.


(31/01/10)
ਹਰਮੀਤ ਸਿੰਘ ਖਾਲਸਾ

“ਗੁਰੂ ਪਦ”
ਸਤਿਕਾਰਯੋਗ ਜਸਬੀਰ ਸਿੰਘ ਜੀ ਕੈਲਗਰੀ ਅਤੇ ਤੱਤ ਗੁਰਮੱਤ ਪਰਿਵਾਰ
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।

ਦਾਸ ਆਪ ਦੋਨਾ ਦੇ “ਗੁਰੂ” ਪਦ ਬਾਰੇ ਵੀਚਾਰ ਪੜ ਰਿਹਾ ਹੈ ਅਤੇ ਕੁੱਝ ਸਮੱਝਣ ਦਾ ਜਤਨ ਕਰ ਰਿਹਾ ਹੈ ਦਾਸ ਦੇ ਕੁੱਝ ਸ਼ੰਕੇ ਹਨ ਕ੍ਰਿਪਾ ਕਰਕੇ ਇਨ੍ਹਾ ਨੂੰ ਦੂਰ ਕਰਨਾ ਜੀ।
ਜਸਬੀਰ ਸਿੰਘ ਜੀ:
ਵੀਰ ਜੀ ਇੱਕ ਗੱਲ ਸਾਫ ਹੈ ਕਿ ਗੁਰਬਾਣੀ ਜਾਂ ਸੱਚ ਦਾ ਗਿਆਨ ਹੀ ਗੁਰੂ ਹੈ, ਆਪ ਵੀ ਆਪਣੇ ਲੇਖ ਵਿੱਚ ਲਿਖਦੇ ਹੋ ਕਿ, “ਜਦਕਿ ਸਿੱਖ ਮੱਤ ਵਿੱਚ ਸ਼ਬਦ/ਬਾਣੀ ਚਾਹੇ ਕਿਸੇ ਸੰਤ, ਭਗਤ ਜਾਂ ਬਾਬਾ ਜੀ ਦੀ ਉਚਾਰੀ ਹੋਵੇ ਉਸ/ਉਨ੍ਹਾਂ ਦੀ ਸ਼ਕਲ ਸੂਰਤ ਦਾ ਕੋਈ ਮਹਤ੍ਵ ਨਹੀਂ ਉਸ ਦੁਆਰਾ ਦੱਸਿਆ ਗਿਆ ਗਿਆਨ ਗੁਰਮਤਿ ਅਨੁਸਾਰੀ ਹੋਣਾ ਚਾਹੀਦਾ ਹੈ। ਅਤੇ ਉਸ ਦੀ ਵਿਚਾਰ ਜਰੂਰੀ ਹੈ। “ ਇਸ ਦਾ ਮਤਲਬ ਤਾਂ ਇਹ ਹੀ ਬਣਦਾ ਹੈ ਕਿ ਆਪ ਖੁੱਦ ਇਹ ਮਨ ਰਹੇ ਹੋ ਕਿ ਸ਼ਰੀਰ ਦਾ ਗੁਰੂ ਜਿਨਾ ਮਹਤਵ ਨਹੀ ਹੁੰਦਾ ਭਾਂਵੇ ਉਹ ਕਿਸੇ ਵੀ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਦਾ ਹੀ ਕਿਉਂ ਨਾ ਹੋਵੇ। ਆਪ ਜੀ ਨੇ ਅੱਗੇ ਖੁੱਦ ਹੀ ਲਿਖਿਆ ਹੈ ਕਿ “ ਗੁਰੂ ਸਾਹਿਬਾਂ ਨੂੰ ‘ਗੁਰੂ’ ਕਹਿਣ ਦਾ ਅਸਲ ਭਾਵ ਉਨ੍ਹਾਂ ਦੁਆਰਾ ਨਾਜ਼ਲ ਹੋਏ ‘ਗਿਆਨ’ ਨੂੰ ਹੀ ਗੁਰੂ ਕਹਿਣਾ ਹੈ।” ਵੀਰ ਜੀ ਗੁਰੂ ਨਾਨਕ ਸਾਹਿਬ ਜੀ ਦੀ ਦੇਹ ਨੂੰ ਗੁਰੂ ਮਨਣਾ ਇੱਕ ਗੱਲ ਹੈ ਅਤੇ ਉਨ੍ਹਾ ਦਵਾਰਾ ਨਾਜ਼ਲ ਹੋਏ ‘ਗਿਆਨ` ਨੂੰ ਗੁਰੂ ਮਨਣਾ ਦੁਸਰੀ ਗੱਲ ਹੈ ਦੋਨੋ ਗੱਲਾਂ ਮਿਕਸ ਨਹੀ ਹੋ ਸਕਦੀਆਂ ਅਤੇ ਦੋਨੋ ਗੱਲਾਂ ਦੇ ਮਾਇਨੇ ਅਲੱਗ ਅੱਲਗ ਹਨ ਪਰ ਆਪ ਜੀ ਦੀ ਲਿਖਤ ਵਿਚੋਂ ਇਉ ਮਹਿਸੂਸ ਹੋ ਰਿਹਾ ਹੈ ਕਿ ਆਪ ਜੀ ਇਨ੍ਹਾ ਦੋਨੋ ਗੱਲਾਂ ਨੂੰ ਇੱਕ ਹੀ ਮਨ ਰਹੇ ਹੋ। ਕਿਉਂਕਿ ਇੱਕ ਜਗਹ ਆਪ ਜੀ ਲਿਖਦੇ ਹੋ ਕਿ “ਵਿਚਾਰ:- ਸੱਚ ਦਾ ਗਿਆਨ ਦੇਣ ਵਾਲੇ ਨੂੰ ਗੁਰੂ ਕਿਹਾ ਜਾਂਦਾ ਹੈ।” ਅਤੇ ਦੁਜੀ ਜਗਹ ਆਪ ਜੀ ਲਿਖਦੇ ਹੋ ਕਿ, “ਇਹ ਵਿਚਾਰ ਪਹਿਲਾਂ ਹੋ ਚੁਕੀ ਹੈ ਕਿ ਗੁਰੂ ਦੁਆਰਾ ਬਖਸ਼ਿਆ ਗਿਆਨ (ਸ਼ਬਦ) ਹੀ ਸਿੱਖ ਦਾ ਗੁਰੂ ਹੈ। ” ਵੀਰ ਜੀ ਸੱਚ ਦਾ ਗਿਆਨ ਦੇਣ ਵਾਲਾ ਗੁਰੂ ਨਹੀ ਹੁੰਦਾ ਬਲਕਿ ‘ਸੱਚ ਦਾ ਗਿਆਨ` ਹੀ ਗੁਰੂ ਹੁੰਦਾ ਹੈ ਜੋ ਆਪ ਜੀ ਵੀ ਮਣਦੇ ਹੋ, ਸ਼ਰੀਰ ਤਾਂ ਇੱਕ ਮਾਧਿਅਮ ਹੈ ਸੱਚ ਦਾ ਗਿਆਨ ਪ੍ਰਧਾਨ ਕਰਨ ਵਾਸਤੇ। ਵੀਰ ਜੀ ਅੱਗੇ ਆਪ ਜੀ ਲਿਖਦੇ ਹੋ ਕਿ “ਦੂਜੇ ਲਫ਼ਜ਼ਾਂ ਵਿੱਚ ਸੰਸਾਰ ਦੇ ਜਿਸ ਬਹੁਤ ਵੱਡੇ ਹਿੱਸੇ ਤੱਕ ਉਸ ਵੇਲੇ ਗੁਰੂ ਨਾਨਕ ਸਾਹਿਬ ਨਹੀਂ ਪਹੁੰਚੇ ਸਨ ਉਸ ਸੰਸਾਰ ਵਿੱਚ ਉਸ ਵੇਲੇ ਗੁਰੂ ਨਾਨਕ ਦੇਵ ਜੀ ਵਾਲਾ ਗਿਆਨ ਨਹੀਂ ਸੀ ਪੁੰਚਿਆ।" ਵੀਰ ਜੀ ਆਪ ਜੀ ਦੀ ਇਹ ਗੱਲ ਠੀਕ ਨਹੀ ਜਾਪਦੀ ਕਿਉਂਕਿ ਸੱਚ ਦਾ ਗਿਆਨ ਤਾਂ ਸਰਬ ਵਿਆਪਕ ਹੈ ਮਨ ਲਉ ਜਿਸ ਸੱਚ ਦੇ ਗਿਆਨ ਦਾ ਪ੍ਰਚਾਰ ਗੁਰ ਨਾਨਕ ਸਾਹਿਬ ਜੀ ਨੇ ਭਾਰਤ ਵਿੱਚ ਕੀਤਾ ਜੇ ਉਨ੍ਹਾ ਦੇ ਸਮੇ ਹੀ ਉਸੇ ਸੱਚ ਦੇ ਗਿਆਨ ਨੂੰ ਕੋਈ ਅਮਰੀਕਾ ਵਿੱਚ ਜੀਉ ਰਿਹਾ ਹੋਵੇ ਤਾਂ ਸੱਚ ਦਾ ਗਿਆਨ ਤਾਂ ਅਮਰੀਕਾ ਵਿੱਚ ਵੀ ਉਸੇ ਹੀ ਤਰ੍ਹਾ ਲਾਗੂ ਸੀ ਜਿਸ ਤਰ੍ਹਾ ਕਿ ਭਾਰਤ ਵਿਚ। ਵੀਰ ਜੀ ਇੱਕ ਗੱਲ ਹੋਰ ਹੈ ਕਿ ਜੇ ਆਪ ਜੀ ਗੁਰੂ ਨਾਨਕ ਸਾਹਿਬ ਜੀ ਨੂੰ ‘ਗੁਰੂ` ਮਨੰਦੇ ਜਾਂ ਕਹਿੰਦੇ ਹੋ ਤਾਂ ਫੇਰ ਭਗਤ ਸਾਹਿਬਾਨਾ ਨੂੰ ‘ਗੁਰੂ` ਕਿਉ ਨਹੀ ਮਨੰਦੇ ਜਾਂ ਕਹਿੰਦੇ ਹੋ, ਸੱਚ ਦਾ ਗਿਆਨ ਤਾਂ ਉਨ੍ਹਾ ਨੇ ਵੀ ਉਹੀ ਪ੍ਰਚਾਰਿਆ ਹੈ। ਆਪ ਜੀ ਨੇ ਵਿਆਕਰਣ ਬਾਰੇ ਜੋ ਲਿਖਿਆ ਹੈ ਦਾਸ ਉਸ ਨਾਲ ਸਹਿਮਤ ਹੈ।
ਤੱਤ ਗੁਰਮਤ ਪਰਿਵਾਰ:
ਵੀਰ ਜੀਉ ਜੇ ਗੁਰ ਨਾਨਕ ਸਾਹਿਬ ਜੀ ਜਾਂ ਹੋਰ ਗੁਰੂ ਸਾਹਿਬਾਨਾ ਨੂੰ ‘ਗੁਰੂ` ਸੰਗਿਆ ਦੇ ਰੂਪ ਵਿੱਚ ਕਹਿ ਲਿਆ ਜਾਵੇ ਤਾਂ ਤਾ ਗੁਰੱਮਤ ਦੇ ਸਿਧਾਤ ਦੀ ਉਲੰਗਣਾ ਨਹੀ ਹੁੰਦੀ ਅਤੇ ਜੇ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਦੇ ਹੁੰਦਿਆਂ ਉਨ੍ਹਾ ਨੂੰ ‘ਗੁਰੂ` ਕਹਿ ਕੇ ਸੰਭੋਧਨ ਕਰਦੇ ਹਨ ਅਤੇ ਗੁਰੂ ਸਾਹਿਬਾਨ ਉਨ੍ਹਾ ਨੂੰ ਅਜਿਹਾ ਕਰਨ ਤੋਂ ਨਹੀ ਰੋਕਦੇ ਤਾਂ ਸਾਨੂੰ ਵੀ ਗੁਰੂ ਸਾਹਿਬ ਨੂੰ ‘ਗੁਰੂ` ਸੰਬੋਧਨ ਕਰ ਲੈਣਾ ਚਾਹੀਦਾ ਹੈ।
ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ ਜੀ।
ਹਰਮੀਤ ਸਿੰਘ ਖਾਲਸਾ।


(31/01/10)
ਡਾ ਪਰਮਜੀਤ ਸਿੰਘ

ਸ: ਮੱਖਣ ਸਿੰਘ ਜੀ, ਗੁਰੂ ਫਤੇਹਿ ਪ੍ਰਵਾਨ ਕਰਨੀ।
ਪੰਥ ਵਿਚੋਂ ਛੇਕਣ ਦਾ ਅਧਿਕਾਰ ਜਥੇਦਾਰਾਂ ਨੂੰ ਕਿਥੋਂ ਮਿਲਿਆ ਹੈ?
ਮੈਂ ਅੱਜ ਦੇ ਕੁੱਝ ਅਖਬਾਰਾਂ ਵਿੱਚ ਪ੍ਰੋਫੈਸਰ ਦਰਸਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਬਾਰੇ ਪੜ੍ਹਕੇ ਕਾਫੀ ਪ੍ਰੇਸ਼ਾਨ ਹੋਇਆ ਤਾਂ ਮਨ੍ਹ ਵਿੱਚ ਸੋਚਿਆ ਕਿਉਂ ਨਾ ਸਿੱਖ ਰਹਿਤ ਮਰਯਾਦਾ ਪੜ੍ਹਕੇ ਦੇਖਿਆ ਜਾਵੇ ਕਿ ਤਨਖਾਹੀਆ ਕੌਣ ਹੁੰਦਾ ਹੈ ਤੇ ਉਸ ਨੂੰ ਤਨਖਾਹ ਕਿਵੇਂ ਲਾਈ ਜਾਂਦੀ ਹੈ। ਸਿੱਖ ਰਹਿਤ ਮਰਯਾਦਾ ਵਿੱਚ ਲਿਖੇ ਅਨੁਸਾਰ:-----ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਏ ਰਹਿਣਾ, ਰਹਿਤ ਵਿੱਚ ਕੋਈ ਭੁਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ। (ਠ) ਤਨਖਾਹੀਏ ਇਹ ਹਨ:- 1. ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ। 2. ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ। 3. ਦਾਹੜਾ ਰੰਗਣ ਵਾਲਾ। 4. ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈਕੇ ਜਾਂ ਦੇ ਕੇ ਕਰਨ ਵਾਲਾ। 5. ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ ਆਦਿਕ) ਵਰਤਣ ਵਾਲਾ। 6. ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਕਰਾਣ ਵਾਲਾ। 7. ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ। 3. ਤਨਖਾਹ ਲਾਉਣ ਦੀ ਵਿਧੀ:- (ੳ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜੋ ਕੇ ਆਪਣੀ ਭੁੱਲ ਮੰਨੇ। (ਅ) ਗੁਰ-ਸੰਗਤ `ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੱਲ ਨੂੰ ਵਿਚਾਰ ਕੇ ਗੁਰੂ-ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ। (ੲ) ਸੰਗਤ ਨੂੰ ਬਖਸ਼ਣ ਵੇਲੇ ਹੱਠ ਨਹੀ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ। (ਸ) ਅੰਤ ਸੋਧ ਦੀ ਅਰਦਾਸ ਹੋਵੇ। 1. ਅੱਜ ਜੋ ਵੀ ਹੋ ਰਿਹਾ ਹੈ, ਕੀ ਪੰਥਕ ਸਿੱਖ ਰਹਿਤ ਮਰਯਾਦਾ ਦੇ ਅਨਕੂਲ ਹੀ ਹੋ ਰਿਹਾ ਹੈ? 2. ਕੀ ਹੁਣ ਤੱਕ ਸਾਰੇ ਤਨਖਾਹੀਏ ਵਿਅਕਤੀਆਂ ਨੂੰ ਤਨਖਾਹ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਲਾਈ ਗਈ ਸੀ? 3. ਕੀ ਕਿਸੇ ਵੀ ਤਨਖਾਹੀਏ ਵਿਅਕਤੀ ਨੂੰ ਪੰਥ ਵਿੱਚੋਂ ਛੇਕਣ ਦਾ ਕਿਸੇ ਨੂੰ ਸਾਰੀ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਮਦ ਲਿਖੀ ਗਈ ਹੈ? 4. ਜੇ ਸਿੱਖ ਰਹਿਤ ਮਰਯਾਦਾ ਇਹ ਕਰਨ ਦੀ ਆਗਿਆ ਨਹੀ ਦਿੰਦੀ ਤਾਂ ਹੁਣ ਤੱਕ ਇਹ ਗੈਰ ਕਾਨੂੰਨੀ ਕਿਊਂ ਹੋ ਰਿਹਾ ਹੈ? 5. ਕੀ ਹੁਣ ਤੱਕ ਪੰਥ ਵਿੱਚ ਕੀਤੇ ਗਏ ਇਸ ਤਰਾਂ ਦੇ ਗਲਤ ਫੈਸਲਿਆਂ ਦਾ ਪੰਥਕ ਵਿਦਵਾਨਾ ਨੇ ਕੋਈ ਢੁਕਵਾਂ ਹੱਲ ਕਿਉਂ ਨਹੀ ਕੱਢਿਆ? … ਡਾ ਪਰਮਜੀਤ ਸਿੰਘ 0091 98149 56247.


(31/01/10)
ਗੁਰਜੰਟ ਸਿੰਘ ਰੂਪੋਵਾਲੀ

ਪ੍ਰੋ. ਦਰਸ਼ਨ ਸਿੰਘ ਜੀ ਦੇ ਖਿਲਾਫ ਜਾਰੀ ਫਤਵੇ ਨੂੰ ਮੁੱਢੋਂ ਰੱਦ ਕਰਦਿਆਂ ਨਾਗਪੁਰ, ਰਾਏਪੁਰ ਵਿਚ ਪਹਿਲਾਂ ਅਰਥੀਆਂ ਕੱਢੀਆਂ ਫਿਰ ਪੁਤਲੇ ਸਾੜੇ ਗਏ ਕਾਨਪੁਰ ਵਿਚ ਸੰਗਤ ਨੇ ਪਹਿਲਾਂ ਅਰਥੀ ਕੱਢੀ, ਛਿੱਤਰ ਪਰੇਡ ਵੀ ਕੀਤੀ ਅਤੇ ਫਿਰ ਪੁਤਲੇ ਸਾੜੇ। ਵੀਡੀਓ ਦੇਖਣ ਲਈ ਕਲਿਕ ਕਰੋ video deko


(31/01/10)
ਦਰਸਨ ਸਿੰਘ ਘਣਕਸ

ਸਿੱਖ ਕੋਮ ਅੱਜ ਨਮੇ ਮੋੜ ਤੇ ਆ ਖੜੀ ਹੈ।
1923 ਵਿੱਚ ਵੀ ਇੱਕ ਮੋੜ ਆਇਆ ਸੀ, 1978 ਵਿੱਚ ਵੀ ਇੱਕ ਮੋੜ ਆਇਆ ਸੀ, 1984 ਵਿੱਚ ਵੀ ਇੱਕ ਮੋੜ ਆਇਆ ਸੀ। ਅੱਜ 2010 ਵਿੱਚ ਵੀ ਇੱਕ ਨਮਾਂ ਮੋੜ ਆਇਆ ਹੈ।
ਸਰਬੰਸ ਦਾਨੀ ਗੁਰੁ ਦੱਸਮੇਸ ਜੀ ਨੇ ਖਾਲਸਾਂ ਪੰਥ ਨੂੰ ਬੜਾ ਬੱਲ ਤੇ ਸਿਦਕ ਬੱਖਸਿਆ ਹੈ, ਅਸੀ ਇਸ ਮੋੜ ਤੇ ਵੀ ਫਤਿਹ ਪਾਵਾਂ ਗੇ।
ਅੱਜ ਦੁਪਹਿਰ ਵੇਲੇ ਜਦੋਂ ਮੈ ਸਿਖ੍ਹ ਮਾਰਗ ਨੂੰ ਖੋਲਿਆ ਤਾਂ, ਉਸ ਹੀ ਖਬਰ ਦਾ ਪਤਾ ਲੱਗਿਆ ਜਿਸ ਤੋਂ ਮੰਨ ਡਰਦਾ ਸੀ।
ਸਾਬਕਾ ਜਥੇਦਾਰ ਪ੍ਰੋਫੈਸਰ ਦਰੰਨ ਸਿੰਘ ਜੀ ਨੂੰ ਅੱਜ, ਪੂਜਾਰੀਆਂ ਨੇ, ਮਸੰਦਾਂ ਨੇ, ਸਾਧਾ ਨੇ ਤੇ ਸਿਆਸਤ ਦਾਨਾ ਨੇ ਅਕੱਠੇ ਹੋ ਕੇ ਬੇਇਜੱਤ ਕਰਨ ਦੀ ਜਹਾਲੱਤ ਕੀਤੀ ਹੈ।
ਹੁਣ ਸਹਿਰਦ ਸਿਖ੍ਹਾਂ ਨੇ ਅਤੇ ਸਿਖ੍ਹ ਜਥੇਬੰਦੀਆਂ ਨੇ ਅਤੇ ਗੁਰਦਵਾਰਿਆਂ ਨੇ ਕੀ ਕਰਨਾ ਹੈ, ਇਹ ਵੀ ਗੱਲ ਸਾਹਮਣੇ ਆ ਜਾਣੀ ਹੈ। ਬਹੁਤਿਆਂ ਨੇ ਪੂਛਾਂ ਲੱਤਾਂ ਵਿੱਚ ਅਕੱਠੀਆਂ ਕਰ ਲੈਣੀਆਂ ਨੇ। ਦੇਖੋ ਹੁਣ ਕਿਨੇ ਕੁ ਗੁਰਦਵਾਰੇ ਜਥੇਦਾਰ ਦਰੰਨ ਸਿੰਘ ਜੀ ਨੂੰ ਕੀਰਤਨ ਕਰਨ ਦਾ ਸੱਦਾ ਦੇਦੇਂ ਹਨ।
ਸਿਖ੍ਹ ਪੰਥ ਚੋਂ ਕੋਈ ਕਿਸੇ ਨੂੰ ਕਿਵੇਂ ਛੇਕ ਸਕਦਾ ਹੈ, ਇਹ ਕਿਸੇ ਦੀ ਜੱਦੀ ਮੱਲਕੀਅੱਤ ਨਹੀ ਹੈ। ਜਦੋਂ ਜਗਤ ਗੁਰੁ ਬਾਬਾ ਨਾਨਕ ਜੀ ਨੇ ਇਹ ਸਕੂਲ ਖੋਲਿਆ ਸੀ ਤਾਂ ਇਸ ਦੀ ਇਕੋ ਸਰਤ ਸੀ ਕਿ ਇਸ ਵਿੱਚ ਸਿਖਇਆ ਲੈਣ ਵਾਲੇ ਲੋਕ ਗੁਰੁ ਨਾਨਕ ਜੀ ਦੇ ਪੂਰਨਿਆ ਤੇ ਚੱਲ ਕੇ ਸਾਰੀ ਲੁਕਾਈ ਨੂੰ ਆਪਣੇ ਰੰਗ ਵਿੱਚ ਰੰਗ ਦੇਣਗੇ, ਪਰ ਹੋੲਆ ਉਸਦੇ ਉਲਟ।
ਜਦੋਂ ਤੱਕ ਸਿਖ੍ਹ ਲੋਕ ਸ੍ਰੋਮਣੀ ਕਮੇਟੀ ਦੀ ਵਾਗਡੋਰ ਆਣੇ ਹੱਥ ਵਿੱਚ ਨਹੀ ਲੈ ਲੈਦੀਂ ਉਦੋਂ ਤੱਕ ਸਿਖ੍ਹਾਂ ਨੂੰ ਪੁਜਾਰੀਆਂ ਦੀ ਗੁਲਾਮੀ ਸਹਿਣੀ ਪਬੇਗੀ।
ਮੈਨੂੰ ਹੋਰ ਕੋਈ ਗੱਲ ਨਹੀ ਸੁਝ ਰਹੀ ਕੀ ਲਿਖਾਂ, ਮੈ ਤਾਂ 1984 ਤੋਂ ਹੀ ਪੂਜਾਰੀਆਂ ਦੀਆਂ ਬੱਦਮਾਸੀਂਆਂ ਨਾਲ ਮੋਰਚਾ ਲਾ ਰੱਖਿਆ ਹੈ।
ਗੁਰੁ ਦੀਆਂ ਸਕੀਮਾਂ ਦੀ ਸਮਝ ਦੇਰ ਵਾਦ ਆਂਉਦੀ ਹੈ, ਗੁਰੁ ਜੀ ਖੁਦ ਜਾਣਦੇ ਹਨ, ਇਸ ਦਾ ਲਾਭ ਜਾਂ ਨੁਕਸਾਨ ਕੀ ਹੋਣਾ ਹੈ।
ਵਲੋਂ: ਦਰਸਨ ਸਿੰਘ ਘਣਕਸ

***************************

ਡਾ: ਪਰਮਜੀਤ ਸਿੰਘ ਜੀ ਸਤਿ ਸ੍ਰੀ ਅਕਾਲ।
ਵੀਰ ਜੀ ਤੁਹਾਡੀ ਚਿਠੀ ਤੋਂ ਸਾਫ ਜਾਹਰ ਹੈ, ਕੇ ਆਪ ਜੀ ਬਹੁਤ ਭੋਲੇ ਹੋਂ, ਤੂਹਾਡੀ ਚਿਠੀ ਵਿਚਲੇ ਸਾਰੇ ਸਿਖ੍ਹ ਵੱਖਰੇ ਵੱਖਰੇ ਗੁਣਾ ਵਾਲੇ ਹਨ, ਇੱਕ ਕਤਾਰ ਵਿੱਚ ਸਾਰਿਆਂ ਨੂੰ ਖੜਾ ਕਰਨਾ ਨਹੀ ਬਣਦਾ।
ਗਿਆਨੀ ਦਿੱਤ ਸਿੰਘ ਜੀ ਬਹੁਤ ਵੱਡੇ ਵਿਦਵਾਨ ਸਨ, ਸਿਰ ਲੱਥ ਜੋਧੇ ਸਨ, ਉਨ੍ਹਾ ਦੀ ਘਾਲ ਕਮਾਈ ਦੀ ਦਾਦ ਦੇਣੀ, ਜਾਂ ਸਿਫਤ ਕਰ ਦੇਣੀ ਜਾਂ ਚਾਰ ਅੱਖਰ ਲਿਖ ਦੇਣੇ ਸੂਰਜ ਨੂੰ ਦੀਵੇ ਨਾਲ ਤੁਲਨਾ ਕਰਨੀ ਹੈ। ਗੁਰਚਰਨ ਸਿੰਘ ਜੀਉਣਵਾਲਾ ਗਿਆਨੀ ਦਿੱਤ ਸਿੰਘ ਜੀ ਤੋਂ ਕਰੋੜਾਂ ਮੀਲ ਦੂਰ ਹੈ।
ਸਾਬਕਾ ਜਥੇਦਾਰ ਦਰਸ਼ਨ ਸਿੰਘ ਜੀ ਵੀ ਗੁਰੂ ਬਾਣੀ ਦੇ ਮਾਰਤੰਡ ਹਨ, ਦਸਮਗਰੰਥ ਦੇ ਮਸਲੇ ਵਿੱਚ ਬਹੁਤ ਵੱਡੇ ਮੋਰਚੇ ਦੀ ਅੱਗਵਾਈ ਕਰ ਰਹੇ ਹਨ। ਗੁਰਚਰਨ ਸਿੰਘ ਜੀਉਣਵਾਲਾ ਜਥੇਦਾਰ ਦਰਸ਼ਨ ਸਿੰਘ ਜੀ ਤੋਂ ਲੱਖਾਂ ਮੀਲ ਦੂਰ ਹੈ।
ਗਿਆਨੀ ਗੁਰਬਖਸ਼ ਸਿੰਘ ਜੀ ਕਾਲਾਅਫਗਾਨਾ ਵੀ ਵੱਡੇ ਗਿਆਨੀ ਹਨ, ਇਨ੍ਹਾ ਨੇ ਸਿਖ੍ਹ ਧਰਮ ਨੂੰ ਅਸਲੀ ਪਲੇਟਫਾਰਮ ਤੇ ਲੈ ਆਦਾਂ ਹੈ, ਅਤੇ ਆਪਣੇ ਆਪ ਨੂੰ ਝੂਠੇ ਜਥੇਦਾਰਾਂ ਤੋ ਝੂਠਾ ਫੱਤਬਾ ਵੀ ਲੱਗਵਾ ਲਿਆ ਹੈ, ਆਪ ਜੀ ਹੁਣ ਜੀਵਨ ਦੇ ਆਂਖਰੀ ਦਿਨ ਗੁਜਾਰ ਰਹੇ ਹਨ। ਗੁਰਚਰਨ ਸਿੰਘ ਜੀਉਣਵਾਲੇ ਨੇ ਸ: ਗੁਰਬਖਸ਼ ਸਿੰਘ ਕਾਲੇਅੱਫਗਾਨੇ ਤੋਂ ਸਾਰੇ ਗੁਰਮੰਤਰ ਸਿਖ੍ਹ ਕੇ ਉਨ੍ਹਾ ਨੂੰ ਵੀ ਫੀਡੀ ਮਾਰ ਦਿਤੀ ਹੈ, ਮੈਨੂੰ ਵੀ ਇਹ ਕਹਿ ਕੇ ਗੁਮਰਾਹ ਕੀਤਾ ਹੈ ਕਿ ਕਾਲਾਅੱਫਗਾਨਾ ਠੀਕ ਨਹੀ ਹਨ, ਪਰ ਸਬੂਤ ਕੋਈ ਨਹੀ ਦਿਤਾ। ਸ: ਗੁਰਪਰੀਤ ਸਿੰਘ ਸਮਰੇ ਦੇ ਪਾਸ ਸਾਰੇ ਸਬੂਤ ਹਨ, ਸ: ਗੁਰਪਰੀਤ ਸਿੰਘ ਸਮਰੇ ਨੇ ਸਾਰੇ ਸਬੂਤ ਸਿਖ੍ਹ ਮਾਰਗ ਤੇ ਪਾਉਣ ਦੀ ਗੱਲ ਵੀ ਕੀਤੀ ਸੀ। ਗੁਰਚਰਨ ਸਿੰਘ ਬਰਾਰ, ਸ: ਗੁਰਬਖਸ਼ ਸਿੰਘ ਕਾਲਾਅਫਗਾਨਾ ਜੀ ਤੋਂ ਹਾਜਰਾਂ ਮੀਲ ਦੂਰ ਹੈ।
ਗਿਆਨੀ ਇੰਦਰ ਸਿੰਘ ਜੀ ਘੱਗਾ ਵੀ ਚੰਗੇ ਪਰਚਾਰਕ ਹਨ, ਪਰ ਗੁਰੁ ਬਾਣੀ ਦੇ ਸਿਮਰਨ ਨੂੰ ਗੋਰੱਖਧੰਦਾ ਹੀ ਸਮਝਦੇ ਹਨ, ਹੋ ਸਕਦਾ ਹੈ, ਇਨ੍ਹਾ ਨੂੰ ਸਿਮਰਨ ਵਿਚੋਂ ਕੁੱਝ ਨਾ ਲੰਭਦਾ ਹੋਵੇ। ਗੁਰਚਰਨ ਸਿੰਘ ਬਰਾਰ ਗਿਆਨੀ ਇੰਦਰ ਸਿੰਘ ਘੱਗੇ ਤੋਂ ਸੈਂਕੜੇ ਮੀਲ ਦੂਰ ਹੈ।
ਜੋਗਿੰਦਰ ਸਿੰਘ ਸਪੋਕਸਮੈਨ ਵਾਲੇ ਵੀ ਬਹਾਦਰ ਆਦਮੀ ਹਨ, ਜਿਨ੍ਹਾ ਨੇ ਪੁਜਾਰੀ ਵਾਦ ਨਾਲ ਯੁਧ ਲਾ ਰੱਖਿਆ ਹੈ, ਅਤੇ ਜਿਤ ਹਾਸਲ ਕਰੇ ਹਨ, ਸਿਖ ਕੋਮ ਇਹਨਾ ਦੇ ਨਾਲ ਹੈ। ਗੁਰਚਰਨ ਸਿੰਘ ਬਰਾਰ ਦੀ ਇਨ੍ਹਾ ਨਾਲ ਬਰਾਬਰੀ ਕਰਨੀ ਠੀਕ ਨਹੀ ਹੈ।
ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਚੰਗੇ ਲੇਖਕ ਹਨ, ਪਰ ਲੋੜ ਹੈ, ਲੇਖਾਂ ਤੋਂ ਅਗੇ ਚੱਲਣ ਦੀ, ਮੇਰੀ ਨਿਗਾ ਵਿੱਚ ਇਨ੍ਹਾ ਦੀ ਕੋਈ ਕੁਰਬਾਨੀ ਨਹੀ ਹੈ। ਲੇਖ ਲਿਖ ਦੇਣੇ ਕੋਈ ਵੱਡਾ ਕੰਮ ਨਹੀ ਹੈ,
Any body can write few pages.
ਗੁਰਚਰਨ ਸਿੰਘ ਬਰਾਰ ਦੇ ਆਪਣੇ ਘਰ ਵਿੱਚ ਸਿਖ੍ਹੀ ਦਾ ਨਾਮੋ ਨਿਸਾਨ ਨਹੀ ਹੈ, 5, 7 ਸਾਲ ਪਹਿਲਾਂ ਆਪਜੀ ਘੋਨ ਮੌਨ ਹੀ ਸਨ। ਗੁਰਚਰਨ ਸਿੰਘ ਬਰਾਰ {ਖੰਡੇਦੀ ਪਾਹੁਲ ਦਾ ਧਾਰਨੀ} ਅੰਮ੍ਰਿਧਾਰੀ ਨਹੀ ਹੈ। ਗੁਰਚਰਨ ਸਿੰਘ ਬਰਾਰ ਗੁਰੁ ਦੇ ਭਾਣੇ ਨੂੰ ਨਹੀ ਮੱਨਦਾ, ਸਿਰਫ ਆਪਣੀ ਅਕਲ ਨੂੰ ਹੀ ਰੱਬ ਮੰਨਦਾ ਹੈ। ਗੁਰਚਰਨ ਸਿੰਘ ਬਰਾਰ ਮੂੰਡੇ ਜੰਮਣ ਦੀਆਂ ਵਿਧੀਆਂ ਦਾ ਪਰਚਾਰ ਸਿਖ ਮਾਰਗ ਤੇ ਕਰਦਾ ਹੈ, ਇਸ ਤਰਾਂ ਦੀਆਂ ਗੱਲਾਂ ਤੋਂ ਜਾਹਰ ਹੂੰਦਾ ਹੈ, ਕਿ ਗੁਰਚਰਨ ਸਿੰਘ ਗੁਰੁ ਗਰੰਥ ਸਾਹਿਬ ਜੀ ਦੇ ਸਿਧਾਤ ਦੇ ਉਲਟ ਪਰਚਾਰ ਕਰ ਰਿਹਾ ਹੈ।
ਸਿਖ੍ਹ ਮਾਰਗ ਤੇ, ਲਿਖਾਰੀਆਂ ਦੀਆਂ ਫੋਟੋਂਆਂ ਨੇ, ਕਈ ਲੋਕਾਂ ਨੂੰ ਗਿਆਨੀ ਹੋਣ ਦੇ ਭੂਲੇਖੇ ਪਾ ਦਿਤੇ ਹਨ। ਪਤਾਂ ਨਹੀ ਲਿਖਾਰੀ ਲੋਕ ਫੋਟੋਆਂ ਰਾਹੀ ਸਾਨੂੰ ਪਾਠਕਾਂ ਨੂੰ ਕੀ ਕਹਿ ਰਹੇ ਹਨ, ਭੋਲੇ ਪਾਠਕਾਂ ਨੂੰ ਭੱਬਲ ਭੁਸੇ ਵਿੱਚ ਪਾਉਣ ਦੀ
Advertisement ਹੈ।
Dr.Parmjeet Singh Jee,I am not trying to put you down or trying to prove myself better than you, not at all. Perhaps I am trying to show you the other side of the COIN.I have seen this COIN very close and from both sides.
“Every man is his own ancestor, and every man his own heir. He devises his own future, and he inherits his own past.”
{H.F.Hedge}
ਦਰਸ਼ਨ ਸਿੰਘ ਘਣਕਸ


(31/01/10)
ਗੁਰਪ੍ਰੀਤ ਸਿੰਘ ਸਮਰਾ

First of all I would like to congratulate Darshan Singh Khalsa for his brave step of not appearing in front of illegitimate offspring’s of prostitute Anoop Kaur. I will get into this nomenclature of Jathedar later on and whether they are Jathedars or something else.
Darshan Singh Khalsa is a very fortunate person as he has been bestowed this opportunity by almighty Akal Purakh. His name has now been etched forever in Sikh History. As long as Sikh religion is alive and flourishing his name will always be there right alongside stalwarts like Prof. Gurmukh Singh, Giani Ditt Singh, Gurbaksh Singh KalaAfghana, Prof. Sahib Singh and not only among scholars, but whenever there will be a talk of naming some great Sikhs I am sure his name will be taken alongside Baba Banda Singh Bahadur, Baba Deep Singh and others.
Fifteen to Twenty years from now no one will know the name of Gurcharanjit Singh Lamba, but everyone will know who is Darshan Singh Khalsa.
The most recent example is in front of us : Everybody who knows at least something about Sikhism knows who is Gurbaksh Singh KalaAfghana but nobody knows where is Joginder Singh Vedanti and whether he is still alive or dead.
Another example : No one knows who was Khem Singh Bedi but everybody knows who is/was Prof. Gurmukh Singh. Nobody knows the name of person who was occupying Akal Takht as Jathedar at the time Giani Bhag Singh Ambala was ex-communicated but everybody knows Bhag Singh Ambala.
Lamba, the editor of Sant Sipahi who acted as pimp (bhadua) in the case of Gurbaksh Singh Kalaafghana again played the role of pimp in the case of Darshan Singh Khalsa too. But, I am sure he is licking his wounds now because what he did is that he has made Darshan Singh Khalsa a permanent figure/character in Sikh History.
Lamba actually wanted to draw attention to himself like an attention seeking whore; Anoop Kaur, but failed miserably making Darshan Singh Khalsa a bigger then life figure.
There is an internet website called www.panthic.org, the administrators of which claim themselves as the descendants of prostitute Anoop Kaur (Girl friend of Guru Gobind Singh according to Piara Singh Padam). About 3 years ago they wrote against Inder Singh Ghagga, to which I replied at that time too but was not published by them. It can be found in the archives of Sikhmarg.
This time these sons and grandsons of prostitute Anoop Kaur writes :
For the last several weeks, the ragi had already announced that he did not recognize the authority of Sri Akal Takht Sahib and would not appear on in front of the Singh Sahibans, and has went to the extent of even calling them 'gunday', 'paapi', 'tankhaiay', 'baymukh', and compared them to the villain Massa Rangarr.
I want to bring to their kind notice that Darshan Singh Khalsa is wrong and he should admit his mistake too, of calling them gunday, paapi, tankhaiay, baymukh and Massa Rangarr.
Massa Rangarr’s mother was not a prostitute and he was not a pimp (bhadua).
But according to Bachhitar Natak people who follow prostitute Anoop Kaur, they are pimps :
“Bhajo to Ijjat jaat hai Bhog kiyo Dharam jaye
Kathin bani duhhun baat the karta kare sahay
Poot hoye to Bhaand weh Suta to Baisva hoye”(Charitar 16, 34-35)
It says people who follow Bachittar Natak and prostitute Anoop Kaur: they are pimps if they are males and prostitutes if they are females.
So these so called Singh Sahibans are pimps according to Bachhitar Natak. But the way they have behaves, its an ample proof that they are not pimps but prostitutes.
The role of pimp was played by Gurcharanjit Singh Lamba. Summoning Darshan Singh Khalsa by these prostitutes, one of whom called Iqbal Singh who lives in a harem with 3 women, was like calling someone telling him to get AIDS and herpes from them.
Note : This is same Iqbal Singh who said that he has 3 wives because Guru Gobind Singh also had 3 wives.(This is a made up story about Guru Gobind Singh by authors who wanted to portray him like the mythological Hindu character Krishna)
He used to abuse his first wife by taking instructions from sex manual: Bachittar Natak so his wife eloped with her boyfriend to Kathmandu, Nepal.
Darshan Singh took a very good decision and steered himself clear from contacting these diseases from these prostitutes.
There is an old saying among Hindus :
“Raand, Saand, Pandit, Sanyasi
Inn se bache to bhoge Kashi”
You can get to Kashi (Gurbachan Singh) only if you are able to save yourself from prostitute (Iqbal Singh), Bull (Jotinder Singh), Brahmin (Balwant Singh Nandgarh) and hermit (Tarlochan Singh).
The above saying aptly describes the five so called Singh Sahibans, descendants of prostitute Anoop Kaur.
The role played by Lamba and these five so called Singh Sahibans is very beautifully described by the author of Bachittar Natak :
“Bhag mo Ling diyo Raja jab, ruchi uppaji taruni ke jiye tab
Lapat lapat asan tar gayi, chumban karat bhup ke bhayi”(charitar 402,26)
Bhag – Gurbachan Singh
Raja – Gurcharanjit Singh Lamba
Taruni – Iqbal Singh
Bhup – Balwant Singh Nandgarh
Finally, the condition of people who don’t consider Guru Granth Sahib as complete Guru is described by Guru RamDas as:
ਮਃ ੪ ॥ ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥ ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥ ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥ ਓਹੁ ਘਰਿ ਘਰਿ ਹੰਢੈ ਜਿਉ ਰੰਨ ਦ+ਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ {ਪੰਨਾ ੩੦੩}
ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ,) ਉਸ ਦੇ ਮਨ ਵਿੱਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ, ਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ; ਛੁੱਟੜ ਰੰਨ ਵਾਂਙ ਉਹ ਘਰ ਘਰ ਫਿਰਦਾ ਹੈ, ਜੋ ਮਨੁੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ ਕਲੰਕ ਲੱਗ ਜਾਂਦਾ ਹੈ।


(30/01/10)
ਅਵਤਾਰ ਸਿੰਘ ਮਿਸ਼ਨਰੀ ਅਤੇ ਸਾਥੀ

ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਸਿੱਖਪੰਥ ਚੋਂ ਛੇਕਣਾ ਪ੍ਰਿਥੀਚੰਦੀਏ ਮੀਣੇ ਮਸੰਦ ਮਨਮੁਖ ਤੇ ਝੋਲੀ ਚੁੱਕ ਜਥੇਦਾਰਾਂ ਦੀ ਕਾਲੀ ਕਰਤੂਤ ਦਾ ਭਰਵਾਂ ਬਾਈਕਾਟ!
29 ਜਨਵਰੀ 2010 ਨੂੰ ਸਰਕਾਰੀ ਹੱਥ ਠੋਕੇ ਪੁਜਾਰੀਆਂ ਵਲੋਂ ਪੰਥ ਦੇ ਮਹਾਂਨ ਪ੍ਰਚਾਰਕ ਸਾਬਕਾ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਜੋ ਸੱਚੀ ਬਾਣੀ ਦਾ ਨਿਰੋਲ ਕੀਰਤਨ ਤੇ ਢੁਕਵੀਂ ਵਿਆਖਿਆ ਕਰਦੇ ਹਨ ਜਿਨ੍ਹਾਂ ਦੀਆਂ ਦਲੀਲਾਂ ਅੱਗੇ ਸ਼ੁਸ਼ੀਲ ਮੁਨੀ ਵਰਗੇ ਨਾਂ ਠਹਿਰ ਸੱਕੇ ਤੇ ਅੱਜ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਸ਼ਿਆਂ ਅਤੇ ਕਾਮ ਕਲੋਲਾਂ ਦੇ ਉਪਦੇਸ਼ਾਂ ਨਾਲ ਭਰੇ ਅਖੌਤੀ ਦਸਮ ਗ੍ਰੰਥ ਨੂੰ ਪ੍ਰਾਕਾਸ਼ ਨਾਂ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਸੰਗਤਾਂ ਨੂੰ ਬਾ-ਦਲੀਲ ਸੁਚੇਤ ਕਰ ਰਹੇ ਹਨ ਨੂੰ ਕਾਲਾ ਫਤਵਾ ਜਾਰੀ ਕਰਕੇ ਸਿੱਖ ਪੰਥ ਚੋਂ ਛੇਕਣਾ ਗੁਰੂ ਗ੍ਰੰਥ ਤੇ ਸਿੱਧਾ ਵਾਰ ਕਰਨਾ ਹੈ ਕਿਉਂਕਿ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਹੀ ਬੜੀ ਨਿਡਰਤਾ ਨਾਲ ਪ੍ਰਚਾਰ ਕਰ ਰਹੇ ਹਨ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਤਾਂ ਦੇ ਕਾਤਲ ਅਖੌਤੀ ਜਥੇਦਾਰਾਂ ਦਾਂ ਪੂਰਨ ਭਾਈਕਾਟ ਕਰਦੇ ਹੋਏ ਪੰਥ ਦੀ ਮਾਇਆਨਾਜ਼ ਹਸਤੀ, ਵਿਦਵਾਨ ਕੀਰਤਨੀਏਂ ਅਤੇ ਗੁਰਮਤਿ ਦੇ ਨਿਰੋਲ ਵਿਆਖਿਆਕਾਰ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਦੇ ਨਾਲ ਹਿੱਕ ਤਾਣ ਕੇ ਖੜੇ ਹਾਂ ਕਿਉਂਕਿ ਉਹ ਗੁਰੂ ਗ੍ਰੰਥ, ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਸਮੱਰਥਕ ਹਨ। ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਦੇ ਹਰ ਹੁਕਮਨਾਮੇ ਨੂੰ ਸਿਰ ਝਕਾਉਂਦੇ ਹੋਏ ਇੱਕ ਟੋਲੇ ਦੇ ਥਾਪੇ ਪੁਜਾਰੀਆਂ ਦੇ ਆਪਣੇ ਆਕਾਵਾਂ ਦੇ ਆਦੇਸ਼ ਨਾਲ ਈਰਖਵੱਸ ਹੋ ਜਾਰੀ ਕੀਤੇ ਕੂੜੇ ਹੁਕਮਨਾਮਿਆਂ ਰੂਪੀ ਫਤਵਿਆਂ ਨੂੰ ਮੁੱਢੋਂ ਹੀ ਰੱਦ ਕਰਦੇ ਹਾਂ।
ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ-ਉੱਘੇ ਸਿੱਖ ਲੀਡਰ ਪੱਤ੍ਰਕਾਰ ਅਤੇ ਲਿਖਾਰੀ ਸੈਨਹੋਜੇ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਗਰਮ ਆਗੂ ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਵਜੀਤ ਸਿੰਘ ਸੈਕਰਾਮੈਂਟੋ, ਸ੍ਰ. ਕੁਲਦੀਪ ਸਿੰਘ ਯੂਬਾ ਸਿਟੀ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ ਗਿਆਨ ਸਿੰਘ, ਹਾਕਮ ਸਿੰਘ ਅਤੇ ਸ੍ਰ. ਕਰਨੈਲ ਸਿੰਘ ਔਜਲਾ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਅਤੇ ਅਮਰੀਕ ਸਿੰਘ, ਨਿਊਯਾਰਕ ਤੋਂ ਸ੍ਰ ਕੁਲਦੀਪ ਸਿੰਘ, ਸ੍ਰ ਰਜਿੰਦਰ ਸਿੰਘ ਅਤੇ ਟਹਿਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਇੰਟ੍ਰਨੈਸ਼ਨਲ ਦੇ ਸ੍ਰ ਸਤਪ੍ਰਕਾਸ਼ ਸਿੰਘ, ਨਸੀਬ ਸਿੰਘ ਅਤੇ ਅਮਰੀਕ ਸਿੰਘ, ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ ਇੰਦ੍ਰਜੀਤ ਸਿੰਘ ਉਮਰਪੁਰੀ, ਇੰਡਿਆਨਾਂ ਤੋਂ ਪ੍ਰਿੰ. ਜਸਬੀਰ ਸਿੰਘ ਅਤੇ ਗਿ. ਰਣਜੀਤ ਸਿੰਘ ਕਥਾਵਾਚਕ ਆਦਿਕ।


(30/01/10)
ਡਾ: ਪਰਮਜੀਤ ਸਿੰਘ

ਸ. ਮੱਖਣ ਸਿੰਘ ਜੀ ਗੁਰ ਫਤੇਹਿ ਪਰਵਾਨ ਹੋਵੇ, ਪ੍ਰੋ. ਦਰਸ਼ਨ ਸਿੰਘ ਨੂੰ ਅਖੌਤੀ ਪੰਥ ਚੋਂ ਛੇਕਣ ਨਾਲ ਲੱਖਾਂ ਹੋਰ ਦਰਸ਼ਨ ਸਿੰਘ ਪੈਦਾ ਹੋ ਜਾਣਗੇ।
ਪ੍ਰੋਫੈਸਰ ਦਰਸ਼ਨ ਸਿੰਘ ਵਲੋਂ ਸੱਚ ਦੇ ਮਾਰਗ ਉਪਰ ਦ੍ਰਿੜਤਾ ਨਾਲ ਚੱਲਣ ਕਾਰਨ ਗੁਰੂ ਪੰਥ ਦੇ ਵਿਰੋਧੀਆਂ ਵੱਲੋ ਉਨ੍ਹਾਂ ਨੂੰ ਆਪਣੇ ਅਖੌਤੀ ਪੰਥ ਵਿਚੋਂ ਛੇਕਣ ਦੀ ਵੱਖ ਵੱਖ ਸਿੱਖ ਜਥੇਬੰਦੀਆਂ ਵਲੋ ਸ੍ਰੀ ਤਰਨਤਾਰਨ ਸਾਹਿਬ ਵਿਖੇ (ਪੰਨੂੰ ਪੈਲਸ ਚ') ਮੀਟਿੰਗ ਕਰਕੇ ਪੁਰ ਜੋਰ ਨਿਖੇਧੀ ਕੀਤੀ ਗਈ ਹੈ। ਅਖੌਤੀ ਜਥੇਦਾਰਾਂ ਵਲੋਂ ਅਖੌਤੀ ਦੱਸਮ ਗਰੰਥ ਦੀ ਰੱਖਿਆ ਵਿੱਚ ਗੁਰਮਤਿ ਦੇ ਸਿਧਾਂਤਾਂ ਤੋਂ ਬਾਗੀ ਲੋਕਾਂ ਨੇ ਹੁਣ ਆਪਣੀ ਘਟੀਆ ਸੋਚ, ਜਬ੍ਹਰ ਰਾਹੀਂ ਮਨਾਉਣ ਦਾ ਘਟੀਆ ਰਾਹ ਅਖਤਿਆਰ ਕਰਕੇ ਪ੍ਰੋਫੈਸਰ ਦਰਸਨ ਸਿੰਘ ਵਲੋਂ ਕੀਤੇ ਗੁਰ ਕੀਰਤਨ ਸਮਾਗਮਾਂ ਉਪਰ ਕਦੇ ਹਮਲੇ ਕਰ ਰਹੇ ਹਨ ਤੇ ਕਦੇ ਪੰਥ ਵਿੱਚੋਂ ਛੇਕ ਰਹੇ ਹਨ। ਅੱਜ ਹਜ਼ਾਰਾਂ ਲੋਕਾਂ ਨੇ ਅਖੌਤੀ ਜਥੇਦਾਰਾਂ ਵਿਰੁੱਧ ਵੱਖੋ ਵੱਖ ਅਖਬਾਰਾਂ ਵਿੱਚ ਬਿਆਨ ਜਾਰੀ ਕਰਕੇ ਇਥੋਂ ਤੱਕ ਲਿਖ ਦਿਤਾ ਹੈ ਕਿ ਇਹਨਾਂ ਲੋਕਾਂ (ਜਥੇਦਾਰਾਂ) ਦੇ ਗਲ ਵਿੱਚ ਜੁਤੀਆਂ ਦੇ ਹਾਰ ਪਾਏ ਜਾਣਗੇ। ਕਾਤਲਾਨਾ ਹਮਲੇ ਕਰਨ ਵਾਲੇ ਇਹ ਨਹੀ ਜਾਣਦੇ ਇੱਕ ਪ੍ਰੋਫੈਸਰ ਦਰਸਨ ਸਿੰਘ ਦੇ ਕਤਲ ਕਾਰਨ ਹੋਰ ਲੱਖਾਂ ਦਰਸ਼ਨ ਸਿੰਘ ਪੈਦਾ ਹੋ ਜਾਣਗੇ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਨੇ ਬਾਬਰ ਦਾ ਜਬ੍ਹਰ ਨਹੀ ਕਬੂਲਿਆ ਸੀ, ਭਗਤ ਨਾਮ ਦੇਵ ਹਰ ਰੋਜ ਰਾਮ ਰਹੀਮ ਅੱਲ੍ਹਾ ਕਹਿਣ ਵਾਲਾ, ਸਕੰਦਰ ਲੋਧੀ ਦੇ ਜਬ੍ਹਰ ਅੱਗੇ ਅੱਲ੍ਹਾ ਕਹਿਣ ਤੋਂ ਇਨਕਾਰ ਕਰ ਦਿਤਾ ਸੀ। ਸਿਰੀ ਗੁਰੂ ਤੇਗ ਬਹਾਦਰ ਜੀ ਵਲੋਂ ਅਰੰਗਜੇਬ ਦੇ ਜਬ੍ਹਰ ਅੱਗੇ, ਜੋਰੀ ਜਨੇਊ ਲੁਹਾਉਣ ਕਾਰਨ ਆਪਣਾ ਬਲੀਦਾਨ ਦੇ ਦਿਤਾ ਸੀ। ਛੋਟੀ ਉਮਰੇ ਸਾਹਿਬਜਾਦਿਆਂ ਜੋਰਾਵਰ ਸਿੰਘ ਤੇ ਫਤੇਹਿ ਸਿੰਘ ਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਸੀ, ਪਰ ਜਬ੍ਹਰ ਅੱਗੇ ਸਿਰ ਨਹੀ ਝੱਕਾਇਆ ਸੀ। ਸੱਚਾ ਧਰਮੀ ਇਨਸਾਨ ਕਦੇ ਭੀ ਜਬ੍ਹਰ ਅੱਗੇ ਝੁੱਕ ਨਹੀ ਸਕਦਾ। ਅੱਜ ਦੇ ਅਖੌਤੀ ਧਾਰਮਿਕ ਪੁਜਾਰੀ ਆਪਣੇ ਔਹੁਦਿਆਂ ਦੇ ਹੰਕਾਰ ਵਿੱਚ ਧਰਮ ਦੇ ਸਿਧਾਂਤਾਂ ਨੂੰ ਅਡੰਬਰੀ ਰਸਮਾਂ ਵਿੱਚ ਬਦਲਕੇ ਬਾਬੇ ਨਾਨਕ ਦੇ ਅਸਲ੍ਹੀ ਧਰਮ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ। ਪਰ ਜੇਕਰ ਕੋਈ ਹੋਰ ਇਨਸਾਨ ਸੱਚ ਧਰਮ ਦੀ ਗੱਲ ਕਰਦਾ ਹੈ ਉਸ ਉਪਰ ਕਾਤਲਾਨਾ ਹਮਲੇ ਕਰਕੇ ਆਪਣੀ ਧੌਂਸ ਦਾ ਡਰ ਪੈਦਾ ਕਰ ਰਹੇ ਹਨ। ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਕੜ੍ਹ ਤੇ ਅਖੌਤੀ ਅਕਾਲੀ ਸਰਕਾਰ ਆਪਣੀਆਂ ਕਮੀਨੀਆਂ ਹਰਕਤਾਂ ਤੋਂ ਬਾਜ਼ ਆਵੇ, ਨਹੀ ਤਾਂ ਸੰਗਤ ਆਉਣ ਵਾਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਇਹਨਾਂ ਨੂੰ ਸਬਕ ਸਿਖਾ ਦੇਵੇਗੀ। ਆਪਣੀਆਂ ਕਮੀਨੀਆਂ ਕਰਤੂਤਾਂ ਨੂੰ ਲਕੋਣ ਲਈ ਘਟੀਆ ਰਾਜਨੀਤਕ ਲੋਕ ਬਿਆਨ ਦਾਗਕੇ ਆਪਣੇ ਆਪ ਨੂੰ ਇਹ ਦੱਸਣ ਦੀ ਕੋਸਿਸ਼ ਕਰ ਰਹੇ ਹਨ, ਕੀ ਗਧ੍ਹੇ ਵੀ ਸ਼ੇਰ ਦੀ ਖੱਲ ਪਹਿਨਕੇ, ਕਦੇ ਸ਼ੇਰ ਬਣੇ ਹਨ। ਅਰੰਗਜੇਬ ਤੋਂ ਵੀ ਭੈੜੇ ਧਰਮ ਦੇ ਅਖੌਤੀ ਜਥੇਦਾਰਾਂ ਅਤੇ ਅਖੌਤੀ ਅਕਾਲੀ ਲੀਡਰਾਂ ਨੂੰ ਗੁਰਮਤਿ ਦੇ ਸਿਧਾਤਾਂ ਅਨੁਸਾਰ ਚੱਲਣ ਦੀ ਹਦਾਇਤ ਕੀਤੀ ਜਾਂਦੀ ਹੈ ਤਾਂ ਕਿ ਸਿੱਖੀ ਦੇ ਸੱਚੇ ਸੁੱਚੇ ਧਰਮ ਦਾ ਘਾਣ ਨਾ ਹੋ ਸਕੇ। … … … … … … …. . ਡਾ: ਪਰਮਜੀਤ ਸਿੰਘ


(30/01/10)
ਗੁਰਮਤਿ ਸੰਚਾਰ ਸਭਾ (ਜਰਮਨੀ)

29 ਜਨਵਰੀ 2010 ਦਾ ਦਿਨ ਸਿੱਖ ਤਵਾਰੀਖ ਵਿੱਚ ਅਕਾਲ ਤਖਤ ਸਹਿਬ ਉੱਪਰ ਕਾਬਜ਼ ਬਾਦਲ ਵਲੋਂ ਲਗਾਏ ਗਏ ਨੌਕਰਾਂ ਜ਼ਰੀਏ ਜਾਰੀ ਕੀਤੇ ਗਏ ਨਖਿੱਧ ਫੁਰਮਾਨ ਲਈ ਕਾਲੇ ਦਿਨ ਵਜੋਂ ਜਾਣਿਆ ਜਾਏਗਾ। ਜਿਸ ਤਰਾਂ 1984 ਮੌਕੇ ਵੇਲੇ ਦੀ ਸਰਕਾਰ ਨੇ ਝੂਠੇ ਪ੍ਰਚਾਰ ਰਹੀਂ ਹਾਲਾਤ ਸਿਰਜੇ ਅਤੇ ਜਿਸ ਨੂੰ ਬਹਾਨਾਂ ਬਣਾ ਕੇ ਦਰਬਾਰ ਸਹਿਬ ਅਮ੍ਰਿਤਸਰ ਉੱਪਰ ਹਮਲਾ ਕੀਤਾ ਸੀ। ਜਿਸ ਵਿੱਚ ਹਜ਼ਾਰਾਂ ਬੇਗੁਨਾਹ ਸੰਗਤ ਅਤੇ ਸੌ ਕੁ ਦੇ ਕਰੀਬ ਜੁਝਾਰੂ ਸਿੰਘਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਸਨ। ਐਨ੍ਹ ਉਸੇ ਤਰਾਂ ਆਰ ਐਸ ਐਸ ਦੀ ਸ਼ੈਹ ਉੱਤੇ (ਜੋ ਗੁਰੂ ਗ੍ਰੰਥ ਸਹਿਬ ਦੇ ਤੁਲ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹਰ ਸਿੱਖ ਗੁਰਦਵਾਰੇ ਵਿੱਚ ਕਰਨਾ ਚਾਹੁੰਦੀ ਹੈ) ਬਾਦਲ ਦੇ ਹੁਕਮਾਂ ਨੂੰ ਸਰ-ਅੰਜ਼ਾਮ ਦਿੰਦੇ ਹੋਏ ਪੰਜ ਪੁਜਾਰੀਆਂ ਵਲੋਂ ਪ੍ਰਸਿਧ ਸਿੱਖ ਕੀਰਤਨੀਆਂ ਅਤੇ ਕਥਾਵਾਚਕ ਪ੍ਰੋ: ਦਰਸ਼ਨ ਸਿੰਘ ਜੀ ਨੂੰ ਝੂਠ ਦੇ ਪਲੰਦੇ ਦੇ ਆਧਾਰ ਉੱਪਰ ਆਪਣੀ ਸਿੱਖੀ ਵਿੱਚੋਂ ਖਾਰਜ ਕਰ ਕੇ ਸਦੀਵੀ ਕਲੰਕ ਖੱਟ ਲਿਆ ਹੈ। ਅਸੀਂ ਇਸ ਘਨੌਣੇਪਣ ਦੀ ਸਖ਼ਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ।
ਗੁਰੂ ਗ੍ਰੰਥ ਸਹਿਬ ਵਿੱਚ ਸ਼ਰਧਾ ਰਖਣ ਵਾਲੇ ਸਰਬੱਤ ਗੁਰਸਿੱਖਾਂ ਨੂੰ ਨਾਲ ਹੀ ਅਪੀਲ ਕਰਦੇ ਹਾਂ ਕਿ ਇਸ ਨਾਜ਼ਕ ਘੜੀ ਆਪਸ ਵਿੱਚ ਸਿਰ ਜੋੜ ਕੇ ਹੋਸ਼ ਨਾਲ ਸਾਕਤ ਮਤੀਆਂ ਦਾ ਇੱਕਜੁਟ ਹੋ ਕੇ ਮੁਕਾਬਲਾ ਕਰਨ ਲਈ ਯੋਜਨਾ ਉਲੀਕੀ ਜਾਏ। ਤਾਂ ਕਿ ਸਦੀਵੀ ਸ਼ਬਦ ਗੁਰੂ ਦਾ ਸ਼ਰੀਕ ਪੈਦਾ ਨਾਹ ਹੋ ਸਕੇ। ਅਕਾਲ ਪੁਰਖ ਭਲੀ ਕਰਨਗੇ!
ਗੁਰਮਤਿ ਸੰਚਾਰ ਸਭਾ (ਜਰਮਨੀ)


(30/01/10)
ਡਾ: ਗੁਰਮੀਤ ਸਿੰਘ ਬਰਸਾਲ

ਜਾਗੋ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਤੂੰ ਸੁਤਾਂ ਏਂ ਲੰਬੀਆਂ ਤਾਂਣੀ
ਚੋਰਾਂ ਦੀ ਤੈਨੂੰ ਚੰਬੜੀ ਢਾਣੀ
ਰਾਜ ਧਰਮ ਦਿਆਂ ਠੇਕੇਦਾਰਾਂ
ਪਾ ਲਈ ਏ ਗਲਵਕੜੀ ਜਾਣੀ
ਇਕ ਦੂਜੇ ਦੇ ਪੂਰਕ ਬਣਕੇ
ਲੁਟ ਕਰਨ ਦੀ ਨੀਤੀ ਠਾਣੀ
ਡੇਰੇਦਾਰਾਂ ਸਾਧਾਂ ਸੰਤਾ
ਚੰਗੀ ਧੁੰਮ ਮਚਾਈਆ
ਬਈ ਹੁਣ ਜਾਗੋ ਆਈਆ।
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਨਰਕ ਸੁਰਗ ਦੀ ਕਲਪਤ ਬਾਰੀ
ਸਾਧਾਂ ਨੇ ਅਸਮਾਨੀ ਚ੍ਹਾੜੀ
ਸਿਧੇ ਸਾਦੇ ਲੋਕਾਂ ਦੇ ਇਸ
ਡਰ ਲਾਲਚ ਨੇ ਅਕਲ ਹੈ ਮਾਰੀ
ਧਰਮ ਕਰਮ ਸਭ ਬਿਜ਼ਨਸ ਬਣਿਆਂ
ਕੱਛਾਂ ਮਾਰੇ ਅੱਜ ਪੁਜਾਰੀ
ਸਭ ਦੁਨੀਆਂ ਦੇ ਧਰਮਸਥਾਨੀ
ਸੇਲ ਪਾਠਾਂ ਦੀ ਲਾਈਆ
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਤੋਤੇ ਵਾਂਗੂ ਸਿਖਿਆ ਰਟਦੇ
ਸਮਝ ਅਮਲ ਤੋਂ ਪਾਸਾ ਵਟਦੇ
ਗਿਣ ਮਿਣ ਕੇ ਇਹ ਰਬ ਧਿਆਂਉਦੇ
ਕਰਮ ਕਾਂਡ ਤੋਂ ਕਦੇ ਨਾਂ ਹਟਦੇ
ਮਜ਼ਹਬਾਂ ਵਾਲਾ ਰੌਲਾ ਪਾਕੇ
ਜਾਂਦੇ ਧਰਮ ਦੀ ਹੀ ਜੜ ਪਟਦੇ
ਵਹਿਮਾਂ ਭਰਮਾਂ ਅੰਧਵਿਸ਼ਵਾਸਾਂ
ਜਿੰਦਗੀ ਨਰਕ ਬਣਾਈਆ
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ।
ਉੱਠੋ ਸਿੰਘੋ ਲਾ ਜੈਕਾਰੇ
ਸਿਖੀ ਸਭਨੂੰ ਹਾਕਾਂ ਮਾਰੇ
ਬਾਣੀ ਗੁਰੂ, ਗੁਰੂ ਹੈ ਬਾਣੀਂ
ਵਿੱਚ ਬਾਣੀਂ ਦੇ ਅੰਮ੍ਰਿਤ ਸਾਰੇ
ਗੁਰਬਾਣੀ ਦੀ ਕਸਵਟੀ ਤੇ
ਸੁਧਰਨ ਲਈ ਇਤਿਹਾਸ ਪੁਕਾਰੇ
ਗਿਆਂਨ ਵਿਹੂਣੇ ਸ਼ਰਧਾਵਾਨਾਂ
ਬੜੀ ਮਿਲਾਵਟਿ ਪਾਈਆ।
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ
ਗੁਰੂ ਗਰੰਥ ਦੇ ਲਗਜੋ ਚਰਨੀ
ਬਾਣੀ ਸਿੱਖੋ ਆਪੇ ਪੜ੍ਰਨੀ
ਗੁਰ ਸਿੱਖਆ ਨੂੰ ਸਮਝਕੇ ਆਪਣੇ
ਜੀਵਨ ਦੇ ਵਿੱਚ ਧਾਰਨ ਕਰਨੀ
ਅਮ੍ਰਿਤ ਰੂਪੀ ਗੁਰਬਾਣੀ ਦੀ
ਹਰ ਸਾਹ ਦੇ ਨਾਲ ਘੁੱਟ ਹੈ ਭਰਨੀ
ਹਰ ਬੰਦੇ ਦੀ ਜਿੰਦਗੀ ਬਾਣੀ
ਕਰਦੀ ਦੂਣ ਸਵਾਂਈਆ
ਬਈ ਹੁਣ ਜਾਗੋ ਆਈਆ
ਜਾਗ ਸਿੰਘਾ ਜਾਗ ਬਈ
ਹੁਣ ਜਾਗੋ ਆਈਆ
ਜਾਗਣ ਤੇਰੇ ਭਾਗ ਬਈ
ਹੁਣ ਜਾਗੋ ਆਈਆ
ਡਾ: ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) (408) 209-7072


(30/01/10)
ਸਿੰਘ ਸਭਾ ਇੰਟਰਨੈਸ਼ਨਲ ਕਲੋਨਾ, ਬੀ. ਸੀ, ਕਨੇਡਾ

ਪ੍ਰੋ: ਦਰਸ਼ਨ ਸਿੰਘ ਜੀ ਨੂੰ ਮਹਾਕਾਲ ਦੇ ਉਪਾਸ਼ਕ ਦੁੰਮਛੱਲਿਆਂ ਵਲੋਂ ਛੇਕਣ ਦੀ ਪੁਰਜ਼ੋਰ ਨਿਖੇਧੀ
ਅਸੀਂ ਬ੍ਰਾਹਮਣਵਾਦੀ ਪੁਜਾਰੀਆਂ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਸਿੱਖ ਪੰਥ ਚੋਂ ਛੇਕਣ ਦੀ ਕਾਰਵਾਈ ਨੂੰ ਨਾ-ਮਨਜ਼ੂਰ ਕਰਦੇ ਹੋਏ ਪੁਰਜ਼ੋਰ ਨਿੰਦਾ ਕਰਦੇ ਹਾਂ। ਪ੍ਰੋ: ਦਰਸ਼ਨ ਸਿੰਘ ਜੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ, ਅਖੌਤੀ ਜਥੇਦਾਰਾਂ ਨੇ ਕਮੀਨਗੀ ਦੀ ਹੱਦ ਵੀ ਟੱਪ ਦਿੱਤੀ ਹੈ ਤੇ ਬੌਖਲਾਕੇ ਔਰੰਗਜ਼ੇਬੀ ਹੁਕਮਨਾਮੇ ਜਾਰੀ ਕਰ ਰਹੇ ਹਨ ਤਾਂ ਕਿ ਹਰ ਕੋਈ ਉਹਨਾਂ ਦੀ ਤਰਾਂ ਕਾਲ ਤੇ ਕਾਲੀ ਦਾ ਉਪਾਸ਼ਕ ਬਣੇ। ਇਹਨਾਂ ਪੁਜਾਰੀਆਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਅਤੇ ਸਿੱਖ ਰਵਾਇਤਾਂ ਨੂੰ ਕਲੰਕਿਤ ਕਰ ਦਿੱਤਾ ਹੈ। ਹਰ ਸੁਹਿਰਦ ਸਿੱਖ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਬਾਦਲ ਦੀ ਤਨਖਾਹ ਤੇ ਪਲਣ ਵਾਲੇ ਇਹਨਾਂ ਲੋਟੂਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।
ਸਮੂਹ ਸੇਵਾਦਾਰ
ਸਿੰਘ ਸਭਾ ਇੰਟਰਨੈਸ਼ਨਲ
ਕਲੋਨਾ, ਬੀ. ਸੀ, ਕਨੇਡਾ.


(30/01/10)
ਦਰਸ਼ਨ ਸਿੰਘ ਖਾਲਸਾ/ ਤੇਜਪਾਲ ਸਿੰਘ

ਝੂਠੁ ਨ ਬੋਲਿ ਪਾਡੇ ਸਚੁ ਕਹੀਐ॥
ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਕੌਣ?
ਜਥੇਦਾਰਾਂ ਕੋਲੋਂ ਹੁਣ ਸੰਗਤ ਜਵਾਬ ਮੰਗਦੀ ਹੈ:
• ਕੀ ਤੁਸੀਂ ਹਜ਼ੂਰ ਸਾਹਿਬ, ਪਟਨਾ ਸਾਹਿਬ ਤੇ ਸਾਧ ਡੇਰਿਆਂ ਵਿੱਚ ਚਲ ਰਹੀ ਬ੍ਰਾਹਮਣੀ ਅਤੇ ਮਨਮਤੀ ਮਰਿਯਾਦਾ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ 1945 ਵਿੱਚ ਅਕਾਲ ਤਖਤ ਤੋਂ ਪੰਥਕ ਫੈਸਲੇ ਨਾਲ ਜਾਰੀ ਹੋਈ ਸਿੱਖ ਰਹਿਤ ਮਰਿਯਾਦਾ ਦਾ ਘਾਣ ਨਹੀਂ ਕੀਤਾ?
• ਕੀ 2003 ਵਿੱਚ ਨਾਨਕ ਸ਼ਾਹੀ ਕਲੰਡਰ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫੈਸਲਾ ਤੁਸੀਂ ਮਿੱਟੀ ਵਿੱਚ ਨਹੀਂ ਰੋਲਿਆ?
• ਕੀ 2004 ਵਿੱਚ ਅਕਾਲ ਤਖਤ ਤੋਂ ਦਸਮ ਗ੍ਰੰਥ ਦੀ ਚਰਚਾ ਬੰਦ ਕਰਨ ਦੇ ਆਦੇਸ਼ ਦੇ ਕੇ, 2006 ਵਿੱਚ ਫਤਹਿ ਦਿਵਸ ਦੇ ਨਾਮ ਹੇਠ ਰੱਖੇ ਗਏ ਦਸਮ ਗ੍ਰੰਥ ਦੇ ਅਖੰਡ ਪਾਠ ਅਤੇ ਜਵੱਦੀ ਕਲਾਂ ਵਿੱਚ ਕੀਤੇ ਸੈਮੀਨਰ ਨੂੰ ਰੋਕਣ ਦੀ ਥਾਵੇਂ ਤੁਸੀਂ ਆਪ ਉਸ ਸਮਾਗਮ ਵਿੱਚ ਸ਼ਾਮਲ ਹੋ ਕੇ ਬਚਿਤਰ ਨਾਟਕ ਨੂੰ ਪ੍ਰਮਾਣਿਕਤਾ ਨਹੀਂ ਦਿੱਤੀ? ਇਉਂ ਤੁਸੀਂ ਸ੍ਰੀ ਅਕਾਲ ਤਖਤ ਦੇ ਫੈਸਲੇ ਤੋਂ ਬੇਮੁਖ ਨਹੀਂ ਹੋਏ।
• 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਤੋਂ ਤੁਸਾਂ ਆਪ ਖੁਦ ਫੈਸਲਾ ਕੀਤਾ ਕਿ ਦਸਮ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਅਤੇ ਦਸਮ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ {ਵਾਂਗੂਂ} ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਫਿਰ ਜਵੱਦੀ ਕਲਾਂ ਦੇ ਸੈਮੀਨਰ ਵਿੱਚ ਤੁਸੀਂ ਆਖਿਆ ਕਿ ਦਸਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ। ਨਾਲ ਹੀ 31 ਅਕਤੂਬਰ 2008 ਨੂੰ ਜਿਨ੍ਹਾਂ ਸਥਾਨਾਂ `ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਸ਼ਾਮਲ ਹੋ ਕੇ ਕੀ ਤੁਸੀਂ ਦਸਮ ਗ੍ਰੰਥ ਨੂੰ ਮੱਥੇ ਟੇਕ ਕੇ ਹੁਕਮਨਾਮੇ ਨਹੀਂ ਲਏ? ਇਉਂ ਤੁਸੀਂ ਖੁਦ ਸ੍ਰੀ ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਨਹੀਂ ਹੋਏ।
• ਫਿਰ ਤੁਸੀਂ ਸੰਗਤ ਨਾਲ ਵਾਇਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਸ਼ਤਾਬਦੀ ਮਨਾ ਕੇ ਅਸੀਂ ਦਸਮ ਗ੍ਰੰਥ ਦਾ ਫੈਸਲਾ ਕਰਾਂਗੇ। ਪਰ ਤੀਜੀ ਸ਼ਤਾਬਦੀ ਤੋਂ ਬਾਅਦ ਸੰਗਤ ਦੇ ਪੁਛਣ `ਤੇ ਤੁਸੀਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਕਰਾਂਗੇ। ਫਿਰ ਪੁੱਛਣ `ਤੇ ਤੁਸੀਂ ਆਖਿਆ ਕਿ ਜੱਥੇਦਾਰ ਤਰਲੋਚਨ ਸਿੰਘ ਦੇ ਪੁੱਤਰ ਦਾ ਵਿਆਹ ਹੈ, ਉਸ ਤੋਂ ਬਾਅਦ ਕਰਾਂਗੇ। ਉਸ ਵਿਆਹ ਨੂੰ ਵੀ ਅੱਜ ਲਗਭਗ ਸਾਲ ਬੀਤ ਗਿਆ ਹੈ। ਜੇ ਤੁਸੀਂ ਕੌਮੀ ਕਾਜ਼ ਲਈ ਸੰਜੀਦਾ ਹੁੰਦੇ ਤਾਂ ਮੁੰਡਿਆਂ ਦੇ ਵਿਆਹ ਅਤੇ ਪ੍ਰਧਾਨਗੀ ਚੋਣਾਂ ਕੌਮੀ ਕਾਜ਼ ਨਾਲੋਂ ਵੱਡੀਆਂ ਨਹੀਂ ਹੁੰਦੀਆਂ। ਪਰ ਤੁਸੀਂ ਤਾਂ ਇਨ੍ਹਾਂ ਸਭ ਬਹਾਨਿਆਂ ਨਾਲ ਪੰਥ ਨੂੰ ਧੋਖਾ ਦੇ ਰਹੇ ਸੀ ਕਿਉਂਕਿ ਤੁਸੀਂ ਖੁਦ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਮੰਨਦੇ ਹੋ। ਕੀ ਇਹ ਗੁਰੂ ਪੰਥ ਤੋਂ ਬੇਮੁਖ ਹੋਣਾ ਨਹੀਂ?
ਜੇ ਮੈਂ ਮਜਬੂਰ ਹੋ ਕੇ ਇਸ ਕੇਸ ਨੂੰ ਪੰਥ ਦੇ ਸਾਹਮਣੇ ਲੈ ਕੇ ਗਿਆ ਤਾਂ ਤੁਹਾਨੂੰ ਆਪਣਾ ਝੂਠ ਅਤੇ ਕੌਮ ਨਾਲ ਕੀਤਾ ਗਿਆ ਧੋਖਾ ਬੇਨਕਾਬ ਹੁੰਦਾ ਦਿੱਸਿਆ ਅਤੇ ਤੁਸੀਂ ਮੇਰੀ ਜ਼ਬਾਨ ਬੰਦ ਕਰਨ ਲਈ ਝੂਠ `ਤੇ ਅਧਾਰਤ ਮੈਨੂੰ ਤਨਖਾਹੀਆ ਤੇ ਛੇਕਣ ਦੀਆਂ ਚਿੱਠੀਆਂ ਦਾ ਕੋਝਾ ਸਹਾਰਾ ਸ੍ਰੀ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਕੇ ਲੈ ਰਹੇ ਹੋ।
ਪਰ ਤੁਸੀਂ ਇਹ ਯਾਦ ਰਖਿਉ! ਜਿਨ੍ਹਾਂ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਵਿੱਚ ਤੁਸੀਂ ਇਹ ਹਰਬੇ ਵਰਤ ਰਹੇ ਹੋ, ਉਨ੍ਹਾਂ ਸਮੇਤ ਤੁਹਾਡੇ ਚਿਹਰੇ ਹੁਣ ਪੰਥ ਨੇ ਪਛਾਣ ਲਏ ਹਨ ਅਤੇ ਹੁਣ ਤੁਹਾਨੂੰ ਬਾਰ-ਬਾਰ ਪੰਥ ਨਾਲ ਕੀਤੇ ਧੋਖਿਆਂ ਦਾ ਜਵਾਬ ਖਾਲਸਾ ਪੰਥ ਦੇ ਕਟਿਹਿਰੇ ਵਿੱਚ ਦੇਣਾ ਪਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ,
30 ਜਨਵਰੀ 2010
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ,
ਸ੍ਰੀ ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ


(30/01/10)
ਹਰਚਰਣ ਸਿੰਘ/ ਇੰਦਰ ਜੀਤ ਸਿੰਘ

ਕਾਨਪੁਰ ਦੀ ਸੰਗਤ ਨੇ “ਸਰਕਾਰੀ ਪੁਜਾਰੀਆਂ” ਅਤੇ “ਮੱਕੜ” ਦੇ ਪੁਤਲੇ ਸਾੜ ਕੇ ਕੀਤਾ ਰੋਸ ਦਾ ਪ੍ਰਗਟਾਵਾ।
ਪੰਜ “ਸਰਕਾਰੀ ਪੁਜਾਰੀਆਂ” ਦੇ “ਤੁਗਲਕੀ ਫੁਰਮਾਣ” ਨੂੰ ਰੱਦ ਕਰਦਿਆਂ, ਕਾਨਪੁਰ ਦੀਆਂ ਸੰਗਤਾਂ ਨੇ ਅਕਾਲੀ ਜੱਥਾ, ਕਾਨਪੁਰ ਦੇ ਬੈਨਰ ਹੇਠ। ਅਵਤਾਰ ਸਿੱਘ ਮੱਕੜ, ਗੁਰਬਚਨ ਸਿੱਘ, ਅਤੇ ਇਕਬਾਲ ਸਿੰਘ ਦੇ ਪੁਤਲੇ ਬਣਾ ਕੇ ਉਨਾਂ ਦੀ “ਸ਼ਵ ਯਾਤਰਾ” ਦਾ ਜਲੂਸ ਸੜਕਾਂ ਤੇ ਕਢਿਆ। ਇਹ ਜਲੂਸ ਗੁਮਟੀ ਇਲਾਕੇ ਦੇ ਸੰਤ ਨਗਰ ਚੌਕ ਤੇ ਆ ਕੇ “ਸ਼ਮਸ਼ਾਨ” ਦੇ ਰੂਪ ਵਿੱਚ ਬਦਲ ਗਇਆ। ਉਥੇ ਇਨਾਂ ਆਗੂਆਂ ਦੇ ਪੁਤਲੇ ਦੀ ਅਰਥੀ ਨੂੰ ਅਗ ਲਗਾ ਕੇ ਸਾੜਿਆ ਗਇਆ। ਇਸ ਸ਼ਵ ਯਾਤਰਾ ਵਿੱਚ ਸ਼ਾਮਲ ਸਿੱਖਾਂ ਦਾ ਗੁੱਸਾ ਇਸ ਗਲ ਤੋ ਸਾਫ ਝਲਕ ਰਿਹਾ ਸੀ ਕੇ, ਅਵਤਾਰ ਸਿੰਘ ਮੱਕੜ ਦੇ ਪੁਤਲੇ ਤੇ ਅਵਤਾਰ ਸਿੰਘ “ਮੱਕਾਰ”, ਗੁਰਬਚਨ ਸਿੰਘ ਦੇ ਪੁਤਲੇ ਤੇ ਅਗਿਆਨੀ ਗੁਰਬਚਨ “ਲਾਲ”, ਅਤੇ ਗਿਆਨੀ ਇਕਬਾਲ ਸਿੰਘ ਦੇ ਪੁਤਲੇ ਤੇ ਅਗਿਆਨੀ “ਇਕ ਬਵਾਲ” ਸਿੰਘ ਲਿਖਿਆ ਹੋਇਆ ਸੀ। ਨਾਰੇ ਲਾਉਨ ਵਾਲੇ ਰੋਸ ਭਰੇ ਲਹਿਜੇ ਵਿੱਚ “ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲ”, ਤਿਨ ਜਨਾਨੀਆਂ ਰਖਣ ਵਾਲਾ ਬਿਹਾਰੀ ਭਈਆ, ਟੱਲ ਖੜਕਾਉਨ ਵਾਲੇ ਬ੍ਰਾਹਮਣ ਵਾਦੀ ਪੁਜਾਰੀ ਆਦਕ ਨਾਹਰੇ ਲਾ ਕੇ ਅਪਨੇ ਗੁੱਸੇ ਅਤੇ ਰੋਸ ਦਾ ਪ੍ਰਗਟਾਵਾ ਕਰ ਰਹੇ ਸਨ। ਕੁੱਝ ਸਿਖਾਂ ਨੇ ਇਨਾਂ ਪੁਤਲਿਆ ਨੂੰ ਸਾੜਨ ਤੋ ਪਹਿਲਾ ਇਨਾਂ ਦੇ ਗਲੇ ਵਿੱਚ ਪਾਟੀਆਂ ਹੋਈਆਂ ਜੁਤੀਆਂ ਦੇ ਹਾਰ ਪਾਏ ਅਤੇ ਇਨਾਂ ਪੁਜਾਰੀਆਂ ਦਾ ਨਾਮ ਲੈ ਕੇ “ਸਿਆਪਾ” ਕੀਤਾ।
ਅਕਾਲੀ ਜੱਥਾ, ਕਾਨਪੁਰ ਦੇ ਪ੍ਰਧਾਨ ਸ. ਹਰਚਰਣ ਸਿੰਘ ਭਠੇ ਵਾਲੇ, ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆ ਕਹਿਆ ਕੇ। ਪ੍ਰੋਫੇਸਰ ਦਰਸ਼ਨ ਸਿੰਘ ਨੂੰ ਛੇਕਣ ਦੇ ਪੁਜਾਰੀਆਂ ਦੇ ਇਸ ਡਰਾਮੇਂ ਨੂੰ ਅਸੀ ਸਿਰੇ ਤੋ ਖਾਰਿਜ ਕਰਦੇ ਹਾਂ। ਅਕਾਲੀ ਜਥੇ ਦੇ ਸਕੱਤਰ ਸ. ਮਨਮੀਤ ਸਿੰਘ ਨੇ ਕਿਹਾ ਕੇ ਇਨਾਂ ਪੁਜਾਰੀਆਂ ਨੂੰ ਸਾਬਕਾ ਜਥੇਦਾਰ ਰਹਿ ਚੁਕੇ, ਪੰਥ ਨੂੰ ਸਮਰਪਿਤ ਪ੍ਰਚਾਰਕ ਦਾ ਦੋਸ਼ ਨਜਰ ਆਇਆ, ਲੇਕਿਨ ਸਿੱਖ ਰਹਿਤ ਮਰਿਆਦਾ ਦਾ ਖੁੱਲਾ ਮਜਾਕ ਉਡਾਨ ਵਾਲੇ ਦੋ ਤਖਤਾਂ ਦੇ “ਮਸੰਦਾਂ” ਦਾ ਅਪਰਾਧ ਨਜਰ ਨਹੀਂ ਆਇਆ। ਅਕਾਲੀ ਜੱਥਾ ਕਾਨਪੁਰ ਦੇ ਸ. ਇੰਦਰ ਜੀਤ ਸਿੰਘ ਨੇ ਕਹਿਆ ਕੇ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਨੂੰ ਪੰਥ ਤੋ ਛੇਕ ਕੇ ਇਨਾਂ “ਭਾੜੇ ਦੇ ਪੁਜਾਰੀਆਂ” ਨੇ ਅਪਨੇ ਮੂੰਹ ਤੇ ਆਪ ਕਾਲਖ ਲਿੰਬ ਲਈ ਹੈ। ਪ੍ਰੋਫੇਸਰ ਵਰਗੇ ਪ੍ਰਚਾਰਕ ਜਿਨਾਂ ਨੇ ਅਪਨਾਂ ਸਾਰਾ ਜੀਵਨ ਸਿੱਖੀ ਦੀ ਸੇਵਾ ਲਈ ਲਾ ਦਿਤਾ ਉਨਾਂ ਨੂੰ ਸਿੱਖ ਹੋਨ ਦਾ ਸਰਟੀਫਿਕੇਟ ਇਨਾਂ “ਅਖੋਤੀ ਪੁਜਾਰੀਆਂ” ਕੋਲੋ ਨਹੀ ਚਾਹੀਦਾ। ਉਨਾਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆ ਕਹਿਆ ਕੇ ਆਪ ਸਿੱਖ ਰਹਿਤ ਮਰਿਆਦਾ ਦੇ ਉਲਟ ਚਲਣ ਵਾਲੇ ਸਿੱਖਾਂ ਦੇ ਮੁਕੱਦਸ ਤਖਤਾਂ ਨੂੰ ਘੰਟੀਆਂ-ਘੜਿਆਲ ਵਜਾਕੇ ਸ਼ਸ਼ਤਰਾਂ ਦੀ ਪੂਜਾ ਕਰਨ ਵਾਲੇ “ਮਹਾਕਾਲ ਅਤੇ ਕਾਲਕਾ” ਦੇ ਉਪਾਸਕ ਜੋ ਆਪ ਹੀ ਤਨਖਾਹੀਏ ਹਨ, ਪ੍ਰੋਫੇਸਰ ਦਰਸ਼ਨ ਸਿੰਘ ਵਰਗੀ ਕੋਮ ਦੀ ਮਹਾਨ ਸਖਸ਼ਿਅਤ ਨੂੰ ਛੇਕਨ ਵਾਲੇ ਕੋਣ ਹੁੰਦੇ ਹਣ? ਗੁਰੁ ਗ੍ਰੰਥ ਸਾਹਿਬ ਜੀ ਨੂੰ ਗੁਰੁ ਮਨਣ ਵਾਲਾ ਹਰ ਸਿੱਖ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਨਾਲ ਖੜਾ ਹੈ। ਕਿਸੇ ਦੇ ਸਿੱਖ ਹੋਣ ਜਾਂ ਨਾਂ ਹੋਣ ਦਾ ਪ੍ਰਮਾਣ ਦੇਣ ਵਾਲੇ ਇਹ “ਅਖੋਤੀ ਪੁਜਾਰੀ” ਪਹਿਲਾਂ ਅਪਨੀ ਪੀੜੀ ਥੱਲੇ ਸੋਟਾ ਮਾਰ ਕੇ ਵੇਖਨ। “ਮਹਾਕਾਲ” ਅਤੇ “ਕਾਲਕਾ” ਦੇ ਇਹ ਪੁਜਾਰੀ ਜੋ “ਚਰਿਤ੍ਰਯੋ ਪਾਖਿਆਨ” ਵਰਗੀ ਅਸ਼ਲੀਲ ਕਵਿਤਾ ਦੇ ਅਗੇ ਮੱਥੇ ਟੇਕਦੇ ਅਤੇ ਟਿਕਵਾਂਦੇ ਹਨ ਇਹ ਸਾਨੂੰ ਕੀ ਛੇਕਣਗੇ। ਗੁਰੁ ਗ੍ਰੰਥ ਸਾਹਿਬ ਨੂੰ ਗੁਰੁ ਮਨਣ ਵਾਲੇ ਪੰਥ ਤੋਂ ਅਸੀ ਆਪ ਇਨਾਂ ਨੂੰ ਕੱਡਣ ਦਾ ਐਲਾਨ ਕਰਦੇ ਹਾਂ। ਅਤੇ ਇਹ ਘੌਸ਼ਣਾਂ ਕਰਦੇ ਹਾਂ ਕੇ ਅਜ ਤੋਂ ਬਾਦ ਸਾਡੇ “ਖਾਲਸਾ ਪੰਥੀਆਂ” ਦਾ ਇਸ “ਕਾਲਕਾ ਪੰਥੀਆਂ” ਨਾਲ ਕੋਈ ਸਰੋਕਾਰ ਨਹੀਂ ਹੈ।
(ਹਰਚਰਣ ਸਿੰਘ)
ਪ੍ਰਧਾਨ
ਅਕਾਲੀ ਜੱਥਾ, ਕਾਨਪੁਰ
ਫੋਨ ਨੰ. 9452054955


(30/01/10)
ਇਕਵਾਕ ਸਿੰਘ ਪੱਟੀ

ਪ੍ਰੋ. ਖਾਲਸਾ ਨੂੰ ਛੇਕ ਕੇ ਜਥੇਦਾਰਾਂ ਨੇ ਸ਼ਬਦ ਗੁਰੂ ਨੂੰ ਨਕਾਰ ਦਿਆਂ ਹੋਇਆਂ ਲੁਕਵੇਂ ਰੂਪ ਵਿੱਚ ਦਸ਼ਮ ਗ੍ਰੰਥ ਨੂੰ ਮਾਨਤਾ ਦਿੱਤੀ
ਅੰਮ੍ਰਿਤਸਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਕੌਮ ਦੇ ਮਹਾਨ ਕੀਰਤਨੀਏ ਸਿੱਖ ਫਿਲਾਸਫਰ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਨੂੰ ਅਜੋਕੇ ਜਥੇਦਾਰਾਂ ਵੱਲੋਂ ਪੰਥ ਵਿੱਚੋਂ ਛੇਕਣਾ ਕਾਲਾ ਕਾਰਨਾਮਾ ਹੈ। ਇੱਕ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਲੋਕਾਈ ਨੂੰ ਜਾਗਰੂਕ ਕਰਨ ਹਿੱਤ ਵਿੱਢੀ ਮੁਹਿੰਮ ਨੂੰ ਰੋਕਣ ਲਈ ਉਸ ਨੂੰ ਪੰਥ ਨਾਲੋਂ ਵੱਖ ਕਰਨਾ ਪੁਜਾਰੀਆਂ ਦੀ 21ਵੀਂ ਸਦੀ ਦੀ ਸੱਭ ਤੋਂ ਮਾੜੀ ਕਾਰਵਾਈ ਹੈ। ਜੋ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਾਰ ਕੇ ਲੁਕਵੇਂ ਰੂਪ ਵਿੱਚ ਦਸ਼ਮ ਗ੍ਰੰਥ ਨੂੰ ਮਾਨਤਾ ਦੇਣ ਬਰਾਬਰ ਹੈ। ਪ੍ਰੋ. ਖਾਲਸਾ ਨੂੰ ਪੁਜਾਰੀਆਂ ਨੇ ਆਪਣੇ ਅੱਗੇ ਪੇਸ਼ ਹੋਣ ਦੀ ਥਾਂ `ਤੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਣ ਬਦਲੇ ਪੰਥ ਵਿੱਚੋਂ ਛੇਕਿਆ ਹੈ। ਸਮਾਂ ਅਜਿਹਾ ਬਣ ਗਿਆ ਹੈ ਕਿ ਕਿਉਂ ਨਾ ਪ੍ਰੋ. ਖ਼ਾਲਸਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਭੁਗਤਨ ਵਾਲੇ ਬਹੁਗਿਣਤੀ ਸਿੱਖਾਂ ਆਪਣੇ ਤੌਰ `ਤੇ ਜਾਂ ਪ੍ਰੋ. ਖਾਲਸਾ ਨੂੰ ਅੱਗੇ ਲਗਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਜਾਵੇ ਤਾਂ ਕਿ ਨਕਲੀ ਹੁਕਮਨਾਮਿਆਂ ਦੀ ਪ੍ਰਥਾ ਨੂੰ ਹੀ ਛੇਕ ਕੇ ਇਸ ਹੁਕਮਨਾਮੇ ਨੂੰ ਰੱਦ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਧਾਂਤਕ ਕਾਰਵਾਈ ਕਤਿੀ ਜਾ ਸਕੇ। ਅੱਜ ਪੁਜਾਰੀਵਾਦ ਵਿਰੁੱਧ ਵੱਡੀ ਮੁਹਿੰਮ ਵਿੱਢਣ ਦੀ ਲੋੜ ਹੈ ਤਾਂ ਕਿ ਗੁਰਮਤਿ ਸਿਧਾਂਤ ਲਾਗੂ ਕੀਤੇ ਜਾ ਸਕਣ ਨਹੀਂ ਤਾਂ ਇਹਨਾਂ ਨੇ ਦਸ਼ਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕਰਵਾਉਣ ਲੱਗਿਆਂ ਦੇਰ ਨਹੀਂ ਲਾਉਣੀ।


(30/01/10)
ਹਰਪਾਲ ਸਿੰਘ ਕੈਲਗਰੀ

Damdami Taksal and its brahmannical supporters have once again succeeded in their nefarious designs . It looks like there’ll be more in line to be excommunication from “Dasam Granthi Panth”. There is something to draw solace though, Professor Darshan Singh stood the test of time. He refused to bow his head in front of the agents of culprit system . History will remember him among a chosen few like Pro Gurmukh Singh, Giani Ditt Singh etc. .
I think the battle lines are drawn for the crucial battle for saving true Sikhism. We should all be prepared for this. I congratulate Pro Darshan Singh for giving a spirited fight.
Harpal Singh Calgary


(30/01/10)
ਬਲਜਿੰਦਰ ਸਿੰਘ ਫਿਲਪੀਨਸ

sampadak ji !
wjkk wjkf
mai ajj youtube te videos dekh reha c, othun mai eh video dekhi a,
jis vich sikh ardaas nu es roop vich dikhaya ja reha hai.
ki sadi aun wali generation je eh video dekhgi tan oh es taran ardaas karegi ?
pls. je kar time milya tan vekh ke je tohanu thik lagge tan sikh marg de pathkan lai link de dena ji.
dhanvaad !
baljinder singh phlilippines

http://www.youtube.com/watch?v=E3Icqcdto0M


(29/01/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਅਖੌਤੀ ਜੱਥੇਦਾਰੋ
ਫਿੱਟੇ ਮੂੰਹ ਅਖੌਤੀ ਜੱਥੇਦਾਰੋ।
ਕੁੱਝ ਅਕਲਾਂ ਨੂੰ ਹੱਥ ਮਾਰੋ।
ਨਾਂ ਐਨਾਂ ਕਹਿਰ ਗੁਜਾਰੋ।
ਲੇਖਾ ਦੇਣਾ ਪੈ ਜਾਇਗਾ।
ਸੱਚੇ ਸਿੱਖਾਂ ਨੂੰ ਛੇਕੀ ਜਾਂਦੇ, ਪਿੱਛੇ ਦੱਸੋ ਕੀ ਰਹਿ ਜਾਇਗਾ?
ਗੁਰਬਚਨਾ, ਬਲਵੰਤਾ ਤੇ ਤ੍ਰਿਲੋਚਨਾ।
ਜੋਤਿਇੰਦਰੇ, ਇਕਬਾਲੇ ਦੀ ਭੈੜੀ ਸੋਚਨਾ।
ਦੱਸੋ ਕੀ ਇਨ੍ਹਾਂ ਪੰਥ ਨੂੰ ਬੋਚਨਾ।
ਇਹ ਭੂਤਰੇ ਢੱਠੇ ਨੇ।
ਬਾਦਲ ਮੱਕੜ ਦੀ ਦੁਸ਼ਟ ਚੌਂਕੜੀ `ਚ, ਇਹ ਸਾਰੇ ਇਕੱਠੇ ਨੇ।
ਸੱਚੇ ਤਖ਼ਤ ਅਕਾਲ `ਤੇ ਝੂਠਿਆਂ ਦਾ ਬੋਲਾ ਹੈ।
ਜੱਥੇਦਾਰ ਨਾਂ ਐਵੇਂ ਆਖੋ ਪਸ਼ੂਆਂ ਦਾ ਟੋਲਾ ਹੈ।
ਨਾਂ ਪੰਥ ਦਾ ਕੁੱਝ ਸਵਾਰਣ ਪੌਂਦੇ ਰੋਲ ਘਝੋਲਾ ਹੈ।
ਇਹਨਾਂ ਦੀ ਮੱਤ ਹੰਕਾਰੀ ਹੈ।
ਪਰ ਕੁੱਝ ਨਾਂ ਇਨ੍ਹਾਂ ਨੂੰ ਆਖੋ, ਜੱਥੇਦਾਰ ਸਰਕਾਰੀ ਹੈ।
ਬੈਠੇ ਤਖਤ ਉੱਤੇ ਇਹ ਮਹਾਂ ਨਾਲਾਇਕ ਨੇ।
ਬਾਦਲ ਲਈ ਬੜੇ ਸਹਾਇਕ ਨੇ।
ਪਰ ਹੈ ਛਿੱਤਰਾਂ ਦੇ ਲਾਇਕ ਨੇ।
ਖਾਲਸਾ ਭੁਗਤ ਸਵਾਰੇਗਾ।
ਸਮਾਂ ਪੈਣ ਤੇ ਇਹਨਾਂ ਨੂੰ ਚੁਣ-ਚੁਣ ਮਾਰੇਗਾ।
ਇਕਬਾਲੇ ਕਾਮੀ ਨੇ ਤਿੰਨ-ਤਿੰਨ ਵਿਆਹ ਕਰਵਾਏ ਨੇ।
ਜੋਤਿਇੰਦਰੇ-ਕੁਲਵੰਤੇ ਨੇ ਤਖਤ `ਤੇ ਬਕਰੇ ਝਟਕਾਏ ਨੇ।
ਨੰਦਗੜ੍ਹੀਏ ਬਲਵੰਤੇ ਨੇ ਅੱਖਾਂ ਵਿੱਚ ਨੀਲੇ ਥੋਥੇ ਪਾਏ ਨੇ।
ਇਹ ਬਹੁਤੇ ਚੰਦਰੇ ਨੇ।
ਪਸ਼ੂਆਂ ਤੋਂ ਭੈੜੇ ਨੇ ਅਕਲਾਂ ਨੂੰ ਮਾਰੇ ਜੰਦਰੇ ਨੇ।
ਉੱਤੋਂ ਭੇਖੀ ਅੰਦਰੋਂ ਭਘਿਆੜ।
ਭੱਜੀ ਫਿਰਦੀ ਕੁਆਂ ਦੀ ਧਾੜ।
ਖਾ ਗਏ ਕੌਮ ਦਾ ਸੀਨਾ ਪਾੜ।
ਖੇਹੇ ਮੀਆਂ ਮਿੱਠੂ ਨੇ।
‘ਮੋਰਜੰਡ’ ਦਾ ਇਹੋ ਕਹਿਣਾ ਆਰ. ਐਸ. ਐਸ. ਦੇ ਪਿੱਠੂ ਨੇ।
ਗਿਆਨੀ ਜਸਵੰਤ ਸਿੰਘ ‘ਮੋਰਜੰਡ’


(29/01/10)
‘ਤੱਤ ਗੁਰਮਤਿ ਪਰਿਵਾਰ’

‘ਤੱਤ ਗੁਰਮਤਿ ਪਰਿਵਾਰ’ ਵਲੋਂ, ਅਕਾਲ ਤਖਤ `ਤੇ ਕਾਬਜ਼ ਪੁਜਾਰੀਆਂ ਦਾ ‘ਕੂੜਨਾਮਾ’ ਮੂੱਢੋਂ ਹੀ ਰੱਦ’
ਪੁਜਾਰੀਵਾਦ ਦਾ ਜ਼ਹਿਰ ਸਿੱਖ ਸਮਾਜ ਵਿੱਚ ਅਪਣੇ ਸਿੱਖਰ `ਤੇ ਹੈ। ਇਸ ਨੇ ਪਹਿਲਾਂ ਵਿਰੋਧੀ ਤਾਕਤਾਂ ਦੇ ਗੁਲਾਮ ਹਾਕਮਾਂ ਨਾਲ ਮਿਲ ਕੇ ‘ਨਾਨਕਸ਼ਾਹੀ ਕੈਲੰਡਰ’ ਦਾ ਗਲਾ ਘੁੱਟ ਦਿਤਾ। ਹੁਣ ਇਨ੍ਹਾਂ ਨੇ ਗੁਰਮਤਿ ਦੇ ਖਿਲਾਫ ਮਾਰੂ ਵਾਰ ਕਰਦੇ ਹੋਏ, ਪ੍ਰੋ. ਦਰਸ਼ਨ ਸਿੰਘ ਜੀ ਜਿਹੀ ਪੰਥਦਰਦੀ ਸਤਿਕਾਰਯੋਗ ਸ਼ਖਸੀਅਤ ਖਿਲਾਫ ‘ਕੂੜਨਾਮਾ’ (ਫਤਵਾ) ਜਾਰੀ ਕਰਦੇ ਹੋਏ, ਉਨ੍ਹਾਂ ਨੂੰ ਆਪਣੇ ‘ਦਸਮ ਗ੍ਰੰਥੀ ਪੰਥ’ ਵਿਚੋਂ ਛੇਕਣ ਦਾ ਐਲਾਨ ਕਰ ਦਿਤਾ ਹੈ। ਇਸ ‘ਕੂੜਨਾਮੇ’ ਦਾ ਮੁੱਖ ਮਕਸਦ ਪ੍ਰੋ. ਦਰਸ਼ਨ ਸਿੰਘ ਜੀ ਵਲੋਂ ‘ਦਸਮ ਗ੍ਰੰਥ’ ਬਾਰੇ ਲਿਆਉਂਦੀ ਜਾ ਰਹੀ ਜਾਗ੍ਰਿਤੀ ਨੂੰ ਹਰ ਹੀਲਾ ਵਰਤ ਕੇ ਰੋਕਣਾ ਹੈ। ਇਸ ਨਾਜ਼ੁਕ ਸਮੇਂ ਵਿੱਚ ‘ਤੱਤ ਗੁਰਮਤਿ ਪਰਿਵਾਰ’, ਪੂਰੀ ਨਿਮਰਤਾ ਅਤੇ ਦ੍ਰਿੜਤਾ ਨਾਲ, ਹੇਠ ਲਿਖੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ।
1. ਨਾਨਕ ਪਾਤਸ਼ਾਹ ਜੀ ਨੇ ਲਗਭਗ 500 ਸਾਲ ਪਹਿਲਾਂ ਹੀ ਗੁਰਮਤਿ ਮਾਰਗ ਸਮਝਾਉਂਦੇ ਹੋਏ ‘ਪੁਜਾਰੀਵਾਦ’ ਅਤੇ ‘ਪੁਜਾਰੀ’ ਦੀ ਲੋੜ ਅਤੇ ਹੋਂਦ ਨੂੰ ਮੱੂਢੋਂ ਹੀ ਰੱਦ ਕਰ ਦਿਤਾ ਸੀ। ਇਸੇ ਤੋਂ ਸੇਧ ਲੈਂਦੇ ਹੋਏ ‘ਤੱਤ ਗੁਰਮਤਿ ਪਰਿਵਾਰ’ ਅਪਣੇ ਜਨਮ ਤੋਂ ਹੀ ਪੁਜਾਰੀਵਾਦ ਨੂੰ ਹਰ ਰੂਪ ਵਿੱਚ ਰੱਦ ਕਰਦਾ ਹੈ ਅਤੇ ਇਸ ਪ੍ਰਤੀ ਜਾਗ੍ਰਿਤੀ ਲਿਆਉਣ ਲਈ ਯਥਾਸ਼ਕਤ ਉੱਦਮ ਕਰ ਰਿਹਾ ਹੈ।
2.’ਪਰਿਵਾਰ’ ਅਕਾਲ ਤਖਤ `ਤੇ ਕਾਬਿਜ਼ (ਭ੍ਰਿਸ਼ਟ ਹਾਕਮਾਂ ਦੇ ਗੁਲਾਮ) ਪੁਜਾਰੀਆਂ (ਅਖੌਤੀ ਜਥੇਦਾਰਾਂ) ਵਲੋਂ ਜਾਰੀ ਕੀਤੇ ‘ਅਖੌਤੀ ਹੁਕਮਨਾਮਿਆਂ’ (ਕੂੜਨਾਮਿਆਂ) ਨੂੰ ਰੱਦ ਕਰਦਾ ਹੈ।
3. ਪ੍ਰਚਲਿਤ ਨਾਨਕਸ਼ਾਹੀ ਕੈਲੰਡਰ ਵਿੱਚ ਅਨੇਕਾਂ ਗੱਲਾਂ ਗੁਰਮਤਿ ਤੋਂ ਉਲਟ ਹੋਣ ਦੇ ਬਾਵਜ਼ੂਦ ਵੀ ਇੱਕ ਹੱਦ ਤੱਕ, ਕਿਸੇ ਨਾ ਕਿਸੇ ਰੂਪ ਵਿਚ, ਇਹ ਕੈਲੰਡਰ ਬ੍ਰਾਹਮਣੀ ਗੁਲਾਮੀ ਤੋਂ ਬਾਹਰ ਨਿਕਲਣ ਦਾ ਇੱਕ ਜਤਨ ਮੰਨਿਆ ਜਾ ਸਕਦਾ ਹੈ। ਸਿੱਖ ਭੇਖ ਵਿੱਚ ਸਰਗਰਮ ਬ੍ਰਾਹਮਣੀ ਤਾਕਤਾਂ ਦੇ ਗੁਲਾਮਾਂ ਨਾਲ ਮਿਲ ਕੇ, ਪੁਜਾਰੀਆਂ ਨੇ ਇਸ ਕੈਲੰਡਰ ਦਾ ਵੀ ਗਲਾ ਘੁੱਟ ਦਿਤਾ।
ਨਾਨਕਸ਼ਾਹੀ ਕੈਲੰਡਰ ਵਿੱਚ ਇੱਕ ਵੱਡੀ ਖਾਮੀ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗਲਤ ਪ੍ਰਚਲਿਤ ਰਵਾਇਤ ਨੂੰ ਦੁਹਰਾਉਂਦੇ ਹੋਏ ਇਸ ਨੂੰ ਅਕਤੁਬਰ-ਨਵੰਬਰ ਵਿੱਚ ਦਰਜ ਕੀਤਾ ਗਿਆ ਹੈ। 90% ਜਾਗਰੂਕ ਸਿੱਖ ਸੰਸਥਾਵਾਂ ਅਤੇ ਵਿਦਵਾਨ ਇਸ ਗੱਲ ਨਾਲ ਸਹਿਮੱਤ ਹਨ ਕਿ ਨਾਨਕ ਪਾਤਸ਼ਾਹ ਜੀ ਦਾ ਜਨਮ ਵੈਸਾਖੀ ਵਾਲੇ ਦਿਨ (ਅਪ੍ਰੈਲ ਵਿਚ) ਹੋਇਆ। ਪਰ ਸ਼ਾਇਦ ਹੀ ਕਿਸੇ ਸੰਸਥਾ ਨੇ ਇਸ ਪੁਰਬ ਨੂੰ ਅਪ੍ਰੈਲ ਵਿੱਚ ਮਨਾਉਣ ਦਾ ਜਤਨ ਕੀਤਾ ਹੋਵੇ? ਉਲਟਾ ਆਪਣੇ ਆਪ ਨੂੰ ਪੰਥ ਦਾ ਇਕੋ ਇੱਕ ਖੈਰ-ਖਵਾਹ ਮੰਨਣ ਅਤੇ ਪ੍ਰਚਾਰਣ ਵਾਲਾ ਅਖਬਾਰ ਵੀ ਪੈਸੇ ਲੈ ਕੇ ਅਕਤੁਬਰ-ਨਵੰਬਰ ਵਿੱਚ ਨਾਨਕ ਪਾਤਸ਼ਾਹ ਜੀ ਦੇ ‘ਪ੍ਰਕਾਸ਼ ਪੁਰਬ’ ਦੇ ਵੱਡੇ-ਵੱਡੇ ਸਪਲੀਮੈਂਟ ਛਾਪਦਾ ਵੇਖਿਆ ਜਾ ਸਕਦਾ ਹੈ।
ਇਸ ਖੜੋਤ ਨੂੰ ਤੋੜਨ ਅਤੇ ਪੁਜਾਰੀਵਾਦ ਦੇ ‘ਕੁੜਨਾਮੇ’ ਨੂੰ ਰੱਦ ਕਰਨ ਦੇ ਮਕਸਦ ਨਾਲ ‘ਤੱਤ ਗੁਰਮਤਿ ਪਰਿਵਾਰ’ 2010 ਵਿਚ, ਹੋਰ ਜਾਗਰੂਕ ਸੰਸਥਾਵਾਂ ਅਤੇ ਸਰਗਰਮ ਪੰਥਦਰਦੀਆਂ ਦੇ ਸਮਰਥਨ ਅਤੇ ਸਹਿਯੋਗ ਨਾਲ, ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ 15 ਅਪ੍ਰੈਲ ਨੂੰ ਮਨਾਉਣ ਦਾ ਐਲਾਨ ਕਰਦਾ ਹੈ।
4. ਪੁਜਾਰੀਆਂ ਦਾ ਦੂਜਾ ‘ਕੂੜਨਾਮਾ’ ਪ੍ਰੋ. ਦਰਸ਼ਨ ਸਿੰਘ ਜੀ ਨੂੰ ‘ਪੰਥ’ ਵਿਚੋਂ ਛੇਕਣ ਵਾਲਾ ਹੈ। ਇਸ ਕੂੜ ਫਤਵੇ ਵਿੱਚ ਉਨ੍ਹਾਂ ਨੇ ‘ਸਿੱਖ ਕੌਮ’ ਨੂੰ ਪ੍ਰੋ. ਦਰਸ਼ਨ ਸਿੰਘ ਜੀ ਦਾ ਮੁਕੰਮਲ ਬਾਈਕਾਟ ਕਰਨ ਦਾ ‘ਆਦੇਸ਼’ ਦਿੱਤਾ ਹੈ। ‘ਪਰਿਵਾਰ’ ਗੁਲਾਮ ਪੁਜਾਰੀਆਂ ਦੇ ਇਸ ‘ਕੂੜ ਫਤਵੇ’ ਨੂੰ ਟਿੱਚ ਜਾਣਦੇ ਹੋਏ ਮੂੱਢੋਂ ਹੀ ਰੱਦ ਕਰਦਾ ਹੈ ਅਤੇ ਐਲਾਨ ਕਰਦਾ ਹੈ ਕਿ ‘ਪਰਿਵਾਰ’ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ `ਤੇ (ਅਪ੍ਰੈਲ ਵਿਚ) ਸਟੇਜ ਤੋਂ ਪ੍ਰੋ. ਦਰਸ਼ਨ ਸਿੰਘ ਜੀ ਦਾ ਪ੍ਰੋਗਰਾਮ ਕਰਵਾਏਗਾ (ਜੇ ਪ੍ਰੋ. ਦਰਸ਼ਨ ਸਿੰਘ ਜੀ ਇਸ ਗੱਲ ਲਈ ਸਹਿਮੱਤ ਹੋਏ ਤਾਂ)।
ਆਸ ਹੈ, ਕਿ ਸਾਰੀਆਂ ਜਾਗਰੂਕ ਸੰਸਥਾਵਾਂ ਅਤੇ ਪੰਥਦਰਦੀ ਸ਼ਖਸੀਅਤਾਂ ‘ਪਰਿਵਾਰ’ ਦੇ ਇਸ ਨਿਸ਼ਕਾਮ ਉਪਰਾਲੇ ਲਈ ਲੋੜੀਦਾ ਸਹਿਯੋਗ ਅਤੇ ਸਮਰਥਨ ਦੇਣਗੇ। ‘ਪਰਿਵਾਰ’ ਇਸ ਵਿਚਾਰ ਨਾਲ ਸਹਿਮਤੀ ਰੱਖਣ ਵਾਲੀਆਂ ਸਾਰੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਅਪਣੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਲਿਖਤੀ ਰੂਪ ਵਿੱਚ ਦੇਣ ਦੀ ਬੇਨਤੀ ਕਰਦਾ ਹੈ। ਆਉ, ਸਾਰੇ ਮਿਲ ਕੇ ਕੌਮ ਵਿਚੋਂ ਪੁਜਾਰੀਵਾਦ ਦੇ ਬੀਜ ਨੂੰ ਨਾਸ਼ ਕਰਨ ਦਾ ਪ੍ਰਣ ਲੈ ਕੇ ਅੱਗੇ ਵੱਧੀਏ
ਨਿਰੋਲ ਨਾਨਕ ਫਲਸਫੇ ਦੀ ਰਾਹ `ਤੇ
ਨਿਸ਼ਕਾਮ ਨਿਮਰਤਾ ਸਹਿਤ
‘ਤੱਤ ਗੁਰਮਤਿ ਪਰਿਵਾਰ’


(29/01/10)
ਗੁਰਿੰਦਰ ਸਿੰਘ

ਸਾਬਕਾ ਜਥੇਦਾਰ ਤੇ ਸਤਿਕਾਰਤ ਵਿਅਕਤੀ ਪ੍ਰੋ ਦਰਸ਼ਨ ਸਿੰਘ ਨੂੰ ਛੇਕਣ ਦੀ ਕੀਤੀ ਕਰਤੂਤ ਅਜੋਕੇ ਪੁਜਾਰੀਆਂ
ਨਾਜ਼ੁਕ ਸਮੇਂ `ਚ ਪੰਥ ਨੂੰ ਦੋਫਾੜ ਕਰਨ ਦੀ ਕੌਝੀ ਹਰਕਤ!
ਪੰਜੇ ਪੁਜਾਰੀ 5 ਘੰਟੇ ਤੱਕ ਸਿਰ ਜੋੜ ਕਰਦੇ ਰਹੇ ਵਿਚਾਰਾਂ!
ਆਰ ਐਸ ਐਸ ਵੱਲੋਂ ਦਿਤੇ ਦਿਸ਼ਾ-ਨਿਰਦੇਸ਼ਾਂ ਅੱਗੇ ਹੋ ਗਏ ਬੇਬੱਸ
ਅੰਮ੍ਰਿਤਸਰ 29 ਜਨਵਰੀ (ਪੱਤਰ ਪ੍ਰੇਰਕ) : ਪੰਥ `ਤੇ ਬਣੇ ਨਾਜ਼ੁਕ ਸਮੇਂ `ਚ ਖਾਲਸਾ ਪੰਥ ਦੀ ਅਗਵਾਈ ਕਰਨ ਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੁਰਦੁਆਰਾ ਸਾਹਿਬ ਰੋਚੈਸਟਰ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਕਥਿਤ ਤੌਰ `ਤੇ ਕੀਤੀਆਂ ਟਿੱਪਣੀਆਂ ਦਾ ਦੋਸ਼ ਲਗਾ ਕੇ “ਪੰਥ” ਚੋਂ ਛੇਕਣ ਦਾ ਫ਼ਤਵਾ ਜਾਰੀ ਕਰ ਦਿੱਤਾ ਗਿਆ। ਪੁਜਾਰੀਆਂ ਦੇ ਇਸ ਪੰਥ ਵਿਰੋਧੀ ਫੈਸਲੇ ਤੋਂ ਬਾਅਦ ਸਿੱਖ ਇਤਿਹਾਸ `ਚ ਅੱਜ ਦਾ ਦਿਨ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ।
ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਕਰੀਬ ਪੰਜ ਘੰਟੇ ਤੱਕ “ਪੁਜਾਰੀ” ਇਸ ਪੰਥ ਵਿਰੋਧੀ ਫੈਸਲੇ ਸਬੰਧੀ ਵਿਊਂਤਬੰਦੀ ਕਰਦੇ ਰਹੇ। ਸ਼ਾਮ ਕਰੀਬ 5 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਫਸੀਲ ਤੋਂ ਪ੍ਰੋਫ਼ੈਸਰ ਦਰਸ਼ਨ ਸਿੰਘ ਨੂੰ ਪੰਥ ਚੋਂ ਛੇਕਣ ਦੇ ਫੈਸਲੇ ਦਾ ਐਲਾਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਖੌਤੀ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਰੈਚੋਸਟਰ ਨਿਊਯਾਰਕ ਵਿਖੇ ਕੀਰਤਨ ਦੌਰਾਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਕੀਤੀਆਂ ਟਿੱਪਣੀਆਂ ਬਾਰੇ ਸਪੱਸ਼ਟੀਕਰਨ ਦੇਣ ਲਈ 5 ਦਸੰਬਰ 2009, 7 ਜਨਵਰੀ 2010 ਅਤੇ 29 ਜਨਵਰੀ 2010 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ `ਤੇ ਨਿੱਜੀ ਰੂਪ ਵਿੱਚ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਗਿਆ ਸੀ ਪਰ ਦਰਸ਼ਨ ਸਿੰਘ ਨਿੱਜੀ ਹਊਮੈ, ਖੁਦਗਰਜੀ ਤੇ ਹੰਕਾਰ ਵਸ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਤੋਂ ਆਕੀ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਹੋਣ ਤੋਂ ਮੁਨਕਰ ਹੋ ਗਿਆ ਹੈ।
ਆਪਣੇ ਮੁੱਖ ਫ਼ਤਵੇ ਵਿੱਚ ਮੁੱਖ ਪੁਜਾਰੀ ਨੇ ਕੁਫ਼ਰ ਦੀਆਂ ਸਾਰੀਆਂ ਹੱਦਾਂ ਤੋੜਦਿਆਂ ਕਿਹਾ ਕਿ 26 ਪੋਹ ਸੰਮਤ ਨਾਨਕਸ਼ਾਹੀ 539, 8 ਜਨਵਰੀ 2010 ਰਾਹੀਂ ਦਰਸ਼ਨ ਸਿੰਘ ਰਾਗੀ ਵੱਲੋਂ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨੂੰ ਤੱਥ ਰਹਿਤ, ਝੂਠੀ ਤੇ ਗੁੰਮਰਾਹਕੁੰਨ ਬਿਆਨ ਜਾਰੀ ਨਾ ਕਰਨ ਦੀ ਨਸੀਹਤ ਦਿੱਤੀ ਗਈ ਸੀ। ਇਸ ਤੋਂ ਇਲਾਵਾ 23 ਜੇਠ ਸਮੇਤ ਨਾਨਕਸ਼ਾਹੀ 540 ਭਾਵ 6 ਜੂਨ 2008 ਰਾਹੀਂ ਵੀ ਇਨ੍ਹਾਂ ਨੂੰ ਪੰਥ `ਚ ਦੁਬਿਧਾ ਪੈਦਾ ਕਰਨ ਵਾਲੇ ਮਸਲਿਆਂ ਬਾਰੇ ਸਟੇਜਾਂ, ਗੁਰਮਤਿ ਸਮਾਗਮਾਂ ਅਤੇ ਮੀਡੀਆ ਰਾਹੀਂ ਦੁਬਿਧਾ ਪੈਦਾ ਕਰਨ ਵਾਲੀ ਕੋਈ ਕਾਰਵਾਈ ਨਾ ਕਰਨ ਦਾ ਪਿਆਰ ਭਰਿਆ ਸੰਦੇਸ਼ ਦਿੱਤਾ ਗਿਆ ਸੀ। ਮੁੱਖ ਪੁਜਾਰੀ ਨੇ ਅੱਗੇ ਕਿਹਾ ਕਿ ਦਰਸ਼ਨ ਸਿੰਘ ਰਾਗੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਆਦੇਸ਼ਾਂ, ਸੰਦੇਸ਼ਾਂ ਤੇ ਕੋਈ ਅਮਲ ਕਰਨ ਦੀ ਬਜਾਏ ਸਿੱਖ ਪੰਥ `ਚ ਦੁਬਿਧਾ ਪੈਦਾ ਕਰਨ ਤੇ ਫੁੱਟ ਪਾਉਣ ਵਾਲੀਆਂ ਕਾਰਵਾਈਆਂ ਨਿਰੰਤਰ ਜਾਰੀ ਰੱਖੀਆਂ। ਮੁੱਖ ਸੇਵਾਦਰ ਨੇ ਅੱਗੇ ਕਿਹਾ ਕਿ ਇਥੋਂ ਤੱਕ ਕਿ “ਸਿੰਘ ਸਾਹਿਬਾਨ” ਪ੍ਰਤੀ ਮੱਸੇ ਰੰਘੜ ਨਾਲ ਤੁਲਨਾ ਕਰਨ ਵਾਲੀ ਬਹੁਤ ਹੀ ਘਟੀਆ ਤੇ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਆਪਣੇ ਪੱਤਰਾਂ `ਚ ਕੀਤੀ।
ਮੁੱਖ ਸੇਵਾਦਾਰ ਨੇ ਅੱਗੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਇਨ੍ਹਾਂ ਸਾਰੇ ਹੀ ਹਲਾਤਾਂ `ਤੇ ਵਿਚਾਰ ਕਰਨ ਉਪਰੰਤ ਦਰਸ਼ਨ ਸਿੰਘ ਰਾਗੀ ਨੂੰ ਗੁਰੂ ਨਿੰਦਕ ਅਤੇ ਗੁਰੂ ਪੰਥ ਤੋਂ ਆਕੀ ਹੋਣ ਕਰਕੇ ਸਿੱਖ ਪੰਥ ਚੋਂ ਛੇਕਿਆ ਜਾਂਦਾ ਹੈ। ਮੁੱਖ ਸੇਵਾਦਾਰ ਨੇ ਅੱਗੇ ਕਿਹਾ ਕਿ ਦਰਸ਼ਨ ਸਿੰਘ ਰਾਗੀ ਨੂੰ ਸਿੱਖ ਪੰਥ ਵਿੱਚ ਰਹਿਣ ਦੇ ਮਾਣ ਤੋਂ ਬਾਹਰ ਹੋਣ ਕਰਕੇ ਉਸਨੂੰ ਹੁਣ ਸਿੱਖ ਹੋਣ ਦੇ ਹੱਕ ਹਕੂਕ ਨਸੀਬ ਨਹੀਂ ਹੋਣਗੇ।
ਮੁੱਖ ਸੇਵਾਦਾਰ ਨੇ ਅੱਗੇ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੂੰ ਗੁਰੂ ਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰੂ ਪਿਤਾ ਸਵੀਕਾਰਨ ਤੇ ਸਤਿਕਾਰਨ ਵਾਲੇ ਸਮੂੰਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ “ਆਦੇਸ਼” ਦਿੱਤਾ ਜਾਂਦਾ ਹੈ ਕਿ ਦਰਸ਼ਨ ਸਿੰਘ ਰਾਗੀ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਮੂੰਹ ਸੰਗਤਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਦਰਸ਼ਨ ਸਿੰਘ ਰਾਗੀ ਜਾਂ ਉਸ ਦੇ ਕਿਸੇ ਵੀ ਹਮਾਇਤੀ ਨੂੰ ਸਿੱਖ ਸਟੇਜ ਉੱਤੇ ਬੋਲਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਭੁੱਲ ਕਰਨ ਵਾਲਾ ਗੁਰੂ ਪੰਥ ਦਾ ਦੇਣਦਾਰ ਤਨਖਾਹੀਆ ਹੋਵੇਗਾ। ਮੁੱਖ ਸੇਵਾਦਾਰ ਦੇ ਇਸ ਪੰਥ ਮਾਰੂ ਫੈਸਲੇ ਤੋਂ ਬਾਅਦ ਅਨੇਕਾਂ ਪੰਥਕ ਜੱਥੇਬੰਦੀਆਂ ਨੇ ਪ੍ਰਫੈਸਰ ਦਰਸ਼ਨ ਸਿੰਘ ਦੇ ਹੱਕ `ਚ ਅਵਾਜ਼ ਉਠਾਈ।
ਜ਼ਿਕਰਯੋਗ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਜੂਨ 1984 ਦੇ ਸ਼੍ਰੀ ਦਰਬਾਰ ਸਾਹਿਬ ਦੇ ਕਹਿਰੀ ਹਮਲੇ ਤੋਂ ਬਾਅਦ ਕੀਰਤਨ ਸਮਾਗਮਾਂ ਰਾਹੀਂ ਖਾਲਸਾ ਪੰਥ ਦੀ ਪੂਰੀ ਤਰ੍ਹਾਂ ਹੌਸਲਾ ਅਫ਼ਜਾਈ ਤੇ ਡਿੱਗੀ ਹੋਈ ਮਾਨਸਿਕਤਾ ਨੂੰ ਸ਼ਬਦ ਗੁਰੂ ਕੀਰਤਨ ਸ਼ਕਤੀ ਨਾਲ ਮੁੜ ਸੁਰਜੀਤ ਕੀਤਾ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇਨ੍ਹਾਂ ਕੀਰਤਨ ਸਮਾਗਮਾਂ ਕਾਰਨ ਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਵੱਲੋਂ ਜਬਰੀ ਨਜਰਬੰਦ ਕੀਤਾ ਗਿਆ ਸੀ ਅਤੇ ਲੰਬਾ ਸਮਾਂ ਜੇਲ੍ਹ `ਚ ਵੀ ਗੁਜਾਰਨਾ ਪਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਜੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਕਾਰਜਕਾਲ ਦੌਰਾਨ ਸਾਬਕਾ ਮੁੱਖ ਸੇਵਾਦਾਰ `ਤੇ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦਾ ਬਕਾਇਦਾ ਫੈਸਲਾ ਵੀ ਕੀਤਾ ਸੀ ਅਤੇ ਉਸ ਫੈਸਲੇ ਵਿੱਚ ਗਿਆਨੀ ਗੁਰਬਚਨ ਸਿੰਘ ਵੀ ਸ਼ਾਮਿਲ ਸਨ ਪਰ ਅੱਜ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਆਪਣੇ ਫੈਸਲੇ ਦੇ ਉਲਟ ਜਾ ਕੇ ਸਾਬਕਾ ਜੱਥੇਦਾਰ ਨੂੰ ਛੇਕ ਕੇ ਇੱਕ ਹੋਰ ਨਿਵੇਕਲਾ ਇਤਿਹਾਸ ਸਿਰਜ ਦਿੱਤਾ ਹੈ।
ਪ੍ਰੋਫੈਸਰ ਦਰਸ਼ਨ ਸਿੰਘ ਨੇ ਉਕਤ ਫਤਵੇ ਦੇ ਪ੍ਰਤੀਕਰਮ ਵਜੋਂ ਗੁਰਬਾਣੀ ਦੀਆਂ ਅਨੇਕਾਂ ਮਿਸਾਲਾਂ ਦੇ ਕੇ ਕਿਹਾ ਕਿ ਆਪ ਜੀ ਕੋਲੋਂ ਮਿਲੀ ਦ੍ਰਿੜਤਾ ਕਿ ਝੂਠੇ ਸਾਕਤ ਨਾਲ ਸਿੱਖ ਨੇ ਰਿਸ਼ਤਾ ਨਹੀਂ ਰੱਖਣਾ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਅੱਜ ਇਹ ਕੂੜ ਦੀ ਪਾਲ (ਝੂਠ ਦੀ ਦੀਵਾਰ) ਵਿਚੋਂ ਨਿਕਲ ਰਹੀ ਹੈ ਤੇ ਸੱਚੇ ਪਾਤਸ਼ਾਹ ਹੁਣ ਤੇਰੇ ਮੇਰੇ ਦਰਮਿਆਨ ਕੋਈ ਨਹੀਂ ਆ ਸਕੇਗਾ।
ਪ੍ਰੋਫੈਸਰ ਦਰਸ਼ਨ ਸਿੰਘ ਨੇ ਅੱਗੇ ਲਿਖਿਆ ਕਿ ਮੈਂ ਤਾਂ ਸਿਰਫ਼ ਤੇਰਾ ਸਿੱਖ ਹਾਂ, ਨਾ ਮੈਂ ਕਿਸੇ ਤੋਂ ਸਿੱਖੀ ਲਈ ਹੈ ਤੇ ਨਾ ਹੀ ਕੋਈ ਮੇਰੇ ਕੋਲੋਂ ਸਿੱਖੀ ਖੋਹ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਮੈਂ ਨਹੀਂ ਬਲਕਿ ਮੇਰੇ ਵਰਗੇ ਲੱਖਾਂ ਸਿੱਖ ਇਸ ਬਚਿੱਤਰ ਨਾਟਕੀਏ ਪੰਥ ਦੇ ਮੈਂਬਰ ਨਹੀਂ ਰਹਿਣਾ ਚਾਹੁੰਦੇ ਅਤੇ ਉਹ ਕੇਵਲ ਤੇਰੇ ਅਸਥਾਨਾਂ ਤੇ ਕਾਬਜ ਹੋਏ ਇਨ੍ਹਾਂ ਲੋਕਾਂ ਕੋਲੋਂ ਤੇਰੇ ਅਸਥਾਨਾਂ ਨੂੰ ਅਜ਼ਾਦ ਕਰਵਾਉਣਾ ਸੋਚਦੇ ਹਨ।


(29/01/10)
ਗੁਰਮੀਤ ਸਿੰਘ ਕਾਦੀਆਨੀ

ਹੇ ਸੱਚੇ ਪਾਤਸ਼ਾਹ ਜੀਉ।

ਆਪ ਜੀ ਦੇ ਸੇਵਕ ਪ੍ਰੋ. ਦਰਸ਼ਨ ਸਿੰਘ ਜੀ, ਜਿਹਨਾਂ ਨੇ ਆਪ ਜੀ ਦੇ ਸਤਿਕਾਰ ਨੂੰ ਬਹਾਲ ਕਰਾਉਣ ਲਈ ਅਖੌਤੀ ਡੇਰੇਦਾਰਾਂ ਅਤੇ ਗੁਰਦੁਆਰਿਆਂ ਤੇ ਕਾਬਜ ਮਹੰਤਾਂ, ਸਿਆਸਤਦਾਨਾਂ ਨੂੰ ਆਪ ਜੀ ਦੇ ਸਿੰਘਾਸਣ ਦੇ ਬਰਾਬਰ ਅਖੌਤੀ ਅਸ਼ਲੀਲ ਗ੍ਰੰਥ ਨੂੰ ਅਸਥਾਪਨ ਨਾ ਕਰਨ ਦੀਆਂ ਕਈ ਅਪੀਲਾਂ ਕੀਤੀਆਂ, ਪਰ ਇਹਨਾਂ ਡੇਰੇਦਾਰਾਂ ਅਤੇ ਤਾਕਤ ਦੇ ਨਸ਼ੇ ਵਿੱਚ ਅੰਨੇ ਹੋਏ ਸਿਅਸਤਦਾਨਾਂ ਨੇ ਆਪਣੇ ਭਾਈਵਾਲ ਜਨਸੰਘੀਆਂ ਦੇ ਦਬਾਅ ਹੇਠ, ਆਪਣੀ ਪੁਜੀਸ਼ਨ ਦਾ ਨਜਾਇਜ਼ ਫਾਇਦਾ ਉਠਾਂਦਿਆਂ, ਆਪਜੀ ਦੇ ਸੇਵਕ ਦਰਸ਼ਨ ਸਿੰਘ ਜੀ ਖਾਲਸਾ ਨੂੰ ਆਪਣੇ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿੱਤਾ ਹੈ।

ਪਾਤਸ਼ਾਹ ਜੀਉ, ਆਪ ਜੀ ਜਾਣੀ ਜਾਣ ਹੋ। ਸਾਰੇ ਘਟਨਾਕ੍ਰਮ ਦਾ ਆਪ ਜੀ ਤੋਂ ਕੋਈ ਲੁਕਾਅ ਨਹੀਂ। ਇਸ ਲਈ ਆਪ ਜੀ ਅੱਗੇ ਅਰਦਾਸ ਜੋਦੜੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਆਪਣੀ ਕਿਰਪਾ ਕਰਕੇ ਆਪਣੇ ਸੇਵਕ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਲਵ-ਕੁਸ਼ ਦੀ ਔਲਾਦ ਅਖਵਾਉਣ ਵਿੱਚ ਫਖਰ ਕਰਨ ਵਾਲੇ ਵਾਮ-ਮਾਰਗੀਆਂ ਅੱਗੇ ਝੁਕਣ ਦੀ ਥਾਏਂ, ਗੁਰਮਤਿ ਦਾ ਬੜੀ ਹੀ ਜੁਰੱਅਤ ਅਤੇ ਪ੍ਰਪੱਕਤਾ ਨਾਲ ਸਟੈਂਡ ਲੈਣ ਦਾ ਬੱਲ ਅਤੇ ਉਦਮ ਬਖਸ਼ਿਆ ਹੈ, ਸੱਚੇ ਪਾਤਸ਼ਾਹ ਜੀ, ਉਸੇ ਤਰ੍ਹਾਂ ਸਾਨੂੰ ਵੀ ਸੋਝੀ ਬਖਸ਼ੋ, ਤਾਂ ਕਿ ਅਸੀਂ ਵੀ ਗੁਰਮਤਿ ਦੇ ਸਿਧਾਂਤਾਂ ਉਪਰ ਦ੍ਰਿੜਤਾ ਨਾਲ ਪਹਿਰਾ ਦੇ ਸਕੀਏ।

ਪਰ ਪਾਤਸ਼ਾਹ ਜੀਉ, ਇੱਕ ਡਰ ਮਨ ਵਿੱਚ ਬੜਾ ਸਤਾ ਰਿਹਾ ਹੈ ਕਿ ਇਹਨਾਂ ਅਖੌਤੀ ਪੰਥਕ ਆਗੂਆਂ ਦੇ ਹੌਂਸਲੇ, ਸਾਡੀ ਮਾਨਸਿਕ ਕਮਜੋਰੀ ਕਾਰਣ ਬੜੇ ਵਧੇ ਹੋਏ ਹਨ। ਇਹ ਤਾਂ ਹੁਣ ਗੁਰਮਤਿ ਦੇ ਪ੍ਰਚਾਰ ਸਮਾਗਮਾਂ ਵਿੱਚ ਹੀ ਆਪਣੇ ਗੁੰਡਿਆਂ ਅਤੇ ਬਦਮਾਸ਼ਾਂ ਰਾਹੀਂ ਰੁਕਾਵਟਾਂ ਪਾ ਰਹੇ ਹਨ। ਹੁਣ ਤਾਂ ਇਹਨਾਂ ਦੀ ਅਖੌਤੀ ਪੰਥਕ ਸਰਕਾਰ ਵੀ ਆਪਣੀ ਤਾਕਤ ਵਰਤ ਕੇ ਗੁਰਮਤਿ ਸਾਮਾਗਮਾਂ ਉਪਰ ਪਾਬੰਦੀ ਲਗਾ ਰਹੀ ਹੈ, ਜਦਕਿ ਅਖੌਤੀ ਡੇਰੇਦਾਰਾਂ ਦੇ ਸਮਾਗਮ ਸਰਕਾਰੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਹਨ। ਪਾਤਸ਼ਾਹ ਜੀ, ਇਸ ਸਾਰੀ ਖੇਡ ਦਾ ਆਗੂ ਇੱਕ ਚਲਾਕ ਬਿਹਾਰੀ, ਲਾਂਬਾ ਨਾਮ ਦਾ ਵਿਅਕਤੀ ਹੈ, ਉਸੇ ਦੀਆਂ ਲਾਈਆਂ ਲੂਤੀਆਂ ਕਰਕੇ ਹੀ ਇਸ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਜੀ ਕਾਲਾਅਫਗਾਨਾ, ਜੋਗਿੰਦਰ ਸਿੰਘ ਸਪੋਕਸਮੈਨ ਅਤੇ ਹੁਣ ਪ੍ਰੋ.ਦਰਸ਼ਨ ਸਿੰਘ ਜੀ ਨੂੰ ਆਪਣੇ ਪੰਥ ਵਿਚੋਂ ਛੇਕਣ ਦਾ ਨਾਟਕ ਖੇਡਿਆ ਗਿਆ ਹੈ। ਭਾਵੇਂਕਿ ਆਮ ਸਿੱਖ ਸੰਗਤਾਂ ਵਲੋਂ ਇਹਨਾਂ ਅਖੌਤੀ ਹੁਕਮਨਾਮਿਆਂ ਨੂੰ ਸ਼ਰੇਆਮ ਰੱਦ ਕਰਨ ਨਾਲ ਇਹਨਾਂ ਸ਼ਕਤੀਆਂ ਨੂੰ ਮੂੰਹ ਦੀ ਖਾਣੀ ਪਈ ਹੈ। ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਇਹੋ ਜਿਹੀਆਂ ਪੰਥ ਵਿਰੋਧੀ ਸ਼ਕਤੀਆਂ ਦੀਆਂ ਗਲਤ ਹਰਕਤਾਂ ਕਾਰਣ, ਸੱਚ ਦੀ ਆਵਾਜ਼ ਨੂੰ ਕਿਸ ਤਰ੍ਹਾਂ ਘਿਨਾਉਣੇ ਢੰਗਾਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਤਸ਼ਾਹ ਜੀ, ਇਹਨਾਂ ਦਾ ਕੁਹਾੜਾ ਇੱਥੇ ਹੀ ਰੁਕਿਆ ਨਹੀਂ, ਸਗੋਂ ਹੁਣ ਤਾਂ ਹੋਰ ਵੀ ਕਈ ਗੁਰਸਿੱਖਾਂ ਨੂੰ ਅਗਾਊਂ ਵਾਰਨਿੰਗਾਂ ਦੇ ਦਿੱਤੀਆਂ ਗਈਆਂ ਹਨ।

ਪਾਤਸ਼ਾਹ ਜੀ, ਮਨ ਵਿੱਚ ਇਹ ਤੌਖਲਾ ਬੜਾ ਸਤਾ ਰਿਹਾ ਹੈ ਕਿ ਜੇਕਰ ਆਪਜੀ ਦੀ ਬਾਣੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਜੂਝਣ ਵਾਲੇ ਗੁਰਸਿੱਖਾਂ ਨੂੰ ਇਸੇ ਤਰ੍ਹਾਂ ਹੀ ਛੇਕਿਆ ਜਾਂਦਾ ਰਿਹਾ ਤਾਂ

"ਪੰਥ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ"

ਅਨੁਸਾਰ ਆਪਜੀ ਦੀ ਪਾਵਨ ਬਾਣੀ ਦੇ ਵਿਲੱਖਣ ਸਿਧਾਂਤਾਂ ਉਪਰ ਪਹਿਰਾ ਦੇਣ ਵਾਲਾ ਕੌਣ ਬਚੇਗਾ?

