.


30/10/15)
ਡਾ: ਇਕਬਾਲ ਸਿੰਘ ਢਿੱਲੋਂ

ਸ. ਅਵਤਾਰ ਸਿੰਘ ਮਿਸ਼ਨਰੀ ਜੀ,
ਸਤਿ ਕਰਤਾਰ !

ਸਿਖਮਾਰਗ ਵੈਬਸਾਈਟ ਉੱਤੇ 29.10.’15 ਦੀ ਤਾਰੀਖ ਵਿਚ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਆਪਣੇ 25.10.’15 ਵਾਲੇ ਪੱਤਰ ਵਿਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਸੀ:
“ਜੇ ਗੁਰੂ ਨੇ ਸਿੱਖ ਕੌਮ ਦੀ ਅਗਵਾਈ ਲਈ ਕੋਈ ਸ਼ਖਸ਼ੀ ਜਥੇਦਾਰ ਥਾਪਣਾ ਹੁੰਦਾ ਤਾਂ ਇਹ ਨਾਂ ਫੁਰਮਾਂਦੇ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥”
ਆਪ ਜੀ ਦੇ ਉੱਪਰ ਆਏ ਕੱਥਨ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਜੀ (ਆਮ ਲੋਕਾਂ ਵਾਂਗ) ਸਤਰ “ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥” ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਮੰਨਦੇ ਹੋ। ਮੇਰਾ 25.10.’15 ਵਾਲੇ ਪੱਤਰ ਰਾਹੀਂ ਆਪ ਜੀ ਨੂੰ ਇਹ ਸੁਆਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ (ਆਪ ਜੀ ਅਨੁਸਾਰ) ਇਹ ਸਤਰ ਕਿੱਥੇ ਉਪਲਭਦ ਹੈ। ਮੇਰਾ ਇਹ ਸੁਆਲ ਪੁੱਛਣ ਤੋਂ ਭਾਵ ਸੀ ਕਿ ਇਹ ਸਤਰ ਹੂਬਹੂ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ ਹੀ ਨਹੀਂ। ਫਿਰ ਆਪ ਜੀ ਵਰਗੇ ‘ਜਾਗਰੂਕ’ ਲੋਕ ਵੀ ਅਜਿਹਾ ਝੂਠਾ ਦਾਵਾ ਕਿਉਂ ਕਰਦੇ ਆ ਰਹੇ ਹਨ? ਇਸ ਝੂਠੇ ਦਾਵੇ ਕਰਕੇ ਅਤੇ ਇਸ ਤੋਂ ਅਗਲੀ ਸਤਰ “ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ” ਕਰਕੇ ਹੀ ‘ਗ੍ਰੰਥ’ ਦੀ ਦੇਹ/ਮੂਰਤੀ ਦੇ ਤੌਰ ਤੇ ਪੂਜਾ ਹੋ ਰਹੀ ਹੈ ਅਤੇ ਗੁਰਦੁਆਰਿਆਂ ਵਿਚ ਹੋਰ ਕਰਮ-ਕਾਂਡ ਹੋ ਰਹੇ ਹਨ। ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਪਹਿਲਾਂ ਖੁਦ ਇਹਨਾਂ ਝੂਠਿਆਂ ਦਾਵਿਆਂ ਦਾ ਤਿਆਗ ਕਰੋ ਅਤੇ ਉਸ ਤੋਂ ਪਿੱਛੋਂ ਹੀ ਹੋਰਨਾਂ ਨੂੰ ਕਰਮ-ਕਾਂਡਾਂ ਤੋਂ ਬਚਣ ਦਾ ਉਪਦੇਸ਼ ਦਿਓ। ਆਪ ਜੀ ਨੇ ਠੀਕ ਹੀ ਕਿਹਾ ਹੈ ਕਿ ‘ਅਰਦਾਸ’ ਵੇਲੇ ਇਹ ਦੋਹਰਾ ਨਹੀਂ ਪੜ੍ਹਨਾ ਚਾਹੀਦਾ। ਪਰੰਤੂ ‘ਅਰਦਾਸ’ ਤਾਂ ਆਪਣੇ-ਆਪ ਵਿਚ ਹੀ ਇਕ ਬਹੁਤ ਵੱਡਾ (99.9%) ਕਰਮ-ਕਾਂਡ ਹੈ। ਇਸ ਬਾਰੇ ਵਿਸਥਾਰ ਵਿਚ ਜਾਣਨ ਲਈ ਪਿੱਛੇ ਜਿਹੇ ‘ਸਿਖਮਾਰਗ’ ਵੈਬਸਾਈਟ ਉੱਤੇ ਪਾਇਆ ਗਿਆ ਮੇਰਾ ਲੇਖ ‘ਸਿੱਖਾਂ ਦੀ ਅਰਦਾਸ’ (‘ਲੇਖ ਲੜੀ ਚੌਥੀ’ ਵਿਚ) ਜ਼ਰੂਰ ਪੜ੍ਹ ਲਵੋ (ਗੁਰੂ ਗੋਬੰਦ ਸਿੰਘ ਜੀ ਵੱਲੋਂ ਆਪਣੇ ਤੋਂ ਅਗਲਾ ‘ਗੁਰੂ’ ਥਾਪਣ ਸਬੰਧੀ ਆਪ ਜੀ ‘ਸਿਖਮਾਰਗ’ ਵੈਬਸਾਈਟ ਉੱਤੇ ਪਹਿਲਾਂ ਦਾ ਪਾਇਆ ਹੋਇਆ ਮੇਰਾ ਲੇਖ ‘ਕੀ ਸੀ ਸਿੱਖਾਂ ਨੂੰ ਗੁਰੂ ਬਾਰੇ ਹੁਕਮ’ ਵੀ ਪੜ੍ਹ ਲੈਣਾ ਜੀ)।

ਸ. ਅਵਤਾਰ ਸਿੰਘ ਮਿਸ਼ਨਰੀ ਜੀ, ਆਪ ਜੀ ਆਪਣੇ 29.10.2015 ਵਾਲੇ ਪੱਤਰ ਵਿਚ ਲਿਖਦੇ ਹੋ ਕਿ “......ਸਮੱਗਰ ਬਾਣੀ ਹੀ ਸਿੱਖ ਸਿਧਾਂਤ ਹੈ” ਅਤੇ ਆਪ ਜੀ ਅਖੌਤੀ ਅਕਾਲ-ਤਖਤ ਨੂੰ ‘ਸਿਧਾਂਤ’ ਮੰਨਣ ਦਾ ਦਾਵਾ ਕਰਦੇ ਹੋ। ਕੀ ਆਪ ਜੀ ਦੱਸ ਸਕਦੇ ਹੋ ਕਿ ਗੁਰਬਾਣੀ ਵਿਚ ‘ਅਕਾਲ-ਤਖਤ’ ਸ਼ਬਦ ਜੁੱਟ ਦੀ ਵਰਤੋਂ ਕਿੱਥੇ ਹੋਈ ਹੈ ਅਤੇ ਗੁਰਬਾਣੀ ਦੀ ਕਿਹੜੀ ਸਤਰ ਵਿਚ ਆਪ ਜੀ ਵਾਲਾ ‘ਸਿਧਾਂਤ’ ਸਪਸ਼ਟ ਰੂਪ ਵਿਚ ਅੰਕਿਤ ਹੋਇਆ ਮਿਲਦਾ ਹੈ (ਮੈਂ ਅਨੇਕਾਂ ਵਿਦਵਾਨਾਂ ਵੱਲੋਂ ਦਿੱਤੇ ਹੋਏ ਉਹਨਾਂ ਦੇ ਆਪਣੇ-ਆਪਣੇ ‘ਅਕਾਲ-ਤਖਤ ਸਿਧਾਂਤ’ ਰਿਕਾਰਡ ਕੀਤੇ ਹੋਏ ਹਨ --- ਜਿੰਨੇ ਵਿਦਵਾਨ ਉਤਨੇ ਹੀ ਅਖੌਤੀ ‘ਅਕਾਲ-ਤਖਤ’ ਦੇ ਸਿਧਾਂਤ ਮੌਜੂਦ ਹਨ ਅਤੇ ਇਹਨਾਂ ਵਿੱਚੋਂ ਕੋਈ ਇਕ ਵੀ ਕਿਸੇ ਗੁਰੂ ਜੀ ਦਾ ਦਿੱਤਾ ਹੋਇਆ ਨਹੀਂ)। ਆਪ ਜੀ ਇਹ ਵੀ ਦੱਸੋ ਕਿ ਕੀ ਆਪ ਜੀ ਸਪਸ਼ਟ ਰੂਪ ਵਿਚ ਇਹ ਐਲਾਨ ਕਰ ਸਕਦੇ ਹੋ ਕਿ ਆਪ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਵਾਲੀ ਪੰਜ-ਮੰਜ਼ਿਲੀ ਇਮਾਰਤ ਦੇ ਨਾਲ-ਨਾਲ ਇਸ ਦੇ ਨੇੜੇ ਹੀ ਸਥਾਪਤ ‘ਅਕਾਲ- ਤਖਤ ਸਕੱਤਰੇਤ’ ਵਿੱਚੋਂ 1930 ਈਸਵੀ ਤੋਂ ਚਲ ਰਹੀ ਅਜੋਕੀ ਅਖੌਤੀ ‘ਅਕਾਲ-ਤਖਤ ਵਿਵਸਥਾ’ ਨੂੰ ਮੁੱਢੋਂ-ਸੁੱਢੋ ਨਕਾਰਦੇ ਹੋ ? ( ‘ਅਕਾਲ-ਤਖਤ’ ਦੀ ਮਿੱਥ ਬਾਰੇ ਵਿਸਥਾਰ ਵਿਚ ਜਾਣਨ ਲਈ ਆਪ ਜੀ ਮੇਰੀ ਲਿਖੀ ਹੋਈ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਪੜ੍ਹ ਸਕਦੇ ਹੋ।)

ਸ. ਅਵਤਾਰ ਸਿੰਘ ਮਿਸ਼ਨਰੀ ਜੀ, ਆਪ ਜੀ ਇਸ ਵਿਚਾਰ-ਅਧੀਨ ਪੱਤਰ ਵਿਚ ਜਾ ਕੇ ਅੱਗੇ ਲਿਖਦੇ ਹੋ ਕਿ “ਇੱਕ ਧੜੇ ਜਾਂ ਇਲਾਕੇ ਦੇ ਪੰਜ ਪਿਆਰੇ ਸਮੁੱਚੇ ਸਿੱਖਾਂ ਦੇ ਨਮਾਇੰਦੇ ਨਹੀਂ ਹੋ ਸਕਦੇ ਸਗੋਂ ਸਥਾਨਕ ਹੁੰਦੇ ਹਨ।” ਆਪ ਜੀ ਨੇ ਆਪਣੇ 24.10.’15 ਵਾਲੇ ਪੱਤਰ ਵਿਚ ਅਖੌਤੀ ਜੱਥੇਦਾਰਾਂ ਨੂੰ ਤਲਬ ਕਰਨ ਵਾਲੇ ‘ਪੰਜ ਪਿਆਰਿਆਂ’ ਨੂੰ ‘ਅਕਾਲ ਤਖਤ’ ਦੇ ਪੰਜ-ਪਿਆਰੇ ਕਰਕੇ ਲਿਖਿਆ ਹੈ। ਆਪ ਜੀ ਇਹ ਸਮਝਾਉਣ ਦੀ ਖੇਚਲ ਕਰੋ ਕਿ ਇਹ ਅਖੌਤੀ ਪੰਜ-ਪਿਆਰੇ ਕਿਹੜੇ ‘ਅਕਾਲ-ਤਖਤ’ ਨਾਲ ਸਬੰਧਤ ਹਨ? ਇਹ ਅਖੌਤੀ ਪੰਜ-ਪਿਆਰੇ ਗੁਰਬਾਣੀ ਦੇ ਕਿਸੇ ਸਿਧਾਂਤ ਅਨੁਸਾਰ ਤਾਂ ਬਣੇ ਨਹੀਂ ਹੋਏ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹਨ ਅਤੇ ਇਕ ਕਰਮਕਾਂਡੀ ਵਰਤਾਰੇ ਨੂੰ ਨਿਭਾਉਣ ਲਈ ਨਿਯੁਕਤ ਕੀਤੇ ਗਏ ਹਨ ਅਤੇ ਇਹ ‘ਸਥਾਨਕ’ ਵੀ ਹਨ। ਆਪ ਜੀ ਆਪਣੇ 24.10.’15 ਵਾਲੇ ਪੱਤਰ ਵਿਚ ‘ਸਮੁੱਚੀਆਂ ਸਿੱਖ ਸੰਗਤਾਂ’ ਨੂੰ ਅਪੀਲ ਕਰ ਰਹੇ ਹੋ ਕਿ ਉਹ ਇਹਨਾਂ ‘ਪੰਜ ਪਿਆਰਿਆਂ’ ਦਾ ਸਾਥ ਦੇਣ। ਹੁਣ ਤੁਸੀਂ ਆਪ ਹੀ ਦੱਸੋ ਕਿ ਕੀ ਆਪ ਜੀ ਇਹਨਾਂ ਨੂੰ ਕਿਸੇ ਖਿਆਲੀ ‘ਅਕਾਲ-ਤਖਤ’ ਨਾਲ ਸਬੰਧਤ ਕਰਕੇ ਇਹਨਾਂ ਨੂੰ ਅਖੌਤੀ ਜੱਥੇਦਾਰਾਂ ਦੇ ਬਦਲ ਦੇ ਤੌਰ ਤੇ ਪੇਸ਼ ਨਹੀਂ ਕਰ ਰਹੇ ਅਤੇ ‘ਸਕੱਤ੍ਰੇਤ’ ਵਾਲੀ ਅਖੌਤੀ ਅਕਾਲ-ਤਖਤ ਵਿਵਸਥਾ (ਜੋ ਸਾਰੇ ‘ਸਮੁੱਚੀਆਂ ਸਿੱਖ ਸੰਗਤਾਂ’ ਲਈ ‘ਹੁਕਮਨਾਮੇ’ ਜਾਰੀ ਕਰਦੀ ਹੈ) ਨੂੰ ਮਾਨਤਾ ਨਹੀਂ ਦੇ ਰਹੇ ?

ਸ. ਅਵਤਾਰ ਸਿੰਘ ਮਿਸ਼ਨਰੀ ਜੀ, ਆਪ ਜੀ ਦੀ ਸੁਹਿਰਦ ਭਾਵਨਾ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਪਰੰਤੂ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਗੁਰਬਾਣੀ ਗ੍ਰੰਥ, ਅਖੌਤੀ ਅਕਾਲ-ਤਖਤ, ਅਖੌਤੀ ਪੰਜ-ਪਿਆਰੇ, ਗੁਰੂ ਦੇ ਸੰਕਲਪ, ਅਰਦਾਸ ਆਦਿਕ ਵਿਸ਼ਿਆਂ ਸਬੰਧੀ ਹੋਰ ਸਪਸ਼ਟ ਹੋਣ ਦਾ ਯਤਨ ਕਰੋ ਅਤੇ ਆਪਣੇ ਵਿਚ ਨਿਰਭੈ ਹੋ ਕੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਪੈਦਾ ਕਰੋ। ਅਜਿਹਾ ਕਰਕੇ ਹੀ ਆਪ ਜੀ ਹੋਰਨਾਂ ਨੂੰ ਸਹੀ ਜਾਣਕਾਰੀ/ਅਗਵਾਈ ਪਰਦਾਨ ਕਰਨ ਦੇ ਯੋਗ ਹੋ ਸਕਦੇ ਹੋ ਜੀ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


30/10/15)
ਬਲਦੇਵ ਸਿੰਘ ਫਿਰੋਜ਼ਪੁਰ

ਪਰਮ ਸਤਿਕਾਰ ਯੋਗ ਡਾ: ਇਕਬਾਲ ਸਿੰਘ ਢਿੱਲੋਂ ਜੀ।
ਗੁਰੂ ਫਤਹਿ ਪ੍ਰਵਾਨ ਕਰਨੀਂ ਜੀ।
ਵੀਰ ਜੀ, ਮੈਂ ਰੱਬ ਵਰਗੇ ਪਾਠਕਾਂ ਦੀ ਹਾਜਰੀ ਵਿਚ, ਆਪਣੀਂ ਗਲਤੀ ਸਵੀਕਾਰ ਕਰਦਾ ਹਾਂ ਜੀ। ਅਤੇ ਆਪ ਜੀ ਤੋਂ ਇਮਾਨਦਾਰੀ ਨਾਲ, ਸੱਚੇ ਦਿਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ। ਆਪ ਜੀ ਮੈਨੂੰ ਮਾਫ ਕਰ ਦੇਵੋ ਜੀ। ਅੱਗੇ ਤੋਂ ਅਜੇਹੀ ਗਲਤੀ ਨਹੀਂ ਕਰਾਂ ਗਾ ਜੀ।
ਬਿਲਕੁਲ ਸੱਚ ਕਹਿੰਦਾ ਹਾਂ ਜੀ, ਕਿ ਇਹ ਗਲਤੀ ਮੈਥੋਂ ਭੁਲੇਖੇ ਨਾਲ ਹੋ ਗਈ ਹੈ ਜੀ, ਜਾਣਬੁੱਝ ਕੇ ਨਹੀਂ ਕੀਤੀ ਜੀ। ਆਪ ਜੀ ਨੇਂ ਆਪਣੇਂ ੨੬-੧੦-੧੫ ਵਾਲੇ ਪੱਤਰ ਵਿੱਚ ਇਹ ਜੋ ਅਗਲੀ ਲਾਈਨ ਲਿਖੀ ਸੀ
2. ਆਪ ਜੀ ਉਤਨਾ ਚਿਰ ਮੇਰੇ ਪੱਤਰਾਂ ਸਬੰਧੀ ਆਪਣਾ ਪ੍ਰਤੀਕਰਮ ਭੇਜਣ ਦੀ ਖੇਚਲ ਨਾ ਕਰਨਾ ਜਿਤਨਾ ਚਿਰ ਮੈਂ ਆਪ ਜੀ ਦੇ ਵਿਚਾਰ-ਅਧੀਨ ਪੱਤਰ ਵਿਚਲੇ ਸਾਰੇ ਨੁਕਤਿਆਂ ਨੂੰ ਨਿਪਟਾ ਨਹੀਂ ਲੈਂਦਾ।
ਮੈਨੁੰ ਭੁਲੇਖਾ ਇਹ ਲੱਗਾ ਜੀ, ਕਿ ਇਸ ਲਾਈਨ ਵਿੱਚ ਲਿਖੇ ਇਹ ਲਫਜ, “ਮੇਰੇ ਪੱਤਰਾਂ ਸਬੰਧੀ ਆਪਣਾਂ ਪ੍ਰਤੀਕਰਮ ਭੇਜਣ ਦੀ ਖੇਚਲ ਨਾਂ ਕਰਨਾਂ ਦੀ ਥਾਂ ਤੇ, ਮੈਨੂੰ ਇਹ ਇਸ ਤਰਾਂ ਯਾਦ ਰਹਿ ਗਿਆ ਸੀ, ਜਿਵੇਂ ਕੇ ਆਪ ਜੀ ਨੇਂ ਇਹ ਲਿਖਿਆ ਹੋਵੇ, “ਨਾਨਕ ਮਿਸ਼ਨ ਸਬੰਧੀ” ਆਪਣਾਂ ਪ੍ਰਤੀਕਰਮ ਭੇਜਣ ਦੀ ਖੇਚਲ ਨਾਂ ਕਰਨਾਂ। ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ ਜੀ।
( “ਮੇਰੇ ਪੱਤਰਾਂ ਸਬੰਧੀ” ਲਫਜ਼ ਦੀ ਥਾਂ “ਨਾਨਕ ਮਿਸ਼ਨ ਸਬੰਧੀ” ਯਾਦ ਰਹਿ ਗਿਆ ਸੀ ਜੀ)
ਦੂਜਾ ੨੭-੧੦-੨੦੧੫ ਵਾਲਾ ਆਪ ਜੀ ਦਾ ਪੱਤਰ ਪੜ੍ਹ ਕੇ ਮੈਨੂੰ ਇਸ ਤਰਾਂ ਲੱਗਾ ਸੀ ਜੀ, ਕਿ ਜਿਵੇਂ ਆਪ ਜੀ ਨੇਂ ਮੇਰੇ ਸਾਹਮਣੇਂ ਇਹ ਸ਼ਰਤ ਰੱਖ ਦਿੱਤੀ ਹੋਵੇ ਕੇ, (ਕਿ ਮੈਨੂੰ ਮਾਨਵ-ਵਾਦ ਅਤੇ ਭਗਤੀ ਲਹਿਰ ਦੇ ਫਲਸਫੇ ਦੀ ਜਾਣਕਾਰੀ ਹੀ ਨਹੀਂ ਹੈ) ਪਹਿਲੇ ਮੈਂ ਭਗਤੀ ਲਹਿਰ, ਅਤੇ ਮਾਨਵ-ਵਾਦ ਦਾ ਪੂਰਾ ਅਧਿਐਨ ਕਰਾਂ, ਫਿਰ ਹੀ ਮੇਰੇ ਨਾਲ ਇਸ ਵਿਸ਼ੇ ਤੇ ਲਾਹੇਵੰਦ ਵਿਚਾਰ ਹੋ ਸੱਕੇ ਗੀ।
ਇਸ ਵਾਸਤੇ ਮੈਂ ਆਪ ਜੀ ਨਾਲ ਆਪਣੀਂ ਜਾਣਕਾਰੀ ਸਾਂਝੀ ਕੀਤੀ ਸੀ ਜੀ। ਮੈਥੋਂ ਗਲਤੀ ਹੋ ਗਈ ਜੀ।
ਸੋ ਡਾ: ਸਾਹਿਬ ਜੀ, ਮੈਂ ਆਪ ਜੀ ਤੋਂ ਸੱਚੇ ਮਨੋਂ, ਸੱਚੀ ਦੀਨਤਾ ਨਾਲ, ਹੱਥ ਜੋੜ ਕੇ ਸੱਭ ਪਾਠਕਾਂ ਦੀ ਹਾਜ਼ਰੀ ਵਿਚ, ਆਪਣੀਂ ਗਲਤੀ ਦੀ ਮਾਫੀ ਮੰਗਦਾ ਹਾਂ ਜੀ, ਆਪ ਦਾਸ ਨੂੰ ਮੂਰਖ ਜਾਣ ਕੇ ਇੱਕ ਵਾਰ ਮਾਫ ਕਰ ਦੇਵੋ ਜੀ। ਅੱਗੇ ਤੋਂ ਅਜੇਹੀ ਗਲਤੀ ਦੁਬਾਰਾ ਨਹੀਂ ਕਰਾਂ ਗਾ ਜੀ। ਦੇਖੋ ਆਪ ਜੀ ਦੇ ਵਿਚਾਰਾਂ ਨੂੰ ਗੁਰਸ਼ਰਨ ਸਿੰਘ ਜੀ ਕਸੇਲ ਜੀ ਨੇਂ ਕਿਤਨਾਂ ਸਰਾਹਿਆ ਹੈ ਜੀ, ਆਪ ਜੀ ਇਸੇ ਤਰਾਂ ਹੀ ਆਪਣੇਂ ਵਿਚਾਰ ਪਾਠਕਾਂ ਨਾਲ ਸਾਂਝੇ ਕਰੋ ਜੀ। ਮੈਂ ਵੀ ਆਪ ਜੀ ਤੋਂ ਬਹੁਤ ਕੁੱਝ ਸਿੱਖ ਰਿਹਾ ਹਾਂ ਜੀ।
ਮੈਂ ਆਪ ਜੀ ਤੋਂ ਇੱਕ ਵਾਰ ਫਿਰ ਨਿਮਰਤਾ ਸਹਿਤ ਮਾਫੀ ਮੰਗਦਾ ਹਾਂ ਜੀ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ
੩੦-੧੦-੧੫


30/10/15)
ਡਾ: ਗੁਰਮੀਤ ਸਿੰਘ ‘ਬਰਸਾਲ’

ਕੜੀ !!
ਜਦੋਂ ਸੀ ਮਸੰਦ ਖੂਨ ਪਰਜਾ ਦਾ ਪੀਣ ਲੱਗੇ,
ਗੁਰੂ ਨੇ ਨਕਾਰੇ ਕਾਹਤੋਂ ? ਮਨਾਂ ਨੂੰ ਘਰੋੜੀਏ ।
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਹੀ ਖਾਈ ਜਾਵੇ,
ਮਨਮਤ ਬਣੀਆਂ ਜੰਜੀਰਾਂ ਲਾਹ ਕੇ ਰੋੜ੍ਹੀਏ ।
ਧਰਮ ਦੀ ਆੜ ਜਦੋਂ ਕਿਰਤੀ ਦੀ ਲੁੱਟ ਕਰੇ,
ਘੱਟੋ-ਘੱਟ ਓਸ ਵੇਲੇ ਬਹਿਕੇ ਸਿਰ ਜੋੜੀਏ ।
ਸੱਚ ਤੇ ਧਰਮ ਵਾਲਾ ਲੈਣਾ ਪਵੇ ਫੈਸਲਾ ਜੇ,
ਰਾਜਨੀਤੀ ਵਾਲਿਆਂ ਨੂੰ ਵਿੱਚ ਨਾ ਘਸੋੜੀਏ ।
ਨੀਤੀ ਦੇ ਛਲਾਵੇ ਸਦਾ ਮੱਤ ਵਰਗਲਾਂਵਦੇ ਨੇ,
ਗੁਰੂ ਉਪਦੇਸ਼ਾਂ ਨਾਲ ਮਨ ਸਦਾ ਹੋੜੀਏ ।
ਗੁਰੂ ਜੀ ਮਸੰਦਾਂ ਦੀ ਪ੍ਰਥਾ ਜਿੱਦਾਂ ਬੰਦ ਕੀਤੀ,
ਸਭਾ ਰਾਜ-ਪੰਡਤਾਂ ਦੀ ਓਦਾਂ ਆਪਾਂ ਛੋੜੀਏ ।
ਰਾਜਨੀਤਕਾਂ ਦੀ ਘੜੀ ਕਠਪੁਤਲੀ ਹੀ ਰਹਿਣੀ,
ਪੰਥਕ ਰਵਾਇਤਾਂ ਕਹਿਕੇ ਕਿੰਨਾਂ ਵੀ ਮਰੋੜੀਏ ।
ਜਿਹੜੀ ਕੜੀ ਨਾਲ ਨੀਤੀ ਧਰਮ ਤੇ ਭਾਰੂ ਹੋਵੇ,
ਆਓ ਬੈਠ ਖਾਲਸਾ ਜੀ ਕੜੀ ਓਹੋ ਤੋੜੀਏ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


30/10/15)
ਜਸਵੰਤ ਸਿੰਘ ‘ਅਜੀਤ’

ਅਜੋਕੇ ਸਮੇਂ ਵਿੱਚ ਸਰਬਤ ਖਾਲਸਾ ਦੀ ਸਾਰਥਕਤਾ
ਪੰਜਾਬ ਵਿੱਚ ਬੀਤੇ ਦਿਨੀਂ ਵਾਪਰੇ ਘਟਨਾਕ੍ਰਮ, ਸੱਚਾ ਸੌਦਾ ਡੇਰੇ ਦੇ ਮੁਖੀ ਵਲੋਂ ਲਗਭਗ ਅੱਠ ਵਰ੍ਹੇ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਘ ਰੱਚ ਉਨ੍ਹਾਂ ਦੀ ਬਰਾਬਰੀ ਕਰਨ ਦੇ ਕੀਤੇ ਗਏ ਗੁਨਾਹ ਕਾਰਣ ਸਿੱਖ ਜਗਤ ਵਿੱਚ ਫੈਲੇ ਰੋਹ ਅਤੇ ਗੁੱਸੇ ਨੂੰ ਵੇਖਦਿਆਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਸੱਚਾ ਸੌਦਾ ਡੇਰੇ ਦੇ ਮੁੱਖੀ ਨੂੰ ਦੋਸ਼ੀ ਗਰਦਾਨਦਿਆਂ ਹੋਇਆਂ ਉੁਸਦੇ ਵਿਰੁਧ ਹੁਕਮਨਾਮਾ ਜਾਰੀ ਕੀਤਾ ਸੀ। ਹੁਣ ਕੁੱਝ ਸਮਾਂ ਹੀ ਪਹਿਲਾਂ ਅਚਾਨਕ ਹੀ ਸਿੰਘ ਸਾਹਿਬਾਨ ਨੇ ਬਿਨਾਂ ਸਥਾਪਤ ਧਾਰਮਕ ਮਾਨਤਾਵਾਂ ਦਾ ਪਾਲਣ ਕੀਤੇ ਦੇ ਸੱਚਾ ਸੌਦਾ ਡੇਰੇ ਦੇ ਮੁੱਖੀ ਨੂੰ ਬੀਤੇ ਦੇ ਦੋਸ਼ ਤੋਂ ਮੁਕਤ ਕਰ, ਇੱਕ ਹੁਕਮਨਾਮਾ ਜਾਰੀ ਕਰ ਦਿੱਤਾ, ਜਿਸ ਕਾਰਣ ਸਿੱਖ ਜਗਤ ਵਿੱਚ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਿਰੁਧ ਰੋਹ ਫੁਟ ਪਿਆ। ਜਿਸਤੋਂ ਸਹਿਮੇ ਸਿੰਘ ਸਾਹਿਬਾਨ ਨੇ ਫਿਰ ਬਿਨਾਂ ਸਥਾਪਤ ਧਾਰਮਕ ਮਾਨਤਾਵਾਂ ਦਾ ਪਾਲਣ ਕੀਤੇ ਇੱਕ ਨਵਾਂ ਹੁਕਮਨਾਮਾ ਜਾਰੀ ਕਰ ਸੱਚਾ ਸੌਦਾ ਦੇ ਮੁੱਖੀ ਨੂੰ ਦੋਸ਼ ਮੁਕਤ ਕੀਤੇ ਜਾਣ ਦੇ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਰੱਦ ਕਰ ਦਿੱਤਾ।
ਇਨ੍ਹਾਂ ਘਟਨਾਵਾਂ ਦੇ ਫਲਸਰੂਪ ਸਿੱਖਾਂ ਵਿੱਚ ਪੈਦਾ ਹੋਇਆ ਗੁੱਸਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਉਤੋੜੁਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕੀਤੇ ਜਾਣ ਦੀਆਂ ਘਟਨਾਵਾਂ ਵਾਪਰ ਗਈਆਂ, ਜਿਸ ਕਾਰਣ ਸਿੱਖਾਂ ਦੇ ਗੁੱਸੇ ਦੀ ਅੱਗ ਹੋਰ ਭੜਕ ਗਈ, ਉਪਰੋਂ ਪੰਜਾਬ ਪੁਲਿਸ ਵਲੋਂ ਨਿਹੱਥੇ ਅਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਪੁਰ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾ ਦੋ ਸਿੱਖਾਂ ਨੂੰ ਸ਼ਹੀਦ ਅਤੇ ਵੱਡੀ ਗਿਣਤੀ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤੇ ਜਾਣ ਨੇ ਸਿੱਖਾਂ ਦੇ ਪਹਿਲਾਂ ਤੋਂ ਹੀ ਭੜਕੇ ਹੋਏੇ ਜਜ਼ਬਾਤ ਦੀ ਅੱਗ ਪੁਰ ਘਿਓ ਪਾ ਭਾਂਬੜ ਬਣਾਉਣ ਦਾ ਕੰਮ ਕੀਤਾ। ਇਨ੍ਹਾਂ ਹਾਲਾਤ ਵਿੱਚ ਕੁੱਝ ਸਿੱਖ ਜਥੇਬੰਦੀਆਂ ਵਲੋਂ ‘ਸਰਬਤ ਖਾਲਸਾ’ ਸੱਦ ਵਰਤਮਾਨ ਸਿੰਘ ਸਾਹਿਬਾਨ ਨੂੰ ਹਟਾ, ਨਵੇਂ ਥਾਪਣ ਅਤੇ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਦਾ ਬਾਈਕਾਟ ਕਰਨ ਦਾ ਹੌਕਾ ਦੇਣ ਦਾ ਫੈਸਲਾ ਕਰ ਲਿਆ ਗਿਆ ਹੈ।
ਇਸ ਸਥਿਤੀ ਵਿੱਚ ਇਨ੍ਹਾਂ ਸਿੱਖ ਜਥੇਬੰਦੀਆਂ ਵਲੋਂ ਸਦੇ ਜਾ ਰਹੇ ‘ਸਰਬਤ ਖਾਲਸਾ’ ਨੂੰ ਲ਼ੈ ਕੇ ਤਰ੍ਹਾਂ ਦੇ ਕਈ ਸੁਆਲ ਖੜੇ ਕੀਤੇ ਜਾਣ ਲਗੇ ਹਨ। ਸਭ ਤੋਂ ਵੱਡਾ ਸੁਆਲ ਇਹ ਹੈ ਕਿ ਉਹ ‘ਸਰਬਤ ਖਾਲਸਾ’, ਜਿਸ ਧਿਰ ਵਿਰੁਧ ਸਿੱਖ ਜਗਤ ਵਿੱਚ ਰੋਸ ਅਤੇ ਗੁੱਸਾ ਉਪਜਿਆ ਹੈ, ਉਸ ਸਹਿਤ ਕਈ ਹੋਰ ਧਿਰਾਂ ਦੀ ਗੈਰ-ਹਾਜ਼ਰੀ ਨੂੰ ਵੇਖਦਿਆਂ ਕੀ ਇਹ ਸਰਬਤ ਖਾਲਸਾ ਸਿੱਖ ਮਾਨਤਾਵਾਂ ਦੀ ਕਸੌਟੀ ਤੇ ਪੂਰਾ ਉਤਰੇਗਾ? ਇਹ ਸੁਆਲ ਦੋਸ਼ੀ ਧਿਰ ਦੇ ਹੱਕ ਵਿੱਚ ਨਿਤਰਨ ਲਈ ਨਹੀਂ, ਸਗੋਂ ‘ਸਰਬਤ ਖਾਲਸਾ’ ਨਾਲ ਸੰਬੰਧਤ ਵਾਸਤਵਿਕ ਸਥਿਤੀ ਲੋਕਾਂ ਸਾਹਮਣੇ ਲਿਆਉਣ ਲਈ ਉਠਾਇਆ ਜਾ ਰਿਹਾ ਹੈ।
ਗਲ ਮੂਲ ਤੇ ਪ੍ਰਾਚੀਨ ‘ਸਰਬਤ ਖਾਲਸਾ’ ਦੀ: ਸਿਖ ਇਤਿਹਾਸ ਗੁਆਹ ਹੈ ਕਿ ‘ਸਰਬਤ ਖਾਲਸਾ’ ਵਲੋਂ ਲਏ ਗਏ ਫੈਸਲਿਆਂ ਨੂੰ ਸਮੁਚੇ ਪੰਥ ਵਲੋਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕੀਤਾ ਜਾਂਦਾ ਸੀ। ਇਸਦਾ ਕਾਰਣ ਇਹ ਸੀ ਕਿ ਮਹਤਵਪੂਰਣ ਪੰਥਕ ਮਸਲਿਆਂ ਪੁਰ ਵਿਚਾਰ ਕਰਨ ਲਈ ਜੋ ‘ਸਰਬਤ ਖਾਲਸਾ’ ਸਦਿਆ ਜਾਇਆ ਕਰਦਾ ਸੀ। ਉਸ ਵਿੱਚ ਵਿਰੋਧੀ ਧਿਰ ਸਹਿਤ ਸਾਰੀਆਂ ਧਿਰਾਂ ਸ਼ਾਮਲ ਹੁੰਦੀਆਂ ਸਨ। ਹਰ ਧਿਰ ਨੂੰ ਵਿਚਾਰ-ਅਧੀਨ ਮੁਦਿਆਂ ਪੁਰ ਖੁਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿਤਾ ਜਾਂਦਾ ਸੀ। ਵਿਰੋਧੀ ਵਿਚਾਰਾਂ ਨੂੰ ਵੀ ਹਰ ਧਿਰ ਬੜੇ ਹੀ ਠਰ੍ਹਮੇਂ ਨਾਲ ਸੁਣਦੀ ਅਤੇ ਮੌਕਾ ਮਿਲਣ ਤੇ ਉਹ ਉਨ੍ਹਾਂ ਦੀ ਰੋਸ਼ਨੀ ਵਿੱਚ ਆਪਣਾ ਪੱਖ ਪੇਸ਼ ਕਰਦੀ ਸੀ। ਅੰਤਿਮ ਫੈਸਲਾ ਸਰਬ-ਸੰਮਤੀ ਨਾਲ ਲਿਆ ਜਾਂਦਾ ਸੀ। ਜੋ ਫੈਸਲਾ ਅੰਤਿਮ ਰੂਪ ਵਿੱਚ ਲੈ ਲਿਆ ਜਾਂਦਾ, ਉਸਨੂੰ ਸਾਰੀਆਂ ਧਿਰਾਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲੈਂਦੀਆਂ ਸਨ।
ਸਿਖ ਵਿਦਵਾਨਾਂ ਦੇ ਇੱਕ ਵਰਗ ਦਾ ਮੰਨਣਾ ਹੈ ਕਿ ਸਿਖ ਇਤਿਹਾਸ ਅਨੁਸਾਰ ਜਿਉਂ-ਜਿਉਂ ਸਿੱਖ ਮਿਸਲਾਂ ਦੀ ਹੋਂਦ ਖਤਮ ਹੁੰਦੀ ਗਈ, ਉਸਦੇ ਨਾਲ ਹੀ ‘ਸਰਬਤ ਖਾਲਸਾ’ ਦੀ ਸਾਰਥਕਤਾ ਵੀ ਖਤਮ ਹੁੰਦੀ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਦਾ ਵਿਸਥਾਰ ਹੋਣ ਦੇ ਨਾਲ ਹੀ ‘ਸਰਬਤ ਖਾਲਸਾ’ ਦਾ ਮੂਲ ਉਦੇਸ਼ ਵੀ ਲਗਭਗ ਖਤਮ ਹੋ ਕੇ ਰਹਿ ਗਿਆ। ਉਸਤੋਂ ਬਾਅਦ ਜੋ ਵੀ ‘ਸਰਬਤ ਖਾਲਸਾ’ ਦੇ ਨਾਂ ਤੇ ਇਕਠ ਕੀਤੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਵਿੱਚ ਇਕੋ ਹੀ ਧਿਰ ਦੇ ਬੰਦੇ ਇਕਠੇ ਹੋ ਕੇ ਆਯੋਜਕਾਂ ਦੀ ‘ਹਾਂ’ ਵਿੱਚ ‘ਹਾਂ’ ਮਿਲਾਉਣ ਦੀ ਜ਼ਿਮੇਂਦਾਰੀ ਨਿਭਾਉਂਦੇ ਹਨ। ਉਨ੍ਹਾਂ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ ਦੇ ਮੱਤੇ, ਜੋ ਪਹਿਲਾਂ ਤੋਂ ਹੀ ਤਿਆਰ ਕਰਕੇ ਲਿਆਏ ਜਾਂਦੇ ਚਲੇ ਆ ਰਹੇ ਹਨ, ਨੂੰ ਬਿਨਾਂ ਕਿਸੇ ਤਰ੍ਹਾਂ ਦੀ ਸਰਥਕ ਬਹਿਸ ਦੇ ਜੈਕਾਰੇ ਗਜਾ ਕੇ ਪ੍ਰਵਾਨਗੀ ਦੇ ਦਿਤੀ ਜਾਂਦੀ ਹੈ।
ਇਹੀ ਕਾਰਣ ਹੈ ਕਿ ਅਜ ਦੇ ਸਮੇਂ ਵਿੱਚ ਜੇ ਕੋਈ ‘ਸਰਬਤ ਖਾਲਸਾ’ ਬੁਲਾਉਣ ਦੀ ਗਲ ਕਰਦਾ ਹੈ ਤਾਂ ਇਉਂ ਜਾਪਦਾ ਹੈ, ਜਿਵੇਂ ਉਹ ਆਪਣੀ ਨਿਜੀ ਸੋਚ ਸਮੁਚੇ ਪੰਥ ਪੁਰ ਠੋਸਣਾ ਚਾਹੁੰਦਾ ਹੈ। ਕਿਉਂਕਿ ਸਪਸ਼ਟ ਹੈ ਕਿ ਅਜ ਕੋਈ ਵੀ ਦਲ ਜਾਂ ਨੇਤਾ ਇਤਨੀ ਦਲੇਰੀ ਕਰਨ ਲਈ ਤਿਆਰ ਨਹੀਂ ਕਿ ਉਹ ਜੋ ‘ਸਰਬਤ ਖਾਲਸਾ’ ਸਦਣ ਜਾ ਰਿਹਾ ਹੈ, ਉਸ ਵਿੱਚ ਆਪਣੇ ਵਿਰੋਧੀਆਂ ਸਹਿਤ, ਸਾਰੀਆਂ ਧਿਰਾਂ ਨੂੰ ਸਦਾ ਦੇਣ ਦੇ ਨਾਲ ਹੀ ਇਹ ਨਿਸ਼ਚਿਤ ਕਰਨ ਲਈ ਤਿਆਰ ਹੋਵੇਗਾ ਕਿ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਵਲੋਂ ਪ੍ਰਗਟ ਕੀਤੇ ਜਾਣ ਵਾਲੇ ਵਿਚਾਰਾਂ ਨੂੰ ਉਹ ਅਤੇ ਉਨ੍ਹਾਂ ਦੇ ਸਮਰਥਕਾਂ, ਸਹਿਤ ਸਾਰੇ ਹੀ ਬਹੁਤ ਠਰ੍ਹਮੇਂ ਨਾਲ ਸੁਣਨਗੇ ਅਤੇ ਉਨ੍ਹਾਂ ਦੀ ਸਾਰਥਕਤਾ ਨੂੰ ਸਵੀਕਾਰਨ ਲਈ ਤਿਆਰ ਹੋਣਗੇ? ਜੇ ਅਜਿਹੀ ਦਲੇਰੀ ਨਹੀਂ? ਤਾਂ ਫਿਰ ਅਜ ਦੇ ਸਮੇਂ ਵਿੱਚ ‘ਸਰਬਤ ਖਾਲਸਾ’ ਦੀ ਸਾਰਥਕਤਾ ਕਿਵੇਂ ਮੰਨੀ ਜਾ ਸਕਦੀ ਹੈ?


29/10/15)
ਗੁਰਸ਼ਰਨ ਸਿੰਘ ਕਸੇਲ

ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਵਲੋਂ ਦਿਤੀ ਜਾਣਕਾਰੀ ਦਾ ਧੰਨਵਾਦ ।


ਡਾ ਇਕਬਾਲ ਸਿੰਘ ਢਿੱਲੋਂ ਜੀ ਦੇ ਇਹ ਵਿਚਾਰ ਚੰਗੇ ਲੱਗੇ, “ਵਿਚਾਰ-ਚਰਚਾ ਕਰਨ ਨਾਲ ਇਕ ਦੂਸਰੇ ਤੋਂ ਗਿਆਨ ਮਿਲਦਾ ਹੈ, ਸੋਚਣ-ਸ਼ਕਤੀ ਹੋਰ ਮਜ਼ਬੂਤ ਹੂੰਦੀ ਹੈ, ਲਿਖਣ-ਕਲਾ ਜਾਂ ਬੋਲਣ-ਕਲਾ ਵਿਚ ਨਿਖਾਰ ਆਉਂਦਾ ਹੈ ਅਤੇ ਕਈ ਵਾਰੀ ਅਚਾਨਕ ਹੀ ਵਿਸ਼ੇ ਦੇ ਸਬੰਧ ਵਿਚ ਨਵੇਂ ਫੁਰਨੇ ਫੁਰ ਪੈਂਦੇ ਹਨ”।
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ


29/10/15)
ਅਵਤਾਰ ਸਿੰਘ ਮਿਸ਼ਨਰੀ

ਸਤਿਕਾਰਯੋਗ ਡਾ. ਇਕਬਾਲ ਸਿੰਘ ਜੀ ਸਤਿ ਸ੍ਰੀ ਅਕਾਲ!

ਆਪ ਜੀ ਇੱਕ ਸੂਝਵਾਨ ਫਿਲਾਸਫਰ ਹੋ ਅਤੇ ਹਮੇਸ਼ਾਂ ਵਿਦਵਤਾ ਭਰਪੂਰ ਲੇਖ ਲਿਖਦੇ ਰਹਿੰਦੇ ਹੋ ਅਤੇ ਆਸ ਹੈ ਅੱਗੇ ਵੀ ਲਿਖਦੇ ਰਹੋਗੇ। ਕੁਝ ਦਿਨ ਪਹਿਲੇ ਆਪ ਜੀ ਨੇ ਦਾਸ ਦੇ ਇੱਕ ਲੇਖਨੁਮਾ ਪੱਤਰ ਬਾਰੇ 10-25-2015 ਨੂੰ ਸਿੱਖ ਮਾਰਗ ਤੇ ਟਿਪਣੀਆਂ ਲਿਖੀਆਂ ਹਨ ਕਿ ਤੁਸੀਂ ਇਹ ਦੱਸੋ ਕਿ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਕਿੱਥੇ ਲਿਖਿਆ ਹੈ? ਤੇ ਫਿਰ ਤੁਸੀਂ ਆਪ ਹੀ ਜਵਾਬ ਦਿੱਤਾ ਹੈ ਕਿ ਇਹ ਗਿ, ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ। ਦਾਸ ਨੇ ਤਾਂ ਇਹ ਹੀ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਸਿੱਖਾਂ ਨੂੰ ਹੁਕਮ ਕੀਤਾ ਕਿ ਸਭ ਸਿੱਖਾਂ ਨੇ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ ਨਾਂ ਕਿ ਮੂਰਤਾਂ ਜਾਂ ਬੁੱਤਾਂਵਾਂਗ ਉਸ ਦੀ ਪੂਜਾ ਕਰਨੀ ਜਾਂ ਤੋਤਾ ਰਟਨੀ ਮੰਤ੍ਰ ਪਾਠ ਹੀ ਕਰਨੇ ਕਰਾਉਨੇ ਹਨ। ਦਾਸ ਨੇ ਇਹ ਵੀ ਨਹੀਂ ਲਿਖਿਆ ਕਿ ਕਾਗਜ, ਸਿਆਹੀ, ਜਿਲਦ ਅਤੇ ਰੁਮਾਲੇ ਗੁਰੂ ਹਨ। ਮੈ ਕਿਤੇ ਵੀ ਨਹੀਂ ਲਿਖਿਆ ਕਿ ਇਹ ਦੋਹਰਾ ਗੁਰਬਾਣੀ ਹੈ ਮੇਰਾ ਕਹਿਣ ਤੋਂ ਭਾਵ ਸੀ ਕਿ ਸਿੱਖ ਹਰ ਵੇਲੇ ਰਟ ਨਾਲ ਪੜ੍ਹੀ ਤਾਂ ਜਾਂਦੇ ਹਨ ਕਿ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਪਰ ਮੰਨੀ ਅਖੌਤੀ ਦਸਮ ਗ੍ਰੰਥ ਆਦਿਕ ਹੋਰ ਗ੍ਰੰਥਾਂ, ਰਹਿਤਨਾਮਿਆਂ ਅਤੇ ਸਾਧਾਂ ਨੂੰ ਵੀ ਜਾਂਦੇ ਹਨ। ਤੁਸੀ ਦਾਸ ਦੀਆਂ ਬਹੁਤੀਆਂ ਲਿਖਤਾਂ ਕਰਮਕਾਂਡਾਂ, ਅਖੌਤੀ ਸਾਧਾਂ-ਸੰਤਾਂ, ਮਕਾਰ ਲੀਡਰਾਂ ਅਤੇ ਅੰਧਵਿਸ਼ਵਾਸ਼ਾਂ ਦੇ ਵਿਰੁੱਧ ਹੀ ਪੜ੍ਹੀਆਂ ਹੋਣੀਆਂ ਜਾਂ ਨਹੀਂ ਦੇਖ ਲੈਣਾ। ਆਪ ਜੀ ਮੁਤਾਬਕ ਜੇ ਇਹ ਗਲਤ ਹੈ ਕਿ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਤਾਂ ਫਿਰ ਸਿੱਖਾਂ ਨੂੰ ਇਹ ਦੋਹਰਾ ਅਰਦਾਸ ਵੇਲੇ ਨਹੀਂ ਪੜ੍ਹਨਾ ਚਾਹੀਦਾ?

ਦੂਜਾ ਆਪ ਜੀ ਲਿਖਦੇ ਹੋ ਕਿ ਤੁਸੀਂ ਅਖੌਤੀ ਅਕਾਲ ਤਖਤ ਨੂੰ ਮਹਾਨਤਾ ਦਿੰਦੇ ਹੋ। ਭਾਈ ਸਾਹਿਬ ਜੀ ਦਾਸ ਇਮਾਰਤ ਨੂੰ ਮਹਾਨਤਾ ਨਹੀਂ ਦਿੰਦਾ ਸਗੋਂ ਸਿਧਾਂਤ ਨੂੰ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਮੱਗਰ ਬਾਣੀ ਹੀ ਸਿੱਖ ਸਿਧਾਂਤ ਹੈ। ਅਕਾਲ ਪ੍ਰਮਾਤਮਾਂ ਜੋ ਕਾਲ ਭਾਵ ਸਮੇਂ ਅਤੇ ਮੌਤ ਤੋਂ ਰਹਿਤ ਹੈ ਤੇ ਉਸ ਦਾ ਤਖਤ (ਅਕਾਲ ਤਖਤ) ਵੀ ਐਸਾ ਹੀ ਹੈ। ਸਾਰਾ ਸੰਸਾਰ ਹੀ ਉਸ ਦਾ ਤਖਤ ਹੈ ਜਿੱਥੇ ਉਸ ਦਾ ਹੁਕਮ ਚਲਦਾ ਹੈ। ਉਸ ਦੇ ਤਖਤ ਅਦਾਲਤ ਵਿੱਚ ਨਿਆਂ ਹੁੰਦਾ ਹੈ ਬੇਇਨਸਾਫੀ ਨਹੀਂ ਹੁੰਦੀ ਪਰ ਅਜੋਕੇ ਇੱਕ ਥਾਂ ਤੇ ਇਮਾਰਤ ਵਾਲੇ ਤਖਤ ਤੇ ਬੇਇਨਸਾਫੀ ਹੋ ਰਹੀ ਹੈ ਜੋ ਮਸੰਦ ਪੁਜਾਰੀ ਅਤੇ ਰਾਜਨੀਤਕ ਮਕਾਰ ਲੀਡਰ ਕਰ ਰਹੇ ਹਨ। ਸਿੱਖ ਗੁਰੂ ਅਤੇ ਰੱਬੀ ਭਗਤ ਜਿੱਥੇ ਵੀ ਦਿਵਾਨ (ਦਰਬਾਰ) ਕਚਿਹਰੀ ਲਾਉਂਦੇ ਸੀ ਉਹ ਥਾਂ ਤਖਤ ਹੀ ਹੁੰਦੀ ਸੀ ਜਿੱਥੇ ਲੋਕਾਂ ਨੂੰ ਗਿਆਨ ਤੇ ਇਨਸਾਫ ਮਿਲਦਾ ਸੀ। ਅਦਾਲਤ ਦੇ ਕਾਨੂੰਨ (ਸਿਧਾਂਤ) ਹੁੰਦੇ ਹਨ ਜੱਜ ਉਨ੍ਹਾਂ ਦੀ ਪਾਲਣਾ ਕਰਦਾ ਹੈ। ਇਵੇਂ ਹੀ ਸਿੱਖਾਂ ਦੀ ਅਦਾਲਤ ਗੁਰ ਸੰਗਤ ਅਤੇ ਸਿਧਾਂਤ (ਕਨੂੰਨ) ਗੁਰੂ ਦੀ ਸ਼ਬਦ ਬਾਣੀ ਹੈ ਤੇ ਸਿੱਖਾਂ ਦੇ ਫੈਸਲੇ ਵੀ ਉਸ ਦੇ ਅਧਾਰਤ ਹੋਣੇ ਚਾਹੀਦੇ ਹਨ ਨਾਂ ਕਿ ਕਿਸੇ ਸੰਪ੍ਰਦਾ ਜਾਂ ਜਥੇ ਦੀ ਮਰਯਾਦਾ ਜਾਂ ਰਵਾਇਤ ਮੁਤਾਬਿਕ।

ਬਾਕੀ ਪੰਜ ਪਿਆਰਿਆਂ ਨੂੰ ਦਾਸ ਨੇ ਗੁਰੂ ਨਹੀਂ ਕਿਹਾ ਸਗੋਂ ਪੰਚਾਇਤ ਕਿਹਾ ਹੈ ਅਤੇ ਉਹ ਵੀ ਪਰਮਾਨੈਂਟ ਥਾਪੇ ਨਹੀਂ ਜਾਂਣੇ ਚਾਹੀਦੇ। ਇੱਕ ਧੜੇ ਜਾਂ ਇਲਾਕੇ ਦੇ ਪੰਜ ਪਿਆਰੇ ਸਮੁੱਚੇ ਸਿੱਖਾਂ ਦੇ ਨਮਾਇੰਦੇ ਨਹੀਂ ਹੋ ਸਕਦੇ ਸਗੋਂ ਸਥਾਨਕ ਹੁੰਦੇ ਹਨ। ਅੱਜ ਕੱਲ ਤਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਪੰਜਾਂ ਦੀ ਵੀ ਚੋਣ ਹੋਣ ਲੱਗ ਪਈ ਹੈ। ਧੜਾਵਾਈ ਪੰਜ ਸਿੰਘ ਜਿੱਤ ਕੇ ਅੱਗੇ ਆਉਂਦੇ ਹਨ। ਪੰਚ ਭਾਵ ਸੂਝਵਾਨ ਮੁਖੀ ਜੋ ਸੰਗਤ ਚੋਂ ਪੰਚਾਇਤ ਚੁਣੀ ਜਾਂਦੀ ਹੈ। ਅੱਜ ਸਿੱਖ ਸਾਰੇ ਸੰਸਾਰ ਵਿੱਚ ਹਨ ਤੇ ਹਰ ਥਾਂ ਪੰਜ ਪਿਆਰੇ ਵੀ ਬਣਾ ਲਏ ਜਾਂਦੇ ਹਨ ਜੋ ਵੱਖ ਵੱਖ ਧੜਿਆਂ ਦੇ ਵੀ ਹੁੰਦੇ ਹਨ। ਸਿੱਖ ਨੇ ਹੁਕਮ ਵੱਖ ਵੱਖ ਪੰਜਾ ਪਿਆਰਿਆਂ ਦਾ ਨਹੀਂ ਮੰਨਣਾ ਸਗੋਂ ਸ਼ਬਦ ਗੁਰੂ ਦਾ ਮੰਨਣਾਂ ਹੈ ਪੰਚ ਮੁਖੀ ਸਿੱਖ ਤਾਂ ਗੁਰੂ ਦੇ ਹੁਕਮ ਨੂੰ ਹੀ ਸੰਗਤਾਂ ਵਿੱਚ ਸੁਣਾ ਸਕਦੇ ਜਾਂ ਲਾਗੂ ਕਰਨ ਲਈ ਪ੍ਰਚਾਰ ਕਰ ਸਕਦੇ ਹਨ ਨਾਂ ਕਿ ਆਪਣਾ ਹੁਕਮ ਸੰਗਤਾਂ ਤੇ ਥੋਪ ਸਕਦੇ ਹਨ। ਜਿਵੇ ਹਰ ਘਰ, ਪਿੰਡ, ਸ਼ਹਿਰ, ਸਟੇਟ ਅਤੇ ਦੇਸ਼ ਦਾ ਕੋਈ ਮੁਖੀ ਹੁੰਦਾ ਹੈ ਇਵੇਂ ਹੀ ਸਿੱਖ ਕੌਮ ਦਾ ਮੁਖੀ ਕੇਵਲ ਤੇ ਕੇਵਲ “ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ” ਹੈ ਤੇ ਸਿੱਖ ਪੰਚਾਇਤ (ਵਿਦਵਾਨ, ਸੂਝਵਾਨ, ਗੁਰਮੁਖ ਅਤੇ ਸੇਵਾਭਾਵਨਾਂ) ਵਾਲੇ ਹੀ ਗੁਰੂ ਮੁਖੀ ਦੇ ਹੁਕਮ ਦੀ ਪਾਲਣਾ ਕਰਨ ਕਰਾਉਣ ਲਈ ਹੁੰਦੇ ਹਨ ਨਾਂ ਕਿ ਮਿਥਿਹਾਸਕ ਤੇ ਗੁਰੂ ਗ੍ਰੰਥ ਵਿਰੋਧੀ ਗ੍ਰੰਥਾਂ, ਰਹਿਤਨਾਮਿਆਂ ਅਤੇ ਸੰਪ੍ਰਦਾਈਆਂ ਦੇ ਆਪੂੰ ਬਣਾਏ ਕਰਮਕਾਂਡੀ, ਅੰਧਵਿਸ਼ਵਾਸੀ, ਜਾਤ ਪਾਤੀ ਸੀਨਾ ਬਸੀਨਾ ਚਲੇ ਆਉਂਦੇ ਜਾ ਚਲਾ ਦਿੱਤੇ ਜਾਂਦੇ ਆਪਾਧਾਪੀ ਹੁਕਮਾਂ ਜਾਂ ਮਰਯਾਦਾਵਾਂ ਲਈ।

ਆਪ ਜੀ ਨੇ ਠੀਕ ਲਿਖਿਆ ਹੈ ਕਿ ਕਿਸੇ ਅਖੌਤੀ ਅਕਾਲ ਤਖਤ, ਜਥੇਦਾਰ, ਅਖੌਤੀ ਪੰਜ ਪਿਆਰੇ ਅਤੇ ਜਾਗਰੂਕ ਵਿਦਵਾਨਾਂ ਦੀ ਲੋੜ ਨਹੀ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ, ਪੜ੍ਹਾਉਣ, ਸਮਝਣ ਸਮਝਾਉਣ ਅਤੇ ਉਸ ਦਾ ਦੁਨੀਆਂ ਭਰ ਦੀਆਂ ਵੱਧ ਤੋਂ ਵੱਧ ਬੋਲੀਆਂ ਵਿੱਚ ਪ੍ਰਚਾਰ ਕਰਨ ਵਾਲੇ ਸੁਹਿਰਦ ਗੁਰਸਿੱਖਾਂ ਦੀ ਤਾਂ ਲੋੜ ਹੈ ਜੋ ਕਿਰਤੀ ਤੇ ਗ੍ਰਿਹਸਤੀ ਹੋਣ ਨਾਂ ਕਿ ਨੌਕਰ ਪੁਜਾਰੀ ਅਤੇ ਕੁਵਾਰੇ ਭੇਖੀ ਸਾਧ। ਮੈ ਤਾਂ ਇੱਥੋਂ ਤੱਕ ਵੀ ਕਈ ਵਾਰ ਲਿਖਿਆ ਅਤੇ ਅੱਗੇ ਵੀ ਲਿਖਦਾ ਰਹਾਂਗਾ ਕਿ ਗੁਰੂ ਗ੍ਰੰਥ ਦਾ ਸਿੱਖ ਬਣਨ ਲਈ ਬਾਹਰੀ ਕਰਮਕਾਂਡੀ ਮਰਯਾਦਾ ਜਾਂ ਸਿਖਿਆ ਜਾਂ ਡੈਫੀਨੇਸ਼ਨ ਦੀ ਲੋੜ ਨਹੀਂ ਸਗੋਂ ਜੋ ਸਿੱਖ ਬਣਨ ਦੀ ਸਿਖਿਆ ਜਾਂ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ ਨੂੰ ਮੰਨ ਕੇ ਧਾਰਨ ਕਰਨ ਤੇ ਪ੍ਰਚਾਰਨ ਵਾਲਾ ਹੀ ਗੁਰਸਿੱਖ ਹੋ ਸਕਦਾ ਹੈ। ਜੇ ਕਿਤੇ ਸਿੱਖ ਇਸ ਗੱਲ ਨੂੰ ਮੰਨ ਲੈਣ ਤਾਂ ਦੁਨੀਆਂ ਦੇ ਬਹੁਤ ਸਾਰੇ ਲੋਕ ਗੁਰਸਿੱਖ ਬਣ ਸਕਦੇ ਹਨ। ਗੁਰਸਿੱਖ ਜਾਂ ਸ਼ਰਧਾਲੂ ਉੱਪਰ ਗੁਰਬਾਣੀ ਪੜ੍ਹਨ ਵਿਚਾਰਨ ਤੇ ਧਾਰਨ ਦੀਆਂ ਕਰਮਕਾਂਡੀ ਫਾਲਤੂ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਵੀ ਹਰ ਥਾਂ ਅਤੇ ਹਰ ਬੋਲੀ ਵਿੱਚ ਹੋਣੇ ਚਾਹੀਦੇ ਹਨ॥ ਪਰ ਸਿੱਖ ਸੰਪ੍ਰਦਾਈਆਂ ਨੇ ਅੱਜ ਕੇਵਲ ਤੇ ਕੇਵਲ ਰੁਮਾਲਿਆਂ, ਰਜਾਈਆਂ, ਏਅਰ ਕੰਡੀਸ਼ਨਾਂ ਅਤੇ ਆਲੀਸ਼ਾਨ ਬਣਾ ਦਿੱਤੇ ਗਏ ਅਖੌਤੀ ਸੱਚ ਖੰਡਾਂ ਤੱਕ ਹੀ ਸੀਮਤ ਕਰ ਦਿੱਤੇ ਹਨ ਤੇ ਸਤਿਕਾਰ ਤੇ ਬੇਅਦਬੀ ਦੇ ਨਾਂ ਤੇ ਲੋਕਾਂ ਨੂੰ ਪੜ੍ਹਨ ਤੋਂ ਡਰਾਇਆ ਹੋਇਆ ਹੈ। ਵੇਖਣਾ ਗਲਤ ਪੜ੍ਹਿਆ ਗਿਆ ਤਾਂ ਪਾਪ ਲੱਗੇਗਾ। ਜਰਾ ਸੋਚੋ! ਬੱਚਾ ਮਾਂ ਦੇ ਪੇਟ ਚੋਂ ਤਾਂ ਜੰਮਦਾ ਸਭ ਕੁਝ ਸਿੱਖ ਕੇ ਨਹੀਂ ਆਉਂਦਾ ਸਗੋਂ ਮਾਂ ਬਾਪ, ਬੈਣ-ਭਰਾਵਾਂ, ਦੋਸਤਾਂ-ਮਿਤਰਾ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਭਾ ਸੁਸਾਇਟੀਆਂ ਤੋਂ ਸਿਖਦਾ ਹੈ। ਕਈ ਵਾਰ ਗਲਤੀਆਂ ਵੀ ਹੁੰਦੀਆਂ ਹਨ ਇਸ ਦਾ ਮਤਲਵ ਨਹੀਂ ਕਿ ਉਸ ਨੂੰ ਸਤਿਕਾਰ ਤੇ ਬੇਅਦਬੀ ਦੇ ਨਾਂ ਤੇ ਅੱਗੇ ਪੜ੍ਹਨ ਤੋਂ ਹੀ ਰੋਕ ਦਿੱਤਾ ਜਾਵੇ। ਹੁਣ ਆਪ ਜੀ ਦਾਸ ਦੀ ਭਾਵਨਾਂ ਸਮਝ ਗਏ ਹੋਵੋਗੇ ਪਰ ਫਿਰ ਵੀ ਭੁਲਣਹਾਰ ਹਾਂ ਗੁਰੂ ਦੀ ਸਿਖਿਆ ਰਾਹੀਂ ਸੁਚੇਤ ਕਰਦੇ ਰਹਿਣਾ ਜੀ। ਬਹੁਤ ਮਿਹਰਬਾਨੀ ਹੋਵੇਗੀ।

ਆਪ ਜੀ ਦਾ ਗੁਰਸਿੱਖ ਭਾਈ-

ਅਵਤਾਰ ਸਿੰਘ ਮਿਸ਼ਨਰੀ

510-432-5827


29/10/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲ਼ਦੇਵ ਸਿੰਘ ਫਿਰੋਜ਼ਪੁਰ ਜੀ,
ਸਤਿ ਕਰਤਾਰ !


ਮੈਂ ਸਿਖਮਾਰਗ ਵੈਬਸਾਈਟ ਉੱਤੇ 26.10.’15 ਦੀ ਤਾਰੀਖ ਵਿਚ ਪਾਏ ਗਏ ਆਪਣੇ ਪੱਤਰ ਰਾਹੀਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਜਿਤਨਾ ਚਿਰ ਮੈਂ ਸਿਖਮਾਰਗ ਵੈਬਸਾਈਟ ਉੱਤੇ 25.10.’15 ਦੀ ਤਾਰੀਖ ਵਿਚ ਪਾਏ ਗਏ ਆਪ ਜੀ ਦੇ ਪੱਤਰ ਵਿਚਲੇ ਸਾਰੇ ਨੁਕਤਿਆਂ ਨੂੰ ਨਿਪਟਾ ਨਹੀਂ ਲੈਂਦਾ ਆਪ ਜੀ ਇਸ ਵੈਬਸਾਈਟ ਉੱਤੇ ਮੇਰੇ ਪੱਤਰਾਂ ਸਬੰਧੀ ਆਪਣਾ ਕੋਈ ਪ੍ਰਤੀਕਰਮ ਭੇਜਣ ਦੀ ਖੇਚਲ ਨਾ ਕਰਨਾ। ਪਰੰਤੂ ਆਪ ਜੀ ਨੇ ਮੇਰੀ ਬੇਨਤੀ ਦੇ ਉਲਟ ਸਿਖਮਾਰਗ ਵੈਬਸਾਈਟ ਉੱਤੇ 28.10.’15 ਦੀ ਤਾਰੀਖ ਵਿਚ ਪਾਏ ਗਏ ਆਪਣੇ ਪੱਤਰ ਰਾਹੀਂ ਇੱਸੇ ਵੈਬਸਾਈਟ ਉੱਤੇ 27.10.’15 ਦੀ ਤਾਰੀਖ ਵਿਚ ਪਾਏ ਗਏ ਮੇਰੇ ਪੱਤਰ ਸਬੰਧੀ ਆਪਣਾ ਪ੍ਰਤੀਕਰਮ ਪੇਸ਼ ਕਰ ਦਿੱਤਾ ਹੈ।
ਸ. ਬਲਦੇਵ ਸਿੰਘ ਜੀ, ਕਿਉਂਕਿ ਆਪ ਜੀ ਨੇ ਮੇਰੀ ਸਨਿਮਰ ਬੇਨਤੀ ਦੇ ਬਾਵਜੂਦ ਮੇਰੇ ਨਾਲ ਸਹਿਯੋਗ ਨਹੀਂ ਕੀਤਾ, ਮੈਂ ਭਵਿਖ ਵਿਚ ਸਿਖਮਾਰਗ ਵੈਬਸਾਈਟ ਉੱਤੇ ਮੈਂਨੂੰ ਸੰਬੋਧਿਤ ਹੋਕੇ ਪਾਏ ਗਏ ਆਪ ਜੀ ਦੇ ਕਿਸੇ ਪੱਤਰ ਦਾ ਉੱਤਰ ਨਹੀਂ ਦੇ ਸਕਾਂਗਾ। ਫਿਰ ਵੀ ਜੇਕਰ ਆਪ ਜੀ ਮੇਰੇ ਕੋਲੋਂ ਕੋਈ ਵਿਸ਼ੇਸ਼ ਜਾਣਕਾਰੀ ਹਾਸਲ ਕਰਨਾ ਚਾਹੋ ਤਾਂ ਆਪ ਜੀ ਮੇਰੇ ਈ-ਮੇਲ ਆਈ.ਡੀ. ਰਾਹੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਆਪ ਜੀ ਦਾ ਸਵਾਗਤ ਹੈ ਜੀ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


29/10/15)
ਕਰਨਲ (ਰਿਟਾ.) ਗੁਰਦੀਪ ਸਿੰਘ

ਏਕੋ ਤਖਤੁ ਏਕੋ ਪਾਤਿਸਾਹੁ

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

+91-94654-47897

001-778-549-7679

ਗੁਰਮਤਿ ਸਿਧਾਂਤ

ਤੇਰੇ ਦਰਸਨ ਕਉ ਕੇਤੀ ਬਿਲਲਾਇ।। ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ।। ੧।। ਰਹਾਉ।।

… … … … … … … … … … … … …. . … … … … … … … … … … … … …

ਏਕੋ ਧਰਮ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। … … … … … … … … … … … … …. ।। ੪।।

ਏਕੋ ਤਖਤੁ ਏਕੋ ਪਾਤਿਸਾਹੁ।। ਸਰਬੀ ਥਾਈ ਵੇਪਰਵਾਹੁ।। ਤਿਸ ਕਾ ਕੀਆ ਤ੍ਰਿਭਵਣ ਸਾਰੁ।। ਓਹੁ ਅਗਮੁ ਅਗੋਚਰੁ ਏਕੰਕਾਰੁ।। 5.

… … … … … … … … … … … … … … … … … … … … … … … (ਮ: 1, 1188)

ਪਦ ਅਰਥ : ਕੇਤੀ-ਬੇਅੰਤ। ਬਿਲਲਾਇ-ਵਿਲਕਦੀ ਹੈ, ਤਰਲੇ ਲੈਂਦੀ ਹੈ। ਚੀਨਸਿ-ਪਛਾਣਦਾ ਹੈ। ਮਿਲਾਇ-ਮਿਲ ਕੇ।। ਰਹਾਉ।

ਦ੍ਰਿੜੈ-ਪੱਕਾ ਕਰਦਾ ਹੈ, ਹਿਰਦੇ ਵਿੱਚ ਟਿਕਾਉੱਦਾ ਹੈ। ਸਚੁ-ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਜੁਗਿ ਜੁਗਿ-ਹਰ ਇੱਕ ਸਮੇੱ ਵਿੱਚ। ੪।।

ਸਾਰੁ-ਮੂਲ ਤੱਤ। ਅਗਮੁ-ਮਤਿ-ਬੁਧੀ ਦੀ ਪਹੁੰਚ ਤੋੱ ਪਰ੍ਹੇ। ਅਗੋਚਰੁ-ਗਿਆਨ ਇੰਦ੍ਰਿਆਂ ਦੀ ਪਹੁੰਚ ਤੋੱ ਪਰ੍ਹੇ। ਏਕੰਕਾਰੁ-ਸਦਾਥਿਰ ਪ੍ਰਭੂ।

ਭਾਵ : ਹੇ ਪ੍ਰਭੂ! ਬੇਅੰਤ ਲੁਕਾਈ ਤੇਰੇ ਦਰਸ਼ਨ ਵਾਸਤੇ ਤਰਲੇ ਲੈਂਦੀ ਹੈ। ਪਰ, ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ (ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਉਪਦੇਸ਼) ਵਿੱਚ ਜੁੜ ਕੇ (ਸ਼ਬਦ-ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲ ਕੇ) ਤੇਰੇ ਸਰੂਪ ਨੂੰ ਪਛਾਣਦਾ ਹੈ। ੧।। ਰਹਾਉ।।

ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿੱਚ ਇਹ ਨਿਸਚਾ ਬਿਠਾਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ (ਨਾਮ-ਧਰਮ) ਹੀ ਇੱਕੋ-ਇੱਕ ਠੀਕ ਧਰਮ ਹੈ, ਉਹੀ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ `ਤੇ) ਅਡੋਲ ਹੋ ਜਾਂਦਾ ਹੈ। …। ੪।

(ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਸ ਨੂੰ ਅਨੁਭਵ ਹੋ ਜਾਂਦਾ ਹੈ ਕਿ ਸਾਰੇ ਜਗਤ ਦਾ ਮਾਲਿਕ ਪਰਮਾਤਮਾ ਹੀ ਸਦਾ-ਥਿਰ) ਇੱਕੋ-ਇੱਕ ਪਾਤਿਸ਼ਾਹ ਹੈ (ਅਤੇ ਉਸੇ ਦਾ ਹੀ ਸਦਾਥਿਰ ਰਹਿਣ ਵਾਲਾ) ਇੱਕੋ-ਇੱਕ ਤਖ਼ਤ ਹੈ। ਉਹ ਪਾਤਿਸ਼ਾਹ ਸਭ ਥਾਵਾਂ ਵਿੱਚ ਵਿਆਪਕ ਹੈ (ਸਾਰੀ ਸ੍ਰਿਸ਼ਟੀ ਦੀ ਕਾਰ ਚਲਾਂਦਾ ਹੋਇਆ ਭੀ ਉਹ ਸਦਾ) ਬੇ-ਫ਼ਿਕਰ ਰਹਿੰਦਾ ਹੈ। ਸਾਰਾ ਜਗਤ ਉਸੇ ਪ੍ਰਭੂ ਦਾ ਬਣਾਇਆ ਹੋਇਆ ਹੈ, ਉਹੀ ਤਿੰਨਾਂ ਭਵਨਾਂ ਦਾ ਮੂਲ ਹੈ, ਪਰ ਉਹ ਮਨੁੱਖ ਦੀ ਮਤਿ-ਬੁੱਧੀ ਦੀ ਪਕੜ ਵਿੱਚ ਨਹੀੱ ਆ ਸਕਦਾ ਅਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋੱ ਵੀ ਪਰ੍ਹੇ ਹੈ। ਹਰ ਥਾਂ, ਉਹ ਆਪ ਹੀ ਆਪ ਹੈ।

ਇਤਿਹਾਸਕ ਪੱਖ

ਗੁਰਮਤਿ ਦੇ ਇਸੇ ਸਿਧਾਂਤ ਨੂੰ ਹੀ ਸਥੂਲ ਰੂਪ ਵਿੱਚ ਪਰਗਟ ਕਰਨ ਲਈ ਗੁਰੂ-ਨਾਨਕ ਜੋਤਿ ਦੇ ਛੇਵੇੱ ਜਾਮੇੱ (ਗੁਰੂ ਹਰਿਗੋਬਿੰਦ ਸਾਹਿਬ) ਨੇ 1608-09 ਦੌਰਾਨ, ਸਮੁੱਚੀ ਮਨੁੱਖਤਾ ਦੇ ਰੂਹਾਨੀਅਤ ਦੇ ਕੇੱਦਰ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਨਮੁੱਖ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ ਸੀ। ਗੁਰਮਤਿ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਥੂਲ ਰੂਪ ਵਿੱਚ ਪਰਗਟ ਕਰਦੀ ਹੋਈ ਇਸ ਸਰਬ-ਉਲ਼ਚ ਸੰਸਥਾ ਦਾ ਸਮੁੱਚੀ ਮਨੁੱਖਤਾ ਲਈ ਪਹਿਲਾ ਸੰਦੇਸ਼ ਹੈ ਕਿ ਰੱਬ ਹੀ ਸਾਰੀ ਸ੍ਰਿਸ਼ਟੀ ਦਾ ਇੱਕੋ-ਇੱਕ ਸਦੀਵਕਾਲੀ ਸੱਚਾ ਪਾਤਿਸ਼ਾਹ (ਹਾਕਮ) ਹੈ। ਹਾਂ, ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ, ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਕਰਨ ਹਿਤ, ਪਿੰਡ-ਪੱਧਰ ਤੋੱ ਲੈ ਕੇ ਵਿਸ਼ਵ-ਪੱਧਰ ਦੀਆਂ ਪ੍ਰਬੰਧਕੀ ਇਕਾਈਆਂ ਸਥਾਪਤ ਕਰਨੀਆਂ ਜ਼ਰੂਰੀ ਹਨ। ਪਰ, ਇਨ੍ਹਾਂ ਪ੍ਰਬੰਧਕੀ ਇਕਾਈਆਂ ਦੇ ਸਾਰੇ ਦੇ ਸਾਰੇ ਅਹੁਦੇਦਾਰ ਮਨੁੱਖੀ ਸਮਾਜ ਦੇ ਸੇਵਾਦਾਰ ਹੋਣੇ ਚਾਹੀਦੇ ਹਨ, ਹਾਕਮ ਨਹੀੱ। ਜੇਹੜਾ ਮਨੁੱਖ ਆਪਣੇ ਆਪ ਨੂੰ, ਮਨੁੱਖੀ ਸਮਾਜ ਦੇ ਕਿਸੇ ਵੀ ਪੱਧਰ `ਤੇ ਹਾਕਮ ਸਮਝਣ ਦੀ ਗੁਸਤਾਖ਼ੀ ਕਰਦਾ ਹੈ, ਉਸ ਨੂੰ ਉਪਰੋਕਤ ਗੁਰਮਤਿ ਬਿਚਾਰ ਅਨੁਸਾਰ, ਬੇ-ਸਮਝ ਹੀ ਕਿਹਾ ਜਾ ਸਕਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾ ਦੂਜਾ ਸਪੱਸ਼ਟ ਸੰਦੇਸ਼ ਇਹ ਹੈ ਕਿ ਗੁਰੂ ਨਾਨਕ ਸਾਹਿਬ ਵੱਲੋੱ ਰੱਬੀ-ਰਜ਼ਾ ਅਨੁਸਾਰ ਸਾਜੀ (ਅਤੇ ਦਸਮੇਸ਼ ਪਿਤਾ ਜੀ ਵੱਲੋੱ ਸੰਪੂਰਨ ਕੀਤੀ) ਸਿੱਖ ਕੌਮ, ਰੱਬ ਦੀ ਪਾਤਿਸ਼ਾਹੀ ਅਧੀਨ, ਇੱਕ ਵਿਲੱਖਣ ਅਤੇ ਪ੍ਰਭੂ-ਸੱਤਾ-ਸੰਪੰਨ ਸੰਪੂਰਨ ਕੌਮ ਹੈ ਜਿਸ ਦਾ ਆਪਣਾ ਲਾਸਾਨੀ ਆਦਰਸ਼ (ਟੀਚਾ) ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਕੂਲ ਵਿਸ਼ਵ-ਪੱਧਰੀ ਸਦੀਵਕਾਲੀ ਰੱਬੀ-ਰਾਜ (ਹਲੇਮੀ ਰਾਜ) ਸਥਾਪਤ ਕਰ ਕੇ ਮਨੁੱਖਤਾ ਦੀ ਸੇਵਾ ਕਰਨਾ ਹੈ।

ਰੱਬੀ-ਰਾਜ ਦਾ ਮਾਡਲ ਸਥਾਪਤ ਹੋਇਆ

ਦਸਮੇਸ਼ ਪਿਤਾ ਜੀ ਵੱਲੋੱ ਨਿਯੁਕਤ ਕੀਤੇ ਸਿੱਖ ਕੌਮ ਦੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਭਾਰਤ ਉਲ਼ਪ-ਮਹਾਂਦੀਪ ਦੀ ਤੱਤਕਾਲੀਨ ਜ਼ਾਲਮ ਮੁਗ਼ਲ ਹਕੂਮਤ ਦੇ ਸਭ ਤੋੱ ਸ਼ਕਤੀਸ਼ਾਲੀ ਸੂਬਾ ਸਰਹੰਦ ਨੂੰ ਤਹਿਤੇਗ਼ ਕਰ ਕੇ, ਮਈ 1710 ਵਿੱਚ, ਕਰਨਾਲ ਤੇ ਲਾਹੌਰ ਦੇ ਵਿਚਾਕਰਲੇ ਛੇ ਸੂਬਿਆਂ ਵਿੱਚ ਖ਼ਾਲਸਾਈ ਹਲੇਮੀ ਰਾਜ (ਰੱਬੀ-ਰਾਜ ਦਾ ਮਾਡਲ) ਸਥਾਪਤ ਕਰ ਦਿੱਤਾ। ਇਸ ਰਾਜ ਦਾ ਨਾਨਕਸ਼ਾਹੀ ਸਿੱਕਾ ਤੇ ਮੁਹਰ ਜਾਰੀ ਕਰ ਦਿੱਤੇ ਗਏ। ਜੂਨ 1716 ਵਿੱਚ ਬੰਦਾ ਸਿੰਘ ਬਹਾਦਰ (ਅਤੇ ਉਸ ਦੇ ਸਿਰਕੱਢ ਸਾਥੀ ਜਰਨੈਲਾਂ) ਦੀ ਦਰਦਨਾਕ ਸ਼ਹਾਦਤ ਨਾਲ ਇਹ ਹਲੇਮੀ ਰਾਜ ਤਹਿਸ-ਨਹਿਸ ਹੋ ਗਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਮੁਕੱਰਰ ਕਰ ਕੇ ਜ਼ਾਲਮ ਮੁਗ਼ਲ ਹਕੂਮਤ ਨੇ ਸਿੱਖ ਕੌਮ ਦਾ ਕਤਲੇਆਮ ਸ਼ੁਰੂ ਕਰ ਦਿੱਤਾ।

ਸਿੱਖ ਕੌਮ ਦਾ ਸਮੂਹਕ ਉਜਾੜਾ ਤੇ ਚੜ੍ਹਦੀ ਕਲਾ ਦਾ ਇਤਿਹਾਸ

ਉਪਰੋਕਤ ਹਾਲਾਤਾਂ ਦਾ ਟਾਕਰਾ ਕਰਨ ਲਈ ਸਿੱਖ ਕੌਮ ਆਪਣੇ ਘਰ-ਘਾਟ ਛੱਡ ਕੇ ਰਾਜਪੂਤਾਨੇ ਦੇ ਮਾਰੂਥਲਾਂ, ਮੌਜੂਦਾ ਹਿਮਾਚਲ ਦੇ ਪਹਾੜੀ ਇਲਾਕਿਆਂ ਅਤੇ ਪੰਜਾਬ ਦੇ ਜੰਗਲ-ਬੇਲਿਆਂ ਵੱਲ, ਛੋਟੇ-ਵੱਡੇ ਜਥਿਆਂ ਦੇ ਰੂਪ ਵਿੱਚ, ਨਿਕਲ ਗਈ। ਇਸ ਅਤਿ ਦੇ ਬਿੱਖੜੇ ਸਮੇੱ, ਸਿੱਖ ਕੌਮ ਦੇ ਇਹ ਜਥੇ ਇੱਕ ਪਾਸੇ ਤਾਂ ਸ਼ਕਤੀਸ਼ਾਲੀ ਭਾਰਤੀ ਜ਼ਾਲਮ ਮੁਗ਼ਲ ਹਕੂਮਤ ਨਾਲ ਅਤੇ ਦੂਜੇ ਪਾਸੇ ਵਿਦੇਸ਼ੀ ਜ਼ਰਵਾਣੇ ਲੁਟੇਰਿਆਂ ਤੇ ਹਮਲਾਂਵਰਾਂ ਨਾਲ ਜ਼ਿੰਦਗੀ-ਮੌਤ ਦੇ ਬਹੁਤ ਹੀ ਭਿਆਨਕ ਹਥਿਆਰਬੰਦ ਜੰਗਾਂ ਵਿੱਚ ਉਲਝ ਗਈ। ਪਰ, ਗੁਰਮਤਿ ਫ਼ਲਸਫ਼ੇ `ਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੋਈ ਕੌਮ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ, ਜੂਝਜਦੀ ਹੋਈ, ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਵਿਚਰਦੀ ਰਹੀ। ਇਸ ਦੌਰਾਨ ਸਿੱਖ ਕੌਮ ਨੇ, ਗੁਰਮਤਿ ਜੁਗਤਿ ਅਨੁਸਾਰ, ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਅਧੀਨ, ‘ਸਰਬੱਤ ਖ਼ਾਲਸਾ` ਨਾਮ ਦੀ ਕੇੱਦਰੀ ਸਿੱਖ ਸੰਸਥਾ ਸਥਾਪਤ ਕਰ ਕੇ ਵਿਕਸਤ ਕਰ ਲਈ ਅਤੇ 1765 ਵਿੱਚ ਕਰਨਾਲ ਤੇ ਲਾਹੌਰ ਦੇ ਵਿਚਕਾਰਲੇ ਛੇ ਸੂਬਿਆਂ ਅੰਦਰ ਫਿਰ ਤੋੱ ਖ਼ਾਲਸਾ ਜੀ ਦੇ ਬੋਲਬਾਲੇ ਕਰ ਕੇ, ਲਾਹੌਰ ਤੋੱ ਖ਼ਾਲਸਾ ਹਲੇਮੀ ਰਾਜ ਦਾ ਨਾਨਕਸ਼ਾਹੀ ਸਿੱਕਾ ਤੇ ਮੁਹਰ ਦੁਬਾਰਾ ਜਾਰੀ ਕਰ ਦਿੱਤੇ। ਇਸੇ ਕੌਮੀ ਜਦੋਜਹਿਦ ਵਿੱਚੋੱ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਤੇ ਸ਼ਕਤੀਸ਼ਾਲੀ ਸਿੱਖ ਰਾਜ 1799 ਵਿੱਚ ਕਾਇਮ ਕੀਤਾ, ਭਾਵੇੱ ਇਹ ਖ਼ਾਲਸਾਈ ਹਲੇਮੀ ਰਾਜ ਦੀ ਪ੍ਰੀਭਾਸ਼ਾ `ਤੇ ਖਰਾ ਉਤਰਨ ਵਾਲਾ ਰਾਜ-ਪ੍ਰਬੰਧ ਨਹੀੱ ਸੀ।

ਸਿੱਖ ਇਨਕਲਾਬੀ ਲਹਿਰ ਨਿਵਾਣਾਂ ਵੱਲ ਨੂੰ

ਸੰਖੇਪ ਵਿੱਚ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਿੰਨਾਂ ਸਮਾਂ ਸਿੱਖ ਕੌਮ ਇੱਕੋ-ਇੱਕ ਵਾਹਿਦ ਪ੍ਰਭੂ-ਪਿਤਾ ਦੀ ਸ਼ਰਣਿ ਵਿੱਚ ਰਹਿ ਕੇ, ਸਤਿਗੁਰਾਂ ਵੱਲੋੱ ਰੱਬੀ-ਰਜ਼ਾ ਅਨੁਸਾਰ ਪਰਗਟ ਕੀਤੇ ਇੱਕੋ-ਇੱਕ, ਰੱਬ ਦੇ ਇੱਕੋ-ਇੱਕ ਤਖ਼ਤ (ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਅਤੇ ਨਿਰੰਕਾਰ-ਸਰੂਪ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਵਿਚਰ ਕੇ, ਗਰੂ ਨਾਨਕ ਸਾਹਿਬ ਵੱਲੋੱ ਵਿਸ਼ਵ-ਪੱਧਰੀ ਸਦੀਵਕਾਲੀ ਰੱਬੀ-ਰਾਜ ਦੀ ਸਥਾਪਨਾ ਕਰਨ ਲਈ ਅਰੰਭ ਕੀਤੇ ਸਦੀਵਕਾਲੀ ਤੇ ਸਰਬਦੇਸੀ ਲਾਸਾਨੀ ਗੁਰਮਤਿ ਇਨਕਲਾਬ ਦੇ ਵਿਕਾਸ ਲਈ ਜੂਝਦੀ ਰਹੀ, ਸਫ਼ਲਤਾ ਨੇ ਕੌਮ ਦੇ ਹਮੇਸ਼ਾਂ ਹੀ ਕਦਮ ਚੁੰਮੇ। ਪਰ, ਜਦੋੱ-ਜਦੋੱ ਕੌਮ ਇਸ ਗੁਰਮਤਿ ਗਾਡੀਰਾਹ ਤੋੱ ਭਟਕ ਕੇ ਪਾਸੇ-ਆਸੇ ਹੋਈ, ਇਹ ਢਹਿੰਦੀਆਂ ਕਲਾਂ ਤੇ ਨਿਘਾਰ ਵੱਲ ਨੂੰ ਹੋ ਤੁਰੀ। ਸਿੱਖ ਕੌਮ ਦਾ ਇਤਿਹਾਸ ਇਸ ਹਕੀਕਤ ਦਾ ਗਵਾਹ ਹੈ।

ਤਕਰੀਬਨ 1770 ਦੇ ਆਸ-ਪਾਸ ਤੋੱ ਸਿੱਖ ਜਥਿਆਂ (ਮਿਸਲਾਂ) ਦੀ ਕਮਾਨ ਉਨ੍ਹਾਂ ਆਗੂਆਂ ਦੇ ਹਥਾਂ ਵਿੱਚ ਆਉੱਦੀ ਚਲੀ ਗਈ ਜਿਨ੍ਹਾਂ ਨੂੰ ਕੌਮ ਦੇ ਸਮੂਹਕ ਉਜਾੜੇ ਦੇ ਬਿੱਖੜਿਆਂ ਸਮਿਆਂ ਦੌਰਾਨ ਗੁਰਮਤਿ ਸਿਧਾਂਤਾਂ ਬਾਰੇ ਬਾ-ਕਾਇਦਾ ਸਿਖਲਾਈ ਨਹੀੱ ਸੀ ਦਿੱਤੀ ਜਾ ਸਕੀ (ਇਸ ਕੁਤਾਹੀ ਲਈ ਇਨ੍ਹਾਂ ਦੇ ਪੁਰਖਿਆਂ ਨੂੰ ਵੀ ਦੋਸ਼-ਮੁਕਤ ਨਹੀੱ ਕੀਤਾ ਜਾ ਸਕਦਾ)। ਇਹ ਗੁਰਮਤਿ-ਵਿਹੂਣੇ ਲੀਡਰ ਆਪੋ-ਆਪਣੇ ਜਥਿਆਂ ਵੱਲੋੱ ਆਜ਼ਾਦ ਕਰਵਾਏ ਇਲਾਕਿਆਂ ਨੂੰ ਇਕੱਠਿਆਂ ਕਰ ਕੇ, 1716 ਵਿੱਚ ਗੁਆਚੇ, ਖ਼ਾਲਸਾ ਹਲੇਮੀ-ਰਾਜ ਨੂੰ ਬਹਾਲ ਕਰਨ ਦੀ ਬਜਾਏ ਇਨ੍ਹਾਂ ਨੂੰ ਆਪਣੇ ਪੁਰਖਿਆਂ ਵੱਲੋੱ ਵਿਰਾਸਤ ਵਿੱਚ ਮਿਲੀਆਂ ਰਿਆਸਤਾਂ ਹੀ ਸਮਝ ਕੇ ਇਨ੍ਹਾਂ ਦੇ ਵਿਸਥਾਰ ਲਈ ਆਪਸ ਵਿੱਚ ਹੀ ਜੰਗਾਂ ਵਿੱਚ ਉਲਝਦੇ ਚਲੇ ਗਏ। ਬੱਸ, ਇਥੋੱ ਹੀ ਗੁਰੂ ਨਾਨਕ ਸਾਹਿਬ ਵੱਲੋੱ ਅਰੰਭ ਕੀਤੀ ਇਨਕਲਾਬੀ ਲਹਿਰ ਅੱਗੇ ਵਿਕਾਸ ਕਰਨ ਦੀ ਬਜਾਏ ਨਿਵਾਣਾ ਵੱਲ ਨੂੰ ਹੋ ਤੁਰੀ ਅਤੇ ਇਸ ਅਤਿ-ਦੁਖਦਾਈ ਰੁਝਾਨ ਨੂੰ ਅੱਜੇ ਤੱਕ ਵੀ ਠਲ੍ਹ ਨਹੀੱ ਪਾਈ ਜਾ ਸਕੀ ਜਿਸ ਦਾ ਮੂਲ ਕਾਰਨ ਹੈ ਕੋਮ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਇਲਾਹੀ ਫ਼ਲਸਫ਼ੇ ਤੋੱ ਭਟਕ ਜਾਣਾ।

ਗੁਰਮਤਿ-ਵਿਹੂਣੀ ਸਿੱਖ ਲੀਡਰਸ਼ਿਪ ਨੇ ਚਾਰ ਹੋਰ ਤਖ਼ਤ ਸਾਹਿਬ ਬਣਾ ਲਏ

ਗੁਰੂ ਗ੍ਰੰਥ ਸਾਹਿਬ ਦੇ ਵਿਲੱਖਣ ਤੇ ਲਾਸਾਨੀ ਫ਼ਲਸਫ਼ੇ (ਗੁਰਮਤਿ ਗਾਡੀਰਾਹ) ਤੋੱ ਉਲ਼ਖੜੇ ਸਿੱਖ ਕੌਮ ਦੇ ਆਗੂਆਂ ਨੇ, ਗੁਰਮਤਿ ਸਿਧਾਂਤ ਦੀ ਘੋਰ ਉਲੰਘਣਾ ਕਰ ਕੇ, ਵੀਹਵੀੱ ਸਦੀ ਦੌਰਾਨ, ਸਤਿਗੁਰਾਂ ਦੀ ਰੀਸ ਕਰ ਕੇ, ਚਾਰ ਹੋਰ ਤਖ਼ਤ ਸਾਹਿਬਾਨ ਬਣਾ ਲਏ। ਨਤੀਜੇ ਵਜੋੱ ਕੌਮ, ‘ਹੰਨੇ-ਹੰਨੇ ਮੀਰੀ` ਕਾਇਮ ਕਰ ਕੇ ਖੇਤਰੀ ਧੜੇਬੰਦੀਆਂ ਦਾ ਸ਼ਿਕਾਰ ਹੁੰਦੀ ਹੋਈ ਕਮਜ਼ੋਰ ਹੁੰਦੀ ਗਈ। ਅੱਜ ਹਾਲਾਤ ਇਤਨੇ ਦੁਖਦਾਈ ਹੋ ਚੁੱਕੇ ਹਨ ਕਿ ਇਨ੍ਹਾਂ ਤਖ਼ਤ ਸਾਹਿਬਾਨ ਦੇ ਅਖੌਤੀ ਜਥੇਦਾਰ ਹੀ, ਗੁਰਮਤਿ ਫ਼ਲਸਫ਼ੇ ਤੋੱ ਬਾਗੀ ਹੋ ਕੇ, ਕੌਮ ਨੂੰ ਭੰਬਲਭੂਸਿਆਂ `ਚ ਪਾਈ ਫਿਰਦੇ ਹਨ ਅਤੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ `ਤੇ ਨਮੋਸ਼ੀ ਦਾ ਕਾਰਨ ਬਣਦੇ ਆ ਰਹੇ ਹਨ।

ਸਰਬੱਤ ਦੇ ਭਲੇ ਲਈ ਇੱਕੋ-ਇੱਕ ਰਾਹ

ਅੱਜ ਹਾਲਾਤ ਇਤਨੇ ਚਿੰਤਾਜਨਕ ਬਣ ਚੁੱਕੇ ਹਨ ਕਿ ਸਿੱਖ ਕੌਮ ਦੀਆਂ ਕੇੱਦਰੀ (ਅਤੇ ਬਹੁਤ ਸਾਰੀਆਂ ਸਥਾਨਕ) ਜਥੇਬੰਦੀਆਂ/ਸੰਸਥਾਵਾਂ `ਤੇ (ਗੁਰਮਤਿ-ਵਿਰੋਧੀ ਧਿਰਾਂ ਦੀ ਲੁਕਵੀੱ ਸਾਜਿਸ਼ ਅਧੀਨ) ਗੁਰਮਤਿ-ਵਿਰੋਧੀ ਲੀਡਰ ਸਿੱਖੀ ਸਰੂਪ ਧਾਰ ਕੇ ਕਾਬਜ਼ ਹੋ ਚੁੱਕੇ ਹਨ ਅਤੇ ਸਿੱਖ ਕੌਮ ਦੀ ਹੋੱਦ ਨੂੰ ਹੀ ਖ਼ਤਮ ਕਰਨ ਲਈ ਫ਼ਿਰਕਾ-ਪ੍ਰਸਤ ਤੇ ਫ਼ਾਸ਼ੀ ਧਿਰਾਂ ਦੇ ਕੁਲ੍ਹਾੜੇ ਦੇ ਦਸਤੇ ਦਾ ਰੋਲ ਅਦਾ ਕਰਦੇ ਆ ਰਹੇ ਹਨ। ਠੀਕ ਅਜਿਹੀ ਸਾਜਿਸ਼ ਅਧੀਨ ਹੀ ਭਾਰਤ ਉਪ-ਮਹਾਂਦੀਪ ਵਿੱਚ ਜਨਮੇਤੇ ਪ੍ਰਫੁੱਲਤ ਹੋਏ ਬੁੱਧ-ਮੱਤ ਦਾ (ਛੇਵੀੱ ਸਦੀ ਈਸਵੀ ਦੌਰਾਨ) ਵਹਿਸ਼ੀਆਨਾਂ ਢੰਗਾਂ ਨਾਲ ਖਾਤਮਾ ਕੀਤਾ ਗਿਆ ਸੀ। ਸਿੱਖ ਕੌਮ ਦੀ ਹੋੱਦ ਲਈ ਵੀ ਗੁਰਮਤਿ-ਵਿਹੂਣੇ (ਸਿੱਖ ਲੀਡਰ ਅਤੇ) ਸਿੱਖ ਹੀ ਅੱਜ ਸਭ ਤੋੱ ਵੱਡਾ ਖਤਰਾ ਬਣੇ ਹੋਏ ਹਨ।

ਇਸ ਭਿਆਨਕ ਸਥਿਤੀ `ਚੋੱ ਸਫ਼ਲਤਾ ਨਾਲ ਉਭਰਨ ਲਈ ਹੇਠ ਲਿਖੇ ਸੁਝਾਅ ਕਾਰਗਰ ਸਾਬਤ ਹੋ ਸਕਦੇ ਹਨ :-

1. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਮਤਿ ਸਿਧਾਂਤ ਨੂੰ ਸਮਝ ਕੇ ਇਸ ਸਿਰਮੌਰ ਕੇੱਦਰੀ ਸੰਸਥਾ ਨੂੰ ਗੁਰਮਤਿ ਫ਼ਲਸਫ਼ੇ ਅਨੁਸਾਰ ਕਾਰਜਸ਼ੀਲ ਕਰਨਾ। ਪਰ, ਇਹ ਅਤੀ ਮਹੱਤਵਪੂਰਨ ਕਾਰਜ, ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਸ਼ੁੱਧ ਰੂਪ ਵਿੱਚ ਪ੍ਰਚਾਰ ਕਰ ਕੇ, ਜਗਾ ਕੇ, ਅਤੇ ‘ਸਰਬੱਤ ਖਾਲਸਾ’ ਦੀ ਸੰਸਥਾ ਨੂੰ ਗੁਰਮਤਿ-ਜੁਗਤਿ ਅਨੁਸਾਰ ਪੁਨਰ-ਸੁਰਜੀਤ ਕਰ ਕੇ ਹੀ ਨੇਪਰੇ ਚਾੜ੍ਹਿਆ ਜਾ ਸਕੇਗਾ, ਸ਼ਿਕਾਰੀ ਦੇ ਜਾਲ ਵਿੱਚ ਫਸੇ ਤੋਤਿਆਂ ਦੀ ਤਰ੍ਹਾਂ ਬੇ-ਤਰਤੀਬੀਆਂ ਅਤੇ ਆਪ-ਹੁਦਰੀਆਂ ਉਡਾਰੀਆਂ ਮਾਰ ਕੇ ਨਹੀੱ। ਗੁਰਬਾਣੀ ਅਨੁਸਾਰ ਜਾਮੀ ਹ’ ਈ ਤੇ ਇੱਕ-ਜੁੱਟ ਹੋਈ ਕੋਮ ਹੀ ਇਸ ਕਾਰਜ ਨੂੰ ਗੁਰਮਤਿ ਅਨੁਸਾਰ ਵਿਕਸਤ ਕਰਨ `ਚ ਸਫ਼ਲ ਹੋਵੇਗੀ।

2. ਬਾਕੀ ਚਾਰੇ ਤਖ਼ਤ ਸਾਹਿਬਾਨ ਦੀ ਮਾਨਤਾ ਰੱਦ ਕਰ ਕੇ ਇਨ੍ਹਾਂ ਨੂੰ ਆਪੋ-ਆਪਣੇ ਇਲਾਕੇ ਦੇ (ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਧੀਨ) ਗੁਰਮਤਿ ਪ੍ਰਚਾਰ ਕੇੱਦਰਾਂ ਵਜੋੱ ਵਿਕਸਤ ਕਰਨਾ।

3. ਮਲਟੀ-ਮੀਡੀਆ ਦੀ ਸੁਚੱਜੀ ਵਰਤੋੱ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਫ਼ਲਸਫ਼ੇ ਦਾ ਵਿਸ਼ਵ-ਪੱਧਰ `ਤੇ (ਸ਼ੁੱਧ ਰੂਪ ਵਿੱਚ) ਡਟ ਕੇ ਪ੍ਰਚਾਰ ਕਰਨਾ।

4. ਕੌਮੀ-ਪਨੀਰੀ (ਛੋਟੇ ਬੱਚੇ ਤੇ ਨੌਜਵਾਨ) ਨੂੰ ਆਪਣੇ ਸ਼ਾਨਾਮੱਤੇ ਵਿਰਸੇ ਦੀ ਸੋਝੀ ਦੇ ਕੇ ਗੁਰਮਤਿ ਦੇ ਧਾਰਨੀ ਬਣਾਉਣਾ।

5. ਸਰਬੱਤ ਖ਼ਾਲਸਾ ਦੀ ਕੇੱਦਰੀ ਸੰਸਥਾ ਨੂੰ ਗੁਰਮਤਿ ਅਨੁਸਾਰ ਪੁਨਰ-ਸੁਰਜੀਤ ਕਰਨਾ।

6. ਸਰਬੱਤ ਖ਼ਾਲਸਾ ਸੰਸਥਾ ਰਾਹੀੱ ਕੌਮੀ ਜਥੇਬੰਦਕ ਸਿਸਟਮ ਵਿਕਸਤ ਕਰਨਾ ਤਾਕਿ ਗੁਰਮਤਿ-ਵਿਰੋਧੀ ਵੋਟ-ਵਿਧਾਨ ਦੀ ਥਾਂ ਸਰਬਸੰਮਤੀ (ਜਾਂ ਆਮ-ਸਹਿਮਤੀ) ਵਾਲਾ ਸੀਲੈਕਸ਼ਨ ਸਿਸਟਮ ਹੋੱਦ ਵਿੱਚ ਲਿਆ ਕੇ ਹਰ ਪੱਧਰ `ਤੇ ਯੋਗ ਲੀਡਰਸ਼ਿਪ ਸਥਾਪਤ ਕੀਤੀ ਜਾ ਸਕੇ।

ਅਜਿਹਾ ਕਰ ਕੇ ਹੀ ਸਿੱਖ ਕੌਮ ‘ਏਕੋ ਤਖ਼ਤੁ ਏਕੋ ਪਾਤਿਸ਼ਾਹੁ` ਦੇ ਗੁਰਮਤਿ ਸਿਧਾਂਤ ਦੀ ਪਾਲਨਾ ਕਰਦੀ ਹੋਈ ਗੁਰੂ ਨਾਨਕ ਸਾਹਿਬ ਵੱਲੋੱ ਸਰਬੱਤ ਦੇ ਭਲੇ ਲਈ ਅਰੰਭ ਕੀਤੀ ਇਨਕਲਾਬੀ ਲਹਿਰ ਨੂੰ ਪੁਨਰ-ਸੁਰਜੀਤ ਕਰ ਕੇ ਨਾ ਸਿਰਫ਼ ਆਪਣੀ ਹੋੱਦ ਨੂੰ ਪੈਦਾ ਹੋ ਚੁੱਕੇ ਖਤਰਿਆਂ ਦਾ ਹੀ ਸਫ਼ਲਤਾ ਨਾਲ ਟਾਕਰਾ ਕਰ ਸਕੇਗੀ ਬਲਕਿ ਵਿਸ਼ਵ-ਪੱਧਰੀ ਹਲੇਮੀ ਰਾਜ ਦੀ ਸਥਾਪਨਾ ਵੱਲ ਵੀ ਸਫ਼ਲਤਾ ਨਾਲ ਵਧ ਸਕੇਗੀ।


28/10/15)
ਗੁਰਸ਼ਰਨ ਸਿੰਘ ਕਸੇਲ

ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਨੇ “ਸਿੱਖ ਦੁਨੀਆ ਦੇ ਸਭ ਤੋਂ ਵੱਡੇ ਬੁੱਤ-ਪ੍ਰਸਤ ਕਿਵੇਂ ਹਨ”? ਦੇ ਲੇਖ ਰਾਹੀਂ ‘ਸ਼ਬਦ ਗੁਰੂ’ ਨੂੰ ਆਪਣਾ ਗੁਰੂ ਆਖਣ ਵਾਲਿਆਂ ਨੂੰ ਉਹਨਾਂ ਦਾ ਅਸਲੀ ਚੇਹਰਾ ਵਿਖਾਉਂਣ ਦੀ ਕੋਸ਼ਿਸ ਕੀਤੀ ਹੈ ।
ਆਪ ਜੀ ਦੇ ਵਿਚਾਰ ਚੰਗੇ ਲੱਗੇ । ਕੀ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਬੋਧਨ ਕਰਨਾ (ਜਿਵੇਂ ਸੁਣ ਰਹੇ ਹੋਣ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਅੰਗ ਆਖਣ ਵਾਲੇ ਵੀ ਤੁਹਾਡੇ ਖਿਆਲ ਅਨੁਸਾਰ “ਬੁੱਤ-ਪ੍ਰਸਤ” ਹਨ ਜਾਂ ਨਹੀਂ ?
ਇਕ ਪਾਠਕ, ਗੁਰਸ਼ਰਨ ਸਿੰਘ ਕਸੇਲ
(ਜਿਹੜੇ ਸ਼ਬਦ ਗੁਰੂ ਗਿਆਨ ਨੂੰ ਗਆਨ ਦੀ ਥਾਂ ਤੇ ਦੇਹ ਸਮਝਦੇ ਹਨ ਅਤੇ ਦੇਹ ਵਰਗੀਆਂ ਕਿਰਆਵਾਂ ਲਾਗੂ ਕਰਦੇ ਹਨ ਮੇਰੇ ਖਿਆਲ ਮੁਤਾਬਕ ਉਹ ਵੀ ਬੁੱਤ-ਪ੍ਰਸਤ ਹੀ ਹਨ। ਇਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ। ਜਿਹੜੇ ਗੁਰਬਾਣੀ ਨੂੰ ਦੇਹ ਵਾਂਗ ਪੂਜਦੇ ਹੋਣਗੇ ਉਹਨਾ ਵਿਚੋਂ ਬਹੁਤੇ ਮੂਰਤੀ ਪੂਜਕ ਵੀ ਹੋਣਗੇ। ਉਹ ਗੁਰੂਅਂ ਦੀਆਂ ਮਨੋਕਲਪਿਤ ਮੂਰਤਾਂ ਅਤੇ ਮਰ ਚੁੱਕੇ ਸਾਧਾਂ ਦੀਆਂ ਮੂਰਤੀਆਂ ਨੂੰ ਵੀ ਪੂਜਦੇ ਹੋਣਗੇ-ਸੰਪਾਦਕ)


28/10/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲ਼ਦੇਵ ਸਿੰਘ ਫਿਰੋਜ਼ਪੁਰ ਜੀ,
ਸਤਿ ਕਰਤਾਰ !
ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ 25.10.’15 ਦੀ ਤਾਰੀਖ ਵਿਚ ਪਾਏ ਗਏ ਪੱਤਰ ਵਿਚਲੇ ਮੈਨੂੰ ਸੰਬੋਧਿਤ ਹੋ ਕੇ ਲਿਖੇ ਹਿੱਸੇ ਸਬੰਧੀ ਮੈਂ ਜੋ ਨੁਕਤਾ ਇਸ ਪੱਤਰ ਵਿਚ ਲੈ ਰਿਹਾ ਹਾਂ ਉਹ ‘ਵਿਚਾਰ-ਚਰਚਾ’ ਦੇ ਬਾਰੇ ਹੈ। ਆਪ ਜੀ ਸਿਖਮਾਰਗ ਵੈਬਸਾਈਟ ਉੱਤੇ 11.10.’15 ਦੀ ਤਾਰੀਖ ਵਿਚ ਪਾਏ ਗਏ ਆਪਣੇ ਪੱਤਰ ਵਿਚ ਮੈਂਨੂੰ ਸੰਬੋਧਿਤ ਹੁੰਦੇ ਹੋਏ ਹੇਠਾਂ ਦਿੱਤੇ ਅਨੁਸਾਰ ਲਿਖਦੇ ਹੋ:
“ਆਪ ਜੀ ਨਾਲ ‘ਨਾਨਕ ਮਿਸ਼ਨ’ ਬਾਰੇ ਚੱਲ ਰਹੀ ਵਿਚਾਰ (-ਚਰਚਾ) ਇੱਕ ਵਾਰ ਫਿਰ ਅਧੂਰੀ ਹੀ ਰਹਿ ਗਈ ਸੀ ਜੀ। ਸੋ ਮੁਆਫ ਕਰ ਦੇਣਾ ਜੀ। ਅਧੂਰੀ ਰਹਿਣ ਦਾ ਇੱਕ ਕਾਰਣ ਇਹ ਵੀ ਸੀ ਜੀ, ਕਿ ਜਿਵੇਂ ਕਿ ਆਮ ਹੁੰਦਾ ਇਹ ਹੈ, ਕਿ ਕਿਸੇ ਵੀ ਵਿਸ਼ੇ ਤੇ ਵਿਚਾਰ (-ਚਰਚਾ) ਕਰਦੇ ਸਮੇਂ, ਦੋ ਚਾਰ ਵਾਰ,ਪੱਤਰਾਂ ਦੇ ਅਦਾਨ-ਪ੍ਰਦਾਨ ਜਾਂ ਪੱਤਰ-ਵਿਹਾਰ ਤੋਂ ਬਾਅਦ, ਵਿਚਾਰ (-ਚਰਚਾ) ਵਿੱਚ ਇੱਕ ਤਲਖੀ ਜਿਹੀ ਪੈਦਾ ਹੋ ਜਾਂਦੀ ਹੈ ਜੀ। ਤਲਖੀ ਦਾ ਮੁੱਖ ਕਾਰਨ ਆਪਣੀਂ ਈਗੋ ਹੀ ਹੁੰਦਾ ਹੈ, ਈਗੋ ਦਾ ਨਤੀਜਾ ਹੈ, ਤਲਖੀ। ਤਲਖੀ ਦਾ ਨਤੀਜਾ ਹੈ, ਝਗੜਾ। ਝਗੜੇ ਦਾ ਨਤੀਜਾ ਹੈ, ਹਾਰ-ਜਿੱਤ। ਅਤੇ ਸਿਰਫ ਵਿਚਾਰ (-ਚਰਚਾ) ਦਾ ਨਤੀਜਾ ਹੈ, ‘ਗਿਆਨ’ ਪਰ ਵਿਚਾਰ (-ਚਰਚਾ) ਤਾਂ ਰਹਿ ਹੀ ਨਹੀਂ ਜਾਂਦੀ।”
ਆਪ ਜੀ ਦੇ ਉੱਪਰ ਦਿੱਤੇ ਸਮੁੱਚੇ ਕੱਥਨ ਨੂੰ ਧਿਆਨ ਵਿਚ ਰੱਖਦੇ ਹੋਏ ਮੇਰੇ ਲਈ ਸਪੱਸ਼ਟੀਕਰਨ ਦੇਣਾ ਜ਼ਰੂਰੀ ਹੋ ਗਿਆ ਸੀ ਜੋ ਮੈਂ ਆਪਣੀ ਤੁੱਛ ਜਿਹੀ ਸੂਝ ਮੁਤਾਬਿਕ 13.10.2015 ਵਾਲੇ ਆਪਣੇ ਪੱਤਰ ਰਾਹੀਂ ਦੇ ਦਿੱਤਾ ਸੀ।

ਸ. ਬਲਦੇਵ ਸਿੰਘ ਜੀ ਮੈਂ ਸਮਝਦਾ ਹਾਂ ਕਿ ਕਿਸੇ ਨੁਕਤੇ ਉੱਤੇ ਕੀਤੀ ਗਈ ਵਿਚਾਰ-ਚਰਚਾ ਬਹੁਤ ਲਾਭਕਾਰੀ ਸਾਬਿਤ ਹੁੰਦੀ ਹੈ। ਵਿਚਾਰ-ਚਰਚਾ ਕਰਨ ਨਾਲ ਇਕ ਦੂਸਰੇ ਤੋਂ ਗਿਆਨ ਮਿਲਦਾ ਹੈ, ਸੋਚਣ-ਸ਼ਕਤੀ ਹੋਰ ਮਜ਼ਬੂਤ ਹੂੰਦੀ ਹੈ, ਲਿਖਣ-ਕਲਾ ਜਾਂ ਬੋਲਣ-ਕਲਾ ਵਿਚ ਨਿਖਾਰ ਆਉਂਦਾ ਹੈ ਅਤੇ ਕਈ ਵਾਰੀ ਅਚਾਨਕ ਹੀ ਵਿਸ਼ੇ ਦੇ ਸਬੰਧ ਵਿਚ ਨਵੇਂ ਫੁਰਨੇ ਫੁਰ ਪੈਂਦੇ ਹਨ। ਇਹ ਜ਼ਰੂਰੀ ਨਹੀਂ ਕਿ ਵਿਚਾਰ-ਚਰਚਾ ਤੋਂ ਪਿੱਛੋਂ ਸਬੰਧਤ ਧਿਰਾਂ ਆਪਸ ਵਿਚ ਸਹਿਮਤ ਹੋ ਜਾਣਗੀਆਂ। ਅਸਲ ਵਿਚ ਹਰੇਕ ਵਿਅਕਤੀ ਦੇ ਗਿਆਨ, ਅਧਿਐਨ, ਬੁੱਧੀ, ਸਿਰਜਣਾਤਮਕ ਸ਼ਕਤੀ ਅਤੇ ਸੰਸਕਾਰਾਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਇਸ ਲਈ ਵਿਚਾਰ-ਚਰਚਾ ਨੂੰ ਸਿਹਤਮੰਦ ਬਣਾਈ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਦੇ ਦੌਰਾਨ ਇਕ-ਦੂਜੇ ਦੀਆਂ ਸੀਮਾਵਾਂ ਦਾ ਸਤਿਕਾਰ ਕਰੀਏ ਅਤੇ ਆਪਣੇ ਮਨਾਂ ਵਿਚ ਹਾਰ-ਜਿੱਤ ਦਾ ਸੁਆਲ ਲਿਆਏ ਬਗੈਰ ਇਸ ਵਿਚ ਹਿੱਸਾ ਲਈਏ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


28/10/15)
ਬਲਦੇਵ ਸਿੰਘ ਫਿਰੋਜ਼ਪੁਰ।

ਪਰਮ ਸਤਿਕਾਰ ਯੋਗ ਡਾ: ਇਕਬਾਲ ਸਿੰਘ ਢਿੱਲੋਂ ਜੀ।

ਗੁਰੂ ਫਤਹਿ ਪ੍ਰਵਾਨ ਕਰਨੀਂ ਜੀ।

27-10-15 ਨੂੰ ਸਿੱਖ ਮਾਰਗ ਤੇ ਪਾਏ ਗਏ ਆਪ ਜੀ ਦੇ ਪੱਤਰ ਵਿੱਚ ਆਪ ਜੀ ਨੇਂ, ਭਗਤੀ ਅਤੇ ਮਾਨਵਵਾਦ ਦੇ ਫਰਕ ਨੂੰ ਸਮਝਣ ਵਾਸਤੇ, ਬੀ. ਏ. ਅਤੇ ਐਮ. ਏ. ਦੀ ਡਿਗਰੀ ਦੀ ਬਹੁਤ ਹੀ ਸੁੰਦਰ ਮਿਸਾਲ ਦਿੱਤੀ ਹੈ ਜੀ। ਆਪ ਜੀ ਦੀ ਮਿਸਾਲ ਸੱਚਮੁੱਚ ਹੀ ਬਹੁਤ ਢੁਕਵੀਂ ਹੈ ਜੀ। ਇਸ ਤੋਂ ਅੱਗੇ ਆਪ ਜੀ ਨੇਂ ਲਿਖਿਆ ਹੈ ਜੀ।

ਜਦੋਂ ਆਪ ਜੀ ਇਸ ਗੱਲ ਦੀ ਜ਼ਿੱਦ ਕਰਦੇ ਹੋ ਕਿ ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ‘ਭਗਤੀ ਲਹਿਰ’ ਹੀ ਸੀ ਉਸ ਵਕਤ ਜਾਂ ਤਾਂ ਆਪ ਜੀ ਮਾਨਵਵਾਦ ਦੇ ਫਲਸਫੇ ਸਬੰਧੀ ਸਪਸ਼ਟ ਨਹੀਂ ਵਿਖਾਈ ਦਿੰਦੇ ਜਾਂ ਫਿਰ ਆਪ ਜੀ ‘ਭਗਤੀ ਲਹਿਰ’ ਨੂੰ ਹੀ ਠੀਕ ਤਰ੍ਹਾਂ ਸਮਝ ਰਹੇ ਨਹੀਂ ਜਾਪਦੇ। ਇਸ ਲਈ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪਹਿਲਾਂ ਆਪ ਜੀ ਭਗਤੀ ਲਹਿਰ, ਸੂਫੀ ਲਹਿਰ ਅਤੇ ਮਾਨਵਵਾਦ ਦੀ ਲਹਿਰ ਸਬੰਧੀ ਵਾਜਬ ਅਧਿਐਨ ਕਰ ਲਵੋ। ਫਿਰ ਹੀ ਆਪ ਜੀ ਨਾਲ ਇਸ ਵਿਸ਼ੇ ਸਬੰਧੀ ਲਾਹੇਵੰਦ ਵਿਚਾਰ-ਚਰਚਾ ਹੋ ਸਕੇਗੀ। 

ਆਪ ਜੀ ਨੇਂ ਠੀਕ ਲਿਖਿਆ ਹੈ ਜੀ, ਹੋ ਸੱਕਦਾ ਹੈ ਜੀ, ਕਿ ਮੈਨੂੰ ਇਹਨਾਂ ਦੋਹਾਂ ਹੀ ਵਿਸ਼ਿਆਂ ਬਾਰੇ ਕੋਈ ਗਿਆਨ ਨਾਂ ਹੋਵੇ ਜੀ। ਆਪ ਜੀ ਹਰ ਤਰਾਂ ਦੀ ਵਿਦਿਆ ਦੇ ਮਾਹਰ ਹੋ ਜੀ।

ਮੈਂ ਇੱਕ ਦੇਸੀ ਜਿਹਾ ਬੰਦਾ ਹਾਂ ਜੀ, ਮੇਰੀਆਂ ਗੱਲਾਂ ਵੀ ਦੇਸੀ ਜਿਹੀਆਂ ਹੀ ਹੁੰਦੀਆਂ ਹਨ ਜੀ। ਪਰ ਆਪ ਜੀ ਵਰਗੇ ਸਿਆਣੇ ਵਿਦਵਾਨ, ਵੀਰਾਂ-ਸੱਜਣਾਂ ਪਾਸੋਂ ਪੜ੍ਹ ਸੁਣ ਕੇ, ਜਿੰਨੀਂ ਕੁ ਮਾੜੀ ਮੋਟੀ ਸਮਝ ਮੈਨੂੰ ਆਈ ਹੈ। ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ ਜੀ।

ਪੜ੍ਹ ਕੇ ਆਪ ਦੱਸਣਾਂ ਜੀ, ਕਿ ਮੇਰੀ ਸਮਝ ਅਨੂਸਾਰ, ਮਾਨਵ-ਵਾਦ ਅਤੇ ਭਗਤੀ ਵਿੱਚ ਜੋ ਫਰਕ ਮੈਂ ਸਮਝਿਆਂ ਹਾਂ, ਇਹ ਗਲਤ ਹੈ ਜਾਂ ਠੀਕ ਹੈ ਜੀ। ਅੱਗੇ

ਮੈਂ ਇੱਕ ਉਧਾਰਨ ਦੇਣਾਂ ਚਾਹੁੰਦਾ ਹਾਂ ਜੀ।

ਇਕ ਵਾਰ ਦੀ ਗੱਲ ਹੈ। ਇੱਕ ਰਾਜੇ ਦੀ ਜੇਲ ਵਿੱਚ ਬਹੁਤ ਸਾਰੇ ਕੈਦੀ ਕੈਦ ਸਨ। ਕੈਦੀਆਂ ਦੀ ਜੋ ਦੁਰਦਸ਼ਾ, ਰਾਜਿਆਂ ਦੇ ਵੇਲੇ ਹੁੰਦੀ ਸੀ। ਕਿਸੇ ਤੋਂ ਭੁੱਲੀ ਹੋਈ ਨਹੀਂ ਹੈ। ਉਦੋਂ ਕਿਸੇ ਕੈਦੀ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਕੋਈ ਕਾਨੂਨ ਨਹੀਂ ਸੀ। ਅਤੇ ਨਾਂਹੀ ਕੋਈ ਮਾਨਵਵਾਦੀ ਸੰਸਥਾ (ਖਾਸ ਕਰ ਰਾਜੇ ਦੀ ਜੇਲ ਵਿੱਚ ਬੰਦ ਕੈਦੀਆਂ ਵਾਸਤੇ) ਹੁੰਦੀ ਸੀ। ਉਦੋਂ ਰਾਜੇ ਦਾ ਹੁਕਮ ਹੀ ਸਭ ਕੁੱਝ ਹੁੰਦਾ ਸੀ।

ਰਾਜੇ ਦੇ ਦਰਬਾਰ ਵਿੱਚ ਜੋ ਸਲਾਹਕਾਰ, ਦਰਬਾਨ, ਮੰਤਰੀ, ਸੈਨਾਂਪਤੀ, ਧਰਮਗੁਰੂ, ਆਦੀ ਹੁੰਦੇ ਸਨ। ਉਹਨਾਂ ਵਿੱਚ ਦਯਾ ਧਰਮ (ਮਾਨਵਵਾਦੀ) ਵਾਲੇ ਵੀ ਹੁੰਦੇ ਸਨ, ਅਤੇ ਜਾਲਮ ਜਾਂ ਜੱਲਾਦ ਬਿਰਤੀ ਵਾਲੇ, ਵੀ ਹੁੰਦੇ ਸਨ।

ਇਕ ਰਾਜੇ ਦੇ ਦਰਬਾਰ ਵਿੱਚ ਬਹੁਤ ਸਾਰੇ ਦਰਬਾਰੀ, ਮਾਨਵਵਾਦੀ (ਦਿਆਲੂ-ਹਿਰਦੇ) ਵਾਲੇ ਸਨ।

ਇਕ ਦਰਬਾਰੀ ਦੇ ਮਨ ਵਿੱਚ ਕੈਦੀਆਂ ਦੀ ਹਾਲਤ ਤੇ ਤਰਸ ਆਇਆ। ਉਸ ਨੇਂ ਰਾਜੇ ਪਾਸ ਬੇਨਤੀ ਕੀਤੀ, ਹੇ ਰਾਜਨ ਆਪਣੀਂ ਜੇਲ ਵਿੱਚ ਜੋ ਕੈਦੀ ਹਨ। ਆਖਰ ਹੈਨ ਤਾਂ ਉਹ ਵੀ ਇਨਸਾਨ, ਪਰ ਪਸੂਆਂ ਵਾਂਗ ਉਹ, ਹਨੇਰੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ, ਦਿਨ ਵੇਲੇ ਵੀ ਉਹਨਾਂ ਵਿੱਚ ਸੂਰਜ ਦੀ ਰੌਸ਼ਨੀ ਨਹੀਂ ਜਾਂਦੀ। ਜੇਲ ਵਿੱਚ ਉਹਨਾਂ ਵਾਸਤੇ ਥੋਹੜੇ ਸਾਫ ਸੁਥਰੇ ਤੇ ਹਵਾਦਾਰ ਕਮਰੇ ਬਨਵਾ ਦੇਵੋ।

ਰਾਜੇ ਨੇਂ ਬੇਨਤੀ ਮੰਨ ਕੇ ਐਸਾ ਹੀ ਕੀਤਾ, ਕੈਦੀ ਕੁੱਝ ਸੁਖੀ ਹੋ ਗਏ।

ਵੀਰ ਜੀ ਮੇਰੇ ਵਿਚਾਰ ਵਿੱਚ ਇਹ ਮਾਨਵਵਾਦ ਹੀ ਤਾਂ ਹੈ।

ਇਸ ਤੋਂ ਬਾਦ, ਇੱਕ ਹੋਰ ਦਰਬਾਰੀ ਨੇਂ ਰਾਜੇ ਪਾਸ ਬੇਨਤੀ ਕੀਤੀ, ਹੇ ਰਾਜਨ, ਕੈਦੀਆਂ ਪਾਸ ਅੱਛੇ ਬਸਤਰ ਨਹੀਂ ਹਨ, ਕਿਰਪਾ ਕਰ ਕੇ ਇਹਨਾਂ ਨੂੰ ਚੰਗੇ ਬਸਤਰ ਦਿਲਵਾ ਦੇਵੋ ਜੀ।

ਰਾਜੇ ਨੇਂ ਬੇਨਤੀ ਮੰਨ ਕੇ, ਕੈਦੀਆਂ ਨੂੰ ਨਵੇਂ ਬਸਤਰ ਸਿਲਵਾ ਦਿੱਤੇ, ਕੈਦੀ ਖੁਸ਼ ਹੋ ਗਏ।

ਮੇਰੇ ਵਿਚਾਰ ਵਿੱਚ ਇਸ ਨੂੰ ਵੀ ਅਸੀਂ ਮਾਨਵ-ਵਾਦੀ ਕੰਮ ਕਹਿ ਸੱਕਦੇ ਹਾਂ ਜੀ। ਜੋ ਦੂਸਰੇ ਦਰਬਾਰੀ ਨੇਂ ਰਾਜੇ ਪਾਸੋਂ ਕਰਵਾਇਆ ਸੀ।

ਇਸ ਤੋਂ ਬਾਦ, ਇੱਕ ਹੋਰ ਦਰਬਾਰੀ ਨੇਂ ਰਾਜੇ ਪਾਸ ਬੇਨਤੀ ਕੀਤੀ ਕਿ, ਹੇ ਰਾਜਨ, ਕੈਦੀਆਂ ਨੂੰ ਅੱਛਾ ਭੋਜਨ ਨਹੀਂ ਮਿਲਦਾ, ਆਪ ਜੀ ਇਹਨਾਂ ਵਾਸਤੇ ਚੰਗੇ ਲੰਗਰ (ਦਾਲ ਫੁਲਕਾ) ਦਾ ਪ੍ਰਬੰਧ ਕਰ ਦੇਵੋ ਜੀ, ਤੁਹਾਡਾ ਜੱਸ ਹੋਵੇਗਾ।

ਰਾਜੇ ਨੇਂ ਉਸ ਦੀ ਵੀ ਬੇਨਤੀ ਮੰਨ ਕੇ, ਲੰਗਰ ਅਤੇ ਲਾਂਗਰੀ ਦਾ ਪ੍ਰਬੰਧ ਕਰ ਦਿੱਤਾ। ਕੈਦੀ ਹੋਰ ਵੀ ਸੁਖੀ ਹੋ ਗਏ।

ਇਸ ਨੂੰ ਵੀ ਅਸੀਂ ਮਾਨਵ-ਵਾਦੀ ਕੰਮ ਕਹਿ ਸੱਕਦੇ ਹਾਂ ਜੀ। ਜੋ ਤੀਸਰੇ ਦਰਬਾਰੀ ਨੇਂ ਰਾਜੇ ਪਾਸੋਂ ਕਰਵਾਇਆ ਸੀ।

ਇਸ ਤੋਂ ਬਾਦ, ਇੱਕ ਹੋਰ ਦਰਬਾਰੀ ਨੇਂ ਰਾਜੇ ਪਾਸ ਬੇਨਤੀ ਕੀਤੀ ਕਿ, ਹੇ ਰਾਜਨ, ਕੈਦੀ ਜਿਆਦਾ ਤਰ ਬਿਮਾਰ ਰਹਿੰਦੇ ਹਨ ਜੀ, ਆਪ ਦਿਆਲੂ ਹੋ, ਇਹਨਾਂ ਵਾਸਤੇ ਕੋਈ ਦਵਾ-ਦਾਰੂ ਦਾ ਇੰਤਜਾਮ ਹੋ ਜਾਵੇ ਤਾਂ ਅੱਛਾ ਕੰਮ ਹੈ ਜੀ।

ਰਾਜੇ ਨੇਂ ਉਸ ਦੀ ਵੀ ਬੇਨਤੀ ਮੰਨ ਕੇ, ਇੱਕ ਹਕੀਮ ਨੂੰ ਬੁਲਾ ਕੇ ਉਸ ਨੂੰ ਕੈਦੀਆਂ ਦੇ ਦਵਾ-ਦਾਰੂ ਦੀ ਜਿਮੇਂ ਵਾਰੀ ਦੇ ਦਿੱਤੀ। ਕੈਦੀ ਹੋਰ ਵੀ ਸੁਖੀ ਹੋ ਗਏ।

ਇਹ ਵੀ ਤਾਂ ਮਾਨਵ-ਵਾਦੀ ਕੰਮ ਹੀ ਹੈ ਨਾਂ ਜੀ। ਜੋ ਚੌਥੇ ਦਰਬਾਰੀ ਨੇਂ ਰਾਜੇ ਪਾਸੋਂ ਕਰਵਾਇਆ ਸੀ। ਪਰ ਕੈਦੀ ਰਹੇ ਤਾਂ ਫਿਰ ਵੀ ਜੇਲ ਦੇ ਅੰਦਰ, ਕੈਦੀ ਬਣਕੇ ਹੀ ਨਾਂ।

ਅਖੀਰ ਤੇ ਰਾਜੇ ਦਾ ਮੰਤਰੀ (ਜਾਂ ਕਹਿ ਲਵੋ ਕਿ ਮੁੱਖਮੰਤਰੀ), ਆਇਆ, ਬੋਲਿਆ ਹੇ ਰਾਜਨ ਜੇ ਆਪ ਇਤਨੇਂ ਹੀ ਦਿਆਲੂ ਹੋ, ਤਾਂ ਕਿਰਪਾ ਕਰੋ ਇਹਨਾਂ ਵਿਚਾਰਿਆਂ ਦੀ ਸਜਾ ਹੀ ਮਾਫ ਕਰ ਦੇਵੋ, ਅਤੇ ਇਹਨਾਂ ਨੂੰ ਆਪਣੇਂ ਘਰ ਜਾਣ ਦੇਵੋ ਜੀ।

ਰਾਜੇ ਨੇਂ ਆਪਣੇਂ ਵਜ਼ੀਰ ਦਾ ਸੁਝਾਉ ਮੰਨ ਕੇ ਸਾਰਿਆਂ ਦੀ ਸਜਾ ਮਾਫ ਕਰ ਦਿੱਤੀ। ਸਾਰੇ ਕੈਦੀ ਖੁਸ਼ੀ ਆਪਣੇਂ ਆਪਣੇਂ ਘਰ ਚਲੇ ਗਏ।

ਇਹ ਵੀ ਤਾਂ ਮਾਨਵ ਵਾਦੀ ਕੰਮ ਹੀ ਹੈ ਜੀ, ਜੋ ਵਜ਼ੀਰ ਨੇਂ ਰਾਜੇ ਪਾਸੋਂ ਕਰਵਾਇਆ ਸੀ।

ਜੋ ਸੁਖ ਉਹਨਾਂ ਨੂੰ ਆਪਣੇਂ ਘਰ ਦੀ ਕੁੱਲੀ ਵਿਚ, ਰੁੱਖੀ-ਸੁੱਖੀ ਖਾਕੇ ਅਤੇ ਮੈਲੇ ਕੁਚੈਲੇ ਕੱਪੜਿਆਂ ਨਾਲ, ਬੀਵੀ ਬੱਚਿਆਂ ਵਿੱਚ ਰਹਿ ਕੇ ਮਿਲ ਸੱਕਦੀ ਹੈ। ਜੇਲ ਦੇ ਪੱਕੇ ਕੋਠਿਆਂ, ਵਿੱਚ ਨਵੇਂ ਬਸਤਰ ਪਹਿਨ ਕੇ, ਰਾਜੇ ਦਾ ਭੋਜਨ ਖਾਕੇ, ਅਤੇ ਹੋਰ ਸਹੂਲਤਾਂ ਪਾ ਕੇ ਕਦੋਂ ਮਿਲਦੀ ਹੈ।

(ਡਾ: ਸਾਹਿਬ ਜੀ, ਮੇਰੀਆਂ ਇਹ ਦੇਸੀ ਜੇਹੀਆਂ ਗੱਲਾਂ, ਪਤਾ ਨਹੀਂ ਠੀਕ ਹਨ, ਜਾਂ ਮਾਨਵ ਵਾਦ ਦੇ ਉਲਟ ਹਨ)

ਵੀਰ ਜੀ, ਇਹ ਫੈਸਲਾ ਆਪ ਹੀ ਕਰੋ ਜੀ ਕਿ, ਚਾਰਾਂ ਦਰਬਾਰੀਆਂ ਵਿਚੋਂ, ਅਤੇ ਵਜ਼ੀਰ ਵਿਚੋਂ, ਮਾਨਵ-ਵਾਦ ਦਾ ਸੱਭ ਤੋਂ "ਅਗਲੇਰਾ ਅਤੇ ਵਡੇਰਾ" ਕੰਮ ਕਿਸ ਨੇਂ ਕੀਤਾ?

ਮੈਂ ਤਾਂ ਇਹ ਕਹਾਂ ਗਾ, ਕੇ ਸੱਭ ਤੋਂ "ਅਗਲੇਰਾ ਅਤੇ ਵਡੇਰਾ" ਕੰਮ ਮੰਤਰੀ ਨੇਂ ਕੀਤਾ ਹੈ ਜੀ, ਜੋ ਚਾਰਾਂ ਹੀ ਦਰਬਾਰੀਆਂ ਦੇ ਸਾਰੇ ਹੀ ਕੰਮਾਂ ਨੂੰ ਮਿਲਾ ਕੇ ਵੀ ੳਹਨਾਂ ਨਾਲੋਂ ਵੱਡਾ ਹੈ। ਵਜੀਰ ਦੇ ਇੱਕ ਹੀ ਕੰਮ ਵਿੱਚ ਚਾਰਾਂ ਹੀ ਦਰਬਾਰੀਆਂ ਦੇ ਸਾਰੇ ਹੀ ਕੰਮ ਆ ਜਾਂਦੇ ਹਨ ਜੀ।

ਫਿਰ ਵੀ ਆਪ ਮੇਰੇ ਤੋਂ ਵੱਡੇ ਹੋ, ਕੁੱਝ ਵੀ ਕਹਿ ਸੱਕਦੇ ਹੋ।

ਇਸ ਉਧਾਰਨ ਵਿੱਚ ਤੁਸੀਂ ਇਹ ਮੰਨ ਸੱਕਦੇ ਹੋ ਜੀ, ਕਿ ਰਾਜਾ ਹੈ "ਪ੍ਰਮਾਤਮਾਂ", ਵਜੀਰ ਹਨ "ਗੁਰੂ ਨਾਨਕ ਜੀ", ਅਤੇ ਦਰਬਾਰੀ ਹਨ, ਆਪ ਜੀ ਵਰਗੇ ਦਿਆਲੂ ਮਾਨਵ-ਵਾਦੀ। ਅਤੇ "ਸੰਸਾਰ" ਹੈ, ਉਸ ਪ੍ਰਮਾਤਮਾਂ (ਰਾਜੇ) ਦਾ ਜੇਲ ਖਾਨਾਂ।

ਆਪ ਜੀ ਨੇਂ ਜੋ ਇਹ ਲਿਖਿਆ ਹੈ,

ਆਪ ਜੀ ‘ਭਗਤੀ ਲਹਿਰ’ ਨੂੰ ਹੀ ਠੀਕ ਤਰ੍ਹਾਂ ਸਮਝ ਰਹੇ ਨਹੀਂ ਜਾਪਦੇ।

ਮਾਨਵ-ਵਾਦ ਦੇ ਫਲਸਫੇ ਦੀ ਜਿੰਨੀਂ ਕੂ ਮੈਨੂੰ ਜਾਣਕਾਰੀ ਹੈ, ਉਹ ਠੀਕ ਹੈ ਜਾਂ ਗਲਤ, ਉਹ ਮੈਂ ਉਧਾਰਨ ਸਹਿਤ ਊਪਰ ਦੱਸ ਅਇਆ ਹਾਂ ਜੀ। ਅਤੇ ਵੀਰ ਜੀ, ਭਗਤੀ ਲਹਿਰ ਜੇ ਤਾਂ ਗੁਰਬਾਣੀਂ ਅਨੂੰਸਾਰ ਹੈ ਤਾਂ, ਫਿਰ ਤਾਂ ਮੈਂ ਸ਼ਾਇਦ ਜਾਣਦਾ ਹੀ ਹਾਂ, ਪਰ ਜੇ ਭਗਤੀ ਲਹਿਰ ਗੁਰਬਾਣੀਂ ਅਨੁੰਸਾਰ ਨਹੀਂ ਹੈ, ਤਾਂ ਫਿਰ ਮੈਂ ਕੁੱਝ ਕਹਿ ਨਹੀਂ ਸਕਦਾ ਜੀ, ਸ਼ਾਇਦ ਆਪ ਜੀ ਸੱਚੇ ਹੀ ਹੋਵੋ ਜੀ।

ਆਪਣੀਂ ਦੇਸੀ ਜਿਹੀ ਬੁੱਧੀ ਅਨੁੰਸਾਰ, ਗੁਰਬਾਣੀਂ ਵਿਚੋਂ ਭਗਤੀ ਦੀਆਂ ਵੀ ਕੁੱਝ ਉਧਾਰਨਾਂ ਅੱਗੇ ਲਿਖ ਰਿਹਾ ਹਾਂ ਜੀ।

ਬਿਲਾਵਲੁ ਮਹਲਾ 5 ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ॥ 2॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ॥

ਗੁਰੂ ਅਰਜਨ ਦੇਵ ਜੀ ਦੱਸ ਰਹੇ ਹਨ ਜੀ। ਕਿ ਭਗਤੀ ਇੱਕ ਐਸੀ ਚੀਜ ਹੈ, ਕਿ ਅਗਰ ਇਹ (ਭਗਤੀ) ਕੀੜੀ ਦੇ ਪਾਸ ਵੀ ਹੋਵੇ, ਹਾਥੀ ਵੀ ਕੀੜੀ ਦਾ ਮੁਕਾਬਲਾ ਨਹੀਂ ਕਰ ਸੱਕਦਾ। ਕੀੜੀ ਹਾਥੀ ਤੇ ਵੀ ਜਿੱਤ ਹਾਸਲ ਕਰ ਸੱਕਦੀ ਹੈ। ਭਗਤੀ ਵਾਲੇ ਇਨਸਾਨ ਦੇ ਅੱਗੇ ਸ਼ੇਰ ਵੀ ਬਿੱਲੀ ਬਣ ਜਾਂਦਾ ਹੈ। ਪਹਾੜ ਇਸ ਤਰਾਂ ਲੱਗਦਾ ਹੈ, ਜਿਵੇਂ ਇੱਕ ਤਿਨਕਾ ਹੀ ਹੋਵੇ।

ਮੁਕਤਿ ਪਦਾਰਥੁ ਭਗਤਿ ਹਰਿ ਪਾਇਆ॥ 2॥ ਮਹਲਾ ੧

ਊਪਰ ਜੋ ਮੈਂ ਜੇਲ ਤੋਂ ਰਿਹਾਈ, ਭਾਵ ਸੰਸਾਰ ਤੋਂ ਮੁਕਤੀ ਦੀ ਗੱਲ ਕੀਤੀ ਸੀ, ਗੁਰਬਾਣੀਂ (ਗੁਰੂ ਨਾਨਕ ਜੀ) ਦੱਸ ਰਹੀ ਹੈ, ਉਹ (ਮੁਕਤੀ) ਵੀ ਹਰੀ ਦੀ ਭਗਤੀ ਦੁਆਰਾ ਹੀ ਮਿਲਣੀਂ ਹੈ।

ਹਰਿ ਕੀ ਭਗਤਿ ਮੁਕਤਿ ਆਨਦੁ॥ ਮਹਲਾ ੧

ਅਤੇ ਮੁਕਤੀ ਵਿੱਚ ਜੋ ਆਨੰਦ ਹੈ (ਸੁਖ) ਹੈ। ਉਹ ਵੀ ਭਗਤੀ ਵਿਚੋਂ ਹੀ ਮਿਲਣਾਂ ਹੈ।

ਗਉੜੀ ਚੇਤੀ ੴ ਸਤਿਗੁਰ ਪ੍ਰਸਾਦਿ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ॥ ਬਾਤਨ ਹੀ ਅਸਮਾਨੁ ਗਿਰਾਵਹਿ॥ 1॥ ਐਸੇ ਲੋਗਨ ਸਿਉ ਕਿਆ ਕਹੀਐ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ॥ 1॥ ਰਹਾਉ॥

ਕਬੀਰ ਸਾਹਿਬ ਜੀ ਦੱਸ ਰਹੇ ਹਨ, ਜਿਹੜੇ ਆਦਮੀਂ ਹਰੀ ਦੇ ਗੁਣ ਨਹੀਂ ਗਾਉਂਦੇ। (ਸਿਰਫ ਆਪਣੇਂ ਗੁਣ ਗਾਉਂਦੇ ਹਨ) ਅਤੇ ਹਰੀ ਦਾ ਜੱਸ (ਸਿਮਰਨ) ਨਹੀਂ ਕਰਦੇ। ਐਸੇ ਮਨੁੱਖ ਪ੍ਰਭੂ ਨੇਂ ਭਗਤੀ ਤੋਂ ਬਾਂਝ ਕੀਤੇ ਹੋਏ ਹਨ। ਭਾਵ ਜਿਸ ਤਰਾਂ ਬਾਂਝ ਇਸਤਰੀ ਦੀ ਕੁੱਖ ਤੋਂ ਬੱਚਾ ਪੈਦਾ ਨਹੀਂ ਹੁੰਦਾ। ਇਸੇ ਤਰਾਂ ਅਜੇਹੇ ਮਨੁੱਖਾਂ ਦੇ ਹਿਰਦੇ ਵਿੱਚ ਭਗਤੀ ਪੈਦਾ ਨਹੀਂ ਹੋ ਸੱਕਦੀ। ਐਸੇ ਭਗਤੀ ਤੋਂ ਬਾਂਝ ਮਨੁੱਖਾਂ ਤੋਂ ਡਰਨਾਂ ਚਾਹੀਦਾ ਹੈ। ਭਾਵ ਦੂਰ ਹੀ ਰਹਿਣਾਂ ਚਾਹੀਦਾ ਹੈ।

ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ॥ ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ॥ 2॥

ਜਿਹੜਾ ਮਨੁੱਖ ਸੰਸਾਰ ਭੋਗਾਂ ਦੀ ਖਾਤਰ ਯਤਨ ਕਰਦਾ ਹੈ। ਭੋਗਾਂ ਵਿਚੋਂ ਸੁਖ ਭਾਲਦਾ ਹੈ, ਸੰਸਾਰੀ ਭੋਗ ਭੋਗਦਾ ਹੈ। ਹਰੀ ਦੀ ਭਗਤੀ ਨਹੀਂ ਕਰਦਾ, ਉਹ ਮਨੁੱਖ ਬਾਰ ਬਾਰ ਮਰਦਾ ਹੈ। ਮਰਨ ਤੋਂ ਬਾਦ ਰੋਂਦਾ ਹੈ।

ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ॥

ਭਗਤੀ ਤੋਂ ਬਿਨਾਂ ਮਨੁੱਖ ਸਾਰੀ ਉਮਰ ਭਰਮਦਾ ਭਰਮਦਾ ਮਰ ਜਾਂਦਾ ਹੈ, ਅਤੇ ਮਰਨ ਤੋਂ ਬਾਦ ਬਹੁਤ ਪਛਤਾਉਂਦਾ ਹੈ। ਕਿ ਜੇ ਪਤਾ ਹੁੰਦਾ ਤਾਂ ਭਗਤੀ ਕਰ ਲੈਂਦਾ। ਪਰ ਅੱਬ ਪਛੁਤਾਇ ਹੋਤ ਕਿਆ……।

ਸੋ ਡਾ: ਸਾਹਿਬ ਜੀ, ਆਪ ਹੀ ਵਿਚਾਰ ਕਰ ਕੇ ਫੈਸਲਾ ਕਰ ਲਵੋ ਜੀ, ਆਪ ਜੀ ਹਰ ਤਰਾਂ ਨਾਲ ਸਿਆਣੇਂ ਹੋ ਜੀ।

ਭਗਤੀ ਵੀ ਅਤੇ ਉਪਕਾਰ (ਮਾਨਵ-ਵਾਦ) ਵੀ, ਦੋਵੇਂ ਹੀ ਉਧਾਰਨਾਂ ਆਪ ਜੀ ਦੇ ਸਾਹਮਣੇਂ ਹਨ ਜੀ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ।

28-10-2015


27/10/15)
ਡਾ: ਗੁਰਮੀਤ ਸਿੰਘ ਬਰਸਾਲ

ਸਿੱਖ ਦੁਨੀਆ ਦੇ ਸਭ ਤੋਂ ਵੱਡੇ ਬੁੱਤ-ਪ੍ਰਸਤ ਕਿਵੇਂ ਹਨ?

