.


02/26/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)– ੨੦

ਚੁਗਲ ਦੇ ਲੱਛਣ ਕੀ ਹੁੰਦੇ ਹਨ?

ਚੁਗਲ-ਚੁਗਲ ਫਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਪਿੱਠ ਪਿੱਛੇ ਬੁਰਾਈ ਕਰਨ ਵਾਲਾ। ਚੁਗਲੀ ਦੇ ਅਰਥ ਹਨ ਗੈਰ ਹਾਜ਼ਰੀ ਵਿੱਚ ਕੀਤੀ ਨਿੰਦਾ। ਚੁਗਲ ਦੀ ਹੋਰ ਵਿਆਖਿਆ ਕਰਦੇ ਹੋਏ ਭਾ. ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ-

ਜੈਸੇ ਬੇਸ਼ਕੀਮਤ ਕੋ ਮੂਸਾ ਥਾਨ ਕਾਟਜਾਤ, ਵਾਯਸ ਵਿਹਾਰਜਾਤ ਕਲਸ਼ ਕੇ ਨੀਰ ਕੋ।

ਸਾਂਪ ਡਸਜਾਤ ਵਿਖ ਰੋਮ ਰੋਮ ਫੈਲਜਾਤ, ਕੁੱਤਾ ਕਾਟਖਾਤ ਰਾਹਚਲਤ ਫਕੀਰ ਕੋ।

ਕਹੈ ਹਰਿਕੇਸ਼ ਜੈਸੇ ਬਿਸ਼ੂ ਡੰਗ ਮਾਰਜਾਤ, ਕਛੂ ਨਾ ਬਸਾਤ ਭਯੋ ਵਯਾਕਲ ਸਰੀਰ ਕੋ।

ਤੈਸੇ ਹੀ ਚੁਗਲ ਹੱਕ ਨਿਹੱਕ ਬਿਰਾਨੋ ਕਾਮ, ਦੇਤ ਹੈ ਬਿਗਾਰ ਕੋ ਨਾਂ ਡਰ ਰਘਬੀਰ ਕੋ।

 ਉਪ੍ਰੋਕਤ ਕਬਿਤ ਵਿਖੇ ਦਰਸਾਇਆ ਗਿਆ ਹੈ ਕਿ ਜਿਵੇਂ ਚੂਹਾ ਕਪੜੇ ਦੇ ਥਾਨਾਂ ਦੇ ਥਾਂਨ ਕੱਟ ਕੇ ਗਵਾ ਦਿੰਦਾ ਹੈ, ਸੱਪ ਕੱਟਣ ਨਾਲ ਸਰੀਰ ਦੇ ਰੋਮ ਰੋਮ ਵਿਖੇ ਜ਼ਹਿਰ ਫੈਲ ਜਾਂਦਾ ਹੈ, ਕੁਤਾ ਰਾਹ ਜਾਂਦੇ ਫਕੀਰ ਨੂੰ ਹੀ ਕੱਟ ਖਾਂਦਾ ਹੈ, ਬਿਛੂ ਦਾ ਡੰਗਿਆ ਸਰੀਰ ਅਤਿ ਵਿਆਕਲ ਹੁੰਦਾ ਹੈ ਇਵੇਂ ਹੀ ਚੁਗਲ ਇਧਰ ਦੀ ਓਧਰ ਤੇ ਓਧਰ ਦੀ ਇਧਰ ਚੁਗਲੀ ਕਰਕੇ ਦੂਸਰੇ ਦਾ ਕੰਮ ਵਿਗਾੜ ਦਿੰਦਾ ਹੈ। ਗੁਰੂ ਸਾਹਿਬ ਵੀ ਫੁਰਮਾਂਦੇ ਹਨ ਕਿ-ਜਿਸੁ ਅੰਦਰਿ ਚੁਗਲੀ ਚੁਗਲੋ ਵਜੈ, ਕੀਤਾ ਕਰਤਿਆ ਉਸ ਦਾ ਸਭੁ ਗਇਆ॥ਨਿਤ ਚੁਗਲੀ ਕਰੈ ਅਣਹੋਂਦੀ ਪਰਾਈ, ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥(੩੦੮) ਅਤੇ ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ॥(੧੪੧੮)

ਭਾਵ ਚੁਗਲੀ ਕਰਨ ਵਾਲੇ ਨੂੰ ਲੋਕ ਚੁਗਲਖੋਰ ਕਹਿ ਕੇ ਹੀ ਪੁਕਾਰਦੇ ਹਨ।ਜਿਸ ਦਾ ਨੇਮ ਹੀ ਚੁਗਲੀਆਂ ਕਰਨਾ ਹੁੰਦਾ ਹੈ।ਇਸੇ ਲਈ ਕਿਸੇ ਕਵੀ ਨੇ ਠੀਕ ਹੀ ਕਿਹਾ ਹੈ ਕਿ "ਚੁਗਲਖੋਰ ਨਾਂ ਚੁਗਲੀਓਂ ਬਾਜ ਅਉਂਦੇ ਗੱਲ ਕਹਦਿਆਂ ਕਹਦਿਆਂ ਕਹਿ ਜਾਂਦੇ" ਚੁਗਲ ਦਾ ਕੰਮ ਹਮੇਸ਼ਾਂ ਦੋ ਧਿਰਾਂ ਨੂੰ ਲੜਾਉਣਾ ਹੁੰਦਾ ਹੈ। ਉਸ ਦੀ ਆਦਤ ਹੀ ਚੁਗਲੀਆਂ ਕਰਨ ਦੀ ਬਣ ਜਾਂਦੀ ਹੈ। ਜਿਨਾ ਚਿਰ ਉਹ ਇੱਕ ਦੋ ਚੁਗਲੀਆਂ ਕਰ ਨਾਂ ਲਵੇ ਉਸ ਨੂੰ ਰੋਟੀ ਵੀ ਹਜ਼ਮ ਨਹੀਂ ਹੁੰਦੀ। ਹਰੇਕ ਮਹਿਕਮੇ ਜਾਂ ਪਾਰਟੀ ਵਿੱਚ ਕੁਝ ਚੁਗਲਖੋਰ ਜਰੂਰ ਹੁੰਦੇ ਹਨ। ਬ੍ਰਾਹਮਣ ਨੇ ਆਮ ਤੌਰ ਤੇ ਔਰਤ ਨੂੰ ਚੁਗਲਖੋਰ ਕਿਹਾ ਹੈ ਪਰ ਇਹ ਸੱਚ ਨਹੀਂ ਸਗੋਂ ਝੂਠ ਹੈ। ਸਭ ਤੋਂ ਵੱਡੇ ਚੁਗਲ ਤਾਂ ਭੇਖਧਾਰੀ ਬ੍ਰਾਹਮਣ ਖੁਦ ਹਨ ਜਿਨ੍ਹਾਂ ਨੇ ਗੁਰੂ ਦਰਬਾਰ ਦੀਆਂ ਮੁਗਲ ਦਰਬਾਰ ਵਿਖੇ ਲਾਲਚ ਅਤੇ ਈਰਖਾ ਵੱਸ ਚੁਗਲੀਆਂ ਕੀਤੀਆਂ ਜਿਵੇਂ ਬੀਰਬਲ ਬ੍ਰਾਹਮਣ ਨੇ ਅਕਬਰ ਦੇ ਦਰਬਾਰ ਅਤੇ ਗੰਗੂ ਬ੍ਰਾਹਮਣ ਨੇ ਮੁਗਲ ਦਰਬਾਰ ਦੇ ਜਕਰੀਆ ਖਾਂ ਕੋਲ ਆਦਿਕ।


02/26/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -19)

ਸਾਨੂੰ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ, ਗੁਰਪੁਰਬ, ਦਿਹਾੜੇ ਆਦਿ ਜ਼ਰੂਰ ਮਨਾਉਣੇ ਚਾਹੀਦੇ ਹਨ। ਅਸੀਂ ਮਨਾਉਂਦੇ ਜ਼ਰੂਰ ਹਾਂ ਸ਼ਾਇਦ ਮਕਸਦ ਵਿਹੂਣੇ ਹੋ ਕੇ ਹੀ ਮਨਾਈ ਜਾ ਰਹੇ ਹਾਂ। ਕੌਮ ਦਾ ਸਮਾਂ, ਪੈਸਾ, ਤਾਕਤ ਆਦਿ ਇਸ ਪਾਸੇ ਜਿੰਨੀ ਲੱਗ ਰਹੀ ਹੈ, ਉਸ ਦੇ ਮੁਕਾਬਲੇ ਪ੍ਰਾਪਤੀ ਨਹੀਂ ਹੋ ਰਹੀ। ਇਨ੍ਹਾਂ ਨੂੰ ਮਨਾਉਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋਵੇਗਾ ਜੇ ਇਤਿਹਾਸਕ ਸ਼ਤਾਬਦੀਆਂ, ਗੁਰਪੁਰਬ, ਦਿਹਾੜਿਆਂ ਆਦਿ ਨੂੰ ਨਿੱਜੀ ਅਤੇ ਕੌਮੀ ਸਵੈ-ਪੜਚੋਲ ਦੇ ਰੂਪ ਵਿੱਚ ਮਨਾਇਆ ਜਾਵੇ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹਾਂ ਜਾਂ ਨਹੀਂ?
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -20)
ਸਿੱਖ ਇਤਿਹਾਸ ਦੇ ਨਾਇਕਾਂ ਦੇ ਦਿਹਾੜੇ ਮਨਾ ਕੇ ਉਨ੍ਹਾਂ ਨੂੰ ਯਾਦ ਕਰਦਿਆਂ ਸਾਨੂੰ ਵਿਚਾਰਣ ਦੀ ਲੋੜ ਹੈ ਕਿ ਉਨ੍ਹਾਂ ਨੇ ਤਾਂ ਜੋ ਕਰਨਾ ਸੀ, ਕਰ ਗਏ ਹਨ, ਦੋਬਾਰਾ ਨਹੀਂ ਕਰਨਾ। ਹੁਣ ਜੋ ਵੀ ਕਰਨਾ ਹੈ ਉਨ੍ਹਾਂ ਦੀ ਕਰਣੀ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਕਰਨਾ ਹੈ। ਜਿਵੇਂ ਛੋਟੇ ਸਾਹਿਬਜਾਦੇ ਬਿਨਾਂ ਕਿਸੇ ਲਾਲਚ ਤੋਂ, ਬੇਖੌਫ-ਨਿਡਰ, ਮੌਤ ਤੋਂ ਬੇਪ੍ਰਵਾਹ ਹੋ ਕੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਹੁੰਦੇ ਹੋਏ ਜ਼ੁਲਮ ਦੀਆਂ ਨੀਹਾਂ ਵਿੱਚ ਖੜ੍ਹ ਗਏ, ਸਵੈ-ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਅਸੀਂ ਕਿਥੇ ਖੜੇ ਹਾਂ? ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹੋਣ ਲਈ ਸਹਿਮਤ ਹਾਂ ਜਾਂ ਨਹੀਂ?

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)

201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]


02/26/17
ਹਿੰਮਤ ਸਿੰਘ

ਪ੍ਰੈਸ ਨੋਟ
ਵਿਸਾਖੀ ਦੇ ਦਿਹਾੜੇ ਨੂੰ ਅਮਰੀਕਾ ਦਾ 'ਨੈਸ਼ਨਲ ਸਿੱਖ ਡੇਅ' ਸਥਾਪਤ ਕਰਾਉਣ ਲਈ ਜਥੇਬੰਦੀਆਂ ਇੱਕਜੁੱਟ
ਵਾਸ਼ਿੰਗਟਨ ਡੀਸੀ ਵਿਚ 8 ਅਪਰੈਲ ਨੂੰ 'ਨੈਸ਼ਨਲ ਸਿੱਖ ਡੇਅ ਪਰੇਡ' ਕਰਨ ਦਾ ਹੋਇਆ ਫ਼ੈਸਲਾ
ਸਿੱਖਾਂ ਦਾ ਸਭ ਤੋਂ ਮਹਾਨ ਦਿਵਸ ਹੈ ਵਿਸਾਖੀ ਦਾ ਦਿਹਾੜਾ :
ਹਿੰਮਤ ਸਿੰਘ
ਵਰਜੀਨੀਆਂ 26 ਫਰਵਰੀ
'ਖ਼ਾਲਸਾ ਸਾਜਨਾ ਦਿਵਸ' ਵਿਸਾਖੀ ਦੇ ਦਿਹਾੜੇ ਨੂੰ ਅਮਰੀਕਾ ਦਾ ਨੈਸ਼ਨਲ ਦਿਵਸ ਸਥਾਪਤ ਕਰਨ ਲਈ ਅਮਰੀਕਾ ਦੇ ਈਸਟ ਕੋਸਟ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਵਲੋਂ 8 ਅਪ੍ਰੈਲ ਨੂੰ 'ਨੈਸ਼ਨਲ ਸਿੱਖ ਡੇਅ ਪਰੇਡ' ਵਾਸ਼ਿੰਗਟਨ ਡੀਸੀ ਵਿਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦਿਵਸ ਨੂੰ ਸਥਾਪਤ ਕਰਾਉਣ ਲਈ ਅਮਰੀਕਾ ਦੇ ਹਾਊਸ ਵਿਚ ਮਤਾ ਪਵਾਉਣ ਵਾਸਤੇ ਇਹ ਜਥੇਬੰਦੀ ਇਸ ਪਰੇਡ ਰਾਹੀਂ ਇਕ ਪ੍ਰਭਾਵੀ ਕਦਮ ਉਠਾਏਗੀ। ਇਸ ਬਾਰੇ ਵਰਜੀਨੀਆਂ ਦੇ ਗੁਰਦੁਆਰਾ ਸਾਹਿਬ ਫੇਅਰ ਫੈਕਸ ਵਿਚ ਜਥੇਬੰਦੀਆਂ ਦੇ ਸਾਰੇ ਆਗੂਆਂ ਦੀ ਇਕ ਭਰਵੀਂ ਮੀਟਿੰਗ ਹੋਈ।
ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦਸਿਆ ਕਿ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿਸਾਖੀ ਦੇ ਦਿਹਾੜੇ 'ਤੇ ਸਿੱਖ ਪੰਥ ਦੀ ਸਾਜਨਾ ਕਰਨ ਲਈ ਪੰਜ ਪਿਆਰੇ ਸਾਜੇ ਸਨ। ਇਸ ਕਰਕੇ ਇਹ ਦਿਵਸ ਸਮੁੱਚੀ ਸਿੱਖ ਕੌਮ ਲਈ ਸਭ ਤੋਂ ਵੱਡਾ ਇਤਿਹਾਸਕ ਦਿਵਸ ਹੈ। ਇਸ ਦਿਵਸ ਨੂੰ ਪਹਿਲਾਂ ਅਮਰੀਕਾ ਵਿਚ ਸਥਾਪਤ ਕਰਕੇ 'ਨੈਸ਼ਨਲ ਸਿੱਖ ਦਿਵਸ' ਦੇ ਤੌਰ ਤੇ ਮਨਾਇਆ ਜਾਵੇਗਾ, ਉਸ ਤੋਂ ਬਾਅਦ ਸਾਰੀ ਦੁਨੀਆਂ ਵਿਚ ਇਸ ਦਿਵਸ ਨੂੰ 'ਅੰਤਰਰਾਸ਼ਟਰੀ ਸਿੱਖ ਦਿਵਸ' ਵਜੋਂ ਸਥਾਪਤ ਕਰਾਉਣ ਲਈ ਮਤੇ ਪਾਏ ਜਾਣਗੇ। ਸ. ਹਿੰਮਤ ਸਿੰਘ ਨੇ ਕਿਹਾ ਕਿ ਵਰਜੀਨੀਆਂ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਮੀਟਿੰਗ ਵਿਚ ਸਾਰੀਆਂ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਦੇ ਆਗੂਆਂ ਵਿਚ ਭਰਵਾਂ ਉਤਸ਼ਾਹ ਵੇਖਣ ਨੂੰ ਮਿਲਿਆ। ਜਿਸ ਲਈ 8 ਅਪਰੈਲ ਨੂੰ ਹੋਣ ਵਾਲੀ ਵਾਸ਼ਿੰਗਟਨ ਡੀਸੀ ਵਿਚ 'ਨੈਸ਼ਨਲ ਸਿੱਖ ਡੇਅ ਪਰੇਡ' ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਉਣ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਡੀਸੀ ਅਮਰੀਕਾ ਦਾ ਕੈਪੀਟਲ ਸਿਟੀ ਹੈ ਅਤੇ ਇਹ ਪਰੇਡ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਲਈ ਅਹਿਮੀਅਤ ਰੱਖਦੀ ਹੈ। ਇਸ ਕਰਕੇ ਇਹ ਜ਼ਰੂਰੀ ਹੋ ਗਿਆ ਹੈ ਕਿ ਅਮਰੀਕਨ ਰਾਜਨੀਤੀਵਾਨ ਅਤੇ ਬਾਹਰੋਂ ਸਿੱਖ ਸ਼ਖ਼ਸੀਅਤਾਂ ਦੀ ਵੱਧ ਤੋਂ ਵੱਧ ਹਾਜ਼ਰੀ ਇਸ ਸਿੱਖ ਪਰੇਡ ਵਿਚ ਲਗਾਈ ਜਾਵੇ। ਸ. ਹਿੰਮਤ ਸਿੰਘ ਨੇ ਦਸਿਆ ਕਿ ਇਸ ਸਮੇਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਇਸ ਦਿਵਸ ਦੀ ਸਥਾਪਤੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ । ਇਸ ਵੇਲੇ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਾਰੇ ਵਿਸ਼ਵ ਨੂੰ ਆਪਣਾ ਸਿੱਖ ਦਿਵਸ਼ ਸਥਾਪਤ ਕਰਨ ਲਈ ਡੱਟ ਕੇ ਅੱਗੇ ਆਉਣਾ ਚਾਹੀਦਾ ਹੈ।
ਜਾਰੀ ਕਰਤਾ
ਹਿੰਮਤ ਸਿੰਘ ਕੁਆਰਡੀਨੇਟਰ
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐਸਏ


02/26/17
ਗੁਰਿੰਦਰ ਸਿੰਘ ਬਰਾੜ

ਹੁਣ ਜਦ ਪੰਜਾਬ ਵਿਚ ਵੋਟਾਂ ਪੈ ਗਈਆਂ ਹਨ ਤਾਂ ਬਹੁਤਾ ਅਵਾਮ ਆਉਣ ਵਾਲੀ ਸੰਭਾਵੀ ਪਾਰਟੀ "ਆਪ" ਤੋਂ ਕਾਫੀ ਜਿਆਦਾ ਆਸਾਂ ਲਗਾਈ ਬੈਠਾ ਹੈ ਪਰ ਕੀ ਇਸ ਵਿਚ ਕੋਈ ਬੁਰਾਈ ਹੈ? ਕਿਓਂਕਿ ਦੇਖਿਆ ਜਾਵੇ ਤਾਂ ਸਰਕਾਰ ਲੋਕਾਂ ਵਾਸਤੇ ਹੀ ਤਾਂ ਹੁੰਦੀ ਹੈ ਇਹ ਕਰਕੇ ਪਰਜਾ ਆਪਣੀ ਚੁਣੀ ਹੋਈ ਸਰਕਾਰ ਤੋਂ ਉਮੀਦ ਨਾ ਰੱਖੇ ਤਾਂ ਹੋਰ ਕਿਸ ਤੋਂ। ਹੁਣ ਵਾਲੇ ਕਾਲੀਆਂ ਨੇ ੧੦ ਸਾਲ ਵਿਚ ਇਨਾਂ ਕੁ ਦੁਖੀ ਕਰ ਦਿਤਾ ਸੀ ਇਸ ਨਵੀਂ ਪਾਰਟੀ ਤੋਂ ਆਸ ਦੀ ਕਿਰਨ ਦਿਖਾਈ ਦੇਣੀ ਸੁਰੂ ਹੋ ਗਈ । ਦੁਖੀ ਪਰਜਾ ਹਮੇਸ਼ਾ ਇਹ ਸੋਚਣਾ ਸੁਰੂ ਕਰ ਦਿੰਦੀ ਹੈ ਕਿ ਨਵੀਂ ਸਰਕਾਰ ਕੋਈ ਜਾਦੂ ਦੀ ਛੜੀ ਲੈ ਕੇ ਆਵੇਗੀ ਅਤੇ ਸਾਡੇ ਦੁੱਖ ਕਲੇਸ਼ ਦੂਰ ਕਰ ਦੇਵੇਗੀ। ਕਦੇ ਜਿੰਦਗੀ ਵਿਚ ਬਹੁਤ ਹੀ ਜਿਆਦਾ ਦੁਖ ਆ ਪਵੇ ਫਿਰ ਧਿਆਨ ਨਾਲ ਸੋਚਣਾ ਕਿ ਮਨੁੱਖੀ ਮਾਨਸਿਕਤਾ ਇਸ ਤਰਾਂ ਬਦਲਣ ਦੇ ਅਸਾਰ ਬਣ ਜਾਂਦੇ ਹਨ। ਮੈਂ ਵੀ ਜਾਤੀ ਤੌਰ ਤੇ ਇਹ ਸੰਭਾਵੀ ਪਾਰਟੀ ਤੋਂ ਕਾਫੀ ਆਸ ਕਰਦਾ ਹਾਂ ਇਸ ਤਰਾਂ ਹੀ ਹੋ ਜਾਵੇ ਪਰ ਇਨਾਂ ਵੀ ਨਹੀਂ ਹੋਵੇਗਾ ਜਿੰਨਾ ਅਸੀਂ ਸੋਚਿਆ ਹੋਇਆ ਹੈ ਪਰ ਫਿਰ ਵੀ ਕਾਫੀ ਕੁਝ ਚੰਗਾ ਹੋ ਜਾਵੇਗਾ। ਬਾਦਲਾਂ ਦੀ ਅਕਾਲੀ ਪਾਰਟੀ ਨੇ ਮੈਨੂੰ ਜਾਤੀ ਤੌਰ ਤੇ ਤੰਗ ਨਹੀਂ ਕੀਤਾ ਪਰ ਮੇਰੇ ਦੇਸ ਪੰਜਾਬ ਦੇ ਬਹੁਤ ਹੋਰ ਲੋਕਾਂ ਨੂੰ ਬਹੁਤ ਤੰਗ ਜਰੂਰ ਕੀਤਾ ਹੈ ਜਿਸ ਕਰਕੇ ਮੈਨੂੰ ਵੀ ਪੀੜਾ ਸੀ।
ਪਰ ਕੀ ਸਿਰਫ ਇਕ ਵਾਰ ਵੋਟਾਂ ਕਿਸੇ ਹੋਰ ਪਾਰਟੀ ਨੂੰ ਪਾਉਣ ਨਾਲ ਸਾਡੀ ਸਮਾਜਿਕ ਜਿੰਮੇਂਵਾਰੀ ਖਤਮ ਹੋ ਜਾਂਦੀ ਹੈ। ਮੇਰੇ ਅਨੁਸਾਰ ਤਾਂ ਇਹ ਇਕ ਨਿਕਾ ਜਿਹਾ ਹੀ ਕਦਮ ਸੀ ਜੋ ਕਿ ਜਾਪਦਾ ਹੈ ਕਿ ਠੀਕ ਦਿਸ਼ਾ ਵੱਲ ਪੁਟਿਆ ਮਹਿਸੂਸ ਹੁੰਦਾ ਹੈ ਪਰ ਧਿਆਨ ਰਹੇ ਕਿ "ਕਦਮ ਨਾ ਚੁੱਕਣ" ਨਾਲੋਂ "ਕਦਮ ਤਾਂ ਚੱਕਿਆ"।ਇਹ ਕਦਮ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਅਜੇ ਪੰਜਾਬ ਦੇ ਲੋਕ ਜਿਉਂਦੇ ਹਨ।
੧੧ ਮਾਰਚ ਤੋਂ ਬਾਦ ਵਿਚ ਜਿਹੜਾ ਮਰਜੀ ਧੜਾ ਪੰਜਾਬ ਤੇ ਰਾਜ ਕਰੇ ਪਰ ਫਿਰ ਵੀ ਪੰਜਾਬ ਦਾ ਭਵਿਖ ਸਾਡੇ ਹੀ ਹੱਥ ਹੋਵੇਗਾ। ਮੰਨ ਲਓ ਤੁਸੀਂ ਕਿਸੇ ਦਫਤਰ ਵਿਚ ਕੰਮ ਕਰਦੇ ਹੋ ਜਾਂ ਤੁਸੀਂ ਸਰਕਾਰੀ ਅਧਿਆਪਕ ਹੋ , ਤੁਸੀਂ ਜਿਸ ਤਰਾਂ ਆਪਣੀ ਡਿਊਟੀ ਕਰੋਗੇ, ਤੁਸੀਂ ਜਿਸ ਤਰਾਂ ਲੋਕਾਂ ਨਾਲ ਮਿਠਾ ਜਾਂ ਕੌੜਾ ਵਰਤਾਅ ਕਰੋਗੇ, ਬਿਲਕੁਲ ਉਸੇ ਤਰਾਂ ਤੁਹਾਡਾ ਹੁਕਮਰਾਨ ਜਾਂ ਸਰਕਾਰ ਉਸੇ ਤਰਾਂ ਹੀ ਵਰਤਾਓ ਕਰੇਗੀ। ਹੁਕਮਰਾਨ ਪਰਜਾ ਦੀ ਪਰਛਾਈਂ ਹੀ ਹੁੰਦੇ ਹਨ।ਜੇ ਸਮਾਜ ਇਮਾਨਦਾਰ ਹੈ ਤਾਂ ਤੁਹਾਡੀ ਸਰਕਾਰ ਵੀ ਇਮਾਨਦਾਰ। ਜੇ ਤੁਸੀਂ ਥੋੜੀਆਂ ਥੋੜੀਆਂ ਗਰਜਾਂ ਵਾਸਤੇ ਵਿਕ ਜਾਂਦੇ ਹੋ ਤਾਂ ਤੁਹਾਡੀ ਸਰਕਾਰ ਵੱਡੀਆਂ ਗਰਜਾਂ ਵਾਸਤੇ ਵਿਕ ਜਾਵੇਗੀ।
ਪੰਜਾਬ ਦੇ ਲੋਕਾਂ ਨੇ ਇਸ ਵਾਰ
“Ebra Taft Benson’s famous quote”
“"If you vote for the lesser of two evils you are still voting for evil and you will be judged for it. You should always vote for the best possible candidate, whether they have a chance of winning or not, and then, even if the worst possible candidate wins, the Lord will bless our country more because more people were willing to stand up for what is right."

ਬੜੀ ਧਿਆਨ ਵਿਚ ਰੱਖਿਆ ਜਾਪਦਾ ਹੈ ਜਿਸ ਵਿਚ ਇਕ ਵਾਰ ਉਸ ਨੇ ਕਿਹਾ ਸੀ ਕਿ
ਇਸ ਕਥਨ ਵਿਚ ਕੁਝ ਸਚਾਈ ਤਾਂ ਜਰੂਰ ਹੈ।ਇਸ ਲਈ ਉਹਨਾਂ ਨੇ ਇਸ ਪਾਸੇ ਨੂੰ ਤਵੱਜੋ ਜਰੂਰ ਦਿਤੀ।
ਕੁਝ ਸਾਡੇ ਹੀ ਲੋਕ ਇਸ ਨਵੀਂ ਉਠ ਰਹੀ ਪਾਰਟੀ ਦੇ ਉਲਟ ਲਗਾਤਾਰ ਬੋਲਦੇ ਰਹੇ ਹਨ ਕਿ ਇਹ ਪਾਰਟੀ ਸਿਖਾਂ ਅਤੇ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦੀ। ਕੀ ਪੰਜਾਬ ਵਿਚ ਜੇ ਕਾਂਗਰਸ ਜਾਂ ਕੋਈ ਹੋਰ ਆ ਜਾਵੇ ਕੀ ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਜਾਂ ਸਿਰਫ ਵਿਰੋਧ ਕਰਨਾ ਸਾਡਾ ਇਕ ਸੁਭਾ ਹੀ ਹੈ?
ਧਿਆਨ ਰਹੇ ਇਹ ਪਾਰਟੀ ਭਾਰਤ ਦੇਸ਼ ਵਿਚ ਵਧ ਰਹੇ ਭਿਸ਼ਟਾਚਾਰ ਦੇ ਸੰਤਾਪ ਵਿਚੋਂ ਉਪਜੀ ਸੋਚ ਵਾਲੀ ਪਾਰਟੀ ਹੈ। ਪੰਜਾਬ ਦੇ ਦੁਖੀ ਲੋਕ ਇਸ ਤਰਾਂ ਦੇ ਭਿਸ਼ਟਾਚਾਰ ਤੋਂ ਪਹਿਲਾਂ ਹੀ ਬਹੁਤ ਸਤਾਏ ਹੋਏ ਸਨ। ਸੋ ਦੁਖੀ ਲੋਕਾਂ ਨੇ ਇਹਨਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ। ਇਸ ਵਿਚ ਕੋਈ ਬਹੁਤੀ ਡੂੰਘੀ ਫਿਲਾਸਫੀ ਨਹੀਂ ਛੁਪੀ ਹੋਈ।ਪੰਜਾਬ ਤੋਂ ਬਾਹਰ ਬੈਠਾ ਪੰਜਾਬੀ ਇਸ ਦਰਦ ਨੂੰ ਸੁਣਦਾ ਤਾਂ ਹੈ ਪਰ ਉੁਹਨਾਂ ਹੋਏ ਜੁਲਮਾਂ ਦੀ ਮਾਨਸਿਕਤਾ ਤੇ ਹੋਏ ਅਸਰ ਨੂੰ ਨਹੀਂ ਸਮਝ ਸਕਦਾ। ਸਾਨੂੰ ਸਿਖਾਂ ਨੂੰ ਆਪਣੇ ਪੰਜਾਬ ਦੇ ਹੱਕਾਂ ਦਾ ਜੇ ਦਰਦ ਹੈ ਸਾਨੂੰ ਜਾਂ ਤਾਂ ਸਾਨੂੰ ਆਪਣੀ ਅਸਲੀ ਪਾਰਟੀ "ਅਕਾਲੀ ਦਲ" ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਹਾਨਾ ਇਹ ਬਣਦਾ ਹੈ ਕਿ ਇਹ ਪਾਰਟੀ ਤਾਂ ਹੁਣ ਬਾਦਲਾਂ ਦੇ ਕਬਜੇ ਵਿਚ ਆ ਗਈ ਹੈ ਤਾਂ ਫਿਰ ਮਿਹਨਤ ਕਰਕੇ ਕੋਈ ਨਵੀਂ ਪਾਰਟੀ ਬਣਾ ਕਿ ਅਵਾਮ ਨੂੰ ਕੋਈ ਨਵਾਂ ਬਦਲ ਦੇ ਦੇਣਾ ਚਾਹੀਦਾ ਹੈ। ਜੇ ਨਹੀਂ ਤਾਂ ਕਨੇਡਾ ਅਤੇ ਅਮਰੀਕਾ ਦੇ ਸੋਹਣੇ ਘਰਾਂ ਵਿਚ ਬੈਠ ਕਿ ਰਾਏ ਬਣਾਉਣੀ ਬੜੀ ਹੀ ਆਸਾਨ ਹੈ ਕਿਉਂਕੇ ਪੰਜਾਬ ਤਾਂ ਦੂਰ ਰਹਿ ਗਿਆ ਹੈ।
ਸਾਰੀ ਦੁਨੀਆ ਦੇ ਸਿੱਖ ਅਤੇ ਖਾਸ ਕਰ ਕੇ ਪੰਜਾਬ ਦੀ ਜਨਤਾ ਜੇ ਆਪਣੀ ਸੋਚ ਨੂੰ ਨਹੀਂ ਬਦਲੇਗੀ ਤਾਂ ਹਰ ਇਕ ਪਾਰਟੀ ਸਾਨੂੰ ਨਿਰਾਸ਼ ਹੀ ਕਰੇਗੀ। ਦੂਸਰਿਆਂ ਤੋਂ ਆਪਣੀਆਂ ਉਮੀਦਾਂ ਨੂੰ ਥੋੜਾ ਘੱਟ ਕਰੀਏ ਅਤੇ ਆਪ ਵੀ ਜਿੰਮੇਵਾਰ ਬਣੀਏ ਆਪਣੇ ਹਰ ਬਚਨ ਦੇ, ਆਪਣੇ ਹਰ ਕੰਮ ਦੇ, ਕਿਓੁਂਕੇ ਦੂਜੇ ਵਿਚ ਨੁਖਸ ਕੱਢਣਾ ਬਹੁਤ ਹੀ ਅਸਾਨ ਹੁੰਦਾ ਹੈ। ਬਿਲਕੁਲ ਹੀ ਉਲਾਰ ਬਿਰਤੀ ਦੇ ਧਾਰਨੀ ਬਣ ਜਾਣਾ ਜਾਂ ਸਿਰਫ ਅਲੋਚਕ ਹੀ ਬਣੇ ਰਹਿਣਾ ਦੋਨੋ ਹੀ ਬਿਮਾਰ ਮਾਨਸਿਕਤਾ ਦੀਆਂ ਨਿਸ਼ਾਨੀਆਂ ਹਨ।
ਗੁਰਿੰਦਰ ਸਿੰਘ ਬਰਾੜ ਕੈਮਬਰਿਜ, ਉਨਟਾਰੀਓ


02/26/17
ਗੁਰਲਾਲ ਸਿੰਘ

ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਦੀ ਹਦੂਦ ਅੰਦਰ ਸ਼ਰ੍ਹੇਆਮ ਸ਼ਰਾਬ ਦਾ ਦੌਰ ਚਲਦਾ ਰਹਿੰਦਾ ਸੀ ਅਤੇ ਉਸ ਦੇ ਚੇਲੇ ਖ਼ਤਰਨਾਕ ਹੱਦ ਤਕ ਵਿਗੜੇ ਹੋਏ ਸਨ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ, ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਤਜਵੀਜ਼ਾਂ ਹੋਣੀਆਂ ਸਨ। ਖਾਸ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਬਾਰੇ ਵਿਚਾਰ ਕੀਤੀ ਜਾਣੀ ਸੀ ਕਿ ਉਸ ਨੂੰ ਆਪਣੇ ਆਪ ਦਾ ਅਤੇ ਗੁਰਦੁਆਰੇ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਕਿਹਾ ਜਾਵੇ। ਦੂਜੇ ਪਾਸੇ ਜਦ ਮਹੰਤ ਨਰੈਣੂ ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਅਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ, ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਇਹ ਵਿਚਾਰ ਕਰਨ ਲਈ ਕਿ ਇਨ੍ਹਾਂ ਅਕਾਲੀ ਸੁਧਾਰਕਾਂ ਦਾ ਡੱਟ ਕੇ ਮੁਕਾਬਲਾ ਕਿਵੇਂ ਕਰਨਾ ਹੈ? ਮਹੰਤ ਸਾਜ਼ਿਸ਼ਾਂ ਕਰਨ ਵਿੱਚ ਬੜਾ ਮਾਹਰ ਸੀ। ਉਹ ਇੱਕ ਪਾਸੇ ਇਹ ਕਹਿ ਰਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਦੂਸਰੇ ਪਾਸੇ ਉਸ ਨੇ ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰਕੇ ਇਹ ਗੋਂਦ ਗੁੰਦੀ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖਤਮ ਕਰ ਦੇਣਾ ਹੈ। ਇਸ ਲਈ ਉਸ ਨੇ ਕਈ ਪਠਾਣਾਂ ਨੂੰ ਨੌਕਰ ਵੀ ਰੱਖ ਲਿਆ ਅਤੇ ਬਹੁਤ ਸਾਰੇ ਟਕੂਏ, ਛਵ੍ਹੀਆਂ, ਗੰਡਾਸੇ, ਬੰਦੂਕਾਂ ਅਤੇ ਪਿਸਤੌਲਾਂ ਆਦਿ ਹਥਿਆਰ ਇਕੱਠੇ ਕਰ ਲਏ। ਭਾਰੀ ਗਿਣਤੀ ਵਿੱਚ ਗੋਲੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ। ਮਹੰਤ ਨਰੈਣੂ ਦੀ ਇਸ ਕੋਝੀ ਹਰਕਤ ਦੀ ਸੂਹ ਭਾਈ ਵਰਿਆਮ ਸਿੰਘ ਦੇ ਰਾਹੀਂ, ਜਿਸ ਨੂੰ ਸੂਹੀਏ ਦੇ ਤੌਰ ਤੇ ਮਹੰਤ ਕੋਲ ਛੱਡਿਆ ਹੋਇਆ ਸੀ, ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਲੱਗੀ ਕਿ ਮਹੰਤ ਦੀ ਨੀਅਤ ਸਾਫ ਨਹੀਂ ਅਤੇ ਉਹ ਪੰਥਕ ਆਗੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਉਸ ਨੇ ਇਲਾਕੇ ਦੇ ਮੁਖੀ ਸਿੰਘਾਂ ਜਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ ਜਾਵੇ। ਇਸ ਨੇ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਗੁਰਦੁਆਰੇ ਤੇ ਅਚਾਨਕ ਉਸ ਵੇਲੇ ਕਬਜ਼ਾ ਕਰ ਲਿਆ ਜਾਵੇ, ਜਦੋਂ ਮਹੰਤ ਲਾਹੌਰ ਵਿਖੇ ਹੋ ਰਹੀ ਸਨਾਤਨ ਕਾਨਫਰੰਸ ਵਿੱਚ ਗਿਆ ਹੋਵੇ।
੧੭ ਫਰਵਰੀ ੧੯੨੧ 17 ਫਰਵਰੀ 1921 ਈ. ਨੂੰ ਗੁ: ਖਰਾ ਸੌਦਾ ਚੂਹੜਕਾਣਾ ਵਿਖੇ ਮੀਟਿੰਗ ਕਰਕੇ ਮਤਾ ਪਕਾਇਆ ਗਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿਚੋਂ ਸਿੰਘਾਂ ਦਾ ਜਥਾ ਇਕੱਤਰ ਕਰਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ। 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਦਾ ਜਥਾ ਚੰਦਰਕੋਟ ਦੀ ਝਾਲ ਤੇ ਪਹੁੰਚ ਜਾਵੇ, ਉਥੇ ਹੀ ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਉਸ ਨੂੰ ਮਿਲ ਪਵੇਗਾ ਅਤੇ ਫਿਰ ਇਕੱਠੇ ਹੋ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਜਾਵੇ। ਇਹ ਸਾਰੇ ਫੈਸਲੇ ਦੀ ਖ਼ਬਰ ਪੰਥਕ ਆਗੂਆਂ ਤੋਂ ਗੁਪਤ ਰੱਖੀ ਗਈ। ੧੯ ਫਰਵਰੀ 19 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਚੱਲ ਪਿਆ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਖਰਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿੱਚ ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਤਾਂ ਉਥੇ ਪੰਥਕ ਆਗੂਆਂ ਨੂੰ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਾ। ਉਨ੍ਹਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲੋਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਰੋਕਣ ਲਈ ਦੋ ਆਦਮੀ ਭੇਜੇ, ਜਿਹੜੇ ਭਾਈ ਕਰਤਾਰ ਸਿੰਘ ਝੱਬਰ ਨੂੰ ਗੁਰਦੁਆਰਾ ਖਰਾ ਸੌਦਾ ਜਾ ਕੇ ਮਿਲੇ ਅਤੇ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ। ਪਰ ਝੱਬਰ ਨੇ ਕਿਹਾ ਕਿ ਜੇ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਨ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਨ੍ਹਾਂ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਸਾਹੋਵਾਲ ਨੇ ਆਪਣੇ ਸਿਰ ਲਈ ਅਤੇ ਆਪਣੇ ਕੁਝ ਆਦਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ਤੇ ਖਿੰਡਾ ਦਿੱਤੇ ਤਾਂ ਜੋ ਆਉਣ ਵਾਲੇ ਜਥਿਆਂ ਨੂੰ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਵਾਪਸ ਮੋੜ ਦੇਣ। ਆਪ ਭਾਈ ਦਲੀਪ ਸਿੰਘ, ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਚੰਦਰਕੋਟ ਦੀ ਝਾਲ ਤੇ ਪਹੁੰਚੇ ਤਾਂ ਉਥੇ ਭਾਈ ਲਛਮਣ ਸਿੰਘ ਦਾ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਨੇ ਸੋਚਿਆ ਕਿ ਹੋ ਸਕਦਾ ਹੈ, ਉਨ੍ਹਾਂ ਨੂੰ ਸੁਨੇਹਾ ਮਿਲ ਗਿਆ ਹੋਵੇ ਅਤੇ ਉਹ ਵਾਪਸ ਮੁੜ ਗਏ ਹੋਣ। ਫਿਰ ਵੀ ਉਨ੍ਹਾਂ ਨੇ ਭਾਈ ਵਰਿਆਮ ਸਿੰਘ ਦੀ ਡਿਊਟੀ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਲਾਈ ਅਤੇ ਆਪ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਆ ਗਏ। ਭਾਈ ਲਛਮਣ ਸਿੰਘ ਦੇ ਜਥੇ ਨੇ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਮੇਲ ਭਾਈ ਵਰਿਆਮ ਸਿੰਘ ਨਾਲ ਹੋਇਆ। ਉਸ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਪੰਥਕ ਆਗੂਆਂ ਦੇ ਫੈਸਲੇ ਦੀ ਚਿੱਠੀ ਦਿਖਾ ਕੇ ਅਤੇ ਮਹੰਤ ਦੀ ਘਿਨਾਉਣੀ ਸਾਜ਼ਿਸ਼ ਦੱਸ ਕੇ ਵਾਪਸ ਮੁੜਨ ਦੀ ਬੇਨਤੀ ਕੀਤੀ। ਭਾਈ ਲਛਮਣ ਸਿੰਘ ਹੋਰੀਂ ਨਾ ਮੰਨੇ, ਉਹ ਕਹਿਣ ਲੱਗੇ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਵਾਪਸ ਨਹੀਂ ਮੁੜ ਸਕਦੇ, ਚਾਹੇ ਸਿੱਟਾ ਕੁਝ ਵੀ ਹੋਵੇ। ਅਰਦਾਸਾ ਸੋਧ ਕੇ ਪਿੱਛੇ ਹੱਟਣਾ ਗਿੱਦੜਾਂ ਦਾ ਕੰਮ ਹੈ, ਸ਼ੇਰਾਂ ਦਾ ਨਹੀਂ। ਇਹ ਕਹਿ ਕੇ ਜਥਾ ਅੱਗੇ ਚੱਲ ਪਿਆ। ੨੦ ਫਰਵਰੀ 20 ਫਰਵਰੀ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉਂਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਪਾ ਰਹੇ ਸਨ। ਗੋਲੀਆਂ ਦੀ ਬੁਛਾੜ ਬੰਦ ਕਰਕੇ ਗੁੰਡੇ ਟਕੂਏ, ਕ੍ਰਿਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉਂਪਰ ਵਾਰ ਕਰਨ ਲੱਗ ਪਏ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖ਼ਮੀ ਹੋ ਗਏ। ਇਹ ਇਤਨਾ ਦਿਲਕੰਬਾਊ ਦ੍ਰਿਸ਼ ਸੀ, ਜਿਸ ਨੂੰ ਦੇਖ ਕੇ ਸ਼ਾਇਦ ਔਰੰਗਜ਼ੇਬ, ਨਾਦਰ ਸ਼ਾਹ ਅਬਦਾਲੀ, ਮੀਰ ਮਨੂੰ ਵਰਗਿਆਂ ਦੀਆਂ ਰੂਹਾਂ ਵੀ ਕੰਬ ਉਂਠੀਆਂ ਹੋਣਗੀਆਂ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਦਲੀਪ ਸਿੰਘ ਨੇ, ਜੋ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਸਨ, ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਜਦ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਘਾਣ ਕਰਵਾ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਗਾ ਕੇ ਉਂਪਰ ਮਿੱਟੀ ਦਾ ਤੇਲ ਪਾਇਆ ਅਤੇ ਉਸ ਉਂਪਰ ਸ਼ਹੀਦ ਹੋ ਚੁਕੇ ਅਤੇ ਜ਼ਖਮੀ ਸਿੰਘਾਂ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਜੋ ਸ਼ਾਮ ਚਾਰ ਵਜੇ ਤਕ ਲੱਗੀ ਰਹੀ।
ਸ. ਧੰਨਾ ਸਿੰਘ, ਸ. ਉਤਮ ਸਿੰਘ ਕਾਰਖਾਨੇਦਾਰ ਅਤੇ ਸ. ਕਰਮ ਸਿੰਘ ਸਟੇਸ਼ਨ ਮਾਸਟਰ ਦੇ ਉਂਦਮ ਸਦਕਾ ਇਸ ਘਟਨਾ ਦੀ ਖ਼ਬਰ ਸ਼ਾਮ ਤਕ ਚਾਰੇ ਪਾਸੇ ਫੈਲ ਗਈ। ਉਨ੍ਹਾਂ ਨੇ ਇਸ ਸੋਗਮਈ ਘਟਨਾ ਦੀ ਖ਼ਬਰ ਪੰਜਾਬ ਦੇ ਗਵਰਨਰ, ਕਮਿਸ਼ਨਰ, ਡੀ.ਸੀ. ਅਤੇ ਸ਼੍ਰੋਮਣੀ ਕਮੇਟੀ ਆਦਿ ਨੂੰ ਤਾਰਾਂ ਭੇਜ ਕੇ ਦਿੱਤੀ। ਡੀ. ਸੀ. ਮਿਸਟਰ ਕੈਰੀ ਜਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਉਸ ਸਮੇਂ ਮਹੰਤ ਦੇ ਆਦਮੀ ਲਾਸ਼ਾਂ ਨੂੰ ਸਾੜ ਫੂਕ ਰਹੇ ਸਨ, ਜੋ ਸਿਲਸਿਲਾ ਉਸ ਦੇ ਪਹੁੰਚਣ ਤੋਂ ਡੇਢ ਘੰਟੇ ਬਾਅਦ ਵੀ ਚੱਲਦਾ ਰਿਹਾ। ਮਹੰਤ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਵੀ ਨਾ ਰੋਕਿਆ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ। ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਂਪਰ ਸਰਕਾਰ ਨੇ ਕਬਜ਼ਾ ਕਰ ਲਿਆ। ਅਗਲੇ ਦਿਨ 21 ਫਰਵਰੀ ਨੂੰ ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਈਆਂ। ਭਾਈ ਕਰਤਾਰ ਸਿੰਘ ਝੱਬਰ ਵੀ 2200 ਜੁਆਨਾਂ ਦਾ ਜਥਾ ਲੈ ਕੇ ਪਹੁੰਚ ਗਿਆ। ਇਸ ਘਟਨਾ ਦਾ ਅਤੇ ਗੁਰਦੁਆਰੇ ਉਂਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਅੰਦਰ ਹੋਰ ਰੋਹ ਜਾਗ ਪਿਆ ਸੀ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ ਗਿਆ। ੨੨-੨੩ ਫਰਵਰੀ 22 ਫਰਵਰੀ ਨੂੰ ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਅਤੇ ਸਾਰਾ ਦ੍ਰਿਸ਼ ਉਸ ਨੇ ਅੱਖੀਂ ਵੇਖਿਆ। 23 ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦਾ ਗੁਰ ਮਰਯਾਦਾ ਅਨੁਸਾਰ ਸਸਕਾਰ ਕੀਤਾ ਗਿਆ। ਮਹੰਤ ਨੂੰ ਸਜ਼ਾਵਾਂ 20 ਫਰਵਰੀ ਦੀ ਰਾਤ ਨੂੰ ਹੀ ਦੋ ਵਜੇ ਸਪੈਸ਼ਲ ਟਰੇਨ ਰਾਹੀਂ ਮਹੰਤ ਅਤੇ ਉਸ ਦੇ ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਜਿਥੇ ਉਨ੍ਹਾਂ ਉਂਪਰ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸ ਦੇ ਸੱਤ ਸਾਥੀਆਂ ਕਾਦਰ ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ, ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹ ਦੀਨ ਪਠਾਣ, ਸੁਰੈਣ ਸਿੰਘ ਲੁਲਿਆਣੀ, ਰੀਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, ਅੱਠ ਨੂੰ ਕਾਲੇਪਾਣੀ ਦੀ ਅਤੇ ਬਾਕੀਆਂ ਨੂੰ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ, ਪਰ ਬਾਅਦ ਵਿੱਚ ਹਾਈਕੋਰਟ ਨੇ ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਸਜ਼ਾ ਫਾਂਸੀ ਤੋਂ ਘਟਾ ਕੇ ਕਾਲੇਪਾਣੀ ਦੀ ਕਰ ਦਿੱਤੀ। ਬਾਕੀ ਸੱਤਾਂ ਵਿਚੋਂ ਤਿੰਨ ਦੀ ਫਾਂਸੀ ਦੀ ਸਜ਼ਾ ਅਤੇ ਅੱਠ ਦੀ ਕਾਲੇਪਾਣੀ ਦੀ ਸਜ਼ਾ ਵਿਚੋਂ ਦੋ ਦੀ ਕਾਲੇਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ। ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆਇਆ। ਪਰ 1947 ਈ. ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਹਰੇਕ ਸਿੱਖ ਅਰਦਾਸ ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ-- "...ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!"
--ਗੁਰਲਾਲ ਸਿੰਘ


