੀ ਗਿਣਤੀ ਵਿੱਚ ਬਣ ਹੀ ਨਹੀਂ ਸਕਣਗੀਆਂ ਤੇ ਦੂਜੇ ਵੋਟਾਂ ਨਿਰਪੱਖ ਨਹੀਂ ਪੈ ਸਕਣਗੀਆਂ।
ਸਾਨੂੰ ਪੂਰਨ ਆਸ ਹੈ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਵੋਟਰ ਫਾਰਮਾਂ ਵਿੱਚ ਉਪਰੋਕਤ ਤਬਦੀਲੀਆਂ ਕਰਕੇ ਧੰਨਵਾਦੀ ਬਣਾਓਗੇ ਤਾਂ ਜੋ ਚੋਣਾਂ ਨਿਰਪੱਖ ਅਤੇ ਬਿਨ੍ਹਾਂ ਕਿਸੇ ਝਗੜੇ ਤੋਂ ਸਹੀ ਤਰੀਕੇ ਨਾਲ ਸਿਰੇ ਚੜ੍ਹ ਸਕਣ।
ਹਿਤੂ
ਜਗਤਾਰ ਸਿੰਘ ਜਾਚਕ
ਚੇਅਰਮੈਨ ਧਰਮ ਪ੍ਰਚਾਰ ਕਮੇਟੀ


(15/06/10)
ਬਸੰਤ ਕੌਰ, ਫ਼ਰੀਦਾਬਾਦ

ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਪੂਰਬ `ਤੇ “ਤੇਰਾ ਕੀਆ ਮੀਠਾ ਲਾਗੈ” ਵਾਲਾ ਸਿਧਾਂਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪੂਰਬ ਵੇਲੇ ਕਿਉਂ ਭੁੱਲ ਜਾਂਦਾ ਹੈ?
ਸਿੱਖ ਹਾ ਹਾ ਕਾਰ ਮਚਾਉਣ ਵਿੱਚ ਵਿਸ਼ਵਾਸ਼ ਰੱਖਦੇ ਹਨ ਜਾਂ ਭਾਣਾ ਮੰਨਣ ਵਿਚ?
(15 ਜੂਨ 2010, ਬਸੰਤ ਕੌਰ, ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਨਾਰੀ ਮੰਚ ਦੀ ਕਨਵੀਨਰ ਬੀਬੀ ਹਰਬੰਸ ਕੌਰ ਫ਼ਰੀਦਾਬਾਦ ਨੇ ਗੁਰੂ ਅਰਜੁਨ ਸਾਹਿਬ ਦੀ ਸ਼ਹਾਦਤ ਸਬੰਧੀ ਗਲੱਬਾਤ ਕਰਦੇ ਹੋਏ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਣ ਜਿੱਥੇ ਧੁਰ ਕੀ ਬਾਣੀ ਦਾ ਸੰਕਲਨ ਤੇ ਸੰਪਾਦਨ ਸੀ, ਉਥੇ ਬਾਣੀ ਨੂੰ ਉਸ ਦੇ ਸ਼ੁਧ ਸਰੂਪ ਤਕ ਸਿੱਖਾਂ ਅੰਦਰ ਪਹੁੰਚਾਉਣਾ ਵੀ ਸੀ ਤਾਂ ਕਿ ਸੱਚ ਕੀ ਬਾਣੀ ਨੂੰ ਹਰ ਤਰ੍ਹਾਂ ਦੀ ਰਲੱਗਡ ਤੋਂ ਬਚਾਇਆ ਜਾ ਸਕੇ। ਇਸੇ ਖਾਤਰ ਗੁਰੂ ਸਾਹਿਬ ਨੇ ਛੱਜੂ, ਪੀਲੂ ਤੇ ਕਾਨਾ ਵਰਗਿਆਂ ਦੀ ਰਚਨਾਵਾਂ ਨੂੰ ਸੱਚ ਦੇ ਖਜ਼ਾਨੇ ਵਿੱਚ ਪਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ। ਅੱਜ ਫਿਰ ਸਿੱਖ ਕੌਮ ਅੰਦਰ ਅਨੇਕਾਂ ਛੱਜੂ, ਪੀਲੂ ਤੇ ਕਾਨਾ ਵਰਗੇ ਸਿੱਖੀ ਸਰੂਪ ਵਿੱਚ ਦਾਖਲ ਹੋ ਕੇ “ਸੱਚ ਦੇ ਖਜ਼ਾਨੇ” ਸਬੰਧੀ ਭੁਲੇਖਾ ਪਾਉ ਕੋਸ਼ਿਸ਼ਾਂ ਵਿੱਚ ਜੁੱਟੇ ਹੋਏ ਹਨ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰਦੁਆਰਿਆਂ ਵਿੱਚ ਜਦ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੂਰਬ ਮਨਾਇਆ ਜਾ ਰਿਹਾ ਹੁੰਦਾ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਂਦਿਆਂ ਭਾਣਾ ਤੇ ਹੁਕਮ ਮੰਨਣ ਦੇ ਰਸ ਭਿੰਨੇ ਸ਼ਬਦਾਂ ਨਾਲ ਵਾਤਾਵਰਣ ਗੂੰਜ ਪੈਂਦਾ ਹੈ ਪਰ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੂਰਬ ਮਨਾਇਆ ਜਾਂਦਾ ਹੈ ਉਦੋਂ “ਤੇਰਾ ਕੀਆ ਮੀਠਾ ਲਾਗੈ”, ਭਾਣਾ ਤੇ ਹੁਕਮ ਮੰਨ੍ਹਣ ਦਾ ਸਿਧਾਂਤ ਛਿੱਕੇ ਟੰਗ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਅਧਾਰ ਬਣਾਉਂਦੇ ਹੋਏ “ਹੈ ਹੈ ਸਭ ਜਗ ਭਯੋ” ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ “ਤੇਰਾ ਕੀਆ ਮੀਠਾ ਲਾਗੈ” ਸਿਧਾਂਤ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਸਿੱਖ ਆਪਣੇ ਜੀਵਨ ਦਾ ਅਧਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਨੂੰ ਬਨਾਉਣਗੇ, ਅਪਣੇ ਜੀਵਨ ਨੂੰ ਖਜ਼ਲ ਖੁਆਰ ਕਰਨ ਤੋਂ ਸਿਵਾ ਕੁੱਝ ਵੀ ਨਹੀਂ ਲੱਭਣਗੇ। ਬੀਬੀ ਹਰਬੰਸ ਕੌਰ ਨੇ ਕਿਹਾ ਕਿ ਸਿੱਖੀ ਦਾ ਸਿਧਾਂਤ ਹਾ ਹਾ ਕਾਰ ਮਚਾਉਣਾ ਨਹੀਂ ਸਗੋਂ ਰੱਬ ਦੀ ਰਜ਼ਾ ਅਤੇ ਹੁਕਮ ਵਿੱਚ ਜੀਵਨ ਬਿਤਾਉਂਦੇ ਹੋਏ ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਅਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀ ਰਚਨਾ ਇੱਕ ਸਾਜਸ਼ ਹੈ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰ ਕੇ ਦੇਵੀ-ਦੇਵਤਿਆਂ ਦੀ ਹੋਂਦ ਨੂੰ ਬਚਾਉਣ ਦੀ। ਇਸੇ ਕਰ ਕੇ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਲਿਖਦੇ ਹੋਏ ਕਹਿੰਦਾ ਹੈ ਕਿ ਜਗਤ ਵਿੱਚ ਹਾ ਹਾ ਕਾਰ ਮਚ ਗਈ ਅਤੇ ਸੁਰ ਲੋਕ ਤੋਂ ਦੇਵਤਿਆਂ ਨੇ ਜੈ ਜੈ ਕਾਰ ਕੀਤੀ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਅਖੌਤੀ ਜੱਥੇਦਾਰ ਅਖੌਤੀ ਦਸਮ ਗ੍ਰੰਥ ਨੂੰ ਸਿੱਖ ਇਤਿਹਾਸ ਤੇ ਸਾਹਿਤ ਦਾ ਅਨਖਿੜਵਾਂ ਅੰਗ ਦੱਸਦੇ ਹਨ। ਜੇ ਅਖੌਤੀ ਦਸਮ ਗ੍ਰੰਥ ਅਨਖਿੜਵਾਂ ਅੰਗ ਹੈ ਤਾਂ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਅਰਜੁਨ ਸਾਹਿਬ ਜੀ ਦੀ ਤਸੀਹੇ ਭਰਪੂਰ ਸ਼ਹਾਦਤ ਨੂੰ ਲਿਖਣਾ ਕਿਉਂ ਭੁੱਲ ਗਿਆ? ਅਤੇ ਇਸ ਤੋਂ ਇਲਾਵਾ ਹੋਰ ਕਈ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹੋਏ ਇਤਿਹਾਸਕ ਭੁੱਲਾਂ ਕਿਉਂ ਕਰਦਾ ਹੈ? ਕਿਉਂ ਲਿਖਾਰੀ ਨੂੰ ਗੁਰੂ ਅਰਜੁਨ ਸਾਹਿਬ ਜੀ ਦੇ ਜੀਵਨ ਦਾ ਮਹਾਨ ਕਾਰਜ, ‘ਧੁਰ ਕੀ ਬਾਣੀ’ ਦਾ ਸੰਕਲਨ ਤੇ ਸੰਪਾਦਨਾ ਦਾ ਜ਼ਿਕਰ ਕਰਣਾ ਚੇਤੇ ਨਾ ਰਿਹਾ?


(15/06/10)
ਹਰਮੀਤ ਸਿੰਘ ਖਾਲਸਾ

“ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ” ਲੇਖ ਇੱਕ ਸਾਜਿਸ਼

ਸਿੱਖ ਕੌਮ ਨੂੰ ਹਿੰਦੁਸਤਾਨ ਵਿਚੋਂ ਖਤਮ ਕਰਨ ਲਈ ਬੋਦੀਆਂ ਤੇ ਜੈਨੀਆਂ ਵਾਂਙ ਸਿੱਖਾਂ ਦੇ ਇਤਿਹਾਸ ਵਿੱਚ ਮਿਲਾਵਟ ਤਾਂ ਤਿਨ ਸੌ ਸਾਲਾਂ ਪਹਿਲਾ ਹੀ ਸ਼ੁਰੂ ਹੋ ਗਈ ਸੀ ਅਤੇ ਇਹ ਕੰਮ ਸਿੱਖ ਵੀਰੋਧੀਆਂ ਨੇ ਬੜੇ ਕਾਮਯਾਬੀ ਨਾਲ ਕੀਤਾ ਜਿਸ ਦਾ ਨਤੀਜਾ ਇਹ ਹੈ ਕਿ ਅਸੀ ਅੱਜ ਤੱਕ ਆਪਣਾ ਪੂਰਾ ਇਤਿਹਾਸ ਜਾ ਇਤਿਹਾਸ ਦੀਆਂ ਮਹਤੱਵ ਪੂਰਨ ਘਟਨਾਵਾਂ ਠੀਕ ਠੀਕ ਨਹੀ ਜਾਣ ਪਾਏ। ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਦੇ ਇਤਿਹਾਸ ਨੂੰ ਹੀ ਖਤਮ ਕਰ ਦਿਤਾ ਜਾਵੇ ਤਾਂ ਹੌਲੀ ਹੌਲੀ ਉਹ ਕੌਮ ਆਪੇ ਹੀ ਖਤਮ ਹੋ ਜਾਵੇਗੀ ਬਿਲਕੁਲ ਇਹ ਹੀ ਤਰੀਕਾ ਸਿੱਖਾਂ ਤੇ ਅਜਮਾਇਆ ਜਾ ਰਿਹਾ ਹੈ ਸਿੱਖਾਂ ਦੇ ਇਤਿਹਾਸ ਨੂੰ ਪਿਛਲੇ ਤਿਨ ਸੌ ਸਾਲਾਂ ਵਿੱਚ ਪੂਰੀ ਤਰ੍ਹਾ ਵੀਗਾੜ ਦਿਤਾ ਗਿਆ ਹੈ ਅਤੇ ਇਸ ਨੂੰ ਬ੍ਰਾਹਮਣੀ ਰੰਗਤ ਦੇ ਦਿਤੀ ਗਈ ਹੈ ਪਰ ਇਹ ਕੰਮ ਸਿਰਫ ਤਿਨ ਸੌ ਸਾਲ ਪਹਿਲਾਂ ਹੋ ਕੇ ਹੀ ਖਤਮ ਨਹੀ ਹੋ ਗਿਆ ਬਲਕਿ ਅੱਜ ਵੀ ਜਾਰੀ ਹੈ ੧੯੮੪ ਵਿੱਚ ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਿਆਂ ਵਿਚੋ ਪੰਥ ਵਿਰੋਧੀਆਂ ਵਲੋਂ ਚੁੱਕ ਕੇ ਲੈ ਗਈਆਂ ਪੁਰਾਤਨ ਇਤਿਹਾਸਕ ਕਿਤਾਬਾਂ ਨੂੰ ਪਿਛਲੇ ਵੀਹ ਪਚੀ ਸਾਲਾਂ ਵਿੱਚ ਉਨ੍ਹਾ ਨੇ ਹੁਣ ਤੱਕ ਪੂਰੀ ਤਰ੍ਹਾ ਵੀਗਾੜ ਦਿਤਾ ਹੈ ਅਤੇ ਹੁਣ ਪਿਛਲੇ ਕੁੱਝ ਸਾਲਾਂ ਤੋਂ ਇਸ ਵੀਗਾੜੇ ਹੋਏ ਇਤਿਹਾਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਜਾਗਰ ਕਰਨਾ ਸ਼ੁਰੂ ਕਰ ਦਿਤਾ ਹੈ “ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ” ਵੀ ਸਾਜਿਸ਼ ਅਧੀਨ ਲਿਖਿਆ ਗਿਆ ਇੱਕ ਅਜਿਹਾ ਹੀ ਲੇਖ ਹੈ ਜੋ ਕਿ ਅਜਿਹੇ ਵਿਗਾੜੇ ਹੋਏ ਇਤਿਹਾਸ ਨੂੰ ਅਧਾਰ ਬਣਾ ਕੇ ਬੜੀ ਸਾਜਿਸ਼ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਸਹੀ ਠਹਿਰਾਉਂਦਾ ਹੈ ਪਰ ਭਾਈ ਮਨੀ ਸਿੰਘ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਬਾਬਾ ਜੀ ਦੇ ਵਿਰੋਧੀ ਅਤੇ ਉਨ੍ਹਾ ਵਿਰੁਧ ਸਾਜਿਸ਼ ਕਰਨ ਵਾਲੇ ਦਰਸਾਉਂਦਾ ਹੈ ਇਸ ਲੇਖ ਵਿੱਚ ਲੇਖਕ ਨੇ ਭਾਈ ਮਨੀ ਸਿੰਘ ਜੀ ਨੂੰ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਬਦਨਾਮ ਕਰਨ ਅਤੇ ਉਨ੍ਹਾ ਨੂੰ ਪੰਥ ਵਿਰੋਧੀ ਸਾਬਿਤ ਕਰਨ ਦੀ ਕੋਈ ਕਸਰ ਨਹੀ ਛਡੀ। ਸਿੱਖ ਪੰਥ ਨੂੰ ਤਿਨ ਸੌ ਸਾਲ ਲੱਗ ਗਏ ਹਨ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਹ ਪਤਾ ਕਰਨ ਨੂੰ ਕਿ ਬਾਬਾ ਜੀ ਪੰਥ ਵੀਰੋਧੀ ਨਹੀ ਬਲਕਿ ਪੰਥ ਦੀ ਮਹਾਨ ਸ਼ਕਸਿਅਤ ਸਨ ਕਿਉਂਕਿ ਇਨ੍ਹਾ ਸਾਲਾਂ ਦੌਰਾਨ ਬਾਬਾ ਜੀ ਨੂੰ ਪੰਥ ਵਿਰੋਧੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਹੁਣ ਭਾਈ ਮਨੀ ਸਿੰਘ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਬਿਲਕੁਲ ਬਾਬਾ ਜੀ ਵਾਂਙ ਹੀ ਪੰਥ ਵੀਰੋਧੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾ ਦੋ ਤਿਨ ਸੌ ਸਾਲ ਹੋਰ ਲੰਘ ਜਾਣਗੇ ਇਨ੍ਹਾ ਨੂੰ ਨਿਰਦੋਸ਼ ਸਾਬਿਤ ਕਰਨ ਵਾਸਤੇ ਤੇ ਫੇਰ ਕੋਈ ਹੋਰ ਨਵਾਂ ਵਿਵਾਦ ਖੜਾ ਕਰ ਦਿਤਾ ਜਾਵੇਗਾ ਤਾਂ ਜੋ ਸਿੱਖ ਕੌਮ ਕਦੀ ਵੀ ਵਿਵਾਦਾਂ ਵਿਚੋਂ ਨਿਕਲ ਹੀ ਨਾ ਸਕੇ। ਪੰਥ ਵਿਰੋਧੀ ਤਾਂ ਸ਼ੁਰੂ ਤੋਂ ਹੀ ਇਹ ਚਾਲਾਂ ਚਲਦੇ ਆ ਰਹੇ ਹਨ ਕਿ ਸਿੱਖ ਕੌਮ ਵਿੱਚ ਪੈਦਾ ਹੋ ਚੁੱਕੇ ਮਹਾਨ ਸ਼ਕਸਿਅਤਾਂ ਨੂੰ ਬਦਨਾਮ ਕਰ ਦਿਉ ਅਤੇ ਦੁਨੀਆਂ ਨੂੰ ਉਨ੍ਹਾ ਦਾ ਬਦਨਾਮੀ ਵਾਲਾ ਅਕਸ ਦਿਖਾ ਦਿਉ ਪੰਥ ਆਪੇ ਹੀ ਬਦਨਾਮ ਹੋ ਜਾਵੇਗਾ ਅਖੌਤੀ ਦਸਮ ਗ੍ਰੰਥ ਵੀ ਇਸੇ ਹੀ ਕੜੀ ਦਾ ਇੱਕ ਹਿਸਾ ਹੈ ਤਾਂ ਜੋ ਇਸ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕੀਤਾ ਜਾ ਸਕੇ। ਅਤੇ ਲੇਖਕ ਦਾ ਇਹ ਲੇਖ ਵੀ ਇਸੇ ਹੀ ਮਨਸ਼ਾ ਨਾਲ ਲਿਖਿਆ ਗਿਆ ਹੈ। ਦਾਸ ਨੇ ਪਹਿਲਾਂ ਤਾਂ ਇਹ ਲੇਖ ਵਡਾ ਹੋਣ ਕਾਰਨ ਠੀਕ ਤਰ੍ਹਾ ਪੜਿਆ ਨਹੀ ਪਰ ਬਾਅਦ ਵਿੱਚ ਸਮਾਂ ਮਿਲਣ ਤੇ ਜਦੋ ਇਸ ਨੂੰ ਧਿਆਨ ਨਾਲ ਪੜਿਆ ਤਾਂ ਦਾਸ ਨੂੰ ਇਹ ਇੱਕ ਸਾਜਿਸ਼ ਤਹਿਤ ਲਿਖਿਆ ਗਿਆ ਲੇਖ ਜਾਪਿਆ ਤੇ ਦਾਸ ਨੇ ਇਸ ਗੱਲ ਦੀ ਪੁਸ਼ਟੀ ਕਰਨ ਵਾਸਤੇ ਕੁੱਝ ਪੰਥਕ ਵਿਦਵਾਨਾ ਇੰਦਰਜੀਤ ਸਿੰਘ ਜੀ ਕਾਨਪੁਰ ਅਤੇ ਤੱਤ ਗੁਰਮੱਤ ਦੇ ਵਿਦਵਾਨਾ ਨਾਲ ਇਸ ਬਾਰੇ ਜਿਕਰ ਕੀਤਾ ਤਾਂ ਪਤਾ ਲਗਾ ਕਿ ਉਨ੍ਹਾ ਨੇ ਵੀ ਇਹ ਲੇਖ ਲੰਬਾ ਹੋਣ ਕਾਰਨ ਪੂਰਾ ਨਹੀ ਪੜਿਆ ਹੋਇਆ ਸੀ ਪਰ ਦਾਸ ਦੇ ਜੋਰ ਪਾਉਣ ਤੇ ਇੰਦਰਜੀਤ ਸਿੰਘ ਜੀ ਨੇ ਇਹ ਲੇਖ ਪੜਿਆ ਤੇ ਦਾਸ ਦੇ ਵੀਚਾਰਾਂ ਨਾਲ ਸਿਹਮਤ ਹੁੰਦੇ ਹੋਏ ਇਸ ਬਾਰੇ ਆਪਣੇ ਵੀਚਾਰ ਆਪਣੇ ਲੇਖ ਦਵਾਰਾ ਜਾਹਿਰ ਕਰਨ ਦੀ ਗੱਲ ਕੀਤੀ ਪਰ ਦਾਸ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਇਸ ਲੇਖ ਨੂੰ ਛਾਪਣ ਵਾਲੇ ਪੰਥਕ ਮੈਗਜ਼ੀਨ (ਇੰਡਿਆ ਅਵੇਅਰਨੈਸ) ਅਤੇ ਪੰਥਕ ਵੈਬਸਾਈਟਸ (ਸਿੱਖ ਮਾਰਗ, ਖਾਲਸਾ ਨਿਉਜ਼) ਨੇ ਇਹ ਲੇਖ ਆਪਣੀ ਟਿਪਣੀ ਤੋਂ ਬਿਨਾ ਛਾਪ ਕਿਵੇਂ ਦਿਤਾ ਕਿ ਉਨ੍ਹਾ ਨੂੰ ਇਸ ਵਿੱਚ ਕੁੱਝ ਗਲਤ ਨਹੀ ਲਗਿਆ ਜਾਂ ਉਨ੍ਹਾ ਨੇ ਵੀ ਇਹ ਲੇਖ ਲੰਬਾ ਹੋਣ ਕਾਰਨ ਬਿਨ੍ਹਾ ਪੂਰਾ ਪੜ੍ਹਿਆਂ ਹੀ ਛਾਪ ਦਿਤਾ? ਅਖੀਰ ਤੇ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਪੰਥ ਵਿਰੋਧੀਆਂ ਦੀ ਇਹ ਵੀ ਇੱਕ ਚਾਲ ਹੈ ਕਿ ਉਹ ਪੰਥਕ ਵਿਦਵਾਨਾ ਦਾ ਧਿਆਨ ਉਸਾਰੂ ਕੰਮਾ ਵਲੋਂ ਹਟਾ ਕੇ ਇਨ੍ਹਾ ਫਜੂਲ ਦੇ ਕੰਮਾ ਵੱਲ ਲਗਾ ਦੇਣਾ ਚਾਹੁੰਦੇ ਹਨ ਇਸੇ ਹੀ ਲੇਖਕ ਨੇ ਸ. ਅਜਮੇਰ ਸਿੰਘ ਜੀ ਵਲੋਂ ਲਿਖੀ ਗਈ ਬਹੁ ਕੀਮਤੀ ਇਤਿਹਾਸਕ ਕੀਤਾਬ “ਕਿਸ ਬਿਧ ਰੁਲੀ ਪਾਤਸ਼ਾਹੀ” ਰਿਲੀਜ਼ ਹੋਣ ਤੋਂ ਬਾਅਦ ਇਸ ਤੇ ਟਿਕਾ ਟਿਪਣੀ ਇਸ ਮਕਸਦ ਨਾਲ ਕੀਤੀ ਸੀ ਕਿ ਸ. ਅਜਮੇਰ ਸਿੰਘ ਜੀ ਦਾ ਧਿਆਨ ਉਨ੍ਹਾ ਦੇ ਕੰਮ ਵਲੋਂ ਹਟਾਇਆ ਜਾ ਸਕੇ ਅਤੇ ਉਨ੍ਹਾ ਦੀ ਉਰਜਾ ਬਰਬਾਦ ਕੀਤੀ ਜਾ ਸਕੇ ਪਰ ਇਹ ਲੇਖਕ ਆਪਣੇ ਇਸ ਮਕਸਦ ਵਿੱਚ ਕਾਮਯਾਬ ਨਹੀ ਸੀ ਹੋ ਸਕਿਆ ਇਸ ਲਈ ਦਾਸ ਦੀ ਇਹ ਬੇਨਤੀ ਹੈ ਕਿ ਜੇ ਪੰਥਕ ਮੈਗਜ਼ੀਨਸ ਅਤੇ ਵੈਬਸਾਈਟਸ ਇਹੋ ਜਿਹੇ ਲੇਖ ਨਾ ਛਾਪਣ ਤਾਂ ਇਸੇ ਵਿੱਚ ਹੀ ਪੰਥ ਦਾ ਭਲਾ ਹੈ।

ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ)


(15/06/10)
ਇੰਦਰ ਜੀਤ ਸਿੰਘ, ਕਾਨਪੁਰ

ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇੱਕ ਮਹੀਨੇ ਵਿੱਚ 32 ਦਿਨ ਵੀ ਹੁੰਦੇ ਹਨ।
ਸੰਗਰਾਂਦ, ਪੂਰਨਮਾਸੀ, ਅਤੇ ਮੱਸਿਆ ਵਰਗੇ “ਬ੍ਰਾਹਮਣੀ ਦਿਹਾੜਿਆਂ” ਦਾ ਪ੍ਰਚਾਰ ਕਰਨ ਵਾਲੀ, ਅਤੇ ਸਿੱਖ ਪੰਥ ਦੀ ਸ਼ਾਨ “ਨਾਨਕ ਸ਼ਾਹੀ ਕੈਲੰਡਰ ਨੂੰ ਵਿਕ੍ਰਤ ਕਰਨ ਵਾਲੀ, ਸ਼ੋਮਣੀ ਗੁਰਦਵਾਰਾ ਕਮੇਟੀ ਦੇ ਜੇਠ ਮਹੀਨੇ ਵਿੱਚ 32 ਦਿਨ ਹੁੰਦੇ ਹਨ। 14. 06. 2010 ਨੂੰ ਦਰਬਾਰ ਸਾਹਿਬ ਕੰਮਪਲੈਕਸ ਵਿੱਚ ਲਗੇ ਇਸ ਬੋਰਡ ਨੂੰ ਧਿਆਨ ਨਾਲ ਵੇਖੋ ਜੀ।
ਇੰਦਰ ਜੀਤ ਸਿੰਘ,
ਕਾਨਪੁਰ


(15/06/10)
ਮਨਦੀਪ ਸਿੰਘ ਵਰਨਨ

ਵੀਰ ਭੁਪਿੰਦਰ ਸਿੰਘ ਵਿਨੀਪੈਗ ਵਿੱਚ ਪਹੁੰਚ ਰਹੇ ਹਨ
ਜੂਨ 18 ,19 ਅਤੇ 20 ਨੂੰ ਵੀਰ ਭੁਪਿੰਦਰ ਸਿੰਘ ਜੀ ਸਿੱਖ ਸੁਸਾਇਟੀ ਆਫ ਮੈਨੀਟੋਬਾ, ਵਿਨੀਪੈਗ ਵਿਖੇ ਗੁਰਮਿਤ ਵਿਚਾਰ ਸਾਂਝੇ ਕਰਨ ਲਈ ਪਹੁੰਚ ਰਹੇ ਹਨ। ਹੋਰ ਜਾਣਕਾਰੀ ਲਈ ਫੂਨ ਨੰ: 777-8000 ਜਾਂ 697-8018


(14/06/10)
ਹਰਦੇਵ ਸਿੰਘ, ਜੰਮੂ

ਸ. ਜਸਬੀਰ ਸਿੰਘ (ਕੈਲਗਰੀ) ਜੀ,
ਸਤਿ ਸ੍ਰੀ ਅਕਾਲ!

ਆਪ ਜੀ ਦਾ ਧੰਨਵਾਦ। ਆਪ ਜੀ ਨੇ ਠੀਕ ਕਿਹਾ ਹੈ ਅਤੇ ਅਸੀਂ ਇੱਕ ਸੁਚੱਜੇ ਸੰਵਾਦ ਲਈ ਹੀ ਇਕੱਠੇ ਹਾਂ। ਵਿਚਾਰਾਂ ਦੇ ਵੱਖਰੇਵੇਂ ਵੀ ਰੱਬੀ ਕੁਦਰਤ ਵਿੱਚ ਹੀ ਹਨ। ਗੁਰੂ ਸਾਹਿਬ ਜੀ ਦਾ ਇਹ ਫ਼ੁਰਮਾਨ ਸਿਰ ਮੱਥੇ:
ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ।।
ਜਵਾਬ ਜ਼ਿਆਦਾ ਲੰਬਾ ਨਾ ਹੋਵੇ ਇਸ ਲਈ ਮੁਖ਼ਤਸਰ ਤੋਰ ਤੇ ਬਾ-ਤਰਤੀਬ ਵਿਸ਼ੇ ਵੱਲ ਤੁਰਾਂਗਾ।
ਆਪ ਜੀ ਦਾ ਪਹਿਲਾ ਸਵਾਲ “ਸਰੀਰ ਵਿੱਚ ਇਹ ਜੀਵਨ ਰੋਂ/ਜੀਵਾਤਮਾ ਕਿਸ ਰੂਪ ਵਿੱਚ ਸੀ ਅਤੇ ਇਸ ਦਾ ਬਾਇਓਲੌਜੀਕਲ ਨਾਮ ਕੀ ਹੈ? ਕੀ ਸਰੀਰ ਦੇ ਪਤਨ ਤੋਂ ਪਹਿਲਾਂ ਇਹ ਸਰੀਰ ਵਿੱਚ ਇਕੱਲੀ ਰਹਿੰਦੀ ਸੀ”?
ਜਵਾਬ:- ਮਾਨਯੋਗ ਜੀ, ਮੈਂ ਕੋਈ ਸਾਇਂਸ ਦਾ ਵਿਧੀਆਰਥੀ ਨਹੀਂ ਹਾਂ ਅਤੇ ਨਾ ਹੀ ਜੀਵਆਤਮਾ ਦਾ ਬਾਯੋਲੋਜੀਕਲ ਸੰਬੋਧਨ ਲਭਣਾ ਮੇਰੇ ਲੇਖ ਦਾ ਵਿਸ਼ਾ ਸੀ। ਮੈ ਤਾਂ ਇਸ ਨੂੰ ‘ਜਾਨ ਜਿੰਦ ਜਾਂ
life ‘ਵੀ ਕਹਿ ਸਕਦਾ ਹਾਂ। ਤੁਹਾਡੇ ਪੁਨਰ ਵਿਚਾਰ ਲਈ ਮੈਂ ਅਪਣੇ ਉਸ ਲੇਖ ਦਾ ਆਰੰਭਕ ਪੇਰਾਗਰਾਫ ਦੁਹਰਾ ਦਿਆਂ- “ਜੇਕਰ ਸਰੀਰ ਵਿੱਚ ਮੌਜੂਦ ਜੀਵਨ ਪ੍ਰਵਾਹ ਨੂੰ ਅਸੀਂ ਜੀਵਾਤਮਾ ਦੀ ਸੰਗਿਆ ਦੇ ਲਈਏ ਤਾਂ ਕੋਈ ਮਾੜੀ ਗੱਲ ਨਹੀਂ ਕਿਉਂਕਿ ਮਨੁਖ ਨੇ ਹਰ ਨਜ਼ਰ ਆਉਂਣ ਵਾਲੀ ਜਾਂ ਅਨੁਭਵ ਕੀਤੀ ਜਾ ਸਕਣ ਵਾਲੀ ਹਰ ਸ਼ੈਅ ਨੂੰ ਕੋਈ ਨਾ ਕੋਈ ਸੰਬੋਧਨ ਦਿਤਾ ਹੈ। ਸੰਬੋਧਨ ਦੇਣਾ ਇੱਕ ਹੋਰ ਗਲ ਹੈ ਅਤੇ ਇਸ ਨੂੰ ਆਵਾਗਵਨ ਵਰਗੇ ਸਿਧਾਂਤ ਨਾਲ ਜੋੜਨਾ ਵੱਖਰੀ ਗਲ ਹੈ। ਬਹਿਸ ਇਹ ਨਹੀਂ ਕਿ ਇਸ ਜੀਵਨ ਰੋਂ ਦਾ ਨਾਂ ਜੀਵਾਤਮਾ ਹੈ ਜਾਂ ਨਹੀਂ ਬਲਕਿ ਇਸ ਲੇਖ ਦਾ ਮਕਸਦ ਇਸ ਜੀਵਨ ਰੋਂ ਜਾਂ ਜੀਵਾਤਮਾ ਦੀਆਂ ਬ੍ਰਿਤੀਆਂ ਦੀ ਚਰਚਾ ਕਰਨਾ ਹੈ। ਜੀਵਨ ਪ੍ਰਵਾਹ (ਜਾਂ ਜੀਵਆਤਮਾ ਕਹਿ ਲਈਏ) ਦੀ ਹੋਂਦ ਇੱਕ ਸੱਚਾਈ ਹੈ ……… “ਬਾਯੋਲੋਜੀਕਲ ਸੰਬੋਧਨ ਤਾਂ ਇਸ ਸੰਵਾਦ ਦਾ ਵਿਸ਼ਾ ਹੀ ਨਹੀਂ।
ਸਰੀਰ ਇੱਕ ਤੰਤਰ ਹੈ ਜਿਸ ਵਿੱਚ ਦ੍ਰਿਸ਼ਟ-ਅਨਦ੍ਰਿਸ਼ਟ ਚੀਜਾਂ ਦਾ ਮੇਲ ਹੈ। ਉਦਾਹਰਣ ਲਈ ਦਿਲ ਇੱਕ ਅੰਗ ਹੈ। ਨਜ਼ਰ ਆਉਂਦਾ ਹੈ। ਪਰ ਦੇਖਣ ਦੀ ਸਮਰਥਾ (ਦ੍ਰਿਸ਼ਟੀ) ਨਜ਼ਰ ਨਹੀ ਆਉਂਦੀ। ਚੇਤਨ ਅਨਦ੍ਰਿਸ਼ਟ ਹੈ ਪਰ ਇਹ ਸੋਚਣ ਦੀ ਸਮਰਥਾ ਹੈ ਜੋ ਸਰੀਰ ਬਿਨਾ ਨਹੀ ਟਿਕਦੀ। ਇਥੇ ‘ਇਕੱਲੀ ‘ਰਹਿੰਦੀ ਸੀ ਜਾਂ ਨਹੀਂ ਵਰਗੇ ਸਵਾਲ ਤੇ ਮੇਰੇ ਜਵਾਬ ਲਈ ਆਪ ਜੀ ਨੂੰ ਮੇਰਾ ਲੇਖ ਦੁਬਾਰਾ ਪੜਨਾ ਪਵੇਗਾ। ਇਸ ਬਾਰੇ ਮੈਂ ਪਹਿਲੇ ਹੀ ਲਿਖ ਚੁਕਾ ਹਾਂ।
ਸਤਿਕਾਰ ਯੋਗ ਸ. ਜਸਬੀਰ ਸਿੰਘ ਜੀ, ਮੈਂ ਆਪ ਜੀ ਨੁੰ ਫਿਰ ਸਪਸ਼ਟ ਕਰ ਦੇਵਾਂ ਕਿ ਮੈਂ ਵਿਗਿਆਨ ਦੀ ਗੱਲ ਨਹੀਂ ਕਰ ਰਿਹਾ। ਥੋੜੀ ਜਿਹੀ ਵਿਗਿਆਨ ਦੀ ਗੱਲ ਕਰਨ ਦਾ ਮਤਲਭ ਇਹ ਨਹੀਂ ਕਿ ਮੈਂ ਕੋਈ ਸਾਂਇਸ ਬਾਰੇ ਲੇਖ ਲਿਖਿਆ ਹੈ। ਗੁਰੂ ਨਾਨਕ ਜੀ ਨੇ ਜਪੁ ਦੀ ਬਾਣੀ ਵਿੱਚ “ਧਵਲੈ ਉਪਰਿ ਕੇਤਾ ਬਾਰੁ” ਵਰਗਾ ਸਵਾਲ ਚੁੱਕ ਕੇ ਵਿਗਿਆਨ ਅਤੇ ਧਰਮ ਨੂੰ ਇੱਕਠਾ ਨਹੀਂ ਸੀ ਕੀਤਾ ਬਲਕਿ ਇੱਕ ਵਿਸ਼ੇਸ਼ ਸੰਧਰਭ ਵਿੱਚ ਇੱਕ ਦ੍ਰਿਸ਼ਟੀਕੋਣ ਤਰਕ ਰਾਹੀਂ ਪੇਸ਼ ਕੀਤਾ ਸੀ ਜੋ ਵਿਗਿਆਨਕ ਵੀ ਸੀ।
ਆਪ ਜੀ ਦਾ ਅਗਲਾ ਸਵਾਲ:-“ਕੀ ਵਿਗਿਆਨ ਦੇ ਕਿਸੇ ਵੀ ਨਿਯਮ ਅਨੁਸਾਰ ਬ੍ਰਹਮੰਡ ਦਾ ਸਾਰਾ ਪਸਾਰਾ ਕਦੇ ਵੀ ਸੁੰਨ (ਸ਼ੁਨ੍ਯ, ਜ਼ੀਰੋ) ਵਿੱਚ ਸਮਾ ਸਕਦਾ ਹੈ, ਜਾਂ ਸਮਾ ਜਾਏਗਾ? (ਮੇਰੇ ਵਿਚਾਰ ਅਨੁਸਾਰ ਨਹੀਂ, ਕਿਸੇ ਵੀ ਵਿਗਿਆਨਕ ਨਿਯਮ ਅਨੁਸਾਰ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਪਰ ਗੁਰਮਤ ਅਨੁਸਾਰ ਇਸ ਤਰ੍ਹਾਂ ਹੋ ਸਕਦਾ ਹੈ ਅਤੇ ਹੁੰਦਾ ਹੈ)।
ਜਵਾਬ:- ਜਦ ਬ੍ਰਿਹਮੰਡ ਨਹੀਂ ਬਚੇਗਾ ਤਾਂ ਸਾਰੇ ਕੁਦਰਤੀ ਪੁਲਾੜ ਨੂੰ ਪਰਮਾਤਮਾ ਵਿੱਚ ਹੀ (ਸੁੰਨ ਅਵਸਥਾ ਵਿੱਚ) ਸਮਾਇਆ ਕਿਹਾ ਜਾਏਗਾ। ਇਹ ਗੱਲ ਮੈਂ ਗੁਰਬਾਣੀ ਦੇ ਇਸ ਦ੍ਰਿਸ਼ਟੀਕੋਣ ਮੁਤਾਬਕ ਲਿਖੀ ਸੀ:
ਸੁੰਨਹੁ ਖਾਣੀ ਸੁੰਨਹੁ ਬਾਣੀ ॥ ਸੁੰਨਹੁ ਉਪਜੀ ਸੁੰਨਿ ਸਮਾਣੀ ॥ (ਪੰਨਾ ੧੦੩੭, ਮ. ਪਹਿਲਾ)
ਅਰਥ:-ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿੱਚ ਹੀ ਸਮਾ ਜਾਂਦੀ ਹੈ ।। (ਪ੍ਰੋ. ਸ਼ਾਹਿਬ ਸਿੰਘ)
ਵੈਸੇ ਭੋਤਿਕ ਵਿਗਿਆਨੀ ਵੀ ਸ੍ਰਿਸ਼ਟੀ ਦਾ ਆਗ਼ਜ਼ ਤੇ ਇਸ ਦਾ ਅੰਤ ਮੰਨਦੇ ਹਨ। ਆਪ ਐਸੇ ਵਿਸ਼ਲੇਸ਼ਣਾਂ ਨੂੰ ਪੜ ਸਕਦੇ ਹੋ। ਗੁਰਬਾਣੀ ਵੀ ਸਿਵਾ ਅਕਾਲ ਪੁਰਖ ਦੇ ਕਿਸੇ ਅਕਾਰ ਨੂੰ ਅਕਾਲ ਨਹੀ ਮੰਨਦੀ। ਹਾਂ ਇਨਾਂ ਜ਼ਰੁਰ ਹੈ ਕਿ ਇਨਸਾਨੀ ਜਿੰਦਗੀ ਦੇ ਸੰਧਰਭ ਵਿੱਚ ਸ੍ਰਿਸ਼ਟੀ (ਕੁਦਰਤ) ਸੱਚੀ ਤੇ ਅਕਾਲ ਵੀ ਹੈ ਕਿਉਂਕਿ ਇਹ ਪ੍ਰਤਖ ਦਿੱਸਦੀ ਹੈ ਅਤੇ ਇਸ ਦੀ ਹੋਂਦ ਦਾ ਸਮਾਂ ਜੀਵਾਂ ਦੇ ਜੀਵਨ ਸਮੇਂ ਨਾਲੋਂ ਬਹੁਤ ਵੱਡਾ ਅਤੇ ਸਥਾਈ ਹੈ।
ਆਪ ਜੀ ਦਾ ਅਗਲਾ ਸਵਾਲ- ਵਿਗਿਆਨਕ ਭਾਸ਼ਾ ਵਿੱਚ ਇਸ ‘ਆਤਮਕ ਮੌਤ’ ਦਾ ਕੀ ਮਤਲਬ ਹੈ? ਕੀ ਕਿਸੇ ਦੀ ਆਤਮਕ ਮੌਤ ਹੋਣ ਤੇ ਉਸ ਦੇ ਸਰੀਰ ਵਿੱਚੋਂ ਕੋਈ ਤੱਤਾਂ ਦੀ ਕਮੀਂ ਹੋ ਜਾਂਦੀ ਹੈ? ਜਾਂ ਕੋਈ ਅੰਗ ਹੀਣਾ ਹੋ ਜਾਂਦਾ ਹੈ? ਜਾਂ ਉਸ ਦਾ ਊਰਜਾ ਲੈਵਲ ਘਟ ਜਾਂਦਾ ਹੈ? ਜਾਂ…. ?
ਵਿਗਿਆਨ ਮੇਰੇ ਲੇਖ ਦਾ ਵਿਸ਼ਾ ਨਹੀਂ ਅਤੇ ਮੈਂ ਸਪਸ਼ਟ ਕਰ ਦੇਵਾਂ ਕਿ ਧਰਮ ਦੀ ਸਿਖਿਆ ਨੈਤਿਕ ਜੀਵਨ ਮੁੱਲਾਂ ਦੀ ਗੱਲ ਹੋਣ ਕਰਕੇ ਹਮੇਸ਼ਾ ਵਿਗਿਆਨ ਤੋਂ ਉੱਤੇ ਦੀ ਗੱਲ ਰਹੇਗੀ। ਜੀਵਨ ਵਿੱਚ ਸੱਚੀ ਜੀਵਨ ਜੁਗਤ ਤੋਂ ਹੀਣ ਹੋਣਾ ਮਨੁੱਖ ਦੀ ਆਤਮਕ ਮੌਤ ਮੱਨੀ ਜਾਂਦੀ ਹੈ ਜਿਸ ਦਾ ਮਾਪਢੰਡ (ਪੈਮਾਨਾ) ਵਿਗਿਆਨਕ ਸ਼ੋਧਸ਼ਾਲਾਵਾਂ ਦੇ ਵੱਸ ਦੀ ਗੱਲ ਨਹੀਂ। ਇਹ ਕੋਈ ਬਾਯੋਲੋਜਿਕਲ ਮੋਤ ਨਹੀ ਕਿ ਜਿਸ ਦਾ ਕੇ ਵਿਗਿਆਨਕ ਭਾਸ਼ਾ ਵਿੱਚ ਨਾਮ ਪੁੱਛਿਆ ਜਾਏ। ਵੈਸੇ ਤਰਕ ਦੀ ਭਾਸ਼ਾ ਵਿੱਚ ਇਸ ਨੂੰ ‘ਜ਼ਮੀਰ ਦੀ ਮੋਤ ‘ਵੀ ਕਿਹਾ ਜਾ ਸਕਦਾ ਹੈ।
ਅੱਗੇ ਆਪ ਜੀ ਨੇ ਬਾਣੀ ਦੇ ਕੁੱਝ ਪ੍ਰਮਾਣ ਦਿੱਤੇ ਹਨ। ਇਸ ਬਾਬਤ ਮੇਰਾ ਵਿਚਾਰ ਹੈ ਕਿ ਗੁਰੂ ਸਾਹਿਬਾਨ ਨੇ ਪ੍ਰਚਲਤ ਸਮਾਜਿਕ/ਧਾਰਮਕ ਮਾਨਤਾਵਾਂ, ਵਿਸ਼ਵਾਸਾਂ, ਕਹਾਣੀਆਂ, ਕਹਾਵਤਾਂ, ਮੁਹਾਵਰਿਆਂ, ਸ਼ਬਦਾਂ ਆਦਿ ਦਾ ਪ੍ਰਯੋਗ ਸਮੁੱਚੀ ਲੋਕਾਈ ਨੂੰ ਸਮਝਾਉਣ ਲਈ ਕੀਤਾ ਹੈ ਅਤੇ ਨਾਲ ਹੀ ਅਪਣਾ ਸੱਚਾ ਗਿਆਨ ਵੀ ਸੇਧ ਦੇਣ ਲਈ ਕਲਮਬੱਧ ਕੀਤਾ ਹੈ। ਗੱਲ ਤਾਂ ਸੰਕੇਤਕ ਅਤੇ ਸਿਧਾਂਤਕ ਪੱਖਾ ਨੂੰ ਸਮਝਣ ਦੀ ਹੈ। ਬਾਣੀ ਵਿੱਚ ਸਿਧਾਂਤਕ ਗੱਲਾਂ ਸਪਸ਼ਟ ਕਰਣ ਲਈ ਕਈ ਗੱਲਾਂ ਸੰਕੇਤਕ ਤੋਰ ਤੇ ਵੀ ਵਰਤਿਆਂ ਗਈਆਂ ਨੇ। ਗੁਰੂ ਸਾਹਿਬਾਨ ਨੇ ਸਾਰਿਆਂ ਦੀ ਗੱਲ ਕਰਣ ਵੇਲੇ ਸਾਰਿਆਂ ਦੀ ਮਾਨਸਿਕ ਸਮਰਥਾ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿਉਂਕਿ ਗੁਰੂ ਸਾਹਿਬਾਨ ਸਰਬਤ ਦੇ ਭਲੇ ਦੀ ਗੱਲ ਕਰਦੇ ਸੀ ਨਾ ਕੇ ਕਿਸੇ ਵਰਗ ਵਿਸ਼ੇਸ਼ ਦੇ ਭਲੇ ਦੀ। ਗੁਰਬਾਣੀ ਤਾਂ ਅਧਿਆਤਮਕ ਫ਼ਲਸਫ਼ੇ ਤੇ ਗੂਰੂਆਂ ਦੀ ਜੱਜਮੇਂਟ
(Judgement) ਹੈ। ਸਾਨੂੰ ਇਸ ਦੇ ਸਮੁੱਚੇ ਸੰਧਰਭ ਵਿੱਚ ਇਸ ਦੇ ਨਿਰਨਾਅਕ (Oprative parts) ਪੱਖਾਂ ਨੂੰ ਵੀ ਸਮਝਣ ਦਾ ਜਤਨ ਕਰਨਾ ਚਾਹੀਦਾ ਹੈ।
ਆਪ ਜੀ ਨੇ ਸੱਜਣ ਠੱਗ ਬਾਰੇ ਤਰਕ ਦਿੱਤਾ ਹੈ ਤਾਂ ਇਹ ਦੱਸੋ ਕਿ ਬੰਦਾ ਸਿੰਘ ਬਹਾਦਰ ਨੇ ਜਾਗੀਰਦਾਰੀ ਖ਼ਤਮ ਕਰ ਕੇ ਕਿਸਾਨਾਂ ਨੂੰ ਲਾਭ ਪਹੁਚਾਇਆ ਸੀ। ੳਨਾਂ ਵਿਚੋਂ ਹਜ਼ਰਾਂ ਕਿਸਾਨਾਂ ਨੇ ਨਾ ਤਾਂ ਲੜਾਈ ਵਿੱਚ ਭਾਗ ਲਿਆ ਸੀ ਤੇ ਨਾ ਹੀ ਬੰਦਾ ਸਿੰਘ ਬਹਾਦਰ ਨੂੰ ਮਿਲੇ ਸੀ। ਇੰਝ ਹੀ ਗੁਰੂਘਰ ਨੇ ਜੁਲਮ ਤਸ਼ਦਦ ਦਾ ਟਾਕਰਾ ਕਰ ਉਨਾਂ ਲੱਖਾਂ ਲੋਕਾਂ ਨੂੰ ਵੀ ਲਾਭ ਪਹੁਚਾਇਆ ਸੀ ਜਿਹੜੇ ਕਿ ਗੁਰੂ ਦੇ ਸਿੱਖ ਨਹੀ ਸੀ। ਇਥੇ ਤਾਂ ਮੰਨਣ ਨਾ ਮੰਨਣ ਦਾ ਕੋਈ ਕਰਮ ਨਜ਼ਰ ਨਹੀਂ ਆਉਂਦਾ।
ਆਪ ਜੀ ਨੇ ਹੋਰ ਵਿਚਾਰਾਂ ਵੀ ਲਿਖਿਆ ਹਨ। ਆਪ ਜੀ ਨੇ ਮੇਰਾ ਲਿਖਿਆ ‘ਕਰਮ ਸਿਧਾਂਤ ‘ਲੇਖ ਪੜਿਆ ਹੈ। ਸਮਾਂ ਕੱਡਣ ਲਈ ਆਪ ਜੀ ਦਾ ਧਨਵਾਦੀ ਹਾਂ। ਉਹ ਲੇਖ ਸਨ 2004 ਵਿੱਚ ਹਿੰਦੀ ਭਾਸ਼ਾ ਵਿੱਚ ਛੱਪੀ ਮੇਰੀ ਕਿਤਾਬ ‘ਸਿੱਖ ਫ਼ਿਲਾਸਫ਼ੀ ‘ਅਤੇ ਉਸੇ ਕਿਤਾਬ ਦੇ ਪੰਜਾਬੀ ਰੂਪਾਂਤਰ ‘ਸਿੱਖੀ ਦਾ ਦਰਸ਼ਨ ‘ਦਾ ਇੱਕ ਵਿਸ਼ਾ ਹੈ। ਕਿਰਪਾ ਕਰਕੇ ‘ਕਰਮ ਸਿਧਾਂਤ’ ਲੇਖ ਹੇਠ ਲਿਖੇ ਗੁਰਬਾਣੀ ਦੇ ਸੁਤਰਾਂ ਬਾਰੇ ਵਿਚਾਰ ਦੱਸੋ ਤਾਂ ਗੱਲ ਅੱਗੇ ਤੁਰੇ। ਉਸੇ ਲੇਖ ਦੇ ਕੁੱਝ ਅੰਸ਼ ਪੇਸਟ ਕਰ ਰਿਹਾ ਹਾਂ:-
ਜਬੁ ਕਛੁ ਨ ਸਿਊ ਤਬ ਕਿਆ ਕਰਤਾ
ਕਵਨ ਕਰਮੁ ਕਰਿ ਆਇਆ।।
ਇਸ ਸ਼ਬਦ ਦੀ ਵੀਚਾਰ ਤੋਂ ਪਹਿਲਾਂ ਗੁਰੂ ਸਾਹਿਬ ਦੇ ਇੱਕ ਫ਼ੁਰਮਾਨ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ। ਜੋ ਇਸ ਪ੍ਰਕਾਰ ਹੈ:-
ਜਬ ਆਕਾਰ ਇਹ ਕਛੁ ਨ ਦ੍ਰਿਸਟੇਤਾ।। ਪਾਪ ਪੁੰਨ ਤਬ ਕਹ ਤੇ ਹੋਤਾ।। (290)
ਅਰਥ:- ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ, ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ? (ਪੋ. ਸ਼ਾਹਿਬ ਸਿੰਘ)

ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥
ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥(973)
ਅਰਥ:- ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ (ਸ੍ਰਿਸ਼ਟੀ) ਭੀ ਅਜੇ ਪੈਦਾ ਨਹੀਂ ਸਨ ਹੋਏ, ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ (ਪਾਪ ਜਾਂ ਪੁੰਨ) ਦੀ ਕੋਈ ਹਸਤੀ ਹੀ ਨਹੀਂ ਸੀ। ੨। (ਪ੍ਰੋ. ਸ਼ਾਹਿਬ ਸਿੰਘ)
ਅਰਥਾਤ ਜਦੋਂ ਸ੍ਰਿਸ਼ਟੀ ਦੀ ਹੋਂਦ ਨਹੀਂ ਸੀ ਤਾਂ ਪਾਪ ਜਾਂ ਪੁੰਨ ਕਿਵੇਂ ਹੋ ਸਕਦਾ ਸੀ। ਭਾਵਅਰਥ ਇਹ ਕਿ ਸ੍ਰਿਸ਼ਟੀ ਦੀ ਰਚਨਾ ਵਿੱਚ ਮਨੁੱਖਾ ਜੀਵਨ ਦੀ ਉਤਪਤੀ ਦੇ ਬਾਦ ਹੀ ਪਾਪ ਪੁੰਨ ਦੀ ਧਾਰਨਾ ਨੇ ਜਨਮ ਲਿਆ। ਕੁਦਰਤ ਤੋਂ ਪਾਪ ਪੁੰਨ ਹੇੋਣ ਦਾ ਕੋਈ ਆਧਾਰ ਨਹੀਂ ਸੀ। ਜੇਕਰ ਪਾਪ ਪੁੰਨ ਪਰਮਾਤਮਾ ਦੇ ਬਣਾਏ ਹੁੰਦੇ ਤਾਂ ਮਨੁੱਖ ਆਪਣੇ ਹਰ ਗਲਤ ਕੰਮ ਦਾ ਦੋਸ਼ੀ ਨਹੀਂ ਸੀ ਠਹਿਰਾਇਆ ਜਾ ਸਕਦਾ। ਕਰਮ ਸਿਧਾਂਤ ਵਿੱਚ ਕਰਮ ਅਤੇ ਉਸ ਦਾ ਫ਼ਲ ਪਾਪ-ਪੁੰਨ ਦੀ ਧਾਰਨਾ ਤੇ ਟਿਕਿਆ ਹੋਇਆ ਹੈ। ਪਾਪ ਕਰਣਾ ਵੀ ਇੱਕ ਕਰਮ ਹੈ ਅਤੇ ਪੁੰਨ ਕਰਨਾ ਵੀ ਇੱਕ ਕਰਮ। ਇਸੇ ਤਰ੍ਹਾਂ ਕਰਮ (ਪਾਪ – ਪੁੰਨ) ਦਾ ਫ਼ਲ ਅਲਗ-ਅਲਗ (ਅਛੇ ਜਾਂ ਬੁਰੇ) ਦੱਸੇ ਜਾਂਦੇ ਹਨ। ਕਰਮ ਸਿਧਾਂਤ ਦੇ ਅਨੁਸਾਰ ਜੀਵ ਦੇ ਜੀਵਨ ਵਿੱਚ ਘਟਣ ਵਾਲੀ ਹਰ ਘਟਨਾ ਉਸ ਦੇ ਪਿਛਲੇ ਕਰਮਾਂ ਦਾ ਫ਼ਲ ਹੈ। ਇਥੇ ਅਸੀਂ ਗੁਰੂ ਸਾਹਿਬ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਪਰਲੇ ਸ਼ਬਦ ਵਿੱਚ ਦਿੱਤੇ ਹੋਏ ਦਰਸ਼ਨ ਨੂੰ ਸਮਝਿਆ ਜਾ ਸਕੇ। ਗੁਰੂ ਸਾਹਿਬ ਦੇ ਇਸ ਫ਼ੁਰਮਾਨ ਤੋਂ ਦੋ ਗੱਲਾਂ ਸਪਸ਼ਟ ਹੁੰਦੀਆਂ ਹਨ:-
1) ਪ੍ਰਕਿਰਤੀ ਦੀ ਰਚਨਾਂ ਤੋਂ ਪਹਿਲਾਂ ਪਾਪ –ਪੁੰਨ ਹੈ ਹੀ ਨਹੀਂ ਸੀ।
1) ਜਦੋਂ ਪ੍ਰਕਿਰਤੀ ਅਥਵਾ ਜੀਵ ਹੈ ਹੀ ਨਹੀਂ ਸੀ ਤਾਂ ਪ੍ਰਕਿਰਤੀ ਬਣਨ ਤੋਂ ਬਾਦ ਧਰਤੀ ਉੱਤੇ ਸਭ ਤੋਂ ਪਹਿਲਾਂ ਆਉਂਣ ਵਾਲਾ ਜੀਵ ਕਿਹੜੇ ਕਿਹੜੇ ਕਰਮ (ਅੱਛੇ ਜਾਂ ਬੁਰੇ) ਲੈ ਕੇ ਪੈਦਾ ਹੋਇਆ ਸੀ? “(ਜਬ ਕਛੁ ਨ ਸਿਊ ਤਬ ਕਿਆ ਕਰਤਾ ਕਵਨ ਕਰਮੁ ਕਰ ਆਇਆ।।) “ਅਤੇ ਸਭ ਤੋਂ ਪਹਿਲਾਂ ਆਉਣ ਵਾਲੇ ਜੀਵ ਨੂੰ ਅਪਣੀ ਜੂਨ ਕਿਸ ਆਧਾਰ ਤੇ ਮਿਲੀ ਸੀ? ਗੁਰੂ ਸਾਹਿਬ ਦੁਆਰਾ ਪੇਸ਼ ਕੀਤਾ ਗਿਆ ਇਹ ਤਰਕ ਉਨ੍ਹਾਂ ਵਿਦਵਾਨਾਂ ਦੇ ਸਾਹਮਣੇ ਇੱਕ ਚੁਣੌਤੀ ਰੱਖਦਾ ਹੈ ਜਿਹੜੇ ਕਿ ਕਰਮ ਸਿਧਾਂਤ ਦੇ ਦੱਸੇ ਹੋਏ ਸਿਧਾਂਤ ਵਿਸ਼ਵਾਸ ਕਰਦੇ ਹਨ। ਗੁਰੂ ਸਾਹਿਬ ਦਾ ਇਹ ਸਵਾਲ ਜਾਂ ਤਰਕ ਕਰਮ ਸਿਧਾਂਤ ਦੇ ਕਮਜ਼ੋਰ ਪੱਖ ਨੂੰ ਉਜਾਗਰ ਕਰਦਾ ਹੋਇਆ ਸਿੱਖ ਦਰਸ਼ਨ ਦੇ ਨਿਰਾਲੇ ਪੱਖ ਨੂੰ ਪੇਸ਼ ਕਰਦਾ ਹੈ।
ਜਬ ਅਬਿਗਤ ਅਗੋਚਰ ਪ੍ਰਭ ਏਕਾ ॥
ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ (291)
ਅਰਥ:-ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇੱਕ ਆਪ ਹੀ ਸੀ ਤਦੋਂ ਚਿਤ੍ਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ? (ਪ੍ਰੋ. ਸ਼ਾਹਿਬ ਸਿੰਘ)
ਜਬ ਹੋਵਤ ਪ੍ਰਭ ਕੇਵਲ ਧਨੀ ॥
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥
ਜਬ ਏਕਹਿ ਹਰਿ ਅਗਮ ਅਪਾਰ ॥
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ (291)
ਅਰਥ:- ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ, ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿੱਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ? ਜਦੋਂ ਅਗਮ ਤੇ ਬੇਅੰਤ ਪ੍ਰਭੂ ਇੱਕ ਆਪ ਹੀ ਸੀ, ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕੇਹੜੇ ਜੀਵ ਸਨ? (ਪ੍ਰੋ. ਸ਼ਾਹਿਬ ਸਿੰਘ)
ਧਰਤੀ ਉਤੇ ਜਾਂ ਪ੍ਰਕ੍ਰਿਤੀ ਵਿੱਚ ਆਉਂਣ ਵਾਲੇ ਸਭ ਤੋਂ ਪਹਿਲੇ ਜੀਵ ਕਿਹੜੇ ਪਿਛਲੇ ਕਰਮਾਂ ਨੂੰ ਨਾਲ ਲੈ ਕੇ ਪੈਦਾ ਹੋਏ? ਅਤੇ ਉਨ੍ਹਾਂ ਜੁਨਾਂ ਦੀ ਅਲਾਟਮੇਂਟ ਕਿਸ ਆਧਾਰ ਤੇ ਹੋਈ ਸੀ। ਇਹ ਸਵਾਲ ਦੱਸੇ ਹੋਏ ਕਰਮ ਸਿਧਾਂਤ ਨੂੰ ਹਾਸੋ ਹੀਣਾ ਸਾਬਤ ਕਰਦਾ ਹੈ। ਬਿਨਾਂ ਸ਼ੱਕ ਆਉਂਣ ਵਾਲੇ ਸਭ ਤੋਂ ਪਹਿਲੇ ਜੀਵ ਬਿਨਾਂ ਕਰਮਾਂ ਨੂੰ ਨਾਲ ਲਏ ਜੰਮੇ ਹੋਣਗੇ। ਅਤੇ ਜਦ ਐਸਾ ਹੀ ਹੈ ਤਾਂ ਉਸ ਪਹਿਲੇ ਜੀਵ ਜਾਂ ਜੀਵਾਂ ਦੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਕਿਵੇਂ ਅਤੇ ਕਿਉਂ ਘਟੀਆਂ ਹੋਣਗੀਆਂ?

ਗੁਰੂਬਾਣੀ ਦੇ ਇਨਾਂ ਸੁਤਰਾਂ ਦੇ ਅਰਥ ਤਾਂ ਕੀਤੇ ਗਏ ਪਰ ਇਨਾਂ ਸੁਤਰਾਂ ਦੀ ਸਹੀ ਪਰਿਪੇਖ ਵਿੱਚ ਪੜਚੋਲ ਨਹੀਂ ਕੀਤੀ ਗਈ।
ਅੰਤ ਵਿੱਚ ਬੇਨਤੀ ਹੈ ਕਿ ਮੇਰੀ ਟਾਇਪਿੰਗ ਸਪੀਡ ਬੜੀ ਘੱਟ ਹੈ। ਇਸ ਲਈ ਜ਼ਿਆਦਾ ਲੰਮਾ ਜਵਾਬ ਨਹੀਂ ਲਿਖ ਪਾਉਂਦਾ। ਨਾਲ ਹੀ ਆਪ ਜੀ ਦਾ ਪੱਤਰ ਪੜਨ ਤੋਂ ਮੈਂ ਰੋਜ਼ਾਨਾ ਸਪੋਕਸਮੇਨ ਦੇ ਇੱਕ ਲੇਖ ਬਾਰੇ ਜਵਾਬ ਲਿਖ ਰਿਹਾ ਸੀ ਜੋ ਇਸ ਵੇਲੇ ਉਪਰ ਲੇਖਾਂ ਦੇ ਕਾਲਮ ਵਿੱਚ ਹੈ। ਆਸ ਹੈ ਕਿ ਆਪ ਜੀ ਉਸ ਲੇਖ ਨੂੰ ਵੀ ਪੜਨ ਲਈ ਸਮਾਂ ਕੱਢੋਗੇ।
ਸਤਿਕਾਰ ਸਹਿਤ
ਹਰਦੇਵ ਸਿੰਘ,
ਜੰਮੂ, 09191-9419184990

**************************************************************************************

‘ਗੁਰੂ ਗ੍ਰੰਥ ਸਾਹਿਬ ਹੀ ਪ੍ਰਮਾਣਿਕ ਗੁਰੂ ਹਨ`
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿਲੋਂ ਜੀ!
ਸਤਿ ਸ੍ਰੀ ਅਕਾਲ!
ਆਪ ਜੀ ਦਾ ਲੇਖ ਪੜਿਆ। ਕਿਉਂਕਿ ਡਾ. ਪਿਆਰ ਸਿੰਘ ਜੀ ਦੀ ਕਿਤਾਬ ਆਪ ਜੀ ਨੇ ਪੜੀ ਹੈ ਇਸ ਲਈ ਆਪ ਜੀ ਨਾਲ ਆਪ ਜੀ ਦੇ ਲਿਖੇ ਲੇਖ ਦੇ `ਚਾਰ` ਨੁਕਤਿਆਂ ਦੇ ਮੱਧੇ ਨਜ਼ਰ ਪਾਠਕਾਂ ਦੀ ਜਾਨਕਾਰੀ ਲਈ ਇਸ ਬਾਰੇ ਵਿਚਾਰ ਕਰਨਾ ਚਾਹੁੰਦਾ ਹਾਂ।
ਸਭ ਤੋਂ ਪਹਿਲਾਂ ਆਪ ਜੀ ਇਹ ਦਸੱਣ ਦੀ ਕਿਰਪਾਲਤਾ ਕਰੋ ਕਿ ਗੁਰੂ ਨਾਨਕ ਦੇਵ ਯੁਨਿਵਰਸਿਟੀ ਦੀ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਹਨ ਅਧਿਐਨ” ਨਾਮ ਦੀ ਖੋਜ-ਯੋਜਨਾ ਦਾ ਮਕਸਦ
(Terms of Reference ) ਕੀ ਸੀ? (੧) ਕੇਵਲ ਕਰਤਾਰ ਪੁਰੀ ਬੀੜ ਦੀ ਪ੍ਰਮਾਣਿਕਤਾ ਦੀ ਪੜਚੋਲ ਕਰਨਾ ਜਾਂ (੨) ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੀ ਪਰਖ ਕਰਨਾ? ਅਗਰ ਮਕਸਦ ਦੂਜਾ ਨੁਕਤਾ ਸੀ ਤਾਂ ਪਿਆਰ ਸਿੰਘ ਜੀ ਦਾ ਇਸ ਬਾਰੇ ਕੀ ਨਿਰਨਾ ਸੀ?
ਹੁਣ ਜ਼ਰਾ ਅਗੇ ਚਲੀਏ। ਆਪ ਜੀ ਨੇ ਨੁਕਤੇ ਲਿਖੇ ਹਨ:-
(1) ਇਸ ਯੂਨੀਵਰਸਟੀ ਦੇ ਉਸ ਵਕਤ ਦੇ ਵਾਈਸ-ਚਾਂਸਲਰ ਗੁਰਦੀਪ ਸਿੰਘ ਰੰਧਾਵਾ ਨੇ ਪੁਸਤਕ ਦੇ ਅਰੰਭ ਵਿੱਚ ਇਹ ਦਾਵਾ ਦਰਜ ਕਰਵਾਇਆ ਕਿ “ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਜੂਦ ਵਿੱਚ ਆਉਣ ਦੀ ਗਾਥਾ ਪੰਜਾਬੀ ਵਿੱਚ ਉਪਲਬਧ ਪ੍ਰਾਚੀਨ ਪੋਥੀਆਂ ਤੇ ਹੱਥ-ਲਿਖਤ ਬੀੜਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਸਾਰੀ ਗੱਲ ਪ੍ਰਾਪਤ ਤੱਥਾਂ ਨੂੰ ਮੁਖ ਰਖ ਕੇ ਖੋਲ੍ਹੀ ਗਈ ਹੈ।” ਇਹ ਦਾਵਾ ਸੌ ਫੀ ਸਦੀ ਸਹੀ ਵੀ ਹੈ।
ਇਸ ਨੁਕਤੇ ਬਾਬਤ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਕੀ ਚਾਂਸਲਰ ਸਾਹਿਬ ਦਾ ਉਪਰੋਕਤ ਦਾਵਾ, ਜਿਸ ਨੂੰ ਆਪ ਜੀ ਨੇ ਸੌ ਫੀ ਸਦੀ ਸਹੀ ਕਿਹਾ ਹੈ, ਮੋਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੇ ਹਕ ਵਿੱਚ ਸੀ ਕਿ ਨਹੀਂ? ਡਾ. ਪਿਆਰ ਸਿੰਘ ਜੀ ਨੇ ਅਗਰ ਕਰਤਾਰ ਪੁਰੀ ਬੀੜ ਨੂੰ ਭਾਈ ਗੁਰਦਾਸ ਲਿਖਤ ਨਹੀਂ ਮੰਨਿਆਂ ਤਾਂ ਮੋਜੂਦਾ ਪ੍ਰਚਲਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਜੀ ਬਾਰੇ ਡਾ. ਪਿਆਰ ਸਿੰਘ ਜੀ ਦਾ ਕੀ ਨਿਰਨਾ ਸੀ? ਕੀ ਉਨ੍ਹਾਂ ਨੇ ਕਰਤਾਰ ਪੁਰੀ ਬੀੜ ਦੇ ਨਾਲ-ਨਾਲ ਮੋਜੂਦਾ ਪ੍ਰਚਲਤ ਸਵਰੂਪ (ਰਾਗ ਮਾਲਾ ਛੱਡ ਕੇ) ਨੂੰ ਵੀ ਰੱਦ ਕੀਤਾ ਹੈ? ਕਿਰਪਾਲਤਾ ਕਰਕੇ ਆਪ ਜੀ ਵੀ ਇਹ ਦਸੋ ਕਿ ਮੋਜੂਦਾ ਪ੍ਰਚਲਤ ਗੁਰੂ ਗ੍ਰੰਥ ਸਾਹਿਬ ਜੀ (ਰਾਗ ਮਾਲਾ ਛੱਡ ਕੇ) ਦੀ ਪ੍ਰਮਾਣਿਕਤਾ ਬਾਰੇ ਆਪ ਦਾ ਅਪਣਾ ਨਿਰਨਾ ਕੀ ਹੈ?
ਆਪ ਮੁੰਦਾਵਣੀ ਤਕ ਮੋਜੂਦਾ ਪ੍ਰਚਲਤ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੇ ਹਕ ਵਿੱਚ ਹੋ ਕਿ ਨਹੀਂ? ਅਗਰ ਆਪ ਜੀ ਮੋਜੂਦਾ ਪ੍ਰਚਲਤ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੇ ਹਕ ਵਿੱਚ ਹੋ ਤਾਂ ਆਪ ਜੀ ਦੀ ਨਜ਼ਰ ਵਿੱਚ ਇਸ ਪ੍ਰਮਾਣਿਕਤਾ ਦਾ ਮੁੱਡਲਾ ਅਧਾਰ ਕਿਹੜੀ ਲਿਖਤ ਹੈ?
ਮੈਂ ਇਹ ਸਵਾਲ ਇਸ ਲਈ ਪੱਛ ਰਿਹਾ ਹਾਂ ਤਾਂ ਕਿ ਕਰਤਾਰ ਪੂਰੀ ਬੀੜ ਨੂੰ ਲੇ ਕੇ ਆਪ ਜੀ ਦੇ ਵੀਚਾਰਾਂ ਦੇ ਨਾਲ ਮੋਜੂਦਾ ਪ੍ਰਚਲਤ ਗੁਰੂ ਗ੍ਰੰਥ ਸਾਹਿਬ ਜੀ (ਰਾਗ ਮਾਲਾ ਛੱਡ ਕੇ) ਬਾਰੇ ਵੀ ਪਾਠਕਾਂ ਨੂੰ ਆਪ ਜੀ ਦੇ ਸਟੇਂਡ ਜਾਂ ਨਿਜੀ ਨਿਰਨੇ ਦਾ ਪਤਾ ਚਲ ਸਕੇ।
(2) ਉਂਜ ਅਤਿ ਦੀ ਸਾਵਧਾਨੀ ਵਰਤਦਿਆਂ ਪਿਆਰ ਸਿੰਘ ਨੇ ਕਰਤਾਰਪੁਰੀ ਬੀੜ ਦੇ ਸੰਦਰਭ ਵਿੱਚ ਨਿਸਾਣੁ (ਭਾਵੇਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਵਾਲਾ ਹੈ ਜਾਂ ਸ੍ਰੀ ਗੁਰੂ ਹਰਗੋਬਿੰਦ ਜੀ ਵਾਲਾ) ਦੇ ਅਧਾਰ ਤੇ ਸਿੱਧੇ ਤੌਰ ਤੇ ਕੋਈ ਨਿਰਣਾ ਵੀ ਨਹੀਂ ਸੁਝਾਇਆ।
ਇਹ ਦੂਜਾ ਨੁਕਤਾ ਅਪਣੇ ਆਪ ਵਿੱਚ ਸਪਸ਼ਟ ਕਰਦਾ ਹੈ ਕਿ ਇਸ ਸੰਧਰਭ ਵਿੱਚ ਕੀਤੇ ਜਾ ਰਹੇ ਮੋਜੂਦਾ ‘ਨਿਰਨੇ` ਡਾ. ਪਿਆਰ ਸਿੰਘ ਜੀ ਦੇ ਅਪਣੇ ਨਹੀਂ ਹਨ। ਉਨ੍ਹਾਂ ਨੇ ਇੱਕ ਵਿਸ਼ਲੇਸ਼ਣ ਪੇਸ਼ ਕੀਤਾ ਜਿਸ ਤੇ ਨਿਰਨੇ ਕੋਈ ਹੋਰ ਲੋਕ ਲੇ ਰਿਹੇ ਹਨ।
(3) ਸੋ ਸਾਡਾ ਨਿਰਨਾ ਹੈ ਕਿ ਇਹ ਇੱਕ ਸੁਤੰਤਰ ਸੰਕਲਣ ਹੈ, ਜੋ ਬਾਅਦ ਵਿੱਚ ਆਦਿ ਬੀੜ ਦੇ ਸੱਚੇ ਵਿਚ, ਸੰਭਵ ਹਦ ਤਕ, ਢਾਲ ਲਇਆ ਗਇਆ। (ਡਾ. ਪਿਆਰ ਸਿੰਘ)
ਡਾ. ਪਿਆਰ ਸਿੰਘ ਜੀ ਦੇ ਇਹ ਸ਼ਬਦ ਸਿੱਧ ਕਰਦੇ ਹਨ ਕਿ ਬੇਸ਼ਕ ਉਹ ਕਰਤਾਰ ਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਅਸਲ ਲਿਖਤ ਨਹੀਂ ਮੰਨੇ ਪਰ ਉਹ ਇਸਨੂੰ ‘ਸੰਭਵ ਹਦ ਤਕ`
(To Possible Extent) ਅਸਲ ਆਦਿ ਬੀੜ ਦੇ ਸੱਚੇ ਵਿੱਚ ਢੱਲਿਆ ਮੰਨ ਗਏ ਸਨ। ਇਸ ਟਿੱਪਣੀ ਤੋਂ ਇਹ ਸਾਬਤ ਹੁੰਦਾ ਹੈ ਕਿ ਡਾ. ਪਿਆਰ ਸਿੰਘ ਜੀ ਦੇ ਮੁਤਾਬਕ ਕਰਤਾਰ ਪੁਰੀ ਬੀੜ ਭਾਈ ਗੁਰਦਾਸ ਲਿਖਤ ਨਾ ਹੋਣ ਦੇ ਬਾ-ਵਜੂਦ ਭਾਈ ਗੁਰਦਾਸ ਜੀ ਦੀ ਲਿਖਤ ਅਸਲ ਆਦਿ ਬੀੜ ਦੀ ਹੀ ਕਾਪੀ ਹੈ। ਕਿਰਪਾ ਕਰਕੇ ਇਹ ਦਸੋ ਕਿ ਕੀ ਡਾ. ਪਿਆਰ ਸਿੰਘ ਜੀ ਨੇ ਅਸਲ ਆਦਿ ਬੀੜ ਦੇਖੀ ਸੀ ਜਿਸਦੇ ਅਧਾਰ ਤੇ ਉਹ ਕਰਤਾਰ ਪੁਰੀ ਬੀੜ ਨੂੰ ਅਸਲ ਆਦਿ ਬੀੜ ਦੀ ਕਾਪੀ (ਸੱਚੇ ਵਿੱਚ ਢੱਲੀ ਨਕਲ ਵਰਗਾ) ਕਹਿ ਸਕੇ? ਅਗਰ ਉਨ੍ਹਾਂ ਨੇ ਅਸਲ ਬੀੜ ਦੇਖੀ ਹੋਈ ਸੀ ਤਾਂ ਉਹ ਕਿਥੇ ਦੇਖੀ ਸੀ?
(4) ਪੰਚਮ ਪਾਤਸ਼ਾਹ ਦੀ ਤਿਆਰ ਕਰਵਾਈ ਅਸਲੀ ਬੀੜ ਹਾਲੀ ਸਾਡੀ ਪਹੁੰਚ ਵਿੱਚ ਆਈ ਨਹੀਂ ਕਹੀ ਜਾ ਸਕਦੀ ਹੈ”।
ਡਾ. ਪਿਆਰ ਸਿੰਘ ਜੀ ਦੇ ਇਹ ਸ਼ਬਦ ਸਿੱਧ ਕਰਦੇ ਹਨ ਕਿ ਉਨ੍ਹਾਂ ਨੇ ‘ਅਪਣੀ ਸੋਚ ਵਾਲੀ` ਅਸਲੀ ਬੀੜ ਦੇਖੀ ਹੀ ਨਹੀਂ। ਇਸਦੇ ਨਾਲ ਹੀ ਆਪ ਜੀ ਦੇ ਲਿਖੇ ਅਨੁਸਾਰ ਉਨ੍ਹਾਂ ਨੇ ਕਰਤਾਰ ਪੁਰੀ ਬੀੜ ਵੀ ਨਹੀਂ ਦੇਖੀ ਸੀ। ਜੇਕਰ ਗਲ ‘ਕਰਤਾਰ ਪੁਰੀ ਬੀੜ ਭਾਈ ਗੁਰਦਾਸ ਲਿਖਤ ਹੈ ਜਾਂ ਨਹੀਂ` ਵਰਗੇ ਸਵਾਲ ਦੇ ਜਵਾਬ ਤਕ ਹੀ ਹੈ ਤਾਂ ਇਹ ਇੱਕ ਅਲਗ ਵਿਸ਼ਾ ਹੈ। ਪਰ ਜੇਕਰ ਡਾ. ਪਿਆਰ ਸਿੰਘ ਜੀ ਦੇ ਅਪਣੇ ਹੀ ਨਿਰਨੇ (ਜੋ ਤੁਸੀ ਲੇਖ ਵਿੱਚ ਲਿਖਿਆ ਹੈ) ਨੂੰ ਦੇਖਿਆ ਜਾਏ ਤਾਂ ਉਹ ਸਪਸ਼ਟ ਰੂਪ ਵਿੱਚ ਕਰਤਾਰ ਪੁਰੀ ਬੀੜ ਨੂੰ ਅਸਲ ਆਦਿ ਬੀੜ ਦੀ ਹੀ ਕਾਪੀ ਘੋਸ਼ਤ ਕਰਦੇ ਹਨ।
ਪੰਚਮ ਪਾਤਸ਼ਾਹ ਜੀ ਨੇ ਵੀ ਇੱਕ ਸਮੇਂ ਪਹਿਲੇ ਪ੍ਰਚਲਤ ਪੋਥੀ ਸਵਰੂਪਾਂ ਤੋਂ ਨਕਲ ਉਤਾਰਦੇ ਹੋਏ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਸੀ ਅਤੇ ਬਾਕਿ ਪ੍ਰਚਾਰ ਕੇਂਦਰਾਂ ਲਈ ਕਈ ਹੋਰ ਨਕਲ ਉਤਾਰੇ ਵੀ ਕਰਵਾਏ ਸੀ। ਗੁਰੂਘਰ ਪਾਸੋਂ ਕਰਵਾਏ ਨਕਲ ਉਤਾਰਿਆਂ ਦੀ ਪ੍ਰਮਾਣਿਕਤਾ ਸੰਮਪੁਰਨ ਸੀ। ਅੱਜ ਦੇ ਦੋਰ ਵਿੱਚ ਮਸ਼ੀਨੀ ਪ੍ਰਂਟਿੰਗ-ਪੇਸਟਿੰਗ ਰਾਹੀਂ ਅਸਲ ਦੀ ਨਕਲ ਹੁੰਦੀ ਹੈ ਉਸ ਸਮੇਂ ਹੱਥਾਂ ਰਾਹੀਂ ਅਸਲ ਤੋਂ ਨਕਲ ਹੁੰਦੀ ਸੀ। ਉਸ ਸਮੇਂ ਅਸਲ ਦੀ ਨਕਲ ਦਾ ਮਤਲਬ ‘ਨਕਲੀ` ਹੋ ਜਾਣਾ ਨਹੀਂ ਸੀ। ਇਸ ਲਈ ਇਸ ਚਲ ਰਹੀ ਇਸ ਚਰਚਾ ਦੇ ਸਬੰਧ ਵਿੱਚ ਪਾਠਕ ਕਿਸੇ ਕਿਸਮ ਦਾ ਭੂਲੇਖਾ ਨਾ ਖਾਣ। ਗੁਰੂ ਗ੍ਰੰਥ ਸਾਹਿਬ ਜੀ ਦਾ ਮੋਜੂਦਾ ਪ੍ਰਚਲਤ ਸਵਰੂਪ ਪ੍ਰਮਾਣਿਕ ਹੈ। ਉਹੀ ਸਾਡੇ ਪ੍ਰਮਾਣਿਕ ਗੁਰੂ ਹਨ।
ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਇਹ ਗਲ ਭਾਈ ਜੋਧ ਸਿੰਘ ਜੀ ਜਾਂ ਡਾ. ਪਿਆਰ ਸਿੰਘ ਜੀ ਵਿਚੋਂ ਕਿਸੇ ਇੱਕ ਦੇ ਸਹੀ ਜਾਂ ਗਲਤ ਹੋਂਣ ਦੀ ਨਹੀਂ ਬਲਕਿ ਇਹ ਸਾਡੇ ਗੁਰੂ ਦੀ ਪ੍ਰਮਾਣਿਕਤਾ ਅਤੇ ਗੁਰੂ ਪ੍ਰਤੀ ਸਾਡੇ ਸਤਿਕਾਰ ਦੀ ਗਲ ਹੈ।
ਸਤਿਕਾਰ ਸਹਿਤ
ਹਰਦੇਵ ਸਿੰਘ,
ਜੰਮੂ-09191-9419184990


(14/06/10)
ਡਾ. ਇਕਬਾਲ ਸਿੰਘ ਢਿੱਲੋਂ

ਸੰਪਾਦਕ ਜੁਗਿੰਦਰ ਸਿੰਘ ਦੀ ਇੱਕ ਹੋਰ ਸ਼ੁਰ੍ਹਲੀ
ਸੰਪਾਦਕ ਜੁਗਿੰਦਰ ਸਿੰਘ ਦੀ ਨਿੱਤ ਨਵੀਆਂ ਸ਼ੁਰ੍ਹਲੀਆਂ ਛੱਡਣ ਦੀ ਆਦਤ (ਬਿਮਾਰੀ!) ਵੱਧਦੀ ਹੀ ਜਾ ਰਹੀ ਹੈ। ਉਸ ਨੇ 13. 06. 2010 ਨੂੰ ‘ਰੋਜ਼ਾਨਾ ਸਪੋਕਸਮੈਨ’ ਵਿੱਚ ਛਾਪੇ ਆਪਣੇ ਲੇਖ ਮੇਰੀ ਨਿਜੀ ਡਾਇਰੀ ਦੇ ਪੰਨੇਂ ਵਿੱਚ ਇਸ ਤਰ੍ਹਾਂ ਲਿਖਿਆ ਹੈ:-
“ਗੁਰੂ ਗ੍ਰੰਥ ਸਾਹਿਬ ਵਿਚ, ਭਗਤਾਂ ਤੇ ਭੱਟਾਂ ਨੂੰ ਛੱਡ ਕੇ, ਹੋਰ ਕਿਹੜੇ ਗੁਰੂ ਨੇ ‘ਨਾਨਕ’ ਨਾਮ ਦੀ ਬਜਾਏ ਅਪਣੇ ਨਾਮ ਨਾਲ ਬਾਣੀ ਲਿਖੀ ਹੈ? ਕਿਸੇ ਨੇ ਵੀ ਨਹੀਂ। ਮਤਲਬ ਸਾਫ ਹੈ ਕਿ ਉਹ ਐਲਾਨੀਆਂ ਕਹਿ ਰਹੇ ਹਨ ਕਿ ਉਹ ਨਾਨਕ ਦੀ ਬਾਣੀ ਦਾ ਵਿਸਥਾਰ ਦੇ ਰਹੇ ਹਨ ਤੇ ਅਪਣੀ ਕੋਈ ਵਖਰੀ ਵਿਚਾਰਧਾਰਾ ਨਹੀਂ ਦੇ ਰਹੇ”।
ਸੰਪਾਦਕ ਜੁਗਿੰਦਰ ਸਿੰਘ ਦਾ ਉਪਰੋਕਤ ਕਥਨ ਇਸ ਸਥਿਤੀ ਦੇ ਸੰਦਰਭ ਵਿੱਚ ਆਇਆ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਬਾਕੀ ਗੁਰੂ ਸਹਿਬਾਨ ਵੱਲੋਂ ਰਚੀ ਹੋਈ ਅਤੇ ਸ੍ਰੀ ਆਦਿ ਗੰਥ ਵਿੱਚ ਸ਼ਾਮਲ ਕੀਤੀ ਗਈ ਬਾਣੀ ਤੋਂ ਨਿਖੇੜ ਕੇ ਵਾਚਦਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ “ਗੁਰੂ” ਕਹਿਕੇ ਸੰਬੋਧਨ ਕਰਨ ਦੀ ਬਜਾਇ “ਬਾਬਾ” ਹੀ ਕਹਿਣਾ ਚਾਹੁੰਦਾ ਹੈ। ਉਸ ਦੀ ਇਸ ਕਾਰਵਾਈ ਨੂੰ ਨਾਵਾਜਬ ਕਰਾਰ ਦਿੰਦਿਆਂ ਹੋਇਆਂ ਇਸ ਸਬੰਧੀ ਸੂਝਵਾਨ ਅਤੇ ਸੁਹਿਰਦ ਸਿੱਖ ਵਿਦਵਾਨਾਂ ਵੱਲੋਂ ਕਾਫੀ ਕਿੰਤੂ-ਪ੍ਰੰਤੂ ਵੀ ਕੀਤੇ ਗਏ ਹਨ ਪਰ ਸੰਪਾਦਕ ਜੁਗਿੰਦਰ ਸਿੰਘ ਕਿਸੇ ਵੀ ਦਲੀਲ ਦਾ ਤਸੱਲੀਬਖਸ਼ ਅਤੇ ਤਰਕਪੂਰਣ ਸਪਸ਼ਟੀਕਰਨ ਨਹੀਂ ਦੇ ਰਿਹਾ ਅਤੇ ਨਿੱਤ ਨਵੀਆਂ-ਨਵੀਆਂ ਸ਼ੁਰਲੀਆਂ ਛੱਡ ਕੇ ਮਾਮਲੇ ਨੂੰ ਉਲਝਾਈ ਰੱਖਣਾ ਚਾਹੁੰਦਾ ਹੈ। ਭਲਾ ਕੌਣ ਨਹੀਂ ਜਾਣਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਰਹਿਬਰ ਮੰਨਦੇ ਹੋਏ ਬਾਕੀ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਆਪਣੀ ਰਚਨਾ ਅਤੇ ਗਤੀਵਿਧੀਆਂ ਨੂੰ ਇਸ ਮਿਸ਼ਨ ਦੇ ਘੇਰੇ ਵਿੱਚ ਹੀ ਰਖਿਆ। ਪਰ ਉਹਨਾਂ ਦੀ ਰਚਨਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਸਥਾਰਨਹੀਂ ਸਗੋਂ ਨੂੰ ਉਸ ਦੀ ਸੰਪੂਰਕ
(supplementary) ਹੈ। ਜੇਕਰ ਅਜਿਹਾ ਨਾਂ ਹੁੰਦਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀ ਲੋੜ ਪੈ ਗਈ ਸੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਗਲੇ ਚਾਰ ਗੁਰੂਆਂ ਦੀ ਬਾਣੀ ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਕਰਨ ਦੀ ਵਿਉਂਤ ਬਣਾਉਂਦੇ ਅਤੇ ਉਹਨਾਂ ਨੇ ਇਕੱਤੀ ਹੋਰ ਸੰਤਾਂ-ਭਗਤਾਂ ਦੀ ਉਹ ਰਚਨਾਂ ਵੀ ਸ੍ਰੀ ਆਦਿ ਗ੍ਰੰਥ ਵਿਚਸ਼ਾਮਲ ਕਿਉਂ ਕਰਨੀ ਸੀ ਜਿਸ ਵਿਚੋਂ ਬਹੁਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਇਕੱਤਰ ਕੀਤੀ ਹੋਈ ਸੀ। ਨਿਰਸੰਦੇਹ ਇਹ ਸਾਰੀ ਰਚਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਮਿਸ਼ਨ ਨੂੰ ਹੋਰ ਸਮਰੱਥਾ ਬਖਸ਼ਦੀ ਹੈ। ਏਸੇ ਭਾਵਨਾਂ ਅਧੀਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਂਵੇਂ ਗੁਰੂ ਜੀ ਦੀ ਰਚਨਾਂ ਦਮਦਮੀ ਬੀੜ ਵਿੱਚ ਸ਼ਾਮਲ ਕੀਤੀ ਸੀ। ਸ੍ਰੀ ਆਦਿ ਗ੍ਰੰਥ ਵਿੱਚ ਸ਼ਾਮਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਬਿਨਾਂ ਆਈ ਦੂਸਰੀ ਸਾਰੀ ਰਚਨਾਂ ਨੂੰ ਕੇਵਲ ਵਿਸਥਾਰ ਗਰਦਾਨਣਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਆਦਿ ਗ੍ਰੰਥ ਨੂੰ ਸੰਪਾਦਿਤ ਕਰਨ ਦੇ ਮਹਾਨ ਕਾਰਜ ਉਤੇ ਪ੍ਰਸ਼ਨ ਚਿੰਨ੍ਹ ਲਗਾਉਂਣ ਦੇ ਤੁੱਲ ਹੈ।
ਇਹ ਠੀਕ ਹੈ ਕਿ ਬਾਕੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਰਚਣ ਵੇਲੇ ਆਪਣੇ ਲਈ ਵੱਖਰੇ ਤਖੱਲਸ ਨਹੀਂ ਵਰਤੇ। ਪਰੰਤੂ ਇਹ ਉਹਨਾਂ ਦੀ ਨਿਮਰਤਾ, ਹਉਮੇਂ ਦਾ ਤਿਆਗ ਅਤੇ ਆਤਮ-ਸਮਰਪਣ ਦੀ ਭਾਵਨਾਂ ਕਰਕੇ ਹੈ। ਉਹਨਾਂ ਦੀ ਮਨਸ਼ਾ ਕਦੀ ਵੀ ਆਪਣੇ-ਆਪਣੇ ਵਿਅਕਤੀਤਵ ਨੂੰ ਕੋਈ ਵੱਖਰਾ ਸਥਾਨ ਦੇਣ ਦੀ ਨਹੀਂ ਸੀ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਪਾਠਕਾਂ ਦੀ ਸਹੂਲਤ ਵਾਸਤੇ ਵੱਖ-ਵੱਖ ਗੁਰੂ ਸਾਹਿਬਾਨ ਦੀ ਰਚਨਾਂ ਦੇ ਨਾਲ ਹਰ ਥਾਂ ਰਚਨਾਕਾਰ ਵਜੋਂ ‘ਮਹੱਲਾ ‘ਸ਼ਬਦ ਅੰਕਿਤ ਕਰ ਦਿੱਤਾ ਹੋਇਆ ਹੈ। ਸੰਪਾਦਕ ਜੁਗਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਗੁਰੂ ਸਾਹਿਬਾਨ ਵਾਲੇ ਇਹ ਸਾਰੇ ਗੁਣ ਪਹਿਲਾਂ ਆਪਣੇ ਆਪ ਵਿੱਚ ਪੈਦਾ ਕਰੇ ਅਤੇ ਫਿਰ ਕਲਪਿਤ ‘ਉਚਾ ਦਰ’ ਵਰਗੀ ਕੋਈ ਸੰਸਥਾ ਸਥਾਪਿਤ ਕਰਨ ਦੀ ਚੇਸ਼ਟਾ ਕਰੇ।
ਸੰਪਾਦਕ ਜੁਗਿੰਦਰ ਸਿੰਘ ਵੱਲੋਂ ਇਹ ਦਾਵਾ ਕਰਨਾ ਕਿ ਅਗਲੇ ਸਾਰੇ ਗੁਰੂ ਸਾਹਿਬਾਨ “ਐਲਾਨੀਆਂ” ਕਹਿ ਰਹੇ ਹਨ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਸਥਾਰ ਦੇ ਰਹੇ ਹਨ ਬਿਲਕੁਲ ਬੇਤੁੱਕੀ ਦਲੀਲ ਹੈ ਅਤੇ ਇਸ ਤਰ੍ਹਾਂ ਦਾ ਦਾਵਾਕਰਨਾ ਉਹਨਾਂ ਗੁਰੂ ਸਾਹਿਬਾਨ ਬਾਰੇ ਇਹ ਦਰਸਾਉਣਾ ਹੈ ਕਿ ਉਹਨਾਂ ਨੂੰ ਆਪਣੇ ਉਦੇਸ਼ ਬਾਰੇ ਕੁੱਝ ਪਤਾ ਨਹੀਂ ਸੀ। ਇਸ ਤਰ੍ਹਾਂ ਤਾਂ ਇਹ ਦਾਵਾ ਉਹਨਾਂ ਗੁਰੂ ਸਾਹਿਬਾਨ ਦੀ ਯੋਗਤਾ ਤੇ ਉਂਗਲੀ ਉਠਾਉਣ ਅਤੇ ਉਹਨਾਂ ਦਾ ਨਿਰਾਦਰ ਕਰਨ ਦੀ ਕਾਰਵਾਈ ਹੀ ਬਣ ਜਾਂਦਾ ਹੈ।
ਅੱਗੇ ਗੱਲ ਸੰਪਾਦਕ ਜੁਗਿੰਦਰ ਸਿੰਘ ਦੇ ਟੀਚੇ ਬਾਰੇ ਹੈ। ਗੁਰੂ ਨਾਨਕ ਦੀ ਬਾਣੀ ਦੀ ਤਾਂ ਉਸ ਨੂੰ ਪੂਰੀ ਸਮਝ ਹੈ ਹੀ ਪਰ ਉਸਦੇ ਕਹਿਣ ਮੁਤਾਬਕ ਉਸ ਨੇ ਸਾਰਾ ਗ੍ਰੰਥ ਸਾਹਿਬ ਤਿੰਨ ਵਾਰ ਪੜ੍ਹਿਆ ਹੈ। ਇਸ ਤਰ੍ਹਾਂ ਤਾਂ ਉਸ ਨੂੰ ਬਾਕੀ ਗੁਰੂ ਸਾਹਿਬਾਨ ਦੀ ਸਮੁੱਚੀ ਬਾਣੀ ਦੀ ਵੀ ਚੰਗੀ ਤਰ੍ਹਾਂ ਸਮਝ ਪੈ ਚੁੱਕੀ ਹੋਵੇਗੀ। ਬਾਣੀ ਤਾਂ ਪੜ੍ਹ ਸੁਣ ਕੇ ਸਮਝਣ ਅਤੇ ਉਸ ਉਤੇ ਅਮਲ ਕਰਨ ਵਾਸਤੇ ਹੀ ਹੈ ਹੋਰ ਕਿਸੇ ਨੇ ਇਸ ਤੋਂ ਕੀ ਕਰਵਾਉਣਾ ਹੈ। ਸੰਪਾਦਕ ਜੁਗਿੰਦਰ ਸਿੰਘ ਦਾ ਇਸ ਤੋਂ ਵੱਖਰਾ ਹੋਰ ਟੀਚਾ ਕੀ ਹੋ ਸਕਦਾ ਹੈ ਜੋ ਉਹ ਕੇਵਲ ਗੁਰੂ ਨਾਨਕ ਦੀ ਬਾਣੀ ਤੱਕ ਸੀਮਤ ਰਹਿ ਕੇ ਪੂਰਾ ਕਰਨਾ ਚਾਹੁੰਦਾ ਹੈ। ਇਹ ਸੋਚਣ ਵਾਲੀ ਗੱਲ ਹੈ। ਇਸ ਲੇਖ ਵਿਚੋਂ ਜੋ ਉਸਦਾ ਮਨਸ਼ਾ ਸਪਸ਼ਟ ਹੁੰਦਾ ਹੈ ਉਹ ਹੈ ਸਾਰੀ ਮਨੁੱਖਤਾ ਨੂੰ ਇੱਕ ਪਿਤਾ ਦੇ ਬੱਚੇ ਮੰਨਣਾ ਅਤੇ ਮਨੁੱਖ ਨੂੰ ਅਕਾਲ ਪੁਰਖ ਨਾਲ ਜੋੜਨਾ। ਹੁਣ, ਇਹਯੋ ਟੀਚਾ ਤਾਂ ਸਮੁੱਚੀ ਗੁਰਬਾਣੀ ਦਾ ਹੈ ਜੋ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ।
ਸੰਪਾਦਕ ਜੁਗਿੰਦਰ ਸਿੰਘ ਦਾ ਕੋਈ ਵੱਖਰਾ ਟੀਚਾ ਹੈ ਤਾਂ ਉਹ ਕੀ ਹੈ? ਮੇਰੀ ਤਾਂ ਜੋ ਸਮਝ ਵਿੱਚ ਆਇਆ ਹੈ ਉਸ ਮੁਤਾਬਿਕ ਉਹ ਇਹ ਸਥਾਪਿਤ ਕਰਨ ਦੇ ਆਹਰ ਵਿੱਚ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਸਭ ਤੋਂ ਵੱਡਾ “ਗਿਆਨਵਾਨ” ਪੁਰਸ਼ ਹੋਇਆਂ ਹੈ ਅਤੇ ਦੂਸਰੇ ਨੰਬਰ ਤੇ ਖੁਦ ਸੰਪਾਦਕ ਜੁਗਿੰਦਰ ਸਿੰਘ ਹੈ। ਇੱਕ ਵਾਰ ਉਹ ‘ਰੋਜ਼ਾਨਾ ਸਪੋਕਸਮੈਨ’ ਵਿੱਚ ਆਪਣੇ ਆਪ ਨੂੰ “ਅਵਤਾਰ” ਘੋਸ਼ਿਤ ਕਰਵਾ ਵੀ ਚੱਕਾ ਹੈ। ਉਸ ਦੇ ਮੁਤਾਬਿਕ ਇਸ ਧਰਤੀ ਉਤਲੇਬਾਕੀ ਸਾਰੇ ਵਿਅਕਤੀ ਚੀਂ-ਚੀਂ ਅਤੇ ਕੈਂ-ਕੈਂ ਕਰਨ ਵਾਲੇ ਚਿੜੀਆਂ- ਕਾਂ ਹੀ ਪੈਦਾ ਹੋਏ ਹਨ ਅਤੇ ਪੈਦਾ ਹੁੰਦੇ ਰਹਿਣਗੇ।
ਸੰਪਾਦਕ ਜੁਗਿੰਦਰ ਸਿੰਘ ‘ਉਚਾ ਦਰ’ ਬੜੀ ਖੁਸ਼ੀ ਨਾਲ ਬਣਾਵੇ। ਪੰਜਾਬ ਦੀ ਧਰਤੀ ਉਤੇ ਐਨੇ ਡੇਰੇ ਚੱਲ ਹੀ ਰਹੇ ਹਨ, ਇੱਕ ਹੋਰ ਸਹੀ। ਪਰ ਹਉਮੇਂ ਦੀਆਂ ਨੀਹਾਂ ਤੇ ਉਸੱਰੇ ਅਤੇ ਸ਼ੁਰ੍ਹਲੀਆਂ ਦੀਆਂ ਥੰਮ੍ਹੀਆਂ ਦੇ ਸਹਾਰੇ ਖੜ੍ਹੇ ਕੀਤੇ ‘ਉਚੇ ਦਰ’ ਦਾ ਕੱਦ ਹਮੇਸ਼ਾ ਨੀਵਾਂ ਹੀ ਰਹੇਗਾ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