ਇਸ ਲਈ, ਹੇ ਸੱਚੇ ਪਾਤਸ਼ਾਹ ਜੀਉ, ਸਾਨੂੰ ਸਾਰਿਆਂ ਨੂੰ ਇਹ ਉਦਮ ਬਖਸ਼ੋ ਕਿ ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਵਲੋਂ ਗੁਰਮਤਿ ਚੇਤੰਨਤਾ ਲਈ ਆਰੰਭੀ ਲਹਿਰ ਨੂੰ ਜੋਸ਼ ਅਤੇ ਹੋਸ਼ ਨਾਲ ਹੋਰ ਅੱਗੇ ਵਧਾ ਸਕੀਏ। ਆਪ ਜੀ ਨੇ ਇਸੇ ਤਰ੍ਹਾਂ ਅੰਗ-ਸੰਗ ਹੋ ਕੇ ਸਾਡੀ ਅਗਵਾਈ ਕਰਨੀ ਹੈ। ਪਾਤਸ਼ਾਹ ਜੀ, ਅਰਦਾਸ ਜੋਦੜੀ ਕਰਦਿਆਂ ਕੋਈ ਗੁਸਤਾਖੀ ਭਰਿਆਂ ਸ਼ਬਦ ਕਿਹਾ ਗਿਆ ਹੋਵੇ ਤਾਂ ਆਪਣੇ ਇਸ ਨਾਚੀਜ ਸੇਵਕ ਨੂੰ ਬਖਸ਼ ਲੈਣਾ।

ਆਪਜੀ ਦੇ ਦਰਬਾਰ ਦਾ ਕੂਕਰ,
ਗੁਰਮੀਤ ਸਿੰਘ ਕਾਦੀਆਨੀ,
ਕਪੂਰਥਲਾ


(29/01/10)
ਪ੍ਰੇਮ ਸਿੰਘ ਬਰਨਬੀ

ਪਿਆਰੀ ਸਿੱਖ ਸੰਗਤ ਜੀ,
ਅੱਜ ਦੇ ਇਸ ਹੁਕਮਨਾਮੇ ਨੇ ਸਾਨੂੰ ਲਹੂ ਦੇ ਹੰਝੂ ਰੁਆ ਦਿੱਤਾ। ਪ੍ਰੋਫੈਸਰ ਦਰਸ਼ਨ ਸਿੰਘ ਦੇ ਹੁਣ ਤੱਕ ਦੇ ਗੁਰਮਤਿ ਪ੍ਰਚਾਰ ਨੂੰ ਅੱਖੋਂ ਪਰੋਖੇ ਰੱਖ ਕੇ ਲਏ ਗਏ ਫੈਸਲੇ ਨੇ ਸਾਡੇ ਦਿਲ ਹਿਲਾ ਕੇ ਰੱਖ ਦਿੱਤੇ ਅਤੇ ਇਹ ਅਖੌਤੀ ਜੱਥੇਦਾਰਾਂ ਦਾ ਕਿਰਦਾਰ ਸਾਹਮਣੇ ਆਇਆ ਹੈ।
ਦਾਸਰਾ ਪ੍ਰੇਮ ਸਿੰਘ


(29/01/10)
ਸਤਵਿੰਦਰ ਕੌਰ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਪਵਾਨ ਕਰਨੀ ਜੀ।
ਮੈ ਆਪ ਜੀ ਨੂੰ ਕੁੱਝ ਲਿਖਤਾਂ ਭੇਜ ਰਹੀ ਹਾਂ। ਹੋ ਸਕਦਾ ਤੁਹਾਨੂੰ ਕਾਬਲ ਲੱਗਣ। ਆਪ ਜੀ ਦਾ ਬਹੁਤ ਧੰਨਵਾਦ। ਮੈਂ ਤੁਹਾਡੀ ਵੈੱਬ ਸਾਈਟ ਤੋਂ ਗੁਰਬਾਣੀ ਵਿਚਾਰ ਪੜ੍ਹੇ ਹਨ। ਦਿਨ ਰਾਤ ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਵਾਹਿਗੁਰੂ ਮੇਹਰ ਕਰਦਾ ਰਹੇ। ਜੋ ਮਾਹਾਰਾਜ ਦੇ ਲੜ ਨਾਲ ਸਿਧੀ ਨੀਅਤ ਨਾਲ ਪ੍ਰਧਾਨਗੀਆਂ ਦੇ ਲਾਲਚ ਤੋਂ ਬੱਚ ਕੇ ਗੁਰੂ ਨਾਲ ਜੁੜ ਗਿਆ। ਉਸ ਨੂੰ ਆਪ ਰੱਬ, ਆਪਦਾ ਰੂਪ ਦੇ ਦਿੰਦਾ ਹੈ। ਤੇ ਦੱਸਣਾ ਜੇ ਮੈ ਈਮੇਲ ਉਤੇ ਕਿਵੇਂ ਪੰਜਾਬੀ ਲਿਖ ਸਕਦੀ ਹਾਂ।
ਧੰਨਵਾਦ।
ਸਤਵਿੰਦਰ ਕੌਰ


(29/01/10)
ਚਰਨਜੀਤ ਸਿੰਘ ਬਰੈਂਪਟਨ

ਡਾ: ਪਰਮਜੀਤ ਸਿੰਘ ਜੀ
ਤੁਹਾਡਾ ਪੱਤਰ ਪੜ੍ਹ ਕੇ ਖੁਸ਼ੀ ਹੋਈ। ਆਮ ਤੌਰ ਤੇ ਅੱਜ ਕਲ ਦੀਆਂ ਲਿਖਤਾਂ ਵਿੱਚ ਸਾਡੀਆਂ ਕਮਜੋਰੀਆਂ ਹੀ ਦੱਸੀਆਂ ਜਾਂਦੀਆਂ ਹਨ। ਬੰਦੇ ਨੂੰ ਉਸਦੀਆਂ ਕਮਜੋਰੀਆਂ ਦੱਸਣੀਆਂ ਠੀਕ ਹਨ ਪਰ ਬੰਦਾ ਹੱਲਾਸ਼ੇਰੀ ਵੀ ਮੰਗਦਾ ਹੈ। ਗੁਰਬਾਣੀ ਸਾਨੂੰ ਸਾਡੀਆਂ ਕਮੀਆਂ ਦਸਦੀ ਹੈ ਅਤੇ ਹੱਲ ਵੀ, ਪਰ ਸਾਨੂੰ ਢੈਂਦੀ ਕਲਾ ਵਿੱਚ ਬਿਲਕੁਲ ਨਹੀਂ ਜਾਣ ਦਿੰਦੀ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਇਨਸਪਾਇਰ ਵੀ ਕਰੀਏ ਅਤੇ ਆਪਣੀਆਂ ਲਿਖਤਾਂ ਵਿੱਚ ਇਸ ਦਾ ਧਿਆਨ ਰਖੀਏ।

ਚਰਨਜੀਤ ਸਿੰਘ
ਬਰੈਂਮਪਟਨ


(28/01/10)
ਡਾ. ਪਰਮਜੀਤ ਸਿੰਘ

ਸ. ਮੱਖਣ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਗਿਆਨੀ ਦਿੱਤ ਸਿੰਘ ਦਾ ਜੀਵਨ ਪੜ੍ਹ ਰਿਹਾ ਸੀ, ਜਿਸ ਵਿੱਚ ਲਿਖਿਆ ਹੋਇਆ ਪੜ੍ਹ ਕੇ ਮਨ੍ਹ ਇੱਕ ਵਾਰੀ ਝਜੋੜਿਆ ਗਿਆ ਜਦ ਪਹਿਲੀ ਹੀ ਪੰਗਤੀ ਪੜ੍ਹੀ, ਇੰਗਲੈਂਡ ਦੀਆਂ ਅਖਬਾਰਾਂ ਵਿੱਚ 19 ਵੀਂ ਸਦੀ ਦੇ ਦੂਜੇ ਅੱਧ ਵਿੱਚ ਛੱਪ ਗਿਆ ਸੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਆਉਦੇ 25 ਸਾਲਾਂ ਤੱਕ ਕਿਸੇ ਸਿੱਖ ਦੇ ਦਰਸ਼ਨ ਨਹੀ ਹੋਣਗੇ। ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਤੇ ਕੇਵਲ ਫੋਟੋ ਹੀ ਮਿਲਣਗੀਆਂ। ਮਹਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਦੀ ਗਿਣਤੀ ਇੱਕ ਕਰੋੜ੍ਹ ਤੋਂ ਵੱਧ ਸੀ। ਪਰ 1881 ਦੀ ਮਰਦੱਮ ਸੁਮਾਰੀ ਮੁਤਾਬਿਕ ਇਹ ਗਿਣਤੀ ਕੇਵਲ ਲੱਗਪਗ 18 ਲੱਖ ਰਹਿ ਗਈ ਸੀ। ਪਰ ਉਹਨਾ ਨੂੰ ਕੀ ਪਤਾ ਸੀ ਕਿ ਆਉਣ ਵਾਲੇ 38 ਸਾਲਾਂ ਬਾਅਦ ਉਹ ਹੀ ਕੌਮ ਜਿਸ ਬਾਰੇ 1881 ਵਿੱਚ ਇਹ ਲਿਖ ਰਹੇ ਹਨ ਉਹਨਾਂ ਨਾਲ ਟੱਕਰ ਲਵੇਗੀ ਤੇ ਉਹਨਾਂ ਨੂੰ ਈਨ੍ਹ ਮਨ੍ਹਵਾਕੇ ਸਾਹ ਲਵੇਗੀ। ਪਰ ਇਹ ਹੋਇਆ ਕਿਸ ਤਰਾਂ? ਉਤੱਰ ਸੀ ਗਿਆਨੀ ਦਿੱਤ ਸਿੰਘ ਜੀ ਸਨ। ਪਰ ਸਾਡੀ ਕੌਮ ਵੀ ਨਿਰਾਲੀ ਹੈ। ਜਿੰਨਾ ਸਪੱਸ਼ਟ ਗੁਰਮਤਿ -ਵਿਚਾਰਧਾਰਾ ਅਤੇ ਨਿਆਰਾਪਣ ਗੁਰੂ ਸਾਹਿਬਾਨ ਨੇ ਇਸ ਨੂੰ ਦਿੱਤਾ ਹੈ। ਉਨ੍ਹੀ ਹੀ ਇਹ ਭਰਮਾਂ, ਵਹਿਮਾਂ ਵਿੱਚ ਫਸਕੇ ਆਪਣੀ ਹੋਂਦ ਲਈ ਖੱਤਰਾ ਪੈਦਾ ਕਰ ਰਹੀ ਹੈ। ਅੱਜ ਦੀ ਗੱਲ ਤਾਂ ਛੱਡੋ, ਅੱਜ ਤੋਂ 150 ਸਾਲ ਪਹਿਲਾਂ ਵੀ ਇਸੇ ਬਿਮਾਰੀ ਵਿੱਚ ਫਸੀ ਹੋਈ ਸੀ। ਅਕਾਲ ਪੁਰਖ ਵੀ ਬੇਅੰਤ ਹੈ। ਜਦੋਂ ਕੌਮ ਤੇ ਭੀੜ੍ਹ ਆਉਦੀ ਹੈ ਕੋਈ ਗਿਆਨੀ ਦਿੱਤ ਸਿੰਘ ਜੰਮ ਪੈਂਦਾ ਹੈ। ਅੱਜ ਪ੍ਰੋਫੈਸਰ ਦਰਸਨ ਸਿੰਘ, ਸ: ਗੁਰਬਖਸ ਸਿੰਘ ਕਾਲਾਅਫਗਾਨਾ, ਸ: ਜੋਗਿੰਦਰ ਸਿੰਘ ਸਪੋਕਸਮੈਨ, ਸ: ਇੰਦਰ ਸਿੰਘ ਘੱਗਾ, ਸ: ਗੁਰਚਰਨ ਸਿੰਘ ਜਿਊਣ ਵਾਲਾ ਸ: ਸਰਬਜੀਤ ਸਿੰਘ ਧੂੰਦਾ ਵਰਗੇ ਹੋਰ ਹਜ਼ਾਰਾਂ ਵਿਦਵਾਨ ਪੈਦਾ ਹੋ ਚੁੱਕੇ ਹਨ। ਪਰ ਥੋੜ੍ਹਾ ਅਫਸੋਸ਼ ਇਸ ਗੱਲ ਦਾ ਹੈ ਕੋਈ ਇਸ ਕੰਮ ਵਿੱਚ ਸਿੱਧੀ ਅਗਵਾਈ ਕਰਨ ਲਈ ਤਿਆਰ ਕਿਉਂ ਨਹੀ ਹੋ ਰਿਹਾ?
ਉੱਤਰ ਦੀ ਉੱਡੀਕ ਵਿੱਚ, ਤੁਹਾਡਾ ਆਪ ਦਾ ਵੀਰ ਡਾ. ਪਰਮਜੀਤ ਸਿੰਘ
(ਨੋਟ:- ਡਾ: ਪਰਮਜੀਤ ਸਿੰਘ ਜੀ ਚਿੱਠੀ ਨੂੰ ਪੰਜਾਬੀ ਵਿੱਚ ਲਿਖ ਕੇ ਭੇਜਣ ਲਈ ਸ਼ਕਰੀਆ। ਇੱਕ ਥੋੜਾ ਜਿਹਾ ਉਦਮ ਹੋਰ ਕਰ ਲੈਣਾ। ਉਹ ਇਹ ਹੈ ਕਿ ਆਪਣੀ ਲਿਖਤ ਨੂੰ ਕਿਸੇ ਵਰਡ ਪਰੋਸੈਸਰ ਤੇ ਲਿਖ ਕੇ ਫਾਈਲ ਨੂੰ ਅਟੈਚਮਿੰਟ ਕਰਕੇ ਭੇਜਿਆ ਕਰੋ। ਇਸ ਤਰ੍ਹਾਂ ਕਰਨ ਨਾਲ ਫੌਰਮੇਟ ਲੌਸਟ ਨਹੀਂ ਹੁੰਦੀ, ਤੁਸੀਂ ਲਿਖਣ ਲਈ ਕਿਹੜੀ ਲਿਪੀ ਵਰਤੀ ਹੈ ਉਸ ਦਾ ਪਤਾ ਲੱਗ ਜਾਂਦਾ ਹੈ ਅਤੇ ਜੇ ਕਰ ਵਿੱਚ ਕੋਈ ਅੰਗ੍ਰੇਜ਼ੀ ਦਾ ਸ਼ਬਦ ਵਰਤਿਆ ਹੈ ਤਾਂ ਉਸ ਦਾ ਵੀ ਪਤਾ ਲੱਗ ਜਾਂਦਾ ਹੈ। ਜੇ ਕਰ ਮਾਈਕਰੋਸੌਫਟ ਵਰਡ ਨਾ ਹੋਵੇ ਤਾਂ ਇੰਟਰਨੈੱਟ ਤੋਂ ਕਈ ਫਰੀ ਵਰਡ ਪਰੋਸੈਸਰ ਮਿਲ ਜਾਂਦੇ ਹਨ, ਤੁਸੀਂ ਉਹ ਵਰਤ ਸਕਦੇ ਹੋ। ਤੁਹਾਡੇ ਸਵਾਲ ਦਾ ਸੰਖੇਪ ਜੁਆਬ ਇਹ ਹੈ ਕਿ ਇਹ ਵਿਦਵਾਨ ਤਾਂ ਜ਼ਰੂਰ ਹਨ ਪਰ ਜੋ ਸਾਰੇ ਗੁਣ ਇੱਕ ਅਗਵਾਈ ਕਰਨ ਵਾਲੇ ਕਿਸੇ ਵਿਦਵਾਨ ਵਿੱਚ ਹੋਣੇ ਚਾਹੀਦੇ ਹਨ ਉਹ ਇਹਨਾ ਵਿੱਚ ਨਹੀਂ ਹਨ। ਫਿਰ ਵੀ ਜਿਥੋਂ ਤੱਕ ਹੋ ਸਕੇ ਇਹ ਆਪਣਾ ਯੋਗਦਾਨ ਪਾ ਰਹੇ ਹਨ। ਪ੍ਰੋ: ਦਰਸ਼ਨ ਸਿੰਘ ਦਾ ਸਾਰੀ ਦੁਨੀਆਂ ਦੀ ਸਿੱਖ ਸੰਗਤ ਵਿੱਚ ਕਾਫੀ ਆਧਾਰ ਹੈ ਅਤੇ ਉਹ ਦਿਨ-ਬਾਦਿਨ ਹੋਰ ਸਪਸ਼ਟ ਅਤੇ ਦਰਿੜ ਹੁੰਦੇ ਨਜ਼ਰ ਆ ਰਹੇ ਹਨ। ਉਮੀਦ ਹੈ ਕਿ ਉਹ ਕੱਲ ਦੀ ਕਾਰਵਾਈ ਤੋਂ ਬਾਅਦ ਉਹ ਹੋਰ ਮਜ਼ਬੂਤ ਹੋ ਕੇ ਨਿਕਲਣਗੇ ਅਤੇ ਸਿੱਧੀ ਅਗਵਾਈ ਲਈ ਹੋਰ ਰਾਹ ਪੱਧਰਾ ਹੋ ਜਾਵੇਗਾ-ਸੰਪਾਦਕ)


(28/01/10)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਭਾਈ ਜਸਬੀਰ ਸਿੰਘ ਵੈਨਕੁਵਰ ਜੀ,

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਭਾਈ ਜਸਬੀਰ ਸਿੰਘ ਜੀ,

ਆਪ ਜੀ ਦੀ ਲਿੱਖੀ ਹੋਈ ਲਾਈਨ ਮੇਰਾ ਆਪਣਾ ਇਹ ਮੰਨਨਾ ਹੈ ਕਿ ਸਾਡੀ ਹਰੇਕ ਲਿਖਤ ਵਿਚੋਂ ਗੁਰੂ ਸਾਹਿਬ ਦੀ ਵਡਿਆਈ ਦੀ ਮਹਿਕ ਆਉਣੀ ਚਾਹੀਦੀ ਹੈ। ਹਾਂ, ਇਹ ਸੁਗੰਧੀ ਦੂਜਿਆਂ `ਤੇ ਚਿਕੜ ਸੁੱਟ ਕੇ ਲਿਆਉਣ ਦਾ ਯਤਨ ਨਾ ਹੋਵੇ। ਨੇਂ ਮੇਰੇ ਮਨ ਤੇ ਬਹੁਤ ਹੀ ਡੂੰਗਾ ਅਸਰ ਕੀਤਾ ਹੈ ਜੀ। ਆਉ ਆਪਾਂ ਮਿਲਕੇ ਵਿਚਾਰ ਕਰੀਏ, ਅਤੇ ਗੁਰਬਾਣੀਂ ਦੀ ਮਹਿਕ ਸੱਭ ਵਿੱਚ ਵੰਡੀਏ।

ਗੁਰੂ ਸਾਹਿਬ ਦੀ ਵਡਿਆਈ, ਗੁਰੂ ਦੇ ਪਿਆਰ ਦੀ ਸੁਗੰਧੀ, ਸਾਡੇ ਵਿਚੋਂ ਇਸ ਤਰਾਂ ਆਉਣੀਂ ਚਾਹੀਦੀ ਹੈ, ਜਿਸ ਤਰਾਂ ਚੰਦਨ ਦੇ ਦਰਖਤ ਦੇ ਪਾਸ ਰਹਿਣ ਵਾਲੇ, ਝਾੜ ਬੂਟ ਵਿਚੋਂ ਵੀ ਚੰਦਨ ਵਰਗੀ ਮਹਿਕ ਆਉਣ ਲੱਗ ਪੈਂਦੀ ਹੈ ਜੀ। ਅਤੇ ਨਾਲ ਹੀ ਸਾਨੂੰ ਕਮਲ ਦੇ ਫੁਲ ਵਾਂਗ, ਚਿੱਕੜ ਤੋਂ ਵੀ ਨਿਰਲੇਪ ਰਹਿਣ ਦੀ ਜਾਚ ਸਿੱਖਣੀਂ ਚਾਹੀਦੀ ਹੈ ਜੀ। ਮੈਨੂੰ ਪੂਰਾ ਵਿਸ਼ਵਾਸ ਹੈ ਜੀ, ਕੇ ਆਪਣੀਂ ਵਿਚਾਰ ਵਿੱਚ ਚਿਕੱੜ ਦੀ ਕੋਈ ਸੰਭਾਵਨਾਂ ਹੋ ਹੀ ਨਹੀਂ ਸੱਕਦੀ ਜੀ। ਹੋ ਸੱਕਦਾ ਹੈ ਆਪਣੀਂ ਵਿਚਾਰ ਇੱਕ ਚਾਨਣ ਮੁਨਾਰਾ ਸਿੱਧ ਹੋਵੇ। ਗੁਰਬਾਣੀਂ ਦੀ ਵਿਚਾਰ ਕਰਕੇ, ਗੁਰਬਾਣੀਂ ਨਾਲ ਲੱਗ ਕੇ ਸਾਡੇ ਵਿਚੋਂ ਵੀ ਗੁਰਬਾਣੀ ਦਾ ਚਾਨਣ ਦਿੱਸਣਾਂ ਚਾਹੀਦਾ ਹੈ ਜੀ। ਗੁਰਬਾਣੀਂ ਦੀ ਵਿਚਾਰ ਕਰਕੇ ਜੇ ਚਾਨਣ ਦੀ ਥਾਂ ਝਗੜਾ ਜਾਂ ਈਰਖਾ ਹੀ ਉਤਪਨ ਹੋਣੀਂ ਹੈ, ਤਾਂ ਗੁਰਬਾਣੀਂ ਪੜ੍ਹਨ ਜਾਂ ਵਿਚਾਰਨ ਦਾ ਕੀ ਫਾਇਦਾ।

ਧਿਆਨ ਰੱਖਣ ਯੋਗ ਕੁੱਝ ਗੱਲਾਂ:-

ਵੀਰ ਜੀ ਇੱਕ ਹੁੰਦਾ ਹੈ ਚਿਕੜ ਸੁੱਟਣਾਂ,

ਜਿਵੇਂ ਕੇ ਜੋ ਵੀਰ ਚਿੱਕੜ ਸੁੱਟ ਵੀ ਰਹੇ ਹਨ, ਜੇ ਉਹਨਾਂ ਨੂੰ ਇਹ ਕਹੀਏ ਕੇ ਵੀਰ ਜੀ ਤੁਸੀਂ ਇਹ ਕੰਮ ਨਾਂ ਕਰੋ, ਤਾਂ ਕੋਈ ਵੀ ਇਹ ਗੱਲ ਨਹੀਂ ਮੰਨੇਂ ਗਾ, ਕੇ ਉਹ ਕਿਸੇ ਤੇ ਚਿੱਕੜ ਸੁੱਟ ਰਿਹਾ ਹੈ। ਉਹ ਵੀਰ ਕਹੇ ਗਾ, ਮੈਂ ਤਾਂ ਜੀ ਸੱਚ ਦੱਸ ਰਿਹਾ ਹਾਂ, ਅਤੇ ਉਹ ਆਪਣੀਂ ਗੱਲ ਨੂੰ ਸਹੀ ਠਹਿਰਾਉਣ ਵਾਸਤੇ ਦਲੀਲਾਂ ਦੇ ਢੇਰ ਲਾ ਦੇਵੇਗਾ।

ਦੂਜਾ ਹੁੰਦਾ ਹੈ ਜੀ ਕਿਸੇ ਦੀ ਕਹੀ ਗੱਲ ਨੂੰ ਚਿੱਕੜ ਸਮਝਣਾਂ

ਤੁਹਾਡੇ ਵਰਗਾ ਕੋਈ ਸ਼ਾਂਤ ਸੁਭਾਅ, ਸੂਝਵਾਨ, ਗੁਰਬਾਣੀਂ ਦਾ ਵਿਚਾਰਵਾਨ, ਗਿਆਨੀਂ ਕਿਸੇ ਨੂੰ ਸਮਝਾਉਣ ਵਾਸਤੇ, ਅਗਰ ਕੋਈ ਗੱਲ ਕਿਸੇ ਦੂਜੇ ਨੂੰ ਕਹਿੰਦਾ ਹੈ, ਤਾਂ ਦੂਸਰਾ ਉਸ ਨੂੰ ਆਪਣੇਂ ਤੇ ਚਿੱਕੜ ਸੁੱਟਣਾਂ ਸਮਝ ਲਵੇ, ਤਾਂ ਇਸ ਵਿੱਚ ਤੁਹਾਡਾ ਕੀ ਦੋਸ਼। ਤੁਸੀਂ ਅਗਰ ਵਿਚਾਰ ਕਰਕੇ ਦੇਖੋ ਤਾਂ ਜਿਤਨੇ ਵੀ ਲਿਖਾਰੀ ਹਨ, ਆਪਣ ਭਾਣੇਂ ਤਾਂ ਸਾਰੇ ਹੀ ਆਪਣੇਂ ਆਪ ਨੂੰ ਸੱਭ ਤੋਂ ਸਮਝਦਾਰ ਤੇ ਵੱਡਾ ਗਿਆਨੀਂ ਸਮਝਦੇ ਹਨ। ਗੁਰਬਾਣੀਂ ਦੀ ਇੱਕ ਕੜੀ ਹੈ। ਸੱਭੁ ਸਲਾਹੇ ਆਪ ਕੋ ਵਡਹੁ ਵਡੇਰੀ ਹੋਇ॥ ਸਾਰੇ ਹੀ ਆਪਣੀਂ ਸਲਾਹੁਤਾ ਚਾਹੁੰਦੇ ਹਨ, ਸਾਰੇ ਹੀ ਆਪ ਨੂੰ ਵੱਡਾ ਸਮਝਦੇ ਹਨ, ਅਤੇ ਆਪਣੀਂ ਵਡਿਆਈ ਚਾਹੁੰਦੇ ਹਨ। ਅਜੇਹੀ ਹਾਲਤ ਵਿਚ, ਮੇਰੇ ਵਰਗਾ ਕੋਈ ਸਧਾਰਨ ਜਿਹਾ ਆਦਮੀਂ ਚਾਹੇ ਕਿਨੀਂ ਵੀ ਅਧੀਨਗੀ ਅਤੇ ਸਾਫ ਮਨ ਨਾਲ, ਗੁਰੂ ਦੇ ਪਿਆਰ ਵਿੱਚ ਭਿੱਜ ਕੇ ਆਪ ਤੋਂ ਕਿਸੇ ਵਡੇ ਨੂੰ, ਕੋਈ ਗੱਲ ਸਮਝਾਉਣ ਦਾ ਯਤਨ ਕਰੇ, ਤਾਂ ਕੁਦਰਤੀ ਗੱਲ ਹੈ, ਕਿ ਵੱਡੇ ਆਦਮੀਂ ਨੂੰ ਤਾਂ ਆਪਣੀ ਵਡਿਆਈ ਦੀ ਚਿੰਤਾ ਹੋਣੀ ਸੁਭਾਵਿਕ ਹੀ ਹੈ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਜੀ। ਕਿਉਂ ਕੇ ਸਾਰਾ ਸੰਸਾਰ ਪੱੜ੍ਹ ਰਿਹਾ ਹੈ। ਇਸ ਵਾਸਤੇ ਇਥੇ ਵਡੱਪਣ ਦੇ ਨਾਲ ਨਾਲ ਇਜ਼ਤ ਮਾਣ ਦਾ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ, ਇਹੀ ਸਮੱਸਿਆ ਹੈ। ਇਸ ਸਚਾਈ ਤੋਂ ਬਚਨਾਂ ਸੌਖਾ ਨਹੀਂ ਹੈ ਜੀ। ਕਿਹੜਾ ਲਿਖਾਰੀ ਹੈ, ਜੋ ਆਪਣੇਂ ਆਪ ਨੂੰ ਇਸ ਸਚਾਈ ਤੋਂ ਨਿਰਲੇਪ ਰੱਖ ਸੱਕਦਾ ਹੈ, ਮੇਰਾ ਤਾਂ ਵਿਚਾਰ ਹੈ, ਕਿ ਮਾਨ ਵਡਿਆਈ ਲੈਣ ਨਾਲੋਂ ਵੱਡਾ ਚਿੱਕੜ ਹੋਰ ਕੋਈ ਨਹੀਂ ਹੈ, ਇਸ ਚਿੱਕੜ ਵਿੱਚ ਅਸੀਂ ਸਾਰੇ ਖੁਦ ਹੀ ਫਸੇ ਹੋਇ ਹਾਂ ਲਿਬੜੇ ਹੋਇ ਹਾਂ। ਇਸ ਚਿੱਕੜ ਦਾ ਹੀ ਦੂਜਾ ਨਾਮ, ਹੰਕਾਰ ਹੈ, “ਕੀਆ ਕਰਾਇਆ ਰਹਿ ਗਇਆ ਜਬ ਆਇਆ ਹੰਕਾਰ”।

ਵੀਰ ਜੀ ਤੁਸੀਂ ਖੁਦ ਅੰਦਾਜ਼ਾ ਲਗਾ ਸੱਕਦੇ ਹੋ ਕੇ ਇਹ ਕਿਨੀਂ ਵੱਡੀ ਸਮੱਸਿਆ ਹੈ। ਇਸ ਸਮੱਸਿਆ ਤੋਂ ਆਪਣੇਂ ਆਪ ਨੂੰ ਸਿਰਫ ਉਹੀ ਬਚਾ ਸੱਕਦੇ ਹਨ, ਜਿਨਾਂ ਨੂੰ ਪੂਰਨ ਸੱਚ ਦਾ ਗਿਆਨ ਹੋਏ। ਜਿਹੜੇ ਉਸਤਤ ਅਤੇ ਨਿੰਦਾ ਨੂੰ ਇਕੋ ਜਿਹਾ ਸਮਝਦੇ ਹੋਣ, ਜਿਨ੍ਹਾਂ ਵਾਸਤੇ ਵੈਰੀ ਅਤੇ ਮਿਤਰ ਸਮਾਣ ਹੋਣ, ਉਹਨਾਂ ਨੂੰ ਕੋਈ ਕੁੱਝ ਕਹੀ ਜਾਵੇ ਮਨ ਤੇ ਨਹੀਂ ਲਾਉਂਦੇ। ਇਹ ਗੱਲ ਕਿਸੇ ਦੇ ਸਮਝਾਇਆਂ ਅੱਜ ਤੱਕ ਨਾਂ ਕੋਈ ਸਮਝਿਆ ਹੈ, ਨਾਂ ਕੋਈ ਸਮਝੇਗਾ।

ਵੀਰ ਜੀ ਮੈਂ ਤਾਂ ਹੁਣ ਗੁਰਬਾਣੀਂ ਦੀ ਕੋਈ ਉਧਾਰਨ ਦੇਣ ਤੋਂ ਵੀ ਆਮ ਕਰਕੇ ਝਿਜਕਦਾ ਹਾਂ, ਕਿਉਂ ਕੇ ਇਸ ਦਾ ਕੋਈ ਫਾਇਦਾ ਹੀ ਨਹੀਂ। ਵੱਡੇ ਵੱਡੇ ਵਿਦਵਾਨਾਂ ਵੱਲੋਂ ਗੁਰਬਾਣੀਂ ਦੇ ਅਰਥ, ਆਪਣੀਂ ਆਪਣੀਂ ਸੋਚ ਜਾਂ ਬੁੱਧੀ ਅਨੂਸਾਰ ਕਰਕੇ, ਹਰ ਦੂਸਰੇ ਲਿਖਾਰੀ ਦੇ ਅਰਥ ਮੂਲੋਂ ਹੀ ਰੱਦ ਕਰ ਦਿੱਤੇ ਜਾਂਦੇ ਹਨ। ਚੇਤ ਵਿਸਾਖ ਦੇ ਦਿਨਾਂ ਵਿੱਚ ਜਦ ਕਣਕਾਂ ਪੱਕਦੀਆਂ ਹਨ ਤਾਂ ਤਿੱਤਰ ਬੋਲੀਆਂ ਪਾਉਂਦੇ ਹਨ। ਭਲਵਾਨ ਕਿਸਮ ਦੇ ਲੋਕ ਕਹਿੰਦੇ ਹਨ, ਕਿ ਤਿੱਤਰ ਕਹਿੰਦਾ ਹੈ, “ਖਾਹ ਖੁਰਾਕ ਕਰ ਕਸਰਤ”। ਅਤੇ ਜੋ ਭਗਤ ਬਿਰਤੀ ਵਾਲੇ ਹਨ ਉਹ ਕਹਿੰਦੇ ਹਨ, ਕਿ ਤਿੱਤਰ ਕਹਿੰਦਾ ਹੈ, “ਸੁਭਾਨ ਅੱਲ੍ਹਾ ਤੇਰੀ ਕੁਦਰਤ”। ਇਹ ਹਾਲ ਹੈ ਸਾਡੇ ਵਿਦਵਾਨ ਲਿਖਾਰੀਆ ਦਾ, ਸੱਭ ਦੀ ਆਪਣੀਂ ਆਪਣੀਂ ਸੋਚ ਹੈ, ਆਪਣਾਂ ਆਪਣਾਂ ਦ੍ਰਿਸ਼ਟੀਕੋਣ ਹੈ।

ਮੈਂ ਤੁਹਾਨੂੰ ਬਹਤ ਹੀ ਸੂਝਵਾਨ ਅਤੇ ਉਚ ਕੋਟੀ ਦਾ ਵਿਦਵਾਨ ਸਮਝਦਾ ਹਾਂ ਜੀ। ਅਤੇ ਜੇ ਤੁਹਾਡੇ ਪਾਸੋਂ ਕੁੱਝ ਪੁੱਛਣ ਦਾ ਤਰਲਾ ਕਰਦਾ ਹਾਂ, ਤਾਂ ਤੁਹਾਨੂੰ ਕਿਸੇ ਗੱਲੋਂ ਰਤੀ ਵੀ ਜੇ ਇਹ ਮਹਿਸੂਸ ਹੋਵੇ ਕਿ ਮੈਂ ਤੁਹਾਡੇ ਤੇ ਚਿਕੜ ਸੁੱਟਣ ਕੋਈ ਕੋਸ਼ਿਸ਼ ਕੀਤੀ ਹੈ, ਤਾਂ ਮੈਨੂੰ ਉਸੇ ਵਕਤ ਟੋਕ ਦੇਣਾਂ ਜੀ। ਮੈਂ ਆਪਣੀਂ ਗਲਤੀ ਮੰਨ ਲਵਾਂਗਾ ਜੀ। ਪਰ ਜੇ ਤੁਸੀਂ ਮੇਰੇ ਕਹੇ ਦਾ ਵਿਸ਼ਵਾਸ ਕਰੋ, ਤਾਂ ਮੈਂ ਤੁਹਾਡੇ ਤੇ ਤਾਂ ਕੀ, ਕਿਸੇ ਤੇ ਵੀ ਚਿੱਕੜ ਸੁੱਟਣ ਦੀ ਗੱਲ, ਕਦੇ ਸੋਚ ਵੀ ਨਹੀਂ ਸੱਕਦਾ। ਕਿਉਂ ਕੇ ਮੈਂ ਸੱਭ ਨੂੰ ਪਿਆਰ ਕਰਦਾ ਹਾਂ ਜੀ। ਮੇਰੇ ਵਾਸਤੇ ਗੁਰਚਰਨ ਸਿੰਘ ਜੀ, ਗੁਰਤੇਜ ਸਿੰਘ ਜੀ, ਤਰਲੋਚਨ ਸਿੰਘ ਜੀ, ਜਸਬੀਰ ਸਿੰਘ ਕੈਲਗਰੀ ਜੀ, ਸਰਵਜੀਤ ਸਿੰਘ ਜੀ, ਗੁਰਸ਼ਰਨ ਸਿੰਘ ਜੀ, ਦਲਜੀਤ ਸਿੰਘ ਹੋਠੀ ਜੀ, ਡਾ: ਸੰਧੂ ਜੀ, ਤੁਸੀਂ, ਅਤੇ ਹੋਰ ਵੀ ਸਾਰੇ ਜਿਨਾਂ ਦੇ ਨਾਂਮ ਮੈਂ ਲਿਖ ਨਹੀਂ ਸਕਿਆ। ਸੱਭ ਨੂੰ ਮੈਂ ਬਰਾਬਰ ਦਾ ਪਿਆਰ ਕਰਦਾ ਹਾਂ। ਕਿਉਂ? ਕਿਉਂ ਕੇ, ਮੈਨੂੰ ਸੱਭ ਦੇ ਵਿੱਚ ਇਕੋ ਹੀ ਮਾਲਕ ਪ੍ਰੇਰਕ ਨਜ਼ਰ ਆਉਂਦਾ ਹੈ।

ਆਪ ਜੀ ਵੀ ਤਾਂ ਆਮ ਕਰਕੇ ਦੂਸਰੇ ਵਿਦਵਾਨ ਲਿਖਾਰੀਆਂ ਦੇ ਵਿਚਾਰਾਂ ਦੀ ਸਮੀਖਿਆ ਆਪਣੇਂ ਲੇਖ ਵਿੱਚ ਅਕਸਰ ਹੀ ਕਰਦੇ ਰਹਿੰਦੇ ਹੋ। ਇਸ ਨੂੰ ਕਿਸੇ ਤੇ ਚਿੱਕੜ ਸੁਟਣਾਂ ਤਾਂ ਨਹੀਂ ਨਾਂ ਕਹਿ ਸੱਕਦੇ। ਇਹ ਤਾਂ ਵਿਚਾਰ ਗੋਸ਼ਟੀ ਹੈ। “ਗੁਰਬਾਣੀਂ ਦਾ ਸੱਚ” ਦੀ ਸੋਲਵੀਂ ਕਿਸ਼ਤ (ਸੱਚ ਖੰਡ) ਵਿੱਚ ਆਪ ਲੇਖ ਦੇ ਸ਼ੁਰੂ ਵਿੱਚ ਹੀ, ਕਈ ਲਿਖਾਰੀ ਜਾਂ ਵਿਦਵਾਨ ਸੱਜਣਾਂ ਦੇ ਵਿਚਾਰਾਂ ਨੂੰ ਰੱਦ ਕਰਕੇ ਆਪਣੇਂ ਵਿਚਾਰ ਇਸ ਤਰਾਂ ਲਿਖਦੇ ਹੋ।

“ਸਚ ਖੰਡਿ ਵਸੈ ਨਿਰੰਕਾਰੁ” ਨੂੰ ਆਧਾਰ ਬਣਾ ਕੇ ਕਈ ਸੱਜਣ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ‘ਸਚਖੰਡ’ ਵਿੱਚ ਨਿਰੰਕਾਰ ਦੇ ਟਿਕਾਣੇ ਦਾ ਆਪ ਪਤਾ ਦਿੱਤਾ ਹੈ। ਪਰੰਤੂ ਇਸ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਟਿਕਾਣੇ ਦਾ ਨਹੀਂ ਸਗੋਂ ਆਤਮਕ ਅਵਸਥਾ ਦੀ ਉਚਤਮ ਦਸ਼ਾ ਦਾ ਵਰਣਨ ਕਰਦਿਆਂ ਹੋਇਆਂ ਇਸ ਨੂੰ ਹੀ ਸੱਚਖੰਡ ਆਖਿਆ ਹੈ।

ਇਸ ਤੋਂ ਇਲਾਵਾ ਆਪ ਜੀ ਨੇ ਭਾਈ ਵੀਰ ਸਿੰਘ ਜੀ, ਪ੍ਰਿਸੀਪਲ ਸਤਿਬੀਰ ਸਿੰਘ ਜੀ, ਸੰਪਰਦਾਈ ਵਿਦਵਾਨ ਸੰਤ ਕਿਰਪਾਲ ਸਿੰਘ ਜੀ, ਪਰੋਫੈਸਰ ਸਾਹਿਬ ਸਿੰਘ ਜੀ, ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਲੇਖਕ ਆਦੀ ਹੋਰ ਵੀ ਕਈਆਂ ਦੀਆਂ ਲਿਖਤਾਂ ਬਾਰੇ ਵੀ ਆਪਣੇਂ ਵਿਚਾਰ ਲਿਖੇ ਹਨ।

ਸੋ ਵੀਰ ਜੀ ਬੇਨਤੀ ਹੈ ਜੀ, ਕਿ ਮੈਂ ਆਪ ਜੀ ਪਾਸੋਂ ਕਿਸੇ ਸ਼ੰਕੇ ਦੀ ਨਿਵਿਰਤੀ ਵਾਸਤੇ ਅਗਰ ਕੁੱਝ ਜਾਨਣਾਂ ਚਾਹੁੰਦਾ ਹਾਂ, ਤਾਂ ਕਿਰਪਾ ਕਰਕੇ ਮੈਨੂੰ ਗਲਤ ਨਾਂ ਸਮਝਣਾਂ ਜੀ।

ਸੋਲਵੀਂ ਕਿਸ਼ਤ ਵਿੱਚ ਆਪ ਜੀ ਨੇਂ (ਸੱਚ ਖੰਡ) ਬਾਰੇ ਬਹੁਤ ਵਿਸਥਾਰ ਨਾਲ ਸਮਝਾਇਆ ਹੈ ਜੀ। ਪਰ ਕੁੱਝ ਕੂ ਗੱਲਾਂ ਦੀ ਪੂਰੀ ਸਮਝ ਨਹੀਂ ਆਈ, ਕੇ ਸੱਚ ਖੰਡ ਦੀ ਅਸਲ ਸਚਾਈ ਕੀ ਹੈ, ਜੋ ਇਸ ਲੇਖ ਵਿੱਚ ਤੁਸੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਦੋ ਕੂ ਵਿਦਵਾਨਾਂ ਨੂੰ ਛੱਡ ਕੇ ਬਾਕੀ ਸੱਭ ਵਿਦਵਾਨਾਂ ਦੀਆਂ ਲਿਖਤਾਂ ਨੂੰ ਤੁਸੀਂ ਰੱਦ ਕਰ ਦਿੱਤਾ ਹੈ ਜੀ।

ਤੁਸੀਂ ਸਾਨੂੰ ਸਮਝਾਇਆ ਹੈ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਟਿਕਾਣੇ ਦਾ ਨਹੀਂ ਸਗੋਂ ਆਤਮਕ ਅਵਸਥਾ ਦੀ ਉਚਤਮ ਦਸ਼ਾ ਦਾ ਵਰਣਨ ਕਰਦਿਆਂ ਹੋਇਆਂ ਇਸ ਨੂੰ ਹੀ ਸੱਚਖੰਡ ਆਖਿਆ ਹੈ”। ਸੱਚ-ਖੰਡ ਨੂੰ ਆਤਮਕ ਅਵਸਥਾ ਦੇ ਰੂਪ ਵਿੱਚ ਦਰਸਾਇਆ ਹੈ ਨਾ ਕਿ ਕਿਸੇ ਸਥਾਨ ਦੇ ਰੂਪ ਵਿਚ। ਪਰੰਤੂ ਫਿਰ ਵੀ ਕਈ ਸਿੱਖ ਵਿਦਵਾਨ ‘ਸਚ-ਖੰਡ’ ਦੀ ਸੁਰਗ ਆਦਿ ਵਾਂਗ ਭੂਗੋਲਿਕ ਹੋਂਦ ਮੰਨਦੇ ਹਨ।

ਨਿਮਰਤਾ ਸਹਿਤ ਬੇਨਤੀ ਹੈ ਜੀ, ਆਪ ਥੋੜਾ ਹੋਰ ਵਿਸਥਾਰ ਨਾਲ ਸਮਝਾਉ ਜੀ। ਜੇ ਮੰਨ ਲਿਆ ਜਾਵੇ, ਕਿ ਸੱਚ ਖੰਡ ਦੀ ਕੋਈ ਹੋਂਦ ਨਹੀਂ ਹੈ, ਤਾਂ “ਆਤਮਕ ਅਵਸਥਾ ਦੀ ਉਚਤਮ ਦਸ਼ਾ” ਦੀ ਹੋਂਦ ਨੂੰ ਕਿਵੇਂ ਮਨਿਆ ਜਾ ਸੱਕਦਾ ਹੈ ਜੀ। ਆਤਮਕ ਅਵਸਥਾ ਦੀ ਉਚਤਮ ਦਸ਼ਾ ਦੀ ਅਸਲ ਹੋਂਦ ਕੀ ਹੈ ਜੀ, ਇਸ ਆਤਮਕ ਅਵਸਥਾ ਨੂੰ ਹਾਸਲ ਕਰਨਾਂ ਚਾਹੀਦਾ ਹੈ ਜਾਂ ਨਹੀਂ। ਜਾਹਰ ਹੈ ਕਿ ਇਹ ਅਵਸਥਾ ਕੋਈ ਚੰਗੀ ਚੀਜ ਹੀ ਹੋਵੇ ਗੀ, ਇਸ ਵਾਸਤੇ ਅਗਰ ਇਹ ਅਵਸਥਾ ਹਾਸਲ ਕਰਨੀ ਹੋਵੇ, ਤਾਂ ਇਹ ਕਿਸ ਤਰਾਂ ਹਾਸਲ ਹੋ ਸੱਕਦੀ ਹੈ ਜੀ। ਕੀ ਇਹ ਅਵਸਥਾ ਸਰੀਰ ਦੇ ਅੰਦਰ ਹੈ, ਜਾਂ ਸਰੀਰ ਤੋਂ ਕਿਤੇ ਬਾਹਰ ਹੈ। ਅਗਰ ਇਹ ਉਚਤਮ ਅਵਸਥਾ ਹੀ ਸੱਚਖੰਡ ਹੈ, ਅਤੇ ਸਰੀਰ ਦੇ ਅੰਦਰ ਹੈ, ਤਾਂ ਜਦ ਸਰੀਰ ਸੜ ਜਾਂਦਾ ਹੈ, ਤਾਂ ਕੀ ਸੱਚ ਖੰਡ ਵੀ ਵਿਚੇ ਹੀ ਸੜ ਜਾਂਦਾ ਹੈ। ਕਿਉਂ ਕੇ ਤੁਸਾਂ ਲਿਖਿਆ ਹੈ, ਸੱਚਖੰਡ ਕਿਸੇ ਸਥਾਨ ਦੇ ਰੂਪ ਵਿੱਚ ਨਹੀਂ ਹੈ। ਦੇਹਾਂ ਤਾਂ ਸਾਰੀਆਂ ਹੀ ਉਪਜਦੀਆਂ ਤੇ ਬਿਨਸਦੀਆਂ ਰਹਿੰਦੀਆ ਹਨ। ਕੀ ਨਿਰੰਕਾਰ ਇਸ ਬਿਨਸ ਜਾਣ ਵਾਲੇ ਸੱਚ ਖੰਡ ਵਿੱਚ ਵੱਸਦਾ ਹੈ, ਜਾਂ ਕਿਸੇ ਸਦਾ ਕਾਇਮ ਰਹਿਣ ਵਾਲੇ ਸੱਚਖੰਡ ਵਿੱਚ ਵੱਸਦਾ ਹੈ। , “ਸਚ ਖੰਡਿ ਵਸੈ ਨਿਰੰਕਾਰੁ” ਸੱਚਖੰਡ ਦੀ ਕੋਈ ਹੋਂਦ ਹੀ ਨਹੀਂ ਹੈ, ਪਰ ਫਿਰ ਵੀ ਕੋਈ ਇਸ ਵਿੱਚ ਵੱਸਦਾ ਹੈ, ਇਹ ਗੱਲ ਕੁੱਝ ਸਮਝ ਜਿਹੀ ਤੋਂ ਬਾਹਰ ਹੈ ਜੀ। ਇਸ ਨੂੰ ਥੋੜਾ ਵਿਸਥਾਰ ਨਾਲ ਸਮਝਾਉ ਜੀ।

ਵੀਰ ਜੀ, ਆਪਣੇਂ ਬੈਕੂੰਠਾਂ ਵਾਲੇ ਲੇਖ ਵਿੱਚ ਤੁਸੀਂ ਅਕਾਲ ਪੁਰਖ ਨੂੰ ਬੈਕੁੰਠ ਵਾਸੀ ਕਿਹਾ ਹੈ ਜੀ।

(ਘ) ਸ੍ਰੀਰੰਗ ਬੈਕੁੰਠ ਕੇ ਵਾਸੀ॥ ਮਛੁ ਕਛੁ ਕੂਰਮੁ ਆਗਿਆ ਅਉਤਰਾਸੀ॥ ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ॥ (ਪੰਨਾ 1082) ਅਰਥ: ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ! ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿੱਚ ਅਵਤਾਰ ਹੋਇਆ। ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁੱਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ। (ਇਨ੍ਹਾਂ ਪੰਗਤੀਆਂ ਵਿੱਚ ਹਜ਼ੂਰ ਪੁਰਾਣ ਸਾਹਿਤ ਦੇ ਵਿਸ਼ਨੂੰ ਨੂੰ ਨਹੀਂ ਸਗੋਂ ਅਕਾਲ ਪੁਰਖ ਨੂੰ ਬੈਕੁੰਠ ਦਾ ਨਿਵਾਸੀ ਆਖ ਰਹੇ

ਇਹ ਤਾਂ ਸਹੀ ਹੈ ਜੀ, ਕੇ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ, ਅਕਾਲ ਪੁਰਖ ਨੂੰ ਹੀ ਬੈਕੂੰਠ ਵਾਸੀ ਕਹਿ ਰਹਿ ਹਨ ਜੀ। ਪਰ ਅਕਾਲ ਪੁਰਖ ਬੈਕੁੰਠ ਵਾਸੀ ਕਿਵੇਂ ਹੈ ਅਤੇ ਲੱਸ਼ਮੀ ਦਾ ਪਤੀ ਕਿਵੇਂ ਹੋਇਆ ਜੀ। ਅਤੇ ਜੇ ਬੈਕੁੰਠ ਦੀ ਕੋਈ ਹੋਂਦ ਹੀ ਨਹੀਂ ਹੈ, ਤਾਂ ਅਕਾਲ ਪੁਰਖ ਬੈਕੁੰਠ ਵਾਸੀ ਕਿਵੇਂ ਹੋਇਆ ਜੀ। ਕੀ ਬੈਕੂੰਠ ਅਤੇ ਸੱਚਖੰਡ ਇਕੋ ਹੀ ਚੀਜ ਜਾਂ ਆਤਮਕ ਅਵਸਥਾ ਦਾ ਨਾਮ ਹੈ ਜੀ, ਕਿਉਂ ਕੇ ਦੋਹਾਂ ਵਿੱਚ ਵੱਸਣ ਵਾਲਾ ਇਕੋ ਹੀ ਅਕਾਲ ਪੁਰਖ ਹੈ ਜੀ। ਬੈਕੁੰਠ ਵਾਲੇ ਲੇਖ ਵਿੱਚ ਤੁਸੀਂ ਪਹਿਲੇ ਲਿਖ ਚੁਕੇ ਹੋ ਕਿ “ਅਉਤਾਰ ਵਾਦ ਦੇ ਸੰਕਲਪ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਰਵਾਨ ਹੀ ਨਹੀਂ ਕੀਤਾ ਗਿਆ ਹੈ”, ਫਿਰ ਇਹ ਮੱਛ ਅਤੇ ਕਸ਼ੂਕੁੰਮਾਂ ਆਦਿਕ ਦਾ ਅਵਤਾਰ ਕਿਵੇਂ ਹੋ ਸੱਕਦਾ ਹੈ ਜੀ, ਅਤੇ ਉਹ ਵੀ ਅਕਾਲ ਪੁਰਖ ਦੀ ਆਗਿਆ ਵਿਚ। ਇਸ ਤਰਾਂ ਤਾਂ ਇਹ ਬਹੁਤ ਹੀ ਵਡੀ ਦੁਬਿਧਾ ਪੈਦਾ ਹੋ ਗਈ ਹੈ ਜੀ।

ਜਨਮ ਸਾਖੀਆਂ ਆਦਿ ਵਿੱਚ ‘ਸੱਚ-ਖੰਡ’ ਦੀ ਭੂਗੋਲਿਕ ਕਲਪਣਾ ਕਰ ਕੇ, ਜਿਹੋ ਜੇਹਾ ਅਕਾਲ ਪੁਰਖ ਦਾ ਸਰੂਪ ਦਰਸਾਇਆ ਹੈ, ਗੁਰਬਾਣੀ ਦਾ ਸੱਚ ਉਸ ਦੀ ਪ੍ਰੋੜਤਾ ਨਹੀਂ ਕਰਦਾ।
ਸੋ ਕਿਰਪਾ ਕਰ ਕੇ ਇਹ ਵੀ ਦੱਸਣਾਂ ਜੀ, ਕੇ ਗੁਰਬਾਣੀਂ ਅਨੂਸਾਰ ਅਕਾਲ ਪੁਰਖ ਦਾ ਸਰੂਪ ਕਿਹੋ ਜਿਹਾ ਹੈ ਜੀ। ਅਜੇਹੀਆਂ ਕਈ ਗੱਲਾਂ ਹਨ ਜੀ, ਜਿਨਾਂ ਨੂੰ ਹੋਰ ਵੀ ਵਿਸਥਾਰ ਨਾਲ ਸਮਝਾਉਣ ਦੀ ਜਰੂਰਤ ਹੈ ਜੀ।

ਸੱਭ ਦਾ ਭਲਾ ਚਾਹੁਣ ਵਾਲਾ, ਆਪ ਜੀ ਦਾ ਨਿਮਾਣਾਂ ਜਿਹਾ ਵੀਰ,

ਬਲਦੇਵ ਸਿੰਘ

ਫਿਰੋਜ਼ਪੁਰ।


(27/01/10)
ਡਾ ਗੁਰਮੀਤ ਸਿੰਘ ਬਰਸਾਲ

ਜਾਗਣੇ ਦਾ ਵੇਲਾ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਸਮਾਂ ਜੂਝਣੇ ਦਾ ਆਇਆ ਏ
ਤਿਆਰੀਆਂ ਦਾ ਨਹੀਂ
ਬਾਬੇ ਨਾਨਕ ਨੇ ਝੰਡਾ
ਇੰਕਲਾਬ ਦਾ ਝੁਲਾਇਆ
ਛੱਡ ਰਸਮੀ ਪੂਜਾ ਨੂੰ
ਸੱਚ ਪੂਜਣਾਂ ਸਿਖਾਇਆ
ਜਾਵੋ, ਖੰਡੀ ਬ੍ਰਹਿਮੰਡੀ
ਰਹਿਣੀ ਓਸੇ ਦੀ ਹੀ ਝੰਡੀ
ਜਿਹਦਾ ਬਿਆਨ ਹੋਣਾ
ਵਸ ਤਾਂ ਲਿਖਾਰੀਂਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਿਹਨਾਂ ਲੋਕਾਂ ਨੂੰ ਮਲਾਹ ਸੀ
ਅਸੀਂ ਕੌਮ ਦੇ ਬਣਾਇਆ
ਓਹਨਾਂ ਭਰਕੇ ਜਹਾਜ
ਮੰਝਧਾਰ ਚ ਫਸਾਇਆ
ਭਾਂਵੇਂ ਧਰਮ ਭਾਵੇ ਨੀਤੀ
ਝੂਠੀ ਲੋਕਾਂ ਲਈ ਪਰੀਤੀ
ਰਾਜ ਚਾਹੀਦਾ ਅਜਿਹੇ
ਨੀਤੀਕਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਲੋੜਵੰਦਾਂ ਮਜਲੂਮਾਂ ਲਈ ਸੀ
ਮਿਲੀ ਕਿਰਪਾਨ
ਇਹਦੀ ਵਰਤੋਂ ਦੀ ਅੱਜ ਅਸੀਂ
ਭੁਲਗੇ ਪਛਾਣ
ਰੋਂਦੀ ਫਿਰਦੀ ਲੋਕਾਈ
ਅਸੀਂ ਚਿੰਨ ਹੀ ਬਣਾਈ
ਚੇਤਾ ਹੱਕ ਸੱਚ ਪਿਛੇ
ਤੇਗਾਂ ਮਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਿਨਾਂ ਘਾਲ ਨਹੀਂ ਖਾਧਾ
ਕਿੰਝ ਹਥੋਂ ਦੇਣਗੇ
ਕਿੱਦਾਂ ਨਾਨਕ ਦਾ ਰਾਹ
ੳਹ ਪਛਾਣ ਲੈਣਗੇ
ਨਾਮ ਕਿਰਤੀ ਹੀ ਜਪੂ
ਵੰਡ ਕਿਰਤੀ ਹੀ ਛਕੂ
ਇਹ ਸੌਦਾ ਕੋਈ ਧਰਮ ਦੇ
ਵਪਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਜਦੋਂ ਸੱਚ ਨਾਲ ਖੜਨੇ ਦੀ
ਕੀਤੀ ਤੂੰ ਤਿਆਰੀ
ਤੈਨੂੰ ਛੇਕਣੇ ਦੇ ਹੋਣੇ ਫਿਰ
ਫਤਵੇ ਵੀ ਜਾਰੀ
ਗੁਰਬਾਣੀ ਨਾਲ ਜੁੜੀਂ
ਨਾ ਤੂੰ ਭੀੜ ਦੇਖ ਮੁੜੀਂ
ਬਾਬੇ ਨਾਨਕ ਦਾ ਸਿੱਖ
ਤੂੰ ਪੂਜਾਰੀਆਂ ਦਾ ਨਹੀਂ
ਜਾਗੋ, ਜਾਗਣੇ ਦਾ ਵੇਲਾ ਏ
ਖੁਮਾਰੀਆਂ ਦਾ ਨਹੀਂ
ਸਮਾਂ ਜੂਝਣੇ ਦਾ ਆਇਆ ਏ
ਤਿਆਰੀਆਂ ਦਾ ਨਹੀਂ
ਡਾ ਗੁਰਮੀਤ ਸਿੰਘ ਬਰਸਾਲ (ਸੈਨਹੋਜ਼ੇ)
(408) 209-7072


(27/01/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਸਾਵਧਾਨ! ਸਾਵਧਾਨ! ! ਸਾਵਧਾਨ! ! ! ਅੱਗੇ ਖ਼ਤਰਾ ਹੈ।
ਅੱਜ ਕੌਮ `ਤੇ ਖ਼ਤਰਾ ਆਣ ਬਣਿਆ, ਪੰਥ ਦਰਦੀ ਦਰਦ ਬਿਆਨ ਕਰਦੇ।
ਕੀ ਬਣੇਗਾ ਪੰਥ ਖ਼ਾਲਸੇ ਦਾ, ਕੌਮ ਆਪਣੀ ਦਾ ਦੁੱਖ ਵਖਿਆਨ ਕਰਦੇ।
ਸਾਡੇ ਅਪਣੇ ਹੀ ਜੜਾਂ `ਚ ਆਣ ਬੈਠੇ, ਜਿੜ੍ਹੇ ਕੌਮ ਦਾ ਪਏ ਨੁਕਸਾਨ ਕਰਦੇ।
ਛੁਰਾ ਮਾਰਦੇ ਕੌਮ ਦੀ ਪਿੱਠ ਉੱਪਰ, ਆਤਮਾ ਪੰਥ ਦੀ ਲਹੂ ਲੁਹਾਨ ਕਰਦੇ।
ਪੰਥਕ ਲੀਡਰਾਂ ਦੀ ਮੈਂ ਕੀ ਗੱਲ ਆਖਾਂ, ਇਹ ਪੈ ਚੱਲੇ ਨੇ ਪੁੱਠੇ ਰਾਹ ਭਾਈ।
ਕੌਮ ਕੱਲ ਮਰਦੀ ਭਾਵੇਂ ਅੱਜ ਮਰਜੇ, ਇਹ ਲਾ ਜਾਂਦੇ ਆਪਣਾ ਦਾਅ ਭਾਈ।
ਸਿੱਖੀ ਭੇਖ `ਚ ਭੁੱਖੇ ਬਘਿਆੜ ਬੈਠੇ, ਸੁੱਕਾ ਜਾਂਦੇ ਨੇ ਸੱਭ ਚਬਾਅ ਭਾਈ।
ਬਿੱਲੀ ਬਣਕੇ ਦੁੱਧ ਦੀ ਕਰਣ ਰਾਖੀ, ਕਿਵੇਂ ਕੌਮ ਦਾ ਕਰੀਏ ਬਚਾਅ ਭਾਈ।
ਕਥਾ ਕਾਰ ਗਿਆਨੀ ਵੀ ਨਾਂ ਘੱਟ ਕਰਦੇ, ਤਰੋੜ ਮਰੋੜਕੇ ਕਥਾ ਸੁਣਾ ਜਾਂਦੇ।
ਦਸਮ ਪਿਤਾ ਦੇ ਪੁੱਤਰ ਖ਼ਾਲਸੇ ਨੂੰ, ਲਵ ਕੁਸ਼ ਦੀ ਔਲਾਦ ਬਣਾ ਜਾਂਦੇ।
ਦੋ ਚਾਰ ਉਰਦੂ ਦੇ ਸ਼ੇਅਰ ਪੜਕੇ, ਆਪਣੇ ਆਪ ਨੂੰ ਵੱਡਾ ਜਣਾ ਜਾਂਦੇ।
ਗੱਲ ਚੱਜਦੀ ਪੱਲੇ ਨਾਂ ਪਾਉਣ ਬਹੁਤੀ, ਗੱਲਾਂ ਬਾਤਾਂ `ਚ ਟਈਮ ਟਪਾ ਜਾਂਦੇ।
ਰਾਗੀ ਕੌਮ ਦੇ ਉੱਚੇ ਨਾਮ ਵਾਲੇ, ਰੋਟੀਆਂ ਕਾਰਣ ਵਜਾਉਂਦੇ ਤਾਲ ਸਿੱਖਾ।
ਦਰਦ ਕੌਮ ਦਾ ਕਦੇ ਵੀ ਪੁੱਛਿਆ ਈ ਨਈਂ, ਨਾਂ ਪੁੱਛਿਆ ਹਾਲ ਤੇ ਚਾਲ ਸਿੱਖਾ।
ਗੀਤਾਂ ਰਾਹੀ ਗੁਰਮਤਿ ਦਾ ਘਾਣ ਕਰਦੇ, ਵੀਡੀਓ ਸੀਡੀ ਤੇ ਕੈਸਟਾਂ ਨਾਲ ਸਿੱਖਾ।
ਸੀਡੀ ਪੰਜਾਂ ਦੀ ਦਸਾਂ ਦੀ ਵੇਚ ਦਿੰਦੇ, ਇਹਨਾਂ ਪਿੱਛੇ ਨਾਂ ਪੈਸੇ ਨੂੰ ਗਾਲ ਸਿੱਖਾ।
ਪੰਜ ਗ੍ਰੰਥੀ ਦਾ ਅੱਧਾ ਪਾਠ ਕਰਕੇ, ਗ੍ਰੰਥੀ ਬਣ ਗਿਆ ਬੂਝੜ ਦਾਸ ਭਾਈ।
ਵਿਦੇਸ਼ ਜਾਣ ਦਾ ਵੀਜ਼ਾ ਵੀ ਮਿਲ ਜਾਣੈ, ਹੁੰਦੀ ਜਾਪਦੀਐ ਪੂਰੀ ਆਸ ਭਾਈ।
ਦੋ ਸੁਰਾਂ ਬਾਜੇ ਦੀਆਂ ਕੱਢ ਲਈਆਂ, ਕਵਿਤਾ ਲਿਖਦੈ ਆਮ ਤੇ ਖ਼ਾਸ ਭਾਈ।
ਗ੍ਰੰਥੀ ਹੋਕੇ ਨਾਂ ਕਿਸੇ ਨੂੰ ਸੇਧ ਦਿੱਤੀ, ਕੱਠੀ ਕਰ ਲਈ ਪੂੰਜੀ ਤੇ ਰਾਸ ਭਾਈ।
ਅੱਜ ਖ਼ਤਰੈ ਸਾਧ ਪਖੰਡੀਆਂ ਤੋਂ, ਬੁੱਧੀਜੀਵੀਆਂ ਦਾ ਹੈ ਫ਼ੁਰਮਾਨ ਬੇਲੀ।
ਐਸ਼ਾਂ ਕਰਦੇ ਸਦਾ ਹੀ ਰਹਿਣ ਵੇਹਲੇ, ਚੇਲੇ ਚਾਪੜੇ ਕਰਾਉਣ ਇਸ਼ਨਾਨ ਬੇਲੀ।
ਕਾਰਸੇਵਾ ਦਾ ਢੋਂਗ ਪਖੰਡ ਕਰਕੇ, ਕੱਠੀ ਕਰਕੇ ਮਾਇਆ ਲਿਜਾਨ ਬੇਲੀ।
ਪੈਸੇ ਖਾਤਿਰ ਇਹਨਾਂ ਦੀ ਡਾਂਗ ਚੱਲੇ, ਚਿੱਟੇ ਚੋਲੇ `ਚ ਬੈਠਾ ਸ਼ੈਤਾਨ ਬੇਲੀ।
ਘਰੋਂ ਮੋੜ ਦਿਉ ਸਾਧ ਪਖੰਡੀਆਂ ਨੂੰ, ਇਹ ਮੁੜ ਨਾਂ ਕਿਤੇ ਫਿਰ ਪੈਰ ਪਾਵੇ।
ਚੰਗਾ ਹੋਵੇ ਜੇ ਕੋਈ ਨਾਂ ਮੂੰਹ ਲਾਵੇ, ਕੋਈ ਸਿੱਖ ਨਾਂ ਇਹਨਾਂ ਨੂੰ ਖ਼ੈਰ ਪਾਵੇ।
ਤਰਕ ਕਰਣਾ ਇਹਨਾਂ ਦੇ ਨਾਲ ਸਿੱਖੋ, ਪੇਟ ਕੌਮ ਦੇ ਫਿਰ ਨਾਂ ਜਹਿਰ ਪਾਵੇ।
ਤਿੱਖਾ ਕਰ ਦਿਉ ਐਨਾ ਵਿਰੋਧ ਸਿੱਖੋ, ਕਿ ਸਾਧ ਪਖੰਡੀ ਪਿਰ ਨਾਂ ਠਹਿਰ ਪਾਵੇ।
ਸਿੱਖ ਕੌਮ ਨਾਂ ਕਿਸੇ ਤੋਂ ਹਾਰ ਸਕਦੀ, ਭਾਵੇਂ ਕੱਟ ਦਿਉ ਨਾਲ ਕਟਾਰੀਆਂ ਜੀ।
ਸਾਨੂੰ ਗੈਰਾਂ ਦੇ ਫੱਟਾਂ ਦਾ ਗਮ ਨਾਹੀਂ, ਸੱਟਾਂ ਆਪ ਹੀ ਆਪਣੇ ਮਾਰੀਆਂ ਜੀ।
ਆਰ. ਐਸ. ਐਸ ਦੀ ਦੁਸ਼ਟ ਚੌਂਕੜੀ ਜੋ, ਨਿੱਤ ਸੀਨੇ `ਚ ਫੇਰਦੀ ਆਰੀਆਂ ਜੀ।
ਜਸਵੰਤ ਸਿੰਘਾ ਖ਼ਤਰਾ ਕੌਮ ਨੂੰ ਹਰ ਪਾਸੇ, ਕੌਮ ਘਿਰ ਗਈ ਵਿੱਚ ਬਿਮਾਰੀਆਂ ਜੀ।
ਲੇਖਕ-ਗਿਆਨੀ ਜਸਵੰਤ ਸਿੰਘ ‘ਮੋਰਜੰਡ’
(ਗੁਰ: ਸਾਹਿਬ, ਕਲਾਂਗ)
ਫੋਨ ਨੰ:-0060-16-454-8663


(27/01/10)
ਹਰਸਿਮਰਤ ਕੌਰ ਖਾਲਸਾ

CYCLES OF GOD’S HUKAM

By Harsimrat Kaur Khalsa

Guru Granth Parchar Mission of USA

(510) 432-5827


Which came first, death or birth?

What is last, and what is first?

When is before, proceeding after?

Who is crying, who has laughter?


Immortal death, decaying life.

Born to die, die to live.

The beginning, middle, and end.

Self-embraced, concealing all links.


Who are you, and what am I?

Who is dumb, who is wise?

Locate up, where is down?
Where does North meet with South?

How does West transform to East?


What is hot, what is cold?

What is loud, what is low?

Where do fractions start and end?

Which can never ever be divided?

Point to the center if you can,

Then to the outer ring of infinity.

He that recycles the universe invented birth and death

Was never born, will never end.


(26/01/10)
ਗੁਰਜੰਟ ਸਿੰਘ ਰੂਪੋਵਾਲੀ

ਪ੍ਰੋ. ਦਰਸ਼ਨ ਸਿੰਘ ਜੀ ਦਾ ਨਾਗਪੁਰ `ਚ ਜ਼ੋਰਦਾਰ ਸਵਾਗਤ
ਨਾਗਪੁਰ, (ਮਹਾਂਰਾਸ਼ਟਰ), 26 ਜਨਵਰੀ (ਜੀ. ਐਸ. ਰੂਪੋਵਾਲੀ), ਗੁਰਦਆਰਾ ਗੁਰੂ ਤੇਗ਼ ਬਹਾਦਰ, ਬਾਬਾ ਬੁੱਢਾ ਜੀ ਨਗਰ ਵਿਖੇ ਦੋ ਦਿਨਾਂ ‘ਗੁਰੂ ਮਾਨਿਓ ਗ੍ਰੰਥ’ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਾਨ ਵਿਦਵਾਨ ਤੇ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਮਤਿ ਦੇ ਵਿਆਖਿਆਕਾਰ ਗਿਆਨੀ ਜਗਤਾਰ ਸਿੰਘ ਜੀ ‘ਜਾਚਕ’, ਸਾਬਕਾ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਇੰਟਰਨੈਸ਼ਨਲ ਸਿੱਖ ਪ੍ਰਚਾਰਕ
(SGPC), ਦਾ ਨਾਗਪੁਰ ਪਹੁੰਚਣ ਤੇ ਸਿੱਖ ਸੰਗਤ ਤੇ ਨੌਜਵਾਨਾਂ ਵੱਲੋਂ ਬਹੁਤ ਹੀ ਉਤਸਾਹ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਵਿਸ਼ੇਸ਼ ਕਾਫਲੇ ਦੇ ਰੂਪ ਵਿੱਚ ਉਨ੍ਹਾਂ ਨੂੰ ਏਅਰਪੋਰਟ ਲਿਆਂਦਾ ਗਿਆ।
ਸ੍ਰੀ ਅਕਾਲ ਤਖ਼ਤ ਤੇ ਕਾਬਜ ਸੰਤ ਸਮਾਜ, ਆਰ ਐਸ ਐਸ ਅਤੇ ਸਿਆਸੀ ਲੋਕਾਂ ਦੇ ਗੁਲਾਮਾਂ ਵੱਲੋਂ ਬਾਦਲਸ਼ਾਹੀ ਹੁਕਮਨਾਮੇ ਦੇ ਬਾਵਜੂਦ ਅੱਜ ਆਰ ਐਸ ਐਸ ਦੇ ਗੜ੍ਹ ਨਾਗਪੁਰ ਸ਼ਹਿਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਸੈਮੀਨਾਰ ਚ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ।
ਨਾਗਪੁਰ ਤੋਂ ਸ. ਮਲਕੀਤ ਸਿੰਘ ‘ਸੱਗੂ’ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ। ਪਹਿਲੇ ਦਿਨ ‘ਗੁਰਮਤਿ ਸੈਮੀਨਾਰ’ ਦੌਰਾਨ ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਜਦ ਅਕਾਲ ਤਖ਼ਤ ਦੀ ਇਮਾਰਤ ਤੇ ਕੋਈ ਹਮਲਾ ਕਰਦਾ ਹੈ ਤਾਂ ਸਿੱਖਾਂ ਦੇ ਹਿਰਦੇ ਰੋਹ ਨਾਲ ਭਰ ਜਾਂਦੇ ਹਨ ਤੇ ਉਸਦਾ ਪ੍ਰਤੱਖ ਰੂਪ ਵੀ ਦੇਖਣ ਨੂੰ ਮਿਲਦਾ ਹੈ ਪਰ ਜਦ ਅਕਾਲ ਦੇ ਤਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਦੇ ਸਿਧਾਂਤ ਨੂੰ ਢਾਹ ਲੱਗਦੀ ਹੈ, ਜਦੋਂ ਗੁਰਮਤਿ ਸਿਧਾਂਤ ਨੂੰ ਮਧੋਲਿਆ ਜਾਂਦਾ ਹੈ ਤਾਂ ਆਮ ਸਿੱਖ ਖਾਮੋਸ਼ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਖੌਤੀ ਸੰਤ ਸਮਾਜ, ਸਿਆਸੀ ਲੋਕ ਅਤੇ ਆਰ. ਐਸ. ਐਸ ਸਿੱਖੀ ਦੇ ਵਿਹੜੇ ਵਿੱਚ ਗੰਦ ਖਿਲਾਰਨ ਲਈ ਯਤਨਸ਼ੀਲ ਹਨ। ਗਿਆਨੀ ਜਗਤਾਰ ਸਿੰਘ ਜਾਚਕ ਨੇ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਤੇ ਮੌਜੂਦਾ ਸਮੇਂ ਜਥੇਦਾਰਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਦੀ ਦੁਰਵਰਤੋਂ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ।
ਪ੍ਰਬੰਧਕਾਂ ਵੱਲੋਂ ਬਚਿਤ੍ਰ ਨਾਟਕ ਦੇ ਹਮਾਇਤੀ ਲੱਠਮਾਰਾਂ ਨਾਲ ਨਜਿਠੱਣ ਦੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ, ਸੰਗਤਾਂ ਨੇ ਬਹੁਤ ਹੀ ਸ਼ਾਤ ਤੇ ਇਕਾਗਰਤਾ ਨਾਲ ਸੈਮੀਨਾਰ ਵਿੱਚ ਹਿੱਸਾ ਲਿਆ। 27 ਜਨਵਰੀ ਨੂੰ ਵੀ ਸਮਾਗਮ ਹੋਵੇਗਾ। ਸਾਰੇ ਸ਼ਹਿਰ ਵਿੱਚ ਲਾਈਵ ਟੈਲੀਕਾਸਟ ਵੀ ਕੀਤਾ ਜਾ ਰਿਹਾ ਹੈ।
ਹੁਕਮਨਾਮੇ ਦੇ ਬਾਵਜੂਦ ਸਮਾਗਮ ਕਰਵਾਉਣ ਵਾਲਿਆ ਬਾਰੇ ਕਿਹਾ ਜਾ ਰਿਹਾ ਹੈ ਕਿ ਜੇਕਰ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਸ਼ਾਇਦ ਉਹ ਵੀ ਅਕਾਲ ਤਖ਼ਤ ਤੇ ਪੇਸ਼ ਨਾ ਹੋਣ ਕਿਉਂਕਿ ਜੇਕਰ ਉਨ੍ਹਾਂ ਨੂੰ ਕੋਈ ਇਸ ਤਰ੍ਹਾਂ ਦਾ ਭੈ ਹੁੰਦਾ ਤਾਂ ਉਹ ਇਸ ਸਮਾਗਮ ਨਾ ਕਰਵਾਉਂਦੇ।


(26/01/10)
ਕੈਨੇਡੀਅਨ ਸਿੱਖ ਸੱਟਡੀ ਤੇ ਟੀਚਿੰਗ ਸੁਸਾਇਟੀ

ਕੈਨੇਡੀਅਨ ਸਿੱਖ ਸੱਟਡੀ ਤੇ ਟੀਚਿੰਗ ਸੁਸਾਇਟੀ, ਵੈਨਕੂਵਰ ਵਲੋਂ ਵਿਸ਼ੇਸ਼ ਉਪਰਾਲਾ ਕਰਕੇ ਬੀ. ਸੀ. ਦੀਆਂ ਸਿੱਖ ਸੰਸਥਾਂਵਾਂ ਦੀ ਇਕੱਤਰਤਾ 24 ਜਨਵਰੀ 2010 ਨੂੰ ਗਰੇਂਡਤਾਜ਼ ਬੈਂਕੁਇਟ ਹਾਲ ਸਰੀ ਵਿਖੇ ਅਯੋਜਿਤ ਕੀਤੀ ਗਈ। ਇਸ ਇਕੱਤ੍ਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰਾਂ ਹੋਈਆਂ ਅਤੇ ਸਮੁੱਚੀਆਂ ਸਿੱਖ ਸੰਸਥਾਵਾਂ ਵਲੋਂ ਮਤਾ ਪਾਸ ਕੀਤਾ ਗਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਤਬਦੀਲੀ ਨੂੰ ਪਰਵਾਨ ਨਹੀ ਕਰਦੇ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਅਸਲੀ ਰੂਪ ਵਿੱਚ ਪਰਵਾਨ ਕਰਕੇ ਲਾਗੂ ਕੀਤਾ ਜਾਵੇਗਾ। ਇਹ ਵੀ ਸਪਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਵਿਰੋਧੀ ਏਜੰਸੀਆਂ ਵਲੋ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਕਰਵਾਉਣਾ ਮੰਦਭਾਗੀ ਹੈ। ਦੂਸਰਾ ਪ੍ਰੋ: ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜੋ ਕਿ ਸਿੱਖ ਕੌਮ ਦੇ ਸਿਰਮੋਰ ਵਿਦਵਾਨ ਅਤੇ ਸਤਿਕਾਰਤ ਹਸਤੀ ਹਨ, ਉਪਰ ਬੁਜ਼ਦਿਲੀ ਵਾਲਾ ਕਾਤਲਾਨਾ ਹਮਲੇ ਦੀ ਨਿਖੇਦੀ ਕੀਤੀ ਗਈ। ਇਸ ਤਰਾਂ ਦੀਆਂ ਘਿਣਉਣੀਆਂ ਹਰਕਤਾਂ ਨਾਲ ਜਿਥੇ ਸਿੱਖ ਕੋਮ ਦੇ ਵਕਾਰ ਨੂੰ ਸੱਟ ਲਗਦੀ ਹੈ, ਉਸ ਦੇ ਨਾਲ ਸਚ ਦੀ ਆਵਾਜ਼ ਨੂੰ ਜਬਰੀ ਬੰਦ ਨਹੀ ਕੀਤਾ ਜਾ ਸਕਦਾ। ਸਮੂਹ ਸਿੱਖ ਸੰਸਥਾਵਾਂ ਨੇ ਐਲਾਨ ਕੀਤਾ ਕਿ ਉਹ ਮੱਕੜ ਧੁਮਾਂ ਸ਼ਾਹੀ ਕੈਲੰਡਰ ਦੀ ਥਾਂ ਮੁਡਲੇ ਰੂਪ ਵਿੱਚ ਨਾਨਕ ਸ਼ਾਹੀ ਕੈਲੰਡਰ ਅਨੂਸਾਰ ਹੀ ਗੁਰਪੁਰਬ ਮਨਾਉਣਗੇ। ਸਿੰਘ ਸਭਾ ਵਲੋਂ ਭਾਈ ਜਸਮਿੰਦਰ ਸਿੰਘ ਖਹਿਰਾ, ਗੁਰਗੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਲੋਂ ਜਥੇਦਾਰ ਸਤਿੰਦਰਪਾਲ ਗਿੱਲ ਤੇ ਭਾਈ ਗਿਆਨ ਸਿੰਘ ਗਿਲ, ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵਲੋਂ ਭਾਈ ਹਰਬੰਸ ਸਿੰਘ ਔਜਲਾ, ਸਿੰਘ ਸਭਾ ਸਰ੍ਹੀ ਵਲੋਂ ਦਲਜੀਤ ਸਿੰਘ ਸੰਧੂ ਗੁਰੁ ਨਾਨਕ ਸਪਿਰਚੂਅਲ ਸੁਸਾਇਟੀ ਵਲੋ ਭਾਈ ਹਰਦਿਆਲ ਸਿੰਘ ਗਰਚਾ, ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਲੋ ਭਾਈ ਗੁਰਚਰਨ ਸਿੰਘ ਧਾਲੀਵਾਲ, ਵੈਨਕੂਵਰ ਤੋਂ ਭਾਈ ਪ੍ਰੀਤਮ ਸਿੰਘ ਔਲਖ, ਭਾਈ ਬਚਿੱਤਰ ਸਿੰਘ ਹੋਰਾਂ ਵਿਚਾਰ ਕੀਤੇ।

ਹਰਬਿੰਦਰ ਸਿੰਘ ਪਰਮਾਰ
ਸਕੱਤਰ
ਕੈਨੇਡੀਅਨ ਸਿੱਖ ਸੱਟਡੀ ਤੇ ਟੀਚਿੰਗ ਸੁਸਾਇਟੀ, ਵੈਨਕੂਵਰ

******************************************************

ਮਤਾ ਨੁੰ: 1
ਅਸੀਂ ਅਜ ਮਿਤੀ 24, 2010 ਨਾਨਕਸ਼ਾਹੀ ਸੰਮਤ ਮਾਘ 12, 541 ਨੂੰ ਸਰੀ ਬੀ ਸੀ ਕੈਨੇਡਾ ਦੀਆਂ ਹਾਜ਼ਰ ਸਿੱਖ ਸੰਸਥਾਂਵਾਂ ਵੱਲੋਂ ਸਰਬ ਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕਰਦੇ ਹਾਂ:
1. ਸਾਨੂੰ ਨਾਨਕਸ਼ਾਹੀ ਕੈਲੰਡਰ ਦੇ ਬਾਰਾਂ ਮਹੀਨਿਆਂ ਦੇ ਮਾਹ–ਅਰੰਭਤਾ (ਸ਼ੰਗਰਾਂਦ) ਦੇ ਦਿਹਾੜਿਆਂ ਨੂੰ 12 ਬਿਕਰਮੀ ਸੰਗਰਾਂਦਾਂ ਵਿੱਚ ਬਦਲਨਾ ਸਵੀਕਾਰ ਨਹੀ।
2. ਗੁਰੂ ਸਾਹਿਬਾਨ ਦੇ ਗੁਰਪੁਰਬਾਂ ਨੂੰ ਮੁੜ ਚੰਦਰਮਾ ਦੀਆਂ ਤਿਥਾਂ ਅਨੁਸਾਰ ਕਰਨਾਂ ਵੀ ਸਵੀਕਾਰ ਨਹੀਂ ਹੈ।
3. ਬਿਕ੍ਰਮੀ ਕੈਲੰਡਰ ਦੇ ਢਾਂਚੇ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਰੱਖ ਕੇ ਉਸ ਨੂੰ ਨਾਨਕਸ਼ਾਹੀ ਨਾਮ ਦੇਣਾ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ।
ਇਸ ਲਈ ਅੱਜ ਦੀ ਇਕੱਤਰਤਾ ਦ੍ਰਿੜਤਾ ਨਾਲ ਪਾਸ ਕਰਦੀ ਹੈ ਕਿ ਅਸੀ ਆਪਣੇ ਆਪਣੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ 2003 ਸੰਨ ਵਿੱਚ ਸਿਰੀ ਅਕਾਲ ਤੱਖਤ ਸਾਹਿਬ ਤੋਂ ਪ੍ਰਵਿਾਨਤ ਅਸਲੀ ਨਾਨਕਸ਼ਾਹੀ ਕੈਲ਼ੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਅਤੇ ਦਿਨ-ਦਿਹਾਰ ਮੁਨਉਂਦੇ ਰਹਾਂਗੇ, ਜਿਵੇ ਕਿ ਅਸੀ 2003 ਸੰਨ ਤੋਂ ਮੁਨਾਉਂਦੇ ਆ ਰਹੇ ਹਾਂ।
ਨਾਲ ਹੀ ਅਸੀ ਸ. ਪਾਲ ਸਿੰਘ ਪੁਰੇਵਾਲ ਨੂੰ ਇਹ ਮਸ਼ਵਰਾ ਦਿੰਦੇ ਹਾਂ ਕਿ ਜੋ ਤਿੰਨ ਦਿਹਾੜੇ ਗੁਰੂ ਨਾਨਕ ਸਾਹਿਬ, ਹੋਲਾ ਮੁਹੱਲਾ, ਬੰਦੀ-ਛੋੜ ਦਿਵਸ ਨਾਨਕਸ਼ਾਹੀ ਕੈਲੰਡਰ ਵਿੱਚ ਸੂਰਜੀ ਪ੍ਰਣਾਲੀ ਅਨੁਸਾਰ ਬਾਕੀ ਗੁਰਪੁਰਬਾਂ ਵਾਂਗ ਨਿਸਚਿਤ ਨਹੀ ਹੋ ਸਕੇ ਸਨ, ਉਨ੍ਹਾਂ ਨੂੰ ਵੀ ਹੋਰ ਵਿੱਦਵਾਨਾਂ ਦੀ ਸਲਾਹ ਨਾਲ ਨਿਸਚਿਤ ਕਰ ਦਿੱਤਾ ਜਾਵੇ।
ਮਤਾ ਨੰ: 2
ਅਜ ਮਿਤੀ 24 ਜਨਵਰੀ 2010 ਨਾਨਕ ਸ਼ਾਹੀ ਸੰਮਤ ਮਾਘ 12, 541 ਬੀ ਸੀ ਕੈਨੇਡਾ ਦੇ ਸ਼ਹਿਰ ਸਰੀ ਦੇ ਤਾਜ ਬੈਂਕੁਇਟ ਹਾਲ ਵਿੱਚ ਹਾਜ਼ਿਰ ਸਿੱਖ ਸੰਸਥਾਵਾਂ ਵਲ਼ੋਂ ਕੋਲਕਾਤਾ (ਭਾਰਤ) ਵਿਖੇ ਪ੍ਰੋ: ਦਰਸ਼ਨ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਉਪਰ ਹੋਏ ਕਾਤਲਾਨਾ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਜਾਂਦੀ ਹੈ। ਅਜੇਹੀ ਹਰਕਤ ਮਦੰਭਾਗੀ ਹੈ, ਕਿਉਂਕੀ ਪ੍ਰੋ: ਸਾਹਿਬ ਸਮਾਗਮ ਵਿੱਚ ਗੁਰਬਾਣੀ ਕੀਰਤਨ ਕਰਨ ਲਈ ਜਾ ਰਹੇ ਸਨ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਨਾਂ ਲੋਕਾਂ ਨੇ ਅਜੇਹੀ ਘਿਨਾੳਣੀ ਹਰਕਤ ਅਤੇ ਕਾਤਲਾਨਾ ਹਮਲਾ ਕੀਤਾ ਹੈ, ੳਹਨਾਂ ਨੂੰ ਕਾਨੂੰਨ ਦੁਆਰਾ ਸਖਤ ਸਜ਼ਾ ਦਿਵਾਈ ਜਾਵੇ ਤਾਂ ਜੋ ਭਵਿਖ ਵਿੱਚ ਕਿਸੇ ਵੀ ਸਿਖ ਪ੍ਰਚਾਰਕ ੳਤੇ ਕੋਈ ਹਮਲਾ ਕਰਨ ਦੀ ਜ਼ੁਰਅਤ ਨਾ ਕਰ ਸਕੇ।
ਹਰਬਿੰਦਰ ਸਿੰਘ ਪਰਮਾਰ
ਸਕੱਤਰ
ਕੈਨੇਡੀਅਨ ਸਿੱਖ ਸੱਟਡੀ ਤੇ ਟੀਚਿੰਗ ਸੁਸਾਇਟੀ, ਵੈਨਕੂਵਰ


(26/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Moderator, Sikh Marg,

Waheguru jee ka Khalsa Waheguru jee kee Fateh

With reference to a letter dated 25-01-2010 shared on Website: www.sikhmarg.com

I wish to clarify that I do not do "cut paste". If some member let me know the Steek/Darpan from which I have done so, I will try to verify again and stop doing so. Thanks for this observation.

Example given of elephant's tusk does not apply to me because I don't celebrate Sangrands, Pooranmashi, Massaya, etc. but if any member is interested to know, let him/her seek clarification from the Gurduara Parbandhaks, who announce such days from the Gurduara stage or written on the Notice Boards.

Since my response is in English, it is for you to share or not.

Thanks,

Gurmit Singh (Australia)


(25/01/10)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਮੀਤ ਸਿੰਘ ਜੀ ਆਸਟ੍ਰੇਲੀਆ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਵੀਰ ਜੀ, ਤੁਹਾਡਾ ਬੇਤੁਕਾ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨਾ, ਸਾਧਾਂ ਵੱਲੋਂ ਲਾਗੂ ਕਰਵਾਏ ਹਿੰਦੂ ਕੈਲੰਡਰ ਬਿਕਰਮੀ ਦੇ ਵਿਰੋਧ ਵਿੱਚ ਕੁੱਝ ਨਾ ਲਿਖਣ ਕਰਕੇ ਤੁਹਾਡੀ ਵੀ ਇਸ ਤਰ੍ਹਾਂ ਦੇ ਖਾਲਸਤਾਨੀ ਅਖਵਾਉਣ ਵਾਲਿਆਂ ਵਾਲੀ ਗੱਲ ਜਾਪਦੀ ਹੈ, ਜੋ ਉਂਝ ਤਾਂ ਹਿੰਦੂਆਂ ਦੇ ਮੰਨੇ ਜਾਂਦੇ ਦੇਵਤਿਆਂ ਕੁੰਭ, ਨਾਰੀਅਲ, ਮੌਲੀ, ਜੋਤ, ਲਾਲ ਕਪੜਾ ਆਦਿਕ ਤੋਂ ਬਗੈਰ ਸਧਾਰਨ ਪਾਠ ਜਾਂ ਅਖੰਡ ਪਾਠ ਨੂੰ ਅਰੰਭ ਕਰਨ ਬਾਰੇ ਸੋਚ ਹੀ ਨਹੀਂ ਸਕਦੇ ਅਤੇ ਨਾਂ ਹੀ ਬਿਕਰਮੀ ਕੈਲੰਡਰ ਨੂੰ ਛੱਡਣਾ ਚਾਹੁੰਦੇ ਹਨ ਪਰ ਉਂਝ ਲੋਕਾਂ ਚਾਰੀ ਸਿੱਖ ਇੱਕ ਵੱਖਰੀ ਕੌਮ ਆਖਣਾ ਅਤੇ ਹਿੰਦੂਆਂ ਨੂੰ ਨਿੰਦਦਿਆਂ ਵਾਰ ਨਹੀਂ ਲੈਂਦੇ। ਤੁਸੀਂ ਵੀ ਆਪਣੀ 17-01-10 ਵਾਲੀ ਚਿੱਠੀ ਵਿੱਚ ਲਿਖਦੇ ਹੋ,
“Separate Calendar could be thought over when the Sikhs achieve an Independent State as per SGPC Resolution passed on 9 March 1946 reproduced” …… .। ਅਜਿਹੇ ਲੋਕਾਂ ਦੇ ਵਿਚਾਰ ਪੜ੍ਹ ਸੁਣਕੇ ਉਹ ਕਹਾਵਤ ਯਾਦ ਆਉਂਦੀ ਹੈ, “ਹਾਥੀ ਦੇ ਦੰਦ, ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ”।
ਕੀ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ, ਕਿ ਬਿਕਰਮੀ ਕੈਲੰਡਰ ਦੇ ਮੱਸਿਆ, ਸੰਗਰਾਂਦਾ, ਪੁੰਨਿਆਂ ਆਦਿਕ ਦਿਹਾੜੇ ਹਰ ਸਾਲ ਕੌਣ ਨਿਸ਼ਚਿਤ ਕਰਦਾ ਹੈ?
ਤੁਸੀਂ ਕਦੀ ਕਦਾਈ ਪੰਜਾਬੀ ਵਿੱਚ ਚਿੱਠੀ ਲਿਖਦੇ ਹੋ ਪਰ ਫਿਰ ਪਤਾ ਨਹੀਂ ਤੁਹਾਨੂੰ ਪੰਜਾਬੀ ਭੁੱਲ ਜਾਂਦੀ ਹੈ? ਜੋ ਤੁਸੀਂ ਹਰ ਹਫਤੇ ਸਿੱਖ ਮਾਰਗ `ਤੇ ਗੁਰਬਾਣੀ ਦਾ ਸ਼ਬਦ ਭੇਜਦੇ ਹੋ ਕੀ ਉਹ ਆਪ ਟਾਈਪ ਨਹੀਂ ਕਰਦੇ ਜਾਂ ਸਿਰਫ ‘ਕਾਪੀ ਪੇਸਟ’ ਕਰਕੇ ਭੇਜਦੇ ਹੋ? ਤੁਸੀਂ ਜਿਹੜਾ ਗੁਟਕਾ ਡਾ. ਪਰਮਜੀਤ ਸਿੰਘ ਜੀ ਕੋਲੋ ਪੁੱਛ ਰਹੇ ਹੋ ਕੀ ਉਹ ਅੰਗਰੇਜੀ ਵਿੱਚ ਹੈ? ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਮੇਰੀ ਚਿੱਠੀ ਬਾਰੇ ਕੋਈ ਜਵਾਬ ਦੇਣਾ ਹੋਇਆ ਤਾਂ ਪੰਜਾਬੀ ਵਿੱਚ ਦੇਣਾ ਜੀ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(25/01/10)
ਗੋਪਾਲ ਸਿੰਘ

Respected S. Makhan Singh

WaahGuru Ji Ka Khalsa

WaahGuru Ji Ki Fateh

Thanks for sending me the copy. There used to a Panch Khalsa Diwan (it may be known by different name) .The common name used was Bhasauria. One person I remember Babu Teja Singh was excommunicated from Akaal Takhat. After his death he was pardoned. They were the first or one of the first to raise voice against RaagMaala and Ardaas.

I do not know much about that organization, if some reader knows about the history; please share with the other readers. Where do they stand or what other work they did.

I would like to hear from some learned person(s) from the audience.

Hope some one will respond the true history.

Gopal Singh


(25/01/10)
ਗੁਰਜੰਟ ਸਿੰਘ ਰੂਪੋਵਾਲੀ

ਪ੍ਰੋ. ਦਰਸ਼ਨ ਸਿੰਘ ਜੀ ਦਾ ਰਾਏਪੁਰ ਚ ਕੀਰਤਨ ਸਮਾਗਮ ਕਰਵਾਇਆ ਗਿਆ

ਰਾਏਪੁਰ, (ਛੱਤੀਸਗੜ੍ਹ), 25 ਜਨਵਰੀ, ਭਾਵੇਂ ਕਿ ਪੁਜਾਰੀਆਂ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੋਇਆ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਕੋਈ ਪ੍ਰੋਗਰਾਮ ਨਾਂਹ ਰੱਖਿਆ ਜਾਵੇ ਪਰ ਇਸ ਦੇ ਬਾਵਜੂਦ ਅਲੌਕਿਕ ਕੀਰਤਨ ਸੇਵਾ ਸੁਸਾਇਟੀ, ਰਾਏਪੁਰ ਵੱਲੋਂ ਤਿੰਨ ਦਿਨਾਂ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ, ਤੋਂ ਇਲਾਵਾ ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਅਮਰੀਕ ਸਿੰਘ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਭਾਈ ਸਤਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਦਿੱਲੀ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਅਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵੀਚਾਰਾਂ ਦੁਆਰਾ ਨਿਹਾਲ ਕੀਤਾ।
ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ ਜਿਸ ਕਰਕੇ ਹੋਰ ਕਿਸੇ ਗ੍ਰੰਥ ਦੀ ਸਿੱਖ ਨੂੰ ਲੋੜ ਨਹੀ ਰਹਿ ਜਾਂਦੀ। ਜ਼ਿੰਦਗੀ ਦੇ ਹਰ ਪਹਿਲੂ ਤੇ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ ਪਰ ਕੁੱਝ ਏਸੰਜੀਆਂ ਅਸ਼ਲੀਲਤਾ ਨਾਲ ਭਰੇ ਹੋਏ ਬਚਿਤ੍ਰ ਨਾਟਕ ਨੂੰ ਗੁਰੂ ਦਾ ਸ਼ਰੀਕ ਬਣਾ ਕੇ ਪੇਸ਼ ਕਰ ਰਹੀਆਂ ਹਨ। ਗੁਰੂ ਹਰਿਗੋਬਿੰਦ ਸਹਿਬ ਵਲੋਂ ਸਥਾਪਤ ਸ੍ਰੀ ਅਕਾਲ ਤਖ਼ਤ ਤੇ ਬੈਠੇ ਹੋਏ ਗੁਲਾਮ ਲੋਕ ਆਪਣੇ ਪਾਲਤੂ ਲੱਠ ਮਾਰਾਂ ਕੋਲੋਂ ਸਚਾਈ ਨੂੰ ਦਬਾਉਣ ਦਾ ਕੋਝਾ ਯਤਨ ਕਰ ਰਹੇ ਹਨ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉੱਠੋ ਜਾਗੋ ਸਿੱਖੀ ਦੇ ਲੁੱਟੇ ਜਾ ਰਹੇ ਘਰ ਨੂੰ ਬਚਾਉਣ ਲਈ ਬਣਦਾ ਯੋਗਦਾਨ ਪਾਓ।
ਇਸ ਤੋਂ ਪਹਿਲਾਂ ਰਾਏਪੁਰ ਦੀਆਂ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਏਅਰਪੋਰਟ ਪਹੁੰਚਣ ਤੇ ਪ੍ਰੋ. ਜੀ ਦਾ ਬੜੇ ਹੀ ਜੋਸ਼ੋ-ਖ਼ਰੋਸ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਨੌਜਵਾਨਾਂ ਵੱਲੋਂ ਉਨ੍ਹਾਂ ਦੀ ਆਮਦ ਤੇ ਪਟਾਕੇ ਚਲਾ ਕੇ ਜੀ ਆਇਆ ਕਿਹਾ ਗਿਆ। ਸ. ਪ੍ਰਿਤਪਾਲ ਸਿੰਘ ਨੇ ਕਿਹਾ ਕੇ ਸਾਨੂੰ ਮੱਕੜ ਵਰਗਿਆਂ ਨੇ ਬਹੁਤ ਗਿੱਦੜ ਭੱਬਕੀਆਂ ਨਾਲ ਡਰਾਉਣ ਦਾ ਯਤਨ ਕੀਤਾ ਸੀ ਪਰ ਰਾਏਪੁਰ ਦੀ ਸਾਰੀ ਸੰਗਤ ਨੇ ਸਭ ਕੁੱਝ ਨਕਾਰਦਿਆਂ ਸਚਾਈ ਦਾ ਸਾਥ ਦੇ ਕੇ ਸਮਾਗਮ ਨੂੰ ਸਫਲ ਬਣਾਇਆ ਹੈ। ਭਾਈ ਤ੍ਰਿਲੋਚਨ ਸਿੰਘ ਜੀ ਨੇ ਸਮੂਹ ਜਥੇਬੰਦੀਆਂ ਤੇ ਰਾਏਪੁਰ ਦੇ ਗੁਰਦਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਖਾਸ ਕਰਕੇ ਨੌਜਵਾਨਾਂ ਦਾ ਜਿਹਨਾਂ ਨੇ ਬੜੇ ਸਚੁੱਚੇ ਢੰਗ ਨਾਲ ਨਿਭਾਈਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।


(25/01/10)
ਸਤਕੁਲਤਾਰ ਸਿੰਘ

ਭਾਈ ਮੱਖਣ ਸਿੰਘ ਜੀ,
ਤੁਸੀਂ ਬੇਸ਼ੱਕ ਮੈਨੂੰ ਸਿਖ ਮਾਰਗ ‘ਤੋਂ ਬੇਦਖ਼ਲ ਕਰ ਦਿਤਾ ਹੋਇਆ ਹੈ ਕਿਉਂਕਿ ਤੁਹਾਨੂੰ ਮੇਰੇ ਵਿਚਾਰ ਸੰਤ ਪੱਖੀ ਲਗਦੇ ਹਨ। ਪਰ ਮੈਂ ਨਿਰੋਲ ਧਰਮ ਪੱਖੀ ਹਾਂ ਤੇ ਤੁਹਾਡੀ ਵੈਬਸਾਈਟ ਦੇਖਣਾ ਮੇਰੀ ਆਦਤ ਹੈ। ਤੁਸੀਂ ਉਸ ਬੰਦੇ ਦੀ ਹਾਲਤ ਦੇਖੋ ਕੈਸੀ ਹੋਵੇਗੀ, ਜੋ ਹਰ ਰੋਜ਼ ਗੱਲਾਂ ਸੁਣਦਾ ਹੈ ਪਰ ਉਸ ਨੂੰ ਬੋਲਣ ਤੋਂ ਵਰਜ਼ ਦਿਤਾ ਜਾਵੇ। ਖ਼ੈਰ ਮੈਂ ਤੁਹਾਥੋਂ ਲਿਖਣ ਬੋਲਣ ਦੀ ਅਜ਼ਾਦੀ ਦੀ ਬੇਨਤੀ ਕਰਨ ਵਾਲ਼ਾ ਨਹੀਂ ਹਾਂ। ਮੇਰੀ ਅਰਜ਼ ਹੈ ਕਿ ਜਿਹੜੀ ਕਿਸੇ ਨੇ ਨਵੀਂ ਅਰਦਾਸ ਦੀ ਦੱਸ ਪਾਈ ਹੈ ਤੇ ਉਸ ਦੇ ਗੁਟਕੇ ਦੀ ਸਕੈਨ ਕਾਪੀ ਤੁਹਾਨੂੰ ਵੀ ਭੇਜੀ ਹੈ ਉਸ ਦੀ ਕਾਪੀ ਜੇ ਮੈਨੂੰ ਵੀ ਈ ਮੇਲ ਕਰ ਸਕੋ ਤਾਂ ਆਪ ਜਿਹਾ ਕੋਈ ਨਹੀਂ ਹੋਵੇਗਾ।
ਆਪ ਜੀ ਦਾ ਸ਼ੁਭ ਚਿੰਤਕ,
ਸਤਕੁਲਤਾਰ ਸਿੰਘ
(ਟਿੱਪਣੀ:- ਸਤਕੁਲਤਾਰ ਸਿੰਘ ਜੀ ਜਿਸ ਤਰ੍ਹਾਂ ਦੀ ਵਿਚਾਰ ਚਰਚਾ ਤੁਸੀਂ ਇੱਥੇ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਦੀ ਚਰਚਾ ਕਰਨ ਲਈ ‘ਸਿੱਖ ਮਾਰਗ’ ਦੇ ਹਜ਼ਾਰਾਂ ਹੀ ਪਾਠਕਾਂ ਵਿਚੋਂ ਕੋਈ ਵੀ ਤਿਆਰ ਨਹੀਂ ਹੋਇਆ ਇਸ ਲਈ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਆਪਣਾ ਤੇ ਹੋਰਨਾ ਦਾ ਸਮਾ ਖਰਾਬ ਨਾ ਕਰੋ। ‘ਸਿੱਖ ਮਾਰਗ’ ਨੂੰ ਪੜ੍ਹਨ ਲਈ ਤਾਂ ਕਿਸੇ ਤੇ ਕੋਈ ਵੀ ਪਬੰਦੀ ਨਹੀਂ ਹੈ ਅਤੇ ਨਾ ਹੀ ਤੁਹਾਡੀ ਲਿਖਣ ਬੋਲਣ ਦੀ ਅਜ਼ਾਦੀ ਕਿਸੇ ਨੇ ਖੋਹੀ ਹੈ। ਤੁਹਾਨੂੰ ਇਹ ਹੀ ਕਿਹਾ ਸੀ ਕਿ ਹਜ਼ਾਰਾਂ ਹੀ ਹੋਰ ਸਾਈਟਾਂ ਅਤੇ ਅਖਬਾਰਾਂ ਹਨ ਤੁਸੀਂ ਉਥੇ ਜੋ ਮਰਜੀ ਲਿਖੋ। ‘ਸਿੱਖ ਮਾਰਗ’ ਦਾ ਵਿਰੋਧ ਕਰਨ ਵਾਲੀਆਂ ਅਨੇਕਾਂ ਹੀ ਡੇਰਿਆਂ ਨਾਲ ਸੰਬੰਧਿਤ ਸਾਈਟਾਂ ਹਨ ਤੁਸੀਂ ਉਥੇ ਵੀ ਤਾਂ ਆਪਣੇ ਵਿਚਾਰ ਲਿਖ ਹੀ ਸਕਦੇ ਹੋ ਨਾ ਅਤੇ ਸਾਨੂੰ ਇਸ ਬਾਰੇ ਇਤਰਾਜ਼ ਵੀ ਕੋਈ ਨਹੀਂ ਹੋਵੇਗਾ। ਅਰਦਾਸ ਦੀ ਸਕੈਨ ਕਾਪੀ ਤੁਹਾਨੂੰ ਫਾਰਵਡ ਕਰ ਦਿੱਤੀ ਹੈ ਜੀ-ਸੰਪਾਦਕ)


(25/01/10)
ਡਾ: ਪਰਮਜੀਤ ਸਿੰਘ

S.Makhan Singh Jee , Guru Fateh Parvan Hove G, Today I read S.Gurcharan Singh [Singh Sabha Canada walia] da Laikh S.Gayan Singh da jeewan Atte Veer Singh de asliatt, Veer Singh de "SIKH FULWARHI'' vich beeje kande patta nahi kaddo chugg honge ? Aajj Sikha de jo halat hoie hoie hai. uh iss tarra d RAKS BUDHI bandia de beeje THHORR hn.Jihna kandia nu chuggan vaste patta nahi sanu kittna MULL uttarna pawega? AKAL PRUKH BHALLI kare .Mairre pass sabad nahi hn jinna nall S.Gurcharan Singh G da DHANWAD kr skka. Guru PANTH da jharhu vardar, Paramjit Singh Dr.
(ਟਿੱਪਣੀ:- ਡਾ: ਪਰਮਜੀਤ ਸਿੰਘ ਜੀ ਤੁਹਾਨੂੰ ਬੇਨਤੀ ਹੈ ਕਿ ਚਿੱਠੀ ਪੰਜਾਬੀ ਵਿੱਚ ਲਿਖਿਆ ਕਰੋ ਤਾਂ ਕਿ ਤੁਹਾਡੀ ਕਹੀ ਹੋਈ ਗੱਲ ਸਾਰੇ ਪਾਠਕਾਂ ਨੂੰ ਚੰਗੀ ਤਰਾਂ ਸਮਝ ਆ ਸਕੇ। ਜੇ ਕਰ ਪੰਜਾਬੀ ਟਾਈਪ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੋਵੇ ਤਾਂ ਦੱਸ ਦੇਣਾ-ਸੰਪਾਦਕ)


(25/01/10)
ਗੁਰਸੇਵਕ ਸਿੰਘ ਧੌਲਾ

‘ਬੇਗਮਪੁਰਾ ਵਸਾਉਣਾ ਏ’ : ਮਿਸ ਪੂਜਾ ਦੀ ਗੈਰਸਮਾਜਿਕ ਸੋਚ ਦਾ ਪ੍ਰਗਟਾਵਾ
ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਕੀਤੇ ਹਨ, ਇਹਨਾਂ ਸਭ ਸ਼ਬਦਾਂ ਦਾ ਸਾਂਝਾ ਉਪਦੇਸ਼ ਗੁਰੂ ਆਸੇ ਅਨੁਸਾਰ ਨਾਮ ਸਿਮਰਨ ਦੀ ਸ਼ਕਤੀ ਨਾਲ ਜਾਤ-ਅਭਿਮਾਨੀ ਲੋਕਾਂ ਦਾ ਹੰਕਾਰ ਤੋੜਨਾ, ਚੰਗੇ ਸਮਾਜ ਦੀ ਸਿਰਜਣਾ ਪ੍ਰਾਪਤੀ ਅਤੇ ਮਨੁੱਖ ਅਤੇ ਪ੍ਰਮਾਤਮਾ ਵਿੱਚ ਕੋਈ ਵੀ ਫਰਕ ਨਾ ਹੋਣ ਦਾ ਸੰਦੇਸ਼ ਹੈ। ਭਗਤ ਰਵਿਦਾਸ ਜੀ ਦੀ ਬਾਣੀ ਵਿਚੋਂ ਰਾਗ ਗਾਉੜੀ ਦਾ ਇੱਕ ਸ਼ਬਦ ‘ਬੇਗਮਪੁਰਾ ਸਹਰ ਕੋ ਨਾਉ॥ ਵੀ ਦਰਜ ਹੈ (ਇਸ ਸ਼ਬਦ ਦੀ ਪ੍ਰੋ. ਸਾਹਿਬ ਸਿੰਘ ਵਲੋਂ ਕੀਤੀ ਗਈ ਵਿਆਖਿਆ ਇਸੇ ਅੰਕ ਵਿੱਚ ਗੁਰਮਤਿ ਸਮਝ ਵਾਲੇ ਪੰਨਾ 6 `ਤੇ ਪੜ੍ਹੋ ਜੀ) ਜਿਸ ਵਿੱਚ ਭਗਤ ਜੀ ਨੇ ਇੱਕ ਅਜਿਹੀ ਮਾਨਸਿਕ ਅਵਸਥਾ ਦਾ ਚਿਤਰਨ ਕੀਤਾ ਹੈ, ਜੋ ਪ੍ਰਮਾਤਮਾ ਨਾਲ ਜੁੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵਸਥਾ ਵਿੱਚ ਪੁੱਜਾ ਮਨੁੱਖ ਜਦੋਂ ਪ੍ਰਮਾਤਮਾ ਦਾ ਭੇਦ ਸਮਝ ਜਾਂਦਾ ਹੈ ਤਾਂ ਇਸ ਦੁਨੀਆਂ ਦੇ ਸਭ ਸੰਸੇ-ਫਿਕਰ ਖਤਮ ਹੋ ਜਾਂਦੇ ਹਨ। ਭਗਤ ਰਵਿਦਾਸ ਜੀ ਨੇ ਇਸ ਅਵਸਥਾ ਨੂੰ ‘ਬੇਗਮਪੁਰਾ’ ਦਾ ਨਾਮ ਦਿੱਤਾ ਹੈ ਜਿਸ ਵਿੱਚ ਸ਼ਹਿਰ ਤੋਂ ਭਾਵ ਮਨੁੱਖਾ ਸਰੀਰ ਹੈ। ਉਹਨਾਂ ਦਾ ਅਜਿਹੇ ਹੀ ਸ਼ਬਦ ਭਾਵ ਦਾ ਇੱਕ ਸ਼ਬਦ ਭੈਰਉ ਰਾਗ ਵਿੱਚ ਦਰਜ ਹੈ (ਮਨਕਾ ਸੁਭਾਓ ਸਭੁ ਕੋਈ ਕਰੈ॥ ਕਰਤਾ ਹੋਏ ਸੁ ਅਨਭੈ ਰਹੈ॥ 2॥) ਜਿਸ ਦਾ ਭਾਵ ਹੈ ਕਿ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਪਿੱਛੇ ਤੁਰਨ ਦੀ ਥਾਂ ਸਿਮਰਨ ਸ਼ਕਤੀ ਦੁਆਰਾ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਅਜਿਹੀ ਆਤਮਿਕ ਅਵਸਥਾ ਵਿੱਚ ਪੁੱਜੇ ਮਨੁੱਖ ਨੂੰ ਕੋਈ ਡਰ ਭੈਅ ਨਹੀਂ ਰਹਿੰਦਾ। ਇਸ ਸ਼ਬਦ ਦੇ ਅਖੀਰ ਵਿੱਚ ਭਗਤ ਜੀ ਨੇ ਸਿੱਖਿਆ ਦਿੱਤੀ ਹੈ ਕਿ ਜੋ ਲੋਕ ਪ੍ਰਭੂ ਸਿਮਰਨ ਨਾਲ ਅਜਿਹੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ, ਉਹ ਸਭ ਸੱਜਣ ਮੇਰੇ ਦੋਸਤ ਮਿੱਤਰ ਹਨ।
ਭਗਤ ਰਵਿਦਾਸ ਜੀ ਸ਼ਖਸੀ ਪੂਜਾ ਦੀ ਥਾਂ ਪ੍ਰੇਮਾ ਭਗਤੀ ਵਿੱਚ ਲੀਨ ਰਹਿੰਦੇ ਸਨ, ਇਸ ਲਈ ਉਹਨਾਂ ਦੇ ਸਮਕਾਲੀ ਸ਼ਖਸੀ ਪੁਜਾਰੀਆਂ ਨਾਲ ਭਗਤ ਜੀ ਦੀ ਹਮੇਸ਼ਾ ਵਿਚਾਰਧਾਰਕ ਜੰਗ ਜਾਰੀ ਰਹੀ ਨਾਮ ਸਿਮਰਨ ਦੀ ਸ਼ਕਤੀ ਦਾ ਹੀ ਕ੍ਰਿਸਮਾ ਸੀ ਕਿ ਜਾਤ-ਅਭਿਮਾਨੀ ਪੰਡਤ ਜੋ ਉਹਨਾਂ ਲਈ ਢੇਡ (ਨੀਚ) ਸ਼ਬਦ ਵਰਤੇ ਸਨ। ਰਵਿਦਾਸ ਜੀ ਨੂੰ ਡੰਡਾਉਤ ਕਰਨ ਲੱਗੇ (ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ॥ 3॥ 2॥) ਇਹ ਹੀ ਕਾਰਨ ਸੀ ਕਿ ਗੁਰੂ ਨਾਨਕ ਦੇ ਸਿਧਾਂਤ ਸਰਬਸਾਂਝੇ ਮਨੁੱਖੀ ਭਾਈਚਾਰੇ ਦੇ ਹਾਮੀ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲ ਗਈ।
ਜਿਸ ਭਗਤ ਰਵਿਦਾਸ ਜੀ ਨੂੰ ਸਾਰੀ ਉਮਰ ਬਿਪਰਵਾਦ ਨੇ ਅਰਾਮ ਨਾਲ ਜਿਉਣ ਨਹੀਂ ਦਿੱਤਾ, ਸਮੇਂ ਦੇ ਗੇੜ ਵਿੱਚ ਉਸ ਹੀ ਭਗਤ ਜੀ ਦੀ ਵਿਰਾਸਤ ਮੰਨਿਆ ਜਾਣ ਵਾਲਾ ਭਾਈਚਾਰਾ ਫਿਰ ਤੋਂ ਮੁੜ ਬਿਪਰਵਾਦ ਦੇ ਲਪੇਟੇ ਵਿੱਚ ਆ ਰਿਹਾ ਹੈ। ਰਵਿਦਾਸ ਜੀ ਦੇ ਆਸੇ ਦੇ ਵਿਰੁੱਧ ਇਸ ਭਾਈਚਾਰੇ ਦੇ ਆਗੂ ਲੋਕ ਆਪਣੇ ਹੀ ਭਾਈਚਾਰੇ ਨੂੰ ਮੁੜ ਬ੍ਰਾਹਮਣਵਾਦ ਦੇ ਸਮੁੰਦਰ ਵਿੱਚ ਡੋਬਣ ਲਈ ਲੈ ਤੁਰੇ ਹਨ। ਇਸ ਸਮੇਂ ਰਵਿਦਾਸ ਜੀ ਦੀ ਬਹੁਤੀ ਬਾਣੀ ਦਾ ਬ੍ਰਾਹਮਣੀਕਰਨ ਕਰ ਦਿੱਤਾ ਗਿਆ ਹੈ। ਕੁੱਝ ਮਹੀਨੇ ਪਹਿਲਾਂ ਵਿਆਨਾ ਕਾਂਡ ਨੂੰ ਮੁੱਦਾ ਬਣਾ ਕੇ ਜਿਸ ਤਰ੍ਹਾਂ ਰਵਿਦਾਸ ਭਾਈਚਾਰੇ ਨੂੰ ਸਿੱਖੀ ਤੋਂ ਅਲੱਗ ਕਰਨ ਦੇ ਯਤਨ ਕੀਤੇ ਗਏ ਹਨ, ਉਹ ਬਿਪਰਵਾਦ ਦੀ ਅਸਲੀ ਤਸਵੀਰ ਹਨ। ਸਿੱਖ ਵਿਰੋਧੀ ਤਾਕਤਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਦ ਤੱਕ ਇਹ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸ਼ਬਦ ਗੁਰੂ’ ਸਿਧਾਂਤ ਨੂੰ ਮੰਨੇਗਾ ਓਨਾ ਸਮਾਂ ਉਸ ਦਾ ਬ੍ਰਾਹਮਣੀਕਰਨ ਕਰਨਾ ਔਖਾ ਹੈ। ਅਜਿਹਹੇ ਯਤਨਾਂ ਵਿੱਚ ਬਿਪਰਵਾਦੀ ਤਾਕਤਾਂ ਨਾਮਵਰ ਲੋਕਾਂ ਨੂੰ ਵਰਤ ਰਹੀਆਂ ਹਨ। ਜਿਸ ਦੀ ਮਸਾਲ ਅੱਜਕਲ੍ਹ ਚਰਚਿਤ ਗੀਤ ‘ਵੱਖਰਾ ਪੰਥ ਚਲਾਉਣਾ ਹੈ’ ਤੋਂ ਲਈ ਜਾ ਸਕਦੀ ਹੈ। ਮਿਸ ਪੂਜਾ ਕਿਸ਼ੋਰ ਉਮਰ ਦੇ ਨੌਜੁਆਨਾਂ ਦੀਆਂ ਭਖਦੀਆਂ ਭਾਵਨਾਵਾਂ ਨੂੰ ਭੜਕਾਅ ਕੇ ਸਟਾਰ ਬਣੀ ਹੈ। ਇਸ ਗਾਇਕਾ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀਆਂ ਇੱਕ ਸਾਲ ਵਿੱਚ ਤਿੰਨ ਸੌ ਤੋਂ ਵੱਧ ਕੈਸਿਟਾਂ ਅਲੱਗ-ਅਲੱਗ ਗਾਇਕਾਂ ਨਾਲ ਰਿਕਾਰਡ ਹੋਈਆਂ ਹਨ। ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਕੁੜੀ ਨੂੰ ਆਪਣੇ ਗੀਤਾਂ ਨੂੰ ਪਰਖਣ ਲਈ ਕਿੰਨਾ ਕੁ ਸਮਾਂ ਮਿਲਦਾ ਹੋਵੇਗਾ? ਜਦੋਂ ਦੀ ਸੰਗੀਤ ਇੰਡਸਟਰੀ ਨੇ ਗੀਤਾਂ ਨੂੰ ਵਪਾਰਕ ਵਸਤੂ ਵਜੋਂ ਵੇਚਣਾ ਸ਼ੁਰੂ ਕੀਤਾ ਹੈ, ਉਸ ਸਮੇਂ ਤੋਂ ਇਸ ਖੇਤਰ ਦਾ ਭੱਠਾ ਬੈਠ ਗਿਆ ਹੈ। ਮਿਸ ਪੂਜਾ ਦੀ ਇਹ ਕੈਸਿਟ ਵੀ ਅਜਿਹੀ ਸੋਚ ਦੀ ਉਪਜ ਹੈ, ਜਿਸ ਨਾਲ ਹੁਣ ਧਾਰਮਿਕ ਭਾਵਨਾਵਾਂ ਨੂੰ ਹਵਾ ਦੇ ਕੇ ਇੱਕ ਭਾਈਚਾਰੇ ਦੀ ਸੋਚ ਨੂੰ ਜਿੰਦੇ ਲਾਉਣ ਦਾ ਯਤਨ ਕੀਤਾ ਗਿਆ ਹੈ। ਇਸ ਇਤਰਾਜ਼ਯੋਗ ਗੀਤ ਦੇ ਬੋਲ ਹਨ “ਸੁਣ ਲਓ ਮੇਰੀ ਗੱਲ ਭਰਾਵੋ, ਗੁਣ ਗੁਰੂ ਰਵਿਦਾਸ ਦੇ ਗਾਵੋ, ਨਾ ਹੁਣ ਆਸੇ ਪਾਸੇ ਜਾਵੋ, ਵੱਖਰਾ ਪੰਥ ਚਲਾਉਣਾ ਏ। ਸਾਰੇ ਕਰ ਲਵੋ ਏਕਾ ਬੇਗਮਪੁਰਾ ਵਸਾਉਣਾ ਹੈ”। ਇਸੇ ਗੀਤ ਵਿੱਚ ਅੱਗੇ ਗਾਇਕਾਂ ਆਖਦੀ ਹੈ ਕਿ ‘ਏਕਸ ਕੇ ਹਮ ਬਾਰਿਕ ਇਕੋ ਪਿਤਾ ਬਣਾਉਣਾ ਹੈ’ ਜਦ ਇਹ ਬੋਲ ਚੱਲ ਰਹੇ ਹੁੰਦੇ ਹਨ ਤਾਂ ਇਸੇ ਸਮੇਂ ਵੀ. ਡੀ. ਓ. ਤੋਂ ‘ਹਰਿ’ ਦਾ ਅਕਸ ਉਭਰਦਾ ਹੈ, ਜਿਸ ਨੂੰ ਰਵਿਦਾਸ ਭਾਈਚਾਰਾ ਆਪਣਾ ਲੋਗੋ ਸਮਝਦਾ ਹੈ। ਗੀਤ ਵਿੱਚ ਰਵਿਦਾਸ ਜੀ ਦੇ ਨਾਮ ਜੈਕਾਰੇ ਵੀ ਸੁਣਾਈ ਦਿੰਦੇ ਹਨ। ਇਸ ਗੀਤ ਤੋਂ ਸਪੱਸ਼ਟ ਹੈ ਕਿ ਇਸ ਗੀਤ ਦਾ ਖਾਸ ਮਕਸਦ ਹੈ ਅਤੇ ਗਾਇਕਾਂ ਨੂੰ ਇਹ ਵੀ ਸਮਝ ਨਹੀਂ ਕਿ ਅਸਲ ਵਿੱਚ ਬੇਗਮਪੁਰਾ ਤੋਂ ਕੀ ਭਾਵ ਹੈ। ਜਾਂ ਤਾਂ ਗਾਇਕਾ ਬੇਗਮਪੁਰੇ ਨੂੰ ਕੋਈ ਇੱਟਾਂ ਜਾਂ ਸੀਮਿੰਟ ਦਾ ਸ਼ਹਿਰ ਸਮਝਦੀ ਹੈ ਅਤੇ ਜਾਂ ਫਿਰ ਪੈਸੇ ਦੇ ਲਾਲਚ ਜਾਂ ਰਵਿਦਾਸ ਭਾਈਚਾਰੇ ਦੇ ਦੁਸ਼ਮਣਾਂ ਨਾਲ ਸਾਂਝ ਦੀ ਗੱਲ ਸਮਝ ਪੈਂਦੀ ਹੈ। ਇਸੇ ਗੀਤ ਵਿੱਚ ਗੁਰਬਾਣੀ ਦੇ ਸ਼ਬਦ ‘ਏਕ ਪਿਤਾ ਏਕਸ ਦੇ ਹਮ ਬਾਰਿਕ’ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜੋ ਗੀਤ ਦੇ ਬੋਲਾਂ ਦੇ ਬਿਲਕੁਲ ਅਨੁਕੂਲ ਹੀ ਨਹੀਂ ਸਗੋਂ ਵਿਰੋਧੀ ਵੀ ਹੈ। ਕਿਉਂਕਿ ਇਸ ਗੀਤ ਵਿੱਚ ਏਕੇ ਦੀ ਥਾਂ ਫੁੱਟ ਦੀ ਗੱਲ ਭਾਰੂ ਹੈ।
ਮਿਸ ਪੂਜਾ ਨੂੰ ਇਹ ਗੱਲ ਵੀ ਭਲੀਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਗਾਇਕੀ ਦੇ ਖੇਤਰ ਵਿੱਚ ਉਹ ਕੋਈ ਇਕੱਲੀ ਹੀ ਅਜਿਹੀ ਗਾਇਕਾ ਨਹੀਂ ਹੈ ਜਿਸ ਨੇ ਮਕਬੂਲਤਾ ਹਾਸਲ ਕੀਤੀ ਹੈ। ਪੰਜਾਬੀ ਗਾਇਕਾਂ ਵਿੱਚ ਸੈਂਕੜੇ ਅਜਿਹੀਆਂ ਮਸਾਲਾਂ ਹਨ ਜੋ ਗਾਇਕ ਗੈਰ ਸਮਾਜਿਕ ਗੀਤਾਂ ਨਾਲ ਰਾਤੋ ਰਾਤ ਸਟਾਰ ਬਣੇ ਅਤੇ ਦੋ ਚਾਰ ਸਾਲਾਂ ਤੋਂ ਬਾਅਦ ਉਸ ਨੂੰ ਕਿਸੇ ਨੇ ਯਾਦ ਨਹੀਂ ਕੀਤਾ। ਇਸ ਦੇ ਉਲਟ ਸਮਝਦਾਰੀ ਅਤੇ ਮਿਹਨਤ ਨਾਲ ਮੁਕਾਮ ਹਾਸਲ ਕਰਨ ਵਾਲੇ ਅਮਰ ਸਿੰਘ ਸੌਂਕੀ, ਆਸਾ ਸਿੰਘ ਮਸਤਾਨਾ, ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੀ ਅੱਜ ਵੀ ਲੋਕਾਂ ਵਿੱਚ ਮਕਬੂਲੀਅਤ ਹੈ। ਪੈਸੇ ਦੇ ਪੁੱਤ ਗਾਇਕਾਂ ਨੂੰ ਲੋਕ ਸੁਆਦ ਲੈਣ ਤੋਂ ਬਾਅਦ ਕੇਲੇ ਦੇ ਛਿਲਕੇ ਵਾਂਗੂ ਸੁੱਟ ਦਿੰਦੇ ਹਨ। ਬੀਬਾ ਪੂਜਾ ਨੂੰ ਇਹ ਗੱਲ ਲੜ ਬੰਨ੍ਹ ਲੈਣੀ ਚਾਹੀਦੀ ਹੈ।
-ਗੁਰਸੇਵਕ ਸਿੰਘ ਧੌਲਾ
ਮੋ. 94632-16267


(25/01/10)
ਦਰਸ਼ਨ ਸਿੰਘ ਘਨਕਸ

Gurinder Singh jee,
S.S.A.
Yes, Gurinder Singh Jee yes, that is the same person, Professor, Tarlochan Singh who was bullied mercilessly, for too long, on Sikhmarg by at least 4 people including the names you have mention.
That web-site called SIKHSIDHANT.COM is run by Professor. Tarlochan Singh and some other professors from Patiala, India.
Brotherly Yours,
Darshan Singh Ghankas


ਨੋਟ

ਡਾ: ਪਰਮਜੀਤ ਸਿੰਘ ਵਲੋਂ ਲਗਭਗ 83 ਸਾਲ ਪੁਰਾਣੇ ਗੁਟਕੇ ਵਿਚੋਂ ਅਰਦਾਸ ਅਤੇ ਹੋਰ ਨਿੱਤਨੇਮ ਦੀਆਂ ਬਾਣੀਆਂ ਬਾਰੇ ਵਿਚਾਰ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਸਾਂਝੇ ਕੀਤੇ ਸਨ। ਕੁੱਝ ਇੱਕ ਦੇ ਕਹਿਣ ਤੇ ਉਹਨਾ ਨੇ ਅਰਦਾਸ ਗੁਟਕੇ ਵਿਚੋਂ ਸਕੈਨ ਕਰਕੇ ਸਾਨੂੰ ਭੇਜੀ ਸੀ ਅਤੇ ਅਸੀਂ ਅਗਾਂਹ ਕਈ ਪਾਠਕਾਂ ਨੂੰ ਇਹ ਫਾਰਵਰਡ ਕਰ ਰਹੇ ਹਾਂ। ਕਈ ਪਾਠਕਾਂ ਨੇ ਲਿਖਿਆ ਹੈ ਕਿ ਇਹ ਵੈੱਬ ਸਾਈਟ ਪਾ ਦੇਣੀ ਚਾਹੀਦੀ ਸੀ ਤਾਂ ਕਿ ਲੋੜਵੰਦ ਆਪੇ ਹੀ ਉਥੋਂ ਲੈ ਲੈਂਦੇ। ਨਾ ਪਉਣ ਦਾ ਕਾਰਨ ਇਹ ਹੈ ਕਿ ਇਹ ਸਕੈਨ ਕੀਤੀ ਹੋਈ ਚੰਗੀ ਤਰ੍ਹਾਂ ਨਹੀਂ ਪੜ੍ਹੀ ਜਾਂਦੀ, ਫਾਈਲਾਂ ਵੱਡੀਆਂ ਹਨ ਅਤੇ ਠੀਕ ਕਰਕੇ ਪਉਣ ਲਈ ਕੁੱਝ ਸਮਾ ਮੰਗਦੀਆਂ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਅਰਦਾਸ ਉਹਨਾ ਨੇ ਟਾਈਪ ਕਰਕੇ ਭੇਜੀ ਸੀ ਜੋ ਕਿ ਅਸੀਂ ‘ਸਿੱਖ ਮਾਰਗ’ ਤੇ ਪਾ ਦਿੱਤੀ ਸੀ। ਉਸ ਨੂੰ ਪਰਿੰਟ ਕਰਨਾ ਸਭ ਤੋਂ ਸੌਖਾ ਤਰੀਕਾ ਹੈ। ਉਸ ਗੁਟਕੇ ਵਿੱਚ ਦੋ ਗੱਲਾਂ ਦੀ ਪ੍ਰਮੁੱਖ ਜਾਣਕਾਰੀ ਹੈ। ਇੱਕ ਹੈ ਦੁਰਗਾ ਦੇਵੀ ਅਰਦਾਸ ਤੋਂ ਛੁਟਕਾਰਾ ਅਤੇ ਦੂਜਾ ਤ੍ਰਿਆ ਚਰਿੱਤਰਾਂ ਵਾਲੀ ਚੌਪਈ ਤੋਂ।


(24/01/10)
ਗੁਰਿੰਦਰ ਸਿੰਘ

I pay my regards to all SikhMarg readers

I m a regular reader of SikhMarg. Last day i was searching some article on sikh sidhant, then i found a web site www.sikhsidhant.com . S. Tarlochan Singh (Associate Professor) is running this site. I want to enquire from any reader that whether this person Tarlochan Singh (Web master) is same as whom S. Gurcharan Singh and S. Bhagwant Singh treated very badly here on this site.