02/19/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -17)
ਧਾਰਮਿਕ ਖੇਤਰ ਵਿੱਚ ਅਕਸਰ ਪੜ੍ਹਣ-ਸੁਨਣ ਨੂੰ ਮਿਲਦਾ ਹੈ ਕਿ ਮਨੁੱਖਾ ਜੀਵਨ ਦਾ ਮਕਸਦ ਪ੍ਰਮੇਸ਼ਰ ਨਾਲ ਇਕਮਿਕਤਾ ਹਾਸਲ ਕਰਨਾ ਹੈ। ਵਿਚਾਰਣ ਦਾ ਪੱਖ ਹੈ ਕਿ ਨਿਰਾਕਾਰ ਪ੍ਰਮੇਸ਼ਰ ਨਾਲ ਇੱਕ ਮਿਕ ਕਿਵੇਂ ਹੋਇਆ ਜਾਵੇ? ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸਦੇ ਨਾਇਕ ਬਨਣ ਦੇ ਸਮਰੱਥ ਉਹੀ ਬਣ ਸਕੇ ਜਿਨ੍ਹਾਂ ਨੇ ਗੁਰੂ ਦਰਸਾਈ ਜੀਵਨ ਜੁਗਤਿ ਅਨੁਸਾਰ ਪ੍ਰਮੇਸ਼ਰ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਿਆ। ਜਿਵੇਂ-ਨਿਰਭਉ, ਨਿਰਵੈਰ ਨੂੰ ਧਿਆਉਂਦੇ ਹੋਏ ਉਨ੍ਹਾਂ ਦੇ ਜੀਵਨ ਅੰਦਰ ਨਿਰਭੈਤਾ, ਨਿਰਵੈਰਤਾ ਦਾ ਵਾਸਾ ਹੋ ਗਿਆ। ਸੋ ਸਪਸ਼ਟ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਜੀਵਨ ਅੰਦਰ ਵਸਾਉਂਦੇ ਹੋਏ ਉਸ ਅਨੁਸਾਰ ਅਮਲੀ ਜੀਵਨ ਜੀਊਣਾ ਹੀ ਇਕਮਿਕਤਾ ਵਾਲੀ ਮੰਜ਼ਿਲ ਦੀ ਪ੍ਰਾਪਤੀ ਹੈ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹਾਂ ਜਾਂ ਨਹੀਂ?
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -18)
ਸਾਨੂੰ ਸਿੱਖ ਇਤਿਹਾਸ ਨਾਲ ਸਬੰਧਤ ਸ਼ਤਾਬਦੀਆਂ, ਗੁਰਪੁਰਬ, ਦਿਹਾੜੇ ਆਦਿ ਜ਼ਰੂਰ ਮਨਾਉਣੇ ਚਾਹੀਦੇ ਹਨ। ਅਸੀਂ ਮਨਾਉਂਦੇ ਜ਼ਰੂਰ ਹਾਂ ਸ਼ਾਇਦ ਮਕਸਦ ਵਿਹੂਣੇ ਹੋ ਕੇ ਹੀ ਮਨਾਈ ਜਾ ਰਹੇ ਹਾਂ। ਕੌਮ ਦਾ ਸਮਾਂ, ਪੈਸਾ, ਤਾਕਤ ਆਦਿ ਇਸ ਪਾਸੇ ਜਿੰਨੀ ਲੱਗ ਰਹੀ ਹੈ, ਉਸ ਦੇ ਮੁਕਾਬਲੇ ਪ੍ਰਾਪਤੀ ਨਹੀਂ ਹੋ ਰਹੀ। ਇਨ੍ਹਾਂ ਨੂੰ ਮਨਾਉਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋਵੇਗਾ ਜੇ ਇਤਿਹਾਸਕ ਸ਼ਤਾਬਦੀਆਂ, ਗੁਰਪੁਰਬ, ਦਿਹਾੜਿਆਂ ਆਦਿ ਨੂੰ ਨਿੱਜੀ ਅਤੇ ਕੌਮੀ ਸਵੈ-ਪੜਚੋਲ ਦੇ ਰੂਪ ਵਿੱਚ ਮਨਾਇਆ ਜਾਵੇ। ਜ਼ਰਾ ਸੋਚੋ ਤੇ ਵਿਚਾਰੋ! ਕੀ ਅਸੀਂ ਇਸ ਪਾਸੇ ਯਤਨਸ਼ੀਲ ਹਾਂ ਜਾਂ ਨਹੀਂ?
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(
98720-76876, 01822-276876)
e-mail - [email protected]
Please Share it to others


02/19/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੧੯

ਕਾਦਰ ਦੀ ਕੁਦਰਤ ਬਾਰੇ ਵਿਚਾਰ

ਕੁਦਰਤ ਅਰਬੀ ਦਾ ਲਫਜ਼ ਹੈ ਪਰ ਹੁਣ ਪੰਜਾਬੀ ਵਿੱਚ ਹਰਮਨ ਪਿਆਰਾ ਹੋ ਚੁੱਕਾ ਹੈ ਕਿਉਂਕਿ ਪੰਜਾਬੀ ਭਾਸ਼ਾ ਦਾ ਹਾਜਮਾਂ ਬਾਕੀ ਭਾਸ਼ਾਵਾਂ ਨਾਲੋਂ ਤਾਕਤਵਰ ਅਤੇ ਪੰਜਾਬੀ ਕਰੀਬ ਹਰੇਕ ਭਾਸ਼ਾ ਦੇ ਲਫਜ਼ ਨੂੰ ਸੌਖਿਆਂ ਹੀ ਆਪਣੇ ਨਾਲ ਮਿਲਾ ਲੈਂਦੀ ਹੈ। ਕੁਦਰਤ, ਕੁਦਰਤੁ, ਕੁਦਰਤੀ ਅਤੇ ਕੁਦਰਤਿ ਆਦਿਕ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਆਇਆ ਹੈ। ਭਾਈ ਕਾਨ੍ਹ ਸਿੰਘ ਨ੍ਹਾਭਾ ਦੇ ਮਹਾਨ ਕੋਸ਼ ਅਨੁਸਾਰ-ਕੁਦਰਤਿ=ਤਾਕਤ-ਸ਼ਕਤੀ-ਮੇਰੇ ਵਿੱਚ ਕੀ ਤਾਕਤ ਜਾਂ ਮੇਰੀ ਕੀ ਪਾਂਇਆ ਹੈ ਕਿ ਤੇਰੀ ਕੁਦਰਤ ਬਾਰੇ ਮੁਕੰਮਲ ਵਿਚਾਰ ਕਰ ਸਕਾਂ-ਕੁਦਰਤਿ ਕਵਣ ਕਹਾ ਵੀਚਾਰੁ॥ ਕੁਦਰਤਿ=ਮਾਇਆ ਅਤੇ ਕਰਤਾਰ ਦੀ ਰਚਨਾ-ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥(੪੬੩) ਕੁਦਰਤ=ਤਮਾਸ਼ਾ-ਪਾਉਣ, ਪਾਣੀ, ਅੱਗ, ਧਰਤੀ ਦੀ ਖਾਕ ਆਦਿਕ ਤੱਤ ਸਾਰੇ ਤੇਰਾ ਹੀ ਤਮਾਸ਼ਾ ਹਨ-ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥(੪੬੪) ਕੁਦਰਤੀ=ਕੁਦਰਤ ਤੋਂ-ਹੇ ਕਰਤੇ ਮੈ ਤੇਰੀ ਕੁਦਰਤ ਤੋਂ ਬਲਿਹਾਰ ਹਾਂ- ਬਲਿਹਾਰੀ ਕੁਦਰਤਿ ਵਸਿਆ॥ (੪੬੯) ਅਤੇ ਕੁਦਰਤਿ=ਕਾਦਰ ਦਾ ਪ੍ਰਕਾਸ਼-ਉਹ ਨੂਰ ਜੋ ਬਨਾਵਟੀ ਨਹੀਂ-ਵ੍ਰਹਿਆ ਦਰਗਹ ਗੁਰੂ ਕੀ ਕੁਦਰਤੀ ਨੂਰੁ॥ (੯੬੭) ਭਾਵ ਕੁਦਰਤ ਉਹ ਜੋ ਰਚੀ ਗਈ, ਜੋ ਪ੍ਰਕਾਸ਼ ਪਾ ਗਈ, ਜਿਸ ਤੋਂ ਇਹ ਪ੍ਰਕਾਸ਼ ਪਾਉਂਦੀ, ਉਹ ਕਾਦਰ ਸਦਾ ਇੱਕ ਰਸ ਅਤੇ ਜੋ ਪ੍ਰਕਾਸ਼ ਲੈਂਦੀ, ਉਹ ਕੁਦਰਤ ਬਦਲਣਹਾਰ ਹੈ। ਸੋ ਕੁਦਰਤ ਪ੍ਰਕਾਸ਼ ਅਤੇ ਜਿਸ ਤੋਂ ਪ੍ਰਕਾਸ਼ਦੀ ਉਹ ਕਾਦਰ ਹੈ। ਕੁਦਰਤਿ=ਕਲਾ-ਸੰਸਾਰ ਦੀ ਅਦਭੁੱਤ ਕਲਾਕਾਰੀ। ਕੁਦਰਤਿ=ਰੱਬ ਦਾ ਸਰਗੁਣ ਰੂਪ-ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (੧੩੪੯) ਨੇਚਰ-ਅੰਗ੍ਰੇਜੀ ਵਿੱਚ ਕੁਦਰਤ ਨੂੰ ਨੇਚਰ ਬਿਆਨ ਕੀਤਾ ਗਿਆ ਹੈ। 

ਜਪਜੀ ਸਾਹਿਬ ਵਿਖੇ ਅਸੰਖ ਦੀਆਂ ਪਾਉੜੀਆਂ ਵਿੱਚ ਕੁਦਰਤੀ ਜੀਵਾਂ ਅਤੇ ਪਦਾਰਥਾਂ ਦੀਆਂ ਸੰਖਿਆ ਦੀਆਂ ਵੰਨਗੀਆਂ (ਕੈਟਾਗਰੀਆਂ) ਦਿੱਤੀਆਂ ਹਨ ਜੋ ਅਸੰਖ ਭਾਵ ਅਣਗਿਣਤ ਹਨ। ਆਸਾ ਦੀ ਵਾਰ ਵਿਖੇ ਵੀ ਜੋ ਕਾਦਰ ਅਤੇ ਕੁਦਰਤ ਦੀ ਪਉੜੀ ਹੈ ਉਸ ਵਿੱਚ ਸੰਖਿਆ (ਗਿਣਤੀ) ਕਰਕੇ ਕੁਦਰਤ ਹੇਠ ਆਉਣ ਵਾਲੇ ਸਾਰੇ ਪਦਾਰਥਾਂ ਦੀ ਵੱਖ ਵੱਖ ਵੰਨਗੀ (ਕੈਟਾਗਿਰੀ) ਦਿੱਤੀ ਹੈ-ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥(464)

ਹੇ ਪ੍ਰਭੂ! ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣਿਆ ਜਾ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ। ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ। ਪਤਾਲਾਂ ਤੇ ਅਕਾਸ਼ਾਂ ਵਿੱਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਜਗਤ) ਜੋ ਦਿੱਸ ਰਿਹਾ ਹੈ, ਤੇਰੀ ਹੀ ਅਚਰਜ ਖੇਡ ਹੈ। ਵੇਦ, ਪੁਰਾਣ ਤੇ ਕਤੇਬਾਂ ਤੇ ਹੋਰ ਭੀ ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ। ਜੀਵਾਂ ਦਾ ਖਾਣ, ਪੀਣ, ਪੈਨ੍ਹਣ ਦਾ ਵਿਹਾਰ ਅਤੇ ਜਗਤ ਵਿੱਚ ਸਾਰਾ ਪਿਆਰ ਦਾ ਜਜ਼ਬਾ, ਇਹ ਸਭ ਤੇਰੀ ਕੁਦਰਤ ਹੈ। ਜਾਤਾਂ, ਜਿਨਸਾਂ, ਰੰਗਾਂ ਅਤੇ ਜਗਤ ਦੇ ਜੀਵਾਂ ਵਿੱਚ ਤੇਰੀ ਹੀ ਕੁਦਰਤ ਵਰਤ ਰਹੀ ਹੈ। ਜਗਤ ਵਿਚ ਕਿਤੇ ਭਲਾਈ ਦੇ ਕੰਮ ਹੋ ਰਹੇ ਤੇ ਕਿਤੇ ਵਿਕਾਰ ਹਨ। ਕਿਤੇ ਕਿਸੇ ਦਾ ਆਦਰ ਹੋ ਰਿਹਾ ਤੇ ਕਿਤੇ ਅਹੰਕਾਰ ਪ੍ਰਧਾਨ ਹੈ। ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ ਆਦਿਕ ਤੱਤ ਸਾਰੇ ਤੇਰਾ ਹੀ ਤਮਾਸ਼ਾ ਹਨ। ਹੇ ਪ੍ਰਭੂ! ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਅਤੇ ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ। ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਅਤੇ ਤੂੰ ਆਪ ਪਵਿੱਤ੍ਰ ਹਸਤੀ ਵਾਲਾ ਹੈਂ। ਹੇ ਨਾਨਕ! ਨਿਰੰਕਾਰ ਇਸ ਸਾਰੀ ਕੁਦਰਤ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਸਭ ਦੀ ਸੰਭਾਲ ਕਰ ਰਿਹਾ ਤੇ ਸਭ ਥਾਈਂ, ਇਕੱਲਾ ਆਪ ਹੀ ਆਪ ਮੌਜੂਦ ਹੈ।

ਕਰਤਾਰ ਆਪ ਵਿਸਮਾਦ, ਉਸ ਦੇ ਭੰਡਾਰੇ ਅਤੁੱਟ, ਬੇਅੰਤ ਅਤੇ ਉਸ ਦੀ ਕੁਦਰਤ ਵੀ ਬਿਸਮਾਦ ਹੈ-ਤੂ ਅਚਰਜੁ ਕੁਦਰਤਿ ਤੇਰੀ ਬਿਸਮਾ॥(੫੬੪) ਕਰਤਾਰ ਦੀਆਂ ਕੁਦਰਤੀ ਦਾਤਾਂ ਹਵਾ, ਪਾਣੀ, ਅੱਗ, ਪ੍ਰਕਾਸ਼ ਅਤੇ ਪਦਾਰਥ ਅਤੁੱਟ ਹਨ। ਉਸ ਦੇ ਅਜਿਹੇ ਭੰਡਾਰੇ ਹਰ ਵੇਲੇ ਕੁਦਰਤੀ ਭਰੇ ਰਹਿੰਦੇ ਹਨ-ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ॥੭॥(੫੩) ਜੋ ਕੁਝ ਸੁਣ ਅਤੇ ਦਿਸ ਰਿਹਾ ਹੈ, ਉਸ ਦੀ ਕੁਦਰਤ ਹੈ-ਜੋ ਦੀਸੈ ਸੋ ਤੇਰਾ ਰੂਪੁ॥ (੭੨੪) ਕੁਦਰਤ ਕਾਦਰ ਦੀ ਰਚਨਾ ਸ਼ਕਤੀ ਤੋਂ ਲੈ ਕੇ, ਮਾਇਆ ਦੇ ਬਹੁਭਾਂਤੀ ਪਸਾਰੇ ਨੂੰ ਆਪਣੇ ਵਿੱਚ ਸਮੇਟਣ ਵਾਲੀ ਤਾਕਤ, ਕਰਤੇ ਦਾ ਨਿਰਗੁਣ ਤੇ ਸਰਗੁਣ ਸਰੂਪ, ਈਸ਼ਵਰਤਾ, ਪ੍ਰਕਾਸ਼ ਰੂਪ, ਸਤਾ ਅਤੇ ਪ੍ਰਕਿਰਤੀ ਦੀ ਟੋਹ ਦੇਣ ਵਾਲੀ ਉਹ ਹਸਤੀ ਹੈ ਜਿਸ ਬਾਰੇ ਗੁਰੂ ਨਾਨਕ ਸਾਹਿਬ ਦਰਸਾਂਦੇ ਹਨ-ਸਚੀ ਤੇਰੀ ਸਿਫਤ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ (੪੬੩) ਕਾਦਰ ਨਾਲ ਸੱਚੇ ਦਿਲੋਂ ਜੁੜੇ ਲੋਕ ਹੀ ਐਸੀ ਕੁਦਰਤ ਦੇ ਨਜਾਰੇ ਤੇ ਰਹੱਸ ਦਾ ਅਨੰਦ ਮਾਣ ਅਤੇ ਕੁਦਰਤ ਬਾਰੇ ਬਹੁਤ ਕੁਝ ਜਾਣ ਸਕਦੇ ਹਨ। ਕੁਦਰਤ ਮਹਾਂ ਸਾਗਰ ਤੇ ਜੀਵ ਮੱਛੀਆਂ ਨੇ, ਜੋ ਉਸ ਵਿੱਚ ਜੀਵਤ ਅਤੇ ਬਾਹਰ ਮੁਰਦੇ ਹਨ। ਕਾਦਰ ਕੁਦਰਤਿ ਤੇ ਕੁਦਰਤਿ ਹੀ ਕਾਦਰ ਹੈ-ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ (੨੮੮) ਕਰਤਾਰ ਵੀ ਬਿਅੰਤ ਅਤੇ ਉਸ ਦੀ ਰਚਨਾ ਕੁਦਰਤਿ ਵੀ ਬਿਅੰਤ ਜਿਸ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਸੋ ਲਫਜਾਂ ਦੇ ਪ੍ਰਕਰਣ ਅਨੁਸਾਰ ਭਾਵ ਅਰਥ ਲੈਣੇ ਚਾਹੀਦੇ ਹਨ ਨਾਂ ਕਿ ਕੇਵਲ ਅੱਖਰੀ ਅਰਥ। ਚਲਦਾ....


02/19/17
ਮਿੰਟੂ ਬਰਾੜ, ਆਸਟ੍ਰੇਲੀਆ

''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
[email protected]
+61 434 289 905
12/02/2017

ਖ਼ੈਰ .. ਸਿਆਸਤ ਹੈ ਇੱਥੇ ਕੁਝ ਵੀ ਹੋ ਸਕਦੈ..। ਗੱਲ ਪੰਜਾਬ ਚੋਣਾਂ ਦੀ ਕਰੀਏ ਤਾਂ ਇਹ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ ਜਾਂ ਕਹਿ ਸਕਦੇ ਹਾਂ ਕਿ ਚਾੜ੍ਹ ਲਈਆਂ ਗਈਆਂ। ਚੋਣ ਕਮਿਸ਼ਨ ਦੇ ਕਾਰ-ਵਿਹਾਰ ਵਿੱਚ ਪਿਛਲੇ ਦੋ ਕੁ ਦਹਾਕਿਆਂ ਤੋਂ ਜਾਂ ਕਹਿ ਲਓ ਟੀ.ਐਨ. ਸੇਸ਼ਨ ਦੇ ਯੁੱਗ ਤੋਂ ਬਾਅਦ ਕਾਫ਼ੀ ਤਬਦੀਲੀ ਆਈ ਹੈ। ਚੋਣ ਪ੍ਰਕਿਰਿਆ 'ਚ ਜਿੱਥੇ ਆਧੁਨਿਕ ਤਕਨੀਕ ਨੂੰ ਅਪਣਾਇਆ ਗਿਆ ਹੈ ਉੱਥੇ ਚੌਕਸੀ ਵੀ ਕਾਫ਼ੀ ਵਧੀ ਹੈ, ਪਰ ਹਾਲੇ ਵੀ ਬਹੁਤ ਚੋਰ ਮੋਰੀਆਂ ਨੇ, ਜੋ ਸਿਆਸੀ ਲੋਕ ਬਾਖ਼ੂਬੀ ਵਰਤ ਲੈਂਦੇ ਨੇ। ਇਸ ਵਾਰ ਪੰਜਾਬ ਚੋਣਾਂ ਦੌਰਾਨ ਭਾਵੇਂ ਕੈਮਰਿਆਂ ਵਾਲੀਆਂ ਗੱਡੀਆਂ ਦਿਨ ਰਾਤ ਵੱਖ-ਵੱਖ ਹਲਕਿਆਂ 'ਤੇ ਬਾਜ਼ ਅੱਖ ਰੱਖਣ ਲਈ ਘੁੰਮਦੀਆਂ ਰਹੀਆਂ ਪਰ ਸਵਾਲ ਤਾਂ ਇਹ ਹੈ ਕਿ ਪੰਜਾਹ/ਸੱਠ ਪਿੰਡਾਂ ਦੇ ਇੱਕ ਹਲਕੇ 'ਚ ਕੀ ਇੱਕ ਗੱਡੀ ਨਾਲ ਨਿਗਰਾਨੀ ਰੱਖੀ ਜਾ ਸਕਦੀ ਹੈ? ਉਹ ਵੀ ਤਕਨੀਕੀ ਯੁੱਗ ਦੇ ਉਸ ਦੌਰ 'ਚ ਜਿੱਥੇ ਮਾਪੇ ਵੀ ਆਪਣੇ ਜੁਆਕਾਂ ਨੂੰ ਕਮਰਿਆਂ 'ਚ ਸੌਣ ਲਈ ਭੇਜ ਕੇ ਵੀ ਉਨ੍ਹਾਂ ਲਈ ਦੁਨੀਆ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦੇ? ਭਾਵੇਂ ਪਿਛਲੇ ਪੰਜ ਸਾਲਾਂ ਤੋਂ ਤਕਨੀਕ ਨੇ ਕਾਫੀ ਪੈਰ ਪਸਾਰੇ ਨੇ, ਪਰ ਫੇਰ ਵੀ ਜੇ ਪੰਜਾਬ ਨੂੰ ਆਧਾਰ ਬਣਾ ਕੇ ਦੋਵਾਂ ਚੋਣਾਂ 'ਚ ਚੋਣ ਕਮਿਸ਼ਨਾਂ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਪਿਛਲੀ ਚੋਣ ਕਮਿਸ਼ਨਰ ਬੀਬੀ ਕੁਸਮਜੀਤ ਕੌਰ ਸਿੱਧੂ ਦੀ ਜੋ ਦਹਿਸ਼ਤ ਸਿਆਸੀ ਲੋਕਾਂ 'ਚ ਸੀ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲੀ। ਖ਼ੈਰ.. ਫੇਰ ਵੀ ਕੁਝ ਕੁ ਬੂਥਾਂ ਨੂੰ ਛੱਡ ਸਭ ਠੀਕ-ਠਾਕ ਹੀ ਰਿਹਾ।
ਤੇ ਹੁਣ ਵੇਲਾ ਅੰਦਾਜ਼ਿਆਂ ਦਾ ਜਾਂ ਇੱਕ-ਦੂਜੇ ਨੂੰ ਦਿਲਾਸਿਆਂ ਦਾ ਹੈ। ਹਰ ਪਾਰਟੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਭਾਵੇਂ ਉਹ ਸੱਤਾਧਾਰੀ ਅਕਾਲੀ ਹੀ ਕਿਉਂ ਨਾ ਹੋਣ, ਜਿਨ੍ਹਾਂ ਪ੍ਰਤੀ ਆਮ ਜਨਤਾ ਦਾ ਰੋਸ ਇਸ ਵਾਰ ਸਿਰ ਚੜ੍ਹ ਕੇ ਬੋਲਦਾ ਸਭ ਨੂੰ ਦਿਸਿਆ। ਚੋਣ ਸਮੀਖਿਅਕ ਭਾਵੇਂ ਮੀਡੀਆ ਹਲਕਿਆਂ ਦੇ ਹੋਣ, ਭਾਵੇਂ ਪਿੰਡਾਂ ਦੀਆਂ ਸੱਥਾਂ ਵਾਲੇ ਹੋਣ, ਸਭ ਆਪੋ-ਆਪਣੇ ਲੱਖਣ ਲਾ ਰਹੇ ਨੇ, ਆਪੋ-ਆਪਣੇ ਵਿਚਾਰ ਦੇ ਰਹੇ ਨੇ। ਇਹ ਸਭ ਅੱਜ ਦੀ ਘੜੀ ਕਿਸੇ ਵੀ ਪਾਰਟੀ ਲਈ ਦਿਲ ਦਾ ਦਿਲਾਸਾ ਤਾਂ ਹੋ ਸਕਦੈ ਪਰ ਇਹ ਵਿਚਾਰ, ਇਹ ਲੱਖਣ-ਅੰਦਾਜ਼ੇ ਹੁਣ ਜਿੱਤ ਹਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਸਲ 'ਚ ਸਿਆਸੀ ਸਮੀਖਿਅਕਾਂ ਦਾ ਨਿੱਜੀ ਝੁਕਾਅ ਜਿਸ ਪਾਰਟੀ ਵੱਲ ਹੁੰਦਾ ਹੈ ਉਹ ਉਸੇ ਪਾਰਟੀ ਨੂੰ ਜੋੜ-ਤੋੜ ਨਾਲ ਮੂਹਰੇ ਲਿਆ ਖੜ੍ਹਾ ਕਰਦੇ ਨੇ। ਭਾਵੇਂ ਸਿਆਸੀ ਸੱਚ ਵਾਲਾ ਸੂਰਜ ੧੧ ਮਾਰਚ ਨੂੰ ਚੜ੍ਹ ਹੀ ਜਾਣਾ ਹੈ, ਫੇਰ ਵੀ ਉਦੋਂ ਤੱਕ ਭਰਮ 'ਚ ਜਿਊਣ ਦਾ ਹਰਜ ਵੀ ਕੀ ਹੈ। ਨਾਲੇ ਇਹੀ ਵਕਤ ਹੁੰਦਾ ਹੈ ਜਦੋਂ ਪਤਾ ਲੱਗਦੈ ਕਿ ਕਿਸ ਨੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਤੇ ਕਿਸ ਨੇ ਪਾਣੀ ਮਾਰਿਆ। ਜਦੋਂ ਹਰ ਪਾਸੇ ਚੋਣ ਨਤੀਜਿਆਂ ਦੀ ਸਮੀਖਿਆ ਹੋ ਹੀ ਰਹੀ ਹੈ ਤਾਂ ਆਪਾਂ ਵੀ ਇਸ ਵਗਦੀ ਗੰਗਾ 'ਚ ਹੱਥ ਧੋ ਲੈਂਦੇ ਹਾਂ। ਪਰ ਪਹਿਲਾਂ ਇੱਕ ਹੱਡਬੀਤੀ ਸਾਂਝੀ ਕਰ ਲਵਾਂ ਪਾਣੀ ਮਾਰਨ ਵਾਲੇ ਸੱਜਣਾਂ ਬਾਰੇ।
ਗੱਲ 1992 ਦੀਆਂ ਪੰਜਾਬ ਚੋਣਾਂ ਦੀ ਹੈ, ਜਦੋਂ ਬਹੁਤੀਆਂ ਪਾਰਟੀਆਂ ਨੇ ਚੋਣ ਬਾਈਕਾਟ ਕੀਤਾ ਸੀ ਤੇ ਜਿਹੜੀਆਂ ਪਾਰਟੀਆਂ ਚੋਣ ਲੜ ਰਹੀਆਂ ਸਨ, ਉਨ੍ਹਾਂ ਨੂੰ ਵੀ ਮੁਸ਼ਕਲ ਨਾਲ ਉਮੀਦਵਾਰ ਮਿਲ ਰਹੇ ਸਨ। ਖਾੜਕੂਵਾਦ ਦਾ ਵਕਤ ਸੀ ਤੇ ਸਿੰਘਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਪਹਿਲੀ ਵੋਟ ਪਾਉਣ ਜਾਊ ਉਹਨੂੰ ਸੋਧ ਦਿਆਂਗੇ। ਚਲੋ ਜੀ ਇਹੋ ਜਿਹੇ ਮਾਹੌਲ 'ਚ ਕਿਵੇਂ ਨਾ ਕਿਵੇਂ ਚੋਣਾਂ ਦਾ ਦਿਨ ਆ ਗਿਆ। ਚੋਣਾਂ ਤੋਂ ਪਹਿਲੀ ਰਾਤ ਅੱਡੋ-ਅੱਡ ਪਿੰਡਾਂ 'ਚ ਪਾਰਟੀਆਂ ਵੱਲੋਂ ਆਪਣੇ ਏਜੰਟ ਲਾ ਦਿੱਤੇ ਗਏ। ਇਸੇ ਦੌਰਾਨ ਇੱਕ ਹਲਕੇ ਦਾ ਇੱਕ ਨਿੱਕਾ ਜਿਹਾ ਪਿੰਡ ਸੀ, ਜੀਹਦੀ ਵੋਟ ਢਾਈ ਕੁ ਸੌ ਸੀ। ਉਸ ਪਿੰਡ ਲਈ ਪਾਰਟੀ ਦੇ ਇੱਕ ਬੜੇ ਹੀ ਉੱਦਮੀ ਦਿਸਣ ਵਾਲੇ ਕਰਿੰਦੇ ਨੇ ਜ਼ੁੰਮੇਵਾਰੀ ਚੁੱਕ ਲਈ। ਵੋਟਾਂ ਪੈਣ ਤੋਂ ਬਾਅਦ ਸਭ ਆਪੋ-ਆਪਣੀ ਰਿਪੋਰਟ ਆਪਣੇ ਉਮੀਦਵਾਰ ਨੂੰ ਦੇਣ ਆ ਗਏ। ਉਹ ਉੱਦਮੀ ਨੌਜਵਾਨ ਕਹਿੰਦਾ-ਜੀ ਉਸ ਪਿੰਡ 'ਚ ਦਹਿਸ਼ਤ ਈ ਬੜੀ ਸੀ, ਕੋਈ ਘਰੋਂ ਨਿਕਲਿਆ ਹੀ ਨਹੀਂ ਤੇ ਮੈਂ ਪ੍ਰੀਜ਼ਾਈਡਿੰਗ ਅਫ਼ਸਰ ਨਾਲ ਮਿਲ ਕੇ ਸਾਰੀਆਂ ਵੋਟਾਂ ਤੁਹਾਨੂੰ ਪਾ ਦਿੱਤੀਆਂ। ਸਾਰੇ ਖ਼ੁਸ਼ ਹੋ ਗਏ ਕਿ ਚਲੋ ਆਹ ਢਾਈ ਸੌ ਵੋਟ ਤਾਂ ਪੱਕੀ ਹੋਈ। ਉਸ ਵਕਤ ਏਨੀ ਵੋਟ ਵੀ ਬੜੇ ਮਾਅਇਨੇ ਰੱਖਦੀ ਸੀ ਕਿਉਂਕਿ ਵੋਟਾਂ ਸਿਰਫ਼ ਪੰਜ/ਸੱਤ ਪ੍ਰਤੀਸ਼ਤ ਪੋਲ ਹੋਈਆਂ ਸਨ। ਖ਼ੈਰ ਜੀ, ਤੀਜੇ ਕੁ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀ ਤੇ ਹਰ ਪਿੰਡ ਦੇ ਬਕਸੇ 'ਚੋਂ ਦਸ-ਵੀਹ ਵੋਟਾਂ ਨਿਕਲ ਰਹੀਆਂ ਸਨ। ਏਨੇ ਨੂੰ ਵਾਰੀ ਉਸ ਪਿੰਡ ਦੀ ਆ ਗਈ ਤੇ ਉਮੀਦਵਾਰ ਜੀ ਖ਼ੁਸ਼! ਬਈ ਹੁਣ ਤਾਂ ਇਕੱਠੀ ਢਾਈ ਸੌ ਵੋਟ ਨਿਕਲੂ, ਪਰ ਹੈਰਾਨੀ ਓਦੋਂ ਹੋਈ ਜਦੋਂ ਪੀਪੀ ਜਮਾ ਈ ਖ਼ਾਲੀ ਨਿਕਲੀ। ਉਮੀਦਵਾਰ ਦਾ ਅਗਾਊਂ ਖ਼ੁਸ਼ੀ 'ਚ ਬੁੜ੍ਹਕ ਬੁੜ੍ਹਕ ਜਾਂਦਾ ਜੀਅ ਝੱਗ ਵਾਂਗੂੰ ਬਹਿ ਗਿਆ.. ਤੇ ਅਗਲੇ ਦਿਨ ਉਸ ਕਰਿੰਦੇ ਨੂੰ ਤਲਬ ਕਰ ਲਿਆ, ਤਾਂ ਪਤਾ ਲੱਗਿਆ ਕਿ ਸਾਹਿਬ ਚੋਣ ਏਜੰਟ ਵਾਲਾ ਝੋਲਾ ਲੈ ਕੇ ਆਪਣੇ ਘਰ ਜਾ ਸੁੱਤੇ ਤੇ ਸ਼ਾਮ ਨੂੰ ਆ ਕੇ ਰਿਪੋਰਟ ਦੇ ਦਿੱਤੀ ਸੀ ਇਸ ਭਰਮ 'ਚ ਕਿ ਕਿਹੜਾ ਕਿਸੇ ਨੂੰ ਪਤਾ ਲੱਗਣੈ।
ਇਹ ਘਟਨਾ ਉਨ੍ਹਾਂ ਕਰਿੰਦਿਆਂ ਲਈ ਹੈ ਜੋ ਸਿਰਫ਼ ਪਾਣੀ ਮਾਰਦੇ ਨੇ।
ਆਓ! ਵਿਸ਼ੇ ਵੱਲ ਮੁੜਦੇ ਹਾਂ.. .. ਕਿ ਕੁਝ ਵੀ ਹੋ ਸਕਦੈ..
ਆਪਾਂ ਪਾਰਟੀ ਦਰ ਪਾਰਟੀ ਗੱਲ ਕਰਦੇ ਹਾਂ। ਮੰਨ ਲਓ, ਕਾਂਗਰਸ 55 ਸੀਟਾਂ ਜਿੱਤ ਜਾਂਦੀ ਹੈ, ਉਤਲੀਆਂ 17 ਬਾਕੀ ਵੰਡ ਲੈਂਦੇ ਨੇ। 45 'ਆਪ' ਲੈ ਜਾਂਦੀ ਹੈ। ਤਾਂ ਕੀ ਹੋਊ? ਚੇਤੇ ਰਹੇ ਕਿ ਆਪ ਦੀਆਂ 45 ਵਿੱਚ ਬੈਂਸ ਭਰਾਵਾਂ ਦੀਆਂ ਵੀ ਘੱਟੋ-ਘੱਟ 4 ਸੀਟਾਂ ਹੋਣਗੀਆਂ। (ਬੈਂਸ ਭਰਾ ਜੇ ਦੋ ਤੋਂ ਚਾਰ ਸੀਟਾਂ ਜਿੱਤਦੇ ਹਨ ਤਾਂ ਇਸ ਵਿੱਚ ਵੱਡਾ ਯੋਗਦਾਨ ਆਪ ਦਾ ਹੋਵੇਗਾ, ਨਹੀਂ ਤਾਂ ਇਹਨਾਂ ਭਰਾਵਾਂ ਦੀ ਪਾਰਟੀ ਦਾ ਆਧਾਰ ਦੋ ਸੀਟਾਂ 'ਤੇ ਸੀ), ਇਹੋ ਜਿਹੀ ਸਥਿਤੀ 'ਚ ਕਪਤਾਨ ਸਾਹਿਬ ਕਰਨਗੇ ਕੀ? ਬਿਲਕੁਲ ਜੀ.. ਚਾਰ ਐਮ.ਐਲ.ਏ. ਲੱਭਣਗੇ। ਉਤਲੇ 17 'ਚੋਂ ਤਾਂ ਔਖਾ ਲੱਗਦੈ। ਫੇਰ ਬਾਕੀ ਬਚਦਾ ਹੈ ਬੈਂਸ ਖੇਮਾ, ਜਿਨ੍ਹਾਂ ਨੂੰ ਜੇ ਦੋ ਅਹਿਮ ਮਹਿਕਮੇ ਮਿਲ ਜਾਣ ਤਾਂ ''ਕੌਨ ਆਪ ਕੌਨ ਹਮ'' ਅਤੇ "''ਹਮਾਰਾ ਸਾਥ ਹਾਥ ਕੇ ਸਾਥ'' ਹੋਣਾ ਕੋਈ ਵੱਡੀ ਗੱਲ ਨਹੀਂ। ਭਾਵੇਂ ਕਿ ਅਸੀਂ ਬੈਂਸ ਭਰਾਵਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਹਾਂ ਪਰ ਉਨ੍ਹਾਂ ਦੇ ਪਿਛੋਕੜ 'ਚ ਨਿਭਾਈ ਰੁੜ੍ਹਨ ਵਾਲੇ ਲਾਟੂ ਦੀ ਭੂਮਿਕਾ ਤੋਂ ਵੀ ਬੇਖ਼ਬਰ ਨਹੀਂ ਹਾਂ।
ਹੁਣ ਗੱਲ ਕਰਦੇ ਹਾਂ 'ਆਪ' ਦੀ! ਆਪ ਸੱਜਰੀ ਪਾਰਟੀ ਹੈ, ਗਵਾਉਣ ਲਈ ਕੁਝ ਨਹੀਂ ਪਾਉਣ ਲਈ ਸਭ ਕੁਝ। ਜਵਾਨੀ ਦੇ ਜੋਸ਼ ਅਤੇ ਕੰਮ ਕਰਨ ਦੀ ਸ਼ਕਤੀ ਨੇ ਦੋ ਵੱਡੀਆਂ ਪਾਰਟੀਆਂ ਦੇ ਬਰਾਬਰ ਲਿਆ ਖੜ੍ਹਾ ਕੀਤਾ। ਸਿਆਸੀ ਸਮੀਖਿਅਕ ਸੱਤਰ ਜਮਾਂ ਸੀਟਾਂ ਦੇ ਰਹੇ ਹਨ। ਜੇ ਤਾਂ ਇੰਜ ਹੁੰਦਾ ਤਾਂ ਅੱਧੇ ਸਵਾਲ ਖ਼ਤਮ। ਆਪਾਂ ਅੱਧੇ ਸਵਾਲ ਖ਼ਤਮ ਮੰਨ ਕੇ ਹੀ ਚੱਲਦੇ ਹਾਂ ਤੇ ਇੱਥੇ ਬਾਕੀ ਦੇ ਅੱਧੇ ਵਿਚਾਰਦੇ ਹਾਂ। ਅੱਧਾ ਸਵਾਲ ਹੈ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ? ਤਿੰਨ ਚਾਰ ਨਾਮ ਚਰਚਾ 'ਚ ਨੇ। ਹਾਈ ਕਮਾਂਡ ਕਈ ਵਾਰ ਇਸ਼ਾਰਿਆਂ 'ਚ ਜਰਨੈਲ ਸਿੰਘ ਦਾ ਚਿਹਰਾ ਮੂਹਰੇ ਕਰ ਚੁੱਕੀ ਹੈ। ਕਿਉਂਕਿ ਹੁਣ ਕੇਜਰੀਵਾਲ ਵੀ ਸਿਆਸਤ ਸਿੱਖ ਗਏ ਹਨ ਤੇ ਸੰਕੇਤਿਕ ਭਾਸ਼ਾ ਦਾ ਇਸਤੇਮਾਲ ਬਾਖ਼ੂਬੀ ਕਰ ਲੈਂਦੇ ਹਨ। ਮਸਲਨ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਵੇਗਾ, ਜੋ ਸ਼ਰਾਬ ਨਹੀਂ ਪੀਂਦਾ ਹੋਵੇਗਾ ਵਗ਼ੈਰਾ.. ਵਗ਼ੈਰਾ..। ਜਰਨੈਲ ਸਿੰਘ ਨੂੰ ਦਿੱਲੀ ਤੋਂ ਲਿਆ ਕੇ ਸੀ.ਐਮ. ਅਹੁਦੇ ਦੇ ਮੂਹਰੇ ਬਾਕੀ ਮੁਕਾਬਲੇ ਬਾਜ਼ਾਂ ਦੇ ਨਾਲ ਖੜ੍ਹਾ ਕਰਨਾ ਵੀ ਇੱਕ ਸੰਕੇਤਿਕ ਸੁਨੇਹਾ ਹੀ ਹੈ। ਜੇ ਜਰਨੈਲ ਸਿੰਘ ਦਾ ਸਿਆਸੀ ਸਫ਼ਰ ਦੇਖਿਆ ਜਾਵੇ ਤਾਂ ਭਾਵੇਂ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਆਗਾਜ਼ ਇੱਕ ਅਗਰੈਸਿਵ ਬੰਦੇ ਦੇ ਤੌਰ 'ਤੇ ਉਦੋਂ ਹੋਇਆ ਜਦੋਂ ਉਨ੍ਹਾਂ ਦੇਸ਼ ਦੇ ਵੇਲੇ ਦੇ ਵਿੱਤ ਮੰਤਰੀ 'ਤੇ ਆਪਣੀ ਜੁੱਤੀ ਸੁੱਟੀ ਸੀ। ਪਰ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਜਦੋਂ ਤੋਂ ਉਹ ਆਪ 'ਚ ਸ਼ਾਮਲ ਹੋਏ ਨੇ, ਉਦੋਂ ਤੋਂ ਉਨ੍ਹਾਂ ਦੇ ਤੇਵਰ ਬੜੇ ਸ਼ਾਂਤ ਨੇ। ਜਿਸ ਦੇ ਦੋ ਕਾਰਨ ਹੋ ਸਕਦੇ ਨੇ ਜਾਂ ਤਾਂ ਆਪ 'ਚ ਕੁਝ ਗ਼ਲਤ ਹੋ ਹੀ ਨਹੀਂ ਰਿਹਾ ਜਾਂ ਫੇਰ ਉਹ "ਹਾਈ ਕਮਾਂਡ ਨਾਲ ਲਾ ਕੇ ਖਾਓ ਅਤੇ ਵੱਧ ਸੌਗਾਤਾਂ ਪਾਓ'' ਦੇ ਫ਼ਾਰਮੂਲੇ 'ਤੇ ਕੰਮ ਕਰ ਰਹੇ ਹਨ।
ਉਸ ਤੋਂ ਬਾਅਦ ਨਾਮ ਆਉਂਦੈ ਫੂਲਕਾ ਸਾਹਿਬ ਦਾ। ਉਨ੍ਹਾਂ ਦੀ ਸਿੱਖ ਕੌਮ ਲਈ ਕੀਤੀ ਘਾਲਣਾ ਬਾਰੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹ ਕਈ ਵੇਲਿਆਂ 'ਤੇ ਦਬਾਅ ਝੱਲਣ 'ਚ ਨਾਕਾਮ ਰਹੇ ਹਨ, ਜੋ ਕਿ ਇੱਕ ਨੇਤਾ ਦਾ ਪਹਿਲਾ ਗੁਣ ਹੋਣਾ ਚਾਹੀਦਾ ਹੈ ਕਿ ਉਹ ਦਬਾਅ ਵਿਚ ਰਹਿ ਕੇ ਕਿਹੋ ਜਿਹਾ ਵਤੀਰਾ ਅਪਣਾਉਂਦਾ ਹੈ। ਇਹਨਾਂ ਕਾਰਨਾਂ ਕਰਕੇ ਪਿਛਲੇ ਕੁਝ ਸਮੇਂ ਤੋਂ ਉਹ ਇਸ ਦੌੜ 'ਚੋਂ ਬਾਹਰ ਹੀ ਹਨ। ਪਰ ਆਪਾਂ ਤਾਂ ਗੱਲ ਈ ਐਥੋਂ ਸ਼ੁਰੂ ਕੀਤੀ ਐ ਕਿ "ਕੁਝ ਵੀ ਹੋ ਸਕਦੈ।'' ਇਸ ਤੋਂ ਬਿਨਾਂ ਗੁਰਪ੍ਰੀਤ ਵੜੈਚ ਜਾਂ ਫੇਰ ਕੋਈ ਬਾਹਰੀ ਮੁੱਖ ਮੰਤਰੀ ਬਾਰੇ ਵੀ ਵਿਚਾਰਿਆ ਜਾ ਸਕਦਾ।
ਬਾਹਰੀ ਬਾਰੇ ਤਾਂ ਏਨਾ ਹੀ ਕਾਫ਼ੀ ਹੈ ਕਿ ਆਮ ਜਨਤਾ ਓਹਨੂੰ ਮਨਜ਼ੂਰ ਨਹੀਂ ਕਰੇਗੀ ਤੇ ਆਪ ਜੇ ਇਹੋ ਜਿਹਾ ਫ਼ੈਸਲਾ ਕਰਦੀ ਹੈ ਤਾਂ ਖ਼ੁਦਕੁਸ਼ੀ ਤੋਂ ਘੱਟ ਨਹੀਂ ਹੋਣਾ। ਗੁਰਪ੍ਰੀਤ ਕਾਫ਼ੀ ਸੁਲਝਿਆ ਇਨਸਾਨ ਹੈ ਪਰ ਹਾਲੇ ਮੁੱਖ ਮੰਤਰੀ ਬਣਨ ਲਈ ਉਸ ਨੂੰ ਨੈਤਿਕਤਾ ਦੇ ਆਧਾਰ 'ਤੇ ਇੰਤਜ਼ਾਰ ਕਰਨਾ ਪਵੇਗਾ। ਜ਼ਮੀਨੀ ਪੱਧਰ 'ਤੇ ਕੰਮ ਕਰਕੇ ਆਪਣੇ ਆਪ ਨੂੰ ਸਾਬਤ ਕਰਨਾ ਪਵੇਗਾ। ਉਹ ਬਹੁਤ ਸਾਰੇ ਚਾਹੁਣ ਵਾਲਿਆਂ ਦੀ ਸੂਚੀ 'ਚ ਸ਼ੁਮਾਰ ਹੈ ਜੋ ਉਸ ਨੂੰ ਕਿਸੇ ਵਕਤ ਉੱਚੇ ਮੁਕਾਮ 'ਤੇ ਬੈਠਾ ਦੇਖਣ ਦੇ ਚਾਹਵਾਨ ਹਨ। ਆਪ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦੀ ਜੇ ਸਿਖਰ ਛੋਹੀ ਜਾਵੇ ਤਾਂ ਭਗਵੰਤ ਮਾਨ ਦਾ ਨਾਮ ਸਭ ਤੋਂ ਮੂਹਰੇ ਆਉਂਦਾ ਹੈ। ਆਵੇ ਵੀ ਕਿਉਂ ਨਾ, ਜੇ ਅੱਜ ਪੰਜਾਬ 'ਚ ਆਪ ਦਾ ਆਧਾਰ ਹੈ ਤਾਂ ਇਸ ਦਾ ਇਕੱਲਾ ਭਗਵੰਤ ੮੦ ਫੀਸਦੀ ਤੋਂ ਵੱਧ ਦਾ ਹਿੱਸੇਦਾਰ ਹੈ। ਜਿੱਥੇ ਉਹ ਆਮ ਲੋਕਾਂ ਦੀ ਪਸੰਦ ਹੈ, ਉੱਥੇ ਉਹ ਬਹੁਤੇ ਪਾਰਟੀ ਉਮੀਦਵਾਰਾਂ ਦੀ ਵੀ ਪਹਿਲੀ ਪਸੰਦ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਕੁ ਪੜ੍ਹਿਆ ਲਿਖਿਆ ਵਰਗ ਉਸ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਸੀ। ਮੇਰਾ ਇੱਥੇ 'ਸੀ' ਲਿਖਣ ਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ 'ਚ ਆਪਣੇ ਐਮ.ਪੀ. ਹੋਣ ਦੇ ਫ਼ਰਜ਼ਾਂ ਤੋਂ ਲੈ ਕੇ ਆਮ ਲੋਕਾਂ ਨਾਲ ਸੰਪਰਕ ਬਣਾਈ ਰੱਖਣਾ, ਅਣਥੱਕ ਮਿਹਨਤ ਅਤੇ ਵਕਤ ਮੁਤਾਬਿਕ ਆਪਣੇ ਆਪ ਨੂੰ ਢਾਲਣ ਕਾਰਨ ਹੁਣ ਬਹੁਤ ਸਾਰਾ ਬੁੱਧੀਜੀਵੀ ਵਰਗ ਵੀ ਇਹ ਮੰਨਣ ਲਈ ਤਿਆਰ ਹੈ ਕਿ ਭਗਵੰਤ ਮਿਹਨਤੀ ਹੈ, ਜ਼ਮੀਨ ਨਾਲ ਜੁੜਿਆ ਹੈ, ਸੋ ਇੱਕ ਚੰਗਾ ਮੁੱਖ ਮੰਤਰੀ ਸਾਬਤ ਹੋ ਸਕਦਾ ਹੈ। ਉਸ ਉੱਤੇ ਲਗਦੇ ਇਲਜ਼ਾਮ ਇਹੋ ਜਿਹੇ ਨਹੀਂ ਹਨ ਜਿਨ੍ਹਾਂ 'ਚੋਂ ਉੱਭਰਿਆ ਨਾ ਜਾ ਸਕੇ। ਜਿਵੇਂ ਕਿ ਸ਼ਰਾਬ ਪੀਣਾ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਹੈ। ਭਾਵੇਂ ਅਸੀਂ ਖ਼ੁਦ ਵੀ ਇਸ ਦੇ ਖ਼ਿਲਾਫ਼ ਹਾਂ ਪਰ ਇਹ ਕੋਈ ਮੁੱਦਾ ਨਹੀਂ ਹੈ। ਤੁਸੀਂ ਕਦੇ ਕਿਸੇ ਵਿਦੇਸ਼ ਦੇ ਪਾਰਲੀਮੈਂਟ 'ਚ ਜਾ ਕੇ ਦੇਖੋ ਬਹੁਤੇ ਨੇਤਾਵਾਂ ਦੇ ਦਫ਼ਤਰਾਂ 'ਚ ਸ਼ਰਾਬ ਸ਼ੋਅ ਕੇਸਾਂ 'ਚ ਰੱਖੀ ਮਿਲਦੀ ਹੈ ਤੇ ਉਹ ਆਮ ਲੋਕਾਂ ਦੇ ਚਹੇਤੇ ਨੇਤਾ ਹੁੰਦੇ ਹਨ। ਦੂਜੇ ਪਾਸੇ ਇਸ ਤੋਂ ਛੁਟਕਾਰਾ ਪਾਉਣਾ ਵੀ ਕੋਈ ਚਿੜੀਆਂ ਦਾ ਦੁੱਧ ਲਿਆਉਣਾ ਨਹੀਂ ਜੋ ਉਸ ਨੇ ਕਰਕੇ ਦਿਖਾਇਆ ਵੀ ਹੈ, ਪਰ ਜੇ ਤੁਸੀਂ ਕਿਸੇ ਬੰਦੇ ਨੂੰ ਸੁਧਰਨ ਹੀ ਨਹੀਂ ਦੇਣਾ ਚਾਹੁੰਦੇ ਤਾਂ ਫੇਰ ਮਾਰੀ ਜਾਓ ਚੋਭਾਂ ਤੇ ਬਾਕੀ ਦੇ ੯੯ ਗੁਣਾਂ ਤੋਂ ਰਹਿ ਜਾਇਓ ਵਾਂਝੇ। ਹੁਣ ਮਹਾਰਾਜੇ 'ਤੇ ਦੋਸ਼ ਲੱਗਦੈ ਕਿ ਉਹ ਤਾਂ 'ਤੜਕੇ 11 ਵਜੇ' ਉੱਠਦੈ, ਸ਼ਰੇਆਮ ਅਰੂਸਾ ਨਾਲ ਘੁੰਮਦੈ, ਲੋਕ ਨੁਮਾਇੰਦਾ ਹੋਣ ਦੇ ਬਾਵਜੂਦ ਕਦੇ ਲੋਕਾਂ ਦੀ ਤਕਲੀਫ਼ ਲਈ ਕਦੇ 'ਦਰਬਾਰ' ਨਹੀਂ ਗਿਆ ਆਦਿ.. ਆਦਿ। ਪਰ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਮਹਾਰਾਜੇ 'ਤੇ ਸੰਸਦ 'ਚ ਇਹ ਦੋਸ਼ ਨਹੀਂ ਲਾਏ।
ਇਸ ਗੱਲ ਦਾ ਅਖੀਰ ਤਾਂ ਇਹੀ ਹੋਣਾ ਚਾਹੀਦੈ ਕਿ ਭਗਵੰਤ ਮਾਨ ਨੇ ਬੇਜ਼ੁਬਾਨ ਪੰਜਾਬੀਆਂ ਨੂੰ ਜ਼ੁਬਾਨ ਦਿੱਤੀ ਹੈ, ਸੋ ਉਸ ਦਾ ਬਣਦਾ ਮੁੱਲ ਤਾਰਨਾ ਬਣਦੈ। ਜੇ ਆਮ ਆਦਮੀ ਪਾਰਟੀ ਜਿੱਤਣ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਾ ਬਣਾਉਣ ਵਾਲਾ ਗ਼ਲਤ ਫ਼ੈਸਲਾ ਲੈ ਗਈ (ਭਾਵੇਂ ਭਗਵੰਤ ਖ਼ੁਦ ਐਮ.ਐਲ.ਏ. ਦੀ ਚੋਣ ਹਾਰ ਜਾਣ) ਤਾਂ ਆਪ ਦਾ ਇਹ ਪਹਿਲਾ ਤੇ ਅਖੀਰੀ ਪੰਜਾਬ ਇਲੈੱਕਸ਼ਨ ਹੋ ਸਕਦਾ ਹੈ। ਕਿਉਂਕਿ ਮੈਂ ਤਾਂ ਪਹਿਲਾਂ ਹੀ ਕਿਹੈ-ਕਿ "ਕੁਝ ਵੀ ਹੋ ਸਕਦੈ।'' ਆਪ ਹਾਈ ਕਮਾਂਡ ਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਜੇ ਦਿੱਲੀ ਤੋਂ ਬਾਅਦ ਸਭ ਤੋਂ ਵੱਧ ਪੰਜਾਬੀਆਂ ਨੇ ਤੁਹਾਨੂੰ ਅੱਖਾਂ 'ਤੇ ਬਿਠਾਇਆ ਤਾਂ ਉਹ ਸਭ ਤੋਂ ਪਹਿਲਾਂ ਮਿੱਟੀ 'ਚ ਰੋਲਣ ਦੀ ਵੀ ਕਸਰ ਨਹੀਂ ਛੱਡਣਗੇ, ਕਿਉਂਕਿ ਤਖ਼ਤਾਂ-ਤਾਜਾਂ 'ਤੇ ਬਿਠਾਉਣ ਵਾਲੇ ਪੰਜਾਬੀ ਤਖ਼ਤ ਪਲਟਾਉਣ ਵਾਲੇ ਜਜ਼ਬਾਤ ਵੀ ਰੱਖਦੇ ਨੇ। ਉਦਾਹਰਨ ਦੇ ਤੌਰ ਤੇ ਅਕਾਲੀ ਦਲ ਮਾਨ, ਲੋਕ ਭਲਾਈ ਪਾਰਟੀ, ਸੰਸਦੀ ਕਮਿਊਨਿਸਟ ਪਾਰਟੀਆਂ, ਬਹੁਜਨ ਸਮਾਜ ਪਾਰਟੀ ਅਤੇ ਪੀ.ਪੀ.ਪੀ. ਦਾ ਹਸ਼ਰ ਜੱਗ ਜ਼ਾਹਿਰ ਹੈ।
ਆਓ! ਆਪਾਂ ਇਹਨਾਂ ਪਾਰਟੀਆਂ ਤੋਂ ਬਿਨਾਂ ਕੁਝ ਕੁ ਸਿਆਸਤਦਾਨਾਂ ਦੀ ਵੀ ਸਮੀਖਿਆ ਕਰ ਲਈਏ, ਨਵਜੋਤ ਸਿੱਧੂ ਜਿਸ ਨੂੰ ਪਿਛਲੇ ਕੁਝ ਸਮੇਂ ਤੋਂ ਮਜ਼ਾਕ ਦਾ ਪਾਤਰ ਬਣਨਾ ਪਿਆ ਹੈ। ਜੇ ਤਾਂ ਉਸ ਦਾ ਤਾਰਾ ਚੜ੍ਹ ਗਿਆ ਫੇਰ ਤਾਂ ਉਪ ਮੁੱਖ ਮੰਤਰੀ ਦੀ ਕੁਰਸੀ ਪੱਕੀ, ਪਰ ਜੇ ਕਿਤੇ ਤਾਰਾ ਡੁੱਬਿਆ ਰਹਿ ਗਿਆ ਤਾਂ "''ਠੋਕੋ ਤਾਲੀ'' ਤਾਂ ਫੇਰ ਕਿਤੇ ਗਈ। ਅਜਿਹੇ ਹਾਲਾਤਾਂ 'ਚ ਮੈਡਮ ਸਿੱਧੂ ਲਈ "ਵੇਲਿਓਂ ਖੁੰਝੀ ਡੂਮਣੀ'' ਢੁਕਵੇਂ ਸ਼ਬਦ ਹੋਣਗੇ।
ਤੇ ਜੇ ਆਹ ਸਿਆਸਤਦਾਨ ਦੀ ਗੱਲ ਨਾ ਕੀਤੀ, ਫੇਰ ਤਾਂ ਗੱਲ ਅਧੂਰੀ ਰਹਿ ਜਾਊ.. ਇਹ ਜਨਾਬ ਜੀ ਨੇ ਸੁੱਚਾ ਸਿੰਘ ਛੋਟੇਪੁਰ ਹੁਰੀਂ! ਮੈਨੂੰ ਉਨ੍ਹਾਂ ਲਈ ਇਸ ਗੀਤ ਦੇ ਬੋਲ ਕਾਫ਼ੀ ਢੁਕਵੇਂ ਲੱਗਦੇ ਨੇ-''ਨੀ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ।'' ਕਹਿੰਦੇ ਹੁੰਦੇ ਆ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ। ਜੇ ਕਿਤੇ ਰੱਬ ਨੇ ਜਨਾਬ ਛੋਟੇਪੁਰ ਦੀ ਨੇੜੇ ਹੋ ਕੇ ਸੁਣ ਲਈ! ਬੱਸ ਫੇਰ ਦੇਖਿਓ ਉਨ੍ਹਾਂ ਨੂੰ ਮਸ਼ਕਰੀਆਂ ਕਰਨ ਵਾਲਿਆਂ ਨੂੰ ਲੁਕਣ ਦਾ ਥਾਂ ਨਈਂ ਥਿਆਉਣਾ….. ਕਿਉਂਕਿ "ਕੁਝ ਵੀ ਹੋ ਸਕਦੈ।'' ਇਸੇ ਤਹਿਤ ਮੰਨ ਲਵੋ ਕਿ ਛੋਟੇਪੁਰ ਸਾਹਿਬ ਆਪਣੀ ਸੀਟ ਜਿੱਤ ਗਏ ਤੇ ਦੂਜੇ ਪਾਸੇ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ ਇੱਕ ਐਮ.ਐਲ.ਏ. ਦੀ ਲੋੜ ਹੋਈ ਤਾਂ ਫੇਰ ਹਰਿਆਣੇ ਵਾਲਾ ਇਤਿਹਾਸ ਦੁਹਰਾਇਆ ਜਾਣੈ। ਜਦੋਂ ਭੁਪਿੰਦਰ ਸਿੰਘ ਹੁੱਡਾ ਨੂੰ ਸਰਕਾਰ ਬਣਾਉਣ ਲਈ ਇੱਕ ਐਮ.ਐਲ.ਏ. ਦੀ ਲੋੜ ਸੀ ਤੇ ਉਹ ਐਮ.ਐਲ.ਏ. ਗੋਪਾਲ ਕਾਂਡਾ ਬਣਿਆ, ਜਿਹੜਾ ਕੁਝ ਵਕਤ ਪਹਿਲਾਂ ਇੱਕ ਜੂਸ ਦੀ ਦੁਕਾਨ ਚਲਾਉਂਦਾ ਸੀ, ਉਸ 'ਤੇ ਰੱਬ ਦੀਆਂ ਰਹਿਮਤਾਂ ਇਹੋ ਜਿਹੀਆਂ ਵਰ੍ਹੀਆਂ ਕਿ ਰਾਤੋਂ-ਰਾਤ ਪਹਿਲਾਂ ਤਾਂ ਕੋਈ ਖ਼ਜ਼ਾਨਾ ਹੱਥ ਲੱਗ ਗਿਆ ਫੇਰ ਉਹ ਐਮ.ਐਲ.ਏ. ਦੀ ਚੋਣ ਜਿੱਤ ਗਿਆ, ਤੇ ਹੁੱਡਾ ਸਰਕਾਰ ਨੂੰ ਹਮਾਇਤ ਦੇਣ ਲਈ ਅੜ ਕੇ ਗ੍ਰਹਿ ਮੰਤਰੀ ਦੀ ਪਦਵੀ ਲਈ। ਸੋ ਇਹ ਨਾ ਹੋ ਜਾਏ ਕਿਤੇ ਆਉਣ ਵਾਲੀ ਪੰਜਾਬ ਸਰਕਾਰ 'ਚ ਉਪ ਮੁੱਖ ਮੰਤਰੀ ਸੁੱਚਾ ਸਿੰਘ ਛੋਟੇਪੁਰ ਹੋਣ ਤੇ 'ਹੈਲੀਕਾਪਟਰ ਸਿਰਫ਼ ਪੰਜਾਬ ਤੋਂ ਬਾਹਰ ਜਾਣ ਲਈ ਵਰਤਾਂਗੇ' ਦੇ ਆਪਣੇ ਐਲਾਨ ਨੂੰ ਅਮਲੀਜਾਮਾ ਪਹਿਨਾਉਂਦੇ ਦਿਸਣ।
ਥੋੜ੍ਹਾ ਜਿਹਾ ਡੇਰਾ ਫੈਕਟਰ ਵੀ ਵਿਚਾਰ ਲਿਆ ਜਾਵੇ। ਬਾਕੀ ਡੇਰਿਆਂ ਦੀ ਛੱਡੋ ਸਰਸੇ ਵਾਲੇ ਡੇਰੇ ਦੀ ਜੇ ਗੱਲ ਕੀਤੀ ਜਾਵੇ ਤਾਂ ਮੰਨਿਆ ਜਾਂਦਾ ਕਿ ਉਹ ਅੱਠ ਪ੍ਰਤੀਸ਼ਤ ਤੱਕ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜੋ ਤਿਕੋਣੀ ਟੱਕਰ 'ਚ ਕਾਫ਼ੀ ਵੱਡਾ ਆਂਕੜਾ ਹੋ ਸਕਦਾ। ਪਰ! ਹੁਣ ਡੇਰੇ ਦੇ ਮੁਖੀ ਤੇ ਡੇਰੇ ਦੇ ਪ੍ਰੇਮੀਆਂ 'ਚ ਬਹੁਤ ਤਬਦੀਲੀਆਂ ਆ ਗਈਆਂ ਹਨ। ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕੋਈ ਵੇਲਾ ਸੀ ਬਾਬੇ ਦੇ ਸ਼ਰਧਾਲੂ ਹੁੰਦੇ ਸਨ, ਪਰ ਹੁਣ ਆਧੁਨਿਕਤਾ ਦੇ ਦੌਰ 'ਚ ਬਾਬਾ ਧਰਮ ਪ੍ਰਚਾਰਕ ਤੋਂ ਐਕਟਰ ਬਣ ਚੁੱਕਿਆ ਤੇ ਸ਼ਰਧਾਲੂ ਉਸ ਦੇ ਫੈਨ। ਸ਼ਰਧਾਲੂ ਸ਼ਰਧਾ 'ਚ ਉੱਲੂ ਬਣ ਜਾਂਦਾ ਪਰ ਫੈਨ ਸਿਰਫ਼ ਕਲਾ ਦਾ ਹੁੰਦਾ ਨਾ ਕੇ ਭਾਵਨਾਵਾਂ ਦਾ।
ਮਿੱਤਰੋ.. ਆਪਣੇ ਆਪ ਨੂੰ ਤਿਆਰ ਇਸ ਲਈ ਵੀ ਰੱਖਿਓ ਕਿ ਜੇ ਦੁਬਾਰਾ ਅਕਾਲੀ ਸਰਕਾਰ ਆ ਗਈ ਤਾਂ ਉਨ੍ਹਾਂ ਦੇ ਅਣਅਧਿਕਾਰਤ ਚੋਣ ਮਨੋਰਥ ਪੱਤਰ 'ਚ "ਕੰਮ ਕਰਾ ਕੇ ਦੂਜਿਆਂ ਨੂੰ ਵੋਟਾਂ ਪਾਉਣ ਵਾਲਿਆਂ" ਅਤੇ "ਐਨ.ਆਰ.ਆਈਜ਼" ਲਈ ਖ਼ਾਸ ਯੋਜਨਾਵਾਂ ਤਹਿਤ "5911 ਟਰੈਕਟਰ ਮਗਰ ਟੋਚਨ ਪਾ-ਪਾ ਘੜੀਸਣਾ"...ਅਤੇ...."ਦੇਖ ਲਾਵਾਂਗੇ".... ਵਰਗੇ ਸ਼ਬਦ ਵੀ ਜੱਗ ਜ਼ਾਹਿਰ ਹੋ ਚੁੱਕੇ ਹਨ। ਖ਼ਾਸ ਕਰਕੇ ਐਨ.ਆਰ.ਆਈ. ਭਰਾਵਾਂ ਨੂੰ ਕਿਤੇ ਆਪਣੇ ਆਪ ਨੂੰ ''ਮੈਂ ਐਨ.ਆਰ.ਆਈ. ਨਹੀਂ ਹਾਂ'' ਸਾਬਤ ਕਰਨ ਲਈ ਮਿੰਨਤਾਂ-ਤਰਲੇ ਨਾ ਕੱਢਣੇ ਪੈ ਜਾਣ।
ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਆਪਾਂ ਗੱਲ ਇੱਥੇ ਈ ਸਮੇਟਦੇ ਹਾਂ।
ਤੇ ਜਾਂਦਾ ਜਾਂਦਾ ਇਕ ਗੁਜ਼ਾਰਿਸ਼ ਜ਼ਰੂਰ ਕਰਨੀ ਚਾਹੁੰਗਾ ਕਿ ਗਿਆਰਾਂ ਮਾਰਚ ਨੂੰ ''ਕੁਝ ਵੀ ਹੋ ਸਕਦੈ'' ਦਾ ਮੂਡ ਬਣਾ ਕੇ ਨਤੀਜੇ ਸੁਣਿਓ ਜੀ। ਐਵੇਂ ਨਾ ਆਪਣੀ ਪੂਛ ਪਟਾ ਬੈਠਿਓ...! ਸਰਕਾਰ ਭਾਵੇਂ ਕੋਈ ਬਣ ਜਾਏ ਰਾਤੋਂ ਰਾਤ ਇਨਕਲਾਬ ਨਹੀਂ ਆਉਣ ਲੱਗਿਆ, ਵਕਤ ਲੱਗੇਗਾ .. ਸੋ ਲੋੜ ਹੈ ਸਬਰ ਬਣਾਈ ਰੱਖਣ ਦੀ।