(14/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਹਰਦੇਵ ਸਿੰਘ ਜੰਮੂ ਜੀ ਨਾਲ ‘ਆਤਮਾ’ ਦੇ ਵਿਸ਼ੇ ਤੇ ਮੇਰੀ ਵਿਚਾਰ ਚਰਚਾ ਚੱਲ ਰਹੀ ਹੈ। ਖੁਸ਼ੀ ਦੀ ਗੱਲ ਹੈ ਕਿ ਇਸ ਬਾਰੇ ਸ: ਇੰਦਰਜੀਤ ਸਿੰਘ ਕਾਨਪੁਰ ਵਾਲਿਆਂ ਨੇ ਆਪਣੇ ਨਿਰਪੱਖ ਵਿਚਾਰ ਦਿੱਤੇ ਹਨ। ਉਨ੍ਹਾਂ ਦੇ ਨੁਕਤਾ ਨੰ: 5 ਬਾਰੇ ਮੈਂ ਆਪਣੀ ਥੋੜ੍ਹੀ ਜਿਹੀ ਸਫ਼ਾਈ ਪੇਸ਼ ਕਰਨੀ ਚਾਹੁੰਦਾ ਹਾਂ।
ਸ: ਹਰਦੇਵ ਸਿੰਘ ਜੀ ਵਿਗਿਆਨ ਦੀਆਂ ਗੱਲਾਂ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਤਮਾ ਕੋਈ ਚੀਜ ਨਹੀਂ ਹੈ। ਜੇ ਇਹ ਉਨ੍ਹਾਂ ਦੀ ਆਪਣੀ ਸੋਚ ਹੋਵੇ ਅਤੇ ਉਨ੍ਹਾਂ ਤੱਕ ਹੀ ਸੀਮਿਤ ਹੋਵੇ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਉਹ ਗੁਰਬਾਣੀ ਦੇ ਆਪਣੇ ਹੀ ਅਰਥ ਘੜ ਕੇ ਨਾਲ ਵਿਗਿਆਨ ਦੀ ਮੋਹਰ ਲਗਾ ਕੇ ਆਮ ਲੋਕਾਂ ਤੇ ਇਹ ਪ੍ਰਭਾਵ ਪਾਉਣਾ ਚਾਹੁੰਦੇ ਹਨ ਕਿ ਗੁਰੂ ਸਾਹਿਬ ਵੀ ਇਹੀ ਗੱਲ ਕਹਿ ਰਹੇ ਹਨ ਕਿ ਆਤਮਾ ਨਹੀਂ ਹੈ। ਇਸ ਸੰਬੰਧੀ ਚੱਲ ਰਹੀ ਵਿਚਾਰ ਵਿੱਚ ਮੈਂ ਉਨ੍ਹਾਂ ਤੋਂ ਜੋ ਵਿਗਿਆਨਕ ਅਤੇ ਬਾਇਓਲੌਜੀਕਲ ਨਾਮ ਪੁੱਛੇ ਹਨ ਉਹ ਇਸ ਲਈ ਹੀ ਹਨ ਕਿ ਉਹ ‘ਜੋਤ, ਆਤਮਾ’ ਵਰਗੀਆਂ ਚੀਜਾਂ ਨੂੰ ਭੌਤਿਕ ਸਿੱਧ ਕਰਕੇ ਮੌਤ ਹੋ ਜਾਣ ਤੇ ਸਭ ਕੁੱਝ ਖਤਮ ਹੋ ਜਾਂਦਾ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਜੋ ਸਵਾਲ ਮੈਂ ਉਨ੍ਹਾਂ ਤੋਂ ਪੁੱਛੇ ਹਨ ਉਹ ਵਿਚਾਰ ਚਰਚਾ ਦੇ ਵਿੱਚੋਂ ਹੀ ਪੈਦਾ ਹੋ ਰਹੇ ਹਨ। ਦੂਸਰੀ ਗੱਲ, ਮੈਂ ‘ਆਤਮਾ’ ਦਾ ਵਿਗਿਆਨਕ ਜਾਂ ਬਾਇਓਲੌਜੀਕਲ ਨਾਮ ਨਹੀਂ ਪੁੱਛਿਆ, ਸ: ਹਰਦੇਵ ਸਿੰਘ ਜੀ ਜੀਵਾਤਮਾ ਨੂੰ ਕੋਈ ਊਰਜਾ ਦੱਸ ਰਹੇ ਹਨ। ਮੈਂ ਉਨ੍ਹਾਂ ਤੋਂ ਇਸ ਊਰਜਾ ਬਾਰੇ ਸਵਾਲ ਕੀਤੇ ਹਨ ਅਤੇ ਉਸ ਊਰਜਾ ਦਾ ਵਿਗਿਆਨਕ ਨਾਮ ਪੁੱਛਿਆ ਸੀ। ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਜਦੋਂ ਸ: ਹਰਦੇਵ ਸਿੰਘ ਜੀ
‘Conservation of energy’ ਆਦਿ ਦੀਆਂ ਗੱਲਾਂ ਕਰਦੇ ਹਨ ਤਾਂ ਇਹ ਨਹੀਂ ਹੋ ਸਕਦਾ ਕਿ ਜਿਸ ਊਰਜਾ ਦੀ ਉਹ ਗੱਲ ਕਰ ਰਹੇ ਹਨ ਉਸ ਦਾ ਅਜੇ ਕੋਈ ਨਾਮ ਨਹੀਂ ਰੱਖਿਆ ਗਿਆ। ਜੇ ਉਸ ਊਰਜਾ ਦਾ ਅਜੇ ਨਾਮ ਨਹੀਂ ਰੱਖਿਆ ਗਿਆ ਤਾਂ ਇਹ ਗੱਲ ਵੀ ਉਹ ਜਾਹਰ ਕਰ ਸਕਦੇ ਸਨ।
ਜੇ ਐਸੀ ਕੋਈ ਊਰਜਾ ਹੁੰਦੀ ਜਿਸ ਦੀ ਕਿ ਸ: ਹਰਦੇਵ ਸਿੰਘ ਜੀ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਮੇਰੇ ਵੱਲੋਂ ਪਹਿਲੀ ਵਾਰੀਂ ਹੀ ਪੁੱਛੇ ਜਾਣ ਤੇ ਮੇਰੇ ਸਵਾਲਾਂ ਦੇ ਜਵਾਬ ਦੇ ਦੇਣੇ ਸੀ। ਫ਼ੇਰ ਮੈਨੂੰ ਬਾਰ ਬਾਰ ਸਵਾਲ ਨਹੀਂ ਸੀ ਦੁਹਰਾਣੇ ਪੈਣੇ।
ਮੇਰੇ ਵਿਚਾਰ ਅਨੁਸਾਰ ਜਿਸ ਤਰ੍ਹਾਂ ਦੀਆਂ ਵਿਗਿਆਨ ਦੀਆਂ ਗੱਲਾਂ ਸ: ਹਰਦੇਵ ਸਿੰਘ ਜੀ ਕਰ ਰਹੇ ਹਨ ਇਹ ਆਮ ਪਾਠਕਾਂ ਨੂੰ ਗੁਮਰਾਹ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਕਈ ਹੋਰ ਅਜੋਕੇ ਵਿਆਖਿਆਕਾਰ ਵਿਦਵਾਨ ਵੀ ਗੁਰਬਾਣੀ ਦੇ ਡੂੰਘੇ ਅਰਥਾਂ ਦੇ ਨਾਮ ਤੇ ਅਰਥਾਂ ਦੇ ਅਨਰਥ ਕਰ ਰਹੇ ਹਨ। ਸੋ ਹਰ ਗੁਰਸਿੱਖ ਪ੍ਰੇਮੀ ਨੂੰ ਠੀਕ ਗ਼ਲਤ ਬਾਰੇ ਆਪ ਵਿਚਾਰ ਜਰੂਰ ਕਰਨੀਂ ਚਾਹੀਦੀ ਹੈ। ਮੇਰਾ ਬਿਲਕੁਲ ਵੀ ਇਹ ਦਾਅਵਾ ਨਹੀਂ ਹੈ ਕਿ ਮੈਂ ਜੋ ਕਹਿ ਰਿਹਾ ਹਾਂ ਉਹ ਬਿਲਕੁਲ ਠੀਕ ਅਤੇ ਪੱਥਰ ਤੇ ਲੀਕ ਹੈ। ਮੈਂ ਖੁਦ ਵੀ ਆਪ ਜੀ ਵਰਗੇ ਗੁਰਸਿੱਖ ਭਰਾਵਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਵਿੱਚ ਵੀ ਬਹੁਤ ਸਾਰੀਆਂ ਗ਼ਲਤੀਆਂ ਹੋਣਗੀਆਂ। ਅਨਜਾਣੇ ਵਿੱਚ ਹੋਈਆਂ ਉਨ੍ਹਾਂ ਗ਼ਲਤੀਆਂ ਦੀ ਪਾਠਕਾਂ ਪਾਸੋਂ ਮੁਆਫ਼ੀ ਚਾਹੁੰਦਾ ਹਾਂ ਪਰ ਹਰ ਗੁਰਸਿੱਖ ਪ੍ਰੇਮੀ ਅਗੇ ਮੇਰੀ ਬੇਨਤੀ ਹੈ ਕਿ ਉਹ ਪ੍ਰੋ: ਸਾਹਿਬ ਸਿੰਘ ਦੇ ਕੀਤੇ ਟੀਕੇ ਦੀ ਮਦਦ ਨਾਲ ਆਪ ਗੁਰਬਾਣੀ ਵਿਚਾਰ ਜਰੂਰ ਕਰਨ। ਉਨ੍ਹਾਂ ਦਾ ਕੀਤਾ ਟੀਕਾ,
‘www.gurugranthdarpan.com’ ਤੇ ਵੀ ਪੜ੍ਹਿਆ ਜਾ ਸਕਦਾ ਹੈ। ਭੁਲ ਚੁਕ ਲਈ ਮੁਆਫ਼ੀ ਚਾਹੁੰਦਾ ਹਾਂ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(14/06/10)
‘ਤੱਤ ਗੁਰਮਤਿ ਪਰਿਵਾਰ’

“ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ”
ਗੁਰਿੰਦਰ ਸਿੰਘ ਕੋਟਕਪੂਰਾ ਦੇ ਮੌਜੂਦਾ ਖਤ ਬਾਰੇ ਵਿਚਾਰ
‘ਤੱਤ ਗੁਰਮਤਿ ਪਰਿਵਾਰ’ ਵਲੋਂ ਸੁਧਾਰ ਅਤੇ ਸੁਚੇਤ ਕਰਨ ਦੀ ਆਸ ਨਾਲ ਸਮੇਂ-ਸਮੇਂ `ਤੇ ਵੱਖ-ਵੱਖ ਧਿਰਾਂ ਅਤੇ ਸ਼ਖਸ਼ੀਅਤਾਂ ਦੇ ਗਲਤ (ਗੁਰਮਤਿ ਵਿਰੋਧੀ) ਕੰਮਾਂ ਦੀ ਹਾਂ-ਪੱਖੀ ਆਲੋਚਨਾ ਕੀਤੀ ਜਾਂਦੀ ਹੈ। ਇਸੇ ਸਿਲਸਿਲੇ ਦੌਰਾਨ ‘ਪਰਿਵਾਰ’ ਵੱਲੋਂ ‘ਸਪੋਕਸਮੈਨ’ ਦੇ ਕੁੱਝ ਗਲਤ (ਗੁਰਮਤਿ ਵਿਰੋਧੀ) ਕੰਮਾਂ ਦੀ ਹਾਂ-ਪੱਖੀ ਆਲੋਚਨਾ ਵੀ ਕੀਤੀ ਗਈ। ਇਹ ਤਾਂ ਜੱਗ-ਜਾਹਿਰ ਹੋ ਚੁੱਕਿਆ ਹੈ ਕਿ ਸਪੋਕਸਮੈਨ (ਸ. ਜੋਗਿੰਦਰ ਸਿੰਘ ਜੀ) ਨੇ ਐਸੀ ਕਿਸੇ ਵੀ ਆਲੋਚਨਾ ਦਾ ਨਾ ਤਾਂ ਜਵਾਬ ਦਿੱਤਾ ਅਤੇ ਨਾ ਹੀ ਉਸ (ਆਲੋਚਨਾ) ਪੱਖ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਹਾਂ ਆਪਣੀਆਂ ਗਲਤੀਆਂ ਦੀ ਜਵਾਬਦੇਹੀ ਦੀ ਜ਼ਿੰਮੇਵਾਰੀ ਬਾਬੇ ਨਾਨਕ ਜੀ ਨੂੰ ਸੌਂਪਦਿਆਂ ਕਹਿੰਦੇ ਹਨ ਕਿ ਜਵਾਬ ਮੈਂ ਨਹੀਂ, ਬਾਬਾ ਨਾਨਕ ਜੀ ਦੇਣਗੇ।
ਪਰ ਪਿੱਛਲੇ ਕੁੱਝ ਸਮੇਂ ਵਿੱਚ ‘ਸਪੋਕਸਮੈਨ’ ਦੇ ਹਰ ਗਲਤ ਕੰਮ ਨੂੰ ਵੀ ਸਹੀ ਦੱਸਣ ਅਤੇ ਜਵਾਬ (ਸਪਸ਼ਟੀਕਰਨ) ਦੇ ਨਾਂ ਤੇ ਗੱਲਾਂ ਵਿੱਚ ਉਲਝਾਉਣ ਦਾ ਜ਼ਿੰਮਾ ਸਪੋਕਸਮੈਨ ਵੱਲੋਂ ਸਤਿਕਾਰਯੋਗ ਸ. ਗੁਰਿੰਦਰ ਸਿੰਘ ਜੀ ‘ਕੋਟਕਪੂਰਾ’ ਨੇ ਸੰਭਾਲ ਲਿਆ ਲਗਦਾ ਹੈ।
ਇਸ ਵਿੱਚ ਕਿਸੇ ਨੂੰ ਇਤਰਾਜ਼ ਕੋਈ ਨਹੀਂ, ਜੇ ਸ. ਗੁਰਿੰਦਰ ਸਿੰਘ ਜੀ ਸਪਸ਼ਟੀਕਰਨ ਦਿੰਦੇ ਹਨ, ਇਹ ਇੱਕ ਚੰਗੀ ਗਲ ਹੈ। ਪਰ ਪੁੱਛੇ ਗਏ ਸਵਾਲਾਂ ਜਾਂ ਉਠਾਏ ਗਏ ਨੁਕਤਿਆਂ ਦਾ ਜਵਾਬ ਦੇਣ ਦੀ ਬਜਾਏ, ਪਾਠਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਸਕਾਰਾਤਮਕ ਅਤੇ ਤੰਦਰੁਸਤ ਆਲੋਚਨਾ ਦਾ ਬੂਰਾ ਮਨਾਉਂਣਾ ਕਿੱਥੋਂ ਦੀ ਸੁਹਿਰਦਤਾ ਹੈ?
ਪਿਛਲੇ ਸਮੇਂ ਵਿੱਚ ‘ਪਰਿਵਾਰ’ ਬਨਾਮ ਉਨ੍ਹਾਂ ਵਿੱਚ ਚੱਲ ਰਹੀ ਵਿਚਾਰ ਚਰਚਾ ਦਾ ਵੀ ਇਹੀ ਹਾਲ ਰਿਹਾ ਹੈ। ਆਪਣੇ ਪਿਛਲੇ ਖੱਤ ਵਿੱਚ ‘ਪਰਿਵਾਰ’ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਸਪਸ਼ਟੀਕਰਨ ਅਧੂਰੇ ਅਤੇ ਲੰਗੜੇ ਹਨ। ਨਾਲ ਹੀ ਅਸੀਂ ਸਿੱਧੇ ਅਤੇ ਸੰਪੇਖ ਲਫਜ਼ਾਂ ਵਿਚ, ਇੱਕ ਵਾਰੀ ਸਾਡੇ ਵੱਲੋਂ ਉਠਾਏ ਸਵਾਲ ਦੁਬਾਰਾ ਲਿੱਖ ਦਿੱਤੇ ਸਨ। ਹੁਣ ਸਿੱਖ ਮਾਰਗ ਤੇ 6 ਜੂਨ 2010 ਨੂੰ ਛਪੇ ਆਪਣੇ ਇਸ ਖੱਤ ਵਿੱਚ ਵੀਰ ਜੀ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ, ਪਰ ਹਾਂ ‘ਪਰਿਵਾਰ’ ਬਾਰੇ ਕੁੱਝ ਫਤਵੇ ਜਾਰੀ ਕਰ ਦਿੱਤੇ ਹਨ। ਖ਼ੈਰ ਸਾਨੂੰ ਕੋਈ ਗਿਲਾ ਨਹੀਂ।
ਪਰ ਅਸੀਂ ਇਸ ਬਹਿਸ ਨੂੰ ਅੱਗੇ ਨਹੀਂ ਤੋਰਨਾ ਚਾਹੁੰਦੇ। ਇਹ ਐਵੇਂ ਸਮਾਂ ਵਿਅਰਥ ਕਰਨ ਵਾਲੀ ਗੱਲ ਹੈ। ਅਸੀਂ ਜਾਣਦੇ ਹਾਂ ਕਿ ਹੁਣ ਜਾਗਰੂਕ ਪਾਠਕ ਸਾਡੀ ਪਹੁੰਚ ਨੂੰ ਸਹੀ ਮੰਨਦੇ ਹਨ। ਦਿਨੋਂ ਦਿਨ ਜਾਗਰੂਕ ਸਿੱਖਾਂ ਵਲੋਂ ਸਪੋਕਸਮੈਨ ਦੇ ਗਲਤ ਕੰਮਾਂ ਦੀ ਵੱਧ ਰਹੀ ਆਲੋਚਨਾ ਇਸ ਗੱਲ ਦਾ ਸਬੂਤ ਹੈ ਕਿ ਉੱਥੇ ਸਭ ਕੁੱਝ ਠੀਕ ਨਹੀਂ ਹੈ। ਅਸੀਂ ਇਹ ਹਾਂ-ਪੱਖੀ ਆਲੋਚਨਾ ਅੱਗੇ ਵੀ ਜਾਰੀ ਰਖਾਂਗੇ। ਅਸੀਂ ਸ. ਗੁਰਿੰਦਰ ਸਿੰਘ ਜੀ ਸਮੇਤ ਹਰ ਕਿਸੇ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇ ਕਿਸੇ ਨੇ ਸਾਡੀ ਆਲੋਚਨਾ ਦਾ ਜਵਾਬ ਦੇਣਾ ਹੈ ਤਾਂ ਨਾਲੋ-ਨਾਲ ਅਤੇ ਨੁਕਤਾ ਆਧਾਰਿਤ ਦੇਣ ਦੀ ਕ੍ਰਿਪਾਲਤਾ ਕਰੇ, ਐਵੇਂ ਗੱਲਾਂ ਨੂੰ ਘੁਮਾ-ਫਿਰਾ ਕੇ ਸੱਭ ਦਾ ਸਮਾਂ ਵਿਅਰਥ ਨਾ ਕੀਤਾ ਜਾਵੇ।
ਸਾਨੂੰ ਵੀ ਹਰ ਕਿਸੇ ਤੋਂ ਜਵਾਬ ਦੀ ਆਸ ਨਹੀਂ ਰਹਿੰਦੀ, ਪਰ ਹਾਂ-ਪੱਖੀ ਆਲੋਚਨਾ ਨਾਲ ਪਾਠਕਾਂ ਵਿੱਚ ਗਲਤ ਕੰਮਾਂ ਪ੍ਰਤੀ ਜਾਗਰੂਕਤਾ ਲਿਆਉਣਾ ਵੀ, ਸਾਡਾ ਇੱਕ ਮਕਸਦ ਹੈ। ਮਿਸਾਲ ਵਾਸਤੇ ਸ਼੍ਰੋਮਣੀ ਕਮੇਟੀ ਅਤੇ ਸੰਪਰਦਾਈਆਂ ਦੇ ਗਲਤ ਕੰਮਾਂ ਦੀ ਆਲੋਚਨਾ ਕਰਦੇ ਸਮੇਂ ਸਾਨੂੰ ਇਹ ਆਸ ਬਹੁਤ ਘੱਟ ਹੀ ਰਹਿੰਦੀ ਹੈ ਕਿ ਉਹ ਸੁਧਾਰ ਕਰ ਲੈਣਗੇ ਜਾਂ ਸਪਸ਼ਟੀਕਰਨ ਦੇਣਗੇ, ਪਰ ਉਸ ਆਲੋਚਨਾ ਰਾਹੀਂ ਪਾਠਕਾਂ ਵਿੱਚ ਉਸ ਨੁਕਤੇ ਤੇ ਜਾਗ੍ਰਿਤੀ ਜਰੂਰ ਆਉਂਦੀ ਹੈ।
ਆਸ ਹੈ, ਵੀਰ ਜੀ ਅਤੇ ਹੋਰ ਪਾਠਕ ਸਾਡੀ ਪਹੁੰਚ ਨੂੰ ਸਮਝਣਗੇ ਅਤੇ ਵਿਚਾਰ ਨੂੰ ਦਲੀਲ ਅਤੇ ਨੁਕਤਾ ਆਧਾਰਿਤ ਹੀ ਰੱਖਣ ਦੀ ਕਿਰਪਾਲਤਾ ਕਰਣਗੇ।
ਨਿਸ਼ਕਾਮ ਨਿਮਰਤਾ ਸਹਿਤ
ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ
ਅਤੇ ਸਮੂਹ ‘ਤੱਤ ਗੁਰਮਤਿ ਪਰਿਵਾਰ’


(13/06/10)
ਇੰਦਰ ਜੀਤ ਸਿੰਘ, ਕਾਨਪੁਰ

ਸਿੱਖ ਮਾਰਗ ਦੇ ਵਿਦਵਾਨ ਪਾਠਕ ਵੀਰੋ

ਕਾਫੀ ਦਿਨਾਂ ਤੋਂ ਸਿੱਖ ਮਾਰਗ ਤੇ ਇੱਕ ਵਿਸ਼ਾ ਜੋ “ਪਿਛਲੇ ਜਨਮ ਦੀ ਸਚਾਈ” ਨੂੰ ਸਮਝਣ ਜਾਂ ਸਮਝਾਉਣ ਬਾਰੇ ਚਰਚਾ ਦੇ ਰੂਪ ਵਿੱਚ ਚਲ ਰਿਹਾ ਹੈ, ਦਾਸ ਵੀ ਬੜੀ ਰੁਚੀ ਨਾਲ ਪੜਦਾ ਆ ਰਿਹਾ ਹੈ। ਇਸ ਤਰ੍ਹਾ ਦੀਆਂ ਚਰਚਾ ਕੋਮ ਦੇ ਸੁਨਹਿਰੇ ਭਵਿਖ ਲਈ ਇੱਕ ਸ਼ੁਭ ਸੰਕੇਤ ਹੁੰਦੀਆਂ ਹਨ ਨਾ ਕੇ “ਖਿਹ ਬਾਜੀ”। ਇਸ ਤਰ੍ਹਾਂ ਦੀਆਂ ਚਰਚਾ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ। ਬਸ਼ਰਤੇ ਉਸ ਚਰਚਾ ਵਿੱਚ ਭਾਗ ਲੈਣ ਵਾਲੇ ਵਿਦਵਾਨਾਂ ਦੀ ਨੀਯਤ ਠੀਕ ਹੋਵੇ। ਇਸ ਤਰਾਂ ਦੀਆਂ ਚਰਚਾ ਕੌਮ ਦੇ ਲੋਕਾਂ ਦੇ “ਖੋਜੀ” ਅਤੇ “ਚੇਤੱਨ” ਹੋਣ ਦਾ ਸਬੂਤ ਵੀ ਹੁੰਦੀਆਂ ਹਨ। ਲੇਕਿਨ ਇਥੇ ਇੱਕ ਗਲ ਵੇਖੀ ਗਈ ਹੈ ਕੇ ਕੁੱਝ ਵਿਦਵਾਨ ਵੀਰ ਦੂਜੇ ਵਿਦਵਾਨ ਵੀਰ ਦੇ ਵਿਚਾਰਾਂ ਨਾਲ ਸਹਿਮਤ ਨਾਂ ਹੋਣ ਤੇ ਉਸ ਲਈ ਭੱਦੀ ਸ਼ਬਦਾਵਲੀ ਯਾਂ ਵਿਅੰਗ ਕਸਨ ਲਗ ਪੈਂਦੇ ਹਨ, ਜੋ ਬਹੁਤ ਹੀ ਮੰਦਭਾਗੀ ਪ੍ਰੈਕਟਿਸ ਹੈ। ਹਰਇਕ ਮਨੁਖ ਦਾ ਅਪਣਾ ਨਜਰੀਆ ਅਤੇ ਸੋਚ ਦਾ ਇੱਕ ਦਾਇਰਾ ਹੂੰਦਾ ਹੈ ਜੋ ਉਸ ਦੇ ਅਧਿਐਨ ਅਤੇ ਖੋਜ ਤੇ ਅਧਾਰਿਤ ਹੁੰਦਾ ਹੈ। ਜਰੂਰੀ ਨਹੀ ਕੇ ਉਹ ਦੂਜੇ ਮਨੁਖ ਦੇ ਲੇਵਲ ਦਾ ਹੋਵੇ। ਜੇ ਕਿਸੇ ਇੱਕ ਦੇ ਵਿਚਾਰ ਸਹੀ ਤੇ ਹਰ ਪੱਖ ਤੋਂ ਪੁਸ਼ਟ ਹੋਣ ਤੇ ਅਪਨੇ ਵਿਚਾਰਾਂ ਨੂੰ ਸੋਧ ਲੈਣ ਵਿੱਚ ਹੇਠੀ ਕਿਸ ਗਲ ਦੀ ਹੈ? ਅਪਣੀ ਵਿਚਾਰਧਾਰਾ ਨੂੰ ਹੋਰ ਪੁਸ਼ਟ ਕਰਨ ਲਈ ਉਨਾਂ ਨੂੰ ਸਮੇਂ ਸਮੇਂ ਤੇ ਸੋਧਨਾਂ ਵੀ ਜਰੂਰੀ ਹੂੰਦਾ ਹੈ।

ਪਿਛਲੇ ਜਨਮ, ਆਤਮਾਂ ਤੇ ਜੋਨੀਆਂ ਬਾਰੇ ਜੋ ਚਰਚਾ ਚਲ ਰਹੀ ਹੈ ਉਸ ਵਿੱਚ ਦਾਸ ਨੇ ਕੁੱਝ ਇੱਕ ਗਲਾਂ ਨੂੰ ਨੋਟਿਸ ਵਿੱਚ ਲਿਆ ਹੈ। ਦਾਸ ਕਿਸੇ ਵੀ ਧਿਰ ਦਾ ਪੱਖ ਨਾਂ ਲੈਂਦੇ ਹੋਏ ਆਪਣੇ ਵਲੋਂ ਕੁੱਝ ਟਿਪਣੀ ਲਿਖਨ ਦੀ ਹਿੱਮਤ ਕਰ ਰਿਹਾ ਹੈ।

1- ਇਸ ਵਿਸ਼ੇ ਤੇ ਚਰਚਾ ਤੇ ਲੰਬੀ ਤੋਂ ਲੰਬੀ ਹੋ ਸਕਦੀ ਹੈ ਪਰ ਕੁੱਝ “ਨਤੀਜਾ” ਨਿਕਲ ਕੇ ਆਵੇਗਾ, ਐਸਾ ਮੁਮਕਿਨ ਨਹੀ ਹੈ। ਕਿਉ ਕੇ ਜੇ ਆਤਮਾਂ ਦਾ ਭੇਦ ਮਨੁਖ ਜਾਣ ਲਵੇ ਤੇ ਪਰਮਾਤਮਾਂ ਦਾ ਭੇਦ ਵੀ ਆਪਣੇ ਆਪ ਖੁਲ ਜਾਵੇਗਾ। ਜੇ ਗੁਰ ਬਾਣੀ ਅਨੁਸਾਰ ਪਰਮਾਤਮਾਂ ਦਾ ਭੇਦ ਕੋਈ ਜਾਣ ਨਹੀ ਸਕਿਆਂ ਤੇ ਆਤਮਾਂ ਦੇ ਭੇਦ ਨੂੰ ਕਿਵੇ ਸਮਝ ਸਕਦਾ ਹੈ। ਜੇ ਜਨਮ ਤੇ ਮਰਨ ਦਾ ਸੰਜੋਗ ਉਸ ਨੇ ਅਪਣੇ ਹਥ ਵਿੱਚ ਰਖਿਆ ਹੈ ਤੇ ਉਸ ਦੇ ਨਿਯਮ ਵੀ ਉਹ ਹੀ ਜਾਣਦਾ ਹੈ। ਉਸ ਤਕ ਕਿਸੇ ਸਾਧਾਰਣ ਮਨੁਖ ਦੀ ਪਹੁੰਚ ਸੋਖੀ ਨਹੀ।

ਏਵਡੁ ਊਚਾ ਹੋਵੈ ਕੋਇ॥

ਤਿਸੁ ਊਚੇ ਕਉ ਜਾਣੈ ਸੋਇ॥ 5

2- ਕੁਝ ਵਿਦਵਾਨ “ਆਤਮਾਂ” ਨਾਮ ਦੀ ਚੀਜ ਨੂੰ ਝੁਠਲਾਉਣ ਲਈ “ਵਿਗਿਆਨ” ਦਾ ਸਹਾਰਾ ਲੈਂਦੇ ਦਿਖਾਈ ਦੇ ਰਹੇ ਹਨ। ਪਹਿਲਾ ਉਨਾਂ ਨੂੰ ਇਹ ਗਲ ਸਮਝ ਲੈਂਣੀ ਬਣਦੀ ਹੈ ਕੇ-ਵਿਗਿਆਨ “ਸੱਚ” ਉਤੇ ਅਧਾਰਿਤ ਜਰੂਰ ਹੈ ਲੇਕਿਨ “ਪੂਰਣ” ਨਹੀ ਹੈ। ਉਸ ਵਿੱਚ ਹਮੇਸ਼ਾਂ ਸੋਧਾਂ ਜਾਰੀ ਰਹਿਦੀਆਂ ਹਨ। ਪਰਮਾਤਮਾ ਯਾਂ ਉਸ ਦੀ ਬਾਣੀ “ਪੂਰਣ” ਵੀ ਹੈ ਤੇ “ਸੱਚ” ਵੀ ਹੈ, ਉਸ ਵਿੱਚ ਨਾਂ ਤੇ ਸੋਧ ਹੀ ਕੀਤੀ ਜਾ ਸਕਦੀ ਹੈ, ਅਤੇ ਨਾ ਉਸ ਨੂੰ ਸੋਧਨ ਦੀ ਗੁੰਜਾਈਸ਼ ਹੀ ਹੈ। ਕਿਸੇ ਚੀਜ ਦਾ “ਬੈਂਚ ਮਾਰਕ” ਯਾਂ “ਕਸਵੱਟੀ” ਉਸ ਨੂੰ ਬਣਾਇਆ ਜਾ ਸਕਦਾ ਹੈ ਜੋ ਅਪਣੇ ਆਪ ਵਿੱਚ “ਪੂਰਣ” ਅਤੇ “ਸੱਚ” ਹੋਵੇ। ਜਿਸ ਤਰਾਂ “ਪਰਮਾਤਮਾਂ” ਨੂੰ ਵਿਗਿਆਨ ਦੇ ਅਧਾਰ ਉਪਰ “ਡਿਸਕ੍ਰਾਈਬ” ਨਹੀ ਕੀਤਾ ਜਾ ਸਕਦਾ ਉਸ ਤਰਾਂ “ਆਤਮਾਂ” (ਜੇ ਕੋਈ ਚੀਜ ਹੈ) ਨੂੰ ਵੀ “ਡਿਸਕ੍ਰਾਈਬ” ਨਹੀ ਕੀਤਾ ਜਾ ਸਕਦਾ। ਇਸ ਕਰਕੇ ਵਿਗਿਆਨ ਦਾ ਤਰਕ ਦੇਕੇ ਅਪਣੀ ਗਲ ਨੂੰ ਮਜਬੂਤੀ ਦੇਣਾਂ ਠੀਕ ਨਹੀ ਲਗਦਾ।

ਇਕ ਵੀਰ ਨੇ “ਡਾਰਕ ਇਨਰਜੀ” ਦਾ ਹਵਾਲਾ ਦੇਂਦੇ ਵਿਗਿਆਨ ਨੂੰ ਸ਼ਕਤੀਸ਼ਾਲੀ ਦਸਨ ਦੀ ਕੋਸ਼ਿਸ਼ ਕੀਤੀ ਹੈ। ਉਸ ਵੇਲੇ ਵਿਗਿਆਨ ਕਿਥੇ ਸੀ ਜਦੋਂ ਗੁਰੁ ਨਾਨਕ ਨੇ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ ਦੀ ਥਿਉਰੀ ਆਪਣੇ ਸਿੱਖਾ ਨੂੰ ਦੇ ਦਿਤੀ ਸੀ। ਵਿਗਿਆਨ ਤੇ ਹੁਣ ਦਸਵਾਂ “ਪਲੇਨੇਟ” ਲਭ ਰਿਹਾ ਹੈ। “ਗਲੇਕਸੀਆਂ” ਦੀ ਗਲ ਕਰ ਰਿਹਾ ਹੈ ਜਿਸ ਵਿੱਚ ਅਨੇਕਾਂ ਸੂਰਜ ਤੇ ਅਨੇਕਾਂ ਚੰਦ੍ਰਮਾਂ ਹਨ। ਸਾਡੇ ਗੁਰੂਆਂ ਨੇ “ਤੰਬਾਕੂ” ਵਿੱਚ “ਕੈਂਸਰ” ਪੈਦਾ ਕਰਨ ਵਾਲੀ “ਪ੍ਰੋਪਰਟੀ” ਬਾਰੇ ਉਸ ਵੇਲੇ ਹੀ ਅਪਣੇ ਸਿੱਖਾਂ ਨੂ ਅਗਾਹ ਕਰ ਦਿਤਾ। ਉਸ ਨੂੰ ਵਿਗਿਆਨ ਨੇ ਹੁਣ ਲਭਿਆ ਹੈ। ਇਸ ਲਈ “ਅਧਿਆਤਮਕ” “ਟਰਮ” ਦੀ ਖੋਜ ਲਈ “ਵਿਗਿਆਨ” ਦਾ ਸਹਾਰਾ ਲੈਣਾ ਤੇ ਠੀਕ ਹੈ ਲੇਕਿਨ ਉਸ ਨੂੰ “ਕਸਵੱਟੀ” ਬਨਾਂ ਲੈਣਾ ਠੀਕ ਨਹੀ ਹੈ, ਕਿਉ ਕੇ ਉਹ “ਸੱਚ” ਤਾਂ ਹੋ ਸਕਦੀ ਹੈ ਪਰ “ਪੂਰਣ” ਨਹੀ ਹੁੰਦੀ।

3- ਕੁਝ ਵਿਦਵਾਨ ਵੀਰ ਇਹ ਗਲ ਤਾਂ ਮੰਨਦੇ ਹਨ ਕੇ “ਪਰਮਾਤਮਾਂ ਦੇ ਬਣਾਏ ਸੰਜੋਗ” ਨਾਲ ਹੀ ਜੀਵ ਦੀ ਉਤਪੱਤੀ ਹੋਈ ਹੈ। ਲੇਕਿਨ ਅੰਤ ਵੇਲੇ ਦੀ ਗਲ ਇਹ ਕਹਿ ਕੇ ਟਾਲ ਦੇਂਦੇ ਹਨ ਕੇ ਅੰਡਾਣੂ ਤੇ ਜੀਵਾਣੂ ਦੇ ਸੰਜੋਗ ਨਾਲ ਸ਼ਰੀਰ ਬਣਿਆ ਤੇ ਉਹ ਮੌਤ ਤੋਂ ਬਾਦ ਪੰਜ ਤੱਤਵਾਂ ਵਿੱਚ ਮਿਲ ਗਇਆ, ਉਸ ਵਿੱਚ “ਆਤਮਾਂ” ਕਿਥੋਂ ਆ ਗਈ। ਇਹ ਵੀਰ ਗੁਰਬਾਣੀ ਦੀਆਂ ਕਈ ਤੁਕਾਂ ਨੂੰ ਵੀ ਆਪਣੇ ਤਰਕਾਂ ਨਾਲ “ਜਸਟੀਫਾਈ” ਨਹੀ ਕਰ ਸਕੇ। ਉਦਾਹਰਣ ਦੇ ਤੋਰ ਤੇ ਇਥੇ “ਆਗੇ” ਸ਼ਬਦ ਨੂੰ ਉਹ ਗੋਲ ਮੋਲ ਕਰ ਗਏ ਹਨ।

ਨਾਨਕ ਈਹਾ ਸੁਖੁ, ਆਗੇ ਮੁਖ ਊਜਲ, ਸੰਗ ਸੰਤਨ ਕੇ ਪਾਈਏ। 700

4- ਸਵਾਲ ਇਹ ਪੈਦਾ ਹੁੰਦਾ ਹੈ ਕੇ ਮਨੁਖ ਦੇ “ਜਨਮ ਦੇ ਸੰਜੋਗ” ਵਿੱਚ ਜੇ ਪਰਮਾਤਮਾਂ ਦਾ ਰੋਲ ਹੈ ਤੇ ਅੰਤ ਸਮੈਂ ਵਿੱਚ ਪਰਮਾਤਮਾਂ ਦਾ ਰੋਲ ਕਿਉ ਨਹੀ ਹੋ ਸਕਦਾ। ਤੇ ਜੇ “ਆਤਮਾਂ” ਨਾਮ ਦੀ ਕੋਈ ਚੀਜ ਨਹੀ ਹੈ ਤੇ। ਪਰਮਾਤਮਾਂ ਦਾ ਉਹ “ਸੰਜੋਗ” ਕਿਸ ਗਲ ਤੇ ਅਧਾਰਿਤ ਹੈ। ਜੇ ਜਨਮ ਦਾ “ਸੰਜੋਗ” ਉਸ ਦੀ ਮਰਜੀ ਨਾਲ ਹੁੰਦਾ ਹੈ ਤੇ ਮਰਨ ਤੇ ਉਸ ਤੋਂ ਬਾਦ ਦਾ “ਸੰਜੋਗ” ਉਸ ਦੇ ਹਥ ਵਿੱਚ ਕਿਉ ਨਹੀ।

5- ਇਕ ਵਿਦਵਾਨ ਵੀਰ ਵਾਰ ਵਾਰ ਇਹ ਪੁਛਦੇ ਨਜਰ ਆਉਦੇ ਹਨ ਕੇ “ਆਤਮਾਂ” ਨਾਮ ਦੀ ਕੋਈ ਚੀਜ ਹੈ ਤੇ ਇਸ ਦਾ “ਬਾਇਲੋਜਿਕਲ” ਨਾਮ ਦਸੋ। ਇਹ ਤੇ ਬੜਾ ਹਾਸੋਹੀਣਾ ਤਰਕ ਹੈ ਕਿਉ ਕੇ ਦੁਨੀਆਂ ਵਿੱਚ ਇਹੋ ਜਹੇ ਕਰੋੜਾਂ ਅਰਬਾਂ “ਟਰਮਜ” ਹਨ ਜਿਨਾਂ ਦੇ “ਬਾਇਲੋਜਿਕਲ” ਨਾਮ ਹੀ ਨਹੀ ਹਨ। ਜੇ ਉਸ ਵੀਰ ਕੋਲੋ ਇਹ ਪੁਛਿਆ ਜਾਵੇ ਕੇ “ਪਰਮਾਤਮਾਂ” ਦਾ “ਬਾਈਲੋਜਿਕਲ” ਨਾਮ ਕੀ ਹੈ ਤੇ ਕੀ ਉਹ ਦਸ ਸਕਦੇ ਹਨ?

6- ਦਾਸ ਦੋਨਾਂ ਪੱਖ ਦੇ ਵਿਦਵਾਨਾਂ ਤੋ ਗੁਰਬਾਣੀ ਦੀਆਂ ਹੇਠ ਲਿਖਿਆਂ ਤੁਕਾਂ ਵਿੱਚ ਬੋਲਡ ਕੀਤੇ ਸ਼ਬਦਾਂ ਦੀ ਵਿਆਖਿਆ ਦੀ ਆਸ ਕਰਦਾ ਹੈ। ਜੇ ਵਿਆਖਿਆ ਪ੍ਰੋਫੇਸਰ ਸਾਹਿਬ ਸਿੰਘ ਅਨੁਸਾਰ ਕੀਤੀ ਜਾਵੇ ਤਾਂ ਪਾਠਕ ਵੀਰਾਂ ਨੂੰ ਪ੍ਰਮਾਣਿਕ ਵੀ ਲਗੇਗੀ ਅਤੇ ਕੋਈ ਕਿੰਤੂ ਵੀ ਨਹੀ ਉਠੇਗਾਂ। ਚੰਗਾ ਹੋਵੇ ਜੋ ਦੋਨਾਂ ਧਿਰਾਂ ਆਪਣੇ ਆਪਣੇ ਪੱਖ ਨੂੰ ਪ੍ਰੋੜਤਾ ਦੇਣ ਲਈ ਇਨਾਂ ਤੁਕਾਂ ਦੀ ਸਹੀ ਵਿਆਖਿਆ ਕਰਨ। ਇਸ ਨਾਲ ਦਾਸ ਵਰਗੇ ਕਈ ਪਾਠਕਾਂ ਦੇ ਮਨ ਵਿੱਚ ਬੈਠੀ ਧਾਰਣਾ ਨੂੰ ਵੀ ਬਲ ਮਿਲ ਸਕੇਗਾ ਅਤੇ ਉਨਾਂ ਵੀਰਾਂ ਦੀਆਂ ਲਿਖਤਾਂ ਨੂੰ ਵੀ ਪ੍ਰੋੜਤਾ ਮਿਲ ਸਕੇਗੀ ਜੋ ਇਸ ਚਰਚਾ ਵਿੱਚ ਹਿੱਸਾ ਲੈ ਰਹੇ ਹਨ। ਧਨਵਾਦ ਸਹਿਤ।

1-ਗਉੜੀ ਗੁਆਰੇਰੀ ਮਹਲਾ 5॥

ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥

ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ 1॥

ਮਿਲੁ ਜਗਦੀਸ ਮਿਲਨ ਕੀਬਰੀਆ॥

ਚਿਰੰਕਾਲ ਇਹ ਦੇਹ ਸੰਜਰੀਆ॥ 1॥ 176

2-ਮਨ ਰੇ ਸਬਦਿ ਤਰਹੁ ਚਿਤੁ ਲਾਇ॥

ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ॥ 1॥ 19

ਰਾਮ ਭਗਤਿ ਗੁਰ ਸੇਵਾ ਤਰਣਾ॥

ਬਾਹੁੜਿ ਜਨਮੁ ਨ ਹੋਇ ਹੈ ਮਰਣਾ॥ 1॥ 154

3-ਹਰਿ ਕੇ ਚਰਣ ਹਿਰਦੈ ਕਰਿ ਓਟ॥

ਜਨਮ ਮਰਣ ਤੇ ਹੋਵਤ ਛੋਟ॥ 1॥ 198

4-ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥ 135

5-ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥

ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥ 136

ਇਤਨੇ ਜਨਮ ਭੂਲਿ ਪਰੇ ਸੇਜਾ ਪਾਇਆ ਤਾ ਭੂਲੇ ਨਾਹੀ॥

ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ॥ 162

6-ਲਖ ਚਉਰਾਸੀਹ ਭਰਮਦੇ ਮਨਹਠਿ ਆਵੈ ਜਾਇ

ਗੁਰ ਕਾ ਸਬਦੁ ਨ ਚੀਨਿਓ ਫਿਰਿ ਫਿਰਿ ਜੋਨੀ ਪਾਇ162

7-ਦਿਨੁ ਹਰਿ ਸਿਮਰਨੁ ਮੇਰੇ ਭਾਈ॥

ਕੋਟਿ ਜਨਮ ਕੀ ਮਲੁ ਲਹਿ ਜਾਈ॥ 1॥ 195

ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥

ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ॥ 207

8-ਅਨਾਥਹ ਨਾਥ ਕਰੇ ਬਲਿ ਜਾਉ॥ ਪੁਨਰਪਿ ਜਨਮੁ ਨਾਹੀ ਗੁਣ ਗਾਉ॥ 224

ਅਨਿਕ ਜੋਨਿ ਜਨਮੈ ਮਰਿ ਜਾਮ॥ ਨਾਮੁ ਜਪਤ ਪਾਵੈ ਬਿਸ੍ਰਾਮ॥ 264

9-ਕੋਟਿ ਜਨਮ ਕੇ ਰਹੇ ਭਵਾਰੇ॥

ਦੁਲਭ ਦੇਹ ਜੀਤੀ ਨਹੀ ਹਾਰੇ॥ 1॥

ਕਿਲਬਿਖ ਬਿਨਾਸੇ ਦੁਖ ਦਰਦ ਦੂਰਿ॥ 387

10-ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ॥

ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ॥ 433

11-ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥

ਬੇਸਵਾ ਜੋਨਿ ਵਲਿ ਵਲਿ ਅਉਤਰੈ॥ 2॥

ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥

ਸੂਕਰ ਜੋਨਿ ਵਲਿ ਵਲਿ ਅਉਤਰੈ॥ 3॥

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥

ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ 4॥

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥

ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ 5॥ 2॥ 526

12-ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ॥

ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ॥ 547

13-ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ॥

ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ॥ 387

14-ਮਾਰੂ ਸੋਲਹੇ ਮਹਲਾ 5 ੴ ਸਤਿਗੁਰ ਪ੍ਰਸਾਦਿ॥

ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ॥

ਸਭ ਮਹਿ ਵਰਤੈ ਆਪਿ ਨਿਰਾਰਾ॥

ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ॥ 1॥

ਲਖ ਚਉਰਾਸੀਹ ਜੋਨਿ ਸਬਾਈ॥

ਮਾਣਸ ਕਉ ਪ੍ਰਭਿ ਦੀਈ ਵਡਿਆਈ॥ 1075

15-ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥ 1403

16-ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ॥

ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ॥

ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ॥ 579

17-ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ

ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ॥ 646

ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ

ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ॥

ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ॥ 4॥ 59

ਪੰਥ ਦਾ ਦਾਸ

ਇੰਦਰ ਜੀਤ ਸਿੰਘ,

ਕਾਨਪੁਰ


(13/06/10)
ਗੁਰਇੰਦਰ ਸਿੰਘ ਪਾਲ

ਚਰਨਜੀਤ ਸਿੰਘ ਬਰੈਮਪਟਨ ਜੀ,
ਆਪ ਜੀ ਦੇ ਜੂਨ 12, 2010. ਦੇ ਮੈਨੂੰ ਲਿਖੇ ਪੱਤਰ ਲਈ ਧੰਨਵਾਦ! ਪਰ, ਇਹ ਪੱਤਰ ਆਪ ਨੇ ਗ਼ਲਤ ਬੰਦੇ ਨੂੰ ਸੰਬੋਧਨ ਕਰਕੇ ਲਿਖਿਆ ਹੈ, ਕਿਉਂਕਿ, ਕਿਸੇ ਦੂਸਰੇ ਦੀ ਲਿਖਿਤ ਪ੍ਰਤਿ ਕਿਸੇ ਤੀਸਰੇ ਤੋਂ ਸਪਸ਼ਟੀਕਰਨ ਮੰਗਨਾਂ ਜਚਦਾ ਨਹੀਂ। ਦਾਸ ਨੇ ਤਾਂ ਹਰਜਿੰਦਰਮੀਤ ਸਿੰਘ ਦੀ ਲਗਨ, ਸੱਚਾਈ, ਮਿਹਨਤ ਤੇ ਦ੍ਰਿੜਤਾ ਦੀ ਦਾਦ ਦਿੱਤੀ ਹੈ। ਜੇ ਆਪ ਉਨ੍ਹਾਂ ਦੇ ਲਿਖੇ ਨਾਲ ਸਹਿਮਤ ਨਹੀਂ ਤਾਂ ਆਪ ਉਨ੍ਹਾਂ ਨੂੰ ਸੰਬੋਧਨ ਕਰਕੇ ਆਪਣੇ ਸ਼ੰਕਿਆਂ ਦਾ ਇਜ਼ਹਾਰ ਕਰੋ। ਮੈਨੂੰ ਪੂਰੀ ਉਮੀਦ ਹੈ ਕਿ ਉਹ ਆਪ ਨੂੰ ਸਪਸ਼ਟੀਕਰਨ ਜ਼ਰੂਰ ਦੇਣਗੇ। ਉਨ੍ਹਾਂ ਦੇ ਲੇਖ ਦੀ ਆਖਰੀ ਲਾਈਨ ਹੈ:
“ਪੰਥ ਵਿੱਚ ਪਏ ਕੁਰਾਹੇ ਨੂੰ ਸਮਝਣ ਲਈ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਲੰਬੀ ਅਤੇ ਭਖਵੀਂ ਬਹਿਸ ਸ਼ੁਰੂ ਕੀਤੀ ਜਾਵੇ। ਇਸ ਬਹਿਸ ਨਾਲ ਹੀ ਸਿੱਖ ਪੰਥ ਵਿੱਚ ਗੁਰਮਤਿ ਦੀ ਪੁਨਰ ਸਥਾਪਨਾ ਲਈ ਰਾਹ ਨਿਕਲਣਾ ਹੈ। ਜੇ ਬਹਿਸ ਅੱਗੇ ਚੱਲੀ ਤਾਂ ਬਾਕੀ ਫੇਰ…. .”। ਸੋ, ਆਪ ਇਸ ਬਹਿਸ ਦੀ ਸ਼ੁਰੂਆਤ ਤਰਕਸ਼ੀਲ ਢੰਗ ਨਾਲ ਕਰਨ ਦੀ ਖੇਚਲ ਕਰਕੇ ਪੰਥ-ਦਰਦੀਆਂ ਦੇ ਧੰਨਵਾਦ ਦੇ ਅਧਿਕਾਰੀ ਬਣੋ।
ਗੁਰਇੰਦਰ ਸਿੰਘ ਪਾਲ


(13/06/10)
ਚਰਨਜੀਤ ਸਿੰਘ ਬਰੈਂਮਪਟਨ

ਇੰਡੀਆ ਅਵੇਅਰਨੈੱਸ ਦੇ ਮਈ ਅੰਕ ਵਿੱਚ ਛਪੇ ਲੇਖ “ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਵਿੱਚ ਪੰਨਾ 11 ਤੇ ਲਿਖੀਆ ਹੈ। (ਹੁਣ ਇਹ ਲੇਖ ਸਿੱਖ ਮਾਰਗ ਤੇ ਵੀ ਛੱਪ ਚੁਕਿਆ ਹੈ)
ਪੰਜ ਪਿਆਰਿਆਂ ਅਤੇ ਪੰਥ-ਗੁਰੂ ਦੇ ਸਿਧਾਤਾਂ ਨੂੰ ਇਤਿਹਾਸਿਕ ਬਣਾਉਣ ਲਈ ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਤੋਂ ਅੰਮ੍ਰਿਤ ਵੀ ਛਕਵਾ ਦਿਤਾ ਅਤੇ ਬਾਅਦ ਵਿੱਚ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮਨਾਮਾ ਵੀ ਜਾਰੀ ਕਰਵਾ ਦਿੱਤਾ। ਖਾਲਸਾ ਪੰਥ ਦੀ ਸਾਜਨਾ ਸਮੇਂ ਚਸ਼ਮਦੀਦ ਗਵਾਹ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਿੰਘ ਭਾਈ ਜੀਵਨ ਸਿੰਘ ਆਪਣੀ ਰਚਨਾ ‘‘ਸ਼੍ਰੀ ਗੁਰੂ ਕਥਾ’’ ਵਿੱਚ ਕਿਤੇ ਵੀ ਇਸ ਗੱਲ ਦੀ ਚਰਚਾ ਨਹੀ ਕਰਦੇ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਤੋਂ ਅੰਮ੍ਰ੍ਰਿਤ ਛਕਿਆ ਹੋਵੇ।
ਮੈਨੂੰ ਇਹ ਤੇ ਨਹੀਂ ਪਤਾ ਕਿ ਗੁਰੂ ਨੇ ਪੰਜ ਪਿਆਰਿਆਂ ਤੋਂ ਅਮ੍ਰਿਤ ਛਕਿਆ ਸੀ ਕਿ ਨਹੀਂ ਪਰ ਇਤਨਾ ਜਰੂਰ ਮੰਨਦਾ ਹਾਂ ਕਿ ਅੱਜ ਸਾਡੀ ਸਿੱਖੀ ਗੁਰਬਾਣੀ ਦੇ ਬਜਾਏ 1699 ਦੀ ਵੈਸਾਖੀ ਤੇ ਖੜੀ ਹੈ। ਅਤੇ ਇਸ ਵੈਸਾਖੀ ਦੇ ਕੁੱਝ ਅੰਸ਼ ਐਸੇ ਵੀ ਹਨ ਜੋ ਇਤਿਹਾਸ ਅਤੇ ਗੁਰਬਾਣੀ ਦੀ ਕੱਸਵਟੀ ਤੇ ਪੂਰੇ ਨਹੀਂ ਉਤਰਦੇ। ਇਸ ਵੈਸਾਖੀ ਨੂੰ ਮੁੜ ਤੋਂ ਵਿਚਾਰਨ ਦੀ ਲੋੜ ਹੈ। ਮੈਨੂੰ ਉਸ ਦਿਨ ਦੀ ਉਡੀਕ ਹੈ। ਕਿਉਕਿ ਉਸ ਦਿਨ ਸਿੱਖੀ ਇੱਕ ਨਵੇਂ ਰੰਗ ਅਤੇ ਖੁਸ਼ਬੂ ਵਿੱਚ ਰੰਗੀ ਜਾਵੇਗੀ।
ਚਰਨਜੀਤ ਸਿੰਘ
ਬਰੈਂਮਪਟਨ


(13/06/10)
ਜਗਤਾਰ ਸਿੰਘ ਜਾਚਕ

ਸਿੱਖ ਭਾਈਚਾਰਾ ਸ਼੍ਰੋਮਣੀ ਕਮੇਟੀ ਚੋਣਾਂ ਲਈ ‘ਤਖਤਿ ਬਹੈ ਤਖਤੈ ਕੀ ਲਾਇਕ’ ਦਾ ਗੁਰੂ ਹੁਕਮ ਚੇਤੇ ਰੱਖੇ
ਲੁਧਿਆਣਾ – 13-06-2010 () ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨੋਰਥ ਸਮੁੱਚੇ ਮਾਨਵੀ ਭਾਈਚਾਰੇ ਨੂੰ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੱਖੋਂ ਜਾਗਰੂਕ ਕਰਨਾ ਹੈ। ਜੇਕਰ ਹਰੇਕ ਖੇਤਰ ਦੇ ਆਗੂਆਂ ਦੀ ਚੋਣ ਕਰਨ ਸਮੇਂ ‘ਤਖਤਿ ਬਹੈ ਤਖਤੈ ਕੀ ਲਾਇਕ’ ਦਾ ਗੁਰਵਾਕ ਯਾਦ ਰੱਖਿਆ ਜਾਏ ਤਾਂ ਸਾਡੀਆਂ ਬਹੁਤ ਸਾਰੀਆਂ ਸਮਸਿਆਵਾਂ ਸਹਜੇ ਹੀ ਹੱਲ ਹੋ ਸਕਦੀਆਂ ਹਨ ਅਤੇ ਅਸੀਂ ਧੜਵਈ ਤੇ ਲੁਟੇਰੀ ਕਿਸਮ ਦੇ ਆਗੂਆਂ ਦੇ ਉਜਾੜੇ ਤੋਂ ਬਚ ਸਕਦੇ ਹਾਂ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਯੂ. ਕੇ.) ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ 1ਗੁਰਸਿੱਖ ਫੈਮਲੀ ਕਲੱਬ ਲੁਧਿਆਣਾ ਵਲੋਂ ਬਸੰਤ ਐਵਨਿਊ ਲੁਧਿਆਣਾ ਵਿਖੇ ਕਰਵਾਏ ਗਏ ਹਫਤਾਵਾਰੀ ਗੁਰਮਤਿ ਚੇਤਨਾ ਸਮਾਗਮ ਸਮੇਂ ਸੰਗਤਾਂ ਨੂੰ ਸਬੰਧਨ ਕਰਦਿਆਂ ਕਹੇ, ਜਿਥੇ ਲਗਭਗ ਸਾਰੇ ਵਰਗਾਂ ਦੇ ਲੋਕ ਮਜੂਦ ਸਨ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਭਾਵੇਂ ਸਾਰਿਆਂ ਲਈ ਸਾਂਝਾ ਹੈ। ਪਰ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਨਿੱਤ ਅਰਦਾਸ ਕਰਨ ਵਾਲੇ ਖ਼ਾਲਸਾ ਪੰਥ ਦੀ ਹੁਣ ਵਿਸ਼ੇਸ਼ ਜ਼ਿਮੇਂਵਾਰੀ ਬਣਦੀ ਹੈ ਕਿ ਉਹ ਜਾਗੇ ਤੇ ਸ਼੍ਰੋਮਣੀ ਕਮੇਟੀ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਅਤੇ ਵੋਟ ਪਾਉਣ ਸਮੇਂ ਉਪਰੋਕਤ ਗੁਰੂ ਹੁਕਮ ਦੀ ਪਾਲਣਾ ਕਰੇ। ਸ਼੍ਰੋਮਣੀ ਕਮੇਟੀ ਦੇ ਤਖ਼ਤ `ਤੇ ਓਹੀ ਬੈਠਾਏ ਜਾਣ ਜੋ ਤਖ਼ਤ ਦੇ ਲਾਇਕ ਹੋਣ। ਅਜਿਹਾ ਤਦੋਂ ਹੀ ਹੋ ਸਕਦਾ ਹੈ ਕਿ ਜੇਕਰ ਸਿੱਖ ਜਥੇਬੰਦੀਆਂ ਦੇ ਮੁਖੀ ਮਿਲ ਬੈਠਣ ਅਤੇ ਧੜੇਬੰਦੀ ਤੋਂ ਉਚੇਰੇ ਹੋ ਕੇ ਇੱਕ ਸਲੈਕਸ਼ਨ ਕਮੇਟੀ ਬਨਾਉਣ ਜੋ ਮੈਰਟ’ ਤੇ ਅਧਾਰਿਤ ਉਮੀਦਾਵਰਾਂ ਦੀ ਚੋਣ ਕਰੇ। ਇਹ ਨਾ ਵੇਖਿਆ ਜਾਏ ਕਿ ਉਹ ਕਿਹੜੇ ਦਲ ਦਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ‘ਤਖਤਿ ਬਹੈ ਤਖਤੈ ਕੀ ਲਾਇਕ’ ਦਾ ਨਿਯਮ ਬਾਦਲ ਦਲੀ ਉਮੀਦਾਵਰਾਂ ਲਈ ਵੀ ਅਪਨਾਓਗੇ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਨਹੀ। ਕਿਉਂਕਿ, ਉਹ ਰਾਜਸੀ ਲਾਲਸਾ ਅਧੀਨ ਗੁਰਮਤ ਵਿਚਾਰਧਾਰਾ ਛੱਡ ਕੇ ਬਿਪਰਵਾਦੀ ਹੋ ਗਏ ਹਨ। ਉਹ ‘ਖ਼ਾਲਸਾ ਜੀ ਕੇ ਬੋਲ-ਬਾਲੇ’ ਦੀ ਥਾਂ ‘ਬਾਦਲ ਜੀ ਕੇ ਬੋਲ ਬਾਲੇ’ ਚਹੁੰਦੇ ਹਨ। ਐਸੇ ਉਮੀਦਾਵਰ ਸ਼੍ਰੋਮਣੀ ਕਮੇਟੀ ਦੇ ਤਖ਼ਤ ਲਈ ਕਦਾਚਿਤ ਵੀ ਯੋਗ ਨਹੀ ਮੰਨੇ ਜਾ ਸਕਦੇ।
ਜਗਤਾਰ ਸਿੰਘ ਜਾਚਕ


(12/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਹਰਦੇਵ ਸਿੰਘ ਜੀ! ਸਭ ਤੋਂ ਪਹਿਲਾਂ ਆਪਜੀ ਦਾ ਧੰਨਵਾਦ ਹੈ ਜਿਹੜਾ ਤੁਸੀਂ ਸੁਚੱਜੀ ਬੋਲੀ ਵਿੱਚ ਮੇਰੇ ਪੱਤਰ ਦਾ ਜਵਾਬ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਸਭ ਦੀ ਆਪੋ ਆਪਣੀ ਸੋਚ ਹੁੰਦੀ ਹੈ, ਇਸ ਲਈ ਤੁਹਾਡੇ ਅਤੇ ਮੇਰੇ ਵਿਚਾਰਾਂ ਵਿੱਚ ਅਜੇ ਵੀ ਫ਼ਰਕ ਪਹਿਲਾਂ ਦੀ ਤਰ੍ਹਾਂ ਹੀ ਹੈ। ਇਹੀ ਫ਼ਰਕ ਦੂਰ ਕਰਨ ਲਈ ਆਪਾਂ ਇੱਥੇ ਇਕੱਠੇ ਹੁੰਦੇ ਹਾਂ।

ਆਪ ਜੀ ਦੇ 09-06-10 ਦੇ ਪੱਤਰ ਦੇ ਸੰਬੰਧ ਵਿੱਚ:-ਤੁਸੀਂ ਲਿਖਿਆ ਹੈ- “ਰੱਬ ਦੇ ਹੁਕਮ ਵਿੱਚ ਇਹ ਜੀਵਨ ਰੋਂ ਕੁਦਰਤੀ ਢੰਗ ਨਾਲ ਤੱਤਾਂ ਦੇ ਮੇਲ ਨਾਲ ਉਹ ਰੂਪ ਧਾਰਣ ਕਰ ਲੈਂਦੀ ਹੈ ਜਿਸ ਨੂੰ ਅਸੀਂ ਜੀਵਾਤਮਾ ਜਾਂ ਜੀਵਨ ਰੋਂ ਕਹਿੰਦੇ ਹਾਂ। ਇਹ (ਸਰੀਰ ਦੇ ਪਤਨ ਉਪਰੰਤ) ਉਸ ਰੂਪ ਵਿੱਚ ਇਕੱਲੀ ਨਹੀਂ ਰਹਿ ਸਕਦੀ ਜਿਸ ਰੂਪ ਵਿੱਚ ਉਹ ਸਰੀਰ ਵਿੱਚ ਸੀ। ਪੁਲਾੜੀ ਊਰਜਾ ਵਿੱਚੋਂ ਉਤਪੰਨ ਕੋਈ ਵੀ ਦ੍ਰਸ਼ਿਟੀ-ਅਨਦ੍ਰਿਸ਼ਟੀ ਰੂਪ (ਨਾਨਾ ਰੂਪ) ਜਦ ਰੂਪ ਬਦਲਦਾ ਹੈ ਤਾਂ ਉਸਨੂੰ ਪੁਲਾੜੀ ਊਰਜਾ ਵਿੱਚ ਹੀ ਰਲਿਆ ਮੰਨਿਆ ਜਾਏਗਾ। ਇਹ ਵੈਸਾ ਹੀ ਹੈ ਕਿ ਜਦ ਬ੍ਰਿਹਮੰਡ ਨਹੀਂ ਬਚੇਗਾ ਤਾਂ ਸਾਰੇ ਕੁਦਰਤੀ ਪੁਲਾੜ ਨੂੰ ਪਰਮਾਤਮਾ ਵਿੱਚ ਹੀ (ਸੁੰਨ ਅਵਸਥਾ ਵਿੱਚ) ਸਮਾਇਆ ਕਿਹਾ ਜਾਏਗਾਜੀਵਾਂ ਦਾ ਕੁਦਰਤੀ ਪੁਲਾੜ ਵਿੱਚ ਸਮਾ ਜਾਣਾ ਅਤੇ ਕੁਦਰਤ ਦਾ ਕਦੇ ਸੁੰਨ ਵਿੱਚ ਸਮਾ ਜਾਣਾ ਅਲੱਗ-ਅਲੱਗ ਸਮੇਂ ਦੀਆਂ ਗੱਲਾਂ ਹਨ। ਜੀਵਾਂ ਦਾ ਜੀਵਨ ਕਾਲ ਛੋਟਾ ਹੈ ਅਤੇ ਕੁਦਰਤ ਦਾ ਬਹੁਤ ਵੱਡਾ”।

ਵਿਚਾਰ:-

ਤੁਹਾਡੇ ਮੁਤਾਬਕ ਜੀਵਨ ਰੋਂ ਅਤੇ ਜੀਵਾਤਮਾ ਇੱਕੋ ਹੀ ਚੀਜ ਹੈ ਜੋ ਕਿ ਤੱਤਾਂ ਦੇ ਮੇਲ ਤੋਂ ਪੈਦਾ ਹੋਈ ਹੈ। ਸਰੀਰ ਦੇ ਪਤਨ ਤੇ ਇਹ ਉਸ ਰੂਪ ਵਿੱਚ ਇਕੱਲੀ ਨਹੀਂ ਰਹਿ ਸਕਦੀ ਜਿਸ ਰੂਪ ਵਿੱਚ ਇਹ ਸਰੀਰ ਵਿੱਚ ਸੀ।

ਸਵਾਲ- ਸਰੀਰ ਵਿੱਚ ਇਹ ਜੀਵਨ ਰੋਂ/ਜੀਵਾਤਮਾ ਕਿਸ ਰੂਪ ਵਿੱਚ ਸੀ ਅਤੇ ਇਸ ਦਾ ਬਾਇਓਲੌਜੀਕਲ ਨਾਮ ਕੀ ਹੈ? ਕੀ ਸਰੀਰ ਦੇ ਪਤਨ ਤੋਂ ਪਹਿਲਾਂ ਇਹ ਸਰੀਰ ਵਿੱਚ ਇਕੱਲੀ ਰਹਿੰਦੀ ਸੀ?

ਸਵਾਲ- ਸਰੀਰ ਦੇ ਪਤਨ ਤੇ ਇਹ ਜੀਵਨ ਰੋਂ/ਜੀਵਾਤਮਾ ਕਿੱਥੇ ਜਾਂਦੀ ਹੈ ਅਤੇ ਕੀ ਰੂਪ ਅਖ਼ਤਿਆਰ ਕਰ ਲੈਂਦੀ ਹੈ? ਵਿਗਿਆਨ ਦੀ ਭਾਸ਼ਾ ਵਿੱਚ ਇਸ ਦਾ ਕੀ ਨਾਮ ਹੈ?

ਪੁਲਾੜੀ ਊਰਜਾ ਦਾ ਨਾਮ ਦੱਸਣ ਦੀ ਬਜਾਇ ਤੁਸੀਂ ਪੁਲਾੜੀ ਊਰਜਾ ਵਿੱਚੋਂ ਉਤਪਨ ਕੋਈ ਵੀ ਦ੍ਰਿਸ਼ਟ-ਅਨਦ੍ਰਿਸ਼ਟ ਰੂਪ (ਨਾਨਾ ਰੂਪ) ਕਹਿ ਕੇ ਸਾਰ ਦਿੱਤਾ ਹੈ। ਪਰ ਉਸ ਦ੍ਰਿਸ਼ਟ-ਅਨਦ੍ਰਿਸ਼ਟ ਊਰਜਾ ਦਾ ਕੋਈ ਵਿਗਿਆਨਕ ਨਾਮ ਤਾਂ ਹੋਵੇਗਾ? ਤੁਸੀਂ ਲਿਖਿਆ ਹੈ ‘ਮਨੁੱਖ ਦੀ ਮੌਤ ਊਰਜਾ ਦਾ ਪਰਿਵਰਤਨ ਹੈ’। ਜਦੋਂ ਤੁਸੀਂ ਗੁਰਬਾਣੀ ਦੇ ਵਿਗਿਆਨਕ ਅਰਥ ਕਰਦੇ ਹੋ ਤਾਂ ਗੱਲ ਨੂੰ ਵਿਗਿਆਨਕ ਢੰਗ ਨਾਲ ਸਮਝਾਉਣ ਦੀ ਖੇਚਲ ਕਰੋ। ਕਿਉਂਕਿ ਤੁਹਾਡੇ ਇਸ ਨੁਕਤੇ ਨੂੰ ਵਿਸਾਥਾਰ ਨਾਲ ਸਮਝਾਉਣ ਨਾਲ ਗੁਰਮਤ ਸੰਬੰਧੀ ਪਿਆ ਇਹ ਭੁਲੇਖਾ ਕਿ ਗੁਰਮਤ ਆਵਾਗਉਣ ਨੂੰ ਮੰਨਦੀ ਹੈ ਕਿ ਨਹੀਂ ਇਸ ਗੱਲ ਨੂੰ ਸਮਝਣ ਵਿੱਚ ਕਾਫ਼ੀ ਮਦਦ ਮਿਲ ਸਕਦੀ ਹੈ। ਤੁਸੀਂ ਜੀਵਾਤਮਾ/ਊਰਜਾ ਦੇ ਪੁਲਾੜੀ ਊਰਜਾ ਵਿੱਚ ਮਿਲਣ ਨੂੰ ‘Conservation of Energy’ ਦੱਸਿਆ ਹੈ, ਤਾਂ ਇਸ ਗੱਲ ਨੂੰ ਜ਼ਰਾ ਵਿਸਥਾਰ ਨਾਲ ਸਮਝਾਵੋ, ਇਤਨਾ ਹੀ ਕਹਿ ਕੇ ਨਾ ਟਾਲੋ ਕਿ ‘ਪੁਲਾੜੀ ਊਰਜਾ ਵਿੱਚੋਂ ਉਤਪੰਨ ਕੋਈ ਵੀ ਦ੍ਰਸ਼ਿਟੀ-ਅਨਦ੍ਰਿਸ਼ਟੀ ਰੂਪ (ਨਾਨਾ ਰੂਪ) ਜਦ ਰੂਪ ਬਦਲਦਾ ਹੈ ਤਾਂ ਉਸਨੂੰ ਪੁਲਾੜੀ ਊਰਜਾ ਵਿੱਚ ਹੀ ਰਲਿਆ ਮੰਨਿਆ ਜਾਏਗਾ’। ਇਹ ਗੱਲ ਤੁਸੀਂ ਹੀ ਜਾਹਰ ਕੀਤੀ ਹੈ ਕਿ ਜੀਵਾਤਮਾ ਕੋਈ ਊਰਜਾ ਹੈ ਜੋ ਸਰੀਰ ਦੇ ਪਤਨ ਤੇ ਪੁਲਾੜ ਵਿੱਚ ਸਮਾ ਜਾਂਦੀ ਹੈ। ਹੋਰ ਕਿਸੇ ਕਿਤਾਬ ਵਿੱਚ (ਸ਼ਾਇਦ) ਇਸ ਦਾ ਜ਼ਿਕਰ ਨਹੀਂ ਹੈ, ਤਾਂ ਇਸ ਨੂੰ ਤੁਸੀਂ ਹੀ ਵਿਸਥਾਰ ਨਾਲ ਸਮਝਾ ਸਕਦੇ ਹੋ।

ਤੁਸੀਂ ਲਿਖਿਆ ਹੈ: “ਪੁਲਾੜੀ ਊਰਜਾ ਵਿੱਚੋਂ ਉਤਪੰਨ ਕੋਈ ਵੀ ਦ੍ਰਸ਼ਿਟੀ-ਅਨਦ੍ਰਿਸ਼ਟੀ ਰੂਪ (ਨਾਨਾ ਰੂਪ) ਜਦ ਰੂਪ ਬਦਲਦਾ ਹੈ ਤਾਂ ਉਸਨੂੰ ਪੁਲਾੜੀ ਊਰਜਾ ਵਿੱਚ ਹੀ ਰਲਿਆ ਮੰਨਿਆ ਜਾਏਗਾ। ਇਹ ਵੈਸਾ ਹੀ ਹੈ ਕਿ ਜਦ ਬ੍ਰਿਹਮੰਡ ਨਹੀਂ ਬਚੇਗਾ ਤਾਂ ਸਾਰੇ ਕੁਦਰਤੀ ਪੁਲਾੜ ਨੂੰ ਪਰਮਾਤਮਾ ਵਿੱਚ ਹੀ (ਸੁੰਨ ਅਵਸਥਾ ਵਿੱਚ) ਸਮਾਇਆ ਕਿਹਾ ਜਾਏਗਾਜੀਵਾਂ ਦਾ ਕੁਦਰਤੀ ਪੁਲਾੜ ਵਿੱਚ ਸਮਾ ਜਾਣਾ ਅਤੇ ਕੁਦਰਤ ਦਾ ਕਦੇ ਸੁੰਨ ਵਿੱਚ ਸਮਾ ਜਾਣਾ ਅਲੱਗ-ਅਲੱਗ ਸਮੇਂ ਦੀਆਂ ਗੱਲਾਂ ਹਨ

ਸ: ਹਰਦੇਵ ਸਿੰਘ ਜੀ! ਮੈਂ ਪਹਿਲਾਂ ਵੀ ਲਿਖਿਆ ਸੀ ਕਿ ਗੁਰਮਤ ਵੱਖਰਾ ਵਿਸ਼ਾ ਹੈ ਅਤੇ ਵਿਗਿਆਨ ਵੱਖਰਾ। ਇਸ ਲਈ ਜੇ ਆਪਾਂ ਗੁਰਬਾਣੀ ਦੀ ਵਿਗਿਆਨਕ ਸੋਚ ਨਾਲ ਵਿਆਖਿਆ ਕਰਾਂਗੇ ਜਾਂ ਉਹ ਵਿਗਿਆਨਕ ਗੱਲਾਂ ਗੁਰਮਤ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ, ਤਾਂ ਨਾਂ ਆਪਾਂ ਗੁਰਮਤ ਨਾਲ ਇਨਸਾਫ਼ ਕਰ ਸਕਾਂਗੇ ਅਤੇ ਨਾ ਹੀ ਵਿਗਿਆਨ ਨਾਲ। ਜੇ ਦੋਨਾਂ ਵਿਸ਼ਿਆਂ ਨੂੰ ਮਿਲਾਣ ਦੀ ਕੋਸ਼ਿਸ਼ ਕਰਾਂਗੇ ਤਾਂ ਭੁਲੇਖੇ ਹੀ ਵਧਣਗੇ। ਤੁਸੀਂ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜੀਵਨ ਖਤਮ ਹੋ ਜਾਣ ਤੇ ਸਭ ਕੁੱਝ ਖ਼ਤਮ ਹੋ ਜਾਂਦਾ ਹੈ “ਜਿਸ ਤਰ੍ਹਾਂ ਜਦ ਬ੍ਰਿਹਮੰਡ ਨਹੀਂ ਬਚੇਗਾ ਤਾਂ ਸਾਰੇ ਕੁਦਰਤੀ ਪੁਲਾੜ ਨੂੰ ਪਰਮਾਤਮਾ ਵਿੱਚ ਹੀ (ਸੁੰਨ ਅਵਸਥਾ ਵਿੱਚ) ਸਮਾਇਆ ਸਮਝਿਆ ਕਿਹਾ ਜਾਵੇਗਾ”। ਹੁਣ ਤੁਸੀਂ ਇੱਕ ਹੋਰ ਸਵਾਲ ਖੜਾ ਕਰ ਦਿੱਤਾ ਹੈ ਕਿ:

ਸਵਾਲ- ਕੀ ਵਿਗਿਆਨ ਦੇ ਕਿਸੇ ਵੀ ਨਿਯਮ ਅਨੁਸਾਰ ਬ੍ਰਹਮੰਡ ਦਾ ਸਾਰਾ ਪਸਾਰਾ ਕਦੇ ਵੀ ਸੁੰਨ (ਸ਼ੁਨ੍ਯ, ਜ਼ੀਰੋ) ਵਿੱਚ ਸਮਾ ਸਕਦਾ ਹੈ, ਜਾਂ ਸਮਾ ਜਾਏਗਾ? (ਮੇਰੇ ਵਿਚਾਰ ਅਨੁਸਾਰ ਨਹੀਂ, ਕਿਸੇ ਵੀ ਵਿਗਿਆਨਕ ਨਿਯਮ ਅਨੁਸਾਰ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਪਰ ਗੁਰਮਤ ਅਨੁਸਾਰ ਇਸ ਤਰ੍ਹਾਂ ਹੋ ਸਕਦਾ ਹੈ ਅਤੇ ਹੁੰਦਾ ਹੈ)।

ਤੁਸੀਂ ਲਿਖਿਆ ਹੈ “ਇਹ ਜੀਵਨ ਰੋਂ ਕੁਦਰਤੀ ਢੰਗ ਨਾਲ ਤੱਤਾਂ ਦੇ ਮੇਲ ਨਾਲ ਉਹ ਰੂਪ ਧਾਰਣ ਕਰ ਲੈਂਦੀ ਹੈ ਜਿਸ ਨੂੰ ਅਸੀਂ ਜੀਵਾਤਮਾ ਜਾਂ ਜੀਵਨ ਰੋਂ ਕਹਿੰਦੇ ਹਾਂ”।

ਅਤੇ ਗੁਰਬਾਣੀ ਵਿੱਚ ‘ਆਤਮਕ ਮੌਤ’ ਬਾਰੇ ਅਨੇਕਾਂ ਵਾਰੀਂ ਜ਼ਿਕਰ ਆਇਆ ਹੈ ਤਾਂ-

ਸਵਾਲ- ਵਿਗਿਆਨਕ ਭਾਸ਼ਾ ਵਿੱਚ ਇਸ ‘ਆਤਮਕ ਮੌਤ’ ਦਾ ਕੀ ਮਤਲਬ ਹੈ? ਕੀ ਕਿਸੇ ਦੀ ਆਤਮਕ ਮੌਤ ਹੋਣ ਤੇ ਉਸ ਦੇ ਸਰੀਰ ਵਿੱਚੋਂ ਕੋਈ ਤੱਤਾਂ ਦੀ ਕਮੀਂ ਹੋ ਜਾਂਦੀ ਹੈ? ਜਾਂ ਕੋਈ ਅੰਗ ਹੀਣਾ ਹੋ ਜਾਂਦਾ ਹੈ? ਜਾਂ ਉਸ ਦਾ ਊਰਜਾ ਲੈਵਲ ਘਟ ਜਾਂਦਾ ਹੈ? ਜਾਂ…. ?

ਤੁਸੀਂ ਗੁਰਬਾਣੀ ਦੇ ਦੋ ਹਵਾਲੇ ਦਿੱਤੇ ਹਨ ਜਿਨ੍ਹਾਂ ਦੇ ਜਰੀਏ ਤੁਸੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਜੀਵ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਸਾਰੇ ਉਸ ਪ੍ਰਭੂ ਵਿੱਚ ਸਮਾ ਜਾਂਦੇ ਹਨ। ਅਤੇ ਨਾਲ ਤੁਸੀਂ ਲਿਖਿਆ ਹੈ: “ਹੁਣ ਇਹ ਗਿਲਾ ਤਾਂ ਆਪ ਜੀ ਮੇਰੇ ਕੋਲ ਨਾ ਕਰੋ ਕਿ ਸਾਰੇ ਚੰਗੇ ਮੰਦੇ ਰੂਪ ਇਕੋ ਪਰਮਾਤਮਾ ਵਿੱਚ ਕਿਉਂ ਸਮਾ ਜਾਂਦੇ ਹਨ? ਇਹ ਤਾਂ ਰੱਬ ਦੀ ਗੱਲ ਹੈ ਅਤੇ ਉਸ ਦੀ ਰਜਾ ਹੈ”।

ਸ: ਹਰਦੇਵ ਸਿੰਘ ਜੀ! ਪਹਿਲਾਂ ਤੁਹਾਡੀਆਂ ਪੇਸ਼ ਕੀਤੀਆਂ ਪੰਗਤੀਆਂ ਬਾਰੇ ਮੇਰੇ ਵਿਚਾਰ। ਇਸ ਤੋਂ ਮਗ਼ਰੋਂ ਮੈਂ ਕੁੱਝ ਉਦਾਹਰਣਾਂ ਪੇਸ਼ ਕਰ ਰਿਹਾ ਹਾਂ ਉਨ੍ਹਾਂ ਬਾਰੇ ਤੁਹਾਡੇ ਵਿਚਾਰ। ਗਿਲਾ ਕਰਨ ਜਾਂ ਨਾ ਕਰਨ ਦੀ ਗੱਲ ਬਾਅਦ ਵਿੱਚ।

ਜਿਹੜੀ ਪਹਿਲੀ ਉਦਾਹਰਣ ਤੁਸੀਂ ਪੇਸ਼ ਕੀਤੀ ਹੈ, ਉਸ ਦੀ ਇਸ ਤੋਂ ਅਗਲੀ ਪੰਗਤੀ ਮੈਂ ਪੇਸ਼ ਕਰ ਰਿਹਾ ਹਾਂ:

ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੈ ਨਾਹੀ॥” ਅਰਥ- (ਪਰਮਾਤਮਾ ਦੀ ਯਾਦ ਤੋਂ) ਭੁਲ ਕੇ ਜੀਵ ਅਨੇਕਾਂ ਜਨਮਾਂ ਵਿੱਚ ਪਏ ਰਹਿੰਦੇ ਹਨ। ਜਦ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ।

ਦੂਸਰੀ ਉਦਾਹਰਣ- “ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ॥” (947) ਜਦੋਂ ਹੁਕਮ ਹੁੰਦਾ ਉਦੋਂ ਸਮਾ ਜਾਂਦੇ ਹਨ ਨਾ ਕਿ ਕੋਈ ਗੁਨਾਹਾਂ ਭਰੀ ਜ਼ਿੰਦਗ਼ੀ ਬਸਰ ਕਰਕੇ ਵੀ ਸੁਰਖਰੂ ਹੋ ਜਾਂਦਾ ਹੈ। ਇੱਥੇ ਇਹ ਜ਼ਾਹਰ ਨਹੀਂ ਹੁੰਦਾ ਕਿ ਬੰਦਾ ਦੁਬਾਰਾ ਜਨਮ ਨਹੀਂ ਲੈਂਦਾ। ਬੰਦੇ ਦੀ ਮੁੜ ਜਨਮ ਨਾ ਲੈਣ ਵਾਲੀ ਅਵਸਥਾ, ‘ਜਾ ਪਾਇਆ ਤਾ ਭੂਲੈ ਨਾਹੀ’ ਵਾਲੀ ਅਵਸਥਾ, ਅਨੇਕਾਂ ਜਨਮਾਂ ਤੋਂ ਬਾਅਦ ਵੀ ਆ ਸਕਦੀ ਹੈ।

ਮੈਂ ਵੀ ਕੁੱਝ ਉਦਾਹਰਣਾਂ ਪੇਸ਼ ਕਰ ਰਿਹਾ ਹਾਂ, ਵੈਸੇ ਜ਼ਿਆਦਾਤਰ ਉਦਾਹਰਣਾਂ ਮੈਂ ਪਹਿਲਾਂ ਵੀ ਪੇਸ਼ ਕਰ ਚੁਕਾ ਹਾਂ ਉਨ੍ਹਾਂ ਨੂੰ ਸ਼ਾਇਦ ਤੁਸੀਂ ਪੜ੍ਹਨਾ ਗਵਾਰਾ ਨਹੀਂ ਕੀਤਾ। ਇਸ ਲਈ ਦੁਬਾਰਾ ਕੋਪੀ-ਪੇਸਟ ਕਰਕੇ, ਪੇਸ਼ ਕਰ ਰਿਹਾ ਹਾਂ।

“ਜੇਤੇ ਜੀਅ ਤੇਤੇ ਵਾਟਾਊ॥ ਚੀਰੀ ਆਈ ਢਿਲ ਨ ਕਾਊ॥ ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰ ਫ਼ਕੜ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਈ॥ ਸਚੋ ਸਚੁ ਵਖਾਣੈ ਕੋਇ॥ ਨਾਨਕ ਅਗੈ ਪੂਛ ਨ ਹੋਇ॥” (952)। (ਵਟਾਊ= ਵਾਟ ਤੇ ਚੱਲਣ ਵਾਲਾ, ਪਾਂਧੀ, ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਜਿਸ ਨੇ ਅੱਗੇ ਕਿਤੇ ਜਾਣਾ ਹੈ)।

“ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ॥ ਸਾਚਿ ਰਤੇ ਸੇ ਉਬਰੇ ਦੁਖੀਏ ਦੂਜੇ ਭਾਇ” (1346)।

ਦੇਹੀ ਜਾਤਿ ਨ ਆਗੈ ਜਾਏਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ” (111-112)।

“ਗਉੜੀ ਮ: 5॥ ਕਾ ਕੀ ਮਾਈ ਕਾ ਕੋ ਬਾਪ॥ ਨਾਮ ਧਾਰੀਕ ਝੂਠੇ ਸਭ ਸਾਕ॥ ਕਾਹੇ ਕਉ ਮੂਰਖ ਭਖਲਾਇਆ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ॥ ਰਹਾਉ॥ ਏਕਾ ਮਾਟੀ ਏਕਾ ਜੋਤਿ॥ ਏਕੋ ਪਵਨੁ ਕਹਾ ਕਉਨੁ ਰੋਤਿ॥ ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥ ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥ (188)।

ਅਰਥ- … ਤੂੰ ਪਰਮਾਤਮਾ ਦੇ ਹੁਕਮ ਵਿੱਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ)।

…. . (ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ‘ਮੇਰਾ, ਮੇਰਾ’ ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ‘ਮੇਰਾ’ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ। 3.