ਸਤਿਕਾਰ ਯੋਗ ਸੰਪਾਦਕ ਜੀ , ਤੁਹਾਡੇ ਇਸ ਲੇਖ ਨਾਲ ਦਾਸ ਬਿਲਕੁਲ ਸਹਿਮਤ ਹੈ। ਲੋਕਾਂ ਦੀ ਧਾਰਮਿਕ ਸ਼ਰਧਾਂ ਨੂੰ ਕੈਸ਼ ਕਰਨ ਲਈ ਪੰਜ ਜੱਥੇਦਾਰਾਂ ਦਾ ਘੜਿਆ ਸਿਸਟਮ ਸਾਸ਼ਕਾਂ ਨੂੰ ਬਹੁਤ ਰਾਸ ਆ ਰਿਹਾ ਹੈ। ਲੋਕਾਂ ਨੂੰ ਇਸ ਸਿਸਟਮ ਦੇ ਬੁਤਪ੍ਰਸਤ ਪੁਜਾਰੀ ਬਣਾਕੇ ਡਰਾਬੇ ਦਾ ਡੰਡਾ ਸਰਕਾਰਾਂ ਹੱਥ ਹੁੰਦਾ ਹੈ। ਸੰਮੋਹਣ ਹੋਈਆਂ ਸੰਗਤਾਂ ਇਹ ਵੀ ਨਹੀਂ ਸਮਝ ਸਕਦੀਆਂ ਕਿ ਅਕਾਲਤਖਤ ਸਰਬ ਉੱਚ ਸਰਬ ਉੱਚ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਸਿੱਧਾ ਚੈਂਲੈਂਜ ਹੋ ਰਿਹਾ ਹੈ ਕਿਓਂਕਿ ਸਰਬਉੱਚ ਕੇਵਲ ਇਕ ਚੀਜ ਹੋ ਸਕਦੀ ਹੈ ਦੋ ਨਹੀਂ। ਸਿੱਖ ਲਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਸਰਬਉੱਚ ਹਨ। ਆਮ ਸੰਗਤਾਂ ਅਤੇ ਸਰਕਾਰਾਂ ਵਿਚਲੀ ਇਸ ਕੜੀ ਨੂੰ ਤੋੜਨ ਬਿਨਾ ਸੱਚ ਧਰਮ ਦਾ ਪ੍ਰਚਾਰ ਅਸੰਭਵ ਹੈ। ਉੱਤਰ ਕਾਟੋ ਮੈਂ ਚੜਾਂ ਦੇ ਮਨਸੂਬੇ ਪਾਲੀ ਕੁਝ ਲੋਕਾਂ ਨੇ, ਤੱਤ ਗੁਰਮਤਿ ਦੇ ਪ੍ਰਚਾਰਕਾਂ ਦੁਆਰਾ ਸ਼ੁਰੂ ਕੀਤੇ ਸੰਘਰਸ਼ ਨੂੰ ਅਗਵਾ ਕਰ ਲਿਆ ਤਾਂਕਿ ਕਿਤੇ ਕੋਈ ਜੱਥੇਦਾਰੀ ਸਿਸਟਮ ਨੂੰ ਰੱਦ ਕਰਨ ਦਾ ਮਤਾ ਹੀ ਨਾ ਪਾ ਦੇਵੇ। ਪਰ ਫੇਸਬੁਕ, ਵਟਸਐਪ ਵਰਗੀਆਂ ਸ਼ੋਸ਼ਲ ਸਾਈਟਾਂ ਦੇਖਕੇ ਇੰਝ ਲਗਦਾ ਹੈ ਕਿ ਸੰਗਤਾਂ ਇਸ ਸਿਸਟਮ ਨੂੰ ਨਕਾਰ ਚੁੱਕੀਆਂ ਹਨ , ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਵੀ ਤਰਾਂ ਦਾ ਜੱਥੇਦਾਰ ਹੁਣ ਇਸ ਤਖਤ ਤੇ ਕਾਬਜ ਨਹੀਂ ਹੋ ਸਕੇਗਾ।

ਗੁਰਮੀਤ ਸਿੰਘ ਬਰਸਾਲ


27/10/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲ਼ਦੇਵ ਸਿੰਘ ਫਿਰੋਜ਼ਪੁਰ ਜੀ,
ਸਤਿ ਕਰਤਾਰ !

ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ 25.10.’15 ਦੀ ਤਾਰੀਖ ਵਿਚ ਪਾਏ ਗਏ ਪੱਤਰ ਵਿਚਲੇ ਮੈਨੂੰ ਸੰਬੋਧਿਤ ਹੋ ਕੇ ਲਿਖੇ ਹਿੱਸੇ ਸਬੰਧੀ ਮੈਂ ਜੋ ਨੁਕਤਾ ਇਸ ਪੱਤਰ ਵਿਚ ਲੈ ਰਿਹਾ ਹਾਂ ਉਹ ‘ਭਗਤੀ ਲਹਿਰ’ ਸਬੰਧੀ ਆਪ ਜੀ ਦੇ ਸੁਝਾ ਬਾਰੇ ਹੈ। ਆਪ ਜੀ ਨੇ ਇਹ ਦੁਹਰਾਇਆ ਹੈ ਕਿ ਇਹ ਦਾਵਾ ਨਾ ਕੀਤਾ ਜਾਵੇ ਕਿ ਗੁਰੂ ਨਾਨਕ ਜੀ ਵੱਲੋਂ ਚਲਾਈ ਗਈ ਲਹਿਰ ਨੂੰ ਭਗਤੀ ਲਹਿਰ ਨਹੀਂ ਕਿਹਾ ਜਾ ਸਕਦਾ।

ਸ. ਬਲਦੇਵ ਸਿੰਘ ਜੀ, ਮੈਂ ਇਹ ਕਦੀ ਨਹੀਂ ਕਿਹਾ ਕਿ ਗੁਰੂ ਨਾਨਕ ਜੀ ਵੱਲੋਂ ਚਲਾਈ ਗਈ ਲਹਿਰ ‘ਭਗਤੀ ਲਹਿਰ’ ਹੈ ਸੀ ਜਾਂ ਨਹੀਂ ਸੀ। ਮੈਂ ਤਾਂ ਇਹ ਦਾਵਾ ਕਰਦਾ ਆ ਰਿਹਾ ਹਾਂ ਕਿ ਗੁਰੂ ਜੀ ਵੱਲੋਂ ਚਲਾਈ ਲਹਿਰ ਭਗਤੀ ਲਹਿਰ ਤੋਂ ‘ਅਗਲੇਰਾ ਅਤੇ ਵਡੇਰਾ’ ਕਦਮ ਸੀ। ਇੱਥੇ ਮੈਂ ਆਪ ਜੀ ਨੂੰ ਇਕ ਢੁੱਕਵੀਂ ਉਦਾਹਰਨ ਦਿੰਦਾ ਹਾਂ। ਇਕ ਵਿਅਕਤੀ ਬੀ.ਏ. ਪਾਸ ਕਰਕੇ ਅੱਗੇ ਪੜ੍ਹਾਈ ਕਰਦਾ ਹੈ ਅਤੇ ਐਮ. ਏ. ਦੀ ਡਿਗਰੀ ਹਾਸਲ ਕਰ ਲੈਂਦਾ ਹੈ। ਸਪਸ਼ਟ ਹੈ ਕਿ ਐਮ. ਏ. ਦੀ ਡਿਗਰੀ ਪਰਾਪਤ ਕਰਨਾ ਬੀ.ਏ. ਪਾਸ ਕਰਨ ਦੇ ਮੁਕਾਬਲੇ ਤੇ ‘ਅਗਲੇਰਾ ਅਤੇ ਵਡੇਰਾ’ ਕਦਮ ਹੈ। ਪਰੰਤੂ ਜਦੋਂ ਅਸੀਂ ਕਹਾਂਗੇ ਕਿ ਕੋਈ ਵਿਅਕਤੀ ਐਮ. ਏ. ਪਾਸ ਹੈ ਤਾਂ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਰਹੇਗੀ ਕਿ ਉਹ ਬੀ.ਏ. ਪਾਸ ਹੈ। ਇੱਥੇ ਭਗਤੀ ਲਹਿਰ ਅਤੇ ਗੁਰੂ ਨਾਨਕ ਜੀ ਦੇ ਫਲਸਫੇ ਨੂੰ ਲੈਕੇ ਆਪ ਜੀ ਦੀ ਸਥਿਤੀ ਇੰਜ ਹੈ ਜਿਵੇਂ ਇਕ ਐਮ.ਏ. ਪਾਸ ਵਿਅਕਤੀ ਬਾਰੇ ਇਹ ਕਹਿਣ ਤੇ ਜ਼ੋਰ ਦਿੱਤਾ ਜਾਵੇ ਕਿ ਉਹ ਬੀ.ਏ. ਪਾਸ ਹੈ। ਇਸ ਤੋਂ ਅੱਗੇ ਜਦੋਂ ਆਪ ਜੀ ਇਸ ਗੱਲ ਦੀ ਜ਼ਿੱਦ ਕਰਦੇ ਹੋ ਕਿ ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ‘ਭਗਤੀ ਲਹਿਰ’ ਹੀ ਸੀ ਉਸ ਵਕਤ ਜਾਂ ਤਾਂ ਆਪ ਜੀ ਮਾਨਵਵਾਦ ਦੇ ਫਲਸਫੇ ਸਬੰਧੀ ਸਪਸ਼ਟ ਨਹੀਂ ਵਿਖਾਈ ਦਿੰਦੇ ਜਾਂ ਫਿਰ ਆਪ ਜੀ ‘ਭਗਤੀ ਲਹਿਰ’ ਨੂੰ ਹੀ ਠੀਕ ਤਰ੍ਹਾਂ ਸਮਝ ਰਹੇ ਨਹੀਂ ਜਾਪਦੇ। ਇਸ ਲਈ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪਹਿਲਾਂ ਆਪ ਜੀ ਭਗਤੀ ਲਹਿਰ, ਸੂਫੀ ਲਹਿਰ ਅਤੇ ਮਾਨਵਵਾਦ ਦੀ ਲਹਿਰ ਸਬੰਧੀ ਵਾਜਬ ਅਧਿਐਨ ਕਰ ਲਵੋ। ਫਿਰ ਹੀ ਆਪ ਜੀ ਨਾਲ ਇਸ ਵਿਸ਼ੇ ਸਬੰਧੀ ਲਾਹੇਵੰਦ ਵਿਚਾਰ-ਚਰਚਾ ਹੋ ਸਕੇਗੀ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


27/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੰਜ-ਪਿਆਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।
ਰੱਬ ਹਰ ਥਾਂ, ਗੁਰ ਘਰ `ਚ ਸ਼ਬਦ ਗੁਰ, ਸਭ ਗੁਰਸਿੱਖ, ਸਿੱਖ ਸੰਗਤ।
ਪੰਜ-ਪਿਆਰੇ, ਗੁਰਮੁੱਖ- ਗੁਰਸਿੱਖ, ਰੂਹ ਵਿੱਚ ਸਿੱਖੀ ਰੰਗਤ।
ਸ਼ਬਦ-ਗੁਰੂ ਦੀ ਗੋਦ `ਚ ਬਹਿਕੇ, ਕਰਨ ਫੈਸਲੇ ਨਿਆਰੇ।
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।
ਪੰਜਾਂ ਵਿੱਚ ਰੱਬ ਵਸਦਾ ਹੈ ਜਦ ਗੋਦ ਗੁਰੁ ਦੀ ਹੁੰਦੇ।
ਓਟ ਓਸਦੀ, ਸੋਚ ਪੰਥ ਦੀ, ਨੈਣ ਅਰਦਾਸ `ਚ ਮੁੰਦੇ।
ਸ਼ੁਣ ਸਭ ਦੀ ਫਿਰ ਤੋਲ-ਮੋਲ ਕੇ, ਆਖਣ ਸ਼ਬਦ ਨਿਆਰੇ।
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।
ਮੁੱਖ ਥੀਂ ਬੋਲੇ ਰੱਬ ਜਦ, ਹੁੰਦਾ ਸਦਾ ਫੈਸਲਾ ਸੱਚਾ।
ਪੱਖ ਨਾ ਕੋਈ, ਖਿੱਚ ਨਾ ਕੋਈ, ਸ਼ਬਦ ਨਾ ਕੋਈ ਕੱਚਾ।
ਦੁਨਿਆਬੀ ਮਾਇਆ ਤੋਂ ਹਟਕੇ, ਕਰਨ ਫੈਸਲੇ ਸਾਰੇ।
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।
ਸਾਰੇ ਸਿੱਖ ਆਖਣ ਸਿਰ ਮੱਥੇ, ਹੁਕਮ ਵਾਹਿਗੁਰੂ ਸਮਝਣ।
ਕਦੇ ਕੋਤਾਹੀ ਕੋਈ ਨਾ ਕਰਦਾ, ਰੂਹ ਰੱਬ ਦੀ ਵਿੱਚ ਜਾਨਣ।
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।
ਗੁਰੂਆਂ ਵੀ ਉਨ੍ਹਾਂ ਦੀ ਮੰਨੀ, ਸਮਝ ਰੂਪ ਕਰਤਾਰੇ।
ਪੰਜ-ਪਿਆਰੇ ਜੋ ਵੀ ਕਹਿੰਦੇ ਸਭ ਸਿੱਖ ਮੰਨਦੇ ਆਏ।
ਭਾਈ ਮਨੀ ਸਿੰਘ ਬੰਦ ਕਟਵਾਏ, ਰਾਜਾ ਕੋੜੇ ਖਾਏ।
ਤਾਰੂ ਸਿੰਘ ਨੇ ਬਖਸ਼ਿਆ ਕਾਤਿਲ, ਹੁਕਮ ਨੂੰ ਮੰਨ ਆਧਾਰੇ।
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।
ਜੋ ਮਾਇਆ ਵਿੱਚ ਜਾਂ ਛਾਇਆ ਵਿਚ, ਲੋਭ ਲਾਲਚ ਵਿੱਚ ਆਏ।
ਪੰਜ-ਪਿਆਰੇ ਦੀ ਥਾਂ ਉਹ ਨੇ, ਪੰਥ ਗਦਾਰ ਕਹਾਏ।
ਆਖਰ ਵਿੱਚ ਉਨ੍ਹਾਂ ਨੂੰ ਸੰਗਤ, ਬੁਰੀ ਤਰ੍ਹਾਂ ਧੁਤਕਾਰੇ।
ਪਹਿਲਾਂ ਰੱਬ, ਫਿਰ ਸ਼ਬਦ ਗੁਰੁ, ਫਿਰ ਸੰਗਤ, ਪੰਜ-ਪਿਆਰੇ।
ਸਿੱਖੀ ਦੇ ਇਹ ਮੁੱਖ ਧੁਰੇ ਨੇ, ਇਨ੍ਹਾਂ ਤੋਂ ਥੱਲੇ ਸਾਰੇ।


26/10/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਗੁਰਮੁੱਖ ਪਿਆਰੇ ਖਾਲਸਾ ਮੱਖਣ ਸਿੰਘ ਜੀ, (ਸਿੱਖ ਮਾਰਗ)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
“ਸਿਮਰਨ” ਬਾਰੇ ਅਰੰਭ ਹੋਈ ਚਰਚਾ, ਬਹੁਤ ਹੀ ਲਾਭਦਾਕਿ ਹੋਵੇਗੀ ਜੇ ਅਸੀਂ ਸੱਚੀ ਬਾਣੀ ਦੇ ਘੇਰੇ ਵਿੱਚ ਰਹਿ ਕੇ ਆਪਣੇ ਵਿਚਾਰ ਸਾਂਝੇ ਕਰਦੇ ਰਹੀਏ, ਜਿਵੇਂ ਦੇਖੋ:
ਆਸਾ ਕੀ ਵਾਰ ਮ: ੧॥ ਗੁਰੂ ਗਰੰਥ ਸਾਹਿਬ-ਪੰਨਾ ੪੬੫॥
…. ਨਾਨਕ ਭਉਦਿਆ ਗਣਤ ਨ ਅੰਤ॥ ਬੰਧਨ ਬੰਧਿ ਭਵਾਏ ਸੋਇ॥
ਪਇਐ ਕਿਰਤਿ ਨਚੈ ਸਭੁ ਕੋਇ॥ ਨਚਿ ਨਚਿ ਹਸਹਿ ਚਲਹਿ ਸੇ ਰੋਇ॥
ਉਡਿ ਨ ਜਾਹੀ ਸਿਧ ਨ ਹੋਹਿ॥ ਨਚਣੁ ਕੁਦਣੁ ਮਨ ਕਾ ਚਾਉ॥
ਨਾਨਕ ਜਿਨ੍ਹ ਮਨਿ ਭਉ ਤਿਨ੍ਹਾ ਮਨਿ ਭਾਉ॥ ੨॥
ਗਉੜੀ ਸੁਖਮਨੀ ਮ: ੫॥ (ਪੰਨਾ ੨੯੫)
ਸਲੋਕੁ॥ ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ॥
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ॥
ਅਸਟਪਦੀ॥ ਪੂਰੇ ਗੁਰ ਕਾ ਸੁਨਿ ਉਪਦੇਸੁ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ॥
ਸਾਸਿ ਸਾਸਿ ਸਿਮਰਹੁ ਗੋਬਿੰਦ॥
ਮਨ ਅੰਤਰ ਕੀ ਉਤਰੈ ਚਿੰਦ॥
ਆਸ ਅਨਿਤ ਤਿਆਗਹੁ ਤਰੰਗ॥
ਸੰਤ ਜਨਾ ਕੀ ਧੂਰਿ ਮਨ ਮੰਗ॥
ਆਪੁ ਛੋਡਿ ਬੇਨਤੀ ਕਰਹੁ॥
ਸਾਧਸੰਗਿ ਅਗਨਿ ਸਾਗਰੁ ਤਰਹੁ॥
ਹਰਿ ਧਨ ਕੇ ਭਰਿ ਲੇਹੁ ਭੰਡਾਰ॥
ਨਾਨਕ ਗੁਰ ਪੂਰੇ ਨਮਸਕਾਰ ੧॥
ਗੁਰੂ ਗਰੰਥ ਸਾਹਿਬ-ਪੰਨਾ ੧੩੭੫-੭੬॥
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ੨੧੨॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥
ਹਾਥਿ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ ੨੧੩॥
ਇਸ ਲਈ, ਸੰਸਾਰੀ ਜੀਵਨ ਬਤੀਤ ਕਰਦਿਆਂ, ਗੁਰਬਾਣੀ ਉਪਦੇਸ਼ ਅਨੁਸਾਰ ਸਾਨੂੰ ਅਕਾਲ ਪੁਰਖ ਨੂੰ ਸਦਾ ਆਪਣੇ ਨਾਲ ਹੀ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਸ ਦੇ ਹੁਕਮ ਵਿੱਚ ਰਹਿ ਕੇ ਅਨੰਦ ਪ੍ਰਾਪਤ ਕਰਨਾ ਚਾਹੀਦਾ ਹੈ। ਪਰ ਅਜ-ਕਲ ਬਹੁਤ ਸਾਰੇ ਸਿੱਖਾਂ ਨੇ ‘ਸਿਮਰਨ’ ਨੂੰ ਮਨ-ਪਰਚਾਵਾ ਹੀ ਸਮਝ ਲਿਆ ਹੈ, ਜਿਵੇਂ ਕਈ “ਚਰਿਤ੍ਰੋਪਾਖਿਆਨ” ਦੇ ੪੦੪ ਚਰਿਤ੍ਰ ਦੀ ਕਬ੍ਹਯੋ ਬਾਚ ਬੇਨਤੀ ਚੌਪਈ (ਲੜੀ ਨੰਬਰ ੩੭੭-੪੦੫) ਨੂੰ ਹੀ ਸਿਮਰਨ ਸਮਝਦੇ ਹਨ, ਕਈ ਪ੍ਰਾਣੀ “ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ. . ਜਾਂ ਤੂੰਹੀ, ਤੂੰਹੀ, ਤੂੰਹੀ ਉਚਾਰਨ ਵਿੱਚ ਮੱਸਤ ਹੋ ਜਾਂਦੇ ਹਨ। ਡੇਰੇਦਾਰ ਗੁਰਬਾਣੀ ਦੀ ਇੱਕ ਲਾਈਨ ਜਾਂ ਸ਼ਬਦ ਦੇ ਰੱਟਨ ਕਰਨ ਨੂੰ ਸਿਮਰਨ ਕਰਨ ਲਈ ਜੋਰ ਦਿੰਦੇ ਹਨ ਅਤੇ ਨਾਲ ਹੀ ਮਾਲਾ ਦੇ ਮਣਕੇ ਫੇਰਦੇ ਰਹਿੰਦੇ ਹਨ!
ਹੋਰ ਦੇਖੋ, ਗੁਰਬਾਣੀ ਕੀ ਸੇਧ ਦਿੰਦੀ ਹੈ:
ਗੂਜਰੀ ਮਹਲਾ ੩-ਪੰਨਾ ੪੯੧॥
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ॥ ੧॥
ਵਡਹੰਸੁ ਮਹਲਾ ੩-ਪੰਨਾ ੫੬੫॥
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ॥ ੮॥ ੨॥
ਸੂਹੀ ਮਹਲਾ ੪-ਪੰਨਾ ੭੩੨॥
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ॥
ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ॥ ੧॥

ਅਤੇ ਭਾਈ ਗੁਰਦਾਸ ਜੀ ਕਬਿਤ ਸਵਯੇ ਨੰਬਰ ੫੪੨ ਦੁਆਰਾ ਕਹਿੰਦੇ ਹਨ:
ਜੈਸੇ ਖਾਂਡੁ ਖਾਂਡੁ ਕਹੈ ਮੁਖਿ ਨਹੀ ਮੀਠਾ ਹੋਇ ਜਬ ਲਗੁ ਜੀਭ ਸਵਾਦ ਖਾਂਡੁ ਨਹੀਂ ਪਾਈਐ।
ਜੈਸੇ ਗਿਆਨੁ ਗਿਅਨ ਕਹੈ ਗਿਆਨ ਹੂੰ ਨ ਹੋਤ ਕਛੁ ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ।
ਪ੍ਰਚਾਰਕਾਂ ਅਤੇ ਸੰਗਤ ਨੂੰ ਚਾਹੀਦਾ ਹੈ ਕਿ ਉਹ ਗੁਰੂ ਗਰੰਥ ਸਹਿਬ ਵਿੱਚ ਅੰਕਿਤ ਸੱਚੀ ਬਾਣੀ ਦਾ ਹੀ ਪਾਠ, ਕੀਰਤਨ, ਕਥਾ, ਸਿਮਰਨ ਸੋਚ-ਸਮਝ ਕੇ ਕਰਨ ਤਾਂ ਜੋ ਅਸੀਂ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਪਣਾ ਜੀਵਨ ਸਫਲਾ ਕਰ ਸਕੀਏ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੬ ਅਕਤੂਬਰ ੨੦੧੫


26/10/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲ਼ਦੇਵ ਸਿੰਘ ਫਿਰੋਜ਼ਪੁਰ ਜੀ,

ਸਤਿ ਕਰਤਾਰ !

ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ 25.10.’15 ਦੀ ਤਾਰੀਖ ਵਿਚ ਪਾਏ ਗਏ ਪੱਤਰ ਵਿਚਲੇ ਮੈਨੂੰ ਸੰਬੋਧਿਤ ਹੋ ਕੇ ਲਿਖੇ ਹਿੱਸੇ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਆਪ ਜੀ ਨੇ ਆਪਣੀ ਇਸ ਲਿਖਤ ਵਿਚ ਢੇਰ ਸਾਰੇ ਨੁਕਤੇ ਪੇਸ਼ ਕਰ ਦਿੱਤੇ ਹਨ ਜਿਹਨਾਂ ਦਾ ਇਕ ਹੀ ਪੱਤਰ ਰਾਹੀਂ ਉੱਤਰ ਦੇਣਾ ਮੇਰੇ ਲਈ ਬਹੁਤ ਮੁਸ਼ਕਿਲ ਜਾਪਦਾ ਹੈ। ਇਸ ਕਰਕੇ ਮੈਂ ਆਪ ਜੀ ਵੱਲੋਂ ਪੇਸ਼ ਕੀਤੇ ਨੁਕਤਿਆਂ ਨੂੰ ਇਕ-ਇਕ ਕਰਕੇ ਉਹਨਾਂ ਸਬੰਧੀ ਆਪਣਾ ਪ੍ਰਤੀਕਰਮ ਪੇਸ਼ ਕਰਦਾ ਰਹਾਂਗਾ। ਅੱਜ ਵਾਲੇ ਇਸ ਪੱਤਰ ਵਿਚ ਮੈਂ ਆਪ ਜੀ ਦੇ ‘ਨਾਨਕ ਮਿਸ਼ਨ’ ਸਬੰਧੀ ਦਿੱਤੇ ਗਏ ਵਿਚਾਰਾਂ ਨੂੰ ਹੀ ਲਵਾਂਗਾ।

ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਆਪ ਜੀ ਆਪਣੇ-ਆਪ ਨੂੰ ‘ਨਾਨਕ ਮਿਸ਼ਨ’ ਦਾ ਮੈਂਬਰ ਹੀ ਸਮਝਦੇ ਹੋ। ਮੈਂਬਰ ਬਣਨ ਵਾਸਤੇ ਫੀਸ ਭਰਨ ਦਾ ਨਿਯਮ ਤਾਂ ਹੈ ਪਰੰਤੂ ਇਹ ਫੀਸ ਤਿੰਨ ਤਰ੍ਹਾਂ ਦੀ ਹੈ। ਹੋ ਸਕਦਾ ਹੈ ਆਪ ਜੀ ਨੂੰ ਕੋਰ ਕਮੇਟੀ ਮੈਂਬਰ ਅਤੇ ਜੀਵਨ ਮੈਂਬਰ ਵਾਲੀ ਫੀਸ ਜ਼ਿਆਦਾ ਲੱਗ ਰਹੀ ਹੋਵੇ ਪਰੰਤੂ ਆਪ ਜੀ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਕੋਰ ਕਮੇਟੀ ਦੀਆਂ ਸੀਟਾਂ ਉਂਜ ਹੀ ਬਹੁਤ ਸੀਮਿਤ ਹਨ ਅਤੇ ਇਹਨਾਂ ਦੋਵ੍ਹਾਂ ਵਰਗਾਂ ਲਈ ਉਹ ਸੱਜਣ ਹੀ ਮੈਂਬਰ ਬਣ ਸਕਦੇ ਹਨ ਜੋ ‘ਨਾਨਕ ਮਿਸ਼ਨ’ ਦੀ ਵਿਚਾਰਧਾਰਾ ਨਾਲ ਸੌ ਫੀਸਦੀ ਸਹਿਮਤ ਹੋਣ। ਤੀਸਰਾ ਵਰਗ ਆਮ ਮੈਂਬਰਾਂ ਦਾ ਹੈ ਅਤੇ ਇਕ ‘ਆਮ ਮੈਂਬਰ’ ਲਈ ਫੀਸ ਕੇਵਲ ਇਕ ਸੌ ਰੁਪਏ ਸਾਲਾਨਾ ਹੈ। ਜੇਕਰ ਆਪ ਜੀ ਲਈ ਇਹ ਵੀ ਮੁਸ਼ਕਿਲ ਲੱਗੇ ਤਾਂ ਕੋਈ ਗੱਲ ਨਹੀਂ ਇਸ ਦਾ ਪਰਬੰਧ ਵੀ ਹੋ ਜਾਵੇਗਾ ਪਰੰਤੂ ਆਪ ਜੀ ਨੂੰ ਮੈਂਬਰਸ਼ਿਪ ਫਾਰਮ ਜ਼ਰੂਰ ਹੀ ਭਰਨਾ ਪਵੇਗਾ। ਸੋ ਕਿਰਪਾ ਕਰਕੇ ਆਪ ਜੀ ‘ਨਾਨਕ ਮਿਸ਼ਨ’ ਦਾ ‘ਆਮ ਮੈਂਬਰ’ ਬਣਨ ਲਈ ਆਪਣਾ ਫਾਰਮ ਭਰ ਕੇ ਛੇਤੀ ਤੋਂ ਛੇਤੀ ਭੇਜਣ ਦੀ ਕਿਰਪਾਲਤਾ ਕਰਨੀ ਜੀ।

ਸ. ਬਲਦੇਵ ਸਿੰਘ ਜੀ, ‘ਨਾਨਕ ਮਿਸ਼ਨ’ ਮੇਰੇ ‘ਕੱਲੇ ਵੱਲੋਂ ਸਥਾਪਤ ਨਹੀਂ ਕੀਤਾ ਗਿਆ, ਇਹ ਸਮਾਨ ਵਿਚਾਰਾਂ ਵਾਲੇ ਕਈ ਸੱਜਣਾ ਵੱਲੋਂ ਕੀਤੇ ਗਏ ਸਾਂਝੇ ਉੱਦਮ ਕਰ ਕੇ ਹੋਂਦ ਵਿਚ ਆਇਆ ਹੈ। ਆਪ ਜੀ ਵੱਲੋਂ ‘ਨਾਨਕ ਮਿਸ਼ਨ’ ਸਬੰਧੀ ਵਿਖਾਈ ਜਾ ਰਹੀ ਦਿਲਚਸਪੀ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ । ਆਪ ਜੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਾਰੇ ਸੁਝਾਵਾਂ ਅਤੇ ਸ਼ੰਕਿਆਂ ਦਾ ‘ਨਾਨਕ ਮਿਸ਼ਨ’ ਦੇ ਪਰਬੰਧਕਾਂ ਵੱਲੋਂ ਭਰਪੂਰ ਸਵਾਗਤ ਹੈ ਜੀ।

ਸ. ਬਲਦੇਵ ਸਿੰਘ ਜੀ, ਆਪ ਜੀ ਨੇ ਮੇਰੇ ਵਰਗੇ ਨਿਮਾਣੇ ਜਿਹੇ ਬੰਦੇ ਲਈ ਜੋ ਇਤਨੇ ਚੰਗੇ ਸ਼ਬਦ ਲਿਖ ਭੇਜੇ ਹਨ ਮੈਂ ਉਹਨਾਂ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਇੱਥੇ ਮੈਂ ਆਪ ਜੀ ਅੱਗੇ ਹੇਠਾਂ ਦਿੱਤੇ ਸੁਝਾ ਵੀ ਪੇਸ਼ ਕਰਨਾ ਚਾਹੁੰਦਾ ਹਾਂ:

1. ਆਪ ਜੀ ਦੇ ਵੈਬਸਾਈਟ ਲਈ ਭੇਜੇ ਪੱਤਰ ਲੰਬੇ ਹੋ ਜਾਂਦੇ ਹਨ। ਅਜਿਹੇ ਪੱਤਰ ਛੋਟੇ ਹੋਣੇ ਚਾਹੀਦੇ ਹਨ। ਬਹੁਤੇ ਪਾਠਕ ਲੰਬੀ ਲਿਖਤ ਨੂੰ ਪਸੰਦ ਨਹੀਂ ਕਰਦੇ। ਦੁਹਰਾਅ ਤੋਂ ਬਚਣ ਨਾਲ ਵੀ ਪੱਤਰ ਛੋਟਾ ਰਹਿ ਸਕਦਾ ਹੈ।

2. ਆਪ ਜੀ ਉਤਨਾ ਚਿਰ ਮੇਰੇ ਪੱਤਰਾਂ ਸਬੰਧੀ ਆਪਣਾ ਪ੍ਰਤੀਕਰਮ ਭੇਜਣ ਦੀ ਖੇਚਲ ਨਾ ਕਰਨਾ ਜਿਤਨਾ ਚਿਰ ਮੈਂ ਆਪ ਜੀ ਦੇ ਵਿਚਾਰ-ਅਧੀਨ ਪੱਤਰ ਵਿਚਲੇ ਸਾਰੇ ਨੁਕਤਿਆਂ ਨੂੰ ਨਿਪਟਾ ਨਹੀਂ ਲੈਂਦਾ।

ਗੁਸਤਾਖੀ ਲਈ ਖਿਮਾਂ ਦਾ ਜਾਚਕ ਹਾਂ ਜੀ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।


26/10/15)
ਗਿਆਨੀ ਅਵਤਾਰ ਸਿੰਘ

‘‘ਕੁਤਾ ਰਾਜ ਬਹਾਲੀਐ; ਫਿਰਿ ਚਕੀ ਚਟੈ।’’

ਗਿਆਨੀ ਅਵਤਾਰ ਸਿੰਘ, (ਸੰਪਾਦਕ gurparsad.com) -98140-35202

ਹਥਲੇ ਲੇਖ ਦਾ ਮੂਲ (ਵਿਸ਼ਾ) ‘‘ਕੁਤਾ ਰਾਜ ਬਹਾਲੀਐ; ਫਿਰਿ ਚਕੀ ਚਟੈ।’’ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਵਾਰ 35 ਵੀਂ ਦੀ ਆਰੰਭਕ (ਪਹਿਲੀ) ਪਉੜੀ ਹੈ, ਜਿਸ ਵਿੱਚ ‘ਭਾਈ ਸਾਹਿਬ’ ਜੀ ਆਪਣੇ ਵਿਸ਼ੇ ਦਾ ਵਿਸਥਾਰ 6 ਤੁਕਾਂ ਦੀ ਰਾਹੀਂ ਕਰਦੇ ਹਨ।

‘ਭਾਈ ਸਾਹਿਬ’ ਜੀ ਨੂੰ ‘ਗੁਰਮਤਿ’ ਦੇ ਮਹਾਨ ਵਿਆਖਿਆਕਾਰ ਵਜੋਂ ਜਾਣਿਆ ਜਾਂਦਾ ਹੈ। ‘ਸੱਚੇ ਗੁਰੂ’ ਦੇ ਅਨੁਭਵਾਂ ’ਚੋਂ ਪ੍ਰਗਟ ਹੋਏ ਭਾਵ (ਵਿਚਾਰ) ਹੀ ਇੱਕ ਗੁਰਸਿੱਖ ਲਈ ‘ਗੁਰਮਤਿ’ (‘ਧੁਰ ਕੀ ਬਾਣੀ’) ਹੈ। ‘ਸੱਚੇ ਗੁਰੂ’ ਦੀ ਇਹ ਖ਼ਾਸੀਅਤ ਹੁੰਦੀ ਹੈ ਕਿ ਉਸ ਦਾ ਹਰ ਬਚਨ ਵਰਤਮਾਨ ਦੇ ਹਾਲਾਤਾਂ ’ਤੇ ਢੁੱਕਦਾ ਰਹਿੰਦਾ ਹੈ ਭਾਵ ‘ਸੱਚੇ ਗੁਰੂ’ ਦਾ ਉਪਦੇਸ਼ ਕਦੇ ਵੀ ਪੁਰਾਣਾ (ਭੂਤ, ਬੀਤਿਆ ਹੋਇਆ) ਨਹੀਂ ਹੁੰਦਾ; ਜਿਵੇਂ: ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥’’ (ਮ: ੧/੬੬੦)

‘ਸੱਚੇ ਗੁਰੂ’ ਦੇ ਮੁਕਾਬਲੇ ‘ਕੱਚੇ ਗੁਰੂ’ ਦੀ ਇਹ ਪਰਖ ਹੁੰਦੀ ਹੈ ਕਿ ਸਰੀਰਕ ਜਾਮੇ ਰਾਹੀਂ ਹਮੇਸ਼ਾਂ ਵਰਤਮਾਨ ’ਚ ਵਿਚਰਦਿਆਂ ਵੀ ਉਸ ਦਾ ਉਪਦੇਸ਼ ਕਦੇ ਵੀ ਜ਼ਮੀਨੀ ਹਾਲਾਤਾਂ ਅਨੁਸਾਰ ਨਹੀਂ ਹੁੰਦਾ ਭਾਵ ਉਸ ਦੇ ਬਚਨ ਭੂਤ ਜਾਂ ਭਵਿੱਖ ਦੇ ਸੰਕੇਤਾਂ ’ਚ ਹੀ ਗੁੰਮ ਹੋ ਜਾਂਦੇ ਹਨ, ਜਿਸ ਦਾ ਅਨੁਮਾਨ ਇਸ ਚੁਪ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਜੋਕੇ ਸਮੇਂ ਦੌਰਾਨ ਭਾਰਤ ’ਚ ਅਮਨ-ਚੈਨ ਨਾਲ ਰਹਿਣ ਵਾਲਾ ਹਰ ਵਰਗ ਦੁਖੀ ਹੈ ਤੇ ਅਖੌਤੀ ‘ਗੁਰੂਆਂ’ ਦੀਆਂ ਵੀ ਡਾਰਾਂ ਫਿਰਦੀਆਂ ਹਨ ਪਰ ਉਹਨਾਂ ਦੇ ਮੂੰਹੋਂ ਕੋਈ ਵੀ ਬਚਨ ਜ਼ਮੀਨੀ ਹਾਲਾਤਾਂ ਅਨੁਸਾਰ ਨਹੀਂ ਨਿਕਲਦਾ।

‘ਭਾਈ ਗੁਰਦਾਸ’ ਜੀ ‘ਗੁਰਮਤਿ’ ਦੇ ਜਿਸ ਵਿਸ਼ੇ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਉਹ ਹੈ ‘‘ਅੰਧਾ ਆਗੂ, ਜੇ ਥੀਐ; ਕਿਉ ਪਾਧਰੁ ਜਾਣੈ ? ॥ ਆਪਿ ਮੁਸੈ, ਮਤਿ ਹੋਛੀਐ; ਕਿਉ ਰਾਹੁ ਪਛਾਣੈ ?॥’’ (ਮ: ੧/੭੬੭) ਭਾਵ ਜੇ ਕਿਸੇ ਸਮੁਦਾਇ ਦੀ ਅਗਵਾਈ ਕਰਨ ਵਾਲਾ ਹਾਕਮ ਹੀ ਅੰਨ੍ਹਾ ਹੋ ਜਾਵੇ ਤਾਂ ਫਿਰ ਉਹ (ਆਪਣੇ ਵਰਗ ਨੂੰ ਮੰਜ਼ਲ ਵੱਲ ਲੈ ਕੇ ਜਾਣ ਲਈ) ਕਿਸੇ ਯੋਗ ਰਸਤੇ ਦੀ ਤਫ਼ਤੀਸ਼ (ਤਹਿਕੀਕਾਤ) ਕਿਵੇਂ ਕਰ ਸਕਦਾ ਹੈ ? ਇਸ ਅੰਧਾਪਣ ਰੂਪੀ ਹੋਛੀ (ਬਿਬੇਕਹੀਣ) ਅਕਲ ਕਾਰਨ ਆਪ ਤਾਂ (ਚੁਰਾਹੇ ’ਚ ਖੜ੍ਹਾ) ਠੋਕਰਾਂ ਖਾਂਦਾ ਹੈ ਤੇ ਆਪਣੇ ਸਮੁਦਾਇ ਨੂੰ ਵੀ ਸਮੁੰਦਰ ਦੀ ਮੰਝਧਾਰ (ਚਕ੍ਰਵਿਊ) ’ਚ ਗੋਤੇ ਖਾਣ ਲਈ ਮਜਬੂਰ ਕਰ ਦੇਂਦਾ ਹੈ।

‘ਗੁਰੂ ਰਾਮਦਾਸ’ ਜੀ ਵੱਲੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਚੱਲ ਰਹੀ ਕਾਰ ਸੇਵਾ ਦੌਰਾਨ ‘ਗੁਰੂ ਅਰਜਨ ਸਾਹਿਬ’ ਜੀ ਦੇ ਵੱਡੇ ਭਰਾਤਾ ‘ਬਾਬਾ ਪ੍ਰਿਥੀ ਚੰਦ’ ਜੀ ਨੂੰ ਸੰਗਤਾਂ ਵੱਲੋਂ ਆ ਰਹੀ ਦਸਵੰਧ ਰਕਮ ਨੂੰ ਇਕੱਤਰ ਕਰਨ ਤੇ ਯੋਗ ਤਰੀਕੇ ਨਾਲ ਖ਼ਰਚ ਕਰਨ ਵਾਲੀ ਸੇਵਾ ਦੇ ਅਧਿਕਾਰ ਮਿਲੇ ਹੋਏ ਸਨ, ਪਰ ਕੁਮਤਿ (ਤੁਛ ਸੋਚ) ਕਾਰਨ ‘ਬਾਬਾ ਪ੍ਰਿਥੀ ਚੰਦ’ ਜੀ ਅਹੰਕਾਰੀ ਬ੍ਰਿਤੀ ਦੇ ਮਾਲਕ ਬਣ ਗਏ। ‘ਗੁਰੂ ਅਰਜਨ ਸਾਹਿਬ’ ਜੀ ਨੂੰ ਗੁਰਿਆਈ ਮਿਲਣ ਉਪਰੰਤ ‘ਬਾਬਾ ਪ੍ਰਿਥੀ ਚੰਦ’ ਜੀ ਉਨ੍ਹਾਂ ਨਾਲ ਈਰਖਾ ਰੱਖਣ ਲੱਗ ਪਿਆ ਤੇ ‘ਗੁਰੂ ਘਰ’ ਨਾਲੋਂ ਸੰਗਤਾਂ ਨੂੰ ਤੋੜ ਕੇ ਆਪਣੇ ਨਾਲ ਜੋੜਨ ਦਾ ਯਤਨ ਕਰਦਾ ਰਿਹਾ, ਜਿਨ੍ਹਾਂ ਵਿੱਚੋਂ ਇੱਕ ਘਟਨਾ ‘ਬਾਬਾ ਸੱਤਾ-ਬਲਵੰਡ’ ਜੀ ਬਾਰੇ ਪ੍ਰਸਿੱਧ ਹੈ।

ਸੰਗਤਾਂ ਦੀ ਦਸਵੰਧ ਭੇਟਾ ਇਕੱਤਰ ਕਰਨ ਤੇ ਉਸ ਦੀ ਯੋਗ ਵਰਤੋਂ ਕਰਨ ਬਦਲੇ ‘ਗੁਰੂ ਘਰੋਂ’ ਮਿਲੇ ਬੇਅੰਤ ਮਾਨ-ਸਨਮਾਨ (ਅਧਿਕਾਰ) ਦੇ ਬਾਵਜੂਦ ਛੋਟੀਆਂ ਛੋਟੀਆਂ ਗੱਲਾਂ ’ਤੇ ਨਿੱਜੀ ਸੁਆਰਥ (ਹਉਮੈ, ਛਲ-ਕਪਟ ਆਦਿ) ਕਾਰਨ ‘ਗੁਰੂ ਘਰ’ ਪ੍ਰਤੀ ਈਰਖਾ ਰੱਖਣ ਲੱਗ ਪਿਆ, ਜਿਸ ਦਾ ਜ਼ਿਕਰ ‘ਭਾਈ ਸਾਹਿਬ’ ਜੀ ਦੁਆਰਾ ਇਉਂ ਕੀਤਾ ਗਿਆ: ‘‘ਮੀਣਾ ਹੋਆ ਪਿਰਥੀਆ; ਕਰਿ ਕਰਿ ਤੋਢਕ, ਬਰਲੁ ਚਲਾਇਆ।’’ (ਭਾਈ ਗੁਰਦਾਸ ਜੀ, ਵਾਰ ੨੬ ਪਉੜੀ ੩੩) ਭਾਵ ‘ਬਾਬਾ ਪ੍ਰਿਥੀ ਚੰਦ’ ਛਲ-ਕਪਟੀ ਸੋਚ ਦਾ ਧਾਰਨੀ ਹੋ ਕੇ ਨਿੱਜ ਸੁਆਰਥ ਕਾਰਨ ਸਖ਼ਤਾਈ ਕਰਦਿਆਂ ਪਾਗਲਪਣ ਨੂੰ ਪ੍ਰਫੁਲਿਤ (ਵਿਕਸਿਤ) ਕਰਨ ਲੱਗ ਗਿਆ।

‘ਭਾਈ ਗੁਰਦਾਸ’ ਜੀ ਨੇ ਉਕਤ ਹਾਲਾਤਾਂ ਨੂੰ ਧਿਆਨ ’ਚ ਰੱਖਦਿਆਂ ‘ਬਾਬਾ ਪ੍ਰਿਥੀ ਚੰਦ’ ਜੀ ਦੀ ਸੋਚ ਪ੍ਰਤੀ ਸੰਗਤਾਂ ਨੂੰ ਸੁਚੇਤ ਕਰਨ ਵਾਲੇ ਕਈ ਸ਼ਬਦ ਆਪਣੀ ਰਚਨਾ ’ਚ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ: ‘‘ਕੁਤਾ ਰਾਜ ਬਹਾਲੀਐ; ਫਿਰਿ ਚਕੀ ਚਟੈ।’’ ਭਾਵ ‘ਬਾਬਾ ਪ੍ਰਿਥੀ ਚੰਦ’ ਜੀ ਨੂੰ ਇਤਨਾ ਮਾਨ-ਸਨਮਾਨ ਮਿਲਣ ਉਪਰੰਤ ਵੀ ਨਿਕੀਆਂ ਨਿਕੀਆਂ ਗੱਲਾਂ ਨੂੰ ਵਧਾ ਚੜ੍ਹਾ ਕੇ ਇਉਂ ਈਰਖਾ ਕਰ ਰਿਹਾ ਹੈ ਜਿਵੇਂ ਕੋਈ ਕੁੱਤਾ ਆਪਣਾ ਪੇਟ ਭਰਨ ਉਪਰੰਤ ਥੋੜਾ ਜਿਹਾ ਬਾਕੀ ਰਿਹਾ ਚੱਕੀ ਦੇ ਪੁੜਾਂ ਨਾਲ ਲੱਗਿਆ ਆਟਾ ਵੀ ਚੱਟਣ ਲੱਗ ਜਾਂਦਾ ਹੈ।

ਸੁਆਰਥੀ ਬੰਦੇ ਦੁਆਰਾ ਆਪਣੀਆਂ ਅਸੀਮ ਵਧਾਈਆਂ ਹੋਈਆਂ ਉਮੰਗਾਂ ਉਸ ਨੂੰ ਸੰਤੁਸ਼ਟ ਨਹੀਂ ਰਹਿਣ ਦਿੰਦੀਆਂ, ਜਿਸ ਕਾਰਨ ਉਸ ਦੀ ਸੋਚ ਆਪਣੇ ਵੱਡੇ ਬਜ਼ੁਰਗਾਂ ਨਾਲ ਵੀ ਟਕਰਾਉਣ ਲੱਗ ਜਾਂਦੀ ਹੈ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ ਹੁੰਦਾ ਹੈ। ‘ਗੁਰੂ ਰਾਮਦਾਸ ਸਾਹਿਬ’ ਜੀ ਦੁਆਰਾ ‘ਬਾਬਾ ਪ੍ਰਿਥੀ ਚੰਦ’ ਜੀ ਪ੍ਰਤੀ ਉਚਾਰਨ ਕੀਤਾ ਗਿਆ ਸ਼ਬਦ ‘ਸੁਆਰਥੀ ਸੋਚ’ ਦੀ ਪੁਸ਼ਟੀ ਕਰਦਾ ਹੈ; ਜਿਵੇਂ: ‘‘ਕਾਹੇ ਪੂਤ ! ਝਗਰਤ ਹਉ; ਸੰਗਿ ਬਾਪ ॥ ਜਿਨ ਕੇ ਜਣੇ, ਬਡੀਰੇ ਤੁਮ ਹਉ; ਤਿਨ ਸਿਉ ਝਗਰਤ ਪਾਪ ॥’’ (ਮ: ੪/੧੨੦੦) ਭਾਵ ਜਿਨ੍ਹਾਂ ਦੀ ਮਦਦ ਨਾਲ ਤੁਸੀ ਵੱਡੇ ਹੋਏ ਹੋ ਉਨ੍ਹਾਂ ਨਾਲ ਝਗੜਨਾ ਮਹਾਂ ਪਾਪ ਹੈ, ਤਾਂ ‘ਸੁਆਰਥੀ ਸੋਚ’ ਮਨੁੱਖ ਸਮਝਣ ਦੀ ਬਜਾਏ ਕ੍ਰੋਧਿਤ ਹੁੰਦਾ ਹੈ ਭਾਵ ਮੂੰਹ ਵਿੱਚੋਂ ਝੱਗ ਸੁੱਟਦਾ ਹੈ ਜਿਸ ਦਾ ਜ਼ਿਕਰ ‘ਭਾਈ ਗੁਰਦਾਸ’ ਜੀ ਆਪਣੀ ਪਉੜੀ ਦੀ ਦੂਸਰੀ ਪੰਕਤੀ (ਉਦਾਹਰਣ) ’ਚ ਬਿਆਨ ਕਰਦੇ ਹਨ ਕਿ ਜੇ ਸੱਪ ਦਾ ਪੇਟ ਭਰਨ ਲਈ ਦੁੱਧ ਵੀ ਪਿਲਾ ਦਿੱਤਾ ਜਾਵੇ ਤਾਂ ਵੀ ਉਹ ਅੱਗਿਓ (ਹੋਰ ਲਾਲਸਾ ਲਈ) ਨੁਕਸਾਨ ਵੀ ਕਰ ਦਿੰਦਾ ਹੈ ਭਾਵ ਮੂੰਹੋਂ ਜ਼ਹਿਰ ਸੁੱਟ ਦੇਂਦਾ ਹੈ: ‘‘ਸਪੈ ਦੁਧੁ ਪੀਆਲੀਐ, ਵਿਹੁ ਮੁਖਹੁ ਸਟੈ।’’ (ਭਾਈ ਗੁਰਦਾਸ ਜੀ)

‘ਭਗਤ ਕਬੀਰ’ ਜੀ ਰੱਬੀ ਸੇਵਕ ਦੀ ਤੁਲਨਾ ਵਰਖਾ ਰੁੱਤ ’ਚ ਡਿੱਗੇ ਪਾਣੀ ਦੇ ਗੜੇ (ਓਲੇ) ਨਾਲ ਕਰਦੇ ਹਨ ਜੋ ਪਿਘਲ ਕੇ (ਆਪਣੀ ਹੋਂਦ ਮਿਟਾ ਕੇ) ਆਪਣੇ ਮੂਲ (ਪਾਣੀ) ਦਾ ਹੀ ਰੂਪ ਬਣ ਜਾਂਦਾ ਹੈ: ‘‘ਓਰਾ ਗਰਿ ਪਾਨੀ ਭਇਆ; ਜਾਇ ਮਿਲਿਓ ਢਲਿ ਕੂਲਿ ॥’’ (ਭਗਤ ਕਬੀਰ/੧੩੭੪) ਪਰ ਗੁਰੂ ਨਾਨਕ ਸਾਹਿਬ ਜੀ ਸੁਆਰਥੀ (ਪੱਥਰ ਦਿਲ, ਕਠੋਰ, ਅਮੋੜ) ਵਿਅਕਤੀ ਦੇ ਜੀਵਨ ਦੀ ਤੁਲਨਾ ਪਾਣੀ ਵਿੱਚ ਹੀ ਰੱਖੇ ਗਏ ਪੱਥਰ ਨਾਲ ਕਰਦੇ ਹਨ ਜੋ (‘ਬਾਬਾ ਪ੍ਰਿਥੀ ਚੰਦ’ ਵਾਙ ਗੁਰੂ) ਸਮੁੰਦਰ ’ਚ ਰਹਿਣ ਉਪਰੰਤ ਵੀ ਅੰਦਰੋਂ ਅਭਿੱਜ ਹੀ ਰਹਿੰਦਾ ਹੈ, ਜਿਸ ਕਾਰਨ ਉਸ ਦਾ ਜੀਵਨ ਗੁਣਾਂ ਹੀਣ (ਫਿਕਾ) ਹੁੰਦਾ ਹੈ; ਜਿਵੇਂ: ‘‘ਮਨਮੁਖ ਪਥਰੁ ਸੈਲੁ ਹੈ, ਧਿ੍ਰਗੁ ਜੀਵਣੁ ਫੀਕਾ ॥’’ (ਮ: ੧/੪੧੯) ਇਸ ਵਿਸ਼ੇ ਨੂੰ ਹੋਰ ਵਿਸਥਾਰ ਦੇਂਦਿਆਂ ‘ਭਾਈ ਗੁਰਦਾਸ’ ਦੀ ਆਪਣੀ ਤੀਸਰੀ ਤੁਕ (ਉਦਾਹਰਣ) ਰਾਹੀਂ ਬਿਆਨ ਕਰਦੇ ਹਨ ਕਿ ਜਿਵੇਂ ਪਾਣੀ ’ਚ ਪੱਥਰ ਰੱਖਣ ਉਪਰੰਤ ਵੀ ਉਸ ਦਾ ਖ਼ੁਸ਼ਕਪਣ ਦੂਰ ਨਹੀਂ ਹੁੰਦਾ ਇਸ ਤਰ੍ਹਾਂ ਹੀ ਸੁਆਰਥੀ ਵਿਅਕਤੀ (ਪੱਥਰ ਦਿਲ, ਅਮੋੜ) ਦਾ ਮਨਹਠ ਵਾਲਾ ਸੁਭਾਅ ਘਟਦਾ ਨਹੀਂ : ‘‘ਪਥਰੁ ਪਾਣੀ ਰਖੀਐ; ਮਨਿ ਹਠੁ ਨ ਘਟੈ।’’ (ਭਾਈ ਗੁਰਦਾਸ ਜੀ)

ਇਸ ਸਚਾਈ ਦੀ ਪੁਸ਼ਟੀ ‘ਗੁਰੂ ਤੇਗ਼ ਬਹਾਦਰ ਸਾਹਿਬ’ ਜੀ ਵੀ ਇਉਂ ਕਰਦੇ ਹਨ: ‘‘ਜੈਸੇ ਪਾਹਨੁ, ਜਲ ਮਹਿ ਰਾਖਿਓ; ਭੇਦੈ ਨਾਹਿ ਤਿਹ ਪਾਨੀ ॥ ਤੈਸੇ ਹੀ, ਤੁਮ ਤਾਹਿ ਪਛਾਨਹੁ; ਭਗਤਿ ਹੀਨ ਜੋ ਪ੍ਰਾਨੀ ॥’’ (ਮ: ੯/੮੩੧)

‘ਗੁਰੂ ਨਾਨਕ ਸਾਹਿਬ’ ਜੀ ਬਚਨ ਕਰ ਰਹੇ ਹਨ ਕਿ ਸੁਆਰਥੀ (ਲਾਲਚੀ ਕੁੱਤੇ) ਉੱਤੇ ਜੇ ਗੁਣ (ਰੁਤਬਾ, ਸੁਗੰਧਿਤ) ਕਰਨ ਵਾਲਾ ਚੰਦਨ ਵੀ ਲੇਪ ਦਿੱਤਾ ਜਾਵੇ ਤਾਂ ਵੀ (ਸੰਤੁਸ਼ਟ ਹੋਣ ਦੀ ਬਜਾਏ) ਉਸ ਦੀ ਅੰਦਰੋਂ ਲੋਭ ਵਾਸ਼ਨਾ (ਆਦਤ, ਧਾਤ) ਜਾਂਦੀ ਨਹੀਂ; ਜਿਵੇਂ: ‘‘ਕੁਤੇ ਚੰਦਨੁ ਲਾਈਐ, ਭੀ ਸੋ ਕੁਤੀ ਧਾਤੁ ॥’’ (ਮ: ੧/੧੪੩) ਇਸ ਪਾਵਨ ਵਾਕ ਨੂੰ ਵਿਸਥਾਰ ਦੇਂਦਿਆਂ ‘ਭਾਈ ਗੁਰਦਾਸ’ ਜੀ ਆਪਣੀ ਪਉੜੀ ਦੀ ਚੌਥੀ ਤੁਕ (ਉਦਾਹਰਣ) ਰਾਹੀਂ ਇੱਕ ਗਧੇ ਦੇ ਸੁਭਾਅ ਨੂੰ ਬਿਆਨ ਕਰਦੇ ਹਨ ਕਿ ਅਗਰ ਖੋਤੇ ਨੂੰ ਚੰਦਨ (ਕਿਸੇ ਨੂੰ ਪ੍ਰਭਾਵਤ ਕਰਨ ਵਾਲਾ ਗੁਣ) ਰੂਪ ਚੋਆ (ਅਰਕ) ਪੋਚ ਦਿੱਤਾ ਜਾਵੇ ਤਾਂ ਵੀ ਉਹ (ਸੰਤੁਸ਼ਟ ਹੋਣ ਦੀ ਬਜਾਏ) ਆਪਣੇ ਸੁਭਾਅ ਅਨੁਸਾਰ ਸੁਆਹ (ਮਿੱਟੀ, ਲਾਲਚ) ’ਚ ਹੀ ਲਿਬੜ ਕੇ ਇਸ ਚੰਦਨ ਲੇਪ ਵਾਲੀ ਅਹਿਮੀਅਤ (ਸਤਿਕਾਰਮਈ ਰੁਤਬੇ) ਨੂੰ ਹੀ ਗੁਆ ਦੇਂਦਾ ਹੈ: ‘‘ਚੋਆ ਚੰਦਨੁ ਪਰਿਹਰੈ; ਖਰੁ ਖੇਹ ਪਲਟੈ।’’ (ਭਾਈ ਗੁਰਦਾਸ ਜੀ)

ਦਰਅਸਲ ਕਠੋਰ-ਚਿਤ ਸੁਆਰਥੀ ਵਿਅਕਤੀ ਆਪਣੇ ਮਨ ਦੀ ਬਦਲਾਵ ਰੂਪ ਸ਼ਕਤੀ (ਗੁਰੂ ਸ਼ਬਦ ਕਮਾਈ) ਦੇ ਮੁਕਾਬਲੇ ਲਾਲਸਾ ਕਾਰਨ ਹਾਰਿਆ ਹੋਇਆ ਇਨਸਾਨ ਹੁੰਦਾ ਹੈ ਜਿਸ ਕਾਰਨ ਉਹ ਆਪਣੀ ਕਮਜ਼ੋਰੀ ਨੂੰ ਛੁਪਾਉਂਦਿਆਂ ਅਨਿੰਦ ਦੀ ਵੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ। ਆਪਣੇ ਜੀਵਨ ਕਾਲ ’ਚ ਨਿੰਦਕਾਂ ਦਾ ਸਾਹਮਣਾ (ਮੁਕਾਬਲਾ) ਕਰਨ ਵਾਲੇ ‘ਗੁਰੂ ਅਮਰਦਾਸ’ ਜੀ ਬਚਨ ਕਰਦੇ ਹਨ ਕਿ ਬੇਸ਼ੱਕ ਨਿੰਦਿਆਂ (ਆਪਣੇ ਸੁਆਰਥ ਲਈ ਕਿਸੇ ਦੇ ਗੁਣਾਂ ਨੂੰ ਘਟਾ ਕੇ ਵਰਨਣ ਕਰਨਾ) ਅਨੈਤਿਕਤਾ ਹੈ ਪਰ ਫਿਰ ਵੀ ਮਨਮੁਖ (ਲਾਲਚੀ) ਨਿੰਦਿਆ ਨੂੰ ਬਾਰ ਬਾਰ ਕਰਦੇ ਹਨ; ਜਿਵੇਂ: ‘‘ਨਿੰਦਾ ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ ਕਰੰਨਿ ॥’’ (ਮ: ੩/੭੫੫)

‘ਗੁਰੂ ਰਾਮਦਾਸ’ ਜੀ ਨਿੰਦਕ ਦੀ ਪਿਛੋਕੜ ਭਾਵਨਾ ਨੂੰ ਬਿਆਨ ਕਰਦੇ ਹਨ ਕਿ ਨਿੰਦਕ ਦੇ ਸਾਹਮਣੇ ਦੂਸਰੇ ਦੀ ਉਸਤਤ ਹੋ ਰਹੀ ਹੁੰਦੀ ਹੈ ਜੋ ਉਸ ਨੂੰ (ਨਿੱਜ ਸੁਆਰਥ ਕਾਰਨ) ਮਨਜ਼ੂਰ ਨਹੀਂ ਹੁੰਦੀ: ‘‘ਨਿੰਦਕ, ਦੁਸਟ, ਵਡਿਆਈ ਵੇਖਿ ਨ ਸਕਨਿ; ਓਨ੍ਹਾ, ਪਰਾਇਆ ਭਲਾ ਨ ਸੁਖਾਈ ॥’’ (ਮ: ੪/੮੫੦) ਇਸ ਵਿਸ਼ੇ ਦੇ ਵਿਸਥਾਰ ਤੇ ਆਪਣੀ ਪਉੜੀ ਦੇ ਵਿਸਥਾਰ ਨੂੰ ਸਮੇਟਦਿਆਂ ‘ਭਾਈ ਗੁਰਦਾਸ’ ਜੀ ਪੰਜਵੀਂ ਤੁਕ ’ਚ (ਉਪਰੋਕਤ ਤਮਾਮ ਉਦਾਹਰਣਾਂ ਦੀ ਟੇਕ ਲੈ ਕੇ) ਬਿਆਨ ਕਰਦੇ ਹਨ ਕਿ ਜਿਵੇਂ ਕੁੱਤਾ ਰਾਜ-ਭਾਗ (ਬਹੁਮੁੱਲਾ ਸਤਿਕਾਰ) ਪ੍ਰਾਪਤ ਕਰਨ ਦੇ ਬਾਵਜੂਦ ਵੀ (ਵਧੇਰੇ ਲਾਲਚਵਸ) ਚੱਕੀ ਦਾ ਪੁੜ ਚੱਟਣ ਦੀ ਆਦਤ ਨਹੀਂ ਛੱਡਦਾ, ਪੱਥਰ ਨੂੰ ਪਾਣੀ ’ਚ ਰੱਖਿਆਂ ਵੀ ਉਹ (ਆਪਣੇ ਅਮੋੜ ਸੁਭਾਅ ਕਾਰਨ) ਭਿੱਜਦਾ ਨਹੀਂ, ਸੱਪ ਨੂੰ ਦੁੱਧ ਪਿਲਾਉਣ ਉਪਰੰਤ ਵੀ ਉਹ ਜ਼ਹਿਰ ਸੁੱਟਣੀ ਨਹੀਂ ਛੱਡਦਾ, ਖੋਤੇ ’ਤੇ ਚੰਦਨ ਲੇਪਣ ਉਪਰੰਤ ਵੀ ਉਹ ਸੁਆਹ ’ਚ ਲੇਟਣਾ ਨਹੀਂ ਛੱਡਦਾ ਇਉਂ ਨਿੱਜ ਸੁਆਰਥ ਕਾਰਨ ‘ਨਿੰਦਕ’ ਮਨ ਦੇ ਹੱਠ ਕਰਕੇ ਆਪਣੀ ਆਦਤ ਬਿਲਕੁਲ ਵੀ ਨਹੀਂ ਛੱਡਦਾ: ‘‘ਤਿਉ ਨਿੰਦਕ ਪਰ ਨਿਦਹੁੰ, ਹਠਿ ਮੂਲਿ ਨ ਹਟੈ।’’ (ਭਾਈ ਗੁਰਦਾਸ ਜੀ)

ਇਸ ਪੰਜਵੀਂ ਤੁਕ ’ਚ ‘ਭਾਈ ਸਾਹਿਬ’ ਜੀ ਆਪਣੀ ਪਉੜੀ ਦੀਆਂ ਉਪਰੋਕਤ 4 ਤੁਕਾਂ ਰਾਹੀਂ ‘ਵਿਸ਼ੇ’ ਦੇ ਕੀਤੇ ਵਿਸਥਾਰ ਦਾ ਸਾਰ (ਨਿਚੋੜ) ਵੀ ਇਹ ਕੱਢ ਰਹੇ ਹਨ ਕਿ ‘ਨਿੱਜ ਸੁਆਰਥ’ ਦੀ ਆਰੰਭਤਾ (ਮਨੁੱਖਾ ਜੀਵਨ ਰੂਪ ਜੂਨੀ ’ਚ) ‘ਨਿੰਦਿਆ’ ਤੋਂ ਸ਼ੁਰੂ ਹੁੰਦੀ ਹੈ ਤੇ ‘ਨਿੰਦਿਆ’; ਦੂਸਰੇ ਦੀ ਹੋ ਰਹੀ ਉਪਮਾ ਦਾ ਵਿਪਰੀਤ ਪਹਿਲੂ (ਉਲਟਾ ਪਾਸਾ) ਹੁੰਦਾ ਹੈ ਕਿਉਂਕਿ ਲੁਕਾਈ ਦੀ ਸਾਰੀ ਹਮਦਰਦੀ ‘ਸੁਆਰਥੀ ਸੋਚ’ ਦੇ ਵਿਰੁਧ ਭੁਗਤ ਰਹੀ ਹੁੰਦੀ ਹੈ। ‘ਨਿੱਜ ਸੁਆਰਥ’ ਨੂੰ ਧਿਆਨ ’ਚ ਰੱਖਦਿਆਂ ਇਹ ‘ਨਿੰਦਿਆ’ ਰੂਪੀ ਹਥਿਆਰ ‘ਬਾਬਾ ਪ੍ਰਿਥੀ ਚੰਦ’ ਜੀ ਨੇ ‘ਗੁਰੂ ਅਰਜਨ ਸਾਹਿਬ’ ਜੀ ਦੀ ਹੋ ਰਹੀ ਨਿਰੰਤਰ ਉਪਮਾ ਵਿਰੁਧ ਉਠਾਇਆ ਸੀ ਤੇ ਵਰਤਮਾਨ ’ਚ ‘ਪ੍ਰਕਾਸ ਸਿੰਘ ਬਾਦਲ’ ਨੇ ਆਪਣੀ ‘ਨਿੱਜ ਸੁਆਰਥ’ ਨੂੰ ਵਧੇਰੇ ਵਿਕਸਤ ਕਰਨ ਦੇ ਬਦਲੇ ‘ਗੁਰੂ ਸਿਧਾਂਤ’ (ਮਾਨਵਤਾ ਲਈ ਕਲਿਆਣਕਾਰੀ ਅਨੁਸ਼ਾਸਨ) ਦੇ ਵਿਰੁਧ ਉਠਾਇਆ ਹੈ ਭਾਵ ‘ਸਿੱਖ ਕੌਮ’ ਦੀ ਵੋਟ ਸ਼ਕਤੀ ਦੁਆਰਾ ਪੰਜਾਬ ਦੇ ਤਖ਼ਤ (ਰਾਜ) ਉੱਤੇ ਬੈਠ ਕੇ ਬੇਸ਼ਕੀਮਤੀ ਮਾਨ-ਸਤਿਕਾਰ ਲੈਣ ਉਪਰੰਤ ਵੀ ਪੂਰਨ ਸੰਤੁਸ਼ਟੀ ਨਾ ਹੋਣ ਕਾਰਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ (‘ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ’ ਰੂਪ ਚੱਕੀ) ’ਤੇ ਅੱਖ ਰੱਖੀ ਹੋਈ ਹੈ।

‘ਬਾਬਾ ਪ੍ਰਿਥੀ ਚੰਦ’ ਜੀ ਤੇ ‘ਪ੍ਰਕਾਸ ਸਿੰਘ ਬਾਦਲ’ ’ਚ ਫ਼ਰਕ ਇਹੀ ਹੈ ਕਿ ਅਜੋਕੇ ‘ਗੁਰੂ ਘਰਾਂ’ ’ਚ ‘ਬਾਬਾ ਪ੍ਰਿਥੀ ਚੰਦ’ ਨੂੰ ਮੀਣਾ (ਕਪਟੀ, ਦਗ਼ੇਬਾਜ਼) ਕਰਕੇ ਜਾਣਿਆ ਜਾਂਦਾ ਹੈ ਜਦਕਿ ‘ਪ੍ਰਕਾਸ ਸਿੰਘ ਬਾਦਲ’ ਨੂੰ ‘ਫ਼ਕਰ ਏ ਕੌਮ, ਪੰਥ ਰਤਨ’ ਸਮਝ ਕੇ ‘ਸਤਿ ਬਚਨ’ ਕਿਹਾ ਜਾਂਦਾ ਹੈ।

‘ਗੁਰ ਨਾਨਕ ਸਾਹਿਬ’ ਜੀ ਦੇ ਅੰਮ੍ਰਿਤਮਈ ਬਚਨ: ‘‘ਕੂੜ ਨਿਖੁਟੇ, ਨਾਨਕਾ ! ਓੜਕਿ ਸਚਿ ਰਹੀ ॥’’ (ਮ: ੧/੯੫੩) ਭਾਵ ਸੁਆਰਥਵਸ ਕੀਤੇ ਗਏ ਪਾਪ (ਕੂੜ) ਦੀ ਅਖ਼ੀਰ ’ਚ ਬੁਨਿਆਦ ਹੀ ਮਿਟ (ਹਿੱਲ) ਜਾਂਦੀ ਹੈ ਜਿਸ ਦੇ ਮੁਕਾਬਲੇ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ; ਇਸ ‘ਗੁਰੂ ਉਪਦੇਸ਼’ ’ਤੇ ਪੰਜਾਬ ਦੇ ਅਜੋਕੇ ਜ਼ਮੀਨੀ ਹਾਲਾਤ ਸਹੀ ਢੁੱਕਦੇ ਹਨ। ਭਾਈ ਗੁਰਦਾਸ ਜੀ ਵੀ ਇਸ ਪਉੜੀ ਦੇ ਵਿਸ਼ੇ ਦੀ ਸਮਾਪਤੀ (6 ਵੀਂ ਤੁਕ ਰਾਹੀਂ) ਕਰਦਿਆਂ ਬਿਆਨ ਕਰ ਰਹੇ ਹਨ ਕਿ ਸੰਤੁਸ਼ਟਹੀਣ ਵਿਅਕਤੀ ਹਮੇਸ਼ਾਂ ਆਪਣੀ ਹੋਂਦ ਨੂੰ ਹੀ ਖ਼ਤਮ ਕਰ ਲੈਂਦਾ ਹੈ ਪਰ ਆਦਤ ਨਹੀਂ ਛੱਡਦਾ : ‘‘ਆਪਣ ਹਥੀ ਆਪਣੀ; ਜੜ ਆਪਿ ਉਪਟੈ ॥੧॥’’ (ਭਾਈ ਗੁਰਦਾਸ ਜੀ, ਵਾਰ ੩੫ ਪਉੜੀ ੧)

(ਨੋਟ: ‘ਭਾਈ ਗੁਰਦਾਸ’ ਜੀ ਦੀ ਸਾਰੀ ਰਚਨਾ ਨੂੰ ਹੀ ‘ਸਿੱਖ ਰਹਿਤ ਮਰਿਆਦਾ’ ਅਨੁਸਾਰ ਪੜ੍ਹਨਾ ਉਚਿਤ ਹੈ ਪਰ ਇਸ ਦੇ ਬਾਵਜੂਦ ਰਾਜਨੀਤਿਕ ਬੰਦਿਆਂ ਰਾਹੀਂ ਇਸ (ਪਉੜੀ) ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਰਾਗੀ ਸਿੰਘਾਂ ਦੁਆਰਾ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ; ਜਿਵੇਂ: ਸੰਨ 1984 ’ਚ ਅਕਾਲ ਤਖ਼ਤ ਸਾਹਿਬ ਨੂੰ ਭਾਰਤੀ ਫੌਜਾਂ ਦੁਆਰਾ ਢਾਹੇ ਜਾਣ ਉਪਰੰਤ ਜਦ ਭਾਰਤ ਦੇ ਰਾਸਟਰਪਤੀ ‘ਗਿਆਨੀ ਜੈਲ ਸਿੰਘ’ ਜੀ (ਜਿਨ੍ਹਾਂ ਦਾ ਇਸ ਘਟਨਾਵਾਂ ’ਚ ਕੋਈ ਬਹੁਤਾ ਹੱਥ ਨਹੀਂ ਸੀ) ਦੇ ਦਰਬਾਰ ਸਾਹਿਬ (ਅੰਮ੍ਰਿਤਸਰ) ਪਹੁੰਚਣ ਉਪਰੰਤ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਨਿਰਦੇਸ਼ ਅਨੁਸਾਰ ਇਹ ਸ਼ਬਦ ਰਾਗੀ ‘ਭਾਈ ਸੁਰਿੰਦਰ ਸਿੰਘ’ ਜੀ (ਪਟਨਾ ਸਾਹਿਬ) ਵੱਲੋਂ ਗਾਇਨ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਇਸ ਸ਼ਬਦ ਨੂੰ ਦਰਬਾਰ ਸਾਹਿਬ ’ਚ ਪੜ੍ਹਨ ’ਤੇ ਮਨ੍ਹਾ ਕੀਤਾ ਜਾਂਦਾ ਹੈ ਜਿਸ ਦਾ ਕਾਰਨ ਕੇਵਲ ਇੱਕ ਹੀ ਹੈ ਕਿ ‘ਲਾਲਚੀ ਕੁੱਤੇ’ ਦਾ ਸਥਾਨ ਤਦ ‘ਦਿੱਲੀ’ ਸੀ ਪਰ ਹੁਣ ‘ਚੰਡੀਗੜ੍ਹ’ ਹੈ।)


25/10/15)
ਡਾ: ਇਕਬਾਲ ਸਿੰਘ ਢਿੱਲੋਂ

ਸ. ਅਵਤਾਰ ਸਿੰਘ ਮਿਸ਼ਨਰੀ ਜੀ,
ਸਤਿ ਕਰਤਾਰ !

ਆਪ ਜੀ ਦਾ ਸਿਖਮਾਰਗ ਵੈਬਸਾਈਟ ਉੱਤੇ 24.10.’15 ਦੀ ਤਾਰੀਖ ਵਿਚ ਪਾਇਆ ਹੋਇਆ ਪੱਤਰ ਪੜ੍ਹਿਆ ਹੈ। ਇਸ ਪੱਤਰ ਰਾਹੀਂ ਆਪ ਜੀ ਨੇ ਪਰਚਾਰਕ ਸ਼ੈਲੀ ਵਿਚ ਅਜੋਕੀ ਸਥਿਤੀ ਬਾਰੇ ਕਾਫੀ ਮਹੱਤਵਪੂਰਨ ਨੁਕਤੇ ਪੇਸ਼ ਕੀਤੇ ਹਨ। ਪਰੰਤੂ ਆਮ ਵਾਂਗ ਆਪ ਜੀ ਨੇ ਮੁੱਢਲੇ ਮੁੱਦਿਆਂ ਸਬੰਧੀ ਗੋਲ-ਮੋਲ ਗੱਲਾਂ ਕਰਕੇ ਡੰਗ-ਟਪਾਈ ਕੀਤੀ ਹੈ। ਇਸ ਪੱਤਰ ਵਿਚ ਆਪ ਜੀ ਗੁਰੂ ਜੀ (ਦੱਸਵੇਂ ਗੁਰੂ ਜੀ) ਨੂੰ ਇਹ ਫੁਰਮਾਉਂਦੇ ਹੋਏ ਦਰਸਾਉਂਦੇ ਹੋ:” ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥” ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਕੀ ਆਪ ਜੀ ਇਹ ਦੱਸ ਸਕਦੇ ਹੋ ਕਿ ਦੱਸਵੇਂ ਗੁਰੂ ਜੀ ਕਹੇ ਹੋਏ ਇਹੋ ਜਿਹੇ ਸ਼ਬਦ ਕਿੱਥੇ ਉਪਲਭਦ ਹਨ ? ਆਪ ਜੀ ਇਹ ਨਹੀਂ ਦੱਸ ਸਕੋਗੇ ਅਤੇ ਕੇਵਲ ਇਹ ਹੀ ਕਹੋਗੇ ਕਿ ਇਹ ਸ਼ਬਦ ਗਿਆਨੀ ਗਿਆਨ ਸਿੰਘ ਰਚਿਤ ਪੁਸਤਕ ‘ਪੰਥ ਪ੍ਰਕਾਸ਼’ ਵਿਚ ਦਰਜ ਹਨ। ਆਪ ਜੀ ਇਹ ਨਹੀਂ ਦੱਸੋਗੇ ਕਿ ‘ਪੰਥ ਪ੍ਰਕਾਸ਼’ ਇਕ ਬ੍ਰਾਹਮਣਵਾਦੀ ਨਿਰਮਲੇ ਦੀ ਲਿਖੀ ਹੋਈ ਅਤੀ ਮਨਮੱਤੀ ਪੁਸਤਕ ਹੈ ਜਿਸ ਵਿਚ ਬਹੁਤੀ ਸਮੱਗਰੀ ਚੋਰੀ ਕਰਕੇ ਪਾਈ ਗਈ ਹੋਈ ਹੈ। ਆਪ ਜੀ ਇਹ ਨਹੀਂ ਦੱਸੋਗੇ ਕਿ ਗੁਰਬਾਣੀ ਦੇ ਉਪਦੇਸ਼ ਮੁਤਾਬਿਕ ‘ਗ੍ਰੰਥ’ ਭਾਵ ਪੁਸਤਕ ਰੂਪ ਸਿੱਖਾਂ ਦਾ ਗੁਰੂ ਨਹੀਂ ਬਲਕਿ ‘ਸ਼ਬਦ’ ਹੀ ਗੁਰੂ ਹੈ। ਆਪ ਜੀ ਇਹ ਨਹੀਂ ਦੱਸੋਗੇ ਕਿ ‘ਪੰਥ ਪ੍ਰਕਾਸ਼’ ਵਿਚ ਇਹ ਵੀ ਦਰਜ ਹੈ ਕਿ “ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ” ਭਾਵ ਸਿੱਖਾਂ ਲਈ ਗੁਰੂ ਗੋਬੰਦ ਸਿੰਘ ਜੀ ਤੋਂ ਅਗਲਾ ਗੁਰੂ ਦੇਹਧਾਰੀ ਹੈ ਅਤੇ ਇਹ ਗੁਰੂ ਜੀ ਵੱਲੋਂ ਦਰਸਾਏ ਰਾਹ ਤੋਂ ਉਲਟ ਜਾਣ ਵਾਲੀ ਗੱਲ ਹੈ।

ਸ. ਅਵਤਾਰ ਸਿੰਘ ਜੀ, ‘ਜਾਗਰੂਕਤਾ’ ਦਾ ਦਾਵਾ ਕਰਨ ਵਾਲੇ ਆਮ ਵਿਦਵਾਨਾਂ ਵਾਂਗ ਆਪ ਜੀ ਵੀ ਅਖੌਤੀ ‘ਜੱਥੇਦਾਰਾਂ’ ਦੀ ਖੂਬ ਭੰਡੀ ਕਰਦੇ ਹੋ ਪਰੰਤੂ ਬਿਮਾਰੀ ਦੀ ਅਸਲੀ ਜੜ੍ਹ ਅਖੌਤੀ ‘ਅਕਾਲ ਤਖਤ’ ਬਾਰੇ ਆਪ ਜੀ ਚੁੱਪ ਵੱਟ ਲੈਂਦੇ ਹੋ। ਇਹ ਸਵਾਲ ਮੈਂ ਆਪ ਜੀ ਨੂੰ ਪਹਿਲਾਂ ਵੀ ਕਈ ਵਾਰ ਪੁੱਛ ਬੈਠਾ ਹਾਂ ਪਰੰਤੂ ਆਪ ਜੀ ਕਦੀ ਸਪਸ਼ਟ ਜੁਆਬ ਨਹੀਂ ਦਿੰਦੇ ਕਿ ਆਪ ਜੀ ਅਖੌਤੀ ਅਕਾਲ-ਤਖਤ ਨੂੰ ਕਿਸ ਅਧਾਰ ਤੇ ਮਾਨਤਾ ਦਿੰਦੇ ਹੋ। ਹੁਣ ਵੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿੰਨਾਂ ਚਿਰ ਅਖੌਤੀ ਅਕਾਲ-ਤਖਤ ਤੋਂ ਛੁਟਕਾਰਾ ਨਹੀਂ ਹੁੰਦਾ ‘ਜੱਥੇਦਾਰ’ ਵਿਵਸਥਾ ਕਿਸੇ ਨਾ ਕਿਸੇ ਰੂਪ ਵਿਚ ਪਰਗਟ ਹੋ ਹੀ ਜਾਵੇਗੀ ਜਿਵੇਂ ਕਿ ਹੁਣ ‘ਪੰਜ ਪਿਆਰਿਆਂ’ ਦੇ ਰੂਪ ਵਿਚ ਪਰਗਟ ਹੋ ਗਈ ਹੈ ਅਤੇ ਆਪ ਜੀ ਉਸ ਦੇ ਹੱਕ ਵਿਚ ਡੱਟ ਗਏ ਹੋ। ਆਪ ਜੀ ਭੁੱਲ ਰਹੇ ਹੋ ਕਿ ਇਹ ‘ਪੰਜ ਪਿਆਰੇ’ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਮੁਲਾਜ਼ਮ ਹਨ ਅਤੇ ਦੇਸ-ਵਿਦੇਸ ਵਿਚ ਬੈਠੇ ਸਮੁੱਚੇ ਸਿਖ ਭਾਈਚਾਰੇ ਦੇ ਲੋਕ ਇਹਨਾਂ ਦੇ ਕਿਸੇ ਫੈਸਲੇ ਦੇ ਪਾਬੰਦ ਨਹੀਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਧਾਰਮਿਕ ਸੰਸਥਾ ਨਹੀਂ, ਇਹ ਕੇਵਲ ਇਕ ਪ੍ਰਬੰਧਕ ਬੋਰਡ ਹੈ ਅਤੇ ਇਸ ਦਾ ਅਧਿਕਾਰ-ਖੇਤਰ ਕੇਵਲ ਪੰਜਾਬ ਦੇ ਕੁਝ ਇਤਿਹਾਸਕ ਗੁਰਦੁਆਰਿਆਂ ਤੀਕ ਹੀ ਸੀਮਿਤ ਹੈ)। ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗੁਰਮੱਤ ਨੂੰ ਮੰਨਣ ਵਾਲੇ ਕਿਸੇ ਵੀ ‘ਸਿਖ’ ਵਿਅਕਤੀ ਲਈ ਕਿਸੇ ਅਖੌਤੀ ਅਕਾਲ-ਤਖਤ, ਅਖੌਤੀ ‘ਜੱਥੇਦਾਰਾਂ’, ਅਖੌਤੀ ‘ਪੰਜ-ਪਿਅਰਿਆਂ’ ਅਤੇ ਅਖੌਤੀ ‘ ਜਾਗਰੂਕ ਵਿਦਵਾਨਾ’ ਦੀ ਲੋੜ ਨਹੀਂ। ਉਹਨਾਂ ਲਈ ਕੇਵਲ ਅਤੇ ਕੇਵਲ ”ਬਾਣੀ ਗੁਰੂ ਗੁਰੂ ਹੈ ਬਾਣੀ.....”।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


25/10/15)
ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

Revival of Sarbat Khalsa

Some "Sikh organizations" (or some Sikhs) have called a Sarbat Khalsa meeting in November 2015 to take decisions about important Sikh issues which have remained unsolved for a long time. These issues have shown the entire Sikh Nation in a poor light to the world as a whole. The way this meeting has been called without consulting even the Sikh scholars all over the world is improper to say the least. It is learnt that even the Panthik organizations and Sikh scholars in Punjab have also not been consulted about this meeting.
Sarbat Khalsa is an extremely important Sikh institution which was established by the Sikhs when they had no other option but to leave their homes to fight the cruel Mughal rulers, foreign invaders, and looters in India during the 18th century, to re-stablish the model of 'HALEMI RAAJ' (the Rule of God) lost in 1716 after the martyrdom of Banda Singh Bahadur (appointed as the supreme commander of the Sikh forces by Guru Gobind Singh Sahib in October 1708). This institution is based on a "Sidhant" (Guru's Teaching) enshrined in Sri Guru Granth Sahib.
It is humbly suggested that the following procedure (or some other better method conforming to Gurmat philosophy) may be followed to revive and call Sarbat Khalsa so as to take affective decisions on important Sikh issues which have remained ignored due mainly to some selfish (and ignorant of Gurmat to some extent) so called Sikh leaders (political and religious):-
1. Sikh scholars having a reasonable understanding of Gurmat philosophy, who are impartial (free from worldly groupism) and are leading a practical life based on this philosophy should call urgent meetings of Sikhs in their respective countries to discuss and to formulate the basic structure of this important Sikh institution which has remained dysfunctional for about the last two centuries.
2. The decisions in these meetings should be taken unanimously as per Gurmat philosophy and not by voting. Such decisions should be put on important web sites to get suggestions or feedback from the respective Sikh population, on a time-bound basis. The suggestions so received should be taken into consideration to chalk out the basic structure of Sarbat Khalsa Institution.
3. Then, limited and proportionate representatives from each country having Sikh population should get together at one place (preferably outside of India, for obvious reasons) and discuss every minute detail of the recommendations received from each country, keeping in mind the short term and long term effects of these suggestions on the Sikh nation as a whole. The final decisions on various aspects of this institution should again be put on web sites to get the approval of the whole Sikh population, again on a time-bound basis (say about two weeks or so). These representatives should stay together during this period and consider each and every response so received. They should then take a final decision on the structure of this institution unanimously and fix the date, time, and place for holding the meeting of Sarbat Khalsa and its agenda points (the issues to be discussed and decied in the light of the gurmat philosophy.)
Notes

1. Persons, organizations, institutions and "ADARAAS" who claims to accept Sri Guru Granth Sahib as the only and eternal shabad guru of the whole universe, but, at the same time are trying to promote some other Granths/Persons (so called saints etc.) as rivals of Sri Guru Granth Sahib should not be included in the above exercise until they perform 'ARDAAS' in their respective local Gurdwaras in presence of Sri Guru Granth Sahib and local 'SANGAT' and ask for forgiveness for their such anti-Gurmat deeds and also give written and signed undertaking to the Gurudwara management committees to this effect. These written undertakings should be forwarded to Sarbat Khalsa for consideration and should be kept as permanent historical records. It is relevant to clarify here that the following acts amount to promoting rivals of Sri Guru Granth Sahib:-
(a) Using the word 'GURU' or 'SATGURU' or 'MAHARAJ' in the title (name) of a Granth/person.
(b) Installing a Granth or a person in the same manner as Sri Guru Granth Sahib is installed (under a 'CHANDOA' or Canopy on a Takht and using a 'Chawar').
2. Sarbat Khalsa should, then -
(a) Select the supreme Sikh governing council (or Sikh parliament) unanimously;
(b) as there is no place for priest-hood in Gurmat philosophy, abolish the anti Gurmat post of 'Jathedar Sri Akal Takht Sahib' and derecognize the other four 'Tahkt Sahibans' as these have also been established in violation of Gurmat philosophy (AIKO TAKHAT AIKO PATSHAH) and convert them as regional Gurmat preaching centers ;and
(c) Nominate management committee to protect Sri Akal Takht Sahib and perform routine duties therein, as per Sikh code of conduct.
3. The supreme Sikh governing council should establish its subordinate units (as shown in the attached chart) in consultation with the Sarbat Khalsa .It is only a suggested outline organization and the Sarbat Khalsa can modify it as deemed necessary.
4. The principle of collective leadership established and mandated by Guru Gobind Singh Sahib from the day of Baisakhi in 1699 when 'KHANDEY-BATTEY THEE PAHUL' was prepared by Him and given to the 'PANJ PIARAS ' (Who, in turn, were authorized to prepare and give to the deserving persons without any distinction of religion, race, colour, country and gender etc.), shall apply at all levels to take decisions about important issues, starting from a village panchait upwards.
5. God will be accepted as the only Ruler in the universe and all administrative posts will be established under His rule to conform to the Laws of Nature created by Him (as described in detail in Sri Guru Granth Sahib) to serve the human race, equally. These posts of service will be filled on the basis of merit, giving priority to the economically weak and the so called low caste persons so as to make them shed off their inferiority complex and poverty.
6. Sarbat Khalsa shall hold its meetings at least twice in a year with not more than six months interval between any two meetings.
7. It appears that so called Sarbat Khalsa called by only a few persons to meet on November 10, 2015 is meant only to replace the so called present Jathedars of Sri Akal Takht Sahib and other so called Takht Sahiban, with their (those who called this meeting) favourite 'Jathedars' and take some other similar selfish decisions. This is likely to widen the existing divisions among the various Sikh organizations. Besides, it is likely to create a bad precedent of holding Sarbat Khalsa (as has been done during the Sikh massacre of three decades of the twentieth century). I earnestly and humbly appeal it to the concerned persons to call it off, to avoid any further embarrassment to the Sikh nation.
8. Awareness about the Basic Gurmat Sidhants should be created in the Sikh masses by establishing Gurmat units in all villages/localities. These units can function from a house and meet for at least once (preferably on a holiday) in a week to discuss and propagate the philosophy of Sri Guru Granth Sahib. This will help Sarbat Khalsa Institution to fulfill its role more effectively. The revival of this institution is overdue by about 200 years and it needs to be done quickly to put the Sikh nation on the Gurmat path. This will also help the nation to fulfill Guru Nanak's mission to convert the world into an ideal society of brotherhood committed to the everlasting world peace.

Special Request
Due to lack of suitable arrangements to get the above article typed in Punjabi, here in Canada, it is being sent in English. Kindly accept this in English form please.
With warm regards,
Lt. Col. Gurdip Singh (RETD.)

(ਨੋਟ:- ਕਰਨਲ ਗੁਰਦੀਪ ਸਿੰਘ ਜੀ, ਤੁਹਾਡਾ ਬਹਾਨਾ ਇੱਕ ਵਾਰੀ ਲਈ ਤਾਂ ਠੀਕ ਹੈ ਪਰ ਅਗਾਂਹ ਲਈ ਨਹੀਂ। ਜਿਹੜਾ ਵਿਆਕਤੀ ਅੰਗ੍ਰੇਜ਼ੀ ਵਿੱਚ ਟਾਈਪ ਕਰ ਸਕਦਾ ਹੈ ਉਹ ਪੰਜਾਬੀ ਵਿੱਚ ਵੀ ਕਰ ਸਕਦਾ ਹੈ ਭਾਂਵੇਂ ਉਹ ਕਿਸੇ ਵੀ ਦੇਸ਼ ਵਿੱਚ ਹੋਵੇ। ਇਹ ਕੋਈ ਔਖਾ ਕੰਮ ਨਹੀਂ ਹੈ। ਇਸ ਬਾਰੇ ਮੈਂ ਤੁਹਾਨੂੰ ਈ-ਮੇਲ ਵੀ ਕਰ ਰਿਹਾ ਹਾਂ-ਸੰਪਾਦਕ)


25/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਹਦੀਆਂ ਜਾਣੇ ਓਹ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।
ਚੱਕਰ ਜੰਮਣ-ਮਰਨ ਦਾ ਪਾਇਆ।
ਸਭ ਨੂੰ ਊਰੀ ਵਾਂਗ ਘੁਮਾਇਆ।
ਸਭਨਾਂ ਨੂੰ ਧੰਦੇ ਵਿੱਚ ਲਾਇਆ।
ਕੌਣ ਰੁਕੇ, ਜੱਗ ਚਾਲ ਚਲਾਇਆ।
ਸਭ ਬਦਲਣ ਦਾ ਸ਼ੋ, ਅਸੀਂ ਕੀ ਜਾਣਾਂਗੇ।
ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।
ਅਰਬਾਂ ਜੰਮਦੇ, ਅਰਬਾਂ ਮਰਦੇ।
ਹੁਕਮ ਮਿਲੇ ਜੋ, ਉਹ ਹੀ ਕਰਦੇ।
ਹੁਕਮ ਬਿਨਾ ਨਾ ਪੱਤਾ ਹਿਲਦਾ,
ਹੁੰਦਾ ਜੋ ਤਕਦੀਰ `ਚ ਮਿਲਦਾ।
ਆਪ ਮਿਲਾਵੇ ਢੋਅ, ਅਸੀਂ ਕੀ ਜਾਣਾਂਗੇ।
ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।
ਲੋੜ ਮੁਤਾਬਕ, ਅਕਲਾਂ ਪਾਉਂਦਾ।
ਕੋਈ ਬੂਝੜ, ਕੋਈ ਗਿਆਨ ਵੰਡਾਉਂਦਾ।
ਕੋਈ ਜੱਗ ਵਿੱਚ ਪਿਆਰ ਫੈਲਾਉਂਦਾ,
ਕਿਸੇ ਨੂੰ ਛਿੱਤਰ-ਮਾਰ ਪਵਾਉਂਦਾ,
ਕਰਵਾਉਂਦੈ ਖਿੱਚ-ਖੋਹ, ਅਸੀਂ ਕੀ ਜਾਣਾਂਗੇ।
ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।
ਕਦੇ ਉਹ ਜਾ ਮੰਝਧਾਰ ਡੁਬਾਉਂਦਾ।
ਕਿਧਰੇ ਉਹ ਭੂਚਾਲ ਲਿਆਉਂਦਾ।
ਅਮਨ ਚੈਨ ਕਿਧਰੇ ਵਰਸਾਉਂਦਾ।
ਕਿਸੇ ਨੂੰ ਅਪਣੀ ਭਗਤੀ ਲਾਉਂਦਾ।
ਹੋਵੇ ਭਾਵੇ ਸੋ, ਅਸੀਂ ਕੀ ਜਾਣਾਂਗੇ।
ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।
ਜੋ ਕਰਦਾ ਸੋ ਚੰਗਾ ਕਰਦਾ।
ਗਲਤ ਨਾ ਉਹ ਇੱਕ ਕਣ ਵੀ ਧਰਦਾ।
ਜੇ ਦੁੱਖ ਦਿੰਦਾ ਸੋ ਖੁਦ ਜਰਦਾ।
ਸਭ ਨੂੰ ਪਿਆਰੇ ਸਭ ਦਾ ਬਰਦਾ।
ਹਰ ਥਾਂ ਵੰਡਦਾ ਲੋ, ਅਸੀਂ ਕੀ ਜਾਣਾਂਗੇ।
ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।
ਜੱਗ ਵਿੱਚ ਨਾ ਇਉਂ ਖੁਭਦੇ ਜਾਓ।
ਉਸ ਦੇ ਵਲ ਵੀ ਧਿਆਨ ਲਗਾਓ।
ਉਸ ਨੂੰ ਚਿੱਤ ਵਿੱਚ ਸਦਾ ਧਿਆਓ।
ਇਉਂ ਉਸ ਦੇ ਨੇੜੇ ਹੋ ਜਾਓ।
ਆਵਾਗਮਨ ਦੀ ਸੋਅ, ਅਸੀਂ ਕੀ ਜਾਣਾਂਗੇ।
ਉਹਦੀਆਂ ਜਾਣੇ ਓਹ, ਅਸੀਂ ਕੀ ਜਾਣਾਂਗੇ।
ਓਹ ਕਰਵਾਉਂਦਾ ਜੋ, ਅਸੀਂ ਕੀ ਜਾਣਾਂਗੇ।


25/10/15)
ਬਲਦੇਵ ਸਿੰਘ ਫਿਰੋਜ਼ਪੁਰ

ਪਰਮ ਸਤਿਕਾਰ ਯੋਗ ਸਰਦਾਰ ਗੁਰਇੰਦਰ ਸਿੰਘ ਪਾਲ ਜੀ।

ਗੁਰੂ ਫਤਹਿ ਪ੍ਰਵਾਨ ਕਰਨੀ ਜੀ।

ਅਤੂਬਰ ੧੪/੨੦੧੫ ਵਾਲੇ ਆਪ ਜੀ ਦੇ ਪੱਤਰ ਵਾਸਤੇ, ਆਪ ਜੀ ਦਾ ਹਾਰਦਿਕ ਧੰਨਵਾਦ ਜੀ। ਇਸ ਪੱਤਰ ਵਿੱਚ ਆਪ ਜੀ ਨੇਂ। ਬਿਲਕੁਲ ਠੀਕ ਲਿਖਿਆ ਹੈ ਜੀ ਕਿ,

"ਹਰਿਨਾਮ ਸਿਮਰਨ",ਗੁਰਮਤਿਦੇ ਮੂਲ ਸਿੱਧਾਂਤਾਂ ਵਿੱਚੋਂ ਇੱਕ ਪਰਮੁੱਖ ਸਿੱਧਾਂਤ ਹੈ। ਨਾਮ-ਸਿਮਰਨ ਦੇ ਜੋ ਅਭਿਆਸ ਗੁਰੂਦਵਾਰਿਆਂ ਅਤੇ ਡੇਰਿਆਂ ਆਦਿ ਵਿੱਚ ਕੀਤੇ ਕਰਵਾਏ ਤੇ ਪ੍ਰਚਾਰੇ ਜਾਂਦੇ ਹਨ, ਉਹ ਅਧਿਆਤਮਿਕ ਨਾਮ-ਸਿਮਰਨ ਨਹੀਂ ਹੈ; ਉਹ ਤਾਂ ਪਾਖੰਡੀਆਂ ਦੁਆਰਾ ਪ੍ਰਚੱਲਿਤ ਕੀਤੇ ਲੋਕਾਚਾਰੀ ਕਰਮਕਾਂਡ ਹਨ।

ਆਪ ਜੀ ਨੇਂ ਇਹ ਜਾਣਕਾਰੀ ਦਿੱਤੀ ਹੈ ਜੀ। ਕਿ

ਆਪ ਦੀ ਅਤੇ ਹੋਰ ਸਾਰੇ ਪਾਠਕਾਂ ਦੀ ਜਾਣਕਾਰੀ ਵਾਸਤੇ, ਮੈਂ"ਗੁਰਮਤਿ ਦੇ ਮੂਲ ਸਿੱਧਾਂਤਾਂ"`ਤੇ ਇੱਕ ਲੇਖ-ਲੜੀ ਲਿਖਣ ਦਾ ਯਤਨ ਕਰ ਰਿਹਾ ਹਾਂ।

ਸੋ ਇਸ ਉਪਰਾਲੇ ਵਾਸਤੇ ਆਪ ਜੀ ਦਾ ਇੱਕ ਵਾਰ ਫਿਰ ਧੰਨਵਾਦ ਜੀ। ਸਰਦਾਰ ਗੁਰਮੀਤ ਸਿੰਘ ਜੀ ਸਿਡਨੀਂ ਵਾਲਿਆਂ ਨੇਂ, ਵੀ ਆਪ ਜੀ ਦੇ ਇਸ ਸ਼ੁੱਭ ਕੰਮ ਵਿੱਚ ਸਹਾਇਤਾ ਲਈ, ਬਹੁਤ ਸੁਹਣਾਂ ਸੁਝਾਉ ਦਿੱਤਾ ਹੈ ਜੀ, ਇਸ ਯੋਗ ਦਾਨ ਵਾਸਤੇ, ਸਰਦਾਰ ਗੁਰਮੀਤ ਸਿੰਘ ਜੀ ਸਿਡਨੀਂ ਵਾਲਿਆਂ ਦਾ ਵੀ ਸ਼ੁਕਰਗੁਜਾਰ ਹੋਣਾਂ ਬਣਦਾ ਹੈ ਜੀ। ਇਸ ਸੁੱਭ ਕੰਮ ਵਿੱਚ ਹੋਰ ਵੀ ਕੋਈ ਵਿਦਵਾਨ ਸੱਜਣ, ਜੇ ਆਪਣਾਂ ਕਿਸੇ ਵੀ ਤਰਾਂ ਦਾ ਯੋਗਦਾਨ ਦੇ ਸਕੇ ਤਾਂ, ਤਾਂ ਜਰੂਰ ਦੇਵੇ ਜੀ।

ਆਪ ਜੀ ਜੋ ਲੇਖ ਲੜੀ ਲਿਖਣ ਜਾ ਰਹੇ ਹੋ, ਇਸ ਵਿੱਚ ਦਾਸ ਵੀ ਆਪ ਜੀ ਦੇ ਸਹਿਯੋਗ ਵਾਸਤੇ ਜਿੰਨੀਂ ਕੂ ਮਾੜੀ ਮੋਟੀ ਜਾਣਕਾਰੀ ਰੱਖਦਾ ਹੈ, ਜਰੂਰ ਸਾਂਝੀ ਕਰਨਾਂ ਚਾਹੇਗਾ ਜੀ।

ਸੋ ਪਹਿਲੇ ਕੁੱਝ ਕੂ ਜਮੀਨੀ ਹਕੀਕਤਾਂ ਜੋ ਸਾਡੇ ਸਾਹਮਣੇਂ ਹਨ, ਜਿਨ੍ਹਾਂ ਨੂੰ ਕਿਸੇ ਪ੍ਰਮਾਣ ਦੀ ਵੀ ਜਰੂਰਤ ਨਹੀਂ, ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਜੀ। ਇਹਨਾਂ ਨੂੰ ਅਸੀਂ ਨਾਂਮ-ਸਿਮਰਨ ਵਿਸ਼ੇ ਦੇ ਰਸਤੇ ਦੀਆਂ ਰੁਕਾਵਟਾਂ ਵੀ ਕਹਿ ਸੱਕਦੇ ਹਾਂ ਜੀ।

ਅਤੇ ਗੁਰਬਾਣੀਂ ਦੀਆਂ ਕੁੱਝ ਕੂ ਉਧਾਰਨਾਂ, ਜਿੰਨਾਂ ਨੂੰ ਝੁਠਲਾਇਆ ਨਹੀਂ ਜਾ ਸੱਕਦਾ।

ਅਤੇ ਹਰਿਨਾਮ ਸਿਮਰਨ ਬਾਰੇ ਲੇਖ ਲਿਖਣ ਵਾਸਤੇ ਸਹਾਇਕ ਕੁੱਝ ਗੱਲਾਂ, ਆਪ ਜੀ ਦੇ ਧਿਆਨ ਵਿੱਚ ਲਿਆਉਣਾਂ ਚਾਹੁੰਦਾ ਹਾਂ ਜੀ। ਸ਼ਾਇਦ ਲੇਖ ਲਿਖਦੇ ਸਮੇਂ ਆਪ ਜੀ ਦੇ ਕੰਮ ਆ ਸਕਣ ਜੀ।

ਆਮ ਵਿਦਵਾਨ ਤਰਕ ਅਤੇ ਵਿਗਿਆਨਕ ਕਸਾਉਟੀ ਦੀ ਗੱਲ ਕਰਦੇ ਰਹਿੰਦੇ ਹਨ। ਕਹਿੰਦੇ ਹਨ ਗੁਰਬਾਣੀਂ ਦਾ ਫਲਸਫਾ ਵਿਗਆਨਕ ਸਿੱਟਿਆ ਦੇ ਅਨੁਕੂਲ ਹੋਣਾਂ ਚਾਹੀਦਾ ਹੈ। ਮੈਂ ਜਿਆਦਾ ਪੜ੍ਹਿਆ ਲਿਖਿਆ ਤਾਂ ਨਹੀਂ ਹਾਂ, ਪਰ ਫਿਰ ਵੀ ਮੈਂ ਇਸ ਗੱਲ ਦਾ ਜਿੰਨਾਂ ਹੋ ਸਕੇ, ਧਿਆਨ ਰੱਖਦਾ ਹਾਂ ਜੀ। ਫਿਰ ਵੀ ਜੇ ਕਿਸੇ ਵੀਰ ਨੂੰ ਮੇਰੀ ਕੋਈ ਗੱਲ ਅਗਰ ਤਰਕਹੀਣ ਲੱਗਦੀ ਹੋਵੇ, ਤਾਂ ਬੇ-ਝਿਜਕ ਸਵਾਲ ਕਰ ਸੱਕਦਾ ਹੈ ਜੀ।

ਸਿਮਰਨ ਦੇ ਵਿਸ਼ੇ ਤੇ, ਸਮੇਂ-ਸਮੇਂ ਤੇ ਕਈ ਵਿਦਵਾਨ ਅਕਸਰ ਹੀ ਲਿਖਦੇ ਰਹਿੰਦੇ ਹਨ। ਸਿਮਰਨ ਦੇ ਵਿਸ਼ੇ ਦੇ ਬਾਰੇ ਵਿੱਚ ਆਮ ਕਰਕੇ, ਪਰ ਖਾਸ ਕਰ ਕੇ ਵਿਦਵਾਨਾਂ ਵਿਚ, ਇਹ ਧਾਰਨਾਂ ਬਨ ਚੁੱਕੀ ਹੈ, ਕਿ ਸਿਮਰਨ ਮਹਿਜ ਇੱਕ ਤੋਤਾ-ਰਟਣੀਂ ਹੈ, ਇਸ ਤੋਂ ਬਿਨਾਂ ਹੋਰ ਕੁੱਝ ਨਹੀਂ ਹੈ।

ਇਸ ਵਾਸਤੇ, ਮੇਰਾ ਵਿਚਾਰ ਹੈ ਜੀ, ਕਿ ਸ਼ਾਇਦ ਕੋਈ ਵੀ ਵਿਦਵਾਨ ਸਿਮਰਨ ਨਹੀਂ ਕਰਦਾ ਹੋਵੇ ਗਾ। ਜਿਹੜਾ ਵਿਦਵਾਨ ਸਿਮਰਨ ਨੂੰ ਇੱਕ ਤੋਟਾ-ਰਟਨੀਂ ਦੱਸ ਕੇ ਸਿਮਰਨ ਦਾ ਮਜ਼ਾਕ ਉਡਾਉਂਦਾ ਹੋਵੇ, ਉਹ ਸਿਮਰਨ ਕਿਉਂ ਕਰੇ ਗਾ।

ਅਜੇਹੇ ਵਿਦਵਾਨਾਂ ਪਾਸੋਂ ਸਿਮਰਨ ਦੇ ਵਿਸ਼ੇ ਵਿੱਚ ਕੋਈ ਗਿਆਨ ਹਾਸਲ ਕਰਨ ਦੀ ਆਸ ਰੱਖਣਾਂ, ਇੱਕ ਮਿਰਗ-ਤ੍ਰਿਸ਼ਨਾਂ ਤੋਂ ਵੱਧ ਕੁੱਝ ਵੀ ਨਹੀਂ ਹੈ।

ਕਿਸੇ ਵੀ ਕਿਸਮ ਦਾ ਗਿਆਨ ਅੱਜ ਵਿਦਵਾਨਾਂ ਅਤੇ ਲਿਖਾਰੀਆਂ ਦੀ ਜਾਗੀਰ ਬਣ ਚੁਕਾ ਹੈ, ਸਾਨੂੰ ਸਾਰਿਆਂ ਨੂੰ ਵੀ ਵਿਦਵਾਨਾਂ ਤੇ ਬਹੁਤ ਆਸਾਂ ਹਨ। ਅਸੀਂ ਹਰ ਸਮੱਸਿਆ ਦੇ ਹੱਲ ਵਾਸਤੇ ਵਿਦਵਾਨਾਂ ਨੂੰ ਗੁਹਾਰ ਲਗਾਉਂਦੇ ਹਾਂ। ਹੋਰ ਕਿਸੇ ਵਿਸ਼ੇ ਬਾਰੇ ਤਾਂ ਮੈਂ ਕਹਿ ਨਹੀਂ ਸੱਕਦਾ, ਪਰ ਵਿਦਵਾਨਾਂ ਪਾਸੋਂ, ਸਿਮਰਨ ਦੇ ਗਿਆਨ ਦੀ ਆਸ ਕਰਨਾਂ ਤਾਂ ਹੁਣ ਇਸ ਤਰਾਂ ਲੱਗ ਰਿਹਾ ਹੈ, ਜਾਂ ਮਹਿਸੂਸ ਹੋ ਰਿਹਾ ਹੈ, ਜਿਸ ਤਰਾਂ ਕਿ, ਠੰਢ ਨਾਲ ਠਿਠਕ ਰਿਹਾ ਕੋਈ ਆਦਮੀਂ, ਚੰਦ ਤੋਂ ਗਰਮੀ ਦੀ ਆਸ ਕਰੇ।

ਮੇਰਾ ਇਹ ਤਰਕ ਸ਼ਾਇਦ ਕਈਆਂ ਨੂੰ ਕੁੱਝ ਸਖਤ ਵੀ ਲੱਗ ਸੱਕਦਾ ਹੈ। ਪਰ ਵੀਰੋ ਧੀਰਜ ਨਾਲ ਵਿਚਾਰ ਕਰ ਕੇ ਵੇਖੋ, ਅੱਜ ਤੱਕ ਕਿਤਨੇਂ, ਸੈਂਕੜੇ ਹੀ ਵਿਦਵਾਨ ਹੋ ਚੁਕੇ ਹਨ, ਉਹਨਾਂ ਦੀਆਂ ਲਿਖੀਆਂ ਕਿਤਾਬਾਂ ਨਾਲ ਕੋਠੇ ਭਰੇ ਪਏ ਹਨ। ਡਾ: ਸਾਹਿਬ ਸਿੰਘ ਜੀ ਦੇ ਕੱਦ ਦਾ ਸ਼ਾਇਦ ਹੀ ਕੋਈ ਹੋਰ ਵਿਦਵਾਨ ਹੋਵੇ। ਉਹ ਵੀ ਸਿਮਰਨ ਦੇ ਬਾਰੇ ਵਿੱਚ ਨਹੀਂ ਦੱਸ ਸਕੇ।

ਬਹੁਤ ਵਿਚਾਰਾਂ ਵੀ ਹੋ ਚੁਕੀਆਂ ਹਨ ਸਿਮਰਨ ਦੇ ਵਿਸ਼ੇ ਤੇ। ਪਰ ਅੱਜ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਇਸ ਵਾਸਤੇ ਅੱਜ ਅਸੀਂ ਵਿਦਵਾਨਾਂ ਤੋਂ ਕੀ ਉਮੀਦ ਕਰ ਸੱਕਦੇ ਹਾਂ। ਇਸ ਵਾਸਤੇ ਵੀਰੋ ਸਿਮਰਨ ਦੇ ਇਸ ਵਿਸ਼ੇ ਨੂੰ ਹਲਕੇ ਜਿਹੇ ਵਿੱਚ ਨਹੀਂ ਲੈਣਾਂ ਚਾਹੀਦਾ, ਅੰਦਰੋਂ ਤਾਂ ਸ਼ਾਇਦ ਅਸੀਂ ਆਸ ਛੱਡ ਚੁੱਕੇ ਹਾਂ। ਇਸ ਵਾਸਤੇ ਹੀ ਸ਼ਾਇਦ ਅਸੀਂ ਇਸ ਵਿਸ਼ੇ ਤੇ ਸੰਜੀਦਾ ਹੀ ਨਹੀਂ ਹਾਂ।

ਮਾਹੌਲ ਕੁੱਝ ਇਸ ਤਰਾਂ ਦਾ ਬਣ ਚੁੱਕਾ ਲੱਗ ਰਿਹਾ ਹੈ, ਕਿ ਪ੍ਰਮਾਤਮਾਂ ਦੇ ਸਿਮਰਨ ਦੀ ਕਿਸੇ ਨੂੰ ਜਰੂਰਤ ਹੀ ਨਹੀਂ ਹੈ।

ਇਸ ਵੇਲੇ ਸਿਰਫ ਰੱਬ ਦੀ ਪੂਜਾ ਹੋ ਰਹੀ ਹੈ, ਰੱਬ ਦੀ ਹੀ ਭਗਤੀ ਹੋ ਰਹੀ ਹੈ, ਰੱਬ ਦਾ ਹੀ ਸਿਮਰਨ ਹੋ ਰਿਹਾ ਹੈ।

ਰੱਬ ਕੌਣ ਹੈ।

ਪਹਿਲਾ ਰੱਬ ਹੈ ਪੈਸਾ, ਦੂਜਾ ਰੱਬ ਹੈ ਮਾਨ ਵਡਿਆਈ ਅਤੇ ਸ਼ੋਹਰਤ, ਵੈਸੇ ਤਾਂ ਹੋਰ ਵੀ ਸੈਂਕੜੇ ਹੀ ਰੂਪ ਹਨ ਇਸ ਰੱਬ ਦੇ, ਜਿਵੇਂ ਕਿ ਹੁਕਮ ਹਾਸਲ, ਹਕੂਮਤਾਂ, ਹੰਕਾਰ, ਈਰਖਾ, ਨਿੰਦਾ, ਵੈਰ, ਵਿਰੋਧ, ਆਦੀ ਰੱਬ ਦੇ ਨਾਵਾਂ ਦੀ ਲਿਸਟ ਕਾਫੀ ਲੰਬੀ ਹੈ। ਪਰ ਸੱਭ ਤੋਂ ਵੱਡਾ ਰੱਬ ਪੈਸਾ ਹੀ ਹੈ।

ਰੱਬ ਦਾ ਸਿਮਰਨ ਤਾਂ ਸਾਰੇ ਹੀ ਜਾਣਦੇ ਹਨ, ਅਤੇ ਕਰ ਵੀ ਰਹੇ ਹਨ। ਅਤੇ ਲਾਭ ਵੀ ਉਠਾ ਰਹੇ ਹਨ। ਪਰ ਪਰਮਾਤਮਾਂ ਦੇ ਸਿਮਰਨ ਦਾ ਕਿਸੇ ਨੂੰ ਪਤਾ ਨਹੀਂ ਹੈ। ਰੱਬ ਦੇ ਸਿਮਰਨ ਨੂੰ ਤਿਆਗਣ ਨਾਲ ਕੀ ਨੁਕਸਾਨ ਹੋਵੇ ਗਾ, ਸੱਭ ਨੂੰ ਪਤਾ ਹੈ। ਪਰ ਪ੍ਰਮਾਤਮਾਂ ਦੇ ਸਿਮਰਨ ਨੂੰ ਤਿਆਗਣ ਦਾ ਕੀ ਨੁਕਸਾਨ ਹੈ ਕਿਸੇ ਨੂੰ ਪਤਾ ਨਹੀਂ ਹੈ। ਇਸ ਵਾਸਤੇ,

ਕੀ ਲੋੜ ਹੈ ਸਾਨੂੰ, ਪ੍ਰਮਾਤਮਾਂ ਦੇ ਸਿਮਰਨ ਵਾਲੇ ਇਸ ਗੋਰਖਧੰਦੇ ਵਿੱਚ ਪੈਣ ਦੀ।

ਸਿਮਰਨ ਦਾ ਸਾਨੂੰ ਸਾਡੇ ਜੀਵਨ ਵਿੱਚ ਲਾਭ ਹੀ ਕੀ ਹੈ। ਜਦਿ ਕੇ ਅਸੀਂ ਤਾਂ ਪ੍ਰਮਾਤਮਾਂ ਦੇ ਸਿਮਰਨ ਤੋਂ ਬਿਨਾਂ ਹੀ ਬਹੁਤ ਸੁਖੀ ਹਾਂ। ਖਾਸ ਕਰ ਉਹ ਬੰਦੇ, ਜਿਹੜੇ ਇਸ ਵੇਲੇ ਵਿਦੇਸ਼ਾਂ ਵਿੱਚ ਸੈਟਲਡ ਹਨ (ਉਹਨਾਂ ਵਿਚੋਂ ਕਾਫੀ ਬੰਦੇ) ਕੀ ਉਹਨਾਂ ਨੂੰ ਕਿਸੇ ਸਿਮਰਨ (ਜਾਂ ਕਿਹੜੇ ਸਿਮਰਨ) ਨੇਂ ਇਸ ਪਦਵੀ ਤੱਕ ਪਹੁੰਚਾਇਆ ਹੈ। ਉਹ ਤਾਂ ਸਿਮਰਨ ਤੋਂ ਬਿਨਾਂ ਹੀ ਸੁਖੀ ਹਨ।

ਆਮ ਕਰਕੇ ਐਸੇ ਸੱਜਣ ਸਿਮਰਨ ਦਾ ਡਟ ਕੇ ਵਿਰੋਧ ਕਰ ਰਹੇ ਹਨ। ਅਤੇ ਬਾਵਜ਼ੂਦ ਇਸ ਦੇ, ਫਿਰ ਵੀ ਉਹ ਸੱਜਣ, ਪ੍ਰਮਾਤਮਾਂ ਦੇ ਸਿਮਰਨ ਕਰਨ (ਜਾਂ ਸਿਮਰਨ ਦੀ ਹਮਾਇਤ ਕਰਨ) ਵਾਲਿਆਂ ਤੋਂ, ਹਜ਼ਾਰ ਹੁਣਾਂ ਸੁਖੀ ਹਨ। ਕੀ ਸਿਮਰਨ ਕਰਨ ਨਾਲ ਉਹਨਾਂ ਸੱਜਣਾਂ ਨੂੰ ਕੋਈ ਹੋਰ ਸੁਖ ਮਿਲ ਜਾਵੇ ਗਾ, ਨਹੀਂ। ਤਾਂ ਕੀ ਲੋੜ ਹੈ ਉਹਨਾਂ ਨੂੰ ਅਜੇਹੇ ਫਿਜ਼ੂਲ ਕੰਮਾਂ ਵਿੱਚ ਦਿਮਾਗ ਖਰਾਬ ਕਰਨ ਦੀ। ਇਸ ਗੱਲੋਂ ਤਾਂ ਬਈ ਸਾਡੇ ਕਈ ਵਿਦਵਾਨ ਸੱਚੇ ਹੀ ਹਨ।

ਇਤਨਾਂ ਪੈਸਾ ਖਰਚ ਕਰ ਕੇ, ਜਾਂ ਇਤਨੀਂ ਮੇਹਨਤ ਕਰ ਕੇ, ਕੀ ਉਹ ਵਿਦੇਸ਼ਾਂ ਵਿੱਚ ਸਿਮਰਨ ਕਰਨ ਵਾਸਤੇ ਗਏ ਹਨ।

ਜਿੰਨਾਂ ਸੁਖ, ਉਹਨਾਂ ਨੂੰ ਵਿਦੇਸ਼ਾਂ ਵਿੱਚ ਮਿਲ ਰਿਹਾ ਹੈ, ਪਹਿਲੀ ਗੱਲ ਤਾਂ ਇਹ, ਕੇ ਉਹ ਇਸ ਨਾਲ ਸੰਤੁਸ਼ਟ ਹੀ ਹੋਣ ਗੇ, ਪਰ ਫਿਰ ਵੀ ਜੇ ਉਹਨਾਂ ਦੀ ਅਜੇ ਵੀ ਸੰਤੁਸ਼ਟੀ ਨਹੀਂ ਹੈ। ਤਾਂ ਉਹਨਾਂ ਨੂੰ ਹੋਰ ਮਿਹਨਤ ਕਰਨ ਦੀ ਜਰੂਰਤ ਹੈ। ਮੇਹਨਤ ਨਾਲ ਹੀ ਉਹ ਹੋਰ ਤਰੱਕੀ ਕਰ ਸੱਕਦੇ ਹਨ। ਸਿਮਰਨ ਨਾਲ ਉਹ ਤਰੱਕੀ ਨਹੀਂ ਕਰ ਸੱਕਦੇ। ਇਸ ਵਾਸਤੇ ਉਹਨਾਂ ਲਈ ਸਿਮਰਨ ਹਰ ਤਰਾਂ ਨਾਲ ਇੱਕ ਫਿਜ਼ੂਲ ਜਿਹਾ ਹੀ ਧੰਦਾ ਹੈ। ਜੋ ਕੇ ਵਿਹਲੜਾਂ ਦਾ ਹੀ ਕੰਮ ਹੋ ਸੱਕਦਾ ਹੈ।

ਇਸੇ ਹੀ ਤਰਾਂ ਵਿਦੇਸ਼ਾਂ ਨਾਲ ਜਾਂ ਵਿਦੇਸ਼ੀ ਡਾਲਰਾਂ ਨਾਲ ਮੋਹ ਕਰਨ ਵਾਲੇ, ਪਰਚਾਰਕ ਜਾਂ ਕਥਾ ਵਾਚਕ ਵੀ ਹਨ। ਕੀ ਉਹ ਵਿਦੇਸ਼ੀ ਸਿੱਖ ਸੰਗਤਾਂ ਨੂੰ ਸਿਮਰਨ ਕਰਵਾਉਣ ਵਾਸਤੇ ਵਿਦੇਸ਼ਾਂ ਵਿੱਚ ਜਾਂਦੇ ਹਨ।

ਅਜੇਹੀਆਂ ਰੁਕਾਵਟਾਂ, ਅਤੇ ਅਜੇਹੇ ਤਰਕਾਂ ਨੇਂ, ਸਾਨੂੰ ਪ੍ਰਮਾਤਮਾਂ ਦੇ ਸਿਮਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਣ ਦਿੱਤੀ, ਅਜੇਹੀਆਂ ਰੁਕਾਵਟਾਂ ਨੇ ਸਿਮਰਨ ਦੀਆਂ ਸਾਡੀਆਂ ਲੋੜਾਂ ਹੀ ਖਤਮ ਕਰ ਦਿੱਤੀਆਂ ਹਨ।

ਰੱਬ ਦਾ ਸਿਮਰਨ ਕਰਨ ਵਾਲਿਆਂ ਨੇਂ, ਸਾਨੂੰ ਵੀ ਰੱਬ ਦੇ ਗਿਆਨ ਦੀ ਦਾਤ ਦਿੱਤੀ ਹੈ। ਅਤੇ ਰੱਬ ਦੇ ਨਾਵਾਂ ਦੀ ਲਿਸਟ ਵਿਚੋਂ, ਅਸੀਂ ਕੋਈ ਵੀ ਨਾਮ, ਜਾਂ ਕਿਸੇ ਵੀ ਰੱਬ ਨੂੰ ਚੁਣ ਸੱਕਦੇ ਹਾਂ। ਇਹਨਾਂ ਵਿਚੋਂ ਕੋਈ ਨਾਂ ਕੋਈ ਰੱਬ, ਹਰ ਇੱਕ ਦੇ ਪਾਸ ਹੈ। ਅਤੇ ਇਹਨਾਂ ਸਾਰਿਆਂ ਰੱਬਾਂ ਦਾ ਸਿੱਧਾ ਸਬੰਧ ਵੱਡੇ ਰੱਬ ਜੀ ਨਾਲ ਹੈ।

ਆਉ ਗੁਰਸਿੱਖੋ ਆਓ

ਸਿਮਰਨ ਦੀ ਜਰੂਰਤ ਨੂੰ ਸਮਝੀਏ, ਕਿ ਕੀ ਸਾਨੂੰ ਵਾਕਿਆ ਹੀ ਸਿਮਰਨ ਦੀ ਕੋਈ ਜਰੂਰਤ ਹੈ ਵੀ ਜਾਂ ਕਿ ਨਹੀਂ। ਕੀ ਸਿਮਰਨ ਕਰਨਾਂ ਕਿਤੇ ਸੱਚਮੁੱਚ ਹੀ ਪਾਖੰਡ ਤਾਂ ਨਹੀਂ ਹੈ। ਅਤੇ ਇਹ ਜਾਣੀਂਏ ਕੇ ਸਿਮਰਨ ਤੋਂ ਬਿਨਾਂ ਸਾਡਾ ਕੀ ਕੋਈ ਨੁਕਸਾਨ ਹੋਵੇਗਾ। ਅਤੇ ਕੀ ਕਿਤੇ ਇਹ ਝੂਠਾ ਡਰਾਵਾ ਤਾਂ ਨਹੀਂ ਹੈ। ਅਤੇ,

ਸਿਮਰਨ ਕੀ ਹੈ,

ਇਹ ਜਾਨਣਾਂ ਤਾਂ ਬਾਦ ਦੀ ਗੱਲ ਹੈ।

ਪਹਿਲੇ ਸਿਰਫ ਅਸੀਂ ਸਿਮਰਨ ਦੀ ਜਰੂਰਤ ਨੂੰ ਸਮਝੀਏ।

ਜੇ ਸਾਨੂੰ ਸਿਮਰਨ ਦੀ ਜਰੂਰਤ ਹੀ ਮਹਿਸੂਸ ਨਾਂ ਹੋਵੇ, ਜਾਂ ਇਸ ਵਿੱਚ ਕੋਈ ਲਾਭ ਹੀ ਨਾਂ ਦਿੱਸੇ। ਤਾਂ ਕੀ ਲੋੜ ਹੈ ਸਾਨੂੰ, ਇਸ ਬਾਰੇ ਜਾਨਣ ਦੀ। ਅਤੇ ਸਾਨੂੰ ਇਸ ਵਿਸ਼ੇ ਦਾ ਇਥੇ ਹੀ ਭੋਗ ਪਾ ਦੇਣਾਂ ਚਾਹੀਦਾ ਹੈ। ਕੀ ਲੋੜ ਹੈ ਸਾਨੂੰ ਇਸ ਗੋਰਖਧੰਦੇ ਵਿੱਚ ਪੈਣ ਦੀ।

ਵਿਦਵਾਨਾਂ ਦੀਆਂ ਵਿਚਾਰਾਂ ਤੋਂ ਬਾਦ, ਆਉ ਕੁੱਝ ਗੁਰਬਾਣੀਂ ਦੀ ਵਿਚਾਰ ਵੀ ਕਰ ਲਈਏ।

ਗੁਰਬਾਣੀਂ ਕਿਸੇ ਵਿਦਵਾਨ ਦੀ ਹਮਾਇਤ ਦੀ ਮੁਹਤਾਜ ਨਹੀਂ ਹੈ,

ਕਿ ਕੋਈ ਵਿਦਵਾਨ ਉਸ ਵਿੱਚ ਲਿਖੇ ਦੀ ਹਮਾਇਤ ਕਰਦਾ ਹੈ ਜਾਂ ਨਹੀਂ।

ਅਤੇ ਗੁਰਬਾਣੀਂ ਕਿਸੇ ਵਿਗਿਆਨਕ ਕਸੌਟੀ ਤੇ ਪੂਰੀ ਉਤਰਦੀ ਹੈ ਜਾਂ ਨਹੀਂ,

ਇਸ ਨੂੰ, ਕਿਸੇ ਵਿਗਿਆਨੀਂ ਦੇ ਪ੍ਰਮਾਣਿਕ ਸਰਟੀਫਿਕੇਟ ਦੀ ਵੀ ਜਰੂਰਤ ਨਹੀਂ ਹੈ।

ਜਿਤਨੀ ਦੇਰ ਹੋਈ ਹੈ ਸ੍ਰਿਸਟੀ ਦੀ ਰਚਨਾਂ ਨੂੰ, ਇਸ ਤੋਂ ਕਰੋੜ ਗੁਣਾਂ ਹੋਰ ਸਮਾਂ ਵੀ ਬੀਤ ਜਾਏ, ਤਾਂ ਵੀ ਵਿਗਿਆਨ ਗੁਰਬਾਣੀਂ ਤੱਕ ਨਹੀਂ ਪਹੁੰਚ ਸੱਕਦਾ। ਇਸ ਵਾਸਤੇ ਗੁਰਬਾਣੀਂ ਨੂੰ ਵਿਗਿਆਨ ਦੀ ਤੱਕੜੀ ਨਾਲ ਤੋਲਨ ਦੀ ਗੱਲ ਕਰਨ ਵਾਲੇ ਵੀਰ, ਗੱਲਾਂ ਨਾਲ ਹੀ ਫੋਕੀ ਸ਼ੁਹਰਤ ਹਾਸਲ ਕਰਨਾਂ ਚਾਹੁੰਦੇ ਹਨ। ਅੱਗੇ ਜੋ ਗੁਰੂ ਅਰਜਨ ਦੇਵ ਜੀ ਦੀ ਬਾਣੀਂ ਦਾ ਸ਼ਬਦ ਹੈ, `ਤੇ ਇਸ ਸ਼ਬਦ ਵਿੱਚ ਜੋ ਲਿਖਿਆ ਹੈ, ਇਸ ਨੂੰ ਕਿਹੜੇ ਵਿਗਿਆਨ ਦੀ ਕਸੌਟੀ ਤੇ ਪਰਖਣ ਗੇ ਉਹ ਵੀਰ, ਕਿ ਉਹ ਸੱਚ ਹੈ ਜਾਂ ਝੂਠ। ਅਤੇ ਕੀ ਵਿਗਿਆਨ ਇਸ ਦੀ ਪਰਖ ਕਰ ਸੱਕਦਾ ਹੈ।

(ਹਾਂ ਵਿਗਿਆਨੀਂ, ਵੇਦਾਂਤ ਮੱਤ ਅਤੇ ਯੋਗ ਮੱਤ ਵਿੱਚ ਦਰਜ, ਕੁੱਝ ਕੂ ਨਿਚਲੇ ਦਰਜੇ ਜਾਂ ਪਹਿਲੀ ਸਟੇਜ ਵਿਚੋਂ ਨਿਕਲਣ ਵਾਲੀਆਂ ਸੂਖਸ਼ਮ ਰੇਜ਼ (ਕਿਰਨਾਂ) ਨੂੰ ਸੂਖਸ਼ਮ ਸੈਂਸਰਾਂ ਦੀ ਮਦਦ ਨਾਲ ਕੈਚ ਕਰਨ ਵਿੱਚ ਕਾਮਯਾਬ ਜਰੂਰ ਹੋਏ ਹਨ। (ਜੋ ਕੇ ਸਿਰਫ ਇੱਕ ਫੀਲਿੰਗ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੈ, ਅਤੇ ਇਹ ਰੇਜ਼ ਜਾਂ ਕਿਰਨਾਂ ਸਰੀਰ ਨਾਲ ਹੀ ਸਬੰਧ ਰੱਖਦੀਆਂ ਹਨ, ਪ੍ਰਮਾਤਮਾਂ ਨਾਲ ਨਹੀਂ। ਅਤੇ ਇਹ ਯੋਗਾ ਅਭਿਆਸ ਦੀ ਹੱਦ ਜਾਂ ਦਾਇਰੇ ਦੇ ਅੰਦਰ ਅੰਦਰ ਹੀ ਹਨ।) ਫਿਰ ਵੀ ਇਹ ਅੱਛੀ ਗੱਲ ਹੈ। ਇਸ ਨਾਲ ਬਿਲਕੁਲ ਨਾਸਤਕ (ਵਿਗਿਆਨੀ) ਲੋਕ, ਜੋ ਪ੍ਰਮਾਤਮਾਂ ਦੀ ਹੋਂਦ ਜਾਂ ਪ੍ਰਮਾਤਮਾਂ ਦੀ ਸ਼ਕਤੀ ਨੂੰ, ਮੰਨਦੇ ਹੀ ਨਹੀਂ, ਉਹਨਾਂ ਦੇ ਦਾਅਵੇ ਝੂਠੇ ਸਾਬਤ ਹੋ ਜਾਣ ਗੇ)

ਆਉ ਵੀਰੋ ਗੁਰਬਾਣੀਂ ਦੇ ਇਸ ਸ਼ਬਦ ਦੀ ਵਿਚਾਰ ਕਰੀਏ।

ਗਉੜੀ ਮਹਲਾ ੫।। ਬਿਨੁ ਸਿਮਰਨ ਜੈਸੇ ਸਰਪ ਆਰਜਾਰੀ।। ਤਿਉ ਜੀਵਹਿ ਸਾਕਤ ਨਾਮੁ ਬਿਸਾਰੀ।। ੧।। ਏਕ ਨਿਮਖ ਜੋ ਸਿਮਰਨ ਮਹਿ ਜੀਆ।। ਕੋਟਿ ਦਿਨਸ ਲਾਖ ਸਦਾ ਥਿਰੁ ਥੀਆ।। ੧।। ਰਹਾਉ।। ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ।। ਕਾਗ ਬਤਨ ਬਿਸਟਾ ਮਹਿ ਵਾਸ।। ੨।। ਬਿਨੁ ਸਿਮਰਨ ਭਏ ਕੂਕਰ ਕਾਮ।। ਸਾਕਤ ਬੇਸੁਆ ਪੂਤ ਨਿਨਾਮ।। ੩।। ਬਿਨੁ ਸਿਮਰਨ ਜੈਸੇ ਸੀਙ ਛਤਾਰਾ।। ਬੋਲਹਿ ਕੂਰੁ ਸਾਕਤ ਮੁਖੁ ਕਾਰਾ।। ੪।। ਬਿਨੁ ਸਿਮਰਨ ਗਰਧਭ ਕੀ ਨਿਆਈ।। ਸਾਕਤ ਥਾਨ ਭਰਿਸਟ ਫਿਰਾਹੀ।। ੫।। ਬਿਨੁ ਸਿਮਰਨ ਕੂਕਰ ਹਰਕਾਇਆ।। ਸਾਕਤ ਲੋਭੀ ਬੰਧੁ ਨ ਪਾਇਆ।। ੬।। ਬਿਨੁ ਸਿਮਰਨ ਹੈ ਆਤਮ ਘਾਤੀ।। ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ।। ੭।। ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ।। ਕਹੁ ਨਾਨਕ ਗੁਰਿ ਜਗਤੁ ਤਰਾਇਆ।। ੮।। ੭।।

ਇਹ ਊਪਰ ਵਾਲਾ ਗੁਰਬਾਣੀਂ ਦਾ ਸ਼ਬਦ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦਾ ਹੈ। ਜੋ ਗੁਰੂ ਜੀ ਦੱਸ ਰਹੇ ਹਨ, ਇੱਕ ਇੱਕ ਕੜੀ ਦੀ ਤਰਤੀਬ ਵਾਰ ਵਿਆਖਿਆ ਦਾ ਭਾਵ-ਅਰਥ ਅਗੇ ਲਿਖਿਆ ਹੈ ਜੀ। ਅਤੇ ਆਉ ਵਿਚਾਰ ਕਰੀਏ ਕਿ ਕੀ ਇਹ ਸੱਚ ਹੈ।

(੧) ਸਿਮਰਨ ਤੋਂ ਬਿਨਾਂ ਮਨੁੱਖ ਇਸ ਤਰਾਂ ਹੈ, ਜਿਵੇਂ ਕਿ ਸੱਪ। ਸਿਮਰਨ ਨੂੰ ਵਿਸਾਰਨ ਵਾਲਾ ਮਨੁੱਖ ਸੱਪ ਦੀ ਤਰਾਂ ਸਾਰਾ ਜੀਵਨ ਬਿਤਾ ਦੇਂਦਾ ਹੈ।

(ਸੱਪ ਦੇ ਗੁਣਾਂ ਵਾਲਾ ਬੰਦਾ, ਸੱਪਾਂ ਵਾਲੇ ਹੀ ਕੰਮ ਕਰੇ ਗਾ, ਇਸ ਤੋਂ ਬਿਨਾਂ ਹੋਰ ਉਸ ਤੋਂ ਉਮੀਦ ਵੀ ਕੀ ਕੀਤੀ ਜਾ ਸੱਕਦੀ ਹੈ)

(੨) ਜੇ ਬੰਦਾ ਸਿਮਰਨ ਨਹੀਂ ਕਰਦਾ, ਪਰ ਹੋਰ ਭਾਵੇਂ ਲੱਖਾਂ ਕਰਮ ਕਰੇ, ਨੇਕੀਆਂ, ਚੰਗਿਆਈਆਂ ਬੁਰਿਆਈਆਂ ਕਰੇ, ਧਰਮ ਦੇ ਕੰਮ ਵੀ ਕਰੇ। ਫਿਰ ਵੀ ਉਸ ਨੂੰ ਧ੍ਰਿਗ ਹੈ। ਅਤੇ ਉਹ ਬੰਦਾ ਕਾਂ ਦੀ ਤਰਾਂ ਬਿਸਟਾ ਖਾਂਦਾ ਹੈ (ਗੰਦਗੀ) ਵਿੱਚ ਮੂਹ ਮਾਰਦਾ ਰਹਿੰਦਾ ਹੈ।

ਧ੍ਰਿਗ ਕੀ ਹੁੰਦੀ ਹੈ (ਸਿਆਣੇਂ ਸਮਝਾਉਂਦੇ ਹਨ, ਕਿ ਕਿਸੇ ਨੂੰ ਜੇ ਸੌ ਗਾਹਲੀ ਬਕੀਏ, ਇੱਕ ਫਿਟਕ ਬਣਦੀ ਹੈ, ਸੌ ਫਿਟਕਾਰ ਪਾਈਏ ਤਾਂ ਇੱਕ ਲਾਹਨਤ ਬਣਦੀ ਹੈ, ਸੌ ਲਾਹਨਤ ਪਾਈਏ, ਤਾਂ ਇੱਕ ਧ੍ਰਿਗ ਬਣਦੀ ਹੈ) (ਦਸ ਕਰੋੜ ਗਾਹਲ ਦੇ ਬਰਾਬਰ ਹੁੰਦੀ ਹੈ ਇੱਕ ਧ੍ਰਿਗ। ਇੱਕ ਧ੍ਰਿਗ ਵਿੱਚ ਸਾਰੀਆਂ ਹੀ ਲਾਅਨਤਾਂ ਫਿਟਕਾਰਾਂ ਆ ਜਾਂਦੀਆਂ ਹਨ) (ਕਾਂ ਬਹੁਤ ਸ਼ਾਤਰ ਤੇ ਚਤਰਾ ਹੁੰਦਾ ਹੈ, ਪਰ ਕਿਹੜੀ ਗੰਦਗੀ ਹੈ, ਜੋ ਉਹ ਨਹੀਂ ਖਾਂਦਾ) ਸਿਮਰਨ ਹੀਣੇਂ ਮਨੁਖਾਂ ਨੂੰ ਇਹ (ਕਾਂ ਵਾਲਾ) ਖਿਤਾਬ ਦੇ ਰਹੇ ਹਨ ਗੁਰੂ ਜੀ।

ਲਾਅਨਤਾਂ ਫਿਟਕਾਰਾਂ ਤਾਂ ਆਮ ਗੱਲ ਹੈ, ਅੱਗੇ ਦੇਖੋ ਜੋ ਗੁਰੂ ਜੀ ਕਹਿ/ਸਮਝਾ ਰਹੇ ਹਨ, ਉਹ ਪੜ੍ਹ ਕੇ, ਕੀ ਡਰ ਨਹੀਂ ਲੱਗਦਾ।

(੩) ਸਿਮਰਨ ਨਾਂ ਕਰਨ ਵਾਲਾ ਬੰਦਾ ਕੁਤਿਆਂ ਵਰਗਾ ਹੁੰਦਾ ਹੈ।

(੪) ਸਿਮਰਨ ਨਾਂ ਕਰਨ ਵਾਲਾ ਸਾਕਤ ਪੁਰਸ਼ ਜਾਂ ਬੰਦਾ, ਵੇਸਵਾ ਇਸਤਰੀ ਦੀ ਕੁੱਖ ਤੋਂ ਪੈਦਾ ਹੋਏ ਪੁੱਤਰ ਵਰਗਾ ਨਿਰਲੱਜ ਹੁੰਦਾ ਹੈ।

ਜਿਸ ਦੇ ਪਿਤਾ ਦਾ, ਕੁੱਝ ਵੀ ਨਾਂ-ਪਤਾ ਨਹੀਂ ਹੁੰਦਾ। (ਉਸ ਨੂੰ ਆਮ ਬੋਲੀ ਵਿੱਚ ਨਾਜਾਇਜ਼ ਔਲਾਦ ਜਾਂ ਹਰਾਮਜ਼ਾਦਾ ਕਹਿੰਦੇ ਹਨ। ਇਸ ਲਫ਼ਜ਼ ਦਾ ਸੰਬੋਧਨ ਧ੍ਰਿਗ ਨਾਲੋਂ ਵੀ ਮਾੜਾ ਹੈ। ਫਿਟਕਿਆ ਧ੍ਰਿਕਾਰਿਆ ਬੰਦਾ ਤਾਂ ਕਦੇ ਨਾਂ ਕਦੇ, ਫਿਰ ਵੀ ਸੁਧਰ ਸੱਕਦਾ ਹੈ। ਪਰ ਵੇਸਵਾ ਦਾ ਪੁੱਤਰ ਤਾਂ ਆਜੀਵਨ ਵੇਸਵਾ ਦਾ ਪੁੱਤਰ ਹੀ ਰਹੇ ਗਾ, ਅਤੇ ਸਾਰਾ ਜੀਵਨ ਵੇਸਵਾ ਦਾ ਪੁੱਤਰ ਹੀ ਅਖਵਾਵੇ ਗਾ।

(੫) ਸਿਮਰਨ ਨਾਂ ਕਰਨ ਵਾਲਾ ਬੰਦਾ ਭੁਤਰੇ ਹੋਏ ਛੱਤਰੇ ਵਰਗਾ ਹੁੰਦਾ ਹੈ। ਜਿਸ ਦੇ ਸਿਰ ਤੇ ਵੱਡੇ ਵੱਡੇ ਸਿੰਗ ਹੁੰਦੇ ਹਨ, ਅਤੇ ਉਹ ਹਰ ਇੱਕ ਨੂੰ ਆਪਣੇਂ ਸਿੰਙਾਂ ਨਾਲ, ਜਖਮ ਦੇਂਦਾ ਰਹਿੰਦਾ ਹੈ।

ਇਹੋ ਜਿਹੇ ਬੰਦੇ ਲੋਭ ਲਾਲਚ ਦੀ ਖਾਤਰ ਮੂਹੋਂ ਝੂਠ ਬੋਲਦੇ ਹਨ, (ਝੂਠ ਬੋਲਣਾਂ ਤਾਂ ਸਿੰਙ ਮਾਰਨ ਨਾਲੋਂ ਵੀ ਕਰੋੜਾਂ ਗੁਣਾਂ ਮਾੜਾ ਹੁੰਦਾ ਹੈ) ਉਹਨਾਂ ਦੇ ਮੂੰਹ ਕਾਲੇ ਕੀਤੇ ਜਾਣ ਗੇ। (ਸੋਚੋ ਅਗਰ ਬਹੁਤ ਸਾਰੇ ਛੱਤਰੇ ਹੋਣ, (ਸਿਮਰਨ ਹੀਣ) ਤਾਂ ਕੀ ਉਹ ਸਿਰਫ ਦੂਸਰਿਆਂ ਨੂੰ ਹੀ ਢੁੱਡ ਜਾਂ ਸਿੰਙ ਮਾਰਨ ਗੇ! ਕੀ ਉਹ ਆਪਸ ਵਿੱਚ ਵੀ ਭੇੜ ਨਹੀਂ ਕਰਨ ਗੇ)

(੬) ਜਿਹੜਾ ਮਨੁੱਖ ਸਿਮਰਨ ਨਹੀਂ ਕਰਦਾ, ਉਹ ਗਧਿਆਂ ਦੇ ਸਮਾਨ ਹੈ। ਜਿਸ ਤਰਾਂ ਗਧਾ ਧੂੜ ਮਿੱਟੀ ਵਿੱਚ ਲੇਟ ਕੇ ਲਿਬੜਿਆ ਰਹਿੰਦਾ ਹੈ। , ਇਸੇ ਤਰਾਂ, ਸਿਮਰਨ ਹੀਣਾਂ ਮਨੁੱਖ, ਭਰਿਸ਼ਟ ਅਤੇ ਗੰਦਾ ਹੁੰਦਾ ਹੈ। ਇਹੋ ਜਿਹੇ ਬੰਦਿਆਂ ਦਾ ਸੰਗ ਕਰਨ ਵਾਲਾ ਮਨੁੱਖ ਵੀ, ਭਰਿਸ਼ਟਿਆ ਜਾਂਦਾ ਹੈ।

(੭) ਸਿਮਰਨ ਤੋਂ ਬਿਨਾਂ ਮਨੁੱਖ ਹਲਕੇ ਕੁੱਤੇ ਵਰਗਾ ਹੁੰਦਾ ਹੈ। ਅਤੇ ਉਹ ਲੋਭ ਲਾਲਚ ਦੀ ਖਾਤਰ ਹੱਲਕਾ ਹੋਇਆ ਫਿਰਦਾ ਹੈ। (ਹਲਕਾ ਕੁੱਤਾ ਆਪਣੇਂ ਮਾਲਕ ਨੂੰ ਵੀ ਕੱਟ ਲੈਂਦਾ ਹੈ)

(੮) ਸਿਮਰਨ ਤੋਂ ਬਿਨਾਂ, ਬੰਦਾ ਨੀਚਾਂ ਦਾ ਨੀਚ ਹੁੰਦਾ ਹੈ, ਉਸ ਦੀ ਜਾਤ ਵੀ ਨੀਚ ਹੁੰਦੀ ਹੈ, ਅਤੇ ਉਸ ਦੀ ਕੁੱਲ ਵੀ ਨੀਚ ਹੁੰਦੀ ਹੈ। (ਸੰਸਾਰ ਵਿੱਚ ਭਾਵੇਂ ਉਹ ਰਾਜਾ ਮਹਾਂਰਾਜਾ ਹੀ ਕਿਉਂ ਨਾਂ ਹੋਵੇ)

ਉਹ ਆਤਮ ਘਾਤੀ ਹੁੰਦਾ ਹੈ। (ਉਹ ਸਾਕਤ ਪੁਰਸ਼, ਆਪਣੇਂ ਆਪ ਦਾ ਘਾਤ ਤਾਂ ਕਰਦਾ ਹੀ ਹੈ, ਨਾਲ ਹੀ ਉਹ ਆਪਣੀਆਂ ਕੁੱਲਾਂ ਦਾ ਅਤੇ ਕੌਮਾਂ ਦਾ ਵੀ ਘਾਤ ਕਰ ਜਾਂਦਾ ਹੈ)

_______________________

ਜੇ ਕਿਸੇ ਵਿਦਵਾਨ ਵੀਰ ਨੂੰ, ਬਾਣੀਂ ਦੀਆਂ ਇਹ ਗੱਲਾਂ ਝੂਠ ਲੱਗਣ, ਕਿ ਇਹ ਸੱਚ ਨਹੀ, ਇੱਕ ਡਰਾਵਾ ਹੈ,

ਤਾਂ ਉਸ ਨੂੰ ਤਰਕ ਕਰਨ ਦਾ ਪੂਰਾ ਹੱਕ ਹੈ ਜੀ। ਅਤੇ ਜੇ ਸਾਰੇ ਇਸ ਸੱਚ ਨਾਲ ਸਹਿਮਤ ਹਨ, ਤਾਂ ਹੋਰ ਫਿਜ਼ੂਲ ਦੀਆਂ ਬਹਿਸਾਂ ਵਿੱਚ ਪੈਣ ਦੀ ਬਿਜਾਏ, ਸੱਭ ਤੋਂ ਪਹਿਲੇ ਇਹ ਜਾਨਣਾਂ ਜਰੂਰੀ ਹੈ, ਕਿ ਆਖਰ ਸਿਮਰਨ ਹੈ ਕੀ ਚੀਜ, ਅਤੇ ਉਹ ਕਿਹੜਾ ਸਿਮਰਨ ਹੈ, ਜੋ ਸਾਨੂੰ ਕਰਨਾਂ ਚਾਹੀਦਾ ਹੈ। ਗੁਰੂ ਤੇਗ ਬਹਾਦੁਰ ਜੀ, ਵੀ ਕਹਿ ਰਹੇ ਹਨ।

ਸੋਰਠਿ ਮਹਲਾ ੯।। ਪ੍ਰਾਨੀ ਕਉਨੁ ਉਪਾਉ ਕਰੈ।। ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ।। ੧।। ਰਹਾਉ।। ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ।। ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ।। ੧।।

ਬੰਦਾ ਕਿਹੜਾ ਯਤਨ ਕਰੇ, ਜਿਸ ਨਾਲ ਪ੍ਰਭੂ ਦੀ ਭਗਤੀ ਬਨ ਆਵੇ, ਅਤੇ ਜਮਾਂ ਦਾ ਭੈ ਖਤਮ ਹੋ ਜਾਵੇ।। । ਰਹਾਉ।। ਵਿਦਵਾਨੋਂ! ਐਸੀ ਕਿਹੜੀ ਵਿਦਿਆ ਪੜ੍ਹੀ ਜਾਵੇ, ਕਰਮੀਉਂ! ਐਸਾ ਕਿਹੜਾ ਕਰਮ ਕੀਤਾ ਜਾਵੇ, ਧਰਮੀਉਂ! ਐਸਾ ਕਿਹੜਾ ਧਰਮ ਕਮਾਇਆ ਜਾਵੇ, ਸੰਤੋ! ਐਸਾ ਕਿਹੜਾ ਨਾਮ ਹੈ, ਜਿਸ ਦਾ ਸਿਮਰਨ ਕਰ ਕੇ ਪ੍ਰਾਣੀਂ, ਇਸ ਖਤਰਨਾਕ ਅਤੇ ਡਰਾਉਣੇਂ ਸਮੁੰਦਰ ਤੋ ਪਾਰ ਹੋ ਜਾਵੇ। ਇਹ ਸਵਾਲ ਸਾਰਿਆਂ ਵਾਸਤੇ ਸਾਂਝਾ ਹੈ। ਕੋਈ ਵੀ ਦੱਸੋ!