02/12/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੧੮

ਗੁਰਮਤਿ ਵਿੱਚ ਪਰਧਾਨ ਦੀ ਪ੍ਰੀਭਾਸ਼ਾ ਕੀ ਹੈ?

ਪਰਧਾਨ-ਸਭ ਤੋਂ ਉੱਚੇ, ਸ੍ਰੇਸ਼ਟ, ਉੱਤਮ, ਜਥੇਦਾਰ, ਆਗੂ, ਵਡਿਆਈ ਵਾਲੇ, ਮੁਖੀਏ ਮਾਈ ਭਾਈ ਜਿੰਨ੍ਹਾਂ ਨੇ ਰੱਬ ਨੂੰ ਅੰਦਰ ਵਸਿਆ ਜਾਣ ਲਿਆ-ਜਿਨਿ ਮਨਿ ਵਸਿਆ ਪਾਰਬ੍ਰਹਮ ਸੇ ਪੂਰੇ ਪਰਧਾਨ॥ (੪੫) ਅਤੇ ਜਿੰਨ੍ਹਾਂ ਨੇ ਦਿਲ ਸੱਚੇ ਗੁਰੂ ਨਾਲ ਜੋੜ ਲਿਆ ਹੈ-ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ॥ (੪੫) ਜੋ ਦੁਨਿਆਵੀ ਰੁਤਬਿਆਂ ਵਾਲੇ ਲੀਡਰਾਂ ਅਤੇ ਡੇਰੇਦਾਰ ਸੰਪ੍ਰਦਾਈ ਸਾਧਾਂ ਨੂੰ ਛੱਡ ਕੇ ਕੇਵਲ ਕਰਤਾਰ ਨੂੰ ਹੀ ਸੀਸ ਨਿਵਾਉਂਦੇ ਹਨ-ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ॥(੭੦੯) ਅਤੇ-ਜਿਨਾ ਮੁਹਬਤਿ ਇਕ ਸਿਉ ਤੇ ਪੂਰੇ ਪਰਧਾਨ॥੨॥ (੧੧੦੨) ਗੁਰੂ ਦੀ ਸ਼ਰਨ ਵਿੱਚ ਜਿੰਨ੍ਹਾਂ ਨੂੰ ਹਿਰਦੇ ਤਖਤ ਤੇ ਬੈਠਣ ਭਾਵ ਮਾਇਆ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ ਇਜ਼ਤ ਮਿਲਦੀ ਹੈ, ਉਨ੍ਹਾਂ ਨੂੰ ਕਰਤਾਰ ਆਗੂ ਪ੍ਰਧਾਨ ਬਣਾ ਦਿੰਦਾ ਹੈ-ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥(੧੧੭੨) ਜਿਨ੍ਹਾਂ ਦੀ ਮਤ ਬੁੱਧ ਪੂਰੀ ਉੱਚੀ ਅਤੇ ਹਿਰਦੇ ਵਿੱਚ ਗੁਰੂ ਦਾ ਮੰਤ (ਉਪਦੇਸ਼) ਹੈ ਉਹ ਪੁਰਖ ਪ੍ਰਧਾਨ ਹਨ-ਮਤਿ ਪੂਰੀ ਪਰਧਾਨ ਤੇ, ਗੁਰ ਪੂਰੇ ਮਨ ਮੰਤ॥ (੨੫੯) ਸੋ ਅਜੋਕੇ ਗੁਰਦੁਵਾਰਾ ਸਹਿਬਾਨ, ਕਿਸੇ ਧਾਰਮਿਕ, ਸਮਾਜਿਕ ਸਭਾ ਸੁਸਾਇਟੀ ਜਾਂ ਅਦਾਰੇ ਦੇ ਪ੍ਰਧਾਨਾਂ ਨੂੰ ਉਪ੍ਰੋਕਤ ਗੁਰਬਾਣੀ ਅਨੁਸਾਰ ਗੁਣ ਧਾਰਨ ਕਰਨੇ ਚਾਹੀਦੇ ਹਨ। ਪੈਸੇ, ਧੌਂਸ, ਚੌਧਰ, ਬਹੁ ਗਿਣਤੀ ਜਾਂ ਜਾਤ ਬਰਾਦਰੀ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ। ਨਿਰਪੱਖ ਹੋ ਮਨੁੱਖਤਾ ਦੀ ਸੇਵਾ ਕਰਨ ਵਾਲੇ ਸੱਜਨ ਹੀ ਪ੍ਰਧਾਨਗੀ ਦੇ ਕਾਬਲ ਹੋ ਸਕਦੇ ਹਨ। ਜੇ ਕਿਤੇ ਐਸੇ ਸੱਜਨ ਪ੍ਰਧਾਨ ਬਣਨ ਤਾਂ ਨਿੱਤ ਦੀਆਂ ਲੜਾਈਆਂ ਤੋਂ ਮਨੁਖਤਾ ਖਾਸ ਕਰ ਸਿੱਖ ਕੌਮ, ਰਾਹਤ ਪ੍ਰਾਪਤ ਕਰ ਸਕਦੀ ਏ ਪਰ ਅੱਜ ਅਸੀਂ ਬਹੁਤੇ ਥਾਵਾਂ ਤੇ ਜਿਆਦਾ ਭੇਖ, ਜਾਤ-ਬਰਾਦਰੀ, ਚੌਧਰ, ਮਾਇਆਧਾਰੀ ਅਤੇ ਪਾਰਟੀਬਾਜੀ ਮੱਗਰ ਲੱਗ ਕੇ ਹੀ ਪ੍ਰਧਾਨਾਂ ਦੀ ਚੋਣ ਕਰਦੇ ਹਾਂ। ਘੱਟ ਤੋਂ ਘੱਟ ਸਿੱਖ ਕੌਮ ਜੋ ਸ਼ਬਦ "ਗੁਰੂ ਗ੍ਰੰਥ ਸਾਹਿਬ" ਨੂੰ ਗੁਰੂ ਮੰਨਦੀ ਹੈ, ਦੇ ਧਰਮ ਅਤੇ ਸਮਾਜਿਕ ਅਦਾਰਿਆਂ ਦੇ ਪ੍ਰਧਾਨ ਤਾਂ ਗੁਰਬਾਣੀ ਦੀ ਦਿੱਤੀ ਸੇਧ ਵਾਲੇ ਹੀ ਹੋਣੇ ਚਾਹੀਦੇ ਹਨ। ਗੁਰੂ ਭਲੀ ਕਰੇ ਕਦੇ ਇਹ ਚੰਗਾ ਸਮਾਂ ਵੀ ਆਵੇ! ਚਲਦਾ....


02/12/17
ਤੱਤ ਗੁਰਮਤਿ ਪਰਿਵਾਰ

ਗੁਰਦੁਆਰਾ ਚੌਣਾਂ ਬਨਾਮ ਗੁਰਦੁਆਰਾ ਸੁਧਾਰ
ਕੀ ਬਾਬਾ ਨਾਨਕ ਨੂੰ ਇਹੋ ਜਿਹਾ ਗੁਰਦੁਆਰਾ ਸਿਸਟਮ ਪ੍ਰਵਾਨ ਸੀ ?

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣਾਂ ਫਿਰ ਸਿਰ ਤੇ ਹਨ। ਸੋ ਗੁਰਦੁਆਰਾ ਸੁਧਾਰ ਲਹਿਰ ਦਾ ਸ਼ੋਸਾ ਅਤੇ ਸ਼ੋਰ ਫਿਰ ਡੋਰਾਂ ਤੇ ਹੈ। ਵੱਖਰੇ-ਵੱਖਰੇ ਧੜਿਆਂ ਦੇ ਵੱਖਰੇ ਵੱਖਰੇ ਬਿਆਨ, ਦਾਅਵੇ ਅਤੇ ਸੁਝਾਅ ਆ ਰਹੇ ਹਨ। ਪਰ ਅਸੀਂ ਅੱਜ ਉਨ੍ਹਾਂ ਕੁਝ ਮੂਲ ਸਵਾਲਾਂ ਨਾਲ ਵਿਚਾਰ ਕਰਾਂਗੇ ਜਿਹਨਾਂ ਨੂੰ ਲਗਭਗ ਸਾਰਾ ਸਿੱਖ ਸਮਾਜ ਬਹੁਤ ਪਹਿਲਾਂ ਹੀ ਵਿਸਾਰ ਚੁੱਕਾ ਹੈ। ਇਨ੍ਹਾਂ ਦੋ ਸਵਾਲਾਂ ਤੇ ਗੌਰ ਫਰਮਾਉ

੧. ਕੀ ਬਾਬਾ ਨਾਨਕ ਸਨਾਤਨੀ (ਹਿੰਦੂ) ਮਤ, ਇਸਾਈ, ਇਸਲਾਮ ਆਦਿ ਮੱਤਾਂ (ਅਖੌਤੀ ਧਰਮਾਂ) ਦੇ ਵਾਂਗੂ ਇਕ ਹੋਰ ਵੱਖਰਾ ਮੱਤ ਅਤੇ ਫਿਰਕਾ ਸ਼ੁਰੂ ਕਰਨਾ ਚਾਹੁੰਦੇ ਸਨ ?
੨. ਕੀ ਬਾਬਾ ਨਾਨਕ ਜੀ ਦਾ ਮਕਸਦ ਮੰਦਿਰ, ਮਸਜਿਦ, ਗਿਰਜੇ ਆਦਿ ਵਾਂਗੂ ਇਕ ਹੋਰ ਪੂਜਾ (ਅਖੌਤੀ ਧਾਰਮਿਕ) ਸਥਾਨ ਸਿਸਟਮ ਸਥਾਪਿਤ ਕਰਨਾ ਸੀ ?

ਬਾਬਾ ਨਾਨਕ ਦੀ ਫਿਲਾਸਫੀ ਨੂੰ ਸੁਹਿਰਦਤਾ ਅਤੇ ਬਿਬੇਕ ਨਾਲ ਵਿਚਾਰਨ ਵਾਲੇ ਸੱਜਣ ਜਦੋਂ ਇਨ੍ਹਾਂ ਦੋਹਾਂ ਮੂਲ ਸਵਾਲਾਂ ਦਾ ਜਵਾਬ ਭਾਲਣ ਦੀ ਕੋਸ਼ਿਸ਼ ਕਰਨਗੇ ਤਾਂ ਅਵੱਸ਼ ਹੀ ਜਵਾਬ ਹੋਵੇਗਾ- ਨਹੀਂ, ਬਿਲਕੁਲ ਨਹੀਂ। ਬਾਕੀ ਸਿਰਫ ਜ਼ਜ਼ਬਾਤੀ ਸੱਜਣਾਂ ਦਾ ਸਰਬਪੱਖੀ ਮਨੁੱਖਤਾਵਾਦੀ ਨਾਨਕ ਫਲਸਫੇ ਦੇ ਮੂਲ ਉਦੇਸ਼ ਨਾਲ ਕੋਈ ਵਾਸਤਾ ਨਹੀਂ ਰਿਹਾ ਅਤੇ ਨਾ ਹੀ ਨਾਨਕ ਫਿਲਾਸਫੀ ਨੇ ਇਨ੍ਹਾਂ ਦੀ ਹੋਂਦ ਨੂੰ ਕੋਈ ਹਾਂ-ਪੱਖੀ ਮਾਨਤਾ ਦਿੱਤੀ ਹੈ। ਬਾਬਾ ਨਾਨਕ ਫਿਲਾਸਫੀ ਦਾ ਐਸੀ ਫਿਰਕਾਪ੍ਰਸਤੀ ਬਾਰੇ ਫੈਸਲਾ ‘ਤੀਨੇ ਉਜਾੜੇ ਕਾ ਹੈਂ ਬੰਧ’ ਅਤੇ ‘ਪੰਡਿਤ ਮੁਲਾਂ ਜੋ ਲਿਖ ਦਿਆ ਛਾਡਿ ਚਲੇ ਹਮ ਕਛੂ ਨਾ ਲਿਆ’ ਵਿਚ ਅਜੌਕੀ ਸਿੱਖ ਫਿਰਕਾਪ੍ਰਸਤੀ ਅਤੇ ਪੂਜਾ (ਗੁਰਦੁਆਰਾ) ਸਿਸਟਮ ਵੀ ਬੇਸ਼ਕ ਸ਼ਾਮਿਲ ਹੈ।
ਅਜੌਕੀ ਪ੍ਰਚਲਿਤ ਸਿੱਖ ਸਮਾਜੀ ਵਿਵਸਥਾ ਨਾਲ ਜ਼ਜ਼ਬਾਤੀ ਪਰ ਸੁਹਿਰਦਤਾ ਨਾਲ ਜੁੜੇ ਅਨੇਕਾਂ ਸਿੱਖਾਂ ਨੂੰ ਸਾਡਾ ਇਹ ਸਵਾਲ ਬੇਸ਼ਕ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਸਕਦਾ ਹੈ ਕਿਉੇਂਕਿ ਬਾਕੀ ਮੱਤਾਂ ਵਾਂਗੂ ਉਨ੍ਹਾਂ ਦਾ ਮਾਨਸਿਕ ਪਾਲਣ-ਪੋਸ਼ਨ ਵੀ ਪਿਛਲੇ ਲੰਮੇ ਸਮੇਂ ਤੋਂ ਉਹ ਪੁਜਾਰੀ ਸ਼੍ਰੈਣੀ ਹੀ ਕਰ ਰਹੀ ਹੈ ਜਿਸ ਲਈ ਕਿਸੇ ਵੀ ਪ੍ਰਚਲਿਤ ਮਾਨਤਾ ਤੇ ਕਿੰਤੂ- ਪ੍ਰੰਤੂ ਕਰਨਾ ਇਕ ਵੱਡਾ ਗੁਨਾਹ ਅਤੇ ਪਾਪ ਹੈ? ਪਰ ਬਾਬਾ ਨਾਨਕ ਦੀ ਫਿਲਾਸਫੀ ਦਾ ਸੱਚਾ ਅਤੇ ਸੁਚੇਤ ਸਿੱਖ ਇਹ ਪੁਜਾਰੀ ‘ਮਹਾਂ-ਝੂਠ’ ਕਿਵੇਂ ਸਿਰ ਮੱਥੇ ਮੰਨ ਸਕਦਾ ਹੈ? ਬਾਬਾ ਨਾਨਕ ਦੀ ਫਿਲਾਸਫੀ ਦੀ ਸ਼ੁਰਆਤ ਹੀ ਪ੍ਰਚਲਿਤ ਮਾਨਤਾਵਾਂ ਅਤੇ ਰਸਮਾਂ ਤੇ ਵੱਡੇ ਕਿੰਤੂਆਂ ਨਾਲ ਹੁੰਦੀ ਹੈ। ਸੋ ਇਹ ਤਾਂ ਸਪਸ਼ਟ ਹੈ ਕਿ ਜੋ ਵੀ ਕਿਸੇ ਪ੍ਰਚਲਿਤ ਮਾਨਤਾ ਅਤੇ ਰਸਮਾਂ ਆਦਿ ਤੇ ਸਵਾਲ ਖੜੇ ਕਰਨ ਦਾ ਵਿਰੋਧ ਕਰਦਾ ਹੈ, ਉਹ ਬੇਸ਼ਕ ਹੋਰ ਕੁੱਝ ਵੀ ਹੋਵੇ, ਨਾਨਕ ਫਿਲਾਸਫੀ ਦਾ ਸੁਹਿਰਦ ਸਮਰਥਕ ਨਹੀਂ ਹੋ ਸਕਦਾ, ਕਿਉਂਕਿ ਬਾਬਾ ਨਾਨਕ ਦੀ ਸਮਝਾਈ ਫਿਲਾਸਫੀ ਹੀ ਗੁਰਮਤਿ ਇਨਕਲਾਬ ਦਾ ਮੂਲ ਹੈ।
ਉਪਰੋਕਤ ਮੂਲ ਵਿਚਾਰ ਤੋਂ ਇਹ ਤਾਂ ਸਪਸ਼ਟ ਹੋ ਗਿਆ ਕਿ ਬਾਬਾ ਨਾਨਕ ਦਾ ਮਕਸਦ ਨਾ ਤਾਂ ਪਹਿਲਾਂ ਪ੍ਰਚਲਿਤ ਮੱਤਾਂ ਦੇ ਮੁਕਾਬਲੇ ਵਿਚ ਇਕ ਹੋਰ ਮੱਤ/ਫਿਰਕਾ ਸਥਾਪਿਤ ਕਰਨਾ ਸੀ ਅਤੇ ਨਾ ਹੀ ਗੁਰਦੁਆਰਾ ਦੇ ਰੂਪ ਵਿਚ ਪਹਿਲਾਂ ਪ੍ਰਚਲਿਤ ਅਖੌਤੀ ਠਾਕੁਰ ਦੁਆਰਿਆਂ ਵਾਂਗੂ ਇਕ ਹੋਰ ‘ਪੂਜਾ-ਸਥਲ’ ਸਿਸਟਮ ਪ੍ਰਚਲਿਤ ਕਰਨਾ ਸੀ। ਜਿਆਦਾਤਰ ਜਜਬਾਤੀ ਸਿੱਖ ਸਾਡੇ ਵਲੋਂ ਦੱਸੀ ਇਸ ਮੂਲ ਸੱਚਾਈ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਸਾਡੀ ਆਦਤ ਹੈ ਕਿ ਅਸੀਂ ਬਿਨਾਂ ਮਿਸਾਲਾਂ ਦੇ ਗੱਲ ਨੂੰ ਆਸਾਨੀ ਨਾਲ ਨਹੀਂ ਸਮਝ ਪਾਉਂਦੇ। ਸੋ ਅੱਗੇ ਇਹ ਸਾਬਿਤ ਕਰਨ ਲਈ ਕਿ ਪ੍ਰਚਲਿਤ ਗੁਰਦੁਆਰਾ ਸਿਸਟਮ ਮੰਦਿਰ, ਮਸਜਿਦ, ਗਿਰਜਾ ਸਿਸਟਮ ਦਾ ਹੀ ਇਕ ਹੋਰ ਰੂਪ ਬਣ ਗਿਆ ਹੈ, ਕੁਝ ਜੀਵੰਤ ਮਿਸਾਲਾਂ ਸੰਖੇਪ ਵਿਚ ਸਾਂਝੀਆਂ ਕਰਦੇ ਹਾਂ।
ਸਮਾਜ ਦੇ ਜ਼ਿਆਦਾਤਰ ਗੁਰਦੁਆਰਿਆਂ ਲਈ ਮਾਰਗ ਦਰਸ਼ਕ ਅੰਮ੍ਰਿਤਸਰ ਵਿਖੇ ਸਥਿਤ ‘ਦਰਦਬਾਰ ਸਾਹਿਬ’ ਕੰਪਲੈਕਸ ਹੀ ਹੈ। ਉਥੇ ਦੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਇਕ ਖਾਸ ਸਰੂਪ ਨੂੰ ਛੂਹਨ ਮਾਤਰ ਨਾਲ ਪਵਿੱਤਰ ਹੋਣ ਦਾ ਭਰਮ ਪਾਲਣ ਦੇ ਸ਼ਰਧਾਮਈ ਕਰਮਕਾਂਡ ਤੋਂ ਸ਼ੁਰੂ ਹੁੰਦੀ ਵਿਵਸਥਾ ਤੋਂ ਰਾਤ ਦੇ ‘ਸੁਖਾਸਨ’ ਤੱਕ ਦੀ ਕ੍ਰਿਆ ਦਾ ਬਹੁਤਾ ਹਿੱਸਾ ਉਸੇ ਪੁਜਾਰੀਵਾਦ ਦਾ ਖਿਲਾਰਾ ਹੈ ਜੋ ਮੰਦਿਰ, ਮਸਜਦ, ਗਿਰਜਿਆਂ ਵਿਚ ਚਲ ਰਿਹਾ ਹੈ। ਅਸੀਂ ਮੰਦਿਰ ਵਿਚਲੀ ਮੂਰਤੀ ਵਾਂਗ ‘ਸ਼ਬਦ ਗੁਰੁ ਗ੍ਰੰਥ ਸਾਹਿਬ’ ਜੀ ਨਾਲ ਸ਼ਰਧਾਮਈ ਕਰਮਕਾਂਡਾਂ ਅਪਣਾ ਲਏ ਹਨ। ਗੰਗਾ ਜਮੁਨਾ ਦੇ ਪਵਿੱਤਰ ਇਸ਼ਨਾਨ ਦੇ ਵਹਿਮ ਵਾਂਗ ਅੰਮ੍ਰਿੰਤਸਰ, ਦਿੱਲੀ ਆਦਿ ਦੇ ਸਰੋਵਰਾਂ ਵਿਚ ਡੁਬਕੀ ਲਾਉਣ ਨੂੰ ਪਵਿੱਤਰ ਮੰਨਣ ਦਾ ਵਹਿਮ ਪਾਲ ਲਿਆ ਹੈ। ਗੁਰਮਤਿ ਦੇ ਮੂਲ ਵਿਚਾਰ ਨੂੰ ਵਿਸਾਰ ਕੇ ਅਨਗਿਨਤ ਹੋਰ ਕਰਮਕਾਂਡਾਂ, ਚਮਤਕਾਰੀ ਅੰਧ-ਵਿਸ਼ਵਾਸਾਂ ਦਾ ਖਿਲਾਰ ਅੰਮ੍ਰਿਤਸਰ ਤੋਂ ਲੈ ਪਿੰਡ ਤੱਕ ਦੇ ‘ਗੁਰਦੁਆਰਿਆਂ’ ਵਿਚ ਅਸੀਂ ਬਿਨਾਂ ਕਿੰਤੂ-ਪ੍ਰੰਤੂ ਦੇ ਅਪਨਾ ਲਿਆ ਹੈ। ਹਰਿਦੁਆਰ ਦੀ ਤਰਜ਼ ਤੇ ਪਤਾਲਪੁਰੀ ਅਤੇ ਹਰਿ ਕੀ ਪਉੜੀ ਆਦਿ ਬਣਾ ਲਿਆ ਹੈ।
ਕੁਝ ਸੱਜਣ ਸ਼ਰਧਾਲੂ ਮਾਨਸਿਕ ਹੱਠਧਰਮਿਤਾ ਹੇਠ ਹੁਣ ਵੀ ਆਪਣੇ ਦਿੱਲ ਨੂੰ ਝੂਠਾ ਦਿਲਾਸਾ ਦੇਂਦੇ ਹੋਏ ਕਹਿਣਗੇ ਕਿ ਚਲੋਂ ਗੁਰਦੁਆਰਿਆਂ ਵਿਚ ‘ਨਾਨਕ ਫਿਲਾਸਫੀ’ ਵਾਲੀ ਬਾਣੀ ਤਾਂ ਨਿਰੰਤਰ ਪੜੀ ਹੀ ਜਾਂਦੀ ਹੈ। ਤੁਹਾਡੇ ਇਸ ਝੂਠੀ ਖੁਸ਼ਫਹਿਮੀ ਤੇ ਤੁਹਾਨੂੰ ਮੁਬਾਰਕਬਾਦ ਦੇਂਦੇ ਹੋਏ ਅਸੀਂ ਇਹ ਕੜਵੀ ਸੱਚਾਈ ਵੀ ਰੱਖਣ ਤੋਂ ਸੰਕੋਚ ਕਰਾਂਗੇ ਕਿ ਇਨ੍ਹਾਂ ‘ਗੁਰਦੁਆਰਿਆਂ’ ਵਿਚ ਕੀਰਤਨ ਦੇ ਰੂਪ ਵਿਚ ਪੜੀ ਜਾ ਰਹੀ ਇਹ ‘ਵਿਚਾਰ-ਅਮਲ ਰਹਿਤ’ ਬਾਣੀ ਵੀ ਇਕ ਕੰਨ ਰਸ ਰੂਪੀ ਮਾਨਸਿਕ ਤਸੱਲੀ ਤੋਂ ਵਧੇਰੇ ਕੁਝ ਨਹੀਂ ਜਿਸ ਨੂੰ ਗੁਰਮਤਿ ਫਿਲਾਸਫੀ ‘ਕੋਈ ਗਾਵੈ ਰਾਗੀ ਨਾਦੀਂ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥’ ਅਤੇ ‘ਪੜਿ ਪੜਿ ਗਡੀ ਲਦੀਅਹਿ’ ਰਾਹੀਂ ਸਪਸ਼ਟ ਨਕਾਰ ਦਿਤਾ ਗਿਆ ਹੈ। ਜੇ ਇਸ ਵਿਚ ਵਿਚਾਰ-ਅਮਲ ਦਾ ਕੁਝ ਵੀ ਅੰਸ਼ ਸ਼ਾਮਿਲ ਹੁੰਦਾ ਤਾਂ ਆਮ ਸੰਗਤ ਨੂੰ ਇਹ ਸਮਝ ਆ ਜਾਣੀ ਸੀ ਕਿ ਕੀਰਤਨੀਆ ਕੱਚੀ ਬਾਣੀ ਪੜ ਰਿਹਾ ਹੈ ਜਾ ਸੱਚੀ। ਇਥੇ ਤਾਂ ਇਹ ਹਾਲਾਤ ਹੈ ਕਿ ਕੋਈ ਕੁਝ ਵੀ ਗਾ ਕੇ ਚਲਾ ਜਾਵੇ ਸਭ ਝੂਮ-ਝੂਮ ਕੇ ਪ੍ਰਵਾਨ ਕਰੀ ਜਾਂਦੇ ਹਨ। ਇਨ੍ਹਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਆਈ ਕਿ ਪੁਜਾਰੀਆਂ ਨੇ ਬਾਬਾ ਨਾਨਕ ਜੀ ਦੀ ਇਨਕਲਾਬੀ ਲਹਿਰ ਤੇ ਕਬਜ਼ਾ ਕਰ ਕੇ ਇਨ੍ਹਾਂ ਵਿਚ ‘ਬਚਿਤ੍ਰ ਨਾਟਕ’ ਰੂਪੀ ਉਹ ਅਜਗਰ ਛੱਡ ਦਿਤਾ ਹੈ ਜਿਸ ਰਾਹੀਂ ਕਦੋਂ ਇਹ ਅਕਾਲ ਦੇ ਭੁਲੇਖੇ ਆਪਣੀ ਅਰਦਾਸ ਅਤੇ ਹੋਰ ਕਰਮਾਂ ਵਿਚ ਦੇਵੀ ਭਗੌਤੀ ਅਤੇ ਦੇਵੀ ‘ਸ਼ਿਵਾ’ ਦੀ ਭਗਤੀ ਸ਼ਰੇਆਮ ਗੁਰੂਦਵਾਰਿਆਂ ਵਿਚ ਕਰੀ ਜਾ ਰਹੇ ਹਨ।
ਜਦੋਂ ਹੁਣ ਇਹ ਸਪਸ਼ਟ ਹੋ ਗਿਆ ਤਾਂ ਮੋਜੂਦਾ ਸਿੱਖ ਸਮਾਜ ਅਤੇ ਇਨ੍ਹਾਂ ਦਾ ‘ਗੁਰਦੁਆਰਾ ਸਿਸਟਮ’ ਬਾਬਾ ਨਾਨਕ ਦੀ ਇਨਕਲਾਬੀ ਫਿਲਾਸਫੀ ਤੋਂ ਪੂਰੀ ਤਰਾਂ ਨਾਲ ਭਟਕ ਕੇ, ਮੰਦਿਰਾਂ, ਮਸਜਿਦਾਂ ਵਾਂਗੂ ਪੁਜਾਰੀਵਾਦ ਦਾ ਇਕ ਹੋਰ ਨਵਾਂ ਰੂਪ ਅਤੇ ਮੁਕੰਮਲ ਠਿਕਾਨਾ ਬਣ ਚੁੱਕਾ ਹੈ ਤਾਂ ਇਸ ਵਿਚ ਸੁਧਾਰ ਦੀ ਕੋਈ ਸੰਭਾਵਨਾ ਬਚੀ ਹੈ ? ਕੀ ਸਿੰਘ ਸਭਾ ਲਹਿਰ ਵਲੋਂ ਚਲਾਈ ‘ਗੁਰਦੁਆਰਾ ਸੁਧਾਰ ਲਹਿਰ’ ਤੋਂ ੧੦੦ ਸਾਲ ਬਾਅਦ ਵੀ ਇਸ ਵਿਚ ਕੋਈ ਜ਼ਿਕਰਯੋਗ ਮੂਲ ਸੁਧਾਰ ਹੋਇਆ ਹੈ? ਬਿਲਕੁਲ ਨਹੀਂ! ਬਲਕਿ ਗੁਰਮਤਿ ਪੱਖੋਂ ਹੋਰ ਨਿਘਾਰ ਹੀ ਆਇਆ ਹੈ। ਇਹ ਇਕ ਕੜਵੀ ਅਤੇ ਅਫਸੋਸਜਨਕ ਹਕੀਕਤ ਹੈ ਕਿ ਮੌਜੂਦਾ ਸਿੱਖ ਸਮਾਜ ਅਤੇ ਗੁਰਦੁਆਰਾ ਸਿਸਟਮ ‘ਗੁਰਮਤਿ ਇਨਕਲਾਬ’ ਦੇ ਮੂਲ ਉਦੇਸ਼ ਤੋਂ ਭਟਕ ਕੇ ਇਕ ਹੋਰ ਪੁਜਾਰੀਵਾਦੀ ਫਿਰਕੇ ਦਾ ਮੁਕੰਮਲ ਰੂਪ ਧਾਰਨ ਕਰ ਚੁੱਕਿਆ ਹੈ ਜਿਸ ਦਾ ਸੁਧਾਰ ਸੰਭਵ ਨਹੀਂ ਸੀ। ਨਾਨਕ ਫਿਲਾਸਫੀ ਦੇ ਇਕ ਮੂਲ਼ ਸੰਦੇਸ਼ ‘ਨਾ ਹਮ ਹਿੰਦੂ ਨਾ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ’ ਦੇ ਘੇਰੇ ਵਿਚ ਅੱਜ ਦਾ ਸਿੱਖ ਸਮਾਜ ਅਤੇ ਗੁਰਦੁਆਰਾ ਸਿਸਟਮ ਵੀ ਸ਼ਾਮਿਲ ਹੈ।
ਕੀ ਬਾਬਾ ਨਾਨਕ ਜੀ ਨੇ ਪ੍ਰਚਲਿਤ ਹਿੰਦੂ, ਇਸਲਾਮ ਆਦਿ ਫਿਰਕਿਆਂ ਵਿਚ ਸੁਧਾਰ ਦੀ ਕੋਸ਼ਿਸ਼ ਕੀਤੀ ? ਨਹੀਂ , ਉਨ੍ਹਾਂ ਨੇ ਇਹ ਜਾਣ ਲਿਆ ਸੀ ਇਹ ਮੂਲੋਂ ਭਟਕ ਚੁੱਕੇ ਹਨ ਜੋ ਆਪਣੇ ਵੱਖਰੇ ਵੱਖਰੇ ਲੇਬਲ ਲਾਉਣ ਦਾ ਭਰਮ ਪਾਲ ਕੇ ਮਨੁੱਖਤਾ ਵਿਚ ਵੰਡੀਆਂ ਪਾ ਰਹੇ ਹਨ। ਇਨ੍ਹਾਂ ਦਾ ਸਮੂਹਕ ਸੁਧਾਰ ਸੰਭਵ ਨਹੀਂ। ਸੋ ਉਨ੍ਹਾਂ ਨੇ ਪ੍ਰਚਲਿਤ ਧਰਮਾਂ ਦੀ ਫਿਲਾਸਫੀ ਨੂੰ ਮੁੱਢੋਂ ਰੱਦ ਕਰਦੇ ਹੋਏ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਹੋਕੇ ਰਾਹੀਂ ਇਕੋ ਇਕ ਅਸਲ ਮਾਨਵੀ ਧਰਮ ਦਾ ਸੱਚ ਗੁਰਮਤਿ ਇਨਕਲਾਬ ਰਾਹੀਂ ਲੋਕਾਈ ਸਾਹਮਣੇ ਪੇਸ਼ ਕੀਤਾ। ਐਸੇ ਲਾਸਾਣੀ ਅਤੇ ਇਨਕਲਾਬੀ ਬਾਬਾ ਨਾਨਕ ਬਾਰੇ ਇਹ ਦਾਅਵਾ ਕਿ ਉਨ੍ਹ੍ਹਾਂ ਨੇ ਪ੍ਰਚਲਿਤ ਫਿਰਕਿਆਂ ਵਾਂਗੂ ਇਕ ਹੋਰ ਨਵਾਂ ਫਿਰਕਾ ਸਥਾਪਿਤ ਕਰਨ ਦਾ ਮਿਸ਼ਨ ਸ਼ੁਰੂ ਕੀਤਾ, ਉਨ੍ਹਾਂ ਦੇ ਨਾਲ ਇਕ ਧ੍ਰੋਹ ਹੀ ਨਹੀਂ, ਇਲਜ਼ਾਮ ਤਰਾਸ਼ੀ ਵੀ ਹੈ।
ਅਸੀਂ ਇਸ ਬਾਰੇ ਕੋਈ ਦਾਅਵਾ ਜਾਂ ਵਿਚਾਰ ਨਹੀਂ ਜਾਣਦੇ ਕਿ ਬਾਕੀ ਪ੍ਰਚਲਿਤ ਮੱਤਾਂ ਦੇ ਮੰਣੇ ਜਾਂਦੇ ਮੋਢੀ, ਮੂਲ ਰੂਪ ਵਿਚ, ਸਹੀ ਸਨ ਜਾਂ ਗਲਤ। ਕਿਉਂਕਿ ਉਨ੍ਹਾਂ ਨੇ ਆਪਣੇ ਮੂਲ ਵਿਚਾਰ ਉਪਲਬਦ ਨਹੀਂ ਹਨ। ਉਨ੍ਹਾਂ ਦੇ ਉਪਦੇਸ਼ਾਂ ਦੇ ਨਾਮ ਤੇ ਪਰੋਸੇ ਜਾ ਰਹੇ ਵਿਚਾਰ ਉਨ੍ਹਾਂ ਨੇ ਆਪ ਕਲਮਬੰਦ ਨਹੀਂ ਕੀਤੇ ਬਲਕਿ ਉਨ੍ਹਾਂ ਦੇ ਸ਼ਰਧਾਲੂ ਮੰਨੇ ਜਾਂਦੇ ਸੱਜਣਾਂ ਨੇ ਕਲਮ-ਬੰਦ ਕੀਤੇ ਜਿਸ ਵਿਚ ਪੁਜਾਰੀਵਾਦੀ ਅੰਸ਼ਾਂ ਦੀ ਮਿਲਾਵਟ ਹੋਣ ਦੀ ਗੁੰਜ਼ਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਬਾਬਾ ਨਾਨਕ ਜੀ ਦੇ ਵਿਸ਼ੇ ਵਿਚ ਐਸਾ ਭੁਲੇਖਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਫਿਲਾਸਫੀ ‘ਨਾਨਕ ਬਾਣੀ ’ ਦੀ ਛਾਪ ਹੇਠ ਆਪ ਕਲਮਬੰਦ ਕੀਤੀ ਜੋ ਉਨ੍ਹਾਂ ਬਾਰੇ ਫੈਲਾਏ ਅਤੇ ਪ੍ਰਚਾਰੇ ਜਾ ਰਹੇ ਹਰ ਭੁਲੇਖੇ ਨੂੰ ਤਾਰ-ਤਾਰ ਕਰਨ ਲਈ ਮੂਲ ਕਸਵੱਟੀ ਹੈ। ਇਸੇ ਕਸਵੱਟੀ ਦੇ ਆਧਾਰ ਤੇ ਸਮੇਂ ਸਮੇਂ ਸੁਚੇਤ ਸੱਜਣ ਅਤੇ ਵਿਦਵਾਨ ਬਾਬਾ ਨਾਨਕ ਬਾਰੇ ਬਹੁਤਾਤ ਵਿਚ ਗਲਤ ਬਿਆਨੀ ਕਰਨ ਵਾਲੀਆਂ ਕੱਚੀਆਂ, ਆਪਾ ਵਿਰੋਧੀ ਅਤੇ ਸ਼ੱਕੀ ਰਚਨਾਵਾਂ ਜਿਵੇਂ ਜਨਮ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਬਚਿਤ੍ਰ ਨਾਟਕ ਗ੍ਰੰਥ ਆਦਿ ਦਾ ਪਰਦਾਫਾਸ਼ ਕਰਦੇ ਰਹੇ ਹਨ। ਪਰ ਅਫਸੋਸ! ਬਹੁਤਾਤ ਸਿੱਖ ਸਮਾਜ ਨੇ ‘ਨਾਨਕ ਬਾਣੀ’ ਦੀ ਮੂਲ ਕਸਵੱਟੀ ਨੂੰ ਅੱਖੋਂ-ਪਰੋਖੇ ਕਰ ਕੇ ਪਹਿਲਾਂ ਪ੍ਰਚਲਿਤ ਮੱਤਾਂ ਵਾਂਗ ਪੁਜਾਰੀਵਾਦੀ ਤਾਕਤਾਂ ਦਾ ਪ੍ਰਭਾਵ ਕਬੂਲਣ ਨੂੰ ਹੀ ਅਸਲ ‘ਸਿੱਖੀ’ ਮੰਨ ਲਿਆ।
ਉਪਰੋਕਤ ਵਿਚਾਰ ਤੋਂ ਇਹ ਸਪਸ਼ਟ ਹੋ ਗਿਆ ਕਿ ਮੌਜੂਦਾ ਗੁਰਦੁਆਰਾ ਸਿਸਟਮ ਤੋਂ ਨਾਨਕ ਇਨਕਲਾਬ ਦੀ ਰੋਸ਼ਨੀ ਵਿਚ ਤੁਰਨ ਵਰਗੇ ਸੁਧਾਰ ਦੀ ਆਸ ਰੱਖਣਾ ‘ਮੂਰਖਤਾ’ ਤੋਂ ਵੱਧ ਕੁਝ ਨਹੀਂ। ਜਿਹੜੇ ਇਸ ਵਿਚਾਰ ਤੋਂ ਬਾਅਦ ਵੀ ਇਕ ਹੋਰ ‘ਪੂਜਾ-ਸਥਾਨ’ ਦੇ ਸਮਰਥਕ ਬਣ ਕੇ ਸੱਚੇ-ਸਿੱਖ ਹੋਣ ਦਾ ਭਰਮ ਪਾਲੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੂਲੋਂ ਭਟਕੇ ਹਿੰਦੂ, ਮੁਸਲਮਾਨ, ਈਸਾਈ ਸੱਜਣਾਂ ਵਾਂਗ ਆਪਣੀ ਸੋਚ ਮੁਬਾਰਕ ਹੈ। ਕਿਉਂਕਿ ਆਪਣੀ ਇੱਛਾ ਅਤੇ ਸਮਝ ਅਨੁਸਾਰ ਆਪਣੇ ਇਸ਼ਟ ਦੀ ਪੂਜਾ ਅਰਚਨਾ ਕਰਨ ਦੇ ਮੂਲ ਮਾਨਵੀ ਅਧਿਕਾਰ ਦਾ ਅਸੀਂ ਦਿਲੋਂ ਸਮਰਥਨ ਕਰਦੇ ਹਾਂ। ਪਰ ਜੋ ਇਹ ਸਮਝਦੇ ਹਨ ਕਿ ਉਹ ਬਾਬਾ ਨਾਨਕ ਜੀ ਦੇ ਸਰਬਪੱਖੀ ਇਨਕਲਾਬ ਦੇ ਸਮਰਥਕ ਹਨ ਅਤੇ ਬਾਬਾ ਨਾਨਕ ਪ੍ਰਚਲਿਤ ਮਾਨਤਾਵਾਂ ਤੇ ਕਿੰਤੂ-ਪ੍ਰੰਤੂ ਨੂੰ ਗਲਤ ਨਹੀਂ ਮੰਨਦੇ, ਉਨ੍ਹਾਂ ਨੂੰ ਅੱਗੇ ਸਾਡੀ ਗੁਜ਼ਾਰਿਸ਼ ਰੂਪੀ ਵਿਚਾਰ ਹੈ।
ਕੀ ਤੂਸੀ ਇਹ ਮੰਨਦੇ ਹੋ ਕਿ ਤੂਸੀ ਸ਼੍ਰੋਮਣੀ ਕਮੇਟੀ ਜਾਂ ਦਿਲੀ ਕਮੇਟੀ ਦੀਆਂ ਚੌਣਾਂ ਜਿੱਤ ਕਿ ਗੁਰਦੁਆਰਾ ਸਿਸਟਮ ਨੂੰ ਬਾਬਾ ਨਾਨਕ ਦੇ ‘ਇਨਕਲਾਬ ਕੇਂਦਰ’ ਦੀ ਤਰਫ ਤੇ ਸੁਧਾਰ ਸਕੋਗੇ? ਕੀ ਐਸਾ ਸੰਭਵ ਹੈ? ਕੀ ਬਾਬਾ ਨਾਨਕ ਨੇ ਹਿੰਦੂ ਜਾਂ ਇਸਲਾਮ ਪੂਜਾ ਸਥਾਨਾਂ ਨੂੰ ਸੁਧਾਰ ਕੇ ਇਨਕਲਾਬ ਲਿਆਉਣ ਦਾ ਜਤਨ ਕੀਤਾ ਸੀ? ਜੇ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ ਤਾਂ ਅਸੀਂ ਕਿਉਂ ਸੁਹਿਰਦ ਅਤੇ ਸੁਚੇਤ ਹੁੰਦੇ ਹੋਏ, ਆਪਣੀ ਕੀਮਤੀ ਸ਼ਕਤੀ, ਸਮਾਂ ਅਤੇ ਸਾਧਨ ਇਸ ਫਜੂਲ ਕਰਨਾ ਚਾਹੁੰਦੇ ਹਾਂ? ਕਿਉਂ ਨਹੀਂ, ਨਾਨਕ ਇਨਕਲਾਬ ਦੇ ਸੁਚੇਤ ਦੀਵਾਨੇ ਜਿਤਨੇ ਵੀ ਹਨ, ਇਕ ਯੋਜਨਾਬੱਧ ਤਰੀਕੇ ਨਾਲ, ਆਪਣੀ ਸ਼ਕਤੀ, ਸਮਾਂ ਅਤੇ ਸਾਧਨ ਉਨ੍ਹਾਂ ਕਾਰਜਾਂ ਵਿਚ ਲਾਈਏ, ਜਿਨ੍ਹਾਂ ਨਾਲ ਨਾਨਕ ਫਿਲਾਸਫੀ ਨੂੰ ਉਸਦੇ ਮੂਲ ਉਦੇਸ਼ ਦੀ ਪਛਾਣ ਅਤੇ ਪ੍ਰਾਪਤੀ ਲਈ ਬਾਨਣੂੰ ਬਣਿਆ ਜਾ ਸਕੇ। ਇਸ ਲੇਖ ਲੜੀ ਦੇ ਅਗਲੇ ਅਤੇ ਅੰਤਿਮ ਭਾਗ ਵਿਚ ਐਸੇ ਸਾਰਥਕ ਕੰਮਾਂ ਦੀ ਪਛਾਣ ਕਰਾਉਣ ਦਾ ਯਤਨ ਕੀਤਾ ਜਾਵੇਗਾ। ਜੇ ਇਸ ਪ੍ਰਤੀ ਕਿਸੇ ਸੱਜਣ ਦੇ ਮਨ ਵਿਚ ਕੋਈ ਹਾਂ-ਪੱਖੀ ਸੁਝਾਅ ਹਨ, ਉਹ ਵੀ ਸਾਨੂੰ ਜਲਦ ਤੋਂ ਜਲਦ ਭੇਜ ਦੇਵੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
[email protected]
੧੨ ਫਰਵਰੀ ੨੦੧੭


