.


30/04/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਾਕਮ ਸਿੰਘ ਜੀਓ, ਸਤਿ ਕਰਤਾਰ !

14.04.2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਵਿਚ ਆਪ ਜੀ ਵੱਲੋਂ ਆਪਣੇ ਲੇਖ ਵਾਲਾ ਦੁਹਰਾਇਆ ਗਿਆ ਇਹ ਦਾਵਾ ਸਹੀ ਨਹੀਂ ਕਿ ਮਨੁੱਖੀ ਮਨ ਅਬੀਨਾਸ਼ੀ ਹੈ ਅਤੇ ਮਨੁੱਖ ਦੀ ਸਰੀਰਕ ਮੌਤ ਤੋਂ ਪਿੱਛੋਂ ਉਸ ਦਾ ਮਨ ਜਿਉਂਦਾ ਰਹਿੰਦਾ ਹੈ। ਆਪ ਜੀ ਦਾ ਇਹ ਵਿਚਾਰ-ਅਧੀਨ ਦਾਵਾ ਗੁਰਬਾਣੀ ਦੀ ਸਤਰ “ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥” ਉੱਤੇ ਆਧਾਰਿਤ ਹੈ ਜਿਸ ਵਿਚਲੇ ਸ਼ਬਦ ‘ਜੋਤਿ’ ਦੇ ਅਰਥ ਆਪ ਜੀ ਗਲਤੀ ਨਾਲ ‘ਪ੍ਰਭੂ’ ਤੋਂ ਕਰਦੇ ਹੋ। ਅਸਲ ਵਿਚ ਸਾਰੀ ਗੁਰਬਾਣੀ ਵਿਚ ‘ਮਨ’ ਦੇ ਕਈ ਪਹਿਲੂ ਬਿਆਨੇ ਗਏ ਹਨ ਜਿਹਨਾਂ ਵਿਚ ਕੁਝ ਹਾਂ-ਪੱਖੀ ਹਨ ਅਤੇ ਕੁਝ ਨਾਂਹ-ਪੱਖੀ। ਹੁਣ, ਨਾਂਹ-ਪੱਖੀ ਅੰਸ਼ਾਂ ਵਾਲਾ ਮਨ ਨਾ ਤਾਂ ਪ੍ਰਭੂ ਸਰੂਪ ਹੀ ਹੋ ਸਕਦਾ ਹੈ ਨਾ ਅਬੀਨਾਸ਼ੀ। ਇਸ ਸਤਰ ਵਿਚ ‘ਜੋਤਿ’ ਨੂੰ ‘ਪ੍ਰਭੂ’ ਵਾਸਤੇ ਨਹੀਂ ਵਰਤਿਆ ਗਿਆ ਸਗੋਂ ਇਹ ਮਨ ਦੀਆਂ ਉੱਚੀਆਂ-ਸੁੱਚੀਆਂ ਭਾਵਨਾਵਾਂ ਵਾਸਤੇ ਵਰਤਿਆ ਗਿਆ ਹੈ ਜਿਹਨਾਂ ਨੂੰ ਅਪਣਾਉਣਾ ਮਨੁੱਖ ਦਾ ਅੰਤਮ ਨਿਸ਼ਾਨਾ ਹੋਣਾ ਚਾਹੀਦਾ ਹੈ । ਗੁਰਬਾਣੀ ਮਨ ਨੂੰ ਮਨੁੱਖ ਦੇ ਸਮੁੱਚੇ ਅੰਤਰੀਵ-ਆਪੇ
(internal-self) ਦੇ ਇਕ ਅੰਸ਼ ਦੇ ਤੌਰ ਤੇ ਦਰਸਾਉਂਦੀ ਹੈ ਜਦੋਂ ਕਿ ਬਾਕੀ ਚਾਰ ਅੰਸ਼ ਹਨ—ਸੁਰਤ (consciousness), ਮੱਤ (rational faculty), ਬੁੱਧ (creativity) ਅਤੇ ਸੁੱਧ (enlightenment) । ਇੱਥੇ ਮਨ ਨੂੰ ਭਾਵਨਾਤਮਿਕ ਬਿਰਤੀ (emotional state) ਦੇ ਤੌਰ ਤੇ ਲਿਆ ਗਿਆ ਹੈ। ਉੱਧਰ, ਗੁਰੂ ਜੀ ਮਨ ਨੂੰ ‘ਨਿਹਚਲ’ ਨਹੀਂ ਦਰਸਾਉਂਦੇ ਸਗੋਂ ਇਸ ਨੂੰ ਨਿਹਚਲ ਕਰਨ ਭਾਵ ਕਾਬੂ ਹੇਠ ਲਿਆਉਣ ਦੀ ਨਸੀਹਤ ਕਰਦੇ ਹਨ (ਉਂਜ ‘ਨਿਹਚਲ’ ਦਾ ਇਕ ਅਰਥ ‘ਅਤੀ ਚੰਚਲ’ ਤੋਂ ਵੀ ਹੈ)। ਗੁਰਬਾਣੀ ਅਨੁਸਾਰ ਸਰੀਰ ਪੰਜ ਤੱਤਾਂ ਦਾ ਬਣਿਆਂ ਹੋਇਆ ਹੈ ਜੋ ਸਰੀਰ ਦੀ ਮੌਤ ਹੋ ਜਾਣ ਤੇ ਸ੍ਰਿਸ਼ਟੀ ਦਾ ਅੰਗ ਬਣ ਜਾਂਦੇ ਹਨ। ਸਪਸ਼ਟ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਸਰੀਰ ਦੇ ਪੰਜਾਂ ਤੱਤਾਂ ਦੇ ਸ੍ਰਿਸ਼ਟੀ ਵਿਚ ਲੀਨ ਹੋ ਜਾਣ ਤੋਂ ਪਿੱਛੋਂ ਉਸ ਦੇ ਮਨ ਦੀ ਕੋਈ ਹੋਂਦ ਬਾਕੀ ਨਹੀਂ ਰਹਿ ਸਕਦੀ। ਇਸ ਹਿਸਾਬ ਨਾਲ ਸਰੀਰ ਨੂੰ ਤਾਂ ਅਬਿਨਾਸ਼ੀ ਕਿਹਾ ਜਾ ਸਕਦਾ ਹੈ ਪਰੰਤੂ ਮਨ ਨੂੰ ਨਹੀਂ ਜੋ ਸਰੀਰ ਦੀ ਮੌਤ ਹੋ ਜਾਣ ਤੋਂ ਪਿੱਛੋਂ ਅਣਹੋਇਆ (non-existent) ਹੋ ਜਾਂਦਾ ਹੈ।

ਸ. ਹਾਕਮ ਸਿੰਘ ਜੀ, ਇਕ ਪਾਸੇ ਆਪ ਜੀ ਕਹਿੰਦੇ ਹੋ ਕਿ ਆਪ ਜੀ ਆਪਣੇ ਜਾਤੀ ਵਿਚਾਰ ਨਹੀਂ ਦਿੰਦੇ ਪਰੰਤੂ ਦੂਸਰੇ ਪਾਸੇ ਆਪ ਜੀ ਆਪਣੀ ਮਨ-ਮਰਜ਼ੀ ਦੇ ਅਰਥ ਦਿੰਦੇ ਹੋਏ ਗੁਰਬਾਣੀ ਦੀ ਵਿਆਖਿਆ ਕਰ ਕੇ ਭੰਬਲਭੂਸਾ ਖੜ੍ਹਾ ਕਰਦੇ ਰਹਿੰਦੇ ਹੋ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


30/04/15)
ਬਲਵਿੰਦਰ ਸਿੰਘ ਬਾਬਾ

VAISAKHI & TURBAN DAY AT ‘’SJSU’’

Sikh Students Association of San Jose State University California

15 ਅਪ੍ਰੈਲ ਦਿਨ ਬੁੱਧਵਾਰ ਨੂੰ ਸੈਨਹੋਜੇ ਸਟੇਟ ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀ ਐਸੋਸੀਏਸ਼ਨ ਨੇ ਰਲ ਮਿਲ ਕੇ ਵੈਸਾਖੀ ਤੇ ਟਰਬਨ ਡੇਅ ਨੂੰ ਬੜੇ ਉਤਸ਼ਾਹ ਮਿਹਨਤ ਤੇ ਲਗਨ ਨਾਲ ਮਨਾਇਆ। ਯੂਨੀਵਰਸਿਟੀ ਦੇ ਕਲਰਕ ਹਾਲ ਦੇ ਸਾਹਮਣੇ ਸਵੇਰੇ 11 ਵਜੇ ਤੋਂ 3 ਵਜੇ ਸ਼ਾਮ ਤੱਕ ਸਾਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਰੇਰ ਕੇ ਦਸਤਾਰ ਦੀ ਮਹਾਨਤਾਂ ਤੇ ਇਤਿਹਾਸ ਵਾਰੇ ਦੱਸਿਆ ਤੇ ਫਰੀ ਦਸਤਾਰਾਂ ਬੰਨੀਆਂ । ਸਿੱਖ ਇਤਿਹਾਸ ਦੀ ਜਾਣਕਾਰੀ ਭਰਪੂਰ ਪੋਸਟਰ ਬੋਰਡ ਲਾਏ, ਸਿੱਖੀ ਸਿਧਾਂਤ ਨਾਲ ਸੰਬੰਧਤ ਲਿਟਰੇਚਰ ਵੰਡਿਆ ਤੇ ਫੋਟੋ ਪ੍ਰਦਰਸਨੀਆਂ ਨਾਲ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਇਆ। ਚਾਹ, ਪਾਣੀ ਤੇ ਪਕੋੜਿਆ ਦਾ ਲੰਗਰ ਵਰਤਾਇਆ।
ਦਸਤਾਰ ਦਿਵਸ ਨੂੰ ਮੁੱਖ ਰੱਖ ਕੇ ਸਾਰੇ ਧਰਮਾਂ ਤੇ ਵਰਗਾਂ ਦੇ ਵਿਦਿਆਰਥੀਆਂ ਨੇ ਦਸਤਾਰਾਂ ਬਨਾਂ ਕੇ ਖੁਸ਼ੀ ਤੇ ਫ਼ਖਰ ਮਹਿਸੂਸ ਕੀਤਾ। ਸਿੱਖ ਇਤਿਹਾਸ ਵਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਗੋਰੇ, ਕਾਲੇ ਅਤੇ ਹੋਰ ਵਰਗਾਂ ਦੇ ਵਿਦਿਆਰਥੀਆਂ ਨੇ ਬਹੁਤ ਰੂਚੀ ਦਿਖਾਈ ਤੇ ਕਿਹਾ ਇਹ ਇਤਿਹਾਸ ਬਹੁਤ ਮਹਾਨ ਹੈ, ਤੁਸੀ ਸਾਰੀ ਦੁਨੀਆਂ ਨੂੰ ਆਪਣਾ ਇਤਿਹਾਸ ਕਿਉਂ ਨਹੀ ਦੱਸਦੇ! ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਐਡਮਨਿਸਟਰੇਟਰਾਂ, ਤੇ ਸਟੂਡੈਂਟ ਜਰਨਲਿਸਟਾਂ ਨੇ ਉਚੇਚੇ ਤੌਰ ਤੇ ਇਸ ਈਵੈਂਟ ਵਿੱਚ ਭਾਗ ਲਿਆ ਤੇ ਵਿਦਿਆਰਥੀਆਂ ਦੇ ਆਪਣੇ ਧਰਮ ਤੇ ਕਲਚਰ ਵਾਰੇ ਅਵੇਅਰਨੈਸ ਨੂੰ ਸਲਾਹਿਆ ਹੀ ਨਹੀ ਸਗੋਂ ਯੂਨੀਵਰਸਿਟੀ ਦੇ ਅਖਵਾਰ ਸਪਾਰਟਨ ਡੇਲੀ
(Spartan Daily) ਨਿਊਜ ਵਿੱਚ ਫੋਟੋਆਂ ਸਹਿਤ Turban Day Celebrate & Sikh Culture, Values ਦੇ ਸਿਰਲੇਖ ਹੇਠ ਇੱਕ ਵੱਡਾ ਲੇਖ ਵੀ ਛਾਪਿਆ ਹੈ, ਨਿਸਚੇ ਹੀ ਇਹ ਸਿੱਖ ਸਟੂਡੈਂਟ ਐਸੋਸੀਏਸ਼ਨ ਦੀ ਵੱਡੀ ਪ੍ਰਾਪਤੀ ਤੇ ਮਾਣ ਵਾਲੀ ਗੱਲ ਹੈ।
ਵਿਦਿਆਰਥੀਆਂ ਵਲੋਂ ਜਿੱਥੇ ਗੁਰੂਘਰ ਸੈਨਹੋਜੇ ਦਾ ਚਾਹ ਤੇ ਪਕੌੜਿਆਂ ਦੇ ਲੰਗਰ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਉਥੇ ਨਾਲ ਹੀ
Jewel Of India, Bombay Pizza House, Murphy Dental, Royal Fabrices ਇਹਨਾਂ ਦੇ ਮਾਲਕਾਂ ਦਾ ਮਾਇਕ ਸਹਾਇਤਾ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਵੈਸਾਖੀ ਤੇ ਟਰਬਨ ਡੇਅ ਮਨਾਉਣ ਵਾਲੇ ਇਹ ਹਨ ਹੋਣਹਾਰ ਵਿਦਿਆਰਥੀ :- ਮਨਪ੍ਰੀਤ ਸਿੰਘ ਬੋਲਾ, ਆਲਮ ਸਿੰਘ ਪੰਨੂ, ਪਰਮਦੀਪ ਕੌਰ ਬੈਂਸ, ਰਵਲੀਨ ਕੌਰ ਪਾਬਲਾ, ਗੁਰਸਿਮਰਨ ਸਿੰਘ, ਜ਼ਸਨਪ੍ਰੀਤ ਸਿੰਘ, ਤਮਿੰਦਰ ਸਿੰਘ, ਹਰਜੋਤ ਸਿੰਘ ਬੋਲਾ, ਗੁਰਦੀਪ ਸਿੰਘ ਪਾਬਲਾ, ਹਰਕਮਲ ਸਿੰਘ ਗਰੇਵਾਲ, ਅਕਸ਼ੇ ਕੁਮਾਰ ਮਹਿਤਾ, ਸਰਤਾਜ ਸਿੰਘ ਸੰਧੂ, ਹਰਪ੍ਰੀਤ ਸਿੰਘ, ਰਿਕੀ ਸਿੰਘ ਧਨੋਤਾ, ਰਵਨੀਤ ਕੌਰ, ਸਲੋਨੀ ਮੈਦਾਨ, ਸ਼ਰਨਜੀਤ ਕੌਰ ਨਿਜਰ, ਮਨਜੋਤ ਸਿੰਘ ਥਿੰਦ, ਰੋਬਨ ਸ਼ਰਮਾ, ਸੁਖਦੀਪ ਸਿੰਘ ਗਿੱਲ, ਅੰਮ੍ਰਿਤ ਸਿੰਘ ਸੰਧੂ, ਸਿਮਰਜੀਤ ਸਿੰਘ ਰਾਏ, ਮਲਕੀਤ ਸਿੰਘ ਸਮਰਾ, ਪਰਮ ਸਿੰਘ ਤੇ ਇੰਦਰਵੀਰ ਸਿੰਘ ਪਾਬਲਾ ਆਦਿ।


30/04/15)
ਦਲਬੀਰ ਸਿੰਘ ਪੱਤਰਕਾਰ

ਬਾਣੀਏ ਦੀ ਸਾਂਝ! ਸਿੱਖਾਂ, ਕਿਸਾਨਾਂ ਤੇ ਕਿਰਤੀਆਂ ਦਾ ਖੂਨ ਪੀਣਾ
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ 26 ਅਪ੍ਰੈਲ 2015