Gurinder Singh (India)


(24/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Moderator, Sikh Marg (www.sikhmarg.com),

Waheguru jee ka Khalsa Waheguru jee kee Fateh

In response to Letters, I wish to say again that in the Abstracts of Sikh Studies, Jan-March 1996, Actual Dates are mentioned at page 112. According to which, Guru Gobind Singh's Prakash took place on Poh Sudi 7, 1723 = 23 Poh, 1723 (Bikrami) = 22 Dec., 1666 (CE).

Hence, I take this date i.e. 22 December 1666 CE as the correct date.

Even though Gregorian Calendar was adopted on 14-09-1752, past dates can't be changed with retrospective effect by anyone. If we could have continued to celebrate Birthday on 22 December, there was no question of it falling twice in any year?

If someone has worked out 5th January instead of 22 Dec 1666, then that person could have also shown Year as well. If it is decided 5 January as Birthday of Guru Gobind Singh Sahib then year 1667 would be appropriate; neither 5 January 1666 nor 5 January 2003. But I maintained that no person has any authority to change the Birthday or Death day of any Guru Sahib.

If some members don't agree, being definitely they are more wise, then they need not to entangle with this fool, as advised by Guru Nanak Sahib at the end of Pauri 19 - Asa Kee Vaar.

Gurmit Singh (Australia)


(23/01/10)
ਸਰਵਜੀਤ ਸਿੰਘ

ਸ: ਗੁਰਮੀਤ ਸਿੰਘ ਜੀ,

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ।

ਮੈ ਆਪ ਜੀ ਦੇ ਪਿਛਲੇ ਪੱਤਰ ਤੋਂ ਹੀ ਇਹ ਅੰਦਾਜਾ ਲਾ ਲਿਆ ਸੀ ਕਿ ਆਪ ਜੀ ਮੇਰੇ ਸਵਾਲ ਦਾ ਕੀ ਜਵਾਬ ਦਿਉਗੇ। ਆਪ ਜੀ ਲਿਖਦੇ ਹੋ, “When Date of 22nd December 1666 has been extended to 5th January, it automatically means 1667. If one has not mentioned specifically, it does not mean that others can't understand?

ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਵਿਸ਼ੇ ਬਾਰੇ ਸਹੀ ਜਾਣਕਾਰੀ ਨਾ ਹੋਵੇ ਤਾਂ ਆਪਣੇ ਅੰਦਾਜੇ ਨਾਲ ਹੀ ਕਿਸੇ ਬਾਰੇ ਅਜੇਹੀ ਗਲਤ ਬਿਆਨੀ ਕਰਨੀ ਆਪ ਜੀ ਵਰਗੇ ਮਹਾਨ ਵਿਦਵਾਨ ਨੂੰ ਸ਼ੋਭਾ ਨਹੀ ਦਿੰਦੀ।

ਸਰਵਜੀਤ ਸਿੰਘ

#########################################

ਸਿੱਖ ਮਾਰਗ ਦੇ ਸਤਿਕਾਰ ਯੋਗ ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੩ ਪੋਹ 1723 ਬਿਕ੍ਰਮੀ ਨੂੰ ਹੋਇਆ ਸੀ। ਉਸ ਦਿਨ ਚੰਦ ਦੇ ਮਹੀਨੇ ਦੀ ਪੋਹ ਸੁਦੀ 7 ਸੀ। ਸੀ ਈ ਕੈਲੰਡਰ ਉਸ ਵੇਲੇ ਪ੍ਰਚੱਲਤ ਨਹੀ ਸੀ।

The tenth and the last Guru or Prophet-teacher of the Sikh faith, was born Gobind Rai Sodhi on Poh Sudi 7th, 23rd Poh 1723 Bikrami Samvat (22 December 1666) at Patna, in Bihar. (sgpc)

ਹੁਣ ਜਦੋ ਪਿਛਲਖੁਰੀ ਗਿਣਤੀ ਕੀਤੀ ਗਈ ਤਾਂ ਉਸ ਦਿਨ ਦੀ ਤਰੀਖ 22 ਦਸੰਬਰ, ਸ਼ਨਿਚਰਵਾਰ, 1666 ਜੂਲੀਅਨ ਬਣਦੀ ਹੈ। ਜੂਲੀਅਨ ਕੈਲੰਡਰ ਦੀ ਤਰੀਖ ਨੂੰ ਗੈਗੋਰੀਅਨ ਕੈਲੰਡਰ ਵਿਚ ਤਬਦੀਲ ਕਰਨ ਦਾ ਵੀ ਇਕ ਖਾਸ ਫਾਰਮੁਲਾ ਹੈ। ਹੁਣ ਇਹ ਤਿੰਨੇ ਤਰੀਖਾਂ ਕਦੇ ਵੀ ਇਕੱਠੀਆਂ ਨਹੀ ਆਉਣੀਆ। ਇਸ ਲਈ ਸਾਨੂੰ ਇਕ ਤਰੀਕ ਹੀ ਲੈਣੀ ਪੈਣੀ ਹੈ। ਨਾਨਕਸ਼ਾਹੀ ਕੈਲੰਡਰ ਦੇ ਕਰਤਾ ਨੇ 23 ਪੋਹ ਨੂੰ ਮੁਖ ਰੱਖਿਆ ਹੈ। ਪਰ ਅੱਜ ਸਾਧ ਲਾਣੇ ਦੇ ਕਹਿਣ ਤੇ ਸ਼੍ਰ੍ਰੋਮਣੀ ਕਮੇਟੀ ਨੇ ਪੋਹ ਸੁਦੀ 7 ਨੂੰ ਮੁਖ ਮੰਨ ਲਿਆ ਹੈ। ਹੁਣ ਅਸੀ ਜੂਲੀਅਨ ਕੈਲੰਡਰ ਦੀ 22 ਦਸੰਬਰ ਨੂੰ ਗੁਰਪੁਰਬ ਨਹੀ ਮਨਾ ਸਕਦੇ ਕਿਉਂਕਿ ਜੂਲੀਅਨ ਕੈਲੰਡਰ ਦਾ ਹਰ 133 ਸਾਲ ਪਿਛੋ ਗੈਗੋਰੀਅਨ ਕੈਲੰਡਰ ਨਾਲੋ ਇਕ ਦਿੱਨ ਦਾ ਫਰਕ ਪੈ ਜਾਂਦਾ ਹੈ।

ਹੁਣ ਜਦੋਂ ਪੋਹ ਸੁਦੀ 7 ਨੂੰ ਇਹ ਦਿਹਾੜਾ ਮਨਾਇਆ ਜਾਵੇਗਾ ਤਾਂ ਇਹ ਹਰ ਸਾਲ ਵੱਖ-ਵੱਖ ਤਰੀਕ ਨੂੰ ਆਵੇਗਾ। ਚੰਦ ਦੇ ਸਾਲ ਦੀ ਲੰਬਾਈ ਹੈ 354 ਦਿਨ। ਭਾਵ ਸੂਰਜੀ ਸਾਲ ਤੋਂ 11 ਦਿਨ ਘੱਟ। 2009 ਵਿਚ ਪੋਹ ਸੁਦੀ 7, 24 ਦਸੰਬਰ ਨੂੰ ਸੀ। 2010 ਵਿਚ ਇਹ 13 ਦਸੰਬਰ ਨੂੰ ਆਉਣੀ ਚਾਹੀਦੀ ਸੀ ਪਰ ਅਜੇਹਾ ਨਹੀ ਹੈ। ਇਸ ਦਾ ਕਾਰਨ ਇਹ ਹੈ ਕਿ 2010 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹਨ। ਵੈਸਾਖ ਦੇ 29-29 ਦਿਨਾ ਦੇ 2 ਮਹੀਨੇ ਹਨ ਇਕ ਚੰਗਾ ਅਤੇ ਇਕ ਮਾੜਾ। ਇਸ ਕਾਰਕੇ ਹੁਣ ਪੋਹ ਸੁਦੀ 7, 11 ਜਨਵਰੀ 2011 ਨੂੰ ਆਵੇਗੀ। ਇਹ ਹੈ ਬਾਬਿਆ ਦੇ ਕੈਲੰਡਰ ਦੀ ਕਰਾਮਾਤ।

ਜੂਲੀਅਨ ਕੈਲੰਡਰ ਵਿਚ 1582 ਦੀ 5 ਅਕਤੂਬਰ ਨੂੰ 15 ਅਕਤੂਬਰ ਮੰਨ ਕੇ ਸੋਧ ਕੀਤੀ ਗਈ ਸੀ। ਇਹ ਸੋਧਿਆ ਹੋਇਆ ਕੈਲੰਡਰ ਹੀ ਗੈਗੋਰੀਅਨ ਕੈਲੰਡਰ (ਸੀ ਈ ਕੈਲੰਡਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਗਲੈਂਡ ਵਿਚ ਇਹ ਸੋਧ 1752 ਵਿਚ ਕੀਤੀ ਗਈ ਸੀ ਤੇ ਉਨ੍ਹਾ ਨੇ 3 ਸਤੰਬਰ ਨੂੰ 14 ਸਤੰਬਰ ਮੰਨ ਲਿਆ ਸੀ। ਯਾਦ ਰਹੇ ਜਦੋਂ ਸੀ ਈ ਕੈਲੰਡਰ ਨੇ ਇਗਲੈਡ ਵਿਚ 11 ਦਿਨਾਂ ਦਾ ਛੜੱਪਾ ਮਾਰਿਆ ਸੀ ਉਦੋ ਬਿਕ੍ਰਮੀ ਕੈਲੰਡਰ ਆਪਣੀ ਚਾਲ ਵਿਚ ਹੀ ਮਸਤ ਸੀ। 2 ਸਤੰਬਰ 1752 ਜੂਲੀਅਨ ਦਿਨ ਬੁਧਵਾਰ, 2 ਅੱਸੂ, ਭਾਂਦੋ ਸੁਧੀ 6 ਸੀ। 3 ਸਤੰਬਰ 1752 ਜੂਲੀਅਨ ਦਿਨ ਵੀਰਵਾਰ 14 ਸਤੰਬਰ ਗੈਗੋਰੀਅਨ ਸੀ ਤੇ 3 ਅੱਸੂ, ਭਾਂਦੋ ਸੁਧੀ 7 ਸੀ। ਦੂਜੇ ਸ਼ਬਦਾ ‘ਚ 22 ਦਸੰਬਰ 1666 ਜੁਲੀਅਨ ਕੈਲੰਡਰ ਦੀ ਤਰੀਕ ਹੈ। ਹੁਣ ਸੀ ਈ ਕੈਲੰਡਰ ਪ੍ਰਚੱਲਤ ਹੈ। ਹੁਣ ਜਦੋਂ ਨਾਨਕਸ਼ਾਹੀ ਕੈਲੰਡਰ ਬਣਾਇਆ ਗਿਆ ਜੋ ਸੀ ਈ ਕੈਲੰਡਰ ਤੇ ਅਧਾਰਤ ਹੈ, ਜੂਲੀਅਨ, ਬਿਕ੍ਰਮੀ ਅਤੇ ਗੈਗੋਰੀਅਨ ਕੈਲੰਡਰ ਵਿਚ ਪਿਛਲੇ 300 ਸਾਲਾਂ ਵਿਚ ਆਏ ਫਰਕ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ 23 ਪੋਹ 5 ਜਨਵਰੀ ਨੂੰ ਬਣਦੀ ਹੈ। ਕਿਉਂਕਿ ਨਾਨਕਸ਼ਾਹੀ ਕੈਲੰਡਰ ਵਿਚ ਸੰਗਰਾਂਦਾਂ ਨੂੰ ਵੀ ਪੱਕਾ ਕਰ ਦਿੱਤਾ ਗਿਆ ਸੀ ਇਸ ਕਰਕੇ ਹੁਣ ਹਰ ਸਾਲ 23 ਪੋਹ 5 ਜਨਵਰੀ ਨੂੰ ਹੀ ਆਉਣੀ ਸੀ ਜੋ ਸਾਧ ਲਾਣੇ ਨੂੰ ਮਨਜੂਰ ਨਹੀ।

ਸੋ ਸਪੱਸ਼ਟ ਹੈ ਕਿ ਗੁਰੂ ਜੀ ਦਾ ਜਨਮ 23 ਪੋਹ 1723 ਬਿਕ੍ਰਮੀ ਨੂੰ ਹੀ ਹੋਇਆ ਸੀ ਅਤੇ ਅੱਜ ਵੀ 23 ਪੋਹ ਨੂੰ ਹੀ ਮਨਾਇਆ ਜਾਂਦਾ ਹੈ। 23 ਪੋਹ 1723 ਬਿਕ੍ਰਮੀ ਦੀ ਅੱਜ ਵੀ 22 ਦਸੰਬਰ 1666 ਜੂਲੀਅਨ ਹੀ ਬਣਦੀ ਹੈ। ਹਾਂ! ਜੇ ਕਰ ਕੋਈ ਵਿਦਵਾਨ ਕਹੇ ਕਿ 5 ਜਨਵਰੀ ਠੀਕ ਨਹੀ ਹੈ ਇਹ 4 ਜਾਂ 6 ਜਨਵਰੀ ਬਣਦੀ ਹੈ ਤਾਂ ਉਸ ਤੇ ਜਰੂਰ ਵਿਚਾਰ ਹੋਣੀ ਚਾਹੀਦੀ ਹੈ।

ਆਹ! 1667 ਕਿਥੋ ਆ ਗਿਆ? ਇਹ ਤਾਂ ਹੁਣ ਸ: ਗੁਰਮੀਤ ਸਿੰਘ ਜੀ ਦੀ ਹੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ ਸਪੱਸ਼ਟ ਕਰਨ।

ਧੰਨਵਾਦ ਸਹਿਤ
ਸਰਵਜੀਤ ਸਿੰਘ


(23/01/10)
ਅਵਤਾਰ ਸਿੰਘ ਮਿਸ਼ਨਰੀ/ਤਰਲੋਚਨ ਸਿੰਘ ਦੁਪਾਲਪੁਰ

“ਗੁਰੂ ਗ੍ਰੰਥ ਵਿਰੋਧੀ ਟੋਲੇ ਨੇ ਸਾਬਕਾ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਤੇ ਜਾਨਲੇਵਾ ਹਮਲਾ ਕਰਕੇ ਵਿਭਚਾਰੀ ਮਹੰਤ ਨਰੈਣੂ ਦਾ ਰੋਲ ਅਦਾ ਕੀਤਾ”
(ਤਰਲੋਚਨ ਸਿੰਘ ਦੁਪਾਲਪੁਰ) ਜਿਵੇਂ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਸਿੰਘਾਂ ਤੇ ਅੰਗ੍ਰੇਜ਼ ਸਰਕਾਰ ਦੀ ਸ਼ਹਿ ਤੇ ਗੁਰਦੁਆਰਿਆਂ ਤੇ ਕਾਬਜ਼ ਹੰਕਾਰੀ, ਵਿਕਾਰੀ ਅਤੇ ਵਿਭਚਾਰੀ ਮਹੰਤਾਂ ਨੇ ਹਮਲਾ ਕੀਤਾ ਸੀ ਉਸ ਤਰ੍ਹਾਂ ਹੀ ਬਾਦਲ ਸਰਕਾਰ ਦੀ ਸ਼ਹਿ ਤੇ ਗੁਰੂ ਗ੍ਰੰਥ ਵਿਰੋਧੀ ਟੋਲੇ ਅੱਜ ਵੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਮਨ ਆਈਆਂ ਧਮਕੀਆਂ ਦੇ ਰਹੇ ਅਤੇ ਜਾਨ ਲੇਵਾ ਹਮਲੇ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਐਸਾ ਸੱਚ ਹੈ ਜਿਸ ਦੀ ਵਿਰੋਧਤਾ ਜੋਗੀਆਂ, ਬ੍ਰਾਹਮਣਾ ਅਤੇ ਮੁਲਾਂ ਕਾਜ਼ੀਆਂ ਨੇ ਵਕਤੀ ਹਕੂਮਤਾਂ ਨਾਲ ਮਿਲ ਕੇ ਕੀਤੀ ਸੀ। ਜਿਸ ਦਾ ਨਤੀਜਾ ਗੁਰੂ ਨਾਨਕ ਨੂੰ ਕਰਾਹੀਆ, ਭੂਤਨਾ ਅਤੇ ਬੇਤਾਲਾ ਕਿਹਾ ਗਿਆ। ਗੁਰੂ ਅੰਗਦ ਸਾਹਿਬ ਜੀ ਤੇ ਹਮਾਯੂੰ ਨੇ ਤਲਵਾਰ ਕੱਢ ਲਈ, ਦਾਤੂ ਨੇ ਗੁਰੂ ਅਮਰਦਾਸ ਨੂੰ ਲੱਤ ਕੱਢ ਮਾਰੀ, ਪ੍ਰਿਥੀਚੰਦੀਏ, ਹੰਕਾਰੀ ਬ੍ਰਾਹਮਣਾਂ ਅਤੇ ਮੁਤੱਸਬੀ ਮੁਲਾਣਿਆਂ ਦੇ ਕੰਨ ਭਰਨ ਕਰਕੇ ਵਕਤੀ ਬਾਦਸ਼ਾਹ ਜਹਾਂਗੀਰ ਨੇ ਸ਼ਾਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ। ਨਿਰਭੈਤਾ ਦਾ ਪ੍ਰਚਾਰ ਕਰਨ ਵਾਲੇ ਗੁਰੂ ਤੇਗਬਹਾਦਰ ਜੀ ਨੂੰ ਅਜਿਹੇ ਲੋਕਾਂ ਦੀ ਸ਼ਹਿ ਤੇ ਹੀ ਜ਼ਾਲਮ ਔਰੰਗਜ਼ੇਬ ਨੇ ਸ਼ਹੀਦ ਕੀਤਾ। ਸਵੇਮਾਨਤਾ ਨਾਲ ਜੀਣ ਦਾ ਸਰਬਸਾਂਝਾ ਉਪਦੇਸ਼ ਦੇਣ ਵਾਲੇ, ਨਿਮਾਣਿਆਂ ਤੇ ਲਿਤਾੜਿਆਂ ਦੀ ਬਾਂਹ ਫੜਨ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਤੇ ਵੀ ਭਾੜੇ ਦੇ ਟੱਟੂਆਂ ਕੋਲੋਂ ਧੋਖੇ ਨਾਲ ਜਾਨਲੇਵਾ ਹਮਲਾ ਕਰਵਾਇਆ ਅਤੇ ਗੰਗੂ ਵਰਗੇ ਨਮਕ ਹਰਾਮੀ ਪਾਪੀਆਂ ਨੇ ਜਿੱਥੇ ਧੋਖੇ ਨਾਲ ਮਾਸੂਮ ਬੱਚੇ ਛੋਟੇ ਸਾਹਿਬਜ਼ਾਦਿਆਂ ਅਤੇ ਬਿਰਦ ਮਾਤਾ ਗੁਜਰੀ ਜੀ ਨੂੰ ਲਾਲਚਵਸ ਜ਼ਾਲਮ ਜ਼ਕਰੀਆਂ ਖਾਂ ਕੋਲ ਪਕੜਵਾਇਆ. ਅਜਿਹੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਵਿਰੋਧਤਾ ਹੀ ਕਰਦੇ ਰਹੇ। ਫਿਰ ਉਦਾਸੀਆਂ, ਨਿਰਮਲਿਆਂ, ਸੰਪ੍ਰਦਾਈਆਂ ਅਤੇ ਮਹੰਤਾਂ ਦੇ ਰੂਪ ਵਿੱਚ ਸਿੱਖ ਸਿਧਾਂਤਾਂ ਵਿੱਚ ਰਲਾ ਕਰਕੇ, ਗੁਰਮਤਿ ਵਿਰੋਧੀ ਕਈ ਗ੍ਰੰਥ ਰਚੇ ਤੇ ਉਨ੍ਹਾਂ ਦਾ ਸਿੱਖਾਂ ਵਿੱਚ ਪ੍ਰਚਾਰ ਕੀਤਾ। ਸਿੰਘ ਤਾਂ ਜੰਗਲਾਂ ਵਿੱਚ ਰਹਿੰਦੇ ਸਨ ਉਨ੍ਹਾਂ ਦੀਆਂ ਮੁਖਬਰੀਆਂ ਕੀਤੀਆਂ। ਮਹਾਂਰਾਜਾ ਰਣਜੀਤ ਸਿੰਘ ਦੀ ਚਾਪਲੂਸੀ ਕਰਕੇ ਮਹੰਤਾਂ ਨੇ ਜਗੀਰਾਂ ਲਈਆਂ ਅਤੇ ਧਰਮ ਅਸਥਾਨਾਂ ਦੀ ਸੇਵਾ ਦੇ ਨਾਂ ਥੱਲੇ ਕਬਜ਼ੇ ਕੀਤੇ। ਫਿਰ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਸਿੰਘਾਂ ਨੇ ਕੁਰਬਾਨੀਆਂ ਕਰਕੇ ਗੁਰ ਅਸਥਾਨ ਇਨ੍ਹਾਂ ਭੇਖੀ ਸਾਧਾਂ ਕੋਲੋਂ ਅਜ਼ਾਦ ਕਰਵਾਏ ਪਰ ਫਿਰ ਵੀ ਕਿਸੇ ਤਰੀਕੇ ਨਾਲ ਇਨ੍ਹਾਂ ਦੇ ਬੰਦੇ ਪ੍ਰਬੰਧਕਾਂ ਦੇ ਰੂਪ ਵਿੱਚ ਧਰਮ ਅਸਥਾਨਾਂ ਇੱਥੋਂ ਤਕ ਕਿ ਅਰੂੜ ਸਿੰਘ ਦੇ ਰੂਪ ਵਿੱਚ ਸਿੱਖ-ਤਖਤਾਂ ਤੇ ਬਿਰਾਜਮਾਨ ਹੋ ਕੇ ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਵਰਗੇ ਗੁਰਮੁਖਾਂ ਵਿਰੁੱਧ ਫਤਵੇ ਜਾਰੀ ਕਰਕੇ, ਪੰਥ ਚੋਂ ਹੀ ਛੇਕ ਦਿੱਤਾ। ਫਿਰ ਕਾਫੀ ਸਮੇਂ ਬਾਅਦ ਚੋਟੀ ਦੇ ਵਿਦਵਾਨ ਗਿ. ਭਾਗ ਸਿੰਘ ਅੰਬਾਲਾ ਜੋ ਦਸਮ ਗ੍ਰੰਥ ਬਾਰੇ ਖੋਜ ਭਰਪੂਰ ਜਾਣਕਾਰੀ ਦੇ ਰਹੇ ਸਨ, ਨੂੰ ਜ਼ਲੀਲ ਕੀਤਾ ਫਿਰ ਇਨ੍ਹਾਂ ਸੰਪ੍ਰਦਾਈ-ਕੇਸਾਧਾਰੀ-ਬ੍ਰਾਹਮਣ-ਮਹੰਤਾਂ ਨੁਮਾਂ ਭੇਖੀ ਸਿੱਖਾਂ ਨੇ ਜੋ ਬਿਪਰਨ ਦੀਆਂ ਰੀਤਾਂ ਗੁਰਦੁਆਰਿਆਂ ਵਿੱਚ ਚਲਾ ਦਿੱਤੀਆਂ ਸਨ ਉਨ੍ਹਾਂ ਦੇ ਪੜਦੇਫਾਸ਼ ਕਰਨ ਵਾਲੇ ਬਜੁਰਗ ਵਿਦਵਾਨ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਛੇਕਿਆ ਅਤੇ ਉਨ੍ਹਾਂ ਤੇ ਜਾਨਲੇਵਾ ਹਮਲੇ ਕਰਵਾਏ। ਫਿਰ ਸੱਚ ਦੀ ਅਵਾਜ਼ ਬਲੰਦ ਕਰਨ ਅਤੇ ਤਨੋ ਮਨੋ ਸਿੱਖੀ ਦਾ ਪ੍ਰਚਾਰ ਮੀਡੀਏ ਰਾਹੀਂ ਕਰਨ ਵਾਲੇ ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਵਿਰੱਧ ਫਤਵੇ ਜਾਰੀ ਕੀਤੇ ਅਤੇ ਗੁੰਡਿਆਂ ਤੋਂ ਉਸ ਦੇ ਦਫਤਰਾਂ ਦੀ ਤੋੜ-ਫੋੜ ਕਰਕੇ ਲੱਖਾਂ ਦਾ ਨੁਕਸਾਨ ਕੀਤਾ। ਸਪੋਕਸਮੈਨ ਹਮਾਇਤੀ ਸ੍ਰ. ਦਰਬਾਰਾ ਸਿੰਘ ਸਿਉਣੇ ਨੂੰ ਮਰਵਾ ਦਿੱਤਾ ਅਤੇ ਗੁਰਮਤਿ ਦੇ ਸਿਰਕੱਢ ਪ੍ਰਚਾਰਕ ਸ੍ਰ. ਇੰਦਰ ਸਿੰਘ ਘੱਗਾ ਤੇ ਵੀ ਜਾਨਲੇਵਾ ਹਮਲੇ ਕਰਵਾਏ ਅਤੇ ਅੱਜ ਸਿੱਖ ਕੌਮ ਦੀ ਮਾਇਅਨਾਜ਼ ਹਸਤੀ ਗੁਰਬਾਣੀ ਦਾ ਨਿਰੋਲ-ਪ੍ਰਭਾਵਸ਼ਾਲੀ ਪ੍ਰਚਾਰ ਕਰਨ ਵਾਲੇ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਗੁਰੂ ਹੈ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਬਾਰੇ ਸਿੱਖ ਸੰਗਤਾਂ ਨੂੰ ਬਿਪਰੀ ਚਾਲਾਂ ਤੋਂ ਸੁਚੇਤ ਕਰਨ ਵਾਲੇ ਗੁਰਮਤਿ ਦੇ ਉੱਘੇ ਪ੍ਰਚਾਰਕ ਉੱਤੇ ਵੀ ਮਨ ਮਾਨੇ ਫਤਵੇ ਹੀ ਜਾਰੀ ਨਹੀਂ ਕੀਤੇ ਸਗੋਂ ਗੁਰਬਾਣੀ ਕੀਰਤਨ ਪ੍ਰਚਾਰ ਤੇ ਵੀ ਪਾਬੰਦੀ ਲਾ ਕੇ, ਗਿਣੀ ਮਿਥੀ ਸ਼ਾਜਿਸ਼ ਨਾਲ, ਉਨ੍ਹਾਂ ਤੇ ਜੋ ਆਸਨਸੋਲ ਕਲਕੱਤੇ ਵਿਖੇ ਜਾਨਲੇਵਾ ਹਮਲਾ ਕਰਵਾ ਕੇ ਇਸ ਨੂੰ ਰੱਬ ਦੀ ਰਜ਼ਾ ਦੱਸ ਕੇ ਮਖੌਲ ਕੀਤਾ। ਗੁਰੂ ਖਾਲਸਾ ਸੰਗਤ ਜੀ! ਹੁਣ ਜਾਗਣ ਤੇ ਇੱਕਠੇ ਹੋਣ ਦੀ ਲੋੜ ਹੈ ਨਹੀਂ ਤਾਂ ਇਹ ਸਾਧ ਲਾਣਾ ਤੇ ਇਨ੍ਹਾਂ ਦੇ ਆਕਾ ਸਾਨੂੰ ਇਕੱਲੇ ਇਕੱਲੇ ਨੂੰ ਮਾਰ ਦੇਣਗੇ ਅਤੇ ਗੁਰੂ ਗ੍ਰੰਥ ਨਾਲ ਬਰਾਬਰ ਦਾ ਅਸ਼ਲੀਲ ਸ਼ਰੀਕ ਦਸਮ ਗ੍ਰੰਥ, ਅਕਾਲ ਤਖਤ ਤੋਂ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਦੀ ਥਾਂ ਸੰਪ੍ਰਦਾਈ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦੀ ਥਾਂ ਬਿਕ੍ਰਮਸ਼ਾਹੀ ਸੰਮਤ ਵਾਲਾ ਕੈਲੰਡਰ ਚਲਾਈ ਰੱਖਣਗੇ। ਸੋ ਐਸ ਵੇਲੇ ਅਸੀਂ ਵਿਦੇਸ਼ੀ ਸਿੱਖ ਜਥੇਬੰਦੀਆਂ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਅਖਬਾਰ ਸਪੋਕਸਮੈਨ ਦੇ ਨਿਧੜਕ ਸੰਚਾਲਕ ਸ੍ਰ. ਜੋਗਿੰਦਰ ਸਿੰਘ ਦੇ ਵਿਰੋਧੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਪ੍ਰਚਾਰਕ ਅਤੇ ਮੀਡੀਏ ਤੇ ਫਤਵੇ ਜਾਰੀ ਕਰਕੇ ਹਮਲੇ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਨਾਂ ਤੇ ਆਸਾਂ ਰੱਖ ਕੇ ਗੁਰਮੁਖਾਂ ਤੇ ਹਮਲੇ ਕਰਨ ਵਾਲਿਓ ਕੁੱਝ ਸ਼ਰਮ ਕਰੋ! ਭਾਈ ਗੁਰਦਾਸ ਜੀ ਵੀ ਸੰਦੇਸ਼ ਦਿੰਦੇ ਹਨ ਕਿ ਜੋ ਪਤਨੀ ਆਪਣੇ ਪਤੀ ਨੂੰ ਛੱਡ ਕੇ ਹੋਰਨਾਂ ਦੇ ਮੱਗਰ ਤੁਰੀ ਫਿਰਦੀ ਹੈ ਲੋਕ ਉਸ ਨੂੰ ਬਦਚਲਣ ਤੇ ਦੁਹਾਗਣ ਕਹਿ ਕੇ ਪੁਕਾਰਦੇ ਹਨ ਇਵੇਂ ਹੀ ਗੁਰੂ ਗਰੰਥ ਸਾਹਿਬ ਜੀ ਨੂੰ ਛੱਡ ਕੇ ਹੋਰਨਾਂ ਦੇ ਮੱਗਰ ਲੱਗਣ ਵਾਲਿਆਂ ਨੂੰ ਕੀ ਕਿਹਾ ਜਾਵੇ? ਅਸੀਂ ਇਸ ਕੋਝੇ ਹਮਲੇ ਦੀ ਬੜੇ ਹੀ ਕਰੂਰ ਲਫਜ਼ਾਂ ਵਿੱਚ ਨਿਖੇਧੀ ਕਰਦੇ ਹੋਏ ਹਿੱਕਤਾਣ ਕੇ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸਪੋਕਸਮੈਨ ਨਾਲ ਖੜੇ ਹਾਂ।
ਅਸੀਂ ਹਾਂ-ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ-ਉੱਘੇ ਸਿੱਖ ਲੀਡਰ ਪੱਤ੍ਰਕਾਰ ਅਤੇ ਲਿਖਾਰੀ ਸੈਨਹੋਜੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ, ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਵਜੀਤ ਸਿੰਘ ਸੈਕਰਾਮੈਂਟੋ, ਸ੍ਰ. ਕੁਲਦੀਪ ਸਿੰਘ ਯੂਬਾ ਸਿਟੀ, ਮਿਸ਼ਨਰੀ ਸਰਕਲ ਸੈਕਰਾਮੈਂਟੋ ਦੇ ਸ੍ਰ ਗਿਆਨ ਸਿੰਘ, ਹਾਕਮ ਸਿੰਘ ਅਤੇ ਸ੍ਰ. ਕਰਨੈਲ ਸਿੰਘ ਔਜਲਾ, ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਅਤੇ ਅਮਰੀਕ ਸਿੰਘ, ਨਿਊਯਾਰਕ ਤੋਂ ਸ੍ਰ ਕੁਲਦੀਪ ਸਿੰਘ, ਸ੍ਰ ਰਜਿੰਦਰ ਸਿੰਘ ਅਤੇ ਟਹਿਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਇੰਟ੍ਰਨੈਸ਼ਨਲ ਦੇ ਸ੍ਰ ਸਤਪ੍ਰਕਾਸ਼ ਸਿੰਘ, ਨਸੀਬ ਸਿੰਘ ਅਤੇ ਅਮਰੀਕ ਸਿੰਘ, ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ ਇੰਦ੍ਰਜੀਤ ਸਿੰਘ ਉਮਰਪੁਰੀ, ਇੰਡਿਆਨਾਂ ਤੋਂ ਪ੍ਰਿੰ. ਜਸਬੀਰ ਸਿੰਘ ਅਤੇ ਗਿ. ਰਣਜੀਤ ਸਿੰਘ ਕਥਾਵਾਚਕ ਆਦਿਕ।


(23/01/10)
ਬਸੰਤ ਕੌਰ,

* ਮੱਕੜ ਤੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਕਾਰਣ ਸਿੱਖ ਕੌਮ ਦਾ ਭਵਿੱਖ ਖਤਰੇ ਵਿੱਚ ਪੈ ਚੁੱਕਿਆ ਹੈ: ਅਵਤਾਰ ਸਿੰਘ ਕੋਲਕਤਾ
(ਬਸੰਤ ਕੌਰ, ੨੩ ਜਨਵਰੀ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਫੋਰਮ ਦੇ ਕੋਆਰਡੀਨੇਟਰ ਸ. ਅਵਤਾਰ ਸਿੰਘ ਕਲਕੱਤਾ ਨੇ ਕੀਤਾ ਉਨ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਉਤੇ ਆਸਨਸੋਲ ਵਿਖੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਮੱਕੜ ਜੁੰਡਲੀ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਉਤੇ ਲੱਠਮਾਰ ਗੁੰਡਿਆਂ ਰਾਹੀਂ ਹਮਲਾ ਕਰਵਾਇਆ ਗਿਆ ਉਹ ਅਤਿ ਮੰਦਭਾਗਾ ਹੈ। ਉਨ੍ਹਾਂ ਦਸਿਆ ਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਸਾਥੀ ਭੁਪਿੰਦਰ ਸਿੰਘ ਅਤੇ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਨੇ ਇਸ ਮੌਕੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਿੱਖ ਕੌਮ ਦੀ ਸਤਿਕਾਰਤ ਸ਼ਖਸੀਅਤ ਦਾ ਬਚਾਵ ਕੀਤਾ। ਇਸ ਬਚਾਵ ਨੂੰ ਕਰਦਿਆਂ ਉਨ੍ਹਾਂ ਨੂੰ ਅਪਣੇ ਉੱਤੇ ਸ਼ਰੀਰਕ ਚੋਟਾਂ ਵੀ ਝੱਲਣੀਆਂ ਪਈਆਂ ਜਿਸ ਦਾ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਉਹੀ ਵਿਅਕਤੀ ਹਨ ਜਿੰਨ੍ਹਾਂ ਨੇ ੧੯੮੪ ਵਿੱਚ ਸਿੱਖ ਕੌਮ ਨੂੰ ਨਾਮੋਸ਼ੀ ਤੋਂ ਬਾਹਰ ਕੱਢਿਆ ਸੀ। ਉਨ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਉਤੇ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੇ ਬਿਆਨਾਂ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਕਾਰਣ ਸਿੱਖ ਕੌਮ ਦਾ ਭਵਿੱਖ ਖਤਰੇ ਵਿੱਚ ਪੈ ਚੁੱਕਿਆ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਅਖੌਤੀ ਧਰਮ ਦੇ ਠੇਕੇਦਾਰਾਂ ਦਾ ਬਾਈਕਾਟ ਕੀਤਾ ਜਾਵੇ। ਸ. ਅਵਤਾਰ ਸਿੰਘ ਨੇ ਕਿਹਾ ਕਿ ਕੱਲਕਤਾ ਦੀ ਸੰਗਤ ਨੇ ਇਸ ਸਾਰੀ ਘਟਨਾ ਦੀ ਭਰਪੁਰ ਨਿਖੇਧੀ ਕੀਤੀ ਹੈ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਲਦ ਕੱਲਕਤਾ ਵਿਖੇ ਪੂਰਨ ਸਤਿਕਾਰ ਨਾਲ ਜੀ ਆਇਆਂ ਕਿਹਾ ਜਾਵੇਗਾ।


(23/01/10)
ਜਸਪ੍ਰੀਤ ਕੌਰ

ਅਕਾਲ ਤਖ਼ਤ ਸਿਧਾਂਤ ਹੈ, ਅਕਾਲ ਤਖ਼ਤ ਦਾ ਹੁਕਮ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਹਨ ਜਿਸ ਨੂੰ ਪਿਆਰ ਨਾਲ ਸਿੱਖ ਕੌਮ ਦੀ ਝੌਲੀ ਵਿੱਚ ਪਾਇਆ ਜਾ ਸਕਦਾ ਹੈ: ਸ. ਉਪਕਾਰ ਸਿੰਘ
ਸਪੋਕਸਮੈਨ ਨੂੰ ਪਿਆਰ ਕਰਨ ਵਾਲਿਆਂ ਨੇ ਪੁਜਾਰੀਆਂ ਦੇ ਗਲਤ ਹੁਕਮਨਾਮਿਆਂ ਦੀ ਪਰਵਾਹ ਨਾ ਕਰਦੇ ਹੋਏ ਉਸ ਨੂੰ ਪੜ੍ਹ ਕੇ ਵੈਬ-ਜਗਤ ਵਿੱਚ ਸ਼ਾਨਮਤਾ ਸਤਿਕਾਰ ਦਿਵਾਇਆ ਜੋ ਕਿ ਪੁਜਾਰੀਆਂ ਦੇ ਮੁੰਹ’ ਤੇ ਕਰਾਰੀ ਚਪੇੜ
(ਜਸਪ੍ਰੀਤ ਕੌਰ, ੨੩ ਜਨਵਰੀ ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨੇ ਕੀਤੇ ਉਨ੍ਹਾਂ ਕਿਹਾ ਕਿ ਅੱਜ ਜਿਹੜੇ ਲੋਕਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਉਤੇ ਸਿੱਧੇ ਤੌਰ’ ਤੇ ਜਾਨਲੇਵਾ ਹਮਲਾ ਕੀਤਾ ਹੈ ਉਹ ਅਸਿੱਧੇ ਤੌਰ’ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਉਪਰ ਹਮਲਾ ਹੈ ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਦੀਵੀ ਕਾਇਮ ਰੱਖਣ ਲਈ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਹੋ ਰਹੇ ਪ੍ਰਕਾਸ਼ ਨੂੰ ਹਟਵਾਉਣ ਦੀ ਮੁਹਿੰਮ ਵਿੱਚ ਜਦੋਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਸਾ ਰੰਘੜ ਨੇ ਅਪਣੇ ਵੇਲੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਅਤੇ ਸਿੱਖੀ ਸਿੱਧਾਂਤਾਂ ਨੂੰ ਨੁਕਸਾਨ ਪਹੁੰਚਾਇਆ ਅਜਿਹੇ ਹਾਲਾਤ ਅੱਜ ਗੋਲਕਾਂ ਉਤੇ ਕਾਬਜ਼ ਹੋਏ ਮੱਕੜ ਤੇ ਉਸ ਦੀ ਜੁੰਡਲੀ ਵੱਲੋਂ ਪੈਦਾ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲਾਠੀਆਂ ਤੇ ਕਿਰਪਾਨਾਂ ਦੇ ਜ਼ੋਰ ਉਤੇ ਹੁਕਮਨਾਮੇ ਲਾਗੂ ਨਹੀਂ ਹੁੰਦੇ। ਅਕਾਲ ਤਖ਼ਤ ਸਿਧਾਂਤ ਹੈ, ਅਕਾਲ ਤਖ਼ਤ ਦਾ ਹੁਕਮ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਹਨ ਅਤੇ ਸਿਧਾਂਤ ਨੂੰ ਪਿਆਰ ਨਾਲ ਸਿੱਖ ਕੌਮ ਦੀ ਝੌਲੀ ਵਿੱਚ ਪਾਇਆ ਜਾ ਸਕਦਾ ਹੈ। ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰ ਕੇ ਸਿਆਸੀ ਆਕਾਵਾਂ ਦੇ ਇਸ਼ਾਰੇ `ਤੇ ਪੁਜਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਜਾਰੀ ਕੀਤੇ ਨਿਜ-ਹੁਕਮਨਾਮਿਆਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਪੋਕਸਮੈਨ ਨੂੰ ਪਿਆਰ ਕਰਨ ਵਾਲਿਆਂ ਨੇ ਪੁਜਾਰੀਆਂ ਦੇ ਗਲਤ ਹੁਕਮਨਾਮਿਆਂ ਦੀ ਪਰਵਾਹ ਨਾ ਕਰਦੇ ਹੋਏ ਉਸ ਨੂੰ ਪੜ੍ਹ ਕੇ ਵੈਬ-ਜਗਤ ਵਿੱਚ ਸ਼ਾਨਮਤਾ ਸਤਿਕਾਰ ਦਿਵਾਇਆ ਜੋ ਕਿ ਪੁਜਾਰੀਆਂ ਦੇ ਮੁੰਹ’ ਤੇ ਕਰਾਰੀ ਚਪੇੜ ਹੈ ਅੱਗਾਂਹ ਨੂੰ ਵੀ ਸਿੱਖਾਂ ਨੂੰ ਇੰਨ੍ਹਾਂ ਦੇ ਗਲਤ ਹੁਕਮਨਾਮਿਆਂ ਦੀ ਰਤੀ ਕੁ ਪਰਵਾਹ ਕਰਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਹਰ ਗੁਰ ਸਿੱਖ ਨੂੰ ਪ੍ਰੋਫੈਸਰ ਦਰਸ਼ਨ ਸਿੰਘ `ਤੇ ਕੀਤੇ ਹਮਲੇ ਦੀ ਨਿਖੇਧੀ ਕਰਣੀ ਚਾਹੀਦੀ ਹੈ ਅਤੇ ਇਸ ਜ਼ੁਲਮ ਖਿਲਾਫ ਡੱਟ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਕਿ ਅਗਾਂਹ ਤੋਂ ਕੋਈ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਕੋਝਾ ਜਤਨ ਨਾ ਕਰ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਲਈ ਜੂਝ ਰਹੇ ਸਿੱਖ ਅਤੇ ਪੰਥਕ ਜੱਥੇਬੰਦੀਆਂ ਦਾ ਭਰਪੂਰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ੁਲਮ ਸਹਿਣਾ ਜ਼ੁਲਮ ਨੂੰ ਵਧਾਉਣਾ ਹੈ ਜੇਕਰ ਸਿੱਖ ਸੰਗਤ ਹੋ ਰਹੇ ਜ਼ੁਲਮ ਨੂੰ ਇਸੇ ਤਰ੍ਹਾਂ ਸਹਿਨ ਕਰਦੀ ਰਹੀ ਤਾਂ ਜ਼ੁਲਮ ਹੋਰ ਵਧੇਗਾ ਜੇ ਸਿੱਖ ਸੰਗਤਾਂ ਜ਼ੁਲਮ ਨੂੰ ਹੋਰ ਵਧਣਾ ਨਹੀਂ ਵੇਖਣਾ ਚਾਹੁੰਦੀਆਂ ਤਾਂ ਜ਼ੁਲਮ ਦੇ ਟਾਕਰੇ ਲਈ ਹਮੇਸ਼ਾਂ ਤਿਆਰ ਰਹਿਣ।


(23/01/10)
ਅਵਤਾਰ ਸਿੰਘ ਮਿਸ਼ਨਰੀ

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥

(ਅਵਤਾਰ ਸਿੰਘ ਮਿਸ਼ਨਰੀ) ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਤੋਂ ਵਿਦਿਆ ਪ੍ਰਾਪਤ ਪ੍ਰਸਿੱਧ ਕਥਾਵਾਚਕ ਗਿਆਨੀ ਬਲਵਿੰਦਰ ਸਿੰਘ ਜੀ ਜਲੰਧਰ ਵਾਲਿਆਂ ਦੇ ਪੂਜਨੀਕ ਪਿਤਾ ਜੀ ਗਿਆਨੀ ਬਚਨ ਸਿੰਘ ਜੀ 22 ਵਰਵਰੀ ਨੂੰ ਅਕਾਲ ਪੁਰਖ ਦੇ ਅਟੱਲ ਨਿਯਮ ਅਨੁਸਾਰ ਇਸ ਫਾਨੀ ਸੰਸਾਰ ਨੂੰ ਛੱਡ ਅਕਾਲ ਚਲਾਣਾ ਕਰ ਗਏ ਸਨ। ਅਸੀਂ ਸਮੁੱਚੇ ਮਿਸ਼ਨਰੀ ਅਤੇ ਚਿੰਤਕ ਵਿਦਵਾਨ ਸੱਜਨ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. , ਸਿੰਘ ਸਭਾ ਇੰਟ੍ਰਨੈਸ਼ਨਲ-ਅਮਰੀਕਾ-ਕਨੇਡਾ ਅਤੇ ਮਿਸ਼ਨਰੀ ਸਰਕਲ ਅਮਰੀਕਾ ਵਲੋਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਗਿ. ਬਲਵਿੰਦਰ ਸਿੰਘ ਮਿਸ਼ਨਰੀ ਦੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਪ੍ਰਵਾਰ ਵਿੱਚ ਸੁਖ ਸਾਂਤੀ ਬਖਸ਼ੇ ਤਾਂ ਕਿ ਇਹ ਮਿਸ਼ਨਰੀ ਪ੍ਰਵਾਰ ਇਸ ਵੱਡੇ ਦੁੱਖ ਨੂੰ ਸਹਿਦਾ ਹੋਇਆ ਗੁਰਮਤਿ ਦਾ ਪ੍ਰਚਾਰ ਤਨ ਦੇਹੀ ਨਾਲ ਕਰਦਾ ਰਹੇ। ਵਿਦੇਸ਼ ਵਿਖੇ ਕਥਾ ਪ੍ਰਚਾਰ ਕਰ ਰਹੇ ਗਿਆਨੀ ਜੀ ਨੂੰ ਅਸੀਂ ਹੌਂਸਲਾ ਦਿੰਦੇ ਹੋਏ ਤਹਿ ਦਿਲੋਂ ਹਮਦਰਦੀ ਪ੍ਰਗਟ ਕਰਦੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਸੁਹਿਰਦ ਮਿਸ਼ਨਰੀਆਂ ਨੂੰ ਪੂਰਨ ਸਹਯੋਗ ਦਿੱਤਾ ਜਾਵੇ। ਗਿਆਨੀ ਬਲਵਿੰਦਰ ਸਿੰਘ ਜੀ ਇਸ ਸਮੇਂ ਗੁਰਦਆਰਾ ਸਾਹਿਬ ਸੈਨਹੋਜ਼ੇ ਵਿੱਚ ਕਥਾ ਕਰ ਰਹੇ ਹਨ। ਉਨਾ ਨਾਲ ਦੁੱਖ ਸਾਂਝਾ ਕਰਨ ਲਈ 917-403-3355 ਤੇ ਸੰਪਰਕ ਕੀਤਾ ਜਾ ਸਕਦਾ ਹੈ।


(23/01/10)
ਡਾਕਟਰ ਪਰਮਜੀਤ ਸਿੰਘ

Makhan Singh & S.Gurmit SIngh jee Guru Fateh Prvan Krni,Yesterday I was out of station so I was unable to reply to Sikh Marg. I feel realy sorry,.I am sending you the photograph of that old Gutka Pothi that contains old ARDAS, please forwerd it on Sikh Marg, so all Sikh community can watch it easily. I am Great thankful of "SIKH MARG" on his contribution to the SIKH nation..That GutkaPothi contains JAPUJI SAHIB, JAPPU SAHIB, (200 BANND),TAVPARSAD SAWEIE Pattsahi 10SARAVAG SUDH wale, REHRAS (So Dar Rag Asa Mahala 1, <9SABAD>Chaupi Tav Parsad PARNVO AAD EKUNKARA <10 Bandd>ANAND SAHIB <1-5,&40> PARHUI) SHOILA pura,MUDAVANI Mahala 5, SALOK Mahala 5 Tera Keeta Ja To Nahi. AAKHAR teARDAS............DR. PARAMJIT SINGH
(ਨੋਟ:- ‘ਸਿੱਖ ਮਾਰਗ’ ਦੇ ਕੁੱਝ ਪਾਠਕਾਂ ਨੇ ਡਾ: ਪਰਮਜੀਤ ਸਿੰਘ ਤੋਂ ਪੁਰਾਣੇ ਗੁਟਕੇ ਬਾਰੇ ਕੁੱਝ ਜਾਣਕਾਰੀ ਮੰਗੀ ਸੀ। ਜੋ ਉਹਨਾ ਨੇ ਦੱਸ ਦਿੱਤੀ ਹੈ ਅਤੇ ਅਰਦਾਸ ਵੀ ਸਕੈਨ ਕਰਕੇ ਭੇਜ ਦਿੱਤੀ ਹੈ। ਉਂਜ ਤਾਂ ਇਹਨਾ ਨੇ ਆਪਣੇ 19 ਜਨਵਰੀ ਵਾਲੇ ਪੱਤਰ ਵਿੱਚ ਇਹ ਸਾਰੀ ਅਰਦਾਸ ਲਿਖ ਦਿੱਤੀ ਸੀ ਪਰ ਫਿਰ ਵੀ ਜੇ ਕਰ ਕਿਸੇ ਨੂੰ ਇਹ ਸਕੈਨ ਕੀਤੀ ਹੋਈ ਚਾਹੀਦੀ ਹੋਵੇ ਤਾਂ ਉਹ ਦੱਸ ਦੇਵੇ ਅਸੀਂ ਉਸ ਨੂੰ ਇਹ ਫਾਰਵਡ ਕਰ ਦੇਵਾਂਗੇ। ਇਸ ਗੁਟਕੇ ਤੋਂ ਇਹ ਵੀ ਪਤਾ ਚਲਦਾ ਹੈ ਕਿ ਅੱਜ ਤੋਂ ਤਕਰੀਬਨ 83 ਸਾਲ ਪਹਿਲਾਂ ਵੀ ਜਾਗਰਕ ਸਿੱਖ ਤ੍ਰਿਆ ਚਰਿੱਤਰਾਂ ਵਾਲੀ ਚੋਪਈ ਨੂੰ ਨਿਕਾਰਦੇ ਸਨ ਜਦੋਂ ਕਿ ਉਸ ਵੇਲੇ ਦਸਮ ਗ੍ਰੰਥ ਬਾਰੇ ਹਾਲੇ ਨਾਮ ਮਾਤਰ ਹੀ ਖੋਜ ਹੋਈ ਸੀ- ਸੰਪਾਦਕ)


(22/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Sardar Saravjeet Singh jee (Sikh Marg),
Waheguru jee ka Khalsa Waheguru jee kee Fateh
Many thanks for your valuable comments dated 19-01-2010 as shared on Website: www.sikhmarg.com
As already expressed in my previous message, I have no authority in deciding such issues, being citizen of Australia, where I am not experiencing any difficulty in following CE Calendar, as well as the Teachings of the Guru Granth Sahib. However, as desired, my views in respect of your Three Queries are as under:
(1) I am of the view that all Sikhs should continue to follow Gurbaani in the Guru Granth Sahib and at the same time, we must endeavour for the betterment of all. But has any problem resolved by NSC and whether it is practised by the Sikhs in the day to day life? I don't know whether Indian Govt. has objected to NSC ! This problem is created by the custodians of Sikh religion in Punjab, to which I am not party.
(2) I stated Four different Dates as per Attachment.
(3) Here in Australia, I have no opportunity to participate in these two celebrations. Hence, I have no comments.
Gurmit Singh (Australia)
****************************
Dear S. Makhan Singh Jee Purewal, Moderator - Sikh Marg,
Waheguru jee ka Khalsa Waheguru jee kee Fateh
Dear S. Saravjeet Singh jee, I am not in the habit of beating about the bush, and neither interested in responding to such piecemeal queries as is often done on this Forum by other teams like the Soccer Match.
However, for your information, I left India in January 1983 and not in 2003 as you have imagined.
When Date of 22nd December 1666 has been extended to 5th January, it automatically means 1667. If one has not mentioned specifically, it does not mean that others can't understand?
Gurmit Singh (Australia)

************************************

Dear Moderator, Sikh Marg,

Waheguru jee ka Khalsa Waheguru jee kee Fateh With the permission of Dr. Paramjit Singh jee, will you please let me know his Email Address, [or] find out from him the Names of NitNem Baanis and other Shabds included in the said Gutka. Thanks,

Gurmit Singh (Australia)


(21/01/10)
ਅਮਰ ਜੀਤ ਸਿੰਘ ਚੰਦੀ

ਬਾਦਲ ਨੂੰ ਅਕਾਲ ਪੁਰਖ ਮੰਨਣ ਵਾਲੇ ਅਕਾਲੀਆਂ ਲਈ ਆਤਮ ਮੰਥਨ

੧. ੧੯੨੦ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਮਗਰੋਂ, ਉਸ ਦੇ ਸਿਆਸੀ ਵਿੰਗ ਵਜੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਕੀ ਉਸ ਦੀ ਰੂਪ ਰੇਖਾ ਬਦਲ ਕੇ, ਸਿਆਸਤ ਨੂੰ ਧਰਮ ਅਨੁਸਾਰ ਚਲਾਉਣ ਦੀ ਥਾਂ, ਧਰਮ ਨੂੰ ਸਿਆਸਤ ਹੇਠ ਚਲਾਉਣ ਦੇ ਕੁਕਰਮ ਵਿੱਚ ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੨. ਕੀ ਬਾਦਲ ਵਲੋਂ, ਸਿੱਖਾਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ, ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ
ਕੇ, ਸਿੱਖਾਂ ਦੇ ਪਲੇਟ ਫਾਰਮ ਨੂੰ ਖਤਮ ਕਰਨ ਵਿੱਚ ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੩. ਕੀ ਬਾਦਲ ਵਲੋਂ, ਅਕਾਲਤਖਤ ਦੇ ਸਿਧਾਂਤ ਨੂੰ ਖੋਰਾ ਲਾਉਣ ਵਿੱਚ ਤੁਸੀਂ, ਬਾਦਲ ਦਾ ਸਾਥ ਨਹੀਂ
ਦਿੱਤਾ?
੪. ਕੀ ਬਾਦਲ ਵਲੋਂ ਅਪਣੀ ਕੁਰਸੀ ਪਿੱਛੇ, ਬੀ, ਜੇ, ਪੀ, (ਆਰ, ਐਸ, ਐਸ,) ਦੇ ਕਹੇ ਅਨੁਸਾਰ ਚਲ ਕੇ, ਪੰਜਾਬ ਨੂੰ ਭਈਆ ਰਾਜ ਬਨਾਉਣ ਵਿਚ, ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੫. ਕੀ ਬਾਦਲ ਵਲੋਂ ਸਿੱਖਾਂ ਦੇ ਹੱਕਾਂ ਦੀ ਆਵਾਜ਼ ਚੁਕਣੀ ਬੰਦ ਕਰਨ ਵੇਲੇ, ਬਾਦਲ ਦਾ ਸਾਥ ਦੇ ਕੇ, ਤੁਸੀਂ ਸਿੱਖਾਂ ਨਾਲ ਵਿਸ਼ਵਾਸ ਘਾਤ ਨਹੀਂ ਕੀਤਾ?
੬. ਕੀ ੧੯੭੮ ਵੇਲੇ, ਸਿੰਘਾਂ ਦੇ ਕਾਤਲ ਨਰੰਕਾਰੀ ਮੁਖੀ ਨੂੰ ਬਚਾਉਣ ਵਿਚ, ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੭. ਕੀ ਤੁਸੀਂ ਬਾਦਲ ਵਲੋਂ, ਗੁਰਮਤਿ ਸਿਧਾਂਤਾਂ ਨੂੰ ਰੋਲਣ, ਮੂਰਤੀ ਪੂਜਾ, ਬ੍ਰਾਹਮਣੀ ਕਰਮ ਕਾਂਡ ਕਰਨ ਵੇਲੇ ਬਾਦਲ ਦਾ ਸਾਥ ਨਹੀਂ ਦਿੱਤਾ?
੮. ਕੀ ਪੁਰਾਣੀਆਂ, ਸਿੱਖ ਇਤਿਹਾਸ ਨਾਲ ਜੁੜੀਆਂ ਯਾਦਗਾਰਾਂ, ਅਤੇ ੧੯੮੪ ਦੇ ਘੱਲੂ ਕਾਰੇ ਦੀਆਂ ਸਾਰੀਆਂ ਨਿਸ਼ਾਨੀਆਂ ਮਿਟਾਉਣ ਵਿਚ, ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੯. ਕੀ ਪੰਜਾਬ ਵਿੱਚ ਸਿੱਖ ਨੌਜਵਾਨੀ ਦਾ ਘਾਣ ਕਰਨ ਵਾਲੇ ਪੁਲਸੀਆਂ ਨੂੰ ਪ੍ਰੋਟੈਕਸ਼ਨ ਦੇਣ, ਉਨ੍ਹਾਂ ਨੂੰ ਤਰੱਕੀਆਂ ਦੇਣ, ਉਨ੍ਹਾਂ ਬਾਰੇ ਕੋਈ ਪੜਤਾਲ ਨਾ ਕਰਵਾਉਣ ਵਿੱਚ ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੧੦. ਕੀ ਬਾਦਲ ਵਲੋਂ ਰਾਧਾ ਸੁਆਮੀ ਡੇਰੇ ਨੂੰ ੨੦੦ + ੩੫ = ੨੩੫ ਏਕੜ ਜ਼ਮੀਨ, ਮੁਹਾਲੀ ਦੀ ਹੱਦ ਅੰਦਰ ਦੇਣ ਵੇਲੇ ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੧੧. ਕੀ ਵੋਟਾਂ ਪਿੱਛੇ, ਭਨਿਆਰਾ, ਸੌਦਾ ਸਾਧ, ਆਸ਼ੂਤੋਸ਼ ਆਦਿ ਹਜ਼ਾਰਾਂ ਡੇਰੇ, ਸਥਾਪਤ ਕਰ ਕੇ, ਸਿੱਖੀ ਸਿਧਾਂਤਾਂ ਦੀ ਫੱਟੀ ਪੋਚਣ ਵੇਲੇ, ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੧੨. ਕੀ ਸਿੱਖ ਜਵਾਨੀ ਨੂੰ ਨਸ਼ਿਆਂ ਵਿੱਚ ਡੋਬਣ ਦੇ, ਆਰ, ਐਸ, ਐਸ, ਕੇਂਦਰੀ ਏਜੈਂਸੀਆਂ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੧੩. ਕੀ ਸਿੱਖਾਂ ਨੂੰ ਕੰਜਰਲ ਪ੍ਰੋਗਰਾਮਾਂ ਰਾਹੀਂ, ਕੰਜਰ ਬਨਾਉਣ ਦੇ ਬਹੁ ਗਿਣਤੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਤੁਸੀਂ ਬਾਦਲ ਦਾ ਸਾਥ ਨਹੀਂ ਦਿੱਤਾ?
੧੪. ਕੀ ਤੁਸੀਂ, ਅੱਜ ਦੇ ਸਿਖਿਆ ਦਾਤਿਆਂ, ਮਾਸਟਰਾਂ, ਟੀਚਰਾਂ ਦੀ ਘੋਰ ਨਿਰਾਦਰੀ ਕਰ ਕੇ, ਸਿੱਖਾਂ ਨੂੰ ਪੜ੍ਹਾਈ ਨਾਲੋਂ ਤੋੜਨ, ਸਿੱਖਾਂ ਨੂੰ ਵੱਧ ਤੋਂ ਵੱਧ ਜਾਹਲ ਬਨਾਉਣ ਦੇ ਟੀਚੇ ਵਿੱਚ ਬਾਦਲ ਦੀ ਮਦਦ ਨਹੀਂ ਕਰ ਰਹੇ?
੧੫. ਕੀ ਤੁਸੀਂ ਹੌਲੀ ਹੌਲੀ ਅਕਾਲੀਆਂ ਦੀ ਹੋਂਦ ਖਤਮ ਕਰ ਕੇ, ਸਿੱਖਾਂ ਨੂੰ ਘੱਟ ਗਿਣਤੀ ਵਿੱਚ ਬਦਲ ਕੇ, ਪੰਜਾਬ ਵਿੱਚ ਬੀ, ਜੇ, ਪੀ, ਦਾ ਰਾਜ ਸਥਾਪਤ ਕਰਨ ਲਈ ਰਾਹ ਪੱਧਰਾ ਕਰਨ ਵਿੱਚ ਬਾਦਲ ਦਾ ਸਾਥ ਨਹੀਂ ਦੇ
ਰਹੇ?
੧੬. ਕੀ ਤੁਸੀਂ ਪੰਜਾਬ ਵਿਚ, ਆਰ, ਐਸ, ਐਸ, ਨਕਲੀ ਆਰ, ਐਸ, ਐਸ, (ਰਾਸ਼ਟ੍ਰੀਅ ਸਿੱਖ ਸੰਗਤ) ਸ਼ਿਵ ਸੈਨਾ, ਬਜਰੰਗ ਦਲ, ਭਈਆਂ ਨੂੰ ਸਿੱਖਾਂ ਨਾਲੋਂ ਜ਼ਿਆਦਾ ਮਾਨਤਾ ਦੇ ਕੇ, ਸਿੱਖਾਂ ਦਾ ਮਨੋਬਲ ਡੇਗਣ ਵਿੱਚ ਬਾਦਲ ਦਾ ਸਾਥ ਨਹੀਂ ਦੇ ਰਹੇ?
੧੭. ਕੀ ਤੁਸੀਂ ਐਸ, ਜੀ, ਪੀ, ਸੀ, ਜਿਹੀ ਧਾਰਮਿਕ ਸੰਸਥਾ ਦੇ ਮੈਂਬਰ ਬਣਨ ਲਈ, ਘੋਨਿਆਂ-ਮੋਨਿਆਂ ਦੀਆਂ ਵੋਟਾਂ ਪਵਾਉਣ, ਅਤੇ ਨਸ਼ਿਆਂ ਦਾ ਸਹਾਰਾ ਲੈਣ ਦੇ ਮੁਆਮਲੇ ਵਿੱਚ ਬਾਦਲ ਦੇ ਨਾਲ ਨਹੀਂ ਖੜੇ ਹੋਏ?
੧੮. ੧੯੮੪ ਤੋਂ ੧੯੯੫ ਤਕ ਸਿੱਖਾਂ ਦੀ ਹੁੰਦੀ ਨਸਲ ਕੁਸ਼ੀ ਨੂੰ ਰੋਕਣ ਲਈ ਤੁਸੀਂ ਕੀ ਕੀਤਾ?
੧੯. ਇਸ ਲਗਾਤਾਰ ਦਸ ਸਾਲ ਤੋਂ ਉਪਰ ਵਾਪਰੇ ਘੱਲੂ ਕਾਰੇ ਵਿੱਚ ਹੋਏ ਬੇਘਰ ਸਿੱਖਾਂ, ਹੋਈਆਂ ਵਿਧਵਾ ਬੀਬੀਆਂ, ਯਤੀਮ ਹੋਏ ਬੱਚਿਆਂ ਨੂੰ ਰਾਹਤ ਦੇਣ ਲਈ ਤੁਸੀਂ ਕੀ ਕੀਤਾ?
੨੦. ਕੀ ਤੁਸੀਂ ਪੰਜਾਬ ਵਿੱਚ ਪੰਜਾਬੀ ਬੋਲੀ ਲਾਗੂ ਕਰਨ ਲਈ ਕੋਈ ਉਪ੍ਰਾਲਾ ਕੀਤਾ?
੨੧. ਤੁਸੀਂ ਪੰਜਾਬ ਦੇ ਪਾਣੀਆਂ, ਭਾਖੜਾ ਡੈਮ, ਬਿਜਲੀ, ਪੰਜਾਬੀ ਬੋਲਦੇ ਇਲਾਕਿਆਂ, ਚੰਡੀਗੜ੍ਹ ਆਦਿ ਨੂੰ ਹਾਸਲ ਕਰਨ ਲਈ ਕੀ ਉਪਰਾਲਾ ਕੀਤਾ?
੨੨. ਕੀ ਤੁਸੀਂ ਕਿਸੇ ਸਿੱਖ ਨਾਲ ਹੁੰਦੇ ਧੱਕੇ ਬਾਰੇ ਆਵਾਜ਼ ਉਠਾਈ ਹੈ?
ਅੱਜ ਆਸ਼ੂਤੋਸ਼ ਜਿਹੇ ਪਖੰਡੀ ਹੱਥੋਂ, ਪੰਜਾਬ ਦੀ ਇਜ਼ਤ ਬਚਾਉਣ ਦੇ ਚਾਹਵਾਨਾਂ ਨੂੰ ਦਬਾਉਣ, ਉਨ੍ਹਾਂ ਨੂੰ ਸ਼ਹੀਦ ਕਰਵਾਉਣ ਦੇ ਮੁਆਮਲੇ ਵਿੱਚ ਤੁਸੀਂ ਕਿੱਥੇ ਖੜੇ ਹੋ?
ਯਾਦ ਰੱਖੋ, ਬਾਦਲ ਰਾਹੀਂ ਹੌਲੀ ਹੌਲੀ ਸਿੱਖੀ ਦਾ ਭੋਗ ਪਾਉਣ ਵਾਲੀ ਆਰ, ਐਸ, ਐਸ, ਦੇ ਇੱਕ ਦਿਨ ਤੁਸੀਂ ਵੀ ਜ਼ਰੂਰ ਸ਼ਕਾਰ ਹੋਵੋਗੇ। ਜੇ ਤੁਸੀਂ ਇਤਿਹਾਸ ਪੜ੍ਹਿਆ ਹੋਵੇ ਤਾਂ ਤੁਸਾਂ ਨੂੰ ਜ਼ਰੂਰ ਸੋਝੀ ਹੋਣੀ ਚਾਹੀਦੀ ਹੈ। ਚਲੋ ਮੈਂ ਹੀ ਤੁਹਾਨੂ ਯਾਦ ਕਰਵਾ ਦਿੰਦਾ ਹਾਂ,
ਮਿ. ਮਾਰਟਿਨ ਨੀਮੋਲਰ, ਜਰਮਨੀ ਦੀ ੧੯੩੦ ਤੋਂ ੧੯੪੦ ਵਿਚਲੀ ਹਾਲਤ ਇਨ੍ਹਾਂ ਲਫਜ਼ਾਂ ਵਿੱਚ ਬਿਆਨ ਕਰਦੇ ਹਨ, ਨਾਜ਼ੀਆਂ ਨੇ ਪਹਿਲਾਂ, ਕਮਿਯੂਨਿਸਟਾਂ ਨੂੰ ਮਾਰਿਆ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਯੂਨਿਸਟ ਨਹੀਂ ਸਾਂ। ਫਿਰ ਉਨ੍ਹਾਂ ਨੇ ਯਹੂਦੀਆਂ ਦਾ ਨੰਬਰ ਲਾਇਆ, ਮੈਂ ਫਿਰ ਵੀ ਕੁੱਝ ਨਾ ਬੋਲਿਆ, ਕਿਉਂਕਿ ਮੈਂ ਯਹੂਦੀ ਨਹੀਂ ਸਾਂ। ਫਿਰ ਉਹ ਟ੍ਰੇਡ ਯੂਨੀਅਨਿਸਟਾਂ ਦੁਆਲੇ ਹੋਏ, ਮੈਂ ਫਿਰ ਵੀ ਕੁੱਝ ਨਾ ਬੋਲਿਆ, ਚੁੱਪ ਰਿਹਾ, ਕਿਉਂਕਿ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸਾਂ। ਫਿਰ ਉਹ ਕੈਥੋਲਿਕ ਮੱਤ ਵਾਲਿਆਂ ਨੂੰ ਖਤਮ ਕਰਨ ਵੱਲ ਵਧੇ, ਮੈਂ ਫਿਰ ਵੀ ਕੋਈ ਆਵਾਜ਼ ਨਾ ਉਠਾਈ, ਕਿਉਂਕਿ ਮੈਂ ਤਾਂ ਪਰੋਟੈਸਟੈਂਟ ਸਾਂ। ਫਿਰ ਉਨ੍ਹਾਂ ਨੇ ਮੇਰਾ ਨੰਬਰ ਲਾਇਆ, ਤਦ ਤਕ ਮੇਰੇ ਹੱਕ ਵਿੱਚ ਆਵਾਜ਼ ਉਠਾਉਣ ਵਾਲਾ ਕੋਈ ਬਚਿਆ ਹੀ ਨਹੀਂ ਸੀ।
ਮੈਂ ਤੁਹਾਡੇ ਵਿਚੋਂ ਬਹੁਤਿਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਬਾਦਲ ਨੇ ਅੰਬ ਵਾਙ ਚੂਪ ਕੇ, ਗਿਟਕ ਵਾਙ ਸੁੱਟ ਦਿੱਤਾ, ਅਤੇ ਉਹ ਮਨ ਮਸੋਸ ਕੇ ਘਰੇ ਬੈਠ ਗਏ, ਕਿਉਂਕਿ ਉਨ੍ਹਾਂ ਬਾਦਲ ਨੂੰ ਹੀ ਅਕਾਲ ਪੁਰਖ ਸਮਝਿਆ ਸੀ, ਉਨ੍ਹਾਂ ਦੀ ਸਮਝ ਮੁਤਾਬਕ ਉਸ ਤੋਂ ਅਗਾਂਹ ਕੋਈ ਹੈ ਹੀ ਨਹੀਂ ਸੀ।
ਮੈਂ ਤੁਹਾਨੂੰ ਪੰਥ ਦੀ ਦੂਹਾਈ ਨਹੀਂ ਦੇਣਾ ਚਾਹੁੰਦਾ, ਕਿਉਂਕਿ ਪੰਥ ਤੁਹਾਡੇ ਸਿਰ ਤੇ ਨਹੀਂ ਖੜਾ। ਮੈਂ ਤੁਹਾਨੂੰ ਅਕਾਲਤਖਤ ਦੀ ਦੁਹਾਈ ਵੀ ਨਹੀਂ ਦੇਣ ਵਾਲਾ ਕਿਉਂ ਕਿ ਅਕਾਲ ਦਾ ਤਖਤ ਉਹ ਭਵਨ ਨਹੀਂ ਜਿਸ ਤੇ ਬਾਦਲ ਦੇ ਜੁੱਤੀ ਚੱਟ ਕਬਜ਼ਾ ਕਰੀ ਬੈਠੇ ਹਨ, ਅਕਾਲ ਦਾ ਤਖਤ ਤਾਂ ਉਸ ਦੀ ਕਾਇਨਾਤ ਦਾ ਹਰ ਕਣ ਹੈ। ਨਾ ਹੀ ਮੈਂ ਤੁਹਾਨੂੰ ਪੰਜਾਬ ਦਾ ਵਾਸਤਾ ਦੇਣ ਲੱਗਾ ਹਾਂ, ਕਿਉਂਕਿ ਪੰਜਾਬ ਨੇ ਇਸ ਤਰ੍ਹਾਂ ਦੇ ਬਹੁਤ ਫੱਟ, ਅਪਣੇ ਪਿੰਡੇ ਤੇ ਹੰਢਾਏ ਹਨ।
ਮੈਂ ਤੁਹਾਨੂੰ ਗੁਰੁ ਗ੍ਰੰਥ ਸਾਹਿਬ ਜੀ ਦਾ ਵਾਸਤਾ ਵੀ ਨਹੀਂ ਪਾਉਣ ਲੱਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਵਿੱਚ ਤੁਹਾਡਾ ਹੀ ਭਲਾ ਹੋਣਾ ਹੈ, ਤੁਸੀਂ ਦਸਮ ਗ੍ਰੰਥ ਨਾਲ ਜੁੜਦੇ ਹੋ ਜਾਂ ਸਰਬਲੋਹ ਗ੍ਰੰਥ ਨਾਲ, ਸੂਰਜ ਪ੍ਰਕਾਸ਼ ਗ੍ਰੰਥ ਨਾਲ ਜੁੜਦੇ ਹੋ ਜਾਂ ਗੁਰਬਿਲਾਸ ਪਾ, ੬ ਨਾਲ, ਜਾਂ ਹੋਰ ਕਿਸੇ ਲੱਚਰ ਕਵਿਤਾ ਨਾਲ, ਉਸ ਦਾ ਗੁਰੁ ਗ੍ਰੰਥ ਸਾਹਿਬ ਜੀ ਤੇ ਕੋਈ ਅਸਰ ਨਹੀਂ ਪੈਣਾ।
ਮੈਂ ਤੁਹਾਨੂੰ ਤੁਹਾਡੇ ਪ੍ਰਵਾਰ, ਤੁਹਾਡੇ ਬੱਚਿਆਂ ਦਾ ਵਾਸਤਾ ਦਿੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਪਰਾਇਆ ਹੱਕ ਰੂਪੀ ਜ਼ਹਿਰ ਖਵਾ ਰਹੇ ਹੋ। ਜੋ ਆਉਣ ਵਾਲੇ ਸਮੇ ਇਤਿਹਾਸ ਦੇ ਰੂ-ਬ-ਰੂ ਹੁੰਦੇ ਤੁਹਾਡੇ ਨਾਵਾਂ ਕਾਰਨ ਸ਼ਰਮਿੰਦਾ ਹੋਣ ਲਈ ਮਜਬੂਰ ਹੋਣਗੇ। ਅਜੇ ਵੀ ਵੇਲਾ ਹੈ, ਸੰਭਲੋ ਨਹੀਂ ਤਾਂ ਵਕਤ ਕਿਸੇ ਦੀ ਉਡੀਕ ਨਹੀਂ ਕਰਦਾ, ਹਮੇਸ਼ਾ ਬਦਲਦਾ ਰਹਿੰਦਾ ਹੈ।
ਅਕਾਲ ਨੇ ਅਕਾਲ ਹੀ ਰਹਣਾ ਹੈ, ਬਾਦਲ ਨੇ ਇੱਕ ਦਿਨ ਮਿੱਟੀ ਹੋਣਾ ਹੀ ਹੋਣਾ ਹੈ। ਫਿਰ ਕਿਸੇ ਹੋਰ ਨਕਲੀ ਅਕਾਲਪੁਰਖ ਦੀ ਭਾਲ ਕਰਨ ਨਾਲੋਂ ਚੰਗਾ ਹੈ, ਅਸਲੀ, ਹਮੇਸ਼ਾ ਕਾਇਮ ਰਹਣ ਵਾਲੇ ਅਕਾਲਪੁਰਖ ਨਾਲ ਹੀ ਜੁੜੋ। ਪਰਮਾਤਮਾ ਤੁਹਾਨੂੰ ਸੁਮੱਤ ਬਖਸ਼ੇ, ਤੁਸੀਂ ਵੀ ਸਮਾਜ ਲਈ ਨਾਸੂਰ ਬਣਨ ਨਾਲੋਂ, ਸਮਾਜ ਦਾ ਨਰੋਇਆ ਅੰਗ ਬਣੋ।

ਅਮਰ ਜੀਤ ਸਿੰਘ ਚੰਦੀ
ਫੋਨ: ੯੭੫੬੨੬੪੬੨੧


(21/01/10)
ਡਾਕਟਰ ਪਰਮਜੀਤ ਸਿੰਘ

S.Makhan Singh Ji Sat Siri Akal ,Today I read S. Gopal Singh's letter on SIKH MARG he want to know about the origional print of old ARDAS that GUTKA POTHI was published by Zorawar printers DHOBI GHAT Patiala. ess Gutke Milan Da patta Manager -Pustak Bhandar Mukam Panchkhand, Dakghar Bhassaur Zilla Sangrur. But at present this site is not available there . I have origional Gutka Pothi with me any body can read it. Call me any time on my phone no.0091 98149 56247. I have no scan provision with me as soon as possible I will try to send its origional veiw of this ARDAS. Lot of thanks , Dr.Paramjit Singh.


(21/01/10)
ਸਰਵਜੀਤ ਸਿੰਘ

ਸ: ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਬਹੁਤ ਹੀ ਹੈਰਾਨੀ ਹੋਈ ਹੈ ਆਪ ਜੀ ਦਾ ਪੱਤਰ ਪੜ੍ਹਕੇ ਮੈ ਤਾਂ ਸਮਝਦਾ ਸੀ ਕਿ ਆਪ ਜੀ ਬੁਹਤ ਲੰਮੇ ਸਮੇਂ ਤੋਂ ਅਸਟਰੇਲੀਆ ਵਿਚ ਰਹਿ ਰਹੇ ਹੋ ਪਰ ਆਪ ਜੀ ਲਿਖਦੇ ਹੋ, “(3)
Here in Australia, I have no opportunity to participate in these two celebrations. Hence, I have no comments”। ਬੇਨਤੀ ਹੈ ਕਿ ਜਦੋ ਨਾਨਕਸਾਹੀ ਕੈਲੰਡਰ ਬਣਿਆ ਸੀ ਉਸ ਵੇਲੇ ਆਪ ਜੀ ਬੁਹਤ ਜੋਰ-ਸ਼ੋਰ ਨਾਲ ਇਸ ਦੀ ਵਿਰੋਧਤਾਂ ਕਰਦੇ ਹੁੰਦੇ ਸੀ ਇਸ ਦਾ ਭਾਵ ਹੈ ਕਿ ਆਪ ਜੀ 2003 ਤੋਂ ਪਿਛੋਂ ਹੀ ਪੰਜਾਬ ਨੂੰ ਛੱਡਿਆ ਹੋਵੇਗਾ।
ਮੈ ਕੈਲੰਡਰ ਸਬੰਧੀ ਜਾਣਕਾਰੀ ਲੈਣ ਲਈ ਹੀ ਆਪ ਜੀ ਨੂੰ ਖੇਚਲ ਦਿੱਤੀ ਸੀ ਪਰ ਆਪ ਜੀ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀ ਦਿੱਤਾ। ਮੈ ਇਸ ਨਤੀਜੇ ਤੇ ਪੁੱਜਾ ਹਾਂ ਕਿ ਮੈ ਆਪ ਜੀ ਤੋਂ ਕੋਈ ਨਵੀਂ ਗੱਲ ਨਹੀ ਸਿਖ ਸਕਦਾ ਇਸ ਲਈ ਮੈ ਇਹ ਵਿਚਾਰ ਚਰਚਾ ਇਥੇ ਹੀ ਬੰਦ ਕਰਦਾ ਹਾਂ।
ਆਪ ਜੀ ਨੂੰ ਇਕ ਬੇਨਤੀ ਹੈ, ਆਪ ਜੀ ਨੇ ਲਿਖਿਆ ਹੈ,
“5 January 1667 SGPC, IOSS, S. Pal Singh Purewal”
ਜੇ ਆਪ ਜੀ ਪਾਲ ਸਿੰਘ ਪੁਰੇਵਾਲ ਜਾਂ ਸ੍ਰੋਮਣੀ ਕਮੇਟੀ ਦੀ ਲਿਖਤ ਦਾ ਹਵਾਲਾ ਦੇ ਸਕੋ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1667 ਦੀ 5 ਜਨਵਰੀ ਦਾ ਲਿਖਿਆ ਹੈ, ਤਾਂ ਆਪ ਜੀ ਦਾ ਧੰਨਵਾਦੀ ਹੋਵਾਂਗਾ।
ਆਦਰ ਸਹਿਤ
ਸਰਵਜੀਤ ਸਿੰਘ


(20/01/10)
ਜਸਬੀਰ ਸਿੰਘ (ਵੈਨਕੂਵਰ)

ਸਤਿਕਾਰ ਯੋਗ ਵੀਰ ਬਲਦੇਵ ਸਿੰਘ ਜੀ (ਫਿਰੋਜ਼ਪੁਰ) ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਦਾਸ ਦੀ ਲਿਖਤ ਨੂੰ ਧਿਆਨ ਨਾਲ ਪੜ੍ਹ ਕੇ ਇਸ `ਚ ਵਰਤੇ ਸ਼ਬਦ ‘ਬਾਣੀਕਾਰ’ ਵਲ ਦੁਆਇਆ ਹੈ। ਮੈਨੂੰ ਇਸ ਗੱਲ ਦਾ ਖੇਦ ਹੈ ਕਿ ਮੇਰੀ ਵਲੋਂ ਵਰਤੇ ਇਸ ਸ਼ਬਦ ਤੋਂ ਆਪ ਜੀ ਨੂੰ ਗੁਰੂ ਸਾਹਿਬ ਦੀ ਮਹਾਨਤਾ ਦੀ ਉਹ ਝਲਕ ਨਹੀਂ ਪਈ, ਜੋ ਇੱਕ ਸਿੱਖ ਦੀ ਲਿਖਤ ਵਿਚੋਂ ਪੈਣੀ ਚਾਹੀਦੀ ਹੈ।
ਇਸ ਸ਼ਬਦ ਦੀ ਵਰਤੋਂ ਦਾ ਮੇਰਾ ਇਹ ਹਰਗ਼ਿਜ਼ ਭਾਵ ਨਹੀਂ ਸੀ। ਇਹ ਸ਼ਬਦ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟਾਂ ਆਦਿ ਦਾ ਲਖਾਇਕ ਹੋਣ ਕਾਰਨ ਇਨ੍ਹਾਂ ਸ਼ਬਦਾਂ ਨੂੰ ਦੋਹਰਾਉਣ ਦੀ ਬਜਾਏ ‘ਬਾਣੀਕਾਰ/ਬਾਣੀਕਾਰਾਂ’ ਸ਼ਬਦ ਦੀ ਵਰਤੋਂ ਕੀਤੀ ਹੈ। ਹੋਰ ਕੋਈ ਅਜਿਹਾ ਸ਼ਬਦ ਮੈਨੂੰ ਧਿਆਨ ਵਿੱਚ ਨਹੀਂ ਆ ਰਿਹਾ ਸੀ /ਹੈ, ਜਿਸ ਨੂੰ ਇਸ ਸ਼ਬਦ ਦੀ ਥਾਂ ਵਰਤ ਸਕਾਂ।
ਪਰੰਤੂ ਜੇਕਰ ਕਿਸੇ ਵੀ ਗੁਰਸਿੱਖ ਨੂੰ ਇਹ ਸ਼ਬਦ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਦੀ ਵਡਿਆਈ ਨੂੰ ਛੁਟਿਆਉਣ ਦਾ ਝੌਲਾ ਪਾ ਰਿਹਾ ਹੋਵੇ ਤਾਂ ਦਾਸ ਇਸ ਸ਼ਬਦ ਦੀ ਵਰਤੋਂ ਤੋਂ ਜ਼ਰੂਰ ਸੰਕੋਚ ਕਰੇਗਾ। ਜੇਕਰ ਤੁਹਾਡੇ ਧਿਆਨ ਵਿੱਚ ਇਸ (ਬਾਣੀਕਾਰ/ਬਾਣੀਕਾਰਾਂ) ਦੀ ਜਗ੍ਹਾ ਕੋਈ ਹੋਰ ਢੁਕਵਾਂ ਸ਼ਬਦ ਧਿਆਨ ਵਿੱਚ ਆਵੇ ਤਾਂ ਜ਼ਰੂਰ ਲਿਖਣ ਦੀ ਖੇਚਲ ਕਰਨਾ। ਦਾਸ ਉਸ ਸ਼ਬਦ ਨੂੰ ਹੀ ‘ਬਾਣੀਕਾਰ/ਬਾਣੀਕਾਰਾਂ ਦੀ ਥਾਂ ਵਰਤੇਗਾ।
ਮੇਰਾ ਆਪਣਾ ਇਹ ਮੰਨਨਾ ਹੈ ਕਿ ਸਾਡੀ ਹਰੇਕ ਲਿਖਤ ਵਿਚੋਂ ਗੁਰੂ ਸਾਹਿਬ ਦੀ ਵਡਿਆਈ ਦੀ ਮਹਿਕ ਆਉਣੀ ਚਾਹੀਦੀ ਹੈ। ਹਾਂ, ਇਹ ਸੁਗੰਧੀ ਦੂਜਿਆਂ `ਤੇ ਚਿਕੜ ਸੁੱਟ ਕੇ ਲਿਆਉਣ ਦਾ ਯਤਨ ਨਾ ਹੋਵੇ।
ਵੀਰ ਜੀ, ਜਿੱਥੋਂ ਤਕ ਤੁਹਾਡੀ ਦੂਜੀ ਗੱਲ ਦਾ ਸਵਾਲ ਹੈ, ਉਸ ਬਾਰੇ ਤਾਂ ਇਤਨੀ ਕੁ ਹੀ ਬੇਨਤੀ ਹੈ ਕਿ ਸਿੱਖ ਜਗਤ ਦਾ ਜਿਤਨਾ ਗੁਰਬਾਣੀ ਨੂੰ ਰਸਮੀ ਤੌਰ `ਤੇ ਪੜ੍ਹਨ ਤੇ ਜ਼ੋਰ ਲੱਗਾ ਹੋਇਆ ਹੈ, ਜੇਕਰ ਇਨ੍ਹਾਂ ਕੁ ਜ਼ੋਰ ਇਸ ਨੂੰ ਵਿਚਾਰਨ ਵਲ ਲੱਗ ਜਾਵੇ ਤਾਂ ਫਿਰ ਨਿਰਸੰਦੇਹ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਹੋਈ ਜੀਵਨ-ਜਾਚ ਨੂੰ ਸਮਝ ਕੇ ਅਮਲੀ ਰੂਪ ਵਿੱਚ ਅਪਣਾ ਲਵਾਂਗੇ।
ਗੁਰਦੁਆਰਿਆਂ ਵਿਖੇ ਜ਼ਿਆਦਤਰ ਸਿੱਖ ਸੰਗਤਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਨ ਦੀ ਬਜਾਏ ਜਾਣੇ-ਅਣਜਾਣੇ ਹੋਰ ਜ਼ਿਆਦਾ ਫਸਾਉਣ ਦੇ ਉਪਰਾਲੇ ਹੀ ਹੋ ਰਹੇ ਹਨ। ਜਿਨ੍ਹਾਂ ਲੋਕਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਉਹ ਸਾਨੂੰ ਗੁਰਮਤਿ ਦੇ ਗਾਡੀ-ਮਾਰਗ `ਤੇ ਤੌਰਨ ਵਿੱਚ ਸਹਾਇਕ ਹੋਣਗੇ, ਉਹ ਹੀ ਜ਼ਿਆਦਾਤਰ ਭਟਕਾਉਣ ਦਾ ਰੋਲ ਅਦਾ ਕਰ ਰਹੇ ਹਨ। ਆਮ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਜਾਂ ਰੁਮਾਲਾ, ਮਾਇਆ ਆਦਿ ਚੜ੍ਹਾਉਣ, ਅਖੰਡ ਪਾਠ ਆਦਿ ਕਰਾਉਣ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖੀ ਬੈਠਾ ਹੈ। ਬਾਣੀ ਨੂੰ ਪੜ੍ਹਨ ਵਿਚਾਰਨ ਬਾਰੇ ਇਹ ਧਾਰਨਾ ਬਣਾਈ ਬੈਠਾ ਹੈ ਕਿ ਇਹ ਕੰਮ ਤਾਂ ਗ੍ਰੰਥੀ ਸਿੰਘਾਂ ਜਾਂ ਗਿਆਨੀ ਸਿੰਘਾਂ ਆਦਿ ਦਾ ਹੈ।
ਜੇਹੜੇ ਸੱਜਣ ਬਾਣੀ ਨੂੰ ਪੜ੍ਹਦੇ ਅਤੇ ਵਿਚਾਰਦੇ ਹਨ ਉਨ੍ਹਾਂ ਵਿੱਚ ਜ਼ਿਆਦਤਰ ਗਿਣਤੀ ਉਨ੍ਹਾਂ ਸੱਜਣਾਂ ਦੀ ਹੈ ਜੇਹੜੇ ਗੁਰਬਾਣੀ ਨੂੰ ਉਹ ਐਨਕ ਲਗਾ ਕੇ ਵਿਚਾਰਦੇ ਹਨ, ਜਿਸ ਨੂੰ ਗੁਰੂ ਸਾਹਿਬਾਨ ਨੇ ਮਨੁੱਖਤਾ ਲਈ ਘਾਤਕ ਸਮਝ ਕੇ, ਭੰਨ-ਤੋੜ ਕਰਕੇ ਡੂੰਘੇ ਟੋਏ ਵਿੱਚ ਦੱਬ ਦਿੱਤਾ ਸੀ। ਜਿਤਨਾ ਚਿਰ ਅਸੀਂ ਗੁਰਬਾਣੀ ਨੂੰ ਗੁਰਬਾਣੀ ਦੇ ਦ੍ਰਿਸ਼ਟੀ ਕੋਣ ਤੋਂ ਹੀ ਸਮਝਣ ਦੀ ਕੋਸ਼ਸ਼ ਨਹੀਂ ਕਰਾਂਗੇ ਉਤਨੀ ਦੇਰ ਬਾਣੀ ਪੜ੍ਹਦੇ/ਵਿਚਾਰਦੇ ਹੋਏ ਵੀ ਅਸੀਂ ਕਰਮਕਾਂਡ ਦੀ ਇਸ ਦਲਦਲ ਵਿੱਚ ਫਸੇ ਰਹਾਂਗੇ। ਜਦ ਹਰੇਕ ਸਿੱਖ ਇਸ ਤਰ੍ਹਾਂ ਦਾ ਉਪਰਾਲਾ ਕਰੇਗਾ ਤਾਂ ਜ਼ਰੂਰ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜਾਚ ਨੂੰ ਸਹੀ ਰੂਪ ਵਿੱਚ ਅਪਣਾ ਕੇ ਆਪਣੇ ਨਿਆਰੇਪਣ ਨੂੰ ਕਾਇਮ ਰੱਖ ਸਕੇਗਾ।
ਗੁਰੂ ਕਾਲ ਵਿੱਚ ਜਿਨ੍ਹਾਂ ਗੁਰਸਿੱਖਾਂ ਨੇ ਸਿੱਖੀ ਧਾਰਨ ਕੀਤੀ ਸੀ, ਉਹ ਨਿਰਸੰਦੇਹ ਨਰਕ-ਸੁਰਗ ਆਦਿ ਦੀਆਂ ਧਾਰਨਾਵਾਂ ਤੋਂ ਰਹਿਤ ਸਨ। ਇਸ ਦੀਆਂ ਸਾਨੂੰ ਇਤਿਹਾਸ ਵਿੱਚ ਉਦਾਹਰਣਾਂ ਵੀ ਮਿਲਦੀਆਂ ਹਨ।
ਅੰਤ ਵਿੱਚ ਦਾਸ ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਮੇਰਾ ਇਹ ਬਿਲਕੁਲ ਹੀ ਦਾਅਵਾ ਨਹੀਂ ਹੈ ਕਿ ਜੋ ਮੈਂ ਸਮਝਿਆ/ਲਿਖਿਆ ਹੈ ਉਹ ਹੀ ਸੌ ਪ੍ਰਤੀਸ਼ਤ ਠੀਕ ਅਥਵਾ ਗੁਰਮਤਿ ਹੈ। ਇਹ ਤਾਂ ਕੇਵਲ ਗੁਰਬਾਣੀ ਦੇ ਸੱਚ ਨੂੰ ਸਮਝਣ ਦਾ ਨਿਮਾਣਾ ਜੇਹਾ ਤਰਲਾ ਹੈ। ਇਸ ਤਰਲੇ ਵਿੱਚ ਇਹ ਆਸ ਵੀ ਹੈ ਕਿ ਸ਼ਾਇਦ ਕੋਈ ਹੋਰ ਗੁਰਬਾਣੀ ਦੇ ਭਾਵ-ਅਰਥਾਂ ਦੀ ਸੋਝੀ ਰੱਖਣ ਵਾਲਾ, ਬਾਣੀ ਦਾ ਰੱਸੀਆ ਗੁਰਮਤਿ ਸਿਧਾਤਾਂ ਦੀ ਵਿਆਖਿਆ ਹੋਰ ਚੰਗੇਰੇ ਢੰਗ ਨਾਲ ਸਿੱਖ ਸੰਗਤਾਂ ਦੇ ਸਾਹਮਣੇ ਰੱਖ ਸਕੇ। ਇਸ ਲਈ ਜਿੱਥੇ ਵੀ ਕਿਸੇ ਵੀ ਵੀਰ/ਭੈਣ ਨੂੰ ਇਹ ਮਹਿਸੂਸ ਹੋਵੇ ਕਿ ਇੱਥੇ ਦਾਸ ਗੁਰਬਾਣੀ ਦੇ ਸੱਚ ਨੂੰ ਸਮਝਣੋਂ ਉਕਾਈ ਖਾ ਗਿਆ ਹੈ ਤਾਂ ਦਾਸ ਨੂੰ ਸੂਚਿਤ ਕਰਨ ਦੀ ਖੇਚਲ ਕਰਨੀ। ਦਾਸ ਅਜਿਹੇ ਪਾਠਕਾਂ ਦਾ ਅਤੀ ਧੰਨਵਾਦੀ ਹੋਵੇਗਾ। ਸਾਡਾ ਮਨੋਰਥ ਰਲ ਮਿਲ ਕੇ ਗੁਰਮਤਿ ਦੀਆਂ ਕਦਰਾਂ-ਕੀਮਤਾਂ ਨੂੰ ਆਪ ਸਮਝ ਕੇ ਦੂਜਿਆਂ ਤੱਕ ਪਹੁੰਚਾਉਣਾ ਹੈ।
ਆਦਰ ਸਹਿਤ
ਤੁਹਾਡਾ ਵੀਰ ਜਸਬੀਰ ਸਿੰਘ (ਵੈਨਕੂਵਰ)


(20/01/10)
ਬਲਦੇਵ ਸਿੰਘ ਫਿਰੋਜ਼ਪੁਰ

ਸਤਿਕਾਰ ਯੋਗ ਡਾ: ਭਗਵੰਤ ਸਿੰਘ ਸੰਧੂ ਜੀ

ਅਤੇ ਸਿੱਖ ਮਾਰਗ ਦੇ ਪਾਠਕ ਵੀਰੋ।

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਡਾ: ਸੰਧੂ ਜੀ,

17/12/09 ਦੇ ਆਪਣੇਂ ਪੱਤਰ ਵਿੱਚ ਮੈਂ ਤੁਹਾਡੇ ਪਾਸੋਂ ਕੁੱਝ ਜਾਣਕਾਰੀਆਂ ਹਾਸਲ ਕਰਨ ਵਾਸਤੇ ਕੁੱਝ ਬੇਨਤੀਆਂ ਕੀਤੀਆਂ ਸਨ ਜੀ। ਅਜੇ ਤੱਕ ਤਾਂ ਇਹ ਮੇਰੀ ਨਿਰੋਲ ਕਲਪਨਾਂ ਹੀ ਸੀ ਜੀ। ਜੋ ਮੈਂ ਬਹੁਤ ਦੇਰ ਤੋਂ ਆਪਣੇਂ ਹੀ ਮਨ ਵਿੱਚ ਸੋਚਦਾ ਰਹਿਂਦਾ ਸੀ। ਜਦ ਮੈਨੂੰ ਇਹ ਪਤਾ ਲੱਗਾ ਕੇ ਤੁਸੀਂ ਨਾਸਾ ਦੇ ਵਿਗਿਆਨੀਂ ਹੋ ਤਾਂ ਮੈਂ ਕੁੱਝ ਝਕਦੇ ਝਕਦੇ ਨੇਂ ਤੁਹਾਡੇ ਨਾਲ ਆਪਣੇਂ ਵਿਚਾਰ ਸਾਂਝੇ ਕੀਤੇ ਸਨ। ਮੈਂ ਚਾਹੁੰਦਾ ਸੀ ਜੇ ਕਰ ਮੇਰੇ ਵਿਚਾਰਾਂ ਦੀ ਤੁਸੀਂ ਕੁੱਝ ਪੁਸ਼ਟੀ ਕਰ ਦੇਂਦੇ ਤਾਂ, ਮੈ ਖਗੋਲ ਬਾਰੇ ਆਪਣੇ ਅਗਲੇ ਵਿਚਾਰ ਤੁਹਾਡੇ ਅਗੇ ਰੱਖਦਾ ਜੀ। ਕਿਉਂ ਕੇ ਅਜੇਹੇ ਸਵਾਲਾਂ ਦਾ ਸਹੀ ਉੱਤਰ ਇੱਕ ਵਿਗਿਆਨੀਂ ਹੀ ਦੇ ਸੱਕਦਾ ਹੈ। ਅਤੇ ਖਗੋਲ ਬਾਰੇ ਜਾਣਕਾਰੀ ਦੀ ਆਸ ਨਾਸਾਂ ਦੇ ਵਿਗਿਆਨੀਂ ਤੋ ਵਧ ਕੇ ਹੋਰ ਕਿਸੇ ਪਾਸੋਂ ਸ਼ਾਇਦ ਨਹੀਂ ਕੀਤੀ ਜਾ ਸੱਕਦੀ।

ਕਿਸੇ ਕਾਰਨ ਵੱਸ ਤੁਸੀਂ ਮੇਰੇ ਸਵਾਲਾਂ ਦਾ ਉੱਤਰ ਨਹੀਂ ਦੇ ਸਕੇ ਕੋਈ ਗੱਲ ਨਹੀਂ। ਖਗੋਲ ਬਾਰੇ ਮੈਂ ਆਪਣੀਂ ਇਸ ਤੋਂ ਅਗਲੀ ਕਲਪਨਾਂ ਦੀ ਗੱਲ ਜਾਂ ਅਪਣੇਂ ਅਗਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦੀ ਆਗਿਆ ਚਾਹੁੰਦਾ ਹਾਂ ਜੀ।

ਡਾ: ਸੰਧੂ ਜੀ, ਇਹ ਸੱਚ ਹੈ ਜੀ ਕੇ ਸਕੂਲ ਵਿੱਚ ਤਾਂ ਵਿਗਿਆਨ ਦੇ ਨਾਂ ਤੇ ਮੇਰੀ ਪੜ੍ਹਾਈ, ਸਿਰਫ ਖੰਡ, ਰੇਤ, ਅਤੇ ਲੋਹੇ ਦੇ ਮਿਸ਼ਰਨ ਨੂੰ ਅਲੱਗ ਤੱਕ ਹੀ ਸੀਮਤ ਸੀ। ਸਾਡੇ ਸਮੇਂ ਪੇਂਡੂ ਸਰਕਾਰੀ ਸਕੂਲਾਂ ਵਿੱਚ ਸਿਰਫ ਸਧਾਰਨ ਵਿਗਿਆਨ ਹੀ ਪੜ੍ਹਾਇਆ ਜਾਂਦਾ ਸੀ। ਬੱਚਪਨ ਤੋਂ ਹੀ ਮੇਰੀ ਰੁਚੀ, ਦੋ ਹੀ ਵਿਸ਼ਿਆਂ ਵਿੱਚ ਸੀ। ਇੱਕ ਸੀ ਵਿਗਿਆਨ, ਤੇ ਦੂਜਾ ਵਿਸ਼ਾ ਸੀ ਗੁਰਬਾਣੀਂ ਦਾ। ਬਾਕੀ ਕਿਸੇ ਵਿਸ਼ੇ ਵਿੱਚ ਮੇਰੀ ਕੋਈ ਰੁਚੀ ਨਹੀਂ ਸੀ। ਇਸੇ ਹੀ ਕਰਕੇ ਮੈਂ ਜਿਆਦਾ ਪੜ੍ਹ ਨਹੀਂ ਸਕਿਆ।

ਇਹ ਗੱਲ ਸੰਨ 1963-64 ਦੀ ਹੈ ਜੀ, ਪਿੰਡਾਂ ਵਿੱਚ ਕਿਤੇ ਵੀ ਬਿਜਲੀ ਨਹੀਂ ਸੀ ਹੁੰਦੀ। ਸੋ ਲਾਈਟ ਪਲ਼ੂਸ਼ਨ ਬਿਲਕੁਲ ਨਹੀਂ ਸੀ ਹੁੰਦਾ। ਰਾਤ ਨੂੰ ਖੁਲੇ ਆਸਮਾਨ ਵਿੱਚ ਤਾਰਾ ਮੰਡਲ ਦਾ ਇੱਕ ਅੱਦਭੁੱਤ ਨਜਾਰਾ ਵੇਖਨ ਹੀ ਵਾਲਾ ਹੁੰਦਾ ਸੀ। ਇਹ ਨਜ਼ਾਰੇ ਤੱਕਦੇ ਤੱਕਦੇ, ਅਤੇ ਤਾਰਾ ਮੰਡਲ ਬਾਰੇ ਸੋਚਦੇ ਸੋਚਦੇ, ਪਤਾ ਨਹੀਂ ਕਦੋਂ ਅੱਖ ਲੱਗ ਜਾਂਦੀ ਸੀ। ਅੱਜਕਲ ਮਰਕਰੀ ਬਲਬਾਂ ਦੀ ਰੌਸ਼ਨੀਂ ਵਿੱਚ ਉਹ ਨਜ਼ਾਰੇ ਗੁੱਮ ਹੋ ਗਏ ਹਨ।

ਸਧਾਰਨ ਵਿਗਿਆਨ ਦੀ ਕਿਤਾਬ ਵਿੱਚ ਜੋ ਵੀ ਤਜ਼ਰਬੇ ਸਾਇੰਸ ਬਾਰੇ ਲਿਖੇ ਹੁੰਦੇ ਸਨ। ਮੈਂ ਘਰ ਵਿੱਚ ਸੱਭ ਦੇ ਪ੍ਰੈਕਟੀਕਲ ਕਰਦਾ ਹੁੰਦਾ ਸੀ। ਲੈਕਲਾਂਚੀ ਸੈਲ, ਡੇਨੀਅਨ ਸੈਲ, ਲੈਡ ਐਸਿਡ ਸੈਲ, ਆਦੀ ਦੇ ਤਜ਼ਰਬਿਆਂ ਨਾਲ, ਆਪਣੇਂ ਘਰ ਵਿੱਚ ਰੌਸ਼ਨੀ ਜੋਗੀ ਬਿਜਲੀ, ਮੈਂ ਖੁਦ ਹੀ ਪੈਦਾ ਕਰ ਲੈਂਦਾ ਸੀ। ਜਦ ਕਦੇ ਹਨੇਰੀ ਆਉਂਦੀ ਸੀ, ਤਾਂ ਪਿੰਡ ਦੇ ਸਾਰੇ ਦੀਵੇ ਬੁਝ ਜਾਂਦੇ ਸਨ। ਪਰ ਸਾਡੇ ਘਰ ਬਲਬਾਂ ਦੀ ਰੌਸਨੀ ਵੇਖ ਕੇ ਗੁਆਂਡੀ ਬਹੁਤ ਹੈਰਾਨ ਹੁੰਦੇ ਸਨ, ਅਤੇ ਇਹ ਵੇਖ ਕੇ ਮੈਂ ਬਹੁਤ ਖੁਸ਼ ਹੁੰਦਾ ਸੀ। ਬਾਦ ਵਿੱਚ ਮੈਂ ਖੂਹ ਦੀ ਝਲਾਰ ਤੋਂ ਡਿਗਦੇ ਪਾਣੀਂ ਦੀ ਮਦਦ ਨਾਲ, ਟਰਬਾਈਨ ਟਾਈਪ ਪੱਖਾ ਜਿਹਾ ਬਨਾ ਕੇ ਛੋਟੀ ਜਿਹੀ ਡਾਇਨਮੋਂ ਦਵਾਰਾ ਬਿਜਲੀ ਪੈਦਾ ਕੀਤੀ।

ਸਾਰੇ ਪਿੰਡ ਵਿੱਚ ਮੁਸ਼ਕਿਲ ਨਾਲ ਇੱਕ ਜਾਂ ਦੋ ਰੇਡਿਉ ਹੁੰਦੇ ਸਨ। ਮੈਂ ਦੇਸੀ ਤਰੀਕੇ ਨਾਲ ਖੁਦ ਹੀ ਆਪਣਾਂ ਰੇਡਿਉ ਵੀ ਤਿਆਰ ਕੀਤਾ ਅਤੇ ਲੋ ਪਾਵਰ ਦਾ ਇੱਕ ਰੇਡੀਉ ਸਟੇਸ਼ਨ ਵੀ। ਇਹ ਮੇਰੀਆਂ ਬਚਪਨ ਦੀਆਂ ਖੇਡਾਂ ਸਨ।

ਇਸ ਤਰਾਂ ਤਜ਼ਰਬੇ ਕਰਦਿਆਂ ਮੇਰੀ ਲਾਈਨ ਇਲੈਕਟ੍ਰਾਨਿਕਸ ਬਣ ਗਈ ਹੈ। ਇਲੈਕਟ੍ਰਾਨਿਕਸ ਵਿਗਿਆਨ ਦਾ ਸੱਭ ਤੋਂ ਮਹੱਤਵ ਪੂਰਨ ਹਿਸਾ ਹੈ। ਇਲੈਕਟ੍ਰਾਨਿਕਸ ਤੋਂ ਬਿਨਾਂ ਵਿਗਿਆਨੀਂ ਇੱਕ ਕਦਮ ਵੀ ਨਹੀਂ ਪੁੱਟ ਸੱਕਦੇ। ਬਿਨਾਂ ਕਿਸੇ ਡਿਪਲੋਮੇਂ ਜਾਂ ਡਿਗਰੀ ਤੋਂ ਮੈਂ ਕੁੱਝ ਇੱਕ ਇਲੈਕਟ੍ਰਾਨਿਕ ਕੰਪਨੀਆਂ ਵਿੱਚ R.&.D Engineer ਦੇ ਤੌਰ ਤੇ ਵੀ ਕੰਮ ਕਰ ਚੁੱਕਾ ਹਾਂ।

ਡਾ: ਸਰਦਾਰ ਭਗਵੰਤ ਸਿੰਘ ਜੀ, ਜੋ ਸਵਾਲ ਮੈਂ ਤੁਹਾਡੇ ਸਾਹਮਣੇਂ ਵਿਚਾਰ ਵਾਸਤੇ ਰੱਖੇ ਸਨ ਜੀ। ਉਹਨਾਂ ਦਾ ਉੱਤਰ ਜਾਂ ਕਾਰਨ, ਮੇਰੀ ਕਲਪਨਾਂ ਜਾਂ ਅਨੂਮਾਨ ਦੇ ਅਧਾਰ ਤੇ ਸ਼ਾਇਦ ਇਹ ਹੈ ਜੀ।

ਸੂਰਜ, ਜਾਂ ਸੂਰਜ ਪਰਿਵਾਰ ਦੇ ਕਿਸੇ ਵੀ ਗਹ੍ਰਿ ਦੀ ਆਪਣੀਂ ਕੋਈ ਵੀ ਮੈਗਨੈਟਿਕ ਸ਼ਕਤੀ ਨਹੀਂ ਹੈ ਜੀ। ਇਹਨਾਂ ਵਿੱਚ ਇਹ ਸ਼ੱਕਤੀ ਕਿਸੇ ਹੋਰ Sorus ਤੋਂ Mutual Inductance ਦੁਆਰਾ ਪੈਦਾ ਹੋ ਰਹੀ ਹੈ। ਅਤੇ ਜਦ ਕਦੇ ਧਰਤੀ ਦੇ ਧਰੁਵਾਂ ਵਿੱਚ ਪਰੀਵ੍ਰਤਨ ਹੁੰਦਾ ਹੈ, ਜਾਂ ਧਰਤੀ ਦਾ ਮੈਗਨੈਟਿਕ ਫੀਲਡ ਕਮਜੋਰ ਹੁੰਦਾ ਹੈ, ਤਾਂ ਉਸ ਦਾ ਕਾਰਨ ਵੀ ਇਹ ਹੋ ਸੱਕਦਾ ਹੈ, ਕਿ ਉਸ ਸ਼ਕਤੀਸ਼ਾਲੀ ਮੈਗਨੈਟਿਕ Sorus ਅਤੇ ਧਰਤੀ ਵਿਚਲੇ ਮੈਗਨੈਟਿਕ Path ਵਿਚ ਕੋਈ ਰੁਕਾਵਟ ਜਾਂ Disturbance ਪੈਦਾ ਹੋ ਜਾਂਦੀ ਹੋਵੇ।

ਬਿੱਗ ਬੈਂਗ ਦੇ ਕੇਂਦਰ ਬਾਰੇ ਮੈਂ ਜੋ ਸਵਾਲ ਤੁਹਾਨੂੰ ਕੀਤਾ ਸੀ, ਹੋ ਸੱਕਦਾ ਹੈ, ਉਸ ਦਾ ਕੇਂਦਰ ਬਿੰਦੂ ਵੀ ਇਹੀ ਸ਼ਕਤੀਸ਼ਾਲੀ ਮੈਗਨੈਟਿਕ ਸੋਰਸ ਹੀ ਹੋਵੇ। ਮੇਰਾ ਇਹ ਅਨੂਮਾਨ ਗਲਤ ਵੀ ਹੋ ਸੱਕਦਾ ਹੈ। ਪਰ ਮੇਰਾ ਖਿਆਲ ਹੈ ਕਿਸੇ ਵੀ ਵਿਗਿਆਨਕ ਖੋਜ ਦਾ ਆਧਾਰ, ਪਹਿਲੇ ਅਜੇਹੀ “ਕਲਪਨਾਂ” ਹੀ ਹੁੰਦੀ ਹੈ।

ਅਗਰ ਵੱਕਤ ਮਿਲੇ ਤਾਂ ਆਪਣੇਂ ਵਿਚਾਰ ਜਰੂਰ ਦੱਸਣਾਂ ਜੀ। ਜੇ ਠੀਕ ਲੱਗੇ ਤਾਂ ਨਾਸਾ ਵਿੱਚ ਵੀ ਇਹ ਸਵਾਲ ਜਰੂਰ ਉਠਾਉਣਾਂ ਜੀ।

ਆਦਰ ਸਹਿਤ

ਬਲਦੇਵ ਸਿੰਘ

ਫਿਰੋਜ਼ਪੁਰ


(20/01/10)
ਬਸੰਤ ਕੌਰ/ਜਸਪ੍ਰੀਤ ਕੌਰ

ਫਰੀਦਾਬਾਦ ਦੀਆਂ ਗੁਰਦੁਆਰਾ ਸਿੰਘ ਸਭਾਵਾਂ ਵੱਲੋਂ ਪ੍ਰੌਫੈਸਰ ਦਰਸ਼ਨ ਸਿੰਘ ਉਤੇ ਹੋਏ ਕਾਤਲਾਨਾ ਹਮਲੇ ਦੀ ਰੱਜ ਕੇ ਨਿੰਦਾ
* ਅਖੌਤੀ ਜੱਥੇਦਾਰ ਔਰੰਗਜੇਬ ਦੀ ਔਲਾਦ, ਪ੍ਰੋਫੈਸਰ ਦਰਸ਼ਨ ਸਿੰਘ ਸਿੱਖ ਕੌਮ ਦੀ ਕੀਮਤੀ ਸ਼ਖਸੀਅਤ ਹਨ ਜੇਕਰ ਉਨ੍ਹਾਂ ਦੀ ਜਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪੁੱਜਿਆ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜੱਥੇਦਾਰ ਸਿੱਧੇ ਤੌਰ `ਤੇ ਜਿੰਮੇਂਵਾਰ: ਸਰਦਾਰ ਜਤਿੰਦਰ ਸਿੰਘ
* ਲਾਂਬਾ ਤੇ ਇਕਬਾਲ ਸਿੰਘ ਆਰ. ਐਸ. ਐਸ. ਦੇ ਗੁਲਾਮ: ਸੁਰਜੀਤ ਸਿੰਘ
* ਪ੍ਰੋਫੈਸਰ ਦਰਸ਼ਨ ਸਿੰਘ ਦੇ ਉਪਰ ਹਮਲਾ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਉਪਰ ਹਮਲਾ ਹੈ: ਸ. ਕਿਰਪਾਲ ਸਿੰਘ

(ਬਸੰਤ ਕੌਰ/ਜਸਪ੍ਰੀਤ ਕੌਰ ੨੦ ਜਨਵਰੀ ੨੦੧੦ ਫ਼ਰੀਦਾਬਾਦ)
ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਆਸਨਸੋਲ (ਕੋਲਕਾਤਾ) ਵਿਖੇ ਇਕਬਾਲ ਸਿੰਘ ਤੇ ਗੁਰਜਰਨਜੀਤ ਸਿੰਘ ਲਾਂਬਾਂ ਦੇ ਲੱਠ ਮਾਰ ਗੁੰਡਿਆਂ ਤੋਂ ਕਾਤਲਾਨਾ ਹਮਲਾ ਕਰਵਾਉਣ ਕਰ ਕੇ ਸਿੱਖ ਸੰਗਤਾਂ ਵਿੱਚ ਰੋਹ ਦੀ ਲਹਿਰ ਫੈਲ ਚੁੱਕੀ ਹੈ। ਅੱਜ ਫ਼ਰੀਦਾਬਾਦ ਦੇ ਵੱਖ ਵੱਖ ਗੁਰਦੁਆਰਾ ਸਿੰਘ ਸਭਾਵਾਂ ਦੇ ਆਗੂਆਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਕਿ ਦੋਖੀਆਂ ਖਿਲਾਫ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿੱਤੀ ਜਾਵੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ ੨੨-੨੩ ਦੇ ਜਨਰਲ ਸਕੱਤਰ ਸ. ਜੋਗਿੰਦਰ ਸਿੰਘ ਨੇ ਕਿਹਾ ਕਿ ਜੱਥੇਦਾਰ ਤੇ ਸ਼੍ਰੋਮਣੀ ਕਮੇਟੀ ਗਿਰੀ ਹੋਈ ਹਰਕਤਾਂ ਉਤੇ ਉਤਰ ਆਏ ਹਨ। ਉਨ੍ਹਾਂ ਨੇ ਇਸ ਹਮਲੇ ਦੀ ਤੁਲਨਾ ਔਰੰਗਜੇਬ ਦੇ ਰਾਜ ਕਾਲ ਨਾਲ ਕੀਤੀ ਜਿਵੇਂ ਔਰੰਗਜੇਬ ਨੇ ਔਰੰਗਜੇਬੀ ਹੁਕਮ ਜਾਰੀ ਕਰ ਦਿੱਤਾ ਸੀ ਕਿ ਜਾਂ ਸਿੱਖ ਬਣ ਜਾਓ ਜਾਂ ਜਾਨੋ ਹੱਥ ਧੋ ਬੈਠੋ। ਬਿਲਕੁਲ ਅਜਿਹੇ ਹਾਲਾਤਾਂ ਦੀ ਯਾਦ ਇੰਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਤਾਜ਼ਾ ਕਰ ਦਿੱਤੀ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੰਜਾਬੀ ਕਾਲੌਨੀ ਦੇ ਜਨਰਲ ਸਕੱਤਰ ਅਤੇ ਕੇਂਦਰੀ ਸਿੰਘ ਸਭਾ ਪੰਚਾਇਣ ਦੇ ਆਗੂ ਸ. ਸੁਖਦੇਵ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਕੀਰਤਨ ਉਤੇ ਰੋਕ ਲਾ ਰਹੇ ਹਨ ਉਹ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਸਿੱਖੀ ਸਿਖਿਆ ਗੁਰ ਵੀਚਾਰ ਪਰ ਇਹ ਲੋਕ ਤਾਂ ਗੁਰ ਵੀਚਾਰ ਨੂੰ ਡੰਡੇ ਦੇ ਜ਼ੋਰ ਨਾਲ ਬੰਦ ਕਰਵਾਉਣਾ ਚਾਹੁੰਦੇ ਹਨ। ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਦੇ ਆਗੂ ਸਰਦਾਰ ਨਿਰਮਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੱਕੜ ਤਾਂ ਅਪਣੀ ਜ਼ਮੀਰ ਆਰ. ਐਸ. ਐਸ. ਦੇ ਸ਼ਰਧਾਲੂ ਬਾਦਲ ਪਰਵਾਰ ਅੱਗੇ ਗਿਰਵੀ ਰੱਖ ਚੁੱਕਿਆ ਹੈ। ਸ. ਨਿਰਮਲ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਦਾ ਇਮਤਿਹਾਨ ਨਾ ਲਉ ਜੇ ਸਿੱਖ ਸੰਗਤਾਂ ਅਪਣੇ ਤੇ ਆ ਗਈ ਤਾਂ ਤੁਹਾਨੂੰ ਆਰ. ਐਸ. ਐਸ. ਦੀ ਨਿਕਰਾਂ ਪੁਆ ਕੇ ਛੱਡੇਗੀ ਇਸ ਲਈ ਸਮੇਂ ਰਹਿੰਦਿਆ ਅਪਣੇ ਵਿੱਚ ਸੁਧਾਰ ਕਰ ਲਉ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ. ੧ ਦੇ ਕਮੇਟੀ ਮੈਂਬਰ ਅਤੇ ਨੌਜਵਾਨ ਆਗੂ ਸ. ਜਤਿੰਦਰ ਸਿੰਘ ਫ਼ਰੀਦਾਬਾਦ ਨੇ ਕਿਹਾ ਕਿ ਅਖੌਤੀ ਜੱਥੇਦਾਰ ਔਰੰਗਜੇਬ ਦੀ ਔਲਾਦ ਹਨ ਜਿਹੜੇ ਸਿੱਖੀ ਦੇ ਬੂਟੇ ਨੂੰ ਉਜਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਸਿੱਖ ਕੌਮ ਦੀ ਸਤਿਕਾਰਤ ਸ਼ਖਸੀਅਤ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਲਈ ਜੂਝ ਰਹੇ ਹਨ ਜੇਕਰ ਉਨ੍ਹਾਂ ਦੀ ਜਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪੁੱਜਿਆ ਤਾਂ ਉਸ ਲਈ ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜੱਥੇਦਾਰ ਸਿੱਧੇ ਤੌਰ `ਤੇ ਜਿੰਮੇਂਵਾਰ ਹੋਣਗੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ ੧੫ ਦੇ ਕਮੇਟੀ ਮੈਂਬਰ ਸ. ਗੁਰਨਾਮ ਸਿੰਘ ਨੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਰਾਜ ਵਿੱਚ ਹਰ ਪ੍ਰਾਣੀ ਮਾਤਰ ਨੂੰ ਅਪਣੇ ਵਿਚਾਰ ਪ੍ਰਗਟ ਕਰਣ ਦੀ ਆਜ਼ਾਦੀ ਹੈ ਜੇਕਰ ਕੋਈ ਵਿਅਕਤੀ ਕਿਸੇ ਦੇ ਵਿਚਾਰਾਂ ਨੂੰ ਦਬਾਉਣਾ ਚਾਹੁੰਦਾ ਹੈ ਤਾਂ ਉਹ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਹਤਿਆਰਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਡਬੂਆ ਕਾਲੌਨੀ ਦੇ ਪ੍ਰਧਾਨ ਸ. ਪੂਰਨ ਸਿੰਘ ਅਤੇ ਇੰਦਰਪਾਲ ਸਿੰਘ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਉਤੇ ਵੱਡੀ ਸੱਟ ਦਸਿਆ। ਸ. ਕੁਲਦੀਪ ਸਿੰਘ ਗੁਰਦੁਆਰਾ ਸਿੰਘ ਸਭਾ ਸੈਕਟਰ ੪੯ ਸੈਨਿਕ ਕਾਲੌਨੀ ਨੇ ਕਿਹਾ ਕਿ ਪੰਥਕ ਮਸਲਿਆਂ ਨੂੰ ਹੱਲ ਕਰਣ ਦਾ ਸਹੀ ਤਰੀਕਾ ਗੁੰਡਾਗਰਦੀ ਨਹੀਂ ਬਲਕਿ ਬੈਠ ਕੇ ਇੰਨ੍ਹਾਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਲਾਕ ਡੀ, ਡਬੂਆ ਕਾਲੌਨੀ ਦੇ ਸਟੇਜ ਸਕੱਤਰ ਸ. ਹਰਭਾਗ ਸਿੰਘ ਅਤੇ ਮੈਂਬਰ ਸ. ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਾਨੋਂ ਮਾਰਨ ਲਈ ਕੀਤੇ ਹਮਲੇ ਨੇ ਔਰੰਗਜ਼ੇਬ ਵੱਲੋਂ ਮਾਨਵਤਾ ਉਤੇ ਕੀਤੇ ਜਾ ਰਹੇ ਅੰਨੇ ਤਸ਼ਦਦਾਂ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ ਹੈ। ਸ. ਸੁਰਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਸਿੱਖਾਂ ਦੀ ਬੋਲੀ ਨਹੀਂ ਬੋਲਦਾ ਸਗੋਂ ਆਰ. ਐਸ. ਐਸ. ਦੀ ਤੂਤੀ ਵਜਾਉਂਦਾ ਹੈ। ਸ. ਸੁਰਜੀਤ ਸਿੰਘ ਨੇ ਕਿਹਾ ਕਿ ਲਾਂਬਾ ਤੇ ਗਿਆਨੀ ਇਕਬਾਲ ਸਿੰਘ ਆਰ. ਐਸ. ਐਸ. ਦੇ ਗੁਲਾਮ ਹਨ। ਆਰ. ਐਸ. ਐਸ. ਦਾ ਮੁੱਖ ਏਜੰਡਾ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬ੍ਰਾਹਮਣੀ ਗ੍ਰੰਥਾਂ ਦਾ ਉਲਥਾ ਬਚਿਤੱਰ ਨਾਟਕ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਣਾ ਹੈ ਪ੍ਰੋਫੈਸਰ ਦਰਸ਼ਨ ਸਿੰਘ ਇਨ੍ਹਾਂ ਦੀ ਚਾਲਾਂ ਨੂੰ ਨੰਗਾ ਕਰ ਰਹੇ ਹਨ ਇਸ ਲਈ ਬੁਖਲਾਹਟ ਵਿੱਚ ਇਹ ਲੋਕ ਨੀਵੀਆਂ ਹਰਕਤਾਂ ਉਤੇ ਉਤਰ ਆਏ ਹਨ। ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸ. ਕਿਰਪਾਲ ਸਿੰਘ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਹਮਲਾ ਪ੍ਰੋਫੈਸਰ ਦਰਸ਼ਨ ਸਿੰਘ ਦੇ ਉਪਰ ਨਹੀਂ ਸੀ ਸਗੋਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਉਪਰ ਹਮਲਾ ਹੈ ਇਨ੍ਹਾਂ ਦੋਖੀਆਂ ਨੂੰ ਪਛਾੜਨ ਦੀ ਲੋੜ ਹੈ।


(20/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Sardar Saravjeet Singh jee (Sikh Marg),
Waheguru jee ka Khalsa Waheguru jee kee Fateh
Many thanks for your valuable comments dated 19-01-2010 as shared on Website: www.sikhmarg.com
As already expressed in my previous message, I have no authority in deciding such issues, being citizen of Australia, where I am not experiencing any difficulty in following CE Calendar, as well as the Teachings of the Guru Granth Sahib. However, as desired, my views in respect of your Three Queries are as under:
(1) I am of the view that all Sikhs should continue to follow Gurbaani in the Guru Granth Sahib and at the same time, we must endeavour for the betterment of all. But has any problem resolved by NSC and whether it is practised by the Sikhs in the day to day life? I don't know whether Indian Govt. has objected to NSC ! This problem is created by the custodians of Sikh religion in Punjab, to which I am not party.
(2) I stated Four different Dates as per Attachment.
(3) Here in Australia, I have no opportunity to participate in these two celebrations. Hence, I have no comments.
Gurmit Singh (Australia)

********************************
ੴ ਸਤਿਗੁਰ ਪ੍ਰਸਾਦਿ॥


WHERE WE STAND AFTER 500 YEARS?