ਸੋ ਸਾਰੇ ਪਾਠਕ ਅਤੇ ਵਿਦਵਾਨ ਵੀਰੋ, ਸਾਰੇ ਕਥਾਵਾਚਕ, ਅਤੇ ਪ੍ਰਚਾਰਕ ਵੀਰੋ, ਸੱਭ ਨੂੰ ਹੀ ਬੇਨਤੀ ਹੈ।

ਅਤੇ, ਖਾਸ ਕਰ

ਸਰਦਾਰ ਗੁਰਇੰਦਰ ਸਿੰਘ ਜੀ ਪਾਲ ਜੀ, ਅਤੇ ਪ੍ਰਬੰਧਕੀ ਬੋਰਡ ਦੇ ਬਾਕੀ ਵੀ ਸਾਰੇ ਮੈਂਬਰ ਵੀਰੋ, ਆਉ ਸਾਰੇ ਇਕੱਠੇ ਹੋ ਕੇ, ਇਹਨਾਂ ਗੱਲਾਂ ਦੀ ਵਿਚਾਰ ਕਰੀਏ, ਮਿਲ ਕੇ ਸਿਮਰਨ ਦੇ ਵਿਸ਼ੇ ਤੇ ਖੋਜ ਕਰੀਏ। ਗੁਰੂ ਅਰਜਨ ਦੇਵ ਜੀ ਦੀ ਬਾਣੀਂ ਦਾ ਸਤਿਕਾਰ ਕਰੀਏ, ਅਗਰ ਸਾਨੂੰ ਲੱਗਦਾ ਹੈ, ਕਿ ਗੁਰੂ ਅਰਜਨ ਦੇਵ ਜੀ ਸੱਚ ਕਹਿ ਰਹੇ ਹਨ,

ਅਤੇ ਸਾਡਾ ਮਨ ਜੇ ਸਚਮੁੱਚ ਇਸ ਗੱਲ ਨੂੰ ਮੰਨੇਂ, ਕਿ ਇਸ ਗੱਲ ਨੂੰ ਸੋਚਣਾਂ ਅਤੇ ਵਿਚਾਰਣਾਂ ਤਾਂ ਬਣਦਾ ਹੀ ਹੈ। ਤਾਂ ਸਾਨੂੰ ਇਸ ਵਿਸ਼ੇ ਤੇ ਵਿਚਾਰ ਜਰੂਰ ਕਰਨੀਂ ਚਾਹੀਦੀ ਹੈ ਜੀ।

ਸਤਿਕਾਰ ਯੋਗ ਸੰਪਾਦਕ, ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ, ਨਿਮਰਤਾ ਸਹਿਤ ਬੇਨਤੀ ਹੈ ਜੀ, ਕਿ ਜੇ ਪ੍ਰਬੰਧਕੀ ਬੋਰਡ ਦੇ ਮੈਂਬਰ ਵੀ ਇਜਾਜ਼ਤ ਦੇਣ, ਤਾਂ ਮੇਰੀ ਬੇਨਤੀ ਹੈ ਜੀ, ਕਿ ਜਿਸ ਤਰਾਂ ਹੋਰ ਕਈ ਜਰੂਰੀ ਵਿਸ਼ਿਆਂ, ਜਿਨ੍ਹਾਂ ਵਾਸਤੇ ਤੁਸੀਂ, ਅਲੱਗ ਅਲੱਗ ਪੇਜ ਜਾਂ ਲਿੰਕ ਬਨਾਏ ਹੋਇ ਹਨ, ਉਹਨਾਂ ਵਾਂਗੂ ਸਿਮਰਨ ਦੇ ਵਿਸ਼ੇ ਦੀ ਵਿਚਾਰ ਵਾਸਤੇ ਵੀ ਇੱਕ ਅਲੱਗ ਲਿੰਕ ਬਨਾ ਦੇਵੋ ਜੀ। ਜਿਸ ਵਿੱਚ ਕਿ ਸਾਰੇ ਹੀ ਵੀਰ, ਸਿਮਰਨ ਦੇ ਹਮਾਇਤੀ ਵੀ, ਅਤੇ ਸਿਮਰਨ ਦੇ ਵਿਰੋਧੀ ਵੀ, ਖੁੱਲ ਕੇ ਆਪਣੇਂ ਵਿਚਾਰ ਦੇ ਸੱਕਣ ਜੀ।

ਅਤੇ ਇਹ ਵਿਚਾਰ ਚਰਚਾ ਹੋਰ ਪੱਤਰਾਂ ਆਦੀ ਦੇ ਢੇਰ ਵਿੱਚ ਗੁੰਮ ਨਾਂ ਹੋ ਜਾਵੇ, ਇਸ ਵਾਸਤੇ ਜੇ ਠੀਕ ਸਮਝੋ, ਤਾਂ ਦਾਸ ਦੀ ਬੇਨਤੀ ਤੇ ਵਿਚਾਰ ਕਰਨਾਂ ਜੀ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ

੨੫-੧੦-੨੦੧੫

_______________________________

ਪਰਮ ਸਤਿਕਾਰ ਯੋਗ ਡਾ: ਇਕਬਾਲ ਸਿੰਘ ਢਿੱਲੋਂ ਜੀ।

ਗੁਰੂ ਫਤਹਿ ਪ੍ਰਵਾਨ ਕਰਨੀਂ ਜੀ।

੧੩-੧੦-੧੫ ਵਾਲੇ ਆਪਣੇਂ ਪੱਤਰ ਵਿੱਚ ਆਪ ਜੀ ਨੇਂ ਲਿਖਿਆ ਹੈ।

ਸ. ਬਲਦੇਵ ਸੰਘ ਜੀ ਸਿਖਮਾਰਗ ਵੈਬਸਾਈਟ ਉੱਤੇ ਹੋਈ ਜਿਸ ਵਿਚਾਰ-ਚਰਚਾ ਦਾ ਜ਼ਿਕਰ ਆਪ ਜੀ ਨੇ ਕੀਤਾ ਹੈ ਉਸ ਦੌਰਾਨ ਨਾ ਕੋਈ ਤਲਖੀ ਪੈਦਾ ਹੋਈ ਸੀ ਅਤੇ ਨਾ ਕੋਈ ਝਗੜਾ ੳਤੇ ਨਾ ਹੀ ਕੋਈ ਹਾਰ-ਜਿੱਤ ਦਾ ਸਵਾਲ (‘ਈਗੋ’ ਨੂੰ ਆਪ ਜੀ ਨੇ ਐਵੇਂ ਹੀ ਵਿਚ ਲੈ ਆਂਦਾ ਹੈ)। ਉਸ ਵਕਤ ਆਪ ਜੀ ਨੇ ਉੱਸੇ ਵਿਸ਼ੇ ਤੇ ਹੋਈ ਵਿਚਾਰ-ਚਰਚਾ ਦੇ ਪਹਿਲੇ ਹਿੱਸੇ ਉੱਤੇ ਡੂੰਘੀ ਤਸੱਲੀ ਪਰਗਟ ਕਰਦਿਆਂ ਹੋਇਆਂ ਇਸ ਨੂੰ ਸਿਖਮਾਰਗ ਵੈਬਸਾਈਟ ਉੱਤੇ ਹੋਈ ਸਭ ਤੋਂ ਵਧੀਆ ਵਿਚਾਰ-ਚਰਚਾ ਮੰਨਿਆਂ ਸੀ। ਅਗਲੇ ਹਿੱਸੇ ਵਿਚ ਆਪ ਜੀ ਨੇ ਵਿਚਾਰ-ਚਰਚਾ ਨੂੰ ਆਪਣੀ ਇਸ ਦਲੀਲ ਤੇ ਲਿਆ ਕੇ ਛੱਡ ਦਿੱਤਾ ਸੀ ਕਿ ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ਭਗਤੀ ਲਹਿਰ ਦਾ ਹਿੱਸਾ ਸੀ ਜਦੋਂ ਕਿ ਮੇਰੀ ਦਲੀਲ ਇਹ ਸੀ ਕਿ ਗੁਰੂ ਜੀ ਵੱਲੋਂ ਚਲਾਈ ਮਾਨਵਵਾਦ ਦੀ ਲਹਿਰ ਭਗਤੀ ਲਹਿਰ ਤੋਂ ਅਗਲੇਰਾ ਅਤੇ ਵਡੇਰਾ ਕਦਮ ਸੀ।

ਵੀਰ ਜੀ ਜਦੋਂ ਦੀ ਆਪ ਜੀ ਨੇਂ "ਨਾਨਕ ਮਿਸ਼ਨ" ਸੰਸਥਾ ਦੀ ਸਥਾਪਨਾਂ ਕੀਤੀ ਹੈ, ਮੈਂ ਆਪਣੇਂ ਆਪ ਨੂੰ "ਨਾਨਕ ਮਿਸ਼ਨ" ਸੰਸਥਾ ਦਾ ਮੈਂਬਰ ਸਮਝਦਾ ਹਾਂ ਜੀ। ਅਤੇ ਜਦੋਂ ਤੱਕ ਤੁਸੀ ਮੈਨੂੰ ਮੇਰੀ ਮੈਂਬਰੀ ਤੋਂ ਖਾਰਜ ਨਹੀਂ ਕਰ ਦੇਂਦੇ, (ਭਾਵ ਮਨ੍ਹਾਂ ਨਹੀਂ ਕਰ ਦੇਂਦੇ) ਉਦੋ ਤੱਕ ਮੈਂ ਆਪਣੇਂ ਆਪ ਨੂੰ ਨਾਨਕ ਮਿਸ਼ਨ ਦਾ ਮੈਂਬਰ ਸਮਝਦਾ ਰਹਾਂ ਗਾ ਜੀ।

ਜੇ ਕਰ "ਨਾਨਕ ਮਿਸ਼ਨ" ਦਾ ਪੱਕਾ ਮੈਂਬਰ ਬਣਨ ਵਾਸਤੇ ਕਿਸੇ ਕਿਸਮ ਦੀ ਕੋਈ ਫੀਸ ਭਰਨੀਂ ਜਰੂਰੀ ਹੈ। (ਜਿਵੇਂ ਕੇ ਆਪ ਜੀ ਨੇਂ ਕੰਡੀਸ਼ਨ ਰੱਖੀ ਹੈ) ਤਾਂ ਮੈਂ ਇਸ ਦੇ ਅਸਮਰੱਥ ਹਾਂ, ਕਿਉਂ ਕੇ ਮੈਂ ਇੱਕ ਮਜ਼ਦੂਰ ਆਦਮੀਂ ਹਾਂ। ਅਤੇ ਇਸ ਵਕਤ ਮੇਰੀ ਉਮਰ ਵੀ ੬੫ ਸਾਲ ਦੀ ਹੋ ਚੁੱਕੀ ਹੈ। ਬੁੱਢਾ ਹੋ ਚੁਕਾ ਹਾਂ, ਪਰ ਇਸ ਉਮਰ ਵਿੱਚ ਵੀ ਮੈਂ ਆਪਣੇਂ ਹੱਥੀਂ ਕੰਮ ਕਰ ਕੇ ਘਰ ਦਾ ਖਰਚਾ ਚਲਾਉਂਦਾ ਹਾਂ ਜੀ। ਸੋ ਮੁਆਫ ਕਰ ਦੇਣਾਂ ਜੀ, ਮੈਂ ਫੀਸ ਭਰਨ ਤੋਂ ਅਸਮਰੱਥ ਹਾਂ ਜੀ।

ਸ਼ੁਰੂ ਤੋਂ ਹੀ "ਨਾਨਕ ਮਿਸ਼ਨ" ਵਿੱਚ ਮੈਂ ਬਹੁਤ ਹੀ ਦਿਲਚਸਪੀ ਦਿਖਾਈ ਸੀ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਜੀ। ਮੈਂ ਆਪ ਜੀ ਪਾਸੋਂ "ਨਾਨਕ ਮਿਸ਼ਨ" ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਵੀ ਹਾਸਲ ਕੀਤੀਆਂ ਸਨ। ਜਾਂ ਇਹ ਕਹਿ ਲਵੋ ਜੀ, ਕੇ ਜਾਣਕਾਰੀਆਂ ਹਾਸਲ ਕਰਨ ਵਾਸਤੇ ਮੈਂ ਆਪ ਜੀ ਤੋਂ ਕਈ ਤਰਾਂ ਦੇ ਸਵਾਲ ਵੀ ਪੁੱਛੇ ਸਨ, ਅਤੇ ਕਈ ਤਰਾਂ ਦੇ ਸੰਕੇ ਤੁਹਾਡੇ ਸਾਹਮਣੇਂ ਰੱਖੇ ਸਨ। ਕਈ ਤਰਾਂ ਦੀਆਂ ਚੁਨੌਤੀਆਂ ਵੱਲ ਵੀ, ਆਪ ਜੀ ਦਾ ਧਿਆਨ ਵੀ ਦੁਆਇਆਂ ਸੀ। ਅਤੇ ਇੱਕ ਸਹਿਯੋਗੀ ਦੀ ਤਰਾਂ, ਕੁੱਝ ਸੁਝਾਉ ਵੀ ਆਪ ਜੀ ਨੂੰ ਦਿੱਤੇ ਸਨ ਜੀ।

ਜਿਨ੍ਹਾਂ ਵਿਚੋਂ ਇੱਕ ਸੁਝਾਉ ਇਹ ਵੀ ਸੀ, ਕਿ ਆਪ ਜੀ ਇਹ ਨਾਂ ਕਹੋ, ਕਿ

ਗੁਰੂ ਨਾਨਕ ਜੀ ਵਲੋਂ ਚਲਾਈ ਲਹਿਰ ਨੂੰ ਭਗਤੀ ਲਹਿਰ ਨਹੀਂ ਕਿਹਾ ਜਾ ਸਕਦਾ।

ਪਰ ਆਪ ਜੀ ਨੇਂ ਮੇਰਾ ਇਹ ਸੁਝਾਉ ਰੱਦ ਕਰ ਦਿੱਤਾ ਸੀ। ਮੈਂ ਚੁੱਪ ਕਰ ਗਿਆ। ਹੋਰ ਮੈਂ ਤੁਹਾਡੇ ਨਾਲ ਕੋਈ ਝਗੜਾ ਥੋੜਾ ਕਰਨਾਂ ਸੀ। ਪਰ ਮੈਂ ਤਾਂ ਅੱਜ ਵੀ ਆਪ ਜੀ ਨੂੰ, ਇਹ ਬੇਨਤੀ ਕਰਨੀਂ ਚਾਹਾਂ ਗਾ ਜੀ, ਕਿ ਆਪ ਜੀ ਆਪਣੇਂ ਇਸ ਫੈਸਲੇ ਤੇ ਇੱਕ ਵਾਰ ਫਿਰ ਵਿਚਾਰ ਜਰੂਰ ਕਰੋ ਜੀ। ਜੇ ਅਸੀਂ ਗੁਰੂ ਨਾਨਕ ਜੀ ਨੂੰ ਹੀ "ਭਗਤੀ ਮਾਰਗ" ਜਾਂ ਭਗਤੀ ਲਹਿਰ ਵਿਚੋਂ ਖਾਰਜ ਕਰ ਦੇਵਾਂ ਗੇ। ਤਾਂ ਅਸੀਂ ਪ੍ਰਮਾਤਮਾਂ ਨਾਲ ਮਿਲਾਪ ਕਿਵੇਂ ਕਰਾਂ ਗੇ। ਕਿਉਂ ਕੇ ਪ੍ਰਮਾਤਮਾਂ ਦੇ ਮਹੱਲ ਤੇ/ਵਿਚ ਚੜ੍ਹਨ ਵਾਸਤੇ ਭਗਤੀ ਦੀ ਸੀੜੀ ਦੀ ਲੋੜ ਪਵੇ ਗੀ ਜੀ।

ਗੁਰੂ ਅਰਜਨ ਦੇਵ ਜੀ ਨੇਂ ਵੀ ਗੁਰੂ ਗਰੰਥ ਸਾਹਿਬ ਜੀ ਵਿਚ, ਗੁਰੂ ਸਾਹਿਬਾਂ ਦੇ ਨਾਲ ਨਾਲ ਸਿਰਫ ਭਗਤਾਂ ਦੀ ਬਾਣੀਂ ਹੀ ਦਰਜ ਕੀਤੀ ਹੈ। ਕਿਸੇ ਸਮਾਜ ਸੇਵੀ ਜਾਂ ਕਿਸੇ ਮਾਨਵਵਾਦੀ ਦੀ ਲਿਖੀ ਹੋਈ ਕੋਈ ਕਿਤਾਬ ਨਹੀਂ। ਸੋ ਨਿਮਰਤਾ ਸਹਿਤ ਬੇਨਤੀ ਹੈ ਜੀ। ਕਿ ਜੇ ਆਪ ਆਪਣੀਂ ਸੰਸਥਾ ਦੇ ਕਿਸੇ ਮੈਂਬਰ ਨੂੰ, ਕੋਈ ਸੁਝਾਉ ਦੇਣ ਦਾ ਹੱਕ ਦੇਂਦੇ ਹੋ, ਤਾਂ ਇੱਕ ਵਾਰ ਮੇਰੀ ਬੇਨਤੀ ਤੇ ਵਿਚਾਰ ਜਰੂਰ ਕਰਨਾਂ ਜੀ।

ਦੂਜਾਂ ਮੈਂ ਆਪ ਜੀ ਪਾਸ ਇਹ ਸ਼ੰਕਾ ਜਾਂ ਸਵਾਲ ਉਠਾਇਆ ਸੀ ਜੀ। ਕਿ ਕੀ ਆਪ ਜੀ ਨੂੰ ਸਚਮੱਚ ਹੀ ਇਸ ਗੱਲ ਦੀ ਜਾਣਕਾਰੀ ਹੈ, ਕਿ ਗੁਰੂ ਨਾਨਕ ਦੇਵ ਜੀ ਦਾ ਅਸਲੀ ਮਿਸ਼ਨ, ਯਾਨੀ ਕਿ "ਨਾਨਕ ਮਿਸ਼ਨ" ਕੀ ਸੀ।

ਤਾਂ ਆਪ ਜੀ ਨੇਂ ਪੂਰੇ ਆਤਮ ਵਿਸ਼ਵਾਸ ਨਾਲ ਇਹ ਉੱਤਰ ਦਿੱਤਾ ਸੀ,

ਉੱਤਰ:ਹਾਂ ਜੀ। ਇਹ ਕਲਿਆਣਕਾਰੀ ਮਿਸ਼ਨ ‘ਮਾਨਵਵਾਦ’ ਦਾ ਸੀ।

੫-੪-੧੫ ਨੂੰ ਲਿਖੇ ਆਪਣੇਂ ਇੱਕ ਪੱਤਰ ਵਿਚ, ਮੈਂ ਆਪ ਜੀ ਪਾਸ ਇੱਕ ਵਾਰ ਫਿਰ ਇਹ ਸ਼ੰਕਾ ਉਠਾਇਆ ਸੀ, ਕਿ ਅਗਰ ਆਪ ਜੀ ਦਾ ਇਹ (ਦਾਅਵਾ ਹੈ) ਆਪਣੇਂ ਆਪ ਤੇ ਇਹ ਜੋ ਭਰੋਸਾ ਹੈ, ਅਗਰ ਗਲਤ ਸਾਬਤ ਹੋ ਗਿਆ, ਭਾਵ ਆਪ ਜੀ ਨੂੰ ਨਾਨਕ ਮਿਸ਼ਨ ਦੀ ਕੋਈ ਜਾਣਕਾਰੀ ਹੀ ਨਾਂ ਹੋਵੇ, ਤਾਂ ਆਪ ਜੀ ਇਸ ਬਾਰੇ ਕੀ ਕਹਿਣਾਂ ਚਾਹੋਗੇ।

ਤਾਂ ਆਪ ਜੀ ਨੇਂ ਉੱਤਰ ਦਿੱਤਾ ਸੀ।

ਉੱਤਰ: ਮੈਂਨੂੰ ਪੂਰਨ ਭਰੋਸਾ ਹੈ ਕਿ ਮੇਰੇ ਦਾਵੇ ਨੂੰ ਝੂਠਾ ਸਾਬਤ ਨਹੀਂ ਕੀਤਾ ਜਾ ਸੱਕਦਾ।

ਇਹ ਪੜ੍ਹ ਕੇ ਬਹੁਤ ਅੱਛਾ ਲੱਗਿਆ ਹੈ ਜੀ।

ਮੇਰਾ ਇੱਕ ਹੋਰ ਛੋਟਾ ਜਿਹਾ ਸੰਕਾ ਨਵਿਰਤ ਕਰਨ ਦੀ ਕਿਰਪਾਲਤਾ ਕਰਨੀਂ ਜੀ। "ਕਿ ‘ਸਿੱਖਮਾਰਗ` ਤੇ ਜਾਂ ਸਾਰੀ ਸਿੱਖਕੌਮ ਵਿੱਚ ਆਪ ਜੀ ਤੋਂ ਬਿਨਾਂ, ਕੋਈ ਹੋਰ ਵੀ ਐਸਾ ਵਿਦਵਾਨ ਹੈ, ਜਿਸ ਨੂੰ ਕਿ "ਨਾਨਕ ਮਿਸ਼ਨ" ਦੀ ਪੂਰੀ ਪੂਰੀ ਜਾਣਕਾਰੀ ਹੋਵੇ। ਅਗਰ ਆਪ ਜੀ ਦੇ ਧਿਆਨ ਵਿੱਚ ਐਸਾ ਕੋਈ ਵਿਦਵਾਨ ਜਾਂ ਪ੍ਰਚਾਰਕ ਹੋਵੇ ਤਾਂ ਜਰੂਰ ਦੱਸਣਾਂ ਜੀ। ਐਸੇ ਵਿਦਵਾਨ ਪਾਸੋਂ ਚੱਲ ਰਹੇ ਸਿਮਰਨ ਦੇ ਵਿਸ਼ੇ ਤੇ ਵੀ, ਸਹਾਇਤਾ ਲਈ ਜਾ ਸੱਕਦੀ ਹੈ ਜੀ।

ਇਹ ਜੋ ਵਿਚਾਰਾਂ ਮੈਂ ਆਪ ਜੀ ਨਾਲ ਕੀਤੀਆਂ ਹਨ, ਇਹ ਤਾਂ, ਮੈਂ ਅਗਰ "ਨਾਨਕ ਮਿਸ਼ਨ" ਸੰਸਥਾ ਦਾ ਰਜਿਸਟਰਡ ਮੈਂਬਰ ਜਾਂ ਕੋਰ ਕਮੇਟੀ ਦਾ ਮੈਂਬਰ ਵੀ ਹੁੰਦਾ। ਤਾਂ ਫਿਰ ਵੀ ਤਾਂ ਕਰਨੀਆਂ ਹੀ ਸਨ। ਇਸ ਵਿੱਚ ਕੁੱਝ ਵੀ ਤਾਂ ਗਲਤ ਨਹੀਂ ਹੈ। ਆਪ ਜੀ ਜਦ ਮਹੀਨੇਂ ਵਾਰ ਮੀਟਿੰਗ ਕਰਦੇ ਹੋ, ਤਾਂ ਕੀ ਅਜੇਹੇ ਨੁਕਤਿਆਂ ਤੇ ਕਦੇ ਵਿਚਾਰ (ਸੋਚ ਵਿਚਾਰ) ਨਹੀਂ ਕਰਦੇ ਹੋ। ਮੇਰੀ ਤਾਂ ਬੇਨਤੀ ਹੈ ਜੀ ਕਿ ਜਰੂਰ ਕਰਨੀਂ ਚਾਹੀਦੀ ਹੈ।

ਵੀਰਜੀ ਆਪ ਜੀ ਨੇਂ ਇਹ ਜੋ ਹਲਕਾ ਜਿਹਾ ਗਿਲਾ ਕੀਤਾ ਹੈ। ਕਿ ਆਪਣੀਂ ਵਿਚਾਰ ਵਿੱਚ ਨਾਂ ਤਾਂ ਕੋਈ ਤਲਖੀ ਪੈਦਾ ਹੋਈ ਸੀ, ਨਾਂ ਹੀ ਕੋਈ ਝਗੜਾ ਅਤੇ ਨਾਂ ਹੀ ਕੋਈ ਜਿੱਤ ਹਾਰ ਹੋਈ ਸੀ। (ਆਪ ਨੇਂ ਅੇਵੇਂ ਹੀ ਈਗੋ ਨੂੰ ਵਿੱਚ ਲੈ ਆਦਾ ਹੈ)

ਡਾ: ਸਹਿਬ ਜੀ ਬੇਨਤੀ ਹੈ ਜੀ, ਕਿ ਮੇਰੇ ਪੱਤਰ ਨੂੰ ਇੱਕ ਵਾਰ ਫਿਰ ਧਿਆਨ ਨਾਲ ਵਿਚਾਰੋ ਜੀ। ਇਹ ਤਾਂ ਮੈਂ ਵੀ ਕਿਤੇ ਨਹੀ ਲਿਖਿਆਂ ਜੀ, ਕਿ ਆਪਣੀਂ ਵਿਚਾਰ ਦੌਰਾਨ ਕੋਈ ਝਗੜਾ ਹੋਇਆ ਸੀ।

ਬਲਕਿ ਇਹ ਤਾਂ ਮੈਂ ਆਪ ਜੀ ਨਾਲ ਆਪਨੇਂ ਮਨ ਦੀ ਗੱਲ (ਇਸ ਨੂੰ ਆਪਾਂ ਵਿਚਾਰ ਵੀ ਕਹਿ ਸੱਕਦੇ ਹਾਂ) ਸਾਂਝੀ ਕੀਤੀ ਹੈ। ਕੇ ਅਕਸਰ ਇਸ ਤਰਾਂ ਝਗੜਾ ਹੁੰਦਾ ਹੈ। ਅਤੇ ਇਸ ਦਾ ਕਾਰਨ ਈਗੋ ਹੁੰਦਾ ਹੈ। ਤੁਸੀਂ ਹੀ ਦੱਸੋ ਖਾਂ ਜੀ, ਕੀ ਇਸ ਤਰਾਂ ਨਹੀਂ ਹੁੰਦਾ। ਮੇਰੇ ਨਾਲ ਨਹੀਂ ਹੋਇਆ, ਜਾਂ ਕਿ ਤੁਹਾਡੇ ਨਾਲ ਕਦੇ ਇਸ ਤਰਾਂ ਨਹੀਂ ਹੋਇਆ। ਪੱਤਰ ਤਾਂ ਮੈਂ ਆਪ ਜੀ ਨੂੰ ਸੰਬੋਧਨ ਕਰ ਕੇ ਇਸ ਲਈ ਲਿਖਿਆ ਹੈ, ਕਿਉਂ ਕਿ ਆਪਣੀਂ ਵਿਚਾਰ ਸਾਂਝੀ ਚੱਲ ਰਹੀ ਹੈ। ਇਹ ਤਾਂ ਉਹ ਚੁਨੌਤੀਆਂ ਹਨ, ਜੋ ਸਾਡੇ ਸੱਭ ਦੇ ਸਾਹਮਣੇਂ ਹਨ ਜੀ। ਅਤੇ ਸਾਨੂੰ ਸੱਭ ਨੂੰ ਹੀ ਅਜੇਹੇ ਹਾਲਾਤਾਂ ਨਾਲ ਅਕਸਰ ਹੀ ਦੋ ਚਾਰ ਹੋਣਾਂ ਪੈ ਜਾਂਦਾ ਹੈ। ਮੰਨ ਲਵੋ ਅਗਰ ਮੈਂ ਅਤੇ ਤੁਸੀਂ ਕੋਈ ਵਿਚਾਰ ਕਰਦੇ ਹਾਂ ਤਾਂ, ਕੀ ਇਹ ਵਿਚਾਰ ਆਪਣੀਂ ਕੋਈ ਨਿੱਜੀ ਜਾਂ ਨਿਵੇਕਲੀ ਜਾਂ ਵੱਖਰੀ ਵਿਚਾਰ ਹੋਵੇ ਗੀ। ਨਹੀਂ ਇਹ ਸਭ ਨਾਲ, ਸੱਭ ਦੀ ਸਾਂਝੀ ਵਿਚਾਰ ਹੈ।

ਕਰਨਲ ਸਰਦਾਰ ਗੁਰਦੀਪ ਸਿੰਘ ਜੀ ਨੂੰ ਸੰਬੋਧਨ ਕਰ ਕੇ, ਮੈਂ ਕਾਫੀ ਸਾਰੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਹਨ। ਕੀ ਉਹ ਗੱਲਾਂ ਮੈਂ ਕਰਨਲ ਗੁਰਦੀਪ ਸਿੰਘ ਜੀ ਦੇ ਪ੍ਰਤੀ ਨਿਜੀ ਤੌਰ ਤੇ ਕਹੀਆਂ ਹਨ। ਨਹੀਂ ਉਹ ਗੱਲਾਂ ਮੈਂ ਸੱਭ ਵਿਦਵਾਨ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਹਨ ਜੀ। ਅਗਰ ਕਿਸੇ ਵੀ ਵੀਰ ਨੂੰ ਕੋਈ ਗੱਲ ਗਲਤ ਲੱਗੇ, ਤਾਂ ਉਸ ਨੂੰ ਸ਼ਕਾਇਤ ਕਰਨ ਦਾ ਪੂਰਾ ਹੱਕ ਹੈ।

ਐਨੇਂ ਲੰਮੇ ਪੱਤਰ ਵਿੱਚ ਮੈਂ ਕਰਨਲ ਸਾਹਿਬ ਜੀ ਨੂੰ ਸਿੱਧੀ (ਨਿਜੀ) ਬੇਨਤੀ, ਸਿਰਫ ਉਹਨਾਂ ਦੇ ਨੁਕਤਾ (ਛ) ਬਾਰੇ ਕੀਤੀ ਸੀ। ਬਾਕੀ ਤਾਂ ਸਭ ਗੱਲਾਂ ਇੱਕ ਵਿਚਾਰ ਸੀ ਜੀ।

ਅੱਜ ਵਾਲਾ ਪੱਤਰ ਮੈਂ ਸਰਦਾਰ ਗੁਰਇੰਦਰ ਸਿੰਘ ਜੀ "ਪਾਲ" ਜੀ ਨੂੰ ਸੰਬੋਧਨ ਕਰ ਕੇ ਲਿਖਿਆ ਹੈ ਜੀ। ਪਰ ਪੱਤਰ ਵਿਚਲਾ ਸਾਰਾ ਵਾਰਤਲਾਪ ਸੱਭ ਪਾਠਕਾਂ, ਵਿਦਵਾਨਾਂ, ਕਥਾਵਾਚਕਾਂ, ਪ੍ਰਚਾਰਕਾਂ, ਸੰਪਾਦਕੀ ਬੋਰਡ ਦੇ ਮੈਂਬਰਾਂ, ਅਤੇ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ (ਸੰਪਾਦਕ ਜੀ) ਨਾਲ ਸਾਂਝਾ ਹੀ ਹੈ ਜੀ। ਅਤੇ ਤੁਹਾਡੇ ਨਾਲ ਵੀ ਸਾਂਝਾਂ ਹੀ ਹੈ ਜੀ। ਕਰਨਲ ਗੁਰਦੀਪ ਸਿੰਘ ਜੀ ਅਤੇ ਹੋਰ ਸੱਭ (ਸਾਰਿਆਂ ਦਾ ਨਾਂਮ ਨਹੀਂ ਲਿਖਿਆ ਜਾ ਸੱਕਦਾ) ਨਾਲ ਵੀ ਸਾਂਝਾ ਹੈ ਜੀ।

੧੫ ਅਕਤੂਬਰ ਨੂੰ ਸ: ਗੁਰਮੀਤ ਸਿੰਘ ਜੀ ਸਿਡਨੀਂ ਵਾਲਿਆਂ ਨੇਂ ਇੱਕ ਪੱਤਰ ਸੰਪਾਦਕ ਜੀ ਦੇ ਨਾਮ ਲਿਖਿਆ ਸੀ, ਜੀ ਪਰ ਉਸ ਵਿੱਚ ਉਹਨਾਂ ਨੇ ਸੁਝਾਉ, ਸੰਬੋਧਨ, ਜਾਂ ਗੱਲਬਾਤ ਗੁਰਇੰਦਰ ਸਿੰਘ ਪਾਲ ਜੀ ਨਾਲ ਕੀਤੀ ਸੀ।

ਇਸੇ ਹੀ ਤਰਾਂ ਮੈਂ ੧੧-੧੦-੨੦੧੫ ਵਾਲੇ ਪੱਤਰ ਵਿਚ, ਆਪ ਜੀ ਨਾਲ ਵੀ ਦਿਲ ਖੋਲ ਕੇ ਇੱਕ ਆਮ ਵਾਰਤਾਲਾਪ ਦੀਆਂ ਗੱਲਾਂ ਕੀਤੀਆਂ ਸਨ ਜੀ। ਇਹ ਗੱਲਾਂ ਤਾਂ ਮੈਂ ਆਪ ਜੀ ਨਾਲ ਅਪਣਾਂ ਇੱਕ ਬਹੁਤ ਹੀ ਖਾਸ ਅਤੇ ਇੱਕ ਸਤਿਕਾਰਿਤ ਹਸਤੀ ਜਾਣ ਕੇ ਕੀਤੀਆਂ ਸਨ ਜੀ। ਆਪ ਜੀ ਸੰਸਥਾ ਦੇ ਸਰਪ੍ਰਸਤ ਹੋ, ਅਤੇ ਮੈਂ ਤਾਂ ਆਪ ਜੀ ਦੀ ਸਰਪ੍ਰਸਤੀ ਹੇਠ, ਸੰਸਥਾ ਨੂੰ ਆਪਣੀਂ ਤੁੱਛ ਜਿਹੀ ਬੁੱਧੀ ਅਨੁਸਾਰ ਇੱਕ ਛੋਟਾ ਜਿਹਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ। ਤਾਂ ਜੋ ਸਾਡੀ ਇਹ ਸੰਸਥਾ ਗੁਰਮੱਤ ਦੇ ਫਲਸਫੇ ਤੇ ਕਾਮਯਾਬੀ ਨਾਲ ਚੱਲ ਸਕੇ। ਹੋ ਸੱਕਦਾ ਹੈ ਮੈਂ ਗਲਤ ਹੀ ਹੋਵਾਂ, ਪਰ ਆਪ ਮੇਰੀ ਨੀਅਤ ਤੇ ਸ਼ੱਕ ਬਿਲਕੁਲ ਨਾਂ ਕਰਨਾਂ ਜੀ, ਈਗੋ ਵਾਲੀ ਗੱਲ ਨੂੰ ਆਪ ਜੀ ਨੇਂ ਭੁਲੇਖੇ ਨਾਲ ਆਪਣੇਂ ਊਪਰ ਘਟਾ ਲਿਆ ਹੈ ਜੀ। ਮੈਂ ਐਸਾ ਨਹੀਂ ਹਾਂ ਜੀ।

ਹੋ ਸੱਕਦਾ ਹੈ ਮੈਂ ਅਪਣੀਂ ਗੱਲ ਦਾ ਭਾਵ ਸਪਸ਼ਟ ਨਾਂ ਕਰ ਸਕਿਆ ਹੋਵਾਂ। ਜਿਸ ਕਰਕੇ ਆਪ ਜੀ ਨੂੰ ਭੁਲੇਖਾ ਲੱਗ ਗਿਆ ਹੈ ਜੀ। ਸੋ ਮਾਫ ਕਰ ਦੇਣਾਂ ਜੀ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ।

੨੫-੧੦-੨੦੧੫


25/10/15)
ਜਸਵੰਤ ਸਿੰਘ ਅਜੀਤ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ. ਐਸ. ਸੋਢੀ ਨੇ ਪੰਜਾਬ ਦੇ ਲਗਾਤਾਰ ਵਿਗੜਦੇ, ਜਾ ਰਹੇ ਹਾਲਾਤ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਉਹ ਪੰਜਾਬ, ਜੋ ਕਦੀ ਦੇਸ਼ ਦੇ ਵਿਕਸਤ ਰਾਜਾਂ ਦੀ ਪਹਿਲੀ ਕਤਾਰ ਵਿੱਚ ਸਭ ਤੋਂ ਅਗੇ ਖੜਾ ਵਿਖਾਈ ਦਿੰਦਾ ਸੀ, ਉਹ ਸਭ ਤੋਂ ਪਛੜੇ ਰਾਜਾਂ ਦੀ ਕਤਾਰ ਵਿੱਚ ਸਭ ਤੋਂ ਅਖੀਰ ਵਿੱਚ ਖੜਾ ਨਜ਼ਰ ਆਉਣ ਲਗੇਗਾ। ਜਸਟਿਸ ਸੋਢੀ ਨੇ ਇਸ ਸੰਬੰਧ ਵਿੱਚ ਜਾਰੀ ਬਿਆਨ ਵਿੱਚ ਇਨ੍ਹਾਂ ਹਾਲਾਤ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਜ਼ਿਮੇਂਦਾਰ ਠਹਿਰਾਂਦਿਆਂ ਕਿਹਾ ਕਿ ਜਦ ਤੋਂ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀਆਂ ਜ਼ਿਮੇਂਦਾਰੀਆਂ ਸੰਭਾਲੀਆਂ ਅਤੇ ਉਸਨੂੰ ਪੰਥਕ ਲੀਹਾਂ ਤੋਂ ਲਾਹ ਕੌਮੀ ਲੀਹਾਂ ਪੁਰ ਚਲਾਣ ਦੀ ਨੀਤੀ ਅਪਨਾਈ, ਤਦ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਰਸਾਤਲ ਵਲ ਜਾਣ ਲਗਾ ਹੈ। ਉਨ੍ਹਾਂ ਕਿਹਾ ਕਿ ਇਸਦਾ ਕਾਰਣ ਇਹ ਹੈ ਕਿ ਦਲ ਦੇ ਪੰਥਕ ਲੀਹਾਂ ਤੋਂ ਉਤਰ ਜਾਣ ਦੇ ਨਾਲ ਇੱਕ ਤਾਂ ਉਸਤੋਂ ਆਮ ਸਿੱਖਾਂ ਦਾ ਵਿਸ਼ਵਾਸ ਟੁਟੱਣ ਲਗਾ ਅਤੇ ਦੂਸਰਾ ਕੋਮੀ ਲੀਹਾਂ ਪੁਰ ਆਉਣ ਦੇ ਬਾਵਜੂਦ ਗੈਰ-ਸਿੱਖ ਉਸ ਨਾਲ ਵੱਡੀ ਗਿਣਤੀ ਵਿੱਚ ਜੁੜ ਨਹੀਂ ਸਕੇ, ਜੋ ਥੋੜੇ ਬਹੁਤ ਜੁੜੇ ਵੀ ਤਾਂ ਉਹ ਨਿਜ ਸੁਆਰਥ ਤੋਂ ਉਪਰ ਉਠ ਦਲ ਪ੍ਰਤੀ ਨਿਸ਼ਠਾਵਾਨ ਸਾਬਤ ਨਹੀਂ ਹੋ ਸਕੇ।
ਜਸਟਿਸ ਸੋਢੀ ਨੇ ਕਿਹਾ ਕਿ ਇਹੀ ਹਾਲਤ ਪੰਜਾਬ ਦੀ ਉਸ ਸਮੇਂ ਤੋਂ ਹੋ ਰਹੀ ਹੈ, ਜਦੋਂ ਤੋਂ ਸ. ਸੁਖਬੀਰ ਸਿੰਘ ਬਾਦਲ ਨੇ ਉਪ-ਮੁਖ ਮੰਤਰੀ ਬਣ, ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਸਾਰੀਆਂ ਸ਼ਕਤੀਆਂ (ਅਪ੍ਰਤੱਖ ਰੂਪ ਵਿੱਚ) ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਪਾਸੇ ਸੱਚਾ ਸੌਦਾ ਡੇਰੇ ਦੇ ਪੈਰੋਕਾਰਾਂ ਨੂੰ ਅਕਾਲੀ ਦਲ ਦੇ ਨੇੜੇ ਲਿਆਉਣ ਲਈ ਅਕਾਲ ਤਖਤ ਤੋਂ ਧਾਰਮਕ ਮਰਿਆਦਾਵਾਂ ਦਾ ਉਲੰਘਣ ਕਰਵਾ, ਡੇਰੇ ਦੇ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਧਾਰ ਉਨ੍ਹਾਂ ਦੀ ਬਰਾਬਰੀ ਕਰਨ ਦੇ ਦੋਸ਼ ਤੋਂ ਮੁਕਤ ਕਰਵਾਇਆ ਗਿਆ, ਫਿਰ ਜਦੋਂ ਇਸ ਫੈਸਲੇ ਦੇ ਵਿਰੁਧ ਆਮ ਸਿੱਖਾਂ ਵਿੱਚ ਰੋਹ ਪੈਦਾ ਹੋਇਆ ਤਾਂ ਝਟ ਹੀ ਅਕਾਲ ਤਖਤ ਤੋਂ ਮੁੜ ਉਸੇ ਹੀ ਤਰ੍ਹਾਂ ਉਹ ਫੈਸਲਾ ਰੱਦ ਕਰਵਾ ਦਿੱਤਾ ਗਿਆ। ਨਤੀਜਾ ਇਹ ਹੋਇਆ ਕਿ ਨਾ ਆਮ ਸਿੱਖ ਸੰਤੁਸ਼ਟ ਹੋ ਸਕੇ ਤੇ ਨਾ ਹੀ ਡੇਰੇ ਦੇ ਪੈਰੋਕਾਰ ਹੀ ਅਕਾਲੀ ਦਲ ਨਾਲ ਜੁੜਨ ਲਈ ਅੱਗੇ ਆ ਸਕੇ। ਜਸਟਿਸ ਸੋਢੀ ਨੇ ਕਿਹਾ ਕਿ ਉਪਰੋਂ ਉਤੋੜੁਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤੇ ਜਾਣ ਦੀਆਂ ਘਟਨਾਵਾਂ ਵਾਪਰਨ ਲਗ ਪਈਆਂ, ਜਿਸਨੇ ਸਿੱਖਾਂ ਦੇ ਦਿਲ ਵਿੱਚ ਪੈਦਾ ਹੋਏ ਰੋਹ ਦੀ ਅੱਗ ਨੂੰ ਹੋਰ ਭੜਕਾ ਦਿੱਤਾ। ਜਸਟਿਸ ਸੋਢੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀਆਂ ਹੋਈਆਂ ਘਟਨਾਵਾਂ ਅਤੇ ਆਮ ਸਿੱਖਾਂ ਵਿੱਚ ਪੈਦਾ ਹੋਏ ਰੋਹ ਨੂੰ ਦੇਸ਼ ਅਤੇ ਵਿਦੇਸ਼ਾਂ ਵਿਚਲੇ ਦੇਸ਼-ਵਿਰੋਧੀ ਤੱਤਾਂ ਨਾਲ ਜੋੜੇ ਜਾਣ ਨੂੰ ਇੱਕ ਸਿੱਖ-ਵਿਰੋਧੀ ਸੋਚੀ-ਸਮਝੀ ਡੂੰਘੀ ਸਾਜ਼ਸ਼ ਕਰਾਰ ਦਿੰਦਿਆਂ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਵਿੱਚ ਉਹੀ ਸੰਤਾਪ ਭਰੇ ਦਿਨ ਵਾਪਸ ਲਿਆਉਣ ਦੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਚਲਦਿਆਂ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਫਰਜ਼ੀ ਮੁਕਾਬਲਿਆਂ ਦਾ ਸ਼ਿਕਾਰ ਬਣਾਇਆ ਜਾਣ ਲਗਾ ਸੀ ਅਤੇ ਇਨ੍ਹਾਂ ਹਾਲਾਤ ਦੇ ਚਲਦਿਆਂ ਹੀ ਅਨੇਕਾਂ ਸਿੱਖਾਂ ਨੇ ਜਾਨਾਂ ਬਚਾਣ ਲਈ ਵਿਦੇਸ਼ਾਂ ਵਿੱਚ ਜਾ ਸ਼ਰਨ ਲੈ ਲਈ ਸੀ। ਉਨ੍ਹਾਂ ਕਿ ਸਰਕਾਰ ਨੇ ਜਿਨ੍ਹਾਂ ਸਿੱਖਾਂ ਦੇ ਨਾਂ ਕਾਲੀ ਸੂਚੀ ਵਿੱਚ ਪਾ ਦੇਸ਼ ਪਰਤਣ ਤੇ ਰੋਕ ਲਾਈ ਹੋਈ ਹੈ, ਇਹ ਉਹੀ ਹਨ, ਜਿਨ੍ਹਾਂ ਨੇ ਪੁਲਿਸ ਵਲੋਂ ਕੀਤੇ ਜਾ ਰਹੇ ਫਰਜ਼ੀ ਮੁਕਾਬਲਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ, ਵਿਦੇਸ਼ਾਂ ਵਿੱਚ ਜਾ ਸ਼ਰਣ ਲਈ ਸੀ ਤੇ ਅੱਜ ਤਕ ਉਹ ਦੇਸ਼ ਵਾਪਸ ਪਰਤ, ਆਪਣਿਆਂ ਨਾਲ ਮਿਲ ਬੈਠ, ਆਪਣਾ ਦੁਖ- ਸੁਖ ਸਾਂਝਾ ਕਰਨ ਲਈ ਤਰਸ ਰਹੇ ਹਨ।


24/10/15)
ਡਾ: ਇਕਬਾਲ ਸਿੰਘ ਢਿੱਲੋਂ

ਭਾਈ ਅਸ਼ੋਕ ਸਿੰਘ ਬਾਗੜੀਆਂ ਜੀ,
ਸਤਿ ਕਰਤਾਰ !

ਸਿਖਮਾਰਗ ਵੈਬਸਾਈਟ ਉੱਤੇ ਮਿਤੀ 23. 10.’15 ਨੂੰ ਪਾਇਆ ਗਿਆ ਆਪ ਜੀ ਦਾ ਪੱਤਰ ਪੜ੍ਹਿਆ ਹੈ। ਆਪ ਜੀ ਦਾ ਇਹ ਖਦਸ਼ਾ ਤਾਂ ਸਹੀ ਹੈ ਕਿ ਸਿੱਖੀ ਨੂੰ ‘ਬ੍ਰਾਹਮਣਵਾਦ ਦਾ ਘੁਣ ਲੱਗ ਗਿਆ ਹੈ’ ਪਰੰਤੂ ਆਪ ਜੀ ਦਾ ਇਹ ਕਹਿਣਾ ਬਿਲਕੁਲ ਵੀ ਠੀਕ ਨਹੀਂ ਕਿ ਇਸ ਘੁਣ ਦੀ ‘ਨਿਸ਼ਾਨਦੇਹੀ ਮੁਸ਼ਕਿਲ ਹੈ’। ਉਦਾਹਰਣ ਦੇ ਤੌਰ ਤੇ ਮੈਂ ਆਪ ਜੀ ਦਾ ਪੱਤਰ ਹੀ ਲੈਂਦਾ ਹਾਂ। ਆਪ ਜੀ ‘ਤਖਤ ਸਾਹਿਬਾਨ’ ਅਤੇ ‘ਜੱਥੇਦਾਰ ਸਾਹਿਬ’ ਸ਼ਬਦ-ਜੁੱਟ ਵਰਤਦੇ ਹੋਏ ਇਹ ਭੁੱਲ ਰਹੇ ਹੋ ਕਿ ਗੁਰਬਾਣੀ ਅਨੁਸਾਰ ‘ਸਾਹਿਬ’ ਕੇਵਲ ਪ੍ਰਭੂ-ਪ੍ਰਮੇਸ਼ਵਰ ਹੀ ਹੈ ਹੋਰ ਕੋਈ ਨਹੀਂ: “ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥” ਇਹ ਆਪ ਜੀ ਦੇ ਅੰਦਰ ਬੈਠਾ ਬ੍ਰਾਹਮਣਵਾਦ ਹੀ ਹੈ ਜੋ ਆਪ ਜੀ ਦੀ ਕਲਮ ਤੋਂ ਅਖੌਤੀ ‘ਤਖਤਾਂ’ ਅਤੇ ਅਖੌਤੀ ‘ਜੱਥੇਦਾਰਾਂ’ ਵਰਗੀਆਂ ਕਾਲਪਨਿਕ ਹਸਤੀਆਂ ਲਈ ‘ਸਾਹਿਬ/ਸਾਹਿਬਾਨ’ ਸ਼ਬਦ ਲਿਖਵਾ ਰਿਹਾ ਹੈ। ਆਪ ਜੀ ਇਹ ਭਲੀ-ਭਾਂਤ ਜਾਣਦੇ ਹੋ ਕਿ ਕਿਸੇ ਗੁਰੂ ਸਾਹਿਬ ਨੇ ਕਦੀ ਕੋਈ ‘ਅਕਾਲ-ਤਖਤ’ ਨਾਮੀ ਅਸਥਾਨ/ਥੜ੍ਹੇ/ ਇਮਾਰਤ/ਸੰਸਥਾ/ਵਿਵਸਥਾ/ ਸਿਧਾਂਤ ਦੀ ਸਥਾਪਤੀ ਨਹੀਂ ਸੀ ਕੀਤੀ (ਜੇਕਰ ਕੀਤੀ ਹੋਵੇ ਤਾਂ ਆਪ ਜੀ ਸਬੂਤ ਦੇ ਸਕਦੇ ਹੋ) ਫਿਰ ਵੀ ਆਪ ਜੀ ਅਖੌਤੀ ‘ਤਖਤਾਂ’ ਅਤੇ ਅਖੋਤੀ ‘ਜੱਥੇਦਾਰਾਂ’ ਨੂੰ ਮਾਨਤਾ ਦੇ ਰਹੇ ਹੋ। ਇਸ ਤੋਂ ਵੱਧ ਬ੍ਰਾਹਮਣਵਾਦ ਦੀ ਸ਼ਨਾਖਤ ਹੋਰ ਕਿਵੇਂ ਹੋ ਸਕਦੀ ਹੈ?

ਭਾਈ ਬਾਗੜੀਆਂ ਜੀ, ‘ਬ੍ਰਾਹਮਣਵਾਦ’ ਕੁਝ ਇਕ ਕਰਮ-ਕਾਂਡੀ ਕਿਰਿਆਵਾਂ ਦਾ ਨਾਮ ਨਹੀਂ ਅਤੇ ਨਾ ਹੀ ਇਹ ਇਕ ਫਿਰਕੇ ਵਿਸ਼ੇਸ਼ ਨਾਲ ਜੁੜਿਆ ਹੋਇਆ ਸੰਕਲਪ ਹੈ। ਇਹ ਇਕ ਮਾਨਸਿਕਤਾ ਦਾ ਨਾਮ ਹੈ ਜੋ ਮਨੁਖ ਨੂੰ ਤਰਕ ਅਤੇ ਬਿਬੇਕ ਨੂੰ ਇਕ ਪਾਸੇ ਰੱਖ ਕੇ ਕਾਲਪਨਿਕ, ਰਹੱਸਮਈ ਅਤੇ ਗੈਬੀ ਵਿਵਸਥਾਵਾਂ ਵਿਚ ਆਸਥਾ ਬਣਾਉਣ ਲਈ ਬੇਬਸ ਕਰੀ ਰੱਖਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਸਿਖ ਅਖਵਾਉਂਦੇ ਲੋਕਾ ਵਿਚ ਬਥੇਰੇ ਐਸੇ ਹਨ ਜੋ ‘ਜਾਗਰੂਕਤਾ’ ਦਾ ਢਕਵੰਜ ਰਚਾ ਕੇ ਦੂਸਰਿਆਂ ਨੂੰ ‘ਬ੍ਰਾਹਮਣਵਾਦ’ ਤੋਂ ਬਚਣ ਦਾ ਰਾਹ ਸਮਝਾਉਂਦੇ ਹਨ ਪਰੰਤੂ ਆਪ ਉਹ ‘ਬ੍ਰਾਹਮਣਵਾਦ’ ਦੇ ਜੂਲੇ ਦੇ ਹੇਠੋਂ ਨਿਕਲਣ ਦਾ ਹੌਸਲਾ ਨਹੀਂ ਵਿਖਾ ਸਕਦੇ। ਸੋ ਲੋੜ ਦੂਸਰਿਆਂ ਨੂੰ ਪਾਠ ਪੜ੍ਹਾਉਣ ਦੀ ਨਹੀਂ ਕਿ ‘ਬ੍ਰਾਹਮਣਵਾਦ’ ਦੀ ਪਛਾਣ ਕਿਵੇਂ ਕਰਨੀ ਹੈ ਸਗੋਂ ਇਹ ਸੋਚਣ ਅਤੇ ਸਮਝਣ ਦੀ ਹੈ ਕਿ ਗੁਰਮੱਤ ਬ੍ਰਾਹਮਣਵਾਦ ਦੀ ਸ਼ਨਾਖਤ ਕਿਵੇਂ ਕਰਦੀ ਹੈ ਤੇ ਇਸ ਨੂੰ ਨਕਾਰਦੀ ਕਿਵੇਂ ਹੈ ਅਤੇ ਇਸ ਦੀ ਵੀ ਕਿ ਬ੍ਰਾਹਮਣਵਾਦ ਦੀ ਪਛਾਣ ਹੋਣ ਤੇ ਵੀ ਕੁਝ ਲੋਕ ਇਸ ਨੂੰ ਕਿਓਂ ਚੰਬੜੇ ਹੋਏ ਹਨ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


24/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋਚੋ, ਸਮਝੋ, ਚਾਲਾਂ ਜਾਣੋ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੋਚੋ, ਸਮਝੋ, ਚਾਲਾਂ ਜਾਣੋ।
ਚਾਲਾਂ ਪਿਛੇ ਕੌਣ? ਪਛਾਣੋ।
ਖੇਲ੍ਹ ਖੇਲਦਾ ਭੈੜਾ ਕਿਹੜਾ?
ਗੁਰੂਆਂ ਨੂੰ ਵੀ ਵਰਤੇ ਜਿਹੜਾ।
ਪਾਪ ਘਿਣਾਉਣੇ ਹੈ ਜੋ ਕਰਦਾ,
ਕੀੜੇ ਪੈ ਕੇ ਆਖਰ ਮਰਦਾ।
ਪਰ ਉਸਦੀ ਸੂਹ ਲਾ ਕੇ ਰਹੀਏ।
ਜੜ੍ਹ ਇਸਦੀ ਤਕ ਜਾ ਕੇ ਰਹੀਏ।
ਪੰਜੀਂ ਥਾਂਈਂ ਸਾਕਾ ਹੋਇਆ,
ਹਿਰਦਾ ਏ ਸਿਖਾਂ ਦਾ ਕੋਹਿਆ।
ਗੁਰੂ ਨੂੰ ਉਂਜ ਕੋਈ ਛੋਹ ਨਾ ਸਕਦਾ
ਇਹ ਸਾਜਿਸ਼ ਬਿਨ ਹੋ ਨਾ ਸਕਦਾ।
ਪੈਸੇ ਦੇ ਕੇ ਪਾਪ ਕਰਾਇਆ।
ਸੇਵਾਦਾਰਾਂ ਨੂੰ ਫਸਵਾਇਆ।
ਖੰਡੇ ਨਾ, ਤਲਵਾਰ ਨਾਂ ਚੁਕੋ,
ਵਾਵਾਂ ਵਿੱਚ ਹਥਿਆਰ ਨਾ ਚੁੱਕੋ
ਦੇਖੋ! ਨਾ ਫਿਰ ਬਣੇ ਚੁਰਾਸੀ।
ਇਹ ਤਾਂ ਹੈ ਸਭ ਖੇਲ੍ਹ ਸਿਆਸੀ
ਜਿਸ ਕਰਵਾਇਆ ਉਸ ਨੂੰ ਜਾਣੋ।
ਅਫਵਾਹਾਂ ਸੁਣ ਰੇਤ ਨਾ ਛਾਣੋ।
ਸੋਚੋ, ਸਮਝੋ, ਚਾਲਾਂ ਜਾਣੋ।
ਚਾਲਾਂ ਪਿਛੇ ਕੌਣ? ਪਛਾਣੋ।


24/10/15)
ਅਵਤਾਰ ਸਿੰਘ ਮਿਸ਼ਨਰੀ

ਪੰਜ ਪਿਆਰੇ, ਪੰਜ ਪੁਜਾਰੀ, ਆਕਾਲ ਪੁਰਖ ਅਤੇ ਗੁਰੂ

ਅਵਤਾਰ ਸਿੰਘ ਮਿਸ਼ਨਰੀ (5104325827)

ਦੁਨੀਆਂ ਵਿੱਚ ਸਰਬਉੱਚ ਇੱਕ ਅਕਾਲ ਪੁਰਖ ਜਾਂ ਸ਼ਬਦ ਗੁਰੂ ਹੀ ਹੈ-ਗੁਰ ਪ੍ਰਮੇਸ਼ਰ ਏਕੋ ਜਾਨ॥ (ਗੁਰੂ ਗ੍ਰੰਥ) ਦੂਜੇ ਨੰਬਰ ਤੇ ਗੁਰੂ ਕੀ ਸੰਗਤ ਹੈ। ਕੇਵਲ ਤੇ ਕੇਵਲ “ਸ਼ਬਦ-ਗੁਰੂ” ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਮ੍ਰਪਤ ਪੰਜ ਪਿਆਰੇ ਜੋ ਵਕਤੀਆ ਤੌਰ ਤੇ ਸਿੱਖ ਕੌਮ ਦੇ ਪਰਮੁੱਖ ਨਿਮਾਇੰਦੇ ਹੁੰਦੇ ਹਨ। ਪੰਜ ਪਿਆਰੇ ਅੰਮ੍ਰਿਤ ਸੰਚਾਰ ਰਾਹੀਂ ਗੁਰਮਤਿ ਦਾ ਪ੍ਰਚਾਰ ਕਰਦੇ ਹਨ ਜੋ ਦੁਨੀਆਂ ਵਿੱਚ ਕਿਸੇ ਵੀ ਥਾਂ ਤੇ ਹੋ ਸਕਦੇ ਹਨ। ਜੋ ਸਿੱਖ ਸੰਗਤਾਂ ਦੇ ਸ਼ੰਕੇ ਨਵਿਰਤ ਕਰਦੇ ਅਤੇ ਸਿੱਖਾਂ ਤੋਂ ਹੋਈਆਂ ਭੁੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿਧਾਂਤਕ ਸੇਧ ਰਾਹੀਂ ਵਿਚਾਰ ਕੇ, ਸ਼ਕਾਇਤਾਂ ਦੀ ਨਵਿਰਤੀ ਕਰਦੇ ਅਤੇ ਬੱਜਰ ਭੁੱਲਾਂ ਕਰਨ ਵਾਲਿਆਂ ਨੂੰ ਗਲਤੀ ਸੁਧਾਰਨ ਲਈ ਢੁੱਕਵੀਂ ਸਜਾ ਵੀ ਸੁਣਾਉਂਦੇ ਹਨ।

ਸਿੱਖ ਧਰਮ ਵਿੱਚ ਪੱਕੀ ਤੇ ਪਰਮਾਨੈਂਟ ਕੋਈ ਪੁਜਾਰੀ ਜਥੇਦਾਰੀ ਪਦਵੀ ਨਹੀਂ ਜੋ ਰਾਜਨੀਤਕਾਂ ਨੇ ਆਪਣੇ ਲਾਹੇ ਲਈ ਅੱਜ ਬਣਾ ਦਿੱਤੀ ਹੈ। ਹੁਣ ਉਹ ਇਸ ਦੀ ਰੱਜ ਕੇ ਦੁਰਵਰਤੋਂ ਵੀ ਕਰਦੇ ਹਨ। ਆਪਣੇ ਵਿਰੋਧੀਆਂ ਨੂੰ ਪਛਾੜਨ ਲਈ ਉਹ ਇਨ੍ਹਾਂ ਨੌਕਰ ਤੇ ਪੁਜਾਰੀ ਜਥੇਦਾਰਾਂ ਕੋਲੋਂ ਕੂੜਨਾਮੇ ਜਾਂ ਝੂਠੇ ਫਤਵੇ ਜਾਰੀ ਕਰਵਾ ਕੇ, ਵਿਰੋਧੀਆਂ ਨੂੰ ਖੁੱਡੇ ਲਾਈਨ ਲਾਈ ਰੱਖਦੇ ਹਨ। ਗੁਰੂ ਗਰੰਥ ਸਾਹਿਬ ਜੀ ਦੀ ਬਾਣੀ (ਗੁਰਮਤਿ ਵਿਚਾਰਧਾਰਾ) ਦਾ ਨਿਰੋਲ ਪ੍ਰਚਾਰ ਕਰਨ ਵਾਲੇ ਲੇਖਕਾਂ, ਪ੍ਰਚਾਰਕਾਂ ਅਤੇ ਬੁੱਧੀਜੀਵੀ ਸਕਾਲਰਾਂ ਨੂੰ ਸੱਚ ਲਿਖਣ, ਬੋਲਣ ਅਤੇ ਪ੍ਰਚਾਰਨ ਕਰਕੇ ਆਪਣੇ ਆਕਾ ਦੇ ਇਸ਼ਾਰੇ ਤੇ ਛੇਕ ਦਿੰਦੇ ਹਨ।

ਜਰਾ ਸੋਚੋ! ਜੇ ਗੁਰੂ ਨੇ ਸਿੱਖ ਕੌਮ ਦੀ ਅਗਵਾਈ ਲਈ ਕੋਈ ਸ਼ਖਸ਼ੀ ਜਥੇਦਾਰ ਥਾਪਣਾ ਹੁੰਦਾ ਤਾਂ ਇਹ ਨਾਂ ਫੁਰਮਾਂਦੇ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਸਗੋਂ ਕੋਈ ਸਿਰਕੱਢ ਤੇ ਆਗਿਆਕਾਰੀ ਸਿੱਖ ਨੂੰ ਗਿਆਰਵਾਂ ਗੁਰੂ ਥਾਪ ਦਿੰਦੇ। ਹਾਂ ਸਿੱਖ ਪੰਥ ਵਿੱਚ ਜੋ ਵਕਤੀ ਜਥੇਦਾਰ ਅਤੇ ਪੰਚਾਇਤ ਦਾ ਵਿਧਾਨ ਹੈ ਜੋ ਇਲਾਕਾਵਾਈ ਅਤੇ ਵਕਤੀ ਹੁੰਦਾ ਹੈ। ਸਿੱਖਾਂ ਨੇ ਔਖੇ ਵੇਲੇ ਜੰਗਲਾਂ, ਬੇਲਿਆਂ ਅਤੇ ਛੰਬਾਂ ਵਿੱਚ ਵੀ ਗੁਰੂ ਦੀ ਅਗਵਾਈ ਵਿੱਚ ਸਰਬੱਤ ਖਾਲਸੇ ਕਰਕੇ ਕੌਮ ਦੀ ਚਵ੍ਹਦੀ ਕਲਾ ਦੇ ਫੈਸਲੇ ਕੀਤੇ ਜਿਨ੍ਹਾਂ ਨੂੰ ਗੁਰਮਤੇ ਕਿਹਾ ਜਾਂਦਾ ਹੈ। ਇਨ੍ਹਾਂ ਗੁਰਮਤਿਆਂ ਨੂੰ ਸਰਬਤ ਖਾਲਸਾ ਦੇ ਪ੍ਰਤੀਨੀਆਂ ਵੱਲੋਂ ਚੁਣਿਆਂ ਜਥੇਦਾਰ ਸੰਗਤ ਵਿੱਚ ਪੜ੍ਹ ਕੇ ਸੁਣਾਉਂਦਾ ਸੀ ਤੇ ਫਿਰ ਸੰਗਤ ਵਿੱਚ ਮਿਲ ਜਾਂਦਾ ਸੀ।

ਹੁਣ ਜੋ ਰਾਜਨੀਤਕਾਂ ਵੱਲੋਂ ਪੰਜ ਨੌਕਰ ਪੁਜਾਰੀ ਜਥੇਦਾਰ ਥਾਪ ਦਿੱਤੇ ਜਾਂਦੇ ਹਨ ਉਹ ਗੁਰੂ ਨਾਲੋਂ ਹੁਕਮਰਾਨਾਂ ਦਾ ਹੁਕਮ ਵੱਧ ਮੰਨਦੇ ਹਨ ਅਤੇ ਆਪ ਹੁਦਰੀਆਂ ਵੀ ਕਰਦੇ ਹਨ। ਆਪਣੇ ਤੇ ਸਰਕਾਰੀ ਕੂੜਨਾਮਿਆਂ ਨੂੰ ਇਲਾਤਹੀ ਫੁਰਮਾਨ ਕਹਿ ਕੇ ਆਪਣੇ ਆਪ ਨੂੰ ਸਰਬਉੱਚ ਦਰਸਾਉਂਦੇ ਹਨ। ਇਹ ਪੁਜਾਰੀ ਗੁਰੂ ਗਰੰਥ ਸਾਹਿਬ ਦੇ ਸਿਧਾਂਤਾਂ ਨੂੰ ਛੱਡ ਕੇ ਨਾਲ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਦੇ ਸਿਧਾਂਤ ਵੀ ਧੱਕੇ ਨਾਲ ਪ੍ਰਚਾਰੀ ਜਾ ਰਹੇ ਹਨ। ਇਨ੍ਹਾਂ ਦਾ ਮੁੱਖ ਨਿਸ਼ਾਨਾਂ ਅੰਧ ਵਿਸ਼ਵਾਸ਼ ਤੇ ਥੋਥੇ ਕਰਮਕਾਂਡ ਫੈਲਾ ਕੇ, ਸ਼ਰਧਾਲੂ ਸਿੱਖ ਸੰਗਤਾਂ ਤੋਂ ਸਤਿਕਾਰ ਤੇ ਭੇਟਾ ਤੇ ਨਾਂ ਤੇ ਮਾਇਆ ਦੇ ਲੁਫਾਫੇ ਅਤੇ ਥੈਲੀਆਂ ਇਕੱਤਰ ਕਰਨਾ ਹੈ। ਇਹ ਲੋਕ ਪੰਥ ਦੋਖੀ ਡੇਰੇਦਾਰਾਂ ਕੋਲ ਮਾਇਆ ਅਤੇ ਆਪਣੇ ਅਕਾਵਾਂ ਲਈ ਵੋਟਾਂ ਪੱਕੀਆਂ ਕਰਨ ਵਾਸਤੇ ਫੇਰੇ ਮਾਰਦੇ ਹਨ। ਇੱਥੋ ਤੱਕ ਬਲਾਤਕਾਰੀ ਡੇਰੇਦਾਰ ਸਾਧਾਂ ਨੂੰ ਵੀ ਬਿਨਾਂ ਸ਼ਰਤ ਮੁਆਫੀਨਾਮੇ ਜਾਰੀ ਕਰਦੇ ਹਨ। ਜਦ ਸੰਗਤ ਰੋਹ ਵਿੱਚ ਆ, ਇਨ੍ਹਾਂ ਅਤੇ ਇਨ੍ਹਾਂ ਦੇ ਅਕਾਵਾਂ ਦੀ ਕੁੱਤੇਖਾਣੀ ਕਰਦੀ ਹੈ ਤਾਂ ਇਹ ਲੋਕ ਥੁੱਕ ਕੇ ਚੱਟਣ ਵਾਂਗ ਕੂੜਨਾਮੇ ਵਾਪਸ ਵੀ ਲੈ ਲੈਂਦੇ ਹਨ। ਇਹ ਵਰਤਾਰਾ ਅਕਤੂਬਰ 2015 ਵਿੱਚ ਇਨ੍ਹਾਂ ਭੇਖਧਾਰੀ, ਹੰਕਾਰੀ, ਵਿਕਾਰੀ ਅਤੇ ਸਰਕਾਰੀ ਪੁਜਾਰੀਆਂ ਨੇ ਸੌਧਾ ਸਾਧ ਸਿਰਸੇ ਵਾਲੇ ਬਾਰੇ ਵਰਤਾ ਕੇ, ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਹਨ।

ਇਸੇ ਸਮੇਂ ਕਿਸੇ ਸਾਜਸ਼ ਅਧੀਨ ਸੌਧਾ ਸਾਧ ਵੱਲੋਂ ਸਿੱਖ ਸੰਗਤਾਂ ਦਾ ਧਿਆਨ ਹਟਾਉਣ ਲਈ, ਕਿਸੇ ਗਿਣੀ ਮਿਥੀ ਸਾਜਸ਼ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਤਰੇ ਪਾੜ ਕੇ ਗਲੀਆਂ ਵਿੱਚ ਖਿਲਾਰੇ ਅਤੇ ਗੰਦੀਆਂ ਥਾਂਵਾਂ ਤੇ ਸੁੱਟੇ ਗਏ ਹਨ। ਇਸ ਰੋਸ ਵਿੱਚ ਸਿੱਖ ਸੰਗਤਾਂ ਅਤੇ ਪ੍ਰਚਾਰਕਾਂ ਵੱਲੋਂ ਜਦ ਪੂਰੇ ਪੰਜਾਬ ਵਿੱਚ ਰੋਸ ਮਾਰਚ ਅਤੇ ਧਰਨੇ ਸ਼ੁਰੂ ਹੋ ਗਏ ਅਤੇ ਵਿਦੇਸ਼ੀ ਸੰਗਤਾ ਨੇ ਵੀ ਪੰਜਾਬ ਸਰਕਾਰ ਅਤੇ ਪੰਜ ਪੁਜਾਰੀ ਜਥੇਦਾਰਾਂ ਦੇ ਬਾਈਕਾਟ ਦੇ ਬਿਆਨ ਜਾਰੀ ਕੀਤੇ ਹਨ। ਰੋਸ ਵਜੋਂ ਜਦ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ, ਅਕਾਲੀ, ਸਹਿਤਕਾਰ ਅਤੇ ਹੋਰ ਅਧਾਰਿਆਂ ਦੇ ਲੋਕ ਅਸਤੀਫੇ ਦੇ ਰਹੇ ਅਤੇ ਰਾਗੀ ਗ੍ਰੰਥੀ ਵੀ ਅਖੌਤੀ ਜਥੇਦਾਰਾਂ ਦੇ ਵਿਰੁੱਧ ਹੋ ਗਏ ਹਨ।

ਅਕਾਲ ਤਖਤ ਦੇ ਹੀ ਪੰਜ ਪਿਆਰਿਆਂ ਨੇ ਗੁਰਮਤਾ ਕਰਕੇ, ਪੰਥ ਦੋਖੀ ਪੁਜਾਰੀ ਜਥੇਦਾਰਾਂ ਨੂੰ ਤਲਬ ਕਰ ਲਿਆ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਂਨ ਅਵਤਾਰ ਸਿੰਘ ਮੱਕੜ ਨੇ ਉਨ੍ਹਾਂ ਨੂੰ ਮੁਅਤਲ ਕਰ ਦਿੱਤਾ ਹੈ। ਕਿੱਥੇ ਤਾਂ ਸਮਾਂ ਸੀ ਜਦ ਸਿੱਖਾਂ ਦੀ ਪਰਖ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਨਾਲ ਦਾਦੂ ਦੀ ਕਬਰ ਨੂੰ ਨਮਸ਼ਕਾਰ ਕੀਤੀ ਤਾਂ ਸਿੰਘਾਂ ਚੋਂ ਪੰਜਾਂ ਦੇ ਰੂਪ ਵਿੱਚ ਗੁਰੂ ਨੂੰ ਤਲਬ ਕਰਕੇ ਤਨਖਾਹ ਲਾਈ ਜੋ ਗੁਰੂ ਜੀ ਨੇ ਖਿੜੇ ਮੱਥੇ ਪ੍ਰਵਾਣ ਕਰਕੇ ਇਹ ਸਾਬਤ ਕੀਤਾ ਕਿ ਵੱਡੇ ਤੋਂ ਵੱਡਾ ਆਗੂ ਵੀ ਜੇ ਬਜਰ ਗਲਤੀ ਕਰੇ ਤਾਂ ਸਿੱਖ ਸੰਗਤ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਤਲਬ ਕਰਕੇ ਸਜਾ ਲਗਾ ਸਕਦੀ ਹੈ।

ਹੁਣ ਵੀ ਅਕਾਲ ਤਖਤ ਦੇ ਪੰਜਾਂ ਪਿਆਰਿਆਂ ਨੇ ਪੰਜ ਪੁਜਾਰੀ ਜਥੇਦਾਰਾਂ ਨੂੰ ਬਜਰ ਗਲਤੀ ਕਰਕੇ, ਤਲਬ ਕੀਤਾ ਹੈ। ਇਹ ਪੁਰਾਨੀ ਰਵਾਇਤ ਹੀ ਦੁਹਰਾਈ ਹੈ। ਪਰ ਸਰਕਾਰੀ ਲੁਫਾਫੇ ਚੋਂ ਨਿਕਲੇ ਸ਼੍ਰਮੋਣੀ ਕਮੇਟੀ ਪ੍ਰਧਾਨ ਸਰਦਾਰ ਮੱਕੜ ਨੇ ਪੰਜ ਪਿਆਰਿਆਂ ਦਾ ਸਤਿਕਾਰ ਕਰਨ ਦੀ ਬਜਾਏ ਸਗੋਂ ਉਨ੍ਹਾਂ ਨੂੰ ਮੁਅਤਲ ਕਰ ਦਿੱਤਾ ਹੈ। ਕੀ ਮੱਕੜ ਜਾਂ ਬਾਦਲ ਹੁਣ ਗੁਰੂ ਗੋਬਿੰਦ ਸਿੰਘ ਜਾਂ ਬਾਕੀ ਗੁਰੂਆਂ ਭਗਤਾਂ ਤੋਂ ਵੀ ਵੱਡੇ ਹੋ ਗਏ ਜੋ ਪੰਚਾਇਤੀ ਪੰਜਾਂ ਪਿਆਰਿਆਂ ਨੂੰ ਟਿੱਚ ਸਮਝਦੇ ਹਨ? ਕੀ ਪੰਜ ਪੁਜਾਰੀ ਜਥੇਦਾਰਾਂ ਨੂੰ ਸਭ ਗਲਤੀਆਂ ਮੁਆਫ ਹਨ? ਕੀ ਇਹ ਲੋਕ ਸਿੱਖ ਸੰਗਤ ਨੂੰ ਜਵਾਬਦੇਹ ਨਹੀਂ? ਕੀ ਇਹ ਸਾਡੇ ਗੁਰੂਆਂ ਭਗਤਾਂ ਤੋਂ ਵੀ ਸਰਬਉੱਚ ਹਨ?

ਅਖੀਰ ਤੇ ਮੁਕਦੀ ਗੱਲ ਕਿਸੇ ਧੜੇ ਦੇ ਪੰਜ ਪੁਜਾਰੀ ਜਥੇਦਾਰ ਹੋਣੇ ਹੀ ਨਹੀਂ ਚਾਹੀਦੇ ਜੋ ਆਪਣੀਆਂ ਤਾਰਾਂ ਸਰਕਾਰਾਂ ਅਤੇ ਪਾਖੰਡੀ ਡੇਰੇਦਾਰਾਂ ਨਾਲ ਜੋੜ ਕੇ ਰੱਖਦੇ ਹਨ। ਸਰਬਤ ਖਾਲਸਾ ਵੀ ਸਮੁੱਚੀ ਸਿੱਖ ਕੌਮ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੀਆਂ ਸੰਗਤਾਂ ਦੇ ਸਮੂੰਹ ਨਮਾਂਦਿਆਂ ਦਾ ਹੋਣਾ ਚਾਹੀਦਾ ਹੈ ਨਾ ਕਿ ਇਕੱਲੇ ਪੰਜਾਬ, ਹਰਿਆਣਾ ਜਾ ਹਿਮਾਚਲ ਪ੍ਰਦੇਸ਼ ਦੇ ਸਿੱਖਾਂ ਦਾ। ਅੱਜ ਇੱਕਵੀਂ ਸਦੀ ਵਿੱਚ ਗੁਜਰ ਰਹੇ ਹਾਂ ਕਿਸੇ ਵੀ ਜਗਾ ਤੇ ਸਰਬੱਤ ਖਾਲਸਾ ਇਕੱਠ ਕਰਕੇ ਅਤੇ ਵੀਡੀਓ ਕਾਨਫਰੰਸ ਰਾਹੀਂ ਸਮੁੱਚੇ ਕੌਮੀ ਨਮੈਂਦਿਆਂ ਦੇ ਵਿਚਾਰ ਲੈ ਕੇ ਫੈਸਲੇ ਲਏ ਅਤੇ ਕੀਤੇ ਜਾ ਸਕਦੇ ਹਨ। ਗੁਰੂ ਦਾ ਸ਼ਰੀਕ ਪੱਕਾ ਜਥੇਦਾਰ ਥਾਪਣ ਦੀ ਕੋਈ ਲੋੜ ਨਹੀਂ, ਜੋ ਗੁਰੂ ਦੇ ਸਿਧਾਂਤਕ ਹੁਕਮਨਾਮਿਆਂ ਦੀ ਥਾਂ ਆਪਣੇ ਜਾਂ ਆਪਣੇ ਧੜੇ ਦੇ ਹੀ ਫੁਰਮਾਨ ਜਾਰੀ ਕਰਕੇ ਫਿਰ ਉਨ੍ਹਾਂ ਨੂੰ ਇਲਾਹੀ ਕਹੀ ਜਾਵੇ।

ਐਸ ਵੇਲੇ ਸਮੁੱਚੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਨੂੰ ਭਾਈ ਪੰਥਪ੍ਰੀਤ ਸਿੰਘ ਵਰਗੇ ਪੰਥ ਦਰਦੀ ਪ੍ਰਚਾਰਕਾਂ ਅਤੇ ਪੰਜ ਪਿਆਰਿਆਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਸਬੰਧ ਵਿੱਚ ਕਾਨ੍ਹਪੁਰ (ਯੂ.ਪੀ)ਦੀਆਂ ਸੰਗਾਤਾਂ ਵਧਾਈ ਦੀਆਂ ਪਾਤਰ ਹਨ ਜਿਨ੍ਹਾਂ ਨੇ ਇਨ੍ਹਾਂ ਦਾ ਸਤਿਕਾਰ ਕਰਨ ਦੀ ਪਹਿਲ ਕਦਮੀ ਬਿਆਨ ਕੀਤੀ ਹੈ। ਸੋ ਸਿੱਖ ਕੋਮ ਦਾ ਸਰਬਉੱਚ ਆਗੂ “ਗੁਰੂ ਗ੍ਰੰਥ ਸਾਹਿਬ” ਹੀ ਹੈ ਜਿਸ ਦੀ ਸਿਧਾਂਤਕ ਰਹਿਨੁਮਾਈ ਵਿੱਚ ਚੱਲਣ ਵਾਲੇ ਪੰਜ ਪਿਆਰੇ ਜਾਂ ਪੰਥਕ ਆਗੂ ਅਤੇ ਪ੍ਰਚਾਰਕ ਪੰਚਾਇਤੀ ਰੂਪ ਵਿੱਚ ਫੈਸਲੇ ਲੈਣ ਦੇ ਹੱਕਦਾਰ ਹਨ ਨਾਂ ਕਿ ਸਰਕਾਰੀ ਸੰਪ੍ਰਦਾਈ ਡੇਰੇਦਾਰ ਜਾਂ ਸਰਕਾਰ ਅਧੀਨ ਆ ਚੁੱਕੀ ਸ਼੍ਰੋਮਣੀ ਕਮੇਟੀ ਦੇ ਭ੍ਰਿਸ਼ਟ ਹੋ, ਜਮੀਰ ਮਾਰ ਚੁੱਕੇ ਮੈਂਬਰ ਅਤੇ ਸੰਪ੍ਰਦਾਈ ਦੇਰੇਦਾਰ ਜੋ ਆਪਣਾ ਵੱਖਰਾ ਅਖੌਤੀ ਸੰਤ ਸਮਾਜ ਬਨਾਈ ਫਿਰਦੇ ਹਨ। ਸੋ ਪੰਜ ਸਰਕਾਰੀ ਪੁਜਾਰੀ ਗ੍ਰੰਥੀ ਅਕਾਲ ਪੁਰਖ, ਗੁਰੂ ਅਤੇ ਗੁਰੂ ਕੀਆਂ ਸਿੱਖ ਸੰਗਤਾਂ ਤੋਂ ਸਰਬਉੱਚ ਨਹੀਂ ਸਗੋਂ ਸਰਬਉੱਚ ਅਕਾਲਪੁਰਖ ਅਤੇ ਜੁਗੋ ਜੁਗ ਅਟੱਲ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ) ਹੀ ਹੈ।


24/10/15)
ਦਸ਼ਮੇਸ਼ ਸੇਵਾ ਸੁਸਾਇਟੀ

ਪ੍ਰੈਸ ਰਿਲੀਜ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ `ਚ ਇਕਜੁੱਟ ਹੋਣ ਦੀ ਲੋੜ੍ਹ-ਦਸ਼ਮੇਸ਼ ਸੇਵਾ ਸੁਸਾਇਟੀ
ਦਿੱਲੀ, 24 ਅਕਤੂਬਰ: ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਥਾਂਵਾਂ `ਤੇ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਨਿੰਦਣਯੋਗ ਘਟਨਾ ਕਰਾਰ ਦਿੰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ: ) ਦੇ ਜਨਰਲ ਸਕੱਤਰ ਸ. ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ `ਚ ਕਿਹਾ ਹੈ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁਚਾਂਣ ਦੇ ਨਾਪਾਕ ਇਰਾਦਿਆਂ ਨਾਲ ਪੰਥ ਵਿਰੋਧੀ ਤਾਕਤਾਂ ਵਲੋਂ ਉਕਤ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੋਜੂਦਾ ਹਾਲਾਤਾਂ `ਤੇ ਗੰਭੀਰ ਚਿੰਤਾ ਜਤਾਂਦਿਆਂ ਦਸਿਆ ਕਿ ਪੰਜਾਬ ਨੇ ਪਹਿਲਾਂ ਵੀ ਪੰਜਾਬਿਅਤ ਵਿਰੋਧੀ ਤਾਕਤਾਂ ਦੀ ਸਾਜਿਸ਼ਾਂ ਕਾਰਨ ਲੰਮੇ ਸਮੇਂ ਤੱਕ ਸੰਤਾਪ ਹੰਡਾਇਆ ਹੈ `ਤੇ ਅਜਿਹੀਆਂ ਤਾਕਤਾਂ ਕੌਮ `ਚ ਵੰਡੀਆਂ ਪਾਉਣ ਲਈ ਪੰਜਾਬ ਦੇ ਸੁਖਾਂਵੇ ਮਾਹੋਲ ਨੂੰ ਖੇਰੂ-ਖੇਰੂ ਕਰਨ ਲਈ ਮੁੱੜ੍ਹ ਸਿਰ ਚੁੱਕ ਰਹੀਆਂ ਹਨ, ਜਿਸਦਾ ਸਾਨੂੰ ਸੁਚੇਤ `ਤੇ ਇਕਜੁੱਟ ਹੋ ਕੇ ਮੁਕਾਬਲਾ ਕਰਨ ਦੀ ਫੋਰੀ ਤੋਰ `ਤੇ ਲੋੜ੍ਹ ਹੈ। ਸ. ਇੰਦਰ ਮੋਹਨ ਸਿੰਘ ਨੇ ਸਮੂਹ ਪੰਜਾਬੀ ਭਾਈਚਾਰੇ `ਤੇ ਪੰਥਕ ਧਿਰਾਂ ਨੂੰ ਧਰਨੇ `ਤੇ ਬੰਦ ਕਰਨ ਦੀ ਨੀਤੀ ਨੂੰ ਤਿਆਗ ਕੇ `ਤੇ ਇੱਕ ਦੂਜੇ `ਤੇ ਕਿੰਤੂ-ਪ੍ਰੰਤੂ ਤੋਂ ਗੁਰੇਜ ਕਰਦਿਆਂ ਗੰਭੀਰਤਾ ਨਾਲ ਇਕਜੁੱਟ ਵਿਚਾਰਾਂ ਕਰਕੇ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰਖੱਣ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਨੇ `ਤੇ ਆਵਾਜਾਹੀ ਬੰਦ ਕਰਨ ਨਾਲ ਸ਼ਰਾਰਤੀ ਅਨਸਰਾਂ ਦੇ ਨਾਪਾਕ ਮੰਨਸੂਬਿਆਂ ਨੂੰ ਹਵਾ ਮਿਲਦੀ ਹੈ ਅਤੇ ਕੇਵਲ ਆਮ ਜਨਤਾ ਨੂੰ ਹੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਈ ਵਾਰ ਦੁਰਘਟਨਾਗ੍ਰਸਤ `ਤੇ ਮਰੀਜ ਸਮੇਂ ਸਿਰ ਹਸਪਤਾਲ ਨਾਂ ਪੁਜੱਣ `ਤੇ ਮੋਤ ਦਾ ਸ਼ਿਕਾਰ ਹੋ ਜਾਂਦੇ ਹਨ।
ਸ. ਇੰਦਰ ਮੋਹਨ ਸਿੰਘ ਨੇ ਜਿਥੇ ਪੰਜਾਬ ਸਰਕਾਰ ਨੂੰ ਦੋਸ਼ੀਆਂ ਦੀ ਪਛਾਣ ਕਰਕੇ ਸੱਖਤ ਤੋਂ ਸੱਖਤ ਸਜਾ ਦੇਣ ਦੀ ਅਪੀਲ ਕੀਤੀ ਹੈ, ਉਥੇ ਸਮੂਹ ਸਿੰਘ ਸਭਾਵਾਂ ਨੂੰ ਆਪਣੇ ਇਲਾਕੇ ਦੇ ਗੁਰੂਦੁਆਰਿਆਂ `ਚ ਠੀਕਰੀ ਪਹਿਰਾ ਦੇਕੇ ਗੁਰੁ ਘਰਾਂ ਦੀ ਸੁਰਖਿਆਂ `ਤੇ ਨਿਗਰਾਨੀ ਮਜਬੂਤ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਇਹੋ ਜਹੀਆਂ ਮੰਦਭਾਗੀ ਘਟਨਾਵਾਂ `ਤੇ ਠੱਲ ਪਾਈ ਜਾ ਸਕੇ।
ਪ੍ਰੈਸ ਸਕੱਤਰ
ਮੋਬਾਇਲ: 9971564801


23/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਲੋਕ ਵਿਰੋਧੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਹੁੰਦੀ ਹੈ ਲੋਕ ਵਿਰੋਧੀ, ਉਹ ਸਰਕਾਰ ਨਹੀਂ ਚਲਦੀ।
ਸਮਿਆਂ ਸੰਗ ਨਾ ਜਾਵੇ ਸੋਧੀ, ਉਹ ਸਰਕਾਰ ਨਹੀਂ ਚਲਦੀ।
ਲੀਡਰ ਜੋ ਲੋਕਾਂ ਤੋਂ ਪਹਿਲਾਂ, ਆਪਣਿਆਂ ਦਾ ਢਿਡ ਭਰਦਾ,
ਉਸਦੀ ਗੱਦੀ ਲੋਟੂ-ਲੋਧੀ, ਉਹ ਸਰਕਾਰ ਨਹੀਂ ਚਲਦੀ।
ਧਰਮ ਦੇ ਨਾਂ ਤੇ ਧਰਮ ਨੂੰ ਅਪਣੇ ਹਿੱਤਾਂ ਖਾਤਰ ਵਰਤੇ ਜੋ,
ਹੋਵੇ ਸਿੱਖ, ਜਾਂ ਹਿੰਦੂ, ਬੋਧੀ, ਉਹ ਸਰਕਾਰ ਨਹੀਂ ਚਲ ਦੀ।
ਹਿੰਦੂ ਦੀ ਗਾਂ, ਸੂਰ ਮੁਸਲਮੀ, ਪਾੜਣ ਦੇ ਲਈ ਵਰਤੇ ਜੋ,
ਗੰਦੀ ਬੜੀ ਸਿਆਸਤ ਓਹਦੀ, ਉਹ ਸਰਕਾਰ ਨਹੀਂ ਚਲਦੀ।
ਪਿਆਰ ਨਾਲ ਪਰਿਵਾਰ ਨੇ ਜੁੜਦੇ, ਸੇਵਾ ਸੰਗ ਸਰਕਾਰਾਂ ਨੇ,
ਹੋਵੇ ਮਤਲਬਖੋਰ, ਕ੍ਰੋਧੀ, ਉਹ ਸਰਕਾਰ ਨਹੀਂ ਚਲਦੀ
ਧਰਮਾਂ ਦੇ ਨਾ ਪਾੜਾ ਪਾਵੇ, ਲੋਕ ਲੜਾਵੇ ਗੱਦੀ ਲਈ
ਚਾਹੇ ਬਾਦਲ ਚਾਹੇ ਮੋਦੀ, ਉਹ ਸਰਕਾਰ ਨਹੀ ਚਲਦੀ।
ਇਕੋ ਦਾਤਾ ਸਭ ਦੁਨੀਆਂ ਦਾ, ਉਸ ਲਈ ਸਾਰੇ ਇਕੋ ਨੇ,
ਭੇਦ ਭਾਵ ਦੀ ਨੀਤੀ ਜੋ ਵੀ, ਉਹ ਸਰਕਾਰ ਨਹੀਂ ਚਲਦੀ।


23/10/15)
ਭਾਈ ਅਸ਼ੋਕ ਸਿੰਘ ਬਾਗੜੀਆਂ

ਅੱਜ ਜਦੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਖੁੱਲਮਖੁੱਲੀ ਹੋ ਰਹੀ ਹੈ ਅਤੇ ਇਸ ਘਿਰਾਉਣੀ ਹਰਕਤ ਨੂੰ ਸਿਆਸੀ ਰੰਗ ਦੇ ਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਿਜਾਣਾ ਬਹੁਤ ਮੰਦਭਾਗਾ ਹੈ | ਹੈਰਾਨੀ ਦੀ ਗੱਲ ਹੈ ਕਿ ਅਖੌਤੀ ਦੋਸ਼ੀਆਂ ਨੂੰ ਪਕੜ ਕੇ ਵਿਦੇਸ਼ੀ ਲਿੰਕ ਦੇਣਾ ਅਤੇ ਸੈਂਟਰ ਵਲੋਂ ਬੀ ਐਸ ਐਫ ਦਾ ਸੁੱਬੇ ਵਿੱਚ ਭੇਜਣਾ ਸ਼ੱਕ ਪੈਦਾ ਕਰਦਾ ਹੈ | ਇਨ੍ਹਾਂ ਮੌਜੂਦਾ ਹਾਲਾਤਾਂ ਵਿੱਚ ਤਖਤ ਸਾਹਿਬਾਨ ਦੇ ਉਪਰ ਜੋ ਬਦਨਾਮੀ ਦੇ ਛਿੱਟੇ ਉਭਰੇ ਹਨ ਇਹ ਨਾਕਾਬਲੇ ਬਰਦਾਸ਼ਤ ਹੈ | ਕਿਸੇ ਵੀ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਕਿਸੇ ਸਪਸ਼ਟੀਕਰਨ ਵਾਸਤੇ ਸਿਰਫ ਤੇ ਸਿਰਫ ਸਰਬੱਤ ਖਾਲਸਾ ਹੀ ਬੁਲਾ ਸਕਦਾ ਹੈ | ਇਸ ਦੇ ਹੱਲ ਲਈ ਪਹਿਲਾਂ ਕਦਮ ਪੰਥਕ ਸੰਸਥਾਵਾਂ ਨੂੰ ਸਿਆਸਤ ਤੋਂ ਦੂਰ ਰੱਖਣਾ ਅਤਿ ਜਰੂਰੀ ਹੈ | ਅੱਜ ਇਹ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਨ 1952-53 ਵਿੱਚ ਭਾਈ ਅਰਦਮਨ ਸਿੰਘ ਬਾਗੜੀਆਂ ਨੇ ਪ੍ਰਿੰਸੀਪਲ ਤੇਜਾ ਸਿੰਘ ਜੀ ਨਾਲ ਗੱਲਬਾਤ ਕਰਦਿਆਂ ਇਕ ਚਿੰਤਾ ਪ੍ਰਗਟਾਈ ਸੀ ਕਿ 'ਸਿਖੀ ਨੂੰ ਸਿੱਖਾ ਤੋਂ ਬਚਾਓ' ਕਿਉਂਕਿ ਬਾਹਰੋ ਹਮਲਾ ਅਤੇ ਅੰਦਰੋਂ ਬ੍ਰਾਹਮਣਵਾਦ ਦਾ ਘੁਣ ਲੱਗ ਗਿਆ ਹੈ | ਬਾਹਰਲੇ ਦੁਸ਼ਮੁਣ ਦੀ ਸ਼ਨਾਖਤ ਕਰਨੀ ਆਸਾਨ ਹੁੰਦੀ ਹੈ ਲੇਕਿੰਨ ਬ੍ਰਾਹਮਣਵਾਦ ਦਾ ਘੁਣ ਜੋ ਸਾਡੇ ਧਰਮ ਅਤੇ ਸਮਾਜ ਨੂੰ ਲੱਗਾ ਹੈ ਇਸ ਦੀ ਨਿਸ਼ਾਨਦੇਹੀ ਮੁਸ਼ਕਿਲ ਹੈ |

ਭਾਈ ਅਸ਼ੋਕ ਸਿੰਘ ਬਾਗੜੀਆਂ
ਚੰਡੀਗੜ੍ਹ
ਮੋਬਾਇਲ 9814095308


23/10/15)
ਦਲਬੀਰ ਸਿੰਘ

ਪੰਜਾਬ ਮਨੁੱਖੀ ਅਧਿਕਾਰ ਸੰਗਠਨ/ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
98156-98451 98151-41384
ਪ੍ਰੈੱਸ ਬਿਆਨ

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
ਜਲੰਧਰ, 23-10-2015: ਗੁਰੂ ਨਾਨਕ ਦੇਵ ਜੀ ਨੇ ੴ ਸਤਿਨਾਮੁ ਦੀ ਬੁਨਿਆਦ `ਤੇ ਸਿੱਖ ਵਿਚਾਰਧਾਰਾ ਦੀ ਨੀਂਹ ਰੱਖੀ। ਸਮੁੱਚੀ ਲੋਕਾਈ ਨੂੰ ਸਰਬਤ ਦੇ ਭਲੇ ਦਾ ਨਿਸ਼ਾਨਾ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ। ਇਸ ਸੇਧ ਵਿੱਚ ਅੜਿੱਕੇ ਪਾਉਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਾਪੀ ਕਹਿ ਕੇ ਦੰਡਿਤ ਕਰਨ ਦਾ ਪੈਂਤੜਾ ਲਿਆ।
ਅਜੋਕੀ ਸਾਰੀ ਧਰਤੀ ਦੀ ਲੋਕਾਈ ਤਾਂ ਲਗਭਗ ਜਲ ਹੀ ਰਹੀ ਹੈ। ਬਾਬਾ ਜੀ ਦਾ ਸਰਬਤ ਦੇ ਭਲੇ ਦਾ ਸੰਦੇਸ਼ ਅੱਜ ਬਹੁਤ ਸਾਰਥਕ ਹੈ। ਗੁਰੂ ਜੀ ਦੇ ਸਿੱਖ ਤੇ ਖਾਲਸਾ ਪੰਥ ਅੱਜ ਸਾਰੀ ਧਰਤੀ ਉਤੇ ਫੈਲੇ ਹੋਏ ਹਨ। ਉਨ੍ਹਾਂ ਦੇ ਸਾਹਮਣੇ ਸਮੁੱਚੀ ਲੋਕਾਈ ਨੂੰ ਸਰਬਤ ਦੇ ਭਲੇ ਦੇ ਨਿਸ਼ਾਨੇ ਵੱਲ ਲਿਜਾਣ ਲਈ ਆਗੂ ਬਣਨਾ ਚਾਹੀਦਾ ਹੈ।
ਆਪਣੇ ਘਰ ਭਾਰਤ ਤੇ ਪੰਜਾਬ ਵਿੱਚ ਗੁਰੂ ਅਰਜਨ ਦੇਵ ਜੀ ਅਤੇ ਗੁਰਸਿੱਖਾਂ ਵੱਲੋਂ ਸਿਰਜੇ ਗਏ ਪੰਜ ਤਖਤਾਂ ਦੇ ਪਹਿਰੇਦਾਰ ਬਾਦਲਕੇ ਪਾਪੀਆਂ ਦੀ ਉਂਗਲੀ ਫੜ ਕੇ ਚੱਲੇ ਤੇ ਚੱਲ ਰਹੇ ਹਨ। ਨਤੀਜਾ ਨਿਰੰਕਾਰੀ ਉਭਾਰ, ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ, ਸਿੱਖਾਂ ਦੀ ਕੁੱਲਨਾਸ ਅਤੇ ਸਮੁੱਚੇ ਰੂਪ ਵਿੱਚ ਗੁਰੂ ਨਾਨਕ ਵਿਚਾਰਧਾਰਾ ਦੇ ਵਿਰੋਧ ਵਿੱਚ ਨਿਕਲਿਆ। ਬ੍ਰਾਹਮਣਵਾਦ, ਬਾਣੀਆਵਾਦ ਅਤੇ ਵਰਣ ਆਸ਼ਰਮ ਦੇ ਸਮਰਥਕ ਇਹੋ ਲੋਚਦੇ ਹਨ। ਅਸੀਂ ਗੁਰੂ ਨਾਨਕ ਵਿਚਾਰਧਾਰਾ ਦੇ ਰਾਖੇ ਹੁੰਦੇ ਹੋਏ ਉਸ ਨੂੰ ਬਚਾਉਣਾ ਵੀ ਹੈ ਅਤੇ ਅੱਗੇ ਵੀ ਵਧਾਉਣਾ ਹੈ।
ਗੁਰੂ ਗ੍ਰੰਥ ਸਾਹਿਬ ਜੀ `ਤੇ ਹੋਏ ਅਨੇਕ ਦੁਸ਼ਟ ਹਮਲਿਆਂ ਵਿਚੋਂ ਉਪਰੋਕਤ ਆਖਰੀ ਹਮਲਾ ਹੈ ‘ਸੱਚਾ ਸੌਦਾ’ ਅਖਵਾਉਣ ਵਾਲਿਆਂ ਦਾ। ਗੁਰੂ ਜੀ ਦੇ 20 ਰੁਪਏ ਖਰਚ ਕੇ ‘ਸੱਚਾ ਸੌਦਾ’ ਕਰਨ ਦੀ ਘਟਨਾ ਦਾ, ਉਨ੍ਹਾਂ ਵੱਲੋਂ ਇਹ ਉੱਤਰ ਹੈ। ਗੁਰੂ ਨਾਨਕ ਵਿਚਾਰਧਾਰਾ ਵਿਰੋਧੀ ਪਾਪੀਆਂ ਦੀ ਸੈਨਾ ਦੀ ਇਹ ਲੜੀ ਇੰਦਰਾ ਗਾਂਧੀ ਤੋਂ ਲੈ ਕੇ ਗੁਰਮੀਤ ਰਾਮ ਰਹੀਮ ਸਿੰਘ ਤਾਈਂ ਪਹੁੰਚ ਗਈ ਹੈ, ਜਿਸ ਨੂੰ ਸਿੱਖ ਤਖਤਾਂ ਦੇ ਰਖਵਾਲਿਆਂ ਨੇ ਆਪਣੀ ਝੋਲੀ ਪਾਇਆ ਹੈ। ਬਾਦਲਕਿਆਂ ਦੀ ਸਰਕਾਰ ਇਨ੍ਹਾਂ ਸਾਰੇ ਪਾਪੀਆਂ ਦੀ ਰਾਖੀ ਕਰ ਰਹੀ ਹੈ। ਪੰਜਾਬ ਦੀ ਕਿਸਾਨੀ ਦੀ ਤਬਾਹੀ ਦੇ ਜ਼ਿੰਮੇਵਾਰ ਇਹ ਸਾਰੇ ਪਾਪੀ ਹਨ। ਇਨ੍ਹਾਂ ਪਾਪੀਆਂ ਦੀਆਂ ਕਰਤੂਤਾਂ ਹੀ ਕਿਸਾਨੀ ਨੂੰ ਆਤਮ ਹੱਤਿਆਵਾਂ ਲਈ ਮਜਬੂਰ ਕਰ ਰਹੀਆਂ ਹਨ।
ਸਾਡੀ ਨਿਮਾਣੀ ਸੋਚ ਅਨੁਸਾਰ ਬਾਦਲਕੇ, ਇੰਦਰਾਕੇ, ਭਾਜਪਾਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਪੰਜ ਤਖਤ ਸਾਹਿਬਾਨ `ਤੇ ਹੁਣ ਧੱਕੇ ਨਾਲ ਕਾਬਜ਼ ‘ਜਥੇਦਾਰ’ ਸਮੂਹ ਸਿੱਖ ਭਾਈਚਾਰੇ ਵੱਲੋਂ ਦੰਡਿਤ ਕਰਨ ਦੇ ਯੋਗ ਹਨ। ਸਾਡੀ ਸਮੂਹ ਮਾਈ ਭਾਈ ਨੂੰ ਬੇਨਤੀ ਹੈ ਕਿ ਇਨ੍ਹਾਂ ਦਾ ਪੂਰਨ ਰੂਪ ਵਿੱਚ ਬਾਈਕਾਟ ਕੀਤਾ ਜਾਵੇ। ਕਾਨੂੰਨ ਦੀਆਂ ਮਾਰੂ ਸੇਧਾਂ ਨੂੰ ਵਧਾ ਕੇ ਅਦਾਲਤਾਂ ਵੱਲੋਂ ਵਧੀਕੀਆਂ ਰਾਹੀਆਂ ਜੇਲ੍ਹੀਂ ਬੰਦ ਕੀਤੇ ਸਮੂਹ ਸਿੱਖ ਰਿਹਾਅ ਕੀਤੇ ਜਾਣ। ਆਉਂਦੀ ਅਸੰਬਲੀ ਚੋਣ ਲਈ ਹਰ ਅਸੰਬਲੀ ਹਲਕੇ ਅੰਦਰ ਹੁਣ ਤੋਂ ਹੀ ਚੰਗੇ, ਨੇਕ, ਸਾਫ ਚਰਿੱਤਰ ਵਾਲੇ ਉਮੀਦਵਾਰਾਂ ਦੀ ਭਾਲ ਆਰੰਭ ਕਰ ਦੇਣੀ ਚਾਹੀਦੀ ਹੈ, ਤਾਂ ਜੋ ਕਾਂਗਰਸ, ਬਾਦਲੀ ਅਕਾਲੀ ਦਲ ਫਿਰਕੂ ਭਾਜਪਾਈ ਅਤੇ ਇਨ੍ਹਾਂ ਵਰਗੇ ਮਿਲਦੇ-ਜੁਲਦੇ ਹੋਰ ਪਾਪੀਆਂ ਨੂੰ ਪੰਜਾਬ ਦੀ ਧਰਤੀ ਤੋਂ ਉਖੇੜਿਆ ਜਾ ਸਕੇ।
ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਬੀੜ ਦੀ ਪ੍ਰਾਪਤੀ ਅਤੇ ਸਿੱਖਾਂ ਉਤੇ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦੇ ਨਿਸ਼ਾਨੇ ਪੂਰੇ ਹੋਣ ਤਾਈਂ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ। ਹੰਨੇ-ਹੰਨੇ ਸਰਬਤ ਖਾਲਸਾ ਜਿਵੇਂ ਮਾਲਵਾ ਸਰਬਤ ਖਾਲਸਾ, ਦੋਆਬਾ ਸਰਬਤ ਖਾਲਸਾ, ਮਾਝਾ ਸਰਬਤ ਖਾਲਸਾ, ਯੂਰਪ ਸਰਬਤ ਖਾਲਸਾ, ਅਮਰੀਕਾ ਮਹਾਦੀਪ ਸਰਬਤ, ਆਸਟਰੇਲੀਆ ਮਹਾਦੀਪ ਸਰਬਤ ਖਾਲਸਾ ਵਰਗੇ ਪੰਥਕ ਇਕੱਠ ਕਰਕੇ ਉਪਰੋਕਤ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਮਤੇ ਪਾਸ ਕੀਤੇ ਜਾਣੇ ਚਾਹੀਦੇ ਹਨ ਅਤੇ ਪਾਪੀਆਂ ਨੂੰ ਦੰਡਿਤ ਕਰਨ ਲਈ ਵਿਸ਼ਾਲ ਲੋਕ ਰਾਏ ਪੈਦਾ ਕੀਤੀ ਜਾਣੀ ਚਾਹੀਦੀ ਹੈ।

ਦਸਤਖਤ
ਦਲਬੀਰ ਸਿੰਘ (ਸਰਪ੍ਰਸਤ), ਹਰਮਨਦੀਪ ਸਿੰਘ (ਪ੍ਰਧਾਨ) ਗੁਰਬਚਨ ਸਿੰਘ (ਜਨਰਲ ਸਕੱਤਰ)


21/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਹਾਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਮੇਰਾ ਸਹਾਰਾ ਤੂੰ।
ਡੁਬਦੇ ਦਾ ਕਿਨਾਰਾ ਤੂੰ।
ਪਤ ਦਾ ਪ੍ਰਿਤਪਾਲਕ ਤੂੰ,
ਸਭ ਖਲਕ ਦਾ ਖਾਲਕ ਤੂੰ।
ਤੂੰ ਸੇਧੀਂ ਪਾਉਨਾਂ ਏਂ,
ਹਰ ਮੋੜ, ਬਚਾਉਨਾ ਏਂ।
ਕੀ ਮਾਣ ‘ਮੈਂ ਮੇਰੇ’ ਤੇ,
ਸਭ ਨਿਰਭਰ ਤੇਰੇ ਤੇ।
ਮੈਂ ਤੇਰਾ ਬਰਦਾ ਹਾਂ,
ਕਰਵਾਵੇਂ, ਕਰਦਾ ਹਾਂ।
ਨਾ ਚਿੰਤਾ ਪਾਲੀ ਹੈ,
ਦਾਤਾ ਜੋ ਵਾਲੀ ਹੈ।
ਇਤਨਾ ਕੁ ਗਿਆਨ ਰਹੇ,
ਤੇਰੇ ਵਲ ਧਿਆਨ ਰਹੇ।
ਹਰ ਵਕਤ ਧਿਆਵਾਂ ਮੈਂ,
ਪਲ ਦੂਰ ਨਾ ਜਾਵਾਂ ਮੈਂ,
ਹਰ ਸਾਹ ਸੰਗ ਤੂੰ ਹੋਵੇਂ,
ਜੀਵਨ ਰੰਗ ਤੂੰ ਹੋਵੇਂ।
ਮੈਂ ਮਿਟ ਜੇ, ਸਾਰਾ ਤੂੰ,
ਇਕ ਮੇਰਾ ਸਹਾਰਾ ਤੂੰ।


ਭਾਈ ਸੰਦੀਪ ਸਿੰਘ ਖਾਲੜਾ ਵਲੋਂ ਜਾਣਕਾਰੀ ਮਿਲੀ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਵਸ ਤੇ 24 ਅਕਤੂਬਰ ਨੂੰ ਉਹਨਾ ਦੇ ਜੱਦੀ ਪਿੰਡ ਖਾਲੜਾ ਵਿਖੇ ਸ਼ਹੀਦੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਮੌਜੂਦਾ ਹਾਲਾਤਾਂ ਤੇ ਵੀ ਵਿਚਾਰ ਹੋਵੇਗੀ ਅਤੇ ਕਬੱਡੀ ਟੂਰਨਾਮੈਂਟ ਵੀ ਹੋਵੇਗਾ।


21/10/15)
ਹਰਲਾਜ ਸਿੰਘ ਬਹਾਦਰਪੁਰ

ਬੇਨਤੀ ਹੈ ਕਿ ਬੰਦ ਦੇ ਸੱਦੇ ਦੇਣੇ ਬੰਦ ਕਰਕੇ ਸਰਕਾਰ ਦੀਆਂ ਭਰਾ ਮਾਰੂ ਨੀਤੀਆਂ ਨੂੰ ਲੋਕਾਂ ਵਿੱਚ ਨੰਗਾ ਕਰਕੇ ਆਮ ਲੋਕਾਂ (ਪਬਲਿਕ) ਨੂੰ ਨਾਲ ਜੋੜੋ।
ਪੰਜਾਬ ਬੰਦ, ਬੱਸਾਂ ਬੰਦ, ਰੇਲਾਂ ਬੰਦ, ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਦੀਆਂ ਪ੍ਰੇਸਾਨੀਆਂ ਵਿੱਚ ਵਾਧਾ ਨਹੀਂ ਕਰਨਾ ਚਾਹੀਂਦਾ।
ਰੋਜ ਦੇ ਧਰਨਿਆਂ ਅਤੇ ਬੰਦ ਦੇ ਸੱਦਿਆਂ ਤੋਂ ਦੁਖੀ ਆਮ ਲੋਕ ਹੀ ਤੁਹਾਡੇ ਵਿਰੋਧੀ ਬਣ ਜਾਂਣਗੇ।

ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਵਿੱਚ ਜਿੱਥੇ ਸਰਕਾਰ ਦੀ ਸਾਜਿਸ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਉਥੇ ਗੁਰੂ ਘਰਾਂ ਦੇ ਮਾੜੇ ਪ੍ਰਬੰਧਾਂ ਤੋਂ ਵੀ ਮਨੁੱਕਰ ਨਹੀਂ ਹੋਇਆ ਜਾ ਸਕਦਾ। ਜਿਹੜੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਰਖਿਅਤ ਨਹੀਂ ਹੈ ਜਾਂ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਨਹੀਂ ਕਰ ਸਕਦੇ, ਅਜਿਹੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖਣੇ ਹੀ ਨਹੀਂ ਚਾਹੀਂਦੇ। ਇਸ ਲਈ ਅਸੀਂ ਜਿੱਥੇ ਸਰਕਾਰ ਦੀਆਂ ਘੱਟੀਆ ਸਾਜਿਸਾਂ ਦਾ ਵਿਰੋਧ ਕਰਨਾ ਹੈ ਉਥੇ ਗੁਰੂ ਘਰਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਸਾਨੂੰ ਕਰਨਾ ਚਾਹੀਂਦਾ ਹੈ। ਸਾਨੂੰ ਸਰਕਾਰ (ਬਾਦਲ) ਦੀਆਂ ਚਾਲਾਂ ਨੂੰ ਸਮਝਣਾ ਚਾਹੀਂਦਾ ਹੈ, ਸੜਕਾਂ ਤੇ ਧਰਨੇ ਲਾਕੇ ਪੰਜਾਬ ਬੰਦ, ਬੱਸਾਂ ਬੰਦ, ਰੇਲਾਂ ਬੰਦ, ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਦੀਆਂ ਪ੍ਰੇਸਾਨੀਆਂ ਵਿੱਚ ਵਾਧਾ ਨਹੀਂ ਕਰਨਾ ਚਾਹੀਂਦਾ। ਇਹਨਾ ਧਰਨਿਆਂ ਅਤੇ ਬੰਦ ਦੇ ਸੱਦਿਆਂ ਦਾ ਨੁਕਸਾਨ ਸਰਕਾਰਾਂ ਨੂੰ ਘੱਟ ਤੇ ਆਮ ਪਬਲਿਕ ਨੂੰ ਵੱਧ ਹੁੰਦਾ ਹੈ। ਜੇ ਤੁਸੀਂ ਵਿਰੋਧ ਕਰਨਾ ਹੈ ਤਾਂ ਸਿਰਫ ਸਰਕਾਰ ਦਾ ਕਰੋ, ਸਰਕਾਰ (ਬਾਦਲ) ਨਾਲ ਸਬੰਧਤ ਮੰਤਰੀਆਂ, ਐੱੰਮ ਐੱਲ ਏਆਂ, ਐੱਮ ਪੀਆਂ, ਸ੍ਰੋਮਣੀ ਕਮੇਟੀ ਦੇ ਪ੍ਰਧਾਨ, ਤਖਤਾਂ ਦੇ ਅਖੌਤੀ ਜਥੇਦਾਰਾਂ ਆਦਿ ਦਾ ਘਿਰਾਓ ਕਰੋ, ਇਹਨਾ ਦੀਆਂ ਕੋਠੀਆਂ ਨੂੰ ਘੇਰੋ, ਇਹਨਾ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿਓ, ਇਹਨਾ ਦਾ ਘਿਰਾਓ ਕਰਦੇ ਸਮੇ ਵੀ ਧਿਆਨ ਰੱਖੋ ਕਿ ਆਮ ਪਬਲਿਕ ਨੂੰ ਕੋਈ ਸਮੱਸਿਆ ਨਾ ਆਵੇ। ਵੱਡੀਆਂ ਘਟਨਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਫਤਰਾਂ ਨੂੰ ਵੀ ਨਾ ਘੇਰੋ ਕਿਉਂਕਿ ਇਹਨਾ ਦੇ ਘੇਰਨ ਨਾਲ ਵੀ ਆਮ ਪਬਲਿਕ ਦੇ ਕੰਮ ਹੀ ਰੁਕਣਗੇ। ਪ੍ਰਸ਼ਾਸਨਿਕ ਅਧਿਕਾਰੀ ਬਹੁਤੇ ਦੋਸ਼ੀ ਨਹੀਂ ਹੁੰਦੇ, ਸਰਕਾਰਾਂ ਹੀ ਇਹਨਾ ਨੂੰ ਸਾਡੇ ਵਿਰੁੱਧ ਵਰਤਦੀਆਂ ਹਨ, ਜੋ ਸਰਕਾਰੀ ਮੁਲਾਜਮ, ਸਰਕਾਰ ਦੀ ਮੰਨ ਕੇ ਆਪਣਿਆਂ ਤੇ ਜੁਰਮ ਕਰਦੇ ਹਨ ਉਹਨਾ ਨੂੰ ਤਰੱਕੀਆਂ ਮਿਲਦੀਆਂ ਹਨ, ਜੋ ਨਹੀਂ ਮੰਨਦੇ ਉਹਨਾ ਨੂੰ ਖੁੱਡੇ ਲਾ ਦਿੱਤਾ ਜਾਂਦਾ ਹੈ। ਬਹੁਤ ਸਾਰੇ ਸਰਕਾਰੀ ਮੁਲਾਜਮ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੁੰਦੇ ਹਨ ਪਰ ਉਹ ਡਰਦੇ ਬੋਲ ਨੀ ਸਕਦੇ ਹੁੰਦੇ ਪਰ ਉਹ ਅੰਦਰੋ ਅੰਦਰੀ ਸਰਕਾਰ ਤੋਂ ਬਦਲਾ ਵੀ ਲੈਣਾ ਚਾਹੁੰਦੇ ਹੁੰਦੇ ਹਨ। ਪੰਜਾਬ ਪੁਲਿਸ ਵੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ। ਖਾੜਕੂਵਾਦ ਦੇ ਸਮੇ ਵੀ ਇਹੀ ਕੁੱਝ ਹੋਇਆ ਸੀ। ਸ਼ੁਰੂ ਵਿੱਚ ਪੁਲਿਸ ਖਾੜਕੂ ਸਿੰਘਾਂ ਦੀ ਵਿਰੋਧੀ ਨਹੀਂ ਸੀ ਆਮ ਪਬਲਿਕ ਦਾ ਵੀ ਖਾੜਕੂ ਸਿੰਘਾਂ ਨੂੰ ਪੂਰਾ ਸਾਥ ਸੀ। ਕਿਉਂਕਿ ਖਾੜਕੂ ਸਿੰਘਾਂ ਨੇ ਸਮਾਜਿਕ ਕੁਰੀਤੀਆਂ (ਦਾਜ ਦਹੇਜ, ਨਸਿਆਂ ਅਤੇ ਲੱਚਰਤਾ) ਨੂੰ ਨੱਥ ਪਾਈ ਹੋਈ ਸੀ, ਇਸ ਗੱਲ ਦੀ ਪ੍ਰੋੜਤਾ ਕਰਦਿਆਂ ਸਾਬਕਾ ਡੀ ਜੀ ਪੀ ਸ਼ਸੀਕਾਂਤ ਨੇ ਕਿਹਾ ਸੀ ਕਿ ਖਾੜਕੂਆਂ ਨੇ ਪੰਜਾਬ ਵਿੱਚ ਨਸ਼ਾ ਨਹੀਂ ਸੀ ਵਿਕਣ ਦਿੱਤਾ। ਇਸ ਲਈ ਸਰਕਾਰ ਨੂੰ ਖਾੜਕੂ ਸਿੰਘਾਂ ਤੋਂ ਘੱਟ ਪਰ ਖਾੜਕੂ ਸਿੰਘਾਂ ਦੀ ਲੋਕਾਂ ਵਿੱਚ ਵੱਧ ਰਹੀ ਹਰਮਨ ਪਿਆਰਤਾ ਤੋਂ ਜਿਆਦਾ ਖੱਤਰਾ ਸੀ। ਇਸੇ ਲਈ ਸਰਕਾਰ ਨੇ ਆਪਣੇ ਭਾੜੇ ਦੇ ਖਾੜਕੂ ਪੈਦਾ ਕਰਕੇ, ਚਲਦੀਆਂ ਬੱਸਾਂ ਵਿੱਚੋਂ ਲਾਹ ਕੇ ਇੱਕ ਫਿਰਕੇ ਦੇ ਲੋਕ ਮਰਵਾਏ, ਪੁਲਿਸ ਵਾਲਿਆਂ ਦੇ ਪਰੀਵਾਰਾਂ ਨੂੰ ਮਰਵਾਇਆ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਵਾਈਆਂ, ਲੁੱਟਾਂ ਖੋਹਾਂ ਕਰਵਾਈਆਂ ਆਦਿ, ਅਜਿਹੀਆਂ ਕਾਰਵਾਈਆਂ ਕਰਕੇ ਖਾੜਕੂ ਸਿੰਘਾਂ ਨੂੰ ਆਮ ਲੋਕਾਂ (ਪਬਲਿਕ) ਦੀਆਂ ਨਜਰਾਂ ਵਿੱਚੋਂ ਡੇਗ ਦਿੱਤਾ।
ਆਪਣੇ ਆਪ ਨੂੰ ਖਾੜਕੂ ਕਹਾਉਂਦੀਆਂ ਫੈਂਡਰੇਸਨਾ (ਜੋ ਅੱਜ ਬਾਦਲ ਦੀਆਂ ਸੇਵਾਦਾਰ ਹਨ) ਵੱਲੋਂ ਰੋਜ ਦੇ ਬੰਦ ਦੇ ਸੱਦਿਆਂ ਤੋਂ ਦੁਖੀ ਲੋਕ, ਜਿਹੜੇ ਖਾੜਕੂ ਸਿੰਘਾਂ ਨੂੰ ਆਪਣੇ ਰਾਖੇ ਸਮਝਦੇ ਸੀ ਉਹੀ ਕਹਿਣ ਲੱਗ ਗਏ ਕਿ ਖਾੜਕੂ ਸਿੰਘ ਤਾਂ ਮਾੜੇ ਕੰਮ ਕਰਨ ਲੱਗ ਪਏ ਹਨ, ਹੁਣ ਤਾਂ ਇਹਨਾ ਤੋਂ ਮੁਕਤੀ ਹੀ ਚਾਹੀਂਦੀ ਹੈ, ਬੱਸ ਫਿਰ ਕੀ ਸੀ ਥੋੜੇ ਜਿਹੇ ਸਮੇ ਵਿੱਚ ਹੀ ਸਮੇ ਦੀ ਸਰਕਾਰ ਨੇ ਖਾੜਕੂ ਸਿੰਘਾਂ ਨੂੰ ਖਤਮ ਕਰ ਦਿੱਤਾ ਸੀ, ਠੀਕ ਹੈ ਕਿ ਖਾੜਕੂਵਾਦ ਸਮੇ ਵੀ ਤੇ ਅੱਜ ਵੀ ਸਾਡੇ ਉਤੇ ਗੋਲੀਆਂ ਪੁਲਿਸ ਨੇ ਹੀ ਚਲਾਈਆਂ ਹਨ। ਪਰ ਇਸ ਗੱਲ ਤੋਂ ਵੀ ਮਨੁੱਕਰ ਨਹੀਂ ਹੋਇਆ ਜਾ ਸਕਦਾ ਕਿ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਮਾਰਨ ਵਾਲੇ ਵੀ ਪੁਲਿਸ ਵਾਲੇ ਹੀ ਸਨ, ਜਿੰਨਾ ਪੁਲਿਸ ਵਾਲਿਆਂ ਨੇ ਖਾੜਕੂ ਸਿੰਘਾਂ ਤੇ ਤਸੱਦਦ ਨਹੀਂ ਸੀ ਕੀਤਾ ਉਹਨਾ ਬਹੁਤਿਆਂ ਨੂੰ ਸਿੰਘਾਂ ਦੇ ਨਾਲ ਹੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰ ਦਿੱਤਾ ਸੀ, ਜੇ ਤਰੱਕੀਆਂ ਮਿਲੀਆਂ ਹਨ ਉਹ ਸਰਕਾਰ ਦੇ ਇਸਾਰੇ ਤੇ ਜੁਰਮ ਕਰਨ ਵਾਲਿਆਂ ਨੂੰ ਹੀ ਮਿਲੀਆਂ ਹਨ, ਅੱਜ ਵੀ ਤੁਹਾਡੇ ਉਪਰ ਸਰਕਾਰ ਦੇ ਇਸਾਰੇ (ਹੁਕਮ) ਨਾਲ ਹੀ ਗੋਲੀ ਚਲਦੀ ਹੈ, ਜਦੋਂ ਕਿਸਾਨਾ ਨੇ ਬੰਦ ਦੇ ਸੱਦੇ ਦਿੱਤੇ ਰੇਲਾਂ ਰੋਕੀਆਂ ਤਾਂ ਪੁਲਿਸ ਦੀ ਗੋਲੀ ਨਹੀਂ ਚੱਲੀ, ਜਦੋਂ ਸਿਰਸੇ ਵਾਲਿਆਂ ਨੇ ਰੇਲਾਂ ਰੋਕੀਆਂ ਉਦੋਂ ਵੀ ਪੁਲਿਸ ਦੀ ਗੋਲੀ ਨਹੀਂ ਚੱਲੀ, ਪਰ ਜਦੋਂ ਗੁਰੂ ਗ੍ਰੰਥ ਸਾਹਬਿ ਜੀ ਦੀ ਹੋਈ ਬੇਅਦਬੀ ਦੇ ਦੁੱਖ ਵਿੱਚ ਸਿਖਾਂ ਨੇ ਰੋਸ ਪ੍ਰਗਟ ਕੀਤਾ ਤਾਂ ਤੁਰੰਤ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕਰ ਦਿੱਤੇ, ਇਸ ਵਿੱਚ ਪੁਲਿਸ ਦੀ ਉਹਨਾ ਸ਼ਹੀਦ ਸਿੰਘਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ, ਬੱਸ ਉਹਨਾ ਨੇ ਤਾਂ ਸਰਕਾਰ ਦਾ ਹੁਕਮ ਹੀ ਵਜਾਇਆ ਹੈ ਸਰਕਾਰ ਦਾ ਹੁਕਮ ਸੀ ਕਿ ਸਿੰਘਾਂ ਨੂੰ ਮਾਰੋ, ਪੁਲਿਸ ਨੇ ਮਾਰ ਦਿੱਤੇ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਬਾਦਲ ਨੂੰ ਪਤਾ ਹੈ ਕਿ ਸਿੱਖ ਕੌਮ ਦੀ ਯਾਦਅਸਤ ਬਹੁਤ ਕੰਮਜੋਰ ਹੈ ਇਹ ਤਾਂ ਸਾਲ ਛੇ ਮਹੀਨਿਆਂ ਵਿੱਚ ਹੀ ਆਪਣੇ ਤੇ ਹੋਏ ਜੁਰਮ ਨੂੰ ਭੁਲ ਜਾਂਦੀ ਹੈ, ਵੋਟਾਂ ਵੇਲੇ ਕਹਿ ਦਿਓ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਬੱਸ ਇਸਨੇ ਮੇਰੇ ਵਾਲੇ ਕੀਤੇ ਜੁਰਮਾਂ ਨੂੰ ਭੁਲਾ ਕੇ ਵੋਟਾਂ ਮੈਨੂੰ ਹੀ ਪਾ ਦੇਣੀਆਂ ਹਨ, ਇਸੇ ਲਈ ਬਾਦਲ ਸਿੱਖਾਂ ਨੂੰ ਮਾਰਨ ਲੱਗਿਆਂ ਨਹੀਂ ਡਰਦਾ, 1978 ਦੀ ਵਸਾਖੀ ਵਾਲੇ ਦਿਨ ਵੀ ਨਰੰਕਾਰੀ ਕਾਂਢ ਰਾਹੀਂ ਇਸ ਨੇ ਹੀ ਪੁਲਿਸ ਤੋਂ 13 ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾ ਸਿੰਘਾਂ ਨੂੰ ਜਖਮੀ ਕਰਵਾਇਆ ਸੀ, ਇਹੀ ਕਾਂਢ ਦਰਵਾਰ ਸਾਹਿਬ ਤੇ ਹਮਲੇ ਦਾ ਮੁੱਢ ਸੀ, ਇਹੀ ਕਾਂਢ ਦਿੱਲੀ ਸਿੱਖ ਕਤਲੇਆਮ ਦਾ ਮੁੱਢ ਸੀ।
ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤ ਮਈ ਰੋਸ ਮਾਰਚ ਕਰ ਰਹੇ ਸਿੰਘਾਂ ਉਪਰ ਵੀ ਬਾਦਲ ਸਰਕਾਰ ਨੇ ਗੋਲੀਆਂ ਚਲਵਾ ਕੇ ਇੱਕ ਸਿੰਘ ਨੂੰ ਸ਼ਹੀਦ ਅਤੇ ਦਰਜਨਾ ਸਿੰਘਾਂ ਨੁੰ ਜਖਮੀ ਕਰਵਾਇਆ ਸੀ, 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਭਾਈ ਰਾਜੋਆਣਾ ਦੀ ਫਾਸੀ ਦਾ ਵਿਰੋਧ ਕਰਦੇ ਸਿੰਘਾਂ ਤੇ ਗੋਲੀ ਚਲਵਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਅਤੇ ਕਈ ਸਿੰਘਾਂ ਨੂੰ ਜਖਮੀ ਕਰਵਾਇਆ, ਹੁਣ ਫੇਰ 14 ਅਕਤੂਬਰ ਨੂੰ ਜਦੋਂ ਗੁਰੂ ਗ੍ਰੰਥ ਸਾਹਬਿ ਜੀ ਦੀ ਹੋਈ ਬੇਅਬਦੀ ਦੇ ਰੋਸ ਵਿੱਚ ਸਿਖਾਂ ਨੇ ਰੋਸ ਕੀਤਾ ਤਾਂ ਤੁਰੰਤ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਅਤੇ ਦਰਜਨਾਂ ਸਿੰਘ ਜਖਮੀ ਕਰ ਦਿੱਤੇ, ਇਹ ਸੱਭ ਕੁੱਝ ਸਰਕਾਰ ਨੇ ਗਿਣੀ ਮਿਥੀ ਸਾਜਿਸ ਅਧੀਨ ਕਰਵਾਇਆ ਹੈ। ਸਰਕਾਰ ਦੀਆਂ ਚਾਲਾਂ ਨੂੰ ਪਹਿਚਾਣੋ, ਸਰਕਾਰ ਦੀਆਂ ਧੱਕੇਸਾਹੀਆਂ ਦੀ ਸਜਾ ਸੜਕਾਂ ਤੇ ਧਰਨੇ ਲਾਕੇ ਪੰਜਾਬ ਬੰਦ, ਬੱਸਾਂ ਬੰਦ, ਰੇਲਾਂ ਬੰਦ, ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਨੂੰ ਨਾ ਦਿਓ, ਸਰਕਾਰ ਵੀ ਤੁਹਾਡੇ ਤੋਂ ਇਹੀ ਕੁੱਝ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਤੁਹਾਡੇ ਇਹਨਾ ਰੋਜ ਦੇ ਧਰਨਿਆਂ ਅਤੇ ਬੰਦ ਦੇ ਸੱਦਿਆਂ ਤੋਂ ਦੁਖੀ ਆਮ ਲੋਕ ਹੀ ਤੁਹਾਡੇ ਵਿਰੋਧੀ ਬਣ ਜਾਂਣਗੇ। ਜਦੋਂ ਕਿਸੇ ਸੰਘਰਸ ਦਾ ਵਿਰੋਧ ਆਮ ਲੋਕ ਕਰਨ ਲੱਗ ਜਾਣ ਤਾਂ ਫਿਰ ਸਰਕਾਰ ਉਤੇ ਵੀ ਉਸ ਸੰਘਰਸ ਦਾ ਕੋਈ ਅਸਰ ਨਹੀਂ ਰਹਿੰਦਾ ਅਤੇ ਸਰਕਾਰ ਨੂੰ ਸੰਘਰਸ ਕਰਦੇ ਲੋਕ ਕੁੱਟਣੇ ਮਾਰਨੇ ਵੀ ਸੌਖੇ ਹੋ ਜਾਂਦੇ ਹਨ ਕਿਉਂਕਿ ਸਰਕਾਰ ਵੱਲੋਂ ਕੀਤੀ ਗਈ ਕੁੱਟ ਮਾਰ ਦਾ ਆਮ ਲੋਕਾਂ ਵਿੱਚ ਰੋਸ ਨਹੀਂ ਫੈਲਦਾ, ਰੋਸ ਤਾਂ ਕੀ ਆਮ ਲੋਕ ਤਾਂ ਇਹ ਕਹਿਣ ਲੱਗ ਜਾਂਦੇ ਹਨ ਕਿ ਇਹਨਾ ਨੇ ਤਪਾ ਰੱਖੇ ਸੀ, ਕੁੱਟੇ ਮਾਰੇ ਬਿਨਾ ਇਹ ਠੀਕ ਨਹੀਂ ਸਨ ਆਖਾਉਂਦੇ ਸਰਕਾਰ ਨੇ ਵਧੀਆ ਕੀਤਾ ਇਹਨਾ (ਧਰਨਾਕਾਰੀਆਂ) ਨੂੰ ਸਬਕ ਸਿੱਖਾ ਦਿੱਤਾ। ਇਸ ਲਈ ਬੇਨਤੀ ਹੈ ਕਿ ਬੰਦ ਦੇ ਸੱਦੇ ਦੇਣੇ ਬੰਦ ਕਰਕੇ ਸਰਕਾਰ ਦੀਆਂ ਭਰਾ ਮਾਰੂ ਨੀਤੀਆਂ ਨੂੰ ਲੋਕਾਂ ਵਿੱਚ ਨੰਗਾ ਕਰਕੇ ਆਮ ਲੋਕਾਂ (ਪਬਲਿਕ) ਨੂੰ ਨਾਲ ਜੋੜੋ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਪਿੰਨ - 151501 ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
e-mail : harlajsingh7@ gmail.com
ਮਿਤੀ 21-10 2015