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੇ ਕਨੇਡਾ ਦੌਰੇ ਸਮੇਂ ਉੱਥੇ ਸਿੱਖਾਂ ਦੇ ਇਤਿਹਾਸਿਕ ਗੁਰਦੁਆਰੇ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਨਾਮਵਰ ਸਿੱਖਾਂ ਸਾਹਮਣੇ ਗੱਜ-ਵੱਜ ਕੇ ਇਹ ਕਿਹਾ ਕਿ “ਸਾਡਾ ਸਿੱਖਾਂ ਨਾਲ ਖੂਨ ਸਾਂਝਾ ਹੈ”। ਪਾਠਕੋ ਆਓ ਵਾਚੀਏ ਅਤੇ ਪਰਖੀਏ।
ਇਸ ਤੋਂ ਪਹਿਲਾਂ ਥੋੜੀ ਚਰਚਾ ਬੀ. ਜੇ. ਪੀ. ਮੁਖੀ ਅਮਿਤ ਸ਼ਾਹ ਦੀ 2 ਮਈ ਅੰਮ੍ਰਿਤਸਰ ਸਾਹਿਬ ਦੀ ਫੇਰੀ ਦਾ ਉਦੇਸ਼ ਜਾਨਣਾ ਜ਼ਰੂਰੀ ਹੈ। ਗੁਜਰਾਤ ਵਿਖੇ 2002 ਵਿੱਚ ਲਗਭਗ 2000 ਮੁਸਲਮਾਨ ਮਾਰਨ ਅਤੇ ਸਾੜਨ ਦੀ ਭੂਮਿਕਾ ਵਿੱਚ ਅਮਿਤ ਸ਼ਾਹ ਜੀ ਦਾ ਨਾਮ ਦੀ ਚਰਚਾ ਵੀ ਹੈ ਅਤੇ ਅੰਮ੍ਰਿਤਸਰ ਦੇ ਨੇੜੇ-ਤੇੜੇ ਉਦੋਂ ਵਿਸ਼ਾਲ ਪੱਧਰ ਤੇ ਸਿੱਖਾਂ ਦੀਆਂ ਮੜ੍ਹੀਆਂ ਸੁਲਘ ਰਹੀਆਂ ਸਨ। ਅਮਿਤ ਸ਼ਾਹ ਜੀ ਅੰਮ੍ਰਿਤਸਰ ਵਿਖੇ ਤੁਹਾਡਾ “ਸਵਾਗਤ” ਉਸ ਧੁੰਦੂਕਾਰੇ ਦੇ ਮਾਹੌਲ ਵਿੱਚ ਹੀ ਕੀਤਾ ਜਾਣਾ ਬਣਦਾ ਹੈ। ਭਾਵੇਂ ਤੁਸੀਂ ਬੀ. ਜੇ. ਪੀ. ਦੇ ਫੁਕਰਾਵਾਦੀਆਂ ਦੇ ਇਕੱਠ ਨੂੰ ਸੰਬੋਧਨ ਕਰਕੇ ਕਿੰਨੇ ਵੀ ਪ੍ਰਸੰਨ ਕਿਉਂ ਨਾ ਹੋ ਜਾਓ। ਅੰਮ੍ਰਿਤਸਰੀਏ ਤੁਹਾਡੀ ਇਸ `ਚਰਨ ਛੋਹ’ ਪ੍ਰਾਪਤ ਧਰਤੀ ਨੂੰ ‘ਪਵਿੱਤਰ’ ਮੰਨਣਗੇ ਜਾਂ ‘ਅਪਵਿੱਤਰ’ ?
ਸਿੱਖਾਂ ਨਾਲ ‘ਖੂਨੀ ਸਾਂਝ’ ਦੀ ਗਰਜ ਮਾਰਨ ਲੱਗਿਆਂ ਮੋਦੀ ਜੀ ਤੁਸੀਂ ਆਪਣਾ ਮੁੱਢਲਾ ‘ਵਰਣ ਆਸ਼ਰਮ ਪਰਮੂ ਧਰਮਾ’ ਸਿਧਾਂਤ ਕਿਉਂ ਭੁੱਲ ਗਏ? ਇਹ ਤਾਂ ਆਰੀਆ ਪੰਗਤੀਆਂ ਨੇ ਸਿੰਧ ਕੰਢੇ ਉਤਾਰਦੇ ਸਮੇਂ ਹੀ ਗੱਜ ਵੱਜ ਕੇ ਲਾਗੂ ਕਰ ਦਿੱਤਾ ਸੀ। ਅਤੇ ਇੱਥੋਂ ਦੇ ਅਸਲੀ ਵਸਨੀਕ ਪੰਜਾਬੀਆਂ ਨੂੰ ਵੈਸ਼ ਅਤੇ ਸ਼ੂਦਰ ਕਹਿਕੇ ਭਾਰਤ ਦੇ ਦੱਖਣ ਵੱਲ ਭਜਾ ਦਿੱਤਾ ਸੀ ਜਾ ਮਾਰ ਦਿੱਤਾ ਸੀ, ਜਾਂ ਗੁਲਾਮ ਬਣਾ ਲਿਆ ਸੀ। ਇੱਥੋਂ ਦੇ ਅਜੋਕੇ ਸਿੱਖ, ਕਿਸਾਨ ਤੇ ਕਿਰਤੀ ਤਾਂ ਉਹ ਹਨ ਜੋ ਤੁਹਾਡੇ ਭਾਵ ਬ੍ਰਹਾਮਣਾ-ਬਾਣੀਆ ਕੋਲੋਂ ਲੁੱਕ ਛੁੱਪ ਕੇ ਬਚੇ ਰਹੇ। ਸਾਰੀ ਰਮਾਇਣ, ਮਹਾਂਭਾਰਤ, ਗੀਤਾ ਅਤੇ ਅਨੇਕ ਤੁਹਾਡੇ ਵੱਡੇ-ਵਡੇਰਿਆਂ ਦੇ ਗ੍ਰੰਥਾਂ, ਵੇਦਾਂ, ਪੁਰਾਣਾਂ, ਸਿਮਰਤੀਆਂ, ਇਹ ਸਿੱਧ ਕਰਦੇ ਹਨ ਤੇ ਤੁਸੀਂ ਇਹਨਾਂ ਤੇ ਮਾਣ ਵੀ ਕਰਦੇ ਹੋ। ਇਸ ਲੰਬੇ ਤੇ ਹਜਾਰਾਂ ਸਾਲ ਪੁਰਾਣੇ ਇਤਿਹਾਸ ਵਿੱਚ ਸਿੱਖਾਂ ਦੀ ਉਪਜ ਤਾਂ 15ਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੋਈ, ਜਦ ਸਾਡੇ ਬਜ਼ੁਰਗ, ਬਾਬਾ ਨਾਨਕ ਜੀ ਨੇ ਚਪੇੜਾਂ ਖਾ ਕੇ ਵੀ ਜਨੇਊ ਪਾਉਣ ਤੋਂ ਨਾਂਹ ਕੀਤੀ ਅਤੇ ਖੂਨੀ ਰਿਸ਼ਤਾ ਸਦਾ-ਸਦਾ ਲਈ ਤੋੜ ਦਿੱਤਾ।
ਇਸ ‘ਖੂਨੀ ਰਿਸ਼ਤੇ’ ਦੀ ਪਰਖ ਨੂੰ ਜੇ ਅੱਗੇ ਤੋਰੀਏ ਤਾਂ ਸਾਢੇ ਪੰਜ ਸੌ ਸਾਲ ਦਾ ਇਤਿਹਾਸ ਕਲਮਬੱਧ ਕਰਨਾ ਪੈਂਦਾ ਹੈ। ਪਰ ਸਿੱਖੀ ਦੇ ਜਨਮ ਦਾਤਾ ਜੋ ਅਸਲ ਵਿੱਚ ਸੱਚ ਦੇ ਵਿਗਿਆਨਕ ਖੋਜੀ ਸਨ, ਨੇ ਤਾਂ ਗਰਜ ਕੇ ਕਿਹਾ ਕਿ ਬ੍ਰਹਾਮਣਵਾਦ ਤੇ ਬਾਣੀਆਵਾਦ ਦੋਵੇਂ ਝੂਠ ਦੀਆਂ ਥੰਮੀਆਂ ਨੇ ਅਤੇ ਇਹਨਾਂ ਦੇ ਚਿਹਰੇ ਮੁਹਰੇ ਨਰੋਲ ਕਪਟੀ ਹਨ। ਬ੍ਰਾਹਮਣ ਜਦ ਆਪਣੇ ਆਪ ਨੂੰ ਬ੍ਰਹਮ ਦਾ ਵਾਰਸ ਕਹਿੰਦਾ ਹੈ, ਤਾਂ ਅਸਲ ਵਿੱਚ ਉਹ “ਮਕਾਰੀ” ਦੀ ਖੇਡ ਖੇਡਦਾ ਹੈ, ਜੋ ਅਜੋਕੀ ਵਿਗਿਆਨਿਕ 21ਵੀਂ ਸਦੀ ਵਿੱਚ, ਸਿੱਖਾਂ ਸਮੇਤ, ਸਾਰੇ ਧਾਰਮਿਕ ਅਸਥਾਨਾਂ ਵਿੱਚ ਖੇਡੀ ਜਾ ਰਹੀ ਹੈ। ਮੋਦੀ ਜੀ! ਮਕਾਰੀ ਦੇ ਅਰਥ ਹਨ। ਮਨੁੱਖ ਵੱਲੋਂ ਅਜਿਹੀ ਦਿੱਖ ਪੇਸ਼ ਕਰਨੀ ਜੋ ਅਸਲੀ ਰੂਪ ਵਿੱਚ ਉਹ ਨਹੀਂ ਹੁੰਦਾ ਅਤੇ ਇਸ ਕਲਾਬਾਜ਼ੀ ਦੀ ਉਹਨੂੰ ਪੂਰੀ ਜਾਣਕਾਰੀ ਹੁੰਦੀ ਹੈ। ਬ੍ਰਹਾਮਣ ਕਹਿੰਦਾ ਸੀ, ਉਹ ਸਮਰਾਟ ਹੈ ਤੇ ਬਾਣੀਆ ਉਸ ਦੀ ਸਮਰਾਟਸ਼ਾਹੀ ਨੂੰ ਅਮਲ ਦੇਣ ਦਾ ਹਥਿਆਰ ਹੈ, ਜਿਸ ਦੀ ਵਰਤੋਂ ਵੈਸ਼ਾਂ ਅਤੇ ਸ਼ੂਦਰਾਂ ਤੇ ਕਰਦਾ ਸੀ ਤੇ ਅੱਜ ਵੀ ਕਰਦਾ ਹੈ। ਉਹ-ਬਾਣੀਆ, ਭਾਵ-ਮੋਦੀ ਜੀ ਤੁਸੀਂ! ਇਸੇ ਅਸੂਲ ਨੂੰ ਲੈ ਕੇ ਭਾਰਤ ਦੇ ਅਜੋਕੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਯਤਨਸ਼ੀਲ ਹੋ। ਸਿੱਖਾਂ, ਕਿਸਾਨਾਂ ਤੇ ਕਿਰਤੀਆਂ ਨਾਲ ਤੁਹਾਡੇ ਖੂਨੀ ਰਿਸ਼ਤੇ ਦੀ ਇਹ ਵਿਆਖਿਆ ਹੈ ਅਤੇ ਕਿਸਾਨਾਂ ਤੇ ਆਦਿਵਾਸੀਆਂ ਪਾਸੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਦਾ ਅਜੋਕਾ ਬਿੱਲ ਉਸਦਾ ਇੱਕ ਅਮਲੀ ਰੂਪ ਹੈ। ਤੁਹਾਡੀਆਂ ਵਿਦੇਸ਼ੀ ਉਡਾਰੀਆਂ ਤੇ ਲੱਸ਼ੇਦਾਰ ਭਾਸ਼ਨ ਜੋ ਦੇਸ਼ ਵਾਸੀਆਂ ਨੂੰ ਆਏ ਦਿਨ ਸੁਣਨੇ ਪੈਂਦੇ ਹਨ, ਇਸੇ ਮਾਰਗ ਦਰਸ਼ਨ ਦੀ ਵਿਆਖਿਆ ਕਰਦੇ ਹਨ।
ਭਾਰਤ ਦਾ ਹਰ ਵਸਨੀਕ ਹਿੰਦੂ ਹੈ। ਇਹ ਗੱਲ ਤਾਂ ਅਸੀਂ ਉਪਰੋਕਤ ਅੱਖਰਾਂ ਰਾਹੀਂ ਤੁਹਾਡੇ ਆਪਣੇ ਗ੍ਰੰਥਾਂ ਦੇ ਹਵਾਲਿਆਂ ਰਾਹੀਂ ਝੂਠੀ ਸਾਬਤ ਕਰ ਦਿੱਤੀ। ਪਰ ਤੁਹਾਡੇ ਜਮਾਂਦਰੂ ਸਿਧਾਂਤ ਦੇ ਪਹਿਰੇਦਾਰ ਸ਼੍ਰੀ ਮੋਹਨ ਭਾਗਵਤ ਹੁਰਾਂ ਨੂੰ ਇਸਦੀ ਤਸੱਲੀ ਕਰਾਉਣੀ ਵੀ ਜ਼ਰੂਰੀ ਹੈ। ਬਾਬਾ ਨਾਨਕ ਜੀ ਨੇ ਜਦੋਂ ਇਹ ਕਿਹਾ ਕੇ “ਨਾ ਕੋ ਹਿੰਦੂ-ਨਾ ਕੋ ਮੁਸਲਮਾਨ” ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੇਂ ਮਨੁੱਖ (ਖਾਲਸਾ ਜੀ) ਦੀ ਸਿਰਜਨਾ ਆਪ ਕਰਨ ਦੀ ਨੀਂਹ ਰੱਖੀ, ਤਾਂ ਭਾਰਤ ਦੇ ਵਸਨੀਕ ‘ਕੇਵਲ ਹਿੰਦੂ ਹਨ’ ਦਾ ਝੂਠ ਤਾਂ ਸਿੱਧ ਹੋ ਹੀ ਗਿਆ ਅਤੇ ਅੱਗੋਂ ਸਿਰ ਅਰਪਣ ਕਰਨ ਵਾਲੇ ਪੰਜ ਸੇਵਕਾਂ ਨੂੰ ਇਹ ਕਹਿ ਕੇ ਕਿ ਅੱਜ ਤੋਂ ਤੁਸੀਂ ਆਪਣੇ ਜਨਮ, ਧਰਮ, ਕਰਮ, ਭਰਮ ਅਤੇ ਸ਼ਰਮ ਤੋਂ ਮੁਕਤ ਹੋ ਅਤੇ ਤੁਹਾਡੀ ਹੋਂਦ ਕੇਵਲ ਕੁਦਰਤ ਦੇ ਸਿਰਜਣਹਾਰ ਭਾਵ ਅਕਾਲ-ਪੁਰਖ ਨਾਲ ਜੁੜ ਗਈ ਹੈ, ਅਤੇ ਤੁਸੀਂ ‘ਸੱਚ’ ਅਤੇ ‘ਕੇਵਲ ਸੱਚ’ ਦੇ ਹੀ ਪਹਿਰੇਦਾਰ ਹੋ। ਮੋਦੀ ਜੀ! ਸਿੱਖਾਂ ਨਾਲ ਆਪਣੇ ਖੂਨੀ ਰਿਸ਼ਤੇ ਵੱਲ ਫਿਰ ਝਾਤੀ ਮਾਰੋ।
ਆਓ ਹੁਣ ਤੁਹਾਡੇ ਬ੍ਰਾਹਮਣ-ਬਾਣੀਆਵਾਦੀ ਭਾਈਚਾਰੇ ਵਲੋਂ ਸਿੱਖਾਂ ਨਾਲ ਕਿਵੇਂ ਵਰਤਿਆ ਗਿਆ, ਵੱਲ ਝਾਤ ਮਾਰੀਏ। ਕਿਰਤ ਕਰਨਾ ਤੁਹਾਡਾ ਮਾਰਗ ਦਰਸ਼ਨ ਹੈ ਹੀ ਨਹੀਂ! ਸਮਰਾਟ ਬ੍ਰਹਾਮਣ ਦੇ ਹੁਕਮ ਦੀ ਪਾਲਣਾ ਅਤੇ ਵੈਸ਼ ਤੇ ਸ਼ੂਦਰਾਂ ਦੀ ਕਮਾਈ `ਚੋਂ ਵੱਡਾ ਹਿੱਸਾ ਹੜੱਪਣਾ, ਆਪਣਾ ਅਤੇ ਆਪਣੇ ਉਪਰਲੇ ਹਾਕਮ ਪਾਲਣੇ ਤੁਹਾਡੀ ਰਾਜਨੀਤਿਕ ਪਹੁੰਚ ਹੈ। ਮਸ਼ੀਨੀ ਯੁੱਗ ਤੋਂ ਪਹਿਲਾਂ ਜੀਵਨ-ਨਿਰਵਾਹ ਦੀਆਂ ਮੁੱਖ ਲੋੜਾਂ ਕੇਵਲ ਖੇਤੀ ਤੇ ਜਾਨਵਰ ਪਾਲਣ ਦੇ ਇਰਦ-ਗਿਰਦ ਸਨ। ਜੋ ਅੱਜ ਕੱਲ੍ਹ ਵੱਡੇ ਉਪਕਰਨਾਂ ਤੇ ਕਾਰੋਬਾਰਾਂ ਰਾਹੀਂ ਵਸਤੂ ਖਰੀਦਣ ਅਤੇ ਉਸਨੂੰ ਵੇਚਣ ਦੇ ਧੰਦੇ ਰਾਹੀਂ, ਤੁਹਾਡਾ ਬਾਣੀਆ ਭਾਈਚਾਰਾ ਚਲਾਉਂਦਾ ਹੈ ਅਤੇ ਪੂਰਨ ਰੂਪ ਵਿੱਚ ਉਸਦੇ ਯੋਗ ਹੈ। ਖ੍ਰੀਦਣ ਤੇ ਵੇਚਣ ਦਾ ਧੰਦਾ ਹਰ ਸਮੇਂ ਸੋਧਿਆ-ਹੋਇਆ ਝੂਠ ਬੋਲਣ ਨਾਲ ਚਲਦਾ ਹੈ ਅਤੇ ਇਹ ਆਪ ਜੀ ਦੇ ਭਾਈਚਾਰੇ ਦੀ ਮੁੱਢਲੀ ਵਿੱਦਿਆ ਹੈ। ਜਿਸ ਨੇ ਅਜੋਕੀ ਸਾਰੀ ਧਰਤੀ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਇਸ ਨੂੰ ਹੀ ਕਿਰਤ ਅੱਖਰ ਨਾਲ “ਰਲ-ਗਡ” ਕਰਕੇ ਤੁਸੀਂ ਆਪਣੀ ਯੋਗਤਾ ਦਾ ‘ਜਲਵਾ’ ਦਿਖਾਉਂਦੇ ਹੋ। ਅਸਲ ਵਿੱਚ ਇਹ ਕੋਈ ਉਪਜਾਊ ਵਰਤਾਰਾ ਨਹੀਂ, ਸਗੋਂ ਸ਼ਾਤਰ ਤੇ ਬੇਈਮਾਨੀ ਨਾਲ ਪ੍ਰਾਪਤ ਕੀਤੇ ਜਾਣ ਵਾਲੇ ਧਨ ਦਾ ਮਾਰੂ ਡੰਗ ਹੈ। ਇਸੇ ਮਾਰੂ-ਵਰਤਾਰੇ ਦਾ ਅਜੌਕਾ ਨਤੀਜਾ ਹੈ ਸਾਰੇ ਭਾਰਤ ਅੰਦਰ ਕਿਸਾਨਾਂ, ਕਿਰਤੀਆਂ ਦੀਆਂ ਆਤਮ ਹੱਤਿਆਵਾਂ ਤੇ ਸਿੱਖਾਂ ਦਾ ਸਿੱਧਾ ਕਤਲੇਆਮ।
ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀ। ‘ਨੈਸ਼ਨਲ ਕਰਾਇਮ ਰਿਕਾਰਡ ਬਿਓਰੋ’ ਨੇ 2012 ਵਿੱਚ ਆਤਮ ਹੱਤਿਆਵਾਂ ਦੀ ਗਿਣਤੀ ਦਾ ਵੇਰਵਾ 13, 754 ਦਿੰਦਿਆਂ ਹੋਇਆ ਨਾਲ ਇਹ ਕਿਹਾ ਕੇ ਹਰ ਰੋਜ਼ 46 ਕਿਸਾਨ ਆਤਮ ਹੱਤਿਆਵਾਂ ਕਰਦੇ ਹਨ। ਪੰਜਾਬ ਅੰਦਰ 2000 ਤੋਂ ਅਰੰਭ ਦੇ 2011 ਤਾਂਈ ਆਤਮ ਹੱਤਿਆਵਾਂ ਦੀ ਇਹ ਗਿਣਤੀ 6926 ਦੱਸੀ ਗਈ ਸੀ। ਮਗਰੋਂ ਇਸਦਾ ਗਿਣਨਾ ਬੰਦ ਹੋ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰ ਮਰਨ ਵਾਲੇ ਨੂੰ 3, 00, 000 ਰੁਪਿਆ ਦੇਣ ਦਾ ਐਲਾਨ ਕਰਕੇ ਇਹ ਵੀ ਕਹਿ ਦਿੱਤਾ ਕਿ 50, 000 ਨਗਦ ਦੇਵਾਂਗੇ ਤੇ ਬਾਕੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਾ ਦੇਵਾਂਗੇ। ਪੰਜਾਬ ਦੀ ਬਾਦਲ-ਬਾਣੀਆ ਸਰਕਾਰ ਦਾ ਇਹ ਇੱਕ ਢੰਗ ਬਣ ਗਿਆ ਹੈ ਕਿ ਸਰਕਾਰੀ ਪੈਸਾ ਜਿਸ ਮਨਸ਼ੇ ਲਈ ਮਨਜ਼ੂਰ ਹੈ ਉੱਥੇ ਵਰਤਣ ਦੀ ਥਾਂ ਆਪਣੀਆਂ ਨਿੱਜੀ, ਪਰਿਵਾਰਕ ਅਤੇ ਧੜੇ ਦੀ ਖਾਤਰ ਵਰਤ ਲੈਣਾ। ਅਜਿਹੀਆਂ ਚਲਾਕੀਆਂ ਕਰ-ਕਰ ਕੇ ਇਹ ਰਾਜ-ਪ੍ਰਬੰਧ ਬੜੀ ਬੇਸ਼ਰਮੀ ਨਾਲ ਪੰਜਾਬ ਨੂੰ ਸਵਾ ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਵਿੱਚ ਡਬੋ ਰਿਹਾ ਹੈ। ਇਹ ਬਾਣੀਆਵਾਦੀ ਸਿੱਖਿਆ ਪੱਗਾਂ ਤੇ ਦਾੜ੍ਹਿਆਂ ਵਾਲੇ ਸਿੱਖ ਅਖਵਾਉਣ ਵਾਲੇ ਹਾਕਮਾਂ ਨੇ ਬਾਣੀਆ ਤੋਂ ਪ੍ਰਾਪਤ ਕੀਤੀ। ਅਸਲੀਅਤ ਤਾਂ ਇਹ ਹੈ ਕਿ ਇਹ ਲੋਕ ਮੁਢਲੇ ਰੂਪ ਵਿੱਚ ਬਾਣੀਆ ਤੇ ਬ੍ਰਾਹਮਣਾਂ ਦੀ ਹੀ ਨਸਲ ਹਨ ਅਤੇ ਦਿਖ ਵਿੱਚ ਸ਼ਕਲ ਸਿੱਖਾਂ ਦੀ ਬਣਾਈ ਹੋਈ ਹੈ। ਭ੍ਰਿਸ਼ਟਾਚਾਰ ਦੀ ਵਿੱਦਿਆ ਅਸਲ ਵਿੱਚ ਬਾਣੀਆਵਾਦੀ ਸਿੱਖਿਆ ਹੈ ਅਤੇ, ਉਦਾਹਰਨ ਵਜੋਂ, ਕੌਮਾਂਤਰੀ ਪੱਧਰ ਤੇ ਸ਼ੈਕਸਪੀਅਰ ਦੇ ਡਰਾਮਿਆਂ ਵਿੱਚ ‘ਸ਼ਾਈਲਾਕ’ ਨਾਂ ਦੇ ਯਹੂਦੀ ਪਾਤਰ ਦੀ ਚਰਚਾ ਰਾਹੀਂ ਸਾਰਾ ਯਹੂਦੀ ਭਾਈਚਾਰਾ ਤੇ ਭਾਰਤ ਦੇ ਬਾਣੀਏ ਇੱਕੋ ਸੋਚ ਦੀ ਉਪਜ ਨੇ। ਭਾਰਤ ਅੰਦਰ ਇਹ ਖਿਲਾਰਾ ਇੰਨਾ ਵਿਸ਼ਾਲ ਹੈ ਕਿ ਰਾਜਨੀਤਿਕ ਕਾਂਗਰਸੀ ਹਾਕਮਾਂ ਵਲੋਂ ਵੱਡੀ ਹਾਰ ਦੀ ਸੱਟ ਖਾ ਜਾਣ ਪਿੱਛੋਂ ਵੀ ਇਸ ਦੇ ਰੁਕਣ ਦੀ ਕੋਈ ਆਸ ਨਹੀਂ ਬਣਦੀ।
ਇਸ ਲੜੀ ਵਿੱਚ ਅੱਗੇ ਅਸੀਂ 4 ਹੋਰ ਨੁਕਤਿਆਂ ਦੀ ਚਰਚਾ ਕਰਨੀ ਜ਼ਰੂਰੀ ਸਮਝਦੇ ਹਾਂ। ਪਹਿਲਾ ਬਾਣੀਆਵਾਦੀ ਮੋਦੀ ਸਰਕਾਰ ਦਾ ਕੌਮਾਂਤਰੀ ਪੱਧਰ ਤੇ ‘ਭਲਵਾਨੀ ਗੇੜਾ’, ਦੂਜਾ ਕਿਸਾਨ ਆਤਮ-ਹੱਤਿਆਵਾਂ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਕਤਲੇਆਮ, ਤੀਜਾ ਸਿੱਖ ਤੇ ਦੂਜੇ ਧਾਰਮਿਕ ਅਸਥਾਨਾਂ ਵਿੱਚ ਪਾਪ ਦੀ ਚੜ੍ਹਤ ਜੋ ਅਸਲ ਵਿੱਚ ਦੇਣ ਹੈ ਬ੍ਰਾਹਮਣਵਾਦੀ ਤੇ ਬਾਣੀਆਵਾਦੀ ਵਿਚਾਰਧਾਰਾ ਤੇ ਮਿਥਿਹਾਸ ਦੀ ਅਤੇ ਚੌਥਾ ਰਾਜਸਥਾਨੀ ਕਿਸਾਨ ਗਜੇਂਦਰ ਸਿੰਘ ਦੀ ਦਿੱਲੀ ਵਿੱਚ ਆਤਮ-ਹੱਤਿਆ ਸਬੰਧੀ ਮੀਡੀਆ ਵੱਲੋਂ ‘ਆਮ ਆਦਮੀ ਪਾਰਟੀ’ ਤੇ ‘ਟਾਈਮ ਨਾਓ’ ਦੇ ਅਰਨਵ-ਗੋਸਵਾਮੀ ਵੱਲੋਂ ‘ਫਾਸ਼ੀਵਾਦੀ’ ਹਮਲਾ।
2014 ਦੀ ਭਾਰਤੀ ਪਾਰਲੀਮੈਂਟ ਚੋਣ ਪਿੱਛੋਂ ਮੋਦੀ ਦੀ ਅਗਵਾਈ ਵਿੱਚ ਬਾਣੀਆਵਾਦੀ ਸਰਕਾਰ ਹੋਂਦ ਵਿੱਚ ਆਈ। ਇੱਕ ਦਮ ਆਪਣਾ ਜਲਵਾ ਦਿਖਾਉਣ ਲਈ ਗੁਜਰਾਤ ਦੇ ਮੁੱਖ ਮੰਤਰੀ ਦੀ ਪਦਵੀ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਾ ਜਲਵਾ ਦਿਖਾਉਣ ਦਾ ਜੋਸ਼ ਉਪਜਿਆ। ਜਪਾਨ, ਅਸਟ੍ਰੇਲੀਆ, ਅਮਰੀਕਾ, ਫਰਾਂਸ, ਜਰਮਨੀ, ਕੈਨੇਡਾ ਦੀਆਂ ਹਵਾਈ ਉਡਾਰੀਆਂ ਤੇ ਦੇਸ਼ ਦੇ ਨਾਲ ਲਗਦੇ ਭੂਟਾਨ, ਨੇਪਾਲ, ਸ੍ਰੀਲੰਕਾ ਆਦਿ ਦੇ ਦੌਰੇ ਕਰਕੇ ਉੱਥੇ ਵਸਦੇ ਭਾਰਤੀਆਂ ਪਾਸੋਂ ਤਾੜੀਆਂ ਵੀ ਮਰਵਾਈਆ ਤੇ ਅਮੀਰ ਦੇਸ਼ਾਂ ਪਾਸੋਂ ਆਰਥਿਕ ਸਹਾਇਤਾ ਦੀਆਂ ਪ੍ਰਾਪਤੀਆਂ ਸਬੰਧੀ ਵੱਡੀਆਂ ਗੱਪਾਂ ਵੀ ਮਾਰੀਆਂ। ਚੀਨ ਦੇ ਰਾਸ਼ਟਰਪਤੀ ਨੇ ਗੁਜਰਾਤ ਦੌਰੇ ਸਮੇਂ 20 ਅਰਬ ਡਾਲਰ ਦੇਣ ਦੀ ਗੱਲ ਕਹੀ ਤੇ ਮਗਰੋਂ ਪਾਕਿਸਤਾਨ ਨੂੰ ਉਹਨਾਂ ਵਲੋਂ ਚਤਾਲੀ ਅਰਥ ਡਾਲਰ ਦੇਣ ਦੇ ਐਲਾਨ ਨਾਲ ਭਾਰਤੀ ਉਤਸ਼ਾਹ ਮੱਠਾ ਪੈ ਗਿਆ। ਫਰਾਂਸ ਕੋਲੋਂ ਥੋੜ੍ਹੇ ਲੜਾਕੂ ਜਹਾਜ਼ ਤਾਂ ਖ੍ਰੀਦੇ, ਪਰ ਸਮੁੱਚੇ ਯੂਰਪ ਦੇ 28 ਦੇਸ਼ਾਂ ਨਾਲ ਖੁਲ੍ਹੇ-ਵਪਾਰ ਦੇ ਸਮਝੌਤੇ ਤੋਂ ਉਹ ਇਨਕਾਰੀ ਹੋ ਗਏ। ਜਪਾਨ ਤੋਂ ਥੋੜੀ ਆਰਥਿਕ ਸਹਾਇਤਾ ਤਾਂ ਮਿਲੀ ਪਰ ਰਾਜਨੀਤਿਕ ਪੱਖੋਂ ਭਾਰਤ ਚੁਫੇਰੇ ਵਧਦੇ ਚੀਨੀ ਘੇਰੇ ਦਾ ਸੰਤੁਲਨ ਸੁਧਾਰਨ ਵਿੱਚ ਜਪਾਨੀ ਸਹਾਇਤਾ ਦੀ ਬੱਝਦੀ ਆਸ ਖਤਮ ਹੀ ਸਮਝੋ ਕਹਿਕੇ ਹੁਣੇ-ਹੁਣੇ ਜਕਾਰਤਾ ਵਿੱਚ ਜਪਾਨੀ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਦੀ ਨੇੜਤਾ ਪਹਿਲੇ ਨਾਲੋਂ ਵਧ ਗਈ ਹੈ। ਚੀਨ ਨਾਲ ਪੈਦਾਵਾਰ, ਵਪਾਰ ਤੇ ਰੱਖਿਆ ਦੇ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਦੀਆ ਗੱਪਾਂ ਹਿੰਦੂਤਵੀ-ਫੜ੍ਹਾਂ ਸਿੱਧ ਹੋ ਰਹੀਆਂ ਹਨ। ਸਮੁੱਚੀ ਧਰਤੀ ਤੇ ਇਸਲਾਮੀ ਖਾੜ੍ਹਕੂਵਾਦ ਦੇ ਵਧ ਰਹੇ ਝੱਖੜ ਨੂੰ ਪੱਛਮੀ ਦੇਸ਼ ਹਿੰਦੂ ਅਤੇ ਯਹੂਦੀ ਗਠਜੋੜ ਨੂੰ ਮੋਦੀ ਦੀ ਸਰਦਾਰੀ ਥੱਲੇ ਠੱਲ੍ਹਣ ਲਈ ਵਿਉਂਤਾਂ ਘੜ੍ਹ ਰਹੇ ਹਨ। ਕਿਸੇ ਵੇਲੇ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਮਨਸ਼ੇ ਦੀ ਪੂਰਤੀ ਲਈ ਉਹ ਮੋਦੀ ਨੂੰ 21ਵੀਂ ਸਦੀ ਦਾ ਹਿਟਲਰ ਬਣਾਉਣਾ ਲੋਚਦੇ ਹਨ। ਹੋ ਸਕਦਾ ਆਪਣੀ ਹਊਮੈ ਦੀ ਭੁੱਖ ਮਿਟਾਉਣ ਲਈ ਮੋਦੀ ਜੀ ਉਨ੍ਹਾਂ ਦੀ ਕੁੜਿੱਕੀ ਵਿੱਚ ਫਸ ਜਾਣ। ਇਸ ਸਬੰਧ ਵਿੱਚ ਫੌਜੀ ਪੱਧਰ ਉੱਤੇ ਸਿੱਖ ਅੰਗਰੇਜ਼ਾਂ ਨਾਲ ਨਿਭਾਈ ਗਈ ਵਫਾਦਾਰੀ ਵਾਂਗ ਮੋਦੀ ਪ੍ਰਤੀ ਵੀ ਪੂਰੇ ਉਤਰਨਗੇ? ਸਮਾਂ ਦੱਸੇਗਾ।
ਮੋਦੀਵਾਦ ਬਾਣੀਆ ਨਾਲ ਸਿੱਖਾਂ ਦਾ ਖੂਨੀ ਰਿਸ਼ਤਾ ਬਹੁਤਾ ਲੁਕਿਆ ਹੋਇਆ ਨਹੀਂ। ਮੁਗਲਾਂ ਅਤੇ ਪਠਾਣਾਂ ਦੀ ਭਾਰਤੀ ਰਾਜ ਪ੍ਰਬੰਧ ਦੀ ਟੁੱਟਦੀ ਜਕੜ ਪਿੱਛੋਂ ਸਿੱਖਾਂ ਦੀ ਹੋਈ ਚੜ੍ਹਤ ਦੇ ਪੈਂਤੜੇ ਬਹੁਤੇ ਗੁਣ ਵਾਚਕ ਨਹੀਂ ਸਨ ਰਹੇ। ਰਣਜੀਤ ਸਿੰਘ ਦਾ ਰਾਜ ਪ੍ਰਬੰਧ ਡੋਗਰਿਆਂ ਹੱਥੀਂ ਅਤੇ ਪੰਜਾਬ ਅੰਦਰ ਅੰਗਰੇਜ਼ ਦੀ ਚੜ੍ਹਤ ਸਮੇਂ ਗੁਜਰਾਤੀ ਬਾਣੀਏ ਸਵਾਮੀ ਦਇਆਨੰਦ ਨੇ ਸਿੱਖ ਵਿਚਾਰਧਾਰਾ ਨੂੰ ਜਿਵੇਂ ਰੋਲਣ ਦੀ ਕੋਸ਼ਿਸ਼ ਕੀਤੀ, ਉਹ ਕੋਈ ਲੁਕੀਆਂ ਹੋਈਆਂ ਗੱਲਾਂ ਨਹੀਂ। ‘ਸ਼ੁੱਧੀਕਰਨ’ ਦੇ ਨਾਂ ਤੇ ਅਤੇ ਨਾਨਕ-ਵਿਚਾਰਧਾਰਾ ਤੇ ਸਿੱਧੇ ਵਾਰ ਕਰਕੇ, ਦਇਆਨੰਦ ਨੇ ਸਿੱਖ ਨਫਰਤ ਹੀ ਸਹੇੜੀ। ਪਰ ਮਗਰੋਂ ਇੱਥੇ ਆਰੀਆ ਸਮਾਜੀ ਲੱਗਿਆ ਜੜ੍ਹਾਂ ਉੱਪਰ ਬ੍ਰਾਹਮਣਵਾਦੀ ਨਹਿਰੂ ਪਰਿਵਾਰ ਨੇ ਕਾਂਗਰਸ ਪਾਰਟੀ ਰਾਹੀਂ ਸਿੱਖਾਂ ਦੀ ‘ਕੁਲ਼ਨਾਸ’ ਦਾ ਜੋ ਕਲੰਕ ਵਰਤਾਇਆ ਉਸ ਨੇ ਸਿੱਖ-ਹਿੰਦੂ ਸਾਂਝੇ ਖੂਨ ਦੀ ਗੱਲ ਕਿੱਥੇ ਰਹਿਣ ਦਿੱਤੀ। ਅੱਜ ਤਾਈਂ ਵੀ ਅੰਮ੍ਰਿਤਸਰ ਤੋਂ ਛੱਡੋ ਸਾਰਾ ਪੰਜਾਬ ਬ੍ਰਾਹਮਣ ਬਾਣੀਆਵਾਦੀਆਂ ਵੱਲੋਂ ‘ਸਿੱਖ ਕੁਲ਼ਨਾਸ’ ਤੇ ਵਿਨਾਸ਼ ਨੂੰ ਹੰਢਾਅ ਰਹੇ ਹਨ। ਸਿੱਖਾਂ ਪ੍ਰਤੀ ਕੇਵਲ ਆਰੀਆ ਸਮਾਜੀ ਨਫਰਤ ਹੀ ਅੱਜ ਪੰਜਾਬ ਵਿੱਚ ਆਪਣਾ ਹਾਵੀ ਰੂਪ ਦਿਖਾਉਣ ਲਈ ਯਤਨਸ਼ੀਲ ਹੈ। ਸਗੋਂ ਸ਼ਿਵ-ਸੈਨਾ, ਬਜਰੰਗ ਦਲ ਆਦਿ ਦੇ ਨਾਂ ਤੇ ਹੋਰ ਸਿੱਖ ਵਿਰੋਧੀ ਹਿੰਦੂ ਸੰਗਠਨ ਉਲਟੇ ਸਿੱਧੇ ਪੰਗੇ ਨਿੱਤ ਲੈਂਦੇ ਰਹਿੰਦੇ ਹਨ। ਸਿੱਖ ‘ਕੁਲ਼ਨਾਸ’ ਦੇ ਨਾਂ ਤੇ ਖੂਨੀ ਨਦੀਆਂ ਨੇ ਕੋਈ ਵੀ ਸਾਂਝ ਅਜਿਹੀ ਨਹੀਂ ਬਚਣ ਦਿੱਤੀ, ਜਦੋਂ ਸਿੱਖ ਭਾਈਚਾਰੇ ਤੇ ਹਿੰਦੂਆਂ ਵਿੱਚ ਜੱਫੀਆਂ ਪੈ ਜਾਣ। ਬਾਦਲਾਂ ਨਾਲ ਇਹਨਾਂ ਦਾ ਯਰਾਨਾ ਉਹਨਾਂ ਵਲੋਂ ਜਨਤਕ ਸਾਧਨਾਂ ਦੀ ਨਿੱਜੀ ਲੁੱਟ ਦੀ ਹਾਮੀ ਕਾਰਨ ਪ੍ਰਚਲਤ ਹੈ। ਸਿੱਖ ਭਾਈਚਾਰੇ ਵਲੋਂ ਇਸਤੇ ਮੋਹਰ ਨਹੀਂ ਲੱਗ ਸਕਦੀ। ‘ਆਰ. ਐੱਸ. ਐੱਸ.’ ਵਲੋਂ ਸਿੱਖਾਂ ਨੂੰ ਆਪਣੇ ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਜਾਲ ਵਿੱਚ ਪੱਕੀ ਤਰ੍ਹਾਂ ਫਸਾਉਣ ਲਈ ਸਿੱਖ ਧਰਮ ਅੰਦਰ ਹਿੰਦੂਤਵੀ ਦਖਲ ਅੰਦਾਜ਼ੀ ਦੀ ਵਰਤੋਂ ਦਾ ਹਥਿਆਰ ਕੰਮ ਕਰ ਰਿਹਾ ਹੈ। ਨਾਨਕ-ਗੋਬਿੰਦ ਵਿਚਾਰਧਾਰਾ ਨੂੰ ਨਕਾਰ ਕੇ ਸਿੱਖ ਗੁਰਧਾਮਾਂ ਵਿੱਚ ਹਿੰਦੂਤਵੀ ਮਿਥਿਹਾਸਕ, ਸ਼ਬਦ-ਕੀਰਤਨ, ਪ੍ਰਚਾਰ ਅਤੇ ਮਰਿਆਦਾ ਦੇ ਜੋ ਢੰਗ-ਤਰੀਕੇ ਅਪਣਾਏ ਜਾ ਰਹੇ ਹਨ ਉਹ ਕਿਸੇ ਤਰ੍ਹਾਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਅਨੁਕੂਲ ਨਹੀਂ। 21ਵੀਂ ਸਦੀ ਦੇ ਇਸ ਵਿਗਿਆਨਕ ਯੁੱਗ ਵਿੱਚ ਲੋੜ ਤਾਂ ਇਹ ਹੈ ਕਿ ਧਰਤੀ ਤੇ ਸਮੂਹ ਧਾਰਮਿਕ ਅਸਥਾਨਾਂ ਨੂੰ ਨਿੱਕੇ-ਵੱਡੇ ਵਿੱਦਿਅਕ ਅਦਾਰਿਆਂ ਵਿੱਚ ਬਦਲ ਦਿੱਤਾ ਜਾਵੇ। ਭਾਵੇਂ ਮੰਦਰਾਂ, ਮਸਜਿਦਾਂ ਤੇ ਗਿਰਜਿਆਂ ਤੋਂ ਇਹ ਪਹੁੰਚ ਅਪਨਾਉਣ ਦੀ ਬਹੁਤੀ ਆਸ ਨਹੀਂ ਬਣਦੀ, ਪਰ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਅਨੁਸਾਰ ਸਿੱਖ ਗੁਰਧਾਮਾਂ ਨੂੰ ਕਰਾਮਾਤਾਂ ਤੋਂ ਮੁਕਤ ਕਰਾਉਣ ਲਈ, ਸਮੇਂ ਦੇ ਅਨੁਕੂਲ ਸਚਿਆਰੀਆਂ ਸੰਸਥਾਵਾਂ ਵਿੱਚ ਬਦਲਣਾ ਬਹੁਤਾ ਔਖਾ ਨਹੀਂ।
ਥੋੜੇ ਦਿਨ ਪਹਿਲਾਂ ਰਾਜਸਥਾਨ ਦੇ ਵਸਨੀਕ ਸ੍ਰੀ ਗਜੇਂਦਰ ਸਿੰਘ ਨੇ ਭਾਰਤ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਦਿਲ ਕੰਬਾਊ ‘ਆਤਮ-ਹੱਤਿਆਵਾਂ’ ਵੱਲ ਸਮੁੱਚੀ ਲੋਕਾਈ ਦਾ ਧਿਆਨ ਖਿੱਚਣ ਲਈ, ਦਿੱਲੀ ਵਿਖੇ ‘ਆਮ ਆਦਮੀ ਪਾਰਟੀ’ ਦੀ ਹੋ ਰਹੀ ਕਾਨਫ੍ਰੰਸ ਲਾਗੇ ਆਤਮ ਹੱਤਿਆ ਕਰ ਲਈ। ਕੁਰਬਾਨੀ ਦੇ ਇਸ ਜਜ਼ਬੇ ਨੂੰ ਦਿੱਲੀ ਵਿਖੇ ਮੀਡੀਆ ਨੇ ਅਤੇ ਖਾਸਕਰ ‘ਟਾਈਮ ਨਾਓ’ ਦੇ ਸੰਚਾਲਕ ਅਰਨਵ ਗੋਸਵਾਮੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੂੰ ਇੱਕ ਹੱਤਿਆਰੇ ਦੇ ਰੂਪ ਵਿੱਚ ਪੇਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਦੇਸ਼ ਅੰਦਰ ਫੈਲੀ ਇਸ ਕਰੋਪੀ ਦੀ ਸਿੱਧੀ ਸਾਦੀ ਜ਼ੁੰਮੇਵਾਰੀ ਕਾਂਗਰਸ ਅਤੇ ਬੀ. ਜੇ. ਪੀ. ਤੇ ਅਤੇ ਪੰਜਾਬ ਅੰਦਰ ਬਾਦਲਾਂ ਤੇ ਆਉਂਦੀ ਹੈ, ਪਰ ਆਪਣੀ ਬ੍ਰਾਹਮਣਵਾਦੀ ਚਲਾਕੀ ਵਰਤਦਿਆਂ ਮੋਦੀਕਿਆਂ ਦੀ ਇਸ ਕਰਤੂਤ ਨੂੰ ਲੁਕਾਉਣ ਲਈ ਇਸ ਫਾਸ਼ੀ ਸੋਚ ਦੇ ਵਿਅਕਤੀ ਨੇ ਜੋ ਵਰਤਾਰਾ ਸਿਰਜਿਆ, ਉਹ ਅੱਤ ਨਫਰਤ ਦਾ ਪਾਤਰ ਸੀ। ਦਿੱਲੀ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ, ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਸਦਕਾ, ਨਵੰਬਰ 1984 ਦੇ ਸਿੱਖ ਕਤਲੇਆਮ ਸਮੇਂ ਹਿੰਦੂਤਵੀ ਸ਼ਕਤੀਆਂ ਨੇ ਜਿਸ ਢੰਗ ਨਾਲ ਸਿੱਖ ਵਿਰੋਧੀ ਧੂੜ ਉਡਾਈ, ਅਰਨਵ ਗੋਸਵਾਮੀ ਦਾ ਕੇਜਰੀਵਾਲ ਵਿਰੋਧੀ ਵਰਤਾਰਾ ਉਸਦੀ ਯਾਦ ਦਿਵਾਉਂਦਾ ਹੈ। ਮੁੱਲਾ ਮੁਲਾਣਿਆਂ ਅਤੇ ਕਾਂਗਰਸੀਆਂ ਨੂੰ ਸਿੱਖਾਂ ਨੂੰ ਤਿਲ ਤਿਲ ਕੱਟਣ ਦੀਆਂ ਬਾਂਗਾਂ ਮਾਰੀਆਂ, ਪਰ ਦੋਸ਼ੀਆਂ ਵੱਲ ਉਂਗਲ ਨਾ ਚੁੱਕੀ। ਉਹ ਵਰਤਾਰਾ ‘ਟਾਈਮ ਨਾਓ’ ਦੇ ਅਰਨਵ ਗੋਸਵਾਮੀ ਦਾ ਸੀ। ਲਾਹਣਨ ਅਜਿਹੀ ਸੋਚ ਨੂੰ।