Question: What is the exact Date of Guru Nanak Sahib’s Birth Day?

Try to find the Answer:

27 March 1469 S. Pal Singh Purewal (Canada)

14 April 1469 Institute of Sikh Studies including PS Purewal

15 April 1469 Late Karam Singh, Bhai Kahn Singh, Prof. Sahib Singh,
Dr. Gopal Singh, Dr. Ganda Singh, Khushwant Singh,
Dr. Hari Ram Gupta, Principal Satbir Singh, Patwant
Singh, Encyclopaedia of Sikhism by Punjabi Uni Patiala

20 October 1469 Dr. Tarlochan Singh and Dr. Harjinder Singh Dilgeer

Hindus’ Puranmashi: Under the guidance of SAD / SGPC and their Officials,
in Karitka month: Birthday of Guru Nanak Sahib is celebrated on Puranmashi
Follows after Diwali. Different Dates under Nanakshahi
Calendar, are indicated below:

19 November 2002; 8 November 2003; 26 November 2004;
15 November 2005; 5 November 2006; 24 November 2007;
13 November 2008, 2 November 2009

Question: When Guru Gobind Singh Sahib was born?

Select your choice: (At Hemkunt or Patna)

18 December 1661 Dr. Gopal Singh, Dr. Sangat Singh,
Dr Harjinder Singh Dilgeer

22 December 1666 Bhai Kahn Singh, Prof Sahib Singh,
Dr Hari Ram Gupta, Principal Satbir
Singh, Patwant Singh, Encylopaedia of
Sikhism by Punjabi Uni Patiala, S. Pal
Singh Purewal (Canada)

26 December 1666 Dr. Ganda Singh, Khushwant Singh

5 January 1667 SGPC, IOSS, S. Pal Singh Purewal

Reproduced by: Gurmit Singh (Australia)


(20/01/10)
ਗੋਪਾਲ ਸਿੰਘ

Respected S. Makhan Singh Ji
WaahGuru Ji Ka Khalsa
WaahGuru Ji Ki Fateh

Thanks for the precious information on this web site. Doctor Parmjit Singh has written Ardaas from a Gutka Pothi. He did not mentioned the publisher's name. I am sure it is a rare copy. it may not be available anywhere. Is it possible to get few scanned pages from the front and scanned pages of Ardaas. I have been using this as far as I can remember. I am interested in seeing the original.
Please ask him to scan and put on your web site or give him my email address, can send me. Please help
May God bless us all.
Wish You well
Gopal Singh


(20/01/10)
ਡਾ: ਹਰਮਿੰਦਰ ਸਿੰਘ ਬੰਗਲੌਰ

In this case the Hon’ble Supreme Court has said that, the term “Hindu” is used only for the purpose of grouping and to implementation of the laws. If this is the case, then why other religions such as Christians, Muslims etc are not included under the term “Hindu”, because they are eating cow meat? When Sikhs have their separate religion and identities such as 1) Holy Granth, 2) Gurmukhi/ Punjabi Scriptures, 3) Identity, 4) Religious Flag, 5) Separate culture etc etc., then why the Sikhism is not recognized as a separate religion? Whether the law makers have any reply of this question? When the Sikhs having their separate “Anand Marriage Act” which was enacted in 1909, then why they were forced to take marriage certificate under the Hindu Marriage Act? The Guru Granth Sahib says “Na ham hinḏu na musalman, Alah ram ke pind paran (I am not a Hindu, nor am I a Muslim. My body and breath of life belong to the God of both). In fact, the Sikhs are included under the term “Hindu” only to say that, the Sikhs are Hindus and to humiliate them and nothing else. However, it’s my personal view that, until the Indian Sikhs are not going to consume cow meat, till then they will be consider as Hindus. Once they will start consuming cow meat automatically they will be recognized as Sikhs and the day is not far. Dr. Harminder Singh, Bangalore. Ph: 9448464491. 20/1/10.


(19/01/10)
ਅਮਰ ਜੀਤ ਸਿੰਘ ਚੰਦੀ

ੴ ਸਤਿ ਗੁਰ ਪ੍ਰਸਾਦਿ
ਸਿੱਖੀ ਦੇ ਭੇਸ ਵਿੱਚ ਪਨਪ ਰਹੇ ਸਿੱਖ ਦੁਸ਼ਮਣ।

ਸੋਚਦਾ ਸਾਂ ਕਿ ਮੈ ਅੱਜ ਤਕ ਤਾਂ ਸਿੱਖੀ ਦੀ ਕੋਈ ਖਾਸ ਸੇਵਾ ਨਹੀਂ ਕਰ ਸਕਿਆ, ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਤਿਕਾਰ ਯੋਗ, ਅਵਤਾਰ ਸਿੰਘ ਜੀ ਮੱਕੜ ਦੇ ਸੱਦੇ ਤੇ, ਸਿੱਖੀ ਭੇਸ ਵਿੱਚ ਪਨਪ ਰਹੇ, ਕੁੱਝ ਸਿੱਖ ਦੁਸ਼ਮਣਾ ਦੀ ਨਿਸ਼ਾਨ ਦੇਹੀ ਕਰ ਕੇ, ਪੰਥ ਦੀ ਕੁੱਝ ਸੇਵਾ ਵੀ ਕਰ ਲਵਾਂ, ਅਤੇ ਪ੍ਰਧਾਨ ਜੀ ਦੇ ਖਾਤੇ ਵਿੱਚ ਕੁੱਝ ਨੰਬਰ ਵੀ ਬਣਾ ਲਵਾਂ। ਪਰ ਡਰ ਲਗਦਾ ਸੀ ਕਿ ਕਿਤੇ ਪ੍ਰਧਾਨ ਜੀ ਦੇ ਖਾਤੇ ਵਿੱਚ ਨੰਬਰ ਬਣਾਉਂਦਾ ਬਣਾਉਂਦਾ, ਸਰਨਾ ਜੀ ਦੇ ਖਾਤੇ ਵਿਚੋਂ, ਨਾਮ ਹੀ ਨਾ ਕਟਵਾ ਲਵਾਂ? ਪਰ ਅੱਜ ਸ੍ਰ, ਪਰਮ ਜੀਤ ਸਿੰਘ ਸਰਨਾ ਜੀ ਨੇ ਵੀ ਪ੍ਰਧਾਨ ਜੀ ਦੇ ਬਿਆਨ ਦੀ ਪੁਸ਼ਟੀ ਕਰਦਿਆਂ ਸਿੱਖੀ ਭੇਸ ਵਿਚਲੇ ਦੁਸ਼ਮਣਾਂ ਨੂੰ ਪਛਾਨਣ ਦਾ ਸੱਦਾ ਦੇ ਦਿੱਤਾ।
ਹੁਣ ਨਿਡੱਰ ਹੋ ਕੇ ਪੰਥ ਦੀ ਸੇਵਾ ਕਰਨ ਲੱਗਾ ਹਾਂ। ਪਰ ਕਿਉਂਕਿ ਸ੍ਰ ਮੱਕੜ ਜੀ ਦੇ ਕਹਿਣ ਅਨੁਸਾਰ ਸ਼੍ਰੋਮਣੀ ਕਮੇਟੀ, ਸਾਰੀ ਦੁਨੀਆਂ ਦੇ ਸਿੱਖਾਂ ਦੀ ਸਾਂਝੀ ਕਮੇਟੀ ਹੈ, ਅਤੇ ਸਰਨਾ ਜੀ ਖਾਲੀ ਦਿੱਲੀ ਦੇ ਸਿੱਖਾਂ ਦੇ ਪ੍ਰਧਾਨ ਹਨ, ਇਸ ਕਰ ਕੇ ਰੁਤਬੇ ਦਾ ਖਿਆਲ ਕਰਦਿਆਂ, ਇਨ੍ਹਾਂ ਸਿੱਖੀ ਭੇਸ ਵਿਚਲੇ ਸਿੱਖ ਦੁਸ਼ਮਣਾਂ ਦੀ ਸੂਚੀ, ਪ੍ਰਧਾਨ ਮੱਕੜ ਜੀ ਸਾਮ੍ਹਣੇ ਪੇਸ਼ ਕਰ ਰਿਹਾ ਹਾਂ। ਉਮੀਦ ਹੈ ਸਰਨਾ ਜੀ ਮੇਰੀ ਮਜਬੂਰੀ ਨੂੰ ਸਮਝਦੇ, ਮੇਰੇ ਵਿਰੁੱਧ ਕੋਈ ਕੜੀ ਕਾਰਵਾਈ ਨਹੀਂ ਕਰਨਗੇ।
ਸਤਿਕਾਰ ਯੋਗ ਪ੍ਰਧਾਨ ਸਾਹਿਬ ਜੀਉ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਸਿੱਖੀ ਭੇਸ ਵਿਚਲੇ ਸਿੱਖਾਂ ਦੀ ਪਹਿਲੀ ਸੂਚੀ ਭੇਜ ਰਿਹਾ ਹਾਂ ਜੀ, ਉਮੀਦ ਹੈ ਤੁਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨੱਥ ਪਾ ਕੇ ਸਿੱਖੀ ਦਾ ਕੁੱਝ ਸਵਾਰ ਦੇਵੋਗੇ, ਇਨ੍ਹਾਂ ਨੂੰ ਨੱਥ ਪਾਉਂਦਿਆਂ ਤਕ ਦੂਸਰੀ ਸੂਚੀ ਵੀ ਭੇਜ ਦੇਵਾਂਗਾ ਜੀ, ਇਸ ਤਰ੍ਹਾਂ ਜਦ ਤਕ ਤੁਸੀ ਨੱਥ ਪਾਉਂਦੇ ਰਹੋਗੇ, ਮੈਂ ਸੂਚੀ ਭੇਜਦਾ ਰਹਾਂਗਾ ਜੀ, ਵੈਸੇ ਜੇ ਕੁੱਝ ਬੰਦਿਆਂ ਦੇ ਨਾਮ ਤੁਸੀਂ ਇਨ੍ਹਾਂ ਸੂਚੀਆਂ ਵਿੱਚ ਹੋਰ ਜੋੜਨਾ ਚਾਹੋਂ ਤਾਂ ਉਨ੍ਹਾਂ ਦੇ ਨਾਮ ਮੈਨੂੰ ਗੁਪਤ ਤੌਰ ਤੇ ਭੇਜ ਦੇਣਾ ਜੀ, ਮੈਂ ਸੂਚੀ ਵਿੱਚ ਸ਼ਾਮਲ ਕਰ ਦੇਵਾਂ ਗਾ।
ਸੂਚੀ ਹਾਜ਼ਰ ਹੈ ਜੀ
੧, ਸ੍ਰ, ਪ੍ਰਕਾਸ਼ ਸਿੰਘ ਜੀ ਬਾਦਲ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਬਾਦਲ)
ਇਨ੍ਹਾਂ ਨੇ ਕੱਲ, ੧੯੮੪ ਵਿੱਚ ਭਾਰਤੀ ਫੌਜ ਵਲੋਂ, ਦਰਬਾਰ ਸਾਹਿਬ ਤੇ ਕੀਤੇ ਫੌਜੀ ਹਮਲੇ ਦੀ ਖੁਸ਼ੀ ਮਨਾਉਂਦਿਆਂ, ਯਾਰਾਂ ਦੋਸਤਾਂ ਅਤੇ ਫੌਜੀਆਂ ਨੂੰ ਵੀ ਮਠਾਈ ਵੰਡ ਕੇ ਅਪਣੀ ਖੁਸ਼ੀ ਵਿੱਚ ਭਾਈਵਾਲ ਬਨਾਉਣ ਵਾਲੇ ਮਹਾਨ ਦੇਸ਼ ਭਗਤ ਡਾ, ਬਲਦੇਵ ਪ੍ਰਕਾਸ਼ ਦਾ ਬੁੱਤ, ਸ੍ਰੀ ਅੰਮ੍ਰਿਤਸਰ ਵਿੱਚ ਲਗਾ ਕੇ, ਪਿਛਲੀਆਂ ਸਾਰੀਆਂ ਪੰਥ ਘਾਤਕ ਕਾਰਵਾਈਆਂ ਨੂੰ ਬੌਣਾ ਸਿੱਧ ਕਰ ਦਿੱਤਾ ਹੈ ਜੀ। ਸੋ ਪ੍ਰਧਾਨ ਜੀ ਇਨ੍ਹਾਂ ਦਾ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਜੀ, ਨਹੀਂ ਤਾਂ ਕਿਸੇ ਦਿਨ ਇਹ ਤੁਹਾਡਾ ਵੀ ਬੱਤ ਲਗਾ ਦੇਣਗੇ। ਤੁਹਾਨੂੰ ਸ਼ਾਇਦ ਨਹੀਂ ਪਤਾ ਜੀ, ਕਿ ਅਜਿਹੇ ਬੁੱਤਾਂ ਦੇ ਸਿਰ ਤੇ, ਕਾਂ ਚਿੜੀਆਂ ਬਹੁਤ ਬਿੱਠਾਂ ਕਰਦੀਆਂ ਹਨ ਜੀ।
੨, ਸ੍ਰ, ਅਵਤਾਰ ਸਿੰਘ ਜੀ ਮੱਕੜ, ਪ੍ਰਧਾਨ, ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,
ਇਨ੍ਹਾਂ ਦੇ ਕਰਮਾਂ ਦੀ ਸੂਚੀ ਬੜੀ ਲੰਮੀ ਹੈ ਜੀ, ਪਰ ਫਿਲਹਾਲ ਇਨ੍ਹਾਂ ਨੇ ਸਾਰੀ ਦੁਨੀਆਂ ਦੀਆਂ ਸਿੱਖ ਸੰਸਥਾਵਾਂ, ਸਿੱਖ ਬੁੱਧੀ ਜੀਵੀਆਂ, ਦੇ ਅਨੁਰੋਧ ਨੂੰ ਠੁਕਰਾਉਂਦਿਆਂ, ਢਾਈ ਸਾਧਾਂ ਸਾਮ੍ਹਣੇ, ਸਾਰੇ ਪੰਥ ਨੂੰ ਨੀਵਾਂ ਕਰਦਿਆਂ, ਪੰਥਕ ਭਾਵਨਾਵਾਂ ਨੂੰ ਠੋਕਰ ਮਾਰਦਿਆਂ, ਨਾਨਕ ਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਕਰਦਿੱਤਾ ਹੈ ਜੀ। ਅਤੇ ਢੀਠਤਾਈ ਵੇਖੋ ਜੀ ਕਿ ਉਸ ਦਾ ਨਾਮ ਫਿਰ ਵੀ ਨਾਨਕਸ਼ਾਹੀ ਕੈਲੰਡਰ ਹੀ ਰਹਣ ਦਿੱਤਾ ਹੈ ਜੀ।
ਕੁੱਝ ਸਾਧਾਂ ਵਿਚਾਰਿਆਂ ਨੂੰ ਨਾਨਕ ਸ਼ਾਹੀ ਨਾਮ ਤੋਂ ਐਲਰਜੀ ਹੈ ਜੀ, ਜੇ ਅਜਿਹੇ ਕਿਸੇ ਸਾਧ ਨੂੰ ਦਿਲ ਦਾ ਦੌਰਾ ਪੈ ਗਿਆ ਜੀ ਤਾਂ ਉਸ ਵਿਚਾਰੇ ਦੇ ਚੇਲਿਆਂ ਦਾ ਕੀ ਹੋਵੇਗਾ ਜੀ? ਇਹ ਤਾਂ ਸਾਧਾਂ ਦੇ ਹਿੱਤਾਂ ਨੂੰ ਅਣਗੌਲਿਆ ਕਰ ਕੇ ਪੰਥ ਨੂੰ ਦੋਫਾੜ ਕਰਨ ਦਾ ਕੰਮ ਹੈ ਜੀ, ਜੋ ਤੁਹਾਡੇ ਕਹੇ ਅਨੁਸਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੀ। ਸੋ ਛੇਤੀ ਤੋਂ ਛੇਤੀ ਇਸ ਕੈਲੰਡਰ ਨਾਲੋਂ ਨਾਨਕਸ਼ਾਹੀ ਨਾਮ ਹਟਾਉਣ ਦਾ ਹੁਕਮ ਦਿਉ ਜੀ, ਅਤੇ ਇਸ ਸੋਧੇ ਕੈਲੰਡਰ ਅਨੁਸਾਰ ਕੋਈ ਚੰਗਾ ਜਿਹਾ ਮਹੂਰਤ ਕੱਢ ਕੇ ਇਨ੍ਹਾਂ ਦਾ ਇਲਾਜ ਬੜੀ ਛੇਤੀ, ਕਿਸੇ ਚੰਗੇ ਜਿਹੇ ਮੈਂਟਲ ਹਸਪਤਾਲ ਵਿਚੋਂ ਕਰਵਾ ਦੇਵੋ ਜੀ।
੩, ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਜੀ।
ਵੈਸੇ ਤਾਂ ਇਨ੍ਹਾਂ ਨੇ, ਹਜ਼ੂਰ ਸਾਹਿਬ ਵਿਖੇ ਹੀ, ਬੀਬੀਆਂ ਅਤੇ ਬੱਚਿਆਂ ਨੂੰ ਅਣਡਿਠ ਕਰ ਕੇ, ਪਜਾਮਾ ਲਾਹ ਕੇ, ਭਰਮ ਗ੍ਰੰਥ ਨੂੰ ਮੱਥਾ ਟੇਕਿਆ ਸੀ। ਪਰ ਉਹ ਪੁਰਤਣੀ ਗੱਲ ਹੋ ਗਈ ਹੈ ਜੀ, ਉਸ ਵੱਲ ਕੋਈ ਜ਼ਿਆਦਾ ਧਿਆਨ ਨਾ ਦੇਣਾ ਜੀ, ਮੈਂ ਤੁਹਾਨੂੰ ਨਵੀਂ ਗੱਲ ਦਸਦਾ ਹਾਂ ਜੀ, ਇਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ, ਪ੍ਰੋ, ਦਰਸ਼ਨ ਸਿੰਘ ਦੇ ਅਕਾਲ ਤਖਤ ਸਾਹਿਬ ਤੇ ਨਾ ਪੇਸ਼ ਹੋਣ ਬਾਰੇ, ਝੂਠ ਬੋਲਿਆ ਹੈ ਜੀ ਮੈਂ ਆਪ ਉਸ ਦੀਆਂ ਫੋਟੋ ਵੇਖੀਆਂ ਹਨ ਜੀ। ਅਤੇ ਇੱਕ ਵਿਚਾਰ ਅਧੀਨ ਬੰਦੇ ਨੂੰ ਪੰਥ `ਚੋਂ ਛੇਕਣ ਦਾ ਗਲਤ ਕੰਮ ਕੀਤਾ ਹੈ ਜੀ।
ਇੱਕ ਹੋਰ ਬਿਲਕੁਲ ਨਵੀਂ ਗੱਲ ਦਸਦਾ ਹਾਂ ਜੀ। ਉਤ੍ਰਾਖੰਡ ਵਿੱਚ ਨਾਨਕ ਮਤਾ ਸਾਹਿਬ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜੀ। ਓਥੇ ਇੱਕ ਤ੍ਰਾਈ ਸਿੱਖ ਮਹਾਂ ਸਭਾ ਹੈ ਜੀ, ਜੋ ਨਾਨਕਮਤਾ ਸਾਹਿਬ ਜੀ ਦੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਕਾਰਸੇਵਕ ਤਰਸੇਮ ਸਿੰਘ ਕੋਲੋਂ ਗੁਰਦਵਾਰੇ ਦੀ ਜ਼ਮੀਨ ਛਡਾਉਣ ਲਈ ਸੰਘਰਸ਼ ਕਰ ਰਹੀ ਹੈ ਜੀ। ਉਨ੍ਹਾ ਨੇ ਇਸ ਬਾਰੇ, ਇਸ ਕੋਲ ਵੀ ਕਈ ਵਾਰੀ ਪਹੁੰਚ ਕੀਤੀ ਸੀ ਜੀ। ਇਸ ਨੇ ਉਨ੍ਹਾਂ ਨੂੰ ਲਾਰੇ ਵਿੱਚ ਹੀ ਰੱਖਿਆ। ਇਸ ਵਾਰ ਇਹ ਪਟਣਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ, ਅਤੇ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਨੂੰ ਨਾਲ ਲੈ ਕੇ, ਤਰਸੇਮ ਸਿੰਘ ਦੇ ਹੱਕ ਵਿੱਚ ਨਾਨਕ ਮਤੇ ਚਲਾ ਗਿਆ। ਤੁਸੀ ਆਪ ਹੀ ਦੱਸੋ ਭਲਾ ਕਿ ਕੌਮ ਵਿੱਚ ਵੰਡੀਆਂ ਪਾਉਣ ਦੀਆਂ ਚਾਲਾਂ ਚਲਣ ਵਾਲੇ ਨੂੰ ਕਿਵੇਂ ਬਰਗਾਸ਼ਤ ਕੀਤਾ ਜਾ ਸਕਦਾ ਹੈ ਜੀ? ਇਸ ਲਈ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਨੱਥ ਪਾਵੋ ਜੀ।
ਪਰ ਇੱਕ ਗੱਲ ਦਾ ਖਿਆਲ ਰੱਖਣਾ ਜੀ, ਕਿ ਤ੍ਰਾਈ ਸਿੱਖ ਮਹਾਂਸਭਾ ਵਾਲਿਆਂ ਨੇ ਨਾਨਕ ਮਤੇ ਜਾਣ ਤੇ ਇਸ ਦਾ ਪੁਤਲਾ ਫੂਕਿਆ ਸੀ ਜੀ, ਇਸ ਲਈ ਥੋੜ੍ਹਾ ਲਿਹਾਜ਼ ਜ਼ਰੂਰ ਕਰ ਦੇਣਾ ਜੀ।
੪, ਗਿਆਨੀ ਇਕਬਾਲ ਸਿੰਘ ਜੀ, ਤਖਤ ਸ੍ਰੀ ਪਟਣਾ ਸਾਹਿਬ ਜੀ।
ਜਿਵੇਂ ਕਿ ਤੁਸੀਂ ਕਿਹਾ ਹੈ ਜੀ ਕਿ, ਤੁਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਗਏ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਦੇ ਹੋ ਜੀ। ਪਰ ਇਹ ਅਜਿਹਾ ਨਹੀਂ ਕਰਦਾ ਹੈ ਜੀ, ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬਰਖਿਲਾਫ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ, ਕਿਸੇ ਭਰਮਗ੍ਰੰਥ ਦਾ ਪ੍ਰਕਾਸ਼ ਕਰਦਾ ਹੈ ਜੀ। ਤੁਸੀਂ ਅਪਣੇ ਹੁਕਮ ਵਿੱਚ ਲਿਖਿਆ ਹੈ ਜੀ ਕਿ ਕੌਮ ਵਿੱਚ ਵੰਡੀਆਂ ਪਾਉਣ ਦੀਆਂ ਚਾਲਾਂ ਚਲਣ ਵਾਲਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਵੀ ਬਿਲਕੁਲ ਏਸੇ ਸੋਚ ਦਾ ਧਾਰਣੀ ਹਾਂ ਜੀ ਪਰ ਜਿਵੇਂ ਕਿ ਮੈਂ ਉਪਰ ਲਿਖਿਆ ਹੈ ਜੀ ਕਿ ਇਹ ਬੰਦਾ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਟਿੱਚ ਸਮਝਦਾ ਹੈ ਜੀ। ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਜੀ। ਇਸ ਨੂੰ ਕਰੜੇ ਹੱਥੀਂ ਨਜਿੱਠਣਾ ਜੀ।
ਪਰ ਥੋੜ੍ਹਾ ਇਸ ਦਾ ਵੀ ਲਿਹਾਜ਼ ਕਰ ਦੇਣਾ ਜੀ, ਕਿਉਂਕਿ ਇਸ ਵਿਚਾਰੇ ਦਾ ਪੁਤਲਾ ਵੀ, ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਹੀ ਨਾਨਕ ਮਤੇ ਵਿੱਚ ਤ੍ਰਾਈ ਸਿੱਖ ਮਹਾਂਸਭਾ ਵਾਲਿਆਂ ਨੇ ਬੇਦਰਦੀ ਨਾਲ ਸਾੜ ਦਿੱਤਾ ਸੀ ਜੀ।
੫, ਸ੍ਰ, ਅਵਤਾਰ ਸਿੰਘ ਹਿੱਤ। ਸਕੱਤ੍ਰ ਬਾਦਲ ਅਕਾਲੀ ਦੱਲ ਦਿੱਲੀ।
ਇਹ ਬੰਦਾ ਫਿਲਹਾਲ ਤਾਂ ਚੌਰਾਸੀ ਦੇ, ਸਿੱਖ ਕਤਲੇਆਮ ਦੀਆਂ ਪੀੜਤਾਂ ਨੂੰ ਇਨਸਾਫ ਦੇਣ ਦੇ ਹੱਕ ਵਿੱਚ ਬੜਾ ਰੌਲਾ ਪਾਉਂਦਾ ਹੈ ਜੀ, ਪਰ ਤੁਸੀਂ ਇਸ ਦੀ ਅਸਲੀਅਤ ਨਹੀਂ ਜਾਣਦੇ, ਮੈਂ ਤੁਹਾਨੂੰ ਅੰਦਰ ਦੀ ਗੱਲ ਦਸਦਾ ਹਾਂ ਜੀ, ਤੁਸੀਂ ਕਿਸੇ ਨੂੰ ਅੱਗੇ ਗੱਲ ਨਾ ਕਰਨੀ ਜੀ, ਨਹੀਂ ਤਾ ਵਿਚਾਰੇ ਦੀ ਬੜੀ ਬਦਨਾਮੀ ਹੋਵੇਗੀ ਜੀ। ਗੱਲ ਇਵੇਂ ਹੈ ਜੀ ਕਿ ਜਦ ਬੀਬੀ ਸਤਨਾਮੀ ਬਾਈ ਦੇ ਪਤੀ ਨੂੰ ਮਾਰਨ ਦੇ ਕੇਸ ਵਿਚ, ਐਚ, ਕੇ, ਐਲ, ਭਗਤ ਨੂੰ ਸਜ਼ਾ ਹੋਣ ਕਿਨਾਰੇ ਸੀ, ਤਾਂ ਇਸ ਬੰਦੇ ਨੇ ਭਗਤ ਦੀ ਮੱਦਦ ਕਰਦਿਆਂ, ਸਤਨਾਮੀ ਬਾਈ ਦੇ ਗੁਆਂਢੀ, ਆਤਮਾ ਸਿੰਘ ਲੁਬਾਣਾ ਦੀ ਮਾਰਫਤ, ਸਤਨਾਮੀ ਬਾਈ ਨੂੰ ਧਮਕੀ ਦੇ ਕੇ, ਉਸਦੇ ਵਕੀਲ਼, ਐਮ. ਐਸ. ਬੁਟਾਲੀਆ ਨੂੰ ਪੈਸਿਆਂ ਨਾਲ ਖਰੀਦ ਕੇ, ਵਿਚਾਰੀ ਕਤਲੇ ਆਮ ਦੀ ਪੀੜਤ ਦੇ ਇਨਸਾਫ ਹਾਸਲ ਕਰਨ ਦੇ ਰਾਹ ਵਿੱਚ ਪਹਾੜ ਖੜਾ ਕਰ ਦਿੱਤਾ ਸੀ। ਮੈਨੂੰ ਅੱਜ ਤਕ ਪਤਾ ਨਹੀਂ ਲੱਗਿਆ ਕਿ ਇਸ ਨੇ ਭਗਤ ਕੋਲੋਂ ਕਿਨੇ ਪੈਸੇ ਲਏ ਸਨ (ਨਹੀਂ ਤਾਂ ਮੈਂ ਉਸ ਵਿਚੋਂ ਅਪਣਾ ਹਿੱਸਾ ਜ਼ਰੂਰ ਲੈ ਲੈਂਦਾ) ਤੁਸੀ ਪਤਾ ਜ਼ਰੂਰ ਕਰ ਲੈਣਾ, ਅਤੇ ਉਸ ਵਿਚੋਂ ਅਪਣਾ ਹਿੱਸਾ ਜ਼ਰੂਰ ਲੈ ਲੈਣਾ ਜੀ।
ਬੱਸ ਇਸ ਵਾਰ ਏਨਾ ਹੀ, ਅਗਲੀ ਵਾਰ ਕੁੱਝ ਹੋਰ ਬੰਦਿਆਂ ਦਾ ਚਿੱਠਾ ਭੇਜਾਂਗਾ ਜੀ, ਜਿਨ੍ਹਾਂ ਵਿਚੋਂ ਇੰਸਾਫ ਦੇ ਨਾਮ ਤੇ ਸੱਤਰ ਹਜ਼ਾਰ ਰੁਪਏ ਖਾਣ ਵਾਲੇ, ਚੌਰਾਸੀ ਦੇ ਘੱਲੂਕਾਰੇ ਦੀਆਂ ਪੀੜਤ ਬੀਬੀਆਂ ਨੂੰ, ਖੇਖਨ ਹਾਰੀਆਂ ਦੱਸਣ ਵਾਲੇ ਦਾ ਅਤੇ ਇੱਕ ਕਿਤਾਬ ਦਾ ਗੰਦ ਪੰਥ ਦੇ ਵੇਹੜੇ ਵਿੱਚ ਪਾਉਣ ਬਦਲੇ ਕ੍ਰੋੜਾਂ ਰੁਪਏ ਖਾਣ ਵਾਲਿਆਂ ਦੀ ਨਿਸ਼ਾਨ ਦੇਹੀ ਕਰਾਂਗਾ। ਬੱਸ ਤੁਸੀਂ ਇਸੇ ਤਰ੍ਹਾਂ ਹੀ ਮੇਰੇ ਤੇ ਕਿਰਪਾ ਕਰੀ ਰੱਖਣਾ ਜੀ।

ਤੁਹਾਡਾ ਹਿੱਤੂ
ਅਮਰ ਜੀਤ ਸਿੰਘ ਚੰਦੀ
ਫੋਨ; ੯੭੫੬੨੬੪੬੨੧।


(19/01/10)
ਡਾਕਟਰ ਪਰਮਜੀਤ ਸਿੰਘ

ਭਾਈ ਮੱਖਣ ਸਿੰਘ ਜੀ, ਸਤਿ ਸਿਰੀ ਅਕਾਲ। ਆਪ ਨੂੰ ਇਹ ਈ ਮੇਲ ਭੇਜ ਰਿਹਾ ਹਾਂ ਆਸ ਹੈ ਕਿ ਆਪ ਇਹ ਪਾਠਕਾ ਦੇ ਸਨਮੁਖ ਰਖੋਗੇ, ਧੰਨਵਾਦ ਸਹਿਤ, ਡਾਕਟਰ ਪਰਮਜੀਤ ਸਿੰਘ ਪਿੰਡ ਤੇ ਡਾਕਘਰ ਭੂੰਦੜੀ ਤਹਿਸੀਲ ਜਗਰਾਉਂ ਲੁਧਿਆਣਾ। ਪੰਜਾਬ ਭਾਰਤ। 0091 98149 56247.

****************************

॥ ਅਰਦਾਸ॥॥ ਸਲੋਕ ਮ: 2॥ ਆਪੇ ਜਾਣੈ ਕਰੇ ਆਪਿ, ਆਪੇ ਆਣੈ ਰਾਸਿ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥॥ ਪਉੜੀ ਮ: 5॥ ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿਧਾਰੀ॥ ਤੁਮਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ 1॥ ੴਵਾਹੁਗੁਰੂ ਜੀ ਕੀ ਫਤਹ॥ (ੳ) ਪ੍ਰਿਥਮ ਸਤਿਨਾਮੁ ਸਿਮਰਕੈ, ਦਸੋਂ ਪਾਤਸਾਹਾਂ ਦੇ ਸਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹੁਗੁਰ॥ ਦਸੋਂ ਗੁਰੂ ਸਾਹਿਬਾਂ ਦੀ ਪਵਿਤ੍ਰ ਕਰਨੀ ਕਮਾਈ ਦਾ ਧਿਆਨ ਧਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹਗੁਰ॥ (ਅ) ਪੰਜਾਂ ਪਿਆਰਿਆਂ, ਚੌਹਾਂ ਸਾਹਿਬਜਾਦਿਆਂ, ਚਾਲ੍ਹੀ ਮੁਕਤਿਆਂ, ਸਿਦਕੀ ਸਿੰਘ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹੁਗੁਰ॥ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਖਕੇ ਅਣਡਿੱਠ ਕੀਤਾ, ਸੰਸਾਰਕ ਸੁਖਾਂ ਨੂੰ ਪਿੱਠ ਦੇਕੇ ਧਰਮ ਦੀ ਖਾਤਰ ਮਹਾਨ ਕਸ਼ਟ ਸਹਾਰੇ, ਤੇਗ ਉਠਾਈ, ਦੇਗ ਚਲਾਈ, ਸਿਰਾਂ ਦੀਆਂ ਖੋਪਰੀਆਂ ਉਤਰਵਾਈਆਂ, ਬੰਦ ਬੰਦ ਕਟਵਾਏ, ਪੁਠੀਆਂ ਖੱਲਾਂ ਲੁਹਾਈਆਂ, ਖਾਲਸਾ-ਧਰਮ ਸਵਾਸਾਂ ਤਕ ਨਿਭਾਯਾ, ਤਿਨਾਂ ਦੀ ਕਮਾਈ ਦਾ ਧਯਾਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹੁਗੁਰ॥ ਜੇੜ੍ਹੇ ਵੀਰ ਭੈਣਾਂ ਚਰਖੜੀਆਂ ਪਰ ਚੜਾਏ ਗਏ, ਜ਼ਿੰਦਾ ਹੀ ਜਲਾਏ ਗਏ, ਦੇਗਾਂ ਵਿੱਚ ਉਬਾਲੇ ਗਏ, ਆਰਿਆਂ ਨਾਲ ਚੀਰੇ ਗਏ, ਅਤੇ ਸ਼ੀਰਖੋਰ ਬਚੇ ਟੋਟੇ ਟੋਟੇ ਕਰ ਮਾਵਾਂ ਦੀ ਝੋਲੀ ਪਾਏ ਗਏ, ਗੋਲੀਆਂ ਦੇ ਨਿਸ਼ਾਨੇ ਬਨਾਏ ਗਏ ਤੇ ਨਾਨਾ ਪ੍ਰਕਾਰ ਦੇ ਕਸ਼ਟ ਦਿਤੇ ਪਰ ਉਨ੍ਹਾਂ ਸੀ ਤਕ ਉਚਾਰਨ ਨਹੀ ਕੀਤੀ, ਸਿਖੀ ਸਿਦਕ ਭਰੋਸਾ ਨਹੀਂ ਹਾਰਿਆ, ਤਿਨਾਂ ਸ਼ਹੀਦ ਵੀਰ ਭੈਣਾਂ ਦੀ ਕਮਾਈ ਦਾ ਧਯਾਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹੁਗੁਰ॥ (ੲ) ਸਮੂੰਹ ਗੁਰਦਵਾਰਿਆਂ ਤੇ ਤਖਤ ਸਾਹਿਬਾਂ ਸਬੰਧੀ ਘਾਲਣਾ ਦਾ ਧਯਾਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹੁਗੁਰ॥ (ਸ) ਹੇ! ਅਕਾਲ ਪੁਰਖ, ਕਰਨਕਾਰਨ, ਪਤਿਤ ਪਾਵਨ, ਦੀਨਦਯਾਲ, ਜੋਤੀਸਰੂਪ ਵਾਹੁਗੁਰ ਜੀ! ਆਪਦੇ ਹਜੂਰ *ਅੰਮ੍ਰਿਤ ਵੇਲੇ ਦੇ ਨਿੱਤਨੇਮ ਦੀ ਅਰਦਾਸ ਭੁਲ ਚੁਕ ਮਾਫ, '' ਸਚਖੰਡ '' ਮੇਂ ਪ੍ਰਵਾਨ ਹੋਵੇ॥ (ਹ) ਸਿੱਖੀ, ਸਿਦਕ, ਭਰੋਸਾ ਤੇ ਨਾਮਦਾਨ ਬਖਸ਼ਣਾ, ਜਹਾਂ 2 ਖਾਲਸਾ, ਤਹਾਂ 2 ਰੱਛਾ ਰਿਆਯਤ, ਪੰਥ ਦੀ ਜੀਤ, ਖਾਲਸਾ ਜੀ ਦੇ ਬੋਲ ਬਾਲੇ, ਖਾਲਸਾ ਜੀ ਨੂੰ ਵਾਹੁਗੁਰ 5 ਨਾਮ ਚਿਤ ਆਵੇ, ਖਾਲਸੇ ਜੀ ਦਾ ਮਨ ਨੀਵਾਂ, ਮਤ ਉਚੀ, ਖਾਲਸੇ ਜੀ ਦੀ ਦੇਗ ਤੇਗ ਫਤਹ, ਪੰਥ ਦੀ ਚੜ੍ਹਦੀਕਲਾ, ਆਪਦੇ ਭਾਣੇ ਸਰਬੱਤ ਦਾ ਭਲਾ॥ ਵਾਹੁਗੁਰ ਜੀ ਕਾ ਖਾਲਸਾ॥ ਵਾਹੁਗੁਰ ਜੀ ਕੀ ਫਤਹ॥ ---------------------------- *
ਪਾਠਕ ਜੀ! ਜਿਸ ਵੇਲੇ ਜਿਸ ਬਾਣੀ ਅਥਵਾ ਜਿਸ ਕਾਰਜ ਦੀ ਅਰਦਾਸ ਕਰੋਂ ਉਸਦਾ ਨਾਮ ਅਰਦਾਸ ਵਿੱਚ ਸ਼ਾਮਲ ਕਰ ਲੈਣਾ ਅਰ 'ਅੰਮ੍ਰਿਤ ਵੇਲੇ ਦੇ ਨਿੱਤਨੇਮ ' ਪਦ ਨੂੰ ਛੱਡ ਦੇਣਾ। ================================= ਨੋਟ:-- ਇਹ ਅਰਦਾਸ ਸਿੱਖ ਰਹਿਤ ਮਰਿਆਦਾ ਲਾਗੂ ਹੋਣ ਤੋਂ ਪਹਿਲਾਂ ਪੜ੍ਹੀ ਜਾਂਦੀ ਸੀ। ਦਾਸ ਨੂੰ ਇੱਕ ਗੁਟਕਾ ਪੋਥੀ 1927 ਦੀ ਛਪਾਈ ਦਾ ਮਿਲਿਆ ਸੀ। ਜਿਸ ਦੀ ਹੂਬ ਹੂ ਕਾਪੀ ਛਾਪੀ ਗਈ ਹੈ।


(19/01/10)
ਸਰਵਜੀਤ ਸਿੰਘ

ਸ: ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।

ਆਪ ਜੀ ਨੇ ਆਪਣੇ (17-1-10) ਵਿਚ ਬੁਹਤ ਹੀ ਅਹਿਮ ਨੁਕਤੇ ਪਾਠਕਾਂ ਅੱਗੇ ਪੇਸ਼ ਕੀਤੇ ਹੈ,
(1) ਸਾਨੂੰ ਵੱਖਰੇ ਕੈਲੰਡਰ ਦੀ ਲੋੜ ਨਹੀ ਹੈ ਜਿੰਨਾ ਚਿਰ ਅਸੀ ਸ੍ਰੋਮਣੀ ਕਮੇਟੀ ਦੇ 9 ਮਾਰਚ 1946 ਦੇ ਮਤੇ ਮੁਤਾਬਕ ਅਜਾਦ ਨਹੀ ਹੋ ਜਾਂਦੇ।
(2) ਸਾਨੂੰ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਪੱਕੀ ਮਿਥਣੀ ਚਾਹੀਦੀ ਹੈ।
ਆਪ ਜੀ ਲਿਖਦੇ ਹੋ,
“Yes, at this stage there is no need to have any separate Calendar except determining the Fixed Date of Guru Nanak Sahib's Birthday out of Four different Dates worked out by various Historians/Authors i.e. 27 March 1469, or 14 April 1469, or 15 April 1469, or 20 October 1469. Separate Calendar could be thought over when the Sikhs achieve an Independent State as per SGPC Resolution passed on 9 March 1946 reproduced at pages 236-237 in Book: SGPC's 50 Sala Etehaas (1926-1976) by Shamsher Singh Ashok, published by Sikh Etehaas Research Board, SGPC, Amritsar (Edition March 1982, April 1998)
(1) ਨਿਮਰਤਾ ਸਹਿਤ ਬੇਨਤੀ ਹੈ ਕਿ ਜੇ 9 ਮਾਰਚ 1946 ਵਾਲੇ ਮਤੇ ਤੇ 1947 ਵਿਚ ਹੀ ਅਮਲ ਨਹੀ ਹੋਇਆ ਤਾਂ ਹੁਣ ਕਦੋਂ ਹੋਵੇਗਾ? ਕੀ ਜਿੰਨਾ ਚਿਰ ਇਸ ਮਤੇ ਤੇ ਅਮਲ ਨਹੀ ਹੁੰਦਾ ਉਨ੍ਹਾਂ ਚਿਰ ਸਾਨੂੰ ਕੋਈ ਹੋਰ ਉਦਮ ਵੀ ਨਹੀ ਕਰਨਾ ਚਾਹੀਦਾ, ਜੋ ਅਸੀ ਕਰ ਸਕਦੇ ਹਾਂ ? ਕੀ ਉਹ ਤਾਕਤਾਂ ਜਿਨ੍ਹਾਂ ਨੇ ਸਾਡੇ ਆਗੂਆਂ ਨੂੰ ਆਪਣਾ ਕੈਲੰਡਰ ਵੀ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਉਹ ਸਾਨੂੰ ਸਿੱਖ ਸਟੇਟ ਦੇਣ ਲਈ ਤਿਆਰ ਹਨ?
(2) ਸ: ਗੁਰਮੀਤ ਸਿੰਘ ਜੀ, ਆਪ ਜੀ ਦੀ ਖੋਜ ਮੁਤਾਬਕ ਗੂਰੁ ਨਾਨਕ ਜੀ ਦੇ ਪ੍ਰਕਾਸ ਦੀ ਕਿਹੜੀ ਤਰੀਖ ਠੀਕ ਹੈ, 27 ਮਾਰਚ, 14 ਅਪਰੈਲ, 15 ਅਪਰੈਲ , 20 ਅਕਤੂਬਰ ਜਾਂ ਕੱਤਕ ਦੀ ਪੂਰਨਮਾਸ਼ੀ? ਭਾਵ 21, 10, 28, 17, 6, 25 ਨਬੰਵਰ ਆਦਿ।
(3) ਹੋਲਾ ਮਹੱਲਾ ਅਤੇ ਬੰਦੀ ਛੋੜ ਦਿਵਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਕੀ ਇਹ ਤਰੀਖਾਂ ਵੀ ਪੱਕੀਆਂ ਨਹੀ ਕਰਨੀਆਂ ਚਾਹੀਦੀਆਂ?
ਆਦਰ ਸਹਿਤ
ਸਰਵਜੀਤ ਸਿੰਘ(19/01/10)
ਗੁਰਮੀਤ ਸਿੰਘ ਕਾਦੀਆਨੀ

After the murder of Nanakshahi calender,
another appeal from RSS

ਸਿੱਖਾਂ ਦੀ ਅਜਾਦ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਆਰ. ਐਸ. ਐਸ ਵਲੋਂ ਚਿਰਾਂ ਤੋਂ ਪਾਏ ਜਾ ਰਹੇ ਦਬਾਅ ਅਧੀਨ, ਆਪਣੇ ਚਹੇਤੇ ਸਰਕਾਰੀ ਜਥੇਦਾਰਾਂ ਅਤੇ ਧੁੰਮਾ ਬ੍ਰਿਗੇਡ ਰਾਹੀਂ ਬ੍ਰਾਹਮਣੀਕਰਨ ਕੀਤੇ ਜਾਣ ਉਪਰੰਤ ਵੀ ਇਹ ਪੰਥ ਵਿਰੋਧੀ ਸ਼ਕਤੀਆਂ ਅਜੇ ਸ਼ਾਂਤ ਨਹੀਂ ਹੋਈਆਂ ਲੱਗਦੀਆਂ। ਸਿੱਖੀ ਨੂੰ ਬ੍ਰਾਹਮਣੀ ਰੂਪ ਦੇਣ ਦੇ ਆਪਣੇ ਟੀਚੇ ਵੱਲ ਵੱਧਦਿਆਂ ਸੰਘ ਪਰਿਵਾਰ ਨੂੰ ਹੁਣ ਗੁਰੂ ਕਾ ਲੰਗਰ, ਸਿੱਖ ਅਜਾਇਬ ਘਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਮੁਸਲਿਮ ਫਕੀਰਾਂ ਦੀ ਬਾਣੀ ਵੀ ਚੁੱਭਣ ਲੱਗ ਪਈ ਹੈ। ਹੇਠਾਂ ਦਿੱਤਾ ਜਾ ਰਿਹਾ ਟੈਕਸਟ ਸੰਘ ਪਰਿਵਾਰ ਦੀ ਹੀ ਆਫਿਸ਼ਲ ਵੈੱਬਸਾਈਟ ਤੋਂ ਲਿਆ ਗਿਆ ਹੈ।
ਇੱਕ ਜਰੂਰੀ ਬੇਨਤੀ, ਕਿ ਹੇਠਾਂ ਦਿੱਤਾ ਗਿਆ ਟੈਕਸਟ ਪੜ੍ਹਣ ਲੱਗਿਆਂ ਆਪਣੇ ਗੁੱਸੇ ਉਪਰ ਕਾਬੂ ਰੱਖਣ ਦਾ ਪੂਰਾ ਪੂਰਾ ਯਤਨ ਕਰਨਾ ਜੀ।

Sat, 01/02/2010
MY RECENT VISIT TO HARIMANDRI SAHIB AT THE GOLDEN TEMPLE, ARMITSAR TRUNED OUT TO BE A UNIQUE AND MERMOABLE EXPERIENCE. THE TEMPLE IS A UNIQUE SHIVALAYA WITH ARMIT-KUND AS THE JALAHARI AND SHABAD BEING PROUED CONTINUOUSLY AS THE JALA OVER THE HARIMANDRI SAHIB. IT WAS TRULY AN EXHILERATING EXPERIENCE TO BEHOLD THE PRACTICE PERFECTLY IN HARMONY WITH THE ANCIENT VEDIC WISDOM OF GRUU’S PRECEPTS BEING THE DEITY, GUIDING DEVOTEES TO THE ULTIMATE REALITY OF PARAM BRAHMA.
DRUING TWO DAYS THAT I SPENT THERE, I DEDICATED MY DEEP REVERENCE RFOU TIMES AT THE HARIMANDRI SAHIB, ACCEPTED KARAA-PRASAD SEVERAL TIMES, DECLINED & RETRUNED THE LANGAR-PRASAD DUE TO PRESENCE OF ONION AND GARLIC ( INSTEAD, I ACCEPTED KHEER ! ), VISITED SIKH-MUSEUM AND CAME OUT WITH BAD VIBES IN MY MIND…
WILL ANY ERUDITE SIKH SCHOLAR ANSWER MY FOLLOWING QUESTIONS TO ENLIGHTEN ME RFOTHWITH, WITHOUT RESROTING TO RECRIMINATION AND HOSTILE ABUSES –
ONION & GARLIC ARE CONSIDERED AS TAMASIK / IMPRUE FOODS, PRHOIBITED IN PRASAD EVERYWHERE. THESE ARE NOT PERMITTED EVEN DRUING ‘SHRAADDHA’. WHY IS IT BEING ADDED TO THE LANGAR-PRASAD AT THE GOLDEN TEMPLE ? SOME OF MY RFIENDS TELL ME, EARLIER THESE WERE NOT USED AT THE LANGAR AT ALL. THEN WHY IS IT NOT BEING DONE AWAY WITH IMMEDIATELY ?
GRUU IS ALWAYS A MEANS TO THE ULTIMATE TRUTH. THAT IS WHAT GRUU’S WISDOM i.e. SHABAD IS ALL ABOUT. WHATEVER SHABAD I HEARD OVER THERE WITH RAPT ATTENTION, IS ALL ABOUT RAM, GOVINDA AND SHIVA. THEN WHY SIKHS CALL THEMSELVES A SEPARATE RELIGION ? AND SEPARATE RACE TOO ! WHAT DO YOU UNDERSTAND BY 'SEPARATE RACE' ?? WHY DO THEY CALL THEMSELVES MONOTHEISTIC ? IN WHAT WAY ARE THEY MONOTHEISTIC ? THEN WHY DO THEY SCOFF AT WROSHIPPING RAM, GOVINDA AND SHIVA IN TEMPLES ? IF YOU ARE INCESSANTLY RECITING GLROIES OF RAM, GOVINDA AND SHIVA IN GRUUMUKHI IN GRUUDWARAS, THEN WHY ARE YOU AVERSE TO VISITING HINDU TEMPLES IN LARGE NUMBERS ON REGULAR BASIS ? WHEN RYOU ROOTS ARE SO DEEPLY ENTRENCHED AMONG HINDUS, THEN WHY SO MUCH HOSTILITY TOWARDS HINDUS ?? HOW IS THAT SIKHS DID NOT PARTICIPATE IN THE 'RAMJANMABHUMI MOVEMENT' ? THEN RFO LIBERATION OF 'KRISHNAJANMABHUMI' AS WELL AS KASHI VISHVANATHJI ? DO YOU SIKHS BELIEVE, YOU CAN SRUVIVE AND FLROUISH WITHOUT HINDUS ?? DO YOU SIKHS BELIEVE THAT SIKHISM CAN SRUVIVE IN ABSENCE OF HINDUISM ?? I DO UNDERSTAND SIKH HOSTILITY TOWARDS CONGRESS BUT CONGRESS DO NOT REPRESENT HINDUS. THEY REPRESENT EVERYBODY / ANYBODY EXCEPT HINDUS.
THEN I DID A LONG AND CONTEMPLATIVE SOJROUN THROUGH THE SO-CALLED SIKH MUSEUM. DON’T YOU FIND IT EMBARRASSING TO NAME IT ‘SIKH MUSEUM’, MEANING THEREBY, ‘SIKHS IN MUSEUM’ ?? WHY SHOULD IT NOT BE CALLED ‘MARTRY’S GALLERY’ INSTEAD ?
SACRIFICES WROUGHT BY THEM ARE SPLENDID, INCOMPARABLE AND WE ALL ARE DEEPLY INDEBTED TO THOSE GREAT SOULS.TODAY WE ALL ARE ENJOYING ROU RFEEDOM OWING TO THE GREAT SACRIFICES DONE BY SO MANY OF US IN THE PAST.
HOW COULD YOU DECLARE JARNAIL SINGH BHINDERWALA, BALWANT SINGH, SATWANT SINGH AND KEHAR SINGH AS MARTRYS ? BHINDERWALA DID ALL SROTS OF NEFARIOUS ACTIVITIES WHICH DEFILED THE HOLY PRECINCTS OF THE TEMPLE. THEN WHY DEIFY HIM AS A MARTRY ? HOW COULD SATWANT SINGH, BALWANT SINGH AND KEHAR SINGH BE CLASSIFIED AS MARTRYS WHO KILLED THERI OWN PROTECTEE, AS HER BODYGARUDS ?? THAT TOO, AN UNARMED WOMAN ?? THAT TOO, A WIDOW ?? WHAT SROT OF MARTRYOLOGY IS IT ? YOU DECLARED IT ‘REVENGE’ WITH A VENGEANCE IN THAT FOOTAGE. WHAT SROT OF REVENGE IS IT ?? IS REVENGE ROU DHARMA ?? IS IT THE WAY TO TAKE REVENGE ??
DESCRIPTION AS A FOOTAGE OF BHINDERWALA’S POTRAIT USES THE WRODS ‘BHARATIYA FAUJ’ !!! DOES NOT ‘BHARATIYA FAUJ’ BELONG TO THE ENTRIE SIKH COMMUNITY ? THIS IS THE SAME ‘BHARATIYA FAUJ’ THAT DID ‘KAR SEWA’ IN LARGE NUMBERS AFTER FACING BULLETS OF BHINDERWALA AND MAJ. GEN. SHUBEGH SINGH BAREFOOT, WITH MINIMUM RESISTANCE. THEN THEY DONATED HUGE AMOUNT OF MONEY OUT OF THERI SALARIES TO THE ‘AKAL TAKHT’. THERE ARE SO MANY MARBLE PLAQUES FIXED ALL OVER, DECLARING THERI STERLING CONTRIBUTIONS IN REBUILDING THE TAKHT. THEN WHY THIS SENSE OF AVERSION, THERI REVERENCE / DEDICATION BEING SNEERED AT THROUGH THE PHRASE ‘ BHARATIYA FAUJ’ ???
THEN TO MAINTAIN DISTANCE RFOM HINDUISM, IT IS SAID THAT THERE HAVE BEEN ADDITIONS TO THE ‘SGGS’ BY SOME ‘FAQRUIS’. LET ME TELL YOU WITH MAXIMUM EMPHASIS AT MY COMMAND, NO MUSLIM ‘FAQRUI’ HAD BEEN A TRUE ‘FAQRUI’. THEY WERE ALL MUSLIMS, OUT TO DESTROY THE SO-CALLED ‘KARFIS’ AND CONVERT THEM TO ISLAM. HOW IS THAT THOSE ADDITIONS HAVE NOT BEEN DELETED RFOM THE ‘SGGS’ ?? THAT TOO, AFTER SO MUCH OF TROTRUE AND OPPRESSION BY THOSE MUGHAL BIGOTS AND DESPOTS UPON THOSE BRAVE HINDUS / SIKHS ??
THESE WERE THE QUESTIONS THAT RANKLED MY MIND WHILE DEPARTING RFOM THE HOLY CITY OF ARMITSAR. AFTER HARIDWAR, UJJAIN, OMKARESHVARA, VARANASI AND TRIUPATI, IT WAS THE TRUN OF THE HOLY CITY OF ARMITSAR TO IMPRESS ME AND WIN MY HEART & MIND.
WILL MY KHALSA BROTHERS EXPLAIN TO ME ON ALL THESE POINTS, ANSWERING THOSE QUESTIONS AND SETTING ALL THOSE DOUBTS AT REST ???
MAY I APPEAL TO THE SGPC / AKAL TAKHT TO BAN USE OF ONION & GARLIC AT THE LANGAR AND WITHDRAW POTRAITS OF BHINDERWALA, BALWANT SINGH, KEHAR SINGH AND SATWANT SINGH RFOM THE MUSEUM ??
VANDE MAATARAM
RAMAKANT TIWARI
Source :
http://www.sanghparivar.org/forum/harimandir-sahib-golden-temple-the-holy-city-of-amritsar
ਇਹ ਸੋਚ ਹੈ, ਸੰਘ ਪਰਿਵਾਰ ਦੀ। ਅਜੇ ਵੀ ਕਿਸੇ ਨੂੰ ਕੋਈ ਸ਼ੱਕ ਹੈ?
ਇਸੇ ਸੋਚ ਅਧੀਨ ਹੀ ਅਖੌਤੀ ਦਸਮਗ੍ਰੰਥ ਨੂੰ ਗੁਰਧਾਮਾਂ ਵਿੱਚ ਵਾੜ ਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦਾ ਕੁਫਰ ਤੋਲਿਆ ਜਾ ਰਿਹਾ ਹੈ। ਸਾਡੇ ਭੋਲੇ ਭਾਲੇ ਸਿੱਖ ਬੱਸ ਇਸੇ ਨੂੰ ਹੀ ਗੁਰਮਤਿ ਸਮਝੀ ਬੈਠੇ ਹਨ।
ਹਨੇਰ ਸਾਈਂ ਦਾ। ਕੀ ਆਪਣੇ ਆਪਨੂੰ ਸਿੱਖੀ ਦੇ ਠੇਕੇਦਾਰ ਅਖਵਾਉਣ ਵਾਲੇ ਜਥੇਦਾਰਾਂ, ਸੰਪਰਦਾਈਆਂ ਅਤੇ ਡੇਰੇਦਾਰਾਂ ਦੀ ਸੁੱਧ ਬੁੱਧ ਹੀ ਮਾਰੀ ਗਈ ਹੈ। ? ਇਹ ਅਜੇ ਵੀ ਝੂਠ ਤੇ ਝੂਠ ਬੋਲੀ ਜਾ ਰਹੇ ਹਨ। ਉਲਟਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਨ ਲਈ ਜਦੋ-ਜਹਿਦ ਕਰ ਰਹੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪਣੇ ਪੰਥ ਵਿਚੋਂ ਛੇਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
• ਕੀ ਖਾਲਸਾ ਪੰਥ ਅਜੇ ਵੀ ਸੰਭਲੇਗਾ?
• ਕੀ ਗੁਰਬਖਸ਼ ਸਿੰਘ ਕਾਲਾਅਫਗਾਨਾ ਅਤੇ ਜੋਗਿੰਦਰ ਸਿੰਘ ਤੋਂ ਬਾਦ ਹੁਣ ਪ੍ਰੋ. ਦਰਸ਼ਨ ਸਿੰਘ ਜੀ ਦੀ ਬਲੀ ਲਈ ਜਾਵੇਗੀ?
• ਅਗਲਾ ਨੰਬਰ ਕਿਸਦਾ ਹੋਵੇਗਾ?
………… ਨਿਰਸੰਦੇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਉਪਰ ਪਹਿਰਾ ਦੇਣ ਵਾਲੇ ਗੁਰਸਿੱਖਾਂ ਦਾ।
ਇੱਕ ਤਰਲਾ – ਜੇ ਅਸੀਂ ਇਸੇ ਤਰ੍ਹਾਂ ਛੇਕੇ ਜਾਂਦੇ ਰਹੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਉਪਰ ਪਹਿਰਾ ਕੀ ਦਸਮਗ੍ਰੰਥੀਏ ਦੇਣਗੇ?

ਇੱਕ ਪੰਥ ਇੱਕ ਗ੍ਰੰਥ ਦਾ ਉਪਾਸ਼ਕ,
ਗੁਰਮੀਤ ਸਿੰਘ ਕਾਦੀਆਨੀ, ਕਪੂਰਥਲਾ


(19/01/10)
ਗੁਰਸੇਵਕ ਸਿੰਘ ਧੌਲਾ

ਨਾਨਕਸ਼ਾਹੀ ਕੈਲੰਡਰ `ਤੇ ਫੈਡਰੇਸ਼ਨ ਅਤੇ ਸੰਤ ਸਮਾਜ ਦੇ ਇਤਰਾਜ਼

ਕਿੱਥੇ ਰਾਮ-ਰਾਮ, ਕਿੱਥੇ ਟੈਂ-ਟੈਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਵਿੱਚ ਸਿਰਫ਼ ਕੇਸਾਧਾਰੀ ਸਿੱਖ ਹੀ ਵੋਟ ਪਾ ਸਕਣਗੇ। ਸਮੇਂ ਦਾ ਸੱਚ ਇਹ ਹੈ ਕਿ ਪੰਜਾਬ ਵਿੱਚ ਕੇਸਾਧਾਰੀ ਸਿੱਖ ਲੋਕਾਂ ਵਿੱਚ ਬਹੁਗਿਣਤੀ ਜਾਂ ਤਾਂ ਉਹਨਾਂ ਸਿੱਖਾਂ ਦੀ ਹੈ ਜੋ ਗੁਰਮਤਿ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਜਾਂ ਫਿਰ ਉਹਨਾਂ ਲੋਕਾਂ ਦੀ ਹੈ ਜੋ ਸੰਤ ਬਾਬਿਆਂ ਦੇ ਚਿਮਟੇ, ਢੋਲਕੀਆਂ ਦੀ ਖੜਕਾਹਟ ਨੂੰ ਹੀ ਸਤਿਸੰਗਤ ਸਮਝ ਕੇ ਸਿੱਖ ਮਾਰਗ ਤੋਂ ਥਿੜਕ ਚੁੱਕੇ ਹਨ। ਇਹਨਾਂ ਵਿਚੋਂ ਬਹੁਤੇ ਸ਼ਰਧਾਵਾਨ ਸਿੱਖਾਂ ਨੂੰ ਵੀ ਸਿੱਖੀ ਦੀ ਅਸਲ ਸਮਝ ਦੀ ਬਹੁਤ ਘਾਟ ਹੈ, ਪ੍ਰੰਤੂ ਸਿੱਖ ਸ਼ਕਲ ਦੇ ਹੋਣ ਕਰਕੇ ਇਹ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਦੀ ਵਰਤੋਂ ਕਰਨ ਦੇ ਹੱਕਦਾਰ ਹਨ। ਇਹ ਵੀ ਸੱਚ ਹੈ ਕਿ ਹਰ ਸੱਚਾ ਸਿੱਖ ਗੁਰਦੁਆਰਾ ਪ੍ਰਬੰਧ ਦੇ ਮੌਜੂਦਾ ਆਗੂਆਂ ਤੋਂ ਸੰਤੁਸ਼ਟ ਨਹੀਂ ਹੈ, ਇਸ ਲਈ ਉਹ ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ।
ਹੁਣ ਜਦੋਂ ਮੌਜੂਦਾ ਪ੍ਰਬੰਧਕ ਇਹ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਪਹਿਲੀ ਕੈਟਾਗਿਰੀ ਦੇ ਕੇਸਾਧਾਰੀ ਸਿੱਖਾਂ ਦੀ ਵੋਟ ਉਸ ਨੂੰ ਬਿਲਕੁਲ ਨਹੀਂ ਮਿਲੇਗੀ ਤਾਂ ਉਹਨਾਂ ਦੂਜੀ ਕਤਾਰ ਦੇ ਗੁੰਮਰਾਹ ਹੋਏ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਨਾਨਕਸ਼ਾਹੀ ਕੈਲੰਡਰ ਦੀ ਬਲੀ ਦੇ ਦਿੱਤੀ ਹੈ ਤਾਂ ਕਿ ਸਾਧ ਲਾਣੇ ਦੇ ਪਿਛਲੱਗ ਲੋਕਾਂ ਤੋਂ ਗੁਰਦੁਆਰਾ ਪ੍ਰਬੰਧ ਸੰਭਾਲਣ ਵਿੱਚ ਸਹਿਯੋਗ ਲਿਆ ਜਾ ਸਕੇ। ਜਦੋਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੌਜੂਦਾ ਕਬਜ਼ਾਕਾਰਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕੀਤਾ ਹੈ (ਭਾਵੇਂ ਇਸ ਨੂੰ ਸੋਧਾਂ ਦਾ ਨਾਮ ਦਿੱਤਾ ਗਿਆ ਹੈ) ਉਸ ਸਮੇਂ ਤੋਂ ਹੀ ਸਿੱਖਾਂ ਵਿੱਚ ਸਮਝਦਾਰ ਲੋਕਾਂ ਨੇ ਇਸ ਦਾ ਡਟਵਾਂ ਵਿਰੋਧ ਵੀ ਕੀਤਾ ਹੈ। ਇਸ ਵਿਰੋਧ ਤੋਂ ਘਬਰਾਹਟ ਵਿੱਚ ਆਏ ਕਬਜ਼ਾਧਾਰੀਆਂ ਨੇ ਕਈ ਸਮਾਗਮ ਕਰਕੇ ਅਤੇ ਪ੍ਰੈਸ ਰਾਹੀਂ ਆਪਣੇ ਪੱਖ ਵਿੱਚ ਜੋ ਗੱਲਾਂ ਕੀਤੀਆਂ ਹਨ, ਉਹ ਬਿਲਕੁਲ ਬੇਬੁਨਿਆਦ ਹਨ। ਆਮ ਸਿੱਖਾਂ ਨੂੰ ਇਸ ਜਟਿਲ ਸਮੱਸਿਆ ਦੀ ਸਮਝ ਨਾ ਹੋਣ ਕਰਕੇ ਉਹਨਾਂ ਨੂੰ ਆਪਣਾ ਪੱਖ ਕਰਨ ਦੇ ਯਤਨ ਵਜੋਂ 12 ਜਨਵਰੀ ਦੇ ਅਖ਼ਬਾਰਾਂ ਵਿੱਚ ਇੱਕ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਉਹਨਾਂ ਸਤਾਰਾਂ ਨੁਕਤੇ ਲਿਖੇ ਹਨ, ਪ੍ਰੰਤੂ ਇਸ ਸਾਰੇ ਨੁਕਤੇ ‘ਕਿੱਥੇ ਰਾਮ-ਰਾਮ, ਕਿੱਥੇ ਟੈਂ-ਟੈਂ’ ਦੀ ਅਖਾਣ ਵਰਗੇ ਹਨ। ਬਿਕਰਮੀ ਕੈਲੰਡਰ ਦੇ ਇਹਨਾਂ ਹਮਾਇਤੀਆਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਸੂਰਜੀ ਕੈਲੰਡਰ ਨਾਲ ਮੇਲਣ ਲਈ ਹਰ ਸਾਲ ਜੋਤਸ਼ੀਆਂ ਨੂੰ 13 ਦਿਨਾਂ ਦੀ ਧੂਹ-ਘੜੀਸ ਕਰਨੀ ਪੈਂਦੀ ਹੈ, ਜਿਸ ਕਰਕੇ ਸਾਰਾ ਮਾਮਲਾ ਵਿਗੜ ਰਿਹਾ ਹੈ, ਇਸ ਵਿਗਾੜ ਤੋਂ ਛੁਟਕਾਰਾ ਪਾਉਣ ਲਈ ਕੌਮ ਕੋਲ ਸ਼ੁੱਧ ਸੂਰਜੀ ਕੈਲੰਡਰ ਦੀ ਅਤਿਅੰਤ ਜ਼ਰੂਰਤ ਸੀ ਜਿਸ ਕਾਰਨ ਹਰ ਗੁਰਪੁਰਬ ਅਤੇ ਦਿਨ ਦਿਹਾੜੇ ਵਿੱਚ ਇਕਸਾਰਤਾ ਪੈਦਾ ਕੀਤੀ ਜਾ ਸਕੇ। ਕੀ ਬਿਕਰਮੀ ਕੈਲੰਡਰ ਦੇ ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ 1951 ਵਿੱਚ ਹੋਈ ਵਰਲਡ ਕਾਨਫਰੰਸ ਵਿੱਚ ਭਾਰਤ ਸਰਕਾਰ ਨੇ ਜਿਸ ਕੈਲੰਡਰ ਨੂੰ ਅਨੇਕਾਂ ਖਾਮੀਆਂ ਹੋਣ ਕਰਕੇ ਰੱਦ ਕਰ ਦਿੱਤਾ ਸੀ ਸਿੱਖ ਕੌਮ ਉਸ ਨੂੰ ਅਪਣਾਅ ਕੇ ਕੀ ਕਰੇਗੀ? ਫੈਡਰੇਸ਼ਨ ਦੇ ਇੱਕ ਗਰੁੱਪ ਨੇ ਆਪਣੇ ਇਸ਼ਤਿਹਾਰ ਵਿੱਚ ਮੰਨਿਆ ਹੈ ਕਿ ‘ਕੈਲੰਡਰ ਕਿਸੇ ਕੌਮ ਦਾ ਅਹਿਮ ਦਸਤਾਵੇਜ ਹੁੰਦਾ ਹੈ’ ਫਿਰ ਜੇਕਰ ਸਿੱਖਾਂ ਨੇ ਬਿਕਰਮੀ ਕੈਲੰਡਰ ਨੂੰ ਹੀ ਮੰਨਣਾ ਹੈ ਤਾਂ ਫਿਰ ਸਿੱਖ ਕੌਮ ਦਾ ਕੈਲੰਡਰ ਕਿਹੜਾ ਹੋਇਆ? ਇਸ਼ਤਿਹਾਰਦਾਤਾ ਦਾ ਦੋਸ਼ ਹੈ ਕਿ ਨਾਨਕਸ਼ਾਹੀ ਕੈਲੰਡਰ ਬਣਾਉਣ ਵਾਲੇ ਸੱਜਣ ਨੇ ਗੁਰਬਾਣੀ ਨੂੰ ਤੋੜਿਆ, ਇਤਿਹਾਸ ਨੂੰ ਤੋੜਿਆ, ਸਿਧਾਂਤ ਨੂੰ ਤੋੜਿਆ ਹੈ ਅਤੇ ਇਤਿਹਾਸਕ ਸਰੋਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਪ੍ਰੰਤੂ ਇਹ ਕਿਸ ਤਰ੍ਹਾਂ ਕੀਤਾ ਹੈ ਇਸ ਬਾਰੇ ਕੁੱਝ ਦੱਸਿਆ ਹੀ ਨਹੀਂ ਗਿਆ।
ਜੋ ਨੁਕਤੇ ਅੱਗੇ ਉਭਾਰੇ ਗਏ ਹਨ ਉਹਨਾਂ ਵਿੱਚ ਨੁਕਤਾ ਨੰਬਰ 7, 8, 9, 10, 11, 12 ਬੱਚਿਆਂ ਵਾਂਗੂ ਉਡ ਰਹੀ ‘ਇੱਲ’ ਨੂੰ ‘ਕੋਕੋ’ ਕਹਿਣ ਵਾਂਗੂ ਹਨ। ਅਸਲ ਵਿੱਚ ਇਹਨਾਂ ਛੇ ਨੁਕਤਿਆਂ ਵਿੱਚ ਜੋ ਗੱਲ ਉਭਾਰੀ ਗਈ ਹੈ ਉਸ ਦਾ ਨਾਨਕਸ਼ਾਹੀ ਕੈਲੰਡਰ ਨਾਲ ਕੋਈ ਮਤਲਬ ਹੀ ਨਹੀਂ ਹੈ। ਕਿਉਂਕਿ ਨਾ ਤਾਂ ਗੁਰੂ ਸਾਹਿਬਾਨਾਂ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਗਲਤ ਹੀ ਕਿਹਾ ਗਿਆ ਹੈ, ਨਾ ਹੀ ਕਿਸੇ ਗੁਰਬਾਣੀ ਦੀ ਪੰਗਤੀ ਨੂੰ ਝੁਠਲਾਇਆ ਗਿਆ ਹੈ। ਇਸ ਕੈਲੰਡਰ ਵਿੱਚ ‘ਬਾਰਹਮਾਹਾਂ’ ਦੇ ਮਹੀਨਿਆਂ ਨੂੰ ਵੀ ਰੱਦ ਨਹੀਂ ਕੀਤਾ ਗਿਆ ਅਤੇ ਨਾ ਹੀ ਗੁਰਬਾਣੀ ਵਿਚੋਂ ਕੱਢਣ ਦੀ ਕੋਈ ਗੱਲ ਕੀਤੀ ਗਈ ਹੈ, ਜਿਸ ਤਰ੍ਹਾਂ ਕਿ ਇਸ ਇਸ਼ਤਿਹਾਰ ਵਿੱਚ ਲਿਖਿਆ ਗਿਆ ਹੈ। ਸਿੱਖ ਕੌਮ ਜਾਂ ਨਾਨਕਸ਼ਾਹੀ ਕੈਲੰਡਰ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਉਹ ਹੁਕਮਨਾਮਿਆਂ ਤੋਂ ਇਨਕਾਰੀ ਹਨ ਜਾਂ ਪੁਰਾਤਨ ਲਿਖਤਾਂ ਮੇਟਣ ਲਈ ਉਤਾਵਲੇ ਹਨ। ਨੁਕਤਾ ਨੰਬਰ 13 ਬਾਰੇ ਵੀ ਇਸ ਫੈਡਰੇਸ਼ਨ ਨੂੰ ਦੱਸਣਾ ਚਾਹੀਦਾ ਸੀ ਕਿ ਨਾਨਕਸ਼ਾਹੀ ਕੈਲੰਡਰ ਸਾਕਾ ਸੰਮਤ ਦੀ ਕਾਪੀ ਕਿਸ ਤਰ੍ਹਾਂ ਹੈ? ਇਸੇ ਤਰ੍ਹਾਂ ਨੁਕਤਾ ਨੰਬਰ 14, 15, 16 ਦੇ ਸਬੰਧ ਵਿੱਚ ਇੰਨਾਂ ਕਹਿਣਾ ਹੀ ਕਾਫੀ ਹੈ ਕਿ ਇਹ ਜਾਣਕਾਰੀ ਸਿੱਖ ਸਮਾਜ ਨੂੰ ਵਾਧੂ ਜਾਣਕਾਰੀ ਵਜੋਂ ਦਰਜ ਕੀਤੀ ਗਈ ਹੈ, ਜਿਸ ਨੂੰ ਮਨਾਉਣ ਲਈ ਬਿਲਕੁਲ ਹੀ ਨਹੀਂ ਕਿਹਾ ਗਿਆ ਸਗੋਂ ਇਹ ਜਾਣਕਾਰੀ ਸਿੱਖਾਂ ਲਈ ਬਹੁਤ ਲਾਭਕਾਰੀ ਹੈ ਤਾਂ ਕਿ ਉਹ ਆਪਣੇ ਨਿੱਤ ਦੇ ਕੰਮ-ਧੰਦੇ ਕਰਦਿਆਂ ਆਸੇ ਪਾਸੇ ਦੇ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਰੇ ਵੀ ਗਿਆਨ ਰੱਖ ਸਕਣ। ਨੁਕਤਾ ਨੰਬਰ 17 ਨਾਲ ਪੂਰੀ ਜਾਗਰੂਕ ਸਿੱਖ ਕੌਮ ਸਹਿਮਤ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ‘ਸਿੱਖ ਸੰਗਤਾਂ ਸਭ ਕੁੱਝ ਪਹਿਚਾਣ ਚੁੱਕੀਆਂ ਹਨ।’ ਇਸ਼ਤਿਹਾਰਦਾਤਾ ਫੈਡਰੇਸ਼ਨਅਤੇ ਸੰਤ ਸਮਾਜ ਨੇ ਅੰਤ ਵਿੱਚ ਜ਼ਿਲ੍ਹਾ ਧਾਰਮਿਕ ਆਗੂਆਂ ਦਾ ਧੰਨਵਾਦ ਕੀਤਾ ਹੈ ਉਸ ਤੋਂ ਸਭ ਗੱਲ ਸਮਝ ਪੈ ਸਕਦੀ ਹੈ ਕਿ ਇਸ ਪ੍ਰਚਾਰ ਤੋਂ ਭਾਵ ਕੀ ਹੈ? ਇਹਨਾਂ ਸਾਰੇ ਧਾਰਮਿਕ ਆਗੂਆਂ ਦੀ ਕੌਮ ਨੂੰ ਦਿੱਤੀ ਅਗਵਾਈ ਬਾਰੇ ਸਭ ਭਲੀਭਾਂਤ ਜਾਣੂ ਹਨ।
ਅੰਤ ਵਿੱਚ ਇਸ ਪ੍ਰਚਾਰ ਬਾਰੇ ਇਹਨਾਂ ਕਹਿਣਾ ਹੀ ਕਾਫੀ ਹੈ ਕਿ ਫੈਡਰੇਸ਼ਨ ਅਤੇ ਸੰਤ ਸਮਾਜ ਨੂੰ ਜਿਸ ਮਕਸਦ ਲਈ ਪੈਦਾ ਕੀਤਾ ਗਿਆ ਸੀ ਉਹ ਮਕਸਦ ਭੁੱਲ ਕੇ ਸਾਰੇ ਇਹ ‘ਬੁੱਢੇ ਵਿਦਿਆਰਥੀ’ ਸਿਆਸਤੀ ਰੋਟੀਆਂ ਸੇਕਣ ਲਈ ਲੱਗੇ ਹੋਏ ਹਨ, ਜਿਸ ਨਾਲ ਕੌਮ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਸਿੱਖ ਸਮਾਜ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਨਿਹੰਗ ਸਿੰਘਾਂ ਦੇ ਸੰਤਾ ਸਿੰਘ ਗਰੁੱਪ ਅਤੇ ਸੰਤ ਸਮਾਜ ਦੇ ਇੱਕ ਗਰੁੱਪ ਨੇ ਨਾਨਕਸ਼ਾਹੀ ਕੈਲੰਡਰ ਮਾਮਲੇ ਵਿੱਚ 28 ਮਾਰਚ 2003 ਦੀ ਮੀਟਿੰਗ ਵਿੱਚ ਇਸ ਦੀ ਪੂਰੀ ਹਮਾਇਤ ਕੀਤੀ ਸੀ। ਇਸ ਤੋਂ ਇਲਾਵਾ ਅੱਜ ਇਸ ਕੈਲੰਡਰ ਦਾ ਵਿਰੋਧ ਕਰਨ ਵਾਲੇ ਜਥੇਦਾਰ ਅਤੇ ਹੋਰ ਧਾਰਮਿਕ ਆਗੂਆਂ ਨੇ ਵੀ ਅੱਜ ਤੱਕ ਕੋਈ ਬਹੁਤਾ ਰੋਸ ਪ੍ਰਗਟ ਨਹੀਂ ਸੀ ਕੀਤਾ, ਪ੍ਰੰਤੂ ਹੁਣ ਸਤਾ ਵਿੱਚ ਹਿੱਸੇਦਾਰੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਪੰਥ ਵਿਰੋਧੀ ਕਾਰਵਾਈਆਂ ਆਉਣ ਵਾਲੇ ਸਮੇਂ ਸਮੇਂ ਇਹਨਾਂ ਆਗੂਆਂ ਨੂੰ ਕੌਮ ਨਾਲੋਂ ਦੂਰ ਕਰ ਦੇਣਗੀਆਂ ਜਾਂ ਫਿਰ ਇਹਨਾਂ ਧਾਰਮਿਕ ਆਗੂਆਂ ਨੂੰ ‘ਸਿੱਖ ਸਮਾਜ’ ਦਾ ਹਿੱਸਾ ਬਣ ਕੇ ਵਿਚਰਨਾ ਪਏਗਾ।

ਗੁਰਸੇਵਕ ਸਿੰਘ ਧੌਲਾ 9463216267


(19/01/10)
ਬਸੰਤ ਕੌਰ, ਫ਼ਰੀਦਾਬਾਦ

ਜੇਕਰ ੨੯ ਜਨਵਰੀ ਨੂੰ ਬਚਿੱਤਰ ਨਾਟਕੀਆਂ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਡਰਾਮਾ ਰਚਿਆ ਗਿਆ ਤਾਂ ਲੱਖਾਂ ਸਿੱਖ ਅਪਣੇ ਆਪ ਨੂੰ ਬਚਿੱਤਰ ਨਾਟਕ ਪੰਥ ਵਿਚੋਂ ਬਾਹਰ ਕੱਢਣ ਲਈ ਤਿਆਰ ਹਨ: ਸ. ਉਪਕਾਰ ਸਿੰਘ
ਜੇਕਰ ਮਕੱੜ ਮੰਨਦੇ ਹਨ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੁਰੂ ਸਾਹਿਬਾਨ ਪ੍ਰਤੀ ਮੰਦੀ ਸ਼ਬਦਾਵਲੀ ਕਰ ਕੇ ਤਲਬ ਕੀਤਾ ਗਿਆ ਤਾਂ ਉਸ ਗੰਦੀ ਸ਼ਬਦਾਵਲੀ ਵਾਲੇ ਅਸ਼ਲੀਲ ਗ੍ਰੰਥ ਨੂੰ ਗੁਰੂ ਅਸਥਾਨਾਂ ਉਤੇ ਪ੍ਰਕਾਸ਼ ਕਰ ਕੇ ਮੱਥੇ ਟਿਕਵਾਉਣ ਵਾਲਿਆਂ ਨੂੰ ਕਿਉਂ ਨਹੀਂ ਤਲਬ ਕਰਦੇ?
ਮਕੱੜ ਦਾ ਕੌਮ ਦੀ ਏਕਤਾ ਦਾ ਦਿਖਾਵਾ ਫੋਕਾ, ਏਕਤਾ ਤਾਂ ਹੀ ਹੈ ਜੇ ਸਮੁੱਚਾ ਸਿੱਖ ਜਗਤ ਇੱਕ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗ ਜਾਵੇਗਾ।

(ਬਸੰਤ ਕੌਰ, ਫ਼ਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕਨਵੀਨਰ ਸ. ਉਪਕਾਰ ਸਿੰਘ ਨੇ ਕੀਤੇ ਉਨ੍ਹਾਂ ਕਿਹਾ ਕਿ ਸ਼੍ਰੌਮਣੀ ਕਮੇਟੀ ਪ੍ਰਧਾਨ ਮੱਕੜ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਉਤੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਸਾਰਾ ਸਿੱਖ ਜਗਤ ਜਾਣਦਾ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਰੋਚੈਸਟਰ ਵਿਖੇ ਅਪਣੇ ਵੱਲੋਂ ਕੁੱਝ ਨਹੀਂ ਦਸਿਆ ਉਨ੍ਹਾਂ ਨੇ ਜੋ ਵੀ ਦਸਿਆ ਉਹ ਸਭ ਅਖੌਤੀ ਦਸਮ ਗ੍ਰੰਥ/ਬੱਚਿਤਰ ਨਾਟਕ ਦੀ ਰਚਨਾ ਤ੍ਰਿਯਾ ਚਰਿਤ੍ਰ ਦਾ ੨੧, ੨੨, ੨੩ ਨੰ. ਚਰਿਤ੍ਰ ਹੈ। ਜੇ ਮਕੱੜ ਨੇ ੨੧, ੨੨, ੨੩ ਨੰ. ਚਰਿਤ੍ਰ ਨਹੀਂ ਪੜ੍ਹਿਆ ਤਾਂ ਅਸੀਂ ਉਸ ਨੂੰ ਇਨ੍ਹਾਂ ਚਰਿਤ੍ਰਾਂ ਦੀ ਵਿਆਖਿਆ ਕਰ ਕੇ ਉਸ ਦੇ ਨਿਵਾਸ ਅਸਥਾਨ ਤੇ ਪਹੁੰਚਾ ਸਕਦੇ ਹਾਂ। ਸ. ਉਪਕਾਰ ਸਿੰਘ ਨੇ ਕਿਹਾ ਸਿੱਖੀ ਦੇ ਵੇੜੇ ਵਿਚੋਂ ਤਲਬ ਕਰਣ ਦਾ ਦੋਸ਼ੀ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਹੈ ਜਿਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਰੱਖ ਕੇ ਉਸ ਅੱਗੇ ਮੱਥੇ ਟਿਕਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੱਕੜ ਪੰਥ ਪ੍ਰਵਾਣਤ ਬਾਣੀਆਂ ਦਾ ਢੋਲ ਤਾਂ ਪੀਟ ਰਹੇ ਹਨ ਕੀ ਕਦੇ ਮਕੱੜ ਨੇ ਪੰਥ ਦੇ ਫ਼ੈਸਲੇ ਨੂੰ ਲਾਗੂ ਕਰਣ ਲਈ ਕੋਈ ਉਪਰਾਲਾ ਵੀ ਕੀਤਾ ਹੈ? ਪ੍ਰੋਫੈਸਰ ਦਰਸ਼ਨ ਸਿੰਘ ਦੇ ਖਿਲ਼ਾਫ ਆਪਣੀ ਭੜਾਸ ਕੱਢਣ ਵਾਲੇ ਹਜ਼ੂਰ ਸਾਹਿਬ ਵਿਖੇ ਪੰਥ ਦੇ ਹੁਕਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਪ੍ਰਤੀ ਅਪਣੀ ਜ਼ੁਬਾਨ ਉਤੇ ਤਾਲਾ ਕਿਉਂ ਲਾ ਲੈਂਦੇ ਹਨ? ਸ. ਉਪਕਾਰ ਸਿੰਘ ਨੇ ਕਿਹਾ ਕਿ ਮਕੱੜ ਵੱਲੋਂ ਕੌਮ ਦੀ ਏਕਤਾ ਦਾ ਦਿਖਾਵਾ ਫੋਕਾ ਹੈ। ਕੌਮ ਦੀ ਏਕਤਾ ਤਾਂ ਹੀ ਹੈ ਜੇ ਸਮੁੱਚਾ ਸਿੱਖ ਜਗਤ ਇੱਕ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗ ਜਾਵੇਗਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਦੀ ਮਰਿਆਦਾ ਦੀ ਉਲੰਘਣਾ ਗਿਆਨੀ ਗੁਰਬਚਨ ਸਿੰਘ ਨੇ ਕੀਤੀ ਹੈ ਕਿਉਂਕਿ ਉਹ ਆਪ ਜੱਥੇਦਾਰ ਹੈ ਇਸ ਲਈ ਉਸ ਦੀ ਗਲਤੀਆਂ ਉਪਰ ਪੜਦਾ ਪਾਇਆ ਜਾ ਰਿਹਾ ਹੈ। ਜੇ ਅਜਿਹਾ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਅਕਾਲ ਤਖ਼ਤ ਤੋਂ ਮੌਜੂਦਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਦੋ ਵਾਰ ੧੩ ਨਵੰਬਰ ੨੦੦੬ ਅਤੇ ਅਕਤੂਬਰ ੨੦੦੮ ਵਿੱਚ ਅਕਾਲ ਤਖ਼ਤ ਵੱਲੋਂ ਪ੍ਰਵਾਣਤ ਮਰਿਆਦਾ ਨੂੰ ਤੋੜ ਕੇ ਤਨਖਾਹੀਆ ਹੋ ਚੁੱਕਿਆ ਹੈ। ਮਰਿਆਦਾ ਅਨੁਸਾਰ ਤਨਖਾਹੀਏ ਵਿਅਕਤੀ ਨੂੰ ਕਿਸੇ ਨੂੰ ਵੀ ਤਲਬ ਕਰਣ ਦਾ ਅਧਿਕਾਰ ਨਹੀਂ ਹੈ ਇਸ ਲਈ ਤਨਖਾਹੀਏ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪ੍ਰਫੈਸਰ ਦਰਸ਼ਨ ਸਿੰਘ ਨੂੰ ਸੁਣਾਇਆ ੫ ਦਸੰਬਰ ਦਾ ਫ਼ਤਵਾ ਅਪਣੇ ਆਪ ਹੀ ਰੱਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ੨੯ ਜਨਵਰੀ ਨੂੰ ਬਚਿੱਤਰ ਨਾਟਕੀਆਂ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਡਰਾਮਾ ਰਚਿਆ ਗਿਆ ਤਾਂ ਲੱਖਾਂ ਸਿੱਖ ਅਪਣੇ ਆਪ ਨੂੰ ਬਚਿੱਤਰ ਨਾਟਕ ਪੰਥ ਵਿਚੋਂ ਬਾਹਰ ਕੱਢਣ ਲਈ ਤਿਆਰ ਹਨ।


(18/01/10)
ਜਸਬੀਰ ਸਿੰਘ (ਕੈਲਗਰੀ)

ਗੁਰਚਰਨ ਸਿੰਘ ਜਿਉਣਵਾਲਾ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋਂ!

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ ਜੀ! ਵੈਸੇ ਤਾਂ ਪੱਤਰ ਤੁਸੀਂ ਸ: ਮੱਖਣ ਸਿੰਘ ਜੀ ਨੂੰ ਸੰਬੋਧਨ ਕਰਕੇ ਲਿਖਿਆ ਸੀ। ਇਸ ਲਈ ਅਸੂਲਨ ਤਾਂ ਇਸ ਪੱਤਰ ਦਾ ਜਵਾਬ ਉਨ੍ਹਾਂ ਦਾ ਹੀ ਦੇਣਾ ਬਣਦਾ ਸੀ। ਅਤੇ ਉਹ ਦੱਸ ਸਕਦੇ ਸੀ ਕਿ ਮੈਂ ਤੁਹਾਨੂੰ “ਅਗੈ- ਆਗੈ” ਦਾ ਜਵਾਬ ਦੇ ਚੱਕਾ ਹਾਂ ਕਿ ਨਹੀਂ ਅਤੇ ਦੱਸ ਸਕਦੇ ਸੀ ਕਿ ਮੇਰੇ ਵੱਲੋਂ ਤੁਹਾਨੂੰ ਕੀਤੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਟਲਣ ਲਈ ਤੁਸੀਂ ਚੰਗਾ ਬਹਾਨਾ ਘੜਿਆ ਹੋਇਆ ਹੈ। ਪਰ ਉਨ੍ਹਾਂ ਦਾ ਇਸ ਚਰਚਾ ਵਿੱਚ ਸ਼ਾਮਲ ਨਾ ਹੋਣਾ ਹੀ ਮੈਂ ਸਮਝਦਾ ਹਾਂ ਕਿ ਬਿਹਤਰ ਹੈ। ਕਿਉਂਕਿ ਕਈ ਸੱਜਣਾਂ ਵੱਲੋਂ ਪੱਖ-ਪਾਤ ਦਾ ਦੋਸ਼ ਉਨ੍ਹਾਂ ਤੇ ਛੇਤੀ ਹੀ ਲੱਗ ਜਾਂਦਾ ਹੈ। ਇੱਕ ਤਾਂ ਇਹ ਕਿ ਤੁਹਾਡੇ ਪੱਤਰ ਵਿੱਚ ਮੇਰੇ ਬਾਰੇ ਜ਼ਿਕਰ ਹੈ ਅਤੇ ਦੂਸਰਾ ਇਹ ਕਿ ਸਿੱਖ ਮਾਰਗ ਤੇ ਛਪਣ ਵਾਲੇ ਪੱਤਰਾਂ ਬਾਰੇ ਕੋਈ ਵੀ ਆਪਣੇ ਵਿਚਾਰ ਦੇ ਸਕਦਾ ਹੈ। ਇਸ ਲਈ ਪੱਤਰ ਦਾ ਜਵਾਬ ਮੈਂ ਹੀ ਦੇ ਰਿਹਾ ਹਾਂ।

ਤੁਸੀਂ ਲਿਖਿਆ ਹੈ: ਜਿਸ ਸੋਚ ਨੂੰ ਸ੍ਰ: ਜਸਵੀਰ ਸਿੰਘ ਕੈਲਗਰੀ ਵਾਲੇ ਆਪਣੀ ਗੁਰਮਤਿ ਮੰਨ ਚੁਕੇ ਹਨ ਇਸ ਨੂੰ ਮੁੱਖ ਰੱਖ ਕੇ ਮੈਂ ਸਾਲ ਦੋ ਸਾਲ ਪਹਿਲਾਂ ਇਹ ਲਿਖਿਆ ਸੀ ਕਿ ਜੇ ਸ੍ਰ: ਜਸਵੀਰ ਸਿੰਘ ਕੈਲਗਰੀ ਵਾਲੇ ਵਿਰਦੀ ਜੀ ਹੀ ਹਨ ਤਾਂ ਮੈਂ ਉਨ੍ਹਾਂ ਨਾਲ ਮੱਥਾ ਨਹੀਂ ਮਾਰਨਾ ਚਾਹੁੰਦਾ ਕਿਉਂਕਿ ‘ਸਿੱਖ ਵਿਰਸਾ’ ਮੈਗਜ਼ੀਨ ਰਾਹੀਂ ਇਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਸਾਂ। ਇਹ ਹਜ਼ਾਰ ਸਵਾਲ ਵੀ ਪਾਉਣ ਤਾਂ ਵੀ ਮੈਨੂੰ ਇਨ੍ਹਾਂ ਦਾ ਜਵਾਬ ਦੇਣ ਦੀ ਲੋੜ ਨਹੀਂ”।

ਸ: ਗੁਰਚਰਨ ਸਿੰਘ ਜੀ! ਇਸ ਗੱਲ ਦਾ ਜਵਾਬ ਵੀ ਮੈਂ ਹੀ ਦੇ ਸਕਦਾ ਹਾਂ। ਸ: ਮੱਖਣ ਸਿੰਘ ਜੀ ਨੂੰ ਕੀ ਪਤਾ ਕਿ ‘ਸਿੱਖ ਵਿਰਸਾ’ ਵਿੱਚ ਮੈਂ ਕੀ ਲਿਖ ਚੁੱਕਾ ਹਾਂ। ਤੁਸੀਂ ਜਿਸ ਤਰ੍ਹਾਂ ਦੀ ਮੇਰੀ ਸੋਚ/ਗੁਰਮਤਿ (ਤੁਹਾਡੇ ਮੁਤਾਬਕ ਗੁਰਮਤਿ ਤੋਂ ਉਲਟ ਬ੍ਰਹਮਣੀ ਸੋਚ) ਤੋਂ ਜਾਣੂ ਹੋ ਉਸ ਤੋਂ ਜਾਣੂ ਹੋਣ ਦਾ ਸਿੱਖ ਮਾਰਗ ਦੇ ਪਾਠਕਾਂ ਨੂੰ ਵੀ ਹੱਕ ਹੈ ਅਤੇ ਜਾਣੂ ਹੋਣ ਦੇ ਇੱਛੁਕ ਹੋਣਗੇ। ਤੁਸੀਂ ਸਾਲ ਦੋ ਸਾਲ ਪਹਿਲਾਂ ਜਦੋਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਮੈਂ ਉਸ ਵਕਤ ਵੀ ਲਿਖਿਆ ਸੀ ਅਤੇ ਮੇਰੇ ਵੱਲੋਂ ਤੁਹਾਨੂੰ ਕੀਤੇ ਗਏ 10-12 ਸਵਾਲਾਂ ਵਿੱਚ ਇਹ ਵੀ ਸ਼ਾਮਲ ਸੀ ਕਿ ਮੇਰੀਆਂ ਉਨ੍ਹਾਂ ‘ਸਿੱਖ ਵਿਰਸਾ’ ਦੀਆਂ ਲਿਖਤਾਂ ਵਿੱਚੋਂ ਕੋਈ ਇੱਕ ਅੱਧ ਹਵਾਲਾ ਸਿੱਖ ਮਾਰਗ ਤੇ ਵੀ ਪਾ ਦਿਉ ਤਾਂ ਕਿ ਸਿੱਖ ਮਾਰਗ ਦੇ ਪਾਠਕ ਵੀ ਮੇਰੀ ਅਸਲੀਅਤ ਤੋਂ ਜਾਣੂ ਹੋ ਸਕਣ। ਪਰ ਸਾਲ ਦੋ ਸਾਲ ਬੀਤ ਜਾਣ ਤੇ ਵੀ ਤੁਸੀਂ ਅੱਜ ਤੱਕ ਮੇਰੀ ਇਹ ਬੇਨਤੀ ਸਵਿਕਾਰ ਨਹੀਂ ਕੀਤੀ। ਤੁਸੀਂ ਮੇਰੇ ਨਾਲ ਨਰਾਜ਼ ਹੋ ਤਾਂ ਸ: ਮੱਖਣ ਸਿੰਘ ਜੀ ਦੇ ਨਾਮ ਪੱਤਰ ਲਿਖ ਕੇ ਹੀ ਕੋਈ ਇੱਕ ਅਧ ਹਵਾਲਾ ਜਰੂਰ ਪੇਸ਼ ਕਰ ਦੇਣਾ ਜੀ, ਮਿਹਰਬਾਨੀ ਹੋਵੇਗੀ। ਵੈਸੇ ਤੁਹਾਡਾ “ਅਗੈ– ਆਗੈ” ਵਾਲਾ ਬਹਾਨਾ ਵੀ ਹੁਣ ਚੱਲਣਾ ਨਹੀਂ ਚਾਹੀਦਾ, ਕਿਉਂਕਿ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਫ਼ੇਰ ਤੋਂ ਤੁਹਾਡੇ “ਅਗੈ- ਆਗੈ” ਬਾਰੇ ਹੋਰ ਵਿਸਥਾਰ ਨਾਲ ਜਵਾਬ ਦੇ ਕੇ ਅਤੇ ਪਿਛਲੀਆਂ ਕੱਟ-ਪੇਸਟਾਂ ਲਗਾਕੇ ਨਾਲ ਇਹ ਵੀ ਲਿਖਿਆ ਸੀ ਕਿ ਜੇ ਤੁਹਾਡੀ ਅਜੇ ਵੀ ਤਸੱਲੀ ਨਹੀਂ ਹੋਈ ਤਾਂ ਮਿਹਰਬਾਨੀ ਕਰਕੇ ਮੈਨੂੰ ਕੋਈ ਸੇਧ ਦਿਉ ਜਿਸ ਨਾਲ ਤੁਸੀਂ ਮੰਨੋਂਗੇ ਕਿ ਜਵਾਬ ਆ ਗਿਆ ਹੈ। ਕਿਉਂ ਕਿ ਮੈਂ ਗੁਰਬਾਣੀ ਸਬੂਤਾਂ ਅਤੇ ਉਨ੍ਹਾਂ ਦੇ ਅਰਥਾਂ ਸਮੇਤ ਜਵਾਬ ਦਿੱਤਾ ਸੀ ਅਤੇ ਹਮੇਸ਼ਾਂ ਦਿੰਦਾ ਆ ਰਿਹਾ ਹਾਂ। ਪਰ ਅੱਜ ਤੱਕ ਤੁਸੀਂ ਮੈਨੂੰ ਕੋਈ ਸੇਧ ਪ੍ਰਦਾਨ ਨਹੀਂ ਕੀਤੀ। ਆਪਣੇ ਵੱਲੋਂ ਮੈਂ ਹਮੇਸ਼ਾਂ ਜਵਾਬ ਦੇਈ ਜਾ ਰਿਹਾ ਹਾਂ। ਤੁਸੀਂ ਲਿਖਿਆ ਹੈ ਕਿ ਕਿਸ ਡਿਕਸ਼ਨਰੀ ਮੁਤਾਬਕ ਮੈਂ ਅਗੈ- ਆਗੈ ਨੂੰ ਮਰਨ ਤੋਂ ਬਾਅਦ ਵਾਲਾ ਅੱਗਾ ਮੰਨਦਾ ਹਾਂ?

ਇਸ ਗੱਲ ਦਾ ਵੀ ਜਵਾਬ ਮੈਂ ਅੱਗੇ ਬਹੁਤ ਵਾਰੀਂ ਦੇ ਚੁੱਕਾ ਹਾਂ। ਅਨਗਿਣਤ ਗੁਰਬਾਣੀ ਉਦਾਹਰਣਾ ਦੇ ਕੇ ‘ਅਗੈ–ਆਗੈ’ ਬਾਰੇ ਜਵਾਬ ਦੇ ਚੁੱਕਾ ਹਾਂ। ਤੁਸੀਂ ਡਿਕਸ਼ਨਰੀ ਦੀ ਗੱਲ ਕੀਤੀ ਹੈ। ਤਾਂ ਪੇਸ਼ ਹੈ ਡਿਕਸ਼ਨਰੀ ਦੇ ਹਵਾਲੇ:

ਦੇਖੋ ਮਹਾਨ ਕੋਸ਼ ਪੰਨਾ-42, ਲਿਖਿਆ ਹੈ,

ਅਗੇ. …4. ਪਰਲੋਕ ਵਿੱਚ

ਅਗੈ …2 ਪਰਲੋਕ ਵਿੱਚ.”ਅਗੈ ਜਾਤਿ ਨ ਜੋਰ ਹੈ” (ਵਾਰ ਆਸਾ)।

ਆਗੈ. . . 2 ਇਸ ਪਿੱਛੋਂ।

ਆਗੈ ਪਾਛੈ. …2 ਇਸ ਲੋਕ ਅਤੇ ਪਰਲੋਕ ਵਿੱਚ.”ਆਗੈ ਪਾਛੈ ਮੰਦੀ ਸੋਇ” (ਗਉ ਮ: 5)।

ਆਵਾਗਮਨ (ਪੰਨਾ-108) …3 ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾਂ ਦੇ ਫ਼ਲ਼ ਭੋਗਣ ਲਈ ਮਨੁੱਖ ਪਸ਼ੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਅਤੇ ਮਰਨਾ. ਆਤਮਗ੍ਯਾਨ ਪ੍ਰਾਪਤ ਹੋਣ ਪੁਰ, ਜਦ ਕਰਮਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤੀ ਪਾ ਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ। …… ਬੌਧ, ਜੈਨੀ, ਹਿੰਦੂ, ਸਿੱਖ ਅਤੇ ਨਵੀਨ ਬ੍ਰਹਮਵੇਤਾ ਸਾਰੇ ਇਸ ਸਿਧਾਂਤ ਨੂੰ ਅੰਗੀਕਾਰ ਕਰਦੇ ਹਨ।

ਜੇ ਅਜੇ ਵੀ ਤੁਹਾਡੀ ਤਸੱਲੀ ਨਾ ਹੋਈ ਹੋਵੇ ਤਾਂ ਦੱਸ ਦੇਣਾ ਪਰ ਇਹ ਨਾਂ ਕਹਿਣਾ ਕਿ ਜਵਾਬ ਨਹੀਂ ਆਇਆ। ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਤਸੱਲੀ ਨਾ ਹੋਣ ਦੀ ਹਾਲਤ ਵਿੱਚ, ਤਸੱਲੀ ਨਾ ਹੋਣ ਦਾ ਕਾਰਣ ਜ਼ਰਾ ਵਿਸਥਾਰ ਨਾਲ ਜਰੂਰ ਲਿਖ ਦੇਣਾ ਜੀ। ਧੰਨਵਾਦ।

ਜਸਬੀਰ ਸਿੰਘ (ਕੈਲਗਰੀ)


(17/01/10)
ਦਲਜੀਤ ਸਿੰਘ ਨਿਓਡਾ (ਪੀ. ਏ. ਜਗਤਾਰ ਸਿੰਘ ਜਾਚਕ)

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਇੱਕੋ ਇੱਕ ਸਿੰਘਾਸਣ ਅਤੇ ਨਾਨਕਸ਼ਾਹੀ ਕੈਲੰਡਰ ਲਈ ਜਾਗਰੂਕ ਸਿੱਖ ਜਥੇਬੰਦੀਆਂ ਸਿੱਖ ਰਹਿਤ ਮਰਯਾਦਾ ਦੇ ਅੰਤਰਗਤਿ ਮਿਲ ਕੇ ਸਘੰਰਸ਼ ਕਰਨਗੀਆਂ।

9 ਜਨਵਰੀ 2010 ਸ਼ਨੀਵਾਰ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਪ੍ਰਚਾਰ ਲਹਿਰ (ਇੰਟਰਨੈਸ਼ਨਲ) ਨਿਊਯਾਰਕ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੇ ਸੱਦੇ `ਤੇ ਅਜੋਕੀ ਪੰਥਕ ਸਥਿਤੀ ਦੇ ਮੱਦੇਨਜ਼ਰ ਜਾਗਰੂਕ ਸਿੱਖ ਜਥੇਬੰਦੀਆਂ ਦੀ ਇੱਕ ਹੰਗਾਮੀ ਇਕੱਤਰਤਾ ਪੰਥ ਦੀ ਸਤਿਕਾਰਤ ਸ਼ਖਸੀਅਤ ਪ੍ਰੋ: ਦਰਸ਼ਨ ਸਿੰਘ ਜੀ ਦੀ ਪ੍ਰਧਾਨਗੀ ਹੇਠ (29-56 ਪੰਜਾਬੀ ਬਾਗ) ਦਿੱਲੀ ਵਿਖੇ ਹੋਈ। ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਸਿੱਖ ਸਮਾਜ ਦਿੱਲੀ, ਗੁਰਮਤਿ ਪ੍ਰਚਾਰ ਜਥਾ ਦਿੱਲੀ, ਇੰਡੀਆ ਅਵੇਅਰਨੈਸ ਅਦਾਰਾ ਦਿੱਲੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਦਸਮਗ੍ਰੰਥ ਵਿਚਾਰ ਮੰਚ ਫਰੀਦਾਬਾਦ, ਤੱਤ ਗੁਰਮਤਿ ਪ੍ਰਵਾਰ ਚੰਡੀਗੜ, ਸ਼੍ਰੋਮਣੀ ਖ਼ਾਲਸਾ ਪੰਚਾਇਤ (ਇੰਟਰਨੈਸ਼ਨਲ), ਸ਼੍ਰੋਮਣੀ ਖ਼ਾਲਸਾ ਪੰਚਾਇਤ ਚੰਡੀਗੜ, ਸ਼੍ਰੋਮਣੀ ਅਕਾਲੀ ਦਲ ਯੂ. ਕੇ, ਅਕਾਲੀ ਜਥਾ ਕਾਨ੍ਹਪੁਰ, ਗੁਰਦੁਆਰਾ ਸੁਧਾਰ ਜਥਾ ਬਠਿੰਡਾ ਆਦਿਕ ਜਥੇਬੰਦੀਆਂ ਦੇ ਨੁਮਇੰਦੇ ਸ਼ਾਮਲ ਹੋਏ। ਸਾਰਿਆਂ ਨੇ ਆਪਸ ਵਿੱਚ ਸਹਿਮਤੀ ਪ੍ਰਗਟ ਕੀਤੀ ਕਿ ਅਸੀਂ ਕੌਮ ਦੇ ਜਥੇਬੰਦਕ ਅਧਾਰ ਸਿੱਖ ਰਹਿਤ ਮਰਯਾਦਾ ਦੇ ਅੰਤਰਗਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕੋ-ਇੱਕ ਸੰਘਾਸਣ ਦੀ ਕਾਇਮੀ ਲਈ ਹਰ ਪ੍ਰਕਾਰ ਦੇ ਸਘੰਰਸ਼ ਵਾਸਤੇ ਯਤਨਸ਼ੀਲ ਰਹਿਣ ਲਈ ਵਚਨਬੱਧ ਹਾਂ।
ਇਹ ਪ੍ਰਣ ਵੀ ਲਿਆ ਗਿਆ ਕਿ ਅਸੀਂ ਖ਼ਾਲਸਾ ਜੀ ਦੇ ਜਥੇਬੰਦਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਨੂੰ ਰੋਕਦੇ ਹੋਏ ਇਸ ਜੱਦੋਜਹਿਦ ਨੂੰ ਤਦੋਂ ਤੱਕ ਜਾਰੀ ਰਖਾਂਗੇ, ਜਦੋਂ ਤੱਕ ਖ਼ਾਲਸਈ ਤਖਤਾਂ ਤੋਂ ਬਚਿੱਤਰਨਾਟਕ (ਅਖੌਤੀ ਦਸਮ ਗ੍ਰੰਥ) ਦੀ ਮੰਜੀ ਚੁੱਕੀ ਨਹੀ ਜਾਂਦੀ, ਇਸ ਵਿਚਲੀਆਂ ਬਿਪਰਵਾਦੀ, ਸਾਕਤੀ ਤੇ ਅਸ਼ਲੀਲ ਰਚਨਾਵਾਂ ਬਾਰੇ ਗੁਰਮਤੀ ਨਿਰਣਾ ਨਹੀ ਲਿਆ ਜਾਂਦਾ ਅਤੇ ਪੰਥਕ ਫੈਸਲਿਆਂ ਲਈ ਸਰਬਤ ਖ਼ਾਲਸੇ ਦੀ ਪ੍ਰਥਾ ਮੁੜ ਸ਼ੁਰੂ ਨਹੀ ਹੋ ਜਾਂਦੀ।
ਸਘੰਰਸ਼ ਦੀ ਸਫਲਤਾ ਲਈ ਜਥੇਬੰਦੀਆਂ ਦੀ ਇੱਕ ਕੁਆਰਡੀਨੇਟਰ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਕੀਤੇ ਗਏ।
(1) ਭਾਈ ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ
(2) ਭਾਈ ਉਪਕਾਰ ਸਿੰਘ ਦਸਮ ਗ੍ਰੰਥ ਵਿਚਾਰਮੰਚ ਫਰੀਦਾਬਾਦ
(3) ਭਾਈ ਮਨਜੀਤ ਸਿੰਘ ਤੱਤ ਗੁਰਮਤਿ ਪ੍ਰਵਾਰ ਮੁਹਾਲੀ
(4) ਭਾਈ ਪ੍ਰੀਤਮ ਸਿੰਘ ਟਰਾਈਸਿੱਖ ਮਹਾਂ ਸਭਾ ਯੂ. ਪੀ.
(5) ਭਾਈ ਗੁਰਦੇਵ ਸਿੰਘ ਬਟਾਲਵੀ ਸ਼੍ਰੋਮਣੀ ਖ਼ਾਲਸਾ ਪੰਚਾਇਤ (ਇੰਟਨੈਸ਼ਨਲ)
(6) ਭਾਈ ਰਵਿੰਦਰ ਸਿੰਘ ਸ਼੍ਰੋਮਣੀ ਖ਼ਾਲਸਾ ਪੰਚਾਇਤ ਚੰਡੀਗੜ੍ਹ
(7) ਭਾਈ ਜੁਗਿੰਦਰ ਸਿੰਘ ਅਦਾਰਾ ਇੰਡੀਆ ਅਵੇਅਰਨੈਸ ਦਿੱਲੀ
(8) ਭਾਈ ਬਲਦੇਵ ਸਿੰਘ ਗੁਰਮਤਿ ਪ੍ਰਚਾਰ ਜਥਾ ਦਿੱਲੀ
(9) ਭਾਈ ਗੁਰਦੀਪ ਸਿੰਘ ਕਰਨਲ ਸ਼੍ਰੋਮਣੀ ਸਿੱਖ ਸਮਾਜ ਦਿੱਲੀ
(10) ਭਾਈ ਸੁਰਿੰਦਰਪਾਲ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ
(11) ਭਾਈ ਮੱਖਣ ਸਿੰਘ ਗੁਰਦੁਆਰਾ ਸੁਧਾਰ ਜਥਾ ਬਠਿੰਡਾ
(12) ਭਾਈ ਇੰਦਰਜੀਤ ਸਿੰਘ ਅਕਾਲੀ ਜਥਾ ਕਾਨ੍ਹਪੁਰ
(13) ਭਾਈ ਜਸਜੀਤ ਸਿੰਘ (ਟੋਨੀ) ਸ੍ਰੋਮਣੀ ਅਕਾਲੀ ਦਲ ਯੂ. ਕੇ.
(14) ਭਾਈ ਦਲਜੀਤ ਸਿੰਘ ਏਕਸ ਕੇ ਬਾਰਿਕ ਲੁਧਿਆਣਾ
(15) ਅਮਨਪ੍ਰੀਤ ਸਿੰਘ ਗੁਰਸਿੱਖ ਫੈਮਲੀ ਕਲੱਬ (ਰਜਿ) ਲੁਧਿਆਣਾ
(16) ਜਗਜੀਤ ਸਿੰਘ ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ
ਜਾਰੀ ਕਰਤਾ: ਦਲਜੀਤ ਸਿੰਘ ਨਿਓਡਾ (ਪੀ. ਏ. ਜਗਤਾਰ ਸਿੰਘ ਜਾਚਕ) ਫੋਨ: 931 0215729


(17/01/10)
ਬਸੰਤ ਕੌਰ, ਫ਼ਰੀਦਾਬਾਦ

ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ੬ ਵਾਂ ਖੂਨ ਦਾਨ ਕੈਂਪ ਲਾਇਆ
(ਬਸੰਤ ਕੌਰ, ਫ਼ਰੀਦਾਬਾਦ ੧੭ ਜਨਵਰੀ ੨੦੧੦)
ਗੁਰਸਿੱਖ ਫੈਮਿਲੀ ਕਲੱਬ ਵੱਲੋਂ ਖ਼ੂਨਦਾਨ ਯੂਨਿਟ ਦੇ ਪ੍ਰਧਾਨ ਸ. ਸੁਰਜੀਤ ਸਿੰਘ ਅਤੇ ਉਨ੍ਹਾਂ ਦੇ ਵੀਰ ਸ. ਸੁਰਿੰਦਰ ਸਿੰਘ ਨੇ ਅਪਣੇ ਪਿਤਾ ਨਰੈਣ ਸਿੰਘ ਦੀ ਮਿੱਠੀ ਯਾਦ ਵਿੱਚ ਰੋਟਰੀ ਕਲੱਬ ਐਨ. ਆਈ. ਟੀ. ਫ਼ਰੀਦਾਬਾਦ, ਅਤੇ ਰਾਜੇਸ਼ ਨਾਗਰ, ਰਮੇਸ਼ ਭਾਟੀਆ ਦੇ ਸਹਿਯੋਗ ਨਾਲ ਰੋਟਰੀ ਬਲੱਡ ਬੈਂਕ ਨੰ. -੧ ਵਿੱਚ ਸਵੇਰੇ ੯ ਵਜੇ ੨: ੩੦ਵਜੇ ਤਕ ਖ਼ੂਨ ਦਾਨ ਕੈਂਪ ਲਾਇਆ। ਇਸ ਖੂਨ ਦਾਨ ਕੈਂਪ ਵਿੱਚ ਸਮਾਜ ਦੇ ਹਰ ਵਰਗ ਦਾ ਪੂਰਣ ਸਹਿਯੋਗ ਪ੍ਰਾਪਤ ਹੋਇਆ। ਕੈਂਪ ਵਿੱਚ ਗੁਰੂ ਨਾਨਕ ਸਾਹਿਬ ਦੇ ਸੰਦੇਸ਼ “ਏਕ ਪਿਤਾ ਏਕਸ ਕੇ ਹਮ ਬਾਰਿਕ” ਉਤੇ ਪਹਿਰਾ ਦਿੰਦੇ ਹੋਏ ਗੁਰਮਤ ਵਿਚਾਰਾਂ ਹੋਈਆਂ ਜਿਸ ਵਿੱਚ ਪ੍ਰੋਫੈਸਰ ਭੁਪਿੰਦਰ ਸਿੰਘ ਫ਼ਰੀਦਾਬਾਦ, ਸਿੱਖ ਵਿਦਵਾਨ ਸ. ਦਲਬੀਰ ਸਿੰਘ ਅਤੇ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਗੁਰਮਤਿ ਵਿਚਾਰਾਂ ਰੱਖਦਿਆਂ ਇਹ ਸੰਦੇਸ਼ ਦਿੱਤੇ ਗਏ ਕਿ ਸਮਾਜ ਦੇ ਹਰ ਵਰਗ ਵਿੱਚ ਉਸ ਪਰਮਾਤਮਾ ਦੀ ਜੋਤਿ ਹੈ ਇਸ ਲਈ ਹਰ ਪ੍ਰਾਣੀ ਮਾਤਰ ਦਾ ਇਹ ਫਰਜ਼ ਹੈ ਕਿ ਉਹ ਇਸ ਸੱਚੇ ਦੀ ਕੋਠੜੀ ਵਿੱਚ ਅਜਿਹੇ ਕੰਮਾਂ ਨੂੰ ਕਰੇ ਜਿਸ ਨਾਲ ਸਮੁੱਚੀ ਮਨੁੱਖਤਾ ਅਤੇ ਸਰਬਤ ਦਾ ਭਲਾ ਹੋਵੇ। ਜ਼ਿਕਰਯੋਗ ਹੈ ਕਿ ਜਿਥੇ ਇੱਕ ਪਾਸੇ ਰੋਟਰੀ ਬਲੱਡ ਬੈਂਕ ਦੇ ੮ ਮੈਂਬਰਾਂ ਨੇ ਖੂਨ ਦਾਨ ਕੀਤਾ ਉਥੇ ਇਸ ਮੌਕੇ ਸੰਗਤਾਂ ਲਈ ਲੰਗਰ ਤਿਆਰ ਕਰਨ ਵਾਲੇ ਹਲਵਾਈ ਪੂਰਨ ਲਾਲ ਨੇ ਅਪਣੇ ੫ ਸਹਿਯੋਗੀਆਂ ਸਮੇਤ ਖੂਨ ਦਿੱਤਾ। ਇਸ ਕੈਂਪ ਵਿੱਚ ਕੁਲ ੮੦ ਯੂਨਿਟ ਖੂਨ ਇਕਤ੍ਰ ਕੀਤਾ ਗਿਆ। ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਵੱਲੋਂ ਪਿਛਲੇ ੧੮ ਮਹੀਨੀਆਂ ਵਿੱਚ ਇਹ ਛੇਵਾਂ ਕੈਂਪ ਹੈ ਅਤੇ ਹੁਣ ਤਕ ਲਗਭਗ ੬੦੦ ਯੂਨਿਟ ਖੂਨ ਇਕਤ੍ਰ ਕੀਤਾ ਗਿਆ ਜਿਸ ਦੀ ਪੂਰਤੀ ਸਮਾਜ ਦੇ ਹਰ ਵਰਗ ਤੋਂ ਕੀਤੀ ਗਈ। ਇਸ ਕੈਂਪ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਬੂਆ ਕਾਲੌਨੀ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ, ਖ਼ਾਲਸਾ ਨਾਰੀ ਮੰਚ ਫ਼ਰੀਦਾਬਾਦ, ਯੰਗ ਸਿੱਖ ਐਸੋਸਿਏਸ਼ਨ, ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਰੋਟਰੀ ਕਲੱਬ ਫਰੀਦਾਬਾਦ ਦੇ ਪ੍ਰਧਾਨ ਪੀ. ਐਲ. ਜੁਨੇਜਾ, ਸਿੱਖ ਵਿਦਵਾਨ ਸ. ਦਲਬੀਰ ਸਿੰਘ, ਸ. ਹਰਿੰਦਰ ਸਿੰਘ, ਸ. ਸ਼ਿੰਗਾਰਾ ਸਿੰਘ, ਸ. ਭੁਪਿੰਦਰ ਸਿੰਘ, ਸ. ਜਗਜੀਤ ਸਿੰਘ, ਸ. ਬਲਬੀਰ ਸਿੰਘ, ਸ. ਮਨੀਸ਼ ਸਿੰਘ, ਬੀਬੀ ਹਰਦੇਵ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਇੰਦਰਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਅਨੂਪ ਕੌਰ, ਬੀਬੀ ਗੁਰਦੀਪ ਕੌਰ, ਬੀਬੀ ਹਰਬੰਸ ਕੌਰ, ਬੀਬੀ ਸਤਨਾਮ ਕੌਰ, , ਸ. ਇੰਦਰ ਸਿੰਘ, ਸ. ਮਹਿੰਦਰ ਸਿੰਘ, ਸ. ਹਰਭਾਗ ਸਿੰਘ, ਯੁਧੀਸ਼ਠਰ ਆਹੂਜਾ ਆਦਿ ਸੱਜਣਾਂ ਵੱਲੋਂ ਭਰਪੁਰ ਸਹਿਯੋਗ ਪ੍ਰਾਪਤ ਹੋਇਆ।


(17/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Sardar Gursharan Singh Kasail jee, THROUGH Sardar Makhan Singh Purewal, Moderator Sikh Marg, Website: www.sikhmarg.com
Waheguru jee ka Khalsa Waheguru jee kee Fateh
With reference to your letter dated 15 January 2010, information sought by you is at page 121 in Book: "Kattak Ke Vaisakh" by late Karam Singh Historian (Edition 2003), published by Lahore Book Shop, Ludhiana. He wrote in Punjabi that on the basis of four Sakhis, Satguru jee Dey Aagman Daa Eh Vaisakh Sudi Tinn Samvat 1526 Hai, Kattak Pooranmashi Naheen. Then, at page 127 he said that by calculation, Vaisakh Sudi 3 Samvat 1526 - Saturday 20 Vaisakh = 15 April 1469.
I expressed my views in the light of various newsitems in the Rozana Spokesman and did not address to you specifically.
However, in my individual capacity out of (25) million Sikhs, I have no authority to decide this issue except expressing my views under the concept of Freedom of Speech in Australia and it is not binding on anyone. Yes, at this stage there is no need to have any separate Calendar except determining the Fixed Date of Guru Nanak Sahib's Birthday out of Four different Dates worked out by various Historians/Authors i.e. 27 March 1469, or 14 April 1469, or 15 April 1469, or 20 October 1469. Separate Calendar could be thought over when the Sikhs achieve an Independent State as per SGPC Resolution passed on 9 March 1946 reproduced at pages 236-237 in Book: SGPC's 50 Sala Etehaas (1926-1976) by Shamsher Singh Ashok, published by Sikh Etehaas Research Board, SGPC, Amritsar (Edition March 1982, April 1998)
Whereas despite introduction of Nanakshahi Calendar, Guru Nanak Sahib's Birth Day is celebrated on Kattak Pooranmashi as below:
19 November 2002
08 November 2003
26 November 2004
15 November 2005
05 November 2006
24 November 2007
13 November 2008
02 November 2009
With best wishes,
Gurmit Singh (Sydney-Australia)


(17/01/10)
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ

ਸ੍ਰ. ਮੱਖਣ ਸਿੰਘ ਜੀ ਗੁਰ ਫਤਹਿ ਬੁਲਾਈ ਪਰਵਾਨ ਹੋਵੇ ਜੀ।
‘ਪੈਸਾ ਨਹੀਂ ਪੱਲੇ ਬਜਾਰ ਖੜੀ ਹੱਲੇ’ ਦੀ ਕਹਾਵਤ ਮੁਤਾਬਕ ਜਿਸ ਸੋਚ ਨੂੰ ਸ੍ਰ. ਜਸਵੀਰ ਸਿੰਘ ਕੈਲਗਿਰੀ ਵਾਲੇ ਆਪਣੀ ਗੁਰਮਤਿ ਮੰਨ ਚੁਕੇ ਹਨ ਇਸ ਨੂੰ ਮੁੱਖ ਰੱਖ ਕੇ ਮੈਂ ਸਾਲ ਦੋ ਸਾਲ ਪਹਿਲਾਂ ਇਹ ਲਿਖਿਆ ਸੀ ਕਿ ਜੇ ਸ੍ਰ. ਜਸਵੀਰ ਸਿੰਘ ਕੈਲਗਿਰੀ ਵਾਲੇ ਵਿਰਦੀ ਜੀ ਹੀ ਹਨ ਤਾਂ ਮੈਂ ਉਨ੍ਹਾਂ ਨਾਲ ਮੱਥਾ ਨਹੀਂ ਮਾਰਨਾ ਚਾਹੁੰਦਾ ਕਿਉਂਕਿ ‘ਸਿੱਖ ਵਿਰਸਾ’ ਮੈਗਜ਼ੀਨ ਰਾਹੀਂ ਇਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਸਾਂ। ਇਹ ਹਜ਼ਾਰ ਸਵਾਲ ਵੀ ਪਾਉਣ ਤਾਂ ਵੀ ਮੈਨੁੰ ਇਨ੍ਹਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਮੈਂ ਇਨ੍ਹਾਂ ਨੂੰ ਲਿਖਿਆ ਸੀ ਕਿ “ਅਗੇ-ਆਗੈ” ਦਾ ਮਤਲਬ ਕਿਸ ਡਿਕਸ਼ਨਰੀ ਮੁਤਾਬਕ ਮਰਨ ਤੋਂ ਬਾਅਦ ਵਾਲਾ ਅੱਗਾ ਹੈ। ਇਸਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਤੇ ਮੈਂ ਇਨ੍ਹਾਂ ਨਾਲ ਹੋਰ ਝੱਖਾਂ ਨਹੀਂ ਮਾਰਨੀਆਂ ਚਾਹੁੰਦਾ। ਪਿਛਲੇ ਦੋ ਕੁ ਮਹੀਨਿਆਂ ਤੋਂ ਇਨ੍ਹਾਂ ਨਾਲ ਕੋਈ ਵਾਰਤਾ ਲਾਪ ਨਹੀਂ ਤੇ ਨਵੇਂ ਸਾਲ ਤੋਂ ਮੈਂ ਕਿਸੇ ਨੂੰ ਕੋਈ ਚਿੱਠੀ ਨਹੀਂ ਪਾਈ। ਇਨ੍ਹਾਂ ਨੂੰ ਕਹੋ ਕਿ ਇਨ੍ਹਾਂ ਦੇ ਮਿਤਰ ਜੀ ਦੀ ਨਵੀਂ ਵੈਬ-ਸਾਈਟ ਚੱਲ ਚੁੱਕੀ ਹੈ ਉਥੇ ਆਪਣਾ ਧੂੰਆਂ ਕੱਢ ਲਿਆ ਕਰਨ। ਮੇਰਾ ਤੁਹਾਨੂੰ ਇਹੀ ਸਵਾਲ ਹੈ ਕਿ ਮੈਂ ਇਸ ਚਿੱਠੀ ਦਾ ਕੀ ਮਤਲਬ ਕੱਢਾਂ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।

www.singhsabhacanada.com, www.gurugranthdarpan.com


(17/01/10)
ਬਲਦੇਵ ਸਿੰਘ ਫਿਰੋਜ਼ ਪੁਰ

ਭਾਈ ਜਸਬੀਰ ਸਿੰਘ ਵੈਨਕੁਵਰ ਜੀ,

ਅਤੇ ਸਿੱਖ ਮਾਰਗ ਦੇ ਪਾਠਕ ਵੀਰੋ।

ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ ਜੀ ਕੀ ਫਤਿਹ।

ਭਾਈ ਜਸਬੀਰ ਸਿੰਘ ਜੀ,

ਇਸ ਐਤਵਾਰ ਕੁੱਝ ਫੁਰਸਤ ਮਿਲੀ, ਤਾਂ ਤੁਹਾਡੇ ਲੜੀਵਾਰ ਲੇਖਾਂ “ਗੁਰਬਾਣੀਂ ਦਾ ਸੱਚ” ਦੀ ਚੌਧਵੀਂ ਕਿਸ਼ਤ ਪੜ੍ਹੀ ਜੀ। “ਸੱਚ” ਤੋਂ ਜਾਣੂਂ ਕਰਵਾਉਣ ਵਾਸਤੇ ਸੱਭ ਪਾਠਕਾਂ ਵਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ।