ਹੋਰ ਦੇਖੋ: “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ … ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ॥ 3॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ॥ (700)। ਪਿਛਲੇ ਜਨਮ ਦੇ ਸੰਜੋਗ ਕਰਕੇ ਸਾਰੇ ਸੰਬੰਧੀ ਇੱਥੇ (ਇਸ ਜਨਮ ਵਿੱਚ) ਇਕੱਠੇ ਹੋ ਜਾਂਦੇ ਹਾਂ ਪਰ ਅੰਤ ਵੇਲੇ ਕੋਈ ਸੰਬੰਧੀ ਕੋਈ ਧਨ ਦੌਲਤ ਨਾਲ ਨਹੀਂ ਜਾਂਦੇ। ਪਰ ਪਰਮਾਤਮਾ ਦੇ ਸੰਤ-ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਨ੍ਹਾਂਦੀ ਸੰਗਤ ਵਿੱਚ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀਂ ਚਾਹੀਦੀ ਹੈ। ਇਸ ਲੋਕ ਵਿੱਚ ਸੁਖ ਮਿਲਦਾ ਹੈ, ਪਰਲੋਕ ਵਿੱਚ ਸੁਰਖਰੂ ਹੋ ਜਾਈਦਾ ਹੈ।

ਹੋਰ ਦੇਖੋ: “ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਸੂਝੈ ਸਭੁ ਕੋਈ॥ ਤੇਲ ਜਲੇ ਬਾਤੀ ਠਹਰਾਨੀ ਸੁੰਨਾ ਮੰਦਰੁ ਹੋਈ॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ॥ ਤੂੰ ਰਾਮ ਨਾਮ ਜਪਿ ਸੋਈ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ਦੇਹੁਰੀ ਬੈਠੀ ਮਾਤਾ ਰੋਵੇ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸ ਇਕੇਲਾ ਜਾਈਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ ਇਸ ਬੰਦੇ ਸਿਰਿ ਜੁਲਮ ਹੋਤ ਹੈ ਜਮੁ ਨਹੀ ਹਟੈ ਗੁਸਾਈ॥ (478)। ਜਦੋਂ ਸਰੀਰ ਵਿੱਚੋਂ ਸਵਾਸ ਮੁਕ ਜਾਂਦੇ ਹਨ ਕੋਈ ਸਾਥੀ ਨਹੀਂ ਬਣਦਾ। ਮ੍ਰਿਤਕ ਦੇ ਸਰੀਰ ਨੂੰ ਭਾਈ ਸ਼ਮਸ਼ਾਨ ਲੈ ਜਾਂਦੇ ਹਨ। ਅਗੇ (ਕੀਤੇ ਕਰਮਾ ਦਾ ਲੇਖਾ ਭੁਗਤਣ ਲਈ) ਸਿਰਫ਼ ਜੀਵਾਤਮਾ ਹੀ ਜਾਂਦੀ ਹੈ।

ਹੋਰ ਦੇਖੋ- ਜੈਤਸਰੀ ਮ: 5॥” ਪਾਧਾਣੂ ਸੰਸਾਰੁ ਗਾਰਬਿ ਅਟਿਆ॥ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ॥ ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ॥ ਪੁਤ੍ਰ ਮਿਤ੍ਰ ਬਿਹਾਰ ਬਨਿਤਾ ਏਹ ਕਰਤ ਬਿਹਾਵਏ॥ ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ਕਿਰਤ ਕਰਮ ਨ ਮਿਟੈ ਨਾਨਕ ਹਰਿਨਾਮੁ ਧਨੁ ਨਹੀ ਖਟਿਆ॥” (705)। ਪਾਧਾਣੂ= ਪਾਂਧੀ, ਮੁਸਾਫ਼ਿਰ, ਰਾਹੀ (ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਅੱਗੇ ਕਿਤੇ ਜਾਣਾ ਹੈ)।

ਤੁਸੀਂ ਲਿਖਿਆ ਹੈ: “ਹੁਣ ਰੱਬੀ ਕੁਦਰਤ ਉਸ ਪਰਮਾਤਮਾ ਦੀ ਸ਼ਿਨਾਖਤ ਦਾ ਇੱਕ ਮਾਤਰ ਸਾਧਨ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ? ਕੀ ਰੱਬ ਤੇ ਸਾਡਾ ਕੋਈ ਜ਼ੋਰ ਹੈ/ ਰੱਬ ਨੇ ਕੁਦਰਤ ਸਾਜੀ ਇਸ ਲਈ ਕੁਦਰਤੀ ਤਰੀਕੇ ਰੱਬੀ ਹੁਕਮ ਹੀ ਹਨ”।

ਸ: ਹਰਦੇਵ ਸਿੰਘ ਜੀ! ਬਿਲਕੁਲ ਰੱਬ ਦੀ ਸ਼ਿਨਾਖਤ ਰੱਬ ਦੀ ਕੁਦਰਤ ਤੋਂ ਹੀ ਹੋ ਸਕਦੀ ਹੈ, ਉਸ ਦਾ ਕੋਈ ਭੌਤਿਕ ਸਰੂਪ ਤਾਂ ਹੈ ਨਹੀਂ ਕਿ ਉਸ ਨੂੰ ਦੇਖ ਕੇ ਹੀ ਮੰਨਿਆ ਜਾਵੇ ਕਿ ਰੱਬ ਹੈ। ਪਰ ਤੁਸੀਂ ਇਸ ਗੱਲ ਤੇ ਵੀ ਤਾਂ ਗ਼ੌਰ ਕਰੋ ਕਿ ਇਹ ਦਿਸਦਾ ਸੰਸਾਰ ਹੀ ਤਾਂ ਸਭ ਕੁੱਝ ਨਹੀਂ ਹੈ। ਇਸ ਤੋਂ ਇਲਾਵਾ ਵੀ ਬਹੁਤ ਕੁੱਝ ਐਸਾ ਹੈ ਜੋ ਵਿਗਿਆਨ ਦੀ ਪਹੁੰਚ ਤੋਂ ਪਰੇ ਹੈ ਅਤੇ ਸ਼ਾਇਦ ਹਮੇਸ਼ਾਂ ਰਹੇਗਾ। ਪਰ ਸੰਸਾਰ ਦੀਆਂ/ਕੁਦਰਤ ਦੀਆਂ ਉਹ ਗੱਲਾਂ ਜਿਨ੍ਹਾਂ ਦਾ ਕੋਈ ਭੌਤਿਕ ਵਜੂਦ ਨਹੀਂ ਹੈ, ਉਨ੍ਹਾਂ ਨੂੰ ਵੀ ਤੁਸੀਂ ਜਾਣੇ ਅਨਜਾਣੇ ਵਿਗਿਆਨ ਦੀ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਗੱਲਾਂ ਨਜ਼ਰ ਨਹੀਂ ਆਉਣਗੀਆਂ। ਹਵਾ ਨੂੰ ਆਪਾਂ ਦੇਖ ਨਹੀਂ ਸਕਦੇ ਪਰ ਉਸਦਾ ਵਜੂਦ ਹੋਣ ਦਾ ਪਤਾ ਲਗਾਉਣ ਦੇ ਆਪਣੇ ਕੁੱਝ ਤਰੀਕੇ ਕਨ। ਇਸੇ ਤਰ੍ਹਾਂ ‘ਜੀਵਾਤਮਾ’ ਦਾ ਕੋਈ ਭੌਤਿਕ ਸਰੂਪ ਨਹੀਂ ਹੈ, ਪਰ ਇਹ ਹੈ ਜਰੂਰ, ਇਸ ਬਾਰੇ ਜਾਨਣ ਦੇ ਵੀ ਤਰੀਕੇ ਹਨ ਜਿਹੜੇ ਗੁਰਬਾਣੀ ਨੂੰ (ਸਿਰਫ਼ ਗੁਰਮਤ ਦੀ ਨਜ਼ਰ ਨਾਲ) ਪੜ੍ਹਨ ਤੇ ਹੀ ਸਮਝ ਆਉਂਦੇ ਹਨ। ਜਿਸ ਤਰ੍ਹਾਂ ਪਰਮਾਤਮਾ ਦਾ ਕੋਈ ਜ਼ਾਹਰ ਸਰੂਪ ਨਾ ਹੋਣ ਦੇ ਬਾਵਜੂਦ ਤੁਹਾਨੂੰ ਉਸ ਦੇ ਹੋਣ ਦਾ ਯਕੀਨ ਹੈ। ਇਸੇ ਤਰ੍ਹਾਂ ਕੋਸ਼ਿਸ਼ ਕਰਨ ਤੇ ਸਰੀਰ ਵਿੱਚ ਆਤਮਾ ਦੇ ਹੋਣ ਦਾ ਵੀ ਯਕੀਨ ਹੋ ਸਕਦਾ ਹੈ। ਇੱਕ ਛੋਟੀ ਜਿਹੀ ਮਿਸਾਲ- ਆਪਣੇ ਕੋਲ ਕੋਈ ਗ਼ਰੀਬ ਮਜਬੂਰ ਬੰਦਾ ਕਿਸੇ ਮਦਦ ਲਈ ਆਉਂਦਾ ਹੈ। ਆਪਾਂ ਉਸ ਦੀ ਮਦਦ ਕਰਨੀ ਹੈ ਜਾਂ ਨਹੀਂ ਇਹ ਆਪਣੇ ‘ਮਨ/ ਆਤਮਾ’ ਨੇ ਫ਼ੈਸਲਾ ਕਰਨਾ ਹੈ ਕਿ ਇਸ ਦੀ ਮਦਦ ਕਰਨੀ ਹੈ ਜਾਂ ਨਹੀਂ। ਸਾਡੇ ਦਿਮਾਗ਼ ਨੇਂ ਆਪਣੀ ਸਮਝ ਮੁਤਾਬਕ ਮਦਦ ਕਰਨ ਵਿੱਚ ਚੰਗੇ ਮਾੜੇ ਬਾਰੇ ਸੋਝੀ ਦੇਣੀ ਹੈ। ਇਸ ਦੇ ਬਾਵਜੂਦ ਉਸ ਦੀ ਮਦਦ ਕਰਨੀ ਜਾਂ ਨਾਂ ਕਰਨੀਂ ਸਾਡੇ ‘ਮਨ, ਆਤਮਾ’ ਦੇ ਫ਼ੈਸਲੇ ਤੇ ਨਿਰਭਰ ਹੈ। ਸਾਡਾ ‘ਮਨ, ਆਤਮਾ’ ਜੋ ਵੀ ਫ਼ੈਸਲਾ ਕਰੇ, ਉਸ ਮੁਤਾਬਕ ਦਿਮਾਗ ਨੇ ਸਰੀਰ ਨੂੰ ਹਰਕਤ ਵਿੱਚ ਲਿਆਉਣਾ ਹੈ। ਸੋ ਇੱਥੇ ਮਦਦ ਕਰਨ ਜਾਂ ਨਾ ਕਰਨ ਵਾਲਾ ਸਾਡਾ ਦਿਮਾਗ਼ ਜਾਂ ਸਰੀਰ ਦਾ ਕੋਈ ਹੋਰ ਅੰਗ ਨਹੀਂ ਹੈ। ਇਹ ਬਿਨਾ ਕਿਸੇ ਭੋਤਿਕ ਵਜੂਦ ਤੋਂ ਹੀ ਹੈ। ਇਸ ਉਦਾਹਰਣ ਤੇ ਜ਼ਰਾ ਗਹਿਰਾਈ ਨਾਲ ਵਿਚਾਰ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨੇ ਜੀ।

ਤੁਸੀਂ ਲਿਖਿਆ ਹੈ: ਜੇਕਰ ਸਾਡੇ ਕੀਤੇ ਨਾਲ ਕੇਵਲ ਸਾਨੂੰ ਹੀ ਫਾਇਦਾ ਹੋਣਾ ਹੈ ਤਾਂ ਸਰਬਤ ਦੇ ਭਲੇ ਦੀ ਗੱਲ ਤਾਂ ਕੇਵਲ ਇੱਕ ਰੌਲਾ ਪਾਣ ਵਾਲੀ ਗੱਲ ਹੈ? ਜ਼ਰਾ ਵਿਚਾਰ ਕਰਨਾ ਕਿ ਗੁਰੂ ਨਾਨਕ ਨੇ ਸੱਜਣ ਠੱਗ ਨੂੰ ਕਿੰਝ ਲਾਭ ਪਹੁੰਚਾਇਆ ਸੀ। ਜੇਕਰ ਸੱਜਣ ਠੱਗ ਨੂੰ ਗੁਰੂ ਨਾਨਕ ਦੀ ਸੰਗਤ ਰਾਹੀਂ ਪਹੁੰਚਿਆ ਲਾਭ ਸੱਜਣ ਠੱਗ ਦੇ ਆਪਣੇ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਹੀ ਫ਼ਲ਼ ਸੀ ਤਾਂ ਫ਼ਿਰ ਗੁਰੂ ਨਾਨਕ ਕਿੱਥੇ ਖੜੇ ਨਜ਼ਰ ਆਉਂਦੇ ਹਨ? ਗੁਰੂਆਂ ਦੀ ਘਾਲਣਾ ਅਤੇ ਸਿੱਖੀ ਦੇ ਲਾਸਾਨੀ ਸੰਘਰਸ਼ ਨੇ ਸਰਬੱਤ ਦੇ ਭਲੇ (ਦੂਜਿਆਂ ਦਾ ਭਲਾ) ਦੀ ਰਾਹ ਤੇ ਲੰਮਾ ਸਫ਼ਰ ਤਹਿ ਕੀਤਾ ਹੈ।

ਸ: ਹਰਦੇਵ ਸਿੰਘ ਜੀ! ਪਹਿਲੀ ਗੱਲ ਤਾਂ ਇੱਥੇ (ਸੱਜਣ ਠੱਗ ਵਾਲੀ ਉਦਾਹਰਣ ਵਿੱਚ) ਪਿਛਲੇ ਜਨਮ ਵਾਲੀ ਕੋਈ ਗੱਲ ਨਹੀਂ ਹੈ। ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਅਤੇ ਸੱਜਣ (ਠੱਗ) ਨੇ ਉਸ ਨੂੰ ਮੰਨ ਲਿਆ।

ਦੂਸਰੀ ਗੱਲ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਬਹੁਤ ਭਲਾਈ ਦਾ ਕੰਮ ਹੈ। ਪਰ ਚਾਹੇ ਸੱਜਣ (ਠੱਗ) ਹੋਵੇ ਜਾਂ ਕੋਈ ਹੋਰ ਹੋਵੇ, ਜੇ ਕੋਈ ਉਸ ਉਪਦੇਸ਼ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਢਾਲਦਾ ਹੈ ਤਾਂ ਹੀ ਉਸ ਦਾ ਭਲਾ ਹੈ ਜੇ ਸੱਜਣ (ਠੱਗ) ਹੋਵੇ ਜਾਂ ਕੋਈ ਵੀ ਹੋਰ ਉਸ ਉਪਦੇਸ਼ ਨੂੰ ਨਹੀਂ ਮੰਨਦਾ ਤਾਂ ਉਸ ਦਾ ਭਲਾ ਨਹੀਂ। ਸੋ ਇੱਥੇ ਗੁਰੂ ਸਾਹਿਬ ਨੇ ਭਲਾਈ ਦਾ ਕੰਮ ਕੀਤਾ ਇਹ ਉਨ੍ਹਾਂ ਦੀ ਵਡਿਆਈ ਹੈ। ਜਾਂ ਜਿਸ ਨੇ ਵੀ ਉਸ ਉਪਦੇਸ਼ ਨੂੰ ਮੰਨਿਆਂ, ਉਸ ਮੰਨਣ ਵਾਲੇ ਦੀ ਵਡਿਆਈ ਹੈ। ਗੁਰੂ ਸਾਹਿਬ ਦਾ ਉਪਦੇਸ਼ ਸਾਰੀ ਲੋਕਾਈ ਵਾਸਤੇ ਸਾਂਝਾ ਹੈ, ਪਰ ਇਸ ਦੇ ਬਾਵਜੂਦ ਸਾਰੀ ਲੋਕਾਈ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਅਪਨਾਇਆ ਹੋਇਆ। ਹਜਾਰਾਂ’ ਚੋਂ ਕੋਈ ਵਿਰਲਾ ਇਕ-ਅਧ ਹੀ ਸੱਜਣ ਠੱਗ ਤੋਂ ਸੱਜਣ ਬਣਦਾ ਹੈ, ਬਾਕੀਆਂ ਲਈ ਇਹ ਸਿਰਫ਼ ਰੌਲਾ ਹੀ ਹੈ।

ਤੁਸੀਂ ਲਿਖਿਆ ਹੈ: “ਕਿਸੇ ਐਡੀਸਨ ਦੇ ਕਰਮ ਦਾ ਅਨੰਦ ਅਸੀਂ ‘ਵੀ’ ਮਾਣ ਸਕਦੇ ਹਾਂ ਅਤੇ ਕਿਸੇ ਦੇ ਬਣਾਏ ਹੋਏ ਐਟਮ ਬੰਬ ਦੇ ਫ਼ਲ਼ ਦਾ ਸੁਆਦ ਵੀ ਚੱਖ ਸਕਦੇ ਹਾਂ। …. ਅਤੇ”।

ਸ: ਹਰਦੇਵ ਸਿੰਘ ਜੀ! ਤੁਹਾਡੇ ‘ਵੀ’ ਲਿਖਣ ਨਾਲ ਹੀ ਗੱਲ ਨਹੀਂ ਬਣਦੀ। ਪਹਿਲੀ ਗੱਲ ਕਿ ਗੁਰਬਾਣੀ ਕਹਿੰਦੀ ਹੈ “ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥” (473)।

“ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥” (406)।

‘ਕਰਮੀ ਆਪੋ ਆਪਣੀ’ ਅਤੇ ‘ਕਰਮੀ ਕਰਮੀ ਹੋਇ ਵੀਚਾਰ’।

ਤੁਹਾਡੇ ‘ਵੀ’ ਕਹਿਣ ਨਾਲ (ਜੇ ਇਸ ਗੱਲ ਨੂੰ ਕਰਮ ਸਿਧਾਂਤ ਨਾਲ ਜੋੜੀਏ ਤਾਂ) ਗੁਰਮਤ ਫ਼ਲੌਸਫ਼ੀ ਕਿ, ਜਿਹੜਾ ਕੋਈ ਕੰਮ ਕਰਦਾ ਹੈ ਉਹੀ ਉਸ ਦਾ ਫ਼ਲ ਭੁਗਤਦਾ ਹੈ। ਦਾ ਖੰਡਣ ਹੁੰਦਾ ਹੈ। ਦੂਸਰੀ ਗੱਲ- ਛੋਟੀ ਬੱਚੀ ਨਾਲ ਬਲਾਤਕਾਰ ਵਾਲੀ ਤੁਹਾਡੀ ਉਦਾਹਰਣ ਅਨੁਸਾਰ, ਗੁਨਾਹ ਕਰਨ ਵਾਲਾ ਅਨੰਦ ਮਾਣਦਾ ਹੈ ਅਤੇ ਛੋਟੀ ਬੱਚੀ ਜਿਸ ਦਾ ਕੋਈ ਕਸੂਰ ਵੀ ਨਹੀਂ ਉਸ ਨੂੰ ਸੰਤਾਪ ਸਹਾਰਨਾ ਪੈ ਰਿਹਾ ਹੈ। ਇੱਥੇ ਤੁਹਾਡੀ ‘ਵੀ’ ਵਾਲੀ ਗੱਲ ਫ਼ਿਟ ਨਹੀਂ ਬੈਠਦੀ। ਅਤੇ ਨਾਲ ਹੀ ਜੇ ਆਪਾਂ ਇਹ ਮੰਨਦੇ ਹਾਂ ਕਿ ਸਭ ਕੁੱਝ ਪ੍ਰਭੂ ਦੇ ਹੁਕਮ ਵਿੱਚ ਹੀ ਹੁੰਦਾ ਹੈ ਤਾਂ ਉਸ ਦਾ ਨਿਆਉਂ ਝੂਠਾ ਸਾਬਤ ਹੁੰਦਾ ਹੈ।

ਤੁਹਾਡੇ ਵੱਲੋਂ ਪੁੱਛੇ ਗਏ ਤਿੰਨ ਸਵਾਲਾਂ ਦੇ ਸੰਬੰਧ ਵਿੱਚ- ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਮੈ ਥੋੜ੍ਹੀ ਜਿਹੀ ਵਿਚਾਰ ਹੋਰ ਦੇਣੀ ਚਾਹੁੰਦਾ ਹਾਂ।

ਤੁਸੀਂ ‘ਜੀਵਨ ਸੱਤਾ’ ਅਤੇ ‘ਜੀਵਾਤਮਾ’, ਦੋਨਾਂ ਨੂੰ ਸ਼ਾਇਦ ਇੱਕੋ ਗੱਲ ਸਮਝ ਰਹੇ ਹੋ। ਪਰ ਮੇਰੇ ਮੁਤਾਬਕ ਇਹ ਦੋ ਵੱਖ ਵੱਖ ਗੱਲਾਂ ਹਨ। ‘ਅਨੰਦ ਸਾਹਿਬ ਬਾਣੀ ਦੀ ਇੱਕ ਤੁਕ ਨੂੰ ਜ਼ਰਾ ਵਿਚਾਰੀਏ। “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ …”॥

ਇਥੇ ਲਫ਼ਜ਼ ਆਏ ਹਨ; ਸਰੀਰਾ (1), ਮੇਰਿਆ (2), ਹਰਿ (3), ਤੁਮ ਮਹਿ (1), ਜੋਤਿ (4)।

ਇੱਥੇ ਜੀਵ (2), ਆਪਣੇ ਸਰੀਰ (1), ਨੂੰ ਸਮਝਾ ਰਿਹਾ ਹੈ ਕਿ ਹਰਿ (3) ਨੇ ਤੇਰੇ ਅੰਦਰ ਜੋਤ (ਜੀਵਨ ਸੱਤਾ) (4) ਰੱਖੀ (ਤਾਂ ਤੂੰ ਜੱਗ ਤੇ ਆਇਆ)।

ਸੋ ਜੀਵ /ਜੀਵਾਤਮਾ (2) ਅਤੇ ਜੋਤ/ਜੀਵਨ ਸੱਤਾ (4) ਦੋ ਵੱਖ ਵੱਖ ਗੱਲਾਂ ਹਨ।

(ਨੋਟ- ਗੁਰਬਾਣੀ ਵਿੱਚ ਲਫ਼ਜ਼ ‘ਜੋਤਿ’ ਕਈ ਅਰਥਾਂ ਵਿੱਚ ਆਇਆ ਹੈ। ‘ਜੀਵਾਤਮਾ’ ਦੇ ਅਰਥ ਵਿੱਚ ਵੀ ਆਇਆ ਹੈ ਪਰ ਇੱਥੇ ਸੰਬੰਧਤ ਸ਼ਬਦ ਵਿੱਚ ਜੋਤਿ ਲਫ਼ਜ਼ ਜੀਵਨ ਸੱਤਾ/ ਪ੍ਰਾਣ/ ਜੀਵਨ, ਦੇ ਰੂਪ ਵਿੱਚ ਆਇਆ ਹੈ)।

ਤੁਹਾਡੇ ਤਿੰਨ ਸਵਾਲਾਂ ਦੇ ਜਵਾਬ:

(੧) “ਜੋਤੀ ਮਹਿ ਜੋਤਿ ਰਲ ਜਾਇਆ” ਦੇ ਅਰਥ: ਜੀਵ ਦੀ ਜੀਵਨ ਸੱਤਾ/ਪ੍ਰਾਣ, ਜੀਵਨ ਦਾਤੇ ਵਿੱਚ ਮਿਲ ਜਾਂਦੇ ਹਨ।

(੨) ਜੀਵ ਦੀ ਜੀਵਨ ਸੱਤਾ ਪ੍ਰਭੂ ਵਿੱਚ ਸਮਾ ਜਾਂਦੀ ਹੈ ਤਾਂ ਭਟਕਦਾ ਕੌਣ ਹੈ?

ਜੀਵ ਦੀ ਜੀਵਨ ਸੱਤਾ ਖਤਮ ਹੋ ਜਾਂਦੀ ਹੈ। ਇਹ ਮੌਜੂਦਾ ਜੀਵਨ ਜੋ ਕਿ ਤੱਤਾਂ ਦੇ ਮੇਲ ਤੋਂ ਹੋਂਦ ਵਿੱਚ ਆਇਆ, ਜੀਵਨ ਸੱਤਾ ਸਮੇਤ ਖਤਮ ਹੋ ਜਾਂਦਾ ਹੈ। ਜੀਵਾਤਮਾ ਕਦੇ ਜੰਮਦੀ ਮਰਦੀ ਨਹੀਂ ਗੁਰਮੁਖਾਂ ਵਾਲਾ ਜੀਵਨ ਜਿਉਣ ਵਾਲੇ ਪ੍ਰਾਣੀ ਦਾ ਮੁੜ ਜਨਮ ਨਹੀਂ ਹੁੰਦਾ। ਪਰ ਮਨਮੁਖਾਂ ਨੂੰ ਫਿਰ ਜਨਮ ਹੈ। ਉਸ ਦੀ ਦਰਗਹ ਵਿੱਚ ਸਭ ਦਾ ਲੇਖਾ ਹੁੰਦਾ ਹੈ। “ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਦਰਬਾਰਾ ਰਾਮ॥ (570)।

“ਖੋਟੇ ਠਉਰ ਨ ਪਾਇਨੀ ਖਰੇ ਖਜਾਨੇ ਪਾਇ॥” (570)। ਖੋਟਿਆਂ ਨੂੰ ਫ਼ਿਰ ਜਨਮ ਮਰਨ ਦੇ ਗੇੜ ਵਿੱਚ ਪਾਇਆ ਜਾਂਦਾ ਹੈ। ਖਰੇ ਪਤ ਸੇਤੀ ਆਪਣੇ ਨਿਜ ਘਰ ਚਲੇ ਜਾਂਦੇ ਹਨ, ਜਿਸ ਪ੍ਰਭੂ ਦੀ ਉਹ ਅੰਸ਼ ਹਨ ਉਸੇ ਵਿੱਚ ਸਮਾ ਜਾਂਦੇ ਹਨ।

(੩) ਅਸਲ ਵਿੱਚ ਜੀਵਾਤਮਾ ਹੀ ਜੀਵ ਹੈ ਜੋ ਜੰਮਦਾ ਮਰਦਾ ਨਹੀਂ ਤਾਂ ਫ਼ਿਰ ਕੌਣ ਜੋਨੀਆਂ ਵਿੱਚ ਭਟਕਦਾ ਹੈ? ਸਰੀਰ ਜਾਂ ਜੀਵਾਤਮਾ?

ਬੰਦਾ ਜਦੋਂ ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਨੂੰ ਉਸ ਦੇ ਸੰਬੰਧੀਆਂ ਦੁਆਰਾ ਅੱਗ, ਪਾਣੀ ਆਦਿ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰ ਦਿਤਾ ਜਾਂਦਾ ਹੈ। ਅਗੇ ‘ਹੰਸ ਇਕੇਲਾ ਜਾਈ’, ਜੀਵਾਤਮਾ ਇਕੱਲੀ ਹੀ ਜਾਂਦੀ ਹੈ। ਜੀਵਾਤਮਾ ਜੰਮਦਾ ਮਰਦਾ ਨਹੀਂ। ਇਸ ਮਨੁੱਖਾ ਜਨਮ ਵਿੱਚ ਆਪਣੇ ਕੀਤੇ ਕਰਮਾਂ ਦੇ ਆਧਰ ਤੇ ਪ੍ਰਭੂ ਦੇ ਹੁਕਮ ਵਿੱਚ ਜਿਸ ਤਰ੍ਹਾਂ ਉਸ ਪ੍ਰਭੂ ਨੂੰ ਭਾਉਂਦਾ ਹੈ ਜੀਵ, ਮਨੁੱਖਾ ਜੂਨ ਜਾਂ ਕਿਸੇ ਹੋਰ ਜੂਨ ਵਿੱਚ (ਫ਼ੇਰ ਨਵੇਂ ਸਿਰੇ ਤੱਤਾਂ ਦੇ ਮੇਲ ਤੋਂ, ਨਵਾਂ ਸਰੀਰ ਧਾਰ ਕੇ, ਗਰਭ ਜੋਨੀ ਦੁਆਰਾ, ਨਵਾਂ ਜਨਮ ਲੈ ਕੇ) ਸੰਸਾਰ ਤੇ ਆ ਜਾਂਦਾ ਹੈ। ਇਸੇ ਤਰ੍ਹਾਂ ਪ੍ਰਭੂ ਦੇ ਹੁਕਮ ਅਨੁਸਾਰ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ ਅਤੇ ਦੁਖ ਸੁਖ ਭੋਗਦਾ ਹੈ।

ਇਕ ਗੱਲ ਹੋਰ- ਜੀਵ ਦਾ ਸਰੀਰ ਦੁਖ ਸੁਖ ਨਹੀਂ ਭੋਗਦਾ, ਸਰੀਰ ਦੇ ਜਰੀਏ ਜੀਵਾਤਮਾ ਦੁਖ ਸੁਖ ਭੋਗਦੀ ਹੈ।

ਹੋ ਸਕਦਾ ਹੈ ਇੱਥੇ ਤੁਸੀਂ ਇਹ ਕਹਿਣਾ ਚਾਹੋ ਕਿ ਜੀਵਨ ਸੱਤਾ ਪ੍ਰਭੂ ਵਿੱਚ ਸਮਾ ਗਈ, ਸਮੁੰਦਰ ਦੀ ਬੂੰਦ ਸਮੁੰਦਰ ਵਿੱਚ ਰਲ ਗਈ ਤਾਂ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹੀ ਜੀਵ ਫ਼ਿਰ ਜਨਮ ਲੈ ਕੇ ਸੰਸਾਰ ਤੇ ਆਇਆ? ਇਸ ਦੇ ਜਵਾਬ ਲਈ ਉਪਰ ਮੇਰੇ ਵੱਲੋਂ ਪੇਸ਼ ਕੀਤੀਆਂ ਉਦਾਹਰਣਾਂ ਤੇ ਪਹਿਲਾਂ ਵਿਚਾਰ ਕਰਨੀ ਜੀ।

ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪੱਤਰ ਲੰਬਾ ਹੋ ਗਿਆ ਹੈ। ਜਾਣ ਬੁਝ ਕੇ ਕੋਈ ਵੀ ਗੱਲ ਫ਼ਾਲਤੂ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤੁਸੀਂ ਮੇਰੇ ਵੱਲੋਂ ਇਸ ਤੋਂ ਪਿਛਲੇ ਪੱਤਰ ਵਿੱਚ ਪੇਸ਼ ਗੁਰਬਾਣੀ ਹਵਾਲਿਆਂ ਤੇ ਆਪਣੇ ਵਿਚਾਰ ਨਹੀਂ ਦਿੱਤੇ ਜਿਨ੍ਹਾਂ ਦੀ ਇੱਥੇ ਦੁਬਾਰਾ ਕੌਪੀ-ਪੇਸਟ ਲਗਾਣੀ ਪਈ ਹੈ, ਇਹ ਵੀ ਇੱਕ ਕਾਰਣ ਹੈ ਪੱਤਰ ਲੰਬਾ ਹੋਣ ਦਾ।

ਜੇ ਤੁਹਾਨੂੰ ਇਹ ਭੁਲੇਖਾ ਹੈ ਕਿ ਜੀਵਨ ਪਤਨ ਹੋਣ ਤੇ ਸਭ ਕੁੱਝ ਖ਼ਤਮ ਹੋ ਜਾਂਦਾ ਹੈ ਤਾਂ ਪਹਿਲਾਂ ਮੇਰੇ ਪੇਸ਼ ਕੀਤੇ ਗੁਰਬਾਣੀ ਹਵਾਲੇ ਜਰੂਰ ਵਿਚਾਰ ਲੈਣੇ ਜੀ। ਫ਼ੇਰ ਅਗੋਂ ਆਪਣੇ ਕੋਈ ਸਵਾਲ ਰੱਖਣੇ ਜੀ।

‘ਊਰਜਾ/ ਜੀਵਾਤਮਾ ਦਾ ਪੁਲਾੜ ਵਿੱਚ’ ਸਮਾ ਜਾਣਾਂ ਅਤੇ ‘ਬ੍ਰਹਮੰਡ ਦਾ ਸੁੰਨ ਵਿੱਚ’ ਸਮਾ ਜਾਣ, ਬਾਰੇ ਵਿਸਥਾਰ ਨਾਲ ਸਮਝਾਉਣ ਦੀ ਖੇਚਲ ਕਰਨੀਂ ਜੀ ਇਸ ਨਾਲ ਗੁਰਮਤ ਵਿੱਚ ਆਵਾਗਉਣ ਸੰਬੰਧੀ ਪਏ ਭੁਲੇਖਿਆਂ ਨੂੰ ਹਲ ਕਰਨ ਵਿੱਚ ਕਾਫ਼ੀ ਸਹਾਇਤਾ ਮਿਲ ਸਕਦੀ ਹੈ। ਨਹੀਂ ਤਾਂ ਆਮ ਗੁਰਮਤ ਪ੍ਰੇਮੀ ਜਿਨ੍ਹਾਂ ਨੇ ਸਾਇੰਸ ਨਹੀਂ ਪੜ੍ਹੀ ਹੋਈ ਉਹ ਸਹਜੇ ਹੀ ਤੁਹਾਡੀਆਂ ਊਰਜਾ ਆਦਿ ਦੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਕੇ ਆਵਾਗਉਣ ਅਤੇ ਆਤਮਾ ਸੰਬੰਧੀ ਭੁਲੇਖੇ ਵਿੱਚ ਪੈ ਸਕਦੇ ਹਨ।

ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(12/06/10)
ਅਵਤਾਰ ਸਿੰਘ ਮਿਸ਼ਨਰੀ ਅਤੇ ਹੋਰ ਹਮਖਿਆਲੀ

“ਲੋੜ ਪੰਥ ਤੋਂ ਬਾਗੀ ਸੰਪ੍ਰਦਾਈ-ਡੇਰੇਦਾਰਾਂ ਨੂੰ ਪੰਥ ਵਿੱਚ ਰਲੌਣ ਅਤੇ ਵਿਚਾਰਧਾਰਕ ਗੋਸ਼ਟੀਆਂ ਰਚਾਉਣ ਦੀ ਹੈ ਨਾਂ ਕਿ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਦੀ”

ਪਿਛਲੇ ਹਫਤੇ ਤੋਂ ਅਖਬਾਰਾਂ ਵਿੱਚ ਅਤੇ ਰੇਡੀਓ ਤੇ ਅਕਾਲ ਤਖਤ ਦੇ ਮਜੂਦਾ ਜਥੇਦਾਰ ਤੇ ਸਾਥੀ ਸਿੰਘ ਸਹਿਬਾਨਾਂ ਵੱਲੋਂ ਇਹ ਖਬਰ ਬਾਰ ਬਾਰ ਆ ਰਹੀ ਹੈ ਕਿ ਜੇ ਪੰਥ ਚੋਂ ਛੇਕੇ ਬੰਦੇ ਅਤੇ ਸੌਦਾ ਸਾਧ ਗੁਰਮਤਿ ਰਾਮ ਰਹੀਮ ਇੱਕ ਮਹੀਨੇ ਦੇ ਅੰਦਰ-ਅੰਦਰ ਅਕਾਲ ਤਖਤ ਤੇ ਆ ਕੇ ਖਿਮਾ ਜਾਚਨਾ ਕਰ ਲੈਣ ਤਾਂ ਉਨ੍ਹਾਂ ਨੂੰ ਮਾਮੂਲੀ ਸਾਜਾਵਾਂ ਲਗਾ ਕੇ ਪੰਥ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਇਹ ਸੇਲ ਕੇਵਲ ਇੱਕ ਮਹੀਨੇ ਵਾਸਤੇ ਹੈ। ਆਓ ਜਰਾ ਇਸ ਬਾਰੇ ਗੌਰ ਕਰੀਏ ਕਿ ਕੀ ਇਹ ਗੁਰੂ ਦਾ ਸਿਧਾਂਤ ਹੈ? ਨਹੀਂ, ਕਿਉਂਕਿ ਕਿ ਗੁਰੂ ਤਾਂ ਸਦਾ ਬਖਸ਼ੰਦ ਹੈ-ਜੈਸਾ ਬਾਲਿਕ ਭਾਇ ਸੁਭਾਈ ਲਖਿ ਅਪਰਾਧ ਕਮਾਵੈ॥ ਕਰਿ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲਿ ਲਾਵੈ॥ ਪਿਛਲੇ ਅਉਗਣ ਬਖਸ਼ ਲੈ ਪ੍ਰਭ ਆਗੈ ਮਾਰਗਿ ਪਾਵੈ॥ (624) ਸੋ ਗੁਰੂ ਤਾਂ ਸਦਾ ਬਖਸ਼ੰਦ ਹੈ ਨਾਂ ਕਿ ਕਿਸੇ ਖਾਸ ਸਮੇਂ ਤੇ ਹੀ ਬਖਸ਼ਦਾ ਹੈ। ਇਹ ਐਲਾਨ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਤਾਂ ਕਿ ਡੇਰੇਦਾਰ ਸਾਧ, ਦੇਹਧਾਰੀ ਗੁਰੂਆਂ ਅਤੇ ਛੇਕੇ ਗਏ ਸਿੱਖਾਂ ਦੀ ਹਮਦਰਦੀ ਪ੍ਰਾਤਪਤ ਕੀਤੀ ਜਾ ਸੱਕੇ। ਇਹ ਤਾਂ “ਉਲਟਾ ਕੋਤਵਾਲ ਚੋਰ ਕੋ ਡਾਂਟੈ” ਵਾਲੀ ਗੱਲ ਹੈ ਕਿਉਂਕਿ ਗੁਰੂ ਘਰ ਦੇ ਚੋਰ ਇਹ ਆਪ ਹਨ। ਕੀ ਜੇ ਜੱਜ ਹੀ ਚੋਰ ਹੋਵੇ ਉਸ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਹੈ? ਜੇ ਨਹੀਂ ਤਾਂ ਕੀ ਉਸ ਦਾ ਹੁਕਮ ਮੰਨਿਆਂ ਜਾ ਸਕਦਾ ਹੈ? ਪਹਿਲਾਂ ਤਾਂ ਇਹ ਬਿਆਨ ਜਾਰੀ ਕਰਨ ਵਾਲੇ ਆਪ ਹੀ ਅਕਾਲ ਤਖਤ ਦੀ ਮਰਯਾਦਾ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਵਾਹਿਦ ਧਰਮ ਗ੍ਰੰਥ ਅਤੇ ਗੁਰੂ ਹੈ ਦੇ ਸਿਧਾਂਤ ਤੋਂ ਭਗੌੜੇ ਹਨ। ਇਹ ਆਪ ਹੀ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਅਤੇ ਨਾਂ ਹੀ ਇਹ ਪੰਥ ਪ੍ਰਵਾਣਿਤ ਜਥੇਦਾਰ ਹਨ। ਅੱਜ ਤੱਕ ਇਨ੍ਹਾਂ ਨੇ ਕਿਸੇ ਵੀ ਸਿੱਖ ਡੇਰੇ ਜਾਂ ਸੰਪਰਦਾ ਵਿੱਚ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਲਾਗੂ ਨਹੀਂ ਕੀਤੀ ਜੋ ਹਰੇਕ ਸਿੱਖ ਵਾਸਤੇ ਪੰਥਕ ਹੁਕਮਨਾਮਾ ਹੈ।

ਅੱਜ ਤੱਕ ਜਿੰਨੇ ਵੀ ਸਿੱਖ ਪੰਥ ਚੋਂ ਛੇਕੇ ਹਨ ਉਹ ਸਾਰੇ ਗੁਰਸਿੱਖ ਸਨ, ਪੰਥਕ ਵਿਦਵਾਨ ਸਨ ਜਾਂ ਦਰਵੇਸ਼ ਪੰਥਕ ਲੀਡਰ ਸਨ ਜੋ ਨਿਰੋਲ “ਗੁਰੂ ਗ੍ਰੰਥ ਸਾਹਿਬ” ਜੀ ਦੀ ਬਾਣੀ ਦਾ ਹੀ ਪ੍ਰਚਾਰ ਕਰਦੇ ਸਨ ਤੇ ਹਨ। ਉਨ੍ਹਾਂ ਨਾਲ ਇਨ੍ਹਾਂ ਸੰਪਰਦਾਈ ਸਿੰਘ ਸਹਿਬਾਨਾਂ ਦੇ ਵਿਚਾਰ ਨਹੀਂ ਮਿਲੇ ਤਾਂ ਉਨ੍ਹਾਂ ਨੂੰ ਪੰਥ ਚੋਂ ਛੇਕ ਦਿੱਤਾ ਗਿਆ। ਅਸੀਂ ਇਨ੍ਹਾਂ ਭੱਦਰ ਪੁਰਸ਼ਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਤਨੇ ਵੀ ਡੇਰੇਦਾਰ ਜਾਂ ਬਲਾਤਕਾਰੀ ਸਾਧ ਹਨ ਜੋ ਪੰਥਕ ਮਰਯਾਦਾ ਵੀ ਨਹੀਂ ਮੰਨਦੇ ਅਤੇ ਗੁਰਬਾਣੀ ਦੇ ਅਰਥ ਸਨਾਤਨੀ, ਬ੍ਰਾਹਮਣੀ ਅਤੇ ਵੇਦਾਂਤਕ ਤੌਰ ਤੇ ਕਰਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ ਉਨ੍ਹਾਂ ਨੂੰ ਕਿਉਂ ਨਹੀਂ ਛੇਕ ਰਹੇ? ਆਏ ਦਿਨ ਗੁਰਸਿੱਖਾਂ ਨੂੰ ਹੀ ਕਿਉਂ ਛੇਕਿਆ ਜਾਂਦਾ ਹੈ? ਡੇਰੇਦਾਰਾਂ ਦੀਆਂ ਵੋਟਾਂ ਅਤੇ ਬਾਦਲ ਵਰਗੇ ਹਾਕਮਾਂ ਦੀ ਖੁਸ਼ੀ ਲੈਣ ਲਈ ਇਹ ਸਾਰਾ ਡਰਾਮਾਂ ਤਾਂ ਨਹੀਂ ਖੇਡਿਆ ਜਾ ਰਿਹਾ? ਆਏ ਦਿਨ ਪੰਥਕ ਵਿਦਵਾਨਾਂ ਨੂੰ ਹੀ ਪੰਥ ਚੋਂ ਛੇਕਿਆ ਜਾ ਰਿਹਾ ਹੈ ਕਿਸੇ ਸੰਪ੍ਰਦਾਈ, ਡੇਰੇਦਾਰ ਜਾਂ ਬਾਦਲ ਦਲ ਨਾਲ ਸਬੰਧਤ ਲੀਡਰ ਨੂੰ ਕਿਉਂ ਨਹੀਂ? ਜੇ ਵਾਕਿਆ ਹੀ ਅਜੋਕੇ ਸਿੰਘ ਸਹਿਬਾਨਾਂ ਨੂੰ ਸੋਝੀ ਆ ਗਈ ਹੈ ਕਿ ਇਹ ਛੇਕਣ-ਛਕਾਣ ਵਾਲਾ ਮਸਲਾ ਗਲਤ ਹੈ ਤਾਂ ਹੁਣ ਤੱਕ ਪੰਥਕ ਵਿਦਵਾਨ ਲੀਡਰ ਪ੍ਰੋ. ਗੁਰਮੁਖ ਸਿੰਘ, ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ, ਤੱਪੜਾਂ ਦੇ ਮਸਲੇ ਤੇ ਛੇਕੇ ਹੋਏ ਸਿੱਖ ਅਤੇ ਮਜੂਦਾ ਦੌਰ ਵਿੱਚ ਪੰਥਕ ਵਿਦਵਾਨ ਕੀਰਤਨੀਏਂ, ਗੁਰਬਾਣੀ ਦੇ ਸਿਧਾਂਤਕ ਵਿਆਖਿਆਕਾਰ ਅਤੇ ਪ੍ਰਚਾਰਕ ਸਾਬਕਾ ਸਿੰਘ ਸਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸਮੂੰਹ ਖਾਲਸਾ ਪੰਥ ਕੋਲੋਂ ਆਪਣੇ ਤੋਂ ਪਹਿਲੇ ਅਤੇ ਆਪ ਮਜੂਦਾ ਜਥੇਦਾਰਾਂ ਵੱਲੋਂ ਜਬਰੀ ਛੇਕਣ ਵਾਲੇ ਕਾਰਨਾਮਿਆਂ ਦੀ ਮੁਆਫੀ ਕਿਉਂ ਨਹੀਂ ਮੰਗਦੇ? ਅਤੇ ਸਾਰੇ ਪੰਥਕ ਗੁਰਸਿੱਖਾਂ ਨੂੰ ਨਾਲ ਲੈ ਕੇ, ਸਮੁੱਚੇ ਸਿੱਖ ਡੇਰਿਆਂ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਲਈ ਪੰਥਕ ਹੁਕਮਨਾਮਾਂ ਕਿਉਂ ਨਹੀਂ ਕੱਢਦੇ? ਅਤੇ ਛੇਕਣ ਦੀ ਰੀਤ ਛੱਡ ਕੇ “ਸਿੱਧ ਗੋਸ਼ਟੀਆਂ” ਦੀ ਵਿਚਾਰਧਾਰਕ ਰੀਤ ਕਿਉਂ ਨਹੀਂ ਚਲਾਉਂਦੇ? ਜੇ ਗੁਰੂ ਨਾਨਕ ਜੀ ਨੇ ਸਿੱਧਾਂ ਨੂੰ ਸ਼ਬਦ ਵਿਚਾਰ ਨਾਲ ਜਿਤਿਆ ਸੀ-ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ॥ (ਭਾ. ਗੁ.) ਤਾਂ ਅਜੋਕੇ ਜਥੇਦਾਰ ਕੌਮ ਦੇ ਲੀਡਰ ਸੰਪ੍ਰਦਾਈ ਸਾਧਾਂ, ਡੇਰੇਦਾਰਾਂ ਅਤੇ ਰਾਮਰਾਈਏ, ਵਡਭਾਗੀਏ, ਨਾਮਧਾਰੀ, ਨੀਲਧਾਰੀ, ਸਰਸੇ ਵਾਲੇ ਅਤੇ ਭਨਿਆਰੇ ਵਾਲੇ ਆਦਿਕ ਦੇਹਧਾਰੀ ਗੁਰੂਆਂ ਨਾਲ “ਸਿੱਧ ਗੋਸ਼ਟਾਂ” ਭਾਵ ਗੁਰਮਤਿ ਸੰਵਾਦ ਕਿਉਂ ਨਹੀਂ ਰਚਾਉਂਦੇ? ਇਸ ਤਰੀਕੇ ਨਾਲ ਉਨ੍ਹਾਂ ਨੂੰ ਪੰਥ ਵਿੱਚ ਸ਼ਾਮਲ ਕਿਉਂ ਨਹੀਂ ਕਰਦੇ? ਅਸੀਂ ਸਿੰਘ ਸਹਿਬਾਨਾਂ ਦਾ ਸਵਾਗਤ ਕਰਾਂਗੇ ਜੇ ਉਹ ਪੰਥ ਦੇ ਭਲੇ ਲਈ ਥਾਂ ਥਾਂ ਵਿਚਾਰ ਗੋਸ਼ਟੀਆਂ ਦੀ ਲਹਿਰ ਬਿਨਾਂ ਕਿਸੇ ਪੱਖ ਪਾਤ ਅਤੇ ਕਿਸੇ ਪਾਰਟੀ ਦੇ ਦਬਾਅ ਤੋਂ ਮੁਕਤ ਹੋ ਕੇ ਚਲਾਉਣਗੇ। ਗੁਰੂ ਭਲੀ ਕਰੇ ਸਾਨੂੰ ਸਭ ਨੂੰ ਸੁਮਤਿ ਬਖਸ਼ੇ। ਉਪ੍ਰੋਕਤ ਬੇਨਤੀ ਕਰਤਾ ਅਸੀਂ ਹਾਂ-ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ, ਸਿੰਘ ਸਭਾ ਇੰਟ੍ਰਨੈਸ਼ਲ ਅਮਰੀਕਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. , ਅਦਾਰਾ ਜਾਗੋ ਖਾਲਸਾ ਨਿਊਯਾਰਕ, ਸਾਕਾ ਜਥੇਬੰਦੀ, ਇੰਟ੍ਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਨਿਊਯਾਰਕ, ਸਿੰਘ ਸਭਾ ਯੂ ਐਸ. ਏ. , ਪੰਥ ਦਰਦੀ ਮਿਸ਼ਨਰੀ ਪ੍ਰਚਾਕ ਅਤੇ ਸਹਿਯੋਗੀ ਸੰਗਤਾਂ।


(12/06/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾਂ ਨੂੰ ਗੁਰੂ ਫ਼ਤਿਹ
ਸਰਦਾਰ ਮੱਖਣ ਸਿੰਘ ਜੀ ਜੇ ਆਪਾਂ ਸਿਆਸੀ ਪਾਰਟੀਆਂ ਦੀ ਵੀ ਗੱਲ ਕਰ ਲਇਏ ਤਾਂ ਕਾਂਗਰਸ ਪਾਰਟੀ ਆਪਣੀ ਸਟੇਜ਼ ਤੇ ਕਿਸੇ ਹੋਰ ਸਿਆਸੀ ਪਾਰਟੀ ਨੂੰ ਬੋਲਣ ਨਹੀ ਦਿੰਦੀ ਅਕਾਲੀ, ਭਾਜਪਾ ਤੇ ਹੋਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ ਉਹ ਆਪਣੀ ਆਪਣੀ ਸਟੇਜ਼ ਤੇ ਆਪਣੀ ਹੀ ਗੱਲ ਕਰਦੀਆਂ ਹਨ ਤੇ ਕਿਸੇ ਦੂਸਰੀ ਪਾਰਟੀ ਦੇ ਬੁਲਾਰੇ ਨੂੰ ਆਪਣੀ ਸਟੇਜ਼ ਤੋ ਬੋਲਣ ਨਹੀ ਦਿੰਦੀਆਂ। ਸਿੱਖ ਮਾਰਗ ਵੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਂਰਧਾਰਾ ਮੰਨਣ ਵਾਲੀਆਂ ਦੀ ਹੀ ਵੈੱਬਸਾਈਟ ਹੈ। ਇਸ ਸਾਈਟ ਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਂਰਧਾਰਾ ਦੇ ਮੁਤਾਬਕ ਹੀ ਗੱਲ ਹੋਣੀ ਚਾਹੀਦੀ ਹੈ। ਜਿਸ ਤਰਾ ਗੁਰੂ ਨਾਨਕ ਸਾਹਿਬ ਜੀ ਦੂਸਰੇ ਧਰਮ ਦੇ ਲੋਕਾ ਨੂੰ ਸਮਝਾਉਦੇ ਹਨ ਮਃ ੧ ॥ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ {ਪੰਨਾ 466} ਇਸਲਾਮ ਧਰਮ ਨੂੰ ਮੰਨਣ ਵਾਲਿਆ ਵਿੱਚ ਇੱਕ ਵਹਿਮ ਹੈ ਕਿ ਸਰੀਰ ਛੱਡਣ ਤੋ ਵਾਅਦ ਅੱਗ ਵਿੱਚ ਸਾੜ੍ਹ ਦਿੱਤਾ ਜਾਵੇ ਤਾਂ ਸਿੱਧਾ ਨਰਕ ਵਿੱਚ ਜਾਂਦਾ ਹੈ। ਮਿੱਟੀ ਵਿੱਚ ਦੱਬਣ ਨਾਲ ਇੱਕ ਦਿਨ ਕਿਆਮਤ ਦਾ ਦਿਨ ਆਵੇਗਾ ਤੇ ਸਾਰੇ ਮੁੱਰਦੇ ਕਬਰਾ ਵਿੱਚੋ ਉੱਠਣਗੇ ਤੇ ਖੁਦਾ ਇਹਨਾ ਮੁਰਦਿਆਂ ਦਾ ਹਿਸਾਬ ਕਰੇਗਾ ਤੇ ਫਿਰ ਇਹ ਸਵੱਰਗ ਨੂੰ ਜਾਣਗੇ। ਗੁਰੂ ਨਾਨਕ ਸਾਹਿਬ ਜੀ ਸਾਡਾ ਇਹ ਭਰਮ ਭਲੇਖਾ ਦੂਰ ਕਰਦੇ ਹਨ ਤੇ ਇੱਕ ਇਸ ਤਰਾ ਦਾ ਵਿਅੰਗਮਈ ਵਿਚਾਰ ਦਿੰਦੇ ਹਨ! ਕਬਰਾ ਦੀ ਮਿੱਟੀ ਚੀਕਣੀ ਹੋਣ ਕਰਕੇ ਕੁਮਿਆਰ ਕਈ ਵਾਰੀ ਮਿੱਟੀ ਦੇ ਭਾਂਡੇ ਬਣਾਉਣ ਲਈ ਲੈ ਆਉਦੇ ਹਨ, ਤੇ ਉਸ ਮਿੱਟੀ ਨੂੰ ਘੜ੍ਹ ਕੇ ਉਸ ਦੇ ਭਾਂਡੇ ਤੇ ਇੱਟਾਂ ਬਣਾਉਦੇ ਹਨ। ਆਵੀ ਵਿੱਚ ਪੈ ਕੇ ਉਹ ਮਿੱਟੀ ਮਾਨੋ ਸੜ੍ਹਦੀ ਹੋਈ ਪੁਕਾਰ ਕਰਦੀ ਹੈ, ਤੇ ਸੜ੍ਹ ਕੇ ਵਿਚਾਰੀ ਰੋਦੀਂ ਹੈ ਤੇ ਊਸ ਵਿੱਚੋ ਅੰਗਿਆਂਰੇ ਝੱੜ ਝੱੜ ਕੇ ਡਿੱਗਦੇ ਹਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਕਰਤਾਰ ਨੇ ਇਹ ਰਚਨਾ ਰਚੀ ਹੈ ਅਸਲ ਭੇਦ ਨੂੰ ਉਹ ਕਰਤਾਰ ਆਪ ਹੀ ਜਾਣਦਾ ਹੈ। ਜਿਥੇ ਗੁਰੂ ਨਾਨਕ ਸਾਹਿਬ ਜੀ ਇਸਲਾਮ ਧਰਮ ਨੂੰ ਮੰਨਣ ਵਾਲਿਆ ਨੂੰ ਇਸ ਤਰਾ ਦੇ ਵਿਚਾਰ ਦਿੰਦੇ ਹਨ ਉਥੇ ਸਾਨੂੰ ਸਿੱਖ ਧਰਮ ਨੂੰ ਜੋ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਮਸਕਾਰਾ ਕਰਦੇ ਹਨ ਉਹਨਾ ਨੂੰ ਵੀ ਇਹ ਉਪਦੇਸ਼ ਦਿੰਦੇ ਹਨ ਕਿ ਤੁਸੀ ਇਸ ਭਰਮ ਭਲੇਖੇ ਵਿੱਚ ਨਾਂ ਪਇਓ, ਕਿਉਕਿ ਜਿੰਦਗੀਂ ਜਿਓਦੇਂ ਜੀ ਜਿਓਦਿਆਂ ਹੋਇਆ ਬਾਣੀ ਮੁਤਾਬਕ ਜੀਵਨ ਜਿਓਣਾਂ ਹੈ, ਤੇ ਜਿਓਦੇਂ ਜੀ ਹੀ ਬੰਦਨਾਂ ਤੋ ਮੁਕਤ ਹੋ ਜਾਣਾ ਹੈ। ਮਰਨ ਤੋ ਬਾਅਦ ਨਰਕ ਸਵੱਰਗ ਦਾ ਭਲੇਖਾ ਬਾਣੀ ਨੇ ਨਹੀ ਰੱਖਿਆ। ਪਰ ਸਾਨੂੰ ਬਾਣੀ ਦੀ ਸਮਝ ਨਾਂ ਹੋਣ ਕਾਰਨ ਅਸੀ ਇਸ ਭਲੇਖੇ ਵਿੱਚ ਪਏ ਹੋਏ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਹੋਰ ਸ਼ਬਦ ਹੈ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ 16॥ ਸਰਦਾਰ ਮੱਖਣ ਸਿੰਘ ਜੀ ਜੇ ਆਤਮਾ ਹੁੰਦੀ ਹੈ ਤੇ ਟਰੈਵਲ ਕਰਕੇ ਮਰਨ ਤੋ ਬਾਅਦ ਉਹ ਧਰਮ ਰਾਜ ਦੇ ਕੋਲ ਜਾਂਦੀ ਹੈ ਤੇ ਉਸ ਦਾ ਲੇਖਾ ਜੋਖਾ ਹੁੰਦਾਂ ਹੈ ਤਾਂ ਜੀ ਸਦਕੇ ਇਸ ਤਰਾ ਦੀਆਂ ਲਿੱਖਤਾ ਪਾਈ ਚੱਲੋ। ਪਰ ਜੇ ਤੁਸੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਂਰਧਾਰਾ ਨਾਲ ਸਹਿਮਤ ਹੋ ਤੇ ਤੁਸੀ ਨਹੀ ਮੰਨਦੇ ਆਤਮਾ ਹੁੰਦੀ ਹੈ ਤਾਂ ਤੁਸੀ ਆਪੋਜਿਟ ਵਿਚਾਂਰਧਾਰਾ ਦੀਆ ਲਿਖਤਾਂ ਨਾਂ ਪਾਇਆ ਕਰੋ ਧੰਨਵਾਦ।
ਧੰਨਵਾਦ
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਓਯਾਰਕ 585 698 0146
(ਟਿੱਪਣੀ:- ਦਲਜੀਤ ਸਿੰਘ ਹੋਠੀ ਜੀ ਆਪਣੇ ਕੋਲੋਂ ਝੂਠੀਆਂ ਗੱਲਾਂ ਬਣਾ ਕੇ ਲਿਖਣਾ ਸ਼ੋਭਾ ਨਹੀਂ ਦਿੰਦਾ। ਕੀ ਤੁਸੀਂ ‘ਸਿੱਖ ਮਾਰਗ’ ਤੇ ਇੱਕ ਵੀ ਐਸੀ ਲਿਖਤ ਦਾ ਹਵਾਲਾ ਦੇ ਸਕਦੇ ਹੋ ਜਿੱਥੇ ਕੇ ਧਰਮ ਰਾਜ ਨੂੰ ਮੰਨਣ ਦੀ ਗੱਲ ਕਹੀ ਗਈ ਹੋਵੇ? ਕੋਈ ਵੀ ਐਸਾ ਵਿਆਕਤੀ ਨਹੀਂ ਹੋਇਆ ਜੋ ਕਿ ਮਰਨ ਤੋਂ ਬਾਅਦ ਦੇਖ ਕੇ ਆਇਆ ਹੋਵੇ ਅਤੇ ਆ ਕੇ ਦੱਸੇ ਕਿ ਇਸ ਤਰ੍ਹਾਂ ਹੀ ਹੁੰਦਾ ਹੈ ਜਾਂ ਇਸ ਤਰ੍ਹਾਂ ਬਿੱਲਕੁੱਲ ਨਹੀਂ ਹੁੰਦਾ। ਇਸ ਬਾਰੇ ਗੁਰਬਾਣੀ ਦੀ ਵਿਚਾਰ ਹਰ ਕੋਈ ਆਪਣੇ ਹੀ ਦ੍ਰਿਸ਼ਟੀਕੋਨ ਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਬਾਰੇ ਪਹਿਲਾਂ ਵੀ ਕਾਫੀ ਵਿਚਾਰ ਚਰਚਾ ਹੋ ਚੁੱਕੀ ਹੈ ਅਤੇ ਹੁਣ ਵੀ ਹੋ ਰਹੀ ਹੈ। ਤੁਹਾਡੀ ਇਸ ਚਿੱਠੀ ਦਾ ਬਾਕੀ ਹਿੱਸਾ ਛਪਣ ਯੋਗ ਨਹੀਂ ਹੈ। ਜਿਸ ਵਿੱਚ ਕਿ ਤੁਸੀਂ ਪ੍ਰਿੰ ਸੁਰਜੀਤ ਸਿੰਘ ਬਾਰੇ ਮਜਾਕੀਆ ਲਹਿਜੇ ਵਿੱਚ ਬਹੁਤੀ ਚੰਗੀ ਸ਼ਬਦਾਵਲੀ ਨਹੀਂ ਵਰਤੀ। ਹੁਣ ਤੱਕ ਸਭ ਤੋਂ ਵੱਧ ਲਿਖਤਾਂ ਪ੍ਰਿੰ ਸੁਰਜੀਤ ਸਿੰਘ ਜੀ ਦੀਆਂ ‘ਸਿੱਖ ਮਾਰਗ’ ਤੇ ਛਪੀਆਂ ਹੋਈਆਂ ਹਨ ਅਤੇ ਸਭ ਤੋਂ ਪਹਿਲਾਂ ਆਪਣੇ ਆਪ ਹੀ ਉਹਨਾ ਨੇ ਲਿਖਤਾਂ ਭੇਜਣੀਆਂ ਸ਼ੁਰੂ ਕੀਤੀਆਂ ਸਨ। ਦਸਮ ਗ੍ਰੰਥ ਬਾਰੇ ਗਿਆਨੀ ਭਾਗ ਸਿੰਘ ਤੋਂ ਬਾਅਦ ਜੇ ਕਰ ਕਿਸੇ ਦੂਜੇ ਵਿਆਕਤੀ ਨੇ ਸਭ ਤੋਂ ਪਹਿਲਾਂ ਅਵਾਜ਼ ਉਠਾਈ ਸੀ ਤਾਂ ਇਹ ਸੁਰਜੀਤ ਸਿੰਘ ਹੀ ਸੀ। ਜੇ ਕਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਖਿਆਲ ਪ੍ਰਿੰ: ਸੁਰਜੀਤ ਸਿੰਘ ਨਾਲ ਕਿਸੇ ਵਿਸ਼ੇ ਬਾਰੇ ਨਹੀਂ ਰਲਦੇ ਅਤੇ ਉਹਨਾਂ ਦੀਆਂ ਲਿਖਤਾਂ ‘ਸਿੱਖ ਮਰਗ’ ਤੇ ਨਾ ਪਾਈਆਂ ਜਾਣ ਤਾਂ ਇਸ ਬਾਰੇ ਤੁਸੀਂ ਸੁਪਨੇ ਵਿੱਚ ਵੀ ਖਿਆਲ ਨਾ ਕਰਿਓ ਕਿ ਐਸਾ ਹੋ ਸਕਦਾ ਹੈ। ਹਾਂ, ਉਸ ਦੀ ਵਿਰੋਧਤਾ ਕਰਨ ਵਾਲੇ ਜੇ ਚਾਹੁੰਦੇ ਹਨ ਤਾਂ ਉਹ ਆਪਣੀਆਂ ਲਿਖਤਾਂ ਨਾ ਭੇਜਣ ਅਤੇ ਜੇ ਕਰ ਚਾਹੁਣ ਤਾਂ ਪਹਿਲੀਆਂ ਵੀ ਹਟਾਈਆਂ ਜਾ ਸਕਦੀਆਂ ਹਨ-ਸੰਪਾਦਕ)


(12/06/10)
ਚਰਨਜੀਤ ਸਿੰਘ ਬਰੈਂਮਪਟਨ

ਗੁਰਇੰਦਰ ਸਿੰਘ ਪਾਲ ਜੀ।
ਬਹੁਤ ਸਾਰੀਆਂ ਸਾਖੀਆਂ ਐਸੀਆਂ ਵੀ ਲਿਖਿਆਂ ਗਈਆਂ ਹਨ ਜਿੰਨ੍ਹਾਂ ਵਿੱਚ ਆਪਣੇ ਮਨੋਂ ਲੇਖਕਾਂ ਨੇ ਗੁਰੂਆਂ ਦੀ ਸਿਫਤ ਕੀਤੀ ਹੁੰਦੀ ਹੈ ਪਰ ਸਾਖੀ ਨੂੰ ਗੌਰ ਨਾਲ ਵਿਚਾਰਨ ਤੇ ਪਤਾ ਲੱਗਦਾ ਹੈ ਕਿ ਗੁਰੂ ਨੂੰ ਅਨਜਾਣਪੁਣੇ ਵਿੱਚ ਨੀਵਾਂ ਵਿਖਾਇਆ ਗਿਆ ਹੈ।
ਇਹ ਧਾਰਣਾ ਕਿ ਬੰਦਾ ਬਹਾਦੁਰ ਨੂੰ ਦਸਮ ਗੁਰੂ ਨੇ ਆਪ ਜਰਨੈਲ ਬਨਾ ਕੇ ਮੁਗਲਾਂ ਦੀਆਂ ਜੜਾਂ ਪੁੱਟਣ ਭੇਜਿਆ, ਵੀ ਐਸੀ ਹੀ ਹੈ।
ਅੱਜ ਤੱਕ ਕਿਸੇ ਇਤਿਹਾਸਕਾਰ ਨੇ ਇਹਨਾਂ ਦੋ ਗੱਲਾਂ ਨੂੰ ਨਹੀਂ ਝੁਠਲਾਇਆ ਕਿ ਬਹਾਦੁਰਸ਼ਾਹ ਨੇ ਆਗਰੇ ਦਸਮ ਗੁਰੂ ਨੂੰ ਹੀਰੇ ਜੜਿਤ ਕੀਮਤੀ ਭੇਟ ਕੀਤੀ। ਦੂਸਰਾ ਇਹ ਕਿ ਬਹਾਦੁਰਸ਼ਾਹ ਨੇ ਦਸਮ ਗੁਰੂ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਨੂੰ ਦਰਵੇਸ਼ ਕਹਿ ਕੇ ਸੰਬੋਧਿਤ ਕੀਤਾ। ਇਹਨਾਂ ਦੋਹਾਂ ਘਟਨਾਵਾਂ ਵਿੱਚ ਤਕਰੀਬਨ ਸਵਾ ਸਾਲ ਦਾ ਅੰਤਰ ਹੈ। ਆਗਰੇ ਤੋਂ ਬਹਾਦੁਰਸ਼ਾਹ ਦੇ ਨਾਲ ਹੀ ਦਸਮ ਗੁਰੂ ਦੱਖਣ ਵੱਲ ਨੂੰ ਗਏ। ਜੇ ਇਸ ਦੌਰਾਨ ਬਹਾਦੁਰਸ਼ਾਹ ਨਾਲ ਵਿਗੜੀ ਹੁੰਦੀ ਤਾਂ ਬਹਾਦੁਰਸ਼ਾਹ ਉਹਨਾਂ ਨੂੰ ਬਾਅਦ ਵਿੱਚ ਦਰਵੇਸ਼ ਨਾ ਲਿਖਦਾ।
ਜੇ ਉਪਰਲੀਆਂ ਦੋਵੇਂ ਗਲਾਂ ਵੀ ਸੱਚੀਆਂ ਹਨ ਅਤੇ ਦਸਮ ਗੁਰੂ ਵਲੋਂ ਬੰਦਾ ਬਹਾਦੁਰ ਨੂੰ ਪੰਜਾਬ ਵੱਲ ਭੇਜਨਾ ਵੀ ਸੱਚਾ ਹੈ ਤਾਂ ਗੁਰੂ ਤੇ ਬਹਾਦੁਰਸ਼ਾਹ ਦੀ ਪਿੱਠ ਵਿੱਚ ਛੁਰਾ ਮਾਰਣ ਦਾ ਇਲਜਾਮ ਲੱਗਦਾ ਹੈ। ਬਹਾਦੁਰਸ਼ਾਹ ਤਾਂ ਗੁਰੂ ਨੂੰ ਕੀਮਤੀ ਤੋਹਫੇ ਦੇਵੇ ਅਤੇ ਦਰਵੇਸ਼ ਲਿਖੇ ਪਰ ਗੁਰੂ ਉਸ ਦੀਆਂ ਜੜਾਂ ਪੁੱਟਣ ਬੰਦਾ ਬਹਾਦੁਰ ਨੂੰ ਭੇਜਣ। ਮਾਤਾ ਸੁੰਦਰੀ ਅਤੇ ਭਾਈ ਮਨੀ ਸਿੰਘ ਨੂੰ ਤੇ ਅਸੀ ਗ਼ਦਾਰ ਕਹਿ ਹੀ ਦਿੱਤਾ ਹੈ। ਉਹ ਸਮਾਂ ਦੂਰ ਨਹੀਂ ਜਦੋਂ ਇਸੇ ਧਾਰਨਾ ਦਾ ਸਹਾਰਾ ਲੈ ਕੇ ਗੁਰੂ ਨੂੰ ਵੀ ਸਰੇਆਮ ਨਿੰਦਿਆ ਜਾਵੇਗਾ।
ਡਾ: ਹਰਜਿੰਦਰਮੀਤ ਸਿੰਘ ਨੇ ਲਿਖਿਆ ਹੈ ਕਿ ਇਸ ਲੇਖ ਨੂੰ ਥੀਸਸ ਵਜੋਂ ਲਿਆ ਜਾਵੇ। ਮੈਂ ਮੰਨਦਾ ਹਾਂ ਕਿ ਡਾਕਟਰ ਬਣਨਾਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਪਰ ਇਹ ਵੀ ਇੱਕ ਸੱਚਾਈ ਹੈ ਕਿ ਹਰ ਇੱਕ ਗੱਲ ਜੋ ਡਾਕਟਰ ਲਿਖਦੇ ਹਨ, ਉਹ ਸੱਚ ਨਹੀਂ ਹੁੰਦੀ।
ਰਤਨ ਸਿੰਘ ਜੱਗੀ ਨੇ “ਦਸਮ ਗ੍ਰੰਥ ਦਾ ਕਰਤ੍ਰਿਤਵ” (ਪੰਨਾ 24) ਵਿੱਚ ਇੱਕ ਡਾ: ਪ੍ਰਸਿੰਨੀ ਸਹਿਗਲ ਦਾ ਜਿਕਰ ਕੀਤਾ ਹੈ। ਇਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੀ ਰਚਨਾ ਦਸਿੱਆ ਹੈ। ਗੁਰੂ ਨਾਨਕ ਦਾ ਜਨਮ ਬਾਬਰ ਦੇ ਰਾਜ ਵਿੱਚ ਦਸਿੱਆ ਹੈ। ਗੁਰੂ ਅਰਜਨ ਦੇ ਸਪੁੱਤਰ ਦਾ ਨਾਮ “ਹਰਿ ਰਾਏ” ਦਸਿੱਆ ਹੈ।
ਚਰਨਜੀਤ ਸਿੰਘ
ਬਰੈਂਮਪਟਨ


(11/06/10)
ਡਾ. ਇਕਬਾਲ ਸਿੰਘ ਢਿੱਲੋਂ

ਸੰਪਾਦਕ ਜੁਗਿੰਦਰ ਸਿੰਘ ਦੀਆਂ ਸ਼ੁਰਲੀਆਂ
ਹਰਦੇਵ ਸਿੰਘ ਜੰਮੂ ਨੇ 07. 06. 2010 ਨੂੰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੁਗਿੰਦਰ ਸਿੰਘ ਵਲੋਂ 06. 06. 2010 ਨੂੰ ਛਾਪੇ ਲੇਖ ਮੇਰੀ ਨਿਜੀ ਡਾਇਰੀ ਦੇ ਪੰਨੇਂ ਬਾਰੇ ਢੁਕਵਾਂ ਜੁਆਬ ਦਿੱਤਾ ਹੈ। ਇਸੇ ਸੰਦਰਭ ਵਿੱਚ ਮੈਂ ਕੁੱਝ ਹੋਰ ਵਿਚਾਰ ਅੰਕਿਤ ਕਰਨਾਂ ਚਾਹੁੰਦਾ ਹਾਂ।
“ਬਾਬਾ” ਫਾਰਸੀ ਦਾ ਸ਼ਬਦ ਹੈ ਜਿਸ ਦੇ ਅਸਲੀ ਅਰਥ ਹਨ “ਪਿਤਾ” ਜਾਂ “ਬਾਪ”। ਇਸ ਤੋਂ ਅੱਗੇ ਫਾਰਸੀ ਵਿੱਚ ਹੀ “ਬਾਬਾ” ਸ਼ਬਦ ਦਾਦੇ ਜਾਂ ਨਾਨੇ ਵਾਸਤੇ ਵੀ ਵਰਤ ਲਿਆ ਜਾਂਦਾ ਹੈ ਅਤੇ ਪੰਜਾਬੀ ਵਿੱਚ ਇਹ ਸ਼ਬਦ ਪਹਿਲਾਂ ਇਸੇ ਅਰਥਾਂ ਵਿੱਚ ਆਇਆ ਹੈ (ਬਾਪ ਦੇ ਅਰਥਾਂ ਵਿੱਚ ਨਹੀਂ)। ਫਾਰਸੀ ਵਿੱਚ ਹੀ “ਬਾਬਾ” ਦੇ ਦੂਸਰੇ ਅਰਥ ਹਨ “ਪੀਰ ਕਾਮਿਲ” ਭਾਵ ਪਹੁੰਚਿਆ ਹੋਇਆ ਮੁਰਸ਼ਦ। ਪੰਜਾਬੀ ਵਿੱਚ ਮੁਰਸ਼ਦ ਦੇ ਅਰਥ ਬਣਦੇ ਹਨ ‘ਗੁਰੂ’। ਇਹਨਾਂ ਅਰਥਾਂ ਦੇ ਸਮਾਂਨਅੰਤਰ ਪੰਜਾਬੀ ਵਿੱਚ ਇਹ ਸ਼ਬਦ ਸੰਤ/ਸਾਧ/ਗ੍ਰੰਥੀ ਲਈ ਵੀ ਵਰਤਿਆ ਜਾਣ ਲੱਗਾ। ਫਾਰਸੀ ਵਿੱਚ ਇਸ ਸ਼ਬਦ ਦੇ ਤੀਸਰੇ ਅਰਥ ਬਣੇ ਵਡੇਰੀ ਉਮਰ ਦਾ ਖਾਸ ਕਰਕੇ ਸਫੈਦ ਦਾੜ੍ਹੀ ਵਾਲਾ ਵਿਅਕਤੀ। ਪੰਜਾਬੀ ਵਿੱਚ ਇਸ ਸ਼ਬਦ ਦੀ ਆਮ ਕਰਕੇ ਇਨ੍ਹਾਂ ਹੀ ਅਰਥਾਂ ਵਿੱਚ ਵੀ ਵਰਤੋਂ ਹੁੰਦੀ ਹੈ।
ਹੁਣ ‘ਰੋਜ਼ਾਨਾ ਸਪੋਕਸਮੈਨ ‘ਦਾ ਸੰਪਾਦਕ ਜੁਗਿੰਦਰ ਸਿੰਘ ਦੱਸੇ ਕਿ ਗੁਰੂ ਨਾਨਕ ਦੇ ਸਬੰਧ ਵਿੱਚ ਉਹ “ਬਾਬਾ” ਸ਼ਬਦ ਪੰਜਾਬੀ ਦੇ ਉਪਰੋਕਤ ਤਿੰਨਾਂ ਅਰਥਾਂ ਵਿਚੋਂ ਕਿਹੜੇ ਅਰਥ ਲਈ ਵਰਤ ਰਿਹਾ ਹੈ - ਦਾਦਾ/ ਨਾਨਾ ਵਜੋਂ, ਸੰਤ/ਸਾਧ/ਗ੍ਰੰਥੀ ਵਜੋਂ ਜਾਂ ਫਿਰ ਵਡੇਰੀ ਉਮਰ ਦੇ ਵਿਅਕਤੀ ਵਜੋਂ। ਉਸਦੇ ਆਪਣੇ ਦੱਸਣ ਅਨੁਸਾਰ ਉਹ ਬਾਬਾ ਤੋਂ ਅਰਥ ਕੱਢ ਰਿਹਾ ਹੈ “ਗਿਆਨਵਾਨ” ਜੋ ਕਿ ਇਸ ਸ਼ਬਦ ਦੇ ਅਸਲੀ ਅਰਥਾਂ ਦੇ ਨੇੜੇ ਤੇੜੇ ਵੀ ਨਾਂ ਹੋਣ ਕਰਕੇ ਸਰਾਸਰ ਗਲਤ ਹੈ। ਉਂਜ ਜਦੋਂ ਕਿ ਸੰਤਾਂ ਸਾਧਾਂ ਦੇ ਸੰਦਰਭ ਵਿੱਚ ਅਜ ਕਲ “ਬਾਬਾ” ਸ਼ਬਦ ਕਾਫੀ ਬਦਨਾਮ ਹੋ ਚੁੱਕਾ ਹੈ ਗੁਰੂ ਨਾਨਕ ਲਈ ਬਿਲਕੁਲ ਹੀ ਨਹੀਂ ਵਰਤਿਆ ਜਾਣਾ ਚਾਹੀਦਾ। ਭਾਈ ਗੁਰਦਾਸ ਨੇ ਪੀਰ ਕਾਮਿਲ ਵਾਲੇ ਅਰਥਾਂ ਨੂੰ ਸਾਹਮਣੇ ਰਖਕੇ ਹੀ ਗੁਰੂ ਨਾਨਕ ਨੂੰ ਪਹੁਂਚਿਆ ਹੋਇਆ ਮੁਰਸ਼ਦ ਕਿਆਸ ਕਰਦੇ ਹੋਏ ਉਸ ਨੂੰ ਬਾਬਾ (ਪੀਰ ਕਾਮਿਲ) ਜਾਂ ਸਿੱਧਾ ਹੀ ਸਤਿਗੁਰ ਸ਼ਬਦ ਨਾਲ ਸੰਬੋਧਨ ਕੀਤਾ ਹੈ। ਟੂਕ “ਜਾਹਰ ਪੀਰ ਜਗਤ ਗੁਰ ਬਾਬਾ।” ਵਿੱਚ ਤਾਂ ਸਾਰੇ ਅਰਥ ਬਿਲਕੁਲ ਸਪਸ਼ਟ ਹੋ ਜਾਂਦੇ ਹਨ। ਸੋ ਜੁਗਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਭਾਈ ਗੁਰਦਾਸ ਵਲੋਂ ਕੀਤੀ ਗਈ ਇਸ ਸ਼ਬਦ ਦੀ ਸਹੀ ਵਰਤੋਂ ਨੂੰ ਪਛਾਣੇ ਨਾ ਕਿ ਭਾਈ ਜੀ ਦਾ ਨਾਮ ਲੈ ਕੇ ਆਪਣਾ ਉਲੂੱ ਸਿੱਧਾ ਕਰਨ ਦੀ ਕੋਸ਼ਿਸ਼ ਕਰੇ।
ਇਸੇ ਤਰ੍ਹਾਂ ਸੰਪਾਦਕ ਜੁਗਿੰਦਰ ਸਿੰਘ ਨੇ ਇਸੇ ਲੇਖ ਵਿੱਚ ਸ਼ਬਦ ਜਾਂ ਸ਼ਬਦ ਗੁਰੂ ਬਾਰੇ ਵੀ ਭੰਬਲਭੂਸਾ ਖੜਾ ਕੀਤਾ ਹੈ। ਸ਼ਬਦ ਬਾਰੇ ਉਹ ਕਹਿੰਦਾ ਹੈ ਕਿ ਇਹ “ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾਂ ਕਰਨ ਵੇਲੇ ਉਚਾਰਿਆ ਸੀ ਤੇ … … … …. . ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। … … … … … ਉਸ ਦੇ ਅਰਥਾਂ ਬਾਰੇ ਤਾਂ ਮਨੁਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ ਤੇ ਇਸੇ ਲਈ ਉਹ ਸਾਡਾ ਗੁਰੂ ਹੈ।” ਸ਼ਬਦ ਦੀ ਉਪਰੋਕਤ ਵਿਆਖਿਆ ਗੁਰੂ ਨਾਨਕ ਦੀ ਬਾਣੀ ਜਾਂ ਗੁਰਬਾਣੀ ਦੇ ਬਾਕੀ ਹਿੱਸੇ ਵਿੱਚ ਤਾਂ ਕਿਧਰੇ ਹੈ ਨਹੀਂ। ਗੁਰੂ ਨਾਨਕ ਨੇ ਸ਼ਬਦ ਦਾ ਅਜਿਹਾ ਸੰਕਲਪ ਕਿੱਥੇ ਦਿੱਤਾ ਹੈ ਇਸ ਦਾ ਹਵਾਲਾ ਜੁਗਿੰਦਰ ਸਿੰਘ ਨੇ ਨਹੀਂ ਦਿੱਤਾ। ਗੁਰਬਾਣੀ ਵਿੱਚ ਤਾਂ ਸਭ ਤੋਂ ਵੱਡਾ ਹਵਾਲਾ ਹੈ
ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।
ਇਸ ਦਾ ਅਰਥ ਹੈ ਕਿ ਗੁਰਬਾਣੀ ਦਾ ਸੰਦੇਸ਼ ਗੁਰੂ ਹੈ ਅਤੇ ਮਨੁਖੀ ਬੁਧੀ ਚੇਲਾ ਹੈ ਜੋ ਉਸ ਸੰਦੇਸ਼ ਨੂੰ ਸਮਝ ਕੇ ਮਨੁਖੀ ਜੀਵਨ ਵਿੱਚ ਲਾਗੂ ਕਰਵਾਉਂਦਾ ਹੈ। ਗੁਰਬਾਣੀ ਵਿੱਚ ਦੂਸਰਾ ਹਵਾਲਾ ਹੈ
ਘੜੀਐ ਸਬਦ ਸਚੀ ਟਕਸਾਲ।
ਇਥੇ ਵੀ ਸ਼ਬਦ ਰਚਨਾ ਕਿਸੇ ਪੀਰ ਕਾਮਿਲ ਵਲੋਂ ਨਿਭਾਇਆ ਮਨੁਖੀ ਕਾਰਜ ਹੀ ਹੈ। ਧੁਰ ਕੀ ਬਾਣੀ ਵੀ ਇਸੇ ਪ੍ਰੀਕਿਰਿਆ ਰਾਹੀਂ ਹੋਂਦ ਵਿੱਚ ਆਉਂਦੀ ਹੈ। ਜਿਹੜੇ ਊਟਪਟਾਂਗ ਅਰਥ ਜੁਗਿੰਦਰ ਸਿੰਘ ਨੇ ਸੁਝਾਏ ਹਨ ਉਸ ਵਿਚੋਂ ਸੁਆਲ ਉਠਦਾ ਹੈ ਕਿ ਉਸ ਨੂੰ ਕਿਵੇਂ ਪਤਾ ਲਗਾ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾਂ ਕਰਨ ਵੇਲੇ ਕੋਈ ਸ਼ਬਦ ਉਚਾਰਿਆ ਸੀ। ਸ਼ਬਦ ਤਾਂ ਇੱਕ ਭਾਸ਼ਾਈ ਇਕਾਈ ਹੁੰਦੀ ਹੈ ਜੋ ਕੁੱਝ ਧੁਨੀਆਂ ਨੂੰ ਇੱਕ ਤਰਤੀਬ ਵਿੱਚ ਰਖ ਕੇ ਉਚਾਰਨ ਨਾਲ ਹੋਂਦ ਵਿੱਚ ਆਉਂਦੀ ਹੈ। ਇਹ ਇਕਾਈ ਇੱਕ ਪਰਤੀਕ ਮਾਤਰ ਹੀ ਹੁੰਦੀ ਹੈ ਜੋ ਕਿਸੇ ਵਸਤੂ ਜਾਂ ਭਾਵ ਨੂੰ ਦਰਸਾਉਂਦੀ ਹੈ। ਕਿਸੇ ਸ਼ਬਦ ਜਾਂ ਸ਼ਬਦਾਂ ਦੇ ਸਮੂਹ ਵਿਚੋਂ (ਭਾਵੇਂ ੳਹੁ ਅਕਾਲ ਪੁਰਖ ਨੇ ਕਿਸੇ ਗੈਰ-ਮਨੁਖੀ ਭਾਸ਼ਾ ਵਿੱਚ ਹੀ ਕਿਉਂ ਨਾਂ ਉਚਾਰਿਆ ਹੋਵੇ) ਸ੍ਰਿਸ਼ਟੀ ਕਿਵੇਂ ਉਪਜ ਸਕਦੀ ਹੈ ਅਤੇ ਇਸ ਵਿਚੋਂ ਸਮੁੱਚਾ ਗਿਆਨ ਕਿਵੇਂ ਪੈਦਾ ਹੋ ਸਕਦਾ ਹੈ? ਇਹ ਤਾਂ ਬਿਲਕੁਲ ਹੀ ਗੈਰਵਿਗਿਆਨਕ ਗਲ ਹੋਈ ਜਿਸ ਨੂੰ ਗੁਰੂ ਨਾਨਕ ਤਾਂ ਮੂਲੋਂ ਹੀ ਰਦ ਕਰੇਗਾ। ਜੇ ਉਸ ਸ਼ਬਦ ਦੇ ਅਰਥਾਂ ਬਾਰੇ ਮਨੁਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਤਾਂ ਉਸ ਨੂੰ ਗੁਰੂ ਮੰਨ ਕੇ ਉਸ ਤੋਂ ਸਿਖਿਆ ਕੀ ਮਿਲੇਗੀ। ਭਾਸ਼ਾ ਇੱਕ ਮਨੁਖੀ ਕਾਰਜ ਹੀ ਹੈ ਅਤੇ ਅਕਾਲ ਪੁਰਖ ਜੋ ਮਨੁਖੀ ਜਾਮੇ ਵਿੱਚ ਹੁੰਦਾ ਹੀ ਨਹੀਂ ਮਨੁਖੀ ਕਾਰਜ ਕਿਉਂ ਨਿਭਾਏਗਾ। ਸ੍ਰਿਸ਼ਟੀ ਦੀ ਉਤਪਤੀ ਕਿਸੇ ਵਿਸ਼ੇਸ਼ ਪ੍ਰੀਕਿਰਿਆ ਰਾਹੀਂ ਹੋਈ ਹੋਵੇਗੀ ਕੇਵਲ ਇੱਕ ਸ਼ਬਦ ਜਾਂ ਸ਼ਬਦਾਂ ਦ ਸਮੂਹ ਉਚਾਰ ਦੇਣ ਨਾਲ ਨਹੀਂ। ਸ੍ਰਿਸ਼ਟੀ ਦੀ ਉਪਜ ਬਾਰੇ ਗੁਰਬਾਣੀ ਵਿੱਚ ਤਰਕਪੂਰਣ ਢੰਗ ਨਾਲ ਵਿਸਥਾਰ ਦਿੱਤਾ ਹੋਇਆ ਹੈ ਜੋ ਜੁਗਿੰਦਰ ਸਿੰਘ ਦੇ ਲਗਾਏ ਅਟਕਲਪਚੂਆਂ ਤੋਂ ਬਿਲਕੁਲ ਭਿੰਨ ਹੈ।
ਇੱਕ ਹੋਰ ਇਤਰਾਜ਼ ਯੋਗ ਗੱਲ ਜੋ ਜੁਗਿੰਦਰ ਸਿੰਘ ਨੇ ਇਸ ਲੇਖ ਵਿੱਚ ਕੀਤੀ ਹੈ ਉਹ ਹੈ ਗੁਰੂ ਨਾਨਕ ਅਤੇ ਭਗਤ ਕਬੀਰ ਨੂੰ ਆਪਸ ਵਿੱਚ ਟਕਰਾਉਣਾ। ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਵਿੱਚ ਕਿਧਰੇ ਕੋਈ ਆਪਸੀ ਟਕਰਾ ਨਹੀਂ ਅਤੇ ਸਾਰੀ ਰਚਨਾਂ ਇੱਕੋ ਆਸ਼ੇ ਅਨੁਸਾਰ ਚਲਦੀ ਹੈ। ਪਰ ਜੁਗਿੰਦਰ ਸਿੰਘ ਨੇ ਕਿਸੇ ਗਿਣੀ-ਮਿਥੀ ਸੋਚ ਅਧੀਨ ਭਗਤ ਕਬੀਰ ਦੇ ਵਾਕ “ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ” ਵਿਚਲੇ ਬ੍ਰਾਹਮਣ ਦੇ ਅਰਥ ਬਦਲ ਕੇ ਗੁਰੂ ਨਾਨਕ ਨਾਲ ਮਤ-ਭੇਦ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਥੇ ਭਗਤ ਕਬੀਰ ਬ੍ਰਾਹਮਣ ਦੇ ਅਰਥ ਅਕਾਲ ਪੁਰਖ ਨੂੰ ਸਮਝਣ ਵਾਲੇ ਤੋਂ ਲੈਂਦਾ ਹੈ ਜੋ ਆਮ ਲੋਕਾਈ ਲਈ ਗੁਰੂ ਦਾ ਕਾਰਜ ਤਾਂ ਕਰ ਸਕਦਾ ਹੈ ਪਰ ਭਗਤਾਂ ਦੀ ਲਿਵ ਸਿੱਧੀ ਹੀ ਉਸ ਅਕਾਲ ਪੁਰਖ ਨਾਲ ਜੁੜੀ ਹੋਣ ਕਰਕੇ ਉਹਨਾਂ ਨੂੰ ਕਿਸੇ ਵਿਚੋਲੇ ਜਾਂ ਗੁਰੂ ਦੀ ਲੋੜ ਨਹੀਂ ਹੁੰਦੀ। ਭਗਤ ਕਬੀਰ ਦੇ ਆਪਣੇ ਕਥਨ ਅਨੁਸਾਰ
ਜੋ ਬ੍ਰਹਮ ਬੀਚਾਰੈ।
ਸੋ ਬ੍ਰਾਹਮਣ ਕਹੀਅਤ ਹੈ ਹਮਾਰੈ।
ਜ਼ਾਹਰ ਹੈ ਕਿ ਇਥੇ ਭਗਤ ਕਬੀਰ ਬ੍ਰਾਹਮਣ ਤੋਂ ਪੁਜਾਰੀ ਸ਼੍ਰੇਣੀ ਦੇ ਅਰਥ ਨਹੀਂ ਕਢ ਰਿਹਾ ਜੋ ਜੁਗਿੰਦਰ ਸਿੰਘ ਨੇ ਗੁਰੂ ਨਾਨਕ ਦਾ ਭਗਤ ਕਬੀਰ ਨਾਲ ਟਕਰਾ ਪੈਦਾ ਕਰਨ ਲਈ ਐਵੇਂ ਹੀ ਕੱਢ ਮਾਰੇ ਹਨ।
ਜ਼ਾਹਰ ਹੈ ਕਿ ਜੁਗਿੰਦਰ ਸਿੰਘ ਕਿਸੇ ਖਾਸ ਮਕਸਦ ਦੀ ਪੂਰਤੀ ਲਈ ਵੱਖ-ਵੱਖ ਸ਼ੁਰਲੀਆਂ ਛਡਦਾ ਰਹਿੰਦਾ ਹੈ ਜਿਹਨਾ ਨਾਲ ਸਿਖ ਫਲਸਫੇ, ਸਿਖ ਇਤਹਾਸ ਅਤੇ ਸਿਖ ਜੀਵਨ ਜਾਚ ਬਾਰੇ ਵਿਵਦ ਪੈਦਾ ਹੋਣ। ਜਾਂ ਫਿਰ ਉਹ ਇੱਕ ਗੰਭੀਰ ਮਾਨਸਿਕ ਬਿਮਾਰੀ ਪੈਰਾਨੋਇਆ ਦਾ ਮਰੀਜ਼ ਲਗਦਾ ਹੈ ਕਿਉਂਕਿ ਉਸ ਵਿੱਚ ਇਸ ਬਿਮਾਰੀ ਦੇ ਸਾਰੇ ਹੀ ਲੱਛਣ ਮੌਜੂਦ ਹਨ। ਉਸ ਦੇ ਰਿਸਤੇਦਾਰਾਂ ਤੇ ਹੋਰ ਨਜ਼ਦੀਕੀਆਂ ਨੂੰ ਬੇਨਤੀ ਹੈ ਕਿ ਉਹ ਜੁਗਿੰਦਰ ਸਿੰਘ ਦੇ ਉਚਿਤ ਇਲਾਜ ਦਾ ਜਲਦੀ ਤੋਂ ਜਲਦੀ ਪ੍ਰਬੰਧ ਕਰਨ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


(11/06/10)
ਗੁਰਿੰਦਰ ਸਿੰਘ ਸ਼ਾਦੀਪੁਰ

ਛੇ ਜੂਨ ੧੯੮੪ ਵਾਲੇ ਘੱਲੂਘਾਰੇ ਦੇ ਤਥਾਂ ਨੂੰ ਸਮਝਣ ਦੀ ਜ਼ਰੂਰਤ ਹੈ—ਗੁਰਬਚਨ ਸਿੰਘ ਥਾਈਲੈਂਡਵਾਲੇ।
ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਵਿਖੇ ਵੱਖ ਵੱਖ ਗੁਰਦੁਆਰਿਆਂ, ਕਲਗੀਧਰ ਟਾਕਾਨੀਨੀ, ਦਸਮੇਸ਼ ਦਰਬਾਰ, ਗੁਰੂ ਤੇਗਬਹਾਦਰ, ਟਰੰਗਾ ਤੇ ਟੀ ਪੁੱਕੀ ਦੇ ਗੁਰਦੁਆਰਿਆਂ ਵਿੱਚ ਵੀ ਬਹੁਤ ਸ਼ਰਧਾ ਨਾਲ ਛੇ ਜੂਨ ਦੇ ਘੱਲੂਘਾਰੇ ਨੂੰ ਮਨਾਉਂਦਿਆਂ ਹੋਇਆਂ ਉਚੇਚੇ ਦੀਵਾਨ ਸਜਾਏ ਗਏ ਤੇ ਕੌਮ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਗੁਰਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਪਾਪਾਟੋਏਟੋਏ ਵਿਖੇ ਉਚੇਚੇ ਤੌਰ ਤੇ ਸਜਾਏ ਹੋਏ ਹਫਤਾਵਾਰੀ ਦੀਵਾਨ ਵਿੱਚ ਦਰਬਾਰ ਸਾਹਿਬ `ਤੇ ਹੋਏ ਹਮਲੇ ਦੇ ਮੁੱਢਲੇ ਤੱਥਾਂ ਨੂੰ ਗੁਰਬਾਣੀ ਸ਼ਬਦ ਦੀ ਵਿਚਾਰ ਦੁਆਰਾ ਵਿਸਥਾਰ ਸਹਿਤ ਚਾਨਣਾ ਪਉਂਦਿਆਂ ਹੋਇਆਂ ਸਿੱਖ ਕੌਮ ਦੇ ਊਘੇ ਵਿਦਵਾਨ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਕਿਹਾ, ਕਿ ਇਹ ਹਮਲਾ ਇਕੋ ਦਿਨ ਵਿੱਚ ਨਹੀਂ ਹੋਇਆ। ਇਸ ਦੇ ਪਿੱਛੇ ਕੁੱਝ ਮੁੱਢਲੇ ਤੱਥ ਹਨ। ਅਜ਼ਾਦੀ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਲੋਂ ਕੀਤੇ ਵਾਦਿਆਂ ਤੋਂ ਦੇਸ਼ ਅਜ਼ਾਦ ਹੁੰਦਿਆਂ ਹੀ ਪੂਰੀ ਤਰ੍ਹਾਂ ਮੁੱਕਰ ਜਾਣਾ, ਬੋਲੀ ਦੇ ਅਧਾਰਤ ਪੂਰਾ ਪੰਜਾਬੀ ਸੂਬਾ ਨਾ ਬਣਾਉਣਾ, ਪੰਜਾਬ ਦੇ ਪਾਣੀਆਂ ਦੀ ਅੰਨ੍ਹੀ ਲੁੱਟ, ਬਿਜਲੀ ਦੀ ਕਾਣੀ ਵੰਡ, ਏਸ਼ੀਆਈ ਖੇਡਾਂ ਸਮੇਂ ਘੱਟ ਗਿਣਤੀ ਸਿੱਖ ਕੌਮ ਨੂੰ ਜ਼ਲੀਲ ਕਰਨ ਵਰਗੇ ਅਜੇਹੇ ਤੱਥ ਹਨ। ਸਿੱਖ ਕੌਮ ਨੂੰ ਕੀਤੇ ਵਾਦਿਆ ਤੇ ਹੱਕੀ ਮੰਗਾਂ ਨੂੰ ਮਨਾਉਣ ਲਈ ਕਈ ਵਾਰ ਮੋਰਚੇ ਲਗਾਉਣੇ ਪਏ ਪਰ ਹੱਕੀ ਮੰਗਾਂ ਦੀ ਪੂਰਤੀ ਦੀ ਥਾਂ `ਤੇ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਦਿਨ ਦੀਵੀਂ ਹਮਲਾ ਕਰ ਦਿੱਤਾ। ਇਹ ਹਮਲਾ ਸਿੱਖ ਸਿਧਾਂਤ ਤੇ ਅਨੰਦਪੁਰ ਦੇ ਮਤੇ ਨੂੰ ਮਲੀਆ ਮੇਟ ਕਰਨ ਲਈ ਪੂਰੇ ਯੋਜਨਾ-ਬੱਧ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ `ਤੇ ਸਜੇ ਹੋਏ ਦੀਵਾਨ ਵਿੱਚ ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਦੇ ਜਨਰਲ ਸਕੱਤਰ ਸ੍ਰ. ਗੁਰਿੰਦਰ ਸਿੰਘ ਹੁਰਾਂ ਨੇ ਕਿਹਾ ਕਿ ਸਭ ਤੋਂ ਵੱਡਾ ਦੁਖ ਇਸ ਗੱਲ ਦਾ ਹੈ ਕਿ ਸਾਡੀ ਅਖੌਤੀ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਸਿੱਖ ਮੁਦਿਆਂ ਨੂੰ ਵਿਸਾਰ ਚੁੱਕੀ ਹੈ। ਸ਼ਹੀਦਾਂ ਦੀ ਯਾਦਗਰ ਬਣਾਉਣੀ ਤਾਂ ਇੱਕ ਪਾਸੇ ਰਹੀ ਇਹ ਸ਼ਹੀਦਾਂ ਦਾ ਨਾਂ ਲੈਣ ਲਈ ਤਆਰ ਨਹੀਂ ਹੈ। ਦੀਵਾਨ ਦੀ ਸਮਾਪਤੀ ਉਪਰੰਤ ਪਿੱਛਲੇ ਅੱਠ ਮਹੀਨਿਆ ਤੋਂ ਗਰਦੁਆਰਾ ਸਾਹਿਬ ਦੀ ਸੇਵਾ ਨਿਭਾਅ ਰਹੇ ਰਾਗੀ ਜੱਥਾ ਭਾਈ ਜਗਤਾਰ ਸਿੰਘ ਜੀ, ਭਾਈ ਤਰਸੇਮ ਸਿੰਘ ਤੇ ਭਾਈ ਹਰਜੀਤ ਸਿੰਘ ਹੁਰਾਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ। ਭਾਈ ਗੁਰਬਚਨ ਸਿੰਘ ਥਾਈਲੈਂਡਵਾਲੇ ਗੁਰਦੁਆਰਾ ਸ੍ਰਿੀ ਗੁਰੂ ਸਿੰਘ ਸਭਾ ਸ਼ੈਰਲ਼ੀ ਰੋਡ ਵਿਖੇ ਹਰ ਰੋਜ਼ ਸ਼ਾਮ ਨੂੰ ਸੱਤ ਤੋਂ ਅੱਠ ਵਜੇ ਤੀਕ ਗੁਰ-ਸ਼ਬਦ ਦੀ ਵਿਚਾਰ ਕਰਿਆ ਕਰਨਗੇ।
ਨਿਊਜ਼ੀਲੈਂਡ— (ਗੁਰਿੰਦਰ ਸਿੰਘ ਸ਼ਾਦੀਪੁਰ)


(10/06/10)
ਡਾ ਗੁਰਮੀਤ ਸਿੰਘ ਬਰਸਾਲ

ਸੇਲ ਸੇਲ ਸੇਲ
ਕੰਮਾਂ ਧੰਦਿਆਂ ਵਿੱਚ ਠੇਕੇਦਾਰ ਹੰਦੇ,
ਐਪਰ ਧਰਮ ਦੇ ਅਜਕਲ ਅਖਵਾਂਵਦੇ ਨੇ।
ਖਤਰਾ ਘਾਟੇ ਦਾ ਸਦਾ ਲਈ ਮੁੱਕ ਜਾਂਦਾ,
ਜਦੋਂ ਪੂਜਾ ਨੂੰ ਕਿਰਤ ਬਣਾਂਵਦੇ ਨੇ।
ਭਾਵੇਂ ਜੱਗ ਤੇ ਮੰਦੀ ਦਾ ਦੌਰ ਚੱਲੇ,
ਪੰਜੇ ਇਹਨਾ ਦੀਆਂ ਘਿਓ ਵਿੱਚ ਰੰਹਿਦੀਆਂ ਨੇ;
ਕਦੇ ਛੇਕਣ ਲਈ ਸੇਲ ਤੇ ਕੰਮ ਕਰਦੇ,
ਕਦੇ ਮਾਫੀ ਦੀ ਸੇਲ ਲਗਾਂਵਦੇ ਨੇ।
ਡਾ ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
(408)209-7072