**************************************************

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਹੈੱਡ ਆਫਿਸ 8 ਕਬੀਰ ਪਾਰਕ, ਅੰਮ੍ਰਿਤਸਰ, ਫੋਨ ਨੰਬਰ:- 0181-2257519, 98151-41384, 98153-44523
ਬਾਬਾ ਬੰਦਾ ਸਿੰਘ ਬਹਾਦਰ ਨੇ ਹੱਲਵਾਹਕਾਂ ਨੂੰ ਜਮੀਨਾਂ ਵੰਡ ਕੇ ਇਤਿਹਾਸ ਰਚਿਆ, ਮੋਦੀਕੇ, ਇੰਦਰਾਕੇ ਅਤੇ ਉਹਨਾਂ ਦੇ ਪਿਛਲੱਗ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਇਤਿਹਾਸ ਰਚ ਰਹੇ ਹਨ – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ
ਸਾਡੇ ਰਾਜਨੀਤਿਕ ਆਗੂਆਂ ਉੱਪਰ ਇਹ ਕਹਾਵਤ ਪੂਰੀ ਤਰਾਂ ਢੁਕਦੀ ਹੈ ਕਿ ਠੱਗਾਂ ਦੀ ਟੋਲੀ ਇੱਕੋ ਬੋਲੀ। ਇਹ ਬੋਲੀ ਕੀ ਹੈ ਅਸੀਂ ਵਿਕਾਸ ਦੇ ਹਾਮੀ ਹਾਂ, ਅਸੀਂ ਗਰੀਬ ਦੇ ਨਾਲ ਹਾਂ। ਸਾਡੇ ਲਈ ਸੰਵਿਧਾਨ ਸਭ ਕੁੱਝ ਹੈ, ਸਾਡੇ ਲਈ ਕਾਨੂੰਨ ਸਭ ਕੁੱਝ ਹੈ, ਅਸੀਂ ਗੰਦਗੀ ਸਾਫ ਕਰਨੀ ਹੈ, ਕਾਂਗਰਸ ਦਾ ਹਾਥ ਆਮ ਆਦਮੀ ਕੇ ਸਾਥ, ਰਾਜ ਨਹੀ ਸੇਵਾ। ਇੰਦਰਾ ਤਾਂ ਹਰਿਮੰਦਰ ਸਾਹਿਬ ਤੇ ਫੋਜਾਂ ਚਾੜਨ ਤੋਂ ਕੁੱਝ ਘੰਟੇ ਪਹਿਲਾਂ ਕਹਿੰਦੀ ਸੀ, “ਖੁਨ ਨਾ ਵਹਾਉ, ਬਾਤ ਚੀਤ ਨਾਲ ਸਾਰੇ ਮਸਲੇ ਹੱਲ ਹੋ ਸਕਦੇ ਹਨ।
ਇਸੇ ਲੜੀ ਵਿੱਚ ਗੁਜਰਾਤ ਅੰਦਰ ਹਜਾਰਾਂ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਮੋਦੀ ਜੀ ਹੁਰਾਂ ਦਾ ਬਿਆਨ ਆਉਂਦਾ ਹੈ ਭਾਈਉ ਔਰ ਬਹਿਨੋ ਗੁਜਰਾਤ ਅੰਦਰ ਮੁਕੰਮਲ ਸ਼ਾਂਤੀ ਕਰ ਦਿਤੀ ਹੈ। ਹੁਣ ਮੋਦੀ ਹੁਰੀਂ ਕਹਿ ਰਹੇ ਹਨ ਕਿ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਹੀ ਵਿਕਾਸ ਕੀਤਾ ਜਾ ਸਕਦਾ ਹੈ, ਪਹਿਲਾਂ ਇਹ ਕੰਮ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ 5 ਲੱਖ ਹੈਕਟੇਅਰ ਜਮੀਨ ਖੋਹ ਕੇ ਕੀਤਾ। ਨਤੀਜਾ ਸਾਫ ਨਿਕਲਿਆ ਪਿਛਲੇ 17 ਸਾਲਾਂ ਵਿੱਚ 3 ਲੱਖ ਤੋਂ ਉੱਪਰ ਕਿਸਾਨ ਖੁਦਕੁਸ਼ੀਆਂ ਕਰ ਗਏ, ਨਿਰਪੱਖ ਪੜਤਾਲ ਹੋਵੇ ਤਾਂ ਕਿਸਾਨਾਂ, ਗਰੀਬਾਂ ਦੀਆਂ ਖੁਦਕੁਸ਼ੀਆਂ ਅੰਕੜਾ ਕਈ ਗੁਣਾ ਵੱਧ ਬਣਦਾ ਹੈ। ਦੂਜੇ ਬੰਨੇ ਮੋਦੀ ਹੁਰਾਂ ਦੀਆਂ ਸਜੀਆਂ ਖੱਬੀਆਂ ਬਾਹਵਾਂ, ਅਦਾਨੀ, ਅੰਬਾਨੀ, ਦੁਨੀਆਂ ਦੇ 90 ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਟਾਟਿਆਂ, ਬਿਰਲਿਆਂ ਦੀਆਂ ਜਾਇਦਾਦਾਂ ਵਿੱਚ ਅਥਾਹ ਵਾਧਾ ਹੋਇਆ। ਮੌਜੂਦਾ ਵਿਕਾਸ ਦਾ ਮਾਡਲ ਝੂਠਾ ਤੇ ਪਾਪੀ ਸਾਬਤ ਹੋਇਆ ਹੈ। ਪਾਪੀ ਮਾਡਲ ਦੀ ਇੱਕ ਝਲਕ ਵੇਖੋ, ਮੁਕੇਸ਼ ਅੰਬਾਨੀ ਜਿਸ ਨੇ ਇੰਦਰਾਕਿਆਂ ਦੇ ਰਾਜ ਵਿੱਚ ਵੀ ਬੁੱਲੇ ਲੁੱਟੇ ਅਤੇ ਹੁਣ ਮੋਦੀ ਹੁਰੀਂ ਵੀ ਪੂਰੇ ਮੇਹਰਬਾਨ ਹਨ, 2002 ਵਿੱਚ ਬੰਬਈ ਵਿੱਚ ਵਕਫ ਬੋਰਡ ਦੀ ਗੈਰ ਕਾਨੂੰਨੀ ਜਮੀਨ ਪ੍ਰਾਪਤ ਕਰਕੇ ਇੱਕ ਮਹੱਲ ਬਣਾਇਆ ਹੈ ਜੋ ਦੁਨੀਆਂ ਵਿੱਚ ਸਭ ਤੋਂ ਮਹਿੰਗਾ ਦੱਸਿਆ ਜਾਂਦਾ ਹੈ। ਹਿੰਦੂਤਵੀ ਵਿਕਾਸ ਮਾਡਲ ਦੇਣ ਹੈ ਕਿ ਇਹ ਘਰ 4 ਲੱਖ ਵਰਗ ਫੁੱਟ ਵਿੱਚ ਬਣਿਆ ਹੈ। ਖਬਰਾਂ ਸਨ ਕਿ ਇਹ ਘਰ 4700 ਕਰੋੜ ਰੁਪੈ ਵਿੱਚ ਬਣਿਆ, ਫਿਰ ਖਬਰ ਆਈ ਕਿ 6000 ਕਰੋੜ ਤੋਂ ਉੱਪਰ ਲਾਗਤ ਆਈ ਹੈ ਹੁਣ ਖਬਰਾਂ ਹਨ ਕਿ 8500 ਕਰੋੜ ਦੇ ਨੇੜੇ ਤੇੜੇ ਖਰਚ ਹੋਇਆ ਹੈ। ਯਾਦ ਰਹੇ ਕਿ 8500 ਕਰੋੜ ਰੁਪੈ ਮਾਫ ਕਰਾਉਣ ਲਈ ਪੰਜਾਬ ਦੇ ਆਗੂ ਕੇਂਦਰ ਦੀਆਂ ਲਿਲਕੜੀਆਂ ਕੱਢਦੇ ਰਹੇ ਹਨ। ਇਸ ਮਹੱਲ ਵਿੱਚ 600 ਕਰਮਚਾਰੀ ਕੰਮ ਕਰਦੇ ਹਨ ਅਤੇ ਇਹ ਘਰ ਹੈ 27 ਮੰਜਲਾ। 9 ਲਿਫਟਾਂ ਵਾਲੇ ਇਸ ਘਰ ਵਿੱਚ 3 ਹੈਲੀਪੈਡ ਹਨ। 570 ਫੁੱਟ ਉੱਚੇ ਇਸ ਘਰ ਦਾ ਬਿਜਲੀ ਦਾ ਬਿੱਲ ਆਉਂਦਾ ਹੈ 64 ਲੱਖ ਰੁਪੈ। 5 ਜੀਆਂ ਦੇ ਪਰਿਵਾਰ ਲਈ ਇਹ ਘਰ ਮੁਕੰਮਲ ਹੋਇਆ 7 ਸਾਲਾ ਵਿੱਚ। ਪ੍ਰਧਾਨ ਮੰਤਰੀ ਦੇ ਘਰ ਦਾ ਬਿੱਲ ਹੈ 10 ਲੱਖ ਰੁਪੈ, ਰਾਸ਼ਟਰਪਤੀ ਦੇ ਘਰ ਦਾ 55 ਲੱਖ ਰੁਪੈ। ਭਾਰਤ ਦੀ ਸੰਸਦ ਦਾ ਬਿੱਲ ਹੈ 70 ਲੱਖ ਰੁਪੈ। ਹੈ ਨਾ ਕਮਾਲ ਸਾਡੇ ਵਿਕਾਸ ਮਾਡਲ ਦੀ, ਖਬਰ ਆਈ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਮਹਾਂਰਾਸ਼ਟਰ ਵਿੱਚ ਆਰ. ਐਸ. ਐਸ ਦੇ ਹੈੱਡਕੁਆਟਰ ਦੇ ਨੱਕ ਥੱਲੇ 601 ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਲਾਹਨਤ ਹੈ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੀ ਇਸ ਵਿਚਾਰਧਾਰਾ ਦੇ।
ਅਖੇ ਜੀ ਹਿੰਦੋਸਤਾਨ ਵਿੱਚ ਰਹਿੰਦੇ ਸਾਰੇ ਲੋਕ ਹਿੰਦੂ ਹਨ। ਹੁਣ ਇਸੇ ਲੜੀ ਵਿੱਚ ਡਾਕਟਰ ਭੀਮ ਰਉ ਅੰਬੇਦਕਰ ਹੁਰਾਂ ਨੂੰ ਹਿੰਦੂਤਵੀ ਵਜੋ ਪੇਸ਼ ਕਰਨ ਦੀ ਮਕਾਰੀ ਕੀਤੀ ਜਾ ਰਹੀ ਹੈ। ਡਾ. ਅੰਬੇਦਕਰ ਹੁਰਾਂ ਨੇ ਹਿੰਦੂਤਵੀ ਵਿਚਾਰਧਾਰਾ ਨੂੰ ਰੱਦ ਕਰਦਿਆਂ ਮੰਨੂ ਸਮ੍ਰਿਤੀ ਸਾੜੀ ਸੀ। ਉਨਾਂ ਮਨੁੱਖਤਾ ਨੂੰ ਵੰਡਣ ਵਾਲੀ ਇਸ ਵਿਚਾਰਧਾਰਾ ਨੂੰ ਭਾਰਤ ਲਈ ਵੱਡੀ ਆਫਤ ਦੱਸਿਆ ਸੀ। ਉਨਾਂ 5 ਲੱਖ ਲੋਕਾਂ ਦੀ ਹਾਜਰੀ ਵਿੱਚ ਛਲ ਕਪਟ ਦੀ ਇਸ ਵਿਚਾਰਧਾਰਾ ਨਾਲੋਂ ਤੋੜ ਵਿਛੋੜਾ ਕਰਕੇ, ਬੁੱਧ ਧਰਮ ਅਪਣਾ ਲਿਆ। ਉਨਾਂ ਨੇ ਬੋਲ ਸੱਚ ਕਰ ਵਿਖਾਏ ਕਿ ਉਹ ਹਿੰਦੂ ਧਰਮ ਵਿੱਚ ਜੰਮਿਆ ਜਰੂਰ ਹੈ ਉਸ ਵਕਤ ਕੋਈ ਚੋਣ ਨਹੀਂ ਸੀ ਪਰ ਉਹ ਹਿੰਦੂ ਧਰਮ ਵਿੱਚ ਮਰੇਗਾ ਨਹੀਂ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬ੍ਰਾਹਮਣੀ ਵਰਣਵੰਡ ਨੂੰ ਰੱਦ ਕਰਦਿਆਂ, ਥੋੜ ਚਿਰੇ ਹਲੇਮੀ ਰਾਜ ਅੰਦਰ ਨਿਮਾਣਿਆ ਨਿਤਾਣਿਆਂ, ਦੱਬਿਆਂ, ਕੁਚਲਿਆਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਧ ਮੁਤਾਬਕ ਹਲ ਵਾਹਕਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਤੇ ਮਨੁੱਖਤਾ ਲਈ ਵੱਡਾ ਕਲਿਆਣਕਾਰੀ ਕਾਰਜ ਕੀਤਾ। 1847 ਵਿੱਚ ਫਰਾਂਸ ਦੇ ਇਨਕਲਾਬ ਸਮੇਂ ਵੀ ਹਲ ਵਾਹਕਾਂ ਦੀ ਸਾਰ ਨਹੀਂ ਸੀ ਲਈ ਗਈ। ਸਾਡੇ ਅਜੋਕੇ ਹਾਕਮਾਂ ਨੇ ਪੰਜਾਬ ਤੇ ਦੇਸ਼ ਅੰਦਰ ਕਿਸਾਨ ਦੀ ਜਮੀਨ ਖੌਹਣ ਲਈ ਜੰਗ ਛੇੜੀ ਹੋਈ ਹੈ ਅਤੇ ਇਹ ਜਮੀਨ ਕਾਰਪੋਰੇਟ ਘਰਾਣਿਆ ਨੂੰ ਮਾਲਾਮਾਲ ਕਰਨ ਲਈ ਗਠਜੋੜ ਧਰਮ ਲੁਭਾੲਅਿਾ ਜਾ ਰਿਹਾ ਹੈ। ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ ਪਰ ਅਸਲੀਅਤ ਇਹ ਹੈ ਕਿ ਉਹ ਕਿਸਾਨ ਦੀ ਜਮੀਨ ਖੌਹ ਕੇ ਕਿਸਾਨ ਤੇ ਗਰੀਬ ਨੂੰ ਇਸ ਧਰਤੀ ਤੋਂ ਖਤਮ ਹੋਇਆ ਵੇਖਣਾ ਚਾਹੁੰਦੇ ਹਨ। ਇਸੇ ਲੜੀ ਵਿੱਚ ਹਾਕਮਾਂ ਦੇ ਵਿਕਾਸ ਮਾਡਲ ਦੀ ਪੋਲ ਖੋਹਲਣ ਲਈ ਝਾਤੀ ਮਾਰਨੀ ਜਰੂਰੀ ਹੈ। ਕੋਇਲਾ ਘੋਟਾਲਾ, ਸਤਿਯਮ ਘੋਟਾਲਾ, ਬੋਫਰਜ ਘੋਟਾਲਾ, ਤਬੁਤ ਘੁਟਾਲਾ, ਰੇਤਬਜਰੀ ਘੋਟਾਲਾ, ਹੁਣੇ ਹੁਣੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ ਘੁਟਾਲੇ ਵਿੱਚ ਗਵਰਨਰ ਨੂੰ ਹਾਈਕੋਰਟ ਤੋਂ ਜਮਾਨਤ ਲੇਣੀ ਪਈ ਹੈ। ਲੰਬੀ ਲੜੀ ਹੈ ਇਸ ਲੁੱਟ ਘਸੁੱਟ ਦੀ। ਘੱਟਗਿਣਤੀਆਂ, ਆਦਿਵਾਸੀਆਂ ਉੱਪਰ ਹਮਲੇ ਜਾਰੀ ਹਨ। ਸਾਕਾ ਨੀਲਾ ਤਾਰਾ ਕਰਕੇ, ਬਾਬਰੀ ਮਸਜਿਦ ਢਾਹ ਕੇ, ਨਵੰਬਰ 84 ਦਾ ਕਤਲੇਆਮ ਕਰਕੇ, 25000 ਸਿੱਖਾਂ ਨੂੰ ਅਣਪਛਾਤੀਆਂ ਲਾਸ਼ਾਂ ਵਿੱਚ ਬਦਲ ਕੇ, ਗਿਰਜੇ ਘਰਾਂ ਤੇ ਹਮਲੇ ਕਰਕੇ, ਗੁਜਰਾਤ ਵਿੱਚ ਹਜਾਰਾਂ ਮੁਸਲਮਾਨਾਂ ਨੂੰ ਮਾਰਕੇ ਦੇਸ਼ ਦੀ ਏਕਤਾ ਮਜਬੂਤ ਕੀਤੀ ਜਾਂਦੀ ਹੈ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਰਿਬੇਰੋ ਨੂੰ ਵੀ ਜਾਪਣ ਲੱਗਾ ਹੈ ਕਿ ਉਹ ਵੀ ਹਿੱਟ ਲਿਸਟ ਤੇ ਹਨ, ਜਿਨਾਂ ਨੇ ਹਿੰਦੂਤਵ ਦੀ ਖੁਸ਼ੀ ਲਈ ਝੂਠੇ ਮੁਕਾਬਲਿਆਂ ਨੁੰ ਸਹੀ ਠਹਿਰਾਇਆ ਸੀ।
ਪਿਛਲੇ ਦਿਨੀ ਆਂਧਰਾ ਪ੍ਰਦੇਸ਼ ਵਿੱਚ 20 ਮਜਦੂਰਾਂ ਨੂੰ ਫੜ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ। ਤਿਲੰਗਾਨਾ ਦੇ ਨਲਗੌਂਡਾ ਵਿੱਚ 5 ਸੁਣਵਾਈ ਅਧੀਨ ਮੁਸਲਮ ਕੈਦੀਆਂ ਨੂੰ ਕਤਲ ਕਰ ਦਿੱਤਾ ਗਿਆ ਹੈ। ਖਬਰਾਂ ਵਿੱਚ ਉਹਨਾਂ ਦਾ ਕਸੂਰ ਸੀ ਕਿ ਉਹ ਵੱਡੇ ਆਗੂਆਂ ਨੂੰ ਕਤਲ ਕਰਨਾ ਚਾਹੁੰਦੇ ਸਨ। ਹਾਸ਼ਮਪੁਰਾ ਕਤਲ ਕਾਂਡ ਦੀ ਅਸਲੀਅਤ ਆਉਟਲੁਕ ਰਸਾਲੇ ਨੇ ਸਾਹਮਣੇ ਰੱਖਦਿਆਂ ਲਿਖਿਆ ਹੈ ਕਿ ਇਹ ਕਤਲੇਆਮ ਇੱਕ ਫੋਜੀ ਅਫਸਰ ਮੇਜਰ ਸਤੀਸ਼ ਚੰਦਰ ਕੌਸ਼ਿਕ ਜੋ ਮੇਰਠ ਵਿੱਚ ਤਾਇਨਾਤ ਸੀ ਵੱਲੋਂ ਬਦਲੇ ਦੀ ਕਾਰਵਾਈ ਕਾਰਨ ਸਾਹਮਣੇ ਆਇਆ ਸੀ। ਕੁੱਝ ਦਿਨ ਪਹਿਲਾਂ ਇਸ ਅਫਸਰ ਦਾ ਭਰਾ ਜੋ ਆਰ. ਐਸ. ਐਸ ਦਾ ਵਰਕਰ ਸੀ ਫਿਰਕੂ ਝੜਪ ਵਿੱਚ ਮਾਰਿਆ ਗਿਆ ਸੀ ਦਾ ਬਦਲਾ ਲੇਣ ਲਈ ਉਪਰੋਕਤ ਫੌਜੀ ਅਫਸਰ ਦੀ ਯੁਨਿਟ ਨੇ 42 ਮੁਸਲਮਾਨਾਂ ਨੂੰ 22 ਮਈ 1987 ਨੂੰ ਘਰਾਂ ਤੋਂ ਕੱਢ ਕੇ
P.A.C. ਦੇ ਹਵਾਲੇ ਕਰ ਦਿੱਤਾ ਜੋ ਬਾਦ ਵਿੱਚ ਕਤਲ ਕਰ ਦਿੱਤੇ ਗਏ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਗੁਪਤ ਰਿਪੋਰਟ ਨੂੰ ਨਜਰ ਅੰਦਾਜ ਕਰ ਦਿੱਤਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਅਦਾਲਤ ਵੱਲੋਂ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਕਸ਼ਮੀਰ ਵਿੱਚ ਪਹਿਲਾਂ ਚਿੱਠੀਸਿੰਘਪੁਰਾ ਵਿੱਚ ਨਿਰਦੋਸ਼ ਸਿੱਖਾ ਦਾ ਕਤਲੇਆਮ ਕੀਤਾ ਗਿਆ। ਮਗਰੋਂ ਇਸ ਨੂੰ ਜਾਇਜ ਠਹਿਰਾਉਣ ਲਈ 5 ਨਿਰਦੋਸ਼ਾਂ ਨੂੰ ਫੜ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ। ਕਿਹਾ ਗਿਆ ਕਿ ਇਹ ਚਿੱਠੀਸਿੰਘਾਪੁਰਾ ਕਤਲੇਆਮ ਦੇ ਦੋਸ਼ੀ ਹਨ। ਇਸ ਮਾਮਲੇ ਵਿੱਚ ਦੋਸ਼ੀ ਫੌਜੀ ਜਵਾਨਾਂ ਨੂੰ ਫੋਜੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ।
ਪੰਜਾਬ ਅੰਦਰ ਹੁਣੇ ਹੁਣੇ ਸੋਮਨਾਥ ਨਾਮ ਦੇ ਬਜੁਰਗ ਮਜਦੂਰ ਨੇ 250 ਰੁਪੈ ਪੈਨਸ਼ਨ ਨਾਂ ਮਿਲਣ ਕਰਕੇ ਆਤਮ ਹੱਤਿਆ ਕਰ ਲਈ ਹੈ, ਪਹਿਲਾਂ ਵੀ ਇੱਕ ਬੇਟੀ ਨੇ ਰੋਜਗਾਰ ਦੀ ਖਾਤਰ ਮੁੱਖ ਮੰਤਰੀ ਦੇ ਦਰਵਾਜੇ ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੰਮ੍ਰਿਤਸਰ ਜਿਲੇ ਦੇ ਓਠੀਆਂ ਪਿੰਡ ਦੇ ਵਸਨੀਕ ਸਰਪੰਚ ਅਜਾਇਬ ਸਿੰਘ ਨੇ ਇਸ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆਤਮ ਹੱਤਿਆ ਕਰ ਲਈ ਕਿ ਉਹ ਆਪਣੇ ਪੁੱਤਰ ਦੇ ਝੂਠੇ ਮੁਕਾਬਲੇ ਦਾ ਬਾਦਲ ਸਰਕਾਰ ਪਾਸੋਂ ਨਿਆਂ ਨਹੀਂ ਪ੍ਰਾਪਤ ਕਰ ਸਕਿਆ। ਬਾਦਲ ਹੁਰਾਂ ਨੇ 1 ਰੁਪੈ ਤਨਖਾਹ ਲੈਣੀ ਸ਼ੁਰੂ ਕੀਤੀ ਸੀ ਪਰ ਹੁਣ ਤਰੱਕੀ ਕਰਕੇ ਇੱਕ ਲੱਖ ਰੁਪਏ ਲੈ ਰਹੇ ਹਨ। ਅਜੀਬ ਤਰਾਂ ਦੀ ਸੇਵਾ ਹੈ, ਗਰੀਬ ਨੂੰ 250 ਰੁਪਏ ਵੀ ਗੁਜਾਰੇ ਵਾਸਤੇ ਨਹੀਂ ਮਿਲ ਰਹੇ। ਕੇਂਦਰ ਸਰਕਾਰ ਹਰ ਸਾਲ ਕਾਰਪੋਰੇਟ ਘਰਾਣਿਆ ਨੂੰ 5. 73 ਲੱਖ ਕਰੋੜ ਰੁਪਏ ਦੀ ਛੋਟਾਂ ਦੇਂਦੀ ਹੈ ਪਰ ਗਰੀਬਾਂ ਦਾ ਕਰਜਾ ਮਾਫ ਕਰਨ ਲੱਗਿਆਂ ਸੱਪ ਸੁੰਘ ਜਾਂਦਾ ਹੈ। ਖਬਰਾਂ ਹਨ ਕਿ ਭਾਖੜਾ ਨਹਿਰ ਕੰਡੇ ਉੱਚੇ ਕਰਕੇ ਹਰਿਆਣਾ ਨੂੰ ਪਾਣੀ ਦੇਣ ਲਈ ਅੰਦਰ ਖਾਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਇਸ ਕੰਮ ਲਈ 3 ਕਰੋੜ ਰੁਪਏ ਸਿੰਚਾਈ ਵਿਭਾਗ ਨੇ ਲਏ ਹਨ। ਰਾਜੀਵ ਲੋਂਗੋਵਾਲ ਸਮਝੋਤੇ ਦੀ ਮੁੱਖ ਮਦ ਸੀ, ਹਰਿਆਣਾ ਨੂੰ ਪਾਣੀ ਦੇਣ ਦੀ। ਬਾਦਲ ਸਰਕਾਰ 17 ਏਕੜੀ ਗੁੜਗਾਉਂ ਵਾਲੇ ਹੋਟਲ ਅਤੇ ਅਰਬਾਂ ਖਰਬਾਂ ਦੀ ਜਾਇਦਾਦ ਬਚਾਉਣ ਲਈ ਪੰਜਾਬ ਨਾਲ ਕੋਈ ਵੀ ਧ੍ਰੋਹ ਕਮਾ ਸਕਦੀ ਹੈ।
ਪਹਿਲਾਂ ਵੀ ਸਾਕਾ ਨੀਲਾ ਤਾਰਾ ਸਮੇਂ ਤੇ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ਵਿੱਚ ਨਸਲਕੁਸ਼ੀ ਲਈ ਬਾਦਲਕਿਆਂ ਨੇ ਕੇਂਦਰ ਨਾਲ ਰਲਕੇ ਸਾਂਝੀ ਯੋਜਨਾਬੰਦੀ ਕੀਤੀ ਸੀ। ਜਵਾਨੀ ਨੂੰ ਜੇਲਾਂ ਵਿੱਚ ਰੋਲਣ ਅਤੇ ਨਸ਼ਿਆਂ ਵਿੱਚ ਬਰਬਾਦ ਕਰਨ ਲਈ ਵੀ ਗੁਪਤ ਯੋਨਾਬੰਦੀ ਤੇ ਕੰਮ ਕੀਤਾ ਜਾ ਰਿਹਾ ਹੈ। ਸਾਕਾ ਨੀਲਾ ਤਾਰਾ ਸਮੇਂ ਵੀ ਇਹ ਆਗੂ ਦਾਵੇ ਕਰਦੇ ਰਹੇ ਕਿ ਫੋਜ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਦਰਬਾਰ ਸਾਹਿਬ ਦਾਖਲ ਹੋਵੇਗੀ। ਪਰ ਬਾਦਲ ਹੁਰੀਂ ਸਾਕਾ ਨੀਲਾ ਤਾਰਾ ਸਮੇਂ ਹਰਿਮੰਦਰ ਸਾਹਿਬ ਦੇ ਨੇੜੈ ਤੇੜੇ ਵੀ ਨਹੀਂ ਰੜਕੇ। ਕਿਹਾ ਗਿਆ ਕਿ 25000 ਝੂਠੇ ਮੁਕਾਬਲਿਆਂ ਦਾ ਹਿਸਾਬ ਲਿਆ ਜਾਵੇਗਾ। ਪਰ ਸੱਚਾਈ ਹੈ ਕਿ ਬਾਦਲ ਹੁਰੀਂ ਕੇ. ਪੀ. ਐਸ ਗਿੱਲ ਨਾਲ ਰਾਤ ਦੇ ਹਨੇਰਿਆਂ ਵਿੱਚ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਨ ਲਈ ਸਕੀਮਾਂ ਬਣਾਉਂਦੇ ਸਨ। ਕਿਹਾ ਗਿਆ ਸੀ ਕਿ ਊਧਮ ਸਿੰਘ ਨਗਰ ਉੱਤਰਾਖੰਡ ਦਾ ਹਿੱਸਾ ਨਹੀਂ ਬਣੇਗਾ, ਪਰ ਬਣਿਆ। ਆਖਰ ਵਿੱਚ ਸਿੱਖ ਨੋਜਵਾਨਾਂ ਦੀ ਰਿਹਾਈ ਦਾ ਮਾਮਲਾ ਉਠਿਆ, ਬਾਦਲ ਹੁਰਾਂ ਦਾ ਬਿਆਨ ਆਇਆ ਕਿ ਮੈਂ ਕੇਂਦਰ ਨੂੰ ਪੱਤਰ ਲਿਖਿਆ ਹੈ ਪਰ ਨਿਕਲਿਆ ਕੌਰਾ ਝੂਠ। ਬਜੁਰਗ ਸੂਰਤ ਸਿੰਘ ਖਾਲਸਾ ਹੁਰਾਂ ਨੇ ਹਾਂਅ ਦਾ ਨਾਅਰਾ ਮਾਰਿਆ ਬੰਦੀ ਸਿੱਖਾ ਦੀ ਰਿਹਾਈ ਲਈ ਭੁੱਖ ਹੜਤਾਲ ਰੱਖ ਲਈ। ਬੰਦੀ ਸਿੱਖਾਂ ਦੀ ਰਿਹਾਈ ਤਾਂ ਕੀ ਕਰਨੀ ਸੀ ਬਜੁਰਗ ਨੂੰ ਵੀ ਤੇ ਉਸ ਦੇ ਪੁੱਤਰ ਨੂੰ ਵੀ ਬੰਦੀ ਬਣਾ ਲਿਆ ਗਿਆ। ਭਗਤ ਸਿੰਘ ਅਤੇ ਹੋਰ ਅਜਾਦੀ ਘਲਾਟੀਆਂ ਦੇ ਰਿਸ਼ਤੇਦਾਰਾਂ ਵੱਲੋਂ ਉਨਾਂ ਦੀ ਜਾਸੂਸੀ ਕਰਨ ਦੀਆਂ ਖਬਰਾਂ ਛਪੀਆਂ ਹਨ। ਬੜੀ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਦੇਸ਼ ਭਗਤਾਂ ਦੀ ਜਾਸੂਸੀ ਕਿਉਂ। ਪਰ ਸੱਚਾਈ ਇਹ ਹੈ ਕਿ ਭਗਤ ਸਿੰਘ ਦੇ ਰਿਸ਼ਤੇਦਾਰ ਕੁਲਜੀਤ ਸਿੰਘ ਢੱਟ ਸਰਪੰਚ ਅੰਬਾਲਾ ਜੱਟਾ ਨੇ ਪੁਲਿਸ ਵੱਲੋਂ ਦਿਨ ਦਿਹਾੜੇ ਅਗਵਾਹ ਕਰਕੇ ਲਾਪਤਾ ਕਰ ਦਿੱਤਾ ਜਾਂਦਾ ਹੈ। ਪਰ ਭਗਤ ਸਿੰਘ ਕੋਈ ਵਾਰਸ ਨਹੀਂ ਬੋਲਿਆ। ਸ਼ਾਇਦ ਝੂਠੇ ਮੁਕਾਬਲਿਆਂ ਦਾ ਮੁੱਦਾ ਉਹਨਾਂ ਦੇ ਘੇਰੇ ਵਿੱਚ ਨਹੀਂ ਆਉਂਦਾ। ਅੰਤ ਵਿੱਚ ਮਨੁੱਖਤਾ ਦੇ ਭਲੇ ਵਿੱਚ ਪਾਪ ਦਾ ਵਿਰੋਧ ਜਾਰੀ ਰੱਖੀਏ।
ਵੱਲੋਂ
ਪਰਮਜੀਤ ਕੌਰ ਖਾਲੜਾ-ਸਰਪ੍ਰਸਤ ਖਾਲੜਾ ਮਿਸ਼ਨ। ਵਿਰਸਾ ਸਿੰਘ ਬਹਿਲ-ਮੀਤ ਪ੍ਰਧਾਨ। ਸਤਵਿੰਦਰ ਸਿੰਘ ਪਲਾਸੌਰ- ਕੇ. ਐਮ. ੳ ਸਪੋਕਸਮੈਨ। ਚਮਨ ਲਾਲ-ਜਥੇਬੰਧਕ ਸਕੱਤਰ। ਕਾਬਲ ਸਿੰਘ-ਪ੍ਰਚਾਰ ਸਕੱਤਰ।