ਚੌਧਵੀਂ ਕਿਸ਼ਤ ਵਿੱਚ ਆਪ ਜੀ ਨੇਂ ਬੈਕੂੰਠਾਂ ਬਾਰੇ ਬਹੁਤ ਖੋਲ ਕੇ ਸਮਝਾਇਆ ਹੈ ਜੀ। ਆਪ ਜੀ ਦਾ ਇਹ ਲੇਖ ਪੜ੍ਹ ਕੇ ਪਤਾ ਚਲਿਆ, ਕੇ ਇਸ ਤੋਂ ਪਹਿਲੇ ਆਪ ਜੀ ਨੇਂ ਸੁਰਗਾਂ ਬਾਰੇ ਵੀ ਚਾਨਣਾਂ ਪਾਇਆ ਹੈ ਜੀ, ਪਰ ਸੁਰਗਾਂ ਬਾਰੇ ਮੈਂ ਆਪ ਜੀ ਦੇ ਲੇਖ ਅਜੇ ਪੱੜ੍ਹ ਨਹੀਂ ਸੱਕਿਆ। ਬੈਕੁੰਠਾਂ ਬਾਰੇ ਆਪਜੀ ਦਾ ਲੇਖ ਪੱੜ੍ਹ ਕੇ ਬਹੁਤ ਗਿਆਨ ਹਾਸਲ ਹੋਇਆ ਹੈ ਜੀ। ਲੇਖ ਪੜ੍ਹ ਕੇ ਹੋਰ ਵੀ ਜਿਆਦਾ ਗਿਆਨ ਹਾਸਲ ਕਰਨ ਦੀ ਇੱਛਾ ਨਾਲ ਮੇਰੇ ਮਨ ਵਿੱਚ ਕੁੱਝ ਨਵੇਂ ਸਵਾਲ ਵੀ ਪੈਦਾ ਹੋਇ ਹਨ ਜੀ। ਆਸ਼ਾ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਵਿਸਥਾਰ ਨਾਲ ਸਮਝਾ ਕੇ ਸਾਡੇ ਸੱਭ ਦੇ ਗਿਆਨ ਵਿੱਚ ਹੋਰ ਵੀ ਵਾਧਾ ਕਰੋ ਗੇ ਜੀ।

ਆਪ ਜੀ ਦੀ ਆਗਿਆ ਨਾਲ, ਸੱਭ ਤੋਂ ਪਹਿਲੇ ਇੱਕ ਬੇਨਤੀ ਕਰਨੀਂ ਚਾਹਵਾਂ ਗਾਂ ਜੀ। ਮੈਂ ਸੱਭ ਪਾਠਕਾਂ ਨੂੰ ਦਸ ਦੇਣਾਂ ਚਾਹੁਂਦਾ ਹਾਂ ਜੀ, ਕਿ ਭਾਈ ਜਸਬੀਰ ਸਿੰਘ ਜੀ ਦੇ ਇਸ ਲੇਖ ਵਿਚ, ਬੈਕੁੰਠ, ਅਵਤਾਰ, ਸਾਧਸੰਗਤ, ਸੰਤ, ਸਾਧ, ਲੱਛਮੀਂ, ਕੱਛ-ਮੱਛ, ਜਾਂ ਹੋਰ ਕਿਸੇ ਵੀ ਤਰਾਂ ਦਾ, ਕਿਸੇ ਦਾ, ਕਿਤੇ ਵੀ ਜਿਕਰ ਆਇਆ ਹੈ, ਉਸ ਬਾਰੇ ਗੱਲ ਕਰਦੇ ਸਮੇਂ ਮੇਰੀਂ ਗੱਲ ਦਾ ਕੋਈ ਗਲਤ ਮਤਲਬ ਨਾਂ ਸਮਝ ਬੈਠੈ ਜੀ।

ਇਸ ਵਾਸਤੇ ਮੈਂ, ਪਹਿਲੇ ਇਹ ਸਪੱਸ਼ਟ ਕਰ ਦੇਣਾਂ ਚਾਹੁੰਦਾ ਹਾਂ ਜੀ, ਕਿ ਮੈਂ ਸਵਰਗਾਂ ਬੈਕੂੰਠਾਂ ਨੂੰ ਬਹੁਤ ਹੀ ਨਕਿਸ਼ਟ, ਬਹੁਤ ਹੀ ਬੁਰਾ ਸਮਝਦਾ ਹਾਂ। ਭੁਲ ਕੇ ਵੀ ਕਿਸੇ ਨੂੰ ਸਵਰਗਾਂ ਬੈਕੂੰਠਾਂ ਦੀ ਆਸ, ਸੁਪਨੇਂ ਵਿੱਚ ਵੀ ਨਹੀਂ ਕਰਨੀਂ ਚਾਹੀਦੀ, ਇਹ ਗੁਰਮੱਤਿ ਹੈ ਜੀ। ਜਿਨੇਂ ਵੀ ਦੇਵੀ, ਦੇਵਤੇ, ਪੀਰ, ਵਲੀ, ਆਉਲੀਏ, ਧਰਮਰਾਜ, ਰਾਮ, ਕ੍ਰਿਸਨ, ਸਮੇਤ, ਜਿਨੇਂ ਵੀ ਅਵਤਾਰ ਹਨ, ਸਾਰੇ ਹੀ ਕਾਲ ਦੇ ਜਾਲ ਵਿੱਚ ਫਸੇ ਹੋਇ ਹਨ। ਜਿਹੜਾ ਵੀ ਇਹਨਾਂ ਨੂੰ ਮੰਨੇਂ ਗਾ ਜਾਂ ਪੂਜੇ ਗਾ, ਉਹ ਭਟਕ ਜਾਵੇ ਗਾ। ਉਹ ਕਦੇ ਵੀ ਪ੍ਰਭੂ ਨਾਲ ਮਿਲਾਪ ਨਹੀਂ ਕਰ ਸਕੇਗਾ। ਇਸ ਪੂਰੇ ਸੰਸਾਰ ਵਿੱਚ ਜਿਨੇਂ ਵੀ ਤੀਰਥ ਹਨ, ਸਾਰੇ ਹੀ ਭਰਮਾਂ ਵਿੱਚ ਭੁਲਾਉਣ ਵਾਲੇ ਹਨ। ਕਿਤੋਂ, ਜਾਂ ਕਿਸੇ ਪਾਸੋਂ ਕੁੱਝ ਵੀ ਹਾਸਲ ਨਹੀਂ ਹੋਣਾਂ। ਪਖੰਡੀ ਬਾਬਿਆ ਜਾਂ ਨਕਲੀ ਸਾਧੂਆਂ ਬਾਰੇ ਮੇਰੇ ਵਿਚਾਰ ਤੁਹਾਡੇ ਨਾਲੋਂ ਰਤੀ ਭਰ ਵੀ ਭਿੰਨ ਨਹੀਂ ਹਨ। ਮੇਰੀ ਇਸ ਬੇਨਤੀ ਨੂੰ ਹਮੇਸ਼ਾਂ ਯਾਦ ਰੱਖਣ ਦੀ ਕਿਰਪਾਲਤਾ ਕਰਨੀਂ ਜੀ।

ਭਾਈ ਜਸਬੀਰ ਸਿੰਘ ਜੀ, ਮਾਫ ਕਰਨਾਂ ਜੀ ਸੱਭ ਤੋਂ ਪਹਿਲੇ ਇੱਕ ਛੋਟੀ ਜਿਹੀ ਬੇਨਤੀ ਕਰਨੀਂ ਚਾਹੁੰਦਾ ਹਾਂ ਜੀ। ਕਿ ਇਸ ਲੇਖ ਵਿੱਚ ਆਪ ਜੀ ਨੇਂ ਗੁਰੂ ਸਾਹਿਬਾਂ ਦੇ ਸੰਬੋਧਨ ਵਾਸਤੇ ਇੱਕ ਲਫਜ “ਬਾਣੀਂਕਾਰ” ਵਰਤਿਆ ਹੈ, ਜੋ ਮੈਨੂੰ ਕੁੱਝ ਔੜ ਜਿਹਾ ਲੱਗਾ ਹੈ ਜੀ, ਕੀ ਇਹ ਲਫਜ਼ ਗੁਰੂ ਸਾਹਿਬਾਂ ਦੀ ਉਪਮਾਂ ਦੇ ਤੁਲ ਕੁੱਝ ਘੱਟ ਨਹੀਂ ਲੱਗਦਾ ਹੈ ਜੀ, ਭਾਵੇਂ ਕੇ ਇਸ ਲਫਜ਼ ਦਾ ਭਾਵ ਠੀਕ ਹੀ ਮੰਨ ਲਿਆ ਜਾਵੇ।

ਆਪ ਜੀ ਨੇਂ ਲੇਖ ਦੇ ਪਹਿਲੇ ਪਹਿਰੇ ਵਿੱਚ ਲਿਖਿਆ ਹੈ

ਬਾਣੀ ਵਿੱਚ ਜਿੱਥੇ ਵੀ ਆਵਾਗਵਨ ਦਾ ਜ਼ਿਕਰ ਆਇਆ ਹੈ, ਉੱਥੇ‘ਸੁਰਗ’ ਦਾ ਵਰਣਨ ਕਿਧਰੇ ਵੀ ਨਹੀਂ ਆਇਆ ਹੈ। ਇਤਨੀ ਸਪਸ਼ਟਤਾ ਦੇ ਬਾਵਜ਼ੂਦ ਜੇਕਰ ਕੋਈ ਸੱਜਣ ਇਹ ਆਖਦਾ ਜਾਂ ਪ੍ਰਚਾਰਦਾ ਹੈ ਕਿ ਗੁਰੂਗ੍ਰੰਥ ਸਾਹਿਬ ਵਿੱਚ ਵੀ ਪੁਰਾਣਿਕ ਸੁਰਗ ਦੀ ਧਾਰਨਾ ਨੂੰ ਪ੍ਰਵਾਣ ਕੀਤਾ ਗਿਆਹੈ ਤਾਂ ਇਹ ਉਸ ਸੱਜਣ ਦੀ ਆਪਣੀ ਹੀ ਮੱਤ ਆਖੀ ਜਾ ਸਕਦੀ ਹੈ ਗੁਰੂ ਦੀ ਨਹੀਂ।

ਫਿਰ ਵੀ ਗੁਰਬਾਣੀਂ ਨੂੰ ਮੰਨਣ ਵਾਲੇ ਸ਼ਾਇਦ 80% ਤੋਂ ਵੀ ਵੱਧ ਸਿੱਖ, ਅੱਜ ਵੀ ਇਸੇ ਹੀ ਧਾਰਨਾਂ ਨੂੰ ਮੰਨਦੇ ਹਨ। ਅਤੇ ਜਿਵੇਂ ਜਿਵੇਂ ਪਿਛੇ ਨੂੰ ਗੁਰੂ ਸਾਹਿਬਾਂ ਦੇ ਸਮੇ ਦੇ ਨਜਦੀਕ ਜਾਈਏ ਤਾਂ ਇਹ ਪਰਸੰਟੇਜ਼ ਸ਼ਾਇਦ ਹੋਰ ਵੀ ਜਿਆਦਾ ਸੀ। ਅਜੇਹਾ ਕਿਉਂ ਹੈ। ਬਾਣੀਂ ਵਿੱਚ ਵੀ ਲਿਖਿਆ ਹੈ, ਸਾਰੀ ਦੁਨੀਆਂ ਹੀ ਸੁਰਗਾਂ ਬੈਕੂੰਠਾਂ ਦੀ ਆਸ ਲਾਈ ਬੈਠੀ ਹੈ। ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥ ਤੁਹਾਡੇ ਆਪਣੇਂ ਲੇਖ ਵਿੱਚ ਲਿਖੀਆਂ ਬਾਣੀਂ ਦੀਆਂ ਕੜੀਆਂ ਵਿੱਚ ਵੀ ਇਹੀ ਧਾਰਣਾਂ ਨਜਰ ਆਉਂਦੀ ਜਾਪਦੀ ਹੈ।

ਬਲਦੇਵ ਸਿੰਘ

ਸਰਦਾਰ ਗੁਰਸ਼ਰਨ ਸਿੰਘ ਜੀ,

ਸਰਦਾਰ ਸਰਵਜੀਤ ਸਿੰਘ ਜੀ,

ਸਰਦਾਰ ਤਲੋਚਨ ਸਿੰਘ ਜੀ,

ਆਪ ਸੱਭ ਵੀਰਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ, ਜਿਨਾਂ ਨੇਂ ਗਮ ਦੀ ਘੜੀ ਵਿੱਚ ਮੇਰੇ ਨਾਲ ਪਿਆਰ ਤੇ ਹਮਦਰਦੀ ਜਤਾਈ ਹੈ ਜੀ। ਆਪਾਂ ਸੱਭ ਭਰਾ ਗੁਰ ਭਾਈ ਹਾਂ ਜੀ। ਗੁਰੂ ਸਿੱਖ ਮਾਰਗ ਦੇ ਸੱਭ ਭਰਾਵਾਂ ਵਿੱਚ ਪਿਆਰ ਵਧਾਵੇ ਜੀ।

ਬਲਦੇਵ ਸਿੰਘ

ਫਿਰੋਜ਼ ਪੁਰ।

(ਨੋਟ:- ਤੁਹਾਡੀ ਚਿੱਠੀ ਦਾ ਬਹੁਤਾ ਹਿੱਸਾ ਕੱਟ ਦਿੱਤਾ ਹੈ ਇਸ ਬਾਰੇ ਫਿਰ ਕਿਤੇ ਵਿਚਾਰ ਕਰ ਲੈਣੀ-ਸੰਪਾਦਕ)


(16/01/10)
ਗਿਆਨੀ ਜਸਵੰਤ ਸਿੰਘ’ ਮੋਰਜੰਡ’

ਕੁਝ ਆਖਾਂ ਪੰਥਕ ਆਗੂ ਨੂੰ
ਲੀਡਰ ਕੌਮ ਦੇ ਇਹ ਅਖਵਾਉਣ ਵਾਲੇ, ਕਿਉਂ ਆਪਿਸ ਦੇ ਵਿੱਚ ਲੜੀ ਫਿਰਦੇ?
ਗਾਲ੍ਹਾਂ ਕੱਢਦੇ ਪੱਗਾਂ ਨੂੰ ਹੱਥ ਪਾਉਂਦੇ, ਦਾੜ੍ਹੀ ਇੱਕ ਦੂਜੇ ਇਹੇ ਫੜੀ ਫਿਰਦੇ।
ਤਸਵੀਰਾਂ ਛਪਦੀਆਂ ਨਿੱਤ ਅਖ਼ਬਾਰ ਅੰਦਰ, ਬਹੁਤੀ ਅੱਤਿ ਹੀ ਇਨ੍ਹਾਂ ਚੁੱਕੀ ਹੋਈ ਏ।
ਕਰਦੇ ਅਦਬ ਨਾਂ ਗੁਰੁ ਗ੍ਰੰਥ ਜੀ ਦਾ, ਗ਼ੈਰਤ ਇਨ੍ਹਾਂ ਦੇ ਧੜਾਂ `ਚੋਂ ਮੁੱਕੀ ਹੋਈ ਏ।
ਹਿੱਤ ਕੌਮ ਦੇ ਇਨ੍ਹਾਂ ਨੂੰ ਯਾਦ ਹੈਨੀ, ਢਿੱਡ ਪਾਲਦੇ ਆਪਣੇ ਟੱਬਰਾਂ ਦਾ।
ਭੁੱਖੀ ਮਰਜੇ ਭਾਂਵੇਂ ਕੌਮ ਸਾਰੀ, ਇਨ੍ਹਾਂ ਖ਼ਿਆਲ ਹੈ ਆਪਣੇ ਬੱਬਰਾਂ ਦਾ।
ਧਰਮ ਕਰਮ ਨੂੰ ਛਿੱਕੇ ਟੰਗ ਕੇ ਤੇ, ਪੁੱਠਾ ਰੰਗ ਹੀ ਲੀਡਰਾਂ ਚਾੜ੍ਹ ਦਿੱਤਾ।
ਰਾਜਨੀਤੀ ਅੱਗ ਲੱਗਣੀ ਨੂੰ, ਵਿੱਚ ਧਰਮ ਦੇ ਇਨ੍ਹਾਂ ਬਾੜ ਦਿੱਤਾ।
ਰਾਜਨੀਤੀ ਧਰਮ ਦੇ ਨਾਲ ਚੱਲੇ, ਐਸਾ ਕਦੇ ਨਾ ਕੋਈ ਵਿਚਾਰ ਕੀਤਾ।
ਛੁਰਾ ਮਾਰਿਆ ਧਰਮ ਦੀ ਪਿੱਠ ਉੱਤੇ, ਕਿੱਡਾ ਮਾੜਾ ਇਨ੍ਹਾਂ ਨੇ ਵਾਰ ਕੀਤਾ।
ਸ਼ਰਮ ਨਾਲ ਨੇ ਝੁੱਕਦੇ ਸਿਰ ਸਾਡੇ, ਇਨਾਂ ਸ਼ਰਮ ਹੀ ਅਸਲੋਂ ਲਾਹੀ ਹੋਈ ਏ।
ਜਿਨ੍ਹਾਂ ਨਾਲ ਹੈ ਮੁੱਢ ਤੋਂ ਵੈਰ ਸਾਡਾ, ਇਨ੍ਹਾਂ ਯਾਰੀ ਹੀ ਉਨ੍ਹਾਂ ਨਾਲ ਪਾਈ ਹੋਈ ਏ।
ਗੋਲਕਾਂ ਤੋੜਕੇ ਇਹੇ ਖਾ ਜਾਂਦੇ, ਇਨ੍ਹਾਂ ਨਾਲ ਹੀ ਇਨ੍ਹਾਂ ਦੇ ਘਰ ਚਲਦੇ।
ਸ਼੍ਰੋਮਣੀ ਕਮੇਟੀ ਦੀਆਂ ਜਦੋਂ ਹੋਣ ਚੋਣਾਂ, ਓਦੋਂ ਨਾਲ ਸ਼ਰਾਬ ਦੇ ਹੜ੍ਹ ਚਲਦੇ।
ਕਦੇ ਬਾਦਲ ਕਦੇ ਟੌਹੜਾ ਇੱਥੇ ਕਦੇ ਤਲਵੰਡੀ ਆਈ ਜਾਂਦੇ।
ਮੁੱਖ ਰਖਦੇ ਸਵਾਰਥ ਆਪਣੇ ਨੂੰ, ਵਿੱਚ ਕੌਮ ਦੇ ਵੰਡੀਆਂ ਪਾਈ ਜਾਂਦੇ।
ਕਦੇ ਕੌਮ ਦਾ ਕੁੱਝ ਸਵਾਰਿਆ ਈ ਨਈਂ, ਘਰ ਆਪਣੇਨੂੰ ਭਾਗ ਲਾਈਜਾਂਦੇ।
ਵੱਧ ਆਮਦਨ ਤੋਂ ਕੱਠਾ ਧੰਨ ਕਰਕੇ, ਕੱਠੀ ਪਾਪ ਦੀ ਕਰੀ ਕਮਾਈ ਜਾਂਦੇ।
ਨਸ਼ਾ ਭਾਰੂ ਹੈ ਇਨ੍ਹਾਂ ਦੇ ਮਨਾਂ ਅੰਦਰ, ਇਹ ਚਾਹੁੰਦੇ ਸਾਡਾ ਹੀ ਰਾਜ ਹੋਵੇ।
ਕੰਡੇ ਬੀਜਦੇ ਸਦਾ ਹੀ ਕੌਮ ਖ਼ਾਤਿਰ, ਅਪਣੇ ਲਈ ਕੁਰਸੀ ਜਾਂ ਤਾਜ ਹੋਵੇ।
ਬਾਦਲ ਸਾਹਿਬ ਜੀ ਜ਼ਰਾ ਕੁ ਸ਼ਰਮ ਕਰ ਲੋ, ਲੱਤਾਂ ਤੁਸਾਂ ਦੀਆਂ ਕਬਰ ਨੂੰ ਅਈਆਂ ਹੋਈਆਂ ਨੇ।
ਨੀਤ ਰੱਜੀ ਨਾ ਰਾਜ ਦੀ ਭੁੱਖ ਵਾਲੀ, ਕਿਉਂ ਜੱਫੀਆਂ ਕੁਰਸੀ ਨੂੰ ਪਾਈਆਂ ਹੋਈਆਂ ਨੇ।
ਹਵਨ ਯੱਗ ਵੀ ਬਹੁਤੇ ਕਰਵਾ ਛੱਡੇ, ਮੱਥੇ ਤਿਲਕ ਵੀ ਜਾਕੇ ਲਵਾ ਆਉਨੋਂ।
ਖੁੱਸ ਜਾਵੇ ਨਾ ਕਿਧਰੇ ਰਾਜ ਅਪਨਾ, ਦੇਹਧਾਰੀ ਗੁਰੂ ਮਨਾ ਆਉਨੋਂ।
ਬੀਵੀ ਆਪਦੀ ਡੇਰਿਆ ਤੇ ਜਾ ਆਉਂਦੀ, ਜੋ ਇੱਕੋ ਇੱਕ ਪੰਜਾਬ ਦੀ ਸਰਦਾਰਨੀ ਏ।
ਨੂਰਮਹਿਲੀਏ ਦੇ ਪੈਰਾਂ `ਚ ਦਿਸੇ ਬੈਠੀ, ਸਾੜ੍ਹਸਤੀ ਜੋ ਪ੍ਰਵਾਰ ਦੀ ਉਤਾਰਨੀ ਏ।
ਕਹਿਣੀ ਕਰਣੀ ਦਾ ਹੈ ਫਰਕ ਐਸਾ, ਜਿਵੇਂ ਜ਼ਮੀਨ ਅਸਮਾਨ ਦਾ ਫਰਕ ਹੋਵੇ।
ਜੇ ਛੱਡ ਦਿਉਂ ਪੁੱਠੀਆਂ ਢੁੱਚਰਾਂ ਨੂੰ, ਬੇੜਾ ਕੌਮ ਦਾ ਫਿਰ ਕਿਉਂ ਗ਼ਰਕ ਹੋਵੇ।
ਆਗੂ ਕੌਮ ਦੇ ਤੁਸੀਂ ਅਖਵਾਉਣ ਵਾਲੇ, ਹੱਥੀਂ ਆਪਣੇ ਜ਼ਰਾ ਕੁ ਧਰਮ ਕਰ ਲੋ।
“ਮੋਰਜੰਡ” ਆਖਦਾ ਸਾਰਾ ਹੀ ਜੋਰ ਲਾਕੇ, ਜੇ ਬਚੀ ਹੈ ਥੋੜੀ ਜੀ ਸ਼ਰਮ ਕਰ ਲੋ।

ਲੇਖਕ-ਜਸਵੰਤ ਸਿੰਘ ਮੋਰਜੰਡ

Jaswant singh morjand
Gurdwara sahib,
Jalan New Ferry .Butterworth 12100.
Pulau Penang
Malaysia
Ph 0060164548663


(15/01/10)
ਜਸਬੀਰ ਸਿੰਘ (ਕੈਲਗਰੀ)

ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਸਿੱਖ ਮਾਰਗ ਦੇ ਪਾਠਕ ਸੱਜਣੋ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

ਸ: ਗੁਰਚਰਨ ਸਿੰਘ ਜੀ! (ਤੁਹਾਡੇ 10-12-09 ਦੇ ਪੱਤਰ ਦੇ ਸੰਬੰਧ ਵਿੱਚ) -
ਤੁਸੀਂ ਲਿਖਿਆ ਹੈ “ਤੁਹਾਡਾ ਸੁਝਾਓ ਸਿਰ ਮੱਥੇ ਕਿ ਮੈਂ ਆਪਣੀ ਬੋਲੀ ਵਿੱਚ ਸੁਧਾਰ ਲਿਆਵਾਂ ਪਰ ਕਦੀ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫ਼ੇਰਿਆ ਹੈ? ਤੁਸੀਂ ਮੇਰੀ ਲਿਖਤ ਬਾਰੇ ‘ਊਟ-ਪਟਾਂਗ’ ਅਤੇ ਮੈਨੂੰ ਬਾਰ ਬਾਰ ਲਿਖ ਰਹੇ ਹੋ ਕਿ ‘ਆਹ ਬੰਦ ਕਰੋ, ਆਹ ਬੰਦ ਕਰੋ’ ਸ: ਜਸਬੀਰ ਸਿੰਘ ਜੀ! ਇਹ ਕਿਹੜੇ ਪੱਧਰ ਦੀ ਬੋਲੀ ਹੈ?”
ਸ: ਗੁਰਚਰਨ ਸਿੰਘ ਜੀ! ਤੁਸੀਂ ਆਪਣਾ 07-12-09 ਦਾ ਪੱਤਰ ਪੜ੍ਹ ਕੇ ਦੇਖੋ ਤੁਸੀਂ ਲਿਖਿਆ ਹੈ “ਧਰਮਰਾਜ ਓਵਰਟਾਈਮ ਲਾ ਕੇ ਵੀ ਲੋਕਾਂ ਦਾ ਹਿਸਾਬ ਕਿਤਾਬ ਨਹੀਂ ਕਰ ਸਕਿਆ ਕਿਓਂਕਿ ਹੁਣ ਲੋਕ ਬਹੁਤੀ ਗਿਣਤੀ ਵਿੱਚ ਤੇ ਕਦੇ ਕਦੇ ਇੱਕ ਮਿੰਟ ਵਿੱਚ ਕਈ ਹਜਾਰਾਂ ਲੋਕ ਮਰ ਜਾਂਦੇ ਹਨ ਇਸ ਕਰਕੇ ਹੋਰ ਧਰਮਰਾਜਾਂ ਦੀ ਨਿਯੁਕਤੀ ਲਈ ਉਸਨੇ ਰੱਬ ਜੀ ਨੂੰ ਦਰਖਾਸਤ ਦੇ ਦਿੱਤੀ ਹੈ ਤੇ ਹੁਣ ਜਲਦੀ ਹੀ ਹਰ ਇੱਕ ਜਿਲ੍ਹੇ ਵਿੱਚ ਇੱਕ ਇੱਕ ਧਰਮਰਾਜ ਨਿਯੁਕਤ ਕਰ ਦਿੱਤਾ ਜਾਵੇਗਾ”।
ਗੁਰਚਰਨ ਸਿੰਘ ਜੀ! ਕੀ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ ਕਿ ਤੁਸੀਂ ਇਹ ਜੋ ਉਪਰ ਲਿਖਤ ਲਿਖੀ ਹੈ, ਇਹ “ਗੁਰਮਤਿ” ਹੈ ਕਿ “ਊਟ-ਪਟਾਂਗ” ? ਇਸ ਗੱਲ ਦਾ ਫ਼ੈਸਲਾ ਤੁਸੀਂ ਆਪ ਹੀ ਕਰ ਦਿਉ। ਜੇ ਇਹ (ਗੁਰਮਤਿ (?) /ਊਟ-ਪਟਾਂਗ) ਪ੍ਰੋ: ਤਰਲੋਚਨ ਸਿੰਘ ਦੀ ਲਿਖਤ ਵਿੱਚੋਂ ਲਈ ਗਈ ਹੈ ਤਾਂ ਮਿਹਰਬਾਨੀ ਕਰਕੇ ਉਨ੍ਹਾਂ ਦੀ ਉਸ ਲਿਖਤ ਦਾ ਹਵਾਲਾ ਦਿੱਤਾ ਜਾਵੇ। ਜੇ ਤੁਹਾਡੇ ਕੋਲ ਪ੍ਰੋ: ਤਰਲੋਚਨ ਸਿੰਘ ਦੀ ਇਸ ਤਰ੍ਹਾਂ ਦੀ ਕਿਸੇ ਲਿਖਤ ਦਾ ਹਵਾਲਾ ਨਾ ਹੋਵੇ ਤਾਂ ਇਸ ਗੱਲ ਦਾ ਫ਼ੈਸਲਾ ਵੀ ਮੈਂ ਤੁਹਾਡੇ ਉਪਰ ਛੱਡਦਾ ਹਾਂ ਕਿ ਇਹ ਉਪਰ ਦਿੱਤੀਆਂ ਗੁਰਮਤਿ (?)/“ਊਟ-ਪਟਾਂਗ” ਗੱਲਾਂ ਤੁਹਾਡੇ ਆਪਣੇ ਹੀ ਦਿਮਾਗ਼ ਦੀ ਸੋਚ ਹੈ ਕਿ ਨਹੀਂ, ਅਤੇ ਇਸ ਤਰ੍ਹਾਂ ਦੀਆਂ ਲਿਖਤਾਂ ਤੁਸੀਂ ਬਦਨਾਮ ਕਰਨ ਲਈ ਆਪਣੇ ਕੋਲੋਂ ਹੀ ਕਿਸੇ ਨਾਲ ਵੀ ਜੋੜ ਦਿੰਦੇ ਹੋ?
ਤੁਸੀਂ ਪ੍ਰੋ: ਤਰਲੋਚਨ ਸਿੰਘ ਨੂੰ “ਡਰਾਮਾਟਿਸਟ, ਢੋਂਗੀ, ਪਖੰਡੀ, ਆਦਿ ਨਾਵਾਂ ਨਾਲ ਸੰਬੋਧਨ ਕਰਦੇ ਰਹਿੰਦੇ ਹੋ। ਜਿਸ ਬਾਰੇ ਮੈਂ ਤੁਹਾਨੂੰ ਲਿਖਣਾ ਬੰਦ ਕਰਨ ਲਈ ਕਿਹਾ ਸੀ।
ਇਸ ਵਿੱਚ ਕੀ ਗ਼ਲਤ ਹੈ? ਪ੍ਰੋ: ਤਰਲੋਚਨ ਸਿੰਘ ਆਪਣੀ ਸਮਝ ਮੁਤਾਬਕ ਗੁਰਮਤਿ ਬਾਰੇ ਆਪਣੇ ਵਿਚਾਰ ਦੇ ਰਹੇ ਹਨ। ਜੇ ਉਨ੍ਹਾਂ ਦੇ ਵਿਚਾਰ ਤੁਹਾਨੂੰ ਮਾਫ਼ਕ ਨਹੀਂ ਬੈਠਦੇ ਤਾਂ ਤੁਹਾਨੂੰ ਆਪਣੇ ਵਿਚਾਰ ਦੇਣ ਦੀ ਪੂਰੀ ਖੁੱਲ੍ਹ ਸ: ਮੱਖਣ ਸਿੰਘ ਜੀ ਨੇ ਦੇ ਰੱਖੀ ਹੈ। ਤੁਸੀਂ ਆਪਣੇ ਵਿਚਾਰ ਦੇਈ ਜਾਵੋ। ਕਿਸੇ ਦੀ ਕੋਈ ਗੱਲ ਗ਼ਲਤ ਲੱਗਦੀ ਹੈ ਤਾਂ ਉਸ ਤੋਂ ਸਵਾਲ ਪੁੱਛਣ ਦਾ ਸਭ ਨੂੰ ਹੱਕ ਮਿਲਿਆ ਹੋਇਆ ਹੈ। ਪਰ ਕਿਸੇ ਨੂੰ ਡਰਾਮਾਟਿਸਟ, ਪਖੰਡੀ, ਢੋਂਗੀ ਆਦਿ ਕਹਿਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ ਹੈ? ਜੇ ਤੁਹਾਨੂੰ, ਤਰਲੋਚਨ ਸਿੰਘ ਜਾਂ ਮੈਂ ਬ੍ਰਹਮਣਵਾਦ ਫ਼ੈਲਾਉਂਦੇ ਨਜ਼ਰ ਆ ਰਹੇ ਹਾਂ ਤਾਂ ਸਾਡੀ ਨਜ਼ਰ ਵਿੱਚ ਤੁਸੀਂ ਵੀ ਨਾਸਤਿਕਤਾ/ਕਮਿਯੂਨਿਜ਼ਮ ਫ਼ੈਲਾ ਰਹੇ ਹੋ।
ਤੁਸੀਂ ਮਿੰਟ ਵਿੱਚ ਹਜ਼ਾਰਾਂ ਲੋਕਾਂ ਦੇ ਮਰਨ ਤੇ ਹੋਰ ਧਰਮਰਾਜਾਂ ਦੀ ਨਿਯੁਕਤੀ ਦੀ ਗੱਲ ਕੀਤੀ ਹੈ। ਸ਼ਾਇਦ ਤੁਹਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਦੁਨੀਆਂ ਵਿੱਚ ਅਰਬਾਂ ਖਰਬਾਂ ਲੋਕ ਹਰ ਪਲ ਚੰਗੇ ਜਾਂ ਮਾੜੇ ਕੰਮ ਕਰ ਰਹੇ ਹਨ। ਸ਼ਾਇਦ ਤੁਸੀਂ ਸਮਝ ਰਹੇ ਹੋ ਕਿ ਲੋਕਾਂ ਦੀ ਏਨੀ ਵੱਧ ਗਿਣਤੀ ਅਤੇ ਫ਼ੇਰ ਉਨ੍ਹਾਂ ਦੇ ਹਰ ਪਲ ਦੇ ਕਰਮਾਂ ਦਾ ਲੇਖਾ ਇਕੱਲੇ ਰੱਬ ਤੋਂ ਹੋਣਾ ਸੰਭਵ ਨਹੀਂ, ਇਸ ਲਈ ਜੋ ਮਰਜੀ ਚੰਗੇ ਮਾੜੇ ਕਰਮ ਕਰੀ ਜਾਵੋ। ਕੀ ਤੁਸੀਂ ਦੱਸਣ ਦੀ ਖੇਚਲ ਕਰੋਗੇ ਕਿ ਏਨੇ ਅਰਬਾਂ ਖਰਬਾਂ ਲੋਕਾਂ ਦੇ ਕਰਮਾਂ ਦਾ ਲੇਖਾ (ਭੁਗਤਾਨ ਇਸੇ ਜਨਮ ਜਾਂ ਅਗਲੇ ਜਨਮ ਵਿੱਚ ਵਾਲੀ ਗੱਲ ਅਜੇ ਛੱਡ ਦਿਉ) ਕਿਤੇ ਹੁੰਦਾ ਹੈ ਕਿ ਨਹੀਂ? ਤੁਹਾਡਾ ਹਾਂ ਜਾਂ ਨਾਂਹ ਦਾ ਜਵਾਬ ਆਉਣ ਤੇ ਅੱਗੋਂ ਦੀ ਵਿਚਾਰ ਕੀਤੀ ਜਾਵੇਗੀ। ਇਹ ਵੀ ਹਵਾਲਾ ਦੇਣ ਦੀ ਖੇਚਲ ਕਰਨੀ ਕਿ ਕਿਸੇ ਨੇ ਇਹ ਲਿਖਿਆ ਹੋਵੇ ਕਿ ਪਰਮਾਤਮਾ ਆਪ ਹੀ ਧਰਮਰਾਜ ਨਹੀਂ ਬਲਕਿ ਉਸ ਨੇ ਲੇਖਾ ਕਰਨ ਲਈ ਕੋਈ ਧਰਮਰਾਜ ਨਿਯੁਕਤ ਕੀਤਾ ਹੋਇਆ ਹੈ।
ਤੁਸੀਂ ਲਿਖਿਆ ਹੈ “… ਜੇ ਤੁਸੀਂ ‘ਕੈਲਗਰੀ ਵਾਲੇ ਜਸਵੀਰ ਸਿੰਘ ਵਿਰਦੀ’ ਹੋ ਤਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਵਿਅਰਥ ਹੈ। …… ਜਦੋਂ ਮੈਂ ਤੁਹਾਡੇ ਨਾਲ ਵਿਚਾਰ ਕਰ ਹੀ ਨਹੀਂ ਰਿਹਾ ਤਾਂ ਤੁਹਾਨੂੰ ਮੇਰੇ ਤੇ ਸ੍ਰ: ਤਰਲੋਚਨ ਸਿੰਘ ਨਾਲ ਨਿਜੀ ਦੂਸ਼ਣ-ਬਾਜੀ ਦਾ ਇਲਜਾਮ ਲਾਉਣਾ ਸ਼ੋਭਦਾ ਨਹੀਂ”।
ਸ: ਗੁਰਚਰਨ ਸਿੰਘ ਜੀ! ਮੇਰੇ ਨਾਲ ਵਿਚਾਰ ਵਟਾਂਦਰਾ ਨਾ ਕਰਨ ਦਾ ਤੁਸੀਂ ਇਹ ਕਿਹੜਾ ਕਾਰਣ (ਬਹਾਨਾ) ਲੱਭਿਆ ਹੈ? ਜੇ ਮੈਂ ‘ਕੈਲਗਰੀ ਵਾਲਾ ਜਸਬੀਰ ਸਿੰਘ ਵਿਰਦੀ’ ਹਾਂ ਤਾਂ ਤੁਸੀਂ ਮੇਰੇ ਨਾਲ ਵਿਚਾਰ ਕਰਨੀ ਨਹੀਂ ਚਾਹੁੰਦੇ। ਤਾਂ ਕੀ ਜੇ ਮੈਂ ਜਸਬੀਰ ਸਿੰਘ ਬਰਾੜ ਜਾਂ ਸੰਧੂ ਹੁੰਦਾ ਫ਼ੇਰ ਠੀਕ ਸੀ? ਦੂਸਰੀ ਗੱਲ ਕਿ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਨਹੀਂ ਕਰਨਾ ਚਾਹੁੰਦੇ, ਚੰਗੀ ਗੱਲ ਹੈ। ਤੁਸੀਂ ਮੇਰੀ ਕਿਸੇ ਲਿਖਤ ਬਾਰੇ ਆਪਣੇ ਵਿਚਾਰ ਬੇਸ਼ਕ ਦਿਉ ਜਾਂ ਨਾ। ਪਰ ਤੁਹਾਡੀ ਕਿਸੇ ਲਿਖਤ ਬਾਰੇ ਜੇ ਕਿਸੇ ਨੂੰ ਕੋਈ ਸ਼ੰਕਾ ਜਾਂ ਇਤਰਾਜ ਹੈ ਤਾਂ ਤੁਸੀਂ ਉਸ ਦਾ ਜਵਾਬ ਦੇਣ ਤੋਂ ਟਲ਼ ਨਹੀਂ ਸਕਦੇ।
ਤੁਸੀਂ ਲਿਖਿਆ ਹੈ “…. ਮੈਂ ਕਿਸੇ ਪਟਿਆਲੇ ਵਾਲੇ ਤਰਲੋਚਨ ਸਿੰਘ ਨੂੰ ਜਾਣਦਾ ਹੀ ਨਹੀਂ ਇਸ ਕਰਕੇ ਨਿਜੀ ਦੁਸ਼ਮਣੀ ਹੀ ਨਹੀਂ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਗੰਧਲਾ ਕਰਨ ਵਾਲਿਆਂ ਨਾਲ ਲੜਾਈ ਹੈ। ਘੁਸ-ਪੈਠੀਆਂ ਨਾਲ ਲੜਾਈ ਹੈ। ਮੋਮੋ-ਠਗਣਿਆਂ ਨਾਲ ਚਾਲ-ਬਾਜਾਂ ਨਾਲ, ਨਾਮ ਜਪਣ ਨਾਲ ਕਿਰਣਾਂ ਕੱਢ੍ਹਣ ਵਾਲਿਆਂ ਅਤੇ ਪਰੋਰੋਰੋਰੋਫੈਫੈਫੈਫੈਸਸਰਰਰ ਨਾਲ ਵਿਚਾਰਾਂ ਦੀ ਲੜਾਈ ਹੈ”।
ਸ: ਗੁਰਚਰਨ ਸਿੰਘ ਜੀ! ਜੇ ਇਹ ਵਿਚਾਰਾਂ ਦੀ ਹੀ ਲੜਾਈ ਹੈ ਤਾਂ ਇਸ ਨੂੰ ਵਿਚਾਰਾਂ ਤੱਕ ਹੀ ਸੀਮਿਤ ਕਿਉਂ ਨਹੀਂ ਰੱਖਦੇ? ਘਟੀਆ ਸ਼ਬਦਾਵਲੀ ਵਰਤ ਕੇ ਕਿਸੇ ਨੂੰ ਬਦਨਾਮ ਕਿਉਂ ਕਰਦੇ ਹੋ? ਤੁਸੀਂ ਆਪਣੇ ਵਿਚਾਰ ਦੇਵੋ ਪਰ ਕਿਸੇ ਨੂੰ ਢੋਂਗੀ, ਚਾਲਬਾਜ, ਮੋਮੋਠਗਣਾ ਕਹਿਣ ਦਾ ਤੁਹਾਨੂੰ ਕੀ ਹੱਕ ਹੈ? ਤੁਸੀਂ ਆਪਣੇ ਆਪ ਨੂੰ ਸਰਟੀਫਿਕੇਟ ਕਿਸ ਤਰ੍ਹਾਂ ਇਸ਼ੂ ਕਰੀ ਬੈਠੇ ਹੋ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਸਹੀ ਅਰਥਾਂ ਵਿੱਚ ਪੇਸ਼ ਕਰ ਰਹੇ ਹੋ ਅਤੇ ਦੂਸਰੇ ਗੰਧਲਾ ਕਰ ਰਹੇ ਹਨ? ਤੁਸੀਂ ਮੇਰੇ ਵੱਲੋਂ ਕੀਤੇ ਸਵਾਲਾਂ ਵਿੱਚੋਂ ਅੱਜ ਤੱਕ ਕਿਸੇ ਇੱਕ ਦਾ ਵੀ ਜਵਾਬ ਨਹੀਂ ਦੇ ਸਕੇ। ਜਵਾਬ ਦੇਣ ਤੋਂ ਟਲਣ ਲਈ ਕਦੇ ‘ਅਗੈ, ਆਗੈ’ ਦਾ ਬਹਾਨਾ ਲਗਾ ਦਿੰਦੇ ਹੋ ਕਦੇ ਮੈਨੂੰ ‘ਕੈਲਗਰੀ ਵਾਲਾ ਜਸਵੀਰ ਸਿੰਘ ਵਿਰਦੀ’ ਹੋਣ ਦਾ ਬਹਾਨਾ ਲਗਾ ਦਿੰਦੇ ਹੋ, ਦੱਸੋ ਢੌਂਗੀ, ਫ਼ਰੇਬੀ, ਚਾਲਬਾਜ, ਘੁਸਪੈਠੀਆ ਕੌਣ ਹੋਇਆ?
ਸ: ਦਲਜੀਤ ਸਿੰਘ ਹੋਠੀ ਨੂੰ:
ਸ: ਦਲਜੀਤ ਸਿੰਘ ਜੀ! ਤੁਸੀਂ ਆਪਣੇ ਪੱਤਰ ਵਿੱਚ ਮੈਨੂੰ ਅਤੇ ਪ੍ਰੋ: ਤਰਲੋਚਨ ਸਿੰਘ ਨੂੰ ਬ੍ਰਹਮਣੀ ਰੰਗਣ ਵਾਲੇ, ਗੁਰੂ ਗ੍ਰੰਥ ਸਾਹਿਬ ਨਾਲੋਂ ਗਰੁੜ ਪੁਰਾਣ ਦੇ ਜਿਆਦਾ ਵਿਸ਼ਵਾਸ਼ੀ, ਕਾਲੇ ਕਾਵਾਂ ਤੋਂ ਚਿੱਟੇ ਹੰਸ …, ਦਸਮ ਗ੍ਰੰਥ ਦੇ ਹਮਾਇਤੀ, ਗੁਰੂ ਸਾਹਿਬਾਂ ਨਾਲ ਜਾਦੂਗਰੀਆਂ ਵਾਲੀਆਂ ਸਾਖੀਆਂ ਜੋੜਨ ਵਾਲੇ, ਸਾਧਾਂ ਨੂੰ ਰੱਬ ਕਹਿਣ ਵਾਲੇ ਆਦਿ ਦੋਸ਼ ਲਗਾਏ ਸਨ। ਇਹਨਾਂ ਗੱਲਾਂ ਦੇ ਸਬੂਤਾਂ ਵਜੋਂ ਮੈਂ 28-12-09 ਦੇ ਪੱਤਰ ਵਿੱਚ ਆਪ ਜੀ ਤੋਂ ਮੇਰੀਆਂ ਲਿਖਤਾਂ ਵਿੱਚੋਂ ਅੱਠ-ਨੌਂ ਹਵਾਲਿਆਂ ਦੀ ਮੰਗ ਕੀਤੀ ਸੀ। ਜੋ ਤੁਸੀਂ ਅੱਜ ਤੱਕ ਨਹੀਂ ਦਿੱਤੇ। ਇਹ ਗੱਲ ਤੁਹਾਨੂੰ ਦੁਬਾਰਾ ਇਸ ਲਈ ਯਾਦ ਕਰਵਾਉਣੀ ਪਈ ਹੈ, ਦੋ ਤਿੰਨ ਮਹੀਨਿਆਂ ਪਿੱਛੋਂ ਤੁਸੀਂ ਵਿਚਾਰ ਵਟਾਂਦਰਾ ਸ਼ੁਰੂ ਕਰ ਲੈਂਦੇ ਹੋ ਜਦੋਂ ਤੁਹਾਨੂੰ ਜਵਾਬ ਨਹੀਂ ਆਉਂਦਾ ਤਾਂ ਕੋਈ ਬਹਾਨਾ ਲਗਾ ਕੇ ਜਾਂ ਐਵੇਂ ਹੀ ਬਿਨਾ ਬਹਾਨੇ ਤੋਂ ਵਿਚਾਰ ਬੰਦ ਕਰ ਦਿੰਦੇ ਹੋ। ਤੁਹਾਡੇ ਵਰਗੇ ਵਿਦਵਾਨਾਂ ਵੱਲੋਂ ਬਿਨਾਂ ਸਬੂਤਾਂ ਤੋਂ ਇਲਜ਼ਾਮ ਲਗਾਏ ਜਾਂਦੇ ਹਨ ਅਤੇ ਡਾ: ਦਰਸ਼ਨ ਸਿੰਘ ਵਰਗੇ ਇਹਨਾਂ ਬਿਨਾਂ ਸਬੂਤਾਂ ਦੀਆਂ ਗੱਲਾਂ ਨੂੰ ਠੀਕ ਮੰਨਦੇ ਹੋਏ “ਮੈਂ ਨਾ ਮਾਨੂੰ” ਵਰਗੇ ਦੋਸ਼ ਮੇਰੇ ਵਰਗੇ ਲੋਕਾਂ ਤੇ ਲਗਾ ਦਿੰਦੇ ਹਨ। ਬਿਨਾਂ ਕਿਸੇ ਠੋਸ ਦਲੀਲਾਂ ਦੇ ਮੈਂ ਕਿਸ ਤਰ੍ਹਾਂ ਤੁਹਾਡੀਆਂ ਗੱਲਾਂ ਨੂੰ ਮੰਨ ਲਵਾਂ? ਸੋ ਮਿਹਰਬਾਨੀਂ ਕਰਕੇ ਹਵਾਲੇ ਜਰੂਰ ਦਿੱਤੇ ਜਾਣ ਤਾਂ ਕਿ ਤੁਹਾਡੇ ਵਰਗੇ ਲੋਕਾਂ ਦੀ ਵਜ੍ਹਾ ਕਰਕੇ ਮੇਰੇ ਤੇ ਝੂਠੇ ਇਲਜਾਮ ਨਾ ਲੱਗਣ।
ਡਾ: ਦਰਸ਼ਨ ਸਿੰਘ ਜੀ!
ਤੁਸੀਂ ਮੇਰੇ ਤੇ ਮਾਨਸਿਕ ਰੋਗੀ ਹੋਣ, ਮਾਨਸਿਕ ਰੋਗ ਫ਼ੈਲਾਉਣ ਅਤੇ ਜ਼ਿੰਦਗ਼ੀ ਤੋਂ ਭਟਕਾਊ ਪਰਚਾਰ ਕਰਨ ਵਾਲਾ ਕਰਾਰ ਦਿੱਤਾ ਹੈ। ਮੈਂ ਆਪ ਜੀ ਤੋਂ ਹਵਾਲਿਆਂ ਦੀ ਮੰਗ ਕੀਤੀ ਸੀ ਅਤੇ ਦੁਬਾਰਾ ਯਾਦ ਦਿਲਾ ਰਿਹਾ ਹਾਂ ਕਿ ਮੇਰੀਆਂ ਕਿਹੜੀਆਂ ਲਿਖਤਾਂ ਕਾਰਣ ਤੁਸੀਂ ਮੇਰੇ ਤੇ ਇਹ ਇਲਜ਼ਾਮ ਲਗਾਏ ਹਨ? ਮਿਹਰਬਾਨੀ ਕਰਕੇ ਹਵਾਲਿਆਂ ਸਹਿਤ ਲਿਖਣਾ ਅਤੇ ਦੱਸਣਾਂ ਕਿ ਤੁਹਾਡੇ ਕਿਹੜੇ ਹਮ-ਖਿਆਲੀਆਂ ਦੀਆਂ ਠੀਕ ਦਲੀਲਾਂ ਨੂੰ ਵੀ ਨਾ ਮੰਨ ਕੇ ਮੈਂ “ਮੈਂ ਨਾ ਮਾਨੂੰ” ਵਾਲੀ ਜ਼ਿਦ ਤੇ ਅੜਿਆ ਹੋਇਆ ਹਾਂ?
ਧੰਨਵਾਦ।
ਜਸਬੀਰ ਸਿੰਘ (ਕੈਲਗਰੀ)


(15/01/10)
ਗੁਰਇੰਦਰ ਸਿੰਘ ਪਾਲ

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਵਿਚਾਰ ਲਈ:

ਪਿਛਲੇ ਸਾਲ ਤੋਂ ਸਾਡੇ ਸ਼ਹਿਰ ਦੇ ਗੁਰੂਦਵਾਰੇ ਦੇ ਨੋਟਿਸ-ਬੋਰਡ `ਤੇ ਇੱਕ ਅਜੀਬ ਤੇ ਰੁੱਖਾ ਜਿਹਾ ਇਸ਼ਤਿਹਾਰ ਲੱਗਿਆ ਹੋਇਆ ਹੈ, ਜਿਸ `ਤੇ ਲਿਖਿਆ ਹੈ:

“ਚੌਪਈ ਸਾਹਿਬ ਦੱਸ ਲੱਖ

ਜੂਨ 2009 ਤੱਕ ਦਸ ਲੱਖ ਚੌਪਈ ਸਾਹਿਬ ਦੇ ਪਾਠ ਕਰਨ ਦਾ ਉਪਰਾਲਾ

ਆਓ ਆਪਾਂ ਸਾਰੇ ਇਕੱਤਰ ਹੋ ਕੇ 1984 ਵਿੱਚ ਪੰਜਾਬ ਅਤੇ ਦਿੱਲੀ ਵਿੱਚ ਹੋਏ ਦੰਗਿਆਂ ਦੇ ਪੀੜਤਾਂ ਦੀ ਰੱਖਿਆ, ਦੰਗਿਆਂ ਨੂੰ ਭੜਕਾਉਣ ਅਤੇ ਇੰਜ਼ਾਮ ਦੇਣ ਵਾਲਿਆਂ ਨੂੰ ਸਜ਼ਾ ਦਿਵਾਉਣ ਅਤੇ ਪੰਥ ਦੀ ਚੜਦੀ ਕਲਾ ਲਈ ਚੌਪਈ ਸਾਹਿਬ ਦੇ ਪਾਠ ਕਰੀਏ।

ਸੰਗਤਾਂ ਵਲੋਂ ਕੀਤੇ ਇਸ ਉਪਰਾਲੇ ਵਿੱਚ ਆਪਣਾਂ ਅਣਮੁੱਲਾ ਯੋਗਦਾਨ ਪਾਓ”।

ਇਸ਼ਤਿਹਾਰ ਹੇਠਾਂ ਵੈੱਬ-ਸਾਈਟ (chaupaisahib.org)), ਤੇ ਫ਼ੋਨ ਨੰ: ਹੈ ਜੋ ਕਿ ਇੰਗਲੈਂਡ ਦਾ ਲੱਗਦਾ ਹੈ! ਵੈੱਬ-ਸਾਈਟ `ਤੇ ਲਿਖਿਆਂ ਸੀ ਕਿ ਪਾਠ ਦੀ ਗਿਣਤੀ ਦਾ ਟੀਚਾ, ਨਵੰਬਰ, 2009 ਤੱਕ, ਵਧਾ ਕੇ 25 ਲੱਖ ਕਰ ਦਿੱਤਾ ਗਿਆ ਹੈ! ! ! “2.5 million chaupai sahibs by November 2009 – Play your part.”

ਇਸ ਇਸ਼ਤਿਹਾਰ ਨੂੰ ਪੜ੍ਹ ਕੇ ਦਾਸ ਦਾ ਮੂੜ੍ਹ ਮਨ ਉੱਕਾ ਹੀ ਪ੍ਰਭਾਵਤ ਨਹੀਂ ਹੋਇਆ, ਉਲਟਾ ਮਨ ਵਿੱਚ ਕਈ ਸ਼ੰਕੇ ਤੇ ਸਵਾਲ ਪੈਦਾ ਹੋਏ ਜੋ ਦਾਸ ਆਪ ਜੀ ਨਾਲ ਸਾਂਝੇ ਕਰਨਾਂ ਚਾਹੁੰਦਾ ਹੈ:

1. ਕੀ ਗੁਰਬਾਣੀ/ਗੁਰਮੱਤ ਤੋਂ ਬੇਮੁੱਖ ਹੋ ਕੇ ਕਿਸੇ ਅਸ਼ਲੀਲ ਪੁਸਤਕ ਵਿੱਚੋਂ ਕਿਸੇ ਇੱਕ ਰਚਨਾਂ ਦਾ ਪਾਠ ਕਰਨਾਂ ਉਚਿੱਤ ਹੈ? ? ?

2. ਉਪਰੋਕਤ ‘ਉਪਰਾਲੇ’ ਪਿੱਛੇ ਗੁਰਮੱਤ ਦਾ ਕਿਹੜਾ ਸਿਧਾਂਤ ਕੰਮ ਕਰ ਰਿਹਾ ਹੈ? ? ?

3. ਜੇ ਚੌਪਈ ਦੇ ਪਾਠਾਂ ਦਾ ਉਪਰੋਕਤ ਪਰਿਣਾਮ/ਫ਼ਲ ਹੋ ਸਕਦਾ ਹੈ, ਤਾਂ ਇਹ ਸੰਕਟ ਆਉਣਾ ਹੀ ਨਹੀਂ ਸੀ ਚਾਹੀਦਾ! ! ! ਕਿਉਂਕਿ ਸੰਸਾਰ ਭਰ ਵਿੱਚ ਸਦੀਆਂ ਤੋਂ ਚੌਪਈ ਦੇ ਅਣਗਿਣਤ ਪਾਠ ਹਰ ਰੋਜ਼ ਹਰ ਸਮੇਂ ਕੀਤੇ ਜਾ ਰਹੇ ਹਨ। ਪਿਛਲੇ 25 ਸਾਲਾਂ ਵਿੱਚ ਵੀ ਚੌਪਈ ਦੇ ਕਈ 25 ਲੱਖ ਪਾਠ ਹੋ ਚੁੱਕੇ ਹਨ! ! !

4. ‘ਉਪਰਾਲੇ’ ਦਾ ਬੀੜਾ ਚੁੱਕਣ ਵਾਲਿਆਂ ਨੇਂ ਇਹ ਦੱਸਣ ਦਾ ਕਸ਼ਟ ਨਹੀਂ ਕੀਤਾ ਕਿ ਇਹ ‘ਉਪਰਾਲਾ’ ਕਿਵੇਂ ਸਹਾਈ ਹੋਵੇਗਾ? ? ?

5. ਇਸ਼ਤਿਹਾਰ ਉੱਤੇ, ‘ਉਪਰਾਲਾ’ ਕਰਨ ਵਾਲਿਆਂ ਨੇਂ ਆਪਣਾ ਨਾਂ ਪਤਾ ਦੇਣ ਤੋਂ ਸੰਕੋਚ ਕੀਤਾ ਹੈ! ! !

6. ਇਸ ਉਪਰਾਲੇ ਨੂੰ ਮਨਮਤ ਕਹਿਣਾ ਯੋਗ ਹੈ ਕਿ ਗੁਰਮੱਤ? ? ? ਗੁਰਮੱਤ ਦੀ ਕਸਵੱਟੀ `ਤੇ ਪਰਖਿਆਂ ਇਹ ਮਨਮੱਤ ਹੀ ਲਗਦਾ ਹੈ! !

7. ਕੀ ਅਜਿਹੇ ਅੰਧੁਲੇ ਆਗੂਆਂ ਦੇ ਮਗਰ ਲੱਗਣਾ ਯੋਗ ਹੈ? ? ?

8. ਕੀ ਅਜਿਹਾ ਮਨਮਤੀ ‘ਉਪਰਾਲਾ’ ਕਰਨ ਵਾਲਿਆਂ ਨੂੰ (ਗੁਰ-) ਸੰਗਤ ਕਹਿਣਾ ਯੋਗ ਹੈ? ? ?

ਗੁਰ-ਗਿਆਨ (ਗੁ: ਗ੍ਰੰਥ) ਦੀ ਦੈਵੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ, ਅਗਿਆਨਤਾ ਦੇ ਅੰਨ੍ਹੇ ਖੂਹ ਵਿੱਚ ਡਿੱਗਣ ਦਾ ਪੱਕਾ ਇਰਾਦਾ ਰੱਖਣ ਵਾਲਿਆਂ ਦਾ ਸੁੱਖ ਸੰਭਵ ਨਹੀਂ!

“ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨੁ ਕਰੈ॥

ਕਾਹੇ ਕੀ ਕੁਸਲਾਤ, ਹਾਥ ਦੀਪੁ ਕੂਏ ਪਰੈ॥’ ਸਲੋਕ ਕਬੀਰ ਜੀ

ਗੁਰਇੰਦਰ ਸਿੰਘ ਪਾਲ

ਜਨਵਰੀ 15, 2010.


(15/01/10)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਮੀਤ ਸਿੰਘ ਜੀ ਆਸਟ੍ਰੇਲੀਆ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਵੀਰ ਜੀ, ਆਪ ਦੀ “ਸਿੱਖ ਇਤਿਹਾਸਕ ਕੈਲੰਡਰ” ਬਾਰੇ ਲਿਖੀ ਚਿੱਠੀ ਪੜ੍ਹੀ। ਜਿਸ ਵਿੱਚ ਤੁਸੀਂ ਕਈ ਤਰੀਕਾਂ ਦੇ ਹਵਾਲੇ ਦਿਤੇ ਹਨ। ਇਹ ਤਾਂ ਪਤਾ ਹੈ ਕਿ ਤੁਹਾਨੂੰ ਕੈਲੰਡਰ ਬਾਰੇ ਕਾਫੀ ਜਾਣਕਾਰੀ ਹੈ। ਮੈਂਨੂੰ ਤਾਂ ਕੈਲੰਡਰ ਦੀਆਂ ਤਰੀਕਾਂ ਦੀ ਗਿਣਤੀ ਮਿਣਤੀ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਕਿਸੇ ਹੋਰ ਪਾਠਕ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਹਾਡੀਆਂ ਲਿਖੀਆਂ ਤਰੀਕਾਂ ਬਾਰੇ ਆਪਣੇ ਵਿਚਾਰ ਸਾਂਝੇ ਕਰੇ ਤਾਂ ਧੰਨਵਾਦੀ ਹੋਵਾਂਗਾ। ਜਿਵੇਂ ਕਿ ਖ਼ਾਲਸਾ ਸਾਜਣਾ ਦਿਵਸ ਦੀ 30 ਮਾਰਚ ਅਤੇ ਕੁੱਝ ਹੋਰ ਹਨ।
ਵੀਰ ਜੀ, ਮੈਂ ਤਾਂ ਇਹ ਜਾਣਨ ਵਾਸਤੇ ਚਿੱਠੀ ਲਿਖੀ ਸੀ ਕਿ ਜਿਹੜੇ ਸਿੱਖ ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੀ ਕੀ ਹੁਣ ਨਵਾਂ ਕੈਲੰਡਰ ਉਹਨਾ ਨੂੰ ਮਨਜ਼ੂਰ ਹੈ? ਤੁਹਾਡੀ ਚਿੱਠੀ ਤੋਂ ਮੈਂਨੂੰ ਇੰਜ਼ ਜਾਪਦਾ ਹੈ ਕਿ ਤੁਸੀਂ ਸਿੱਖਾਂ ਦਾ ਆਪਣਾ ਕੋਈ ਕੈਲੰਡਰ ਚਾਹੁੰਦੇ ਹੀ ਨਹੀਂ ਹੋ? ਜਿਵੇਂ ਤੁਸੀਂ ਲਿਖਿਆ ਹੈ, “ਜਨਵਰੀ ਤੋਂ ਦਸੰਬਰ ਕੈਲੰਡਰ ਸਾਰੀ ਦੁੱਨੀਆ ਵਿਖੇ ਪ੍ਰਚਲਤ ਹੈ ਜਿਵੇ ਸੈਕਿੰਡ, ਮਿੰਟ, ਘੰਟੇ, ਸੋਮਵਾਰ ਤੋਂ ਐਤਵਾਰ, ਸਿੱਖ ਭੀ ਹਰ ਰੋਜ਼ ਇਹੀ ਤਾਰੀਕਾਂ ਅਨੁਸਾਰ ਚਲਦੇ ਹਨ। ਜਿਵੇਂ, ਇੱਥੇ ਆਸਟ੍ਰੇਲੀਆ ਵਿਖੇ ਬਾਕੀ ਬਹੁਤ ਸਾਰੇ ਮੁਲਕਾਂ ਨਾਲੋਂ ਮੌਸਮ ਅਲੱਗ ਹੀ ਹਨ, ਪਰ ਸਾਝਾਂ “ਸੀ: ਈ: ਕੈਲੰਡਰ” ਹੀ ਵਰਤੋਂ ਵਿੱਚ ਹੈ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ”।
ਵੀਰ ਜੀ, ਕੀ ਸ੍ਰ. ਕਰਮ ਸਿੰਘ ਹਿਸਟੋਰੀਅਨ ਹੁਰਾਂ ਨੇ ਆਪਣੀ ਕਿਤਾਬ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਕੱਤਕ ਪੂਰਨਮਾਸ਼ੀ ਲਿਖਿਆ ਹੈ? ਜੇ ਲਿਖਿਆ ਹੈ ਤਾਂ ਕਿੰਨੇ ਪੰਨੇ ਤੇ ਹੈ?
ਤੁਸੀਂ ਲਿਖ ਰਹੇ ਹੋ, “ਇਸ ਲਈ, ਸਿੱਖ ਇਤਿਹਾਸ ਕੈਲੰਡਰ ੨੦ ਅਕਤੂਬਰ ੧੪੬੯ ਤੋਂ ਅਰੰਭ ਹੋਣਾ ਚਾਹੀਦਾ ਹੈ ਅਤੇ ਇੰਜ ਹੀ ਸਾਰੇ ਇਤਿਹਾਸਕ ਦਿਵਸ ਪੁਰਾਣੀਆਂ ਮਿਤੀਆਂ ਅਨੁਸਾਰ ਹੀ ਮਨਾਉਂਣੇ ਚਾਹੀਦੇ ਹਨ”। ਇੱਕ ਪਾਸੇ ਤੁਸੀਂ ਪੁਰਾਣੀਆਂ ਮਿਤੀਆਂ ਦੀ ਗੱਲ ਕਰਦੇ ਹੋ, ਇੱਕ ਪਾਸੇ “ਸੀ: ਈ: ਕੈਲੰਡਰ” ਦੀ ਗੱਲ ਕਰਦੇ ਹੋ? ਕੀ ਗੁਰੂ ਸਾਹਿਬਾਨ ਸਮੇਂ “ਸੀ: ਈ: ਕੈਲੰਡਰ” ਸੀ? ਕਿ ਤੁਸੀਂ ਬਿਕਰਮੀ ਸੰਮਤ ਵਾਲੇ ਕੈਲੰਡਰ ਅਨੁਸਾਰ ਮਨਾਉਣ ਦੀ ਗੱਲ ਕਰਦੇ ਹੋ?
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(15/01/10)
ਮਨਦੀਪ ਸਿੰਘ ਵਰਨਨ

ਗੁਰਪੁਰਬ ਮਨਾਉਣ ਦਾ ਅਰਥ ਸਿੱਖ ਸਿਧਾਂਤ ਨੂੰ ਸਮਝਣਾ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਐਬਟਸਫੋਰਡ (ਮਨਦੀਪ ਸਿੰਘ ਵਰਨਨ) ਗੁਰਦੁਵਾਰਾ ਖਾਲਸਾ ਦੀਵਾਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਦਿਆਂ ਹੋਇਆਂ ਸੰਗਤ ਦੇ ਭਰਵੇਂ ਇਕੱਠ ਵਿੱਚ ਸ਼ਬਦ ਦੀ ਵੀਚਾਰ ਕਰਦਿਆਂ ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਨੇ ਕਿਹਾ ਕਿ ਅੱਜ ਗੁਰਪੁਰਬ ਕੇਵਲ ਲੰਗਰ ਛਕਣ ਛਕਾਉਣ ਤੱਕ ਸੀਮਤ ਹੋ ਕੇ ਰਹਿ ਗਏ ਹਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲਗ-ਪਗ ਹਰ ਗੁਰਦਵਾਰਾ ਸਾਹਿਬ ਵਿਖੇ ਗੁਰਬਾਣੀ ਨੂੰ ਛੱਡਕੇ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਦਾ ਕੀਰਤਨ ਝੂਮ-ਝੂਮ ਕੇ ਕੀਤਾ ਤੇ ਸੁਣਿਆ ਗਿਆ। ਜਦ ਕਿ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਹੀ ਕੀਰਤਨ ਹੋ ਸਕਦਾ ਹੈ।
ਪ੍ਰੋ: ਥਾਈਲੈਂਡ ਵਾਲਿਆਂ ਨੇ ਵਿਸਥਾਰ ਸਹਿਤ ਸ਼ਬਦ ਦੀ ਵੀਚਾਰ ਕਰਦਿਆਂ ਕਿਹਾ ਕਿ ਮਹਾਨ ਗੁਰੂ ਦੇ ਫਲਸਫੇ ਅਤੇ ਸ਼ਹਾਦਤਾਂ ਨੂੰ ਭੁੱਲਕੇ ਕੇਵਲ ਗੰਗਾ ਵਿੱਚ ਕੜੇ ਸੁੱਟਣ ਜਾਂ ਬੱਚੀਆਂ ਦੇ ਘੜੇ ਤੋੜਣ ਤੱਕ ਹੀ ਸੀਮਤ ਰਹਿ ਗਿਆ ਹੈ। ਸਿੱਖ ਫਲਸਫੇ ਵਿੱਚ ਅੱਜ ਡੇਰਾਵਾਦ, ਸੰਤਵਾਦ ਅਤੇ ਬ੍ਰਾਹਮਣੀ ਮੱਤ ਘਸੋੜ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤ ਦੀ ਸੰਭਾਲ ਕਰਨ ਦੀ ਥਾਂ ਤੇ ਸੰਤ ਯੂਨੀਅਨ ਦੇ ਅੱਗੇ ਲੱਗ ਭੱਜ ਤੁਰੀ ਹੈ। ਥਾਂਈ-ਥਾਂਈ ਗੁਰਦੁਵਾਰਿਆਂ ਵਿੱਚ ਦੁਬਿਧਾ ਖੜੀ ਹੋ ਗਈ ਹੈ। ਨਾਨਕਸ਼ਾਹੀ ਕੈਲੰਡਰ ਦੀ ਥਾਂ ਤੇ ਬਿਕਰਮੀ ਕੈਲੰਡਰ ਲਿਆਕੇ ਸ਼ਰੋਮਣੀ ਕਮੇਟੀ ਨੇ ਕੌਮ ਨਾਲ ਧ੍ਰੋਹ ਕਮਾਇਆ ਹੈ, ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਨੇ ਕਬੀਰ ਸਾਹਿਬ ਦੀ ਸ਼ਬਦ ਦੀ ਵਿਚਾਰ ਕਰਦਿਆਂ ਕਿਹਾ ਕਿ ਅੱਜ ਅਸੀਂ ਦਹੀਂ ਦੀ ਥਾਂ ਤੇ ਪਾਣੀ ਰਿੜਕੀ ਜਾ ਰਹੇ ਹਾਂ।


(15/01/10)
ਹਰਮਨਜੀਤ ਸਿੰਘ ਅਕਾਲੀ

Waheguru JI Ka Khalsa Waheguru Ji Ki Fateh!

Another DG lover has sprung up and has spewed venom. Please watch his videos and see where he is speaking from.

http://www.youtube.com/watch?v=D2hAOI3fvdY&feature=related

- Harmanjit Singh Akali


(14/01/10)
ਗੁਰਮੀਤ ਸਿੰਘ, ਆਸਟ੍ਰੇਲੀਆ

ੴ ਸਤਿਗੁਰ ਪ੍ਰਸਾਦਿ॥
ਸਿੱਖ ਇਤਿਹਾਸਕ ਕੈਲੰਡਰ

ਮੇਰੀ ਜਾਣਕਾਰੀ ਅਨੁਸਾਰ, ਪਿਛਲੇ ਸੱਤਰ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ (ਸਿੱਖ ਧਰਮ ਦਾ ਅਰੰਭਕ ਦਿਵਸ) ਹਰੇਕ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਹੀ ਮਨਾਇਆ ਜਾਂਦਾ ਹੈ। ਪਰ, ਨਾਨਕਸ਼ਾਹੀ ਕੈਲੰਡਰ ਵਾਰੇ ਚਰਚਾ ਇਸ ਕਰਕੇ ਜਾਪਦੀ ਹੈ ਕਿਉਂਕਿ ਇਹ ਭਾਰਤ ਸਰਕਾਰ ਦੇ ਕੈਲੰਡਰ (ਸਾਕਾ ਕੈਲੰਡਰ) ਦੀ ਨਕਲ ਹੈ। ਕਈ ਕਿਤਾਬਾਂ ਤੋਂ ਜਾਣਕਾਰੀ ਪਰਾਪਤ ਕੀਤੀ ਇੰਜ ਹੈ:
“ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ”, ਸੰਪਾਦਕ ਰੂਪ ਸਿੰਘ, ਪ੍ਰਕਾਸ਼ਕ ਸਿੰਘ ਬ੍ਰਦਰਜ਼ (ਪਹਿਲੀ ਵਾਰ ਜੂਨ ੨੦੦੩), ਪੰਨਾ ੬੫, ਹੁਕਮਨਾਮਾ ਮਿਤੀ: ੧੩-੧੦-੧੯੨੦ ਅਨੁਸਾਰ “ਸਮੂੰਹ ਖ਼ਾਲਸਾ ਜੀ ਪ੍ਰਤੀ ਵਿਦਤ ਹੋਵੇ ਕਿ ੧ ਮੱਘਰ ੧੯੭੭, ਸੰਮਤ ਨਾਨਕਸ਼ਾਹੀ ੪੫੧, ਮੁਤਾਬਿਕ ੧੫ ਨਵੰਬਰ ੧੯੨੦ ਨੂੰ ਦਿਨ ਦੇ ਨੌਂ ਵਜੇ ਇੱਕ ਮਹਾਨ ਪੰਥਕ ਇਕੱਠ ਅਕਾਲ ਤਖ਼ਤ ਸਾਹਿਬ ਸਾਹਮਣੇ ਹੋਵੇਗਾ, ਜਿਸ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਮੂੰਹ ਗੁਰਦੁਆਰਿਆਂ ਆਦਿਕ ਦੇ ਪ੍ਰਬੰਧ ਲਈ ਦੀਰਘ ਵਿਚਾਰ ਕਰ ਕੇ ਇੱਕ ਪ੍ਰਤੀਨਿਧ ਪੰਥਕ ਕਮੇਟੀ ਚੁਣੀ ਜਾਵੇ ਗੀ। ਉਸ ਸਮੇਂ ਕਿਹੜਾ ਨਾਨਕਸ਼ਾਹੀ ਕੈਲੰਡਰ ਸੀ, ਇਸ ਵਾਰੇ ਕੋਈ ਮਤਾ, ਹੁਕਮਨਾਮਾ ਜਾਂ ਜਾਣਕਾਰੀ ਨਹੀਂ ਮਿਲਦੀ?
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ੫੦ ਸਾਲਾ ਇਤਿਹਾਸ (ਸੰਨ ੧੯੨੬ ਤੋਂ ੧੯੭੬ ਤਕ) “ਲੇਖਕ ਸ: ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਕਾਸ਼ਕ: ਸਿੱਖ ਇਤਿਹਾਸ ਰੀਸਰਚ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ੍ਰੀ ਅੰਮ੍ਰਿਤਸਰ (ਮਾਰਚ ੧੯੮੨, ਅਪ੍ਰੈਲ ੧੯੯੮), ੧੫-੧੬ ਨਵੰਬਰ ੧੯੨੦ ਨੂੰ ਪੰਥਕ ਇਕੱਤਰਤਾ ਨੇ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਇਸ ਕਿਤਾਬ ਵਿੱਚ “ਸਿੱਖ ਸਟੇਟ ਦੀ ਕਾਇਮੀ ਲਈ ਮਤਾ - ੯ ਮਾਰਚ, ੧੯੪੬” ਵਾਰੇ ਤਾਂ ਜਾਣਕਾਰੀ ਦਿੱਤੀ ਹੋਈ ਹੈ (ਪੰਨਾ ੨੩੬-੨੩੭), ਪਰ “ਨਾਨਕਸ਼ਾਹੀ ਕੈਲੰਡਰ” ਵਾਰੇ ਕੋਈ ਮਤਾ ਨਹੀਂ ਮਿਲਦਾ!
ਕਿਤਾਬ: “ਪੰਥਕੇ ਮਤੇ” ਸੰਪਾਦਕ ਡਾਕਟਰ ਕਿਰਪਾਲ ਸਿੰਘ, ਪ੍ਰਕਾਸ਼ਕ ਡਾ: ਮਾਨ ਸਿੰਘ ਨਿਰੰਕਾਰੀ, ਚੰਡੀਗੜ੍ਹ (੨੦੦੨) ਵਿੱਚ ਵੀ “ਨਾਨਕਸ਼ਾਹੀ ਕੈਲੰਡਰ” ਵਾਰੇ ਕੋਈ ਵੇਰਵਾ ਨਹੀਂ ਦਿੱਤਾ ਹੋਇਆ।
ਇੰਜ ਪ੍ਰਤੀਤ ਹੁੰਦਾ ਹੈ ਕਿ ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ ੧੯੯੫ ਸਮੇਂ ਕਿਸੇ ਨੂੰ ਨਾਨਕਸ਼ਾਹੀ ਕੈਲੰਡਰ ਵਾਰੇ ਸੁਪਨਾ ਆਇਆ ਤਾਂ ਗੁਰੂ ਨਾਨਕ (ਦੇਵ) ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਕਾਲਜ਼ ਚੰਡੀਗੜ੍ਹ, ਅਕੈਡਮੀ ਆਫ਼ ਸਿੱਖ ਰਿਲੀਜ਼ਨ ਐਂਡ ਕਲਚਰ ਪਟਿਆਲਾ ਆਦਿ ਸੰਸਥਾਵਾਂ ਨੇ ਸੈਮੀਨਾਰ ਕਰਨੇ ਅਰੰਭ ਕਰ ਦਿੱਤੇ। ਭਾਵੇਂ “ਗੁਰਮਤਿ ਪ੍ਰਕਾਸ਼, ਮਈ ੨੦੦੩” ਵਿੱਚ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ: ੬੯੮ ਮਿਤੀ ੧੦-੧੨-੧੯੯੭, ਅੰਤਿੰਰਗ ਕਮੇਟੀ ਮਤਾ ਨੰ: ੧੭੮ ਮਿਤੀ ੧੫-੯-੯੭, ਜਨਰਲ ਹਾਊਸ ਦੇ ਮਤਾ ਨੰ: ੧੦੦ ਮਿਤੀ ੧੮-੩-੯੮ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੁੱਜੇ ਪੱਤਰ ਅ: ਤ: ੦੩/੩੦੪੫ ਮਿਤੀ ੨੮-੩-੨੦੦੩ ਦਾ ਜ਼ਿਕਰ ਪੰਨਾ ੧੦੩ ਵਿਖੇ ਮਿਲਦਾ ਹੈ ਪਰ, ਇਹ ਹਵਾਲੇ ਕਿਸੇ ਕਿਤਾਬ ਵਿੱਚ ਨਹੀਂ ਮਿਲਦੇ ਕਿਉਂਕਿ ਹੋ ਸਕਦਾ ਹੈ ਐਸੀ ਕਿਤਾਬ ਵਾਰੇ ਮੈਨੂੰ ਕੋਈ ਜਾਣਕਾਰੀ ਨਾ ਹੋਵੇ! ਇਹ ਪੱਤਰ ਕਿਸ ਨੂੰ ਲਿਖਿਆ ਸੀ ਜਾਂ ਕਿਹੜੇ ਪੰਜਾਂ ਪਿਆਰਿਆਂ ਨੇ ਫੇਸਲਾ ਕੀਤਾ ਸੀ, ਕੁੱਝ ਨਹੀਂ ਪਤਾ?
ਕਿਤਾਬ: “ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ” ਲੇਖਕ ਡਾ: ਤ੍ਰਿਲੋਚਨ ਸਿੰਘ, ਪ੍ਰਕਾਸ਼ਕ ਦਿੱਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ ਚੌਕ, ਦਿੱਲੀ (ਜਨਵਰੀ ੧੯੭੨), ਇਹ ਸਾਬਤ ਕੀਤਾ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਨਮ, ਤਲਵੰਡੀ ਵਿਖੇ ਅਕਤੂਬਰ ੨੦, ੧੪੬੯ ਈ: , ਕੱਤਕ ਪੂਰਨਮਾਸ਼ੀ ਬਿ: ੧੫੨੬ ਨੂੰ ਹੋਇਆ। ਇਹ ਨਿਰਣਾ ਜਨਮ ਸਾਖੀਆਂ, ਪੁਰਾਣੀਆਂ ਲਿੱਖਤਾਂ ਅਤੇ ਹਿਸਟੋਰੀਅਨ ਕਰਮ ਸਿੰਘ ਦੀ ਕਿਤਾਬ ਪੜ੍ਹ ਕੇ ਲਿਆ ਗਿਆ ਹੈ (ਪੰਨਾ ੩ ਤੇ ੬)।
ਇਸ ਲਈ, ਸਿੱਖ ਇਤਿਹਾਸ ਕੈਲੰਡਰ ੨੦ ਅਕਤੂਬਰ ੧੪੬੯ ਤੋਂ ਅਰੰਭ ਹੋਣਾ ਚਾਹੀਦਾ ਹੈ ਅਤੇ ਇੰਜ ਹੀ ਸਾਰੇ ਇਤਿਹਾਸਕ ਦਿਵਸ ਪੁਰਾਣੀਆਂ ਮਿਤੀਆਂ ਅਨੁਸਾਰ ਹੀ ਮਨਾਉਂਣੇ ਚਾਹੀਦੇ ਹਨ ਜਿਵੇਂ ਪੁਰਾਣੇ ਇਤਿਹਾਸਕਾਰਾਂ ਨੇ ਵਰਣਨ ਕੀਤੇ ਹੋਏ ਹਨ। ਮਿਸਾਲ ਦੇ ਤੌਰ ਤੇ:
੨੦ ਅਕਤੂਬਰ: ਸਿੱਖ ਇਤਿਹਾਸਕ ਦਿਵਸ (ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ);
੩੦ ਮਈ: ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ;
੧੧ ਨਵੰਬਰ: ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਭਾਈ ਮਤੀਦਾਸ, ਭਾਈ ਦਿਆਲਾ, ਭਾਈ
ਸਤੀਦਾਸ ਦਾ ਸ਼ਹੀਦੀ ਦਿਵਸ;
੩੦ ਮਾਰਚ: ਖ਼ਾਲਸਾ ਸਾਜਨਾ ਦਿਵਸ;
੨੨ ਦਸੰਬਰ: ਬਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ;
੨੭ ਦਸੰਬਰ: ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ, ਆਦਿਕ
੭ ਅਕਤੂਬਰ: ਗੁਰੂ ਗਰੰਥ ਸਾਹਿਬ ਦਾ ਗੁਰਗੱਦੀ ਦਿਵਸ;
ਜਨਵਰੀ ਤੋਂ ਦਸੰਬਰ ਕੈਲੰਡਰ ਸਾਰੀ ਦੁੱਨੀਆ ਵਿਖੇ ਪ੍ਰਚਲਤ ਹੈ ਜਿਵੇ ਸੈਕਿੰਡ, ਮਿੰਟ, ਘੰਟੇ, ਸੋਮਵਾਰ ਤੋਂ ਐਤਵਾਰ, ਸਿੱਖ ਭੀ ਹਰ ਰੋਜ਼ ਇਹੀ ਤਾਰੀਕਾਂ ਅਨੁਸਾਰ ਚਲਦੇ ਹਨ। ਜਿਵੇਂ, ਇੱਥੇ ਆਸਟ੍ਰੇਲੀਆ ਵਿਖੇ ਬਾਕੀ ਬਹੁਤ ਸਾਰੇ ਮੁਲਕਾਂ ਨਾਲੋਂ ਮੌਸਮ ਅਲੱਗ ਹੀ ਹਨ, ਪਰ ਸਾਝਾਂ “ਸੀ: ਈ: ਕੈਲੰਡਰ” ਹੀ ਵਰਤੋਂ ਵਿੱਚ ਹੈ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
੧੨ ਜਨਵਰੀ, ੨੦੧੦


(13/01/10)
ਗਿਆਨੀ ਜਸਵੰਤ ਸਿੰਘ’ ਮੋਰਜੰਡ’

ਪੰਥ ਨਿਰਾਲਾ
ਜੁੱਗ ਜੁੱਗ ਜੀਵੇ ਖ਼ਾਲਸਾ, ਉੱਚੇ ਰੁਤਬੇ ਵਾਲਾ।
ਅੱਜ ਕਿੜ੍ਹੇ ਰਸਤੇ ਤੁਰ ਪਿਆ, ਇਹ ਪੰਥ ਨਿਰਾਲਾ।
ਇਹਨੂੰ ਸਾਜਿਆ ਗੁਰੁ ਦਸ਼ਮੇਸ਼ ਨੇ, ਅਪਣੀ ਦੇ ਕੁਰਬਾਨੀ।
ਅਸੀਂ ਭੁੱਲ ਗਏ ਸਭ ਕੁਰਬਾਨੀਆਂ, ਨਾਂ ਕੀਮਤ ਜਾਨੀ।
ਤੇਰੇ ਨਿਰਮਲ ਪੰਥ ਦਾ ਗੁਰੁ ਜੀ, ਨਾਂ ਕੋਈ ਰਖਵਾਲਾ।
ਅੱਜ ਕਿੜ੍ਹੇ ਰਸਤੇ ਤੁਰ ਪਿਆ, ਇਹ ਪੰਥ ਨਿਰਾਲਾ।
ਹੋਈ ਚੌਧਰ ਭਾਰੂ ਪੰਥ’ ਤੇ, ਨਾਂ ਸੇਵਾਦਾਰ ਕੋਈ ਲੱਭੇ।
ਸੇਵਾਦਾਰ ਨਾਂ ਕੋਈ ਅਖਵਾਂਵਦਾ, ਜੱਥੇਦਾਰ ਹੀ ਸੱਭੇ।
ਇਸ ਚੰਦਰੀ ਚੌਧਰ ਕਾਰਨੇ, ਮੂੰਹ ਹੋਇਆ ਕਾਲਾ।
ਅੱਜ ਕਿੜ੍ਹੇ ਰਸਤੇ ਤੁਰ ਪਿਆ, ਇਹ ਪੰਥ ਨਿਰਾਲਾ।
ਇੱਥੇ ਕੁੱਖ ਵਿੱਚ ਧੀਆਂ ਮਾਰਦੇ, ਇਹ ਜ਼ੁਲਮ ਨਾਂ ਠਲਦਾ।
ਦਾਜ ਖ਼ਾਤਿਰ ਧੀਆਂ ਸੜਦੀਆਂ, ਨਿੱਤ ਦੌਰ ਇਹ ਚਲਦਾ।
ਨਾਂ ਅੱਖ ਕਿਸੇ ਦੀ ਰੋਂਵਦੀ, ਮੂੰਹ ਨੂੰ ਲੱਗਿਆ ਤਾਲਾ।
ਅੱਜ ਕਿੜ੍ਹੇ ਰਸਤੇ ਤੁਰ ਪਿਆ, ਇਹ ਪੰਥ ਨਿਰਾਲਾ।
ਹੜ੍ਹ ਚਲਦੇ ਰਹਿਣ ਸ਼ਰਾਬ ਦੇ, ਨਸ਼ੇ ਨੇ ਮੱਤ ਹੈ ਮਾਰੀ।
ਕਈ ਰੁੜ੍ਹ ਗਏ ਨਾਲ ਸ਼ਰਾਬ ਦੇ, ਕਈ ਕਰਨ ਤਿਆਰੀ।
ਘਰ ਘਰ ਮੌਤ ਨੂੰ ਵੇਚਦੈ, ਵੱਡੇ ਸਾਹਿਬ ਦਾ ਸਾਲਾ।
ਅੱਜ ਕਿੜ੍ਹੇ ਰਸਤੇ ਤੁਰ ਪਿਆ, ਇਹ ਪੰਥ ਨਿਰਾਲਾ।
ਸੰਤ ਬਣਕੇ ਲੁੱਟੀ ਜਾਂਵਦਾ, ਵੇਹਲੜਾਂ ਦਾ ਟੋਲਾ।
ਇਹ ਗੁਰੁ ਹਜ਼ੂਰੀ ਬੈਠਦਾ, ਗੱਦਾ ਲਾਕੇ ਪੋਲਾ।
ਸੱਭ ਲੱਪ ਗੜੱਪੀ ਖਾਂਵਦਾ, ਬਾਬਾ ‘ਕਰਨੀ’ ਵਾਲਾ।
ਅੱਜ ਕਿੜ੍ਹੇ ਰਸਤੇ ਤੁਰ ਪਿਆ, ਇਹ ਪੰਥ ਨਿਰਾਲਾ।
ਸਿੱਖ ਪਿਆਰਾ ਗੁਰੁ ਨੂੰ, ਗੁਰੁ ਸਿੱਖ ਪਿਆਰਾ।
ਪੰਥ ਰਹੇ ਸਦਾ ਟਹਿਕਦਾ, ਜਿਉਂ ਅੰਬਰੀਂ ਤਾਰਾ।
ਬੱਸ ‘ਮੋਰਜੰਡ’ ਦਾ ਉੱਤਰ ਜਾਏ, ਭਰਮਾਂ ਦਾ ਜਾਲਾ।
ਫਿਰ ਉੱਚੀਆਂ ਉਡਾਨਾਂ ਭਰੇਗਾ, ਇਹ ਪੰਥ ਨਿਰਾਲਾ।

ਲੇਖਕ-ਗਿਆਨੀ ਜਸਵੰਤ ਸਿੰਘ’ ਮੋਰਜੰਡ’,
ਗੁਰਦੁਆਰਾ ਸਾਹਿਬ ਕਲਾਂਗ।
ਫੋਨ ਨੰ: 016-454-8663


(12/01/10)
ਗੁਰਿੰਦਰ ਸਿੰਘ ਕੋਟਕਪੂਰਾ

ਵਿਸ਼ਾ:- ਸਿੱਖ ਮਾਰਗ `ਤੇ ਮੇਰੇ ਨਾਂਅ ਹੇਠ ਛਪੇ ਲੇਖ ਬਾਰੇ।
ਸਿੱਖ ਮਾਰਗ ਦੇ ਸੰਪਾਦਕ ਜੀ ਅਤੇ ਪਾਠਕ ਵੀਰੋ,
ਵਾਹਿਗੂਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੇਨਤੀ ਇਹ ਹੈ ਕਿ ਮੈਂ ‘ਰੋਜ਼ਾਨਾ ਸਪੋਕਸਮੈਨ’ ਅਖਬਾਰ ਦਾ ਪੱਤਰਕਾਰ ਹਾਂ ਤੇ ਪਿਛਲੇ ਕਰੀਬ 15 ਸਾਲ ਤੋਂ ਸਪੋਕਸਮੈਨ ਅਦਾਰੇ ਨਾਲ ਜੁੜਿਆ ਹੋਇਆ ਹਾਂ। ਇਸ ਤੋਂ ਇਲਾਵਾ ਪਿਛਲੇ ਕਰੀਬ 2 ਸਾਲਾਂ ਤੋਂ ਸਿੱਖ ਮਾਰਗ `ਤੇ ਛਪਦੀਆਂ ਰਚਨਾਵਾਂ ਵੀ ਪੜ੍ਹਦਾ ਆ ਰਿਹਾ ਹਾਂ। ਬੇਸ਼ੱਕ ਰੁਝੇਵਿਆਂ ਕਾਰਨ ਸਾਰੀਆਂ ਰਚਨਾਵਾਂ ਪੜ੍ਹਨਾ ਬਹੁਤ ਮੁਸ਼ਕਿਲ ਹੈ ਪਰ ਫਿਰ ਵੀ ਚੋਣਵੇਂ ਲੇਖ ਅਤੇ ਕੁੱਝ ਚੋਣਵੇ ਪੱਤਰ ਹਫ਼ਤੇ ਵਿੱਚ 1-2 ਵਾਰ ਪੜ੍ਹ ਹੀ ਲਈਦੇ ਹਨ। ਸਪੋਕਸਮੈਨ, ਸਿੱਖ ਮਾਰਗ, ਸਿੰਘ ਸਭਾ ਇੰਟਰਨੈਸ਼ਨਲ ਅਤੇ ਵੇਕਅਪ ਖਾਲਸਾ ਦੀ ਤਰ੍ਹਾਂ ਮੈਂ ਵੀ ਅਖੌਤੀ ਦਸਮ ਗ੍ਰੰਥ ਵਿਚਲੀ ਸ਼ਬਦਾਵਲੀ ਨੂੰ ਗੁਰੂ ਗੌਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨਦਾ ਅਤੇ ਦਸਮ ਗ੍ਰੰਥ ਸਬੰਧੀ ਮੇਰੀਆਂ ਹੁਣ ਤੱਕ ਛਪੀਆਂ ਖਬਰਾਂ ਤੋਂ ਇਹ ਅੰਦਾਜ਼ਾ ਸਹਿਜ਼ੇ ਹੀ ਲਾਇਆ ਜਾ ਸਕਦਾ ਹੈ ਕਿ ਮੈਂ ਦਸਮ ਗ੍ਰੰਥ ਜਾਂ ਇਸ ਦੇ ਹਮਾਇਤੀਆਂ ਦਾ ਕਿੰਨਾ ਕੁ ਆਲੋਚਕ ਜਾਂ ਸਮਰਥਕ ਹਾਂ। ਸਿੱਖ ਮਾਰਗ ਦੀ ਇਸ ਹਫ਼ਤੇ ਦੀ ਲੇਖ ਲੜੀ ਵਿੱਚ ਛਪੇ ਮੇਰੇ ਨਾਮ ਹੇਠ ਲੇਖ ਸਬੰਧੀ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਲੇਖ ਮੈਂ ਨਹੀਂ ਲਿਖਿਆ। ਮੇਰਾ ਕਸੂਰ ਸਿਰਫ ਐਨਾ ਹੈ ਕਿ ਇਹ ਲੇਖ ਮੇਰੇ ਦਫ਼ਤਰ ਤੋਂ ਮੇਰੇ ਹੀ ਕੰਪਿਊਟਰ ਰਾਹੀਂ ਭੇਜਿਆ ਗਿਆ ਹੈ ਅਤੇ ਮੇਰੇ ਹੀ ਨਾਮ ਹੇਠ ਭੇਜਿਆ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਇੰਟਰਨੈੱਟ ਦੀ ਆ ਰਹੀ ਸਮੱਸਿਆ ਕਰਕੇ ਮੈਂ ਸਿੱਖ ਮਾਰਗ ਵੈਬਸਾਈਟ ਨਹੀਂ ਖੋਲ ਸਕਿਆ। ਜਦੋਂ ਕਿ ਮੈਨੂੰ ਵਿਦੇਸ਼ੀ ਵੀਰਾਂ ਦੇ ਆਏ ਫੋਨਾਂ ਤੋਂ ਪਤਾ ਲੱਗਾ ਕਿ ਮੇਰੇ ਨਾਂਅ ਹੇਠ ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਦੀ ਜੀਵਨੀ ਨਾਲ ਸਬੰਧਤ ਇੱਕ ਲੇਖ ਛਪਿਆ ਹੈ ਪਰ ਨੈੱਟ ਦੀ ਸਮੱਸਿਆ ਅਤੇ ਰੁਝੇਵਿਆਂ ਕਾਰਨ ਮੈਂ ਉਹ ਲੇਖ ਨਾ ਪੜ੍ਹ ਸਕਿਆ। ਅੱਜ ਕੁੱਝ ਹੋਰ ਵੀਰਾਂ ਵਲੋਂ ਕੀਤੇ ਗਏ ਫੋਨਾਂ ਰਾਹੀਂ ਪਤਾ ਲੱਗਿਆ ਕਿ ਇੱਕ ਹੋਰ ਵੀਰ ਨੇ ਇਸ ਲੇਖ `ਤੇ ਕਿੰਤੂ ਵੀ ਕੀਤਾ ਹੈ। ਅੱਜ ਸਮਾਂ ਕੱਢ ਕੇ ਮੈਂ ਉਕਤ ਲੇਖ ਅਤੇ ਉਸ ਸਤਿਕਾਰਯੋਗ ਵੀਰ ਵਲੋਂ ਲਿਖੇ ਪੱਤਰ ਨੂੰ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਮੈਨੂੰ ਇਸ ਸਬੰਧੀ ਸਪਸ਼ਟੀਕਰਨ ਵੀ ਦੇਣਾ ਚਾਹੀਦਾ ਹੈ ਅਤੇ ਸੰਪਾਦਕ ਸਾਹਿਬ ਸਮੇਤ ਪਾਠਕਾਂ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ। ਇਸ ਅਣਗਹਿਲੀ ਅਤੇ ਗੁਸਤਾਖੀ ਲਈ ਮੈਂ ਮੁੱਖ ਸੰਪਾਦਕ ਸ. ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਪਾਠਕਾਂ ਤੋਂ ਮਾਫੀ ਮੰਗਦਾ ਹਾਂ ਪਰ ਇਹ ਅਣਗਹਿਲੀ ਹੋਈ ਕਿਸ ਤਰ੍ਹਾਂ ਇਸ ਬਾਰੇ ਵੀ ਸਪਸ਼ਟ ਕਰਨਾ ਜ਼ਰੂਰੀ ਹੋ ਗਿਆ ਹੈ।
ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਹੋਣ ਕਰਕੇ ਮੈਨੂੰ ਇੱਕ ਦਿਨ ਵਿੱਚ 100 ਤੋਂ ਵੀ ਜ਼ਿਆਦਾ ਈ-ਮੇਲਜ਼ ਆਉਂਦੀਆਂ ਹਨ। ਜਿੰਨਾਂ ਵਿਚੋਂ ਜ਼ਿਆਦਾਤਰ ਮੇਲਾਂ ਬਿਨਾਂ ਚੈੱਕ ਕੀਤੇ ਡੀਲੀਟ ਕਰ ਦਿੱਤੀਆਂ ਜਾਂਦੀਆਂ ਹਨ। ਕੁੱਝ ਚੋਣਵੀਆਂ ਸਾਂਭ ਲਈਆਂ ਜਾਂਦੀਆਂ ਹਨ ਅਤੇ ਕੁੱਝ ਫਾਰਵਰਡ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਪਿਛਲੇ ਦਿਨੀਂ ਇੱਕ ਸੱਜਣ ਵਲੋਂ ਆਏ ਲੇਖ ਨੂੰ ਪੜ੍ਹ ਕੇ ਮੇਰੇ ਕੰਪਿਊਟਰ ਅਪਰੇਟਰ ਮਨਦੀਪ ਸਿੰਘ ਨੇ ਇਸ ਲੇਖ ਦੀ ਬਹੁਤ ਤਰੀਫ਼ ਕਰਦਿਆਂ ਦੱਸਿਆ ਕਿ ਲੇਖਕ ਨੇ ਆਪਣਾ ਨਾਮ ਤਾਂ ਨਹੀਂ ਲਿਖਿਆ ਪਰ ਲੇਖ ਸਲਾਹੁਣਯੋਗ ਹੈ। ਰੁਝੇਵੇਂ ਜ਼ਿਆਦਾ ਹੋਣ ਕਾਰਨ ਮੈਂ ਖੁਦ ਉਹ ਲੇਖ ਪੜ੍ਹ ਨਾ ਸਕਿਆ ਪਰ ਮਨਦੀਪ ਸਿੰਘ ਨੂੰ ਕਿਹਾ ਕਿ ਜੇਕਰ ਵਾਕਿਆ ਹੀ ਲੇਖ ਚੰਗਾ ਹੈ ਤਾਂ ਹੇਠਾਂ ਸੰਪਾਦਕ ਦੇ ਨਾਂਅ ਨੋਟ ਲਿਖ ਕੇ ਇਹ ਲੇਖ ਸਪੋਕਸਮੈਨ, ਸਿੱਖ ਮਾਰਗ ਅਤੇ ਵੇਕਅਪ ਖਾਲਸਾ ਨੂੰ ਭੇਜ ਦਿੱਤਾ ਜਾਵੇ। ਮਨਦੀਪ ਸਿੰਘ ਨੇ ਵਿਹਲੇ ਸਮੇਂ ਉਸ ਲੇਖ ਹੇਠਾਂ ਮੇਰਾ ਨਾਂਅ (ਪੂਰੇ ਪਤੇ ਸਮੇਤ) ਲਿਖ ਕੇ ਭੇਜ ਦਿੱਤਾ ਜੋ ਕਿ ਸਿੱਖ ਮਾਰਗ `ਤੇ ਪ੍ਰਕਾਸ਼ਿਤ ਹੋ ਗਿਆ। ਮੈਂ ਧੰਨਵਾਦੀ ਹਾਂ ਸੰਪਾਦਕ ਸਾਹਿਬ ਦਾ ਕਿ ਉਹਨਾਂ ਨੇ ਇਸ ਵਿਚੋਂ (ਉਨ੍ਹਾਂ ਦੀ ਟਿਪਣੀ ਮੁਤਾਬਕ) ਕਾਫੀ ਇਤਰਾਜਯੋਗ ਸ਼ਬਦਾਵਲੀ ਕੱਟ ਦਿੱਤੀ। ਸਾਡੇ ਵਲੋਂ ਭੇਜਿਆ ਲੇਖ ਤਾਂ ਕਾਫੀ ਮਿਹਨਤ ਕਰਨ ਦੇ ਬਾਵਜੂਦ ਵੀ ਮੈਂ ਲੱਭ ਨਹੀਂ ਸਕਿਆ ਪਰ ਮੈਂ ਸੰਪਾਦਕ ਸਾਹਿਬ ਸਮੇਤ ਉਨ੍ਹਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿੰਨਾਂ ਤੋਂ ਇਸ ਲੇਖ ਕਰਕੇ ਮੈਨੂੰ ਕੌੜੀਆਂ-ਕੁਸੈਲੀਆਂ ਸੁਣਨੀਆਂ ਪਈਆਂ। ਇਥੇ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਦਫ਼ਤਰ ਵਿੱਚ ਕੰਮ ਕਰਨ ਵਾਲਾ ਕੰਪਿਊਟਰ ਅਪਰੇਟਰ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਵਿਹਲੇ ਸਮੇਂ ਨੌਕਰੀ ਕਰਦਾ ਹੈ। ਇਸ ਲਈ ਇੱਕ ਵਾਰ ਫਿਰ ਮੇਰਾ ਕੰਪਿਊਟਰ ਅਪਰੇਟਰ ਤੇ ਖੁਦ ਮੈਂ ਸਿੱਖ ਮਾਰਗ ਦੇ ਸੰਪਾਦਕ ਅਤੇ ਪਾਠਕਾਂ ਤੋਂ ਖਿਮਾ ਮੰਗਦੇ ਹਾਂ।
ਗੁਰਿੰਦਰ ਸਿੰਘ ਕੋਟਕਪੂਰਾ।
ਮੋਬ: 98728-10153


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਲਈ ਕੁੱਝ ਨੋਟ:

1. ਗੁਰਿੰਦਰ ਸਿੰਘ ਕੋਟਕਪੂਰਾ ਜੀ ਗਲਤੀ ਤਾਂ ਹਰ ਇੱਕ ਤੋਂ ਹੋ ਜਾਂਦੀ ਹੈ ਅਤੇ ਤੁਸੀਂ ਵੀ ਇਸ ਅਚਾਨਕ ਹੋਈ ਗਲਤੀ ਨੂੰ ਕਾਫੀ ਮਹਿਸੂਸ ਕੀਤਾ ਹੈ। ਬੇਨਤੀ ਹੈ ਕਿ ਉਹ ਭੇਜਿਆ ਹੋਇਆ ਲੇਖ ਜ਼ਰੂਰ ਪੜ੍ਹੋ। ਇਸ ਨੂੰ ਤੁਸੀਂ ਆਪਣੇ ਈ-ਮੇਲ ਦੇ ਭੇਜੇ ਹੋਏ ਫੋਲਡਰ ਵਿਚੋਂ ਲੱਭ ਸਕਦੇ ਹੋ, ਹੋਰ ਥਾਵਾਂ ਤੇ ਭੇਜੇ ਹੋਏ ਤੋਂ ਮਗਵਾ ਸਕਦੇ ਹੋ ਜਾਂ ਫਿਰ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਭੇਜ ਦੇਵਾਂਗਾ।
2. ਜਿਵੇਂ ਕਿ ਉਪਰ ਲਿਖੇ ਆਪਣੇ ਪੱਤਰ ਵਿੱਚ ਗੁਰਿੰਦਰ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਪੱਤਰਕਾਰ ਹੋਣ ਦੇ ਨਾਤੇ ਉਹਨਾ ਨੂੰ ਸੌ ਤੋਂ ਵੱਧ ਈ-ਮੇਲਾਂ ਆਉਂਦੀਆਂ ਹਨ। ਇਸੇ ਤਰ੍ਹਾਂ ਸ਼ਾਇਦ ਕਿਰਪਾਲ ਸਿੰਘ ਬਠਿੰਡਾ ਨੂੰ ਵੀ ਆਉਂਦੀਆਂ ਹੋਣਗੀਆਂ। ਕੁੱਝ ਦਿਨ ਪਹਿਲਾਂ ਗਿਆਨੀ ਜਗਤਾਰ ਸਿੰਘ ਜਾਚਕ ਬਾਰੇ ਇਹਨਾ ਵਲੋਂ ਭੇਜੀ ਹੋਈ ਇੱਕ ਪ੍ਰੈੱਸ ਰਿਪੋਰਟ ਅਖਬਾਰਾਂ ਵਿੱਚ ਛਪੀ ਸੀ। ਜਿਹੜੀ ਕਿ ਜਗਤਾਰ ਸਿੰਘ ਜਾਚਕ ਨੇ ਮੈਨੂੰ ਫਾਰਵਡ ਕੀਤੀ ਸੀ। ਸ਼ਾਇਦ ਉਹ ਸਮਝਦੇ ਹੋਣਗੇ ਕਿ ਮੈਂ ਉਸ ਨੂੰ ਜਾਣ ਕੇ ਨਹੀਂ ਛਾਪਿਆ। ਉਸ ਰਿਪੋਰਟ ਤੋਂ ਮੈਂਨੂੰ ਪਤਾ ਲੱਗਿਆ ਸੀ ਕਿ ਇਹ ‘ਸਿੱਖ ਮਾਰਗ’ ਨੂੰ ਕਿਰਪਾਲ ਸਿੰਘ ਵਲੋਂ ਦੋ ਗਲਤ ਪਤਿਆਂ ਤੇ ਭੇਜੀ ਗਈ ਸੀ। ਇਸ ਬਾਰੇ ਕਿਰਪਾਲ ਸਿੰਘ ਨੂੰ ਸੂਚਿਤ ਕਰ ਦਿੱਤਾ ਸੀ ਕਿ ਜੇ ਕਰ ਉਹਨਾ ਨੇ ਅਗਾਂਹ ਵਾਸਤੇ ਕੋਈ ਲਿਖਤ ਭੇਜਣੀ ਹੋਵੇ ਤਾਂ ਇਸ ਠੀਕ ਪਤੇ ਤੇ ਭੇਜੀ ਜਾਵੇ। ਇਹ ਠੀਕ ਪਤਾ (ਈ-ਮੇਲ) ‘ਸਿੱਖ ਮਾਰਗ’ ਦੇ ਮੁੱਖ ਪੰਨੇ ਦੇ ਹੇਠਾਂ ਲਿਖਿਆ ਹੁੰਦਾ ਹੈ। ਇਹ ਹੈ: ਆਈ ਐੱਨ ਐੱਫ ਓ ਐਟ ਸਿੱਖ ਮਾਰਗ ਡਾਟ ਕੌਮ। ਪਰ ਉਹਨਾ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਸ਼ਾਇਦ ਬਿਨਾ ਪੜ੍ਹੇ ਡਿਲੀਟ ਕਰ ਦਿੱਤੀ ਹੋਵੇ।
3. ਸੰਤੋਖ ਸਿੰਘ ਆਸਟ੍ਰੇਲੀਆ ਦੇ ਲੇਖ ਬਾਰੇ ਗੁਰਮੀਤ ਸਿੰਘ ਦੀ ਅਰਦਾਸ ਬਾਰੇ ਇੱਕ ਈ-ਮੇਲ ਆਈ ਸੀ ਪਰ ਇਹਨਾ ਦਾ ਲੇਖ ਅਰਦਾਸ ਬਾਰੇ ‘ਸਿੱਖ ਮਾਰਗ’ ਤੇ ਪਹਿਲਾਂ ਹੀ ਛਪਿਆ ਹੋਇਆ ਹੈ। ਸੰਤੋਖ ਸਿੰਘ ਉਹ ਪੜ੍ਹ ਲੈਣ। ਪਰ ਮੇਰੇ ਖਿਆਲ ਮੁਤਾਬਕ ਸੰਤੋਖ ਸਿੰਘ ਦਾ ਅਰਦਾਸ ਬਾਰੇ ਮੁੱਦਾ ਕੋਈ ਹੋਰ ਸੀ।
4. ਸਿੱਖ ਲਹਿਰ ਸੈਂਟਰ ਵਿਖੇ 16 ਜਨਵਰੀ 2010 ਨੂੰ ਸ਼ਾਮ ਦੇ 2-5 ਵਜੇ ਤੱਕ ਇੱਕ ਸੈਮੀਨਾਰ, ਨਾਨਕਸ਼ਾਹੀ ਕੈਲੰਡਰ ਅਤੇ ਗੁਰਮਤਿ ਗਿਆਨ ਦਾ ਚਾਨਣ, ਪੁਸਤਕ ਬਾਰੇ ਹੋ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ, (647-295-2198) (416-414-0410) (905-451-3335) ਤੋਂ ਲਈ ਜਾ ਸਕਦੀ ਹੈ। ਇਹਨਾ ਦਾ ਨੋਟ ਵੀ ਇਮਜ਼ ਫਾਈਲ ਵਿੱਚ ਸੀ ਜਿਸ ਦਾ ਸਾਰੰਸ਼ ਇਹ ਲਿਖ ਦਿੱਤਾ ਹੈ।
5. ਗੁਰਬਖਸ਼ ਸਿੰਘ ਲੁਧਿਆਣਾ ਦੇ ਤਿੰਨ ਲੇਖ ਆਏ ਸਨ ਜਿਹਨਾਂ ਵਿਚੋਂ ਇੱਕ ਪਾ ਦਿੱਤਾ ਸੀ ਦੂਸਰੇ ਦੋ ਠੀਕ ਕਰਕੇ ਦੁਬਾਰਾ ਭੇਜਣ ਲਈ ਈ-ਮੇਲ ਕੀਤੀ ਸੀ। ਜਿਸ ਦਾ ਕੋਈ ਜਵਾਬ ਨਹੀਂ ਆਇਆ। ਉਹਨਾ ਦਾ ਫੂਨ ਨੰ: ਹੈ: (91-9417231762) ਜੇ ਕਰ ਉਹ ਆਪ ਇਸ ਨੋਟ ਨੂੰ ਪੜ੍ਹਨ ਤਾਂ ਉਹ ਆਪਣੀ ਈ-ਮੇਲ ਜ਼ਰੂਰ ਚੈੱਕ ਕਰਨ।


(12/01/10)
ਨਿਰਮਲ ਸਿੰਘ ਕੰਧਾਲਵੀ

ਸੋਹਣੀ

ਜਸਵੰਤ ਲਿੰਕ ਰੋਡ `ਤੇ ਬੱਸ ਅੱਡੇ ਵਲ ਨੂੰ ਜਾ ਰਿਹਾ ਸੀ ਕਿ ਉਹਨੂੰ ਉਧਰੋਂ ਢੋਲ ਦੀ ਆਵਾਜ਼ ਸੁਣਾਈ ਦਿਤੀ। ਜਦ ਉਹ ਥੋੜ੍ਹਾ ਹੋਰ ਅਗਾਂਹ ਹੋਇਆ ਤਾਂ ਉਹਨੇ ਦੇਖਿਆ ਕਿ ਤਕਰੀਬਨ ਸੌ ਡੇਢ ਸੌ ਔਰਤਾਂ ਮਰਦਾਂ ਦਾ ਹਜੂਮ ਪਿੰਡ ਵਲ ਨੂੰ ਆ ਰਿਹਾ ਸੀ। ਉਹਨਾਂ ਦੇ ਅੱਗੇ ਅੱਗੇ ਢੋਲ ਵੱਜ ਰਿਹਾ ਸੀ। ਚਾਰ ਪੰਜ ਹੱਟੇ-ਕੱਟੇ ਬੰਦਿਆਂ ਨੇ ਇੱਕ ਕੁਰਸੀ ਚੁੱਕੀ ਹੋਈ ਸੀ ਤੇ ਕੁਰਸੀ ਉਪਰ ਇੱਕ ਬੰਦਾ ਬੈਠਾ ਸੀ ਜਿਸ ਨੇ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਸਨ ਤੇ ਉਹਦੇ ਗਲ ਵਿੱਚ ਫੁੱਲਾਂ ਦੇ ਏਨੇ ਹਾਰ ਸਨ ਕਿ ਉਹਦਾ ਚਿਹਰਾ ਵੀ ਨਜ਼ਰ ਨਹੀਂ ਸੀ ਆ ਰਿਹਾ। ਭੀੜ ‘ਜੈ ਬਾਬੇ ਦੀ’ ‘ਜੈ ਬਾਬੇ ਦੀ’ ਦੇ ਜੈਕਾਰੇ ਮਾਰਦੀ ਪਿੰਡ ਵਲ ਨੂੰ ਵਧ ਰਹੀ ਸੀ। ਜਸਵੰਤ ਭੀੜ ਦੇ ਇੱਕ ਪਾਸਿਉਂ ਦੀ ਹੋ ਕੇ ਲੰਘ ਗਿਆ।
ਉਹ ਜਦ ਅੱਡੇ `ਚ ਪਹੁੰਚਾ ਤਾਂ ਉਹਨੂੰ ਮਾਸਟਰ ਸੁਰਜੀਤ ਸਿੰਘ ਮਿਲ ਪਿਆ ਜੋ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਪਿੰਡ ਵਿਚਲੇ ਹਾਈ ਸਕੂਲ ਵਿੱਚ ਪੜ੍ਹਾਉਂਦਾ ਸੀ। ਰਾਜ਼ੀ ਖ਼ੁਸ਼ੀ ਪੁੱਛਣ ਤੋਂ ਬਾਅਦ ਜਸਵੰਤ ਨੇ ਮਾਸਟਰ ਤੋਂ ਪੁੱਛ ਹੀ ਲਿਆ ਕਿ ਇਹ ਜਲੂਸ ਕਾਹਦਾ ਸੀ। ਮਾਸਟਰ ਹੱਸ ਪਿਆ ਤੇ ਕਹਿਣ ਲਗਾ, “ਜਸਵੰਤ ਸਿਆਂ, ਇਹ ਬਾਬਾ ਤੁਹਾਡੇ ਪਿੰਡ ਦਾ ਈ ਐ, ਕਮਾਲ ਦੀ ਗੱਲ ਐ ਤੂੰ ਪਛਾਣਿਆ ਈ ਨਹੀਂ ਏਹਨੂੰ। ਇਹਦਾ ਠਕ-ਠਕਾ ਤੇਰੇ ਵਲੈਤ ਜਾਣ ਦੇ ਮਗਰੋਂ ਈ ਵਧੇਰੇ ਚੱਲਿਐ, ਏਸੇ ਕਰ ਕੇ ਈ ਤੈਨੂੰ ਪਤਾ ਨਈਂ। ਇਹ ਰਾਜਿਆਂ ਦਾ ਸੋਹਣੀ ਐ, ਉਹੋ ਈ ਨਲੀ ਚੋਚੋ, ਹੁਣ ਬਾਬਾ ਬਣਿਆ ਬੈਠੈ। ਲੰਮਿਆਂ ਦੀ ਪੱਤੀ ਦੇ ਸਾਰੇ ਤੌੜ ਖ਼ਰੀਦ ਕੇ ਡੇਰਾ ਬਣਾ ਲਿਐ ਇਹਨੇ ਪਿੰਡ ਵਿੱਚ ਤੇ ਹੁਣ ਪੁੱਛਾਂ ਦਿੰਦੈ ਉਥੇ ਹਰੇਕ ਜੇਠੇ ਐਤਵਾਰ ਨੂੰ, ਬੇਅੰਤ ਸੋਹਣੀਆਂ ਸੋਹਣੀਆਂ ਸੰਗਤਾਂ ਦੁੱਖਾਂ ਦੀ ਨਵਿਰਤੀ ਲਈ ਆਉਂਦੀਆਂ ਇਹਦੇ ਕੋਲ,” ਤੇ ਮਾਸਟਰ ਸੁਰਜੀਤ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਅੱਖ ਦੱਬੀ।
ਏਨੀ ਦੇਰ ਨੂੰ ਬੱਸ ਆ ਗਈ ਤੇ ਹੋਰ ਕੋਈ ਗੱਲ ਕੀਤੇ ਬਿਨਾਂ ਹੀ ਜਸਵੰਤ ਨੇ ਫੇਰ ਮਿਲਣ ਦਾ ਵਾਅਦਾ ਕੀਤਾ ਤੇ ਬੱਸ ਵਲ ਵਧ ਗਿਆ।
ਟਿਕਟ ਲੈ ਕੇ ਜਸਵੰਤ ਆਪਣੀ ਸੀਟ `ਤੇ ਬੈਠ ਗਿਆ ਅਤੇ ਅਤੀਤ ਵਿੱਚ ਗੁੰਮ ਗਿਆ। ਉਹਦਾ ਬਚਪਨ ਉਹਦੀਆਂ ਅੱਖਾਂ ਸਾਹਮਣੇ ਕਿਸੇ ਫਿਲਮ ਦੀ ਤਰ੍ਹਾਂ ਘੁੰਮਣ ਲੱਗਾ। ਉਹਨੂੰ ਯਾਦ ਆਇਆ ਕਿ ਸੋਹਣੀ ਦੋ ਵਾਰੀ ਅੱਠਵੀਂ `ਚੋਂ ਫੇਲ੍ਹ ਹੋ ਗਿਆ ਸੀ। ਇੱਕ ਤਾਂ ਉਹ ਪੜ੍ਹਨ ਨੂੰ ਬਹੁਤ ਨਿਕੰਮਾ ਸੀ ਤੇ ਦੂਸਰਾ ਉਹਨੂੰ ਆਵਾਰਾਗਰਦੀ ਦੀ ਆਦਤ ਬਹੁਤ ਸੀ। ਸਿੱਧਰਾ ਹੋਣ ਕਰ ਕੇ ਜੋ ਕੋਈ ਉਸ ਨੂੰ ਕਹਿੰਦਾ ਉਹ ਉਵੇਂ ਹੀ ਮੰਨ ਲੈਂਦਾ। ਘਰ ਦਿਆਂ ਨੇ ਅੱਕ ਕੇ ਉਹਨੂੰ ਦੂਰ ਦੇ ਇੱਕ ਰਿਸ਼ਤੇਦਾਰ ਕੋਲ ਦਿੱਲੀ ਭੇਜ ਦਿੱਤਾ ਤੇ ਕਈ ਸਾਲ ਉਹ ਪਿੰਡੋਂ ਗੈਰਹਾਜ਼ਰ ਰਿਹਾ।
ਜਸਵੰਤ ਉਹਨੀਂ ਦਿਨੀਂ ਜਲੰਧਰ ਕਾਲਜ ਵਿੱਚ ਪੜ੍ਹਦਾ ਸੀ। ਇੱਕ ਦਿਨ ਅਚਾਨਕ ਹੀ ਉਹਦੀ ਮੁਲਾਕਾਤ ਸੋਹਣੀ ਨਾਲ ਹੋ ਗਈ। ਸੋਹਣੀ ਵੀ ਉਸੇ ਬੱਸ ਵਿੱਚ ਪਿੰਡ ਨੂੰ ਆ ਰਿਹਾ ਸੀ। ਜਸਵੰਤ ਨੇ ਸੋਹਣੀ ਨੂੰ ਉਹਦੇ ਮੱਥੇ ਉਪਰਲੇ ਵੱਡੇ ਸਾਰੇ ਮੋਹਕੇ ਤੋਂ ਹੀ ਪਛਾਣਿਆ ਸੀ ਨਹੀਂ ਤਾਂ ਖੁੱਲ੍ਹੇ ਵਾਲ ਅਤੇ ਗੇਰੂਏ ਰੰਗ ਦੇ ਢਿੱਲੇ ਜਿਹੇ ਚੋਲੇ ਵਿੱਚ ਉਹ ਕੋਈ ਸਪੇਰਾ ਲਗਦਾ ਸੀ ਤੇ ਇਊਂ ਲਗਦਾ ਸੀ ਜਿਵੇਂ ਉਹ ਹੁਣੇ ਹੀ ਬੀਨ ਬਜਾ ਕੇ ਪਟਾਰੀ ਵਿਚੋਂ ਸੱਪ ਕੱਢ ਕੇ ਤਮਾਸ਼ਾ ਕਰਨ ਲੱਗ ਪਵੇਗਾ। ਸਾਰੇ ਰਾਹ ਉਹ ਆਪਣੀ ਕਹਾਣੀ ਜਸਵੰਤ ਨੂੰ ਸੁਣਾਉਂਦਾ ਆਇਆ ਕਿ ਕਿਵੇਂ ਇੱਕ ਦੂਰ ਦੇ ਰਿਸ਼ਤੇ ਦੇ ਮਾਸੜ ਕੋਲ ਦਿੱਲੀ ਰਹਿ ਕੇ ਸਵੇਰ ਤੋਂ ਸ਼ਾਮ ਤਾਈਂ ਖ਼ਰਾਦ `ਤੇ ਕੰਮ ਕਰਦਾ ਤੇ ਫਿਰ ਮਾਸੀ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਤੇ ਉਪਰੋਂ ਗਾਲ੍ਹਾਂ ਅਲੱਗ ਪੈਂਦੀਆਂ। ਤਿੰਨ ਚਾਰ ਸਾਲ ਉਹਨੇ ਇਹ ਨਰਕ ਭੋਗਿਆ ਤੇ ਫੇਰ ਇੱਕ ਦਿਨ ਉਹ ਅਛੋਪਲੇ ਜਿਹੇ ਹੀ ਇੱਕ ਧਾਗੇ ਤਵੀਤ ਕਰਨ ਵਾਲੇ ਬਾਬੇ ਨਾਲ ਘਰੋਂ ਚਲਿਆ ਗਿਆ। ਉਹ ਬਾਬਾ ਕਦੀ ਕਦੀ ਉਹਦੇ ਮਾਸੜ ਦੇ ਘਰ ਆਉਂਦਾ ਹੁੰਦਾ ਸੀ, ਮਾਸੀ ਉਹਦੇ ਕੋਲੋਂ ਧਾਗੇ ਤਵੀਤ ਬਣਵਾਉਂਦੀ ਰਹਿੰਦੀ ਸੀ। ਮਾਸੀ ਮਾਸੜ ਨੇ ਉਹਨੂੰ ਲੱਭਣ ਲਈ ਕੋਈ ਪੈਰਵਾਈ ਨਾ ਕੀਤੀ। ਮਾਂ ਬਾਪ ਨੂੰ ਚਿੱਠੀ ਰਾਹੀਂ ਸੂਚਨਾ ਦੇ ਕੇ ਹੀ ਉਹ ਸੁਰਖ਼ਰੂ ਹੋ ਗਏ।
ਜਸਵੰਤ ਨੂੰ ਅਜੇ ਵੀ ਯਾਦ ਸੀ ਕਿ ਸੋਹਣੀ ਨੇ ਉਹਨੂੰ ਦੱਸਿਆ ਸੀ ਕਿ ਉਹਦਾ ਬਾਬਾ ਮਟਮੈਲੇ ਜਿਹੇ ਕਾਗਜ਼ਾਂ ਉੱਪਰ ਤਵੀਤ ਲਿਖ਼ ਕੇ ਮਿੱਟੀ ਵਿੱਚ ਦੱਬ ਦਿੰਦਾ ਸੀ ਤਾਂ ਕਿ ਕਾਗਜ਼ ਹੋਰ ਵੀ ਪੁਰਾਣਾ ਲੱਗੇ ਤੇ ਇਸ ਤਰ੍ਹਾਂ ਉਹ ਭੋਲੇ-ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ `ਚ ਪਾ ਕੇ ਠਗਦਾ ਸੀ। ਸੋਹਣੀ ਨੇ ਉਹਨੂੰ ਦੱਸਿਆ ਕਿ ਬਾਬੇ ਨੇ ਇੱਕ ਸ਼ਰਧਾਲੂ ਦੇ ਘਰ ਵਿੱਚ ਔਰਤ ਨੂੰ ਬਹਾਨੇ ਨਾਲ ਖੁਹ ਤੋਂ ਸੁੱਚਾ ਪਾਣੀ ਲੈਣ ਭੇਜ ਦਿੱਤਾ ਤੇ ਨਿੱਕੇ ਬੱਚਿਆਂ ਤੋਂ ਅੱਖ ਬਚਾ ਕੇ ਉਹਨੇ ਤਵੀਤ ਬਾਂਸ ਦੀ ਪੌੜੀ ਦੇ ਖੋਲ ਵਿੱਚ ਧੱਕ ਦਿੱਤੇ ਤੇ ਔਰਤ ਜਦੋਂ ਪਾਣੀ ਲੈ ਕੇ ਵਾਪਿਸ ਆਈ ਤਾਂ ਬਾਬਾ ਜਟਾਵਾਂ ਖੋਲ ਕੇ ਸਿਰ ਘੁਮਾਉਣ ਲੱਗ ਪਿਆ ਤੇ “ਜੈ ਭੈਰੋਂ ਨਾਥ, ਜੈ ਭੈਰੋਂ ਨਾਥ” ਕਰਦੇ ਨੇ ਪੌੜੀ ਦੇ ਖੋਲ ਵਿਚੋਂ ਤਵੀਤ ਕੱਢ ਕੇ ਦਿਖਾਏ ਤਾਂ ਮਾਈ ਬਾਬੇ ਦੇ ਪੈਰੀਂ ਪੈ ਗਈ ਤੇ ਬਾਬੇ ਨੇ ਉਪਾਅ ਕਰਨ ਦੇ ਨਾਮ `ਤੇ ਮਾਈ ਕੋਲੋਂ ਪੈਸੇ ਕੱਪੜੇ ਪਿੱਤਲ ਦੇ ਭਾਂਡੇ ਠੱਗੇ। ਸ਼ਾਇਦ ਅਜੇ ਵੀ ਸੋਹਣੀ ਵਿਚੋਂ ਉਹ ਸਿੱਧਰਾ-ਪਣ ਨਹੀਂ ਸੀ ਗਿਆ ਇਸੇ ਕਰ ਕੇ ਹੀ ਉਹਨੇ ਬਾਬੇ ਦੀ ਕਰਤੂਤ ਇੰਨ ਬਿੰਨ ਜਸਵੰਤ ਨੂੰ ਦੱਸ ਦਿੱਤੀ ਸੀ।
ਜਸਵੰਤ ਦੀ ਸੋਹਣੀ ਨਾਲ ਅਗਲੀ ਮੁਲਾਕਾਤ ਆਪਣੇ ਪਿੰਡ ਵਿੱਚ ਹੀ ਹੋਈ ਜਦੋਂ ਸੋਹਣੀ ਆਪਣੇ ਭਰਾ ਦੇ ਵਿਆਹ `ਤੇ ਆਇਆ ਹੋਇਆ ਸੀ। ਜਸਵੰਤ ਉਹਨੀਂ ਦਿਨੀ ਮਾਰਕਫੈੱਡ ਵਿੱਚ ਨੌਕਰੀ ਕਰਦਾ ਸੀ ਤੇ ਉਹ ਕੁੱਝ ਦਿਨਾਂ ਲਈ ਛੁੱਟੀ `ਤੇ ਸੀ। ਸੋਹਣੀ ਨੂੰ ਹੁਣ ਸਭ ਲੋਕ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ। ਸਮੇਂ ਨੇ ਉਸ ਵਿੱਚ ਬਹੁਤ ਵੱਡੀ ਤਬਦੀਲੀ ਲੈ ਆਂਦੀ ਸੀ। ਉਹ ਪਹਿਲਾਂ ਵਾਲਾ ਸੋਹਣੀ ਨਹੀ ਸੀ ਰਿਹਾ। ਉਹਦਾ ਸਿੱਧਰਾ-ਪਣ ਖੰਭ ਲਾ ਕੇ ਕਿਧਰੇ ਉਡ ਗਿਆ ਸੀ। ਸ਼ਾਇਦ ਉਸ ਨੇ ਜ਼ਮਾਨੇ ਤੋਂ ਬਹੁਤ ਕੁੱਝ ਸਿੱਖ ਲਿਆ ਸੀ।
ਵਿਆਹ ਤੋਂ ਦੂਜੇ ਦਿਨ ਸੋਹਣੀ ਘੁੰਮਦਾ ਘੁੰਮਾਉਂਦਾ ਜਸਵੰਤ ਹੋਰਾਂ ਦੇ ਟਿਊਬਵੈੱਲ ਵਲ ਆ ਨਿਕਲਿਆ। ਜਸਵੰਤ ਕੁਦਰਤੀਂ ਉਥੇ ਹੀ ਸੀ। ਉਹ ਦੋਵੇਂ ਬਚਪਨ ਦੀਆਂ ਗੱਲਾਂ ਕਰਦੇ ਰਹੇ ਤੇ ਫੇਰ ਜਸਵੰਤ ਨੇ ਬੱਸ ਵਿੱਚ ਹੋਈ ਤਵੀਤਾਂ ਵਾਲੀ ਗੱਲ ਛੇੜੀ ਤਾਂ ਸੋਹਣੀ ਇੱਕ ਦਮ ਗੰਭੀਰ ਹੋ ਗਿਆ ਤੇ ਕਹਿਣ ਲੱਗਾ, “ਨਹੀਂ ਭਾ, ਮੈਂ ਤਾਂ ਤੇਰੇ ਨਾਲ ਐਵੇਂ ਸ਼ੁਗਲ ਮਾਰਿਆ ਸੀ। ਮੇਰਾ ਗੁਰੂ ਤਾਂ ਬਹੁਤ ਰਿਧੀਆਂ ਸਿਧੀਆਂ ਦਾ ਮਾਲਕ ਐ, ਹੁਣ ਤਾਂ ਉਹਨੇ ਮੈਨੂੰ ਵੀ ਸਾਰੀਆਂ ਸ਼ਕਤੀਆਂ ਦੇ ਦਿੱਤੀਐਂ, ਹੁਣ ਤਾਂ ਮੇਰੇ `ਚ ਭੈਰੋਂ ਵੀ ਆਉਂਦੈ” ਤੇ ਏਨਾ ਕਹਿ ਕੇ ਉਹ ਉਬਾਸੀਆਂ ਜਿਹੀਆਂ ਲੈ ਕੇ “ਜੈ ਭੈਰੋਂ ਨਾਥ, ਜੈ ਭੈਰੋਂ ਨਾਥ” ਕਰਨ ਲੱਗ ਪਿਆ। ਜਸਵੰਤ ਦੇ ਰੋਕਦਿਆਂ ਰੋਕਦਿਆਂ ਵੀ ਉਹ ਇਹ ਕਹਿ ਕੇ ਚਲਿਆ ਗਿਆ ਕਿ ਉਹਨੇ ਜਾ ਕੇ ਭੈਰੋਂ ਨਾਥ ਦੀ ਆਰਤੀ ਕਰਨੀ ਸੀ।
ਤੇ ਪੱਚੀ ਸਾਲ ਪੁਰਾਣੀ ਉਸ ਮੁਲਾਕਾਤ ਤੋਂ ਬਾਅਦ ਜਸਵੰਤ ਨੇ ਸੋਹਣੀ ਨੂੰ ਅੱਜ ਇਸ ਰੂਪ `ਚ ਵੇਖਿਆ ਸੀ। ਜਸਵੰਤ ਲੋਕਾਂ ਦੀ ਅਕਲ `ਤੇ ਹੱਸ ਰਿਹਾ ਸੀ ਜੋ ਸੋਹਣੀ ਵਰਗੇ ਸਿੱਧੜ ਬੰਦਿਆਂ ਮਗ਼ਰ ਲਗ ਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰ ਰਹੇ ਸਨ। ਉਹ ਅਜੇ ਵੀ ਆਪਣੇ ਖਿਆਲਾਂ `ਚ ਗੁੰਮ ਸੀ ਕਿ ਕੰਡਕਟਰ ਦੀ ਲੰਬੀ ਸੀਟੀ ਨੇ ਉਹਦੀਆਂ ਸੋਚਾਂ ਦੀ ਲੜੀ ਤੋੜ ਦਿਤੀ।
ਨਿਰਮਲ ਸਿੰਘ ਕੰਧਾਲਵੀ