(10/06/10)
ਇੰਦਰ ਜੀਤ ਸਿੰਘ, ਕਾਨਪੁਰ

ਪੰਥ ਦੇ ਪਿੰਡੇ ਤੇ “ਟਕਸਾਲੀ ਖਾਜ” ਤੇ “ਅਕਾਲੀ ਕ੍ਹੋੜ” -ਇਕ ਵਿਅੰਗ।

ਅੱਜ ਪੰਥ ਦੇ “ਨਿਰੋਗ” ਅਤੇ “ਨਿਆਰੇ” ਪਿੰਡੇ ਨੂੰ “ਟਕਸਾਲੀ ਖਾਜ” ਤੇ “ਅਕਾਲੀ ਕੋੜ” ਨਾਮ ਦੀਆਂ ਦੋ ਬੀਮਾਰੀਆਂ ਲਗ ਚੁਕੀਆ ਹਨ। ਜੇ ਜਲਦੀ ਇਨਾਂ ਦਾ ਇਲਾਜ ਨਾਂ ਕੀਤਾ ਗਇਆ ਤੇ ਇਹ ਪੂਰੇ ਪੰਥ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਗੀਆਂ। ਇਨਾਂ ਦੇ ਖਤਰਨਾਕ “ਜੀਵਾਣੂ” ਇੱਕ ਦੂਜੇ ਨਾਲ ਮਿਲ ਕੇ ਆਪਣੇ ਨਾਪਾਕ ਜਖਮ ਕੌਮ ਦੇ ਪਿੰਡੇ ਤੇ ਬਣਾਈ ਜਾ ਰਹੇ ਹਨ। “ਨਾਨਕ ਸ਼ਾਹੀ ਕੈਲੰਡਰ” ਨਾਮ ਦੇ ਸੋਹਣੇ ਤੇ ਪਿਆਰੇ ਅੰਗ ਤੇ “ਟਕਸਾਲੀ ਖਾਜ” ਦੇ ਕੀਟਾਣੁਆਂ ਨੇ “ਅਕਾਲੀ ਕ੍ਹੋੜ” ਦੇ ਕੀਟਾਣੂਆਂ ਨਾਲ ਮਿਲ ਕੇ ਐਸਾ ਅਟੈਕ ਕੀਤਾ ਕੇ ਜਿਸ ਨਾਲ ਉਸ ਅੰਗ ਦਾ ਰੂਪ ਹੀ ਵਿਕ੍ਰਤ ਹੋ ਗਇਆ। ਇਸ “ਟਕਸਾਲੀ ਖਾਜ” ਦੇ ਕੀਟਾਣੂ ਇੱਕ ਵਿਸ਼ੈਲੇ “ਮੱਕੜ” ਦੇ ਸ਼ਰੀਰ ਵਿੱਚ ਪਲਦੇ ਹਨ, ਅਤੇ ਜਦੋਂ ਉਹ ਕਿਸੇ ਨੂੰ ਕਟਦਾ ਹੈ, ਤੇ ਇਹ ਕੀਟਾਣੂ ਉਸ ਬੰਦੇ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਕੇ ਉਸ ਨੂੰ ਫੋਰਨ ਅਪਣੀ ਲਪੇਟ ਵਿੱਚ ਲੈ ਲੈਂਦੇ ਹਨ। ਅਕਾਲੀ ਖਾਜ ਦੇ ਜੀਵਾਣੂ “ਬਾਦਲਾਂ” ਤੋ ਨਿਕਲਦੇ ਹਨ, ਜਿਸ ਪਿੰਡੇ ਤੇ ਮੀਂਹ ਬਣ ਕੇ ਵਸਦੇ ਹਨ, ਉਸ ਨੂੰ ਇਹ ਰੋਗ ਪੈਦਾ ਕਰ ਦੇਂਦੇ ਹਨ। ਅਕਾਲੀ ਕ੍ਹੋੜ ਦੇ ਜੀਵਾਣੂਆਂ ਵਿੱਚ “ਆਰ. ਐਸ. ਐਸ.” ਨਾਮ ਦਾ “ਡੀ. ਐਨ. ਏ.” ਤੇ “ਜੀਨਸ” ਹੁੰਦੇ ਹਨ ਜੋ ਬਹੁਤ ਹੀ ਖਤਰਨਾਕ ਢੰਗ ਨਾਲ ਪੂਰੇ ਸ਼ਰੀਰ ਵਿੱਚ ਫੈਲ ਕੇ ਉਸ ਨੂੰ ਅੰਦਰੋ ਅੰਦਰ ਕਮਜੋਰ ਅਤੇ ਖੋਖਲਾ ਕਰਦੇ ਹਨ। ਸਬਤੋਂ ਖਤਰਨਾਕ ਗਲ ਇਹ ਹੈ ਕੇ ਇਹ ਉਸ ਪੰਥ ਦੇ ਸ਼ਰੀਰ ਦੇ ਖੂਨ ਵਿੱਚ ਮੌਜੂਦ “ਪੰਥਕ ਬਾਣੇ” ਨਾਮ ਦੇ ਸੇਲਾਂ ਨਾਲ ਹੂੰ ਬ ਹੂ ਮਿਲਦੇ ਜੁਲਦੇ ਹਨ ਤੇ ਉਨਾਂ ਨਾਲ ਘੁਲ ਮਿਲ ਕੇ ਅਟੈਕ ਕਰਦੇ ਹਨ। “ਪੰਥਕ ਬਾਣੇ” ਨਾਲ ਹੂ-ਬ-ਹੂ ਮਿਲਦੇ ਜੁਲਦੇ ਹੋਣ ਕਰਕੇ ਇਨਾਂ ਦੀ ਪਹਿਚਾਨ ਕਰਨਾਂ ਬਹੁਤ ਮੁਸ਼ਕਿਲ ਹੂੰਦਾ ਹੈ। ਇਸ ਲਈ ਇਸ ਦਾ ਇਲਾਜ ਵੀ ਕਰਨਾ ਔਖਾ ਹੁੰਦਾ ਹੈ। ਇਹ ਦੋ ਬੀਮਾਰੀਆਂ ਕੌਮ ਦੇ ਸ਼ਰੀਰ ਵਿੱਚ ਬਹੁਤ ਤੇਜੀ ਨਾਲ ਇਸ ਕਰਕੇ ਵਧ ਰਹੀਆਂ ਨੇ ਕਿਉ ਕੇ ਕੋਮ ਨਾਂ ਤੇ ਕੋਈ ਪਰਹੇਜ ਕਰ ਰਹੀ ਹੈ, ਤੇ ਨਾਂ ਹੀ ਸਹੀ ਦਵਾਈ ਤੇ ਖੁਰਾਕ ਹੀ ਲੈ ਰਹੀ ਹੈ। “ਡੇਰੇ ਦਾਰ” ਤੇ “ਅਖੋਤੀ ਬਾਬੇ” ਨਾਮ ਦੇ “ਨੀਮ ਹਕੀਮ” ਕੋਮ ਦਾ ਇਲਾਜ ਕਰ ਰਹੇ ਹਣ। ਜੋ ਦਵਾਈ ਦੇ ਨਾਮ ਤੇ ਜਹਿਰ ਵੰਡ ਰਹੇ ਹਨ। ਇਸ ਲਈ ਇਹ ਰੋਗ ਹੋਰ ਵਦਧਾ ਹੀ ਜਾ ਰਿਹਾ ਹੈ। ਇਹ ਨੀਮ ਹਕੀਮ ਬਹੁਤੇ ਪੰਜਾਬ ਵਿੱਚ ਹਨ ਇਸ ਲਈ, ਪੰਥ ਦਾ ਚੇਹਰਾ “ਪੰਜਾਬ” ਇਸ ਬੀਮਾਰੀ ਤੋਂ ਸਬਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ। ਪਤਿਤ ਪੁਣਾ, ਨਸ਼ੇ ਅਤੇ ਅੰਧ ਵਿਸ਼ਵਾਸ਼ ਨਾਮ ਦੇ ਜਹਰੀਲੇ “ਟਾਕਸਿਨ” ਉਸ ਨੂੰ ਬਦਸੂਰਤ ਬਣਾ ਚੁਕੇ ਹਨ। ਇਸ ਦਾ ਇਲਾਜ ਕਰਨ ਵਾਲੇ ਪੰਥ ਦਰਦੀਆਂ ਦੀਆਂ ਡਿਗਰੀਆਂ ਖੁੱਸ ਚੁਕੀਆਂ ਹਨੇ ਅਤੇ ਕੁੱਝ ਨੂੰ ਪੰਥ ਨੇ ਆਪ ਛੇਕ ਦਿਤਾ ਹੋਇਆ ਹੈ। ਨੀਮ ਹਕੀਮਾਂ ਹੀ ਕੌਮ ਦਾ ਇਲਾਜ ਕਰ ਰਹੇ ਹਨ। ਇਸ ਬੀਮਾਰੀ ਦੀ ਦਵਾਈ ਵੀ ਹੈ। ਐਸਾ ਨਹੀ ਕੇ ਇਹ ਲਾ ਇਲਾਜ ਬਿਮਾਰੀ ਹੈ। ਇਹ ਠੀਕ ਵੀ ਹੋ ਸਕਦੀ ਹੈ ਬਸ਼ਰਤੇ ਇਸ ਲਈ ਸਹੀ ਦਵਾਈ ਜੋ ਇਸ ਰੋਗ ਲਈ ਬਣੀ ਹੈ, ਲਈ ਜਾਵੇ ਤੇ ਪਰਹੇਜ ਕੀਤਾ ਜਾਵੇ। ਗੁਰੁ ਗ੍ਰੰਥ ਸਾਹਿਬ ਜੀ ਦੀ “ਬਾਣੀ” ਹੀ ਇਸ ਦਾ “ਅਚੂਕ ਇਲਾਜ” ਹੈ, ਜੋ ਸਹੀ ਮਿਕਦਾਰ ਵਿੱਚ ਰੋਜਾਨਾਂ ਲਈ ਜਾਵੇ। ਨੀਮ ਹਕੀਮਾਂ ਰਾਹੀ ਵੰਡੀ ਜਾ ਰਹੀਆਂ “ਬਚਿਤ੍ਰ ਨਾਟਕ” ਨਾਮ ਦੀਆਂ “ਜਹਰੀਲੀਆਂ ਪੁੜੀਆਂ” ਤੇ ਬਿਲਕੁਲ ਨਾ ਲਈਆਂ ਜਾਨ। ਇਹ ਇਸ ਰੋਗ ਨੂੰ ਹੋਰ ਵਧਾ ਦੇਂਦਿਆਂ ਹਨ। ਕੁੱਝ ਕ ਪਰਹੇਜ ਵੀ ਸਾਨੂੰ ਕਰਨੇ ਪੈਣਗੇ ਉਹ ਇਹ ਕੇ ਇਸ ਰੋਗ ਦੇ ਦੌਰਾਨ ਅਪਨੇ ਨੇੜੇ ਜਾ ਘਰ ਵਿੱਚ “ਹੁਉਮੇਂ” ਅਤੇ “ਚੌਧਰ” ਨਾਮ ਦੀ ਗੰਦਗੀ ਨੂੰ, ਵੜਣ ਨਾਂ ਦਿਤਾ ਜਾਵੇ ਤੇ ਇੱਕ ਜੁਟ ਹੋਕੇ ਇਸ “ਮਹਾਮਾਰੀ” ਦਾ ਇਲਾਜ ਕੀਤਾ ਜਾਵੇ।

ਇੰਦਰ ਜੀਤ ਸਿੰਘ

ਕਾਨਪੁਰ


(10/06/10)
ਜਗਤਾਰ ਸਿੰਘ ਜਾਚਕ

ਤਖ਼ਤਾਂ ਦੇ ਕਥਿਤ ਜਥੇਦਾਰਾਂ ਦੀ ਭੁੱਲ ਬਖਸ਼ਾਊ ਪੇਸ਼ਕਸ਼ ਆਪਣਾ ਵਿਅਕਤੀਗਤ ਕੁੰਡਾ ਕਾਇਮ ਰਖਣ ਦੀ ਕੁਟਿਲ ਸਾਜਿਸ਼ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾ ਪੰਥ ਦਾ ਜਥੇਬੰਦਕ ਕੇਂਦਰ ਹੈ। ਇਸ ਲਈ ਜਥੇਬੰਦਕ ਮਰਯਾਦਾ (ਡਸਿਪਲਿਨ) ਕਾਇਮ ਰਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੰਗਤੀ ਕੁੰਡਾ ਹੋਣਾ ਜ਼ਰੂਰੀ ਹੈ ਅਤੇ ਇਸ ਗੁਰਮਤੀ ਜੁਗਤਿ ਵਿੱਚ ਪੰਥ ਦਾ ਭਲਾ ਹੈ। ਪਰ, ਵਿਅਕਤੀਗਤ ਕੁੰਡੇ ਦੇ ਭਰਿਸ਼ਟ ਹੋਣ ਦਾ ਖ਼ਤਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਬੰਦਕ ਉੱਚਤਾ ਤੇ ਸਿਧਾਂਤਕ ਮਹੱਤਤਾ ਨੂੰ ਢਾਹ ਲਾਉਂਦਾ ਹੋਇਆ ਪੰਥ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਤਨਖਾਹ ਲਾਉਣ ਦੀ ਵਿਧੀ ਦੇ ਸਿਰਲੇਖ ਹੇਠਲੀਆਂ ਧਾਰਾਵਾਂ ਤੋਂ ਸਪਸ਼ਟ ਨਿਰਣੈ ਹੁੰਦਾ ਹੈ ਕਿ ਸੰਗਤ ਵਿਚੋਂ ਮੌਕੇ `ਤੇ ਚੁਣੇ ਗਏ ਪੰਜ ਪਿਆਰਿਆਂ ਨੂੰ ਵੀ ਵਿਅਕਤੀਗਤ ਤੌਰ `ਤੇ ਤਨਖਾਹ ਲਾਉਣ ਤੇ ਭੁੱਲ ਬਖਸ਼ਣ ਦਾ ਆਪਣੇ ਆਪ ਵਿੱਚ ਕੋਈ ਅਧਿਕਾਰ ਨਹੀ ਹੈ। ਕਿਉਂਕਿ, ਉਨ੍ਹਾਂ ਲਈ ਅਜਿਹਾ ਕੋਈ ਫੈਸਲਾ ਲੈਣ ਵੇਲੇ ਸੰਗਤ ਦੀ ਸਲਾਹ ਲੈਣੀ ਲਾਜ਼ਮੀ ਹੈ। ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਸੰਨ 2006 ਦੀ ਐਡੀਸ਼ਨ ਦੇ ਪੰਨਾ 32 ਉਪਰ ਵਿਧਾਨਕ ਧਰਾਵਾਂ ਇਸ ਪ੍ਰਕਾਰ ਅੰਕਿਤ ਹਨ:
(ੳ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜ੍ਹੋ ਕਿ ਆਪਣੀ ਭੁੱਲ ਮੰਨੇ।
(ਅ) ਗੁਰ-ਸੰਗਤ `ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰ-ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ।
(ੲ) ਸੰਗਤ ਨੂੰ ਬਖਸ਼ਣ ਵੇਲੇ ਹੱਠ ਨਹੀ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।
ਮਰਯਾਦਾ ਦੀਆਂ ਉਪਰੋਕਤ ਧਾਰਾਵਾਂ ਤੋਂ ਸਪਸ਼ਟ ਹੈ ਕਿ ਤਖ਼ਤਾਂ ਦੇ ਪੰਜ ਤਨਖਾਹਦਾਰ ਸੇਵਾਦਾਰਾਂ ਵਲੋਂ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਥਕ ਫੈਸਲੇ ਲੈਣ ਦਾ ਜਿਥੇ ਮਜੂਦਾ ਬਿਪਰਵਾਦੀ ਢੰਗ ਗਲਤ ਹੈ। ਉਥੇ ਹੁਣ ਤੱਕ ਦੇ ਸੰਗਤ ਦੀ ਮਨਜ਼ੂਰੀ ਤੋਂ ਬਗੈਰ ਲਏ ਗਏ ਫੈਸਲੇ ਵੀ ਗਲਤ ਹਨ। ਇਸ ਲਈ ਚਾਹੀਦਾ ਤਾਂ ਇਹ ਹੈ ਕਿ ਹੁਣ ਤੱਕ ਦੇ ਨਿਯੁਕਤ ਕੀਤੇ ਸਾਬਕਾ ਤੇ ਮਜੂਦਾ ਕਥਿਤ ਜਥੇਦਾਰ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਅਰਦਾਸ ਕਰਕੇ ਪਸ਼ਚਾਤਾਪ ਕਰਦੇ ਹੋਏ ਭੁੱਲ ਬਖਸ਼ਾਉਣ। ਪਰ, ਦੁੱਖ ਦੀ ਗੱਲ ਹੈ ਕਿ ਉਹ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਦੇ ਲੋਕ ਮੁਹਾਵਰੇ ਮੁਤਾਬਿਕ ਭੁੱਲ ਬਖਸ਼ਾਊ ਪੇਸ਼ਕਸ਼ ਕਰਕੇ ਆਪਣਾ ਵਿਅਕਤੀਗਤ ਕੁੰਡਾ ਕਾਇਮ ਰਖਣ ਦੀ ਕੁਟਿਲ ਸਾਜਿਸ਼ ਰਚ ਰਹੇ ਹਨ। ਕਿਉਂਕਿ, ਸਿੱਖ ਮਿਸ਼ਨਰੀ ਕਾਲਜਾਂ ਅਤੇ ਰੋਜ਼ਾਨਾ ਸਪੋਕਸਮੈਨ ਦੀ ਬਦੌਲਤ ਆਈ ਪੰਥਕ ਜਾਗਰੂਕਤਾ ਕਾਰਨ ਉਨ੍ਹਾਂ ਦਾ ਕੁੰਡਾ ਢਿੱਲਾ ਹੁੰਦਾ ਜਾ ਰਿਹਾ ਹੈ।
ਜਗਤਾਰ ਸਿੰਘ ਜਾਚਕ
ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਚੇਅਰਮੈਨ ਸ੍ਰੋਮਣੀ ਅਕਾਲੀ ਦਲ (ਯੂ. ਕੇ.) ਮਿਤੀ 10 ਜੂਨ 2010, ਫੋਨ 9855205089


(09/06/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਦੂਸਰਿਆਂ ਨੂੰ ਕਾਨੂੰਨ ਪੜ੍ਹਾਉਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਆਪ ਵੀ ਕਾਨੂੰਨ ਜਾਣਦੇ ਹੋਣ।
ਅਤੇ ਕਾਨੂੰਨ ਦੀ ਪਾਲਣਾ ਵੀ ਕਰਦੇ ਹੋਣ।
ਗੁਰਬਚਨ ਸਿੰਹੁ ਅਤੇ ਉਸ ਦੀ ਜੁੰਡਲੀ ਵਲੋਂ, ਪੰਥ ਚੋਂ ਛੇਕਿਆਂ ਬਾਰੇ ਸੁਨੇਹਾ ਪੜ੍ਹਿਆ, ਕਿ ਉਹ ਅਕਾਲ ਤਖਤ ਤੇ ਪੇਸ਼ ਹੋ ਜਾਣ, ਤਾਂ ਉਨ੍ਹਾਂ ਨੂੰ ਬਿਨਾ ਸੇਵਾ ਲਾਇਆਂ ਮੁਆਫ ਕਰ ਦਿੱਤਾ ਜਾਵੇਗਾ।
ਸੋਚਦਾ ਹਾਂ ਕਿ ਜੋ ਬੰਦਾ ਆਪ ਹੀ ਕਾਨੂੰਨ ਦਾ ਭਗੌੜਾ ਹੋਵੇ, ਉਹ ਦੂਸਰਿਆਂ ਲਈ ਕਾਨੂੰਨ ਦੀਆਂ ਗੱਲਾਂ ਕਿਸ ਮੂੰਹ ਨਾਲ ਕਰ ਰਿਹਾ ਹੈ?
ਜਿਨ੍ਹਾਂ ਨੂੰ ਉਹ ਲੋਕ ਪੇਸ਼ ਹੋਣ ਲਈ ਸੱਦਾ ਦੇ ਰਹੇ ਹਨ, ਉਨ੍ਹਾਂ ਤੇ ਤਾਂ ਕੋਈ ਦੋਸ਼ ਵੀ ਨਹੀਂ ਹੈ। ਉਨ੍ਹਾਂ ਤੇ ਤਾਂ ਕਿੜ ਕਾਰਨ ਦੋਸ਼ ਲਗਾਏ ਗਏ ਹਨ। ਕੀ ਸਿੱਖਾਂ ਨੂੰ ਉਸ ਕਿਤਾਬ ਬਾਰੇ ਸੁਚੇਤ ਕਰਨਾ, ਜਿਸ ਦੀ ਬੋਲੀ ਇੰਸਾਨੀ ਪੱਧਰ ਤੋਂ ਨੀਵੀਂ ਹੋਵੇ, ਕੋਈ ਦੋਸ਼ ਹੈ?
ਜਾਂ ਉਸ ਕਿਤਾਬ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ, ਉਸ ਤੇ ਚੰਦੋਏ ਲਾਉਣੇ, ਚੌਰ ਕਰਨੇ, ਉਸ ਵਿਚੋਂ ਹੁਕਮ ਲੈਣਾ, ਉਸ ਦਾ ਅਖੰਡ ਪਾਠ ਕਰਨਾ, ਪਜਾਮੇ ਲਾਹ ਕੇ ਉਸ ਨੂੰ ਮੱਥਾ ਟੇਕਣਾ, ਜੁਰਮ ਹੈ?
ਕੀ ਗੁਰ ਬਿਲਾਸ ਪਾ; ੬ ਵਰਗੀ ਗੁਰ ਨਿੰਦਾ ਨਾਲ ਭਰਪੂਰ ਕਿਤਾਬ ਬਾਰੇ ਪੰਥ ਨੂੰ ਸੁਚੇਤ ਕਰਨਾ ਦੋਸ਼ ਹੈ?
ਜਾਂ ਪੰਥ ਵਲੋਂ ਰੱਦ ਕੀਤੀ ਗੁਰਨਿੰਦਾ ਨਾਲ ਭਰਪੂਰ ਇਸ ਕਿਤਾਬ ਨੂੰ ਕ੍ਰੋੜਾਂ ਰੁਪਏ ਖਾ ਕੇ, ਮੁੜ ਪੰਥ ਦੇ ਗਲ ਪਾਉਣ ਦੀ ਕੋਸ਼ਿਸ਼ ਕਰਨਾ ਜੁਰਮ ਹੈ?
ਕੀ ਸੱਚ ਬੋਲਣ ਵਾਲੇ ਦੇ ਹੱਕ ਵਿੱਚ ਖੜੇ ਹੁਣਾ ਜੁਰਮ ਹੈ?
ਜਾਂ ਇਨ੍ਹਾਂ ਪੰਥ ਦੇ ਹੀਰਿਆਂ ਨੂੰ ਪੰਥ ਵਿਚੋਂ ਅਣਅਧਿਕਾਰਤ ਛੇਕ ਦੇਣਾ ਜੁਰਮ ਹੈ?
ਇਸ ਜੁੰਡਲੀ ਤੇ ੧੭ ਫੱਗਣ ੫੪੧ ਨੂੰ ਦੋਸ਼ ਲੱਗੇ ਸਨ ਕਿ,
੧, ਇੱਕ ਅਜਿਹੀ ਕਿਤਾਬ, ਜਿਸ ਵਿੱਚ ਇੰਸਾਨੀ ਪੱਧਰ ਤੋਂ ਨੀਵੀਂ ਭਾਸ਼ਾ ਵਰਤੀ ਗਈ ਹੈ, ਇਹ ਲੋਕ ਉਸ ਨੂੰ ਦਸਵੇਂ ਨਾਨਕ ਜੀ ਦੇ ਨਾਮ ਨਾਲ ਜੋੜ ਰਹੇ ਹਨ। ਉਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਰ ਕੇ, ਆਪ ਉਸ ਨੂੰ ਮੱਥੇ ਟੇਕ ਅਤੇ ਦੂਸਰਿਆਂ ਕੋਲੋਂ ਮੱਥੇ ਟਿਕਵਾ ਕੇ, ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਨਾਨਕ ਜੀ ਦਾ ਅਪਮਾਨ ਕਰਨ ਦੇ ਭਾਗੀ ਬਣ ਰਹੇ ਹਨ।
੨, ਪ੍ਰੋ. ਦਰਸ਼ਨ ਸਿੰਘ ਦੇ, ਅਕਾਲ ਤਖਤ ਤੇ ਪੇਸ਼ ਹੋਣ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਗਤਾਂ ਸਾਹਵੇਂ ਝੂਠ ਬੋਲ ਕੇ, ਸੰਗਤ ਨੂੰ ਗੁਮਰਾਹ ਕਰ ਰਹੇ ਹਨ।
੩, ਨਾਨਕ ਸ਼ਾਹੀ ਕੈਲੰਡਰ ਦੀ ਰੂਪ ਰੇਖਾ ਵਿਗਾੜ ਕੇ, ਪੰਥਿਕ ਭਾਵਨਾਵਾਂ ਨੂੰ ਰੋਲਣ ਦੇ ਭਾਗੀ ਬਣ ਰਹੇ ਹਨ।
ਇਨ੍ਹਾਂ ਦੋਸ਼ਾਂ ਤੇ ਵਿਚਾਰ ਕਰਦਿਆਂ, ਸੰਗਤ ਨੇ ਇਨ੍ਹਾਂ ਨੂੰ ਦੋਸ਼ੀ ਮੰਨਿਆ। ਇਨ੍ਹਾਂ ਨੂੰ ਅਪਣੀ ਕੀਤੀ ਗਲਤੀ ਤੇ ਪਛਤਾਵਾ ਕਰਦਿਆਂ, ਵੈਸਾਖੀ ਵਾਲੇ ਦਿਨ (੧੪ ਅਪ੍ਰੈਲ ੨੦੧੦) ਅਕਾਲ ਤਖਤ ਸਾਹਿਬ ਤੇ ਜੁੜੀ ਸੰਗਤ ਕੋਲੋਂ ਮੁਆਫੀ ਮੰਗ ਕੇ, ਭਵਿੱਖ ਵਿੱਚ ਅਜਿਹੀ ਨਿੰਦਣ ਯੋਗ ਗਲਤੀ ਨਾ ਕਰਨ ਬਾਰੇ, ਸੰਗਤ ਵਿਚੋਂ ਚੁਣੇ ਪੰਜਾਂ ਪਿਆਰਿਆਂ ਨੇ ਆਦੇਸ਼ ਜਾਰੀ ਕੀਤਾ ਸੀ।
ਪਰ ਵੈਸਾਖੀ ਵਾਲੇ ਦਿਨ ਅਕਾਲ ਤਖਤ ਤੇ ਜੁੜੀ ਸੰਗਤ ਕੋਲੋਂ ਮੁਆਫੀ ਨਾ ਮੰਗ ਕੇ, ਇਹ, ਪੰਜਾਂ ਪਿਆਰਿਆਂ ਦੀ ਸੰਸਥਾ ਦੀ ਵੀ ਅਵਹੇਲਣਾ ਕਰਨ ਦੇ ਦੋਸ਼ੀ ਬਣੇ।
ਇਸ ਮਗਰੋਂ ੧੧ ਵੈਸਾਖ ੫੪੨ ਨੂੰ ਉਨ੍ਹਾਂ ਹੀ ਪੰਜਾਂ ਪਿਆਰਿਆਂ ਨੇ ਇਸ ਜੁੰਡਲੀ ਬਾਰੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਤੇ ਸਪੱਸ਼ਟ ਰੂਪ ਵਿੱਚ ਚਾਰ ਦੋਸ਼ ਆਇਦ ਹਨ।
੧, ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਵੇਂ ਨਾਨਕ ਜੀ ਦਾ ਅਪਮਾਨ।
੨, ਅਕਾਲ ਤਖਤ ਸਾਹਿਬ ਅਤੇ ਸੰਗਤ ਦਾ ਅਪਮਾਨ।
੩, ਪੰਥਿਕ ਭਾਵਨਾਵਾਂ ਨੂੰ ਰੋਲਣ ਦਾ ਅਪ੍ਰਾਧ।
੪, ਪੰਜਾਂ ਪਿਆਰਿਆਂ ਦੀ ਸੰਸਥਾ ਦੀ ਨਿਰਾਦਰੀ।
ਇਨ੍ਹਾਂ ਸਾਬਤ ਦੋਸ਼ਾਂ ਮਗਰੋਂ, ਕੋਈ ਵੀ ਬੰਦਾ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਰਹਿ ਜਾਂਦਾ। ਕਿਉਂਕਿ ਕਿਸੇ ਨੂੰ ਵੀ ਸਿੱਖੀ ਵਿਚੋਂ ਛੇਕਣ ਦਾ ਅਧਿਕਾਰ, ਦੁਨੀਆ ਵਿਚਲੇ, ਜਨਮ ਮਰਨ ਦੇ ਗੇੜ ਵਿੱਚ ਪਏ ਕਿਸੇ ਵੀ ਬੰਦੇ ਨੂੰ ਨਹੀਂ ਹੈ, ਇਸ ਲਈ ਸਿੱਖ ਜਗਤ ਨੂੰ ਸੂਚਨਾ ਦਿੱਤੀ ਜਾਂਦੀ ਹੇ ਕਿ, ਇਨ੍ਹਾਂ ਪੰਜਾਂ ਬੰਦਿਆ (ਗਿਆਨੀ ਗੁਰਬਚਨ ਸਿੰਘ, ਅੰਮ੍ਰਿਤਸਰ। ਗਿਆਨੀ ਇਕਬਾਲ ਸਿੰਘ, ਪਟਨਾ ਸਾਹਿਬ। ਸ੍ਰ, ਪ੍ਰਤਾਪ ਸਿੰਘ, ਹਜੂਰ ਸਾਹਿਬ। ਗਿਆਨੀ ਤਰਲੋਚਨ ਸਿੰਘ, ਕੇਸ ਗੜ੍ਹ ਸਾਹਿਬ। ਗਿਆਨੀ ਬਲਵੰਤ ਸਿੰਘ, ਦਮਦਮਾ ਸਾਹਿਬ।) ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨਾਲ ਕੋਈ ਸਬੰਧ ਨਹੀਂ ਰਹਿ ਗਿਆ ਹੈ।
ਜਦ ਤੱਕ ਇਹ ਪੰਜੋ, ਕਿਸੇ ਅਖਬਾਰ, ਕਿਸੇ ਰਸਾਲੇ, ਕਿਸੇ ਵੈਬ ਸਾਈਟ ਤੇ, ਪੰਥ ਕੋਲੋਂ ਲਿਖਤੀ ਮੁਆਫੀ ਨਹੀਂ ਮੰਗ ਲੈਂਦੇ, ਤਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਸਿੱਖ, ਇਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵੀ ਮਿਲਵਰਤੋਂ ਨਾ ਕਰੇ।
ਅਜਿਹੀ ਹਾਲਤ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ (ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ, ਇਹ ਲੋਕ ਬਿਨਾ ਮੁਆਫੀ ਮੰਗਿਆ, ਆਪਣੀ ਬਹਾਲੀ ਚਾਹੁੰਦੇ ਹਨ) ਅਪੀਲ ਹੈ ਕਿ ਉਹ ਇਨ੍ਹਾਂ ਦੇ ਭੁਲਾਵੇ ਵਿੱਚ ਨਾ ਆ ਕੇ ਪੰਥਿਕ ਵੇਹੜੇ ਵਿਚੋਂ ਇਹ ਗੰਦ ਸਾਫ ਕਰਨ ਦੀ ਆਪਣੀ ਮੁਹਿਮ ਨਿਰੰਤ੍ਰ ਚਲਾਉਂਦੇ ਰਹਿਣ।
ਜੇ ਇਹ ਗੰਦ ਸਾਫ ਹੋ ਗਿਆ ਤਾਂ ਸਿੱਖਾਂ ਦੀਆਂ ਅਧਿਉਂ ਜ਼ਿਆਦਾ ਉਲਝਣਾਂ ਆਪੇ ਹੀ ਸੁਲਝ ਜਾਣਗੀਆਂ।
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧


(09/06/10)
ਇੰਦਰ ਜੀਤ ਸਿੰਘ, ਕਾਨਪੁਰ

ਅੰਦਰਹੁ ਝੂਠੇ ਪੈਜ ਬਾਹਰਿ, ਦੁਨੀਆ ਅੰਦਰਿ ਫੈਲ।
ਸਰਕਾਰੀ ਸੇਵਾਦਾਰ ਗੁਰਬਚਨ ਸਿੰਘ ਨੇ 6 ਜੂਨ 2010 ਨੂੰ ਅਪਨੀ ਬਣਾਈ “ਕੂੜ ਕੋਠਰੀ” (ਸਕਤਰੇਤ) ਵਿੱਚ ਆਪਣੀ “ਕਾਲਕਾ ਪੰਥੀਆਂ” ਦੀ ਜੁੰਡਲੀ ਨਾਲ ਬੈਠ ਕੇ ਕੋਮ ਨਾਲ ਫੇਰ ਝੂਠ ਉਤੇ ਅਧਾਰਿਤ ਇੱਕ ਹੋਰ ਫੁਰਮਾਨ ਜਾਰੀ ਕੀਤਾ,
“…… ਜਦੋਂ ਤਕ ਦਸਮ ਗ੍ਰੰਥ ਬਾਰੇ ਅਕਾਲ ਤਖਤ ਕੋਈ ਫੈਸਲਾ ਨਹੀ ਸੁਣਾ ਦਿਂਦਾ, ਉਦੋਂ ਤਕ ਕੋਈ ਜਥੇਬੰਦੀ ਯਾਂ ਵਿਅਕਤੀ ਦਸਮ ਗ੍ਰੰਥ ਦੇ ਹੱਕ ਵਿੱਚ ਯਾਂ ਵਿਰੋਧ ਵਿੱਚ ਕੋਈ ਬਿਆਨ ਨਹੀ ਦੇਵੇਗਾ”।
ਗੁਰਬਚਨ ਸਿੰਘ ਜੀ, ਇਹ ਗਲ ਹੋਰ ਹੈ ਕੇ ਸੱਚ ਨਾਲ ਤੁਹਾਡਾ ਦੂਰ ਦੂਰ ਦਾ ਰਿਸ਼ਤਾ ਨਹੀ ਪਰ ਇਹ ਗਲ ਵੀ ਸੱਚ ਹੈ ਕੇ ਤੁਹਾਨੂੰ ਝੂਠ ਬੋਲਣ ਦੀ ਵੀ ਜਾਚ ਨਹੀਂ। ਅਕਾਲ ਤਖਤ ਤੇ ਜਦੋਂ ਤਕ ਤੁਸੀ ਬੈਠੇ ਹੋ, ਇਸ “ਕੂੜ ਕਿਤਾਬ” ਬਾਰੇ ਕੋਈ ਫੈਸਲਾ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਕਿਉ ਕੇ ਤੁਸੀ ਤੇ ਆਪ ਇੱਕ ਕੱਟੜ “ਦਸਮ ਗ੍ਰੰਥੀਏ” ਹੋ। ਤੁਸੀ ਤੇ ਆਪ ਇਸ “ਕੂੜ ਕਿਤਾਬ” ਨੂੰ ਗੁਰੁ ਗ੍ਰੰਥ ਦਾ ਇੱਕ ਅੰਗ ਕਹਿੰਦੇ ਨਹੀ ਥਕਦੇ। ਆਪ ਜੀ ਤੇ ਕਹਿੰਦੇ ਹੋ ਕੇ ਜੋ ਵਿਸ਼ਾ ਗੁਰੁ ਗ੍ਰੰਥ ਸਾਹਿਬ ਜੀ ਦਾ ਹੈ ਉਹ ਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। ਗੁਰੁ ਗ੍ਰੰਥ ਸਾਹਿਬ ਮਨੁਖ ਨੂੰ ਸੰਤ ਬਣਾਉਂਦਾ ਹੈ ਤੇ ਦਸਮ ਗ੍ਰੰਥ ਸਿਪਾਹੀ। ਤੁਸਾਂ ਇਸ ਬਾਰੇ ਕੀ ਫੈਸਲਾ ਕਰਨਾਂ ਹੈ? । ਤੁਹਾਡੇ ਵਰਗੇ “ਦਸਮ ਗ੍ਰੰਥੀਆਂ” ਨੇ ਦਸਮ ਗ੍ਰੰਥ ਬਾਰੇ ਜੋ ਫੈਸਲਾ ਕਰਨਾ ਹੈ, ਉਹ ਸਾਨੂੰ ਤੁਹਾਡੀ ਉਸ ਕਰਤੂਤ ਤੋਂ ਸਾਫ ਜਾਹਿਰ ਹੋ ਚੁਕਾ ਹੈ, ਜਦੋਂ ਤੁਸੀ ਕੁੱਝ ਦਿਨ ਪਹਿਲਾਂ ਸਿੱਖ ਰਹਿਤ ਮਰਿਯਾਦਾ ਦਾ ਉਲੰਘਣ ਕਰਦਿਆਂ, ਦਰਬਾਰ ਸਾਹਿਬ ਦੇ ਰਾਗੀਆਂ ਨੂੰ ਇਸ ਅਖੋਤੀ ਦਸਮ ਗ੍ਰੰਥ ਦੀਆਂ ਬਾਣੀਆਂ ਪੜਨ ਦਾ ਆਦੇਸ਼ ਜਾਰੀ ਕੀਤਾ ਸੀ। ਆਉ ਸੁਣੀਏ ਤੁਹਾਡੇ ਬਿਆਨ ਦੀ ਹੇਠਾਂ ਦਿਤੀ ਇਹ ਆਡੀਉ ਫਾਈਲ-
ਖਾਲਸਾ ਜੀ! ਕੀ ਹੋਇਆ? ਤੁਸੀ ਤੇ ਆਪਣੇ ਜਾਰੀ ਕੀਤੇ ਹੁਕਮਨਾਮੇ ਹੇਠ ਹੀ ਆ ਗਏ। ਤੁਸੀ ਤੇ ਇਸ “ਕੂੜ ਗ੍ਰੰਥ” ਦੇ ਹੱਕ ਵਿੱਚ ਇਨਾ ਬੋਲੇ, ਇਨਾਂ ਬੋਲੇ ਕੇ ਕੋਈ ਕਸਰ ਹੀ ਨਾ ਛੱਡੀ। ਤੁਸੀ ਕ੍ਹੇੜੇ ਮੂੰਹ ਨਾਲ ਇਹ ਆਦੇਸ਼ ਜਾਰੀ ਕਰ ਰਹੇ ਹੋ ਕੇ ਇਸ ਦੇ ਹੱਕ ਯਾਂ ਵਿਰੋਧ ਵਿੱਚ ਕੋਈ ਨਹੀ ਬੋਲੇਗਾ। ਤੁਸੀ ਬੋਲੋ ਤਾਂ ਕੁੱਝ ਨਹੀ! ਤੁਹਾਡੇ ਰਾਗੀ ਬੋਲਨ ਤਾਂ ਕੁੱਝ ਨਹੀ! ਤੁਹਾਡਾ ਸੰਤ ਲਾਣਾਂ ਬੋਲੇ ਤਾਂ ਕੁੱਝ ਨਹੀਂ! ਜੇ ਆਰ. ਐਸ. ਐਸ ਬੋਲੇ ਤਾਂ ਵੀ ਕੁੱਝ ਨਹੀ! ਜੇ ਅਸੀ ਬੋਲੀਏ ਤੇ ਤੁਹਾਨੂੰ ਬੜੀ ਤਕਲੀਫ ਹੁੰਦੀ ਹੈ ਕਿਉ? ਝੂਠ ਬੋਲ ਬੋਲ ਕੇ ਕੌਮ ਨੂੰ ਹੋਰ ਕਿਨਾ ਗੁਮਰਾਹ ਕਰਨਾ ਹੈ ਤੁਸਾਂ? ਕੋਈ ਕਸਰ ਤੇ ਛਡੀ ਨਹੀ ਜੇ।
ਮਨਮੁਖਿ ਝੂਠੋ ਝੂਠੁ ਕਮਾਵੈ॥
ਖਸਮੈ ਕਾ ਮਹਲੁ ਕਦੇ ਨ ਪਾਵੈ॥ ਪੰਨਾਂ ਨੰ. 363
ਪ੍ਰੋਫੈਸਰ ਦਰਸ਼ਨ ਸਿੰਘ ਨੂੰ ਛੇਕਨ ਅਤੇ ਨਾਨਕ ਸ਼ਾਹੀ ਕੈਲੰਡਰ ਨੂੰ ਵਿਕ੍ਰਤ ਕਰਨ ਤੋਂ ਬਾਦ ਤੁਹਾਡੀ ਕਿੱਨੀ ਕੁ ਇੱਜਤ ਬਚੀ ਹੈ ਇਹ ਤੁਸੀ ਚੰਗੀ ਤਰ੍ਹਾ ਜਾਣ ਗਏ ਹੋ। ਆਪਣੇ ਆਪ ਨੂੰ ਹੋਰ ਧੋਖਾ ਦੇ ਕੇ ਗੁਰੂ ਘਰ ਦੇ ਗੁਣਹਗਾਰ ਬਨਣ ਤੋਂ ਬਚੋ ਜੀ। ਇਨਸਾਨ ਉਹ ਹੀ ਹੈ ਜੋ ਸਵੇਰੇ ਰਾਹ ਭੁਲੇ ਤੇ ਸ਼ਾਮ ਨੂੰ ਘਰ ਵਾਪਸ ਆ ਜਾਵੇ। ਹਾਲੀ ਵੀ ਮੋਕਾ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮਨਣ ਵਾਲੇ ਪੰਥ ਦਰਦੀਆਂ ਨੂੰ (ਤੁਸੀ ਕਿਸੇ ਤਾਕਤ ਦੇ ਅਧੀਨ ਹੋ ਕੇ, ਝੂਠ ਦਾ ਸਹਾਰਾ ਲੈ ਕੇ) ਛੇਕਿਆ ਹੈ, ਉਹ ਹੁਕਮਨਾਮੇ ਵਾਪਸ ਲੈ ਕੇ ਗੁਰੂ ਗ੍ਰੰਥ ਦੇ ਪੰਥ ਵਿੱਚ ਵਾਪਸ ਆ ਸਕਦੇ ਹੋ। ਤੁਸਾਂ ਗੁਰੂ ਗ੍ਰੰਥ ਨੂੰ ਮਨਣ ਵਾਲਿਆਂ ਨੂੰ ਇੱਕ ਮਹੀਨੇ ਦਾ ਟਾਈਮ ਦਿਤਾ ਹੈ ਪੇਸ਼ ਹੋਣ ਲਈ। ਗੁਰੂ ਗ੍ਰੰਥ ਦਾ ਪੰਥ ਤੁਹਾਨੂੰ ਦੋ ਮਹੀਨੇ ਦਾ ਟਾਈਮ ਦੇਂਦਾ ਹੈ, ਕੇ ਤੁਸੀ “ਕਾਲਕਾ ਪੰਥ” ਨੂੰ ਤਿਆਗ ਕੇ “ਖਾਲਸਾ ਪੰਥ” ਅਗੇ ਪੇਸ਼ ਹੋ ਜਾਵੋ। ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਦੇ ਦਸੇ ਸੱਚ ਤੇ ਰਸਤੇ ਤੇ ਚਲਦਾ ਹੈ, ਉਹ ਆਪ ਜੀ ਨੂੰ ਜਰੂਰ ਮਾਫ ਕਰ ਦੇਵੇਗਾ। ਜੇ ਇਹ ਮੌਕਾ ਤੁਸਾਂ ਖੁੰਝਾ ਦਿਤਾ ਤੇ, ਗੁਰੂ ਗ੍ਰੰਥ ਦਾ ਪੰਥ ਤੁਹਾਨੂੰ ਕਦੀ ਵੀ ਮਾਫ ਨਹੀ ਕਰੇਗਾ। ਕਿਉਕੇ ਸਾਡੇ ਸ਼ਬਦ ਗੁਰੂ ਦਾ ਇਹ ਸਪਸ਼ਟ ਆਦੇਸ਼ ਹੈ-
ਜੋ ਧਰਮੁ ਕਮਾਵੈ, ਤਿਸ ਧਰਮ ਨਾਉ ਹੋਵੈ,
ਪਾਪ ਕਮਾਣੈ ਪਾਪੀ ਜਾਣੀਐ॥ ਪੰਨਾਂ ਨੰ. 138
ਇੰਦਰ ਜੀਤ ਸਿੰਘ
ਕਾਨਪੁਰ


ਨੋਟ: ਗੁਰਬਚਨ ਸਿੰਘ ਦੇ ਲੇਕਚਰ ਦੀ ਇਹ ਆਡਿਉ ਫਾਈਲ ਦਾਸ ਨੇ ਯ ੂਟਯੂਬ ਤੇ ਹੇਠ ਲਿਖੇ ਲਿੰਕ ਤੇ ਲਈ ਹੈ। ਆਪ ਵੀ ਸੁਣ ਸਕਦੇ ਹੋ ਜੀ।

http://www.youtube.com/watch?v=YWlmFtkn1Qk
http://www.youtube.com/watch?v=v_hLhBdvO5s&feature=related


(09/06/10)
ਹਰਦੇਵ ਸਿੰਘ, ਜੰਮੂ

ਸਨਮਾਨ ਯੋਗ ਜਸਬੀਰ ਸਿੰਘ (ਕੈਲਗਰੀ) ਜੀ।

ਸਤਿ ਸ੍ਰੀ ਅਕਾਲ!

ਆਪ ਜੀ ਦਾ ਦਿਲ ਆਪ ਜੀ ਨੂੰ ਮੇਰੇ ਲਈ ਲਗੇ ਕਿਸੇ ਭੂਲੇਖੇ ਕਾਰਣ ਦੁਖਿਆ ਲਗਦਾ ਹੈ। ਲਿਖੀ ਤਾਂ ਨਹੀਂ ਸੀ ਪਰ ਫਿਰ ਵੀ ਕੋਈ ਗੱਲ ਤੁਹਾਨੂੰ ਬੁਰੀ ਲਗੀ ਹੋਵੇ ਤਾਂ ਛਿੱਮਾ ਦਾ ਜਾਚਾਕ ਹਾਂ।

ਨਿਰਸੰਦੇਹ ਸਾਡੇ ਕੁੱਝ ਨੁਕਤਿਆਂ ਤੇ ਆਪਸੀ ਅਸਹਮਤਿ ਅਤੇ ਅਸਪਸ਼ਟਤਾ ਨਜ਼ਰ ਆ ਰਹੀ ਹੈ। ਪਰ ਯਕੀਨਨ ਗੁਰੁ ਨਾਨਕ ਦੇ ਸਦਕੇ ਅਸੀਂ ਇਸ ਗਲ ਤੇ ਸਹਮਤਿ ਅਤੇ ਬਿਲਕੁਲ ਸਪਸ਼ਟ ਹੀ ਹਾਂ ਕਿ ਸੰਵਾਦ ਦੀ ਭਾਵਨਾ ‘ਰੋਸ ਨ ਕੀਜੈ ਉਤਰ ਦੀਜੈ` ਦੀ ਭਾਵਨਾ ਹੋਂਣੀ ਚਾਹੀਦੀ ਹੈ।

ਆਪ ਜੀ ਨੇ ਸਵਾਲ ਪੁੱਛਿਆ ਹੈ: “ਤੁਸੀਂ ਇਹ ਕਿਉਂ ਸਮਝੀ ਬੈਠੇ ਹੋ ਕਿ ਸਿਰਫ਼ ਤੁਸੀਂ ਹੀ ਤਰਕ ਨਾਲ ਗੱਲ ਕਰਦੇ ਹੋ, ਬਾਕੀ ਤਾਂ ਸਾਰੇ ਅਨਪੜ੍ਹ ਗਵਾਰ ਹੀ ਹਨ?”

ਜਵਾਬ: ਜੀ ਬਿਲਕੁਲ ਨਹੀ। ਤਰਕ ਕਿਸੇ ਵਿਯਕਤੀ ਜਾਂ ਜੱਥੇ ਦੀ ਜਾਯਦਾਦ ਨਹੀਂ ਇਹ ਕਿਸੇ ਕੋਲ ਵੀ ਹੋ ਸਕਦਾ ਹੈ ਅਤੇ ਤੁਹਾਡੇ ਕੋਲ ਵੀ ਹੈ। ਬਾਕਿ ਮੇਰੀ ਸਮਝ ਮੁਤਾਬਿਕ ਅਨਪੜ ਗਵਾਰ ਵੀ ਚੰਗੇ ਇਨਸਾਨ ਹੋ ਸਕਦੇ ਨੇ ਅਤੇ ਕਈ ਵਾਰ ਤਰਕਸ਼ੀਲਾ ਨਾਲੋਂ ਵੀ ਬਹੂਤ ਜ਼ਿਆਦਾ। ਇਹ ਗੱਲ ਵੱਖਰੀ ਹੈ ਕਿ ਕਿਸੇ ਲਈ ਅਨਪੜ ਅਤੇ ਗਵਾਰ ਦੀ ਕੀ ਪਰਿਭਾਸ਼ਾ ਹੈ।

ਤੁਹਾਡਾ ਅਗਲਾ ਸਵਾਲ: “ਕੀ ਜੀਵ ਦੇ ਸਰੀਰ ਵਿੱਚ ਕੋਈ ਐਸੀ ਊਰਜਾ ਵੀ ਹੁੰਦੀ ਹੈ, ਜੋ ਉਸ ਦੇ ਮਰ ਜਾਣ ਤੇ ਸੁਆਸ (ਹਵਾ) ਅਤੇ ਮਿੱਟੀ ਆਦਿ ਤੱਤਾਂ ਦਾ ਸਾਥ ਛੱਡ ਕੇ (ਇਕੱਲੀ ਊਰਜਾ) ਕਿਸੇ ਪਲਾੜੀ ਊਰਜਾ ਵਿੱਚ ਜਾ ਰਲਦੀ ਹੈ? ਕੀ ਪੁਲਾੜ ਵਿੱਚ ਕੋਈ ਐਸੀ ਊਰਜਾ ਹੈ ਜਿਹੜੀ ਹਵਾ ਅਤੇ ਹੋਰ ਤੱਤਾਂ ਤੋਂ ਬਿਨਾਂ (ਇਕੱਲੀ ਊਰਜਾ) ਪੁਲਾੜ ਵਿੱਚ ਘੁੰਮ ਰਹੀ ਹੋਵੇ ਜਾਂ ਫੈਲੀ ਪਈ ਹੋਵੇ?”

ਜਵਾਬ: ਜੀਵ ਦੇ ਸਰੀਰ ਵਿੱਚ ਯਕੀਨਨ ਉਰਜਾ (ਜੀਵਨ ਰੋਂ) ਹੁੰਦੀ ਹੈ ਜਿਸ ਨੂੰ ਅਸੀਂ ਜੀਵਾਤਮਾ ਵੀ ਕਹਿੰਦੇ ਹਾਂ। ਪਰ ਮੋਤ ਉਪਰੰਤ ਇਹ ਉਰਜਾ ਜਾਂ ਜੀਵਆਤਮਾ ਉਸ ਰੂਪ ਵਿੱਚ ਨਹੀਂ ਬੱਚਦੀ ਜਿਵੇਂ ਕਿ ਇਹ ਸਰੀਰ ਵਿੱਚ ਹੁੰਦੀ ਹੈ। ਰੱਬ ਦੇ ਹੁਕਮ ਵਿੱਚ ਇਹ ਜੀਵਾਤਮਾ ਜਾਂ ਜੀਵਨ ਰੋਂ ਕਦਰਤੀ ਢੰਗ ਨਾਲ ਤੱਤਾ ਦੇ ਮੇਲ ਨਾਲ ਉਹ ਰੂਪ ਧਾਰਣ ਕਰ ਲੈਂਦੀ ਹੈ ਜਿਸ ਨੂੰ ਅਸੀਂ ਜੀਵਆਤਮਾ ਜਾਂ ਜੀਵਨ ਰੋਂ ਕਹਿੰਦੇ ਹਾਂ। ਇਹ (ਸਰੀਰ ਦੇ ਪਤਨ ਉਪਰੰਤ) ਉਸ ਰੂਪ ਵਿੱਚ ਇਕਲੀ ਨਹੀਂ ਰਹਿ ਸਕਦੀ ਜਿਸ ਰੂਪ ਉਹ ਸਰੀਰ ਵਿੱਚ ਸੀ। ਪੁਲਾੜੀ ਉਰਜਾ ਵਿਚੋਂ ਉਤਪਨ ਕੋਈ ਵੀ ਦ੍ਰਿਸ਼ਟੀ-ਅਨਦ੍ਰਿਸ਼ਟ ਰੂਪ (ਨਾਨਾ ਰੂਪ) ਜਦ ਰੂਪ ਬਦਲਦਾ ਹੈ ਤਾਂ ਉਸਨੂੰ ਪੁਲਾੜੀ ਉਰਜਾ ਵਿੱਚ ਹੀ ਰਲਿਆ ਮੰਨਿਆ ਜਾਏਗਾ। ਇਹ ਵੈਸਾ ਹੀ ਹੈ ਕਿ ਜਦ ਬ੍ਰਿਹਮਾੰਡ ਨਹੀਂ ਬਚੇਗਾ ਤਾਂ ਸਾਰੇ ਕੁਦਰਤੀ ਪੁਲਾੜ ਨੂੰ ਪਰਮਾਤਮਾ ਵਿੱਚ ਹੀ (ਸੁੰਨ ਅਵਸਥਾ ਵਿਚ) ਸਮਾਇਆ ਕਿਹਾ ਜਾਵੇਗਾ। ਜੀਵਾਂ ਦਾ ਕੁਦਰਤੀ ਪੁਲਾੜ ਵਿੱਚ ਸਮਾ ਜਾਣਾ ਅਤੇ ਕੁਦਰਤ ਦਾ ਕਦੇ ਸੁੰਨ ਵਿਸ ਸਮਾ ਜਾਣਾ ਅਲਗ-ਅਲਗ ਸਮੇਂ ਦੀਆਂ ਗੱਲਾਂ ਹਨ। ਜੀਵਾਂ ਦਾ ਜੀਵਨ ਕਾਲ ਛੋਟਾ ਹੈ ਅਤੇ ਕੁਦਰਤ ਦਾ ਬਹੁਤ ਵੱਡਾ।

ਦੋਖੋ: ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥ (162)

ਅਰਥ:- ਕੀਹ ਇਸਤ੍ਰੀ ਤੇ ਕੀਹ ਮਰਦ—ਤੈਥੋਂ ਆਕੀ ਹੋ ਕੇ ਕੋਈ ਕੁੱਝ ਨਹੀਂ ਕਰ ਸਕਦੇ। ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ (ਦ੍ਰਿਸ਼ਟ-ਅਨਦ੍ਰਿਸਟ) ਹਨ, ਤੇ ਆਖ਼ਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ੨।

ਅਤੇ: ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ (947)

ਭਾਵ: ਉਸ (ਪ੍ਰਭੂ) ਨੇ ਰੰਗਾ-ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸ੍ਰਿਸ਼ਟੀ ਅਤੇ ਸਾਰੇ ਜੀਵ ਉਸ ਦੇ ਹੁਕਮ ਵਿੱਚ ਜੰਮਦੇ ਤੇ ਸਮਾ ਜਾਂਦੇ ਹਨ;

ਹੁਣ ਇਹ ਗਿਲਾ ਤਾਂ ਆਪ ਜੀ ਮੇਰੇ ਕੋਲ ਨਾ ਕਰੋ ਕਿ ਸਾਰੇ ਚੰਗੇ ਮੰਦੇ ਰੂਪ ਇਕੋ ਪਰਮਾਤਮਾ ਵਿੱਚ ਕਿਉਂ ਸਮਾ ਜਾਦੇ ਹਨ? ਇਹ ਤਾਂ ਰੱਬ ਦੀ ਗੱਲ ਹੈ ਅਤੇ ਉਸ ਦੀ ਰਜ਼ਾ।

ਆਪ ਜੀ ਦਾ ਇੱਕ ਹੋਰ ਸਵਾਲ: “ਸ: ਹਰਦੇਵ ਸਿੰਘ ਜੀ! ਤੁਹਾਡਾ ਵਿਗਿਆਨ ਦੀ ਗੱਲ ਕਰਨ ਦਾ ਮੈਂ ਜੋ ਮਤਲਬ ਸਮਝਿਆ ਹੈ ਉਹ ਇਸ ਤਰ੍ਹਾਂ ਹੈ: ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਰੱਬ ਦੀ ਕੋਈ ਹੋਂਦ ਨਹੀਂ ਹੈ। ਸੰਸਾਰ ਤੇ ਸਭ ਕੁੱਝ ਆਪੇ ਕੁਦਰਤੀ ਤਰੀਕੇ ਨਾਲ ਹੋਈ ਜਾਂਦਾ ਹੈ। ਪੁਲਾੜ ਵਿੱਚ ਫੈਲੀ ਪਈ ਊਰਜਾ ਨੂੰ ਹੀ ਰੱਬ ਕਿਹਾ ਜਾ ਸਕਦਾ ਹੈ।

ਜਵਾਬ: ਤੁਸੀ ਜੋ ਮਤਲਬ ਸਮਝਿਆ ਹੈ ਉਹ ਤੂਹਾਡਾ ਭੁਲੇਖਾ ਹੈ। ਵੀਰ ਜੀ ਰੱਬ ਕੁਦਰਤ ਤੋਂ ਉਤੇ ਦੀ ਗੱਲ ਹੈ ਉਸ ਰੱਬ ਤੇ ਮੇਰਾ ਅਟਲ ਵਿਸ਼ਵਾਸ ਹੈ। ਪਰ ਇਸਦੇ ਨਾਲ ਹੀ ਕੁਦਰਤ ਰੱਬ ਤੋਂ ਹੀ ਹੈ ਇਸ ਲਈ ਰੱਬ ਦੀ ਕੁਦਰਤ ਤੇ ਵੀ ਮੈਨੂੰ ਵਿਸ਼ਵਾਸ ਹੈ। ਅਤੇ ਗੁਰੁ ਨਾਨਕ ਸਾਹਿਬ ਫੁਰਮਾਉਂਦੇ ਹਨ:

ਨਾਨਕ ਸਚ ਦਾਤਾਰ ਸਿਨਾਖਤ ਕੁਦਰਤੀ।। (ਪੰਨਾ 141)

ਭਾਵਅਰਥ: ਨਾਨਕ ਕਹਿੰਦਾ ਹੈ ਕਿ ਪਰਮਾਤਮਾ ਸਚਾ ਅਤੇ ਸਭ ਕੁੱਝ ਦੇਣ ਵਾਲਾ ਹੈ। ਉਹ ਪਰਮਾਤਮਾ ਅਪਣੀ ਰਚੀ ਹੋਈ ਕੁਦਰਤ ਰਾਹੀਂ ਪਛਾਂਣਿਆ ਜਾਦਾਂ ਹੈ।

ਪ੍ਰੋ. ਸ਼ਾਹਿਬ ਸਿੰਘ ਜੀ ਨੇ ਇਸਦੇ ਅਰਥ ਇਵੇਂ ਕੀਤੇ ਹਨ: ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤ ਵਿਚੋਂ ਹੁੰਦੀ ਹੈ। ੮

ਹੁਣ ਰੱਬੀ ਕੁਦਰਤ ਉਸ ਪਰਮਾਤਮਾ ਦੀ ਸ਼ਿਨਾਖਤ ਦਾ ਇੱਕ ਮਾਤਰ ਸਾਧਨ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ? ਕੀ ਰੱਬ ਤੇ ਸਾਡਾ ਕੋਈ ਜੋਰ ਹੈ? ਰੱਬ ਨੇ ਕੁਦਰਤ ਸਾਜੀ ਇਸ ਲਈ ਕੁਦਰਤੀ ਤਰੀਕੇ ਰੱਬੀ ਹੁਕਮ ਹੀ ਹਨ।

ਰੱਬੀ ਦੀ ਰਚੀ ਕੁਦਰਤ ਵੀ ਅਪਣੇ ਆਪ ਵਿੱਚ ਕਈ ਪੱਖੋਂ ਵਿਸਮਾਦ ਹੈ (ਆਸਾ ਦੀ ਵਾਰ) ਰੱਬ ਤਾਂ ਅਤੁਲ, ਅਤੋਲ, ਅਕੱਥ ਅਤੇ ਅਪਾਰ ਹੈ।

ਵੀਰ ਜੀ ਕੀ ਅਸੀਂ ਗੁਰੂ ਦੇ ਇਨਾਂ ਬਚਨਾਂ ਤੋਂ ਅਖਾਂ ਮੀਟ ਸਕਦੇ ਹਾਂ? ਤੁਸੀ ਬੜੇ ਭੂਲੇਖੇ ਵਿੱਚ ਹੋ ਕਿ ਮੈਂ ਰੱਬ ਨੂੰ ਨਹੀ ਮੰਨਦਾ। ਪਤਾ ਨਹੀਂ ਤੁਸੀ ਮੇਰੇ ਲੇਖਾਂ ਨੂੰ ਕਿਸ ਪਰਿਪੇਖ ਵਿੱਚ ਸਮਝਦੇ ਹੋ।

ਤੁਹਾਡਾ ਇੱਕ ਹੋਰ ਸਵਾਲ: “ਜਾਂ ਕਿਸੇ ਇੱਕ ਦੇ ਚੰਗੇ ਕੰਮਾਂ ਦਾ ਫ਼ਲ ਕਿਸੇ ਦੂਸਰੇ ਨੂੰ ਮਿਲ ਸਕਦਾ ਹੈ ਤਾਂ ਕੋਈ ਗੁਰਮੁਖ ਕਿਉਂ ਬਣੇਗਾ?”

ਜਵਾਬ: ਜੇਕਰ ਸਾਡੇ ਕੀਤੇ ਨਾਲ ਕੇਵਲ ਸਾਨੂੰ ਹੀ ਫਾਇਦਾ ਹੋਂਣਾ ਹੈ ਤਾਂ ਸਰਬਤ ਦੇ ਭਲੇ ਦੀ ਗੱਲ ਤਾਂ ਕੇਵਲ ਇੱਕ ਰੋਲਾ ਪਾਂਣ ਵਾਲੀ ਗੱਲ਼ ਹੈ? ਜ਼ਰਾ ਵਿਚਾਰ ਕਰਨਾ ਕਿ ਗੁਰੂ ਨਾਨਕ ਨੇ ਸੱਜਨ ਠੱਗ ਨੂੰ ਕਿੰਝ ਲਾਭ ਪਹੁੰਚਾਇਆ ਸੀ। ਜੇਕਰ ਸੱਜਣ ਠੱਗ ਨੂੰ ਗੁਰੂ ਨਾਨਕ ਦੀ ਸੰਗਤ ਰਾਹੀਂ ਪਹੁੰਚਿਆ ਲਾਭ ਸੱਜਣ ਠੱਗ ਦੇ ਆਪਣੇ ਪਿਛਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਹੀ ਫ਼ਲ ਸੀ ਤਾਂ ਫਿਰ ਗੁਰੂ ਨਾਨਕ ਕਿੱਥੇ ਖੜੇ ਨਜ਼ਰ ਆਉਂਦੇ ਹਨ? ਗੁਰੂਆਂ ਦੀ ਘਲਣਾਂ ਅਤੇ ਸਿੱਖੀ ਦੇ ਲਾਸਾਨੀ ਸੰਘਰਸ਼ ਨੇ ਸਰਬਤ ਦੇ ਭਲੇ (ਦੁਜਿਆਂ ਦਾ ਭਲਾ) ਦੀ ਰਾਹ ਤੇ ਲੰਮਾ ਸਫ਼ਰ ਤਹਿ ਕੀਤਾ ਹੈ।

ਤੁਸੀਂ ਕਰਮ ਸਿਧਾਂਤ ਤੇ ਮੇਰਾ ਲੇਖ ਪੜਿਆ ਹੈ। ਬੇਨਤੀ ਹੈ ਕਿ ਦੁਬਾਰਾ ਪੜੋ। ਮੈਂ ਦੁਹਰਾ ਦੇਵਾਂ ਕਿ ਮੈਂ ਲਿਖਿਆ ਸੀ:

“ਕਿਸੇ ਐਡੀਸਨ ਦੇ ਕਰਮ ਦਾ ਅਨੰਦ ਅਸੀਂ ‘ਵੀ` ਮਾਣ ਸਕਦੇ ਹਾਂ ਅਤੇ ਕਿਸੇ ਦੇ ਬਣਾਏ ਹੋਏ ਐਟਮ ਬੰਬ ਦੇ ਫ਼ਲ ਦਾ ਸੁਆਦ ‘ਵੀ` ਚੱਖ ਸਕਦੇ ਹਾਂ। … ਅਤੇ:

“ਸੰਸਾਰ ਦੇ ਮਨੁੱਖਾਂ ਨੇ ਕਿਸੇ ਨਾਨਕ ਦੁਆਰਾ ਆਪਣੇ ਜੀਵਨ ਵਿੱਚ ਕੀਤੇ ਹੋਏ ਕਰਮਾਂ ਦੇ ਫ਼ਲ ਨੂੰ ‘ਵੀ` ਭੋਗਿਆ ਹੈ ਅਤੇ ਕਿਸੇ ਜ਼ਾਲਮ ਦੁਆਰਾ ਆਪਣੇ ਜੀਵਨ ਵਿੱਚ ਕੀਤੇ ਕਰਮਾਂ ਦੇ ਫ਼ਲ ਨੂੰ ‘ਵੀ`. .

ਵੀਰ ਜੀ ਤੁਸੀ ਪੜਨ ਵਿੱਚ ਥੋੜੀ ਜਿਹੀ ਕਾਹਲੀ ਕੀਤੀ ਲਗਦੀ ਹੈ। ਆਪ ਜੀ ਕਿਰਪਾ ਕਰਕੇ ਉਪਰਲੀਆਂ ਪੰਗਤਿਆਂ ਵਿੱਚ ਵਰਤੇ ਗਏ ‘ਵੀ` ਸ਼ਬਦ ਤੇ ਗ਼ੋਰ ਕਰੋ। ਸ਼ਾਯਦ ਆਪ ਜੀ ਨੂੰ ਗੱਲ ਸਪਸ਼ਟ ਹੋ ਜਾਏ। ( ‘ਵੀ` ਸ਼ਬਦ ਦਾ ਭਾਵ Also ਹੈ , Only (ਸਿਰਫ) ਨਹੀਂ)

ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਬੰਦੇ ਨੂੰ ਅਪਣਾ ਕੀਤਾ ਭੁਗਤਣਾਂ ਹੀ ਨਹੀਂ ਪੈਂਦਾ। ਸਮਾਜ ਵਿੱਚ ਬੰਦਾ ਆਪਣਾਂ ਕੀਤਾ ਚੰਗਾ ਮਾੜਾ ਵੀ ਭੁਗਤਦਾ ਹੈ ਅਤੇ ਦੂਜਿਆ ਦਾ ਕੀਤਾ ਵੀ। ਕਿਰਪਾ ਕਰਕੇ ‘ਵੀ` ਸ਼ਬਦ ਦਾ ਭਾਵਅਰਥ ਸਮਜੋ ਜੀ। ਸਮਾਜ ਬੁਣਿਆ ਹੋਇਆ ਹੈ ਆਪਸ ਵਿਚ। ਜੇਕਰ ਕੋਈ ਕਿਸਾਨ ਗੰਨਾ ਨਾ ਬੀਜੇ ਤਾਂ ਉਸ ਦੀ ਰੋਟੀ ਨਹੀ ਚਲਦੀ ਇਸ ਵਿੱਚ ਕੋਈ ਸ਼ਕ ਨਹੀਂ। ਉਹ ਬੀਜੇਗਾ ਤਾਂ ਹੀ ਖਾਏਗਾ। ਪਰ ਵੀਰ ਜੀ ਧਿਆਨ ਦੇਣਾ ਜੇਕਰ ਉਹ ਗੰਨਾ ਨਾ ਬੀਜੇ ਤਾਂ ਕਿਸੇ ਹੋਰ ਦੀ ਚਾ ਵੀ ਮਿੱਠੀ ਨਹੀਂ ਹੋ ਸਕਦੀ।

ਅਸੀਂ ਤੁਸੀਂ ਅੱਜ ਗੁਰੁ ਨਾਨਕ ਦੀ ਗਿਆਨ ਪ੍ਰਾਪਤੀ ਦਾ ਲਾਭ ਉਠਾ ਰਿਹੇ ਹਾਂ। ਕਿਉਂ? ਉਹ ਪ੍ਰਾਪਤੀ ਤਾਂ ਗੁਰੁ ਨਾਨਕ ਦਾ ਅਪਣਾ ਕਰਮ ਸੀ ਫਲ ਲੋਕਾਈ ਨੂੰ ਕਿੰਝ ਮਿਲ ਰਿਹਾ ਹੈ? ਰਬੀ ਕੁਦਰਤ ਦੀ ਇਹ ਖੇਡ ਇੱਕ ਲੰਮਾ ਵਿਸ਼ਾ ਹੈ ਜੋ ਫਿਰ ਕਦੇ ਸਹੀ।

ਅੰਤ ਵਿੱਚ ਬੇਨਤੀ ਹੈ ਕਿ ਮੇਰੀ ਸਮਝ ਵਿੱਚ ਪਰਮਾਤਮਾ ਦੀ ਹੋਂਦ ਪੁਨਰਜਨਮ ਵਾਲੀ ਆਤਮਾ ਦੀ ਹੋਂਦ ਦੀ ਮੁਹਤਾਜ ਨਹੀਂ। ਪਰਮਾਤਮਾ ਹੈ ਵੀ ਸੀ, ਹੈ ਵੀ ਅਤੇ ਰਹੇਗਾ ਵੀ।

ਹੁਣ ਜੇਕਰ ਮੁਨਾਸਿਬ ਸਮਝੋ ਤਾਂ ਮੇਰੇ ਪੁੱਛੇ ਪਹਿਲੇ ਸਵਾਲਾਂ ਦਾ ਜਵਾਬ ਦੇਣਾ ਜੀ

ਸਤਿਕਾਰ ਸਹਿਤ

ਹਰਦੇਵ ਸਿੰਘ, ਜੰਮੂ

0191-94191-84990


(09/06/10)
ਗੁਰਇੰਦਰ ਸਿੰਘ ਪਾਲ

ਹਰਜਿੰਦਰਮੀਤ ਸਿੰਘ ਜੀ ਦੇ ਲੇਖ, ‘ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ’ ਬਾਰੇ ਵਿਚਾਰ:-
ਇਸ ਸਾਲ, ਬਾਬਾ ਬੰਦਾ ਸਿੰਘ ਜੀ ਬਹਾਦੁਰ ਬਾਰੇ ਬਹੁਤ ਕੁੱਝ ਲਿਖਿਆ ਤੇ ਕੀਤਾ ਗਿਆ ਹੈ। ਇਹ ਸੱਭ ਕੁੱਝ, ਗੁਰੂ ਦੀ ਗੋਲਕ ਰਾਹੀਂ ਅਕਲ ਦੇ ਅੰਨ੍ਹੇ ਆਗੂਆਂ ਦੁਆਰਾ ਇਕੱਠਾ ਕੀਤਾ ਅੰਨ੍ਹਾਂ ਧਨ ਅੰਨ੍ਹੇ ਵਾਹ ਖ਼ਰਚ ਕੇ ਲੋਕਾਈ ਨੂੰ ਹੋਰ ਅੰਨ੍ਹਾਂ ਕਰਨ ਤੋਂ ਵੱਧ ਕੁੱਝ ਨਹੀਂ ਸੀ। ਅਕਾਲੀ ਦਲ ਅਤੇ ਇਸ ਦੀ, ਮੰਗਵੀਆਂ ਬੈਸਾਖੀਆਂ ਦੇ ਸਹਾਰੇ ਚਲਦੀ, ਲੰਗੜੀ ਸਰਕਾਰ, ਅਤੇ ਸ਼੍ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ, ਅਤੇ ਪੁਜਾਰੀਆਂ ਆਦਿ ਦੇ ਕੁਦਮ ਸਦਕਾ ਕੀਤੇ ਨੰਦੇੜ ਤੋਂ ਸਰਹਿੰਦ ਤੱਕ ਦੇ ਮਾਰਚ ਨਾਲ ਉਡਾਏ ਗ਼ੁਬਾਰ ਵਿੱਚ ਬਾਬਾ ਜੀ ਦੀ ਰੂਹਾਨੀ ਅਤੇ ਸੂਰਬੀਰ ਸ਼ਖ਼ਸੀਅਤ ਲਗ ਪਗ ਲੋਪ ਹੀ ਹੋ ਗਈ। ਰਹਿੰਦੀ ਕਸਰ ਇਨ੍ਹਾਂ ਦੇ ਹੀ ਰਹਿਮ ਦੇ ਮੁਥਾਜ ਲਾਲਚੀ ਲੇਖਕਾਂ ਨੇ ਊਟਪਟਾਂਗ ਮਿਥਿਹਾਸਕ ਲਿਖਿਤਾਂ ਲਿਖ ਕੇ ਪੂਰੀ ਕਰ ਦਿੱਤੀ।

ਪਰ, ਹਰਜਿੰਦਰਮੀਤ ਸਿੰਘ ਜੀ ਨੇ ‘ਬਾਬਾ ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ’ ਲਿਖ ਕੇ ਬਾਬਾ ਜੀ ਦੀ ਲਾਸਾਨੀ ਸ਼ਖ਼ਸੀਅਤ ਨੂੰ ਪੁਨਰ-ਉਜਾਗਰ ਕਰਨ ਦਾ ਸਫ਼ਲ ਹੰਭਲਾ ਮਾਰਿਆ ਹੈ। ਜਿੱਥੇ ‘ਸਚਿ ਸੁਨਾਇਸੀ ਸਚ ਕੀ ਬੇਲਾ’ ਦਾ ਰੌਲਾ ਪਾਉਣ ਵਾਲੇ ਸੁਧਾ ਝੂਠ ਬੋਲ ਬੋਲ ਕੇ ਗੁਰੂ ਨਾਨਕ ਦੇਵ ਜੀ ਦੇ ਪਵਿੱਤ੍ਰ ਬੋਲ ਦਾ ਅਪਮਾਨ ਕਰ ਰਹੇ ਹਨ, ਓਥੇ ਇਸ ਲੇਖਕ ਨੇ ਦ੍ਰਿੜਤਾ ਨਾਲ ਸੱਚ ਸੁਣਾ ਕੇ ਬਹੁਤ ਪ੍ਰਸ਼ੰਸਾ-ਯੋਗ ਸੁਕਰਮ ਤੇ ਸੇਵਾ ਕੀਤਾ ਹੈ।

ਨਿਬੰਧ
(Treatise) ਦਾ ਵਿਸ਼ਾ ਭਾਵੇਂ ਬਾਬਾ ਬੰਦਾ ਸਿੰਘ ਜੀ ਦੇ ਜੀਵਨ-ਸੱਚ ਨੂੰ ਲੋਕਾਂ ਤਕ ਪਹੁੰਚਾਉਣਾ ਹੈ, ਪਰ, ਲੇਖਕ ਨੇ ਨਾਲੋ ਨਾਲ, ਬੜੀ ਸੁਘੜਤਾ ਤੇ ਕਮਾਲ ਦੀ ਕਲਾਤਮਿਕਤਾ ਨਾਲ, ਗੁਰੂ ਸਾਹਿਬਾਨ ਦੇ ਸਮੇ ਤੋਂ ਲੈ ਕੇ ਹੁਣ ਤਕ ਦਾ ਸਹੀ ਤੇ ਸੱਚਾ ਇਤਿਹਾਸ ਵੀ ਚਿੱਤ੍ਰਿਆ ਹੈ। ਗੁਰੁ ਅੰਸ਼ ਵਿੱਚੋਂ ਹੀ ਪ੍ਰਗਟ ਹੋਏ ਗੁਰੂ ਘਰ ਦੇ ਗ਼ੱਦਾਰ, ਤੱਤ ਖ਼ਾਲਸਾ ਦੀ ਅਸਲੀਅਤ, ਅਜੋਕੇ ਨਾਮਧਰੀਕ ਖ਼ਾਲਸਿਆਂ ਦੀਆਂ ਮਨੁਖਤਾ ਤੇ ਧਰਮ ਵਿਰੋਧੀ ਕਰਤੂਤਾਂ, ਅਤੇ ‘ਮੋਟੀਆਂ’ ਤਨਖਾਹਾਂ ਦੇ ਲਾਲਚ ਵਿੱਚ ਝੂਠਾ ਇਤਿਹਾਸ ਘੜਣ ਵਾਲੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਤੇ ਡਾਕਟਰਾਂ (ਅਸਲ ਵਿੱਚ ਮਨ ਦੇ ਮਰੀਜ਼ਾਂ) ਆਦਿ ਨੂੰ ਪੂਰੀ ਨਿਰਪੱਖਤਾ ਨਾਲ ਨੰਗਿਆਂ ਕੀਤਾ ਹੈ। ਸਮੇ ਦੇ ਸ਼ਾਸਕਾਂ ਦੇ ਦਬਾਓ ਤੇ ਕਈ ਤਰ੍ਹਾਂ ਦੇ ਸੰਸਾਰਕ ਪ੍ਰਭਾਵ ਹੇਠ ਕਿਸੇ ਸੁਆਰਥ ਲਈ ਲਿਖੇ ਗਏ ਝੂਠੇ ਇਤਿਹਾਸ ਨੂੰ ਲਿਖਣ ਵਾਲੇ ਖੋਟੇ ਇਤਿਹਾਸਕਾਰਾਂ ਦੀ ਅਸਲੀਅਤ ਨੂੰ ਬੜੀ ਸੁਚੱਜਤਾ ਤੇ ਸੱਚਾਈ ਨਾਲ ਬਿਆਨਿਆ ਹੈ।

ਲੇਖਕ ਦੀ ਸੁਚੱਜੀ ਸ਼ੈਲੀ (ਲਿਖਣ-ਢੰਗ) ਵਿਸ਼ੇ ਦੀ ਵਫ਼ਾਦਾਰ ਹੈ। ਸ਼ਬਦਾਵਲੀ ਬਹੁਤ ਢੁਕਵੀਂ ਹੈ। ਵਿਸ਼ੇਸ਼ ਕਰਕੇ, ਜਾਗੀਰ, ਦੌਲਤ ਤੇ ਲਕਬਾਂ ਬਦਲੇ ਵਿਕਨ ਵਾਲੇ ਗੁਰੁ ਘਰ ਦੇ ਗ਼ੱਦਾਰਾਂ ਲਈ ਵਰਤੇ ਗਏ ਲਫ਼ਜ਼ ਉਨ੍ਹਾਂ ਦੇ ਗ਼ਲੀਜ਼ ਜੀਵਨ ਤੇ ਭ੍ਰਿਸ਼ਟ ਕਿਰਦਾਰ ਨਾਲ ਪੂਰਾ ਇਨਸਾਫ਼ ਕਰਦੇ ਹਨ।

ਸੰਖੇਪ ਵਿੱਚ, ਹਰਜਿੰਦਰਮੀਤ ਸਿੰਘ ਦਾ ਲਿਖਿਆ ਲੇਖ, ‘ਬਾਬਾ ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ’ ਇੱਕ ਸੁਆਰਥ-ਰਹਿਤ ਸੰਤੁਲਿਤ ਮਨ ਤੇ ਸ੍ਰੇਸ਼ਟ ਬੁੱਧਿ ਵਾਲੇ ਲੇਖਕ ਦੀ ਦੇਣ ਹੈ। ਸੰਸਾਰ ਦੇ ਅਦੁੱਤੀ ਸੂਰਬੀਰ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਜੀਵਨ ਦੀ ਸੱਚਾਈ ਦੀ ਖੋਜ ਵਿੱਚ ਭਟਕ ਰਹੇ ਪਾਠਕਾਂ ਨੂੰ ਇਹ ਲੇਖ ਪੜ੍ਹਨਾ ਚਾਹੀਦਾ ਹੈ।

ਗੁਰਇੰਦਰ ਸਿੰਘ ਪਾਲ


(09/06/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

(ਸੰਪਾਦਕੀ ਨੋਟ:- ਇਸ ਚਿੱਠੀ ਵਿੱਚ ਦੋ ਫੋਟੋ ਕਾਪੀਆਂ ਸਨ ਇੱਕ ਤਾਂ ਪੜ੍ਹੀ ਨਹੀਂ ਜਾਂਦੀ ਪਰ ਦੂਸਰੀ ਥੋੜੀ ਜਿਹੀ ਪੜ੍ਹ ਹੁੰਦੀ ਹੈ। ਜੇ ਕਰ ਕੋਈ ਪਾਠਕ ਦਿਲਚਸਪੀ ਰੱਖਦਾ ਹੋਵੇ ਤਾਂ ਉਸ ਨੂੰ ਇਹ ਫਾਰਵਡ ਕੀਤੀਆਂ ਜਾ ਸਕਦੀਆਂ ਹਨ)
ਚਿਤਰ ਨੰਬਰ ਇੱਕ ਭਾਈ ਮਨੀ ਸਿੰਘ ਦੀ ਉਹ ਅਖੌਤੀ ਚਿੱਠੀ ਦੀ ਕਾਪੀ ਹੈ ਜੋ ਗਿਆਨੀ ਹਰਨਾਮ ਸਿੰਘ ਬੱਲਬ ਨੇ ਲੱਭੀ। ਇਸ ਚਿੱਠੀ ਦਾ ਇਤਹਾਸ ਭੇਦ ਭਰਿਆ ਹੈ। ਗਿਆਨੀ ਹਰਨਾਮ ਸਿੰਘ ਬੱਲਬ ਅਨੁਸਾਰ ‘ਇਸ ਚਿੱਠੀ ਦਾ ਸੰਕੇਤ ਉਨ੍ਹਾਂ ਨੂੰ ਪ੍ਰਸਿੱਧ ਇਤਹਾਸਕਾਰ ਸ੍ਰ. ਕਰਮ ਸਿੰਘ ਹਿਸਟੋਰੀਅਨ ਦੇ ਜ਼ਿਲਾ ਨੈਨੀਤਾਲ ਤੋਂ 14 ਅਪਰੈਲ 1929 ਨੂੰ ਲਿਖੇ ਇੱਕ ਪੱਤਰ ਤੋਂ ਮਿਲਿਆ। ਇਸ ਦੀ ਪੜਤਾਲ ਕਰਦੇ ਹੋਇਆਂ ਗਿਆਨੀ ਜੀ ਨੂੰ ਇਹ ਚਿੱਠੀ ਸਨ 1929 ਈ. ਵਿੱਚ ਦਿੱਲੀ ਦੇ ‘ਪ੍ਰਾਚੀਨ ਕਿਸੇ ਸਿੱਖ ਘਰਾਣੇ’ ਤੋਂ ਪ੍ਰਾਪਤ ਹੋਈ। ਇਸ ਚਿੱਠੀ ਨੂੰ ਸੱਭ ਤੋਂ ਪਹਿਲਾਂ ਡਾ. ਟ੍ਰੰਪ ਦੇ ‘ਆਦਿ ਗ੍ਰੰਥ’ ਦੇ ਅਨੁਵਾਦ ਦੇ ਪਹਿਲੇ ਭਾਗ (ਸਨ 1949ਈ. ?) ਦੀ ਭੂਮਿਕਾ ਵਿੱਚ ਗਿਆਨੀ ਹਰਨਾਮ ਸਿੰਘ ਨੇ ਇਤਹਾਸਿਕ ਚਿੱਠੀਆਂ ਦੀ ਪਰੰਪਰਾ ਵਿੱਚ ਪ੍ਰਕਾਸ਼ਿਤ ਕਰਵਾਇਆ’।
ਓਪਰੀ ਨਜ਼ਰ ਮਾਰਿਆਂ ਹੀ ਇਹ ਪਤਾ ਚੱਲ ਜਾਂਦਾ ਹੈ ਕਿ ਇਹ ਚਿੱਠੀ ਕਿਸੇ ਅਭਿਆਸਸ਼ਾਲੀ ਸਿੱਖ, ਭਾਈ ਮਨੀ ਸਿੰਘ ਵਰਗੇ, ਦੀ ਨਹੀਂ ਲਿਖੀ ਹੋਈ। ਇਸ ਚਿੱਠੀ ਤੇ ਖਾਸ ਨਜ਼ਰ ਨਾਲ ਘੋਖ ਪੜਤਾਲ ਕੀਤਿਆਂ ਹੇਠ ਲਿਖੀਆਂ ਗਲਤੀਆਂ ਲੱਭਦੀਆਂ ਹਨ।
1. ਇਸ ਚਿੱਠੀ ਦੀ ਲਿਖਤ ਕਹੀ ਜਾਂਦੀ ਭਾਈ ਮਨੀ ਸਿੰਘ ਵਾਲੀ ਬੀੜ, ਚਿਤਰ ਨੰਬਰ ਦੋ, ਨਾਲ ਮੇਲ ਨਹੀਂ ਖਾਦੀ। ਜਾਂ ਤਾਂ ਇਹ ਚਿੱਠੀ ਭਾਈ ਮਨੀ ਸਿੰਘ ਜੀ ਦੀ ਨਹੀਂ ਜਾਂ ਫਿਰ ਚਿੱਤਰ ਨੰਬਰ ਦੋ ਵਾਲੀ ਬੀੜ ਭਾਈ ਮਨੀ ਸਿੰਘ ਜੀ ਦੀ ਨਹੀਂ। ਅਸਲ ਵਿੱਚ ਇਹ ਦੋਵੇਂ ਲਿਖਤਾਂ ਹੀ ਭਾਈ ਮਨੀ ਸਿੰਘ ਜੀ ਦੀਆਂ ਨਹੀਂ।
2. ਇਹ ਚਿੱਠੀ ਕਿਸੇ ਨਿੱਬ ਨਾਲ ਲਿਖੀ ਹੈ ਨਾਂ ਕਿ ਕਿਸੇ ਕਲਮ ਨਾਲ ਤੇ ਨਾ ਹੀ ਇਹ ਕਿਸੇ ਤੀਰ ਨਾਲ ਲਿਖੀ ਜਾਪਦੀ ਹੈ। ਇਹ ਲਿਖਤ ਉਸ ਸਮੇਂ ਦੀ ਹੈ ਜਦੋਂ ਭਾਰਤ ਵਿੱਚ ਪੁਰਤਗਾਲੀ ਨਿੱਬ ਪਹੁੰਚ ਚੁੱਕੀ ਸੀ।
3. ਇਸ ਚਿੱਠੀ ਦਾ ਲਿਖਾਰੀ ਹਾਸ਼ੀਏ ਦਾ ਕੋਈ ਖਿਆਲ ਨਹੀਂ ਰੱਖਦਾ ਜਦੋਂ ਕਿ ਭਾਈ ਮਨੀ ਸਿੰਘ ਵਰਗੇ ਸੁਘੜਸੁਜਾਣ ਲਿਖਾਰੀ ਇਸ ਗੱਲ ਦਾ ਵਿਸ਼ੇਸ਼ ਧਿਆਨ ਕਰਦੇ ਸਨ। ਚਿੱਠੀ ਦੇ ਖੱਬੇ ਪਾਸੇ ਵੱਲ ਧਿਆਨ ਮਾਰਿਆਂ ਇਸ ਗਲਤੀ ਦਾ ਅਨੁਮਾਨ ਸਹਿਜੇ ਹੀ ਲੱਗ ਜਾਂਦਾ ਹੈ।
4. ਇਸ ਚਿੱਠੀ ਵਿੱਚ ਲਿਖਾਰੀ 303 ਚਰਿਤ੍ਰੋਪਾਖਿਆਨ ਦੀ ਗੱਲ ਕਰਦਾ ਹੈ ਜਦੋਂ ਕਿ ਅਸਲੀਅਤ ਵਿੱਚ ਚਰਿਤ੍ਰਾਂ ਦੀ ਗਿਣਤੀ 404 ਹੈ।
5. ਇਸ ਚਿੱਠੀ ਦੀ ਲਿਖਤ ਤੋਂ ਇਹ ਸਾਬਤ ਹੁੰਦਾ ਹੈ ਕਿ ਲਿਖਾਰੀ ਕੋਈ ਪੰਜਾਬੀ ਭਾਸ਼ੀ ਨਹੀਂ। ਇਸ ਚਿੱਠੀ ਵਿੱਚ ਆਏ ਦੋ ਲਫਜ਼, “ਕਰਿਸਨ ਅਤੇ ਚਰਿਤਰ” ਇਸ ਚਿੱਠੀ ਦੀ ਪ੍ਰਮਾਣਕਤਾ ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਅਖੌਤੀ ਦਸਮ ਗ੍ਰੰਥ ਵਿੱਚ ਵੀ ਕਰਿਸਨ ਅਤੇ ਚਰਿਤਰ, ਭਾਵ ਪੂਰੇ ‘ਰਾਰੇ’ ਨਾਲ ਲਿਖਿਆ ਨਹੀਂ ਮਿਲਦਾ। ਇਨ੍ਹਾਂ ਗ੍ਰੰਥਾਂ ਵਿੱਚ ਵੀ ਇਨ੍ਹਾਂ ਦੋਹਾਂ ਅੱਖਰਾਂ ਦੇ ਰੂਪ, `ਚਰਿਤ੍ਰ, ਚਰਿਤ, ਚਲਿਤ ਅਤੇ ਕ੍ਰਿਸਨ, ਕਿਸਨਾ, ਕਿਸਨ ਹਨ। ਇਹ ਲਿਖਤ ਭਾਈ ਮਨੀ ਸਿੰਘ ਜੀ ਦੀ ਨਹੀਂ ਹੋ ਸਕਦੀ।
6. ਇਹ ਚਿੱਠੀ ਵਿਜੋਗਾਤਮਕ ਵਿਧੀ ਨਾਲ ਲਿਖੀ ਹੈ ਜਦੋਂ ਕਿ ਭਾਈ ਮਨੀ ਸਿੰਘ ਵੇਲੇ ਲਿਖਣ ਵਿਧੀ ਸੰਜੋਗਾਤਮਕ ਹੁੰਦੀ ਸੀ। ਮਤਲਬ ਜੁੜਵੇਂ ਅੱਖਰਾਂ ਵਿੱਚ ਹਰ ਲਿਖਤ ਲਿਖਣ ਦਾ ਤਰੀਕਾ ਵਰਤਿਆ ਜਾਂਦਾ ਸੀ।
7.’ਤਾਪ ਕੀ ਕਥਾ ਦੋ ਬਾਰ ਸੁਨੀ’ ਸਤਰ ਧਿਆਨ ਮੰਗਦੀ ਹੈ। ਜਿਹੜਾ ਭਾਈ ਮਨੀ ਸਿੰਘ ਸਿੱਖ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕੀ ਉਹ ਤਾਪ ਦੀ ਕਥਾ ਸੁਣਨ ਵਾਸਤੇ ਕਿਸੇ ਕੋਲ ਦੋ ਬਾਰ ਜਾਵੇਗਾ? ਜਿਹੜੀ ਕਥਾ ਮੂਲੋਂ ਹੀ ਸਿੱਖ ਧਰਮ ਨੂੰ ਖੋਰਾ ਲਾਉਣ ਲਈ ਲਿਖੀ ਗਈ ਹੈ ਉਹ ਭਾਈ ਮਨੀ ਸਿੰਘ ਜੀ ਨੂੰ ਕਿਵੇਂ ਸਿਧਾਂਤਕ ਲੱਗ ਸਕਦੀ ਹੈ? ।
8. `ਚਕੁ ਅਤੇ ਵਿਚਿ’ ਲਫਜ਼ ਵਿੱਚ ਵਰਤੇ ਵਾਧੂ ਔਂਕੜ ਅਤੇ ਸਿਹਾਰੀ ਇਹ ਦੱਸਦੇ ਹਨ ਕਿ ਲਿਖਾਰੀ ਪੰਜਾਬੀ ਬੋਲੀ ਤੋਂ ਵਾਕਿਫ ਨਹੀਂ। ਇਸ ਚਿੱਠੀ ਨੂੰ ਧਿਆਨ ਨਾਲ ਪੜ੍ਹਿਆਂ ਹੋਰ ਵੀ ਵਾਧੂ ਬਿੰਦੀਆਂ, ਕੰਨਿਆਂ ਤੇ ਸਿਹਾਰੀਆਂ, ਬਿਹਾਰੀਆਂ ਦੀਆਂ ਗਲਤੀਆਂ ਮਿਲਦੀਆਂ ਹਨ।
9.’ਗੁਰੂ ਸਾਹਿਬਾਨ ਦੇ ਹੁਕਮ ਅਟਲ ਹੈਨ। ਬਿਨੋਦ ਸਿੰਘ ਦੇ ਪੁਰਤੇਲੇ ਦਾ ਹੁਕਮ ਸਤੁ ਹੋਇਆ ਹੈ’ ਗੁਰੂ ਸਹਿਬਾਨ ਨਾਲ ਕਿਸੇ ਸਾਧਾਰਣ ਵਿਆਕਤੀ ਦੀ ਬਰਾਬਰੀ ਕਰਨੀ ਭਾਈ ਮਨੀ ਸਿੰਘ ਜੀ ਦੀ ਕਰਤੂਤ ਨਹੀਂ ਹੋ ਸਕਦੀ।
10. ਤੋਲਾ 5 ਸੋਨਾ ਸਾਹਿਬਜਾਦੇ ਕੀ ਘਰਨੀ ਕੇ ਅਭੂਖਨ ਲਈ ਗੁਰੂ ਕਿਆ ਖੰਡੂਰ ਸੇ ਭੇਜਾ ਹੈ। ‘ਤੋਲਾ 5 ਸੋਨਾ’ ਇਹ ਪੰਜਾਬੀ ਗਲਤ ਹੈ। ਹੋਣਾ ਇਹ ਚਾਹੀਦਾ ਸੀ “5 ਤੋਲੇ ਸੋਨਾ’। ਮੁਕਦੀ ਗੱਲ ਕਿ ਇਹ ਚਿੱਠੀ ਅਤੇ ਬੀੜ ਕਿਸੇ ਹੋਰ ਦੀ ਲਿਖੀ ਹਨ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
www.singhsabhacanada.com


(09/06/10)
ਸਿੰਘ ਸਭਾ ਇੰਟਰਨੈਸ਼ਨਲ ਕਨੇਡਾ (ਵਿਨੀਪੈਗ)