21/10/15)
ਜਤਿੰਦਰ ਪਨੂੰ

ਪੰਜਾਬ ਤੇਰੇ ਅਸਮਾਨ ‘ਤੇ ਇੱਕ ਵਾਰ ਫਿਰ ਇੱਲਾਂ ਭੌਂਦੀਆਂ ਨੇ
-ਜਤਿੰਦਰ ਪਨੂੰ

ਇਹ ਮੌਕਾ ਵੱਡੀ ਚਿੰਤਾ ਦਾ ਹੈ। ਚਿੰਤਾ ਸਿੱਖ ਧਰਮ ਦੀਆਂ ਉਚੀਆਂ ਪਦਵੀਆਂ ਉਤੇ ਸੁਸ਼ੋਭਿਤ ਛੋਟੇ ਕਿਰਦਾਰ ਵਾਲੇ ਲੋਕਾਂ ਨੇ ਪੈਦਾ ਕੀਤੀ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਵਿਚ ਬਾਰਾਂ ਸਾਲ ਲੰਮੀ ਉਹ ਸਾੜ੍ਹ-ਸਤੀ ਵੇਖੀ ਸੀ, ਜਿਸ ਦਾ ਇੱਕ ਕਾਂਡ ਆਪਰੇਸ਼ਨ ਬਲਿਊ ਸਟਾਰ, ਦੂਸਰਾ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਦਾ ਕਤਲੇਆਮ ਅਤੇ ਤੀਜਾ ਆਪਰੇਸ਼ਨ ਬਲੈਕ ਥੰਡਰ ਸੀ। ਉਸ ਪਿੱਛੋਂ ਦੇ ਕਈ ਸਾਲ ਹਉਕੇ ਭਰਦਿਆਂ ਗੁਜ਼ਾਰੇ ਸਨ, ਉਨ੍ਹਾਂ ਲਈ ਉਸ ਮੋੜ ਵੱਲ ਦਾ ਝਉਲਾ ਵੀ ਸਾਹ ਸੁਕਾਉਣ ਨੂੰ ਕਾਫੀ ਹੈ। ਇਹ ਝਉਲਾ ਬੀਤੇ ਹਫਤੇ ਨੇ ਪਾ ਦਿੱਤਾ ਹੈ।
ਜ਼ਾਹਰਾ ਤੌਰ ‘ਤੇ ਇਹ ਸਾਰਾ ਖਿਲਾਰਾ ਧਾਰਮਿਕ ਆਗੂਆਂ ਦੀ ਗਲਤੀ ਨਾਲ ਪਿਆ, ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਇਸ ਦੀ ਜੜ੍ਹ ਅਸਲ ਵਿਚ ਸਿਆਸੀ ਲੋੜਾਂ ਦੇ ਚੰਡੀਗੜ੍ਹ ਪਏ ਗਮਲਿਆਂ ਵਿਚ ਹੈ। ਸਿਆਸੀ ਲੋੜਾਂ ਨੇ ਪੰਜਾਬ ਅਤੇ ਇਸ ਦੇ ਲੋਕਾਂ ਦਾ ਪਹਿਲਾਂ ਵੀ ਬਹੁਤ ਨੁਕਸਾਨ ਕੀਤਾ ਹੈ, ਹੁਣ ਵੀ ਕਰਨ ਤੁਰ ਪਈਆਂ ਹਨ। ਧਾਰਮਿਕ ਪਦਵੀਆਂ ਦੇ ਸਵਾਮੀ ਆਪਣੇ ਕਿਰਦਾਰ ਦੇ ਹਲਕੇਪਣ ਕਰ ਕੇ ਸਿਆਸੀ ਆਗੂਆਂ ਦੇ ਹੱਥਾਂ ਦਾ ਖਿਡੌਣਾ ਬਣਦੇ ਆਏ ਤੇ ਬਣ ਵੀ ਰਹੇ ਹਨ ਕਿ ਉਹ ਵੀ ਹੁਣ ਪਦਵੀਆਂ ਨਾਲੋਂ ਪਰਿਵਾਰਕ ਹਿਤਾਂ ਨੂੰ ਪਹਿਲ ਦੇਣ ਲੱਗ ਪਏ ਹਨ।
ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਅਸੀਂ ਇਹ ਸਾਫ ਕਰ ਦੇਈਏ ਕਿ ਡੇਰਾ ਸੱਚਾ ਸੌਦਾ ਨਾਲ ਸਾਡਾ ਕੋਈ ਮੋਹ ਵੀ ਨਹੀਂ ਤੇ ਕੋਈ ਵਿਰੋਧ ਵੀ ਨਹੀਂ। ਅਸੀਂ ਬੀਤੇ ਕਾਲੇ ਦੌਰ ਦਾ ਚੇਤਾ ਰੱਖਦਿਆਂ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਅਤੇ ਸੱਚੇ ਸੌਦੇ ਵਾਲਿਆਂ ਦਾ ਟਕਰਾਅ ਹੋਵੇ। ਭਾਰਤ ਦੇ ਸਭ ਤੋਂ ਮੋਹਰੇ ਜਾਂਦੇ ਪੰਜਾਬ ਨੂੰ ਅੱਗੇ ਇਨ੍ਹਾਂ ਟਕਰਾਵਾਂ ਨੇ ਬਾਕੀਆਂ ਤੋਂ ਪਿੱਛੇ ਕਰ ਛੱਡਿਆ ਹੈ, ਹੁਣ ਹੋਰ ਰਿਸਕ ਨਹੀਂ ਲੈਣਾ ਚਾਹੀਦਾ। ਜਦੋਂ ਨਿਰੰਕਾਰੀ ਸੰਪਰਦਾ ਵਾਲਿਆਂ ਨਾਲ ਇਹੋ ਜਿਹਾ ਗੇੜ ਸ਼ੁਰੂ ਹੋਇਆ ਸੀ, ਅਸੀਂ ਉਦੋਂ ਵੀ ਇਸ ਦੇ ਖਿਲਾਫ ਸਾਂ। ਹੁਣ ਵੀ ਦੁਵੱਲਾ ਸਮਝੌਤਾ ਹੋ ਜਾਵੇ ਤਾਂ ਬੁਰਾ ਨਹੀਂ। ਬੁਰੀ ਗੱਲ ਤਾਂ ਇਹ ਹੈ ਕਿ ਸਿਆਸੀ ਲੋੜਾਂ ਪੁਆੜੇ ਪਾਈ ਜਾਂਦੀਆਂ ਹਨ।
ਆਜ਼ਾਦੀ ਤੋਂ ਬਾਅਦ ਦੇ ਦੌਰ ਵਿਚ ਇਸ ਖੇਡ ਦੀ ਸ਼ੁਰੂਆਤ ਪੰਜਾਬੀ ਸੂਬੇ ਦੇ ਨਾਂ ਉਤੇ ਸਿੱਖ ਸੂਬਾ ਮੰਗਣ ਦੀ ਲਹਿਰ ਤੋਂ ਮੰਨ ਸਕਦੇ ਹਾਂ। ਉਸ ਦੌਰ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਲੀਡਰਸ਼ਿਪ ਨਾਲ ਏਨਾ ਟਕਰਾਅ ਵਧ ਗਿਆ ਕਿ 1956 ਵਿਚ ਅੰਮ੍ਰਿਤਸਰ ਵਿਚ ਕਾਂਗਰਸ ਦੇ ਕੌਮੀ ਸਮਾਗਮ ਮੌਕੇ ਅਕਾਲੀਆਂ ਨੇ ਵਿਰੋਧ ਦਾ ਜਲੂਸ ਕੱਢਿਆ ਸੀ। ਸਿਰਫ ਇੱਕ ਸਾਲ ਲੰਘਿਆ ਤਾਂ ਉਹੋ ਕਾਂਗਰਸ ਅਤੇ ਉਹੋ ਅਕਾਲੀ ਆਗੂ ਏਨੇ ਇੱਕ-ਮਿੱਕ ਹੋ ਗਏ ਕਿ ਅਕਾਲੀ ਦਲ ਨੇ ਆਪਣਾ ਚੋਣ ਨਿਸ਼ਾਨ ‘ਪੰਜਾ’ ਛੱਡ ਕੇ ਕਾਂਗਰਸ ਦੇ ‘ਦੋ ਬਲਦਾਂ ਦੀ ਜੋੜੀ’ ਵਾਲੇ ਨਿਸ਼ਾਨ ਉਤੇ ਉਨ੍ਹਾਂ ਨਾਲ ਮਿਲ ਕੇ ਚੋਣਾਂ ਲੜੀਆਂ ਸਨ। ਉਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਕਾਂਗਰਸੀ ਵਿਧਾਇਕ ਵਜੋਂ ਜਿੱਤ ਸਕਿਆ ਸੀ। ਸਰਕਾਰ ਵੀ ਸਾਂਝੀ ਬਣਾਈ, ਪਰ ਜਦੋਂ ਵੇਖਿਆ ਕਿ ਮੰਤਰੀ ਬਣ ਗਏ ਅਕਾਲੀ ਆਗੂ ਆਪਣੀ ਲੀਡਰਸ਼ਿਪ ਨੂੰ ਮਿਲਦੇ ਮਾਲ ਦੀ ਹਿੱਸਾ-ਪੱਤੀ ਨਹੀਂ ਦਿੰਦੇ ਤਾਂ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਵਿਰੋਧ ਦਾ ਝੰਡਾ ਚੁਕ ਕੇ ‘ਮੈਂ ਮਰਾਂ, ਪੰਥ ਜੀਵੇ’ ਵਾਲਾ ਨਾਹਰਾ ਚੁੱਕ ਲਿਆ ਸੀ। ਇਸ ਤੋਂ ਬਾਅਦ ਮਰਨ-ਵਰਤ ਰੱਖਣ ਤੇ ਛੱਡਣ ਦਾ ਬੇਸ਼ਰਮ ਗੇੜ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੇ ਨਿਜੀ ਟਕਰਾਅ ਵਿਚ ਇੱਕ-ਦੂਸਰੇ ਦੇ ਮਾਂ-ਬਾਪ ਨੌਲਣ ਤੱਕ ਲੈ ਗਿਆ ਤੇ ਇਸੇ ਵਿਚੋਂ ਗਰਮ ਨਾਹਰੇ ਦੇ ਕੇ ਇੱਕ-ਦੂਸਰੇ ਤੋਂ ਅੱਗੇ ਨਿਕਲਣ ਦੀ ਖੇਡ ‘ਦਿੱਲੀ ਦਰਬਾਰ’ ਨਾਲ ਟੱਕਰ ਦੇ ਰਾਹ ਵੱਲ ਲੈ ਗਈ ਸੀ।
ਦੂਸਰਾ ਦੌਰ ਨਿਰੰਕਾਰੀ ਸੰਪਰਦਾ ਨਾਲ ਟਕਰਾਅ ਦਾ ਸੀ। ਅਕਾਲੀ ਦਲ ਦੇ ਦੋਵੇਂ ਧੜੇ ਹੀ ਨਿਰੰਕਾਰੀਆਂ ਨਾਲ ਨੇੜ ਦਾ ਵੋਟਾਂ ਵੇਲੇ ਲਾਭ ਲੈਂਦੇ ਰਹੇ, ਪਰ ਜਦੋਂ ਉਨ੍ਹਾਂ ਦੀਆਂ ਵੋਟਾਂ ਅਕਾਲੀਆਂ ਦੀ ਥਾਂ ਕਾਂਗਰਸ ਨੂੰ ਭੁਗਤ ਗਈਆਂ ਤਾਂ ਸਿੱਖਾਂ ਨੂੰ ਉਨ੍ਹਾਂ ਦੇ ਖਿਲਾਫ ਭੜਕਾ ਦਿੱਤਾ। ਜਿਹੜਾ ਕਾਲਾ ਦੌਰ ਪੰਜਾਬ ਦਾ ਲੋਕਾਂ ਨੇ ਬਾਰਾਂ ਸਾਲ ਹੰਢਾਇਆ, ਉਸ ਦੀ ਸ਼ੁਰੂਆਤ ਇਸੇ ਸਿਆਸੀ ਚਲਿੱਤਰ ਤੋਂ ਹੋਈ ਸੀ ਤੇ ਪੰਜਾਬ ਦੇ ਲੋਕ ਉਦੋਂ ਅੰਨ੍ਹੀ ਗਲੀ ਵਿਚ ਠੇਡੇ ਖਾਣ ਲਈ ਤੋਰ ਦਿੱਤੇ ਗਏ ਸਨ। ਹੁਣ ਉਹੋ ਨਿਰੰਕਾਰੀ ਉਸੇ ਪੰਜਾਬ ਵਿਚ ਆਰਾਮ ਨਾਲ ਆਪਣੇ ਸਮਾਗਮ ਕਰੀ ਜਾਣ ਤਾਂ ਕਿਸੇ ਤਰ੍ਹਾਂ ਦੀ ਕੋਈ ਕੁੜਿੱਤਣ ਪੈਦਾ ਹੁੰਦੀ ਨਹੀਂ ਵੇਖੀ ਜਾਂਦੀ। ਚਲੋ ਇਹ ਵੀ ਸ਼ੁਕਰ ਹੈ।
ਜਿਵੇਂ ਬੱਚਾ ਕਦੀ ਕਿਸੇ ਖਿਡੌਣੇ ਨਾਲ ਕੁਝ ਚਿਰ ਖੇਡ ਕੇ ਅੱਕ ਜਾਂਦਾ ਹੈ ਤੇ ਫਿਰ ਨਵਾਂ ਚਾਹੁੰਦਾ ਹੈ, ਅਕਾਲੀਆਂ ਦੀ ਲੀਡਰਸ਼ਿਪ ਵੀ ਇਹੋ ਕਰਦੀ ਹੈ। ਉਹ ਕਾਲਾ ਦੌਰ ਮੁੱਕ ਜਾਣ ਪਿਛੋਂ ਜਦੋਂ ਰਾਜ ਮਿਲਿਆ ਤਾਂ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਦੇ ਖਿਲਾਫ ਝੰਡਾ ਚੁੱਕ ਲਿਆ, ਜਿਸ ਕੋਲ ਇਹ ਸਾਰੇ ਲੋਕ ਪਹਿਲਾਂ ਆਪ ਜਾਇਆ ਕਰਦੇ ਸਨ। ਉਸ ਦੇ ਖਿਲਾਫ ਕੇਸ ਬਣੇ ਤੇ ਪੁਲਿਸ ਦਾ ਦਬਾਅ ਪਵਾ ਕੇ ਉਸ ਦੇ ਚੇਲਿਆਂ ਤੋਂ ਪਿੰਡਾਂ ਦੀਆਂ ਸੱਥਾਂ ਵਿਚ ਮੁਆਫੀ ਮੰਗਵਾਉਣ ਦੇ ਉਸ਼ਟੰਡ ਹੁੰਦੇ ਰਹੇ। ਫਿਰ ਉਹ ਮੁੱਦਾ ਠੰਢਾ ਪੈ ਗਿਆ। ਉਸ ਪਿਛੋਂ ਨੂਰ ਮਹਿਲ ਦੇ ਡੇਰਾ ਦਿਵਿਆ ਜਯੋਤੀ ਦੇ ਖਿਲਾਫ ਝੰਡਾ ਚੁੱਕ ਕੇ ਸਿੱਖਾਂ ਨੂੰ ਭੜਕਾ ਦਿੱਤਾ। ਉਦੋਂ ਤੱਕ ਸੱਚੇ ਸੌਦੇ ਦੀ ਕੋਈ ਗਲਤ ਗੱਲ ਵੀ ਪਤਾ ਲੱਗੇ ਤਾਂ ਅਕਾਲੀ ਆਗੂਆਂ ਨੇ ਕਦੀ ਇਸ ਦਾ ਵਿਰੋਧ ਨਹੀਂ ਸੀ ਕੀਤਾ। ਡੇਰਾ ਸੱਚਾ ਸੌਦਾ ਬਾਰੇ ਵਿਰੋਧ ਕਰਦੀ ਪਹਿਲੀ ਕਲਮ ਅਸੀਂ ਚੁੱਕੀ ਸੀ। ਸਾਡਾ ਮਕਸਦ ਡੇਰੇ ਦਾ ਵਿਰੋਧ ਕਰਨਾ ਨਹੀਂ, ਉਸ ਨਾਲ ਜੁੜੇ ਹੋਏ ਆਗੂਆਂ ਦੀਆਂ ਆਪ-ਹੁਦਰੀਆਂ ਦਾ ਵਿਰੋਧ ਕਰਨਾ ਸੀ। ਅਕਾਲੀ ਆਗੂ ਉਨ੍ਹਾਂ ਤੋਂ ਵੋਟਾਂ ਲੈਂਦੇ ਹੋਣ ਕਰ ਕੇ ਚੁੱਪ ਸਨ। ਮਾਲਵੇ ਦੇ ਇੱਕ ਕਸਬੇ ਦੇ ਇੱਕ ਪੱਤਰਕਾਰ ਨੇ ਕੋਈ ਖਬਰ ਲਾ ਦਿੱਤੀ, ਸੱਚੇ ਸੌਦੇ ਵਾਲੇ ਉਸ ਨੂੰ ਕੁੱਟਦੇ ਹੋਏ ਥਾਣੇ ਲੈ ਕੇ ਗਏ ਤੇ ਉਸ ਤੋਂ ਜਦੋਂ ਮੁਆਫੀ ਮੰਗਵਾਈ ਗਈ, ਉਦੋਂ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਅਤੇ ਅਕਾਲੀ ਦਲ ਨਾਲ ਸਬੰਧਤ ਕਈ ਆਗੂ ਵੀ ਡੇਰੇ ਵਾਲਿਆਂ ਦੀ ਹਮਾਇਤ ਵਿਚ ਪੱਤਰਕਾਰ ਦੇ ਵਿਰੁਧ ਖੜੇ ਸਨ।
ਰੇੜਕਾ ਉਸ ਡੇਰੇ ਨਾਲ ਉਦੋਂ ਪਿਆ, ਜਦੋਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਦੇ ਮੁਖੀ ਨੇ ਗੱਲ ਤਾਂ ਬਾਦਲ ਬਾਪ-ਬੇਟੇ ਨਾਲ ਕੀਤੀ, ਪਰ ਲੁਕਵੀਂ ਅੱਖ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੀ ਹੋਣ ਕਰ ਕੇ ਵੋਟਾਂ ਉਸ ਨੂੰ ਪੁਆ ਦਿੱਤੀਆਂ। ਕੁਝ ਦਿਨ ਪਿੱਛੋਂ ਉਸ ਡੇਰੇ ਵਿਚ ਇੱਕ ਸਮਾਗਮ ਹੋਇਆ, ਜਿਸ ਵਿਚ ਜਾਮੇ-ਇੰਸਾਂ ਦੀ ਰੀਤ ਸ਼ੁਰੂ ਕਰਨ ਦੇ ਨਾਂ ਉਤੇ ਉਹ ਕੁਝ ਕੀਤਾ ਗਿਆ, ਜਿਸ ਬਾਰੇ ਸਿੱਖ ਇਹ ਕਹਿੰਦੇ ਹਨ ਕਿ ਦਸਵੇਂ ਗੁਰੂ ਸਾਹਿਬ ਦਾ ਸਵਾਂਗ ਰਚਾ ਕੇ ਉਨ੍ਹਾਂ ਦਾ ਮਨ ਦੁਖਾਇਆ ਗਿਆ ਹੈ। ਇਸ ਬਾਰੇ ਗੱਲ ਲੁਕੀ ਨਹੀਂ ਸੀ ਰਹੀ, ਅਗਲੇ ਦਿਨ ਬਾਹਰ ਆ ਗਈ ਸੀ। ਫਿਰ ਉਸ ਡੇਰੇ ਨਾਲ ਸਾਰੇ ਸਬੰਧ ਤੋੜਨ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ ਗਿਆ ਤੇ ਫਿਰ ਇਹ ਵੀ ਹੁਕਮਨਾਮਾ ਜਾਰੀ ਹੋ ਗਿਆ ਕਿ ਉਨ੍ਹਾਂ ਦਾ ਕੋਈ ਡੇਰਾ ਪੰਜਾਬ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ। ਇਹ ਸਭ ਕੁਝ ਇਸ ਰਾਜ ਦੀ ਅਗਵਾਈ ਕਰਦੀ ਧਿਰ ਦੀ ਰਾਜਸੀ ਲੋੜ ਲਈ ਕੀਤਾ ਗਿਆ।
ਹੁਣ ਜਦੋਂ ਉਸੇ ਡੇਰੇ ਨਾਲ ਸਮਝੌਤੇ ਦਾ ਰਾਹ ਕੱਢਿਆ ਗਿਆ ਹੈ, ਇਹ ਉਸੇ ਸਿਆਸੀ ਢੰਗ ਨਾਲ ਕੱਢਣ ਦਾ ਇਸ ਤਰ੍ਹਾਂ ਯਤਨ ਕੀਤਾ ਗਿਆ, ਜਿਵੇਂ ਰਾਜ ਕਰਨ ਵਾਲਿਆਂ ਤੋਂ ਬਿਨਾਂ ਬਾਕੀ ਲੋਕ ਕੁਝ ਨਾ ਸਮਝਦੇ ਹੋਣ। ਸਾਬਕਾ ਪਾਰਲੀਮੈਂਟ ਮੈਂਬਰ ਰਾਜਦੇਵ ਸਿੰਘ ਖਾਲਸਾ ਦੀ ਜਿਹੜੀ ਪ੍ਰੈਸ ਕਾਨਫਰੰਸ ਕੁਝ ਅਖਬਾਰਾਂ ਵਿਚ ਛਪਣ ਪਿੱਛੋਂ ਡੇਰੇ ਨੂੰ ਮੁਆਫੀ ਦਾ ਗੁਰਮਤਾ ਵਾਪਸ ਲੈਣ ਦਾ ਫੈਸਲਾ ਕਾਹਲੀ ਵਿਚ ਕੀਤਾ ਹੈ, ਉਸ ਦਾ ਖੰਡਨ ਕਿਸੇ ਅਕਾਲੀ ਲੀਡਰ ਜਾਂ ਜਥੇਦਾਰ ਨੇ ਨਹੀਂ ਕੀਤਾ। ਰਾਜਦੇਵ ਸਿੰਘ ਪਹਿਲਾਂ ਕੱਟੜਪੰਥੀ ਧਿਰਾਂ ਵੱਲੋਂ ਪਾਰਲੀਮੈਂਟ ਦਾ ਮੈਂਬਰ ਬਣਿਆ ਸੀ ਤੇ ਹੁਣ ਆਰ ਐਸ ਐਸ ਨਾਲ ਜੁੜਦੀ ਰਾਸ਼ਟਰੀ ਸਿੱਖ ਸੰਗਤ ਦਾ ਆਗੂ ਹੈ। ਉਸ ਮੁਤਾਬਕ ਸੱਚਾ ਸੌਦਾ ਡੇਰੇ ਨਾਲ ਨਵੇਂ ਸਮਝੌਤੇ ਦੀ ਗੱਲ ਮੁੰਬਈ ਵਿਚ ਫਿਲਮ ਸਟਾਰ ਅਕਸ਼ੈ ਕੁਮਾਰ ਦੇ ਘਰ ਸਿਰੇ ਚੜ੍ਹੀ ਅਤੇ ਇਸ ਦਾ ਮੁੱਢਲਾ ਹਿੱਸਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਵੋਟਾਂ ਵਾਲੀ ਸਹਿਮਤੀ ਦਾ ਸੀ। ਜਦੋਂ ਸਭ ਕੁਝ ਤੈਅ ਹੋ ਗਿਆ ਤਾਂ ਉਥੇ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਹਵਾਈ ਜਹਾਜ਼ ਰਾਹੀਂ ਬੁਲਾਇਆ ਅਤੇ ਸਮਝੌਤੇ ਦੀ ਲਿਖਤ ਉਥੇ ਬਣਾਈ ਗਈ। ਦੋ ਵਾਰੀ ਲਿਖਤ ਲਿਖ ਕੇ ਬਦਲੀ ਗਈ ਤੇ ਫਿਰ ਉਸ ਪੁਰਾਣੀ ਲਿਖਤ ਨੂੰ ਮੰਨ ਲੈਣ ਦਾ ਸਮਝੌਤਾ ਹੋ ਗਿਆ, ਜਿਹੜੀ ਛੇ ਸਾਲ ਪਹਿਲਾਂ ਸਾਬਕਾ ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ ਰਾਹੀਂ ਇੱਕ ਵਾਰੀ ਆਈ ਅਤੇ ਰੱਦ ਕਰ ਦਿੱਤੀ ਗਈ ਸੀ। ਤਰਲੋਚਨ ਸਿੰਘ ਨੇ ਬਿਆਨ ਦੇ ਦਿੱਤਾ ਹੈ ਕਿ ‘ਡੇਰਾ ਮੁਖੀ ਵੱਲੋਂ ਇਹ ਮਾਫੀਨਾਮਾ ਤਾਂ 6 ਸਾਲ ਪਹਿਲਾਂ ਲਿਖ ਕੇ ਭੇਜਿਆ ਗਿਆ ਸੀ, ਪਰ ਉਸ ਸਮੇਂ ਪਤਾ ਨਹੀਂ ਕਿਉਂ ਸਿੰਘ ਸਾਹਿਬਾਨ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਮੇਰੇ ਯਤਨਾਂ ਨਾਲ ਪੰਜ ਧਰਮਾਂ ਦੀਆਂ ਅਹਿਮ ਸਖਸ਼ੀਅਤਾਂ ਡੇਰਾ ਮੁਖੀ ਦਾ ਹੂਬਹੂ ਹੁਣ ਵਾਲੀ ਸ਼ਬਦਾਵਲੀ ਵਾਲਾ ਮਾਫੀਨਾਮਾ ਲੈ ਕੇ ਸਿੰਘ ਸਾਹਿਬ ਨੂੰ ਮਿਲੀਆਂ ਸਨ। ਜੇ ਉਦੋਂ ਇਹ ਮਾਫੀਨਾਮਾ ਪ੍ਰਵਾਨ ਹੋ ਜਾਂਦਾ ਤਾਂ ਇੰਨੇ ਸਾਲ ਕਾਇਮ ਰਹੀ ਟਕਰਾਅ ਵਾਲੀ ਸਥਿਤੀ ਤੋਂ ਪੰਥ ਬਚ ਸਕਦਾ ਸੀ।’
ਅਸੀਂ ਨਹੀਂ ਜਾਣਦੇ ਕਿ ਰਾਜਦੇਵ ਸਿੰਘ ਦੀ ਇਹ ਅਕਸ਼ੈ ਕੁਮਾਰ ਵਾਲੀ ਕਹਾਣੀ ਕਿੰਨੀ ਕੁ ਸੱਚੀ ਹੈ, ਪਰ ਸਾਡੀ ਰਾਏ ਵਿਚ ਢੰਗ ਹੀ ਗਲਤ ਵਰਤਿਆ ਗਿਆ, ਪੰਜਾਬ ਦੇ ਅਮਨ ਦਾ ਰਾਹ ਕੱਢਣਾ ਗਲਤ ਨਹੀਂ ਸੀ। ਮਾੜੀ ਗੱਲ ਇਹ ਹੋਈ ਹੈ ਕਿ ਇਸ ਵਾਰ ਸਮਝੌਤਾ ਕਰਨ ਲਈ ਕੀਤੀ ਗਈ ਇਸ ਬੇਢੰਗੀ ਚੁਸਤੀ ਦੇ ਨਾਲ ਸਿੱਖ ਸੰਸਥਾਵਾਂ ਵੀ ਭੜਕ ਉਠੀਆਂ ਸਨ ਅਤੇ ਮਾਹੌਲ ਇੱਕ ਦਮ ਤਣਾਓ ਵਾਲਾ ਬਣਨ ਲੱਗ ਪਿਆ ਸੀ।
ਜਦੋਂ ਵੀਰਵਾਰ 15 ਅਕਤੂਬਰ ਨੂੰ ਰਾਜਦੇਵ ਸਿੰਘ ਖਾਲਸਾ ਨੇ ਇਹ ਸਾਰਾ ਕੁਝ ਖੋਲ੍ਹ ਦਿੱੱਤਾ, ਇਸ ਨਾਲ ਕਈ ਲੋਕ ਕਸੂਤੇ ਫਸ ਗਏ। ਗਿਆਨੀ ਗੁਰਮੁਖ ਸਿੰਘ ਦੀ ਸਥਿਤੀ ਪਹਿਲਾਂ ਹੀ ਏਨੀ ਮਾੜੀ ਸੀ ਕਿ ਪਰਿਵਾਰ ਦੇ ਲੋਕ ਵੀ ਉਸ ਨਾਲ ਬੋਲਣ ਨੂੰ ਤਿਆਰ ਨਹੀਂ ਸਨ। ਮਾਲਵੇ ਵਿਚ ਕਿਸਾਨ ਮੋਰਚੇ ਸਮੇਤ ਕਈ ਗੱਲਾਂ ਕਾਰਨ ਪੰਜਾਬ ਵਿਚ ਰਾਜ ਦੀ ਅਗਵਾਈ ਕਰਦੀ ਧਿਰ ਲਈ ਸਥਿਤੀ ਏਨੀ ਮਾੜੀ ਹੋ ਗਈ ਸੀ ਕਿ ਵਿਧਾਇਕ ਅਤੇ ਮੰਤਰੀ ਪਿੰਡਾਂ ਦੇ ਕੋਲੋਂ ਲੰਘਦੇ ਤ੍ਰਹਿਕਦੇ ਸਨ। ਅਕਾਲੀ ਦਲ ਦੀ ਕਮਾਨ ਹੁਣ ਬਾਪੂ ਕੋਲ ਨਹੀਂ, ਜਿਸ ਕੋਲ ਅੱਧੀ ਸਦੀ ਰਾਜ-ਕਾਜ ਸੰਭਾਲਣ ਦਾ ਤਜਰਬਾ ਹੈ। ਇਸ ਦੀ ਕਮਾਨ ਇਸ ਵਕਤ ਉਸ ਦੇ ਪੁੱਤਰ ਦੇ ਹੱਥ ਹੈ, ਜਿਹੜਾ ਆਪਣੇ ਨਾਲ ਕਿਤਾਬਾਂ ਦੀਆਂ ਪੰਡਾਂ ਨਾਲ ਭਰੇ ਹੋਏ ਸਿਰਾਂ ਵਾਲੇ ਲੋਕਾਂ ਦੀ ਇਹੋ ਜਿਹੀ ਟੀਮ ਲਈ ਫਿਰਦਾ ਹੈ, ਜਿਨ੍ਹਾਂ ਨੂੰ ਸਮਾਜੀ ਵਿਹਾਰ ਦੀ ਸੂਝ ਨਹੀਂ ਤੇ ਸਿਆਸੀ ਸਮਝ ਵੀ ਕੋਈ ਨਹੀਂ। ਰਾਜੀਵ ਗਾਂਧੀ ਦੇ ਰਾਜ ਵੇਲੇ ਇੱਕ ਵਾਰ ਕੇਂਦਰ ਦੇ ਇੱਕ ਕਾਂਗਰਸੀ ਆਗੂ ਨੇ ਕਿਹਾ ਸੀ ਕਿ ਦੂਨ ਸਕੂਲ ਦੇ ਜਿਹੜੇ ਗਰੈਜੂਏਟਾਂ ਨਾਲ ਰਾਜੀਵ ਗਾਂਧੀ ਰਾਜ ਕਰਨਾ ਚਾਹੁੰਦਾ ਹੈ, ਉਹ ਕਾਂਗਰਸ ਨੂੰ ਡੋਬ ਦੇਣਗੇ। ਹੁਣ ਪੰਜਾਬ ਵਿਚ ਇਹ ਕਿਹਾ ਜਾਣ ਲੱਗਾ ਹੈ ਕਿ ਸਨੋਵਰ ਸਕੂਲ ਦੇ ਗਰੈਜੂਏਟਾਂ ਦੀ ਜਿਹੜੀ ਟੀਮ ਇਸ ਵਕਤ ਪੰਜਾਬ ਪ੍ਰਸ਼ਾਸਨ ਉਤੇ ਸੁਪਰ-ਪ੍ਰਸ਼ਾਸਨ ਵਾਂਗ ਭਾਰੂ ਹੋਈ ਪਈ ਹੈ, ਤਜਰਬੇ ਅਤੇ ਸਮਾਜੀ ਵਿਹਾਰ ਦੀ ਸੂਝ ਤੋਂ ਸੱਖਣੀ ਇਹ ਟੀਮ ਇਸ ਰਾਜ ਅਤੇ ਹਾਕਮ ਪਾਰਟੀ ਦਾ ਨੁਕਸਾਨ ਕਰੇਗੀ।
ਇਹ ਸੋਚਣਾ ਜ਼ਰੂਰੀ ਨਹੀਂ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ, ਪਰ ਪੰਜਾਬ ਵਿਚ ਵੱਸਦੇ ਲੋਕਾਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ ਜਾਂ ਹੋ ਸਕਦਾ ਹੈ, ਇਹ ਚਿੰਤਾ ਨਹੀਂ ਛੱਡੀ ਜਾ ਸਕਦੀ। ਪੰਜਾਬ ਦੇ ਲੋਕਾਂ ਨੂੰ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਣੇ ਹੋਣਗੇ। ਜਿਹੜੀਆਂ ਘਟਨਾਵਾਂ ਇਸ ਵੇਲੇ ਪੰਜਾਬ ਵਿਚ ਹੋ ਰਹੀਆਂ ਹਨ ਤੇ ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕ ਰਹੀਆਂ ਹਨ, ਇਹ ਪੈਂਤੀ ਸਾਲ ਪਿੱਛੇ ਦੀ ਯਾਦ ਦਿਵਾ ਰਹੀਆਂ ਹਨ, ਜਦੋਂ ਧਾਰਮਿਕ ਅਸਥਾਨਾਂ ਵਿਚ ਬੇਹੁਰਮਤੀ ਦੀਆਂ ਘਟਨਾਵਾਂ ਨਾਲ ਪਿਆ ਵਿਗਾੜ ਗਰੀਬ ਦੇ ਕੁੜਤੇ ਦੇ ਲੰਗਾਰ ਵਾਂਗ ਵਧਦਾ ਗਿਆ ਸੀ। ਪੰਜਾਬ, ਤੂੰ ਆਪਣੀ ਖੈਰ ਮੰਗ, ਤੇਰੇ ਅਸਮਾਨ ਉਤੇ ਇੱਕ ਵਾਰ ਫਿਰ ਇੱਲਾਂ ਭੌਂਦੀਆਂ ਜਾਪਦੀਆਂ ਨੇ।

(ਪੰਜਾਬ ਟਾਈਮਜ਼ ਵਿਚੋਂ)


21/10/15)
ਨਿਮਰਤ ਕੌਰ(ਸਪੋਕਸਮੈਨ)

ਪੰਜਾਬ ਨੂੰ ਦੂਰ-ਦਿ੍ਸ਼ਟੀ ਤੇ ਦਿਮਾਗ਼ ਦੀ ਵਰਤੋਂ ਕਰ ਕੇ ਹੀ ਬਚਾਇਆ ਜਾ ਸਕਦੈ
ਅੰਦੋਲਨ ਜਦ ਅਪਣੇ ਹੀ ਨੁਕਸਾਨ ਦਾ ਰਾਹ ਖੋਲ੍ਹਣ ਲੱਗ ਪਵੇ ਤਾਂ ਰੁਕ ਕੇ ਸੋਚ ਲੈਣਾ ਚਾਹੀਦਾ ਹੈ...


ਪੰਜਾਬ ਨੂੰ ਇਕ ਸੁੱਕੇ ਜੰਗਲ ਵਾਂਗ ਅੱਗ ਦਾ ਭਾਂਬੜ ਬਣ ਕੇ ਸੜ ਸੁਕ ਜਾਣ ਲਈ ਤਿਆਰ ਕੀਤਾ ਜਾ ਰਿਹਾ ਹੈ | ਥਾਂ-ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜ ਕੇ ਸੁੱਟੇ ਜਾ ਰਹੇ ਹਨ ਤੇ ਗੁੱਸੇ ਦੀਆਂ ਚਿਣਗਾਰੀਆਂ ਨੂੰ ਹਵਾ ਦਿਤੀ ਜਾ ਰਹੀ ਹੈ ਤਾਕਿ ਪੰਜਾਬ ਵਿਚ ਅੱਗ ਛੇਤੀ ਛੇਤੀ ਫੈਲ ਜਾਵੇ | ਸਿੱਖ ਇਨ੍ਹਾਂ ਅੰਦਰ ਦੇ ਚੋਰਾਂ ਦੀਆਂ ਚਾਲਾਂ ਵਿਚ ਪਿਆਦੇ ਬਣ ਕੇ ਖ਼ੁਸ਼ੀ ਖ਼ੁਸ਼ੀ ਰੋਸ ਨੂੰ ਹੋਰ ਤੇਜ਼ ਕਰ ਰਹੇ ਹਨ | ਧਰਨਿਆਂ 'ਤੇ ਬੈਠਣ ਲਈ ਆਏ ਸਿੰਘਾਂ, ਸਿੰਘਣੀਆਂ ਨੂੰ ਿਖ਼ਆਲ ਨਹੀਂ ਆਇਆ ਹੋਵੇਗਾ ਕਿ ਜੇ ਉਹ ਏਨੀ ਤਾਕਤ ਜਾਂਚ ਵਿਚ ਲਗਾ ਦੇਂਦੇ ਤਾਂ ਸ਼ਾਇਦ ਹੁਣ ਤਕ ਅਪਰਾਧੀਆਂ ਨੂੰ ਫੜ ਵੀ ਲਿਆ ਗਿਆ ਹੁੰਦਾ |
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਡੇ ਜਿਸਮ ਤੇ ਖ਼ੰਜਰ ਵਾਂਗ ਚੁਭਦੀ ਹੈ ਤੇ ਗੁੱਸਾ ਜਾਇਜ਼ ਵੀ ਹੈ ਪਰ ਅਸੀ ਉਸ ਗੁੱਸੇ ਨਾਲ ਕਿਸ ਦਾ ਨੁਕਸਾਨ ਕਰ ਰਹੇ ਹਾਂ? ਜਲੰਧਰ ਵਿਚ ਹਿੰਦੂ-ਸਿੱਖ ਝੜਪਾਂ ਨੇ ਦੇਸ਼ ਵਿਚ ਫ਼ਿਰਕਾਪ੍ਰਸਤੀ ਦਾ ਗੰਦਾ ਰੂਪ ਪ੍ਰਗਟ ਕਰ ਦਿਤਾ ਹੈ | ਜੇ ਹਾਲਾਤ ਸੁਧਰੇ ਨਾ ਤਾਂ ਗਵਰਨਰੀ ਰਾਜ ਲਾਗੂ ਕਰ ਦਿਤਾ ਜਾਵੇਗਾ | ਉਸ ਨਾਲ ਕਿਸ ਦਾ ਫ਼ਾਇਦਾ ਹੋਵੇਗਾ? ਬਿਨਾਂ ਚੋਣਾਂ ਲੜੇ ਰਾਜ ਨੂੰ ਭਾਜਪਾ ਦੇ ਹੱਥ ਫੜਾ ਦਿਤਾ ਜਾਵੇਗਾ ਤੇ ਉਹ ਅਪਣੀ ਆਰ.ਐਸ.ਐਸ. ਦੀ ਸੋਚ ਨੂੰ ਪੰਜਾਬ ਵਿਚ ਆਰਾਮ ਨਾਲ ਲਾਗੂ ਕਰ ਲੈਣਗੇ |
31 ਸਾਲ ਹੋ ਚੱਲੇ ਹਨ ਜਦ ਸਿੰਘਾਂ ਨੂੰ ਦਿੱਲੀ ਵਿਚ ਜ਼ਿੰਦਾ ਸਾੜਿਆ ਗਿਆ ਸੀ ਤੇ ਅਸੀ 31 ਸਾਲਾਂ ਵਿਚ ਇਕ ਵੀ ਅਪਰਾਧੀ ਨੂੰ ਸਜ਼ਾ ਦਿਵਾਉਣ 'ਚ ਕਾਮਯਾਬ ਨਹੀਂ ਹੋਏ | ਲੱਖਾਂ ਮੁੰਡੇ ਗਵਾ ਕੇ ਕੌਮ ਨੇ ਕੀ ਸਿਖਿਆ? ਮੰਨਿਆ ਅੱਜ ਵੀ ਨੌਜੁਆਨਾਂ ਦੇ ਦਿਲਾਂ ਵਿਚ ਧਰਮ ਲਈ ਪਿਆਰ ਹੈ ਪਰ ਇਹ ਪਿਆਰ ਬਸ ਡਾਂਗਾਂ ਕੱਢਣ ਵੇਲੇ ਹੀ ਕਿਉਂ ਪ੍ਰਦਰਸ਼ਤ ਕੀਤਾ ਜਾਂਦਾ ਹੈ? ਗੁਰੂ ਗ੍ਰੰਥ ਸਾਹਿਬ ਵਿਚ ਦਿਤੀਆਂ ਸੇਧਾਂ ਨੂੰ ਸਿੱਖ ਜਦ ਆਪ ਹੀ ਤੋੜਦੇ ਹਨ ਤਾਂ ਇਹ ਜੋਸ਼ ਕਿਥੇ ਚਲਾ ਜਾਂਦਾ ਹੈ? ਕੁੱਖਾਂ ਵਿਚ ਕੁੜੀਆਂ ਮਾਰਨ, ਜਾਤ-ਪਾਤ ਨੂੰ ਮੰਨਣ, ਸਾਧਾਂ ਦੇ ਡੇਰਿਆਂ ਤੇ ਸੀਸ ਝੁਕਾਉਣ ਤੇ ਕਰਮਕਾਂਡ ਨੂੰ ਮੰਨਣ ਵੇਲੇ ਇਹ ਨੌਜੁਆਨ ਉਸ ਵਕਤ ਕਿਉਂ ਚੁੱਪ ਹੋ ਕੇ ਰਹਿ ਜਾਂਦੇ ਹਨ? ਜਦ 84 ਦੇ ਅਪਰਾਧੀ ਖੁਲੇਆਮ ਸਰਕਾਰੀ ਅਹੁਦਿਆਂ 'ਤੇ ਨਿਵਾਜੇ ਜਾਂਦੇ ਹਨ ਤਾਂ ਪੰਜਾਬ ਕਿਉਂ ਨਹੀਂ ਉਠਦਾ?
ਸਿੰਘਾਂ ਦੀ ਇਕ ਹੋਰ ਖ਼ਾਸੀਅਤ ਵੀ ਹੈ, ਉਹ ਇਹ ਹੈ ਕਿ ਉਹ ਹਰ ਥਾਂ ਲੰਗਰ ਤੇ ਛਬੀਲ ਲਗਾਉਣ ਲਈ ਪਹੁੰਚ ਜਾਂਦੇ ਹਨ | ਹੁਣ ਸਿਰਫ਼ ਗੁਰਦਵਾਰਿਆਂ ਵਿਚ ਨਹੀਂ ਬਲਕਿ ਦੁਨੀਆਂ ਵਿਚ ਅਪਣੀ ਪਛਾਣ ਬਣਾਉਣ ਲਈ ਹਰ ਦੇਸ਼ ਵਿਚ ਲੰਗਰ ਲਗਾਏ ਜਾ ਰਹੇ ਹਨ -- ਕਈ ਥਾਵਾਂ ਤੇ ਭੁੱਖਿਆਂ ਨੂੰ ਇਕ ਵਕਤ ਦਾ ਖਾਣਾ ਦੇਣ ਲਈ ਪਰ ਕਈ ਥਾਵਾਂ ਤੇ ਸਿੱਖ ਧਰਮ ਦੀ ਵਿਲੱਖਣਤਾ ਸਾਹਮਣੇ ਲਿਆਉਣ ਲਈ | ਪਰ ਸਿੱਖ ਧਰਮ ਦੀ ਇਕ ਹੋਰ ਖ਼ਾਸੀਅਤ ਵੀ ਉਹ ਸਾਹਮਣੇ ਲਿਆ ਰਹੇ ਹਨ | ਸਿੱਖ ਅਪਣਿਆਂ ਨੂੰ ਭੁੱਖਾ ਛੱਡ ਸਕਦੇ ਹਨ ਪਰ ਦੂਜਿਆਂ ਨੂੰ ਨਹੀਂ | ਹਰ ਰੋਜ਼ ਪੰਜਾਬ ਦਾ ਇਕ ਕਿਸਾਨ ਖ਼ੁਦਕੁਸ਼ੀ ਕਰਦਾ ਹੈ, ਕੋਈ ਉਨ੍ਹਾਂ ਨੂੰ ਵੀ ਤਾਂ ਯਾਦ ਕਰ ਲਵੇ | ਕਿਸਾਨਾਂ ਦਾ ਮੁੱਦਾ ਪਾਸੇ ਕਰ ਕੇ ਅੱਜ ਪੰਜਾਬ ਨੂੰ ਅੱਗ ਲਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ | ਪਰ ਸਾਨੂੰ ਲੰਗਰ ਵਰਤਾਉਣ ਤੋਂ ਫ਼ੁਰਸਤ ਮਿਲੇ ਤਾਂ ਹੀ ਅਸੀ ਸਮਝੀਏ ਕਿ ਹੋ ਕੀ ਰਿਹਾ ਹੈ | ਇਕ ਸਾਲ ਲਈ ਸਾਰੇ ਲੰਗਰਾਂ ਤੇ ਛਬੀਲਾਂ ਦੇ ਪੈਸੇ ਇਕੱਠੇ ਕਰ ਕੇ ਸਾਰੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਉਤਾਰੇ ਜਾ ਸਕਦੇ ਹਨ | ਅਸੀ ਅਪਣਿਆਂ ਬਾਰੇ ਸੋਚਦੇ ਕਿਉਂ ਨਹੀਂ?
ਯਹੂਦੀਆਂ ਉਤੇ ਹਿਟਲਰ ਦੇ ਇਕ ਵਾਰ ਨੇ ਉਸ ਛੋਟੀ ਜਹੀ ਕੌਮ ਨੂੰ ਅੱਜ ਦੁਨੀਆਂ ਅੱਗੇ ਸੱਭ ਤੋਂ ਵੱਧ ਤਾਕਤਵਰ ਕੌਮ ਬਣਾ ਕੇ ਪੇਸ਼ ਕਰ ਦਿਤਾ ਹੈ ਜਿਸ ਦਾ ਕਬਜ਼ਾ ਦੁਨੀਆਂ ਦੇ ਸੱਭ ਤੋਂ ਵੱਡੇ ਬੈਂਕਾਂ, ਅਖ਼ਬਾਰਾਂ ਅਤੇ ਚੈਨਲਾਂ 'ਤੇ ਹੈ | ਦੁਨੀਆਂ ਦੇ ਵੱਡੇ ਵਿਗਿਆਨੀ ਆਈਨਸਟਾਈਨ ਤੋਂ ਲੈ ਕੇ ਵਿਦਵਾਨ ਫ਼ਰਾਇਡ ਤਕ ਯਹੂਦੀ ਹੀ ਤਾਂ ਸਨ | ਉਸ ਕੌਮ ਨੇ ਦੁਨੀਆਂ ਵਿਚ ਥਾਂ-ਥਾਂ ਤੇ ਅਜਾਇਬ ਘਰ ਬਣਾ ਦਿਤੇ ਹਨ ਤਾਕਿ ਕੋਈ ਉਨ੍ਹਾਂ ਉਤੇ ਢਾਹੇ ਗਏ ਜ਼ੁਲਮ ਨੂੰ ਭੁੱਲ ਨਾ ਸਕੇ | ਉਨ੍ਹਾਂ ਦੇ ਅਪਰਾਧੀਆਂ ਨੂੰ ਫੜ ਫੜ ਕੇ ਦਹਾਕਿਆਂ ਬਾਅਦ ਵੀ ਸਜ਼ਾ ਦਿਵਾਈ ਗਈ | ਪਰ ਸਾਡੀ ਕੌਮ ਨੇ ਕੀ ਕੀਤਾ? ਦੇਸ਼ ਦੀ ਆਜ਼ਾਦੀ ਦੀ ਲੜਾਈ ਤੇ ਬਟਵਾਰੇ ਵਿਚ ਸੱਭ ਤੋਂ ਵੱਧ ਸਿੱਖ ਮਾਰੇ ਗਏ | ਜਿਸ ਤਰ੍ਹਾਂ ਸਿੱਖਾਂ ਨੂੰ 84 ਵਿਚ ਮਾਰਿਆ ਗਿਆ, ਕਿਸੇ ਹੋਰ ਕੌਮ ਨੂੰ ਅਜੋਕੇ ਯੁਗ ਵਿਚ ਨਹੀਂ ਮਾਰਿਆ ਗਿਆ | ਇਕ ਅਜਾਇਬ ਘਰ ਨਹੀਂ ਬਣਵਾ ਸਕੇ ਅਸੀ | ਇਕ ਅਪਰਾਧੀ ਨੂੰ ਸਜ਼ਾ ਤਕ ਨਹੀਂ ਦਿਵਾ ਸਕੇ |
ਯਹੂਦੀਆਂ ਦੀ ਤਾਕਤ ਉਨ੍ਹਾਂ ਦੀ ਸਿਖਿਆ ਰਹੀ ਹੈ | ਹਰ ਯਹੂਦੀ ਨੂੰ ਪੜ੍ਹਨ ਲਈ ਮਦਦ ਤੇ ਉਤਸ਼ਾਹ ਮਿਲਦਾ ਹੈ | ਧਰਮ ਨਾਲ ਜੋੜਿਆ ਜਾਂਦਾ ਹੈ | ਪਰ ਜੋੜਨ ਦੇ ਯਤਨ ਪ੍ਰਵਾਰ ਤੇ ਚਰਚ ਵਲੋਂ ਹੁੰਦੇ ਹਨ | ਅਸੀ ਸਿਰਫ਼ ਮੱਥਾ ਟੇਕਣ ਤੇ ਸੰਗਮਰਮਰ ਅਤੇ ਸੋਨਾ ਚੜ੍ਹਾਉਣ ਨੂੰ ਹੀ ਧਰਮ ਸਮਝਦੇ ਹਾਂ | ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਵਿਚ ਸ਼ਰਾਬ ਤੇ ਪੈਸੇ ਨਾਲ ਵੋਟ ਵੇਚੀ ਤੇ ਖ਼ਰੀਦੀ ਗਈ ਸੀ | ਪੰਜਾਬ ਚੋਣਾਂ ਵਿਚ ਵੋਟ ਵਿਕੀ ਸੀ | ਅੱਜ ਸਾਰਾ ਪੰਜਾਬ, ਆਗੂਆਂ ਤੇ ਜਨਤਾ ਸਮੇਤ, ਅੱਜ ਦੇ ਹਾਲਾਤ ਲਈ ਜ਼ਿੰਮੇਵਾਰ ਹੈ | ਪਰ ਕੀਮਤ ਸਿਰਫ਼ ਨੌਜੁਆਨ ਚੁਕਾਉਣਗੇ ਜੋ ਅੱਗੇ ਆ ਜਾਂਦੇ ਹਨ ਤੇ ਸੀਨੇ 'ਚ ਗੋਲੀ ਖਾ ਲੈਂਦੇ ਹਨ |
ਨਾ-ਸਮਝੀ ਨਾਲ ਬੜੇ ਮੁੰਡੇ ਕੁਰਬਾਨ ਕਰਵਾ ਲਏ, ਹੋਰ ਨਾ ਕਰਵਾਉ | ਡਾਂਗ ਹੇਠਾਂ ਰੱਖੋ ਤੇ ਦੂਰ-ਦਿ੍ਸ਼ਟੀ ਤੇ ਦਿਮਾਗ਼ ਨਾਲ ਅਪਣੇ ਰੋਸ਼ਨ ਭਵਿੱਖ ਨੂੰ ਯਕੀਨੀ ਬਣਾਉਣ ਦੀਆਂ ਤਦਬੀਰਾਂ ਸੋਚੋ |
- ਨਿਮਰਤ ਕੌਰ, ਅਸਿਸਟੈਂਟ ਐਡੀਟਰ


21/10/15)
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

ਪੰਜਾਬ ਨੂੰ ਲਾਂਬੂ ਲਗਾਉਣ ਦੀ ਕੋਝੀ ਚਾਲ
ਹਰ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ। ਸੱਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ ਦਾ ਸੰਕਲਪ ਅਤੇ ਦਸਵੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਪ੍ਰਥਾ ਨੂੰ ਖਤਮ ਕਰਕੇ ਆਤਮਾ ਗ੍ਰੰਥ ਵਿੱਚ ਤੇ ਸ਼ਰੀਰ ਪੰਥ ਵਿੱਚ ਸਾਨੂੰ ਦ੍ਰਿੜ ਕਰਵਾਇਆ। ਜਿਹੜਾ ਆਪਣੇ ਨਾਮ ਨਾਲ਼ ਸਿੰਘ ਲਗਾਉਂਦਾ ਹੈ ਉਹ ਚਾਹੇ ਅੰਮ੍ਰਿਤਧਾਰੀ ਹੈ, ਚਾਹੇ ਮੋਨਾ ਘੋਨਾ ਹੈ, ਚਾਹੇ ਸਰਸੇ ਵਾਲ਼ਾ (ਜਿਸ ਨੇ ਇੰਸ਼ਾ ਲਗਾਉਂਣਾ ਅਜੇ ਸ਼ੁਰੂ ਨਹੀਂ ਕੀਤਾ) ਚਾਹੇ ਕੋਈ ਵੀ ਕਿਸੇ ਵੀ ਡੇਰੇ ਵਾਲ਼ਾ ਸ਼ਰਾਬੀ ਕਬਾਬੀ ਨਸ਼ਈ ਹਰ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚੇ ਦਿਲੋਂ ਸਤਿਕਾਰ ਕਰਦਾ ਹੈ। ਨਾਮਕਰਨ ਵੀ ਗੁਰੂ ਦੇ ਹੁਕਮਨਾਮੇ ਅਨੁਸਾਰ ਹੀ ਕਰੇ ਜਾਂਦੇ ਹਨ, ਜਦੋਂ ਗੁਰੂ ਦਾ ਦਰਜਾ ਹੀ ਮਿਲ਼ ਗਿਆ ਫਿਰ ਸ਼ਰਧਾ ਹੋਣੀ ਸੁਭਾਵਿਕ ਹੈ, ਹੋਣੀ ਵੀ ਚਾਹੀਦੀ ਹੈ।
ਪਿਛਲੇ ਕੁੱਝ ਦਿਨਾਂ ਤੋਂ ਉਪਰੋਥਲੀ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਤੋਂ ਹਰ ਹਿਰਦਾ ਪੀੜਤ ਹੈ। ਹਰ ਕੋਈ ਖੂਨ ਦੇ ਹੰਝੂ ਰੋ ਰਿਹਾ ਹੈ। ਹਰੇਕ ਗੱਬਰੂ ਦੇ, ਦੁਸਟ ਨੂੰ ਸੋਧਾ ਲਗਾਉਣ ਲਈ ਡੌਲ਼ੇ ਫਰਕ ਰਹੇ ਹਨ। ਅੱਜ ਕੌਮ ਜਾਗੀ ਹੈ ਅਤੇ ਸੜਕਾਂ ਤੇ ਆਈ ਹੈ। ਗੁਰੂ ਦੀ ਨਿਰਾਦਰੀ ਹੋਈ ਹੈ। ਬੁਰਜ ਜਵਾਹਰ ਸਿੰਘ ਵਿੱਚ ਜੂਨ 2015 ਨੂੰ ਗੁਰੂ ਸਾਹਿਬ ਨੂੰ ਚੋਰੀ ਕੀਤਾ ਗਿਆ। ਸ਼ਰੇਆਮ ਲਲਕਾਰ ਕੇ ਪੋਸਟਰ ਲਗਾਏ ਗਏ ਅਤੇ ਅੰਤ ਭਾਣਾ ਵਰਤਾਅ ਦਿਤਾ ਗਿਆ ਲਿਖਦੇ ਵੀ ਸ਼ਰਮ ਆਉਂਦੀ ਹੈ ਭਾਰੀ ਬੇਅਦਬੀ ਕੀਤੀ ਗਈ। ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿੱਚ ਖਿਲਾਰ ਦਿਤਾ ਗਿਆ। ਸੰਗਤਾਂ ਨੂੰ 200 ਦੇ ਕਰੀਬ ਗੁਰੂ ਸਾਹਿਬ ਦੇ ਅੰਗ ਪ੍ਰਾਪਤ ਵੀ ਹੋਏ। ਉਸ ਘਟਨਾ ਤੋਂ ਬਾਅਦ ਰੋਜ ਹੀ ਉਪਰੋਥਲੀ ਘਟਨਾਵਾਂ ਵਾਪਰ ਰਹੀਆਂ ਹਨ। ਕੌਣ ਹੈ ਜੋ ਪੰਜਾਬ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ ਕਰ ਰਿਹਾ ਹੈ? ਸਰਸੇ ਵਾਲ਼ਾ? ਜਾ ਕੋਈ ਹੋਰ? ?
ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖਾ ਦੇ ਮਾਮਲੇ ਵਿੱਚ ਝੱਟ ਪੁਲਿਸ ਬੰਦੂਕ ਤਾਣ ਕੇ ਖਲੋ ਜਾਂਦੀ ਹੈ। ਬਰਗਾੜੀ ਦੀ ਦੁੱਖਦਾਈ ਘਟਨਾ ਤੋਂ ਬਾਅਦ ਸੰਗਤਾਂ ਵਿੱਚ ਰੋਹ ਆਉਣਾ ਸੁਭਾਵਿਕ ਸੀ। 12-10-2015 ਦੀ ਰਾਤ ਨੂੰ ਦੁੱਖਦਾਈ ਘਟਨਾ ਵਾਪਰੀ ਅਤੇ 13 ਦੀ ਸਵੇਰ ਸੰਗਤਾਂ ਨੇ ਕੋਟਕਪੂਰੇ ਮੇਨ ਚੌਕ ਵਿੱਚ ਧਰਨਾ ਦੇ ਦਿਤਾ। ਇਸ ਧਰਨੇ ਵਿੱਚ ਪੰਥ ਦੀਆਂ ਧਾਰਮਿਕ ਸਖਸ਼ੀਅਤਾਂ ਨੇ ਮੋਰਚਾ ਸੰਭਾਲ਼ਿਆ। ਜਾਂਮ ਨੂੰ ਦੇਖਦੇ ਪੁਲਿਸ ਨੇ ਧਰਨੇ ਤੋਂ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਨੂੰ ਗ੍ਰਿਫਤਾਰ ਕਰ ਲਿਆ। ਸੰਗਤਾਂ ਕੋਟਕਪੂਰੇ ਚੌਂਕ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਸੰਗਤਾਂ ਦਾ ਭਾਰੀ ਇਕੱਠ ਹੋ ਗਿਆ। ਲੋਕ ਰੋਹ ਵੇਖ ਕੇ ਪੁਲਿਸ ਨੇ ਦੋਵੇਂ ਆਗੂ ਛੱਡ ਦਿੱਤੇ। ਦੋਵਾਂ ਨੇ ਛੁਟਦਿਆਂ ਹੀ ਫਿਰ ਧਰਨੇ ਦੀ ਕਮਾਨ ਸੰਭਾਲ਼ ਲਈ। ਹੌਲ਼ੀ ਹੌਲ਼ੀ ਪੰਥ ਦੇ ਪ੍ਰਚਾਰਕ ਭਾਈ ਮਾਝੀ, ਧੂੰਦਾ ਸਾਹਿਬ ਆਦਿ ਪਹੁੰਚਣੇ ਸ਼ੁਰੂ ਹੋ ਗਏ। ਸਾਰਿਆਂ ਦੀ ਇਕੋ ਮੰਗ ਸੀ ਕਿ ਜਿੰਨੇ ਦੇਰ ਤੱਕ ਬੇਅਦਬੀ ਕਰਨ ਵਾਲ਼ੇ ਦੋਖੀ ਫੜੇ ਨਹੀਂ ਜਾਂਦੇ ਧਰਨਾ ਨਹੀਂ ਚੁੱਕਾਂਗੇ। ਪੂਰੀ ਰਾਤ ਧਰਨਾ ਜਾਰੀ ਰਿਹਾ। ਕੋਟਕਪੂਰੇ ਪੁਲਿਸ ਦੇ ਵੱਡੇ-ਵੱਡੇ ਅਫਸਰ ਪਹੁੰਚੇ ਅਤੇ ਮੀਟਿੰਗਾ ਕਰਦੇ ਰਹੇ। ਸੁਣਨ ਵਿੱਚ ਆਇਆ ਕਿ ਉੱਪ-ਮੁੱਖ ਮੰਤਰੀ ਦਾ ਹੁਕਮ ਆਇਆ ਕਿ ਸਵੇਰ ਤੱਕ ਚੌਂਕ ਖਾਲੀ ਹੋਣਾ ਚਾਹੀਦਾ। ਸੁਵੱਖਤੇ ਪੁਲਿਸ ਨੇ ਧਰਨਾ ਚੁੱਕਣ ਲਈ ਜੋਰ ਪਾਇਆ ਜਾਂ ਗ੍ਰਿਫਤਾਰੀ ਲਈ ਤਿਆਰ ਰਹਿਣ ਲਈ ਕਿਹਾ। ਸਾਰਿਆਂ ਫੈਸਲਾ ਕੀਤਾ ਕਿ ਗ੍ਰਿਫਤਾਰੀਆਂ ਦੇਵਾਂਗੇ। ਸੰਗਤ ਗ੍ਰਿਫਤਾਰ ਹੋਣ ਲਈ ਆਪੋ ਆਪਣੇ ਨਾਮ ਲਿਖਵਾਣ ਲੱਗ ਪਈ। ਪੁਲਿਸ ਬੱਸਾ ਭਰਨ ਲੱਗੀ। ਪੁਲਿਸ ਦੀਆਂ ਬੱਸਾ ਘੱਟ ਸਨ ਸੰਗਤ ਜਿਆਦਾ ਸੀ। ਪੁਲਿਸ ਵਾਲ਼ੇ ਸੰਗਤਾਂ ਨੂੰ ਬੱਸਾਂ ਵਿੱਚ ਭਰ ਭਰ ਕੇ ਪੰਜ ਛੇ ਕਿਲੋਮੀਟਰ ਦੂਰ ਛੱਡਣ ਲੱਗੇ। ਭਾਈ ਪੰਥਪ੍ਰੀਤ ਨੂੰ ਸੰਗਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਜੇਹਲ਼ ਨਹੀਂ ਲੈਜਾ ਰਹੇ ਰਾਸਤੇ ਵਿੱਚ ਉਤਾਰ ਰਹੇ ਹਨ। ਸੰਗਤਾਂ ਦੀ ਗਿਣਤੀ ਥੋੜੀ ਰਹਿ ਗਈ। ਭਾਈ ਸਾਹਿਬ ਤੇ ਢੱਡਰੀਆਂ ਵਾਲ਼ੇ ਸੰਤਾ ਨੇ ਗ੍ਰਿਫਤਾਰੀ ਦਾ ਵਿਰੋਧ ਕਰ ਦਿਤਾ। ਪੁਲਿਸ ਪ੍ਰਚਾਰਕਾਂ ਤੇ ਡੰਡੇ ਵਰਸਾਉਣ ਲੱਗੀ। ਸੰਗਤਾਂ ਵੀ ਮੁਕਾਬਲੇ ਤੇ ਉੱਤਰ ਆਈਆਂ। ਸੁਣਨ ਵਿੱਚ ਆਇਆ ਹੈ ਕਿ ਭਾਈ ਪੰਥਪ੍ਰੀਤ ਨੂੰ ਪੁਲਿਸ ਨੇ ਜਾਨਵਰਾਂ ਵਾਗੂੰ ਕੁੱਟਿਆਂ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲ਼ੇ ਦੀ ਵੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਜਾਨਵਰਾਂ ਵਾਗੂੰ ਧੂ ਕੇ ਲੈ ਗਏ। ਏਥੇ ਪੁਲਿਸ ਵਾਲ਼ੇ ਵੀ ਫੱਟੜ ਹੋਏ ਅਤੇ ਸਿੰਘ ਵੀ ਫੱਟੜ ਹੋਏ। ਵਟਸਅੱਪ ਦੀਆਂ ਵੀਡੀਓਜ਼ ਦੱਸਦੀਆਂ ਹਨ ਕਿ ਪੁਲਿਸ ਵਾਲ਼ਿਆਂ ਕਈ ਵਾਹਨਾਂ ਨੂੰ ਤੋੜਿਆ ਅਤੇ ਅੱਗ ਵੀ ਲਗਾਈ।
ਗੁਰੂ ਗ੍ਰੰਥ ਸਾਹਿਬ ਜੀ ਦੇ ਰੋਸ ਵਜੋਂ ਹੀ ਬਹਿਬਲ ਕਲਾਂ ਵਿਖੇ (ਕੋਟਕਪੂਰੇ ਚੌਂਕ ਤੋਂ 6 ਕਿਲੋਮੀਟਰ ਦੀ ਵਿੱਥ ਤੇ) ਪਿੰਡ ਦੀਆਂ ਸੰਗਤਾਂ ਨੇ ਲਿੰਕ ਰੋਡ ਨੂੰ ਜਾਮ ਕੀਤਾ ਹੋਇਆ ਸੀ। ਏਥੇ ਸੰਗਤਾਂ ਦੀ ਨਫਰੀ ਘੱਟ ਸੀ। ਸੰਗਤਾਂ ਲਈ ਭਾਈ ਕ੍ਰਿਸਨਭਗਵਾਨ ਸਿੰਘ ਲੰਗਰ ਬਣਾ ਕੇ ਲੈ ਗਿਆ ਸੀ। ਧਰਨੇ ਦੌਰਾਨ ਉਹਨਾਂ ਪੁਲਿਸ ਵਾਲ਼ਿਆਂ ਨੂੰ ਵੀ ਲੰਗਰ ਛਕਾਇਆ। ਅਚਾਨਕ ਪੁਲਿਸ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਸ ਨੇ ਲਾਠੀ ਚਾਰਜ ਕਰ ਦਿੱਤਾ। ਪੁਲਿਸ ਨੇ ਸੰਗਤਾਂ ਤੇ ਸਿੱਧੀਆਂ ਗੋਲ਼ੀਆਂ ਚਲਾਈਆਂ। ਲੰਗਰ ਵਰਤਾਉਂਦਾ ਕ੍ਰਿਸਨਭਗਵਾਨ ਸਿੰਘ ਮੌਕੇ ਤੇ ਪੁਲਿਸ ਦੀ ਗੋਲ਼ੀ ਨਾਲ਼ ਸ਼ਹੀਦ ਹੋ ਗਿਆ। ਗੁਰਜੀਤ ਸਿੰਘ ਵਾਸੀ ਸਰਾਂਵਾ ਦਾ ਨੌਜੁਆਨ ਵੀ ਮੌਕੇ ਤੇ ਹੀ ਸ਼ਹੀਦ ਹੋ ਗਿਆ। ਭਾਈ ਘਨੱਈਆ ਜੀ ਦਾ ਰੂਪ ਕ੍ਰਿਸਨਭਗਵਾਨ ਸਿੰਘ ਜੋ ਲੰਗਰ ਦੀ ਸੇਵਾ ਕਰ ਰਿਹਾ ਸੀ ਦਾ ਸ਼ਹੀਦ ਹੋ ਜਾਣਾ ਪੁਲਸੀਆ ਕਾਰਵਾਈ ਦੀ ਅਤਿ ਘਿਨੌਣੀ ਕਾਰਵਾਈ ਕਹੀ ਜਾ ਸਕਦੀ ਹੈ। ਮੁਗਲਾਂ ਨੇ ਕਦੇ ਭਾਈ ਘਨੱਈਆ ਤੇ ਹੱਥ ਨਹੀਂ ਸੀ ਚੁੱਕਿਆ ਪਰ ਬਾਦਲੀ ਪੁਲਿਸ ਤਾਂ ਮੁਗਲਾਂ ਨੂੰ ਵੀ ਮਾਤ ਪਾ ਗਈ। ਸਿਰਸੇ ਵਾਲ਼ਿਆਂ ਕਈ ਦਿਨ ਜਾਮ ਲਗਾਇਆ, ਟਰੇਨਾ ਰੋਕੀਆਂ ਪਰ ਬਾਦਲ ਦੀ ਪੁਲਿਸ ਦੀਆਂ ਗੋਲੀਆਂ ਨਹੀਂ ਚੱਲੀਆਂ। ਕਿਸਾਨਾਂ ਨੇ ਸੱਤ ਦਿਨ ਚੱਕਾ ਜਾਮ ਕਰੀ ਰੱਖਿਆ ਪਰ ਗੋਲ਼ੀਆਂ ਨਹੀਂ ਚੱਲੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਂਤਮਈ ਸੰਘਰਸ਼ ਵਿੱਚ ਗੋਲ਼ੀਆਂ ਮਾਰੀਆਂ ਗਈਆਂ। ਚਾਹੇ ਜਸਪਾਲ ਸਿੰਘ ਹੋਵੇ ਚਾਹੇ ਜਸਜੀਤ ਸਿੰਘ ਹੋਵੇ ਭਾਰਤੀ ਪੁਲਿਸ ਸਿੱਖ ਨੌਜੁਆਨਾਂ ਦੇ ਦੇ ਖੂਨ ਦੀ ਹੋਲੀ ਹੀ ਖੇਡਦੀ ਹੈ। ਆਖਰ ਕਿਉਂ?
ਉੱਪ ਮੁੱਖ ਮੰਤਰੀ ਦਾ ਬਿਆਨ ਵੀ ਕਿਸੇ ਹੱਦ ਤੱਕ ਸਹੀ ਲੱਗਦਾ ਕਿ ਪੁਲਿਸ ਦੀ ਕਾਰਵਾਈ ਦਾ ਉਹਨਾਂ ਨੂੰ ਪਤਾ ਨਹੀਂ। ਲੱਗਦਾ ਹੈ ਪੁਲਿਸ ਵਾਲ਼ਿਆਂ ਦਾ ਸੀਜਨ ਖਤਮ ਹੋ ਰਿਹਾ ਹੈ। ਕਿਉਂਕਿ ਸੰਘਰਸ਼ ਮੋਕੇ ਮੋਢੇ ਤੇ ਸਟਾਰ ਝੂਠੇ ਮੁਕਾਬਲੇ ਬਣਾ ਕੇ ਚਮਕਾ ਲਏ ਜਾਂਦੇ ਸੀ, ਹੁਣ ਕੋਈ ਪੁੱਛਦਾ ਨਹੀਂ। ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਮੋਟੇ ਇਨਾਮ ਲੈ ਲਏ ਜਾਂਦੇ ਸੀ, ਹੁਣ ਏਹਨਾਂ ਦਾ ਮੰਦਾ ਪੈ ਗਿਆ ਹੈ। ਪੁਲਿਸ ਤੇ ਏਜੰਸੀਆਂ ਮਿਲ਼ ਕੇ ਏਦਾਂ ਦਾ ਮਹੌਲ ਉਸਾਰਨ ਦਾ ਯਤਨ ਕਰ ਰਹੀਆਂ ਹਨ ਕਿ ਸਿੱਖ ਨੌਜੁਆਨ ਹਥਿਆਰ ਚੁੱਕ ਲੈਣ ਤਾਂ ਜੋ ਉਹਨਾ ਦਾ ਸੀਜਨ ਚੱਲ ਸਕੇ। ਇਸ ਦੀ ਜਿੰਦਾ ਉਦਾਹਰਣ ਮੇਰੇ ਨਾਲ਼ ਬੀਤੀ, ਜੋ ਦੱਸਣੀ ਯੋਗ ਹੈ। 14 ਅਕਤੂਬਰ ਨੂੰ ਕੁੱਝ ਸਿੰਘਾਂ ਨੇ ਬਸਤੀ ਚੌਂਕ ਲੁਧਿਆਣੇ ਜਾਮ ਲਗਾਇਆ ਸੀ। ਉਹਨਾ ਦਾ ਸਾਨੂੰ ਵੀ ਫੋਨ ਆਇਆ ਅਸੀਂ ਸਾਥੀਆਂ ਸਮੇਤ ਜਦੋਂ ਤੱਕ ਪਹੁੰਚੇ ਪੁਲਿਸ ਉਹਨਾ ਨੂੰ ਗ੍ਰਿਫਤਾਰ ਕਰਕੇ ਲੈ ਜਾ ਚੁੱਕੀ ਸੀ। ਓਥੇ ਹੀ ਪਤਾ ਲੱਗਾ ਕਿ ਗਰੀਨਲੈਂਡ ਸਕੂਲ ਕੋਲ਼ ਕੀਰਤਨੀਏ ਸਿੰਘਾਂ ਦੀ ਮੀਟਿੰਗ ਹੋ ਰਹੀ ਹੈ। ਅਸੀਂ ਮੀਟਿੰਗ ਵਿੱਚ ਚਲੇ ਗਏ। ਸਾਰਿਆਂ ਨਾਲ਼ ਸਲਾਹ ਹੋਈ ਕਿ ਜਿਹੜੇ ਨੌਜੁਆਨ ਲੁਧਿਆਣੇ ਫੜੇ ਹਨ ਉਹਨਾ ਦੀ ਪੈਰਵਾਈ ਕਰਕੇ ਉਹਨਾਂ ਨੂੰ ਛੁਡਾ ਲਈਏ। ਅਸੀਂ ਆਪਣਾ ਮੰਗ ਪੱਤਰ ਕਮਿਸ਼ਨਰ ਨੂੰ ਦੇਣ ਪਹੁੰਚੇ ਤੇ ਪਤਾ ਲੱਗਾ ਕਿ ਕਮਿਸ਼ਨਰ ਸਾਹਿਬ ਕੋਟਕਪੂਰੇ ਹਨ। ਅਸੀਂ ਅਸਿਟੈਟ ਕਮਿਸ਼ਨਰ ਨਰਿੰਦਰ ਭਾਰਗਵ ਨੂੰ ਮੰਗ ਪੱਤਰ ਦੇਣ ਉਹਨਾਂ ਦੇ ਦਫਤਰ ਗਏ। ਉਸ ਦਾ ਵਤੀਰਾ ਬੜਾ ਰੁੱਖਾ ਜਿਹਾ ਸੀ। ਉਹ ਕਹਿ ਰਹੇ ਸਨ ਕਿ ਧਾਰਾ 144 ਲੱਗੀ ਹੈ ਆਪਣੇ ਨੌਜੁਆਨਾ ਨੂੰ ਜਾਬਤੇ ਵਿੱਚ ਰੱਖੋ। ਮੈਂ ਪੁੱਛ ਲਿਆ ਕਿ ਕੀ ਧਾਰਾ 144 ਸਿਰਫ ਸਿੱਖਾਂ ਲਈ ਹੈ। ਆਪ ਦੇ ਦਫਤਰ ਦੇ ਬਾਹਰ ਕਰਮਚਾਰੀ ਧਰਨਾ ਲਗਈ ਬੈਠੇ ਹਨ ਉਹਨਾਂ ਨੂੰ ਤਾਂ ਚੁੱਕ ਨਹੀਂ ਰਹੇ। ਮੈਂਨੂੰ ਕਹਿਣ ਲੱਗਾ ਕਿ ਤੇਰਾ ਕੀ ਨਾਮ ਹੈ ਮੈਂ ਕਿਹਾ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ। ਫਿਰ ਕਹਿਣ ਲੱਗਾ ਤਾਂ ਹੀ ਤੇਰਾ ਨਾਮ ਲਿਸਟ ਵਿੱਚ ਹੈ। ਪੂਰੇ ਪੰਜਾਬ ਵਿੱਚ ਅੱਗ ਲੱਗੀ ਹੋਏ ਸ਼ਹਿਰ ਦੇ ਜਿੰਮੇਵਾਰ ਸੱਜਣ ਅਫਸਰ ਕੋਲ਼ ਜਾਣ ਤੇ ਉਹ ਏਸ ਤਰੀਕੇ ਦਾ ਵਿਵਹਾਰ ਕਰੇ ਏਸ ਤੋਂ ਕੀ ਅੰਦਾਜਾ ਲਗਾ ਸਕਦੇ ਹੋ? ਇਹ ਸਿੱਖਾਂ ਪ੍ਰਤੀ ਕੀ ਸੋਚ ਰੱਖਦੇ ਹਨ। ਹੁਣ ਏਥੇ ਏਸ ਨੂੰ ਕੋਈ ਸੁਖਬੀਰ ਬਾਦਲ ਨੇ ਥੋੜਾ ਹੁਕਮ ਦਿੱਤਾ ਸੀ। ਏਹ ਲੱਗਦਾ ਕੇਂਦਰ ਦੀ ਸਹਿ ਨਾਲ਼ ਚੱਲਦੇ ਹਨ ਅਤੇ ਕੇਂਦਰ ਚਹੁੰਦੀ ਹੈ ਕਿ ਪੰਜਾਬ ਨੂੰ ਵੀ ਦਿੱਲੀ ਵਾਗੂੰ ਅਧੂਰੀ ਸਟੇਟ ਬਣਾ ਦਿੱਤਾ ਜਾਵੇ ਜਿਥੇ ਪੁਲਿਸ ਦੀ ਕੇਂਦਰ ਦੇ ਇਸਾਰਿਆਂ ਤੇ ਚੱਲੇ।
ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਟੇਟ ਦਾ ਰਵੱਈਆਂ 2012 ਵਿੱਚ ਵੀ ਸਾਹਮਣੇ ਆਇਆ ਸੀ। ਸਾਹਨੇਵਾਲ਼ ਗੁਰੂ ਅਰਜਨ ਦੇਵ ਜੀ ਦੇ ਗੁਰੂ ਘਰ ਵਿਖੇ ਦਲੀਪ ਕੁਮਾਰ ਝਾਅ ਨਾਂ ਦੇ ਦੁਸਟ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਾੜੇ ਸਨ। ਉਸ ਕੇਸ ਦੀ ਪੁਲਿਸ ਵਲੋਂ ਅਧੂਰੀ ਇੰਨਵੈਸਟੀਗੇਸ਼ਨ ਕੀਤੀ ਗਈ। ਭਾਈ ਮਨਦੀਪ ਸਿੰਘ ਕੁੱਬੇ ਜਿਸ ਨੂੰ ਇਸ ਕੇਸ ਵਿੱਚ ਗੋਲ਼ੀ ਮਾਰਨ ਦੇ ਦੋਸ਼ ਵਜੋਂ ਨਾਮਜਦ ਕੀਤਾ ਗਿਆ ਸੀ ਦੇ ਵਕੀਲ ਸਾਹਿਬ ਨੇ ਜੱਜ ਸਾਹਿਬ ਨੂੰ ਬੀ. ਜੀ. ਪੀ ਦੇ ਕੌਸਲਰ ਟੀਟੂ ਦੇ ਰੋਲ ਦਾ ਖੁਲਾਸਾ ਕੀਤਾ ਸੀ, ਇਹਨਾਂ ਠੋਸ ਦਲੀਲਾਂ ਕਾਰਨ ਭਾਈ ਮਨਦੀਪ ਸਿੰਘ ਨੂੰ ਜਮਾਨਤ ਵੀ ਮਿਲ਼ੀ ਸੀ, ਪਰ ਧੰਨ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਸ ਨੇ ਇਸ ਕੇਸ ਵਿੱਚ ਤਹਿ ਤੱਕ ਜਾਣਾ ਜਰੂਰੀ ਨਾ ਸਮਝਿਆ ਕਿਉਂਕਿ ਟੀਟੂ ਬਾਦਲ ਸਾਹਿਬ ਦੇ ਪੀ. ਡਬਲਿਊ. ਡੀ ਮੰਤਰੀ ਢਿੱਲੋਂ ਦਾ ਖਾਸ ਬੰਦਾ ਹੈ। ਬਾਦਲ ਸਾਹਿਬ ਗੁਰੂ ਪ੍ਰਤੀ ਗਦਾਰੀਆਂ ਅਤੇ ਦਲਾਲਾ ਪ੍ਰਤੀ ਯਾਰੀਆਂ ਨੂੰ ਸਮਰੱਥ ਗੁਰੂ ਆਪ ਦੇਖ ਰਿਹਾ ਹੈ। ਏਸੇ ਦਲੀਪ ਕੁਮਾਰ ਝਾਅ ਨਾਮ ਦੇ ਦੋਸ਼ੀ ਤੇ ਬਾਦਲ ਸਾਹਿਬ ਦਾ ਗ੍ਰਹਿ ਵਿਭਾਗ ਜਿਆਦਾ ਹੀ ਮੇਹਰਬਾਨ ਵੀ ਰਿਹਾ। ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਦੁਸਟ ਤੇ 153 ਏ ਦਾ ਕੇਸ ਚਲਾਉਣ ਦੀ ਗ੍ਰਹਿ ਵਿਭਾਗ ਨੇ ਪ੍ਰਵਾਨਗੀ ਹੀ ਨਾ ਦਿੱਤੀ। ਅਜਿਹੀਆਂ ਢਿੱਲੀਆਂ ਕਾਰਵਾਈਆਂ ਦੋਸ਼ੀਆਂ ਦੇ ਹੌਸਲੇ ਵਧਾਉਂਦੀਆਂ ਹਨ। ਬਾਦਲ ਪਰਿਵਾਰ ਨੂੰ ਵੀ ਇਸ ਗੱਲ ਦਾ ਲੇਖਾ ਗੁਰੂ ਦੀ ਕਚਿਹਿਰੀ ਵਿੱਚ ਦੇਣਾ ਪਵੇਗਾ। ਜੇ ਉਸ ਟਾਈਮ ਕੋਈ ਸਖਤ ਕਾਰਵਾਈ ਹੋ ਜਾਂਦੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ਾ ਦੁਸਟ ਕੰਬਦਾ ਪਰ ਬਾਦਲ ਸਰਕਾਰ ਤਾਂ ਮੇਹਰਬਾਨ ਰਹੀ।
ਹੁਣ ਜਿਸ ਤਰੀਕੇ ਨਾਲ਼ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੀਤਾ ਗਿਆ ਜਿਸ ਤਰੀਕੇ ਚੈਲਿੰਜ ਕੀਤਾ ਗਿਆ ਅਤੇ ਜਿਸ ਤਰੀਕੇ ਗਲ਼ੀਆਂ ਵਿੱਚ ਖਿਲਾਰਿਆ ਗਿਆ ਏਹ ਕਿਸੇ ਆਮ ਇੰਨਸਾਨ ਦੀ ਕਾਰਵਾਈ ਨਹੀਂ ਹੋ ਸਕਦੀ। ਕਿੰਡੀ ਵੱਡੀ ਸਰਕਾਰੀ ਤਾਕਤ ਹੋਵੇਗੀ ਉਸ ਪਿੱਛੇ ਜਿਸ ਨੂੰ ਭੋਰਾ ਖੌਫ ਨਾ ਆਇਆ। ਪੂਰੇ ਪੰਜਾਬ ਵਿੱਚ ਅੱਗ ਲੱਗੀ ਹੋਏ ਅਤੇ ਉਪਰੋਥਲੀ ਹੋਰ ਘਟਨਾਵਾਂ ਵਾਪਰ ਜਾਣ, ਕੌਣ ਲਗਾਉਣਾ ਚਾਹੁੰਦਾ ਹੈ ਪੰਜਾਬ ਨੂੰ ਲਾਬੂ? ਉਹ ਤਾਕਤਾਂ ਜੋ 2017 ਦੀਆਂ ਚੋਣਾ ਕਿਸੇ ਵੀ ਕੀਮਤ ਤੇ ਜਿੱਤਣਾ ਚਾਹੁੰਦੀਆਂ ਹਨ ਜਾਂ ਉਹ ਤਾਕਤਾਂ ਜਿਹਨਾਂ ਦਾ ਮੰਦਾ ਪਿਆ ਹੋਇਆਂ ਹੈ ਜਾਂ ਉਹ ਤਾਕਤਾਂ ਜਿਹਨਾਂ ਨੇ 1984 ਵਿੱਚ ਸਿੱਖਾਂ ਦਾ ਨਸਲਕੁਸ਼ੀ ਕੀਤੀ ਜਾਂ ਉਹ ਤਾਕਤਾਂ ਜੋ ਸਿੱਖੀ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੀਆਂ ਹਨ ਜਾਂ ਉਹ ਤਾਕਤਾਂ ਜੋ ਸਿੱਖ ਨੌਜੁਆਨਾਂ ਦੇ ਹੱਥਾਂ ਵਿੱਚ ਗੰਨ ਦੇਖਣਾ ਚਾਹੁੰਦੀਆਂ ਹਨ ਜਾ ਉਹ ਤਾਕਤਾ ਜੋ ਪੰਜਾਬ ਵਿੱਚ ਰਾਸਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੀਆਂ ਹਨ ਜਾਂ ਉਹ ਤਾਕਤਾਂ ਜੋ ਗੁਰੂ ਨਾਲ਼ੋ ਤੋੜਨ ਲਈ ਯਤਨਸ਼ੀਲ ਹਨ। ਕੋਈ ਵੀ ਹੋਵੇ ਸੱਚਮੁੱਚ ਬਹੁਤ ਵੱਡੀ ਸ਼ਾਜਿਸ ਰਚੀ ਜਾ ਰਹੀ ਹੈ। ਖਾਲਸੇ ਪੰਥ ਨੂੰ ਠਰੰਮੇ ਨਾਲ਼ ਸੋਚ ਕੇ ਅੱਗੇ ਵਧਣ ਦੀ ਲੋੜ ਹੈ। ਲੋੜ ਤੋਂ ਵੱਧ ਕਾਹਲ਼, ਲੋੜ ਤੋਂ ਵੱਧ ਸੁਸਤੀ, ਸਿਰ ਦੇਣ ਨਾਲ਼ੋ ਸਿਰਾਂ ਦੀ ਵਰਤੋਂ ਦੇ ਸਿਧਾਂਤ ਨੂੰ ਅਪਨਾਉਣਾ ਹੋਵੇਗਾ। ਧੰਨ ਨੇ ਉਹ ਮਾਵਾਂ ਜੀਹਨਾਂ ਦੇ ਪੁੱਤ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਲਈ ਸ਼ਹੀਦ ਹੋਏ ਏਨਾ ਕਹਿ ਕੇ ਨਹੀਂ ਸਰਨਾ ਕੁੱਝ ਕਰਨਾ ਵੀ ਪਉ। ਇਹ ਓਹੀ ਤਾਕਤਾਂ ਹਨ ਜਿਹੜੀਆਂ ਦਾਦਰੀ ਦੀਆਂ ਘਟਨਾਵਾਂ ਕਰ ਰਹੀਆਂ ਹਨ ਜੀਹਨਾਂ ਅੱਗੇ ਪ੍ਰਧਾਨ ਮੰਤਰੀ ਵੀ ਖਾਮੋਸ਼ ਹਨ। ਅਸੀਂ ਪੰਜਾਬ ਨੂੰ ਖੁਦਮੁਖਤਿਆਰੀ ਦੀ ਗੱਲ ਕਰਦੇ ਹਾਂ ਇਹ ਪੰਜਾਬ ਨੂੰ ਅਪੰਗ ਸੂਬਾ ਬਣਾਉਣ ਤੇ ਤੁਲੇ ਹਨ ਜਿਵੇਂ ਉੱਪ ਮੁੱਖ ਮੰਤਰੀ ਨੇ ਆਖ ਦਿੱਤਾ ਕਿ ਪੁਲਿਸ ਨੇ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਉਹ ਕਿਹੜੀਆਂ ਤਾਕਤਾਂ ਹਨ ਜੋ ਪੁਲਿਸ ਨੂੰ ਸਿੱਧੀਆਂ ਹਿਦਾਇਤਾਂ ਦੇ ਰਹੀਆਂ ਹਨ। ਸਿੱਖਾਂ ਬਾਰੇ ਸਿੱਖਾਂ ਦੀ ਪਾਰਟੀ ਤੋਂ ਬਿਨਾ ਹੋਰ ਕੋਈ ਜਿੰਨੀ ਵੀ ਮਰਜੀ ਦੁੱਧ ਧੋਤੀ ਪਾਰਟੀ ਹੋਵੇ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦੀ।
ਜੇ ਪੰਜਾਬ ਦੀ ਅਕਾਲੀ ਸਰਕਾਰ ਆਪਣੇ ਆਪ ਨੂੰ ਸਿੱਖਾਂ ਦੀ ਸਰਕਾਰ ਕਹਿੰਦੀ ਹੈ ਤਾਂ ਇਹ ਜਥੇਦਾਰਾਂ ਨੁੰ ਆਪਣੇ ਚੁੰਗਲ਼ ਵਿੱਚੋਂ ਅਜਾਦ ਕਰਵਾਏ। ਪੰਥ ਨੁੰ ਸਰਬੱਤ ਖਾਲਸਾ ਬੁਲਾ ਲੈਣ ਦੇਵੇ ਅਤੇ ਸਰਬੱਤ ਖਾਲਸੇ ਦੌਰਾਨ ਜਥੇਦਾਰ ਸਮੇਤ ਹੋਰ ਜਿਹੜੇ ਵੀ ਪੰਥ ਦੇ ਦਰਪੇਸ਼ ਮਾਮਲੇ ਹਨ ਉਹਨਾਂ ਤੇ ਇੱਕ ਸਾਝੀ ਰਾਏ ਬਣਾ ਕੇ ਚੱਲਿਆ ਜਾਵੇ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ਿਆਂ ਵਿਰੁੱਧ ਸਖਤ ਕਾਨੂੰਨ ਬਣੇ। ਉਸ ਨੂੰ ਫਾਂਸੀ ਦੀ ਸਜਾ ਤੱਕ ਦਾ ਪ੍ਰਾਵਧਾਨ ਹੋਵੇ।
ਦੋ ਨੌਜੁਆਨਾਂ ਨੂੰ ਸ਼ਹੀਦ ਕਰਨ ਵਾਲ਼ੀ ਬਾਜਾਖਾਨਾ ਦੀ ਚੌਂਕੀ ਇੰਚਾਰਜ ਅਤੇ ਸੀਨੀਅਰ ਅਧਿਕਾਰੀਆਂ ਤੇ ਮੁਕੱਦਮੇਂ ਦਰਜ ਕਰਕੇ ਕਰੜੀ ਸਜਾ ਦਿਲਵਾਈ ਜਾਵੇ।
ਦੋਸ਼ੀਆਂ ਖਿਲਾਫ ਕਰੜੀ ਕਾਰਵਾਈ ਕਰਕੇ ਸ਼ਾਜਿਸ਼ ਨੂੰ ਨੰਗਾ ਕੀਤਾ ਜਾਵੇ, ਗੁਰੂ ਘਰਾਂ ਵਿੱਚ ਗੁਰੂ ਸਾਹਿਬ ਦੀ ਸਕਿਉਰਟੀ ਨੂੰ ਯਕੀਨੀ ਬਣਾਇਆ ਜਾਵੇ।
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
9872099100


(ਨੋਟ:- ਡਾ: ਦਲਵਿੰਦਰ ਸਿੰਘ ਗ੍ਰੇਵਾਲ ਦਾ ਇੱਕ ਲੇਖ ਪੰਜਾਬ ਦੇ ਹਾਲਾਤਾਂ ਬਾਰੇ ਅੱਜ ਮੁੱਖ ਪੰਨੇ ਪਾਇਆ ਗਿਆ ਹੈ ਜੋ ਕਿ ਕੱਲ ਛਪਣਾ ਸੀ ਪਰ ਉਹਨਾ ਨੇ ਕਾਹਲੀ ਵਿੱਚ ਖਾਲੀ ਈ-ਮੇਲ ਭੇਜ ਦਿੱਤੀ ਸੀ। ਇਸ ਲੇਖ ਵਿੱਚ ਉਹਨਾ ਨੇ ਬੰਦੂਕਾਂ ਅਤੇ ਤਲਵਾਰਾਂ ਦੀ ਥਾਂ ਤੇ ਦਿਮਾਗ ਵਰਤਣ ਦੀ ਸਲਾਹ ਦਿੱਤੀ ਹੈ। ਪਾਠਕਾਂ ਨੂੰ ਇਹ ਲੇਖ ਜਰੂਰ ਪੜ੍ਹਨਾ ਚਾਹੀਦਾ ਹੈ। ਜੋ ਅੱਜ ਅਖਬਾਰਾਂ ਵਿਚ ਪੱਤਰੇ ਪਾੜਨ ਵਾਲੇ ਦੋਸ਼ੀਆਂ ਬਾਰੇ ਖ਼ਬਰ ਛਪੀ ਹੈ ਜਿਹੜੀ ਕਿ ਅਸੀਂ ਇਸ ਪੰਨੇ ਤੇ ਵੀ ਪਾ ਰਹੇ ਹਾਂ। ਜੇ ਕਰ ਇਹ ਸਹੀ ਹੋਵੇ ਤਾਂ ਸਿੱਖਾਂ ਨੂੰ ਹੋਰ ਵੀ ਜਿਆਦਾ ਅਕਲ ਵਰਤਣ ਦੀ ਲੋੜ ਹੈ -ਸੰਪਾਦਕ)


19/10/15)
ਹਰਲਾਜ ਸਿੰਘ ਬਹਾਦਰਪੁਰ

ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਤੇ ਵਿਸ਼ੇਸ਼

ਉਂਝ ਭਾਵੇਂ ਅਸੀਂ ਹਰ ਰੋਜ ਸ਼ੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ ਕਰਦੇ ਹਾਂ ਪਰ ਅਸਲ ਵਿੱਚ ਹੁਕਮਨਾਮੇ ਆਰ. ਐਸ. ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਹੀ ਮੰਨਦੇ ਹਾਂ।

ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ ਭਾਦੋਂ ਦੀ ਮੱਸਿਆ 1661 ਵਿੱਚ ਇਹ ਕਾਰਜ ਸੰਪੂਰਨ ਹੋਇਆ। ਭਾਦੋਂ ਦੀ ਏਕਮ ਵਾਲੇ ਦਿਨ ਇਸ ਪੋਥੀ (ਗ੍ਰੰਥ) ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੋਥੀ (ਗ੍ਰੰਥ) ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਤੋਂ ਬਾਅਦ ਨਾਂਦੇੜ (ਮਹਾਂਰਾਸ਼ਟਰ) ਵਿਖੇ 7 ਅਕਤੂਬਰ 1708 ਨੂੰ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਹੁਣ ਸਿੱਖ ਕੌਮ ਵਾਸਤੇ ਉੱਚੀ ਸੁੱਚੀ ਜੀਵਨ ਜਾਂਚ ਲਈ ਮਾਰਗ ਦਰਸ਼ਕ, ਸਰਬ ਪ੍ਰਮਾਣਿਤ ਅਤੇ ਸਰਬੋਤਮ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਗ੍ਰੰਥਾਂ, ਰਹਿਤ ਨਾਮਿਆਂ ਨੂੰ ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਸਾਡੀ ਬੇਸਮਝੀ ਤੋਂ ਵੱਧ ਕੁੱਝ ਵੀ ਨਹੀਂ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਪੜ੍ਹ ਵਿਚਾਰ ਕੇ ਆਪਣੇ ਮਨ ਵਿੱਚ ਵਸਾਈਏ, ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਦਿਆਂ ਗੁਰੂ ਵਾਲੇ ਬਣਕੇ ਗੁਰਮਤਿ ਦੇ ਰਾਹ ਚੱਲਦੇ ਹੋਏ ਆਪਣਾ ਜੀਵਨ ਸਫਲ ਬਣਾਈਏ। ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:- ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ (ਪੰਨਾ ਨੰ: 127) ਅਤੇ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (ਪੰਨਾ ਨੰ: 667) ਸਿੱਖ ਕੌਮ ਵਿੱਚ ਅੱਜ ਕਾਫੀ ਮਤਭੇਦ ਹਨ। ਪਰ ਮੱਤ ਭੇਦ ਹੋਣ ਦੇ ਬਾਵਜੂਦ ਸਮੁੱਚੀ ਸਿੱਖ ਕੌਮ ਇਸ ਗੱਲ ਉੱਪਰ ਇੱਕ ਮੱਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਇਸੇ ਸੋਚ ਅਧੀਨ ਸਿੱਖ ਕੌਮ ਹੋਰ ਮੱਤਾਂ ਹਿੰਦੂ, ਮੁਸਲਿਮ, ਇਸਾਈ, ਜੈਨੀ, ਬੋਧੀ ਆਦਿ ਦੀ ਕਿਸੇ ਪੁਸਤਕ ਨੂੰ ਮਹੱਤਤਾ ਨਹੀਂ ਦਿੰਦੀ ਕਿ ਸਾਡੇ ਕੋਲ ਸਰਬੋਤਮ ਗੁਰੂ ਗ੍ਰੰਥ ਸਾਹਿਬ ਜੀ ਹਨ ਜੋ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਹਰ ਸਵਾਲ ਦਾ ਜਵਾਬ ਅਤੇ ਹਰ ਚੰਗੀ ਮਾੜੀ ਗੱਲ ਦੀ ਸਾਨੂੰ ਸੋਝੀ ਬਖਸ਼ ਰਹੇ ਹਨ। ਭਾਵ ਕਿ ਹਰ ਖੇਤਰ ਵਿੱਚ ਸਾਡੀ ਅਗਵਾਈ ਕਰ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵੇਰ ਸ਼ਾਮ ਗੁਰੂ ਮਾਨਿਓ ਗ੍ਰੰਥ ਦੇ ਰੱਟੇ ਲਾਉਣ ਵਾਲਿਆਂ ਨੇ ਨਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਿਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਲਈ ਹੈ। ਅੰਦਰੂਨੀ ਤੌਰ ਤੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਬਹੁਤ ਸਾਰੀਆਂ ਕੱਚੀਆਂ ਬਾਣੀਆਂ ਨੂੰ ਉੱਤਮ ਮੰਨਦੇ ਹੀ ਰਹੇ ਹਾਂ, ਪਰ ਹੁਣ ਤਾਂ ਬਾਹਰੀ ਤੌਰ ਤੇ ਵੀ ਇੱਕ ਹੋਰ ਗ੍ਰੰਥ (ਬਚਿੱਤਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਤਖਤ ਦੀ ਮਾਲਕੀ ਨੂੰ ਵੀ ਖਤਮ ਕਰ ਚੁੱਕੇ ਹਾਂ ਅੱਜ ਅਸੀਂ ਕਹਿਣ ਨੂੰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਕਹਾਉਂਦੇ ਹਾਂ ਪਰ ਸਾਡੇ ਸਿੱਖਿਆ ਦਾਤੇ (ਹੋਰ ਗ੍ਰੰਥ) ਵੱਡੀ ਗਿਣਤੀ ਵਿੱਚ ਹੋਰ ਹੀ ਹਨ, ਜਿੰਨਾਂ ਉੱਪਰ ਅਸੀਂ ਗੁਰਬਾਣੀ ਨਾਲੋਂ ਵੀ ਵੱਧ ਭਰੋਸਾ ਕਰਦੇ ਹਾਂ। ਜਿਵੇਂਕਿ ਬਾਣੀ ਭਾਈ ਗੁਰਦਾਸ ਜੀ, ਬਚਿੱਤਰ ਨਾਟਕ (ਅਖੌਤੀ ਦਸ਼ਮ ਗ੍ਰੰਥ), ਬਾਣੀ ਭਾਈ ਨੰਦ ਲਾਲ ਜੀ, ਜਨਮ ਸਾਖੀ ਭਾਈ ਬਾਲੇ ਵਾਲੀ, ਗਯਾਨ ਰਤਨਾਵਲੀ, ਭਗਤ ਰਤਨਾਵਲੀ, ਸਰਬ ਲੋਹ ਗ੍ਰੰਥ, ਰਤਨ ਮਾਲ (ਸੌ ਸਾਖੀ), ਤਨਖਾਹ ਨਾਮਾ, ਰਹਿਤਨਾਮਾ ਦਯਾ ਸਿੰਘ, ਰਹਿਤ ਨਾਮਾ ਚੌਪਾ ਸਿੰਘ, ਰਹਿਤਨਾਮਾ ਪ੍ਰਹਿਲਾਦ ਸਿੰਘ, ਰਹਿਤਨਾਮਾ ਦੇਸਾ ਸਿੰਘ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਪੰਥ ਪ੍ਰਕਾਸ਼, ਗੁਰ ਪ੍ਰਤਾਪ ਸੂਰਯ, ਨਾਨਕ ਪ੍ਰਕਾਸ਼, ਮੁਕਤ ਨਾਮਾ ਆਦਿ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਅਸੀਂ ਉਪਰੋਕਤ ਲਿਖੇ ਗ੍ਰੰਥਾਂ (ਪੁਸਤਕਾਂ) ਵਿੱਚੋਂ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਪਰ ਸਮਝਣ ਲੱਗ ਪੈਂਦੇ ਹਾਂ, ਜਿਵੇਂਕਿ ਕੁੱਝ ਵੀਰ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਪ੍ਰਚਾਰ ਰਹੇ ਹੁੰਦੇ ਹਨ, ਕੋਈ ਜਥੇਦਾਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਹਰੇਕ ਗੁਰੂ ਘਰ ਵਿੱਚ ਕਰਨ ਦੀ ਹਦਾਇਤ ਦੇ ਰਿਹਾ ਹੁੰਦਾ ਹੈ, ਕੋਈ ਸੌ ਸਾਖੀ ਨੂੰ ਪੂਰਨ ਸੱਚ ਮੰਨੀ ਬੈਠਾ ਹੈ। ਕੋਈ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀ ਕਥਾ ਕਰਨ ਨੂੰ ਹੀ ਪਹਿਲ ਦਿੰਦਾ ਹੈ, ਕੋਈ ਕਿਸੇ ਰਹਿਤਨਾਮੇ ਅਨੁਸਾਰ ਚੱਲਣ ਲਈ ਪ੍ਰੇਰ ਰਿਹਾ ਹੁੰਦਾ ਹੈ, ਕੋਈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ਨੰ: 473) ਦੇ ਸ਼ਬਦਾਂ ਰਾਹੀਂ ਇਸਤਰੀ ਜਾਤੀ ਦੇ ਹੱਕ ਵਿੱਚ ਨਾਅਰਾ ਮਾਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਸਾਰੇ ਹੱਦਾਂ ਬੰਨੇ ਪਾਰ ਕਰਦਿਆਂ ਇਸਤਰੀ ਜਾਤੀ ਦੇ ਬੇਇੱਜਤੀ ਕਰਨ ਵਾਲੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਰਿਹਾ ਹੈ। ਮੰਨ ਲਉ ਕਿ ਜਿੰਨੇ ਹੋਰ ਗ੍ਰੰਥ (ਪੁਸਤਕਾਂ) ਸਿੱਖ ਮੱਤ ਵਿੱਚ ਆ ਗਏ ਅਸੀਂ ਵਗੈਰ ਸੋਚੇ ਸਮਝੇ ਉਨ੍ਹਾਂ ਨੂੰ ਪੂਰਾ ਸੱਚ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਗ੍ਰੰਥ ਮੰਨ ਕੇ ਉਨ੍ਹਾਂ ਤੋਂ ਸੇਧ ਲੈਣ ਦਾ ਪ੍ਰਚਾਰ ਕਰਨ ਲੱਗ ਗਏ। ਮੇਰਾ ਇੱਥੇ ਇਹ ਲਿਖਣ ਦਾ ਮਤਲਬ ਇਹ ਨਹੀਂ ਕਿ ਉਪਰੋਕਤ ਲਿਖੀਆਂ ਸਾਰੀਆਂ ਪੁਸਤਕਾਂ ਹੀ ਮਾੜੀਆਂ ਹਨ ਜਾਂ ਕਿਸੇ ਵਿੱਚ ਕੋਈ ਵੀ ਗੱਲ ਚੰਗੀ ਨਹੀਂ ਹੈ। ਮੇਰਾ ਮਤਲਬ ਤਾਂ ਇਹ ਹੈ ਕਿ ਸਿੱਖਾਂ ਲਈ ਸਰਵੋਤਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। ਗੁਰਬਾਣੀ ਤੋਂ ਬਾਹਰੀ ਹੋਰ ਕੋਈ ਵੀ ਪੁਸਤਕ ਭਾਵੇਂ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਉਹ ਗੁਰਬਾਣੀ ਦੀ ਥਾਂ ਨਹੀਂ ਲੈ ਸਕਦੀ। ਸਾਨੂੰ ਗੁਰੂ ਦਾ ਹੁਕਮ ਵੀ ਹੈ ਕਿ:- ਆਵਹੁ ਸਿਖ ਸਤਿਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆਂ ਸਿਰਿ ਬਾਣੀ॥ … … … … …. . ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ ਨੰ: 920) ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰ ਹੀ ਹਿਰਦੇ ਵਿੱਚ ਵਸਾਉਣੀ ਚਾਹੀਂਦੀ ਹੈ, ਹਾਂ ਜੋ ਗ੍ਰੰਥ (ਪੁਸਤਕਾਂ) ਗੁਰਬਾਣੀ ਅਨੁਸਾਰ ਗੁਰਮਤਿ ਦੀ ਸਹੀ ਜਾਣਕਾਰੀ ਦਿੰਦੇ ਹੋਣ ਉਹ ਪੜ ਲੈਣੇ ਕੋਈ ਮਾੜੀ ਗੱਲ ਵੀ ਨਹੀਂ ਹੈ। ਕਈ ਗ੍ਰੰਥਾਂ ਵਿੱਚ ਕੁੱਝ ਗੱਲਾਂ ਗੁਰਮਤਿ ਅਨੁਸਾਰੀ ਅਤੇ ਕੁੱਝ ਗੁਰਮਤਿ ਵਿਰੋਧੀ ਵੀ ਹੁੰਦੀਆਂ ਹਨ ਪਰ ਅਸੀਂ ਜਾਣਦੇ ਹੋਏ ਵੀ ਅਜਿਹੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਉਸ ਗ੍ਰੰਥ ਵਿੱਚੋਂ ਹਟਾਉਣ ਦੀ ਥਾਂ ਉਸ ਨੂੰ ਸਾਰੇ ਦੇ ਸਾਰੇ ਨੂੰ ਹੀ (ਠੀਕ ਗਲਤ ਸਮੇਤ) ਕਾਇਮ ਰੱਖਣ ਦੇ ਹਮਾਇਤੀ ਬਣ ਜਾਂਦੇ ਹਾਂ। ਇਸਨੂੰ ਚੰਗੀ ਸੋਚ ਨਹੀਂ ਕਿਹਾ ਜਾ ਸਕਦਾ। ਸਾਡੇ ਲਈ ਪਹਿਲ ਦੇ ਅਧਾਰ ਉੱਪਰ ਗੁਰਬਾਣੀ ਦੀ ਵਿਚਾਰ ਹੀ ਹੋਣੀ ਚਾਹੀਂਦੀ ਹੈ। ਦੂਜੇ ਥਾਂ ਤੇ ਉਹ ਪੁਸਤਕਾਂ ਜੋ ਗੁਰਮਤਿ ਅਨੁਸਾਰੀ ਹੋਣ ਉਹਨਾ ਦੀ ਵਿਚਾਰ ਵੀ ਕੀਤੀ ਜਾ ਸਕਦੀ ਹੈ, ਪਰ ਅੰਤਿਮ ਫੈਸਲਾ ਗੁਰਬਾਣੀ ਅਨੁਸਾਰ ਹੀ ਹੋਵੇ ਅਤੇ ਅਸੀਂ ਪਹਿਰਾ ਵੀ ਗੁਰਬਾਣੀ ਦੀ ਸੇਧ ਉੱਪਰ ਹੀ ਦੇਈਏ। ਜੇ ਕਿਸੇ ਗੁਰਸਿੱਖ ਜਾਂ ਵਿਦਵਾਨ ਨੇ ਕੁੱਝ ਚੰਗਾ ਲਿਖਿਆ ਹੈ ਉਹ ਪੜ੍ਹ ਵਿਚਾਰ ਲੈਣਾ ਚਾਹੀਂਦਾ ਹੈ। ਉਸ ਵਿੱਚੋਂ ਕੋਈ ਚੰਗੀ ਗੱਲ ਮਿਲੇ ਤਾਂ ਉਸ ਨੂੰ ਗ੍ਰਹਿਣ ਵੀ ਕਰ ਲੈਣਾ ਚਾਹੀਂਦਾ ਹੈ ਪਰ ਉਸਨੂੰ ਅੰਤਿਮ ਸੱਚ ਮੰਨ ਕੇ ਉਸੇ ਅਨੁਸਾਰ ਜੀਵਨ ਜਿਉਣ ਤੱਕ ਨਹੀਂ ਪਹੁੰਚ ਜਾਣਾ ਚਾਹੀਂਦਾ, ਕਿਉਂਕਿ ਉਸ ਵਿੱਚ ਵੀ ਕੋਈ ਭੁੱਲ ਹੋ ਸਕਦੀ ਹੈ, ਹਰ ਕੋਈ ਵਿਦਵਾਨ ਤੇ ਲੇਖਕ ਵੀ ਭੁੱਲਣ ਹਾਰ ਹੋ ਸਕਦਾ ਹੈ। ਜਿਵੇਂਕਿ ਗੁਰਵਾਕ ਹੈ:- ਭੁਲਣ ਅੰਦਰਿ ਸਭੁ ਕੋ॥ ਅਭੁਲੁ ਗੁਰੂ ਕਰਤਾਰੁ॥ (ਪੰਨਾ ਨੰ: 61) ਉਹ ਕਿਹੜਾ ਉੱਤਰ ਹੈ ਜਾਂ ਉਹ ਕਿਹੜੀ ਸੇਧ ਹੈ ਜੋ ਸਾਨੂੰ ਗੁਰਬਾਣੀ ਵਿੱਚੋਂ ਨਹੀਂ ਮਿਲਦੀ, ਜਦੋਂ ਸਾਨੂੰ ਗੁਰਬਾਣੀ ਹਰ ਪੱਖ ਤੋਂ ਅਗਵਾਈ ਦੇ ਰਹੀ ਹੈ ਫਿਰ ਸਾਨੂੰ ਹੋਰ ਪੁਸਤਕਾਂ ਅਤੇ ਮਨੁੱਖਾਂ ਪਿੱਛੇ ਭੱਜਣ ਦੀ ਕੀ ਲੋੜ ਹੈ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿੱਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜੱਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ। ਉਂਝ ਭਾਵੇਂ ਅਸੀਂ ਹਰ ਰੋਜ ਸ਼ੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ ਕਰਦੇ ਹਾਂ ਪਰ ਅਸਲ ਵਿੱਚ ਹੁਕਮਨਾਮੇ ਆਰ. ਐਸ. ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਹੀ ਮੰਨਦੇ ਹਾਂ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਅਤੇ ਗੁਰ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ, ਅਖੌਤੀ ਜਥੇਦਾਰਾਂ ਦੇ ਜੀ ਹਜੂਰੀਏ ਬਣ ਕੇ ਸਿੰਘ ਸਾਹਿਬ, ਭਾਈ ਸਾਹਿਬ ਅਤੇ ਪੰਥ ਰਤਨ ਦੀਆਂ ਪਦਵੀਆਂ ਪਾ ਲੈਂਦੇ ਹਨ। ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਨਾ ਮੰਨਣ ਵਾਲਿਆਂ ਨੂੰ, ਗੁਰ ਹੁਕਮਾਂ ਅਨੁਸਾਰ ਚਲਦਿਆਂ ਹੋਇਆਂ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਂਦਾ ਹੈ। ਹਰ ਇੱਕ ਡੇਰੇ, ਜਥੇ, ਟਕਸਾਲ, ਠਾਠ ਦੀ ਆਪੋ-ਆਪਣੀ ਵੱਖੋ-ਵੱਖਰੀ ਰਹਿਤ ਮਰਯਾਦਾ ਹੈ, ਹਰ ਇੱਕ ਦੇ ਆਪੋ-ਆਪਣੇ ਵੱਖੋ-ਵੱਖਰੇ ਮਹਾਂਪੁਰਸ਼, ਬ੍ਰਹਮ ਗਿਆਨੀ, ਸੰਤ, ਅਤੇ ਜਥੇਦਾਰ ਹਨ। ਸਭ ਦੇ ਮੁਖੀਆਂ ਦੇ ਆਪੋ-ਆਪਣੇ ਵਚਨ ਤੇ ਪ੍ਰਵਚਨ ਹਨ। ਮੰਨ ਲਉ ਕਿ ਜੇ ਕਿਸੇ ਗੁਰਸਿੱਖ ਨੇ ਸੱਚਾ ਜੀਵਨ ਜੀਵਿਆ ਹੈ ਅਤੇ ਲਿਖਿਆ ਵੀ ਸੋਹਣਾ ਹੈ ਤਾਂ ਇਹ ਵੀ ਸੱਚ ਹੈ ਕਿ ਉਸ ਨੂੰ ਇਹ ਸੋਝੀ (ਗੁਰਮਤਿ) ਗੁਰਬਾਣੀ ਤੋਂ ਹੀ ਮਿਲੀ ਹੈ। ਇਸ ਲਈ ਅਜਿਹੇ ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਅਤੇ ਉਸਦੀ ਲਿਖਤ ਨੂੰ ਪੜ੍ਹ ਕੇ ਉਸ ਨਾਲ ਜੁੜਨ ਦੀ ਵਜਾਇ ਸਾਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਅਸੀਂ ਉਸ ਗੁਰਸਿੱਖ ਦੇ ਚੇਲੇ ਬਣਕੇ ਉਸਨੂੰ ਗੁਰੂਆਂ ਦੇ ਸ਼ਰੀਕ ਵੱਜੋਂ ਸਥਾਪਿਤ ਕਰਕੇ ਆਪਣਾ ਰਾਹ ਦਸੇਰਾ ਪ੍ਰਚਾਰਨ ਲੱਗ ਜਾਈਏ। ਜਿਸ ਗੁਰਬਾਣੀ ਨੂੰ ਪੜ੍ਹ ਕੇ ਉਹ ਚੰਗਾ ਬਣਿਆ ਹੈ, ਸਾਨੂੰ ਵੀ ਉਸੇ ਗੁਰਬਾਣੀ ਤੋਂ ਸੇਧ ਲੈਣੀ ਚਾਹੀਂਦੀ ਹੈ। ਫਿਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਇੱਕ ਮੱਤ ਦੇ ਧਾਰਨੀ ਕਹਾ ਸਕਦੇ ਹਾਂ। ਪਰ ਅੱਜ ਤਾਂ ਸਾਡੀਆਂ ਮੱਤਾਂ ਵਿੱਚ ਬੜੇ ਮਤਭੇਦ ਹਨ, ਕੀ ਇੱਕ ਗੁਰੂ ਦੇ ਸਿੱਖਾਂ ਦੀਆਂ ਮੱਤਾਂ ਵਿੱਚ ਇੰਨੇ ਵਖਰੇਵੇਂ ਹੋ ਸਕਦੇ ਹਨ? ਨਹੀਂ, ਇੱਕ ਗੁਰੂ ਨੂੰ ਮੰਨਣ ਵਾਲਿਆਂ ਦੀਆਂ ਮੱਤਾਂ ਵਿੱਚ ਏਨੇ ਵਖਰੇਵੇਂ ਨਹੀਂ ਹੋਇਆ ਕਰਦੇ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਛੁਪੇ ਹੋਏ ਵੱਖ ਵੱਖ ਮੱਤਾਂ ਦੇ ਮੁਖੀਆਂ ਅਤੇ ਵੱਖਰੇ-ਵੱਖਰੇ ਗ੍ਰੰਥਾਂ (ਪੁਸਤਕਾਂ) ਦੇ ਚੇਲੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰਨ ਸੇਧ ਨਾ ਲੈਣ ਦੀਆਂ ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਪਰਤੱਖ ਹਨ। ਜਿਵੇਂਕਿ ਸਿੱਖ ਮੱਤ ਦੇ ਤਿੰਨ ਮੁੱਢਲੇ ਅਸੂਲ (ਨੇਮ) ਹਨ, ਨਿਤਨੇਮ ਕਰਨਾ, ਅਰਦਾਸ ਕਰਨੀ ਅਤੇ ਖੰਡੇ ਦੀ ਪਹੁਲ ਲੈਣੀ। ਇੰਨ੍ਹਾਂ ਤਿੰਨਾਂ ਨੇਮਾਂ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਹੋਰ ਰਚਨਾਵਾਂ/ ਬਾਹਰੀ ਬਾਣੀਆਂ ਨੂੰ ਵੱਧ ਉੱਤਮ ਮੰਨਦੇ ਹਾਂ। ਜਿਵੇਂ ਕਿ ਨਿੱਤਨੇਮ ਕਰਨ ਲਈ ਵੀ ਸਾਨੂੰ ਪੰਜ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦੀਆਂ। ਜਿਸ ਕਾਰਨ ਅਸੀਂ ਜਿਸ ਗ੍ਰੰਥ ਨੂੰ ਗੁਰੂ ਮੰਨਦੇ ਹਾਂ, ਉਸ ਵਿੱਚੋਂ ਸਿਰਫ ਦੋ ਬਾਣੀਆਂ ਪੜ੍ਹਦੇ ਹਾਂ, ਬਾਹਰਲੇ ਹੋਰ ਗ੍ਰੰਥਾਂ (ਬਚਿੱਤਰ ਨਾਟਕ) ਵਿੱਚੋਂ ਤਿੰਨ ਬਾਣੀਆਂ ਪੜ੍ਹਦੇ ਹਾਂ। ਸਾਡੀ ਨਿੱਤ ਦੀ ਅਰਦਾਸ ਵਿੱਚ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਾਂ ਗੁਰਬਾਣੀ ਦਾ ਹੋਰ ਕੋਈ ਸ਼ਬਦ ਹੀ ਨਹੀਂ ਹੈ। ਜਦਕਿ ਤੂ ਠਾਕੁਰੁ ਤੁਮ ਪਹਿ ਅਰਦਾਸਿ॥ (ਪੰਨਾ ਨੰ: 268) ਜਿਹੇ ਅਰਦਾਸ ਨਾਲ ਸੰਬੰਧਿਤ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ, ਪਰ ਪਤਾ ਨਹੀਂ ਅਜਿਹੇ ਸ਼ਬਦ ਸਾਨੂੰ ਕਿਉਂ ਚੰਗੇ ਨਹੀਂ ਲੱਗੇ ਜਿਸ ਕਾਰਨ ਅਰਦਾਸ ਦੀ ਸਾਰੀ ਸ਼ਬਦਾਵਲੀ ਸਾਨੂੰ ਬਾਹਰੋਂ ਹੀ ਲੈਣੀ ਪਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ ਨੰ: 982) ਦਾ ਪਾਠ ਪੜ੍ਹਨ ਵਾਲਿਆਂ ਸਾਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਵੀ ਸਾਰੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲੀਆਂ, ਇਸ ਵਾਸਤੇ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੋ ਬਾਣੀਆਂ ਹੀ ਮਿਲੀਆਂ ਹਨ ਬਾਕੀ ਦੀਆਂ ਤਿੰਨੇ ਬਾਣੀਆਂ ਬਚਿੱਤਰ ਨਾਟਕ ਵਿੱਚੋਂ ਲੈਣੀਆਂ ਪਈਆਂ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਦੀਆਂ ਰਚਨਾਵਾਂ ਲੈ ਕੇ ਕਾਰਜ ਕਰਨ ਦੀ ਸੋਚ ਵੇਖ ਮਹਿਸੂਸ ਹੁੰਦਾ ਹੈ ਕਿ ਸਾਡਾ ਗੁਰੂ ਅਧੂਰਾ ਹੈ, ਕਿਉਂਕਿ ਇਸ ਵਿੱਚ ਨਾ ਤਾਂ ਨਿਤਨੇਮ ਲਈ ਬਾਣੀਆਂ ਪੂਰੀਆਂ ਹਨ, ਨਾ ਅਰਦਾਸ ਲਈ ਕੋਈ ਸ਼ਬਦ ਹੈ ਅਤੇ ਨਾ ਹੀ ਖੰਡੇ ਦੀ ਪਹੁਲ ਤਿਆਰ ਕਰਨ ਲਈ ਪੂਰੀਆਂ ਬਾਣੀਆਂ ਇਸ ਵਿੱਚੋਂ ਮਿਲਦੀਆਂ ਹਨ, ਰਹਿਤਾਂ ਅਤੇ ਕੁਰਹਿਤਾਂ ਦੱਸਣ ਲਈ ਵੀ ਸਾਨੂੰ ਹੋਰ ਗ੍ਰੰਥਾਂ ਅਤੇ ਰਹਿਤਨਾਮਿਆਂ ਉੱਪਰ ਨਿਰਭਰ ਹੋਣਾ ਪੈਂਦਾ ਹੈ। ਸਾਡੀ ਅਜਿਹੀ ਸੋਚ ਕਾਰਨ ਗੁਰੂ ਗੋਬਿੰਦ ਸਿੰਘ ਜੀ ਉੱਪਰ ਵੀ ਕਿੰਤੂ ਪ੍ਰੰਤੂ ਹੋਵੇਗਾ ਕਿ ਉਨ੍ਹਾਂ ਨੇ ਸਾਨੂੰ ਅਧੂਰੇ ਗੁਰੂ ਦੇ ਲੜ ਲਾਇਆ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਨ ਉਪਰੰਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ 7 ਅਕਤੂਬਰ 1708 ਵਿੱਚ ਨੰਦੇੜ ਵਿਖੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਅੱਜ ਅਸੀਂ ਨਿਤਨੇਮ, ਅਰਦਾਸ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਲਈ ਜੋ ਰਚਨਾਵਾਂ ਬਚਿੱਤਰ ਨਾਟਕ ਵਿੱਚੋਂ ਲੈ ਰਹੇ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਇੰਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਸਨ ਕਰ ਸਕਦੇ? ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਠੀਕ ਨਹੀਂ ਸਮਝਿਆ ਤਾਂ ਫਿਰ ਸਾਨੂੰ ਇਨ੍ਹਾਂ ਦੀ ਕੀ ਲੋੜ ਪੈ ਗਈ ਸੀ ਜਾਂ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਵੱਧ ਸਿਆਣੇ ਹੋ ਗਏ ਹਾਂ? ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਸ ਗੁਰਬਾਣੀ ਦੇ ਲੜ ਲਾਇਆ ਸਾਡੀ ਉਸ ਨਾਲ ਤਸੱਲੀ ਕਿਉਂ ਨਹੀਂ ਹੁੰਦੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਘਾਟ ਰਹਿ ਗਈ ਸੀ?

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ (ਪੰਨਾ ਨੰ: 470) ਵਾਲਾ ਸ਼ਬਦ ਸਾਡੇ ਵਰਗੇ ਸਿੱਖਾਂ ਜੋ ਆਪਣੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੂਜਿਆਂ (ਹੋਰ ਗ੍ਰੰਥਾਂ) ਪਿੱਛੇ ਲੱਗੇ ਫਿਰਦੇ ਹਾਂ ਉੱਪਰ ਪੂਰੀ ਤਰ੍ਹਾਂ ਢੁੱਕਦਾ ਹੈ। ਇੱਕ ਪਾਸੇ ਤਾਂ ਜਦ ਸਿਰਸੇ ਡੇਰੇ ਦੇ ਸੌਦਾ ਸਾਧ ਨੇ ਆਪਣੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਗਲਤੀ ਕੀਤੀ ਤਾਂ ਅਸੀਂ ਮਰਨ ਮਾਰਨ ਉੱਤੇ ਉਤਰ ਆਏ, ਦੂਜੇ ਪਾਸੇ ਅਸੀਂ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇੱਕ ਘਟੀਆ ਦਰਜੇ ਦੀ ਰਚਨਾ ਨੂੰ 1428 ਪੰਨਿਆਂ ਵਿੱਚ ਲਿਖ ਕੇ ਗ੍ਰੰਥ ਤਿਆਰ ਕਰਕੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਮੰਜੀ ਸਾਹਿਬ ਉੱਪਰ ਪ੍ਰਕਾਸ਼ ਕਰਕੇ, ਉੱਪਰ ਚੰਦੋਆ (ਚਾਨਣੀ) ਸਜਾ ਕੇ ਉਸ ਉੱਪਰ ਚੌਰ ਕਰ ਰਹੇ ਹਾਂ ਤਾਂ ਸਾਨੂੰ ਕੌਣ ਕਹੇ ਰਾਣੀਏ ਅੱਗਾ ਢੱਕ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾ ਰਹੇ ਹਾਂ ਤਾਂ ਅਸੀਂ ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੈਦਾ ਕੀਤੀ ਬਚਿੱਤਰ ਨਾਟਕ ਦੀ ਗੱਦੀ ਬਾਰੇ ਕਿਸੇ ਨੂੰ ਕੀ ਜਵਾਬ ਦੇਵਾਂਗੇ? ਕੀ ਸਿੱਖਾਂ ਦੇ ਦੋ ਗ੍ਰੰਥ ਗੁਰੂ ਹਨ? ਜੇ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਹੂ-ਬ-ਹੂ ਉਸੇ ਤਰ੍ਹਾਂ ਕਿਉਂ ਕਰ ਰਹੇ ਹਾਂ? ਜਦੋਂ ਕਿ ਕਿਸੇ ਚੰਗੀ ਤੋਂ ਚੰਗੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਗਲਤ ਹੈ। ਪਰ ਅਸੀਂ ਤਾਂ ਉਸ ਅਸ਼ਲੀਲ ਰਚਨਾ ਨੂੰ ਗੁਰੂ ਸਾਹਿਬ ਜੀ ਵਾਂਗ ਸਤਿਕਾਰ ਦੇ ਰਹੇ ਹਾਂ, ਜਿਸ ਨੂੰ ਸੰਗਤਾਂ ਵਿੱਚ ਤਾਂ ਕੀ, ਇੱਕਲਾ ਬੰਦਾ ਪੜ੍ਹਦਾ ਹੋਇਆ ਵੀ ਸ਼ਰਮਾਉਂਦਾ ਹੈ, ਬੀਬੀਆਂ ਵਿੱਚ ਤਾਂ ਇਸਦੀ ਗੱਲ ਕਰਨੀ ਵੀ ਸੰਭਵ ਨਹੀਂ ਹੈ। ਜੇ ਕਿਸੇ ਨੂੰ ਬਚਿੱਤਰ ਨਾਟਕ ਚੰਗਾ ਲੱਗਦਾ ਹੈ, ਉਹ ਜੀਅ ਸਦਕੇ ਇਸਨੂੰ ਪੜ੍ਹੇ ਅਤੇ ਆਪਣੇ ਪਰਿਵਾਰ ਨੂੰ ਪੜ੍ਹ ਕੇ ਸੁਣਾਵੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਵੇਗਾ, ਪਰ ਆਪਣੀ ਜਾਂ ਕਿਸੇ ਦੀ ਚੰਗੀ ਮੰਦੀ ਪਸੰਦ (ਗੰਦੀ ਸੋਚ) ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਰੁਤਬਾ ਦੇਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਗੁਰਗੱਦੀ ਨੂੰ ਵੀ ਇੱਕ ਚੁਣੌਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਕੋਈ ਥੋੜੇ ਸਮੇਂ ਵਿੱਚ ਹੀ ਤਿਆਰ ਨਹੀਂ ਸੀ ਹੋ ਗਈ, ਦਸਾਂ ਪਾਤਸ਼ਾਹੀਆਂ ਦੇ ਸਮੇਂ ਵਿੱਚ ਇਸ ਨੂੰ ਸੰਪੂਰਨਤਾ ਮਿਲੀ ਸੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਮੁੱਢ ਬੰਨਿਆ ਸੀ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਸੰਪੂਰਨ ਕਰਕੇ ਗੁਰਗੱਦੀ ਬਖਸ਼ੀ ਸੀ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਆਪਣੀ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਕਾਰਜ ਪਹਿਲੀ ਜੇਠ 1660 ਬਿਕ੍ਰਮੀ ਨੂੰ ਗੁਰਦੁਆਰਾ ਰਾਮਦਾਸ ਦੇ ਸਥਾਨ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਅਤੇ ਭਾਦੋਂ ਵਦੀ ਅਮਾਵਸ 1661 ਬਿਕ੍ਰਮੀ ਨੂੰ ਇਹ ਕਾਰਜ ਸੰਪੂਰਨ ਹੋਣ ਉਪਰੰਤ ਅਤੇ ਇਸ ਤਿਆਰ ਕੀਤੇ ਗ੍ਰੰਥ ਦਾ ਭਾਦੋਂ ਸੁਦੀ ਏਕਮ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸੇ ਗ੍ਰੰਥ ਵਿੱਚ ਦਰਜ ਕਰਕੇ 7 ਅਕਤੂਬਰ 1708 ਨੂੰ ਨਾਂਦੇੜ (ਮਹਾਂਰਾਸ਼ਟਰ) ਵਿਖੇ ਇਸੇ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਸਿੱਖ ਕੌਮ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਸਾਡੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕੀਤੇ ਬਚਿੱਤਰ ਨਾਟਕ ਨੂੰ ਪਤਾ ਨੀ ਕਿਸ ਨੇ ਕਦੋਂ ਲਿਖਵਾਉਣਾ ਸ਼ੁਰੂ ਕੀਤਾ, ਕਦੋਂ ਇਹ ਸੰਪੂਰਨ ਹੋਇਆ, ਕਿਸਨੇ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ, ਕੋਈ ਪਤਾ ਨਹੀਂ। ਪਰ ਕਿਸੇ ਨੇ ਬੜੀ ਫੁਰਤੀ ਨਾਲ ਗੁਰੂਆਂ ਦੀ ਨਕਲ ਕਰਦਿਆਂ ਇੱਧਰ ਉੱਧਰ ਦੀਆਂ ਰਚਨਾਵਾਂ ਇੱਕਠੀਆਂ ਕਰਕੇ ਆਪ ਹੀ ਇਸ ਬਚਿੱਤਰ ਨਾਟਕ ਨੂੰ ਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂਆਂ ਦੇ ਸ਼ਰੀਕ ਵੱਜੋਂ ਇਸਨੂੰ ਸਥਾਪਿਤ ਕਰ ਦਿੱਤਾ, ਜੋ ਇੱਕ ਘੋਰ ਅਪਰਾਧ ਅਤੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਜੇ ਅਸੀਂ ਇਸ ਹੋਈ ਭੁੱਲ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਸੱਚ ਮੁੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਹੀ ਅਰਥਾਂ ਵਿੱਚ ਮਨਾਉਣਾ ਚਾਹੁੰਦੇ ਹਾਂ, ਤਾਂ ਸੱਚੇ ਮਨ ਨਾਲ ਗੁਰਬਾਣੀ ਦੇ ਇਹ ਸ਼ਬਦ:- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ ਨੰ: 350), ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥ ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆਪਾਈਐ॥ ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥ ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ॥ (ਪੰਨਾ ਨੰ: 590) ਗਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਪੈਦਾ ਕਰਨ ਦੀ ਥਾਂ ਆਉ ਅੱਜ ਆਪਾਂ ਸਾਰੇ ਮਿਲ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦੇ ਹੁਕਮਾਂ ਉੱਪਰ ਪਹਿਰਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੂਰਨ ਸੇਧ ਲਈਏ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਉੱਪਰ ਟੇਕ ਨਾ ਰੱਖਣ ਦਾ ਪ੍ਰਣ ਕਰੀਏ।

ਨੋਟ:- ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਇੱਕ ਪਾਸੇ ਗੁਰ ਸਿੱਖਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਆਰ. ਐਸ. ਐਸ. ਦੇ ਸਿੱਖਾਂ ਵੱਲੋਂ ਆਰ. ਐਸ. ਐਸ. ਦੇ ਹੁਕਮਾਂ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਹ ਗੁਰਪੁਰਬ 2011 ਵਿੱਚ 28 ਅਕਤੂਬਰ ਸੀ, 2012 ਵਿੱਚ 15 ਨਵੰਬਰ ਸੀ, 2013 ਵਿੱਚ 5 ਨਵੰਬਰ ਸੀ, 2014 ਵਿੱਚ 25 ਅਕਤੂਬਰ ਸੀ ਇਸ ਵਾਰ (2015 ਵਿੱਚ) 13 ਨਵੰਬਰ ਨੂੰ ਹੈ ਅਤੇ ਅਗਲੇ ਸਾਲ ਇਸਦੀ ਕੋਈ ਹੋਰ ਤਾਰੀਖ ਹੋਵੇਗੀ। ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਕਵਿਤਾ ਨੂੰ ਪ੍ਰਕਾਸ਼ ਕਰਨ ਵਾਲੇ, 2003 ਵਿੱਚ ਅਕਾਲ ਤਖਤ ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਲੇ ਆਰ. ਐਸ. ਐਸ. ਦੇ ਏਜੰਟ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਕਿ ਉਹ ਅਸ਼ਲੀਲ਼ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਅਧਾਰ ਤੇ ਪ੍ਰਕਾਸ਼ ਕਰ ਰਹੇ ਹਨ ਅਤੇ ਹਰ ਸਾਲ ਗੁਰਪੁਰਬਾਂ ਦੀਆਂ ਤਰੀਕਾਂ 10-15 ਦਿਨ ਅੱਗੇ ਪਿੱਛੇ ਕਿਉਂ ਹੋ ਜਾਂਦੀਆਂ ਹਨ?