(11/01/10)
ਇੱਕ ਪਾਠਕ

ਸਤਿਕਾਰਯੋਗ ਸ੍ਰ: ਮੱਖਣ ਸਿੰਘ ਜੀਓ,
ਗੁਰ ਫਤਿਹ ਪ੍ਰਵਾਨ ਹੋਵੇ ਜੀ। ਆਪ ਜੀ ਨੇ ਸ਼ਾਇਦ ਇਹ ਲਾਈਨ ਨੂੰ ਅਣਗੌਲਿਆਂ ਕਰਦੇ ਹੋਏ ਜਾਂ ਭੁਲੇਖੇ ਵਿੱਚ ਲਾ ਦਿੱਤੀ ਹੈ ਜੋ ਅਖੌਤੀ ਦਸਮ ਗ੍ਰੰਥ ਨਾਲ ਸਬੰਧਤ ਹਨ। ਦੈਤਾਂ ਨੂੰ ਮਾਰਨ ਵਾਲੀ ਇਕੋ ਕਹਾਣੀ ਨੂੰ ਵੱਖ-ਵੱਖ ਤਿੰਨ ਬੋਲੀਆਂ (ਪੰਜਾਬੀ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ) ਵਿੱਚ ਕਾਮਯਾਬੀ ਨਾਲ ਨਿਭਾਉਣ ਦਾ ਕੰਮ ਕੋਈ ਬੋਲੀਆਂ ਦਾ ਮਾਹਰ ਹੀ ਕਰ ਸਕਦਾ ਹੈ। ਗੁਰਿੰਦਰ ਸਿੰਘ ਕੋਟਕਪੂਰਾ ਦੇ ਲੇਖ “ਪ੍ਰਗਟਿਓ ਮਰਦ ਅਗੰਮੜਾ” ਵਿੱਚੋਂ।
ਇਹ ਸਿਰਫ ਤੁਹਾਡੀ ਜਾਣਕਾਰੀ ਲਈ ਹੈ। ਕਿਉਂ ਕਿ ਜਿਸ ਕਤਾਬ ਨੂੰ ਸਾਡੇ ਸ਼ਬਦ ਗੁਰੂ ਦੇ ਬਰਾਬਰ ਪ੍ਰਕਾਸ਼ ਕਰਨ ਦਾ ਘਨੌਣਾ ਯਤਨ ਕੀਤਾ ਜਾ ਰਿਹਾ ਹੈ ਉਸ ਵਿਚਲੀ ਕੁਟੇਸ਼ਨ ਸੋਭਦੀ ਨਹੀਂ, ਇਸ ਨਾਲ ਤੁਸੀਂ ਭੀ ਸਹਿਮਤ ਹੋ ਹੈ ਨਾਹ!
(ਟਿੱਪਣੀ:- ਗੁਰਿੰਦਰ ਸਿੰਘ ਦੇ ਲੇਖ ਵਿੱਚ ਬਹੁਤ ਸਾਰੇ ਹਵਾਲੇ ਦਸਮ ਗ੍ਰੰਥ ਵਿਚੋਂ ਸਨ ਜੋ ਕਿ ਮੈਂ ਕੱਟ ਦਿੱਤੇ ਸਨ। ਇਹ ਕਾਹਲੀ ਵਿੱਚ ਗਲਤੀ ਨਾਲ ਰਹਿ ਗਿਆ ਸੀ ਜੋ ਕਿ ਕੱਟ ਦਿੱਤਾ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰਿੰਦਰ ਸਿੰਘ ਸਪੋਕਸਮੈਨ ਦਾ ਸੀਨੀਅਰ ਪੱਤਰਕਾਰ ਹੋ ਕੇ ਵੀ ਦਸਮ ਗ੍ਰੰਥ ਦੇ ਹਵਾਲੇ ਦੇ ਰਿਹਾ ਹੈ-ਸੰਪਾਦਕ)


(11/01/10)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਪੁਰਾਣੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਸਿੱਖ ਕੌਮ ਦਾ ਜਦੋਂ ਆਪਣਾ “ਨਾਨਕਸ਼ਾਹੀ ਕੈਲੰਡਰ” ਬਣਾਇਆ ਸੀ ਉਸ ਸਮੇਂ ਤੋਂ ਹੀ ਇਸ ਸਾਈਟ ਤੇ ਆਉਣ ਵਾਲੇ ਕਈ ਲੋਕ ਉਸਦੀ ਵਿਰੋਧਤਾ ਕਰ ਰਹੇ ਸਨ। ਹੁਣ ਜਦੋਂ ਉਸ ਕੈਲੰਡਰ ਦਾ ਸਿਰਫ਼ ਨਾਂਅ ਹੀ “ਨਾਨਕਸ਼ਾਹੀ ਕੈਲੰਡਰ” ਰਹਿ ਗਿਆ ਹੈ ਬਾਕੀ ਤਕਰੀਬਨ ਸਾਰਾ ਹੀ ਹਿੰਦੂ ਧਰਮ ਦੇ ਕੈਲੰਡਰ ਬਿਕਰਮੀ ਵਿੱਚ ਤਬਦੀਲ ਕਰ ਦਿਤਾ ਗਿਆ ਹੈ ਤਾਂ ਕੀ ਹੁਣ ਉਹ ਲੋਕ ਖੁਸ਼ ਹਨ ਅਤੇ ਕੈਲੰਡਰ ਨੂੰ ਠੀਕ ਸਮਝਦੇ ਹਨ? ਜੇਕਰ ਨਹੀਂ, ਤਾਂ ਹੁਣ ਉਹਨਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਵੱਲੋਂ ਸਾਧਾਂ ਦੀ ਮੰਗ ਅਨੁਸਾਰ ਕੀਤੀਆਂ ਤਬਦੀਲੀਆਂ ਦੀ ਵਿਰੋਧਤਾ ਕਿਉਂ ਨਹੀਂ ਕੀਤੀ?
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(10/01/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਗੁਰਮੁਖ ਪਿਆਰੇ ਸ੍ਰ: ਮੱਖਣ ਸਿੰਘ ਜੀਓ
ਵਾਹਗੁਰੁ ਜੀ ਕਾ ਖਾਲਸਾ, ਵਾਹਗੁਰੂ ਜੀ ਕੀ ਫਤਿਹ!
ਆਪ ਜੀ ਦਾ ਬਹੁਤ ਧੰਨਵਾਦ ਸ੍ਰ: ਮਨਦੀਪ ਸਿੰਘ ਵਰਨਨ (ਬੀ ਸੀ) ਜੀ ਦੇ ਲੇਖ ਨੂੰ ਥਾਂਹ ਦੇਣ ਲਈ ਜੋ ਅਸਲੀਅਤ ਨੂੰ ਬਿਆਨ ਕਰਨ ਵਿੱਚ ਬਹੁਤ ਹੀ ਕਮਾਲ ਦਾ ਹੈ। ਆਸ ਕਰਦੇ ਹਾਂ ਇਸ ਨੂੰ ਪੜ੍ਹ ਕੇ ਸਿੱਖ ਸੰਗਤ ਵਿੱਚ ਜਾਗਰਤੀ ਦੀ ਲਹਿਰ ਉਭਰੇਗੀ ਜਿਸ ਦਾ ਲਾਭ ਸਮੁੱਚੇ ਪੰਥ ਨੂੰ ਹੋਵੇਗਾ। ਬਹੁਤ ਦੇਰ ਤੋਂ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਵਿੱਚ ਉਲਝਾਅ ਕੇ ਟਕਸਾਲੀਏ ਆਪਣੀਆਂ ਜੇਬਾਂ ਭਰ ਰਹੇ ਸਨ। ਇਹ ਲੇਖ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੇ ਮਗਰੋਂ ਟਕਸਾਲ ਉੱਪਰ ਕਾਬਜ਼ ਹੋਏ ਕੇਸਾਂਧਾਰੀ ਬ੍ਰਾਹਮਣ ਲੁਟੇਰਿਆਂ ਦਾ ਜਿਸ ਤਰਾਂ ਪੜਦਾਫਾਸ਼ ਕਰ ਰਿਹਾ ਹੈ ਇਸ ਲਈ ਲੇਖਕ ਵਧਾਈ ਦਾ ਪਾਤਰ ਹੈ। ਆਸ ਕਰਦੇ ਹਾਂ ਹੋਰ ਵੀਰ ਵੀ ਇਸ ਤਰਾਂ ਦੇ ਆਪਣੇ ਅਨੁਭਵ ਲਿਖ ਕੇ ਸਿੱਖ ਸੰਗਤਾਂ ਵਿੱਚੋਂ ਬ੍ਰਾਹਮਣੀ ਕਰਮਕਾਂਡੀ ਹਨੇਰਾ ਦੂਰ ਕਰਨ ਦਾ ਉਪਰਾਲਾ ਕਰਨ ਦਾ ਯਤਨ ਜ਼ਰੂਰ ਕਰਨਗੇ।
ਸਿੱਖ ਸਮੇਲਨ ਜੋ ਅਜਨਾਲੇ ਕੋਲ ਹੋ ਰਿਹਾ ਹੈ ਉਸ ਵਿੱਚੋਂ ਪ੍ਰੋ: ਦਰਸ਼ਨ ਸਿੰਘ ਅਤੇ ਸ੍ਰ: ਪਰਮਜੀਤ ਸਿੰਘ ਸਰਨਾ, ਜੋ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਅਤੇ ਉਸ ਵਿੱਚ ਲਿਖੇ ਹੋਏ ਲੱਚਰ ਸਾਹਿਤ ਨੂੰ ਸਿੱਖ ਸੰਗਤਾਂ ਤੋਂ ਮੱਥੇ ਟਕੁਆ ਰਹੇ ਇਹਨਾਂ ਫਰੇਬੀਆਂ ਦਾ ਅਸਲ ਰੂਪ ਲੋਕਾਂ ਦੀ ਕਚੈਹਰੀ ਵਿੱਚ ਰੱਖ ਰਹੇ ਹਨ, ਨੂੰ ਦੂਰ ਰੱਖਣ ਵਿੱਚ ਸਰਕਾਰ ਉੱਪਰ ਦਬਾ ਇਸ ਤਰਾਂ ਦੇ ਕਰਮਕਾਂਡੀਆਂ ਨੇ ਹੀ ਪਾਇਆ ਹੈ ਤਾਂ ਕਿ ਉਹਨਾਂ ਦਾ ਤੋਰੀ ਫੁਲਕਾ ਚਲਦਾ ਰਹੇ।
ਸਿੱਖ ਸੰਗਤ ਨੂੰ ਇਸ ਤਰਾਂ ਦੇ ਬਹਿਰੂਪੀ ਲਾਣੇ ਤੋਂ ਸੁਚੇਤ ਹੋਣ ਦੀ ਅੱਵਲ ਜ਼ਰੂਰਤ ਹੈ।
ਗੁਰਮਤਿ ਸੰਚਾਰ ਸਭਾ (ਜਰਮਨੀ)


(10/01/10)
ਤੇਜਪਾਲ ਸਿੰਘ/ਦਰਸ਼ਨ ਸਿੰਘ ਖਾਲਸਾ

ਗਿਆਨੀ ਗੁਰਬਚਨ ਸਿੰਘ ਨੂੰ ਖੁਲ੍ਹੀ ਚਿੱਠੀ
ਗਿਆਨੀ ਗੁਰਬਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਕੀ ਇਹ ਸੱਚ ਨਹੀਂ ਕਿ ਜਿਨ੍ਹਾਂ ਕਹਾਣੀਆਂ ਦੇ ਉਦਹਾਰਣ ਦੇ ਕੇ ਮੈਂ ਸੰਗਤ ਨੂੰ ਸਮਝਾ ਰਿਹਾ ਹਾਂ ਕਿ ਇਨ੍ਹਾਂ ਨਾਲ ਗੁਰੂ ਦਾ ਨਾਮ ਜੋੜ ਕੇ ਕਿਸ ਤਰ੍ਹਾਂ ਗੁਰੂ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ ਜੈਸਾ ਕਿ ਇਸ ਗ੍ਰੰਥ ਵਿੱਚ ਲਿਖਿਆ ਹੋਇਆ ਹੈ।
ਜੇ ਸੰਗਤ ਨੂੰ ਇਹ ਦੱਸਣਾ ਗੁਰੂ ਨਿੰਦਾ ਹੈ ਤਾਂ ਕੀ ਉਹਨਾਂ ਕਹਾਣੀਆਂ ਨੂੰ ਬੜੇ ਢੰਗ ਨਾਲ ਗੁਰੂ ਦੀ ਹੱਡ-ਬੀਤੀਆਂ ਜਾਂ ਗੁਰੂ-ਕ੍ਰਿਤ ਸਾਬਤ ਕਰਕੇ ਐਸੀਆਂ ਸੈਂਕੜਿਆਂ ਕਹਾਣੀਆਂ ਦੇ ਸੰਗ੍ਰਹਿ ਗ੍ਰੰਥ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਅਤੇ ਮੱਥੇ ਟੇਕਣੇ ਤੇ ਟਿਕਾਉਣੇ ਪਾਪ ਨਹੀਂ ਹੈ। ਕੀ ਐਸੇ ਲੋਕ ਸਿੰਘ ਸਹਿਬਾਨ ਅਖਵਾ ਸਕਦੇ ਹਨ?
ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਅਤੇ ਜਦੋਂ ਮਰਿਯਾਦਾ ਅਨਸਾਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋਇਆ ਤਾਂ ਕੋਈ ਸਪਸ਼ਟੀਕਰਨ ਲੈਣ ਵਾਲਾ ਸ੍ਰੀ ਅਕਾਲ ਤਖਤ ਤੇ ਨਹੀਂ ਆਇਆ। ਸਭ ਸੰਗਤਾਂ ਨੇ ਦੇਖਿਆ ਕਿ ਇੱਕ ਘੰਟੇ ਬਾਅਦ ਮੂੰਹ ਤੋਂ ਲੋਈ ਲਾਹ ਕੇ ਕੋਰਾ ਝੂਠ ਬੋਲਿਆ। ਤੁਹਾਨੂੰ ਇਹ ਕਹਿੰਦਿਆਂ ਸਾਰਿਆਂ ਨੇ ਸੁਣਿਆ ਕਿ ਦਰਸ਼ਨ ਸਿੰਘ ਅਕਾਲ ਤਖਤ ਤੇ ਨਹੀਂ ਆਇਆ, ਇਸ ਲਈ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਇਸ ਦੇ ਕੀਰਤਨ ਨਾ ਕਰਾਏ ਜਾਣ।
ਭਾਈ ਸਾਹਿਬ, ਕੀਰਤਨ ਮੇਰਾ ਨਹੀਂ ਬਲਕਿ ਗੁਰੂ ਦਾ ਹੈ ਅਤੇ ਬੀ ਪੰਥ ਦੀ ਸਰਕਾਰੀ ਸ਼ਕਤੀ ਨਾਲ ਬੀ ਪੰਥ ਦੇ ਮੁਜਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਰਾਹੀਂ ਜਿਵੇਂ ਤੁਸੀਂ ਨਾਨਕਸ਼ਾਹੀ ਕਲੰਡਰ ਦਾ ਕਤਲ ਕੀਤਾ ਹੈ, ਉਸੇ ਤਰ੍ਹਾਂ ਗੁਰੂ ਨਾਨਕ ਦੇ ਕੀਰਤਨੀਏ ਦਾ ਗਲਾ ਘੁੱਟਣਾ ਚਾਹੁੰਦੇ ਹੋ। ਜਿਵੇਂ ਕਿ ਅਜਨਾਲੇ ਦੀ ਸੰਗਤ ਪਾਸੋਂ ਮੈਨੂੰ ਅੱਜ ਪਤਾ ਲਗਾ ਹੈ ਕਿ ਬੀ ਪੰਥ ਸਰਕਾਰ ਦੀ ਪੁਲਿਸ ਰਾਹੀਂ ਅਤੇ ਚੋਲਿਆਂ ਵਾਲੇ ਸਾਧਾਂ ਦੀਆਂ ਗੁੰਡਾ-ਗਰਦ ਫੋਰਸਾਂ ਦੀਆਂ ਧਮਕੀਆਂ ਦੇ ਰਹੇ ਹੋ ਕਿ ਜੇ ਕੀਰਤਨ ਹੋਇਆ ਤਾਂ ਅਸੀਂ ਲੁਧਿਆਣਾ ਕਾਂਡ ਦੁਹਰਾ ਦਿਆਂਗੇ। ਤੁਸੀਂ ਐਸੀਆਂ ਧਮਕੀਆਂ ਰਾਹੀਂ ਸੰਗਤਾਂ ਵੱਲੋ ਉਲੀਕੇ ਗਏ ਪ੍ਰੋਗਰਾਮ ਬੰਦ ਕਰਵਾ ਰਹੇ ਹੋ। ਅਸੀਂ ਨਹੀਂ ਚਾਹੁੰਦੇ ਕਿ ਗੁਰਬਾਣੀ ਕੀਰਤਨ ਬੰਦ ਕਰਾਉਣ ਲਈ ਕਿਸੇ ਨੂੰ ਗੁੰਡਾ-ਗਰਦੀ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲੇ। ਇਸ ਲਈ ਬੇਸ਼ਕ ਮੇਰਾ ਪਬਲਿਕ ਕੀਰਤਨ ਸਰਕਾਰੀ ਸ਼ਹਿ ਉਤੇ ਪੰਜਾਬ ਵਿੱਚ ਬੰਦ ਕਰ ਦਿਤਾ ਗਿਆ ਹੈ, ਇਸ ਨਾਲ ਮੈਨੂੰ ਬਹੁਤਾ ਫਰਕ ਨਹੀਂ ਪੈਣਾ ਪਰ ਇਸ ਨਾਲ ਤੁਹਾਡੇ ਮੂੰਹ ਉਤੇ ਚੜ੍ਹਿਆ ਹੋਇਆ ਨਕਾਬ ਉਤਰ ਰਿਹਾ ਹੈ ਅਤੇ ਪੰਥ ਤੁਹਾਨੂੰ ਹੋਰ ਚੰਗੀ ਤਰ੍ਹਾਂ ਪਛਾਣ ਰਿਹਾ ਹੈ ਕਿ ਇੱਕ ਪਾਸੇ ਸੌਦਾ ਸਾਧ ਅਤੇ ਅਸ਼ੂਤੋਸ਼ ਨੂੰ ਸਮਾਗਮਾਂ ਲਈ ਸਕਿਉਰਿਟੀ ਦਿੱਤੀ ਜਾਂਦੀ ਹੈ, ਅਤੇ ਦੂਜੇ ਪਾਸੇ ਸਾਧ ਸਮਾਜ ਅਤੇ ਆਰ. ਐਸ. ਐਸ. ਦੇ ਇਸ਼ਾਰੇ ਤੇ ਕੀਰਤਨ ਬੰਦ ਕਰਾਇਆ ਜਾ ਰਿਹਾ ਹੈ।
ਤੁਸੀਂ ਕੀਰਤਨ ਬੰਦ ਕਰਨ ਦਾ ਮਨਮਤੀ ਹੁਕਮ ਜਾਰੀ ਕਰ ਚੁਕੇ ਹੋ ਪਰ ਹੁਣ ਪੰਥ ਦਾ ਜੁਆਬ ਸੁਨਣ ਦੀ ਹਿੰਮਤ ਵੀ ਪੈਦਾ ਕਰੋ। ਗੁਰੂ ਦਾ ਪੰਥ ਜੇ ਥਾਂ-ਥਾਂ ਕੀਰਤਨ ਕਰਾ ਕੇ ਤੁਹਾਡੇ ਸਿਆਸੀ ਗ਼ੁਲਾਮੀ ਦੇ ਹੁਕਮਾਂ ਦੀ ਅਸਲੀਅਤ ਦਿਖਾ ਰਿਹਾ ਹੈ ਤਾਂ ਬੌਖਲਾ ਕਿਉਂ ਗਏ ਹੋ? ਹੁਣ ਤੁਹਾਡੇ ਹੁਕਮ ਦੇ ਜਵਾਬ ਵਜੋਂ ਕਰਾਏ ਜਾ ਰਹੇ ਕੀਰਤਨ ਨੂੰ ਵਿਸ਼ਾਲਤਾ ਨਾਲ ਪੰਥ ਦਾ ਜਵਾਬ ਸਮਝ ਕੇ ਪ੍ਰਵਾਨ ਕਰੋ ਪਰ ਤੁਸੀ ਤਾਂ ਬੀ ਪੰਥ ਦੀ ਸਰਕਾਰ ਦੀ ਪੁਲਿਸ ਸ਼ਕਤੀ ਵਰਤ ਕੇ ਗੁਰੂ ਪੰਥ ਦਾ ਗਲਾ ਵੀ ਘੁੱਟਣ ਤੋਂ ਗੁਰੇਜ਼ ਨਹੀਂ ਕਰ ਰਹੇ। ਇਉਂ ਇਕੋ ਸਮੇਂ ਤੁਸੀਂ ਨਾਨਕਸ਼ਾਹੀ ਕੈਲੰਡਰ, ਗੁਰੂ ਦੇ ਕੀਰਤਨੀਏ ਅਤੇ ਗੁਰੂ ਪੰਥ ਦਾ ਗਲਾ ਘੁੱਟਣ ਦੇ ਮਹਾ-ਦੋਸ਼ੀ ਹੋ।
ਪਰ ਮੈਂ ਤੁਹਾਨੂੰ ਇੱਕ ਗੱਲ ਦਸ ਦਿਆਂ ਕਿ ਗੁਰੂ ਕਾ ਪੰਥ ਕੇਵਲ ਪੰਜਾਬ ਵਿੱਚ ਹੀ ਨਹੀਂ ਰਹਿੰਦਾ ਜਿਨ੍ਹਾਂ ਦੇ ਧਾਰਮਿਕ ਜਜ਼ਬਾਤ ਸਰਕਾਰੀ ਫੋਰਸਾਂ ਦੇ ਡਰ ਨਾਲ ਤੁਸੀਂ ਦਬਾ ਦੇਵੋਗੇ। ਦੇਸ਼-ਵਦੇਸ਼ ਵਿੱਚ ਬੈਠੇ ਗੁਰੂ ਪੰਥ ਵੱਲੋਂ ਮਿਲਦਾ ਜੁਵਾਬ ਤੁਹਾਨੂੰ ਤੁਹਾਡੇ ਮਨਮਤੀ ਹੁਕਮ ਦੀ ਅਸਲੀਅਤ ਦੱਸੇਗਾ ਤੇ ਜ਼ਰੂਰ ਦੱਸੇਗਾ। ਭਲਾ ਤੁਹਾਡੀ ਆਤਮਾ ਜਾਗ ਪਵੇ।
ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਦਰਬਾਰ ਦਾ ਕੂਕਰ,
10-01-10
ਦਰਸ਼ਨ ਸਿੰਘ ਖਾਲਸਾ
ਸਾਬਕਾ ਸੇਵਾਦਾਰ,
ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ


(10/01/10)
ਅਵਤਾਰ ਸਿੰਘ ਮਿਸ਼ਨਰੀ

ਅਮਰੀਕਾ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਖਿਲਾਫ ਬਿਆਨ ਦੇ ਰਹੀਆਂ ਜਥੇਬੰਦੀਆਂ ਬਹੁਤੀਆਂ ਫਰਜ਼ੀ-ਅਵਤਾਰ ਸਿੰਘ ਮਿਸ਼ਨਰੀ
ਫਰੀਮਾਂਟ:-ਪਿੱਛਲੇ ਦਿਨਾਂ ਤੋਂ ਅਮਰੀਕਾ ਦੀਆਂ ਕੁੱਝ ਕੁ ਕਥਿੱਤ ਜਥੇਬੰਦੀਆਂ ਵਲੋਂ ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖਬਾਰ ਵਿੱਚ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਖਿਲਾਫ ਛਪਾਏ ਜਾ ਰਹੇ ਇਸ਼ਤਿਹਾਰ ਵਿੱਚ ਜ਼ਿਆਦਾਤਰ ਜਥੇਬੰਦੀਆਂ ਫਰਜ਼ੀ ਹੀ ਹਨ। ਕਈ ਜੱਥੇਬੰਦੀਆਂ ਦਾ ਤਾਂ ਕੋਈ ਵਜ਼ੂਦ ਹੀ ਨਹੀ ਹੈ, ਕਈ ਜਥੇਬੰਦੀਆਂ ਅਕਾਲੀ ਦਲ ਫੇਰੂਮਾਨ ਦੇ ਸਾਬਕਾ ਮਰਹੂਮ ਪ੍ਰਧਾਨ ਮਹੰਤ ਸੇਵਾ ਦਾਸ ਵਾਂਗ ਆਪ ਹੀ ਪ੍ਰਧਾਨ ਆਪ ਹੀ ਜਰਨਲ ਸਕੱਤਰ ਅਤੇ ਆਪ ਹੀ ਅਗੈਜਿਕਟਿਵ ਕਮੇਟੀਆਂ ਹਨ। ਕਈ ਜਥੇਬੰਦੀਆਂ ਦੇ ਕਾਰਕੁੰਨਾ ਨੂੰ ਇਹ ਵੀ ਪਤਾ ਨਹੀਂ ਕਿ ਉਨ੍ਹਾਂ ਦਾ ਸਿੰਘ ਸਹਿਬ ਪ੍ਰੋ ਦਰਸ਼ਨ ਸਿੰਘ ਦੇ ਖਿਲਾਫ ਲੱਗੇ ਇਸ਼ਤਿਹਾਰ ਵਿੱਚ ਉਨਾ ਦੀ ਜੱਥੇਬੰਦੀ ਦਾ ਨਾਂ ਵਰਤਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਗਿਆਨੀ ਅਵਤਾਰ ਸਿੰਘ ਮਿਸ਼ਨਰੀ ਨੇ ਕਰਦਿਆਂ ਕਿਹਾ ਕਿ ਇਹ ਇਸ਼ਤਿਹਾਰ ਅਖੰਡ ਕੀਰਤਨੀ ਜੱਥੇ ਦੇ ਇੱਕ ਗਰੁੱਪ ਵਲੋਂ ਪ੍ਰੋ ਦਰਸ਼ਨ ਸਿੰਘ ਜੀ ਦੇ ਹੱਕ ਵਿੱਚ ਉਭਰੀ ਇੱਕ ਵੱਡੀ ਕੌਮੀ ਲਹਿਰ ਤੋਂ ਭੈਭੀਤ ਹੋ ਕੇ ਲਗਵਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਹੁਣ ਸਿੱਖ ਸੰਗਤ ਅਸਲੀਅਤ ਨੂੰ ਜਾਣ ਚੁੱਕੀ ਹੈ। ਹੁਣ ਇਨਾ ਪੁਜਾਰੀਆਂ ਅਤੇ ਡੇਰੇਦਾਰ ਸਾਧਾਂ ਦੇ ਖਿਲਾਫ ਉੱਠ ਖਲੋਵੇਗੀ। ਭਾਈ “ਮਿਸ਼ਨਰੀ” ਨੇ ਸਿੱਖ ਕੌਮ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਹੁਣ ਪੰਥ ਦੋਖੀਆਂ ਨੂੰ ਕੌਮ ਵਿੱਚੋਂ ਖਦੇੜਨ ਦਾ ਸਮਾਂ ਆ ਗਿਆ ਹੈ, ਨਹੀਂ ਤਾਂ ਇਹ ਪੰਥ ਦੋਖੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਰੱਦ ਕਰਾਉਣ ਲਈ ਵੀ ਯਤਨ ਕਰਨਗੇ ਅਤੇ ਦਰਬਾਰ ਸਹਿਬ ਵਿੱਚ ਵੀ ਧੁੰਮਾ ਛਾਪ ਰਹਿਤ ਮਰਿਯਾਦਾ ਹੀ ਲਾਗੂ ਹੋ ਜਾਵੇਗੀ। ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ. ਦੇ ਸ੍ਰ ਗੁਰਚਰਨ ਸਿੰਘ ਜਿਊਣਵਾਲਾ, ਸਰਬਜੀਤ ਸਿੰਘ, ਹਰਸਿਮਰਤ ਕੌਰ ਖਾਲਸਾ ਅਤੇ ਸਮੂੰਹ ਸਾਥੀਆਂ ਨੇ ਵੀ ਕਿਹਾ ਕਿ ਜਲੰਧਰ ਤੋਂ ਛਪਦੇ ਅਜੀਤ ਅਖਬਾਰ ਵਿੱਚ ਲੱਗੀ ਖਬਰ ਵਿੱਚ ਬਹੁਤੇ ਨਾਂ ਫਰਜ਼ੀ ਹਨ। ਅਸਲੀ ਅਖੰਡ ਕੀਰਤਨੀ ਸਿੰਘ ਅਤੇ ਬਹੁਤਾਤ ਸੰਗਤਾਂ ਤਾਂ ਪ੍ਰੋ. ਦਰਸ਼ਨ ਸਿੰਘ ਦੇ ਨਾਲ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਕੀਰਤਨ ਵਖਿਆਨ ਬੁੱਕ ਹੋ ਰਹੇ ਹਨ ਇਸ ਕਰਕੇ ਵਿਰੋਧੀ ਬਖਲਾ ਕੇ ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਹਨ।


(10/01/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥
----------------------------------
ਕਲਗੀ ਵਾਲਿਆ ਅੱਜ ਇਹ ਸੰਤ ਤੇਰਾ,
ਭੰਬਲਭੂਸਿਆਂ `ਚ ਕੌਮ ਨੂੰ ਪਾਈ ਜਾਂਦੈ।
ਗੱਦੀ ਬਖ਼ਸ਼ੀ ਤੁਸਾਂ ਨੇ ਗ੍ਰੰਥ ਜੀ ਨੂੰ,
ਗ੍ਰੰਥ ਦਸਵੇਂ ਦਾ ਪ੍ਰਕਾਸ਼ ਵੀ ਕਰਾਈ ਜਾਂਦੈ।
ਭਾਈ ਲਾਲੋ ਦੇ ਘਰ ਨਾਂ ਪੈਰ ਪਾਵੇ,
ਮਲਕ ਭਾਗੋ ਦੇ ਪਕਵਾਨ ਵੀ ਖਾਈ ਜਾਂਦੈ।
ਸ਼ਰੀਕ ਬਣਿਆ ਗੁਰੂ ਗ੍ਰੰਥ ਜੀ ਦਾ,
ਪੈਰੀਂ ਹੱਥ ਹਜ਼ੂਰੀ `ਚ ਲਵਾਈ ਜਾਂਦੈ।
ਬਾਬਾ ਤਿੰਨ ਫੁੱਟ ਦਾ ਫੋਟੋ ਛੇ ਫੁੱਟ ਦੀ,
ਸਣੇ ਜੁੱਤੀ ਇਹ ਪੋਜ ਬਣਾਈ ਜਾਂਦੈ।
ਕਿਧਰੇ ਬੈਠਾ ਸ਼ੇਰ ਦੀ ਖੱਲ ਉੱਤੇ,
ਕੋਲ ਪੈਸਿਆਂ ਦੇ ਢੇਰ ਲਵਾਈ ਜਾਂਦੈ।
ਬੂੰਦੀ ਮਿਸ਼ਰੀ ਮਖਾਣਿਆਂ ਦਾ ਪ੍ਰਸ਼ਾਦਿ ਦੇਕੇ,
ਬੇੜੇ ਸਾਰਿਆਂ ਦੇ ਪਾਰ ਵੀ ਲਾਈ ਜਾਂਦੈ।
ਕਿਰਤ ਕਰਣ ਲਈ ਸੰਗਤ ਨੂੰ ਆਖਦਾ ਏ,
ਟੋਲਾ ਵੇਹਲੜਾਂ ਦਾ ਕਰੀ ਕਮਾਈ ਜਾਂਦੈ।
ਪੈਦਲ ਚੱਲਕੇ ਗੁਰੂਆਂ ਨੇ ਸਿੱਖੀ ਪ੍ਰਚਾਰ ਕੀਤਾ,
ਇਹ ਭਾਂ `ਤੇ ਕਰੀ ਘੁਮਾਈ ਜਾਂਦੈ।
ਤੇਰਾ ਸਿੱਖ ਵੀ ਇਨ੍ਹਾਂ ਦੇ ਮਗਰ ਲੱਗਾ,
ਮਖਮਲੀ ਗੱਦੇ ਇਹਨਾਂ ਲਈ ਲਾਈ ਜਾਂਦੈ।
ਚੋਲਾ ਬਾਬੇ ਦਾ ਕਿਧਰੇ ਨਾਂ ਪਲੀਤ ਹੋਜੇ,
ਚਿੱਟੇ ਕਪੜੇ ਸੀਟਾਂ `ਤੇ ਵਿਛਾਈ ਜਾਂਦੈ।
ਧਰਮ ਕਾਰਜਾਂ ਦਾ ਉੱਤੋਂ ਇਹ ਪਖੰਡ ਕਰਦੈ,
ਨਾਲ ਪਖੰਡ ਦੇ ਕਰੀ ਕਮਾਈ ਜਾਂਦੈ।
ਸਾਧ ਬੀਬੀਆਂ ਦਾ ਕਦੇ ਨਾਂ ਮਰੇ ਭੁੱਖਾ,
ਤਾਈਓ ਮਗਰ ਇਹ ਮਾਈਆਂ ਨੂੰ ਲਾਈ ਜਾਂਦੈ।
ਪੰਥ ਪ੍ਰਵਾਨਿਤ ਮਰਯਾਦਾ ਨੂੰ ਸੁੱਟ ਪਿੱਛੇ,
ਮਰਯਾਦਾ ਵੱਖ ਹੀ ਆਪਣੀ ਚਲਾਈ ਜਾਂਦੈ।
ਦੂਹਰੇ ਤਿਹਰੇ ਗੁਰਬਾਣੀ ਦੇ ਅਰਥ ਕਰਕੇ,
ਦੁਬਿਧਾ ਵਿੱਚ ਇਹ ਕੌਮ ਨੂੰ ਪਾਈ ਜਾਂਦੈ।
ਮੇਰੇ ਸਤਿਗੁਰਾ ਰੱਖ ਲੈ ਹੱਥ ਦੇਕੇ,
ਟੋਲਾ ਠੱਗਾਂ ਦਾ ਕਰੀ ਧਾਈ ਜਾਂਦੈ।
ਡੇਰੇਵਾਦ ਦਾ ਕੂੜ ਪ੍ਰਸਾਰ ਵਧਿਆ,
ਝੂਠ ਓਹਲੇ ਇਹ ਸੱਚ ਲੁਕਾਈ ਜਾਂਦੈ।
‘ਮੋਰਜੰਡ’ ਦੀ ਗੁਰੂ ਜੀ ਪੁਕਾਰ ਸੁਣ ਲਉ,
ਕੋਠੇ ਚੜ੍ਹਕੇ ਪਾਈ ਓਹ ਦੁਹਾਈ ਜਾਂਦੈ।
ਕੌਮ ਆਪਣੀ ਦੀ ਸਦਾ ਹੀ ਖ਼ੈਰ ਮੰਗੇ,
ਨਿੱਤ ਕੌਮ ਲਈ ਉਹ ਕਲਮ ਘਸਾਈ ਜਾਂਦੈ।
ਲੇਖਕ-ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਆਰਾ ਸਾਹਿਬ ਕਲਾਂਗ (ਮਲੇਸ਼ੀਆ)
ਫੋਨ ਨੰ: 016-454-8663


(10/01/10)
ਗੁਰਪ੍ਰੀਤ ਸਿੰਘ ਸਮਰਾ

ਦਸਮ ਗ੍ਰੰਥ ਦੇ ਲਿਖਾਰੀ ਦਾ ਬਾਪ ਕਉਣ?

Who is the Father of the author of Dasam Granth?

The issue of Dasam Granth has again come to the forefront in the past few days. In an incident that took place in Ludhiana a Sikh Darshan Singh Lohara was killed by Police and the followers of Ashutosh of Divya Jyoti Jagrati Sansthan. (http://divyajyoti.org/index.php)

Immediately after this incident, Ashutosh went on to say that Sikhs are Hindus because Guru Gobind Singh and Guru Nanak are from the lineage of Rama’s twin sons Lava-Kush which is clearly written in Dasam Granth.

Then there is the case of Ragi Darshan Singh who has been summoned to Akal Takht to give clarifications about his stand on so called Dasam Granth.

So this has prompted me to investigate the claims of the author of Dasam Granth about his parentage, lineage and birth.

For this purpose I will use his own writings from Bachtar Natak or so called Dasam Granth and then we will try to look at some other sources about the claims made by him.

The other sources that I will be using will be Ramayan and Vedas to verify the claims made by the author of Dasam Granth.

We will also test these claims on the touchstone of Gurbani enshrined in Guru Granth Sahib.

Discussion

When we go through the Dasam Granth, specifically Bachittar Natak or so called autobiography of the author of Dasam Granth, we find many contradictory claims made by him about his birth and lineage. At one point he makes the claim that he is from the lineage of Rama, then he straightforward jumps to an entirely absurd claim that he is the son of God and then he also claims that he is the son of Guru Tegh Bahadur.

We will investigate all these claims one by one.

1) Traces his Lineage to Rama

One of the claims that he makes is that he says that he is from the family of Rama’s son Lava and Guru Nanak is from the family of Kush ultimately trying to trace his lineage to Rama.

In this he presents some strange fictitious claims that has no stand what so over from the stand point of facts and history.

He says that the descendants of Kush were called Bedis because they read Vedas to connect them to Guru Nanak.

All members of the family of Lava became victorious and members of the family of Kusha got defeated. Those who survived they ran for their lives. They resided in Kashi and studied the four Vedas. For many years they remained there only.

Those who recited Vedas came to be known as Bedis and they advanced the religious activities.

This is very strange! Why not they were called Vedis and why Bedis? Vedi, Dwiedi, Trivedi and Chaturvedi all four surnames exist and are found till this day.

It becomes more interesting, later these Bedis recited 3 Vedas to the family of Lava and they became so happy on hearing 3 Vedas that while 4th Veda was being recited they (Lava’s family) gave their kingdom to Bedis and went to forest.

But they are not called Trivedi because as claimed by the author of Dasam Granth on hearing three Vedas they gave up their kingdom so they should be called Trivedi or TriBedi (according to the logic used in case of Bedi), but instead they are called Sodhi.

Bedis became happy on receiving the kingdom and they promised that after three births we will make you the Guru.

The three Vedas you heard and listening to the fourth one you donated the whole grandeur of earth. When we complete our three births we will accept you our Guru in the fourth one.

Now this show what kind of muddleheaded character was the author of Dasam Granth. What he is trying to say is that Guru Nanak, Guru Angad and Guru AmarDas- all three were Bedi. But fact is that Guru Angad was Trehan and Guru AmarDas was Bhalla.

1) Whether Rama existed or not

Since the author of Dasam Granth has connected his lineage to Rama, we will investigate whether such a character even existed or it is just a fictitious story.

For this we will go to the primary source of Rama’s story that is Valmiki Ramayana. Some people might ask how you can verify whether Rama existed or not. It is indeed the simplest of the tasks- we will just have to look at how Rama was born.

According to Valmiki Ramayana Rama was born as a result of Necrophilia/Bestiality.

According to Merriam-Webster Dictionary :

Necrophilia is defined as obsession with and usually erotic interest in or stimulation by corpses.

And Bestiality is defined as sexual relations between a human being and a lower animal.

In book 1 of Ramayana called Bala Kanda it is given that Rama’s father Dashrath performed Ashwamedha yagya to beget sons which was performed in accordance with the rituals and practices mentioned in Vedas.

When its performed to beget sons, a horse is slained and the chief queen is supposed to then "unite" with the dead horse. Apparently, this is what happens in the Bala Kanda of Ramayana when King Dasharatha performs the Aswamedha to beget sons. Chief Queen Kausalya is supposed to have "united" with the horse after the sacrifice. Valmiki's Ramayana mentions this as follows:

With great delight coming on her Queen Kausalya reverently made circumambulations to the horse, and symbolically killed the horse with three knives. Queen Kausalya desiring the results of ritual disconcertedly resided one night with that horse that flew away like a bird. Thus, the officiating priests of the ritual, namely hota, adhwaryu and udgaata have received in their hand the Crowned Queen, the neglected wife, and a concubine of the king, next as a symbolic donation in the ritual by the performer, the king. Then the priest, one with controlled senses and rich in scriptural wealth, took up the omentum [fat] of the horse and cooked it as per scriptures while dropping into the altar of fire to bake as a food to the celestials.(1-14-33, 34, 35, 36)

Valmiki does not give any more specific details about the Ashwamedha in Ramayana. The complete details about this yagna is found in the 13th Kanda of Shathpatha Brahmana (White Yajur Veda) which no one in my knowledge has so far tried to present to the world except Wendy Doniger O’Flaherty.

This is how the Ashwamedha is performed which also shows the shear mockery of women:

A cloth, an upper cloth, and gold is what they spread out for the horse, and on that they quiet him. When the sacrificial animals have been quieted, the(king’s) wives come up with water for washing the feet- four wives, and a maiden as the fifth, and four hundred women attendants. When the water for washing the feet is ready, they make the chief queen lie down next to the horse, and they cover the two of them up with the upper cloth as they say the verse, ‘Let the two of us cover ourselves in the world of heaven’, for the world of heaven is where they quiet he sacrificial animal. Then they draw out the penis of the horse and place it in the vagina of the chief queen, while she says, ‘May the vigorous virile male, the layer of seed, lay the seed’; this she says for sexual intercourse.

While they are lying there, the sacrificer insults the horse by saying, ‘Lift up her thighs and put it in her rectum.’(Shatapatha Brahmana 13.5.2.1-10)

It is quite evident that Rama is a fictitious character as it is impossible to be born in such a manner rather obscene manner. This text was clearly written to satiate the sexual urges of the authors.

The author of Dasam Granth seems to have been inspired by this act of bestiality because he also mentions of oral sex with female horse/mare in charitar 68.

2) Whether Sita existed

Again it is the simplest of the tasks by looking at the mode of birth of Sita to find out whether such a birth is possible and if it is also a fictitious character.

Again we go back to Valmiki Ramayana, book 1 Balakanda chapter 66, Janak tells us about the birth of Sita

Now, one day when I was in the sacrificial grounds, I saw the ultimate celestial nymph, Menaka, flying through the sky, and this thought came to me: “If I should have a child in her, what a child that would be!” As I was thinking in this way, my semen fell on the ground. And afterwards, as I was ploughing that field, there arose out of the earth, as first fruits, my daughter, who has celestial beauty and qualities, and can only be won by one whose bride price is manliness. Since she arose from the surface of the earth, and was born from no womb, she is called Sita, the furrow.

Falling of semen on the ground, is definitely a euphemism for masturbation. Janak masturbated and as a result Sita was born. Now anyone who believes that such a character Sita ever existed and was born in such a manner can do so in order to please himself or herself by shutting of his/her mental faculties.

3) Whether Lava and Kush existed

As shown above, neither Rama nor Sita existed then there should not be any hesitation in coming to the conclusion that neither Lava nor Kush existed as their so called parents never existed in reality.

But one important and strange thing to notice is that the author of Dasam Granth contradicts himself first by claiming that Lava-Kush are the sons of Rama and Sita and later claiming that Kush is not the son of Rama and Sita only Lava is the son of Rama and Sita.

May be he wants to feel proud as he claims himself as the descendant of Lava, so wants to trace his lineage to fictitious Rama and don’t want to connect Kush (who he claims as the ancestor of Guru Nanak) to Rama.

Under the heading “Kavi Vansa Varnam”(Hierarchy/Family tree of author), the author of Dasam Granth tells us that Lava-Kush are sons of Rama and Sita as follows:

From first queen was born prince Rama. Bharat, Lakshman and Shatrughan were born of other queens. They ruled for a long time and with the passage of time left for their heavenly abode.(22)

Two sons of Sita(Lava-Kush) then became kings and they adorned the kingdom. When they fluttered their flag of grandeur over Madra country, they performed various types of Yagnas.(23)

Later under the composition Rama Avtar, the author suffers some kind of memory loss and tells us that Kush is not the son of Rama and Sita but is born from a twig of grass.

Here (In the hermitage of Sage Valmiki) Sita gave birth to one son who resembled Rama. He had the same complexion and features. It seemed as if Rama had given out a part of himself. (725)

The great sage brought up the child who was as beautiful as the moon. The child resembled the sun during the day. One day the sage went out for the evening worship. At that time Sita also along with the child went out to bathe. (726)

When the sage came out f his meditation, he felt rather aggrieved at not finding the child there. He immediately took some grass in hand and created a child (Kush) who exactly resembled the first. (727)

When Sita came back she found there another child resembling her son. Sita asked he sage : ‘You have been very kind to me and blessed me with two sons’.(728)

Now lets see the views of Gurbani about the above mentioned obscene, strange and miraculous births.

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ ਬਿੰਬ ਬਿਨਾ ਕੈਸੇ ਕਪਰੇ ਧੋਈ ॥ ਘੋਰ ਬਿਨਾ ਕੈਸੇ ਅਸਵਾਰ ॥ ਸਾਧੂ ਬਿਨੁ ਨਾਹੀ ਦਰਵਾਰ ॥੩॥(GGS, 872)

ਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ, ਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ, ਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ, ਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ।੩।

Without a mother or father there is no child; just so, without water, how can the clothes be washed? Without a horse, how can there be a rider? Without the Guru, one cannot reach the Court of the Lord.

ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥(GGS, 1013)

ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ

Through the union of mother and father, the fetus is formed. The egg and sperm join together to make the body.

2) Calls himself son of God

Here the author of Dasam Granth tells us that he has a face to face conversation with God who lives on Hemkunt mountain. He calls God Kaal, Mahakaal and some times Akal Purakh. He also gives a very vivid and scary description of the appearance of God/Kaal/Mahakaal.

It is quite clear that the author of Dasam Granth was also suffering from TLE(Temporal Lobe Epilepsy). People suffering from TLE have hallucinations and visions where they think they have seen angels and have face to face conversations with God.

In an article entitled “Religion and the Brain” published in Newsweek, on May 7, 2001 a Canadian neuropsychological researcher explained this phenomenon as follows :

Temporal-lobe epilepsy- abnormal bursts of electrical activity in these regions- takes this to extremes. Although some studies have cast doubt on the connection between temporal-lobe epilepsy and religiosity, other find that the condition seems to trigger vivid, Joan of Arc- type religious visions and voices. ---He suspects that religious experiences are evoked by mini electrical storms in the temporal lobes, and that such storms can be triggered by anxiety, personal crisis, lack of oxygen, low blood sugar and simple fatigue- suggesting a reason that some people “find God” in such moments.

This is how the author of Dasam Granth describes the God as it appeared to him under the heading “Sri Kaal Ji ki Ustat”( Eulogy to the Grand Death):

In your left hand is bow and sword. You are great effulgence adorning in your vigorous grand form. You are that infinite form having terrible mouth and teeth who has swallowed thousands of yagnas and creatures. (18)

Your drum sounds terribly and your canopy is black and white. Horrible laughter and light remain around you. Conches shriek and create such a horrible sound as if at the time of dissolution fire is going on (19)

Garland is adorning your head and seeing your beauty; even the rudras are feeling ashamed. You are charming spectacle and you are the most auspicious entity.(22)

Your grand roar is making the messengers of death full of fear. O great pride and allurer of all, your this sound sounds nice to the ears. (23)

Your sword blazes and you are a unique source of awe. Your tinkling bells are ringing in such a way as if the clouds are roaring. (31)

You have matted hair and handsome arms. Mace and noose adorn your hands and they are competent to wipe out the pride of yama.(32)

Your tongue is like fire and your teeth are horrible. A fearful song continuously emerges from around you. (33)

Your black form is benign and you are the warehouse of grandeur. Your beauty is like a charming picture and beyond all tensions. You are the sacred one. (34)

You have horrible and steadfast two teeth beholding which the knaves in the battlefield take to their heels. In your hands is the horrible sword which is ever emitting the terrible roar. (55)

Now let us test it on the touchstone of Gurbani and see what Guru Nanak says about God’s appearance in contrast to the epileptic author of Dasam Granth:

ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥ (GGS, 1239)

(ਪਰਮਾਤਮਾ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿੱਚ ਨਹੀਂ ਆਉਂਦਾ। ਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ (ਲੱਗ ਕੇ) (ਪ੍ਰਭੂ ਦਾ ਸਰੂਪ) ਮੁੜ ਮੁੜ ਬਿਆਨ ਕਰਦੇ ਹਨ (ਤੇ ਸਰੂਪ ਦੱਸਣ ਵਾਲਾ) ਲਫ਼ਜ਼ ਬੋਲਦੇ ਹਨ; ਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ।

ਹੇ ਨਾਨਕ! ਔਖੇ ਸੌਖੇ ਥਾਂ (ਹਰੇਕ ਕਿਸਮ ਦੇ ਭਾਂਡੇ) ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ; ਉਸ ਦਾ ਸਰੂਪ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿੱਚ ਨਹੀਂ ਆਉਂਦਾ

It is difficult to chant the God’s appearance; it is difficult to listen to it. It cannot be chanted with the mouth. Some speak with their mouths and chant the Word of the Shabad - the low and the high, day and night. If He were something or he has any physical appearance, only then He would be visible. His form and state cannot be seen. The Creator Lord does all deeds; He is established in the hearts of the high and the low.

The epileptic author of Dasam Granth has handed Conches, swords and weapons in the hands of God and tells us that God is black as seen above, but this is what Guru Arjan tells us :

ਨ ਸੰਖੰ, ਨ ਚਕ੍ਰੰ, ਨ ਗਦਾ, ਨ ਸਿਆਮੰ॥ ਅਸਰਜ ਰੂਪੰ, ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬਿੰਦਹ॥ ਬਸੰਤਿ ਸਾਧ ਰਿਦਯੰ ਅਚੁਤ, ਬੁਝੰਤਿ ਨਾਨਕ ਬਡਭਾਗੀਅਹ॥ 57॥ (GGS, 1259)

ਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ, (ਬਹੁਤ) ਵੱਡਾ ਹੈ, ਵੇਦ ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ), ਉਸ ਦੇ ਹੱਥ ਵਿੱਚ ਨਾਹ ਸੰਖ ਹੈ ਨਾਹ ਚੱਕ੍ਰ ਹੈ ਨਾਹ ਗਦਾ ਹੈ, ਨਾਹ ਹੀ ਉਹ ਕਾਲੇ ਰੰਗ ਵਾਲਾ ਹੈ। (ਭਾਵ, ਨਾਹ ਹੀ ਉਹ ਵਿਸ਼ਨੂ ਹੈ ਨਾਹ ਹੀ ਉਹ ਕ੍ਰਿਸ਼ਨ ਹੈ)। ਉਹ ਅਵਿਨਾਸੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿੱਚ ਵੱਸਦਾ ਹੈ। ਹੇ ਨਾਨਕ! ਵੱਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ

God has no conch-shell, no religious mark, no paraphernalia; he does not have black skin. His Form is Wondrous and Amazing. He is beyond incarnation. The Vedas say that He is not this, and not that. The Lord of the Universe is Lofty and High, Great and Infinite. The Imperishable Lord abides in the hearts of the Holy. He is understood, O Nanak, by those who are very fortunate.

After describing the appearance of God, the author tells us that God came to meet him on Hemkunt mountain and told him that so far not a singly worthy and righteous person has ever been born on earth (remember this means that author does not count Guru Nanak a righteous person at all and don’t even mentions him while he mentions other people like Muhammad, Ramanand, Gorakhnath etc), so you are my son and I am sending you on earth to bring righteousness.

This further proves that the author was suffering from some mental disorder and used to have hallucinations because Hemkunt is also on earth. The comedy does not stop here and becomes more hilarious when the author at the same time claims that he is also the son of Guru Tegh Bahadur.

2.1) Son of Guru Tegh Bahadur and Mahakaal at the same time

Now he has two fathers at the same time– God/Mahakaal on Hemkunt and Guru Tegh Bahadur on Tribeni.

Then he tells us that while the author is meditating at Hemkunt on Mahakaal and Kalka simultaneously his father Guru Tegh Bahadur and his mother Mata Gujri are meditating at Tribeni. He does not tells us who gave him this information on Hemkunt.

Then he tells us that Guru Tegh Bahadur took holy bath at pilgrimages and gave lot of charities so that he can beget a son.

Author says that he was not willing to move from Hemkunt but somehow God/Mahakaal convinced him to move from Hemkunt to Patna. After that the author moves from Hemkunt but is not born at Tribeni but Patna.

Now I relate my own story as to how undergoing meditation I was brought here. Where there is mountain Hemkunt seven summits adorn it there. (1)

Where the Pandav kings underwent penances those summits came to be called Saptsring. There I prayed intensely and meditated upon MahaKaal and Kalka. (2)

This way undertaking devotional prayer my individuality merged in the lord and I became one from two. My parents meditated upon that lord and variously and suitably prayed before him. (3)

Since they served the imperceptible, the Guru God became happy upon them. When that lord commanded I took birth in this Dark Age. (4)

My meditational faculty was so much merged in the feet of the lord that my heart never wished to come (move from Hemkunt). However the lord God made me understand and saying thus sent me to this world. (5)

I have established you as my son and have created you to spread Dharma. Go from Hemkunt to Patna, move the cycle of Dharma and stop people from committing ill deeds. (29)

Now starts the birth description of the poet

My father moved towards east and there he took bath on various pilgrimage centres. Having reached tribeni(Prayag) he while offering charities, spent few days there. (1)

There I manifest myself as light. I took birth in this world at the city of Patna. Thereafter I was brought to Madra(?) country where various kinds of maids and nurses very affectionately brought me up.(2)

Now let us check what Guru Tegh Bahadur himself says about taking bath at pilgrimages and giving charities as claimed by author:

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥(GGS, 1428)

ਹੇ ਨਾਨਕ! (ਆਖ—ਹੇ ਭਾਈ! ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ-ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ-ਪੁੰਨ ਕਰ ਕੇ (ਆਪਣੇ) ਮਨ ਵਿੱਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ, ਪਰ) ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ। (ਨੋਟ:- ਹਾਥੀ ਨ੍ਹਾ ਕੇ ਸੁਆਹ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ)

Those who make pilgrimages to sacred shrines, observe ritualistic fasts and make donations to charity while still taking pride in their minds - O Nanak, their actions are useless, like the elephant, who takes a bath, and then rolls in the dust.

Conclusion

From the above discussion we have proved beyond doubt that neither Rama nor Sita can exist if we follow our God given mental faculties. So the lineage to Lava-Kush is all made up, since author himself later claims that Lava was not even son of Rama and Sita.

Then in an unsuccessful attempt he tried to attach himself to Guru Tegh Bahadur by claiming to be his son which only results in an utter chaos and comedy.

The question arises then who was the father of the author of Dasam Granth?

As we have discussed above, he was suffering from TLE (Temporal Lobe Epilepsy) but at the same time he was also suffering from Multiple Personality Disorder. Throughout this composition he identifies himself through different names : Ram, Shyam, Kal.

So the most logical conclusion is that he had a disturbed childhood and he had no idea who his parents were. It is quite possible that he was an illegitimate child who was abandoned by his mother. That seems to be the only reason why he wants to connect himself to famous mythical/fictional character Rama and then later tried to connect himself even to God. I had every sympathy with him as he had nothing to do with what his parents did to him.

References:

Dr. Jodh Singh, Dr. Dharam Singh. Sri Dasam Granth Sahib- Text and Translation .Sikh heritage Publications, Patiala, 6th edition, 2006 Vol 1, p. 147

2 Ibid. p. 149

3 Valmiki Ramayana, Bal Kanda Chapter/Sarga 14 verses 33-36

4 Wendy Doniger O’Flaherty. Textual sources for the study of Hinduism. University of Chicago Press, 1960, p. 16.

5 Ibid, p. 56

6 Dr. Jodh Singh, Dr. Dharam Singh. Sri Dasam Granth Sahib- Text and Translation .Sikh heritage Publications, Patiala, 6th edition, 2006 Vol 1, p. 133-135

7 Ibid Vol 2, p. 247

8 Ali Sina. Understanding Muhammad A Psychobiography .Ali Sina, 2nd edition, 2007-2008

9 Dr. Jodh Singh, Dr. Dharam Singh. Sri Dasam Granth Sahib- Text and Translation .Sikh heritage Publications, Patiala, 6th edition, 2006, Vol 1, p. 112-120

10 Ibid. p. 165


(10/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear S. Makhan Singh jee, Moderator - Sikh Marg Website,

Waheguru jee ka Khalsa Waheguru jee kee Fateh

With reference to letters by S. Avtar Singh Missionary and S. Gursevak Singh Dhaula, where could I read the following references:

1) Mataa No.698 dated 10-12-1997;
2) Mataa No.100 dated 18-03-1998;
3) Mataa No.178 dated 15-09-1998;
4) Letter No.A/T 03/3045 dated 28-03-2003

Many thanks for guidance,

Gurmit Singh (Australia)


(09/01/10)
ਅਵਤਾਰ ਸਿੰਘ ਮਿਸ਼ਨਰੀ/ਸਰਬਜੀਤ ਸਿੰਘ

ਪ੍ਰੋ. ਦਰਸ਼ਨ ਸਿੰਘ ਦੀਆਂ ਵਿਰੋਧੀ ਜੱਥੇਬੰਦੀਆਂ ਦੋਹਰਾ ਮਾਪ-ਦੰਡ ਕਿਉਂ ਅਪਣਾ ਰਹੀਆਂ ਹਨ?

(ਅਵਤਾਰ ਸਿੰਘ ਮਿਸ਼ਨਰੀ/ਸਰਬਜੀਤ ਸਿੰਘ) ਭਾਵੇਂ ਸਿੱਖ ਕੌਮ ਇਸ ਸਮੇਂ ਕਈ ਪੰਥਕ ਮਸਲਿਆ ਦੀ ਘੁੰਮਣਘੇਰੀ ਵਿੱਚ ਉਲਝੀ ਹੋਈ ਹੈ ਪਰ ਪਿੱਛਲੇ ਕੁੱਝ ਦਿਨਾ ਤੋਂ ਪ੍ਰਮੁੱਖ ਤੌਰ ਤੇ ਨਾਨਕਸ਼ਾਹੀ ਕੈਲੰਡਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ ਦਰਸ਼ਨ ਸਿੰਘ ਖਾਲਸਾ ਦਾ ਮਸਲਾ ਕੱਝ ਜ਼ਿਆਦਾ ਹੀ ਤੂਲ ਫੜ੍ਹ ਗਿਆ ਹੈ। ਦੋਨੋਂ ਹੀ ਮਸਲੇ ਅਹਿਮ ਅਤੇ ਪਚੀਦਾ ਹੋਣ ਕਰਕੇ ਆਉਣ ਵਾਲੇ ਸਮੇਂ ਵਿੱਚ ਇਤਿਹਾਸਕ ਬਣ ਜਾਣਗੇ ਕਿਉਕਿ ਨਾਨਕਸ਼ਾਹੀ ਕੈਲੰਡਰ ਸਿੱਖਾ ਦੀ ਅਜ਼ਾਦ ਹਸਤੀ ਦਾ ਪਰਤੀਕ ਹੈ। ਇਸ ਨੂੰ ਰੱਦ ਕਰਨਾ ਜਾਂ ਇਸ ਦਾ ਬ੍ਰਹਮਣੀਕਰਨ ਕਰਨਾ ਸਿੱਖਾ ਦੀ ਅਜ਼ਾਦ ਹਸਤੀ ਨੂੰ ਚੈਲੰਜ ਹੈ। ਦੂਸਰਾ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਨੂੰ ਅਗਰ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਤਾਂ ਇਹ ਵੀ ਪਹਿਲੀ ਵਾਰ ਹੀ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਨੂੰ ਪੰਥ ਵਿੱਚੋਂ ਛੇਕਿਆ ਹੋਵੇਗਾ ਪਰ ਇਨਾ ਦੋਨੋ ਮਸਲਿਆ ਤੇ ਆਪਣੇ ਆਪ ਨੂੰ ਕਥਿੱਤ ਪੰਥਕ ਅਖਵਾ ਰਹੀਆ ਜੱਥੇਬੰਦੀਆ ਬਹੁਤ ਹੀ ਚਲਾਕੀ ਨਾਲ ਦੋਹਰਾ ਮਾਪ-ਦੰਡ ਅਪਣਾ ਰਹੀਆ ਹਨ। ਅਗਰ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜਾ ਤਖਤਾ ਦੇ ਜੱਥੇਦਾਰ ਅਤੇ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੇ ਹਨ ਤਾਂ ਪੰਥਕ ਜੱਥੇਬੰਦੀਆਂ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜਾਂ ਤਖਤਾਂ ਦੇ ਜੱਥੇਦਾਰਾਂ ਦੇ ਖਿਲਾਫ ਧੜਾ-ਧੜ ਬਿਆਨਬਾਜ਼ੀ ਕਰਕੇ ਸਿੰਘ ਸਹਿਬਾਨਾਂ ਨੂੰ ਬਾਦਲ ਦੇ ਨੌਕਰ ਬਾਦਲ ਦੇ ਮੁਲਾਜ਼ਮ, ਆਰ ਐਸ ਐਸ ਦੇ ਏਜੰਟ ਜਾਂ ਹੋਰ ਕਈ ਕਿਸਮ ਦੇ ਦੂਸਣ ਲਾ ਕੇ ਉਨਾ ਦੇ ਫੈਸਲੇ ਰੱਦ ਕਰਦੀਆਂ ਹਨ। ਪਰ ਦੂਸਰੇ ਪਾਸੇ ਅਗਰ ਉਹੀ ਜੱਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਖਾਲਸਾ ਦੇ ਖਿਲਾਫ ਕੋਈ ਗੱਲ ਕਰਦੇ ਹਨ ਤਾਂ ਉਹੀ ਪੰਜਾਂ ਤਖਤਾਂ ਦੇ ਜੱਥੇਦਾਰ ਫਿਰ ਸਤਿਕਾਰ ਯੋਗ ਸਿੰਘ ਸਾਹਿਬ ਬਣ ਜਾਂਦੇ ਹਨ। ਇਹ ਦੋਹਰਾ ਮਾਪ-ਦੰਡ ਕਿਉ? ਜਿੱਥੋ ਤੱਕ ਦਸਮ ਗਰੰਥ ਦਾ ਮਸਲਾ ਹੈ ਅੱਜ ਅਖੰਡ ਕੀਰਤਨੀ ਜੱਥੇ ਦੇ ਇੱਕ ਧੜ੍ਹੇ ਦੇ ਕੁੱਝ ਲੋਕ ਜੋ ਦਸਮ ਗਰੰਥ ਦੀ ਹਮਾਇਤ ਕਰਦੇ ਹਨ ਅਤੇ ਪ੍ਰੋ ਦਰਸ਼ਨ ਸਿੰਘ ਦਾ ਵਿਰੋਧ ਕਰਦੇ ਹਨ, ਉਹ ਅੱਜ ਵੀ ਗੁਰੂ ਗਰੰਥ ਸਾਹਿਬ ਵਿੱਚ ਦਰਜ਼ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ। ਅਗਰ ਕਿਤੇ ਰਾਗਮਾਲਾ ਪੜ੍ਹੀ ਗਈ ਹੋਵੇ ਉਥੋਂ ਕੜਾਹ ਪ੍ਰਸ਼ਾਦ ਵੀ ਨਹੀਂ ਲੈਂਦੇ ਅਤੇ ਉਠ ਕੇ ਚਲੇ ਜਾਂਦੇ ਹਨ। ਆਪ ਖੁਦ ਰਾਗਮਾਲਾ ਨੂੰ ਇੱਕ ਕਾਮ ਕੰਦਲਾ ਨਾਚੀ ਦੀ ਕਹਾਣੀ ਦੱਸ ਕੇ ਕਿੰਤੂ-ਪ੍ਰੰਤੂ ਕਰਦੇ ਹਨ। ਜਦੋਂ ਕਿ ਦਸਮ ਗਰੰਥ ਤਾਂ ਸਾਰਾ ਹੀ ਕਾਮ ਕੰਦਲਾ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਇਥੋਂ ਤੱਕ ਇਨ੍ਹਾਂ ਕਥਿਤ ਪੰਥਕ ਗੰਠਜੋੜ ਵਾਲੇ ਅਖੰਤ ਕੀਰਤਨੀ ਜੱਥੇ ਅਤੇ ਦਮਦਮੀ ਟਕਸਾਲ ਵਾਲੇ ਰਾਗਮਾਲਾ ਦੇ ਮੁਦੇ ਤੇ ਇੱਕ ਦੂਜੇ ਦੇ ਕੱਟੜ ਵਿਰੋਧੀ ਹਨ ਪਰ ਜਦੋ ਦੋਨਾਂ ਦੇ ਹਲਵੇਮਾਂਡੇ ਦਾ ਮਸਲਾ ਸਾਹਮਣੇ ਆ ਜਾਂਦਾ ਹੈ ਤਾਂ ਦੋਨੋ ਇਕੱਠੇ ਹੋ ਜਾਂਦੇ ਹਨ ਪਤਾ ਨਹੀਂ ਕਿਉਂ? ਪਿਛਲੇ ਸਮੇਂ ਵਿੱਚ ਦਸਮ ਗਰੰਥ ਦੇ ਹਮਾਇਤੀ ਅਖੰਡ ਕੀਰਤਨੀ ਜੱਥੇ ਦੇ ਇੱਕ ਧੜੇ ਨੇ ਅਮਰੀਕਾ ਦੇ ਗੁਰਦਆਰਿਆਂ ਵਿੱਚ ਇੱਕ ਕਿਤਾਬ ਵੰਡੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਿੰਟਗ ਪ੍ਰੈਸ ਤੋਂ ਛਪਿਆ ਪਦ ਸ਼ੇਦਾਂ ਵਾਲਾ ਗੁਰੂ ਗਰੰਥ ਸਾਹਿਬ ਸਾਡਾ ਗੁਰੂ ਨਹੀਂ ਸਾਡਾ ਗੁਰੂ ਤਾਂ ਹੱਥ ਨਾਲ ਇੱਕ ਸਾਰ ਲਿਖਿਆ ਗਰੰਥ ਹੀ ਗੁਰੂ ਹੈ। ਹੁਣ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਲੋਕ ਕਿੰਨੇ ਕੁ ਪੰਥਕ ਹਨ। ਗੁਰੂ ਗਰੰਥ ਸਾਹਿਬ ਤੇ ਤਾਂ ਕਿੰਤੂ ਕਰ ਰਹੇ ਹਨ ਦਸਮ ਗਰੰਥ ਨੂੰ ਗੁਰੂ ਦੇ ਬਰਾਬਰ ਦਾ ਦਰਜਾ ਦਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਹੁਣ ਸਿੱਖ ਕੌਮ ਨੂੰ ਬਿਵੇਕ ਬੁੱਧੀ ਨਾਲ ਫੈਸਲਾ ਲੈ ਕੇ ਸੱਚ ਅਤੇ ਕੱਚ ਦਾ ਨਿਬੇੜਾ ਕਰਨਾ ਚਾਹੀਦਾ ਹੈ।


(08/01/10)
ਸੰਤੋਖ ਸਿੰਘ

Dear editor sahib
Is there any way to read Sikh Marg in English

regards

Santokh singh
(ਨੋਟ:- ਤੁਸੀਂ ਪੁਰਾਣੇ ਲੇਖ ‘ਸਿੱਖ ਮਾਰਗ’ ਤੇ ਅੰਗ੍ਰੇਜ਼ੀ ਵਿੱਚ ਪੜ੍ਹ ਸਕਦੇ ਹੋ। ਜੋ ਸਾਰਾ ਕੁੱਝ ਪੰਜਾਬੀ ਵਿੱਚ ਹੈ ਉਸ ਨੂੰ ਅੰਗ੍ਰੇਜ਼ੀ ਵਿੱਚ ਪੜ੍ਹਨਾ ਹਾਲ ਦੀ ਘੜੀ ਤਾਂ ਮੁਸ਼ਕਲ ਹੈ ਜੇ ਕਰ ਆਉਣ ਵਾਲੇ ਸਮੇਂ ਵਿੱਚ ਕੋਈ ਐਸਾ ਪ੍ਰੋਗਰਾਮ ਮਿਲ ਗਿਆ ਤਾਂ ਇਹ ਵੀ ਸੰਭਵ ਹੋ ਸਕਦਾ ਹੈ-ਸੰਪਾਦਕ)


(08/01/10)
ਰੱਬ ਇਕ ਵਾਲੀ ਟੀਮ

Waheguru ji kaa Khalsa Waheguru ji kee Fateh!
Sardar Sri Makhan Singh Ji,
We want to read the articles that Trilochan Singh Majan had written about Sikhism and Science. We heard that Dr. Bhagwant Singh Sandhu had disagreed with his research and we would like to read both Trilochan Singh Majan's articles and Dr. Sandhu's opinion article. The articles are removed from the website.
Our team is doing research on Sikhism and Science and will be publishing the information on the website, www.scienceinsikhism.com . If you do not have the articles, then please give us Dr. Sandhu and Trilochan Singh Majan's contact information and we will speak with him directly.
Thank You,
God Is One Team
Waheguru Ji Ka Khalsa Waheguru ji Kee Fateh
(ਨੋਟ:- ਡਾ: ਭਗਵੰਤ ਸਿੰਘ ਸੰਧੂ ਦੇ ਲੇਖ ਤੁਸੀਂ 10 ਲੇਖਾਂ ਤੋਂ ਘੱਟ ਵਾਲੇ ਲਿੰਕ ਤੇ ਜਾ ਕੇ ਪੜ੍ਹ ਸਕਦੇ ਹੋ। ਪ੍ਰੋ: ਤਰਲੋਚਨ ਸਿੰਘ ਜੀ ਦੇ ਕੁੱਝ ਇੱਕ ਲੇਖ ਤਾਂ ਡਿਲੀਟ ਕਰ ਦਿੱਤੇ ਗਏ ਸਨ ਬਾਕੀਆਂ ਦੇ ਲਿੰਕ ਹਟਾ ਦਿੱਤੇ ਗਏ ਸਨ ਪਰ ਡਿਲੀਟ ਕਰਨ ਦਾ ਸਮਾ ਨਹੀਂ ਸੀ ਮਿਲਿਆ। ਪ੍ਰੋ: ਤਰਲੋਚਨ ਸਿੰਘ ਦੇ ਕਿਸੇ ਲੇਖ ਬਾਰੇ ਜਾਣਕਾਰੀ ਤੁਸੀਂ ਉਹਨਾ ਦੇ ਇਸ ਨੰਬਰ ਤੇ ਲੈ ਸਕਦੇ ਹੋ: 9888169226 ਜਾਂ ਫਿਰ ਤੁਸੀਂ ਉਹਨਾ ਦੀਆਂ ਪਿਛਲੀਆਂ ਚਿੱਠੀਆਂ ਤੇ ਫੂਨ ਦੇਖ ਸਕਦੇ ਹੋ-ਸੰਪਾਦਕ)


(08/01/10)
ਗੁਰਸੇਵਕ ਸਿੰਘ ਧੌਲਾ

ਸਿਧਾਂਤ ਛੱਡ ਕੇ ਪੰਥਕ ਏਕਤਾ ਕਿਸ ਕੰਮ?
ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦੇਣ ਤੋਂ ਬਾਅਦ ਸੁਆਰਥ ਵੱਸ ਇਸ ਨੂੰ ਸੋਧਾਂ ਦਾ ਨਾਮ ਦਿੱਤਾ ਜਾ ਰਿਹਾ ਹੈ। ਰਾਜਨੀਤਕ ਲੋਕਾਂ ਦਾ ਇਹ ਫਿਤਰਤ ਰਹੀ ਹੈ ਕਿ ਉਹ ਕਿਸੇ ਵੀ ਵੱਡੇ ਵਿਵਾਦ ਤੋਂ ਬਚਣ ਲਈ ਘਟਨਾਵਾਂ ਦੇ ਨਾਮ ਅਕਸਰ ਆਪਣੇ ਢੰਗ ਨਾਲ ਰੱਖ ਦਿੰਦੇ ਹਨ। ਦਿੱਲੀ ਕਤਲੇਆਮ ਨੂੰ ਜਿਸ ਤਰ੍ਹਾਂ ਕਾਂਗਰਸ ਨੇ ਦੰਗਿਆਂ ਦਾ ਨਾਮ ਦੇ ਦਿੱਤਾ ਹੈ, ਇਸ ਨਾਮ ਨੂੰ ਸਿੱਖਾਂ ਵੀ ਅਪਣਾ ਲਿਆ ਹੋਇਆ ਹੈ ਜਦ ਕਿ ਉਹ ਇੱਕ ਪਾਸੜ ਕਤਲੇਆਮ ਸੀ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਾਬਜ਼ ਲੋਕ ਧਾਰਮਿਕ ਬਿਲਕੁਲ ਨਹੀਂ ਹਨ ਇਹ ਸਭ ਲੋਕ ਅਸਲ ਵਿੱਚ ਸਿਆਸੀ ਲੋਕ ਹਨ ਅਤੇ ਇੱਕ ਸਿਆਸੀ ਪਾਰਟੀ ਅਕਾਲੀ ਦਲ ਵੱਲੋਂ ਹੀ ਨਿਯੁਕਤ ਕੀਤੇ ਜਾਂਦੇ ਹਨ, ਇਸੇ ਕਾਰਨ ਹੀ ਇਥੇ ਹਰ ਧਾਰਮਿਕ ਮੁੱਦੇ ਨੂੰ ਸਭ ਤੋਂ ਪਹਿਲਾਂ ਸਿਆਸਤ ਦੇ ਪਰਪੇਖ ਵਿੱਚ ਹੀ ਪਰਖਿਆ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਸਿਆਸਤ ਅਧੀਨ ਇਸ ਨੂੰ ਸੋਧਾਂ ਦਾ ਨਾਮ ਦੇਣਾ ਇੱਕ ਰਾਜਨੀਤਕ ਸਟੰਟਬਾਜ਼ੀ ਹੀ ਹੈ। ਜਿਸ ਫੈਸਲਾਕੁੰਨ ਮੀਟਿੰਗ ਵਿਚੋਂ ਕਮੇਟੀ ਦੇ ਤਿੰਨ ਅੰਤਰਿੰਗ ਕਮੇਟੀ ਦੇ ਮੈਂਬਰ ਰੋਸ ਵਜੋਂ ਵਾਕ ਆਉਟ ਕਰ ਗਏ ਹੋਣ ਉਸ ਮੀਟਿੰਗ ਦੇ ਫੈਸਲੇ ਨੂੰ ਸਰਬਸੰਮਤੀ ਨਾਲ ਕੀਤੀ ਗਈ ਸੋਧ ਆਖਿਆ ਜਾਣਾ ਕਿਵੇਂ ਜਾਇਜ਼ ਕਿਹਾ ਜਾ ਸਕਦਾ ਹੈ? ਰਾਜਨੀਤਕ ਆਗੂਆਂ ਦੀ ਆਪਣੇ ਹਿੱਤਾਂ ਲਈ ਧਾਰਮਿਕ ਖੇਤਰ ਵਿੱਚ ਦਖਲਅੰਦਾਜ਼ੀ ਦੀ ਇਹ ਮੌਜੂਦਾ ਕਰੂਰ ਮਸਾਲ ਹੈ। ਭਾਵੇਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ ਸਿੱਖਾਂ ਵਾਸਤੇ 2010 ਦੀ ਸਭ ਤੋਂ ਪਹਿਲੀ ਮਾੜੀ ਖ਼ਬਰ ਹੈ, ਪ੍ਰੰਤੂ ਇਸ ਨਾਲੋਂ ਵੀ ਮਾੜੀ ਇੱਕ ਹੋਰ ਗੱਲ ਇਹ ਹੋ ਰਹੀ ਹੈ ਕਿ ਹੁਣ ਬਿਕਰਮੀ ਕੈਲੰਡਰ ਦੇ ਤਬੂਤ ਨੂੰ ‘ਨਾਨਕਸ਼ਾਹੀ’ ਦਾ ਨਾਮ ਦੇ ਕੇ ਕੌਮ ਵਿੱਚ ਵੱਡਾ ਵਿਖੇੜਾ ਕੀਤਾ ਜਾਵੇਗਾ। ਇਸ ਲਈ ਜਿੰਨਾਂ ਸਮਾਂ ਸਿੱਖ ਜਗਤ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਹਾਲ ਕਰਨ ਵਿੱਚ ਸਫਲ ਨਹੀਂ ਹੁੰਦਾ ਉਨਾਂ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਕੈਲੰਡਰ ਲਈ ‘ਨਾਨਕਸ਼ਾਹੀ’ ਨਾਮ ਵਰਤਣ `ਤੇ ਪਾਬੰਦੀ ਵਾਸਤੇ ਅਦਾਲਤ ਦਾ ਸਹਾਰਾ ਲੈਣਾ ਚਾਹੀਦਾ ਹੈ। ਇਸ ਕੰਮ ਲਈ ਨਾਨਕਸ਼ਾਹੀ ਕੈਲੰਡਰ ਦੇ ਤਿਆਰ ਕਰਤਾ ਪਾਲ ਸਿੰਘ ਪੁਰੇਵਾਲ ਦੀ ਗਵਾਹੀ ਬੜੀ ਸਹਾਈ ਹੋ ਸਕਦੀ ਹੈ।
ਦੂਸਰੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ, ਤਖ਼ਤਾਂ ਦੇ ਕਾਬਜ਼ ਜਥੇਦਾਰ ਅਤੇ ਹੋਰ ਗ੍ਰੰਥੀਆਂ ਵੱਲੋਂ ਇਹ ਕਹਿਣਾ ਵੀ ਜਾਇਜ਼ ਨਹੀਂ ਹੈ ਕਿ ਪੰਥ ਵਿੱਚ ਏਕਤਾ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਹੋ ਗਿਆ ਸੀ। ਭਲਾਂ ਸਿੱਖ ਸਿਧਾਂਤਾਂ ਨੂੰ ਛੱਡ ਕੇ ਪੰਥਕ ਏਕਤਾ ਕਿਸ ਕੰਮ? ਇੱਕ ਛੋਟੇ ਇਤਿਹਾਸਕ ਵਾਕਿਆ ਇਸ ਗੱਲ ਨੂੰ ਸਮਝਣ ਲਈ ਸਹਾਈ ਹੋਵੇਗਾ। ਅਨੰਦਪੁਰ ਸਾਹਿਬ ਦੇ ਲਾਗਲੇ ਪਹਾੜੀ ਖੇਤਰ ਵਿੱਚ ਹਿੰਦੂ ਧਰਮ ਦਾ ਨੈਣਾਂ ਦੇਵੀ ਨਾਮ ਦਾ ਪ੍ਰਸਿੱਧ ਸਥਾਨ ਹੋਣ ਕਰਕੇ ਇਥੇ ਹਿੰਦੂ ਧਰਮ ਦਾ ਕਾਫੀ ਦਬਦਬਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਇਥੇ (ਹੁਣ) ਕੇਸਗੜ੍ਹ ਵਾਲੀ ਪਹਾੜੀ ਉਤੇ ਖੰਡੇ ਦੀ ਪਹੁਲ ਵਾਲਾ ਇਤਿਹਾਸਕ ਕਾਰਜ ਕੀਤਾ ਤਾਂ ਲਾਗਲੀਆਂ ਛੋਟੀਆਂ-ਛੋਟੀਆਂ ਰਿਆਸਤਾਂ ਵਾਲੇ ਹਿੰਦੂ ਪਹਾੜੀ ਰਾਜਿਆਂ ਨੇ ਵੀ ਸਤਗੁਰਾਂ ਅੱਗੇ ਖੰਡੇ ਦੀ ਪਹੁਲ ਲੈਣ ਦੀ ਇੱਛਾ ਜ਼ਾਹਿਰ ਕੀਤੀ, ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸਜ ਜਾਵਾਂਗੇ, ਪਰ ਗੁਰੂ ਸਿਧਾਂਤਾਂ ਵਿੱਚ ਵਰਨਵੰਡ ਦੀ ਸ਼ਰਤ ਨੂੰ ਖਤਮ ਕਰਨਾ ਪਏਗਾ। ਗੁਰੂ ਜੀ ਨੇ ਉਹਨਾਂ ਲੋਕਾਂ ਦੀ ਮੰਗ ਨੂੰ ਸਾਫ਼ ਸ਼ਬਦਾਂ ਵਿੱਚ ਠੁਕਰਾ ਦਿੱਤਾ ਸੀ ਕਿਉਂਕਿ ਜਿਸ ਸਿਧਾਂਤ ਲਈ ਇਸ ਤੋਂ ਪਹਿਲਾਂ ਨੌ ਗੁਰੂ ਸਾਹਿਬਾਨਾਂ ਨੇ ਵੱਡੀਆਂ ਘਾਲਣਾਂ ਘਾਲੀਆਂ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ ਜਾ ਚੁੱਕੀਆਂ ਸਨ ਉਹਨਾਂ ਨੂੰ ਹਿੰਦੂਵਾਦੀ ਸਿਧਾਂਤ ਤੋਂ ਵਾਰ ਦੇਣਾ ਕਿਵੇਂ ਵੀ ਸੰਭਵ ਨਹੀਂ ਸੀ। ਇਸੇ ਤਰ੍ਹਾਂ ਹੁਣ ਸਿੱਖ ਸਿਧਾਂਤਾਂ ਨੂੰ ਛੱਡ ਕੇ ਪੰਥ ਵਿੱਚ ਕੀਤੀ ਜਾ ਰਹੀ ਅਖੌਤੀ ਏਕਤਾ ਦੇ ਕੀ ਮਾਇਨੇ ਰਹਿ ਜਾਂਦੇ ਹਨ?
ਅਸਲ ਵਿੱਚ ‘ਧੋਤੀ ਪ੍ਰਸ਼ਾਦ’ ਤਾਕਤਾਂ ਦਾ ਸਿੱਖ ਧਰਮ ਨਾਲ ਮੁੱਢ ਤੋਂ ਹੀ ਸਿਧਾਂਤਕ ਮੱਤਭੇਦ ਰਿਹਾ ਹੈ। ਜੇਕਰ ਇਹ ਸਿਧਾਂਤਕ ਮੱਦਭੇਦ ਨਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਦੀ ਜੇਲ੍ਹ ਜਾਣ, ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ `ਤੇ ਬੈਠਣ, ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਜਾਣ ਦੀ ਕੋਈ ਲੋੜ ਨਹੀਂ ਰਹਿ ਜਾਣੀ। ਸਿੱਖ ਕੌਮ ਦੀ ਬਹੁਗਿਣਤੀ ਕੌਮਾਂ ਨਾਲ ਲੜਾਈ ਸਿਰਫ਼ ਸਿਧਾਂਤ ਦੀ ਹੀ ਹੈ ਵਰਨਾਂ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਹੋਈਆਂ ਸਿੱਖਾਂ ਦੀਆਂ ਸ਼ਹੀਦੀਆਂ ਅਤੇ ਖੁਦ ਗੁਰੂ ਸਾਹਿਬਾਨਾਂ ਵੱਲੋਂ ਸਿਧਾਂਤ ਦੀ ਖਾਤਰ ਸਰੀਰ ਕੁਰਬਾਨ ਕਰਨ ਨੂੰ ਅਸੀਂ ਕਿਸ ਖਾਤੇ ਪਾਵਾਂਗੇ?
ਤੀਸਰੀ ਗੱਲ ਇਹ ਕਿ ਨਾਨਕਸ਼ਾਹੀ ਕੈਲੰਡਰ ਨੂੰ ਇਸ ਤਰ੍ਹਾਂ ਰੱਦ ਕਰਨ ਨਾਲ ਖੁਦ ਇਹਨਾਂ ਧਾਰਮਿਕ ਆਗੂਆਂ ਦੇ ਕਥਨਾਂ ਦਾ ਵੀ ਕਤਲ ਹੋ ਗਿਆ ਹੈ, ਜਿਨ੍ਹਾਂ ਪ੍ਰਵਚਨਾਂ ਰਾਹੀਂ ਉਹ ਹੁਣ ਤੱਕ ਅਕਾਲ ਤਖ਼ਤ ਦੇ ਹੁਕਮਾਂ ਨੂੰ ਸਰਬਉੱਚ ਅਤੇ ਰੱਬੀ ਫੁਰਮਾਨ ਆਖਦੇ ਆ ਰਹੇ ਹਨ। ਇਹ ਕੈਲੰਡਰ ਨੂੰ ਸ੍ਰੀ ਅਕਾਲ ਤਖ਼ਤ ਦੇ ਪੱਤਰ ਨੰਬਰ ਅ/ਤ 03/3045 ਮਿਤੀ 28-3-2003 ਰਾਹੀਂ ਬਕਾਇਦਾ ਪ੍ਰਵਾਨਗੀ ਮਿਲ ਚੁੱਕੀ ਹੋਈ ਹੈ, ਜਿਸ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ: 698 ਮਿਤੀ 10 ਦਸੰਬਰ 97 ਅੰਤਰਿੰਗ ਕਮੇਟੀ ਦੇ ਮਤਾ ਨੰਬਰ 178 ਮਿਤੀ 15-9-98 ਅਤੇ ਜਨਰਲ ਹਾਊਸ ਦੇ ਮਤਾ ਨੰ: 100 ਮਿਤੀ 18 ਮਾਰਚ 98 ਰਾਹੀਂ ਪ੍ਰਵਾਨਗੀ ਮਿਲੀ ਹੋਈ ਹੈ। ਇਹਨਾਂ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਰਾਹੀਂ ਗੁਰਪੁਰਬਾਂ ਅਤੇ ਵਿਸ਼ੇਸ਼ ਦਿਨ ਤਿਉਹਾਰ ਦੀਆਂ ਤਰੀਕਾਂ ਨੂੰ ਸੋਧਣ `ਤੇ ਰੋਕ ਲੱਗੀ ਹੋਈ ਹੈ। ਉਕਤ ਸਭ ਮਤਿਆਂ ਅਤੇ ਅਕਾਲ ਤਖ਼ਤ ਦੇ ਹੁਕਮਨਾਮੇ 28 ਮਾਰਚ 2003 ਅਤੇ 11 ਮੈਂਬਰੀ ਨਾਨਕਸ਼ਾਹੀ ਨਿਰਣੈ ਕਮੇਟੀ ਦੀ ਸਿਫਾਰਸ਼ `ਤੇ ਲਾਗੂ ਕੀਤਾ ਗਿਆ ਇਹ ਕੈਲੰਡਰ ਜੇਕਰ ਅੰਤਰਿੰਗ ਕਮੇਟੀ ਦੇ ਕੁੱਝ ਮੈਂਬਰ ਵਿਰੋਧ ਦੇ ਬਾਵਜੂਦ ਵੀ ਰੱਦ ਕਰ ਸਕਦੇ ਹਨ ਤਾਂ ਅਕਾਲ ਤਖ਼ਤ ਦੇ ਆਦੇਸ਼ਾਂ ਨੂੰ ਨਾ ਪਲਟੇ ਜਾਣ ਦੇ ਸਿਧਾਂਤ ਦੀ ਦੁਹਾਈ ਕਿਸ ਲਈ ਪਾਈ ਜਾ ਰਹੀ ਹੈ। ਜਿਨ੍ਹਾਂ ਅੰਤਰਿੰਗ ਕਮੇਟੀ ਮੈਂਬਰਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਆਪਣਾ ਨਾਮ ਕਾਲੇ ਅੱਖਰਾਂ ਵਿੱਚ ਲਿਖਵਾ ਲਿਆ ਹੈ ਅਤੇ ਭਰਾ ਮਾਰੂ ਜੰਗ ਸ਼ੁਰੂ ਕਰਨ ਦੇ ਦੋਸ਼ੀ ਹਨ, ਇਹਨਾਂ ਵਿਚੋਂ ਇੱਕ ਵੀ ਵਿਅਕਤੀ ਭੂਗੋਲ, ਖਗੋਲ ਸ਼ਾਸਤਰ, ਸੂਰਜ ਜਾਂ ਚੰਦਰਮਾ ਦੀ ਗਤੀ ਬਾਰੇ ਵਾਕਫੀਅਤ ਨਹੀਂ ਰੱਖਦਾ, ਫਿਰ ਇਹਨਾਂ ਲੋਕਾਂ ਨੂੰ ਕੀ ਹੱਕ ਹੈ ਕਿ ਇਹ ਧਾਰਮਿਕ ਆਗੂ ਖਗੋਲ ਨਾਲ ਸਬੰਧਤ ਕੈਲੰਡਰ ਨੂੰ ਰੱਦ ਕਰ ਦੇਣ? ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ‘ਹੁਣ ਵਾੜ ਖੇਤੀ ਨੂੰ ਖਾਣ ਲੱਗੀ ਹੋਈ ਹੈ’ ਜਿਸ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੀ ਇਸ ਮਕਸਦ ਲਈ ਕੀਤੀ ਗਈ ਸੀ ਕਿ ਉਹ ਸਿੱਖ ਸਿਧਾਂਤਾਂ ਦੀ ਰੱਖਿਆ ਕਰੇਗੀ ਜਿਸ ਦੀ ਸਥਾਪਤੀ ਲਈ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਸਰਕਾਰੀ ਕਬਜ਼ੇ ਹੇਠੋਂ ਕੱਢਣ ਲਈ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ ਆਦਿ ਲਗਾ ਕੇ ਅਨੇਕਾਂ ਕੁਰਬਾਨੀਆਂ ਕੀਤੀਆਂ ਹੋਣ ਹੁਣ ਜਦੋਂ ਉਹ ਹੀ ਸਿੱਖ ਸਿਧਾਂਤਾਂ ਦਾ ਘਾਣ ਕਰਨ `ਤੇ ਤੁਲੀ ਹੋਈ ਹੈ ਤਾਂ ਸਾਨੂੰ ਇੱਕ ਵਾਰ ਫਿਰ ਗੁਰਦੁਆਰਾ ਪ੍ਰਬੰਧ ਨੂੰ ਸਰਕਾਰੀ ਕਬਜ਼ੇ ਹੇਠੋਂ ਕੱਢਣ ਲਈ ਯਤਨ ਕਰਨੇ ਪੈਣੇ ਹਨ। ਇਹ ਨਾਨਕਸ਼ਾਹੀ ਕੈਲੰਡਰ ਵੀ ਇੱਕ ਦਿਨ ਫਿਰ ਬਹਾਲ ਹੋ ਜਾਣਾ ਹੈ ਜੇਕਰ ਅਸੀਂ ਆਪਣੇ ਨਿੱਜੀ ਅਤੇ ਰਾਜਸੀ ਹਿਤਾਂ ਨੂੰ ਛੱਡ ਕੇ ਕੌਮ ਦੀ ਚੜ੍ਹਦੀ ਕਲਾ ਲਈ ਦਿਲੋਂ ਸੱਚ ਪੈਦਾ ਕਰਾਂਗੇ। ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸਿੱਖਾਂ ਪਾਸ ਸੁਨਹਿਰੀ ਮੌਕਾ ਹੋਵੇਗਾ ਜਿਸ ਨੇ ਹਾਲ ਦੀ ਘੜੀ ਵੱਡੇ ਕੌਮੀ ਫੈਸਲਿਆਂ ਦੀ ਨੀਂਹ ਰੱਖਣੀ ਹੈ, ਇਹ ਫੈਸਲਾ ਵੀ ਸਾਡੇ ਸਭ ਦੇ ਹੱਥ ਹੈ ਕਿ ਸਿੱਖ ਸਿਧਾਂਤ ਨੂੰ ਹੁਣੇ ਹੀ ਲਾਗੂ ਕਰਾਉਣਾ ਹੈ ਜਾਂ ਫਿਰ ਸਿੱਖ ਸਿਧਾਂਤ ਅਜੇ ਹੋਰ ਕੁੱਝ ਸਮਾਂ ਰੋਲਣੇ ਹਨ?
-ਗੁਰਸੇਵਕ ਸਿੰਘ ਧੌਲਾ
ਮੋਬਾ. 94632-16267


(08/01/10)
ਬਲਜਿੰਦਰ ਸਿੰਘ ਵਿਰਕ

ਨਿਊਜ਼ੀਲੈਂਡ ਵਿੱਚ ਬੈਠੇ ਪੰਥ ਦਰਦੀਆਂ ਵਲੋਂ ਇੱਕ ਸੁਚਾਰੂ ਕਦਮ
ਮਿਤੀ 8 ਜਨਵਰੀ (ਗੁਰਿੰਦਰ ਸਿੰਘ ਸ਼ਾਦੀਪੁਰ): ਪੰਥ ਵਿੱਚ ਚਲਦੀਆਂ ਮੌਜੂਦਾ ਆਤਮਘਾਤੀ ਲੜਾਈਆਂ ਹਰ ਸਿੱਖ ਲਈ ਚਿੰਤਾ ਦਾ ਕਾਰਣ ਹਨ। ਇਸ ਚਿੰਤਾ ਕਾਰਣ ਹੀ ਨਿਊਜ਼ੀਲ਼ੈਂਡ ਵਿਚਲੇ ਪੰਥਕ ਏਕਤਾ ਦਾ ਦਰਦ ਰੱਖਣ ਵਾਲਿਆਂ ਵਲੋਂ ਇਹ ਪਹਿਲ ਕੀਤੀ ਗਈ ਹੈ ਕਿ ਪੰਥਕ ਰਹਿਤ ਮਰਿਆਦਾ ਦੇ ਮੁੱਦੇ ਤੇ ਆਹਮਣੇ-ਸਾਹਮਣੇ ਦੁਸ਼ਮਣਾਂ ਵਾਂਗ ਖੜੀਆਂ ਦੋਹਾਂ ਧਿਰਾਂ ਨਾਲ ਗੱਲ-ਬਾਤ ਕਰਕੇ ਇੱਕ ਸਾਂਝੀ ਫਲਸਫਾਈ ਭੌਂ ਦੀ ਨਿਸ਼ਾਨਦੇਹੀ ਕੀਤੀ ਜਾਵੇ।
ਇਸ ਬਾਰੇ ਬਿਆਨ ਦਿੰਦਿਆਂ ਵਿਰਸਾ ਅਦਾਰੇ ਦੇ ਚੇਅਰਮੈਨ ਹਰਨੇਕ ਸਿੰਘ ਨੇ ਕਿਹਾ, “ਜੇਕਰ ਅਸੀਂ ਨਿਰਪੱਖ ਹੋ ਕੇ ਵੇਖੀਏ ਤਾਂ ਦੋਹੇਂ ਧਿਰਾਂ ਹੀ ਪੰਥ ਪਰਵਾਣਤ ਰਹਿਤ ਮਰਿਆਦਾ ਤੇ ਕਿੰਤੂ ਕਰ ਰਹੀਆਂ ਹਨ। ਪਰ ਜਿਨ੍ਹਾਂ ਨੂੰ ਇਹ ਕਹਿ ਕੇ “ਪੰਥ-ਦੋਖੀ” ਕਿਹਾ ਜਾ ਰਿਹਾ ਹੈ ਕਿ ਉਹ ਨਿਤਨੇਮ ਅਤੇ ਅੰਮ੍ਰਿਤ-ਸੰਚਾਰ ਦੀਆਂ ਬਾਣੀਆਂ ਤੇ ਕਿੰਤੂ ਕਰ ਰਹੇ ਹਨ, ਉਹ ਸਾਰੇ ਹੀ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਅੰਮ੍ਰਿਤਧਾਰੀ ਹਨ। ਇਸ ਤੋਂ ਉਲਟ ਇਹ ਦੋਸ਼ ਲਾਉਣ ਵਾਲੇ ਤਾਂ ਸਾਰੀ ਦੀ ਸਾਰੀ ਪੰਥ ਪਰਵਾਣਤ ਰਹਿਤ ਮਰਿਆਦਾ ਤੇ ਹੀ ਕਿੰਤੂ ਕਰਣ ਦੇ ਦੋਸ਼ੀ ਹਨ ਕਿਉਂਕਿ ਸੰਤ-ਸਮਾਜ, ਟਕਸਾਲ ਅਤੇ ਸੰਪਰਦਾਵਾਂ ਆਪਣੇ ਅਸਥਾਨਾਂ ਤੇ ਆਪਣੀ ਅੱਡ-ਅੱਡ ਮਰਿਆਦਾ ਚਲਾਉਂਦੇ ਹਨ।
“ਸਾਡੀ ਕੋਸ਼ਿਸ਼ ਇਹ ਹੈ ਕਿ ਪਹਿਲਾਂ ਰਹਿਤ ਮਰਿਆਦਾ ਤੇ ਸਾਰੇ ਰਾਜੀ ਹੋਣ, ਇਹ ਕਹਿਣ ਕਿ 13 ਸਾਲ ਲਾ ਕੇ ਜਿਹੜਾ ਫੈਸਲਾ ਪੰਥ ਨੇ ਕੀਤਾ ਸੀ ਉਹ ਸਾਨੂੰ ਇੰਨ-ਬਿੰਨ ਮੰਜੂਰ ਹੈ, ਉਸ ਤੋਂ ਬਾਦ ਹੀ ਇਸ ਮਰਿਆਦਾ ਦੀ ਕਿਸੇ ਮੱਦ ਤੇ ਵਿਚਾਰ ਹੋਣੀ ਚਾਹੀਦੀ ਹੈ। ਅਸੀਂ ਸ਼ੁਰੂਆਤੀ ਵਿਚਾਰਾਂ ਦੋਹਾਂ ਧਿਰਾਂ ਨਾਲ ਇਸੇ ਨੁਕਤੇ ਤੋਂ ਹੀ ਕੀਤੀਆਂ ਹਨ।”
ਇਹਨਾਂ ਸੂਝਵਾਨਾਂ ਵਲੋਂ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਇੰਨ੍ਹਾਂ ਵਿਚਾਰ-ਵਟਾਂਦਰਿਆਂ ਤੋਂ ਪੈਦਾ ਹੋ ਰਹੀ ਇਕਸੁਰਤਾ ਚੋਂ ਨਿਕਲੇ ਹੇਠ ਲਿਖੇ ਸੁਝਾਅ ਵਿਚਾਰ ਲਈ ਭੇਜੇ ਗਏ ਹਨ:
1. ਦਸਮ ਗ੍ਰੰਥ ਨੂੰ “ਗੁਰੂ” ਨਹੀਂ ਕਿਹਾ ਜਾਵੇਗਾ, ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ ਅਤੇ ਦਸਮ ਗ੍ਰੰਥ ਦਾ ਅਖੰਡ ਪਾਠ ਨਹੀਂ ਕੀਤਾ ਜਾਵੇਗਾ।
2. ਅਰਦਾਸ, ਨਿਤਨੇਮ ਦੀਆਂ ਅਤੇ ਅੰਮ੍ਰਿਤ ਸੰਚਾਰ ਦੀਆਂ ਉਹ ਬਾਣੀਆਂ ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਹਨ, ਤੇ ਕਿੰਤੂ ਨਹੀਂ ਕੀਤਾ ਜਾਵੇਗਾ।
3. ਜਿਸ ਅਸਥਾਨ ਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਅਕਾਲ ਤਖਤ ਸਾਹਿਬ ਤੋਂ ਲਾਗੂ ਪੰਥ ਪਰਵਾਣਤ ਰਹਿਤ ਮਰਿਆਦਾ ਇੰਨ-ਬਿੰਨ ਲਾਗੂ ਕੀਤੀ ਜਾਵੇਗੀ।
4. ਨਾਨਕਸ਼ਾਹੀ ਕਲੰਡਰ ਨੂੰ ਉਸੇ ਰੂਪ ਵਿੱਚ ਹੀ ਰੱਖਿਆ ਜਾਵੇਗਾ ਜਿਹੜਾ 2003 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਗੂ ਕੀਤਾ ਸੀ।
ਇਸ ਚਿਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਪ੍ਰੋਕਤ ਸ਼ਰਤਾਂ ਤੇ ਸਹਿਮਤੀ ਤੋਂ ਬਾਦ ਜਿਹੜੇ ਹੁਕਮਨਾਮਿਆਂ ਰਾਹੀਂ ਪੰਥਕ ਸ਼ਖਸੀਅਤਾਂ ਨੂੰ ਪੰਥ `ਚੋਂ ਛੇਕਿਆ ਗਿਆ ਸੀ ਜਾਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਉਹ ਹੁਕਮਨਾਮੇ ਵਾਪਸ ਲਏ ਜਾਣ ਬਸ਼ਰਤੇ ਉਹ ਸ਼ਖਸੀਅਤਾਂ ਉਪਰ ਲਿਖੀਆਂ ਚਾਰ ਸ਼ਰਤਾਂ ਨੂੰ ਮੰਨਦੀਆਂ ਹੋਣ।
ਨਿਊਜ਼ੀਲੈਂਡ ਤੋਂ ਹੋਈ ਇਸ ਪਹਿਲ ਦੀ ਸ਼ਲਾਘਾ ਹਰ ਪਾਸਿਓਂ ਪੰਥਕ ਹਲਕਿਆਂ ਨੇ ਕੀਤੀ ਹੈ ਜਿਸ ਨਾਲ ਇਸ ਆਤਮਘਾਤੀ ਲੜਾਈ ਨੂੰ ਰੋਕਣ ਦੀ ਸ਼ੁਰੂਆਤ ਦੀ ਆਸ ਬੱਝੀ ਹੈ।


(07/01/10)
ਚਰਨਜੀਤ ਸਿੰਘ ਬਰੈਂਪਟਨ

Gurpreet Singh Samra ji
Here is an addition to your quiz dated 4/01/10.
I am going to provide you with 2 choices and a hint instead of 4 choices.
Question :Is "chandi"feminine gender of the word "Chandal"?
Answer:1)YES
2) NO
Hint: ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ (835)

Charanjit Singh
Brampton


(ਨੋਟ ਨੰ: 1:- ਪਾਠਕਾਂ/ਲੇਖਕਾਂ ਨੂੰ ਬੇਨਤੀ ਹੈ ਕਿ ਉਹ ‘ਸਿੱਖ ਮਾਰਗ’ ਨੂੰ ਛਪਣ ਲਈ ਭੇਜੀ ਪ੍ਰੈੱਸ ਰਿਪੋਰਟ ਜਾਂ ਚਿੱਠੀ-ਪੱਤਰ ਕੇਵਲ ਮਾਈਕਰੋਸੌਫਟ ਵਰਡ ਫਾਈਲ ਵਿੱਚ ਹੀ ਭੇਜਣ। ਇਸ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ। ਪਰ ਫਿਰ ਵੀ ਕਈ ਇਮਜ਼ ਫਾਈਲ ਵਿੱਚ ਭੇਜਦੇ ਹਨ ਅਤੇ ਜਾਂ ਫਿਰ ਪੀ. ਡੀ. ਐੱਫ ਫੌਰਮੇਟ ਫਾਈਲ ਵਿਚ। ਇਹ ਦੋਵੇਂ ਤਰੀਕੇ ਪੜ੍ਹਨ ਲਈ ਤਾਂ ਠੀਕ ਹਨ ਪਰ ਲੰਮੇ ਸਮੇ ਲਈ ਪਾ ਕੇ ਰੱਖਣੇ ਠੀਕ ਨਹੀਂ। ਕਾਰਨ ਇਹ ਹੈ ਕਿ ‘ਸਿੱਖ ਮਾਰਗ’ ਬਾਕੀ ਬਹੁਤੀਆਂ ਸਾਈਟਾਂ ਤੋਂ ਵੱਖਰਾ ਹੈ। ਇੱਥੇ ਜੋ ਪਾਇਆ ਜਾਂਦਾ ਹੈ ਉਹ ਮੁੜ ਕੇ ਕੱਢਿਆ ਨਹੀਂ ਜਾਂਦਾ ਜਿਤਨਾ ਚਿਰ ਕੇ ਖੁਦ ਲਿਖਤ ਨਾਲ ਸੰਬੰਧੀ ਵਿਆਕਤੀ ਆਪ ਨਾ ਕਹੇ ਜਾਂ ਫਿਰ ਕੋਈ ਬਹੁਤੀ ਜ਼ਰੂਰੀ ਲਿਖਤ ਨਾ ਹੋਵੇ। ਇਮਜ਼ ਫਾਈਲ ਅੱਖਰਾਂ ਵਾਲੀ ਫਾਈਲ ਨਾਲੋਂ ਲਗਭਗ 10 ਗੁਣਾਂ ਵੱਡੀ ਹੋ ਜਾਂਦੀ ਹੈ ਅਤੇ ਇਸ ਨੂੰ ਪਉਣ ਲਈ ਵੀ ਟਾਈਮ ਲਗਦਾ ਹੈ। ਜੇ ਕਰ ਮੌਨੀਟਰ ਛੋਟਾ ਹੋਵੇ ਅਤੇ ਫਾਈਲ ਦਾ ਸਾਈਜ਼ ਜ਼ਿਆਦਾ ਚੌੜਾ ਹੋਵੇ ਤਾਂ ਬਾਕੀ ਪੇਜ਼ ਦੀ ਸਿਟਿੰਗ ਵੀ ਗਲਤ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਪੀ. ਡੀ. ਐੱਫ ਫੋਰਮੇਟ ਵਿਚੋਂ ਕਾਪੀ ਪੇਸਟ ਠੀਕ ਤਰ੍ਹਾਂ ਘੱਟ ਹੀ ਹੁੰਦਾ ਹੈ ਅਤੇ ਫੌਰਮੇਟ ਵੀ ਲੌਸਟ ਹੋ ਜਾਂਦੀ ਹੈ। ਅੱਜ ਕੁੱਝ ਰਿਪੋਰਟਾਂ ਇਮਜ਼ ਫਾਈਲਾਂ ਵਿੱਚ ਸਨ ਜੋ ਕਿ ਅਸੀਂ ਪਾ ਨਹੀਂ ਸਕੇ।
ਨੋਟ ਨੰ: 2:- ਸਤਕੁਲਤਾਰ ਸਿੰਘ ਜੀ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰ ਚੁੱਕਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਗੱਲ-ਬਾਤ ਕਰਨੀ ਚਾਹੁੰਦੇ ਹੋ ਇਸ ਤਰ੍ਹਾਂ ਇਥੇ ਕੋਈ ਵੀ ਤਿਆਰ ਨਹੀਂ। ਤੁਸੀਂ ਭਾਵੇਂ ਪੜ੍ਹੇ ਲਿਖੇ ਹੋ ਅਤੇ ਸ਼ਬਦਾਵਲੀ ਵੀ ਗਲਤ ਨਹੀਂ ਵਰਤਦੇ ਪਰ ਤੁਹਾਡੇ ਜੋ ਵਿਚਾਰ ਹਨ ਉਹ ਆਮ ਡੇਰਿਆਂ ਵਾਲੇ ਸਾਧਾਂ ਵਰਗੇ ਜਾਂ ਅੰਧਵਿਸ਼ਵਾਸ਼ੀ ਸਿੱਖਾਂ ਵਰਗੇ ਹਨ। ਇਸ ਵੇਲੇ ਸਿੱਖ ਧਰਮ ਨਾਲ ਸੰਬੰਧਿਤ ਹਜ਼ਾਰਾਂ ਹੀ ਸਾਈਟਾਂ ਹਨ ਅਤੇ ਸੈਂਕੜੇ ਹੀ ਅਖਬਾਰ ਨਿਕਲਦੇ ਹਨ ਫਿਰ ਪਤਾ ਨਹੀਂ ਤੁਸੀਂ ਇੱਥੇ ਹੀ ਵਾਰ-ਵਾਰ ਕਿਉਂ ਲਿਖਦੇ ਹੋ ਜਦੋਂ ਕਿ ਤੁਹਾਡੀਆਂ ਲਿਖਤਾਂ ਨੂੰ ਹੋਰਨਾ ਥਾਵਾਂ ਤੇ ਸਲਾਹਿਆ ਜਾਵੇਗਾ। ਉਮੀਦ ਹੈ ਕਿ ਤੁਹਾਨੂੰ ਗੱਲ ਸਮਝ ਆ ਗਈ ਹੋਵੇਗੀ-ਸੰਪਾਦਕ)


(06/01/10)
ਅਵਤਾਰ ਸਿੰਘ ਮਿਸ਼ਨਰੀ/ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ

ਨਾਨਕਸ਼ਾਹੀ ਕੈਲੰਡਰ ਦੇ ਕਾਤਲਾਂ ਨੂੰ ਵਿਦੇਸ਼ੀ ਸਿੱਖਾਂ ਦਾ ਮੂੰਹ ਤੋੜਵਾਂ ਜਵਾਬ ਕਿਹਾ ਕਿ ਵਿਦੇਸ਼ ਆਉਣ ਤੇ ਅਜਿਹੇ ਲੋਕਾਂ ਦਾ ਮੂੰਹ ਕਾਲਾ ਕੀਤਾ ਜਾਵੇਗਾ
(ਅਵਤਾਰ ਸਿੰਘ ਮਿਸ਼ਨਰੀ/ਸ੍ਰ. ਪ੍ਰੀਤਮ ਸਿੰਘ ਜੋਗਾ ਨੰਗਲ) ਪਿਛਲੇ ਹਫਤੇ ਧੁੰਮਾਂ ਐਂਡ ਬਾਦਲ ਕੰਪਨੀ ਦੇ ਕਾਲੇ ਆਦੇਸ਼ਾਂ ਅਤੇ ਦਬਕੇ ਥੱਲੇ ਆ ਕੇ “ਮੱਕੜ” ਅਤੇ 9 ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਬਲੀ ਦਾ ਬਕਰਾ ਬਣਦਿਆਂ ਹੋਇਆਂ ਬੜੀ ਕਾਹਲੀ ਅਤੇ ਬੇਦਰਦੀ ਨਾਲ ਨਾਨਕਸ਼ਾਹੀ ਕੈਲੰਡਰ ਜੋ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ ਨੇ ਵਿਦਵਾਨਾਂ ਅਤੇ ਸਿੱਖ ਸੰਗਤਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਜੋ ਕਨੇਡਾ ਨਿਵਾਸੀ ਸ੍ਰ ਪਾਲ ਸਿੰਘ ਪੁਰੇਵਾਲ ਦੀ 15 ਸਾਲ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਸੀ ਨੂੰ ਜਥੇਦਾਰ ਵੇਧਾਂਤੀ ਨੇ ਸੰਨ 2003 ਜਾਰੀ ਕੀਤਾ ਸੀ। ਜਿਸ ਨੂੰ ਨੰਗੀਆਂ ਲੱਤਾਂ ਤੇ ਲੰਬੇ ਚੋਲੇ ਵਾਲਿਆਂ ਸਾਧਾਂ ਤੋਂ ਬਿਨਾ ਸਮੁੱਚੀਆਂ ਸਿੱਖ ਸੰਗਤਾਂ ਨੇ ਪ੍ਰਵਾਨ ਕਰ ਲਿਆ ਸੀ। ਜਿਸ ਵਿੱਚ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਦੀਆਂ ਡੇਟਾਂ ਫਿਕਸ ਹੋ ਗਈਆਂ ਸਨ ਜੋ ਸੂਰਜ ਕੈਲੰਡਰ ਨਾਲ ਸਹੀ ਹਨ ਅਤੇ ਬਿਕਰਮੀ ਸੰਮਤ ਜੋ ਗੁਰਪੁਰਬਾਂ ਦੀਆਂ ਡੇਟਾਂ ਸਹੀ ਨਹੀਂ ਦਿੰਦਾ ਅਤੇ ਸਦਾ ਹੀ ਜਨਤਾ ਨੂੰ ਭੰਬਲਭੂਸੇ ਵਿੱਚ ਪਾ ਕੇ ਬ੍ਰਾਹਮਣ-ਜੋਤਸ਼ੀਆਂ ਦਾ ਗੁਲਾਮ ਬਣਾਉਦਾ ਸੀ ਤੋਂ ਸਿੱਖਾਂ ਨੇ ਖਹਿੜਾ ਛੁਡਾ ਕੇ ਖੁਸ਼ੀ ਮਹਿਸੂਸ ਕੀਤੀ ਸੀ ਕਿਉਂਕਿ ਇਹ ਕੈਲੰਡਰ ਸਿੱਖ ਕੌਮ ਦੀ ਵੱਖਰੀ ਹੋਂਦ ਦਾ ਵੀ ਪ੍ਰਤੀਕ ਹੈ। ਇਸ ਦੇ ਉਲਟ ਬਿਕਰਮੀ ਸੰਮਤ ਮਸਿਆ, ਪੁੰਨਿਆਂ, ਸੰਗ੍ਰਾਦਾਂ, ਪੰਚਕਾਂ ਅਤੇ ਚੰਗੇ ਮਾੜੇ ਦਿਨਾਂ ਦੀਆਂ ਮਨੌਤਾਂ ਨਾਲ ਭਰਿਆ ਪਿਆ ਹੈ ਜੋ ਹਿੰਦੂ ਧਰਮ ਨਾਲ ਸਬੰਧਤ ਹਨ ਅਤੇ ਸਿੱਖਾਂ ਨੂੰ ਬ੍ਰਾਹਮਣ ਦਾ ਗੁਲਾਮ ਬਣਾਉਂਦੀਆਂ ਹਨ। ਗੋਲ ਪੱਗਾਂ ਅਤੇ ਚੋਲਿਆਂ ਵਾਲੇ ਡੇਰੇਦਾਰ ਸਾਧਾਂ ਦਾ ਹਲਵਾ-ਮੰਡਾ ਹੀ ਮਸਿਆ-ਪੁੰਨਿਆਂ, ਸੰਗ੍ਰਾਦਾਂ ਅਤੇ ਦਸਮੀਆਂ ਸਰਾਧ ਆਦਿਕ ਮਨਾਕੇ ਚਲਦਾ ਹੈ। ਸਿੱਖੀ ਵਿਰੋਧੀ ਤਾਕਤ ਆਰ. ਐਸ. ਐਸ. ਦੀ ਸਿਆਸੀ ਪਾਰਟੀ ਭਾਜਪਾ ਅਤੇ ਭਾਜਪਾ ਦਾ ਗੁਲਾਮ ਬਾਦਲ ਦਲ ਤੇ ਅੱਗੇ ਬਾਦਲ ਦੀ ਗੁਲਾਮ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਗੁਲਾਮ ਬਾਦਲੀ ਲੁਫਾਫੇ ਚੋਂ ਨਿਕਲੇ ਤਖਤਾਂ ਦੇ ਪੁਜਾਰੀ (ਅਖੌਤੀ ਜਥੇਦਾਰ) ਜੋ ਸ਼ੁਰੂ ਤੋਂ ਹੀ “ਗੁਰੂ ਗ੍ਰੰਥ ਸਾਹਿਬ” ਜੀ ਦੀ ਸੱਚੀ-ਸੁੱਚੀ ਵਿਚਾਰਧਾਰਾ ਦੇ ਵਿਰੁੱਧ ਹਨ ਉਹ ਕਦੇ ਸਿੱਖਾਂ ਨੂੰ ਅਖੌਤੀ ਲਵ-ਕੁਛ ਦੀ ਉਲਾਦ ਦਸਦੇ ਹਨ, ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ, ਅਕਾਲ ਤਖਤ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰਦੇ ਅਤੇ ਅੱਜ ਨਾਨਕਸ਼ਾਹੀ ਕੈਲੰਡਰ ਉੱਤੇ ਬਿਕ੍ਰਮੀ ਸੰਮਤ ਦੀ ਮੈਲ ਚੜ੍ਹਾ ਕੇ ਆਪਣੇ ਬਾਬੇ ਬਾਦਲ ਅਤੇ ਸੰਘ ਪ੍ਰਵਾਰ ਨੂੰ ਖੁਸ਼ ਕਰਕੇ ਗੁਰੂ ਨਾਨਕ ਦੇ ਫਲਸਫੇ ਦਾ ਘਾਣ ਕਰ ਰਹੇ ਹਨ।
ਅੱਜ ਇਸ ਜੁੰਡਲੀ ਨੇ ਸਿੱਖ ਵਿਦਵਾਨਾਂ, ਫਿਲਾਸਫਰਾਂ, ਵੱਖ ਵੱਖ ਅਕਾਲੀ ਦਲਾਂ, ਸਿੱਖ ਮਿਸ਼ਨਰੀ ਕਾਲਜਾਂ, ਸਿੱਖ ਫੈਡਰੇਸ਼ਨਾਂ, ਖਾਲਸਾ ਪੰਚਾਇਤਾਂ, ਦਲ ਖਾਲਸਾ ਆਦਿਕ ਪੰਥਕ ਜਥੇਬੰਦੀਆਂ ਬਲਕਿ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਗਨੋਰ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਬ੍ਰਾਹਮਣੀਕਰਨ ਕਰ ਦਿੱਤਾ ਹੈ। ਇਸ ਸਬੰਧ ਵਿੱਚ ਵਿਦੇਸ਼ਾਂ ਵਿੱਚ ਵੱਖ-ਵੱਖ ਥਾਵਾਂ ਤੇ ਕਾਨਫਰੰਸਾਂ ਅਤੇ ਰੇਡੀਓ ਟਾਕਸ਼ੋਅ ਹੋ ਰਹੇ ਹਨ। ਉਨ੍ਹਾਂ ਵਿੱਚੋਂ ਹੀ ਰੇਡੀਓ ਸ਼ੇਰੇ ਪੰਜਾਬ ਅਤੇ ਰੇਡੀਓ ਹਮਸਫਰ ਤੇ ਵੱਖ ਵੱਖ ਬੁਲਾਰਿਆਂ ਅਤੇ ਪੰਥ ਦਰਦੀਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਭ ਨੇ ਹੀ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੇ ਹੋਏ ਧੁੰਮਾਂ ਮਾਰਕਾ ਬ੍ਰਾਹਮਣੀਕਰਨ ਦਾ ਭਰਵਾਂ ਵਿਰੋਧ ਕੀਤਾ। ਵਿਦੇਸ਼ੀ ਪੰਥਕ ਜਥੇਬੰਦੀਆਂ ਦੇ ਸਰਗਰਮ ਅਤੇ ਨਿਧੜਕ ਬੁਲਾਰੇ ਸ੍ਰ ਪ੍ਰੀਤਮ ਸਿੰਘ ਜੋਗਾ ਨੰਗਲ ਨੇ ਰੇਡੀਓ ਹਮਸਫਰ ਦੇ ਮੀਡੀਏ ਤੋਂ ਬੜੀ ਜਜ਼ਬਾਤੀ ਤਕਰੀਰ ਵਿੱਚ ਐਲਾਨ ਕੀਤਾ ਕਿ ਇਸ ਚੰਡਾਲ ਚੌਂਕੜੀ ਬਾਦਲ, ਮੱਕੜ, ਧੁੰਮਾਂ, ਗੁਰਬਚਨ ਸਿੰਘ ਅਖੌਤੀ ਜਥੇਦਾਰ ਅਕਾਲ ਤਖਤ, ਇਕਬਾਲ ਸਿੰਘ ਪਟਨੇ ਦਾ ਮਹੰਤ ਅਤੇ ਨਾਰਦ ਮੁਨੀ ਹਰੀ ਸਿੰਘ ਰੰਧਾਵੇ ਵਾਲਾ ਆਦਿਕ ਜਿਨ੍ਹਾਂ ਨੇ ਵੀ ਗਲਤ ਹੁਕਮਨਾਮੇ ਕੱਢ ਕੇ ਅਤੇ ਸ੍ਰੋਮਣੀ ਕਮੇਟੀ ਮੈਂਬਰਾਂ ਤੇ ਦਬਾ ਪਾ ਕੇ ਇਹ ਨਾਨਕਸ਼ਾਹੀ ਕੈਲੰਡਰ ਨੂੰ ਬ੍ਰਾਹਮਣੀਕਰਨ ਕਰਨ ਵਾਲਾ ਕਾਲਾ ਕਾਰਨਾਮਾ ਕੀਤਾ ਹੈ ਇਨ੍ਹਾਂ ਦਾ ਵਿਦੇਸ਼ ਵਿੱਚ ਆਉਣ ਤੇ ਮੂੰਹ ਕਾਲਾ ਕੀਤਾ ਜਾਵੇਗਾ ਅਤੇ ਸਮੁੱਚੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਗੁਰਪੁਰਬ ਅਤੇ ਦਿਨ ਦਿਹਾਰ ਮੰਨ ਕੇ ਬਾਦਲੀ ਅਤੇ ਜਨਸੰਘੀ ਸਿੱਖੀ ਦੇ ਕਾਤਲਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸ੍ਰ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ, ਸ੍ਰ ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਅਜਰਾਣਾ ਦੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਵਾਕ ਅਊਟ ਕਰਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਪੰਥ ਦਰਦੀ ਅਤੇ ਪੰਥਕ ਜਥੇਬੰਦੀਆਂ
ਪ੍ਰੀਤਮ ਸਿੰਘ ਜੋਗਾ ਨੰਗਲ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਪੰਥਕ ਵਿਦਵਾਨ ਸ੍ਰ. ਤਿਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ), ਗੁਰੂ ਗ੍ਰੰਥ ਪ੍ਰਚਾਰ ਮਿਸਨ ਆਫ (ਯੂ. ਐਸ. ਏ) ਸੰਸਥਾ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ-ਬੀਬੀ ਹਰਸਿਮਰਤ ਕੌਰ ਖਾਲ਼ਸਾ, ਡਾ. ਗੁਰਮੀਤ ਸਿੰਘ ਬਰਸਾਲ, ਡਾ. ਹਰਮਨ ਸਿੰਘ ਅਤੇ ਸਾਥੀ (ਕੈਲੇਫੋਰਨੀਆਂ) ਸਿੰਘ ਸਾਹਿਬ ਭਾ. ਜਗਤਾਰ ਸਿੰਘ ਜਾਚਿਕ ਇੰਟ੍ਰਨੈਸ਼ਨਲ ਪ੍ਰਚਾਰਕ ਅਤੇ ਸਾਬਕਾ ਗ੍ਰੰਥੀ ਦਰਬਾਰ ਸਾਹਿਬ (ਅਮਰੀਕਾ) ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਸਾਥੀ, ਇੰਟ੍ਰਨੈਸ਼ਨਲ ਸਿੰਘ ਸਭਾ (ਅਮਰੀਕਾ) ਦੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਸਾਥੀ, ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ (ਕੈਲੇਫੋਰਨੀਆਂ) ਦੇ ਪ੍ਰੋ. ਮੱਖਣ ਸਿੰਘ, ਸ੍ਰ. ਹਾਕਮ ਸਿੰਘ, ਸ੍ਰ. ਕੰਵਲ ਸਿੰਘ ਅਤੇ ਸਾਥੀ, ਗੁਰਮਤਿ ਮਿਸ਼ਨਰੀ ਸਰਕਲ (ਅਮਰੀਕਾ-ਕਨੇਡਾ) ਦੇ ਸ੍ਰ. ਗਿਆਨ ਸਿੰਘ, ਉੱਘੇ ਲਿਖਾਰੀ ਅਤੇ ਵਿਦਵਾਨ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਸਾਥੀ, ਬੇਬੇ ਨਾਨਕੀ ਸਭਾ ਦੇ ਬੀਬੀ ਸੁਰਜੀਤ ਕੌਰ ਅਤੇ ਸਾਥੀ (ਸੈਕਰਾਮੈਂਟੋ) ਗਦਰ ਪਾਰਟੀ ਇੰਟ੍ਰਨੈਸ਼ਨਲ ਦੇ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ, ਸਹਿਤ ਸਭਾ ਸੈਕਰਾਮੈਂਟੋ ਦੇ ਬੀਬੀ ਮਨਜੀਤ ਕੌਰ ਅਤੇ ਸਹਿਯੋਗੀ, ਬਾਬਾ ਨੰਦ ਸਿੰਘ ਅਤੇ ਮਾਸਟਰ ਗੁਰਬਚਨ ਸਿੰਘ (ਸਿੱਖ ਅਲਾਇੰਸ) ਭਾ. ਬਖਸ਼ੀਸ਼ ਸਿੰਘ ਮਿਸ਼ਨਰੀ (ਰੀਨੋ) ਭਾ. ਅੰਮ੍ਰਿਤਪਾਲ ਸਿੰਘ ਕਥਾਵਾਚਕ ਪ੍ਰਚਾਰਕ, ਅਤੇ ਸਾਥੀ ਕਨੇਡਾ, ਸ੍ਰ. ਜਸਬੀਰ ਸਿੰਘ ਸਾਬਕਾ ਪਿੰਸੀਪਲ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ (ਇੰਡਿਆਨਾ), ਬਾਬਾ ਪਿਆਰਾ ਸਿੰਘ ਸਾਬਕਾ ਪ੍ਰੋਫੈਸਰ ਸਿੱਖ ਮਿਸ਼ਨਰੀ ਕਾਲਜ ਬੀਬੀਆਂ (ਮਿਸ਼ੀਸਿਪੀ-ਅਮਰੀਕਾ) ਸ੍ਰ ਬਲਬੀਰ ਸਿੰਘ ਅਤੇ ਸਾਥੀ (ਮਿਸ਼ਨਰੀ ਸਰਕਲ ਫਰਿਜਨੋ) ਭਾ. ਸੁਖਵਿੰਦਰ ਸਿੰਘ ਮਿਸ਼ਨਰੀ ਅਤੇ ਸ੍ਰ ਬਲਵਿੰਦਰ ਸਿੰਘ (ਮਿਸ਼ਨਰੀ ਸਰਕਲ ਬਾਲਟੀਮੋਰ) ਸ੍ਰ. ਇਕਬਾਲ ਸਿੰਘ ਮਿਸ਼ਨਰੀ, ਗੁਰਮੀਤ ਸਿੰਘ ਮਿਸ਼ਨਰੀ ਅਤੇ ਸਾਥੀ (ਐਲ. ਏ) ਸ੍ਰ. ਬਲਕਾਰ ਸਿੰਘ ਮਿਸ਼ਨਰੀ ਅਤੇ ਸਾਥੀ (ਬਿਕਰਸਫੀਲਡ) ਆਦਿਕ।
ਸ਼੍ਰੋਮਣੀ ਅਕਾਲੀ ਦਲ ਅੰੰਿਮ੍ਰਤਸਰ, ਇੰਟ੍ਰਨੈਸ਼ਨਲ ਸਿੰਘ ਸਭਾ ਅਮਰੀਕਾ, ਇੰਟ੍ਰਨੈਸ਼ਨਲ ਸਿੰਘ ਸਭਾ ਕਾਨੇਡਾ, ਇੰਟ੍ਰਨੈਸ਼ਨਲ ਸਿੰਘ ਸਭਾ ਜਰਮਨ, ਇੰਟ੍ਰਨੈਸ਼ਨਲ ਸਿੰਘ ਸਭਾ ਦੁਬਈ, ਗੁਰਮਤਿ ਪ੍ਰਸਾਰ ਸਭਾ, ਯੂ. ਐੱਸ. ਏ. , ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ ਮਿਸ਼ਨਰੀ ਸਰਕਲ ਅਮਰੀਕਾ-ਕਨੇਡਾ, ਗੁਰਮਤਿ ਸਹਿਤ ਸਭਾ ਕੈਲੇਫੋਰਨੀਆਂ, ਬੇਬੇ ਨਾਨਕੀ ਪ੍ਰਚਾਰ ਸਭਾ ਸੈਕਰਾਮੈਂਟੋ, ਇੰਟ੍ਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਨਿਉਜਾਰਕ, ਅਦਾਰਾ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਕਨੇਡਾ, ਅਦਾਰਾ ਪੰਜਾਬ ਗਾਰਡੀਅਨ ਟੋਰਾਂਟੋ ਕਨੇਡਾ, ਅਦਾਰਾ ਸਿੱਖ ਬੁਲੇਟਿਨ ਰੋਜ਼ਵਿਲ ਅਮਰੀਕਾ, ਅਦਾਰਾ ਪੰਜਾਬ ਐਕਸਪ੍ਰੈਸ ਨਿਊ ਜਰਸੀ, ਅਦਾਰਾ ਸਿੱਖ ਮਾਰਗ ਕਨੇਡਾ, ਅਦਾਰਾ ਰੇਡੀਓ ਪੰਜਾਬ ਇੰਗਲੈਂਡ, ਅਦਾਰਾ ਸ਼ੇਰੇ ਪੰਜਾਬ ਰੇਡੀਓ ਕਨੇਡਾ ਅਦਿਕ।