02/12/17
ਦਲੇਰ ਸਿੰਘ ਜੋਸ਼

ਪਰਮਲ਼ ਸ਼ਬਦ ਦੀ ਸਮੀਖਿਆ
ਅੱਜ ਦਾ ਇਹ ਸ਼ਬਦ ਬੋਲਨ ਵਿੱਚ ਬੜਾ ਪਿਆਰਾ ਲਗਦਾ ਹੈ ਗੁਰਬਾਣੀ ਅੰਦਰ ਇਹ ਜਿਆਦਾ ਤਰ ਇਹ ਸੁਗੰਧੀ ਦੇ ਅਰਥਾਂ ਵਿੱਚ ਆਇਆ ਹੈ ਇੱਕ ਅਰਥ ਬਾਣੀ ਤੋ ਬਾਹਰਾ ਭੀ ਬੋਲਿਆ ਜਾਂਦਾ ਹੈ ਗੁਰਬਾਣੀ ਵਿੱਚ ਇਸਦੇ ਜੋ ਅਰਥ ਹਨ ਉਹ ਇੱਕ ਤਾਂ ਸੁਗੰਧੀ ਵਾਸਤੇ ਵਰਤਿਆ ਜਾਂਦਾ ਹੈ ਤੇ ਇੱਕ ਪਰਾਈ ਮੈਲ ਜਾਂ ਪਰਾਈ ਨਿੰਦਿਆ ਵਾਸਤੇ ਵਰਤਿਆ ਹੋਇਆ ਸਾਨੂੰ ਪਰਾਪਤ ਹੂੰਦਾ ਹੈ। ਜੋ ਸ਼ਬਦ ਗੁਰਬਾਣੀ ਤੋਂ ਬਾਹਰਾ ਵਰਤੋਂ ਵਿੱਚ ਆ ਰਿਹਾ ਹੈ। ਉਹ ਇੱਕ ਫਸਲ ਵਾਸਤੇ ਵਰਤੋਂ ਵਿੱਚ ਆਉਦਾ ਹੈ। ਅਸੀ ਚਾਵਲਾਂ ਦੀਆਂ ਕਿਸਮਾਂ ਦੇ ਨਾਮ ਸੁਣਦੇ ਪੜ੍ਹਦੇ ਹਾਂ ਇਹ ਝੋਨਾਂ ਹੈ ਇਹ ਟਿਡਾ ਹੈ ਇਹ ਬਾਸਮਤੀ ਹੈ ਤੇ ਬਾਸਮਤੀ ਦੀ ਇੱਕ ਕਿਸਮ ਪਰਮਲ ਹੈ ਜਿਸਦੇ ਚਾਵਲ ਬਹੁਤ ਬਰੀਕ ਅਤੇ ਲੰਮੇ ਹੁੰਦੇ ਹਨ। ਪਰਮਲ ਦੇ ਚਾਵਲਾ ਦੀ ਖੁਸ਼ਬੂ ਨਹੀ ਹੁੰਦੀ ਪਰ ਬਣਦੇ ਬਾਸਾਮਤੀ ਦੇ ਚਾਚਲਾਂ ਵਾਗ ਹੀ ਹੁੰਦੇ ਹਨ। ਚਲੋ ਅਸੀ ਗੁਰਬਾਣੀ ਵਾਲੇ ਅਰਥਾ ਨੂੰ ਜਾਣੀਏ ਜੀ।
ਸੁਗੰਧੀ ਦੇ ਅਰਥਾਂ ਵਿੱਚ ਆਇਆ ਸ਼ਬਦ:-
ਰਸੁ ਸੋਇਨਾ ਰਸੁ ਰੁਪਾ ਕਾਮਣਿ, ਰਸੁ ਪਰਮਲ ਕੀ ਵਾਸ॥ ਸਿਰੀ ਰਾਗ ਮ: ੧ {ਪੰਨਾ ੧੫}
ਸੋਨਾ ਚਾਂਦੀ ਇਕਠਾ ਕਰਨ ਦਾ ਚਸਕਾ, ਇਸਤਰੀ ਭਾਵ ਕਾਮ ਦਾ ਚਸਕਾ, ਅਤੇ ਸੁਗੰਧੀਆਂ ਦੀ ਲਗਨ॥
ਨਾਉ ਨੀਰ ਚੰਗਿਆਈਆ ਸਤੁ ਪਰਮਲ ਕੀ ਵਾਸਾ॥ ਸਿਰੀ ਰਾਗ ਮ: ੧॥ ਪੰਨਾਂ ੧੫॥
ਪ੍ਰਭੂ ਦਾ ਨਾਮ ਤੇ ਸਿਫਤ ਸਲਾਹ ਹੀ ਮੂੰਹ ਉਜਲਾ ਕਰਨ ਲਈ ਪਾਣੀ ਹੈ, ਜਿਸ ਦੀ ਬਰਕਤ ਨਾਲ ਸੁਚਾ ਆਚਰਨ ਸਰੀਰ ਉਤੇ ਲਾਉਣ ਲਈ ਸੁਗੰਧੀ ਹੈ।
ਇਆ ਦੇਹੀ ਪਰਮਲ ਮਹਕੰਦਾ॥ ਗਾਉੜੀ ਕਬੀਰ ਜੀ॥ ਪੰਨਾਂ ੩੨੫॥
ਮਨੁਖ, ਇਸ ਦੇਹੀ ਤੇ ਕਈ ਪ੍ਰਕਾਰ ਦੀਆਂ ਸੁਗੰਧੀਆਂ ਮਹਿਕਾਉਦਾਂ ਹੈ॥
ਸਦਾ ਬਿਗਾਸੈ ਪਰਮਲ ਰੂਪ॥ ਆਸਾ ਮ: ੧॥ ਪੰਨਾਂ ੩੫੨॥
ਸੱਤਸੰਗ ਉਹਨਾਂ ਨੂੰ ਨਾਮ ਜਲ ਦੇ ਕੇ ਸਦਾ ਖਿੜਾਈ ਰਖਦਾ ਹੈ। ਉਹਨਾਂ ਨੂੰ ਆਮਿਕ ਜੀਵਨ ਸਸੀ ਸੁਗੰਧੀ ਤੇ ਸੁੰਦਰਤਾ ਪ੍ਰਦਾਨ ਕਰਦਾ ਹੈ॥
ਪ੍ਰੇਮ ਪਿਰਮਲ ਤਨਿ ਲਾਵਣਾ ਅੰਤਰਿ ਰਤਨੁ ਵਿਚਾਰੁ॥ ਆਸਾ ਮ: ੩ ਪੰਨਾਂ ੪੨੬॥
ਉਹ ਪ੍ਰਭੂ ਪਿਤਾ ਦੇ ਪਿਆਰ ਦੀ ਸੁਗੰਧੀ ਆਂਫਯੈਸਰੀਰ ਉਤੇ ਲਾਦੀਆਂ ਹਨ, ਉਹ ਅਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣਾ ਦੀ ਵਿਚਾਰ ਦਾ ਰਤਨ ਸਾਂਭ ਕੇ ਰੱਖਦੀਆਂ ਹਨ॥
ਪਰਾਈ ਮੈਲ਼ ਅਤੇ ਸੁਗੰਧੀ ਦੋਵਾਂ ਅਰਥਾਂ ਵਿੱਚ:-
ਮਲੈ ਨ ਲਾਛੈ ਪਾਰਮਲੋ ਪਰਮਲੀਓ ਬੈਠੋ ਰੀ ਮਾਈ॥ ਗੂਜਰੀ ਭਗਤ ਨਾਮ ਦੇਵ ਜੀ॥ ਪੰਨਾਂ ੫੨੫॥
ਹੇਭੈਣ ਉਸ ਸੋਹਣੇ ਰਾਮ ਨੂੰ ਪਰਾਈ ਮੈਲ ਦਾ ਦਾਗ ਤੱਕ ਨਹੀ ਲਗਦਾ ਉਹ ਮੈਲ ਤੋਂ ਪਰੈ ਹੈ। ਉਹ ਤਾਂ ਫੁਲਾਂ ਦੀ ਸੁਗੰਧੀ ਵਾਂਗ ਸੱਭ ਜੀਵਾਂ ਵਿੱਚ ਆ ਕੇ ਵਸਦਾ ਹੈ॥
ਚੰਦਨ ਦੇ ਅਰਥਾਂ ਵਿੱਚ:-
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰ ਪਰਮਲੁ ਕਹੀਐ॥ ਪ੍ਰਭਾਤੀ ਮ: ੧॥ ਪੰਨਾਂ ੧੩੨੮॥
ਜਿਸ ਗੁਰੁ ਦੇ ਗਿਆਨ ਇੰਦਰੇ, ਜਿਸ ਗੁਰੁ ਦਾ ਹਿਰਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆਂ ਰਹਿੰਦਾਂ ਹੈ, ਉਸ ਗੁਰੁ ਨੂੰ ਚੰਦਨ ਆਖਣਾ ਚਾਹੀਦਾ ਹੈ॥


02/12/17
ਗੁਰਲਾਲ ਸਿੰਘ

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਸਭਰਾਵਾਂ ਦੀ ਜੰਗ 'ਤੇ ਵਿਸ਼ੇਸ਼ - ਗੁਰਲਾਲ ਸਿੰਘ

ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆਂ ਤੇ ਪਹਿਚਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਵੀ ਬੇਹੱਦ ਮੁਸੀਬਤਾਂ ਅਤੇ ਚੁਣੌਤੀਆਂ ਦੇ ਪਰਛਾਵੇਂ ਹੇਠ ਬਤੀਤ ਹੋਇਆ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਸ਼ਾਦੀ ਬੀਬੀ ਜਿੰਦਾਂ ਨਾਲ ਸੰਨ 1835 ਵਿੱਚ ਹੋਈ ਸੀ। ਬੀਬੀ ਜਿੰਦਾਂ ਨੂੰ ਬਾਅਦ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਮ ਨਾਲ ਵੀ ਜਾਣਿਆਂ ਜਾਣ ਲੱਗਾ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ (ਮਹਾਰਾਜਾ) ਦਲੀਪ ਸਿੰਘ ਦਾ ਜਨਮ 6 ਸਤੰਬਰ, 1838 ਵਾਲੇ ਦਿਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ ਸੀ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ।
ਸੰਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਨਿੱਜੀ ਮਨੋਰਥਵਾਦੀਆਂ ਵਲੋਂ ਰਾਜ ਹਥਿਆਉਣ ਲਈ ਚਾਰ ਸਾਲਾਂ ਦੇ ਅੰਦਰ-ਅੰਦਰ ਹੀ ਖ਼ਾਲਸਾ ਰਾਜ ਦੇ ਤਿੰਨ ਉੱਤਰਾਧਿਕਾਰੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ 10 ਸਾਲ ਦੇ ਅੰਦਰ-ਅੰਦਰ ਹੀ ਗੱਦਾਰ ਅਤੇ ਖੁਦਗਰਜ਼ ਦਰਬਾਰੀਆਂ ਤੇ ਸਿੱਖ ਫੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ।
ਇੱਥੇ ਵਰਨਣ ਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਡੋਗਰਿਆਂ ਦਾ ਅਹਿਮ ਰੋਲ ਤੇ ਪ੍ਰਭਾਵ ਰਿਹਾ ਸੀ। ਸਮਾਂ ਮਿਲਣ 'ਤੇ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੱਟੇ ਵਜੋਂ ਸਿੱਖ ਰਾਜ ਦੀਆਂ ਸ਼ਾਮਾਂ ਦਾ ਸਮਾਂ ਬਹੁਤ ਨੇੜੇ ਆਉਣ ਲੱਗਾ। ਡੋਗਰਿਆਂ ਦੀਆਂ ਸਾਜਿਸ਼ਾਂ ਸਦਕਾ ਸਿੱਖ ਫੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖਿਆਂ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਆਖਰਕਾਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਵਾਸਤੇ ਦੋਵੇਂ ਫੌਜਾਂ ਇੱਕ ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਸਮਾਂ ਬਹੁਤ ਭਿਆਨਕ ਸੀ। ਭਾਵੇਂ ਖ਼ਾਲਸਾ ਫੌਜਾਂ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫੌਜਾਂ ਦਾ ਲੱਕ ਜ਼ਰੂਰ ਤੋੜ ਛੱਡਿਆ ਸੀ।
ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ। ਦਰਦ ਭਰੀ ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ 'ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਕੇ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।
ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸ. ਸ਼ਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਲਬੀਰਤਾ ਦਾ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਸ਼ਾਹ ਮੁਹੰਮਦ ਲਿਖਦਾ ਹੈ

"ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ"

ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਸਪਲਾਈ ਬੰਦ ਕਰ ਦਿੱਤੀ ਗਈ। ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ 'ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਹੋਏ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਭਰਾ ਜਾਣਾ ਵੀ ਕੁਦਰਤੀ ਸੀ। ਇਸ ਸੰਕਟ ਦੇ ਸਮੇਂ ਖ਼ਾਲਸਈ ਫੌਜਾਂ ਨੂੰ ਡਰ ਦੇ ਮਾਰੇ ਬਹੁਤੇ ਜਨ ਸਾਧਾਰਨ ਸਿੱਖਾਂ ਦੀ ਹਮਾਇਤ ਵੀ ਨਾ ਹਾਸਲ ਹੋਈ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਦੀ ਅੰਤ ਨੂੰ ਹਾਰ ਹੋ ਗਈ। ਸ਼ਾਹ ਮੁਹੰਮਦ ਲਿਖਦਾ ਹੈ:

"ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,..

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ'

ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਹੀ ਕਰ ਦਿੱਤਾ ਗਿਆ।
ਬਹੁਤਾ ਕਰਕੇ ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਕਰਦੇ ਤਾਂ ਲੜਾਈ ਦੇ ਸਿੱਟੇ ਕੋਈ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੀ ਹੋਣਾ ਸੀ। ਸਭਰਾਵਾਂ ਦੀ ਜੰਗ 'ਚ ਹੋਈ ਹਾਰ ਤੋਂ ਕੁਝ ਸਮਾਂ ਪਿੱਛੋਂ ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਸਤ ਵਜੋਂ ਹਟਾ ਦਿੱਤਾ ਗਿਆ। ਦਲੀਪ ਸਿੰਘ ਤੋਂ ਬਾਦਸ਼ਾਹੀ ਖੋਹ ਲਈ ਗਈ ਤੇ ਖ਼ਾਲਸਾ ਰਾਜ ਦੀ ਸਾਰੀ ਸੰਪਤੀ ਜ਼ਬਤ ਕਰ ਲਈ ਗਈ। 29 ਮਾਰਚ 1849 ਵਾਲੇ ਦਿਨ 10 ਸਾਲਾ ਮਹਾਰਾਜਾ ਦਲੀਪ ਸਿੰਘ ਪਾਸੋਂ ਇੱਕ ਦਸਤਾਵੇਜ਼ ਉੱਪਰ ਦਸਤਖ਼ਤ ਕਰਵਾ ਲਏ ਗਏ ਅਤੇ ਇਸ ਪੰਜਾਬ ਉੱਪਰ ਪੂਰਨ ਤੌਰ 'ਤੇ ਬ੍ਰਿਟਿਸ਼ ਰਾਜ ਕਾਇਮ ਹੋ ਗਿਆ।
ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੰਨ 1850 ਵਿੱਚ ਫਿਰੰਗੀਆਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫ਼ਤਹਿਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ। ਉਸ ਲਈ ਫ਼ਾਰਸੀ, ਪੰਜਾਬੀ ਤੇ ਅੰਗ੍ਰੇਜੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 1854 ਵਿਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ, ਜਿਥੇ ਉਸ ਦਾ ਧਰਮ ਤਬਦੀਲ ਕਰਕੇ ਉਸ ਨੂੰ ਪੂਰੀ ਤਰ੍ਹਾਂ ਈਸਾਈ ਧਰਮ ਵਿੱਚ ਸ਼ਾਮਲ ਕਰ ਲਿਆ ਗਿਆ। ਥੋੜ੍ਹੇ ਸਮੇਂ ਵਿੱਚ ਹੀ ਦਲੀਪ ਸਿੰਘ ਮਹਾਰਾਣੀ ਵਿਕਟੋਰੀਆਂ ਦਾ ਮਨ ਪਸੰਦ ਸ਼ਹਿਜ਼ਾਦਾ ਬਣ ਗਿਆ ਅਤੇ ਉਸ ਨੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ।
ਕਹਿੰਦੇ ਨੇ ਕਿ ਮੁਸੀਬਤਾਂ ਕਦੇ ਵੀ ਇਕੱਲੀਆਂ ਨਹੀਂ ਆਇਆ ਕਰਦੀਆਂ।ਇੱਧਰ ਪੰਜਾਬ ਵਿੱਚ ਫਿਰੰਗੀਆਂ ਵਲੋਂ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਤੇ ਫਿਰ ਜਲਾਅਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ, ਜਿੱਥੇ ਉਹ ਜੇਲ੍ਹ ਵਿੱਚੋਂ ਕਿਸੇ ਢੰਗ-ਤਰੀਕੇ ਨਾਲ ਬਚ ਨਿਕਲੀ ਅਤੇ ਨਿਪਾਲ ਵਿੱਚ ਦਰ-ਬ-ਦਰ ਧੱਕੇ ਖਾਂਦੀ ਹੋਈ ਤਕਰੀਬਨ ਅੰਨ੍ਹੀ ਹੀ ਹੋ ਗਈ ਤੇ ਮੰਗਤਿਆਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਗਈ। ਆਪਣਿਆਂ ਤੇ ਪਰਾਇਆਂ ਦੀਆਂ ਸਾਜਿਸ਼ਾਂ ਅਧੀਨ ਉਸ ਨੂੰ ਬਦਨਾਮ ਕੀਤਾ ਗਿਆ ਪਰ ਉਸ ਨੇ ਹੌਸਲਾ ਨਾ ਛੱਡਿਆ ਤੇ ਆਖਰ ਆਪਣੇ ਵਤਨ ਦੀ ਸੁੱਖ ਮੰਗਦਿਆਂ ਉਹ ਆਪਣੇ ਪੁੱਤਰ ਦਲੀਪ ਸਿੰਘ ਨਾਲ 1861 ਵਿੱਚ ਇੰਗਲੈਂਡ ਚਲੇ ਗਈ, ਜਿੱਥੇ ਉਹ ਪਹਿਲੀ ਅਗਸਤ 1863 ਵਾਲੇ ਦਿਨ 46 ਸਾਲਾ ਉਮਰ ਭੋਗ ਕੇ (1817 ਤੋਂ 1 ਅਗਸਤ 1863) ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਆਪਣੀ ਮਾਂ ਦੀ ਇੱਛਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਸਸਕਾਰ ਪੰਜਾਬ ਵਿੱਚ ਆਪਣੇ ਪਿਤਾ ਦੇ ਨੇੜੇ ਲਾਹੌਰ ਵਿਖੇ ਕਰਨਾ ਚਾਹੁੰਦਾ ਸੀ ਪਰ ਗੋਰਾ ਸਰਕਾਰ ਵਲੋਂ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਗਈ, ਜਿਸ ਕਰਕੇ ਉਸ ਨੂੰ ਆਪਣੀ ਮਾਂ ਦਾ ਸਸਕਾਰ ਮੁੰਬਈ ਦੇ ਨੇੜੇ ਨਾਸਿਕ ਵਿਖੇ ਗੋਦਾਵਰੀ ਦਰਿਆ ਦੇ ਕੰਢੇ ਹੀ ਕਰਨਾ ਪਿਆ। ਸਮਾਂ ਪਾ ਕੇ ਮਹਾਰਾਣੀ ਜਿੰਦਾਂ ਦੀਆਂ ਆਸ਼ਾਵਾਂ ਨੂੰ ਉਦੋਂ ਬੂਰਪਿਆ ਜਦੋਂ ਆਪਣੀ ਦਾਦੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਪਰਿੰਸੈਸ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ ਨੇ ਮਹਾਰਾਣੀ ਜਿੰਦਾਂ ਦੀਆਂ ਅਸਤੀਆਂ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਮੈਮੋਰੀਅਲ ਵਿਖੇ ਭੇਂਟ ਕਰ ਹੀ ਦਿੱਤੀਆਂ।

ਭਾਵੇਂ ਫਿਰੰਗੀਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਮਕੜੀ ਜਾਲ ਵਿੱਚ ਖੂਬ ਫਸਾ ਲਿਆ ਸੀ ਪਰ ਤਵਾਰੀਖ਼ ਨੇ ਆਖਰ ਐਸਾ ਪਲਟਾ ਮਾਰਿਆ ਕਿ 25 ਮਈ 1886 ਨੂੰ ਅਦਨ ਵਿਖੇ ਮਹਾਰਾਜਾ ਦਲੀਪ ਸਿੰਘ ਨੇ ਅੰਮ੍ਰਿਤ ਛਕ ਕੇ ਮੁੜ ਸਿੱਖ ਧਰਮ ਧਾਰਨ ਕਰ ਲਿਆ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਵਿਸ਼ਵ ਭਰ ਵਿੱਚ ਕੋਸ਼ਿਸ਼ਾਂ ਕਰਦਾ ਹੋਇਆ ਆਖਰ 22 ਅਕਤੂਬਰ 1893 ਵਾਲੇ ਦਿਨ ਪੈਰਿਸ (ਫਰਾਂਸ) ਵਿਖੇ ਗੁਰਬਤ ਦੀ ਜ਼ਿੰਦਗੀ ਨਾਲ ਲੜ੍ਹਦਾ ਹੋਇਆ ਇਕ ਛੋਟੇ ਜਿਹੇ ਹੋਟਲ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਕੁਦਰਤ ਦਾ ਐਸਾ ਭਾਣਾ ਵਾਪਰਿਆ ਕਿ ਸਿੱਖ ਰਾਜ ਦੇ ਆਖਰੀ ਮਹਾਰਾਜੇ ਨੂੰ ਆਪਣੇ ਹੀ ਵਤਨ ਪੰਜਾਬ ਵਿੱਚ ਸਸਕਾਰ ਵਾਸਤੇ ਕੋਈ ਥਾਂ ਵੀ ਨਸੀਬ ਨਾ ਹੋ ਸਕੀ।
ਸਾਨੂੰ ਆਪਣੇ ਇਨ੍ਹਾਂ ਪੁਰਖਿਆਂ ਜੋ ਕਿ ਖ਼ਾਲਸਈ ਆਨ-ਸ਼ਾਨ ਅਤੇ ਪ੍ਰਭੂਸੱਤਾ ਲਈ ਜੂਝੇ, ਦੀਆਂ ਕੁਰਬਾਨੀਆਂ ਤੇ ਘਾਲਣਾਵਾਂ ਨੂੰ ਸਦਾ ਲਈ ਆਪਣੇ ਚੇਤਿਆਂ 'ਚ ਵਸਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਾ ਸੁਨਹਿਰੀ ਤੇ ਲਾਸਾਨੀ ਇਤਿਹਾਸ ਸਾਡਾ ਮਾਰਗ-ਦਰਸ਼ਨ ਕਰਦਾ ਹੈ ਅਤੇ ਆਪਣੇ ਵਤਨ ਤੇ ਕੌਮੀ ਆਭਾ ਖਾਤਰ ਜੂਝਣ ਦੀ ਪ੍ਰੇਰਨਾ ਦਿੰਦਾ ਰਹੇ।
ਜਥੇਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਸ਼ਹੀਦੀ ਸਥਾਨ ਤੇ ਮੌਜੂਦਾ ਸਮੇਂ ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਸੇਵਾ ਕਰਵਾਈ ਜਾ ਰਹੀ ਹੈ ।ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ 10 ਫਰਵਰੀ ਨੂੰ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ, ਸਮਾਗਮ ਦੇ ਦੌਰਾਨ ਗਤਕਾ, ਕਬੱਡੀ ਤੋਂ ਇਲਾਵਾ ਹੋਰ ਖੇਡਾ ਵੀ ਕਰਵਾਈਆਂ ਜਾਂਦੀਆ ਹਨ । ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਬਣੀ ਹੋਈ । ਜਥੇਦਾਰ ਅਟਾਰੀਵਾਲਾ ਦੇ ਨਾਮ 'ਤੇ ਪਿੰਡ ਸਭਰਾਂ ਵਿਖੇ ਸਕੂਲ ਬਣਾਇਆ ਹੋਇਆ ਜਿਸ ਵਿਚ ਅਨੇਕਾਂ ਹੀ ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ । ਕਾਰ ਸੇਵਾ ਵੱਲੋਂ ਬਹੁਤ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾ ਰਹੀ ਵਿਦਿਆ ਦੇ ਨਾਲ-ਨਾਲ ਉਹਨਾਂ ਨੂੰ ਗੁਰਮਤਿ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ।


02/05/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -15)
ਸਿੱਖ ਇਤਿਹਾਸ ਅੰਦਰ ਦਰਜ ਘਟਨਾਵਾਂ ਦੇ ਪਾਤਰ ਕੇਵਲ ਪਾਤਰ ਹੀ ਨਹੀਂ, ਸਗੋਂ ਇੱਕ ਸੋਚ ਨੂੰ ਦਰਸਾਉਂਦੇ ਹਨ, ਜੋ ਹਮੇਸ਼ਾਂ ਕਾਇਮ ਰਹਿੰਦੀ ਹੈ। ਜਿਵੇਂ ਇਕੋ ਘਟਨਾ ਅੰਦਰ ਭਾਈ ਲਾਲੋ ਅਤੇ ਮਲਕ ਭਾਗੋ ਬਾਹਰੀ ਤੌਰ ਤੇ ਵੱਖ-ਵੱਖ ਵਿਅਕਤੀ ਹਨ, ਪਰ ਗੁਰੂ ਨਾਨਕ ਵਿਚਾਰਧਾਰਾ ਅੰਦਰ ਮਲਕ ਭਾਗੋ ਵਾਲੀ ਹੰਕਾਰੀ ਸੋਚ ਦੀ ਜਗ੍ਹਾ ਭਾਈ ਲਾਲੋ ਵਾਲੀ ਨਿਰਮਾਣਤਾ ਭਰਪੂਰ ਸੋਚ ਪ੍ਰਵਾਨਿਤ ਹੈ। ਇਸੇ ਤਰਾਂ ਦਸਮ ਪਾਤਸ਼ਾਹ ਦੇ ਸਮੇਂ ਇਕੋ ਘਟਨਾ ਅੰਦਰ ਭਾਈ ਬਚਿੱਤਰ ਸਿੰਘ ਅਤੇ ਦੁਨੀ ਚੰਦ ਭਾਵੇਂ ਬਾਹਰੀ ਤੌਰ ਤੇ ਵੱਖ-ਵੱਖ ਪਾਤਰ ਹਨ, ਇਥੇ ਕੇਵਲ ਸਰੀਰਕ ਤੌਰ ਤੇ ਗੁਰੂ ਸਾਹਿਬ ਦੇ ਨਜ਼ਦੀਕ ਰਹਿਣ ਵਾਲੇ ਦੁਨੀ ਚੰਦ ਦੀ ਥਾਂ ਤੇ ਗੁਰੂ ਹੁਕਮਾਂ ਨੂੰ ਸਰੀਰ ਅਤੇ ਮਨ ਦੁਆਰਾ ਸਤਿ ਕਰਕੇ ਪ੍ਰਵਾਨ ਕਰਨ ਵਾਲੇ ਭਾਈ ਬਚਿੱਤਰ ਸਿੰਘ ਹੀ ਪ੍ਰਵਾਨ ਚੜ੍ਹਦੇ ਹਨ। ਜ਼ਰਾ ਸੋਚੋ ਤੇ ਵਿਚਾਰੋ! ਅਸੀਂ ਕਿਸ ਪਾਸੇ ਖੜੇ ਹਾਂ?
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -16)
ਪ੍ਰਮੇਸ਼ਰ ਵਲੋਂ ਸਾਜੀ ਕੋਈ ਵੀ ਕ੍ਰਿਤ ਬੁਰੀ ਨਹੀਂ ਹੋ ਸਕਦੀ, ਜਿਵੇਂ-ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਵੀ ਸਾਡੇ ਜੀਵਨ ਅੰਦਰ ਉਸਨੇ ਹੀ ਪੈਦਾ ਕੀਤੇ ਹੋਏ ਹਨ। ਵੇਖਣ ਦੀ ਲੋੜ ਹੈ ਕਿ ਇਨ੍ਹਾਂ ਦੀ ਵਰਤੋਂ ਕਿਵੇਂ, ਕਦੋਂ, ਕਿਸ ਤਰਾਂ, ਕਿਸ ਮਕਸਦ ਲਈ ਕੀਤੀ ਜਾ ਰਹੀ ਹੈ। ਬੇ-ਸੰਜਮੀ ਵਰਤੋਂ ਇਨ੍ਹਾਂ ਨੂੰ ਵਿਕਾਰ ਦਾ ਦਰਜਾ ਦਿੰਦੀ ਹੈ ਅਤੇ ਮਨਮਤੀਆ ਮਨੁੱਖ ਇਨ੍ਹਾਂ ਦਾ ਗੁਲਾਮ ਹੋ ਕੇ ਪ੍ਰਮੇਸ਼ਰ ਵਲੋਂ ਬਖਸ਼ਿਸ਼ ਆਪਣਾ ਦੁਰਲੱਭ ਮਨੁੱਖਾ ਜੀਵਨ ਵਿਅਰਥ ਗਵਾ ਲੈਂਦਾ ਹੈ। ਪਰ ਗੁਰੂ ਦੀ ਮਤਿ ਦੇ ਧਾਰਨੀ ਗੁਰਸਿੱਖਾਂ ਵਲੋਂ ਇਨ੍ਹਾਂ ਨੂੰ ਸੰਜਮ ਅਧੀਨ ਵਰਤਣ ਕਾਰਨ ਇਹੀ ਜੀਵਨ ਲਈ ਸਹਾਇਕ ਬਣ ਜਾਂਦੇ ਹਨ। ਜ਼ਰਾ ਸੋਚੋ ਤੇ ਵਿਚਾਰੋ! ਸਾਡੀ ਸੋਚ ਕਿਸ ਪਾਸੇ ਖੜੀ ਹੈ?
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]
Please Share it to others


02/05/17
ਤੱਤ ਗੁਰਮਤਿ ਪਰਿਵਾਰ

ਭਾਈ ਢੱਡਰੀਆਂ ਵਾਲੇ ਦਾ ਨਿਤਨੇਮ ਅਤੇ ਪ੍ਰੋ. ਦਰਸ਼ਨ ਸਿੰਘ ਬਾਰੇ ਬਿਆਨ
ਹਰ ਵਾਰ ਮੱਛਲੀ ਪੱਥਰ ਚੱਟ ਕੇ ਹੀ ਕਿਉਂ ਸਮਝਦੀ ਹੈ?