ਸਿੰਘ ਸਭਾ ਇੰਟਰਨੈਸ਼ਨਲ ਕਨੇਡਾ (ਵਿਨੀਪੈਗ) ਦੇ ਸਹਿਯੋਗ ਨਾਲ ਅਨੰਦ ਕਾਰਜ ਹੋਇਆ
ਮਿਤੀ 28 ਮਈ 2010 ਨੂੰ ਗੁਰਦੁਵਾਰਾ ਕਲਗੀਧਰ ਸਾਹਿਬ ਵਿਨੀਪੈਗ (ਮੈਨੀਟੋਬਾ) ਕਨੇਡਾ ਵਿਖੇ ਕਾਕਾ ਬਲਵਿੰਦਰ ਸਿੰਘ ਸਪੁੱਤਰ ਸ: ਸੁਖਦੇਵ ਸਿੰਘ ਵਾਸੀ ਪਿੰਡ ਪਰਤਾਪਪੁਰਾ ਜ਼ਿਲਾ ਜਲੰਧਰ ਦਾ ਸ਼ੁੱਭ ਆਨੰਦ ਕਾਰਜ ਬੀਬੀ ਸਰਬਜੀਤ ਕੌਰ ਸਪੁੱਤਰੀ ਸ: ਸਾਧੂ ਸਿੰਘ ਪਿੰਡ ਉੱਪਲ ਜ਼ਿਲਾ ਜਲੰਧਰ ਨਾਲ ਜੁੜੇ ਸਾਕ ਸੰਬੰਧੀਆਂ ਦੀ ਹਾਜ਼ਰੀ ਵਿੱਚ ਪੂਰਨ ਗੁਰ ਮਰਿਯਾਦਾ ਨਾਲ ਹੋਇਆ।
ਸਿੰਘ ਸਭਾ ਇੰਟਰਨੈਸ਼ਨਲ ਕਨੇਡਾ (ਵਿਨੀਪੈਗ ਚੈਪਟਰ) ਨੇ ਅਨੰਦ ਕਾਰਜ ਵਿੱਚ ਖਾਸ ਰੋਲ ਨਿਭਾਇਆ, ਸਿੰਘ ਸਭਾ ਦੇ ਸੇਵਾਦਾਰਾਂ ਨੇ ਅਨੰਦ ਕਾਰਜ ਤੋਂ ਇੱਕ ਦਿਨ ਪਹਿਲਾਂ ਕਾਕੇ ਤੇ ਬੀਬੀ ਨੂੰ ਗੁਰਬਾਣੀ (ਲਾਵਾਂ) ਬਾਰੇ ਅਤੇ ਅਨੰਦ ਕਾਰਜ ਦੀ ਰਸਮ ਦੇ ਇਤਿਹਾਸ ਅਤੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ। ਗਿਆਨੀ ਅਮਰੀਕ ਸਿੰਘ ਅਤੇ ਗ੍ਰੰਥੀ ਸਿੰਘਾਂ ਨੇ ਸੁਚੱਜੇ ਢੰਗ ਨਾਲ ਜ਼ਿੰਮੇਵਾਰੀ ਨਿਭਾਈ।
ਸਿੰਘ ਸਭਾ ਦੇ ਸੇਵਾਦਾਰ ਭਾਈ ਜੋਗਿੰਦਰ ਸਿੰਘ ਧਾਮੀ ਨੇ ਸਟੇਜ ਤੋਂ ਅਨੰਦ ਕਾਰਜ ਬਾਰੇ ਗੁਰਮਿਤ ਸਿਧਾਂਤ ਸੰਬੰਧੀ ਭਰਪੂਰ ਜਾਣਕਾਰੀ ਜੁੜੀ ਹੋਈ ਸੰਗਤ ਨੂੰ ਦਿੱਤੀ। ਅੰਤ ਵਿੱਚ ਸਿੰਘ ਸਭਾ ਵਲੋਂ ਸੁਭਾਗੀ ਜੋੜੀ ਨੂੰ ਸ਼ਗਨ ਦੇ ਤੌਰ ਤੇ ਪੁਸਤਕਾਂ ਦਾ ਸੈੱਟ ਦਿੱਤਾ ਗਿਆ।
ਅਗਰ ਵਿਨਪੈੱਗ ਵਿੱਚ ਕਿਸੇ ਸੱਜਣ ਨੂੰ ਗੁਰਮਿਤ ਬਾਰੇ ਜਾਣਕਾਰੀ, ਸੀਡੀਜ਼ ਜਾਂ ਲਿਟਰੇਚਰ ਚਾਹੀਦਾ ਹੋਵੇ ਤਾਂ ਸਿੰਘ ਸਭਾ ਇੰਟਰਨੈਸ਼ਨਲ ਨਾਲ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ ਤੇ ਸੇਵਾਦਾਰ ਸੰਗਤਾਂ ਦੇ ਘਰਾਂ ਵਿੱਚ ਲਿਟਰੇਚਰ ਪਹੁੰਚਾ ਸਕਦੇ ਹਨ।
ਫੋਨ:- 204-772-2941 ਅਤੇ 204-227-1618


(08/06/10)
ਇੰਦਰ ਜੀਤ ਸਿੰਘ, ਕਾਨਪੁਰ

ਹਲੂਣਾ!
ਕੁਝ ਦਿਨ ਪਹਿਲਾਂ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਗੁਰੂ ਮਨਣ ਵਾਲਿਆਂ ਅਤੇ ਇੱਕ “ਅਕਾਲ ਪੁਰਖ” ਨੂੰ ਅਪਨਾਂ ਇਸ਼ਟ ਮੰਨਣ ਵਾਲਿਆਂ ਨੂੰ ਇੱਕ ਛੱਤ ਹੇਠਾਂ ਇਕੱਠਾ ਕਰਨ ਦੀਆਂ ਜੋ ਗਲਾਂ ਚਲੀਆਂ ਸਨ ਉਹ ਕੇਵਲ “ਕਾਗਜੀ ਲਕੀਰਾਂ” ਬਣਦੀਆਂ ਨਜਰ ਆ ਰਹੀਆਂ ਹਨ। ਸਿੱਖ ਮਾਰਗ. ਕਾਮ ਤੇ ਖਾਲਸਾ ਨਿਉਜ. ਆਰਗ ਦੋ ਵੈਬਸਾਈਟਾਂ ਨੇ ਇਸ ਕੰਮ ਲਈ ਪਹਿਲ ਕਰਦਿਆਂ “ਪ੍ਰਣ ਪੱਤਰ” ਭਰਨ ਦੀ ਮੁਹਿਮ ਵੀ ਚਲਾਈ ਹੋਈ ਹੈ। ਲੇਕਿਨ ਅਜ ਤਕ ਜੋ ਲੱਖਾਂ ਸਿੱਖਾਂ ਦੇ ਮਨ ਦੀ ਦਰਦ ਲਗ ਰਹੀ ਸੀ ਕੇ ਅਸੀ ਸਾਰੇ ਇੱਕ ਥਾਂ ਤੇ ਇਕਤਰ ਹੋਵੀਏ, ਉਹ ਕੇਵਲ ਲਿਖਤਾਂ ਤਕ ਹੀ ਸੀਮਤ ਹੋ ਕੇ ਰਹਿ ਗਈ ਲਗਦੀ ਹੈ। ਹੋ ਸਕਦਾ ਹੈ ਦਾਸ ਦੀ ਤਰ੍ਹਾ ਹੋਰ ਵੀਰ ਵੀ ਪਹਿਲਾਂ ਬਣ ਚੁਕੀਆਂ ਸੰਸਥਾਂਵਾ ਦੇ ਫੇਲ ਹੋਣ ਤੋਂ ਆਹਤ ਹਨ, ਇਸ ਲਈ ਇਸ ਵਿੱਚ ਵੀ ਹਿੱਸਾ ਲੈਣ ਤੋਂ ਕਤਰਾ ਰਹੇ ਹਨ। ਪਰ ਇੱਕ ਨਵੀ ਕੋਸ਼ਿਸ਼ ਕਰਨ ਵਿੱਚ ਵੀ ਕੀ ਹਰਜ ਹੈ। ਇਹ ਤਾਂ ਕੇਵਲ, ਇੱਕ ਵਿਚਾਰਾਂ ਦੇ ਸਿੱਖਾਂ ਨੂੰ ਇਕੱਠਾ ਕਰਨ ਦਾ ਇੱਕ ਉਪਰਾਲਾ ਮਾਤਰ ਹੈ। ਇਹ ਗਲ ਦੋਨਾਂ ਵੇਬ ਸਾਈਟਾਂ ਤੇ ਸਪਸ਼ਟ ਕੀਤੀ ਜਾ ਚੁਕੀ ਹੈ ਕੇ ਜੇ ਇਨਾਂ ਪ੍ਰਣ ਪੱਤਰਾਂ ਵਿੱਚ ਕੋਈ ਗਲ ਆਪ ਜੀ ਨੂੰ ਸਹੀ ਨਹੀ ਲਗਦੀ ਜਾਂ ਜੇ ਆਪ ਕੋਈ ਤਬਦੀਲੀ ਚਾਂੳਦੇ ਹੋ, ਤੇ ਆਪ ਜੀ ਦੇ ਸੁਝਾਵਾਂ ਤੇ ਸ਼ਿਕਾਇਤਾਂ ਦਾ ਸਵਾਗਤ ਹੋਵੇਗਾਂ। ਕੋਈ ਬੰਦਾ ਕਿਸੇ ਵੈਬਸਾਈਟ ਤੇ ਅਪਨਾ ਪ੍ਰਣ ਪਤਰ ਭਰ ਸਕਦਾ ਹੈ। ਲੇਕਿਨ ਹਉਮੇ ਬਹੁਤ ਬੁਰੀ ਚੀਜ ਹੈ। ਕੋਈ ਨਾਂ ਤੇ ਕਿਸੇ ਨੂੰ ਅਗੇ ਹੀ ਲਗਣ ਦੇਣਾ ਚਾਹੁੰਦਾ ਹੈ, ਅਤੇ ਨਾਂ ਹੀ ਕਿਸੇ ਦੇ ਪਿਛੇ ਤੁਰਨ ਨੂੰ ਰਾਜੀ ਹੈ। ਫਿਰ ਇਥੇ ਤੇ ਨਾਂ ਕੋਈ ਅਗੇ ਲਗ ਰਿਹਾ ਹੈ। ਤੇ ਨਾਂ ਹੀ ਪਿਛੇ ਲਗਣ ਨੂੰ ਕਹਿ ਰਿਹਾ ਹੈ। ਇੱਕ ਮਹੀਨੇ ਵਿੱਚ 12-15 ਨਾਮ ਆਉਣਾਂ ਬਹੁਤ ਹੀ ਦੁਖਦਾਈ ਹੈ। ਇਹ ਵੀ ਗਲ ਹੋ ਚੁਕੀ ਹੈ ਕੇ ਭਾਵੇ ਤੁਸੀ ਕਿਸੇ ਵੀ ਵੈਬਸਾਈਟ ਤੇ ਅਪਨਾ ਨਾਮ ਦਰਜ ਕਰਵਾ ਦੇਵੋ ਉਹ ਸਾਰੇ ਨਾਮ ਇਕੱਤਰ ਕਰ ਲਏ ਜਾਣਗੇ ਤੇ ਇੱਕ ਵਡੀ ਗਿਣਤੀ ਹੋ ਜਾਣ ਤੇ, ਉਸ “ਜਮਾਤ” ਨੂੰ ਮਿਲਾ ਕੇ ਇੱਕ “ਸਰਬਤ ਖਾਲਸਾ” ਬੁਲਾ ਲਿਆ ਜਾਵੇਗਾ। (ਕੇਵਲ ਇੱਕ ਉਮੀਦ ਕੀਤੀ ਜਾ ਰਹੀ ਹੈ) ਉਸ ਵਿੱਚ ਜੋ ਵੀ ਪੰਥਕ ਫੈਸਲੇ ਕੀਤੇ ਜਾਣਗੇ ਉਹ ਸਾਰਿਆਂ ਦੀ ਸਹਿਮਤੀ ਨਾਲ ਹੀ ਪ੍ਰਵਾਣ ਹੋਣਗੇ। ਦਾਸ ਦੀ ਜੇ ਇਹ ਗਲ ਦੋਨਾਂ ਵੈਬਸਾਈਟਾਂ ਨੂੰ ਮੰਜੂਰ ਨਹੀ ਤੇ ਉਹ ਅਪਣੀ ਟਿਪਣੀ ਕਰ ਸਕਦੇ ਹਨ। ਲੇਕਿਨ ਇਹ ਗਲ ਕਰਨ ਤੋਂ ਪਹਿਲਾਂ ਅਸੀ ਉਸ “ਜਮਾਤ” ਵਿੱਚ ਦਾਖਲ ਤਾਂ ਹੋਵੀਏ। ਇਹ ਪ੍ਰਣ ਪੱਤਰ ਭਰਨ ਨਾਲ ਕਿਸੇ ਦਾ ਕੁੱਝ ਅਹਿਤ ਤੇ ਹੋਣ ਵਾਲਾ ਹੈ ਨਹੀ। ਹਾਂ ਜੇ ਤੁਹਾਨੂੰ ਪ੍ਰਣ ਪੱਤਰ ਦੀ ਕੋਈ ਸ਼ਰਤ ਮੰਜੂਰ ਨਹੀ ਤਾਂ ਉਸ ਬਾਰੇ ਇਨਾਂ ਵੇਬ ਸਾਈਟਾਂ ਨੂੰ ਆਪਣੇ ਵਿਚਾਰਾਂ ਨਾਲ ਅਗਾਹ ਤੇ ਕਰ ਹੀ ਸਕਦੇ ਹੋ। ਜੇ ਇਨਾਂ ਵੈਬਸਾਈਟਾਂ ਤੇ ਲਿਖਣ ਵਾਲੇ ਵਿਦਵਾਨ (ਜੋ ਹਾਲੀ ਤਕ ਮੋਨ ਹਨ) ਦੇ ਕੋਲ ਕੋਈ ਹੋਰ ਤਰੀਕਾ ਹੋਵੇ ਤਾਂ ੳਸ ਦਾ ਵੀ ਉਹ ਪ੍ਰਗਟਾਵਾ ਜਰੂਰ ਕਰਨ। ਇੱਕ ਸੋਚ ਦੇ ਸਿੱਖਾਂ ਨੂੰ ਇਕਤੱਰ ਕਰਨਾ ਇਸ ਸਮੇਂ ਦੀ ਸਭ ਤੋਂ ਵਡੀ ਜਰੂਰਤ ਹੈ। ਦਾਸ ਦੇ ਇਸ ਖੱਤ ਦਾ ਮੰਤਵ ਕੇਵਲ ਤੇ ਕੇਵਲ ਕੌਮ ਨੂੰ ਇੱਕ ਥਾਂ ਤੇ ਇਕੱਠੇ ਕੀਤੇ ਜਾ ਰਹੇ ਮੁਢਲੇ ਉਪਰਾਲਿਆਂ ਵਿੱਚ ਤੇਜੀ ਲਿਆਣ ਲਈ ਪ੍ਰੇਰਿਤ ਕਰਨਾਂ ਹੈ। ਹੋਰ ਕੁੱਝ ਨਹੀ। ਅੱਜ ਜੇ ਅਸੀ ਇਕੱਤਰ ਨਾਂ ਹੋਏ ਤੇ ਫੇਰ ਕਦੋਂ ਹੋਵਾਂਗੇ?
ਇੰਦਰ ਜੀਤ ਸਿੰਘ,
ਕਾਨਪੁਰ

ਨੋਟ-ਇਕ ਸੁਝਾਵ: ਸਤਕਾਰ ਯੋਗ ਸ. ਮੱਖਣ ਸਿੱਘ ਜੀ, ਸਿੱਖਮਾਰਗ ਤੇ ਪ੍ਰਣ ਪੱਤਰ ਭਰਨ ਦਾ ਕਾਲਮ ਬਹੁਤ ਔਖਾ ਹੈ। ਉਸ ਨੂੰ ਜੇ ਹੋ ਸਕੇ ਤੇ “ਫਾਰਮੇਟ” ਦੇ ਰੂਪ ਵਿਚ, ਜਿਸ ਵਿੱਚ ਭਰਨ ਵਾਲਾ ਬੰਦਾ, ਪਹਿਲਾਂ ਤੋਂ ਬਣੇ ਕਾਲਮਾਂ ਵਿੱਚ ਆਪਣੀ ਡਿਟੇਲ ਭਰ ਕੇ “ਸਬਮਿਟ” ਕਰ ਸਕੇ ਐਸਾ ਕੋਈ ਕਾਲਮ ਤਿਆਰ ਕੀਤਾ ਜਾਵੇ। ਈ-ਮੇਲ ਵਿੱਚ ਲਿਖ ਕੇ ਭੇਜਣਾਂ ਔਖਾ ਸਾਬਤ ਹੋ ਰਿਹਾ ਹੈ ਜੀ।
(ਟਿੱਪਣੀ:- ਅਸੀਂ ਤਾਂ ਇਸ ਨੂੰ ਸੌਖਾ ਕਰਕੇ ਪਾਇਆ ਹੈ ਅਤੇ ਤੁਸੀਂ ਔਖਾ ਕਹਿ ਰਹੇ ਹੋ। ਇਹ ਪ੍ਰਣ ਪੱਤਰ ਕੋਈ ਕਨੂੰਨੀ ਕਾਰਵਾਈ ਨਹੀਂ ਹੈ ਕਿ ਕੋਈ ਇਸ ਤੋਂ ਮੁੱਕਰ ਨਾ ਜਾਵੇ। ਇਹ ਤਾਂ ਇੱਕ ਸਾਧਾਰਣ ਹਾਂ ਕਹਿਣ ਵਾਲੀ ਗੱਲ ਹੈ ਕਿ ਤੁਸੀਂ ਸੱਚੇ ਦਿਲੋਂ ਸਿਰਫ ਸ਼ਬਦ ਗੁਰੂ ਗਿਆਨ ਨੂੰ ਹੀ ਆਪਣਾ ਗੁਰੂ ਮੰਨਦੇ ਹੋ। ਈ-ਮੇਲ ਤੇ ਕੁੱਝ ਵੀ ਭਰ ਕੇ ਭੇਜਣ ਦੀ ਲੋੜ ਨਹੀਂ, ਸਿਰਫ ਹਾਂ ਲਿਖਣ ਦੀ ਹੀ ਲੋੜ ਹੈ ਅਤੇ ਆਪਣਾ ਫੂਨ ਨੰਬਰ ਲਿਖਣ ਦੀ ਕਿ ਮੈਂ ਇਸ ਨਾਲ ਸਹਿਮਤ ਹਾਂ। ਜੇ ਕਰ ਕੋਈ ਆਪਣਾ ਫੂਨ ਨੰ: ਇੰਟਰਨਿੱਟ ਤੇ ਨਹੀਂ ਪਉਣਾਂ ਚਾਹੁੰਦਾ ਤਾਂ ਉਸ ਬਾਰੇ ਵੀ ਦੱਸ ਸਕਦਾ ਹੈ। ਮੈਨੂੰ ਪਤਾ ਹੈ ਕਿ ਅਨੇਕਾਂ ਹੀ ਐਸੇ ਪਾਠਕ ਹਨ ਜੋ ਕਿ ‘ਸਿੱਖ ਮਾਰਗ’ ਨੂੰ ਪੜ੍ਹਦੇ ਹਨ ਪਰ ਉਹਨਾ ਨੇ ਕਦੀ ਵੀ ਈ-ਮੇਲ ਕਿਸੇ ਨੂੰ ਨਹੀਂ ਕੀਤੀ। ਇਸ ਤਰ੍ਹਾਂ ਦੇ ਅਨੇਕਾਂ ਹੀ ਪਾਠਕਾਂ ਦੇ ਮੈਨੂੰ ਫੂਨ ਅਉਂਦੇ ਰਹਿੰਦੇ ਹਨ ਜੋ ਕਿ ਫੂਨ ਕਰਕੇ ਇਸ ਬਾਰੇ ਹਾਂ ਕਹਿ ਸਕਦੇ ਹਨ। ਪਰ ਹਾਲੇ ਤੱਕ ਬਹੁਤੇ ਚੁੱਪ ਹਨ। ਇਸ ਬਾਰੇ ਥੋੜਾ ਕੁ ਹੋਰ ਠਹਿਰ ਕੇ ਲਿਖਣ ਦੀ ਕੋਸ਼ਿਸ਼ ਕਰਾਂਗਾ-ਸੰਪਾਦਕ)


(08/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸ: ਹਰਦੇਵ ਸਿੰਘ ਜੀ! ਤੁਸੀਂ ਲਿਖਿਆ ਹੈ: “ਇਸ ਤੋਂ ਪਹਿਲਾਂ ਕਿ ਮੈਂ ਆਪਜੀ ਪਾਸੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਵਾਂ ਤੁਸੀਂ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ…. .”। ….” ਵੀਰ ਜੀ ਇਨ੍ਹਾਂ ਤਿੰਨਾਂ ਸਵਾਲਾਂ ਤੇ ਤੁਹਾਡੇ ਵਿਚਾਰ ਜਾਣੇ ਬਿਨਾਂ ਤੁਹਾਡੇ ਸੁਆਲਾਂ ਦਾ ਸਪੱਸ਼ਟ ਜੁਆਬ ਦੇਣ ਦੀ ਗੱਲ ਬਣੇਗੀ ਨਹੀਂ”।
ਅੱਗੇ ਤੁਸੀਂ ਲਿਖਿਆ ਹੈ: “ਵਿਗਿਆਨ ਦਾ ਜਨਮ ਦਾਤਾ ਤਰਕ ਹੈ। ਤਰਕ ਤੱਤ ਵਿਚਾਰ ਦੀ ਜੁਗਤ ਹੈ। ਇਸ ਲਈ ਕਦੇ ਕਦੇ ਤਰਕ ਆਪਣੀ ਔਲਾਦ (ਵਿਗਿਆਨ) ਦੀ ਵਰਤੋਂ ਕਰਦਾ ਹੈ, ਤਾਂ ਕਿ ਨੁਕਤਾ ਸਪੱਸ਼ਟ ਹੋ ਸਕੇ”।
ਵੀਰ ਹਰਦੇਵ ਸਿੰਘ ਜੀ! ਤੁਸੀਂ ਵੀ ਗੁਰਚਰਨ ਸਿੰਘ ਜਿਉਣਵਾਲਾ ਵਾਲੇ ਫਾਰਮੁਲੇ ਨਾ ਅਪਣਾਵੋ। ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਇ ਤੁਸੀਂ ਆਪਣੇ ਸਵਾਲ ਪਹਿਲਾਂ ਰੱਖ ਦਿੱਤੇ ਹਨ। (ਅਤੇ ਸ਼ਾਇਦ ਬਾਅਦ ਵਿੱਚ ਤੁਸੀਂ ਕਿਸੇ ਇੱਕ ਗੱਲ ਤੇ ਅੜ ਜਾਵੋਗੇ ਕਿ “ਜਵਾਬ ਨਹੀਂ ਆਇਆ” )। “ਜੋਤੀ ਮਹਿ ਜੋਤਿ ਰਲ ਜਾਇਆ” ਤੁਕ ਦੇ ਅਰਥ ਮੈਂ ਜੋ ਵੀ ਸਮਝਾਂ, ਤੁਹਾਡੇ ਕੋਲੋਂ ਪੁੱਛੇ ਗਏ ਸਵਾਲਾਂ ਨਾਲ ਇਸ ਗੱਲ ਦਾ ਕੀ ਸੰਬੰਧ ਹੈ?
ਦੂਸਰੀ ਗੱਲ, ਤੁਸੀਂ ਇਹ ਕਿਉਂ ਸਮਝੀ ਬੈਠੇ ਹੋ ਕਿ ਸਿਰਫ਼ ਤੁਸੀਂ ਹੀ ਤਰਕ ਨਾਲ ਗੱਲ ਕਰਦੇ ਹੋ, ਬਾਕੀ ਤਾਂ ਸਾਰੇ ਅਨਪੜ੍ਹ ਗਵਾਰ ਹੀ ਹਨ? ਮੈਂ ਜਿਹੜੇ ਸਵਾਲ ਤੁਹਾਡੇ ਕੋਲੋਂ ਪੁੱਛੇ ਹਨ ਉਹ ਤਰਕ ਨਾਲ ਹੀ ਪੱਛੇ ਹਨ, ਕਿਸੇ ਘੜੀ ਘੜਾਈ ਕਹਾਣੀ ਬਾਰੇ ਨਹੀਂ ਪੁੱਛੇ।
ਤੁਸੀਂ ਤਰਕ/ਵਿਗਿਆਨ ਦੀ ਗੱਲ ਕਰੋ, ਜਰੂਰ ਕਰੋ। ਪਰ ਤੁਹਾਡੀ ਵਿਗਿਆਨ ਦੀ ਗੱਲ ਤਰਕ ਦੇ ਹਿਸਾਬ ਨਾਲ ਖਰੀ ਤਾਂ ਹੋਣੀ ਚਾਹੀਦੀ ਹੈ। ਮੇਰੇ ਮੁਤਾਬਕ ਤੁਹਾਡੀ ਵਿਗਿਆਨ ਦੀ ਗੱਲ ਦਾ ਗੁਰਮਤ ਨਾਲ ਤਾਂ ਕੀ ਵਿਗਿਆਨ ਨਾਲ ਵੀ ਕੋਈ ਮੇਲ ਨਹੀਂ ਹੈ।
ਤੁਸੀਂ ਵਿਅਕਤੀ ਦੇ ਮਰਨ ਪਿੱਛੋਂ ਉਸ ਦੀ (ਜੋਤਿ) ਊਰਜਾ ਪੁਲਾੜੀ ਊਰਜਾ ਵਿੱਚ ਮਿਲ ਜਾਣ ਦੀ ਗੱਲ ਕੀਤੀ ਹੈ। ਮੈਂ ਇਹ ਸਵਾਲ ਕੀਤਾ ਸੀ ਕਿ ਕੀ ਜੀਵ ਦੇ ਸਰੀਰ ਵਿੱਚ ਕੋਈ ਐਸੀ ਊਰਜਾ ਵੀ ਹੁੰਦੀ ਹੈ, ਜੋ ਉਸ ਦੇ ਮਰ ਜਾਣ ਤੇ ਸੁਆਸ (ਹਵਾ) ਅਤੇ ਮਿੱਟੀ ਆਦਿ ਤੱਤਾਂ ਦਾ ਸਾਥ ਛੱਡ ਕੇ (ਇਕੱਲੀ ਊਰਜਾ) ਕਿਸੇ ਪਲਾੜੀ ਊਰਜਾ ਵਿੱਚ ਜਾ ਰਲਦੀ ਹੈ? ਕੀ ਪੁਲਾੜ ਵਿੱਚ ਕੋਈ ਐਸੀ ਊਰਜਾ ਹੈ ਜਿਹੜੀ ਹਵਾ ਅਤੇ ਹੋਰ ਤੱਤਾਂ ਤੋਂ ਬਿਨਾਂ (ਇਕੱਲੀ ਊਰਜਾ) ਪੁਲਾੜ ਵਿੱਚ ਘੁੰਮ ਰਹੀ ਹੋਵੇ ਜਾਂ ਫੈਲੀ ਪਈ ਹੋਵੇ?
ਮੇਰਾ ਦੂਸਰਾ ਸਵਾਲ ਸੀ ਕਿ: ਤੁਹਾਡੇ ਮੁਤਾਬਕ ਇੱਥੇ ਕਿਸੇ ਇੱਕ ਦਾ ਕੀਤਾ ਕਿਸੇ ਦੂਸਰੇ ਨੂੰ ਭੁਗਤਣਾ ਪੈ ਸਕਦਾ ਹੈ, ਜਾਂ ਕਿਸੇ ਇੱਕ ਦੇ ਚੰਗੇ ਕੰਮਾਂ ਦਾ ਫ਼ਲ ਕਿਸੇ ਦੂਸਰੇ ਨੂੰ ਮਿਲ ਸਕਦਾ ਹੈ ਤਾਂ ਕੋਈ ਗੁਰਮੁਖ ਕਿਉਂ ਬਣੇਗਾ? ਕਿਸੇ ਇੱਕ ਦੇ ਮਾੜੇ ਕੰਮਾਂ ਦਾ ਫ਼ਲ ਆਪੇ ਕੋਈ ਹੋਰ ਭੁਗਤਦਾ ਫ਼ਿਰੇਗਾ, ਇਹ ਸੋਚ ਕੇ ਕੋਈ ਗੁਨਾਹ ਕਿਉਂ ਨਹੀਂ ਕਰੀ ਜਾਏਗਾ? ਅਤੇ ਜੇ ਕਿਸੇ ਇੱਕ ਦੇ ਚੰਗੇ ਕੀਤੇ ਕੰਮਾਂ ਦਾ ਫ਼ਲ ਕਿਸੇ ਦੂਸਰੇ ਨੂੰ ਹੀ ਮਿਲਣਾ ਹੈ ਤਾਂ ਕਿਸੇ ਦੇ ਗੁਰਮੁਖ ਬਣਨ ਦਾ ਕੀ ਫ਼ਾਇਦਾ, ਕੋਈ ਗੁਰਮੁਖ ਕਿਉਂ ਬਣੇਗਾ? ਮਿਹਰਬਾਨੀ ਕਰਕੇ ਇਸ ਗੱਲ ਨੂੰ ਗੁਰਬਾਣੀ ਉਦਾਹਰਣਾਂ ਸਮੇਤ ਸਮਝਾਉਣ ਦੀ ਖੇਚਲ ਕਰਨੀਂ ਜੀ।
ਮੇਰੇ ਇਹ ਦੋ ਸਵਾਲ ਸਨ ਤੁਸੀਂ ਦੋਨਾਂ ਵਿੱਚੋਂ ਕਿਸੇ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਉਲਟਾ ਲਿਖ ਦਿੱਤਾ ਕਿ “ਆਸ ਕਰਦਾ ਹਾਂ ਕਿ ਵਿਗਿਆਨ ਦੇ ਹਵਾਲੇ ਦੀ ਗੱਲ ਸਪੱਸ਼ਟ ਹੋ ਗਈ ਹੋਏਗੀ”।
ਵਿਗਿਆਨ ਦੀ ਗੱਲ ਤਾਂ ਵਿਗਿਆਨਕ ਨੁਕਤੇ ਤੇ ਜਵਾਬ ਦੇਣ ਨਾਲ ਹੀ ਸਪੱਸ਼ਟ ਹੋਵੇਗੀ, ਆਪੇ ਕਿਸ ਤਰ੍ਹਾਂ ਸਪੱਸ਼ਟ ਹੋ ਸਕਦੀ ਹੈ? ਤੁਸੀਂ ਜਿਹੜੀ ਵਿਗਿਆਨ ਦੀ ਗੱਲ ਸਿਰਫ਼ ਤਰਕ ਲਈ ਹੀ ਪੇਸ਼ ਕੀਤੀ ਹੈ ਇਹੀ ਸੋਚ ਤਾਂ ਮੁਖ ਭੁਲੇਖਿਆਂ ਦੀ ਜੜ ਹੈ।
ਮੈਂ ਜੀਵਾਤਮਾ ਨੂੰ ਕਿਹੜੇ ਅਰਥਾਂ ਵਿੱਚ ਸਮਝਦਾ ਹਾਂ, ਇਸ ਨਾਲ ਤੁਹਾਨੂੰ ਕੀਤੇ ਦੋਨਾਂ ਸਵਾਲਾਂ ਦਾ ਕੀ ਸੰਬੰਧ ਹੈ? ਵੈਸੇ ਮੈਂ ਜਿਹੜੀਆਂ ਗੁਰਬਣੀ ਉਦਾਹਰਣਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਸ਼ਾਇਦ ਤੁਸੀਂ ਫ਼ਾਲਤੂ ਗੱਲਾਂ ਸਮਝ ਕੇ ਪੜ੍ਹਨੀਆਂ ਛੱਡ ਦਿੱਤੀਆਂ ਹਨ, ਉਹ ਇਸੇ ਤੁਕ ਬਾਰੇ ਸਮਝਾਉਣ ਲਈ ਹੀ ਸਨ।
ਤੁਸੀਂ ਲਿਖਿਆ ਹੈ: “ਮੇਰੇ ਲਈ ਵਿਗਿਆਨ ਦੀ ਗੱਲ ਕਰਣ ਦਾ ਮਤਲਬ ਉਂਝ ਨਹੀਂ ਜਿਵੇਂ ਆਪ ਜੀ ਨੇਂ ਸਮਝਿਆ ਹੈ”।
ਸ: ਹਰਦੇਵ ਸਿੰਘ ਜੀ! ਤੁਹਾਡਾ ਵਿਗਿਆਨ ਦੀ ਗੱਲ ਕਰਨ ਦਾ ਮੈਂ ਜੋ ਮਤਲਬ ਸਮਝਿਆ ਹੈ ਉਹ ਇਸ ਤਰ੍ਹਾਂ ਹੈ: ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਰੱਬ ਦੀ ਕੋਈ ਹੋਂਦ ਨਹੀਂ ਹੈ। ਸੰਸਾਰ ਤੇ ਸਭ ਕੁੱਝ ਆਪੇ ਕੁਦਰਤੀ ਤਰੀਕੇ ਨਾਲ ਹੋਈ ਜਾਂਦਾ ਹੈ। ਪੁਲਾੜ ਵਿੱਚ ਫੈਲੀ ਪਈ ਊਰਜਾ ਨੂੰ ਹੀ ਰੱਬ ਕਿਹਾ ਜਾ ਸਕਦਾ ਹੈ। ਤੁਹਾਡੀ ਦੱਸੀ ਗਈ ਰੱਬ ਦੀ ਹੋਂਦ (ਊਰਜਾ) ਨਾਪੀ ਤੋਲੀ ਜਾ ਸਕਦੀ ਹੈ ਅਰਥਾਤ ਗੁਰਬਾਣੀ ਦਾ ਇਹ ਤੱਥ ਗ਼ਲਤ ਸਾਬਤ ਕਰਦੀ ਹੈ ਕਿ ਰੱਬ ਦੀ ਗੱਤ-ਮਿਤ ਨਹੀਂ ਪਾਈ ਜਾ ਸਕਦੀ। ਗੁਰਬਾਣੀ ਅਨੁਸਾਰ ਸਭ ਕੁੱਝ ਰੱਬ ਦੇ ਹੁਕਮ ਵਿੱਚ ਹੋ ਰਿਹਾ ਹੈ ਪਰ ਤੁਹਾਡੀ ਦੱਸੀ ਰੱਬ ਦੀ ਹੋਂਦ (ਊਰਜਾ) ਵਿੱਚ ਆਪਣੀ ਕੋਈ ਸੋਝੀ ਨਹੀਂ (ਸਿਰਫ਼ ਤਾਕਤ ਹੈ)। ਤੁਹਾਡੀ ਦੱਸੀ ਗਈ ਰੱਬ ਦੀ ਹੋਂਦ ਮਨੁੱਖੀ ਅਤੇ ਹੋਰ ਜੀਵਾਂ ਨੂੰ ਚਲਦਾ ਰੱਖ ਸਕਦੀ ਹੈ। ਸੰਸਾਰ ਦੀਆਂ ਹੋਰ ਗਤੀ-ਵਿਧੀਆਂ ਨੂੰ ਚੱਲਦਾ ਰੱਖ ਸਕਦੀ ਹੈ। ਪਰ ਇਹ ਆਪਣੇ ਆਪ ਕੋਈ ਡਿਜ਼ਾਇਨਿੰਗ ਨਹੀਂ ਕਰ ਸਕਦੀ। ਮਿਸਾਲ ਦੇ ਤੌਰ ਤੇ ਆਪਣੇ ਸਰੀਰ ਦੀ ਬਣਤਰ; ਇਸ ਵਿੱਚ ਹੱਡੀਆਂ ਦੇ ਜੋੜ, ਅੱਖਾਂ, ਦਿਮਾਗ਼, ਕੰਨ, ਨੱਕ ਦੀ ਬਣਤਰ, ਖਾਣਾ ਖਾਣ ਦੀ, ਇਸ ਨੂੰ ਹਜਮ ਕਰਨ ਦੀ, ਸਰੀਰ ਦੇ ਹਰ ਹਿੱਸੇ ਤੱਕ ਉਸ ਦੀ ਜਰੂਰਤ ਮੁਤਾਬਕ ਹਰ ਚੀਜ ਪਹੁੰਚਾਉਣ ਦੀ ਬਣਤਰ ਅਤੇ ……. . (ਅਨਗਿਣਤ ਬਣਤਰਾਂ), ਇਹ ਡਿਜ਼ਾਇਨਿੰਗ ਤੁਹਾਡੇ ਰੱਬ ਦੀ ਹੋਂਦ (ਊਰਜਾ) ਨਹੀਂ ਕਰ ਸਕਦੀ। ਤੁਹਾਡੇ ਰੱਬ ਦੀ ਹੋਂਦ (ਊਰਜਾ) ਵਿੱਚ ਅਰਦਾਸ, ਬਖਸ਼ਿਸ਼, ਦਾਤਾ, ਚੰਗੇ ਮੰਦੇ ਕਰਮਾਂ ਦਾ ਲੇਖਾ ਅਤੇ ਫ਼ਲ਼, ਆਦਿ ਕੋਈ ਸੰਕਲਪ ਇਸ ਤੇ ਲਾਗੂ ਨਹੀਂ ਹੈ। ਤੁਹਾਡੀ ਵਿਗਿਆਨ ਦੀ ਗੱਲ ਤੋਂ ਮੈਂ ਇਹ ਸਮਝਿਆ ਹਾਂ ਕਿ ਆਤਮਾ ਕੋਈ ਚੀਜ ਨਹੀਂ ਹੈ, ਇਹ ਸੰਸਾਰ ਵਿਚਲੀ ਊਰਜਾ ਦਾ ਹੀ ਹਿੱਸਾ ਹੈ। ਇਸ ਤੋਂ ਵੱਖਰੀ ਹੋਰ ਕੋਈ ਆਤਮਾ ਨਹੀਂ ਹੈ। ਹਰਦੇਵ ਸਿੰਘ ਜੀ! ਤੁਹਾਡਾ ਇਹੀ ਮਤਲਬ ਹੈ ਜਾਂ ਕਿ ਕੁੱਝ ਹੋਰ? ਦੱਸਣਾ ਜੀ। (ਇਸ ਗੱਲ ਦਾ ਸਪੱਸ਼ਟ ਲਫ਼ਜ਼ਾਂ ਵਿੱਚ ਜਵਾਬ ਨਾ ਆਉਣ ਤੇ ਸਮਝ ਲਿਆ ਜਾਵੇਗਾ ਕਿ ਹਾਂ, ਤੁਹਾਡੇ ਕਹਿਣ ਦਾ ਮਤਲਬ ਇਹੀ ਹੈ ਜੋ ਮੈਂ ਉਪਰ ਬਿਆਨ ਕੀਤਾ ਹੈ)।
ਮਿਹਰਬਾਨੀ ਕਰਕੇ ਪਹਿਲਾਂ ਮੇਰੇ ਕੀਤੇ ਸਵਾਲਾਂ ਦੇ ਜਵਾਬ ਤਰਕ ਦੀ ਕਸਵੱਟੀ ਤੇ ਸਹੀ ਸਾਬਤ ਕਰੋ ਫ਼ੇਰ ਆਪਣੇ ਸਵਾਲ ਰੱਖੋ ਜੀ। ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(08/06/10)
ਹਰਮੀਤ ਸਿੰਘ ਖਾਲਸਾ

ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜ਼ੇ,

ਦਾਸ ਦੇ ਮਨ ਵਿੱਚ ਵੀ ਇਹ ਕਈ ਸਾਲਾ ਪੁਰਾਣਾ ਸ਼ੰਕਾ ਬਣਿਆ ਹੋਇਆ ਹੈ ਕਿ ਆਖਿਰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ੭੦੦ ਸਿੰਘਾ ਸਮੇਤ ਜਿੰਦਾ ਫੜਿਆ ਕਿਵੇਂ ਜਾ ਸਕਦਾ ਹੈ ਕਿਉਂਕਿ ਜਿੰਦਾ ਫੜ੍ਹੇ ਜਾਣ ਨਾਲੋਂ ਤਾਂ ਲੜਾਈ ਵਿੱਚ ਸ਼ਹੀਦ ਹੋਣਾ ਬਹਿਤਰ ਸੀ ਅਤੇ ਸਿੱਖ ਇਤਿਹਾਸ ਵਿੱਚ ਵੀ ਇਹੋ ਜਹੀ ਕੋਈ ਹੋਰ ਮਿਸਾਲ ਨਹੀ ਮਿਲਦੀ ਬਲਿਕ ਇਸ ਦੇ ਉਲਟ ਜਿਸ ਤਰ੍ਹਾ ਆਪ ਜੀ ਨੇ ਆਪਣੇ ਲੇਖ ਵਿੱਚ ਜਿਕਰ ਕੀਤਾ ਹੈ, ਜੰਗ ਵਿੱਚ ਸ਼ਹੀਦ ਹੋਣ ਦੀਆਂ ਹੀ ਮਿਦਾਲਾਂ ਮਿਲਦੀਆਂ ਹਨ ਭਾਵੇਂ ਗਿਣਤੀ ਪਖੋਂ ਸਿੰਘ ਕਿਨੇ ਵੀ ਥੋੜੇ ਹੀ ਕਿਉ ਨਾ ਹੋਣ।

ਹਰਮੀਤ ਸਿੰਘ ਖਾਲਸਾ।


(08/06/10)
ਬਲਵਿੰਦਰ ਸਿੰਘ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਬਾਬਾ ਬੰਦਾ ਸਿੰਘ ਜੀ ਬਹਾਦਰ ਜਿਸ ਨੇ ਸਿਦਕ ਨੂੰ ਆਪਣੇ ਅਖੀਰਲੇ ਸੁਆਸਾਂ ਸੰਗ ਨਿਭਾਇਆ । ਜਿਸ ਦੇ ਸਾਹਮਣੇ ਉਸ ਦੇ ਨਾਲ ਤਕਰੀਬਨ 740 ਸਿੰਘਾਂ ਨੇ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਚੀਕ-ਚਿਹਾੜਾ ਪਾਉਣਾ ਤਾਂ ਦੂਰ ਦੀ ਗੱਲ ਹੈ, ਸਗੋਂ ਇੰਨੀ ਮਾਨਸਿਕ ਤੇ ਸਰੀਰਕ ਪੀੜਾ ਦੇ ਬਾਵਜੂਦ ਵੀ ਉਫ ਤੱਕ ਨਹੀਂ ਕੀਤੀ, ਜਿਸ ਦੇ ਸਾਹਮਣੇ ਉਸ ਦੀ ਧਰਮ ਪਤਨੀ ਤੇ 4-5 ਸਾਲ ਦੇ ਸਾਹਿਬਜ਼ਾਦੇ ਅਜੈ ਸਿੰਘ ਨੂੰ ਉਸ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਤੇ ਉਸ ਦੇ ਜਿਗਰ ਦੇ ਟੁਕੜੇ ਦਾ ਦਿਲ ਉਸ ਦੇ ਮੂੰਹ ਵਿਚ ਪਾਇਆ ਗਿਆ, ਜਿਸ ਦੇ ਜਿਸਮ ਦੇ ਮਾਸ ਨੂੰ ਗਰਮ ਜਮੂਰਾ ਨਾਲ ਖਿੱਚਿਆ ਗਿਆ, ਜਿਸ ਸੂਰਬੀਰ ਦੀਆਂ ਅਂਖਾਂ ਕੱਢ ਲਈਆਂ ਗਈਆਂ ਤੇ ਹੱਥ-ਪੈਰ ਵੱਢ ਕੇ ਸ਼ਹੀਦ ਕੀਤਾ ਗਿਆ, ਅਜਿਹੇ ਸੂਰਬੀਰ ਨੂੰ ਸਿੱਖ ਮਾਰਗ ਦੇ ਪਾਠਕਾਂ ਵਲੋਂ ਕੋਟ ਕੋਟ ਪ੍ਰਣਾਮ !
ਧੰਨਵਾਦ।
ਬਲਵਿੰਦਰ ਸਿੰਘ


(08/06/10)
ਬਸੰਤ ਕੌਰ/ਸਤਨਾਮ ਕੌਰ

ਫ਼ਰੀਦਾਬਾਦ ਵਿਖੇ ੭੧ਵੇਂ ਗੁਰਮਤਿ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ੭ਵਾਂ ਖੁਨ ਦਾਨ ਕੈਂਪ ਵੀ ਲਾਇਆ
(ਫਰੀਦਾਬਾਦ: ਬਸੰਤ ਕੌਰ/ਸਤਨਾਮ ਕੌਰ, ੮ ਜੂਨ ੨੦੧੦)
ਸਿੱਖ ਕੌਮ ਦੀ ਪਨੀਰੀ ਨੂੰ ਗੁਰਮਤਿ ਗਿਆਨ ਨਾਲ ਜੋੜਨ ਲਈ ਫ਼ਰੀਦਾਬਾਦ ਵਿਖੇ ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਬੰਧ ਹੇਠ ਚਲ ਰਹੇ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ੩੦ ਮਈ ਤੋਂ ੬ ਜੂਨ ਤਕ ਚਲੇ ੭੧ਵੇਂ ਗੁਰਮਤਿ ਟ੍ਰੇਨਿੰਗ ਕੈਂਪ ਦਾ ਸਮਾਪਤੀ ਸਮਾਰੋਹ ਮਿਉਨਿਸਿਪਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਵੱਲੋਂ ਰੋਟਰੀ ਕਲੱਬ ਐਨ. ਆਈ. ਟੀ. ਅਤੇ ਰੈਡ ਕ੍ਰਾਸ ਸੋਸਾੲਟੀ ਫ਼ਰੀਦਾਬਾਦ ਦੇ ਸਹਿਯੋਗ ਨਾਲ ੭ਵਾਂ ਖੁਨ-ਦਾਨ ਕੈਂਪ ਵੀ ਲਾਇਆ। ਗੁਰਮਤਿ ਟ੍ਰੇਨਿੰਗ ਕੈਂਪ ਵਿੱਚ ੩੫੦ ਬੱਚਿਆਂ ਨੂੰ ਜਿੱਥੇ ਗੁਰੂ ਗ੍ਰ੍ਰੰਥ ਸਾਹਿਬ ਦੀ ਸਿੱਖਿਆਵਾਂ ਨਾਲ ਜੋੜਿਆ ਗਿਆ ਉਥੇ ਸਿੱਖ ਇਤਿਹਾਸ, ਸਿੱਖ ਫਲਸਫਾ, ਸਿੱਖ ਕਲਚਰ, ਸ਼ਰੀਰਕ ਤੰਦਰੁਸਤੀ ਲਈ ਮਾਰਸ਼ਲ ਆਰਟ ਗੱਤਕਾ, ਕਰਾਟੇ, ਹੌਬੀ ਕਲਾਸਾਂ, ਸਿੱਖ ਪੇਂਟਿਗਸ, ਦਸਤਾਰ ਬੰਨਣ੍ਹ ਦੀ ਟ੍ਰੇਨਿੰਗ ਅਤੇ ਉਜਵਲ ਭੱਵਿਖ ਲਈ ਮਾਹਰਾਂ ਵੱਲੋਂ ਤਕਨੀਕੀ ਗਿਆਨ, ਕੈਰਿਅਰ ਕਾਉਂਸਲਿਗ ਆਦਿਕ ਸਿੱਖਿਆਵਾਂ ਬਾਰੇ ਜਾਨਕਾਰੀ ਦਿੱਤੀ। ਰੋਜ਼ਾਨਾ ਜਪੁ ਬਾਣੀ ਦੇ ਸ਼ੁਧ ਉਚਾਰਣ ਦੇ ਨਾਲ ਗੁਰਮੁਖੀ ਲਿਪੀ ਦੀ ਸਪੈਸ਼ਲ ਕਲਾਸਾਂ ਅਤੇ ਕੀਰਤਨ ਸਿਖਲਾਈ ਵੀ ਦਿੱਤੀ ਗਈ। ਕੈਂਪ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸੰਬਧਤ ਫਿਲਮਾਂ ਵੀ ਵਿਖਾਈ ਗਈਆਂ। ਇਸ ਕੈਂਪ ਵਿੱਚ ‘ਦਾ ਲਿਵਿੰਗ ਟ੍ਰਿਅਰ’ ਤੋਂ ਸ. ਮਹਿੰਦਰ ਪਾਲ ਸਿੰਘ ਅਤੇ ਸ. ਅਮਨਦੀਪ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਪ੍ਰੋ. ਸੁਰਿੰਦਰ ਸਿੰਘ ਅਤੇ ਗੁਰਮਤਿ ਪ੍ਰਚਾਰ ਜੱਥਾ ਦੇ ਸ. ਬਲਦੇਵ ਸਿੰਘ, ਸ. ਗੁਰਬਖਸ਼ ਸਿੰਘ ਨੇ ਵੀ ਬੱਚਿਆਂ ਨੂੰ ਗੁਰਮਤਿ ਗਿਆਨ ਨਾਲ ਜੋੜਿਆ। ਇਸ ਕੈਂਪ ਦੀ ਖਾਸ ਗੱਲ ਇਹ ਰਹੀ ਕਿ ਇਸ ਕੈਂਪ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸਾਏ ਮਾਰਗ ਅਨੁਸਾਰ ਸਿੱਖ ਬੱਚਿਆਂ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਬੱਚਿਆਂ ਨੇ ਵੀ ਹਿੱਸਾ ਲਿਆ। ਕੈਂਪ ਵਿੱਚ ਲਈ ਸਿੱਖਿਆ ਮੁਤਾਬਕ ਸਮਾਪਤੀ ਸਮਾਰੋਹ ਮੌਕੇ ਕੈਂਪਰਜ਼ ਨੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਟੇਜ ਉਤੇ ਗੁਰਬਾਣੀ ਕੀਰਤਨ, ਸ਼ਬਦ-ਵਿਚਾਰ, ਕਵਿਤਾਵਾਂ, ਗਤਕਾ, ਕਰਾਟੇ, ਸਕਿਟ ਅਤੇ ਨਾਟਕ ਰਾਹੀਂ ਕੀਤਾ। ਬੱਚਿਆਂ ਵੱਲੋਂ ਤਿਆਰ ਕੀਤੀ ਸਕਿਟ ਦੀ ਥੀਮ “ਪਾਖੰਡੀ ਬਾਬਿਆਂ ਦਾ ਢੋਂਗ,” ੧੨ ਵਜੇ ਦਾ ਇਤਿਹਾਸ, “ਮਨੁੱਖਤਾ ਦੇ ਭਲੇ ਲਈ ਖੂਨ ਦੇਣਾ ਜ਼ਰੂਰੀ” `ਤੇ ਅਧਾਰਤ ਸੀ। ਨੌਜਵਾਨ ਕੈਂਪਰਜ਼ ਵੱਲੋਂ ਰੈਂਪ ਸ਼ੋ ਵਿੱਚ ਸੋਹਣੀ ਦਸਤਾਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਜਿਸਨੂੰ ਕਿ ਕੈਂਪਰਜ਼ ਦੇ ਮਾਂ-ਪਿਉ ਅਤੇ ਆਏ ਮਹਿਮਾਨਾਂ ਵੱਲੋਂ ਸਲਾਹਿਆ ਗਿਆ। ੫ ਘੰਟਿਆਂ ਦੇ ਚਲੇ ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਸੇਵਾ ਹਰਬੰਸ ਕੌਰ ਫ਼ਰੀਦਾਬਾਦ, ਸ. ਸੁਰਿੰਦਰ ਸਿੰਘ ਅਤੇ ਸ. ਉਪਕਾਰ ਸਿੰਘ ਨੇ ਨਿਭਾਈ। ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਸਿੱਖ ਫੈਮਿਲੀ ਕਲੱਬ ਦਿੱਲੀ ਤੋਂ ਪ੍ਰੋ. ਹਰਮਿੰਦਰ ਸਿੰਘ ਅਤੇ ਦਾ ਲਿਵਿੰਗ ਟ੍ਰਿਅਰ ਦੇ ਸ. ਅਮਨਪ੍ਰੀਤ ਸਿੰਘ ਨੇ ਵੀ ਕੈਂਪਰਜ਼ ਅਤੇ ਉਨ੍ਹਾਂ ਦੇ ਮਾਂ-ਪਿਉਂ ਨਾਲ ਵੀਚਾਰਾਂ ਸਾਂਝੀਆਂ ਕੀਤੀਆਂ ਉਥੇ ਬੱਚਿਆਂ ਨੂੰ ਕੈਂਪ ਵਿੱਚ ਵਧੀਆ ਪ੍ਰਦਰਸ਼ਨ ਲਈ ਸਨਮਾਨ ਨਿਸ਼ਾਨੀ ਦੇ ਕੇ ਵੀ ਸਨਮਾਨਤ ਕੀਤਾ। ਖੂਨ-ਦਾਨ ਕੈਂਪ ਵਿੱਚ ਨੌਜਵਾਨ ਕੈਂਪਰਜ਼ ਨੇ ਵੀ ਖੂਨ ਦੇ ਕੇ ਖੂਨ-ਦਾਨ ਦੇਣ ਵਾਲਿਆਂ ਦੀ ਗਿਣਤੀ ੯੦ ਤਕ ਪੁੱਜਾਈ। ਇਸ ਮੌਕੇ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਬਲੱਡ ਯੂਨਿਟ ਦੇ ਇੰਚਾਰਜ਼ ਸ. ਸੁਰਜੀਤ ਸਿੰਘ ਨੇ ਖੂਨ-ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਖੂਨ ਦੇਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਵੀ ਦਿੱਤੇ। ਕੈਂਪ ਦੀ ਸਮਾਪਤੀ ਸਮਾਰੋਹ ਵਿੱਚ ਕੈਂਪਰਜ਼ ਉਨ੍ਹਾਂ ਦੇ ਮਾਂ ਪਿਉਂ ਅਤੇ ਫਰੀਦਾਬਾਦ ਦੇ ਕਈ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।


(08/06/10)
ਕਿਰਪਾਲ ਸਿੰਘ ਬਠਿੰਡਾ

• ਆਪਣੇ ਨਾਲ ਹੋਈ ਬੇਇਨਸਾਫੀ ਨੂੰ ਮਾਨਤਾ ਦੇਣ ਲਈ ਕਿਸੇ ਗੁਰੂ ਗ੍ਰੰਥ ਦੇ ਪੰਥ ਨੇ ਵਾਪਸ ਪਰਤ ਕੇ ਤੁਹਾਡੇ ਨੇੜੇ ਨਹੀਂ ਜੇ ਆਉਣਾ: ਪ੍ਰੋ: ਦਰਸ਼ਨ ਸਿੰਘ
• ਤੁਸਾਂ ਨੇ ਕੌਮ ਦੀ ਨਬਜ਼ ਪਛਾਣ ਕੇ ਸੱਦਾ ਦਿਤਾ ਹੈ ਤਾਂ ਇਹ ਝੂਠ ਦੇ ਫ਼ੈਸਲਿਆਂ ਦਾ ਸਹਾਰਾ ਛੱਡ ਕੇ ਇਸ ਦਲ ਦਲ ਤੋਂ ਬਾਹਰ ਆਓ
• ਸੱਚ ਦੇ ਮਾਰਗ ਤੇ ਚੱਲਣ ਵਾਲੇ ਅਤੇ ਦਿਨ ਰਾਤ ਕੌਮੀ ਸੇਵਾ ਵਿੱਚ ਲੱਗੇ ਹੋਏ ਸਾਥੀਆਂ ਨੂੰ ਹਿਰਦੇ ਦੇ ਸੱਚ ਦੀ ਆਵਾਜ਼ ਨਾਲ ਨੇੜੇ ਲਿਆਓ।
ਬਠਿੰਡਾ, 8 ਜੂਨ (ਕਿਰਪਾਲ ਸਿੰਘ) : ਸ੍ਰੀ ਅਕਾਲ ਤਖਤ ਸਾਹਿਬ ਨਾਲ ਮੇਰਾ ਕਦੀ ਭੀ ਕੋਈ ਟਕਰਾਓ ਨਹੀਂ ਸੀ, ਨਾ ਹੈ। ਕਿਸੇ ਸਿੱਖ ਦਾ ਅਕਾਲ ਤਖ਼ਤ ਨਾਲ ਟਕਰਾਓ ਨਹੀਂ ਹੋ ਸਕਦਾ। ਇਹ ਸ਼ਬਦ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਨੇ ਮੌਜ਼ੂਦਾ ਜਥੇਦਾਰ ਦੇ ਉਸ ਬਿਆਨ `ਤੇ ਪ੍ਰਤੀਕਰਮ ਕਰਦੇ ਹੋਏ ਕਹੇ, ਜਿਸ ਵਿੱਚ ਉਨ੍ਹਾਂ ਪੰਥ ਵਿੱਚੋਂ ਹੁਣ ਤੱਕ ਛੇਕੇ ਹੋਏ ਸਾਰੇ ਸਿੱਖਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਟਕਰਾਰ ਦਾ ਰਾਹ ਛੱਡ ਕੇ ਅਕਾਲ ਤਖਤ `ਤੇ ਪੇਸ਼ ਹੋ ਜਾਣ ਤਾਂ ਉਨ੍ਹਾਂ ਨੂੰ ਬਿਨਾ ਸੇਵਾ ਲਾਏ ਮੁਆਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਦਾ ਦੇਣ ਵਾਲੇ ਖੁਦ ਖਤਰੇ ਦੀਆਂ ਧਮਕੀਆਂ ਦੁਆ ਰਹੇ ਸਨ, ਤਾਂ ਕਿ ਇਹ ਅਕਾਲ ਤਖ਼ਤ `ਤੇ ਨਾ ਆਵੇ, ਪਰ ਉਹ (ਪ੍ਰੋ: ਦਰਸ਼ਨ ਸਿੰਘ) ਅਕਾਲ ਤਖ਼ਤ ਦੇ ਨਾਮ ਦੇ ਸੰਦੇਸ਼ `ਤੇ ਹਰ ਖਤਰਾ ਮੁਲ ਲੈ ਕੇ ਭੀ ਹਾਜ਼ਰ ਹੋਇਆ ਸੀ ਤਾਂ ਬੱਸ ਇਸੇ ਕਰਕੇ ਕਿ ਮੇਰਾ ਗੁਰੂ ਇਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਮੇਰੇ ਜੀਵਨ ਦਾ ਆਧਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ, ਇੱਕੋ ਇੱਕ ਸਿੰਘਾਸਣ ਅਤੇ ਗੁਰੂ ਪ੍ਰਮਾਣਿਕਤਾ ਕਾਇਮ ਕਰਨਾ ਮੇਰੇ ਜੀਵਨ ਦਾ ਲਕਸ਼ ਹੈ। ਬਾਈ ਮੰਜੀਆਂ ਵਾਂਗੂ ਹੋ ਰਹੀ ਗੁਰੂ ਦੀ ਬੇਅਦਬੀ, ਬਚਿੱਤਰ ਨਾਟਕ ਵਰਗੇ ਗ੍ਰੰਥਾਂ, ਮੂਰਤੀਆਂ ਦੇਹ ਧਾਰੀ ਸਾਧਾਂ ਦੇ ਗੁਰੂ ਬਰਾਬਰ ਲਗਦੇ ਸਿੰਘਾਸਣਾਂ ਪ੍ਰਤੀ ਕੌਮ ਨੂੰ ਜਾਗਰੂਕ ਕਰਨਾ ਮੇਰੀ ਆਵਾਜ਼ ਹੈ। ਜੋ ਮੇਰੇ ਆਖਰੀ ਸੁਆਸਾਂ ਤਕ ਗੂੰਜਦੀ ਰਹੇਗੀ। ਮੇਰੇ ਅੰਤ ਸਮੇਂ ਭੀ ਮੇਰੇ ਸਰੀਰ ਤੇ ਪਾਇਆ ਗਿਆ ਕਾਲਾ ਕਫਨ ਅਤੇ ਉਸਤੇ ਲਿਖੇ ਹੋਏ ਇਹ ਲਫਜ਼ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਮੇਰੀ ਆਖਰੀ ਇਛਾ ਦਾ ਸੰਦੇਸ਼ ਦੇਣਗੇ।
ਪਰ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਅੱਜ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਆਖਿਆ ਜਾ ਰਿਹਾ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਹੀ ਆਉਣ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਉਹ ਪੁੱਛਦੇ ਹਨ ਕਿ ਉਨ੍ਹਾਂ ਖਿਲਾਫ ਫ਼ੈਸਲਾ ਜਾਰੀ ਕਰਨ ਵੇਲੇ ਤੁਹਾਡੇ ਨਾਲ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੱਨਣ ਵਾਲੇ ਹੀ ਬੈਠੇ ਸਨ ਜਾਂ ਤੁਹਾਡੇ ਵਿੱਚ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮਨਣ ਵਾਲੇ ਭੀ ਸਨ? ਜੱਥੇਦਾਰਾਂ ਨੇ ਗੁਰੂ ਕੀ ਬੇਅਦਬੀ ਕਰਨ ਵਾਲੇ ਸਾਧਾਂ ਅਤੇ ਦੋ ਤਖ਼ਤਾਂ ਦੇ ਜੱਥੇਦਾਰਾਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਨਾਲ ਬਿਠਾ ਕੇ ਹਮੇਸ਼ਾਂ ਲਈ ਮੇਰੀ ਜ਼ੁਬਾਨ ਬੰਦ ਕਰਨ ਦੀ ਸਾਜਿਸ਼ ਨਾਲ, ਝੂਠ `ਤੇ ਆਧਾਰਤ ਇਹ ਕਾਰਵਾਈ ਕੀਤੀ। ਮੇਰਾ ਸ੍ਰੀ ਅਕਾਲ ਤਖਤ ਤੇ ਪੁਜਣਾ ਜੱਗ ਜ਼ਾਹਿਰ ਹੈ ਪਰ ਇਹਨਾਂ ਤਖ਼ਤ ਸਾਹਿਬ `ਤੇ ਖਲੋ ਕੇ ਆਖਿਆ ਕੇ ਦਰਸ਼ਨ ਸਿੰਘ ਨਹੀਂ ਆਇਆ ਇਸ ਲਈ ਇਸ ਨੂੰ ਤਨਖਾਹੀਆ ਕਰਾਰ ਦਿਤਾ ਜਾਂਦਾ ਹੈ ਅਤੇ ਫਿਰ ਛੇਕਿਆ ਗਿਆ। ਜਿਸ ਝੂਠ ਦੇ ਫ਼ੈਸਲੇ ਨੂੰ ਦਾਸ ਨੇ ਅਤੇ ਪੰਥ ਨੇ ਕਿਸੇ ਨੇ ਭੀ ਪ੍ਰਵਾਣ ਨਹੀਂ ਕੀਤਾ ਕਿਉਂਕਿ ਇਹ ਦੋਸ਼ ਹੀ ਕੋਈ ਸਾਬਤ ਨਹੀਂ ਕਰ ਸਕੇ। ਇੱਕੋ ਗੁਰੂ ਅਦਬ ਲਈ ਉਠਦੀ ਆਵਾਜ਼ ਨੂੰ ਹੀ ਖਾਮੋਸ਼ ਕਰਨਾ ਚਾਹੁੰਦੇ ਹਨ। ਜੋ ਅੱਜ ਦੇ ਇਹਨਾਂ ਦੇ ਇਸ ਬਿਆਨ ਨੇ ਸਪਸ਼ਟ ਕਰ ਦਿਤਾ ਹੈ ਕੇ ਦਸਮ ਗ੍ਰੰਥ ਦਾ ਫੈਸਲਾ ਅਕਾਲ ਤਖਤ ਕਰੇਗਾ ਉਸ ਸਬੰਧੀ ਕੋਈ ਨਾ ਬੋਲੇ।
ਪ੍ਰੋ: ਦਰਸ਼ਨ ਸਿੰਘ ਨੇ ਪੁਛਿਆ ਕਿ ਜੂਨ 2008 ਵਿੱਚ ਜੋ ਫੈਸਲਾ ਅਕਾਲ ਤਖਤ ਤੋਂ ਹੋਇਆ ਉਹ ਅਕਾਲ ਤਖਤ ਦਾ ਸੀ ਜਾਂ ਜੱਥੇਦਾਰਾਂ ਦਾ ਸੀ, ਕਿ ਦਸਮ ਪਾਤਸ਼ਾਹ ਵੱਲੋਂ ਦਸਮ ਗ੍ਰੰਥ ਨੂੰ ਗੁਰੂ ਗੱਦੀ ਨਹੀਂ ਦਿਤੀ ਗਈ ਉਸਦਾ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਕੀ ਇਹ ਫੈਸਲਾ ਮੱਨਣ ਯੋਗ ਹੈ ਜਾਂ ਨਹੀਂ? ਜੱਥੇਦਾਰ ਸਹਿਬਾਨ ਨੇ ਉਸ ਫੈਸਲੇ ਨੂੰ ਮਨਵਾਉਣ ਲਈ ਹੁਣ ਤੱਕ ਕੀ ਕੀਤਾ? ਮੈਂ ਤਾਂ ਉਸ ਅਕਾਲ ਤਖਤ ਦੇ ਫੈਸਲੇ ਨੂੰ ਮੰਨਣ ਲਈ ਹੀ ਕੌਮ ਨੂੰ ਜਗਾ ਰਿਹਾ ਹਾਂ, ਮੈਂ ਕੀ ਗੁਨਾਹ ਕਰ ਰਿਹਾ ਹਾਂ। ਅਕਾਲ ਤਖਤ ਦੇ ਉਸ ਫੈਸਲੇ ਨੂੰ ਜਿਹੜੇ ਜਥੇਦਾਰ ਨਹੀਂ ਮੰਨਦੇ ਉਹਨਾਂ ਨੂੰ ਨਾਲ ਬਿਠਾ ਕੇ, ਮੇਰੇ ਖਿਲਾਫ ਫ਼ੈਸਲਾ ਸੁਣਾਇਆ ਹੈ, ਅਤੇ ਅੱਜ ਦੇ ਬਿਆਨ ਵਿੱਚ ਭੀ ਇਹੋ ਇਸ਼ਾਰਾ ਅਤੇ ਹਦਾਇਤ ਹੈ ਕੇ ਅਕਾਲ ਤਖਤ ਦਾ ਜੂਨ 2008 ਦਾ ਫੈਸਲਾ ਮੰਨਣ ਲਈ ਸੰਗਤ ਨੂੰ ਬਿਲਕੁਲ ਯਾਦ ਨਾ ਕਰਾਇਆ ਜਾਵੇ। ਇਸ ਤਰ੍ਹਾਂ ਸੰਗਤ ਨੂੰ ਭੀ ਭੁਲੇਖੇ ਵਿੱਚ ਰੱਖਿਆ ਜਾਵੇ। ਉਨ੍ਹਾਂ ਪੁੱਛਿਆ ਕਿ ਇਹ ਕੈਸੀ ਪੰਥ ਦੀ ਜੱਥੇਦਾਰੀ ਹੈ?
ਉਨ੍ਹਾਂ ਕਿਹਾ ਕਿ ਬੱਸ ਮੇਰਾ ਇਹੋ ਦੋਸ਼ ਹੈ, ਕਿ ਮੈਂ ਸੱਚ ਸੁਣਾਉਂਦਾ ਹਾਂ ਅਤੇ ਸੱਚ ਕੌਮ ਤਕ ਪਹੁਚਾਉਂਦਾ ਹਾਂ। ਇਹ ਸੱਚ ਨੂੰ ਛੇਕਣ ਵਰਗੇ ਫ਼ੈਸਲਿਆਂ ਨਾਲ ਕਲੰਕਤ ਕਰਨਾ ਚਾਹੁਂਦੇ ਹਨ। ਪਰ ਮੈਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਦੀ ਗੋਦ ਵਿੱਚ ਹਾਂ ਇਸ ਲਈ ਮੈ ਤਾਂ ਛੇਕਿਆ ਹੋਇਆ ਮਹਿਸੂਸ ਹੀ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਤੁਸੀਂ ਹੁਣ ਤੱਕ ਕੌਮੀ ਖ਼ੇਤਰ ਵਿੱਚ ਕਲਮ ਨਾਲ, ਭਾਵੇਂ ਆਵਾਜ਼ ਨਾਲ ਸੇਵਾਵਾਂ ਕਰਨ ਵਾਲੇ ਬੁਧੀਜੀਵੀ ਵਿਦਵਾਨਾਂ ਨੂੰ ਹੀ ਹੁਣ ਤੱਕ ਛੇਕਿਆ ਹੈ ਪਰ ਮਨਮਤੀ ਕਰਮਕਾਂਡੀ ਵਿਭਚਾਰੀ ਸਾਧਾਂ ਨੂੰ ਤਾਂ ਕਲੀਨ ਚਿੱਟਾਂ ਹੀ ਦਿੱਤੀਆਂ ਹਨ।
ਪ੍ਰੋ: ਦਰਸ਼ਨ ਸਿੰਘ ਨੇ ਜਥੇਦਾਰਾਂ ਨੂੰ ਸਲਾਹ ਦਿੱਤੀ ਕਿ ਜੇ ਤੁਸਾਂ ਨੇ ਕੌਮ ਦੀ ਨਬਜ਼ ਪਛਾਣ ਕੇ ਸੱਦਾ ਦਿਤਾ ਹੈ ਤਾਂ ਇਹ ਝੂਠ ਦੇ ਫ਼ੈਸਲਿਆਂ ਦਾ ਸਹਾਰਾ ਛੱਡ ਕੇ ਇਸ ਦਲ ਦਲ ਤੋਂ ਬਾਹਰ ਆਓ। ਛੱਡੋ ਇਸ ਝੂਠੀ ਸਿਆਸਤ ਨੂੰ ਗੁਰੂ ਗ੍ਰੰਥ ਦਾ ਪੰਥ ਬਹੁਤ ਅੱਗੇ ਨਿਕਲ ਗਿਆ ਹੈ ਸਿਆਸੀ ਆਕਾ ਬਹੁਤ ਪਿਛੇ ਰਹੇ ਗਏ ਹਨ। ਸੱਚ ਨੂੰ ਪਛਾਣੋ, ਸੱਚ ਦੇ ਮਾਰਗ ਤੇ ਚੱਲਣ ਵਾਲੇ ਅਤੇ ਦਿਨ ਰਾਤ ਕੌਮੀ ਸੇਵਾ ਵਿੱਚ ਲੱਗੇ ਹੋਏ ਸਾਥੀਆਂ ਨੂੰ ਹਿਰਦੇ ਦੇ ਸੱਚ ਦੀ ਆਵਾਜ਼ ਨਾਲ ਨੇੜੇ ਲਿਆਓ।
ਯਕੀਨ ਕਰੋ ਅਸੀਂ ਸਾਰੇ ਇਕੱਠੇ ਹੋਕੇ ਅੱਜ ਦੇ ਹਾਲਾਤਾਂ ਵਿੱਚ ਕੌਮ ਵਿਰੋਧੀ ਸਾਜਸ਼ਾਂ ਅਤੇ ਸਿਧਾਂਤ ਪਖੋਂ ਆਏ ਨਿਘਾਰ ਵਿਚੋਂ ਸਿੱਖੀ ਨੂੰ ਬਚਾਉਣ ਹਿੱਤ ਹਰ ਤਰਾਂ ਦੀ ਸੇਵਾ ਲਈ ਹਾਜ਼ਰ ਹਾਂ। ਪਰ ਇਹਨਾਂ ਝੂਠੇ ਛੇਕੇ ਜਾਣ ਦੇ ਫ਼ੈਸਲਿਆਂ ਨੂੰ ਮੰਨ ਕੇ ਆਉਣ ਦਾ ਮਤਲਬ ਤਾਂ ਹੈ ਕਿ ਸੱਚ ਬੋਲਕੇ ਜਾਂ ਗੁਰੂ ਅਦਬ ਦੀ ਆਵਾਜ਼ ਉਠਾ ਕੇ ਅਸੀਂ ਕੋਈ ਗੁਨਾਹ ਕੀਤਾ ਹੈ, ਜਿਸ ਨੁੰ ਬਖਸ਼ਾਉਣ ਆਉਣਾ ਹੈ।
ਇਸ ਤਰਾਂ ਆਪਣੇ ਨਾਲ ਹੋਈ ਬੇਇਨਸਾਫੀ ਨੂੰ ਮਾਨਤਾ ਦੇਣ ਕਿਸੇ ਗੁਰੂ ਗ੍ਰੰਥ ਦੇ ਪੰਥ ਨੇ ਵਾਪਸ ਪਰਤ ਕੇ ਤੁਹਾਡੇ ਨੇੜੇ ਨਹੀਂ ਜੇ ਆਉਣਾ। ਇਸ ਲਈ ਇਹ ਸਾਰੇ ਝੂਠੇ ਫ਼ੈਸਲੇ ਇਕੋ ਵਾਰ ਵਾਪਸ ਲੈ ਲਉ ਅਤੇ ਆਵਾਜ਼ ਦਿਓ, ਕਿ ਆਓ ਮਿਲਕੇ ਕੌਮੀ ਸੰਕਟਾਂ ਦਾ ਕੋਈ ਹੱਲ ਸੋਚ ਲਈਏ।


(08/06/10)
ਹਰਮਨਪ੍ਰੀਤ ਸਿੰਘ ਪੀ. ਏ. ਗਿਆਨੀ ਜਗਤਾਰ ਸਿੰਘ ਜਾਚਕ

ਸੰਗਤਪੁਰ ਵਿੱਚ ਸਮਾਜਿਕ ਚੇਤਨਾ ਤੇ ਦਸਤਾਰਬੰਦੀ ਮੁਕਾਬਲਾ ਸਮਾਗਮ
ਸ਼੍ਰੋਮਣੀ ਅਕਾਲੀ ਦਲ (ਯੂ. ਕੇ) ਵਲੋਂ ਚਲਾਈ ਜਾ ਰਹੀ ਸਿੱਖ ਜਾਗ੍ਰਤੀ ਲਹਿਰ ਦੇ ਅੰਤਰਗਤ ਗੁਰਮਤਿ ਪ੍ਰਚਾਰ ਕੇਂਦਰ (ਨੁਸ਼ਹਿਰਾ ਪੰਨੂਆਂ) ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਮਾਜ ਸੇਵੀ ਸੰਸਥਾ ਵਲੋਂ ਤਹਿਸੀਲ ਚੋਹਲਾ ਸਾਹਿਬ ਦੇ ਨਗਰ ਸੰਗਤਪੁਰ ਵਿਖੇ ਸਮਾਜਕ ਚੇਤਨਾ ਤੇ ਦਸਤਾਰਬੰਦੀ ਮੁਕਾਬਲਾ ਸਮਾਗਮ ਕਰਵਾਏ ਗਏ। ਜਿਸ ਵਿੱਚ ਆਸਪਾਸ ਦੇ 8 ਸਕੂਲਾਂ ਅਤੇ ਗੁਰਮਤਿ ਪ੍ਰਚਾਰ ਕੇਂਦਰ ਰੱਤੋ ਕੇ (ਚੋਹਲਾ ਸਾਹਿਬ) ਦੇ 100 ਵਿਦਿਆਰਥੀਆਂ ਨੇ ਆਪਣੇ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਸਮੇਤ ਭਾਗ ਲਿਆ। ਬੱਚਿਆਂ ਨੇ ਭਾਸ਼ਨਾਂ, ਕਵਿਤਾਵਾਂ ਅਤੇ ਕਵੀਸ਼ਰੀ ਜਥਿਆਂ ਦੇ ਰੂਪ ਵਿੱਚ ਪਤਤਿਪੁਣੇ, ਡੇਰਾਵਾਦ, ਪੂਜਾਰੀਵਾਦ ਅਤੇ ਭਰੂਣ-ਹੱਤਿਆ ਵਰਗੀਆਂ ਬੁਰਾਈਆਂ ਬਾਰੇ ਸਿੱਖ ਸੰਗਤਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਜਾਗਰੂਕ ਕੀਤਾ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ (ਯੂ. ਕੇ) ਦੇ ਜਨਰਲ ਸਕਤਰ ਭਾਈ ਦਲਜੀਤ ਸਿੰਘ ਨਿਓਡਾ, ਧਰਮ ਪ੍ਰਚਾਰਵਿੰਗ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਯੂਥ ਆਗੂ ਭਾਈ ਹਰਮਨਪ੍ਰੀਤ ਸਿੰਘ ਮੋਗਾ ਨੇ ਵਿਸ਼ੇਸ਼ ਭਾਗ ਲਿਆ।
ਜਾਚਕ ਜੀ ਨੇ ਸ਼ਹੀਦ ਭਗਤ ਸਿੰਘ ਸਮਾਜ ਸੇਵੀ ਸੰਸਥਾ ਦੇ ਉਦਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਗੁਰਦੁਆਰਾ ਤੇ ਸਕੂਲ ਹੀ ਐਸੀਆਂ ਦੋ ਸੰਸਥਵਾਂ ਹਨ, ਜਿਨ੍ਹਾਂ ਰਾਹੀਂ ਸਮਾਜਕ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਪਰ, ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਰਾਜਸੀਕਰਨ ਹੋਣ ਕਰਕੇ ਗੁਰਦੁਆਰਾ ਸੰਸਥਾ ਬਿਪਰਵਾਦ ਡੇਰਾਵਾਦ ਦੀ ਲਪੇਟ ਵਿੱਚ ਆ ਚੁੱਕੀ ਹੈ ਅਤੇ ਸਕੂਲ ਦਾ ਵੀ ਸਰਕਾਰ ਨੇ ਸੱਤਿਆਨਾਸ ਕਰ ਦਿੱਤਾ ਹੈ। ਕਿਉਂਕਿ, ਪੰਥ ਅਤੇ ਪੰਜਾਬ `ਤੇ ਕਾਬਜ ਸੱਤਾਧਾਰੀ ਲੋਗ ਨਹੀ ਚਹੁੰਦੇ ਕਿ ਸਮਾਜ ਭਾਈਚਾਰਾ ਜਾਗੇ। ਉਹ ਸਮਝਦੇ ਹਨ ਕਿ ਜੇ ਜਾਗੇ ਤਾਂ ਭੁੱਕੀ ਤੇ ਸ਼ਰਾਬ ਬਦਲੇ ਇਹ ਵੋਟਾਂ ਨਹੀ ਦੇਣਗੇ।
ਯੂਥ ਆਗੂ ਮੋਗਾ ਨੇ ਕਿਹਾ ਕਿ ਹੁਣ ਮੌਕਾ ਹੈ ਸੰਭਲੋ ਤੇ ਧੜਿਆਂ ਤੋਭ ਉੱਚੇ ਉੱਠ ਕੇ ਸ਼੍ਰੋਮਣੀ ਕਮੇਟੀ ਲਈ ਸੂਝਵਾਨ ਗੁਰਸਿੱਖ ਚੁਣ ਕੇ ਭੇਜੋ। ਅਖੀਰ ਵਿੱਚ ਜੇਤੂ ਬਚਿਆਂ ਨੂੰ ਹੌਸਲਾ ਵਧਾਊ ਇਨਾਮ, ਸ਼ੀਲਡਾਂ ਤੇ ਸਰਟੀਫਿਕੇਟ ਦੇ ਨਿਵਾਜਿਆ ਗਿਆ। ਦਲ ਵਲੋਂ ਸਮਾਜਸੇਵੀ ਸੰਸਥਾ ਦੇ ਮੁਖੀ ਭਾਈ ਯਾਦਵਿੰਦਰ ਸਿੰਘ ਤੇ ਨਿਸ਼ਕਾਮ ਪ੍ਰਚਾਰਕ ਭਾਈ ਜਸਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਖੁਸ਼ੀ ਦੀ ਗੱਲ ਹੈ ਕਿ ਨਗਰ ਪੰਚਾਇਤ ਤੇ ਸਮਾਜ ਸੇਵੀ ਸੰਸਥਾ ਨੇ ਅਕਾਲੀ ਦਲ (ਯੂ. ਕੇ) ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਪ੍ਰਧਾਨ ਜਸਜੀਤ ਸਿੰਘ ਯੂ. ਕੇ. ਦਾ ਵਿਸ਼ੇਸ਼ ਧੰਨਾਵਦ ਕੀਤਾ ਜਿਹੜੇ ਪੰਤ ਤੇ ਪੰਜਾਬ ਦੀ ਤਕਦੀਰ ਬਦਲਣ ਲਈ ਯਤਨ ਕਰ ਰਹੇ ਹਨ।
ਜਾਰੀ ਕਰਤਾ: ਹਰਮਨਪ੍ਰੀਤ ਸਿੰਘ ਪੀ. ਏ. ਗਿਆਨੀ ਜਗਤਾਰ ਸਿੰਘ ਜਾਚਕ ਸ਼੍ਰੋਮਣੀ ਅਕਾਲੀ ਦਲ (ਯੂ. ਕੇ)


(07/06/10)
ਹਰਦੇਵ ਸਿੰਘ, ਜੰਮੂ

ਬਾਬਾ ਨਾਨਕ ਕਿ ਗੁਰੂ ਨਾਨਕ’ ?

ਹਰਦੇਵ ਸਿੰਘ, ਜੰਮੂ

ਸਤਿ ਸ੍ਰੀ ਅਕਾਲ!

ਮਿਤੀ 06.06.2010, ਐਤਵਾਰ ਨੂੰ ਅਖ਼ਬਾਰ ‘ਰੋਜ਼ਾਨਾ ਸਪੋਕਸਮੇਨ’ ਵਿੱਚ ਛਪੇ ‘ਨਿਜੀ ਡਾਇਰੀ ਦੇ ਪੰਨਿਆਂ’ ਰਾਹੀਂ ‘ਬਾਬਾ ਨਾਨਕ ਕਿ ਗੁਰੂ ਨਾਨਕ’ ? ਸਵਾਲ ਪ੍ਰਤੀ ਲੇਖਕ ਜੀ ਦੇ ਵਿਚਾਰ ਪੜੇ ਜੋ ਕਿ ਇੱਕ ‘ਵਿਸ਼ੇਸ਼ ਬਾਕਸ’ ਵਿੱਚ ਲਿਖੇ ਗਏ ਹਨ। ਜ਼ਾਹਿਰ ਜਿਹੀ ਗਲ ਹੈ ਕਿ ਇਸ ਬਾਰੇ ਲੇਖਕ ਦੇ ਵਿਚਾਰ ਨਿਜੀ ਹਨ ਅਤੇ ਕਿਸੇ ਦੀ ਨਿਜੀ ਸੋਚ ਵਿੱਚ ਦਖ਼ਲ ਦੇਣਾਂ ਇੱਕ ਬੇ-ਅਦਬ ਗੱਲ ਹੋ ਸਕਦੀ ਹੈ। ਪਰ ਜਿਸ ਵੇਲੇ ਕੋਈ ਵੀ ਚਿੰਤਕ ਆਪਣੇ ਨਿਜੀ ਵਿਚਾਰਾਂ ਦਾ ਪ੍ਰਗਟਾਵਾ ਆਪਣੇ ਅਖ਼ਬਾਰ ਰਾਹੀਂ ਅਖ਼ਬਾਰ ਦੇ ਪਾਠਕਾਂ ਵਾਸਤੇ ਕਰੇ ਤਾਂ ਉਸ ਤੇ ਮਰਿਆਦੱਤ ਟਿੱਪਣੀ ਕਰਨਾ ਬਾ-ਅਦਬ ਗੱਲ ਹੁੰਦੀ ਹੈ। ਆਸ ਹੈ ਕਿ ਲੇਖਕ ਇਸ ਟਿੱਪਣੀ ਨੂੰ ਇੱਕ ਚੰਗੇ ਆਪਸੀ ਸੰਵਾਦ ਦੇ ਰੂਪ ਵਿੱਚ ਲੇਂਣਗੇ ਅਤੇ ਬਾਬੇ ਨਾਨਕ ਜੀ ਦੀ ਨਸੀਹਤ ‘ਰੋਸ ਨ ਕੀਜੈ ਉਤਰ ਦੀਜੈ’ ਦੀ ਭਾਵਨਾ ਨਾਲ ਇਸ ਸੰਵਾਦ ਵਿੱਚ ਉੱਠਦੇ ਤਰਕ ਅਤੇ ਸਵਾਲਾਂ ਦਾ ਜਵਾਬ ਦੇਣਗੇ। ਬਾਬਾ ਨਾਨਕ ਨੇ ਸੰਸਾਰ ਨੂੰ ਸੁਚੱਜਾ ਸੰਵਾਦ ਕਰਨਾ ਸਿਖਾਇਆ ਹੈ।

ਅਪਣੇ ਅਖ਼ਬਾਰ ਦੇ ਇੱਕ ਪਾਠਕ ਦੀ ਲਿਖੀ ਚਿੱਠੀ ਦੇ ਜਵਾਬ ਵਿੱਚ ਲੇਖਕ ਜੀ ਨੇ ਲਿਖਿਆ ਹੈ;

ਚਿੱਠੀ ਭੇਜਣ ਵਾਲੇ ਪਾਠਕ ਦਾ ਪਹਿਲਾ ਸਵਾਲ ਹੈ, ਅਸੀਂ ‘ਬਾਬਾ ਨਾਨਕ’ ਕਿਉਂ ਲਿਖਦੇ ਹਾਂ, ਗੁਰੂ ਨਾਨਕ ਕਿਉਂ ਨਹੀਂ? ਇਨਾਂ ਨੂੰ ਇਹੀ ਬੇਨਤੀ ਹੈ ਕਿ ਉਹ ਕੋਈ ਪੁਰਾਤਨ ਲਿਖਤ ਦਿਖਾ ਦੇਣ ਜਿਸ ਵਿੱਚ ‘ਬਾਬਾ ਨਾਨਕ’ ਨੂੰ ਗੁਰੁ ਨਾਨਕ ਲਿਖਿਆ ਹੋਵੇ। ਭਾਈ ਗੁਰਦਾਸ, ਗੁਰੁ ਅਮਰਦਾਸ ਦੇ ਰਿਸ਼ਤੇਦਾਰ ਸਨ। ੳਨ੍ਹਾਂ ਨੇ ਵੀ ‘ਬਾਬਾ ਗਿਆ ਬਗ਼ਦਾਦ ਨੋ’ , ਬਾਬੇ ਤਾਰੇ ਚਾਰ ਚੱਕ ‘ਆਦਿ ਲਿਖ ਕੇ ਬਾਬੇ ਨਾਨਕ ਦਾ ਸਤਿਕਾਰ ਘਟਾਣਾ ਤਾਂ ਨਹੀਂ ਸੀ ਚਾਹਿਆ। ਉਦੋਂ ਤਕ ਦੂਜੇ ਤੇ ਤੀਜੇ ਗੁਰੂ ਨੂੰ ‘ਗੁਰੂ’ ਕਹਿਣ ਦੀ ਰੀਤ ਸ਼ੁਰੂ ਹੋ ਚੁੱਕੀ ਸੀ ਪਰ ਫਿਰ ਵੀ ਭਾਈ ਗੁਰਦਾਸ ਨੇ ‘ਬਾਬਾ ਨਾਨਕ’ ਲਿਖਣਾ ਜਾਰੀ ਰਖਿਆ। ਜੇ ਗ਼ਲਤ ਕੀਤਾ ਹੁੰਦਾ ਤਾਂ ਤੀਜੇ ਗਰੂ ਨੇ ਵੀ ਉਸ ਨੂੰ ਟੋਕ ਦੇਣਾ ਸੀ।

ਜਿਥੋਂ ਤਕ ਮੇਰੇ ਨਿਜੀ ਵਿਚਾਰਾਂ ਦੀ ਗੱਲ ਹੈ, ਮੈਨੂੰ ‘ਗੁਰੂ ਨਾਲੋਂ ‘ਬਾਬਾ’ ਜ਼ਿਆਦਾ ਮਿੱਠਾ, ਪਿਆਰਾ ਤੇ ਸਤਿਕਾਰ ਵਾਲਾ ਸ਼ਬਦ ਲਗਦਾ ਹੈ ਕਿਉਂਕਿ ਇਹ ‘ਸਭ ਤੋਂ ਵੱਡੇ ਗਿਆਨਵਾਨ’ ਦੇ ਅਰਥ ਦੇਂਦਾ ਹੈ। ਮੈਂ ਨਹੀਂ ਸਮਝਦਾ ਕਿ ‘ਬਾਬਾ ਆਦਮ’ ਤੋਂ ਲੈ ਕੇ ਹੁਣ ਤਕ, ਦੁਨੀਆਂ ਉਤੇ, ਦਰਮ ਦੇ ਮਾਮਲੇ ਵਿਚ, ਬਾਬੇ ਨਾਨਕ ਤੋਂ ਵੱਡਾ ਕੋਈ ਬਾਬਾ ਵੀ ਹੋਇਆ ਹੈ”।

ਅਪਣੀ ਡਾਈਰੀ ਦੇ ਹੋਰ ਪੰਨਿਆ ਵਿੱਚ ਉਹ ਲਿਖਦੇ ਹਨ: “ਬਾਬਾ ਨਾਨਕ ਨੇ ਕੇਵਲ ਅਕਾਲ ਪੁਰਖ ਦੇ ਸਿੱਖ ਬਨਾਉਣ ਨੂੰ ਅਪਣਾ ਮਿਸ਼ਨ ਬਣਾਇਆ। ਅਪਣੇ ਸਿੱਖ ਬਨਾਉਣਾ ਉਹ ਪਾਪ ਸਮਝਦੇ ਸੀ”

ਅਤੇ: “ਜਿਨਾਂ ਬਾਰੇ ਇਤਹਾਸ ਵਿੱਚ ‘ਗੁਰੂ ‘ਸ਼ਬਦ ਲਿਖਣ ਦਾ ਰਿਵਾਜ ਸ਼ੁਰੂ ਤੋਂ ਹੀ ਪਿਆ ਹੈ, ਮੈਂ ਵੀ ਉਨ੍ਹਾਂ ਨੂੰ ਗੁਰੂ ਹੀ ਲਿਖਦਾ ਹਾਂ”

ਲੇਖਕ ਜੀ ਲਈ ਸਭ ਤੋਂ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰ ਦੇਵਾਂ ਕਿ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਣ ਵਿੱਚ ਰੱਤੀ ਭਰ ਵੀ ਇਤਰਾਜ਼ ਨਹੀਂ ਕਿਉਂਕਿ ਜੇਕਰ ਹੁੰਦਾ ਤਾਂ, ਉਨ੍ਹਾਂ ਠੀਕ ਲਿਖਿਆ ਹੈ ਕਿ, ਤੀਜੇ ਗੁਰੂ ਨੇ ਭਾਈ ਗੁਰਦਾਸ ਨੂੰ ਟੋਕ ਦੇਣਾ ਸੀ। ਲੇਕਿਨ ਲੇਖਕ ਜੀ ਨੇ ਗ਼ੋਰ ਨਹੀਂ ਕੀਤਾ ਕਿ ਭਾਈ ਗੁਰਦਾਸ ਜੀ ਨੇ ਹੀ ਬਾਬੇ ਨਾਨਕ ਨੂੰ ਗੁਰੂ ਵੀ ਲਿਖਿਆ ਹੈ। ਭਾਈ ਗੁਰਦਾਸ ਲਿਖਦੇ ਹਨ ‘ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ’। ਹੁਣ ਭਾਈ ਗੁਰਦਾਸ ਜੀ ਨੂੰ ਨਾਨਕ ਨੁੰ ਗੁਰੂ ਕਹਿਣ ਤੋਂ ਵੀ ਤੀਜੇ ਗੁਰੁ ਨੇ ਨਹੀਂ ਟੋਕਿਆ। ਕਿਉਂ? ਅਸੀਂ ਆਮ ਸਿੱਖ ਗੁਰੁ ਨਾਨਕ ਨੂੰ ਬਾਬਾ ਨਾਨਕ ਵੀ ਕਹਿਨ ਤੋਂ ਕੋਈ ਪਰਹੇਜ਼ ਨਹੀਂ ਕਰਦੇ ਪਰ ਜੋ ਆਮ ਸਿੱਖ ਨਾਨਕ ਲਈ ਗੁਰੁ ਨਾਨਕ ਦੇ ਸੰਬੋਧਨ ਦਾ ਪ੍ਰਯੋਗ ਕਰਣ ਤਾਂ ਕੀ ਲੇਖਕ ਨੂੰ ਇਸ ਤੇ ਇਤਰਾਜ਼ ਹੈ? ਗੱਲ ਲੇਖਕ ਜੀ ਦੇ ਜ਼ਹਿਨ ਵਿੱਚ ਗੁਰੂ ਸ਼ਬਦ ਨੂੰ ਲੇ ਕੇ ਸਿਧਾਂਤਕ ਪੱਖ ਦੀ ਲਗਦੀ ਹੈ ਜਿਸ ਨੂੰ ਆਪਣੇ ਲੇਖ ਵਿੱਚ ਉਨ੍ਹਾਂ ਅਜੇ ਕੇਵਲ ਇਤਹਾਸਕ ਅਤੇ ਨਿਜੀ ਪਸੰਦ ਦੇ ਤੋਰ ਤੇ ਚੁੱਕਿਆ ਹੈ।

ਪਰ ਆਉ ਜ਼ਰਾ ਸਿਧਾਂਤਕ ਪੱਖ ਨੂੰ ਵੀ ਬਾ-ਕੋਲ ਭਾਈ ਗੁਰਦਾਸ ਹੀ ਪਰਖ ਲਈਏ ਕਿਉਂਕਿ ਲੇਖਕ ਜੀ ਨੇ ਆਪਣੀ ਨਿਜੀ ਰਾਇ ਦੇ ਸਮਰਥਨ ਵਿੱਚ ਭਾਈ ਗੁਰਦਾਸ ਜੀ ਦਾ ਹੀ ਸਹਾਰਾ ਲਿਆ ਹੈ। ਆਪ ਜੀ ਨੇ ਆਪਣੀ ਨਿਜੀ ਰਾਇ ਦੇ ਸਮਰਥਨ ਵਿੱਚ ਤਰਕ ਦਿੱਤਾ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ ‘ਬਾਬਾ ਗਿਆ ਬਗ਼ਦਾਦ ਨੋ’। ਤੁਸੀ ਕਹਿ ਸਕਦੇ ਹੋ ਕਿ ‘ਗੁਰੂ’ ਦੇ ਬਜਾਏ ‘ਬਾਬਾ’ ਸ਼ਬਦ ਵਰਤ ਕੇ ਭਾਈ ਗੁਰਦਾਸ ਨੇ ‘ਸ਼ਬਦ ਗੁਰੂ’ ਦੇ ਸਿਧਾਂਤ ਦੀ ਪਾਲਣਾ ਕੀਤੀ। ਪਰ ਇਸੇ ਸ਼ਬਦ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ‘ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ’।। ਹੁਣ ਇਥੇ ਵੀ ਤੀਜੇ ਗੁਰੂ ਨੇ ਭਾਈ ਗੁਰਦਾਸ ਨੂੰ ਨਹੀਂ ਟੋਕਿਆ। ਹੁਣ ਬਾਬਾ ਨਾਨਕ ਨੂੰ ਗੁਰੂ ਕਹਿਨ ਵਿੱਚ ਜੇਕਰ ਸ਼ਬਦ ਗੁਰੁ ਦੇ ਸਿਧਾਂਤ ਨੂੰ ਸੱਟ ਲਗਦੀ ਹੈ ਤਾਂ ਕੀ ਬਾਬਾ ਨਾਨਕ ਨੂੰ ਪਰਮਾਤਮਾ ਰੂਪ (ਅਕਾਲ ਰੂਪ) ਕਹਿ ਕੇ ਭਾਈ ਗੁਰਦਾਸ ਜੀ ਨੇ ਮੂਲ ਮੰਤਰ ਵਿੱਚ ਦੱਸੇ ਹੋਏ ਪਰਮਾਤਮਾ ਬਾਰੇ ਗੁਰਮਤਿ ਦੇ ਦ੍ਰਿਸ਼ਟੀਕੋਣ ਦੀ ਉਲੰਘਣਾਂ ਕਰਦੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸੱਟ ਮਾਰੀ ਸੀ? ਨਿਰਸੰਦੇਹ ਐਸਾ ਨਹੀਂ। ਗੱਲ ਸ਼ਬਦਾ ਦੇ ਭਾਵਅਰਥਾਂ ਦੇ ਪ੍ਰਯੋਗ ਦੇ ਵੱਖੋ ਵੱਖ ਸੰਧਰਭਾਂ ਦੀ ਹੈ। ਅਸੀਂ ਗੁਰੁ ਦੇ ਸਿੱਖ ਹਾਂ ਲਕੀਰਾਂ ਦੇ ਫਕੀਰ ਨਹੀਂ। ਸਾਨੂੰ ਤਾਂ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ।

ਹੁਣ ਕਿ ਇਕੋ ਲਿਖਾਰੀ (ਭਾਈ ਗੁਰਦਾਸ ਜੀ) ਦੇ ਇਕੋ ਸ਼ਬਦ ਦੀਆਂ ਦੋ ਪੰਗਤੀਆਂ ਵਿਚੋਂ ਇੱਕ ਪੰਗਤੀ ਨੂੰ ਲੇਖਕ ਜੀ ਸਿਧਾਂਤਕ ਅਤੇ ਦੂਜੀ ਪੰਗਤੀ ਨੂੰ ਗ਼ੈਰ ਸਿਧਾਂਤਕ ਕਹਿਣਗੇ? ਜਾਂ ਫਿਰ ਉਹ ਇੱਕ ਪੰਗਤੀ ਨੂੰ ਅਸਲੀ ਅਤੇ ਦੂਜੀ ਪੰਗਤੀ ਨੂੰ ਨਿਰਮਲਿਆਂ ਜਾਂ ਉਦਾਸੀਆਂ ਦੀ ਸਾਜਸ਼ ਕਰਾਰ ਦੇਣਗੇ?