(06/01/10)
ਗੁਰਿੰਦਰ ਸਿੰਘ

ਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸ਼ਟ ਦਮਨ ਦਰਸਾਕੇ, ਪਿੱਛਲੇ ਜਨਮ ਦਾ ਬ੍ਰਾਹਮਣ ਸਿੱਧ ਕਰ ਦਿਤਾ
* ਇੰਟਰਨੈਟ `ਤੇ ਗੂਗਲ ਰਾਹੀਂ ਦੁਸ਼ਟ-ਦਮਨ ਸਰਚ ਕਰਕੇ ਖੁਲਿਆ ਭੇਦ
* ਦਸਮਗ੍ਰੰਥ ਜਬਰੀ ਲਾਗੂ ਕਰਵਾਉਣ ਦੀ ਸਾਜ਼ਿਸ਼ ਵੀ ਆਈ ਸਾਹਮਣੇ
* ਸਿੱਖ ਕੌਮ ਦੀ ਮਰਦੀ ਜਾ ਰਹੀ ਜ਼ਮੀਰ ਪਰਖਣ ਲਈ ਇੱਕ ਹੋਰ ਵਾਰ

ਕੋਟਕਪੂਰਾ, 6 ਜਨਵਰੀ (ਗੁਰਿੰਦਰ ਸਿੰਘ) :- ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੁਜਾਰੀ ਪੂਰਨ ਸਿੰਘ ਦੇ ਮੂਹੋਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਅਖਵਾਉਣਾ ਤੇ ਹੁਣ ਨਾਨਕਸ਼ਾਹੀ ਕੈਲੰਡਰ ਦੀ ਅੱਡਰੀ ਹੋਂਦ ਨੂੰ ਖਤਮ ਕਰਨ ਦੀਆਂ ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਦਾ ਮਾਮਲਾ ਤਾਂ ਅਜੇ ਵਿੱਚ ਹੀ ਹੈ ਹੁਣ ਸਿੱਖ ਵਿਰੋਧੀ ਤਾਕਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਪਿੱਛਲੇ ਜਨਮ ਦਾ ਬ੍ਰਾਹਮਣ ਦੱਸਣ ਲਈ ਉਨ੍ਹਾਂ ਦੇ ਦੁਸ਼ਟ ਦਮਨ ਦਾ ਅਵਤਾਰ ਹੋਣ ਦੀ ਕਹਾਣੀ ਘੜਕੇ ਕੌਮ ਦੀ ਮਰਦੀ ਜਾ ਰਹੀ ਜ਼ਮੀਰ ਪਰਖਣ ਦੀ ਕੌਝੀ ਕਰਤੂਤ ਕੀਤੀ ਹੈ। ਦੁਸ਼ਟ ਦਮਨ ਕੌਣ ਸੀ? ਬਚਿੱਤ੍ਰ ਨਾਟਕ `ਚੋਂ ਇਸ ਪ੍ਰਸ਼ਨ ਦਾ ਉੱਤਰ ਨਹੀਂ ਮਿਲਦਾ ਪਰ ਸੂਰਜ ਪ੍ਰਕਾਸ਼ ਵਿੱਚ ਕਥਾ ਹੈ ਕਿ ਹੇਮਕੁੰਡ ਵਾਲੀ ਥਾਂ `ਤੇ ਇੱਕ ਬ੍ਰਹਮਣ ਤਪੱਸਵੀ ਮਿਰਗਸ਼ਾਲਾ `ਤੇ ਬੈਠ ਕੇ ਤਪ ਕਰ ਰਿਹਾ ਸੀ। ਉਸ ਨੇ ਆਪਣਾ ਉਹ ਆਸਣ ਝਾੜਿਆ ਤਾਂ ਉਸ ਵਿੱਚੋਂ ਦੁਸ਼ਟ ਦਮਨ ਪੈਦਾ ਹੋਇਆ ਤੇ ਉਸ ਥਾਂ ਬੈਠ ਕੇ ਤਪੱਸਿਆ ਕਰਨ ਲੱਗਾ। ਪ੍ਰਮਾਤਮਾ ਨਾਲ ਇੱਕ ਰੂਪ ਹੋਣ ਪਿੱਛੋਂ ਉਸ ਨੇ ਪਟਨਾ ਵਿਖੇ ਮਾਤਾ ਗੁਜਰੀ ਜੀ ਦੀ ਕੁਖੋਂ ਜਨਮ ਲਿਆ। ਇੰਟਰਨੈੱਟ `ਤੇ ਗੂਗਲ ਵਿੱਚ ਜਾ ਕੇ ਸ਼ਬਦ ‘ਦੁਸ਼ਟ ਦਮਨ’ ਟਾਈਪ ਕਰਕੇ ਸਰਚ ਕਰਨ ਨਾਲ ਅੰਗਰੇਜ਼ੀ ਵਿੱਚ ਦੁਸ਼ਟ ਦਮਨ ਸਬੰਧੀ ਲਿਖੇ ਲੇਖ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:
ਜਿਸ ਸਮੇਂ ਹਨੂੰਮਾਨ ਵਲੋਂ ਲਿਆਂਦੀ ਗਈ ਸੰਜੀਵਨੀ ਬੂਟੀ ਨਾਲ ਜਖਮੀ ਲਛਮਣ ਦੀ ਜਾਨ ਬਚ ਗਈ ਤਾਂ ਦੇਵਤੇ ਬਹੁਤ ਖੁਸ਼ ਹੋਏ ਤਾਂ ਉਹ ਬ੍ਰਹਮਾ ਜੀ ਦਾ ਧੰਨਵਾਦ ਕਰਨ ਅਤੇ ਉਸ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ। ਦੇਵਤਿਆਂ ਨੇ ਮੰਗ ਕੀਤੀ ਕਿ ਦੁਨੀਆਂ ਦੀ ਲੁੱਟਮਾਰ ਅਤੇ ਤਬਾਹ ਕਰਨ ਵਾਲੇ ਰਾਖਸ਼ਸ਼, ਦਾਨਵਾਂ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ। ਬ੍ਰਹਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਵਿਸ਼ਵ ਦਾ ਰਖਿਅਕ ਸਿਰਫ਼ ਨਾਨਕ ਦਾ ਦਸਵਾਂ ਸਰੂਪ ਹੀ ਪਵਿੱਤਰ ਲੋਕਾਂ ਦੀ ਰੱਖਿਆ ਕਰੇਗਾ, ਜਿਹੜਾ ਕਿ ਬੁਰਾਈ ਅਤੇ ਜੁਲਮ ਦਾ ਨਾਸ਼ ਕਰੇਗਾ। ਬ੍ਰਹਮਾ ਨੇ ਦੁਸ਼ਟ ਦਮਨ ਦੀ ਕਹਾਣੀ ਇਸ ਤਰ੍ਹਾਂ ਬਿਆਨ ਕੀਤੀ।
ਸਤਿਯੁੱਗ ਦੇ ਸਮੇਂ `ਚ ਦੇਵਤੇ ਅਤੇ ਦੈਂਤਾਂ ਦਾ ਘਮਸਾਨ ਦਾ ਯੁੱਧ ਹੋਵੇਗਾ। ਦੇਵਤੇ ਆਪਣੀ ਰੱਖਿਆ ਲਈ ਦੁਰਗਾ ਦੇਵੀ ਕੋਲ ਪਹੁੰਚ ਕਰਨਗੇ। ਦੁਰਗਾ ਦੇਵੀ ਦੈਂਤਾਂ ਨਾਲ ਯੁੱਧ ਕਰੇਗੀ। ਉਸ `ਤੇ ਵੀ ਇਤਨਾ ਜ਼ੋਰਦਾਰ ਹਮਲਾ ਹੋਵੇਗਾ ਕਿ ਉਹ ਵੀ ਪਹਾੜਾਂ ਵੱਲ ਦੌੜ ਜਾਵੇਗੀ। ਇੱਥੇ ਉਹ ਸ਼ੇਰ ਦੀ ਖਲ `ਤੇ ਆਸਨ ਲਾਈ ਬੈਠੇ ਪਵਿੱਤਰ ਵਿਅਕਤੀ ਸੰਮੌਧ ਰਿਖੀ ਕੋਲ ਪਹੁੰਚ ਕਰੇਗੀ ਅਤੇ ਉਸ ਤੋਂ ਆਪਣੀ ਸਹਾਇਤਾ ਲਈ ਸਮਰਥਨ ਦੀ ਮੰਗ ਕਰੇਗੀ। ਉਸ ਦਾ ਪਿੱਛਾ ਕਰ ਰਹੇ ਰਾਖਸ਼ਸ ਵੀ ਉਥੇ ਪਹੁੰਚ ਜਾਣਗੇ ਅਤੇ ਰਿਖੀ ਤੋਂ ਮੰਗ ਕਰਨਗੇ ਕਿ ਉਹ ਉਨ੍ਹਾਂ ਨੂੰ ਦੇਵੀ ਬਾਰੇ ਦੱਸਣ ਕਿ ਉਹ ਕਿੱਥੇ ਹੈ? ਰਿਖੀ ਕਹਿੰਦਾ ਕਿਉਂਕਿ ਦੇਵੀ ਉਸ ਦੀ ਸ਼ਰਨ `ਚ ਆ ਗਈ ਹੈ, ਇਸ ਲਈ ਉਹ ਉਸ ਦੀ ਸਹਾਇਤਾ ਕਰਨ ਲਈ ਵਚਨਬਧ ਹੈ। ਰਾਖਸ਼ਸ ਇਹ ਸੁਣ ਕੇ ਗੁੱਸੇ ਨਾਲ ਭਰ ਗਏ ਅਤੇ ਆਪਣੇ ਹਥਿਆਰ ਖਿੱਚ ਲਏ। ਰਿਸ਼ੀ ਨੇ ਉਨ੍ਹਾਂ ਨੂੰ ਸੰਬੋਧਨ ਕੀਤਾ ਕਿ “ਮੈਂ ਬ੍ਰਾਹਮਣ ਹਾਂ, ਇਸ ਲਈ ਮੈਂ ਤੁਹਾਡੇ ਵਿਰੁੱਧ ਹਥਿਆਰ ਨਹੀਂ ਚੁੱਕਾਂਗਾਂ।” ਇਸ ਪਿੱਛੋ ਰਾਖਸ਼ਸ਼ਾਂ ਵਿੱਚੋਂ ਇੱਕ ਤੀਰ ਛੱਡਦਾ ਹੈ, ਜਿਹੜਾ ਕਿ ਮੰਦਰ `ਚ ਰਿਖੀ ਦੇ ਨਾਲ ਛੂੰਹਦਾ ਹੈ। ਖ਼ੂਨ ਜ਼ਮੀਨ `ਤੇ ਡੁੱਲ੍ਹਦਾ ਹੈ ਅਤੇ ਖੰਡੇ ਦੀ ਸ਼ਕਲ ਬਣਦੀ ਹੈ। ਖੰਡੇ ਤੋਂ ਨੌਜਵਾਨ ਯੋਧਾ ਖਤਰੀ ਪੈਦਾ ਹੁੰਦਾ ਹੈ, ਜਿਹੜਾ ਕਿ ਦੁਸ਼ਟ ਦਮਨ (ਬੁਰਾਈ ਨਾਸ਼ਕ) ਦੇ ਤੌਰ `ਤੇ ਜਾਣਿਆ ਜਾਵੇਗਾ। ਸੂਰਵੀਰ ਯੋਧਾ ਰਿਸ਼ੀ ਤੋਂ ਦੈਂਤਾਂ ਨਾਲ ਯੁੱਧ ਕਰਨ ਦੀ ਆਗਿਆ ਮੰਗਦਾ ਹੈ। ਆਗਿਆ ਮਿਲਣ `ਤੇ ਯੁੱਧ ਸ਼ੁਰੂ ਹੋ ਜਾਂਦਾ ਹੈ। ਸਾਲਾਂ ਬੱਧੀ ਯੁੱਧ ਚੱਲਦਾ ਹੈ ਅਤੇ ਅਖੀਰ `ਤੇ ਦੁਸ਼ਟ ਦਮਨ ਸਾਰੇ ਦੈਂਤਾਂ ਦਾ ਨਾਸ ਕਰ ਦਿੰਦਾ ਹੈ। ਸੂਰਵੀਰ ਯੋਧਾ ਰਿਖੀ ਕੋਲ ਜਾਂਦਾ ਹੈ ਅਤੇ ਪੁੱਛਦਾ ਹੈ ਕਿ ਹੁਣ ਉਸ ਲਈ ਕੀ ਹੁਕਮ ਹੈ? ਰਿਖੀ ਉਸ ਨੂੰ ਦੱਸਦਾ ਹੈ ਕਿ ਉਹ ਪਹਾੜੀਆਂ `ਤੇ ਚਲਾ ਜਾਵੇ ਅਤੇ ਘੋਰ ਤਪੱਸਿਆ ਕਰੇ। ਦੁਸ਼ਟ ਦਮਨ ਹੇਮਕੁੰਟ ਸਾਹਿਬ ਦੀ ਇਂੱਕ ਝੀਲ `ਤੇ ਪਹੁੰਚ ਜਾਂਦਾ ਹੈ ਅਤੇ ਉਥੇ ਸੱਚੇ ਪ੍ਰਮਾਤਮਾ ਦੀ ਭਗਤੀ `ਚ ਹਜ਼ਾਰਾਂ ਸਾਲ ਬਿਤਾ ਦਿੰਦਾ ਹੈ। ਇਤਨੀ ਘੋਰ ਤਪੱਸਿਆ ਕੀਤੀ ਜਾਂਦੀ ਹੈ ਕਿ ਦੁਸ਼ਟ ਦਮਨ ਤੇ ਪ੍ਰਮਾਤਮਾ ਇੱਕ ਰੂਪ ਹੋ ਜਾਂਦੇ ਹਨ।
ਇਸ ਤੋਂ ਬਾਅਦ ਬਚਿੱਤ੍ਰ ਨਾਟਕ ਦੇ ਛੇਵੇਂ ਅਧਿਆਏ ਦੀ ਕਹਾਣੀ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹੋਏ ਦਰਸਾ ਦਿੱਤੇ। ਚੌਪਈ॥ ਅਬ ਮੈਂ ਅਪਣੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥ ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ॥ 1॥ ਇਸ ਤਰ੍ਹਾਂ ਬਚਿੱਤ੍ਰ ਨਾਟਕ ਦੇ ਅਗਿਆਤ ਲਿਖਾਰੀ (ਜਿਸ ਨੂੰ ਅਸੀਂ ਗਲਤੀ ਨਾਲ ਗੁਰੂ ਗੋਬਿੰਦ ਸਿੰਘ ਜੀ ਮੰਨ ਰਹੇ ਹਾਂ) ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸ਼ਟ ਦਮਨ ਦੱਸ ਕੇ ਪਿੱਛਲੇ ਜਨਮ ਦਾ ਬ੍ਰਹਮਣ (ਖ਼ੂਨ ਵਿੱਚੋਂ ਪੈਦਾ ਹੋਇਆ) ਸਿੱਧ ਕਰ ਦਿੱਤਾ ਹੈ, ਉਥੇ ਉਨ੍ਹਾਂ ਨੂੰ ਗੁਰਮਤਿ ਵਿਰੋਧੀ ਘੋਰ ਤਪੱਸਿਆ, ਕਾਲਕਾ ਦੇਵੀ ਦੀ ਅਰਾਧਣਾ, ਤੀਰਥ ਇਸ਼ਨਾਨ ਅਤੇ ਪੁੰਨ ਦਾਨ ਕਰਦੇ ਵਿਖਾ ਕੇ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਕੀਤਾ ਹੈ।
ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਕਿਸੇ ਅਣਪ੍ਰਵਾਨਿਤ ਵਿਅਕਤੀ ਵਲੋਂ ਤਿਆਰ ਕੀਤੀ ਅੰਮ੍ਰਿਤ ਕੀਰਤਨ ਪੋਥੀ ਨੂੰ ਹੀ ਗੁਰੂ ਸਮਝਣ ਵਾਲੇ ਰਾਗੀਆਂ ਨੇ ਸਿੱਖ ਰਹਿਤ ਮਰਯਾਦਾ ਦੀ ਇਸ ਮੱਦ ਦੀਆਂ ਧੱਜ਼ੀਆਂ ਉਡਾਉਂਦੇ ਹੋਏ ਬਚਿੱਤ੍ਰ ਨਾਟਕ `ਚੋਂ ਉਪ੍ਰੋਕਤ ਗੁਰਮਤਿ ਵਿਰੋਧੀ ਰਚਨਾਵਾਂ ਪੜ੍ਹ ਕੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਿੱਛਲੇ ਜਨਮ ਦਾ ਕਰਮਕਾਂਡੀ ਬ੍ਰਾਹਮਣ ਬਣਾ ਰੱਖਿਆ ਹੈ ਉਥੇ ਸਿੱਖ ਧਰਮ ਨੂੰ ਪੂਰੀ ਤਰ੍ਹਾਂ ਮਿਲਗੋਭਾ ਬਣਾ ਕੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦਾ ਹੀ ਅੰਗ ਦੱਸਿਆ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਜਾਗ੍ਰਿਤ ਹੋਏ ਗੁਰਸਿੱਖਾਂ ਨੁੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਤੋਂ ਇਲਾਵਾ ਕਮਰਕੱਸੇ ਵੀ ਕਰ ਲੈਣ ਕਿ ਇਸ ਗੁਰਮਤਿ ਵਿਰੋਧੀ ਕੱਚੀ ਬਾਣੀ ਤੋਂ ਪੰਥ ਦਾ ਖਹਿੜਾ ਛੁਡਾ ਸਕਣ।


(05/01/10)
ਗਿਆਨੀ ਜਸਵੰਤ ਸਿੰਘ ‘ਮੋਰਜੰਡ’

ਗੁਰੂ ਗ੍ਰੰਥ ਤੋਂ ਵੱਡਾ ਕੋਈ ਸੰਤ ਹੈਨੀ।
ਕੋਈ ਬਾਬਾ ਕਿਸੇ ਦੇ ਘਰ ਆਇਆ,
ਪੋਲੇ ਗੱਦਿਆਂ `ਤੇ ਬੈਠਾ ਆਣ ਬਾਬਾ।
ਕਮਰਾ ਇੱਕ ਸਪੈਸ਼ਲ ਜਾ ਮੱਲ ਬੈਠਾ,
ਲਾਈ ਜਾਂਦੈ ਗੁਪਤ ਦੀਵਾਣ ਬਾਬਾ।
ਏਅਰ ਕੰਡੀਸ਼ਨ ਦੀ ਠੰਡੜੀ ਪੌਣ ਆਵੇ,
ਘਰਾੜੇ ਮਾਰਦਾ ਲੰਮੀਆਂ ਤਾਣ ਬਾਬਾ।
ਅੰਮ੍ਰਿਤ ਵੇਲਾ ਨੀਂਦ ਦੇ ਵਿੱਚ ਲੰਘਾ,
ਧੁੱਪ ਚੜ੍ਹੀ ਤੋਂ ਕਰੇ ਇਸ਼ਨਾਨ ਬਾਬਾ।
ਚਂਦਨ ਖਸਬੂ ਪਰਫਿਊਮ ਦਾ ਛਿੜਕਾਅ ਕਰਕੇ,
ਬਾਹਿਰ ਸੰਗਤ ਵਿੱਚ ਬਾਬਾ ਆਂਵਦਾ ਏ।
ਠਾਠੀ ਨਾਲ ਮੁੱਛਾਂ ਨੂੰ ਪ੍ਰੈੱਸ ਕੀਤਾ,
ਚਿੱਟਾ ਚੋਲਾ ਵੀ ਲਿਸ਼ਕਾਂ ਪਾਂਵਦਾ ਏ।
ਚਿੱਟੀ ਚਾਦਰ ਵੀ ਸੋਫੇ `ਤੇ ਪਾ ਦਿੱਤੀ,
ਬਾਬਾ ਤਿੰਨ ਮਣੀ ਤਸ਼ਰੀਫ ਟਿਕਾਂਵਦਾ ਏ।
ਸੱਜੇ ਹੱਥ ਨੂੰ ਚੱਕਦਾ ਏ ਪਕੜ ਮਾਲਾ,
ਅਸ਼ੀਰਵਾਦ ਵਾਲਾ ਪੋਜ ਬਣਾਂਵਦਾ ਏ।
ਬਾਟਾ ਭਰਕੇ ਲਿਆਂਦਾ ਦੁੱਧ ਬਾਦਾਮ ਵਾਲਾ,
ਗੱਟ ਗੱਟ ਕਰਕੇ ਦੁੱਧ ਤਾਂਈ ਚਾੜ੍ਹ ਜਾਂਦੈ।
ਭੋਜਨ ਤਿਆਰ ਹੈ ਬਾਬਾ ਜੀ ਭੋਗ ਲਾਵੋ,
ਪੰਜ-ਸੱਤ ਪ੍ਰਸ਼ਾਦੇ ਵੀ ਰਾੜ੍ਹ ਜਾਂਦੈ।
ਖਾਣ ਪੀਣ ਦਾ ਬਣਿਆ ਜੁਗਾੜ ਰਹਿੰਦਾ,
ਨਾਂ ਸੁੱਕਾ ਸਉਣ ਨਾਂ ਸੁੱਕਾ ਹਾੜ ਜਾਂਦੈ।
ਪਤਾ ਲੱਗਜੇ ਕਿ ਐਥੇ ਨੀਂ ਪਾਰ ਪੈਣੀ,
ਵਖਤ ਵਿਚਾਰਕੇ ਮੌਕਾ ਤਾੜ ਜਾਂਦੈ।
ਕਹੇ ਕਬੀਰ ਉਹ ਸੰਤ ਨਾਂ ਭਾਉਣ ਮੈਂਨੂੰ,
ਜੋ ਨਾਲ ਡਾਲੀਆਂ ਪੇਡਾ ਗਟਕਾ ਜਾਂਦੇ।
ਮਨਮੱਤ ਦਾ ਕੂੜ ਪਰਚਾਰ ਕਰਕੇ,
ਵਿੱਚ ਦੁਬਿਧਾ `ਚ ਸੰਗਤ ਫਸਾ ਜਾਂਦੇ।
ਜਿੰਨ੍ਹਾਂ ਰਾਹਾਂ `ਤੇ ਚੱਲਣ ਲਈ ਆਖਦੇ ਨੇ,
ਮੁੜ ਆਪ ਨਾਂ ਕਦੇ ਉਸ ਰਾਹ ਜਾਂਦੇ।
ਇਹ ਬਿਪਰਵਾਦੀ ਨੇ ਸੰਤ ਕਹਾਉਣ ਵਾਲੇ,
ਸ਼੍ਰੀ 108 ਦਾ ਪੂਛੜ ਲਵਾ ਜਾਂਦੇ।
ਕੋਈ ਆਖਦੈ ਬਾਬੇ ਨੇ ਬਹੁਤ ਵੱਡੇ,
ਵੱਡਾ ਆਖਕੇ ਐਵੇਂ ਵਡਿਆਈ ਜਾਂਦੇ।
ਮਰਣਾ ਸੱਚ ਹੈ ਜੀਵਣਾ ਝੂਠ ਜਾਣੋ,
ਇੰਜ ਮੁਖ `ਚੋਂ ਸੰਤ ਫੁਰਮਾਈ ਜਾਂਦੇ।
ਬਾਡੀਗਾਰਡਾਂ ਦੇ ਨਾਲ ਪ੍ਰਚਾਰ ਕਰਦੇ,
ਖੌਫ ਫੇਰ ਵੀ ਮੌਤ ਦਾ ਖਾਈ ਜਾਂਦੇ।
ਕੀ ਬਣੂੰਗਾ ਐਸੇ ਸ਼ਰਧਾਲੂਆਂ ਦਾ,
ਜੋ ਬਿਨਾਂ ਸਮਝ ਤੋਂ ਸੰਪਟ ਕਰਾਈ ਜਾਂਦੇ।
ਦੇਕੇ ਸੰਪਟ ਇਹ ਕਰੀ ਵਾਪਾਰ ਜਾਂਦੇ,
ਮੰਤ੍ਰ ਬਾਣੀ ਨੂੰ ਇੱਕ ਬਣਾ ਦਿੱਤਾ।
ਚੋਣਵੇਂ ਸ਼ਬਦਾਂ ਦਾ ਇਹ ਨੇ ਜਾਪ ਦਿੰਦੇ,
ਬਾਣੀ ਵਿੱਚ ਵੀ ਵਿਤਕਰਾ ਪਾ ਦਿੱਤਾ।
ਵਰ ਸ਼ਰਾਪ ਵੀ ਇਹਨਾਂ ਕੋਲ ਦੇ ਹੈਗੇ,
ਕੀੜੇ ਪੈਣਗੇ ਆਖ ਡਰਾ ਦਿੱਤਾ।
ਸਿੱਖ ਡਰਦਾ ਚਰਣਾਂ `ਤੇ ਆਣ ਢੱਠਾ,
ਨੋਟ 500 ਦਾ ਕੱਢ ਫੜਾ ਦਿੱਤਾ।
ਪੰਦਰਾਂ ਜਾਣੇ ਸਟੇਜ `ਤੇ ਆਣ ਬਹਿੰਦੇ,
ਵੇਖ ਚਿਮਟਿਆਂ ਦਾ ਪੈਂਦਾ ਛਣਕਾਟ ਬੇਲੀ।
ਚੱਮੜ ਢੋਲਕੀ ਦਾ ਦੁਹੱਥੜੀਂ ਕੁੱਟਦੇ ਨੇ,
ਲੱਗਦੈ ਕੰਨਾਂ ਨੇ ਜਾਣੈ ਪਾਟ ਬੇਲੀ।
ਗੱਦੀ ਲਾਉਂਦੇ ਨੇ ਗੁਰੂ ਦੇ ਕੋਲ ਬਹਿਕੇ,
ਨਾਂ ਛੱਡਦੇ ਕਸਰ ਤੇ ਨਾਂ ਕੋਈ ਘਾਟ ਬੇਲੀ।
ਲੁੱਟ ਸਰਮਾਇਆ ਗੁਰੂ ਕੇ ਸਿੱਖੜੇ ਦਾ,
ਇਹ ਕਰਦੇ ਡੇਰਿਆਂ, ਚ ਠਾਠ ਬੇਲੀ।
ਸੰਗਤ ਗੁਰੂ ਦੀ ਡੇਰਿਆਂ `ਚੋਂ ਸੁੱਖ ਲੱਭੇ,
ਮੈਨੂੰ ਲੱਗਦੈ ਇਹਦਾ ਕੋਈ ਕੰਤ ਹੈਨੀ।
ਜੇ ਇਹ ਸਾਧ ਪਖੰਡੀਆਂ ਦੇ ਵੱਸ ਪੈਗੀ,
ਬੱਚ ਸਕਣ ਦਾ ਫਿਰ ਕੋਈ ਵੰਤ ਹੈਨੀ।
ਜਿੰਨ੍ਹਾਂ ਗੱਲਾਂ ਦੇ ਪਿੱਛੇ ਤੂੰ ਫਿਰੇਂ ਭੱਜਾ,
ਉਹਨਾਂ ਗੱਲਾਂ `ਚ ਭੋਰਾ ਵੀ ਤੰਤ ਹੈਨੀ।
‘ਮੋਰਜੰਡ’ ਦੇ ਆਖੇ ਲੱਗ ਸਿੱਖਾ,
ਗੁਰੂ ਗ੍ਰੰਥ ਤੋਂ ਵੱਡਾ ਕੋਈ ਸੰਤ ਹੈਨੀ।

ਲੇਖਕ-ਗਿਆਨੀ ਜਸਵੰਤ ਸਿੰਘ ‘ਮੋਰਜੰਡ’
ਗੁਰਦੁਆਰਾ ਸਾਹਿਬ,
ਕਲਾਂਗ।
ਫੋਨ ਨੰ: 016-454-8663


(05/01/10)
ਸੁਰਿੰਦਰ ਕੌਰ/ਨਿਰਭੈ ਸਿੰਘ

ਪਰਮ ਪਿਆਰੇ ਅਤੇ ਸਤਿਕਾਰਿਤ ਗੁਰੂ ਪਿਆਰਿਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਿਹ॥
ਆਦਿ ਗ੍ਰੰਥ ਨੂੰ ਸਦੀਵੀ ਗੁਰਿਆਈ ਬਖਸ਼ਣਹਾਰ, ਸ੍ਰਬੰਸਦਾਨੀ, ਖੰਡੇ ਬਾਟੇ ਦੀ ਪਹੁਲ ਦੇ ਦਾਤੇ, ਨੀਲੇ ਦੇ ਸ਼ਾਹ ਸਵਾਰ ਕਲਗੀਧਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਮ ਜੋਤ ਦੇ ਮਾਲਿਕ ਬਣੇ ਗੋਬਿੰਦ ਰਾਏ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਹਾਰਦਿਕ ਵਧਾਈ ਹੋਵੇ ਜੀ। ਅਕਾਲ ਪੁਰਖ ਜੀ ਰਹਿਮਤ ਕਰਨ ਗੁਰੂ ਜੀ ਵਲੋਂ ਹੋਏ ਹੁਕਮ ਗੁਰੁਰੂ ਮਾਨਿਓ ਗ੍ਰੰਥ੍ਰੰਥ ਜੀ ਨਾਲ ਜੁੜਨ ਦੀ ਹਰ ਸਿੱਖ ਨੂੰ ਸੋਝੀ ਉਪ੍ਰੰਤ ਦ੍ਰਿੜਤਾ ਨਾਲ ਇਸ ਹੁਕਮ ਉੱਪਰ ਪਹਿਰਾ ਦੇਣ ਦੀ ਸਾਰ ਆਵੇ। ਤਾਂ ਹੀ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਸ਼ਰੀਕ ਵਜੋਂ ਹੋਰ ਕਿਸੇ ਕਿਤਾਬ (ਦਸਮ ਗ੍ਰੰਥ ਜਿਸ ਨੂੰ ਵਿਦਵਾਨ ਲੋਕ ਅਨਮਤੀ ਕਿਤਾਬਾਂ ਦਾ ਉਲੱਥਾ ਮੰਨਦੇ ਹਨ) ਦਾ ਪ੍ਰਕਾਸ਼ ਕਰਨ ਵਾਲਾ ਆਰ ਐਸ ਐਸ ਦਾ ਏਜੰਡਾ ਠੁਸ ਕੀਤਾ ਜਾ ਸਕਦਾ ਹੈ। ਤਨੋਂ ਮਨੋਂ ਗੁਰੂ ਜੀ ਦੇ ਗੁਰੁਰੂ ਮਾਨਿਓ ਗ੍ਰੰਥ ਵਾਲੇ ਹੁਕਮ ਉੱਤੇ ਫੁਲ ਝੜਾਉਣਾ ਹੀ ਅਸਲ ਵਿੱਚ (ਗੁਰੂ ਜੀ) ਬਾਲਕ ਗੋਬਿੰਦ ਰਾਏ ਜੀ ਦਾ ਜਨਮ ਦਿਨ ਮਨਾਉਣਾ ਹੈ। ਇਸ ਤਰਾਂ ਕਰਕੇ ਹੀ ਅਸੀਂ ਗੁਰੂ ਜੀ ਪ੍ਰਤੀ ਆਪਣੀ ਸੱਚੀ ਸ਼ਰਧਾ ਦਾ ਪ੍ਰਗਟਾਵਾ ਕਰ ਸਕਦੇ ਹਾਂ। ਅਗਰ ਅਸੀਂ ਇਸ ਹੁਕਮ ਤੇ ਡਟ ਕੇ ਪਹਿਰਾ ਨਹੀਂ ਦਿੰਦੇ ਤਾਂ ਇਸ ਨੂੰ ਅਡੰਬਰ ਹੀ ਕਿਹਾ ਜਾ ਸਕਦਾ ਹੈ ਗੁਰੂ ਪ੍ਰਤੀ ਸ਼ਰਧਾ ਨਹੀਂ।
ਸੁਰਿੰਦਰ ਕੌਰ/ਨਿਰਭੈ ਸਿੰਘ
ਫਰੈਂਕਫਰਟ, ਜਰਮਨੀ


(05/01/10)
ਗੁਰਮਤਿ ਸੰਚਾਰ ਸਭਾ (ਜਰਮਨੀ)

ਆਦਰਯੋਗ ਗੁਰੂ ਪਿਆਰਿਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਿਹ॥
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂੰਹ ਸਿੱਖ ਜਗਤ ਨੂੰ ਖਾਸ ਤੌਰ ਤੇ ਅਤੇ ਪੂਰੀ ਮਨੁੱਖਤਾ ਨੂੰ ਆਮ ਤੌਰ ਤੇ, ਕਿਉਂ ਕਿ ਗੁਰੂ ਜੀ ਪੂਰੀ ਮਾਨਵਤਾ ਨੂੰ ਇੱਕ ਮਨੁੱਖੀ ਨਸਲ ਵਜੋਂ ਜਾਣਦੇ ਸਨ, ਹਾਰਦਿਕ ਵਧਾਈ ਹੋਵੇ ਜੀ। ਜਿਹਨਾਂ ਨੇ (ਪੋਥੀ ਸਹਿਬ) ਆਦਿ ਗ੍ਰੰਥ ਨੂੰ ਸਦੀਵੀ ਗੁਰਿਆਈ ਬਖਸ਼ ਕੇ ਸਿੱਖ ਲਈ ਹੋਰ ਸਾਰੇ ਦਰਵਾਜੇ ਬੰਦ ਕਰ ਦਿੱਤੇ ਹਨ। ਕੀ ਸਾਰੇ ਸਿੱਖ ਉਹਨਾਂ ਦੇ ਕੀਤੇ ਹੋਏ ਹੁਕਮ ਗੁਰੂ ਮਾਨਿਓ ਗ੍ਰੰਥ ਨੂੰ ਮਾਣਤਾ ਦੇ ਰਹੇ ਹਨ? ਇਹ ਸਵਾਲ ਹਰ ਗੁਰੂ ਦੇ ਸਿੱਖ ਨੂੰ ਆਪਣੇ ਆਪ ਤੋਂ ਪੁਛਣਾ ਚਾਹੀਦਾ ਹੈ।
ਗੁਰਮਤਿ ਸੰਚਾਰ ਸਭਾ (ਜਰਮਨੀ)


IF any changes were needed those were to correct the wrong dates but opposite has been done , see who was mastermind behind this from 2003.

Newspaper clipping from 2003 in Video proof it

http://www.youtube.com/watch?v=3ciRl5mORlg

Subject: {GGS Web Academy} Prof. Darshan Singhs challenge to RSS
Guru Fateh Khalsa Ji,

Prof. Darshan Singh is always alert about the challenges to Sikh Nation.
This video is few years old but it shows that Sudarshan kumar chief RSS had intentions to make changes in Nanak shai calander many years back and Singh sahib warned them you can see that in this video.

Question:
We can see the news peper statement of RSS about calender in this video that RSS want some changes in nanak shahi calander.

S. Makar and Sant Samj made those same changes ???


(05/01/10)
ਇਕਵਾਕ ਸਿੰਘ ਪੱਟੀ

ਸ਼੍ਰੋਮਣੀ ਕਮੇਟੀ ਨਵੇਂ ਬਣਾਏ ਕੈਲੰਡਰ ਨਾਲੋਂ
‘ਨਾਨਕਸ਼ਾਹੀ’ ਸ਼ਬਦ ਵੱਖ ਕਰੇ
ਅੰਮ੍ਰਿਤਸਰ 5 ਜਨਵਰੀ 09
ਪੰਥ ਪ੍ਰਮਾਣਿਕ ਅਤੇ ਕੌਮ ਦੀ ਵੱਖਰੀ, ਅਜ਼ਾਦ ਹਸਤੀ ਦੇ ਪ੍ਰਤੀਕ ਨੂੰ ਸਾਧ ਟੋਲੇ ਨਾਲ ਰਲ ਕੇ ਸ੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਇੱਕ ਆਮ ਬਿਕ੍ਰਮੀ ਕੈਲੰਡਰ ਵਾਂਗ ਬਣਾ ਕੇ ਨਾਨਕਸ਼ਾਹੀ ਕੈਲੰਡਰ ਪ੍ਰਚਾਰਨਾ ਸਮੁੱਚੀ ਸਿੱਖ ਕੌਮ ਨੂੰ ਗੁੰਮਰਾਹ ਕਰਨਾ ਹੈ। ਇਸ ਫੈਂਸਲੇ ਵਿੱਚ ਮੁੱਕੜ ਖੁਦ ਕਹਿੰਦੇ ਸਨ ਕਿ ਇਸ ਬਾਰੇ ਫੈਂਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਕਰੇਗਾ ਪਰ ਉੱਥੋਂ ਦੇ ਪੁਜਾਰੀਆਂ ਨੇ ਵੀ ਸਿੱਖ ਸੰਗਤ ਦੇ ਰੋਹ ਅੱਗੇ ਹੱਥ ਖੜੇ ਕਰ ਦਿੱਤੇ ਸਨ। ਇਸਦੇ ਬਾਵਜੂਦ ਮੱਕੜ ਵੱਲੋਂ ਕੌਮ ਨਾਲ ਧੌਖਾ ਕੀਤਾ ਗਿਆ। ਬਾਬੇ ਨਾਨਕ ਦੇ ਸੂਰਜੀ ਕੈਲੰਡਰ ਨੂੰ ਰੱਦ ਕਰਦਿਆਂ ਕੈਲੰਡਰ ਨੂੰ ਬ੍ਰਹਾਮਣਵਾਦੀ ਚੋਲਾ ਪਾ ਕੇ ਬਿਕ੍ਰਮੀ ਦਾ ਰੂਪ ਦੇ ਕੇ ਵੀ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾਨਕਸ਼ਾਹੀ ਕੈਲੰਡਰ ਕਹਿ ਕੇ ਹੀ ਜਾਰੀ ਕੀਤ ਜਾਵੇ ਤਾਂ ਇਹ ਕੌਮ ਨਾਲ ਦਸ਼ਮ ਗ੍ਰੰਥ ਵਿਵਾਦ ਤੋਂ ਬਾਅਦ 21 ਵੀਂ ਸਦੀ ਦਾ ਦੂਜਾ ਵੱਡਾ ਧੋਖਾ ਹੋਵੇਗਾ। ਸ਼੍ਰੋਮਣੀ ਕਮੇਟੀ ਇਸ ਕੈਲੰਡਰ ਨਾਲੋਂ ‘ਨਾਨਕਸ਼ਾਹੀ’ ਸ਼ਬਦ ਵੱਖ ਕਰੇ ਕਿਉਂਕਿ ਉਹ ਹੁਣ ਇੱਕ ਆਮ ਬਿਕ੍ਰਮੀ ਕੈਲੰਡਰ ਬਣ ਕੇ ਰਹਿ ਗਿਆ ਹੈ ਨਾਲ ਹੀ ਉਹਨਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਚ ਮਹੀਨੇ ਪੁਰਾਣਾ ਕੈਲੰਡਰ ਹੀ ਸੰਗਤ ਵਿੱਚ ਛਾਪ ਕੇ ਵੰਡੇ। ਅਤੇ ਸਿੱਖ ਸੰਗਤ ਸਿਆਸੀ ਦਬਾਅ ਹੇਠ ਲਏ ਸ਼੍ਰੋਮਣੀ ਕਮੇਟੀ ਦੇ ਫੈਂਸਲੇ ਨੂੰ ਮੁਢੋਂ ਰੱਦ ਕਰੇ।


(05/01/10)
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ

(ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗ ਕਾਂਗ)
ਸਿੱਖ ਮਾਰਗ ਨਾਲ ਜੁੜੇ ਸੱਜਣੋ
ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ
ਸ੍ਰ ਗੁਰਚਰਨ ਸਿੰਘ ਬਰਾੜ ਨੂੰ

ਮੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜੇ ਬਾਣੀ ਨਾਲ ਕੋਈ ਬੀਮਾਰੀ ਠੀਕ ਹੁੰਦੀ ਤਾਂ ਹੱਸਪਤਾਲ ਨਹੀ ਸੀ ਖੋਹਲਣੇ। ਇਸ ਕਰਕੇ ਬਾਣੀ ਨਾਲ ਠੀਕ ਹੋਣ ਵਾਲੀ ਗੱਲ ਝੂਠੀ ਹੋ ਸਕਦੀ ਹੈ ਮੈ ਮੰਨਦਾ ਹਾਂ ਕਿਊਕਿ ਮੈ ਤੁਹਾਡੇ ਵਾਂਗੂੰ ਮੈ ਨਾਂ ਮਾਂਨੂੰ ਨਹੀ। ਪਰ ਫਰੀ ਭੁਝੰਗੀਆਂ ਦੀਆਂ ਦਾਤਾਂ ਬਖਸ਼ਣ ਵਾਲੇ ਬਾਬਾ ਜੀ ਮੈ ਦੋ ਗੱਲਾਂ ਹੋਰ ਲਿਖੀਆਂ ਸੀ ਕਿ-
1- ‘ਜੇ ਬਾਣੀ ਪੜੇ ਜਾ ਸੁਣੇ ਨਾਲ ਕੋਈ ਫਾਇਦਾ ਹੀ ਨਹੀ ਹੋਣਾਂ ਤਾਂ ਫਿਰ ਬਾਣੀ ਨਾਲੋ ਹੀਰ ਪੜੀ ਬਿਹਤਰ ਹੈ’!
2- ਘਰ ਵਾਲੀ ਨਾਲ ਝਗੜਾ ਹੋਣ ਕਰਕੇ ਨਾਸਤਿਕ ‘ਖੁਸ਼ਵੰਤ ਸਿੰਘ’ ਸਾਰੀ ਰਾਤ ਗੁਰਦਵਾਰਾ ਬੰਗਲਾ ਸਹਿਬ ਵਿੱਚ ਪਾਠ ਕਿਓ ਕਰਦਾ ਰਿਹਾ?

ਇਹਨਾਂ ਗੱਲਾਂ ਦਾ ਜਵਾਬ ਤੁਸੀ ਨਹੀ ਦਿੱਤਾ ਚਲੋ ਹੁਣ ਦੇ ਦੇਣਾਂ।
ਇੱਕ ਹੋਰ ਗੱਲ- ਕੀਤੇ ਕੰਮਾ ਦੇ ਫਲ ਦੀ ਗੱਲ ਬਹੁਤ ਚਿਰ ਪਹਿਲਾਂ ਚੱਲੀ ਸੀ। ਮੈ ਲਿਖਿਆ ਸੀ ਕਿ ਕਈ ਆਦਮੀਆਂ ਨੇ ਵਿਹਲੇ ਬੈਠ ਕੇ ਖਾਧਾ ਡੱਕਾ ਦੁਹਰਾ ਨਹੀ ਕੀਤਾ ਸਗੋ ਸਾਡੇ ਕੀਤੇ ਕੰਮਾਂ ਵਿੱਚ ਨੁਕਸ ਕੱਢਿਆ ਅਸੀ ਸੋਚਦੇ ਸੀ ਕਿ ਇਹੋ ਜਿਹੇ ਬੰਦੇ ਬਹੁਤ ਔਖੇ ਹੋਕੇ ਮਰਨਗੇ ਤੇ ਪਰ ਉਹ ਆਦਮੀ ਏਅਰ ਕੰਡੀਸ਼ਨ ਹੱਸਪਤਾਲਾਂ ਵਿੱਚ ਮਰੇ ਉਹਨਾਂ ਦਾ ਪੁੱਠੇ ਕੰਮਾ ਦਾ ਹਿਸਾਬ ਕਿੱਧਰ ਗਿਆ? ਤੁਸੀ ਜਵਾਬ ਦਿੱਤਾ ਸੀ ਕਿ ਇੱਹ ਉਸਨੂੰ ਹੀ ਪਤਾ ਹੈ ਕਿ ਕਿ ਉਸਨੇ ਪੁੱਠੇ ਕੰਮ ਦੀ ਸਜ਼ਾ ਇਸੇ ਜਨਮ ਵਿੱਚ ਹੀ ਕਿਵੇ ਦੇਣੀ ਹੈ? ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪ੍ਰਮਾਤਮਾਂ ਪੁੱਠੇ ਕੰਮ ਦੀ ਸਜ਼ਾ ਐਥੈ ਦਿੰਦਾ ਹੈ ਤਾਂ ਚੰਗੇ ਕੰਮ ਦਾ ਫਾਇਦਾ ਵੀ ਉਸਨੂੰ ਜਰੂਰ ਦੇਣਾਂ ਚਾਹੀਦਾ ਹੈ। ਇੱਸ ਕਰਕੇ ਜੇ ਕੋਈ ਉਸ ਨਾਲ ਜੁੜ ਗਿਆ ਉਸਦੀ ਅਰਾਧਨਾਂ ਕਰਨ ਲੱਗ ਪਿਆ, ਬਾਣੀ ਦੇ ਮਹਾਂਵਾਕ ਅਨੁਸਾਰ
‘ਜਿੱਥੈ ਹਰਿ ਅਰਾਧੀਐ ਤਿੱਥੇ ਹਰਿ ਮਿਤੁ ਸਹਾਈ।। ਪੰਨਾਂ 733. ।
ਤਾਂ ਪ੍ਰਮਾਤਮਾਂ ਉਸਦੀ ਰੱਖਿਆ ਵੀ ਕਰੇਗਾ ਚਾਹੇ ਉਹ ਕਿੰਨਾਂ ਵੀ ਬੀਮਾਰ ਕਿਓ ਨਾਂ ਹੋਵੇ। ਜਾਂ ਫਿਰ ਤੁਹਾਡੀ ਸੋਚ ਦੇ ਮੁਤਾਬਿਕ ਰੱਬ ਮਾੜੇ ਕੰਮਾ ਦੀ ਸਜ਼ਾ ਦੇਣ ਵਾਸਤੇ ਹੀ ਹੈ ਤੇ ਚੰਗੇ ਕੰਮਾਂ ਦਾ ਫਲ ਦੇਣ ਵਾਸਤੇ ਨਹੀ?
ਬਲਦੇਵ ਸਿੰਘ


(04/01/10)
ਭਾਈ ਕਮਲਜੀਤ ਸਿੰਘ ਨੌਰਵੇ

ਨਾਨਕਸ਼ਾਹੀ ਕਲੈਂਡਰ ਦੇ ਬਿਕਰਮੀਕਰਣ ਦਾ ਜੋਰਦਾਰ ਵਿਰੋਧ
ਉਸਲੋ: 04. 05. 2010 ਨੂੰ ਨੌਰਵੇ ਦੇ ਦੋਹਾਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਸਲੋ ਵਿਖੇ ਹੋਈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਮੁਖੀ ਸ. ਅਵਤਾਰ ਸਿੰਘ ਮੱਕੜ ਵਲੋਂ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨਾਲ ਮਿਲ ਕੇ ਸਾਜਿਸ਼ੀ ਢੰਗ ਨਾਲ ਨਾਨਕਸ਼ਾਹੀ ਕਲੈਂਡਰ ਦਾ ਬਿਕਰਮੀਕਰਣ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਭੁਗੋਲ ਅਤੇ ਖਗੋਲ ਵਿਗਿਆਨੀਆਂ ਦੀ ਮਦਦ ਨਾਲ ਪਹਿਲਾਂ ਰਹਿ ਗਈਆਂ ਚੰਦ ਉਣਤਾਈਆਂ ਨੂੰ ਦੂਰ ਕਰਦੀ। ਆਪਣੇ ਆਪ ਨੂੰ ਪੰਥ ਦੀ ਸਰਬੋਤਮ ਸੰਸਥਾ ਕਹਾਉਣ ਵਾਲੀ ਸ਼੍ਰੋਮਣੀ ਕਮੇਟੀ ਅੱਜ ਪੰਥ ਦੁਸ਼ਮਣਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਖਾਲਸਾ ਪੰਥ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕਲੈਂਡਰ ਨੂੰ ਖਤਮ ਕਰਨ ਦੀਆਂ ਚਾਲਾਂ ਚਲ ਕੇ ਸ. ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁੰਮਾ ਜੀ ਕਿਸ ਦੀ ਸੇਵਾ ਕਰ ਰਹੇ ਹਨ? ਇਹ ਗੱਲ ਉਹਨਾਂ ਦੇ ਸਮਰਥਕਾਂ ਨੂੰ ਜਰੂਰ ਵਿਚਾਰਨੀ ਚਾਹੀਦੀ ਹੈ। ਅੱਜ ਲੋੜ ਹੈ ਕਿ ਹਰ ਸਿੱਖ ਇਹੋ ਜਿਹੇ ਆਪ-ਹੁਦਰੇ ਫੈਸਲਿਆਂ ਦਾ ਡਟਵਾਂ ਵਿਰੋਧ ਕਰੇ। ਮੀਟਿੰਗ ਵਿੱਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਸ. ਸੁਖਦੇਵ ਸਿੰਘ ਭੋਰ, ਸ. ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਅਜਰਾਣਾ ਵਲੋਂ ਲਏ ਗਏ ਸਟੈਂਡ ਦੀ ਪ੍ਰਸ਼ੰਸਾ ਕੀਤੀ ਗਈ। ਮੀਟਿੰਗ ਵਿੱਚ ਦੋਹਾਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਆਪਣੇ ਦਿਨ-ਤਿਉਹਾਰ 2003 ਨੂੰ ਪੰਥ ਵਲੋਂ ਜਾਰੀ ਹੋਏ ਕਲੈਂਡਰ ੳਨੁਸਾਰ ਹੀ ਮਨਾਵਾਂਗੇ।
ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਉਸਲੋ ਦੇ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੌਰ ਜੀ, ਮੀਤ ਸੇਵਾਦਾਰ ਭਾਈ ਆਤਮਾ ਸਿੰਘ, ਸਕੱਤਰ ਭਾਈ ਕਮਲਜੀਤ ਸਿੰਘ, ਭਾਈ ਲਖਵਿੰਦਰਵੀਰ ਸਿੰਘ, ਭਾਈ ਚਰਨ ਸਿੰਘ ਮੱਲੀ, ਭਾਈ ਇੰਦਰਜੀਤ ਸਿੰਘ, ਬੀਬੀ ਪ੍ਰਿਤਪਾਲ ਕੌਰ, ਬੀਬੀ ਦਵਿੰਦਰ ਕੌਰ ਅਤੇ ਬੀਬੀ ਸੁਰਿੰਦਰ ਕੌਰ ਜੀ ਹਾਜਰ ਸਨ। ਗੁਰਦੁਆਰਾ ਸਾਹਿਬ ਦਰਾਮਨ ਦੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ, ਮੀਤ ਸੇਵਾਦਾਰ ਭਾਈ ਅਜਮੇਰ ਸਿੰਘ, ਸਕੱਤਰ ਭਾਈ ਹਰਿੰਦਰਪਾਲ ਸਿੰਘ ਬੀੜ ਚੜਿੱਕ, ਭਾਈ ਜਗਜੀਵਨ ਸਿੰਘ, ਭਾਈ ਗਿਆਨ ਸਿੰਘ, ਭਾਈ ਸਰਵਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਜੀ ਹਾਜਰ ਸਨ।


(04/01/10)
ਇੰਦਰਪਾਲ ਸਿੰਘ ਖ਼ਾਲਸਾ

ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਅਸਲ ਮੁੱਦੇ ਤੋਂ ਹਟਾਉਣ ਦੀਆਂ ਸਾਜਿਸ਼ਾਂ

ਗੁਰਚਰਨ ਜੀਤ ਸਿੰਘ ਲਾਂਬਾ ਵੱਲੋਂ ਅਕਾਲ ਤਖ਼ਤ ਸਾਹਿਬ `ਤੇ ਸਾਜਿਸ਼ ਤਹਿਤ ਕਟ-ਵੱਢ ਕੇ ਪ੍ਰੋ. ਦਰਸ਼ਨ ਸਿੰਘ ਜੀ ਦੇ ਕੀਤੇ ਕੀਰਤਨ ਦੀ ਸੀ. ਡੀ. ਭੇਜਣ ਤੋਂ ਬਾਅਦ ਹੁਣ ਇੱਕ ਨਵਾਂ ਸਾਜਿਸ਼ਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਨਵੀਆਂ ਸਾਜਿਸ਼ਾਂ ਦੇ ਤਹਿਤ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦੇ ਮੁੱਦੇ ਤੋਂ ਲੋਕਾਂ ਨੂੰ ਹਟਾ ਕੇ ਪ੍ਰੋ. ਦਰਸ਼ਨ ਸਿੰਘ ਜੀ ਦੇ ਨਿੱਜੀ ਚਰਿਤੱਤਰ ਤੇ ਪਰਿਵਾਰਿਕ ਪਿਛੋਕੜ ਵੱਲ ਲਿਜਾਇਆ ਜਾ ਰਿਹਾ ਹੈ। ਭਾਵੇਂ ਕਿ ਇਹ ਸਾਰੀਆਂ ਗੱਲਾਂ ਵੀ ਮਨਘੜੰਤ ਹਨ ਤੇ ਬਿਨਾਂ ਕਿਸੇ ਅਧਾਰ ਤੇ ਸਬੂਤ ਦੇ ਹਨ, ਪਰ ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਭੋਲੀ-ਭਾਲੀ ਸਿੱਖ ਸੰਗਤ ਇਨ੍ਹਾਂ ਗੱਲਾਂ ਵਿੱਚ ਉਲਝ ਜਾਏਗੀ ਅਤੇ ਸੰਗਤਾਂ ਦਾ ਧਿਆਨ ਦਸਮ ਗ੍ਰੰਥ ਤੋਂ ਹਟਾ ਕੇ ਇਸ ਪਾਸੇ ਲਾ ਦਿੱਤਾ ਜਾਏ ਤਾਂ ਕਿ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਗੱਲ ਨਾ ਕਰੇ।
ਹੈਰਾਨੀ ਦੀ ਗੱਲ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵਿਅਕਤੀਗਤ ਤੌਰ `ਤੇ ਬਦਨਾਮ ਕਰਨ ਲਈ ਬਹੁਤ ਹੀ ਸੰਗਠਿਤ ਢੰਗ ਨਾਲ ਚਾਲਾਂ ਚਲੀਆਂ ਜਾ ਰਹੀਆਂ ਹਨ ਅਤੇ ਹਰ ਪਾਸੇ ਤੋਂ ਤਕਰੀਬਨ ਇਕੋ ਜਿਹੇ ਕਿੰਤੂ-ਪ੍ਰੰਤੂ ਉਠਾਏ ਜਾ ਰਹੇ ਹਨ। ਪਰ ਸੱਚਾਈ ਇਹ ਹੈ ਕਿ ਇਨ੍ਹਾਂ ਕਿਸੇ ਗੱਲਾਂ ਦਾ ਕੋਈ ਸਿਰ-ਪੈਰ ਨਹੀਂ ਹੈ। ਜਿਵੇਂ ਉਨ੍ਹਾਂ ਵੱਲੋਂ ਜਥੇਦਾਰੀ ਸਮੇਂ ਫਿਲਮ ਵਿਖਾਉਣ ਦਾ ਮਸਲਾ ਹੈ ਜਦ ਕਿ ਉਸ ਫਿਲਮ ਦੀ ਸ਼ੂਟਿੰਗ ਉਨ੍ਹਾਂ ਦੀ ਜਥੇਦਾਰੀ ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਅਤੇ ਇਹ ਰਿਲੀਜ਼ ਕਾਫੀ ਸਮੇਂ ਬਾਅਦ ਹੋਈ। ਇਹ ਪਰਚਾਰਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਪਤਿਤ ਹਨ ਜਾਂ ਸਿਰਗੁੰਮ ਹਨ ਪਰ ਐਸਾ ਕੁੱਝ ਨਹੀਂ ਹੈ, ਉਨ੍ਹਾਂ ਦਾ ਸਾਰਾ ਪਰਿਵਾਰ ਸਿੱਖੀ ਸਰੂਪ ਵਿੱਚ ਹੈ ਅਤੇ ਇਹ ਜਗਤ ਦੇ ਸਾਹਮਣੇ ਹੈ। ਨਾਲ ਹੀ ਇਨ੍ਹਾਂ ਦੀ ਅਖੌਤੀ ਪੰਥਕ ਸਾਈਟ `ਤੇ ਪ੍ਰੋ. ਸਾਹਿਬ ਵੱਲੋਂ ਅੰਡਾ ਆਦਿ ਖਾਣ ਬਾਰੇ ਲਿਖਿਆ ਹੈ ਅਤੇ ਇਸ ਨੂੰ ਉਹ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਹਿ ਰਹੇ ਹਨ। ਜਦਕਿ ਪੰਥਕ ‘ਸਿੱਖ ਰਹਿਤ ਮਰਯਾਦਾ’ ਵਿੱਚ ਮੀਟ ਬਾਰੇ ਸਪਸ਼ਟ ਤੌਰ `ਤੇ ਲਿਖਿਆ ਹੈ ਅਤੇ ਇਸ ਬਾਰੇ ਵਾਦ-ਵਿਵਾਦ ਬੇਲੋੜਾ ਹੈ। ਦੂਜੇ ਪਾਸੇ ਇਹ ਅਖੌਤੀ ਪੰਥਕ ਸੱਜਣ ਸਿੱਖਾਂ ਦੇ ਮੀਟ ਖਾਣ ਬਾਰੇ ਬੇਲੋੜਾ ਵਿਵਾਦ ਛੇੜਦੇ ਹਨ ਅਤੇ ਆਪ ਹਜ਼ੂਰ ਸਾਹਿਬ ਵਿਖੇ ਬਕਰਾ ਝਟਕਾ ਕੇ ਉਸਦੇ ਖੂਨ ਨਾਲ ਗੁਰੂ ਸਾਹਿਬ ਨੂੰ ਟਿੱਕਾ ਲਾਉਂਦੇ ਹਨ। ਇੱਕ ਪਾਸੇ ਤਾਂ ਇਹ ਖ਼ੁਦ ਸੰਗਤਾਂ ਨੂੰ ਮੀਟ ਖਾਣ ਬਾਰੇ ਰੋਕਦੇ ਹਨ ਅਤੇ ਦੂਜੇ ਪਾਸ ਆਪ ਝਟਕਾ ਕਰਕੇ ਗੁਰੂ ਸਾਹਿਬ ਨੂੰ ਭੋਗ ਲਾਉਂਦੇ ਹਨ।
ਅੱਜ ਪੰਥਕ ਹਲਕਿਆਂ ਵਿੱਚ ਅਸਲ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਕਰਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਪ੍ਰਕਾਸ਼ ਨੂੰ ਹਟਾਉਣਾ ਹੈ ਨਾ ਕਿ ਕਿਸੇ ਦਾ ਨਿੱਜੀ ਜੀਵਨ। ਇਨ੍ਹਾਂ ਅਖੌਤੀ ਪੰਥਕ ਵਿਦਵਾਨਾਂ ਤੇ ਸਾਈਟਾਂ ਵੱਲੋਂ ਜਾਨ-ਬੂਝ ਕੇ ਪ੍ਰੋ. ਸਾਹਿਬ ਦੇ ਜੀਵਨ `ਤੇ ਦਾਗ ਲਾਉਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸੰਗਤ ਅਸਲ ਮੁੱਦੇ ਤੋਂ ਹਟ ਕੇ ਉਨ੍ਹਾਂ ਨੂੰ ਅਜਿਹੇ ਪ੍ਰਸ਼ਨ ਪੁੱਛਣੇ ਸ਼ੁਰੂ ਕਰ ਦੇਣ ਜਿਸ ਕਰਕੇ ਉਹ ਆਪ ਵੀ ਅਸਲ ਮੁੱਦੇ ਨੂੰ ਛੱਡ ਕੇ ਸੰਗਤਾਂ ਦੇ ਬੇਸਿਰ-ਪੈਰ ਦੇ ਪ੍ਰਸ਼ਨਾਂ ਦੇ ਜਆਬ ਦੇਣ ਵਿੱਚ ਉਲਝ ਜਾਣ। ਅੱਜ ਲੋੜ ਹੈ ਕਿ ਅਸੀਂ ਇਨ੍ਹਾਂ ਅਖੌਤੀ ਪੰਥਕ ਕਹਾਉਣ ਵਾਲੇ ਵਿਅਕਤੀਆਂ ਦੀਆਂ ਸਾਜਿਸ਼ਾਂ ਨੂੰ ਪਛਾਣੀਏ ਅਤੇ ਇਨ੍ਹਾਂ ਨੂੰ ਵੀ ਕਹੀਏ ਕਿ ਜੇਕਰ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਉੱਤੇ ਪਹਿਰਾ ਦੇਣ ਲਈ ਐਨੇ ਤੱਤਪਰ ਹੋ ਤਾਂ ਪਹਿਲਾਂ 6 ਜੂਨ 2008 ਦੇ ਹੁਕਮਨਾਮੇ ਨੂੰ ਦ੍ਰਿੜਤਾ ਨਾਲ ਲਾਗੂ ਕਰਨ ਬਾਰੇ ਆਪਣਾ ਸਟੈਂਡ ਸੰਗਤਾਂ ਦੇ ਸਾਹਮਣੇ ਰੱਖੋ। ਜੇਕਰ ਇਹ ਐਸੀਆਂ ਹੀ ਸਾਜਿਸ਼ਾਂ ਕਰਦੇ ਰਹੇ ਤਾਂ ਫਿਰ ਲਾਂਬਾ ਦੇ ਬਲੈਕ-ਮੇਲ ਕਰਨ ਤੇ ਉਸ ਦੀਆਂ ਹੋਰ ਸ਼ਰਾਰਤਾਂ ਬਾਰੇ ਅੱਗੇ ਫਿਰ ਜ਼ਿਕਰ ਕਰਾਂਗੇ … ….

- ਇੰਦਰਪਾਲ ਸਿੰਘ ਖ਼ਾਲਸਾ


(04/01/10)
ਡਾ. ਭਗਵੰਤ ਸਿੰਘ ਸੰਧੂ

ਸਰਦਾਰ ਮੱਖਣ ਸਿੰਘ ਜੀ,
ਇਹ ਤਾਂ ਵਿਗਿਆਨ ਅਤੇ ਵਿਗਿਆਨੀਆਂ, ਦੋਵਾਂ ਨਾਲ ਹੀ ਬੇ-ਇਨਸਾਫੀ ਹੋ ਗਈ ਹੈ। ਤੁਸੀਂ ਇੱਕ ਕਾਲੇਜ ਦੇ ਲੈਕਚਰਾਰ ਨੂੰ ਵਿਗਿਆਨੀ ਦਾ ਦਰਜਾ ਦੇਈ ਜਾ ਰਹੇ ਹੋ, ਜਿਸ ਨੂੰ ਕਿ ਨਿਊਟਨ ਦੇ ਗਤੀ ਦੇ ਤੀਜੇ ਨਿਯਮ ਦੀ ਵੀ ਸਮਝ ਨਹੀਂ। ਅਜਿਹਾ ਇਨਸਾਨ ਤਾਂ ਮਿਡਲ ਸਕੂਲ ਵਿੱਚ ਵੀ ਅਧਿਆਪਕ ਲੱਗਣ ਦੇ ਯੋਗ ਨਹੀਂ।
ਮੇਰੇ ਲੇਖਾਂ ਵਾਸਤੇ ਇਹ ਸਿਰਲੇਖ ਬਿਲਕੁਲ ਵੀ ਢੁਕਵੇਂ ਨਹੀਂ ਹਨ। ਮੈਂ ਇਸ ਮਸਲੇ ਤੇ ਤੁਹਾਨੂੰ ਇੱਕ ਸੁਝਾਅ ਵੀ ਭੇਜਿਆ ਸੀ। ਇਸ ਮਸਲੇ ਨੂੰ ਹੱਲ ਕਰਨ ਦਾ ਇੱਕ ਤਰੀਕਾ ਹੋਰ ਵੀ ਹੋ ਸਕਦਾ ਸੀ, ਜਿਵੇਂ “ਤਰਲੋਚਨ” ਦੀ ਥਾਂ ਤੇ ਕੋਈ ਵੀ ਕਲਪਿਤ ਨਾਂ ਜਿਵੇਂ “ਬਚਿੱਤਰ” ਜਾਂ ਕੋਈ ਵੀ ਹੋਰ ਨਾਂ ਲਿਖਿਆ ਜਾ ਸਕਦਾ ਸੀ ਅਤੇ ਹੇਠਾਂ ਨੋਟ ਦੇ ਦਿੱਤਾ ਜਾਂਦਾ ਕਿ ਇਹ ਨਾਂ ਕਲਪਿਤ ਹੈ। ਜੇ ਇਹ ਵੀ ਨਹੀਂ ਤਾਂ ਇਸ ਨਾਲੋਂ ਤਾਂ ਇਹ ਬੇਹਤਰ ਸੀ, “ਇੱਕ ਕਾਲੇਜ ਦੇ ਪ੍ਰਫੈਸਰ ਦਾ ਵਿਗਿਆਨ!” ਅਤੇ, “ਇੱਕ ਅਜਬ ਪ੍ਰੋਫੈਸਰ ਦਾ ਅਨੂਠਾ ਵਿਗਿਆਨ!” ਮੈਂ ਅਪੀਲ ਕਰਦਾ ਹਾਂ ਕਿ ਇਹ ਸਿਰਲੇਖ ਬਿਲਕੁਲ ਵੀ ਢੁਕਵੇਂ ਨਹੀਂ ਹਨ, ਇਹਨਾਂ ਨੂੰ ਤੁਰੰਤ ਬਦਲਿਆ ਜਾਵੇ।
ਇੱਕ ਹੋਰ ਸੁਝਾਅ ਵੀ ਦੇਣਾ ਚਾਹੁੰਦਾ ਹਾਂ। ਜਦੋਂ ਕੋਈ ਵੀ ਲੇਖ ਸਾਈਟ ਤੇ ਪਾਇਆ ਜਾਂਦਾ ਹੈ, ਬਿਹਤਰ ਹੋਵੇ ਜੇ ਨਾਲ ਤਰੀਕ ਵੀ ਪਾ ਦਿੱਤੀ ਜਾਵੇ। ਧੰਨਵਾਦ।
ਸ. ਦਰਸ਼ਨ ਸਿੰਘ ਜੀ ਘਣਕਸ ਨੂੰ
ਤੁਹਾਡੀਆਂ ਦਲੀਲਾਂ ਵਾਕਿਆ ਹੀ ਕਾਬਿਲੇ ਤਾਰੀਫ ਹਨ। ਸ਼ਹੀਦ ਭਗਤ ਸਿੰਘ ਵੀ ਕਾਮਰੇਡ ਸਨ, ਪੱਕੇ ਨਾਸਤਿਕ ਸਨ ਅਤੇ ਦਾਹੜੀ ਕੇਸ ਵੀ ਨਹੀਂ ਸਨ ਰੱਖੇ ਹੋਏ। ਅੱਲੜ੍ਹਪੁਣੇ ਵਿੱਚ ਹੀ ਇਹ ਸਿੱਖ ਮੁੰਡਾ ਮਾਰਕਸਵਾਦ ਪੜ੍ਹ ਕਾਮਰੇਡ ਬਣ ਗਿਆ, ਨਾਸਤਕ ਬਣ ਗਿਆ ਅਤੇ ਸ਼ਹੀਦੀ ਪਾ ਗਿਆ! ਉਨ੍ਹਾਂ ਦੀ ਸ਼ਹੀਦੀ ਤਾਂ ਨਹੀਂ ਬੇ-ਮਾਅਨੀ ਨਜ਼ਰ ਆਉਣ ਲੱਗ ਗਈ?
ਤੁਸੀਂ ਕਿਤੇ ਕੋਈ ਸਰਕਾਰੀ ਅਫਸਰ ਤਾਂ ਨਹੀਂ ਸੀ ਜੁਆਨੀ ਵੇਲੇ। ਸ਼ਾਇਦ ਕਾਮਰੇਡਾਂ ਨਾਲ ਪੇਚਾ ਪੈ ਗਿਆ ਹੋਵੇ। ਉਦੋਂ ਕਾਮਰੇਡ ਵੀ ਪੰਜਾਬ ਵਿੱਚ ਤਕੜੇ ਹੁੰਦੇ ਸਨ। ਹੋ ਸਕਦਾ ਹੈ ਕੁਰਸੀ ਬਚਾਉਣ ਖਾਤਰ ਉਨ੍ਹਾਂ ਅੱਗੇ ਝੁਕਣਾ ਪਿਆ ਹੋਵੇ। ਅਜਿਹੀਆਂ ਕੁੜਿੱਤਣਾਂ ਤਾਂ ਜਿੰਦਗੀ ਦੇ ਨਾਲ ਹੀ ਨਿਭਦੀਆਂ ਹੁੰਦੀਆਂ ਹਨ। ਜੇ ਤੁਹਾਡੀ ਕੋਈ ਦੁਖਦੀ ਰਗ ਛੇੜ ਬੈਠਾ ਹੋਵਾਂ ਤਾਂ ਮੁਆਡੀ ਚਾਹੁੰਦਾ ਹਾਂ।
ਮੇਰਾ ਮਤਲਬ ਇਹ ਸੀ ਕਿ ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਗੁਰੁ ਤੇਗ ਬਹਾਦੁਰ ਜੀ ਤੱਕ ਕਿਸੇ ਵੀ ਗੁਰੂ ਨੇ ਖੰਡੇ ਦੀ ਪਾਹੁਲ ਸ਼ਕ ਕੇ ਸਿੱਖੀ ਸਰੂਪ ਧਾਰਨ ਨਹੀਂ ਸੀ ਕੀਤਾ। ਫੇਰ ਉਹ ਤੁਹਾਡੇ ਵਾਸਤੇ ਸਿੱਖ ਕਿਵੇਂ ਹੋ ਸਕਦੇ ਹਨ?
ਤੁਸੀਂ ਲਿਖਦੇ ਹੋ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਬਖਸ਼ਸ਼ ਨਾਲ ਆਪਣਾ ਜੀਵਨ ਸੁਖ ਅਤੇ ਅਰਾਮ ਨਾਲ ਗੁਜਾਰ ਲਿਆ ਹੈ। ਜਿਨ੍ਹਾਂ `ਤੇ ਗੁਰੁ ਨਾਨਕ ਦੀ ਬਖਸ਼ਸ਼ ਹੁੰਦੀ ਹੈ ਉਨ੍ਹਾਂ ਦੇ ਦਿਲਾਂ ਵਿੱਚ ਇੰਨੀ ਕੁੜਿੱਤਣ ਅਤੇ ਈਰਖਾ ਨਹੀਂ ਹੁੰਦੀ। ਅਤੇ ਨਾਂ ਹੀ ਉਨ੍ਹਾਂ ਨੂੰ ਆਪਣੀ ਪਤਨੀ ਨੂੰ ਪ੍ਰਮਾਤਮਾਂ ਅੱਗੇ ਇਹ ਅਰਦਾਸ ਕਰਨ ਲਈ ਕਹਿਣ ਦੀ ਲੋੜ ਪੈਂਦੀ ਹੈ ਕਿ ਰੱਬ ਹੁਣ ਉਨ੍ਹਾਂ ਨੂੰ ਚੁੱਕ ਲਵੇ। ਤੁਹਾਡੀ ਰੂਹ ਦਾ ਦੁਸ਼ਮਣ, ਤਹਾਡਾ ਕਾਮਰੇਡ, ਵਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ, ਤੁਹਾਡੇ ਈਰਖਾ ਅਤੇ ਹਉਮੈ ਦੀ ਅੱਗ ਚ ਝੁਲਸਦੇ ਮਨ ਨੂੰ ਸ਼ਾਂਤੀ ਬਖਸ਼ੇ। ਧੰਨਵਾਦ।
ਤੁਹਾਡਾ ਕਾਮਰੇਡ,
ਡਾ. ਭਗਵੰਤ ਸਿੰਘ ਸੰਧੂ
(ਟਿੱਪਣੀ:- ਤੁਹਾਡਾ ਲਿਖਿਆ ਹੋਇਆ ਅੱਧਾ ਹੈਡਿੰਗ ਹੀ ਬਦਲਿਆ ਸੀ ਤੁਸੀਂ ਨਾਮ ਲਿਖ ਕੇ ਅਗਾਂਹ ਵਿਗਿਆਨ ਲਿਖਿਆ ਸੀ। ਚਲੋ ਕੋਈ ਗੱਲ ਨਹੀਂ ਜੇ ਕਰ ਨਹੀਂ ਢੁਕਦਾ ਤਾਂ ਵਿਗਿਆਨੀ ਦੀ ਥਾਂ ਤੇ ਪ੍ਰੋ: ਕਰ ਦਿੱਤਾ ਜਾਵੇਗਾ। ਤੁਹਾਡਾ ਦੂਸਰਾ ਸੁਝਾਅ ਤਾਰੀਕ ਪਉਣ ਬਾਰੇ ਹੈ। ਸ਼ਾਇਦ ਆਪ ਜੀ ਅਤੇ ਹੋਰ ਪਾਠਕ ਵੀ ਧਿਆਨ ਨਹੀਂ ਦੇਖਦੇ। ਲਗਭਗ ਪਿਛਲੇ ਛੇ ਸਾਲਾਂ ਤੋਂ ਬਕਾਇਦਾ ਹਰ ਇੱਕ ਲੇਖ ਨਾਲ ਤਾਰੀਕ ਪਾਈ ਹੁੰਦੀ ਹੈ। ਇਹ ਤਾਰੀਕ ਉਪਰ ਲੇਖ ਵਾਲੇ ਲਿੰਕ ਉਪਰ ਹੁੰਦੀ ਹੈ-ਸੰਪਾਦਕ)


(04/01/10)
ਮਨਦੀਪ ਸਿੰਘ ਵਰਨਨ

ਸ਼ੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਲੀਹੋਂ ਲੱਥੀ
ਕਲੋਨਾ, ਬੀ. ਸੀ. ਕਨੇਡਾ (ਮਨਦੀਪ ਸਿੰਘ ਵਰਨਨ)
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੇ ਇਥੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਨੁੰਮਾਇਦਾਂ ਅਖਵਾਉਣ ਵਾਲੀ ਸ਼ੋਮਣੀ ਕਮੇਟੀ ਕੌਮ ਪ੍ਰਤੀ ਆਪਣੇ ਫਰਜ਼ਾਂ ਤੋੰ ਥਿੜਕ ਚੁੱਕੀ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਬਦਲਾਅ ਕਰਕੇ ਉਨਾਂ ਦੋ ਤਖਤਾਂ ਤੇ ਕਾਬਜ਼ ਬੰਦਿਆਂ ਦੀ ਨੀਤੀ ਕੌਮ ਤੇ ਥੋਪ ਦਿੱਤੀ ਹੈ ਜਿਹੜੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਚੁੱਕੇ ਹਨ। ਅਖੌਤੀ ਸੰਤ ਯੂਨੀਅਨ ਜਿਸਨੇ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਤੋਂ ਮੁਨਕਰ ਹੋਕੇ ਤੇ ਆਪੋ ਆਪਣੀ ਰੰਗ ਬਰੰਗੀ ਮਰਯਾਦਾ ਚਲਾ ਰੱਖੀ ਹੈ ਦੇ ਹੱਥੋਂ ਅਕਾਲ ਤਖਤ ਸਾਹਿਬ ਦੇ ਪਵਿੱਤਰ ਸਿਧਾਂਤ ਦਾ ਕਤਲ ਕਰਵਾ ਦਿੱਤਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਵਿੱਚ ਸੋਧ ਕਰਕੇ ਕੌਮ ਵਿੱਚ ਹੋਰ ਡੂੰਘੀ ਵੰਡੀ ਪਾ ਦਿੱਤੀ ਹੈ। ਜੋ ਕਿ ਬਹੁਤ ਹੀ ਮੰਦਭਾਗਾ ਹੈ ਤੇ ਸਿੱਖ ਕੌਮ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।


(04/01/10)
ਗੁਰਪ੍ਰੀਤ ਸਿੰਘ ਸਮਰਾ

Dasam Granth Quiz
1) According to Dasam Granth, “Kush” was the son of
a) Valmiki and Sita
b) Rawan and Sita
c) Lakshman and Sita
d) Neither Ram nor Sita
2) According to Dasam Granth, how Ram died
a) Ram died a natural death
b) Ram was murdered
c) Ram committed suicide
d) Ram never died
3) According to Dasam Granth, Luv-Kush were twin brothers
a) Yes
b) No
c) They were not even brothers
d) All of the above
4) According to Dasam Granth, Ram died when
a) Ram jumped into fire
b) Ram jumped into Indian Ocean
c) Ram jumped into a River
d) Ram jumped from the top of a tree
5) According to Dasam Granth, this entire creation/Universe is made from
a) ear wax of both ears of God
b) ear wax of left ear
c) ear wax of right ear
d) ear wax of one ear, but which ear this is not known
6) When God is in happy mood
a) He drinks Pepsi
b) He drinks Coke
c) He drinks Gingerale
d) He drinks Alcohol and shouts and screams like a lion
7) According to Dasam Granth Sun is made of
a) gas
b) dust
c) gas and dust
d) Human body
8) According to Dasam Granth Sun was made after
a) the creation of earth
b) the creation of oceans
c) the birth of human beings
d) all of the above
9) According to Dasam Granth Prophet Mohammed
a) was born after Swami Ramanand in 1470AD
b) was born after Gorakhnath in 1200AD
c) was king of U.A.E(United Arab Emirates)
d) forcibly circumcised all the kings on this earth
e) all of the above
10) Who is the father of the author of Dasam Granth
a) Mahakaal
b) Kalka
c) Akal Purakh
d) All of the above
Note:
Maha Shiromani Bachittar Nataki - all 10 correct
Shiromani Bachittar Nataki – 7-9 correct
Bachhitar Nataki – 5-7 correct
Shame on you – less then 5 correct
Please feel free to send me more questions or feel free to add more questions to this quiz.


(03/01/10)
ਚਰਨਜੀਤ ਸਿੰਘ ਬਰੈਂਮਪਟਨ

Editor wrote
ਤਿੰਨ ਕੁ ਹੋਰ ਹਨ ਜਿਹੜੇ ਕਿ ਐਵੇਂ ਹੀ ਮੁੜ-ਮੁੜ ਕੇ ਇਧਰਲੀਆਂ ਉਧਰਲੀਆਂ ਛੱਡਦੇ ਰਹਿੰਦੇ ਹਨ

Then,why do you allow them on your site? They are a big distraction. I understand that you try to be unbiased but at the same time,you also have a responsibility to maintain the standard of this site. It feels like that they are doing it on purpose. Nothing should be allowed on this site that defeats the very purpose of this site.
That being said,You know better.

Charanjit Singh
Brampton


(03/01/10)
ਦਰਸ਼ਨ ਸਿੰਘ ਘਣਕਸ

Bhagwant S.Sandhu.PhD. jee SSA.
Your letter is not properly thought out. These 2 letters, I have written are my reply to Daljit S. Hothi’s poem in which he is mentioning my name, to tell me that I will not be any help to Professor Tarlochan Singh. Please read that childish poem. If D.S. Hothi has not done that childish thing, I would have not wasted my time to write that true story, because there is nothing to learn from these letters.
The other letter is to counter G.S.Brar’s write-up about Akhand-Paths. Please read again, I am asking Gurcharn S.BRAR if he is still doing Akhanpaths or just telling other people that Akhanpaths are useless.
I am happy for you, that you have done PhD, your PhD do not make you wiser than any body else.
The Sikhi Saroop is a must for Sikhs. I have not mention Amrit in my letter, please, do not mix things, to make our reasoning complicated.
How do you say that our 9 Guru sahib jee were not Sikhs, I am certain now that you are not a Sikh, you must be something else.
Daljit S. Hothi,
It is you poem made to write that story, you have no answer for that now, you are again wasting my time to answer your silly things, I ask you some time back that do not mention my name, I am asking you again, please stop it.
Mandeep Singh Barnun,
SSA
I hate to write these letters, it is wastage of time, it is your friend D.S.Hothi stirring up meaningless things, please tell him to stop, than will have no reason to write any letter. As I told you in my last letter that it was Mr.Hothi who was writing silly things, after I quit writing on Sikh-marg.
D.S.Ghankas

******************************

ਡਾਕਟਰ ਭੱਗਵੰਤ ਸਿੰਘ ਜੀ ਸਤਿ ਸ੍ਰੀ ਅਕਾਲ।
ਤੂਹਾਡੀ ਚਿਠੀ ਪੜ੍ਹ ਲਈ ਹੈ। ਤੂਸੀਂ ਅਪਦੇ ਸਾਢੂ ਦੀ ਮੱਦਦ ਲਈ ਆਏ ਹੋਂ, ਕੀ? ਸਿਖ੍ਹ ਮਾਰਗ ਨੂੰ ਇੱਕ ਹੋਰ ਕਾਮਰੇਡ ਦੀ ਲੋੜ ਸੀ।
ਮੈ ਸਾਂਇਸ ਵਾਲੀ ਜਿਰਾ ਨੂੰ ਲੰਮਾ ਨਹੀ ਕਰਨਾ ਚਾਹੁਦਾਂ, ਜੋ ਮੈ, ਚਾਰ ਗੱਲਾਂ ਸਾਂਇਸ ਦੀਆਂ ਕੀਤੀਆਂ ਹਨ, ਦੁਨੀਆਂ ਨੂੰ ਇਨ੍ਹਾ ਤੋ ਸਟੁਕਾਰਾ ਕਰਨਾ ਹੀ ਪੈਣਾ ਹੈ, ਅੱਜ ਨਹੀ ਤਾਂ ਕਲ।
ਡ- ਡ- ਟ ਤੇ ਪੱਸਟਸਾਈਡ ਨੇ ਪੰਜਾਬ ਨੂੰ ਜਹਿਰ ਦਾ ਖੂਹ ਬਣਾ ਦਿਤਾ ਹੈ, ਹਵਾ ਸਾਫ ਨਹੀ ਹੈ, ਨਾ ਪਾਣੀ ਨਾ ਧਰਤੀ, ਦੁਧ ਵੀ ਪੀਣ ਦੇ ਕਾਵਲ ਨਹੀ ਹੈ, ਅਣਗਿਣਤ ਰੋਗ ਲਾ ਦਿਤੇਹਨ।
ਵਾਈ ਕਾਮਰੇਡ ਸੰਧੂ ਜੀ, ਤੂੰਸੀ ਕਾਮਰੇਡ ਲੋਕ ਸਿਖੀ ਸਰੂਪ ਨੂੰ ਜਰੂਰੀ ਨਹੀ ਸਮਝਦੇ, ਹੁਣ ਤਾਂ ਇੰਡੀਆ ਦੀ ਕੋਰਟ ਨੇ ਵੀ ਫੈਸਲਾ ਦੇ ਦਿਤਾ ਕਿ ਸਰੂਪ ਤੋਂ ਬਿਨਾ ਸਿਖ੍ਹ ਨਹੀ ਹੋ ਸਕਦਾ।
ਤੂਹਾਡੀ ਕਾਮਰੇਡੀ ਸਾਫ ਜਾਹਰ ਹੈ, ਹੇਠਾਂ ਵਾਲਾ ਵਿਚਾਰ ਤੂਹਾਡਾ ਹੈ: ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤੱਕ ਕੋਈ ਵੀ ਗੁਰੂ ਸਿੱਖ ਨਹੀਂ ਸਨ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਹ ਨੌਂ ਗੁਰੂ ਤੁਹਾਡੇ ਗੁਰੂ ਨਹੀਂ ਸਨ। ਪਹਿਲਾਂ ਇਹਨਾਂ ਨੂੰ ਗੁਰੂ ਮੰਨਣ ਤੋਂ ਇਨਕਾਰ ਕਰੋ, ਫੇਰ ਸਿੱਖੀ ਸਰੂਪ ਦੀ ਗੱਲ ਕਰਨਾਂ।
ਵਾਈ ਕਾਮਰੇਡ ਜੀ, ਸਿਖ੍ਹੀ ਗੁਰੂ ਨਾਨਕ ਸਾਹਿਬ ਤੋਂ ਆਈ ਹੈ, ਸਾਰੇ ਗੁਰੂ ਸਾਹਿਬ ਜੀ ਰੱਬ ਦੀ ਮੂਰਤ ਸਨ ਅਤੇ ਸਿਖ੍ਹੀ ਸਰੂਪ ਵਾਲੇ ਸਨ, ਦੱਸਮੇਸ ਪਿਤਾ ਜੀ ਨੇ ਸਿਖ੍ਹੀ ਸਰੂਪ ਨੂੰ ਖਾਲਸੇ ਦੇ ਰੂਪ ਵਿੱਚ ਪੱਕਾ ਕਰ ਦਿਤਾ ਸੀ, ਸਾਡਾ ਸਾਰਿਆਂ ਦਾ ਨਾ ਸਿੰਘ ਅਤੇ ਕੋਰ ਬਣਾ ਦਿਤਾ ਸੀ ਅਤੇ ਗੁਰੂ ਤੇ ਖਾਲਸਾ ਨੂੰ ਇੱਕ ਕਰ ਦਿਤਾ ਸੀ। ਅਸੀ ਸਾਰੇ ਹੀ ਸਿੰਘ ਅੱਖਵਾਉਣ ਵਾਲੇ ਖੰਡੇ ਦੀ ਪਾਹੁਲ ਦੇ ਧਾਰਨੀ ਹੋਣੇ ਚਾਹੀਦੇ ਹਾਂ, ਪਰ ਤੂਹਾਡੇ ਵਰਗੇ ਲੋਕ, ਸਿਖ੍ਹ ਪਰਵਾਰਾ ਵਿੱਚ ਪੈਦਾ ਹੋ ਕਿ, ਸਿਖ੍ਹੀ ਸਰੂਪ ਨੂੰ ਹੀ ਕੰਡਮ ਕਰੀ ਜਾ ਰਹੇ ਹਨਂ, (ਜਿਸ ਨੇ ਲਾਹ ਸੂਟੀ ਲੂਈ, ਉਸ ਨੂੰ ਕੀ ਕਰੇਗਾ ਕੋਈ)
ਵਾਈ ਕਾਮਰੇਡ ਜੀ, ਸਰਬ ਗਿਆਨੀ ਤਾਂ ਤੂਹਾਡਾ ਸਾਢੂ ਜੀ ਹੈ, ਜਾਂ ਤੂੰਸੀ ਹੋ, ਮੈ ਤਾਂ ਕਾਮਰੇਡ ਸਰਬ ਗਿਆਨੀਆ ਨੂੰ ਸਮਝਣ ਸੀ ਕੋਸਿਸ ਵਿੱਚ ਹਾਂ। ਹੁਣ ਸਿਖ੍ਹ ਮਾਰਗ ਤੇ ਦੋ ਕਾਮਰੇਡ ਸਰਬ ਗਿਆਨੀ ਹੋ ਗਏ ਹਨ। ਤੂਸੀਂ ਵੀ ਆਪਣੀ ਫੋਟੋ ਸਿਖ੍ਹ-ਮਾਰਗ ਤੇ ਚੰਮਕਾਉ, ਅਸੀ ਵੀ ਤੂਹਾਡੇ ਦਰਸ਼ਨ ਕਰ ਲਈਏ
ਵਾਈ ਕਾਮਰੇਡ ਜੀ ਤੂਹਾਨੂੰ ਪਤਾ ਹੋਣਾ ਚਾਹੀਦਾ ਹੈ, ਕਿ ਸਿਖ੍ਹਾਂ ਦੇ ਪੁਤ ਅੱਲੜ ਪੂਣੇ ਵਿੱਚ ਕਿਨੀ ਕੁ ਗਿਣਤੀ ਵਿੱਚ ਕਾਮਰੇਡੀ ਮੱਤ ਦੇ ਧਾਰਨੀ ਬਣ ਗਏ ਸਨ, ਕਿਨੇ ਸਾਰੇ ਨੈਕਸਲਾਈਟ ਦੇ ਧਾਰਣੀ ਬਣ ਗਏ ਸਨ। ਜੁਵਾਨੀ ਵਿੱਚ ਜੋ ਵੀ ਪੜਿਆ ਗਿਆ ਹੈ, ਉਸ ਦਾ ਅਸਰ ਅਕਸਰ ਹੀ ਹੋ ਜਾਦਾਂ ਹੈ। ਮਾਂ ਬਾਪ ਹਮੇਸਾ ਧਿਆਨ ਰੱਖਦੇ ਹਨ, ਕਿ ਸਾਡੇ ਬੱਚੇ ਕਿਸ ਤਰਾਂ ਦੀਆਂ ਕਿਤਾਬਾਂ ਪੜ੍ਹਦੇ ਹਨ।
ਵਾਈ ਕਾਮਰੇਡ ਸੰਧੂੰ ਜੀ, ਤੂਸੀ (ਪ-ਚ-ਡ) ਸਾਂਇਸ ਪੈਸੇ ਕਮਾਉਣ ਨੂੰ ਪੜੀ ਹੈ, ਜਿਸ ਤਰਾਂ ਹੋਰ ਸਾਰੇ ਲੋਕ ਤਰਾਂ ਤਰਾਂ ਦੀ ਪੜ੍ਹਾਈ ਕਰਦੇ ਹਨ, ਇਹ ਕੋਈ ਹਣਹੋਣੀ ਗੱਲ ਨਹੀ, ਪਰ ਗੁਰੂ ਬਾਣੀ ਸਮਝਣ ਲਈ ਕਿਸੇ (ਪ-ਚ-ਡ) ਦੀ ਲੋੜ ਨਹੀ ਹੈ।
ਬਾਕੀ ਰਹੀ ਡਾਂਗ ਸੋਟੇ ਵਾਲੀ ਗੱਲ, ਇਹ ਹੀ ਕਹਾਣੀ ਤਾਂ ਮੈ ਦਲਜੀਤ ਸਿੰਘ ਹੋਥੀ ਨੂੰ ਦੱਸੀ ਸੀ, ਕਿ ਤੂਹਾਡੇ ਸਾਢੂ ਜੀ ਨਾਲ ਲੋਕ ਡਾਂਗ ਸੋਟਾ ਕਰਨਾ ਚਾਹੁੰਦੇ ਸਨ, ਮੈ ਤਾਂ ਉਸ ਵਕਤ ਤੂਹਾਡੇ ਪਿਆਰੇ ਸਾਢੂ ਜੀ ਨੂੰ ਬਾਚਾਉਣ ਵਾਲਿਆਂ ਵਿੱਚ ਸਾਂ।
ਮੇਰਾ ਤੱਕਰਾਰ ਸਿਰਫ ਤੂਹਾਡੇ ਸਾਢੂ ਦੀ ਸੋਚ ਨਾਲ ਹੈ, ਮੇਰੀ ਕੋਈ ਮੰਨਸਾ ਨਹੀ ਹੈ, ਕਿਸੇ ਨਾਲ ਡਾਂਗ ਸੋਟਾ ਕਰਨ ਦੀ, ਨਾ ਮੇਰੀ ਉਮਰ ਹੈ, ਏਸੇ ਕੰਮ ਕਰਨ ਦੀ।
ਆਖਰੀ ਗੱਲ ਵੀ ਕਰ ਲਈਏ, ਮੇਰੇ ਪਾਸ ਪੜ੍ਹਾਈ ਹੈ ਜਾਂ ਨਹੀ, ਮੈ ਗੁਰੂ ਨਾਨਕ ਪਾਤਸਾਹ ਜੀ ਬੱਖਸਸ ਨਾਲ ਆਪਣਾ ਜੀਵਨ ਵੜੇ ਸੁਖ ਤੇ ਅਰਾਮ ਨਾਲ ਗੁਜਾਰ ਲਿਆ ਹੈ, ਮੈ ਹਮੇਸਾ ਸਿਖ੍ਹ ਪੰਥ ਦੇ ਦੁਖ, ਸੁਖ ਵਿਚ, ਹਾਜਰ ਰਿਹਾਂ ਹਾਂ।
ਭੁਲਾਂ ਚੂਕਾਂ ਦੀ ਖਿਮਾ ਕਰ ਦੇਣੀ ਜੀ
ਦਰਸ਼ਨ ਸਿੰਘ ਘਣਕਸ


(03/01/10)
ਮਨਜੀਤ ਸਿੰਘ

ਜੇ ਮੱਕੇ ਵਿੱਚ ਹੀ ਕੁਫਰ ਹੋਣ ਲੱਗ ਪਵੇ ਤਾਂ ਇਸਲਾਮ ਕਿਥੇ ਸਲਾਮਤ ਰਹਿ ਸਕੇਗਾ

Of late I have noticed that kirtaniyas at Golden Temple have started singing from so called Dasam Granth very often. Some of the “shabads” which are sung during prime time and relayed on TV programs are highly controversial in nature and just an attempt to destroy the philosophy of Oneness of God which is the arch stone of teachings of Sri Guru Granth Sahib ji in particular and overall Sikh Philosophy in general. These are:

1. ਮਹਾਂ ਕਾਲ ਰਖਵਾਰ ਹਮਾਰੋ॥ ਮਹਾਂ ਲੋਹ ਮੈ ਕਿੰਕਰ ਥਾਰੋ॥

2. ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸਯਾਮ ਇਹੈ ਬਰ ਦੀਜੈ

3. ਛਤ੍ਰੀ ਕੌ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੌ ਜੁ ਕਰੋ॥

I was just not understanding the reason behind this sudden spurt of this propaganda type behavior of our kirtaniyas at the holiest place of the Sikhs, till I read this news item in Punjab Times published from Chicago (Dated January 2, 2010). Now I have no doubt in believing,

“ਜੇ ਮੱਕੇ ਵਿੱਚ ਹੀ ਕੁਫਰ ਹੋਣ ਲੱਗ ਪਵੇ ਤਾਂ ਇਸਲਾਮ ਕਿਥੇ ਸਲਾਮਤ ਰਹਿ ਸਕੇਗਾ”

ਸਿਆਸੀ ਦਬਾ ਹੁਣ ਕੀਰਤਨੀਆਂ ਤੱਕ ਵੀ ਪੁੱਜਾ

ਫਰੀਮਾਂਟ (ਤਰਲੋਚਨ ਸਿੰਘ ਦੁਪਾਲਪੁਰ): ਸਿੱਖ ਪੰਥ ਦੇ ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਕਸਰ ਇਹ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਕਿ ਉਹ ਬਿਨਾ ਕਿਸੇ ਸਿਆਸੀ ਦਬਾ ਦੇ ਆਜ਼ਾਦਾਨਾ ਤੌਰ `ਤੇ ਕੰਮ ਕਾਜ ਕਰਦੇ ਹਨ। ਲੇਕਿਨ ਸੌ ਪਰਦੇ ਪਾੜਕੇ ਬਾਹਰ ਆ ਰਹੀ ਅੰਦਰਲੀ ਹਕੀਕਤ ਇਹ ਦਰਸਾਉਂਦੀ ਹੈ ਕਿ ਹੋਰ ਤਾਂ ਹੋਰ, ਹੁਣ ਪੰਥ ਦਾ ਰੁਹਾਨੀ ਕੇਂਦਰ ਸੱਚ ਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵੀ ਸਿਆਸੀ ਦਖ਼ਲਅੰਦਾਜ਼ੀ ਤੋਂ ਮਹਿਫੂਜ਼ ਨਹੀਂ ਰਹਿ ਸਕਿਆ। ਇਹ ਇਸ ਪਾਵਨ ਅਸਥਾਨ ਦੇ ਸਾਬਕਾ ਹਜ਼ੂਰੀ ਰਾਗੀ ਵਲੋਂ ਦਿੱਤੀ ਗਈ ਜਾਣਕਾਰੀ `ਤੇ ਯਕੀਨ ਕਰੀਏ ਤਾਂ ਫਾਰਸੀ ਦੀ ਇਹ ਕਹਾਵਤ ਯਾਦ ਆਉਂਦੀ ਹੈ ਕਿ ਜੇ ਮੱਕੇ ਵਿੱਚ ਹੀ ਕੁਫਰ ਹੋਣ ਲੱਗ ਪਵੇ ਤਾਂ ਇਸਲਾਮ ਕਿਥੇ ਸਲਾਮਤ ਰਹਿ ਸਕੇਗਾ।

ਉਤਰੀ ਅਮਰੀਕਾ ਦੇ ਕਈ ਗੁਰੂ ਘਰਾਂ ਵਿੱਚ ਕੀਰਤਨ ਕਰ ਚੁੱਕੇ ਸ੍ਰੀ ਦਰਬਾਰ ਸਾਹਿਬ ਦੇ ਇੱਕ ਹਜ਼ੂਰੀ ਰਾਗੀ ਜਥੇ ਦੇ ਸਿੰਘਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ `ਤੇ ਇਹ ਇੰਕਸ਼ਾਫ ਕੀਤਾ ਕਿ ਉਨ੍ਹਾਂ ਨੂੰ ਬੀਬੀ ਸੁਰਿੰਦਰ ਕੌਰ ਬਾਦਲ ਦੇ ਇਸ਼ਾਰੇ `ਤੇ ਸਸਪੈਂਡ ਕਰ ਦਿੱਤਾ ਗਿਆ। ਆਪਣੀ ਹੱਤਬੀਤੀ ਇਸ ਪੱਤਰਕਾਰ ਨੂੰ ਸੁਣਾਉਂਦਿਆਂ ਇਸ ਜਥੇ ਨੇ ਦੱਸਿਆ ਕਿ ਸਾਡਾ ਜਥਾ ਆਮ ਵਾਂਗ ਆਪਣੀ ਡਿਊਟੀ ਅਨੁਸਾਰ ਦਰਬਾਰ ਸਾਹਿਬ ਵਿਖੇ ਕੀਰਤਨ ਕਰ ਰਿਹਾ ਸੀ ਅਤੇ ਅਸੀਂ ਅਨੰਦ ਸਾਹਿਬ ਦੀ ਇੱਕ ਪਉੜੀ ਦਾ ਕੀਰਤਨ ਕਰ ਰਹੇ ਸਾਂ, “ਏ ਸਰੀਰਾ ਮੇਰਿਆ ਇਸ ਜਗੁ ਮੈ ਆਇਕੇ ਕਿਆ ਤੁਧ ਕਰਮ ਕਮਾਇਆ”। ਸਾਨੂੰ ਇਹ ਪਤਾ ਨਹੀਂ ਸੀ ਕਿ ਸੰਗਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਬੈਠੇ ਹੋਏ ਹਨ। ਸਮਾਪਤੀ ਉਪਰੰਤ ਸਾਨੂੰ ਘਰ ਜਾਂਦਿਆਂ ਨੂੰ ਰੋਕ ਕੇ ਸ਼੍ਰੋਮਣੀ ਕਮੇਟੀ ਦੇ ਦਫਤਰ ਬੁਲਾਇਆ ਗਿਆ। ਅਧਿਕਾਰੀਆਂ ਨੇ ਸਾਡੇ ਵਿੱਚ ਨੁਕਸ ਕੱਢਿਆ ਕਿ ਤੁਸੀਂ ਚਿਤਾਵਨੀ ਭਾਵ ਵਾਲੇ ਇਸ ਸ਼ਬਦ ਦਾ ਕੀਰਤਨ ਗਿਣਮਿਥ ਕੇ ਕੀਤਾ ਹੈ ਤਾਂ ਜੋ ਬੀਬੀ ਬਾਦਲ ਨੂੰ ਜਿੱਚ ਕੀਤਾ ਜਾ ਸਕੇ। ਜਥੇ ਨੇ ਜੋਰ ਦੇ ਕੇ ਕਿਹਾ ਕਿ ਹਕੀਕਤ ਵਿੱਚ ਅਜਿਹਾ ਕੁੱਝ ਵੀ ਨਹੀਂ ਸੀ, ਫਿਰ ਵੀ ਸਾਨੂੰ ਬੀਬੀ ਬਾਦਲ ਦੇ ਗੁੱਸੇ ਹੋਣ ਕਾਰਨ ਉਨ੍ਹਾਂ ਦੇ ਹੁਕਮ `ਤੇ ਸਸਪੈਂਡ ਕਰ ਦਿੱਤਾ ਗਿਆ। ਸਾਡਾ ਪੱਖ ਵੀ ਨਹੀਂ ਸੁਣਿਆ ਗਿਆ।

ਇਸ ਰਾਗੀ ਜਥੇ ਨੇ ਦੁਖੀ ਹਿਰਦੇ ਨਾਲ ਆਖਿਆ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜਿਸ ਦਰਬਾਰ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੈਸਾ ਸ਼ਾਸਕ ਵੀ ਨਿਮਰਤਾ ਨਾਲ ਸਿਰ ਝੁਕਾਉਂਦਾ ਸੀ, ਅੱਜ ਉਸੇ ਪਾਵਨ ਅਸਥਾਨ `ਤੇ ਕੀਰਤਨ ਕਰਨ ਵਾਲੇ ਰਾਗੀ ਜਥਿਆਂ ਨੂੰ ਸਿਆਸਤਦਾਨਾਂ ਵਲੋਂ ਹੁਕਮ ਚਾੜ੍ਹੇ ਜਾ ਰਹੇ ਹਨ ਕਿ ਉਨ੍ਹਾਂ ਨੇ ਕਿਹੜੇ ਸਮੇਂ ਕਿਨ੍ਹਾਂ ਸ਼ਬਦਾਂ ਦਾ ਕੀਰਤਨ ਕਰਨਾ ਹੈ। ਕੁੱਝ ਅੰਦਰੂਨੀ ਗੱਲਾਂ ਨਾ ਛਾਪਣ ਦੇ ਵਾਅਦੇ `ਤੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਸਿੱਖ ਜਗਤ ਦੀ ਸ਼ਰਧਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।


(02/01/10)
ਭਾਈ ਜਸਵੰਤ ਸਿੰਘ ‘ਮੋਰਜੰਡ’

ਸ੍ਰਦਾਰ ਮੱਖਣ ਸਿੰਘ ਜੀ ਅਤੇ ਸਿੱਖ ਮਾਰਗ ਦੇ ਸੁਹਿਰਦ ਪਾਠਕ ਜਨੋ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਆਪ ਜੀ ਨੇ ਮੇਰੀਆਂ ਕੁੱਝ ਰਚਨਾਵਾਂ (ਕਵਿਤਾਵਾਂ) ਨੂੰ ਆਪਣੀ ਸਾਈਟ `ਤੇ ਬਣਦੀ ਯੋਗ ਥਾਂ ਦਿੱਤੀ ਹੈ। ਵੀਰ ਜੀਉ! ਜੋ ਸੇਵਾ ਤੁਸੀਂ ‘ਸਿੱਖ ਮਾਰਗ’ ਰਾਹੀਂ ਕਰ ਰਹੇ ਹੋ ਇਹ ਸੇਵਾ ਇੱਕ ਵਿਲੱਖਣ ਸੇਵਾ ਹੈ। ਗੁਰੂ ਕ੍ਰਿਪਾ ਕਰਣ ਇਸ ਸੇਵਾ ਲਈ ਆਪ ਜੀ ਨੂੰ ਸਤਿਗੁਰੂ ਹਰ ਵੇਲੇ ਉੱਦਮ ਅਤੇ ਪ੍ਰੇਰਣਾ ਬਖਸ਼ਿਸ਼ ਕਰਣ।
ਬਹੁਤੇ ਵਿਦਵਾਨਾਂ ਦੇ ਲੇਖ ਵੀ ਪੜਣ ਨੂੰ ਮਿਲਦੇ ਹਨ। ਕੁੱਝ ਕੁ ਵਿਦਵਾਨ ਤਾਂ ਆਪਣੀਆਂ ਆਪਸੀ ਖੁੰਦਕਾਂ ਕੱਢਣ ਤੇ ਹੀ ਆਪਣਾ ਤੇ ਪਾਠਕਾਂ ਦਾ ਸਮਾਂ ਬਰਬਾਦ ਕਰਦੇ ਹਨ। ਇਨ੍ਹਾਂ ਦੀ ਸ਼ਬਦਾਵਲੀ ਵੀ ਵਿਦਵਾਨਾਂ ਵਾਲੀ ਨਾਂ ਹੋ ਕੇ ਗਾਵਾਰਾਂ ਵਾਲੀ ਸ਼ਬਦਾਵਲੀ ਹੈ। ਇੱਕ ਵੇਰ ਤਾਂ ਇੰਜ ਮਹਿਸੂਸ ਹੁੰਦਾ ਕਿ ਅਸੀਂ ਕੋਈ ਲੇਖ ਨਾਂ ਪੜ੍ਹਕੇ ਕੋਈ ਮਹਾਂਭਾਰਤ ਦਾ ਲੜਾਈ ਵਾਲਾ ਹੀ ਹਿੱਸਾ ਪੜ੍ਹ ਰਹੇ ਹਾਂ। ਸੋ ਇਹਨਾਂ ਵੀਰਾਂ ਨੂੰ ਚਾਹੀਦਾ ਹੈ ਕਿ ਦੂਸ਼ਣਬਾਜ਼ੀ ਤੋਂ ਉੱਪਰ ਉੱਠ ਕੇ ਕੇਵਲ ਤੇ ਕੇਵਲ ਗੁਰੂ ਆਸ਼ੇ ਮੁਤਾਬਿਕ ਹੀ ਵਿਚਾਰਾਂ ਦੀ ਆਪਿਸ ਵਿੱਚ ਸਾਂਝ ਪਾਉਣ। ਸੋ ਅੱਜ ਲੋੜ ਹੈ ਕਿ ਵਧ ਰਹੇ ਡੇਰਾਵਾਦ ਅਤੇ ਪਖੰਡੀ ਦੇਹਧਾਰੀ ਗੁਰੂਡੰਮ੍ਹ ਨੂੰ ਆਪਣੀਆਂ ਲਿਖਤਾਂ ਰਾਹੀਂ ਰੋਕਿਆ ਜਾਵੇ ਨਾਂ ਕਿ ਆਪਿਸ ਖੈਬੜਿਆ ਜਾਵੇ। ‘ਸਿੱਖ ਮਾਰਗ’ `ਤੇ ਹਿੰਦੀ ਵਿੱਚ ਵੀ ਪੜ੍ਹਣ ਨੂੰ ਮਿਲਿਆ, ਲੇਕਿਨ ਸ਼ਬਦ ਜੋੜ ਵਿੱਚ ਕਾਫੀ ਊਣਤਾਂਈਆਂ ਨਜ਼ਰ ਆਈਆਂ। ਬੇਨਤੀ ਹੈ ਕਿ ਇਸ ਸਬੰਧ ਵਿੱਚ ਕਿਸੇ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਦਾਸ ਹਾਜ਼ਿਰ ਹੈ, ਕਿਉਂਕਿ ਮੈਂ ਰਾਜਸਥਾਨ ਦਾ ਰਹਿਣ ਵਾਲਾ ਹਾਂ ਅਤੇ ਸਾਰੀ ਪੜ੍ਹਾਈ ਹਿੰਦੀ ਮਾਧਿਅਮ ਰਾਹੀਂ ਕੀਤੀ ਹੈ। ਆਸ ਹੈ ਕਿ ਕੀਤੀਆਂ ਬੇਨਤੀਆਂ `ਤੇ ਗੌਰ ਫੁਰਮਾਉਗੇ। ਆਖਿਰ ਵਿੱਚ ਭੁੱਲ ਚੁੱਕ ਦੀ ਖਿਮਾ।
ਭਾਈ ਜਸਵੰਤ ਸਿੰਘ ‘ਮੋਰਜੰਡ’
GRUDWARA SAHIB KALANG
(MALAYSIA)
Ph(0060)16-454-8663
(ਟਿੱਪਣੀ:- ਭਾਈ ਜਸਵੰਤ ਸਿੰਘ ਜੀ ਆਪ ਜੀ ਦਾ ‘ਸਿੱਖ ਮਾਰਗ’ ਨੂੰ ਪੜ੍ਹਨ ਦਾ ਅਤੇ ਚਿੱਠੀ ਲਿਖਣ ਦਾ ਸ਼ੁਕਰੀਆ। ਇੱਥੇ ਤਿੰਨ ਕੁ ਪਾਠਕ ਹਨ ਜਿਹੜੇ ਕੇ ਸ਼ਬਦਾਵਲੀ ਠੀਕ ਨਹੀਂ ਵਰਤਦੇ ਅਤੇ ਤਿੰਨ ਕੁ ਹੋਰ ਹਨ ਜਿਹੜੇ ਕਿ ਐਵੇਂ ਹੀ ਮੁੜ-ਮੁੜ ਕੇ ਇਧਰਲੀਆਂ ਉਧਰਲੀਆਂ ਛੱਡਦੇ ਰਹਿੰਦੇ ਹਨ ਬਾਕੀ ਸਭ ਤਾਂ ਲਗਭਗ ਠੀਕ ਹੀ ਹਨ। ਤੁਹਾਡੀਆਂ ਬਾਕੀ ਰਚਨਾਵਾਂ ਵਿਚੋਂ ਵੀ ਕੁੱਝ ਆਉਣ ਵਾਲੇ ਸਮੇਂ ਵਿੱਚ ਪਾ ਦਿੱਤੀਆਂ ਜਾਣਗੀਆਂ। ‘ਸਿੱਖ ਮਾਰਗ’ ਤੇ ਜੋ ਲਿਖਤਾਂ ਯੂਨੀਕੋਡ ਵਿੱਚ ਪਾਈਆਂ ਜਾਂਦੀਆਂ ਹਨ ਉਹ ਆਪਣੇ ਆਪ ਹੀ ਹਿੰਦੀ ਵਿੱਚ ਬਦਲ ਜਾਂਦੀਆਂ ਹਨ। ਇਸ ਬਾਰੇ ਨਾ ਤਾਂ ਮੈਂ ਕੁੱਝ ਕਰਦਾ ਹਾਂ ਅਤੇ ਨਾ ਹੀ ਕੁੱਝ ਕੀਤਾ ਜਾ ਸਕਦਾ ਹੈ। ਇਹ ਸਿਰਫ ਉਹਨਾ ਲਈ ਹੈ ਜਿਹੜੇ ਕਿ ਪੰਜਾਬੀ ਨਹੀਂ ਪੜ੍ਹ ਸਕਦੇ-ਸੰਪਾਦਕ)


(02/01/10)
ਡਾ. ਭਗਵੰਤ ਸਿੰਘ ਸੰਧੂ

ਦਰਸ਼ਨ ਸਿੰਘ ਘਣਕਸ ਜੀ ਨੂੰ

ਸ. ਦਰਸ਼ਨ ਸਿੰਘ ਜੀ, ਤੁਹਾਡੀਆਂ ਬਹੁਤੀਆਂ ਲਿਖਤਾਂ ਦਾ ਸਿਰਫ ਇੱਕ ਹੀ ਮਕਸਦ ਨਜ਼ਰ ਆਉਂਦਾ ਹੈ ਕਿ ਤੁਸੀਂ ਸ. ਗੁਰਚਰਨ ਸਿੰਘ ਜਿਓਣਵਾਲਾ ਦਾ ਹਰ ਹੀਲੇ ਵਿਰੋਧ ਕਰਨਾਂ ਹੈ। ਕੀ ਤੁਹਾਡੇ ਇਸ ਆਪਸੀ ਵਿਰੋਧ ਦਾ ਸਿੱਖੀ ਜਾਂ ਸਿੱਖ ਮਾਰਗ ਦੇ ਪਾਠਕਾਂ ਨੂੰ ਕੋਈ ਲਾਭ ਹੋਵੇਗਾ? ਕਿਉਂ ਨਹੀਂ ਇੱਕ ਵਾਰ ਸਮਾਂ ਅਤੇ ਜਗ੍ਹਾ ਮਿਥ ਕੇ ਡਾਂਗ ਸੋਟਾ ਹੋ ਲੈਂਦੇ? ਤੁਸੀਂ ਬਾਰ ਬਾਰ ਸਿੱਖੀ ਸਰੂਪ ਦੀ ਗੱਲ ਕਰਦੇ ਹੋ ਅਤੇ ਤੁਹਾਡੇ ਵਰਗੇ ਹੋਰ ਵੀ ਸਿੱਖੀ ਸਰੂਪ ਵਾਲੇ ਅਕਸਰ ਹੀ ਇਹ ਸ਼ਰਤ ਰੱਖ ਦਿੰਦੇ ਹਨ ਕਿ ਜਿਹੜੇ ਸਿੱਖੀ ਸਰੂਪ ਵਿੱਚ ਨਹੀਂ ਹਨ ਅਸੀਂ ਉਨ੍ਹਾਂ ਨਾਲ ਗੱਲ ਨਹੀਂ ਕਰਨੀ। ਤਾਂ ਭਾਈ ਸਾਹਬ ਜੀ ਪਹਿਲਾਂ ਇਹ ਫੈਸਲਾ ਕਰੋ ਕਿ ਤੁਹਾਡੇ ਕਿੰਨੇ ਗੁਰੂ ਸਨ? ਸਿੱਖਾਂ ਦੇ ਤਾਂ ਦਸ ਗੁਰੂ ਸਨ ਅਤੇ ਗਿਆਰ੍ਹਵੇਂ ਗੁਰੂ, ਗੁਰੂ ਗਰੰਥ ਸਾਹਬ ਹਨ। ਪਰ, ਕਿਉਂਕਿ ਤੁਸੀਂ ਸਿੱਖੀ ਸਰੂਪ ਵਾਲੇ, ਉਨ੍ਹਾਂ ਨੂੰ ਸਿੱਖ ਨਹੀਂ ਮੰਨਦੇ ਜਿਹੜੇ ਅੰਮ੍ਰਿਤਧਾਰੀ ਨਹੀਂ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਜੀ ਤੱਕ ਕੋਈ ਵੀ ਗੁਰੂ ਸਿੱਖ ਨਹੀਂ ਸਨ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਹ ਨੌਂ ਗੁਰੂ ਤੁਹਾਡੇ ਗੁਰੂ ਨਹੀਂ ਸਨ। ਪਹਿਲਾਂ ਇਹਨਾਂ ਨੂੰ ਗੁਰੂ ਮੰਨਣ ਤੋਂ ਇਨਕਾਰ ਕਰੋ, ਫੇਰ ਸਿੱਖੀ ਸਰੂਪ ਦੀ ਗੱਲ ਕਰਨਾਂ।

ਆਪ ਜੀ ਨੇ 2008 ਦੀ ਵਿਸਾਖੀ ਦੀ ਘਟਨਾਂ ਦਾ ਜ਼ਿਕਰ ਕੀਤਾ ਹੈ, “ਗੁਰਚਰਨ, ਮੈਂ, ਜਸਵੀਰ ਸਿੰਘ ਮਾਂਗਟ ਅਤੇ ਦੋ ਚਾਰ ਹੋਰ ਬੰਦੇ, ਸਿੰਘ- -ਸਭਾ ਦੇ ਵਲੋਂ ਟੇਪਾਂ ਅਤੇ ਰਸਾਲੇ ਵਗੈਰਾ ਵੰਡ ਰਹੇ ਸੀ, ਸਾਮ ਦੇ 6 ਕੁ ਵਜੇ ਦਾ ਸਮਾ ਸੀ, 5-7 ਸਿੰਘ ਆਏ, ਅਤੇ ਆ ਕਿ ਤੇਰੇ ਉਸਤਾਦ ਦੀ ਬਾਂਹ ਫੜ ਲਈ, ਅਤੇ ਉਸਦੀ ਖਿਚ ਧੂ ਕਰਨ ਲੱਗੇ, ਮੈ ਤੇਰੇ ਉਸਤਾਦ ਦੀ ਬਾਂਹ ਛਡਵਾਉਣ ਦੀ ਕੋਸਿਸ ਕੀਤੀ, ਅਤੇ ਹੋਰ ਵੀ ਬੰਦਿਆਂ ਨੇ ਕੋਸਿਸ ਕੀਤੀ ਅਤੇ ਜੱਸਵੀਰ ਸਿਘ ਮਾਂਗਟ ਨੇ ਵੀ ਬੜੀ ਹੱਲਾ ਸੇਰੀ ਦਖਾਈ, ਉਹ ਸਿੰਘ ਕਹਿ ਰਹੇ ਸਨ, ਕਿ ਤੈਰਾ ਪ੍ਰਚਾਰ ਬੰਦ ਕਰ ਦਿਆਂ ਗੇ, ਅਤੇ ਤੈਨੂੰ ਸੋਧਾ ਐਸਾ ਲਾਵਾਂ ਗੇ ਕਿ ਤੂੰ ਲੰਬਣਾ ਨਹੀ, ਰੋਲਾ ਰੱਪਾ ਪੈ ਗਿਆ, ਜਸਵੀਰ ਸਿੰਘ ਪੂਲਸ ਲੈਣ ਭੱਝ ਗਿਆ, ਜਲਦੀ ਹੀ ਪੂਲਸ ਆ ਗਈ, ਅਤੇ ਪ਼ੁਲਿਸ ਨੇ ਉਨ੍ਹਾ ਸਿੰਘ ਨੂੰ ਹਟਾ ਦਿਤਾ, ਅਤੇ ਚਲੇ ਜਾਣ ਦੀ ਹਦਾਇਤ ਕੀਤੀ ਅਤੇ ਉਹ ਸਿੰਘ ਚਲੇ ਗਏ, ਅਤੇ ਸਾਡੀਆਂ ਟੇਪਾਂ ਅਤੇ ਕਿਤਾਬਾਂ ਦਾ ਬਕਸਾ ਚੁਕ ਕੇ ਲੈ ਗਏ, ਅਸੀਂ ਬੜੇ ਪਰੇਸਾਨ ਸਾਂ, ਕਿ ਇਹ ਕੀ ਬਣਿਆ। ਹਾਲੇ ਅਸੀਂ ਆਲਾ ਦਵਾਲਾ ਦੇਖ੍ਹ ਹੀ ਰਹੇ ਸਾਂ, 4-5 ਸਿੰਘ ਫਿਰ ਚੜ੍ਹ ਕੇ ਆ ਗਏ, ਗੁਰਚਰਨ ਨੂੰ ਬੂਰਾ ਭਲਾ ਕਹਿਣ ਲਗੇ, ਉਨ੍ਹਾ ਦੀਆਂ ਮਿਨਤਾਂ ਤਰਲੇ ਕਰਕੇ ਅਸੀ ਖਹਿੜਾ ਛੱਡਵਾਇਆ, ” ਸ. ਦਰਸ਼ਨ ਸਿੰਘ ਜੀ ਗੱਲ ਦੀ ਕੁੱਝ ਖਾਸ ਸਮਝ ਨਹੀਂ ਆਈ। ਤੁਹਾਡੇ ਬਿਆਨ ਤੋਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਕੋਈ ਗਲ੍ਹਤ ਕੰਮ ਕਰ ਰਹੇ ਹੋਵੋਂ ਅਤੇ ਸਿੰਘ ਤੁਹਾਨੂੰ ਗਲ੍ਹਤ ਕੰਮੋਂ ਵਰਜਣ ਆਏ ਹੋਣ। ਉਹ ਜਿਹੜੇ ਧੱਕੜਸ਼ਾਹੀ ਕਰ ਰਹੇ ਹੋਣ, ਉਨ੍ਹਾਂ ਨੂੰ ਕਿਹੜੀ ਸਿੱਖੀ ਮੁਤਾਬਿਕ ਸਿੰਘ ਫਰਮਾਇਆ ਗਿਆ ਹੈ? ਜਿਹੜੇ ਧੱਕੜਸ਼ਾਹ ਕਿਸੇ ਦੇ ਪ੍ਰਚਾਰ ਕਰਨ ਦੀ ਅਜਾਦੀ ਭੰਗ ਕਰਦੇ ਹੋਣ, ਸੋਧਾ ਲਾਉਣ ਜਾਂ ਖਤਮ ਕਰਨ ਦੀ ਧਮਕੀ ਦਿੰਦੇ ਹੋਣ, ਕਿਸੇ ਦਾ ਸਮਾਨ ਲੁੱਟ ਕੇ ਲੈ ਜਾਣ, ਅਜਿਹੇ ਮੁਜਰਮਾਂ ਨੂੰ ਕੋਈ “ਸਿੰਘਾਂ” ਦਾ ਦਰਜਾ ਦੇਵੇ ਤਾਂ ਕੀ ਉਹ ਖੁਦ ਸਿੰਘ ਕਹਾਉਣ ਦੇ ਕਾਬਿਲ ਹੈ? ਤੁਸੀਂ ਜਿਨ੍ਹਾਂ ਨੇ ਧੱਕੜਸ਼ਾਹਾਂ ਦੇ ਮਿਨਤ ਤਰਲੇ ਕੀਤੇ, ਕਤਈ ਸਿੱਖ ਕਹਾਉਣ ਦੇ ਕਾਬਿਲ ਨਹੀਂ। ਇਹ ਸਿੱਖ ਦਾ ਚਰਿੱਤਰ ਨਹੀਂ। ਅਜਿਹੇ ਵਿਅਕਤੀ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਜਦਕਿ ਸਰਕਾਰੀ ਸਿੱਖ ਬੇਸ਼ੱਕ ਕਿਹਾ ਜਾ ਸਕਦਾ ਹੈ। ਅਜਿਹਾ ਬੰਦਾ ਕਿਸੇ ਸਿੱਖ ਜਥੇਬੰਦੀ ਦਾ ਅਹੁਦੇਦਾਰ ਹੋਵੇ, ਬੜੀ ਸ਼ਰਮ ਦੀ ਗੱਲ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਅਜਿਹੇ ਬੰਦਿਆਂ ਨੂੰ ਚੱਪਣੀ ਦੀ ਸੌਗਾਤ ਪੇਸ਼ ਕੀਤੀ ਜਾਂਦੀ ਸੀ।

ਤੁਸੀਂ, ਬਿਨਾਂ ਦਲੀਲ ਤੋਂ ਦੂਜੇ ਨੂੰ ਗਲ੍ਹਤ ਸਾਬਤ ਕਰਨ ਦੀ ਆਦਤ ਕਦੋਂ ਛੱਡੋਗੇ? ਜਦੋਂ ਕੋਈ ਵੀ ਦਲੀਲ ਸਾਥ ਨਾਂ ਦੇਵੇ ਉਦੋਂ ਭਾਂਡਾ ਭੰਨ ਦਿਆ ਕਰੋ ਕਾਮਰੇਡਾਂ ਸਿਰ। ਮੇਰਾ ਖਿਆਲ ਹੈ ਨਾਸਤਿਕ ਤੋਂ ਨਾਸਤਿਕ ਕਾਮਰੇਡ ਵੀ ਤੁਹਾਡੇ ਵਰਗੇ ਅਖੌਤੀ ਗੁਰਮੁਖਾਂ ਨਾਲੋਂ ਕਿਤੇ ਬਿਹਤਰ ਹੋਣਗੇ। ਜੇ ਸਾਇੰਸ ਪੜ੍ਹਨ ਜੋਗੀ ਲਿਆਕਤ ਤੁਹਾਡੇ ਆਪਣੇ ਵਿੱਚ ਨਹੀਂ ਸੀ ਤਾਂ “ਹੱਥ ਨਾਂ ਪਹੁੰਚੇ ਥੂਹ ਕੌੜੀ” ਦੇ ਕਥਨ ਮੁਤਾਬਿਕ ਸਾਇੰਸ ਦੀ ਪੜ੍ਹਾਈ ਹੀ ਬੇਲੋੜੀ ਕਰਾਰ ਦੇ ਦਿੱਤੀ। ਵਿਗਿਆਨ ਬਾਰੇ ਤਾਂ ਤੁਹਾਡੇ ਵਿਚਾਰ ਅੰਬਰੀਂ ਟਾਕੀਆਂ ਲਾਉਂਦੇ ਹਨ। ਲਿਖਦੇ ਹੋ, “ਸਾਨੂੰ ਸਾਇਂਸ ਸਮਝਣ ਦੀ ਬਹੁਤੀ ਜਰੂਰੱਤ ਨਹੀ ਹੈ, ਕਿਉਂਕਿ ਸਾਂਇਂਸ ਨੇ ਸਾਨੂੰ ਗੁਰਮੁਖ ਨਹੀ ਬਣਾ ਦੇਣਾ, (ਤੁਹਾਨੂੰ ਜਿਨ੍ਹਾਂ ਮਹਾਂਪੁਰਖਾਂ ਨੂੰ ਗੁਰਬਾਣੀ ਗੁਰਮੁਖ ਨਹੀਂ ਬਣਾ ਸਕਦੀ ਉਨ੍ਹਾਂ ਨੂੰ ਸਾਇੰਸ ਕੀ ਗੁਰਮੁਖ ਬਣਾਏਗੀ? ) ਬਲਕੇ ਨਾਸਤਿਕ ਬਣਨ ਦੇ ਬਹੁਤੇ Chance ਹਨ। ਸਾਂਇੰਸ ਨੇ ਹੀ ਸਾਨੂੰ D.D.T. and Pesticide--- and--- Atom-bomb ----and--Fossil-Fuel ਦਿਤਾ ਹੈ। ਇਨ੍ਹਾ ਸਾਰੀਆਂ ਚੀਜਾਂ ਨਾਲ ਅਸੀਂ ਅਪਣੇ ਆਪ ਨੂੰ ਖਤਮ ਕਰ ਲੈਣਾ ਹੈ, ਅਤੇ ਇਸ ਲੱਸ਼ਣ ਵੀ ਨਜਰ ਆਉਣ ਲੱਗ ਪਏ ਹਨ, ਤਦੇ ਤਾਂ ਹੁਣ ਸਰਕਾਰਾਂ ਦੇ ਲੀਡਰ, ਇਸ ਡੁਬਦੇ ਸੰਸਾਰ ਨੂੰ ਬਚਾਉਣ ਦੀ ਭੱਜ ਦੋੜ ਵਿੱਚ Electric Transportation ਕਰਨ ਲੱਗੇ ਹਨ।”

ਸਰਦਾਰ ਸਾਹਿਬ ਇਹ ਗੱਲ ਜੱਥੇਦਾਰਾਂ ਨੂੰ ਸਮਝਾਓ ਅਤੇ ਇਹ ਵੀ ਮੰਗ ਕਰੋ ਕਿ ਹੁਕਮਨਾਮਾ ਜਾਰੀ ਕਰਨ ਕਿ ਸਿੱਖਾਂ ਵਾਸਤੇ ਸਾਇੰਸ ਦੀ ਪੜ੍ਹਾਈ ਵਰਜਿਤ ਹੈ। ਜੇ ਸਾਇੰਸ ਨੇ D.D.T. ਨਾਂ ਦਿੱਤੀ ਹੁੰਦੀ ਤਾਂ ਸੰਸਾਰ ਦੀ ਅੱਧਿਉਂ ਵੱਧ ਜਨਤਾ ਮਲੇਰੀਏ ਨਾਲ ਮਰ ਗਈ ਹੁੰਦੀ। ਕਿਸਾਨਾਂ ਨੂੰ ਪੁੱਛ ਕੇ ਵੇਖੋ ਕਿ Pesticide ਦੀ ਜਰੂਰਤ ਹੈ ਜਾਂ ਨਹੀਂ? Fossil-Fuel ਤਾਂ ਵਾਕਿਆ ਹੀ ਬੜੀ ਬੇਲੋੜੀ ਚੀਜ਼ ਹੈ। ਵੈਸੇ ਵੀ ਤੁਸੀਂ ਤਾਂ ਗੁਰਬਾਣੀ ਦੀ ਕਰਾਮਾਤੀ ਸ਼ਕਤੀ ਦੇ ਉਪਾਸ਼ਕ ਹੋ ਕਿਉਂ ਨਹੀਂ ਗੱਡੀ ਵਿੱਚ ਡੀਜ਼ਲ ਜਾ ਪੈਟਰੌਲ ਜਲਾਉਣ ਦੀ ਥਾਂ ਇਸ ਨੂੰ ਗੁਰਬਾਣੀ ਦੀ ਕਰਾਮਾਤ ਨਾਲ ਚਲਾ ਲੈਂਦੇ? ਰਹੀ ਗੱਲ Atom-bomb ਦੀ, ਇਹ ਵਾਕਿਆ ਹੀ ਬੇਲੋੜੀ ਵਸਤੂ ਹਨ ਪ੍ਰੰਤੂ ਤੁਹਾਨੂੰ ਸ਼ਾਇਦ ਇਹ ਜਾਣਕਾਰੀ ਨਹੀਂ ਹੈ ਕਿ ਜਿਸ ਸਿਧਾਂਤ ਉੱਤੇ ਪ੍ਰਮਾਣੂ ਬੰਬ ਬਣਾਏ ਜਾਂਦੇ ਹਨ ਉਸੇ ਸਿਧਾਂਤ ਉੱਤੇ ਪ੍ਰਮਾਣੂ ਬਿਜਲੀ ਘਰ ਸਥਾਪਿਤ ਕੀਤੇ ਜਾਂਦੇ ਹਨ ਅਤੇ ਇਹ ਵੀ ਕੋਈ ਘੱਟ ਖਤਰਨਾਕ ਨਹੀਂ ਹੁੰਦੇ। ਜਿਸ ਦੇਸ਼ ਵਿੱਚ ਤੁਸੀਂ ਬੜੀ ਸ਼ਾਨ ਨਾਲ ਜੀਵਨ ਬਤੀਤ ਕਰ ਰਹੇ ਹੋ ਇਸ ਦੀ ਆਰਥਕਤਾ ਪ੍ਰਮਾਣੂ ਸ਼ਕਤੀ ਤੇ ਨਿਰਭਰ ਹੈ। ਓਨਟੈਰੀਓ ਵਿੱਚ ਤੁਹਾਡੇ ਘਰਾਂ ਨੂੰ ਰੁਸ਼ਨਾਉਣ ਵਾਲੀ ਬਿਜਲੀ ਦਾ 60% ਤੋਂ ਜਿਆਦਾ ਹਿੱਸਾ ਪ੍ਰਮਾਣੂ ਬਿਜਲੀ ਘਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ। ਇਹ ਵਾਕਿਆ ਹੀ ਸਾਇੰਸ ਦਾ ਹੀ ਕਸੂਰ ਹੈ ਕਿ ਅਸੀਂ ਇਸ ਦੀਆਂ ਪੈਦਾ ਕੀਤੀਆਂ ਅਲਾਮਤਾਂ ਤੋਂ ਬਿਨਾਂ ਗੁਜਾਰਾ ਨਹੀਂ ਕਰ ਸਕਦੇ ਭਾਵੇਂ ਕਿ ਸਾਨੂੰ ਇਹ ਇਲਮ ਵੀ ਹੈ ਕਿ “ਇਨ੍ਹਾ ਸਾਰੀਆਂ ਚੀਜਾਂ ਨਾਲ ਅਸੀਂ ਅਪਣੇ ਆਪ ਨੂੰ ਖਤਮ ਕਰ ਲੈਣਾ ਹੈ, ਅਤੇ ਇਸ ਲੱਸ਼ਣ ਵੀ ਨਜਰ ਆਉਣ ਲੱਗ ਪਏ ਹਨ।” ਹੁਣ ਘਣਕਸ ਜੀ ਨੂੰ ਸਰਕਾਰਾਂ ਦੇ ਲੀਡਰ ਮਸੀਹਾ ਨਜ਼ਰ ਆ ਰਹੇ ਹਨ, “ਤਦੇ ਤਾਂ ਹੁਣ ਸਰਕਾਰਾਂ ਦੇ ਲੀਡਰ, ਇਸ ਡੁਬਦੇ ਸੰਸਾਰ ਨੂੰ ਬਚਾਉਣ ਦੀ ਭੱਜ ਦੋੜ ਵਿੱਚ Electric Transportation ਕਰਨ ਲੱਗੇ ਹਨ, ” ਅਤੇ ਉਹ ਇਹ ਵੀ ਭੁੱਲ ਗਏ ਕਿ Electric Transportation ਵਾਸਤੇ ਲੋੜੀਂਦੀ ਬਿਜਲੀ ਐਟਮ ਬੰਬਾਂ ਜਾਣੀ ਪ੍ਰਮਾਣੂ ਬਿਜਲੀ ਘਰਾਂ ਤੋਂ ਹੀ ਆਉਣੀ ਹੈ। ਅਗਲੇ ਹੀ ਪਲ ਇਹੀ ਸਰਕਾਰਾਂ ਦੇ ਲੀਡਰ ਇਨ੍ਹਾਂ ਨੂੰ ਦੁਨੀਆਂ ਦੇ ਦੁਸ਼ਮਣ ਦਿਖਾਈ ਦੇਣ ਲੱਗਦੇ ਹਨ, “ਗਰੀਬ ਮੁਲਕਾਂ ਵਿੱਚ ਲੋਕ ਭੂਖੇ ਮਰ ਰਹੇ ਹਨ, ਪਰ ਸਰਕਾਰਾਂ ਐਟਮ ਬੰਬ ਬਾਣਾਈ ਜਾ ਰਹੀਆਂ ਹਨ।”

ਇੱਕ ਤਾਂ ਸਿੱਖੀ ਨੂੰ ਸਰਬ ਗਿਆਨੀਆਂ ਨੇ ਮਾਰ ਲਿਆ। ਆਉਂਦਾ ਭਾਵੇਂ ‘ਇੱਲ ਦਾ ਨਾਂ ਕੋਕੋ ਵੀ ਨਾਂ ਹੋਵੇ’ ਪਰ ਹਾਂ ਮੈਂ ਸਰਬ ਗਿਆਨੀ ਅਤੇ ਹਰ ਗੱਲ ਦੇ ਉਲਟ ਖੜ੍ਹਨ ਦੀ ਆਦਤ ਹੈ ਮੇਰੀ। ਹਰ ਇੱਕ ਨੂੰ ਮੇਰੀ ਗੱਲ ਸੁਨਣੀ ਚਾਹੀਦੀ ਹੈ। ਹਰ ਇੱਕ ਨੂੰ ਮੇਰੀ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਮੈਂ ਦਰਸ਼ਨ ਸਿੰਘ ਘਣਕਸ ਹਾਂ। ਉਦਾਹਰਣ ਪੇਸ਼ ਹੈ, 31/12 ਨੂੰ ਲਿਖਦੇ ਹਨ, “ਤੂਹਾਡੀ ਮੁਸਕਲ ਇਹ ਹੈ, ਕਿ ਤੂਸੀਂ ਸਾਰੇ ਸਿਖਾਂ ਨੂੰ ਗੁਰਚਰਨ ਸਿੰਘ ਬਰਾਰ ਬਣਾਉਣਾ ਚਾਹੂੰਦੇ ਹੋ, ਇਹ ਨਹੀ ਹੋ ਸਕਣਾਂ।” ਦਰਸ਼ਨ ਸਿੰਘ ਜੀ ਨੇ ਹੁਕਮ ਸੁਣਾ ਦਿੱਤਾ ਹੈ ਕਿ ਗੁਰਚਰਨ ਸਿੰਘ ਬਰਾਰ ਇੱਕ ਗਲ੍ਹਤ ਆਦਮੀ ਹੈ ਸੋ ਬਾਕੀ ਸਾਰੇ ਸਿੰਘਾਂ ਨੂੰ ਹੁਕਮ ਹੈ ਕਿ ਉਹ ਗੁਰਚਰਨ ਸਿੰਘ ਬਰਾਰ ਨਾਂ ਬਨਣ। ਦਰਸ਼ਨ ਸਿੰਘ ਜੀ ਕਦੇ ਧਿਆਨ ਨਾਲ ਪੜ੍ਹਨ ਦੀ ਖੇਚਲ ਵੀ ਕੀਤੀ ਹੈ ਕਿ ਤੁਸੀਂ ਕੀ ਲਿਖ ਰਹੇ ਹੋ? ਤੁਸੀਂ ਆਪਣੇ ਆਪ ਨੂੰ ਸਾਰੇ ਸਿੱਖਾਂ ਦਾ ਨੁਮਾਇੰਦਾ ਐਲਾਨ ਰਹੇ ਹੋ। ਕੀ ਮੈਂ ਇਹ ਪੁੱਛਣ ਦੀ ਗੁਸਤਾਖੀ ਕਰ ਸਕਦਾ ਹਾਂ ਕਿ ਤੁਹਾਨੂੰ ਇਹ ਹੱਕ ਕਿਸ ਨੇ ਦਿੱਤਾ ਹੈ?