30/04/15)
ਬਲਦੀਪ ਸਿੰਘ ਰਾਮੂੰਵਾਲੀਆ

ਗੁਰੂ ਗੋਬਿੰਦ ਸਿੰਘ ਜੀ ਦਾ ਹਰਿਦੁਆਰ ਜਾਣਾ ਤੇ ਮਾਧੋ ਦਾਸ ਨੂੰ ਮਿਲਣਾ ......

ਰਾਮਰਾਇ ਦੀ ਮੌਤ ਤੋ ਬਾਅਦ ਉਸਦੀ ਪਤਨੀ ਬੀਬੀ ਪੰਜਾਬ ਕੁਇਰ ; ਨੇ ਜੋ ਖੁਰਵਧੀ (ਅੱਜ ਕੱਲ ਡੇਹਰਾ ਦੂਨ) ਵਿਖੇ ਰਹਿ ਰਹੀ ਸੀ। ਉਸਨੇ ਭਾਈ ਬਹਿਲੋ ਦੇ ਪੁਤਰ ਗੁਰਦਾਸ ਦੇ ਹੱਥ ਇੱਕ ਪਾਤੀ (ਚਿੱਠੀ) ਗੁਰੂ ਗੋਬਿੰਦ ਸਿੰਘ (ਉਸ ਵਕਤ ਗੁਰੂ ਗੋਬਿੰਦ ਰਾਇ) ਜੀ ਵਲ ਭੇਜੀ ਜਿਸ ਵਿਚ ਸਨਿਮਰ ਬੇਨਤੀ ਸੀ "ਕਿ ਗੁਰੂ ਸਾਹਿਬ ਜੀ ਖੁਰਵਧੀ ਤੇ ਆਸ ਪਾਸ ਕੀ ਸੰਗਤ ਆਪ ਦੇ ਦਰਸ਼ਨਾ ਲਈ ਵਿਆਕੁਲ ਹੈ ਸਮਾਂ ਲੱਗੇ ਤਾਂ ਇਸ ਇਲਾਕੇ ਨੂੰ ਵੀ ਭਾਗ ਲਾਵੋ "......ਸਤਿਗੁਰਾ ਨੇ ਵਾਪਿਸੀ ਜੁਆਬ ਭੇਜਿਆ ਕਿ ਅਸੀ ਦੋ ਮਹੀਨੇ ਤਕ ਆਵਗੇ ਆਪ ਜੀ ਪਾਸ ਹੁਣੇ ਅਜੇ ਜੰਗਲ ਦੇਸ਼ ਦੇ ਪ੍ਰਚਾਰਕ ਦੌਰੇ ਤੋ ਵਾਪਿਸ ਆਏ ਹਾਂ ...ਕੁਝ ਕਾਰਜ ਕਰਨ ਵਾਲੇ ਅੰਨਦਪੁਰ ਦੇ ਅੰਦਰ ਉਸ ਉਪਰੰਤ ਅਸੀ ਆਪ ਸਿੰਘਾਂ ਸਮੇਤ ਖੁਰਵਧੀ ਆਵਾਂਗੇ ...................
............ਆਪਣੇ ਦਿਤੇ ਬਚਨਾਂ ਅਨੁਸਾਰ ਗੁਰੂ ਸਾਹਿਬ ੨ ਮਹੀਨੇ ਬਾਅਦ ਧਰਮ ਚੰਦ, ਮਨੀ ਰਾਮ ਆਦਿ ਸ਼੍ਰੋਮਣੀ ੫੦੦ ਸਿੰਘਾਂ ਦੇ ਜੱਥੇ ਸਮੇਤ ਫਲਗੁਣ (ਫਗਣ ੧੭੫੦) ਦੇ ਆਖਰੀ ਇਨ੍ਹਾਂ ਚ ਖੁਰਵਧੀ ਪਹੁੰਚੇ ਸੰਗਤਾਂ ਦੂਰੋ ਦੂਰੋ ਦਰਸ਼ਨਾ ਲਈ ਆ ਰਹੀਆਂ ਸਨ ....ਇਥੋ ਸਤਿਗੁਰੂ ਜੱਥੇ ਸਮੇਤ ਪ੍ਰਚਾਰ ਕਰਦੇ ਹੋਏ ੨ ਚੇਤਰ ਸੰਮਤ ੧੭੫੧ ਨੂੰ ਹਰਿਦੁਆਰ ਪਹੁੰਚੇ। ਭੁਲੇ ਭਟਕੇ ਲੋਕਾਂ ਨੂੰ ਸਿਧਾ ਧਰਮ ਦਾ ਮਾਰਗ ਸਮਝਾਇਆ ਕਰਮ ਕਾਂਡਾ ਦਾ ਸੱਚ ਲੋਕਾਈ ਨੂੰ ਦਸਿਆ ।

..………………ਜ਼ਰੂਰੀ ਨੋਟ ……………

ਇਥੇ ਹਰਿਦੁਆਰ ਦੇ ਲਾਗੇ ਕਨਖਲ ਵਿਚ ਹੀ ਸਭ ਤੋ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ (ਉਸ ਵਕਤ ਗੁਰੂ ਗੋਬਿੰਦ ਰਾਇ) ਦਾ ਮਿਲਾਪ "ਮਾਧੋ ਦਾਸ ਬੈਰਾਗੀ " (ਬੰਦਾ ਸਿੰਘ ਬਹਾਦਰ)ਨਾਲ ਹੋਇਆ ਤੇ ਸਤਿਗੁਰੂ ਨੇ ਉਸ ਨੂੰ ਬੈਰਾਗ ਤਿਆਗ ਕਿ ਕਿਰਤੀ ਬਣਨ ਦਾ ਉਪਦੇਸ਼ ਦਿੱਤਾ ਸੀ ......(ਸੋ ਪਹਿਲੀ ਮੁਲਕਾਤ ਮਾਧੋ ਦਾਸ ਦੀ ਗੁਰੂ ਜੀ ਨਾਲ ਨਾਂਦੇੜ ਗੋਦਾਵਰੀ ਕੰਢੇ ਨਹੀ ਸਗੋ ਕਨਖਲ ਚ ਹੋਈ ਸੀ;)

ਸਰੋਤ :-ਸਿੱਖ ਤਵਾਰੀਖ ਭਾਗ ੧.....ਹਰਿਜਿੰਦਰ ਸਿੰਘ ਦਿਲਗੀਰ
ਗੁਰੂ ਕੀਆਂ ਸਾਖੀਆ ......ਗਰਜਾ ਸਿੰਘ /ਪਦਮ
ਗੋਬਿੰਦ ਸਾਗਰ ............ਪਦਮ
ਗਿਆਨੀ ਗਰਜਾ ਸਿੰਘ ਦੀ ਇਤਿਹਾਸਿਕ ਖੋਜ
ਸ਼ਹੀਦ ਬਿਲਾਸ ......ਸੇਵਾ ਸਿੰਘ ਦਾ
ਸੋਹਣ ਸਿੰਘ ਖਾਲਸਾ .....ਜ਼ੁਬਾਨੀ
ਗੁਰੂ ਗੋਬਿੰਦ ਸਿੰਘ ......ਸੁਖਦਿਆਲ ਸਿੰਘ /ਗ.ਸ.ਨਈਅਰ

ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ


30/04/15)
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਦੋ ਮੱਛੀਆਂ ਦਾ ਸੰਵਾਦ !!
ਮੱਛੀ ਆਖੇ ਸਮੁੰਦਰ ਵਿੱਚ ਦੂਈ ਤਾਈਂ,
ਕਦੇ ਮੈਨੂੰ ਸਮੁੰਦਰ ਦਿਖਾ ਅੜੀਏ ।
ਮੈ ਤਾਂ ਸੁਣਿਆਂ ਹੈ ਉਹ ਹੈ ਬਹੁਤ ਵੱਡਾ,
ਕਦੇ ਓਸਦੇ ਦਰਸ਼ਣ ਕਰਵਾ ਅੜੀਏ ।
ਮੱਛੀਆਂ ਦੱਸਣ ਵਜੂਦ ਨਾ ਬਾਝ ਜਿਸਤੋਂ,
ਐਸੇ ਰੱਬ ਨੂੰ ਮੈਨੂੰ ਮਿਲਵਾ ਅੜੀਏ ।
ਜਿੰਨੀ ਕਹੇਂਗੀ ਕਰੂੰ ਮੈਂ ਪਾਠ ਪੂਜਾ,
ਕੋਈ ਮੰਤਰ ਵੀ ਦੇ ਸਮਝਾ ਅੜੀਏ ।।
ਦੂਜੀ ਮੱਛੀ ਨੇ ਆਖਿਆ ਪਹਿਲੀ ਤਾਈਂ,
ਐਸੀ ਸੋਚ ਨੂੰ ਦਿਲੋਂ ਹਟਾ ਅੜੀਏ ।
ਕਾਹਤੋਂ ਬੰਦਿਆਂ ਵਾਂਗ ਹੀ ਤੂੰ ਰੱਖੇਂ,
‘ਬੰਦਾ ਮਾਰਕਾ ਰੱਬ’ ਦੀ ਚਾਹ ਅੜੀਏ ।
ਜਿਹਨੂੰ ਭਾਲੇਂ ਤੂੰ ਉਸੇ ਦੇ ਵਿੱਚ ਵਿਚਰੇਂ,
ਸੋਚ ਆਪਣੀ ਜਰਾ ਘੁਮਾਅ ਅੜੀਏ ।
ਐਵੇਂ ਬੰਦਿਆਂ ਵਾਂਗ ਤੂੰ ਸੋਚਕੇ ਤੇ,
ਭਰਮਾ ਵਿੱਚ ਨਾ ਜੀਵਨ ਲੰਘਾਅ ਅੜੀਏ ।।।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


30/04/15)
ਸੁਖਵਿੰਦਰ ਕੌਰ ‘ਹਰਿਆਓ’

(ਕਵਿਤਾ)
.............ਅਣਜੰਮੀ ਧੀ...........
ਜਦ ਜਿਉਂਦੀ ਧੀਏ ਤੂੰ ਕੁੱਖ ਵਿੱਚ ਮੋਈ
ਦਿਲ ਵੀ ਰੋਇਆ ਰੂਹ ਵੀ ਰੋਈ ਨੀ ਧੀਏ
ਮਾਂ ਨਿਮਾਣੀ ਨੂੰ ਬਾਬਲ ਤੇਰਾ ਦਰ ਤੋਂ ਧੱਕੇ
ਦੱਸ ਕਿੱਥੇ ਦਿੰਦੀ ਮੈਂ ਤੈਨੂੰ ਢੋਈ ਨੀ ਧੀਏ
ਮੈਂ ਧੀਏ ਤੈਨੂੰ ਧੀ ਰਾਣੀ ਬਣਾ ਕੇ ਰੱਖਦੀ
ਕਿਸੇ ਨਾ ਸੁਣੀ ਮੇਰੀ ਅਰਜੋਈ ਨੀ ਧੀਏ
ਤੂੰ ਕਹਿੰਦੀ ਹੋਵੇਗੀ ਮਾਂ ਧਰਤੀ ਸਵਰਗ ਦਿਖਾਏ
ਦਰਿੰਦਿਆਂ ਨਾਲ ਭਰੀ ਦੁਨੀਆਂ ਨਰਕ ਹੋਈ ਨੀ ਧੀਏ
ਹੁਣ ਦਰੋਪਤੀ ਦਾ ਪਾਂਡਵ ਹੀ ਚੀਰ ਹਰਨ ਕਰਦੇ
ਦੱਸ ਕਿੰਝ ਬਚਾਵੇ ਆ ਕੇ ਕ੍ਰਿਸ਼ਨ ਕੋਈ ਨੀ ਧੀਏ
ਕੋਈ ਨਾ ਨਜ਼ਰ ਆਵੇ ਮੇਰੇ ਦਰਦਾਂ ਦਾ ਸਾਂਝੀ
ਆਪਣਿਆਂ ਵਿੱਚ ਫਿਰਦੀ ਹਾਂ ਖੋਈ-ਖੋਈ ਨੀ ਧੀਏ
ਨਾ ਦੁੱਲਾ ਭੱਟੀ ਆ ਕੇ ਹੁਣ ਸਾਲੂ ਦੇਣ ਵਾਲਾ
ਹਰ ਕੋਈ ਫਿਰਦਾ ਲਾਹੀ ਸ਼ਰਮ ਦੀ ਲੋਈ ਨੀ ਧੀਏ
ਕਦਮ-ਕਦਮ ਤੇ ਤੈਨੂੰ ਮੈਨੂੰ ਪੈਣੀ ਸੀ ਜਿੱਲਤ ਸਹਿਣੀ
ਰੋਜ਼-ਰੋਜ਼ ਮਰਨ ਤੋਂ ਚੰਗਾ ਇੱਕ ਵਾਰ ਹੀ ਮੋਈ ਨੀ ਧੀਏ
ਅਣਜੰਮੀ ਧੀਏ ਸਮਝੀ ਤੂੰ ਅਭਾਗਣ ਮਾਂ ਦੀ ਮਜ਼ਬੂਰੀ
ਥੇਰਾ ਮੇਰਾ ਦਰਦ ਲਿਖਦਿਆਂ ‘ਹਰਿਆਓ’ ਦੀ ਕਲਮ ਰੋਈ ਨੀ ਧੀਏ
ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-9779602891


17/04/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।

ਵੀਰ ਜੀਓ, ਧੁਰ ਕੀ ਬਾਣੀ ਦੀਆਂ ਬੀੜਾਂ ਵਿੱਚ ਜਨਮ ਤਰੀਕਾਂ ਦਰਜ ਕਰਨ ਵਾਲੀ ਗਲ ਸਮਝ ਨਹੀਂ ਆ ਰਹੀ ।ਮੇਰੇ ਸਵਾਲ ਦਾ ਜਵਾਬ ਨਹੀ ਆਇਆ। ਸ਼ਾਇਦ ਤੁਸੀ ਸਵਾਲ ਨਹੀ ਸਮਝੇ ਹੋਵੋਗੇ। ਸਵਾਲ ਹੈ:
(ੳ) ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ ਸਹੀ ਤਾਰੀਕ ਕਿੰਨੀ ਹੈ? (ਤੁਹਾਡਾ ਵਸੀਲਾ ਕੀ ਹੈ)
(ਅ) ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ ਕਿੰਨੀ ਹੈ? (ਤੁਹਾਡਾ ਵਸੀਲਾ ਕੀ ਹੈ)
(ੲ) ਗੁਰੂ ਨਾਨਕ ਸਾਹਿਬ ਜੀ ਦੀ ਕੁਲ ਉਮਰ ਕਿੰਨੀ ਹੈ? (ਅ-ੳ=ੲ)
ਵੀਰ ਜੀ, ਅੱਗੋ ਵਿਚਾਰ ਕਰਨ ਲਈ ਇਨ੍ਹਾਂ ਸਵਾਲਾਂ ਦਾ ਨਿਪਟਾਰਾ ਜਰੂਰੀ ਹੈ।
ਗੁਰਮੀਤ ਸਿੰਘ ਬਰਸਾਲ


ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ
ਅੱਜ 17 ਅਪ੍ਰੈਲ 2015 ਤੋਂ ਬਾਅਦ ਕੁੱਝ ਦਿਨਾ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ ਸਕੇਗਾ।


17/04/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਾਕਮ ਸਿੰਘ ਜੀਓ, ਸਤਿ ਕਰਤਾਰ!
16. 04. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ। 15. 04. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਮੇਰੇ ਪੱਤਰ ਵਿਚਲੇ ਸਵਾਲ ਪ੍ਰਤੀ ਆਪ ਜੀ ਦੇ ਪ੍ਰਤੀਕਰਮ ਦੇ ਸਬੰਧ ਵਿਚ ਮੈਂ ਇਕ ਤਾਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਸੇ ਵਿਚਾਰ-ਵਟਾਂਦਰੇ ਵਿਚ ‘ਹਾਂ’ ਜਾਂ ‘ਨਹੀਂ’ ਵਿਚ ਉੱਤਰ ਮੰਗਣਾਂ ਤਰਕ-ਵਿਗਿਆਨ
(Logic) ਦੀ ਇਕ ਸਾਧਾਰਨ ਪਰੰਤੂ ਮਹੱਤਵਪੂਰਨ ਵਿਧੀ ਹੈ। ਇਹ ਵੱਖਰੀ ਗੱਲ ਹੈ ਕਿ ਸਰਕਾਰੀ/ਗੈਰਸਰਕਾਰੀ ਵਕੀਲ ਵੀ ਇਸ ਵਿਧੀ ਦੀ ਵਰਤੋਂ ਕਰ ਲੈਂਦੇ ਹਨ।
ਦੂਸਰੇ ਪਾਸੇ ਆਪ ਜੀ ਨੇ ਆਪਣੇ 14. 04. 2015 ਦੇ ਪੱਤਰ ਵਿਚ ਲਿਖਿਆ ਸੀ ਕਿ ਮਨ ਦੇ ‘ਅਬਨਾਸ਼ੀ’ ਹੋਣ ਬਾਰੇ ਨਿਰਨਾ ਗੁਰਬਾਣੀ ਦਾ ਹੈ ਅਤੇ ਇਹ ਆਪ ਜੀ ਦਾ ‘ਨਿੱਜੀ’ ਵਿਚਾਰ ਨਹੀਂ। ਇਸ ਦਾ ਸਪਸ਼ਟ ਅਰਥ ਤਾਂ ਇਹ ਨਿਕਲਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਆਪ ਜੀ ਗੁਰਬਾਣੀ ਦੇ ਇਸ ਨਿਰਨੇ ਨੂੰ ਜਾਤੀ ਤੌਰ ਤੇ ਮਾਨਤਾ ਦਿੰਦੇ ਹੋਵੋ। ਹੁਣ 16. 04. 2015 ਦੇ ਪੱਤਰ ਵਿਚ ਆਪ ਜੀ ਕਹਿ ਰਹੇ ਹੋ ਕਿ ਆਪ ਜੀ ਗੁਰਬਾਣੀ ਦੇ ਨਿਰਨਿਆਂ ਨੂੰ ਨਿੱਜੀ ਤੌਰ ਤੇ ਮਾਨਤਾ ਦਿੰਦੇ ਹੋ। ਇਸ ਸਥਿਤੀ ਵਿਚ ਆਪ ਜੀ ਬੁਰੀ ਤਰ੍ਹਾਂ ਭੰਬਲਭੂਸੇ ਦਾ ਸ਼ਿਕਾਰ ਹੋਏ ਨਜ਼ਰ ਆਉਂਦੇ ਹੋ। ਆਪ ਜੀ ਨੂੰ ਬੇਨਤੀ ਕੀਤੀ ਹੋਣ ਦੇ ਬਾਵਜੂਦ 16. 04. 2015 ਦੇ ਪੱਤਰ ਵਿਚ ਆਪ ਜੀ ‘ਹਾਂ’ ਤੋਂ ਬਾਹਰਾ ਅਜਿਹਾ ਬਿਆਨ ਦੇ ਗਏ ਹੋ ਜੋ ਆਪ ਜੀ ਦੇ ਭੰਬਲਭੂਸੇ ਨੂੰ ਹੋਰ ਵੀ ਉਘਾੜ ਕੇ ਪੇਸ਼ ਕਰਦਾ ਹੈ ਕਿਉਂਕ ਗੁਰਬਾਣੀ ਵਿੱਚੋਂ ਅਨੇਕਾਂ ਹਵਾਲੇ ਦਿੰਦੇ ਹੋਏ ਆਪ ਜੀ ਲੰਬੇ-ਲੰਬੇ ਲੇਖ ਵੀ ਲਿਖਦੇ ਰਹਿੰਦੇ ਹੋ ਅਤੇ ਇਕ ਲੰਬਾ ਅਰਸਾ ਗੁਰਬਾਣੀ ਦਾ ਅਧਿਐਨ ਕਰਨ ਪਿੱਛੋਂ ਇਹ ਵੀ ਕਹਿੰਦੇ ਹੋ ਕਿ ਆਪ ਜੀ ਵਿੱਚ ਠੋਸ ਸੰਕਲਪਾਂ ਨੂੰ ਧਾਰਨ ਕਰਨ ਦੀ ਯੋਗਤਾ ਪੈਦਾ ਨਹੀਂ ਹੋਈ।
ਸ. ਹਾਕਮ ਸਿੰਘ ਜੀ, ਆਪ ਜੀ ਦੇ 14. 04. 2015 ਵਾਲੇ ਪੱਤਰ ਦਾ ਉੱਤਰ ਵੱਖਰੇ ਤੌਰ ਤੇ ਦਿੱਤਾ ਜਾਵੇਗਾ।

ਸ. ਗੁਰਦੀਪ ਸਿੰਘ ਬਾਗੀ ਜੀਓ, ਸਤਿ ਕਰਤਾਰ!
16. 04. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਵਿਚ ਆਪ ਜੀ ਹੇਠਾਂ ਦਿੱਤੇ ਅਨੁਸਾਰ ਕਥਨ ਸ਼ਾਮਲ ਕੀਤਾ ਹੈ:
“ਹੱਥ-ਲਿਖਤ ਬੀੜਾਂ 17ਵੀਂ ਸਦੀ ਵਿਚ ਲਿਖੀਆਂ ਜਾਂਦੀਆਂ ਰਹੀਆਂ ਹਨ ਅਤੇ ਉਨ੍ਹਾਂ ਵਿਚ ਚਲਿਤ੍ਰ ਜੋਤੀ ਜੋਤ ਸਮਾਉਣ ਦੇ ਬੀੜ ਨੂੰ ਲਿਖਣ ਵਾਲੇ ਦਰਜ ਕਰਦੇ ਰਹੇ ਹਨ ਅਤੇ ਇਹਨਾਂ ਬੀੜਾਂ ਵਿਚ ਲਿਖੀ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਦੀ ਪ੍ਰਮਾਣਿਕਤਾ ਸਿੱਧ ਹੋ ਚੁਕੀਆਂ ਹਨ।”
ਕੀ ਆਪ ਜੀ ਦੇ ਉਪਰੋਕਤ ਕਥਨ ਤੋਂ ਇਹ ਸਮਝ ਲਿਆ ਜਾਵੇ ਕਿ ਹੁਣ ਆਪ ਜੀ ਇਹ ਸਵੀਕਾਰ ਕਰਦੇ ਹੋ ਕਿ:
‘ਚਲਿਤ੍ਰ ਜੋਤੀ ਜੋਤਿ ਸਮਾਵਣੇ ਕੇ’ ਸਭ ਤੋਂ ਪਹਿਲੀ ਬੀੜ ਵਿਚ ਸ਼ਾਮਲ ਨਹੀਂ ਸਨ ਅਤੇ ਪੰਜਵੇਂ ਗੁਰੂ ਜੀ ਦਾ ਇਹਨਾਂ ਰਚਨਾਵਾਂ ਨਾਲ ਕਦੀ ਕੋਈ ਸਬੰਧ ਨਹੀਂ ਰਿਹਾ?
ਸ. ਬਾਗੀ ਜੀ, ਆਪ ਜੀ ਇਹ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਕਿ ਆਪ ਜੀ ਵੱਲੋਂ ਉੱਪਰ ਦੱਸੀਆਂ ਬੀੜਾਂ ਕਿੱਥੇ ਉਪਲਭਦ ਹਨ ਅਤੇ ਇਹਨਾਂ ਬੀੜਾਂ ਵਿਚ ਲਿਖੀਆਂ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਦੀ ਪ੍ਰਮਾਣਿਕਤਾ ਕਿਸ ਵੱਲੋਂ ਅਤੇ ਕਦੋਂ ਸਿੱਧ ਕੀਤੀ ਗਈ ਹੈ?