ਦਿਲਚਸਪ ਗੱਲ ਹੈ ਕਿ ਆਪਣੀ ਗੱਲ ਸਹੀ ਸਾਬਤ ਕਰਣ ਲਈ ਲੇਖਕ ਜੀ ਨੇ ਭਾਈ ਗੁਰਦਾਸ ਜੀ ਦੀ ਲਿਖਤ ਦਾ ਸਹਾਰਾ ਲਿਆ ਹੈ ਪਰ ਨਾਲ ਹੀ ਪਹਿਲਾਂ ਉਹ ਚਿੱਠੀ ਭੇਜ ਸਵਾਲ ਕਰਣ ਵਾਲੇ ਸੱਜਣ ਨੂੰ ਕੋਈ ‘ਕੋਈ ਪੁਰਾਤਨ ਲਿਖਤ ਦਿਖਾ ਦੇਣ’ ਦੀ ਮੰਗ ਕਰ ਰਹੇ ਹਨ ਜਕ ਕਿ ਉਸੇ ਲਿਖਤ ਵਿੱਚ ਭਾਈ ਗੁਰਦਾਸ ਜੀ ਨੇ ਗੁਰੁ ਨਾਨਕ ਨੂੰ ‘ਬਾਬਾ ਨਾਨਕ’, ‘ਸਤਿਗੁਰੂ ਨਾਨਕ’ ਅਤੇ ਇੱਕ ‘ਬਾਬਾ ਅਕਾਲ ਰੂਪ’ ਲਿਖਿਆ ਹੈ।

ਵਾਰਾਂ ਗਾਇਨ ਕਲਾ ਨਾਲ ਜੁੜੀਆਂ ਹੁੰਦੀਆਂ ਹਨ। ਕਵੀ ਗਾਇਨ ਕਲਾ, ਹਰ ਪੰਗਤੀ ਵਿੱਚ ਸ਼ਬਦਾਂ ਦੀ ਲੋੜੀਦੀ ਸੰਖਿਆ ਅਤੇ ਰਾਗਾਂ ਜਾਂ ਪ੍ਰਚਲਿਤ ਧੁਨਾਂ ਦੀ ਲਯਬੰਦੀ ਅਨੁਸਾਰ ਧੁਨ-ਤਾਲ ਦੀ ਮੰਗ ਨੂੰ ਜ਼ਹਿਨ ਵਿੱਚ ਰੱਖ ਕੇ ਰਚਨਾ ਲਈ ਸ਼ਬਦਾਂ ਦੀ ਚੋਂਣ ਕਰਦਾ ਹੈ। ਪਰਮਾਤਮਾ ਅਤੇ ਗੁਰੂਆਂ ਲਈ ਪ੍ਰਚਲਿਤ ਗੁਰੁ, ਬਾਬਾ, ਪਾਤਿਸ਼ਾਹ ਆਦਿ ਸੰਬੋਧਨਾਂ ਦਾ ਪ੍ਰਯੋਗ ਇਸ ਸੰਧਰਭ ਵਿੱਚ ਵੀ ਪੜ੍ਹਨ ਨੂੰ ਮਿਲਦਾ ਹੈ ਅਤੇ ਭਾਵਅਰਥਾਂ ਦੇ ਸੰਧਰਭ ਵਿੱਚ ਵੀ। ਭਾਈ ਗੁਰਦਾਸ ਨੇ ਇਸ ਲਈ ਕਿਧਰੇ ਗੁਰੁ ਸ਼ਬਦ ਵੀ ਵਰਤਿਆ ਅਤੇ ਕਿਧਰੇ ਬਾਬਾ ਵੀ। ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਸ਼ਬਦ “ਅਛੂਤ” ਸ਼ਬਦ ਨਹੀ ਹੈ। ਇੱਕ ਬੰਦਾ ਕੇਵਲ ‘ਬਾਬਾ’ ਸ਼ਬਦ ਪਕੜ ਕੇ ਬੈਠ ਜਾਏ ਤੇ ਦੂਜਾ ਬੰਦਾ ਕੇਵਲ ‘ਗੁਰੂ’ ਤਾਂ ਦੋਹਾਂ ਵਿੱਚ ਫਰਕ ਕੀ ਹੋਇਆ?

ਗੁਰੂ, ਬਾਬਾ, ਪਾਤਿਸ਼ਾਹ ਅਤੇ ਦਸ਼ਮੇਸ਼ ਪਿਤਾ ਵਰਗੇ ਸਾਰੇ ਸ਼ਬਦ ਗੁਰੂਆਂ ਲਈ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ ਕੋਈ ਵੀ ਸ਼ਬਦ ਕੋੜਾ ਜਾਂ ਖੱਟਾ ਨਹੀ ਹੈ। ਇਹ ਸਾਰੇ ਹੀ ਮਿੱਠੇ ਪਿਆਰੇ ਅਤੇ ਸਤਿਕਾਰ ਪੂਰਨ ਹਨ। ਹਾਂ ਨਿਰਸੰਦੇਹ ਇਨ੍ਹਾਂ ਜਰੂਰ ਹੈ ਕਿ ‘ਗੁਰੂ’ ਸ਼ਬਦ ਇਨ੍ਹਾਂ ਸਾਰੇ ਸ਼ਬਦਾਂ ਨਾਲੋਂ ਨਾਨਕ ਅਤੇ ਸਿੱਖ ਦੇ ਰਿਸ਼ਤੇ ਨੂੰ ਸਭ ਤੋਂ ਮਜ਼ਬੂਤ ਢੰਗ ਨਾਲ ਦਰਸਾਉਂਦਾ ਹੈ। ਜਿਵੇਂ ਕਿ ਗੁਰਬਾਣੀ ਵਿੱਚ ਪਰਮਾਤਮਾ ਲਈ ‘ਮਾਤਾ’ ਅਤੇ ‘ਭ੍ਰਾਤਾ’ ਸ਼ਬਦ ਵੀ ਵਰਤੇ ਗਏ ਹਨ ਲੇਕਿਨ ਅਗਰ ਕੋਈ ਲੇਖਕ ਜਾਂ ਵੱਕਤਾ ਪਰਮਾਤਮਾ ਦੀ ਗੱਲ ਕਰਨ ਵੇਲੇ ਬਿਨ੍ਹਾਂ ਪਰਮਾਤਮਾ, ਈਸ਼ਵਰ, ਗੋਡ ਅਤੇ ਖ਼ੁਦਾ ਸ਼ਬਦਾਂ ਦੀ ਵਰਤੋਂ ਕੀਤੇ ਕੇਵਲ ‘ਮਾਤਾ’ ਸ਼ਬਦ ਦਾ ਪ੍ਰਯੋਗ ਕਰਦਾ ਜਾਏ ਤਾਂ ਪੜਨ ਜਾਂ ਸੁਣਨ ਵਾਲੇ ਨੂੰ ਪਤਾ ਨਹੀਂ ਚਲੇਗਾ ਕਿ ਉਹ ਗੱਲ ਕਿਸ ਬਾਰੇ ਲਿਖੀ ਜਾਂ ਬੋਲੀ ਜਾ ਰਹੀ ਹੈ। ਗੱਲ ਸਪਸ਼ਟ ਕਰਣ ਲਈ ਲੇਖਕ ਨੂੰ ਜਾਂ ਵਕਤਾ ਨੂੰ ‘ਮਾਤਾ’ ਸ਼ਬਦ ਦੇ ਭਾਵ ਨੂੰ ਸਮਝਾਉਣ ਲਈ ਪਰਮਾਤਮਾ, ਈਸ਼ਵਰ, ਗੋਡ ਅਤੇ ਖ਼ੁਦਾ ਵਰਗੇ ਕਿਸੇ ਸ਼ਬਦ ਦਾ ਪ੍ਰਯੋਗ ਕਿਸੇ ਨਾ ਕਿਸੇ ਥਾਂ ਜਰੂਰ ਕਰਨਾ ਪਵੇਗਾ ਕਿਉਂਕਿ ਇਹ ਸ਼ਬਦ ‘ਮਾਤਾ’, ‘ਭ੍ਰਾਤਾ’ ਵਰਗੇ ਸ਼ਬਦਾਂ ਨਾਲੋਂ ਜ਼ਿਆਦਾ ਮਜ਼ਬੂਤ ਸ਼ਬਦ ਹਨ ਪਰਮਾਤਮਾ ਦੀ ਗੱਲ਼ ਕਰਣ ਜਾਂ ਸਮਝਣ ਲਈ।

ਆਉ ਜ਼ਰਾ ਗੁਰੂ ਸ਼ਬਦ ਦੀ ਅਹਿਮੀਯਤ ਨੂੰ ਇੱਕ ਉਦਾਹਰਣ ਤੋਂ ਸਮਝੀਏ। ਇੱਕ ਅੰਗ੍ਰਜ਼ (ਜਾਂ ਕੋਈ ਹੋਰ ਅਣਜਾਨ ਜਿਗਿਆਸੂ) ਗੁਰੂ ਨਾਨਕ ਬਾਰੇ ਸਾਨੂੰ ਪੱਛਦਾ ਹੈ- “Who was Baba Nanak?” ਅਸੀ ਜਵਾਬ ਦੇਂਦੇ ਹਾਂ- “He was a person of great intellect”. ਉਹ ਦੂਜਾ ਸਵਾਲ ਪੁੱਛਦਾ ਹੈ- “But what is your relation with him?” ਅਸੀਂ ਕੀ ਜਵਾਬ ਦੇਵਾਂਗੇ ਤਾਂਕਿ ਸਬੰਧ ਬਿਆਨ ਹੋ ਸਕੇ? ਪਰ ਜੇਕਰ ਅਸੀਂ ਪਹਿਲੇ ਸਵਾਲ ਦੇ ਜਵਾਬ ਵਿੱਚ ਹੀ ਕਹਿ ਦੇਂਦੇ ਕਿ- “He was our first spirtual teacher” ਤਾਂ ਦੂਜਾ ਸਵਾਲ ਉਠਦਾ ਹੀ ਨਹੀਂ ਕਿਉਂਕਿ ‘ਗੁਰੂ’ ਸ਼ਬਦ ਸਬੰਧ ਦਾ ਸਪਸ਼ਟ ਅਤੇ ਸੰਮਪੂਰਨ ਪ੍ਰਗਟਾਵਾ ਹੈ।

ਦੂਜਾ ਉਦਾਹਰਣ- ਜੇ ਕਰ ਉਹ ਅੰਗ੍ਰੇਜ਼ ਕੇਵਲ ਇਹ ਸਵਾਲ ਪੁੱਛ ਲਵੇ –“ What place this man( Nanak) has in life the of Sikhs and do you follow any of his teachings?” ਅਸੀਂ ਕੀ ਕਹਾਂਗੇ? ਇਹ ਕਿ- ਸਾਨੂੰ ਤਾਂ ਕੇਵਲ ਉਹ ਮਿੱਠਾ, ਪਿਆਰਾ ਤੇ ਸਤਿਕਾਰ ਵਾਲਾ ਲਗਦਾ ਹੈ। ਇਸ ਤੋਂ ਵੱਧ ਉਸ ਨਾਨਕ ਨਾਲ ਸਾਡਾ ਕੋਈ ਸਾਰੋਕਾਰ ਨਹੀਂ। ਅਸੀਂ ਨਾਨਕ ਤੋਂ ਕੁੱਝ ਨਹੀ ਸਿੱਖਿਆ ਅਤੇ ਅਸੀਂ ਨਾਨਕ ਦੀ ਕਿਸੇ ਸਿੱਖਿਆ ਨੂੰ ਨਹੀਂ ਮੰਨਦੇ ਪਰ ਅਸੀਂ ਹਰ ਥਾਂ ਕੇਵਲ ਉਸਦਾ ਨਾਮ ਵਰਤ ਕੇ ਸਿਧਾਂਤਕ ਪੱਖੋਂ ਮਜ਼ਬੂਤ ਨਜ਼ਰ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ?

ਪਰ ਜੇ ਕਰ ਅਸੀਂ ਇਹ ਸਚ ਕਬੂਲਦੇ ਹਾਂ ਕਿ ਨਾਨਕ ਤੋਂ ਸਾਡੀਆਂ ਪੀੜੀਆਂ ਨੇ ਬਹੂਤ ਕੁੱਝ ਸਿੱਖਿਆ ਹੈ ਤਾਂ ਨਿਜੀ ਤੋਰ ਤੇ ਕੋਈ ਮੰਨੇ ਨਾ ਮੰਨੇ ਪਰ ਉਸ ਅੰਗ੍ਰੇਜ਼ ਸਮੇਤ ਦੁਨੀਆਂ ਦਾ ਹਰ ਸਮਝਦਾਰ ਇਨਸਾਨ ਤਾਂ ਵਾਜਬ ਤੋਰ ਤੇ ਨਾਨਕ ਨੂੰ ਹੀ ਸਾਡਾ ਗੁਰੂ ਮੰਨ ਲਵੇਗਾ। ਕਿਉਂਕਿ ਇਹੀ ਤਾਂ ਗੁਰੂ ਨਾਨਕ ਦੇ ਕਿਰਦਾਰ ਦੀ ਤਾਕਤ ਹੈ। ਇਸੇ ਗੁਣ ਕਰਕੇ ਤਾਂ ਉਹ ਮਹਜ਼ ਵੱਡਾ ਗਿਆਨਵਾਨ ਬਾਬਾ ਜਾਂ ਫ਼ਿਲਾਸਫ਼ਰ ਨਹੀਂ ਬਲਕਿ ‘ਜਗਤ ਗੁਰੁ ਬਾਬਾ’ ਅਖਵਾਉਣ ਦੀ ਸਮਰਥਾ ਰੱਖਦਾ ਹੈ। ਉਹ ਕੋਈ ਅਤੀਤ ਦਾ ਸ਼ੋ ਪੀਸ ਨਹੀਂ। ਉਹ ਤਾਂ ਸ਼ਬਦ ਗਿਆਨ ਵਿੱਚ ਆਪਣਾ ਸਰੀਰਕ ਵਿਵਹਾਰ ਜੋੜਨ ਕਰ ਕੇ ਸਿੱਖਾਂ ਦੇ ‘ਪਹਿਲੇ ਗੁਰੂ ਦੀ ਨਿਸ਼ਾਨਦੇਹੀ’ ਹੈ।

ਬਾ-ਰੂਹੇ ਡਾਇਰੀ ਦੇ ਬਾਕਿ ਪੰਨਿਆ ਦੇ ਇੱਕ ਹੋਰ ਗੱਲ਼ ਵਿਸ਼ੇਸ਼ ਸੰਜੀਦਗੀ ਨਾਲ ਵਿਚਾਰਣ ਯੋਗ ਹੈ। ਲੇਖਕ ਜੀ ਲਿਖਦੇ ਹਨ: “ਬਾਬਾ ਨਾਨਕ ਨੇ ਕੇਵਲ ਅਕਾਲ ਪੁਰਖ ਦੇ ਸਿੱਖ ਬਨਾਉਣ ਨੂੰ ਅਪਣਾ ਮਿਸ਼ਨ ਬਣਾਇਆ। ਅਪਣੇ ਸਿੱਖ ਬਨਾਉਣਾ ਉਹ ਪਾਪ ਸਮਝਦੇ ਸੀ” ਅਗਰ ਇਹ ਗੱਲ ਹੈ ਤਾਂ ਕਿਰਪਾਲਤਾ ਕਰਕੇ ਇਹ ਲੇਖਕ ਬਾਬੇ ਨਾਨਕ ਦੀ ਹੀ ਨਸੀਹਤ ‘ਰੋਸ ਨ ਕੀਜੈ ਉਤਰ ਦੀਜੈ’ ਦੀ ਭਾਵਨਾ ਮੁਤਾਬਕ ਇਨ੍ਹਾਂ ਸਵਾਲਾਂ ਦਾ ਉੱਤਰ ਦੇਣ ਕਿ:

(1) ਬਾਕਿ ਗੁਰੁਆਂ ਜੀ ਨੇ ਇਹ ਪਾਪ ਕਿਉਂ ਹੋਂਣ ਦਿੱਤਾ? ਵਿਸ਼ੇਸ਼ ਰੂਪ ਵਿੱਚ ਤੀਜੇ ਗੁਰੁ ਜੀ ਨੇ, ਉਹ ਵੀ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਿਆਂ ਰਚਨਾਵਾਂ ਰਾਹੀਂ? ਸਿਧਾਂਤਕ ਪੱਖੋਂ ਇਸ ਬਾਰੇ ਤੀਜੇ ਗੁਰੁ ਅਤੇ ਬਾਕਿ ਗੁਰੂਆਂ ਦਾ ਕਿਰਦਾਰ ਕੀ ਸੀ?

(2) ਲੇਖਕ ਜੀ ਲਿਖਦੇ ਹਨ: “ਜਿਨਾਂ ਬਾਰੇ ਇਤਹਾਸ ਵਿੱਚ ‘ਗੁਰੂ’ ਸ਼ਬਦ ਲਿਖਣ ਦਾ ਰਿਵਾਜ ਸ਼ੁਰੂ ਤੋਂ ਹੀ ਪਿਆ ਹੈ, ਮੈਂ ਵੀ ਉਨ੍ਹਾਂ ਨੂੰ ਗੁਰੂ ਹੀ ਲਿਖਦਾ ਹਾਂ “ਫਿਰ ਕੀ ਬਾਬੇ ਨਾਨਕ ਤੋਂ ਇਲਾਵਾ ਬਾਕਿ ਗੁਰੂ ਸਿਧਾਂਤਵਾਦੀ ਸਨ ਕਿ ਰਿਵਾਜਵਾਦੀ”?

(3) ਉਨ੍ਹਾਂ ਨੇ ਬਾਬੇ ਨਾਨਕ ਦੇ ਫ਼ਲਸਫ਼ੇ ਦੇ ਉਲਟ ਪਏ ਰਿਵਾਜ ਨੂੰ ਕਿਉਂ ਪਾਇਆ ਜਾਂ ਰੋਕਿਆ ਕਿਉਂ ਨਹੀਂ ਸੀ? ਕਿਆ ਅਜੇਹਾ ਕਰਣ ਦੀ ਸਮਰਥਾ ਬਾਕਿ ਗੁਰੂਆਂ ਵਿੱਚ ਵੀ ਨਹੀਂ ਸੀ? ਕੀ ‘ਬਾਬਾ’ ਸ਼ਬਦ ਉਨ੍ਹਾਂ ਲਈ ਜ਼ਿਆਦਾ ਮਿੱਠਾ, ਪਿਆਰਾ ਤੇ ਸਤਿਕਾਰ ਵਾਲਾ ਨਹੀਂ ਸੀ?

ਇਹ ਗੰਭੀਰ ਸਵਾਲ ਹਨ। ਜਾਗਰੂਕ ਪਾਠਕ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੇ ਹਨ। ਡਾਇਰੀ ਲੇਖਕ ਜੀ ਦੀ ਹੈ ਤਾਂ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਲੇਖਕ ਜੀ ਨੂੰ ਆਪ ਦੇਣੇਂ ਚਾਹੀਦੇ ਹਨ। ਬਾਬਾ ਨਾਨਕ ਤਾਂ ਜਿੰਮੇਵਾਰ ਨਹੀਂ ਲੇਖਕ ਜੀ ਲਈ ਲੇਖਕ ਜੀ ਦੀ ਡਾਇਰੀ ਦੇ ਪੰਨਿਆਂ ਵਿੱਚ ਲਿਖੇ ਉਨ੍ਹਾਂ ਦੇ ਐਸੇ ਨਿਜੀ ਵਿਚਾਰਾਂ ਦੇ ਉਤਰ ਦੇਂਣ ਲਈ।

ਖ਼ੈਰ ਜੇ ਕਰ ਆਮ ਸਿੱਖ ਨੂੰ ਬਾਬਾ, ਪਾਤਿਸ਼ਾਹ ਵਰਗੇ ਸ਼ਬਦਾਂ ਤੋਂ ਕੋਈ ਪਰਹੇਜ਼ ਨਹੀਂ ਤਾਂ ਗੁਰੁ ਨਾਨਕ ਨੂੰ ਗੁਰੂ ਕਹਿਨ ਤੋਂ ਇਤਰਾਜ਼ ਕਿਸ ਚੀਜ਼ ਦਾ? ਲੇਖਕ ਜੀ ਦੇ ਨਿਜੀ ਜਾਂ ਸਾਰਵਜਨਿਕ ਤੋਰ ਤੇ ਨਾਨਕ ਨੂੰ ਬਾਬਾ ਨਾਨਕ ਕਹਿਣ ਇਸ ਇਚ ਕੋਈ ਮਾੜੀ ਗੱਲ ਨਹੀ ਪਰ ਇਸਦੇ ਨਾਲ ਹੀ ਕੋਈ ਨਾਨਕ ਨੂੰ ਗੁਰੁ ਨਾਨਕ ਕਹੇ ਤਾਂ ਇਸਦੇ ਖ਼ਿਲਾਫ਼ ਪ੍ਰਚਾਰ ਵੀ ਠੀਕ ਨਹੀਂ ਜਾਪਦਾ ਕਿਉਂਕਿ ਜੇਕਰ ਐਸੇ ਇਤਰਾਜ਼ ਜਾਇਜ਼ ਹੁੰਦੇ ਤਾਂ ਤੀਜੇ ਗੁਰੂ ਨੇ ਆਪ ਭਾਈ ਗੁਰਦਾਸ ਜੀ ਨੂੰ ਗੁਰੁ ਨਾਨਕ ਨੂੰ ‘ਸਤਿਗੁਰੁ ਨਾਨਕ’ , ‘ਬਾਬਾ ਅਕਾਲ ਰੂਪ ‘ਜਾਂ ‘ਬਾਬਾ ਨਾਨਕ’ ਲਿਖਣ ਤੋਂ, ਬਾ-ਕੋਲ ਲੇਖਕ ਜੀ ਦੇ, ਟੋਕ ਦੇਂਣਾ ਸੀ।

ਸਤਿਕਾਰ ਸਹਿਤ

ਹਰਦੇਵ ਸਿੰਘ,

ਜੰਮੂ


(06/06/10)
ਹਰਮੀਤ ਸਿੰਘ ਖਾਲਸਾ

ਸਰਹਿੰਦ ਫਤਿਹ ਦਿਵਸ ਸ਼ਤਾਬਦੀ ਦੇ ਮੌਕੇ ਤੇ ਨਾਂਦੇੜ ਤੋਂ ਫਤਹਿਗੜ ਤੱਕ ਮਾਰਚ ਕੱਢਣ ਦਾ ਅਸਲੀ ਮਕਸਦ ਕੀ ਸੀ?

ਕੌਮ ਦੇ ਕਰੋੜਾਂ ਰੁਪਏ ਬਰਬਾਦ ਕਰਕੇ ਸ਼੍ਰੋਮਣੀ ਕਮੇਟੀ ਨੇ ਨਾਂਦੇੜ ਤੋਂ ਫਤਹਿਗੜ ਤੱਕ ਇੱਕ ਮਾਰਚ ਕਢਿਆ ਜਿਸ ਦਾ ਅਸਲੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਾਗਰੁਕਤਾ ਫੈਲਾਨੀ ਨਾ ਹੋ ਕੇ ਇਨ੍ਹਾ ਪੰਥ ਦੇ ਗਦਾਰਾਂ ਦਵਾਰਾ ਵਿਕਰਤ ਕਿਤੇ ਗੱਏ ਨਾਨਕ ਸ਼ਾਹੀ ਕੈਲੰਡਰ ਦਾ ਹੀ ਪ੍ਰਚਾਰ ਕਰਨਾ ਅਤੇ ਇਸ ਨੂੰ ਪੂਰੇ ਭਾਰਤ ਵਿੱਚ ਪਹੁਚਾੳਣਾ ਸੀ ਇਸ ਗੱਲ ਦਾ ਪਤਾ ਉਸ ਵੇਲੇ ਲੱਗਾ ਜਦੋ ਝਾਂਸੀ ਤੋਂ ਗਵਾਲਿਅਰ ਜਾਂਦੇ ਹੋਏ ਇਹ ਮਾਰਚ ਸਾਡੇ ਛੋਟੇ ਜਿਹੇ ਸ਼ਹਿਰ ‘ਡਬਰਾ’ ਵਿਖੇ ਪਹੁੰਚਿਆ, ਇਥੇ ਇਨ੍ਹਾ ਲੋਕਾ ਨੇ ਨਾ ਸਿਰਫ ੨੦੦੦ ਦੇ ਕਰੀਬ ਇਹ ਵਿਕਰਤ ਨਾਨਕ ਸ਼ਾਹੀ ਕੈਲੰਡਰ ਵੰਡੇ ਬਲਕਿ ਇਨ੍ਹਾ ਨੇ ਆਪਣੇ ਮੁਲਾਜਮ ਡਬਰਾ ਦੇ ਨੇੜੇ ਤੇੜੇ ਪੈਂਦੇ ਪਿੰਡਾਂ ਵਿੱਚ ਸਪੈਸ਼ਲ ਤੌਰ ਤੇ ਭੇਜ ਕੇ ਉਥੋਂ ਦੇ ਸਥਾਈ ਗੁਰਦਵਾਰਿਆਂ ਵਿੱਚ ਵੀ ਇਹ ਕੈਲੰਡਰ ਪਹੁੰਚਾ ਆਏ ਅਤੇ ਗਵਾਲਿਅਰ ਵਿੱਚ ਵੀ ਇਨ੍ਹਾ ਨੇ ਇਹੀ ਕੁੱਝ ਕੀਤਾ ਅਤੇ ਜਰੂਰ ਹੀ ਬਾਕੀ ਥਾਵਾਂ ਤੇ ਵੀ ਇਨ੍ਹਾ ਨੇ ਇਞ ਹੀ ਕੀਤਾ ਹੋਵੇਗਾ ਇਸ ਤੋਂ ਪਤਾ ਲਗਦਾ ਹੈ ਕਿ ਇਨ੍ਹਾ ਲੋਕਾਂ ਦਾ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜਾਗਰੁਕਤਾ ਫੈਲਾਣਾ ਬਿਲਕੁਲ ਹੀ ਨਹੀ ਸੀ ਬਲਕਿ ਕੌਮ ਦੇ ਮਥੇ ਤੇ ਬਿਪਰਵਾਦੀ ਕੈਲੰਡਰ ਮੜਨਾ ਸੀ।

ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ)


(06/06/10)
ਦਰਸ਼ਨ ਸਿੰਘ

ਵੀਰ ਮੱਖਣ ਸਿੰਘ ਜੀ,
“ਸਿਖ ਮਾਰਗ” ਨਾਲ ਜੁੜੇ ਪਾਠਕਾਂ ਵਿਚੋਂ ਮੈਂ ਵੀ ਇੱਕ ਪਾਠਕ ਹਾਂ ਜੋ ਇਸ ਸਾਈਟ ਦੀ ਸਫਲਤਾ ਤੇ ਆਪ ਜੀ ਦੀ ਅਣਥੱਕ ਮਿਹਨਤ ਦਾ ਕਦਰਦਾਨ ਹਾਂ ਤੇ ਆਸ ਕਰਦਾ ਹਾਂ ਕਿ ਇਹ ਸਾਈਟ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ। ਸਾਈਟ ਤੇ ਲੇਖਾਂ ਤੋਂ ਛੁਟ, ਆਪ ਜੀ ਦਾ “ਛਪਣ ਯੋਗ ਸਮਗਰੀ ਲਈ ਪੈਮਾਨਾ” ਪ੍ਹੜ ਕੇ ਮਨ ਵਿੱਚ ਇੱਕ ਸ਼ੰਕਾ ਉਠ ਖਲੋਤਾ ਜਿਸ ਦੀ ਨਵਿਰਤੀ ਲਈ ਆਪ ਜੀ ਨੂੰ ਇੱਕ ਵੀਰ ਦੀ ਤਰਾਂ ਬੜੀ ਨਿਮਰਤਾ ਨਾਲ ਪੁਛਣ ਦੀ ਹਿੰਮਤ ਕੀਤੀ ਹੈ। ਆਪ ਜੀ ਦੀ ਗੁਰਬਾਣੀ ਨਾਲ ਬਹੁਤ ਨੇੜਤਾ ਹੋਣ ਕਰਕੇ ਇਹ ਪੁਛਣ ਦਾ ਹੌਸਲਾ ਜਤਾਇਆ ਹੈ ਤੇ ਆਸ ਹੈ ਕਿ ਆਪ ਜੀ ਨਿਰਾਸ ਨਹੀ ਕਰੋਗੇ। ਸਾਈਟ ਦਾ ਵ੍ਹਡਾ ਪੈਮਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ “ਸਿਖਿਆ” ਹੈ ਪਰ “ਫੋਟੋਆਂ” ਵਾਲੇ ਕੌਲਮ ਵਿੱਚ ਆਪ ਜੀ ਨੇ “ਕੇਸਾਂ” ਨੂੰ ਗੁਰੂ ਨਾਨਕ ਦੇ ਧਰਮ ਦੀ ਮੁਢਲੀ ਨਿਸ਼ਾਨੀ ਸਮਝਿਆ ਹੈ। ਮੇਰੀ ਤੁਛ ਬੁਧੀ ਅਨੁਸਾਰ ਤਾਂ ਬਾਹਰਲੇ ਸਰੂਪ, ਭੇਖ, ਚਿੰਨ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਗੁਰਮਤ ਵਿੱਚ ਕੋਈ ਪ੍ਰਵਾਨਗੀ ਨਹੀ, ਫਿਰ ਬਾਹਰਲੇ ਕੇਸਾਂ ਨੂੰ ਕਿਸ ਆਧਾਰ ਤੇ ਨਾਨਕ ਦੇ ਧਰਮ ਦੀ ਮੁਢਲੀ ਨਿਸ਼ਾਨੀ ਮੰਨਿਆ ਜਾਵੇ? ਕੇਸਾਂ ਨੇ ਤਾਂ ਇਥੇ ਹੀ ਸੜ ਬਲ ਜਾਣਾ ਹੈ (ਨਾਲ ਨਹੀ ਨਿਭਣਾ) ਤਾਂ ਉਹ ਧਰਮ ਦਾ ਅੰਗ ਕਿਵੇਂ ਹੋ ਸਕਦੇ ਹਨ? ਕੀ ਕੋਈ ਐਸਾ ਗੁਰ ਪ੍ਰਮਾਣ ਵੀ ਹੈ ਜੋ ਇਹ ਸਾਬਤ ਕਰੇ ਕਿ ਕੇਸਾਂ ਬਿਨਾ ਪਰਮਾਤਮਾ ਨਾਲ ਮੇਲ ਨਹੀ ਹੋ ਸਕਦਾ? ਵੀਰ ਜੀ, ਮੈ ਇਹ ਜਾਣਕਾਰੀ ਲਈ ਹੀ ਪੁਛਿਆ ਹੈ, ਕਿਸੇ ਬਹਿਸ ਲਈ ਨਹੀ। ਆਪ ਜੀ ਦੇ ਉਤਰ ਦੇ ਇੰਤਜ਼ਾਰ ਵਿਚ, ਆਪ ਜੀ ਦਾ ਵੀਰ … …
ਦਰਸ਼ਨ ਸਿੰਘ
(ਸੰਪਾਦਕ ਵਲੋਂ ਟਿੱਪਣੀ:- ਦਰਸ਼ਨ ਸਿੰਘ ਜੀ ਭੇਖ ਉਹ ਹੁੰਦਾ ਹੈ ਜਿਹੜਾ ਕਿ ਸਰੀਰ ਤੇ ਬਾਹਰੋਂ ਧਾਰਨ ਕਰਕੇ ਬਣਾਇਆ ਜਾਵੇ ਅਤੇ ਇਸ ਭੇਖ ਨੂੰ ਧਰਮੀ ਹੋਣ ਦਾ ਅਤੇ ਪ੍ਰਮਾਤਮਾ ਦਾ ਪ੍ਰੇਮ ਪਉਣ ਦਾ ਇੱਕ ਸਾਧਨ ਮਿੱਥ ਲਿਆ ਜਾਵੇ। ਅਜਿਹਾ ਭੇਖ ਗੁਰਮਤਿ ਵਿੱਚ ਪ੍ਰਵਾਨ ਨਹੀਂ। ਇਸ ਬਾਰੇ ਗੁਰਬਾਣੀ ਵਿੱਚ ਅਨੇਕਾਂ ਪ੍ਰਮਾਣ ਮਿਲਦੇ ਹਨ। ਕੁੱਝ ਕੁ ਇਹ ਹਨ ਅਤੇ ਇਹਨਾ ਦੇ ਅਰਥ ਪ੍ਰੋ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਹਨ: ਕਬੀਰ ਪ੍ਰੀਤਿ ਇੱਕ ਸਿਉ ਕੀਏ, ਆਨ ਦੁਬਿਧਾ ਜਾਇ॥ ਭਾਵੈ ਲਾਂਬੇ ਕੇਸ ਕਰੁ, ਭਾਵੈ ਘਰਰਿ ਮੁਡਾਇ॥ 25॥ (ਪੰਨਾ 1365)
ਨੋਟ: — ਸ਼ਲੋਕ ਨੰ: 13 ਤੋਂ ਉਹਨਾਂ ਦਾ ਜ਼ਿਕਰ ਚੱਲਿਆ ਹੈ ਜੋ ‘ਦੀਨ’ ਨੂੰ ਵਿਸਾਰ ਕੇ ਨਿਰਾ ‘ਦੁਨੀ’ ਦਾ ਵਪਾਰ ਕਰ ਰਹੇ ਹਨ; ਇਹ ਮਜ਼ਮੂਨ ਸ਼ਲੋਕ ਨੰਬਰ 40 ਤਕ ਅੱਪੜਦਾ ਹੈ। ਪਿਛਲੇ ਸ਼ਲੋਕ ਵਿੱਚ ਲਿਖਦੇ ਹਨ ਕਿ ਜਿਨ੍ਹਾਂ ਨੇ ਵਿੱਦਿਆ ਰਾਜ ਭੁਇਂ ਨੂੰ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਰੱਖਿਆ ਹੈ, ਉਹਨਾਂ ਦੀ ਸਾਂਝ-ਮਿੱਤ੍ਰਤਾ ਭੀ ਇਤਬਾਰ-ਜੋਗ ਨਹੀਂ ਹੁੰਦੀ, ਕਿਉਂਕਿ ‘ਦੁਨੀ’ ਵਾਲਾ ਆਸਰਾ ਕੱਚਾ ਹੈ, ਮਨੁੱਖ ਦੇ ਅੰਦਰ ਦੁਚਿੱਤਾ-ਪਨ ਸਹਿਮ ਟਿਕਿਆ ਰਹਿੰਦਾ ਹੈ। ਤੇ ਹੁਣ ਆਖਦੇ ਹਨ ਕਿ ਇਸ ‘ਦੁਬਿਧਾ’ ਨੂੰ ਦੂਰ ਕਰਨ ਦਾ ਸਿਰਫ਼ ਇੱਕੋ ਹੀ ਤਰੀਕਾ ਹੈ— ‘ਦੁਨੀ’ ਦੇ ਥਾਂ ‘ਦੀਨ’ ਨਾਲ ਪਿਆਰ, ਇੱਕ ਪਰਮਾਤਮਾ ਨਾਲ ਪ੍ਰੀਤਿ। ਲੰਮੀਆਂ ਜਟਾਂ ਵਾਲੇ ਜਾਂ ਰੋਡ-ਮੋਡ ਸੰਨਿਆਸੀ ਵੇਖ ਕੇ ਇੱਕ ਗ੍ਰਿਹਸਤੀ ਦੇ ਮਨ ਵਿੱਚ ਇਹ ਖ਼ਿਆਲ ਪੈਦਾ ਹੋ ਜਾਣਾ ਕੁਦਰਤੀ ਗੱਲ ਹੈ ਕਿ ਇਹ ਲੋਕ ਤਾਂ ‘ਦੁਨੀ’ ਛੱਡ ਕੇ ‘ਦੀਨ’ ਦੇ ਰਸਤੇ ਪਏ ਹੋਏ ਹਨ, ਇਹਨਾਂ ਦੇ ਅੰਦਰ ਤਾਂ ‘ਦੁਬਿਧਾ’ ਨਹੀਂ ਹੋਵੇਗੀ। ਕਬੀਰ ਜੀ ਆਖਦੇ ਹਨ ਕਿ ਕੋਈ ਭੇਖ ਜਾਂ ਬਾਹਰਲਾ ਤਿਆਗ ‘ਦੁਨੀ’ ਦੇ ਮੋਹ ਤੋਂ ਬਚਾ ਨਹੀਂ ਸਕਦਾ। ਸਿਰਫ਼ ਪ੍ਰਭੂ-ਪ੍ਰੀਤਿ ਹੀ ਕਾਰੀ ਨੁਸਖ਼ਾ ਹੈ।
ਅਰਥ: — ਹੇ ਕਬੀਰ! ( ‘ਦੁਨੀਆ’ ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ। (ਜਦ ਤਕ ਪ੍ਰਭੂ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, ‘ਦੁਨੀਆ’ ਵਾਲੀ ‘ਦੁਬਿਧਾ’ ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ)। 25.
ਨੋਟ: — ਪਿਛਲੇ ਸ਼ਲੋਕ ਵਿੱਚ ਨਿਰੋਲ ਦੁਨੀਆਦਾਰਾਂ ਦਾ ਜ਼ਿਕਰ ਹੈ, ਇਥੇ ਉਹਨਾਂ ਦਾ ਜ਼ਿਕਰ ਹੈ ਜੋ ਆਪਣੇ ਵਲੋਂ ‘ਦੁਨੀਆ’ ਤਿਆਗ ਗਏ ਹਨ। ਕਬੀਰ ਜੀ ਦੇ ਵੇਲੇ ਅਜੇ ‘ਖ਼ਾਲਸੇ’ ਵਾਂਗ ਕੋਈ ਕੇਸਾਧਾਰੀ ਪੰਥ ਨਹੀਂ ਸੀ, ਜਿਸ ਉਤੇ ਕੋਈ ਨੁਕਤਾਚੀਨੀ ਕਰਨ ਦੀ ਕਬੀਰ ਜੀ ਨੂੰ ਲੋੜ ਪੈਂਦੀ। ਇਥੇ ਜਟਾਧਾਰੀਆਂ ਦਾ ਹੀ ਜ਼ਿਕਰ ਹੈ।
ਆਸਾ॥ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥ 1॥ ਐਸੇ ਸੰਤ, ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ 1॥ ਰਹਾਉ॥
ਅਰਥ : — (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ। 1.
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)। 1. ਰਹਾਉ।
ਸੋ ਇਹਨਾ ਉਪਰ ਵਾਲੀਆਂ ਪੰਗਤੀਆਂ ਵਿੱਚ ਭੇਖ ਦਾ ਖੰਡਨ ਹੈ ਕੇਸਾਂ ਦਾ ਨਹੀਂ। ਇੱਕ ਭੇਖ ਬਣਾਉਣ ਲਈ ਜਟਾਂ ਵਧਾ ਲੈਂਦੇ ਹਨ ਅਤੇ ਇੱਕ ਰੋਡ-ਭੋਡ ਬਣ ਕੇ ਟਿੰਡ ਘੜਾ ਲੈਂਦੇ ਹਨ। ਇਸ ਤੋਂ ਉਲਟ ਕੇਸਾਂ ਨੂੰ ਸੰਭਾਲ ਕੇ ਰੱਖਣਾ ਭੇਖ ਨਹੀਂ ਬਲਕਿ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ। ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਦੱਸਿਆ ਹੈ ਕਿ ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ।
ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ॥ 1॥
ਅਰਥ:- (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ- (ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ। 1.
ਭਾਵ:- ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿੱਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿੱਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।
ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ, ਹੁਕਮਿ ਮਿਲੈ ਵਡਿਆਈ॥

ਅਰਥ:- ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ `ਤੇ) ਸ਼ੋਭਾ ਮਿਲਦੀ ਹੈ।
ਕੇਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਸਰੀਰ ਤੇ ਉਗਦੇ ਹਨ ਅਤੇ ਸਿੱਖ ਪ੍ਰਮਾਤਮਾ ਤੇ ਵਿਸ਼ਵਾਸ਼ ਕਰਨ ਵਾਲੇ ਹਨ। ਕੀ ਅਸੀਂ ਆਪਣੀ ਮਰਜ਼ੀ ਨਾਲ ਆਪਣੇ ਸਰੀਰ ਬਣਾਉਂਦੇ ਹਾਂ ਜਾਂ ਕਿ ਕੁਦਰਤੀ ਨਿਯਮਾਂ ਅਨੁਸਾਰ ਹੀ ਕੇਸ ਅਤੇ ਹੋਰ ਅੰਗ ਬਣਦੇ ਹਨ? ਪ੍ਰਮਾਤਮਾ ਸਾਡੇ ਨਾਲੋਂ ਸਿਆਣਾ ਹੈ ਉਸ ਦੇ ਹੁਕਮ ਅਤੇ ਵਿਧਾਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ)


(06/06/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਅਮਰਜੀਤ ਸਿੰਘ ਚੰਦੀ ਜੀ ਨੂੰ ਇੱਕ ਸਵਾਲ?
ਤੁਹਾਡੀ ਲਿਖਤ: ਜਿਨ੍ਹਾਂ ਦੇ ਪੱਲੇ, ਉਪਰ ਦੱਸੇ ਕੰਮਾਂ ਦੇ ਆਸਰੇ ਚੰਗੇ ਸੰਸਕਾਰ ਹੁੰਦੇ ਹਨ, ਉਹ ਸਿੱਖ ਹੀ ਗੁਰਮੁਖ ਹੋ ਕੇ, ਗੁਰੂ ਦੀ ਸਿਖਿਆ ਤੇ ਅਮਲ ਕਰਕੇ, ਪਰਮਾਤਮਾ ਨਾਲ ਜਾ ਮਿਲਦੇ ਹਨ। (ਇਹੀ ਆਤਮਕ ਪੱਖ ਦੀ ਅਸਲ ਤਸਵੀਰ ਹੈ)
ਚੰਦੀ ਜੀ ਬਾਕੀ ਸੱਭ ਗਲਤ ਹਨ। ਹੋ ਸਕਦਾ ਹੈ। ਜਦੋਂ ਹੀ ਮੈਂ ਤੁਹਾਡੀ ਅਸਲ ਆਤਮਕ ਤਸਵੀਰ ਦੇ ਦਰਸ਼ਨ ਕੀਤੇ ਤਾਂ ਇਹ ਸਵਾਲ ਮਨ ਵਿੱਚ ਆਇਆ।
ਬਾਣੀ ਦਾ ਪ੍ਰਮਾਣ ਹੈ: ਮਾਝ ਮਹਲਾ 5॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥ 1॥ {ਪੰਨਾ 102}
ਚੰਦੀ ਜੀ ਜੇ ਪ੍ਰਮਾਤਮਾ ਅੰਦਰ ਵੱਸਦਾ ਹੈ ਤਾਂ ਤੁਹਾਡੇ ਮੁਤਾਬਕ ਕਿਹੜੀ ਚੀਜ ਹੈ ਜੋ ਕਿਸੇ ਮਨੁੱਖ ਦੇ ਮਰਨ ਤੋਂ ਬਾਅਦ ਪ੍ਰਮਾਤਮਾ ਨਾਲ ਜਾ ਮਿਲਦੀ ਹੈ? ਕੀ ਇਹ ਵੀਚਾਰ ਗੁਰਮਤਿ ਮੁਤਾਬਕ ਹਨ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।


(06/06/10)
ਚਰਨਜੀਤ ਸਿੰਘ ਬਰੈਂਮਪਟਨ

ਇੰਦਰਜੀਤ ਸਿੰਘ ਕਾਨਪੁਰ ਜੀ,
ਭਾਵੇਂ ਮੇਰੇ ਮੰਤਵ ਤੇ ਸ਼ੱਕ ਕਰ ਲੋ, ਭਾਵੇਂ ਆਰ ਐਸ ਐਸ ਨੂੰ ਦੋਸ਼ ਦੇ ਲਵੋ, ਪਰ ਇਤਿਹਾਸ ਦੀ ਪੜਚੋਲ ਕਰਨੀ ਪੈਣੀ ਹੈ। ਮੈਂ ਗਲਤ ਹੋ ਸਕਦਾ ਹਾਂ। ਆਖਿਰ ਇੰਨਸਾਨ ਹਾਂ। ਪਰ ਇਹ ਸਾਬਿਤ ਤਾਂ ਹੀ ਹੋਵੇਗਾ ਜੇ ਮੇਰੀ ਦਿੱਤੀ ਦਲੀਲਾਂ ਨੂੰ ਕਾਟ ਕਰਦੀ ਕੋਈ ਦਲੀਲ ਆਵੇਗੀ। ਸਿਰਫ਼ ਮੇਰੇ ਤੇ ਸ਼ੱਕ ਕਰਨ ਨਾਲ ਗੱਲ ਨਹੀਂ ਬਣਨੀ।
ਦੂਸਰਾ ਇਹ ਕਿ ਇਹਨਾਂ ਪਰਸ਼ਿਅਨ ਸਰੋਤਾਂ ਦੀ ਕਿਤਨੀ ਅਹਿਮਿਅਤ ਹੈ ਇਸ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰੋ: ਗੰਡਾ ਸਿੰਘ ਨੇ ਆਪਣੀ ਬੰਦਾ ਬਹਾਦੁਰ ਦੀ ਪੁਸਤਕ ਦੇ ਕੁਲ 182 ਪੰਨਿਆਂ ਵਿੱਚ 319 ਰੈਫਰੈਂਸ ਦਿੱਤੇ ਹਨ। ਇਹਨਾਂ ਵਿਚੋਂ ਤਕਰੀਬਨ 156 ਰੈਫਰੈਂਸ ਪਰਸ਼ਿਅਨ ਸਰੋਤਾਂ ਵਿੱਚੋਂ ਹਨ। 42 ਰੈਫਰੈਂਸ ਇਰਵਿਨ ਦੀ “ਲੇਟਿਰ ਮੁਗਲਸ” ਵਿਚੋਂ ਹਨ। ਇਰਵਿਨ ਨੇ ਆਪ ਪਰਸ਼ਿਅਨ ਸਰੋਤ ਵਰਤੇ ਹਨ।
ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਹੈ ਕਿ:
ਮੈਂ ਹੁਣ ਵੀ ਕਹਿੰਦਾ ਹਾਂ ਕਿ ਸਾਡੇ ਇਤਿਹਾਸ ਦਾ ਛੇਵੀਂ ਪਾਤਸ਼ਾਹੀ ਜੀ ਦਾ ਸਮਾਂ, ਬੰਦਾ ਬਹਾਦਰ ਦਾ ਸਮਾਂ ਤੇ ਤਵਾਰੀਖ ਕਪੂਰਥਲਾ ਦਾ ਸ੍ਰ: ਜੱਸਾ ਸਿੰਘ ਜੀ ਦਾ ਸਮਾਂ, ਇਹ ਐਸੇ ਉਲਝੇ ਹੋਏ ਹਨ ਕਿ ਕੋਈ ਆਦਮੀ ਜਿਸ ਨੇ ਦਸ ਵੀਹ ਸਾਲ ਇਤਿਹਾਸ ਨੂੰ ਚੰਗੀ ਤਰ੍ਹਾਂ ਵਾਚਿਆ ਹੋਇਆ ਨਾ ਹੋਵੇ, ਇਹਨਾਂ ਸਾਰਿਆਂ ਦੇ ਹਾਲਾਂ ਨੂੰ ਠੀਕ ਨਹੀਂ ਕਰ ਸਕਦਾ। ਪਹਿਲੇ ਦਿਨਾਂ ਵਿੱਚ ਮੈਂ ਆਪ ਇਹਨਾਂ ਹਾਲਾਂ ਨੂੰ ਪੜ੍ਹ ਪੜ੍ਹ ਕੇ ਘਬਰਾ ਜਾਇਆ ਕਰਦਾ ਸਾਂ। ਮੈਨੂੰ ਨਿਸਚਾ ਹੈ ਕਿ ਜੋ ਵੀ ਖੋਜੀ ਇਨ੍ਹਾਂ ਨੂੰ ਪੜ੍ਹੇਗਾ, ਉਹ ਜਰੂਰ ਘਬਰਾ ਜਾਵੇਗਾ, ਪਰ ਜਿਉਂ ਜਿਉਂ ਉਹ ਇਤਿਹਾਸ ਨੂੰ ਵਾਚਦਾ ਜਾਵੇਗਾ ਗੁੰਝਲਾਂ ਆਪਣੇ ਆਪ ਖੁਲ੍ਹਦੀਆਂ ਜਾਣਗੀਆਂ। (ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕ ਖੋਜ, ਸੰਪਾਦਕ, ਹੀਰਾ ਸਿੰਘ “ਦਰਦ”, ਪੰਨਾ 48)
ਇੰਡੀਆ ਅਵੇਅਰਨੈੱਸ ਦੇ ਮਈ ਅੰਕ ਵਿੱਚ ਛਪੇ ਲੇਖ “ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਵਿੱਚ ਪੰਨਾ 3 ਤੇ ਲਿਖੀਆ ਹੈ।
ਮਾਝੇ ਅਤੇ ਦੁਆਬੇ ਦੀ ਸਿੱਖੀ ਤਾਂ ਅਨੰਦਪੁਰ ਸਾਹਿਬ ਨੂੰ ਪਏ ਘੇਰੇ ਸਮੇਂ ਪਰਖੀ ਗਈ ਸੀ ਅਤੇ ਮਾਲਵੇ ਦੀ ਸਿੱਖੀ ਮੁਕਤਸਰ ਦੀ ਜੰਗ ਸਮੇਂ ਪਰਖਣ ਤੋਂ ਬਾਅਦ ਨਿਰਾਸ਼ ਹੋਏ ਗੁਰੂ ਸਾਹਿਬ ਨੂੰ ਦੱਖਣ ਦੀ ਤਿਆਰੀ ਕਰਨੀ ਪਈ ਸੀ।
ਮੈਂ ਸਮਝਦਾ ਹਾਂ ਕਿ ਗੁਰੂ ਨੂੰ ਨਿਰਾਸ਼ ਕਹਿਣਾ ਗੁਰੂ ਦੀ ਬੇਅਦਬੀ ਹੈ। ਅਤੇ ਇਹ ਤੱਖ ਵੀ ਨਹੀਂ ਲੱਗਦਾ।
ਕਿਰਪਾਲ ਸਿੰਘ ਅਤੇ ਖੜਗ ਸਿੰਘ ਨੇ ਆਪਣੀ ਸੰਪਾਦਿਤ ਕਿਤਾਬ “ਹਿਸਟਰੀ ਆਫ ਦੀ ਸਿੱਖਸ ਐਂਡ ਦਿੱਅਰ ਰਿਲੀਜਨ” (ਪੰਨਾ 324) ਵਿੱਚ ਸੇਨਾਪਤੀ ਦੇ ਹਵਾਲੇ ਨਾਲ ਦੱਸਿਆ ਹੈ ਕਿ 23 ਜੁਲਾਈ 1707 ਨੂੰ ਗੁਰੂ ਸਾਹਿਬ ਬਹਾਦੁਰ ਸ਼ਾਹ ਨੂੰ ਆਗਰੇ ਵਿੱਚ ਮਿਲੇ। (1/6110 ਦੇ ਪੱਤਰ ਵਿੱਚ ਮੈਂ ਦਿੱਲੀ ਲਿਖਿਆ ਸੀ ਜੋ ਕਿ ਗਲਤੀ ਸੀ) ਉਸ ਵੇਲੇ ਗੁਰੂ ਸਾਹਿਬ ਨੇ ਕਲਗੀ ਲਗਾਈ ਹੋਈ ਸੀ ਅਤੇ ਉਹਨਾਂ ਦੇ ਚੇਹਰੇ ਤੇ ਬੜਾ ਨੂਰ ਸੀ। ਉਥੇ ਬਹਾਦੁਰ ਸ਼ਾਹ ਨੇ 60000 ਰੁਪਏ ਦੇ ਤੋਹਫੇ ਗੁਰੂ ਨੂੰ ਭੇਂਟ ਕੀਤੇ ਅਤੇ ਉਸ ਦਾ ਸਾਥ ਦੇਣ ਦਾ ਸ਼ੁਕਰੀਆ ਕੀਤਾ। ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦੀ ਮਦਦ ਲਈ ਸਿਰਫ ਸਿੱਖ ਭੇਜੇ ਸਨ। ਆਪ ਨਹੀਂ ਗਏ ਸਨ। ਕੀ ਇੱਕ ਨਿਰਾਸ਼ ਬੰਦੇ ਦੇ ਚਿਹਰੇ ਤੇ ਨੂਰ ਹੋ ਸਕਦਾ ਹੈ? ਕੀ, ਜਿਹੜੇ ਸਿੱਖ ਗੁਰੂ ਸਾਹਿਬ ਨੇ ਬਹਾਦੁਰਸ਼ਾਹ ਦੀ ਮੱਦਦ ਲਈ ਭੇਜੇ ਸਨ, ਉਹਨਾਂ ਵਿਚੋਂ ਮਾਲਵੇ ਅਤੇ ਦੁਆਬੇ ਦੇ ਸਿੱਖ ਨਾ ਹੋਣਗੇ? ਛੇਵੇਂ ਅਤੇ ਸਤੱਵੇਂ ਗੁਰੂ ਸ਼ਾਹਜਹਾਂ ਦੀ ਫੋਜ ਤੋਂ ਟਲਣ ਵਾਸਤੇ (ਡਰ ਕੇ ਨਹੀਂ) ਅੱਗੇ ਦੇ ਅੱਗੇ ਚਲੇ ਜਾਂਦੇ ਸਨ। ਹੋ ਸਕਦਾ ਹੈ ਕਿ ਦਸਵੇਂ ਗੁਰੂ ਵੀ ਵਜੀਰ ਖਾਨ ਤੋਂ ਕੁੱਝ ਦੇਰ ਲਈ ਟਲਣ ਵਾਸਤੇ ਜਾਂ ਬਹਾਦੁਰ ਸ਼ਾਹ ਦੇ ਕਹੇ ਤੇ ਦੱਖਣ ਵੱਲ ਗਏ ਹੋਣ। ਕਾਰਨ ਜੋ ਵੀ ਹੋਵੇ, ਪਰ ਉਹ ਨਿਰਾਸ਼ ਹੋ ਕੇ ਨਹੀਂ ਗਏ।
ਇੰਡੀਆ ਅਵੇਅਰਨੈੱਸ ਦੇ ਮਈ ਅੰਕ ਵਿੱਚ ਛਪੇ ਲੇਖ “ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਵਿੱਚ 4 ਇਤਿਹਾਸਕਾਰਾਂ ਨੂੰ ਬੇਇਤਬਾਰੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। (ਪੰਨਾ 3, 5, 13)
ਗਿਆਨੀ ਗਿਆਨ ਸਿੰਘ
ਰਤਨ ਸਿੰਘ ਭੰਗੁ
ਪ੍ਰੋ: ਗੰਡਾ ਸਿੰਘ
ਕਰਮ ਸਿੰਘ ਹਿਸਟੋਰਿਅਨ
ਇਹ ਦਲੀਲ ਮੰਣਨਯੋਗ ਨਹੀਂ ਹੈ ਕਿ ਜੇ ਕਿਸੇ ਨੂੰ ਇਤਿਹਾਸ ਲਿਖਣ ਦੇ ਪੈਸੇ ਮਿਲੇ ਹਨ ਤੇ ਉਸ ਨੇ ਗਲਤ ਹੀ ਲਿਖਿਆ ਹੋਵੇਗਾ। ਅੰਗ੍ਰੇਜਾਂ ਨੇ ਰਤਨ ਸਿੰਘ ਭੰਗੂ ਨੂੰ ਸਿੱਖਾਂ ਦਾ ਸੱਚਾ ਇਤਿਹਾਸ ਲਿਖਣ ਵਾਸਤੇ ਪੈਸੇ ਦਿੱਤੇ ਹੋਣਗੇ (ਨਾ ਕਿ ਝੂਠਾ) ਤਾਂ ਕਿ ਉਹ ਆਪਣੀ ਰਣਨੀਤੀ ਤਿਆਰ ਕਰ ਸਕਣ। ਭਵਿੱਖ ਦੀ ਰੂਪ ਰੇਖਾ ਤਿਆਰ ਕਰਨ ਲਈ ਇਤਿਹਾਸ ਬੜੀ ਚੰਗੀ ਤਰਾਂ ਸੇਧ ਦਿੰਦਾ ਹੈ। ਗਿਆਨੀ ਗਿਆਨ ਸਿੰਘ ਨੇ ਸਾਰੇ ਮੁਲਕ ਦਾ ਚੱਕਰ ਲਾ ਕੇ ਇਤਿਹਾਸਕ ਸੱਮਗਰੀ ਇੇਕਤੱਰ ਕੀਤੀ ਸੀ। ਕਰਮ ਸਿੰਘ ਹਿਸਟੋਰਿਅਨ ਖੋਜੀ ਬਣ ਕੇ ਬਗਦਾਦ ਤੱਕ ਜਾ ਕੇ ਆਇਆ ਹੈ। ਪ੍ਰੋ: ਗੰਡਾ ਸਿੰਘ ਬਾਰੇ ਲਿਖਿਆ ਹੈ:
ਇਸ ਕਰ ਕੇ ਹੀ ਪ੍ਰੋ: ਗੰਡਾ ਸਿੰਘ ਵਰਗੇ ਵਿਦਵਾਨ ਮੇਲੇ “ਚ” ਗਵਾਚੇ ਜਵਾਕ ਵਾਂਗੂੰ ਹੀਂ -ਰੀਂ ਕਰਦੇ ਪ੍ਰਤੀਤ ਹੁੰਦੇ ਹਨ।
ਧਰਮਾਂ ਦੇ ਪ੍ਰਸਿੱਧ ਇਤਿਹਾਸਕਾਰ ਨੋਇਲ ਔ ਕਿਂਗ ਨੇ ਲਿਖਿਆ ਹੈ ਕਿ ਵਿਦਿਆ ਦੇ ਖੇਤਰ ਵਿੱਚ ਕਿਸੇ ਬੰਦੇ ਤੇ ਟਿੱਪਣੀ ਕਰਨੀ ਚੰਗਾ ਨਹੀਂ ਸਮਝਿਆ ਜਾਂਦਾ। ਇਹ ਮੰਨ ਲੈਣਾ ਭੈੜਾ ਆਚਰਣ ਸਮਝਿਆ ਜਾਂਦਾ ਹੈ ਕਿ ਕਿਸੇ ਸਕੋਲਰ ਦੇ ਮੰਤਵ ਉਸ ਦੀ ਵਿਚਾਰਸ਼ੀਲ ਬੁੱਧੀ ਚੋਂ ਨਹੀਂ ਉਪਜੇ। (ਪਰਸਪੈਕਟਿਵਸ ਆਨ ਦੀ ਸਿੱਖ ਟਰੈਡੀਸ਼ਨ, ਸੰਪਾਦਕ, ਜਸਟਿਸ ਗੁਰਦੇਵ ਸਿੰਘ, ਪੰਨਾ 67)
ਪ੍ਰੋ: ਗੰਡਾ ਸਿੰਘ ਨੇ ਬੜੀ ਮੇਹਨਤ ਕਰ ਕੇ ਤੱਥ ਇਕੱਠੇ ਕੀਤੇ ਹਨ। ਮੇਰਾ ਆਪਣਾ ਇਹ ਮੰਣਨਾ ਹੈ ਕਿ ਪ੍ਰੋ: ਗੰਡਾ ਸਿੰਘ ਨੇ ਤੱਥ ਤੇ ਇੱਕਠੇ ਕੀਤੇ ਪਰ ਉਹ ਇਹਨਾਂ ਤੱਥਾਂ ਨੂੰ ਜੋੜ ਕੇ ਠੀਕ ਤਸਵੀਰ ਨਹੀਂ ਬਣਾ ਸਕਿਆ। ਸਿੱਖ ਹੋਣ ਦੇ ਨਾਤੇ, ਉਸ ਨੇ ਸਿੱਖਾਂ ਵੱਲ ਦੀ ਹੀ ਗੱਲ ਕੀਤੀ ਹੈ। ਇਸ ਦਾ ਪ੍ਰਮਾਣ ਅੱਗੇ ਚੱਕ ਕੇ ਦੇਵਾਂਗਾ। ਪਰ ਇਹ ਕਹਿਣਾ ਕਿ ਗੰਡਾ ਸਿੰਘ ਗਵਾਚੇ ਜਵਾਕ ਵਾਗੂੰ ਰੀ-ਰੀ ਕਰਦਾ ਹੈ, ਬਿਲਕੁਲ ਗਲਤ ਹੈ।
ਇੰਡੀਆ ਅਵੇਅਰਨੈੱਸ ਦੇ ਮਈ ਅੰਕ ਵਿੱਚ ਛਪੇ ਲੇਖ “ਬਾਬਾ ਬੰਦਾ ਬਹਾਦਰ ਨਾਲ ਕੀਤੇ ਧੋਖੇ ਦੀ ਵਿਥਿਆ” ਵਿੱਚ ਪੰਨਾ 6 ਤੇ ਲਿਖੀਆ ਹੈ।
ਉਸ ਸਾਰੇ ਇਲਾਕੇ ਵਿੱਚ ਰਾਜ ਪ੍ਰਬੰਧ ਚਲਾਉਣ ਲਈ ਕਿਸੇ ਰਾਜੇ ਦੀ ਨਿਯੁਕਤੀ ਦੀ ਥਾਂ ਖਾਲਸਾ ਪੰਚਾਇਤਾਂ ਨਿਯੁਕਤ ਕੀਤੀਆਂ ਗਈਆਂ।
ਇਸ ਪੰਚਾਇਤੀ ਰਾਜ ਦੇ ਦਰਸ਼ਨ ਦਸਵੇਂ ਗੁਰੂ ਅਤੇ ਬੰਦਾ ਬਹਾਦੁਰ, ਦੋਵਾਂ ਦੇ ਸਮੇਂ ਦੇ, ਪਰਸ਼ਇਅਨ ਲਿਖਾਰੀਆਂ ਨੇ ਕਰਵਾਏ ਹਨ। ਪਹਿਲਾਂ ਗੁਰੂ ਦਾ ਵੇਲਾ ਵੇਖਦੇ ਹਾਂ। ਫ਼ਿਰ ਬੰਦਾ ਬਹਾਦੁਰ ਦਾ ਸਮਾਂ ਵੇਖਾਂਗੇ। ਜਮੀਨ ਅਸਮਾਨ ਦਾ ਫ਼ਰਕ ਪਤਾ ਚਲ ਜਾਵੇਗਾ।
ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਜ
ਪੰਨਾ 113
ਸਰੋਤ: ਇਬਰਾਤਨਾਮਾ
ਲੇਖਕ: ਮੁਹੰਮਦ ਕਾਸਿਮ “ਇਬਰਾਤ”
ਕੁਝ ਸਮਾਂ ਬਾਅਦ ਉਸ (ਗੁਰੂ ਗੋਬਿੰਦ) ਦੀ ਸੇਵਾ ਕਰਨ ਦੀ ਚਾਹ ਹਰ ਤਰਾਂ ਦੇ ਲੋਕਾਂ ਵਿੱਚ ੲ੍ਹੇਨੀ ਵੱਧ ਗਈ ਕਿ ਕੋਈ ਮਹੀਨਾ ਜਾਂ ਸਾਲ ਐਸਾ ਨਹੀਂ ਸੀ ਹੁਦਾਂ ਜਦੋਂ ਭੇਟਾਂ ਚੁੱਕੀ ਲੋਕਾਂ ਦੇ ਕਾਰਵਾਂ ਦੇ ਨਾਲ ਸੜਕਾਂ ਭਰੀਆਂ ਨਹੀਂ ਸਨ ਹੁੰਦਿਆਂ। ਕੁੱਝ ਜਿਮੀਂਦਾਰ ਵੀ ਸਿੱਖ ਬਣੇ। ਗੁਰੂ ਨੂੰ ਪੈਸਾ ਦੇਣ ਵਾਲੇ ਅਤੇ ਗੁਰੂ ਕੋਲ ਇਤਨੇ ਜਿਆਦਾ ਸਾਧਨ ਹੋ ਗਏ। ਕੁੱਝ ਲੋਕਾਂ ਵਲੋਂ ਆਪ ਹੀ ਅਤੇ ਕੁੱਝ ਗੁਰੂ ਦੇ ਕਹਿਣ ਤੇ, ਜਿਹੜਾ ਪੈਸਾ ਕਰ ਅਤੇ ਨਜ਼ਰਾਨੇ ਵਜੋਂ ਸਰਕਾਰ ਨੂੰ ਜਾਂਦਾ ਸੀ, ਉਹ ਬੰਦ ਹੋ ਗਿਆ। ਇਸ ਤਰਾਂ ਗੁਰੂ ਨੇ ਪਿੰਡਾ ਅਤੇ ਸ਼ਹਿਰਾਂ ਵਿੱਚ ਨਵੀਨਤਾ ਲਿਆਉਣੀ ਸ਼ੁਰੂ ਕੀਤੀ।
ਨੋਟ: ਇਹ ਟਰਾਂਸਲੇਸ਼ਨ ਦੀ ਟਰਾਂਸਲੇਸ਼ਨ ਹੈ। ਅਤੇ ਮੈਂ ਕੋਈ ਪੇਸ਼ੇਵਰ ਟਰਾਂਸਲੇਟਰ ਨਹੀਂ ਹਾਂ। ਵਧੇਰੇ ਤੱਸਲੀ ਵਾਸਤੇ ਆਪ ਕਿਤਾਬ ਲੈ ਕੇ ਪੜੋ।
ਹੁਣ ਬੰਦਾ ਬਹਾਦੁਰ ਦਾ ਸਮਾਂ ਵੇਖ ਲਵੋ।
ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਜ
ਪੰਨਾ 162/ਸਿੱਖ ਇਤਿਹਾਸ (1469-1765), ਲੇਖਕ: ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ: ਗੰਡਾ ਸਿੰਘ, ਪੰਨਾ 88)
ਸਰੋਤ: ਮੀਰ ਅੱਤ ਤੱ ਵਾਰੀਦੱਤ
ਲੇਖਕ: ਮੁਹੰਮਦ ਸ਼ਫੀ “ਵਰੀਦ”
ਸਿੱਖਾਂ ਅਧੀਨ ਸਾਰੇ ਪਰਗਨਿਆਂ ਵਿੱਚ ਪਿਛਲੇ ਲਿਵਾਜਾਂ ਨੂੰ ਉਲਟਾ ਦੇਣ ਦਾ ਕੰਮ ਸੰਪੂਰਣ ਸੀ ਤੇ ਸੱਪਸ਼ਟ ਦਿੱਸ ਰਿਹਾ ਸੀ। ਇੱਕ ਨੀਵਾ ਸਫਾਈ ਸੇਵਾਦਾਰ ਜਾਂ ਚਮੜਾ ਸੋਧਣ ਦਾ ਕੰਮ ਕਰਨ ਵਾਲਾ ਜੋ ਭਾਰਤੀਆਂ ਦੀ ਨਜਰ ਵਿੱਚ ਸਭ ਤੋਂ ਨੀਵਾਂ ਸੀ (ਉਸ ਨੂੰ ਆਪਣੀ ਸਥਿਤੀ ਠੀਕ ਕਰਣ ਲਈ) ਘਰ ਛੱਡ ਕੇ ਕੇਵਲ ਆਪਣੇ ਗੁਰੂ (ਭਾਵ ਬੰਦਾ ਸਿੰਘ) ਨਾਲ ਮਿਲਣ ਦੀ ਲੋੜ ਸੀ। ਫਿਰ ਕੁੱਝ ਸਮੇਂ ਪਿਛੋਂ ਉਹ ਆਪਣੇ ਜਨਮ ਅਸਥਾਨ ਦਾ ਹਾਕਮ ਬਣਨ ਲਈ ਨਿਯੁਕਤੀ ਪੱਤਰ ਲੈ ਕੇ ਘਰ ਮੁੜਦਾ। ਜਿਉਂ ਹੀ ਉਹ ਆਪਣੇ ਪਿੰਡ ਦੀ ਹੱਦ ਵਿੱਚ ਦਾਖਲ ਹੁੰਦਾ, ਪਿੰਡ ਦੇ ਉਚੇ-ਘਰਾਂ ਦੇ ਅਤੇ ਅਮੀਰ ਲੋਕ ਉਸ ਨੂੰ “ਜੀ-ਆਇਆਂ” ਕਹਿਣ ਲਈ ਪਿੰਡੋਂ ਬਾਹਰ ਜਾਂਦੇ ਅਤੇ ਘਰ ਆਉਣ ਸਮੇਂ ਉਸ ਦੀ ਅਗਵਾਈ ਕਰਦੇ। ਉਥੇ ਪੁੱਜ ਕੇ ਉਹ ਹੁਥ ਜੋੜ ਕੇ ਉਸ ਦੇ ਸਾਹਮਣੇ ਆ ਖੜੇ ਹੁੰਦੇ ਤੇ ਉਸ ਦੇ ਹੁਕਮਾਂ ਦੀ ਉਡੀਕ ਕਰਦੇ। ਕਿਉਂਕਿ, ਉਸ ਨੀਵੀਂ ਜਾਤ ਦੇ ਬੰਦੇ ਨੂੰ ਸਾਰੇ ਘਰਾਂ ਦੀ ਅਸਲ ਸਥਿਤੀ ਦੀ ਜਾਣਕਾਰੀ ਹੁੰਦੀ ਸੀ, ਐਸੇ ਕਿਹੜੇ ਜੁਰਮਾਨੇ ਸਨ ਅਤੇ ਐਸੇ ਕਿਹੜਾ ਤਸ਼ਦੱਦ ਸੀ, ਜਿਹੜਾ ਉਸ ਨੇ ਪਿੰਡ ਦੇ ਅਮੀਰਾਂ ਤੇ ਨਹੀਂ ਕੀਤਾ। ਕੋਈ ਆਦਮੀ ਵੀ ਉਸ ਦੇ ਹੁਕਮ ਦੀ ਉਲੰਘਣਾ ਕਰਨ ਦੀ ਗੁਸਤਾਖੀ ਨਾ ਕਰਦਾ ਅਤੇ ਜਿਹੜੇ ਲੋਕ ਪਹਿਲਾਂ ਆਪਣੇ ਆਪ ਨੂੰ ਯੁੱਧ ਦੇ ਮੈਦਾਨ ਵਿੱਚ ਖਤਰੇ ਵਿੱਚ ਪਾਉਣ ਤੋਂ ਵੀ ਨਹੀਂ ਸਨ ਝਿਝਕਦੇ, ਉਹ ਇੰਨੇ ਡਰ ਗਏ ਸਨ ਕਿ ਕਿਸੇ ਤਰ੍ਹਾਂ ਦਾ ਵਿਰੋਧ ਕਰਨ ਲਈ ਵੀ ਤਿਆਰ ਨਹੀਂ ਸਨ। ਜਿਹੜੇ ਹਿੰਦੂ ਇਸ ਫਿਰਕੇ ਵਿੱਚ ਸ਼ਾਮਿਲ ਨਹੀਂ ਸਨ ਹੋਏ ਉਨਾਂ ਨੂੰ ਕਿਸੇ ਤਰਾਂ ਦੀ ਛੋਟ ਨਹੀਂ ਸੀ।
ਇਥੇ ਮੈਂ ਇਹ ਦੱਸਣਾ ਵੀ ਜਾਇਜ ਸਮਝਦਾ ਹਾਂ ਕਿ ਤੇਜਾ ਸਿੰਘ ਅਤੇ ਗੰਡਾ ਸਿੰਘ ਨੇ ਆਪਣੀ ਕਿਤਾਬ ਵਿਚੋਂ ਹੇਠ ਦਿੱਤੀ ਪੰਕਤੀ ਕੱਡ ਦਿੱਤੀ ਹੈ। ਸਿਰਫ ਥੋੜੀ ਜਿਹੀ ਖਾਲੀ ਥਾਂ ਛੱਡ ਦਿੱਤੀ ਹੈ, ਇਹ ਦੱਸਣ ਨੂੰ ਕਿ ਇੱਥੇ ਕੁੱਝ ਲਿਖਿਆ ਹੈ।
ਕਿਉਂਕਿ, ਉਸ ਨੀਵੀਂ ਜਾਤ ਦੇ ਬੰਦੇ ਨੂੰ ਸਾਰੇ ਘਰਾਂ ਦੀ ਅਸਲ ਸਥਿਤੀ ਦੀ ਜਾਣਕਾਰੀ ਹੁੰਦੀ ਸੀ, ਐਸੇ ਕਿਹੜੇ ਜੁਰਮਾਨੇ ਸਨ ਅਤੇ ਐਸੇ ਕਿਹੜਾ ਤਸ਼ਦੱਦ ਸੀ, ਜਿਹੜਾ ਉਸ ਨੇ ਪਿੰਡ ਦੇ ਅਮੀਰਾਂ ਤੇ ਨਹੀਂ ਕੀਤਾ।
ਕੀ ਇਸ ਨੂੰ ਪੰਚਾਇਤੀ ਰਾਜ ਕਹਿੰਦੇ ਹਨ?
ਹੁਣ ਇਹ ਵੀ ਵੇਖ ਲਈਏ ਕਿ ਗੁਰਬਾਣੀ ਕੀ ਕਹਿੰਦੀ ਹੈ।
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥(300)
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥ {ਪੰਨਾ 835}
ਧਿਆਨ ਦੇਵੋ ਕਿ ਗੁਰੂ ਨੇ ਸ਼ੂਦਰ ਨੂੰ ਸ਼ੋਸ਼ਿਤ ਦੇ ਬਜਾਏ ਖਤ੍ਰੀ, ਬ੍ਰਾਹਮਣ ਅਤੇ ਵੈਸ਼ ਨਾਲ ਰਲਾ ਕੇ ਚੰਡਾਲ ਹੀ ਕਿਹਾ ਹੈ। ਕਿਂਉਕਿ ਸ਼ੋਸ਼ਿਤ ਵਰਗ ਉਹਦੋਂ ਤੱਕ ਹੀ ਦੀਨ ਬਣਦਾ ਹੈ ਜਦੋਂ ਤੱਕ ਉਸ ਕੋਲ ਤਾਕਤ ਨਹੀਂ ਆਉਂਦੀ। ਤਾਕਤ ਆਉਂਦੇ ਹੀ ਆਮਤੌਰ ਤੇ ਉਹ ਵੀ ਉਹੀ ਨੀਚ ਕੰਮੀ ਪੈ ਜਾਂਦੇ ਹਨ। ਚੰਡਾਲਪੁਣੇ ਤੋਂ ਉਹੀ ਬਚਦੇ ਹਨ ਜਿਹੜੇ ਰੱਬ ਸਿਮਰਦੇ ਹਨ। ਕੀ ਗੁਰੂ ਗੋਬਿੰਦ ਵੇਲੇ ਸ਼ੂਦਰ ਨਹੀਂ ਸਨ? ਗੁਰੂ ਨੇ ਕਿਉਂ ਨਾ ਇਸ ਤਰਾਂ ਅਮੀਰਾਂ ਤੋਂ ਜਮੀਨਾਂ ਖੋਹ ਕੇ ਗਰੀਬਾਂ ਨੂੰ ਦਿੱਤੀਆਂ? ਕਾਰਨ ਬੜਾ ਸਪਸ਼ਟ ਹੈ। ਗੁਰੂ ਕੋਲ ਸਿਧਾਂਤ ਸੀ ਜੋ ਬੰਦਾ ਬਹਾਦੁਰ ਕੋਲ ਨਹੀਂ ਸੀ।
ਤਖਤਿ ਬਹੈ ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥ ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥ {ਪੰਨਾ 1038-1039}
ਕੀ ਇਸ ਤੋਂ ਇਹ ਸਾਬਿਤ ਨਹੀਂ ਹੁਂਦਾ ਕਿ ਗੁਰੂ ਨੇ ਜੋ ਸਿਸਟਮ ਸੈਟਅਪ ਕੀਤਾ ਸੀ, ਉਹ ਬੰਦੇ ਬਹਾਦੁਰ ਨੇ ਚੰਗੀ ਤਰਾਂ ਨਸ਼ਟ ਕੀਤਾ?
ਭੁੱਲ ਚੁੱਕ ਮੁਆਫ। ਇਸ ਵਿਸ਼ੇ ਤੇ ਇਸ ਤੋਂ ਪਹਿਲਾਂ ਮੇਰੇ ਵਿਚਾਰ 19, 24, 25, 26, 31 ਮਈ ਅਤੇ 1 ਜੂਨ ਨੂੰ ਪੜ੍ਹੇ ਜਾ ਸਕਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਚਰਨਜੀਤ ਸਿੰਘ
ਬਰੈਂਮਪਟਨ


(06/06/10)
ਗੁਰਿੰਦਰ ਸਿੰਘ ਕੋਟਕਪੂਰਾ

(ਨੋਟ:- ‘ਸਿੱਖ ਮਾਰਗ’ ਸਪੋਕਸਮੈਂਨ ਦਾ ਵਿਰੋਧੀ ਨਹੀਂ ਹੈ ਪਰ ਇਸ ਦਾ ਜਾਂ ਹੋਰ ਕਿਸੇ ਦਾ ਵੀ ਪਿਛਲੱਗ ਵੀ ਨਹੀਂ ਹੈ। ਕਿਸੇ ਨੂੰ ਜਾਣ ਬੁੱਝ ਕੇ ਗਲਤ ਜਾਂ ਠੀਕ ਕਹਿਣਾ ਵੀ ਸਾਡੀ ਕੋਈ ਮਜ਼ਬੂਰੀ ਨਹੀਂ ਹੈ। ਸਾਡਾ ਤਾਂ ਸਿਰਫ ਸੱਚਾਈ ਨੂੰ ਜਾਨਣਾ ਅਤੇ ਲੋਕਾਈ ਤੱਕ ਪਹੁੰਚਾਣਾ ਹੀ ਮੁੱਖ ਮਨੋਰਥ ਹੈ/ਸੀ। ਇਹ ਅਸੀਂ ਦੋਹਾਂ ਪਾਸਿਆਂ ਦੀ ਕੁੱਝ ਹੱਦ ਤੱਕ ਪਹੁੰਚਾ ਦਿੱਤੀ ਹੈ। ਅਸੀਂ ਪੁਰਾਣੀਆਂ ਛਪੀਆਂ ਹੋਈਆਂ ਲਿਖਤਾਂ ਨੂੰ ਨਾ ਦੁਹਰਾਉਣ ਦੀ ਬੇਨਤੀ ਕੀਤੀ ਸੀ ਪਰ ਉਹ ਤੁਸੀਂ ਨਹੀਂ ਮੰਨੀ ਇਸ ਲਈ ਉਹ ਕੱਟ ਦਿੱਤੀ ਹੈ। ਅੱਜ ਤੋਂ ਬਾਅਦ ਇਹ ਚਰਚਾ ਅਸੀਂ ਹੋਰ ਨਹੀਂ ਕਰਨਾ ਚਾਹੁੰਦੇ ਅਤੇ ਜੇ ਕਰ ਕਿਸੇ ਕਾਰਨ ਜ਼ਰੂਰੀ ਕਰਨੀ ਵੀ ਪਈ ਤਾਂ ਬਾਕੀ ਸੰਪਾਦਕੀ ਬੋਰਡ ਦੇ ਮੈਂਬਰਾਂ ਦੀ ਸਲਾਹ ਨਾਲ ਹੀ ਕੀਤੀ ਜਾਵੇਗੀ-ਸੰਪਾਦਕ)
ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਨੂੰ “ਟਿੰਡ ਵਿੱਚ ਕਾਣਾ” ਪਾਉਣ ਵਾਲੀ ਆਪਣੀ ਸੋਚ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ।
ਭਾਵੇਂ ਸਿੱਖ ਕੌਮ ਦੇ ਵਿਦਵਾਨਾਂ ਵੱਲੋਂ ਅਕਸਰ ਫਾਲਤੂ ਦੀ ਬਹਿਸਬਾਜ਼ੀ ਵਿੱਚ ਪੈਣ ਨੂੰ ਮੂਰਖਾਣਾ ਹੀ ਦਰਸਾਇਆ ਜਾਂਦਾ ਹੈ ਪਰ ਪਿਛਲੇ ਦਿਨੀਂ ਤੱਤ-ਗੁਰਮਤਿ ਪਰਿਵਾਰ ਦੇ ਕਥਿਤ ਵੀਰਾਂ ਵੱਲੋਂ ਰੋਜ਼ਾਨਾ ਸਪੋਕਸਮੈਨ ਖਿਲਾਫ ਲਾਈ ਜਾ ਰਹੀ ਬੇਦਲੀਲੀ ਦੂਸ਼ਣਬਾਜ਼ੀ ਦੇ ਜਵਾਬ ਦਿੱਤੇ ਜਾਣ ਦੇ ਬਾਵਜੂਦ ਫਿਰ 22 ਪੰਨਿਆਂ ਦਾ ਇੱਕ ਹੋਰ ਸਲਾਹ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਦਾ ਜਵਾਬ ਦੇਣ ਲਈ ਮੈਨੂੰ ਭਾਵੇਂ ਜਰੂਰੀ ਰੁਝੇਵਿਆਂ ਵਿਚੋਂ ਸਮਾਂ ਕੱਢਣਾ ਪੈ ਰਿਹਾ ਹੈ ਪਰ ਮੈਂ ਉਨਾਂ ਵੀਰਾਂ ਨੂੰ ਇਹ ਬੇਨਤੀ ਵੀ ਜਰੂਰ ਕਰਨੀ ਚਾਹਵਾਂਗਾ ਕਿ ਉਹ ਬਹਿਸਬਾਜ਼ੀ ਦੇ ਅਸਲ ਮੁੱਦੇ ਨੂੰ ਹੋਰ ਭਟਕਾਉਣ ਦੀ ਕੋਸ਼ਿਸ਼ ਨਾ ਕਰਨ ਅਤੇ ਸਿੱਖ ਮਾਰਗ ਦੇ ਪਾਠਕਾਂ ਨੂੰ ਗੁੰਮਰਾਹ ਕਰਨ ਵਾਲੀ ਹਰਕਤ ਵੀ ਤਿਆਗ ਦੇਣ। ਕਿਉਂਕਿ ਇਸ ਵਿੱਚ ਹੀ ਕੌਮ ਦਾ ਭਲਾ ਹੈ। ਸਭ ਤੋਂ ਪਹਿਲਾਂ ਉਕਤ ਵੀਰਾਂ ਵੱਲੋਂ ਸ. ਜੋਗਿੰਦਰ ਸਿੰਘ ਸਪੋਕਸਮੈਨ ਨੂੰ ਮਿਲੀ ਅਗਾਊਂ ਜਮਾਨਤ ਸਬੰਧੀ ਖੁਸ਼ੀ ਪ੍ਰਗਟ ਕਰਨ ਵਾਲੀਆਂ ਸਤਰ੍ਹਾਂ ਬਾਰੇ ਮੈਂ ਉਨਾਂ ਵੀਰਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਸਮਝਦਾ ਹਾਂ, ਕਿਉਂਕਿ ਉਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ. ਜੋਗਿੰਦਰ ਸਿੰਘ ਸਪੋਕਸਮੈਨ ਖਿਲਾਫ ਕੀਤੇ ਪੁਲਿਸ ਕੇਸ ਦੀ ਕਾਰਵਾਈ ਨੂੰ ਵੀ ਨਜ਼ਾਇਜ਼ ਦੱਸਿਆ ਹੈ।
ਜਿਸ ਤਰ੍ਹਾਂ ਕਿ ਮੈਂ ਆਪਣੇ ਪੱਤਰ ਰਾਹੀਂ ਵੀਰ ਮੱਖਣ ਸਿੰਘ ਜੀ ਸਮੇਤ ਸਮੂਹ ਪਾਠਕਾਂ ਅਤੇ ਉਕਤ ਵੀਰਾਂ ਨੂੰ ਪਹਿਲਾਂ ਹੀ ਦੱਸ ਚੁੱਕਾਂ ਹਾਂ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਸਮੇਂ-ਸਮੇਂ “ਮੇਰੇ ਨਿੱਜੀ ਡਾਇਰੀ ਦੇ ਪੰਨਿਆਂ ਅਤੇ ਸੰਪਾਦਕੀਆਂ” ਰਾਹੀਂ ਪਾਠਕਾਂ ਅਤੇ ਹੋਰ ਨੁਕਤਾਚੀਨੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਉਕਤ ਵੀਰਾਂ ਦੇ ਸਵਾਲਾਂ ਦੇ ਜਵਾਬ ਸਪੋਕਸਮੈਨ ਦੇ ਕਾਲਮਾਂ ਰਾਹੀਂ ਦਿੱਤੇ ਜਾ ਚੁੱਕੇ ਹਨ ਪਰ ਇਹ ਵੀਰ “ਮੈ ਨਾ ਮਾਨੂੰ” ਵਾਲੀ ਆਪਣੀ ਅੜੀ ਛੱਡਣ ਲਈ ਤਿਆਰ ਹੀ ਨਹੀ। ਉਹ ਦੋਸ਼ ਲਾਉਂਦੇ ਹਨ ਕਿ ਮੈਂ ਅਸਲੀ ਨੁਕਤਿਆਂ ਨੂੰ ਛੁਪਾ ਕੇ ਜਾਇਜ਼-ਨਜ਼ਾਇਜ਼ ਢੰਗ ਨਾਲ ਸਪੋਕਸਮੈਨ ਦੇ ਗੁਣਾਂ ਦਾ ਬਖਾਣ ਕੀਤਾ ਹੈ। ਉਨਾਂ ਦਾ ਦੋਸ਼ ਹੈ ਕਿ ਮੇਰਾ ਸ਼ਪੱਸ਼ਟੀਕਰਨ ਸਵਾਲ ਆਲੂ ਅਤੇ ਜਵਾਬ ਗੰਦਲ ਦੀ ਤਰਜ਼ `ਤੇ ਸੀ, ਸੋ ਮੈਂ ਆਪਣੇ ਉਕਤ ਸਤਿਕਾਰਯੋਗ ਵੀਰਾਂ ਦੇ ਇਸ ਪੱਤਰ ਦਾ ਜਵਾਬ ਦੇਣ ਦਾ ਵੀ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ ਤਾਂ ਕਿ ਉਨਾਂ ਦੀ ਗਲਤ ਫਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰ ਸਕਾਂ।
ਸਪੋਕਸਮੈਨ ਵਿੱਚ ਸਮੇਂ-ਸਮੇਂ ਛਪੀਆਂ ਸੰਪਾਦਕੀਆਂ ਦੀ ਲੰਮੀ ਸੂਚੀ ਸਬੰਧੀ ਉਕਤ ਵੀਰਾਂ ਦਾ ਦੋਸ਼ ਹੈ ਕਿ ਉਨਾਂ ਨੇ ਸਾਰੀਆਂ ਸੰਪਾਦਕੀਆਂ ਨੂੰ ਕਦੇ ਵੀ ਗਲਤ ਨਹੀ ਕਿਹਾ, ਬਲਕਿ ਕਈ ਥਾਂ ਸਪੋਕਸਮੈਨ ਦੇ ਚੰਗੇ ਕੰਮਾਂ ਦੀ ਖੁੱਲ ਕੇ ਤਰੀਫ਼ ਕੀਤੀ ਹੈ। ਮੇਰੇ ਖਿਆਲ ਮੁਤਾਬਕ ਉਕਤ ਵੀਰਾਂ ਨੇ ਅੱਜ ਤੱਕ ਜੋ ਵੀ ਲਿਖਤਾਂ ਸਪੋਕਸਮੈਨ ਦੇ ਜ਼ਿਕਰ ਸਬੰਧੀ ਲਿਖੀਆਂ ਹਨ, ਉਨਾਂ ਵਿੱਚ ਪ੍ਰਸੰਸਾ ਘੱਟ ਅਤੇ ਨੁਕਤਾਚੀਨੀ ਜ਼ਿਆਦਾ ਹੁੰਦੀ ਹੈ। “ਪ੍ਰੋ. ਦਰਸ਼ਨ ਸਿੰਘ ਜੀ `ਤੇ ਹਮਲਾ ਪੁਜਾਰੀ (ਸੰਪਰਦਾਈ) ਤਾਕਤਾਂ ਦੀ ਨਮੋਸ਼ੀਜਨਕ ਹਾਰ ਅਤੇ ਬੁਜ਼ਦਿਲੀ ਦਾ ਸੰਕੇਤ” ਲੇਖ ਲਿਖਣ ਨਾਲ ਉਹ ਪੰਥ ਵਿਰੋਧੀ ਤਾਕਤਾਂ ਖਿਲਾਫ ਆਪਣੀਆਂ ਲਿਖਤਾਂ ਦੀ ਭਰਪਾਈ ਮੰਨਦੇ ਹਨ ਪਰ ਉਹ ਇਹ ਮੰਨਣ ਲਈ ਤਿਆਰ ਨਹੀ ਕਿ ਉਨਾਂ ਸਪੋਕਸਮੈਨ ਦੇ ਮੁਕਾਬਲੇ ਪੰਥ ਵਿਰੋਧੀ ਤਾਕਤਾਂ ਖਿਲਾਫ ਰੰਚਿਕ ਮਾਤਰ ਵੀ ਨਹੀ ਲਿਖਿਆ। ਇਸ ਤੋਂ ਇਲਾਵਾ ਸਪੋਕਸਮੈਨ ਦੇ ਸੰਪਾਦਕ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਦਰਜ ਕੀਤੇ ਝੂਠੇ ਮਾਮਲੇ ਦੀ ਨਿਖੇਧੀ ਕਰਕੇ ਇਹ ਵੀਰ ਦਰਸਾਉਣਾ ਚਾਹੁੰਦੇ ਹਨ ਕਿ ਅਸੀਂ ਆਪਣਾਂ ਫਰਜ਼ ਨਿਭਾ ਦਿੱਤਾ ਹੈ ਪਰ ਇਹ ਵੀਰ ਨਹੀ ਜਾਣਦੇ ਕਿ ਹੁਣ ਪਾਠਕ ਜਾਗਰੂਕ ਹੋ ਰਹੇ ਹਨ ਅਤੇ ਸੱਚ-ਝੂਠ ਦੀ ਪਛਾਣ ਭਲੀ-ਭਾਂਤ ਜਾਣਦੇ ਹਨ।
ਸਪੋਕਸਮੈਨ `ਤੇ ਝੂਠੀਆਂ ਤੋਹਮਤਾਂ ਲਾਉਣ ਅਤੇ ਸਪੋਕਸਮੈਨ ਦੇ ਹਮਾਇਤੀਆਂ ਨੂੰ ਅੰਨ੍ਹੇ ਸਮਰਥਕ ਕਹਿ ਕੇ ਭੰਡੀ-ਪ੍ਰਚਾਰ ਕਰਨ ਵਾਲੇ ਇਲਜ਼ਾਮ ਦਾ ਸਪਸ਼ਟੀਕਰਨ ਦੇਣ ਮੌਕੇ ਇਹ ਵੀਰ ਆਨ-ਰਿਕਾਰਡ ਨੁਕਤਿਆਂ ਦਾ ਦਾਅਵਾ ਤਾਂ ਜਰੂਰ ਕਰਦੇ ਹਨ ਪਰ ਜੋਗਿੰਦਰ ਸਿੰਘ ਸਪੋਕਸਮੈਨ, ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ ਰਘੁਬੀਰ ਸਿੰਘ ਮਾਨਾਂਵਾਲੀ ਦੀਆਂ ਹਾਲ ਵਿੱਚ ਹੀ ਲਿਖੀਆਂ ਲਿਖਤਾਂ ਦਾ ਜਵਾਬ ਦੇਣ ਤੋਂ ਉਹ ਕੰਨੀ ਕਤਰਾਉਂਦੇ ਹਨ। ਕਿਉਂਕਿ ਉਨਾਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਇਨਾਂ ਵੀਰਾਂ ਸਮੇਤ ਕਿਸੇ ਵੀ ਸਪੋਕਸਮੈਨ ਵਿਰੋਧੀ ਕੋਲ ਨਹੀ ਹੈ। ਪਾਖੰਡ ਵਿਰੋਧੀ ਜੱਥੇ ਬਾਰੇ ਇਨਾਂ ਵੀਰਾਂ ਨੇ ਸਪੋਕਸਮੈਨ `ਤੇ ਜੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਦਾ ਥੋਥਾ ਸਪਸ਼ਟੀਕਰਨ ਦੇਣ ਮੌਕੇ ਵੀ ਇਹ ਵੀਰ ਕਿਵੇਂ ਆਪਣੀ ਪਹਿਲਾਂ ਕੀਤੀ ਗੱਲ ਤੋਂ ਬੜੀ ਸਾਵਧਾਨੀ ਨਾਲ ਮੁੱਕਰਦੇ ਦਿਖਾਈ ਦਿੰਦੇ ਹਨ। ਕਿਉਂਕਿ ਇਸ ਪਾਖੰਡ ਵਿਰੋਧੀ ਜੱਥੇ ਦੀਆਂ ਲਿਖਤਾਂ ਦੀ ਆੜ ਵਿੱਚ ਇਨਾਂ ਵੀਰਾਂ ਨੇ ਸਪੋਕਸਮੈਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਵੇਂ ਇਹ ਆਪਣੀ ਉਹ ਲਿਖਤ ਦੁਬਾਰਾ ਪੜ੍ਹ ਕੇ ਦੇਖ ਲੈਣ।
ਉਕਤ ਵੀਰਾਂ ਨੇ ਉਨਾਂ ਦੇ ਦੋਸ਼ਾਂ ਦੇ ਜਵਾਬ ਨੂੰ ਲੰਗੜਾ ਸਪਸ਼ਟੀਕਰਨ ਦੱਸਿਆ ਹੈ। ਜਦੋਂਕਿ ਮੇਰੇ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਸਮੇਂ-ਸਮੇਂ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੀਆਂ ਗਲਤ ਫਹਿਮੀਆਂ ਦੂਰ ਕਰਦੇ ਰਹਿੰਦੇ ਹਨ। ਜੇਕਰ ਇਹ ਵੀਰ ਕਹਿਣ ਕਿ ਜੋਗਿੰਦਰ ਸਿੰਘ ਉਨਾਂ ਦੀ ਹਰ ਬੇਦਲੀਲੀ, ਥੋਥੀ ਅਤੇ ਗੈਰ-ਵਾਜ਼ਬ ਗੱਲ ਦਾ ਜਵਾਬ ਦੇਣ ਤਾਂ ਆਪਣੇ ਰੁਝੇਵਿਆਂ ਵਿਚੋਂ ਉਨਾਂ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਕਿਉਂਕਿ ਇਨਾਂ ਵੀਰਾਂ ਸਮੇਤ ਅਨੇਕਾਂ ਹੋਰ ਵੀਰ ਤੇ ਭੈਣਾਂ ਅਜਿਹੇ ਮੌਜੂਦ ਹਨ ਜਿਨਾਂ ਦਾ ਕੰਮ ਸਿਰਫ ਤੇ ਸਿਰਫ “ਟਿੰਡ ਵਿੱਚ ਕਾਣਾ ਪਾਈ ਰੱਖਣਾ” ਵਾਲੀ ਰੀਤ ਅਪਨਾਉਣਾ ਹੀ ਹੈ। ਵੀਰ ਜੀਓ, ਅਸੀਂ ਤੁਹਾਡੀ ਸੁਧਾਰਮਈ ਆਲੋਚਨਾ ਦੀ ਤਾਂ ਤਾਰੀਫ਼ ਕਰਦੇ ਹਾਂ ਪਰ ਆਲੋਚਨਾ ਦੇ ਨਾਂਅ ਹੇਠ ਫੌਕੀ ਸ਼ੌਹਰਤ ਦੀ ਨਿੰਦਾ ਕਰਨੀ ਵੀ ਆਪਣਾ ਫਰਜ਼ ਸਮਝਦੇ ਹਾਂ। ਮੇਰੇ ਵੱਲੋਂ ਜਿਨਾਂ “ਸੰਪਾਦਕੀਆਂ “ਅਤੇ “ਮੇਰੀ ਨਿੱਜੀ ਡਾਇਰੀ ਦੇ ਪੰਨਿਆਂ “ਬਾਰੇ ਜ਼ਿਕਰ ਕੀਤਾ ਗਿਆ ਸੀ, ਉਨਾਂ ਵਿਚੋਂ ਬਹੁਤ ਸਾਰੀਆਂ ਲਿਖਤਾਂ ਅਜਿਹੀਆਂ ਹਨ, ਜੋ ਤੁਹਾਡੇ ਅਤੇ ਹੋਰ ਵੀਰਾਂ ਦੀਆਂ ਗਲਤ-ਫਹਿਮੀਆਂ ਦੂਰ ਕਰਦੀਆਂ ਹਨ ਪਰ ਤੁਸੀਂ ਉਨਾਂ ਦਾ ਜ਼ਿਕਰ ਫਾਲਤੂ ਦੀ ਲੰਮੀ ਸੂਚੀ ਕਹਿ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਹੈਰਾਨੀਜਨਕ ਅਤੇ ਨਿੰਦਣਯੋਗ ਹੈ। ਉਸ ਸਮੇਂ ਦਰਸਾਈਆਂ ਲਿਖਤਾਂ ਵਿਚੋਂ ਕੁੱਝ ਚੋਂਣਵੀਆਂ ਲਿਖਤਾਂ ਦਾ ਮੈਂ ਦੁਬਾਰਾ ਜ਼ਿਕਰ ਕਰਨ ਜਾ ਰਿਹਾ ਹਾਂ, ਜੇਕਰ ਸਮਾਂ ਲੱਗੇ ਤਾਂ ਉਨਾਂ ਨੂੰ ਪੜ੍ਹਨ ਤੋਂ ਬਾਅਦ ਆਪਣੇ ਵਿਚਾਰ ਦੱਸਣੇ ਤਾਂ ਕਿ ਮੇਰੇ ਸਮੇਤ ਹੋਰ ਵੀ ਪਾਠਕਾਂ ਦੇ ਸ਼ੰਕੇ ਦੂਰ ਹੋ ਸਕਣ।
ਉਪਰੋਕਤ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਦੀਆਂ ਦਿੱਤੀਆਂ ਗਈਆਂ ਮਿਸਾਲਾਂ ਮਹਿਜ਼ ਕੁੱਝ ਕੁ ਫੀਸਦੀ ਉਦਾਹਰਣਾ ਹੀ ਹਨ ਜਾਂ ਇਸ ਤਰ੍ਹਾਂ ਕਹਿ ਲਵੋਂ ਕਿ ਇਹ ਤਾਂ ਇੱਕ ਝੂੰਗਾ ਮਾਤਰ ਹੀ ਹੈ, ਨਹੀ ਤਾਂ ਬੇਲੋੜਾ ਵਿਸਥਾਰ ਦੇਣਾ ਹੋਵੇ ਤਾਂ ਇਸ ਤਰ੍ਹਾਂ ਦੀਆਂ ਹਜ਼ਾਰਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਕਿਉਂਕਿ 1994 ਤੋਂ ਮਾਸਿਕ ਸਪੋਕਸਮੈਨ ਵਿੱਚ ਹਰ ਮਹੀਨੇ ਛਪਦੇ ਮੇਰੀ ਨਿੱਜੀ ਡਾਇਰੀ ਦੇ ਪੰਨ੍ਹੇ ਅਤੇ ਇੱਕ ਦਸੰਬਰ 2005 ਤੋਂ ਰੋਜ਼ਾਨਾ ਸਪੋਕਸਮੈਨ ਵਿੱਚ ਛਪਦਾ ਰਿਹਾ ਇਹ ਕਾਲਮ ਜਿਥੇ ਬੇਮਿਸਾਲ ਹੁੰਦਾ ਸੀ, ਉਥੇ ਅਲੋਚਕਾਂ ਦੇ ਸਵਾਲਾਂ ਦੇ ਜਵਾਬ ਵੀ ਦਲੀਲਾਂ ਸਹਿਤ ਦਿੱਤੇ ਜਾਂਦੇ ਸਨ। ਜੇਕਰ ਉਕਤ ਵੀਰ ਕਹਿਣ ਕਿ ਪਹਿਲਾਂ ਮੇਰੇ ਇਕੱਲੇ ਦੇ ਸਵਾਲ ਦਾ ਜਵਾਬ ਦਿੱਤਾ ਜਾਵੇ ਤਾਂ ਇਸਨੂੰ ਅਸੀਂ ਹਾਸੋਹੀਣੀ ਗੱਲ ਨਾ ਕਹਾਂਗੇ ਤਾਂ ਹੋਰ ਕੀ ਕਹਾਂਗੇ? ਉਪਰੋਕਤ ਤੋਂ ਇਲਾਵਾ ਕੁੱਝ ਸੰਪਾਦਕੀਆਂ ਦੀ ਵੀ ਝਲਕ ਦੇਖ ਲੳ।
ਵੀਰ ਮੱਖਣ ਸਿੰਘ ਜੀਓ, ਉਕਤ ਸ. ਜੋਗਿੰਦਰ ਸਿੰਘ ਦੀਆਂ ਉਕਤ ਲਿਖਤਾਂ ਮੈਂ ਇਸ ਲਈ ਦੁਹਰਾ ਰਿਹਾ ਹਾਂ ਕਿਉਕਿ ਇਨਾਂ ਵਿੱਚ ਜਿਥੇ ਸਪੋਕਸਮੈਨ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਹਨ, ਉਥੇ ਸ. ਜੋਗਿੰਦਰ ਸਿੰਘ ਦੀ ਅਸਲ ਭਾਵਨਾ ਦੀ ਝਲਕ ਵੀ ਦਿਖਾਈ ਦਿੰਦੀ ਹੈ ਪਰ ਜਿਨਾਂ ਵੀਰਾਂ ਦਾ ਕੰਮ ਹੀ ਸਿਰਫ ਨਿੰਦਿਆ ਕਰਨਾ ਹੈ, ਉਨਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਮੈਂ ਪਹਿਲਾਂ ਵੀ ਦੱਸ ਚੁੱਕਾਂ ਹਾਂ ਕਿ ਇੱਕ ਵਿਅਕਤੀ ਐਨੇ ਰੁਝੇਵਿਆਂ ਦੇ ਬਾਵਜੂਦ ਨਿਰੰਤਰ ਅਖਬਾਰ ਕੱਢ ਰਿਹਾ ਹੈ, ਇਹ ਵੀ ਕੋਈ ਮਾਮੂਲੀ ਗੱਲ ਨਹੀ, ਜਦੋਂਕਿ ਤੱਤ-ਗੁਰਮਤਿ ਪਰਿਵਾਰ ਵਾਲੇ ਵੀਰਾਂ ਦੀ ਵੈਬਸਾਈਟ ਜੋ ਪਿਛਲੇ 1 ਮਹੀਨੇ ਤੋਂ ਬੰਦ ਪਈ ਹੈ। ਜਿਸ ਨੂੰ ਅੱਪਡੇਟ ਕਰਨ ਲਈ ਜ਼ਿਆਦਾ ਮਿਹਨਤ ਵੀ ਨਹੀ ਕਰਨੀ ਪੈਂਦੀ। ਇਨਾਂ ਵੀਰਾਂ ਨੇ ਮੇਰੇ ਵੱਲੋਂ ਦਿੱਤੇ ਸ਼ਪਸ਼ਟੀਕਰਨ ਨੂੰ ਕੱਚ-ਘਰੜ੍ਹ ਅਤੇ ਝੂਠਾ ਦੱਸਿਆ ਹੈ। ਉਸ ਪੁਰਾਣੇ ਸ਼ਪਸ਼ਟੀਕਰਨ ਵਿਚਲੇ ਕੁੱਝ ਨੁਕਤੇ ਬਿਆਨ ਕਰਨੇ ਜਰੂਰੀ ਹਨ।
ਗੁਰਿੰਦਰ ਸਿੰਘ ਕੋਟਕਪੂਰਾ
ਮੋਬਾ. 098728-10153