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501

ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ: 94170-23911

e-mail : harlajsingh7@ gmail.com

ਮਿਤੀ 19-10 2015


ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ 3 ਗਿ੍ਫ਼ਤਾਰ
ਜੰਡਿਆਲਾ ਗੁਰੂ ਅਤੇ ਘਵੱਦੀ (ਲੁਧਿਆਣਾ) ਤੋਂ ਇਕ ਔਰਤ ਤੇ ਦੋ ਗ੍ਰੰਥੀ ਫੜੇ

ਜੰਡਿਆਲਾ ਗੁਰੂ/ਤਰਨ ਤਾਰਨ/ ਲੁਧਿਆਣਾ, 19 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਪ੍ਰਭਾਤ ਮੌਾਗਾ, ਹਰਿੰਦਰ ਸਿੰਘ, ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ ਮਾਮਲਿਆਂ 'ਚ 2 ਗ੍ਰੰਥੀ ਤੇ ਇਕ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਅੰਮਿ੍ਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ 'ਚ ਪੈਂਦੇ ਪਿੰਡ ਨਿੱਝਰਪੁਰਾ ਵਿਖੇ ਕੱਲ੍ਹ ਰਾਤ ਹੋਈ ਬੇਅਦਬੀ ਦੀ ਘਟਨਾ ਸਬੰਧੀ ਗੁਰਦੁਆਰੇ ਦੇ ਗ੍ਰੰਥੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਦਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘਵੱਦੀ ਵਿਖੇ ਬੀਤੇ ਦਿਨ ਹੋਏ ਬੇਅਦਬੀ ਦੇ ਮਾਮਲੇ 'ਚ ਗੁਰਦੁਆਰੇ ਦੇ ਗ੍ਰੰਥੀ ਅਤੇ ਝਾੜੂ ਮਾਰਨ ਵਾਲੀ ਇਕ ਔਰਤ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |
ਗ੍ਰੰਥੀ ਤੇ ਉਸ ਦੀ ਪਤਨੀ ਹੀ ਦੋਸ਼ੀ ਨਿਕਲੇ
ਜੰਡਿਆਲਾ ਗੁਰੂ-ਨੇੜਲੇ ਪਿੰਡ ਨਿੱਝਰਪੁਰਾ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਉਸ ਦੀ ਪਤਨੀ ਵੱਲੋਂ ਪੋਥੀ ਸਾਹਿਬ ਦੇ ਪੰਨੇ ਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਤੇ ਰੁਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇੜੇ ਿਖ਼ਲਾਰ ਕੇ ਬੇਅਦਬੀ ਕਰਨ ਦਾ ਦੁੱਖਦਾਈ ਸਮਾਚਾਰ ਹੈ | ਇਸ ਮਾਮਲੇ ਵਿਚ ਗ੍ਰੰਥੀ ਸਿੰਘ ਤੇ ਉਸ ਦੀ ਪਤਨੀ ਨੂੰ ਪਿੰਡ ਵਾਸੀਆਂ ਨੇ ਮੌਕੇ 'ਤੇ ਪੁੱਜੀ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਨਿੱਝਰਪੁਰਾ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੀਤੀ ਰਾਤ ਸਾਢੇ 10 ਵਜੇ ਦੇ ਲਗਭਗ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਤਾਂ ਪਿੰਡ ਤੇ ਇਲਾਕੇ ਦੇ ਲੋਕ ਵੱਡੀ ਤਾਦਾਦ ਵਿਚ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਤੇ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੀ ਪੋਥੀ ਅਤੇ ਗੁਟਕਾ ਸਾਹਿਬ 'ਚੋਂ ਕੁਝ ਅੰਗ ਪਾੜ ਕੇ ਿਖ਼ਲਾਰੇ ਹੋਏ ਸਨ ਤੇ ਸ੍ਰੀ ਰੁਮਾਲਾ ਸਾਹਿਬ ਵੀ ਖਿਲਾਰੇ ਹੋਏ ਸਨ | ਪਿੰਡ ਵਾਸੀਆਂ ਮੁਤਾਬਕ ਗ੍ਰੰਥੀ ਜਗਦੀਸ਼ ਸਿੰਘ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਇਕ ਬੂਟ ਵਿਖਾਉਂਦਿਆਂ ਕਿਹਾ ਕਿ ਕੁਝ ਵਿਅਕਤੀ ਸ੍ਰੀ ਗੁਰਦੁਆਰਾ ਸਾਹਿਬ ਅੰਦਰ ਬੇਅਦਬੀ ਕਰਨ ਆਏ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਫੜਨ ਲਈ ਮਗਰ ਦੌੜੇ ਪਰ ਉਹ ਦੌੜ ਗਏ ਤੇ ਜਾਂਦਿਆਂ ਉਨ੍ਹਾਂ ਦਾ ਇਕ ਬੂਟ ਲੱਥ ਕੇ ਇਥੇ ਡਿੱਗ ਪਿਆ | ਪਿੰਡ ਦੇ ਕੁਝ ਲੋਕਾਂ ਨੂੰ ਸ਼ੱਕ ਹੋਣ 'ਤੇ ਜਦੋਂ ਉਸ ਕੋਲੋਂ ਸਖਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਇਹ ਕਾਰਾ ਉਸ ਨੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਕੀਤਾ ਹੈ ਕਿਉਂਕਿ ਪਿੰਡ ਵਾਲੇ ਉਸ ਦੇ ਕਹਿਣ 'ਤੇ ਪਹਿਰਾ ਨਹੀਂ ਦੇ ਰਹੇ ਸਨ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਪਰਮਜੀਤ ਸਿੰਘ ਖ਼ਾਲਸਾ ਕਥਾ ਵਾਚਕ ਸ੍ਰੀ ਅਨੰਦਪੁਰ ਸਾਹਿਬ ਵਾਲੇ ਆਪਣੇ ਸਾਥੀਆਂ ਸਮੇਤ ਅਤੇ ਇਲਾਕੇ ਦੇ ਲੋਕ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਤੇ ਗੁਰਬਾਣੀ ਦਾ ਜਾਪ ਕੀਤਾ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ | ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਗਦੀਸ਼ ਸਿੰਘ (32) ਪੁੱਤਰ ਅਮਰੀਕ ਸਿੰਘ ਵਾਸੀ ਪੱਤੀ ਨੰਗਲੀ, ਮਹਿਤਾ ਆਪਣੀ ਪਤਨੀ ਲਖਵਿੰਦਰ ਕੌਰ ਸਮੇਤ 2 ਲੜਕੀਆਂ ਤੇ ਇਕ ਲੜਕੇ ਸਮੇਤ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਿਛਲੇ 6 ਮਹੀਨਿਆਂ ਤੋਂ ਰਹਿ ਰਹੇ ਸਨ | ਘਟਨਾ ਦਾ ਪਤਾ ਲੱਗਣ 'ਤੇ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਸ: ਦਵਿੰਦਰ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ | ਗ੍ਰੰਥੀ ਤੇ ਉਸ ਦੀ ਪਤਨੀ ਵਿਰੁੱਧ ਧਾਰਾ 295, 153 ਏ (2), 182, 195ਏ, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ | ਪਿੰਡ ਨਿੱਝਰਪੁਰਾ ਵਿਖੇ ਵਾਪਰੀ ਘਟਨਾ ਅਤੇ ਉਕਤ ਗ੍ਰੰਥੀ ਸਿੰਘ ਦੇ ਬੈਂਕ ਅਕਾਊਾਟ 'ਚ ਲੱਖਾਂ ਰੁਪਏ ਆਉਣ ਦੀ ਚੱਲ ਰਹੀ ਚਰਚਾ ਸਬੰਧੀ ਐਸ. ਐਸ. ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਸ: ਜਸਦੀਪ ਸਿੰਘ ਨੇ ਕਿਹਾ ਕਿ ਗ੍ਰੰਥੀ ਦੇ ਅਕਾਊਾਟ 'ਚ ਲੱਖਾਂ ਰੁਪਏ ਆਉਣ ਦੀ ਚੱਲ ਰਹੀ ਚਰਚਾ ਬਿਲਕੁਲ ਅਫਵਾਹ ਹੈ ਅਤੇ ਇਹ ਦੋਵੇਂ ਜੀਅ ਗੁਰਦੁਆਰਿਆਂ 'ਚ ਜਾ ਕੇ ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪਈ ਨਕਦੀ ਚੁੱਕ ਲੈਂਦੇ ਸਨ | ਉਨ੍ਹਾਂ ਕਿਹਾ ਕਿ ਪਿੰਡ ਨਿੱਝਰਪੁਰਾ 'ਚ ਇਸ ਗ੍ਰੰਥੀ ਨੇ ਬੱਚਿਆਂ ਵੱਲੋਂ ਆ ਕੇ ਬੇਅਦਬੀ ਕਰਨ ਦੀ ਸੂਚਨਾ ਲੋਕਾਂ ਨੂੰ ਦਿੱਤੀ ਸੀ, ਉਹ ਬਿਲਕੁਲ ਝੂਠ ਸੀ ਅਤੇ ਕੋਈ ਵੀ ਘਟਨਾ ਕਿਸੇ ਬਾਹਰੀ ਵਿਅਕਤੀ ਨੇ ਨਹੀਂ ਕੀਤੀ ਤੇ ਇਹ ਘਟਨਾ ਇਨ੍ਹਾਂ ਦੋਵੇਂ ਪਤੀ-ਪਤਨੀ ਦਾ ਕਾਰਾ ਹੈ | ਉਨ੍ਹਾਂ ਕਿਹਾ ਕਿ ਇਹ ਗ੍ਰੰਥੀ ਸਿੰਘ ਕੱਲ੍ਹ ਸਾਰਾ ਦਿਨ ਦਬੁਰਜੀ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਿਲ ਹੋਇਆ ਪਰ ਰਾਤ ਨੂੰ ਇਸ ਨੇ ਕਾਰਾ ਰਕ ਦਿੱਤਾ |
ਪੈਸਿਆਂ ਦੇ ਲਾਲਚ ਵਿਚ ਕੀਤੀ ਬੇਅਦਬੀ
ਤਰਨ ਤਾਰਨ-ਪਿਛਲੀ ਰਾਤ ਤਰਨ ਤਾਰਨ ਤੇ ਅੰਮਿ੍ਤਸਰ ਦੀ ਹੱਦ 'ਤੇ ਪੈਂਦੇ ਪਿੰਡ ਨਿੱਝਰਪੁਰਾ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਪੈਸਿਆਂ ਦੇ ਲਾਲਚ ਅਤੇ ਸੱਚਾ ਸਿੱਖ ਬਣਨ ਦੀ ਮਣਸ਼ਾ ਰੱਖਦੇ ਹੋਏ ਆਪਣੇ ਹੀ ਗੁਰਦੁਆਰਾ ਸਾਹਿਬ ਅੰਦਰ ਜਪੁਜੀ ਸਾਹਿਬ ਅਤੇ ਰਹਿਰਾਸ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ | ਪੁਲਿਸ ਨੇ ਉਸ ਨੂੰ ਗਿ੍ਫਤਾਰ ਕਰਕੇ ਪਿਡ ਬਾਠ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਪੁੱਛਗਿੱਛ ਕਰਨ ਲਈ ਤਰਨ ਤਾਰਨ ਲੈ ਆਂਦਾ ਹੈ | ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਉਸ ਨੂੰ ਪਿੰਡ ਬਾਠ ਵਿਖੇ ਲੈ ਕੇ ਜਾਵੇਗੀ | ਇਸ ਮਾਮਲੇ ਵਿਚ ਉਸ ਦਾ ਸਾਥ ਦੇਣ ਵਾਲੀ ਉਸ ਦੀ ਪਤਨੀ ਫਰਾਰ ਦੱਸੀ ਜਾਂਦੀ ਹੈ | ਤਰਨ ਤਾਰਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਆਈ.ਜੀ. ਲੋਕਨਾਥ ਆਂਗਰਾ, ਡੀ.ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਤਰਨ ਤਾਰਨ ਦੇ ਐਸ.ਐਸ.ਪੀ. ਮਨਮੋਹਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਨੂੰ ਥਾਣੇ ਲਿਆ ਕੇ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਇਹ ਸਾਰਾ ਕਾਰਾ ਉਸ ਨੇ ਸਮਾਜ ਵਿਚ ਇੱਜ਼ਤ ਲੈਣ , ਆਪਣੇ ਆਪ ਨੂੰ ਸੱਚਾ ਸਿੱਖ ਦਿਖਾਉਣ ਤੋਂ ਇਲਾਵਾ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਤੋਂ ਹੋਣ ਵਾਲੇ ਚੜ੍ਹਾਵੇ ਲਈ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਬਾਠ ਵਿਖੇ ਹੋਈ ਬੇਅਦਬੀ ਦੇ ਮਾਮਲੇ 'ਚ ਵੀ ਇਸ ਗ੍ਰੰਥੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਗ੍ਰੰਥੀ ਨੇ ਮੰਨਿਆ ਕਿ ਉਹ ਕੁਝ ਦਿਨ ਪਹਿਲਾਂ ਪਿੰਡ ਬਾਠ ਵਿਖੇ ਵੀ ਆਇਆ ਸੀ | ਇਸ ਮੌਕੇ ਐਸ.ਪੀ. ਸ਼ਿਲੰਦਰਾ ਸਿੰਘ, ਡੀ.ਐਸ.ਪੀ. ਅੰਮਿ੍ਤਸਰ ਦਿਹਾਤੀ ਜੁਗਰਾਜ ਸਿੰਘ ਆਦਿ ਹਾਜ਼ਰ ਸਨ |
ਲੁਧਿਆਣਾ 'ਚ ਬੇਅਦਬੀ ਕਰਨ ਦੇ ਮਾਮਲੇ ਵਿਚ ਔਰਤ ਤੇ ਗ੍ਰੰਥੀ ਗਿ੍ਫ਼ਤਾਰ
ਲੁਧਿਆਣਾ-ਲੁਧਿਆਣਾ ਦੇ ਪਿੰਡ ਘਵੱਦੀ ਵਿਚ ਐਤਵਾਰ ਤੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਨੇ ਇਕ ਔਰਤ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਗਿ੍ਫਤਾਰ ਕਰ ਲਿਆ ਹੈ | ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸ. ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਪੁਲਿਸ ਨੇ ਇਹ ਕਾਰਵਾਈ ਡੀ. ਸੀ. ਪੀ. ਡਾ. ਨਰਿੰਦਰ ਭਾਰਗਵ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਗਿ੍ਫਤਾਰ ਕੀਤੇ ਕਥਿੱਤ ਦੋਸ਼ੀਆਂ ਵਿਚ ਬਲਵਿੰਦਰ ਕੌਰ ਵਾਸੀ ਪਿੰਡ ਘਵੱਦੀ ਅਤੇ ਗ੍ਰੰਥੀ ਸਿਕੰਦਰ ਸਿੰਘ ਪੁੱਤਰ ਦਲੇਰ ਸਿੰਘ ਸ਼ਾਮਿਲ ਹਨ | ਇਨ੍ਹਾਂ ਦੋਵਾਂ ਖਿਲਾਫ ਪੁਲਿਸ ਨੇ ਧਾਰਾ 295ਏ/201/34 ਅਧੀਨ ਕੇਸ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਪਿਛਲੇ 7 ਸਾਲ ਤੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸਪੁਰਾ ਵਿਚ ਸਵੇਰੇ ਸਫਾਈ ਕਰਨ ਦੀ ਸੇਵਾ ਕਰਨ ਲਈ ਆਉਂਦੀ ਹੈ | ਗੁਰਦੁਆਰਾ ਸਾਹਿਬ ਦੇ ਹਾਲ ਦੀ ਚਾਬੀ ਉਥੇ ਰਹਿੰਦੇ ਗ੍ਰੰਥੀ ਸਿਕੰਦਰ ਸਿੰਘ ਪਾਸ ਹੁੰਦੀ ਹੈ | ਰੋਜਾਨਾ ਵਾਂਗ ਐਤਵਾਰ ਨੂੰ ਵੀ ਬਲਵਿੰਦਰ ਕੌਰ ਸਵੇਰੇ 4.20 ਮਿੰਟ 'ਤੇ ਸੇਵਾ ਕਰਨ ਆਈ ਅਤੇ ਪਹਿਲਾਂ ਸਿਕੰਦਰ ਸਿੰਘ ਦੇ ਕਮਰੇ ਵਿਚ ਮੌਜੂਦ ਉਸ ਦੀ ਪਤਨੀ ਤੋਂ ਮੁੱਖ ਹਾਲ ਦੀ ਚਾਬੀ ਲਈ | ਇਸ ਤੋਂ ਬਾਅਦ ਉਹ ਹਾਲ ਵਿਚ ਗਈ ਤੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚੋਂ ਕੁਝ ਅੰਗ ਪਾੜ ਦਿੱਤੇ | ਬਲਵਿੰਦਰ ਕੌਰ 4.30 ਵਜੇ ਦੇ ਕਰੀਬ ਉਥੋਂ ਚਲੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਬਾਹਰ ਸਫਾਈ ਕਰਨ ਲੱਗ ਪਈ | ਕੁਝ ਦੇਰ ਬਾਅਦ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿਕੰਦਰ ਸਿੰਘ ਆ ਗਿਆ | ਉਸ ਨੇ ਪਾਵਨ ਸਰੂਪ ਵਿਚੋਂ ਹੁਕਮਨਾਮਾ ਲਿਆ, ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਬਲਵਿੰਦਰ ਕੌਰ ਨੇ ਸਿਕੰਦਰ ਸਿੰਘ ਤੋਂ ਪਾਵਨ ਸਰੂਪ ਬਾਰੇ ਪੁੱਛਆ ਤਾਂ ਉਸ ਨੇ ਸਭ ਕੁਝ ਠੀਕ ਠਾਕ ਹੋਣ ਦੀ ਗੱਲ ਕਹੀ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਾਵਨ ਸਰੂਪ ਦੇ ਸ਼ੁਰੂ ਦੇ ਅੰਗ ਹੀ ਪਾੜੇ ਗਏ ਸਨ ਇਸ ਲਈ ਹੁਕਮਨਾਮਾ ਲੈਣ ਸਮੇਂ ਸਿਕੰਦਰ ਨੂੰ ਪਤਾ ਨਾ ਲੱਗਾ | ਬਲਵਿੰਦਰ ਕੌਰ ਦੇ ਦੱਸਣ 'ਤੇ ਹੀ ਸਿਕੰਦਰ ਸਿੰਘ ਨੂੰ ਅੰਗਾਂ ਦੇ ਪਾੜਣ ਬਾਰੇ ਪਤਾ ਲੱਗਾ | ਪਹਿਲਾਂ ਦੋਵਾਂ ਨੇ ਹੀ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਇਨ੍ਹਾਂ ਨੇ ਪ੍ਰਬੰਧਕਾਂ ਨੂੰ ਬੇਅਦਬੀ ਹੋਣ ਬਾਰੇ ਦੱਸਿਆ | ਪ੍ਰਬੰਧਕਾਂ ਵੱਲੋਂ ਇਸ ਦੀ ਜਾਣਕਾਰੀ ਪਿੰਡ ਦੇ ਲਾਊੁਡ ਸਪੀਕਰ ਰਾਹੀਂ ਲੋਕਾਂ ਨੂੰ ਦਿੱਤੀ ਗਈ | ਸ. ਉਮਰਾਨੰਗਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਨ੍ਹਾਂ ਦੋਵਾਂ ਪਾਸੋਂ ਪੁੱਛ ਪੜਤਾਲ ਕੀਤੀ ਤਾਂ ਇਨ੍ਹਾਂ ਦੇ ਬਿਆਨ ਆਪਸ ਵਿਚ ਮਿਲ ਨਹੀਂ ਰਹੇ ਸਨ ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ | ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਪਾਸੋਂ ਸਖਤੀ ਨਾਲ ਪੁੱਛਣ 'ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ | ਬਲਵਿੰਦਰ ਕੌਰ ਦਾ ਕਹਿਣਾ ਸੀ ਕਿ ਜਦੋਂ ਉਹ ਮੁੱਖ ਹਾਲ ਵਿਚ ਆਈ ਤਾਂ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਸ ਦੀ ਇਹ ਗੱਲ ਜਾਂਚ ਵਿਚ ਸਹੀ ਨਹੀਂ ਪਾਈ ਗਈ ਕਿਉਂਕਿ ਤਾਲਾ ਟੁੱਟਾ ਨਹੀਂ ਹੋਇਆ ਸੀ ਬਲ ਕਿ ਉਸ ਨੂੰ ਚਾਬੀ ਨਾਲ ਖੋਲਿ੍ਹਆ ਗਿਆ ਸੀ ਜਿਸ ਨੂੰ ਕਿ ਪੁਲਿਸ ਨੇ ਬਾਅਦ ਵਿਚ ਬਰਾਮਦ ਕਰ ਲਿਆ | ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਨੂੰ ਪਾਵਨ ਅੰਗਾਂ ਨੂੰ ਖੁਰਦ ਬੁਰਦ ਕਰਨ ਅਤੇ ਮਾਮਲਾ ਛੁਪਾਉਣ ਦਾ ਦੋਸ਼ੀ ਪਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਵਾਂ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੱਤਰਕਾਰਾਂ ਵੱਲੋਂ ਜਿਆਦਾਤਰ ਪੁੱਛੇ ਗਏ ਸਵਾਲ ਪੁਲਿਸ ਕਮਿਸ਼ਨਰ ਟਾਲਦੇ ਨਜਰ ਆਏ | ਇਸ ਸਾਰੀ ਘਟਨਾ ਵਿਚ ਕਿਸ ਵਿਅਕਤੀ ਦੀ ਸਾਜਿਸ਼ ਹੈ, ਬਾਰੇ ਵੀ ਪੁਲਿਸ ਕਮਿਸ਼ਨਰ ਵੱਲੋਂ ਕੁਝ ਨਹੀਂ ਦੱਸਿਆ ਗਿਆ ਹੈ | ਜਿਆਦਾਤਰ ਸਵਾਲਾਂ ਦੇ ਜਵਾਬ ਪੁਲਿਸ ਕਮਿਸ਼ਨਰ ਜਾਂਚ ਚੱਲ ਰਹੀ ਹੈ, ਕਹਿਕੇ ਟਾਲ ਗਏ | ਬਲਵਿੰਦਰ ਕੌਰ ਅੰਮਿ੍ਤਧਾਰੀ ਹੈ ਅਤੇ ਉਸ ਦੇ ਪਤੀ ਅਮਰ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਲੜਕਾ ਰਣਜੀਤ ਸਿੰਘ ਪਿੰਡ ਦਾ ਨੰਬਰਦਾਰ ਹੈ ਅਤੇ ਦੋ ਗੁਰਦੁਆਰਾ ਸਾਹਿਬ ਦਾ ਸਾਬਕਾ ਪ੍ਰਧਾਨ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਹੜਾ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ |
ਆਪਣੇ ਲੜਕੇ ਨੂੰ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਬਲਵਿੰਦਰ ਕੌਰ ਲੁਧਿਆਣਾ
(ਪਰਮਿੰਦਰ ਸਿੰਘ ਆਹੂਜਾ)-ਇਸ ਦੌਰਾਨ ਪੁਲਿਸ ਕਮਿਸ਼ਨਰ ਸ. ਪਰਮਰਾਜ ਉਮਰਾਨੰਗਲ ਨੇ ਦੇਰ ਰਾਤ ਗੱਲਬਾਤ ਦੌਰਾਨ ਦੱਸਿਆ ਕਿ ਬਲਵਿੰਦਰ ਕੌਰ ਪਾਸੋਂ ਸ਼ਾਮ ਨੂੰ ਕੀਤੀ ਪੁੱਛ ਪੜਤਾਲ ਤੋਂ ਉਸ ਇਹ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਲੜਕੇ ਰਣਜੀਤ ਸਿੰਘ ਨੂੰ ਮੁੜ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਇਸ ਲਈ ਹੀ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਦੀ ਬੇਅਦਬੀ ਕੀਤੀ | ਉਨ੍ਹਾਂ ਦੱਸਿਆ ਕਿ ਬਲਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਲਵੇਗੀ ਅਤੇ ਉਸ ਦਾ ਲੜਕਾ ਹੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣ ਜਾਵੇਗਾ | ਪਰ ਉਹ ਆਪਣੇ ਇਸ ਮਕਸਦ 'ਚ ਕਾਮਯਾਬ ਨਹੀਂ ਹੋ ਸਕੀ |
ਕੌਹਰੀਆਂ ਮਾਮਲੇ 'ਚ ਇਕ ਕਾਬੂ
ਕੌਹਰੀਆਂ, 19 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)- ਪਿੰਡ ਕੌਹਰੀਆਂ ਵਿਖੇ ਬੀਤੇ ਦਿਨੀਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਪੁਲਿਸ ਵਲੋਂ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਚੌਕੀ ਕੌਹਰੀਆਂ ਵਿਖੇ ਦੇਰ ਰਾਤ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ. ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਵਾਸੀਆਂ, ਪਿੰਡ ਦੀ ਪੰਚਾਇਤ ਅਤੇ ਸਮੂਹ ਸੇਵਾਦਾਰਾਂ ਵਲੋਂ ਜਾਂਚ 'ਚ ਦਿੱਤੇ ਸਹਿਯੋਗ ਕਾਰਨ ਪੁਲਿਸ ਨੇ ਇਹ ਮਾਮਲਾ ਹੱਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹਰਦੇਵ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਛਾਹੜ ਜੋ ਗੁਰਦੁਆਰਾ ਸਾਹਿਬ ਕੌਹਰੀਆਂ 'ਚ ਲਾਂਗਰੀ ਦੇ ਤੌਰ 'ਤੇ ਸੇਵਾ ਨਿਭਾਅ ਰਿਹਾ ਸੀ, ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ ਕਬੂਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਸ ਵਲੋਂ ਇਹ ਹਰਕਤ ਸਿਰਫ਼ ਇਸ ਕਾਰਨ ਕੀਤੀ ਗਈ ਕਿਉਂਕਿ ਕਥਿਤ ਦੋਸ਼ੀ ਲੋਕਲ ਗੁਰਦੁਆਰਾ ਕਮੇਟੀ ਤੋਂ ਦੁਖੀ ਸੀ | ਇਸ ਘਟਨਾ ਦਾ ਲੜੀਵਾਰ ਹੋ ਰਹੀਆਂ ਘਟਨਾਵਾਂ ਨਾਲ ਜੁੜਨ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਜਾਰੀ ਹੈ | ਇਸ ਸਮੇਂ ਉਨ੍ਹਾਂ ਨਾਲ ਐਸ. ਐਸ. ਪੀ. ਸੰਗਰੂਰ ਪਿ੍ਤਪਾਲ ਸਿੰਘ ਥਿੰਦ, ਐੱਸ.ਪੀ (ਡੀ) ਜਸਕਰਨ ਸਿੰਘ ਤੇਜਾ, ਡੀ.ਐਸ.ਪੀ ਦਿੜ੍ਹਬਾ ਮਨਜੀਤ ਸਿੰਘ ਬਰਾੜ, ਐਸ. ਐਚ.ਓ. ਦਿੜ੍ਹਬਾ ਗੁਰਭਜਨ ਸਿੰਘ, ਚੌਕੀ ਇੰਚਾਰਜ ਕੌਹਰੀਆਂ ਜਸਵੰਤ ਸਿੰਘ ਕਾਲੀਆ, ਏ.ਐਸ.ਆਈ. ਸੁਰਜਨ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ | ਇਸ ਸਬੰਧੀ ਬਾਬਾ ਗੁਰਜੀਤ ਸਿੰਘ ਹਰੀਗੜ ਵਾਲਿਆਂ ਅਤੇ ਮਾਸਟਰ ਬਲਵਿੰਦਰ ਸਿੰਘ ਕੌਹਰੀਆਂ ਨੇ ਕਿਹਾ ਕਿ ਭਾਵੇਂ ਕਿ ਮਾਮਲਾ ਵੱਡਾ ਸੀ ਪਰ ਜਿਸ ਤਰਾਂ ਪ੍ਰਸ਼ਾਸਨ ਨੇ ਆਪਣੀ ਸੂਝ ਬੂਝ ਨਾਲ ਹੱਲ ਕੀਤਾ ਹੈ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ |

(ਅਜੀਤ ਖ਼ਬਾਰ ਵਿਚੋਂ)

19/10/15)
ਦਲਜੀਤ ਸਿੰਘ ਇੰਡਿਆਨਾ

ਮਿਡਵੇਸਟ ਇੰਡਿਆਨਾ (ਅਮਰੀਕਾ ) ਦੀਆਂ ਸਮੂਹ ਸੰਗਤਾਂ ਵਲੋ ਅਕਾਲੀਆਂ ਦੇ ਪੂਰਨ ਬਾਈਕਾਟ ਕਰਨ ਦਾ ਫੈਸਲਾ
ਇਸ ਲੰਘੇ ਸ਼ਨੀਵਾਰ ਨੂ ਗੁਰਦਵਾਰਾ ਸਾਹਿਬ ਗੁਰੂ ਨਾਨਕ ਸਿੱਖ ਸੋਸਾਇਟੀ ਇੰਡਿਆਨਾਪੋਲਿਸ ਵਿਚ ਇਕ ਹੰਗਾਮੀ ਮੀਟਿੰਗ ਬੁਲਾਈ ਗਈ ਸੀ ਪਰ ਇਹ ਮੀਟਿੰਗ ਇਕ ਕਾਨਫਰੰਸ ਦਾ ਰੂਪ ਧਾਰਨ ਕਰ ਗਈ .ਕਿਓਂ ਕਿ ਇਸ ਮੀਟਿੰਗ ਵਿਚ ਸਭ ਨੂ ਖੁੱਲਾ ਸੱਦਾ ਦਿੱਤਾ ਗਿਆ ਸੀ ਜਿਥੇ ਇਸ ਮੀਟਿੰਗ ਵਿਚ ਇੰਡਿਆਨਾ ਦੇ ਸਾਰੇ ਗੁਰੂਦਵਾਰਾ ਸਾਹਿਬਾਨ ਦੀਆਂ ਕਮੇਟੀਆਂ ਸ਼ਾਮਿਲ ਹੋਈਆਂ ਪਰ ਇਸ ਸਹਿਰ ਵਿਚ ਮੋਜੂਦ ਇਕ ਡੇਰੇ ਦੀ ਕਮੇਟੀ ਵਾਲੇ ਸ਼ਾਮਿਲ ਨਹੀ ਹੋਏ ਬੇਸ਼ਕ ਇਹ ਕਹਿੰਦੇ ਹਨ ਅਸੀਂ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਬਹੁਤ ਸਤਿਕਾਰ ਕਰਦੇ ਹਾ .ਇਸ ਮੀਟਿੰਗ ਵਿਚ ਮਿਸ਼ਿੰਗਣ ਤੋ ਅਤੇ ਕੈਨਸਸ ਤੋ ਕਮੇਟੀਆਂ ਦੇ ਸੰਦੇਸ਼ ਪਹੁਚੇ ਸਨ
ਇਹ ਕਾਨਫਰੰਸ ਲਗਭਗ ਪੰਜ ਘੰਟੇ ਚੱਲੀ ਜਿਸ ਵਿਚ ਹਰ ਇਕ ਨੂ ਬੋਲਣ ਦਾ ਸਮਾ ਦਿੱਤਾ ਗਿਆ ਸੀ ਅਤੇ ਹਰ ਸਿੱਖ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਹੋ ਰਹੀ ਬੇਅਦਬੀ ਤੇ ਅਫਸੋਸ ਅਤੇ ਗੁੱਸਾ ਜਾਹਿਰ ਕੀਤਾ ਅਤੇ ਅਖੌਤੀ ਜਥੇਦਾਰਾਂ ਅਤੇ ਮੋਜੂਦਾ ਸਰਕਾਰ ਨੂ ਖੁਲੇ ਰਗੜੇ ਲਾਏ .ਇਸ ਕਾਨਫਰੰਸ ਵਿਚ ਗੁਰੂਦਵਾਰਾ ਸਾਹਿਬ ਗਰੀਨਵੂਡ ਇੰਡਿਆਨਾ .ਗੁਰਦਵਾਰਾ ਸਾਹਿਬ ਐਕਟਨ ਇੰਡਿਆਨਾ .ਗੁਰਦਵਾਰਾ ਸਾਹਿਬ ਪਲੇਨਫ਼ੀਲਡ ,ਗੁਰਦਵਾਰਾ ਸਾਹਿਬ ਫਿਸ਼ਰ ,ਗੁਰਦਵਾਰਾ ਸਾਹਿਬ ਇੰਡਿਆਨਾਪੋਲਿਸ,, ਗੁਰਦਵਾਰਾ ਸਾਹਿਬ ਫੋਰਟ ਵੇਯਨ ਇੰਡਿਆਨਾ , ਸਿੱਖ ਸੋਸਾਇਟੀ ਆਫ ਇੰਡਿਆਨਾ . ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਭਾਗ ਲਿਆ
ਇਸ ਕਾਨਫਰੰਸ ਵਿਚ ਬੁਲਾਰਿਆਂ ਨੇ ਵਿਚ ਪਿਛਲੇ ਦਿਨੀ ਨਗਰ ਕੀਰਤਨ ਵਿਚ ਹੋਈ ਘਟਨਾ ਜਿਸ ਵਿਚ ਅਕਾਲੀ ਦਲ ਦੇ ਕੁਝ ਨੁਮਾਇੰਦਿਆਂ ਵਲੋਂ ਖੱਲਲ ਪਾਇਆ ਗਿਆ ਓਸ ਦੀ ਨਖੇਧੀ ਕੀਤੀ ਗਈ ਅਤੇ ਅੱਗੇ ਤੋ ਪੁਖਤਾ ਪ੍ਰਬੰਧ ਕਰਨ ਵਾਰੇ ਵਿਚਾਰਾਂ ਕੀਤਿਆ ਗਈਆਂ .
ਕਈ ਬੁਲਾਰਿਆਂ ਨੇ ਬੋਲਦੇ ਹੋਏ ਇਹ ਵੀ ਕਿਹਾ ਕਿ ਕਾਲੀਆਂ ਦੇ ਨਾਲ ਨਾਲ ਜਿਹੜੇ ਸੌਦੇ ਸਾਧ ਦੇ ਚੇਲੇ ਇੰਡਿਆਨਾ ਵਿਚ ਵਿਚਰਦੇ ਹਨ ਇਹਨਾ ਦਾ ਪੂਰਨ ਬਾਈਕਾਟ ਕੀਤਾ ਜਾਵੇ ਭਾਈ ਕੁਲਦੀਪ ਸਿੰਘ ਬਾਠ ਨੇ ਕਿਹਾ ਕਿ ਜੇਕਰ ਅਸੀਂ ਕਾਮਯਾਬ ਹੋਣਾ ਆਪਣੇ ਸਿੱਖੀ ਟੀਚੇ ਵਿਚ ਤਾ ਸਾਨੂ ਦੋਗਲਾਪਨ ਛਡਣਾ ਪਵੇਗਾ ਅਤੇ ਕਈ ਇਸ ਮੀਟਿੰਗ ਵਿਚ ਹੱਥ ਖੜੇ ਕਰ ਰਹੇ ਪਰ ਓਹ ਕਾਰੋਬਾਰ ਸਰਸੇ ਵਾਲੇ ਦੇ ਚੇਲਿਆਂ ਨੂ ਦਿੰਦੇ ਹਨ
ਭਾਈ ਅਮਰਦੀਪ ਸਿੰਘ ਨੇ ਬੋਲਦੇ ਹੋਏ ਇਸ ਸਾਰੇ ਕੁਝ ਛੁਟਕਾਰੇ ਦਾ ਇਕੋ ਇਕ ਹੱਲ ਖਾਲਿਸਤਾਨ ਦਸਿਆ ਗਿਆ
ਭਾਈ ਅਵਤਾਰ ਸਿੰਘ ਬਾਸੀ ਨੇ ਬੋਲਦੇ ਹੋਏ ਕਿਹਾ ਹੁਣ ਸਾਨੂ ਆਪਣੇ ਮਤਭੇਦ ਭੁਲਾ ਕੇ ਇਕ ਹੋਣਾ ਚਾਹੀਦਾ ਹੈ
ਭਾਈ ਮਨਿੰਦਰ ਸਿੰਘ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸਾਨੂ ਆਪਣੀ ਪਹਿਚਾਨ ਵਾਸਤੇ ਇਥੇ ਦੇ ਮੂਲ ਲੋਕਾਂ ਦੇ ਪ੍ਰੋਗਰਾਮਾ ਵਿਚ ਜਾਣਾ ਚਾਹਿਦਾ ਹੈ
ਭਾਈ ਸਤਵੰਤ ਸਿੰਘ ਨਿੱਜਰ ਨੇ ਬੋਲਦੇ ਹੋਏ ਕਿਹਾ ਅਕਾਲੀਆਂ ਅਤੇ ਇਹਨਾ ਦੇ ਕਰਿੰਦਿਆਂ ਦਾ ਪੂਰਨ ਬਾਈਕਾਟ ਕੀਤਾ ਜਾਵੇ
ਭਾਈ ਰੇਸ਼ਮ ਸਿੰਘ ਸਟੇਜ ਦੀ ਕਾਰਵਾਈ ਬੜੀ ਬਖੂਬੀ ਨਾਲ ਨਿਭਾਈ ਅਤੇ ਇਸ ਸਾਰੇ ਘਟਨਾ ਕ੍ਰਮ ਵਾਰੇ ਸੰਗਤਾਂ ਨੂ ਵਾਰੀ ਵਾਰੀ ਇਸ ਸਾਰੇ ਘਟਨਾਕ੍ਰਮ ਵਾਰੇ ਜਾਨੂ ਕਰਵਾਉਂਦੇ ਰਹੇ
ਜਿਮੀ ਬਰਾੜ ਨੇ ਬੋਲਦੇ ਹੋਏ ਕਿਹਾ ਇਹਨਾ ਕਾਲੀਆਂ ਨੂ ਇਥੇ ਇੰਡਿਆਨਾ ਦੀ ਧਰਤੀ ਤੇ ਗੰਦ ਨਹੀ ਪਾਉਣ ਦਿੱਤਾ ਜਾਵੇਗਾ
ਸਿੱਖ ਸੋਸਾਇਟੀ ਆਫ ਇੰਡੀਆਨਾ ਵਲੋਂ ਭਾਈ ਜਗਦੀਸ਼ ਸਿੰਘ ਨੇ ਨਗਰ ਕੀਰਤਨ ਦੇ ਪ੍ਰਬੰਧ ਵਿਚ ਹੋਈਆਂ ਕੁਤਾਹੀਆਂ ਵਾਰੇ ਸੰਗਤਾਂ ਕੋਲੋ ਮੁਆਫੀ ਮੰਗੀ
ਉਘੇ ਕਥਾਵਾਚਿਕ ਭਾਈ ਪਰਮਜੀਤ ਸਿੰਘ ਉਤਰਾਖੰਡ ਨੇ ਬੋਲਦੇ ਹੋਏ ਕਿਹਾ ਸਾਨੂ ਅਜ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੇ ਝੰਡੇ ਥੱਲੇ ਇਕੱਠੇ ਹੋਣ ਵਾਰੇ ਕਿਹਾ
ਇਸ ਤੋ ਇਲਾਵਾ ਬਾਕੀ ਬੁਲਾਰਿਆਂ ਜਿਸ ਵਿਚ ਭਾਈ ਭੁਪਿੰਦਰ ਸਿੰਘ ,ਭਾਈ ਦਲਜੀਤ ਸਿੰਘ ਇੰਡਿਆਨਾ ,ਭਾਈ ਰਣਜੀਤ ਸਿੰਘ ਮਸਕੀਨ ,ਬੀਬੀ ਸੰਦੀਪ ਕੌਰ ,ਜਸਵੀਰ ਸਿੰਘ ਜੱਸੀ ਫੋਰਟਵੇਅਨ,ਭਾਈ ਮੱਖਨ ਸਿੰਘ ਬਰਾੜ ,ਭਾਈ ਸੰਤੋਖ ਸਿੰਘ ਟੈਕਸਾਸ , ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਇਸ ਕਾਨਫਰੰਸ ਨੂ ਸੰਬੋਧਨ ਕੀਤਾ ਅਤੇ ਇਸ ਘਟਨਾ ਕ੍ਰਮ ਵਿਚ ਸ਼ਾਮਿਲ ਕਾਲੀ ਦਲ ਇਸ ਦੇ ਕਰਿੰਦੇ ਸੰਤ ਸਮਾਜ ਅਤੇ ਅਖੌਤੀ ਜਥੇਦਾਰਾਂ ਦੇ ਪੂਰਨ ਬਾਈਕਾਟ ਦੀ ਗੱਲ ਕੀਤੀ ਗਈ
ਕਾਨਫਰੰਸ ਦੇ ਅਖੀਰ ਵਿਚ ਦੋ ਮਤੇ ਪਾਏ ਗਏ ਮਤਾ ਨਬਰ ਇਕ ਜਿਸ ਵਿਚ ਕਿਹਾ ਗਿਆ ਹੈ ਆਉਣ ਵਾਲੇ ਸਮੇ ਵਿਚ ਇੰਡਿਆਨਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਕਿਸੇ ਵੀ ਅਕਾਲੀ ਲੀਡਰ ਅਤੇ ਇਹਨਾ ਦੇ ਕਰਿੰਦੇ ਅਖੌਤੀ ਜਥੇਦਾਰ ਅਤੇ ਇਹਨਾ ਦੇ ਤੀਸਰੇ ਸਾਥੀ ਸੰਤ ਸਮਾਜ ਦੇ ਕਿਸੇ ਵੀ ਸੰਤ ਨੂ ਅਤੇ ਇਹਨਾ ਦੇ ਚਮਚਿਆਂ ਨੂ ਕਿਸੇ ਵੀ ਗੁਰਦਵਾਰਾ ਸਾਹਿਬ ਅਤੇ ਕਿਸੇ ਵੀ ਪੰਥਕ ਸਟੇਜ ਤੋ ਬੋਲਣ ਨਹੀ ਦਿੱਤਾ ਜਾਵੇਗਾ ਅਤੇ ਇਹਨਾ ਦਾ ਵਿਰੋਧ ਕੀਤਾ ਜਾਵੇਗਾ
ਦੂਸਰਾ ਮਤਾ ਪਾਇਆ ਗਿਆ ਕਿ ਜਿਸ ਵਿਚ ਇਸ ਸਾਰੇ ਘਟਨਾ ਦੇ ਮੁੱਖ ਦੋਸ਼ੀ ਪੋਲਿਸ ਵਾਲੇ ਅਤੇ ਪ੍ਰਸ਼ਾਸ਼ਨ ਅਤੇ ਸਰਕਾਰ ਅਧਿਕਾਰੀਆਂ ਨੂ ਖਾਲਸਾ ਪੰਥ ਆਪਣੀ ਰਵਾਇਤ ਮੁਤਾਬਕ ਸਮਾ ਆਉਣ ਇਹਨਾ ਦੋਖੀਆਂ ਨੂ ਢੁਕਵੀ ਸਜਾ ਦਿੱਤੀ ਜਾਵੇਗੀ
ਅਖੀਰ ਵਿਚ ਭਾਈ ਰੇਸ਼ਮ ਸਿੰਘ ਵਲੋਂ ਆਈਆਂ ਕਮੇਟੀਆਂ ਅਤੇ ਸੰਗਤਾਂ ਦਾ ਧਨਵਾਦ ਕੀਤਾ ਗਿਆ ਅਤੇ ਅੱਗੇ ਤੋ ਵੀ ਪੰਥਕ ਮੁਦਿਆ ਤੇ ਇਸ ਤਰਾਂ ਹੀ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋਣ ਦਾ ਪ੍ਰਣ ਕੀਤਾ ਗਿਆ


18/10/15)
ਮਨਮੀਤ ਸਿੰਘ ਕਾਨਪੁਰ

ਅੱਜ ਕਾਨਪੁਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਲਈ ਇਕ ਰੋਸ ਮਾਰਚ ਕਢਿਆ ਗਿਆ ਜਿਸ ਵਿਚ ਸਾਰੇ ਸ਼ਹਿਰ ਦੀਆਂ ਸੰਗਤਾਂ ਆਪਣੇ ਮਤਭੇਦ ਛੱਡ ਇਕੱਠ ਵਿਚ ਸਾਮਿਲ ਹੋਈਆਂ ਤੇ ਸਮਾਜਕ ਤੋਰ ਤੇ ਗੁਰਦੁਆਰਾ ਸੰਤ ਨਗਰ ਤੋਂ ਗੁਰਦੁਆਰਾ ਗੁਮਟੀ ਤਕ ਦੇ ਸਾਰੇ ਬਾਜਾਰ ਨੂੰ ਵਾਪਾਰੀਆਂ ਨੇ ਰੋਸ ਮਾਰਚ ਦੋਰਾਨ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਰੋਸ ਪ੍ਰਗਟਾਇਆਂ ਤੇ ਨੋਜਵਾਨ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਬਾਰ ਬਾਰ ਰੋਸ ਵਿਚ ਆ ਕੇ ਪੰਜਾਬ ਪੁਲਿਸ ਤੇ ਸਰਕਾਰ ਦੇ ਵਿਰੁਧ ਨਾਰੇ ਵੀ ਲਾਏ ਤੇ ਦੋਸ਼ੀਆਂ ਨੂੰ ਜਲਦ ਪਕੜਨ ਦੀ ਮੰਗ ਵੀ ਸਰਕਾਰਾਂ ਕੋਲ ਕੀਤੀ।


16/10/15)
ਗੁਰਇੰਦਰ ਸਿੰਘ ਪਾਲ

ਸ: ਗੁਰਮੀਤ ਸਿੰਘ ਜੀ,
“ਸਿੱਖ ਮਾਰਗ” ਦੀ ਮਾਰਫ਼ਤ ਭੇਜੇ ਤੁਹਾਡੇ ਸੁਨੇਹੇ ਵਾਸਤੇ ਆਪ ਜੀ ਦਾ ਧੰਨਵਾਦ!

ਆਪ ਜੀ ਦੀ ਜਾਣਕਾਰੀ ਲਈ, ਮੈਂ 1980 ਵਿੱਚ ਡਾ: ਕਰਤਾਰ ਸਿੰਘ ਜੀ ਨੂੰ ਸੋਲਨ ਵਿਖੇ ਉਨ੍ਹਾਂ ਦੇ ਆਸ਼੍ਰਮ ਵਿੱਚ ਮਿਲਿਆ ਸੀ ਅਤੇ ਉਨ੍ਹਾਂ ਦੀ ਸਭਾ ਵਿੱਚ ਸ਼ਿਰਕਤ ਵੀ ਕੀਤੀ ਸੀ। ਉਨ੍ਹਾਂ ਦੀ ਲਿਖੀ ਹੋਈ ਪੁਸਤਕ “ਗੁਰਮੱਤਿ ਦੇ ਮੂਲਿਕ ਸਿਧਾਂਤ” ਦੇ ਦੂਜੇ ਸੰਸਕਰਨ (ਦਸੰਬਰ, 1983) ਦੀ ਕਾਪੀ ਮੇਰੇ ਕੋਲ ਹੈ। ਮੈਂ ਆਪਣੇ ਲੇਖ ਲਿਖਣ ਸਮੇਂ ਇਸ ਪੁਸਤਕ ਨੂੰ ਵੀ ਧਿਆਨ ਵਿੱਚ ਰੱਖਾਂਗਾ। ਸੁਹਿਰਦ ਸੁਝਾਅ ਵਾਸਤੇ ਆਪ ਜੀ ਦਾ ਇੱਕ ਵਾਰ ਫੇਰ ਧੰਨਵਾਦ!

ਗੁਰਇੰਦਰ ਸਿੰਘ ਪਾਲ
ਅਕਤੂਬਰ 16, 2015.


16/10/15)
ਜਗਪਾਲ ਸਿੰਘ

ਪੰਥ, ਸਿਰਸਾ ਸਾਧ,ਕਾਲੀ ਤੇ ਹਿੰਦੂ ਹਕੂਮਤ ||
ਪਿਛਲੇ ਦਿਨਾਂ ਤੋ ਜੋ ਮਾਲਵੇ ਖੇਤਰ ਅੰਦਰ ਘਟਨਾਂ ਕ੍ਰਮ ਹੋਏ ਤੇ ਹੋਲੀ ਹੋਲੀ ਉਹ ਪੂਰੇ ਪੰਜਾਬ ਦਾ ਹਿੱਸਾ ਬਣ ਗਏ | ਇਹ ਘਟਨਾਂ ਕ੍ਰਮ ਮਾਲਵੇ ਵਿਚ ਹੀ ਕਿਓ ਹੋਇਆ ? ਇਸ ਪਧਰ ਤੇ ਕਿਓ ਹੋਇਆ?ਕੀ ਕਦੇ ਪੰਜਾਬ ਵਿੱਚ ਪਹਿਲਾਂ ਗੁਰੂ ਗਰੰਥ ਸਾਹਿਬ ਦੀ ਬਹੁਮਤੀ ਨਹੀ ਹੋਈ ? ਇਹ ਬਹੁਮਤੀ ਕੋਈ ਨਵੀ ਨਹੀ ਇਸ ਦੀ ਸ਼ੁਰਆਤ ਅੰਗਰੇਜ ਕਾਲ ਦੇ ਵੇਲੇ ਸ਼ੁਰੂ ਹੋਈ | ਇਤਹਾਸ ਵਾਲਾ ਪੱਖ ਨਾ ਛੇੜ ਕੇ ਆਪਣੇ ਵਿਸ਼ੇ ਵੱਲ ਰਹਾਂ | ਇਸ ਘਟਨਾਂ ਕ੍ਰਮ ਦਾ ਜਨਮ ਸਿਰਸਾ ਸਾਧ ਦੀ ਮਾਫ਼ੀ ਤੋ ਵੀ ਪਹਿਲਾਂ ਜਨਮਿਆ ਹੋਇਆ ਸੀ | ਜਿਸ ਨੂੰ ਲਾਗੂ ਕਰਨ ਲਈ ਸਹੀ ਸਮੇਂ ਦੀ ਜਰੂਰਤ ਸੀ | ਬਹੁਤੀ ਦੂਰ ਨਾ ਜਾਕੇ ਮੈਂ ਵਿਚਾਰ ਜੇਤਲੀ ਦੇ ਅਮ੍ਰਿਤਸਰ ਚੋਣ ਲੜਨ ਤੋ ਸ਼ੁਰੂ ਕਰਦਾ ਹਾਂ | ਪੰਜਾਬ ਦੇ ਵਿਚ ਅੱਜ ਜੋ ਅਧਾਰ ਤੇ ਤਾਕਤ ਕਾਲੀਆਂ ਕੋਲ ਹੈ,ਨਾਂ ਤਾਂ ਉਹ ਬੀਜੇਪੀ ਕੋਲ ਨਾਂ ਕਾਂਗਰਸ ਕੋਲ ਤੇ ਨਾ ਹੀ ਲੱਲੀ ਛੱਲੀ ਰਾਸ਼ਟਰਵਾਦੀ ਪਾਰਟੀ ਆਮ ਆਦਮੀ ਕੋਲ ਹੈ | ਤੁਹਾਨੂੰ ਕੀ ਲਗਦਾ ਜੇਤਲੀ ਬੀਜੇਪੀ ਨੇ ਮਜੀਠੀਏ ਦੇ ਜਾਂ ਕਾਲੀਆਂ ਦੇ ਕਹਿਣ ਤੇ ਅੰਮ੍ਰਿਤਸਰ ਤੋ ਖੜਾ ਕੀਤਾ ਸੀ ? ਨਹੀ, ਬੀਜੇਪੀ ਦਾ ਇੱਕ ਤਕੜਾ ਖਿਡਾਰੀ ਅੰਮ੍ਰਿਤਸਰ ਤੋ ਖੜਾ ਕਰਨ ਦਾ ਮਕਸਦ ਸੀ | ਆਪਣੀ ਤਾਕਤ ਦਾ ਅੰਦਾਜਾ ਵੋਟਾਂ ਦੇ ਰੂਪ ਵਿੱਚ ਲਾਉਣਾ ਜੋ ਕਿ ਉਹਨਾਂ ਲਈ ਸਹੀ ਸਾਬਤ ਹੋਇਆ | ਜੇ ਮਸਲਾ ਜਿੱਤ ਹਾਰ ਦਾ ਹੁੰਦਾ ਤਾਂ ਕੋਈ ਵੀ ਮਾੜਾ ਮੋਟਾ ਬੰਦਾ ਖੜਾ ਕਰ ਦਿੱਤਾ ਜਾਂਦਾ |
ਬੀਜੇਪੀ ਦਾ ਸੁਪਨਾ ਪੂਰਾ ਮੁਲਖ ਆਪਣੇ ਅਧੀਨ ਤੇ ਆਪਣੀ ਤਾਕਤ ਥੱਲੇ ਕਰੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ | ਪੰਜਾਬ ਉਹਨਾਂ ਨੂੰ ਸਭ ਤੋ ਵੱਧ ਰੜਕਦਾ ਹੈ | ਇਸੇ ਲਈ ਸਾਰਾ ਕੁਝ ਆਰ ਆਰ ਐਸ ਦੇ ਰੂਪ ਸਿੱਖਾਂ ਦਾ ਸਭ ਕੁਝ ਕਾਬੂ ਕਰਨ ਦੇ ਲਈ ਦਿਨ ਬ ਦਿਨ ਯਤਨ ਜਾਰੀ ਹਨ | ਜੇਤਲੀ ਦੀ ਹਾਰ ਤੋ ਬਾਅਦ ਆਪਣੇ ਆਪ ਨੂੰ ਹੋਰ ਮਜਬੂਤ ਕਰਨਾ ਅਗਲਾ ਕਦਮ ਸੀ | ਜਿਸ ਲਈ ਰਾਜੇ ਨਾਲ ਸਾਂਝ ਪਾਉਣ ਦੀ ਕੋਸ਼ਿਸ ਕੀਤੀ ਗਈ | ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲਾਂ ਹੋਣ ਲੱਗ ਪਈਆਂ ਕਿ ਉਹ ਵੀ ਜਨ ਸੰਘੀ ਬਣ ਸਕਦਾ, ਪਰ ਰਾਜੇ ਵਿਚ ਉਹਨਾਂ ਨੂੰ ਬਾਦਲ ਵਾਲੀ ਗੁਲਾਮੀ ਨਹੀ ਦਿਸਦੀ ਸੀ | ਉਸ ਨੂੰ ਲੈਣਾ ਤੇ ਨਾ ਲੈਣਾ ਬੜੀ ਡੂੰਘੀ ਵਿਚਾਰ ਦਾ ਵਿਸ਼ਾ ਸੀ | ਇੱਕ ਗੱਲ ਯਾਦ ਰਖਣ ਯੋਗ ਹੈ, ਬਾਦਲ ਤੋ ਬਿਨਾ ਉਹਨਾਂ ਨੂੰ ਹਲੇ ਤੱਕ ਬਾਦਲ ਵਰਗਾ ਗੁਲਾਮ ਨਹੀ ਨਜਰ ਆ ਰਹਿਆ | ਸੁਖਾ, ਰਾਜਾ ਤੇ ਨਵਜੋਤ ਸਿਧੂ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਉਣਾ ਹਿੰਦੂ ਹਕੂਮਤ ਦੇ ਫਿੱਟ ਨਹੀ ਬਹਿੰਦਾ, ਇਸ ਲਈ ਉਹਨਾਂ ਨੂੰ ਬਾਦਲ ਦਾ ਹਲੇ ਉਹਦੇ ਵਰਗਾ ਵਫਦਾਰ ਤੋੜ ਨਹੀ ਮਿਲਿਆ | ਜੇਤਲੀ ਦੇ ਹਾਰ ਜਾਣਾ ਤੋ ਬਾਅਦ ਸੁਖੇ ਵਲੋ ਬਾਰਡਰ ਤੇ ਜਾ ਕੇ ਨਸ਼ਿਆ ਵਿਰੁਧ ਹਿੰਦੂ ਹਕੂਮਤ ਦੇ ਵਿਰੁਧ ਧਰਨਾ ਦੇਣਾ ਤੇ ਕੁਝ ਕਾਲੀ ਜਿਵੇ ਸੁਖਦੇਵ ਢੀਂਡਸਾ ਵਰਗੇ ਵਿਰੋਧੁ ਸਨ, ਪਰ ਸੁਖਾ ਨਾ ਟਲਿਆ |
ਇਹਨਾਂ ਹੀ ਚਲਦੇ ਉਤਾਰ ਚੜ੍ਹਾ ਵਿੱਚ ਚੰਡੀਗੜ੍ਹ ਦੇ ਏਅਰ ਪੋਰਟ ਦਾ ਉਦਘਾਟਨ ਕਰਨ ਦਾ ਸਮਾਂ ਆ ਗਿਆ | ਜਿਸ ਵਿੱਚ ਬਾਦਲ ਨੇ ਮੋਦੀ ਤੋ ਮੁਆਫੀ ਮੰਗਦੇ ਹੋਏ ਉਸ ਦੀ ਹਕੂਮਤ ਦੀ ਸੋਚ ਵਿੱਚ ਕਿੱਲਾ ਇਹ ਕਹਿ ਕੇ ਠੋਕ ਦਿੱਤਾ ਮੋਦੀ ਸਾਬ ਤੋ ਮੈਂ ਮੁਆਫੀ ਮੰਗਦਾ ਉਹਨਾਂ ਦੇ ਰੁਤਬੇ ਅਨੁਸਾਰ ਮੈਂ ਇੱਕਠ ਕਰਨ ਵਿੱਚ ਸਫਲ ਨਾ ਹੋ ਸਕਿਆ | ਕੀ ਇਹ ਹੋ ਸਕਦਾ ਬਾਦਲ ਨੇ ਇੱਕਠ ਕਰਨਾਂ ਹੋਵੇ ਅੱਜ ਦੇ ਸਮੇ ਤੇ ਕਰ ਨਾ ਸਕੇ | ਹਕੂਮਤ ਵੀ ਮੋਕੇ ਦੀ ਤਾੜ ਤੇ ਆ ਗਈ ਚੁਪ ਚਾਪ ਸੁਖੇ ਤੋ ਸਿਰਸੇ ਵਾਲੇ ਨੂੰ ਮੁਆਫੀ ਦੁਆ ਦਿੱਤੀ | ਹਕੂਮਤ ਨੇ ਇਹ ਕਰਕੇ ਬਾਦਲ ਦੇ ਖਫਨ ਵਿੱਚ ਮੋਟਾ ਕਿਲ ਠੋਕ ਦਿੱਤਾ | ਕੀ ਉਹਨਾ ਨੂੰ ਇਹ ਨਹੀ ਪਤਾ ਵੀ ਕਿੱਡਾ ਕੁ ਆ ਸਾਧ ਦਾ ਵੋਟ ਬੈਕ ਪਰ ਇਹ ਕਿਲ ਠੋਕਣ ਲਈ ਕੀਤਾ ਗਿਆ ਸੀ | ਹਕੂਮਤ ਨੂੰ ਪਤਾ ਸੀ, ਸਿੱਖ ਇਸ ਤੇ ਕੀ ਪ੍ਰਤੀਕਰਮ ਕਰਨ ਗੇ, ਨਾਲ ਹੀ ਉਹਨਾਂ ਨੇ ਪਲਾਨ ਬੀ ਵੀ ਪੇਸ਼ ਕਰ ਦਿੱਤਾ, ਸਿਰਸੇ ਵਾਲੇ ਵਲੋ ਪੋਸਟਰ ਲਿਖਵਾ ਕੇ ਗੁਰੂ ਗਰੰਥ ਸਾਹਿਬ ਨੂੰ ਚੋਰੀ ਕਰਵਾਉਣਾ ਇਸ ਦਾ ਮਕਸਦ ਸੀ, ਧਰਮਿਕ ਦੰਗੇ ਕਰਵਾਉਣਾ ਤੇ ਦੇਖਣਾ ਇਹ ਚਾਲ ਕਿੰਨੀ ਕੁ ਸਫਲ ਹੁੰਦੀ ਪਰ ਇਹ ਉਮੀਦ ਤੇ ਖਰੀ ਨਾ ਉਤਰੀ | ਕੁਝ ਸਮਾਂ ਇੰਤਜਾਰ ਕਰਨ ਤੋ ਮਗਰੋ ਫਿਰ ਉਹ ਕੀਤਾ ਗਿਆ ਜਿਸ ਦਾ ਅਸਰ ਹੋਣਾ ਲਾਜਮੀ ਸੀ | ਗੁਰੂ ਗਰੰਥ ਸਾਹਿਬ ਦੇ ਪੰਨੇ ਪਾੜ ਕੇ ਗਲੀਆਂ ਵਿੱਚ ਖਿਲਾਰਨੇ ਅਸਰ ਹੋਣਾ ਲਾਜਮੀ ਸੀ | ਹੁਣ ਇਹ ਕੰਮ ਮਾਲਵੇ ਵਿੱਚ ਹੀ ਕਿਓ ਕੀਤਾ ਗਿਆ ਕਿਉਕਿ ਇੱਕ ਤਾਂ ਸਿਰਸੇ ਸਾਧ ਦਾ ਅਸਰ ਮਾਲਵੇ ਵਿੱਚ ਵੱਧ ਹੈ ਤੇ ਦੂਜਾ ਮਾਲਵਾ ਹੀ ਕਾਲੀਆਂ ਦਾ ਸਭ ਤੋ ਵੱਡਾ ਵੋਟ ਬੈਕ ਹੈ | ਇੱਕ ਤੀਰ ਨਾਲ ਦੋ ਨਿਸ਼ਾਨੇ | ਪੰਜਾਬ ਦੇ ਕਿਸਾਨ ਜੋ ਜਿਆਦਾ ਕਰਕੇ ਸਿੱਖੀ ਨਾਲ ਸੰਬਧਤ ਹਨ | ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ, ਉਹਨਾਂ ਦਾ ਗੁਸਾ ਪ੍ਰਚੰਡ ਸੀ, ਪਰ ਕਾਲੀਆਂ ਦਾ ਨੁਕਸਾਨ ਉਸ ਪਧਰ ਤੇ ਨਹੀ ਹੋ ਰਹਿਆ ਸੀ, ਜਿਸ ਪੱਧਰ ਤੇ ਹੋਣਾ ਚਾਹੀਦਾ ਸੀ |
ਗੁਰੂ ਗਰੰਥ ਸਾਹਿਬ ਦੀ ਬਹੁਮਤੀ ਹੋਈ ਤਾਂ ਸਿੱਖ ਮਿਸ਼ਨਰੀ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਆਦਿ ਹਜਾਰਾਂ ਹੀ ਸਿੱਖ ਸੰਗਤਾਂ ਨੇ ਰੋਸ ਵਜੋ ਧਰਨੇ ਤੇ ਬੈਠਣ ਲੱਗ ਪਈਆਂ | ਜਿਸ ਦਾ ਸਭ ਤੋ ਵੱਧ ਨੁਕਸਾਨ ਕਾਲੀਆਂ ਨੂੰ ਹੀ ਹੋਣਾ ਸੀ,ਕਿਓਕੀ ਮਾਲਵਾ ਕਾਲੀਆਂ ਦਾ ਕੇਦਰ ਬਿੰਦੂ ਹੈ | ਹਿੰਦੂ ਹਕੂਮਤ ਇਸ ਨੁਕਸਾਨ ਨੂੰ ਸਿਰੇ ਤੱਕ ਲੈ ਕੇ ਜਾਣ ਲਈ ਕੀ ਕਰਵਾ ਸਕਦੀ ਸੀ | ਉਹ ਸੀ ਸ਼ਾਂਤ ਮਈ ਆਪਣੇ ਗੁਰੂ ਸਾਹਿਬ ਦੇ ਸਤਿਕਾਰ ਲਈ ਦਿੱਤੇ ਜਾ ਰਹ ਧਰਨੇ ਦਾ ਵਿਰੋਧ | ਇਸ ਧਰਨੇ ਨੂੰ ਤਾਰੋ ਪੀੜ ਜਰੂਰ ਕਰ ਦਿੱਤਾ ਜਾਂਦਾ ਜੇ ਭਾਈ ਪੰਥਪ੍ਰੀਤ ਸਿੰਘ ਦੀ ਥਾਂ ਤੇ ਕੋਈ ਵਿਕਾਊ ਪ੍ਰਚਾਰਕ ਹੁੰਦਾ | ਕਾਲੀ ਆਪਣੇ ਪੈਰੀ ਆਪ ਹੀ ਕੁਹਾੜਾ ਮਾਰ ਗਏ ਇਸ ਧਰਨੇ ਤੇ ਲਾਠੀਚਾਰਜ ਕਰਵਾ ਕੇ ਤੇ ਭਾਈ ਸਾਬ ਨੂੰ ਗਿਰਫਤਾਰ ਕਰਕੇ ਜੋ ਕਿ ਹਿੰਦੂ ਹਕੂਮਤ ਦੇ ਪੂਰਾ ਪੂਰਾ ਫਿੱਟ ਆਇਆ, ਪਰ ਕਾਲੀ ਇਸ ਚਾਲ ਨੂੰ ਸਮਝ ਨਾ ਸਕੇ |
ਇਹ ਸਭ ਕੁਝ ਵੋਟਾਂ ਤੋੜਨ ਤੇ ਜੋੜਨ ਦੇ ਚੱਕਰ ਵਿੱਚ ਮਾਂਜੇ ਕਾਲੀ ਤੇ ਸਿੱਖ ਗਏ | ਸਿਰਸੇ ਸਾਧ ਦਾ ਮਸਲਾ ਵਾਪਸ ਹੋਣਾ ਹੀ ਹੋਣਾ ਸੀ, ਉਹ ਅੱਜ ਹੁੰਦਾ ਜਾਂ ਕੱਲ ਹੁੰਦਾ ਜਾਂ ਵੋਟਾਂ ਦੇ ਨੇੜੇ ਜਾ ਕੇ ਸਿੱਖਾਂ ਨੂੰ ਖੁਸ਼ ਕਰਨ ਲਈ ਹੁੰਦਾ | ਪਰ ਕਾਹਲੀ ਅੱਗੇ ਟੋਏ | ਇਸ ਵਿੱਚ ਵੱਡੇ ਬਾਦਲ ਦੀ ਸਮੂਲੀਅਤ ਕਿੰਨੀ ਕੁ ਹੋ ਸਕਦੀ ਸੀ ਜਾਂ ਹੈ | ਜੇ ਇਹ ਮਸਲਾ ਵੱਡੇ ਬਾਦਲ ਦੇ ਹੱਥ ਹੁੰਦਾ ਤਾਂ ਹੋ ਸਕਦਾ ਇਹ ਮਸਲਾ ਹਿੱਲਦਾ ਹੀ ਨਾ ਕਿਓਕਿ ਉਹ ਇਸ ਦੇ ਨਤੀਜੇ ਸਮਝਦਾ ਸੀ ਤੇ ਹੈ | ਹੁਣ ਵੱਡੇ ਬਾਦਲ ਨੂੰ ਬਾਈਪਾਸ ਕਰਨਾ ਤੇ ਉਲਝਾਉਣ ਵੀ ਜਰੂਰੀ ਸੀ, ਜਿਸ ਲਈ ਮੋਦੀ ਨੇ ਠੋਕੀ ਰੇਖ ਚ ਮੇਖ ਤੇ ਦਿੱਤਾ ਮੰਡੇਲਾ ਦਾ ਖਿਤਾਬ ਦੇਕੇ ਬਾਦਲ ਨੂੰ ਪੰਪ ਦਿੱਤਾ | ਬਾਦਲ ਸਾਬ ਮੰਡੇਲਾ ਬਣਨ ਦੇ ਚਾ ਵਿੱਚ ਫੁਲੇ ਨਾ ਸਮਾਏ ਸੁਖੇ ਤੋ ਬਾਦਲ ਦੀ ਰਾਜਨੀਤੀ ਦੇ ਖਫਨ ਵਿੱਚ ਕਿੱਲ ਠਕਵਾ ਦਿੱਤਾ | ਬੋਲੋ ਜੀ ਜੈ ਸੀਆ ਰਾਮ ||
ਪੰਥ ............
ਮਹਾਰਾਜੇ ਰਣਜੀਤ ਸਿੰਘ ਤੋ ਬਾਅਦ ਵਿੱਚ ਸਿੱਖ ਪੰਥ ਦੀ ਬਦਕਿਸਮਤੀ ਇਹ ਰਹੀ ਕੋਈ ਦੂਰ ਅੰਦੇਸ਼ੀ ਤੇ ਪੰਥ ਨੂੰ ਸਮਰਪਤ ਕੋਈ ਲੀਡਰ ਨਹੀ ਮਿਲ ਸਕਿਆ | ਅੰਗਰੇਜਾਂ ਦੇ ਸਮੇ ਜਿੰਨੇ ਵੀ ਲੀਡਰ ਆਏ ਕੁਝ ਬਾਬੇ ਖੜਕ ਸਿੰਘ ਵਰਗਿਆਂ ਨੂੰ ਕੱਟੜ ਕਹਿ ਦਿੱਤਾ ਗਿਆ ਤੇ ਕੁਝ ਮਾਸਟਰ ਤਾਰਾ ਸਿੰਘ ਵਰਗੇ ਗਾਂਧੀ ਨਹਿਰੂ ਦੀਆਂ ਚਾਲਾਂ ਨੂੰ ਸਮਝਣ ਵਿੱਚ ਅਸਮਰਥ ਰਹੇ | ਹਿੰਦੁਸਤਾਨ ਅਜਾਦ ਹੋਇਆ ਤੇ ਸਿੱਖ ਇੱਕ ਗੁਲਾਮੀ ਤੋ ਦੂਜੀ ਗੁਲਾਮੀ ਵੱਲ ਨੂੰ ਹੋ ਤੁਰੇ ਜਿਸ ਦਾ ਖਮਿਆਜਾ ਪਹਿਲਾਂ 1947 ਤੇ ਫਿਰ 1984 ਵੇਲੇ ਭੁਗਤਿਆ | ਬਾਬਾ ਜਰਨੈਲ ਸਿੰਘ ਜੇ ਅੱਗੇ ਆਇਆ ਤਾਂ ਉਸ ਤੋ ਕਾਲੀਆਂ ਦੀ ਹੋਂਦ ਨੂੰ ਖਤਰਾ ਹੋ ਗਿਆ | ਜਿਸ ਲਈ ਉਸ ਨੂੰ ਸ਼ਹੀਦ ਕਰਨਾ ਜਰੂਰੀ ਹੋ ਗਿਆ | ਉਸ ਦੀ ਸ਼ਹੀਦੀ ਤੋ ਬਾਅਦ ਸਿੱਖਾਂ ਦੇ ਖੂਨ ਦੀ ਹੋਲੀ ਖੇਡਣਾ ਲਾਜਮੀ ਸੀ | 1993 ਤੋ ਬਾਅਦ ਇੱਕ ਮੌਤ ਵਰਗੀ ਚੁਪ ਤਾਂ ਪੰਜਾਬ ਵਿੱਚ ਜਰੂਰ ਆ ਗਈ ਜਿਸ ਨੂੰ ਔਖਤੀ ਸ਼ਾਂਤੀ ਦਾ ਨਾਮ ਦਿੱਤਾ ਗਿਆ | ਪੰਜਾਬ ਦੀ ਮਾਲਵਾ ਪੱਟੀ ਵਿੱਚ ਵੱਧ ਤੋ ਵੱਧ ਸਾਧ ਪੈਦਾ ਕੀਤੇ ਗਏ ਇਹ ਮਾਲਵੇ ਹੀ ਕਿਓ ਕੀਤਾ ਗਿਆ ? ਦਰਬਾਰ ਸਾਹਿਬ ਦੇ ਹਮਲੇ ਨੂੰ ਸਿੱਖ ਸੋਚ ਤੋ ਕਢਣਾ ਇੰਨਾ ਆਸਾਨ ਨਹੀ ਸੀ | ਇਸ ਲਈ ਸਿੱਖ ਨੌਜੁਆਨ ਤੇ ਸਿੱਖ ਸੋਚ ਲਈ ਦੋ ਹਲਾਤ ਪੈਦਾ ਕਰਨੇ ਜਰੂਰੀ ਸੀ | ਇੱਕ ਸਾਧਾ ਦੀ ਗੁਲਾਮੀ ਤੇ ਸਾਧਾ ਪ੍ਰਚਾਰ ਦੂਜਾ ਨਸ਼ੇ ਜਿਸ ਵਿੱਚ ਹਿੰਦੂ ਹਕੂਮਤ ਪੂਰੀ ਤਰ੍ਹਾਂ ਕਾਮਯਾਬ ਰਹੀ | ਫਿਰ ਹੋਲੀ ਹੋਲੀ ਕੁਝ ਉਹ ਪ੍ਰਚਾਰਕ ਆਏ ਜਿੰਨਾ ਨੇ ਇਸ ਗੁਲਾਮੀ ਨੂੰ ਗਲੋ ਉਤਾਰਨ ਦੇ ਯਤਨ ਕੀਤੇ ਜਿਸ ਵਿੱਚ ਭਾਈ ਸਰਬਜੀਤ ਸਿੰਘ ਧੁੰਦਾ ਤੇ ਭਾਈ ਪੰਥਪ੍ਰੀਤ ਸਿੰਘ ਵਰਗੇ ਨਿਧੜਕ ਪ੍ਰਚਾਰਕਾਂ ਨੇ ਕੌਮ ਨੂੰ ਨਵਾਂ ਮੋੜ ਦਿੱਤਾ | ਜੋ ਨਾ ਕਾਲੀਆਂ ਨੂੰ ਰਾਸ ਆ
ਨਾ ਹਿੰਦੂ ਹਕੂਮਤ ਨੂੰ | ਇਸ ਪ੍ਰਚਾਰ ਦੇ ਨਾਲ ਨਾਲ ਇੱਕ ਬਹੁਤ ਵੱਡਾ ਹੋਰ ਮਸਲਾ ਖੜਾ ਕੀਤਾ ਗਿਆ ਮਿਸ਼ਨਰੀ ਸਿੱਖ ਤੇ ਟਕਸਾਲੀ ਸਿੱਖ ਤੇ ਸੰਤ ਸਮਾਜ | ਸੰਤ ਸਮਾਜ ,ਟਕਸਾਲੀ, ਦਾਦੂਵਾਲ ਤੇ ਕੁਝ ਪਿੰਦਰਪਾਲ ਵਰਗੇ ਮਿਸ਼ਨਰੀ ਪ੍ਰਚਾਰਕ ਬਾਦਲ ਦੇ ਪੂਰੇ ਪੂਰੇ ਫਿੱਟ ਆਉਂਦੇ ਹਨ |
ਨਿਧੜਕ ਪ੍ਰਚਾਰਕ ਅੱਖ ਵਿੱਚ ਰੜਕਦੇ ਨੇ ਇਹਨਾਂ ਦਾ ਸਟੇਜਾਂ ਤੇ ਖਾਸ ਕਰੇਕ ਵਿਦੇਸ਼ਾਂ ਵਿੱਚ ਵਿਰੋਧ ਕਰਵਾਇਆ ਗਿਆ | ਟਕਸਾਲੀਆਂ ਨੂੰ ਇੱਕ ਫਤੂਰ ਹੈ, ਉਹਨਾਂ ਦੀ ਟਕਸਾਲ ਨੇ ਬਾਬਾ ਜਰਨੈਲ ਸਿੰਘ ਕੌਮੀ ਯੋਧਾ ਦਿੱਤਾ | ਪਰ ਉਹ ਇਹ ਕਿਓ ਭੁਲ ਜਾਂਦੇ ਨੇ ਟਕਸਾਲ ਨਹੀ ਗੁਰੂ ਤੇ ਕੌਮ ਵੱਡੇ ਨੇ ਉਹ ਇਹ ਵੀ ਕਿਓ ਭੁਲ ਜਾਂਦੇ ਨੇ ਉਸੇ ਟਕਸਾਲ ਨੇ ਠਾਕਰ ਸਿੰਘ ਵਰਗੇ ਤੇ ਧੁਮੇ ਵਰਗੇ ਵੀ ਦਿੱਤਾ ਇੱਕ 21 ਸਾਲ ਝੂਠ ਬੋਲਦਾ ਰਹਿਆ ਤੇ ਦੂਜਾ ਬਾਦਲਾਂ ਦੀ ਗੁਲਾਮੀ ਕਰ ਰਹਿਆ ਹੈ | ਨਾ ਤਾਂ ਇੱਕਲੀ ਟਕਸਾਲ ਪੰਥ ਆ ਨਾ ਹੀ ਮਿਸ਼ਨਰੀ ਇੱਕਲੇ ਪੰਥ ਨੇ ਪੰਥ ਪੂਰਾ ਸਿੱਖ ਜਗਤ ਹੈ | ਪਰ ਪੰਥ ਦੀ ਹੋਣੀ ਇਹ ਆ ਕੀ ਪੰਥ ਗਰੀਬ ਦੇ ਝੱਗੇ ਵਾਂਗੂ ਥਾਂ ਥਾਂ ਤੋ ਪਾਟਿਆ ਹੋਇਆ | ਮਗਰ ਜੋ ਹੁਣ ਕੁਝ ਦਿਨਾਂ ਵਿੱਚ ਹੋਇਆ ਜਿਸ ਨੇ ਇੱਕ ਨੁਕਸਾਨ ਦੋ ਬੇਸ਼ਕੀਮਤੀ ਜਾਨਾ ਚਲੀਆਂ ਗਈਆਂ ਤੇ ਇੱਕ ਫਾਇਦਾ ਇਹ ਕੀਤਾ ਸਾਰੇ ਇੱਕਠੇ ਜਰੂਰ ਹੋਏ | ਆਪਸੀ ਮੱਤ ਭੇਦ ਛੱਡੇ ਨਹੀ ਛੱਡੇ ਵਫਾਦਾਰੀ ਆਈ ਨਹੀ ਆਈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਇੱਕ ਵਾਰ ਪੰਥ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਜਰੂਰ ਕਰ ਦਿੱਤਾ | ਗੱਲ ਇਥੇ ਹੀ ਨਹੀ ਰੁਕਦੀ ਹੁਣ ਇਸ ਤੋ ਅੱਗੇ ਤੁਰਨ ਦੀ ਲੋੜ ਹੈ | ਕੁਝ ਨੁਕਤੇ ਵਿਚਾਰਨ ਦੀ ਲੋੜ ਹੈ, ਜਿਵੇ ........................
੧, ਦੋਸ਼ੀਆਂ ਨੂੰ ਸਜ਼ਾ ਮਿਲ ਜਾਵੇ ਤਾਂ ਅਗਲਾ ਕੀ ਪ੍ਰੋਗਰਾਮ ਜਾਂ ਇਥੇ ਹੀ ਬੱਸ .....
੨, ਕੀ ਸਰਸੇ ਸਾਧ ਦਾ ਮੁਆਫੀ ਨਾਮਾ ਰੱਦ ਹੋਣ ਤੋ ਬਾਅਦ ਜਥੇਦਾਰ ਵਫ਼ਾਦਾਰ ਹੋਗੇ .........
੩, ਸੁਖੇ ਵਲੋ ਵਾਪਸ ਲੈਏ ਗਏ ਕੇਸਾਂ ਨਾਲ ਸੁਖਾ ਪੰਥਕ ਹੋ ਗਿਆ ...........
੪, ਕੀ ਹੁਣ ਪੰਥ ਫਿਰ ਉਸੇ ਨੀਦ ਵਿੱਚ ਚਲਾ ਜਾਵੇਗਾ ਜਿਸ ਤੋ ਥੋੜਾ ਜਾਗਿਆ ..........
੫, ਕੀ ਪਿੰਦਰਪਾਲ, ਦਾਦੂਵਾਲ ਤੇ ਔਖਤੀ ਸੰਤ ਸਮਾਜ ਧਰਨੇ ਦੇ ਕੇ ਪੰਥ ਦੇ ਵਫ਼ਾਦਾਰ ਹੋ ਗਏ .............
੬, ਕੀ ਹੁਣ ਗੁਰਦਵਾਰਿਆ ਦਾ ਪ੍ਰਬੰਦ ਕਰਨ ਵਾਲਾ ਮੱਕੜ ਬਾਦਲਾਂ ਦੀ ਗੁਲਾਮੀ ਛੱਡ ਦੇਵੇਗਾ ਜਾਂ ਪੰਥ ਆਪਣੇ ਹੱਥ ਪਰਬੰਧ ਲਵੇਗਾ ......
੭, ਕੀ ਪੰਥ ਭਵਿਖ ਲਈ ਤਿਆਰੀ ਕਰੇ ਗਾ ਜਾਂ ਨਹੀ ..........
੮, ਕੀ ਹੁਣ ਸਾਰੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੇ ਝੰਡੇ ਥੱਲੇ ਆ ਕੇ ਇੱਕ ਹੋਣ ਦਾ ਯਤਨ ਕਰਨ ਗੇ ਜਾਂ ਨਹੀ ...........

ਇਸ ਤਰ੍ਹਾਂ ਦੇ ਬਹੁਤ ਮਸਲੇ ਨੇ ਜਿੰਨਾਂ ਤੇ ਵਿਚਾਰ ਕਰਨ ਦੀ ਬਹੁਤ ਸਖਤ ਲੋੜ ਹੈ | ਹੁਣ ਨਿਧੜਕ ਪ੍ਰਚਾਰਕਾਂ ਨੇ ਪ੍ਰਚਾਰ ਵਿੱਚ ਸਚ ਬੋਲਣਾ ਜੋ ਹਿੰਦੂ ਹਕੂਮਤ ਨੂੰ ਵੱਧ ਦੁਖਦਾਈ ਹੋਣਾ ਉਹ ਤੁਹਾਨੂੰ ਹਥਿਆਰ ਬੰਦ ਜੰਗ ਵੱਲ ਮੋੜਨ ਦਾ ਯਤਨ ਕਰੇਗੀ ਤਾਂ ਕਿ ਤੁਹਾਨੂੰ ਮਾਰਨਾ ਆਸਾਨ ਹੋ ਜਾਵੇ ਤੁਸੀਂ ਇਸ ਤੋ ਕਿਵੇ ਬਚਣਾ ਇਸ ਬਾਰੇ ਕੀ ਪ੍ਰੋਗ੍ਰਾਮ ਉਲੀਕਿਆ ਜਾਵੇ ਕੀ ਅਸੀਂ ਉਸ ਦੀ ਤਿਆਰੀ ਕਰਨ ਬਾਰੇ ਸੋਚ ਰਹੇ ਹਾਂ ਜਾਂ ਨਹੀ | ਰੱਬ ਨਾ ਕਰੇ ਉਹ ਤੁਹਾਨੂੰ ਹਥਿਆਰ ਬੰਦ ਜੰਗ ਵੱਲ ਤੋਰ ਦੇਣ ਤਾਂ ਤੁਹਾਡੀ ਕੀ ਤਿਆਰੀ ਹੋਵੇਗੀ | ਕੀ ਅਸੀਂ ਇੰਨੀ ਸਮਰਥਾ ਰਖਦੇ ਹਾਂ ਕਿ ਹਿੰਦੂ ਹਕੂਮਤ ਵਾਂਗ ਸੋਚ ਸਕੀਏ | ਜੇ ਇਹਨਾਂ ਗੱਲਾਂ ਦੀ ਅਸੀਂ ਤਿਆਰੀ ਤੇ ਇਸ ਦੇ ਹੱਲ ਨਾ ਲਭੇ ਤਾਂ ਸਾਡੇ ਨਾਲ ਦੂਜੀ 84 ਵਾਪਰਨੀ ਕੋਈ ਵੱਡੀ ਗੱਲ ਨਹੀ ਹੈ |
ਇਸ ਦੇ ਸਿੱਟੇ ਕੀ ਹੋਣਗੇ ਉਸ ਬਾਰੇ ਸਾਨੂੰ ਪਤਾ ਹੀ ਹੈ ਜੋ 84 ਤੋ ਬਾਅਦ ਨਿਕਲੇ ਉਸ ਤੋ ਵੀ ਭਿਆਨਕ ਨਿਕਲਣਗੇ | ਤੁਹਾਡਾ ਰਾਜ ਕਰਨ ਦਾ ਸੁਪਨਾ ਸਿਰਫ 150 ਸਾਲ ਜਾਂ ਇਸ ਤੋ ਥੋੜਾ ਵੱਧ ਹੈ, ਹਿੰਦੂ ਹਕੂਮਤ ਦਾ ਇਹ ਸੁਪਨਾ 800 ਸਾਲ ਤੋ ਵੱਧ ਪੁਰਾਣਾ | ਫਿਰ ਅਗਲੇ ਆਪਣਾ ਸੁਪਨਾ ਟੁਟਦਾ ਕਿਵੇ ਬਰਦਾਸ਼ਤ ਕਰ ਸਕਦੇ ਨੇ, ਇਸ ਦਾ ਹੱਲ ਜੇ ਤੁਹਾਨੂੰ ਸਰੀਰਕ ਮਾਨਿਸਕ ਰੂਪ ਵਿੱਚ ਖਤਮ ਕਰਨਾ ਪਿਆ ਤਾਂ ਅਗਲੇ ਕਰਨਗੇ |
ਇਸ ਮਸਲੇ ਨੂੰ ਹੱਲ ਕਰਨਾ ਇਕੱਲੇ ਨਿਧੜਕ ਪ੍ਰਚਾਰਕਾਂ ਦਾ ਕੰਮ ਨਹੀ ਸਗੋ ਸਭ ਦਾ ਕੰਮ ਹੈ | ਇਹ ਮਸਲਾ ਤਾਂ ਹੱਲ ਹੋ ਸਕਦਾ ਜੇ ਅਸੀਂ ਗੁਰਬਾਣੀ ਦੀ ਰੋਸ਼ਨੀ, ਇੱਕ ਪੰਥ, ਇੱਕ ਮਰਯਾਦਾ ਕੋਈ ਮਿਸ਼ਨਰੀ ਟਕਸਾਲੀ ਆਦਿ ਨਹੀ ਸਭ ਸਿੱਖ ਹਨ ਦੇ ਹੋਕੇ ਤੇ ਪਹਿਰਾ ਦੇਈਏ |ਜੇ ਨਹੀ ਦੇ ਸਕਦੇ ਤਾਂ ਤੁਸੀਂ ਆਪਣੇ ਹਸ਼ਰ ਦੇ ਆਪ ਦੋਸ਼ੀ ਹੋ |
ਭੁਲ ਚੂਕ ਦੀ ਖਿਮਾਂ ...........
ਪੰਥ ਦਾ ਦਾਸ : ਜਗਪਾਲ ਸਿੰਘ
ਅਕਤੂਬਰ 16/2015


16/10/15)
ਹਰਲਾਜ ਸਿੰਘ ਬਹਾਦਰਪੁਰ

ਪੰਜਾਬੀਓ/ਸਿੱਖੋ ਜਾਗੋ ਬਾਦਲ ਨੂੰ ਕਹੋ ਕਿ ਅਖੌਤੀ ਹਮਦਰਦਾ ਬੱਸ ਕਰ ਹੁਣ ਬਹੁਤ ਹੋ ਚੁੱਕਿਆ ਹੈ, ਜੇ ਤੈਂ ਸਿੱਖ ਮਾਰਨੇ ਹੀ ਹਨ ਤਾਂ ਜਕਰੀਆਂ ਖਾਨ ਵਾਂਗ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦੇ ਪਰ ਵੋਟਾਂ ਦੀ ਰਾਜਨੀਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਕਰ।

ਬਾਦਲ ਦੀ ਇਸ ਚਾਲ ਨੂੰ ਸਮਝੋ! ਪੰਜਾਬ ਬੰਦ ਕਰਨ, ਬੱਸਾਂ ਰੇਲਾਂ ਰੋਕਣ ਦੇ ਸੱਦੇ ਦੇ ਕੇ ਮਨੁੱਖਤਾ ਨੂੰ ਪ੍ਰੇਸਾਨ ਕਰਨ ਦਾ ਕਾਰਨ ਨਾ ਬਣੋ, ਕਿਉਂਕਿ ਬਾਦਲ ਵੀ ਤੁਹਾਡੇ ਤੋਂ ਇਹੀ ਕੁੱਝ ਕਰਵਾ ਕੇ ਤੁਹਾਨੂੰ ਗਰਮ ਖਿਆਲੀਏ ਆਖ ਕੇ ਕੁੱਟਣਾ ਤੇ ਮਾਰਨਾ ਚਾਹੁੰਦਾ ਹੈ।

ਪੰਜਾਬੀਓ ਤੁਸੀਂ ਚਾਹੇ ਕੋਈ ਵੀ ਹੋਂ ਸਿੱਖ ਹੋਂ, ਮੁਸਲਮਾਨ ਹੋਂ, ਹਿੰਦੂ ਹੋਂ, ਇਸਾਈ ਹੋਂ, ਕਾਮਰੇਡ ਹੋਂ, ਅਕਾਲੀ ਹੋਂ, ਕਾਂਗਰਸੀ ਹੋਂ, ਭਾਜਪਾ ਵਾਲੇ ਹੋਂ, ਬਸਪਾ ਵਾਲੇ ਹੋਂ ਜਾਂ ਆਮ ਆਦਮੀ ਪਾਰਟੀ (ਆਪ) ਵਾਲੇ ਹੋਂ, ਆਸਤਿਕ ਹੋਂ ਜਾਂ ਨਾਸਤਿਕ ਹੋਂ, ਕਿਸਾਨ ਯੂਨੀਅਨਾਂ ਵਾਲੇ ਹੋਂ ਜਾਂ ਮਜਦੂਰ ਯੂਨੀਅਨਾ ਵਾਲੇ ਹੋਂ ਤੁਸੀਂ ਇਸ ਸਾਰੇ ਕੁੱਝ ਤੋਂ ਪਹਿਲਾਂ ਇਨਸਾਨ ਜਰੂਰ ਹੋਂ ਇਸ ਲਈ ਤੁਹਾਨੂੰ ਇੰਨਸਾਨੀਅਤ ਦਾ ਵਾਸਤਾ ਹੈ ਕਿ ਜਾਗੋ ਬਾਦਲ ਦੇ ਅੱਗ ਲਾਊ ਮਨਸੂਬਿਆਂ ਨੂੰ ਸਮਝ ਕੇ ਇੰਨਸਾਨੀਅਤ ਦਾ ਖੂਨ ਡੁਲਣ ਤੋਂ ਬਚਾਓ।

ਜਿਸ ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਜਿਹੜੇ ਅੰਗਰੇਗਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛੁਪਦਾ ਹੁੰਦਾ ਸੀ ਉਹ ਵੀ ਪੰਜਾਬ ਤੋਂ ਭੈ ਖਾਂਦੇ ਸਨ ਪੰਜਾਬੀਆਂ ਦੀ ਬਹਾਦਰੀ ਦਾ ਲੋਹਾ ਮੰਨਦੇ ਸਨ, ਪੂਰਨ ਸਿੰਘ ਵਰਗੇ ਲੇਖਕ ਕਹਿੰਦੇ ਸੀ ਪੰਜਾਬ ਵਸਦਾ ਗੁਰਾਂ ਦੇ ਨਾਅ ਤੇ, ਜਿਹੜਾ ਪੰਜਾਬ ਕਦੇ ਦੇਸ਼ ਦਾ ਨੰਬਰ ਇੱਕ ਸੂਬਾ ਹੁੰਦਾ ਸੀ, ਅੱਜ ਉਹ ਪੰਜਾਬ ਆਟੇ ਦੀ ਚਿੜੀ ਬਣ ਕੇ ਰਹਿ ਗਿਆ ਹੈ ਜਿਸ ਨੂੰ ਬਾਹਰ ਪਈ ਨੂੰ ਕਾਂ ਖਾ ਜਾਂਦੈ ਤੇ ਅੰਦਰ ਪਈ ਨੂੰ ਚੂਹੇ ਖਾ ਜਾਂਦੇ ਹਨ। ਗੁਰਾਂ ਦੇ ਨਾਮ ਤੇ ਵਸਣ ਵਾਲਾ ਪੰਜਾਬ ਨਸਿਆਂ ਦੇ ਸਹਾਰੇ ਜਿਉਂ ਰਿਹਾ ਹੈ। ਦੇਸ ਦਾ ਨੰਬਰ ਇੱਕ ਕਹਾਉਣ ਵਾਲਾ ਪੰਜਾਬ ਅੱਜ ਅਠਾਈਵੇਂ ਨੰਬਰ ਤੇ ਖਿਸਕ ਕੇ ਧਾਰਮਿਕ, ਸਰੀਰਕ, ਮਾਨਸਿਕ ਤੇ ਆਰਥਿਕ ਮੰਦਹਾਲੀ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ, ਜਿਸ ਦੇ ਬਚਣ ਦੀ ਕੋਈ ਆਸ ਵੀ ਨਹੀਂ ਦਿਸ ਰਹੀ। ਪੰਜਾਬ ਦਾ ਕਿਸਾਨ/ਮਜਦੂਰ ਆਰਥਿਕ ਮੰਦਹਾਲੀ ਕਾਰਨ ਖੁਦਕਸੀਆਂ ਕਰ ਰਿਹਾ ਹੈ। ਆਪਣੀ ਆਰਥਿਕ ਮੰਦਹਾਲੀ ਦਾ ਹਾਲ ਸਰਕਾਰ ਨੂੰ ਸੁਣਾਉਣ ਲਈ ਪੰਜਾਬ ਦੀਆਂ ਬੱਸਾਂ ਬੰਦ ਰੇਲ ਗੱਡੀਆਂ ਬੰਦ ਕਰਕੇ ਹੜਤਾਲਾਂ, ਧਰਨੇ ਤੇ ਰੋਸ ਮੁਜਾਹਰੇ ਕਰ ਰਿਹਾ ਹੈ। ਪਰ ਪੰਜਾਬ ਸਰਕਾਰ ਦਾ ਮੱਕਾਰ, ਕਮੀਣਾ, ਲੁਟੇਰਾ, ਚੋਰ, ਠੱਗ, ਲੁੱਚਾ, ਗੁੰਡਾ, ਸੈਤਾਨ, ਅਕ੍ਰਿਤਘਣ ਤੇ ਬੇਇਮਾਨ ਮੁੱਖ ਮੰਤਰੀ ਪੰਜਾਬੀਆਂ ਦੀ ਦਰਦਾਂ ਭਰੀ ਕੁਰਲਾਹਟ ਨੂੰ ਸੁਣਦਿਆਂ, ਜਾਣਦਿਆਂ, ਬੁਝਦਿਆਂ ਅਣਸੁਣੀ ਕਰਕੇ ਇਸ ਦਰਦ ਭਰੀ ਕੁਰਲਾਹਟ ਨੂੰ ਅੱਤਵਾਦ ਦੇ ਰੰਗ ਵਿੱਚ ਰੰਗ ਕੇ ਪੰਜਾਬੀਆਂ ਦੇ ਖੂਨ ਦੀ ਹੋਲੀ ਖੇਡਣ ਲਈ ਤਰਲੋ ਮੱਛੀ ਹੋ ਰਿਹਾ ਹੈ। ਗਦਾਰ ਬਾਦਲ ਨੇ ਕਿਸਾਨ ਮਜਦੂਰਾਂ ਨੂੰ ਇੰਨਸਾਫ ਦੇਣ ਦੀ ਵਜਾਏ, ਲੋਕਾਂ ਦਾ ਧਿਆਨ ਇਸ ਮੁੱਦੇ ਤੋਂ ਭੜਕਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਵਾਲਾ ਨਵਾਂ ਹੀ ਕਾਂਢ ਕਰਵਾ ਦਿੱਤਾ ਕਿਉਂਕਿ ਬਾਦਲ ਪੰਜਾਬੀਆਂ/ਸਿੱਖਾਂ ਦੇ ਦਿਮਾਗ ਨੂੰ ਪੜ ਚੁਕਿਆ ਹੈ, ਇਸ ਨੂੰ ਪਤਾ ਲੱਗ ਚੁਕਿਆ ਹੈ ਕਿ ਪੰਜਾਬੀਆਂ/ਸਿੱਖਾਂ ਦੀ ਦੁਸ਼ਮਣ ਨੂੰ ਪਹਿਚਾਨਣ ਵਾਲੀ ਨੇੜੇ ਦੀ ਨਿਗ੍ਹਾ ਖਤਮ ਹੋ ਚੁੱਕੀ ਹੈ ਜਿਸ ਕਾਰਨ ਇਹਨਾ ਨੂੰ ਸਿੱਖੀ ਪਹਿਰਾਵੇ ਵਾਲਾ ਨੇੜੇ ਦਾ ਦੁਸ਼ਮਣ ਨਜਰ ਨਹੀਂ ਆਉਂਦਾ, ਬਾਦਲ ਦੀ ਇਹ ਸੋਚ ਠੀਕ ਵੀ ਹੈ ਕਿਉਂਕਿ ਸਿੱਖਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਾਲੀ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਕੀਤੇ ਦੀ ਸਜਾ ਦੇ ਦਿੱਤੀ, ਫੌਜ ਮੁਖੀ ਵੈਦਿਆ ਨੂੰ ਵੀ ਕੀਤੇ ਦਾ ਫਲ ਭੁਗਤਾ ਦਿੱਤਾ, ਸਿੱਖ ਨੌਜੁਆਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਅਜਿਹੇ ਹੋਰ ਵੀ ਬਹੁਤ ਸਾਰੇ ਦੁਸ਼ਮਣਾ ਨੂੰ ਕੀਤੇ ਦੀ ਸਜਾ ਦੇ ਦਿੱਤੀ ਕਿਉਂਕਿ ਇਹ ਸਾਰੇ, ਸਿੱਖਾਂ ਦੇ ਨੰਗੇ ਚਿੱਟੇ ਦੁਸਮਣ ਸਨ। ਇਹਨਾ ਨੂੰ ਸਿੱਖ ਕੌਮ ਦੇ ਯੋਧਿਆਂ ਨੇ ਝੱਟ ਪਹਿਚਾਣ ਲਿਆ ਪਰ ਅਫਸੋਸ ਕਿ ਜਿੱਥੇ ਸਿੱਖ ਕੌਮ ਦੇ ਯੋਧਿਆਂ ਨੇ ਸਿੱਖ ਕੌਮ ਦੇ ਨੰਗੇ ਚਿੱਟੇ ਦੁਸਮਣਾ ਨੂੰ ਬਣਦੀ ਸਜਾ ਦਿੱਤੀ ਉਥੇ ਪੰਜਾਬੀਆਂ/ਸਿੱਖਾਂ ਨੇ ਸਿੱਖੀ ਭੇਖ ਵਿੱਚ ਛੁਪੇ ਆਪਣੇ ਗਦਾਰ ਦੁਸ਼ਮਣ ਬਾਦਲ ਨੂੰ ਪੰਜਾਬ ਦਾ ਹੀਰੋ (ਅਕਾਲ ਤਖਤ ਦੀ ਨਜਰ ਵਿੱਚ ਪੰਥ ਰਤਨ, ਫਖਰ-ਏ-ਕੌਮ, ਭਾਰਤ ਦੀ ਨਜਰ ਵਿੱਚ ਪਦਮ ਵਿਭੂਸ਼ਣ, ਮੋਦੀ ਦੀ ਨਜਰ ਵਿੱਚ ਦੇਸ ਦਾ ਨੈਲਸਨ ਮੰਡੇਲਾ) ਬਣਾ ਦਿੱਤਾ। ਸਿੱਖਾਂ ਨਾਲ ਧੱਕਾ ਕਰਨ ਵਾਲੇ ਸਜਾ ਭੁਗਤ ਚੁੱਕੇ ਕਾਂਗਰਸੀਆਂ ਨੂੰ ਤਾਂ ਸਿੱਖ ਮਰਨ ਤੋਂ ਬਾਅਦ ਵੀ ਦੁਸਮਣ ਮੰਨੀ ਬੈਠੇ ਹਨ, ਹੁਣ ਉਹਨਾ ਦੇ ਪਰੀਵਾਰਾਂ ਨੂੰ ਵੀ ਦੁਸ਼ਮਣ ਬਣਾ ਕੇ ਹੀ ਵੇਖਦੇ ਹਨ ਪਰ ਆਪਣੇ ਸੱਭ ਤੋਂ ਵੱਡੇ ਦੁਸ਼ਮਣ ਬਾਦਲ ਨੂੰ ਮੁੱਖ ਮੰਤਰੀ। ਅੱਜ ਪੰਜਾਬ ਵਿੱਚ ਅਕਾਲੀ-ਭਾਜਪਾ (ਬਾਦਲ) ਦੀ ਸਰਕਾਰ ਹੈ, ਕੇਂਦਰ ਵਿੱਚ ਵੀ ਬਾਦਲ ਦੇ ਪਤੀ ਪਤਨੀ ਦੇ ਰਿਸਤਿਆਂ ਵਾਲਿਆਂ ਭਾਜਪਾਈਆਂ ਦੀ ਸਰਕਾਰ ਹੈ ਹੁਣ ਇਹਨਾ ਨੂੰ ਪੰਜਾਬ ਵਿੱਚ ਪੈ ਰਹੇ ਕੀਰਨੇ ਕਿਉਂ ਨਹੀਂ ਸੁਣਾਈ ਦਿੰਦੇ? ਅਸਲ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਕੀਰਨੇ ਪਵਾਉਂਦਾ ਹੀ ਬਾਦਲ ਹੈ। ਬਾਦਲ ਪੂਰੀ ਦੁਨੀਆਂ ਵਿੱਚੋਂ ਮੱਕਾਰ, ਕਮੀਣਾ, ਲੁਟੇਰਾ, ਚੋਰ, ਠੱਗ, ਲੁੱਚਾ, ਗੁੰਡਾ, ਸੈਤਾਨ, ਅਕ੍ਰਿਤਘਣ ਤੇ ਬੇਇਮਾਨ ਲੀਡਰ ਹੈ। ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਵਾਲਾ ਇਹੀ ਗਦਾਰ ਹੈ, ਇੰਦਰਾ ਗਾਂਧੀ ਵੀ ਇਸੇ ਚਾਲ ਵਾਜ ਦੀਆਂ ਚਾਲਾਂ (ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਲਿਖੀਆਂ ਚਿਠੀਆਂ) ਅਤੇ ਭਾਜਪਾ ਵੱਲੋਂ ਪਾਏ ਗਏ ਦਬਾਅ ਕਰਕੇ ਕੀਤੀ ਗਲਤੀ ਕਾਰਨ ਜਾਨ ਤੋਂ ਹੱਥ ਧੋ ਬੈਠੀ, ਸਿੱਖ ਨੌਜੁਆਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਵੀ ਇਸੇ ਚਾਲ ਵਾਜ ਬਾਦਲ ਦੀ ਚਾਲ ਦਾ ਵਿੱਚ ਫਸ ਕੇ ਸਿੰਘਾਂ ਹੱਥੋਂ ਮਾਰਿਆ ਗਿਆ ਕਿਉਂਕਿ ਝੂਠੇ ਪੁਲਿਸ ਮੁਕਾਬਲਿਆਂ ਦਾ ਜਨਮ ਦਾਤਾ ਬਾਦਲ ਹੀ ਹੈ ਨਕਸਲਬਾੜੀ ਲਹਿਰ ਦੇ ਨੌਜੁਆਨਾ ਤੇ ਬਾਬਾ ਬੂਝਾ ਸਿੰਘ ਵਰਗੇ ਬੁਢਿਆਂ ਨੂੰ ਪਹਿਲੀ ਵਾਰ ਬਾਦਲ ਨੇ ਹੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਸੀ, ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਇਸ ਦੀ ਸਹਿ ਜਰੂਰ ਪ੍ਰਾਪਤ ਹੋਵੇਗੀ, ਤਾਂ ਹੀ ਇਸ ਗਦਾਰ ਨੇ ਕਾਂਗਰਸ ਸਮੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦੇਣ ਦੀ ਥਾਂ ਤਰੱਕੀਆਂ ਦੇ ਕੇ ਸਨਮਾਨਿਤ ਕੀਤਾ ਹੈ। ਕਾਂਗਰਸੀ ਲੀਡਰਾਂ ਦੀਆਂ ਗਲਤੀਆਂ ਸਦਕਾ ਹੀ ਗਦਾਰ ਬਾਦਲ, ਗਲਤੀਆਂ ਕਰਨ ਵਾਲੇ ਕਾਂਗਰਸੀਆਂ ਦੇ ਮਰਨ (ਕੀਤੇ ਦੀ ਸਜਾ ਮਿਲਣ ਤੋਂ ਬਾਅਦ ਵੀ) ਪੂਰੀ ਕਾਂਗਰਸ ਪਾਰਟੀ ਨੁੰ ਪੰਜਾਬੀਆਂ/ਸਿੱਖਾਂ ਦੀ ਦੁਸ਼ਮਣ ਪ੍ਰਚਾਰ ਪ੍ਰਚਾਰ ਕੇ ਆਪ ਪੰਜਾਬੀਆਂ /ਸਿੱਖਾਂ ਦਾ ਹਮਦਰਦ ਬਣ ਬੈਠਾ ਹੈ ਜੇ ਪੰਜਾਬੀ/ਸਿੱਖ ਬਾਦਲ ਦੀ ਇਸ ਚਾਲ ਨੂੰ ਨਾ ਸਮਝੇ ਤਾਂ ਇਹ ਜਲਦੀ ਹੀ ਪੂਰੇ ਪੰਜਾਬ ਨੂੰ ਤਪਦੀ ਭੱਠੀ ਵਿੱਚ ਝੋਕ ਦੇਵੇਗਾ।

ਸਿਰਸੇ ਡੇਰੇ ਦੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਦਾ ਕੀ ਮਸਲਾ ਸੀ, ਬਾਦਲ ਦਾ ਇਸ ਡੇਰੇ ਵਿੱਚ ਚੰਗਾ ਆਉਣ ਜਾਣ ਸੀ, ਮਸਲਾ ਇਹੀ ਸੀ ਕਿ ਸਿਰਸਾ ਡੇਰੇ ਦੇ ਪੈਰੋਕਾਰਾਂ ਨੇ ਆਪਣੇ ਗੁਰੂ ਦੇ ਹੁਕਮਾਂ ਅਨੁਸਾਰ ਵੋਟਾਂ ਬਾਦਲ ਦੀ ਥਾਂ ਕਾਂਗਰਸ ਨੂੰ ਪਾ ਦਿੱਤੀਆਂ ਸਨ ਬਾਦਲ ਤੋਂ ਇਹ ਜਰਿਆ ਨਹੀਂ ਗਿਆ। ਜਿਸ ਕਾਰਨ ਬਾਦਲ ਨੇ ਧਾਰਮਿਕ ਚਾਲ ਚੱਲਦਿਆਂ ਆਪਣੇ ਨੌਕਰਾਂ ਅਖੌਤੀ ਜਥੇਦਾਰਾਂ ਤੋਂ ਪੰਜਾਬ ਵਿੱਚ ਪੰਜਾਬੀਆਂ ਦੀ ਸਾਂਝ ਤੋੜਨ ਦਾ ਕੂੜਨਾਵਾਂ ਜਾਰੀ ਕਰਵਾ ਦਿੱਤਾ, ਲੋਕਾਂ ਨੂੰ ਆਪਿਸ ਵਿੱਚ ਲੜਵਾ ਕੇ ਮਰਵਾਇਆ, ਹੁਣ ਸਿਰਸਾ ਡੇਰਾ ਵਿਵਾਦ ਖਤਮ ਹੋ ਰਿਹਾ ਸੀ। ਗੁਰਮੀਤ ਰਾਮ ਰਹੀਮ ਵੀ ਸੌਦਾ ਸਾਧ ਹੀ ਹੈ ਉਸ ਨੇ ਹੁਣ ਵੋਟਾਂ ਦਾ ਸੌਦਾ ਕਾਂਗਰਸ ਦੀ ਥਾਂ ਭਾਜਪਾ ਨਾਲ ਕਰ ਲਿਆ, ਪੰਜਾਬ ਵਿੱਚ ਇਹ ਵੋਟ ਸੌਦਾ ਬਾਦਲ ਨਾਲ ਹੋ ਗਿਆ ਤਾਂ ਗਦਾਰ ਬਾਦਲ ਨੇ ਸਿਰਸਾ ਡੇਰੇ ਦੇ ਸੌਦਾ ਸਾਧ ਨੂੰ ਹੋਏ ਸਮਝੌਤੇ ਦਾ ਮੁੱਲ ਮੋੜਨ ਲਈ ਆਪਣੇ ਨੌਕਰਾਂ ਆਰ ਐੱਸ ਐੱਸ ਦੇ ਵਫਾਦਾਰਾਂ (ਅਖੌਤੀ ਜਥੇਦਾਰਾਂ) ਤੋਂ ਸਿੱਖ ਕੌਮ ਦੀ ਬੇਇੱਜਤੀ ਕਰਨ ਵਾਲਾ ਹੁਕਮ ਨਾਮਾ (ਅਸਲ ਵਿੱਚ ਕੂੜ ਨਾਮਾ) ਜਾਰੀ ਕਰਵਾ ਦਿੱਤਾ ਜਿਸ ਕਾਰਨ ਸਿੱਖਾਂ ਵਿੱਚ ਫਿਰ ਰੋਹ ਫੈਲ ਗਿਆ। ਆਪਣੀ ਕਮੀਣੀ ਸੋਚ ਵਿੱਚ ਮਸਹੂਰ ਬਾਦਲ ਨੇ ਆਪਣੇ ਗੁਲਾਮ ਸ੍ਰੋਮਣੀ ਕਮੇਟੀ ਮੈਬਰਾਂ (ਕੁੱਝ ਕੁ ਨੂੰ ਛੱਡ ਕੇ) ਦਿੱਲੀ ਕਮੇਟੀ ਤੋਂ ਇਸ ਕੂੜਨਾਮੇ ਤੇ ਸਹੀ ਪਵਾ ਲਈ, ਹੁਣ ਗੁਰੂ ਦੀ ਗੋਲਕ ਨੂੰ ਅਖਬਾਰੀ ਇਸਤਿਹਾਰਾਂ ਰਾਹੀਂ ਲੁਟਾ ਰਿਹਾ ਹੈ ਕਿ ਜਥੇਦਾਰਾਂ ਨੇ ਜੋ ਫੈਸਲਾ ਕੀਤਾ ਹੈ ਉਹ ਸਹੀ ਹੈ। ਕੋਈ ਇਸ ਗਦਾਰ ਨੂੰ ਪੁੱਛੇ ਕਿ ਜੇ ਇਹ ਫੈਸਲਾ ਸਹੀ ਹੈ 2007 ਤੋਂ ਲੋਕਾਂ ਨੂੰ ਆਪਿਸ ਵਿੱਚ ਲੜਾ ਕੇ ਕਿਉਂ ਮਰਵਾਇਆ ਸੀ? ਉਸ ਸਮੇ ਦਿੱਤਾ ਇਹ ਸਪੱਟੀਕਰਨ ਕਿਉਂ ਨਹੀਂ ਪੜਿਆ ਗਿਆ? ਸੌਦਾ ਸਾਧ ਵੱਲੋਂ ਲਿਖੇ ਗਏ ਸਪੱਸਟੀਕਰਨ ਵਿੱਚ ਜਦੋਂ ਮੁਆਫੀ ਦਾ ਕੋਈ ਸ਼ਬਦ ਹੀ ਨਹੀਂ ਹੈ ਉਸ ਨੇ ਮੁਆਫੀ ਮੰਗੀ ਹੀ ਨਹੀਂ ਫਿਰ ਤੁਸੀਂ ਉਸ ਨੂੰ ਮੁਆਫੀ ਕਿਸ ਦਲੀਲ ਨਾਲ ਦੇ ਰਹੇ ਹੋਂ? ਜੇ ਸੌਦਾ ਸਾਧ ਵੱਲੋਂ ਦਿੱਤਾ ਸਪੱਸਟਕਿਰਨ ਸਹੀ ਹੈ ਤਾਂ ਬਾਦਲਾਂ ਦੇ ਨੌਕਰਾਂ (ਅਖੌਤੀ ਜਥੇਦਾਰਾਂ) ਨੂੰ ਸੌਦਾ ਸਾਧ ਅਤੇ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਂਦੀ ਸੀ ਕਿ ਅਸੀਂ ਨੇ ਗਲਤ ਕੂੜ ਨਾਮਾਂ ਜਾਰੀ ਕਰਕੇ ਲੋਕਾਂ (ਸਿੱਖਾਂ ਤੇ ਡੇਰੇ ਦੇ ਪ੍ਰੇਮੀਆਂ) ਨੂੰ ਆਪਿਸ ਵਿੱਚ ਲੜਾ ਕੇ ਮਰਵਾਇਆ ਸੀ ਇਸ ਲਈ ਅਸੀਂ ਮੁਆਫੀ ਮੰਗਦੇ ਹਾਂ। ਪਰ ਗੁਲਾਮ ਕਦੇ ਸੱਚ ਨੀ ਬੋਲ ਸਕਦੇ ਹੁੰਦੇ, ਉਹਨਾ ਤੋਂ ਤਾਂ ਗਦਾਰ ਬਾਦਲ ਜਿਵੇਂ ਮਰਜੀ ਬਿਨਾ ਸਿਰ ਪੈਰ ਦੀਆਂ ਬੇਤੁਕੀਆਂ ਕਹਾਂਈ ਜਾਵੇ ਉਵੇਂ ਹੀ ਕਹੀਂ ਜਾਂਦੇ ਹਨ। ਹੁਣ ਫੇਰ ਗਦਾਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜਨ ਦਾ ਕਾਂਢ ਕਰਵਾ ਕੇ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ ਕੀਤੀ ਹੈ ਜੇ ਪੰਜਾਬੀ/ਸਿੱਖ ਨਾ ਸਮਝੇ ਤਾਂ ਇਹ ਅੱਗ ਲਾਉਣ ਵਿੱਚ ਸਫਲ ਹੋ ਕੇ ਪੰਜਾਬ ਦੇ ਨੌਜੁਆਨਾ ਦੇ ਖੂਨ ਦੀ ਹੋਲੀ ਖੇਡੇਗਾ। ਸਿੱਖੋ ਬਾਦਲ ਦੀ ਚਾਲ ਨੂੰ ਸਮਝੋ ਅਕਾਲ ਤਖਤ ਦੇ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਸਦਾ ਲਈ ਖਤਮ ਕਰ ਦਿਓ, ਅਕਾਲ ਤਖਤ ਦੇ ਅਖੌਤੀ ਜਥੇਦਾਰ ਨੇ ਨਾ ਕਦੇ ਸਿੱਖਾਂ ਦੇ ਭਲੇ ਦੀ ਗੱਲ ਕੀਤੀ ਹੈ ਨਾ ਹੀ ਕਦੇ ਕਰਨੀ ਹੈ, ਇਹ ਅਹੁਦਾ ਸਦਾ ਹੀ ਸਮੇ ਦੀਆਂ ਸਰਕਾਰਾਂ ਦਾ ਗੁਲਾਮ ਰਿਹਾ ਹੈ ਅਤੇ ਅੱਗੇ ਨੂੰ ਵੀ ਰਹੇਗਾ, ਅਕਾਲ ਤਖਤ ਦੇ ਅਖੌਤੀ ਜਥੇਦਾਰ ਦਾ ਇਹ ਅਹੁਦਾ ਹੁਕਮਰਾਨਾ ਨੇ ਬਣਾਇਆ ਹੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਰਨ ਲਈ ਹੈ, ਅੱਜ ਬਾਦਲ ਇਸ ਦੀ ਦੁਰਵਰਤੋਂ ਕਰ ਰਿਹਾ ਹੈ ਕੱਲ ਨੂੰ ਕੋਈ ਹੋਰ ਵੀ ਇਸ ਨੂੰ ਆਪਣੇ ਸੁਆਰਥ ਲਈ ਵਰਤੇਗਾ। ਜੇ ਤੁਸੀ ਪੰਥ ਦੀ ਅਗਵਾਈ ਕਰਨ ਦੀ ਗੱਲ ਕਰਦੇ ਹੋਂ ਤਾਂ ਦੱਸੋ ਕਿ ਅੱਜ ਤੁਹਾਡੀ ਅਗਵਾਈ ਕੌਣ ਕਰ ਰਿਹਾ ਹੈ? ਕੀ ਤੁਸੀ ਹੁਣ ਅਖੌਤੀ ਜਥੇਦਾਰ ਦੀ ਅਗਵਾਈ ਵਿੱਚ ਹੀ ਸੰਘਰਸ ਕਰ ਰਹੇ ਹੋਂ? ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿਚੋਂ ਹਟਾਉਣਾ ਹੀ ਪਵੇਗਾ। ਪੰਜਾਬੀਓ ਤੁਸੀਂ ਚਾਹੇ ਕੋਈ ਵੀ ਹੋਂ ਸਿੱਖ ਹੋਂ, ਮੁਸਲਮਾਨ ਹੋਂ, ਹਿੰਦੂ ਹੋਂ, ਇਸਾਈ ਹੋਂ, ਕਾਮਰੇਡ ਹੋਂ, ਅਕਾਲੀ ਹੋਂ, ਕਾਂਗਰਸੀ ਹੋਂ, ਭਾਜਪਾ ਵਾਲੇ ਹੋਂ, ਬਸਪਾ ਵਾਲੇ ਹੋਂ ਜਾਂ ਆਮ ਆਦਮੀ ਪਾਰਟੀ (ਆਪ) ਵਾਲੇ ਹੋਂ, ਆਸਤਿਕ ਹੋਂ ਜਾਂ ਨਾਸਤਿਕ ਹੋਂ, ਕਿਸਾਨ ਯੂਨੀਅਨਾਂ ਵਾਲੇ ਹੋਂ ਜਾਂ ਮਜਦੂਰ ਯੂਨੀਅਨਾ ਵਾਲੇ ਹੋਂ ਤੁਸੀਂ ਇਸ ਸਾਰੇ ਕੁੱਝ ਤੋਂ ਪਹਿਲਾਂ ਇਨਸਾਨ ਜਰੂਰ ਹੋਂ ਇਸ ਲਈ ਤੁਹਾਨੂੰ ਇੰਨਸਾਨੀਅਤ ਦਾ ਵਾਸਤਾ ਹੈ ਕਿ ਜਾਗੋ ਬਾਦਲ ਦੇ ਅੱਗ ਲਾਊ ਮਨਸੂਬਿਆਂ ਨੂੰ ਸਮਝ ਕੇ ਇੰਨਸਾਨੀਅਤ ਦਾ ਖੂਨ ਡੁਲਣ ਤੋਂ ਬਚਾਓ। ਬਾਦਲ ਨੂੰ ਇੰਨਸਾਨੀਅਤ ਦੇ ਡੁਲਦੇ ਖੂਨ ਵਿੱਚੋਂ ਹੀ ਆਪਣੀ ਬੇੜੀ ਤਰਦੀ ਨਜਰ ਆਂਉਂਦੀ ਹੈ, ਕੋਈ ਵੀ ਇੰਨਸਾਨ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰ ਸਕਦਾ ਹੈ ਨਾ ਹੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਸਕਦਾ ਹੈ ਇਹ ਸੱਭ ਬਾਦਲ ਦੀ ਸਾਜਿਸ (ਚਾਲ) ਹੈ। ਬਾਦਲ ਦੀ ਇਸ ਚਾਲ ਨੂੰ ਸਮਝੋ! ਪੰਜਾਬ ਬੰਦ ਕਰਨ, ਬੱਸਾਂ ਰੇਲਾਂ ਰੋਕਣ ਦੇ ਸੱਦੇ ਦੇ ਕੇ ਮਨੁੱਖਤਾ ਨੂੰ ਪ੍ਰੇਸਾਨ ਕਰਨ ਦਾ ਕਾਰਨ ਨਾ ਬਣੋ, ਕਿਉਂਕਿ ਬਾਦਲ ਵੀ ਤੁਹਾਡੇ ਤੋਂ ਇਹੀ ਕੁੱਝ ਕਰਵਾ ਕੇ ਤੁਹਾਨੂੰ ਗਰਮ ਖਿਆਲੀਏ ਆਖ ਕੇ ਕੁੱਟਣਾ ਤੇ ਮਾਰਨਾ ਚਾਹੁੰਦਾ ਹੈ। ਕਿਉਂਕਿ ਹੁਣ ਅੱਜ ਵੀ ਬਾਦਲ ਦੇ ਚਮਚੇ ਗੁਰੂ ਘਰਾਂ ਦੇ ਸਪੀਕਰਾਂ ਰਾਹੀਂ ਲੋਕਾਂ ਬੰਦ ਦੇ ਸੱਦੇ ਦੇ ਰਹੇ ਹਨ, ਓਹੀ ਅੱਗੇ ਲੱਗ ਕੇ ਬਜਾਰ ਬੰਦ ਕਰਵਾ ਰਹੇ ਹਨ, ਕੀ ਉਹਨਾ ਨੂੰ ਪਤਾ ਨਹੀਂ ਕਿ ਇਹ ਬੰਦ ਅਤੇ ਧਰਨੇ ਬਾਦਲ ਦੇ ਹੀ ਵਿਰੁੱਧ ਹਨ? ਉਹਨਾ ਨੂੰ ਸਾਰਾ ਪਤਾ ਹੈ ਪਰ ਉਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਬਾਦਲ ਨੇ ਹੀ ਉਹਨਾ ਨੂੰ ਲੋਕਾਂ ਵਿੱਚ ਵਾੜਿਆ ਹੋਇਆ ਹੈ। ਅਜਿਹੇ ਲੋਕਾਂ (ਬਾਦਲ ਦੇ ਚਮਚਿਆਂ) ਨੂੰ ਕਹੋ ਕਿ ਉਹ ਬਾਦਲ ਦਲ ਨੂੰ ਛੱਡ ਕਿਉਂ ਨਹੀਂ ਦਿੰਦੇ। ਬਾਦਲ ਦੀਆਂ ਅਜਿਹੀਆਂ ਚਾਲਾਂ ਨੂੰ ਪਹਿਚਾਣੋ ਜੇ ਵਿਰੋਧ ਕਰਨਾ ਹੈ ਤਾਂ ਸਿਰਫ ਬਾਦਲਾਂ ਦਾ ਹੀ ਕਰੋ, ਬਾਦਲ ਪ੍ਰੀਵਾਰ ਦਾ ਬਾਈਕਾਟ ਕਰੋ, ਬਾਦਲ ਦੇ ਚਮਚਿਆਂ ਜਥੇਦਾਰਾਂ, ਸ੍ਰੋਮਣੀ ਕਮੇਟੀ ਮੈਬਰਾਂ, ਜਿਲਾ, ਸਰਕਲ ਤੇ ਪਿੰਡਾਂ ਤੱਕ ਦੇ ਬਾਦਲ ਦਲੀਆਂ ਦਾ ਬਾਈਕਾਟ ਕਰੋ, ਇਹਨਾ ਦਾ ਹੀ ਘਿਰਾਓ ਕਰੋ, ਇਹਨਾ ਨੂੰ ਕੋਈ ਪ੍ਰੋਗਰਾਮ ਨਾ ਕਰਨ ਦਿਓ, ਬਾਦਲ ਦਲ ਨੂੰ ਵੋਟਾਂ ਨਾਂ ਪਾਉਣ ਦਾ ਪ੍ਰਣ ਕਰੋ, ਇਹਨਾ ਲਈ ਇਹੀ ਸਜਾ ਹੋਵੇਗੀ, ਕੋਈ ਇਸ ਤੋਂ ਵੱਧ ਸਜਾ ਦੇਣ ਦੀ ਸਮਰੱਥਾ ਰੱਖਦਾ ਹੋਵੇ ਉਹ ਆਪਣੀ ਸੋਚ ਮੁਤਾਬਿਕ ਦੇ ਸਕਦਾ ਹੈ। ਪਰ ਪੰਜਾਬ ਬੰਦ, ਦੁਕਾਨਾ ਬੰਦ, ਬੱਸਾਂ ਤੇ ਰੇਲ ਗੱਡੀਆਂ ਬੰਦ ਕਰਕੇ ਬਾਦਲ ਦੀਆਂ ਗਲਤੀਆਂ (ਚਾਲਾਂ/ਸਾਜਿਸਾਂ) ਦੀ ਸਜਾ ਆਮ ਜੰਨਤਾ ਨੂੰ ਨਾ ਦਿਓ। ਬਾਦਲ ਦੀ ਪੰਜਾਬੀਆਂ/ਸਿੱਖਾਂ ਨਾਲ ਗਦਾਰੀ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਹ ਤਾਂ ਮੁੱਢ ਤੋਂ ਹੀ ਅਜਿਹਾ ਕਰਦਾ ਅਇਆ ਹੈ ਤੇ ਕਹਿੰਦਾ ਰਿਹਾ ਹੈ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ। ਜੇ ਕੋਈ ਇਸ ਗਦਾਰ ਨੂੰ ਪੁੱਛੇ ਕੇ ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ (ਉਸ ਨੂੰ ਵੀ ਸਿੱਖਾਂ ਦੀ ਦੁਸ਼ਮਣ ਬਣਾਉਣ ਵਿੱਚ ਤੇਰਾ ਵੀ ਬਹੁਤ ਯੋਗਦਾਨ ਹੈ) ਪਰ ਅੱਜ ਤੱਖ ਤੈਂ ਪੰਜਾਬੀਆਂ/ਸਿੱਖਾਂ ਨਾਲ ਕਿਹੜੀ ਮਿਤ੍ਰਤਾ ਕੀਤੀ ਹੈ ਉਹ ਵੀ ਦੱਸ ਦੇ ਤਾਂ ਇਸ ਕੋਲ ਕੋਈ ਜਬਾਵ ਨਹੀਂ ਹੋਵੇਗਾ। ਕਾਂਗਰਸ ਨੂੰ ਸਿੱਖਾਂ ਦੀ ਦੁਸਮਣ ਕਹਿਣ ਵਾਲੇ ਇਸ ਗਦਾਰ ਵਾਰੇ ਜਿੰਨਾ ਕੁ ਮੈਂ ਅਖਵਾਰਾਂ ਰਸਾਲਿਆਂ ਆਦਿ ਵਿੱਚ ਪੜਿਆ ਹੈ ਉਹ ਇਸ ਤਰਾਂ ਹੈ ਸਿੱਖੋ ਬਾਦਲ ਪਰਿਵਾਰ ਦੀ ਪਤੀ ਪਾਰਟੀ (ਬੀ. ਜੇ. ਪੀ.) ਉਹ ਪਾਰਟੀ ਹੈ ਜਿਸਨੇ ਪੰਜਾਬੀ ਸੂਬੇ ਦੀ 1962 ਵਿੱਚ ਹੋਈ ਮਰਦਮ ਸ਼ੁਮਾਰੀ ਸਮੇਂ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ, ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਸੋਟੀਆਂ ਉੱਪਰ ਬੀੜੀਆਂ ਦੇ ਬੰਡਲ ਬੰਨ੍ਹ ਕੇ ਰੋਸ ਮਾਰਚ ਕੀਤਾ ਸੀ, ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਇਹ ਹਮਲਾ ਪਹਿਲਾਂ ਹੀ ਕਰ ਦੇਣਾ ਚਾਹੀਂਦਾ ਸੀ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ "ਮਾਈ ਕੰਟਰੀ ਮਾਈ ਲਾਇਫ" ਵਿੱਚ ਲਿਖਿਆ ਹੈ ਕਿ ਇਹ ਹਮਲਾ ਅਸੀਂ ਨੇ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਕਰਵਾਇਆ ਸੀ, ਅਟਲ ਬਿਹਾਰੀ ਬਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਜੇ ਸਿੱਖ ਕੌਮ ਨੇ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਤਾਂ ਆਰ. ਐਸ. ਐਸ. ਨੇ ਇਸਦਾ ਨੰਗਾ ਚਿੱਟਾ ਵਿਰੋਧ ਕੀਤਾ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਭਾਜਪਾ ਵਾਲਿਆਂ ਨੇ ਵਿਰੋਧ ਕੀਤਾ, ਇੱਕ ਸਿੱਖ ਦੀ ਪੱਗ ਲਾਹ ਕੇ ਸਾੜੀ, ਦੂਜੇ ਦਿਨ ਸਿੱਖਾਂ ਨੇ ਸਾੜੀ ਗਈ ਪੱਗ ਦੇ ਰੋਸ ਵਿੱਚ ਰੋਸ ਮਾਰਚ ਕੀਤਾ ਤਾਂ ਬਾਦਲ ਦੀ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਕਾਂਗਰਸ ਦੀ ਸਰਕਾਰ ਸਮੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖਦਿਆਂ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਬੰਜਰ ਬਣਾਇਆ ਜਾ ਸਕੇ। ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ। ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ

ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ। ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਆਰ. ਐਸ. ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ. ਐਸ. ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ `ਚ ਬਾਦਲ ਦਾ ਬਿਆਨ ਸੀ ਕਿ ਆਰ. ਐਸ. ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ. ਐਸ. ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜਜਬਾ ਖਤਮ ਕੀਤਾ। ਜਿਹੜੇ ਪੰਜਾਬੀ ਸਿਰਾਂ ਦੇ ਮੁੱਲ ਪੈਣ ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਹਨਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਪੰਜਾਬ ਵਿੱਚ ਹਜਾਰਾਂ ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ ਨਿਵਾਜ ਰਿਹਾ ਹੈ। ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ ਹਲਾਤ ਹਨ, ਉਹ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ ਖਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ। ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ 2013 ਨੂੰ ਖਬਰ ਲੱਗੀ ਸੀ ਜਿਸ ਵਿੱਚ ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ ਬਾਰੇ ਉਹਨਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ, ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ। ਪੱਤਰਕਾਰਾਂ ਨੇ ਫਿਰ ਹੋਰ ਸਵਾਲ ਕੀਤਾ ਕਿ 1991 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ। ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ, ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ ਕੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ। ਹੈ ਨਾ ਅਜੀਬ ਗੱਲ! ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ ਮਿੱਤਰ? ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ। ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ? ਜੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ ਸਿੱਖਾਂ ਦੇ ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ? ਦਿੱਲੀ ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਤੇ ਰਜੀਵ ਗਾਂਧੀ ਨੇ ਕਿਹਾ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ ਦੁਸ਼ਮਣ। ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ ਬੇਦੋਸ਼ਿਆਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ? ਜੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ, ਜੇ ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ? ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ ਅਖਬਾਰਾਂ, ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ। ਇਹ ਕੁੱਝ ਤਾਂ ਹਰ ਕੋਈ ਅਖਬਾਰ ਰਸਾਲੇ ਪੜ੍ਹਨ ਵਾਲੇ ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ। ਵਿਦਵਾਨ ਸੱਜਣ ਤਾਂ ਹਜਾਰਾਂ ਗੁਣਾ ਵੱਧ ਬਾਦਲ ਬਾਰੇ ਜਾਣਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਨੰਗੇ ਚਿੱਟੇ ਸਿੱਖਾਂ ਦੇ ਕਾਤਲ ਸਿੱਖ ਕੌਮ ਦੇ ਕਾਤਲ ਨੂੰ ਸਿੱਖਾਂ ਨੇ ਹੀ ਅਕਾਲ ਤਖਤ, ਸ਼੍ਰੋ: ਗੁ: ਪ੍ਰ: ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੋਇਆ ਹੈ। ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਮਿਲ ਚੁੱਕੀ ਹੈ ਅਤੇ ਉਹ ਸਜ਼ਾ ਭੁਗਤਣ ਅਤੇ ਦੁਨੀਆਂ ਤੋਂ ਚਲੇ ਜਾਣ (ਮਰਨ) ਤੋਂ ਬਾਅਦ ਵੀ ਸਿੱਖਾਂ ਦੇ ਦੁਸ਼ਮਣ ਹਨ। ਬਾਦਲ ਪਰਿਵਾਰ ਅਤੇ ਭਾਜਪਾ ਲੰਮੇ ਸਮੇਂ ਤੋਂ ਸਿੱਖਾਂ ਨਾਲ ਨੰਗੇ ਚਿੱਟੇ ਗੱਦਾਰੀਆਂ ਅਤੇ ਬੇਇਨਸਾਫੀਆਂ ਕਰਦੇ ਰਹੇ ਹਨ ਅਤੇ ਅੱਜ ਵੀ ਕਰ ਰਹੇ ਹਨ, ਜਿਉਂਦੇ ਵੀ ਹਨ, ਅੱਗੇ ਨੂੰ ਹੋਰ ਵੀ ਗੱਦਾਰੀਆਂ ਅਤੇ ਬੇਇਨਸਾਫੀਆਂ ਕਰਨ ਲਈ ਤਿਆਰੀਆਂ ਕਰ ਰਹੇ ਹਨ। ਇੰਨ੍ਹਾਂ ਨੂੰ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਅਤੇ ਬੇਇਨਸਾਫੀਆਂ ਦੀ ਸਜ਼ਾ ਕਦੋਂ ਅਤੇ ਕੌਣ ਦੇਵੇਗਾ? ਕੀ ਅਸੀਂ ਸਿਰਫ ਕਾਂਗਰਸ ਨੂੰ ਹੀ ਸਿੱਖਾਂ ਦੀ ਦੁਸ਼ਮਣ ਕਹਿ-ਕਹਿ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੇ? ਕੀ ਅਸੀਂ ਮਰੇ ਹੋਏ ਦੁਸ਼ਮਣ ਦਾ ਵਿਰੋਧ ਕਰ-ਕਰ ਕੇ ਜਿਉਂਦੇ ਦੁਸ਼ਮਣਾਂ ਨੂੰ ਮਜਬੂਤ ਨਹੀਂ ਬਣਾ ਰਹੇ? ਸਿੱਖੋ/ਪੰਜਾਬੀਓ ਅੱਖਾਂ ਖੋਲੋ। ਜਿੰਨੇ ਤੁਹਾਡੇ ਪੁੱਤਰ ਕਾਂਗਰਸ ਦੀ ਸਰਕਾਰ ਸਮੇਂ ਬਾਦਲ ਦੀ ਸਹਿਮਤੀ ਨਾਲ ਗੋਲੀਆਂ ਨਾਲ ਮਾਰੇ ਗਏ ਸਨ, ਉਸ ਤੋਂ ਬਹੁਤ ਜਿਆਦਾ ਵੱਡੀ ਗਿਣਤੀ ਵਿੱਚ ਤੁਹਾਡੇ ਪੁੱਤਰਾਂ ਨੂੰ ਬਾਦਲ ਨੇ ਨਸ਼ਿਆਂ ਨਾਲ ਮਾਰ ਦਿੱਤਾ ਹੈ। ਦੁੱਖ ਦੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਅਤੇ ਬੀ. ਜੇ. ਪੀ. ਨੂੰ ਸਿੱਖਾਂ ਉੱਤੇ ਕੀਤੇ ਜੁਲਮਾਂ ਦੀ ਸਜ਼ਾ ਦੀ ਥਾਂ ਕੁਰਸੀਆਂ ਮਿਲ ਰਹੀਆਂ ਹਨ।

ਮੈਂ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਪੰਜਾਬੀਓ/ਸਿੱਖੋ ਜਾਗੋ ਕਾਂਗਰਸੀਆਂ ਨਾਲੋਂ ਵੀ ਵੱਡੇ ਆਪਣੇ ਉਸ ਮਖੌਟਾ ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਚਾਣੋ, ਜੋ ਤੁਹਾਡੀਆਂ ਲਾਸ਼ਾਂ ਉੱਪਰ ਕੁਰਸੀ ਡਾਹ ਕੇ ਰਾਜ ਕਰ ਰਿਹਾ ਹੈ। ਕਿਸਾਨ ਯੁਨੀਅਨ ਹੜਤਾਲਾਂ ਕਰੇ ਰੇਲਾਂ ਰੋਕੇ ਬਾਦਲ ਦੀ ਪੁਲਿਸ ਗੋਲੀਆਂ ਨਹੀਂ ਚਲਾਉਂਦੀ, ਸਿਰਸਾ ਡੇਰੇ ਵਾਲੇ ਹੜਤਾਲ ਕਰਨ ਗੱਡੀਆਂ ਰੋਕਣ ਬਾਦਲ ਦੀ ਪੁਲਿਸ ਗੋਲੀਆਂ ਨਹੀਂ ਚਲਾਉਂਦੀ, ਜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁੱਧ ਸਾਂਤਮਈ ਰੋਸ ਪ੍ਰਗਟ ਕਰਨ ਤਾਂ ਬਾਦਲ ਦੀ ਪੁਲਿਸ ਗੋਲੀਆਂ ਦਾ ਮੀਂਹ ਵਰ੍ਹਾ ਦਿੰਦੀ ਹੈ। ਇਥੇ ਮੇਰਾ ਮਤਲਬ ਇਹ ਨਹੀਂ ਕਿ ਕਿਸਾਨ ਯੁਨੀਅਨ ਤੇ ਸਿਰਸਾ ਡੇਰੇ ਦੇ ਪ੍ਰੇਮੀਆਂ ਤੇ ਵੀ ਗੋਲੀਆਂ ਚਲਾਉਣੀਆਂ ਚਾਂਹੀਂਦੀਆਂ ਸਨ, ਨਹੀਂ, ਹਰ ਇੱਕ ਨੂੰ ਰੋਸ ਪ੍ਰਗਟਾਉਣ ਦਾ ਹੱਕ ਹੈ, ਸੱਭ ਨੂੰ ਇਨਸਾਫ ਮਿਲਣਾ ਚਾਂਹੀਂਦਾ ਹੈ, ਪਰ ਸਿੱਖਾ ਨਾਲ ਇੰਨੀ ਬੇਇੰਸਾਫੀ ਕਿਉਂ? ਪੰਜਾਬੀਓ/ਸਿੱਖੋ ਜਾਗੋ ਬਾਦਲ ਨੂੰ ਕਹੋ ਕਿ ਅਖੌਤੀ ਹਮਦਰਦਾ ਬੱਸ ਕਰ ਹੁਣ ਬਹੁਤ ਹੋ ਚੁੱਕਿਆ ਹੈ, ਜੇ ਤੈਂ ਸਿੱਖ ਮਾਰਨੇ ਹੀ ਹਨ ਤਾਂ ਜਕਰੀਆਂ ਖਾਨ ਵਾਂਗ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦੇ ਪਰ ਵੋਟਾਂ ਦੀ ਰਾਜਨੀਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਾ ਕਰ। ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਬਰਦਾਸਤ ਨਹੀਂ ਕਰਦੇ।

ਹਰਲਾਜ ਸਿੰਘ ਬਹਾਦਰਪੁਰ

mo : 94170-23911 e-mail : [email protected]

16-10-2015

ਨੋਟ:- ਦੋਸਤੋ ਮੁਆਫ ਕਰਨਾ ਮੇਰੀ ਸ਼ਬਦਾਵਲੀ ਰੁੱਖੀ ਹੈ ਅਤੇ ਲੇਖ ਵੀ ਲੰਮਾ ਹੋ ਗਿਆ ਪਰ ਮੈਂ ਨਾਂ ਤਾਂ ਬਾਦਲ ਵਾਰੇ ਸ਼ਬਦਾਵਲੀ ਨਰਮ ਕਰ ਸਕਦਾ ਸੀ ਨਾ ਹੀ ਇਸ ਵਿਚੋਂ ਕੁੱਝ ਕੱਟਣ ਨੂੰ ਵੀ ਜੀਅ ਕੀਤਾ।


16/10/15)
ਦਲਬੀਰ ਸਿੰਘ ਪੱਤਰਕਾਰ

ਪੰਜਾਬੀਓ! ਨਾਨਕ ਭੂਮੀ ਲੋਚੇ, ਸੱਜਣ ਠੱਗਾਂ ਤੋਂ ਮੁਕਤੀ
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 16 ਅਕਤੂਬਰ 2015