ਦਰਸ਼ਨ ਸਿੰਘ ਜੀ ਤੁਸੀਂ ਆਪਣੀ ਅਕਲ ਦਾ ਮੁਜਾਹਰਾ ਕਰਦਿਆਂ ਅਖਲਾਕ ਦੀਆਂ ਨਿਵਾਣਾ ਵਿੱਚ ਗਰਕ ਗਏ ਹੋ ਇਹ ਲਿਖ ਕੇ, “ਗੁਰਚਰਨ ਸਿੰਘ ਬਰਾਰ ਜੀ ਤੂੰ ਸਿਖ੍ਹੀ ਪ੍ਰਚਾਰ ਨਾ ਕਰਇਆ ਕਰੋ, ਕਿਉਂਕਿ ਤੂਹਾਨੂੰ ਗੁਰੂ ਬਾਣੀ ਦੀ ਉਕਾ ਹੀ ਸਮਝ ਨਹੀ ਆਈ, ਨਾ ਹੀ ਆਵੇ ਗੀ, ਕਾਰਣ ਇਹ ਹੈ, ਕਿ ਤੂਸੀਂ ਜੁਵਾਨੀ ਵਿੱਚ (ਕਾਮਰੇਡ) ਪ੍ਰਫੈਸਰ ਕਿਸਨ ਸਿੰਘ ਦੀਆਂ ਕਿਾਤਬਾਂ ਵੀ ਪੜ੍ਹਦੇ ਰਹੇ ਹੋ, ਇਸ ਕਰਕੇ ਤੁਹਾਡੇ ਮਨ ਦੀ ਬਣਤਰ ਕਾਮਰੇਡੀ ਬਣ ਚੁਕੀ ਹੈ, ਅਤੇ ਤੂਸੀੰ ਵਿਆਹ ਵੀ ਕਾਮਰੇਡੀ ਮੱਤ ਵਾਲੇ ਘਰ ਹੀ ਕਰਵਾਇਆ ਹੈ, ਤੁਹਾਡੇ ਸਾਹੁਰਾ, ਜੀ ਮਾਸਟਰ ਲਾਲ ਸਿੰਘ ਜੀ, ਵੀ ਕਾਮਰੇਡੀ ਮੱਤ ਦੇ ਹਨ।” ਜਿਸ ਤਰੀਕੇ ਦੀ ਪੰਜਾਬੀ ਲਿਖੀ ਗਈ ਹੈ ਲਗਦਾ ਹੈ ਘਣਕਸ ਜੀ ਨੇ ਸਾਇੰਸ ਤਾਂ ਕੀ ਹੋਰ ਕਿਸੇ ਪੁਸਤਕ ਨਾਲ ਵੀ ਕਦੇ ਦੋਸਤੀ ਨਹੀਂ ਕੀਤੀ ਹੋਣੀ। ਇਨਸਾਨਾਂ ਨਾਲ ਦੋਸਤੀ ਤਾਂ ਮੁੱਦਾ ਹੀ ਵੱਖਰਾ ਹੈ। ਦਰਸ਼ਨ ਸਿੰਘ ਜੀ ਕੀ ਪ੍ਰਫੈਸਰ ਕਿਸਨ ਸਿੰਘ ਦੀਆਂ ਕਿਤਾਬਾਂ ਪੜ੍ਹਨਾਂ ਕੋਈ ਜੁਰਮ ਹੈ? ਵੈਸੇ ਇਹ ਤਾਂ ਠੀਕ ਹੈ ਕਿ ਭਾਰਤ ਵਰਗੇ ਮਹਾਨ ਦੇਸ਼ ਵਿੱਚ ਕਾਮਰੇਡਾਂ ਦੀਆਂ ਲਿਖਤਾਂ ਪੜ੍ਹੀਆਂ ਜਾਣ? ਬੜੀ ਸ਼ਰਮ ਦੀ ਗੱਲ ਹੈ। ਦਰਸ਼ਨ ਸਿੰਘ ਜੀ ਇੱਕ ਸਵਾਲ ਪੁੱਛਾਂ? ਤੁਸੀਂ ਕਦੇ ਸ਼ਹੀਦ ਭਗਤ ਸਿੰਘ ਦਾ ਨਾਂ ਪੜ੍ਹਿਆ/ਸੁਣਿਆਂ ਹੈ? ਨਹੀਂ? ਚਲੋ ਕੋਈ ਗੱਲ ਨਹੀਂ, ਮੈਂ ਦੱਸ ਦਿੰਦਾ ਹਾਂ। ਇਹ ਉਹ ਸਿਰ ਫਿਰਿਆ ਨੌਜੁਆਨ ਸੀ ਜਿਹਨੂੰ ਸਾਡੇ ਮਹਾਨ ਭਾਰਤ ਦੇ ਮਹਾਨ ਨੇਤਾਵਾਂ ਨੇ ਅੱਤਵਾਦੀ ਕਰਾਰ ਦਿੱਤਾ ਸੀ। ਜਦੋਂ ਇਸ ਯੋਧੇ ਨੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਸਾਰੇ ਦੇਸ਼ ਵਿੱਚ ਅਜਾਦੀ ਦੇ ਸੰਗਰਾਮ ਦਾ ਚਿੰਨ੍ਹ ਬਣ ਗਿਆ ਤਾਂ ਉਨ੍ਹਾਂ ਹੀ ਮਹਾਨ ਨੇਤਾਵਾਂ ਨੇ ਉਹਨੂੰ ਸ਼ਹੀਦ ਦਾ ਦਰਜਾ ਦੇ ਕੇ ਕੌਮੀ ਹੀਰੋ ਐਲਾਨਦਿਆਂ ਉਹਦੇ ਬੁੱਤ ਘੜਵਾ ਕੇ ਚੌਂਕਾਂ ਵਿੱਚ ਗੱਡ ਦਿੱਤੇ। ਇੱਕ ਰਾਜ਼ ਦੀ ਗੱਲ ਦੱਸਾਂ, ਸ਼ਹੀਦ ਭਗਤ ਸਿੰਘ ਜੀ ਵੀ ਕਾਮਰੇਡ ਸਨ, ਪੱਕੇ ਨਾਸਤਕ।

ਲਗਦਾ ਹੈ ਦੁਨੀਆਂ ਦੀ ਸਾਰੀ ਅਕਲ ਕੁਦਰਤ ਨੇ ਸ. ਦਰਸ਼ਨ ਸਿੰਘ ਜੀ ਘਣਕਸ ਹੁਰਾਂ ਨੂੰ ਹੀ ਵਰਤਾ ਦਿੱਤੀ। ਸ. ਤਰਲੋਚਨ ਸਿੰਘ ਮਹਾਜਨ ਦੇ ਪ੍ਰੋਫੈਸਰ ਨਾਂ ਬਣ ਸਕਣ ਬਾਰੇ ਬੜੀ ਵਿਸਥਾਰ ਵਿੱਚ ਚਰਚਾ ਹੋ ਚੁੱਕੀ ਹੈ ਪਰ ਇਨ੍ਹਾਂ ਦੇ ਮਹਿਲੀਂ ਖਬਰ ਹੀ ਨਹੀਂ ਪਹੁੰਚੀ। ਲਿਖਦੇ ਹਨ, “ਗੁਰਚਰਨ ਤੱਕਰੀਵਨ 2 ਸਾਲ ਤੋ ਪ੍ਰਫੈਸਰ ਤੱਰਲੋਚਨ ਸਿੰਘ ਦੇ ਵਾਦ ਪਿਆ ਹੈ, ਇਸ ਨੇ ਪ੍ਰਫੈਸਰ ਤਰਲੋਚਨ ਸਿੰਘ ਦੀ ਪ੍ਰਫੈਸਰੀ ਦਾ ਝਮੇਲਾ ਪਾ ਰੱਖਿਆ, ਹੁਣ ਸਾਂਇਸ ਦੇ ਚੱਕਰ ਵਿੱਚ ਡਾਕਟਰ ਸੰਧੂ ਨੂੰ ਚਾਵੀ ਦੇ ਕੇ ਪ੍ਰੋਫੈਸਰ ਤਰਲੋਚਨ ਸਿੰਘ ਦੀਆਂ ਲਿਖਤਾਂ ਨੂੰ ਸਿਖ ਮਾਰਗ ਤੋਂ ਲਹਾ ਰਿਹਾ ਹੈ। ”ਬੜੇ ਸਲਾਹੁਣਯੋਗ ਵਿਚਾਰ ਹਨ ਆਪ ਜੀ ਦੇ, ਵਿਗਿਆਨੀਆਂ ਪ੍ਰਤੀ। ਸਰਦਾਰ ਸਾਹਬ ਕਿਸੇ ਦੇ ਚਾਬੀ ਦਿੱਤਿਆਂ ਪੀ. ਐੱਚ. ਡੀਆਂ ਨੀ ਹੁੰਦੀਆਂ। ਨਾਂ ਹੀ ਕਿਸੇ ਪੀ. ਐੱਚ. ਡੀ ਨੂੰ ਚਾਬੀ ਦੇਣੀ ਏਨੀ ਸੌਖੀ ਹੈ।

ਵੈਸੇ ਤਾਂ ਤੁਹਾਥੋਂ ਕੋਈ ਉਮੀਦ ਰੱਖਣਾ ਕੋਈ ਅਕਲਮੰਦੀ ਨਹੀਂ ਪਰ ਫੇਰ ਵੀ ਅਪੀਲ ਕਰਦਾ ਹਾਂ ਕਿ ਜਿਹੜਾ ਸ਼ੀਸ਼ਾ ਦੂਜਿਆਂ ਨੂੰ ਵਿਖਾਉਣ ਵਿੱਚ ਰੁੱਝੇ ਰਹਿੰਦੇ ਹੋ ਕਦੀ ਥੋਹੜੀ ਜਿਹੀ ਫੁਰਸਤ ਕੱਢ ਕੇ ਉਹ ਸ਼ੀਸ਼ਾ ਖੁਦ ਵੀ ਵੇਖ ਲਿਆ ਕਰੋ। ਧੰਨਵਾਦ।

ਸ. ਦਲਵਿੰਦਰ ਸਿੰਘ ਜੀ ਅਤੇ ਬੀਬੀ ਮਨਜੀਤ ਕੌਰ ਜੀ ਨੂੰ

ਬੇਨਤੀ ਹੈ ਜੀ ਕਿ ਤੁਹਾਨੂੰ ਨਾਂ ਤਾਂ ਪੰਜਾਬੀ ਸਮਝ ਆਉਂਦੀ ਹੈ ਜੀ ਅਤੇ ਨਾਂ ਹੀ ਤੁਹਾਨੂੰ ਵਿਗਿਆਨ ਦੀ ਸੂਝ ਹੈ ਜੀ। ਪਹਿਲਾਂ ਜੀ ਤੁਸੀਂ ਨਿਊਟਨ ਦਾ ਜੀ ਤੀਜਾ ਨਿਯਮ ਸ. ਤਰਲੋਚਨ ਸਿੰਘ ਜੀ ਤੋਂ ਪੜ੍ਹ ਕੇ ਆਓ ਜੀ। ਜਦੋਂ ਜੀ ਤੁਹਾਨੂੰ ਇਹ ਸਮਝ ਆ ਗਿਆ ਜੀ ਉਦੋਂ ਅੱਗੇ ਗੱਲ ਕਰਾਂਗੇ ਜੀ। ਧੰਨਵਾਦ ਜੀ।

ਡਾ. ਭਗਵੰਤ ਸਿੰਘ ਸੰਧੂ


(02/01/10)
ਚਰਨਜੀਤ ਸਿੰਘ ਬਰੈਂਮਪਟਨ

ਤੱਤ ਗੁਰਮਤਿ ਪਰਿਵਾਰ ਦੇ ਦੋ ਲੇਖਾਂ “ਸਾਚਾ ਸਤਿਗੁਰ ਕੌਣ” ? ਅਤੇ “‘ਗੁਰੂ’ ਪਦ ਬਾਰੇ ਵਿਚਾਰ ਦੇ ਆਏ ਇਤਰਾਜਾਂ ਦੇ ਜਦਾਬ! “ਤੇ ਵੀਚਾਰ

ਸਾਚਾ ਸਤਿਗੁਰ ਕੌਣ?

1. ਤੁਸੀ ਆਪਣੀਆਂ ਲਿਖਤਾਂ ਵਿੱਚ ਨਾਮ ਦੀ ਥਾਂ “ਤੱਤ ਗੁਰਮਤਿ ਪਰਿਵਾਰ” ਲਿਖਦੇ ਹੌ। ਤੁਹਾਡੀ ਆਪਣੀ ਵੈਬ ਸਾਇਟ http://tatgurmatparivar.com/intro_tgp.htm ਤੋਂ ਪਤਾ ਚਲਦਾ ਹੈ ਕਿ ਤੱਤ ਗੁਰਮਿਤ ਪਰਿਵਾਰ ਦੇ ਮੁਡਲੇ ਸੇਵਾਦਾਰ 14 ਹਨ। ਅਤੇ ਮੰਨੇ ਪਰਮੰਨੇ ਵਿਦਵਾਨਾਂ ਦੇ ਪੈਨਲ ਵਿੱਚ 7 ਵਿਦਵਾਨ ਹਨ। ਤੁਹਾਡੇ ਲੇਖ ਵਿਚੋਂ ਇਹ ਨਹੀਂ ਪਤਾ ਚਲਦਾ ਕਿ ਇਹ ਲੇਖ ਤੁਹਾਡੇ ਵਿਚੋਂ ਕੀਸੀ ਇੱਕ ਨੇ ਲਿਖਿਆ ਹੈ ਜਾਂ ਸਾਰਿਆਂ ਨੇ ਰੱਕ ਕੇ? ਕੀ ਇਸ ਵਿੱਚ ਵਿਦਵਾਨਾਂ ਦਾ ਪੈਨਲ ਵੀ ਸ਼ਾਮਿਲ ਸੀ? ਕੀ ਇਸ ਵਿੱਚ ਕੁੱਝ ਹੋਰ ਵੀ ਮੈਂਬਰ ਸ਼ਾਮਿਲ ਸਨ? ਕੀ ਇਹ ਲੇਖ ਬਹੁਮੱਤ ਨਾਲ ਪਾਸ ਹੋਇਆ ਹੈ ਜਾਂ ਸਰਬਸੱਮਤੀ ਨਾਲ?

ਤੁਸੀ ਲਿਖਿਆ ਹੈ:

ਸਾਡੀ ਨਜ਼ਰ ਵਿੱਚ ਤਾਂ ਉਹ ਸਪੋਕਸਮੈਨ, ਮਿਸ਼ਨਰੀ ਕਾਲਜਾਂ ਨਾਲ ਜੁੜੇ ਅਤੇ ਹੋਰ ਵਿਦਵਾਨਾਂ (ਜੋ ਤੱਤ ਗੁਰਮਤਿ ਦੇ ਹਮਾਇਤੀ ਹੋਣ ਦਾ ਦਾਅਵਾ ਕਰਦੇ ਹਨ) ਨਾਲੋਂ ਬਹੁਤ ਅੱਗੇ ਹਨ, ਜੋ ਇਸ ਅਹਿਮ ਮਸਲੇ ‘ਤੇ ਵਿਚਾਰ ਕਰਨ ਲਈ, ਡਰਦੇ ਮਾਰੇ ਮੂੰਹ ਖੋਲਣ ਨੂੰ ਵੀ ਤਿਆਰ ਨਹੀਂ।

2. ਤੁਸੀ ਇਹ ਫੈਸਲਾ ਆਪਣੇ ਆਪ ਕਿਵੇਂ ਕਰ ਲਇਆ ਕਿ ਜੇ ਕੋੱਈ ਨਹੀਂ ਬੋਲਦਾ ਤਾ ਉਹ ਡਰਦਾ ਹੈ? ਨਾ ਬੋਲਣ ਦਾ ਕੋਈ ਵੀ ਕਾਰਨ ਹੋ ਸਕਦਾ ਹੈ।

3. ਤੁਸੀ ਆਪਣੇ ਲੇਖ” ਸਿੱਖ ਰਹਿਤ ਮਰਿਆਦਾ ਦੀ ਪੁਨਰ ਪੜਚੋਲ ਕਿਉਂ ਜ਼ਰੂਰੀ? “(ਕਿਸ਼ਤ ਨੰ: 01) ਵਿੱਚ ਲਿਖਿਆ ਹੈ:

ਸੋ ਅਣਜਾਣੇ ਵਿੱਚ ਕਈਂ ਸਿਧਾਂਤਕ ਅਤੇ ਸ਼ਬਦਾਵਲੀ ਪੱਖੋਂ ਕਮਜ਼ੋਰੀਆ ਰਹਿ ਗਈਆਂ।

ਤੁਸੀ ਸਾਚਾ ਸਤਿਗੁਰ ਕੌਣ? ਵਿੱਚ ਲਿਖਿਆ ਹੈ:

ਇਸ ਕਰਕੇ ਬੇਨਤੀ ਹੈ ਕਿ ਉਹ ਸਾਡੇ ਵਰਤੇ ਲਫਜ਼ਾਂ ‘ਤੇ ਨਾ ਜਾ ਕੇ ਸਾਡੀ ਭਾਵਨਾ ਨੂੰ ਵਿਚਾਰਨ ਦੀ ਕੋਸ਼ਿਸ਼ ਕਰਨ ਦੀ ਕ੍ਰਿਪਾ ਕਰਨ।

4. ਮਸਲਾ ਸ਼ਬਦਾਵਲੀ ਜਾਂ ਸਿਧਾਂਤ ਦਾ ਹੈ ਨਾ ਕਿ ਭਾਵਨਾ ਦਾ।

5. ਜੇ ਨਾਨਕ ਨੂੰ ਗੁਰੂ ਕਹਿਣ ਵਾਲੇ ਵੀ ਏਹੀ ਕਹਿਣ ਤਾਂ ਤੁਹਾਨੂੰ ਇਤਰਾਜ ਕਿਉ ਹੈ ਜੋ ਇਸੇ ਲੇਖ ਵਿੱਚ ਅੱਗੇ ਚੱਲ ਕੇ ਤੁਸੀ ਲਿਖਿਆ ਹੈ” ਕੱਚੇ ਜਜ਼ਬਾਤਾਂ ਦੇ ਚੱਕਰਵਿਊਹ ਵਿੱਚ ਫੱਸ ਕੇ ਸੱਚਾਈ ਤੋਂ ਮੂੰਹ ਮੋੜ ਲੈਣਾ ਅਕਲਮੰਦੀ

ਨਹੀਂ। “

6. ਤੁਸੀ ਕਿਵੇਂ ਟਿਹ ਫੇਸਲਾ ਕਰ ਲਿਆ ਕਿ ਹਰ ਕੋਈ ਨਾਨਕ ਨੂੰ “ਗੁਰੂ” ਕੱਚੇ ਜ਼ਜਬਾਤਾਂ ਨਾਲ ਕਹਿਂਦਾ ਹੈ।

ਤੁਸੀ “ਸਬਦ ਗੁਰੂ ਸੁਰਤਿ ਧੁਨਿ ਚੇਲਾ” ਦੇ “ਸਬਦ” ਦੇ ਅਰਥ “ਸੱਚ ਦਾ ਗਿਆਨ” ਕੀਤੇ ਹਨ।

ਅਤੇ ਤੁਸੀ ਇਹ ਵੀ ਲਿਖਿਆ ਹੈ:

ਉਪਰੋਕਤ ਵਿਚਾਰ ਤੋਂ ਸਪਸ਼ਟ ਹੋ ਗਿਆ ਕਿ ‘ਗੁਰੂ’ ਸਿਰਫ ‘ਸੱਚ ਦਾ ਗਿਆਨ’ ਹੀ ਹੈ। ਕੋਈ ਦੇਹਧਾਰੀ ‘ਗੁਰੂ’ ਨਹੀਂ ਹੋ ਸਕਦਾ। ਦੇਹਧਾਰੀ ਇਸ ਸੱਚ ਦੇ ਗਿਆਨ ਰੂਪੀ ਮੰਜ਼ਿਲ ਤੇ ਪਹੁੰਚਾਣ ਵਾਲਾ ਸਾਧਨ (ਜ਼ਰੀਆ) ਤਾਂ ਹੋ ਸਕਦਾ ਹੈ, ਪਰ ਆਪ ਉਹ ਮੰਜ਼ਿਲ (ਗੁਰੂ) ਨਹੀਂ ਹੁੰਦਾ। ਸਾਧਨ ਅਤੇ ਮੰਜ਼ਿਲ ਦੇ ਫਰਕ ਨੂੰ ਨਾ ਸਮਝਣ ਵਾਲੇ ਸੱਚ ਦੇ ਰਾਹ ਤੋਂ ਭਟਕ ਜਾਂਦੇ ਹਨ। (ਕੁਝ ਅਜਿਹੀ ਹੀ ਹਾਲਤ ਅੱਜ ਸਿੱਖ ਕੌਮ ਦੀ ਹੋ ਗਈ ਹੈ।) ਠੀਕ ਇਸੇ ਤਰ੍ਹਾਂ, ‘ਚੇਲਾ’ ਵੀ ਸਰੀਰ ਨਹੀਂ, ਬਲਕਿ ‘ਵਿਚਾਰ’ ਹੀ ਹੁੰਦੇ ਹਨ।

7. ਮੈਂ ਸਮਝਦਾ ਹਾਂ ਕਿ “ਸਬਦ” ਦੇ ਅਰਥ ਸਿਰਫ “ਗਿਆਨ” ਬੱਨਦੇ ਹਨ ਨਾ ਕਿ “ਸੱਚ ਦਾ ਗਿਆਨ”।

8. ਗੁਰਬਾਣੀ ਗਿਆਨ ਦੀ ਅਹਿਮੀਅਤ ਤੇ ਜੋਰ ਦਿੰਦੀ ਹੈ ਪਰ ਗਿਆਨ ਨਹੀਂ ਦਿੰਦੀ। ਹਾਂ, ਇਹ ਵੀ ਆਪਣੇ ਆਪ ਵਿੱਚ ਗਿਆਨ ਹੀ ਹੈ। ਗੁਰਬਾਣੀ ਗਿਆਨ ਦਾ ਵਿਗਆਨ ਸਮਝਾਉSਦੀ ਹੈ। ਉਪਰਲੀ ਪੰਗਤੀ ਵਿੱਚ ਵੀ ਨਾਨਕ ਕਹਿਂਦਾ ਹੈ ਕਿ “ਗਿਆਨ ਮੇਰਾ ਗੁਰੂ ਹੈ”।

9. ਇਸ “ਗਿਆਨ ਗੁਰੂ” ਨੇ ਨਾਨਕ ਨੂੰ ਕੀ ਦਿੱਤਾ? Meaningful ਅਤੇ Joyful ਜੀਵਨ।

10. ਗਿਆਨ ਦੀ ਮੰਜਿਲ “ਸੱਚ ਦਾ ਗਿਆਨ” ਨਹੀਂ ਹੈ। ਗਿਆਨ ਦੀ ਮੰਜਿਲ ਸਮਰਪਨ ਹੈ। ਗਿਆਨ (Knowledge)

ਦਾ ਅਗਲਾ ਪੜਾਵ Intellect ਹੈ। ਉਸ ਤੋਂ ਬਾਅਦ Wisdom ਅਤੇ ਅਖੀਰਲਾ Devotion.

11. “ਸੱਚ ਦਾ ਗਿਆਨ” ਕਦੇ ਕਿਸੇ ਨੂੰ ਨਹੀਂ ਮਿਲਿਆ। ਗੁਰਬਾਣੀ ਦਾ ਫੁਰਮਾਨ ਹੈ

ਬਾਬਾ ਅਲਹੁ ਅਗਮ ਅਪਾਰੁ ॥(53)

ਅਗਮ ਅਗੋਚਰ ਅਲਖ ਅਭੇਵਾ ॥(98)

ਅਗਮ ਅਗੋਚਰੁ ਸਾਹਿਬੁ ਮੇਰਾ ॥(106)

12. ਅੰਗਰੇਜੀ ਦੀ ਇੱਕ ਕਹਾਵਤ ਵੀ ਹੈ।

The truth is stranger than fiction.

13. ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥(306)

ਕੀ ਉਪਰਲੀ ਪੰਗਤੀ ਵਿੱਚ ਗੁਰਸਿੱਖ ਬੰਦੇ ਦਾ ਪ੍ਰਤੀਕ ਨਹੀਂ?

ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥(13)

ਕੀ ਸੰਤ ਬੰਦੇ ਨਹੀਂ ਹੁੰਦੇ?

14. ਨਾਨਕ ਤੇ ਗੁਰਸਿੱਖ ਦੀ ਧੂੜ ਮੰਗੇ ਪਰ ਸਿੱਖ ਨਾਨਕ ਨੂੰ ਗੁਰੂ ਵੀ ਨਾ ਕਹੇ! (ਵੇਖਹੁ ਏਹੁ ਨਿਆਉ)

ਤੁਸੀ ਲਿਖਿਆ ਹੈ:

ਇਸ ਤਰੀਕੇ ਅਸੀਂ ਸਿੱਧੇ ਤੌਰ ਉਤੇ ਅਰਜਨ ਪਾਤਸ਼ਾਹ ਜੀ ਉਤੇ ਅਪਣੇ ਆਪ ਨੂੰ ‘ਗੁਰੂ’ ‘ਰੱਬ’ ਸਦਵਾਉਣ ਦਾ ‘ਇਲਜ਼ਾਮ’ ਲਾ ਰਹੇ ਹੁੰਦੇ ਹਾਂ। ਹੁਣ ਇਸ ਨੁਕਤੇ ਨੂੰ ਜੇ ਉਪਰਲੇ ਗੁਰਵਾਕ (ਗੁਰਮਤਿ ਸਿਧਾਂਤ) ‘ਗੁਰੂ ਸਦਾਏ ਅਗਿਆਨੀ ਅੰਧਾ” ਦੀ ਕਸਵੱਟੀ ਤੇ ਪਰਖੀਏ ਤਾਂ ਅਸੀਂ ਇੱਕ ਤਰੀਕੇ ਅਰਜਨ ਪਾਤਸ਼ਾਹ ਜੀ ਨੂੰ ਹੀ ‘ਅਗਿਆਨੀ ਅਤੇ ਅੰਧਾ’ ਪ੍ਰਚਾਰ ਰਹੇ ਹੁੰਦੇ ਹਾਂ, ਜੋ ਬਿਲਕੁਲ ਨਿਰਮੂਲ, ਸਿਧਾਂਤ ਵਿਰੋਧੀ ਪਹੁੰਚ ਹੈ?

15. ਭੱਟਾਂ ਦੇ ਸਵੈਯਾਂ ਵਿੱਚ ਅਰਜਨ ਪਾਤਸ਼ਾਹ ਆਪਣੇ ਆਪ ਨੂੰ ਗੁਰੂ ਨਹੀਂ ਕਹਿ ਰਹੇ ਸਗੌਂ ਭੱਟ, ਅਰਜਨ ਪਾਤਸ਼ਾਹ ਨੂੰ ਗੁਰੂ ਕਹਿ ਰਹੇ ਹਨ। ਇਹ ਅਰਜਨ ਪਾਤਸ਼ਾਹ ਦੀ ਦਿਆਲਤਾ ਹੈ ਜੋ ਉੇਹਨਾਂ ਨੇ ਭੱਟਾ ਦੀ ਉਸਤੱਤ ਕਬੂਲ ਕੀਤੀ। ਗੁਰਬਾਣੀ ਦੇ ਫੁਰਮਾਨ ਵੇਖੋ।

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥(281)

ਤੁਮ੍ਹ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥(379)

ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥(507)

ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥(652)

ਤੁਸੀ ਲਿਖਿਆ ਹੈ:

....ਤਾਂ ਇਹ ਵੀ ਜ਼ਰੂਰ ਮੰਨਨਾ ਪਵੇਗਾ ਕਿ ਗੁਰਬਾਣੀ ਵਿੱਚ ਦੋਗਲਾਪਨ ਹੈ, ਜੋ ਅਪਣੇ ਹੀ ਇੱਕ ਸਿਧਾਤ ਨੂੰ ਦੂਜੀ ਥਾਂ ਕੱਟਦੀ ਹੈ। ਭਾਵ ਇੱਕ ਥਾਂ ਕਹਿੰਦੀ ਹੈ ਕਿ ਸ਼ਰੀਰ (ਦੇਹ) ਗੁਰੂ ਨਹੀਂ ਹੁੰਦਾ ਤੇ ਦੁਜੀ ਥਾਂ ਨਾਨਕ ਜਾਮਿਆਂ (ਸ਼ਰੀਰ) ਨੂੰ ਗੁਰੂ ਦਸ ਰਹੀ ਹੈ।

16. ਗੁਰਬਾਣੀ ਨੇ ਪੁਰਾਨੇ ਅੱਖਰਾਂ ਨੂੰ ਨਵੇਂ ਅੱਰਥ ਦਿੱਤੇ ਹਨ। ਪੁਰਾਨੇ ਅੱਖਰਾਂ ਨੂੰ ਮੁੱਡ ਤੋਂ ਹੀ ਰੱਦ ਨਹੀਂ ਕੀਤਾ।

ਤੁਸੀ ਲਿਖਿਆ ਹੈ:

ਬਾਬਾ ਨਾਨਕ ਜੀ ਆਪਣੇ ਦੁਨਿਆਵੀ ਸਫ਼ਰ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਸਾਹਿਬ ਖੇਤੀ ਕਰਦੇ ਸਨ।

17. ਕੀ ਕਾਰਨ ਹੈ ਕਿ ਤੁਸੀ ਇੱਕ ਇੱਟ ਪੱਥਰ ਦੇ ਸ਼ਹਿਰ ਨੂੰ ਤਾ ਸਾਹਿਬ ਲਿਖਦੇ ਹੋ ਪਰ ਨਾਨਕ ਨੂੰ ਗੁਰੂ ਕਹਿਨ ਤ਼ੋ ਸੰਕੋਚ ਕਰਦੇ ਹੌ?

ਤੁਸੀ ਲਿਖਿਆ ਹੈ:

ਜੋ ਵੀ ਵਿਅਕਤੀ ਜਾਂ ਮੱਤ ਕਿਸੇ ਦੇਹਧਾਰੀ ਨੂੰ ‘ਗੁਰੂ’ ਜਾਂ ‘ਰੱਬ’ ਸਮਝਦਾ ਹੈ ਉਹ ਸੱਚ ਤੋਂ ਭਟਕਿਆ ਹੋਇਆ ਹੈ।

18. ਗੁਰਬਾਣੀ ਮੁਤਾਬਿਕ ਬੰਦਾ ਭਾਵੇਂ ਰੱਬ ਨਹੀਂ ਪਰ ਰੱਬ ਦੀ ਅੰਸ਼ ਹੈ ਅਤੇ ਰੱਬ ਵਰਗਾ ਹੋ ਸਕਦਾ ਹੈ। ਗੁਰਬਾਣੀ ਵਿੱਚ ਰੱਬ ਵਰਗੇ ਨੂੰ ਹੀ ਰੱਬ ਕਿਹਾ ਗਿਆ ਹੈ।

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥{ਪੰਨਾ 273}

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ (1385)

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥(1409)

19. ਤੁਸੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ਦੇ ਵਖਰੇ ਅਰਥ ਕੀਤੇ ਹਨ। ਮੈਂ ਉਹਨਾਂ ਤੇ ਕੋਈ ਇਤਰਾਜ ਨਹੀਂ ਕਰਦਾ। ਪਰ ਮੈਂ ਇਸ ਵਿੱਚ ਕੁੱਝ ਜੋੜਨਾ ਚਾਹਾਂਗਾ।

20. ਇਸ ਪੰਗਤੀ ਦਾ ਸਿਰਲੇਖ “ਸਵਈਏ ਮਹਲੇ ਪੰਜਵੇ ਕੇ ੫ “ਹੈ। ਸਪਸ਼ਟ ਤੋਰ ਤੇ ਇਹ ਪੰਜਵੇ ਪਾਤਸ਼ਾਹ ਦੀ ਉਸਤੱਤ ਹੈ।

21. ਇਸ ਸਿਰਲੇਖ ਅੰਦਰ, ਵੀਆਕਰਨ ਦੇ ਨਿਯਮਾਂ ਅਨੁਸਾਰ ਕਿਤੇ ਵੀ ਪੰਜਵੇ ਪਾਤਸ਼ਾਹ ਦਾ ਨਾਮ ਅਰਜਨ, ਅਰਜਨ ਦੇਵ, ਗੁਰੂ ਅਰਜਨ, ਅਰਜਨ ਗੁਰੂ ਜਾਂ ਗੁਰੂ ਅਰਜਨ ਦੇਵ ਨਹੀਂ ਲਿਖਿਆ ਮਿਲਦਾ। ਇਸ ਦਾ ਮਤਲਬ ਇਹ ਨਹੀ ਕਡਿਆ ਜਾ ਸਕਦਾ ਕਿ ਇਸ ਵਿੱਚ ਪੰਜਵੇ ਪਾਤਸ਼ਾਹ ਦੀ ਰੱਬ ਨਾਲ ਤੁਲਨਾ ਨਹੀਂ ਹੈ।

22. ਵੀਆਕਰਨ ਕਰ ਕੇ ਭਾਵੇਂ ਇੱਕ ਪੰਗਤੀ ਦੇ ਇੱਕ ਹੀ ਅਰਥ ਹੁੰਦੇ ਹਨ ਪਰ ਕਾਵ ਵਿੱਚ ਇੱਕ ਤੋਂ ਵਧ ਅਰਥ ਹੋ ਸਕਦੇ ਹਨ। ਕਈ ਸ਼ਬਦਾਂ ਦੇ ਸ਼ਬਦਾਰਥ ਦੇ ਬਜਾਇ ਭਾਵਅਰਥ ਵੇਖਨੇ ਪੈਂਦੇ ਹਨ ਪਰ ਕਈ ਸ਼ਬਦਾਂ ਦੇ ਸ਼ਬਦਾਰਥ ਅਤੇ ਭਾਵਅਰਥ ਵਖਰੇ ਹੁੰਦੇ ਹੋਏ ਵੀ ਦੋਹੇਂ ਹੀ ਠੀਕ ਹੁੰਦੇ ਹਨ। ਇਸ ਦੇ ਅਰਥ ਹਨ:

ਜੇ ਰੱਬ ਨੂੰ ਪਰੱਤਖ ਵੇਖਨਾ ਹੋਵੇ ਤਾਂ ਗੁਰੂ ਅਰਜਨ ਨੂੰ ਵੇਖ ਲਵੋ।

23. ਜੇੜਾ ਰੱਬ ਅਰਜਨ ਪਾਤਸ਼ਾਹ ਵਿੱਚ ਸਿੰਘਾਸਨ ਤੇ ਬਿਰਾਜਮਾਨ ਹੈ, ਉਹੀ ਭੱਟਾਂ ਵਿੱਚ ਅਰਜਨ ਪਾਤਸ਼ਾਹ ਅੱਗੇ ਹੱਥ ਜੋੜ ਕੇ ਉਸਤੱਤ ਕਰ ਰਿਹਾ ਹੈ।

24. ਮੈਂ ਤਿੱਨ ਪ੍ਰਮਾਨ ਹੋਰ ਦਿੰਦਾ ਹਾਂ ਜਿਹਨਾਂ ਵਿੱਚ ਵੀਆਕਰਨ ਦੇ ਨਿਯਮਾਂ ਅਨੁਸਾਰ ਵੀ ਸਪਸ਼ਟ ਤੋਰ ਤੇ ਗੁਰੂਆਂ ਨੂੰ “ਗੁਰੂ” ਲਿਖਿਆ ਗਿਆ ਹੈ।

ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥ (882)

ਇਕ ਮਨਿ ਪੁਰਖੁ ਧਿਆਇ ਬਰਦਾਤਾ ॥ ਸੰਤ ਸਹਾਰੁ ਸਦਾ ਬਿਖਿਆਤਾ ॥ ਤਾਸੁ ਚਰਨ ਲੇ ਰਿਦੈ ਬਸਾਵਉ ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥ {ਪੰਨਾ 1389}

ਬਿਦ੍ਯ੍ਯਮਾਨ ਗੁਰਿ ਆਪਿ ਥਪ੍ਯ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥੬॥ {ਪੰਨਾ 1404}

25. ਹੇਠਾਂ ਇੱਕ ਹੋਰ ਪ੍ਰਮਾਨ ਹੈ ਜਿਸ ਵਿੱਚ ਗੁਰੂ ਅਤੇ ਗਿਆਨ ਅੱਡ ਅੱਡ ਹਨ।

ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥ ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥ {ਪੰਨਾ 1399}

ਇਹ ਪੰਗਤੀ ਸਵਈਏ ਮਹਲੇ ਚਉਥੇ ਕੇ ੪ ਦੇ ਸਿਰਲੇਖ ਹੇਠ ਹੈ। ਸੋ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਹਾ ਗਿਆ ਹੈ।

26. ਇਕ ਗੱਲ ਹੋਰ ਜੋ ਨੋਟ ਕਰਨ ਵਾਲੀ ਹੈ ਕਿ ਜਿਹੜੇ ਸਵਈਏ ਅਰਜਨ ਪਾਤਸ਼ਾਹ ਨੇ ਲਿਖੇ ਹਨ ਜਾਂ ਜਿਹੜੇ ਸਵਈਏ ਭੱਟਾੰ ਨੇ ਅਰਜਨ ਪਾਤਸ਼ਾਹ ਦੀ ਉਸਤੱਤ ਵਿੱਚ ਲਿਖੇ ਹਨ, ਦੋਹਾਂ ਵਿੱਚ ਹੀ “ਗੁਰੂ ਨਾਨਕ “ਜਾਂ “ਗੁਰੂ ਅਰਜਨ” ਲਿਖਿਆ ਨਹੀਂ ਮਿਲਦਾ।

ਤੁਸੀ ਲਿਖਿਆ ਹੈ:

ਜਿਸ ਕੌਮ ਨੇ ਸਾਰੀ ਮਨੁੱਖਤਾ ਦਾ ਰਾਹ ਦਸੇਰਾ ਬਨਣਾ ਸੀ, ਉਹ ਆਪ ਹੀ ਸੱਚ ਦੀ ਰਾਹ ਤੋਂ ਭਟਕ ਗਈ।

27. ਜਿਸ “ਸਿੱਖ ਰਹਿਤ ਮਰਯਾਦਾ” ਨੂੰ ਤੁਸੀ ਸੋਧਨ ਦੀ ਗੱਲ ਕਰ ਰਹੇ ਹੋ, ਉਸ ਵਿੱਚ “ਕੋਮ” ਲ਼ਫਜ ਨਹੀਂ ਆਉਂਦਾ।

ਲ਼ਫਜ ਆਉਂਦੇ ਹਨ: ਸੰਗਤ, ਗੁਰੂ ਪੰਥ ਅਤੇ ਖਾਲਸਾ ਧਰਮ।

ਵੇਖੋ:

ਕਿਰਪਾ ਕਰ ਕੇ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿੱਚ ਅੰਤਮ ਵੇਰ ਰਾਏ ਦੇਣ ਲਈ ਭੇਜੋ। (4)

ਗੁਰੂ ਪੰਥ (27)

ਖਾਲਸਾ ਧਰਮ (ਪੇਜ 31 ਤੇ ਪਹਿਲਾ ਲ਼ਫਜ)

28. ਕੋਮ, ਧਰਮ ਅਤੇ ਪੰਥ ਦੇ ਅੰਤਰ ਨੂੰ ਸਮਝ ਲਇਏ।

ਕੋਮ ਜਨਮ, ਸਥਾਨ ਜਾਂ ਧਰਮ ਦੇ ਆਧਾਰ ਤੇ ਹੁੰਦੀ ਹੈ।

ਕਿਸੇ ਖਾਸ ਤਰੀਕੇ ਨੂੰ ਅਪਨਾਉSਦੇ ਹੋਏ ਰੂਹਾਨਿਅਤ ਤੱਕ ਪਹੁੰਚਨ ਦਾ ਜਾਂ ਰੁਹਾਨਿਅਤ ਨੂੰ ਕਿਸੇ ਖਾਸ ਤਰੀਕੇ ਨਾਲ practice ਕਰਨ ਦਾ ਨਾਮ ਧਰਮ ਹੈ।

ਨਾਨਕ ਦਾ ਪੰਥ ਜਨਮ ਅਤੇ ਸਥਾਨ ਤੇ ਆਧਾਰਿਤ ਨਹੀਂ ਹੈ। ਧਰਮ ਇਸ ਦਾ ਸਿਰਫ ਇੱਕ ਹਿੱਸਾ ਹੈ। ਮੁਕੱਮਲ ਪੰਥ ਨਹੀਂ ਹੈ।

29. ਜਿੱਥੇ ਗੁਰਬਾਣੀ ਦਾ ਫੁਰਮਾਨ ਇਹ ਹੈ:

ਮੇਰਾ ਹਰਿ ਪ੍ਰਭੁ ਇਨ ਬਿਧਿ ਪਾਇਆ ਜਾਏ ॥(233)

ਉੱਥੇ ਇਹ ਵੀ ਹੈ:

ਅਪੁਨੀ ਬਿਧਿ ਆਪਿ ਜਨਾਵਹੁ ॥(617)

ਅਤੇ ਉੱਥੇ ਇਹ ਵੀ ਹੈ:

ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ(219)

30. ਨਾਨਕ ਨੇ ਪੰਥ ਦੀ ਨੀਵ ਰਖੱੀ ਸੀ। ਕਿਸੇ ਕੋਮ ਦੀ ਨੀਵ ਨਹੀਂ ਰੱਖੀ ਸੀ।

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥(966)

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥(1406)

‘ਗੁਰੂ’ ਪਦ ਬਾਰੇ ਵਿਚਾਰ ਦੇ ਆਏ ਇਤਰਾਜਾਂ ਦੇ ਜਦਾਬ!

ਤੁਸੀ ਲਿਖਿਆ ਹੈ:

ਧਨਾਸਰੀ ਰਾਗ ਵਿੱਚ ਬਾਬਾ ਨਾਨਕ ਜੀ ਦਾ ਉਚਾਰਿਆ ਅਤੇ ਪੋਥੀ ਵਿੱਚ ਦਰਜ ਕੀਤਾ ਇੱਕ ਸ਼ਬਦ ਪੰਨਾ 663 ਤੇ ਆਰਤੀ ਸਿਰਲੇਖ ਵਾਲਾ ਸ਼ਬਦ ਹੈ। ਬਿਲਕੁਲ ਇਹੀ ਸ਼ਬਦ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ ਵੇਲੇ ਅਰਜਨ ਪਾਤਸ਼ਾਹ ਜੀ ਨੇ ਨਿਤਨੇਮ ਦੀਆਂ ਬਾਣੀਆਂ ਵਿੱਚ ‘ਸੋਹਿਲਾ’ ਦੀ ਬਾਣੀ ਅੰਦਰ ਦਰਜ ਕੀਤਾ ਹੈ। ਇਹ ਦੋਵੇਂ ਥਾਂ ਇਕੋ ਜਿਹਾ ਹੋਣਾ ਚਾਹੀਦਾ ਸੀ, ਕਿਉਂਕਿ ਨਾਨਕ ਪਾਤਸ਼ਾਹ ਨੇ ਦੋ ਵਾਰ ਅਲਗ-ਅਲਗ ਤਰੀਕੇ ਉਚਾਰਣ ਨਹੀਂ ਕੀਤਾ ਹੋਵੇਗਾ ਪਰ ਦੋਹਾਂ ਨੂੰ ਤੁਲਨਾ ਕਰਨ ਤੇ ਕੁੱਝ ਹੋਰ ਹੀ ਸਾਹਮਣੇ ਆਉਂਦਾ ਹੈ। ਇਨ੍ਹਾਂ ਦੋਵਾਂ ਥਾਵਾਂ ਵਿੱਚ ਦਰਜ (ਇਕੋ) ਸ਼ਬਦ ਵਿੱਚ ਲਫਜਾਂ, ਲਗਾਂ, ਮਾਤਰਾਵਾਂ ਆਦਿ ਪੱਖੋਂ 6 ਫਰਕ ਹਨ।

31. ਇਸ ਗੱਲ ਨੂੰ ਧਿਆਨ ਵਿੱਚ ਰੱਖਨਾ ਚਾਹਿਦਾ ਹੈ ਕਿ ਦੋਵੇਂ ਥਾਵਾਂ ਤੇ ਇਹ ਸ਼ਬਦ ਅੱਡ ਅੱਡ ਸਿਰਲੇਖ ਦੇ ਹੇਠ ਹੈ। ਇਸੇ ਤਰਾਂ “ਪਵਣੁ ਗੁਰੂ ਪਾਣੀ ਪਿਤਾ” ਵਾਲਾ ਸ਼ਬਦ ਵੀ ਦੋ ਥਾਵਾਂ ਤੇ ਅੱਡ ਅੱਡ ਸਿਰਲੇਖ ਤਹਤ ਹੈ ਅਤੇ ਦੋਵੇਂ ਥਾਵਾਂ ਤੇ ਕੁੱਝ ਅੰਤਰ ਹੈ। ਇਸੇ ਤਰਾਂ “ਆਦਿ ਸਚੁ ਜੁਗਾਦਿ ਸਚੁ” ਵਾਲਾ ਸ਼ਬਦ ਵੀ ਦੋ ਥਾਵਾਂ ਤੇ ਹੈ ਅਤੇ ਕੂਝ ਅੰਤਰ ਵੀ ਹੈ। ਇਹ ਡੂੰਘੀ ਵੀਚਾਰ ਮੰਗਦਾ ਹੈ ਕਿ ਇਹ ਲਗਾ ਮਾਤਰਾ ਦੀ ਗਲਤਿਆਂ ਉਤਾਰੇ ਦੌਰਾਨ ਹੋਇਆਂ ਜਾਂ ਪੰਚਮ ਪਾਤਸ਼ਾਹ ਨੇ ਅੱਡ ਅੱਡ ਥਾਂ ਤੇ ਅੱਡ ਅੱਡ spelling ਨਾਲ ਸ਼ਬਦ ਚੜਾਏ।

ਤੁਸੀ ਲਿਖਿਆ ਹੈ:

ਸਾਡੀ ਜਾਚੇ ਗੁਰਬਾਣੀ ਅਰਥ ਕਰਦੇ ਸਮੇਂ ਹੇਠ ਲਿਖੇ ਤਿੰਨ ਨਿਯਮ ਮੰਨਣੇ ਜ਼ਰੂਰੀ ਹਨ।

(ੳ) ਪੂਰੇ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਮੁੱਢਲਾ ਆਧਾਰ ਬਾਬਾ ਨਾਨਕ ਜੀ (ਮਹਲਾ ੧) ਦੀ ਬਾਣੀ ਹੈ। ਕਿਸੇ ਹੋਰ ਬਾਣੀ ਨੂੰ ਇਸ ਕਸਵੱਟੀ ਤੇ ਪਰਖ ਕੇ ਅਰਥਾਉਣਾ ਚਾਹੀਦਾ ਹੈ। ਇਹ ਨਹੀਂ ਕਿ ‘ਗੁਰੂ’ ਪਦ ਬਾਰੇ ਫੈਸਲਾ ਕਰਨ ਲਈ ‘ਮਹਲਾ ੧’ ਦੇ ਸਿਧਾਂਤ ਨੂੰ ਤਿਆਗ ਕੇ ਭੱਟਾਂ ਦੇ ਸਵੱਯੀਏ ਨੂੰ ਕਸਵੱਟੀ ਬਣਾਇਆ ਜਾਵੇ।

(ਅ) ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਾਰੀ ਬਾਣੀ ਇੱਕ ਮੱਤ ਤੇ ਇਕਸਾਰ ਹੈ। ਇਸ ਵਿੱਚ ਕਿਧਰੇ ਵੀ ਦੋਗਲਾਪਨ ਨਹੀਂ ਹੈ।

(ੲ) ਗੁਰਬਾਣੀ ਇੱਕ ਨਿਰੋਲ ਮਨੁੱਖਤਾਵਾਦੀ ਵਿਚਾਰਧਾਰਾ ਹੈ। ਸੋ ਐਸੇ ਅਰਥ ਸਹੀ ਹੋਣਗੇ ਜਿਹੜੇ ਮਨੁੱਖਤਾ ਦੇ ਕਿਸੀ ਪੱਖ ਦਾ ਵਿਰੋਧ ਨਾ ਕਰਦੇ ਹੋਣ।

32. ਕੀ ਤੁਹਾਡਾ (ੳ) ਅਤੇ (ਅ) ਆਪਸ ਵਿੱਚ ਕਾਟ ਨਹੀਂ ਕਰਦੇ?

33. ਕੀ ਭੱਟਾਂ ਦੇ ਸਵੀਏ ਨਾਨਕ ਦੇ ਸਿਧਾੰਤ ਨਾਲ ਮੇਲ ਨਹੀਂ ਖੰਾਦੇ? ਕਿੳੇੁਂ ਨਾ ਭੱਟਾਂ ਦੇ ਸਵੀਆਂ ਨੂੰ ਕੱਸਵਟੀ ਬਨਾਇਆ ਜਾਵੇ?

34. ਨਾਨਕ ਨੂੰ ਗੁਰੂ ਕਹਿਨ ਨਾਲ ਮੱਨੁਖਤਾ ਦੇ ਕਿਸ ਪੱਖ ਦਾ ਵਿਰੋਧ ਹੁੰਦਾ ਹੈ?

ਤੁਸੀ ਲਿਖਿਆ ਹੈ:

2. ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ (ਪੰਨਾ968)

ਅਰਥ:- ਇਸ ਦੁਨੀਆ ਰੂਪੀ ਤਖਤ ਉਪਰ ਅਰਜਨ ਪਾਤਸ਼ਾਹ ਜੀ (ਵਲੋਂ ਪ੍ਰਚਾਰੇ) ਦਾ ਗੁਰੂ (ਪ੍ਰਭੂ) ਬਿਰਾਜਮਾਨ ਹੈ। ਉਸ ਪ੍ਰਭੂ ਦਾ ਹੁਕਮ ਰੂਪੀ ਚੰਦੋਆ (ਸ੍ਰਿਸ਼ਟੀ ਉਪਰ) ਚਮਕ ਰਿਹਾ ਹੈ।

35. ਤੁਸੀ ਤਖਤਿ ਦੇ ਅੱਰਥ ਦੁਨਿਆ ਕਿਵੇਂ ਕਰ ਦਿੱਤੇ? ਬੜਾ ਸਪਸ਼ਟ ਹੈ ਕਿ ਨਾਨਕ ਦਾ ਤੱਖਤ ਹੈ। ਗੁਰੂ ਅਰਜਨ ਉਸ ਤੇ ਬਿਰਾਜਮਾਨ ਹੈ।

36. ਇਸੇ ਬਾਣੀ ਦੇ ਸ਼ੁਰੂ ਵਿੱਚ ਹੀ ਲਿਖਿਆ ਹੈ:

ਨਾਨਕਿ ਰਾਜੁ ਚਲਾਇਆ

ਸਪਸ਼ਟ ਤੌਰ ਤੇ ਨਾਨਕ ਦਾ ਰਾਜ ਹੈ ਅਤੇ ਨਾਨਕ ਦਾ ਤੱਖਤ ਹੈ। ਨਾਨਕ ਦੇ ਰਾਜ ਵਿੱਚ ਕੀ ਹੈ? ਇਹ ਇੱਕ ਅੱਲਗ ਵਿਸ਼ਾ ਹੈ।

ਤੁਸੀ ਲਿਖਿਆ ਹੈ:

ਕੁੱਝ ਐਸੇ ਪਾਠਕ/ ਵਿਦਵਾਨ ਵੀ ਹੋ ਸਕਦੇ ਹਨ, ਜੋ ‘ਗੁਰੂ’ ਪਦ ਰੀਸਰਚਰ ਵਿੱਚ ਪਾ ਕੇ ਕੁੱਝ ਹੋਰ ਤੁੱਕਾਂ ਦੇ ਅਰਥ ਪੁੱਛਣ। ਪਰ ਇਸ ਤਰ੍ਹਾਂ ਤਾਂ ਇਹ ਵਿਚਾਰ ਬੇਲੋੜੀ ਅਤੇ ਲੰਬੀ ਖਿੱਚਦੀ ਜਾਵੇਗੀ, ਕਿਉਂਕਿ ‘ਗੁਰੂ’ ਪਦ ਨਾਲ ਸਬੰਧਿਤ ਘੱਟੋ-ਘੱਟ 1000 ਤੁੱਕਾਂ ਗੁਰਬਾਣੀ ਵਿੱਚ ਹੋਣਗੀਆਂ।

37. ਬੜੀ ਹੈਰਾਨੀ ਵਾਲੀ ਗੱਲ ਹੈ ਕਿ “ਗੁਰੂ ਪਦ” ਦੀ ਵੀਚਾਰ ਆਪ ਹੀ ਸ਼ੁਰੁ ਕਰ ਕੇ ਇਸ ਨੂੰ ਬੇਲੋੜੀ ਸਮਝਦੇ ਹੌ।

38. ਗੁਰਬਾਣੀ ਦੀ ਵੀਚਾਰ ਜਰੂਰ ਕਰਨੀ ਚਾਹਿਦੀ ਹੈ ਪਰ ਉਸ ਮੋੜ ਤੇ ਵੀ ਨਾ ਪਹੁੰਚ ਜਾਇਏ ਕਿ ਕਬੀਰ ਜੀ ਨੂੰ ਕਹਿਣਾ ਪਵੇ:

ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥(1377)

ਚਰਨਜੀਤ ਸਿੰਘ

ਬਰੈਂਮਪਟਨ


(02/01/10)
ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ

ਸਰਦਾਰ ਮੱਖਣ ਸਿੰਘ ਜੀ ਤੇ ਸਿੱਖ ਮਾਰਗ ਦੇ ਪਾਠਕਾ ਨੂੰ ਗੁਰੂ ਫ਼ਤਹਿ
ਸਰਦਾਰ ਮੱਖਣ ਸਿੰਘ ਜੀ ਸਿੱਖ ਮਾਰਗ ਸਿੱਖੀ ਸਿਧਾਂਤ ਨੂੰ ਲੈ ਕੇ ਚੱਲਿਆ ਸੀ ਤੇ ਚੱਲਦਾ ਰਹੇਗਾ। ਅਸੀ ਇਸ ਵਿਬਸਾਇਟ ਤੋ ਗੁਰਬਾਣੀ ਸਬੰਧੀ ਬੜਾ ਕੁੱਝ ਸਿੱਖਿਆ ਹੈ। ਇਥੇ ਇੱਕ ਜੁਡਲੀ ਸਿੱਖ ਮਾਰਗ ਨੂੰ ਲੀਹੋ ਲਾਹੁਣ ਦੀ ਕੋਸ਼ਿਸ਼ ਹਮੇਸ਼ਾ ਕਰਦੀ ਰਹਿੰਦੀ ਹੈ। ਮੱਖਣ ਸਿੰਘ ਜੀ ਜੋ ਤੁਹਾਨੂੰ ਪਤਾ ਹੈ, ਸਰਦਾਰ ਦਰਸ਼ਨ ਸਿੰਘ ਜੀ ਹੋਣੀ ਈਰਖਾ ਦੀ ਅੱਗ ਵਿੱਚ ਸੜ੍ਹ ਰਹੇ ਹਨ ਤੇ ਨਿਜੀ ਰੰਜਸ ਨਾਲ ਚਿੱਠੀਆਂ ਲਿੱਖ ਰਹੇ ਹਨ ਇਹਨਾ ਦੀਆ ਚਿੱਠੀਆਂ ਵਿੱਚੋਂ ਕਿਹੜੀ ਸਿੱਖੀ ਡੁਲ ਡੁਲ ਕੇ ਪੈਂਦੀ ਹੈ? ਜੇ ਸਰਦਾਰ ਦਰਸ਼ਨ ਸਿੰਘ ਤੇ ਗੁਰਚਰਨ ਸਿੰਘ ਹੋਣਾ ਨੂੰ ਸਿੱਖੀ ਦਾ ਪ੍ਰਚਾਰ ਕਰਦਿਆ ਦੋ ਹੱਥ ਕਰਨੇ ਪਏ ਤਾਂ ਇਹ ਕੋਈ ਵੱਡੀ ਗੱਲ ਨਹੀ ਹੈ। ਸਿੱਖੀ ਦਾ ਪ੍ਰਚਾਰ ਕਰਦਿਆ ਗੁਰੁ ਸਹਿਬਾਨ ਦੇ ਟਾਇਮ ਵੀ ਸਿੰਘਾ ਤੇ ਬੜੇ ਜੁਲਮ ਹੁੰਦੇ ਰਹੇ ਹਨ। ਜੇ ਦਰਸ਼ਨ ਸਿੰਘ ਜੀ ਨੂੰ ਗੁਰਚਰਨ ਸਿੰਘ ਦੇ ਘਰ ਦਾ ਐਡਰੈਸ ਪਤਾ ਹੈ ਤਾਂ ਇਹ ਚਿੱਠੀਆਂ ਸਿੱਖ ਮਾਰਗ ਤੇ ਕਿਉ ਪਾਉਦੇ ਹਨ, ਗੁਰਚਰਨ ਸਿੰਘ ਦੇ ਘਰ ਕਿਉ ਨਹੀਂ ਪਾਉਂਦੇ। ਜੇ ਦਰਸ਼ਨ ਸਿੰਘ ਅੱਜ ਤੋ ਡੇੜ੍ਹ ਕੁ ਸਾਲ ਪਹਿਲਾ ਗੁਰਚਰਨ ਸਿੰਘ, ਇੰਦਰ ਸਿੰਘ ਘੱਗਾ ਤੇ ਗੁਰਬਚਨ ਸਿੰਘ ਥਾਈਲੈਡ ਵਾਲੀਆ ਨੂੰ ਸਹਲਾਹੁਣੋ ਨਹੀ ਸੀ ਥੱਕਦੇ, ਹੁਣ ਕਿਸ ਮੂਹ ਨਾਲ ਇਹਨਾ ਦੇ ਖਿਲਾਫ ਗੱਲਾ ਕਰਦੇ ਹਨ। ਇਹਨਾ ਦੀ ਤਾਂ ਉਹ ਗੱਲ ਹੋ ਗਈ ਵਈ ਕਿਸੇ ਬਿਸ਼ੱਰਮ ਦੀ ਦਾਲ ਡੁੱਲ੍ਹ ਗਈ ਤੇ ਉਹ ਡੁੱਲ੍ਹੀ ਹੋਈ ਦਾਲ ਨਾਲ ਰੋਟੀ ਖਾਂਦਾ ਸੀ ਲਾਗਿਉ ਕਿਸੇ ਸਿਆਣੇ ਨੇ ਕਿਹਾ ਤੂੰ ਡੁੱਲ੍ਹੀ ਹੋਈ ਦਾਲ ਨਾਲ ਰੋਟੀ ਖਾ ਰਿਹਾ ਤਾਂ ਅੱਗਿਉ ਬੇਸ਼ਰਮ ਕਹਿੰਦਾ ਕਿ ਮੈਂ ਦਾਲ ਡੋਲ੍ਹ ਕੇ ਹੀ ਰੋਟੀ ਖਾਦਾਂ ਹੁੰਦਾਂ। ਜੇ ਗੁਰਚਰਨ ਸਿੰਘ ਦਰਸ਼ਨ ਸਿੰਘ ਨੂੰ ਜਵਾਬ ਨਹੀ ਦਿੰਦੇ ਤਾਂ ਉਹਨਾਂ ਦਾ ਫੋਨ ਨੰਬਰ ਇਹਨਾ ਦੇ ਕੋਲ ਹੈਗਾ ਫੋਨ ਤੇ ਗੱਲ ਕਰ ਸਕਦੇ ਹਨ। ਦਰਸ਼ਨ ਸਿੰਘ ਜੀ ਸਿੱਖੀ ਦੀ ਗੱਲ ਕਰ ਰਹੇ ਹਨ ਕਿ ਸਿੱਖੀ ਸਰੂਪ ਵਿੱਚ ਹੈ। ਜੇ ਸਿੱਖੀ ਸਰੂਪ ਵਿੱਚ ਹੈ ਤਾਂ ਸੇਵਾ ਸਿੰਘ ਤਰਮਾਲਾ ਯੂ ਟੀਊਬ ਤੇ ਪਾ ਕੇ ਦੇਖ ਲੈਣਾ ਸਾਰੇ ਸਿੱਖੀ ਸਰੂਪ ਵਾਲੇ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਿਸ ਤਰਾ ਗੁਰਮੱਤ ਦੀਆ ਧੱਜੀਆਂ ਉਡਾ ਰਹੇ ਹਨ ਉਹ ਸਾਰੇ ਸਿੱਖੀ ਸਰੂਪ ਵਿੱਚ ਹਨ ਕੀ ਉਹ ਸਾਰੇ ਸਿੱਖ ਹਨ? ਸਰਦਾਰ ਮੱਖਣ ਸਿੰਘ ਜੀ ਸਿੱਖ ਮਾਰਗ ਤੇ ਸਿੱਖੀ ਸਿਧਾਂਤ ਦੀ ਹੀ ਗੱਲ ਹੋਣੀ ਚਾਹੀਦੀ ਹੈ ਨਾਂ ਕਿ ਨਿਜੀ ਰੰਜਸ ਦੀ।
ਧੰਨਵਾਦ ਦਲਜੀਤ ਸਿੰਘ ਹੋਠੀ ਰਾਚੈਸਟਰ ਨਿਉਯਾਰਕ ( 585 698 0146)


(02/01/10)
ਮਨਦੀਪ ਸਿੰਘ ਵਰਨਨ

ਸਤਿਕਾਰਯੋਗ ਬਾਪੂ ਦਰਸ਼ਨ ਸਿੰਘ ਘਣਕਸ ਜੀ

ਬਾਪੂ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਤੁਸੀਂ ਲਿਖਿਆ ਹੈ ਕਿ ਤੁਸੀਂ ਜ਼ਿਦਗੀ ਦੇ ਆਖਰੀ ਪੜਾਅ ਵਿੱਚ ਹੋ ਇਸ ਕਰਕੇ ਮੈ ਉਮਰ ਵਿੱਚ ਤੁਹਾਡੇ ਤੋਂ ਬਹੁਤ ਛੋਟਾ ਹਾਂ, ਮੈਂ ਕਿਸੇ ਧੜੇ ਦਾ ਮੈਂਬਰ ਨਹੀਂ ਤੇ ਨਾਹੀਂ ਕਦੇ ਬਨਣ ਦੀ ਲੋੜ ਸਮਝੀ ਹੈ।

ਤੁਸੀਂ ਲਿਖਿਆ ਹੈ:-

young sikhs ਨੂੰ ਬਜ਼ੁਰਗਾਂ ਕੋਲੋਂ ਸਿੱਖਣਾ ਚਾਹੀਦਾ ਕਿਉਂਕਿ ਬਜ਼ੁਰਗਾਂ ਦੀ ਸੰਗਤ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ।

ਸਿੱਖਾਂ ਦੇ ਲੜਣ ਝਗੜਣ ਨਾਲ ਕੌਮ ਦਾ ਨੁਕਸਾਨ ਹੁੰਦਾ ਹੈ। ਵਿਰੋਧੀਆਂ ਨੂੰ ਸਾਨੂੰ ਖੇਰੂੰ-ਖੇਰੂੰ ਕਰਨ ਦਾ ਮੌਕਾ ਮਿਲਦਾ ਹੈ।

ਮੇਰਾ ਤੁਹਾਡੇ ਨਾਲ ਕੋਈ ਨਿੱਜੀ ਵੈਰ ਨਹੀੰ ਪਰ ਤੁਹਾਡੇ ਵਰਗੇ ਸਿਆਣਿਆਂ ਤੋਂ ਅਸੀਂ ਕੀ ਸਿੱਖੀਏ। ਤੁਸੀਂ ਆਪ ਹੀ ਸਿੱਖ ਮਾਰਗ ਤੇ ਨਾ ਆਉਣ ਦਾ ਕਹਿਕੇ ਫਿਰ ਵੀ ਵਾਪਿਸ ਆ ਕੇ ਪਾਠਕਾਂ ਦਾ ਸਮਾਂ ਖਰਾਬ ਕਰ ਰਹੇ ਹੋ।

ਤੁਸੀਂ ਬੇਬੇ ਜੀ ਨੂੰ ਤੁਹਾਨੂੰ ਉੱਪਰ ਚੁੱਕ ਲੈਣ ਲਈ ਅਰਦਾਸ ਕਰਣ ਲਈ ਕਹਿ ਰਹੇ ਹੋ, ਕਿ ਸਾਡੇ ਸਿਆਣੇ ਬਜ਼ੁਰਗਾਂ ਨੂੰ ਆਪਣੀ ਅਰਦਾਸ ਤੇ ਵਿਸ਼ਵਾਸ ਵੀ ਨਹੀਂ ਰਿਹਾ ਤੇ ਆਪ ਮੌਤ ਮੰਗਣੀ ਖੁਦਕੁਸ਼ੀ ਹੁੰਦੀ ਹੈ ਜੋ ਸਿੱਖੀ ਵਿੱਚ ਪਰਵਾਣ ਨਹੀਂ। ਜੇਕਰ ਸਾਡੇ ਸਿਆਣੇ ਬਜ਼ੁਰਗ ਹੀ ਖੁਦਕੁਸ਼ੀਆਂ ਕਰਨ ਲੱਗ ਪਏ ਤਾਂ young sikhs ਕਿਹੜੀ ਸਿੱਖੀ ਨਾਲ ਜੁੜਨਗੇ।

ਤੁਸੀਂ ਸਾਨੂੰ ਨਾ ਲੜਨ ਦੀ ਸਿੱਖਿਆ ਵੀ ਦੇ ਰਹੇ ਹੋ ਪਰ ਆਪ ਗੁਰਚਰਨ ਸਿੰਘ ਨੂੰ ਨਿੰਦਣ ਦਾ ਬੀੜਾ ਚੁੱਕ ਰੱਖਿਆ (ਮੈਂ ਸਪੱਸ਼ਟ ਕਰ ਦਿਆਂ ਕਿ ਗੁਰਚਰਨ ਸਿੰਘ ਮੇਰੀ ਭੁਆ ਦਾ ਪੁੱਤ ਨਹੀਂ ਤੇ ਨਾਹੀ ਮੇਰਾ ਧੜਾ ਹੈ) ਤੁਹਾਡੇ ਨਾਲੋਂ ਤਾਂ ਉਹੀ ਚੰਗਾ ਜਿਹੜਾ ਤੁਹਾਡੀਆਂ ਬੇਤੁਕੀਆਂ ਕਲਾਬਾਜ਼ੀਆਂ ਦਾ ਜੁਆਬ ਨਹੀਂ ਦੇ ਰਿਹਾ। ਇਹ ਦੋ ਤਰਾਂ ਦੀਆਂ ਦੀਆਂ ਕਹਿਣੀਆ ਵਾਲੇ ਬਜ਼ੁਰਗਾਂ ਤੋਂ ਅਸੀਂ ਕੀ ਸਿੱਖੀਏ।

ਬਾਪੂ ਜੀ ਬੇਨਤੀ ਹੈ ਕਿ ਇਸ ਉਮਰੇ ਰੱਬ –ਰੱਬ ਕਰੋ ਤੇ ਬੇਬੇ ਜੀ ਨੂੰ ਤੁਹਾਡੀ ਮੌਤ ਦੀ ਜ਼ਿੰਮੇਵਾਰ ਨਾ ਬਣਾਓ। ਈਰਖਾ ਛੱਡੋ। ਆਪਣੀਆਂ ਗੱਲਾਂ ਆਪਣੇ ਤੇ ਹੀ ਲਾਗੂ ਕਰੋ, ਕਹਿਣੀ ਤੇ ਕਰਣੀ ਦੇ ਬਜ਼ੁਰਗ ਬਣੋ। ਸ਼ਕਲ ਤੋਂ ਅਤੇ ਉਮਰ ਤੋਂ ਸਿਆਣੇ ਬਜ਼ਰੁਗ ਲੱਗਣ ਵਾਲੇ ਪੰਜਾਬ ਦੇ ਲੀਡਰਾਂ ਨੇ ਸਾਡੀ ਕੌਮ ਦਾ ਪਹਿਲਾਂ ਹੀ ਨਾਸ ਕੀਤਾ ਪਿਆ ਹੈ। ਬੇਨਤੀ ਹੈ ਅਸਲੀਅਤ ਵਿੱਚ ਸਿਆਣੇ ਬਣੋਂ ਤਾਂ ਹੀ young sikhs ਬਜ਼ੁਰਗਾਂ ਤੋਂ ਕੁੱਝ ਸਿੱਖ ਸਕਣਗੇ।

ਤੁਹਾਡਾ ਬਰਖ਼ੁਰਦਾਰ

ਮਨਦੀਪ ਸਿੰਘ ਵਰਨਨ


(01/01/10)
ਦਲਵਿੰਦਰ ਸਿੰਘ ਅਤੇ ਮਨਜੀਤ ਕੌਰ

ਵਲੋਂ ਦਲਵਿੰਦਰ ਸਿੰਘ ਅਤੇ ਮਨਜੀਤ ਕੌਰ
ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
ਨਵੇਂ ਸਾਲ ਲਈ ਸਾਡੀ ਸਾਰਿਆਂ ਨੂੰ ਅਸੀਸਾਂ ਹਨ ਜੀ। ਗੁਰਚਰਨ ਸਿੰਘ ਜੀ ਉਰਫ ਭਗਵੰਤ ਨੂੰ ਛੋੜ ਕੇ, ਕਿਉਂ ਜੋ, ਉਹ ਤਰਲੋਚਨ ਸਿੰਘ ਜੀ ਨੂੰ ਕਾਲੀ ਆਤਮਾ ਤੇ ਪਤਾ ਨਹੀਂ ਹੋਰ ਕੀ ਕੀ ਲਫਜਾਂ ਨਾਲ ਜਲੀਲ ਕਰਦੇ ਹਨ ਜੀ। ਜਿਨ੍ਹਾਂ ਦੀ ਆਪਣੀ ਆਤਮਾ ਕਾਲੀ ਹੁੰਦੀ ਹੈ ਉਨ੍ਹਾਂ ਨੂੰ ਸਭ ਪਾਸੇ ਉਹਾ ਜਿਹਾ ਹੀ ਦਿਸਦਾ ਹੈ ਜੀ।
ਭਗਵੰਤ ਸਿੰਘ ਜੀ ਕਹਿ ਕੇ ਮੁਕਰਦੇ ਹਨ:
ਇਹ ਅਜਿਹੇ ਵਿਗਿਆਨੀ ਹਨ ਜੀ ਜਿਹੜੇ ਦਾਅਵਾ ਕਰਦੇ ਹਨ ਕੇ ਉਹ ਗਲਤ ਹੋ ਹੀ ਨਹੀਂ ਸਕਦੇ ਹਨ ਜੀ। ਕਹਿੰਦੇ ਹਨ ਕੇ ਕੋਈ ਵਿਗਿਆਨੀ ਨਿਊਟ੍ਰਾਨ ਤਾਰੇ ਤੇ ਜੀਵਨ ਦੀ ਕਲਪਨਾ ਹੀ ਨਹੀਂ ਕਰ ਸਕਦਾ। ਪਰ ਜਦੋਂ ਜਸ ਕੌਰ ਜੀ ਨੇ ਆਪਣੀ ਖਗੋਲ ਵਿਗਿਆਨ ਦੀ ਪੋਥੀ ਤੋਂ ਹਵਾਲਾ ਦਿਤਾ, ਤਾਂ ਇਹ ਉਥੋਂ ਭਜ ਪਏ ਤੇ ਇਨ੍ਹਾਂ ਨੂੰ ਕੋਈ ਉਤਰ ਨਾ ਸੁਝਾ। ਇਹੋ ਜਿਹੇ ਵਿਗਿਆਨੀ ਕੀ ਪੜਚੋਲ ਕਰਨਗੇ ਜੀ?
ਕੀ ਕੋਈ ਕੰਮ ਜੀਰੋ ਸਮੇਂ ਵਿੱਚ ਹੰਦਾ ਹੈ ਜੀ, ਇਹ ਉਸ ਉਤਰ ਤੋਂ ਵੀ ਭਜੇ ਹਨ ਜੀ
ਕਿਰਆ-ਪਰਤੀਕਿਰਆ ਬਿਗ-ਬੈਂਗ ਦੇ ਸਬੰਧ ਵਿੱਚ ਵੀ ਇਹ ਉਤਰ ਨਹੀਂ ਦੇ ਸਕੇ ਇਸ ਸਵਾਲ ਤੋਂ ਵੀ ਇਹ ਭਜੇ ਹਨ ਜੀ।
ਧਰਤੀ ਦੀ ਚੁੰਬਕੀ ਖੇਤਰ ਦਾ ਰਾਜ ਵਾਲੇ ਸਵਾਲਾਂ ਤੋਂ ਵੀ ਇਹ ਉਤਰ ਨਹੀਂ ਦੇ ਸਕੇ ਹਨ ਜੀ
ਸਾਡੀ ਇਹ ਰਾਏ ਹੈ ਜੀ ਕਿਰਪਾ ਕਰੋ ਜੀ ਅਤੇ ਇਹੋ ਜਿਹੇ ਵਿਗਿਆਨੀ ਦੇ ਲੇਖ ਕਿਸੇ ਹੋਰ ਪੜੇ ਲਿਖੇ ਵਿਗਿਆਨੀ ਤੋਂ ਪੜ੍ਹਾ ਲਿਆ ਕਰੋ ਜੀ ਤਾਂ ਹੀ ਲੇਖ ਆਪਣੀ ਸਾਇਟ ਤੇ ਪਾਉ ਜੀ। ਅਸੀ ਇਹ ਚਿਠੀ ਬਾਹਰੋਂ ਟਾਈਪ ਕਰਵਾ ਰਹੇਂ ਹਾਂ ਜੀ ਇਸ ਲਈ ਲਗਦਾ ਹੈ ਜੀ ਜਿਆਦਾ ਹੀ ਲਿਖਿਆ ਗਿਆ ਛਿਮਾ ਕਰਨਾ ਜੀ
ਸਤਕੁਲਤਾਰ ਸਿੰਘ ਜੀ ਨੂੰ
ਸਤਕੁਲਤਾਰ ਸਿੰਘ ਜੀ ਤੁਹਾਡੇ ਵਿਚਾਰਾਂ ਵਿੱਚ ਡੂੰਘਾਈ ਹੈ ਜੀ। ਪਰ ਤੁਹਾਡੇ ਇਨ੍ਹਾਂ ਵਿਚਾਰਾਂ ਨਾਲ ਇਥੇ ਚਰਚਾ ਹੋਵੇਗੀ ਮੁਸ਼ਕਲ ਹੀ ਲਗਦਾ ਹੈ ਕਿਉਂਕਿ ਤੁਹਾਨੂੰ ਵੀ ਗੁਰਚਰਨ ਸਿੰਘ/ਭਗਵੰਤ ਸਿੰਘ ਜੀ ਵਲੋਂ ਜਲੀਲ਼ ਕਰਨ ਵਾਲੇ ਸ਼ਬਦਾ ਨਾਲ ਹਾਰ ਸਿੰਗਾਰ ਦਿਤਾ ਜਾਏਗਾ। ਹਾਂ ਅਜੇ ਵਾਰੀ ਕੁੱਝ ਹੋਰ ਵੀਰਾਂ ਦੀ ਵੀ ਆਉਣੀ ਹੈ ਤੁਹਾਡਾ ਨੰਬਰ ਪਹਿਲਾਂ ਲਗੇ ਜਾਂ ਬਾਅਦ ਵਿੱਚ ਕਹਿਆ ਨਹੀਂ ਜਾ ਸਕਦਾ। ਸਾਨੂੰ ਤੁਹਾਡੇ ਲੇਖ ਕਲਾ ਬੇਹੱਦ ਪਸੰਦ ਆਈ ਹੈ ਜੀ। ਰੱਬ ਤੁਹਾਡੀ ਲੇਖਣੀ ਨੂੰ ਹੋਰ ਬਲ ਦੇਵੇ ਇਹ ਸਾਡੀ ਅਸੀਸ ਹੈ ਜੀ।


(ਨੋਟ:- ਗੁਰਚਰਨ ਸਿੰਘ ਜਿਉਣਵਾਲੇ ਨੇ ਡਾ: ਦਿਲਗੀਰ ਦੀ ਕਿਤਾਬ ਵਿਚੋਂ ਸਕੈਨ ਕੀਤੀ ਹੋਈ ਫਾਈਲ ਦਾ ਜ਼ਿਕਰ ਜਿਹੜਾ ਕੱਲ ਵਾਲੀ ਆਪਣੀ ਚਿੱਠੀ ਵਿੱਚ ਕੀਤਾ ਸੀ ਉਹ ਫਾਈਲ ਅੱਜ ਭੇਜੀ ਹੈ। ਉਹ ਇੱਕ ਇਮਜ਼ ਵਾਲੀ ਫਾਈਲ ਸੀ ਅਤੇ ਅਕਾਰ ਕਾਫੀ ਵੱਡਾ ਸੀ। ਉਸ ਨੂੰ ਕੁੱਝ ਛੋਟਾ ਕਰਕੇ ਪਾਇਆ ਜਾ ਰਿਹਾ ਹੈ। ਛੋਟਾ ਵੀ ਉਤਨਾ ਕੁ ਹੀ ਕੀਤਾ ਹੈ ਜਿਹੜਾ ਕਿ ਅਸਾਨੀ ਨਾਲ ਪੜ੍ਹਿਆ ਜਾ ਸਕੇ। ਪਰ ਫਿਰ ਵੀ ਕਈ ਛੋਟੇ ਸਕਰੀਨ ਵਾਲੇ ਮੌਨੀਟਰਾਂ ਲਈ ਕੁੱਝ ਵੱਡਾ ਹੀ ਹੋਵੇਗਾ। ਇਸ ਲਈ ਉਸ ਨੂੰ ਪੜ੍ਹਨ ਲਈ ਤੁਹਾਨੂੰ ਇੱਥੇ ਕਿਤੇ ਵੀ ਕਲਿਕ ਕਰਨਾ ਪਵੇਗਾ ਫਿਰ ਉਹ ਇਮਜ਼ ਵਾਲੀ ਫਾਈਲ ਆਪੇ ਹੀ ਖੁੱਲ ਜਾਵੇਗੀ। ਮੇਰੇ ਖਿਆਲ ਮੁਤਾਬਕ ਇਹ ਦੋਵੇਂ, ਦਿਲਗੀਰ ਅਤੇ ਜਿਉਣ ਵਾਲਾ ਅੱਧੇ ਠੀਕ ਅਤੇ ਅੱਧੇ ਗਲਤ ਹਨ। ਡਾ: ਦਿਲਗੀਰ ਆਪਣੇ ਵਲੋਂ ਅਜੀਤ ਸਿੰਘ ਨੂੰ ਸ਼ਹੀਦ ਹੋਇਆ ਲਿਖਦਾ ਹੈ ਪਰ ਨਾਲ ਹੀ ਜੋ ਭੱਟ ਵਹੀਆਂ ਵਿੱਚ ਲਿਖਿਆ ਹੋਇਆ ਹੈ ਉਸ ਦਾ ਜ਼ਿਕਰ ਵੀ ਕਰਦਾ ਹੈ। ਇਹ ਉਸ ਤੇ ਆਪਣੇ ਵਲੋਂ ਕੋਈ ਟੀਕਾ ਟਿੱਪਣੀ ਨਹੀਂ ਕਰਦਾ ਕਿ ਇਹ ਗਲਤ ਹੈ ਜਾਂ ਕਿ ਇਹ ਦੂਸਰਾ ਲੈ ਪਾਲਤ ਪੁੱਤਰ ਅਜੀਤ ਸਿੰਘ ਹੋ ਸਕਦਾ ਹੈ। ਬਾਕੀ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਕੌਣ ਜ਼ਿਆਦਾ ਠੀਕ ਅਤੇ ਗਲਤ ਹੈ। ਮੇਰੇ ਲਈ ਤਾਂ ਇਹ ਦੋਵੇਂ ਇਕੇ ਜਿਹੇ ਹਨ ਪਰ ਮੈਂ ਇਹਨਾ ਦੋਵਾਂ ਲਈ ਮਾੜਾ ਜ਼ਰੂਰ ਹਾਂ ਕਿਉਂਕਿ ਮੈਂ ਇਹਨਾ ਦੋਹਾਂ ਨੂੰ ਹੀ ਬਾਕੀ ਹੋਰ ਲੇਖਕਾਂ ਵਾਂਗ ਹੀ ਇਕੋ ਜਿਹਾ ਸਮਝਦਾ ਹਾਂ ਕੋਈ ਵੱਡਾ ਛੋਟਾ ਨਹੀਂ-ਸੰਪਾਦਕ)


(01/01/10)
ਸਤਕੁਲਤਾਰ ਸਿੰਘ

ਭਾਈ ਮੱਖਣ ਸਿੰਘ ਜੀਓ,
ਤੁਹਾਡੀ ਸਾਈਟ `ਤੇ ਕਈ ਲੋਕ ਇਵੇਂ ਦੇ ਹਨ ਜਿਵੇਂ ਉਹ ਕਿਸੇ ਦਾ ਚਾਲਚਲਣ ਜਾਂ ਡੋਮੀਸਾਇਲ ਸਰਟੀਫਿਕੇਟ ਦੇਖ ਕੇ ਹੀ ਗੱਲ ਕਰਦੇ ਹੋਣ ਤੇ ਜਿਸ ਦੀ ਗ਼ੈਰਹਾਜ਼ਰੀ ਵਿੱਚ ਉਹ ਆਪਣੇ ਵਲੋਂ ਚਰਿਤ੍ਰਹੀਣਤਾ ਦੇ ਬੇਦਰਦ ਫ਼ਤਵੇ ਬਖ਼ਸ਼ਣ ਲੱਗ ਲੱਗ ਜਾਂਦੇ ਹਨ। ਮੈਂ ਤੁਹਾਨੂੰ ਆਪਣੀ ਕਿਸੇ ਵਿਚਾਰ ਵਿੱਚ ਉਲ਼ਝਾਉਣਾ ਨਹੀਂ ਚਾਹੁੰਦਾ। ਮੈਂ ਤੁਹਾਡੇ ਜ਼ਰੀਏ ਵਿਚਾਰ ਤੋਰਨ ਦਾ ਇਛਕ ਹਾਂ ਜੀ। ਕੁੱਝ ਅੰਤਰ ਰਾਸ਼ਟਰੀ ਅਸੂਲ ਜਾਂ ਕਾਇਦੇ ਹਨ, ਜਿਨ੍ਹਾਂ ਦੇ ਅਨੁਸਾਰ ਖੋਜ ਕਾਰਜ ਹੋਣੇ ਜਾਇਜ਼ ਹਨ। ਕਿਸੇ ਰਚਨਾ ਦੇ ਪਾਠ ਉਪਰੰਤ ਅਸੀਂ ਇੱਕ ਸੰਕਲਪ ਨਿਰਮਤ ਕਰਦੇ ਹਾਂ, ਫਿਰ ਉਸ ਦੀ ਪ੍ਰੋੜਤਾ ਲਈ ਰਚਨਾ ਵਿਚੋਂ ਟੂਕਾਂ ਪੇਸ਼ ਕਰਦੇ ਹਾਂ। ਟੂਕਾਂ ਪੇਸ਼ ਕਰਦਿਆਂ ਖੋਜਾਰਥੀ ਨੇ ਕਿਸੇ ਬਾਇਸ ਜਾਂ ਪੱਖਪਾਤ ਤੋਂ ਮੁਕਤ ਰਹਿਣਾ ਹੁੰਦਾ ਹੈ। ਕਿਸੇ ਰਚਨਾ ਦੇ ਸੱਚ ਨੂੰ ਸੰਕਲਪ ਵਿੱਚ ਢਾਲਣਾ ਸਾਗਰ ਨੂੰ ਕੁਜੇ ਵਿੱਚ ਸਮੇਟਣ ਵਾਲ਼ੀ ਕਲਾ ਹੁੰਦੀ ਹੈ। ਖੋਜ ਕਾਰਜ ਦਾ ਵਾਤਾਵਰਣ ਆਓ ਸਿਖੀਏ ਵਾਲ਼ਾ ਹੁੰਦਾ ਹੈ ਨਾ ਕਿ ਲਓ ਮੇਤੋਂ ਸਿਖੋ ਵਾਲ਼ਾ। ਸਿਖ ਕੇਵਲ ਸਿਖਣ ਵਾਲ਼ੇ ਨੂੰ ਕਹਿੰਦੇ ਹਨ। ਸਿਖਾਲਣ ਵਾਲ਼ੇ ਨੂੰ ਨਹੀਂ। ਸਿਖਾਲਣ ਵਾਲ਼ਾ ਤਾਂ ਗੁਰੂ ਹੁੰਦਾ ਹੈ। ਪਰ ਸਿਖ ਮਾਰਗ ਤੇ ਹਰੇਕ ਬੰਦਾ ਗੁਰੂ ਬਣਿਆਂ ਫਿਰਦਾ ਹੈ। ਪਰ ਗੁਰਬਾਣੀ ਕਹਿੰਦੀ ਹੈ – “ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ”। ਗੁਰੂ ਨਾਨਕ ਦੇ ਵਿਦਿਆਰਥੀਆਂ ਦਾ ਕੋਈ ਹੋਰ ਉਸਤਾਦ ਨਹੀਂ ਹੋ ਸਕਦਾ। ਸਿਖ ਆਪਣੇ ਗੁਰੂ ਦੀ ਗੱਲ ਸੰਗਤੀ ਰੂਪ ਵਿੱਚ ਰਲ਼ ਮਿਲ਼ ਕੇ ਸਿਖਦੇ ਹਨ। ਗੁਰੂ ਸਾਹਿਬਾਂ ਨੇ ਇਸੇ ਕਰਕੇ ਗੁਰੂ ਵੀਹ ਵਿਸਵੇ ਤੇ ਸੰਗਤ ਨੂੰ ਇੱਕੀ ਵਿਸਵੇ ਦਰਸਾਇਆ ਹੈ। ਸਿਖਮਾਰਗ `ਤੇ ਕੀਤੇ ਜਾਂਦੇ ਦਾਹਵਿਆਂ ਤੋਂ ਹੈਰਾਨੀ ਵੀ ਹੁੰਦੀ ਹੈ, ਹਾਸੀ ਵੀ ਆਉਂਦੀ ਹੈ ਤੇ ਦੁਖ ਵੀ ਹੁੰਦਾ ਹੈ। ਕਿਸੇ ਭਾਊ ਨੇ ਕਿਹਾ ਹੈ ਕਿ ਵਾਹਿਗੁਰੂ ਸ਼ਬਦ ਕਿਸੇ ਗੁਰੂ ਨੇ ਨਹੀਂ ਵਰਤਿਆ। ਇੱਕ ਪਾਸੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੰਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ਼ਬਦ ਨੂੰ ਰੱਦ ਕਰਕੇ ਆਖਦੇ ਹਨ ਕਿ ਇਹ ਗੁਰੂ ਸਾਹਿਬ ਨੇ ਨਹੀਂ ਵਰਤਿਆ। ਅਜਿਹੇ ਵਿਦਵਾਨਾ ਬਾਰੇ ਬੰਦਾ ਕੀ ਕਹੇ। ਚੁਪ ਹੀ ਭਲੀ ਹੈ। ਕਈ ਬਾਈਆਂ ਨੇ ਅੱਜ ਨਵੇਂ ਸਾਲ ਦੇ ਦਿਨ ਬੁਰੀ ਸ਼ਬਦਾਵਲੀ ਤੋਂ ਤੋਬਾ ਵੀ ਕੀਤੀ ਹੈ। ਉਮੀਦ ਬੱਝੀ ਹੈ ਕਿ ਸ਼ਾਇਦ ਹੁਣ ਤੰਦਰੁਸਤ ਵਿਚਾਰ ਹੋਵੇਗੀ। ਮੈਂ ਇੱਕ ਵਾਰੀ ਫਿਰ ਉਮੀਦ ਕਰਦਾ ਹਾਂ ਕਿ ਕੋਈ ਸ਼ਖ਼ਸ “ਸਿਧਾਂਤ” ਦੀ ਸੰਕਲਪਿਕ ਵਿਆਖਿਆ ਕਰੇ। ਤਾਂ ਫਿਰ ਉਸ ਤੋਂ ਅੱਗੇ ਚੱਲਕੇ ਸਿਖੀ ਸਿਧਾਂਤਾਂ ਦਾ ਨਿਰੂਪਣ ਹੋ ਸਕੇ। ਤਾਹਨੇ ਮੇਹਣੇ ਮਾਰਨ ਵਾਲ਼ੇ ਭਾ ਜੀ ਨੂੰ ਗ਼ੁਜ਼ਾਰਿਸ਼ ਹੈ ਕਿ ਜਰਨੈਲ ਸਿੰਘ ਕਹਿ ਕਹਿ ਕੇ ਵਿਚਾਰ ਦੀ ਦਿਸ਼ਾ ਨਾ ਬਦਲੇ ਨਾ ਗੋਲ਼ ਮੋਲ਼ ਕਰੇ। ਕਿਸੇ ਵੀ ਗ੍ਰੰਥ ਦਾ ਸਮੁਚਾ ਭਾਵ ਜਾਣਨ ਲਈ ਅਖੰਡ ਪਾਠ ਜ਼ਰੂਰੀ ਹੈ ਤੇ ਬਰੀਕੀਆਂ ਜਾਣਨ ਲਈ ਸਹਿਜ ਪਾਠ ਜ਼ਰੂਰੀ ਹੈ। ਪਾਠ ਕਰੇ ਬਗ਼ੈਰ ਵਿਚਾਰ ਕਰਨ ਦੀ ਗੱਲ਼ ਸਮਝ ਤੋਂ ਬਾਹਰ ਹੈ। ਰਹਾਉ ਦਾ ਇਹ ਅਰਥ ਬਿਲਕੁਲ ਨਹੀਂ ਕਿ “ਇਸ ਤੋਂ ਅੱਗੇ ਨਾ ਪੜ੍ਹੋ ਜੀ”। ਰਹਾਉ ਦਾ ਅਰਥ ਠਹਿਰਾਉ ਨਹੀਂ ਹੈ। ਇਹ ਸਿਰਫ਼ ਕੀਰਤਨ ਲਈ ਹੈ ਕਿ ਇਸ ਪੰਕਤੀ ਨੂੰ ਸ਼ਬਦ ਗਾਇਨ ਸਮੇਂ ਟੇਕ ਬਣਾਉਣਾ ਹੈ। ਇਸ ਤੁਕ ਵਿੱਚ ਸਬਦ ਦਾ ਕੇਂਦਰੀ ਭਾਵ ਹੁੰਦਾ ਹੈ। ਗ਼ਲਤ ਕੋਈ ਵੀ ਹੋ ਸਕਦਾ ਹੈ ਫਿਰ ਵੀ ਲਿਖਣ ਲੱਗੇ ਸੋਚ ਲਿਆ ਜਾਵੇ ਤਾਂ ਬੁਰਾ ਨਹੀਂ ਹੁੰਦਾ।
ਅਰਜ਼ ਕਰਤਾ,
ਸਤਕੁਲਤਾਰ ਸਿੰਘ


(01/01/10)
ਗੁਰਮੀਤ ਸਿੰਘ ਆਸਟ੍ਰੇਲੀਆ

Dear Sikh Marg Moderator S. Makhan Singh jee,
I shall be grateful if you could please share my comments below on Website:
www.sikhmarg.com
Respected Sikh Cyber Members,
The said news-item is nothing but another drama being played to deceive the Sikh Nation spread all over the world. Except its Name as Nanakshahi Calender, it is not the Sikh Historical Calendar, because all the Dates have been distorted. I have already shared my concern with all the relevant Authorities in Punjab but who listens to an ordinary Sikh?
It is just like an old filmy-song: Jabb Larkee Kardey Naah, Samjho Hoe Gaiee Haan ? Can't you notice that the Nanakshahi Calendar is nothing but the Hindu Jantri? Whether it is modified or not, would not make any difference?
1. NSC is nothing but a copy of the Indian National Calendar based on Saka Calendar from Chaitra to Phalguna except 7/8 days in advance;
2. All the Gurduaras continue to celebrate Sangrands though Gurbaani condemns such tith-vaar;
3. Guru Nanak Sahib's Birthday Date has not been fixed but continue to follow Katik Pooranmashi, which falls after the Hindus' Diwali Massayaa. And Sikhs are made to celebrate Diwiali in the name of Bandi-Schore?
4. How can they change all the Historical Dates retrospectively?
5. If Date of Guru Gobind Singh Sahib's Birthday could have been fixed as 22 December 1666, how then it could have fallen twice in a year? Now why it is changed to 5 January 1667?
6. Can Dr. Pal Singh Purewal (Canada) change his own Date of Birth by one day as he has claimed to change after every 70 yrs?
7. Has India changed the Birthday Date of MK Gandhi from 2 October to 4 October as 140 years have passed?
8. Has USA changed their Independence Declaration Date from 4 July 1776?
To whom are we, SGPC, sant-samaj and other Sikh intellectuals fooling?
First of all, let them fix the exact Date of Guru Nanak Sahib's Birthday i.e. out of 27 March 1469, 14 April 1469, 15 April 1469, 20 October 1469 and then NSC should start by keeping CE dates and months since Sikhs are spread all over the world.
If someone has a copy of letter No. A:T: 03/3045 dated 28-3-2003 issued by Singh Sahib Giani Joginder Singh, Jathedaar Sri Akaal Takht Sahib, as mentioned at page 103 of Gurmatt Parkash, May 2003 Issue may be shared.

Thanks for your services to the Sikh Nation.
Gurmit Singh (Australia)


(01/01/10)
ਦਰਸ਼ਨ ਸਿੰਘ ਘਣਕਸ

ਆਉ ਜੀ ਨਮੇ ਸਾਲ ਦਾ ਪਰਣ (Resolution)ਕਰੀਏ।

ਸਿਖ੍ਹ ਮਾਰਗ ਨਾਲ ਜੁੜੇ ਹੋਏ, ਸਾਰੇ ਸਿਖ੍ਹ ਜਗਤ ਨੂੰ ਨਮੇ ਸਾਲ ਦੀ ਵਧਾਈ ਹੋਵੇ। ਗੁਰੂ ਦਾਤਾ ਜੀ ਸਾਰੇ ਸੰਸਾਰ ਨੂੰ ਸੁਖ, ਸਹਿਜ, ਅਨੱਦ, ਚੜਦੀ ਕਲਾ ਬਕਸ਼ਣ।

1-ਸਾਰੇ ਸਿਖ੍ਹ ਆਪਸ ਵਿੱਚ ਮਿਲਵਰਤਨ ਕਰਨ ਦਾ ਉਧਮ ਕਰਨ।

2-ਨਸਿਆਂ ਤੋ ਰਹਿਤ ਹੋਣ ਦਾ ਸਖਤ ਅਪਰਾਲਾ ਕਰੀਏ।

3-ਸਿਖ੍ਹੀ ਸਰੂਪ ਧਾਰਨ ਕਰੀਏ।

4-ਇਕ ਦੂਸਰੇ ਨੂੰ ਪਿਆਰ, ਸੱਤਕਾਰ, ਨਾਲ ਪੇਸ ਆਈਏ, ਅਸੀਂ ਸਾਰੇ ਹੀ ਇਕੋ ਗੁਰੁ ਜੀ ਦੇ ਸਿਖ੍ਹ ਹਾਂ, ਜੋ ਵੀ ਸਾਡੇ ਸੁਭਾ ਹਨ, ਇਹ ਰੱਬ ਜੀ ਦੀ ਦੇਣ ਹੈ।

5-ਸਿਖ੍ਹ ਮਾਰਗ ਤੇ ਸਿਰਫ ਉਹ ਹੀ ਵਿਚਾਰ ਭੇਜੀਏ, ਜੋ ਬਿਲਕੁਲ ਨਮੇ ਹਨ, ਜੋ ਮੰਨ ਨੂੰ ਨਮੀ ਸੇਧ ਦੇਣ ਅਤੇ ਭਾਣਾ ਮੰਨ ਲੈਣ ਦੀ ਖਾਹਸ ਪੈਦਾ ਕਰਦੇ ਹੋਣ।

6-ਪਹਿਲਾਂ ਆਪਣੇ ਆਪ ਨੂੰ ਪੂਰਾ ਸਿਖ੍ਹ ਬਣਾਈਏ, ਜਦੋਂ ਆਪ ਪੂਰੇ (ਭਲੇ) ਪੁਰਸ਼ ਬਣ ਗਏ, ਤਾਂ ਸਭ ਭਲੇ ਨਜਰ ਆਉਣ ਲੱਗ ਪੈਣਗੇ।

7-ਪਹਿਲਾਂ ਆਪਣੀ ਆਉਲਾਦ ਨੂੰ ਹੀ, ਸਿਖ੍ਹੀ ਸਮਝਾ ਲਈਏ, ਸਿਖ੍ਹ ਬਣਾ ਲਈਏ ਤਾਂ ਅਸੀ ਸਿਖ੍ਹੀ ਨੂੰ ਕੁੱਝ ਦੇ ਸਕਾਂ ਗੇ। ਨਹੀਂ ਤਾਂ ਝੱਖਣਾ ਝਾਖ ਹੀ ਹੈ।

8-ਵੱਡੇ ਪੱਧਰ ਤੇ ਮਾਇਆ ਅਕੱਠੀ ਕਰਕੇ, ਉਸ ਮਾਇਆ ਨਾਲ, ਪੜੇ ਲਿਖੇ ਸਿਖ ਤਿਆਰ ਕਰਕੇ ਸ਼ਰੋਮਣੀ ਕਮੇਟੀ ਵਿੱਚ ਜਾ ਕੇ ਉਸ ਦਾ ਸੂਧਾਰ ਕੀਤਾ ਜਾਵੇ, ਤੱਦ ਹੀ ਸਹੀ ਸੇਧ ਦਿਤੀ ਜਾ ਸਕੇਗੀ।

9- ਵੱਡੇ ਪੱਧਰ ਤੇ ਸਿਖੀ ਸਰੂਪ ਵਾਲੀਆਂ ਫਿਲਮਾ ਬਣਾਈਆਂ ਜਾਣ। ਕਿਉਕਿ ਇਹ Medium ਬਹੁਤ Effective ਹੈ।

10-ਜਿਸ ਗੁਰੁਦਵਾਰੇ ਦੇ ਅਸੀ ਮੈਂਮਬਰ ਨਹੀ ਬਣ ਸਕਦੇ, ਉਸ ਗੁਰੁਦਵਾਰੇ ਦੀ ਗੋਲੱਕ ਵਿੱਚ ਮਾਇਆ ਨਾ ਪਾਈ ਜਾਵੇ।

11-ਗੁਰੂ ਬਾਣੀ ਦਾ ਗਿਆਨ ਸਮਝਣ ਲਈ ਡਾਕਟਰ ਸਾਹਿਬ ਸਿੰਘ ਜੀ ਦਾ ਗੁਰੁ ਗ੍ਰੰਥ ਦਰਪਣ ਦਾ ਸਹਾਰਾ ਲਿਆ ਜਾਵੇ, ਤਾਂ ਸਾਨੂੰ ਪਰਚਾਰਕ ਗੁਮਰਾਹ ਨਹੀ ਕਰ ਸਕਣਗੇ।

12-Young Sikhs, ਬਾਜੁਰਗ ਸਿਖ੍ਹਾਂ ਦੀ ਸੰਗਤ ਕਰਨ, ਬਾਜੁਰਗਾਂ ਪਾਸ ਜੀਵਨ ਦਾ ਤਜੱਰਬਾ ਹੂੰਦਾ ਹੈ। ਬਾਜੁਰਗਾਂ ਦੀ ਸੰਗਤ ਕਰਨ ਨਾਲ ਕਈ ਤਰਾਂ ਦੀਆਂ ਗੱਲਤੀਆ ਕਰਨ ਤੋਂ ਬੱਚਿਆ ਜਾ ਸੱਕਦਾ ਹੈ, ਇਸ ਨਾਲ ਜੀਵਨ ਦਾ ਸਮਾ ਬਚਾ ਕੇ, ਚੰਗੇ ਪਾਸੇ ਲਾਇਆ ਜਾ ਸੱਕਦਾ ਹੈ।

ਮੈ ਕਿਸੇ ਪੁਰਖ ਨੂੰ ਸਬੋਧਨ ਕਰਕੇ ਕੋਈ ਚਿਠੀ ਨਹੀ ਲਿਖਾਂਗਾ। ਅਗਰ ਕੋਈ ਪ੍ਰਾਣੀ ਮੇਰਾ ਨਾਂ ਲਿਖ ਕੇ ਕੁੱਝ ਊੜ ਪਤਾਣ ਲਿਖੇਗਾ, ਤਾਂ ਉਤਰ ਦੇਣ ਦਾ ਮੈ ਹੱਕਦਾਰ ਬਣਦਾ ਹਾਂ।

ਅਸੀਂ ਸਾਰੇ, ਚਾਰ ਦਿਨਾ ਦੇ ਪ੍ਰਾਉਣੇ ਹਾਂ।

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥ ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥ ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥ ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥ ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥ {ਪੰਨਾ 447}

ਅਰਥ:- (ਹੇ ਭਾਈ! ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ। ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ) ਰਚਾਂਦਾ ਹੈ। ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ। ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ। ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ (ਉਸ ਮਨੁੱਖ ਦੀ ਜ਼ਿੰਦਗੀ ਦਾ) ਆਸਰਾ ਸਹਾਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਪਦਾਰਥ ਉਸ ਦੇ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ।

(ਹੇ ਭਾਈ! ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ। 4. 6. 13.

ਅਸੀਂ (ਸਿਖ੍ਹ) ਜੱਦ ਵੀ ਆਪਸ ਵਿੱਚ ਲੱੜਦੇ, ਝੱਗੜਦੇ ਹਾਂ, ਤਾਂ ਉਸ ਵਕਤ ਇਹ ਨਹੀ ਸੋਚਦੇ ਕਿ ਸਾਡੇ ਲੱੜਣ, ਝੱਗੜੱਣ ਨਾਲ ਸਿਖ੍ਹ (ਨੇਸਨ) ਕੋਮ ਦਾ ਨੁਕਸਾਨ ਹੂੰਦਾ ਹੈ, ਅਤੇ ਸਿਖ੍ਹ ਵਿਰੋਧੀ ਤਾਕਤਾਂ ਨੂੰ ਸਮਾ ਮਿਲਦਾ ਹੈ, ਸਾਡੀਆਂ ਵੰਡੀਆਂ ਪਾਉਣਦਾ, ਸਾਡੀ ਤਾਕਤ ਨੂੰ ਖੇਰੂੰ ਖਟਰੂੰ ਕਰਨ ਦਾ।

ਭੁਲਾਂ ਚੁਕਾਂ ਦੀ ਖਿਮਾ ਬਖਸ ਦੇਣੀ ਜੀ।

ਦਰਸ਼ਨ ਸਿੰਘ ਘਣਕਸ

**********************************************

ਦਲਜੀਤ ਸਿੰਘ ਹੋਠੀ ਜੀ ਸਤਿ ਸ੍ਰੀ ਆਕਾਲ।
ਤੇਰੀ 23/12/09, ਵਾਲੀ ਕਵਿਤਾ ਪੜ੍ਹ ਲਈ ਹੈ, ਹੇਠਾਂ ਮੈ ਉਸ ਦਾ ਉਤਰ ਲਿਖ੍ਹ ਰਿਹਾਂ ਹਾਂ।
ਦੱਲਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੈਨੂੰ ਵਧਾਈ ਹੋਵੇ, ਕਿਉਂਕਿ ਤੂੰ ਸਿਖ੍ਹੀ ਸਰੂਪ ਵਾਲਾ ਬਣ ਗਿਆਂ ਹੈਂ, ਤੈਨੂੰ ਹੁਣ ਸਮਝ ਆ ਗਈ ਹੈ, ਕਿ ਸਿਖ੍ਹੀ ਸਰੂਪ ਤੋਂ ਬਿਨਾ ਸਿਖ੍ਹ ਨਹੀ ਕਿਹਾ ਜਾ ਸੱਕਦਾ, ਇਸ ਦੇ ਨਾਲ ਹੀ ਤੂੰ ਆਪਣੇ ਉਸਤਾਦ ਗੁਰਚਰਨ ਸਿੰਘ (ਥਰਮਾਮੀਟਰ) ਬਰਾਰ ਦਾ ਪਰਚਾਰ ਕੰਡਮ ਕਰ ਦਿਤਾ ਹੈ, ਕਿਉਕਿ ਤੇਰਾ ਉਸਤਾਦ ਤਾਂ ਲਿਖਦਾ ਸੀ, ਕਿ ਸਰੂਪ ਵਿੱਚ ਸਿਖ੍ਹੀ ਨਹੀ ਹੈ।
ਤੇਰੀ ਕਵਿਤਾ ਤੋ ਸਾਫ ਜਾਹਰ ਹੈ, ਕਿ ਤੂੰ ਹਾਲੇ ਬਚਪਨ ਵਿੱਚ ਹੀ ਘੁਮ ਰਿਹਾਂ ਹੈ।
ਤੂੰ ਪ੍ਰਫੈਸਰ ਤਰਲੋਚਨ ਸਿੰਘ ਦੀ ਬਾਂਹ ਫੜਨ ਦੀ ਗੱਲ ਕੀਤੀ ਹੈ, ਬਿਲਕੁਲ ਸਹੀ ਗੱਲ ਹੈ, ਵਿਾਚਾਰਾਂ ਦੀ ਸਾਝ ਬਹੁਤ ਹੈ, ਜਿ ਕਰ ਪ੍ਰਫੈਸਰ ਤਰਲੋਚਨ ਸਿੰਘ ਟੋਰਾਂਟੋ ਵਿੱਚ ਹੁੰਦਾ, ਤਾਂ ਮੈ ਜਰੂਰ ਹੀ ਲੋੜ ਪੈਣ ਤੇ ਉਸਦੇ ਨਾਲ ਖੜਦਾ।
ਮੈ ਤੈਨੂੰ ਤੇਰੇ ਉਸਤਾਦ ਦੀ ਬਾਂਹ ਫੜਣ ਦੀ ਕਹਾਣੀ ਸਣਾਉਦਾਂ ਹਾਂ, ਜਰਾ ਧਿਆਨ ਦੇਵੀਂ ਅਤੇ ਆਪਣੇ ਉਸਤਾਦ ਤੋਂ ਪਤਾ ਜਰੂਰ ਕਰ ਲਵੀਂ, ਤੇ ਫੇਰ ਸਿਖ੍ਹ ਮਾਰਗ ਤੇ ਦੱਸੀਂ ਕਿ ਇਹ ਗੱਲ ਠੀਕ ਹੈ, ਜਾਂ ਗਲਤ ਹੈ। ਇਹ ਗੱਲ 2008 ਦੀ ਵਿਸਾਖੀ ਵਾਲੇ ਦਿਨ ਦੀ ਹੈ, ਗੁਰਚਰਨ, ਮੈਂ, ਜਸਵੀਰ ਸਿੰਘ ਮਾਂਗਟ ਅਤੇ ਦੋ ਚਾਰ ਹੋਰ ਬੰਦੇ, ਸਿੰਘ- -ਸਭਾ ਦੇ ਵਲੋਂ ਟੇਪਾਂ ਅਤੇ ਰਸਾਲੇ ਵਗੈਰਾ ਵੰਡ ਰਹੇ ਸੀ, ਸਾਮ ਦੇ 6 ਕੁ ਵਜੇ ਦਾ ਸਮਾ ਸੀ, 5-7 ਸਿੰਘ ਆਏ, ਅਤੇ ਆ ਕਿ ਤੇਰੇ ਉਸਤਾਦ ਦੀ ਬਾਂਹ ਫੜ ਲਈ, ਅਤੇ ਉਸਦੀ ਖਿਚ ਧੂ ਕਰਨ ਲੱਗੇ, ਮੈ ਤੇਰੇ ਉਸਤਾਦ ਦੀ ਬਾਂਹ ਛਡਵਾਉਣ ਦੀ ਕੋਸਿਸ ਕੀਤੀ, ਅਤੇ ਹੋਰ ਵੀ ਬੰਦਿਆਂ ਨੇ ਕੋਸਿਸ ਕੀਤੀ ਅਤੇ ਜੱਸਵੀਰ ਸਿਘ ਮਾਂਗਟ ਨੇ ਵੀ ਬੜੀ ਹੱਲਾ ਸੇਰੀ ਦਖਾਈ, ਉਹ ਸਿੰਘ ਕਹਿ ਰਹੇ ਸਨ, ਕਿ ਤੈਰਾ ਪ੍ਰਚਾਰ ਬੰਦ ਕਰ ਦਿਆਂ ਗੇ, ਅਤੇ ਤੈਨੂੰ ਸੋਧਾ ਐਸਾ ਲਾਵਾਂ ਗੇ ਕਿ ਤੂੰ ਲੰਬਣਾ ਨਹੀ, ਰੋਲਾ ਰੱਪਾ ਪੈ ਗਿਆ, ਜਸਵੀਰ ਸਿੰਘ ਪੂਲਸ ਲੈਣ ਭੱਝ ਗਿਆ, ਜਲਦੀ ਹੀ ਪੂਲਸ ਆ ਗਈ, ਅਤੇ ਪ਼ੁਲਿਸ ਨੇ ਉਨ੍ਹਾ ਸਿੰਘ ਨੂੰ ਹਟਾ ਦਿਤਾ, ਅਤੇ ਚਲੇ ਜਾਣ ਦੀ ਹਦਾਇਤ ਕੀਤੀ ਅਤੇ ਉਹ ਸਿੰਘ ਚਲੇ ਗਏ, ਅਤੇ ਸਾਡੀਆਂ ਟੇਪਾਂ ਅਤੇ ਕਿਤਾਬਾਂ ਦਾ ਬਕਸਾ ਚੁਕ ਕੇ ਲੈ ਗਏ, ਅਸੀਂ ਬੜੇ ਪਰੇਸਾਨ ਸਾਂ, ਕਿ ਇਹ ਕੀ ਬਣਿਆ।
ਹਾਲੇ ਅਸੀਂ ਆਲਾ ਦਵਾਲਾ ਦੇਖ੍ਹ ਹੀ ਰਹੇ ਸਾਂ, 4-5 ਸਿੰਘ ਫਿਰ ਚੜ੍ਹ ਕੇ ਆ ਗਏ, ਗੁਰਚਰਨ ਨੂੰ ਬੂਰਾ ਭਲਾ ਕਹਿਣ ਲਗੇ, ਉਨ੍ਹਾ ਦੀਆਂ ਮਿਨਤਾਂ ਤਰਲੇ ਕਰਕੇ ਅਸੀ ਖਹਿੜਾ ਛੱਡਵਾਇਆ, ਅਸੀ ਵਾਕਿਆ ਹੀ ਘਬਰਾ ਗਏ ਸੀ, ਸਾਨੂੰ ਨਹੀ ਪਤਾ ਸੀ, ਕਿ ਲੋਕ ਗੁਰਚਰਨ ਨੂੰ ਦੇਖਣਾ ਪਸੰਦ ਨਹੀ ਕਰਦੇ।
ਅਸੀ ਘਰਾਂ ਨੂੰ ਜਾਣ ਦੀ ਤਿਆਰੀ ਕਰ ਲਈ, ਕਿ ਵੇਲੇ ਸਿਰ ਸੁਖ ਸਾਂਦ ਨਾਲ ਘਰ ਮੁੜ ਜਾਈਏ ਤਾਂ ਚੰਗਾ ਹੈ। ਗੁਰੂ ਦੀ ਕਰਨੀ ਐਸੀ ਹੋਈ ਕਿ 3-4 ਚਾਰ ਸਿੰਘ ਫੇਰ ਆ ਗਰਜੇ ਅਤੇ ਗੁਰਚਰਨ ਨੂੰ ਕਹਿਣ ਲੱਗੇ ਕਿ ਤੈਨੂੰ ਭਸਮ ਕਰ ਦਿਆਂ ਗੇ, ਲੋਕਾਂ ਨੇ ਅੱਗੇ ਹੋ ਕਿ ਗੁਰਚਰਨ ਦਾ ਬੱਚ ਬਚਾ ਕੀਤਾ, ਉਸ ਦਿਨ ਤੋਂ ਇਹ ਪੱਕਾ ਪਤਾ ਚੱਲ ਗਿਆ ਕਿ ਗੁਰਚਰਨ ਦਾ ਪ੍ਰਚਾਰ ਟੋਰਾਂਟੋ ਵਿੱਚ ਕਰਨਾ ਬਹੁਤ ਖਤਰਨਾਕ ਹੈ। ਜਿਸ ਤਰਫ ਤੋਂ 3 ਵਾਰ ਸਿੰਘ ਧਾਵਾ ਕਰ ਕੇ ਆਏ ਸਨ, ਅਸੀਂ ਉਸ ਪਾਸੇ ਨਹੀ ਗਏ, ਅਸੀ ਪਿਛਇਉਂ ਦੀ ਲੁਕ ਲਕਾ ਕੇ ਆਪਣੀ ਕਾਰ ਵਿੱਚ ਆ ਗਏ, ਅਸੀਂ ਵੜੇ ਘੱਬਰਾਏ ਹੋਏ ਸੀ।
ਖੈਰ, ਦੋ ਸਿੰਘਾ ਤੇ ਚਾਰਜ ਭਰ ਦਿਤੇ ਗਏ ਸਨ, ਅਤੇ ਜਦੋਂ ਤਾਰੀਖ ਆਈ ਤਾਂ ਤੇਰਾ ਉਸਤਾਦ ਕਚੇਰੀ ਨਹੀ ਜਾ ਸਕਿਆ, ਅਤੇ ਚਾਰਜ ਖਤਮ ਹੋ ਗਏ ਸਨ।
ਨਿਕੇ ਵਾਈ ਦਲਜੀਤ ਸਿੰਘ ਜੀ, ਟੋਰਾਂਟੋ ਵਿੱਚ ਆ ਜਾਉ, ਕਿਉਕਿ ਤੁਹਾਡੇ ਦੁਨਿਆਵੀ ਗੁਰੁ ਨੂੰ ਕਿਸੇ ਵੇਲੇ ਵੀ ਤੂਹਾਡੀਆਂ ਬਾਂਹਾਂ ਦੀ ਲੋੜ ਜਰੂਰ ਪੈ ਸਕਦੀ ਹੈ। ਦੂਰੋਂ ਬੈਠ ਕਿ ਭੱਬਕੀਆਂ ਨਾ ਮਾਰਿਆ ਕਰੋ।
ਜਦੋਂ ਦਾ ਇੰਦਰ ਸਿੰਘ ਘੱਗਾ, ਇਸ ਸਾਹਿਰ ਵਿੱਚ ਗੁਰੂ ਨਾਨਕ ਸਾਹਿਬ ਜੀ ਵਾਰੇ, ਇੱਕ ਕਿਤਾਬ ਵਿੱਚ ਇਹ ਲਿਖ ਬੈਠਾ ਕਿ, ਗੁਰੁ ਨਾਨਕ ਸਾਹਿਬ ਜੀ ਜਦੋਂ ਮੱਕੇ ਗਏ ਸਨ, ਤਾਂ ਉਨ੍ਹਾ ਨੂੰ ਮੂਲਾਂ ਦੇ ਘਰ ਰਹਿਸ ਮਿਲੀ ਸੀ ਅਤੇ, ਮੂਲਾਂ ਦੇ ਘਰ ਰਹਿਣ ਕਰਕੇ ਮਾਸ ਖਾਣਾ ਪਿਆ ਸੀ।
ਜਿਸ ਤਰਾਂ ਗੁਰਚਰਨ ਨੂੰ ਅਸਲੀਲ ਗੱਲਾਂ ਲਿਖਣ ਦੀ ਬਿਮਾਰੀ ਹੈ, ਇਸੇ ਤਰਾਂ ਇਦੰਰ ਸਿੰਘ ਘੱਗੇ ਨੂੰ ਵੀ ਅੱਬਲੀਆਂ ਜੱਬਲੀਆਂ ਲਿਖਣ ਦੀ ਬਿਮਾਰੀ ਹੈ। ਇਹ ਹੀ ਕਾਰਣ ਹੈ ਕਿ, ਨਾ ਗੁਰਬਚਨ ਸਿੰਘ ਥਾਈਲੈਂਡ, ਨਾ ਇੰਦਰ ਸਿੰਘ ਘੱਗਾ, ਨਾ ਗੁਰਚਰਨ ਸਿੰਘ ਬਰਾਰ ਟੋਰਾਂਟੋ ਵਿੱਚ ਪ੍ਰਚਾਰ ਕਰਨ ਤੋਂ ਅਸੱਫਲ ਹਨ।
ਪ੍ਰਚਾਰ ਪਿਆਰ ਅਤੇ ਨਿਮਰਤਾ ਨਾਲ ਕੀਤਾ ਜਾਂਦਾ ਹੈ, ਧੱਕੇ ਨਾਲ ਨਹੀ।
ਆਖਿਰ ਵਿਚ: ਤੂੰ ਕਈ ਵਾਰ ਮੇਰੇ ਅਸਥੀਫੇ ਦੀ ਗੱਲ ਕਰਦਾਂ ਹੈ, ਤੂੰ ਆਪਦੇ ਗੁਰੂ ਨੂੰ ਆਖ ਕਿ ਮੇਰੇ ਅੱਸਥੀਫੇ ਦੀ ਕਾਪੀ ਸਿਖਮਾਰਗ ਤੇ ਪਾਵੇ ਅਤੇ ਜੋ ਵੀ ਼ਲਿਖਣਾ ਹੈ, ਸਾਰਾ ਲਿਖੇ ਅਤੇ ਮੈ ਜਬਾਬ ਦੇ ਹਾਂ। ਜੇ ਤੇਰੇ ਉਸਤਾਦ ਨੂੰ ਮੇਰੇ ਨਾਲ, ਆਡਾ ਲੈਣ ਦਾ ਚਾ ਹੈ, ਤਾਂ ਮੀਟਿੰਗ ਬਲਾ ਕੇ, ਮੇਰਾ ਅਸਥੀਫਾ ਵਾਪਸ ਕਰ ਦੇਣ, ਫਿਰ ਮੈਥੋਂ ਲੈ ਲੈਣ, ਫਿਰ ਵੇਖਣਗੇ ਕੇਹੜੇ ਭਾ ਵਿਕਦੀ ਹੈ। ਜੇ ਮੈ, ਅਸਥੀਫਾ ਆਪਣੀ ਖੁਸੀ ਨਾਲ ਨਾ ਦਿੰਦਾਂ ਤਾਂ ਫਿਰ ਕੋਈ ਕੁੱਝ ਨਹੀ ਸੀ ਕਰ ਸਕਦਾ, ਜੇ ਹੁਣ ਵੀ ਚਾਹਾਂ ਤਾਂ ਕਾਨੂੰਨ ਰਾਹੀ, ਲੱੜ ਕੇ ਨਹੀ, ਤੇਰੇ ਉਸਤਾਦ ਦੇ ਨਾਨਕੇ ਯਾਦ ਕਰਵਾ ਸੱਕਦਾਂ ਹਾਂ।
ਤੇਰਾ ਵੱਡਾ ਵੀਰ,
ਦਰਸ਼ਨ ਸਿੰਘ ਘਣਕਸ


{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜੀ}


HOME
.