(04/06/10)
ਹਰਦੇਵ ਸਿੰਘ, ਜੰਮੂ

ਸਤਿਕਾਰ ਯੋਗ ਜਸਬੀਰ ਸਿੰਘ (ਕੈਲਗਰੀ) ਜੀ!
ਫਤਿਹ ਪਰਵਾਨ ਕਰਨੀ ਜੀ!
ਆਪ ਜੀ ਦੇ ਪੱਤਰ ਦਾ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਪਾਸੋਂ ਚੁੱਕੇ ਗਏ ਸਵਾਲਾਂ ਦਾ ਜੁਆਬ ਦੇਵਾਂ ਤੁਸੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਤੁਹਾਡੀ ਸਮਝ ਮੁਤਾਬਿਕ “ਜੋਤੀ ਮਹਿ ਜੋਤਿ ਰਲ ਜਾਇਆ।। “ ਦਾ ਕੀ ਅਰਥ ਹੈ? (੧)
ਕਿਉਂਕਿ ਆਪ ਜੀ ਨੇ ਲਿਖਿਆ ਹੈ: “ਜੀਵ ਦੀ ਜੀਵਨ ਸੱਤਾ ਪ੍ਰਭੂ ਵਿੱਚ ਸਮਾਂ ਜਾਂਦੀ ਹੈ…” ਅਤੇ “ਅਸਲ ਵਿੱਚ ਜੀਵਆਤਮਾ ਹੀ ਜੀਵ ਹੈ ਜੋ ਜੰਮਦਾ ਮਰਦਾ ਨਹੀਂ…” ਇਸ ਲਈ ਵੀਰ ਜੀ ਇਹ ਵੀ ਸਪਸ਼ਟ ਕਰੋ ਕਿ ਜੇ ਕਰ ‘ਜੀਵ ਦੀ ਜੀਵਨ ਸੱਤਾ ਪ੍ਰਭੂ ਵਿੱਚ ਸਮਾਂ ਜਾਂਦੀ ਹੈ` ਤਾਂ ਭਟਕਦਾ ਕੋਂਣ ਹੈ? (੨)
ਨਾਲ ਹੀ ਬਕੋਲ ਤੁਹਾਡੇ ਜੇ “ਅਸਲ ਵਿੱਚ ਜੀਵਆਤਮਾ ਹੀ ਜੀਵ ਹੈ ਜੋ ਜੰਮਦਾ ਮਰਦਾ ਨਹੀਂ…” ਤਾਂ ਫਿਰ ਕੋਂਣ ਜੋਨੀਆਂ ਵਿੱਚ ਭਟਕਦਾ ਹੈ? ਸਰੀਰ ਜਾਂ ਜੀਵਾਤਮਾ? (੩)
ਵੀਰ ਜੀ ਮੂਆਫ਼ ਕਰਨਾ ਇਨਾਂ ਤਿੰਨ ਸੁਆਲਾਂ ਤੇ ਤੁਹਾਡੇ ਵਿਚਾਰ ਜਾਣੇ ਬਿਨਾਂ ਤੁਹਾਡੇ ਸੁਆਲਾਂ ਦਾ ਸਪਸ਼ਟ ਜੁਆਬ ਦੇਣ ਦੀ ਗੱਲ ਬਣੇਂਗੀ ਨਹੀਂ। ਬੇਨਤੀ ਹੈ ਕਿ ਕੋਸ਼ਿਸ਼ ਕਰਨਾ ਜਵਾਬ ਜ਼ਿਆਦਾ ਲੰਬੇ ਨਾ ਹੋਂਣ।
ਆਪ ਜੀ ਨੇ ਵਿਗਿਆਨ ਦੀ ਗੱਲ ਕੀਤੀ ਹੈ ਤਾਂ ਮੈਂ ਆਪਣੇ ਤੋਰ ਤੇ ਇਹ ਗੱਲ ਸਪਸ਼ਟ ਕਰ ਦੇਵਾਂ ਕਿ ਵਿਗਿਆਨ ਦਾ ਜਨਮ ਦਾਤਾ ਤਰਕ ਹੈ। ਤਰਕ ਤੱਤ ਵਿਚਾਰ ਦੀ ਜੁਗਤ ਹੈ। ਇਸ ਲਈ ਕਦੇ-ਕਦੇ ਤਰਕ ਆਪਣੀ ਔਲਾਦ (ਵਿਗਆਨ) ਦੀ ਵਰਤੋਂ ਕਰਦਾ ਹੈ ਤਾਂ ਕਿ ਨੁਕਤਾ ਸਪਸ਼ਟ ਕੀਤਾ ਜਾ ਸਕੇ। ਉਦਾਹਰਣ ਲਈ ਗਣਿਤ (ਹਿਸਾਬ) ਇੱਕ ਪੜਾਈ ਦਾ ਵਿਸ਼ਾ ਹੈ ਗੁਰਬਾਣੀ ਦਾ ਨਹੀਂ। ਪਰ ਜੇ ਕਰ ਦੋ ਵਪਾਰ ਕਰਣ ਵਾਲੇ ਬਰਾਬਰ ਦੇ ਭਾਈਵਾਲਾਂ ਵਿਚਕਾਰ ਰਕਮ (ਮਿਸਾਲ ਦੇ ਤੋਰ ਤੇ 300 ਰੁਪਏ) ਵਿੱਚ ਹਿੱਸੇ ਨੂੰ ਲੇ ਕੇ ਚਲ ਰਹੇ ਝਗੜੇ ਦਾ ਨਿਰਨਾ ਗੁਰਮਤਿ ਅਨੁਸਾਰ (ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।।) ਕਰਨਾ ਹੋਵੇ ਤਾਂ ਕੁੱਲ ਰਕਮ ਨੂੰ ਦੋ ਦੇ ਨਾਲ ਤਕਸੀਮ ਕਰਨਾ ਪਵੇਗਾ। ਇਥੇ ਕੀ ਅਸੀਂ ਗਣਿਤ ਦੀ ਵਰਤੋਂ ਨੂੰ ਗਲਤ ਅਖਾਂਗੇ? ਨਹੀਂ! ਇਥੇ ਗਣਿਤ ਦਾ ਵਿਸ਼ਾ ਕੇਵਲ ਇੱਕ ਸਾਧਨ ਹੋ ਸਕਦਾ ਹੈ ਗੁਰਮਤਿ ਅਨੁਸਾਰ ਇੱਕ ਨਿਰਨਾ ਕਰਣ ਦਾ।
ਗੁਰਮਤਿ ਗਣਿਤ ਤੋਂ ਉਪਰ ਦੀ ਗੱਲ ਹੈ ਹੀ। ਕਿਉਂਕਿ ਬਰਾਬਰੀ ਦੀ ਭਾਈਵਾਲੀ ਦੀ ਕੁਲ ਰਕਮ ਤਾਂ ਦੋ ਦੇ ਬਜਾਏ ਤਿੰਨ ਨਾਲ ਵੀ ਤਕਸੀਮ ਕੀਤੀ ਜਾ ਸਕਦੀ ਹੈ ਜਿਸ ਦਾ ਸਿੱਟਾ ਗਣਿਤ ਦੇ ਹਿਸਾਬ ਨਾਲ ਤਾਂ ਠੀਕ ਹੇਵੇਗਾ ਪਰ ਗੁਰਮਤਿ ਅਨੁਸਾਰ ਗਲਤ ਹੋਵੇਗਾ ਕਿਉਂਕਿ ਇਸ ਨਾਲ ਇੱਕ ਭਾਈਵਾਲ ਨੂੰ 200 ਰੁਪਏ ਅਤੇ ਦੂਜੇ ਨੂੰ ਕੇਵਲ 100 ਰੁਪਏ ਮਿਲਣਗੇ। ਇਸ ਸੂਰਤ ਵਿੱਚ ਗਣਿਤ ਦੀ ਐਸੀ ਵਰਤੋਂ ਇੱਕ ਭਾਈਵਾਲ ਦਾ ਹਕ ਮਾਰ ਜਾਏਗੀ। ਇਸ ਲਈ ਗੁਰਬਾਣੀ ਮੂਲ ਗੱਲ ਹੈ ਜੋ ਮਨੁੱਖੀ ਮਾਨਸਿਕਤਾ ਦੇ ਸੱਦੁਪਿਯੋਗ ਨਾਲ ਜੁੜਦੀ ਹੈ।
ਵਿਗਿਆਨ ਦੀ ਵਰਤੋਂ ਹਮੇਸ਼ਾ ਨੈਤਿਕ ਮੂਲਾਂ ਦੇ ਦਾਇਰੇ ਵਿੱਚ ਹੀ ਹੋਂਣੀ ਚਾਹੀਦੀ ਹੈ। ਇਸ ਬਾਰੇ ਇਹ ਮੇਰਾ ਨਿਜੀ ਵਿਚਾਰ ਹੈ। ਦੂਜੇ ਵਿਚਾਰਕ ਇਸ ਬਾਰੇ ਕੀ ਸੋਚਦੇ ਤੇ ਲਿਖਦੇ ਨੇ ਇਹ ੳਨਾਂ ਦੀ ਆਪਣੀ ਸੋਚ ਹੈ। ਮੇਰੇ ਲਈ ਵਿਗਆਨ ਦੀ ਗੱਲ ਕਰਣ ਦਾ ਮਤਲਬ ਉਂਝ ਨਹੀਂ ਜਿਵੇਂ ਕੇ ਆਪ ਜੀ ਨੇ ਸਮਝਿਆ ਹੈ।
ਆਸ ਕਰਦਾਂ ਹਾਂ ਕਿ ਵਿਗਿਆਨ ਦੇ ਹਵਾਲੇ ਦੀ ਗੱਲ ਸਪਸ਼ਟ ਹੋ ਗਈ ਹੋਵੇਗੀ। ਬਾਕੀ ਵਿਚਾਰਾਂ ਆਪ ਜੀ ਪਾਸੋਂ ਉੱਪਰ ਪੁੱਛੇ ਤਿੰਨ ਸਵਾਲਾਂ ਦੇ ਜਵਾਬ ਦੇ ਬਾਅਦ ਜੀ।
ਹਰਦੇਵ ਸਿੰਘ,
ਜੰਮੂ (0191-94191-84990)


(03/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪੱਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫ਼ਤਹਿ॥

ਸ: ਹਰਦੇਵ ਸਿੰਘ ਜੀ! ਤੁਸੀਂ ਲਿਖਿਆ ਹੈ:- “ਪਿਤਾ ਦੇ ਸ਼ੁਕਰਾਣੂ ਅਤੇ ਮਾਤਾ ਦੇ ਅੰਡਮੇਲ ਨਾਲ ਅਰੰਭ ਹੁੰਦੀ ਹੈ ਇੱਕ ਐਸੀ ਕਿਰਿਆ ਜਿਸ ਨੂੰ ਜੀਵ-ਜੀਵਨ ਕਿਹਾ ਜਾਂਦਾ ਹੈ”। … “ਮਨੁੱਖ ਆਪਣੇ ਆਪ ਵਿੱਚ ਇੱਕ ਇਕਾਈ ਹੈ। … ਇਸ ਵਿੱਚ ਵੈਸੀ ਕੋਈ ਜੀਵਾਤਮਾ ਨਹੀਂ ਜੈਸੀ ਕਿ ਆਵਾਗਵਨ ਦੇ ਸਿਧਾਂਤ ਵਿੱਚ ਦੱਸੀ ਜਾਂਦੀ ਹੈ। …. ਜੇਕਰ ਕੋਈ ਮਹਤਵ ਪੂਰਣ ਅੰਗ ਆਪਣਾ ਕੰਮ ਕਰਨਾ ਬੰਦ ਕਰ ਦੇਵੇ ਤਾਂ ਜੀਵ ਨਿਰਜੀਵ ਹੋ ਜਾਂਦਾ ਹੈ ਅਤੇ ਐਸਾ ਬਿਲਕੁਲ ਨਹੀਂ ਕਿ ਕੋਈ ਆਤਮਾ ਮਨੁੱਖ ਦੇ ਸਰੀਰ ਵਿੱਚੋਂ ਨਿਕਲ ਕਿਤੇ ਹੋਰ ਚਲੀ ਜਾਂਦੀ ਹੈ ਇਹ ਕੇਵਲ ਇੱਕ ਸ਼ਕਤੀ ਪ੍ਰਵਾਹ ਦੀ ਉਤਪਤੀ ਦਾ ਅੰਤ ਹੈ ਨਾ ਕਿ ਸ਼ਕਤੀ ਪ੍ਰਵਾਹ ਦਾ ਪਲਾਇਣ।

ਅਗੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਇੱਕ ਸ਼ਬਦ ਦੀ ਉਦਾਹਰਣ ਦਿੱਤੀ ਹੈ “ਪਵਨੈ ਮਹਿ ਪਵਨ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰ ਕੀ ਕਵਨ ਟੇਕ॥” (ਪੰਨਾ-885)। ਅਰਥ- (ਹੇ ਭਾਈ! ਜਦੋਂ ਅਸੀਂ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿੱਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿੱਚੋਂ) ਸੁਆਸ ਹਵਾ ਵਿੱਚ ਮਿਲ ਜਾਂਦਾ ਹੈ। , (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ, ਜੀਵਾਤਮਾ (ਸਰਬ- ਵਿਆਪਕ) ਜੋਤਿ ਨਾਲ ਜਾ ਰਲਦਾ ਹੈ। (ਮੂਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ”।

“ਇੱਥੇ ਸਪਸ਼ਟ ਰੂਪ ਵਿੱਚ ਹਰ ਜੀਵਾਤਮਾ (ਜੋਤਿ) ਦੇ ਜੋਤੀ (ਸਰਵ ਵਿਆਪਕ) ਨਾਲ ਮਿਲਣ ਦੀ ਗੱਲ ਕਹੀ ਗਈ ਹੈ”।

ਸ: ਹਰਦੇਵ ਸਿੰਘ ਜੀ! ਸਾਰੇ ਸ਼ਬਦ ਨੂੰ ਇਸ ਦੇ ਮੁਖ ਭਾਵ ਅਨੁਸਾਰ ਧਿਆਨ ਨਾਲ ਵਿਚਾਰਨ ਦੀ ਜਰੂਰਤ ਹੈ। ਇਸ ਸ਼ਬਦ ਵਿੱਚ ਵਿਅਕਤੀ ਦੇ ਕੀਤੇ ਕਰਮਾਂ ਦਾ ਲੇਖਾ ਅਤੇ ਮੁੜ ਜੰਮਣ ਜਾਂ ਮਰਨ ਦੀ ਗੱਲ ਨਹੀਂ ਕੀਤੀ ਗਈ। ਸ਼ਬਦ ਦਾ ਮੁਖ ਭਾਵ ਇਹ ਹੈ ਕਿ ਜਦੋਂ ਕੋਈ ਕਹਿੰਦਾ ਹੈ ਕਿ ਬੰਦਾ ਮਰ ਗਿਆ ਹੈ ਅਤੇ ਉਸ ਦੇ ਮਰਨ ਤੇ ਸਾਕ ਸੰਬੰਧੀ ਦੁਖ ਪ੍ਰਗਟ ਕਰਦੇ ਹਨ ਰੋਂਦੇ ਕੁਰਲਾਉਂਦੇ ਹਨ। ਇਸ ਬਾਰੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਅਸਲ ਵਿੱਚ ਜੀਵ ਕਦੇ ਨਹੀਂ ਮਰਦਾ। ਤਤਾਂ ਦਾ ਬਣਿਆ ਸਰੀਰ ਹੀ ਖਤਮ ਹੁੰਦਾ ਹੈ। ਜਿਹੜੇ ਲੋਕ ਮਰੇ ਪ੍ਰਾਣੀ ਨਾਲ ਮੋਹ ਕਾਰਣ ਰੋਂਦੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਰਿਸਤੇ-ਨਾਤੇ ਸਭ ਸੁਪਨੇਂ ਦੀ ਨਿਆਈਂ ਹਨ। ਜਿਹੜੇ ਮਰੇ ਪ੍ਰਾਣੀ ਲਈ ਰੋਂਦੇ ਕੁਰਲਾਉਂਦੇ ਹਨ ਉਨ੍ਹਾਂਨੇ ਵੀ ਇੱਕ ਦਿਨ ਇੱਥੋਂ ਤੁਰ ਜਾਣਾ ਹੈ। ਸਰੀਰ ਤੱਤਾਂ ਵਿੱਚ ਮਿਲ ਜਾਂਦਾ ਹੈ ਅਤੇ ਜੀਵ ਦੀ ਜੀਵਨ ਸੱਤਾ ਪ੍ਰ੍ਰਭੂ ਵਿੱਚ ਸਮਾ ਜਾਂਦੀ ਹੈ। ਬੰਦੇ ਦੇ ਕਰਮਾਂ ਦਾ ਲੇਖਾ, ਦੁਬਾਰਾ (ਕਿਸੇ ਜੂਨ ਵਿੱਚ) ਜਨਮ ਲੈਣਾ ਜਾਂ ਨਾ ਲੈਣਾ ਇਹ ਇਸ ਤੋਂ ਅਗਲਾ ਪੜਾਉ ਹੈ, ਜੋ ਕਿ ਸ਼ਬਦ ਦਾ ਵਿਸ਼ਾ ਨਾ ਹੋਣ ਕਰਕੇ ਉਸ ਬਾਰੇ ਇੱਥੇ ਜ਼ਿਕਰ ਨਹੀਂ ਕੀਤਾ ਗਿਆ। ਸ਼ਬਦ ਦਾ ਮੁਖ ਭਾਵ ਇਹ ਹੈ ਕਿ ਸ਼ਰੀਰ ਬੰਦਾ ਨਹੀਂ ਹੈ (ਇਹ ਤਾਂ ਮਿੱਟੀ ਦੀ ਢੇਰੀ ਹੈ)। ਅਸਲ ਵਿੱਚ ਜੀਵਾਤਮਾ ਹੀ ਜੀਵ ਹੈ ਜੋ ਜੰਮਦਾ ਮਰਦਾ ਨਹੀਂ।

ਜੇ ਮਿੱਟੀ ਮਿੱਟੀ ਵਿੱਚ ਰਲ ਗਈ, ਸਵਾਸ ਹਵਾ ਵਿੱਚ ਰਲ ਗਏ, ਜੀਵਨ ਜੋਤਿ ਪ੍ਰਭੂ ਨਾਲ ਰਲ ਗਈ। ਫ਼ੇਰ ਤਾਂ ਸਭ ਕੁੱਝ ਖਤਮ ਸਮਝਿਆ ਜਾਣਾ ਚਾਹੀਦਾ ਸੀ। ਪਰ ਗੁਰੂ ਸਾਹਿਬ ਤਾਂ ਕਹਿ ਰਹੇ ਹਨ- ‘ਨਹ ਬਿਨਸੈ ਅਬਿਨਾਸੀ ਹੋਗੁ’। ‘ਨਾ ਕੋਈ ਮਰੈ ਨ ਆਵੈ ਜਾਇਆ’।

‘ਨ ਆਵੈ ਜਾਇਆ’ ਦੇ ਵੀ ਅਰਥ ਗ਼ਲਤ ਕੀਤੇ ਜਾਂਦੇ ਹਨ। ਜੀਵ ਦੁਬਾਰਾ ਜੰਮਦਾ ਮਰਦਾ ਨਹੀਂ ਇਹ ਅਰਥ ਕੀਤੇ ਜਾਂਦੇ ਹਨ। ਜਦ ਕਿ ਜੀਵ ਕਿਤੇ ਆਉਂਦਾ ਜਾਂਦਾ ਨਹੀਂ ਇੱਥੇ ਹੀ ਇਸੇ ਧਰਤੀ ਤੇ ਸਰੀਰ ਦਾ ਚੋਲਾ ਬਦਲਦਾ ਹੈ, ਜਾਂ ਹਮੇਸ਼ਾਂ ਲਈ ਪ੍ਰਭੂ ਵਿੱਚ ਸਮਾ ਜਾਂਦਾ ਹੈ।

ਇਸੇ ਗੱਲ ਨੂੰ ਇੱਕ ਹੋਰ ਸ਼ਬਦ ਰਾਹੀਂ ਵਿਚਾਰਦੇ ਹਾਂ-

“ਗਉੜੀ ਮ: 5॥ ਕਾ ਕੀ ਮਾਈ ਕਾ ਕੋ ਬਾਪ॥ ਨਾਮ ਧਾਰੀਕ ਝੂਠੇ ਸਭ ਸਾਕ॥ ਕਾਹੇ ਕਉ ਮੂਰਖ ਭਖਲਾਇਆ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ॥ ਰਹਾਉ॥ ਏਕਾ ਮਾਟੀ ਏਕਾ ਜੋਤਿ॥ ਏਕੋ ਪਵਨੁ ਕਹਾ ਕਉਨੁ ਰੋਤਿ॥ ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥ ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥ (188)।

ਅਰਥ- … ਤੂੰ ਪਰਮਾਤਮਾ ਦੇ ਹੁਕਮ ਵਿੱਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ)।

…. . (ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ‘ਮੇਰਾ, ਮੇਰਾ’ ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ‘ਮੇਰਾ’ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ। 3.

ਹੋਰ ਦੇਖੋ: “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ … ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ॥ 3॥ ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ॥ (700)।

ਪਿਛਲੇ ਜਨਮ ਦੇ ਸੰਜੋਗ ਕਰਕੇ ਸਾਰੇ ਸੰਬੰਧੀ ਇੱਥੇ (ਇਸ ਜਨਮ ਵਿੱਚ) ਇਕੱਠੇ ਹੋ ਜਾਂਦੇ ਹਾਂ ਪਰ ਅੰਤ ਵੇਲੇ ਕੋਈ ਸੰਬੰਧੀ ਕੋਈ ਧਨ ਦੌਲਤ ਨਾਲ ਨਹੀਂ ਜਾਂਦੇ। ਪਰ ਪਰਮਾਤਮਾ ਦੇ ਸੰਤ-ਜਨ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਉਨ੍ਹਾਂਦੀ ਸੰਗਤ ਵਿੱਚ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀਂ ਚਾਹੀਦੀ ਹੈ। ਇਸ ਲੋਕ ਵਿੱਚ ਸੁਖ ਮਿਲਦਾ ਹੈ, ਪਰਲੋਕ ਵਿੱਚ ਸੁਰਖਰੂ ਹੋ ਜਾਈਦਾ ਹੈ।

ਹੋਰ ਦੇਖੋ: “ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਸੂਝੈ ਸਭੁ ਕੋਈ॥ ਤੇਲ ਜਲੇ ਬਾਤੀ ਠਹਰਾਨੀ ਸੁੰਨਾ ਮੰਦਰੁ ਹੋਈ॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ॥ ਤੂੰ ਰਾਮ ਨਾਮ ਜਪਿ ਸੋਈ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥ ਦੇਹੁਰੀ ਬੈਠੀ ਮਾਤਾ ਰੋਵੇ ਖਟੀਆ ਲੇ ਗਏ ਭਾਈ॥ ਲਟ ਛਿਟਕਾਏ ਤਿਰੀਆ ਰੋਵੈ ਹੰਸ ਇਕੇਲਾ ਜਾਈ॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ॥ ਇਸ ਬੰਦੇ ਸਿਰਿ ਜੁਲਮ ਹੋਤ ਹੈ ਜਮੁ ਨਹੀ ਹਟੈ ਗੁਸਾਈ॥ (478)। ਜਦੋਂ ਸਰੀਰ ਵਿੱਚੋਂ ਸਵਾਸ ਮੁਕ ਜਾਂਦੇ ਹਨ ਕੋਈ ਸਾਥੀ ਨਹੀਂ ਬਣਦਾ। ਮ੍ਰਿਤਕ ਦੇ ਸਰੀਰ ਨੂੰ ਭਾਈ ਸ਼ਮਸ਼ਾਨ ਲੈ ਜਾਂਦੇ ਹਨ। ਅਗੇ (ਕੀਤੇ ਕਰਮਾ ਦਾ ਲੇਖਾ ਭੁਗਤਣ ਲਈ) ਸਿਰਫ਼ ਜੀਵਾਤਮਾ ਹੀ ਜਾਂਦੀ ਹੈ।

ਹੋਰ ਦੇਖੋ- ਜੈਤਸਰੀ ਮ: 5॥” ਪਾਧਾਣੂ ਸੰਸਾਰੁ ਗਾਰਬਿ ਅਟਿਆ॥ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ॥ ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ॥ ਪੁਤ੍ਰ ਮਿਤ੍ਰ ਬਿਹਾਰ ਬਨਿਤਾ ਏਹ ਕਰਤ ਬਿਹਾਵਏ॥ ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ਕਿਰਤ ਕਰਮ ਨ ਮਿਟੈ ਨਾਨਕ ਹਰਿਨਾਮੁ ਧਨੁ ਨਹੀ ਖਟਿਆ॥” (705)। ਪਾਧਾਣੂ= ਪਾਂਧੀ, ਮੁਸਾਫ਼ਿਰ, ਰਾਹੀ (ਜੋ ਪਿੱਛੋਂ ਕਿਤੋਂ ਆਇਆ ਹੈ ਅਤੇ ਅੱਗੇ ਕਿਤੇ ਜਾਣਾ ਹੈ)।

ਇਸ ਤਰ੍ਹਾਂ ਦੀਆਂ ਅਨੇਕਾਂ ਹੀ ਉਦਾਹਰਣਾਂ ਹਨ। ‘ਪਹਰੇ’ ਬਾਣੀ ਵਿੱਚ ਇਸ ਜੀਵ ਨੂੰ ਵਣਜਾਰਾ ਦੱਸਿਆ ਹੈ, ਸਾਰੀ ਪਹਰੇ ਬਾਣੀ ਪੜ੍ਹ ਕੇ ਦੋਖੋ ਜੀ। ਸੋ ਗੁਰਬਾਣੀ ਦੀਆਂ ਇਨ੍ਹਾਂ ਉਦਾਹਰਣਾਂ ਦੇ ਹੁੰਦਿਆਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਜੀਵਨ ਖ਼ਤਮ ਹੋ ਜਾਣ ਤੇ ਸਭ ਕੁੱਝ ਖ਼ਤਮ ਹੋ ਜਾਂਦਾ ਹੈ, ਅਤੇ ਜੀਵਾਤਮਾ ਦੁਬਾਰਾ ਜਨਮ ਨਹੀਂ ਲੈਂਦੀ।

ਤੁਸੀਂ ਗੁਰੂ ਅਰਜਨ ਦੇਵ ਜੀ ਦੇ “ਪਵਨੈ ਮਹਿ ਪਵਨ ਸਮਾਇਆ॥” ਸ਼ਬਦ ਦੇ ਸਮਰਥਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਪੇਸ਼ ਕੀਤਾ ਹੈ- “ਦੇਹੀ ਮਾਟੀ ਬੋਲੈ ਪਉਣੁ॥ ਬੂਝੁ ਰੇ ਗਿਆਨੀ ਮੁਆ ਹੈ ਕਉਣੁ॥ (152)। ਸਾਰਾ ਸ਼ਬਦ ਪੜ੍ਹ ਕੇ ਦੇਖੋ ਇੱਥੇ ਮਾਇਆ ਵਾਲੇ ਪਾਸਿਓਂ ਦੌੜ ਭੱਜ ਅਤੇ ਆਪਾ-ਭਾਵ, ਮੈਂ-ਮੇਰੀ ਦੀ ਮੌਤ ਦੀ ਗੱਲ ਕੀਤੀ ਗਈ ਹੈ।

“ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥” ਸ਼ਬਦ ਦੀ ਤੁਹਾਡੀ ਕੀਤੀ ਵਿਆਖਿਆ ਬਾਰੇ ਵਿਚਾਰ:-

ਤੁਸੀਂ ਲਿਖਿਆ ਹੈ:- “ਇਸ ਸ਼ਬਦ ਵਿੱਚ (ਗੁਰੂ ਸਾਹਿਬ) ਸਪਸ਼ਟ ਕਰਦੇ ਹਨ ਕਿ ਮਨੁੱਖ ਦੀ ਮੌਤ ਊਰਜਾ ਦਾ ਪਰਿਵਰਤਨ ਹੈ। ਕੇਵਲ ਊਰਜਾ ਦਾ ਪਰਿਵਰਤਨ ਨਾ ਕਿ ਕਿਸੇ ਜੀਵਾਤਮਾ ਦਾ ਆਵਾਗਮਨ। ਹੈਰਾਨੀ ਦੀ ਗੱਲ ਹੈ ਕਿ ਇਸ ਵਿਗਿਆਨਕ ਸਿਧਾਂਤ ਨੂੰ ਸੈਂਕੜੇ ਸਾਲਾਂ ਬਾਅਦ ਇੱਕ ਸਾਇੰਸਦਾਨ Herman Helmholtz (1821-1894) ਨੇ ਸੰਸਾਰ ਦੇ ਸਾਹਮਣੇ ਰੱਖਿਆ। ਇਸ ਸਿਧਾਂਤ ਨੂੰ Law of Conservation of Energy ਦੇ ਨਾ ਨਾਲ ਜਾਣਿਆ ਜਾਂਦਾ ਹੈ। ਇਸ ਸਿਧਾਂਤ ਅਨੁਸਾਰ ਸ਼ਕਤੀ ਊਰਜਾ ਨਾ ਉਤਪਨ ਹੁੰਦੀ ਹੈ ਤੇ ਨਾ ਹੀ ਸਮਾਪਤ ਹੁੰਦੀ ਹੈ। ਉਹ ਕੇਵਲ ਪਰਿਵਰਤਨ ਹੁੰਦੀ ਹੈ। “… ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗ॥” … ਮਨੁੱਖੀ ਜੀਵਨ ਕੁਦਰਤੀ ਪੁਲਾੜ ਵਿੱਚੋਂ ਉਪਜਦਾ ਹੈ ਅਤੇ ਮੌਤ ਉਪਰੰਤ ਬਦਲ ਕੇ ਇਸੇ ਕੁਦਰਤੀ ਪੁਲਾੜ ਦਾ ਹਿੱਸਾ ਬਣਿਆ ਰਹਿੰਦਾ ਹੈ”।

“… ਜੀਵ ਕੁਦਰਤੀ ਪੁਲਾੜ ਵਿੱਚੋਂ ਇੱਕ ਵਿਸ਼ੇਸ਼ Biological process ਰਾਹੀਂ ਉਪਜਦੇ ਹਨ ਅਤੇ ਮਰਣ ਉਪਰੰਤ ਉਸੇ ਕੁਦਰਤੀ ਪੁਲਾੜ ਵਿੱਚ ਸਮਾ ਜਾਂਦੇ ਹਨ”।

ਵਿਚਾਰ- ਸ਼ਬਦ ਦੀਆਂ ਮੁਢਲੀਆਂ ਪੰਗਤੀਆਂ ਵਿੱਚ ਤਿੰਨ ਚੀਜਾਂ ਬਾਰੇ ਗਲ ਕੀਤੀ ਗਈ ਹੈ; ਪਹਿਲੀ- ਪਵਨੈ ਮਹਿ ਪਵਨੁ ਸਮਾਇਆ। ਤੀਜੀ-- ਮਾਟੀ ਮਾਟੀ ਹੋਈ ਏਕ। ਅਰਥਾਤ ਮਿੱਟੀ ਮਿੱਟੀ ਵਿੱਚ ਮਿਲ ਗਈ, ਸਵਾਸ ਹਵਾ ਵਿੱਚ ਮਿਲ ਗਏ। ਅਤੇ ਦੂਸਰੀ ਚੀਜ- ‘ਜੋਤੀ, ਜੋਤਿ ਵਿੱਚ ਰਲ ਗਈ। ਇਸ ਜੋਤੀ ਨੂੰ ਤੁਸੀਂ ਊਰਜਾ ਦੱਸਿਆ ਹੈ ਜੋ ਕਿ ਪੁਲਾੜੀ ਊਰਜਾ ਵਿੱਚ ਜਾ ਰਲਦੀ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਸਥੂਲ ਤੱਤ ਹਵਾ, ਮਿੱਟੀ ਆਦਿ ਤੱਤਾਂ ਵਿੱਚ ਰਲ ਗਏ ਬਾਕੀ ਰਹੀ ਊਰਜਾ। ਤੁਹਾਡੇ ਮੁਤਾਬਕ ਇਹ ਪੁਲਾੜੀ ਊਰਜਾ ਵਿੱਚ ਜਾ ਕੇ ਰਲ ਜਾਂਦੀ ਹੈ। ਜਿਵੇਂ ਸਮੁੰਦਰ ਦੇ ਭਰਪੂਰ ਪਾਣੀ ਵਿੱਚੋਂ ਪਾਣੀ ਦੀ ਬੂੰਦ ਕਢ੍ਹ ਲਈਏ ਅਤੇ ਫ਼ੇਰ ਉਹ ਬੂੰਦ ਉਸੇ ਵਿੱਚ ਮਿਲਾ ਦੇਈਏ। ਇਸੇ ਤਰ੍ਹਾਂ ਪੁਲਾੜੀ ਊਰਜਾ ਤੋਂ ਜੀਵਨ ਉਤਪੰਨ ਹੁੰਦਾ ਹੈ ਅਤੇ ਅੰਤ ਵੇਲੇ (ਮੌਤ ਆਉਣ ਤੇ) ਜੀਵ ਦੀ ਜੀਵਨ ਊਰਜਾ ਪੁਲਾੜੀ ਊਰਜਾ ਵਿੱਚ ਜਾ ਰਲਦੀ ਹੈ। ਇਹੀ ਜੀਵਨ ਅਤੇ ਮ੍ਰਿਤੂ ਹੈ।

ਸ: ਹਰਦੇਵ ਸਿੰਘ ਜੀ! ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਗੁਰਬਾਣੀ/ਗੁਰਮਤ ਧਰਮ ਦਾ ਵਿਸ਼ਾ ਹੈ ਅਤੇ ਵਿਗਿਆਨ ਪ੍ਰਭੂ ਦੀ ਸਥੂਲ ਰਚਨਾ ਵਿਚਲੀ ਕੁਦਰਤ ਦੀ ਪੜ੍ਹਾਈ ਦਾ ਵਿਸ਼ਾ ਹੈ। ਗੁਰਬਾਣੀ/ਗੁਰਮਤ ਦਾ ਮੁੱਖ ਸੰਬੰਧ ਸੂਖਸ਼ਮਤਾ ਬਾਰੇ ਗਿਆਨ ਦੇਣਾ ਹੈ ਅਤੇ ਸਾਇੰਸ ਦਾ ਸਥੂਲ ਰਚਨਾ ਬਾਰੇ। ਸੋ ਦੋਨੋਂ ਵਿਸ਼ੇ ਵੱਖ ਵੱਖ ਹਨ। ਗੁਰਬਾਣੀ ਵਿਚਲੀਆਂ ਸੂਖਸ਼ਮ ਗੱਲਾਂ ਦੇ ਜੇ ਵਿਗਿਆਨਕ ਸਬੂਤ ਲਭਣ ਦੀ ਕੋਸ਼ਿਸ਼ ਕਰਾਂਗੇ ਅਤੇ ਗੁਰਬਾਣੀ ਦੇ ਵਿਗਿਆਨਕ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਭੁਲੇਖੇ ਹੀ ਵਧਣੇ ਹਨ, ਕੋਈ ਹਲ ਨਹੀਂ ਲੱਭ ਸਕਦਾ। ਵਿਦਵਾਨ ਲੋਕ ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਕਹਿੰਦੇ ਹਨ ਕਿ ਦੇਖੋ ਵਿਗਿਆਨ ਦੀ “…” ਇਹ ਗੱਲ ਤਾਂ ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਕਹਿ ਦੱਤੀ ਹੈ, ਜਿਹੜੀ ਵਿਗਿਆਨੀ ਲੋਕ ਹੁਣ ਦੱਸ ਰਹੇ ਹਨ। ਮੈਂ ਇੱਕ ਗੱਲ ਨਹੀਂ ਸਮਝ ਸਕਿਆ ਕਿ ਜੇ ਗੁਰੂ ਸਾਹਿਬਾਂ ਨੇ ਵਿਗਿਆਨ ਦੀ ਗੱਲ ਕੀਤੀ ਹੈ ਤਾਂ, ਜਿਹੜੀ ਖੋਜ ਵਿਗਿਆਨਕ ਕਰ ਚੁਕੇ ਹਨ ਉਸੇ ਬਾਰੇ ਹੀ ਕਿਉਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ? ਕਦੇ ਐਸਾ ਨਹੀਂ ਹੋਇਆ ਕਿ ਗੁਰਬਾਣੀ ਪੜ੍ਹ ਕੇ ਕੋਈ ਗੁਰਸਿੱਖ ਵਿਗਿਆਨ ਦੀ ਖੋਜ ਕਰਕੇ ਦਿਖਾ ਦੇਵੇ ਕਿ ਇਹ ਖੋਜ ਮੈਂ ਗੁਰਬਾਣੀ ਚੋਂ ਸੇਧ ਲੈ ਕੇ ਕੀਤੀ ਹੈ। ਹੁਣ ਵਿਗਿਆਨੀ ‘ਡਾਰਕ ਅਨਰਜੀ’ ਬਾਰੇ ਖੋਜ ਕਰ ਰਹੇ ਹਨ। ਤੁਹਾਡੇ ਵਰਗਾ ਕੋਈ ਗੁਰਮਤ ਪ੍ਰੇਮੀਂ ਗੁਰਬਾਣੀ’ ਚੋਂ ਸੇਧ ਲੈ ਕੇ ਇਸ ‘ਡਾਰਕ ਅਨਰਜੀ’ ਬਾਰੇ ਵਿਗਿਆਨੀਆਂ ਦੀ ਮਦਦ ਕਿਉਂ ਨਹੀਂ ਕਰ ਦਿੰਦਾ? ਜਦੋਂ ਇਸ ‘ਡਾਰਕ ਅਨਰਜੀ’ ਬਾਰੇ ਕੋਈ ਖੋਜ ਹੋ ਜਾਵੇਗੀ ਤਾਂ ਗੁਰਬਾਣੀ ਦੀਆਂ ਤੁਕਾਂ ਲਭ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਦੇਖੋ ਇਹ ਤਾਂ ਸਦੀਆਂ ਪਹਿਲਾਂ ਹੀ ਗੁਰਬਾਣੀ ਵਿੱਚ ਲਿਖਿਆ ਪਿਆ ਹੈ।

ਤੁਸੀਂ ‘ਜੋਤਿ’ ਨੂੰ ਊਰਜਾ ਦੱਸਿਆ ਹੈ।

ਸਵਾਲ- ਕੀ ਕੋਈ ਐਸੀ ਊਰਜਾ ਹੈ ਜੋ ਬਿਨਾ ਕਿਸੇ ਪਦਾਰਥੀ ਸਹਾਰੇ ਤੋਂ ਪੁਲਾੜ ਵਿੱਚ ਉਡੀ ਫ਼ਿਰਦੀ ਹੈ, ਅਰਥਾਤ ਬਿਨਾ ਕਿਸੇ ਪਦਾਰਥ ਦੇ ਇਕੱਲੀ ਊਰਜਾ ਪੁਲਾੜ ਵਿੱਚ ਘੁੰਮ ਰਹੀ ਹੋਵੇ?

ਕੀ ਸਰੀਰ ਵਿੱਚ ਕੋਈ ਐਸੀ ਊਰਜਾ ਹੈ, ਜੋ ਮਿੱਟੀ ਹਵਾ ਆਦਿ ਤੱਤਾਂ ਦਾ ਸਾਥ ਛੱਡ ਕੇ ਕਿਸੇ ਪੁਲਾੜੀ ਊਰਜਾ ਵਿੱਚ ਜਾ ਰਲਦੀ ਹੈ?

ਸਵਾਲ 2- ਤੁਸੀਂ ਆਪਣੇ ‘ਗੁਰਬਾਣੀ ਵਿੱਚ ਕਰਮ ਸਿਧਾਂਤ’ ਲੇਖ ਵਿੱਚ ਲਿਖਿਆ ਹੈ- “ਇੱਥੇ ਕਿਸੇ ਇੱਕ ਦਾ ਕੀਤਾ ਕਿਸੇ ਦੂਜੇ ਜਾਂ ਦੂਜਿਆਂ ਨੂੰ ਭੁਗਤਣਾ ਪੈ ਸਕਦਾ ਹੈ”।

ਤੁਹਾਡੇ ਇਸ ਮੌਜੂਦਾ ਲੇਖ ਅਨੁਸਾਰ ‘ਹਰ ਮਨੁਖ ਚਾਹੇ ਕੋਈ ਆਸਤਿਕ ਹੋਵੇ ਜਾਂ ਨਾਸਤਿਕ ਮਰਨ ਤੋਂ ਪਿੱਛੋਂ ਕਿਸੇ ਦਾ ਕੋਈ ਦੁਬਾਰਾ ਜਨਮ ਨਹੀਂ ਹੁੰਦਾ’।

ਜਾਣੀ ਕਿ ਤੁਹਾਡੇ ਮੁਤਾਬਕ ਇਥੇ ਕਿਸੇ ਇੱਕ ਦੇ ਕੀਤੇ ਚੰਗੇ ਮਾੜੇ ਦਾ ਫ਼ਲ ਕਿਸੇ ਦੂਜੇ ਜਾਂ ਦੂਜਿਆਂ ਨੂੰ ਭੁਗਨਣਾ ਪੈ ਸਕਦਾ ਹੈ। ਅਤੇ ਇਸ ਜਨਮ ਤੋਂ ਮਗ਼ਰੋਂ ਕੋਈ ਜਨਮ ਨਹੀਂ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇਂ ਬੰਦੇ ਨੂੰ ‘ਗੁਰਮੁਖ’ ਬਣਨ ਲਈ ਬਾਰ ਬਾਰ ਜਿਹੜੀ ਪਰੇਰਣਾ ਕੀਤੀ ਹੈ ਉਸ ਦਾ ਕੀ ਲਾਭ ਹੈ? ਚੰਗੇ ਕੰਮਾਂ ਨਾਲ ਚੰਗੇ ਸਮਾਜ ਘੜੇ ਜਾਣ ਦੀ ਗੱਲ ਤੁਸੀਂ ਆਪਣੇ ‘ਕਰਮ ਸਿਧਾਂਤ’ ਲੇਖ ਵਿੱਚ ਕੀਤੀ ਹੈ। ਪਰ ਇਹ ਗੱਲਾਂ ਕਿਸੇ ਦੇ ਆਪਣੇ ਮੰਨਣ ਜਾਂ ਨਾ ਮੰਨਣ ਤੇ ਨਿਰਭਰ ਹਨ। ਸਨ 84 ਵਿੱਚ ਹਿੰਦੋਸਤਾਨ ਵਿੱਚ ਚੰਗੀਆਂ ਨੌਕਰੀਆਂ ਚੰਗੇ ਅਹੁਦਿਆਂ ਦੇ ਲਾਲਚ ਵਿੱਚ ਹਜਾਰਾਂ ਬੇਗੁਨਾਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਉਸ ਵਕਤ ਕਾਤਲਾਂ ਨੂੰ ਸਿਰਫ਼ ਲਾਲਚ ਹੀ ਨਜ਼ਰ ਆ ਰਿਹਾ ਸੀ ਅਤੇ ਆਮ ਤੌਰ ਤੇ ਹਮੇਸ਼ਾਂ ਬੰਦੇ ਨੂੰ ਲਾਲਚ ਹੀ ਮੁਖ ਹੁੰਦਾ ਹੈ, ਚੰਗੇ ਸਮਾਜ ਵਾਲੀ ਗੱਲ ਕੋਈ ਕੋਈ ਹੀ ਸੋਚਦਾ ਹੈ।

ਕੋਈ ਗੁਰਮੁਖ ਵਿਅਕਤੀ ਜਿਸ ਨੂੰ ਕਿ ਰੱਬ ਦਾ ਭੈ ਹੈ। ਸਾਰੀ ਉਮਰ ਗੁਰਮੁਖਾਂ ਵਾਲਾ ਜੀਵਨ ਜਿਉਣ’ ਚ ਆਨੰਦ ਮਾਣਦਾ ਹੈ। ਹਰ ਵਕਤ ਆਪਣੇ ਨਾਲੋਂ ਦੂਜਿਆਂ ਦੀ ਭਲਾਈ ਬਾਰੇ ਜਿਆਦਾ ਸੋਚਦਾ ਹੈ। ਅਤੇ ਸਮਝਦਾ ਹੈ ਕਿ ਮੇਰੇ ਚੰਗੇ ਮਾੜੇ ਸਾਰੇ ਕੰਮਾਂ ਨੂੰ ਰੱਬ ਦੇਖਦਾ ਹੈ। ਮੇਰੇ ਚੰਗੇ ਮਾੜੇ ਕੰਮਾਂ ਦਾ ਫ਼ਲ ਮੈਨੂੰ ਭੁਗਤਣਾ ਪਏਗਾ। ਏਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ।

ਇਕ ਕੋਈ ਹੋਰ ਵਿਅਕਤੀ, ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ। ਜੋ ਸਮਝਦਾ ਹੈ ਕਿ ਰੱਬ-ਰੁਬ ਕੁੱਝ ਨਹੀਂ ਹੈ, ਐਵੇਂ ਲੋਕਾਂ ਨੇ ਮਨਾਂ ਵਿੱਚ ਰੱਬ ਦੀ ਹੋਂਦ ਨੂੰ ਘੜ ਲਿਆ ਹੈ। ਅਸਲ ਵਿੱਚ ਇਹ ਇੱਕ ਊਰਜਾ ਹੈ। ਜਿਸ ਤੋਂ ਸਾਰੀ ਸੰਸਾਰ ਰਚਨਾ ਕਿਸੇ ਕੁਦਰਤੀ ਤਰੀਕੇ ਨਾਲ ਹੋਈ ਹੈ। ਅਤੇ ਇਸੇ ਊਰਜਾ ਨਾਲ ਹੀ ਸੰਸਾਰ ਚੱਲ ਰਿਹਾ ਹੈ। ਜੇ ਮੇਰੇ ਕੁੱਝ ਸਾਥੀ ਇਸ ਊਰਜਾ ਨੂੰ ਰੱਬ ਸਮਝਦੇ ਹਨ ਤਾਂ ਮੈਂ ਵੀ ਇਸ ਊਰਜਾ ਨੂੰ ਰੱਬ ਨਾਮ ਦੇ ਦਿੰਦਾ ਹਾਂ, ਇਸ ਨਾਲ ਕੀ ਫ਼ਰਕ ਪੈਂਦਾ ਹੈ? ਇਸ ਤਰ੍ਹਾਂ ਕਰਨ ਨਾਲ ਮੇਰੇ ਸਾਥੀ ਮਿੱਤਰ ਖੁਸ਼ ਹਨ ਤਾਂ ਇਸੇ ਤਰ੍ਹਾਂ ਹੀ ਸਹੀ। ਉਹ ਸਮਝਦਾ ਹੈ ਕਿ ਚਾਰ ਦਿਨ ਦੀ ਜ਼ਿੰਦਗ਼ੀ ਹੈ ਆਪਣੀ ਐਸ਼ ਦੀ ਜਿੰਦਗ਼ੀ ਬਿਤਾਵੋ। ਕਿਸੇ ਦੂਸਰੇ ਦੀ ਭਲਾਈ ਜਾਂ ਸਮਾਜ ਸੇਵਾ ਵਿੱਚ ਸਮਾਂ ਤੇ ਪੈਸਾ ਬਰਬਾਦ ਕਰਨ ਦੀ ਕੀ ਜਰੂਰਤ ਹੈ? ਭਲਾਈ ਮੈਂ ਕਰਾਂ ਲਾਭ ਕੋਈ ਹੋਰ ਉਠਾਵੇ। ਇਸ ਜਨਮ ਤੋਂ ਅਗਲਾ ਪਿਛਲਾ ਕੋਈ ਜਨਮ ਨਹੀਂ ਹੈ। ਕੋਈ ਕਰਮਾਂ ਦਾ ਲੇਖਾ ਨਹੀਂ ਹੁੰਦਾ ਨਾ ਕੋਈ ਲੇਖਾ ਕਰਨ ਵਾਲਾ ਹੈ। ਜਿਸ ਤਰ੍ਹਾਂ ਵੀ ਜਾਇਜ਼ ਨਾਜਾਇਜ਼ ਤਰੀਕੇ ਨਾਲ ਦੌਲਤ ਇਕੱਠੀ ਹੁੰਦੀ ਹੈ, ਕਰਕੇ ਐਸ਼ ਦੀ ਜ਼ਿੰਦਗ਼ੀ ਬਿਤਾਵੋ ਅਤੇ ਆਨੰਦ ਮਾਣੋਂ।

ਤਾਂ ਦੱਸੋ ਦੋਨਾਂ ਵਿਅਕਤੀਆਂ ਵਿੱਚੋਂ ਕੌਣ ਠੀਕ ਅਤੇ ਕੌਣ ਗ਼ਲਤ ਸੋਚਦਾ ਹੈ? ਜਾਂ ਦੋਨੋਂ ਆਪਣੇ ਆਪਣੇ ਥਾਂ ਠੀਕ ਹਨ? ਕੌਣ ਠੀਕ ਕੌਣ ਗ਼ਲਤ, ਸਿਰਫ਼ ਏਨਾ ਹੀ ਦੱਸਣਾ ਜਰੂਰੀ ਨਹੀਂ ਵਿਸਥਾਰ ਨਾਲ ਆਪਣੇ ਲਫ਼ਜ਼ਾਂ ਵਿੱਚ ਵੀ ਸਮਝਾ ਸਕਦੇ ਹੋ।

“ਜੋਤੀ ਮਹਿ ਜੋਤਿ ਰਲ ਜਾਇਆ”

ਕੀ ਇਸ ਤਰ੍ਹਾਂ ਸੰਭਵ ਹੈ ਕਿ (ਮਿੱਟੀ, ਹਵਾ ਆਦਿ ਤੱਤਾਂ ਤੋਂ ਬਿਨਾਂ) ਕੋਈ ਸਰੀਰਕ ਊਰਜਾ, (ਬਿਨਾ ਸਥੂਲ ਪਦਾਰਥ ਵਾਲੀ ਕਿਸੇ) ਪੁਲਾੜੀ ਊਰਜਾ ਵਿੱਚ ਜਾ ਰਲਦੀ ਹੈ?

ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(02/06/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥
(ਤਿੰਨ ਵਾਰੀ ਇਸ ਸ਼ਬਦ ਦੀਆਂ ਤੁਕਾਂ, ਸਿੱਖ ਮਾਰਗ ਤੇ ਗਲਤ ਸੰਦੇਸ਼ ਦਿੰਦੀਆਂ ਪੈ ਚੁਕੀਆਂ ਹਨ, ਇਸ ਲਈ ਇਸ ਸ਼ਬਦ ਦੀ ਵਿਆਖਿਆ ਕਰਨੀ ਜ਼ਰੂਰੀ ਹੋ ਗਈ ਹੈ। ਪੂਰਾ ਸ਼ਬਦ ਇਵੇਂ ਹੈ)
ਸਲੋਕੁ ਮ: ੩॥
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ॥
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ॥ ੧॥
ਮ: ੧॥
ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇੱਕ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ ੨॥
ਪਉੜੀ॥
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ॥
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ॥
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ॥
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ॥
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ॥ ੧੬॥ (੬੪੮)
ਇਸ ਵਿੱਚ ਵਿਦਵਾਨ ਵੀਰ ਜੋ ਅਰਥ ਸਮਝਾਉਣਾ ਚਾਹੁੰਦੇ ਹਨ, ਉਹ ਗਲਤ ਲੀਹਾਂ ਤੇ ਸਮਝਾਉਣਾ ਚਾਹੁੰਦੇ ਹਨ। ਇਸ ਵਿੱਚ ਮੁੱਖ ਗੱਲ, ਰੂਹਾਂ ਦੇ ਕਿਤੇ ਜਾ ਕੇ ਸਮਾਉਣ ਦੀ ਨਹੀਂ ਹੈ, ਬਲਕਿ ਲੋਕਾਂ ਦੇ ਉਸ ਅੰਧ ਵਿਸ਼ਵਾਸ ਦਾ ਖੰਡਣ ਕੀਤਾ ਹੈ, ਜਿਸ ਦੇ ਆਧਾਰ ਤੇ ਉਹ ਇਸ ਵਹਿਮ ਵਿੱਚ ਫਸੇ ਹੋਏ ਹਨ ਕਿ ਸਰੀਰ ਦੇ ਬਿਲੇ ਲਾਉਣ ਦੇ ਕਿਸੇ ਖਾਸ ਢੰਗ ਨਾਲ ਬੰਦੇ ਦੀ ਰੂਹ, ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੀ ਹੈ। ਜੋ ਮੰਨਦੇ ਹਨ ਕਿ ਸਸਕਾਰ ਕਰਨ ਨਾਲ ਮੁਕਤੀ ਮਿਲਦੀ ਹੈ। (ਜਿਵੇਂ ਹਿੰਦੂ) ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਦਫਨ ਕਰਨ ਨਾਲ ਮੁਕਤੀ ਮਿਲਦੀ ਹੈ, ਸਸਕਾਰ ਕਰਨ ਨਾਲ ਬੰਦਾ ਨਾਪਾਕ ਹੋ ਜਾਂਦਾ ਹੈ, ਕਿਉਂਕਿ ਜੇ ਸਰੀਰ ਸੜ ਜਾਵੇਗਾ, ਤਾਂ ਕਿਆਮਤ ਵਾਲੇ ਦਿਨ ਉਹ ਕਿੱਥੋਂ ਖੜਾ ਹੋਵੇਗਾ?
(ਜਿਵੇਂ ਮੁਸਲਮਾਨ) ਜੋ ਸੋਚਦੇ ਹਨ ਕਿ ਜਲਪ੍ਰਵਾਹ ਕਰਨ ਨਾਲ, ਸਰੀਰ ਡੱਡੂ ਮੱਛੀਆਂ ਦਾ ਖਾਜਾ ਬਣ ਜਾਣ ਨਾਲ, ਬੰਦਾ ਮੁਕਤ ਹੋ ਜਾਂਦਾ ਹੈ। (ਜਿਵੇਂ ਜੈਨੀ, ਬੋਧੀ ਸਾਧੂ ਆਦਿ)
ਜੋ ਸੋਚਦੇ ਹਨ ਕਿ ਗਿਲਝਾਂ ਦੇ ਖਾਣ ਨਾਲ ਬੰਦਾ ਮੁਕਤ ਹੋ ਜਾਂਦਾ ਹੈ। (ਜਿਵੇਂ ਪਾਰਸੀ ਆਦਿ)
ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਇਨ੍ਹਾਂ ਕਰਮ ਕਾਂਡਾਂ ਨਾਲ ਰੂਹਾਂ ਦੇ ਲੇਖੇ ਦਾ ਕੋਈ ਸਬੰਧ ਨਹੀਂ ਹੈ।
ਆਉ ਪੂਰਾ ਸ਼ਬਦ ਵਿਚਾਰੀਏ,
॥ ੧॥ ਕਰਮਾਂ ਤੋਂ ਬਿਨਾ, ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਹਰੀ ਦਾ ਨਾਮ, ਵਾਹਿਗੁਰੂ ਦੀ ਰਜ਼ਾ, ਉਸ ਦੇ ਹੁਕਮ ਬਾਰੇ ਸੋਝੀ ਨਹੀਂ ਹੁੰਦੀ। ਪੂਰੇ ਭਾਗਾਂ ਨਾਲ ਹੀ ਇਹ ਸੋਝੀ ਹੁੰਦੀ ਹੈ। ਹੇ ਨਾਨਕ, ਜੇ ਵਾਹਿਗੁਰੂ ਕਿਰਪਾ ਕਰੇ ਤਾਂ, ਸ਼ਬਦ ਗੁਰੂ ਦੀ ਸਿਖਿਆ ਨਾਲ ਮਿਲਾਪ ਕਰਾ ਦੇਂਦਾ ਹੈ।
(ਜਿਸ ਸਿਖਿਆ ਅਨੁਸਾਰ ਜੀਵਨ ਢਾਲਿਆਂ, ਬੰਦਾ ਮੁਕਤ ਹੋ ਸਕਦਾ ਹੈ)
॥ ੨॥ ਮਰਨ ਮਗਰੋਂ ਕਈਆਂ ਦਾ ਸਸਕਾਰ ਕੀਤਾ ਜਾਂਦਾ ਹੈ। ਕਈਆਂ ਨੂੰ ਦਫਨਾਇਆ ਜਾਂਦਾ ਹੈ। ਕਈਆਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੁੰਦਾ ਉਨ੍ਹਾਂ ਦੀਆਂ ਲਾਸ਼ਾਂ, ਕਾਂ ਕੁੱਤੇ ਹੀ ਖਾ ਜਾਂਦੇ ਹਨ। ਇੱਕ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤੇ ਜਾਂਦੇ ਹਨ। ਕਈਆਂ ਨੂੰ ਗਿਲਝਾਂ ਦੇ ਖਾਣ ਲਈ, ਸੁੱਕੇ ਖੂਹ ਵਿੱਚ ਰੱਖ ਦਿੱਤਾ ਜਾਂਦਾ ਹੈ।
ਹੇ ਨਾਨਕ ਇਨ੍ਹਾਂ ਕਰਮ ਕਾਂਡਾਂ ਆਸਰੇ ਇਹ ਨਹੀਂ ਪਤਾ ਲੱਗ ਸਕਦਾ ਕਿ ਇਨ੍ਹਾਂ ਮੁਰਦਿਆਂ ਦੀਆਂ ਰੂਹਾਂ, ਕਿੱਥੇ ਜਾ ਵਸਦੀਆਂ ਹਨ?
(ਸਰੀਰ ਨੂੰ ਬਿਲੇ ਲਾਉਣ ਦੇ ਇਨ੍ਹਾਂ ਢੰਗਾਂ ਆਸਰੇ ਬੰਦੇ ਦੇ, ਚੰਗੇ-ਮੰਦੇ ਕਰਮਾ ਤੇ ਕੋਈ ਅਸਰ ਨਹੀਂ ਪੈਂਦਾ। ਇਹ ਦੁਨਿਆਵੀ ਧਰਮਾਂ ਦੇ ਠੇਕੇਦਾਰਾਂ ਨੇ ਅਪਣੀ ਮੱਤ ਅਨੁਸਾਰ ਮਿਥ ਦਿੱਤੇ ਹਨ, ਇਨ੍ਹਾਂ ਦਾ ਆਤਮਕ ਪੱਖ ਨਾਲ ਦੂਰ-ਦੂਰ ਦਾ ਵੀ ਸਬੰਧ ਨਹੀਂ ਹੈ)
॥ ਪਉੜੀ॥ ਜੋ ਮਨੁੱਖ ਹਰੀ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ, ਜੋ ਹਰ ਵੇਲੇ ਵਾਹਿਗੁਰੂ ਦੇ ਨਾਮ, ਉਸ ਦੀ ਰਜ਼ਾ, ਉਸ ਦੇ ਹੁਕਮ ਦੀ ਵਿਚਾਰ ਕਰਦੇ ਰਹਿੰਦੇ ਹਨ, ਉਨ੍ਹਾਂ ਦੇ ਕੋਲ ਜੋ ਮਾਇਆ ਹੈ, ਉਹ ਜੋ ਖਾਂਦੇ ਅਤੇ ਪਹਿਨਦੇ ਹਨ, ਉਹ ਸਭ ਪਵਿੱਤਰ ਹੈ, ਕਿਉਂਕਿ ਉਨ੍ਹਾਂ ਦੀ ਮਾਇਆ ਦਸਾਂ ਨੌਹਾਂ ਦੀ ਕਮਾਈ ਹੈ, ਕਿਸੇ ਦਾ ਹੱਕ ਨਹੀਂ ਮਾਰਿਆ ਹੁੰਦਾ, ਉਸ ਨਾਲ ਉਹ ਲੋੜਵੰਦ ਦੀ ਮਦਦ ਵੀ ਕਰਦੇ ਹਨ। ਉਹ ਜੋ ਖਾਂਦੇ ਹਨ ਅਪਣੇ ਸਰੀਰ ਦੀ ਲੋੜ ਅਨੁਸਾਰ ਹੀ ਖਾਂਦੇ ਹਨ, ਖਾਣ ਲਈ ਨਹੀਂ ਜਿਉਂਦੇ। ਉਹ ਜੋ ਪਹਿਨਦੇ ਹਨ, ਉਹ ਵੀ ਤਨ ਢਕਣ ਲਈ ਹੀ ਹੁੰਦਾ ਹੈ, ਕੋਈ ਫੈਸ਼ਨ ਕਰਨ ਲਈ ਨਹੀਂ ਹੁੰਦਾ।
ਉਨ੍ਹਾਂ ਦੇ ਘਰ, ਮੰਦਰ, ਮਹਿਲ ਅਤੇ ਸਰਾਵਾਂ ਸਭ ਪਵਿਤ੍ਰ ਹਨ। ਜਿਨ੍ਹਾਂ ਵਿਚੋਂ, ਗੁਰੂ ਦੀ ਸਿਖਿਆ ਅਨੁਸਾਰ ਚੱਲਣ ਵਾਲਿਆਂ ਨੂੰ, ਪਰਭੂ ਦੇ ਸੇਵਕਾਂ ਨੂੰ, ਗੁਰੂ ਤੋਂ ਸਿਖਿਆ ਲੈਣ ਵਾਲਿਆਂ ਨੂੰ ਅਤੇ ਲੋੜਵੰਦਾਂ ਨੂੰ ਆਸਰਾ ਮਿਲਦਾ ਹੈ। ਉਨ੍ਹਾਂ ਦੇ ਘੋੜੇ, ਘੋੜਿਆਂ ਦੀਆਂ ਜ਼ੀਨਾਂ ਅਤੇ ਤਾਹਰੂ ਸਭ ਪਵਿਤ੍ਰ ਹਨ, ਜੋ ਲੋੜ ਪੈਣ ਤੇ ਗੁਰਮੁਖਾਂ ਦੇ, ਸਿੱਖਾਂ ਦੇ, ਸਾਧਾਂ ਦੇ ਅਤੇ ਸੰਗਤ ਦੇ ਕੰਮ ਆਉਂਦੇ ਹਨ। ਉਨ੍ਹਾਂ ਦੇ ਕੀਤੇ ਸਾਰੇ ਧਰਮ ਦੇ ਕੰਮ, ਸੰਸਾਰਕ ਕੰਮ ਵੀ ਪਵਿਤ੍ਰ ਹਨ, ਕਿਉਂਕਿ ਉਨ੍ਹਾਂ ਦੇ ਕੀਤੇ ਕੰਮਾਂ ਵਿੱਚ ਕੋਈ ਛਲ-ਕਪਟ ਨਹੀਂ ਹੁੰਦਾ।
ਜਿਨ੍ਹਾਂ ਦੇ ਪੱਲੇ, ਉਪਰ ਦੱਸੇ ਭਲੇ ਕੰਮਾਂ ਆਸਰੇ ਚੰਗੇ ਸੰਸਕਾਰ ਹੁੰਦੇ ਹਨ, ਉਹ ਸਿੱਖ ਹੀ ਗੁਰਮੁਖ ਹੋ ਕੇ, ਗੁਰੂ ਦੀ ਸਿੱਖਿਆ ਤੇ ਅਮਲ ਕਰ ਕੇ, ਪਰਮਾਤਮਾ ਨਾਲ ਜਾ ਮਿਲਦੇ ਹਨ।
(ਇਹੀ ਆਤਮਕ ਪੱਖ ਦੀ ਅਸਲ ਤਸਵੀਰ ਹੈ)
ਇਸ ਵਿੱਚ ਰੂਹਾਂ ਦੇ ਹੋਣ ਜਾਂ ਨਾ ਹੋਣ ਦੀ ਗੱਲ ਕਿਥੇ ਹੈ। ਵਿਦਵਾਨ ਵੀਰਾਂ ਨੂੰ ਇਸ ਵਿੱਚ ਕਿਹੜੇ ਲਫਜ਼ ਨਜ਼ਰ ਆਉਂਦੇ ਹਨ? ਜਿਸ ਦੇ ਆਧਾਰ ਤੇ ਉਹ ਦੂਸਰਿਆਂ ਨੂੰ ਸਮਝਾਉਣਾ ਚਾਹੁੰਦੇ ਹਨ ਕਿ ਗੁਰੂ ਸਾਹਿਬ ਨੇ ਰੂਹ ਦੀ ਹੋਂਦ ਨੂੰ ਰੱਦ ਕੀਤਾ ਹੈ?
ਅਮਰ ਜੀਤ ਸਿੰਘ ਚੰਦੀ
ਫੋਨ: ੯੧ ੯੭੫੬੨ ੬੪੬੨੧


(02/06/10)
ਡਾ ਗੁਰਮੀਤ ਸਿੰਘ ਬਰਸਾਲ

ਪੰਜ ਅਤੇ ਇੱਕ?
ਪੰਜ ਰਹਿਤੀਆ, ਪੰਜ ਕਕਾਰੀ,
ਪੰਜ ਤੱਤਾਂ ਦਾ ਜਾਇਆ।
ਪੰਜ ਬਾਣੀਆਂ, ਪੰਜ ਤਖਤਾਂ ਨੂੰ,
ਪੰਜਾ ਨੇ ਸਮਝਾਇਆ।।
ਪਰ
ਏਕ ਪਿਤਾ, ਏਕਸ ਕੇ ਬਾਰਿਕ,
ਏਕੇ ਵਿੱਚ ਸਮਾਏ;
ਇੱਕ ਗ੍ਰੰਥ ਦੀ, ਇੱਕ ਸਿੱਖਿਆ ਵਿੱਚ,
ਪਾਂਜਾ ਕਿੱਦਾਂ ਆਇਆ?
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(408) 209-7072


(02/06/10)
ਇੰਦਰ ਜੀਤ ਸਿੰਘ ਕਾਨਪੁਰ

ਵੀਰ ਚਰਨਜੀਤ ਸਿੰਘ ਜੀ, ਬਰੈਮਪਟਨ
ਗੁਰੂਫਤਿਹ ਪਰਵਾਨ ਕਰਨੀ ਜੀ।
ਆਪ ਨੇ ਦਾਸ ਦੇ 27. 05. 10 ਵਾਲੇ ਖੱਤ ਦਾ ਬਿਉਰਾ ਦੇ ਕੇ ਅਪਣੇ ਇਸ ਖਤ ਵਿੱਚ ਕੌਮ ਦੇ “ਮਹਾਨ ਸਿੱਖ” ਬੰਦਾ ਸਿੰਘ ਬਹਾਦੁਰ ਨੁੰ ਇੱਕ ਪਰਲੇ ਦਰਜੇ ਦਾ ਸਵਾਰਥੀ ਅਤੇ ਗਿਰਿਆ ਹੋਇਆ ਇਨਸਾਨ ਸਾਬਿਤ ਕਰਨ ਵਿੱਚ ਆਪਣਾਂ ਸਾਰਾ ਟਿੱਲ ਲਾ ਦਿਤਾ ਹੈ। ਤੁਹਾਡਾ ਇਸ ਪਿਛੇ ਮੰਤਵ ਕੀ ਹੈ? ਇਹ ਕੰਮ ਤੇ ਆਰ. ਐਸ. ਐਸ. ਦੇ ਜਿੱਮੇ ਕਈ ਦਹਾਕਿਆਂ ਤੋਂ ਪਹਿਲਾਂ ਹੀ ਲਗਿਆ ਹੋਇਆ ਹੈ। ਆਪ ਨੇ ਇਹ ਜਿੱਮੇਦਾਰੀ ਕਿਉ ਸੰਭਾਲ ਲਈ? ਇਸ “ਮਹਾਨ ਸਿੱਖ” ਨੂੰ ਬਦਨਾਮ ਕਰਨ ਵਿੱਚ ਤੁਸੀ “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਨਾਮ ਦੀ ਜਿਸ ਕਿਤਾਬ ਦਾ ਸਹਾਰਾ ਲਿਆ ਹੋਇਆ ਹੈ, ਉਸ ਬਾਰੇ ਦਾਸ ਕੁੱਝ ਵੀ ਨਹੀ ਜਾਂਣਦਾ। ਮੇਰੇ ਖਿਆਲ ਨਾਲ ਬਹੁਤੇ ਪਾਠਕਾਂ ਨੇ ਵੀ ਇਹ ਕਿਤਾਬ ਨਹੀ ਪੜੀ ਹੋਣੀ। ਤੁਸੀ ਸਿੱਖ ਪੰਥ ਦੇ ਇਸ “ਮਹਾਨ ਯੋਧੇ” ਨੂੰ ਇਸ ਕਿਤਾਬ ਦੇ ਅਧਾਰ ਉਤੇ ਬਦਨਾਮ ਕਰ ਰਹੇ ਹੋ, ਉਹ ਕਿਤਨੀ ਕੁ ਪ੍ਰਮਾਣਿਕ ਅਤੇ ਸਹੀ ਹੈ ਇਸ ਦਾ ਵੀ ਸਾਨੂੰ ਪਤਾ ਨਹੀ। ਤੁਸੀ ਬਹੁਤ ਵਡੇ ਵਿਦਵਾਨ ਹੋ, ਤੁਸਾਂ ਇਹੋ ਜਹਿਆਂ ਕਈ ਕਿਤਾਬਾਂ ਘੋਖੀਆਂ ਹੋਣੀਆਂ ਹਨ। ਤੇ ਅਸੀ ਇੱਕ ਸਧਾਰਣ ਪਾਠਕ ਹਾਂ ਜੀ। ਲੇਕਿਨ ਬਹੁਤ ਜਲਦੀ ਕਿਸੇ ਦੀਆਂ ਗੱਲਾਂ ਤੋ ਪ੍ਰਭਾਵਿਤ ਹੋ ਕੇ ਅਪਨੇ ਵਿਚਾਰਾਂ ਨੂੰ ਬਦਲ ਲੈਨਾਂ ਸਾਡੀ ਫਿਤਰਤ ਨਹੀ। ਦਾਸ ਦੇ ਜਿਸ ਖੱਤ ਦਾ ਆਪ ਜੀ ਨੇ ਬਿਉਰਾ ਦੇ ਕੇ ਇਹ ਖਤ ਲਿਖਿਆ ਹੈ, ਉਸ ਖਤ ਵਿੱਚ ਦਾਸ ਨੇ ਬਹੁਤ ਕੁੱਝ ਸਪਸ਼ਟ ਕਰ ਦਿਤਾ ਸੀ। ਅਸੀ ਬੜੀ ਢੀਠ ਮਿਟੀ ਦੇ ਬਣੇ ਸਿੱਖ ਹਾਂ ਇਨੀ ਜਲਦੀ ਆਪ ਜੀ ਦੀ ਇਸ “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਤੋਂ ਪ੍ਰਭਾਵਿਤ ਹੋਣ ਵਾਲੇ ਨਹੀ। ਸਾਨੂੰ ਹਿਲਾਣ ਲਈ, ਇਸ ਕਿਤਾਬ ਬਾਰੇ ਤੁਹਾਨੂੰ ਬਹੁਤ ਕੁੱਝ ਦਸਣਾਂ ਪਵੇਗਾ। ਇਸ ਕਿਤਾਬ ਵਿੱਚ ਲਿਖੀਆਂ ਗਲਾਂ ਨੂੰ “ਸਿੱਖ ਜਗਤ” ਦੇ ਮਾਨਤਾ ਪ੍ਰਾਪਤ ਇਤਿਹਾਸਕਾਰਾਂ ਦੇ ਪ੍ਰਮਾਣਾ ਨਾਲ ਪੁਸ਼ਟੀ ਕਰਨੀ ਪਵੇਗੀ। ਤਾਂ ਸ਼ਾਇਦ ਅਸੀ ਕੁੱਝ ਹਿਲ ਸਕੀਏ।
ਜੇ ਆਰ. ਐਸ. ਐਸ. , ਦੀਆਂ ਲਿਖਾਈਆਂ ਜਾ ਛਾਪੀਆਂ ਕਿਤਾਬਾਂ ਦੇ ਬਿਉਰੇ ਦੇਕੇ ਜੇ ਕੋਈ ਲਿਖਨਾ ਸ਼ੁਰੂ ਕਰੇ ਤੇ ਪੂਰਾ ਸਿੱਖ ਪੰਥ ਹੀ ਹਿੰਦੂ ਸਾਬਿਤ ਕੀਤਾ ਜਾ ਸਕਦਾ ਹੈ। ਸਿੱਖ ਪੰਥ ਅਤੇ ਸਿੱਖ ਗੁਰੂਆਂ ਦੇ ਨਾਮ ਦੀ ਕੋਈ ਚੀਜ ਹੀ ਨਹੀ ਹੋਈ, ਇਹ ਸਾਬਿਤ ਕੀਤਾ ਜਾ ਸਕਦਾ ਹੈ। ਸਾਰੇ ਗੁਰੁ ਹੀ ਹਿੰਦੂ ਸਨ ਤੇ ਅਸੀ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਹਾਂ, ਇਹ ਸਾਬਿਤ ਕਰਨਾਂ ਬਹੁਤ ਮੁਸ਼ਕਿਲ ਨਹੀ ਹੋਵੇਗਾ।
ਇਕ ਗੱਲ ਸਾਨੂੰ ਅਪਨੇ ਦੁਸ਼ਮਣ ਆਰ. ਐਸ. ਐਸ. ਕੋਲੋਂ ਹੀ ਸਿੱਖ ਲੈਣੀ ਚਾਹੀ ਦੀ ਹੈ ਕੇ- ਜਿਸ ਚੀਜ ਨੂੰ “ਸਾਡੀ ਸਾਡੀ” ਕਹਿੰਦੇ ਰਹਿਏ ਉਹ ਅਪਣੇ ਆਪ ਅਪਨੀ ਹੋ ਜਾੰਦੀ ਹੈ। ਜਿਸ ਚੀਜ ਨੂੰ “ਪਰਾਈ ਪਰਾਈ” ਕਹਿੰਦੇ ਰਹਿਏ ਉਹ ਪਰਾਈ ਹੋ ਜਾੰਦੀ ਹੈ। ਉਦਾਹਰਣ ਦੇ ਤੌਰ ਤੇ ਉਹ ਕਹਿੰਦੇ ਹਨ “ਭਾਰਤ ਮਾਤਾ” ਯਾਨੀ ਹਿੰਦੁਸਤਾਨ ਦੀ ਧਰਤੀ ਸਾਡੀ “ਭਾਰਤ ਮਾਤਾ” ਹੈ। ਅਸੀ ਕਹਿੰਦੇ ਹਾਂ “ਸ਼ਰਮ ਸੀ ਆਤੀ ਹੈ ਇਸੇ ਵਤਨ ਕਹਤੇ ਹੁਏ….”। ਉਹ ਕਹਿੰਦੇ ਹਨ ਹਟੋ ਫਿਰ ਪਿਛੇ ਜੇ ਤੁਹਾਨੂੰ ਸ਼ਰਮ ਆਉਦੀ ਹੈ ਤੇ ਅਸੀ ਕੱਲੇ ਹੀ ਕਬਜਾ ਕਰ ਲੈਂਦੇ ਹਾਂ। ਹਿੰਦੁਸਤਾਨ ਨੂੰ ਹੀ ਨਹੀ ਉਸ ਵਿੱਚ ਵਗਣ ਵਾਲੀ “ਗੰਗਾ ਨਦੀ” ਵੀ ਉਨਾਂ ਦੀ “ਮਾਤਾ” ਹੈ ਜੋ “ਸ਼ੰਕਰ” ਦੀ ਜਟਾ ਵਿਚੋਂ ਨਿਕਲੀ ਹੈ ਤੇ “ਭਗੀਰਥ” ਨੇ ਉਸ ਨੂੰ ਪਰਗਟ ਕੀਤਾ ਸੀ। ਤੁਹਾਡੀ ਉਹ ਵੀ ਨਾਂ ਰਹੀ। ਉਸ ਵਿੱਚ ਰਹਿਨ ਵਾਲੀ “ਗਊ” ਵੀ ਉਨਾਂ ਨੇ “ਮਾਤਾ” ਬਣਾਂ ਰੱਖੀ ਹੈ। ਬਾਂਦਰ, ਹਾਥੀ, ਸ਼ੇਰ, ਚੂਹੇ, ਸੱਪ, ਪੇੜ, ਨਦੀਆਂ, ਪਹਾੜ ਤਕ ਉਨਾਂ ਦੇ ਧਾਰਮਿਕ ਨਾਵਾਂ ਅਨੁਸਾਰ ਉਨਾਂ ਦੇ ਹੀ ਹਨ। ਵਿਦਿਆ ਦਾ ਪਹਿਲਾ ਹੱਕ ਵੀ ਉਨਾਂ ਦਾ ਹੈ ਕਿਉ ਕੇ ਉਹ ਵੀ ਉਨਾਂ ਦੀ “ਸਰਸਵਤੀ ਦੇਵੀ” ਕੋਲੋਂ ਹੀ ਤੁਹਾਨੂੰ ਮਿਲਦੀ ਹੈ। “ਕੈਲਾਸ਼ ਪਰਬਤ” ਵੀ ਸ਼ੰਕਰ ਦੇਵਤੇ ਦਾ ਘਰ ਹੈ। ਇਨਾਂ ਹੀ ਨਹੀ! ਤਹਾਡੇ ਗੁਰੁ ਵੀ ਉਨਾਂ ਦੇ “ਰਾਮ” ਤੇ “ਲਵ ਕੁਸ਼ ਦੀ ਹੀ ਅੰਸ਼” ਵਿਚੋ ਹਨ। ਤੁਹਾਡਾ ਹੈ ਹੀ ਕੀ? ਹੁਨ ਤੇ ਹਿੰਦੁਸਤਾਨ ਤੋਂ ਬਾਹਰ ਵੀ ਉਹ ਸ਼੍ਰੀ ਲੰਕਾ ਵਿੱਚ ਵੀ ਅਪਣਾ ਕਬਜਾ ਕਰਨ ਲਈ ਤੁਰ ਪਏ ਹਨ। ਉਥੇ ਦੇ “ਏਡਮ ਬਰਿਜ” ਨੂੰ ਵੀ ਉਨਾਂ “ਰਾਮ ਸੇਤੂ” ਦਾ ਨਾਮ ਦੇ ਕੇ ਹਿੰਦੂਆਂ ਦਾ ਬਣਾ ਦਿਤਾ ਹੈ। ਦਾਸ ਦਾ ਇਹ ਮਤਲਬ ਨਹੀ ਕੇ ਉਨਾਂ ਵਾਂਗ ਅਸੀ ਹਰ ਚੀਜ ਨੂੰ ਅਪਨਾ ਬਣਾਉਨ ਲਈ “ਸਿੱਖ ਸਿਧਾਂਤਾਂ” ਨੂੰ ਭੁਲ ਜਾਈਏ। ਲੇਕਿਨ ਜੋ ਕੁੱਝ ਤੁਹਾਡਾ ਆਪਣਾਂ ਹੈ ਉਸ ਦੀ ਨਿਖੇਧੀ ਤੇ ਨਾਂ ਕਰੀਏ। ਖਾਲਸਾ ਜੀ, ਅਸੀਂ ਤਾਂ ਅਪਨੇ ਪੁਰਖਿਆਂ ਦੀ ਪੱਤ ਰੋਲਣ ਵਲ ਹੀ ਤੁਰ ਪਏ ਹਾਂ, ਸਾਡੇ ਤੇ ਦੁਨੀਆਂ ਕਿਉ ਨਹੀ ਹਸੇਗੀ?
ਇੰਦਰ ਜੀਤ ਸਿੰਘ
ਕਾਨਪੁਰ


(02/06/10)
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸਿਆਸੀ ਬੰਦੇ ਨੇ ਕਿਸੇ ਗੋਲਕ ਵਿਚੋਂ ਪੰਝੀ ਲੱਖ ਰੁਪਿਆ ਲੈਣਾ ਹੋਵੇ ਤਾਂ ਜੱਥੇਦਾਰ ਕੋਲੋਂ ਹੁਕਮਨਾਮਾ ਲਿਖਵਾ ਲਿਆਉਂਦਾ ਹੈ - ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਖ਼ਾਲਸਾ ਨਿਊਜ਼ ਨਾਲ ਮਿਸੀਸਾਗਾ, ਕੈਨੇਡਾ ਵਿਖੇ ਖ਼ਾਸ ਮੁਲਾਕਾਤ ਦੌਰਾਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਅੱਜ ਦੇ ਹਾਲਾਤਾਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ “ਮੈਨੂੰ ਉਨ੍ਹਾਂ ਭੋਲ਼ੇ ਵੀਰਾਂ ਤੇ ਤਰਸ ਆਉਂਦਾ ਹੈ ਜਿਹੜੇ ਕਦਮ ਕਦਮ `ਤੇ ਝੂਠ ਬੋਲਣ ਵਾਲੇ ਕਪਟੀ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਨੌਕਰ, ਸਿਆਸੀ ਆਕਾਵਾਂ ਦੇ ਗੁਲਾਮ ਜਥੇਦਾਰਾਂ ਨੂੰ ਗੁਰੂ ਹਰ ਗੋਬਿੰਦ ਸਾਹਿਬ ਜਾਂ ਸ੍ਰੀ ਅਕਾਲ ਤਖਤ ਸਾਹਿਬ ਸਮਝ ਕੇ ਸਿਰ ਝੁਕਾਈ ਜਾਂਦੇ ਹਨ। ਕੀ ਇਓਂ ਉਹ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਾਂ ਗੁਰੂ ਦੀ ਬੇਅਦਬੀ ਨਹੀਂ ਕਰ ਰਹੇ?”
ਜਥੇਦਾਰਾਂ ਦੀ ਹੋਂਦ ਬਾਰੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ “ਮਿਸਲਾਂ ਦੇ ਸਮੇਂ ਐਸਾ ਹੁੰਦਾ ਰਿਹਾ ਹੈ, ਕੌਮੀ ਏਕਤਾ ਦੀ ਸਾਂਝੀ ਸ਼ਕਤੀ ਬਣਾਈ ਰੱਖਣ ਲਈ ਪੰਥਕ ਇਕੱਠ ਸਮੇਂ ਇੱਕ ਜੱਥੇਦਾਰ ਚੁਣਿਆ ਜਾਂਦਾ ਸੀ। ਅੱਜ ਤਾਂ ਕਿਸੇ ਸਿਆਸੀ ਬੰਦੇ ਨੇ ਕਿਸੇ ਗੋਲਕ ਵਿਚੋਂ ਪੰਝੀ ਲੱਖ ਰੁਪਿਆ ਲੈਣਾ ਹੋਵੇ ਤਾਂ ਜੱਥੇਦਾਰ ਕੋਲੋਂ ਹੁਕਮਨਾਮਾ ਲਿਖਵਾ ਲਿਆਉਂਦਾ ਹੈ। ਇਸ ਦੇ ਸਬੂਤ ਮੌਜੂਦ ਹਨ।”
ਉਨ੍ਹਾਂ ਕਿਹਾ ਕਿ “ਗੁਰਮਤਿ ਗਿਆਨ ਦੀਆਂ ਅੱਖਾਂ ਬੰਦ ਕਰਕੇ ਅਗਿਆਨਤਾ ਵੱਸ ਹੀ ਅੱਜ ਜਥੇਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਸਦੇ ਕਿਸੇ ਝੂਠ `ਤੇ ਆਧਾਰਿਤ ਫੈਸਲੇ ਨੂੰ ਭੀ ਗੁਰੂ ਦਾ ਹੁਕਮ ਕਿਹਾ ਜਾ ਸਕਦਾ ਹੈ? ਗੁਰਮਤਿ ਗਿਆਨ ਰੱਖਣ ਵਾਲਾ ਕੋਈ ਗੁਰਸਿੱਖ ਐਸਾ ਨਹੀਂ ਕਰ ਸਕਦਾ।”
ਉਨ੍ਹਾਂ ਬੜੇ ਰੋਸ ਵਿੱਚ ਕਿਹਾ ਕਿ “ਅੱਜ ਵਾਲੇ ਸਾਰੇ ਕੌਮੀ ਬਦ ਕਿਸਮਤ ਹਾਲਾਤ ਇਸ ਕਰਕੇ ਹੀ ਪੈਦਾ ਹੋਏ ਹਨ, ਕਿਉਂਕਿ ਸਿੱਖ ਨੂੰ ਅੱਜ ਗੁਰੂ ਅਤੇ ਗੁਰੂ ਸਿਧਾਂਤ ਦੀ ਪਛਾਣ ਹੀ ਨਹੀਂ ਰਹੀ। ਅੱਜ ਅਸੀਂ “ਗੁਰਬਾਣੀ ਇਸ ਜਗ ਮਹਿ ਚਾਨਣ” ਰੋਸ਼ਨੀ ਨੂੰ ਛੱਡ ਕੇ ਕਰਮਕਾਂਡੀ ਦੇਹ ਧਾਰੀ ਮੂਰਤੀ ਪੂਜਕਾਂ ਦੇ ਗੁਮਰਾਹ ਕੀਤੇ ਹੋਏ ਮਨਮਤੀ ਗ੍ਰੰਥਾਂ ਅਤੇ ਜੱਥੇਦਾਰਾਂ ਨੂੰ ਗੁਰੂ ਮੱਨਣ ਦਾ ਅੰਧੇਰਾ ਢੋਅ ਰਹੇ ਹਾਂ।”
ਖ਼ਾਲਸਾ ਪੰਥ ਨੂੰ ਸੁਚੇਤ ਕਰਦਿਆਂ ਕਿਹਾ ਕਿ “ਸਿੰਘੋ! ! ! ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖ਼ਾਲਸੇ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ, ਸੋ ਵਿਸ਼ਵਾਸ਼ ਕਰੋ ਗੁਰੂ ਗ੍ਰੰਥ ਦੇ ਲੜ ਲਗਿਆ ਹੋਇਆ ਹੀ ਖ਼ਾਲਸਾ ਪੰਥ ਹੈ, ਹੋਰ ਕਿਸੇ ਸੰਤ, ਸਾਧ, ਜੱਥੇਦਾਰ ਦਾ ਸਾਜਿਆ ਹੋਇਆ ਖ਼ਾਲਸਾ ਪੰਥ ਨਹੀਂ ਹੋ ਸਕਦਾ। ਸਿੰਘੋ, ਅਸਲ ਗੁਰੂ ਦੇ ਵਫਾਦਾਰ ਸਿੱਖ ਉਹ ਹੀ ਹੋਣਗੇ ਜਿਹੜੇ ਅੱਜ ਸਿੱਖੀ ਨੂੰ ਮਨਮਤਿ ਦੀ ਝੁਲੀ ਅੰਧੇਰੀ ਤੋਂ ਬਚਾਉਣ ਲਈ, ਇਸ ਕੌਮੀ ਦੁਸ਼ਮਣ ਕਾਲਕਾ ਪੰਥ ਤੋਂ ਕਿਨਾਰਾ ਕਰ ਜਾਣਗੇ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਿਤ ਹੋ ਕੇ ਗੁਰੂ ਗ੍ਰੰਥ ਦਾ ਪੰਥ ਬਣ ਕੇ ਗੁਰੂ ਗ੍ਰੰਥ ਦੀ ਪਵਿਤਰ ਗੁਰਬਾਣੀ ਨੂੰ ਅਪਣੇ ਜੀਵਨ ਦਾ ਆਧਾਰ ਬਣਾ ਕੇ, ਕੇਵਲ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਜੁਟ ਜਾਣਗੇ।”
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸਮੁਚੇ ਖ਼ਾਲਸਾ ਪੰਥ ਨੂੰ ਇਹ ਪ੍ਰਣ ਕਰਨ ਲਈ ਕਿਹਾ ਕਿ “ਆਓ, ਸਮੁੱਚੀ ਮਾਨਵਤਾ ਨੂੰ ਖੁੱਲਾ ਸੱਦਾ ਹੈ, ਆਪਣੇ ਅਸਥਾਨਾਂ ਤੇ ਘਰਾਂ ਪ੍ਰਵਾਰਾਂ ਵਿੱਚ, ਮੁਹੱਲੇ ਗੁਆਂਢ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਪ੍ਰਚਾਰ ਪ੍ਰਸਾਰ ਕਰੋਗੇ ਅਤੇ ਇਉਂ ਸਭ ਨੂੰ ਜੱਥੇਦਾਰਾਂ ਦੀ ਕੈਦ ਵਿਚੋਂ ਕੱਢ ਕੇ ਗੁਰੂ ਗ੍ਰੰਥ ਨਾਲ ਜੋੜ ਕੇ, ਗੁਰੂ ਗ੍ਰੰਥ ਦਾ ਪੰਥ ਮਜ਼ਬੂਤ ਕਰੋਗੇ, ਇਹ ਸਿੱਖੀ ਦੀ ਵੱਡੀ ਸੇਵਾ ਹੋਵੇਗੀ।”
ਉਨ੍ਹਾਂ ਦੀ ਸਿਹਤ ਬਾਰੇ ਪੁਛੇ ਗਏ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਨਾਲੋਂ ਵੱਧ ਤੰਦਰੁਸਤ ਹਨ। ਇਸ ਸਾਰੇ ਘਟਨਾਕ੍ਰਮ ਨੇ ਉਨ੍ਹਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ ਅਤੇ ਉਨ੍ਹਾਂ ਨੁੰ ਇਹ ਵੀ ਤਸੱਲੀ ਹੈ ਕਿ ਸਿੱਖ ਸੰਗਤਾਂ ਨੇ ਸੱਚ ਦਾ ਸਾਥ ਦਿੱਤਾ ਹੈ, ਸਿੱਖ ਸੰਗਤਾਂ ਹੁਣ ਅੱਗੇ ਨਾਲੋਂ ਵੱਧ ਜਾਗਰੂਕ ਹਨ, ਜਿਸਦਾ ਉਦਾਹਰਣ ਨੌਰਵੇਅ ਵਿੱਚ ਵਾਪਰੀ ਘਟਨਾ ਹੈ। ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਪੂਰੇ ਜਲਾਲ ਵਿੱਚ ਇਹ ਸਾਰੀ ਵਾਰਤਾ ਕਰ ਰਹੇ ਸਨ। ਉਹ ਇੰਨੇ ਮਸਰੂਫ਼ ਹਨ ਕਿ ਹਰ ਹਫ਼ਤੇ ਕਿਤੇ ਨਾ ਕਿਤੇ ਕੀਰਤਨ ਸਮਾਗਮ ਵਿੱਚ ਹਾਜ਼ਰੀ ਭਰਦੇ ਹਨ। ਇਤਨੇ ਸਮਾਗਮਾਂ ਦੇ ਬਾਵਜੂਦ ਵੀ ਉਹ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਸ਼ੁਕਰਵਾਰ ਅਤੇ ਸ਼ਨਿਚਰਵਾਰ ਨੂੰ ਬੇ-ਨਾਗਾ ਭਗਤ ਕਬੀਰ ਜੀ ਦੀ ਬਾਣੀ ਦਾ ਵਿਆਖਿਆ ਸਹਿਤ ਕੀਰਤਨ ਕਰਦੇ ਹਨ, ਜੋ ਕਿ ਇੰਟਰਨੈਟ ਉਪਰ
www.ggsacademy.com ਦੇ ਉਪਰ ਵੀ ਸੁਣਿਆ ਤੇ ਵੇਖਿਆ ਜਾ ਸਕਦਾ ਹੈ।


(01/06/10)
ਹਰਦੇਵ ਸਿੰਘ, ਜੰਮੂ

ਆਸਤਿਕਤਾ ਅਤੇ ਨਾਸਤਿਕਤਾ: ਇੱਕ ਸੰਵਾਦ

ਹਰਦੇਵ ਸਿੰਘ, ਜੰਮੂ

ਮੇਰੇ ਇਸ ਸੰਵਾਦ ਦੀ ਸ਼ੁਰੂਆਤ ਅਚਾਨਕ ਹੋਈ ਸੀ। ਮਿਤੀ 14.05.2010 ਨੂੰ ਸ. ਰਵਿੰਦਰ ਸਿੰਘ ‘ਪਿੰਜੋਰ` ਪਾਸੋਂ ਇੱਕ ਈਮੇਲ ਮਿਲਿਆ ਜਿਸ ਵਿੱਚ ਜਸਵਿੰਦਰ ਸੰਧੂ ਜੀ (ਜਿਨਾਂ ਦਾ ਸਬੰਧ ਕਿਸੇ ਤਰਕਸ਼ੀਲ (Rationalist) ਸੋਸਾਇਟੀ ਆਫ਼ ਕਨੇਡਾ, ਟਰਾਂਟੋ ਨਾਲ ਹੈ) ਨੇ ਡਾ. ਬਲਦੇਵ ਸਿੰਘ ਜੀ ਦੀ ਪੁਸਤਕ ‘ਨਾਨਕੀ ਫ਼ਿਲਾਸਫ਼ੀ` ਬਾਰੇ ਆਪਣਾ ਵਿਸ਼ਲੇਸ਼ਣ ਲਿਖਿਆ ਸੀ। ਇਹ ਕਿਤਾਬ ਉਨਾਂ ਪਾਸ ਸ. ਗੁਰਤੇਜ ਸਿੰਘ ਜੀ (ਵਾਲਿੰਗਟਨ, ਨਿਉਜ਼ੀਲੈਂਡ) ਨੇ ਵਿਸ਼ਲੇਸ਼ਣ ਲਈ ਭੇਜੀ ਸੀ। ਇਸ ਈਮੇਲ ਦੀ ਜਾਣਕਾਰੀ ਮੈਨੂੰ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਜੀ ਨੇ ਦਿੱਤੀ ਸੀ ਅਤੇ ਉਹ ਚਾਹੂੰਦੇ ਸੀ ਕਿ ਮੈਂ ਇਸ ਬਾਰੇ ਆਪਣੇ ਵਿਚਾਰਾਂ ਰਾਹੀਂ ਜਸਵਿੰਦਰ ਸੰਧੁ ਜੀ ਨੂੰ ਕੋਈ ਢੁੱਕਵਾਂ ਜਵਾਬ ਦੇਵਾਂ।

ਪੜਨ ਉਪਰੰਤ ਪਤਾ ਚਲਿਆ ਕਿ ਜਸਵਿੰਦਰ ਸੰਧੂ ਜੀ ਦਾ ਵਿਸ਼ਲੇਸ਼ਣ ਕੁੱਝ ਨੁਕਤਿਆਂ ਤੇ ਬੜਾ ਹਲਕੇ ਕਿਸਮ ਦਾ ਸੀ ਜਿਨਾਂ ਦਾ ਜੁਆਬ ਮੈਂ ਉਸ ਵੇਲੇ ਦੇਣਾਂ ਉਚਿੱਤ ਨਹੀਂ ਸਮਝਿਆ। ਪਰ ਉਸ ਤੋਂ ਇਲਾਵਾ ਕੁੱਝ ਮੁਢਲਿਆਂ ਨੁਕਤਿਆਂ ਦਾ ਉੱਤਰ ਦੇਣ ਲਈ ਮੈਨੂੰ ਇਹ ਜਵਾਬ (ਮੇਰੀ ਈਮੇਲ ਮਿਤੀ 15.05.2010) ਲਿਖਣਾਂ ਪਿਆ। ਮਿਸਾਲ ਦੇ ਤੋਰ ਤੇ ਜਸਵਿੰਦਰ ਸੰਧੂ ਜੀ ਚੂਨੋਤੀ ਪੁਰਨ ਅੰਦਾਜ਼ ਵਿੱਚ (ਸ਼ਾਯਦ ਕੋਈ ਕਮਿਉਨਿਸਟ ਹੋਂਣ ਕਾਰਣ) ਰੱਬ ਦੀ ਹੋਂਦ ਦਾ ਸਬੂਤ ਲੱਭ ਰਹੇ ਸਨ। ਇਸ ਲਈ ਰੱਬ ਦੀ ਹੋਂਦ ਬਾਰੇ ਉਨਾਂ ਨਾਲ ਤਰਕ ਅਧਾਰਿਤ ਸੰਵਾਦ ਕਰਣਾ ਪਿਆ। ਰੱਬ ਦੀ ਹੋਂਦ ਬਾਰੇ ਮੈਂ ਉਨਾਂ ਸਾਹਮਣੇ ਦੋ ਨੁਕਤੇ ਰਖੇ। ਪਹਿਲੇ ਨੁਕਤੇ ਤੇ ਉਹ ਰੱਬ ਦੀ ਹੋਂਦ ਸਵੀਕਾਰ ਗਏ ਅਤੇ ਦੂਜੇ ਅਹਿਮ ਨੁਕਤੇ ਤੋਂ ਉਹ ਅੱਗੇ ਦਾ ਸੰਵਾਦ ਕਰਣ ਤੋਂ ਕੱਨੀਂ ਕਤਰਾ ਗਏ। ਮੈਂ ਗੁਰਮਤਿ ਨਾਲ ਜੁੜੇ ਵਿਚਾਰਕਾਂ ਅਤੇ ਪਾਠਕਾਂ ਦੀ ਜਾਣਕਾਰੀ ਲਈ ਜਸਵਿੰਦਰ ਸੰਧੂ ਨਾਲ ਹੋਇਆ ਆਪਣਾ ਪੱਤਰਾਚਾਰ ਹੇਠਾਂ ਦੇ ਰਿਹਾ ਹਾਂ ਤਾਂ ਕਿ ਉਹ ਜਸਵਿੰਦਰ ਸੰਧੂ ਜੀ ਵਰਗੇ ਤਰਕਸ਼ੀਲਾਂ ਨਾਲ ਸੰਵਾਦ ਵਿੱਚ ਪਿੱਛੇ ਨਾ ਰਹਿਣ। ਗੁਰਮਤਿ ਵਿੱਚ ਅਨੇਕਾਂ ਸੂਤਰ ਐਸੇ ਹਨ ਜਿਨਾਂ ਦਾ ਜੂਆਬ ਜਸਵਿੰਦਰ ਸੰਧੂ ਜੀ ਵਰਗੇ ਤਰਕਸ਼ੀਲਾਂ ਕੋਲ ਨਹੀਂ। ਮੇਰਾ ਜਵਾਬ (ਈਮੇਲ ਮਿਤੀ 15.05.2010) ਇਸ ਤਰਾਂ ਸੀ:-

ਵੀਰ ਜਸਵਿੰਦਰ ਸਿੰਘ ਜੀ

ਸਤਿਸ੍ਰੀ ਅਕਾਲ!