ਸਿੱਖ ਸਮਾਜ ਦੇ ਜਾਗਰੂਕ ਸਮਝੇ ਜਾਂਦੇ ਤਬਕੇ ਵਿੱਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਮੌਜੂਦਾ ਦੌਰ ਵਿੱਚ ਬਹੁਤ ਆਸ਼ਾਵਾਦੀ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਉਹ ਪੰਥ ਦੇ ਪਰੰਪਰਾਵਾਦੀ, ਰੂੜੀਵਾਦੀ ਅਤੇ ਸੰਪਰਦਾਈ ਤਬਕੇ ਵਿਚੋਂ ਪੁਨਰਜਾਗਰਨ ਵੱਲ ਪਲਾਇਨ ਕਰਨ ਵਾਲੇ ਚੰਦ ਕੁ ਪ੍ਰਚਾਰਕਾਂ ਵਿਚੋਂ ਤਾਜ਼ਾਤਰੀਨ ਹਨ। ਉਨ੍ਹਾਂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿੱਚ ਕੁੱਝ ਸਮਾਨਤਾਵਾਂ ਹਨ। ਦੋਵੇਂ ਹੀ ਕਿਸੇ ਸਮੇਂ ਸਿੱਖਾਂ ਦੇ ਪਰੰਪਰਾਵਾਦੀ ਬਹੁਤਾਤ ਤਬਕੇ ਦੇ ਕਾਮਯਾਬ ਪ੍ਰਚਾਰਕ ਰਹੇ ਹਨ। ਦੋਹਾਂ ਨੂੰ ਹੀ ਆਪਣੇ ਸਮੇਂ ਦੇ ਰੂੜੀਵਾਦੀ ਸਮਾਜ ਵਿੱਚ ਬਹੁੱਤ ਰੀਝ ਨਾਲ ਸੁਣਿਆ ਜਾਂਦਾ ਰਿਹਾ ਹੈ। ਇਨ੍ਹਾਂ ਵਿੱਚ ਵੱਡਾ ਫਰਕ ਇਹ ਹੈ ਸੀ ਕਿ ਜਿਥੇ ਪ੍ਰੋ. ਦਰਸ਼ਨ ਸਿੰਘ ਜੀ ਸਮਾਜ ਦੇ ਮੁੱਖ ਧਾਰਾ ਦੇ ਕੀਰਤਨੀਏ ਅਤੇ ਕਥਾਵਾਚਕ ਰਹੇ ਹਨ ਤਾਂ ਦੂਜੀ ਤਰਫ ਭਾਈ ਰਣਜੀਤ ਸਿੰਘ ਉਸ ਸੰਪਰਦਾਈ ਅਤੇ ਡੇਰੇਵਾਦੀ ਸਮਾਜ ਦਾ ਹਿੱਸਾ ਹਨ ਜਿਸ ਦਾ ਸਿੱਖ ਸਮਾਜ ਨੂੰ ਬਾਬਾ ਨਾਨਕ ਜੀ ਦੇ ਇਨਕਲਾਬੀ ਰਾਹ ਤੋਂ ਭਟਕਾ ਕੇ ਫਿਰਕੂ ਰੂੜੀਵਾਦੀਤਾ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਵਿੱਚ ਵੱਡਾ ਹੱਥ ਹੈ। ਪ੍ਰੋ. ਦਰਸ਼ਨ ਸਿੰਘ ਜੀ ਲਗਭਗ ਇੱਕ ਦਹਾਕਾ ਪਹਿਲਾਂ ਤੱਕ ਅਤੇ ਭਾਈ ਰਣਜੀਤ ਸਿੰਘ ਜੀ ਦੋ ਕੁ ਸਾਲ ਪਹਿਲਾਂ ਤੱਕ ਉਸੇ ਪਰੰਪਰਾਵਾਦੀ ਪ੍ਰਚਾਰਕ ਸ਼੍ਰੇਣੀ ਦਾ ਹਿੱਸਾ ਰਹੇ ਹਨ। ਦੋਹਾਂ ਦਾ ਸੰਪਰਦਾਈ ਕੀਚੜ ਤੋਂ ਤੱਤ ਗੁਰਮਤਿ ਦੇ ਖੇਤਰ ਵਿੱਚ ਆਗਮਨ ਹੈਰਾਨੀ ਜਨਕ, ਕਾਬਿਲੇ ਤਾਰੀਫ ਅਤੇ ਸੁਆਗਤ ਯੋਗ ਹੈ ਅਤੇ ਨਾਨਕ ਇਨਕਲਾਬ ਦੇ ਹਰ ਪਾਂਧੀ ਨੂੰ ਇਸ ਦਾ ਤਹਿ ਦਿਲੋਂ ਇਸਤਕਬਾਲ ਕਰਨਾ ਬਣਦਾ ਹੈ।
ਸਾਡਾ ਅੱਜ ਦਾ ਵਿਸ਼ਾ ਭਾਈ ਰਣਜੀਤ ਸਿੰਘ ਜੀ ਦੇ ‘ਅਖੌਤੀ’ ਦਸਮ ਗ੍ਰੰਥ ਅਤੇ ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਆਏ ਤਾਜ਼ਾ ਤਰੀਨ ਬਿਆਨ ਦੀ ਸੁਹਿਰਦ ਪੜਚੋਲ ਕਰਨਾ ਹੈ। ਆਪਣੇ ਇਸ ਬਿਆਨ ਵਿੱਚ ਭਾਈ ਜੀ ਨੇ ਜਿਥੇ ਪੰਥਕ ਨਿਤਨੇਮ ਵਿੱਚ ਸ਼ਾਮਿਲ ਦਸਮ ਗ੍ਰੰਥ ਦੀਆਂ ਰਚਨਾਵਾਂ ਪ੍ਰਤੀ ਗੈਰ-ਸਿਧਾਂਤਕ ਹੇਜ਼ ਵਿਖਾਉਂਦਿਆਂ ਪ੍ਰੋ. ਦਰਸ਼ਨ ਸਿੰਘ ਜੀ ਬਾਰੇ ਬਹੁੱਤ ਹਲਕੇ ਪੱਧਰ ਦੀ ਟਿੱਪਣੀ ਕੀਤੀ ਹੈ। ਐਸੀ ਟਿੱਪਣੀ ਬਹੁਤ ਹੀ ਕੱਚ ਘਰੜ ਅਤੇ ਅਫਸੋਸ ਜਨਕ ਹੈ। ਤੱਤ ਗੁਰਮਤਿ ਪਰਿਵਾਰ ਇਸ ਬਿਆਨ ਅਤੇ ਪਹੁੰਚ ਦੀ ਆਲੋਚਣਾ ਕਰਦਾ ਹੈ। ਪੰਥ ਵਿੱਚ ਵਿਚਰਦੇ ਮਿਸ਼ਨਰੀ ਕਾਲਜਾਂ ਸਮੇਤ ਸਾਡੇ ਵਿਚੋਂ ਬਹੁਤਿਆਂ ਵਿੱਚ ਇਹ ਮਾਨਸਿਕ ਕਮਜ਼ੋਰੀ ਹੈ ਕਿ ਜਦੋਂ ਸਿੱਖ ਰਹਿਤ ਮਰਿਯਾਦਾ, ਪੰਥ ਪ੍ਰਵਾਨਿਕਤਾ ਅਤੇ ਅਕਾਲ ਤਖਤ ਦੀ ਪੁਜਾਰੀਵਾਦੀ ਵਿਵਸਥਾ ਦਾ ਸੁਆਲ ਸਾਹਮਣੇ ਆਉਂਦਾ ਹੈ ਤਾਂ ਸਾਡੇ ਵਾਸਤੇ ਗੁਰਮਤਿ ਦੀ ਸਿਧਾਂਤਕ ਕਸਵੱਟੀ ਦੋਇਮ ਦਰਜ਼ੇ ਤੇ ਆ ਜਾਂਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਪਹੁੰਚ ਵਾਰ ਵਾਰ ਦੁਹਰਾਈ ਜਾਂਦੀ ਰਹੀ ਹੈ। ਸਾਡੀ ਤ੍ਰਾਸਦੀ ਇਹ ਹੈ ਕਿ ਜਦੋਂ ਅਸੀਂ ਕਿਸੇ ਸ਼ਖਸੀਅਤ ਜਾਂ ਧਿਰ ਨੂੰ ਪਸੰਦ ਕਰਨ ਲਗਦੇ ਹਾਂ ਜਾਂ ਉਸ ਨਾਲ ਜੁੜਦੇ ਹਾਂ ਤਾਂ ਅਸੀਂ ਆਮ ਕਰਕੇ ਉਸ ਸ਼ਖਸੀਅਤ ਪ੍ਰਸਤੀ ਦਾ ਸ਼ਿਕਾਰ ਹੋ ਕੇ ਉਸ ਬੰਦੇ ਜਾਂ ਧਿਰ ਦੇ ਅੰਨ੍ਹੇ ਸਮਰਥਕ ਬਣ ਜਾਂਦੇ ਹਾਂ। ਉਸ ਅਵਸਥਾ ਵਿੱਚ ਸਾਡੇ ਵਾਸਤੇ ਸਿਧਾਂਤ ਪਿੱਛੇ ਰਹਿ ਜਾਂਦਾ ਹੈ। ਭਾਈ ਢੱਡਰੀਆਂ ਵਾਲੇ ਦੇ ਮਾਮਲੇ ਵਿੱਚ ਜਿਥੇ ਦਰਸ਼ਨ ਸਿੰਘ ਜੀ ਦੇ ਸਮਰਥਕ ਬੁਰੀ ਤਰਾਂ ਆਹਤ ਹਨ ਉਥੇ ਹੀ ਕੁੱਝ ਸੱਜਣ ਇਸ ਮਸਲੇ ਵਿੱਚ ਢੱਡਰੀਆਂ ਵਾਲੇ ਦਾ ਅੰਨ੍ਹਾਂ ਸਮਰਥਨ ਕਰਦੇ ਹੋਏ ਸਿੱਖ ਰਹਿਤ ਮਰਿਯਾਦਾ ਦੀ ਸਮਝੌਤਾਵਾਦੀ ਪਹੁੰਚ ਤੋਂ ਗੁਰਮਤਿ ਸਿਧਾਂਤਾਂ ਦੀ ਬਲੀ ਦੇਣ ਵਿੱਚ ਵੀ ਗੁਰੇਜ਼ ਨਹੀਂ ਕਰ ਰਹੇ। ਤੱਤ ਗੁਰਮਤਿ ਪਰਿਵਾਰ ਹਮੇਸ਼ਾਂ ਵਾਂਗੂ ਇਸ ਵਾਰ ਵੀ ਨਿਰੋਲ ਗੁਰਮਤਿ ਸਿਧਾਂਤ ਨਾਲ ਖੜਣ ਦੀ ਆਪਣੀ ਪਹੁੰਚ ਕਰਕੇ ਭਾਈ ਢੱਡਰੀਆਂ ਵਾਲੇ ਦੇ ਸਿੱਖ ਰਹਿਤ ਮਰਿਯਾਦਾ ਅਤੇ ਪ੍ਰੋ. ਦਰਸ਼ਨ ਸਿੰਘ ਪ੍ਰਤੀ ਬਿਆਨ ਨੂੰ ਗੁਰਮਤਿ ਵਿਰੋਧੀ ਮੰਨਦੇ ਹੋਏ ਉਸ ਦੀ ਆਲੋਚਣਾ ਕਰਦਾ ਹੈ ਅਤੇ ਇਸ ਮਸਲੇ ਤੇ ਪ੍ਰੋ. ਜੀ ਨਾਲ ਖੜਾ ਹੈ।
ਅੱਜ ਇਸ ਮਸਲੇ ਤੇ ਵਿਚਾਰ ਕਰਦੇ ਹੋਏ ਅਸੀਂ ਕੁੱਝ ਸੱਚੀਆਂ ਅਤੇ ਖਰੀਆਂ ਗੱਲਾਂ ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਵੀ ਕਰਨਾ ਚਾਹੁੰਦੇ ਹਾਂ। ਪ੍ਰੋ. ਜੀ 4-5 ਕੁ ਸਾਲ ਪਹਿਲਾਂ ਦਾ ਸਮਾਂ ਚੇਤੇ ਕਰਨ। ਉਸ ਸਮੇਂ ਵੀ ਦ੍ਰਿਸ਼ ਅੱਜ ਵਰਗਾ ਹੀ ਸੀ। ਵੀਰ ਰਣਜੀਤ ਸਿੰਘ ਜੀ ਦੀ ਥਾਂ ਤੇ ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਅੰਨ੍ਹੇ ਸਮਰਥਕ ਸਨ ਅਤੇ ਪ੍ਰੋ. ਜੀ ਦੀ ਥਾਂ ਤੇ ਤੱਤ ਗੁਰਮਤਿ ਪਰਿਵਾਰ ਸੀ। ਪ੍ਰੋ. ਜੀ ਤੱਤ ਗੁਰਮਤਿ ਪ੍ਰਚਾਰ ਅਤੇ ਦਸਮ ਗ੍ਰੰਥ ਦੇ ਕੁੜ ਪਾਜ ਦੇ ਖੇਤਰ ਨਾਲ ਜੁੜ ਰਹੇ ਸਨ ਪਰ ਅੱਜ ਦੇ ਢੱਡਰੀਆਂ ਵਾਲੇ ਵੀਰ ਵਾਂਗੂ ਸਿੱਖ ਰਹਿਤ ਮਰਿਯਾਦਾ ਅਤੇ ਪੰਥ ਪ੍ਰਵਾਨਿਕਤਾ ਪ੍ਰਤੀ ਉਨ੍ਹਾਂ ਦਾ ਸਿਧਾਂਤ ਵਿਰੁਧ ਹੇਜ਼ ਕਾਇਮ ਸੀ। ਫਰੀਦਾਬਾਦ ਦੀ ਇੱਕ ਸਟੇਜ ਤੋਂ ਉਹ ਪ੍ਰਚਲਿਤ ਅਰਦਾਸ ਦੀ ‘ਭਗੌਤੀ’ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਦੀ ਕਸਰਤ ਕਰਦੇ ਵੇਖੇ ਗਏ। ਪ੍ਰਚਲਿਤ ਨਿਤਨੇਮ ਅਤੇ ਖੰਡੇ ਦੀ ਪਾਹੁਲ ਵਿਚਲੀਆਂ ਦਸਮ ਗ੍ਰੰਥੀ ਰਚਨਾਵਾਂ ਬਾਰੇ ਉਨ੍ਹਾਂ ਨੇ ਇਹ ‘ਪੰਥ ਜਦ ਫੈਸਲਾ ਕਰੇਗਾ’ ਦਾ ਬੇਲੌੜਾ ਅਤੇ ਸੱਚ ਵਿਰੋਧੀ ਸਟੈਂਡ ਥਾਂ ਥਾਂ ਮੀਡਿਆ ਵਿੱਚ ਦੁਹਰਾਇਆ ਸੀ। ਉਸ ਸਮੇਂ ‘ਤੱਤ ਗੁਰਮਤਿ ਪਰਿਵਾਰ’ ਨੇ ਪੂਰੀ ਹਲੀਮੀ ਅਤੇ ਦ੍ਰਿੜਤਾ ਨਾਲ ਉਨ੍ਹਾਂ ਨੂੰ ਆਪਣੀ ਇਹ ਗਲਤ, ਗੁਰਮਤਿ ਵਿਰੋਧੀ, ਸਮਝੌਤਾਵਾਦੀ ਅਤੇ ਦੁਬਿਧਾਮਈ ਪਹੁੰਚ ਤਿਆਗ ਕੇ ਸਪਸ਼ਟ ਅਤੇ ਦ੍ਰਿੜ ਸਟੈਂਡ ਲੈਣ ਦਾ ਹੋਕਾ ਦਿਤਾ ਸੀ। ਸਾਨੂੰ ਯਾਦ ਹੈ ਕਿ ਸਾਡੀ ਇਸ ਹਾਂ-ਪੱਖੀ ਆਲੋਚਣਾ ਤੋਂ ਪ੍ਰੋ. ਜੀ ਦੇ ਅੰਨ੍ਹੇ ਸਮਰਥਕ ਸੱਜਣ ਬਹੁਤ ਗੁੱਸਾ ਹੋ ਗਏ ਸਨ ਅਤੇ ਸਾਡੇ ਖਿਲਾਫ ਪੁਜਾਰੀਵਾਦੀ ਫਤਵੇ ਦੇਣ ਲਗ ਪਏ ਸਨ। ਪ੍ਰੋ. ਜੀ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਬਜਾਇ ਉਨ੍ਹਾਂ ਨੂੰ ਆਪਣਾ ਮੂਕ ਸਮਰਥਨ ਹੀ ਦਿਤਾ। ਉਹ ਗੱਲ ਵੱਖਰੀ ਹੈ ਕਿ 4-5 ਸਾਲਾਂ ਵਿੱਚ ਹੀ ਪ੍ਰੋ. ਦਰਸ਼ਨ ਸਿੰਘ ਜੀ ਕੁੱਝ ਉਹੀ ਇਨਕਲਾਬੀ ਗੱਲਾਂ ਕਰਨ ਲਗ ਪਏ ਹਨ ਜਿਸਦਾ ਹੋਕਾ ਤੱਤ ਗੁਰਮਤਿ ਪਰਿਵਾਰ ਉਸ ਸਮੇਂ ਦਿੰਦਾ ਸੀ। ਜੇ ਉਹ ਸਮੇਂ ਉਹ ਸਹੀ ਸਟੈਂਡ ਲੈਣ ਅਤੇ ਅੰਨ੍ਹੇ ਸਮਰਥਕਾਂ ਦੇ ਝੂੰਡ ਤੋਂ ਆਜ਼ਾਦ ਹੋ ਕੇ ਵਿਚਰਨ ਦਾ ਦਮ ਰੱਖਦੇ ਇਤਿਹਾਸ ਵਿੱਚ ਕਦੀਂ ਵੀ ਤੱਤ ਗੁਰਮਤਿ ਪਰਿਵਾਰ ਵਲੋਂ ਸੰਯੋਜਨ ਕੀਤੇ ਗਏ ‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ’ ਦੇ ਬੇਲੋੜੇ ਵਿਰੋਧ ਅਤੇ ਬਾਈਕਾਟ ਦਾ ਇੱਕ ਮੋਹਰਾ ਸਾਬਿਤ ਨਾ ਹੁੰਦੇ। ਖੈਰ! ਦੇਰ ਆਏ ਦਰੁਸਤ ਆਏ।
ਅੱਜ ਤੱਤ ਗੁਰਮਤਿ ਪਰਿਵਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿੱਚ ਖੁਸ਼ਾਮਦੀਦ ਕਹਿੰਦੇ ਹੋਏ, ਨਿਰੋਲ ਨਿਸ਼ਕਾਮਤਾ, ਨਿਮਰਤਾ, ਸੁਹਿਰਦਤਾ ਨਾਲ ਸਲਾਹ ਦੇਣਾ ਚਾਹੁੰਦਾ ਹੈ ਕਿ ਆਪ ਜੀ ਦਸਮ ਗ੍ਰੰਥ, ਸਿੱਖ ਰਹਿਤ ਮਰਿਯਾਦਾ, ਪੰਥ ਪ੍ਰਵਾਨਿਕਤਾ ਆਦਿ ਬਾਰੇ ਗੁਰਮਤਿ ਅਨੁਸਾਰੀ ਜਾਨਕਾਰੀ ਪ੍ਰਾਪਤ ਕਰ ਲੈਣ। ਨਾਲ ਹੀ ਤੱਤ ਗੁਰਮਤਿ ਦੇ ਖੇਤਰ ਵਿੱਚ ਉਨ੍ਹਾਂ ਤੋਂ ਅੱਗੇ ਦੀ ਗੱਲ ਕਰ ਰਹੇ ਪ੍ਰਚਾਰਕਾਂ ਅਤੇ ਚਿੰਤਕਾਂ ਦਾ ਹਲਕਾ ਅਤੇ ਸਿਧਾਂਤ ਵਿਹੂਣਾ ਵਿਰੋਧ ਕਰਨ ਦੀ ਪ੍ਰਵਿਰਤੀ ਤਿਆਗ ਦੇਣ। ਨਾਲ ਹੀ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਤੇ ਹਾਂ-ਪੱਖੀ ਵਿਚਾਰ ਕਰਨਗੇ ਅਤੇ ਇਸ ਕਹਾਵਤ ਨੂੰ ਆਪਣੇ ਤੇ ਨਹੀਂ ਢੁਕਣ ਦੇਣਗੇ ਕਿ ‘ਮੱਛੀ ਪੱਥਰ ਚੱਟ ਕੇ ਹੀ ਵਾਪਿਸ ਮੁੜਦੀ ਹੈ’।
ਅਸੀਂ ਸਾਰੇ ਨਿਰੋਲ ਸੱਚ ਨੂੰ ਪਿਆਰ ਕਰਨ ਵਾਲੇ ਉਪਰੋਕਤ ਘਟਨਾਕ੍ਰਮ ਤੋਂ ਹੇਠ ਲਿਖੇ ਸਬਕ ਅਪਣੇ ਪੱਲ੍ਹੇ ਬੰਨ੍ਹ ਲਈਏ।
1. ਇਹ ਜ਼ਰੂਰੀ ਨਹੀਂ ਕਿ ਜੋ ਸਾਡੀ ਸਮਝ ਵਿੱਚ ਆ ਗਿਆ ਹੈ ਉਹੀ ਅੰਤਿਮ ਸੱਚ ਹੈ। ਸੋ ਜੋ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿੱਚ ਹੋਰ ਅੱਗੇ ਦੀ ਗੱਲ ਵੀ ਕਰਦਾ ਜਾਪਦਾ ਹੈ ਤਾਂ ਉਸ ਦਾ ਅੰਨ੍ਹਾਂ ਅਤੇ ਬੇਲੋੜਾ ਵਿਰੋਧ ਕਰਨ ਦੀ ਥਾਂ ਉਸ ਵਲੋਂ ਆਪਣੇ ਵਿਚਾਰ ਦੇ ਹੱਕ ਵਿੱਚ ਪੇਸ਼ ਕੀਤੇ ਜਾ ਰਹੇ ਤੱਥਾਂ ਅਤੇ ਦਲੀਲਾਂ ਨੂੰ ਸੁਹਿਰਦਤਾ ਨਾਲ ਵਿਚਾਰੀਏ।
2. ਅਸੀਂ ਕਿਸੇ ਪ੍ਰਚਾਰਕ ਜਾਂ ਸ਼ਖਸੀਅਤ ਦਾ ਸਮਰਥਨ ਇਸ ਲਈ ਕਰਨਾ ਸ਼ੁਰੂ ਕਰਦੇ ਹਾਂ ਕਿ ਉਹ ਗੁਰਮਤਿ ਇਨਕਲਾਬ ਦੀ ਗੱਲ ਕਰਦਾ ਹੈ ਪਰ ਅਸੀਂ ਕਿਸੇ ਸ਼ਖਸੀਅਤ ਦੇ ਇਤਨੇ ਅੰਨ੍ਹੇ ਸਮਰਥਕ ਵੀ ਨਾ ਬਣ ਜਾਈਏ ਕਿ ਉਸ ਦੇ ਗੁਰਮਤਿ ਵਿਰੋਧੀ ਸਟੈਂਡ ਤੇ ਵੀ ਸਾਨੂੰ ਉਸ ਵਿੱਚ ਕੁੱਝ ਗਲਤ ਨਾ ਜਾਪੇ। ਸਾਡਾ ਸਾਥ ਗੁਰਮਤਿ ਨਾਲ ਹੋਣਾ ਚਾਹੀਦਾ ਹੈ, ਸ਼ਖਸੀਅਤ ਨਾਲ ਨਹੀਂ।
ਅੰਤ ਵਿੱਚ ਅਸੀਂ ਵੀਰ ਰਣਜੀਤ ਸਿੰਘ ਜੀ ਅਤੇ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿੱਚ ਹਾਂ-ਪੱਖੀ ਯੋਗਦਾਨ ਪਾਉਣ ਵਾਲੇ ਹਰ ਸ਼ਖਸ ਨੂੰ ਪ੍ਰਸ਼ੰਸਾ-ਮਈ ਖੁਸ਼ਾਮਦੀਦ ਕਹਿੰਦੇ ਹੋਏ ਇਹ ਆਸ ਕਰਦੇ ਹਾਂ ਕਿ ਅਸੀਂ ਸਾਡੇ ਸਾਰਿਆਂ ਵਾਸਤੇ ਸਿਰਮੌਰ ਮਨੁੱਖੀ ਭਲਾਈ ਦਾ ਮੂਲ ਸ੍ਰੋਤ ਗੁਰਮਤਿ ਹੀ ਰਹੇਗੀ, ਕੋਈ ਸ਼ਖਸੀਅਤ ਨਹੀਂ। ਤੱਤ ਗੁਰਮਤਿ ਪਰਿਵਾਰ ਗੁਰਮਤਿ ਇਨਕਲਾਬ ਦੇ ਝਾੜੂ-ਬਰਦਾਰ ਵਜੋਂ ‘ਜਾਗਦੇ ਰਹੋ’ ਦਾ ਨਿਸ਼ਕਾਮ ਹੋਕਾ ਦ੍ਰਿੜਤਾ ਨਾਲ ਅੱਗੇ ਵੀ ਦਿੰਦਾ ਰਿਹਾ ਹੈ ਅਤੇ ਦੇਂਦਾ ਰਹੇਗਾ। ਹਾਂ, ਕੁੱਝ ਨਿੱਜੀ ਰੁਝੇਵਿਆਂ ਕਰਕੇ ਅਸੀਂ ਇਸ ਖੇਤਰ ਵਿੱਚ ਪਿਛਲਾ ਕੁੱਝ ਸਮਾਂ ਸਰਗਰਮ ਨਹੀਂ ਰਹਿ ਸਕੇ। ਇਸ ਲਈ ਖਿਮਾ ਦੇ ਜਾਚਕ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
01 ਫਰਵਰੀ 2017 (ਈਸਵੀ)


02/05/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੧੭

ਜਪੁਜੀ ਸਾਹਿਬ ਵਿਖੇ ਆਏ ਪੰਚ ਪਰਵਾਣ ਸ਼ਬਦ ਦੀ ਵਿਆਖਿਆ

ਪੰਚ ਸੰਸਕ੍ਰਿਤ ਦਾ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਵਿਖੇ ੨੧੫ ਵਾਰ ਦਰਜ ਅਤੇ ਕਈ ਅਰਥਾਂ ਵਿੱਚ ਆਇਆ ਹੈ। ਜਿਵੇਂ-ਪੰਜ ਵਿਸ਼ੇ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਲਈ-ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ॥(੧੩੯੬) ਦੈਵੀ (ਚੰਗੇ) ਗੁਣਾਂ ਲਈ-ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ-ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ॥ (ਮ:੫-੪੩੦) ਇਹ ਪੰਜ ਦੈਵੀ ਗੁਣ ਮਨਾਏ ਭਾਵ ਧਾਰਨ ਕਰ ਲਏ ਜਿਸ ਕਰਕੇ ਇਹ ਪੰਜੇ ਵਿਸ਼ੇ ਰੁਸਾਏ ਰੁੱਸ ਗਏ, ਪੰਚ ਵਸਾਏ ਪੰਜ ਰੱਬੀ ਗੁਣ ਹਿਰਦੇ ਵਿੱਚ ਵਸਾ ਲਏ ਅਤੇ ਪੰਚ ਗਵਾਏ ਅੰਦਰੋਂ ਭੁਲਾ ਦਿੱਤੇ। ਪੰਜ ਗਿਆਨ ਇੰਦ੍ਰੇ-ਪੰਚ  ਨੱਕ, ਕੰਨ, ਜੀਭ, ਅੱਖ ਤੇ ਚਮੜੀ ਪੰਜ ਗਿਆਨ ਇੰਦ੍ਰੀਆਂ ਲਈ ਵੀ ਹੈ-ਪੰਚ ਸਖੀ ਹਮ ਏਕੁ ਭਤਾਰੋ॥...(੩੫੯) ਪੰਚ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਲਈ ਵੀ ਆਇਆ ਹੈ-ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥(੧੪੦੮) ਪਿੰਡ ਦੇ ਮੁਖੀਆਂ ਲਈ-ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭ ਲਹਰਿ ਹੈ ਗਾਲਿਆ॥(੩੧੫) ਪੰਚ ਪੰਚਾਇਤ ਭਾਵ ਡੇਮੋਕਰੇਸੀ ਦਾ ਸੂਚਿਕ। ਪੰਚ ਜੁਮੇਵਾਰ-ਸਿਆਣੇ ਮੰਨੇ ਪ੍ਰਮੰਨੇ-ਪੰਚ ਪਰਵਾਣ ਪੰਚ ਪਰਧਾਨੁ॥ਪੰਚੇ ਪਾਵਹਿ ਦਰਗਹਿ ਮਾਨੁ॥ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥(ਜਪੁਜੀ) ਭਾਵ ਸੰਸਾਰੀ ਤੇ ਨਿਰੰਕਾਰੀ ਪ੍ਰਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਗੁਰਮੁਖ ਜਿੰਨ੍ਹਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਤੇ ਜਿੰਨ੍ਹਾਂ ਅੰਦਰ ਉਸ ਵਾਸਤੇ ਲਗਨ ਪੈਦਾ ਹੋ ਜਾਂਦੀ ਹੈ, ਉਹ ਹੀ ਮੰਨੇ ਪ੍ਰਮੰਨੇ ਸਭ ਦੇ ਆਗੂ ਹੁੰਦੇ, ਪ੍ਰਭੂ ਦੀ ਹਜੂਰੀ ਵਿੱਚ ਆਦਰ ਪਾਂਦੇ, ਰਾਜ ਦਰਬਾਰਾਂ ਵਿੱਚ ਸ਼ੋਭਦੇ ਅਤੇ ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਉਨ੍ਹਾਂ ਦਾ ਅਸਲ ਨਿਸ਼ਾਨਾ ਹੁੰਦਾ ਹੈ। 
ਜਰਾ ਧਿਆਨ ਦਿਓ! ਜਪੁਜੀ ਸਾਹਿਬ ਦੀ ੧੬ਵੀਂ ਪਾਉੜੀ ਵਿਖੇ ਪੰਚ ਸ਼ਬਦ ਨਿਰੰਕਾਰੀ ਤੇ ਸੰਸਾਰੀ ਜੀਵਨ ਜੁਗਤੀ ਦੇ ਚੰਗੇ ਜਾਣੂੰ ਤੇ ਧਾਰਨੀ ਅਤੇ ਲੋਗਾਂ ਦੀ ਅਗਵਾਈ ਕਰਨ ਵਾਲਿਆਂ ਦਾ ਸੂਚਿਕ ਹੈ। ਜੋ ਕਰਤਾਰ ਦੇ ਦੈਵੀ ਗੁਣਾਂ ਅਤੇ ਹੁਕਮ ਭਾਣਾ ਸ੍ਰਵਣ, ਮੰਨਣ ਅਤੇ ਅਮਲ ਕਰ ਜੀਵਨ ਵਿੱਚ ਧਾਰਨ ਕਰਕੇ, ਲੋਕਾਈ ਵਿੱਚ ਵਿਚਰਦੇ ਹਨ। ਅੱਜ ਪੰਚਾਇਤ (ਡੈਮੋਕਰੇਸੀ) ਵਿੱਚ ਪੰਜਾਂ ਦੀ ਗਿਣਤੀ ਮੁਕਰਰ ਨਹੀਂ ਵੱਧ ਵੀ ਹੋ ਸਕਦੇ ਹਨ। ਪੰਜ ਪਿਆਰੇ ਵੀ ਇਸ ਉੱਚੀ ਸੁੱਚੀ ਅਵਸਥਾ ਦੇ ਧਾਰਨੀ, ਜਾਤ ਪਾਤ ਮੁਕਤ ਅਤੇ ਵੱਖ ਵੱਖ ਇਲਾਕਿਆਂ ਦੇ ਵਾਸੀ ਸਨ। ਇਕੱਲਾ ਮਨੁੱਖ ਗਲਤ ਫੈਸਲੇ ਵੀ ਕਰ ਸਕਦਾ ਹੈ ਪਰ ਬਹੁਤੇ ਰਲ ਮਿਲ ਕੇ, ਸੰਗਤ ਰੂਪ ਵਿੱਚ ਵਿਚਾਰਾਂ ਕਰਕੇ, ਲੋਕ ਭਲਾਈ ਦੇ ਫੈਸਲੇ ਕਰਦੇ ਹਨ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਇਨਸਾਨ ਨੂੰ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਉਲਝਾਇਆ ਜੋ ਅੱਜ ਉਲਝ ਗਿਆ ਹੈ।
ਮਤਲਵ ਤਾਂ ਪੰਚ ਲਫਜ਼ ਨੂੰ ਸਮਝੀਏ ਕਿ ਗੁਰੂ ਨੇ ਕਿਸ ਸੰਦਰਬ ਵਿੱਚ ਵਰਤਿਆ ਹੈ? ਭਾਵ ਲੋਕਾਈ ਦੀ ਨਿਗ੍ਹਾ ਵਿੱਚ ਕਰਮ ਸੁਭਾ ਕਰਕੇ ਦਾਨੇ, ਸਿਆਣੇ, ਸਮਝਦਾਰ, ਪ੍ਰਉਪਕਾਰੀ, ਸੰਸਾਰੀ ਤੇ ਨਿਰੰਕਾਰੀ ਵਿਦਿਆ ਦੇ ਗਿਆਤਾ, ਸਭ ਵਿੱਚ ਰੱਬੀ ਜੋਤਿ ਦੇਖਣ ਵਾਲੇ ਮਾਈ ਭਾਈ ਜੋ ਸ਼ੁਭ ਕਰਮਾਂ ਕਰਕੇ, ਸੰਸਾਰ ਤੇ ਨਿਰੰਕਾਰ ਨਾਲ ਸ੍ਰਵਣ, ਮੰਨਣ ਨਿਧਿਆਸਣ ਕਰਕੇ, ਇੱਕਮਿਕ ਹੋ ਚੁੱਕੇ ਹਨ। ਇਹ ਕਹਿਣਾ
*ਪੰਚ ਪਰਵਾਣ* ਕਿ ਪੰਜ ਪਿਆਰੇ ਹੀ ਪ੍ਰਵਾਨ ਹਨ। ਇਹ ਗੱਲ ਉਪ੍ਰੋਕਤ ਗੁਣਾਂ ਦੇ ਧਾਰੀਆਂ ਲਈ ਤਾਂ ਠੀਕ ਪਰ ਇਕੱਲੇ ਪੰਜ ਕਕਾਰਾਂ ਤੇ ਬਾਣੇ ਦੇ ਭੇਖਧਾਰੀ ਜੋ ਜਾਤ ਪਾਤ, ਵਹਿਮ-ਭਰਮ ਨੂੰ ਮੰਨਦੇ ਕਿਸੇ ਇੱਕ ਪਾਰਟੀ ਜਾਂ ਜਥੇ ਨਾਲ ਹੀ ਜੁੜੇ, ਆਪੋ ਆਪਣੇ ਜਥੇ ਅਤੇ ਸੰਪ੍ਰਦਾਵਾਂ ਦੀ ਤੰਗਦਿਲੀ ਮਰਯਾਦਾ ਪਾਲਦੇ ਆ, ਜਿਸ ਵਿੱਚ ਉਹ ਬੀਬੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦੇ, ਉਨ੍ਹਾਂ ਨੂੰ *ਪੰਚ ਪਰਵਾਣੁ* ਨਹੀਂ ਕਿਹਾ ਜਾ ਸਕਦਾ। ਥੋੜੇ ਸ਼ਬਦਾਂ ਵਿੱਚ ਹਰ ਪੱਖੋਂ ਪੂਰੇ ਸੂਰੇ ਸਰਬਪੱਖੀ ਗੁਣਾਂ ਵਾਲੇ ਮੁਖੀ ਮਾਈ ਭਾਈ ਹੀ "ਪੰਚ ਪਰਵਾਣ" ਹੁੰਦੇ ਹਨ। ਚਲਦਾ...


02/05/17
ਦਲੇਰ ਸਿੰਘ ਜੋਸ਼

ਬਾਜ ਸ਼ਬਦ ਦੀ ਸਮੀਖਿਆ
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਸੂਹੀ ਮ: ੧॥ ਪੰਨਾਂ ੭੩੦॥
ਭੱਟ ਨਲ ਜੀ ਨੇ ਗੁਰੂਆਂ ਦੀ ਵਡਿਆਈ ਵਿੱਚ ਉਚਾਰੇ ਸਵਈਆ ਵਿੱਚ ਬੜੇ ਤੱਤ ਦੀ ਇੱਕ ਗੱਲ ਆਖੀ ਹੈ ਕਿ ਜੀਵਨ ਵਿੱਚ ਜੇ ਸਫਲਤਾ ਪਰਾਪਤ ਕਰਨੀ ਹੈ ਤਾਂ, ਹੇ ਵੀਰ ਫਿਰ ਗੁਰੂ ਧਾਰਨ ਕੱਰ। ਗੁਰੂ ਰਾਹੀ ਹੀ ਵਿਦਿਆ ਸਿਖੀ ਜਾਂਦੀ ਹੈ। ਗੁਰੂ ਰਾਹੀ ਹੀ ਕੋਈ ਕਲਾ ਗ੍ਰਹਿਣ ਕੀਤੀ ਜਾਂਦੀ ਹੈ। ਕਿਸੇ ਸਫਲ ਤੇ ਘਾਲਨਾ ਵਾਲੇ ਉਸਤਾਦ ਕੋਲੋ ਹੀ ਚੰਗੀ ਸੰਗੀਤ ਕਲਾ ਜਾਂ ਚਿੱਤਰਕਾਰੀ ਦਾ ਹੁਨਰ ਸਿਖਿਆ ਜਾ ਸਕਦਾ ਹੈ। ਜੀਵਨ ਨੂੰ ਸੁਚਜਾ ਤੇ ਗੁਣਾਂ ਭਰਪੂਰ ਬਣਾਉਨ ਲਈ ਕਿਸੇ ਚੰਗੇ ਉਸਤਾਦ, ਜਾ ਗੁਰੂ ਦੀ ਲੋੜ ਹੈ। ਕਿਤਨਾ ਪਿਆਰਾ ਬਚਨ “ਨਲ” ਜੀ ਨੇ ਫੁਰਮਾਇਆ ਹੈ।
ਗੁਰ ਬਿਨੁ ਘੋਰ ਅੰਧਾਰ ਗੁਰੂ ਬਿਨੁ ਸਮਝ ਨ ਆਵੈ॥ ਸਵੀੲਏ ਮ੪ ਕੇ ਭਟ ਨਲ ਜੀ॥
ਅੱਜ ਅਸੀ ਗੁਰੂ ਕਿਰਪਾ ਦਾ ਸਦਕਾ ਬਾਜ ਸਬਦ ਦੀ ਵਿਚਾਰ ਸਾਂਝੀ ਕਰਾਂਗੇ। ਇਹ ਸ਼ਬਦ ਭਾਂਵੇ ਗਿਣਤੀ ਦਾ ਹੀ ਗੁਰਬਾਣੀ ਵਿੱਚ ਆਇਆ ਹੈ ਪਰ ਹੈ ਬਹੁਤ ਅਰਥ ਭਰਪੂਰ। ਭਾਵ ਬਹੁਤੇ ਅਰਥਾਂ ਦਾ ਮਾਲਕ ਹੈ। ਪਹਿਲਾਂ ਇਸ ਦੇ ਅਰਥਾਂ ਦੇ ਦਰਸਨ ਅਸੀ ਮਹਾਨ ਕੋਸ਼ ਵਿਚੋਂ ਕਰਦੇ ਹਾਂ। ਭਾਈ ਕ੍ਹਾਨ ਸਿੰਘ ਜੀ ਨੇ ਇਸਦੇ ਕੁੱਝ ਇਸਤਰਾਂ ਅਰਥ ਕੀਤੇ ਹਨ। ਬਾਜਾ- ਸੁਨੀਐ ਬਾਜੈ ਬਾਜ ਸੁਹਾਵੀ, ਜਲ, ਯਗਯ, ਤੀਰ ਦਾ ਪੰਖ, ਵੇਗ ਤੇਜ਼ੀ, ਪੜਤਾਲ, ਪਹੁੰਚ- ਬਾਜ ਹਮਾਰੀ ਥਾਨ ਥਨੰਤਿਰ, ਘੋੜਾ, ਫਾਰਸੀ ਵਿੱਚ- ਇੱਕ ਸਿਕਾਰੀ ਪੰਛੀ, ਸ਼ਰਾਬ, ਮਹਿਸੂਲ, ਉਤਮ, ਖੁਰਪਾ (ਰੰਬਾਂ)।
ਬਾਜ ਸ਼ਬਦ ਪਿਛੇਤਰ ਲੱਗ ਕੇ ਖੇਡਣ ਵਾਲਾ ਦੇ ਅਰਥ ਬਣ ਜਾਂਦੇ ਹਨ। ਜਿਵੇਂ ਚਾਲਬਾਜ, ਦਗਾਬਾਜ ਜੂਏਬਾਜ, ਕਬੂਤਰਬਾਜ, ਤਬਲਬਾਜ, ਤੇ ਕਈ ਹੋਰ ਬਾਜ।
ਕਿਸੇ ਨ ਕਿਸੇ ਨੂੰ ਕਿਸੇ ਮਾੜੇ ਕੰਮ ਤੋਂ ਰੋਕਣ ਵਾਸਤੇ ਭੀ ਇਹ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਤੂੰ ਨਸ਼ਾ ਪੀਣ ਤੋਂ ਬਾਜ ਆ ਜਾ, ਤੂੰ ਮਾੜੇ ਕੰਮ ਕਰਨ ਤੌਂ ਬਾਜ਼ ਆਵੇਗਾ ਕਿ ਨਹੀ? ਜਾਂ ਤੁੰ ਨਿੰਦਾਂ ਕਰਨ ਤੌਂ ਬਾਜ਼ ਆ ਜਾ ਆਦਿ।
ਗੁਰਬਾਣੀ ਅੰਦਰ ਇਹ ਸ਼ਬਦ ਬਹੁਤ ਹੀ ਘੱਟ ਗਿਣਤੀ ਵਿੱਚ ਆਇਆ ਹੈ। ਜਿਸਦੇ ਦਰਸਨ ਆਪ ਜੂੰ ਕਰਾਵਾਂ ਜੀ।
(੧) -ੳ- ਵਾਜੇ ਦੇ ਰੂਪ ਵਿੱਚ:-
ਅਨਿਕ ਨਾਦ, ਅਨਿਕ ਬਾਜ, ਨਿਮਖ ਨਿਮਖ ਅਨਿਕ ਸਵਾਦ, ਅਨਿਕ ਦੋਖ, ਅਨਿਕ ਰੋਗ ਮਿਟਹਿ ਜਸ ਸੁਨੀ॥ ਰਾਗ ਭੈਰਉ ਮ: ੫॥ ਪੰਨਾਂ ੧੧੫੩॥
ਹੇ ਪ੍ਰਭੂ ਜਗਤ ਵਿੱਚ ਕਈ ਰਾਗ ਹੋ ਰਹੇ ਹਨ, ਅਨੇਕਾਂ ਸਾਜ (ਬਾਜੇ) ਵੱਜ ਰਹੇ ਹਨ, ਇੱਕ ਇੱਕ ਨਿਮਖ ਵਿੱਚ ਅਨੇਕਾਂ ਸੁਆਦ ਪੈਦਾ ਹੋ ਰਹੇ ਹਨ। ਹੇ ਪ੍ਰਭੂ ਤੇਰੀ ਸਿਫਤ ਸਲਾਹ ਸੁਣਿਆਂ ਅਨੇਕਾਂ ਵਿਕਾਰ ਤੇ ਅਨੇਕਾਂ ਰੋਗ ਦੂਰ ਹੋ ਜਾਂਦੇ ਹਨ।
-ਅ-:-ਸੁਨੀਐ ਬਾਜੇ ਬਾਜ ਸੁਹਾਵੀ॥ ਮਲਾਰ ਮਹਲਾ ੫॥ ਪੰਨਾਂ ੧੨੬੬॥
ਜਿਵੇਂ ਕਿ ਅੰਦਰ ਕੰਨਾਂ ਨੂੰ ਸੋਹਣੀ ਲਗਣ ਵਾਲੀ ਕਿਸੇ ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ ਮੇਰੇ ਅੰਦਰ ਇਹੋ ਜਿਹਾ ਅਨੰਦ ਬਣ ਗਿਆ ਹੈ॥
(੨) -ਅਵਾਜ਼ ਦੇ ਰੂਪ ਵਿੱਚ:-
ਪਾਖੰਤਣ ਬਾਜ ਬਜਾਇਲਾ॥ ਗਰੜ ਚੜ੍ਹੇ ਗੋਬਿੰਦ ਆਇਲਾ॥
ਭੈਰਉ ਭਗਤ ਨਾਮਦੇਵ ਜੀ॥ ਪੰਨਾਂ ੧੧੬੫॥

ਬੱਸ ਉਸੇ ਵੇਲੇ ਖੰਭਾਂ ਦੇ ਫੜਕਣ ਦਾ ਖੜਾਕ ਆਇਆ, ਭਗਵਾਨ ਗਰੁੜ ਤੇ ਚੱੜ ਕੇ ਆ ਗਿਆ॥
(੩) -ਬਾਜ ਵੱਜਣ ਦੇ ਅਰਥਾਂ ਵਿੱਚ:-
ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ॥ ਸਾਰੰਗ ਮਹਲਾ ੫॥ ਪੰਨਾਂ ੧੨੦੩॥
ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ ਦੁਨੀਆਂ ਤੋਂ ਉਠ ਤੁਰਦਾ ਹੈ, ਤਦੋਂ ਉਹਨਾਂ ਘੜੀਆਂ ਪਲਾਂ ਦਾ ਵਜਣਾ ਮੁਕ ਜਾਂਦਾ ਹੈ॥
(੪) ਬਾਜ ==ਘੋੜਾ
ਬਾਜ ਸਬਦ ਦੇ ਪਰਮਾਣ ਇਤਨੇ ਕੂ ਹੀ ਪਰਾਪਤ ਹੋਏ ਸਨ ਜੋ ਆਪ ਜੀ ਦੀ ਸੇਵਾ ਵੱਚ ਅੰਕਿਤ ਕੀਤੇ ਹਨ ਪਰਵਾਨ ਕਰ ਲੈਣੇ ਜੀ। ਵੈਸੇ ਤਾਂ ਇਸ ਸ਼ਬਦ ਦੇ ਬਾਜੀ, ਬਾਜਾ ਆਦਿ ਹੋਰ ਭੀ ਰੂਪ ਹਨ ਪਰ ਹਰ ਰੂਪ ਵਿੱਚ ਅਰਥ ਬਦਲ ਜਾਂਦਾ ਹੈ

ਪਰਕਰਣ ਲਿਖਿਆ ਗ: ਸਿੰਘ ਸਭਾ ਡਰਬੀ ਯੂ ਕੇ


01/29/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੧੬

ਮੰਨਨ ਦੀ ਮਹਾਨਤਾ ਬਾਰੇ

ਮੰਨਨ ਸੰਸਕ੍ਰਿਤ ਦਾ ਕਿਰਿਆਵਾਚੀ ਸ਼ਬਦ ਤੇ ਅਰਥ-ਚਿੰਤਨ, ਮੰਨਣਾ ਕਿਰਿਆ ਤੇ ਅਰਥ-ਮੰਨਣ ਕਰਨਾ, ਵਿਚਾਰਨਾ, ਅੰਗੀਕਾਰ ਕਰਨਾ, ਮਨਜੂਰ ਕਰਨਾ ਅਤੇ ਮੰਨ ਲੈਣਾ ਹਨ। ਕ੍ਰਮਵਾਰ ਪੜ੍ਹਨਾ, ਬੋਲਣਾ, ਸੁਣਨਾ, ਮੰਨਣਾ ਅਤੇ ਅਮਲ ਕਰਨਾ ਪੰਜ ਪੜਾ ਹਨ। ਪਹਿਲੇ ਆਪਾਂ ਵਿਦਿਆ, ਵਕਤਾ, ਪੜ੍ਹਨ ਅਤੇ ਸੁਣਨ ਬਾਰੇ ਵਿਚਾਰ ਕਰ ਚੁੱਕੇ ਹਾਂ। ਅੱਜ ਮੰਨਨ ਬਾਰੇ ਵਿਚਾਰਾਂਗੇ। ਮੰਨਣ ਦਾ ਮਤਲਵ ਆਗਿਆਕਾਰੀ ਹੋਣਾ ਹੈ। ਜੋ ਸਿਖਿਆ, ਪੜ੍ਹਿਆ ਜਾਂ ਸੁਣਿਆਂ ਉਸ ਨੂੰ ਮਨ ਕਰਕੇ ਮੰਨ ਲੈਣਾ ਅਤੇ ਉਸ ਤੇ ਵਿਚਾਰ ਦੇ ਨਾਲ ਅਮਲ ਕਰਕੇ, ਨਿਤਾਪ੍ਰਤੀ ਜੀਵਨ ਵਿੱਚ ਢਾਲਣਾ। ਵੇਖੋ! ਸਕੂਲ ਦਾ ਵਿਦਿਆਰਥੀ ਜੋ ਅਧਿਆਪਕ ਤੋਂ ਪੜ੍ਹਦਾ, ਉਸ ਦੇ ਬੋਲਾਂ ਨੂੰ ਸੁਣ, ਮੰਨ ਕੇ ਅਮਲ ਕਰਦਾ, ਉਹ ਚੰਗੇ ਨੰਬਰਾਂ ਵਿੱਚ ਪਾਸ ਹੋ ਜਾਂਦਾ ਹੈ। ਇਵੇਂ ਹੀ ਜੋ ਸਿੱਖ ਸਿਖਿਆਰਥੀ ਹੋ ਕੇ, ਸਤਿਗੁਰੂ ਦਾ ਕਹਿਆ ਸੁਣਦਾ, ਮੰਨਦਾ ਅਤੇ ਉਸ ਤੇ ਅਮਲ ਕਰਦਾ ਹੈ, ਉਸ ਦਾ ਜੀਵਨ ਬਦਲ ਜਾਂਦਾ ਹੈ।

ਮੰਨਣ ਬਾਰੇ ਗੁਰਬਾਣੀ ਵਿਚਾਰ-ਮੰਨਣ ਵਾਲੇ ਮਨੁੱਖ ਦੀ ਆਤਮ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਜੇ ਕੋਈ ਆਪਣੀ ਅਲਪ ਬੁੱਧੀ ਨਾਲ ਕਰੇ ਭੀ ਤਾਂ ਪਿਛੋਂ ਪਛਤਾਂਦਾ ਹੈ ਕਿ ਮੈ ਹੋਛਾ ਯਤਨ ਕੀਤਾ ਹੈ-ਮੰਨੇ ਕੀ ਗਤਿ ਕਹੀ ਨ ਜਾਇ॥ ਜੇਕੋ ਕਹੈ ਪਿਛੈ ਪਛੁਤਾਇ॥੧੨॥ (ਜਪੁਜੀ) ਸਤਿਗੁਰੂ ਦਾ ਬਚਨ ਕੀਮਤੀ ਰਤਨ ਹੈ ਜੋ ਮੰਨਦਾ ਹੈ ਅਨੰਦ ਰਸ ਮਾਣਦਾ ਹੈ-ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ॥ (੬੯) ਮੰਨਣ ਵਾਲੇ ਦੀ ਸੁਰਤਿ ਮਨ ਬੁੱਧੀ ਕਰਕੇ ਉੱਚੀ ਹੁੰਦੀ ਅਤੇ ਉਹ ਸਮੁੱਚੀ ਦੁਨੀਆਂ ਬਾਰੇ ਜਾਣ ਜਾਂਦਾ ਹੈ-ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਨ ਕੀ ਸੁਧਿ॥੧੩॥(ਜਪੁਜੀ) ਸਭ ਤੋਂ ਉੱਤਮ ਇਹ ਹੀ ਅਕਲ ਦੀ ਗੱਲ ਹੈ ਕਿ ਸੱਚੇ ਗੁਰੂ ਦੇ ਬਚਨ (ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ) ਕਮਾਏ (ਮੰਨੇ) ਜਾਣ ਭਾਵ ਗੁਰ ਉਪਦੇਸ਼ਾਂ ਅਨੁਸਾਰ ਜੀਵਨ ਦੀ ਘਾੜਤ ਘੜੀ ਜਾਏ-ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥(੯੯) ਭਾਈ ਗੁਰਦਾਸ ਜੀ ਵੀ ਦਰਸਾਂਦੇ ਹਨ ਕਿ ਗੁਰਸਿੱਖੀ ਵਿਖੇ ਮੰਨਣ ਦਾ ਮਤਲਵ ਗੁਰ ਬਚਨਾਂ ਦਾ ਹਾਰ ਗਲ ਪਾ ਲੈਣਾ ਭਾਵ ਗੁਰੂ ਦੇ ਬਚਨਾਂ ਨੂੰ ਹਿਰਦੇ ਰੂਪੀ ਧਾਗੇ ਵਿੱਚ ਪਰੋ ਲੈਣਾ-ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗਲਿ ਹਾਰੁ ਪਰੋਵੈ।(ਵਾਰ ੨੮)

ਜਿਵੇਂ ਅਸੀਂ ਮਾਂ ਬਾਪ ਦੀ ਆਗਿਆ ਮੰਨ ਘਰ ਪ੍ਰਵਾਰ ਵਿੱਚ ਸੁਖ ਅਤੇ ਅਧਿਆਪਕ (ਉਸਤਾਦ) ਦਾ ਕਹਿਆ ਮੰਨ ਗਿਆਨ ਵਿਗਿਆਨ ਖੇਤਰ ਦਾ ਸੁਖ ਮਾਣਦੇ ਹਾਂ ਇਵੇਂ ਹੀ ਗੁਰਮਤਿ ਵਿੱਚ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਰੂਪ ਹੁਕਮਾਂ ਨੂੰ ਮੰਨਦੇ ਹਨ ਉਹ ਵਹਿਮਾਂ ਭਰਮਾਂ ਅਤੇ ਥੋਥੇ ਕਰਮਕਾਂਡਾਂ ਦੇ ਭਰਮ ਜਾਲ ਰੂਪ ਦੁੱਖ ਤੋਂ ਮੁਕਤ ਹੋ ਬੇਕੀਮਤਾ ਮਨੁੱਖਾ ਜਨਮ ਸਫਲਾ ਕਰ ਲੈਂਦੇ ਹਨ। ਪ੍ਰਮਾਤਮਾਂ ਦੇ ਦਰ ਤੇ ਵੀ ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ-ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥(471) ਅਜੋਕੇ ਬਹੁਤੇ ਸਿੱਖਾਂ ਦੀ ਤਰਾਸਦੀ ਹੈ ਕਿ ਉਹ ਸੱਚੇ ਸ਼ਬਦ ਗੁਰੂ ਨੂੰ ਛੱਡ ਕੇ, ਕੱਚੇ ਦੇਹਧਾਰੀ ਪਾਖੰਡੀ ਗੁਰੂ ਨੁਮਾ ਸਾਧਾਂ-ਸੰਤਾਂ, ਡੇਰੇਦਾਰਾਂ, ਸੰਪ੍ਰਦਾਈ ਸੰਤਾਂ-ਮਹੰਤਾਂ ਅਤੇ ਅਖੌਤੀ ਪਾਰਟੀਬਾਜ ਜਥੇਦਾਰਾਂ ਦਾ ਹੁਕਮ, ਅੰਨੀ ਸ਼ਰਧਾ ਨਾਲ ਮੰਨਣ ਲੱਗ ਪਏ ਹਨ। ਇਸ ਕਰਕੇ ਸਿੱਖੀ ਵਿੱਚ ਆਪਸੀ ਫੁੱਟ ਤੇ ਨਿਘਾਰਤਾ ਫੈਲ ਚੁੱਕੀ ਹੈ। ਗੁਰਸਿੱਖ ਨੇ ਹੁਕਮ ਗੁਰੂ ਦਾ ਮੰਨਣਾ ਹੈ ਤੇ ਗੁਰੂ ਸਾਡਾ "ਗੁਰੂ ਗ੍ਰੰਥ ਸਾਹਿਬ" ਹੈ ਨਾ ਕਿ ਵੱਖ ਵੱਖ ਰਹਿਤਨਾਮੇ, ਮਰਯਾਦਾਵਾਂ ਅਤੇ ਜਥੇਦਾਰ ਜੋ ਗੁਰੂ ਸਾਹਿਬ ਦੇ ਸ਼ਰੀਕ ਬਣਾਏ ਜਾ ਰਹੇ ਹਨ।

ਸੋ ਸੱਚੇ ਗੁਰੂ ਦਾ ਹੁਕਮ ਮੰਨਣ ਵਿੱਚ ਸੁੱਖ ਅਤੇ ਦੇਹਧਾਰੀ ਪਾਖੰਡੀਆਂ ਦਾ ਮੰਨਣ ਵਿੱਚ ਅਨੇਕਾਂ ਦੁੱਖ ਕਲੇਸ਼ ਹਨ। ਗੁਰੂ ਦਾ ਹੁਕਮ ਮੰਨਣ ਵਾਲਾ ਸਮੁੱਚੇ ਸੰਸਾਰ ਦਾ ਪਿਤਾ ਪ੍ਰਮਾਤਮਾਂ ਨੂੰ ਮੰਨ ਕੇ, ਜਾਤ-ਪਾਤ ਅਤੇ ਛੂਆ-ਛਾਤ ਦੇ ਬੰਧਨਾਂ ਤੋਂ ਮੁਕਤ ਹੋ, ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝਣ ਲੱਗ ਜਾਂਦਾ ਹੈ। ਉਹ ਸੁਖ-ਦੁਖ, ਖੁਸ਼ੀ-ਗਮੀ ਹਰ ਵੇਲੇ ਰੱਬ ਦਾ ਭਾਣਾ ਸਹਿਜ ਅਡੋਲਤਾ ਨਾਲ ਮੰਨ ਕੇ, ਜਿੰਦਗੀ ਖਿੜੇ ਮੱਥੇ, ਹੱਸਦਾ ਵੱਸਦਾ, ਚੜ੍ਹਦੀਆਂ ਕਲਾਂ ਵਿੱਚ ਬਤੀਤ ਕਰ, ਆਖਰ ਆਪਣੇ ਅਸਲੇ ਪ੍ਰਮਾਤਮਾਂ ਰੂਪ ਸਮੁੰਦਰ ਵਿੱਚ ਸਮਾ ਜਾਂਦਾ ਹੈ। ਇਹ ਹੈ ਮੰਨਣ ਦੀ ਮਹਾਨਤਾ ਜੋ ਸੰਖੇਪ ਵਿੱਚ ਲਿਖ ਕੇ ਦਰਸਾਉਣ ਦਾ ਯਤਨ ਕੀਤਾ ਹੈ। ਚਲਦਾ...