ਬਾਬਾ ਨਾਨਕ ਜੀ ਦੀ ਸਾਰੀ ਬਾਣੀ ਜਿਹਨੂੰ ਅਸੀਂ ਸਿੱਖੀ ਦਾ ਨਾਂ ਦਿੰਦੇ ਹਾਂ, ਪਦਾਰਥਵਾਦੀ ਹੈ, ਭਾਵ ਹੋਂਦ ਤੇ ਸੱਚ ਤੇ ਅਧਾਰਤ ਹੈ। ਤੋਲੰਬਾ (ਅਜੋਕੇ ਪਾਕਿਸਤਾਨ ਵਿੱਚ) ਮੁਲਤਾਨ ਨੇੜੇ ਉਹ ਅਸਥਾਨ ਅੱਜ ਵੀ ਵਸਦਾ ਰਸਦਾ ਹੈ ਜਿੱਥੇ “ਸੱਜਣ ਠੱਗ” ਗਰਦਾਨੇ ਗਏ ਉਸ ਵਿਅਕਤੀ ਦਾ ਟਿਕਾਣਾ ਸੀ, ਜੋ ਰਾਹਗੀਰਾਂ ਨੂੰ ਪਨਾਹ ਦੇ ਕੇ ਲੁੱਟਦਾ ਅਤੇ ਮਾਰ ਦਿੰਦਾ ਸੀ। ਬਾਬਾ ਜੀ ਨੇ ਆਪਣੇ ਵਿਚਾਰਾਂ ਰਾਹੀਂ ਉਸਨੂੰ ਇਸ ਕਿੱਤੇ ਤੋਂ ਰੋਕ ਕੇ ਨੇਕੀ ਦੇ ਰਾਹ ਪਾਇਆ। ਇਹ ਇਤਿਹਾਸ ਹੈ, ਮਿਥਿਹਾਸ ਨਹੀਂ। ਬਾਬਾ ਜੀ ਦੇ ਉਨ੍ਹਾਂ ਵਿਚਾਰਾਂ ਅਤੇ ਉਸੇ ਕਥਾ ਦਾ ਸਹਾਰਾ ਲੈ ਕੇ ਅਸੀਂ ਪੰਜਾਬ ਤੋਂ ਅਰੰਭ ਕੇ ਸਾਰੀ ਭਾਰਤੀ ਵਸੋਂ ਅਤੇ ਸਾਰੀ ਲੋਕਾਈ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਧਰਮ ਅਤੇ ਰਾਜਨੀਤੀ ਦੇ ਖੇਤਰਾਂ ਵਿੱਚ ਵਿਸ਼ਾਲ ਪੱਧਰ ਤੇ ਖਿੱਲਰੇ ਮੱਕਾਰਾਂ ਤੋਂ ਕੇਵਲ ਬਚੋ ਹੀ ਨਹੀਂ, ਸਗੋਂ ਉਨ੍ਹਾਂ ਦਾ ਸਫਾਇਆ ਕਰਨ ਵੱਲ ਵਧੋ। ‘ਮੱਕਾਰ’ ਦਾ ਅੰਗਰੇਜ਼ੀ ਉਲੱਥਾ ਹੈ
‘hypocrite’ ਭਾਵ ਉਹ ਵਿਅਕਤੀ ਜੋ ਅਸਲੀਅਤ ਵਿੱਚ ਅਜਿਹਾ ਨਾ ਹੋਵੇ, ਜਿਸ ਦਾ ਦਿੱਖ ਰਾਹੀਂ ਉਹ ਦਾਅਵਾ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਇਸ ਵਰਤਾਰੇ ਦੀ ਬਹੁਤ ਲੰਮੀ ਚੌੜੀ ਵਿਆਖਿਆ ਮਿਲਦੀ ਹੈ। ਅਨੇਕ ਰੂਪਾਂ ਵਿੱਚ ਸਜੇ ਧਜੇ ਬ੍ਰਾਹਮਣ, ਰਾਜਨੀਤਿਕ ਅਤੇ ਧਾਰਮਿਕ ਆਗੂ ਉਨ੍ਹਾਂ ਫੁਕਰਿਆਂ ਜਾਂ ਸਜੇ ਧਜੇ ਖੋਤਿਆਂ ਨਿਆਈਂ ਜਾਣੋ, ਜਿਨ੍ਹਾਂ ਅੰਦਰ ਸਮਾਜ ਵਿੱਚੋਂ ਪਾਪ ਧੋਣ ਦਾ ਕੋਈ ਗੁਣ ਨਹੀਂ।
ਇਸ ਭੂਮਿਕਾ ਪਿੱਛੋਂ ਅਜੋਕੇ ਭਾਰਤ ਅਤੇ ਖਾਸਕਰ ਪੰਜਾਬ ਦੇ ਸਿੱਖਾਂ, ਕਿਸਾਨਾਂ ਅਤੇ ਆਮ ਲੋਕਾਂ ਤੇ ਝੁੱਲ ਰਹੇ ਝੱਖੜਾਂ ਦੀ ਕਥਾ, ਉਸ ਨੂੰ ਸ਼ਾਂਤ ਕਰਨ ਅਤੇ ਸੀਤਲ ਵਾਤਾਵਰਨ ਵਿੱਚ ਬਦਲਣ ਦੇ ਉਪਰਾਲੇ ਵਜੋਂ, ਇਹ ਆਰੰਭਿਕ ਸ਼ਬਦ ਨੇ। ਆਰੰਭ ਵਿੱਚ ‘ਸ਼ਾਇਰ-ਏ-ਮਸ਼ਰਕ’ ਡਾ. ਮੁਹੰਮਦ ਇਕਬਾਲ ਜੀ ਦਾ ਬਾਬਾ ਨਾਨਕ ਜੀ ਬਾਰੇ ਇਹ ਕਥਨ ਦਰਜ ਕਰਨਾ ਸੋਭਦਾ ਹੈ ਕਿ:-
‘ਉੱਠੀ ਇੱਕ ਆਖਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇੱਕ ਮਰਦੇ-ਕਾਮਲ ਨੇ ਜਗਾਇਆ ਖਾਬ ਸੇ॥’
ਭਾਰਤ ਵਾਸੀਆਂ ਨੂੰ ਏਕਤਾ ਤੇ ਮਨੁੱਖੀ ਭਾਈਚਾਰੇ ਦਾ ਉਪਰੋਕਤ ਸੰਦੇਸਾ ਦੇਣ ਵਾਲੇ ਇਸ ਮਹਾਨ ਗਿਆਨਵਾਦ ਨੇ ਪੰਜਾਬ ਅੰਦਰ ਨਾਨਕ ਸਮਰਥਕ ਸਿੱਖਾਂ ਦੇ ਵਰਤਾਰਿਆਂ ਤੋਂ ਤੰਗ ਆ ਕੇ ਉਨ੍ਹਾਂ ਨੂੰ ‘ਬਾਣੀਆਂ ਦੇ ਖੋਤੇ’ ਵੀ ਕਿਹਾ ਸੀ। ‘ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ … … ‘ਪੁਕਾਰਨ ਵਾਲੇ ਇਸ ਮਹਾਨ ਆਲਮ ਨੇ ਏਸੇ ਕਵਿਤਾ ਦੀ ਆਖਰੀ ਤੁਕ ਵਿੱਚ ਆਪਣੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ ਜਿਸ ਸਦਕਾ ਧਰਤੀ ਤਿਆਗਣ ਤੋਂ ਪਹਿਲਾਂ ਉਹਨੂੰ ‘ਪਾਕਿਸਤਾਨ’ ਦਾ ਨ੍ਹਾਅਰਾ ਲਾਉਣਾ ਪਿਆ ਸੀ। ਬ੍ਰਾਹਮਣ ਨਹਿਰੂ ਨੇ ਸਭ ਤੋਂ ਪਹਿਲਾਂ ਦੇਸ਼ ਦੀ ਵੰਡ ਕਬੂਲੀ, ਭਾਵੇਂ ਗਾਂਧੀ ਨੇ ਕਿਹਾ ਸੀ ਕਿ ਇਹ ਉਸਦੀ ਲਾਸ਼ ਉੱਤੇ ਹੋਵੇਗੀ। ਵੰਡ ਤਾਂ ਹੋਈ, ਪਰ ਜਵਾਹਰ ਲਾਲ ਨਹਿਰੂ ਨੇ ਗਾਂਧੀ ਨੂੰ ਦੇਸ਼ ਦਾ ‘ਬਾਪੂ’ ਬਣਾ ਦਿੱਤਾ। ਦੋਵਾਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਵਚਨ, ਕਿ ‘ਉੱਤਰ ਦੱਖਣ ਵਿੱਚ ਅਜਿਹਾ ਖਿੱਤਾ ਬਣਾ ਦਿਆਂਗੇ, ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣ’, ਹਵਾ ਵਿੱਚ ਉੱਡ ਗਏ। ਸਿੱਖਾਂ ਦੇ ਹੱਥ ਲੱਗਾ ਅਜੋਕਾ ਸੂਬਾ, ਰਾਜਧਾਨੀ ਤੋਂ ਸੱਖਣਾ ਅਤੇ ਕੁਦਰਤੀ ਸਾਧਨਾਂ ਤੇ ਸ਼ਕਤੀਆਂ ਤੋਂ ਵਾਂਝਾ ਅਤੇ ਮੰਗਣ ਵਾਲਿਆਂ ਤੇ ਡੰਡਿਆਂ ਦਾ ਪ੍ਰਤੀਕ। ਜਿਸਦੇ ਮਾਲਕ ਤੇ ਦਾਅਵੇਦਾਰ ਬਣੇ ਅਨੇਕ ਸੱਜਣ ਠੱਗ। ਇਹਨਾਂ ਦੇ ਵਿਸ਼ੇਸ਼ਣ ਨੇ ‘ਕਾਂਗਰਸੀ’, ‘ਭਾਜਪਾਈ’, ‘ਅਕਾਲੀ (ਬ, ਅ, ਯ, 20 ਅਤੇ ਇਹਨਾਂ ਦੇ ਯੂਥ ਤੇ ਇਸਤਰੀ ਵਿੰਗ ਆਦਿ) ‘, ‘ਕਾਮਰੇਡ’, ‘ਬੁੱਧੀ-ਹੀਣ-ਬਾਬੇ’, ‘ਡੇਰੇਦਾਰ’, ‘ਰਾਧਾ-ਸੁਆਮੀ’, ‘ਨੂਰ-ਮਹਿਲੀਏ’, ‘ਸੱਚਾ-ਸੌਦੀਏ’, ‘ਵੱਡੇ ਜਾਇਦਾਦਾਂ ਦੇ ਮਾਲਕ’, ‘ਰਾਜੇ’, ‘ਨੌਕਰਸ਼ਾਹ’, ‘ਆੜ੍ਹਤੀਏ’, ‘ਵਪਾਰੀ’, ‘ਦਲਾਲ’, ‘ਪੁਜਾਰੀ’, ‘ਕਥਾਵਾਚਕ’, ‘ਕੇਸਧਾਰੀ’, ‘ਪਗੜੀਧਾਰੀ’ ਆਦਿ। ਇਨ੍ਹਾਂ ਸਾਰਿਆਂ ਦੇ ਸੇਵਕਾਂ ਦੇ ਨਾਮਕਰਨ ਹਨ ਦਲਿਤ, ਕਿਰਤੀ, ਕਿਸਾਨ, ਦੋਧੀ, ਧੋਬੀ, ਮੋਚੀ, ਤੇਲੀ, ਚਪੜਾਸੀ ਆਦਿ। ਵੀਰੋ ਪਰਖੋ! ਕੌਣ ਹਾਕਮ, ਕੌਣ ਗੁਲਾਮ? ਇਨ੍ਹਾਂ ਵਿੱਚ ਇੱਕ ਵੱਡਾ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਾਸ਼ਕ ਕਹਾਉਂਦਾ ਹੈ, ਪਰ ਕੇਵਲ ਦਿੱਖ ਪੱਖੋਂ ਅਤੇ ਗੁਰਬਾਣੀ ਸਮਝਿਆਂ ਤੇ ਅਪਨਾਏ ਬਿਨਾ।
ਪੰਜਾਬ ਅੰਦਰ ਕੱਟੜ ਗੁਰੂ ਗ੍ਰੰਥ ਵਿਰੋਧੀ ਭਾਈਚਾਰੇ ਤੇ ਸ਼ਕਤੀ ਦੇ ਆਗੂ ਹਨ, ਆਰੀਆ ਸਮਾਜੀ, ਜੋ ਗੁਜਰਾਤੀ ਸਵਾਮੀ ਦਇਆਨੰਦ ਨੂੰ ਆਪਣਾ ਗੁਰੂ ਮੰਨਦੇ ਹਨ। ਪੰਜਾਬ ਦਾ ਇਹ ਵਰਗ ਗਾਂ ਨੂੰ ਆਪਣੀ ਮਾਂ ਮੰਨਦਾ ਹੈ ਅਤੇ ਛੂਤ-ਛਾਤ ਅਤੇ ਵਰਣ ਵੰਡ ਨੂੰ ਆਪਣਾ ਸਿਧਾਂਤ। ਕਿਰਤ ਵਿੱਚ ਹਿੱਸਾ ਪਾਉਣ ਦੀ ਥਾਂ ਕਿਰਤੀਆਂ ਨੂੰ ਲੁੱਟਣਾ ਇਹ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਨਫਰਤ, ਝੂਠ ਬੋਲਣਾ, ਰਿਸ਼ਵਤ ਲੈਣਾ ਤੇ ਦੇਣਾ, ਸੂਦਖੋਰੀ, ਖਾਣ, ਪੀਣ, ਉਪਜਾਊ ਕਿਰਿਆ, ਸਿਹਤ, ਵਿੱਦਿਅਕ ਅਤੇ ਹਰ ਕਿਸਮ ਦੀ ਵਸਤੂਆਂ ਵਿੱਚ ਮਿਲਾਵਟ, ਇਹਨਾ ਦਾ ਪੇਸ਼ਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਉਪਰੋਕਤ ਕੁਰੀਤੀਆਂ ਤੇ ਲੀਕ ਫੇਰਦੀ ਹੈ। ਗਿਆਨ ਦੀ ਪ੍ਰਾਪਤੀ, ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਕੁਦਰਤ ਦੇ ਵਰਤਾਰੇ ਨਾਲ ਮਿਲ ਕੇ ਚੱਲਣਾ ਇਸਦੀਆਂ ਬੁਨਿਆਦੀ ਸੇਧਾਂ ਹਨ, ਜੋ ਕਿਰਤੀਆਂ ਤੇ ਕਿਸਾਨਾਂ ਨੂੰ ਹਰ ਘੜੀ ਕੇਵਲ ਰਹਿਨੁਮਾਈ ਹੀ ਨਹੀਂ ਕਰਦੀਆਂ, ਸਗੋਂ ਉਸਦਾ ਜੀਵਨ ਨਿਰਵਾਹ ਵੀ ਹਨ। ਨਤੀਜਾ ਇਹ ਹੈ ਕਿ ਗੁਰੂ ਗ੍ਰੰਥ ਦੀ ਸੇਧ ਤੇ ਕਿਰਤੀ ਕਿਸਾਨਾਂ ਅਤੇ ਦਲਿਤਾਂ ਦਾ ਜੀਵਨ ਵਰਤਾਰਾ ਬ੍ਰਾਹਮਣਾਂ, ਬਾਣੀਆਂ ਦੀ ਸੋਚ ਅਤੇ ਵਰਤਾਰੇ ਨਾਲੋਂ ਬਿਲਕੁਲ ਵੱਖਰਾ ਹੈ।
ਇਹ ਬੁਨਿਆਦ ਸਨ ਪਿਛਲੇ ਦਿਨੀਂ ਕਿਸਾਨ ਭਾਈਚਾਰੇ ਵੱਲੋਂ ਰੇਲਾਂ ਰੋਕਣ ਦੀ। ਜਾਪਦਾ ਇਹ ਹੈ ਕਿ ਇਸ ਸਬੰਧ ਵਿੱਚ ਸੈਂਕੜੇ ਤੇ ਹਜ਼ਾਰਾਂ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਮੁਕੱਦਮਿਆਂ ਕਾਰਨ ਅਤੇ ਕਿਸਾਨਾਂ ਦੀਆਂ ਦੂਜੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਇਹ ਸੰਘਰਸ਼ ਚਾਲੂ ਰਹੇਗਾ।
ਬਰਗਾੜੀ ਨਗਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦੇ ਮਗਰੋਂ ਉਸਦੇ ਅੰਗਾਂ ਨੂੰ ਪਾੜ ਕੇ ਖਿਲਾਰੇ ਜਾਣਾ ਇੱਕ ਵਿਉਂਤਬੰਦ ਸਾਜਿਸ਼ ਸੀ, ਜੋ ਬਾਦਲਾਂ, ਕਾਂਗਰਸੀਆਂ ਅਤੇ ਭਾਜਪਾਈਆਂ ਦੇ ਹਾਕਮ ਟੋਲੇ ਦੀ ਸੀ ਜੋ ਉਹ 1978 ਤੋਂ ਸਿੱਖ-ਨਿਰੰਕਾਰੀ ਟਕਰਾਓ ਸਮੇਂ ਤੋਂ ਕਰਵਾਉਂਦੇ ਆ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਸਮਰਥਕਾਂ ਨੂੰ ਕੁੱਟਣਾ ਮਾਰਨਾ, ਗ੍ਰੰਥ ਦਾ ਵਿਨਾਸ਼ ਆਦਿ ਅਸਲ ਵਿੱਚ ਗੁਰੂ ਨਾਨਕ ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣ ਦੇ ਪੈਂਤੜੇ ਸਨ, ਜੋ ਅੱਜ ਵੀ ਜਾਰੀ ਨੇ ਅਤੇ ਅੱਗੋਂ ਵੀ ਜਾਰੀ ਰਹਿਣਗੇ। ਜਿਸ ਦਾ ਕਾਰਨ ਹੈ ਸਾਰੇ ਭਾਰਤ ਅੰਦਰ ਹਿੰਦੂ ਭਾਈਚਾਰੇ ਦਾ ਵਰਣ ਆਸ਼ਰਮ ਸਿਧਾਂਤ ਨਾਲ ਡਟ ਕੇ ਖੜ੍ਹੇ ਰਹਿਣਾ। ਇਸ ਵਿੱਚ ਬਾਣੀਆ, ਬ੍ਰਾਹਮਣ ਅਗਵਾਈ ਕਰਦੇ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਮੋਦੀ ਡਟਵੇਂ ਰੂਪ ਵਿੱਚ ਮਰ ਚੁੱਕੀ ਤੇ ਮਰ ਰਹੀ ਪਿਛਾਕੜ ਸੋਝੀ ਨੂੰ ਸਮਰਪਿਤ ਹੈ, ਭਾਵੇਂ ਉਹ ਵਿਦੇਸ਼ੀ ਦੌਰਿਆਂ ਸਮੇਂ ਉੱਚ ਤਕਨੀਕੀ ਵਿੱਦਿਆ ਦੀ ਪ੍ਰਾਪਤੀ ਦੀਆਂ ਗੱਲਾਂ ਕਰਦਾ ਹੈ। ਨਾਲ ਦੀ ਨਾਲ ਉਹ ਆਰ. ਐੱਸ. ਐੱਸ. ਦੀ ਦਕਿਆਨੂਸੀ ਸੋਚ ਨੂੰ ਡੰਡੇ ਨਾਲ ਮਨੁੱਖਾਂ ਦੀ ਜਾਨ ਲੈ ਕੇ ਵੀ ਲਾਗੂ ਕਰਨ ਵਿੱਚ ਦ੍ਰਿੜ ਸੰਕਲਪ ਹੈ। ਇਨ੍ਹਾਂ ਹਾਲਤਾਂ ਵਿੱਚ ਪੰਜਾਬ ਤੇ ਸਾਰਾ ਭਾਰਤ ਖਾਨਾ-ਜੰਗੀ ਵਿੱਚ ਉਲਝ ਸਕਦੇ ਹਨ। ਇਸ ਭਿਆਨਕ ਖਤਰੇ ਤੋਂ ਬਚਣ ਲਈ ਹੁਣ ਤੋਂ ਹੀ ਇਨ੍ਹਾਂ ਪੁੱਠੇ ਨਿਸ਼ਾਨਿਆਂ ਦੇ ਵਾਰਸਾਂ ਨੂੰ ਹਰ ਹੀਲੇ ਸਰਕਾਰੀ ਗੱਦੀਆਂ ਤੋਂ ਲਾਹੁਣਾ ਹਰ ਨੇਕ ਭਾਰਤੀ ਮਨੁੱਖ ਦਾ ਫਰਜ਼ ਬਣਦਾ ਹੈ। ਵੀਰਾ ਭੈਣਾਂ ਦੀ ਇੱਕ ਲੜੀ ਅਜਿਹੀ ਹੈ ਜਿਸਦੇ ਅੰਨ ਪਾਣੀ ਦਾ ਦੇਣਦਾਰ ਤੇ ਸਾਧਨ ਗੁਰੂ ਗ੍ਰੰਥ ਸਾਹਿਬ ਜੀ ਹਨ। ਸਾਡੀ ਉਨ੍ਹਾਂ ਵੀਰਾਂ/ਭੈਣਾਂ ਨੂੰ ਸਲਾਹ ਹੈ ਕਿ ਉਹ ਇਸ ਮਹਾਨ ਗ੍ਰੰਥ ਦੀ ਰਖਵਾਲੀ ਲਈ ਰੋਸ ਵਜੋਂ ਮਰਨ ਵਰਤ ਦੇ ਪੈਂਤੜੇ ਲੈਣ। ਸੱਜਣ ਠੱਗ ਕੌਣ ਨੇ, ਇਨ੍ਹਾਂ ਦੀ ਸਮਾਪਤੀ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਕਰਨੀ ਹੈ? ਚੋਣਾਂ ਇੱਕ ਰਾਹ ਹੈ। ਹੋਰ ਰਾਹ ਵੀ ਹੋ ਸਕਦੇ ਹਨ। ਸੋਚ ਤੇ ਪੈਂਤੜਾ ਹਰ ਬਜ਼ੁਰਗ ਮਾਈ ਭਾਈ ਤੇ ਗੱਭਰੂ ਦਾ ਆਪਣਾ ਆਪਣਾ ਹੋ ਸਕਦਾ ਹੈ।


16/10/15)
ਗਿਆਨੀ ਅਵਤਾਰ ਸਿੰਘ

‘ਗੁਰੂ ਗ੍ਰੰਥ ਸਾਹਿਬ’ ਜੀ ਦਾ ਅਪਮਾਨ ਤੇ ‘ਗਊ ਹੱਤਿਆ’ ਫ਼ਿਰਕੂ ਸੋਚ ਦੇ 2 ਹਥਿਆਰ
10 ਨਵੰਬਰ 2015 ਨੂੰ ਬੁਲਾਏ ਜਾ ਰਹੇ ‘ਸਰਬਤ ਖਾਲਸਾ’ ਦਾ ਲਾਭ ਘੱਟ ਤੇ ਨੁਕਸਾਨ ਵੱਧ ਹੋਣ ਦੇ ਅਸਾਰ

ਗਿਆਨੀ ਅਵਤਾਰ ਸਿੰਘ (ਸੰਪਾਦਕ
gurparsad.com)-98140-35202
ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਸੂਬੇ ਦੇ ਅਲੱਗ ਅਲੱਗ ਗੁਰਦੁਆਰਿਆਂ ਵਿੱਚੋਂ ਸਮੂਹ ਮਾਨਵਤਾ ਦੇ ਸਾਂਝੇ ਧਾਰਮਿਕ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪਾਂ ਨੂੰ ਅਗਨੀ ਭੇਟ ਕਰਨਾ ਜਾਂ ਉਨ੍ਹਾਂ ਨੂੰ ਚੋਰੀ ਕਰਕੇ ਤੇ ਪਵਿੱਤਰ ਅੰਗਾਂ (ਪੰਨਿਆਂ) ਨੂੰ ਪਾੜ ਕੇ ਗਲੀਆਂ, ਨਾਲੀਆਂ ਆਦਿ ਵਿੱਚ ਸੁੱਟਣ ਦਾ ਸਿਲਸਿਲਾ ਦਿਨ ਪ੍ਰਤਿਦਿਨ ਵਧਦਾ ਜਾ ਰਿਹਾ ਹੈ। ਜਿਸ ਦੀ ਇੱਕ ਤਾਜਾ ਘਟਨਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਤੋਂ ਚੋਰੀ ਕੀਤੇ ਗਏ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪਾਂ ਦੇ ਪੰਨਿਆਂ ਨੂੰ ਪਾੜ ਕੇ ਮਿਤੀ 12-10-2015 ਨੂੰ ਨਜ਼ਦੀਕ ਦੇ ਹੀ ਪਿੰਡ ਬਰਗਾੜੀ ਦੀਆਂ ਗਲੀਆਂ, ਨਾਲੀਆਂ, ਰੂੜੀਆਂ (ਕੂੜੇ ਕਰਕਟ) ਆਦਿ ’ਤੇ ਸੁੱਟਿਆ ਗਿਆ ਹੈ। ਜਿਸ ਕਾਰਨ ਇਸ ‘ਧਾਰਮਿਕ ਗ੍ਰੰਥ’ ਪ੍ਰਤੀ ਸ਼ਰਧਾ ਰੱਖਣ ਵਾਲੇ (ਹਰ ਇੱਕ ਸਮੂਦਾਇ ਨਾਲ ਸੰਬੰਧਿਤ) ਵਿਅਕਤੀਆਂ ਦੇ ਦਿਲਾਂ ਨੂੰ ਅਤਿ ਭਾਰੀ ਠੇਸ (ਮਾਨਸਿਕ ਪੀੜਾ) ਪਹੁੰਚੀ ਹੈ। ਬੇਸ਼ੱਕ ਭਾਰਤ ਦੀ ਸਰਕਾਰ ਨੇ ਕਿਸੇ ਵੀ ਸਮੂਦਾਇ ਦੇ ‘ਧਾਰਮਿਕ ਗ੍ਰੰਥ’ ਦਾ ਅਪਮਾਨ ਕਰਨ ਅਤੇ ਉਸ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਦੋਸ਼ੀ ਵਿਅਕਤੀਆਂ ਪ੍ਰਤੀ ਭਾਰਤੀ ਕਾਨੂੰਨ ਦੀ ਧਾਰਾ 295 ਏ (ਮਦ) ਸ਼ਾਮਲ ਕਰਕੇ ਬਿਨਾ ਜਮਾਨਤ ਦੇਂਦਿਆਂ ਸਖ਼ਤ ਸਜਾ ਦੇਣ ਲਈ ਨਿਯਮ ਬਣਾਏ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਇਸ ਦਾ ਡਰ ਅਸਮਾਜਿਕ ਤੱਤਾਂ ’ਤੇ ਨਾ ਪੈਣ ਦੇ ਪਿਛੋਕੜ ’ਚ ਕੀ ਕਾਰਨ ਹਨ, ਇਨ੍ਹਾਂ ਨੂੰ ਵੀਚਾਰਨਾ ਜ਼ਰੂਰੀ ਹੈ।

ਸੰਨ 1947 ’ਚ ਜਦ ਭਾਰਤ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਉਪਰੰਤ ਅਜ਼ਾਦ ਹੋਣ ਜਾ ਰਿਹਾ ਸੀ ਤਾਂ ਭਾਰਤ ਨੂੰ ਦੋ ਭਾਗਾਂ (ਪਾਕਿਸਤਾਨ ਤੇ ਹਿੰਦੋਸਤਾਨ) ਵਿੱਚ ਵੰਡਣ ਦੀਆਂ ਤਿਆਰੀਆਂ ਵੀ ਬਹੁਤ ਪਹਿਲਾਂ ਤੋਂ ਨਿਰੰਤਰ ਜਾਰੀ ਹੋ ਚੁੱਕੀਆਂ ਸਨ, ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇੱਕ ਕਾਰਨ ‘ਪੰਡਿਤ ਜਵਾਹਰ ਲਾਲ ਨਹਿਰੂ’ ਜੀ ਵੱਲੋਂ ਸੰਨ 1938 ਵਿੱਚ ਪਾਕਿਸਤਾਨ ਨੂੰ ਹਿੰਦੋਸਤਾਨ ਨਾਲੋਂ ਵੱਖਰਾ ਅਜ਼ਾਦ ਕਰਵਾਉਣ ਦੇ ਹਮਾਇਤੀ ‘ਆਜਮ ਮੋਹੰਮਦ ਅਲੀ ਜਿਨਾਹ’ ਜੀ ਨੂੰ ਲਿਖੀ ਗਈ ਇਹ ਚਿੱਠੀ ਵੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਤੁਸੀ ਭਾਰਤ ਤੋਂ ਅਲੱਗ ਹੋਣ ਵਾਲੀ ਆਪਣੀ ਮੰਗ ਨਾ ਰੱਖੋ ਕਿਉਂਕਿ ਆਜ਼ਾਦ ਭਾਰਤ ਵਿੱਚ ‘ਗਊ ਹੱਤਿਆ’ ਕਰਨਾ ਮੁਸਲਮਾਨਾਂ ਦਾ ਮੌਲਿਕ ਅਧਿਕਾਰ ਮੰਨਿਆ ਜਾਵੇਗਾ।’ (ਪੰਡਿਤ ਜਵਾਹਰ ਲਾਲ ਨਹਿਰੂ)
ਭਾਰਤ ਦੇ ਪ੍ਰਧਾਨ ਮੰਤਰੀ ‘ਪਦ’ ਦੇ ਪ੍ਰਮੁੱਖ ਦਾਅਵੇਦਾਰ ਵੱਲੋਂ ਉਪਰੋਕਤ ਦਿੱਤਾ ਗਿਆ ਲਿਖਤੀ ਸਬੂਤ ਸਪਸ਼ਟ ਕਰਦਾ ਹੈ ਕਿ ਪਾਕਿਸਤਾਨੀਆਂ ਨੂੰ ਹਿੰਦੋਸਤਾਨੀਆਂ ਨਾਲ ਭਵਿੱਖ ਲਈ ਮਿਲ ਕੇ ਰਹਿਣ ਵਿੱਚ ਕੀ ਕੀ ਮੁਸਕਲਾਂ ਹੋ ਸਕਦੀਆਂ ਸਨ।
ਸਮਾਂ ਬਦਲਿਆ ਪਾਕਿਸਤਾਨ ਤੇ ਹਿੰਦੋਸਤਾਨ (ਅਲੱਗ ਅਲੱਗ) ਅਜ਼ਾਦ ਹੋ ਗਏ ਇਸ ਦੇ ਬਾਵਜੂਦ ਵੀ ਅਜ਼ਾਦ ਹਿੰਦੋਸਤਾਨ ’ਚ 18% ਜਨਸੰਖਿਆ (ਅਬਾਦੀ) ਮੁਸਲਮਾਨਾਂ ਦੀ ਬਾਕੀ ਬਚੀ ਹੋਈ ਰਹਿ ਗਈ। ਭਾਰਤ ਦੀ ਅਜ਼ਾਦੀ ਤੋਂ ਲੈ ਕੇ ਲੰਬੇ ਸਮੇਂ ਤੱਕ (ਹਿੰਦੂ ਵੋਟ ਦੀ ਮਦਦ ਨਾਲ) ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ’ਤੇ ਕਾਬਜ ਰਹੀ ਜਿਸ ਦੌਰਾਨ ਉਪਰੋਕਤ ਹਲਫ਼ੀਆ ਬਿਆਨ ਦੇਣ ਵਾਲਾ ਪ੍ਰਧਾਨ ਮੰਤ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ 16 ਸਾਲ ਤੱਕ ਪ੍ਰਧਾਨ ਮੰਤ੍ਰੀ ਰਿਹਾ ਤੇ ਇਸ ਨੇ ਖ਼ੁਦ ਹੀ 1955 ’ਚ (ਭਾਵ ਦੇਸ਼ ਅਜ਼ਾਦ ਹੋਣ ਤੋਂ ਕੇਵਲ 8 ਸਾਲਾਂ ’ਚ ਹੀ) ਆਪਣਾ ਇਕਰਾਰਨਾਮਾ ਭੁਲਾ ਕੇ ਕਈ ਸੂਬਿਆਂ ’ਚ ‘ਗਊ ਹੱਤਿਆ’ ’ਤੇ ਪੂਰਨ ਪਾਬੰਦੀ ਲਗਵਾ ਦਿੱਤੀ ਕਿਉਂਕਿ ਇਨ੍ਹਾਂ ਨੂੰ ਹਿੰਦੂ (ਬਹੁ ਗਿਣਤੀ) ਵੋਟ ਚਾਹੀਦੀ ਸੀ। ਇਹ ਘਟਨਾ ਨਾਲ ਉਹੀ ਗੱਲ ਸੱਚ ਹੋ ਨਿਬੜੀ ਜਿਸ ਬਾਰੇ ਅਜ਼ਾਦੀ ਤੋਂ ਪਹਿਲਾਂ ਮੁਸਲਿਮ ਸਮਾਜ ਚਿੰਤਾ ਕਰਦਾ ਸੀ।
ਮਈ 2014 ਦੇ ਚੁਣਾਵ ’ਚ ਭਾਵਕ ਮੁੱਦਿਆਂ ਨੂੰ ਆਧਾਰ ਬਣਾ ਕੇ ਹਿੰਦੂ ਵੋਟ (ਆਰ. ਐੱਸ. ਐੱਸ.) ਦੀ ਮਦਦ ਨਾਲ ਹੀ ਸੱਤਾ ’ਤੇ ਕਾਬਜ਼ ਹੋਈ ਮੋਦੀ ਸਰਕਾਰ ਦੇ ਵਿਧਾਇਕ, ਸੰਸਦ ਤੇ ਮੰਤ੍ਰੀ ਆਪਣੀ ਪਾਰਟੀ ’ਚ ਆਪਣਾ ਕੱਦ ਉੱਚਾ ਕਰਨ ਦੀ ਮਨਸ਼ਾ ਨਾਲ ‘ਗਊ ਹੱਤਿਆ’ ਵਰਗੇ ਭਾਵਕ (ਜਜ਼ਬਾਤੀ) ਤੇ ਸੰਵੇਦਨਸ਼ੀਲ ਮੁੱਦਿਆਂ ਰਾਹੀਂ ਜਨਤਾ ’ਚ ਫ਼ਿਰਕੂ ਨਫ਼ਰਤ ਪੈਦਾ ਕਰਕੇ ਜਨਤਾ ਦਾ ਧਿਆਨ ਉਨ੍ਹਾਂ ਮੁੱਦਿਆਂ ਤੋਂ ਦੂਰ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੇ ਆਪਣੇ ਵਾਅਦੇ (ਇਕਰਾਰ) ਜਨਤਾ ਨਾਲ ਮਈ 2014 ਦੇ ਚੁਣਾਵ ਦੌਰਾਨ ਕੀਤੇ ਸਨ। ਇਸ ਦੀ ਹੀ ਇੱਕ ਉਦਾਹਰਣ ਪਿਛਲੇ ਮਹੀਨੇ (28- 9-2015 ਰਾਤ) ਯੂਪੀ ਦੇ ‘ਦਾਦਰੀ ਦੇ ਬਿਸਾਹੜਾ ਕਾਂਡ’ ਦੀ ਹੈ, ਜਿੱਥੇ ਮੰਦਿਰ ਦੇ ਸਪੀਕਰ ਰਾਹੀਂ ਭਾਰਤ ਦੀ ਵਾਯੂਸੈਨਾ ’ਚ ਡਿਉਟੀ ਨਿਭਾ ਰਹੇ ਮੁਸਲਿਮ ਨੌਜਵਾਨ ਦੇ ਪਿਤਾ (ਮੁਹੰਮਦ ਅਖਲਾਕ 50 ਸਾਲ) ਦੇ ਘਰ ਗਊ ਮਾਸ ਰਿੰਨੇ ਜਾਣ ਦੀ ਅਫ਼ਵਾਹ (ਉਡਦੀ ਸੂਚਨਾ) ਫੈਲਾਉਣ ਉਪਰੰਤ ਪਿੰਡ ਵਾਲਿਆਂ ਨੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਉਸ ਦਾ ਪੁੱਤਰ ਅੱਜ ਵੀ ਹਸਪਤਾਲ ’ਚ ਮੌਤ ਤੇ ਜ਼ਿੰਦਗੀ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਘਟਨਾ ਦੇ ਮੁੱਖ ਦੋਸ਼ੀ ਉੱਥੋਂ ਦੇ ਹੀ ਬੀਜੇਪੀ (ਭਾਜਪਾ) ਵਿਧਾਇਕ ਸੰਜੀਵ ਰਾਣਾ ਦੇ ਪਰਿਵਾਰ ਵਿੱਚੋਂ ਹਨ। ਇਸ ਘਟਨਾ ਤੋਂ ਉਪਰੰਤ ਜਦ ਉਸ ਪਿੰਡ ’ਚ ਧਾਰਾ 144 ਲੱਗੀ ਹੋਈ ਸੀ, ਜਿੱਥੇ 4 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੁੰਦੀ ਹੈ, ਤਦ ਉਸ ਪਿੰਡ ’ਚ ਜਾ ਕੇ ਭਾਜਪਾ ਦੇ ਹੀ ਤਿੰਨ ਸੀਨੀਅਰ ਸੰਸਦਾਂ (ਮਹੇਸ ਸ਼ਰਮਾ (ਕੇਂਦਰੀ ਮੰਤ੍ਰੀ), ਮੁਨੀਸ ਸ਼ਰਮਾ ਤੇ ਸਤਿਆਪਾਲ ਸਿੰਘ) ਨੇ ਲੋਕਾਂ ਨੂੰ ਹੋਰ ਭੜਕਾਉਣ ਲਈ ਅਸਫਲ ਕੋਸ਼ਿਸ਼ ਕਰਨ ਦਾ ਯਤਨ ਕੀਤਾ ਪਰ ਯੂਪੀ ਦੀ ਸਰਕਾਰ ਦੀ ਸਖ਼ਤਾਈ ਕਾਰਨ ਉਹ ਇਸ ਘਟਨਾ ਨੂੰ ‘ਗੁਜਰਾਤ ਦੰਗੇ, ਮਜਫਰ ਨਗਰ ਦੰਗੇ, ਸਹਾਰਨਪੁਰ ਦੰਗੇ ਤੇ ਮੈਨਪੁਰੀ ਦੰਗੇ’ ਵਾਙ ਤਬਦੀਲ ਨਹੀਂ ਕਰ ਸਕੇ। ਜਦ ਇਸ ਘਟਨਾ ਨੂੰ ਸੰਪਰਦਾਇਕ ਰੰਗ (ਫ਼ਿਰਕੂ ਨਫ਼ਰਤ) ਦੇਣ ’ਚ ਸਥਾਨਿਕ (ਸੰਬੰਧਿਤ) ਨੇਤਾ ਅਸਫਲ ਰਹੇ ਤਾਂ ਇਸ ਘਟਨਾ ਤੋਂ 15 ਦਿਨ ਬਾਅਦ (14-10-2015 ਨੂੰ) ਮੋਦੀ ਅਤੇ ਇਸ ਦੇ ਮੰਤ੍ਰੀਆਂ ਨੇ ਆਪਣਾ ਉਦਾਰਵਾਦੀ ਚਿਹਰਾ ਵਿਖਾਉਂਦਿਆਂ ਇਸ ਘਟਨਾ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ।
ਮਿਤੀ 8 ਅਕਤੂਬਰ 2015 ਨੂੰ ਜੰਮੂ-ਕਸ਼ਮੀਰ ਦੇ ਇੱਕ ਅਜ਼ਾਦ ਵਿਧਾਇਕ (ਸ਼ੇਖ਼ ਅਬਦੁਲ ਰਾਸ਼ਿਦ) ਵੱਲੋਂ ਰੱਖੀ ਗਈ ਆਪਣੀ ਨਿਜੀ ਪਾਰਟੀ ’ਚ ਗਊ ਮਾਸ ਦਾ ਆਰੋਪ ਲਗਾ ਕੇ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਹਾਲ ’ਚ ਹੀ ਉਸ ਦੀ ਕੁੱਟ-ਮਾਰ ਕਰ ਦਿੱਤੀ ਅਤੇ ਹੁਣ ਤੱਕ ਕਿਸੇ ਭਾਜਪਾ ਆਗੂ ਨੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਵੀ ਨਹੀਂ ਕੀਤੀ। ਜੇਕਰ ਵਿਧਾਇਕ ਹੀ ਆਪਣੀ ਵਿਧਾਨ ਸਭਾ ’ਚ ਸੁਰੱਖਿਅਤ (ਮਹਿਫੂਜ਼) ਨਹੀਂ, ਤਾਂ ਘੱਟ ਗਿਣਤੀਆਂ ਨਾਲ ਸੰਬੰਧਿਤ ਆਮ ਨਾਗਰਿਕਾਂ ਦੀ ਇਸ ਦੇਸ਼ ’ਚ ਕੀ ਹਾਲਤ ਹੁੰਦੀ ਹੋਵੇਗੀ? ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ।
ਦਰਅਸਲ, ਆਰ. ਐੱਸ. ਐੱਸ. ਭਾਰਤ ਨੂੰ ਹਿੰਦੋਸਤਾਨ (ਹਿੰਦੂ ਸਥਾਨ) ਬਣਾਉਣ ਵੱਲ ਵਧਣ ਲਈ ਇਹ ਸਭ (ਨਫ਼ਰਤ ਰੂਪੀ) ਸੰਘਰਸ਼ (ਜੱਦੋ-ਜਹਿਦ) ਕਰਾ ਰਹੀ ਹੈ। ਭਾਰਤ ਦੇ ਉੱਘੇ ਸਾਹਿਤਕਾਰ (ਕ੍ਰਿਸ਼ਨਾ ਸੋਬਤੀ, ਅਰੁਣ ਜੋਸ਼ੀ, ਬੀਬੀ ਨੈਨਤਾਰ ਸਹਿਗਲ, ਸਾਰਾ ਜੋਸੇਫ਼, ਉਦੈ ਪ੍ਰਕਾਸ਼, ਅਸ਼ੋਕ ਵਾਜਪਾਈ, ਸਸੀਦੇਵ ਪਾਂਡੇ, ਬੀਬੀ ਦਲੀਪ ਕੌਰ ਟਿਵਾਣਾ, ਗੁਜਰਾਤੀ ਲੇਖਕ ਬੀਬੀ ਗਣੇਸ਼ ਦੇਵੀ, ਕੰਨੜ ਲੇਖਕ ਡਾ. ਅਰਵਿੰਦ ਮਲਗੱਤੀ, ਪੰਜਾਬੀ ਲੇਖਕ ਮੇਘ ਰਾਜ ਮਿੱਤਲ, ਆਤਮਜੀਤ ਸਿੰਘ’ ਆਦਿ 25 ਤੋਂ ਵੱਧ ਲੇਖਕਾਂ ਨੇ ਹੁਣ ਤੱਕ ਸਾਹਿਤਕ ਅਕਾਦਮੀ ਵੱਲੋਂ ਮਿਲੇ ਆਪਣੇ ਆਪਣੇ ਪੁਰਸਕਾਰ ਫਿਰਕੂ ਨਫ਼ਰਤ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਵਾਪਸ ਕਰ ਦਿੱਤੇ ਹਨ। ਧਿਆਨ ਰਹੇ ਕਿ ਇਹ ਪੁਰਸਕਾਰ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਮਿਲਦੇ ਹਨ ਜਿਨ੍ਹਾਂ ਨੇ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਲਈ ਆਪਣੇ ਜੀਵਨ ਦਾ ਬਹੁ ਕੀਮਤੀ ਸਮਾਂ ਲਗਾਇਆ ਹੁੰਦਾ ਹੈ।
ਇਨ੍ਹਾਂ ਤਮਾਮ ਲੇਖਕਾਂ ਵੱਲੋਂ ਇਤਨਾ ਵੱਡਾ ਕਦਮ ਪੁੱਟਣ ਦਾ ਕਾਰਨ ਸਿਰਫ਼ ਇਹੀ ਹੈ ਕਿ ਇਨ੍ਹਾਂ ਤਮਾਮ ਦੰਗਿਆਂ ’ਚ ਭਾਰਤੀ ਜਨਤਾ ਪਾਰਟੀ (ਮੋਦੀ ਸਰਕਾਰ) ਦੇ ਵਰਕਰਾਂ (ਸੰਸਦਾਂ) ਦਾ ਹੱਥ ਹੈ, ਜਿਨ੍ਹਾਂ ਦੇ ਕੇਸ ਕੇਵਲ ਖ਼ਾਨਾ ਪੂਰਤੀ ਲਈ ਹੀ ਅਦਾਲਤਾਂ ’ਚ ਚਲਾਏ ਜਾ ਰਹੇ ਹਨ। ਅਗਰ ਕਿਸੇ ਇੱਕ ਵੀ ਵਿਧਾਇਕ, ਸੰਸਦ ਜਾਂ ਮੰਤ੍ਰੀ ਨੂੰ ਇਨ੍ਹਾਂ ਦੰਗਿਆਂ ’ਚ ਕਾਨੂੰਨ ਦੀ ਉਪਰੋਕਤ ਧਾਰਾ (295 ਏ) ਅਨੁਸਾਰ ਸਖ਼ਤ ਸਜਾ ਮਿਲ ਚੁੱਕੀ ਹੁੰਦੀ ਤਾਂ ਅਗਾਂਹ ਲਈ ਇਹ ਸਿਲਸਿਲਾ ਬੰਦ ਹੋ ਜਾਣਾ ਸੀ ਪਰ ਇਨ੍ਹਾਂ ਦੋਸ਼ੀਆਂ ਨੂੰ ਮਦਦ ਉੱਪਰ ਤੋਂ ਮਿਲ ਰਹੀ ਹੈ ਤੇ ਦੰਗਾ ਕਰਵਾਉਣ ਬਦਲੇ ਸਨਮਾਨਿਤ ਜਾਂ ਮੰਤ੍ਰੀ ਪਦ ਵੀ ਦਿੱਤੇ ਜਾ ਰਹੇ ਹਨ। ਇਸ ਲਈ ਫ਼ਿਰਕੂ ਨਫ਼ਰਤ ਫੈਲਾਉਣ ਵਾਲਾ ਇਹ ਸਿਲਸਿਲਾ ਨਿਰੰਤਰ ਜਾਰੀ ਹੈ।
‘ਗਊ ਹੱਤਿਆ’ ਨੂੰ ਆਧਾਰ ਬਣਾ ਕੇ ਭਾਰਤ ਦੇ ਤਮਾਮ ਸੂਬਿਆਂ ’ਚ ਫੈਲਾਈ ਜਾ ਰਹੀ ਸਮੁਦਾਇਕ ਨਫ਼ਰਤ ਨੂੰ ਪੰਜਾਬ ਵਿੱਚ ਲਾਗੂ ਕਰਨਾ ਮੁਸ਼ਕਿਲ ਹੈ ਕਿਉਂਕਿ ਪੰਜਾਬੀ ਲੋਕ ਬੇਸ਼ੱਕ ‘ਗਾਂ’ ਦੀ ਪੂਜਾ ਨਹੀਂ ਕਰਦੇ ਪਰ ਫਿਰ ਵੀ ਇਸ ਦੀ ਹੱਤਿਆ ਕਰਨ ਨਾਲ ਸਹਿਮਤ ਨਹੀਂ ਹਨ। ਸੰਨ 2017 ’ਚ ਪੰਜਾਬ ’ਚ ਚੁਣਾਵ ਆ ਰਹੇ ਹਨ, ਇਸ ਲਈ ਤਦ ਤੱਕ ਉਪਰੋਕਤ ਸੋਚ ਅਨੁਸਾਰ ਪੰਜਾਬ ਦਾ ਮਹੌਲ ਅਸ਼ਾਂਤ ਕਰਨਾ ਬਹੁਤ ਹੀ ਜ਼ਰੂਰੀ ਹੈ ਪਰ ਸਮਾਜਿਕ ਨਫ਼ਰਤ ਫੈਲਾਉਣ ਲਈ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦੀ ਟੇਕ (ਆਸਰਾ) ਲੈਣ ਵਾਲੀਆਂ ਘਟਨਾਵਾਂ ਨੂੰ ਸਮਝਣ ਤੋਂ ਪਹਿਲਾਂ ਮਈ 2014 ’ਚ ਪਈਆਂ ਪੰਜਾਬ ਦੀਆਂ (ਲੋਕ ਸਭਾ ਦੌਰਾਨ) ਵੋਟਾਂ ਦੇ ਪ੍ਰਤਿਸ਼ਤ ਵੱਲ ਧਿਆਨ ਦੇਣ ਦੀ ਬਹੁਤ ਹੀ ਜ਼ਰੂਰਤ ਹੈ, ਜੋ ਇਸ ਪ੍ਰਕਾਰ ਹੈ: ‘ਅਕਾਲੀ ਦਲ 26.3%, ਭਾਜਪਾ (ਬੇਜੇਪੀ) 8.7% (ਦੋਵੇਂ ਪਾਰਟੀਆਂ ਨੂੰ ਮਿਲਾ ਕੇ 35%), ਕਾਂਗਰਸ 33.1%, ਆਮ ਆਦਮੀ ਪਾਰਟੀ 24.4% , ਅਕਾਲੀ ਦਲ (ਮਾਨ) 0.3% ਆਦਿ ਤੋਂ ਇਲਾਵਾ ਬਾਕੀ ਪਾਰਟੀਆਂ ਦੀ ਵੋਟ (ਜਿਵੇਂ ਬਹੁਜਨ ਸਮਾਜ ਪਾਰਟੀ 1.9%, ਆਜ਼ਾਦ 3.6%, ਸੀ. ਪੀ. ਆਈ. 0.4% ਆਦਿ, ਪਰ ਇਹ ਇਨ੍ਹਾਂ ਦੀ ਪੱਕੀ ਵੋਟ ਹੈ ਜਿਸ ਵਿੱਚ ਕੋਈ ਵੀ ਧਿਰ (ਪਾਰਟੀ) ਸੇਧ ਨਹੀਂ ਲਗਾ ਸਕਦੀ।) ਤਮਾਮ ਝਗੜਾ ਉਪਰੋਕਤ ਦਿੱਤੀ ਗਈ ਸੂਚੀ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੋਟ ਪ੍ਰਤਿਸ਼ਤ 24.4% ਦਾ ਹੈ, ਜੋ ਪਾਰਟੀ ਇਸ ਵੋਟ ਨੂੰ ਤੋੜਨ ਵਿੱਚ ਸਫਲ ਹੋ ਜਾਵੇਗੀ ਉਸ ਦੀ ਹੀ ਅਗਲੀ (2017 ਤੋਂ ਬਾਅਦ) ਪੰਜਾਬ ’ਚ ਸਰਕਾਰ ਬਣੇਗੀ ਪਰ ਜਿਸ ਤਰ੍ਹਾਂ ਦਿੱਲੀ ’ਚ ਇਹ ਪਾਰਟੀ ਭਿ੍ਰਸ਼ਟਾਚਾਰ ਦੇ ਵਿਰੁਧ ਕੰਮ ਕਰ ਰਹੀ ਹੈ ਤੇ ਇਸ ਦੇ ਅਗਾਂਹ ਵਧਣ ਦੇ ਸਾਰੇ ਰਸਤੇ ਰੋਕੇ ਜਾ ਰਹੇ ਹਨ। ਉਸ ਤੋਂ ਲਗਦਾ ਹੈ ਕਿ ਅਗਲੀ ਪੰਜਾਬ ’ਚ ਸਰਕਾਰ ਇਸ ਪਾਰਟੀ ਦੀ ਬਣਨੀ ਤਹਿ ਹੈ ਜਿਸ ਤੋਂ ਘਬਰਾਏ ਹੋਏ ਭ੍ਰਿਸ਼ਟ ਨੇਤਾ ਹੁਣ ਤੋਂ ਹੀ ਉਹ ਕੋਝੀਆਂ ਚਾਲਾਂ ਚੱਲ ਰਹੇ ਹਨ, ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।
ਆਰ. ਐੱਸ. ਐੱਸ. (ਬੀਜੇਪੀ) ਤੇ ਅਕਾਲੀ ਦਲ ਚਾਹੁੰਦੇ ਹਨ ਕਿ ਅਗਰ ਲੰਬੇ ਸਮੇਂ ਤੱਕ ਕੇਂਦਰ ਅਤੇ ਪੰਜਾਬ ’ਚ ਸੱਤਾ ਦਾ ਸੁੱਖ ਭੋਗਣਾ ਹੈ ਤਾਂ ਆਮ ਆਦਮੀ ਪਾਰਟੀ ਦੀ ਵੋਟ (24.4% ) ਖ਼ਤਮ ਕੀਤੀ ਜਾਵੇ ਜਿਸ ਨੂੰ ਖ਼ਤਮ ਕਰਨ ਦਾ ਕੇਵਲ ਇੱਕ ਹੀ ਤਰੀਕਾ ਹੈ, ਉਹ ਹੈ ‘ਗ਼ਰਮ ਖ਼ਿਆਲੀ ਸਿੱਖਾਂ ਦੀ ਵੋਟ’ ਇਸ (ਆਮ ਆਦਮੀ ਪਾਰਟੀ) ਨਾਲੋਂ ਤੋੜਨੀ। ਇਹ ਤਾਂ ਹੀ ਸੰਭਵ ਹੈ ਜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਕੁਝ (ਭਾਵ 5-10%) ਵੋਟਾਂ ਪਵਾ ਦਿੱਤੀਆਂ ਜਾਣ, ਜੋ ਕਿ ਹੁਣ ਕੇਵਲ 0.3% ਵੋਟ ਨਾਲ ਆਪਣਾ ਆਧਾਰ ਖ਼ਤਮ ਕਰੀ ਬੈਠੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਜੀ ਨੇ ਜਦ ਸਿਮਰਨਜੀਤ ਸਿੰਘ ਮਾਨ ਨੂੰ ਯੂਨਾਇਟਿਡ ਅਕਾਲੀ ਦਲ ਨਾਲ ਮਿਲ ਕੇ ਚੁਣਾਵ ਲੜਨ ਲਈ ਮਨਾਇਆ ਤਾਂ ਅਕਾਲੀ ਦਲ (ਬਾਦਲ) ਲਈ ਇਹ ਸਭ ਤੋਂ ਸ਼ੁਭ ਦਿਹਾੜਾ ਸੀ ਪਰ ਬਾਪੂ ਸੂਰਤ ਸਿੰਘ ਜੀ ਦਾ ਅੰਦੋਲਨ ਅਸਫਲ ਰਹਿਣ ਕਾਰਨ ਉਨ੍ਹਾਂ ਨੂੰ ਕੁਝ ਹੋਰ ਨੀਤੀਆਂ ਬਣਾਉਣ ਲਈ ਮਜ਼ਬੂਰ ਹੋਣਾ ਪਿਆ ਜਿਵੇਂ ਸਰਸੇ ਵਾਲੇ ਸੌਦਾ ਅਸਾਧ ਨੂੰ ਅਕਾਲ ਤਖ਼ਤ ਵੱਲੋਂ ਮੁਆਫ਼ੀ ਦਿਲਵਾਉਣਾ ਤਾਂ ਜੋ ਸਿੱਖਾਂ ਦੇ ਜਜ਼ਬਾਤ ਭੜਕਣ ਅਤੇ ਇਹ ਇੱਕ ਝੰਡੇ ਹੇਠ ਇਕੱਠੇ ਹੋ ਕੇ ਸਿਮਰਨਜੀਤ ਸਿੰਘ ਮਾਨ ਤੇ ਯੂਨਾਇਟਿਡ ਅਕਾਲੀ ਦਲ ਨੂੰ ਕੁਝ ਵੋਟ ਪਾਉਣ ਲਈ ਅੱਗੇ ਵਧਣ ਕਿਉਂਕਿ ਇਹ ਤਮਾਮ ਵੋਟ ਆਮ ਆਦਮੀ ਪਾਰਟੀ ਦੀ (24.4%) ਹੀ ਖ਼ਤਮ ਹੋਵੇਗੀ, ਜਿਸ ਦਾ ਲਾਭ ਸੱਤਾਧਾਰੀ ਪਾਰਟੀਆਂ ਨੂੰ ਅਸਾਨੀ ਨਾਲ ਮਿਲ ਜਾਵੇਗਾ। ਇਸ ਦੀ ਹੀ ਇੱਕ ਕੜੀ ਹੈ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਕਰਵਾਉਣਾ ਅਤੇ ਪਾੜ ਕੇ ਗਲੀਆਂ, ਨਾਲੀਆਂ ਆਦਿ ’ਚ ਸੁੱਟਵਾਉਣਾ।
ਜਰਾ ਸੋਚੋ! ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਇਸ ਤਰ੍ਹਾਂ ਅਪਮਾਨਿਤ ਕੌਣ ਕਰ ਸਕਦਾ ਹੈ? ਇਸ ਦਾ ਜਵਾਬ ਮਿਲੇਗਾ ਕਿ ਕੋਈ ਪਾਗ਼ਲ ਜਾਂ ਕੋਈ ਸ਼ਰਾਰਤੀ ਭਾਵ ਚਲਾਕ ਜਿਵੇਂ ਕਿ ਰਾਜਨੀਤਿਕ ਲੋਕ ਕਿਉਂਕਿ ਇਹੀ ਲੋਕ ਆਪਣੇ ਆਦਰਸ਼ ਤੋਂ ਇਤਨਾ ਡਿੱਗ ਸਕਦੇ ਹਨ ਇਨ੍ਹਾਂ ਤਮਾਮ ਘਟਨਾਵਾਂ ਦਾ ਦੋਸ਼ ਸੌਦਾ ਅਸਾਧ ’ਤੇ ਲਗਾ ਕੇ ਅਸੀਂ ਅਸਲ ਦੋਸ਼ੀ ਨੂੰ ਬਚਾ ਰਹੇ ਹੁੰਦੇ ਹਾਂ ਕਿਉਂਕਿ ਸੌਦਾ ਅਸਾਧ ਬੇਸ਼ੱਕ ਕਿਤਨਾ ਵੀ ਨੌਟੰਕੀ (ਡਰਾਮੇਵਾਜ) ਹੋਵੇ ਇਹੋ ਜਿਹੀਆਂ ਹਰਕਤਾਂ ਕਰਨ ਨਾਲ ਉਸ ਨੂੰ ਕੁਝ ਵੀ ਲਾਭ ਪ੍ਰਾਪਤ ਨਹੀਂ ਹੋ ਸਕਦਾ। ਸੌਦਾ ਅਸਾਧ ਆਪ ਵੀ ਹਰ ਜਗ੍ਹਾ ਕਹਿੰਦਾ ਫਿਰਦਾ ਹੈ ਕਿ ਮੈਥੋਂ ਅਜਿਹੀ ਚਿੱਠੀ (ਮੁਆਫ਼ੀਨਾਮਾ) ਲਿਖਵਾਈ ਗਈ ਹੈ ਭਾਵ ਇਸ ਬਾਬਤ ਮੇਰੀ ਕੋਈ ਦਿਲੀ ਇੱਛਾ ਨਹੀਂ ਸੀ। ਸੌਦਾ ਅਸਾਧ ਵਾਲੀ ਘਟਨਾ ਨੂੰ ਵਧਾ ਚੜ੍ਹਾ ਕੇ ਸਿੱਖ ਜਜ਼ਬਾਤਾਂ ਨੂੰ ਕਈ ਸਾਲਾਂ ਤੋਂ (ਰਾਜਨੀਤਿਕ ਹਿੱਤਾਂ ਲਈ) ਭੜਕਾਇਆ ਜਾ ਰਿਹਾ ਹੈ। ਸਗੋਂ ਅਸੀਂ ਉਸ (ਸੌਦਾ ਅਸਾਧ) ਦੇ ਵਿਰੁਧ ਆਪਣਾ ਧਿਆਨ (ਸ਼ਕਤੀ) ਲਗਾ ਕੇ ਅਜਿਹੀਆਂ ਘਟਨਾਵਾਂ ਕਰਵਾਉਣ ਵਾਲੇ ਮੁੱਖ ਦੋਸ਼ੀਆਂ ਨੂੰ ਆਜ਼ਾਦ ਜ਼ਰੂਰ ਕਰ ਰਹੇ ਹੁੰਦੇ ਹਾਂ, ਜਿਸ ਕਰਕੇ ਉਹ (ਸਾਡੇ ਜਜ਼ਬਾਤ ਭੜਕਾਉਣ ਵਾਲੀ) ਦੂਸਰੀ ਘਟਨਾ ਨੂੰ ਹੋਰ ਉਤਸ਼ਾਹ ਨਾਲ ਕਰਨ ਵਿੱਚ ਸਫਲ ਹੋ ਜਾਂਦੇ ਹਨ।
ਅਗਰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਿਸੇ ਵਿਸ਼ੇਸ਼ ਜਾਂਚ ਏਜੰਸੀ ਤੋਂ ਪੜਤਾਲ ਕਰਵਾਈ ਜਾਵੇ ਕਿ ਸੌਦਾ ਅਸਾਧ ਦੀ ਫਿਲਮ ‘ਐਮ. ਐਸ. ਜੀ.-2’ ਨੂੰ ਪੰਜਾਬ ’ਚ ਰੀਲੀਜ ਕਰਵਾਉਣ ਲਈ ਪੰਜਾਬ ਦੇ ਮਾਲਵਾ ਇਲਾਕੇ (ਬਠਿੰਡੇ) ’ਚ ਮਿਤੀ 18 ਸਤੰਬਰ 2015 ਨੂੰ ਜੋ ਤਨਾਅਪੂਰਨ ਮਾਹੌਲ ਬਣਿਆ ਸੀ ਉਸ ਪਿਛੇ ਕਿਸ ਦਾ ਹੱਥ ਹੈ ? ਤਾਂ ਮੁੱਖ ਦੋਸ਼ੀ ਜ਼ਰੂਰ ਆਰ. ਐੱਸ. ਐੱਸ. ਸੋਚ ਦੇ ਧਾਰਨੀ ਹੋਣਗੇ ਕਿਉਂਕਿ ਇਹੀ ਫਿਲਮ ਛੱਤੀਸਗੜ੍ਹ ਤੇ ਝਾੜਖੰਡ ’ਚ ਬੈਨ ਹੋ ਚੁੱਕੀ ਸੀ ਉੱਥੇ ਕਿਸੇ ਨੇ ਹੰਗਾਮਾ ਨਹੀਂ ਕੀਤਾ ਕਿਉਂਕਿ ਉੱਥੇ ਚੁਣਾਵ ਹੋਣ ਵਾਲੇ ਨਹੀਂ ਹਨ ਅਤੇ ਇਸ ਤੋਂ ਪਹਿਲਾਂ ਵੀ ਇਸ ਸੌਦਾ ਅਸਾਧ ਦੀ ਫਿਲਮ ‘ਐਮ. ਐਸ. ਜੀ.-1’ ਦੇ ਪੰਜਾਬ ਵਿੱਚ ਬੈਨ ਕਰਨ ਉਪਰੰਤ ਅਜਿਹਾ ਤਨਾਅ ਪੂਰਨ ਮਾਹੌਲ ਨਹੀਂ ਵਾਪਰਿਆ। ਇਹ ਸਭ (2017 ਦੇ ਚੁਣਾਵ ਨੂੰ ਧਿਆਨ ’ਚ ਰੱਖਦਿਆਂ) ਮਾਹੌਲ ਖ਼ਰਾਬ ਕਰਨ ਉਪਰੰਤ ਹੀ ਸੌਦਾ ਅਸਾਧ ਪ੍ਰਤੀ ਮੁਆਫ਼ੀ ਨਾਮਾ (ਹੁਕਮਨਾਮਾ) ਜਾਰੀ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਹੀ ਸਿੱਖਾਂ ਨੂੰ ਜਜ਼ਬਾਤੀ (ਭਾਵਕ) ਬਣਾ ਕੇ ਪੰਥਕ ਏਕਤਾ ਦੇ ਨਾਮ ’ਤੇ ਵੋਟ ਅਕਾਲੀ ਦਲ ਮਾਨ ਵੱਲ ਤਬਦੀਲ ਕੀਤੀ ਜਾ ਸਕਦੀ ਸੀ, ਜਿਸ ਦਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਦੀ ਵੋਟ ਪ੍ਰਤਿਸ਼ਤ (24.4%) ਨੂੰ ਹੋਣਾ ਹੈ।
ਅਜਿਹੇ ਹਾਲਾਤਾਂ ’ਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ?
ਜਦ ਸਾਡੇ ਸਾਮ੍ਹਣੇ ਸਪਸ਼ਟ ਹੋ ਰਿਹਾ ਹੈ ਕਿ ਇਹ ਸਭ ਕੁਝ ਪੰਜਾਬ ਦੇ ਚੁਣਾਵ ਨੂੰ ਧਿਆਨ ’ਚ ਰੱਖਦਿਆਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਨਿਰਾਦਰ ਕਰਕੇ ਸਾਨੂੰ ਜਜ਼ਬਾਤੀ ਬਣਾ ਰਹੇ ਹਨ ਤਾਂ ਸਾਨੂੰ 2017 ਦੇ ਚੁਣਾਵ ਤੱਕ ਬਹੁਤ ਹੀ ਗੰਭੀਰ ਅਤੇ ਸੁਚੇਤ ਹੋਣ ਦੀ ਜ਼ਰੂਰਤ ਹੈ। ਕਿਸੇ ਵੀ ਰਾਜਨੀਤਿਕ ਸੋਚ (ਕੂਟਨੀਤੀ, ਸਾਜ਼ਸ਼) ਤੋਂ ਪ੍ਰਭਾਵਤ ਹੋ ਕੇ ਜਜ਼ਬਾਤੀ ਹੋਣ ਤੋਂ ਪਹਿਲਾ ਤੱਥਾਂ ਨੂੰ ਸਮਝਣਾ ਜ਼ਰੂਰੀ ਹੈ; ਜਿਵੇਂ: ਪਿਛਲੇ ਦਿਨੀਂ ਮਿਤੀ 11-09-2015 ਨੂੰ ਪਟਿਆਲਾ ਦੀ ਇੱਕ ਅਦਾਲਤ ਵੱਲੋਂ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਧਿਆਨ ਰਹੇ ਕਿ ਭਾਰਤ ਦੇ ਕਾਨੂੰਨ ਮੁਤਾਬਕ ਜਿਸ ਦੇ ਵੀ ਨਾਮ ’ਤੇ ਕੋਈ ਸੰਪਤੀ (ਜਾਇਦਾਦ) ਰਜਿਸਟਰਡ ਹੋਈ ਹੋਵੇ ਜਾਂ ਹੋ ਸਕਦੀ ਹੋਵੇ ਉਸ ਦੇ ਨਾਮ ’ਤੇ ਹੀ ਸੰਮਨ ਜਾਰੀ ਕਰਨਾ ਪੈਂਦਾ ਹੈ ਕਿਉਂਕਿ ਪਿੰਡ ਮੱਦੋਮਾਜਰਾ ਦੇ ਸ. ਬਲਦੇਵ ਸਿੰਘ ਤੇ ਸ. ਕਿਸ਼ਨ ਸਿੰਘ ਵੱਲੋਂ 1 ਕਨਾਲ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਾਨ ਵਜੋਂ ਦੇਂਦਿਆਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਜ਼ਿਕਰ ਵਿੱਚ ਜ਼ਰੂਰ ਕੀਤਾ ਹੋਵੇਗਾ ਤਾਂ ਜੋ ਇਸ ਦਾਨ ਵਾਲੀ ਜ਼ਮੀਨ ’ਤੇ ਕੋਈ ਨਜਾਇਜ਼ ਕਬਜਾ ਨਾ ਕਰ ਲਵੇ। ਅਜਿਹੇ (ਅਣਕਿਆਸੇ ਭਾਵ ਅਨੁਮਾਨ ਰਹਿਤ) ਆਦੇਸ਼ ਤੋਂ ਉਪਰੰਤ ਤੁਸਾਂ (ਪ੍ਰਬੰਧਕਾਂ) ਨੇ ਵੀ ਆਪਣਾ ਪੱਖ ਰੱਖਣਾ ਹੁੰਦਾ ਹੈ, ਪਰ ਕੁਝ ਸਾਡੇ ਰਾਜਨੀਤਿਕ ਲੀਡਰਾਂ ਨੇ (ਸਾਨੂੰ ਜਜ਼ਬਾਤੀ ਬਣਾਉਣ ਲਈ) ਇਸ ਘਟਨਾ ਨੂੰ ਵੀ ਆਪਣੇ ਰਾਜਨੀਤਿਕ ਵਜੂਦ (ਅਸਤਿਤਵ) ਨੂੰ ਮੁੜ ਕਾਇਮ (ਹਾਸਲ) ਕਰਨ ਲਈ ਜ਼ਰੂਰਤ ਤੋਂ ਵਧੇਰੇ ਉਛਾਲਿਆ ਜਿਸ ਦੀ ਜ਼ਰੂਰਤ ਨਹੀਂ ਸੀ।
ਸਮੂਹ ਸਿੱਖ ਸਮਾਜ ਅਗਰ ‘ਮੀਰੀ-ਪੀਰੀ’ ਸ਼ਬਦਾਂ ਦੇ ਕੀਤੇ ਜਾਂਦੇ ਗ਼ਲਤ ਅਰਥਾਂ ਨੂੰ ਦਰੁਸਤ ਕਰਨ ਵੱਲ ਧਿਆਨ ਦੇਵੇ ਤਾਂ ਸਾਡੀ ਕੌਮ ਦਾ ਭਲਾ ਹੋ ਸਕਦਾ ਹੈ; ਜਿਵੇਂ: ‘ਪੀਰੀ’ ਦਾ ਅਰਥ ‘ਨਿਰਾਕਾਰ ਪ੍ਰਤਿ ਆਸਥਾ’ ਤੇ ‘ਮੀਰੀ’ ਦਾ ਅਰਥ ‘ਸਮਾਜਿਕ ਏਕਤਾ’ ਹੁੰਦਾ ਹੈ, ਨਾ ਕਿ ਕਿਸੇ ਕੁਰਸੀ ਦੀ ਭੁੱਖ। ਅਗਰ ‘ਮੀਰੀ’ ਦਾ ਅਰਥ ਸੱਤਾ ਪ੍ਰਾਪਤ ਕਰਨਾ ਹੁੰਦਾ ਤਾਂ ‘ਮੀਰੀ-ਪੀਰੀ’ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋ ਲੈ ਕੇ ਦਸਮੇਸ਼ ਪਿਤਾ ਜੀ ਤੱਕ ਵੀ ਕਿਸੇ ਭੂਮੀ ਦੇ ਟੁਕੜੇ ’ਤੇ ਕਬਜਾ ਕੀਤਾ ਹੁੰਦਾ। ਪੰਥਕ ਵੋਟ (ਸ਼ਕਤੀ) ਦੇ ਨਾਮ ’ਤੇ ਅਸੀਂ ਆਪਣਾ ਸਭ ਕੁਝ ਗੁਵਾ ਚੁੱਕੇ ਹਾਂ ਕਿਉਂਕਿ ਸਾਡੇ ਸਾਮ੍ਹਣੇ ਤਿਆਗ ਭਾਵਨਾ ਵਾਲੇ ਲੀਡਰਾਂ ਦੀ ਬਜਾਏ ਸੁਆਰਥੀ ਲੀਡਰ ਆ ਰਹੇ ਹਨ ਜੋ ਸਾਨੂੰ ਜਜ਼ਬਾਤੀ ਬਣਾ ਕੇ ਆਪਣੇ ਕੂਟਨੀਤਿਕ ਹਿੱਤ ਸਾਧ ਰਹੇ ਹਨ।
ਆਰ. ਐੱਸ. ਐੱਸ. ਸੋਚ (ਮੋਦੀ) ਵੱਲੋਂ ਸਾਡੇ ਲੀਡਰਾਂ ਨੂੰ (ਸਤਿਕਾਰਮਈ) ਉੱਚ-ਪਦਵੀਆਂ ਦੇਣਾ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਰਾਹੀਂ ਕੁਝ ਉਪਾਧੀਆਂ (ਖ਼ਿਤਾਬ) ਇਨ੍ਹਾਂ ਨੂੰ ਦਿਲਵਾਉਣੀਆਂ ਸਿਰਫ਼ ਇਨ੍ਹਾਂ ਦੀ ਹਉਮੈ ਨੂੰ ਪੱਠੇ ਪਾਉਣਾ ਹੀ ਹੈ ਤਾਂ ਜੋ ਇਨ੍ਹਾਂ ਨੇ ਜੋ ਗ਼ਲਤ ਰਸਤਾ (ਕੌਮੀ ਹਿੱਤਾਂ ਲਈ ਘਾਤਕ) ਚੁਣਿਆ ਹੈ ਉਸ ਰਸਤੇ ਵੱਲੋਂ ਇਹ ਲੋਕ ਵਾਪਸ ਪਰਤ ਕੇ ਸਾਡੇ ਕੌਮੀ ਹਿੱਤ ’ਚ ਕੁਝ ਕਰਨ ਬਾਰੇ ਸੋਚ ਹੀ ਨਾ ਸਕਣ। ਇਹੀ ਲੋਕ (ਕੁਰਸੀ ਲਾਲਸਾ) ਲਈ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਂਦੇ ਰਹਿੰਦੇ ਹਨ।
ਸਾਨੂੰ ਆਪਣੇ ਤਮਾਮ ਪਾਰਟੀਆਂ ਨਾਲ ਸੰਬੰਧਿਤ ਸਿਆਸੀ ਲੀਡਰਾਂ ’ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਸਿਆਸੀ ਚੁਣਾਵ ’ਚ ਭਾਗ ਲੈਣ ਤੋਂ ਰੋਕਣਾ ਹੋਵੇਗਾ ਤਾਂ ਕਿ ਆਪਣੀ ਸੀਮਤ ਵੋਟ ਨਾਲ ਵੀ ਅਸੀਂ ਆਪਣੀ ਮਨ-ਪਸੰਦ ਸਰਕਾਰ ਬਣਾਉਣ ’ਚ ਮੁੱਖ ਭੂਮਿਕਾ ਨਿਭਾ ਸਕੀਏ ਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁੱਖ ਮੰਗਾਂ ਨੂੰ ਉਸ ਪਾਰਟੀ ’ਤੇ ਦਬਾਅ ਬਣਾ ਕੇ ਪੂਰਾ ਕਰਵਾ ਸਕੀਏ।
ਜਦ ਅਸੀਂ ਇਨ੍ਹਾਂ ਸਿਆਸੀ (ਕੁਰਸੀ ਲਾਲਸਾ ਵਾਲੇ) ਲੀਡਰਾਂ ਦੁਆਰਾ ਜਜ਼ਬਾਤੀ ਨਹੀਂ ਹੋਵਾਂਗੇ ਤਾਂ ਅਸੀਂ ਵਿਵੇਕਸ਼ੀਲ (ਸੂਝਵਾਨ) ਹੋ ਕੇ ਕੁਝ ਭਵਿੱਖ ਲਈ ਇਕੱਠੇ ਬੈਠ ਕੇ ਸੋਚਾਂਗੇ, ਵੀਚਾਰਾਂਗੇ। ਉਹੀ ਕੌਮਾਂ ਸਫਲ ਹੁੰਦੀਆਂ ਹਨ ਜਿਨ੍ਹਾਂ ’ਚ ਤਿਆਗ ਦੀ ਭਾਵਨਾ ਤੇ ਮਿਲ ਬੈਠਣ ਦੀ ਸਮਰੱਥਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਰਣਨੀਤੀ ’ਚ ਨੁਕਸਾਨ ਘੱਟ ਤੇ ਲਾਭ ਵਧੇਰੇ ਹੁੰਦਾ ਹੈ ਜਦਕਿ ਸਿੱਖ ਕੌਮ ਨੇ ਨੁਕਸਾਨ ਵੱਧ ਤੇ ਪ੍ਰਾਪਤੀ ਬਹੁਤ ਹੀ ਨਾ-ਮਾਤ੍ਰ ਕੀਤੀ ਹੈ ਇਸ ਦਾ ਮੂਲ ਕਾਰਨ ਸਾਡੇ ਸੁਆਰਥੀ ਆਗੂ ਹਨ ਬੇਸ਼ੱਕ ਉਹ ਸੱਤਾ ’ਤੇ ਕਾਬਜ਼ ਹਨ ਜਾਂ ਨਹੀਂ। ਸਾਨੂੰ ਬੈਠ ਕੇ ਇਹ ਵੀ ਵੀਚਾਰਨਾ ਪਵੇਗਾ ਕਿ ਕਿਧਰੇ 10 ਨਵੰਬਰ 2015 ਨੂੰ ਬੁਲਾਇਆ ਜਾ ਰਿਹਾ ‘ਸਰਬੱਤ ਖ਼ਾਲਸਾ’ ਵੀ ਕਿਸੇ ਰਾਜਨੀਤਿਕ ਸੁਆਰਥ ਦੀ ਪ੍ਰਾਪਤੀ ਲਈ ਹੀ ਤਾਂ ਨਹੀਂ ਰੱਖਿਆ ਜਾ ਰਿਹਾ ? ਅਗਰ ਇਹ ਸੱਚ ਹੈ ਤਾਂ ਇਸ ਵਿੱਚ ਵੀ ਕੌਮੀ ਲਾਭ ਕੁਝ ਵੀ ਨਹੀਂ ਮਿਲੇਗਾ ਬਲਕਿ ਕੌਮ ਨੂੰ ਉਤੇਜਿਤ ਕਰਕੇ ਕੁਝ ਨੁਕਸਾਨ ਜ਼ਰੂਰ ਕਰਵਾ ਲਵਾਂਗੇ ਕਿਉਂਕਿ ਦੋਵੇਂ ਤਰਫ਼ ਉਹੀ ਲੋਕ ਹੋਣਗੇ ਜਿਨ੍ਹਾਂ ਲਈ ਸਾਡੇ ਜਜ਼ਬਾਤਾਂ ਨੂੰ ਭਾਵਕ ਕਰਨਾ ਉਨ੍ਹਾਂ ਦੀ ਰਾਜਨੀਤਿਕ ਮਜ਼ਬੂਰੀ ਹੈ।
ਅਗਰ ਭਾਰਤ ਵਿੱਚ 3% ਅਬਾਦੀ ਨਾਲ ਪੰਡਿਤ (ਆਰ. ਐੱਸ. ਐੱਸ. ਸੋਚ) ਤਮਾਮ ਰਾਜਨੀਤਿਕ ਲੋਕਾਂ ਨੂੰ ਆਪਣੇ ਇਸ਼ਾਰੇ ’ਤੇ ਚਲਾਉਣ ਵਿੱਚ ਕਾਮਯਾਬ ਹੋ ਰਹੇ ਹਨ, ਤਾਂ ਕੀ ਕਾਰਨ ਹੈ ਕਿ ਕੇਵਲ ਪੰਜਾਬ ਵਿੱਚ ਘੱਟੋ-ਘੱਟ 20% ਜਾਗਰੂਕ ਸੋਚ ਵਾਲੇ ਸਿੱਖ ਹੋਣ ਦੇ ਬਾਵਜੂਦ ਵੀ ਕਿਸੇ ਰਾਜਨੀਤਿਕ ਪਾਰਟੀ ਨੂੰ ਅੱਗੇ ਕਰਕੇ ਆਪਣੇ ਹਿੱਤ ਨਹੀਂ ਸਾਧ ਸਕਦੇ? ਇਸ ਸਵਾਲ ਦਾ ਜਵਾਬ ਵੀ ਇਹੀ ਮਿਲੇਗਾ ਕੇ ਆਰ. ਐੱਸ. ਐੱਸ. ਵਿੱਚ ਕਿਸੇ ਕੁਰਸੀ ਪ੍ਰਤੀ ਲਾਲਸਾ ਨਹੀਂ ਪਰ ਸਿੱਖ ਕੌਮ ’ਚ ‘‘ਪ੍ਰਭ ਮਿਲਬੇ ਕੀ ਲਾਲਸਾ..॥’’ (ਮ: ੫/੩੮੯) ਦੀ ਬਜਾਏ ‘‘ਆਪਿ ਨ ਬੁਝਾ, ਲੋਕ ਬੁਝਾਈ; ਐਸਾ ਆਗੂ ਹੋਵਾਂ ॥’’ (ਮ: ੧/੧੪੦) ਵਾਲੀ ਸੁਆਰਥੀ ਦੁਰਦਸ਼ਾ ਬਣੀ ਹੋਈ ਹੈ ਭਾਵ ਹਰ ਕੋਈ ਆਪਣੇ ਨਾਮ ’ਤੇ ਪਾਰਟੀ ਬਣਾਈ ਬੈਠਾ ਹੈ ਸਿੱਖ ਕੌਮ ਉਨ੍ਹਾਂ ਦੇ ਇਸ਼ਾਰਿਆਂ ’ਤੇ ਆਪਣਾ ਨਿਜੀ ਤੇ ਕੌਮੀ ਨੁਕਸਾਨ ਕਰਵਾ ਰਹੀ ਹੈ।
ਸਾਨੂੰ ਘੱਟੋ ਘੱਟ ਅਗਲੇ 20 ਸਾਲਾਂ ਤੱਕ ਆਪ ਚੁਣਾਵ ਲੜਨ ਦੀ ਬਜਾਏ ਕਿਸੇ ਵੀ ਪਾਰਟੀ ਨੂੰ ਆਰਜੀ ਤੌਰ ’ਤੇ ਸਮਰਥਨ ਦੇ ਕੇ ਆਪਣਾ ਗੁਪਤ ਏਜੰਡਾ (ਬੰਦੀ ਸਿੰਘਾਂ ਦੀ ਰਿਹਾਈ ਤੇ 1978 ਤੋਂ ਉਪਰੰਤ ਹੋਏ ਤਮਾਮ ਸਿੱਖ ਕਤਲੇਆਮਾਂ ਦੀ ਜਾਂਚ ਲਈ ਸਪੈਸ਼ਲ ਜਾਂਚ ਏਜੰਸੀ ਬੈਠਾਉਣਾ) ਲਾਗੂ ਕਰਵਾਉਣਾ ਚਾਹੀਦਾ ਹੈ ਅਗਰ ਇਹ ਮੁਕਾਮ ਅਸੀਂ 2017 ਦੇ ਚੁਣਾਵ ਉਪਰੰਤ ਕਰਵਾਉਣ ’ਚ ਅਸਫਲ ਰਹੇ ਤਾਂ ਅਗਲੇ ਚੁਣਾਵ (2022) ਤੱਕ ਸਾਰੇ ਹੀ ਗਵਾਹ ਮਰ ਚੁੱਕੇ ਹੋਣਗੇ। ਇਸ ਇਨਸਾਫ਼ ਨੂੰ ਖ਼ਤਮ ਕਰਨ ਲਈ ਹੀ ਆਰ. ਐੱਸ. ਐੱਸ. ਸੋਚ ਅਧੀਨ ਕੰਮ ਕਰ ਰਹੀਆਂ ਤਮਾਮ ਜਥੇਬੰਦੀਆਂ ਦਿਨ ਰਾਤ (ਨਿਰੰਤਰ) ਤਰਲੋਮੱਛੀ (ਬੇਚੈਨ) ਹੋ ਰਹੀਆਂ ਹਨ, ਜਿਸ ਵਿੱਚ ਬਾਪੂ ਸੂਰਤ ਸਿੰਘ ਜੀ ਦੁਆਰਾ ਆਰੰਭ ਕੀਤੇ ਗਏ ਅੰਦੋਲਨ ਨੂੰ 2017 ਦੇ ਚੁਣਾਵ ਤੱਕ ਲੰਬਾ ਖਿੱਚ ਕੇ ਅਤੇ ਪੰਜਾਬ ਦੇ ਚੁਣਾਵ ਤੋਂ ਠੀਕ ਪਹਿਲਾਂ ਕੁਝ ਕੁ ਬੰਦੀ ਸਿੰਘਾਂ ਨੂੰ ਆਰਜ਼ੀ (ਥੋੜ੍ਹਚਿਰਾ, ਕੱਚਾ) ਤੌਰ ’ਤੇ ਰਿਹਾਅ ਕਰਕੇ ਆਮ ਜਨਤਾ ਦੀ ਹਮਦਰਦੀ ਪ੍ਰਾਪਤ ਕਰਕੇ ਦੁਬਾਰਾ ਸੱਤਾ ਪ੍ਰਾਪਤ ਕਰਨਾ ਵੀ ਸ਼ਾਮਲ ਹੈ ਕਿਉਂਕਿ ਇਸ ਕੰਮ ਲਈ ਕੇਂਦਰ (ਆਰ. ਐੱਸ. ਐੱਸ.) ਵੀ ਤਿਆਰ ਬੈਠੀ ਹੈ। ਜਿਸ ਉਪਰੰਤ ਸਿੱਖ ਕੌਮ ਹੱਥ ਮਲਦੀ ਰਹਿ ਜਾਵੇਗੀ ਤੇ ਅਗਲੇ 5 ਸਾਲਾਂ ਤੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਅਪਮਾਨ ਤੇ ਆਪਣੀ ਪਿੱਠ ’ਤੇ ਡੰਡੇ ਖਾਣ ਲਈ ਫਿਰ ਇਨ੍ਹਾਂ ਅੱਗੇ ਨੰਗਾ ਸਰੀਰ ਕਰਕੇ ਖੜ੍ਹੀ ਹੋ ਜਾਵੇਗੀ।
ਸੋ, ਅੰਤ ਵਿੱਚ ਮੈ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਤਿਕਾਰ ਤੇ ਸਿੱਖ ਕੌਮ ਦੀ ਭਲਾਈ ਲਈ ਸਾਨੂੰ ਜਿੱਥੇ ਗੁਰਦੁਆਰਾ ਸਾਹਿਬਾਨਾਂ ਦੀ ਸੁਚੱਜੀ ਸਾਂਭ ਸੰਭਾਲ ਤੇ ਪਹਿਰੇਦਾਰੀ ਕਰਨੀ ਚਾਹੀਦੀ ਹੈ ਉੱਥੇ ‘ਮੀਰੀ-ਪੀਰੀ’ ਦੇ ਅਰਥਾਂ ਨੂੰ ਸਪਸ਼ਟ ਕਰਦਿਆਂ ਜਨਤਾ ਨੂੰ ਸਮਝਾਉਣ ਵੱਲ ਕਦਮ ਪੁੱਟਣੇ ਚਾਹੀਦੇ ਹਨ ਅਤੇ ਸੁਆਰਥੀ ਰਾਜਨੀਤਿਕ ਸੋਚ ਲੋਕਾਂ ਨੂੰ ਪੰਥਕ ਮਸਲਿਆਂ ਤੋਂ ਦੂਰ ਰੱਖ ਕੇ ਹੀ ਹਰ ਕੌਮੀ ਕੰਮ ਗੰਭੀਰਤਾ ਨਾਲ ਆਪਣੇ ਹੱਥ ’ਚ ਲੈਣਾ ਚਾਹੀਦਾ ਹੈ ਤੇ ਇਸ ਬਾਬਤ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਇਕੱਤਰ ਕੀਤੀ ਗਈ ਸ਼ਕਤੀ ਹੀ ਪੰਥ ਦੋਖੀਆਂ ਨੂੰ ਇਨ੍ਹਾਂ ਦੀ ਅਸਲੀ ਜਗ੍ਹਾ (ਜੇਲ੍ਹ ਵਿੱਚ) ਤੇ ਨਿਰਦੋਸ਼ ਬੰਦੀ ਸਿੰਘਾਂ ਨੂੰ ਸਥਾਈ ਤੌਰ ’ਤੇ ਬਾਹਰ ਨਿਕਾਲਣ ਵਿੱਚ ਸਾਡੀ ਮਦਦ ਕਰੇਗੀ।


16/10/15)
ਡਾ: ਗੁਰਮੀਤ ਸਿੰਘ ਬਰਸਾਲ

ਬੇ-ਅਦਬੀ ਦੀ ਪੀੜ !!
ਗੁਰੂ ਗ੍ਰੰਥ ਜੀ ਨੂੰ ਜਿਹੜਾ,
ਮੰਨੇ ਨਾ ਸਰਬ-ਉੱਚ ।
ਬਾਹਰੀ ਸਤਿਕਾਰ ਉਹਦਾ,
ਝੱਟ ਹੈ ਜਾਂ ਬਿੰਦ ਹੈ ।।
ਕੌਮੀ ਲੋੜ ਵੇਲੇ ਜਿਹੜਾ,
ਕੌਮ ਨਾਲ ਖੜਦਾ ਨਾ ।
ਬਾਹਰੋਂ ਜਿੰਦਾ ਦਿਖੇ ਪਰ,
ਬੰਦਾ ਨਿਰਜਿੰਦ ਹੈ ।।
ਹੱਕ-ਇਨਸਾਫ ਦੀ ਥਾਂ,
ਡਾਂਗ ਫੇਰ ਪਰਜਾ ਤੇ ।
ਕੁਰਸੀ ਟਿਕਾਵੇ ਜਿਹੜਾ,
ਕੱਲ-ਯੁੱਗੀ ਕਿੰਗ ਹੈ ।।
ਇਹੋ ਜਿਹੇ ਦੋਗਲੇ ਨੂੰ,
ਸਿੱਖ ਕਿੱਦਾਂ ਜਾਣੇ ਕੋਈ ।
ਮੂੰਹ ‘ਚ ‘ਆਕਾਲ’ ਜਿਹਦੇ,
ਢਿੱਡੋਂ ‘ਜੈ-ਹਿੰਦ’ ਹੈ ।।
ਪਿਤਾ ਵਾਲੇ ਕੇਸ ਪੁੱਟ,
ਰੂੜੀ ਤੇ ਖਿਲਾਰੇ ਕੋਈ ।
ਸੇਕ ਵੀ ਨਾ ਲੱਗੇ ਜਿਹਨੂੰ,
ਦੱਸੋ ਪੁੱਤ ਕਿੰਝ ਹੈ ।।
ਗੁਰੂ ਪਿਤਾ ਵਾਲੀ ਜੋ,
ਬੇ-ਅਦਬੀ ਨੇ ਪੀੜਿਆ ਨਾ ।
ਸਿੰਘਾਂ ਵਾਲਾ ਭੇਖ ਦੇਖ,
ਸਮਝੋ ਨਾ ਸਿੰਘ ਹੈ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


16/10/15)
ਬਲਜੀਤ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਿਰਦੋਸ਼ ਸਿੰਘਾ ਦੀ ਸ਼ਹੀਦੀ ਦੇ ਵਿਰੋਧ ਵਿਚ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ, ਜਥੇਬੰਦੀਆਂਨੇ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਸ਼ਾਂਤਮਈ ਰੋਸ ਮੁਜਾਹਰਾ ਕੀਤਾ
16 ਅਕਤੂਬਰ 2015 ਪਛਮੀ ਦਿੱਲੀ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾ, ਸਿੰਘ ਸਭਾਵਾਂ ਅਤੇ ਜਥੇਬੰਦੀਆਂ ਨੇ
CRPF ਕੈੰਪ, ਵਿਕਾਸ ਪੂਰੀ, ਬਾਹਰੀ ਰਿੰਗ ਰੋਡ ਤੇ ਭਾਰੀ ਗਿਣਤੀ ਵਿਚ ਇਕਠੇ ਹੋ ਕੇ ਰੋਸ ਮੁਜਾਹਰਾ ਕੀਤਾ I ਸੰਗਤ ਨੇ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਉਂਦੇ ਜਾਉਂਦੇ ਰਾਹਗੀਰਾਂ ਨੂੰ ਪਿਛਲੇ ਦਿਨੀ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਸਰਕਾਰੀ ਤੌਰ ਸਿਖਾਂ ਨਾਲ ਹੋ ਰਹੇ ਜ਼ੁਲਮ ਅਤੇ ਤਸ਼ਦਦ ਬਾਰੇ ਦਸਿਆ I ਇਸ ਪੰਥਕ ਇਕਠ ਵਿੱਚ ਹਰ ਉਮਰ, ਵਰਗ, ਧਰਮ, ਪਾਰਟੀਆਂ ਅਤੇ ਧਾਰਮਿਕ ਜਥੇਬਦੀਆਂ ਨੇ ਇਕ ਮੱਤ ਹੋਕੇ ਨਾ ਕੇਵਲ ਪੰਜਾਬ ਬਲਿਕ ਸੰਸਾਰ ਭਰ ਵਿੱਚ, ਬਾਦਲ ਦਲ ਵਲੋੰ ਸਿਖੀ ਅਤੇ ਸਿੱਖ ਸਿਧਾਂਤਾ ਨੂੰ ਲਾਈ ਜਾ ਰਹੀ ਢ਼ਾਅ ਦੇ ਕਰਕੇ ਪੰਥਕ ਅਤੇ ਰਾਜਨੀਤਿਕ ਤੌਰ ਤੇ ਮੁਕਮ੍ਮਲ ਬਾਈਕਾਟ ਦਾ ਐਲਾਨ ਕੀਤਾ I ਨਾਲ ਹੀ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਦੀ ਜਲਦ ਤੋਂ ਜਲਦ ਪਹਿਚਾਣ ਕੇ ਧਾਰਾ ੩੦੨ ਦੇ ਤਹਿਤ ਤ ਕਾਰਵਾਈ ਕੀਤੀ ਜਾਵੇI
ਅੰਤ ਵਿੱਚ ਇਸ ਪੰਥਕ ਇਕਠ ਵਿਚ ਆਈਆਂ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਸ. ਇਕ਼ਬਾਲ ਸਿੰਘ (ਦਿੱਲੀ), ਗੁਰਦੀਪ ਸਿੰਘ ਜੀ ਕ੍ਰਿਸ਼ਨਾ ਪਾਰਕ ਤੇ ਮਨਜੀਤ ਸਿੰਘ ਨੇ ਆਸ ਪ੍ਰਗਟਾਈ ਕੀ ਅੱਗੋਂ ਵੀ ਜਦੋਂ ਕਦੇ ਪੰਥਕ ਮਸਲਿਆਂ ਵੇਲੇ ਸਿੱਖ ਸੰਗਤ ਅਤੇ ਪੰਥਕ ਜਥੇ ਬਦੀਆਂ ਇਨਾ ਰਾਜਨੀਤਿਕ ਪਾਰਟੀਆਂ ਦੇ ਛਲਾਵੇ ਵਿੱਚ ਨਾ ਆਕੇ ਇਸੇ ਤਰ੍ਹਾਂ ਇਕ੍ਜੁਟਤਾ ਦਾ ਪ੍ਰਗਟਾਵਾ ਕਰਦੀਆਂ ਰਹਿਣਗਿਆਂ I
ਇਸ ਰੋਸ ਮੁਜਾਹਰੇ ਵਿੱਚ ਖਾਸ ਗੱਲ ਰਹੀ ਕੀ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਆਪਣੇ ਆਪਣੇ ਨਾਮ, ਹਉਮੈ, ਅਤੇ ਰਾਜਨੀਤਕ ਲਾਭ ਹਾਣੀ ਛੱਡ ਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਿੱਲੀ ਦੇ ਨਾਮ ਹੇਠ ਇਕਠੇ ਹੋਏ I ਸਿੱਖੀ ਕਦਰਾਂ ਕੀਮਤਾਂ ਨੂੰ ਯਾਦ ਰਖਦੇ ਹੋਏ ਪ੍ਰਦਰਸ਼ਨ ਕਾਰੀਆਂ ਦੇ ਨਾਲ ਨਾਲ ਮੌਜੂਦ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਵੀ ਪਾਣੀ ਛਕਾਇਆ ਗਿਆ I ਪਛਮੀ ਦਿੱਲੀ ਦੀਆਂ ਅਨੇਕ ਸਿੰਘ ਸਭਾਵਾਂ ਦੇ ਪ੍ਰਬੰਧਕਾ ਤੋਂ ਇਲਾਵਾ ਇਸਤਰੀ ਸਤਸੰਗ ਸਭਾਵਾਂ, ਆਮ ਆਦਮੀ ਪਾਰਟੀ ਦੇ ਏਮ.ਏਲ.ਏ. ਜਰਨੈਲ ਸਿੰਘ ਤਿਲਕ ਨਗਰ,ਜਰਨੈਲ ਸਿੰਘਰਾਜੋਰੀ ਗਾਰਡਨ,ਜਗਦੀਪ ਸਿੰਘ ਹਰੀ ਨਗਰ, ਪ੍ਰਚਾਰਕ ਪ੍ਰਕਾਸ਼ ਸਿੰਘ ਫਿਰੋਜ੍ਪੁਰੀ, ਸ਼ਿਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਆਪਣੇ ਸਾਥੀਆਂ ਦਿੱਲੀ ਕਮੇਟੀ ਮੇੰਬਰ ਤੇਜਿੰਦਰ ਸਿੰਘ ਗੋਪਾ, ਯੂਥ ਪ੍ਰਧਾਨ ਦਮਨਦੀਪ ਸਿੰਘ, ਇੰਦਰਜੀਤ ਸਿੰਘ ਸੰਤਗੜ, ਦਰਸ਼ਨ ਸਿੰਘ ਕ੍ਰਿਸ਼ਨਾ ਪਾਰਕ, ਪੰਥਕ ਸੇਵਾ ਦਲ ਤੋਂ ਸਰਬਜੋਤ ਸਿੰਘ ਅਤੇ ਸਾਥੀ , ਇੰਦਰਜੀਤ ਸਿੰਘ ਮੋਂਟੀ ਮੇੰਬਰ
DSGMC, ਮਨਪ੍ਰੀਤ ਸਿੰਘ ਵੋਇਸ ਆਫ਼ ਵੋਇਸਲੇਸ, ਹਰਬਿੰਦਰ ਸਿੰਘ ਖਾਲਸਾ, ਇੰਦਰਜੀਤ ਸਿੰਘ, ਜਗਮੋਹਨ ਸਿੰਘ ਵਿਕਾਸ ਪੂਰੀ, ਪੀ ਏਸ ਬਾਵਾ, ਹਰਵਿੰਦਰ ਸਿੰਘ ਮੀਨੂ, ਵੀਰ ਨਵਪ੍ਰੀਤ ਸਿੰਘ, ਅਮਰਜੀਤ ਸਿੰਘ ਉਤਮ ਨਗਰ, ਰਿੰਟਾ ਵੀਰ ਜੀ ਫਤਿਹ ਨਗਰ ਅਤੇ ਸ. ਹਰਚਰਨ ਸਿੰਘ ਪ੍ਰਧਾਨ ਸਿੰਘ ਸਭਾ ਪੁਰਾਣਾ ਮਹਾਵੀਰ ਨਗਰ ਆਦਿ ਹਾਜਰ ਸਨ I
ਇਸ ਮੌਕੇ ਤੇ ਸੰਗਤਾਂ ਨੂੰ ਹਾਜਿਰ ਰੱਖ ਕੇ ਦਿੱਲੀ ਕਮੇਟੀ ਮੇੰਬਰ ਇੰਦਰਜੀਤ ਸਿੰਘ ਮੋਂਟੀ ਜੋ ਕੀ ਬਾਦਲ ਦਲ ਵੱਲੋਂ ਦਿੱਲੀ ਕਮੇਟੀ ਮੇੰਬਰ ਹਨ ਨੇ ਆਪਣੀਆਂ ਸਾਰੀਆਂ ਪੋਸਟਾਂ ਤੋਂ ਇਸਤੀਫਾ ਦੇਣ ਦੀ ਗਲ ਕਹੀ !


15/10/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਗੁਰਮੁੱਖ ਪਿਆਰੇ ਖ਼ਾਲਸਾ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖ ਮਾਰਗ ਦੇ ਪੱਤਰ ਪੜ੍ਹ ਕੇ ਪਤਾ ਲਗਾ ਕਿ ਭਾਈ ਗੁਰਇੰਦਰ ਸਿੰਘ ਪਾਲ ਜੀ “ਗੁਰਮੱਤਿ ਦੇ ਮੂਲਿਕ ਸਿਧਾਂਤ” ਬਾਰੇ ਨਾਮ ਸਿਮਰਨ ਸੰਬੰਧਿਤ ਲੇਖ ਲਿਖ ਰਹੇ ਹਨ। ਇਸ ਪ੍ਰਥਾਏ, ਬੇਨਤੀ ਹੈ ਕਿ ਡਾ: ਕਰਤਾਰ ਸਿੰਘ (ਸੋਲਨ) ਦੀ ਲਿਖੀ ਕਿਤਾਬ:
“ਗੁਰਮੱਤਿ ਦੇ ਮੂਲਿਕ ਸਿਧਾਂਤ”
(Fundamentals of Sikhism)
ਪ੍ਰਕਾਸ਼ਕ: ਗੁਰੂ ਨਾਨਕ ਪ੍ਰਚਾਰ ਸਭਾ, ੯/੯੮ ਸੈਂਟਰਲ ਟਾਊਨ, ਜਲੰਧਰ - ੧੪੪ ੦੦੧ ਜ਼ਰੂਰ ਪੜ੍ਹਣ ਦੀ ਖੇਚਲ ਕਰਨ ਕਿਉਂਕਿ ਇਸ ਲੇਖਕ ਦਾ ਸੰਬੰਧ ਗਿਆਨੀ ਭਾਗ ਸਿੰਘ, ਅੰਬਾਲਾ ਨਾਲ ਵੀ ਬਹੁਤ ਗੂੜ੍ਹਾ ਸੀ।
ਦੇਖੋ ਡਾ. ਕਰਤਾਰ ਸਿੰਘ ਦੀ ਕਿਤਾਬ ਪਹਿਲੀ ਵਾਰ ਛਪੀ ੧੯੭੮ ਅਤੇ ਗਿਆਨੀ ਭਾਗ ਸਿੰਘ, ਅੰਬਾਲਾ ਦੀ ਕਿਤਾਬ ਦਸਮ ਗ੍ਰੰਥ ਦਰਪਣ, ਪਹਿਲੀ ਵਾਰ ੧੯੭੬।
ਆਪਜੀ ਦੀ ਜਾਣਕਾਰੀ ਲਈ।
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੧੫ ਅਕਤੂਬਰ ੨੦੧੫


15/10/15)
ਅਵਤਾਰ ਸਿੰਘ ਮਿਸ਼ਨਰੀ ਤੇ ਸਾਥੀ

ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜਨ ਵਾਲਿਆਂ ਅਤੇ ਪੰਜਾਬ ਸਰਕਾਰ ਨੂੰ ਲਾਹਨਤਾਂ ਤੇ ਸਿੱਖ ਜਥੇਬੰਦੀਆਂ ਨੂੰ ਸਿਧਾਂਤਕ ਹੋਣ ਦੀ ਅਪੀਲ!

(ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਸੇਵਕ ਅਵਤਾਰ ਸਿੰਘ ਮਿਸ਼ਨਰੀ ਤੇ ਸਾਥੀ)

ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਮਨੁੱਖਤਾ ਨੂੰ ਸਚਾਈ ਭਰਪੂਰ ਸਰਬਸਾਂਝਾ ਉਪਦੇਸ਼ ਦਿੰਦੇ ਹਨ-ਖਤ੍ਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ੁ ਚਹੁੰ ਵਰਨਾ ਕਉ ਸਾਂਝਾ॥ (747) ਇਸ ਗ੍ਰੰਥ ਵਿੱਚ ਬ੍ਰਾਹਮਣ, ਸ਼ੂਦਰ, ਸੂਫੀ ਮੁਸਲਮਾਨਾਂ, ਭੱਟਾਂ, ਸਿੱਖਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਪਵਿਤਰ ਬਾਣੀ ਦਰਜ ਹੈ ਜੋ ਸਾਰੀ ਕਾਇਨਾਤ ਨੂੰ ਸੱਚ ਪਛਾਨਣ, ਸੱਚ ਨਾਲ ਜੁੜਨ, ਸੱਚ ਬੋਲਣ, ਸੁਖਸਾਂਤੀ ਅਤੇ ਭਰਾਤਰੀਭਾਵ ਨਾਲ ਰਹਿਣ ਤੇ ਜੀਣ ਦਾ ਉਪਦੇਸ਼ ਦਿੰਦੀ ਹੈ। ਇਸ ਗ੍ਰੰਥ ਵਿੱਚ ਦਰਸਾਇਆ ਗਿਆ ਹੈ ਕਿ ਅਸੀਂ ਸਾਰੇ ਇਸਤਰੀਆਂ ਪੁਰਖ ਪ੍ਰਮਾਤਮਾਂ ਦੇ ਹੀ ਬੱਚੇ ਬੱਚੀਆਂ ਹਾਂ-ਏਕੁ ਪਿਤਾ ਏਕਸੁ ਕੇ ਹਮ ਬਾਰਿਕ॥ (611) ਸਾਨੂੰ ਬੁਰਾਈਆਂ, ਅਉਗੁਣਾਂ, ਕਮਜੋਰੀਆਂ, ਭੁੱਖਮਰੀਆਂ, ਬੇਈਮਾਨੀਆਂ ਅਤੇ ਮਨੁੱਖਤਾ ਦੇ ਦਰਿੰਦੇ ਕਾਤਲਾਂ ਨਾਲ ਲੜਨਾ ਚਾਹੀਦਾ ਹੈ ਨਾਂ ਕਿ ਆਪਸ ਵਿੱਚ ਕਤਲੋਗਾਰਤ ਕਰਨੀ ਚਾਹੀਦੀ ਹੈ। ਕਿਰਤ ਕਰਨਾ, ਵੰਡ ਛੱਕਣਾ, ਨਾਮ ਜਪਣਾ, ਸ਼ੁੱਭ ਗੁਣ ਧਾਰਨ ਕਰਨੇ, ਪਰਉਪਕਾਰੀ ਹੋ ਮਨੁੱਖਤਾ ਦੀ ਸੇਵਾ ਵਿੱਚ ਤੱਤਪਰ ਰਹਿਣਾ ਇਸ ਗ੍ਰੰਥ ਦੀ ਸ਼ੁੱਭ ਸਿਖਿਆ ਹੈ।

ਲੱਖ ਲਾਹਨਤ ਹੈ ਜੋ ਐਸੇ ਗ੍ਰੰਥ ਸਾੜਦਾ, ਫਾੜਦਾ ਅਤੇ ਬੇਅਦਬੀ ਕਰਦਾ ਜਾਂ ਕਰਨ ਵਾਲੇ ਕਿਸੇ ਵੀ ਅਜਗਰ ਪਾਖੰਡੀ ਸਾਧ ਜਾਂ ਸੰਪ੍ਰਦਾਈ ਡੇਰੇਦਾਰ ਦਾ ਸਾਥ ਦਿੰਦਾ ਹੈ। ਅੱਜ ਬਹੁਤੀਆਂ ਲੜਾਈਆਂ, ਕਤਲੋਗਾਰਤ ਧਰਮ ਦੇ ਨਾਂ ਤੇ ਭੇਖਧਾਰੀ ਅਤੇ ਰਾਜਧਾਰੀ ਬੇਈਮਾਨ ਲੀਡਰ ਕਰ ਕਰਵਾ ਰਹੇ ਹਨ। ਐਸ ਵੇਲੇ ਪੰਜਾਬ ਵਿੱਚ ਅਕਾਲੀਆਂ ਦਾ ਰਾਜ ਹੈ। ਅਕਾਲੀ ਕੇਵਲ ਅਕਾਲ ਦਾ ਉਪਾਸ਼ਕ ਹੁੰਦਾ ਹੈ ਪਰ ਅਜੋਕੇ ਬਹੁਤੇ ਸਰਕਾਰੀ ਅਕਾਲੀ ਪਾਖਡੀ ਡੇਰੇਦਾਰਾਂ, ਸੰਪ੍ਰਦਾਈਆਂ ਅਤੇ ਥੋਥੇ ਕਰਮਕਾਂਡਾਂ ਦੇ ਪੁਜਾਰੀ ਹੋ ਗਏ ਹਨ। ਸੌੜੀ ਰਾਜਨੀਤੀ ਦੀ ਜੁੱਤੀ ਨੂੰ ਇਨ੍ਹਾਂ ਨੇ ਸੱਚ ਧਰਮ ਦੇ ਸਿਰ ਤੇ ਰੱਖਿਆ ਹੋਇਆ ਹੈ। ਇਨ੍ਹਾਂ ਨੇ ਧਰਮ ਪ੍ਰਚਾਰਕਾਂ ਨੂੰ ਵੀ ਪੁਜਾਰੀ ਬਣਾ ਆਪਣੇ ਅਧੀਨ ਕੀਤਾ ਹੋਇਆ ਹੈ। ਉੱਤੋਂ ਇਹ ਉਨ੍ਹਾਂ ਨੂੰ ਜਥੇਦਾਰ ਕਹਿੰਦੇ ਤੇ ਵਿੱਚੋਂ ਨੌਕਰ ਸਮਝ ਕੇ ਆਪਣੇ ਵਿਰੋਧੀਆਂ ਵਿਰੁੱਧ ਛੇਕ ਛਕਾਈ ਦੇ ਪੁੱਠੇ ਸਿੱਧੇ ਕੂੜਨਾਮੇ ਜਾਰੀ ਕਰਵਾ-ਕਰਵਾ ਸਿੱਖਾਂ ਨੂੰ ਡਰਾਉਂਦੇ, ਧਮਕਾਉਂਦੇ ਰਹਿੰਦੇ ਹਨ। ਜਿਸ ਕਰਕੇ ਅਜੋਕਾ ਨੌਜਵਾਨ ਅਤੇ ਸ਼ਰਧਾਲੂ ਸਿੱਖੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਾੜੋ ਅਤੇ ਰਾਜ ਕਰੋ ਵਾਲਿਆਂ ਦੀ ਪਦਾਇਸ਼ ਡੇਰੇ, ਸੰਪ੍ਰਦਾਵਾਂ ਅਤੇ ਵੱਖ ਵੱਖ ਮਰਯਾਦਾਵਾਂ ਚਲਾਉਣ ਦੀ ਗੰਦੀ ਨੀਤੀ ਅਕਾਲੀਆਂ ਅਤੇ ਟਕਸਾਲੀਆਂ ਨੇ ਵੀ ਅਪਣਾਅ ਲਈ ਹੈ। ਇਹ ਲੋਕ ਆਮ ਲੋਕਾਂ ਨੂੰ ਚੰਗੀ ਸਿਖਿਆ, ਰੁਜਗਾਰ ਅਤੇ ਰਾਜ ਦੇਣ ਦੀ ਬਜਾਏ ਆਏ ਦਿਨ ਧਰਮ ਦੇ ਨਾਂ ਤੇ ਕੋਈ ਨਾਂ ਕੋਈ ਉਪੱਧਰ ਖੜਾ ਕਰਕੇ ਨੋਟਾਂ ਅਤੇ ਵੋਟਾਂ ਦੀ ਰਾਜਨੀਤੀ ਖੇਡਦੇ, ਵੱਖ ਵੱਖ ਭਾਈਚਾਰਿਆਂ ਨੂੰ ਆਪਸ ਵਿੱਚ ਟਕਰਾਈ ਰੱਖਦੇ ਹਨ। ਕਾਨੂੰਨ, ਇਨਸਾਫ ਤੇ ਲੋਕ ਸੇਵਾ ਨੂੰ ਛਿੱਕੇ ਟੰਗ ਗੁੰਡਾਗਰਦੀ ਕਰਦੇ ਰਹਿੰਦੇ ਹਨ। ਸਿੱਖਾਂ ਦਾ ਜਿਨ੍ਹਾਂ ਨੁਕਸਾਨ ਡੇਰੇਦਾਰ, ਸੰਪ੍ਰਦਾਈਆਂ ਅਤੇ ਬਾਦਲੀ ਅਕਾਲੀਆਂ ਨੇ ਕੀਤਾ ਹੈ ਓਨ੍ਹਾਂ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ ਅਤੇ ਆਏ ਦਿਨ ਕਰ ਰਹੇ ਹਨ।

ਇਨ੍ਹਾਂ ਕੋਲ ਹੁਣ ਪਾਵਰ ਹੈ ਇਸ ਲਈ ਇਹ ਹੁਣ ਇਹ ਹੁਕਨਾਮਾਂ ਜਾਂ ਫੁਰਮਾਨ ਅਕਾਲ ਤਖਤ ਦੀ ਫਸੀਲ ਤੋਂ ਜਾਰੀ ਕਿਉਂ ਨਹੀਂ ਕਰਦੇ ਕਿ ਸਿੱਖ ਧਰਮ ਵਿੱਚ ਕੋਈ ਸੰਪ੍ਰਦਾ, ਟਕਸਾਲ ਜਾਂ ਡੇਰਾ ਨਹੀਂ ਸਗੋਂ ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਹੈ। ਫਿਰ ਸਾਰੇ ਸਿੱਖ ਇਨ੍ਹਾਂ ਦਾ ਸਾਥ ਦੇਣਗੇ ਅਤੇ ਸਿੱਖ ਧਰਮ ਦੇ ਨਾਂ ਤੇ ਕੋਈ ਡੇਰੇਦਾਰ ਸੰਪ੍ਰਦਾਈ ਖੜਾ ਨਹੀਂ ਹੋਵੇਗਾ।

ਦੂਜੇ ਪਾਸੇ ਬਹੁਤੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਵੀ ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਨੂੰ ਛੱਡ ਕੇ ਡੇਰੇਦਾਰ ਅਤੇ ਸੰਪ੍ਰਦਾਈ ਸੋਚ ਤੇ ਮਰਯਾਦਾ ਮੱਗਰ ਲੱਗੀਆਂ ਫਿਰਦੀਆਂ ਹਨ। ਗੁਰਮਤਿ ਸਿਧਾਂਤ ਨਾਲੋਂ ਸ਼ਖਸ਼ੀ ਪੂਜਾ ਨੂੰ ਵੱਧ ਮਾਨਤਾ ਦਿੰਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਦੀਆਂ ਹਨ। ਜੇ ਆਪਣੀ ਸੰਪ੍ਰਦਾਈ ਸੋਚ ਨੂੰ ਛੱਡ ਇੱਕ ਗ੍ਰੰਥ ਦੇ ਪੰਥ ਦੀ ਸੋਚ ਨੂੰ ਅਪਣਾਅ ਲੈਣ ਤਾਂ ਸਦੀਵੀ ਏਕਤਾ ਦੇ ਸੂਤਰ ਵਿੱਚ ਪਰੋਈਆਂ ਜਾ ਸਕਦੀਆਂ ਹਨ। ਪਰ ਇਹ ਤਾਂ ਬਹੁਤੀਆਂ ਸ਼ਖਸ਼ੀ ਸੋਚ ਤੇ ਕਿ “ਭਿੰਡਰਾਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਬਾਪੂ ਸੂਰਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤੇ ਹੁਣ ਢੱਡਰੀਆਂ ਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਆਦਿ ਨਾਹਰੇ ਪਰ “ਗੁਰੂ ਗ੍ਰੰਥ ਸਾਹਿਬ” ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਕਹਿਣ ਵੇਲੇ ਇਨ੍ਹਾਂ ਦੇ ਮੂੰਹ ਕਿਉਂ ਸੀਤੇ ਜਾਂਦੇ ਹਨ? ਕੀ ਸਿੱਖ ਨੇ ਗੁਰੂ ਦੀ ਸੋਚ ਤੇ ਪਹਿਰਾ ਦੇਣਾ ਹੈ ਜਾ ਵੱਖ ਵੱਖ ਸੰਤਾਂ, ਮਹੰਤਾਂ, ਸਿੱਖਾਂ ਜਾਂ ਕਿਸੇ ਜਥੇਬੰਦੀ ਦੇ ਆਗੂ ਦੀ ਸੋਚ ਤੇ?

ਅੱਜ ਸਾਰੇ ਪੁਵਾੜੇ ਦੀ ਜੜ ਪੁਜਾਰੀਵਾਦ ਪ੍ਰਥਾ ਹੈ। ਸਿੱਖਾਂ ਨੂੰ ਇਕੱਠੇ ਹੋ ਇਸ ਪ੍ਰਥਾ ਨੂੰ ਬੰਦ ਕਰ ਦੇਣਾਂ ਚਾਹੀਦਾ ਹੈ ਜਿਵੇਂ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਬੰਦ ਕੀਤੀ ਸੀ। ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੀ ਕਬੂਲਣੀ ਚਾਹੀਦੀ ਹੈ। ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਗੁਰਸਿੱਖਾਂ ਦਾ ਸਰਬੱਤ ਖਾਲਸਾ ਬੁਲਾ, ਗੁਰਮਤਿ ਵਿਚਾਰ ਵਿਟਾਂਦਰਾ ਕਰਕੇ, ਕੌਮੀ ਭਲਾਈ ਲਈ ਮਤੇ-ਗੁਰਮਤੇ ਪਾਸ ਕਰਨੇ ਚਾਹੀਦੇ ਹਨ ਜੋ ਉਸ ਪ੍ਰਤੀਨਿਧੀ ਇਕੱਠ ਚੋਂ ਵਕਤੀ ਤੌਰ ਤੇ ਚੁਣਿਆਂ ਜਥੇਦਾਰ ਸਾਰੀ ਕੌਮ ਦੇ ਨਾਂ ਗੁਰੂ ਗ੍ਰੰਥ ਗ੍ਰੰਥ ਸਾਹਿਬ ਦੀ ਛੱਤ੍ਰ ਛਾਇਆ ਹੇਠ ਜਾਰੀ ਕਰ, ਫਿਰ ਸੰਗਤ ਵਿੱਚ ਮਿਲ ਜਾਵੇ। ਸਦਾ ਲਈ ਪੱਕਾ ਜਥੇਦਾਰ ਪੁਜਾਰੀ ਨਹੀਂ ਥਾਪਣਾ ਚਾਹੀਦਾ ਜੋ ਆਪਣੇ-ਆਪ ਨੂੰ ਗੁਰੂ ਤੋਂ ਵੀ ਉੱਪਰ ਸਮਝ ਕੇ ਫੁਰਮਾਨ ਜਾਰੀ ਕਰੀ ਜਾਵੇ ਤੇ ਉਨ੍ਹਾਂ ਨੂੰ ਇਲਾਹੀ ਕਹੇ। ਘੱਟ ਤੋਂ ਘੱਟ ਸਿੱਖ ਕੌਮ ਨੂੰ ਇਸ ਵੇਲੇ ਸਮੁੱਚੇ ਸੰਪ੍ਰਦਾਈ ਡੇਰਿਆਂ ਬਾਈਕਾਟ ਕਰਨਾ ਚਾਹੀਦਾ ਹੈ। ਕੌਮ ਚੋਂ ਪ੍ਰਵਾਰਵਾਦ ਦਾ ਕੋਹੜ ਵੀ ਕੱਢਣਾ ਚਾਹੀਦਾ ਹੈ। ਜਿਨ੍ਹਾਂ ਚਿਰ ਤੁਸੀਂ ਪਾਵਰ ਵਿੱਚ ਨਹੀਂ ਆਉਂਦੇ ਇਵੇਂ ਆਏ ਦਿਨ ਮਰਦੇ ਤੇ ਖਪਦੇ ਰਹੋਗੇ। ਇਸ ਸਭ ਦੁਖਾਂਤ ਦੇ ਹੱਲ ਲਈ ਸਾਰੀਆਂ ਸਿੱਖ ਜਥੇਬੰਦੀਆਂ ਵੱਖਰੇਵੇ ਤੇ ਚੌਧਰ ਦੇ ਔਹਦਿਆਂ ਦਾ ਹੰਕਾਰ ਛੱਡ ਕੇ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਧਾਂਤਕ ਤੇ ਗੱੜਸ ਵਾਲੇ ਮੈਂਬਰ ਖੜੇ ਕਰਕੇ, ਇਹ ਚੋਣ ਜਿੱਤਣ। ਧਰਮ ਅਸਥਾਨਾਂ ਦਾ ਕਬਜਾ ਸਰਕਾਰੀਆਂ ਅਤੇ ਪੁਜਾਰੀਆਂ ਤੋਂ ਛੁੱਡਵਾਉਣ।

ਸ੍ਰੋਮਣੀ ਕਮੇਟੀ ਸਿੱਖ ਕੌਮ ਦੀ ਰੀੜ ਦੀ ਹੱਡੀ ਹੈ ਇਸ ਨੂੰ ਮਸੰਦਾਂ ਤੋਂ ਬਚਾ ਲਈਏ। ਫਿਲਹਾਲ ਸਾਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਜੋ ਭ੍ਰਿਸ਼ਟ ਨਿਜਾਮ ਨੂੰ ਬਦਲ ਸਕਦੀ ਹੈ। ਐਸ ਵੇਲੇ ਪੰਜਾਬ ਵਿੱਚ ਭਾਜਪਾ ਅਤੇ ਬਾਦਲੀ ਅਕਾਲੀਆਂ ਦਾ ਜੇ ਕੋਈ ਪਾਰਟੀ ਬਦਲ ਹੈ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ। ਵੇਖਣਾ ਕਿਤੇ ਐਤਕੀਂ ਫਿਰ ਵੱਖ ਵੱਖ ਝੰਡੇ ਨਾਂ ਚੱਕ ਲੈਣੇ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਸਿਮਰਨਜੀਤ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਅਜੇ ਪੰਜਾਬ ਸਰਕਾਰ ਦੀ ਚੋਣ ਲੜਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਜਾਵੇ ਨਹੀਂ ਤਾਂ ਤੁਸੀਂ ਬਾਦਲ ਦਲ ਨੂੰ ਹੀ ਮਜਬੂਤ ਕਰੋਗੇ। ਖਾਲਿਸਤਾਨ ਸਿੱਖਾਂ ਦਾ ਮੌਲਿਕ ਅਧਿਕਾਰ ਹੈ ਪਰ ਅਜੇ ਤਾਂ ਬੇਰੁਜਗਾਰੀ, ਨਸ਼ੇ ਅਤੇ ਸਰਕਾਰੀ ਦਮਨ ਨਾਲ ਉਜਾੜ ਦਿੱਤੇ ਪੰਜਾਬ ਦੇ ਕਿਸਾਨ, ਜਵਾਨ, ਬਜੁੱਰਗ ਅਤੇ ਬਲਾਤਕਾਰ ਦਾ ਸ਼ਿਕਾਰ ਔਰਤਾਂ ਨੂੰ ਸੰਭਾਲਣ ਦੀ ਲੋੜ ਹੈ।

ਜਿਨ੍ਹਾਂ ਚਿਰ ਤੁਸੀਂ ਲੋਕ ਭਲਾਈ ਦੇ ਕਾਰਜ ਆਰੰਭ ਨਹੀਂ ਕਰਦੇ ਉਨ੍ਹਾਂ ਚਿਰ ਉਹ ਤੁਹਾਡਾ ਸਾਥ ਨਹੀਂ ਦੇਣਗੇ। ਗੁਰਦੁਆਰਿਆਂ ਦੀਆਂ ਗੋਲਕਾਂ ਧਰਮ ਪ੍ਰਚਾਰ ਅਤੇ ਲੋਕ ਭਲਾਈ ਲਈ ਹਨ ਨਾਂ ਕਿ ਰਾਜਨੀਤੀ ਲਈ ਬਰਬਾਦ ਕਰਨ ਵਾਸਤੇ। ਪੰਜਾਬ ਵਿੱਚ ਚੰਗੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਕਾਰਖਾਨੇ ਖੋਲ੍ਹ ਕੇ ਲੋਕਾਂ ਨੂੰ ਚੰਗੀ ਸਿਖਿਆ ਅਤੇ ਰੁਜਗਾਰ ਦਿਓ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਅਤੇ ਲੋਕ ਵੀ ਨਸ਼ਿਆਂ ਅਤੇ ਡੇਰੇਦਾਰ ਸੰਤਾਂ ਦੀ ਲੱਤ ਤੋਂ ਬਚ ਸਕਦੇ ਹਨ ਵਰਨਾਂ ਜਾਤ ਪਾਤ ਤੇ ਊਚ ਨੀਚ ਦੇ ਸਤਾਏ ਤੇ ਦੁਰਕਾਰੇ ਲੋਕ, ਪੇਟ, ਪ੍ਰਵਾਰ, ਇਜਤ ਮਾਨ ਅਤੇ ਲਾਲਚ ਖਾਤਰ ਡੇਰਿਆਂ ਵੱਲ ਹੀ ਭੱਜਣਗੇ। ਮਾਰੋ ਹੰਮਲਾ ਸਰਬੱਤ ਖਾਲਸੇ ਵਿੱਚ ਇਹ ਐਲਾਨ ਕਰ ਦਿਓ ਕਿ ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਤੇ ਜੋ ਜਾਤ ਪਾਤ ਵਿੱਚ ਵਿਸ਼ਵਾਸ਼ ਰੱਖਦਾ ਹੈ ਉਹ ਸਿੱਖ ਨਹੀਂ। ਜੋ ਸਾਡੇ ਪਿਤਾ ਪਰਮੇਸ਼ਰ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਹੈ। ਦੇਖਣਾ ਫਿਰ ਜਾਲਮ ਸਰਕਾਰਾਂ ਤੇ ਊਚ ਨੀਚੀ ਧਰਮ ਆਗੂਆਂ ਦੇ ਸਤਾਏ ਹੋਏ ਲੋਕ ਕਿਵੇਂ ਤੁਹਾਡੇ ਪੰਥਕ ਕਾਫਲੇ ਨਾਲ ਆਪ ਮੁਹਾਰੇ ਆ ਜੁੜਦੇ ਹਨ।

ਅਖੀਰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਜਥੇਬੰਦੀ ਵੱਲੋਂ ਸਰਕਾਰੀ ਦਮਨ ਅਤੇ ਭੂਤਰੇ ਪਾਖੰਡੀ ਸਾਧਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਤਰੇ ਪਾੜ ਕੇ ਬੇਅਦਬੀ ਕਰਨ ਦੀ ਕਰੜੇ ਤੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਭਾਰਤ ਅਤੇ ਪੰਜਾਬ ਸਰਕਾਰ ਤੋਂ ਦੋਸ਼ੀਆਂ ਨੂੰ ਪਕੜ ਕੇ ਢੁੱਕਵੀ ਸਜਾ ਦੇਣ ਅਤੇ ਚਿਰਾਂ ਤੋਂ ਜੇਲਾਂ ਵਿੱਚ ਬੰਦ ਨਿਰਦੋਸ਼ ਲੋਕਾਂ ਨੂੰ ਬਿਨਾਂ ਦੇਰੀ ਛੱਡਣ ਦੀ ਅਪੀਲ ਕਰਦੀ ਹੈ। ਸ਼ਹੀਦ ਅਤੇ ਫੱਟੜ ਹੋਏ ਸਿੰਘਾਂ ਦੇ ਪ੍ਰਵਾਰਾਂ ਨਾਲ ਹਮਦਰਦੀ ਅਤੇ ਪੰਥਕ ਪ੍ਰਚਾਰਕਾਂ ਦੀ ਗ੍ਰਿਗਤਾਰੀ ਦੀ ਨਿਖੇਧੀ ਕਰਦੀ ਹੈ। ਪੰਥਕ ਪ੍ਰਚਾਰਕਾਂ ਨੂੰ ਇੱਕ ਜੁੱਟ ਹੋ ਕੇ ਗੁਰਮਤਿ ਦਾ ਸਿਧਾਂਤਕ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਵਿੱਚ ਜਾਗਰਤੀ ਪੈਦਾ ਹੋ ਸੱਕੇ ਤੇ ਉਹ ਆਪਣੇ ਵਡਮੁੱਲੇ ਵਿਰਸੇ ਦੀ ਪਹਿਚਾਣ ਕਰਕੇ, ਖੋਟੇ ਤੇ ਖਰੇ ਦੀ ਪਰਖ ਕਰਨ ਵਾਲੀਆਂ ਜਾਗਰੂਕ ਹੋ ਜਾਣ।


14/10/15)
ਗੁਰਇੰਦਰ ਸਿੰਘ ਪਾਲ

ਸ: ਬਲਦੇਵ ਸਿੰਘ ਜੀ,

ਆਪ ਜੀ ਦੇ ਅਕਤੂਬਰ 11, 2015 ਦੇ ਪੱਤਰ ਲਈ ਆਪ ਦਾ ਧੰਨਵਾਦ।

ਕਈ ਕਾਰਣਾਂ ਕਰਕੇ ਮੈਂ ਇਸ ਵਰ੍ਹੇ ਬਹੁਤਾ ਕੁੱਝ ਲਿਖ ਨਹੀਂ ਸਕਿਆ। ਸ: ਅਮਰੀਕ ਸਿੰਘ ਜੀ ਦੇ ਪੱਤਰ ਦਾ ਜਵਾਬ ਨਾ ਦੇ ਸਕਣ ਦੀ ਵਜ੍ਹਾ ਵੀ ਮੇਰੇ ਹਾਲਾਤ/ਰੁਝੇਵੇਂ ਹੀ ਹਨ।

ਸ: ਅਮਰੀਕ ਸਿੰਘ ਜੀ (ਰਾਜਪੁਰਾ) ਦਾ ਨਾਮ-ਸਿਮਰਨ ਬਾਰੇ ਸ਼ੰਕਾ/ਸਵਾਲ ਬਹੁਤ ਜਾਇਜ਼ ਹੈ, ਜਿਸ ਦੇ ਸਹੀ ਤੇ ਪ੍ਰਮਾਣਿਕ ਜਵਾਬ ਦੀ ਲੋੜ, ਗੁਰਮਤਿ ਦੇ ਗਾਡੀਰਾਹ ਤੋਂ ਭਟਕੇ ਹੋਏ, ਸਾਨੂੰ ਸਾਰਿਆਂ ਨੂੰ ਹੈ।

"ਹਰਿਨਾਮ ਸਿਮਰਨ", ਗੁਰਮਤਿ ਦੇ ਮੂਲ ਸਿੱਧਾਂਤਾਂ ਵਿੱਚੋਂ ਇੱਕ ਪਰਮੁੱਖ ਸਿੱਧਾਂਤ ਹੈ। ਨਾਮ-ਸਿਮਰਨ ਦੇ ਜੋ ਅਭਿਆਸ ਗੁਰੂਦਵਾਰਿਆਂ ਅਤੇ ਡੇਰਿਆਂ ਆਦਿ ਵਿੱਚ ਕੀਤੇ ਕਰਵਾਏ ਤੇ ਪ੍ਰਚਾਰੇ ਜਾਂਦੇ ਹਨ, ਉਹ ਅਧਿਆਤਮਿਕ ਨਾਮ-ਸਿਮਰਨ ਨਹੀਂ ਹੈ; ਉਹ ਤਾਂ ਪਾਖੰਡੀਆਂ ਦੁਆਰਾ ਪ੍ਰਚੱਲਿਤ ਕੀਤੇ ਲੋਕਾਚਾਰੀ ਕਰਮਕਾਂਡ ਹਨ।

ਆਪ ਦੀ ਅਤੇ ਹੋਰ ਸਾਰੇ ਪਾਠਕਾਂ ਦੀ ਜਾਣਕਾਰੀ ਵਾਸਤੇ, ਮੈਂ "ਗੁਰਮਤਿ ਦੇ ਮੂਲ ਸਿੱਧਾਂਤਾਂ" `ਤੇ ਇੱਕ ਲੇਖ-ਲੜੀ ਲਿਖਣ ਦਾ ਯਤਨ ਕਰ ਰਿਹਾ ਹਾਂ। ਜੇ ਸਮੇਂ ਤੇ ਹਾਲਾਤ ਨੇ ਸਾਥ ਦਿੱਤਾ ਤਾਂ, ਇਸ ਲੇਖ-ਲੜੀ ਦੇ ਲੇਖ ਅਗਲੇ ਸਾਲ ਦੇ ਸ਼ੁਰੂ ਤਕ "ਸਿੱਖ ਮਾਰਗ" ਵਿੱਚ ਛੱਪਣੇ ਸ਼ੁਰੂ ਹੋ ਜਾਣਗੇ। ਉਮੀਦ ਹੈ, ਨਾਮ ਤੇ ਨਾਮ-ਸਿਮਰਨ ਦੇ ਵਿਸ਼ੇ ਉੱਤੇ ਲੇਖ ਆਪ ਨੂੰ ਫ਼ਰਵਰੀ 2016 ਵਿੱਚ "ਸਿੱਖ ਮਾਰਗ" ਉੱਤੇ ਪੜ੍ਹਨ ਨੂੰ ਮਿਲੇਗਾ।

ਗੁਰਇੰਦਰ ਸਿੰਘ ਪਾਲ

ਅਕਤੂਬਰ 14, 2015


14/10/15)
ਦਲਜੀਤ ਸਿੰਘ ਇੰਡਿਆਨਾ

ਇੰਡਿਆਨਾ ਦਾ ਨਗਰ ਕੀਰਤਨ ਸ਼ੁਰੁਆਤ ਵਧੀਆ ਪਰ ਸਮਾਪਤੀ ਮਾੜੀ ਹੋਈ
9 ਅਕਤੂਬਰ ਦਿਨ ਸ਼ਨੀਵਾਰ ਨੂੰ ਇੰਡਿਆਨਾਪੋਲਿਸ ਇੰਡਿਆਨਾ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਇੰਡਿਆਨਾ ਦੇ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਸੀ ਜੋ ਡਾਓਨਟਾਉਨ ਇੰਡਿਆਨਾਪੋਲਿਸ ਵਿੱਚ ਕਢਿਆ ਗਿਆ ਅਤੇ ਇਸ ਵਿਚ ਮੁੱਖ ਤੌਰ ਤੇ ਇੰਡਿਆਨਾ ਦੇ ਗਵਰਨਰ ਮਾਇਕ ਪਿੰਸ ਵੀ ਆਏ। ਜਿਸ ਤਰੀਕੇ ਨਾਲ ਇਸ ਨਗਰ ਕੀਰਤਨ ਦੀ ਸ਼ਾਨਦਾਰ ਸ਼ੁਰੁਆਤ ਹੋਈ ਪਰ ਪ੍ਰਬੰਧਕਾਂ ਦੇ ਮਾੜੇ ਪ੍ਰਬੰਧ ਕਰਕੇ ਇਸ ਦੀ ਸਮਾਪਤੀ ਬਹੁਤ ਹੀ ਮਾੜੀ ਹੋਈ, ਅਸਲ ਵਿੱਚ ਗੱਲ ਇਹ ਹੋਈ ਕਿ ਸਮਾਪਤੀ ਵੇਲੇ ਨਗਰਕੀਰਤਨ ਇਕ ਜੰਗ ਦਾ ਮੈਦਾਨ ਬਣ ਗਿਆ ਸੀ। ਜਿਸ ਨਾਲ ਸਾਰੇ ਹਲਕਿਆਂ ਵਿਚ ਸਿੱਖ-ਕੌਮ ਦੀ ਵਾਹ-ਵਾਹ ਦੀ ਬਜਾਏ ਬਦਨਾਮੀ ਹੋਈ। ਇਸ ਦਾ ਮੁੱਖ ਕਾਰਨ ਅਕਾਲੀ ਦਲ ਬਾਦਲ ਦੇ ਬੰਦਿਆ ਦੀ ਪ੍ਰਬੰਧਕੀ ਕਮੇਟੀ ਵਿਚ ਘੁਸਪੈਠ ਅਤੇ ਸਮੇ-ਸਮੇ ਸਿਰ ਸਟੇਜ ਤੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਗਈ।
ਇਸ ਨਗਰ ਕੀਰਤਨ ਵਿਚ ਜਿਥੇ ਵੱਖ-ਵੱਖ ਫਲੋਟ (ਝਾਕੀ)ਸਨ ਜਿਸ ਵਿਚ ਇਕ ਫਲੋਟ ਰੇਫ਼ਰਡਮ 2020 ਦਾ ਸੀ ਜਿਸ ਵਿਚ ਚਲਦੇ ਕਾਫ਼ਿਲੇ ਵਿਚ ਅਕਾਲੀ ਦਲ ਮਿਡਵੇਸਟ ਦੇ ਆਗੂ ਬਲਦੇਵ ਸਿੰਘ ਸੱਲਾਂ ਨੇ ਆਕੇ ਘੁਸਪੈਠ ਕਰਕੇ ਬਾਦਲ ਦਲ ਦੇ ਸੋਹਲੇ ਗਾਉਣੇ ਸ਼ੁਰੂ ਹੀ ਕੀਤੇ ਸਨ ਪਰ ਜਾਗਰੂਕ ਨੌਜਵਾਨਾ ਨੇ ਅਕਾਲੀ ਦਲ ਬਾਦਲ ਮੁਰਦਾਬਾਦ ਦੇ ਨਾਹਰੇ ਲਗਾਏ ਤਾਂ ਇਹ ਅਕਾਲੀ ਆਗੂ ਸੱਲਾਂ ਨੌਜਵਾਨਾ ਨੂੰ ਧਮਕੀ ਦੇਕੇ ਭੱਜ ਗਿਆ ਕਿ ਤੁਹਾਨੂੰ ਬਾਅਦ ਵਿੱਚ ਦੇਖਾਗਾ। ਯਾਦ ਰਹੇ ਇਹ ਉਹੀ ਬਲਦੇਵ ਸਿੰਘ ਸੱਲਾਂ ਹੈ, ਜਿਸ ਦੀ ਜਸਪ੍ਰੀਤ ਸਿੰਘ ਦੇ ਨਾਲ ਇਕ ਟੀ ਵੀ ਤੇ ਇਸ਼ਤਿਹਾਰ ਆ ਰਿਹਾ ਹੈ ਕਿ ਜਿਹੜੀ ਸਰਸੇ ਵਾਲੇ ਸਾਧ ਨੂੰ ਮੁਆਫੀ ਦਿਤੀ ਹੈ ਉਹ ਫੈਸਲਾ ਸਹੀ ਹੈ, ਜਿਸ ਫੈਸਲੇ ਕਰਕੇ ਸਾਰੀ ਦੁਨਿਆ ਵਿਚ ਅਕਾਲੀ ਦਲ ਦਾ ਵਿਰੋਧ ਹੋ ਰਿਹਾ ਹੈ। ਇਸ ਕਰਕੇ ਸਿੱਖਾਂ ਵਿਚ ਇਹਨਾ ਪ੍ਰਤੀ ਬਹੁਤ ਗੁੱਸਾ ਹੈ ਇਸ ਦੇ ਸਬੰਧ ਵਿਚ ਇਸ ਨਗਰ ਕੀਰਤਨ ਦੀ ਪ੍ਰਬੰਧਕੀ ਕਮੇਟੀ ਨੂੰ ਬਹੁਤ ਸਾਰੇ ਸਿੱਖਾਂ ਨੇ ਫੋਨ ਕਰਕੇ ਕਿਹਾ ਕਿ ਇਹਨਾ ਨੂੰ ਇਸ ਨਗਰ ਕੀਰਤਨ ਤੋ ਦੂਰ ਰਖਿਆ ਜਾਵੇ ਪਰ ਪ੍ਰਬੰਧਕਾਂ ਨੇ ਇਕ ਨਹੀ ਸੁਣੀ ਕਿਉਕਿ ਇਸ ਪ੍ਰਬੰਧਕੀ ਕਮੇਟੀ ਦੇ ਕਈ ਮੈਬਰ ਅੰਦਰ ਖਾਤੇ ਬਾਦਲ ਦਲ ਦੇ ਹਮਾਇਤੀ ਸਨ ਅਤੇ ਦੂਸਰਾ ਇਹਨਾ ਬਾਦਲ ਦਲ ਵਾਲਿਆਂ ਨੇ ਮੋਟੀ ਮਾਇਆ ਦਿਤੀ ਹੋਈ ਸੀ ਤਾਂ ਕਿ ਪੰਥਕ ਸਟੇਜ ਨੂੰ ਆਪਣੇ ਹੱਕ ਵਿਚ ਵਰਤਿਆ ਜਾ ਸਕੇ ਪਰ ਜਾਗਰੂਕ ਸਿੱਖਾਂ ਕਰਕੇ ਇਹਨਾ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ।
ਇਸ ਤੋ ਨਗਰ ਕੀਰਤਨ ਰੁਕਿਆ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਰੂਪ ਗੁਰਦਵਾਰਾ ਸਾਹਿਬ ਪਲੇਨਫੀਲਡ ਨੂੰ ਰਵਾਨਾ ਕਰਨ ਤੋ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਹੋਈ ਸਟੇਜ ਤੇ ਕਿਸੇ ਦਾ ਕੋਈ ਕੰਟਰੋਲ ਨਹੀ ਸੀ ਜਦ ਗਵਰਨਰ ਸਟੇਜ ਤੇ ਆਇਆ ਤਾਂ ਜਿਸ ਤਰਾਂ ਇੰਡੀਆਂ ਵਿੱਚ ਲੋਕ ਲੀਡਰਾਂ ਦੇ ਮੋਢਿਆ ਤੇ ਚੜ ਕੇ ਖੜ ਜਾਂਦੇ ਫੋਟੋਆਂ ਖਿਚਵਾਉਣ ਵਾਸਤੇ ਇਸ ਤਰਾਂ ਇਹਨਾ ਪ੍ਰਬੰਧਕਾਂ ਵਿਚ ਵੀ ਗਵਰਨਰ ਨਾਲ ਫੋਟੋਆਂ ਖਿਚਵਾਉਣ ਦੀ ਕਾਹਲ ਸੀ ਇਸ ਕਾਹਲ ਇਸ ਸਟੇਜ ਦਾ ਸਾਰਾ ਪ੍ਰਬੰਧ ਹੀ ਖਰਾਬ ਹੋ ਗਿਆ ਅਤੇ ਸਟੇਜ ਦੀ ਕਾਰਵਾਈ ਚਲਾਉਣ ਵਾਲੇ ਨੂੰ ਕਿਸੇ ਨੂੰ ਠੀਕ ਤਰਾ ਅੰਗ੍ਰੇਜੀ ਬੋਲਣੀ ਨਹੀ ਆਉਂਦੀ ਸੀ ਜਿਸ ਨਾਲ ਗਵਰਨਰ ਅਤੇ ਹੋਰ ਉਚ ਅਧਿਕਾਰੀਆਂ ਦੇ ਸਾਹਮਣੇ ਸਥਿਤੀ ਹਾਸੋਹੀਣੀ ਹੋ ਗਈ ਸੀ।
ਇਸ ਤੋ ਬਾਅਦ ਵਖ-ਵੱਖ ਬੁਲਾਰੇ ਬੋਲਣ ਲੱਗੇ ਬਿਨਾ ਸਿੱਖ ਫ਼ਰ ਜਸਟਿਸ ਦੇ ਬੁਲਾਰੇ ਭਾਈ ਅਮਰਦੀਪ ਸਿੰਘ ਕੈਲੀਫੋਰਨੀਆ ਤੋ ਇਲਾਵਾ ਕਿਸੇ ਵੀ ਬੁਲਾਰੇ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਗੁਰਤਾਗੱਦੀ ਦੇ ਸਬੰਧ ਵਿਚ ਗੱਲ ਨਹੀ ਕੀਤੀ।
ਇਸ ਬਾਅਦ ਭਾਈ ਬਲਜੀਤ ਸਿੰਘ ਸ਼ਿਕਾਗੋ ਦੀ ਵਾਰੀ ਆਈ, ਜਦੋ ਉਹਨਾਂ ਨੇ ਬੋਲਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਬੋਲਦੇ-ਬੋਲਦੇ ਸਰਸੇ ਵਾਲੇ ਸਾਧ ਦੀ ਮੁਆਫੀ ਬਾਰੇ ਅਕਾਲੀ ਦਲ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਸ਼ੁਰੂ ਕੀਤੀ ਤਾਂ ਅਕਾਲੀ ਦਲ ਬਾਦਲ ਦੇ ਗੁੰਡੇ ਜੋ ਪਹਿਲਾਂ ਹੀ ਤਿਆਰੀ ਵਿਚ ਸਨ ਅਤੇ ਜਿਹਨਾ ਦੀ ਅਗਵਾਈ ਬਲਦੇਵ ਸਿੰਘ ਸੱਲਾਂ ਕਰ ਰਿਹਾ ਸੀ ਉਹ ਸਟੇਜ ਤੇ ਇਕ ਦਮ ਚੜੇ ਅਤੇ ਉਸ ਨੌਜਵਾਨ ਦੀ ਦਸਤਾਰ ਲਾਹੁਣ ਅਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੌਜਵਾਨ ਨੇ ਸ਼੍ਰੀ ਸਾਹਿਬ ਆਪਣੇ ਮਿਆਨ ਵਿਚੋਂ ਕਢੀ ਅਤੇ ਲਾਹਿਰਾਉਣੀ ਸ਼ੁਰੂ ਕੀਤੀ ਉਸੇ ਵਕਤ ਉਸ ਨੌਜਵਾਨ ਨੂੰ ਬਚਾਉਣ ਲਈ ਕਾਫੀ ਸਿੱਖ ਸਟੇਜ ਤੇ ਚੜੇ ਅਤੇ ਇਸ ਦੋਰਾਨ ਦਲਜੀਤ ਸਿੰਘ ਇੰਡਿਆਨਾ ਵੀ ਸਟੇਜ ਤੇ ਜਾ ਚੜੇ ਤਾਂ ਸਟੇਜ ਤੇ ਚੜਦੇ ਹੀ ਬਲਦੇਵ ਸਿੰਘ ਸੱਲਾ ਨੇ ਆਪਣੇ ਮੁੰਡਿਆਂ ਨੂੰ ਕਿਹਾ ਉਸ ਨੋਜਵਾਨ ਨੂੰ ਛੱਡੋ ਤੇ ਦਲਜੀਤ ਸਿੰਘ ਨੂੰ ਫੜੋ ਅਤੇ ਇਨੀ ਦੇਰ ਨੂੰ ਬਲਦੇਵ ਸਿੰਘ ਸੱਲਾਂ ਦੇ ਮੁੰਡਿਆ ਨੇ ਦਲਜੀਤ ਸਿੰਘ ਨੂੰ ਸਟੇਜ ਤੋ ਧੱਕਾ ਮਾਰ ਦਿੱਤਾ ਅਤੇ ਉਹ ਸਟੇਜ ਤੋ ਡਿੱਗ ਪਏ ਤਾ ਬਲਦੇਵ ਸਿੰਘ ਸੱਲਾਂ ਨੇ ਸਟੇਜ ਤੋ ਉੱਤਰ ਕੇ ਸਟੇਜ ਦੇ ਥੱਲੇ ਲੁਕਾ ਕੇ ਰਖੀ ਲੋਹੇ ਦੀ ਰਾਡ ਕਢੀ ਅਤੇ ਬੇਹੋਸ਼ ਪਏ ਦਲਜੀਤ ਸਿੰਘ ਵੱਲ ਗਾਲਾਂ ਕਢਦਾ ਅੱਗੇ ਵਧਿਆ ਤਾ ਜਾਗਰੂਕ ਨੌਜਵਾਨਾ ਨੇ ਇਸ ਨੂੰ ਖਦੇੜ ਦਿੱਤਾ।
ਇਸ ਤੋ ਬਾਅਦ ਵੀ ਬਲਦੇਵ ਸਿੰਘ ਸੱਲਾਂ ਨੇ ਸਟੇਜ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾ ਨੇ ਸਪੀਕਰਾਂ ਦੀਆਂ ਤਾਰਾਂ ਖਿੱਚ ਕੇ ਸਪੀਕਰ ਬੰਦ ਕਰ ਦਿੱਤੇ ਅਤੇ ਅਕਾਲੀ ਦਲ ਬਾਦਲ ਮੁਰਦਾਬਾਦ ਦੇ ਨਾਹਰੇ ਲਗਾਏ ਕਿ ਇਹਨਾਂ ਬਾਦਲ ਦਲ ਵਾਲਿਆਂ ਨੂੰ ਉਥੋਂ ਭੱਜਣ ਵਾਸਤੇ ਮਜਬੂਰ ਹੋਣਾ ਪਿਆ।
ਕਈ ਜਗਾਹ ਕਿਹਾ ਜਾ ਰਿਹਾ ਹੈ ਇਹ ਸਭ ਕੁਝ ਗੁਰੂ ਗਰੰਥ ਸਾਹਿਬ ਜੀ ਹਜੂਰੀ ਵਿਚ ਹੋਇਆ, ਜਦੋਂ ਕਿ ਅਜਿਹਾ ਕੁਝ ਵੀ ਨਹੀ ਹੋਇਆ। ਇਹ ਸਭ ਝੂਠ ਹੈ ਉਸ ਸਮੇ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਗੁਰੂਘਰ ਜਾ ਚੁੱਕੇ ਸਨ । ਇਸ ਸਾਰੇ ਘਟਨਾ ਕਰਮ ਪਿਛੇ ਮੁੱਖ ਦੋਸ਼ ਪ੍ਰਬੰਧਕਾਂ ਦਾ ਹੈ ਜਿਹਨਾ ਚੰਦ ਪੈਸਿਆਂ ਪਿਛੇ ਇਹਨਾ ਬਾਦਲ ਦਲੀਆਂ ਨੂ ਆਪਣੇ ਵਿਚ ਰਲਾ ਲਿਆ ਇੱਕ ਲੱਖ ਡਾਲਰ ਸਿੱਖ ਕੌਮ ਦਾ ਇਹਨਾ ਨੇ ਸਿਰਫ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਬਰਬਾਦ ਕਰ ਦਿੱਤਾ ਜਿਸ ਨਾਲ ਦੁਨੀਆਂ ਭਰ ਵਿੱਚ ਸਿੱਖ ਕੌਮ ਦੀ ਬਦਨਾਮੀ ਹੋਈ ਹੈ। ਜਿਨੀ ਚਿਰ ਇਹਨਾ ਪੰਥਕ ਕਾਰਜਾਂ ਵਿਚ ਬਾਦਲਾਂ ਦੀਆਂ ਕਾਲੀਆਂ ਬਿਲੀਆਂ ਘੁਸਪੈਠ ਕਰਦੀਆਂ ਰਹਿਣਗੀਆਂ ਉਨੀ ਦੇਰ ਪੰਥਕ ਕਾਰਜਾਂ ਵਿਚ ਇਸ ਤਰਾਂ ਹੀ ਬਿਘਨ ਪੈਂਦੇ ਰਹਿਣਗੇ। ਇਸ ਨਗਰ ਕੀਰਤਨ ਦਾ ਕੀ ਮਨੋਰਥ ਸੀ ਤੇ ਹੈ ਇਹ ਵੀ ਪ੍ਰਬੰਧਕ ਦਸੱਣ ਵਿੱਚ ਨਾਕਾਮਯਾਬ ਰਹੇ ਕਿਉਕਿ ਬਿਨਾ ਲੰਗਰ ਤੋ ਕੋਈ ਅਜਿਹੇ ਲਿਟਰੇਚਰ ਦਾ ਇੰਤਜ਼ਾਮ ਨਹੀ ਕੀਤਾ ਗਿਆ ਜਿਸ ਰਾਹੀ ਦੂਸਰੇ ਧਰਮਾਂ ਦੇ ਲੋਕਾਂ ਨੂੰ ਸਿੱਖੀ ਬਾਰੇ ਜਾਣਕਾਰੀ ਮਿਲ ਸਕੇ। ਸੋ ਕੁਲ ਮਿਲਾ ਕੇ ਕੌਮ ਦੇ ਪੈਸੇ ਨਾਲ ਕੌਮ ਦੇ ਸਿਰ ਵਿਚ ਘੱਟਾ ਪਾਇਆ ਹੈ ਇਹਨਾ ਲੋਕਾਂ ਨੇ ਇਸ ਸਾਰੇ ਘਟਨਾ ਕਰਮ ਨੂੰ ਦੇਖ ਕੇ ਇੰਡਿਆਨਾ ਦੀਆਂ ਸੰਗਤਾਂ ਵਿਚ ਅਕਾਲੀ ਦਲ ਬਾਦਲ ਦੇ ਵਿਰੁਧ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਇਹਨਾ ਦਾ ਪੂਰਨ ਬਾਈਕਾਟ ਕਰਨ ਬਾਰੇ ਕਹਿ ਰਹੀਆਂ ਹਨ।