ਸ਼ਾਯਦ ਤੁਹਾਡੀ ਤਰਕਸ਼ੀਲਤਾ ਮੇਰੇ ਇਸ ਸਲਾਮ (ਸਤਿ ਸ੍ਰੀ ਅਕਾਲ) ਨੂੰ ਸਵੀਕਾਰ ਨਾ ਕਰੇ ਪਰ ਮੈਂ ਤੁਹਾਡੇ ਇਨਾਂ ਸ਼ਬਦਾਂ ਨੂੰ ਤਹੇ ਦਿਲੋਂ ਸਵੀਕਾਰ ਕਰਦਾ ਹਾਂ। ਬਕੌਲ ਤੁਹਾਡੀ ਨਸੀਹਤ ਨੂੰ ਤਸਲੀਮ ਕਰਦੇ ਕਿ- “ਮੈਂ ਤਾਂ ਆਮ ਪਾਠਕਾਂ ਨੂੰ ਇਹ ਸਲਾਹ ਹੀ ਦੇ ਸਕਦਾ ਹਾਂ ਕਿ ਐਵੇਂ ਕਿਸੇ ਦੀ ਕਹੀ ਜਾਂ ਲਿਖੀ ਗੱਲ ਨੂੰ ਨਾ ਮੰਨੋ, ਆਪਣੇ ਨੁਕਤਾ-ਨਜ਼ਰ ਤੋਂ ਹਰ ਸਚਾਈ ਨੂੰ ਪਰਖੋ ਤੇ ਆਪਣੇ ਦੋਸਤਾਂ ਨਾਲ਼ ਵਿਚਾਰੋ। ਫਿਰ ਜੇ ਠੀਕ ਲੱਗੇ ਤਾਂ ਉਹ ਗੱਲ ਠੀਕ ਹੋ ਸਕਦੀ ਹੈ, ਪਰ ਜੇ ਕੋਈ ਢੁਕਵੇਂ ਸਬੂਤ ਨਾਲ਼ ਤਰਕ ਭਰਪੂਰ ਦਲੀਲ ਨਾਲ਼ ਗੱਲ ਕਰਦਾ ਹੈ ਤਾਂ ਨਵੀਂ ਤੇ ਸਹੀ ਜਾਣਕਾਰੀ ਮੁਤਾਬਿਕ ਆਪਣੇ ਆਪ ਨੂੰ ਬਦਲਣ ਲਈ ਤਿਆਰ ਰਹੋ।” ਮੈਂ ਆਸ ਕਰਦਾ ਹਾਂ ਕਿ ਤੁਸੀ ਵੀ ਤਰਕ ਤੇ ਨਾ ਵੀ ਸਹੀ ਪਰ ਆਪਣੇ ਉਪਰੋਕਤ ਕਹੇ ਦੇ ਅਧਾਰ ਤੇ ਤਾਂ ਤਰਕ ਨੂੰ ਸਵੀਕਾਰ ਕਰੋਗੇ ਹੀ।

ਹਾਲਾਂਕਿ ਮੈਂ ਡਾ. ਬਲਦੇਵ ਸਿੰਘ ਜੀ ਦੀ ਕਿਤਾਬ ਨਹੀ ਪੜੀ ਪਰ ਫਿਰ ਵੀ ਉਸ ਕਿਤਾਬ ਪ੍ਰਤੀ ਤੂਹਾਡੇ ਵਿਸ਼ਲੇਸ਼ਣ ਦਾ ਵਿਸ਼ਲੇਸ਼ਣ ਕਰਣ ਦੇ ਕੱਝ ਕਾਰਣ ਤੁਹਾਡੇ ਲੇਖ ਵਿਚੋਂ ਲਭ ਸਕਿਆ ਹਾਂ। ਚਰਚਾ ਲੰਬੀ ਨਾ ਹੋਵੇ ਇਸ ਲਈ ਸਿੱਧਾ ਬਾ-ਤਰਤੀਬ ਵਿਸ਼ੇ ਵੱਲ ਤੁਰਦਾ ਹਾਂ।

1) ਤੁਸੀ ਲਿਖਿਆ ਹੈ-

ਇਤਿਹਾਸਕ ਸੰਕੇਤ:-

ਬਕੋਲ ਤੁਹਾਡੇ:- “ਇਸ ਕਿਤਾਬ ਦੀ ਜਾਣ ਪਛਾਣ ਵਿੱਚ ਡਾ. ਬਲਦੇਵ ਸਿੰਘ ਲਿਖਦੇ ਹਨ ਕਿ ਉਸ ਵੇਲ਼ੇ ਹਿੰਦੂਆਂ ਦਾ ਰੁਤਬਾ ਸਿਰਫ਼ ਗ਼ੁਲਾਮਾਂ ਵਾਲ਼ਾ ਹੀ ਸੀ ਤੇ ਉਹ ਮੁਸਲਮਾਨ ਸ਼ਾਸਕੀ ਪ੍ਰਬੰਧ ਨੇ ਬੁਰੀ ਤਰਾਂ ਲਤਾੜੇ ਹੋਏ ਸਨ। ਇਹ ਗੱਲ ਇਤਿਹਾਸ ਦੀਆਂ ਹੋਰ ਕਿਤਾਬਾਂ `ਚ ਵੀਇੰਨ੍ਹ-ਬਿੰਨ ਇਸੇ ਤਰਾਂ ਦਰਸਾਈ ਗਈ ਹੈ”

ਵੀਰ ਜਸਵਿੰਦਰ ਜੀ, ਮੈਂ ਵੀ ਡਾ. ਭਲਦੇਵ ਸਿੰਘ ਜੀ ਦੇ ਇਸ ਕਥਨ ਤੋਂ ਪੂਰੀ ਤਰਾਂ ਸਹਿਮਤ ਨਹੀ ਹਾਂ। ਮੁਸਲਮਾਨ ਆਪਣੀ ਆਮਦ ਨਾਲ ਰਹਟ (ਖੂਹ ਵਿਚੋਂ ਪਾਣੀ ਕਡਣ ਦਾ ਆਲਾ) ` ਚਰਖਾ, ਕਾਗ਼ਜ, ਛਪਾਈ, ਇਮਾਰਤ ਉਸਾਰੀ, ਆਦਿ ਕਈ ਬੇਹਤਰੀਨ ਹੂਨਰ ਵੀ ਲੇ ਕੇ ਆਏ ਸੀ। ਭਾਰਤ ਦੇ ਮੱਧ ਕਾਲ ਵਿੱਚ ਸ਼ਹਰੀਕਰਣ ਵੀ ਮੁਸਲਮਾਨ ਸ਼ਾਸਕਾਂ ਨੇ ਕੀਤਾ ਸੀ। ਅਕਬਰ ਦੁਆਰਾ ਹਿੰਦੁਆ ਦੇ ਘਰਾਂ ਵਿੱਚ ਸ਼ਾਦੀ ਤੇ ਰਾਜਪੂਤਾਂ ਨੂੰ ਮਨਸਬਦਾਰੀਆਂ ਅਤੇ ਜਾਗੀਰਦਾਰੀਆਂ ਵੀ ਦਿੱਤੀਆਂ ਸੀ ਜਿਨਾਂ ਦੀ ਸੰਖਿਆ ਔਰੰਗਜ਼ੇਬ ਦੇ ਕਾਲ ਵਿੱਚ ਸਭ ਤੋਂ ਜਿਆਦਾ ਸੀ। ਮਾਨ ਸਿੰਘ ਅਤੇ ਰਾਜਾ ਭਹਵਾਨਦਾਸ ਵਰਗੇ ਰਾਜਪੂਤ 7000 ਤੇ 5000 ‘ਜਾਤ ਤੇ ਸਵਾਰਾਂ` ਦੇ ਮਨਸਬਦਾਰ ਸੀ। ਇਸ ਤੋਂ ਸਦੀਆਂ ਪਹਿਲੇ ਅਲਾਉਦੀਨ ਖ਼ਿਲਜੀ ਨੇ ਦੱਖਂਣ ਫਤੇਹ ਕਰ ਗੁਲਾਮੀ ਕਬੂਲ ਕਰਣ ਵਾਲੇ ਉਥੋਂ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜੇ ਨੂੰ ‘ਰਾਏ ਰਾਆਨ` (ਰਾਜਿਆਂ ਦੇ ਰਾਜਾ) ਦੇ ਖ਼ਿਤਾਬ ਨਾਲ ਨਿਵਾਜਿਆ ਸੀ। ਤੁਸੀ ਐਸੇ ਸੰਮਾਨ ਦੀ ਚਾਸ਼ਨੀ ਵਿੱਚ ਲਿਪਟੇ ਗੁਲਾਮੀ ਦੇ ਇਸ ਕਬੂਲਨਾਮੇ ਨੂੰ ਮਾਣ ਦੇ ਰੂਪ ਵਿੱਚ ਵੀ ਦੇਖ ਸਕਦੇ ਹੋ। ਮੈਂ ਇਹ ਇਤਹਾਸ ਦੀਆਂ ਕਿਤਾਬਾਂ ਤੋਂ ਹੀ ਪੜਿਆ ਹੈ। ਤੁਸੀ ਵੀ ਬੇਸ਼ਕ ਇਤਹਾਸ ਦੀ ਕਿਤਾਬਾਂ ਤੋਂ ਹੀ ਇਤਹਾਸ ਪੜਿਆ ਹੈ। ਇਤਹਾਸ ਦੀਆਂ ਕਿਤਾਬਾਂ ਇਤਹਾਸ ਵਰਗੀਆਂ ਹੀ, ਬਕੋਲ ਤੁਹਾਡੇ, ਇੰਨ-ਬਿੰਨ ਨਹੀ ਹਨ। ਤੁਸੀ ਇਹ ਵੀ ਲਿਖਿਆ ਹੈ ਕਿ- “ਇੱਕ ਨੁਕਤੇ-ਨਿਗਾਹ ਤੋਂ ਸ਼ਾਇਦ ਅਜੇ ਕਿਸੇ ਖੋਜੀ ਨੇ ਦੇਖਿਆ ਹੀ ਨਹੀਂ ਜੋ ਉਸ ਸਮਾਜ ਦੀ ਇੱਕ ਵਿਚਕਾਰਲੀ ਤਸਵੀਰ ਪੇਸ਼ ਕਰਦਾ ਹੈ ਉਹ ਹੈ ਕਿ ਅਜਿਹੇ ਦਾਅਵਿਆਂ ਦੇ ਬਾਵਜੂਦ ਸਾਨੂੰ ਅਜਿਹੇ ਸੈਂਕੜੇ ਹਿੰਦੂਆਂ ਤੇ ਦੂਜੇ ਧਰਮਾਂ ਵਾਲ਼ਿਆਂ ਦੀ ਜਾਣਕਾਰੀ ਹੈ ਜੋ ਉਸ ਮੌਕੇ ਵੀ ਵਧੀਆ ਅਹੁਦਿਆਂ ਤੇ ਬਿਰਾਜਮਾਨ ਸਨ।”

ਵੀਰ ਜੀ ਇਸ ਨੁਕਤੇ ਨਿਗਹ ਤੋਂ ਬੜੇ ਲੋਕਾਂ ਨੇ ਦੇਖਿਆ ਹੈ।

ਖ਼ੈਰ ਇਸ ਨੁਕਤੇ ਤੇ ਤੁਸੀ ਸਹਿਮਤ ਹੀ ਹੋ ਕਿ ਧਾਰਮਿਕ ਮੁਸਲਮਾਨਾਂ ਵਿੱਚ ਕੁੱਝ ਤਾਂ ‘ਸੇਕੁਲਰਪਨ` ਅਤੇ ‘ਇਨਸਾਨੀਯਤ` ਸੀ ਜੋ ਕਿ ਕੱਝ ਤਰਕਸ਼ੀਲਾਂ ਮੁਤਾਬਿਕ ਧਰਮ ਨੂੰ ਮੰਨਣ ਵਾਲਿਆਂ ਵਿੱਚ ਹੁੰਦੀ ਹੀ ਨਹੀਂ।

ਪਰ ਵੀਰ ਜੀ ਇਤਿਹਾਸ ਬਹੂਰੰਗੀ ਹੁੰਦਾ ਹੈ। ਜਿਵੇਂ ਕਿ ਸਾਮਵਾਦ ਦੇ ਇਤਿਹਾਸ ਵਿੱਚ ਵੀ ਡੂੰਘਾ ਲਾਲ ਰੰਗ ਦਿਖਾਈ ਦਿੰਦਾ ਹੈ। ਖੂਨ ਤੇ ਖੁਨ ਹੀ ਹੁੰਦਾ ਹੈ ਆਸਤਿਕ ਦੀ ਆਸਤੀਨ ਤੇ ਲਗੇ ਜਾਂ ਫਿਰ ਨਾਸਤਿਕ ਦੀ। ਕੇਵਲ ਆਸਤਿਕ ਹੋਂਣਾ ਚੰਗਾਂ ਹੋਣ ਦੀ ਗਾਰੰਟੀ ਨਹੀ ਅਤੇ ਇਹ ਗਲ ਨਾਸਤਿਕ ਤੇ ਵੀ ਲਾਗੂ ਹੁੰਦੀ ਹੈ।

84 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ਿਕਾਰ ਲੋਕਾਂ ਦੀ ਦੁਰਦਸ਼ਾ ਉਸ ਸਮੇਂ ਜ਼ੈਲ ਸਿੰਘ ਜੀ ਦੇ ਰਾਸ਼ਟ੍ਰਪਤੀ ਹੋਣ ਜਾਂ ਕਈ ਸਿੱਖਾਂ ਦੇ ਸਰਕਾਰੀ ਅਹੁਦਿਆਂ ਤੇ ਵਿਰਾਜਮਾਨ ਹੋਂਣ ਦੇ ਹਵਾਲਿਆਂ ਦੇ ਤੱਥਾਂ ਨਾਲ ਦਰਕਿਨਾਰ ਨਹੀ ਹੁੰਦੀ। ਪਰਮਾਤਮਾ ਵਿੱਚ ਯਕੀਨ ਕਰਣ ਵਾਲੇ (ਬਕੋਲ ਤੁਹਾਡੇ ਅਤਰਕਸ਼ੀਲ) ਲੋਕਾਂ ਦੇ ਰਾਜ ਦੇ ਅਣਗਿਣਤ ਚੰਗੇ ਪੱਖ ਵੀ ਰਹੇ ਹਨ ਫਿਰ ਉਸ ਵੇਲੇ ਤੁਸੀ ਕਿਸ ਤਰਾਂ ਪਰਮਾਤਮਾ ਵਿੱਚ ਯਕੀਨ ਕਰਣ ਵਾਲਿਆਂ ਨੂੰ ਸਿਰੇ ਤੋਂ ਹੀ ਗ਼ੈਰ ਜ਼ਰੂਰੀ ਵਿਚਾਰਾਂ ਵਾਲੇ ਮੰਨਦੇ ਹੋ?

ਤੁਸੀ ਇਤਹਾਸ ਦੇ ਤੱਥ ਦੱਸੇ ਹਨ ਜੋ ਕਿ ਠੀਕ ਵੀ ਹਨ; ਪਰ ਮੈ ਫਿਰ ਦੁਹਰਾ ਦਿਆਂ, ਇਤਹਾਸ ਬਹੂਰੰਗੀ ਹੁੰਦਾਂ ਹੈ।

2) ਰੱਬ ਦਾ ਸੰਕਲਪ-

ਇਸ ਬਾਰੇ ਤੁਸੀ ਲਿਖਿਆ ਹੈ-

“ਖਾਸ ਗੱਲ ਹੈ ਕਿ ਇਸ ਰੱਬ ਦਾ ਸਬੂਤ ਕੀ ਹੈ? ਕੀ ਅਸੀਂ ਬਿਨਾਂ ਸਬੂਤ ਦੇ ਕਿਸੇ ਫਿਲਾਸਫ਼ਰ ਦੀ ਗੱਲ ਨੂੰ ਸੱਚ ਮੰਨੀ ਜਾਈਏ?”

ਬਿਲਕੁਲ ਨਹੀ! ਬਿਨਾਂ ਸਬੂਤ ਦੇ ਕੁੱਝ ਨਹੀ ਮੰਨਣਾ ਚਾਹੀਦਾ ਅਤੇ ਨਾਲ ਹੀ ਬਿਨਾਂ ਤਰਕ ਦੇ ਕੁੱਝ ਨਿਖੇਦਣਾਂ ਵੀ ਨਹੀਂ ਚਾਹੀਦਾ ਹੈ। ਕਿਸੇ ਕਤਲ ਦਾ ਸਭ ਤੋਂ ਵੱਡਾ ਸਬੂਤ ਚਸ਼ਮਦੀਦ ਗਵਾਹ ਹੋ ਸਕਦਾ ਹੈ ਪਰ ਉਸ ਸਬੂਤ ਦੀ ਪਰਖ ਵੀ ਤਰਕ ਦੇ ਅਧਾਰ ਤੇ ਹੀ ਹੁੰਦੀ ਹੈ। ਤਰਕਸ਼ੀਲ ਹੋਂਣ ਦੇ ਨਾਤੇ ਤੁਸੀ ਇਨਾਂ ਤਾਂ ਸਵੀਕਾਰ ਕਰੋਗੇ ਹੀ। ਨਿਰਸੰਦੇਹ ਤੁਸੀ ਕਰ ਲਿਆ ਹੈ। ਇਥੇ ਮੈਂ ਬਾਵਜੂਦ ਸਾਇਂਸ ਦਾ ਵਿਦਆਰਥੀ ਨਾ ਹੋਂਣ ਦੇ ਥੋੜੀ ਸਾਇਂਸ ਦੀ ਮਦਦ ਵੀ ਲਵਾਂਗਾ (ਤੁਹਾਡੀ ਮਦਦ ਵਾਸਤੇ ਵੀ)। ਤੁਸੀ ਹੱਸ ਪਏ ਹੋਵੋਗੇ ਇਹ ਸੋਚ ਕੇ ਕਿ ‘ਆ ਗਿਆ ਨਾ ਵਿਗਆਨ ਦੀ ਮਦਦ ਤੇ`। ਪਰ ਤਰਕ ਦੱਸਦਾ ਹੈ ਕਿ ਵਿਗਆਨ ਵਿਵੇਕਸ਼ੀਲ ਤਰਕ ਤੋਂ ਹੀ ਉਪਜਿਆ ਹੈ। ਤੁਸੀ ਇਸ ਤੱਥ ਨੂੰ ਨਕਾਰ ਨਹੀ ਸਕਦੇ। ਤਰਕ ਪਹਿਲੀ ਗਲ ਹੈ ਤਾਂ ਹੀ ਤਾਂ ਤੁਸੀ ਨਾਮ ਵਰਤਿਆ ਹੈ “ਤਰਕਸ਼ੀਲ ਸੌਸਾਇਟੀ” “ਬਜਾਏ ਵਿਗਆਨਕ ਸੋਸਾਇਟੀ” ਦੇ। ਤਰਕ ਵਿਗਆਨ ਦਾ ਜਨਮਦਾਤਾ ਹੈ। ਇਸ ਲਈ ‘ਰੱਬ ਦੇ ਸੰਕਲਪ` ਦੇ ਇਸ ਨੁਕਤੇ ਤੇ ਤਰਕ ਆਪਣੀ ਔਲਾਦ ਦੀ ਥੋੜੀ ਮਦਦ ਲਵੇਗਾ ਤਾਂ ਕਿ ਤੁਹਾਨੂੰ ਮੇਰਾ ਨੁਕਤਾ ਸਮਝ ਆ ਸਕੇ। ਵੈਸੇ ਵੀ ਵਿਗਿਆਨ ਕਿਸੇ ਜੱਥੇ ਦੀ ਜਾਯਦਾਦ ਨਹੀਂ ਮਨੁੱਖਤਾ ਦਾ ਸਾਂਝਾ ਉਪਰਾਲਾ ਹੈ।

ਰੱਬ ਦੀ ਹੋਂਦ ਦਾ ਕੀ ਸਬੂਤ ਹੈ? ਇਹ ਇੱਕ ਦਿਲਚਸਪ ਸਵਾਲ ਹੈ। ਉਸੇ ਤਰਾਂ ਜਿਸ ਤਰਾਂ ਕੇ ਇਹ ਸਵਾਲ ਕਿ ਰੱਬ ਦੇ ਨਾ ਹੋਂਣ ਦਾ ਕਿ ਸਬੂਤ ਹੈ? ਜੇਕਰ ਇਸ ਦੁਜੇ ਸਵਾਲ ਦਾ ਜਵਾਬ ਮਿਲ ਜਾਦਾਂ ਤਾਂ ਪਹਿਲਾ ਸਵਾਲ ਉਠਦਾ ਹੀ ਨਾ, ਠੀਕ ਇਸ ਸਵਾਲ ਵਰਗਾ ਕਿ- ਧਰਤੀ ਦੇ ਸੂਰਜ ਦੁਆਲੇ ਘੁੰਮਣ ਦਾ ਕੀ ਸਬੂਤ ਹੈ?

ਅਗੇ ਵੱਧਣ ਤੋਂ ਪਹਿਲਾਂ ਇੱਕ ਨੁਕਤਾ ਵਿਚਾਰ ਲਈਏ।

ਜਿਥੋਂ ਤਕ ਅਸਲੀਯਤ ਦੀ ਜਾਣਕਾਰੀ ਦਾ ਸਵਾਲ ਹੈ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਕੁੱਝ ਅਸਲੀਯਤਾਂ ਸਾਡੇ ਬੋਧ ਅਤੇ ਵਿਗਆਨਿਕ ਪ੍ਰਯੋਗਸ਼ਾਲਾਵਾਂ ਦੇ ਬਸ ਤੋਂ ਬਾਹਿਰ ਦੀ ਗਲ ਹਨ। ਵੀਰ ਜੀ ਗੁਲਾਬ ਸੁੰਦਰ ਹੁੰਦਾ ਹੈ? ਤੁਸੀ ਕਹੋਗੇ- “ਹਾਂ ਹੁੰਦਾ ਹੈ”।

ਮੇਰਾ ਅਗਲਾ ਸੁਆਲ- “ਸਬੂਤ ਦੱਸੋ ਗੁਲਾਬ ਦੀ ਖੂਬਸੁਰਤੀ ਦਾ”। ਹੂਣ ਤੁਹਾਡਾ ਜਵਾਬ ਕੀ ਹੋਵੇਗਾ? ਤੁਸੀ ਕਹਿ ਸਕਦੇ ਹੋ- “ਸਬੂਤ ਇਹ ਹੈ ਕਿ ਗੁਲਾਬ ਮੈਨੂੰ ਅਤੇ ਸਾਰਿਆਂ ਨੂੰ ਸੁੰਦਰ ‘ਲਗਦਾ` ਹੈ”। ਕਿਉਂਕਿ ਇਹ ਕਹਿਣ ਤੋਂ ਸਿਵਾ ਤੁਹਾਡੇ ਕੋਲ ਕੋਈ ਹੋਰ ਸਬੂਤ ਨਹੀ ਗੁਲਾਬ ਦੀ ਸੁੰਦਰਤਾ ਦਾ।

ਵੀਰ ਜੀ ਜੇਕਰ ਮੈਂ ਫਿਰ ਵੀ ਪੁਛ ਲਵਾਂ- “ਇਹ ‘ਲਗਣਾਂ` ਕੀ ਹੋਇਆ? ਠੋਸ ਅਤੇ ਪ੍ਰਤੱਖ ਸਬੂਤ ਦਸੌ? “ ਹੁਣ ਇਸ ਸਵਾਲ ਤੇ ਜੇਕਰ ਤਰਕਸ਼ੀਲਤਾ ਖੂਂਟੇ ਟੰਗੀ ਨਜਰ ਆਏ ਤਾਂ ਮੇਰੇ ਲਈ ਇਸ ਦੇ ਮਾਇਨੇ ਇਹ ਨਹੀ ਕਿ ਇਨਸਾਨੀ ਕੈਫ਼ਿਯਤ ਵਿੱਚ ਗੁਲਾਬ ਦੀ ਸੂੰਦਰਤਾ ਇੱਕ ਸੱਚਾਈ ਨਹੀ ਹੈ।

ਲੇਕਿਨ ਮੈਂ ਇਸ ਤਰਕ ਦੇ ਅਧਾਰ ਨੂੰ ਰਬ ਦੀ ਹੋਂਦ ਦੇ ਸਬੂਤ ਵਜੋਂ ਨਹੀ ਵਰਤਾਂਗਾ। ਇਹ ਮਿਸਾਲ ਕੇਵਲ ਕੁੱਝ ਅਸਲੀਅਤਾਂ ਪ੍ਰਤੀ ਤਰਕਸ਼ੀਲਤਾ ਦੀ ਅਸਮਰਥਾ ਨੂੰ ਦਰਸਾਉਂਣ ਲਈ ਹੈ। ਅਸੀਂ ਜੇਕਰ ਇਸ ਅਸਮਰਥਾ ਨੂੰ ਸਮਝ ਲਈਏ ਤਾਂ ਹੀ ਤਰਕਸ਼ੀਲ ਹਾਂ।

ਰੱਬ ਦੀ ਹੋਂਦ ਬਾਰੇ ਸਵਾਲ ਦਾ ਜਵਾਬ ਦੋ ਤਰੀਕੇ ਦੇ ਨਾਲ ਦਿੱਤਾਂ ਜਾ ਸਕਦਾ ਹੈ। ਪਹਿਲਾ- ਇਹ ਕਿ ਕੋਈ ਰੱਬ ਨੂੰ ਦੇਖ ਲਵੇ ਤੇ ਫਿਰ ਸਾਨੂੰ ਦਿਖਾ ਦੇਵੇ। ਦੂਸਰਾ-ਕਿ ਇਸ ਸਵਾਲ ਦੇ ਜਵਾਬ ਵਿੱਚ ਤਰਕ ਦਾ ਸਹਾਰਾ ਲਿਆ ਜਾਵੈ। ਬੇਸ਼ਕ ਪਹਿਲੇ ਤਰੀਕੇ ਨਾਲ ਕੁਦਰਤ (Existence) ਨੂੰ ਰੱਬ ਮੰਨਣ ਵਾਲੇ ਵਿਯਕਤੀ ਦੇ ਰੱਬ ਨੂੰ ਕੋਈ ਵੀ ਤਰਕਸ਼ੀਲ ਸੋਸਾਈਟੀ ਰੱਦ ਨਹੀ ਕਰ ਸਕਦੀ ਕਿਉਂਕਿ ਕੁਦਰਤ ਉਸ ਵਿਯਕਤੀ ਲਈ ਆਪਣੇਂ ਆਪ ਤੋਂ ਆਪ ਹੈ, Creator ਹੈ, ਪੋਸ਼ਕ ਹੈ ਤੇ Destroy ਵੀ। ਐਸੇ ਰੱਬ ਬਾਰੇ ਤਾਂ ਭਗਤ ਸਿੰਘ ਜੀ ਵੀ ਕੁੱਝ ਨਹੀ ਬੋਲ ਸਕਦੇ ਸੀ ਸਿਵਾ ਸਵੀਕਾਰ ਕਰਣ ਤੋਂ ਕਿਉਂਕਿ ਕੁਦਰਤ ਸ੍ਹਾਮਣੇ ਖੜੀ ਹੈ ਆਪ ਆਪਣਾ ਸਬੂਤ ਬਣਕੇ। ਜੇਕਰ ਉਹ ਵਿਯਕਤੀ ਮੈਂ ਹੀ ਹਾਂ ਤਾਂ ਰੱਬ ਦੀ ਹੋਂਦ ਬਾਰੇ ਤੁਹਾਡੇ ਸਵਾਲ ਦਾ ਜਵਾਬ ਹੁਣ ਤੁਹਾਡੇ ਪਾਸ ਹੈ।

(ਇਸ ਨੁਕਤੇ ਤੇ ਬਹੁਤ ਟਾਲ ਮਟੋਲਿਆਂ ਈਮੇਲਾਂ ਬਾਦ ਆਖਿਰ ਜਸਵਿੰਦਰ ਸੰਧੂ ਜੀ ਨੇ ਰਬ ਦੀ ਹੋਂਦ ਦੇ ਇਸ ਸਬੂਤ ਨੂੰ ਇੰਝ ਕਬੂਲ ਕੀਤਾ:-

“ਜਿੱਥੋਂ ਤੱਕ ਰੱਬ ਦੀ ਗੱਲ ਹੈ, ਰੱਬ ਨੂੰ ਦੇਖਣ ਤੇ ਦਿਖਾਉਣ ਵਾਲੀ ਗੱਲ ਠੀਕ ਸਬੂਤ ਹੋਵੇਗੀ, ਪਰ ਜੇ ਕਰ ਕੋਈ ਹੋਰ ਵੀ ਤਰੀਕਾ ਹੋਵੇ ਉਸ ਨਾਲ ਰਬ ਦੀ ਹੋਂਦ ਨੂੰ ਸਾਬਤ ਕੀਤਾ ਜਾ ਸਕਦਾ ਹੋਵੇ ਤਾਂ ਵੀ ਕੋਈ ਮੁਸ਼ਕਲ ਨਹੀਂ। ਪਰ ਜੇ ਕੁਦਰਤ ਜਾਣੀ ਕਿ ਆਲੇ ਦੁਆਲੇ ਨੂੰ ਕੋਈ ਰੱਬ ਮੰਨਦਾ ਹੋਵੇ ਤਾਂ ਮੰਨਦਾ ਰਹੇ। ਇਹ ਤਾਂ ਪਰਤੱਖ ਚੀਜ਼ ਹੈ ਇਸ ਦੇ ਸਬੂਤ ਦੀ ਕੋਈ ਲੋੜ ਨਹੀ ਹੈ” ਜਸਵਿੰਧਰ ਸੰਧੂ, ਈਮੇਲ ਮਿਤੀ: 20.05.2010) “

ਖ਼ੈਰ ਅਸੀਂ ਦੂਸਰੇ ਤਰੀਕੇ ਦੀ ਗਲ ਕਰੀਏ ਤਰਕ ਦੇ ਅਧਾਰ ਤੇ। ਤੁਹਾਡੇ ਪਾਸ ਵੀ ਤਰਕ ਹੈ Cause ਤੇ Effect ਦਾ ਜੋ ਕਿ ਬੇਸ਼ਕ ਵਿਗਆਨਿਕ ਵੀ ਹੈ। ਤਾਂ ਫਿਰ ਇਹ ਤਰਕ ਕਿ ਹਰ Effect ਦਾ ਇੱਕ Cause ਹੁੰਦਾ ਹੈ ਅਤੇ ਫਿਰ ਅਗੇ Cause ਵੀ ਇੱਕ Effect ਦੀ ਸ਼੍ਰੰਖਲਾ (Chain of Cause and Effect) ਵਿਚੋਂ ਦੀ ਨਿਕਲਦਾ ਹੈ ਵਿਗਿਆਨਿਕ ਹੀ ਹੈ। ਲੇਕਿਨ ਕੁਲ ਸਮੇਂ ਦੇ ਭੀਤਰ ਹੁਣ ਤਕ ਘਟਣ ਵਾਲੀਆਂ ਸਾਰੀਆਂ ਘਟਨਾਵਾਂ ਦੀ ਜੇਕਰ ਇੱਕ cause and effect ਦੀ ਜ਼ੰਜੀਰ ਬਨਾਈ ਜਾਵੈ ਤਾਂ ਤਰਕ ਦੱਸਦਾ ਹੈ ਕਿ ਇਸ ਜ਼ੰਜੀਰ ਦੀ ਸਭ ਤੋਂ ਪਹਿਲੀ ਕੜੀ Casue ਹੀ ਹੋਵੇਗੀ ਨਾ ਕਿ Effect। ਯਾਨੀ ਕਿ ਸ਼ੁਰੂਆਤੀ ਨੁਕਤਾ ਕੇਵਲ Cause ਹੀ ਹੋ ਸਕਦਾ ਹੈ Effect ਕਦਾਚਿਤ ਨਹੀ।

ਤਰਕਸ਼ੀਲ ਕਿਸੇ ਵੀ Cause- Effect ਦੇ ਮਾਹਿਰ ਤੋਂ ਇਹ ਸਵਾਲ ਕਰ ਆਪਣੀ ਸੰਤੁਸ਼ਟੀ ਕਰ ਸਕਦਾ ਹੈ ਬਾਸ਼ਰਤੇ ਕਿ ਉਹ ਸੱਚਮੂਚ ਤਰਕਸ਼ੀਲ ਹੋਵੇ। ਹੁਣ ਜੇਕਰ ਕੋਈ ਤਰਕਸ਼ੀਲ ਇਸ ਗਲ ਤੇ ਸੰਤੁਸ਼ਟ ਹੋ ਚੁਕਿਆ ਹੋਵੇ ਕਿ existence ਦੇ ਕੁਲ ਸਮੇਂ ਵਿੱਚ cause and effect ਦੀ ਪਹਿਲੀ ਕੜੀ (First link of chain of events) cause ਹੀ ਹੋ ਸਕਦੀ ਹੈ ਜਿੱਥੋਂ ਕੇ ਫਿਰ ਅੱਗੇ effect ਅਤੇ cause ਦਾ ਅਗਲਾ ਸਿਲਸਿਲਾ ਚਲਿਆ ਤਾਂ ਉਹ ਕਿਪ੍ਰਲਤਾ ਕਰਕੇ ਦੱਸੇ ਕਿ ਸਭ ਤੋਂ ਪਹਿਲਾ cause ਬਿਨਾਂ effect ਦੇ ਕਿਸ ਤਰਾਂ ਵਾਪਰਿਆ?

ਹੁਣ ਉਹ ਕਹਿ ਸਕਦਾ ਹੈ ਕਿ ਪਹਿਲਾ cause ਆਪਣੇ ਆਪ ਤੋਂ ਹੋਇਆ ਅਤੇ ਇਹ matter ਆਪ ਸੀ। ਲੇਕਿਨ ਅਗਰ ਉਹ ਈਸ਼ਵਰ ਦੀ ਹੋਂਦ ਤੋਂ ਆਪਣੇ ਇਸ ਸਵਾਲ ਦੇ ਅਧਾਰ ਤੇ ਇਨਕਾਰੀ ਹੈ ਕਿ ਈਸ਼ਵਰ ਦਾ cause ਕੋਣ ਹੈ ਤਾਂ matter ਦੇ ਸਮਰਥਨ ਵਿੱਚ ਉਹ ਆਪ ਆਪਣੇ ਤਰਕ ਤੋਂ ਪਿਛੇ ਕਿਉਂ ਹਟ ਜਾਂਦਾ ਹੈ? ਇਹ ਕੈਸੀ ਤਰਕਸ਼ੀਲਤਾ ਹੈ ਕਿ ਇੱਕ ਉਹ ਤਰਕਸ਼ੀਲ ਜਿਸ ਤਰਕ ਦਾ ਸਹਾਰਾ ਲੇ ਕੇ ਈਸ਼ਵਰ ਦੀ ਹੋਂਦ ਨੂੰ ਰੱਦ ਕਰਦਾ ਹੈ ਆਪ ਹੀ ਮਾਦਾ ਨੂੰ ਆਪਣੇਂ ਆਪ ਤੋਂ ਕਹਿ ਕੇ Cause and Effect ਦੇ ਤਰਕ ਤੋਂ ਖਿੱਸਕਦਾ ਹੈ।

ਵੀਰ ਜੀ ਤੁਸੀ ਇਸ ਤਰਕ ਤੋਂ ਹੁਣ ਸਹਿਮਤ ਹੋ ਸਕਦੇ ਹੋ ਕਿ ਇਸ ਪਸਾਰੇ ਦੇ ਮੂਲ ਵਿੱਚ ਕੁੱਝ ਤਾਂ ਐਸਾ ਹੈ ਹੀ ਸੀ ਜੋ ਆਪਣੇ ਆਪ ਤੋਂ ਆਪ ਸੀ। ਅਤੇ ਜੋ ਆਪਣੇਂ ਆਪ ਤੋਂ ਆਪ ਹੋਵੇ ਉਹ ਸਦਾ ਲਈ ਹੀ ਹੋਵੇਗਾ। ਕੋਈ ਇਸ ਨੂੰ ਈਸ਼ਵਰ ਕਹੇ ਤੇ ਤੁਸੀ ਮਾਦਾ ਕੋਈ ਫਰਕ ਨਹੀਂ ਪੇਂਦਾ। ਈਸ਼ਵਰ ਬਾਰੇ ਮੇਰੇ ਵੀਚਾਰ ਗੁਰਮਤਿ ਦੀ ਰੋਸਨੀ ਵਿੱਚ ਉਨਾਂ ਵੀਚਾਰਾਂ ਤੋਂ ਵੱਖਰੇ ਹੋ ਸਕਦੇ ਹਨ ਜਿਨਾਂ ਦੀ ਸਾਨ ਤੇ ਈਸ਼ਵਰ (ਦੇ ਨਾ ਹੋਂਣ ਬਾਰੇ) ਬਾਰੇ ਤਰਕਸ਼ੀਲਤਾ ਦੀ ਛੁਰੀ ਨੂੰ ਧਾਰ ਦਿੱਤੀ ਜਾਂਦੀ ਰਹੀ ਹੈ।

ਈਸ਼ਵਰ ਬਾਰੇ ਤੁਹਾਡੇ ਨਾਲ ਵੀਚਾਰ ਲੰਬੀ ਚਲੇਗੀ ਉਪਰਲੇ ਨੁਕਤਿਆਂ ਤੇ ਤੁਹਾਡੇ ਜਵਾਬ ਦੇ ਬਾਦ।

ਸਤਿਕਾਰ ਸਾਹਿਤ

ਹਰਦੇਵ ਸਿੰਘ, ਜੰਮੂ

ਨੋਟ:-ਇਸ ਦੂਜੇ ਨੁਕਤੇ ਤੇ ਜਸਵਿੰਦਰ ਸੰਧੂ ਜੂਆਬ ਦੇਂਣ ਤੋਂ ਕੱਨੀਂ ਕਤਰਾ ਗਏ। ਯਾਨੀ ਕਿ ਨਾ ਕੋਈ ਜੂਆਬ ਅਤੇ ਨਾ ਕੋਈ ਸੰਵਾਦ।” ਪਰ ਜੇ ਕਰ ਕੋਈ ਹੋਰ ਵੀ ਤਰੀਕਾ ਹੋਵੇ” ਵਰਗੀ ਗਲ ਲਿਖਣ ਮਾਤਰ ਤੋਂ ਬਾਦ ਇਸ ਬਾਬਤ ਖਾਮੋਸ਼ ਹੋ ਗਏ।

ਹਰਦੇਵ ਸਿੰਘ,

ਜੰਮੂ


(01/06/10)
ਚਰਨਜੀਤ ਸਿੰਘ, ਬਰੈਂਮਪਟਨ

ਇੰਦਰਜੀਤ ਸਿੰਘ ਜੀ ਕਾਨਪੁਰ 27/5/10 ਨੂੰ ਲਿਖਦੇ ਹਨ
ਇਥੇ ਵਿਦਵਾਨਾਂ ਦੇ ਆਪਸੀ ਟਕਰਾਵ ਦੀ ਇਕੋ ਇੱਕ ਵਜਿਹ ਬੰਦਾ ਸਿੰਘ ਬਹਾਦੁਰ ਬਾਰੇ ਕੋਈ ਪ੍ਰੋੜ ਅਤੇ ਪ੍ਰਮਾਣਿਕ ਇਤਿਹਾਸ ਦਾ ਨਾਂ ਹੋਣਾ ਹੈ। ਜੇਤਾ ਸੁਣੇ ਤੇਤਾ ਬਖਿਆਨੇ…। ਮੁਤਾਬਿਕ ਜੋ ਅਸੀ ਪੜਨਾਂ ਹੈ ਉਹ ਹੀ ਤੇ ਲਿਖਨਾਂ ਹੈ। ਜੇ ਪੜਿਆ ਹੀ ਗਲਤ ਹੋਵੇ ਤੇ ਲਿਖਣਾ ਕਿਥੋਂ ਸਹੀ ਹੋ ਸਕਦਾ ਹੈ। ਇਸ ਦਾ ਹਲ ਤੇ ਇਹ ਹੀ ਹੈ ਕੇ ਸਾਰੇ ਵਿਦਵਾਨਾਂ ਦੇ ਲੇਖ ਪੜੀਏ ਤੋ ਉਨਾਂ ਦੀ ਮੇਹਨਤ ਅਤੇ ਅਧਿਐਣ ਦੀ ਇੱਜਤ ਕਰਦੇ ਹੋਏ ਜੋ ਗਲ ਪ੍ਰਮਾਣਿਕ ਅਤੇ ਤਰਕ ਦੀ ਕਸਵਟੀ ਤੇ ਸਹੀ ਉਤਰੇ ਉਸ ਨੂੰ ਮੰਨ ਲਿਆ ਜਾਵੇ।
1. ਕੋਈ ਬੰਦਾ ਆਪਣੇ ਬਾਰੇ ਕੀ ਸੋਚਦਾ ਹੈ, ਇਹ ਜਿਆਦਾ ਅਹਮਿਅਤ ਰੱਖਦਾ ਹੈ ਬਜਾਏ ਕਿ ਇਸ ਦੇ ਕਿ ਦੂਸਰੇ ਉਸ ਬਾਰੇ ਕੀ ਸੋਚਦੇ ਹਨ। ਆਦਮੀ ਜਿਵੇਂ ਮਰਦਾ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਉਹ ਕਿਵੇਂ ਜੀਵਿਆ।
2. ਖੁਸ਼ਕਿਸਮਤੀ ਨਾਲ, ਸਾਡੇ ਕੋਲ ਦਸਮ ਗੁਰੂ ਅਤੇ ਬੰਦਾ ਬਹਾਦੁਰ, ਦੋਹਾਂ, ਬਾਰੇ ਹੀ ਏਸੇ ਲਿਖਤੀ ਪ੍ਰਮਾਣ ਹਨ ਜੋ ਦੋਹਾਂ ਦੇ ਹੀ ਅੰਤਿਮ ਸਮਾਂ ਨੂੰ ਬਿਆਨ ਕਰਦੇ ਹਨ। ਸਾਡੀ ਹੋਰ ਵੀ ਖੁਸ਼ਕਿਸਮਤੀ ਕਿ ਦੋਹਾਂ ਪ੍ਰਮਾਣਾਂ ਤੇ ਹੀ ਕੋਈ ਵਿਵਾਦ ਨਹੀਂ ਹੈ।
3. ਪਹਿਲੇ ਦਸਮ ਗੁਰੂ ਬਾਰੇ। ਦਸਮ ਗੁਰੂ ਦੇ ਅਕਾਲ ਚਲਾਣੇ ਤੋਂ ਬਾਅਦ ਸਰਕਾਰੀ ਮੁਲਾਜਮਾਂ ਨੇ ਬਹਾਦੁਰ ਸ਼ਾਹ ਤੋਂ ਜਦੋਂ ਇਹ ਜਾਣਨਾ ਚਾਹਿਆ ਕਿ ਗੁਰੂ ਦੀ ਜਾਇਦਾਦ ਦਾ ਕੀ ਕਰਿਏ ਤਾਂ 22 ਨਵੰਬਰ 1708 ਨੂੰ ਬਹਾਦੁਰ ਸ਼ਾਹ ਨੇ ਜਵਾਬ ਦਿੱਤਾ:
ਇਸ ਤਰਾਂ ਦੀ ਜਾਇਦਾਦ ਖੋਹ ਕੇ ਰਾਜਿਆਂ ਦੀਆਂ ਤਿਜੋਰੀਆਂ ਭਰੀਆਂ ਨਹੀਂ ਰਹਿ ਸਕਦੀਆਂ। ਦਰਵੇਸ਼ਾਂ ਦੀ ਜਾਇਦਾਦ ਨੂੰ ਕੋਈ ਹੱਥ ਨਾ ਲਾਵੇ। ( “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਪੰਨਾ 107)
4. ਸਿਖਾਂ ਨੇ ਤੇ ਆਪਣੇ ਗੁਰੂ ਨੂੰ ਦਰਵੇਸ਼ ਕਹਿਣਾ ਹੀ ਹੈ। ਆਮ ਜਨਤਾ ਵੀ ਗੁਰੂ ਨੂੰ ਦਰਵੇਸ਼਼ ਕਹੇ ਤੇ ਕੰਨ ਖੜੇ ਨਹੀਂ ਹੁੰਦੇ। ਪਰ ਜਦੋਂ ਮੁਲਕ ਦਾ ਰਾਜਾ ਦਸਮ ਗੁਰੂ ਨੂੰ ਦਰਵੇਸ਼ ਕਹੇ ਤਾਂ ਵਾਕਈ ਹੀ ਕੋਈ ਗੱਲ ਹੈ। ਖਾਸ ਕਰ ਕੇ ਇਸ ਕਰ ਕੇ ਕਿ ਬਹਾਦੁਰ ਸ਼ਾਹ ਦਾ ਪਿਤਾ ਔਰੰਗਜੇਬ ਦਸਮ ਗੁਰੂ ਦੇ ਪਿਤਾ ਗੁਰੂ ਤੇਗ ਬਹਾਦੁਰ ਦਾ ਕਾਤਿਲ ਸੀ।
5. ਕਾਹਨ ਸਿੰਘ ਨਾਭਾ ਨੇ ਦਰਵੇਸ਼ ਦੇ ਅਰਥ ਯਾਚਕ, ਭਗਤ ਸਾਧੁ ਕੀਤੇ ਹਨ।
6. ਗੁਰੂ ਅਰਜਨ ਪਾਤਸ਼ਾਹ ਨੇ ਸਾਧੁ ਦੇ ਗੁਣ ਦੱਸੇ ਹਨ।
ਸਾਧਸੰਗਿ ਦੁਸਮਨ ਸਭਿ ਮੀਤ ॥ ਸਾਧੂ ਕੈ ਸੰਗਿ ਮਹਾ ਪੁਨੀਤ ॥ ਸਾਧਸੰਗਿ ਕਿਸ ਸਿਉ ਨਹੀ ਬੈਰੁ ॥ ਸਾਧ ਕੈ ਸੰਗਿ ਨ ਬੀਗਾ ਪੈਰੁ ॥ ਸਾਧ ਕੈ ਸੰਗਿ ਨਾਹੀ ਕੋ ਮੰਦਾ ॥ ਸਾਧਸੰਗਿ ਜਾਨੇ ਪਰਮਾਨੰਦਾ ॥ ਸਾਧ ਕੈ ਸੰਗਿ ਨਾਹੀ ਹਉ ਤਾਪੁ ॥ ਸਾਧ ਕੈ ਸੰਗਿ ਤਜੈ ਸਭੁ ਆਪੁ ॥ ਆਪੇ ਜਾਨੈ ਸਾਧ ਬਡਾਈ ॥ ਨਾਨਕ ਸਾਧ ਪ੍ਰਭੂ ਬਨਿ ਆਈ ॥੩॥ {ਪੰਨਾ 271}
7. ਉਪਰਲੇ ਸਾਰੇ ਗੁਣ ਦਸਮ ਗੁਰੂ ਵਿੱਚ ਅੰਤਿਮ ਸਮਾਂ ਤੱਕ ਮੌਜੂਦ ਸਨ। ਇਸ ਦੇ ਵੀ ਲਿਖਤੀ ਸਬੂਤ ਮਿਲਦੇ ਹਨ। ਅਖਬਾਰ ੲ ਦਰਬਾਰ ੲ ਮੁੱਲਾ ਵਿੱਚ ਸਵਾਏ ਜੈ ਸਿੰਘ 8 ਨਵੰਬਰ 1708 ਨੂੰ ਲਿਖਦਾ ਹੈ।
ਇਹ ਖਬਰ ਆਈ ਹੈ ਕਿ ਗੁਰੂ ਗੋਬਿਂਦ ਰਾਏ ਨੇ ਜਮਸ਼ੇਦ ਖਾਨ ਅਫਗਾਨ ਨੂੰ ਮਾਰ ਦਿੱਤਾ ਹੈ। ਉਸ ਕਥਿਤ ਖਾਨ ਦੇ ਪੁਤੱਰ ਨੂੰ ਸੋਗ ਦਾ ਚੌਲਾ ਭੇਜਿਆ ਗਿਆ ਹੈ। ( “ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਪੰਨਾ 107)
ਇਸ ਤੋਂ ਪਤਾ ਚਲਦਾ ਹੈ ਕਿ ਗੁਰੂ ਆਪਨੇ ਕਾਤਿਲ ਦਾ ਭੀ ਵੈਰੀ ਨਹੀਂ ਹੈ।

8. ਉਪਰਲੇ ਦੋ ਤੱਥਾਂ ਤੋਂ ਕੁੱਝ ਗੱਲਾਂ ਬੜੀਆਂ ਸੱਪਸ਼ਟ ਹੁੰਦੀਆਂ ਹਨ। ਜਦੋਂ ਗੁਰੂ ਸਾਹਿਬ ਦਿੱਲੀ ਵਿੱਚ ਬਹਾਦੁਰਸ਼ਾਹ ਨੂੰ ਮਿਲੇ, ਉਹਦੋਂ ਉਹਨਾਂ ਨੇ:
ਨਾ ਤੇ ਆਪਣੇ ਲਈ ਇਨਸਾਫ ਮੰਗਿਆ।
ਨਾ ਵਜੀਰ ਖਾਨ ਨੂੰ ਸਜਾ ਦੇਣ ਲਈ ਕਿਹਾ।
ਅਤੇ ਨਾ ਹੀ ਉਹ ਮੁਗਲਾਂ ਦੀਆਂ ਜੜ੍ਹਾਂ ਪੁੱਟਣਾ ਚਾਹੁੰਦੇ ਸਨ।
ਜੇ ਇਹਨਾਂ ਵਿਚੋਂ ਕੁੱਝ ਵੀ ਸੱਚ ਹੁੰਦਾ ਤੇ ਬਹਾਦੁਰਸ਼ਾਹ ਉਹਨਾਂ ਨੂੰ ਕਦੇ ਵੀ ਦਰਵੇਸ਼ ਨਾ ਲਿਖਦਾ।
9. ਉਪਰਲੇ ਤੱਥਾਂ ਦੇ ਆਧਾਰ ਤੇ ਇਹ ਧਾਰਨਾ ਗੱਲਤ ਸਿੱਧ ਹੁੰਦੀ ਹੈ ਕਿ ਦਸਮ ਗੁਰੂ ਨੇ ਬੰਦਾ ਬਹਾਦੁਰ ਨੂੰ ਵਜੀਰ ਖਾਨ ਨੂੰ ਸਜਾ ਦੇਣ ਜਾਂ ਮੁਗਲਾਂ ਦੀਆਂ ਜੜ੍ਹਾਂ ਪੁਟਣ ਵਾਸਤੇ ਭੇਜਿਆ।
10. ਹੁਣ ਆਪਾਂ ਬੰਦਾ ਬਹਾਦੁਰ ਦਾ ਅੰਤਿਮ ਸਮਾਂ ਵਿਚਾਰੀਏ।
11. ਖਾਫੀ ਖਾਨ ਨੇ ਲਿਖਿਆ ਹੈ ਕਿ ਮੁਹੰਮਦ ਅਮੀਨ ਖਾਨ ਨੇ ਬੰਦਾ ਬਹਾਦੁਰ ਨਾਲ ਉਸ ਦੇ ਅੰਤਿਮ ਸਮੇਂ ਗੱਲ ਕੀਤੀ।
ਮੁਹੰਮਦ ਅਮੀਨ ਖਾਨ: ਤੇਰੇ ਵਤੀਰੇ ਤੋਂ ਅਕਲਮੰਦੀ ਅਤੇ ਇਨਸਾਫ ਦੀ ਝਲਕ ਪੈਂਦੀ ਹੈ। ਇਹ ਕਿਵੇਂ ਹੋਇਆ ਕਿ ਤੂੰ ਆਪਣੇ ਕਰਮਾਂ ਦੇ ਫ਼ਲ ਵਿਚਾਰੇ ਬਗੈਰ ਆਪਣੀ ਇਸ ਛੋਟੀ ਜਿਹੀ ਜਿੰਦਗੀ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਤੇ ਜਾਲਮ ਅਤੇ ਘਿਣਾਉਣੇ ਪਾਪ ਕੀਤੇ।
ਬੰਦਾ ਬਹਾਦੁਰ: ਹਰ ਇੱਕ ਧਰਮ ਅਤੇ ਕੌਮ ਵਿੱਚ ਜਦੋਂ ਵੀ ਰੱਬ ਦੀ ਵਿਰੋਧਤਾ ਅਤੇ ਨਾਫਰਮਾਨੀ ਹੱਦੋਂ ਵੱਧ ਕੇ ਬੰਦੇ ਚੋਂ ਝਲਕਦੀ ਹੈ ਤਾਂ ਬਗਾਵਤ ਦਾ ਸਾਕਾਰ ਰੂਪ, ਸੱਚਾ ਬਦਲਾ ਲੈਣ ਵਾਲਾ ਮੇਰੇ ਵਰਗੇ ਜਾਲਮ ਇਨਸਾਨ ਨੂੰ ਉਸ ਦੇ ਪਾਪਾਂ ਦੀ ਸਜਾ ਦੇਣ ਲਈ ਭੇਜਦਾ ਹੈ ਤਾ ਕਿ ਉਹ ਉਸ ਕੌਮ ਨੂੰ ਉਸ ਦੇ ਮੰਦੇ ਕੰਮਾਂ ਦੀ ਸਜਾ ਦੇਣ ਦਾ ਜ਼ਰੀਆ ਬਣ ਸਕੇ। ਉਸ ਤੋਂ ਬਾਅਦ ਮੇਰੇ ਵਰਗਿਆਂ ਦੇ ਮੰਦੇ ਕਰਮਾਂ ਦੀ ਸਜਾ ਦੇਣ ਲਈ ਉਹ (ਰੱਬ) ਤੇਰੇ ਵਰਗੇ ਨੂੰ ਜੇਤੂ ਬਣਾ ਕੇ ਭੇਜਦਾ ਹੈ ਜਿਵੇਂ ਕਿ ਹੁਣ ਮੈਂ ਤੇ ਤੂੰ ਵੇਖ ਰਹੇ ਹਾਂ। (“ਸਿੱਖ ਹਿਸਟਰੀ ਫਰੋਮ ਪਰਸ਼ਿਅਨ ਸੋਰਸਿਸ” ਪੰਨਾ 159) ਇਸ ਗੱਲਬਾਤ ਦਾ ਜਿਕਰ ਬੜੇ ਇਤਿਹਾਸਕਾਰਾਂ ਨੇ ਆਪਣੀਆਂ ਕਿਤਾਬਾਂ ਵਿੱਚ ਕੀਤਾ ਹੈ।

12. ਇਸ ਗੱਲਬਾਤ ਤੋਂ ਕੁੱਝ ਗੱਲਾਂ ਸੱਪਸ਼ਟ ਹੁੰਦੀਆਂ ਹਨ।
ਪਹਿਲੀ (ਮੁਹੰਮਦ ਅਮੀਨ ਖਾਨ ਦੇ ਕਹੇ ਤੋਂ) ਤਾਂ ਇਹ ਕਿ ਬੰਦਾ ਬਹਾਦੁਰ ਇੱਕ ਘੜਿਆ ਹੋਇਆ ਇਨਸਾਨ ਸੀ।
ਦੂਜਾ ਇਹ (ਬੰਦਾ ਬਹਾਦੁਰ ਦੇ ਜਵਾਬ ਤੋਂ) ਕਿ ਉਹ ਗੁਰੂ ਦਾ ਘੜਿਆ ਹੋਇਆ ਨਹੀਂ ਸੀ। ਸਗੋਂ ਨਫਰਤ ਦਾ ਘੜਿਆ ਹੋਇਆ ਸੀ। ਗੁਰੂ ਦੁਨੀਆ (ਸਣੇ ਪਾਪੀਆਂ) ਨੂੰ ਤਾਰਨ ਆਏ ਸਨ ਨਾ ਕਿ ਸਜਾ ਦੇਣ। ਉਹ ਕਿਸ਼ਨ ਹੋਣਗੇ ਜੋ ਪਾਪੀਆਂ ਨੂੰ ਸਜਾ ਦੇਣ ਧਰਤੀ ਤੇ ਆਉਂਦੇ ਹਨ। ਦਸਮ ਗੁਰੂ ਅਤੇ ਬੰਦਾ ਬਹਾਦੁਰ ਦੀ ਤਾਂ ਸੋਚ ਵਿੱਚ ਹੀ ਜਮੀਨ ਆਸਮਾਨ ਦਾ ਅੰਤਰ ਹੈ। ਤੀਸਰਾ ਇਹ ਕਿ ਉਸ ਨੇ ਗੁਰੂ ਦੇ ਬਜਾਏ ਆਪਣੇ ਆਪ ਨੂੰ ਰੱਬ ਦਾ ਭੇਜਿਆ ਹੋਇਆ ਦੱਸਿਆ ਹੈ (ਰੱਬ ਵੀ ਉਹ ਜੋ ਬਦਲਾ ਖੋਰ ਹੈ)। ਚੌਥਾ ਇਹ ਕਿ ਉਹ ਆਪ ਕਬੂਲ ਕਰਦਾ ਹੈ ਕਿ ਉਸਨੇ ਪਾਪ ਕੀਤੇ ਹਨ।
13. ਉਪਰਲੇ ਤੱਥਾਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਬੰਦਾ ਬਹਾਦੁਰ ਦਸਮ ਗੁਰੂ ਦਾ ਭੇਜਿਆ ਹੋਇਆ ਨਹੀਂ ਸੀ। ਮੈਂ ਸਮਝਦਾ ਹਾਂ ਕਿ ਉਸ ਦਾ ਸਭ ਤੋਂ ਵੱਡਾ ਪਾਪ ਇਹੀ ਸੀ ਕਿ ਉਸ ਨੇ ਸਿੱਖਾਂ ਦੀ ਗੁਰੂ ਪ੍ਰਤੀ ਸ਼ੱਰਧਾ ਨੂੰ ਕੈਸ਼ ਕੀਤਾ ਅਤੇ ਆਪਣੇ ਮਗਰ ਲਾਇਆ। ਜਿਉ ਜਿਉ ਸਿੱਖਾਂ ਨੂੰ ਪਤਾ ਚਲਦਾ ਰਿਹਾ, ਉਹ ਬੰਦਾ ਬਹਾਦੁਰ ਤੋਂ ਦੂਰ ਹੁੰਦੇ ਗਏ ਪਰ ਉਹਦੋਂ ਤੱਕ ਨੁਕਸਾਨ ਹੋ ਚੁੱਕਿਆ ਸੀ ਜਿਸ ਦੀ ਅੱਜ ਤੱਕ ਭਰਪਾਈ ਨਹੀਂ ਹੋ ਸਕੀ।
ਚਰਨਜੀਤ ਸਿੰਘ, ਬਰੈਂਮਪਟਨ


(01/06/10)
ਜਸਬੀਰ ਸਿੰਘ (ਕੈਲਗਰੀ)

ਸਿੱਖ ਮਾਰਗ ਦੇ ਪਾਠਕ ਸੱਜਣੋਂ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸ: ਗੁਰਚਰਨ ਸਿੰਘ ਜੀ! ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਹੀ ਦਿੰਦੇ ਤਾਂ ਚੰਗਾ ਸੀ। ਨਹੀਂ ਤਾਂ ਪਾਠਕ ਸਮਝਦੇ ਹਨ ਕਿ ਤੁਹਾਡੇ ਕੋਲ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਹੈ, ਐਵੇਂ ਹਰ ਵਾਰੀਂ ਕੋਈ ਨਾ ਕੋਈ ਬਹਾਨਾ ਘੜ ਲੈਂਦੇ ਹੋ। ਵੈਸੇ ਮੈਂ ਪੱਤਰ ਵਿੱਚ ਤੁਹਾਡੇ ਪੁੱਛੇ ਸਵਾਲਾਂ ਦੇ ਜਵਾਬ ਹੀ ਦਿੱਤੇ ਹਨ ਅਤੇ ਜਿਆਦਾਤਰ ਹਵਾਲੇ ਮੈਂ ‘ਸਿੱਖ ਮਾਰਗ’ ਵਿੱਚੋਂ ਹੀ ਪੇਸ਼ ਕੀਤੇ ਹਨ।
29-05-10 ਵਾਲੇ ਪੱਤਰ ਵਿੱਚ ਤੁਸੀਂ ਲਿਖਿਆ ਸੀ: “ਸ੍ਰ: ਸੁਰਜੀਤ ਸਿੰਘ ਜੀ! ਜਿਹੜਾ ਵੀ ਮਨੁੱਖ ਕਿਧਰੇ ਤਰਕ ਦੇ ਲਿਹਾਜ ਤੇ ਗੱਲਬਾਤ ਕਰਦਾ ਹੈ ਲੋਕੀਂ ਅਤੇ ਤੁਸੀਂ ਉਸ ਨੂੰ ਕਮਿਉਨਿਸਟ ਕਹਿੰਦੇ ਹੋ”।
ਪਹਿਲੀ ਗੱਲ ਇਹ ਹੈ ਕਿ ਤੁਸੀਂ ਸਵਾਲ ਸਿੱਖ ਮਾਰਗ ਤੇ ਪਾਏ ਹਨ ਇਸ ਲਈ ਇਸ ਦਾ ਜਵਾਬ ਕੋਈ ਵੀ ਪਾਠਕ ਦੇ ਸਕਦਾ ਹੈ। ਜੇ ਤੁਸੀਂ ਚਾਹੁੰਦੇ ਸੀ ਕਿ ਇਸ ਦਾ ਜਵਾਬ ਸਿਰਫ਼ ਪ੍ਰਿੰ: ਗਿ: ਸੁਰਜੀਤ ਸਿੰਘ ਜੀ ਹੀ ਦੇਣ ਤਾਂ ਤੁਸੀਂ ਸਵਾਲ ਉਨ੍ਹਾਂ ਦੇ ਈ-ਮੇਲ ਤੇ ਭੇਜਣੇ ਸਨ। ਦੂਸਰੀ ਗੱਲ ਪੱਤਰ ਵਿੱਚ ਤੁਸੀਂ ਲਿਖਿਆ ਹੈ “ਲੋਕੀਂ ਅਤੇ ਤੁਸੀਂ”, ਲੋਕੀਂ ਵਿੱਚ ਤਾਂ ਕੋਈ ਵੀ ਆ ਜਾਂਦਾ ਹੈ, ਮੈਂ ਵੀ ਆ ਜਾਂਦਾ ਹਾਂ। ਇਸ ਲਈ ਮੈਂ ਵੀ ਜਵਾਬ ਦੇਣਾ ਠੀਕ ਸਮਝਿਆ ਹੈ ਅਤੇ ਸਮਝਦਾ ਹਾਂ। ਤੀਸਰੀ ਗੱਲ ਕਿ ਤੁਸੀਂ ਮੇਰੇ ਤੇ ‘ਬ੍ਰਹਮਣਵਾਦ’ ਫ਼ੈਲਾਉਣ ਦਾ ਦੋਸ਼ ਲਗਾ ਚੁੱਕੇ ਹੋ, ਜਿਸ ਨੂੰ ਕਿ ਮੇਰੇ ਇਤਰਾਜ ਕਰਨ ਤੇ ਵੀ ਅਤੇ ਪੁੱਛੇ ਜਾਣ ਤੇ ਵੀ ਸਾਬਤ ਨਹੀਂ ਕਰ ਸਕੇ ਕਿ ਮੈਂ ਕਿਸ ਤਰ੍ਹਾਂ ‘ਬ੍ਰਹਮਣਵਾਦ’ ਫ਼ੈਲਾ ਰਿਹਾ ਹਾਂ। ਹੁਣ ਕਿਉਂਕਿ ਕਈ ਵਿਦਵਾਨਾਂ ਦਾ ਪ੍ਰਚਾਰ ਮੈਨੂੰ (ਵੀ) ਕਮਿਊਨਿਸਟ ਸੋਚ ਵਾਲਾ ਲੱਗਦਾ ਹੈ ਇਸ ਲਈ ਇਸ ਗੱਲ ਦੇ ਠੀਕ ਗ਼ਲਤ ਹੋਣ ਬਾਰੇ ਨਿਰਣਾ ਕਰਨਾ ਮੈਂ ਉਚਿਤ ਸਮਝਦਾ ਹਾਂ ਅਤੇ ਸਾਰੇ ਸਿੱਖ ਭਰਾਵਾਂ ਲਈ ਵੀ ਉਚਿਤ ਸਮਝਦਾ ਹਾਂ। ਜੇ ਮੇਰਾ ਖਦਸ਼ਾ ਬੇ-ਬੁਨਿਆਦ ਹੈ ਤਾਂ ਇਹ ਵਿਦਵਾਨ ਜਿਨ੍ਹਾਂ ਦੀਆਂ ਲਿਖਤਾਂ ਦੇ ਮੈਂ ਹਵਾਲੇ ਦਿੱਤੇ ਹਨ, ਕੁੰਦਨ ਦੀ ਤਰ੍ਹਾਂ ਹੋਰ ਵੀ ਨਿੱਖਰ ਕੇ ਸਾਮ੍ਹਣੇ ਆ ਜਾਣਗੇ, ਅਤੇ ਆਪੇ ਪਾਠਕ ਮੇਰੇ ਬਾਰੇ ਵੀ ਆਪਣੇ ਫ਼ਤਵੇ ਸੁਣਾ ਦੇਣਗੇ। ਜੇ ਤੁਸੀਂ ਕਮਿਉਨਿਜ਼ਮ ਨਹੀਂ ਫ਼ੈਲਾ ਰਹੇ ਤਾਂ ਤੁਹਾਨੂੰ ਘਬਰਾਉਣ ਦੀ ਕੀ ਜਰੂਰਤ ਹੈ? ਬਲਕਿ ਮੇਰੇ ਸਵਾਲਾਂ ਦਾ ਜਵਾਬ ਨਾ ਦੇ ਕੇ ਤੁਸੀਂ ਖੁਦ ਹੀ ਸ਼ੱਕ ਦੇ ਘੇਰੇ ਵਿੱਚ ਆਪਣੇ ਆਪ ਨੂੰ ਖੜਾ ਕਰੀ ਜਾਂਦੇ ਹੋ। ਅਤੇ ਜੇਹੜੇ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਮੈਂ ਪੇਸ਼ ਕੀਤੇ ਹਨ ਉਨ੍ਹਾਂ ਨੂੰ ਵੀ ਆਪਣੇ ਨਾਲ ਸ਼ੱਕ ਦੇ ਘੇਰੇ ਵਿੱਚ ਖੜੇ ਕਰ ਰਹੇ ਹੋ।
ਤੁਸੀਂ ਲਿਖਿਆ ਹੈ ਕਿ ਮੈਂ ‘ਤਰਲੋਚਨ ਸਿੰਘ’ ਦੀ ਸਾਇਟ ਤੇ ਹੀ ਲਿਖਾਂ।
ਮੈਂ ਕਿੱਥੇ ਲਿਖਣਾ ਹੈ ਕਿੱਥੇ ਨਹੀਂ ਇਸ ਬਾਰੇ ਤੁਸੀਂ ਚਿੰਤਾ ਨਾ ਕਰੋ। ਮੇਰਾ ਅੰਦਾਜਾ ਹੈ ਕਿ ਸਿੱਖ ਮਾਰਗ ਤੇ ਕੁੱਝ ਛਾਪਣ ਜਾਂ ਨਾ ਛਾਪਣ ਬਾਰੇ ਤੁਸੀਂ ਵੀ ਫ਼ੈਸਲੇ ਕਰਦੇ ਹੋ, ਇਸ ਲਈ ਅੱਗੋਂ ਤੋਂ ਜੇ ਤੁਸੀਂ ਮੇਰੇ ਲੇਖ ਜਾਂ ਪੱਤਰ ਨਾ ਛਾਪਣੇ ਚਾਹੋ ਤਾਂ ਇਹ ਤੁਹਾਡੀ ਮਰਜੀ ਹੈ, ਪਰ ਸ: ਮੱਖਣ ਸਿੰਘ ਜੀ ਨੇਂ ਇਸ ਤਰ੍ਹਾਂ ਦਾ ਪੱਖ-ਪਾਤ ਅੱਜ ਤੱਕ ਨਹੀਂ ਕੀਤਾ।
ਮੇਰੇ ਪੱਤਰ ਵਿੱਚ ਐਸੀ ਕਿਹੜੀ ਗੱਲ ਹੈ ਜਿਸ ਬਾਰੇ ਤੁਸੀਂ ਲਿਖਿਆ ਹੈ ਕਿ ਮੇਰੀ ਸੋਚ ਇਸ ਸਾਇਟ ਤੇ ਲਿਖਣ ਵਾਲੀ ਨਹੀਂ, ਜ਼ਰਾ ਸਮਝਾਉਣ ਦੀ ਖੇਚਲ ਕਰਨੀਂ ਜੀ। ਜਾਂ ਫ਼ੇਰ ਮੇਰੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਨਹੀਂ ਇਸ ਲਈ ਇਹ ਸਿਰਫ਼ ਜਵਾਬ ਨਾ ਦੇਣ ਦਾ ਬਹਾਨਾ ਹੈ? ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(01/06/10)
ਗੁਰਜੰਟ ਸਿੰਘ ਰੂਪੋਵਾਲੀ

ਵੱਖ ਵੱਖ ਪਿੰਡਾਂ ਵਿਚ ਗੁਰਮਤਿ ਕੈਂਪ ਆਯੋਜਿਤ ਕੀਤੇ ਗਏ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਵੱਖ ਵੱਖ ਪਿੰਡਾਂ ਵਿਚ ‘ਗੁਰਮਤਿ ਪ੍ਰਚਾਰ ਕੇਂਦਰ’ ਖੋਲ੍ਹੇ ਗਏ। ਸਕੂਲਾਂ ਕਾਲਜਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਉਣ ਲਈ ਅਤੇ ਇਤਿਹਾਸ, ਸਿੱਖੀ ਵਿਰਸੇ ਤੋਂ ਜਾਣੂ ਕਰਵਾਉਣ ਲਈ ‘ਗੁਰਮਤਿ ਟ੍ਰੇਨਿੰਗ ਕੈਂਪ’ ਅਰੰਭ ਹਨ। ਪਿਛਲੇ ਦਿਨੀਂ ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ, ਗਿਆਨੀ ਹਰਜਿੰਦਰ ਸਿੰਘ ਜੀ, ਪ੍ਰੋ. ਸਰਬਜੀਤ ਸਿੰਘ ਜੀ ਧੂੰਦਾਂ, ਪ੍ਰੋ. ਸੁਖਵਿੰਦਰ ਸਿੰਘ ਜੀ ਪਿੰਡ ਅਲਗੋਂ ਕੋਠੀ, ਆਈ.ਟੀ.ਆਈ. ਪਿੰਡ ਬੋਪਰਾਏ, ਅਜਨਾਲ, ਪਿੰਡ ਮੱਲਾ ਆਦਿ ਪਹੁੰਚੇ ਅਤੇ ਬੱਚਿਆਂ ਨੂੰ ਸੰਬੋਧਨ ਕੀਤਾ। ਬੱਚਿਆਂ ਵੱਲੋਂ ਇਨ੍ਹਾਂ ਕੈਂਪਾਂ ਵਿਚ ਵਿਸ਼ੇਸ਼ ਤੌਰ ਤੇ ਦਿਲਚਸਪੀ ਦਿਖਾਈ ਅਤੇ ਸਵਰਗ-ਨਰਕ, ਜੂਨਾਂ, ਜਾਦੂ ਟੂਣਿਆਂ, ਨਾਮ ਸਿਮਰਨ, ਗੁਰਬਾਣੀ ਤੇ ਇਤਿਹਾਸ ਬਾਰੇ ਬਹੁਤ ਹੀ ਡੂੰਘੇ ਸਵਾਲ ਵੀ ਕੀਤੇ ਗਏ।
ਜ਼ਿਕਰਯੋਗ ਹੈ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਅਰੰਭ ਕੀਤੇ ਗਏ ‘ਗੁਰਮਤਿ ਪ੍ਰਚਾਰ ਕੇਂਦਰਾਂ, ਲਈ ਵਿਸ਼ੇਸ਼ ਤੌਰ ਤੇ ਸਿੰਘ ਸਭਾ ਕਨੇਡਾ ਸਹਿਯੋਗੀ ਹਨ ਤੇ ਸਥਾਨਕ ਸੰਗਤਾਂ ਵੀ ਪੂਰਨ ਸਹਿਯੋਗ ਦੇ ਰਹੀਆਂ ਹਨ।
ਗੁਰਜੰਟ ਸਿੰਘ ਰੂਪੋਵਾਲੀ


(01/06/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਗੁਰਮਤਿ ਗਿਆਨ ਮਿਸ਼ਨਰੀ ਕਾਲਿਜ਼ ਲੁਧਿਆਣਾ ਨੂੰ ਨਾਰਥ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਸਿੱਖੀ ਦੇ ਪ੍ਰਚਾਰ ਲਈ ਇੱਕ ਬੱਸ ਦਿੱਤੀ। ਸੰਗਤਾਂ ਨੂੰ ਹੋਰ ਸਹਾਇਤਾ ਕਰਨ ਦੀ ਅਪੀਲ।
ਕੁੱਝ ਮਹੀਨੇ ਪਹਿਲਾਂ ਸਿੰਘ ਸਭਾ ਦਾ ਇੱਕ ਮੈਂਬਰ, ਸ੍ਰ. ਮਨਦੀਪ ਸਿੰਘ, ਬਰੈਂਪਟਨ ਤੋਂ ਕਾਲਜ਼ ਵਿੱਚ ਗਿਆ ਹੋਇਆ ਸੀ ਤੇ ਇੰਗਲੈਂਡ ਤੋਂ ਇੱਕ ਪਾਰਟੀ ਪ੍ਰਚਾਰ ਕਰਨ ਲਈ ਕਾਲਜ਼ ਨੂੰ ਇੱਕ ਬੱਸ ਦੇਣ ਲਈ ਗੱਲ-ਬਾਤ ਕਰ ਰਹੀ ਸੀ। ਸ੍ਰ. ਮਨਦੀਪ ਸਿੰਘ ਨੇ ਲੁਧਿਆਣੇ ਤੋਂ ਹੀ ਸਾਡੇ ਨਾਲ ਗੱਲ-ਬਾਤ ਕਰਕੇ ਕਾਲਿਜ਼ ਨੂੰ ਪ੍ਰਚਾਰ ਕਰਨ ਲਈ ਇੱਕ ਹੋਰ ਬੱਸ ਦੇਣ ਦੀ ਹਾਮੀ ਭਰ ਦਿੱਤੀ। ਅਸੀਂ ਸਾਰੇ ਭੈਣਾਂ-ਭਰਾਵਾਂ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਅਪੀਲ ਨੂੰ ਭਰਵਾ ਹੁੰਗਾਰਾ ਦਿੱਤਾ।
ਦਰਅਸਲ ਸਿੰਘ ਸਭਾ ਵਲੋਂ ਪੰਜਾਬ ਦੇ ਪਿੰਡਾਂ ਵਿੱਚ ਲਗਾਤਾਰ ਪ੍ਰਚਾਰ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਫਲਸਰੂਪ ਅੱਜ ਪੰਜਾਬ ਵਿੱਚ 56 ਪ੍ਰਚਾਰਕ ਤਕਰੀਬਨ 400 ਪਿੰਡਾਂ ਵਿੱਚ ਪ੍ਰਚਾਰ ਦਾ ਕੰਮ ਕਰ ਰਹੇ ਹਨ ਅਤੇ ਇਸਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਅਤੇ ਛੇਤੀ ਤੋਂ ਛੇਤੀ ਪੇਡੂ ਲੋਕਾਂ ਦੇ ਦਿਲਾਂ ਨੂੰ ਮੋਹ ਲੈਣ ਵਾਲੀ ਸਿੱਖੀ ਦੇ ਪ੍ਰਚਾਰ ਲਈ ਹੁਣ ਇੱਕ ਜੱਥੇ ਨੂੰ ਲਗਾਤਾਰ ਪੰਜਾਬ ਵਿੱਚ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਦੂਜੇ ਤੋਂ ਤੀਜੇ ਜਾਣ ਲਈ ਆਪਣੇ ਆਵਾਜਾਈ ਦੇ ਸਾਧਨ ਦੀ ਲੋੜ ਸੀ।
ਜੇਕਰ ਆਪਾਂ ਸਿੱਖੀ ਨੂੰ ਸਾਧਾਂ ਦੇ ਚੁੰਗਲ ਵਿਚੋਂ ਕੱਢ ਕੇ ਅਜ਼ਾਦ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਨੇ ਪੈਣਗੇ। ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ ਹੁੰਦੀਆਂ ਹਨ। ਇਹ ਕੰਮ ਕਿਸੇ ਇਕੱਲੇ ਦੁਕੱਲੇ ਦਾ ਨਹੀਂ। ਜੇਕਰ ਇਸ ਬੇਨਤੀ ਨੂੰ ਪੜ੍ਹਨ ਵਾਲੇ ਸਾਰੇ ਹੀ ਥੋੜਾ ਥੋੜਾ ਉਪਰਾਲਾ ਕਰਨ ਤਾਂ ਆਪਾਂ ਸਾਰੇ ਰਲ-ਮਿਲ ਕੇ ਛੇਤੀ ਹੀ ਬਾਬੇ ਨਾਨਕ ਦੇ ਨਿਰਾਲੇ ਪੰਥ ਨੂੰ ਮੁੜ ਪੰਜਾਬ ਅਤੇ ਪੰਜਾਬੋਂ ਬਾਹਰ ਸਥਾਪਤ ਕਰਨ ਵਿੱਚ ਸਫਲ ਹੋ ਸਕਦੇ ਹਾਂ।
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪਿਛਲੇ ਚਾਰ ਸਾਲ ਤੋਂ ਚੈਰਿਟੀ ਰੀਜਿਸਟਰਡ ਹੈ ਅਤੇ ਹਰ ਸਾਲ ਪਿਛਲੇ ਪੰਜਾਂ ਸਾਲਾਂ ਤੋਂ ਇਨਕਮ ਟੈਕਸ ਰੀਟਰਨ ਭਰਦੀ ਆ ਰਹੀ ਹੈ। ਪਿਛਲੇ ਸਾਲ ਆਪਾਂ ਸਾਰਿਆਂ ਨੇ ਰਲਮਿਲ ਕੇ 65 ਹਜ਼ਾਰ ਕੈਨੇਡੀਅਨ ਡਾਲਰ ਸਿੱਖ ਧਰਮ ਨੂੰ ਮੁੜ ਆਪਣੀਆਂ ਲੀਹਾਂ ਤੇ ਲਿਆਉਣ ਲਈ ਖਰਚੇ। ਇਸ ਵਿਚੋਂ ਪ੍ਰਚਾਰਕਾਂ ਲਈ ਲੈਪਟੋਪ, ਪਰਜੈਕਟਰ, ਮੋਟਰਬਾਈਕ, ਮੋਬਾਈਲ, ਤਨਖਾਹਾਂ ਅਤੇ ਸਾਰੇ ਨਾਰਥ ਅਮਰੀਕਾ ਵਿੱਚ 36000 (ਛੱਤੀ ਹਜ਼ਾਰ) ਸੀਡੀ ਅਤੇ ਡੀਵੀਡੀ ਬਣਾ ਕੇ ਵੰਡੀਆਂ ਗਈਆਂ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣੇ ਨੂੰ ਇੱਕ ਹੋਰ ਗੱਡੀ ਦੀ ਜਰੂਰਤ ਹੈ ਅਤੇ ਇੱਕ ਮਾਸਟਰ ਦੀ ਤਨਖਾਹ ਦਾ ਆਪਾਂ ਇੰਤਜ਼ਾਮ ਕਰਨਾ ਚਾਹੁੰਦੇ ਹਾਂ ਜਿਹੜਾ ਇਨ੍ਹਾਂ ਪ੍ਰਚਾਰਕਾਂ ਨੂੰ ਹਰ ਰੋਜ਼ ਅੰਗਰੇਜ਼ੀ ਪੜ੍ਹਾਵੇ। ਜੇਕਰ ਆਉਣ ਵਾਲੇ ਸਮੇਂ ਵਿੱਚ ਸਮੇਂ ਦੇ ਹਾਣੀ ਪ੍ਰਚਾਰਕ ਆਪਾਂ ਪੈਦਾ ਨਾ ਕੀਤੇ ਤਾਂ ਆਪਣੇ ਬੱਚਿਆਂ ਨੇ ਸਿੱਖ ਨਹੀਂ ਬਣਨਾ। ਸਿੱਖ ਕੌਮ ਤਾਂ ਪਹਿਲਾਂ ਹੀ ਡੁਬੂੰ ਡੁਬੂੰ ਕਰਦੀ ਹੈ। ਸਿੱਖ ਕੌਮ ਦੀ ਬੇੜੀ ਤਾਂ ਸਾਧਾਂ ਦੀ ਘੂੰਮਣ ਘੇਰੀ ਵਿੱਚ ਫਸੀ ਪਈ ਹੈ। ਆਓ ਰਮਮਿਲ ਕੇ ਸਿੱਖੀ ਨੂੰ ਹਮਲਾਵਰਾਂ ਤੋਂ ਬਚਾਉਣ ਦਾ ਉਪਰਾਲਾ ਕਰੀਏ।
ਸਿੰਘ ਸਭਾ ਦੇ ਵੱਖਰੇ ਵੱਖਰੇ ਸਹਿਰਾਂ ਵਿੱਚ ਹੇਠ ਲਿਖੇ ਸੱਜਣਾਂ ਨਾਲ ਫੂਨ ਤੇ ਸੰਪਰਕ ਕਰ ਸਕਦੇ ਹੋ।
ਬਰੈਂਪਟਨ ਵਿਚ: ਗੁਰਚਰਨ ਸਿੰਘ (ਜਿਉਣ ਵਾਲਾ) 716 536 2346 ਅਤੇ ਹਰਜੀਤ ਸਿੰਘ 647 216 4234
ਵਿਨੀਪੈਗ ਵਿਚ: ਬਲਜੀਤ ਸਿੰਘ 204 772 2941 ਅਤੇ ਮਨਪ੍ਰੀਤ ਸਿੰਘ 204 227 1618
ਵਿਰਨਿਨ ਵਿਚ: ਮਨਦੀਪ ਸਿੰਘ 250 307 4894 ਅਤੇ ਸੁਰਿੰਦਰ ਸਿੰਘ ਛਿੰਦਾ 250 808 7447
ਵਕਿਟੋਰੀਆ ਵਿਚ: ਅਮਰਜੀਤ ਸਿੰਘ ਹੁੰਦਲ 250 727 2758
ਕੈਲਗਿਰੀ ਵਿਚ: ਹਰਚਰਨ ਸਿੰਘ ਸਿੱਖ ਵਿਰਸਾ 403 681 8689
ਵੈਨਕੂਵਰ ਵਿਚ: ਪਰਮਜੀਤ ਸਿੰਘ 778 552 5861 ਅਤੇ ਭਾਈ ਬਚਿੱਤ੍ਰ ਸਿੰਘ 604 781 2613
ਰਾਚਿਸਟਰ ਵਿਚ: ਦਲਜੀਤ ਸਿੰਘ 585 698 0146
ਕਲੀਵਲੈਂਡ ਓਹਾਈਓ ਵਿਚ: ਦਲਜੀਤ ਸਿੰਘ 216 244 0943
ਕੈਲੇਫੋਰਨੀਆ ਵਿਚ: ਹਰਦੇਵ ਸਿਮਘ ਸ਼ੇਰਗਿਲ 916 220 5713
ਫਰਿਜ਼ਨੋਵਿਚ: ਗੁਰਨੇਕ ਸਿੰਘ 559 916 6953


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.