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


17/04/15)
ਹਰਚਰਨ ਸਿੰਘ ਪਰਹਾਰ-ਫੇਸਬੁੱਕ ਰਾਹੀਂ

ਸਿੱਖ ਵਿਰਸਾ ਵਲੋਂ ਕੈਲਗਰੀ ਵਿੱਚ ਇੱਕ ਸਫਲ ‘ਸਿੱਖ ਅਵੇਅਰਨੈਸ ਸੈਮੀਨਾਰ’
ਕੈਲਗਰੀ: ਕੈਲਗਰੀ ਵਿੱਚ ਲੰਬੇ ਸਮੇਂ ਤੋਂ ਛਪਦੇ ਮਾਸਿਕ ਮੈਗਜ਼ੀਨ ‘ਸਿੱਖ ਵਿਰਸਾ’ ਵਲੋਂ ਸਮੇਂ-ਸਮੇਂ ਵਿਸ਼ਵ ਪ੍ਰਸਿੱਧ ਸਿੱਖ ਵਿਦਾਵਾਨਾਂ ਨੂੰ ਸੈਮੀਨਾਰਾਂ ਰਾਹੀਂ ਸੰਗਤਾਂ ਦੇ ਰੂਬਰੂ ਕੀਤਾ ਜਾਂਦਾ ਹੈ।ਜਿਸਦਾ ਮਕਸਦ ਜਿਥੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਸਿੱਖ ਵਿਦਵਾਨਾਂ ਦਾ ਮਾਣ-ਸਨਮਾਨ ਕਰਨਾ ਹੁੰਦਾ ਹੈ, ਉਥੇ ਉਨ੍ਹਾਂ ਦੀਆਂ ਗੁਰਬਾਣੀ, ਇਤਿਹਾਸ ਤੇ ਸਿੱਖ ਕਮਿਉਨਿਟੀ ਪ੍ਰਤੀ ਨਿਭਾਈਆਂ ਜਾਂਦੀਆਂ ਸੇਵਾਵਾਂ ਤੋਂ ਸੰਗਤ ਨੂੰ ਜਾਣੂ ਕਰਾਉਣਾ ਵੀ ਹੁੰਦਾ ਹੈ।ਬਾਹਰੋਂ ਆਏ ਵਿਦਵਾਨ ਅਕਸਰ ਅਜਿਹੇ ਮੌਕਿਆਂ ਤੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਖੋਜ ਭਰਪੂਰ ਪਰਚੇ ਪੜ੍ਹਦੇ ਹਨ।ਜਿਸ ਨਾਲ ਸੰਗਤਾਂ ਵਿੱਚ ਸਿੱਖ ਧਰਮ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ।ਵਿਦਵਾਨਾਂ ਦੇ ਗੁਰਬਾਣੀ ਤੇ ਦਲੀਲ ਅਧਾਰਿਤ ਵਿਚਾਰਾਂ ਨੂੰ ਸੁਣ ਕੇ ਅਨੇਕਾਂ ਲੋਕ ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਂਡਾਂ ਵਿੱਚੋਂ ਨਿਕਲ ਕੇ ਗੁਰਬਾਣੀ ਦੇ ਲੜ ਲਗਦੇ ਹਨ।ਇਸ ਵਾਰ 11 ਅਪਰੈਲ ਨੂੰ ਕਰਵਾਏ ਗਏ ਸੈਮੀਨਾਰ ਵਿੱਚ ਸਾਇੰਟਿਸਟ, ਲੇਖਕ ਤੇ ‘ਅੰਡਰ ਸਟੈਂਡਿੰਗ ਸਿੱਖਇਜ਼ਮ-ਏ ਰਿਸਰਚ ਜਰਨਲ’ ਦੇ ਐਡੀਟਰ ਡਾ. ਦਵਿੰਦਰ ਸਿੰਘ ਚਾਹਲ ਅਤੇ ‘ਸਿੱਖ ਬੁਲੇਟਿਨ’ ਦੇ ਐਡੀਟਰ ਤੇ ‘ਸਿੰਘ ਸਭਾ ਇੰਟਰਨੈਸ਼ਨਲ’ ਦੇ ਬਾਨੀ ਆਗੂ ਸ. ਹਰਦੇਵ ਸਿੰਘ ਸ਼ੇਰਗਿੱਲ ਸ਼ਾਮਿਲ ਹੋਏ।ਡਾ. ਚਾਹਲ ਵਲੋਂ ਇਸ ਮੌਕੇ ‘ਗੁਰਬਾਣੀ, ਸਾਇੰਸ ਤੇ ਤਰਕ’ ਵਿਸ਼ੇ ਤੇ ਬੜੇ ਵਿਸਥਾਰ ਵਿੱਚ ਗੁਰਬਾਣੀ ਤੇ ਸਾਇੰਸ ਦੀਆਂ ਦਲੀਲਾਂ ਭਰਪੂਰ ਪਰਚਾ ਪੜ੍ਹਿਆ ਗਿਆ।‘ਟੈਂਪਲ ਕਮਿਉਨਿਟੀ ਹਾਲ’ ਵਿੱਚ ਹੋਏ ਇਸ ਪ੍ਰਭਾਵਸ਼ਾਲੀ ਸੈਮੀਨਾਰ ਵਿੱਚ ਹਰਦੇਵ ਸਿੰਘ ਸ਼ੇਰਗਿੱਲ ਵਲੋਂ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਤੇ ਮਨੁੱਖਤਾਵਾਦੀ ਸੰਦੇਸ਼ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ।ਉਨ੍ਹਾਂ ਵਿਸਥਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚਾਨਣਾ ਪਾਉਂਦੇ ਹੋਏ ਇਸ ਗੱਲ ਤੇ ਦੁੱਖ ਦਾ ਇਜ਼ਹਾਰ ਕੀਤਾ ਕਿ ਅਗਰ ਗੁਰੂ ਨਾਨਕ ਸਾਹਿਬ ਹਿੰਦੁਸਤਾਨ ਦੀ ਜਗ੍ਹਾ ਯੂਰਪ ਵਿੱਚ ਪੈਦਾ ਹੋਏ ਹੁੰਦੇ ਤਾਂ ਅੱਜ ਸਾਰੀ ਦੁਨੀਆਂ ਉਨ੍ਹਾਂ ਦੀ ਅਨੁਆਈ ਹੁੰਦੀ, ਪਰ ਬਦਕਿਸਮਤੀ ਨਾਲ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝ ਨਹੀਂ ਸਕੇ ਤੇ ਉਨ੍ਹਾਂ ਦੀ ਕਦਰ ਨਹੀਂ ਪਾ ਸਕੇ? ਉਨ੍ਹਾਂ ਸਿੱਖਾਂ ਵਿੱਚ ਵਧ ਰਹੇ ਪਾਖੰਡਵਾਦ ਅਤੇ ਕਰਮਕਾਂਡਾਂ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸੇ ਤਰ੍ਹਾਂ ਡਾ. ਚਾਹਲ ਵਲੋਂ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਦੁਨੀਆਂ ਦੇ ਹੋਰ ਗ੍ਰੰਥਾਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਸਾਇੰਸ ਵਿਰੋਧੀ ਧਾਰਨਾਵਾਂ ਮਿਲ ਜਾਣਗੀਆਂ, ਪਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਪੂਰੀ ਤਰ੍ਹਾਂ ਸਾਇੰਟਿਫਿਕ ਹੈ।ਗੁਰੂ ਨਾਨਕ ਸਾਹਿਬ ਦਾ ਆਪਣੀ ਗੱਲ ਨੂੰ ਤਰਕ ਨਾਲ ਕਹਿਣ ਦਾ ਆਪਣਾ ਵੱਖਰਾ ਹੀ ਅੰਦਾਜ ਸੀ।ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰਬਾਣੀ ਦੀ ਨਵੇਂ ਸਿਰਿਉਂ ਵਿਆਖਿਆ ਕਰਨ ਦੀ ਲੋੜ ਹੈ ਕਿਉਂਕਿ ਹੁਣ ਤੱਕ ਦੀਆਂ ਵਿਆਖਿਆਵਾਂ ਵਿੱਚ ਵੇਦਾਂਤਕ ਤੱਤ ਭਾਰੂ ਹੈ, ਜਿਸ ਕਾਰਨ ਗੁਰਮਤਿ ਦਾ ਪੂਰਾ ਪ੍ਰਕਾਸ਼ ਨਹੀਂ ਹੋ ਸਕਿਆ।ਇਸ ਲਈ ਵੱਖ-ਵੱਖ ਖੇਤਰਾਂ ਦੇ ਵਿਦਵਾਨਾਂ ਨੂੰ ਮਿਲ ਕੇ ਗੁਰਬਾਣੀ ਨੂੰ ਉਸਦੇ ਸਹੀ ਸੰਦਰਭ ਵਿੱਚ ਸਮਝ ਕੇ ਅਰਥ ਕਰਨ ਦੀ ਲੋੜ ਹੈ।ਅੱਜ ਸਾਡੇ ਗੁਰਦੁਆਰਿਆਂ ਅਤੇ ਪ੍ਰਚਾਰ ਸਿਸਟਮ ਵਿੱਚ ਅਜਿਹੇ ਲੋਕ ਭਾਰੂ ਹਨ, ਜਿਨ੍ਹਾਂ ਕੋਲ ਨਾ ਕੋਈ ਦੁਨਿਆਵੀ ਪੜ੍ਹਾਈ ਹੈ ਤੇ ਨਾ ਹੀ ਗੁਰਬਾਣੀ ਦੀ ਸਮਝ ਹੈ, ਜਿਸ ਕਰਕੇ ਅੱਜ ਗੁਰਦੁਆਰਿਆਂ ਵਿੱਚ ਅੰਧ ਵਿਸ਼ਵਾਸ਼, ਪਾਖੰਡ ਤੇ ਕਰਮਕਾਂਡ ਹੀ ਭਾਰੂ ਹਨ।
ਇਸ ਮੌਕੇ ਤੇ ਕੈਲਗਰੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਅਨੇਕਾਂ ਨਾਮਵਰ ਸਖਸ਼ੀਅਤਾਂ ਵਲੋਂ ਸੈਮੀਨਾਰ ਦੀ ਹਾਜ਼ਰੀ ਭਰੀ।ਹਾਜ਼ਿਰ ਸਰੋਤਿਆਂ ਦਾ ਵਿਚਾਰ ਸੀ ਕਿ ਅਜਿਹੇ ਜਾਣਕਾਰੀ ਭਰਪੂਰ ਸੈਮੀਨਾਰ ਭਵਿੱਖ ਵਿੱਚ ਵੀ ਹੁੰਦੇ ਰਹਿਣੇ ਚਾਹੀਦੇ ਹਨ।ਸਾਡੇ ਗੁਰਦੁਆਰਿਆਂ ਵਿੱਚ ਕੁਝ ਅਜਿਹਾ ਰਿਵਾਜ ਚੱਲ ਪਿਆ ਹੈ ਕਿ ਪੇਸ਼ਾਵਰ ਪ੍ਰਚਾਰਕਾਂ ਜਾਂ ਡੇਰਿਆਂ ਵਾਲੇ ਬਾਬਿਆਂ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ ਤੇ ਨਿਸ਼ਕਾਮ ਵਿਦਵਾਨਾਂ ਜਾਂ ਪ੍ਰਚਾਰਕਾਂ ਦੀ ਕੋਈ ਕਦਰ ਨਹੀਂ।ਇਸੇ ਕਰਕੇ ਇਨਕਲਾਬੀ ਸਿੱਖ ਧਰਮ ਦਿਨੋ-ਦਿਨ ਪਿਛਾਂਹਖਿਚੂ ਤੇ ਕਰਮਕਾਂਡੀ ਬਣਦਾ ਜਾ ਰਿਹਾ ਹੈ।ਪ੍ਰੋਗਰਾਮ ਦੇ ਅਖੀਰ ਵਿੱਚ ਦੋਨਾਂ ਵਿਦਵਾਨਾਂ ਅਤੇ ਇੱਕ ਹੋਰ ਵਿਦਵਾਨ ਡਾ. ਪ੍ਰਤਾਪ ਸਿੰਘ ਮਦਾਨ (ਜਿਨ੍ਹਾਂ ਨੇ ਸ਼ਹਿਦ ਤੇ ਕਾਫੀ ਖੋਜ ਕੀਤੀ ਹੈ) ਦਾ ਵੱਖ-ਵੱਖ ਸੰਸਥਾਵਾਂ ਤੇ ਮੀਡੀਆ ਦੇ ਨੁਮਾਇੰਦਿਆਂ ਵਲੋਂ ਪਲੈਕਾਂ ਨਾਲ ਸਨਮਾਨ ਕੀਤਾ ਗਿਆ।ਬਾਅਦ ਵਿੱਚ ਵਿਦਵਾਨਾਂ ਵਲੋਂ ਸਰੋਤਿਆਂ ਵਲੋਂ ਪੁਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।


16/04/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ. ਗੁਰਮੀਤ ਸਿੰਘ ਬਰਸਾਲ ਜੀ
ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤੇਹ

ਡਾ. ਸਾਹਿਬ ਏਹ ਗਲ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਗੁਰੂ ਨਾਨਕ ਸਾਹਿਬ ਦੀ ਸਹੀ ਜੋਤੀ-ਜੋਤ ਸਮਾਉਣ ਦੀ ਤਾਰੀਖ ਦਾ ਅਸਲੀ ਵਸੀਲਾ ਕਿ ਹੈ, ਤੁਹਾਨੂੰ ਨਹੀ ਪਤਾ। ਹੱਥ-ਲਿਖਤ ਬੀੜਾਂ 17ਵੀਂ ਸਦੀ ਵਿੱਚ ਲਿਖੀਆ ਜਾਂਦੀਆਂ ਰਹੀਆਂ ਹਨ ਅਤੇ ਉਨ੍ਹਾਂ ਵਿੱਚ ਚਲਿਤ੍ਰ ਜੋਤੀ-ਜੋਤ ਸਮਾਉਣ ਦੇ ਬੀੜ ਨੂੰ ਲਿਖਣ ਵਾਲੇ ਦਰਜ ਕਰਦੇ ਰਹੇ ਹਨ ਅਤੇ ਇਨ੍ਹਾਂ ਬੀੜਾਂ ਵਿੱਚ ਲਿਖੀ ਜੋਤੀ-ਜੋਤ ਸਮਾਉਣ ਦੀਆਂ ਤਾਰੀਖਾਂ ਦੀ ਪ੍ਰਮਾਣਿਕਤਾ ਵੀ ਸਿੱਧ ਹੋ ਚੁਕੀਆ ਹਨ। ਗੁਰੂ ਨਾਨਕ ਸਾਹਿਬ ਦੀ ਸਹੀ ਜੋਤੀ-ਜੋਤ ਸਮਾਉਣ ਦੀ ਤਾਰੀਖ ਅਸੂ ਵਦੀ 10 ਸੰਵਤ 1596 ਹੱਥ-ਲਿਖਤ ਬੀੜਾਂ ਵਿੱਚੋ ਹੈ ਅਤੇ ਗਲਤ ਤਾਰੀਖ ਅਸੂ ਸੁਦੀ 10 ਸੰਵਤ 1596 (22 ਸਿਤੰਬਰ 1539 ਇ.) ਜਨਮਸਾਖੀਆਂ ਦੀ ਦੇਣ ਹੈ।
ਵੀਰ ਸਰਵਜੀਤ ਸਿੰਘ ਜੀ ਬਹੁਤ ਚੰਗਾ ਹੋਵੇਗਾ ਜੇ ਤੁਸੀਂ ਚਰਚਾ ਕਰੋ। ਡਾ. ਸਾਹਿਬ ਬਹੁਤੇ ਜਾਣਕਾਰ ਸ਼ਖਸ ਨਹੀਂ ਹਨ ਅਤੇ ਤੁਸੀਂ ਅਪਣੀ “ਕੁੱਲ ਉਮਰ ਵਾਲੀ” ਦਲੀਲ ਸਾਬਿਤ ਕਰੋ। ਖਾਮਖਾਹ ਇਧਰ-ਉਧਰ ਦੀਆ ਗੱਲਾ ਕਰਨ ਨਾਲ ਲਗਦਾ ਹੈ ਤੁਸੀਂ ਬੇਤੁਕੇ ਜੇਹੇ “ਕੁੱਲ ਉਮਰ” ਵਾਲੇ ਨੁਕਤੇ ਤੇ ਜੋ ਹਵਾਈ-ਕਿਲਾ ਬਣਾਇਆ ਹੈ, ਪਾਠਕਾਂ ਨੂੰ ਉਸ ਦੇ ਅਧਾਰ ਬਾਰੇ ਜਾਣਕਾਰੀ ਦੇਣ ਤੋਂ ਕਤਰਾ ਰਹਾ ਰਹੇ ਹੋ।
ਪਾਠਕਾਂ ਦੀ ਜਾਣਕਾਰੀ ਲਈ ਭਾਈ ਮਨੀ ਸਿੰਘ ਦੇ ਨਾਮ ਤੇ ਲਿਖੀ ਗਈ 18ਵੀਂ ਸਦੀ ਦੇ ਅੰਤ ਵਿੱਚ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਜਿਸ ਦਾ ਕਰਤਾ ਸੂਰਤ ਸਿੰਘ ਹੈ, ਏਹ ਕੁੱਲ ੳਮਰ 70 ਸਾਲ 5 ਮਹੀਨੇ ਅਤੇ 7 ਦਿਨ ਇਸ ਜਨਮਸਾਖੀ ਵਿੱਚ ਦਿੱਤੀਆਂ ਤਾਰੀਖਾਂ ਨੂੰ ਘਟਾ ਕੇ ਕਿਸੇ ਲਿਖਾਰੀ ਨੇ ਦਿੱਤੀ ਹੈ ਅਤੇ ਏਹ ਕੁੱਲ ਉਮਰ ਜਨਮਸਾਖੀ ਦਾ ਹਿੱਸਾ ਨਹੀ ਹੈ। ਏਸ ਜਨਮਸਾਖੀ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਬੈਸਾਖ ਸੁਦੀ 3 ਸੰਮਤ 1526 ਦਿੱਤਾ ਹੈ ਤੇ ਜੋਤੀ-ਜੋਤ ਸਮਾਉਣ ਦੀ ਗਲਤ ਤਾਰੀਖ ਅੱਸੂ ਸੁਦੀ 10 ਸੰਮਤ 1596 ਦਿੱਤਾ ਹੈ, ਇਨ੍ਹਾਂ ਦੋਨਾਂ ਤਾਰੀਖਾਂ ਨੂੰ ਘਟਾ ਕੇ ਕਿਸੇ ਲਿਖਾਰੀ ਨੇ ਕੁੱਲ ੳਮਰ 70 ਸਾਲ 5 ਮਹੀਨੇ ਅਤੇ 7 ਦਿਨ ਦਿੱਤੀ ਹੈ।
ਗੁਰਦੀਪ ਸਿੰਘ ਬਾਗੀ


16/04/15)
ਹਾਕਮ ਸਿੰਘ

ਸਤਿਕਾਰਯੋਗ ਡਾ. ਇਕਬਾਲ ਸਿੰਘ ਢਿਲੋਂ ਜੀ,
ਸਤਿ ਸ੍ਰੀ ਅਕਾਲ।

ਆਪ ਜੀ ਦੇ 15 ਅਪਰੈਲ ਦੇ ਪਤਰ ਲਈ ਧੰਨਵਾਦ। ਆਪ ਨੇ ਆਪਣੇ ਸਵਾਲ ਦਾ ਜਵਾਬ ਹਾਂ ਜਾਂ ਨਾਂ ਵਿੱਚ ਮੰਗਿਆ ਹੈ: ਮੇਰਾ ਜਵਾਬ ਹਾਂ ਹੈ।
ਮੈਂਨੂੰ ਆਪ ਵਲੋਂ ਮੈਥੋਂ ਸਰਕਾਰੀ ਵਕੀਲ਼ਾਂ ਵਾਲੇ ਲਹਿਜੇ ਵਿੱਚ ਸਵਾਲ ਪੁਛਣਾ ਅੱਛਾ ਨਹੀਂ ਲੱਗਾ।
ਵੈਸੇ ਵੀ ਆਪ ਦਾ ਸਵਾਲ ਬਹੁਤ ਗ਼ਲਤ ਹੈ ਕਿਉਂਕੇ ਮੇਰੀ ਸਾਧਾਰਣ ਬੁੱਧੀ ਵਿੱਚ ਏਨੀ ਯੋਗਤਾ ਨਹੀਂ ਸੀ ਕਿ ਉਹ ਮਨ ਬਾਰੇ ਆਪਣੇ ਆਪ ਸੋਚ ਜਾਂ ਜਾਣ ਸਕਦੀ। ਮਨ ਅਤੇ ਪ੍ਰਭੂ ਬਾਰੇ ਗਿਆਨ ਤੇ ਸਾਨੂੰ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਕਬੀਰ ਸਾਹਿਬ ਦਾ ਫਰਮਾਨ ਹੈ: “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥” (ਪੰ: ੩੩੦) ਅਤੇ ਗੁਰੂ ਅਮਰ ਦਾਸ ਜੀ ਫਰਮਾਉਂਦੇ ਹਨ: “ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ॥” (ਪੰ: ੧੨੪)।
ਹਾਕਮ ਸਿੰਘ


16/04/15)
ਸਤਿਨਾਮ ਸਿੰਘ ਮੌਂਟਰੀਅਲ

॥ਇਹੁ ਜਨਮੁ ਤੁਮਾਰੇ ਲੇਖੇ॥
ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ, ਚਿਰ ਭਇਓ ਦਰਸਨੁ ਦੇਖੇ ॥2॥1॥ {ਪੰਨਾ 694}
ਜਦੋਂ ਵੀ ਕਿਸੇ ਚੰਗੇ ਪ੍ਰਚਾਰਕ ਨੇ ਮਨੁੱਖ ਦੇ ਅੰਦਰ ਦੀਆਂ ਬੁਰਾਈਆਂ ਦੀ ਗੱਲ ਕਰਨੀ ਚਾਹੀ ਤਾਂ ਡੇਰਾਵਾਦੀ ਅਤੇ ਬ੍ਰਹਮਣਵਾਦੀ ਲੋਕਾਂ ਨੇ ਇਹ ਉਪਰ ਵਾਲੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਅੱਗੇ ਕਰਕੇ ਗੱਲ ਨੂੰ ਅਖੌਤੀ ਪਿਛਲੇ ਜਾ ਅਗਲੇ ਜਨਮਾਂ ਵਿਚ ਲੈ ਮਾਰਿਆ, ਪਰ ਮਨੁੱਖ ਦੇ ਅੰਦਰ ਦੀਆਂ ਬੁਰਾਈਆਂ ਜਿਉਂ ਦੀਆਂ ਤਿਉਂ ਹੀ ਖੜੀਆਂ ਰਹੀਆਂ।
ਆਓ ਵਿਚਾਰ ਦੇ ਹਾਂ ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ:
ਇਹਨਾਂ ਪੰਗਤੀਆਂ ਵਿਚ ਆਇਆ ਹੈ ‘ਚਿਰ ਭਇਓ ਦਰਸਨੁ ਦੇਖੇ’ ਗੁਰਬਾਣੀ ਲੋਕ ਬੋਲੀ ਵਿਚ ਲਿਖੀ ਹੋਈ ਹੈ, ਜਰਾ “ਚਿਰ” ਲਫਜ ਵੱਲ ਧਿਆਨ ਦੇਣ ਦੀ ਖੇਚਲ ਕਰਨਾਂ ਜੀ,
“ਚਿਰ” ਲਫਜ ਕਦੇ ਵੀ ਕਿਸੇ ਨੇ ਇਸ ਜਿੰਦਗੀ ਤੋ ਪਹਿਲਾਂ ਲਈ ਨਹੀ ਵਰਤਿਆ, “ਚਿਰ” ਲਫਜ ਸਿਰਫ ਜੋ ਜਿੰਦਗੀ ਅਸੀਂ ਜਿਊ ਰਹੇ ਹਾਂ ਉਸ ਜਿੰਦਗੀ ਵਿਚ ਹੀ ਵਰਤਿਆ ਜਾਂਦਾ ਹੈ,,ਲੋਕ ਬੋਲੀ ਵਿਚ ਲੰਬਾ ਸਮਾਂ ਲੰਘ ਜਾਣ ਨੂੰ ਚਿਰ ਕਿਹਾ ਜਾਂਦਾ ਹੈ, ਭਗਤ ਰਵਿਦਾਸ ਜੀ ਇਸ ਜਿੰਦਗੀ ਦੇ ਵਿਚ ਲੰਬਾ ਸਮਾਂ ‘ਸੱਚ’ ਨਾਲੋ ਟੁਟ ਕੇ ਲੱਘ ਜਾਣ ਦੀ ਗੱਲ ਸਮਝਾ ਰਹੇ ਹਨ।
ਆਓ ਹੁਣ ਵਿਚਾਰ ਦੇ ਹਾਂ, ‘ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮ੍ਹਾਰੇ ਲੇਖੇ’ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਮੱਨੁਖ ‘ਮਾਧਉ’ (ਸੱਚ) ਨਾਲੋ ਵਿਛੜਿਆ ਕਦੋਂ? ਇਹ ਵੀ ਗੁਰਬਣੀ ਵਿਚੋਂ ਹੀ ਜਾਨਣਾ ਪਵੇਗਾ, ਗੁਰੂ ਫਰਮਾਣ –
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥613॥
ਹੁਣ ਜੇ ਮੱਨੁਖ ਮਾਤਾ ਦੇ ਗਰਭ ਵਿਚ ਰੱਬ (ਸੱਚ) ਦੇ ‘ਸਿਮਰਨੁ’ (ਨਿਜਮ) ਵਿਚ ਪੱਲ੍ਹ ਰਿਹਾ ਸੀ, ਫਿਰ ‘ਬਹੁਤ ਜਨਮ’ ਇਸ ਜੀਵਨ ਤੋ ਪਹਿਲਾਂ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ, ਗੁਰੂ ਤੋਂ ਹੀ ਪੁਛਦੇ ਹਾਂ ਕਿ ਉਹ ‘ਬਹੁਤ ਜਨਮ’ ਕਿਹੜੇ ਤੇ ਕਦੋਂ ਹੋਇ ਜਿਨ੍ਹਾਂ ਕਰਕੇ ਮੱਨੁਖ ‘ਮਾਧਉ’ (ਸੱਚ) ਨਾਲੋ ਵਿਛੜ ਗਿਆ, ਗੁਰੂ ਫੁਰਮਾਣ-
ਵਿਚਹੁ ਗਰਭੈ ਨਿਕਲਿ ਆਇਆ ॥ ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥ ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥1007॥
ਜਦੋਂ ਮੱਨੁਖ ਮਾਤਾ ਦੇ ਗਰਭ ਵਿਚੋ ਬਾਹਰ ਨਿਕਲ ਆਇਆ, ‘ਖਸਮੁ’ (ਸੱਚ) ਨੂੰ ਭੁਲਕੇ ਦੁਨੀਆਂ ਨਾਲ ਚਿਤ ਜੋੜ ਲਿਆ, ਫਿਰ ‘ਆਵੈ ਜਾਇ’ (ਜਨਮ ਮਰਨ) ਦਾ ਗੇੜ ਸੁਰੂ ਹੋ ਗਿਆ, ‘ਭਵਾਈਐ ਜੋਨੀ’ (ਵਖਰੇ ਵਖਰੇ ਸੁਭਾ ਦੀਆਂ) ਜੂਨਾਂ ਵਿਚ ਭਟਕਣ ਲੱਗ ਪਿਆ, ‘ਰਹਣੁ ਨ ਕਿਤਹੀ ਥਾਇ ਭਇਆ’ ਰੱਬੀ ਨਿਜਮ ਨਾਲੋ ਟੁਟਕੇ ਮੱਨੁਖ ਦਾ ਟਕਾਓ ਖਤਮ ਹੋਗਿਆ।
ਹੁਣ ਵਿਚਾਰਦੇ ਹਾਂ ਕਿ ਉਹ ਕਿਹੜਾ ਜਨਮ ਹੈ ਜਿਸ ਨੂੰ ਭਗਤ ਜੀ ਨੇ ਕਿਹਾ ਹੈ ‘ਇਹੁ ਜਨਮੁ ਤੁਮਹਾਰੇ ਲੇਖੇ’
ਅਸਲ ਵਿੱਚ ਜਿਸ ਜਨਮ ਦੀ ਗੱਲ ਭਗਤ ਜੀ ਕਰ ਰਹੇ ਹਨ, ਉਹ ਜਨਮ ਪੂਰੇ ਗੁਰੂ ਤੋਂ ਹੀ ਪਰਾਪਤ ਹੁੰਦਾ ਹੈ,ਉਹ ਜਨਮ ਹੈ ‘ਮਾਣਸ ਸੋਚ ਦਾ ਜਨਮ, ‘ਸੱਚ ਦਾ ਜਨਮ, ‘ਗੁਰਮਤਿ ਦਾ ਜਨਮ, ‘ਗਿਆਨ ਦਾ ਜਨਮ ‘ਸੁਭ ਗੁਣਾਂ ਦਾ ਜਨਮ, ਗੁਰਬਾਣੀ ਫਰਮਾਂਣ ਹੈ-
ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥176॥
ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥751॥
ਵਡੈ ਭਾਗਿ ਇਹੁ ਸਰੀਰੁ ਪਾਇਆ ॥ ਮਾਣਸ ਜਨਮਿ ਸਬਦਿ ਚਿਤੁ ਲਾਇਆ ॥1065॥
ਗੁਰ ਸੇਵਾ ਤੇ, ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥1159॥