14/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਨ ਵਡਿਆਈ ਖੋਰਾ:
ਡਾ ਦਲਵਿੰਦਰ ਸਿੰਘ ਗ੍ਰੇਵਾਲ

ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
ਹਵਾ `ਚ ਉਛਲਣ ਲਗਦਾ ਹੈ ਜਦ, ਫੂਕ ਦਵੇ ਕੋਈ ਭੋਰਾ।
ਵਾ ਦੇ ਬੁਲੇ ਵਿੱਚ ਇੱਕ ਤਿਣਕਾ, ਡੱਕੇ ਡੋਲੇ ਖਾਵੇ।
ਜਦੋਂ ਟਿਕਾਣਾ ਮਿਲਦਾ ਕਿਧਰੇ, ਝੱਟ ਜਾ ਡੇਰੇ ਲਾਵੇ।
‘ਡੇਰੇ ਪੱਕੇ’ ਭਾਗ ਨਾ ਇਸਦੇ, ਇਹ ਤਾਂ ਝੌਲਾ ਫੋਰਾ।
ਸਮਝ ਨਾ ਆਵੇ ਕਿਉਂ ਮੈਂ ਹੋਇਆ, ਇੰਝ ਵਡਿਆਈ ਖੋਰਾ।
ਕਿਉਂ ਨਾ ਅਪਣੀ ਜ਼ਾਤ ਪਛਾਣੇ, ਮੂਲ ਕਿਉਂ ਭੁੱਲ ਜਾਵੇ,
‘ਚੱਲਣਹਾਰਾ’ ਟਿਕਣਾ ਲੋਚੇ, ਵਾ ਨੂੰ ਜਫੀਆਂ ਪਾਵੇ।
ਜਦ ਉਸ ਚਾਹਣਾ, ਪਾਸ ਬੁਲਾਣਾ, ਖਿਚ ਲੈਣਾ ਏਂ ਡੋਰਾ।
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
ਇਹ ਤਾਂ ਹੈ ਸਭ ਉਸਦੀ ਮਰਜ਼ੀ, ਕਿਸਨੂੰ ਕਿੱਥੇ ਰੱਖਣਾ,
ਉਸ ਮਰਜ਼ੀ ਬਿਨ ਪੱਤ ਨਾਂ ਹਿਲਦਾ, ਭਰਿਆ ਹੋਵੇ ਸੱਖਣਾ।
ਉਹਦੀ ਰਜ਼ਾ ਰਹਿਣਾ ਸਿੱਖ ਮਨ, ਛੱਡ ਦੇ ਫੇਰਾ ਤੋਰਾ।
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।
ਜੋ ਵੀ ਏ ਵਡਿਆਈ, ਉਸਦੀ, ਮਨ ਕਿਸ ਪਾਣੀਹਾਰਾ,
ਉਸ ਦੀ ਕਰ ਵਡਿਆਈ ਜੇ ਤੂੰ, ਚਾਹੁਨੈਂ ਕਿਤੇ ਕਿਨਾਰਾ।
ਦੇਖੀਂ ਵਕਤ ਵਿਹਾ ਨਾ ਦੇਈਂ, ਨਾਮ ਬਿਨਾ ਤਾਂ ਝੋਰਾ।
ਸਮਝ ਨਾ ਆਵੇ ਕਿਉਂ ਮਨ ਹੋਇਆ, ਇੰਝ ਵਡਿਆਈ ਖੋਰਾ।


14/10/15)
ਡਾ: ਗੁਰਮੀਤ ਸਿੰਘ ‘ਬਰਸਾਲ’

ਹਾਕਮ ਨੂੰ !!
ਜਦੋਂ ਮਦਹੋਸ਼ ਪਰਜਾ ਨੇ, ਕਦੇ ਕੋਈ ਅੱਖ ਖੋਲੀ ਹੈ ।
ਨਸ਼ੇ ਨੂੰ ਕਰ ਦਿਓ ਦੂਣਾ, ਤਦੇ ਸਰਕਾਰ ਬੋਲੀ ਹੈ ।।
ਮਸਲਾ ਧਰਮ ਦਾ ਹੋਵੇ, ਚਾਹੇ ਕੋਈ ਰਾਜਨੀਤੀ ਦਾ ।
ਸੰਘੀ ਘੁੱਟ ਕੇ ਆਖਣ, ਕਿ ਜੰਤਾ ਬਹੁਤ ਭੋਲੀ ਹੇ ।।
ਰਹਿਣੀ ਲੋੜ ਨਾ ਕੋਈ ਵੀ, ਧਰਮੀ ਰਾਜਨੀਤੀ ਦੀ ।
ਸਚਾਈ ਹੋ ਗਈ ਸਸਤੀ, ਸਮੇ ਨੇ ਗੱਲ ਤੋਲੀ ਹੈ ।।
ਕੁੱਟਣਾ, ਲੁੱਟਣਾ ਹੁੰਦਾ, ਸਦਾ ਹੀ ਹੱਕ ਹਾਕਮ ਦਾ ।
ਏਹੋ ਸਮਝ ਬੈਠੀ ਹੈ, ਰਿਆਇਆ ਬਹੁਤ ਲੋਲ੍ਹੀ ਹੈ ।।
ਜਿਸਨੇ ਉੱਤਲਿਆਂ ਦੇ ਕਹਿਣ ਤੇ, ਬਸ ਸਿਰ ਹਿਲਾਉਣਾ ਹੈ ।
ਇਹ ਦੁਨੀਆਂ ਮਾਲਕਾਂ ਦੀ ਬਣ ਗਈ, ਮਜਬੂਰ ਗੋਲੀ ਹੈ ।।
ਚੁਫੇਰੇ ਏਸਦੇ ਜਦ, ਕਿਰਤੀਆਂ ਦਾ ਖੂਨ ਡਿਗਦਾ ਏ ।
ਉਸਨੂੰ ਜਾਪਦਾ ਕੋਈ ਸੁਰਖ ਜਿਹੇ, ਰੰਗਾਂ ਦੀ ਹੋਲੀ ਹੈ ।।
ਨੀਤੀ ਜਾਣਦੀ ਹੈ ਧਰਮ ਨੂੰ, ਕਿੰਝ ਵਰਤਣਾ ਏਥੇ ।
ਸ਼ਾਸਕ ਦੇ ਰਹੇ ਫਤਵੇ, ਇੱਜਤ ਮਜ਼ਹਬਾਂ ਦੀ ਰੋਲੀ ਹੈ ।।
ਖੀਰਾਂ ਖਾਣ ਨੂੰ ਸਭ ਜਾਣਦੇ, ਕਿ ਬਾਂਦਰੀ ਹੁੰਦੀ ।
ਡੰਡੇ ਖਾਣ ਨੂੰ ਅੱਗੇ ਕਰੀ, ਰਿੱਛਾਂ ਦੀ ਟੋਲੀ ਹੈ ।।
ਖਤਰਾ ਦੇਸ਼ ਨੂੰ ਤੇ ਧਰਮ ਨੂੰ, ਕਿਉਂ ਜਾਪਦਾ ਉਸਨੂੰ ।
ਬਣਦੇ ਹੱਕ ਮੰਗਣ ਤੇ, ਜਿਸਦੀ ਸਰਕਾਰ ਡੋਲੀ ਹੈ ।।
ਹੁੰਦਾ ਅਣਖ ਦੇ ਬੀਜਾਂ ਨੇ, ਸਦਾ ਪੁੰਗਰਦੇ ਰਹਿਣਾ ।
ਭਾਵੇਂ ਨਿੱਤ ਮੁਹਿੰਮਾਂ ਨੇ, ਕਰੀ ਜਮੀਨ ਪੋਲੀ ਹੈ ।।
ਅੰਗਾਰੇ ਸੁਲਗਦੇ ਵੀ ਹੋਂਦ ਉਸਦੀ, ਲੂਹ ਸਕਦੇ ਨੇ,
ਖਬਰਦਾਰ ਜੇ ਪੰਜਾਬ ਦੀ, ਮਿੱਟੀ ਫਰੋਲੀ ਹੈ ।।
ਉਸਦੇ ਆਖਰੀ ਸਾਹ ਦੀ, ਹਵਾ ਨੇ ਦੱਸਣਾ ਉਸਨੂੰ ।
ਜਿਸਨੂੰ ਪੀ ਲਿਆ ਏ ਤੂੰ, ਤੇਰੀ ਹੀ ਜਹਿਰ ਘੋਲੀ ਹੈ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


13/10/15)
ਡਾ: ਇਕਬਾਲ ਸਿੰਘ ਢਿੱਲੋਂ

ਸ. ਬਲਦੇਵ ਸਿੰਘ ਫਿਰੋਜ਼ਪੁਰ ਜੀ, ਸਤ ਕਰਤਾਰ !
ਸਿਖਮਾਰਗ ਵੈਬਸਾਈਟ ਉੱਤੇ 11.10.2015 ਨੂੰ ਪਾਏ ਗਏ ਆਪ ਜੀ ਦੇ ਉਸ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜਿਸ ਵਿਚ ਮੈਂਨੂੰ ਵੀ ਸੰਬੋਧਨ ਕੀਤਾ ਗਿਆ ਹੈ।
ਸ. ਬਲਦੇਵ ਸੰਘ ਜੀ ਸਿਖਮਾਰਗ ਵੈਬਸਾਈਟ ਉੱਤੇ ਹੋਈ ਜਿਸ ਵਿਚਾਰ-ਚਰਚਾ ਦਾ ਜ਼ਿਕਰ ਆਪ ਜੀ ਨੇ ਕੀਤਾ ਹੈ ਉਸ ਦੌਰਾਨ ਨਾ ਕੋਈ ਤਲਖੀ ਪੈਦਾ ਹੋਈ ਸੀ ਅਤੇ ਨਾ ਕੋਈ ਝਗੜਾ ੳਤੇ ਨਾ ਹੀ ਕੋਈ ਹਾਰ-ਜਿੱਤ ਦਾ ਸਵਾਲ (‘ਈਗੋ’ ਨੂੰ ਆਪ ਜੀ ਨੇ ਐਵੇਂ ਹੀ ਵਿਚ ਲੈ ਆਂਦਾ ਹੈ)। ਉਸ ਵਕਤ ਆਪ ਜੀ ਨੇ ਉੱਸੇ ਵਿਸ਼ੇ ਤੇ ਹੋਈ ਵਿਚਾਰ-ਚਰਚਾ ਦੇ ਪਹਿਲੇ ਹਿੱਸੇ ਉੱਤੇ ਡੂੰਘੀ ਤਸੱਲੀ ਪਰਗਟ ਕਰਦਿਆਂ ਹੋਇਆਂ ਇਸ ਨੂੰ ਸਿਖਮਾਰਗ ਵੈਬਸਾਈਟ ਉੱਤੇ ਹੋਈ ਸਭ ਤੋਂ ਵਧੀਆ ਵਿਚਾਰ-ਚਰਚਾ ਮੰਨਿਆਂ ਸੀ। ਅਗਲੇ ਹਿੱਸੇ ਵਿਚ ਆਪ ਜੀ ਨੇ ਵਿਚਾਰ-ਚਰਚਾ ਨੂੰ ਆਪਣੀ ਇਸ ਦਲੀਲ ਤੇ ਲਿਆ ਕੇ ਛੱਡ ਦਿੱਤਾ ਸੀ ਕਿ ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ਭਗਤੀ ਲਹਿਰ ਦਾ ਹਿੱਸਾ ਸੀ ਜਦੋਂ ਕਿ ਮੇਰੀ ਦਲੀਲ ਇਹ ਸੀ ਕਿ ਗੁਰੂ ਜੀ ਵੱਲੋਂ ਚਲਾਈ ਮਾਨਵਵਾਦ ਦੀ ਲਹਿਰ ਭਗਤੀ ਲਹਿਰ ਤੋਂ ਅਗਲੇਰਾ ਅਤੇ ਵਡੇਰਾ ਕਦਮ ਸੀ।
ਸ. ਬਲਦੇਵ ਸਿੰਘ ਜੀ, ਹੋਰ ਕਿਸੇ ਸਮੇਂ ਤੇ ਆਪ ਜੀ ਦੀ ਕਿਸੇ ਹੋਰ ਲੇਖਕ ਨਾਲ ਹੋਈ ਵਿਚਾਰ-ਚਰਚਾ ਕਿਹੋ ਜਿਹੀ ਰਹੀ ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ। ਉਂਜ ਸਿਹਤਮੰਦ ਵਿਚਾਰ-ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਕਿਉਂਕਿ ਇਸ ਰਾਹੀਂ ਇਕ-ਦੂਸਰੇ ਦੇ ਵਿਚਾਰ ਜਾਣਨ ਦਾ ਮੌਕਾ ਮਿਲਦਾ ਹੈ ਅਤੇ ਨਵੇਂ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ। ਸਹਿਮਤ ਹੋਣਾ ਜਾਂ ਨਾ ਹੋਣਾ ਬਹੁਤਾ ਮਹੱਤਵਪੂਰਨ ਨਹੀਂ, ਹਰ ਇਕ ਨੂੰ ਆਪਣੇ ਵਿਚਾਰ ਰੱਖਣ ਦਾ ਬਰਾਬਰ ਦਾ ਹੱਕ ਹੈ।
ਸ. ਬਲਦੇਵ ਸਿੰਘ ਜੀ, ‘ਨਾਨਕ ਮਿਸ਼ਨ’ ਦੇ ਸਾਰੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਆਪ ਜੀ ਨੂੰ ਸਦਾ ਹੀ ਖੁਲ੍ਹਾ ਸੱਦਾ ਹੈ। ਚੰਡੀਗੜ੍ਹ ਵਿਚ ‘ਨਾਨਕ ਮਿਸ਼ਨ’ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਸਨਿੱਚਰਵਾਰ ਹੁੰਦੀ ਹੈ। ਲੁਧਿਆਣੇ ਵਿਚ ਮੁੱਖ-ਦਫਤਰ ਦੇ ਕਮਰੇ ਤਿਆਰ ਹੋ ਗਏ ਹਨ। ਛੇਤੀ ਹੀ ਉੱਥੇ ਵੀ ਵਡੇਰੀ ਪੱਧਰ ‘ਤੇ ਸਮਾਗਮ ਆਯਿਜਤ ਹੋਣੇ ਅਰੰਭ ਹੋ ਜਾਣਗੇ। ਆਪ ਜੀ ਨੂੰ ਸਮੇਂ-ਸਮੇਂ ਸੂਚਨਾ ਭੇਜ ਦਿੱਤੀ ਜਾਇਆ ਕਰੇਗੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


13/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

‘ਘੂੰ ਘੂੰ’ ‘ਤੂੰ ਤੂੰ’
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਕਬੂਤਰ ‘ਘੂੰ ਘੂੰ’ ਕਰਦਾ।
ਮੈਂ ਵੀ ਉਸ ਸੰਗ ‘ਤੂੰ ਤੂੰ’ ਕਰਦਾ।
ਉਹ ਵੀ ਵਜਦ `ਚ ਆਇਆ ਹੋਇਆ।
ਮੈਂ ਸੰਗ ਬੋਲ ਮਿਲਾਇਆ ਹੋਇਆ।
‘ਘੂੰ, ਘੂੰ,” ‘ਤੂੰ, ਤੂੰ’ ਇਕੋ ਹੋਏ,
ਬੋਲ ਦੋਹੇਂ ਆਪਸ ਵਿੱਚ ਖੋਏ।
ਕਾਇਨਾਤ ਵਿੱਚ ‘ਤੂੰ ਤੂੰ’ ਹੋਵੇ।
ਮਸਤੀ ਵਿੱਚ ਜਿਉਂ ਜੱਗ ਸਾਰਾ ਖੋਏ।
‘ਤੂੰ, ਤੂੰ’ ਬਿਨ ਕੁੱਝ ਹੋਰ ਨਾ ਸੁਣਦਾ।
ਮੈਂਨੂੰ ਅਪਣਾ ਆਪਾ ਭੁਲਦਾ।
ਚੰਗਾ ਉਸ ਸੰਗ ਜੁੜ ਕੇ ਰਹਿਣਾ।
ਰੋਜ਼ ਕਬੂਤਰ ਵਿਹੜੇ ਆਵੇ,
ਸੱਚੇ ਦੇ ਸੰਗ ਜੋੜ ਬਿਠਾਵੇ।
ਜੋ ਉਸਦੇ ਸੰਗ ਮੇਲ ਕਰਾਵੇ,
ਆਪੇ ਉਸਦੇ ਸਦਕੇ ਜਾਵੇ।


11/10/15)
ਬਲਦੇਵ ਸਿੰਘ ਫਿਰੋਜ਼ਪੁਰ

ਲੈਫ਼ ਕਰਨਲ ਸ: ਗੁਰਦੀਪ ਸਿੰਘ ਜੀ।

ਗੁਰੂ ਫਤਹਿ ਪ੍ਰਵਾਨ ਕਰਨੀਂ ਜੀ।

ਇਕ ਬਹੁਤ ਹੀ ਸੁਹਣੇਂ ਵਿਸ਼ੇ ਤੇ ਕਿਤਾਬ (ਲੇਖ ਲੜੀ) ਲਿਖਣ ਵਾਸਤੇ ਮੈਂ ਆਪ ਜੀ ਨੂੰ ਵਧਾਈ ਦੇਂਦਾ ਹਾਂ ਜੀ।

ਆਪ ਇੱਕ ਸੁਹਿਰਦ ਲੇਖਕ ਜਾਪਦੇ ਹੋ, ਕਿਉਂ ਕੇ ਆਪ ਜੀ ਦੀ ਲਿਖਤ ਵਿਚੋਂ ਨਿਮਰਤਾ ਝਲਕੀ ਹੈ ਜੀ।

ਸਿੱਖ ਮਾਰਗ ਨੂੰ ਆਪ ਜੈਸੇ ਸੂਝਵਾਨ, ਖੋਜੀ, ਤਜਰਬੇਕਾਰ, ਰੱਬੀ-ਖੇਡ ਦੇ ਪਹਿਲੂ ਨੂੰ ਮੰਨਣ, ਸਮਝਣ ਅਤੇ ਖੋਜਣ ਵਾਲੇ ਜਾਂ ਖੋਜਣ ਦੀ ਲਾਲਸਾ ਰੱਖਣ ਵਾਲੇ ਵਿਦਵਾਨ ਲਿਖਾਰੀਆ ਦੀ ਬਹੁਤ ਲੋੜ ਹੈ ਜੀ।

ਸੰਪਾਦਕ ਜੀ ਦੇ ਨੋਟ ਅਤੇ ਆਪ ਜੀ ਦੀ ਲਿਖਤ ਵਿਚੋਂ ਵੀ ਜਾਹਰ ਹੈ, ਕੇ ਆਪ ਜੀ ਨੇਂ ਗੁਰਬਾਣੀਂ ਦੇ ਪ੍ਰਚਲਤ (ਡਾ: ਸਾਹਿਬ ਸਿੰਘ ਜੀ ਵਾਲੇ) ਅਰਥ ਹੀ ਲਏ ਹਨ। ਇਹ ਵੀ ਅੱਛੀ ਨਿਸ਼ਾਨੀਂ ਹੈ। ਡਾ: ਸਾਹਿਬ ਸਿੰਘ ਜੀ ਨੇਂ ਕਿਤੇ ਵੀ ਨਹੀਂ ਲਿਖਿਆ ਕੇ ਮੇਰੇ ਕੀਤੇ ਅਰਥ ਆਖਰੀ ਹਨ। ਸਗੋਂ ਉਹ ਲਿਖਦੇ ਹਨ, ਕੇ ਕੋਈ ਵਿਦਵਾਨ ਜੇ ਹੋਰ ਵੀ ਗਿਆਨ ਰੱਖਦਾ ਹੈ ਤਾਂ, ਇਸ ਨੂੰ ਅੱਗੇ ਵਧਾਵੇ। ਇਸ ਵਾਸਤੇ ਡਾ: ਸਾਹਿਬ ਸਿੰਘ ਜੀ ਵਾਲੇ ਅਰਥਾਂ ਅਨੂਸਾਰ ਲਿਖਣ ਵਾਲਾ ਲਿਖਾਰੀ (ਸਚਾਈ ਦੇ ਕਾਫੀ ਨੇੜੇ ਹੁੰਦਾ ਹੈ) ਗਲਤ ਨਹੀਂ ਹੋ ਸੱਕਦਾ। ਪਰ ਡਾ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਕੱਟਣ ਵਾਲਾ ਲਿਖਾਰੀ ਕਦੇ ਸਹੀ ਹੋ ਹੀ ਨਹੀਂ ਸੱਕਦਾ।

ਅਸੀਂ ਮਨੁੱਖ ਜਾਂ ਮਨੁੱਖਾ ਜੀਵਨ-ਚੱਕਰ ਨੂੰ ਆਮ ਕਰਕੇ ਤਿੰਨ ਕਾਲ-ਚੱਕਰਾਂ ਵਿੱਚ ਵੰਡ ਸੱਕਦੇ ਹਾਂ।

ਪਹਿਲਾ ਹੈ।

ਮਨੁੱਖ ਦੇ ਜਨਮ ਧਾਰਨ ਕਰਨ ਤੋਂ ਪੂਰਵ ਦਾ ਕਾਲ-ਚੱਕ੍ਰ।

ਦੂਜਾ ਹੈ।

ਮਨੁੱਖ ਦੇ ਜਨਮ ਤੋਂ ਲੈ ਕੇ, ਮੌਤ ਅਤੇ ਅੰਤਿਮ ਕਿਰਿਆ ਸੰਸਕਾਰ ਆਦੀ, ਕਰਮ ਚੱਕ੍ਰ।

ਤੀਜਾ ਹੈ।

ਮੌਤ ਤੋਂ ਬਾਅਦ ਦਾ ਸਫਰ, ਜਾਂ ਮੌਤ ਕਾਲ-ਚੱਕ੍ਰ।

ਦੂਜੇ ਚੱਕਰ ਤੋਂ ਇਲਾਵਾ, ਪਹਿਲੇ ਅਤੇ ਤੀਸਰੇ ਕਾਲ-ਚੱਕ੍ਰ ਦੀ ਅੱਜ ਤੱਕ, ਕਿਸੇ ਵੀ ਵਿਦਵਾਨ ਨੇਂ ਕਦੇ ਵੀ ਗੱਲ ਨਹੀਂ ਕੀਤੀ। ਜਾਂ ਇਹ ਕਹਿ ਲਵੋ ਕੇ ਵਿਦਵਾਨ ਇਹਨਾਂ ਦੋਨਾਂ ਚੱਕਰਾਂ ਨੂੰ ਮੰਨਦੇ ਹੀ ਨਹੀਂ। ਆਮ ਕਰਕੇ ਵਿਦਵਾਨਾਂ ਦਾ ਸਾਰਾ ਜੋਰ, ਡਾ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਕੱਟਣ ਤੇ ਹੀ ਲੱਗਾ ਹੋਇਆ ਹੈ। ਜਦਿ ਕੇ ਸਾਰੇ ਹੀ ਵਿਦਵਾਨ, ਸੇਧ ਵੀ ਸਾਹਿਬ ਸਿੰਘ ਜੀ ਦੇ ਟੀਕੇ ਵਿਚੋਂ ਹੀ ਲੈਂਦੇ ਹਨ। (ਬੇ-ਸ਼ੱਕ ਡਾ: ਸਾਹਿਬ ਸਿੰਘ ਜੀ ਨੇਂ ਵੀ ਇਹਨਾਂ ਦੋਹਾਂ ਚੱਕਰਾਂ ਦੀਆਂ ਸਿਰਫ ਕੁੱਝ ਕੂ ਗੱਲਾਂ ਦੀ ਸੰਕੋਚਵੀਂ ਜਿਹੀ ਹੀ ਹਮਾਇਤ ਕੀਤੀ ਹੈ)

ਹਰ ਲਿਖਾਰੀ ਕੁੱਝ ਵੀ ਲਿਖਣ ਤੋਂ ਪਹਿਲਾਂ ਇਹ ਜਰੂਰ ਸੋਚਦਾ ਹੈ, ਜਾਂ ਇਸ ਗੱਲ ਦਾ ਧਿਆਨ ਜਰੂਰ ਰੱਖਦਾ ਹੈ, ਕੇ ਲੋਕ ਕੀ ਸੁਣਨਾਂ ਚਾਹੁੰਦੇ ਹਨ। (ਇਹ ਗੱਲ ਸਾਰੇ ਪ੍ਰਚਾਰਕਾਂ, ਵਿਦਵਾਨਾਂ, ਲਿਖਾਰੀਆਂ, ਆਗੁਆਂ, ਧਰਮਾਂ ਦੇ ਠੇਕੇਦਾਰਾਂ ਆਦੀ ਤੇ ਲਾਗੂ ਹੈ।) ਐਸੇ ਆਗੂਆਂ ਪਾਸੋਂ ਕਿਸੇ ਗਿਆਨ ਦੀ ਉਮੀਦ ਕਰਨਾਂ ਹੀ, ਫ਼ਿਜੂਲ ਜਿਹੀ ਗੱਲ ਹੈ। ਆਸ ਕਰਦਾ ਹਾਂ ਕਿ ਸ਼ਾਇਦ ਤੁਸੀਂ ਇਸ ਪ੍ਰੰਪਰਾ ਨੂੰ ਤੋੜ ਸਕੋ।

ਲੋਕ ਕੀ ਸੁਣਨਾਂ ਚਾਹੁੰਦੇ ਹਨ?

ਆਪਣੇਂ ਆਪ ਵਿੱਚ ਇਹ ਵੀ ਇੱਕ ਸਵਾਲ ਹੈ!

ਲੋਕ ਸਿਰਫ ਉਹੋ ਹੀ ਸੁਣਨਾਂ ਚਾਹੁੰਦੇ ਹਨ। ਜਿਸਦਾ ਕੇ ਲੋਕਾਂ ਨੂੰ ਪਹਿਲੇ ਤੋਂ ਹੀ ਗਿਆਨ ਹੋਵੇ। ਅਤੇ ਜਿਸ ਨੂੰ ਕੇ ਉਹਨਾਂ ਦਾ ਆਪਣਾਂ ਮਨ ਮੰਨਦਾ ਹੋਵੇ। ਗੁਰਬਾਣੀਂ ਦੇ ਗਿਆਨ ਦੀ ਕੋਈ ਨਵੀਂ ਗੱਲ, ਜਿਹੜੀ ਕਿ ਆਪਣੇਂ ਗਿਆਨ, ਜਾਂ ਆਪਣੇਂ ਮਨ ਦੀ ਸੋਚ, ਜਾਂ ਆਪਣੀਂ ਪਰੰਪਰਾ ਤੋਂ ਅੱਗੇ ਦੀ ਗੱਲ ਹੋਵੇ, ਤਾਂ ਲੋਕਾਂ ਨੂੰ ਬਿੱਛੂ ਦੀ ਤਰਾਂ ਡੰਗ ਮਾਰਦੀ ਹੈ।

(ਪ੍ਰਮਾਣ ਦੇ ਤੌਰ ਤੇ, ਵਿਦਵਾਨਾਂ ਅਤੇ ਲਿਖਾਰੀਆਂ ਦੀ ਗੱਲ, ਜੇ ਨਾਂ ਵੀ ਕਰੀਏ, ਤਾਂ ਖਾਸ ਕਰ ਜਿਤਨੇਂ ਵੀ ਕਥਾਵਾਚਕ, ਪ੍ਰਚਾਰਕ, ਆਦੀ ਹਨ, ਸਾਰੇ ਬਾਰ ਬਾਰ ਉਹਨਾਂ ਹੀ ਗੱਲਾਂ ਨੂੰ ਦੁਹਰਾਉਂਦੇ ਹਨ, ਜੋ ਗੱਲਾਂ ਹਜ਼ਾਰਾਂ ਵਾਰ ਲੋਕ ਪਹਿਲੇ ਵੀ ਸੁਣ ਚੁੱਕੇ ਹਨ, ਜਾਂ ਕਿਤਾਬਾਂ ਆਦੀ ਵਿਚੋਂ ਪੱੜ੍ਹ ਚੁਕੇ ਹਨ।

ਆਮ ਕਰਕੇ ਦੇਖਿਆ ਜਾ ਸਕਦਾ ਹੈ, ਕਿ ਕਈ ਧਾਰਮਿਕ ਸਥਾਨਾਂ ਤੇ ਕਈ ਵਾਰ ਜੇ ਕੋਈ ਪ੍ਰਚਾਰਕ, ਗਲਤੀ ਨਾਲ ਉਥੋਂ ਦੇ ਲੋਕਾਂ (ਸੰਗਤ) ਦੀ ਇੱਛਾ ਜਾਂ ਪਰੰਪਰਾ ਦੇ ਉਲਟ ਕੋਈ ਪ੍ਰਵਚਨ ਕਰ ਬੈਠਦਾ ਹੈ, ਤਾਂ ਉਸ ਨੂੰ ਕਿਸ ਤਰਾਂ ਉਹਨਾਂ (ਸੰਗਤ) ਦੇ ਕਰੋਧ ਦਾ ਸ਼ਿਕਾਰ ਹੋਣਾਂ ਪੈਂਦਾ ਹੈ। ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ। ਇਸੇ ਹੀ ਤਰਾਂ ਜੇ ਕੋਈ ਲਿਖਾਰੀ, ਕਿਸੇ ਪਾਠਕ ਦੇ ਆਪਣੇਂ ਗਿਆਨ ਤੋਂ ਉਲਟ ਕੋਈ ਗੱਲ ਲਿਖ ਬੈਠਦਾ ਹੈ ਤਾਂ, ਉਸ ਨੂੰ ਵੀ ਤਿੱਖੇ ਸਵਾਲਾਂ ਦਾ ਸਾਹਮਣਾਂ ਕਰਨਾਂ ਪੈਂਦਾ ਹੈ।

ਇਸ ਵਾਸਤੇ ਲੋਕ-ਇੱਛਾ ਹਰ ਤਰਾਂ ਦੇ ਗਿਆਨ ਤੇ ਭਾਰੂ ਹੈ। (ਅੱਜ ਦੀ ਤ੍ਰੀਕ ਵਿੱਚ ਲੋਕ-ਇੱਛਾ ਹੀ ਸੱਭ ਤੋਂ ਵੱਡਾ ਗਿਆਨ ਹੈ, ਲੋਕ-ਇਛਾ ਹੀ ਗੁਰਮਤ ਹੈ, ਹੋਰ ਕੋਈ ਗੁਰਮੱਤ ਨਹੀਂ ਹੈ) ਅਤੇ ਲੋਕ ਕੀ ਸੁਣਨਾਂ ਚਾਹੁੰਦੇ ਹਨ। ਜਿਹੜਾ ਵੀ ਕੋਈ ਸਿਆਣਾਂ, ਸਮਝਦਰ ਪ੍ਰਚਾਰਕ ਜਾਂ ਕਥਾਵਾਚਕ ਆਦੀ, ਲੋਕਾਂ ਦੀ ਇਹ ਨਬਜ ਪਛਾਣ ਲੈਂਦਾ ਹੈ, ਉਹ ਹੀ ਸਫਲ ਪ੍ਰਚਾਰਕ, ਜਾਂ ਕਥਾਵਾਚਕ ਹੋ ਸੱਕਦਾ ਹੈ। ਨਹੀਂ ਤਾਂ ਕੋਈ ਸਟੇਜ ਤੇ ਵੀ ਨਹੀਂ ਚੜ੍ਹਣ ਦੇਂਦਾ।

ਲਿਖਾਰੀ, ਵਿਦਵਾਨ, ਕਥਾਵਾਚਕ ਅਤੇ ਪ੍ਰਚਾਰਕਾਂ ਤੋਂ ਬਿਨਾਂ, ਸੰਤਾਂ ਜਾਂ ਧਰਮ ਗੁਰੂਆਂ ਦੀ ਜੇ ਗੱਲ ਕਰੀਏ ਤਾਂ, (ਤਾਂ ਨਬਜ਼ ਪਕੜਣ ਵਿੱਚ ਇਹ ਸਭ ਤੋਂ ਹੀ ਮਾਹਰ ਹਨ) ਹਰ ਧਰਮ ਵਿੱਚ ਵੀ, ਅਤੇ ਗੁਰਬਾਣੀਂ ਵਿੱਚ ਵੀ ਸੰਤਾਂ ਅਤੇ ਗੁਰੂਆਂ ਦੀ ਬਹੁੱਤ ਮਹਿਮਾਂ (ਜਾਂ ਮਹੱਤਤਾ) ਹੈ। ਸੰਤ ਜਾਂ ਗੁਰੂ ਬਣਨਾਂ ਸੱਭ ਤੋਂ ਵੱਧ ਫਾਇਦੇਮੰਦ ਸੌਦਾ ਹੈ। ਇਸ ਵਾਸਤੇ ਲੋਕਾਂ ਦੀ ਆਸਥਾ ਦੀ ਇਸ ਨਬਜ ਜਾਂ ਕਮਜੋਰੀ ਨੂੰ ਪਕੜ ਕੇ ਅਤੇ ਧਰਮ ਗ੍ਰੰਥਾਂ ਦੀ ਆੜ ਵਿੱਚ ਕਈ ਵਾਰ ਤਾਂ ਅਪਰਾਧੀ ਬਿਰਤੀ ਦੇ ਖੁਦਗਰਜ਼ ਲੋਕ ਵੀ ਬੜੇ ਵੱਡੇ ਸੰਤ ਅਤੇ ਧਰਮ ਗੁਰੂ ਬਣ ਜਾਂਦੇ ਹਨ।

ਇਕ ਵਾਰ ਮੈਂ ਕਿਸੇ ਰਸਾਲੇ ਦੇ ਇੱਕ ਆਰਟੀਕਲ ਵਿੱਚ ਇੱਕ ਆਂਕੜਾ ਪੜ੍ਹਿਆ ਸੀ, ਕਿ ਸਾਡੇ ਦੇਸ਼ ਵਿੱਚ ੧੦ ਕਰੋੜ ਦੇ ਕਰੀਬ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਧਰਮ ਦੇ ਨਾਂਮ ਤੇ ਰੋਟੀ ਖਾਂਦੇ ਹਨ।

ਪਰ ਅੱਜ ਕੱਲ ਤਾਂ ਕੁੱਲ ਸਿਆਸਤ ਅਤੇ ਕੁੱਲ ਸਰਕਾਰਾਂ ਵੀ ਧਰਮ ਦੇ ਠੁੱਮਣੇਂ ਤੇ ਹੀ ਟਿਕੀਆਂ ਹੋਈਆਂ ਹਨ। ਜੇ ਇਸ ਨੂੰ ਵੀ ਆਂਕੜੇ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਗਿਣਤੀ ਕਈ ੧੦ ਕਰੋੜ ਹੋ ਜਾਵੇ ਗੀ।

ਭਾਵ ਸਫਲ ਆਗੂ (ਕਿਸੇ ਵੀ ਮੋਰਚੇ ਤੇ) ਉਹ ਹੀ ਹੈ, ਜੋ ਲੋਕਾਂ ਦੀ ਨਬਜ਼ ਪਛਾਣ ਲੈਂਦਾ ਹੈ। ਦੁਨੀਆਂ ਉਹਨਾਂ ਨੂੰ ਹੀ ਮੰਨਦੀ ਹੈ, ਅਤੇ ਉਹ ਹੀ ਸਫਲ ਹੈ। ਜੇ ਇਹ ਕਹੀਏ ਕਿ, "ਧਰਮ (ਗਿਆਨ ਨਹੀਂ) ਹੀ ਲੋਕਾਂ ਦੀ ਨਬਜ਼ ਹੈ" ਤਾਂ ਇਸ ਨੂੰ ਕੋਈ ਅੱਤ ਕਥਨੀਂ ਨਹੀਂ ਕਿਹਾ ਜਾ ਸੱਕਦਾ।

ਸਰਸੇ ਵਾਲੇ ਸੌਦੇ ਦੇ ਵਪਾਰੀ (ਉਸ ਵਾਸਤੇ ਸਾਧ, ਬਾਬਾ, ਸੰਤ, ਜਾਂ ਗੁਰੂ, ਢੁੱਕਵੇਂ ਲਫਜ਼ ਨਹੀਂ ਹਨ, ਇਸ ਵਾਸਤੇ ਮੈਂ ਉਸ ਨੂੰ "ਵਪਾਰੀ" ਲਫਜ਼ ਨਾਲ ਸੰਬੋਧਨ ਕਰ ਰਿਹਾ ਹਾਂ) ਨੂੰ ਇੱਕ ਇੰਟਰਵਿਉ ਵਿੱਚ ਜੀ. ਟੀ. ਵੀ ਦੇ ਹੋਸਟ ਨੇਂ ਸਵਾਲ ਪੁੱਛਿਆ, ਕਿ ਲੋਕ ਤਾਂ ਤੁਹਾਨੂੰ ਪਿਤਾ ਜੀ ਜਾਂ ਗੁਰੂ ਜੀ ਕਹਿੰਦੇ ਹਨ, ਹੁਣ ਤੁਸੀਂ ਫਿਲਮ ਦੇ ਹੀਰੋ ਕਿਉਂ ਬਣ ਗਏ? ਤਾਂ ਉਸ ਨੇਂ ਉੱਤਰ ਦਿੱਤਾ, "ਕਿਉਂ ਕੇ ਮੈਂ ਦੇਖਿਆ ਕੇ ਨੌਜਵਾਨ ਤਬਕਾ ਫਿਲਮਾਂ ਵਿੱਚ ਬਹੁਤ ਦਿਲਚੱਸਪੀ ਰੱਖਦਾ ਹੈ, ਇਸ ਵਾਸਤੇ ਨੌਜਵਾਨਾਂ ਨੂੰ ਆਪਣੀਂ ਗੱਲ ਸਮਝਾਉਣ ਵਾਸਤੇ ਮੈਂ ਫਿਲਮ ਨੂੰ ਮਾਧਿਅਮ ਚੁਣਿਆਂ ਹੈ"।

ਇਸ ਨੂੰ ਕਹਿੰਦੇ ਹਨ, ਲੋਕਾਂ ਦੀ ਨਬਜ਼ ਨੂੰ ਪਕੜਨਾਂ।

ਉਸ ਵਪਾਰੀ ਨੇਂ ਲੋਕਾਂ ਦੀ ਵੀ, ਅਤੇ ਸਮੇਂ ਦੀ ਨਬਜ਼ ਨੂੰ ਵੀ ਖੂਬ ਪਕੜਿਆ ਹੈ।

ਪ੍ਰੋਫੈਨਲਜ ਲੋਕ:- ਧਰਮ ਦੀ ਨਾੜ, ਸੱਭ ਤੋਂ ਜਿਆਦਾ ਕਾਰੋਬਾਰੀ ਲੋਕਾਂ ਦੇ ਹੱਥ ਵਿੱਚ ਹੈ। ਕੋਈ ਵੱਡਾ ਕਾਰੋਬਾਰੀ ਹੈ, ਕੋਈ ਛੋਟਾ ਕਾਰੋਬਾਰੀ ਹੈ। ਸਾਰੇ ਹੀ ਆਪਸ ਵਿੱਚ ਲੜਦੇ ਝਗੜੇ ਵੀ ਰਹਿੰਦੇ ਹਨ, ਪਰ ਕਾਰੋਬਾਰ ਫਿਰ ਵੀ ਸਾਂਝਾ ਹੈ।

ਸਤਿਕਾਰ ਯੋਗ ਕਰਨਲ ਸਾਹਿਬ ਜੀ, ਦਾਸ ਦੇ ਅੱਗੇ ਲਿਖੇ ਇੱਕ ਸੁਝਾਉ ਨੂੰ ਜੇ ਆਪਣੀਂ ਲਿਖਤ ਵਿੱਚ ਸ਼ਾਮਲ ਕਰ ਸਕੋ, ਤਾਂ ਖੁਸ਼ੀ ਹੋਵੇ ਗੀ। ਵਿਚਾਰ ਵਿੱਚ ਹਿੱਸਾ ਲੈਣ ਜਾਂ ਉੱਤਰ ਦੇਣ ਦੀ ਬਿਲਕੁਲ ਲੋੜ ਨਹੀਂ ਹੈ ਜੀ।

ਆਪ ਜੀ ਵੱਲੋਂ ਲਿਖੀ ਕਿਤਾਬ ਦੀ ਭੂਮਿਕਾ ਪੜ੍ਹੀ ਹੈ ਜੀ। ਆਪ ਜੀ ਨੇਂ ਭੂਮਿਕਾ ਵਿੱਚ ਬਹੁਤ ਸੁਹਣੇਂ ਨੁਕਤਿਆਂ ਵੱਲ ਪਾਠਕਾਂ ਦਾ ਧਿਆਨ ਖਿਚਿਆ ਹੈ ਜੀ।

ਆਪ ਜੀ ਨੇਂ ਲਿਖਿਆ ਹੈ ਜੀ, ਕਿ ਸਿੱਖ ਕੌਮ ਦੀਆਂ ਕੁੱਝ ਸੁਆਰਥੀ, ਖੁਦਗਰਜ਼, ਸ਼ਾਤਰ ਅਤੇ ਮਾਨਵ-ਵਿਰੋਧੀ ਧਿਰਾਂ, ਜੋ ਸਰਬ-ਸਾਂਝੇ ਇਸ ਫਲਸਫੇ ਨੂੰ ਸੰਸਾਰ ਵਿੱਚ ਫੈਲਣ ਤੋਂ ਰੋਕਣ ਲਈ, ਵਿਉਂਤਬੰਦ ਢੰਗਾਂ ਨਾਲ ਜਥੇ-ਬੰਦ ਹੋ ਕੇ, ਜੰਗੀ-ਪੱਥਰ ਤੇ ਲੁਕਵੇਂ ਰੂਪ ਵਿੱਚ ਇਸ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਧਿਰਾਂ ਬਾਰੇ ਵੀ ਢੁਕਵੇਂ ਥਾਂ ਤੇ, ਇਸ ਲਿਖਤ ਵਿੱਚ ਵਿਚਾਰ ਸਾਂਝੇ ਕਰਨ ਦਾ ਯਤਨ ਕੀਤਾ ਜਾਵੇ ਗਾ। ਅਤੇ ਆਪ ਜੀ ਨੇਂ ਅਜੇਹੀਆਂ ਧਿਰਾਂ ਦੀ ਇੱਕ ਲਿਸਟ (ੳ ਤੋਂ ਟ) ਵੀ ਦਿੱਤੀ ਹੈ ਜੀ।

ਫਿਲਹਾਲ ਦਾਸ ਇੱਕ ਨੁਕਤੇ ਵੱਲ ਆਪ ਜੀ ਦਾ ਧਿਆਨ ਦਿਵਾਉਣਾਂ ਚਾਹੁੰਦਾ ਹੈ ਜੀ।

(ਛ) ਸਿੱਖੀ ਸਰੂਪ ਵਿੱਚ ਪ੍ਰਫੁੱਲਤ ਹੋ ਰਹੀਆਂ ਗੁਰਮਤਿ-ਵਿਰੋਧੀ ਸੰਪਰਦਾਵਾਂ (ਕੂਕੇ, ਰਾਧਾ ਸੁਆਮੀਏ, ਅਸ਼ੂਤੋਸ਼ੀਏ, ਭਨਿਆਰੀਏ, ਖੱਬੇ ਤੇ ਸੱਜੇ ਪੱਖੀਏ, ਨਾਨਕ-ਸਰੀਏ, ਸ੍ਰੀਚੰਦੀਏ ਤੇ ਨਿਰਮਲੇ ਆਦਿ)।

ਆਪ ਜੀ ਨੇਂ ਇਸ ਨੁਕਤੇ ਵਿੱਚ ਅੱਠ ਧਿਰਾਂ ਦਾ ਜਿਕਰ ਕੀਤਾ ਹੈ ਜੀ। ਇਹਨਾਂ ਵਿੱਚ ਛੇ ਧਿਰਾਂ ਤਾਂ ਦਸ ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਵਿੱਚ ਪੈਦਾ ਹੋਈਆਂ ਹਨ। ਅਤੇ ਦੋ ਧਿਰਾਂ, ਸ੍ਰੀਚੰਦੀਏ ਅਤੇ ਨਿਰਮਲੇ, ਗੁਰੂ ਸਾਹਿਬਾਂ ਦੇ ਮੌਜ਼ੂਦਾ ਵਕਤ ਵਿੱਚ ਹੀ ਪੈਦਾ ਹੋ ਗਈਆਂ ਸਨ।

ਸ੍ਰੀ ਚੰਦ ਤਾਂ ਗੁਰੂ ਸਾਹਿਬਾਨ ਦੀਆਂ ਕਈ ਪ੍ਹੀੜੀਆਂ ਦੇ ਨਾਲ ਨਾਲ ਵੀ ਵਿਚਰੇ ਸਨ। ਦਾਸ ਦੀ ਬੇਨਤੀ ਹੈ ਜੀ, ਕਿ ਆਪ ਆਪਣੀਂ ਲਿਖਤ ਵਿੱਚ ਪਾਠਕਾਂ ਨਾਲ ਵਿਚਾਰ ਸਾਂਝੇ ਕਰੋ, ਕਿ ਇਹ ਕਿਵੇਂ ਅਤੇ ਕਿਉਂ ਹੋਇਆ।

ਗੁਰਮੱਤ ਵਿਰੋਧੀ ਇਹ ਧਿਰ, ਗੁਰੂ ਨਾਨਕ ਜੀ ਦੇ ਘਰ ਵਿੱਚ ਹੀ ਕਿਉਂ, ਅਤੇ ਕਿਵੇਂ ਪੈਦਾ ਹੋ ਗਈ। ਕੀ ਸੱਚਮੁੱਚ ਹੀ ਸ੍ਰੀ ਚੰਦ ਨੇਂ ਗੁਰੂ ਨਾਨਕ ਜੀ, ਦਾ ਪ੍ਰਤੱਖ ਜਾਂ ਲੁਕਵੇਂ ਰੂਪ ਵਿੱਚ ਕੋਈ ਵਿਰੋਧ ਕੀਤਾ ਸੀ। ਕੀ ਗੁਰੂ ਨਾਨਕ ਜੀ ਨੇਂ, ਸ੍ਰੀ ਚੰਦ ਨੂੰ ਕੋਈ ਗਿਆਨ, ਕੋਈ ਗੁਰਮੱਤ, ਜਾਂ ਕੋਈ ਸਿੱਖਿਆ ਨਹੀਂ ਦਿੱਤੀ ਸੀ। ਜੇ ਦਿੱਤੀ ਤਾਂ ਕੀ, ਅਤੇ ਕੀ ਕਿਸੇ ਸਿੱਖਿਆ ਦਾ, ਸ੍ਰੀ ਚੰਦ ਤੇ ਕੋਈ ਅਸਰ ਹੋਇਆ, ਜੇ ਨਹੀਂ ਤਾਂ ਕਿਉਂ। ਆਦੀ ਆਦੀ ਹੋਰ ਕਈ ਗੱਲਾਂ ਹਨ, ਜਿਨ੍ਹਾਂ ਤੇ ਵਿਚਾਰ ਦੀ ਲੋੜ ਹੈ ਜੀ।

ਜਿਨ੍ਹਾਂ ਜਿਨ੍ਹਾਂ ਗੁਰੂ ਸਾਹਿਬਾਂ ਨਾਲ ਸ੍ਰੀ ਚੰਦ ਜੀ, ਸੱਮਕਾਲੀ ਰਹੇ, ਉਹਨਾਂ ਨਾਲ ਸ੍ਰੀ ਚੰਦ ਦੇ ਰਿਲੇਸ਼ਨ ਕਿਸ ਤਰਾਂ ਦੇ ਰਹੇ ਸਨ। ਭਾਵ ਕੀ ਉਹ ਆਪਸ ਵਿੱਚ ਪ੍ਰੇਮ ਪਿਆਰ ਨਾਲ ਇਕੱਠੇ (ਇੱਕ ਘਰ ਵਿੱਚ ਤਾਂ ਚਲੋ ਨਾਂ ਸਹੀ) (ਪਰ ਕੀ ਬਿਨਾਂ ਕਿਸੇ ਵੈਰ ਵਿਰੋਧ) ਇਕੱਠੇ ਰਹੇ ਸਨ, ਜਾਂ ਕਿ ਉਹਨਾਂ ਵਿੱਚ ਕਦੇ ਕੋਈ ਕਿਸੇ ਕਿਸਮ ਦੀ ਤਕਰਾਰ ਬਾਜ਼ੀ, ਜਾਂ ਕੋਈ ਝਗੜਾ ਕਦੇ ਹੋਇਆ ਹੋਵੇ। ਕੀ ਗੁਰੂ ਸਾਹਿਬਾਂ ਵਿਚੋਂ ਕਿਸੇ ਗੁਰੂ ਨੇਂ ਸ੍ਰੀ ਚੰਦ ਨੂੰ ਗੁਰਮੱਤ ਵਿਰੋਧੀ, ਜਾਂ ਕੋਈ ਹੋਰ ਕੁੱਛ ਵੀ ਕਿਹਾ ਸੀ, ਜਾਂ ਆਪਣੇਂ ਸਿੱਖਾਂ ਨੂੰ ਸਤਿਸੰਗਾਂ ਵਿੱਚ ਸ੍ਰੀ ਚੰਦ ਤੋਂ ਸੁਚੇਤ ਰਹਿਣ ਲਈ ਕਿਹਾ ਹੋਵੇ, । ਅਗਰ ਆਪ ਜੀ ਪਾਸ ਇਸ ਤਰਾਂ ਦੀ ਕੋਈ ਜਾਣਕਾਰੀ ਹੋਵੇ, ਤਾਂ ਜਰੂਰ ਸਾਂਝੀ ਕਰਨਾਂ ਜੀ।

ਜਾਂ ਫਿਰ ਸ੍ਰੀ ਚੰਦ ਜੀ ਦੇ ਸਰੀਰ ਛੱਡਣ ਤੋਂ ਬਾਅਦ ਹੀ ਕਿਸੇ ਗੁਰੂ ਨੇਂ, ਆਪਣੇਂ ਸਿੱਖਾਂ ਨੂੰ, ਦਿਵਾਨਾਂ (ਸਤਿਸੰਗਾਂ) ਆਦੀ ਵਿਚ, ਸ੍ਰੀ ਚੰਦ ਤੋਂ ਸੁਚੇਤ ਰਹਿਣ ਦੀ ਕੋਈ ਹਦਾਇਤ ਕੀਤੀ ਹੋਵੇ, ਆਦੀ।

ਜੇ ਕਰ ਗੁਰੂ ਸਾਹਿਬਾਂ ਦੇ ਸਮੇਂ ਵਿੱਚ ਅਜੇਹਾ ਕੁੱਝ ਨਾਂ ਵੀ ਹੋਇਆ ਹੋਵੇ, ਅਤੇ ਜਾਂ ਫਿਰ ਗੁਰੂ ਸਾਹਿਬਾਂ ਤੋਂ ਬਾਅਦ ਹੀ, ਕਿਸੇ ਕਵੀ, ਜਾਂ ਇਤਿਹਾਸ ਕਾਰ ਨੇਂ, ਸ੍ਰੀ ਚੰਦੀਆਂ ਦੇ ਖਿਲਾਫ ਕੁੱਝ ਲਿਖਿਆ ਹੋਵੇ, ਇਸ ਦੀ ਜਾਣਕਾਰੀ ਜਰੂਰ ਸਾਂਝੀ ਕਰਨਾਂ ਜੀ।

ਮੇਰੀ ਤੁੱਛ ਜਿਹੀ ਸਮਝ ਅਨੂੰਸਾਰ ਭਰੋਸੇ ਯੋਗਤਾ ਵਿਚ, ਸਭ ਤੋਂ ਪਹਿਲੇ ਹਜੂਰੀ ਕਵੀ ਹੁੰਦੇ ਹਨ, ਉਸ ਤੋਂ ਬਾਅਦ ਇਤਿਹਾਸਕਾਰ, ਉਸ ਤੋਂ ਬਾਅਦ ਵਿਦਵਾਨ, ਅਤੇ ਸਭ ਤੋਂ ਅਖੀਰ ਤੇ ਪ੍ਰਚਾਰਕ ਅਤੇ ਕਥਾਵਾਚਕ ਆਦੀ ਹੁੰਦੇ ਹਨ। ਇਹਨਾਂ ਸਾਰਿਆਂ ਵਿਚੋਂ, ਸਭ ਤੋਂ ਪਹਿਲੇ ਕਿਸ ਨੇਂ `ਤੇ ਕਦੋਂ, ਸ੍ਰੀ ਚੰਦ ਦੇ ਵਿਰੋਧ ਵਿੱਚ ਕਹਿਣਾਂ ਜਾਂ ਲਿਖਣਾਂ ਸ਼ੁਰੂ ਕੀਤਾ ਸੀ, ਕਿ ਸ੍ਰੀ ਚੰਦ ਨੇਂ ਕਿਸੇ ਵੀ ਰੂਪ ਵਿੱਚ ਸਿੱਖੀ ਦਾ ਵਿਰੋਧ ਕੀਤਾ ਹੈ। ਅਗਰ ਆਪ ਇਸ ਸੁਝਾਉ ਨੂੰ ਵਿਚਾਰਯੋਗ ਸਮਝੋ ਤਾਂ ਆਪਣੀਂ ਲਿਖਤ ਵਿੱਚ ਇਸ ਨੂੰ ਜਰੂਰ ਯੋਗ ਥਾਂ ਦੇਣ ਦੀ ਕ੍ਰਿਪਾਲਤਾ ਕਰਨੀਂ ਜੀ।

ਆਪ ਜੀ ਦਾ ਸਤਿਕਾਰ ਸਹਿਤ,

ਬਹੁਤ ਬਹੁਤ ਧੰਨਵਾਦ ਜੀ

ਦਾਸ ਬਲਦੇਵ ਸਿੰਘ ਫਿਰੋਜ਼ਪੁਰ।

****************************

ਸਭ ਵਿਦਵਾਨ ਅਤੇ ਲਿਖਾਰੀ ਵੀਰਾਂ ਨੂੰ ਬੇਨਤੀ ਹੈ ਜੀ, ਕਿ ਇੱਕ ਆਮ ਸਵਾਲ ਮੈਂ ਸਾਰੇ ਵਿਦਵਾਨ, ਲਿਖਾਰੀਆਂ, ਪਾਠਕਾਂ ਨਾਲ ਸਾਂਝਾ ਕਰ ਕੇ, ਇੱਕ ਜਾਣਕਾਰੀ ਹਾਸਲ ਕਰਨਾਂ ਚਾਹੁੰਦਾ ਹਾਂ ਜੀ। ਕਿ ਗੁਰੂ ਨਾਨਕ ਜੀ, ਭਾਈ ਲਹਿਣਾਂ (ਗੁਰੂ ਅੰਗਦ) ਜੀ ਨੂੰ, ਗੁਰ ਗੱਦੀ ਦੇਣ ਤੋਂ ਬਾਅਦ, ਕਿਤਨਾਂ ਸਮਾਂ ਇਸ ਸੰਸਾਰ ਵਿੱਚ ਰਹੇ ਸਨ। ਅਤੇ ਉਸ ਪੂਰੇ ਸਮੇਂ ਵਿੱਚ ਗੁਰੂ ਨਾਨਕ ਜੀ ਨੇਂ ਹੋਰ ਕੀ ਕੀ ਕੀਤਾ ਜਾਂ ਕਿਹਾ, ਜਾਂ ਉਹ ਕਿੱਥੇ ਕਿੱਥੇ ਰਹੇ। ਆਦੀ ਦੀ ਜਾਣਕਾਰੀ ਅਗਰ ਕੋਈ ਵੀਰ ਰੱਖਦਾ ਹੋਵੇ, ਅਤੇ ਸਾਂਝੀ ਕਰ ਸਕੇ, ਤਾਂ ਬਹੁਤ ਮੇਹਰਬਾਨੀਂ ਹੋਵੇਗੀ ਜੀ।

******************************

ਸਤਿਕਾਰ ਯੋਗ ਸਰਦਾਰ ਇਕਬਾਲ ਸਿੰਘ ਢਿੱਲੋਂ ਜੀ,

ਗੁਰੂ ਫਤਹਿ ਪ੍ਰਵਾਨ ਕਰਨੀਂ ਜੀ

ਆਪ ਜੀ ਨਾਲ "ਨਾਨਕ ਮਿਸ਼ਨ" ਬਾਰੇ ਚੱਲ ਰਹੀ ਵਿਚਾਰ ਇੱਕ ਵਾਰ ਫਿਰ ਅਧੂਰੀ ਹੀ ਰਹਿ ਗਈ ਸੀ ਜੀ। ਸੋ ਮੁਆਫ਼ ਕਰ ਦੇਣਾਂ ਜੀ। ਅਧੂਰੀ ਰਹਿਣ ਦਾ ਇੱਕ ਕਾਰਣ ਇਹ ਵੀ ਸੀ ਜੀ, ਕਿ ਜਿਵੇਂ ਕੇ ਆਮ ਕਰਕੇ ਹੁੰਦਾ ਇਹ ਹੈ, ਕਿ ਕਿਸੇ ਵੀ ਵਿਸ਼ੇ ਤੇ ਵਿਚਾਰ ਕਰਦੇ ਸਮੇਂ, ਦੋ ਚਾਰ ਵਾਰ, ਪੱਤਰਾਂ ਦੇ ਅਦਾਨ-ਪ੍ਰਦਾਨ ਜਾਂ ਪੱਤਰ-ਵਿਹਾਰ ਤੋਂ ਬਾਅਦ, ਵਿਚਾਰ ਵਿੱਚ ਇੱਕ ਤਲਖੀ ਜਿਹੀ ਪੈਦਾ ਹੋ ਜਾਂਦੀ ਹੈ ਜੀ। ਤਲਖੀ ਦਾ ਮੁੱਖ ਕਾਰਨ ਆਪਣੀਂ ਈਗੋ ਹੀ ਹੁੰਦਾ ਹੈ,

ਈਗੋ ਦਾ ਨਤੀਜਾ ਹੈ, ਤਲਖੀ।

ਤਲਖੀ ਦਾ ਨਤੀਜਾ ਹੈ, ਝਗੜਾ।

ਝਗੜੇ ਦਾ ਨਤੀਜਾ ਹੈ, ਹਾਰ-ਜਿੱਤ।

ਅਤੇ

ਸਿਰਫ ਵਿਚਾਰ ਦਾ ਨਤੀਜਾ ਹੈ, "ਗਿਆਨ"

ਪਰ ਵਿਚਾਰ ਤਾਂ ਰਹਿ ਹੀ ਨਹੀਂ ਜਾਂਦੀ।

ਜਦ ਦੋ ਲਿਖਾਰੀ ਵਿਚਾਰ ਕਰ ਰਹੇ ਹੁੰਦੇ ਹਨ, ਤਾਂ ਸਾਰੇ ਪਾਠਕ ਇੱਕ ਤਰਾਂ ਨਾਲ, ਪਾਠਕਾਂ ਅਤੇ ਦਰਸ਼ਕਾਂ, ਦੇ ਦੋ ਰੋਲ ਨਿਭਾ ਰਹੇ ਹੁੰਦੇ ਹਨ। ਪਾਠਕ ਦਰਸ਼ਕ ਬਣ ਜਾਂਦੇ ਹਨ, ਅਤੇ ਲਿਖਾਰੀ ਅਖਾੜੇ ਦੇ ਪਹਿਲਵਾਨ। ਇਹੀ ਕਾਰਨ ਹੈ, ਕਿ ਵਿਚਾਰ ਵਿਚੋਂ ਅੱਜ ਤੱਕ ਕਦੇ ਗਿਆਨ ਨਹੀਂ ਉਪਜਿਆ, ਸਿਰਫ ਹਾਰ ਜਿੱਤ ਦਾ ਹੀ ਫੈਸਲਾ ਹੋਇਆ ਹੈ। ਸਭ ਦੀ ਕੋਸ਼ਿਸ਼ ਹਾਰ ਦੀ ਸ਼ਰਮਿੰਦਗੀ ਤੋਂ ਬਚਨਾਂ ਹੁੰਦਾ ਹੈ, ਗਿਆਨ ਪਵੇ ਢੱਠੇ ਖੁਹ ਵਿਚ।

ਇਹੀ ਕਾਰਣ ਹੈ, ਕਿ ਅੱਜ ਤੱਕ ਤਿੰਨ ਸੌ ਜਾਂ ਪੰਜ ਸੌ ਸਾਲ ਬੀਤ ਜਾਣ ਤੋਂ ਬਾਦ ਵੀ ਆਵਾਗਮਨ, ਪੁਨਰ-ਜਨਮ, ਨਾਮ, ਆਤਮਾਂ ਜਾਂ ਪ੍ਰਮਾਤਮਾਂ, ਅਤੇ ਮਾਸ ਆਦੀ ਵਰਗੇ ਵਿਸ਼ਿਆਂ `ਤੇ, ਕਿਸੇ ਗਿਆਨ ਰੂਪੀ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਿਆ ਹੈ। ਸਿਰਫ ਹਾਰ ਜਿੱਤ ਹੋਈ ਹੈ, ਜਾਂ ਹੋਵੇਗੀ। ਕੋਈ ਇੱਕ ਵੀ ਇਹਨਾਂ ਵਿਸ਼ਿਆਂ ਦੇ ਗਿਆਨ ਵਾਸਤੇ ਸੰਜੀਦਾ ਨਹੀਂ ਹੈ। ਉਲਟਾ ਅਗਰ ਕੋਈ ਲਿਖਾਰੀ ਇਹਨਾਂ ਵਿਸ਼ਿਆਂ ਤੇ ਲਿਖਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨਾਲ ਝਗੜਾ ਕਰਨ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦੇਂਦੇ।

ਇਸ ਵਾਸਤੇ ਮੈਂ ਬਿਲਕੁੱਲ ਹੀ ਨਹੀਂ ਚਾਹੁੰਦਾ, ਕਿ ਵਿਚਾਰ ਕਰਦੇ ਸਮੇਂ, ਕਿਸੇ ਕਿਸਮ ਦਾ ਝਗੜਾ ਹੋਵੇ। ਜਦ ਝਗੜੇ ਦੀ ਨੌਬਤ ਆਉਂਦੀ ਦਿੱਸੇ, ਤਾਂ ਮੈਂ ਵਿਚਾਰ ਦੇ ਵਿਸ਼ੇ ਨੂੰ ਜਲਦੀ ਜਲਦੀ ਸਮੇਟ ਕੇ, ਵਿਚਾਰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੀ। ਕਈ ਵਾਰ ਤਾਂ ਇਸੇ ਵਾਸਤੇ ਹੀ ਮੈਂ ਵਿਚਾਰ ਚੋਂ ਬਾਹਰ ਹੋ ਜਾਂਦਾ ਹਾਂ। ਇਸੇ ਹੀ ਵਾਸਤੇ ਮੈਂ ਲੇਖ ਲਿਖਣੇਂ ਵੀ ਬੰਦ ਕਰ ਦਿੱਤੇ ਸਨ।

ਮੈਨੂੰ ਹਾਰਨਾਂ ਮੰਨਜ਼ੂਰ ਹੈ, ਪਰ ਝਗੜਾ ਮਨਜ਼ੂਰ ਨਹੀਂ ਹੈ। ਮੇਰੇ ਨਾਲ ਕਈ ਵਾਰ ਐਸਾ ਹੋ ਚੁੱਕਾ ਹੈ।

ਬਹੁਤੇ ਲੋਗ ਲੜਾਈ ਝਗੜੇ ਨੂੰ ਹੀ ਆਪਣੀਂ ਸ਼ਾਨ ਸਮਝਦੇ ਹਨ, ਗਿਆਨ ਨੂੰ ਨਹੀਂ।

ਸਤਿਕਾਰ ਯੋਗ ਢਿੱਲੋਂ ਸਾਹਿਬ ਜੀ। ਆਪ ਜੀ ਦੀ ਜਾਣਕਾਰੀ ਵਾਸਤੇ ਦੱਸਣਾਂ ਚਾਹੁੰਦਾ ਹਾਂ ਜੀ, ਕਿ ੨ ਮਈ ਨੂੰ ਆਪ ਜੀ ਨੇਂ ਚੰਡੀਗੜ੍ਹ ਵਿਖੇ ਜੋ ਮੀਟਿੰਗ ਰੱਖੀ ਸੀ। ਆਪ ਜੀ ਦਾ ਇਨਵੀਟੇਸ਼ਨ ਲੈਟਰ ਮਿਲਿਆ ਸੀ ਜੀ। ਅਤੇ ਇਸ ਵਾਰ ਮੇਰੀ ਪੂਰੀ ਕੋਸ਼ਿਸ਼ ਸੀ ਜੀ, ਕਿ ਮੀਟਿੰਗ ਵਿੱਚ ਸ਼ਾਮਲ ਹੋਵਾਂ। ਪਰ ਉਸ ਦਿਨ ਅਚਾਨਕ ਕੋਈ ਬਹੁਤ ਹੀ ਜਰੂਰੀ ਕੰਮ ਪੈ ਗਿਆ, ਇਸ ਵਾਸਤੇ ਆ ਨਹੀਂ ਸੀ ਸਕਿਆ, ਜਿਸ ਦਾ ਮੈਨੂੰ ਅਫ਼ਸੋਸ ਵੀ ਹੈ ਜੀ, ਅਤੇ ਆਪ ਜੀ ਤੋਂ ਮਾਫ਼ੀ ਵੀ ਮੰਗਦਾ ਹਾਂ ਜੀ।

ਆਸ ਹੈ ਤੁਸੀਂ ਮਾਫ਼ ਕਰ ਦੇਵੋ ਗੇ ਜੀ

ਦਾਸ ਬਲਦੇਵ ਸਿੰਘ ਫਿਰੋਜ਼ਪੁਰ।

*************************************

ਸਰਦਾਰ ਗੁਰਇੰਦਰ ਸਿੰਘ ਪਾਲ ਜੀ।

ਗੁਰੂ ਫਤਹਿ ਪ੍ਰਵਾਨ ਕਰਨੀ ਜੀ।

ਆਪ ਜੀ ਦਾ ਲੇਖ "ਐਸੇ ਲੋਗਨ ਸਿਉ ਕਿਆ ਕਹੀਐ" ਪੜ੍ਹਿਆ ਹੈ ਜੀ। ਆਪ ਜੀ ਕਿਸੇ ਤਾਰੀਫ਼ ਜਾਂ ਪਹਿਚਾਣ ਦੇ ਮੁਹਤਾਜ਼ ਨਹੀ ਹੋ ਜੀ।

ਆਪ ਜੀ ਦੇ ਲੇਖ ਦਾ ਪਹਿਲਾ ਪਹਿਰਾ ਹੈ ਜੀ।

ਮਨੁੱਖਾ ਸਮਾਜ ਦੇ ਧਾਰਮਿਕ ਖੇਤਰ ਵਿੱਚ ਗੁਰਮਤਿ ਦਾ ਪਰਸਾਰ ਤੇ ਪਰਚਾਰ ਕਰਨ ਵਾਲੇ ਦੋ ਤਰ੍ਹਾਂ ਦੇ ਆਗੂ ਤੇ ਪ੍ਰਚਾਰਕ ਦੇਖਣ ਵਿੱਚ ਆਉਂਦੇ ਹਨ: ਇਕ, ਉਹ ਜੋ ਬਾਣੀਕਾਰਾਂ ਦੁਆਰਾ ਨਿਰਧਾਰਤ ਕੀਤੇ ਸਿੱਧਾਂਤਾਂ ਦੇ ਸੁਹਿਰਦ ਤੇ ਪੱਕੇ ਧਾਰਨੀ ਹਨ। ਉਹ ਗੁਰਬਾਣੀ ਰਚਯਿਤੇਆਂ ਦੇ ਪਾਏ ਪੂਰਨਿਆਂ `ਤੇ ਅਡੋਲ ਚਲਦੇ ਹੋਏ ਸਰਬਵਿਆਪਕ ੧ ਅਕਾਲ ਪੁਰਖ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਵਿਸ਼ਵਾਸ ਦੀ ਆਧਾਰ-ਸ਼ਿਲਾ ਗਿਆਨ ਤੇ ਬਿਬੇਕ ਹੈ। ਰੱਬ ਦੇ ਇਹ ਬੰਦੇ ਅੰਤਰਮੁਖੀ ਹੁੰਦੇ ਹਨ, ਉਨ੍ਹਾਂ ਦਾ ਬਾਹਰੀ ਦਿਖਾਵੇ (ਭੇਖ ਤੇ ਚਿੰਨ੍ਹਾਂ ਵਗ਼ੈਰਾ) ਨਾਲ ਕੋਈ ਵਾਸਤਾ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਨੂੰ ਵੱਡੇ ਵੱਡੇ ਲਕਬਾਂ (ਉਪਾਧੀਆਂ) ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਜੀਵਨ-ਮੰਤਵ ਨਾਮ-ਸਿਮਰਨ ਦੇ ਅੰਮ੍ਰਿਤ-ਜਲ ਨਾਲ ਮਨ ਆਤਮਾ ਨੂੰ ਨਿਰਮੈਲ, ਅਤੇ ਸੱਚੀ-ਸੁੱਚੀ ਕਿਰਤ ਦੇ ਪਸੀਨੇ ਨਾਲ ਸ਼ਰੀਰ ਨੂੰ ਸ਼ੁੱਧ ਕਰਕੇ ਵਿਕਾਰ-ਮੁਕਤ ਸਚਿਆਰ ਜੀਵਨ ਜਿਉਣਾ ਹੁੰਦਾ ਹੈ। ਪਰਮਾਰਥਕ ਰੁਚੀ ਰੱਖਣ ਵਾਲੇ ਇਹ ਨਿਰਲੇਪ, ਨਿਸ਼ਕਾਮ ਤੇ ਪਰਉਪਕਾਰੀ ਪੁਰਖ, ਦਯਾ-ਵੱਸ, ਰੱਬ ਦੀ ਮਿਹਰ ਨਾਲ, ਗੁਰੂ (ਗ੍ਰੰਥ) ਦੇ ਬਖ਼ਸ਼ੇ ਗਿਆਨ ਤੇ ਨਾਮ-ਧਨ ਦਾ ਪ੍ਰਸਾਦ ਅਤੇ ਆਪਣੀ ਘਾਲਿ ਕਮਾਈ ਲੋੜਵੰਦਾਂ ਵਿੱਚ ਵੰਡਦੇ ਰਹਿੰਦੇ ਹਨ:

ਇਸ ਪਹਿਰੇ ਵਿੱਚ ਆਪ ਜੀ ਨੇਂ ਗੁਰਬਾਣੀਂ ਦੇ ਪੱਕੇ ਧਾਰਣੀਂ ਗਿਆਨ-ਬਿਬੇਕੀ, ਅੰਤਰ-ਮੁਖੀ, ਪਰਉਪਕਾਰੀ ਪੁਰਖ, ਜਿਨ੍ਹਾਂ ਦੇ ਮਨ ਅਤੇ ਆਤਮਾਂ, ਨਾਮ-ਸਿਮਰਨ ਦੇ ਅੰਮ੍ਰਿਤ ਜਲ ਨਾਲ ਨਿਰਮਲ ਹੋ ਚੁਕੇ ਹਨ। ਐਸੇ ਪੁਰਖ ਜੋ ਕਿ ਰੱਬੀ ਮਿਹਰ ਨਾਲ, ਗੁਰੂ (ਗ੍ਰੰਥ) ਦੇ ਬਖਸ਼ੇ ਗਿਆਨ, ਅਤੇ ਨਾਮ-ਧਨ ਦਾ ਪ੍ਰਸਾਦ ਲੋੜਵੰਦਾਂ ਵਿੱਚ ਵੰਡਦੇ ਰਹਿੰਦੇ ਹਨ।

(ਵੀਰ ਜੀ ਇਸ ਪੱਤਰ ਦੁਆਰਾ ਮੈਂ ਤੁਹਾਡਾ ਧਿਆਨ 16-9-15 ਨੂੰ ਅਮਰੀਕ ਸਿੰਘ ਜੀ ਰਾਜਪੁਰਾ ਵਲੋਂ ਲਿਖੇ ਇੱਕ ਪੱਤਰ ਵੱਲ ਦਿਵਾਉਣਾਂ ਚਾਹੁੰਦਾ ਹਾਂ ਜੀ)

ਵੀਰ ਜੀ ਤੁਸਾਂ ਨੇਂ ਆਪਣੇਂ ਲੇਖ ਵਿੱਚ ਜੋ ਲਿਖਿਆ ਹੈ। ਜੇ ਤੁਸੀਂ ਇਹਨਾਂ ਸਾਰੀਆਂ ਗਲਾਂ ਨੂੰ ਮੰਨਦੇ ਹੋ, ਅਤੇ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦੀ ਸਚਮੁਚ ਹੀ ਜਾਣਕਾਰੀ ਹੈ, ਤਾਂ ਤੁਹਾਨੂੰ ਅਮਰੀਕ ਸਿੰਘ ਰਾਜਪੁਰਾ ਦੇ ਪੱਤਰ ਦਾ ਉੱਤਰ ਜਰੂਰ ਦੇਣਾਂ ਚਾਹੀਦਾ ਸੀ ਜੀ। ਅਮਰੀਕ ਸਿੰਘ ਵਰਗੇ ਹਜਾਰਾਂ ਹੀ ਹੋਣਗੇ, ਜਿਨ੍ਹਾਂ ਨੂੰ ਅਜੇ ਨਾਮ ਅਤੇ ਸਿਮਰਨ ਦੇ ਅਸਲ ਅਰਥਾਂ ਦਾ ਵੀ ਪਤਾ ਨਹੀਂ ਹੈ ਜੀ।

ਇਸ ਲੇਖ ਵਿਚ, ਅਗੇ ਆਪ ਜੀ ਨੇਂ ਬਾਣੀਂ ਦੀ ਬਹੁਤ ਸੁਹਣੀਂ ਵਿਆਖਿਆ ਵੀ ਕੀਤੀ ਹੈ

ਆਪਿ ਨ ਦੇਹਿ ਚੁਰੂ ਭਰ ਪਾਣੀ॥ ਤਿਹ ਨਿੰਦਹਿ ਜਿਹ ਗੰਗਾ ਆਨੀ॥ ੨॥

ਅਜਿਹੇ ਲੋਕ ਜੋ ਆਪ ਤਾਂ ਹਰਿ-ਨਾਮ ਰੂਪੀ ਅੰਮ੍ਰਿਤ-ਜਲ ਦਾ ਇੱਕ ਘੁਟ ਵੀ ਦੇਣ ਜੋਗੇ ਨਹੀਂ, ਉਹ (ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਲਈ) ਉਨ੍ਹਾਂ ਪਰਮਾਰਥੀ ਪੁਰਖਾਂ ਦੀ ਨਿੰਦਿਆ ਕਰਦੇ ਰਹਿੰਦੇ ਹਨ ਜਿਨ੍ਹਾਂ ਨੇ ਮਨ-ਆਤਮਾ ਨੂੰ ਨਿਰਮੈਲ ਕਰਨ ਵਾਲੇ ਹਰਿਨਾਮ-ਸਿਮਰਨ ਦੇ ਪਵਿੱਤਰ ਜਲ ਦਾ ਪ੍ਰਵਾਹ ਚਲਾਇਆ ਹੈ। ੨।

ਚੰਗਾ ਹੋਵੇ ਜੇ ਆਪ ਅਮਰੀਕ ਸਿੰਘ ਜੀ ਦੀ ਬੇਨਤੀ ਮੰਨ ਕੇ ਨਾਮ ਸਿਮਰਨ ਦੇ ਵਿਸ਼ੇ ਨੂੰ ਲੈ ਕੇ, ਵਿਸਥਾਰ ਨਾਲ ਇੱਕ ਲੇਖ ਲਿਖੋ ਜੀ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ।


11/10/15)
ਹਰਪ੍ਰੀਤ ਸਿੰਘ

ਫੋਕਟ ਕਰਮਕਾਂਡਾਂ ਤੇ ਸੱਟ ਮਾਰਦੀ ਕਹਾਣੀ “ਦੰਦ ਘਸਾਈ”
- ਹਰਪ੍ਰੀਤ ਸਿੰਘ ਮੋ: 09992414888, 09467040888
ਬਾਬਾ ਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ, ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰ ਜਾਣ ਲੱਗਾ। ਓ ਭਲਿਆ ਲੋਕਾ, ਜਰਾ ਰੁਕ ਕੇ ਗਲ ਸੁਣ, ਤੈਨੂੰ ਪਤਾ ਨਹੀਂ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆ ਘਰ ਹੈ, ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕਲ ਦਾ ਦਿਨ ਰੱਖ ਲਵੇ। ਗੁਰਦੇਵ ਇਹ ਗੱਲ ਸੁਣ ਘਰਦਿਆਂ ਤੇ ਹੋਰ ਲੋਹਾ ਲਾੱਖਾ ਹੋ ਗਿਆ, ਕਿਓਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ ਤੋਂ ਦੂਰ ਸੀ ਪਰ ਅਜੇ ਉਸਦੀ ਘਰਦਿਆਂ ਅਗੇ ਕੋਈ ਪੇਸ਼ ਨਹੀਂ ਸੀ ਜਾ ਰਹੀ। ਉਹ ਘਰਦਿਆਂ ਦੇ ਨਾਲ ਇਹਨਾਂ ਅਖੌਤੀ ਬਾਬਿਆਂ ਭਾਵ ਗੁਰਮਤਿ ਅਨੁਸਾਰ ਬਨਾਰਸ ਕੇ ਠਗਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ।
ਇਹ ਸੋਚਾਂ ਸੋਚਦਾ ਗੁਰਦੇਵ ਅਪਣੇ ਮਿਤੱਰ ਗੁਰਮੁਖ ਸਿੰਘ ਕੋਲ ਚਲਾ ਗਿਆ, ਜੋ ਕਿ ਆਪ ਇਹਨਾਂ ਫੋਕਟ ਕਰਮਕਾਂਡਾਂ ਤੋਂ ਦੂਰ ਸੀ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਵੀ ਦੇਹਧਾਰੀ ਨੂੰ ਨਹੀਂ ਮਨੰਦਾ ਸੀ, ਸੂਤਕ-ਪਾਤਕ, ਜਾਤ-ਪਾਤ, ਉਚ-ਨੀਚ, ਸ਼ਗਨ-ਅਪਸ਼ਗਨ, ਸਰਾਧ ਆਦਿ ਨੂੰ ਵੀ ਉਹ ਫੋਕਟ ਕਰਮਕਾਂਡ ਹੀ ਮਨੰਦਾ ਸੀ, ਅਤੇ ਹੋਰਣਾਂ ਲੋਕਾਂ ਖਾਸਕਰ ਨੌਜਵਾਨਾਂ ਨੂੰ ਵੀ ਉਹ ਅਜਿਹੇ ਉਪਦੇਸ਼ ਦਿੰਦਾ ਸੀ। ਗੁਰਦੇਵ ਸਿੰਘ ਨੇ ਸਾਰੀ ਵਾਰਤਾਂ ਅਪਣੇ ਮਿਤੱਰ ਨੂੰ ਦਸੀ ਅਤੇ ਉਸਨੇ ਅਪਣੇ ਮਾਤਾ-ਪਿਤਾ ਅਤੇ ਉਹਨਾਂ ਕਰਮਕਾਂਡੀ ਪਾਠੀਆਂ ਨੂੰ ਵੀ ਸਬਕ ਸਿਖਾਉਣ ਦੀ ਮੰਸ਼ਾ ਜਾਹਿਰ ਕੀਤੀ।
ਗੁਰਮੁਖ ਸਿੰਘ ਨੇ ਗੁਰਦੇਵ ਸਿੰਘ ਨੂੰ ਘਰਦਿਆਂ ਅਤੇ ਕਰਮਕਾਂਡੀ ਪਾਠੀਆਂ ਨੂੰ ਸਬਕ ਸਿਖਾਉਣ ਦੀ ਵਿਓਂਤ ਦਸੀ। ਜਦੋਂ ਅਗਲੇ ਦਿਨ 5 ਸਿੰਘ ਲੰਗਰ-ਪ੍ਰਸ਼ਾਦਾ ਛਕਣ ਆਏ ਤਾਂ ਗੁਰਦੇਵ ਦੇ ਮਾਪਿਆਂ ਨੇ ਉਹਨਾਂ ਦੀ ਚੰਗੀ ਆਓ-ਭਗਤ ਕੀਤੀ, ਲੰਗਰ-ਪ੍ਰਸ਼ਾਦਾ ਛਕਣ ਊਪਰਾਂਤ ਘਰਦਿਆਂ ਨੇ, ਗੁਰਦੇਵ ਦੇ ਹੱਥ ਸਭ ਪਾਠੀਆਂ ਨੂੰ ਮਾਇਆ ਦੇਣ ਲਈ ਦਿਤੀ, ਪਰ ਗੁਰਦੇਵ ਸਿੰਘ ਨੇ ਅਪਣੇ ਮਿਤੱਰ ਗੁਰਮੁਖ ਸਿੰਘ ਦੀ ਸਕੀਮ ਅਨੁਸਾਰ ਮਾਇਆ ਆਪ ਰੱਖ ਲਈ ਅਤੇ ਪਾਠੀਆਂ ਨੂੰ ਲੰਗਰ ਛਕਾ ਸਮਾਪਤੀ ਦੀ ਫਤਹਿ ਗੱਜਾ ਦਿਤੀ।
ਜਦੋਂ ਪਾਠੀਆਂ ਦੇ ਮੁੱਖੀ ਨੇ ਵੇਖਿਆ ਕਿ ਮਾਇਆ ਤਾਂ ਗੁਰਦੇਵ ਸਿੰਘ ਨੇ ਜੇਬ ਵਿਚ ਪਾ ਲਈ ਏ, ਉਸ ਨੇ ਗੁਰਦੇਵ ਸਿੰਘ ਤੋ ਮਾਇਆ ਮੰਗੀ, ਪਰ ਉਹ ਜਾਣਬੁਝ ਕੇ ਅਣਜਾਣ ਬਣਿਆ ਰਿਹਾ, ਅਖੀਰ ਜਦੋਂ ਪਾਠੀ ਸਿੰਘਾਂ ਨੂੰ ਗੁਰਦੇਵ ਸਿੰਘ ਨੇ ਮਾਇਆ ਨਾ ਦਿਤੀ ਤਾਂ ਉਹਨਾਂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿਤਾ, ਆਵਾਜ ਸੁਣ ਅੰਦਰੋ ਗੁਰਦੇਵ ਸਿੰਘ ਦੇ ਪਿਤਾ ਜੀ ਬਾਹਰ ਆ ਗਏ ਅਤੇ ਕਾਰਣ ਪੁਛਿਆ। ਇੰਨੇ ਨੂੰ ਗੁਰਦੇਵ ਸਿੰਘ ਦਾ ਮਿਤੱਰ ਗੁਰਮੁਖ ਸਿੰਘ ਵੀ ਪਹੁੰਚ ਗਿਆ, ਉਸਨੇ ਕਿਹਾ ਕਿ ਗੁਰਦੇਵ ਸਿੰਘ ਨੇ 5 ਸਿੰਘਾਂ ਨੁੰ ਲੰਗਰ-ਪ੍ਰਸ਼ਾਦਾ ਛਕਣ ਦੇ ਬਦਲੇ ਦੰਦ ਘਸਾਈ ਨਹੀਂ ਦਿਤੀ, ਇਸ ਲਈ ਇਹ ਰੋਲਾ ਪੈ ਗਿਆ ਹੈ। ਗੁਰਦੇਵ ਸਿੰਘ ਦੇ ਪਿਤਾ ਜੀ ਨੇ ਕਿਹਾ ਵੇ ਪੁਤੱਰ ਗੁਰਮੁਖ ਸਿੰਘ, ਤੇਰੇ ਜਿਹੇ ਸਮਾਜ-ਸੁਧਾਰਕਾਂ ਦੀ ਗੱਲ ਸਾਡੀ ਸਮਝ ਤੋਂ ਬਾਹਰ ਏ, ਜਰਾ ਖੁਲ ਕੇ ਸਮਝਾ।
ਬਾਪੂ ਜੀ ਗਲ ਇੰਝ ਏ ਕਿ ਤੁਸਾਂ ਨੇ ਇਹਨਾਂ 5 ਸਿੰਘਾਂ ਨੂੰ ਲੰਗਰ-ਪ੍ਰਸ਼ਾਦਾ ਛਕਾਇਆਂ ਵੇ, ਜਿਹੜੇ ਮਾਲ-ਪੁੜੇ, ਸ਼ਾਹੀ ਪਨੀਰ, ਖੀਰ ਇਹਨਾਂ ਖਾ ਕੇ ਅਪਣੇ ਢਿੱਡ ਵਿਚ ਪਚਾਇਆ ਏ ਅਤੇ ਦੰਦਾ ਨੂੰ ਘਸਾਇਆ ਵੇ, ਇਹ ਉਸ ਬਦਲੇ ਦੰਦ ਘਸਾਈ (ਮਾਇਆ) ਮੰਗਦੇ ਨੇ ਜੋ ਕਿ ਇਹਨਾਂ ਬਨਾਰਸੀ ਠਗਾਂ ਦਾ ਹੱਕ ਬਣਦਾ ਏ। ਇਹ ਗੱਲ ਸੁਣ ਗੁਰਦੇਵ ਸਿੰਘ ਦੇ ਪਿਤਾ ਜੀ ਨੇ 5 ਸਿੰਘਾਂ ਨੂੰ ਲਾਹਣਤਾਂ ਪਾਈਆਂ। ਇਹ ਸ਼ਬਦ ਸੁਣ ਪੰਜੇ ਸਿੰਘ ਪਾਣੀ-ਪਾਣੀ ਹੋ ਗਏ ਅਤੇ ਸ਼ਰਮ ਨਾਲ ਸਿਰ ਝੁਕਾ ਲਿਆ। ਗੁਰਮੁਖ ਸਿੰਘ ਨੇ ਫਿਰ ਟਕੋਰ ਮਾਰੀ ਤੇ ਭਗਤ ਕਬੀਰ ਜੀ ਦੇ ਸ਼ਬਦ ਵਿੱਚੋਂ ਸਮਝਾਂਦੇ ਹੋਇ ਕਿਹਾ ਕਿ " ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਈ ", ਭਾਵ ਜੀਂਉਦੇ ਹੋਇ ਤੁਸੀਂ ਅਪਣੇ ਵਡੇ-ਵਡੇਰਿਆਂ ਦੀ ਪਰਵਾਹ ਨਹੀਂ ਕਰਦੇ, ਨਾਂ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ, ਅਤੇ ਲੋਕ ਵਿਖਾਵੇ ਲਈ ਤੁਸੀਂ ਸਰਾਧ ਕਰ, ਉਨ੍ਹਾਂ ਨਮਿੱਤ ਪਕਵਾਨ ਖਵਾਂਦੇ ਹੋ। ਸੋ, ਹੇ ਭਾਈ, ਇਹਨਾਂ ਕਰਮਕਾਂਡਾਂ ਨੂੰ ਛਡੋ ਅਤੇ ਗੁਰਮਤ ਅਨੁਸਾਰੀ ਜੀਵਨ ਜੀਓ। ਇਹ ਵਾਰਤਾ ਸੁਣ ਸਭ ਨੇ ਪਰਮਾਤਮਾ ਅੱਗੇ ਭਵਿੱਖ ਵਿੱਚ ਅਜਿਹੇ ਕਰਮਕਾਂਡਾਂ ਤੋਂ ਛੁਟਕਾਰਾ ਪਾਉਣ ਦੀ ਅਰਦਾਸ ਕੀਤੀ।


11/10/15)
ਹਜ਼ਾਰਾ ਸਿੰਘ

ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿੱਤੇ ਜਾਣ ਦੀ ਹਕੀਕਤ
ਹਜ਼ਾਰਾ ਸਿੰਘ
ਮਿਸੀਸਾਗਾ, ਕੈਨੇਡਾ
ਫੋਨ: 905-795-3428

ਸਰਕਾਰ ਵਲੋਂ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿਤੇ ਜਾਣ ਦਾ ਮਾਮਲਾ ਆਜ਼ਾਦੀ ਸਮੇਂ ਤੋਂ ਹੀ ਸਿੱਖ ਹਲਕਿਆਂ ਵਿਚ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਰਿਹਾ ਹੈ ਅਤੇ ਆਮ ਸਿੱਖ ਇਸ ਮਾਮਲੇ ‘ਤੇ ਭਾਵੁਕ ਵੀ ਹਨ। ਇਸ ਮਾਮਲੇ ਨੂੰ ਛੇੜ ਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਲਾਭ ਉਠਾਉਣ ਦੀ ਸਿਆਸਤਦਾਨਾਂ ਅਤੇ ਵਿਚਾਰਵਾਨਾਂ ਵਲੋਂ ਕੋਸ਼ਿਸ਼ ਵੀ ਹੁੰਦੀ ਰਹੀ ਹੈ। ਸੰਵੇਦਨਸ਼ੀਲ ਮੁੱਦਾ ਹੋਣ ਕਰਕੇ ਆਮ ਵਿਦਵਾਨਾਂ ਨੇ ਇਸ ਬਾਰੇ ਸਹੀ ਤੱਥ ਪਤਾ ਲਾਉਣ ਦੀ ਕੋਸ਼ਿਸ਼ ਤੋਂ ਵੀ ਕਿਨਾਰਾ ਹੀ ਕਰੀ ਰਖਿਆ ਹੈ।

ਦੇਸ਼ ਵਿਦੇਸ਼ ਦੇ ਸਿੱਖ ਆਗੂਆਂ ਨੇ ਆਪਣੀਆਂ ਤਕਰੀਰਾਂ ਕਰਾਰੀਆਂ ਕਰਨ ਲਈ ਜਿਸ ਕਥਨ ਦੀ ਸਭ ਤੋਂ ਜ਼ਿਆਦਾ ਦੁਰਵਰਤੋਂ ਕੀਤੀ, ਉਹ ਹੈ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿੱਤੇ ਜਾਣ ਵਾਲਾ ਕਥਨ। ਇਸ ਕਥਨ ਦੀ ਬੇਦਰੇਗ ਵਰਤੋਂ ਕਰਨ ਵਾਲਿਆਂ ਵਿਚ ਹਰ ਵੰਨਗੀ ਦੇ ਅਕਾਲੀ, ਖਾੜਕੂ ਆਗੂ, ਸਿੱਖ ਬੁੱਧੀਜੀਵੀ, ਕਥਾਕਾਰ, ਸਿੱਖਾਂ ਨੂੰ ਸੇਧ ਦੇਣ ਵਾਲੇ ਲੇਖਕ, ਸਿੱਖ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਕਾਰਕੁਨ ਆਦਿ ਸਭ ਸ਼ਾਮਲ ਹਨ। ਇਸ ਕਥਨ ਨੂੰ ਸਿੱਖ ਮਾਨਸਿਕਤਾ ਵਿਚ ਇਕ ਇਤਿਹਾਸਕ ਪਰਮ ਸੱਚ ਵਜੋਂ ਉਤਾਰ ਦਿੱਤਾ ਗਿਆ ਹੈ। ਇਹ ਨੁਕਤਾ ਆਮ ਸਿੱਖਾਂ ਨੂੰ ਜਜ਼ਬਾਤੀ ਕਰਨ ਲਈ ਬੜਾ ਹੀ ਕਾਰਗਰ ਸਾਬਿਤ ਹੋਇਆ ਹੈ। ਇਸੇ ਕਰਕੇ ਇਸ ਨੁਕਤੇ ‘ਤੇ ਲਹਿਰਾਂ ਖੜ੍ਹੀਆਂ ਕਰਨ ਦੇ ਯਤਨ ਹੋਏ, ਸਿਆਸਤ ਚਮਕਾਉਣ ਅਤੇ ਚਲਦੀ ਰਖਣ ਲਈ ਇਸ ਦਾ ਇਸਤੇਮਾਲ ਕੀਤਾ ਗਿਆ, ਸਿੱਖਸ ਫਾਰ ਜਸਟਿਸ ਦੇ ਕਾਰਕੁਨ ਇਸ ਨੁਕਤੇ ਨੂੰ ਸੰਯੁਕਤ ਰਾਸ਼ਟਰ ਸੰਸਥਾ ਵਿਚ ਸਿੱਖਾਂ ਦੀ ਨਸਲਕੁਸ਼ੀ ਪ੍ਰਵਾਨ ਕਰਵਾਉਣ ਲਈ ਵਰਤਣ ਦੇ ਆਹਰ ਵਿਚ ਰਹੇ ਹਨ ਅਤੇ ਸਿੱਖ ਸਕਾਲਰ ਇਸ ਨੁਕਤੇ ਨੂੰ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਥੀਸਿਜ਼ ਬਣਾਉਣ ਲਈ ਠੁਮਣੇ ਵਜੋਂ ਵਰਤਦੇ ਆ ਰਹੇ ਹਨ। ਭਾਵੇਂ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿੱਤੇ ਜਾਣ ਵਾਲਾ ਕਥਨ ਇਤਿਹਾਸਕ ਤੱਥ ਨਹੀਂ ਹੈ ਫਿਰ ਵੀ ਇਸ ਮੁੱਦੇ ਵਿਚੋਂ ਜਿੰਨਾਂ ਚਿਰ ਕੋਈ ਨਾ ਕੋਈ ਸੁਆਰਥ ਨਿਕਲਦਾ ਹੈ ਉਨਾ ਚਿਰ ਇਸ ਨੂੰ ਕੋਈ ਵੀ ਛਡਦਾ ਨਜ਼ਰ ਨਹੀਂ ਆਉਂਦਾ। ਵੈਸੇ ਜੇਕਰ ਇਸ ਮੁੱਦੇ ਵਿਚੋਂ ਕੋਈ ਰਸ ਨਾ ਨਿਕਲਦਾ ਹੁੰਦਾ ਤਾਂ ਸਿੱਖ ਆਗੂਆਂ ਨੇ ‘ਵਾਰਿਸਸ਼ਾਹ ਨਾ ਇਸ ਤੇ ਰਸ ਮਿੱਠਾ, ਇਹ ਕਾਠੇ ਕਮਾਦ ਦੀ ਗੱਠ ਹੈ ਨੀ ‘ ਆਖ ਇਸ ਨੂੰ ਕਦੋਂ ਦਾ ਛੱਡ ਦੇਣਾ ਸੀ ਪਰ ਸਿੱਖ ਆਗੂਆਂ ਅਤੇ ਲਿਖਾਰੀਆਂ ਨੇ ਇਸ ਕਥਨ ਨੂੰ ਵਾਰ ਵਾਰ ਦੋਹਰਾ ਕੇ ਸਿੱਖ ਮਾਨਸਿਕਤਾ ਦਾ ਇੱਕ ਹਿੱਸਾ ਬਣਾ ਦਿੱਤਾ ਹੈ। ਉਂਜ ਤਾਂ ਇਸ ਕਥਨ ਦੀ ਦੁਰਵਰਤੋਂ ਕਾਫੀ ਲੰਬੇ ਸਮੇ ਤੋਂ ਕੀਤੀ ਜਾ ਰਹੀ ਹੈ ਪਰ 10 ਅਕਤੂਬਰ ਦੇ ਆਸ ਪਾਸ ਇਸ ਨੁਕਤੇ ਬਾਰੇ ਕਈ ਕੁੱਝ ਪੜ੍ਹਨ-ਸੁਣਨ ਨੂੰ ਮਿਲਦਾ ਹੈ। ਪਿਛਲੇ ਸਮੇਂ ਵਿਚ ਇਸ ਕਥਨ ਨੂੰ ਗੁਜਰਾਤ ਵਿਚ ਸਰਦਾਰ ਵਲਭ ਭਾਈ ਪਟੇਲ ਦੇ ਲੱਗਣ ਵਾਲੇ ਬੁਤ ਦਾ ਵਿਰੋਧ ਕਰਨ ਲਈ ਵਰਤਿਆ ਗਿਆ। ਬੁੱਤ ਦਾ ਵਿਰੋਧ ਕਰਨ ਵਾਲੇ ਸਿੱਖ ਬੁਧੀਜੀਵੀ ਦੋਸ਼ ਲਾ ਰਹੇ ਹਨ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਦਾ ਜ਼ਿੰਮੇਵਾਰ ਸਮੇਂ ਦਾ ਗ੍ਰਹਿ ਮੰਤਰੀ ਸਰਦਾਰ ਪਟੇਲ ਹੀ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖ ਬੁੱਧੀਜੀਵੀ ਅਜੇ ਤੱਕ ਇਹ ਵੀ ਤੈਅ ਨਹੀਂ ਕਰ ਸਕੇ ਕਿ ਇਹ ਅਖਾਉਤੀ ਸਰਕੂਲਰ ਭਾਰਤ ਸਰਕਾਰ ਨੇ ਜਾਰੀ ਕੀਤਾ ਸੀ ਜਾਂ ਪੰਜਾਬ ਸਰਕਾਰ ਨੇ। ਇਸ ਕਥਨ ਦੀ ਅਸਲੀਅਤ ਜਾਨਣ ਲਈ ਜਦ ਕੁਝ ਲਿਖਾਰੀਆਂ ਦੀਆਂ ਲਿਖਤਾਂ ਖੰਘਾਲੀਆਂ ਗਈਆਂ ਤਾਂ ਜੋ ਕੁਝ ਸਾਹਮਣੇ ਆਇਆ, ਆਓ ਵੇਖੀਏ ਕਿ ਉਹ ਕੀ ਹੈ?
9 ਅਤੇ 10 ਅਕਤੂਬਰ 2012 ਨੂੰ ਪੰਜਾਬ ਤੋਂ ਛਪਣ ਵਾਲੀਆਂ ਅਖ਼ਬਾਰਾਂ ‘ਸਪੋਕਸਮੈਨ’ ਅਤੇ ‘ਪਹਿਰੇਦਾਰ’ ਵਿਚ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿਤੇ ਜਾਣ ਵਾਲਾ ਕਥਨ ਪੜ੍ਹਨ ਨੂੰ ਮਿਲਿਆ। ਸਪੋਕਸਮੈਨ ਵਿਚ ਸਫਾ ਸੱਤ ਉਪਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਲਿਖਿਆ, “ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਾਰੀ ਕੀਤਾ ਕਿ ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹਨ ਅਤੇ ਸੂਬੇ ਦੇ ਇਨਸਾਫ ਪਸੰਦ ਹਿੰਦੂਆਂ ਵਾਸਤੇ ਖਤਰਾ ਹਨ। ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ (ਸਿੱਖਾਂ) ਖਿਲਾਫ ਖਾਸ ਕਦਮ ਉਠਾਉਣੇ ਚਾਹੀਦੇ ਹਨ।” ਇਸ ਤੋਂ ਅਗੇ ਉਹ ਲਿਖਦੇ ਹਨ, “ਸ਼ਰਮਨਾਕ ਗੱਲ ਇਹ ਸੀ ਕਿ ਇਹ ਸਰਕੂਲਰ ਜਾਰੀ ਕਰਨ ਵੇਲੇ ਪੰਜਾਬ ਦਾ ਗ੍ਰਹਿ ਮੰਤਰੀ ਸਵਰਨ ਸਿੰਘ (ਸ਼ੰਕਰ, ਜਲੰਧਰ) ਸੀ ਤੇ ਅਜਿਹੇ ਸਰਕੂਲਰ ਗ੍ਰਹਿ ਮੰਤਰਾਲਾ ਹੀ ਤਿਆਰ ਕਰਕੇ ਗਵਰਨਰ ਵਲੋਂ ਜਾਰੀ ਕਰਵਾਉਂਦਾ ਹੁੰਦਾ ਹੈ।”
ਇਸੇ ਸਰਕੂਲਰ ਬਾਰੇ 10 ਅਕਤੂਬਰ 2012 ਨੂੰ ਛਪੇ ਅਖ਼ਬਾਰ ‘ਪਹਿਰੇਦਾਰ’ ਦੇ ਸੰਪਾਦਕ ਸ਼ ਜਸਪਾਲ ਸਿੰਘ ਨੇ ਆਪਣੇ ਸੰਪਾਦਕੀ ਵਿਚ ਲਿਖਿਆ, “10 ਅਕਤੂਬਰ 1947 ਨੂੰ ਭਾਰਤ ਸਰਕਾਰ ਨੇ ਆਪਣੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਗਸ਼ਤੀ ਗੁਪਤ ਪੱਤਰ ਜਾਰੀ ਕੀਤਾ ਸੀ। ਇਸ ਨੀਤੀ ਪੱਤਰ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਸੀ, “ਸਮੁੱਚੇ ਤੌਰ ‘ਤੇ ਸਿੱਖ ਜਮਾਂਦਰੂ ਫ਼ਸਾਦੀ ਅਤੇ ਜ਼ਰਾਇਮ ਪੇਸ਼ਾ ਲੋਕ ਹਨ। ਡਿਪਟੀ ਕਮਿਸ਼ਨਰ ਇਨ੍ਹਾਂ ਵਿਰੁਧ ਵਿਸ਼ੇਸ਼ ਸਾਧਨ ਅਪਨਾਉਣ।”
ਹੁਣ ਠੀਕ ਕਿਸ ਨੂੰ ਮੰਨੀਏ? ਡਾ: ਦਿਲਗੀਰ ਅਨੁਸਾਰ ਇਹ ਸਰਕੂਲਰ ਪੰਜਾਬ ਦੇ ਗ੍ਰਹਿ ਮੰਤਰੀ ਸਵਰਨ ਸਿੰਘ ਨੇ ਗਵਰਨਰ ਵਲੋਂ ਜਾਰੀ ਕਰਵਾਇਆ ਸੀ। ਪਰ ‘ਪਹਿਰੇਦਾਰ’ ਦੇ ਸੰਪਾਦਕ ਦੀ ਮੰਨੀਏ ਤਾਂ ਇਸ ਅਖਾਉਤੀ ਸਰਕੂਲਰ ਨੂੰ ਜਾਰੀ ਕਰਨ ਵਾਲੀ ਧਿਰ ਭਾਰਤ ਸਰਕਾਰ ਹੈ। ਸਾਬਤ ਹੁੰਦਾ ਹੈ ਕਿ ਹੈ ਕਿ ਸਿੱਖ ਬੁਧੀਜੀਵੀ ਅਜੇ ਇਹ ਰਾਏ ਵੀ ਨਹੀਂ ਬਣਾ ਸਕੇ ਕਿ ਇਸ ਸਰਕੂਲਰ ਦੇ ਦੋਸ਼ ਦਾ ਭਾਂਡਾ ਆਖਿਰ ਕਿਸ ਦੇ ਸਿਰ ਭੰਨਿਆ ਜਾਏ? ਹੋਰ ਹੈਰਾਨੀ ਦੀ ਗੱਲ ਹੈ ਕਿ ਆਪਣੇ ਜਨਮ ਤੋਂ ਬਾਰਾਂ ਦਿਨ ਪਹਿਲਾਂ ਜਾਰੀ ਹੋਏ ਇਸ ਸਰਕੂਲਰ ਬਾਰੇ ਡਾ: ਦਿਲਗੀਰ ਆਪਣੀਆਂ ਪਹਿਲੀਆਂ ਲਿਖਤਾਂ (ਦਾ ਸਿੱਖ ਰੈਫਰਂੈਸ ਬੁੱਕ, ਪੰਨਾ 681 ਸਮੇਤ) ਵਿਚ ਤਾਂ ਇਹ ਲਿਖਦੇ ਰਹੇ ਕਿ 10 ਅਕਤੂਬਰ 1947 ਨੂੰ ਸਿੱਖਾਂ ਨੂੰ ‘ਲਾਅਲੈਸ ਪੀਪਲ’ ਐਲਾਨਿਆ ਗਿਆ ਸੀ ਪਰ ਕੁਝ ਸਮੇਂ ਤੋਂ ਇਨ੍ਹਾਂ ਵੀ ਪ੍ਰਚਲਿਤ ਧਾਰਨਾ ਵਾਂਗ ਲਫਜ਼ ‘ਜ਼ਰਾਇਮ ਪੇਸ਼ਾ’ ਵਰਤਣਾ ਸ਼ੁਰੂ ਕਰ ਦਿਤਾ ਹੈ। ‘ਲਾਅ ਲੈਸ ਪੀਪਲ’ ਹੋਣ ਅਤੇ ‘ਜ਼ਰਾਇਮ ਪੇਸ਼ਾ’ ਹੋਣ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਇਨ੍ਹਾਂ ਬੁਧੀਜੀਵੀਆਂ ਤੋਂ ਬਿਨਾਂ ਇਤਿਹਾਸਕਾਰ ਸ਼ ਗੁਰਦਰਸ਼ਨ ਢਿੱਲੋਂ ਨੇ ਆਪਣੀ ਕਿਤਾਬ ‘ਇੰਡੀਆ ਕਮਿੱਟਸ ਸੂਅਸਾਈਡ’ ਦੇ ਪੰਨਾ 11 ‘ਤੇ ਲਿਖਿਆ, “ਵਿਦਾਊਟ ਰੈਫਰੈਂਸ ਟੂ ਦਾ ਲਾਅ ਆਫ ਦਾ ਲੈਂਡ ਦਾ ਸਿੱਖਸ ਇਨ ਜਨਰਲ ਐਂਡ ਮਾਈਗਰੈਂਟ ਸਿੱਖਸ ਇਨ ਪਰਟੀਕੁਲਰ, ਮੱਸਟ ਬੀ ਟਰੀਟਡ ਐਜ਼ ਏ ਕ੍ਰਿਮੀਨਲ ਟਰਾਈਬ।” ਇਸੇ ਰੀਤ ਨੂੰ ਅਗ੍ਹਾਂ ਤੋਰਦਿਆਂ ਸਿੱਖ ਵਿਚਾਰ ਮੰਚ ਵਾਲੇ ਐਡਵੋਕੇਟ ਸ਼ ਬਲਬੀਰ ਸਿੰਘ ਸੂਚ ਨੇ ਆਪਣੀ ਕਿਤਾਬ ‘ਸਮੇ ਦਾ ਸੱਚ’ ਦੇ ਸਫਾ 13 ਉਪਰ ਲਿਖਿਆ, “ਵਲਭ ਭਾਈ ਪਟੇਲ ਦੀ ਹਦਾਇਤ ਉਤੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਡਿਪਟੀ ਕਮਿਸ਼ਨਰਾਂ ਨੂੰ ਗੁਪਤ ਚਿੱਠੀ ਲਿਖੀ ਕਿ ਸਿੱਖ ਸਮੁੱਚੇ ਤੌਰ ‘ਤੇ ਜਮਾਂਦਰੂ ਫ਼ਸਾਦੀ ਤੇ ਜ਼ਰਾਇਮ ਪੇਸ਼ਾ ਹਨ ਅਤੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਬਣੇ ਹੋਏ ਹਨ। ਇਨ੍ਹਾਂ ਦੀਆਂ ਪ੍ਰਬਲ ਰੁਚੀਆਂ ਹਨ, ਇਸਤਰੀ ਹਰਨ ਅਤੇ ਲੁੱਟਮਾਰ। ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਵਿਰੁਧ ਵਿਸ਼ੇਸ਼ ਤਰੀਕੇ ਵਰਤਣੇ ਚਾਹੀਦੇ ਹਨ।”
ਵਲਭ ਭਾਈ ਪਟੇਲ ਦੇ ਬੁੱਤ ਵਾਲੇ ਮੁੱਦੇ ਉਪਰ ਲਿਖਦਿਆਂ ਸ਼ ਗੁਰਤੇਜ ਸਿੰਘ ਸਾਬਕਾ ਆਈ ਏ ਐਸ ਨੇ ਵੀ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦੇਣ ਵਾਲੇ ਕਥਨ ਨੂੰ ਸਿਰਦਾਰ ਕਪੂਰ ਸਿੰਘ ਦਾ ਹਵਾਲਾ ਦੇ ਕੇ 16 ਫਰਵਰੀ, 2014 ਦੇ ‘ਪਹਿਰੇਦਾਰ’ ਅਖਬਾਰ ਵਿਚ ਛਪੀ ਆਪਣੀ ਲਿਖਤ ਦਾ ਹਿੱਸਾ ਇਉਂ ਬਣਾਇਆ ਹੈ, “ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੂੰ ਇਕ ਗਸ਼ਤੀ ਪੱਤਰ ਲਿਖ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਸੀ।”
ਇਹ ਸਨ ਕੁਝ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ‘ਸਿੱਖਾਂ ਨੂੰ ਜ਼ਰਾਇਮ ਪੇਸ਼ਾ’ ਕਰਾਰ ਦਿਤੇ ਵਾਲੇ ਕਥਨ ਦੇ ਵਖ ਵਖ ਰੂਪ। ਇਨ੍ਹਾਂ ਲਿਖਾਰੀਆਂ ਨੇ ਆਪਣੀ ਲਿਖਤ ਦੀ ਲੋੜ ਅਨੁਸਾਰ ਇਸ ਅਖਾਉਤੀ ਸਰਕੂਲਰ ਦਾ ਜਿੰਮਾ ਭਾਰਤ ਸਰਕਾਰ, ਕੇਂਦਰੀ ਗ੍ਰਹਿ ਮੰਤਰੀ ਪਟੇਲ, ਗਵਰਨਰ ਚੰਦੂ ਲਾਲ ਜਾਂ ਪੰਜਾਬ ਦੇ ਗ੍ਰਹਿ ਮੰਤਰੀ ਸਵਰਨ ਸਿੰਘ ‘ਤੇ ਸੁੱਟ ਕੇ ਆਪਣੀ ਦਲੀਲ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਅਨੁਸਾਰ ਇਸ ਦਾ ਆਧਾਰ ਸਿਰਦਾਰ ਕਪੂਰ ਸਿੰਘ ਦੀ ਲਿਖਤ ‘ਸਾਚੀ ਸਾਖੀ’ ਹੈ। ਆਓ, ਵੇਖੀਏ ਸਿਰਦਾਰ ਕਪੂਰ ਸਿੰਘ ਇਸ ਵਿਸ਼ੇ ਬਾਰੇ ਅਸਲ ਰੂਪ ਵਿਚ ਕੀ ਲਿਖਦੇ ਹਨ।
ਸਿਰਦਾਰ ਕਪੂਰ ਸਿੰਘ ਦੀ ਜਿਸ ਲਿਖਤ ਨੂੰ ਆਧਾਰ ਬਣਾ ਕੇ ਡਾ: ਦਿਲਗੀਰ ਅਤੇ ਦੂਸਰੇ ਲਿਖਾਰੀਆਂ ਨੇ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿਤੇ ਜਾਣ ਦੇ ਕਥਨ ਨੂੰ ਅਸਮਾਨੀ ਚਾੜ੍ਹ ਛੱਡਿਆ ਹੈ, ਉਸ ਲਿਖਤ ਵਿਚ ਵੀ ਸਿਰਦਾਰ ਕਪੂਰ ਸਿੰਘ ਨੇ ‘ਜ਼ਰਾਇਮ ਪੇਸ਼ਾ’ ਲਫਜ਼ ਦੀ ਵਰਤੋਂ ਨਹੀਂ ਕੀਤੀ। ਆਕਾਸ਼ ਨੂੰ ਚਾੜ੍ਹੇ ਗਏ ਇਸ ਕਥਨ ਦਾ ਮੁਢ ਸਿਰਦਾਰ ਕਪੂਰ ਸਿੰਘ ਦੀ 1972 ਵਿਚ ਛਪੀ ਕਿਤਾਬ ‘ਸਾਚੀ ਸਾਖੀ'(ਸਫਾ 107-108) ਦੇ ਇਨ੍ਹਾਂ ਲਫਜ਼ਾਂ ਤੋਂ ਬੱਝਿਆ ਸੀ, “10 ਅਕਤੂਬਰ 1947 ਨੂੰ ਸਰਕਾਰੀ ਨੀਤੀ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਇੱਕ ਗੁਪਤ ਪੱਤਰ ਮਿਲਿਆ ਜਿਸ ਵਿਚ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਕਿ ਸਿੱਖ ਸਮੁੱਚੇ ਤੌਰ ‘ਤੇ ਜਮਾਂਦਰੂ ਫਸਾਦੀ ਲੋਕ ਹਨ ਤੇ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਵੰਗਾਰ ਬਣੇ ਹੋਏ ਹਨ। ਡਿਪਟੀ ਕਮਿਸ਼ਨਰ ਇਨ੍ਹਾਂ ਵਿਰੁਧ ਵਿਸ਼ੇਸ਼ ਸਾਧਨ ਅਪਣਾਉਣ।…ਸਿੱਖਾਂ ਨੂੰ ਲਾ-ਕਾਨੂੰਨੀ ਦੇ ਰਾਹ ਪਾਉਣ ਵਾਲੀਆਂ ਉਨ੍ਹਾਂ ਦੀਆਂ ਉਹ ਪ੍ਰਬਲ ਰੁਚੀਆਂ ਹਨ ਜਿਨ੍ਹਾਂ ਦਾ ਝੁਕਾ ਔਰਤ ਅਤੇ ਲੁਟ-ਮਾਰ ਵਲ ਹੈ।” ਸਿਰਦਾਰ ਕਪੂਰ ਸਿੰਘ ਅਗੇ ਲਿਖਦੇ ਹਨ, “ਜਦੋਂ ਮੈਂ ਇਸ ਨੀਤੀ ਦਾ ਵਿਰੋਧ ਕਰਦਿਆਂ ਉਤਰ ਲਿਖਿਆ ਤਾਂ ਸਰਕਾਰ ਨੇ ਮੇਰੀ ਚਿੱਠੀ ਦਾ ਕੋਈ ਉਤਰ ਨਾ ਦਿਤਾ।” ਅੱਗੇ ਉਹ ਬੜੀ ਅਹਿਮ ਗੱਲ ਲਿਖਦੇ ਹਨ, “10 ਅਕਤੂਬਰ 1947 ਦੇ ਨੀਤੀ ਪੱਤਰ ਸਬੰਧੀ ਛੇਤੀ ਅਫਵਾਹ ਉਡ ਗਈ ਕਿ ਇਹ ਪੱਤਰ ਗ੍ਰਹਿ ਸਕੱਤਰ ਨੇ ਰਾਜਪਾਲ ਦੀ ਸਿੱਧੀ ਆਗਿਆ ਅਨੁਸਾਰ ਭੇਜਿਆ ਹੈ। ਗ੍ਰਹਿ ਮੰਤਰੀ (ਸ਼ ਸਵਰਨ ਸਿੰਘ ਵਲ ਇਸ਼ਾਰਾ) ਜੋ ਕਿ ਸਿੱਖ ਸੀ, ਨੂੰ ਵੀ ਇਸ ਦਾ ਕੋਈ ਇਲਮ ਨਹੀਂ। ਮੰਤਰੀ ਮੰਡਲ ਵਿਚ ਵੀ ਇਸ ਬਾਰੇ ਉਕਾ ਕੋਈ ਫੈਸਲਾ ਨਹੀਂ ਸੀ ਕੀਤਾ ਗਿਆ। ਥੋੜ੍ਹੇ ਮਹੀਨਿਆਂ ਦੇ ਅੰਦਰ ਹੀ ਸਿੱਖ ਗ੍ਰਹਿ ਸਕੱਤਰ (ਨਾਂ ਨਹੀਂ ਲਿਖਿਆ) ਨੂੰ ਬਦਲ ਕੇ ਇਕ ਹਿੰਦੂ ਗ੍ਰਹਿ ਸਕੱਤਰ ਲਾ ਦਿਤਾ ਗਇਆ।” ਉਨ੍ਹਾਂ ਦੀ ਇਸ ਲਿਖਤ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਇਹ ਸਰਕੂਲਰ ਜਾਰੀ ਕਰਨ ਵਾਲਾ ਅਫ਼ਸਰ ਵੀ ਸਿੱਖ ਸੀ। ਕੀ ਸਰਕਾਰ ਐਨੀ ਹੀ ਭੋਲੀ ਸੀ ਕਿ ਸਿੱਖਾਂ ਖਿਲਾਫ ਇਕ ਸਿੱਖ ਕੋਲੋਂ ਹੀ ਸਰਕਾਰੀ ਨੀਤੀ ਦਾ ਗੁਪਤ ਪੱਤਰ ਜਾਰੀ ਕਰਵਾਇਆ? ਫਿਰ ਉਨ੍ਹਾਂ ਉਸ ਸਕੱਤਰ ਨੂੰ ਕਈ ਮਹੀਨੇ ਉਸ ਅਹਿਮ ਅਹੁਦੇ ਉਪਰ ਬਿਠਾਈ ਰਖਿਆ। ਜੇ ਸਰਕਾਰ ਨੇ ਸਿੱਖਾਂ ਖਿਲਾਫ ਕੋਈ ਗੁਪਤ ਹੁਕਮ ਜਾਰੀ ਕਰਨਾ ਹੀ ਸੀ ਤਾਂ ਸਰਕਾਰ ਸਿੱਖ ਸਕੱਤਰ ਦੀ ਥਾਂ ਕੋਈ ਹਿੰਦੂ ਅਫਸਰ ਵੀ ਲਾ ਸਕਦੀ ਸੀ। ਇਸ ਤੋਂ ਅਗੇ, ਜੇ ਇਸ ਪੱਤਰ ਦਾ ਸਮੇਂ ਦੇ ਗ੍ਰਹਿ ਮੰਤਰੀ ਸ਼ ਸਵਰਨ ਸਿੰਘ ਨੂੰ ਕੋਈ ਇਲਮ ਨਹੀਂ, ਮੰਤਰੀ ਮੰਡਲ ਨੂੰ ਕੋਈ ਇਲਮ ਨਹੀਂ, ਮੰਤਰੀ ਮੰਡਲ ਵਿਚ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ ਤਾਂ ਇਸ ਅਖਾਉਤੀ ਸਰਕੂਲਰ ਦੀ ਅਹਿਮੀਅਤ ਕੀ ਰਹਿ ਜਾਂਦੀ ਹੈ? ਜਿਸ ਸਰਕੂਲਰ ਨੂੰ ਡਾ: ਦਿਲਗੀਰ ਪੰਜਾਬ ਦੇ ਗਵਰਨਰ ਸਿਰ ਅਤੇ ਹੋਰ ਵਿਦਵਾਨ ਭਾਰਤ ਸਰਕਾਰ ਸਿਰ ਮੜ੍ਹਦੇ ਹਨ, ਉਸ ਬਾਰੇ ਸਿਰਦਾਰ ਕਪੂਰ ਸਿੰਘ ਕਹਿੰਦੇ ਹਨ ਕਿ ਛੇਤੀ ਇਹ ਅਫਵਾਹ ਉਡ ਗਈ ਸੀ ਕਿ ਇਹ ਨੀਤੀ ਪੱਤਰ ਗਵਰਨਰ ਦੀ ਆਗਿਆ ਅਨੁਸਾਰ ਸਿੱਖ ਗ੍ਰਹਿ ਸਕੱਤਰ ਤੋਂ ਜਾਰੀ ਕਰਵਾਇਆ ਗਿਆ ਪਰ ਉਨ੍ਹਾਂ ਇਹ ਨਹੀਂ ਦਸਿਆ ਕਿ ਇਹ ਅਫਵਾਹ ਉਡਾਉਣ ਵਾਲਾ ਕੌਣ ਸੀ? ਸਿਰਦਾਰ ਕਪੂਰ ਸਿੰਘ ਨੇ ਨਾ ਤਾਂ ਇਸ ਅਫਵਾਹ ਦੀ ਪੁਸ਼ਟੀ ਕਰਨੀ ਜ਼ਰੂਰੀ ਸਮਝੀ ਅਤੇ ਨਾ ਹੀ ਇਸ ਅਹਿਮ ਪੱਤਰ ਦੀ ਨਕਲ ਸਾਂਭ ਕੇ ਰੱਖੀ। ਕਿੰਨਾ ਕੁ ਔਖਾ ਕੰਮ ਸੀ ਇਹ, ਜਿਸ ਸਿੱਖ ਸਕੱਤਰ ਨੇ ਇਹ ਗੁਪਤ ਹੁਕਮ ਭੇਜਿਆ ਸੀ, ਉਸ ਤੋਂ ਹੀ ਪੁਛਿਆ ਜਾ ਸਕਦਾ ਸੀ ਅਤੇ ਸਿਰਦਾਰ ਸਾਹਿਬ ਦੇ ਡੀ ਸੀ ਦਫਤਰ ਵਿਚ ਜਿਥੇ ਰੋਜ਼ ਸੈਂਕੜੇ ਦਸਤਾਵੇਜ਼ਾਂ ਦੀਆਂ ਨਕਲਾਂ ਤਿਆਰ ਹੁੰਦੀਆਂ ਸਨ, ਉਥੇ ਇਸ ਨੀਤੀ ਪੱਤਰ ਦੀ ਨਕਲ ਵੀ ਤਿਆਰ ਕਰਵਾਈ ਜਾ ਸਕਦੀ ਸੀ। ਸਿਰਦਾਰ ਸਾਹਿਬ ਇਸ ਸਰਕੂਲਰ ਦੀ ਹੋਂਦ ਸਾਬਤ ਕਰਨ ਦੀ ਥਾਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਰਕਾਰ ਨੇ ਪਹਿਲਾਂ ਤਾਂ ਚੁਪਕੇ ਜਿਹੇ ਸਿੱਖਾਂ ਖਿਲਾਫ ਬੜਾ ਹੀ ਖਤਰਨਾਕ ਨੀਤੀ ਪੱਤਰ ਜਾਰੀ ਕਰ ਦਿਤਾ ਪਰ ਜਦ ਉਨ੍ਹਾਂ ਕਰੜਾ ਵਿਰੋਧ ਕੀਤਾ ਤਾਂ ਗ੍ਰਹਿ ਮੰਤਰੀ ਸਮੇਤ ਸਾਰਾ ਮੰਤਰੀ ਮੰਡਲ ਹੀ ਇਸ ਤੋਂ ਮੁੱਕਰ ਗਿਆ। ਗੌਰਤਲਬ ਗੱਲ ਇਹ ਹੈ ਕਿ ਉਸ ਸਮੇਂ ਇਕ ਹੋਰ ਸਿੱਖ ਡਿਪਟੀ ਕਮਿਸ਼ਨਰ ਤੋਂ ਬਿਨਾ ਪੁਲੀਸ ਅਤੇ ਦੂਸਰੇ ਵਿਭਾਗਾਂ ਵਿਚ ਵੀ ਕਈ ਸਿੱਖ ਅਫਸਰ ਤਾਇਨਾਤ ਸਨ। ਜੇ ਇਹ ਪੱਤਰ ਜਾਰੀ ਹੋ ਗਿਆ ਸੀ ਤਾਂ ਉਨ੍ਹਾਂ ਅਫਸਰਾਂ ਕੋਲ ਵੀ ਗਿਆ ਹੋਏਗਾ। ਕੀ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਹ ਪੱਤਰ ਸਿੱਖ ਵਿਰੋਧੀ ਨਹੀਂ ਜਾਪਿਆ? ਕੀ ਉਨ੍ਹਾਂ ਸਾਰੇ ਸਿੱਖ ਅਫਸਰਾਂ ਵਿਚੋਂ ਕੇਵਲ ਸਿਰਦਾਰ ਕਪੂਰ ਸਿੰਘ ਹੀ ਸਿੱਖਾਂ ਦੇ ਹਮਦਰਦ ਸਨ? ਸਿਰਦਾਰ ਕਪੂਰ ਸਿੰਘ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਉਥੇ ਉਨ੍ਹਾਂ ਇਸ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ। ਪੰਜਾਬੀ ਸੂਬੇ ਦੇ ਬਿਲ ਸਬੰਧੀ ਉਨ੍ਹਾਂ ਵਲੋਂ 6 ਸਤੰਬਰ 1966 ਨੂੰ ਲੋਕ ਸਭਾ ਵਿਚ ਦਿਤਾ ਭਾਸ਼ਣ ਸਿੱਖਾਂ ਨਾਲ ਕੀਤੇ ਅਤੇ ਤੋੜੇ ਗਏ ਵਾਅਦਿਆਂ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਪਰ ਉਸ ਵਿਚ ਉਨ੍ਹਾਂ ਇਸ ਸਰਕੂਲਰ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ। ਜਿਸ ਸਰਕੂਲਰ ਬਾਰੇ ਮੰਤਰੀ ਮੰਡਲ ਅਣਜਾਣ ਹੋਏ, ਜਿਸ ਦੀ ਕਾਪੀ ਸਰਕਾਰੀ ਜਾਂ ਗੈਰ ਸਰਕਾਰੀ ਰਿਕਾਰਡ ਵਿਚੋਂ ਲੱਭਦੀ ਨਾ ਹੋਏ, ਜਿਸ ਦੀ ਨਕਲ ਸਿਰਦਾਰ ਕਪੂਰ ਸਿੰਘ ਖੁਦ ਵੀ ਸਾਂਭ ਕੇ ਨਾ ਰਖ ਸਕੇ ਹੋਣ, ਉਸ ਦੀ ਵੁੱਕਤ ਕੀ ਰਹਿ ਜਾਂਦੀ ਹੈ?
ਅਸਲ ਵਿਚ ਅੰਗਰੇਜ਼ਾਂ ਨੇ 1871 ਵਿਚ ‘ਕ੍ਰਿਮੀਨਲ ਟਰਾਈਬਜ਼ ਐਕਟ’ ਪਾਸ ਕਰਕੇ ਬਹੁਤ ਸਾਰੇ ਕਬੀਲਿਆਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿਤਾ ਸੀ। ਇਨ੍ਹਾਂ ਵਿਚ ਹਿੰਦੂ ਅਤੇ ਮੁਸਲਮਾਨ ਜ਼ਿਆਦਾ ਸਨ। ਪੰਜਾਬ ਅਤੇ ਰਾਜਸਥਾਨ ਨਾਲ ਸਬੰਧਿਤ ‘ਮਹਾਤਮ’ ਕਬੀਲੇ ਦੇ ਕਈ ਗੋਤ, ਜਿਵੇਂ-ਖੋਖਰ, ਰਾਏ, ਚੌਹਾਨ, ਮੱਲ੍ਹੀ, ਭੱਟੀ, ਜੰਡੀ ਆਦਿ ‘ਜ਼ਰਾਇਮ ਪੇਸ਼ਾ’ ਗਰੁਪਾਂ ਵਿਚ ਸ਼ਾਮਲ ਸਨ। ਇਸੇ ਕਬੀਲੇ ਦੇ ਜੋ ਲੋਕ ਸਿੱਖ ਬਣ ਗਏ ਉਨ੍ਹਾਂ ਨੂੰ ਰਾਏ ਸਿੱਖਾਂ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਰਾਏ ਜੱਟਾਂ ਤੋਂ ਵਖਰੇ ਹਨ। ਇਹ ਐਕਟ 1952 ਤਕ ਲਾਗੂ ਰਿਹਾ। ਇਸ ਐਕਟ ਅਧੀਨ ਜ਼ਰਾਇਮ ਪੇਸ਼ਾ ਕਰਾਰ ਦਿਤੇ ਗਏ ਇਨ੍ਹਾਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੋਰਾ ਜਵਾਬ ਸੀ, ਬਿਨਾ ਕਿਸੇ ਵਾਰੰਟ ਦੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਅਤੇ ਉਨ੍ਹਾਂ ਦੇ ਇਧਰ-ਉਧਰ ਜਾਣ ‘ਤੇ ਪਾਬੰਦੀਆਂ ਸਨ। ਅੰਗਰੇਜ਼ਾਂ ਦਾ ਅਫ਼ਸਰ ਹੋਣ ਕਰਕੇ ਸਿਰਦਾਰ ਕਪੂਰ ਸਿੰਘ ਖੁਦ ਇਸ ਐਕਟ ਨੂੰ ਪੂਰੀ ਕਰੜਾਈ ਨਾਲ ਲਾਗੂ ਕਰਦੇ ਰਹੇ ਸਨ। ਇਸੇ ਤਰਜ਼ ‘ਤੇ ਹੀ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਕਰਾਰ ਦਿਤੇ ਜਾਣ ਦਾ ਮੁਹਾਵਰਾ ਪ੍ਰਚਲਿਤ ਕਰਨ ਲਈ ਉਨ੍ਹਾਂ ਦੀ ਲਿਖਤ ਨੂੰ ਵਰਤ ਲਿਆ ਗਿਆ ਹੈ। ਹਾਲਾਂਕਿ ਸਿਰਦਾਰ ਕਪੂਰ ਸਿੰਘ ਨੇ ਆਪ ਵੀ ਇਸ ਲਫਜ਼ ਦੀ ਵਰਤੋਂ ਨਹੀਂ ਕੀਤੀ। ਜਿਵੇਂ ਕਿ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਦੀ ਕਿਤਾਬ ‘ਸਾਚੀ ਸਾਖੀ’ ਦੇ 1972 ਵਾਲੇ ਪਹਿਲੇ ਐਡੀਸ਼ਨ ਵਿਚ ਲਫਜ਼ ਕੇਵਲ ‘ਜਮਾਂਦਰੂ ਫਸਾਦੀ’ ਹੀ ਵਰਤਿਆ ਗਿਆ ਸੀ। ਜੋ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਛਪੇ ਐਡੀਸ਼ਨਾਂ ਵਿਚ ਵਿਗਾੜ ਕੇ ‘ਜਮਾਂਦਰੂ ਫਸਾਦੀ ਅਤੇ ਜ਼ਰਾਇਮ ਪੇਸ਼ਾ’ ਬਣਾ ਲਿਆ ਗਿਆ। ਸਿੱਖ ਆਗੂਆਂ ਅਤੇ ਹੋਰਨਾਂ ਲਿਖਾਰੀਆਂ ਨੇ ਬਿਨਾ ਕਿਸੇ ਪੜਤਾਲ ਦੇ ਇਸ ਕਥਨ ਦੀ ਵਰਤੋਂ ਇਕ ਇਲਾਹੀ ਸੱਚ ਵਜੋਂ ਕੀਤੀ। ਨਤੀਜੇ ਵਜੋਂ ਸਿੱਖਾਂ ਨੂੰ ‘ਜ਼ਰਾਇਮ ਪੇਸ਼ਾ’ ਗਰਦਾਨਣ ਵਾਲੀ ਧਾਰਨਾ ਸਿੱਖ ਮਨਾਂ ਉਪਰ ਡੂੰਘੀ ਉਕਰੀ ਗਈ, ਜੋ ਕਿ ਭਾਰਤੀ ਸਿਸਟਮ ਅਤੇ ਸਿੱਖਾਂ ਵਿਚਕਾਰ ਖੱਪਾ ਅਤੇ ਰੋਹ ਪੈਦਾ ਕਰਨ ਦੀ ਇੱਕ ਵਜ੍ਹਾ ਵੀ ਬਣੀ, ਜਿਸ ਦੇ ਨਤੀਜੇ ਬੜੇ ਭਿਆਨਕ ਨਿਕਲੇ। ਬਦਕਿਸਮਤੀ ਨੂੰ ਜੇਕਰ ਇਹ ਹੁਕਮ ਵਾਕਿਆ ਈ ਲਾਗੂ ਹੋ ਗਿਆ ਹੁੰਦਾ ਤਾਂ ਸਿੱਖਾਂ ਨੂੰ ਉਚੇ ਅਹੁਦੇ ਤਾਂ ਕੀ ਕਿਸੇ ਸਰਕਾਰੀ ਅਦਾਰੇ ਅੰਦਰ ਮਾਮੂਲੀ ਨੌਕਰੀ ਵੀ ਨਾ ਮਿਲਦੀ। ਸਿਰਦਾਰ ਕਪੂਰ ਸਿੰਘ ਵੀ ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਨਾ ਬਣ ਸਕਦੇ।
ਸਰਕਾਰਾਂ ਵਲੋਂ ਜਾਰੀ ਕੀਤੇ ਹੁਕਮ ਬਿਨਾ ਅਸਰ ਨਹੀਂ ਹੋਇਆ ਕਰਦੇ। ਮਿਸਾਲ ਵਜੋਂ 8 ਅਕਤੂਬਰ 2003 ਨੂੰ ਭਾਰਤ ਸਰਕਾਰ ਨੇ ਹੁਕਮ ਜਾਰੀ ਕਰਕੇ ਸਹਿਜਧਾਰੀਆਂ ਕੋਲੋਂ ਵੋਟ ਦਾ ਹੱਕ ਖੋਹ ਲਿਆ। ਜਿਸ ਦਾ ਸਿੱਧਾ ਅਸਰ ਇਹ ਹੋਇਆ ਕਿ ਤਕਰੀਬਨ 70 ਲੱਖ ਸਹਿਜਧਾਰੀਆਂ ਦਾ 44 ਸਾਲ ਪੁਰਾਣਾ ਵੋਟ ਪਾਉਣ ਦਾ ਅਧਿਕਾਰ ਇਕੋ ਝਟਕੇ ਨਾਲ ਹੀ ਖਤਮ ਹੋ ਗਿਆ, ਜਿਸ ਨੂੰ ਮੁੜ ਬਹਾਲ ਕਰਵਾਉਣ ਲਈ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਜੋ ਕਿ ਅਜੇ ਵੀ ਜਾਰੀ ਹੈ। ਕਹਿਣ ਦਾ ਭਾਵ ਕਿ ਸਰਕਾਰੀ ਹੁਕਮਾਂ ਦੇ ਅਸਰ ਸਾਫ ਨਜ਼ਰ ਆਉਂਦੇ ਹਨ। ਸਵਾਲ ਹੈ ਕਿ 10 ਅਕਤੂਬਰ 1947 ਵਾਲੇ ਹੁਕਮ ਦੇ ਕੀ ਅਸਰ ਹੋਏ? ਕੀ ਅਗਲੇ ਦਿਨ 11 ਅਕਤੂਬਰ ਤੋਂ ਸਿੱਖਾਂ ਦੀ ਫੜੋ-ਫੜੀ ਸ਼ੁਰੂ ਹੋ ਗਈ? ਕੀ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੱਢ ਦਿਤਾ ਗਿਆ? ਕੀ ਉਨ੍ਹਾਂ ਦੇ ਇਧਰ-ਉਧਰ ਜਾਣ ‘ਤੇ ਪਾਬੰਦੀਆਂ ਲੱਗ ਗਈਆਂ? ਜੇਕਰ ਇਹ ਸਰਕੂਲਰ ਜਾਰੀ ਹੋਇਆ ਹੁੰਦਾ ਤਾਂ ਐਸਾ ਜ਼ਰੂਰ ਹੋ ਜਾਣਾ ਸੀ। ਜੇਕਰ ਐਸਾ ਹੋ ਜਾਂਦਾ ਤਾਂ ਸਿੱਖ ਭਾਰਤੀ ਫੌਜ ਦੇ ਜਰਨੈਲ, ਏਅਰ ਮਾਰਸ਼ਲ (ਸ਼ ਅਰਜਨ ਸਿੰਘ ਅਤੇ ਸ਼ ਦਿਲਬਾਗ ਸਿੰਘ), ਸੁਪਰੀਮ ਕੋਰਟ ਦੇ ਜੱਜ ਆਦਿ ਨਾ ਬਣ ਸਕਦੇ। ਇਸ ਤੋਂ ਅੱਗੇ ਜੇਕਰ ਰੁਚੀਆਂ ਦੀ ਗੱਲ ਕਰਨਾ ਜ਼ਰਾਇਮ ਪੇਸ਼ਾ ਕਰਾਰ ਦੇਣ ਬਰਾਬਰ ਹੈ, ਜਿਵੇਂ ਕਿ ਸਿਰਦਾਰ ਕਪੂਰ ਸਿੰਘ ਨੇ ਲਿਖਿਆ ਹੈ, “ਸਿੱਖਾਂ ਨੂੰ ਬੇਕਾਨੂੰਨੀ ਦੇ ਰਾਹ ਪਾਉਣ ਵਾਲੀਆਂ ਉਨ੍ਹਾਂ ਦੀਆਂ ਉਹ ਪ੍ਰਬਲ ਰੁਚੀਆਂ ਹਨ ਜਿਨ੍ਹਾਂ ਦਾ ਝੁਕਾ ਔਰਤ ਅਤੇ ਲੁਟ ਮਾਰ ਵਲ ਹੈ”, ਫਿਰ ਤਾਂ ਸ਼ਾਹ ਮੁਹੰਮਦ ਨੇ, “ਜ਼ਬਤ ਕਰਾਂਗੇ ਮਾਲ ਫਿਰੰਗੀਆਂ ਦੇ, ਲੁਟ ਲਵਾਂਗੇ ਦੌਲਤਾਂ ਬੋਰੀਆਂ ਨੀ। ਫੇਰ ਵੜਾਂਗੇ ਉਨ੍ਹਾਂ ਦੇ ਸਤਰ ਖਾਨੇ, ਬੰਨ੍ਹੀਂ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ।”, ਲਿਖ ਕੇ 1947 ਤੋਂ ਸੌ ਸਾਲ ਪਹਿਲਾਂ ਹੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਦਿਤਾ ਸੀ। ਇਥੇ ਹੀ ਬੱਸ ਨਹੀਂ, ਵਾਰਿਸਸ਼ਾਹ ਨੇ ਉਸ ਤੋਂ ਵੀ 80 ਵਰ੍ਹੇ ਪਹਿਲਾਂ 1767 ਈਸਵੀ ਵਿਚ ਲਿਖੀ ‘ਹੀਰ’ ਵਿਚ ਸਿੱਖਾਂ ਦਾ ਮਿਸਲਾਂ ਵਿਚ ਵੰਡੇ ਜਾਣ ਬਾਰੇ ਜੋ ਲਿਖਿਆ, ਉਹ ਵੀ ਜ਼ਰਾਇਮ ਪੇਸ਼ਾ ਕਰਾਰ ਦੇਣ ਨਾਲੋਂ ਘੱਟ ਨਹੀਂ ਸੀ। ਉਹ ਲਿਖਦਾ ਹੈ,
ਜਦ ਦੇਸ ‘ਤੇ ਜੱਟ ਤਿਆਰ ਹੋਏ,
ਘਰੋ ਘਰੀ ਜਾ ਨਵੀਂ ਸਰਕਾਰ ਹੋਈ।
ਚੋਰ ਚੌਧਰੀ ਯਾਰ ਨੇ ਪਾਕਿ ਦਾਮਨ,
ਭੂਤ ਮੰਡਲੀ ਇੱਕ ਥੀਂ ਚਾਰ ਹੋਈ।
ਇਸ ਤਰ੍ਹਾਂ ਦੀਆਂ ਰੁਚੀਆਂ ਦਾ ਜ਼ਿਕਰ ਕਰਨ ਨਾਲ ਲੋਕ ਜ਼ਰਾਇਮ ਪੇਸ਼ਾ ਨਹੀਂ ਗਰਦਾਨੇ ਜਾਂਦੇ।
ਮੁੱਕਦੀ ਗੱਲ, ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਦਾ ਕਥਨ ਵਜ਼ਨਦਾਰ ਨਹੀਂ ਹੈ। ਸਿਰਦਾਰ ਕਪੂਰ ਸਿੰਘ ਨੇ ਖੁਦ ਵੀ ਇਹ ਲਫਜ਼ ਕਿਸੇ ਲਿਖਤ ਵਿਚ ਨਹੀਂ ਵਰਤਿਆ। ਸਿੱਖ ਆਗੂਆਂ ਅਤੇ ਬੁੱਧੀਜੀਵੀਆਂ ਨੇ ਆਪੋ-ਆਪਣਾ ਉਲੂ ਸਿੱਧਾ ਕਰਨ ਲਈ ਤੱਥਾਂ ਨੂੰ ਤੋੜ-ਮਰੋੜ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿਤੇ ਜਾਣ ਵਾਲੀ ਧਾਰਨਾ ਪ੍ਰਚਲਿਤ ਕਰ ਰਖੀ ਹੈ। ਆਮ ਸਿੱਖਾਂ ਨੇ ਵੀ, ਬਿਨਾ ਕਿਸੇ ਘੋਖ ਪੜਤਾਲ ਦੇ ਇਸ ਨੂੰ ਸੱਚ ਮੰਨਿਆ ਹੋਇਆ ਹੈ। ਜਿਸ ਦੇ ਸਿੱਟੇ ਬੜੇ ਭਿਆਨਕ ਨਿਕਲੇ ਹਨ। ਭਵਿੱਖ ਵਿਚ ਐਸੀਆਂ ਗਲਤ ਕਥਨੀਆਂ ਤੋਂ ਬਚਣ ਲਈ ਸਾਨੂੰ ਉਡਦਿਆਂ ਮਗਰ ਲਗਣ ਦੀ ਬਜਾਏ ਤੱਥਾਂ ਦੀ ਪੜਤਾਲ ਕਰਕੇ ਹੀ ਕੋਈ ਨਤੀਜਾ ਕੱਢਣ ਦੀ ਪਿਰਤ ਪਾਉਣੀ ਚਾਹੀਦੀ ਹੈ।
(ਪੰਜਾਬ ਟਾਈਮਜ਼ ਵਿਚੋਂ)