01/29/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -13)
ਇੱਕ ਵਿਚਾਰਵਾਨ ਦਾ ਕਥਨ ਹੈ - ‘ਆਪਣੀ ਮਾਂ ਬੋਲੀ ਉਤੇ ਮਾਣ ਹੋਣਾ ਚਾਹੀਦੈ। ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦੈ। `ਪਰ ਅੱਜ ਪੰਜਾਬ ਦੀ ਧਰਤੀ ਤੇ ਵਿਚਰਣ ਵਾਲੀ ਬਹੁ-ਗਿਣਤੀ ਨਵੀਂ ਪੀੜ੍ਹੀ ਕੋਲੋਂ ਪੰਜਾਬੀ ਭਾਸ਼ਾ ਰੂਪੀ ਪਹਿਚਾਣ ਗਵਾਚ ਰਹੀ ਹੈ। ਇਸ ਦੇ ਪਿਛੇ ਬਹੁਤ ਵੱਡੀ ਸਾਜਿਸ਼ ਕੰਮ ਕਰਦੀ ਪ੍ਰਤੀਤ ਹੁੰਦੀ ਹੈ। ਕਿਉਂਕਿ ਜਦੋਂ ਸਾਡੀ ਨਵੀਂ ਪੀੜ੍ਹੀ ਪੰਜਾਬੀ ਨਾਲੋਂ ਟੁੱਟੇਗੀ, ਉਹ ਗੁਰਬਾਣੀ-ਸਿੱਖ ਇਤਿਹਾਸ ਨਾਲੋਂ ਵੀ ਟੁੱਟੇਗੀ। ਆਪਣੇ ਮੂਲ ਨਾਲੋਂ ਟੁੱਟ ਕੇ ਕੋਈ ਵੀ ਕੌਮ ਚਿਰ ਸਥਾਈ ਨਹੀਂ ਰਹਿ ਸਕਦੀ, ਆਪਣੀ ਹੋਂਦ ਗਵਾ ਬੈਠਦੀ ਹੈ। ਜ਼ਰਾ ਸੋਚੋ ਤੇ ਵਿਚਾਰੋ!
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -14)
ਧਰਮ ਦਾ ਅਰਥ ਹੈ-ਧਾਰਨ ਕਰਨਾ। ਗੁਰਮਤਿ ਅਨੁਸਾਰ ਜੀਵਨ ਵਿਚੋਂ ਅਉਗਣਾਂ ਨੂੰ ਤਿਆਗਦੇ ਹੋਏ ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਜੇਕਰ ਕੋਈ ਧਰਮ ਦੀ ਦੁਨੀਆਂ ਅੰਦਰ ਇਸ ਮਾਰਗ ਦਾ ਪਾਂਧੀ ਹੈ, ਉਹੀ ਸਹੀ ਅਰਥਾਂ ਵਿੱਚ ਧਰਮੀ ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ। ਜੀਵਨ ਜਾਚ ਅੰਦਰ ਸ਼ੁਭ ਗੁਣਾਂ ਦੀ ਅਣਹੋਂਦ ਕਾਰਨ ਬਾਹਰੋਂ ਧਰਮੀ ਪਹਿਰਾਵਾ ਕੇਵਲ ਅਡੰਬਰ ਹੀ ਹੋਵੇਗਾ। ਜ਼ਰਾ ਸੋਚੋ ਤੇ ਵਿਚਾਰੋ!
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]

Please Share it to others


01/29/17
ਦਲੇਰ ਸਿੰਘ ਜੋਸ਼

ਸਾਹਿਬ ਸ਼ਬਦ ਦੀ ਸਮੀਖਿਆ
ਜੇ ਕਰ ਗਹੁ ਨਾਲ ਵੇਖਿਆ ਜਾਵੇ ਤਾਂ ਬੰਦਾਂ ਪਦਾਰਥਾਂ ਦਾ ਇਤਨਾਂ ਭੁਖਾ ਨਹੀ ਜਿਤਨਾ ਅਪਣੀ ਸ਼ੁਹਰਤ ਦਾ ਭੁਖਾ ਹੈ। ਕਿਸੇ ਗਰੀਬ ਬੰਦੇਂ ਨੂੰ ਸ਼ਾਹ ਜੀ ਕਹਿ ਕੇ ਵੇਖੋ ਉਸਦਾ ਧਰਤੀ ਤੇ ਪੈਰ ਨਹੀ ਲਗਦਾ। ਕਿਸੇ ਕਮਜ਼ੋਰ ਨੂੰ ਭਲਵਾਨ ਜੀ ਕਹਿ ਕੇ ਬੁਲਾਵੋ ਉਸ ਦੀਆਂ ਵਾਂਛਾ ਖਿੱੜ ਜਾਣ ਗੀਆਂ। ਕਿਸੇ ਸ਼ੂਮ ਨੂੰ ਦਾਤਾ ਜੀ ਕਹਿ ਸੰਬੋਧਨ ਕਰੋ ਤਾਂ ਉਸ ਦੇ ਭਾ ਦਾ ਰੱਬ ਦਾ ਦਰਜ਼ਾ ਮਿਲ ਗਿਆ ਸਮਝਦਾ ਹੈ। ਬਸ ਬੰਦਾਂ ਫੂਕ ਦਾ ਭੁਖਾ ਹੈ। ਅਪਣੀ ਵਡਿਆਈ ਅਪਣੀ ਸ਼ੋਭਾ ਸੁਣ ਕੇ ਬਹੁਤ ਪ੍ਰਸੰਨ ਹੁੰਦਾਂ ਹੈ। ਕਿਸੇ ਨੂੰ ਸਹੀ ਪਾਠ ਭੀ ਨਾ ਕਰਨਾਂ ਆਉਦਾਂ ਹੋਵੇ ਪਰ ਗਿਆਨੀ ਜੀ ਕਹਾ ਕਿ ਖੁਸ਼ ਹੁੰਦਾਂ ਹੈ। ਡੰਡਉਤ ਕਰਨ ਦਾ ਢੰਗ ਹੀ ਨਾ ਆਉਦਾਂ ਹੋਵੇ ਪਰ ਪ੍ਰਸਿਧ ਵਿਦਵਾਨ ਅਖਵਾ ਕਿ ਫੁਲਿਆ ਨਹੀ ਸਮਾਉਦਾਂ, ਰਾਗ ਦੀ ਸੋਝੀ ਨਹੀ ਪਰ ਗਧੰਰਬ ਬਨਣਾ ਚਾਹੁੰਦਾਂ ਹੈ। ਇਸੇ ਤਰ੍ਹਾਂ ਸਾਡੇ ਵਿੱਚ ਇੱਕ ਸ਼ਬਦ ਬੜਾ ਮਸ਼ਹੂਰ ਹੋ ਗਿਆ ਹੈ। ਉਹ ਹੈ ਸਾਹਿਬ। ਸਰਦਾਰ ਸਾਹਿਬ ਜੀ ਪ੍ਰੌਫੈਸਰ ਸਾਹਿਬ, ਪ੍ਰਿਸੀਪਲ ਸਾਹਿਬ; ਪਰਧਾਨ ਸਾਹਿਬ; ਸਕੱਤਰ ਸਾਹਿਬ। ਸਰਪੰਚ ਸਾਹਿਬ; ਆਦਿ ਆਦਿ ਕਿਤਨੇ ਹੀ ਸਾਹਿਬ ਸਾਡੇ ਵਿੱਚ ਉਜਾਗਰ ਹੋ ਗਏ ਹਨ।
ਜੇ ਧਰਮ ਪਖੋਂ ਵੇਖੀਏ ਤਾਂ, ਸ਼ਹਿਰਾਂ ਨੂੰ ਸਾਹਿਬੀ, ਪਿੰਡਾਂ ਨੂੰ ਸਾਹਿਬੀ, ਦਰਖਤਾਂ ਨੂੰ ਸਾਹਿਬੀ, ਟੋਬਿਆਂ ਨੂੰ ਸਾਹਿਬੀ ਮੰਜਿਆਂ ਨੂੰ ਸਾਹਿਬੀ, ਜੋੜਿਆਂ ਨੂੰ ਸਾਹਿਬੀ ਜਿਵੇ ਸਾਹਿਬੀ ਦੇ ਲੰਗਰ ਹੀ ਲਾ ਕੇ ਵੰਡੀ ਹੋਵੇ। ਪਤਾ ਨਹੀ ਇਹ ਸਮਝ ਦਾ ਸਾਉਦਾ ਹੈ ਕਿ ਅਗਿਆਨਤਾ ਦਾ ਸਬੂਤ। ਵਿਚਾਰ ਦੇ ਨੇਤ੍ਰਾਂ ਨਾਲ ਵੇਖਿਆ ਜਾਵੇ ਤਾਂ ਪਤਾ ਚਲੇਗਾ ਕਿ ਸਾਹਿਬੀ ਹੈ ਕੀ? ਅਤੇ ਸਤਿਗੁਰੂ ਜੀ ਨੇ ਸਾਹਿਬ ਕਿਸ ਨੂੰ ਆਖਿਆ ਹੈ। ਜੇ ਅਸੀ ਸਿੱਖ ਹਾਂ ਤਾਂ ਅਸੀ ਉਹ ਕਰਮ ਕਰੀਏ ਜੋ ਸਾਡੇ ਸਤਿਗੁਰਾਂ ਨੇ ਕੀਤੇ ਹਨ ਜਾਂ ਸਾਨੂੰ ਕਰਨ ਲਈ ਉਪਦੇਸ਼ ਦਿਤਾ ਹੈ।
ਗੁਰੁ ਦੇ ਬਚਨਾਂ ਵਿੱਚ ਸਾਹਿਬ ਕੌਣ ਹੈ? ਸਾਹਿਬ ਦੇ ਅਰਥ ਕੀ ਹਨ? ਜੇਕਰ ਸਾਨੂੰ ਇਹ ਦੋ ਗੱਲਾਂ ਦਾ ਅਰਥ ਭਾਵ ਦਾ ਪਤਾ ਲੱਗ ਜਾਵੇ ਤਾਂ ਸ਼ਾਇਦ ਇਸ ਸਾਹਿਬ ਸ਼ਬਦ ਨੂੰ ਏਨਾਂ ਸਸਤਾ ਕਰ ਕੇ ਨਹੀ ਵੰਡਾਂਗੇ। ਕਿਉਕਿ ਹਮੇਸ਼ਾਂ ਕੀਮਤੀ ਚੀਜ਼ ਸੋਚ ਸਮਝ ਕੇ ਹੀ ਕਿਸੇ ਨੂੰ ਦਿਤੀ ਜਾਂਦੀ ਹੈ। ਆਉ ਹੁਣ ਇਸ ਸ਼ਬਦ ਦੇ ਅਰਥ ਜਾਨਣ ਦਾ ਜਤਨ ਕਰੀਏ ਜੀ।
ਸਾਹਿਬ ਦੇ ਅਰਥ ਹਨ ==ਮਾਲਕ।
ਹੁਣ ਇਹ ਵੇਖੀਏ ਕਿ ਗੁਰੂ ਜੀ ਨੇ ਮਾਲਕ ਕਿਸਨੂੰ ਆਖਿਆ ਹੈ।
ਗੁਰਬਾਣੀ ਸਾਡਾ ਗੁਰੂ ਹੈ ਜੋ ਸਾਡੇ ਜੀਵਨ ਦੀ ਅਗਵਾਹੀ ਕਰਦੀ ਹੈ ਜਿਵੇ ਮਾਤਾ ਪਿਤਾ ਅਪਣੇ ਬੱਚੇ ਦੀ ਦੇਖ ਭਾਲ ਕਰਦੇ ਹਨ ਉਵੇਂ ਹੀ ਗੁਰਬਾਣੀ ਸਿਖ ਦੀ। ਗੁਰਬਾਣੀ ਸਾਨੂੰ ਮਾਲਕ ਦਾ ਗਿਆਨ ਇਉਂ ਬਖਸ਼ਦੀ ਹੈ।
(1) ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰ॥ ਜਪੁ॥
(2) ਸਾਚਾ ਸਾਹਿਬੁ ਸਾਚੈ ਨਾਇ॥ ਆਸਾ ਮ: 1॥ ਪੰਨਾਂ 9॥
ਸ਼ਚਾ ਸਾਹਿਬੁ ਸਚੀ ਨਾਈ॥ ਮਾਝ ਮ: 5॥ ਪੰਨਾਂ 104॥
ਸੋ ਪਾਤਸਾਹਾ ਸਾਹਾ ਪਾਤਸਾਹਿਬੁ ਨਾਨਕ ਰਹਣੁ ਰਜਾਈ॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ 156॥ ਪੰਨਾਂ

ਕੀ ਉਪਰੋਕਤ ਗੁਣ ਜੋ ਅਸਲ ਵਿੱਚ ਵਾਹਿਗੁਰੂ ਜੀ ਮਾਲਕ ਸਚੇ ਸਾਹਿਬ ਦੇ ਹਨ ਕਿਸੇ ਮਨੁਖ ਅੰਦਰ ਹਨ? ਜੇ ਨਹੀ ਤਾਂ ਮਨੁਖ ਜਾਂ ਜੱੜ ਵਸਤੂ ਕਿਵੇ ਸਾਹਿਬ ਬਣ ਗਈ?
ਗੁਰੂ ਜੀ ਨੂੰ ਪੁਛੀਏ ਆਪ ਜੀ ਦੇ ਮਾਲਕ ਕਿਤਨੇ ਹਨ।
ਤਾਂ ਉਤਰ ਬਖਸ਼ਸ ਕਰਦੇ ਹਨ। #

ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਆਸਾ ਮ: 1॥ ਪੰਨਾਂ 350॥
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ ਆਸਾ ਮ: 1॥ ਪੰਨਾਂ 420॥
ਏਕੋ ਸਾਹਿਬੁ ਏਕੁ ਵਜੀਰ॥ ਆਸਾ ਮ: 1॥ ਪੰਨਾਂ 412॥
ਤੂ ਏਕੋ ਸਾਹਿਬੁ ਅਵਰੁ ਨ ਹੋਰਿ॥ ਵਡਹੰਸ ਮ: 5॥ ਪੰਨਾਂ 563॥
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ॥ ਆਸਾ ਭਗਤ ਕਬੀਰ ਜੀ॥ ਪੰਨਾਂ 483॥

ਗੁਰੂ ਜੀ ਤਾਂ ਕਹਿ ਰਹੇ ਹਨ ਕਿ ਸਾਡਾ ਸਾਹਿਬ ਇੱਕ ਹੈ। ਕੀ ਸਾਡਾ ਭੀ ਸਾਹਿਬ ਇੱਕ ਹੈ? ਏਥੇ ਤਾਂ ਹਰ ਬਾਸ ਅਪਣੀ ਥਾਂ ਅਪਣੇ ਮਹਿਕਮੇ ਦਾ ਸਾਹਿਬ ਹੈ।
ਸਾਹਿਬ ਦੇ ਸਬੰਧ ਵਿੱਚ ਇਤਨੇ ਪਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਹਨ ਕਿ ਆਪ ਜੀ ਪੱੜ ਕੇ ਹੈਰਾਨ ਹੋ ਜਾਵੋਗੇ ਜਿਨ੍ਹਾਂ ਤੋ ਸਾਨੂੰ ਇਸ ਸ਼ਬਦ ਦੇ ਵਾਸਤੇ ਬਹੁਤ ਸਾਰਾ ਗਿਆਨ ਪ੍ਰਾਪਤ ਹੋ ਸਕਦਾ ਹੈ ਹੁਣ ਸਿੱਖ ਧਰਮ ਦੇ ਮਹਾਨ ਗੁਰਮਤਿ ਦੇ ਤੱਤਵੇਤਾ ਭਾਈ ਗੁਰਦਾਸ ਜੀ ਦੇ ਵਿਚਾਰ ਸਾਡੇ ਪ੍ਰਤੀ ਸੁਣੋ ਜੋ ਲੋਕਾਂ ਵੱਲ ਵੇਖ ਕਿ ਉਹਨਾਂ ਨੂੰ ਲਿਖਣਾ ਪਿਆ।
ਸਤਿਗੁਰ ਸਹਿਬੁ ਛੱਡਿ ਕੇ ਮਨਮੁਖ ਹੋਇ ਬੰਦੇ ਦਾ ਬੰਦਾਂ।
ਹੁਕਮੀ ਬੰਦਾਂ ਹੋਇ ਕੈ ਨਿਤ ਉਠਿ ਜਾਇ ਸਲਾਮ ਕਰੰਦਾਂ।
ਆਠ ਪਹਰ ਹੱਥ ਜੋੜਿ ਕੇ ਹੋਇ ਹਜੂਰੀ ਖੜਾ ਰਹੰਦਾਂ।
ਨੀਦ ਨ ਭੁਖ ਨ ਸੁਖ ਤਿਸ ਸੂਲੀ ਚੜਿਆ ਰਹੇ ਡਰੰਦਾਂ
ਪਾਣੀ ਪਾਲਾ ਧੁਪ ਛਾਉ ਸਿਰ ਉਤੇ ਝੱਲ ਦੁਖ ਸਹੰਦਾਂ।
ਆਤਸ਼ ਬਾਜੀ ਸਾਰ ਦੇਖ ਰਣ ਵਿੱਚ ਘਾਇਲ ਹੋਇ ਮਰੰਦਾ।
ਗੁਰ ਪੂਰੇ ਵਿਣ ਜੂਨਿ ਭਵੰਦਾ॥

ਅਸੀ ਪੂਰੇ ਗੁਰੂ ਦੇ ਉਪਦੇਸ਼ ਨੂੰ ਸਮਝਣ ਵਾਲੇ ਬਣੀਏ ਤੇ “ਗੁਰ ਕਹਿਆ ਸਾ ਕਾਰ ਕਮਾਵਹੁ “ਦੇ ਧਾਰਨੀ ਹੋ ਸਕੀਐ।
ਪਰ ਸ਼ੱਚ ਹੀ ਅਸੀ ਬੰਦੇ ਦੇ ਬੰਦੇ ਬਣੇ ਪਏ ਹਾਂ। ਮੈਨੂੰ ਇੱਕ ਗੱਲ ਚੇਤੇ ਆਈ ਕਿ ਇੱਕ ਵਾਰ ਇੱਕ ਆਦਮੀ ਕੋਈ ਕੰਮ ਦੀ ਭਾਲ ਵਿੱਚ ਨਿਕਲਿਆ ਕਿ ਕੋਈ ਨੋਕਰੀ ਮਿਲ ਜਾਵੇ। ਅਗੋ ਇੱਕ ਭੱਦਰ ਪੁਰਸ਼ ਮਿਲ ਪਿਆ ਤੇ ਕਹਿਣ ਲਗਾ ਕੰਮ ਚਾਹੀਦਾ ਹੈ ਕੰਮ ਦੀ ਭਾਲ ਵਾਲਾ ਕਹਿੰਦਾਂ ਹਾਂ ਜੀ। ਭੱਦਰ ਪੁਰਸ਼ ਕਹਿੰਦਾਂ ਮੇਰੇ ਘੱਰ ਚੱਲ ਤੈਨੰ ਕੰਮ ਦਸਾਂ। ਘੱਰ ਪਹੁੰਚ ਕੇ ਕਾਮਾ ਕੰਮ ਪੁਛਦਾ ਜੀ ਕੀ ਕੰਮ ਕਰਨਾ ਪਵੇਗਾ ਤੇ ਤਨਖਾਹ ਕੀ ਦੇਵੋਗੇ? ਤਾਂ ਮਾਲਕ ਕਹਿੰਦਾਂ ਮਿਤਰਾ ਤਨਖਾਹ ਨਹੀ ਮਿਲੇਗੀ ਪਰ ਰੋਟੀ ਤਿੰਨੇ ਟਾਈਮ ਮਿਲੇਗੀ, ਤੇ ਕੰਮ ਸੁਣ ਲੈ ਤਿੰਨੇ ਟਾਈਮ ਗੁਰਦਵਾਰੇ ਜਾਣਾ ਅਪਣੇ ਵਾਸਤੇ ਲੰਗਰ ਛੱਕ ਆਉਣਾ ਤੇ ਮੇਰੇ ਲਈ ਆਉਦੇਂ ਹੋਏ ਲਈ ਆਉਣਾ ਹੋਰ ਕੋਈ ਕੰਮ ਨਹੀ। ਇਸਤਰਾਂ ਦਾ ਸਾਹਿਬ ਕਿਸੇ ਦਾ ਕੀ ਸਵਾਰੇ ਗਾ। ਗੁਰੂ ਰਾਮਦਾਸ ਜੀ ਨੇ ਗਾਉੜੀ ਦੀ ਵਾਰ ਪੰਨਾਂ 306 ਤੇ ਬਹੁਤ ਵਧੀਆ ਲਿਖਿਆ ਹੈ।
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਇ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ॥

ਪ੍ਰਭੂ ਪਰਮਾਤਮਾ ਸਾਹਿਬ ਦੇ ਘੱਰ ਸੱਭ ਕੁਛ ਹੈ ਉਸ ਨੇ ਤਾਂ ਇਹ ਹੁਕਮ ਦੇ ਦਿਤਾ ਹੋਇਆ ਹੈ ਕਿ ਮੇਰਾ ਇਹ ਬੱਚਾ ਜੋ ਭੀ ਮੰਗੇ ਉਹੋ ਕੁੱਝ ਇਸ ਨੂੰ ਦੇ ਦੇਣਾ।
ਪਿਤਾ ਕ੍ਰਿਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮਾਂਗੈ ਸੋ ਦੇਨਾ॥
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ॥ ਮਲਾਰ ਮ: 5॥ ਪੰਨਾਂ 1226॥
ਅਜੋਕੇ ਸਮੇਂ ਅਸੀ ਵੇਖਦੇ ਹਾਂ ਕਿ ਇਤਨੇ ਸਾਹਿਬ ਹਨ ਜਿਨ੍ਹਾਂ ਦੀ ਗਿਣਤੀ ਨਹੀ ਕੀਤੀ ਜਾ ਸਕਦੀ ਅਤੇ ਹੋਰ ਸਾਹਿਬ ੳ+ਤਪਨ ਹੋ ਰਹੇ ਹਨ। ਛੰਨ ਸਾਹਿਬ, ਨਲਕਾ ਸਾਹਿਬ, ਜੰਡੀ ਸਾਹਿਬ ਵੇਈਂ ਸਾਹਿਬ, ਇਹ ਸੱਭ ਕੁੱਝ ਇਸੇ ਕਰਕੇ ਹੀ ਪ੍ਰਚਲਤ ਹੋਇਆ ਕਿ ਸਾਨੂੰ ਸਾਹਿਬ ਦੇ ਅਰਥ ਹੀ ਨਹੀ ਆਏ ਕਿਨਾਂ ਚੰਗਾਂ ਹੋਵੇ ਕਿ ਅਸੀ ਦੇਹ ਪੂਜਾ ਛੱਡ ਕੇ ਸ਼ਬਦ ਦੇ ਪੁਜਾਰੀ ਬਣੀਏ। ਜਿਸ ਦਿਨ ਗੁਰਬਾਣੀ ਦੀ ਰੋਸਨੀ ਵਿੱਚ ਮਨੁਖ ਜਾਗ ਪਵੇਗਾ ਉਸ ਦਿਨ ਅਗਿਆਨਤਾ ਦੀ ਧੁੰਧ ਮਿਟ ਜਾਵੇਗੀ ਅਤੇ ਸੱਚ ਦੇ ਸੂਰਜ ਦਾ ਪ੍ਰਕਾਸ਼ ਹੋ ਜਾਵੇਗਾ।


01/29/17
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਗਊ ਵਰਗੀ ਧੀ
ਰਾਜਵੀਰ ਕਾਲਜ ਤੋਂ ਆਈ ਘਰ ਕੁੱਝ ਮਹਿਮਾਨ ਆਏ ਬੈਠੇ ਸਨ। ਉਸਨੇ ਸਾਰਿਆ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਉਸਦੇ ਪਾਪਾ ਨੇ ਕਿਹਾ, “ਆ ਰਾਜ ਪੁੱਤਰ ਇੱਧਰ ਬੈਠ”, ਨੇੜੇ ਪਈ ਕੁਰਸੀ ਵੱਲ ਇਸ਼ਾਰਾ ਕੀਤਾ ਰਾਜਵੀਰ ਬੈਠ ਗਈ।
ਉਸਦੇ ਪਾਪਾ ਨੇ ਗੱਲ ਸ਼ੁਰੂ ਕੀਤੀ, “ਰਾਜ ਪੁੱਤ ਇਹ ਤੇਰੇ ਲਈ ਰਿਸ਼ਤਾ ਲੈ ਕੈ ਆਏ ਨੇ, ਬੜੇ ਖਾਨਦਾਨੀ ਲੋਕ ਨੇ ਸਾਡੀ ਧੀ ਤਾਂ ਜੀ ਬਹੁਤ ਗੁਣੀ ਐ ਨਿਰੀ ਗਊ ਐ ਗਊ…ਕਦੇ ਅੱਖ ਵਿੱਚ ਪਾਈ ਨੀ ਰੜਕੀ…”, ਤਾਂ ਉਹ ਸਾਰੇ ਮਿੰਨਾ ਜਿਹਾ ਮੁਸਕਰਾਏ ਤੇ ਰਾਜਵੀਰ ਨੇ ਕਿਹਾ, “ਹੋਰ ਤਾਂ ਸਭ ਚੀਕ ਐ ਪਾਪਾ ਤੁਹਾਡੇ ਧੀ ਹਾਂ, ਗਊ ਹਾਂ ਪਰ ਦੇਖਿਓ ਕਿੱਤੇ ਪਸ਼ੂ ਸਮਝ ਕੇ ਐ ਬਿਗਾਨੇ ਘਰ ਨਾ ਬੰਨ ਦਿਓ। ਵਰ ਤੇ ਘਰ ਪਰਖ ਕੇ ਭਾਲਿਓ…”, ਸਾਰੇ ਰਾਜਵੀਰ ਦੇ ਚਿਹਰੇ ਵੱਲ ਹੈਰਾਨੀ ਨਾਲ ਦੇਖ ਰਹੇ ਸਨ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
[email protected]


01/22/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -11)
ਦਸ ਗੁਰੂ ਸਾਹਿਬਾਨ ਨੇ 1469 ਤੋਂ 1708 ਈਸਵੀਂ ਤੱਕ 239 ਸਾਲ ਦੀ ਲੰਬੀ ਘਾਲਣਾ ਉਪਰੰਤ ‘ਪੂਜਾ ਅਕਾਲ ਕੀ-ਪਰਚਾ ਸ਼ਬਦ ਕਾ -ਦੀਦਾਰ ਖਾਲਸੇ ਕਾ` ਦਾ ਸਿਧਾਂਤ ਦਿਤਾ ਸੀ- ਭਾਵ ਅਗਵਾਈ ਗੁਰੂ ਸ਼ਬਦ ਤੋਂ ਲੈਂਦੇ ਹੋਏ ਪੂਜਾ ਅਕਾਲ ਪੁਰਖ ਦੀ ਕਰਨਾ। ਪਰ ਅਜੋਕੇ ਸਮੇਂ ਅਸੀਂ ਬਹੁਗਿਣਤੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਰਾਹੀਂ ਇਸਨੂੰ ਕਮਾਈ ਦੇ ਸਾਧਨ ਵਜੋਂ ਵਰਤ ਰਹੇ ਹਾਂ। ਗੁਰਮਤਿ ਸਿਧਾਂਤਾਂ ਦੇ ਦਾਇਰੇ ਅੰਦਰ ਵਿਚਰਦੇ ਹੋਏ ਸੁਚੱਜੀ ਜੀਵਨ ਜਾਚ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਾਇਮ ਰੱਖਦੇ ਹੋਏ ਗਿਆਨ ਦੇ ਸੋਮੇ ਵਜੋਂ ਸਦਵਰਤੋਂ ਕਰਦੇ ਹੋਏ ਲਾਭ ਉਠਾਉਣ ਦੀ ਜ਼ਰੂਰਤ ਹੈ।
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -12)
ਇੱਕ ਵਿਦਵਾਨ ਦਾ ਕਥਨ ਹੈ- ‘ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ। ਵੋਹ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ। `-ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਪ੍ਰਤੀ ਬਾ-ਕਮਾਲ ਸ਼ਰਧਾਂਜਲੀ ਹੈ। ਇਸ ਸ਼ਹਾਦਤ ਤੋਂ ਸਿਖਿਆ ਲੈਣ ਦੀ ਜ਼ਰੂਰਤ ਹੈ ਕਿ ਉਮਰ ਭਾਵੇਂ ਥੋੜੀ ਹੀ ਕਿਉਂ ਨਾ ਜੀਵੀ ਜਾਵੇ ਪਰ ਹੋਵੇ ਅਣਖ-ਦ੍ਰਿੜਤਾ ਭਰਪੂਰ। ਹਰ ਸਾਲ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਸਾਨੂੰ ਆਪਾ ਪੜਚੋਲ ਕੇ ਵੇਖਣ ਦੀ ਲੋੜ ਹੈ ਕਿ ਸਾਹਿਬਜਾਦੇ ਤਾਂ ਦ੍ਰਿੜਤਾ-ਬੇਖੌਫ-ਨਿਡਰਤਾ-ਸਿਧਾਂਤਕ ਪ੍ਰਪੱਕਤਾ ਦਾ ਸਬੂਤ ਦਿੰਦੇ ਹੋਏ ਨੀਹਾਂ ਵਿੱਚ ਖੜੋ ਕੇ ਸ਼ਹਾਦਤ ਦਾ ਜਾਮ ਪੀ ਗਏ, ਪਰ ਅੱਜ ਅਸੀਂ ਕਿਥੇ ਕੁ ਖੜੇ ਹਾਂ?
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨੰਬਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822- 276876)
e-mail- sukhjit.singh69@ yahoo.com
Please Share it to others.


01/22/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੧੫

ਸ੍ਰਵਣ-ਸੁਣਨ-ਸਰੋਤਾ ਜਨਾਂ ਬਾਰੇ ਗੁਰਮਤਿ ਵਿਚਾਰ

ਸ੍ਰਵਣ ਸੰਸਕ੍ਰਿਤ ਅਤੇ ਸੁਣਨ ਪੰਜਾਬੀ ਦਾ ਸ਼ਬਦ ਹੈ। ਗੁਰਬਾਣੀ ਵਿੱਖੇ ਕੰਨਾਂ ਨੂੰ ਵੀ ਸ੍ਰਵਣ ਕਿਹਾ ਗਿਆ ਹੈ-ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥੩੭॥(੯੨੨) ਪੜ੍ਹਨ ਦੀ ਕਿਰਿਆ ਤੋਂ ਬਾਅਦ ਸੁਣਨ ਦੀ ਅਵੱਸਥਾ ਅਉਂਦੀ ਹੈ। ਪੁਰਾਨੇ ਜ਼ਮਾਨੇ ਵਿੱਚ ਪੜ੍ਹਨ ਵਾਲੇ ਪੜ੍ਹੇ ਲਿਖੇ ਘੱਟ ਅਤੇ ਸਰੋਤੇ ਜਿਆਦਾ ਹੁੰਦੇ ਸਨ। ਬਹੁਤੇ ਪੁਰਾਣੇ ਗ੍ਰੰਥ ਸੁਣ ਕੇ ਯਾਦ ਕਰੇ ਜਾਂਦੇ ਅਤੇ ਲਿਖੇ ਜਾਂਦੇ ਸਨ।

ਸੁਣਨਾ ਵੀ ਇੱਕ ਕਲਾ ਤੇ ਸਰੋਤਾ ਕਲਾ ਦੇ ਗੁਣ ਕੁਝ ਇਸ ਪ੍ਰਕਾਰ ਹਨ-੧. ਮਨ, ਬਚਨ, ਅਤੇ ਕਰਮ ਕਰਕੇ ਵਕਤਾ ਦਾ ਪ੍ਰਸੰਸਕ ਹੋਣਾ ੨. ਚੰਗਾ ਸੁਣਨ ਦਾ ਹੰਕਾਰ ਨਾ ਕਰਨਾ ੩. ਸੁਜਾਖੀ ਸ਼ਰਧਾ ਹੋਣੀ ੪. ਚਿੱਤ ਦੀ ਚਤੁਰਾਈ ਛੱਡ ਕੇ ਸੁਣਨਾ ੫. ਸੁਣੇ ਨੂੰ ਸਮਝਣ ਦੇ ਸਮਰੱਥ ਹੋਣਾ ੬. ਵਕਤੇ ਨੂੰ ਪ੍ਰਸੰਨ ਰੱਖਣਾ ੭. ਧਿਆਨ ਵਖਿਆਨ ਜਾਂ ਕਥਾ ਵਿੱਚ ਰੱਖਣਾ ੮. ਆਲਸ ਰਹਿਤ ਹੋਣਾ ੯. ਉਬਾਸੀਆਂ ਨਾ ਮਾਰਨਾ ੧੦. ਚੰਗਾ ਸੁਣਨਾ ੧੧.ਅੱਗੇ ਵੰਡਣਾ ੧੨. ਸਿਧਾਂਤ ਦੇ ਉਲਟ ਸੁਣਿਆਂ ਤਿਆਗ ਦੇਣਾ ੧੩. ਤਨ ਤੇ ਮਨ ਦੀ ਸਫਾਈ ਰੱਖਣੀ ੧੪. ਅਖੰਡ ਚਿੱਤ ਹੋਣਾ ਅਤੇ ਚੰਗੀ ਵਿਚਾਰ ਸੁਣ ਕੇ ਉਸ ਤੇ ਅਮਲ ਵੀ ਕਰਨਾ ੧੫. ਉਪਜੇ ਸ਼ੰਕੇ ਦ੍ਰਿੜਤਾ ਨਾਲ ਵਕਤੇ ਤੋਂ ਨਵਿਰਤ ਕਰਨੇ ਆਦਿਕ ਉੱਤਮ ਸਰੋਤੇ ਦੇ ਗੁਣ ਹਨ।

ਗੁਰਬਾਣੀ ਵਿਖੇ ਬਹੁਤ ਥਾਈਂ ਸੁਣਨ ਦੀ ਮਹਿਮਾਂ ਇਉਂ ਦਰਸਾਈ ਗਈ ਹੈ-ਸੁਣਿਐ ਸਤੁ ਸੰਤੋਖੁ ਗਿਆਨੁ॥...ਨਾਨਕ ਭਗਤਾ ਸਦਾ ਵਿਗਾਸ॥ ਸੁਣਿਐ ਦੂਖ ਪਾਪ ਕਾ ਨਾਸ॥(ਜਪੁਜੀ) ਸਤੁ ਸੰਸਕ੍ਰਿਤ ਦੇ ਧਾਤੂ ਅਸ ਤੋਂ ਹੈ ਜਿਸ ਦਾ ਅਰਥ ਹੈ ਹੱਥੋਂ ਛੱਡਣਾ ਭਾਵ ਦਾਨ ਕਰਨਾ। ਰੱਬੀ ਸੰਦੇਸ਼ ਸੁਣਨ ਕਰਕੇ (ਸਤੁ) ਸਹੀ ਦਾਨ ਕਰਨ ਦਾ ਸੁਭਾ (ਅਕਲੀ ਕੀਚੈ ਦਾਨੁ) (ਸੰਤੋਖ) ਸਬਰ ਲਾਲਚ ਰਹਿਤ ਬਿਰਤੀ ਅਤੇ ਨਿਰੰਕਾਰ ਤੇ ਸੰਸਾਰ ਨੂੰ ਸਮਝਣ ਦਾ (ਗਿਆਨ) ਪ੍ਰਾਪਤ ਹੁੰਦਾ, ਭਗਤ ਵਿਗਾਸੇ ਜਾਂਦੇ ਅਤੇ ਪ੍ਰਭੂ ਨੂੰ ਭੁੱਲਣ ਕਰਕੇ, ਵਿਆਪਦੇ ਮਾਨਸਕ ਦੁੱਖ ਤੇ ਪਾਪ ਨਾਸ ਹੋ ਜਾਂਦੇ ਹਨ। ਸੰਸਾਰ ਵਿੱਚ ਜਿਸ ਤੋਂ ਵੀ ਰੱਬੀ ਵਡਿਆਈ ਸੁਣੀਏਂ ਉਹ ਹੀ ਅਸਲ ਭਾਈ ਮਿਤਰ ਹੈ-ਹਰਿ ਜਸੁ ਸਣੀਐ ਜਿਸ ਤੇ ਸੋਈ ਭਾਈ ਮਿਤ੍ਰ॥੧॥(੨੧੮) ਮੋਨਧਾਰਨਾ ਗੁਰਮਤਿ ਨਹੀਂ ਇਸ ਲਈ ਹੇ ਨਾਨਕ! ਜਦ ਤੱਕ ਵੀ ਸਰੀਰ ਕਰਕੇ ਦੁਨੀਆਂ ਵਿੱਚ ਰਹੀਏ, ਕੁਝ ਭਲੇ ਪੁਰਖਾਂ ਤੋਂ ਚੰਗਾ ਸੁਣੀਏਂ ਤੇ ਕੁਝ ਸੁਣਾਈਏ-ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥(੬੬੧)
ਮਨ ਦੀ ਮੱਤ ਤਿਆਗ ਕੇ ਕੇਵਲ ਗੁਰ-ਉਪਦੇਸ਼ ਹੀ ਸੁਣਨਾ ਚਾਹੀਦਾ ਹੈ-ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸ॥੧॥(੮੧੪) ਮਨਘੜਤ ਸਾਖੀਆਂ ਤੇ ਚੁਟਕਲੀ ਗੱਪਾਂ ਨੂੰ ਛੱਡ ਕੇ, ਅਸਲੀ ਸਿਖਿਆ ਹੀ ਵਕਤਾ ਤੋਂ ਸੁਣਨੀ ਚਾਹੀਦੀ ਹੈ-ਨਾਨਕੁ ਆਖੈ ਰੇ ਮਨ ਸੁਣੀਐ ਸਿਖ ਸਹੀ॥(੯੫੩) ਜਦ ਤੋਂ ਮੈ ਹਰਿ ਜਸ ਸੁਣਨਾ ਸ਼ੁਰੂ ਕੀਤਾ ਮੇਰੀ ਦੁਸ਼ਟ-ਬਿਗਾਨੀ ਮਤਿ ਖਤਮ ਹੋ ਗਈ ਹੈ-ਅਬ ਮਤਿ ਬਿਨਸੀ ਦੁਸਟ ਬਿਗਾਨੀ॥ ਜਬ ਤੇ ਸੁਣਿਆ ਹਰਿ ਜਸੁ ਕਾਨੀ॥(੧੮੩)
ਸੋ ਸੁਣਨਾ ਵੀ ਜਿੰਦਗੀ ਦੀ ਇੱਕ ਕਲਾ ਹੈ। ਗੁਰਬਾਣੀ ਅਤੇ ਹੋਰ ਸਿਧਾਂਤਕ ਵਿਦਵਾਨਾਂ ਨੇ ਸੁਣਨ ਦੀ ਮਹਿਮਾਂ ਅਤੇ ਸਰੋਤੇ ਦੇ ਜੋ ਗੁਣ ਬਿਆਨ ਕੀਤੇ ਹਨ, ਉਨ੍ਹਾਂ ਨੂੰ ਜੀਵਨ ਵਿੱਚ ਧਾਰਨ ਕਰਕੇ, ਲਾਹਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਨੂੰ ਅੰਨੀ ਸ਼ਰਧਾ ਨਾਲ, ਬਿਨਾ ਸਮਝੇ ਕੁਝ ਨਹੀਂ ਕਰਨਾ ਚਾਹੀਦਾ। ਜੇ ਅਸੀਂ ਆਪ ਦੂਜੇ ਨੂੰ ਕੁਝ ਸੁਣਾਉਂਦੇ ਹਾਂ ਤਾਂ ਫਿਰ ਉਸ ਨੂੰ ਸੁਣਨ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ। ਅਸਲ ਵਿੱਚ ਸੁਣਨ ਵਾਲਾ ਸਿਖਿਆਰਥੀ ਹੈ। ਸਰੋਤਾ ਸਿੱਖ, ਸਦਾ ਹੀ ਸਿੱਖਣ ਲਈ ਯਤਨਸ਼ੀਲ ਰਹਿੰਦਾ ਹੈ। ਚਲਦਾ...


01/22/17
ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ

ਹਰਿਆਣਾ ਪੁਲੀਸ ਹੋਂਦ ਚਿੱਲੜ ਮਾਮਲੇ ਵਿੱਚ ਨਾਮਜ਼ਦ ਪੁਲੀਸ ਅਧਿਕਾਰੀਆਂ ’ਤੇ ਮਿਹਰਬਾਨ: ਗਿਆਸਪੁਰਾ

ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ, ਡੀਜੀਪੀ ਨੂੰ ਦਿੱਤੀ ਸ਼ਿਕਾਇਤ, ਸਖ਼ਤ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਹਰਿਆਣਾ ਵਿਚਲੇ ਪਿੰਡ ਹੋਂਦ ਚਿੱਲੜ ਵਿੱਚ ਨਿਰਦੋਸ਼ ਕਤਲ ਕੀਤੇ ਗਏ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸ਼ਨ ਸਿੰਘ ਘੋਲੀਆ ਵੱਲੋਂ ਆਪਣੇ ਵਕੀਲ ਪੂਰਨ ਸਿੰਘ ਹੂੰਦਲ ਵੱਲੋਂ ਇਸ ਕੇਸ ’ਚ ਨਾਮਜ਼ਦ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕਰਨ ਤੇ ਇੱਕ ਸ਼ਿਕਾਇਤ ਸਬੰਧਤ ਥਾਣਾ ਮੁਖੀ ਨੂੰ ਦਿੱਤੀ ਹੈ ਅਤੇ ਇਸ ਸ਼ਿਕਾਇਤ ਦੀ ਇੱਕ ਕਾਪੀ ਮੁਖ ਮੰਤਰੀ ਹਰਿਆਣਾ, ਡੀਜੀਪੀ ਹਰਿਆਣਾ ਅਤੇ ਜਿਲਾ ਨਰਨੋਲ ਦੇ ਪੁਲੀਸ ਮੁਖੀ ਨੂੰ ਵੀ ਭੇਜੀ ਹੈ। ਗਿਆਸਪੁਰਾ ਨੇ ਦੱਸਿਆ ਕਿ ਜੇਕਰ ਪੁਲਿਸ ਅਤੇ ਹਰਿਆਣਾ ਸਰਕਾਰ ਨੇ ਸਬੰਧਤ ਚਾਰ ਪੁਲਿਸ ਕਰਮੀਆਂ ਐਸ.ਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ.ਆਈ ਰਾਮ ਕਿਸ਼ੋਰ ਅਤੇ ਹੌਲਦਾਰ ਰਾਮ ਕੁਮਾਰ ਖਿਲਾਫ ਕਤਲ ਅਤੇ ਦੰਗਾ ਫਸਾਦ ਫੈਲਾਉਣ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਨਾ ਕੀਤਾ ਗਿਆ ਤਾਂ ਉਹ ਆਪਣੇ ਵਕੀਲ ਪੂਰਨ ਸਿੰਘ ਹੁੰਦਲ ਰਾਹੀਂ ਹਰਿਆਣਾ ਸਰਕਾਰ ਅਤੇ ਪੁਲਿਸ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗਿਆਸਪੁਰਾ ਅਤੇ ਉਨਾਂ ਦੇ ਵਕੀਲ ਨੇ ਦੋਸ਼ ਲਗਾਇਆ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਹਰਿਆਣਾ ਦੇ ਰਿਟਾਇਰ ਜੱਜ ਟੀ. ਪੀ. ਐਸ ਗਰਗ ਦੀ ਦੇਖ ਰੇਖ ’ਚ ਬਣਾਏ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਿੰਡ ਹੋਂਦ ਚਿੱਲੜ ’ਚ 3 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਦੀ ਹੱਤਿਆ ਕੀਤੀ ਗਈ ਸੀ। ਕਮਿਸ਼ਨ ਵੱਲੋਂ ਇਸ ਕਤਲ ਕਾਂਡ ਲਈ 4 ਪੁਲਿਸ ਕਰਮੀਆਂ ਐਸਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ. ਆਈ ਰਾਮ ਕਿਸ਼ੋਰ ਅਤੇ ਹੌਲਦਾਰ ਰਾਮ ਕੁਮਾਰ ਖਿਲਾਫ ਕਾਰਵਾਈ ਕਰਨ ਦੀ ਤਾਕੀਦ ਕੀਤੀ ਸੀ।
ਗਿਆਸਪੁਰਾ ਨੇ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਉਕਤ ਪੁਲਿਸ ਕਰਮੀਆਂ ਖਿਲਾਫ ਮਾਮਲਾ ਤਾਂ ਕੀ ਦਰਜ਼ ਕਰਨਾ ਸੀ, ਉਲਟਾ ਉਨਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ। ਉਨਾਂ ਦੱਸਿਆ ਕਿ ਕਮਿਸ਼ਨ ਦੀ ਰਿਪੋਰਟ ਦੇ ਪੈਰਾ ਨੰ-109 ’ਚ ਲਿਖਿਆ ਹੈ ਕਿ 200 ਤੋਂ ਲੈ ਕੇ 500 ਤੱਕ ਦੀ ਤਦਾਦ ਵਾਲੇ ਵਿਅਕਤੀਆਂ ਨੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ’ਚ ਆ ਕੇ ਪਿੰਡ ਹੋਂਦ ਚਿੱਲੜ ਦੇ 31 ਸਿੱਖਾਂ ਅਤੇ 1 ਫੌਜੀ ਜਵਾਨ ਇੰਦਰਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲੱਖਾਂ ਦਾ ਸਮਾਨ ਲੁੱਟ ਲਿਆ ਅਤੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ ਨਹੀਂ ਨਿਭਾਈ। ਉਨਾਂ ਦੱਸਿਆ ਕਿ ਕਮਿਸ਼ਨ ਨੇ ਪੇਜ਼ ਨੰ-134 ’ਚ ਲਿਖਿਆ ਹੈ ਕਿ ਡੀ. ਐਸ. ਪੀ ਰਾਮ ਕਿਸ਼ੋਰ ਤੇ ਰਾਮ ਭੱਜ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਨਾਂ ਖਿਲਾਫ ਧਾਰਾ-217,218,219,220,221,302,395,436 ਤੇ 120ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਜਾਵੇ। ਗਿਆਸਪੁਰਾ ਅਤੇ ਭਾਈ ਘੋਲੀਆ ਨੇ ਪੰਜਾਬ ’ਚ ਚੋਣਾਂ ਲੜ ਰਹੀਆਂ ਸਭਨਾ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਣ ਤਾਂ ਜੋ ਨਵੰਬਰ 1984 ਵਿੱਚ ਕਤਲ ਕੀਤੇ ਹਜ਼ਾਰਾ ਸਿੱਖਾਂ ਨੂੰ ਇਨਸਾਫ ਮਿਲ ਸਕੇ।


01/15/17
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਇਸੁ ਜਗ ਮਹਿ ਚਾਨਣੁ॥(ਗੁਰੂ ਗ੍ਰੰਥ)–੧੪

ਸਫਲ ਵਕਤਾ ਭਾਵ ਪ੍ਰਚਾਰਕ ਕੈਸਾ ਹੋਵੇ?