ਗੁਰਬਾਣੀ ਨੇ ਮਨ ਦੇ ਅੰਦਰ ਸੱਚੀ ਸੋਚ ਦੇ ਜਨਮ ਨੂੰ ਹੀ ਮਾਣਸ ਮਨਿਆ ਹੈ, ਜੋ ਪੂਰੇ ਗੁਰੂ ਤੋਂ ਪਰਾਪਤ ਹੁੰਦੀ ਹੈ,
ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ, ਚਿਰ ਭਇਓ ਦਰਸਨੁ ਦੇਖੇ॥
ਸੰਖੇਪ ਅਰਥ- ਭਗਤ ਜੀ ‘ਮਾਧਉ’ (ਪ੍ਰਮਾਤਮਾਂ) ਅੱਗੇ ਇਕ ਬੇਨਤੀ ਕਰ ਰਹੇ ਹਨ ਕਿ ਐ ‘ਮਾਧਉ’ ਮੈ ਆਪਣੇ ਮਨ ਦੇ ਅੰਦਰ ਮਾੜੇ ਸੁਭਾ ਦੇ ਵਖਰੇ ਵਖਰੇ ਜਨਮਾਂ (ਵਿਚਾਰਾਂ) ਕਰਕੇ ਆਪ ਜੀ ਤੋ ਵਿਛੜਿਆ ਰਿਹਾ ਹਾਂ,
ਪਰ ਹੁਣ (ਪੂਰੇ ਗੁਰੂ ਦੀ ਕ੍ਰਿਪਾ ਦੇ ਨਾਲ) ਮੇਰੇ ਮਨ ਅੰਦਰ ਇਕ ਨਵੇਂ ‘ਸੁਭਾ’ ਨਵੀ ‘ਸੋਚ’ ‘ਗੁਰਮਤਿ’ ਦਾ ਜਨਮ ਹੋਇਆ ਹੈ, (ਗੁਰਬਾਣੀ ਦਾ ਫੁਰਮਾਂਣ ਹੈ- ਸਤਗੁਰ ਕੈ ਜਨਮੇ ਗਵਨੁ ਮਿਟਾਇਆ॥ 920॥) ਇਹ ਜਨਮ ਹੁਣ ‘ਤੁਮਾਰੇ’ (ਸੱਚ ਦੇ) ਹੀ ਲੇਖੇ ਲੱਗੇ, ਬੱਸ ਹੁਣ ਮੈ ਇਸ ਹੀ ਆਸ ਤੇ ਜੀਅ ਰਿਹਾ ਹਾਂ, (ਕਿਉਂਕੇ) ਬੜੇ ਚਿਰ ਬਾਦ ਸੱਚ ਦਾ ਮਿਲਾਪ ਹੋਇਆ ਹੈ,
ਨੋਟ-ਜਦੋਂ ਵੀ ਮਨੁੱਖ ਸੱਚ ਨਾਲੋ ਟੁਟ ਜਾਂਦਾ ਹੈ, ਫਿਰ ਉਸ ਮਨੁੱਖ ਦੇ ਅੰਦਰ ਬੁਰੇ ਖਿਆਲਾਂ (ਬੁਰਾਈਆਂ) ਦੇ ਜਨਮ ਲਾਜਮੀ ਹੁੰਦੇ ਹਨ, ਹਰਇੱਕ ਬੁਰੇ ਕਰਮ ਤੋਂ ਪਹਿਲਾਂ ਮਨ ਅੰਦਰ ਬੁਰਾਈ ਦਾ ਜਨਮ ਹੁੰਦਾ ਹੈ, (ਮਾਤਾ ਦੇ ਪੇਟ ਤੋਂ ਕੋਈ ਬੱਚਾ ਬੁਰਾ ਜਾ ਮਾੜਾ ਨਹੀ ਜਮਦਾ) ਜਦੋਂ ਈਰਖਾ ਜਨਮ ਲੈਂਦੀ ਹੈ ਫਿਰ ਮਨੁੱਖ ਕਿਸੇ ਦਾ ਨੁਕਸਾਨ ਕਰਦਾ ਹੈ, ਜਦੋਂ ਕਾਮ ਜਨਮ ਲੈਂਦਾ ਹੈ ਫਿਰ ਮਨੁੱਖ ਰਿਸ਼ਤੇ ਵੀ ਭੁਲ ਜਾਂਦਾ ਹੈ…….. ਬੁਰਾਈਆਂ ਦੀ ਕੋਈ ਗਿਣਤੀ ਨਹੀ ਹੋ ਸਕਦੀ ਅਗਣਤ ਹਨ, ਬੁਰੇ ਖਿਆਲ ਮਨੁੱਖ ਦੇ ਅੰਦਰ ਜਮਦੇ ਮਰਦੇ ਰਹਿੰਦੇ ਹਨ,
ਫਿਰ ਜਦੋਂ ਕਿਤੇ ਪੂਰੇ ਗੁਰੂ ਦਾ ਮਿਲਾਪ ਹੋ ਜਾਵੇ, ਗੁਰੂ ਇਸ ਜਨਮ ਮਰਨ ਤੋਂ ਬਚਾ ਲੈਂਦਾ ਹੈ,
ਸਤਿਨਾਮ ਸਿੰਘ ਮੌਂਟਰੀਅਲ 514-219-2525


16/04/15)
ਦਲਜੀਤ ਸਿੰਘ ਫੇਸਬੁੱਕ ਰਾਹੀਂ

ਨਾਨਕ ਮਿਸ਼ਨ
(ਮਾਨਵ-ਵਾਦ )


ਮੈਨੂੰ ਕੱਲ ਇੱਕ ਫੇਸ ਬੁੱਕ ਮਿੱਤਰ ਨੇ ਪੁਛਿਆ, ਤੁਹਾਡੇ ਨਾਨਕ ਸ਼ਾਹ ਫ੍ਕ਼ੀਰ ਫਿਲਮ ਬਾਰੇ ਕੀ ਵੀਚਾਰ ਨੇ? ਮੈਂ ਜਵਾਬ ਦਿੱਤਾ ਕਿ ਮੈਂ ਫਿਲਮ ਦੇਖੀ ਹੀਂ ਨਹੀਂ ਤਾਂ ਵੀਚਾਰ ਕੀ ਦੇਵਾਂ ਇਹ ਤਾਂ ਓਹੀ ਜਵਾਬ ਦੇ ਸਕਦੇ ਨੇ ਜਿਨ੍ਹਾਂ ਨੇ ਇਹ ਫਿਲਮ ਦੇਖੀ ਹੈ, ਪਰ ਅੱਜ ਮੈਂ ਇੱਕ ਸਵਾਲ ਆਪਣਿਆਂ ਨੂੰ ਹੀ ਪੁਛਦਾ ਹਾਂ ਕਿ ਜਦ ਅਸੀਂ ਮਨੋਕਲਪਤ ਗੁਰੂ ਸਹਿਬਾਨ ਦੀ ਫੋਟੂਆਂ ਬਲਕਿ ਮੂਰਤੀਆਂ ਨੂੰ ਵੀ ਘਰਾਂ ਅਤੇ ਗੁਰਦਵਾਰਿਆਂ ਵਿੱਚ ਸਜਾਇਆ ਹੋਇਆ ਹੈ ਅਤੇ ਓਹਨਾਂ ਅੱਗੇ ਮੱਥੇ ਵੀ ਟੇਕਦੇ ਹਾਂ, ਓਹਨਾਂ ਦੀ ਪੂਜਾ ਅਰਚਨਾਂ ਵੀ ਕਰਦੇ ਹਾਂ ਜਦ ਕਿ ਗੁਰਮੱਤ ਇਸ ਦੇ ਖਿਲਾਫ਼ ਹੈ ਤਾਂ ਫਿਲਮ ਵਿੱਚ ਕਿਸੇ ਕਲਾਕਾਰ ਵੱਲੋਂ ਨਿਭਾਏ ਰੋਲ ਤੇ ਇਤਰਾਜ਼ ਕਿਓਂ ? ਇਸਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਅਸੀਂ ਦੋਗਲੇ ਲੋਕ ਹਾਂ।
ਤੁਹਾਡਾ ਕਿ ਵੀਚਾਰ ਹੈ ਇਸ ਬਾਰੇ ?
ਦਲਜੀਤ ਸਿੰਘ


16/04/15)
ਗਿ: ਸੰਤੋਖ ਸਿੰਘ

ਮਿੱਤਰ ਪਿਆਰੇ ਜੀਓ
ਰੱਬ ਦੀ ਰਹਿਮਤ ਸਦਕਾ, ਪੰਜਾਬ ਦੀ ਯਾਤਰਾ ਉਪ੍ਰੰਤ ਕਲ੍ਹ ਸਵੇਰੇ ਹੀ ਵਾਪਸ ਸਿਡਨੀ ਵਿਖੇ ਆ ਪੁੱਜਾ ਹਾਂ। ਸਭ ਤੋਂ ਵਧ ਖ਼ੁਸ਼ੀ ਵਾਲ਼ੀ ਗੱਲ ਇਹ ਹੈ ਕਿ ਮੈਂ, ਸਾਰੇ ‘ਲਟੇ ਪਟੇ’ ਸਮੇਤ ਹੀ ਏਥੇ ਪਹੁੰਚਣ ਵਿੱਚ ਸਫ਼ਲ ਹੋ ਗਿਆ ਹਾਂ; ਏਥੋਂ ਤੱਕ ਕਿ ਆਪਣਾ ਮੋਬਾਇਲ ਵੀ ਨਾਲ਼ ਹੀ ਲੈ ਆਇਆ ਹਾਂ; ਪਹਿਲਾਂ ਵਾਂਙ ਰਸਤੇ ਵਿੱਚ ਹੀ ਨਹੀਂ ਭੁੱਲ ਆਇਆ, ਤੇ ਇਹ ਸਾਰਾ ਕੁੱਝ ਵੀ ਓਸੇ ਜਹਾਜ ਵਿੱਚ ਹੀ ਮੇਰੇ ਨਾਲ਼ ਸਵਾਰ ਹੋ ਕੇ ਆ ਗਿਆ ਹੈ ਜੇਹੜਾ ਜਹਾਜ ਮੈਨੂੰ ਲੈ ਕੇ ਆਇਆ ਹੈ; ਪਹਿਲਾਂ ਵਾਂਙ ਵੱਖ ਵੱਖ ਜਹਾਜਾਂ ਵਿੱਚ ਨਹੀਂ ਪਹੁੰਚਿਆ।
ਸਾਰੇ ਉਹਨਾਂ ਸੱਜਣਾਂ ਅਤੇ ਸੰਸਥਾਵਾਂ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਮੇਰੀ ਇਸ ਤਿੰਨ ਮਹੀਨਿਆਂ ਦੀ ਯਾਤਰਾ ਸਮੇ, ਆਪਣੇ ਕੀਮਤੀ ਸਮੇ ਅਤੇ ਸਾਧਨਾਂ ਦੁਆਰਾ ਸਹਿਯੋਗ ਦੇ ਕੇ, ਮੇਰਾ ਮਾਣ ਵਧਾਇਆ।
ਇਸ ‘ਗਾਹੜ ਮਾਹੜ’ ਅਤੇ ‘ਹੱਲੇ ਗੁੱਲੇ’ ਵਾਲ਼ੀ ਯਾਤਰਾ ਦੇ ਅਸਰ ਤੋਂ ਛੁਟਕਾਰਾ ਪ੍ਰਾਪਤ ਕਰਨ ਉਪ੍ਰੰਤ, ਸਹਿਜ ਅਵੱਸਥਾ ਵਿੱਚ ਪੁੱਜਣ ਤੇ, ਇਸ ਸੁਹਾਵਣੀ ਯਾਤਰਾ ਦੇ ਵਾਕਿਆਤ ਦੀ, ਸੱਜਣਾਂ ਅਤੇ ਸਨੇਹੀਆਂ ਨਾਲ਼ ਸਾਂਝ ਪਾਉਣ ਵਾਸਤੇ, ਇੱਕ ਲੇਖ ਵੀ ਲਿਖਣ ਦਾ ਯਤਨ ਕਰਾਂਗਾ।
ਇਹ ਯਾਤਰਾ ਸਿਡਨੀ ਤੋਂ ੧੪ ਜਨਵਰੀ ਨੂੰ ਆਰੰਭ ਹੋ ਕੇ, ੧੪ ਅਪ੍ਰੈਲ ੨੦੧੪ ਨੂੰ ਸਿਡਨੀ ਵਿਖੇ ਹੀ ਸਫ਼ਲਤਾ ਸਹਿਤ ਸਮਾਪਤ ਹੋਈ।
ਸ਼ੁਭਚਿੰਤਕ
ਸੰਤੋਖ ਸਿੰਘ
+61 435 060 970


15/04/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਾਕਮ ਸਿੰਘ ਜੀ, ਸਤਿ ਕਰਤਾਰ !
14.04.2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਲਿਖਦੇ ਹੋ ਕਿ “ਮੈਂ ਮਨ ਦੇ ਅਬਿਨਾਸ਼ੀ ਹੋਣ ਬਾਰੇ ਕੋਈ ਨਿੱਜੀ ਵਿਚਾਰ ਨਹੀਂ ਦਿੱਤਾ ਸੀ, ਮੈਂ ਤਾ ਆਪਣੀ ਸਮਝ ਅਨੁਸਾਰ ਗੁਰਬਾਣੀ ਉਪਦੇਸ਼ ਬਿਆਨ ਕੀਤਾ ਸੀ।”
ਸ. ਹਾਕਮ ਸਿੰਘ ਜੀ, ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਨੂੰ ਆਪ ਜੀ ਦੇ ਵਿਚਾਰ-ਅਧੀਨ ਪੱਤਰ ਦਾ ਵਾਜਬ ਉੱਤਰ ਦੇ ਸਕਾਂ ਮੈਂ ਆਪ ਜੀ ਤੋਂ ਇਹ ਜਾਣਨਾਂ ਚਾਹਾਂਗਾ ਕਿ ਕੀ ਆਪ ਜੀ ਨਿੱਜੀ ਤੌਰ ਤੇ ਗੁਰਬਾਣੀ ਦੇ ਨਿਰਨਿਆਂ ਨੂੰ ਮਾਨਤਾ ਦਿੰਦੇ ਹੋ? ਉੱਤਰ ਕੇਵਲ ‘ਹਾਂ’ ਜਾਂ ‘ਨਹੀਂ’ ਵਿਚ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਕੁਝ ਨਾ ਕਿਹਾ ਜਾਵੇ। ਮਿਹਰਬਾਨੀ ਹੋਵੇਗੀ !
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


15/04/15)
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ

ਹੁਣ ਮਾਂਵਾਂ ਦੇ ਜਾਗਣ ਦਾ ਵੇਲਾ
ਪੰਜਾਬ ਦੇ ਸਾਰੇ ਨਾਲੇ, ਨਦੀਆਂ ਅਤੇ ਦਰਿਆਵਾਂ ਵਿੱਚ ਨਸ਼ਿਆਂ ਦੀ ਸੁਨਾਮੀ ਹੈ। ਹਰ ਰੋਜ਼ ਇਸ ਦਾ ਵਹਾਅ ਵਧ ਰਿਹਾ ਹੈ, ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸ ਸੁਨਾਮੀ ਨੇ ਪੂਰੇ ਪੰਜਾਬ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ; ਇਹ ਭਾਵੇਂ ਪੰਜਾਬ ਦਾ ਧਾਰਮਿਕ ਢਾਂਚਾ ਹੈ ਜਾਂ ਸਿਆਸਤਦਾਨ ਹਨ, ਤੇ ਜਾਂ ਫਿਰ ਪੰਜਾਬ ਦਾ ਸਮਾਜ ਹੈ। ਇਸ ਸੁਨਾਮੀ ਵਿੱਚ ਪੰਜਾਬ ਰੁੜ੍ਹ ਰਿਹਾ ਹੈ, ਡੁੱਬ ਰਿਹਾ ਹੈ। ਸੱਤਾ `ਤੇ ਕਾਬਜ਼ ਲੋਕ ਇਸ ਸੁਨਾਮੀ ਦੀਆਂ ਭਿਆਨਕ ਲਹਿਰਾਂ ਵਿੱਚ ਡੁੱਬ ਰਹੇ ਪੰਜਾਬ ਨੂੰ ਹੈਲੀਕਾਪਟਰ ਅਤੇ ਜਹਾਜਾਂ ਉਤੇ ਚੜ੍ਹਚੜ੍ਹ ਵੇਖ ਰਹੇ ਹਨ। ਨਾਲ ਹੀ ਆਪਣੀ ਕਾਮਯਾਬੀ `ਤੇ ਠਹਾਕੇ ਵੀ ਲਗਾ ਰਹੇ ਹਨ। ਭਾਰਤ ਵਿੱਚ ਪੰਜਾਬ ਪਹਿਲਾ ਸੂਬਾ ਹੈ, ਤੇ ਪਹਿਲੇ ਨੰਬਰ `ਤੇ ਹੈ ਜੋ ਨਸ਼ਿਆਂ ਦੀ ਲਪੇਟ ਵਿੱਚ ਹੈ। ਨਸ਼ਿਆਂ ਦੇ ਇਸ ਹੜ੍ਹ ਵਿੱਚ ਜੇ ਕਿਸੇ ਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਤਾਂ ਉਹ ਪੰਜਾਬ ਦੀਆਂ ਮਾਂਵਾਂ ਹਨ, ਔਰਤਾਂ ਹਨ।
ਔਰਤ ਮਾਂ ਹੈ, ਭੈਣ, ਪਤਨੀ, ਨੂੰਹ ਤੇ ਬੇਟੀ ਹੈ। ਅੱਜ ਪੰਜਾਬ ਦੀਆਂ ਲੱਖਾਂ ਮਾਂਵਾਂ ਦੇ ਪੁੱਤਰ ਨਸ਼ਿਆਂ ਵਿੱਚ ਡੁੱਬ ਚੁੱਕੇ ਹਨ ਅਤੇ ਮਾਨਸਿਕ ਤੇ ਸਰੀਰਕ ਤੌਰ `ਤੇ ਅਪਾਹਜ ਹੋ ਰਹੇ ਹਨ। ਬੇ- ਸ਼ੁਮਾਰ ਭੈਣਾਂ ਦੇ ਵੀਰ ਸਕੂਲਾਂ ਕਾਲਜਾਂ ਵਿਚੋਂ ਪੜ੍ਹਾਈਆਂ ਛੱਡ ਕੇ ਨਸ਼ਿਆਂ ਦੇ ਆਦੀ ਹੋ ਕੇ ਭਟਕ ਰਹੇ ਹਨ। ਅਣਗਿਣਤ ਮੁਟਿਆਰਾਂ ਦੇ ਜੀਵਨ ਸਾਥੀਆਂ ਨੂੰ ਨਸ਼ੇ ਦਾ ਅਜਗਰ ਨਿਗਲ ਰਿਹਾ ਹੈ। ਅਣਗਿਣਤ ਬੇਟੀਆਂ ਦੇ ਬਾਪ ਨਸ਼ਿਆਂ ਦੀ ਮਾਰ ਕਾਰਨ ਤੜਫ ਰਹੇ ਹਨ ਅਤੇ ਮੌਤ ਨੂੰ ਆਵਾਜ਼ਾਂ ਦੇ ਰਹੇ ਹਨ। ਨਸ਼ੇ ਵਿੱਚ ਡੁੱਬ ਰਹੇ ਆਦਮੀ ਦਾ ਸਿੱਧਾ ਸਬੰਧ ਮਾਂ, ਭੈਣ, ਪਤਨੀ, ਨੂੰਹ ਅਤੇ ਬੇਟੀ ਨਾਲ ਜੁੜਦਾ ਹੈ। ਫਿਰ ਦੱਸੋ, ਬਰਬਾਦ ਕੌਣ ਹੋ ਰਿਹਾ ਹੈ? ਪੰਜਾਬ ਦੀ ਮਾਂ ਬਰਬਾਦ ਹੋ ਰਹੀ ਹੈ ਅਤੇ ਚਾਰੇ ਪਾਸਿਓਂ ਲੁੱਟੀ ਜਾ ਰਹੀ ਹੈ। ਪੰਜਾਬ ਦੀ ਮਾਂ ਦਾ ਘਰ ਅਤੇ ਪਰਿਵਾਰ ਨਸ਼ੇ ਦੀ ਦਲਦਲ ਵਿੱਚ ਧਸ ਰਿਹਾ ਹੈ ਤੇ ਉਹ ਬੇਵਸ ਅਤੇ ਲਾਚਾਰ ਖੜ੍ਹੀ ਦੇਖ ਰਹੀ ਹੈ।
ਹੁਣ ਇੰਨੀਆਂ ਤਕਲੀਫ਼ਾਂ ਅਤੇ ਮੁਸੀਬਤਾਂ ਤੋਂ ਬਾਅਦ ਪੰਜਾਬ ਦੀ ਮਾਂ ਨੂੰ ਜਾਗਣਾ ਪਵੇਗਾ। ਉਸ ਨੂੰ ਆਪਣੇ ਡੁੱਬ ਰਹੇ ਪੰਜਾਬ ਨੂੰ ਬਚਾਉਣ ਲਈ ਕਮਰ ਕੱਸਣੀ ਪਵੇਗੀ ਅਤੇ ਨਸ਼ਿਆਂ ਦੀ ਸੁਨਾਮੀ ਨੂੰ ਠੱਲ੍ਹ ਪਾਉਣ ਲਈ ਮੈਦਾਨ ਵਿੱਚ ਨਿਤਰਨਾ ਪਵੇਗਾ। ਅੱਜ ਦਾ ਸਮਾਂ ਪੰਜਾਬ ਲਈ ਅਤਿ ਚੁਣੌਤੀਆਂ ਭਰਪੂਰ ਹੈ ਅਤੇ ਸੱਤਾ `ਤੇ ਕਾਬਜ਼ ਲੋਕ ਤੇ ਹੋਰ ਆਗੂ ਇਹਨੂੰ ਬਚਾਉਣ ਲਈ ਕੁੱਝ ਨਹੀਂ ਕਰ ਰਹੇ। ਵਜ਼ੀਰਾਂ ਦੇ ਨਾਂ ਡਰੱਗ ਤਸਕਰੀ ਵਿੱਚ ਗੂੰਜ ਰਹੇ ਹਨ। ਮੰਤਰੀ-ਸੰਤਰੀ ਭ੍ਰਿਸ਼ਟਾਚਾਰ ਦੀ ਕਤਾਰ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸਰਹੱਦਾਂ ਉਤੇ ਧਰਨੇ ਅਤੇ ਭਾਸ਼ਣ ਦਿੱਤੇ ਜਾਂਦੇ ਹਨ, ਪਰ ਜੋ ਧਰਨੇ ਦੇ ਰਹੇ ਹਨ, ਉਹ ਆਪ ਹੀ ਡਰੱਗ ਮਾਫੀਆ ਦੇ ਸਰਗਨੇ ਹਨ। ‘ਰਾਜੇ ਸੀਹ ਮੁਕਦਮ ਕੁਤੇ’ ਦੀ ਨਿਆਈਂ ਸਿਖਰ ਦੁਪਹਿਰੇ ਪੰਜਾਬ ਨੂੰ ਲੁੱਟਿਆ ਤੇ ਡੋਬਿਆ ਜਾ ਰਿਹਾ ਹੈ। ਜਿਥੇ ਸਿਆਸਤ ਦੇ ਸਿਰ ਉਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਸੀ, ਉਥੇ ਸਿਆਸਤ `ਤੇ ਕਾਬਜ਼ ਲੋਕਾਂ ਨੇ ਧਰਮ ਨੂੰ ਆਪਣੀ ਜੇਬ ਵਿੱਚ ਪਾਇਆ ਹੋਇਆ ਹੈ। ਧਰਮ ਦੇ ਰਖਵਾਲਿਆਂ ਦੀ ਜ਼ੁਬਾਨ ਸਿਆਸਤਦਾਨਾਂ ਦੇ ਇਸ਼ਾਰੇ `ਤੇ ਖੁੱਲ੍ਹਦੀ ਤੇ ਬੰਦ ਹੁੰਦੀ ਹੈ। ਸਮਾਜ ਦਾ ਜੋ ਉਤਲਾ ਅਮੀਰ ਵਰਗ ਹੈ, ਤੇ ਜਿਸ ਦੀ ਸਰਕਾਰੇ-ਦਰਬਾਰੇ ਤਕੜੀ ਭਾਈਵਾਲੀ ਹੈ, ਉਹ ਵੀ ਖਾਮੋਸ਼ ਹੈ, ਕਿਉਂਕਿ ਉਸ ਨੂੰ ਕੋਈ ਖਤਰਾ ਨਹੀਂ ਹੈ। ਦੂਜੇ ਬੰਨੇ ਮੱਧ ਵਰਗੀ ਸਮਾਜ ਦੇ ਆਮ ਲੋਕ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੇ ਹਨ। ਪੜ੍ਹਿਆ-ਲਿਖਿਆ ਨੌਜਵਾਨ ਤਬਕਾ ਬੇਕਾਰੀ ਦੀ ਮਾਰ ਵਿੱਚ ਤੜਫਦਾ ਨਸ਼ਿਆਂ ਦੇ ਸਾਗਰ ਵਿੱਚ ਡੁੱਬ ਰਿਹਾ ਹੈ। ਪਿੰਡਾਂਪਰਿਵਾਰਾਂ ਦੇ ਆਮ ਘਰਾਂ ਵਿੱਚ ਤਾਂ ਰੋਜ਼ ਸ਼ਾਮ ਨੂੰ ਸ਼ਰਾਬ ਦੇ ਦੌਰ ਚਲਾਉਣ ਦੀ ਪਰੰਪਰਾ ਬਣ ਚੁੱਕੀ ਹੈ। ਬਹੁਤੇ ਬਾਪ ਖੁਦ ਆਪਣੇ ਪੁੱਤਰਾਂ ਨੂੰ ਨਾਲ ਬਿਠਾ ਕੇ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਦੇ ਹਨ। ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਸਮੇਂ ਦੀ ਸਰਕਾਰ ਦਾ ਸਾਰਾ ਕਾਰੋਬਾਰ ਸ਼ਰਾਬ ਦੀ ਕਮਾਈ ਦੇ ਸਿਰ ਉਤੇ ਹੀ ਚੱਲ ਰਿਹਾ ਹੈ। ਸ਼ਰਾਬ ਤੋਂ ਇਲਾਵਾ ਅੱਜ ਦੀ ਪੀੜ੍ਹੀ ਭੁੱਕੀ, ਚਰਸ, ਸਮੈਕ, ਨਸ਼ੇ ਦੇ ਟੀਕਿਆਂ ਤੇ ਗੋਲੀਆਂ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਜਾਨਲੇਵਾ ਨਸ਼ਿਆਂ ਦੇ ਸੇਵਨ ਕਰ-ਕਰ ਕੇ ਆਪਣੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਧੱਕ ਰਹੀ ਹੈ। ਕੈਮਿਸਟਾਂ ਦੀਆਂ ਦੁਕਾਨਾਂ ਤੋਂ ਲੈ ਕੇ ਆਮ ਥਾਂਵਾਂ ਬਲਕਿ ਸਕੂਲਾਂ, ਕਾਲਜਾਂ ਦੇ ਗੇਟਾਂ ਦੇ ਅੱਗੇ ਸ਼ਰੇਆਮ ਨਸ਼ੇ ਵਿਕ ਰਹੇ ਹਨ। ਅਫ਼ਸਰਸ਼ਾਹੀ ਨਸ਼ੇ ਦੀਆਂ ਪੁੜੀਆਂ ਵੇਚਣ ਵਾਲਿਆਂ ਨੂੰ ਤਾਂ ਫੜ-ਫੜ ਕੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ, ਪਰ ਨਸ਼ੇ ਦੇ ਸੌਦਾਗਾਰਾਂ ਦਾ ਸਾਥ ਦੇ ਰਹੀ ਹੈ ਤੇ ਉਨ੍ਹਾਂ ਨੂੰ ਸਲੂਟ ਵੀ ਮਾਰ ਰਹੀ ਹੈ। ਇੱਕ ਜਮਾਤ ਹੈ ਪੰਜਾਬੀ ਬੋਲੀ ਦੇ ਪੁੱਤਰਾਂ ਤੇ ਧੀਆਂ ਦੀ, ਜਿਨ੍ਹਾਂ ਦੇ ਹੱਥਾਂ ਵਿੱਚ ਰੱਬ ਨੇ ਕਲਮਾਂ ਦਿੱਤੀਆਂ ਹਨ। ਮੈਂ ਪੜ੍ਹਿਆ ਵੀ ਹੈ ਤੇ ਸੁਣਿਆ ਵੀ, ਕਿ ਕਲਮ ਦੀ ਤਾਕਤ ਤਲਵਾਰ ਨਾਲੋਂ ਕਿਤੇ ਜ਼ਿਆਦਾ ਵੱਧ ਹੁੰਦੀ ਹੈ, ਪਰ ਅੱਜ ਕਲਮਾਂ ਵਾਲੇ ਵੀ ਪੰਜਾਬ ਨਾਲ ਅਨਿਆਂ ਕਰ ਰਹੇ ਹਨ ਅਤੇ ਪੰਜਾਬ ਅੰਦਰ ਹੋ ਰਹੀਆਂ ਬੇਨਿਯਮੀਆਂ ਰੋਕਣ ਵਿੱਚ ਨਾਕਾਮਯਾਬ ਰਹੇ ਹਨ। ਦੁਖਾਂਤ ਤਾਂ ਇਹ ਹੈ ਕਿ ਬਹੁਤੇ ਕਲਮਾਂ ਵਾਲੇ ਆਪ ਹੀ ਮੈਖਾਨਿਆਂ ਵਿੱਚ ਉਲਝ ਕੇ ਰਹਿ ਗਏ ਹਨ ਅਤੇ ਉਨ੍ਹਾਂ ਦੀ ਲੇਖਣੀ ਵੀ ਆਸ਼ਕ-ਮਾਸ਼ੂਕ ਤੇ ਜਾਮ ਤੱਕ ਹੀ ਸਿਮਟ ਗਈ ਹੈ।
ਬਸ ਹੁਣ ਇਕੋ ਇੱਕ ਆਸ ਬਾਕੀ ਹੈ ਅਤੇ ਉਹ ਹੈ ਪੰਜਾਬ ਦੀ ਮਾਂ ਉਤੇ। ਗੱਲ ਆਸਾਨ ਨਹੀਂ, ਬਹੁਤ ਔਖੀ ਤੇ ਕਠਿਨ ਹੈ, ਪਰ ਜੇ ਪੰਜਾਬ ਦੀ ਮਾਂ ਜਾਗ ਉਠਦੀ ਹੈ ਤਾਂ ਮੱਸਿਆ ਦੀ ਕਾਲੀ ਬੋਲੀ ਹਨੇਰੀ ਰਾਤ ਵਿੱਚ ਜੋ ਜੁਗਨੂੰ ਟਿਮਟਿਮਾਉਂਦਾ ਨਜ਼ਰ ਆਉਂਦਾ ਹੈ, ਉਹ ਪੂਰਨਮਾਸ਼ੀ ਦਾ ਚੰਦਰਮਾ ਬਣ ਕੇ ਨਸ਼ਿਆਂ ਵਿੱਚ ਡੁੱਬ ਰਹੇ ਲੋਕਾਂ ਨੂੰ ਰਸਤਾ ਦਿਖਾ ਸਕਦਾ ਹੈ। ਪੰਜਾਬ ਦੇ ਹਰ ਖੇਤਰ ਵਿੱਚ ਔਰਤ ਅੱਜ ਭਰਪੂਰ ਮੱਲਾਂ ਮਾਰ ਰਹੀ ਹੈ, ਸਿਆਸਤ ਦੇ ਪਿੜ ਵਿੱਚ ਵੀ ਇਹ ਮੂਹਰਲੀ ਕਤਾਰ ਵਿੱਚ ਖੜ੍ਹੀ ਹੈ, ਪਰ ਉਸ ਨੂੰ ਰਤਾ ਕੁ ਹਲੂਣਾ ਦੇਣ ਦੀ ਜ਼ਰੂਰਤ ਹੈ, ਜਗਾਉਣ ਦੀ ਲੋੜ ਹੈ। ਸ਼ਾਇਦ ਪੰਜਾਬੀ ਔਰਤ ਨਵੇਂ ਯੁੱਗ ਦੀ ਦੌੜ ਵਿੱਚ ਸ਼ਾਮਲ ਹੋ ਕੇ ਇਹ ਵਿਸਾਰ ਚੁੱਕੀ ਹੈ ਕਿ ਮਾਂ ਤਾਂ ਹੈ ਹੀ ਬਲੀਦਾਨ ਦਾ ਨਾਂ। ਇਸ ਲਈ ਹੁਣ ਪੰਜਾਬ ਦੀਆਂ ਮਾਂਵਾਂ, ਭੈਣਾਂ, ਬੇਟੀਆਂ, ਪਤਨੀਆਂ ਤੇ ਨੂੰਹਾਂ ਨੂੰ ਆਪਣੇ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਇਕਜੁੱਟ ਹੋਣਾ ਪਵੇਗਾ; ਇੱਕ ਖਾਸ ਵਿਚਾਰ ਤੇ ਨਿਸ਼ਾਨਾ ਲੈ ਕੇ ਮੈਦਾਨ ਵਿੱਚ ਉਤਰਨਾ ਪਵੇਗਾ; ਲੀਡਰੀ ਤੇ ਚੌਧਰ ਦੀ ਹਵਸ ਨੂੰ ਪਰ੍ਹਾਂ ਸੁੱਟ ਕੇ ਸਿਰਫ ਤੇ ਸਿਰਫ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਦਿਵਾ ਕੇ ਪੰਜਾਬ ਦੀ ਆਬੋ-ਹਵਾ ਨੂੰ ਸਾਫ਼ ਤੇ ਸਵੱਛ ਬਣਾਉਣ ਲਈ ਪ੍ਰਣ ਕਰਨਾ ਹੋਵੇਗਾ। ਜੋ ਮਰਦ ਸਮਾਜ ਅੱਜ ਨਸ਼ਿਆਂ ਵਿੱਚ ਡੁੱਬ ਕੇ ਪੰਜਾਬ ਦੇ ਨਾਂ ਨੂੰ ਕਲੰਕ ਲਾ ਰਿਹਾ ਹੈ, ਇਸ ਕਲੰਕ ਨੂੰ ਵੀ ਮਿਲ ਕੇ ਧੋਣਾ ਹੋਵੇਗਾ। ਇਸ ਅਤਿ ਔਖੇ ਕਾਰਜ ਨੂੰ ਮੁਹਿੰਮ ਵਾਂਗ ਸ਼ੁਰੂ ਕਰ ਕੇ ਪੰਜਾਬ ਦੀਆਂ ਮਾਂਵਾਂ ਨਵਾਂ ਇਤਿਹਾਸ ਰਚ ਸਕਦੀਆਂ ਹਨ।
ਔਰਤ ਅਗਰ ਠਾਣ ਲਵੇ ਤਾਂ ਕੀ ਨਹੀਂ ਕਰ ਸਕਦੀ? ਅੱਜ ਔਰਤ ਸੰਸਾਰ ਵਿੱਚ ਛਾਈ ਹੋਈ ਹੈ। ਔਰਤ ਮਾਈ ਭਾਗੋ ਹੈ, ਰਾਣੀ ਝਾਂਸੀ ਹੈ, ਕਲਪਨਾ ਚਾਵਲਾ ਹੈ, ਸੁਨੀਤਾ ਵਿਲੀਅਮ ਹੈ, ਤੇ ਮਦਰ ਟਰੇਸਾ ਵੀ। ਫਿਰ ਪੰਜਾਬੀ ਮਾਂਵਾਂ ਤਾਂ ਸ਼ੇਰਨੀਆਂ ਹਨ, ਬਹਾਦਰ ਹਨ, ਜੰਗਜੂ ਹਨ। ਆਓ! ਅੱਜ ਫਿਰ ਜਾਗਣ ਅਤੇ ਕੁੱਝ ਕਰ ਗੁਜ਼ਰਨ ਦਾ ਵਕਤ ਹੈ; ਇਸ ਲਈ ਜਾਗੀਏ, ਉਠੀਏ ਤੇ ਨਸ਼ਿਆਂ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਈਏ। ਪੰਜਾਬ ਹਾਕਾਂ ਮਾਰ ਰਿਹਾ ਹੈ।
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