11/10/15)
ਦਲਬੀਰ ਸਿੰਘ ਪੱਤਰਕਾਰ

ਸੱਚ ਸੜਿਆ ਤਾਂ ਬ੍ਰਾਹਮਣ ਹਰਿਆ! ਫਿਰ ਬਾਣੀਆ ਚੜ੍ਹਿਆ ਤਾਂ ਕਿਰਤੀ ਮਰਿਆ!
ਅੱਗਾ ਉਲੀਕਣ ਲਈ ਪਹਿਲਾਂ ਪਿੱਛਾ ਪਛਾਣੋ

ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 11 ਅਕਤੂਬਰ 2015

ਆਓ ਪਹਿਲਾਂ ਪਿਛੋਕੜ ਤੇ ਸੰਖੇਪ ਪੰਛੀ ਝਾਤ ਮਾਰੀਏ:- ਬ੍ਰਾਹਮਣ ਪੁੱਤਰੀ ਇੰਦਰਾ ਗਾਂਧੀ ਦੀ ਸਰਦਾਰੀ ਹੇਠ ਸਾਰੇ ਭਾਰਤ ਅੰਦਰ 1975 `ਚ ਲੱਗੀ ਐਮਰਜੈਂਸੀ ਕਾਰਨ ਮਨੁੱਖੀ ਅਧਿਕਾਰਾਂ ਦਾ ਹੋਇਆ ਵਿਨਾਸ਼। 1978 ਵਿੱਚ ਉਸਨੇ ਆਰੀਆ ਸਮਾਜੀ ਪੈਂਤੜਾ ਵਰਤ ਕੇ ਪੰਜਾਬ ਅੰਦਰ ਸਿੱਖ-ਨਿਰੰਕਾਰੀ ਟੱਕਰ ਕਰਵਾਈ। ਨਿਸ਼ਾਨਾ ਸੀ ਨਾਨਕ-ਵਿਚਾਰਧਾਰਾ ਨੂੰ ਜੜ੍ਹੋਂ ਪੁੱਟਣਾ। ਦੋਵਾਂ ਵਰਤਾਰਿਆਂ ਵਿੱਚ, ਬਾਣੀ ਤੋਂ ਅਣਜਾਣ ਜਾਂ ਵਿਰੋਧੀ ਸਵਰਨ ਸਿੰਘ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ, ਬੂਟਾ ਸਿੰਘ ਆਦਿ ਵਰਗੇ ਸਿੱਖਾਂ ਦਾ ਇੱਕ ਵਰਗ ਇੰਦਰਾ ਪੱਖੀ ਸੀ। ਸਵਰਨ ਸਿੰਘ ਤਾਂ ਉਸਨੂੰ ‘ਮਲਕਾ’ ਆਖਦੇ ਸਨ। ਪਰ ਗੁਰੂ ਨਾਨਕ ਦੇਵ ਜੀ ਵੱਲੋਂ ਉਪਜਾਈ ਬ੍ਰਾਹਮਣਵਾਦ-ਵਿਰੋਧੀ ਵਿਚਾਰਧਾਰਾ ਨੂੰ ਸਮਰਪਿਤ ਸਿੱਖਾਂ ਦੀ ਇੱਕ ਵੱਡੀ ਧਿਰ ਇੰਦਰਾ ਅਤੇ ਉਸਦੀ ਕਾਂਗਰਸ ਪਾਰਟੀ ਦੀ ਵਿਰੋਧੀ ਸੀ। ਬ੍ਰਾਹਮਣਵਾਦ ਅਤੇ ਗੁਰਬਾਣੀ ਦਾ ਸੰਖੇਪ ਵਿਰੋਧ ਇਹ ਸੀ ਤੇ ਹੈ ਕਿ ਵੇਦ ਤੇ ਸਿਮ੍ਰਤੀਆਂ ਮਨੋ-ਕਲਪਿਤ ਸਨ, ਪਰ ਗੁਰਬਾਣੀ ਕੁਦਰਤ ਦੀ ਉਪਜ ਅਤੇ ਉਸਦੇ ਵਿਕਾਸ ਨਾਲ ਧਿਆਨ ਜੋੜਦੀ ਹੈ। ਇਸੇ ਲਈ ਹਰ ਬ੍ਰਾਹਮਣਵਾਦੀ ਆਪਣੇ ਆਪ ਨੂੰ ਸ਼ਹਿਨਸ਼ਾਹ ਅਤੇ ਹਰ ਬਾਣੀਆਵਾਦੀ ਆਪਣੇ ਆਪ ਨੂੰ ਰਾਜਾ ਤੇ ਹਾਕਮ ਮੰਨਦਾ ਹੈ। ‘ਵਰਣ-ਵੰਡ-ਪਰਮੋ-ਧਰਮਾ’ ਦਾ ਸਿਧਾਂਤ ਇਹੋ ਦੱਸਦਾ ਹੈ, ਜਿਸ ਵਿੱਚ ਇਹ ਦੋਵੇਂ ਭਾਈਚਾਰੇ ਵਿਸ਼ਵਾਸ ਰੱਖਦੇ ਅਤੇ ਅਮਲ ਕਰਨਾ ਲੋਚਦੇ ਹਨ। ਸੱਚ ਅਧਾਰਿਤ ਗੁਰਬਾਣੀ ਕੇਵਲ ਤੇ ਕੇਵਲ ਕੁਦਰਤ ਦੀ ਅਸਲੀਅਤ ਨਾਲ ਇਕਸੁਰ ਰਹਿਣ ਦੇ ਅਧਾਰ ਤੇ ਖੜ੍ਹੀ ਹੈ।
ਭਾਰਤ ਦੇ ਧਾਰਮਿਕ ਅਤੇ ਰਾਜਨੀਤਿਕ ਸਾਰੇ ਪੁਆੜਿਆਂ ਦੀ ਜੜ੍ਹ ਬ੍ਰਾਹਮਣਾਂ-ਬਾਣੀਆਂ ਦੀ ਇਸੇ ਪੁੱਠੀ ਸੋਚ ਵਿੱਚੋਂ ਉਪਜਦੀ ਹੈ। ਅਸੀਂ ਆਪਣੀ ਗੱਲ ਪੰਜਾਬ ਤੋਂ ਆਰੰਭਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦਾ ਸਾੜੇ ਜਾਣਾ ਅਤੇ ਬਾਬਰੀ ਮਸਜਿਦ ਦਾ ਢਾਹੁਣਾ ਤੇ ਮਗਰੋਂ ਗੁਜਰਾਤ ਅੰਦਰ ਤਿੰਨ ਹਜ਼ਾਰ ਮੁਸਲਮਾਨ ਮਰਵਾਉਣੇ ਸਭ ਦੇਣ ਸਨ, ਬਾਹਮਣਾਂ-ਬਾਣੀਆਂ ਦੀ ਅਤੇ ਉਨ੍ਹਾਂ ਦੀ ਆਰੀਆ ਸਮਾਜੀ ਸੋਚ ਅਤੇ ਆਰ. ਐੱਸ. ਐੱਸ. ਦੀ ਜੁਗਲਬੰਦੀ ਦੀ।
ਇਨ੍ਹੀਂ ਦਿਨੀਂ ਪੰਜਾਬ ਵਿੱਚ ਕਿਸਾਨੀ ਅਤੇ ਕਿਰਤੀ ਭਾਈਚਾਰੇ ਅੰਦਰ ਵੱਡਾ ਉਬਾਲ ਉੱਠਿਆ ਹੋਇਆ ਹੈ ਤੇ ਦੂਜਾ ਉਬਾਲ ਹੈ ਸਿੱਖ ਭਾਈਚਾਰੇ ਅੰਦਰ ਉਸਦੇ ਧਰਮ ਨੂੰ ਲੱਗੇ ਸੇਕ ਵਿਰੋਧੀ।
ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਦਾ ‘ਪਾਪ’ ਕੇਵਲ ਏਨਾ ਸੀ ਕਿ ਉਨ੍ਹਾਂ ਨੇ ਆਪਣੇ ਸਮੇਂ ਤੋਂ ਪਹਿਲਾਂ ਦੇ ਮਹਾਨ ਸੱਚ ਸਮਰਥਕ ਹਸਤੀਆਂ ਦੇ ਵਿਚਾਰ ਇੱਕ ਗ੍ਰੰਥ ਵਿੱਚ ਦਰਜ ਕਰ ਕੇ ਉਸਨੂੰ ਗੁਰੂ ਕਿਹਾ, ਮੰਨਿਆ ਅਤੇ ਮਨਵਾਉਣ ਦਾ ਉਪਰਾਲਾ ਕੀਤਾ। ‘ਅਦਲੇ ਜਹਾਂਗੀਰੀ’ ਦੇ ਸ਼ਬਦ ਨਾਲ ਚਰਚਿਤ ਇਨਸਾਫ-ਪਸੰਦ ਮੰਨੇ ਜਾਂਦੇ ਜਹਾਂਗੀਰ ਨੇ ਗੁਰੂ ਅਰਜਨ ਜੀ ਨੂੰ ਤਸੀਹੇ ਦੇ ਕੇ ਮਾਰਨ ਦਾ ਇਹ ਵੱਡਾ ਪਾਪ ਕੀਤਾ ਸੀ। ਗੁਰੂ ਜੀ ਨੇ ਇਸ ਕੂੜੀ ਰਾਜਨੀਤਿਕ ਰੁਚੀ ਨੂੰ ਠੱਲ੍ਹ ਪਾਉਣ ਲਈ ਸੱਚੀ ਰਾਜਨੀਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਆਦੇਸ਼ ਦਿੱਤੇ। ਮੀਰੀ ਤੇ ਪੀਰੀ ਦੀ ਸੇਧ ਉਸ ਤਖਤ ਤੇ ਪ੍ਰਧਾਨਗੀ ਕਰਨ ਵਾਲੇ ਮਹਾਂਪੁਰਸ਼ ਦੇ ਸਾਧਨ ਹੋਣ। ਗੁਰੂ ਹਰਿਗੋਬਿੰਦ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਪੰਜਵੇਂ ਗੁਰੂ ਦਾ ਇਹ ਆਦੇਸ਼ ਸੰਪੂਰਨ ਕੀਤਾ। ਇਤਿਹਾਸਕ ਪੱਖੋਂ ਇਹ ਅਸਥਾਨ ਸਿੱਖ ਤਖਤ ਵਜੋਂ ਖਾਲਸਾਈ ਵਿਚਾਰਧਾਰਾ ਤੇ ਅਣਖ ਦਾ ਕੇਂਦਰ ਬਣ ਗਿਆ, ਜਿੱਥੇ ਪਾਪੀਆਂ ਨਾਲ ਅਨੇਕ ਜੰਗਾਂ ਹੋਈਆਂ। ਸਮੇਂ ਦੇ ਬੀਤਣ ਨਾਲ ਸਿੱਖਾਂ ਨੇ ਚਾਰ ਤਖਤ ਹੋਰ ਸਥਾਪਤ ਕਰ ਲਏ। ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੰਨਿਆ ਜਾਣ ਲੱਗਾ।
ਵਿਚਾਰਧਾਰਾ ਪੱਖੋਂ ਸਿੱਖੀ ਨੂੰ ਕੱਚੇ-ਪਿੱਲੇ ਲੋਕਾਂ ਨੇ ਪਹਿਰਾਵੇ ਤਾਈਂ ਸੀਮਤ ਕਰ ਦਿੱਤਾ। ਖਾਸ ਕਰ ਪੱਗ ਤਾਈਂ। ਬਾਦਲਕੇ, ਕੈਰੋਂਕੇ, ਹਮਦਰਦਕੇ, ਮਜੀਠੀਏ ਆਦਿ ਲਗਭਗ ਇਸੇ ਲੜੀ ਵਿੱਚ ਆਉਂਦੇ ਹਨ। ਮਾਇਆ ਤੇ ਚੌਧਰ ਦੀ ਹਵਸ ਅਜਿਹੇ ਲੋਕਾਂ ਦਾ ਅਸਲੀ ਧਰਮ ਹੁੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਹਨ, ਵੱਲੋਂ ਸਿਰਜੀ ਗਈ ਇਸੇ ਲੜੀ ਦੀ ਵਿਉਂਤ ਅਨੁਸਾਰ, ਗੁਰਮੀਤ ਰਾਮ ਰਹੀਮ ਸਿੰਘ, ਜੋ ਆਪਣੇ ਆਪ ਨੂੰ ‘ਰੱਬ ਦਾ ਦੂਤ’ ਦੱਸਦਾ ਹੈ, ਦੇ ਗਲ਼ ਕਥਿਤ ਗੁਰੂ ਗੋਬਿੰਦ ਸਿੰਘ ਜੀ ਦੇ ਬਸਤਰਾਂ ਵਰਗਾ ਚੋਲ਼ਾ ਪੁਆ ਕੇ ‘ਅੰਮ੍ਰਿਤ ਛਕਾਉਣ’ ਦਾ ਅਡੰਬਰ ਰਚਵਾਇਆ ਤੇ ਉਸਦੀ ਫੋਟੋ 13 ਮਈ 2007 ਦੇ ‘ਅਜੀਤ’ ਅਖਬਾਰ ਵਿੱਚ, ਸਰਕਾਰੀ ਖਜ਼ਾਨੇ `ਚੋਂ ਤਕਰੀਬਨ ਇੱਕ ਲੱਖ ਰੁਪਇਆ ਤਾਰ ਕੇ, ਛਪਵਾਈ। ਲਗਭਗ ਸਾਰਾ ਸਿੱਖ ਭਾਈਚਾਰਾ ਭੜਕ ਗਿਆ। ਪੰਜੇ ਸਿੱਖ ਜਥੇਦਾਰਾਂ ਨੇ ਉਸਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ। ਇਸ ਹੁਕਮਨਾਮੇ ਨੂੰ ਰਾਮ ਰਹੀਮ ਵੱਲੋਂ ਕਿਸੇ ਕਿਸਮ ਦੀ ਮਾਫੀ ਮੰਗੇ ਬਿਨਾ ਜਥੇਦਾਰਾਂ ਨੇ ਵਾਪਸ ਲੈ ਲਿਆ। ਸਿੱਖ ਜਗਤ ਅੰਦਰ ਅੱਜਕਲ ਇਹ ਪੰਜੇ ਜਥੇਦਾਰਾਂ ਵਿਰੁੱਧੀ ਇੱਕ ਵੱਡੇ ਉਬਾਲ ਦਾ ਰੂਪ ਲੈ ਗਿਆ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ, ਇਨ੍ਹਾਂ ਜਥੇਦਾਰਾਂ ਨੂੰ ਇਹ ਲੀਹ ਤੇ ਤੋਰਨ ਲਈ, 50 ਕਰੋੜ ਰੁਪਏ ਦੀ ਰਕਮ ਵਰਤੋਂ ਵਿੱਚ ਆਈ, ਜਿਸ ਵਿੱਚੋਂ 8-8 ਕਰੋੜ ਰੁਪਇਆ ਹਰ ਜਥੇਦਾਰ ਨੂੰ ਮਿਲਿਆ ਤੇ ਬਾਕੀ 10 ਕਰੋੜ ਰੁਪਇਆ ਵਿਚੋਲਾ ਜੀ ਨੇ ਆਪਣੇ ਖਾਤੇ ਪਾਇਆ। ਹੁਣ ਹਾਲਤ ਇਹ ਹੋ ਗਈ ਹੈ ਕਿ ਪੰਜੇ ਜਥੇਦਾਰ ਲਗਭਗ ਤਖਤਾਂ ਤੋਂ ਭਗੌੜੇ ਹੋਣ ਦੇ ਨੇੜੇ ਪਹੁੰਚੇ ਹੋਏ ਹਨ। ਜਿਵੇਂ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਮਹੰਤ ਟੋਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਉਸ ਵੇਲੇ ਭੱਜਿਆ ਸੀ, ਜਦੋਂ ਦਲਿਤ ਭਾਈਚਾਰੇ ਦੇ ਸਿੱਖਾਂ ਨੇ ਉੱਥੇ ਪ੍ਰਸ਼ਾਦ ਚੜ੍ਹਾਉਣ ਦਾ ਉਪਰਾਲਾ ਕੀਤਾ। ਅੰਮ੍ਰਿਤ ਛਕਣ ਦੀ ਸਭ ਤੋਂ ਉੱਚੀ ਪ੍ਰੰਪਰਾ ਸ੍ਰੀ ਅਕਾਲ ਤਖਤ ਸਾਹਿਬ ਹੀ ਮੰਨੀ ਜਾਂਦੀ ਹੈ, ਪਰ ਹੁਣ ਇਸ ਪ੍ਰਤੀ ਇਨ੍ਹਾਂ ਜਥੇਦਾਰਾਂ ਹੱਥੋਂ ਛਕਣ ਵਾਲੇ ਅੰਮ੍ਰਿਤਧਾਰੀਆਂ ਦੀ ਕੀ ਵੈਧਤਾ ਹੋਵੇਗੀ? ਸਾਡੀ ਨਿਮਾਣੀ ਸੋਚ ਅਨੁਸਾਰ ਇਨ੍ਹਾਂ ਜਥੇਦਾਰਾਂ ਅਤੇ ਇਨ੍ਹਾਂ ਦੇ ਮਾਰਗ ਦਰਸ਼ਨ ਕਰਨ ਵਾਲੇ ਬਾਦਲਾਂ ਨੂੰ ਪੰਥ `ਚੋਂ ਖਾਰਜ ਕਰਨਾ ਜ਼ਰੂਰੀ ਹੈ। ਇਨ੍ਹਾਂ ਦੇ ਬਾਈਕਾਟ ਦੇ ਨਾਲ-ਨਾਲ ਸਾਰੇ ਸਿੱਖ ਭਾਈਚਾਰੇ ਨੂੰ ਰਾਜਨੀਤਿਕ ਤੇ ਸਮਾਜੀ ਖੇਤਰ ਵਿੱਚ ਬਾਦਲਕਿਆਂ ਦੇ ਬਾਈਕਾਟ ਵੱਲ ਪੈਂਤੜੇ ਲੈਣ ਦੀ ਵੀ ਲੋੜ ਹੈ, ਤਾਂ ਜੋ ਆਉਣ ਵਾਲੀਆਂ 2017 ਦੀਆਂ ਚੋਣਾਂ ਦੇ ਫੈਸਲੇ ਦਾ ਆਰੰਭ ਹੁਣੇ ਹੀ ਹੋ ਜਾਵੇ।
ਪਾਠਕਾਂ ਦੇ ਧਿਆਨ ਵਿੱਚ ਇਹ ਨੁਕਤਾ ਲਿਆਉਣਾ ਜ਼ਰੂਰੀ ਹੈ ਕਿ ਪੰਜਾਬ ਅੰਦਰ ਆਰੀਆ ਸਮਾਜੀਆਂ ਵਲੋਂ ਸਿੱਖੀ ਦੀਆਂ ਜੜ੍ਹਾਂ ਪੁੱਟਣ ਦੇ ਉਪਰਾਲੇ ਮੱਧਮ ਨਹੀਂ ਪਏ। 1978 ਦੇ ‘ਸਿੱਖ ਨਿਰੰਕਾਰੀ ਕਾਂਡ’ ਅਤੇ 1984 ਦੇ ‘ਸਾਕਾ ਨੀਲਾ ਤਾਰਾ’ ਪਿੱਛੋਂ ਆਮ ਕਰਕੇ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਨੂੰ ਭਾਜਪਾਈ ਰੂਪ ਦੇਣ ਲਈ ਆਰ. ਐੱਸ. ਐੱਸ. ਪੂਰੀ ਤਰ੍ਹਾਂ ਯਤਨਸ਼ੀਲ ਹੈ। ਹੁਣੇ ਹੁਣੇ ਗੁਰੂ ਨਗਰੀ ਦੀ ਕਾਰਪੋਰੇਸ਼ਨ ਤੇ ਕਾਬਜ਼ ਭਾਜਪਾਈਆਂ ਨੇ ਅੰਮ੍ਰਿਤਸਰ ਨੂੰ ਜਾਂਦੇ ਮੁੱਖ ਮਾਰਗ ਤੇ ਹਰਿਮੰਦਰ ਸਾਹਿਬ ਦਾ ਮਾਡਲ ਸਥਾਪਤ ਕਰਨ ਦੀ ਥਾਂ ਇੱਕ ਕਰੋੜਾਂ ਰੁਪਏ ਦੀ ਇੱਕ ਵੱਡੀ ਯੋਜਨਾ ਅਧੀਨ ਇਸ ਸ਼ਹਿਰ ਦਾ ਚਿਹਰਾ-ਮੋਹਰਾ ਬਦਲਨਾ ਅਰੰਭਿਆ ਹੋਇਆ ਹੈ। ਥੋੜੇ ਦਿਨ ਪਹਿਲਾਂ ਲਗਭਗ 150 ਫੁੱਟ ਉੱਚਾ ‘ਕੌਮੀ ਝੰਡਾ’ ਖੜ੍ਹਾ ਕਰਕੇ ਇਹ ਸਾਬਤ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਨਹੀਂ, ਸਗੋਂ ਮੋਹਣ ਭਾਗਵਤ ਦੀ ਚਾਹਤ ਵਾਲਾ ਹਿੰਦੂਤਵੀ ਭਾਰਤ ਦਾ ਹਿੱਸਾ ਹੈ।
ਇੱਥੇ ਇੱਕ ਨਿੱਕੀ ਜਿਹੀ ਟਿੱਪਣੀ ‘ਆਮ ਆਦਮੀ ਪਾਰਟੀ’ ਤੇ ਕਰਨੀ ਜ਼ਰੂਰੀ ਹੈ। ਕੇਜਰੀਵਾਲ ਨੂੰ ਚੇਤਾ ਕਰਾਉਣਾ ਬਣਦਾ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਤਵਾ ਪੰਜਾਬ ਦੇ ਲੋਕਾਂ ਨੇ ਦੇ ਕੇ, ਤੇਰੀ ਪਾਰਟੀ ਲਈ ਚਾਰ ਪਾਰਲੀਮੈਂਟ ਮੈਂਬਰ ਚੁਣੇ ਸਨ। ਹੁਣ ਤੂੰ ਪੰਜਾਬ ਅੰਦਰ ਆਪਣੀ ਪਾਰਟੀ ਦੀ ਜਥੇਬੰਦਕ ਰੂਪ ਰੇਖਾ ਘੜਨ ਲਈ ਦਿੱਲੀ, ਯੂ. ਪੀ. ਅਤੇ ਦੂਜੀਆਂ ਥਾਵਾਂ ਤੋਂ ਪੰਜਾਬੀਆਂ ਤੇ ਬੇ-ਵਿਸ਼ਵਾਸੀ ਦਿਖਾਉਂਦੇ ਹੋਏ ਉਨ੍ਹਾਂ ਦੀ ਰਾਖੀ ਕਰਨ ਲਈ ਜਿਹੜੇ ਦਇਆਨੰਦੀਏ ਟੋਲੇ ਭੇਜੇ ਹਨ, ਉਨ੍ਹਾਂ ਲਈ ਤੈਨੂੰ ਸ਼ਰਮ ਖਾਣੀ ਚਾਹੀਦੀ ਸੀ। ਕੇਜਰੀਵਾਲ ਤੂੰ ਇਹ ਭੁੱਲ ਹੀ ਗਿਉਂ ਕਿ ਨਾਨਕ ਦੀ ਧਰਤੀ ਉੱਤੇ ਤੇਰੇ ਭ੍ਰਿਸ਼ਟਾਟਾਰ ਵਿਰੋਧੀ ਸਿਧਾਂਤ ਨਾਲੋਂ ਕਈ ਗੁਣਾ ਵੱਧ ਸੱਚਾਈ ਦੇ ਮਾਡਲ ਸਿਰਜੇ ਹੋਏ ਅੱਜ ਵੀ ਮਿਲਦੇ ਹਨ। ਏਥੇ ਤਾਂ ਉਨ੍ਹਾਂ ਕੁਰਹਿਤਾਂ ਨੂੰ ਖਤਮ ਕਰਨ ਲਈ ਲੱਖਾਂ ਦੇ ਖੂਨ ਡੁੱਲ੍ਹੇ ਹਨ, ਜਿਨ੍ਹਾਂ ਨੂੰ ਤੁਸੀਂ ਖਤਮ ਕਰਨ ਦੇ ਨਾਅਰੇ ਲਾਉਂਦੇ ਹੋ। ਤੂੰ ਪੰਜਾਬ ਅੰਦਰ ਪੰਜਾਬੀਆਂ ਤੇ ਬੇ-ਵਿਸ਼ਵਾਸੀ ਕਰਕੇ ਆਪਣਾ ਵਕਾਰ ਗਵਾਇਆ ਹੈ।
ਗ਼ਪੰਜਾਬ ਅੰਦਰ ਆਏ ਕਿਸਾਨੀ ਉਬਾਲੇ ਦੀ ਗੱਲ ਇਸ ਕਥਨ ਨਾਲ ਕਰਦੇ ਹਾਂ:- ‘ਬਾਣੀਆ ਹਾਕਮ-ਕਹਿਰ ਏ ਖੁਦਾ’। ਪੁਰਾਣੇ ਪੰਜਾਬ ਅਤੇ ਅਜੋਕੇ ਹਰਿਆਣੇ ਦੇ ਰਹਿ ਚੁੱਕੇ ਆਈ. ਸੀ. ਐੱਸ. ਚੌਧਰੀ ਛੋਟੂ ਰਾਮ ਜੀ ਅੰਗਰੇਜ਼ ਦੇ ਸਮੇਂ ਚੱਲੀ ਕਿਸਾਨੀ ਲਹਿਰ ਪ੍ਰਤੀ ਕਿਹਾ ਕਰਦੇ ਸਨ ਕਿ ‘ਮੈਂ ‘ਕਾਣੀ ਡੰਡੀ ਨਹੀਂ ਚੱਲਣ ਦੇਣੀ’। ਬਾਣੀਏ ਨੂੰ ਉਹ ਸਦਾ ‘ਕਾਣੀ ਡੰਡੀ’ ਅੱਖਰ ਵਰਤ ਕੇ ਹੀ ਪੁਕਾਰਦੇ ਸਨ। ਦੇਸ਼ ਦੀ ਵੰਡ ਪਿੱਛੋਂ ਪੰਜਾਬ ਅੰਦਰ ਆੜ੍ਹਤੀਆਂ ਦੀ ਜਕੜ ਤੋੜਨ ਲਈ ਮੰਡੀਆਂ ਅੰਦਰ ਸਫਾਈ, ਤੁਲਾਈ, ਭਰਾਈ, ਸਿਲਾਈ ਆਦਿ ਦਾ ਸਾਰਾ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਿਆ ਸੀ, ਜਿਸ ਸਦਕਾ ਆੜ੍ਹਤੀਆਂ ਦੀ ਠੱਗੀ ਨੂੰ ਨੱਥ ਪਈ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਆ ਕੇ ਉਸਨੂੰ ਅੱਗੇ ਤੋਰਨ ਅਤੇ ਇਹ ਸਾਰਾ ਕਾਰੋਬਾਰ ਕੋ-ਅਪਰੇਟਿਵ ਸੁਸਾਇਟੀਆਂ ਦੇ ਹੱਥ ਦੇਣ ਦੀ ਥਾਂ ਉਹ ਮਸ਼ੀਨਾਂ ਵੀ ਚੁਕਵਾ ਦਿੱਤੀਆਂ। ਕਿਸਾਨ ਦੀ ਸਮੁੱਚੀ ਕਮਾਈ ਆੜ੍ਹਤੀਆਂ ਪਾਸੋਂ, ਤੋਲ ਤੋਲਾਈ `ਚ ਹੇਰਾ-ਫੇਰੀਆਂ, ਕਰਜ਼ਿਆਂ ਦੀ ਜਕੜ, ਨੌਕਰਸ਼ਾਹੀ ਦੀਆਂ ਰਿਸ਼ਵਤਾਂ, ਖਾਦਾਂ ਤੇ ਦਵਾਈਆਂ ਵਿੱਚ ਮਿਲਾਵਟਾਂ, ਰਾਜਸੀ ਪੱਧਰ ਤੇ ਫਸਲਾਂ ਦੀ ਪਰਖ `ਚ ਠੱਗੀਆਂ, ਚੰਦਿਆਂ ਦੀ ਵਸੂਲੀ, ਸ਼ੈਲਰਾਂ ਵਿੱਚ ਹਿੱਸੇਦਾਰੀਆਂ, ਮੰਡੀ ਬੋਰਡਾਂ ਦੀ ਪੱਖਪਾਤੀ ਸਿਰਜਣਾ ਤੇ ਖਾਸਕਰ ਅਜਮੇਰ ਸਿੰਘ ਲੱਖੋਵਾਲ ਜਿਹੇ ਆਗਿਆਕਾਰੀ ਹਾਕਮਾਂ ਦੀਆਂ ਨਿਯੁਕਤੀਆਂ ਨੇ ਜੋ ਕਹਿਰ ਵਰਤਾਇਆ ਉਸਨੇ ਕਿਸਾਨ ਦਾ ਲੱਕ ਤੋੜ ਦਿੱਤਾ। ਇੱਕ ਪਾਸੇ ਕਿਸਾਨ ਦੀ ਉਪਜ ਦੀ ਖ੍ਰੀਦ ਵਿੱਚ ਠੱਗੀ ਤੇ ਦੂਜੇ ਪਾਸੇ ਪੰਜਾਬ ਦੀ ਸਾਰੀ ਵਸੋਂ ਨੂੰ ਖਾਣ, ਪੀਣ, ਪਹਿਨਣ, ਸਿਹਤ ਸੁਰੱਖਿਆ, ਵਿੱਦਿਆ ਆਦਿ-ਆਦਿ ਦੀਆਂ ਲੋੜੀਂਦੀਆਂ ਵਸਤੂਆਂ ਦੀ ਸਪਲਾਈ ਵਿੱਚ ਜਿੰਨਾ ਜ਼ਹਿਰ ਘੋਲਿਆ, ਮਿਲਾਵਟਾਂ ਕੀਤੀਆਂ, ਇਸਦਾ ਕੋਈ ਹੱਦ ਬੰਨਾ ਨਹੀਂ ਰਿਹਾ। ਪਿੰਡਾਂ ਦੀਆਂ ਪੰਚਾਇਤਾਂ ਤੋਂ ਲੈ ਕੇ ਸਰਕਾਰੀ ਮਹਿਕਮਿਆਂ ਤੇ ਵਜ਼ੀਰਾਂ ਤਾਈਂ ਭ੍ਰਿਸ਼ਟਾਚਾਰ ਦੀਆਂ ਹੱਦਾਂ ਹੀ ਟੁੱਟ ਗਈਆਂ। ਬਾਣੀਆ ਨੂੰ ਇਹ ਖੁੱਲ ਮਿਲ ਗਈ ਕਿ ਆਪਣੀਆਂ ਫੈਕਟਰੀਆਂ ਤੇ ਕਾਰੋਬਾਰਾਂ ਦੀ ਉਪਜ ਸਾਰੇ ਗੰਦੇ ਪਾਣੀ ਨੂੰ ਡੂੰਘੇ ਬੋਰਾਂ ਰਾਹੀਂ ਧਰਤੀ ਦੇ ਸ਼ੁੱਧ ਜਲ ਵਿੱਚ ਮਿਲਾ ਦਿੱਤਾ ਜਾਏ। ਇਹੋ ਹੀ ਪਹੁੰਚ ਲੁਧਿਆਣੇ ਦੇ ਗੰਦੇ ਨਾਲੇ ਨੂੰ ਸਤਲੁਜ ਵਿੱਚ ਸੁੱਟਣ ਨਾਲ ਧਾਰੀ ਗਈ ਹੈ। ਹਰ ਪਾਪੀ ਦੀ ਮਾਨਸਿਕ ਅਵਸਥਾ ਬਹੁਤ ਕਮੀਨੀ ਹੁੰਦੀ ਹੈ ਅਤੇ ਕਰੁਚੀ ਅਸੀਂ ਰਾਸ਼ਨ ਦੇ ਸਪਲਾਈ ਕਰਤਾ ਬਾਣੀਆ ਭਾਈਚਾਰੇ ਵਿੱਚ ਵੇਖਦੇ ਹਾਂ। ਇਨ੍ਹਾਂ ਨੂੰ ਆਮ ਕਿਰਤੀਆਂ ਨੂੰ ਲੱਗੇ ਕੈਂਸਰ ਦੇ ਰੋਗਾਂ ਦੀ ਕੋਈ ਚਿੰਤਾ ਨਹੀਂ ਤੇ ਨਾ ਹੀ ਇਨ੍ਹਾਂ ਨੂੰ ਚਿੰਤਾ ਹੈ ਨਸ਼ਿਆਂ ਦੀ ਸਪਲਾਈ ਦੀ। ਇਹ ਸਭ ਕੁੱਝ ਇਨ੍ਹਾਂ ਦੀ ਕਮਾਈ ਦੇ ਸਾਧਨ ਹਨ। ਗਾਂ ਨੂੰ ਮਾਂ ਕਹਿੰਦਿਆਂ 21ਵੀਂ ਸਦੀ ਦੇ ਇਸ ਗਿਆਨ ਦੇ ਯੁੱਗ ਵਿੱਚ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ। ਭੁੱਲਦੇ ਇਹ ਵੀ ਹਨ ਕਿ ਗਾਂ ਦਾ ਰਖਵਾਲਾ ਤੇ ਪਾਲਣਹਾਰ ਕਿਰਤੀ ਕਿਸਾਨ ਹੈ। ਸ਼ਹਿਰਾਂ ਦੇ ਮਹਿਲ ਮੁਨਾਰਿਆਂ ਵਿੱਚ ਰਹਿਣ ਵਾਲੇ ਅੰਧ-ਵਿਸ਼ਵਾਸੀ ਬ੍ਰਾਹਮਣ-ਬਾਣੀਏ ਨਹੀਂ। ਇਹ ਪਹਿਲਾ ਸਮਾਂ ਹੈ ਕਿ ਪੰਜਾਬ ਦਾ ਕਿਸਾਨ ਵੱਡੀ ਪੱਧਰ ਤੇ ਦੂਜੇ ਕਿਰਤੀਆਂ ਨਾਲ ਸਾਂਝ ਬਣਾ ਕੇ ਸਰਕਾਰ ਦੇ ਵਿਰੁੱਧ ਰੇਲਾਂ ਰੋਕਣ ਲਈ ਉੱਠਿਆ ਹੈ। ਵਧਾਈ ਦੇ ਪਾਤਰ ਹਨ ਇਹ ਸਾਰੇ ਸੰਘਰਸ਼-ਸ਼ੀਲ ਕਿਸਾਨ ਤੇ ਉਨ੍ਹਾਂ ਦੇ ਅਜੋਕੇ ਸਿਆਣੇ ਲੀਡਰ। ਪੰਜਾਬ ਅੰਦਰ ਸ਼ਰਾਬ ਦੀਆਂ ਫੈਕਟਰੀਆਂ ਦੇ ਮਾਲਕਾਂ ਨੇ ਜਿੰਨਾ ਗੰਦਾ ਪਾਣੀ ਪੰਜਾਬ ਦੀ ਧਰਤੀ ਥੱਲੇ ਸੁੱਟਿਆ ਹੈ, ਉਸ ਨੂੰ ਰੋਕਣ ਲਈ ਅਜਿਹੇ ਕਾਰਖਾਨਿਆਂ ਨੂੰ ਬੰਦ ਕਰਨਾ ਜ਼ਰੂਰੀ ਹੈ, ਜੋ ਕਾਂਗਰਸੀਆਂ ਦੀ ਮਲਕੀਅਤ ਹਨ।
ਬਾਦਲ ਦਾ ਕਥਨ ਹੈ ਕਿ ਉਹ ਆਪ ਕਿਸਾਨ ਹੈ ਅਤੇ ਕਿਸਾਨਾਂ ਦਾ ਹਮਦਰਦ। ਪਰ ਇਸ ਮੱਕਾਰ ਨੂੰ ਇਹ ਨਹੀਂ ਦਿਸਦਾ ਕਿ ਕਿਸਾਨ ਭਾਈਚਾਰੇ ਦੇ ਕਿੰਨੇ ਕਿਰਤੀ ਆਤਮ-ਹੱਤਿਆਵਾਂ ਕਰਕੇ ਇਹ ਦੁਨੀਆਂ ਛੱਡ ਗਏ। ਅਤੇ ਕਿਉਂ? ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣੋਂ ਹਿਚਕਿਚਾਹਟਾਂ ਕਿਉਂ? ਬਾਦਲ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਹੈ। ਕਿਸਾਨ ਆਗੂ ਵੀਰੋ ਇਹ ਧਿਆਨ ਵਿੱਚ ਰੱਖਿਓ ਕਿ ਔਰੰਗਜ਼ੇਬ ਨੇ ਗੁਰੂ ਹਰਿ ਰਾਏ ਜੀ ਦੇ ਬੇਟੇ ਰਾਮ ਰਾਏ ਨੂੰ ਜਦ ਸੱਦਾ ਦਿੱਤਾ ਤਾਂ ਉਹ ‘ਮਿਟੀ ਮੁਸਲਮਾਨ ਦੀ’ ਥਾਂ ‘ਮਿੱਟੀ ਬੇਈਮਾਨ ਦੀ’ ਅੱਖਰ ਵਰਤ ਕੇ ਇਨਾਮ ਪ੍ਰਾਪਤ ਕਰ ਆਇਆ ਸੀ। ਤੁਹਾਡੇ ਡੈਲੀਗੇਸ਼ਨ ਵਿੱਚ ਕਿਤੇ ਇਹੋ ਜਿਹੀ ਹਰਕਤ ਨਾ ਹੋ ਜਾਏ। ਦੂਜੀ ਘਟਨਾ ਸੀ, ਓਸੇ ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਤੇ ਸੱਦੇ ਦੀ। ਓਥੇ ਗੁਰੂ ਜੀ ਨੂੰ ਸ਼ਹੀਦੀ ਦੇਣੀ ਪਈ ਸੀ। ਕਿਸਾਨ ਦੀ ਅਣਖ ਨੂੰ ਦਾਗ ਨਹੀਂ ਲੱਗਣਾ ਚਾਹੀਦਾ! ਪਾਪੀ ਬਾਣੀਏ ਨੂੰ ਸਬਕ ਸਿਖਾਉਣ ਦੇ ਅਵਸਰ ਬਹੁਤ ਮਿਲਦੇ ਰਹਿਣਗੇ, ਮੋਦੀ ਕੋਈ ਅਟੱਲ ਹਾਕਮ ਨਹੀਂ।
ਇਹਨੀ ਦਿਨੀਂ ਰਾਜਨੀਤੀ ਦੀ ਖੇਡ ਸਭ ਤੋਂ ਉੱਪਰਲਾ ਸਥਾਨ ਮੱਲੀ ਬੈਠੀ ਹੈ ਅਤੇ ਇਸਦੀ ਜਕੜ ਨੂੰ ਠੀਕ ਸੇਧ ਦੇਣ ਲਈ ਲੋੜ ਹੈ, ਸਮੂਹ ਕਿਸਮਾਂ, ਨਸਲਾਂ, ਧਰਮਾਂ ਤੇ ਭਾਈਚਾਰਿਆਂ ਦੇ ਨੇਕ ਮਨੁੱਖਾਂ ਦੀ ਏਕਤਾ।


04/10/15)
ਗੁਰਸ਼ਰਨ ਸਿੰਘ ਕਸੇਲ

ਪ੍ਰਚਾਰਕ ਦਲੇਰ ਸਿੰਘ ਜੋਸ਼ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਨੇ 01-10-15 ਵਾਲੀ ਚਿੱਠੀ ਵਿਚ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਬਾਰੇ ਆਪਣੇ ਵਿਚਾਰ ਲਿਖੇ ਹਨ । ਆਪ ਜੀ ਦੀ ਲਿਖਤ ਤੋਂ ਲੱਗਦਾ ਹੈ ਕਿ ਆਪ ਜੀ ਨੂੰ ਭਾਈ ਸਾਹਿਬ ਦੀਆਂ ਲਿਖਤਾਂ ਬਾਰੇ ਕਾਫੀ ਗਿਆਨ ਹੈ । ਇਸ ਲਈ ਆਪ ਜੀ ਪਾਸੋਂ ਉਹਨਾਂ ਦੇ ਨਾਂਅ ਤੇ ਲਿਖੀ ਕਿਤਾਬ ਵਿਚੋਂ ਦੋ ਕੁ ਵਾਰਾਂ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ । ਆਸ ਹੈ ਕਿ ਆਪ ਵਿਦਵਾਨ ਪ੍ਰਚਾਰਕ ਹੋਣ ਕਰਕੇ ਚੰਗੀ ਤਰ੍ਹਾਂ ਸਮਝਾਉਣ ਦੀ ਖੇਚਲ ਕਰੋਗੇ । ਤੁਹਾਡੇ ਲਿਖਣ ਮੁਤਾਬਕ ਕਿ ਤੁਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਗੁਰਮਤਿ ਦਾ ਪ੍ਰਚਾਰ ਕਰਦੇ ਹੋ ।
ਆਪ ਜੀ ਦਾ ਇਸ ਵਾਰ ਬਾਰੇ ਕੀ ਵਿਚਾਰ ਹੈ :

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ॥
ਚਾਰੋਂ ਅਛਰ ਇੱਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ॥ ੪੯॥ ੧॥
ਕੀ ਗੁਰੂ ਨਾਨਕ ਸਾਹਿਬ ਜੀ ਨੇ “ਵਾਹਿਗੁਰੂ” ਸ਼ਬਦ ਕਿਤੇ ਉਚਾਰਿਆ ਹੈ ?
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


04/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਐ ਸਾਈਆਂ, ਸੁਹਣੇ ਸਾਈਆਂ।
ਅਸੀਂ ਧੁਰ ਤੇਰੇ ਨਾਲ ਲਾਈਆਂ।
ਬਸ ਦਿਸਦਾ ਤੂੰ ਹੀ ਤੂੰ ਏਂ,
ਹੋਸ਼ਾਂ ਨਾ ਹੋਰ ਭੁਲਾਈਆਂ।
ਉੱਡ ਗਏ ਗੁਣ-ਗਿਆਨ ਗੁਬਾਰੇ
ਅਕਲਾਂ ਸੱਭ ਗੁੱਠੇ ਲਾਈਆਂ।
ਪਲ ਹੋਵਾਂ ਤੈਥੋਂ ਪਾਸੇ,
ਮੈਂ ਤੜਪਾਂ ਵਾਂਗ ਸ਼ੁਦਾਈਆਂ।
ਮੇਰੀ ਹਿੱਕ ਚੋਂ ਉੱਠਣ ਹੂਕਾਂ,
ਸਹਿ ਹੋਣ ਨਾ ਹੋਰ ਜੁਦਾਈਆਂ।
ਕੀ ਕੀਤਾ ਜਾਦੂ ਟੂਣਾ,
ਕਿੰਜ ਨਜ਼ਰਾਂ ਬੰਨ੍ਹ ਬਹਾਈਆਂ।
ਇੱਕ ਤੇਰੀ ਯਾਦ ਸੁਵੱਲੀ,
ਬਾਕੀ ਨੇ ਜੱਗ ਭੁਕਾਈਆਂ।
ਨਜ਼ਰਾਂ ਤੋਂ ਹੋ ਨਾ ਉਹਲੇ,
ਤੇਰੇ ਦੀਦ ਦੀਆਂ ਤਰਿਹਾਈਆਂ।
ਮਿਲ, ਆ ਮਿਲ, ਫਰਕ ਮਿਟਾ ਦੇ,
ਕਿਉਂ ਇੰਜ ਦੂਰੀਆਂ ਪਾਈਆਂ।
ਰਹਿ ਹੁੰਦਾ ਨਾ ਹੁਣ ਪਾਸੇ,
ਬਚੀਆਂ, ਜੋ ਅੰਕ ਸਮਾਈਆਂ।
ਐ ਸਾਈਆਂ, ਸੁਹਣੇ ਸਾਈਆਂ।
ਅਸੀਂ ਧੁਰ ਤੇਰੇ ਨਾਲ ਲਾਈਆਂ।


04/10/15)
ਡਾ: ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਆਜਾਦੀ !!
ਆਜਾਦ ਫਿਜਾ ਲਈ ਤੜਪ ਰਿਹਾ ਮਨ,
ਓਥੇ ਝੁਕਦਾ ਹੈ ।
ਗੈਰਤ-ਮੰਦ ਜਦ ਬਾਗੀ ਹੋ ਕੋਈ,
ਝੰਡਾ ਚੁੱਕਦਾ ਹੈ ।।
ਲੱਖ ਸਮਝਾਵਣ ਲੋਕ ਕਿ ਆਖਿਰ,
ਵਿੱਚ ਸੜ ਜਾਵੇਂਗਾ ।
ਬਲਦੀ ਸ਼ਮਾ ਨੂੰ ਤੱਕਕੇ ਕਦ,
ਪਰਵਾਨਾ ਰੁਕਦਾ ਹੈ ।।
ਭੇਡਾਂ ਤਾਂ ਇੱਜੜ ਵਿੱਚ ‘ ਮੈਂ ’ ਤੋਂ,
ਉੱਪਰ ਉੱਠਣ ਨਾ ।
ਆਜਾਦੀ ਨਾਲ ਸ਼ੇਰ ਇਕੱਲਾ,
ਰਹਿੰਦਾ ਬੁਕਦਾ ਹੈ ।।
ਜਿਸਦੀ ਸੋਚ ਗੁਲਾਮ ਓਸਨੂੰ,
ਲੋੜ ਨਹੀਂ ਕੜੀਆਂ ਦੀ ।
ਕੱਚੇ ਧਾਗੇ ਬੱਧਾ ਉਹ ਤਾਂ,
ਰਹਿੰਦਾ ਘੁੱਕਦਾ ਹੈ ।।
ਅਣਖ ਨਾਲ ਤੇ ਰੁੱਖੀ-ਸੁੱਕੀ,
ਜੀਵਨ ਬਣ ਜਾਂਦੀ ।
ਬੇ-ਇੱਜਤ ਦੀ ਚੂਰੀ ਦੇ ਨਾਲ,
ਅੰਦਰ ਸੁੱਕਦਾ ਹੈ ।।
ਆੜ ਏਕਤਾ ਵਾਲੀ ਦੇ ਨਾਲ,
ਬੰਦਾ ਛਲਿਆ ਜੋ ।
ਜਨਮ-ਜਨਮ ਦੇ ਘੜੇ ਕਰਮ ਦੇ,
ਥੱਲੇ ਛੁੱਪਦਾ ਹੈ ।।
ਰਾਜਨੀਤੀ ਤੇ ਮਜ਼ਹਬ ਜਦ ਵੀ,
ਜਹਿਰੀ ਹੋ ਜਾਂਦੇ ।
ਆਖਿਰ ਅੱਕਿਆ ਬੰਦਾ ,
ਮਾਰ ਖੰਘੂਰਾ ਥੁੱਕਦਾ ਹੈ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


04/10/15)
ਹਰਭਜਨ ਸਿੰਘ ਵਕਤਾ

ਧਾਰਮਿਕ ਸਾਹਿਤ-ਪੁਸਤਕ ਸਮੀਖਿਆ

ਰੋਜ਼ਾਨਾ ਅਜੀਤ- ਮਿਤੀ 1 ਸਤੰਬਰ 2015

ਲਹੂ-ਭਿੱਜੀ ਚਮਕੌਰ

ਲੇਖਕ: ਸੁਖਜੀਤ ਸਿੰਘ ਕਪੂਰਥਲਾ

ਸੰਪਾਦਕ: ਭਾਈ ਕਾਮਰੇਟ ਸਿੰਘ

ਪ੍ਰਕਾਸ਼ਕ: ਮਨਜੀਤ ਪ੍ਰਿੰਟਿੰਗ ਪ੍ਰੈਸ,ਕਪੂਰਥਲਾ।

ਮੁੱਲ:100 ਰੁਪਏ ਸਫੇ:180

ਸੰਪਰਕ: 98720-76876 (ਲੇਖਕ)

ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਗਈਆਂ ਜੰਗਾਂ ਵਿਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀਂ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ ਅਤੇ ਇਹ ਸਿੱਖ-ਪੰਥ ਦੀ ਗੌਰਵਮਈ ਤੇ ਸੂਰਬੀਰਤਾ ਦੀ ਅਨੋਖੀ ਦਾਸਤਾਨ ਹੈ। ਹਥਲੀ ਪੁਸਤਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਗਈ ਇਸ ਚਮਕੌਰ ਦੀ ਜੰਗ ਦਾ ਇਤਿਹਾਸ ਬਿਆਨ ਕਰਦੀ ਹੈ।ਲੇਖਕ ਦੀ ਇਹ ਤੀਸਰੀ ਪੁਸਤਕ ਹੈ। ਲੇਖਕ ਨੇ ਪੁਸਤਕ ਅੰਦਰ ਚਮਕੌਰ ਦੇ ਯੁੱਧ ਦਾ ਵਰਣਨ ਕਰਦਿਆਂ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਕ੍ਰਿਤ'ਗੰਜਿ ਸ਼ਹੀਦਾਂ' ਨੂੰ ਆਧਾਰ ਬਣਾਇਆ ਹੈ।ਅੱਲ੍ਹਾ ਯਾਰ ਖਾਂ ਜੋਗੀ ਦੁਆਰਾ ਲਿਖੇ ਗਏ ਦੋ ਸਾਕੇ 'ਸਾਕਾ ਚਮਕੌਰ' ਅਤੇ 'ਸਾਕਾ ਸਰਹਿੰਦ' ਗੰਜਿ ਸ਼ਹੀਦਾਂ' ਤੇ ਸ਼ਹੀਦਾਨਿ ਵਫ਼ਾ' ਦੇ ਰੂਪ ਵਿਚ ਸਾਹਮਣੇ ਹਨ, ਜੋ ਦਸਮ ਪਾਤਸ਼ਾਹ ਜੀ ਦੇ ਸਾਹਿਬਜਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਦੀ ਸਿਖ਼ਰ ਵਜੋਂ ਵੇਖੇ ਜਾ ਸਕਦੇ ਹਨ।

ਇਸ ਪੁਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਲੈ ਕੇ ਚਮਕੌਰ ਸਾਹਿਬ ਦੀ ਜੰਗ ਤਕ ਦੇ ਇਤਿਹਾਸ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਸ ਤਹਿਤ ਲੇਖਕ ਨੇ 13 ਲੇਖ ਸਿਰਜੇ ਹਨ,ਜਿਨਾ੍ਹਂ ਵਿਚ ਸ੍ਰੀ ਅਨੰਦਪੁਰ ਸਾਹਿਬ ਨੂੰ ਖਾਲੀ ਕਰਨਾ, ਸਰਸਾ ਦੀ ਜੰਗ,ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਵਿਚ ਉਤਾਰਾ, ਚਮਕੌਰ ਦੀ ਜੰਗ ਦਾ ਆਰੰਭ, ਸਾਹਿਬਜਾਦਿਆਂ ਦਾ ਜੰਗ ਦੇ ਮੈਦਾਨ ਵਿਚ ਜਾਣਾ, ਗੁਰੂ ਜੀ ਦਾ ਚਮਕੌਰ ਨੂੰ ਛੱਡਣਾ ਅਤੇ ਸਾਹਿਬਜਾਦਿਆਂ ਸਮੇਤ ਸਿੰਘਾਂ ਦੀਆਂ ਸ਼ਹਾਦਤਾਂ ਆਦਿ ਪ੍ਰਸੰਗ ਦ੍ਰਿਸ਼ਟੀਗੋਚਰ ਹਨ।

ਪੁਸਤਕ ਅੰਦਰ ਲੇਖਕ ਨੇ ਸਾਕਾ ਚਮਕੌਰ ਦਾ ਕੇਵਲ ਇਤਿਹਾਸ ਹੀ ਬਿਆਨ ਨਹੀ ਕੀਤਾ, ਸਗੋਂ ਅਜੋਕੇ ਹਾਲਾਤ ਨੂੰ ਵੀ ਗੁਰਮਤਿ ਦੇ ਨਜ਼ਰੀਏ ਤੋਂ ਰੂਪਮਾਨ ਕਰਨ ਦਾ ਯਤਨ ਕੀਤਾ ਹੈ। ਲੇਖਕ ਅਨੁਸਾਰ ਚਮਕੌਰ ਦੇ ਯੁੱਧ ਵਿਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸੂਰਮਿਆਂ ਦੇ ਜੀਵਨ ਆਦਰਸ਼ ਪ੍ਰਤੀ ਅਜੋਕੀ ਨੌਜਵਾਨੀ ਨੂੰ ਜਾਗਰੂਕ ਕਰਨਾ ਸਮੇਂ ਦੀ ਵੱਡੀ ਲੋੜ ਹੈ ਤਾਂ ਕਿ ਸਿੱਖ ਬੱਚਿਆਂ ਅੰਦਰ ਕੌਮੀ ਜਜ਼ਬਾ ਪੈਦਾ ਹੋ ਸਕੇ। ਲੇਖਕ ਦਾ ਉੱਦਮ ਸ਼ਲਾਘਾਯੋਗ ਹੈ।

ਸਮੀਖਿਅਕ

-ਹਰਭਜਨ ਸਿੰਘ ਵਕਤਾ

ਮੋਬਾ. 98143-98510


01/10/15)
ਦਲੇਰ ਸਿੰਘ ਜੋਸ਼

ਅਕਤੂਬਰ ਬਜ਼ੁਰਗਾਂ ਦੇ ਦਿਵਸ ਨੂੰ ਭੇਂਟ
-: ਦਲੇਰ ਸਿੰਘ ਜੋਸ਼
ਜੀਵਨ ਦੀਆਂ ਤਿੰਨ ਹਾਲਤਾਂ ਸਿਆਂਣਿਆ ਨੇ ਤੇ ਗੁਰਬਾਣੀ ਨੇ ਲਿਖੀਆਂ ਹਨ। ਪਹਿਲੀ ਹੈ ਬਾਲ ਅਵਸਥਾ ਜੋ ਸੱਭ ਨੂੰ ਪਿਆਰੀ ਲਗਦੀ ਹੈ, ਜਿਵੇਂ ਫੁਲ ਸੱਭ ਨੂੰ ਪਿਆਰਾ ਲਗਦਾ ਹੈ, ਉਵੇਂ ਹੀ ਛੋਟੀ ਉਮਰ ਦਾ ਬਚਾ ਫੁਲਾਂ ਸਮਾਨ ਸਾਰਿਆਂ ਨੂੰ ਪਿਆਰਾ ਲਗਦਾ ਹੈ। ਦੂਸਰੀ ਅਵਸਥਾ ਜੁਆਨੀ ਹੈ, ਜੋ ਅਥਾਹ ਬਲ ਦਾ ਘਰ ਹੈ। ਤੀਸਰੀ ਅਵਸਥਾ ਦਾ ਨਾਮ ਬੁਢਾਪਾ ਹੈ। ਬਾਣੀ ਵਿੱਚ ਇਨ੍ਹਾਂ ਅਵਸਥਾ ਨੂੰ ਇਉਂ ਬਿਆਨਿਆ ਹੈ।
ਬਾਲ ਜੁਆਨੀ ਅਰੁ ਬਿਰਧ ਫੁਨਿ ਤੀਨਿ ਅਵਸਥਾ ਜਾਨਿ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨ॥ ਸਲੋਕ ਨ: 35॥ 1428॥

ਬਚਪਨੇ ਦੀਆਂ ਖੇਡਾਂ ਖੇਡ ਦਿਆ ਇਹ ਅਵਸਥਾ ਭੋਲੇ ਪਨ ਵਿੱਚ ਹੀ ਗੁਜਰ ਜਾਂਦੀ ਹੈ । ਜੁਆਨੀ ਦਾ ਸਮਾਂ ਜੀਵਨ ਦੀਆਂ ਜਿਮੇਵਾਰੀਆਂ ਨੂੰ ਨਿਭਾਉਂਦਿਆਂ ਪਾਸ ਹੋ ਜਾਂਦਾ ਹੈ। ਸੱਭ ਤੋਂ ਵਡੀ ਜਿੰਮੇਵਾਰੀ ਜੀਵ ਨੂੰ ਜੁਆਨੀ ਵਿੱਚ ਬੱਚਿਆਂ ਦਾ ਪਾਲਨ ਪੋਸ਼ਨ, ਪੜ੍ਹਾਈਆਂ ਤੇ ਉਹਨਾਂ ਦੀਆਂ ਨੌਕਰੀਆਂ ਤੇ ਵਿਆਹ ਸ਼ਾਦੀਆਂ ਲਈ ਚੰਗੇ ਘਰ ਭਾਲ ਕਰਨ ਵਿੱਚ ਲੰਘ ਜਾਦੀ ਹੈ। ਇਸ ਸੱਭ ਕਿਛ ਦੇ ਪਿਛੇ ਮਨੁੱਖ ਦੀ ਭਾਵਨਾ ਹੁੰਦੀ ਹੈ, ਮੇਰੇ ਬਚੇ ਪੱੜ ਲਿਖ ਕੇ ਸਿਆਂਣੇ ਜਿੰਮੇਵਾਰ ਇਨਸਾਨ ਬਣ ਜਾਣਗੇ। ਸਾਨੂੰ ਬੁਢਾਪੇ ਵਿੱਚ ਸੁੱਖ ਦੇਣਗੇ। ਬੜੇ ਚਾਈਂ ਚਾਈਂ ਜੀਵਨ ਵਿਚ ਕਰੜੀ ਮੁਸ਼ਕਤ ਦੂਖ ਸੁਖ ਸਹਿ ਕੇ, ਬੱਚਿਆਂ ਦੀ ਜਿੰਮੇਵਾਰੀ ਪੂਰੀ ਕਰਕੇ, ਅਪਣੇ ਬੁਢਾਪੇ ਦੇ ਆੳਣ ਵਾਲੇ ਸਮੇ ਨੂੰ ਸੁਖਾਲਾ ਬਣਾਉਨ ਦੇ ਸਪੁਨੇ ਨਾਲ ਮਾਤਾ ਪਿਤਾ ਅਪਣੀ ਜਿੰਦਗੀ ਇਸ ਲੇਖੇ ਵਿੱਚ ਲਾ ਦੇਦੇਂ ਹਨ। ਸੋਹਣੇ ਘਰਾਂ ਵਿੱਚ ਸ਼ਾਦੀਆਂ ਕਰਕੇ ਮਾਂ ਬਾਪ ਫੁਲੇ ਨਹੀ ਸਮਾਉਦੇ। ਇਤਨਾਂ ਕੁਝ ਕਰਦਿਆਂ ਮਨੁਖ ਤੇ ਤੀਸਰੀ ਅਵਸਥਾ ਲਾਗੂ ਹੋ ਜਾਦੀ ਹੈ। ਭਾਵ ਬੁਢਾਪਾ ਆ ਵਿਖਾਈ ਦੇਦਾਂ ਹੈ। ਜਿਸਦੇ ਦੋਰਾਨ ਮਨੁਖ ਦੀ ਸਰੀਰਕ ਸ਼ਕਤੀ ਖੀਨ ਹੋ ਜਾਦੀ ਹੈ। ਕਈ ਰੋਗ ਭੀ ਆ ਘੇਰਦੇ ਹਨ। ਵੱਡੀ ਮੁਸ਼ਕਲ ਉਦੋਂ ਬਣਦੀ ਹੈ ਜਦੋ ਮਾਂ ਬਾਪ ਕੁਝ ਭੀ ਕਰਨ ਜੋਗੇ ਨਹੀ ਰਹ ਜਾਦੇ।ਸਗੋਂ ਇਸ ਅਵਸਥਾ ਵਿੱਚ ਬਚਿਆਂ ਨੂੰ ਬੋਝ ਜਾਪਣ ਲੱਗ ਪੈਦੇ ਹਨ।
ਬਜ਼ੁਰਗੀ ਵਿੱਚ ਅਤੇ ਕੁਝ ਬਿਮਾਰੀ ਕਰਕੇ ਮਾਂ ਪਿਉ ਦਾ ਸੁਭਆ ਭੀ ਚਿੜਚੜਾ ਜਿਹਾ ਹੋ ਜਾਦਾਂ ਹੈ। ਇਨਾਂ ਦੀ ਸੰਭਾਂਲ, ਕੁਝ ਅਪਣੇ ਭੀ ਬਚੇ ਹੋ ਜਾਣ ਦਾ ਸਦਕਾ, ਬੱਚਿਆਂ ਦੀ ਜਿੰਮੇਵਾਰੀ ਜਿਆਦਾ ਵੱਧ ਜਾਦੀ ਹੈ । ਜਿਸ ਕਰਕੇ ਮਾਤਾ ਪਿਤਾ ਦੀ ਪੂਰੀ ਸੰਭਾਲ ਨਹੀਂ ਹੋ ਸਕਦੀ। ਕਈ ਵਾਰ ਤਾਂ ਨੌਬਤ ਇਥੋਂ ਤੱਕ ਆ ਜਾਂਦੀ ਹੈ, ਕਿ ਬਚੇ ਸੋਚਣ ਲੱਗ ਪੈਦੇ ਹਨ, ਕਿ ਮਾਤਾ ਪਿਤਾ ਨੂੰ ਕਿਸੇ ਬੁਢਾਪਾ ਘਰ ਵਿੱਚ ਹੀ ਛੱਡ ਆਈਏ। ਉਹ ਮਾਂ ਪਿਉ ਜਿਨ੍ਹਾਂ ਨੇ ਅਪਣਾ ਭਵਿੱਖ ਅਪਣੇ ਪੁਤਰ ਸਮਝੇ ਹੁੰਦੇ ਹਨ, ਉਹੋ ਪੁਤਰ ੳੋਹਨਾਂ ਤੋ ਅਪਣਾ ਮੂੰਹ ਮੋੜਨ ਲੱਗ ਪੈਂਦੇ ਹਨ।
ਦਾਸ 2003 ਵਿੱਚ ਕੈਨੇਡਾ ਦੇ ਇਕ ਗੁਰਦੁਵਾਰੇ ਵਿੱਚ ਸੁਭਾ ਸ਼ਾਮ ਦੀ ਕਥਾ ਕਰ ਰਿਹਾਂ ਸਾਂ ਕਿ ਇਕ ਦਿਨ ਸ਼ਾਮ ਦੀ ਕਥਾਂ ਤੋਂ ਪਹਿਲਾਂ ਲੰਗਰ ਵਿੱਚ ਚਾਹ ਪੀਣ ਲਈ ਚਲਾ ਗਿਆ ਉਥੇ ਕੁਝ ਸਿਆਣੀ ਉਮਰ ਦੇ ਲੋਕ ਜਿਨ੍ਹਾਂ ਨੂੰ ਅਸੀ ਬਜ਼ੁਰਗ ਆਖਦੇ ਹਾਂ ਪਿਆਜ਼ ਆਲੂ ਛਿਲ ਰਹੇ ਸਨ। ਮੈਨੂੰ ਚਾਹ ਪੀਦੇ ਨੂੰ ਵੇਖ ਕੇ ਕਹਿਣ ਲਗੇ ਗਿਆਨੀ ਜੀ ਕਦੀ ਸਾਡੇ ਵਾਸਤੇ ਭੀ ਦੋ ਬਚਨ ਸਟੇਜ ਤੋਂ ਬੋਲ ਦਿਆ ਕਰੋ ਤਾਂ ਕੇ ਸਾਡੇ ਬਚਿਆ ਨੂੰ ਕੋਈ ਮਾਂ ਪਿਉ ਦੀ ਸੇਵਾ ਕਰਨ ਦਾ ਗਿਆਨ ਮਿਲ ਸਕੇ। ਮੈਂ ਹੈਰਾਨ ਹੋਇਆ ਤੇ ਪੁਛਨ ਲਗਾ ਕਿ ਆਪ ਨੂੰ ਕੀ ਮੁਸ਼ਕਲਾਂ ਹਨ ਕਹਿਣ ਲਗੇ ਜੋ ਸਾਨੂੰ ਮੁਸ਼ਕਲਾਂ ਨੇ ਉਹ ਬਹੁਤ ਵਡੀਆਂ ਹਨ ਜਿਨਾਂ ਦਾ ਹੱਲ ਕੋਈ ਨਜ਼ਰ ਨਹੀ ਆਉਂਦਾ। ਆਹ ਜੋ ਬਿੰਦਰ ਸਿੰਘ ਹੈ ਇਹ ਅੱਜ ਰਾਤ ਹੀ 12 ਵਜੇ ਘਰੋਂ ਕਢਿਆ ਆਇਆ ਹੈ। ਰਾਤ ਦੇ ਬਾਰਾਂ ਵਜੇ ਬੱਚੇ ਕਹਿਣ ਲਗੇ ਪਾਪਾ ਜੀ ਗੱਲ ਸੁਣਿਓ। ਮੈਂ ਪੁਤਰ ਦੇ ਕਮਰੇ ਵੱਲ ਤੁਰਨ ਲਗਾਂ ਤਾਂ ਆਵਾਜ ਆਈ ਪਾਪਾ ਜੀ ਇਧਰ ਦਰਵਾਜੇ ਵਾਲੇ ਪਾਸੇ ਮੈ ਸੋਚਾਂ ਕਿ ਇਧਰ ਕਿਹੜਾ ਕੰਮ ਹੈ। ਜਦ ਮੈਂ ਦਰਵਾਜੇ ਕੋਲ ਪਹੁੰਚਿਆ ਤਾਂ ਪੁਤਰ ਜੀ ਕਹਿਣ ਲਗੇ ਸੌਰੀ ਪਾਪਾ ਜੀ ਹੁਣ ਆਪ ਜਿਥੇ ਮਰਜੀ ਜਾ ਸਕਦੇ ਹੋ ਇਥੈ ਸਾਰਿਆ ਦਾ ਰਹਿ ਸਕਣਾ ਆਉਖਾ ਹੈ। ਗਿਆਨੀ ਜੀ ਅੱਦੀ ਰਾਤ ਸਨੋਹ (ਬਰਫ) ਗੋਡੇ ਗੋਡੇ ਪਈ ਬਚੇ ਅੱਧੀ ਰਾਤ ਨੂੰ ਸਾਨੂੰ ਘਰੋਂ ਤੋਰ ਦੇਦੇਂ ਹਨ। ਇਹ ਫਾਰਨ ਦੇਸ਼ਾ ਦੀ ਗੱਲ ਜਿਥੇ ਸੱਭ ਸਹੁਲਤਾ ਹਨ, ਪੂਰਨ ਅਜਾਦੀ ਹੈ।ਫਿਰ ਉਥੌੰ ਦੀਆਂ ਸਰਕਾਰ ਭੀ ਸਿਨੀਅਰ ਸਿਟੀਜਨਾਂ ਦਾ ਬਹ੍ਹੁਤ ਖਿਆਲ ਰਖਦੀ ਹੈ ਘਰਾਂ ਦੀ ਸਹੁਲਤ ਕਪੜੇ ਲਤੇ ਦੀ ਧੰਨ ਦੀ ਭਾਵ ਕਿਸੇ ਕਿਸਮ ਦੀ ਬਜੁਰਗਾਂ ਨੂੰ ਕੋਈ ਤਕਲੀਫ ਨਹੀ । ਪਰ ਮੈ ਤਾਂ ਪੁਤਰਾਂ ਦੇ ਅਪਣੇ ਫਰਜ਼ ਦੀ ਗੱਲ ਕਰ ਰਿਹਾ ਸੀ।
ਬਜ਼ੁਰਗਾਂ ਦਾ ਅਪਮਾਨ ਹੁੰਦਾਂ ਤਾਂ ਰੋਜਾਨਾਂ ਅਖੀਂ ਵੇਖਣ ਨੂੰ ਮਿਲਦਾ ਹੈ ਐਸੀ ਘਟਨਾਂ ਹਰ ਸ਼ਹਿਰ ਹਰ ਗਲੀ ਮੁਹਲੇ ਆਪ ਨੂੰ ਵੇਖਣ ਲਈ ਮਿਲ ਜਾਵੇਗੀ। ਮੈ ਖੁਦ ਵੇਖਿਆ ਕਿ ਮਾਂ ਬਾਪ ਦੋ ਪੁਤਰਾਂ ਤੇ ਦੋ ਪੁਤਰੀਆਂ ਨੂੰ ਤਾਂ ਪਾਲ ਕੇ ਨੇਪਰੇ ਚਾੜ ਦਿਤਾ ਵਿਆਹ ਆਦਿ ਕਰ ਦਿਤੇ, ਪਰ ਬੁਢਾਪੇ ਵਿੱਚ ਪੰਜਾਂ ਪੁਤਰਾਂ ਕੋਲੋ ਦੋਵਾਂ ਮਾ ਪਿਓ ਦੀ ਸੰਭਾਲ ਨਹੀ ਕੀਤੀ ਗਈ । ਕਈ ਥਾਂ ਤਾਂ ਦੋਵਾਂ ਨੂੰ ਵੰਡੇ ਹੋਏ ਵੇਖਿਆ ।ਪਿਉ ਵਡੇ ਪੁਤਰ ਕੋਲ ਮਾਂ ਛੋਟੇ ਪੁਤਰ ਕੋਲ। ਵੰਡ ਪਾ ਕੇ ਰੱਖ ਦਿਤੀ ਜਾਦੀ ਹੈ।
ਸਿਆਣੇ ਕਹਿੰਦੇ ਹਨ ਜਿਸ ਘੱਰ ਵਿਚ ਬਜੁਰਗ ਮਾਂ ਬਾਪ ਹੋਣ ਉਹਨਾਂ ਨੂੰ ਤਾਂ ਕਿਸੇ ਦਾਨ ਪੁੰਨ ਤੀਰਥ ਦੀ ਕੋਈ ਜਰੂਰਤ ਨਹੀ। ਮਾਂ ਪਿਉ ਦੀ ਸੇਵਾ ਵਿਚੋਂ ਹੀ ਸਾਰੇ ਦਾਨ ਪੁੰਨਾਂ ਦਾ ਫੱਲ ਮਿਲ ਜਾਏਗਾ।ਸਿੱਖ ਧਰਮ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਪਣੀ ਰਚਨਾਂ ਵਿੱਚ ਬਹੁਤ ਕਮਾਲ ਦੇ ਬਚਨ ਲਿਖੇ ਹਨ।
ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦ ਨ ਜਾਣੈ ਕਥਾ ਕਹਾਣੀ॥
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬੇਬਾਣੀ ॥
ਮਾਂ ਪਿਉ ਪਰਹਰਿ ਕਰੈ ਪੂਜ ਦੇਵੀ ਦੇਵ ਨ ਸੇਵ ਕਮਾਣੀ॥
ਮਾਂ ਪਿਉ ਪਰਹਰਿ ਨਾਵਣਾ ਅਠਸਠਿ ਤੀਰਥ ਘੁਮਣ ਵਾਣੀ॥
ਮਾਂ ਪਿਉ ਪਰਹਰਿ ਕਰੈ ਦਾਨ ਦਾਨ ਬੇਈਮਾਨ ਅਗਿਆਨ ਪਰਾਣੀ ॥
ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੂਲਾਣੀ॥
ਗੁਰ ਪਰਮੇਸ਼ਰ ਸਾਰ ਨ ਜਾਣੀ॥ਵਾਰ 37 ਪਾੳੜੀ ਨ: 13॥
ਅਰਥ ਬਹੁਤ ਸੌਖੇ ਹਨ ,ਗੁਰੁ ਕਿਪਾ ਕਰੇ ਅਸੀ ਜਿਨਾਂਹ ਰਾਹੀ ਮਨੁਖਾਂ ਜਨਮ ਪਰਾਪਤ ਕੀਤਾ ਹੈ ਜਿਨਾਂ ਨੇ ਸਾਡੀ ਪਰਵਰਿਸ਼ ਕਰਦੇ ਸਮੇਂ ਕੋਈ ਕਸਰ ਨਹੀ ਛਡੀ ਅੱਜ ਅਸੀ ਉਹਨਾਂ ਨੂੰ ਕਿਤੇ ਬਿਰਧ ਘਰਾਂ ਲਈ ਹੀ ਨਾਂ ਛੱਡ ਦਈਏ ਬਜੁਰਗ ਤਾਂ ਘੱਰ ਦਾ ਜੰਦਰਾਂ ਹੁਦੇ ਹਨ ।ਮੈਨੂੰ ਪਤਾ ਹੈ ਕਿ 2005 ਤੱਕ ਜਿਤਨਾਂ ਚਿੱਰ ਸਾਡੇ ਬਜੁਰਗ ਜੀਵਤ ਰਹੇ ਸਨ, ਸਾਨੂੰ ਤਾਲਾ ਲਾਉਣ ਦੀ ਜਰੂਰਤ ਨਹੀ ਸੀ ਪਈ ।ਅੱਜ ਸਾਨੂੰ ਉਹਨਾਂ ਦੀ ਬਹੁਤ ਯਾਦ ਆਉਦੀ ਹੈ। ਸਿਆਣੇ ਕਹਿੰਦੇ ਹਨ ਵਸਤੂ ਦੀ ਕੀਮਤ ਦਾ ਪਤਾ ਉਦੋਂ ਹੀ ਲਗਦਾ ਹੈ ਜਦੋਂ ਉਹ ਵਸਤੂ ਸਾਡੇ ਪਾਸ ਨਹੀ ਹੁੰਦੀ।
ਅੱਜ ਬਜੁਰਗ ਦਿਵਸ ਹੈ, ਮੈਂ ਅਪਣੇ ਵਲੋਂ ਤੇ ਅਪਣੀ ਧਰਮਪਤਨੀ ਬੀਬੀ ਗੁਰਮੀਤ ਕੌਰ, ਬੇਟੇ ਪ੍ਰਭਜੋਤ ਸਿੰਘ ਅਤੇ ਬੀਬੀ ਅਰਵਿੰਦਰ ਕੌਰ ਪੋਤੀ ਸਾਹਿਬ ਜੋਤ ਕੌਰ ਵਲੋ ਸਾਰੇ ਬਜੁਰਗਾਂ ਦੀ ਸਿਹਤਯਾਬੀ ਲਈ ਅਤੇ ਚੜਦੀ ਕਲਾ ਲਈ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਸਾਰੇ ਪ੍ਰਵਾਰਾਂ ਵਿੱਚ ਆਪਸੀ ਪਰਸਪਰ ਪਿਆਰ ਤੇ ਇਤਫਾਕ ਬਖਸ਼ਨ ਜੀ।

****************************************

ਘੋਰ ਅਨਿਆਏ ਜਾਗੋ ਸਿਖੋ ਜਾਗੋ
ਸਿਖ ਧਰਮ ਅੰਦਰ ਭਾਈ ਗੁਰਦਾਸ ਜੀ ਦਾ ਅਸਥਾਨ ਬਹੁਤ ਸਨਮਾਨ ਵਾਲਾ ਹੈ। ਜਿਨ੍ਹਾਂ ਨੇ ਅਪਣੇ ਜੀਵਨ ਵਿੱਚ ਦੱਸ ਗੁਰ ਸਾਹਿਬਾਨਾਂ ਵਿੱਚੋ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਅਤੇ {ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਵੇਂ ਅਜੇ ਗੁਰੂ ਨਹੀ ਸੀ ਬਣੇ} ਦਰਸ਼ਨ ਦਿਦਾਰ ਕੀਤੇ ਹਨ। ਗੁਰੂ ਅਮਰਦਾਸ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਨੇੜੇ ਹੋਕੇ ਸੇਵਾ ਭੀ ਕਮਾਈ ਤੇ ਉਪਦੇਸ਼ ਭੀ ਸੁਣਿਆ। ਆਪ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੂੰ ਸਿਖੀ ਦਾ ਅਤੇ ਗੁਰਬਾਣੀ ਦਾ ਕਿਤਨਾਂ ਗਿਆਨ ਹੋਵੇਗਾ? । ਅਸਲ ਵਿੱਚ ਭਾਈ ਗੁਰਦਾਸ ਜੀ ਗਰੁਮੱਤ ਦੇ ਮਹਾਨ ਮਾਰਤੰਡ ਹਨ। ਉਹਨਾਂ ਦੀਆਂ ਰਚਨਾਂਵਾ ਵਾਰਾਂ ਤੇ ਕਬਿੱਤ ਸਵੈਯੇ ਗੁਰਬਾਣੀ ਨੂੰ ਸਮਝਨ ਲਈ ਅਸੀ ਪੜ੍ਹਦੇ ਹਾਂ। ਬਹੁਤ ਸਾਰੀਆਂ ਗੱਲਾਂ ਦਾ ਗਿਆਨ ਸਾਨੂੰ ਪਰਾਪਤ ਹੁੰਦਾਂ ਹੈ। ਜਦੋਂ ਭਾਈ ਸਾਹਿਬ ਜੀ ਇੱਕ ਇੱਕ ਗੱਲ ਸਮਝਾਉਣ ਲਈ ਕਈ ਕਈ ਦਲੀਲਾਂ ਦੇ ਅੰਬਾਰ ਲਾ ਦੇਂਦੇ ਹਨ। ਕੀ ਅਸੀ ਇਹ ਸੋਚ ਸਕਦੇ ਹਾਂ ਕਿ ਭਾਈ ਸਾਹਿਬ ਜੀ ਗੁਰੂ ਜੀ ਦੀਆਂ ਸੰਗਤਾਂ ਨੂੰ ਮਨਮੱਤ ਕਰਨ ਦਾ ਭੀ ਰਾਹ ਦਰਸਾ ਸਕਦੇ ਹਨ? ਕਤਈ ਨਹੀ ਉਹ ਆਪ ਗੁਰਮੱਤ ਦਾ ਸੂਰਜ ਹੋਣ ਤੇ ਲੋਕਾ ਨੂੰ ਮਨਮੱਤ ਦੇ ਰਾਹ ਤੋਰਨ। ਭਾਈ ਸਾਹਿਬ ਜੀ ਤੋਂ ਇਹ ਆਸ ਕਦੀ ਭੀ ਨਹੀ ਕੀਤੀ ਜਾ ਸਕਦੀ।
ਕਈ ਵਾਰ ਅਸੀ ਇਹ ਮੁਗਾਲਬਾ ਖਾ ਜਾਂਦੇ ਹਾਂ ਕਿ ਸ਼ਾਇਦ ਭਾਈ ਸਾਹਿਬ ਜੀ ਸਾਨੂੰ ਇਹ ਕੰਮ ਕਰਨ ਦੀ ਪਰੇਰਨਾਂ ਦੇ ਰਹੇ ਹੋਣ। ਭਾਈ ਸਾਹਿਬ ਜੀ ਵਾਰਾਂ ਵਿੱਚ ਗੁਰਮੱਤ ਦੀ ਗੱਲ ਆਖਰੀ ਪੰਗਤੀ ਵਿੱਚ ਬਿਆਨ ਕਰਦੇ ਹਨ। ਪਹਿਲੀਆਂ ਪੰਗਤੀਆਂ ਵਿੱਚ ਦਲੀਲਾਂ ਹੁੰਦੀਆਂ ਹਨ ਤੇ ਪਿਛਲੀ ਪੰਗਤੀ ਵਿੱਚ ਤੱਤ ਸਾਰ ਹੁੰਦਾਂ ਹੈ। ਗੁਰਬਾਣੀ ਵਿੱਚ ਜੋ ਵਿਧਾਨ ਗੁਰੂ ਸਾਹਿਬਾਨਾਂ ਨੇ ਰਖਿਆ ਹੈ ਉਹ ਹੀ ਅਸੂਲ ਭਾਈ ਸਾਹਿਬ ਜੀ ਨੇ ਵਾਰਾਂ ਵਿੱਚ ਅਪਨਾਇਆ ਹੈ। ਗੁਰਬਾਣੀ ਦੀਆਂ ਵਾਰਾਂ ਵਿੱਚ ਭੀ ਪਉੜੀ ਦੀ ਆਖਰੀ ਪੰਗਤੀ ਉਪੇਦਸ਼ ਹੈ ਤੇ ਭਾਈ ਸਾਹਿਬ ਜੀ ਦੀ ਰਚਨਾਂ ਵਿੱਚ ਭੀ ਇਹੋ ਹੀ ਨੁਕਤਾ ਅਪਨਾਇਆ ਗਿਆ ਹੈ। ਜਦੋ ਰਾਗੀ ਸਿੰਘ ਸ਼ਬਦ ਗਾਇਨ ਕਰਦੇ ਹਨ ਤਾਂ ਸਿਆਨੇ ਰਾਗੀ ਸ਼ਬਦ ਦੀ ਰਹਾਉ ਦੀ ਪੰਗਤੀ ਨੂੰ ਅਸਥਾਈ ਰੱਖ ਕੇ ਕੀਰਤਨ ਅਰੰਭ ਕਰਦੇ ਹਨ। ਸਮੁਚੇ ਸ਼ਬਦ ਵਿੱਚ ਰਹਾਉ ਦੀਆਂ ਪੰਗਤੀਆਂ ਨੂੰ ਵਾਰ ਵਾਰ ਦਰਹਾਉਂਦੇ ਹਨ। ਕਿਉਂਕਿ ਇਹੋ ਹੀ ਸਬਦ ਦਾ ਕੇਂਦਰੀ ਭਾਵ ਹੈ ਤੇ, ਸੰਗਤਾਂ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ। ਦੁਖ ਉਦੋਂ ਹੁੰਦਾਂ ਹੈ ਜਦੋਂ ਰਾਗੀ ਸਿੰਘ ਰਹਾਉ ਦੀ ਪੰਗਤੀ ਛੱਡ ਕੇ ਕਿਸੇ ਹੋਰ ਪੰਗਤੀ ਨੂੰ ਅਧਾਰ ਬਣਾਉਦਾਂ ਹੈ। ਫਿਰ ਉਹ ਪੰਗਤੀ ਲੋਕਾਂ ਦੇ ਮਨ ਵਿੱਚ ਵੱਸ ਜਾਂਦੀ ਹੈ। ਕਿਉਕਿ ਉਹ ਪੰਗਤੀ ਵਾਰ ਵਾਰ ਗਾਈ ਜਾਂਦੀ ਹੈ। ਇਹੋ ਹੀ ਹਾਲ ਭਾਈ ਸਾਹਿਬ ਜੀ ਦੀ ਉਨਵੀਂ ਵਾਰ ਦੀ ਛੇਵੀ ਪਾਉੜੀ ਨਾਲ ਹੋਇਆ ਜਿਸਦਾ ਜਿਕਰ ਅੱਜ ਆਪ ਸੰਗਤਾਂ ਨਾਲ ਵਿਚਾਰਨਾਂ ਚਾਹੁੰਦਾਂ ਹਾਂ। ਉਹ ਪਾਉੜੀ ਦਾ ਮੂਲ਼ ਪਾਠ ਇਸ ਅਨੁਸਾਰ ਹੈ।
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨਿ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣਿ ਨਿਹਾਲੀਅਨਿ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ॥
ਗੁਰਮੁਖਿ ਸੁਖ ਫਲਿ ਦਾਤਿ ਸ਼ਬਦ ਸਮਾਲੀਅਨਿ॥ ਵਾਰ 19 ਪਾਉੜੀ 6ਵੀਂ॥

ਅਰਥ ਕਰਨ ਲਗਿਆਂ ਸ਼ਬਦ ਸਰੂਪ ਨੂੰ ਸਮਝਣਾ ਪਵੇਗਾ। ਮਸਲਨ ਅਸੀ ਪੱੜ ਰਹੇ ਹਾਂ
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਹੇ ਨਾਨਕ ਫਿਕੇ ਬੋਲ ਬੋਲਨ ਦਾ ਸਦਕਾ ਮਨੁਖ ਦਾ ਤਨ ਤੇ ਮਨ ਰੁਖਾ ਹੋ ਜਾਦਾਂ ਹੈ।
ਭਾਵ; ਫਿਕਾ ਬੋਲਨ ਦੇ ਨਾਲ ਫਿਕਾ ਬੋਲਨ ਦਾ ਸਦਕਾ, ਫਿਕਾ ਬੋਲਨ ਦੁਆਰਾ।
ਅਗਲੀ ਪੰਗਤੀ ਵੱਲ ਧਿਆਨ ਦੇਣਾ ਜੀ ਜੋ ਬਾਬਾ ਫਰੀਦ ਜੀ ਦੀ ਆਸਾ ਰਾਗ ਦੇ ਇੱਕ ਸ਼ਬਦ ਦੀ ਪੰਗਤੀ ਹੈ।
ਬੋਲੀਅੇ ਸਚੁ ਧਰਮੁ ਝੂਠੁ ਨ ਬੋਲੀਐ॥ ਪੰਨਾ 488॥
ਬਾਬਾ ਫਰੀਦ ਜੀ ਕਹਿ ਰਹੇ ਹਨ ਕਿ ਜੀਵ ਨੂੰ ਜੀਵਨ ਵਿੱਚ ਸੱਚ ਹੀ ਬੋਲਨਾ ਚਾਹੀਦਾ ਹੈ। ਆਉ ਸੱਚ ਬੋਲੀਐ ਇਹੋ ਹੀ ਧਰਮ ਹੈ। ਝੂਠ ਨਹੀ ਬੋਲਨਾ ਚਾਹੀਦਾ।
ਸ਼ਬਦ ਲਖ, ਲਖੁ ਸਿਰਫ ਔਕੜ ਦਾ ਹੀ ਫਰਕ ਹੈ ਪਹਿਲੇ ਲਖ ਦਾ ਅ੍ਰਥ ਲਖਾਂ {ਬਹੁਵਚਨ} ਹੈ ਦੂਸਰੇ ਲਖੁ ਦਾ ਅਰਥ ਇੱਕ ਲਖ ਹੈ {ਇਕ ਵਚਨ ਹੈ}। ਇਸਤਰ੍ਹਾਂ ਹੀ ਗਾਵੀਐ ਅਤੇ ਗਾਵਿਐ, ਧਿਆਈਐ ਅਤੇ ਧਿਆਇਐ ਸੁਣੀਅੇ ਅਤੇ ਸਣਿਅੇ ਵਰਗੇ ਸ਼ਬਦਾਂ ਦੇ ਭੇਤ ਨੂੰ ਸਮਝਣ ਦੀ ਜਰੂਰਤ ਹੈ। ਜਿਸਨੂੰ ਵਿਆਕਰਨ ਦਾ ਗਿਆਨ ਹੈ ਉਹ ਤਾਂ ਇਹ ਗੱਲ ਸਮਝੇਗਾ ਦੂਸਰਾ ਬੰਦਾਂ ਨਹੀ ਸਮਝ ਸਕੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰਾਂ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੋਨਾਂ ਹੀ ਵਾਰਾਂ ਦਾ ਭਾਵ ਅਰਥ ਵਾਰ ਦੀ ਆਖਰੀ ਪੰਕਤੀ ਵਿੱਚ ਹੈ। ਆਉ ਭਾਈ ਸਾਹਿਬ ਜੀ ਦੀ ਇਸ ਪਾਉੜੀ ਦੀ ਵੀਚਾਰ ਨਾਲ ਸਾਂਝ ਪਾਈਏ ਜੀ।
ਮੂਲ਼ ਪਾਠ= ਦੀਵਾਲੀ ਦੀ ਰਾਤ ਦੀਵੇ ਬਾਲੀਅਨ॥
ਅਰਥ=ਦੀਵਾਲੀ ਦੀ ਰਾਤ ਘਰੋ ਘਰੀ ਦੀਵੇ ਬਾਲੇ ਜਾਂਦੇ ਹਨ ਪਰ ਵੇਖਦੇ ਹਾਂ ਕਿ ਥੋੜੇ ਸਮੇ ਬਾਅਦ ਇਹ ਦੀਪਮਾਲਾ ਹੋ ਗੁੰਮਜਾਂਦੀ ਹੈ।
ਮੂਲ਼ ਪਾਠ=ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ॥
ਅਰਥ=ਰਾਤ ਵੇਲੇ ਵੱਡੇ ਛੋਟੇ ਤਾਰੇ ਅਕਾਸ਼ ਵਿੱਚ ਵੇਖਦੇ ਹਾਂ ਚਮਕਦੇ ਹਨ ਟਿਮਟਿਮਾਉਦੇ ਹਨ। ਪਰ ਦਿਨ ਵੇਲੇ ਉਨ੍ਹਾਂ ਦਾ ਖੁਰਾ ਖੋਜ ਨਹੀ ਲਭਦਾ।
ਮੂਲ਼ ਪਾਠ=ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨ॥
ਅਰਥ=ਫੁਲਾਂ ਦੀਆਂ ਬਗੀਚੀਆਂ ਕੁੱਝ ਚਿਰ ਵਾਸਤੇ ਖਿੜਦੀਆਂ ਹਨ ਪਰ ਉਨ੍ਹਾਂ ਵਿੱਚੋਂ ਖਿੜੇ ਹੋਏ ਸੋਹਨੇ ਸੋਹਨੇ ਫੁਲ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ।
ਮੂਲ ਪਾਠ=ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ॥
ਅਰਥ =ਬੜੇ ਬੜੇ ਟੋਲੇ ਬਣਾ ਕੇ ਯਾਤਰੀ ਤੀਰਥਾਂ ਤੇ ਜਾਂਦੇ ਹਨ, ਪਰ ਛੇਤੀ ਹੀ ਉਨ੍ਹਾਂ ਦਾ ਤੀਰਥਾਂ ਤੇ ਮੁਸ਼ਕ ਭੀ ਨਹੀ ਲਭਦਾ। ਭਾਵ ਤੀਰਥ ਯਾਤਰੀਆਂ ਤੋਂ ਬਿਨਾਂ ਬੇ ਰੌਣਕੇ ਹੋ ਜਾਂਦੇ ਹਨ।
ਮੂਲ਼ ਪਾਠ=ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨ॥
ਅਰਥ=ਜਿਵੇਂ ਰਾਤ ਵੇਲੇ ਇਕਥਾਂ ਤੇ ਤਾਰਿਆ ਦਾ ਇਕੱਠ ਇੱਕ ਨਗਰੀ ਵਾਂਗ ਨਜ਼ਰ ਆਉਦਾ ਹੈ। ਲੋਕ ਉਸਨੂੰ ਹਰੀ ਚੰਦ ਰਾਜੇ ਦੀ ਨਗਰੀ ਕਹਿੰਦੇ ਹਨ ਪਰ ਅਸਲ ਵਿੱਚ ਇਹ ਸੱਭ ਭੁਲੇਖਾ ਹੈ ਜੋ ਥੋੜੇ ਚਿੱਰ ਦਾ ਅਨੰਦ ਹੈ ਫਿਰ ਕੁੱਝ ਬੀ ਨਹੀ।
ਮੂਲ ਪਾਠ=ਗੁਰਮੁਖਿ ਸੁਖਫਲ ਦਾਤਿ ਸਬਦਿ ਸਮ੍ਹਾਲੀਅਨ॥
ਅਰਥ=ਗੁਰਮੁਖਾਂ ਨੂੰ ਆਤਮ ਸੁਖ ਫਲ ਦੀ ਦਾਤ ਸ਼ਬਦ ਤੋਂ ਪਰਾਪਤ ਹੋਈ ਹੈ ਜੋ ਸਦੀਵੀ ਰਹਿਣ ਵਾਲੀ ਹੈ॥
(1) ਸ਼ਬਦ ਦੀ ਰੋਸ਼ਨੀ, ਦੀਵਾਲੀ ਦੇ ਦੀਵਿਆਂ ਵਾਂਗ ਥੋੜ ਚਿਰੀ ਰੋਸ਼ਨੀ ਦੇਣ ਵਾਲੀ ਨਹੀ, ਇਹ ਹਮੇਸ਼ਾਂ ਹਿਰਦੇ ਵਿੱਚ ਸਦੀਵੀ ਪਰਕਾਸ਼ ਦੇਣ ਵਾਲੀ ਹੈ।
(2) ਇਹ ਰਾਤ ਦੇ ਦੀਵਿਆਂ ਵਰਗੀ ਨਹੀ ਜੋ ਥੋੜਾ ਚਿਰ ਟਿਮ ਟਿਮਾਂ ਕੇ ਲੋਪ ਹੋ ਜਾਣ ਇਹ ਸਦਾ ਹੀ ਮਨ ਰੁਸ਼ਨਾਉਂ ਹੈ।
(3) ਇਹ ਅਵਸਥਾ ਵਾੜੀ ਦੇ ਫੁਲਾਂ ਵਰਗੀ ਨਹੀ ਕਿ ਥੋੜਾ ਚਿਰ ਮਨ ਖੁਸ਼ ਕੀਤਾ ਤੇ ਉਹ ਗਏ, ਨਹੀ ਇਹ ਸਦਾ ਦਾ ਵਿਗਾਸ ਦਾ ਘਰ ਹੈ।
(4) ਇਹ ਅਵਸਥਾ ਤੀਰਥਾਂ ਦੇ ਦੋ ਦਿਨਾਂ ਮੇਲੇ ਵਰਗੀ ਭੀ ਨਹੀ, ਇਸ ਅਵਸਥਾ ਵਿੱਚ ਗੁਰਮੁਖਾਂ ਦੀਆਂ ਸਦਾ ਰੌਣਕਾਂ ਲਗੀਆਂ ਰਹਿੰਦੀਆਂ ਹਨ।
(5) ਇਹ ਹਰਿਚੰਦ ਉਰੀ ਦੀ ਨਗਰੀ ਵਰਗੀ ਨਹੀ ਇਹ ਗੁਰਮੁਖਾਂ ਦੀ ਸਦੀਵੀ ਅਵਸਥਾ ਵਰਗੀ ਹੈ। ਰਾਮ ਰੰਗ ਕਦੇ ਉਤਰ ਨ ਜਾਇ। ਵਾਲੀ ਗੱਲ ਹੈ।
(6) ਉਹ ਕਿਹੜੀ ਅਵਸਥਾ ਹੈ? ਉਹ ਹੈ ਗੁਰ ਸ਼ਬਦ ਦੀ ਦਾਤ ਜੋ ਗੁਰਮੁਖਿ ਗੁਰੂ ਕੋਲੋ ਲੈ ਕੇ ਇਸ ਅਨੰਦ ਮਈ ਅਵਸਥਾ ਨੂੰ ਸਦਾ ਅਪਣੇ ਮਨ ਵਿੱਚ ਸਮਾਲਦੇ ਹਨ।
ਭਾਈ ਸਾਹਿਬ ਜੀ ਨੇ ਇਸ ਅਵਸਥਾ ਦਾ ਜਿਕਰ ਇਸ ਪਾਉੜੀ ਵਿੱਚ ਕਰਨਾਂ ਕੀਤਾ ਹੈ। ਅਸੀ ਬੇ ਸਮਝੀ ਕਰਕੇ ਸਹੀ ਭੇਦ ਨਹੀ ਸਮਝਦੇ। ਗੁਰੂ ਕਿਰਪਾ ਕਰਨ ਸੱਭ ਨੂੰ ਸੁਮੱਤ ਪ੍ਰਦਾਨ ਕਰਨ ਤਾਂ ਕਿ ਸਤਿਗੁਰਾਂ ਦੀ ਬਾਣੀ ਭਾਈ ਗੁਰਦਾਸ ਜੀ ਦੀ ਰਚਨਾਂ, ਭਾਈ ਨੰਦ ਲਾਲ ਜੀ ਦੀ ਰਚਨਾਂ ਨੂੰ ਉਨ੍ਹਾਂ ਦੇ ਆਸ਼ੇ ਅਨੁਸਾਰ ਸਮਝ ਸਕੀਏ। ਸਰਬੱਤ ਦਾ ਭਲਾ।
ਦਾਸ ਦਲੇਰ ਸਿੰਘ ਜੋਸ਼ =00447424655918 ਯੂ ਕੇ
0091 9888151686 ਭਾਰਤ


01/10/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਹਾਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਮੇਰਾ ਸਹਾਰਾ ਤੂੰ।
ਡੁਬਦੇ ਦਾ ਕਿਨਾਰਾ ਤੂੰ।
ਪਤ ਦਾ ਪ੍ਰਿਤਪਾਲਕ ਤੂੰ,
ਸਭ ਖਲਕ ਦਾ ਖਾਲਕ ਤੂੰ।
ਤੂੰ ਸੇਧੀਂ ਪਾਉਨਾਂ ਏਂ,
ਹਰ ਮੋੜ, ਬਚਾਉਨਾ ਏਂ।
ਕੀ ਮਾਣ ‘ਮੈਂ ਮੇਰੇ’ ਤੇ,
ਸਭ ਨਿਰਭਰ ਤੇਰੇ ਤੇ।
ਮੈਂ ਤੇਰਾ ਬਰਦਾ ਹਾਂ,
ਕਰਵਾਵੇਂ, ਕਰਦਾ ਹਾਂ।
ਚਿੰਤਾ ਨਾ ਪਾਲੀ ਹੈ,
ਦਾਤਾ ਜੋ ਵਾਲੀ ਹੈ।
ਇਤਨਾ ਕੁ ਗਿਆਨ ਰਹੇ,
ਤੇਰੇ ਵਲ ਧਿਆਨ ਰਹੇ।
ਹਰ ਵਕਤ ਧਿਆਵਾਂ ਮੈਂ,
ਪਲ ਦੂਰ ਨਾ ਜਾਵਾਂ ਮੈਂ,
ਹਰ ਸਾਹ ਸੰਗ ਤੂੰ ਹੋਵੇਂ,
ਜੀਵਨ ਰੰਗ ਤੂੰ ਹੋਵੇਂ।
ਮੈਂ ਮਿਟ ਜੇ, ਸਾਰਾ ਤੂੰ,
ਇਕ ਮੇਰਾ ਸਹਾਰਾ ਤੂੰ।


01/10/15)
ਅਵਤਾਰ ਸਿੰਘ ਮਿਸ਼ਨਰੀ

ਗੁਰਦੁਆਰਾ ਸੈਨਹੋਜੇ ਕਮੇਟੀ ਦਾ ਸ਼ਲਾਘਾਯੋਗ ਕੰਮ

ਦਾਸ ਹਰ ਉਸ ਗੁਰਦੁਆਰੇ ਸਭਾ ਸੁਸਾਇਟੀ ਵਿੱਚ ਗੁਰਮਤਿ ਪ੍ਰਚਾਰ ਲਈ ਜਾਂਦਾ ਹੈ ਜਿੱਥੇ ਵੀ ਕੋਈ ਸੱਦਾ ਦਿੰਦਾ ਹੈ। ਜਰੂਰੀ ਨਹੀਂ ਕਿ ਦਾਸ ਦੇ ਵਿਚਾਰ ਹਰੇਕ ਨਾਲ ਮਿਲਦੇ ਹੋਣ ਪਰ ਕਿਸੇ ਦੀ ਚੰਗੀ ਗੱਲ ਦੀ ਸ਼ਲਾਘਾ ਹੀ ਕਰਨੀ ਚਾਹੀਦੀ ਹੈ। ਗੁਰਦੁਆਰਾ ਸਾਹਿਬ ਸੈਨਹੋਜੇ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸ੍ਰ, ਸਰਬਜੋਤ ਸਿੰਘ ਸਵੱਦੀ ਦੇ ਦੱਸਣ ਮੁਤਾਬਕ ਕਮੇਟੀ ਨੇ ਸਰਬਸੰਮਤੀ ਨਾਲ ਗੁਰਦੁਆਰੇ ਦੇ ਲੰਗਰ ਹਾਲ ਚੋਂ ਮੂਰਤੀਆਂ ਹਟਾ ਦਿੱਤੀਆਂ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਮੂਰਤੀ ਸੀ। ਸ਼ਖਸ਼ੀ ਬਾਬਿਆਂ ਦੇ ਪੁਜਾਰੀਆਂ ਨੂੰ ਭਿੰਡਰਾਂਵਾਲਿਆਂ ਦੀ ਮੂਰਤੀ ਹਟਾਉਣ ਦਾ ਦੁੱਖ ਲੱਗਾ ਹੈ ਪਰ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੂਰਤਾਂ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਉਨ੍ਹਾਂ ਲਈ ਗੁਰੂਆਂ ਭਗਤਾਂ ਨਾਲੋਂ ਅਜੋਕੇ ਸੰਤ ਹੀ ਵੱਡੇ ਹਨ।

ਭਲਿਓ ਜਿੰਨ੍ਹਾਂ ਗੁਰੂ ਸਾਹਿਬਾਨਾਂ ਨੇ ਮੂਰਤੀਆਂ ਪੂਜਨ ਤੇ ਅਸਥਾਪਨ ਕਰਨ ਦਾ ਗੁਰਬਾਣੀ ਵਿੱਚ ਥਾਂ ਥਾਂ ਕਰੜਾ ਵਿਰੋਧ ਕੀਤਾ ਹੈ ਕਿ-ਬੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ॥ (ਗੁਰੂ ਗ੍ਰੰਥ ਸਾਹਿਬ) ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਗੁਰ ਮੂਰਤਿ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰਦੁਆਰਿਆਂ ਵਿੱਚ ਉਨ੍ਹਾਂ ਦੀਆਂ ਹੀ ਮੂਰਤੀਆਂ ਅਗਿਆਨਤਾ ਵੱਸ ਲਾ ਦਿੱਤੀਆਂ ਜਾਣ ਤਾਂ ਇਹ ਗੁਰੂਆਂ ਭਗਤਾਂ ਦਾ ਨਿਰਾਦਰ ਹੈ। ਫੋਟੋਆਂ-ਮੂਰਤਾਂ ਦੀ ਤਾਂ ਵਿਰੋਧਤਾ ਬਾਬਾ ਜਰਨੈਲ ਸਿੰਘ ਜੀ ਵੀ ਕਰਦੇ ਰਹੇ ਹਨ। ਉਨ੍ਹਾਂ ਦੇ ਸਿੰਘ ਜਦ ਘਰਾਂ ਵਿੱਚ ਪਾਠ ਰੱਖਣ ਵੀ ਜਾਂਦੇ ਤਾਂ ਸਭ ਤੋਂ ਪਹਿਲਾਂ ਪਾਠ ਵਾਲੇ ਕਮਰੇ ਚੋਂ ਮੂਰਤੀਆਂ ਚੁਕਵਾਉਂਦੇ ਸਨ। ਦਾਸ ਨੇ ਵੀ ਟਕਸਾਲ ਵਿੱਚ ਰਹਿ ਕੇ ਇਹ ਵਰਤਾਰਾ ਦੇਖਿਆ ਹੈ। ਹਾਂ ਅਜਾਇਬਘਰ ਵਿੱਚ ਵੱਖਰੇ ਤੌਰ ਤੇ ਸਿੰਘ ਸਿੰਘਣੀਆਂ ਅਤੇ ਯੋਧਿਆਂ ਦੀਆਂ ਤਸਵੀਰਾਂ ਯਾਦਗਾਰੀ ਤੌਰ ਤੇ ਲਾਈਆਂ ਜਾਂ ਰੱਖੀਆਂ ਜਾ ਸਕਦੀਆਂ ਹਨ ਪਰ ਗੁਰਦੁਆਰੇ ਵਿੱਚ ਕੇਵਲ ਤੇ ਕੇਵਲ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦਾ ਹੀ ਪ੍ਰਕਾਸ਼ ਤੇ ਪਚਾਰ ਹੋਣਾਂ ਚਾਹੀਦਾ ਹੈ। ਦਾਸ ਸਤਿਕਾਰ ਯੋਗ ਮਰਹੂਮ ਸ੍ਰ. ਜੀਤ ਸਿੰਘ ਬੈਨੀਵਾਲ ਦੇ ਬੁੱਤ ਲਾਉਣ ਦੀ ਵਿਰੋਧਤਾ ਕਰਨ ਵਾਲਿਆਂ ਦੀ ਵੀ ਸ਼ਲਾਘਾ ਕਰਦਾ ਹੈ ਕਿਉਂਕਿ ਬੁੱਤ ਤਾਂ ਚੌਕਾਂ ਜਾਂ ਪਾਰਕਾਂ ਵਿੱਚ ਲਗਦੇ ਹਨ। ਇਸਦੇ ਨਾਲ ਮਜੂਦਾ ਕਮੇਟੀ ਨੂੰ ਵਧਾਈ ਦਿੰਦਾ ਹੈ ਕਿ ਉਨ੍ਹਾਂ ਐਸਾ ਨਹੀਂ ਕੀਤਾ। ਆਸ ਹੈ ਮਜੂਦਾ ਪ੍ਰਬੰਧਕ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਸਮਾਂ ਦੇਣਗੇ ਤਾਂ ਕਿ ਮਨਮੱਤਾਂ ਅਤੇ ਥੋਥੇ ਕਰਮਕਾਂਡਾਂ ਤੋਂ ਸੰਗਤਾਂ ਸੁਚੇਤ ਹੋ ਸਕਣ ਅਤੇ ਅਮਰੀਕਾ ਦੇ ਇਸ ਵੱਡੇ ਅਤੇ ਸੁੰਦਰ ਦਿੱਖ ਵਾਲੇ “ਸਿੱਖ ਗੁਰਦੁਆਰੇ ਸੈਨਹੋਜੇ” ਦੀ ਸ਼ੋਭਾ ਸੰਸਾਰ ਭਰ ਵਿੱਚ ਵਧੀਆ ਸੰਦੇਸ਼ ਦਿੰਦੀ ਰਹੇ।

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦਾ ਸੇਵਕ
ਅਵਤਾਰ ਸਿੰਘ ਮਿਸ਼ਨਰੀ ਫਰੀਮਾਂਟ
(5104325827)

***********************************************

ਕਠਪੁਤਲੀਆਂ, ਬਾਂਦਰ ਅਤੇ ਰਿੱਛ ਕਦੋਂ ਨਚਦੇ ਹਨ?
ਅਵਤਾਰ ਸਿੰਘ ਮਿਸ਼ਨਰੀ (5104325827)


ਕਠਪੁਲੀਆਂ, ਬਾਂਦਰ ਅਤੇ ਰਿੱਛ ਆਪ ਨਹੀਂ ਨਚਦੇ ਸਗੋਂ ਉਨ੍ਹਾਂ ਨੂੰ ਨਚਾਉਣ ਤੇ ਖਿਡੌਣ ਵਾਲਾ ਪਿੱਛੇ ਮਦਾਰੀ ਹੁੰਦਾ ਹੈ ਇਵੇਂ ਹੀ ਪੰਜ ਪੁਜਾਰੀਆਂ ਜਾਂ ਗ੍ਰੰਥੀਆਂ ਨੂੰ ਆਪਣੇ ਹੱਥਾਂ ਤੇ ਨਚਾਉਣ ਵਾਲਾ ਮਦਾਰੀ ਬੜਾ ਚਲਾਕ, ਮਕਾਰ, ਕੁਟਲ ਅਤੇ ਸਿੱਖੀ ਦੀ ਜੜੀਂ ਤੇਲ ਦੇਣ ਵਾਲਾ RSS ਦਾ ਵਫਾਦਾਰ ਸਿਪਾਹੀ ਹੈ ਜੋ ਆਪਣੀ ਡਿਊਟੀ ਬੜੀ ਸ਼ਿਦਤ ਨਾਲ ਨਿਭਾ ਰਿਹਾ ਹੈ। ਬਾਕੀ ਇਨ੍ਹਾਂ ਪੰਜ ਪੁਜਾਰੀਆਂ ਦਾ ਵਿਰੋਧ ਕਰਨ ਵਾਲੇ ਵੀ 90% ਸਿੱਧੇ ਤੌਰ ਤੇ ਕਿਸੇ ਨਾਂ ਕਿਸੇ ਸਾਧ ਦੇ ਹੀ ਪਿਛਲੱਗ ਹਨ। ਸਿੱਖਾਂ ਨੇ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਸੀ ਜਿਸਦਾ ਹੁਕਮਨਾਮਾਂ ਤਾਂ ਫਰਜੀ ਤੌਰ ਤੇ ਇੱਕ ਰਸਮ ਬਣਾ ਦਿੱਤਾ ਗਿਆ ਹੈ।

ਦੇਖੋ ਕੈਸਾ ਅੰਧਘੋਰ ਪੁਜਾਰੀਆਂ ਜਾਂ ਉਨ੍ਹਾਂ ਦੇ ਅਕਾਵਾਂ ਦਾ ਹੁਕਮ ਤਾਂ ਇਲਾਹੀ ਹੋ ਗਿਆ ਜਿਨ੍ਹਾਂ ਨੇ ਸਮੇ ਨਾਲ ਮਰ ਮਿਟ ਜਾਣਾ ਹੈ ਪਰ ਜੋ ਸ਼ਬਦ ਗੁਰੂ ਜੁੱਗੋ ਜੁੱਗ ਅਟੱਲ ਹੈ ਉਸ ਦੇ ਹੁਕਮਨਾਮਿਆਂ ਨੂੰ ਰੁਮਾਲਿਆਂ, ਰਜਾਈਆਂ ਵਿੱਚ ਵਲੇਟ ਅਤੇ ਏਸੀਆਂ ਵਿੱਚ ਫਰੀਜ ਕਰ ਦਿੱਤਾ ਜਾਂਦਾ ਹੈ। ਅਜੋਕੇ 95% ਸਿੱਖ ਹਰ ਰੋਜ ਅਰਦਾਸ ਕਰਦੇ ਗੁਰੂ ਦੀ ਹਜੂਰੀ ਵਿੱਚ ਹੀ ਝੂਠ ਬੋਲੀ ਜਾਂਦੇ ਹਨ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਪਰ ਹੁਕਮ ਪੁਜਾਰੀਆਂ ਅਤੇ ਅਖੌਤੀ ਦਸਮ ਗ੍ਰੰਥਾਂ ਤੇ ਆਪੂੰ ਬਣਾਏ ਵੱਖ ਵੱਖ ਰਹਿਤਨਾਮਿਆਂ ਦਾ ਮੰਨੀ ਜਾਂਦੇ ਹਨ। ਪੰਜਾਬ ਦੇ ਮੁੰਡੇ ਕੁੜੀਆਂ ਬੇਰੁਗਾਰ ਹੋ ਨਸ਼ਿਆਂ ਦੇ ਆਦੀ ਹੋ ਗਏ ਜਾਂ ਕਰ ਦਿੱਤੇ ਗਏ ਹਨ। ਡੇਰੇ ਉਨ੍ਹਾਂ ਨੂੰ ਰੁਜਗਾਰ ਤੇ ਲਾਲਚ ਦਿੰਦੇ ਹਨ ਪਰ ਸ਼੍ਰੋਮਣੀ ਕਮੇਟੀ, ਵੱਡੀਆਂ ਵੱਡੀਆਂ ਸਿੰਘ ਸਭਾਵਾਂ ਅਤੇ ਵੱਡੇ ਵੱਡੇ ਬਜਟ ਵਾਲੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਤੇ ਪੰਜਾਬ ਸਰਕਾਰ ਆਪਣੇ ਹੀ ਢਿੱਡ ਭਰੀ ਜਾ ਰਹੇ ਹਨ। ਜੇ ਇਹ ਸੰਸਥਾਵਾਂ ਬੇਰੁਜਗਾਰ ਨੌਜਵਾਨਾਂ ਅਤੇ ਹਰ ਉਮਰ ਦੇ ਲੋੜਵੰਦਾਂ ਦੀ ਮਦਦ ਕਰਨ ਤਾਂ ਉਹ ਡੇਰਿਆਂ ਤੇ ਨਹੀਂ ਜਾਣਗੇ ਤੇ ਜਦ ਡੇਰਿਆਂ ਦੀ ਆਮਦਨ ਘਟੇਗੀ ਫਿਰ ਡੇਰੇ ਵੀ ਆਪੇ ਬੰਦ ਹੋ ਜਾਣਗੇ। ਇਹ ਸਭ ਕਮਰਸ਼ੀਲ ਅਤੇ ਰਾਜਨੀਤੀ ਦੇ ਅੱਡੇ ਬਣੇ ਹੋਏ ਹਨ ਜਦ ਪੈਸਾ ਹੀ ਨਹੀਂ ਚੜ੍ਹੇਗਾ ਆਪੇ ਇਨ੍ਹਾਂ ਨੂੰ ਅਕਲ ਆ ਜਾਵੇਗੀ ਜੋ ਪੈਸੇ ਅਤੇ ਚੌਧਰ ਦੇ ਹੰਕਾਰ ਨੇ ਮਾਰੀ ਹੋਈ ਹੈ ਜਿਸ ਸਦਕਾ ਹਰ ਪੁੱਠਾ ਸਿੱਧਾ ਕੁਕਰਮ ਕਰੀ ਕਰਾਈ ਜਾ ਰਹੇ ਹਨ। ਸੋ ਸਿੱਖ ਕੌਮ ਨੂੰ ਕਠਪੁਤਲੀਆਂ, ਬਾਂਦਰਾਂ ਅਤੇ ਰਿੱਛਾਂ ਵਾਂਗ ਮਦਾਰੀ ਮਾਲਕ ਦੇ ਇਸ਼ਾਰੇ ਤੇ ਬਿਨਾ ਹੀਲ ਹੁਜਤ ਨੱਚੀ ਜਾਣ ਵਾਲੇ ਲਾਲਚੀ ਪੁਜਾਰੀ ਜਫੇਮਾਰਾਂ ਦੀ ਲੋੜ ਨਹੀਂ। ਇਕੱਲਾ ਸਿਰਸੇ ਵਾਲੇ ਸੌਧਾ ਸਾਧ ਦਾ ਹੀ ਨਹੀ ਸਗੋਂ ਬਾਕੀ ਡੇਰੇ ਵੀ ਬੰਦ ਹੋਣੇ ਚਾਹੀਦੇ ਹਨ ਜੋ ਬ੍ਰਾਹਮਣੀ ਕਰਮਕਾਂਡਾਂ ਦੇ ਅੱਡੇ, ਸਰਕਾਰੀ ਕਠਪੁਤਲੀਆਂ ਅਤੇ ਵੋਟ ਬੈਂਕਾਂ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਸਿਧਾਂਤਾਂ ਦੀ ਜੜੀਂ ਤੇਲ ਦੇ ਰਹੇ ਹਨ।


01/10/15)
ਜਸਵੰਤ ਸਿੰਘ ‘ਅਜੀਤ’

ਕੀ ਬੀਤੇ ਦਾ ਗੌਰਵ ਅਤੇ ਵਿਸ਼ਵਾਸ ਮੁੜ ਬਹਾਲ ਹੋ ਸਕਦਾ ਹੈ?
ਸੰਨ-1897 ਦੇ ਸਤੰਬਰ ਵਿੱਚ ਹੋਈ ਸਾਰਾਗੜ੍ਹੀ ਦੀ ਲੜਾਈ, ਸੰਸਾਰ ਦੇ ਇਤਿਹਾਸ ਦੀ ਇੱਕ ਅਜਿਹੀ ਅਦੁਤੀ ਘਟਨਾ ਹੈ, ਜਿਸ ਵਿੱਚ ਕੇਵਲ 21 ਸਿੱਖ ਫੌਜੀਆਂ ਨੇ 10 ਹਜ਼ਾਰ ਦੀ ਕਬਾਇਲੀ ਫੌਜ ਨਾਲ, ਜਿਸ ਦ੍ਰਿੜ੍ਹਤਾ ਅਤੇ ਬਹਾਦਰੀ ਨਾਲ ਮੁਕਾਬਲਾ ਕਰ, ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਸਦੀ ਗੂੰਜ ਸੰਸਾਰ ਭਰ ਵਿੱਚ ਸੁਣਾਈ ਦਿੱਤੀ। ਉਨ੍ਹਾਂ ਦੀ ਇਸ ਬਹਾਦਰੀ ਦੀ ਦਾਸਤਾਨ ਅੱਜ ਵੀ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਰ, ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਵਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਸਭ ਤੋਂ ਬੇਹਤਰੀਨ ਅੱਠ (8) ਲੜਾਈਆਂ ਵਿੱਚ ਸ਼ਾਮਲ ਕਰ, ਸਿੱਖਾਂ ਦੀ ਅਦੁੱਤੀ ਬਹਾਦਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਇਸ ਲੜਾਈ ਦੀ ਯਾਦ ਵਿੱਚ ਇੰਗਲੈਂਡ ਅਤੇ ਕੈਨੇਡਾ ਵਿੱਚ ਹਰ ਸਾਲ ਵੱਡੇ ਪੈਮਾਨੇ `ਤੇ ਯਾਦਗਾਰੀ ਸਮਾਗਮ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਪ੍ਰਤੀਨਿਧੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਸਾਬਕਾ ਫੌਜੀ ਵੀ ਸ਼ਾਮਲ ਹੋ, ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਦੇ ਹਨ।
ਇਸ ਅਦੁੱਤੀ ਲੜਾਈ ਦੀ ਯਾਦ ਵਿੱਚ ਇਸ ਵਾਰ, ਸ਼ਾਇਦ ਪਹਿਲੀ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਸੰਖੇਪ ਜਿਹੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਸ. ਗੁਰਬਚਨ ਸਿੰਘ ਚੀਮਾ ਨੇ ਇਸ ਲੜਾਈ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਦਸਿਆ ਕਿ ਕਿਵੇਂ 21 ਸਿੱਖ ਫੌਜੀਆਂ ਨੇ 10 ਹਜ਼ਾਰ ਦੀ ਕਬਾਇਲੀ ਫੌਜ ਨੂੰ ਤਦ ਤਕ ਸਾਰਾਗੜ੍ਹੀ ਦੇ ਕਿਲੇ ਪੁਰ ਕਬਜ਼ਾ ਕਰਨ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ, ਜਦੋਂ ਤਕ ਉਨ੍ਹਾਂ ਵਿਚੋਂ ਇੱਕ ਵੀ ਜ਼ਿੰਦਾ ਰਿਹਾ। ਸ. ਚੀਮਾ ਨੇ ਸਮਾਗਮ ਵਿੱਚ ਹਾਜ਼ਰ ਸਜਣਾਂ ਅਤੇ ਬੀਬੀਆਂ ਨੂੰ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਭਰੀਆਂ ਅਜਿਹੀਆਂ ਹੀ ਹੋਰ ਦਾਸਤਾਨਾਂ ਬੱਚਿਆਂ ਨਾਲ ਸਾਂਝਿਆਂ ਕਰਨ ਦੀ ਪ੍ਰੇਰਨਾ ਕੀਤੀ, ਤਾਂ ਜੋ ਉਹ ਆਪਣੇ ਬਹੁਮੁਲੇ ਸਿੱਖ ਵਿਰਸੇ ਤੋਂ ਜਾਣੂ ਹੋ ‘ਸਿੱਖ’ ਹੋਣ ਤੇ ਮਾਣ ਕਰ ਸਕਣ।
ਇਸੇ ਮੌਕੇ `ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਜੂਕੇਸ਼ਨ ਡਾਇਰੈਕਟਰ ਕਰਨਲ ਜਸਬੀਰ ਸਿੰਘ ਨੇ ਸਿੱਖ ਵਿਰਸੇ ਨਾਲ ਸੰਬੰਧਤ ਕਈ ਹੋਰ ਘਟਨਾਵਾਂ ਦਾ ਜ਼ਿਕਰ ਕਰ, ਸਿੱਖੀ ਦੇ ਪੁਰਾਤਨ ਗੌਰਵ ਅਤੇ ਸਿੱਖਾਂ ਪ੍ਰਤੀ ਬੀਤੇ ਦੇ ਵਿਸ਼ਵਾਸ ਨੂੰ ਬਹਾਲ ਕਰਨ ਦੀ ਪ੍ਰੇਰਣਾ ਕਰਦਿਆਂ ਦਸਿਆ ਕਿ ਇੱਕ ਸਮਾਂ ਸੀ, ਜਦੋਂ ਕਿਸੇ ਕਾਫਲੇ ਨਾਲ ਜਾਂ ਰੇਲ ਦੇ ਕਿਸੇ ਡੱਬੇ ਵਿੱਚ ਇੱਕ ਵੀ ਸਿੱਖ ਹੁੰਦਾ ਤਾਂ ਕਾਫਲੇ ਵਿੱਚ ਸ਼ਾਮਲ ਸਾਰੇ ਲੋਕੀ ਅਤੇ ਡੱਬੇ ਵਿੱਚ ਬੈਠੀਆਂ ਸਵਾਰੀਆਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਉਨ੍ਹਾਂ ਨਾਲ ਚਲ ਰਿਹਾ ਇਹ ਸਿੱਖ ਆਪਣੀ ਜਾਨ `ਤੇ ਤਾਂ ਖੇਡ ਜਾਇਗਾ, ਪ੍ਰੰਤੂ ਉਨ੍ਹਾਂ ਵਿਚੋਂ ਕਿਸੇ ਇੱਕ ਨੂੰ ਵੀ ਨੁਕਸਾਨ ਨਹੀਂ ਪੁਜਣ ਦੇਵੇਗਾ। ਉਨ੍ਹਾਂ ਹੋਰ ਦਸਿਆ ਕਿ ਅੰਗ੍ਰੇਜ਼ੀ ਰਾਜ ਦੇ ਮੁਢਲੇ ਸਮੇਂ ਦੌਰਾਨ ਅੰਗ੍ਰੇਜ਼ ਜੱਜ ਕੇਵਲ ਇੱਕ ਸਿੱਖ ਦੀ ਗੁਆਹੀ ਪੁਰ, ਇਸ ਵਿਸ਼ਵਾਸ ਨਾਲ ਫੈਸਲਾ ਦੇ ਦਿਆ ਕਰਦੇ ਸਨ ਕਿ ਸਿੱਖ ਕਦੀ ਝੂਠ ਨਹੀਂ ਬੋਲਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਪ੍ਰਤੀ ਇਸ ਟੁੱਟ ਚੁਕੇ ਹੋਏ ਵਿਸ਼ਵਾਸ ਦੇ ਨਾਲ ਹੀ ਸਿੱਖੀ ਦੇ ਪੁਰਾਣੇ ਗੌਰਵ ਨੂੰ ਵੀ ਮੁੜ ਤੋਂ ਬਹਾਲ ਕੀਤੇ ਜਾਣ ਦੀ ਬਹੁਤ ਲੋੜ ਹੈ।
… ਇੱਕ ਹੋਰ ਪੱਖ: ਇਸ ਸਮਾਗਮ ਤੋਂ ਅਗਲੇ ਹੀ ਦਿਨ ਦੋ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਜਾਰੀ ਬਿਆਨਾਂ `ਤੇ ਅਧਾਰਤ ਖਬਰਾਂ ਪੜ੍ਹਨ ਨੂੰ ਮਿਲੀਆਂ। ਜਿਨ੍ਹਾਂ ਵਿਚੋਂ ਇੱਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੇ ਉਸ ਬਿਆਨ ਪੁਰ ਅਧਾਰਤ ਸੀ, ਜਿਸ ਵਿੱਚ ਉਨ੍ਹਾਂ ਪਹਿਲਾਂ ਤੋਂ ਹੀ ਕਈ ਵਾਰ ਲਾਏ ਜਾਂਦੇ ਚਲੇ ਆ ਰਹੇ ਦੋਸ਼ਾਂ ਨੂੰ ਹੀ ਦੁਹਰਾਉਂਦਿਆਂ ਦਾਅਵਾ ਕੀਤਾ ਸੀ, ਕਿ ਦਿੱਲੀ ਗੁਰਦੁਆਰਾ ਕਮੇਟੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁਕੀ ਹੈ। ਜਦੋਂ ਉਹ ਗੁਰਦੁਆਰਾ ਕਮੇਟੀ ਦੀਆਂ ਪ੍ਰਬੰਧਕੀ ਜ਼ਿਮੇਂਦਾਰੀਆਂ ਤੋਂ ਮੁਕਤ ਹੋਏ ਸਨ, ਤਾਂ ਉਹ ਗੁਰਦੁਆਰਾ ਕਮੇਟੀ ਵਿੱਚ 98 ਕਰੋੜ ਦੀ ਮਿਆਦੀ ਜਮ੍ਹਾ ਛੱਡ ਆਏ ਸਨ, ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਆਪਣੇ ਸੱਤਾ-ਕਾਲ ਦੇ 20-21 ਮਹੀਨਿਆਂ ਵਿੱਚ ਹੀ ਉਸਨੂੰ ਖੁਰਦ-ਬੁਰਦ ਕਰ ਦੇਣ ਦੇ ਨਾਲ ਹੀ, ਗੁਰਦੁਆਰਾ ਕਮੇਟੀ ਨੂੰ ਬੁਰੀ ਤਰ੍ਹਾਂ ਕਰਜ਼ੇ ਵਿੱਚ ਡੁਬੋ ਦਿੱਤਾ ਹੋਇਆ ਹੈ।
ਇਸੇ ਤਰ੍ਹਾਂ ਦੂਸਰੀ ਖਬਰ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਦੋਸ਼ ਲਾਇਆ ਹੋਇਆ ਸੀ ਕਿ ਉਨ੍ਹਾਂ ਆਪਣੇ ਸੱਤਾ-ਕਾਲ ਦੌਰਾਨ ਗੁਰਦੁਆਰਾ ਬਾਲਾ ਸਾਹਿਬ ਸਥਿਤ ਹਸਪਤਾਲ 300 ਕਰੋੜ ਰੁਪਏ ਵਿੱਚ ਰੇਡਿਅੰਟ ਹੈਲਥ ਕੇਯਰ ਦੇ ਹੱਥ ਵੇਚ ਦਿੱਤਾ ਸੀ। ਖਬਰ ਵਿੱਚ ਇਹ ਵੀ ਦਸਿਆ ਗਿਆ ਹੋਇਆ ਸੀ ਕਿ ਸ. ਸਿਰਸਾ ਨੇ ਸ. ਸਰਨਾ ਪੁਰ ਆਪਣੇ ਵਲੋਂ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਵਿੱਚ ਇੱਕ ਕਥਤ ਦਸਤਾਵੇਜ਼ ਵੀ ਜਾਰੀ ਕੀਤਾ ਹੈ।
ਇਸਤਰ੍ਹਾਂ ਇੱਕ-ਦੂਸਰੇ ਪੁਰ ਲਾਏ ਗਏ ਅਤੇ ਲਾਏ ਜਾਂਦੇ ਚਲੇ ਆ ਰਹੇ ਦੋਸ਼ਾਂ-ਪ੍ਰਤੀ ਦੋਸ਼ਾਂ ਵਿੱਚ ਸੱਚਾਈ ਹੈ ਵੀ ਜਾਂ ਨਹੀਂ, ਜੇ ਹੈ ਵੀ ਤਾਂ ਕਿਤਨੀ-ਕੁ? ਇਹ ਇੱਕ ਵਖਰਾ ਸੁਆਲ ਹੈ।
ਹਾਲਾਂਕਿ ਇਹ ਤਸਵੀਰ ਦਿੱਲੀ ਦੇ ਸਿੱਖ ਮੁੱਖੀਆਂ ਦੇ ਹੀ ਬਿਆਨਾਂ ਪੁਰ ਅਧਾਰਤ ਹੈ, ਪ੍ਰੰਤੂ ਇਹ ਤਸਵੀਰ ਉਨ੍ਹਾਂ ਤਕ ਹੀ ਸੀਮਤ ਨਹੀਂ, ਸਗੋਂ ਦੇਸ਼-ਵਿਦੇਸ਼ ਵਿੱਚ ਦੂਰ-ਦਰਾਜ਼ ਤਕ ਫੈਲੇ ਸਾਰੇ ਸਿੱਖ ਮੁੱਖੀਆਂ ਦੀ ਹੀ ਇਹ ਤਸਵੀਰ ਹੈ।
ਜਿਸਤਰ੍ਹਾਂ ਬੀਤੇ ਕਈ ਵਰ੍ਹਿਆਂ ਤੋਂ ਇੱਕ-ਦੂਸਰੇ `ਤੇ ਅਜਿਹੇ ਦੋਸ਼-ਪ੍ਰਤੀ ਦੋਸ਼ ਲਾਏ ਜਾਣ ਦਾ ਸਿਲਸਿਲਾ ਚਲਦਾ ਆ ਰਿਹਾ ਹੈ, ਉਸ ਨਾਲ ਕੇਵਲ ਸਿੱਖਾਂ ਦੀ ਹੀ ਨਹੀਂ, ਸਗੋਂ ਸਿੱਖਾਂ ਦੇ ਧਰਮ ਅਸਥਾਨਾਂ ਦੀ ਵੀ ਜੋ ਛਬੀ ਉਭਰਦੀ ਚਲੀ ਆ ਰਹੀ ਹੈ, ਉਸਨੂੰ ਵੇਖ-ਸੁਣ ਦੁਖ ਅਤੇ ਅਫਸੋਸ ਦਾ ਅਹਿਸਾਸ ਹੋਣਾ ਅਤੇ ਉਸਦੇ ਨਾਲ ਹੀ ਇਹ ਸੁਆਲ ਉਠਣਾ ਵੀ ਸੁਭਾਵਕ ਹੀ ਹੈ ਕਿ ਕੌਮੀ ਪਨੀਰੀ ਦੇ ਸਾਹਮਣੇ, ਇੱਕ-ਦੂਸਰੇ ਪੁਰ ਲਾਏ ਜਾ ਰਹੇ ਅਜਿਹੇ ਦੋਸ਼ਾਂ-ਪ੍ਰਤੀ ਦੋਸ਼ਾਂ ਰਾਹੀਂ ਆਪਣਾ ਜੋ ਕਿਰਦਾਰ ਪੇਸ਼ ਕੀਤਾ ਜਾ ਰਿਹਾ ਹੈ, ਉਸ ਤੋਂ ਕੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਅੱਜ ਦੀ ਇਹ ਕੌਮੀ ਪਨੀਰੀ ਆਉਣ ਵਾਲੇ ਸਮੇਂ ਵਿੱਚ ਕਦੀ ਸਿੱਖ ਵਿਰਸੇ ਨਾਲ ਜੁੜੇ ਰਹਿ, ਸਿੱਖ ਹੋਣ ਪੁਰ ਮਾਣ ਕਰਨ ਦੀ ਜੁਰਅੱਤ ਵਿਖਾ ਪਾਇਗੀ? ਜਾਂ ਫਿਰ ਕਦੀ ਸਿੱਖੀ ਦੇ ਬੀਤੇ ਦੇ ਗੌਰਵ ਨੂੰ ਬਹਾਲ ਕਰ ਸਿੱਖਾਂ ਪ੍ਰਤੀ ਪੁਰਾਣੇ ਵਿਸ਼ਵਾਸ ਨੂੰ ਕਾਇਮ ਕੀਤਾ ਜਾ ਸਕੇਗਾ?
ਗਲ ਬਹੁਤ ਕੌੜੀ ਹੈ, ਪ੍ਰੰਤੂ ਕਹੇ ਬਿਨਾ ਰਿਹਾ ਵੀ ਨਹੀਂ ਜਾ ਰਿਹਾ! ਜੇ ਅਗੋਂ ਵੀ ਅਜਿਹੇ ਹੀ ਕਿਰਦਾਰ ਨੂੰ ਪ੍ਰਚਾਰਤ ਅਤੇ ਪ੍ਰਸਾਰਤ ਕਰਦਿਆਂ ਰਹਿਣ ਦਾ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ, ਜਦੋਂ ਧਾਰਮਕ ਸਿੱਖ ਸੰਸਥਾਵਾਂ, ਗੁਰਦੁਆਰਿਆਂ ਵਿੱਚ ਮੱਥਾ ਟੇਕਣ ਅਤੇ ਗੁਰੂ ਗੋਲਕ ਭਰਨ ਵਾਲਿਆਂ ਦੀ ਗਿਣਤੀ ਤਾਂ ਭਾਵੇਂ ਵਧਦੀ ਵਿਖਾਈ ਦਿੰਦੀ ਰਹੇ, ਪਰ ਸਿੱਖੀ ਵਿਰਸੇ ਨੂੰ ਸੰਭਾਲ, ਸਿੱਖ ਹੋਣ ਪੁਰ ਮਾਣ ਕਰਨ ਵਾਲੇ ਸ਼ਾਇਦ ਢੂੰਡਿਆਂ ਵੀ ਨਾ ਮਿਲ ਸਕਣ!
ਯੁੱਧ 1965 ਦਾ: ਸੰਨ-1965 ਵਿੱਚ ਪਾਕਿਸਤਾਨ ਨਾਲ ਹੋਏ ਯੁੱਧ ਦੀ ਪੰਜਾਵੀਂ ਸਾਲਾਨਾ ਯਾਦ ਬੜੇ ਉਤਸਾਹ ਅਤੇ ਜੋਸ਼ ਨਾਲ ਮਨਾਈ ਗਈ ਹੈ। ਪ੍ਰੰਤੂ ਵੇਖਣ ਵਿੱਚ ਆ ਰਿਹਾ ਹੈ ਕਿ ਇਸ ਯੁੱਧ ਵਿੱਚ ਪੰਜਾਬੀਆਂ ਨੇ ਜਿਸ ਬਹਾਦਰੀ, ਦਲੇਰੀ ਅਤੇ ਦੇਸ਼ ਪਿਆਰ ਦੇ ਜੋਸ਼ ਦਾ ਸਬੂਤ ਦਿੱਤਾ, ਉਸਨੂੰ ਜਿਤਨੀ ਮਹਤੱਤਾ ਦਿੱਤੀ ਮਿਲਣੀ ਚਾਹੀਦੀ ਹੈ, ਉਹ ਮਿਲਦੀ ਵੇਖਣ ਨੂੰ ਨਹੀਂ ਮਿਲ ਰਹੀ। ਉਸ ਯੁੱਧ ਦੇ ਦਰਸ਼ਕ ਰਹੇ ਸੱਜਣ ਗੁਆਹ ਹਨ ਕਿ ਪਾਕਿਸਤਾਨ ਵਲੋਂ ਜਿਸਤਰ੍ਹਾਂ ਸਮੇਂ ਦੇ ਅਤਿ-ਆਧੁਨਿਕ ਪੈਂਟਨ ਟੈਂਕਾਂ ਅਤੇ ਹਥਿਅਰਾਂ ਨਾਲ ਲੈੱਸ ਹੋ, ਭਾਰਤੀ ਸੀਮਾ ਦੇ ਇਸ ਪਾਰ ਪੰਜਾਬ `ਤੇ ਜ਼ੋਰਦਾਰ ਹਮਲਾ ਕੀਤਾ ਗਿਆ, ਉਸਤੋਂ ਭਾਰਤੀ ਜਰਨੈਲ ਤਕ ਘਬਰਾ ਉਠੇ ਸਨ ਅਤੇ ਉਹ ਇਹ ਮੰਨ ਬੈਠੇ ਸਨ ਕਿ ਉਨ੍ਹਾਂ ਲਈ ਇਸ ਹਮਲੇ ਨੂੰ ਰੋਕ ਪਾਣਾ ਸਹਿਜ ਨਹੀਂ ਹੋਵੇਗਾ। ਦਸਿਆ ਗਿਆ ਹੈ ਕਿ ਸ਼ਾਇਦ ਇਹੀ ਕਾਰਣ ਸੀ ਭਾਰਤੀ ਜਰਨੈਲ ਰਾਵੀ ਛੱਡ ਬਿਆਸ ਨਦੀ ਦੇ ਇਸ ਪਾਰ ਆ ਮੋਰਚਾ ਸੰਭਾਲਣ ਬਾਰੇ ਵਿਚਾਰ ਕਰਨ ਲਗ ਪਏ ਸਨ। ਅਜਿਹੇ ਸਮੇਂ ਇੱਕ ਤਾਂ ਫੌਜੀ ਜਰਨੈਲ ਹਰਬਖਸ਼ ਸਿੰਘ ਨੇ ਇਹ ਆਖ, ਉੱਚ ਫੌਜੀ ਅਧਿਕਾਰੀਆਂ ਦੀ ਇਸ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨ ਨਾਲ ਆਪਣੀਆਂ ਫੌਜਾਂ ਦੇ ਹੌਂਸਲੇ ਟੁੱਟ ਜਾਣਗੇ ਅਤੇ ਦੂਸਰਾ ਉਹ ਸ੍ਰੀ ਦਰਬਾਰ ਸਾਹਿਬ ਦੁਸਮਣਾਂ ਦੇ ਹਵਾਲੇ ਕਰ ਪਿਛੇ ਹਟਣ ਨੂੰ ਤਿਆਰ ਨਹੀਂ, ਤੀਸਰਾ ਸਰਹੱਦੀ ਪਿੰਡਾਂ ਦੇ ਪੰਜਾਬੀ ਕਮਰ ਕਸ, ਭਾਰਤੀ ਫੌਜ ਨਾਲ ਆ ਖੜੇ ਹੋਏ ਤੇ ਉਨ੍ਹਾਂ ਨੇ ਬੜੇ ਵਿਸ਼ਵਾਸ ਭਰੇ ਦਾਅਵੇ ਨਾਲ ਕਿਹਾ ਕਿ ਉਹ ਭਾਰਤੀ ਫੌਜੀਆਂ ਦੇ ਮੌਢੇ ਨਾਲ ਮੌਢਾ ਡਾਹ ਖੜੇ ਹੋਣਗੇ, ਜਦੋਂ ਤਕ ਉਨ੍ਹਾਂ ਦੀ ਜਾਨ ਵਿੱਚ ਜਾਨ ਹੈ, ਉਹ ਦੁਸ਼ਮਣ ਨੂੰ ਇੱਕ ਵੀ ਕਦਮ ਭਾਰਤੀ ਧਰਤੀ ਤੇ ਰੱਖ ਅੱਗੇ ਨਹੀਂ ਵਧਣ ਦੇਣਗੇ। … ਫਿਰ ਸੰਸਾਰ ਨੇ ਵੇਖਿਆ ਕਿ ਪੰਜਾਬੀਆਂ ਦੇ ਇਸ ਦਲੇਰੀ ਭਰੇ ਜਜ਼ਬੇ ਨੇ ਭਾਰਤੀ ਫੌਜੀਆਂ ਦੇ ਹੌਂਸਲੇ ਇਤਨੇ ਬੁਲੰਦ ਕਰ ਦਿੱਤੇ ਕਿ ਉਨ੍ਹਾਂ ਸਾਹਮਣੇ ਪਾਕਿਸਤਾਨ ਦੇ ਆਧੁਨਿਕਤਮ ਪੈਂਟਨ ਟੈਂਕ ਅਤੇ ਹਥਿਆਰ ਇੱਕ ਤੋਂ ਬਾਅਦ ਇੱਕ ਕਰ ਹਵਾ ਦੇ ਬੁਲਿਆਂ ਵਾਂਗ ਉਡਦੇ ਚਲੇ ਗਏ। ਅੱਜ ਵੀ ਖੇਮਕਰਨ ਦੇ ਮੈਦਾਨ ਵਿੱਚ ਪਾਕਿਸਤਾਨ ਦੇ ਪੈਂਟਨ ਟੈਂਕਾਂ ਦਾ ਕਬਰਸਤਾਨ, ਭਾਰਤੀ ਫੌਜੀਆਂ ਨਾਲ ਪੰਜਾਬੀਆਂ ਦੀ ਵੀਰਗਾਥਾ ਦੀ ਗੁਆਹੀ ਭਰਦਾ ਨਜ਼ਰ ਆਉਂਦਾ ਹੈ।
… ਅਤੇ ਅੰਤ ਵਿੱਚ: ਬੀਤੇ ਦਿਨੀਂ ਦਿੱਲੀ ਸਰਕਾਰ ਵਲੋਂ ਨਵੰਬਰ-84 ਦੇ ਪੀੜਤਾਂ ਨੂੰ ਉਸ ਪੰਜ-ਪੰਜ ਲੱਖ ਦੀ ਵਾਧੂ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਗਿਆ, ਜਿਸਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੀ। ਜਿਥੋਂ ਤਕ ਪੀੜਤਾਂ ਨੂੰ ਵਾਧੂ ਸਹਾਇਤਾ ਰਾਸ਼ੀ ਦਿੱਤੇ ਜਾਣ ਦੀ ਗਲ ਹੈ, ਸੁਆਗਤਯੋਗ ਹੈ। ਪ੍ਰੰਤੂ ਚੰਗਾ ਹੋਵੇ ਜੇ ਇਸਦੇ ਨਾਲ ਹੀ ਪੀੜਤ ਪਰਿਵਾਰਾਂ ਦੇ ਬੱਚਿਆਂ ਦਾ ਸਨਮਾਨਜਨਕ ਪੁਨਰ-ਵਾਸ ਵੀ ਪਹਿਲ ਦੇ ਅਧਾਰ `ਤੇ ਕੀਤਾ ਜਾ ਸਕੇ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.