ਵਕਤਾ ਸੰਸਕ੍ਰਿਤ ਦਾ ਸ਼ਬਦ, ਅਰਥ-ਬਕਤਾ, ਬੋਲਣ ਵਾਲਾ, ਕਹਿਣ ਵਾਲਾ, ਕਥਨ ਵਾਲਾ, ਕਥਾਕਾਰ, ਪ੍ਰਚਾਰਕ ਅਤੇ ਉਪਦੇਸ਼ਕ ਆਦਿਕ ਹਨ। ਗੁਰੂ ਗ੍ਰੰਥ ਅਨੁਸਾਰ-ਬਿਨ ਜਿਹਵਾ ਕਹਾ ਕੋ ਬਕਤਾ॥(੧੧੪੦) ਗਿਆਨੀ ਅਤੇ ਬਕਤਾ ਕੌਣ ਹੈ?-ਕਉਣੁ ਸੁ ਗਿਆਨੀ ਕਉਣੁ ਸੁ ਬਕਤਾ॥? ਉੱਤਰ ਹੈ-ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥(੧੩੧) ਭਾਵ ਗਿਆਨੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਅਤੇ ਗੁਰਮੁਖਿ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ। ਸ਼ਬਦਾਂ ਰਾਹੀਂ ਉਪਦੇਸ਼ ਕਰਨ ਵਾਲਾ-ਬਕਤੈ ਬਕਿ ਸਬਦੁ ਸੁਨਾਇਆ॥ ਸੁਨਤੈ ਸੁਨਿ ਮੰਨ ਬਸਾਇਆ॥(੯੭੨) 

ਮਹਾਨ ਕੋਸ਼ ਅਤੇ ਗੁਰਮਤਿ ਅਨੁਸਾਰ ਵਕਤਾ ਦੇ ਗੁਣ-੧.ਰਸਦਾਇਕ ਭਾਵ ਮਿੱਠੀ ਬਾਣੀ ਵਾਲਾ ੨. ਕਾਵਯ ਦਾ ਗਿਆਤਾ ਭਾਵ ਛੰਦਾਂ ਸ਼ਲੋਕਾਂ ਆਦਿ ਦੀ ਲੈਅ ਮਿਣਤੀ ਮਾਪ ਜਾਨਣ ਵਾਲਾ ੩. ਸਰੋਤਿਆਂ ਦੀ ਰੁਚੀ ਅਨੁਸਾਰ ਅਰਥ ਦਾ ਵਿਸਥਾਰ ਅਤੇ ਸੰਖੇਪ ਕਰਨ ਵਾਲਾ ੪.ਸਤਵਾਦੀ-ਸੱਚ ਬੋਲਣ ਵਾਲਾ ੫. ਦਲੀਲ ਨਾਲ ਖੰਡਨ ਮੰਡਨ ਵਿੱਚ ਚਤੁਰ ੬. ਪ੍ਰਸ਼ੰਗ ਅਨੁਸਾਰ ਪ੍ਰਮਾਣ ਦੇਣ ਵਾਲਾ ੭. ਅਨੇਕ ਮੱਤਾਂ ਦਾ ਜਾਣੂੰ ੮. ਧੀਰਜਵਾਨ (ਤਲਖੀ ਵਿੱਚ ਨਾਂ ਆਉਣ ਵਾਲਾ) ੯. ਚੰਚਲਤਾ ਰਹਿਤ ੧੦. ਸ਼ਰੋਤਾ ਦੀ ਬੁੱਧਿ ਆਨੁਸਾਰ ਉਸ ਦੀ ਸਮਝ ਵਿੱਚ ਅਰਥ ਵਸਾਉਣ ਵਾਲਾ ੧੧. ਹੰਕਾਰ ਰਹਿਤ (ਵਿਦਵਤਾ ਦਾ ਘਮੰਡ ਨਾਂ ਕਰਨ ਵਾਲਾ) ੧੨. ਸੰਤੋਖੀ ੧੩. ਧਰਮੀ (ਫਰਜਾਂ ਦੀ ਪਾਲਣਾਂ ਕਰਨ ਵਾਲਾ) ੧੪. ਹੋਰਨਾਂ ਨੂੰ ਸੁਣਾਏ ਉਪਦੇਸ਼ ਤੇ ਅਮਲ ਕਰਨ ਵਾਲਾ ੧੫. ਜਾਤ-ਪਾਤ ਛੂਆ-ਛਾਤ ਅਤੇ ਪਾਰਟੀ-ਧੜੇਬੰਦੀ ਤੋਂ ਉੱਪਰ ਉੱਠ ਕੇ ਪ੍ਰਚਾਰ ਕਰਨ ਵਾਲਾ ੧੬. ਸਰਬੱਤ ਦਾ ਭਲਾ ਮੰਗਣ ਵਾਲਾ ੧੭. ਪਰਉਪਕਾਰੀ ੧੮. ਵੰਡ ਕੇ ਛੱਕਣ ਵਾਲਾ ੧੯. ਕਾਦਰ ਦੀ ਕੁਦਰਤ ਅਤੇ ਮਨੁੱਖਤਾ ਨਾਲ ਪਿਆਰ ਕਰਨ ਵਾਲਾ ੨੦. ਦੇਸ਼ ਕਾਲ ਦੀਆਂ ਹੱਦ ਬੰਦੀਆਂ ਤੋਂ ਉੱਪਰ ਉੱਠ ਕੇ ਪ੍ਰਚਾਰ ਕਰਨ ਵਾਲਾ ਆਦਿਕ ਸਫਲ ਵਕਤਾ ਦੇ ਗੁਣ ਹਨ।

ਉਪ੍ਰੋਕਤ ਗੁਣਾਂ ਆਦਿ ਦੇ ਧਾਰਨੀ ਨੂੰ ਪ੍ਰਚਾਰਕ ਵਕਤਾ ਕਿਹਾ ਜਾ ਸਕਦਾ ਹੈ। ਅਜਿਹੇ ਵਕਤੇ ਸੱਚ ਦਾ ਪ੍ਰਚਾਰ ਕਰਕੇ ਦੁਨੀਆਂ ਵਿੱਚ ਮਾਨ ਪ੍ਰਾਪਤ ਕਰਦੇ ਹਨ। ਅੱਜ ਅਜਿਹੇ ਪ੍ਰਚਾਰਕ ਵਕਤਿਆਂ ਦੀ ਸੰਸਾਰ ਵਿੱਚ ਅਤਿਅੰਤ ਲੋੜ ਹੈ। ਦੂਜੇ ਪਾਸੇ ਕਬੀਰ ਸਾਹਿਬ ਫੁਰਮਾਂਦੇ ਹਨ ਕਿ ਜੋ ਪ੍ਰਚਾਰਕ ਦੂਜਿਆਂ ਨੂੰ ਮੱਤਾਂ ਦਿੰਦੇ, ਆਪ ਉਸ ਤੇ ਅਮਲ ਨਹੀਂ ਕਰਦੇ, ਉਹ ਹੋਰਨਾਂ ਦੀ ਰਾਸ ਪੂੰਜੀ ਦੀ ਤਾਂ ਰਾਖੀ ਕਰਨ ਦਾ ਦਾਹਵਾ ਕਰਦੇ ਪਰ ਆਪਣੇ ਗੁਣਾਂ ਰੂਪੀ ਖੇਤ ਨੂੰ ਖਾ ਭਾਵ ਗਵਾ ਲੈਂਦੇ ਹਨ-ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰ ਹੈ ਰੇਤੁ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥੯੮॥ (੧੩੬੯) ਵਕਤਾ-ਪ੍ਰਚਾਰਕ ਸੱਚ ਉਪਦੇਸ਼ ਨੂੰ ਗੋਲ ਮੋਲ ਕਰਨ ਵਾਲਾ ਵੀ ਨਹੀਂ ਹੋਣਾ ਚਾਹੀਦਾ ਸਗੋਂ ਦ੍ਰਿੜਤਾ ਨਾਲ ਪ੍ਰਚਾਰਨ ਵਾਲਾ ਹੋਵੇ ਪਰ ਵੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ ਬਹੁਤੇ ਬਕਤੇ ਪ੍ਰਚਾਰਕ ਮਾਇਆ ਖਾਤਰ ਜਥਾਰਥ ਦੇ ਉੱਲਟ ਜੀ ਹਜ਼ੂਰੀ ਕਰਕੇ. ਮਿਥਿਹਾਸਕ ਪ੍ਰਚਾਰ ਜਿਆਦਾ ਕਰਦੇ ਹਨ। ਸੋ ਪ੍ਰਚਾਰਕਾਂ ਨੂੰ ਚੰਗੇ ਵਕਤੇ ਬਣਨ ਦੀ ਕਲਾ ਵਿਦਿਆਲੇ, ਸਕੂਲਾਂ, ਕਾਲਜਾਂ, ਚੰਗੇ ਉਸਤਾਦਾਂ ਆਦਿ ਤੋਂ ਸਿੱਖਣੀ ਤੇ ਕਮਾਉਣੀ ਚਾਹੀਦੀ ਨਾ ਕਿ ਦੇਖਾ ਦੇਖੀ ਵਕਤੇ ਬਣਨਾ ਹੈ।


01/15/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -9)
ਸਿੱਖ ਇਤਿਹਾਸ ਗਵਾਹ ਹੈ ਕਿ ਸਿੱਖ ਨੂੰ ਗੁਰੂ ਨਾਲ ਜੋੜਣ ਲਈ ਵਿਚੋਲੇ ਦੀ ਭੂਮਿਕਾ ਸ਼ਬਦ ਵਲੋਂ ਹੀ ਨਿਭਾਈ ਗਈ। ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਰਾਹੀਂ, ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਰਾਹੀਂ ਗੁਰ ਸ਼ਬਦ ਸੁਣ ਕੇ ਹੀ ਪਹਿਲੇ ਕਰਮਕਾਂਡੀ ਮਾਰਗ ਨੂੰ ਤਿਆਗ ਕੇ ਗੁਰੂ ਨਾਲ ਜੁੜਣ ਵਾਲੇ ਮਾਰਗ ਤੇ ਤੁਰ ਕੇ ਸ਼ਬਦ ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਕਮਾਉਂਦੇ ਹੋਏ ਬਖਸ਼ਿਸ਼ ਭਰਪੂਰ ਗੁਰੂ ਜੋਤ ਟਿਕਾਉਣ ਦੇ ਸਮਰੱਥ ਬਣ ਕੇ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ ਦੀ ਪਦਵੀ ਦੇ ਹੱਕਦਾਰ ਬਣੇ। ਇਸ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਵੀ ਆਪਣੀ ਜੀਵਨ ਮੰਜ਼ਿਲ ਦੀ ਪ੍ਰਾਪਤੀ ਲਈ ਸ਼ਬਦ ਗੁਰੂ ਦੀ ਅਗਵਾਈ ਪ੍ਰਵਾਨ ਕਰਨ ਦੀ ਜ਼ਰੂਰਤ ਹੈ।
ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -10)
ਅਜੋਕੇ ਸਮੇਂ ਬਾਣੀ ਦੇ ਰਚਨਾਕਾਰ ਮਹਾਨ ਆਤਮਾ ਰਵਿਦਾਸ ਜੀ ਦੇ ਬਾਰੇ ‘ਭਗਤ-ਗੁਰੂ` ਦਾ ਬਖੇੜਾ ਰਾਜਨੀਤਕ/ ਸਵਾਰਥੀ ਲੋਕਾਂ ਵਲੋਂ ਖੜਾ ਕਰਕੇ ਸਿੱਖ ਕੌਮ ਨੂੰ ਦੋ ਹਿਸਿਆਂ ਵਿੱਚ ਵੰਡਣਾ ਬਹੁਤ ਹੀ ਮੰਦਭਾਗਾ ਹੈ। ਗੁਰੂ ਅਰਜਨ ਸਾਹਿਬ ਵਲੋਂ ਸੰਪਾਦਕ ਦੇ ਹੱਕ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਦੇ ਸਮੇਂ [ 1. ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ (੬੫੮) 2. ਧਨਾਸਰੀ ਭਗਤ ਰਵਿਦਾਸ ਜੀ ਕੀ (੬੯੪) 3. ਬਿਲਾਵਲੁ ਬਾਣੀ ਰਵਿਦਾਸ ਭਗਤ ਕੀ (੮੫੮) 4. ਮਲਾਰ ਬਾਣੀ ਭਗਤ ਰਵਿਦਾਸ ਜੀ ਕੀ (੧੨੯੩) ] ਚਾਰ ਵਾਰ ਸਿਰਲੇਖਾਂ ਅੰਦਰ ਰਵਿਦਾਸ ਜੀ ਨੂੰ ਭਗਤ ਰੂਪ ਵਿੱਚ ਸੰਬੋਧਿਤ ਕੀਤਾ ਗਿਆ ਹੈ। ਰਵਿਦਾਸ ਜੀ ਦੇ ਆਪਣੇ ਬਚਨ ‘ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ` (ਬਿਲਾਵਲੁ-੮੫੮), ਭਾਈ ਗੁਰਦਾਸ ਜੀ ਦੇ ਬਚਨ ‘ਭਗਤੁ ਭਗਤੁ ਜਗਿ ਵਜਿਆ ਚਹੁ ਚਕਾ ਦੇ ਵਿਚਿ ਚਮਰੇਟਾ` (ਵਾਰ ੧੦ ਪਉੜੀ ੨੭) ਆਦਿਕ ਉਪਰੋਕਤ ਸਾਰੇ ਪੱਖ ਸਾਡੇ ਸਾਹਮਣੇ ਹੁੰਦਿਆਂ ਵਿਚਾਰਣ ਦੀ ਲੋੜ ਹੈ ਕਿ ਕੀ ਸਾਨੂੰ ਕੋਈ ਤਬਦੀਲੀ ਕਰਨ ਦਾ ਹੱਕ ਹੈ। ਭੁੱਲੀਏ ਨਾ! ਬਾਬਾ ਰਾਮਰਾਇ ਨੇ ਵੀ ਤਾਂ ਇਹੀ ਕੀਤਾ ਸੀ।
ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]
Please Share it to others


01/15/17
ਦਲੇਰ ਸਿੰਘ ਜੋਸ਼

ਆਈ ਸ਼ਬਦ ਦੀ ਸਮੀਖਿਆ
ਗੁਰਬਾਣੀ ਸ਼ਬਦ ਦੀ ਫੁਲਵਾੜੀ ਵਿੱਚੋ ਇੱਕ ਫੁਲ ਪਰਾਪਤ ਹੋਇਆ ਜਿਸਦਾ ਨਾਮ ਹੈ ਆਈ। ਆਈ ਸ਼ਬਦ ਜਿਵੇ ਕਿਸੇ ਆਉਣ ਵਾਸਤੇ ਵਰਤਦੇ ਹਾਂ ਕਿ ਸੁਰਜੀਤ ਮੇਰੇ ਕੋਲ ਆਈ। ਆਈ ਸ਼ਬਦ ਜਿਥੇ ਆਉਣ ਵਾਸਾਤੇ ਅਰਥ ਦੇਂਦਾ ਹੈ ਉਥੇ ਜਾਣ ਵਾਸਤੇ ਭੀ ਵਰਤਿਆ ਜਾਂਦਾ ਹੈ ਜਿਵੇ ਮਾਂ ਦੀ ਅਵਾਜ਼ ਮਾਰਨ ਤੇ ਸੁਰਜੀਤ ਕਹਿ ਰਹੀ ਸੀ ਮਾਂ ਜੀ ਮੈ ਆਈ ਮਾਂ ਕੋਲ ਜਾਣ ਵਾਸਤੇ। ਜਿਥੇ ਇਹ ਸ਼ਬਦ ਆਉਣ ਅਤੇ ਜਾਣ ਲਈ ਅਰਥ ਦੇ ਰਿਹਾ ਹੈ ਉਵੇਂ ਇਸਦਾ ਅਰਥ ਪਹੁੰਚਨ ਵਾਸਤੇ ਭੀ ਵਰਤਿਆ ਜਾਂਦਾ ਹੈ ਜਿਵੇ ਸੁਰਜੀਤ ਨੂੰ ਪੁਛਿਆ ਗਿਆ ਤੂੰ ਕਦੋ ਆਈ ਹੈ, ਕਹਿ ਰਹੀ ਸੀ ਮੈ ਹੁਣੇ ਹੀ ਆਈ ਹਾਂ। ਭਾਵ ਹੁਣੇ ਹੀ ਪਹੁੰਚੀ ਹਾਂ। ਇਸਤਰਾਂ ਇਸਦੇ ਇਹ ਤਿੰਨ ਅਰਥ ਬਣ ਗਏ ਪਰ ਇਹੋ ਹੀ ਇਸਦੇ ਅਰਥ ਨਹੀ ਹੋਰ ਭੀ ਬਹੁਤ ਸਾਰੇ ਇਸਦੇ ਅਰਥਾਂ ਨਾਲ ਆਪ ਜੀ ਦੀ ਸਾਂਝ ਪੁਆਵਾਂਗੇ। ਆਈ ਸ਼ਬਦ ਉਮਰ ਦੇ ਅਰਥਾਂ ਵਿੱਚ ਭੀ ਵਰਤਿਆ ਜਾਂਦਾ ਹੈ। ਸਿੰਧੀ ਲੋਕ ਅਪਣੀ ਮਾਂ ਨੂੰ ਆਈ ਕਹਿ ਕੇ ਬੁਲਾਦੇ ਹਨ। ਰਜਪੁਤਾਨੇ ਦੇ ਲੋਕ ਇੱਕ ਮਾਤਾ ਦੇਵੀ ਦੀ ਪੂਜਾ ਕਰਦੇ ਹਨ ਜਿਸਨੂੰ ਆਈ ਮਾਤਾ ਕਹਿ ਕੇ ਪੂਜਿਆ ਜਾਂਦਾ ਹੈ। ਅਸਲ ਵਿੱਚ ਇਹ ਨਾਮ ਦੁਰਗਾ ਮਾਤਾ ਦਾ ਹੀ ਆਈ ਮਾਤਾ ਹੈ। ਇਸ ਨਾਮ ਦਾ ਮੰਦਰ ਬੈਭਿਲਰਾ ਨਗਰ ਵਿੱਚ ਹੈ ਜੋ ਰਾਜਪੁਤਾਨੇ ਵਿੱਚ ਇਸਥਿਤ ਹੈ। ਇਸ ਸ਼ਬਦ ਨੂੰ ਭੂਤਕਾਲ ਤੇ ਵਰਤਮਾਨ ਕਾਲ ਵਿੱਚ ਭੀ ਵਰਤ ਲਿਆ ਜਾਂਦਾ ਹੈ। ਸੁਰਿਦੰਰ ਕੱਲ ਆਈ ਸੀ ਭੁਪਿੰਦਰ ਅੱਜ ਆਈ ਹੈ। ਆਈ ਦਾ ਅਰਥ ਵਿਪਦਾ ਭੀ ਮੰਨਿਆ ਜਾਂਦਾ ਹੈ ਜਿਸਨੂੰ ਮੁਸੀਬਤ ਕਹਿੰਦੇ ਹਨ। ਹਾਥੀ ਦੇ ਬੰਨਣ ਵਾਲਾ ਰਸਾ ਜਿਸਨੂੰ ਡਿੰਗ ਕਹਿੰਦੇ ਹਨ ਉਸਨੂੰ ਆਈ ਭੀ ਕਹਿੰਦੇ ਹਨ। ਜੋਗੀਆਂ ਦੇ ਬਾਰ੍ਹਾਂ ਪੰਥਾਂ ਵਿਚੋਂ ਇੱਕ ਆਈ ਪੰਥ ਹੈ। ਮਾਇਆ ਦਾ ਨਾਮ ਭੀ ਆਈ ਹੈ ਜੋ ਆਪ ਜੀ ਗੁਰਬਾਣੀ ਵਿਚੋਂ ਪੜੋਗੇ। ਆਈ ਸ਼ਬਦ ਮੌਤ ਦਾ ਨਾਮ ਭੀ ਹੈ। ਆਈ ਅੰਗਰੇਜ਼ੀ ਅਲਫਾ ਬੇਟਾ ਦਾ ਨੌਵਾਂ ਸਬਦ ਹੈ।
ਹੁਣ ਅਸੀ ਗੁਰਬਾਣੀ ਅੰਦਰ ਆਈ ਸ਼ਬਦ ਦੇ ਦਰਸਨ ਕਰਾਂਗੇ।
ਯੋਗੀਆਂ ਦੇ ਫਿਰਕੇ ਦੇ ਸਬੰਧ ਵਿੱਚ:-
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗਿ ਜੀਤ॥ ਜਪੁ॥ ਪੰਨਾਂ ੬॥
ਜੋਗੀਆਂ ਦੇ ੧੨ ਫਿਰਕੇ ਹਨ ਉਹਨਾਂ ਵਿਚੋਂ ਸੱਭ ਤੋਂ ਉਚਾ ਆਈ ਪੰਥ ਹੈ।
ਜੋ ਮਨੁਖ ਸਾਰੀ ਸ਼੍ਰਿਸ਼ਟੀ ਦੇ ਜੀਵਾਂ ਨੂੰ ਅਪਣੇ ਸੱਜਣ ਮਿਤਰ ਸਮਝਦਾ ਹੈ ਅਸਲ ਵਿੱਚ ਉਹ ਆਈ ਪੰਥ ਵਾਲਾ ਹੈ। ਜੇ ਅਪਣਾ ਮਨ ਜਿਤਿਆ ਜਾਏ ਤਾਂ, ਸਾਰਾ ਜਗ ਹੀ ਜਿਤਿਆਂ ਜਾਂਦਾ ਹੈ। ਤਾਂ ਜਗਤ ਦੀ ਮਾਇਆਂ ਪਰਮਾਤਮਾ ਤੋਂ ਵਿਛੋੜ ਨਹੀ ਸਕਦੀ।
ਆ ਗਈ ਜਾਂ ਆਕੇ ਦੇ ਸਬੰਧ ਵਿੱਚ:-
ਸ਼ੁਣਿ ਗਲਾ ਅਕਾਸ ਕੀ ਕੀਟਾ ਆਈ ਰੀਸ॥ ਜਪੁ॥ ਪੰਨਾਂ ੭॥
ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਰੀਸ ਆ ਗਈ ਹੈ ਕਿ ਅਸੀ ਭੀ ਅਕਾਸ ਤੇ ਅੱਪੜ ਜਾਈਏ।
ਹਰਿ ਜੀ ਅਚਿੰਤ ਵਸੈ ਮਨਿ ਆਈ॥ ਮਾਝ ਮ: ੩॥ ਪੰਨਾਂ ੧੧੪॥
ਉਹ ਵਾਹਿਗੁਰੂ ਜੀ ਜਿਸਦੇ ਮਨ ਵਿੱਚ ਆ ਵਸਦਾ ਹੈ ਉਸਨੂੰ ਦੁਨੀਆ ਵਾਲੀ ਕੋਈ ਚਿੰਤਾਂ ਪੋਹ ਨਹੀ ਸਕਦੀ
ਪੜਿ ਪੜਿ ਥਾਕੇ ਸਾਂਤਿ ਨ ਆਈ॥ ਮਾਝ ਮ: ੩॥ ਪੰਨਾਂ ੧੧੯॥
ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ ਪੜ੍ਹ ਪੜ੍ਹ ਕੇ ਵਿਦਵਾਨ ਲੋਕ ਥੱਕ ਗਏ ਪਰ ਪ੍ਰਭੂ ਦਾ ਸਰੂਪ ਸਮਝ ਨਾ ਸਕੇ ਅਤੇ ਆਤਮਿਕ ਅਡੋਲਤਾ ਭੀ ਨਾ ਆਈ
ਚਉਥੈ ਆਈ ਊਂਘ ਅੱਖੀ ਮੀਟਿ ਪਵਾਰਿ ਗਇਆ॥ ਮਾਝ ਮ: ੧॥ ਪੰਨਾਂ ੧੪੫॥
ਚਉਥੇ ਪਹਰ ਨੀਂਦ ਆ ਦਬਾਦੀ ਹੈ ਅੱਖਾਂ ਮੀਟ ਕੇ ਘੂਕ ਨੀਂਦ ਵਿੱਚ ਸੋ ਜਾਂਦਾ ਹੈ।
ਗੁਰ ਪਰਸਾਦਿ ਵਸੈ ਮਨਿ ਆਈ॥ ਆਸਾ ਮ: ੧॥ ਪੰਨਾਂ ੩੪੯॥
ਗੁਰੁ ਦੀ ਕਿਰਪਾ ਨਾਲ ਪ੍ਰਭੂ ਜਿਸਦੇ ਮਨ ਵਿੱਚ ਆ ਵਸਦਾ ਹੈ।
ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀਐ॥ ਆਸਾ ਮ: ੧॥ ਪੰਨਾਂ ੪੭੩॥
ਜੋ ਸੰਸਾਰ ਵਿੱਚ ਜਨਮ ਲੈ ਕੇ ਆਇਆ ਹੈ, ਇਹ ਮੌਤ ਦੀ ਵਾਰੀ ਸੱਭ ਨੂੰ ਆੳਣ ਵਾਲੀ ਹੈ।
ਮਾਇਆ ਦੇ ਰੂਪ ਵਿੱਚ ਅਰਥ:-
ਆਈ ਪੂਤਾ ਇਹ ਜਗੁ ਸਾਰਾ॥ ਬਿਲਾਵਲ ਮ: ੧ ਪੰਨਾਂ ੮੩੮॥
ਉਹ ਪ੍ਰਭ ਸਾਰੇ ਜਗਤ ਦਾ ਪਿਤਾ ਹੈ ਤੇ ਉਸਦੀ ਪੈਦਾ ਕੀਤੀ ਮਾਇਆ ਸਾਰੇ ਜਗਤ ਦੀ ਮਾਤਾ ਹੈ ਇਹ ਜਗ ਸਾਰਾ ਮਾਇਆ ਰੂਪੀ ਮਾਂ ਦਾ ਪੈਦਾ ਕੀਤਾ ਹੋਇਆ ਪੁਤਰ ਹੈ॥
ਆਈ ਨ ਮੇਟਣ ਕੋ ਸਮਰਥੁ॥ ਰਾਮਕਲੀ ਦਖਣੀ॥ ਪੰਨਾਂ ੯੨੯॥
ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾਣ ਵਾਲਾ ਕੋਈ ਨਹੀ।
ਲੋਕਾਈ ਦੇ ਰੂਪ ਵਿੱਚ:-
ਨਾਵੈ ਨੋ ਲੋਚੈ ਜੇਤੀ ਸਭ ਆਈ॥ ਮਾਰੂ ਮ: ੩॥ ਪੰਨਾਂ ੧੦੬੩॥
ਜਿਤਨ ਭੀ ਲੋਕਾਈ ਜਗਤ ਵਿੱਚ ਪੈਦਾ ਹੁੰਦੀ ਹੈ ਉਹ ਸਾਰੀ ਦੀ ਸਾਰੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਦੀ ਤਾਂਘ ਕਰਦੀ ਹੈ।
ਦੁਲਭ ਦੇਹ ਆਈ ਪਰਵਾਨੁ॥ ਭੈਰਉ ਮ: ੫॥ ਪੰਨਾਂ ੧੧੪੭॥
ਪਰਮਾਤਮਾ ਦਾ ਨਾਮ. ਸਦਾ ਜੱਪ ਕੇ ਉਸ ਦਾ ਇਹ ਸਰੀਰ ਲੋਕ ਪਰਲੋਕ ਵਿੱਚ ਕਬੂਲ ਹੋ ਜਾਂਦਾ ਹੈ॥
ਦਲੇਰ ਸਿੰਘ ਜੋਸ਼


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


01/15/17
ਜਗਤਾਰ ਸਿੰਘ ਜਾਚਕ

ਗੁਰਬਾਣੀ ਦੇ ਪਾਠਕਾਂ ਲਈ ਖੁਸ਼ਖਬਰੀ- 'ਗੁਰਬਾਨੀ ਦਰਪਨ' (Gurbani Darpan) ਨਾਂ ਦੀ ਆਈ ਫੋਨ ਐਪ ਵੀ ਹੋਈ ਰੀਲੀਜ਼ : ਗਿ. ਜਾਚਕ
ਨਿਊਯਾਰਕ : ਸਾਰਾ ਸਿੱਖ ਜਗਤ ਜਾਣਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸੀਚਿਊਟ ਮੈਲਬੌਰਨ ਵਲੋਂ ਸੰਪਾਦਤ ਕਰਵਾਇਆ ਗੁਰਬਾਣੀ ਦਾ ਵਿਅਕ੍ਰਣਿਕ ਸੰਥਿਆ ਪਾਠ 'ਚੜ੍ਹਦੀਕਲਾ ਟਾਈਮ ਟੀਵੀ' ਚੈਨਲ ਦੁਆਰਾ ਪਿਛਲੇ ਦੋ ਸਾਲਾਂ ਤੋਂ ਸੰਸਾਰ ਭਰ ਵਿੱਚ ਸੁਣਿਆ ਜਾ ਰਿਹਾ ਹੈ । ਇਸ ਤਰੀਕੇ ਲੱਖਾਂ ਸ਼ਰਧਾਲੂਆਂ ਨੇ ਘਰ ਬੈਠਿਆਂ ਗੁਰਬਾਣੀ ਸੰਥਿਆ ਪ੍ਰਾਪਤ ਕੀਤੀ ਹੈ । ਹੋਰ ਖੁਸ਼ਖ਼ਬਰੀ ਹੈ ਕਿ ਹੁਣ ਤੁਸੀਂ ਉਪਰੋਕਤ ਸੰਥਿਆ ਪਾਠ 'ਗੁਰਬਾਨੀ ਦਰਪਨ'
Gurbani Darpan ਨਾਂ ਦੀ ਗੂਗਲ ਐਪ ਅਤੇ ਆਈ ਫੋਨ ਐਪ ਆਪਣੇ ਫੋਨ 'ਤੇ ਫਰੀ ਡਾਊਨਲੋਡ ਕਰਕੇ ਹਰ ਵੇਲੇ ਆਨੰਦ ਮਾਣ ਸਕਦੇ ਹੋ ।
ਬੇਨਤੀ ਕਰਤਾ : ਜਗਤਾਰ ਸਿੰਘ ਜਾਚਕ


01/15/17
ਕੁਲਦੀਪ ਸਿੰਘ

ਉਮੀਦ ਹੈ ਕਿ ਇਸ ਖਬਰ ਨੂੰ ਤੁਸੀਂ ਆਪਣੀ ਅਖਬਾਰ ਬਣਦੀ ਜਗਾ ਦੇਵੋਗੇ ਤੇ ਸਾਨੂੰ ਮਾਣ ਬਖਸ਼ੋਗੇ । ਜੇਕਰ ਤੁਸੀਂ ਇਸ ਖਬਰ ਦੀ ਕਾਪੀ ਕਰ ਸਕੋ ਤਾਂ ਅਸੀਂ ਆਪ ਜੀ ਦੇ ਸ਼ੁਕਰਗੁਜਾਰ ਹੋਵਾਂਗੇ ।
97805-16373 , 94177-71324

ਕਿਤਾਬਾਂ ਸਾਨੂੰ ਨਿੱਘ, ਸੇਕ, ਤੇ ਰੋਸ਼ਨੀ ਦਿੰਦੀਆਂ ਹਨ-ਪਦਮ ਸ੍ਰੀ ਸੁਰਜੀਤ ਪਾਤਰ

ਸ਼ਾਹਕੋਟ- ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਸ਼ਾਹਕੋਟ ਦਾ ਸ਼ੁਭ ਮਹੂਰਤ ਸੁਰਜੀਤ ਪਾਤਰ ਵੱਲੋਂ ਕੀਤਾ ਗਿਆ। ਸੁਰਜੀਤ ਪਾਤਰ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਦੇ ਹੋਏ ਇਸ ਲਾਇਬ੍ਰੇਰੀ ਨੂੰ ਆਪਣਾ ਕਾਫੀ ਕੀਮਤੀ ਸਮਾਂ ਦਿੱਤਾ ।ਇਸ ਮੋਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਲਾਇਬ੍ਰੇਰੀ ਨੂੰ ਅਸੀਂ ਕਿਸ ਤਰਾਂ ਨਾਲ ਅੱਗੇ ਵਧਾ ਸਕਦੇ ਹਾਂ ਇਸ ਬਾਰੇ ਉਹਨਾਂ ਨੇ ਲਾਇਬ੍ਰੇਰੀ ਦੇ ਪ੍ਰਬੰਧਕਾਂ ਨੂੰ ਵੀ ਆਪਣੇ ਵਿਚਾਰਾਂ ਤੇ ਆਪਣੇ ਅਨੁਭਵਾਂ ਨਾਲ ਵੀ ਜਾਣੂੰ ਕਰਵਾਇਆ। ਸ਼ਹਿਰ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ 'ਸਿਟੀ ਵੈਲਫੇਅਰ ਕਲੱਬ ਰਜ਼ਿ' ਸ਼ਾਹਕੋਟ ਦੇ ਮੈਂਬਰਾਂ ਤੇ ਹੋਰ ਬਹੁਤ ਹੀ ਸੂਝਵਾਨ ਸੱਜਣਾਂ ਦੀਆਂ ਨਾ ਭੱਲਣਯੋਗ ਕੋਸ਼ਿਸਾ ਸਦਕਾ ਅੱਜ ਸ਼ਾਹਕੋਟ ਦੇ ਗਾਂਧੀ ਚੌਂਕ ਵਿੱਚ ਸਥਿਤ ਲਾਇਬ੍ਰੇਰੀ ਸ਼ਹਿਰ ਵਾਸੀਆਂ ਲਈ ਬਿਲਕੁਲ ਤਿਆਰ ਹੈ । ਇਸ ਲਾਇਬ੍ਰੇਰੀ ਦਾ ਉਦਘਾਟਨ ਸਮਾਰੋਹ ਸਥਾਨਕ ਗਾਂਧੀ ਚੌਂਕ ਦੇ ਸ਼ਿਵ ਮੰਦਰ ਹਾਲ ਵਿੱਚ ਕੀਤਾ ਗਿਆ । ਜਿਸ ਵਿੱਚ ਸ਼ਹਿਰ ਤੋਂ ਇਲਾਵਾ ਹੋਰ ਬਹੁਤ ਹੀ ਮਹਾਨ ਸਖਸ਼ੀਅਤਾਂ ਨੇ ਇਸ ਪਵਿੱਤਰ ਯੱਗ ਵਿੱਚ ਆਪਣਾ ਹਿੱਸਾ ਪਾਇਆ । ਹਰ ਇੱਕ ਦੂਰੋਂ ਨੇੜਿਉਂ ਆਏ ਬੁਲਾਰਿਆ ਨੇ ਇਸ ਕੰਮ ਦੀ ਭਰਪੂਰ ਸਲਾਘਾ ਕੀਤੀ ਤੇ ਇਸ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਦਾ ਵਾਅਦਾ ਵੀ ਕੀਤਾ । ਇਸ ਖੁਸ਼ੀ ਵਿੱਚ ਮੁੱਖ ਮਹਿਮਾਨ ਪਦਮ ਸ੍ਰੀ ਸੁਰਜੀਤ ਪਾਤਰ ਤੋਂ ਇਲਾਵਾ ਡਾ:ਰਾਮ ਮੂਰਤੀ , ਮੇਜਰ ਸਿੰਘ ਸਰਕਾਰੀ ਅਧਿਆਪਕ ,ਅਮਰਪ੍ਰੀਤ ਸਿੰਘ ਝੀਤਾ,ਅਮਰਪ੍ਰੀਤ ਸਿੰਘ ਧਿੰਝਣ,ਜਰਨੈਲ ਸਿੰਘ ਪ੍ਰਸਿੱਧ ਨਾਵਲਕਾਰ ,ਰਾਕੇਸ਼ ਅਗਰਵਾਲ,ਕੁਲਦੀਪ ਸਿੰਘ,ਹਰਵਿੰਦਰ ਸਿੰਘ ਹੈਪੀ,ਜਗਸੀਰ ਜੋਸਨ ,ਬਿਕਰਮਜੀਤ ਸਿੰਘ ਬਜਾਜ,ਪ੍ਰਵੀਨ ਗਰੋਵਰ,ਹਰਦੇਵ ਅਗਰਵਾਲ,ਸੀਤਲ ਕੁਮਾਰ ਅਗਰਵਾਲ,ਬਖਸ਼ੀਸ ਸਿੰਘ,ਗੁਰੁ ਕਾ ਲੰਗਰ ਟੀਮ ਕਾਲਾ ਸੰਘਿਆਂ,ਨੇਕੀ ਦੀ ਦੀਵਾਰ ਸੰਸਥਾ,ਅਮਨ ਮਲਹੋਤਰਾ,ਕਮਲਜੀਤ ਭੱਟੀ,ਬਖਸੀਸ਼ ਸਿੰਘ ਮਠਾੜੂ ਪ੍ਰਦੀਪ ਡੱਬ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਮੋਜੂਦ ਸਨ।

KULDIP SINGH PROP.
M/S KULDIP SINGH & CO.
1856,NEW KARTAR NAGAR SHAHKOT
097805-16373,092167-20711
E-mail :- [email protected]
E-mail :- [email protected]


01/01/17
ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -7)
ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ (ਪੰਨਾ 416) ਅਨੁਸਾਰ ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤਿ ਦੀ ਪਤਿ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਸਥਾਨ ਹੈ।` ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਜੇ ਹਾਂ ਤਾਂ ਉਪਰੋਕਤ ਦਰਸਾਈ ਕਸਵੱਟੀ ਤੇ ਅਜੋਕੇ ਸਮੇਂ ਕਿੰਨੇ ਕੁ ਗੁਰਦੁਆਰੇ ਪੂਰਨ ਰੂਪ ਵਿੱਚ ਸਾਹਮਣੇ ਆਉਂਦੇ ਹਨ? ਜੇਕਰ ਜਵਾਬ ਨਾਂਹ ਵਿੱਚ ਹੈ ਤਾਂ ਇਸ ਲਈ ਜਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ? ਜ਼ਰਾ! ਸੋਚੋ ਤੇ ਵਿਚਾਰੋ।


ਗੁਰਮਤਿ ਸਿਧਾਂਤ- ਸਵੈ ਪੜਚੋਲ (ਭਾਗ -8)

ਸਿੱਖ ਧਰਮ ਅੰਦਰ ਸਰੀਰ ਗੁਰੂ ਕਦੀ ਵੀ ਨਹੀਂ, ਸਗੋਂ ਸ਼ਬਦ ਹੀ ਗੁਰੂ ਰਿਹਾ ਸੀ, ਹੈ ਅਤੇ ਰਹੇਗਾ। ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਸਿੱਖਾਂ ਦੇ ਗੁਰੂ ਨਹੀਂ, ਇਸ ਸਮੇਂ ਦੌਰਾਨ ਅਸੀਂ ਇਨ੍ਹਾਂ ਨੂੰ ਸਿੱਖ ਰੂਪ ਵਿੱਚ ਹੀ ਪ੍ਰਵਾਨ ਕਰਦੇ ਹੋਏ ਸਤਿਕਾਰ ਦਿੰਦੇ ਹਾਂ। ਗੁਰੂ ਬਖਸ਼ਿਸ਼ ਨਾਲ ਪ੍ਰਵਾਨ ਚੜ੍ਹੇ ਇਨ੍ਹਾਂ ਸਿੱਖਾਂ ਦੇ ਸਰੀਰਾਂ ਅੰਦਰ ਜਦੋਂ ਸ਼ਬਦ ਰੂਪ ਗੁਰੂ ਜੋਤ ਪ੍ਰਵੇਸ਼ ਕਰਦੀ ਹੈ ਤਾਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਬਣਦੇ ਹਨ। ਸਰੀਰ ਨਹੀਂ ਬਦਲੇ, ਸਰੀਰ ਗੁਰੂ ਨਹੀਂ ਬਣੇ, ਗੁਰੂ ਜੋਤ ਨੇ ਉਨ੍ਹਾਂ ਸਰੀਰਾਂ ਨੂੰ ਗੁਰੂ ਰੂਪ ਵਿੱਚ ਮਾਣ ਬਖਸ਼ ਦਿਤਾ। ਇਸੇ ਗੁਰੂ ਜੋਤ ਨੇ ਹੀ ਗੁਰਬਾਣੀ ਦੀ ਰਚਨਾ ਕੀਤੀ ਗੁਰਮਤਿ ਸਿਧਾਂਤ ਅਨੁਸਾਰ ਇਹ ਸਰੀਰ ਗੁਰੂ ਜੋਤ ਦੇ ਸਾਧਨ ਬਨਣ ਕਾਰਣ ਸਤਿਕਾਰਯੋਗ ਪਦਵੀ ਜ਼ਰੂਰ ਪ੍ਰਾਪਤ ਕਰ ਗਏ।

ਦਾਸਰਾ-ਸੁਖਜੀਤ ਸਿੰਘ ਕਪੂਰਥਲਾ (ਗੁਰਮਤਿ ਪ੍ਰਚਾਰਕ/ ਕਥਾਵਾਚਕ)
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - [email protected]

Please Share it to others


01/01/17
ਅਵਤਾਰ ਸਿੰਘ ਮਿਸ਼ਨਰੀ

(ਗੁਰਬਾਣੀ ਇਸੁ ਜਗ ਮਹਿ ਚਾਨਣੁ)- ੧੩

ਕੇਵਲ "ਪੜ੍ਹਨ" ਬਾਰੇ ਵਿਚਾਰ

ਅੱਜ ਆਪਾਂ ਸਿਰਫ "ਪੜ੍ਹਨ" ਬਾਰੇ ਹੀ ਵਿਚਾਰ ਕਰਾਂਗੇ। ਪੜ੍ਹਨ ਤੇ ਪੜ੍ਹਨਾ ਕ੍ਰਿਆਵਾਚੀ ਸ਼ਬਦ ਹਨ। ਸੰਸਾਰੀ ਤੇ ਨਿਰੰਕਾਰੀ ਗਿਆਨ, ਪਹਿਲਾਂ ਪੜ੍ਹਨਾ ਪੈਂਦਾ ਹੈ। ਸੰਸਾਰ ਦੀਆਂ ਕਈ ਭਾਸ਼ਾਵਾਂ ਅਤੇ ਉਨ੍ਹਾਂ ਦੇ ਆਪੋ ਆਪਣੇ ਅੱਖਰ ਤੇ ਲਿੱਪੀਆਂ ਹਨ। ਪੜ੍ਹਨਾ ਅੱਖਰਾਂ ਦਾ ਇਲਮ ਅਤੇ ਅੱਖਰੀ ਤਸਵੀਰ, ਬੋਲ ਕੇ ਪੇਸ਼ ਕਰਨਾ ਹੈ। ਅੱਖਰ ਲਿਖਣੇ, ਪੜ੍ਹਨੇ ਪੜ੍ਹਾਈ ਦਾ ਪਹਿਲਾ ਪੜਾਅ ਹੈ। ਕ੍ਰਮਵਾਰ ਅੱਖਰਾਂ ਦੀ ਬਣਤਰ, ਅਲਫਾਬੈੱਟ ਅੱਖਰ, ਭੁਲਾਵੇਂ ਅੱਖਰ, ਸ਼ਬਦ ਜੋੜ, ਲਗਾ ਮਾਤ੍ਰਾਂ ਅਤੇ ਵਿਆਕਰਣ ਆਦਿ। ਕਿਸੇ ਵੀ ਭਾਸ਼ਾ ਨੂੰ ਵਿਆਕਰਣ ਤੋਂ ਬਿਨਾ ਸ਼ੁੱਧ ਲਿਖਿਆ, ਬੋਲਿਆ ਅਤੇ ਸਮਝਿਆ ਨਹੀਂ ਜਾ ਸਕਦਾ। ਫਿਰ ਮੁਹਾਵਰੇ ਅਤੇ ਕਹਾਵਤਾਂ ਵੀ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਸਮਝਾ ਦੇਂਦੀਆਂ ਹਨ।

ਆਓ ਜਰਾ ਵਿਚਾਰੀਏ ਕਿ ਗੁਰਬਾਣੀ ਪੜ੍ਹਨ ਕ੍ਰਿਆ ਬਾਰੇ ਕੀ ਉਪਦੇਸ਼ ਦਿੰਦੀ ਹੈ? ਵੇਖੋ! ਪੜ੍ਹੇ ਨੂੰ ਸਮਝਣ ਵਾਲਾ ਹੀ ਸੰਸਾਰੀ ਤੇ ਨਿਰੰਕਾਰੀ ਪੜ੍ਹਾਈ ਵਿੱਚ ਪ੍ਰਵਾਨ ਹੁੰਦਾ ਹੈ-ਪੜ੍ਹਿਆ ਬੂਝੈ ਸੋ ਪਰਵਾਣੁ॥(੬੬੨) ਉਹ ਹੀ ਸਿਆਣਾ ਵਿਦਵਾਨ ਹੈ ਜੋ  ਪੜ੍ਹਨ ਨਾਲ ਵਿਚਾਰ ਵੀ ਕਰਦਾ ਹੈ-ਸੋ ਪੜ੍ਹਿਆ ਸੋ ਪੰਡਿਤ ਬੀਨਾ ਗੁਰ ਸਬਦਿ ਕਰੇ ਵੀਚਾਰ॥ਅੰਦਰੁ ਖੋਜੈ ਤੱਤ ਲਹੈ ਪਾਏ ਮੋਖ ਦੁਆਰੁ॥(੬੫੦) ਵਿਦਵਾਨਾਂ ਦੀ ਸੰਗਤ ਕਰੀਏ ਜਿੱਥੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਹੁੰਦੀ ਹੈ-ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥(੧੬੧) ਪੜ੍ਹਨ ਦਾ, ਤਾਂ ਹੀ ਫਾਇਦਾ ਹੈ ਜੇ ਵਿਤੰਡਾਵਾਦ ਨਾ ਕਰੀਏ-ਮੰਦਾ ਕਿਸੈ ਨ ਆਖੀਐ ਪੜਿ ਅਖਰ ਏਹੁ ਬੁਝੀਐ॥ਮੂਰਖੈ ਨਾਲਿ ਨ ਲੁਝੀਐ॥(੭੭੩) ਅਕਲ ਨਾਲ ਕੀਤਾ ਦਾਨ ਸਦਾ ਫਲਦਾ ਅਤੇ ਮੂਰਖਾਂ ਦਾ ਦਾਨ ਮੁਫਤਖੋਰਿਆਂ ਲਈ ਖਿਨ ਭਰ ਖੁੱਸ਼ੀ ਦਿੰਦਾ ਤੇ ਉਪਕਾਰ ਦੀ ਥਾਂ ਅਪਰਾਧ ਕਰਕੇ, ਪੁਸ਼ਤੈਨੀ ਮੰਗਤੇ ਬਣਾਉਂਦਾ ਹੈ-ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਇਹੁ ਹੋਰਿ ਗਲਾਂ ਸੈਤਾਨੁ॥ (੧੨੪੫)