14/04/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ।


ਵੀਰ ਜੀਓ , ਆਪ ਜੀ ਵੱਲੋਂ ਗੁਰੂ ਜੀ ਦੀ ਉਮਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਦੱਸਣ ਉਪਰੰਤ ਸਵਾਲ ਇਹ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚ ਜੋਤੀ ਜੋਤ ਸਮਾਉਣ ਦੀਆ ਤਰੀਕਾਂ ਕਿਸ ਨੇ ਕਦੋਂ ਅਤੇ ਕਿਓ ਦਰਜ ਕੀਤੀਆਂ? ਅਤੇ ਉਹਨਾਂ ਦਾ ਵਸੀਲਾ ਕੀ ਸੀ? ਅਜੇਹਾ ਹੀ ਸਵਾਲ ਡਾ ਇਕਬਾਲ ਸਿੰਘ ਜੀ ਦਾ ਸੀ । ਜਿਸ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ‘ਕੁਲ ਉਮਰ’ ਵਾਲੇ ਨੁਕਤੇ ਤੇ ਪੁੱਜਣ ਤੋਂ ਪਹਿਲਾ ਇਹ ਫੈਸਲਾ ਹੋਣਾ ਜਰੂਰੀ ਹੈ ਕਿ ਜੋਤੀ ਜੋਤ ਸਮਾਉਣ ਦੀ ਤਰੀਕ ਦਾ ਵਸੀਲਾ ਕੀ ਸੀ। ਉਮੀਦ ਹੈ ਕਿ ਆਪ ਜੀ ਇਸ ਨੁਕਤੇ ਨੂੰ ਸਪੱਸ਼ਟ ਕਰੋਗੇ।

ਗੁਰਮੀਤ ਸਿੰਘ ਬਰਸਾਲ


14/04/15)
ਸਰਵਜੀਤ ਸਿੰਘ

ਗੁਰਦੀਪ ਸਿੰਘ ਬਾਗ਼ੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਸ. ਗੁਰਦੀਪ ਸਿੰਘ ਜੀ, ਤੁਹਾਡੇ 11 ਅਪ੍ਰੈਲ ਦੇ ਪੱਤਰ ਵਿੱਚ ਮੇਰੇ ਬਾਰੇ ਲਿਖੇ ਸ਼ਬਦਾਂ, “ਵੀਰ ਸਰਵਜੀਤ ਸਿੰਘ ਮੈਨੂੰ ਭਗੌੜਾ ਕਹਿਨ ਵਾਲੇ ਸਾਮ੍ਹਣੇ ਆ ਕੇ ਗੱਲ ਵੀ ਨਹੀ ਕਰ ਰਹੇ” ਸਬੰਧੀ ਬੇਨਤੀ ਹੈ ਕਿ ਨਾ ਤਾਂ ਮੈਂ ਕਦੇ ਆਪ ਨੂੰ ਕਦੇ ਭਗੌੜਾ ਕਿਹਾ ਹੈ ਅਤੇ ਨਾ ਹੀ ਮੈਂ ਕਦੇ ਆਪਣੀ ਗੱਲ ਕਰਨ ਤੋਂ ਝਿਜਕਿਆ ਹਾਂ। ਤੁਹਾਡੀ ਡਾ ਗੁਰਮੀਤ ਸਿੰਘ ਬਰਸਾਲ ਨਾਲ ਵਿਚਾਰ ਚਲ ਹਰੀ ਹੈ। ਮੈਂ ਇਸ ਨੂੰ ਪੂਰੀ ਦਿਲਚਸਪੀ ਨਾਲ ਵੇਖ/ਪੜ੍ਹ ਰਿਹਾ ਹਾਂ। ਤੁਹਾਡੀ ਚਲ ਰਹੀ ਗੱਲ ਬਾਤ ਵਿੱਚ ਮੈਂ ਦਖ਼ਲ ਨਹੀ ਦੇਣਾ ਚਾਹੁੰਦਾ। ਦੂਜੇ ਪਾਸੇ ਮੇਰੀ ਸ. ਗੁਰਮੀਤ ਸਿੰਘ ਜੀ (ਸਿਡਨੀ) ਨਾਲ ਵਿਚਾਰ ਹੋਈ ਹੈ, ਉਹ ਗੱਲ ਜਿਥੇ ਪੁਜ ਚੁੱਕੀ ਹੈ ਉਸ ਤੋਂ ਅੱਗੇ ਤਰੁਨ ਲਈ ਤੁਹਾਡੀ ਅਤੇ ਡਾ ਗੁਰਮੀਤ ਸਿੰਘ (ਬਰਸਾਲ) ਨਾਲ ਚਲ ਰਹੀ ਚਰਚਾ ਦਾ ਕਿਸੇ ਸਿਟੇ ਤੇ ਪੁੱਜਣਾ ਅਤੇ ਡਾ ਇਕਬਾਲ ਸਿੰਘ ਢਿੱਲੋਂ ਜੀ ਦੇ ਸਵਾਲ ਦਾ ਜਵਾਬ ਲੱਭਣਾ ਜਰੂਰੀ ਹੈ।
ਗੁਰਦੀਪ ਸਿੰਘ ਜੀ, ਇਹ ਕੋਈ ਜਿੱਤਣ-ਹਰਾਉਣ ਦਾ ਵਿਸ਼ਾ ਨਹੀ ਹੈ ਇਹ ਤਾਂ ਸਮਝਣ-ਸਮਝਾਉਣ ਦਾ ਵਿਸ਼ਾ ਹੈ। ਕਿਸੇ ਵੀ ਨਤੀਜੇ ਤੇ ਪੁੱਜਣ ਲਈ, ਉਪਲੱਬਧ ਤੱਥਾਂ ਦੀ ਹੀ ਜਮਾ-ਘਟਾਓ ਕਰਨੀ ਪੈਣੀ ਹੈ। ਹੁਣ ਤਾਈ ਹੋਈ ਵਿਚਾਰ ਚਰਚਾ ਵਿੱਚ ਬਹੁਤ ਸਾਰੇ ਤੱਥ ਸਪੱਸ਼ਟ ਹੋ ਚੁਕੇ ਹਨ। ਚੰਗਾ ਹੋਵੇਗਾ ਜੇ ਤੁਸੀਂ ਉਨ੍ਹਾਂ ਤੱਥਾਂ ਦੇ ਅਧਾਰ ਤੇ ਆਪਣੀ ਰਾਏ ਸਾਂਝੀ ਕਰੋ ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ।

ਸਤਿਕਾਰ ਸਹਿਤ
ਸਰਵਜੀਤ ਸਿੰਘ


14/04/15)
ਹਾਕਮ ਸਿੰਘ

ਸਤਿਕਾਰਯੋਗ ਡਾ. ਇਕਬਾਲ ਸਿੰਘ ਢਿਲੋਂ ਜੀ,

ਸਤਿ ਸ੍ਰੀ ਅਕਾਲ।

ਆਪ ਜੀ ਦਾ ੧੩ ਅਪਰੈਲ ਦੇ ਪਤਰ ਲਈ ਧੰਨਵਾਦ। ਆਪ ਨੇ ਪੁਛਿਆ ਹੈ “ਕਿ ਕਿਸੇ ਮਨੁੱਖ ਦੀ ਸਰੀਰਕ ਮੌਤ ਹੋ ਜਾਣ ਤੋਂ ਪਿਛੋਂ ਵੀ ਉਸ ਦਾ ਮਨ ਕਿਵੇਂ ਜਿਉਂਦਾ ਰਹਿ ਸਕਦਾ ਹੈ? ਮੈਂ ਮਨ ਦੇ ਅਬਿਨਾਸ਼ੀ ਹੋਣ ਬਾਰੇ ਕੋਈ ਨਿੱਜੀ ਵਿਚਾਰ ਨਹੀਂ ਦਿੱਤਾ ਸੀ, ਮੈਂ ਤੇ ਆਪਣੀ ਸਮਝ ਅਨੁਸਾਰ ਗੁਰਬਾਣੀ ਉਪਦੇਸ਼ ਬਿਆਨ ਕੀਤਾ ਸੀ। ਕਿਊਂਕੇ ਇਹ ਗੁਰਬਾਣੀ ਦਾ ਨਿਰਨਾ ਹੈ ਇਸ ਲਈ ਆਪ ਦੇ ਸਵਾਲ ਦਾ ਉਤੱਰ ਵੀ ਗੁਰਬਾਣੀ ਦੇ ਕਥਨਾਂ ਦੁਆਰਾ ਹੀ ਦੇਣਾ ਵਾਜਬ ਹੋਵੇਗਾ। ਗੁਰਬਾਣੀ ਮਨ ਨੂੰ ਪਦਾਰਥਕ ਅਸਤਿੱਤਵ ਨਹੀਂ ਮੰਨਦੀ ਅਤੇ ਗੁਰਬਾਣੀ ਅਨੁਸਾਰ ਜੰਮਣ-ਮਰਨ ਦੇ ਗੇੜ ਵਿੱਚ ਕੇਵਲ ਪਦਾਰਥਕ ਜਗਤ ਹੀ ਪੈਂਦਾ ਹੈ। ਉਹ ਤੇ ਮਨ ਨੂੰ ਜੋਤਿ ਸਰੂਪ, ਪ੍ਰਭੂ ਰੂਪ ਮੰਨਦੀ ਹੈ। “ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲ ਹੈ ਗੁਰਮਤੀ ਰੰਗ ਮਾਣਿ॥” (ਪੰ: ੪੪੧); “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥” (ਪੰ: ੬੮੬) ਅਤੇ “ਇਹੁ ਮਨੁ ਸਕਤੀ ਇਹੁ ਮਨੁ ਸੀਉ॥” (ਪੰ: ੩੪੨)। ਗੁਰੂ ਨਾਨਕ ਸਾਹਿਬ ਮਨ ਨੂੰ ਨਿਹਚਲ ਆਖਦੇ ਹਨ ਅਤੇ ਜਦੋਂ ਹਿਰਦਾ ਦੇਹ ਨਾ ਹੋਵੇ ਤਾਂ ਇਹ ਮਨ ਸੁੰਨ ਬੈਰਾਗੀ ਹੋ ਜਾਂਦਾ ਹੈ। “ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮਖਿ ਮੂਲੁ ਪਛਾਣਿ ਰਹੈ॥” (ਪੰ: ੯੪੫) ਅਤੇ “ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ॥ ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ॥” (ਪੰ: ੯੪੫)। ਪ੍ਰਭੂ ਦੀ ਅੰਸ਼ ਹੋਣ ਕਾਰਨ ਇਸ ਦਾ ਜਨਮ ਨਹੀਂ ਹੁੰਦਾ ਅਤੇ ਨਾ ਹੀ ਇਹ ਮਰਦਾ ਹੈ, ਨਾ ਇਸ ਦਾ ਕੋਈ ਸਰੀਰ ਹੈ ਅਤੇ ਨਾ ਹੀ ਇਸ ਵਿੱਚ ਲਹੂ ਹੁੰਦਾ ਹੈ। ਕਬੀਰ ਜੀ ਦਾ ਕਥਨ ਹੈ: “ਨਾ ਇਸੁ ਮਾਇ ਨ ਕਾਹੂ ਪੂਤਾ॥ … ਨਾ ਇਸ ਪਿੰਡ ਨ ਰਕਤੂ ਰਾਤੀ॥ … ਨਾ ਇਹੁ ਜੀਵੈ ਨਾ ਮਰਤਾ ਦੇਖੁ॥ … ਕਹੁ ਕਬੀਰ ਇਹੁ ਰਾਮ ਕੀ ਅੰਸ॥” (ਪੰ; ੮੭੧) ਅਤੇ “ਸੁੰਨ ਮੰਡਲ ਇਕੁ ਜੋਗੀ ਬੈਸੇ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥” (ਪੰ: ੬੮੫)

ਗੁਰਬਾਣੀ ਮਨੁੱਖਾ ਸਰੀਰ ਦਾ ਜਨਮ ਹਉਮੈ ਵਿੱਚ ਹੋਇਆ ਮੰਨਦੀ ਹੈ ਅਤੇ ਇਹ ਵੀ ਮੰਨਦੀ ਹੈ ਕਿ ਸਰੀਰ ਦੇ ਨਾਲ ਜਨਮ-ਮਰਨ ਵੀ ਹਉਮੈ ਦਾ ਹੀ ਹੁੰਦਾ ਹੈ। “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥” (ਪੰ: ੯੪੬); “ਹਉ ਵਿੱਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥” (ਪੰ: ੪੬੬) ਅਤੇ “ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥” (ਪੰ: ੯੯੯)। ਹਉਮੈ ਮਨ ਨੂੰ ਚਿੰਭੜੀ ਰਹਿੰਦੀ ਹੈ। ਕਿਊਂਕੇ ਕੇਵਲ ਮਨ ਵਿੱਚ ਹੀ ਪ੍ਰਭੂ ਨਾਲ ਮਿਲਾਪ ਕਰਨ ਦੀ ਯੋਗਤਾ ਹੈ ਇਸ ਲਈ ਗੁਰਬਾਣੀ ਮਨ ਨੂੰ ਆਪਣੇ ਆਪ ਨੂੰ ਸੋਧਣ, ਮਾਰਨ, ਮਾਇਆ ਜਾਂ ਹਉਮੈ ਦੇ ਪਰਭਾਵ ਤੋਂ ਮੁਕਤ ਹੋਣ ਦਾ ਉਪਦੇਸ਼ ਕਰਦੀ ਹੈ।

ਪੱਛਮ ਵਿੱਚ ਮਾਇੰਡ (Mind) ਦਾ ਸੰਕਲਪ ਮਨ ਦੇ ਸੰਕਲਪ ਨਾਲੋਂ ਕਾਫੀ ਭਿੰਨ ਹੈ। ਮਨੁੱਖਾ ਸਰੀਰ ਦੇ ਸੋਚਣ, ਚਿੰਤਨ, ਅਨੁਭਵ ਅਤੇ ਯਾਦ ਕਰਨ ਵਾਲੇ ਭਾਗ ਨੂੰ ਮਾਇੰਡ ਕਿਹਾ ਗਿਆ ਹੈ। ਮਾਇੰਡ ਬਾਰੇ ਵਿਗਿਆਨੀਆਂ ਦੇ ਵਿਚਾਰਾਂ ਵਿੱਚ ਕਾਫੀ ਭਿੰਨਤਾ ਹੈ। ੫੦-੬੦ ਸਾਲ ਪਹਿਲੋ ਮਨੋਵਿਗਿਆਨੀ ਮਾਇੰਡ ਬਾਰੇ ਮਖੌਲ ਵਿੱਚ ਕਹਿ ਦਿਆ ਕਰਦੇ ਸਨ: “What is mind? Does not matter. What is matter? Never mind. ਮਾਇੰਡ ਨੂੰ ਭਾਸ਼ਾ ਨਾਲ ਵੀ ਜੋੜਿਆ ਜਾਂਦਾ ਹੈ। ਫਰਾਂਸ ਵਿੱਚ Sociolinguistics ਅਤੇ Psycholinguistics ਬਾਰੇ ਕਾਫੀ ਖੋਜ ਹੋਈ ਹੈ ਅਤੇ ਹੁਣ Mentalese, ਮਾਇੰਡ ਅਤੇ ਭਾਸ਼ਾ ਦੇ ਸਬੰਧਾਂ ਬਾਰੇ ਵੀ ਖੋਜ ਹੋ ਰਹੀ ਹੈ।

ਮਨੁੱਖ ਪ੍ਰਭੂ ਦੀ ਕਿਰਤ ਹੈ। ਕਿਰਤ ਵਿੱਚ ਆਪਣੇ ਕਰਤੇ ਬਾਰੇ ਜਾਨਣ ਦੀ ਯੋਗਤਾ ਨਹੀਂ ਹੁੰਦੀ। ਮਨ ਪ੍ਰਭੂ ਨੇ ਮਨੁੱਖਾ ਸਰੀਰ ਵਿੱਚ ਆਪਣੇ ਅੰਸ਼ ਵਜੋਂ ਪਾਇਆ ਹੈ। ਮਨ ਦੀ ਅਸਲੀਅਤ ਨੂੰ ਗੁਰਬਾਣੀ ਵਿੱਚ ਦਿੱਤੇ ਉਪਦੇਸ਼ ਅਨੁਸਾਰ ਹੀ ਜਾਣਿਆ ਜਾ ਸਕਦਾ ਹੈ। ਗੁਰਬਾਣੀ ਵਿੱਚ ਮਨ ਦੇ ਸੰਕਲਪ ਨੂੰ ਬਹੁਤ ਮਹਤੱਤਾ ਦਿੱਤੀ ਗਈ ਹੈ ਕਿਊਂਕੇ ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੇ ਮਨੋਰਥ ਦੀ ਪ੍ਰਾਪਤੀ ਕੇਵਲ ਮਨ ਨੂੰ ਸਾਧਣ ਦੁਆਰਾ ਹੀ ਸੰਭਵ ਹੈ।

ਹਾਕਮ ਸਿੰਘ


13/04/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ.ਗੁਰਮੀਤ ਸਿੰਘ ਬਰਸਾਲ ਜੀ
ਵਾਹਗੁਰੂ ਜੀ ਕਾ ਖਾਲਸਾ
ਵਾਹਗੁਰੂ ਜੀ ਕੀ ਫਤੇਹ


ਡਾ.ਸਾਹਿਬ ਚਰਚਾ “ਕੂਲ ਉਮਰ” ਵਾਲੇ ਨੁਕਤੇ ਦੀ ਹੋ ਰਹੀ ਹੈ ਜਿਸ ਦਾ ਤੂਸੀ ਕੋਈ ਸਬੂਤ ਨਹੀ ਪੇਸ਼ ਕਰ ਪਾਏ, ਅੱਸੂ ਵਦੀ 10 ਸੰਮਤ 1596 ਵਾਲੀ ਤਾਰੀਖ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚੋ ਹੀ ਲਈ ਗਈ ਹੈ। ਅਸੂ ਸੁਦੀ 10 ਸੰਵਤ 1596 (22 ਸਿਤੰਬਰ 1539 ਇ.) ਵਾਲੀ ਤਾਰੀਖ ਜਨਮਸਾਖੀਆਂ ਦੀ ਦੇਣ ਹੈ। 19 ਵੀਂ ਸਦੀ ਵਿੱਚ ਕਿਸੇ ਲਿਖਾਰੀ ਨੇ ਜਨਮਸਾਖੀਆਂ ਦੀ ਗਲਤ ਜੋਤੀ-ਜੋਤ ਸਮਾਉਣ ਦੀ ਤਾਰੀਖ ਅਸੂ ਸੁਦੀ 10 ਸੰਵਤ 1596 (22 ਸਿਤੰਬਰ 1539 ਇ.) ਵਿੱਚੋ ਬੈਸਾਖ ਸੁਦੀ 3 (15 ਅਪ੍ਰੈਲ 1469) ਸੰਵਤ 1526 ਨੂੰ ਘਟਾ ਕੇ 70 ਸਾਲ 5 ਮਹੀਨੇ ਤੇ 7 ਦਿਨ ਦਿੱਤੀ ਹੈ।
ਡਾ: ਇਕਬਾਲ ਸਿੰਘ ਢਿੱਲੋਂ ਜੀ ਤੁਹਾਡੇ ਨਾਲ ਚਰਚਾ ਬਾਦ ਵਿਚ ਕਰਾਂਗੇ ਗੁਸਤਾਖੀ ਮੂਆਫ ਕਰਨਾ।
ਗੁਰਦੀਪ ਸਿੰਘ ਬਾਗੀ


13/04/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਹਾਕਮ ਸਿੰਘ ਜੀਓ, ਸਤਿ ਕਰਤਾਰ!

ਇਸ ਹਫਤੇ ‘ਸਿਖਮਾਰਗ’ ਵੈਬਸਾਈਟ ਉੱਤੇ ਆਪ ਜੀ ਦਾ ਲੇਖ ਪੜ੍ਹ ਕੇ ਪ੍ਰਸੰਨਤਾ ਹੋਈ ਹੈ ਕਿ ਗੁਰਮੱਤ ਦੇ ਸੰਦਰਭ ਵਿਚ ਸ਼ਬਦ ‘ਮਾਨਵਵਾਦ’ ਦੀ ਵਰਤੋਂ ਪਰਚਲਤ ਹੋ ਰਹੀ ਹੈ। ਪਰੰਤੂ ਆਪ ਜੀ ਨੂੰ ਹਾਲੇ ‘ਮਾਨਵਵਾਦ’ ਦੇ ਫਲਸਫੇ ਅਤੇ ਕਾਰਜ-ਵਿਧੀ ਸਬੰਧੀ ਉਚਿਤ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ ਨਹੀਂ ਤਾਂ ਆਪ ਜੀ ਨੇ ਇਹ ਨਹੀਂ ਸੀ ਕਹਿਣਾ ਕਿ “ਗੁਰਬਾਣੀ ਸੰਸਾਰ ਦੀ ਅਸਲੀਅਤ ਬਿਆਨ ਕਰਦੀ ਹੈ ਪਰ ਸੰਸਾਰ ਨੂੰ ਸੁਧਾਰਨ ਦਾ ਉਪਦੇਸ਼ ਨਹੀਂ ਕਰਦੀ” (ਇੱਥੇ ਲੇਖਕ ਨੇ ਪਹਿਲੇ ਲੇਖਾਂ ਵਿੱਚ ਵਰਤੇ ਗਏ ਸ਼ਬਦ ‘ਸਮਾਜ’ ਨੂੰ ਸ਼ਬਦ ‘ਸੰਸਾਰ’ ਵਿੱਚ ਬਦਲ ਲਿਆ ਹੈ)। ਅਸਲ ਵਿੱਚ ਇਸ ਵਿਚਾਰ-ਅਧੀਨ ਸਾਰੇ ਲੇਖ ਦਾ ਪ੍ਰਯੋਜਨ ਗੁਰਬਾਣੀ ਦੀ ਸਮਾਜ-ਸੁਧਾਰ ਸਬੰਧੀ ਭੂਮਿਕਾ ਨੂੰ ਪ੍ਰਗਟਾਉਣਾ ਹੀ ਪਰਤੀਤ ਹੋ ਰਿਹਾ ਹੈ। ਇਸ ਸਬੰਧ ਵਿੱਚ ਇਸ ਲੇਖ ਦੇ ਅੰਤ ਉੱਤੇ ਅੰਕਿਤ ਕੀਤਾ ਗਿਆ ਨਿਰਨਾ ਵਿਸ਼ੇਸ਼ ਤੌਰ ਤੇ ਧਿਆਨ ਮੰਗਦਾ ਹੈ: “…. ਗੁਰਬਾਣੀ ਹਰ ਵਿਅਕਤੀ ਨੂੰ ਆਪਣੇ ਨਿੱਜੀ ਜੀਵਨ ਵਿਚ ਸੁਧਾਰ ਲਿਆਉਣ ਲਈ ਪਰੇਰਤ ਕਰਦੀ ਹੈ … … … … … … ਵਾਸਤਵ ਵਿਚ ਸਮਾਜ ਵਿਅਕਤੀਆਂ ਦਾ ਸਮੂਹ ਹੀ ਹੁੰਦਾ ਹੈ ਅਤੇ ਗੁਣਵਾਨ ਵਿਅਕਤੀਆਂ ਦੀ ਗਿਣਤੀ ਵੱਧਣ ਨਾਲ ਸਮਾਜ ਵਿਚ ਸੁਧਾਰ ਹੋਣਾ ਅਵੱਸ਼ਕ ਹੈ।”
ਇਸ ਵਿਚਾਰ-ਅਧੀਨ ਲੇਖ ਵਿਚ ਹੋਰ ਵੀ ਕਾਫੀ ਅਸੰਗਤੀਆਂ ਮੌਜੂਦ ਹਨ ਪਰੰਤੂ ਇੱਥੇ ਇਹਨਾਂ ਵਿੱਚੋਂ ਕੇਵਲ ਇਕ ਦਾ ਹੀ ਹਵਾਲਾ ਦਿੱਤਾ ਜਾ ਰਿਹਾ ਹੈ ਜੋ ਹੇਠਾਂ ਦਿੱਤੇ ਕਥਨ ਵਿਚ ਪਰਗਟ ਹੁੰਦੀ ਹੈ:
“ਸਰੀਰ ਦੀ ਮੌਤ ਹੋਣ ਨਾਲ ਮਨ ਦੀ ਮੌਤ ਨਹੀਂ ਹੁੰਦੀ।”
ਸ. ਹਾਕਮ ਸਿੰਘ ਜੀ ਆਪ ਜੀ ਇਹ ਸਪਸ਼ਟ ਕਰਨ ਦੀ ਕਿਰਪਾਲਤਾ ਕਰੋ ਕਿ ਕਿਸੇ ਮਨੁੱਖ ਦੀ ਸਰੀਰਕ ਮੌਤ ਹੋ ਜਾਣ ਤੋਂ ਪਿੱਛੋਂ ਵੀ ਉਸ ਦਾ ਮਨ ਕਿਵੇਂ ਜਿਉਂਦਾ ਰਹਿ ਸਕਦਾ ਹੈ?