ਦੂਜੇ ਪਾਸੇ ਪੜ੍ਹੇ ਨੂੰ ਮੂਰਖ ਵੀ ਕਿਹਾ ਜੋ ਲੋਭੀ ਲਾਲਚੀ ਅਤੇ ਘਮੰਡੀ ਹੋ, ਵਿਦਿਆ ਵੇਚਦਾ ਤੇ ਆਪਣੇ ਵਰਗਾ ਵਿਦਵਾਨ, ਹੋਰਨਾਂ ਨੂੰ ਨਹੀਂ ਦੇਖਣਾ ਚਾਹੁੰਦਾ-ਪੜ੍ਹਿਆ ਮੂਰਖੁ ਆਂਖੀਐ ਜਿਸੁ ਲਬੁ ਲੋਭੁ ਅਹੰਕਾਰ॥(੧੪੦) ਮਾਇਆ ਲਈ ਵਿਦਿਆ ਵੇਚਣ ਵਾਲੇ ਦਾ ਜਨਮ ਵੀ ਵਿਰਥਾ ਜਾਂਦਾ ਹੈ-ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥(੧੧੦੩) ਕਈ ਵਾਰ ਸਿਖਾਏ ਪਾਲਤੂ ਜਾਨਵਰ ਤੇ ਪੜ੍ਹੇ ਲਿਖੇ ਲਾਲਚੀ ਮਨੁੱਖ ਆਪਣੀ ਜਾਤੀ ਦਾ ਹੀ ਨੁਕਸਾਨ ਕਰਾਉਂਦੇ ਹਨ-ਹਰਣਾ ਬਾਜਾਂ ਤੈ ਸਿਕਦਾਰਾਂ ਏਨਾਂ ਪੜ੍ਹਿਆ ਨਾਉ॥ ਫਾਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉਂ॥(੧੨੮੮) ਅੰਦਰ ਬੇਈਮਾਨੀ ਅਤੇ ਪੇਟ ਖਾਤਰ ਪਾਠ ਪੜ੍ਹਦੇ ਹਨ-ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ॥(੧੨੪੬) ਇਨੀਆਂ ਪੁਸਤਕਾਂ ਪੜ੍ਹੀਏ ਜਿਨ੍ਹਾਂ ਦੀਆਂ ਗੱਡੀਆਂ ਲੱਦੀਆਂ ਜਾਣ, ਜਿਸ ਪੜ੍ਹਨ ਨਾਲ ਬੇੜੀਆਂ ਪੈਣ, ਖਾਤੇ ਖੱਟੇ ਜਾਣ, ਕਈ ਬਰਸਾਂ, ਮਹੀਨਿਆਂ, ਸਾਰੀ ਉਮਰ ਅਤੇ ਸਾਰੇ ਸਵਾਸ ਪੜ੍ਹਨ ਵਿੱਚ ਲਾ ਦਈਏ ਤਾਂ ਵੀ ਇਹ ਹਉਮੈਂ ਵਾਲੀ ਝੱਖ ਹੀ ਹੈ-ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ...ਬੇੜੀ ਪਾਈਐ...ਗੱਡੀਅਹਿ ਖਾਤ॥ਪੜ੍ਹੀਅਹਿ ਜੇਤੇ ਚਰਸ ਬਰਸ...ਪੜੀਐ ਜੇਤੇ ਮਾਸ॥...ਪੜੀਐ ਜੇਤੀ ਆਰਜਾ...ਪੜੀਐ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਚੱਖਣਾ ਝਾਖ॥(੪੬੭) ਸੂਝਵਾਨ ਵਿਦਵਾਨਾਂ ਨੂੰ ਪੁੱਛ ਕੇ ਵੇਖੋ! ਬਿਨਾ ਸਮਝੇ ਇਕੱਲੇ ਪੜ੍ਹਨ ਨਾਲ ਮਨ ਦੇ ਵਿਕਾਰਾਂ ਦੀ ਮੈਲ ਨਹੀਂ ਉਤਰਦੀ-ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥(੩੯) ਪੜ੍ਹਨਾ ਗੁੜਣਾ ਸੰਸਾਰੀ ਧੰਦਾ, ਅੰਦਰ ਤ੍ਰਿਸ਼ਨਾ, ਹਉਮੇ ਅਤੇ ਵਿਕਾਰ ਅਰ ਦੂਜੇ ਭਾਇ ਕੇਵਲ ਪੜ੍ਹ ਪੜ੍ਹ ਹੀ ਖੁਵਾਰ ਹੋ ਰਹੇ ਹਨ-ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ॥ ਹਉਮੈ ਵਿਚਿ ਸਭਿ ਪੜਿ ਪੜਿ ਥਕੇ ਦੂਜੈ ਭਾਇ ਖੁਵਾਰੁ॥(੬੫੦)
ਅੱਖਰ ਪੜ੍ਹਨਾ ਵਿਦਿਆ ਦੀ ਪਹਿਲੀ ਪਉੜੀ ਹੈ। ਇਕੱਲੀ ਤੋਤਾ ਰੱਟ ਪੜ੍ਹਾਈ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ।ਕਿਸੇ ਇੱਕ ਸ਼ਬਦ ਦਾ ਰੱਟਾ ਕੇਵਲ ਯਾਦ ਲਈ ਨਾ ਕਿ ਗਿਆਨ ਵਾਸਤੇ ਹੁੰਦਾ ਹੈ। ਸੰਸਾਰੀ ਗਿਆਨ ਜਾਂ ਧਰਮ ਪੁਸਤਕਾਂ ਇਕੱਲੇ ਪੜ੍ਹਨ ਵਾਸਤੇ ਨਹੀਂ ਸਗੋਂ ਸਮਝ ਕੇ ਅਮਲ ਕਰਨ ਵਾਸਤੇ ਹਨ। ਅੱਜ ਭਾਵੇਂ ਸੰਸਾਰੀ ਵਿਦਿਆ ਤਾਂ ਪੜ੍ਹ ਕੇ ਸਮਝੀ ਸਮਝਾਈ ਜਾ ਰਹੀ ਹੈ ਪਰ ਬਹੁਤੇ ਮੱਤਾਂ ਵਿੱਚ ਧਰਮ ਗ੍ਰੰਥਾਂ ਦੇ ਬਹੁਤੇ ਤੋਤਾ ਰਟਨ ਪਾਠ ਹੀ ਕੀਤੇ ਜਾਂਦੇ ਹਨ। ਸਿੱਖ ਮਤ ਤਾਂ ਸ਼ਬਦ-ਗਿਆਨ ਦਾ ਉਪਦੇਸ਼ਕ ਹੈ ਪਰ ਜਿੰਨਾਂ ਜੋਰ ਅੱਜ ਕੇਵਲ ਗਿਣਤੀ ਦੇ ਪਾਠ ਪੜ੍ਹਨ ‘ਤੇ ਸਿੱਖਾਂ ਦਾ ਲੱਗਾ ਹੋਇਆ ਹੈ ਸ਼ਾਇਦ ਹੀ ਹੋਰ ਕਿਸੇ ਮੱਤ ਦਾ ਹੋਵੇ। ਬਹੁਤੇ ਪਾਠ ਬਿਨਾ ਸਮਝੇ, ਮਨੋ ਕਾਮਨਾ ਦੇ ਅੰਧਵਿਸ਼ਵਾਸ਼ ਜਾਂ ਪੈਸਾ ਕਮਾਉਣ ਦੇ ਲਾਲਚ ਲਈ ਪੜ੍ਹੇ ਜਾਂਦੇ ਨੇ ਜਦ ਕਿ ਗੁਰੂ ਹੁਕਮ ਹੈ-ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥(੧੪੮) ਪੜ੍ਹਨਾ ਗੁੜਣਾ ਸੰਸਾਰੀ ਧੰਦਾ, ਅੰਦਰ ਤ੍ਰਿਸ਼ਨਾ, ਹਉਮੈ, ਤੇ ਵਿਕਾਰ ਅਤੇ ਦੂਜੇ ਭਾਇ ਕੇਵਲ ਪੜ੍ਹ ਪੜ੍ਹ ਹੀ ਖੁਵਾਰ ਹੋ ਰਹੇ ਹਨ-ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ॥ ਹਉਮੈ ਵਿਚਿ ਸਭਿ ਪੜਿ ਪੜਿ ਥਕੇ ਦੂਜੈ ਭਾਇ ਖੁਵਾਰੁ॥(੬੫੦) ਸੋ ਸਾਨੂੰ ਚੰਗੀ ਪੜ੍ਹਾਈ ਕਰਨੀ ਚਾਹੀਦੀ ਅਤੇ ਪੜ੍ਹੇ ਲਿਖੇ ਵਿਦਵਾਨਾਂ ਦੀ ਸੰਗਤ ਦਾ ਲਾਭ ਉਠਾਉਣਾ ਚਾਹੀਦਾ ਹੈ। ਅਨਪੜ੍ਹ ਅਜੋਕੇ ਸੰਸਾਰ ਵਿੱਚ ਤਰੱਕੀ ਨਹੀਂ ਕਰ ਸਕਦਾ, ਉਸ ਨੂੰ ਪੜ੍ਹੇ ਲਿਖੇ ਚਲਾਕ ਪੰਡਤ, ਪੁਜਾਰੀ, ਸਾਧ-ਸੰਤ ਅਤੇ ਰਾਜਨੀਤਕ ਲੀਡਰ ਲੁੱਟ ਲੈਂਦੇ ਹਨ। ਫਿਰ ਵੀ ਪੜ੍ਹੇ ਲਿਖੇ ਮੂਰਖ ਨਾਲੋਂ ਓਮੀ ਭਾਵ ਅਨਪੜ੍ਹ ਚੰਗਾ ਹੈ ਜੇ ਉਹ ਇਮਾਨਦਾਰ ਤੇ ਸਮਝਦਾਰ ਹੈ-ਪੜਿਆ ਹੋਵੈ ਗੁਨਹਗਾਰ ਤਾ ਓਮੀ ਸਾਧੁ ਨ ਮਾਰੀਐ॥(੪੬੯) ਇੱਥੇ ਸਾਧੁ ਤੋਂ ਭਾਵ ਹੈ ਭਲਾ ਪੁਰਖ ਨਾਂ ਕਿ ਕੋਈ ਡੇਰੇਦਾਰ ਸੰਪ੍ਰਦਾਈ, ਚੋਲੇ ਵਾਲਾ ਸਾਧ। ਭਾਈ ਸੰਤੋਖ ਸਿੰਘ ਜੀ ਵੀ ਪੜ੍ਹਨ-ਅਨਪੜ੍ਹਨ ਬਾਰੇ ਦਰਸਾਂਦੇ ਹਨ-ਪੜ੍ਹਨ ਬਿਖੈ ਗੁਨ ਅਹੈਂ ਅਨੇਕੂ।ਸਦਾ ਗੁਨ ਪ੍ਰਾਪਤ ਆਦਿ ਬਿਬੇਕੂ।ਯਾਂ ਤੇ ਪੜ੍ਹਨ ਅਹੈ ਬਹੁ ਨੀਕਾ। ਅਨਪੜ੍ਹ ਰਹੈ ਅੰਧ ਨਿਤ ਹੀ ਕਾ।(ਸੂਰਜ ਪ੍ਰਕਾਸ਼ ਰੁੱਤ-੩ ਅਧਿਆਇ-੪੩)


01/01/17
ਅਨਸ਼ੁਮਨ ਮਿਗਲਾਨੀ

Satsriakal g
I am Anshuman Miglani
Dist.chhindwara, m.p,India
I want to adopt Sikh religion please provide me details how can I adopt
09425461055


01/01/17
ਰੇਣੁਕਾ ਸਰਬਜੀਤ ਸਿੰਘ

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਚੋਣਵੀਆਂ ਪ੍ਰੇਰਣਾਵਾਂ

ਗੁਰ ਇਤਿਹਾਸ ਪੜ੍ਹਨ-ਸੁਣਨ ਦੇ ਦੋ ਢੰਗ ਹਨ:

1. ਘਟਨਾਵਾਂ ਦੀ ਜਾਣਕਾਰੀ ਲੈਣੀ। ਇਤਿਹਾਸਕ ਦਿਹਾੜੇ, ਸੰਨ ਆਦਿ ਪਤਾ ਕਰਨੇ। ਕਿਸ ਦਾ, ਕਿਸ ਨਾਲ, ਕੀ ਰਿਸ਼ਤਾ ਸੀ? ਕਿਸ-ਕਿਸ ਨੇ ਕੀ-ਕੀ ਕੀਤਾ? ਇਸਨੂੰ ਕੇਵਲ ਜਾਣਕਾਰੀ (information) ਕਿਹਾ ਜਾਵੇਗਾ।

2. ਘਟਨਾਵਾਂ ਤੋਂ ਸੇਧ ਲੈਣੀ, ਪ੍ਰੇਰਣਾ ਲੈਣੀ। ਗੁਰੂ ਸਾਹਿਬ ਦੀ ਜੀਵਨ ਤੋਂ ਸਿਖਿਆ ਲੈ ਕਿ ਅੱਜ ਅਸੀਂ ਆਪਣਾ ਜੀਵਨ ਕਿਵੇਂ ਸੁਧਾਰ ਸਕਦੇ ਹਾਂ। ਇਸਨੂੰ ਪ੍ਰੇਰਣਾਮਈ (inspirational) ਢੰਗ ਕਿਹਾ ਜਾਵੇਗਾ।

ਅੱਜ ਸਾਡਾ ਬਹੁਤਾ ਸਾਹਿਤ ਕੇਵਲ ਜਾਣਕਾਰੀਆਂ (information) ਹੀ ਦੇ ਰਿਹਾ ਹੈ। ਆਓ! ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਕੁੱਝ ਪ੍ਰੇਰਣਾਵਾਂ ਸਾਂਝੀਆਂ ਕਰੀਏ:

ਛੋਟੀ ਉਮਰੇ ਵੱਡੀਆਂ ਜਿੰਮੇਵਾਰੀਆਂ:

ਬਾਲਕ ਗੋਬਿੰਦ ਰਾਏ ਦੀ ਉਮਰ ਕੇਵਲ 9 ਸਾਲ ਦੀ ਸੀ ਜਦ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਹੋਈ। ਸਾਡੇ ਲਈ ਪ੍ਰੇਰਣਾ ਹੈ ਕਿ ਏਨੀ ਛੋਟੀ ਉਮਰੇ ਵੀ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਮਿੱਥੇ ਨਿਸ਼ਾਨੇ ਵੱਲ ਕਾਰਜਸ਼ੀਲ ਰਹੀਏ। ਜੇਕਰ ਸਾਡੇ ਪਰਿਵਾਰ ਵਿੱਚ ਐਸੀ ਗੱਲ ਬਣ ਆਵੇ ਕਿ ਵਾਹਿਗੁਰੂ ਦੇ ਹੁਕਮ ਵਿੱਚ ਮਾਤਾ-ਪਿਤਾ ਦਾ ਸਾਇਆ ਨਾ ਰਹੇ ਤਾਂ ਵੀ ਅਸੀਂ ਕਿਸੇ ਪਾਸੋਂ ਹਮਦਰਦੀ ਦੀ ਆਸ ਰੱਖਣ ਦੀ ਬਜਾਏ, ਆਪਣੇ ਪੈਰਾਂ ਤੇ ਖੜੇ ਹੋਈਏ। ਕੁਟੰਬ ਅਤੇ ਪਰਿਵਾਰ ਦੇ ਮੋਹ ਨਾਲੋਂ ਜੀਵਨ ਆਦਰਸ਼ ਤੇ ਸਰਬੱਤ ਦਾ ਭਲਾ ਵਧੇਰੇ ਜ਼ਰੂਰੀ ਹਨ। ਇਹ ਪ੍ਰਸੰਗ ਐਸਾ ਪ੍ਰੇਰਣਾ ਸ੍ਰੋਤ ਹੈ ਕਿ ਕੋਈ ਵੀ ਸਿੱਖ ਕਦੇ ਵੀ ਨਿਰਾਸ਼ਾ ਵਿੱਚ ਨਹੀਂ ਆਉਣਾ ਚਾਹੀਦਾ।

ਮਨੁੱਖਤਾ ਨਾਲ ਪ੍ਰੇਮ:

ਸਿੱਖਾਂ ਨੇ ਭਾਈ ਘਨੱਈਆ ਜੀ ਦੀ ਸ਼ਿਕਾਇਤ ਕੀਤੀ ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦਾ ਹੈ। ਪਾਤਸ਼ਾਹ ਨੇ ਸ਼ਾਬਾਸ਼ ਦਿੱਤੀ ਤੇ ਨਾਲ ਹੀ ਮੱਲ੍ਹਮ ਦੀ ਡੱਬੀ ਦਿੱਤੀ ਕਿ ਉਹ ਜ਼ਖਮੀਆਂ ਨੂੰ ਲੱਗੀਆਂ ਸੱਟਾਂ ਦਾ ਵੀ ਇਲਾਜ ਕਰਨ। ਇਹ ਘਟਨਾ ਸਾਡੇ ਲਈ ਸਪੱਸ਼ਟ ਪ੍ਰੇਰਣਾ ਹੈ ਕਿ ਸਿੱਖ ਕਦੇ ਵੀ ਕਿਸੇ ਨਾਲ ਨਫ਼ਰਤ ਜਾਂ ਵੈਰ ਨਾ ਕਰੇ। ਕਿਸੇ ਨੂੰ ਉਸ ਦੇ ਧਰਮ ਕਾਰਨ ਨੀਵਾਂ ਜਾਣਨਾ ਜਾਂ ਉਸ ਪ੍ਰਤੀ ਗੁੱਸਾ ਰੱਖਣਾ, ਉਸ ਨੂੰ ਫਿੱਕੇ ਬੋਲ ਬੋਲਣੇ … ਇਹ ਸਿੱਖੀ ਦਾ ਰਾਹ ਨਹੀਂ। ਸਿੱਖ ਤਾਂ ਹਰੇਕ ਮਨੁੱਖ ਵਿੱਚ ਪਰਮਾਤਮਾ ਦੀ ਜੋਤ ਵੇਖੇ।

ਦਿਖਾਵਾ ਨਹੀਂ – ਸੱਚ ਤੇ ਕੇਵਲ ਸੱਚ:

ਅਨੰਦਪੁਰ ਸਾਹਿਬ ਦੇ ਜੰਗਲਾਂ ਵਿੱਚ ਇੱਕ ਸ਼ੇਰ ਨੂੰ ਵਿਚਰਦੇ ਵੇਖ ਕੇ ਲੋਕ ਡਰ ਗਏ, ਪਰ ਜਦੋਂ ਪਤਾ ਲੱਗਾ ਕਿ ਇਹ ਤਾਂ ਅਸਲ ਵਿੱਚ ਖੋਤਾ ਸੀ, ਜਿਸ ਦੇ ਉਪਰ ਕਿਸੇ ਨੇ ਸ਼ੇਰ ਦੀ ਖੱਲ੍ਹ ਪਾ ਦਿੱਤੀ ਸੀ, ਤਾਂ ਲੋਕਾਂ ਵਿੱਚ ਬਹੁਤ ਹਾਸਾ ਪਿਆ। ਪਾਤਸ਼ਾਹ ਨੇ ਕਿਹਾ ਕਿ ਇਹ ਖੇਡ ਸਿੱਖਾਂ ਨੂੰ ਇਹ ਦ੍ਰਿੜ ਕਰਵਾਉਣ ਲਈ ਰਚੀ ਗਈ ਕਿ ਉਹ ਕੇਵਲ ਆਪਣੀ ਸ਼ਕਲ ਕਰਕੇ ਹੀ ਨਾ ਸਿੱਖ ਹੋਣ, ਸਗੋਂ ਉਨ੍ਹਾਂ ਵਿੱਚ ਸਿੱਖੀ ਗੁਣ ਵੀ ਹੋਣ।

ਅੱਜ ਵੀ ਅਸੀਂ ਬਹੁਤੇ ਸਿੱਖ ਕੇਵਲ ਸਿੱਖੀ ਦਾ ਪਹਿਰਾਵਾ ਹੀ ਪਾਈ ਬੈਠੇ ਹਾਂ। ਸਾਡੇ ਅੰਦਰ ਸਿੱਖੀ ਦੇ ਗੁਣ ਨਹੀਂ ਹਨ। ਸਿੱਖ ਕੇਵਲ ਆਪਣੇ ਸਰੂਪ ਕਰਕੇ ਹੀ ਨਿਆਰਾ ਨਹੀਂ ਹੈ, ਸਗੋਂ ਉਸ ਦਾ ਬੋਲ ਚਾਲ; ਖਾਣ-ਪੀਣ; ਜੀਵਨ-ਸੋਚ; ਆਚਾਰ-ਵਿਹਾਰ ਸਭ ਕੁੱਝ ਹੀ ਸੰਸਾਰ ਤੋਂ ਨਿਆਰਾ ਹੈ। ਆਮ ਮਨੁੱਖ ਬੱਸ/ਰੇਲ ਵਿੱਚ ਸਫ਼ਰ ਕਰਦਿਆਂ ਆਪਣੀ ਸਹੂਲਤ ਵੇਖਦਾ ਹੈ, ਪਰ ਸਿੱਖ ਦੂਜੇ ਯਾਤਰੂਆਂ ਨੂੰ ਨਾਲ ਬਿਠਾਉਣ ਜਾਂ ਦੁਖੀ-ਕਮਜ਼ੋਰ-ਲੋੜਵੰਦ ਨੂੰ ਆਪਣੀ ਸੀਟ ਦੇ ਦਿੰਦਾ ਹੈ। ਆਮ ਮਨੁੱਖ ਕ੍ਰੋਧ ਕਰਦਾ ਹੈ ਅਤੇ ਕ੍ਰੋਧ ਵੱਸ ਫਿੱਕੇ ਬੋਲ ਬੋਲਦਾ ਹੈ। ਕਲਗੀਧਰ ਦਾ ਸਿੱਖ ਆਪਣੇ ਗੁੱਸੇ ਤੇ ਕਾਬੂ ਕਰਦਾ ਹੈ ਅਤੇ ਫਿੱਕਾ ਬੋਲਣ ਤੋਂ ਸੰਕੋਚ ਕਰਦਾ ਹੈ। ਉਹ ਮਿੱਠ-ਬੋਲੜਾ ਹੈ।

ਆਮ ਮਨੁੱਖ ਕਿਸੇ ਦੇ ਨਾਲ ਵਧੀਕੀ ਹੁੰਦੇ ਵੇਖਕੇ ਪਾਸਾ ਵੱਟ ਲੈਂਦਾ ਹੈ ਅਤੇ ਸੋਚਦਾ ਹੈ - 'ਮੈਨੂੰ ਕੀ', ਪਰ ਕਲਗੀਧਰ ਦਾ ਸਿੱਖ ਮਜ਼ਲੂਮ ਦੀ ਰਾਖੀ ਕਰਦਾ ਹੈ। ਸਮਾਜ ਵਿੱਚ ਵਿਚਰਦਿਆਂ ਕਿਸੇ ਤੇ ਵੀ ਹੁੰਦੀ ਵਧੀਕੀ ਨੂੰ ਵੇਖਕੇ ਉਹ ਅੱਖਾਂ ਨਹੀਂ ਮੀਟਦਾ ਸਗੋਂ ਆਪ ਭੱਜਕੇ ਉਸ ਦੀ ਮੱਦਦ ਕਰਦਾ ਹੈ। "ਜੋ ਬੋਲੇ ਸੋ ਨਿਹਾਲ" ਸਿੱਖ ਦਾ ਆਦਰਸ਼ ਹੈ। ਜਦੋਂ ਵੀ ਕੋਈ ਮਦਦ ਲਈ ਬੁਲਾਉਂਦਾ ਹੈ ਤਾਂ ਸਿੱਖ ਬੋਲਦਾ ਹੈ। ਇਸੇ ਲਈ ਪਾਤਸ਼ਾਹ ਉਸ ਨੂੰ ਸਦਾ ਨਿਹਾਲ ਕਰਦੇ ਹਨ। ਸਿੱਖ ਲੋੜਵੰਦ ਨੂੰ ਖੂਨ ਦਾਨ ਕਰਦਾ ਹੈ, ਨੇਤਰ ਦਾਨ ਕਰਦਾ ਹੈ, ਅੰਗ ਦਾਨ ਕਰਦਾ ਹੈ, ਇੱਥੋਂ ਤੱਕ ਕਿ ਜੀਵਨ ਵੀ ਦਾਨ ਕਰ ਦਿੰਦਾ ਹੈ।

ਆਮ ਮਨੁੱਖ ਡਰਦਾ ਵੀ ਹੈ ਤੇ ਡਰਾਉਂਦਾ ਵੀ ਹੈ, ਪਰ ਕਲਗੀਧਰ ਦਾ ਸਿੱਖ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਅੱਜ ਅਸੀਂ ਵੀ ਅਸਲ ਸ਼ੇਰ ਬਣੀਏ, ਨਾ ਕਿ ਕੇਵਲ ਸਰੂਪ ਸਿੱਖਾਂ ਵਾਲਾ ਹੋਵੇ ਤੇ ਆਚਾਰ ਢਿੱਲਾ।

ਵਿਦਿਅਕ ਸਰਵ ਸਰੇਸ਼ਠਤਾ Academic Excellence:-

ਦਸਮੇਸ਼ ਪਿਤਾ ਨੇ ਸਿੱਖਾਂ ਨੂੰ ਗਿਆਨਵਾਨ ਬਣਾਉਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਵਿਦਿਆ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ। ਇਥੋਂ ਤੱਕ ਕਿ ਉਨ੍ਹਾ ਨੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਣ ਲਈ ਕਾਂਸ਼ੀ ਭੇਜਿਆ। ਅੱਜ ਸਾਡੇ ਲਈ ਚੈਲੰਜ ਹੈ ਕਿ ਹਰੇਕ ਸਿੱਖ ਵੱਧ ਤੋਂ ਵੱਧ ਗਿਆਨ ਹਾਸਲ ਕਰੇ। ਵੱਧ ਤੋਂ ਵੱਧ ਭਾਸ਼ਾਵਾਂ ਸਿੱਖੇ। ਗਿਆਨ ਦੀ ਖੜਗ ਦਾ ਉਹ ਧਾਰਨੀ ਹੋਵੇ ਅਤੇ ਵਹਿਮਾਂ ਭਰਮਾਂ ਦੇ ਸਭ ਟਾਟ ਉਡਾ ਦੇਵੇ। ਦੁਨੀਆਂ ਦੇ ਹਰੇਕ ਖੇਤਰ, ਘਟਨਾ ਕ੍ਰਮ ਦੀ ਤਹਿ ਤੱਕ ਸਿੱਖ ਦੀ ਪਹੁੰਚ ਹੋਵੇ, ਇਹ ਵੀ ਸਿੱਖ ਦਾ ਧਰਮ ਹੈ ਅਤੇ ਪਾਤਸ਼ਾਹ ਦਾ ਹੁਕਮ ਹੈ ਕਿ ਸਿੱਖ ਗਿਆਨ ਪੱਖੋਂ ਕਿਸੇ ਤੋਂ ਪਿੱਛੇ ਨਾ ਰਹੇ। ਸਿੱਖ ਜਿਸ ਵੀ ਖੇਤਰ ਵਿੱਚ ਬੈਠਾ ਹੈ, ਉਹ ਉਸ ਖੇਤਰ ਦਾ ਸਰਦਾਰ ਬਣੇ, ਮੋਹਰੀ ਬਣੇ।

ਹੋਲੀ ਤੋਂ ਹੋਲਾ:-

ਪਾਤਸ਼ਾਹ ਨੇ ਸਮਾਜ ਨੂੰ ਹਰ ਤਰ੍ਹਾਂ ਦੇ ਚਿੱਕੜ ਅਤੇ ਗੰਦ ਤੋਂ ਕੱਢਣ ਦਾ ਭਰਪੂਰ ਜਤਨ ਕੀਤਾ। ਸਿੱਖਾਂ ਨੂੰ ਹੋਲੀ ਦੀਆਂ ਰੰਗ ਰਲੀਆਂ ਤੋਂ ਹਟਾ ਕੇ ਹੋਲੇ ਦਾ ਸੰਕਲਪ ਦਿੱਤਾ, ਜਿਸ ਵਿੱਚ ਬੀਰ ਰਸ ਕਰੱਤਵ, ਸ਼ਸਤਰ ਵਿਦਿਆ ਦੇ ਅਭਿਆਸ ਅਤੇ ਮਰਦਾਵੀਆਂ ਖੇਡਾਂ ਸ਼ਾਮਿਲ ਕੀਤੀਆ ਗਈਆਂ।

ਇਹ ਸਾਡੇ ਲਈ ਪ੍ਰੇਰਣਾ ਸਰੋਤ ਹੈ ਕਿ ਅੱਜ ਅਸੀਂ ਵੀ ਆਪਣੇ ਜੀਵਨ ਵਿੱਚ ਆਈਆਂ ਕੁਰੀਤੀਆਂ ਕੱਢਣ ਲਈ ਸੁਚੇਤ ਹੋਈਏ। ਸਾਨੂੰ ਹੋਲੀ ਵਾਲੇ ਦਿਨ ਹੋਲਾ ਮਨਾਉਣਾ ਚਾਹੀਦਾ ਹੈ। ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ ਸਭ ਮਰਦਾਵੀਆਂ ਖੇਡਾਂ ਖੇਡਣ। ਬੀਰ ਰਸੀ ਕਰੱਤਬ ਅਤੇ ਗੱਤਕੇ ਦੇ ਅਖਾੜੇ ਲਗਾਉਣ। ਕਸਰਤਾਂ ਅਤੇ ਖੇਡਾਂ ਸਿੱਖ ਦੇ ਜੀਵਨ ਦਾ ਅਨਿਖੜਵਾਂ ਅੰਗ ਬਣਨ। ਸਿੱਖ ਕਦੇ ਵੀ ਢਿੱਲਾ ਅਤੇ ਸਰੀਰਕ ਪੱਖੋਂ ਬਿਮਾਰ ਨਾ ਹੋਵੇ, ਸਗੋਂ ਉਹ ਚੜਦੀਆਂ ਕਲਾਂ ਅਤੇ ਸਰੀਰਕ ਤੰਦਰੁਸਤੀ ਦਾ ਮਾਲਕ ਹੋਵੇ।

ਲੀਡਰਸ਼ਿਪ ਗੁਣ:

ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਹਰੇਕ ਜੰਗ ਵਿੱਚ ਅੱਗੇ ਹੋ ਕੇ ਅਗਵਾਈ ਦਿੰਦੇ ਸਨ, ਪਰ ਦਸਵੇਂ ਪਾਤਸ਼ਾਹ ਵੇਲੇ ਸਿੱਖ ਕੌਮ ਦੀ ਤਿਆਰੀ ਏਨੀ ਹੋ ਚੁੱਕੀ ਸੀ ਕਿ ਪਾਤਸ਼ਾਹ ਨੇ ਸਿੱਖਾਂ ਨੂੰ ਜੰਗ ਦੀ ਅਗਵਾਈ ਸੌਂਪੀ ਅਤੇ ਆਪ ਪਿੱਛੇ ਰਹਿ ਕੇ ਉਨ੍ਹਾਂ ਨੂੰ ਵਾਚਦੇ। ਸਿੱਖਾਂ ਕੋਲ ਲੀਡਰਸ਼ਿਪ ਦੇ ਐਸੇ ਗੁਣ ਹੋਣੇ ਚਾਹੀਦੇ ਹਨ ਕਿ ਉਹ ਨਾ ਕੇਵਲ ਸਿੱਖ ਕੌਮ ਦੀ ਅਗਵਾਈ ਕਰਨ ਸਗੋਂ ਸਮੁੱਚੇ ਸੰਸਾਰ ਦੀ ਅਗਵਾਈ ਕਰਨ ਦੇ ਸਮਰੱਥ ਹੋਣ।

ਹੱਥੀ ਕੰਮ ਕਰਏ – ਸੁਕ੍ਰਿਤ ਕਰੀਏ:

ਇੱਕ ਵਾਰੀ ਗੁਰੂ ਜੀ ਨੇ ਕਿਹਾ ਕਿ ਕੋਈ ਸਿੱਖ ਪੀਣ ਲਈ ਪਾਣੀ ਦਾ ਗਿਲਾਸ ਲਿਆਵੇ। ਇੱਕ ਨੌਜਵਾਨ ਤੁਰੰਤ ਪਾਣੀ ਦਾ ਗਿਲਾਸ ਲੈ ਕੇ ਹਾਜ਼ਰ ਹੋਇਆ। ਪਾਤਸ਼ਾਹ ਨੇ ਉਸਦੇ ਨਰਮ ਹੱਥਾਂ ਨੂੰ ਵੇਖ ਕੇ ਪੁੱਛਿਆ ਕਿ ਇਹ ਇਨੇ ਕੂਲ੍ਹੇ ਕਿਉਂ ਹਨ? ਸਿੱਖ ਨੇ ਜੁਆਬ ਦਿੱਤਾ ਕਿ ਮੈਂ ਸੌਖੇ ਘਰ ਦਾ ਜੰਮਪਲ ਹਾਂ ਅਤੇ ਇਨ੍ਹਾਂ ਹੱਥਾਂ ਨਾਲ ਕਦੇ ਕੋਈ ਕੰਮ ਨਹੀਂ ਕਰਦਾ। ਸਤਿਗੁਰੂ ਜੀ ਨੇ ਉਸ ਦੇ ਹੱਥੋਂ ਪਾਣੀ ਦਾ ਗਿਲਾਸ ਲੈਣ ਤੋਂ ਇਨਕਾਰ ਕਰ ਦਿੱਤਾ: ਅਸੀਂ ਸਾਰੇ ਪ੍ਰਣ ਕਰੀਏ ਕਿ ਵੱਧ ਤੋਂ ਵੱਧ ਹੱਥੀ ਕੰਮ ਆਪ ਕਰਾਂਗੇ ਅਤੇ ਨੌਕਰਾਂ ਤੇ ਨਿਰਭਰ ਨਹੀਂ ਹੋਵਾਂਗੇ।

ਜਿਹੜੇ ਹੱਥ ਨਾ ਕਰਦੇ ਕਾਰ, ਦੁਨੀਆਂ ਉਤੇ ਹੁੰਦੇ ਭਾਰ।

ਗਰੀਬ ਦਾ ਮੂੰਹ – ਗੁਰੂ ਦੀ ਗੋਲਕ:

ਜੇਕਰ ਸਿੱਖ ਜਗਤ ਗਰੀਬ ਦੇ ਮੁੰਹ ਨੂੰ ਗੁਰੂ ਦੀ ਗੋਲਕ ਸਮਝ ਕੇ ਕਾਰਜ਼ਸ਼ੀਲ ਹੋ ਜਾਵੇ ਤਾਂ ਜਿੱਥੇ ਸਮਾਜ ਦੀ ਭਲਾਈ ਹੋਣੀ ਸੰਭਵ ਹੋਏਗੀ, ਉਥੇ ਨਾਲ ਹੀ ਗੁਰਦੁਆਰਿਆਂ ਵਿੱਚ ਚੌਧਰਾਂ ਅਤੇ ਜਾਇਦਾਦਾਂ ਦੇ ਝਗੜੇ ਵੀ ਖਤਮ ਹੋਣਗੇ। ਅੱਜ ਕਈ ਜਾਗਰੂਕ ਵੀਰਾਂ-ਭੈਣਾਂ ਨੇ ਆਪਣਾ ਦਸਵੰਧ ਗੋਲਕਾਂ ਵਿੱਚ ਪਾਉਣ ਨਾਲੋਂ ਗਰੀਬ ਵਿਦਿਆਰਥੀਆਂ ਦੀ ਫੀਸਾਂ, ਕਿਤਾਬਾਂ, ਵਰਦੀਆਂ, ਦਸਤਾਰਾਂ ਤੋਂ ਇਲਾਵਾ ਮਰੀਜ਼ਾਂ ਲਈ ਦਵਾਈਆਂ ਅਤੇ ਹੋਰ ਸਮਾਜ ਭਲਾਈ ਦੇ ਕਾਰਜਾਂ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਆਪਣੇ ਦਸਵੰਧ ਨਾਲ ਗੁਰਬਾਣੀ ਦੇ ਗੁਟਕੇ ਅਤੇ ਇਤਿਹਾਸ ਦੀਆਂ ਪੁਸਤਕਾਂ ਘਰ-ਘਰ ਵੰਡ ਰਹੇ ਹਨ। ਭਾਂਤ-ਭਾਂਤ ਦੇ ਲੰਗਰ ਚਲਾਉਣ ਅਤੇ ਕੀਮਤੀ ਮਠਿਆਈਆਂ ਵੰਡ ਕੇ ਰੱਜਿਆਂ ਨੂੰ ਹੋਰ ਰਜਾਉਣ ਨਾਲੋਂ ਚੰਗਾ ਹੈ ਖਲਕਤ ਦੀ ਸੇਵਾ ਲਈ ਆਪਣਾ ਦਸਵੰਧ ਲਗਾਉਣ ਲੱਗ ਪਈਏ ਤਾਂ ਇਹ ਪ੍ਰਬੰਧਕਾਂ ਦੀ ਹਉਮੈ ਵਿੱਚ ਜਾਂ ਬੈਕਾਂ ਦੇ ਅਕਾਊਂਟਾਂ ਵਿੱਚ ਪਹੁੰਚਣ ਨਾਲੋਂ ਸਿੱਧਾ ਗੁਰੂ ਕੋਲ ਪੁੱਜੇਗਾ ਅਤੇ ਸਾਨੂੰ ਮੋੜਵੀਆਂ ਬਖਸ਼ਿਸ਼ਾਂ ਮਿਲਣਗੀਆਂ।

ਅਨਪੜ੍ਹਤਾ ਦਾ ਸਫਾਇਆ:

ਪਾਤਸ਼ਾਹ ਨੇ 42 ਸਾਲ ਦੀ ਛੋਟੀ ਜਿਹੀ ਉਮਰ ਵਿੱਚ 16 ਜੰਗਾਂ ਲੜੀਆਂ। ਇਹ ਵੀ ਇਤਿਹਾਸਕ ਤੱਥ ਹੈ ਕਿ ਸੰਨ 1690 ਤੱਕ ਕੋਈ ਸਿੱਖ ਅਨਪੜ੍ਹ ਨਹੀਂ ਸੀ। ਅੱਜ ਸਾਨੂੰ ਵੀ ਪ੍ਰਚਾਰ ਪ੍ਰਬੰਧ ਨੂੰ ਵਿਗਿਆਨਕ ਲੀਹਾਂ ਤੇ ਚਲਾਉਣਾ ਚਾਹੀਦਾ ਹੈ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੇ ਇਲਾਕੇ ਵਿੱਚੋਂ ਅਨਪੜ੍ਹਤਾ ਸਮਾਪਤ ਕਰਨ ਦੇ ਉਪਰਾਲੇ ਆਰੰਭਣੇ ਚਾਹੀਦੇ ਹਨ।

ਕਦੇ ਘਬਰਾਹਟ ਨਹੀਂ, ਕਦੇ ਨਿਰਾਸ਼ਾ ਨਹੀਂ:

ਪਰਿਵਾਰ ਦੇ ਵਿਛੋੜੇ, ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਅਤੇ ਹਰ ਤਰ੍ਹਾਂ ਦੀਆਂ ਔਕੜਾਂ ਝੱਲਣ ਦੇ ਬਾਵਜੂਦ ਪਾਤਸ਼ਾਹ ਨੇ ਔਰੰਗਜੇਬ ਨੂੰ ਜਿੱਤ ਦੀ ਚਿੱਠੀ ਭਾਵ ਜਫ਼ਰਨਾਮਾ ਲਿਖਿਆ। ਇਸ ਚਿੱਠੀ ਨੂੰ ਪੜ੍ਹਕੇ ਔਰੰਗਜੇਬ ਨੂੰ ਗਹਿਰਾ ਧੱਕਾ ਲੱਗਾ ਅਤੇ ਉਸ ਦੀ ਮੌਤ ਦਾ ਇੱਕ ਕਾਰਨ ਇਹ ਜਫ਼ਰਨਾਮਾ ਵੀ ਸੀ, ਜਿਸ ਨੇ ਉਸ ਦੀ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ ਸੀ।

ਜਫ਼ਰਨਾਮਾ ਸਾਨੂੰ ਕਮਾਲ ਦੀ ਪ੍ਰੇਰਣਾ ਦਿੰਦਾ ਹੈ। ਸਿੱਖ ਕਦੇ ਵੀ ਨਿਰਾਸ਼ ਨਾ ਹੋਵੇ। ਉਸ ਦੇ ਦਿਮਾਗ ਵਿੱਚ ਢਹਿੰਦੀ ਕਲਾ, (Depression) ਡਿਪਰੈਸ਼ਨ ਨਾ ਹੋਵੇ। ਉਸ ਅੰਦਰ ਹੀਨ ਭਾਵਨਾ ਨਾ ਉਤਪੰਨ ਹੋਵੇ। ਸਿੱਖ ਤਾਂ ਸਦ-ਸਦਾ ਉਸਾਰੂ ਸੋਚ ਵਾਲਾ ਅਤੇ ਹਰ ਹਾਲੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਜਿਊੜਾ ਹੈ। ਸੰਸਾਰ ਦੀ ਕੋਈ ਝੱਖੜ ਹਨੇਰੀ ਉਸ ਨੂੰ ਹਿਲਾ ਨਹੀਂ ਸਕਦੀ, ਡੁਲਾ ਨਹੀਂ ਸਕਦੀ।

ਜਫਰਨਾਮਾ ਸਾਨੂੰ ਚਿੱਠੀ ਲਿਖਣ ਦਾ ਢੰਗ (way of writing a letter) ਵੀ ਸਿਖਾੳਂਦਾ ਹੈ। ਪਾਤਸ਼ਾਹ ਨੇ ਜਫਰਨਾਮੇ ਵਿੱਚ ਪਹਿਲਾਂ ਔਰੰਗਜੇਬ ਦੇ ਗੁਣਾਂ ਦੀ ਵਿਚਾਰ ਕੀਤੀ, ਫਿਰ ਉਸਦੇ ਅਤਿਆਚਾਰ ਬਿਆਨ ਕੀਤੇ, ਧਾਰਮਿਕ ਜਨੂੰਨ ਤੇ ਤਰਕ ਕੀਤਾ ਅਤੇ ਉਸ ਦੀ ਮਨੁੱਖਤਾ ਪ੍ਰਤੀ ਮਾੜੀ ਨੀਅਤ ਤੇ ਹਮਲਾ ਕੀਤਾ।

ਪਹਿਲ (Initiative) ਕਰੀਏ:

ਸੰਨ 1699 ਦੀ ਵਿਸਾਖੀ ਤੇ ਪਾਤਸ਼ਾਹ ਜੀ ਪੰਜ ਸਿਰਾਂ ਦੀ ਮੰਗ ਕਰਕੇ ਖੰਡੇ ਦੀ ਪਾਹੁਲ ਤਿਆਰ ਕੀਤੀ। ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਫਿਰ ਉਹਨਾਂ ਹੀ ਪੰਜ ਪਿਆਰਿਆਂ ਨੂੰ ਗੁਰੂ ਥਾਪ ਕੇ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜ ਗਏ। ਇਹ ਸੰਸਾਰ ਦੇ ਇਤਿਹਾਸ ਲਈ ਬੇਮਿਸਾਲ ਘਟਨਾ ਹੈ। ਗੁਰੂ ਆਪ ਚੇਲਾ ਬਣ ਗਿਆ। ਗੁਰੂ ਜੀ ਨੇ ਇੱਕ ਇੱਕ ਕਰਕੇ ਪੰਜ ਸਿਰ ਮੰਗੇ, ਪੰਜ ਹਾਜ਼ਰ ਹੋ ਗਏ। ਇਹ ਕਹਿਣਾ ਯੋਗ ਨਹੀਂ ਕਿ ਕੇਵਲ ਪੰਜ ਹੀ ਨਿਤਰੇ। ਅਸਲ ਵਿੱਚ ਮੰਗੇ ਹੀ ਪੰਜ ਸਨ। ਹੋਰ ਮੰਗਦੇ ਹੋਰ ਵੀ ਉਠ ਖਲੋਂਦੇ। ਅੱਜ ਅਸੀਂ ਵੀ ਧਰਮ ਲਈ ਸੇਵਾ ਕਰਨ ਤੋਂ ਘਬਰਾਈਏ ਨਾ। ਸਭ ਤੋਂ ਪਹਿਲਾਂ ਭਾਈ ਦਇਆ ਰਾਮ ਅੱਗੇ ਆਏ ਸਨ। ਉਨ੍ਹਾਂ ਪਹਿਲ (Initiative) ਕੀਤੀ। ਸਾਡੇ ਅੰਦਰ ਸਦਾ ਲਈ ਪਹਿਲ ਕਦਮੀ (Initiative) ਦਾ ਚਾਅ ਹੋਵੇ। ਦੇਰ ਨਾ ਕਰੀਏ, ਇਹ ਨਾ ਸੋਚੀਏ, ਉਹ ਕਰੇਗਾ ਤਾਂ ਮੈਂ ਕਰਾਂਗਾ, ਉਹ ਚਲੇਗਾ ਤਾਂ ਮੈਂ ਚਲਾਂਗਾ, ਸਗੋਂ ਗੁਰੂ ਦੀ ਕਾਰ ਲਈ ਅੱਗੇ, ਸਭ ਤੋਂ ਅੱਗੇ ਵੱਧ-ਚੜ ਕੇ ਸੇਵਾਵਾਂ ਲਈਏ ਤੇ ਨਿਭਾਈਏ।

ਵਿਸਾਖੀ ਦਾ ਇੱਕ ਹੋਰ ਅਹਿਮ ਸੁਨੇਹਾ ਹੈ – ਮਜ਼ਲੂਮਾਂ ਦੀ ਸੰਭਾਲ। ਪਹਾੜੀ ਰਾਜੇ ਕਹਿੰਦੇ ਸਨ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਦੂਰ ਕਰੋ ਤਾਂ ਅਸੀਂ ਅੰਮ੍ਰਿਤ ਛੱਕ ਲਵਾਂਗੇ। ਪਰ ਗੁਰੂ ਜੀ ਨੇ ਕਿਹਾ ਸੀ ‘ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ।’ ਅੱਜ ਸਾਨੂੰ ਫਿਰ ਲੋੜ ਹੈ ਕਿ ਅਸੀਂ ਗਰੀਬ ਬਸਤੀਆਂ ਵਿੱਚ ਜਾ ਕੇ, ਕਿਰਤੀ ਤੇ ਲੋੜਵੰਦਾਂ ਦੀ ਸਾਂਭ ਕਰੀਏ। ਸਾਡੇ ਪ੍ਰਚਾਰ ਦੀ ਘਾਟ ਕਾਰਨ ਇਹ ਦੇਹਧਾਰੀਆਂ ਤੇ ਪਾਖੰਡੀਆਂ ਵੱਲ ਜਾ ਰਲ ਰਹੇ ਹਨ। ਗੁਰਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗੁਰਪੁਰਬ ਇੰਨਾਂ ਬਸਤੀਆਂ ਵਿੱਚ ਜਾ ਕੇ ਮਨਾਉਣ, ਇੰਨਾਂ ਦੀ ਵਿਦਿਅਕ ਤੇ ਆਰਥਿਕ ਮੱਦਦ ਕਰਨ।

ਰੇਣੁਕਾ ਸਰਬਜੀਤ ਸਿੰਘ

[email protected]

(91) 98146-12004



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.