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


13/04/15)
ਲਖਵਿੰਦਰ ਸੰਧੂ/ਜਗਸੀਰ ਸਿੰਘ ਸੰਧੂ

‘ਨਾਨਕ ਸ਼ਾਹ ਫ਼ਕੀਰ’ ਫਿਲਮ `ਤੇ ਪਾਬੰਦੀ ਲਗਾਉਣ ਲਈ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ
ਬਰਨਾਲਾ, 13 ਅਪ੍ਰੈਲ (ਲਖਵਿੰਦਰ ਸੰਧੂ) : ਵਿਵਾਦਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ਉਪਰ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਬਰਨਾਲਾ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਰੋਸ ਮਾਰਚ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਏ. ਡੀ. ਸੀ ਬਰਨਾਲਾ ਨੂੰ ਸੌਂਪਿਆ ਗਿਆ। ਸਥਾਨਿਕ ਗੁਰਦੁਆਰਾ ਬਾਬਾ ਗਾਂਧਾ ਸਿੰਘ ਤੋਂ ਸਿੱਖ ਆਗੂ ਜਗਸੀਰ ਸਿੰਘ ਸੰਧੂ, ਹਰਵਿੰਦਰ ਸਿੰਘ ਨਿੱਕੂ ਅਤੇ ਗੁਰਧਿਆਨ ਸਿੰਘ ਖਾਲਸਾ ਦੀ ਅਗਵਾਈ ਵਿੱਚ ਇਹ ਰਵਾਨਾ ਹੋਏ ਇਸ ਰੋਸ ਮਾਰਚ ਵਿੱਚ ਜਥੇਦਾਰ ਪ੍ਰੀਤਮ ਸਿੰਘ ਟੋਨੀ, ਪ੍ਰਿੰਸੀਪਲ ਕਰਮ ਸਿੰਘ ਭੰਡਾਰੀ, ਪਰਮਜੀਤ ਸਿੰਘ ਪੰਮਾ, ਗੁਰਮੇਲ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਪੋ ਆਪਣੇ ਜਥਿਆਂ ਸਮੇਤ ਸਾਮਲ ਹੋਏ। ਗੁਰਦੁਆਰਾ ਸਾਹਿਬ ਤੋਂ ਸਹਿਰ ਦੇ ਸਦਰ ਬਜ਼ਾਰ ਵਿੱਚੋਂ ਦੀ ਫਿਲਮ ਨਾਨਕ ਸਾਹ ਫਕੀਰ `ਤੇ ਪਾਬੰਦੀ ਲਾਉਣ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਬੰਦ ਕਰਨ ਦੇ ਨਾਅਰੇ ਮਾਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ ਇਸ ਮਾਰਚ ਨੇ ਏ. ਡੀ. ਸੀ ਬਰਨਾਲਾ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦਿੱਤੇ ਮੈਮੋਰੰਡਮ ਰਾਹੀਂ ਮੰਗ ਕੀਤੀ ਹੈ ਕਿ ਫਿਲਮ ਨਾਨਕ ਸ਼ਾਹੀ ਫਕੀਰ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਪਿਤਾ ਮਹਿਤਾ ਕਾਲੂ ਜੀ, ਬੇਬੇ ਨਾਨਕ ਜੀ, ਮਰਦਾਨਾ ਜੀ ਅਤੇ ਹੋਰ ਗੁਰੂ ਪਰਵਾਰ ਦੇ ਮੈਂਬਰਾਂ ਦੇ ਰੋਲ ਵੱਖ ਵੱਖ ਐਕਟਰਾਂ ਤੋਂ ਕਰਵਾਏ ਗਏ ਹਨ, ਜਿਹਨਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁਹੰਚਦੀ ਹੈ। ਇਸ ਲਈ ਫਿਲਮ ਨਾਨਕ ਸਾਹ ਫਕੀਰ `ਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਹੈ। ਇਸ ਰੋਸ ਮਾਰਚ ਵਿੱਚ ਮਨਿੰਦਰ ਸਿੰਘ ਖਾਲਸਾ, ਜਗਦੀਪ ਸਿੰਘ, ਕਿਰਪਾਲ ਸਿੰਘ, ਸਤਨਾਮ ਸਿੰਘ, ਲਖਵੀਰ ਸਿੰਘ ਚੀਮਾ, ਪਰਮਿੰਦਰ ਸਿੰਘ ਖਾਲਸਾ, ਸਿਮਰਜੀਤ ਸਿੰਘ, ਰਮਨਦੀਪ ਸਿੰਘ ਖਾਲਸਾ, ਅਵਤਾਰ ਸਿੰਘ ਚੀਮਾ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਖਾਲਸਾ, ਲਖਵਿੰਦਰ ਸਿੰਘ, ਜਗਵਿੰਦਰ ਸਿੰਘ, ਨਰਿੰਦਰ ਸਿੰਘ ਖਾਲਸਾ, ਬਲਵੀਰ ਸਿੰਘ, ਅਵਤਾਰ ਸਿੰਘ ਲੀਲ, ਰਾਜਿੰਦਰ ਸਿੰਘ, ਨਛੱਤਰ ਸਿੰਘ, ਵਿਸ਼ਾਲ ਸਿੰਘ ਸਮੇਤ ਬਹੁਤ ਸਾਰੇ ਸਿੱਖ ਨੌਜਵਾਨ ਸਾਮਲ ਸਨ।


12/04/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ!!

ਵੀਰ ਜੀਓ , ਮੇਰੇ ਸਵਾਲ ਦੇ ਜਵਾਬ ਵਿੱਚ ਆਪ ਨੇ ਲਿਖਿਆ ਹੇ, “ਖੈਰ ਤੁਹਾਡੇ ਸਵਾਲ ਦਾ ਬਹੁਤ ਹੀ ਸਿੱਧਾ ਜਵਾਬ ਹੈ ਏਹ ਤਾਰੀਖਾਂ ਗੁਰੂ ਸਾਹਿਬਾਨ ਦੀ ਦੇਖ ਰੇਖ ਵਿੱਚ ਦਰਜ ਹੋਈਆ ਅਤੇ ਇਨ੍ਹਾਂ ਦਾ ਸ਼ੂਰੁਆਤੀ ਵਸੀਲਾ ਗੁਰੂ ਸਾਹਿਬਾਨ ਖੁਦ ਸਨ ਕਉਂਕਿ ਉਹ ਆਪ ਇਨ੍ਹਾਂ ਤਾਰੀਖਾਂ ਦੇ ਗਵਾਹ ਸਨ”।
ਵੀਰ ਜੀ ਇਹ ਤਾਰੀਕਾਂ ਸਾਨੂੰ ਕਰਤਾਰਪੁਰੀ ਬੀੜ ਵਿੱਚ ਮਿਲਦੀਆਂ ਹਨ ਜਿਥੇ ਪਹਿਲੇ ਚਾਰ ਗੁਰੂ ਸਾਹਿਬ ਜੀ ਦੀਆ ਤਾਰੀਕਾਂ ਇਕੋ ਕਲਮ ਦੀਆ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਕ ਬਰੀਕ ਕਲਮ ਦੀ ਪਰ ਲਿਖਾਈ ਪਹਿਲਾਂ ਵਾਲੀ ਹੀ ਹੈ । ਜਿੱਥੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਪੰਜੇ ਤਾਰੀਖਾ ਭਾਈ ਗੁਰਦਾਸ ਜੀ ਦੀਆਂ ਹੱਥ ਲਿਖਤ ਹੋ ਸਕਦੀਆਂ ਹਨ ਪਰ ਇਹ ਸਾਬਿਤ ਹੋ ਚੁਕਾ ਹੈ ਕਿ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਨਹੀ ਹੈ ਉਹ ਅੱਗੋ ਪਹਿਲਾ ਜਾਂ ਦੁਜਾ ਉਤਾਰਾ ਹੈ । ਸੋ ਆਪ ਜੀ ਦਾ ਇਹ ਵਸੀਲਾ ਵੀ ਸ਼ੱਕੀ ਬਣ ਜਾਂਦਾ ਹੈ।
ਦੁਜੀ ਬੇਨਤੀ ਗੁਰੁ ਗ੍ਰੰਥ ਸਾਹਿਬ ਜੀ ਜੀ ਇਤਹਾਸ ਲਿਖਣ ਦੀ ਡਾਇਰੀ ਨਹੀ ਸੀ ਜਿਥੇ ਗੁਰੂ ਜੀ ਤਾਰੀਕਾਂ ਦਰਜ ਕਰਦੇ ਨਾਂ ਹੀ ਇਹ ਤਰੀਕਾਂ ਕੋਈ ਗੁਰਸ਼ਬਦਾਂ ਵਾਂਗ ਉਪਦੇਸ਼ ਸੰਨ । ਇਹ ਵੀ ਸਵਾਲ ਬਣਦਾ ਹੈ ਕਿ ਸਿਰਫ ਗੁਰੁ ਜੀ ਨੇ ਜੋਤੋ ਜੋਤ ਸਮਾਉਣ ਦੀਆਂ ਤਾਰੀਕਾਂ ਹੀ ਕਿਓ ਦਰਜ ਕੀਤੀਆਂ?

ਗੁਰਮੀਤ ਸਿੰਘ ਬਰਸਾਲ


12/04/15)
ਡਾ: ਇਕਬਾਲ ਸਿੰਘ ਢਿੱਲੋਂ

ਸ. ਗੁਰਦੀਪ ਸਿੰਘ ਬਾਗੀ ਜੀਓ, ਸਤਿ ਕਰਤਾਰ !

11.04.2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਵਿਚ ਆਪ ਜੀ ਦਾਵਾ ਕਰਦੇ ਹੋ ਕਿ ‘ਚਲਿਤ੍ਰ ਜੋਤੀ ਜੋਤ ਸਮਾਵਣੇ ਕੇ’ ਗੁਰਬਾਣੀ ਦੀ ਬੀੜ (ਭਾਵ ਸਭ ਤੋਂ ਪਹਿਲੀ ਬੀੜ) ਵਿਚ ਗੁਰੂ ਜੀ ( ਭਾਵ ਗੁਰੂ ਅਰਜਨ ਜੀ) ਦੀ ਸਹਿਮਤੀ ਨਾਲ ਪਾਏ ਗਏ ਸਨ। ਪਰੰਤੂ ਇਹ ਸਭ ਤੋਂ ਪਹਿਲੀ ਬੀੜ ਤਾਂ ਲਗ-ਭਗ ਸਤਾਰ੍ਹਵੀਂ ਸਦੀ ਦੇ ਅੱਧ ਤੋਂ ਉਪਲਭਦ ਹੀ ਨਹੀਂ ਅਤੇ ਨਾ ਹੀ ਇਸ ਬੀੜ ਦੀ ਕੋਈ ਹੂਬਹੂ ਨਕਲ ਕਦੀ ਉਪਲਭਦ ਰਹੀ ਹੈ। ਇਸ ਤਰ੍ਹਾਂ ਸਾਡੇ ਕੋਲ ਇਹ ਸਾਬਤ ਕਰਨ ਦਾ ਕੋਈ ਸੋਮਾ ਹੀ ਮੌਜੂਦ ਨਹੀਂ ਕਿ ਪੰਜਵੇਂ ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਹਿਬਾਨ ਵਿਚੋਂ ਕਿਸੇ ਨਾਲ ਸਬੰਧਤ ‘ਚਲਿਤ੍ਰ ਜੋਤੀ ਜੋਤ ਸਮਾਵਣੇ ਕੇ’ ਸਭ ਤੋਂ ਪਹਿਲੀ ਬੀੜ ਵਿਚ ਆਪ ਸ਼ਾਮਲ ਕਰਵਾਏ ਸਨ।

ਇਕਬਾਲ ਸਿੰਘ ਢਿੱਲੋਂ
ਚੰਡਿਗੜ੍ਹ।


12/04/15)
ਜਗਪਾਲ ਸਿੰਘ

ਪੰਥ ਹਾਜ਼ਿਰ ਹੋ ll ਭਾਗ ੩

ਅਸੀਂ ਪਿਛਲੇ ਭਾਗ ਵਿੱਚ ਇਥੋਂ ਤੱਕ ਜਿਕਰ ਕੀਤਾ ਸਾਰੇ ਅਖੌਤੀ ਜੱਥੇਦਾਰ ਪ੍ਰਧਾਨ ਆਦਿ ਬਾਹਰ ਆ ਜਾਂਦੇ ਹਨ l ਜੱਥੇਦਾਰ ਇੰਝ ਕਹਿੰਦਾ ਜੇ ਆਖੋ ਤਾਂ ਆਪਾਂ ਗੁਰੂ ਸਾਹਿਬ ਨੂੰ ਹੀ ਪੰਥ ਤੋਂ ਛੇਕ ਦਿੰਦੇ ਹਾਂ, ਸਾਰੇ ਜੱਥੇਦਾਰ ਦੀ ਗੱਲ ਸੁਨ ਉੱਚੀ ਉੱਚੀ ਹੱਸ ਪੈਂਦੇ ਨੇ l ਉਧਰ ਦੂਜੇ ਪਾਸੇ ਕੁਝ ਸਿੰਘ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਨ, ਸਾਹਿਬਾ ਇਹ ਸਾਰੇ ਦੋਸ਼ੀ ਸਨ, ਜਿੰਨਾ ਨੂੰ ਤੁਸੀਂ ਛੱਡ ਦਿੱਤਾ ਹੈ l ਇਸ ਦਾ ਕੀ ਕਾਰਨ ਹੈ, ਸਾਹਿਬਾ ਗੱਲ ਕੁਝ ਸਮਝ ਨਹੀਂ ਲੱਗੀ l ਗੁਰੂ ਸਾਹਿਬ ਇੱਕ ਸ਼ਬਦ ਉਚਾਰਨ ਕਰਦੇ ਹਨ,
ਕੂੜੁ ਬੋਲਿ ਮੁਰਦਾਰੁ ਖਾਇ ll ਅਵਰੀ ਨੋ ਸਮਝਾਵਿਣ ਜਾਇ ll
ਮੁਠਾ ਆਪਿ ਮੁਹਾਏ ਸਾਥੈ ll ਨਾਨਕ ਐਸਾ ਆਗੂ ਜਾਪੈ ll

ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਕੁਝ ਦੇਰ ਰੁਕੋ ਤੁਹਾਨੂੰ ਕੁਝ ਦਿਖਾਵਾਂਗੇ l ਉਧਰ ਬਾਹਰ ਇਹ ਸਾਰੇ ਆਗੂ ਆਪਣਾ ਉਹੀ ਪੁਰਾਣਾ ਭੇਸ ਬਣਾ ਕੇ ਲੋਕਾਂ ਅੱਗੇ ਰੋਲਾ ਪਾਉਣ ਲੱਗ ਪੈਂਦੇ , ਸਾਨੂੰ ਗੁਰੂ ਸਾਹਿਬ ਨੇ ਆਪ ਥਾਪੜਾ ਦਿੱਤਾ l ਪ੍ਰਧਾਨ ਕਹਿਣ ਲੱਗਾ ਗੁਰੂ ਸਾਹਿਬ ਕਹਿੰਦੇ ਮੇਰੇ ਤੋਂ ਵਧੀਆ ਅੱਜ ਤੱਕ ਕਿਸੇ ਨੇ ਗੁਰੂ ਘਰ ਦਾ ਪ੍ਰਬੰਧ ਨਹੀਂ ਕੀਤਾ l ਅਖੌਤੀ ਜੱਥੇਦਾਰ ਕਹਿਣ ਲੱਗੇ ਗੁਰੂ ਸਾਹਿਬ ਕਹਿੰਦੇ ਸਾਡੇ ਨਾਲੋ ਵੱਡਾ ਕੋਈ ਅਖੌਤੀ ਜੱਥੇਦਾਰ ਨਹੀਂ ਆਇਆ l ਜੋ ਪੰਥ ਲਈ ਅਸੀਂ ਕਰ ਰਹੇ ਹਾਂ, ਇਸ ਤੋਂ ਵੱਡੀ ਸੇਵਾ ਪੰਥ ਦੀ ਕੋਈ ਹੋਰ ਨਹੀਂ ਕਰ ਸਕਦਾ l ਮੁੱਖ ਮੰਤਰੀ ਕਹਿੰਦਾ ਗੁਰੂ ਸਾਹਿਬ ਨੇ ਕਹਿਆ ਤੁਸੀਂ ਵਾਕਿਆ ਹੀ ਪੰਥ ਰਤਨ ਦੇ ਹੱਕਦਾਰ ਹੋ l ਬਾਹਰ ਖਲੋਤੇ ਲੋਕ ਬਹੁਤ ਹੈਰਾਨ ਸਨ, ਇਹ ਕੀ ਕਹਿ ਰਹੇ ਨੇ ਅਸੀਂ ਵੀ ਤਾਂ ਉਸੇ ਧਰਤੀ ਤੇ ਹੀ ਰਹਿੰਦੇ ਹਾਂ, ਜਿਸ ਧਰਤੀ ਤੇ ਇਹ ਹਨ, ਜਦੋਂ ਸਾਥੋਂ ਇਹਨਾਂ ਦੇ ਕਾਰਨਾਮੇ ਨਹੀ ਛੁਪੇ ਤਾਂ ਗੁਰੂ ਸਾਹਿਬ ਤੋ ਕਿਵੇ ਛੁਪੇ ਹੋ ਸਕਦੇ ਹਨ l ਇਹਨਾਂ ਦਾ ਆਪਣਾ ਟਿੱਲ ਲੱਗਾ ਹੋਇਆ ਸੀ, ਆਪਣੀ ਗੱਲ ਨੂੰ ਸਚ ਕਰ ਵਿਖਾਉਣ ਦਾ, ਜੋ ਲੋਕ ਇਹਨਾਂ ਦੇ ਚਮਚੇ ਨੇ ਉਹ ਉੱਚੀ ਉੱਚੀ “ਬੋਲੇ ਸੋ ਨਿਹਾਲ ' ਸਤਿ ਸ੍ਰੀ ਅਕਾਲ” ਅਸੀਂ ਇਹਨਾਂ ਆਗੂਆਂ ਦੀ ਸੋਚ ਤੇ ਪਹਿਰਾ ਦਿਆਂਗੇ ਵਰਗੇ ਨਾਹਰੇ ਲਾਏ ਜਾ ਰਹੇ ਸਨ l
ਇੰਨੀ ਦੇਰ ਨੂੰ ਇੱਕ ਗੁਰੂ ਸਾਹਿਬ ਦਾ ਸਿੰਘ ਬੜੀ ਗਰਜਵੀਂ ਆਵਾਜ ਵਿੱਚ ਕਹਿੰਦਾ ਖਬਰਦਾਰ ਹੋ ਜਾਵੋ l ਸ਼ੇਰ ਵਰਗੀ ਗਰਜ ਸੁਨ ਸਭ ਦੀ ਹਵਾ ਨਿਕਲ ਜਾਂਦੀ ਹੈ l ਸਭ ਦੇ ਸਾਹਮਣੇ ਇਹਨਾਂ ਨਾਲ ਜੋ ਅੰਦਰ ਬੀਤੀ ਉਸ ਦਾ ਉਹ ਸਚ ਬੋਲ ਕੇ ਦੱਸਦਾ ਹੈ l ਇਹ ਤਾਂ ਅੰਦਰ ਗੁਰੂ ਸਾਹਿਬ ਨੂੰ ਲਿਖ ਕੇ ਦੇਕੇ ਆਏ ਹਨ,ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀ, ਭੀੜ ਵਿੱਚ ਇੱਕ ਖੜਾ ਇੱਕ ਬੰਦਾ ਜਿਸ ਦੀ ਹਾਲਤ ਦੇਖਣ ਨੂੰ ਮੰਗਤਿਆ ਵਰਗੀ ਲਗਦੀ ਸੀ, ਕਹਿੰਦਾ, ਤਾਂ ਫਿਰ ਆਹ ਏਨੇ ਵੱਡੇ ਵੱਡੇ ਗੱਪਾਂ ਦੇ ਗੋਲੇ ਕਿਓ ਛੱਡ ਰਹੇ ਨੇ l ਭੀੜ ਵਿਚੋਂ ਕੁਝ ਹੋਰ ਲੋਕ ਬੋਲਦੇ ਹਨ, ਜੇ ਇਹ ਝੂਠ ਬੋਲ ਰਹੇ ਹਨ ਤਾਂ ਇਹਨਾਂ ਦੀ ਪੇਸ਼ੀ ਦੁਬਾਰਾ ਗੁਰੂ ਸਾਹਿਬ ਅੱਗੇ ਕਰਵਾਵੋ l
ਮੁੱਖ ਮੰਤਰੀ.....ਗਲ ਨੂੰ ਟਾਲਦੇ ਹੋਏ , ਕਾਕਾ ਛੱਡੋ ਏਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਚਲੋ ਛੱਡੋ ਜੋ ਹੋ ਗਿਆ ਸੋ ਹੋ ਗਿਆ ਕੋਈ ਹੋਰ ਗੱਲ ਕਰੋ ,ਭੀੜ ..... ਨਹੀਂ ਇਹਨਾਂ ਦੀ ਪੇਸ਼ੀ ਦੁਬਾਰਾ ਹੋਣੀ ਚਾਹੀਦੀ ਹੈ।
ਭੀੜ ਨੂੰ ਕਾਬੂ ਵਿੱਚ ਰਖਣ ਲਈ ਮੁੱਖ ਮੰਤਰੀ ਨੇ ਆਪਣੀ ਜੋ ਸਰਕਾਰੀ ਤਾਕਤ ਲਾਈ ਹੋਈ ਸੀ, ਉਸ ਤੇ ਡਾਂਗ ਚਲਾਉਣ ਦਾ ਇਸ਼ਾਰਾ ਕਰਕੇ ਕਹਿੰਦਾ ਇਹਨਾਂ ਨੂੰ ਭਜਾ ਦੇਵੋ, ਇਹ ਦੇਖ ਕੇ ਇੱਕ ਸਿੰਘ ਬੋਲਿਆ ਇਹ ਗਲਤੀ ਨਾ ਕਰਨਾ ਨਹੀਂ ਤਾਂ ਲੈਣੇ ਦੇ ਦੇਣੇ ਪੈ ਜਾਂਣਗੇ l ਜਰਾ ਕੂ ਨਿਗਾਹ ਘੁਮਾ ਕੇ ਦੇਖੋ ਤੁਸੀਂ ਖੜੇ ਕਿਥੇ ਹੋ, ਇਥੇ ਤੁਹਾਡੀ ਸਰਕਾਰੀ ਤਾਕਤ ਕੁਝ ਨਹੀਂ ਕਰ ਸਕਦੀ l ਜਦੋਂ ਮੁੱਖ ਮੰਤਰੀ ਨਜ਼ਰ ਘੁਮਾ ਕੇ ਦੇਖਦਾ ਆਸੇ ਪਾਸੇ ਤਾਂ ਗੁਰੂ ਕੇ ਸਿੰਘ ਘੋੜਿਆਂ ਤੇ ਤਿਆਰ ਬਰ ਤਿਆਰ ਖੜੇ ਨੇ ਤਾਂ ਸਭ ਦੀਆਂ ਲੱਤਾ ਕੰਬ ਜਾਂਦੀਆਂ ਹਨ l
ਭੀੜ ..... ਜੇ ਇਹ ਝੂਠ ਬੋਲ ਰਹੇ ਨੇ ਤਾਂ ਇਹਨਾਂ ਦੀ ਦੁਬਾਰਾ ਪੇਸ਼ੀ ਹੋਣੀ ਚਾਹੀਦੀ ਹੈ l ਇਹਨਾਂ ਸਾਰੇ ਆਗੂਆਂ ਨੇ ਨੀਵੀਆਂ ਪਾ ਕੇ ਸੀਲ ਗਾਂ ਵਾਂਗੂ ਸਿੰਘਾਂ ਦੇ ਘੋੜਿਆਂ ਦੇ ਅੱਗੇ ਲੱਗ ਕੇ ਤੁਰਨ ਵਿੱਚ ਹੀ ਆਪਣਾ ਭਲਾ ਸਮਝਿਆ l ਪੰਜ ਸਿੰਘ ਆਪਣਿਆ ਘੋੜਿਆਂ ਤੇ ਸਵਾਰ ਤੇ ਇਹ ਆਗੂ ਉਹਨਾਂ ਦੇ ਅੱਗੇ ਹੋਲੀ ਹੋਲੀ ਕੱਛੂ ਦੀ ਚਾਲ ਨਾਲ ਤੁਰ ਪਏ ਆਸੇ ਪਾਸੇ ਜੋ ਖਾਲਸਾ ਫੌਜ ਖੜੀ ਸੀ, ਖਾਲਸਾ ਫੌਜ ਨੇ ਮੁੱਖ ਮੰਤਰੀ ਦੀ ਸਰਕਾਰੀ ਤਾਕਤ ਨੂੰ ਬੜੇ ਪਿਆਰ ਨਾਲ ਕਹਿਆ ਤੁਸੀਂ ਜਾ ਸਕਦੇ ਹੋ ਤੁਹਾਡਾ ਇਥੇ ਕੋਈ ਕੰਮ ਨਹੀ l ਸਰਕਾਰੀ ਤਾਕਤ ਨੇ ਵੀ ਤੁਰਨ ਵਿੱਚ ਹੀ ਆਪਣਾ ਭਲਾ ਸਮਝਿਆ l ਸਾਰੇ ਆਗੂਆਂ ਨੂੰ ਦੁਬਾਰਾ ਗੁਰੂ ਸਾਹਿਬ ਅੱਗੇ ਪੇਸ਼ ਕੀਤਾ ਤਾਂ ਖਾਲਸਾ ਦਰਬਾਰ ਅੰਦਰ ਖੜੇ ਸਾਰੇ ਲੋਕ ਹੈਰਾਨ ਸਨ, ਕਿ ਖਾਲਸਾ ਫੌਜ ਇਹਨਾਂ ਨੂੰ ਦੁਬਾਰਾ ਕਿਓ ਮੋੜ ਕੇ ਲਿਆਈ ਹੈ l
ਹੁਣ ਸਜਾ ਤੋਂ ਬਚਣ ਦਾ ਕੋਈ ਹੋਰ ਤਰੀਕਾ ਨਜ਼ਰ ਨਹੀ ਆਉਂਦਾ ਸੀ,ਤਾਂ ਸਾਰੇ ਇੱਕ ਦਮ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਏ ,
ਆਗੂ ..... ਪਾਤਿਸ਼ਾਹ ਜੀ ਗਲਤੀ ਹੋ ਗਈ ਸਾਥੋਂ ਸਾਨੂੰ ਮੁਆਫ ਕਰ ਦੇਵੋ ...
ਮੁੱਖ ਮੰਤਰੀ ...... ਤੁਸੀਂ ਤੇ ਬਹੁਤ ਦਿਆਲੂ ਕਿਰਪਾਲੂ ਸਾਨੂੰ ਆਪਣੇ ਭੁੱਲਣਹਾਰ ਬੱਚੇ ਜਾਂਣ ਕੇ ਬਖਸ਼ ਦੇਵੋ .....
ਕੁਝ ਸਿੰਘ ਅੱਗੇ ਆਉਂਦੇ ਹਨ, ਇਹਨਾਂ ਸਾਰਿਆਂ ਨੂੰ ਫੜ ਕੇ ਪਿਛਾਹ ਖੜੇ ਕਰ ਦੇਂਦੇ ਹਨ .....
ਗੁਰੂ ਸਾਹਿਬ ...... ਕਿਹੜੇ ਕਿਹੜੇ ਗੁਨਾਹਾਂ ਨੂੰ ਮੁਆਫ ਕਰੀਏ .......
ਗੁਰੂ ਸਾਹਿਬ ...... ਕਿਓ ਅਖੌਤੀ ਜੱਥੇਦਾਰ ਜੀ ਤੁਸੀਂ ਤਾਂ ਇਹਨਾਂ ਨੂੰ ਪੰਥ ਰਤਨ ਦੀ ਉਪਾਦੀ ਦਿੱਤੀ ਹੋਈ ਏ ....
ਜੱਥੇਦਾਰ ...... ਜੀ ਉਪਰੋ ਹੁਕਮ ਆਇਆ ਸੀ .....
ਗੁਰੂ ਸਾਹਿਬ ..... ਅਸੀਂ ਕਦੋ ਹੁਕਮ ਦਿੱਤਾ ਸੀ .... ਕੁਝ ਮੁਸਕਰਾ ਕੇ
ਜਥੇਦਾਰ ..... ਜੀ ਤੁਹਾਡਾ ਨਹੀਂ,ਜੋ ਇਹਨਾਂ ਦੇ ਉਪਰ ਹਨ ਉਹਨਾਂ ਦਾ ...
ਗੁਰੂ ਸਾਹਿਬ .... ਇਹਨਾਂ ਉਪਰ ਕੌਣ ਏ ਜੱਥੇਦਾਰ ਜੀ ......
ਜੱਥੇਦਾਰ ...... ਗੁਰੂ ਸਾਹਿਬ ਮੁਆਫ ਕਰ ਦੇਵੋ ......
ਗੁਰੂ ਸਾਹਿਬ ..... ਜਥੇਦਾਰ ਜੀ ਹੁਣ ਸਚ ਤੇ ਦੱਸਣਾ ਹੀ ਪੈਣਾ .......
ਜਥੇਦਾਰ ...... ਡਰਦਾ ਡਰਦਾ ਹੋਇਆ.. ਪਾਤਿਸ਼ਾਹ ਜਿੰਨਾ ਦੀਆਂ ਨਿਕਰਾਂ ਪਾਈਆਂ ਹੋਈਆਂ ਨੇ .....
ਗੁਰੂ ਸਾਹਿਬ ..... ਜੱਥੇਦਾਰ ਜੀ ਸਾਫ਼ ਸਾਫ਼ ਦਸੋ ...
ਜੱਥੇਦਾਰ ..... ਕੁਝ ਨਹੀਂ ਬੋਲਦਾ ਬੱਸ ਨੀਵੀ ਪਾ ਲੈਂਦਾ ...
ਫਿਰ ਖੰਡੇ ਵਾਲੇ ਅਖੌਤੀ ਜੱਥੇਦਾਰ ਨੂੰ ਗੁਰੂ ਸਾਹਿਬ ਸੁਆਲ ਕਰਦੇ ਹਨ ......
ਗੁਰੂ ਸਾਹਿਬ ....... ਹਾਂਜੀ ਜੱਥੇਦਾਰ ਜੀ ਤੁਸੀਂ ਖੰਡਾ ਤਾਂ ਮੱਥੇ ਤੇ ਬਹੁਤ ਸਹੋਣਾ ਲਾਇਆ, ਕਿਤੇ ਤੁਸੀਂ ਆਰ ਆਰ ਐਸ ਦੇ ਸਮਾਗਮ ਵਿੱਚ ਅਗੇ ਹੁੰਦੇ ਹੋ, ਕਦੇ ਤੁਹਾਡੇ ਬਾਰੇ ਸੁਣੀਦਾ ਤੁਸੀਂ ਤਲਾਕ ਦੇਕੇ ਹੋਰ ਵਿਆਹ ਕਰਵਾ ਰਹੇ ਹੋ .....
ਖੰਡੇ ਵਾਲਾ ਅਖੌਤੀ ਜੱਥੇਦਾਰ .... ਜੀ ਗਲਤੀ ਹੋ ਜਾਂਦੀ ਆ, ਮੁਆਫ ਕਰ ਦੇਵੋ ....
ਫਿਰ ਨੰਦੇੜ ਵਾਲੇ ਦੀ ਵਾਰੀ ਆਉਂਦੀ ਹੈ....
ਗੁਰੂ ਸਾਹਿਬ .... ਹਾਂਜੀ ਜੱਥੇਦਾਰ ਜੀ, ਪਤਾ ਲੱਗਾ ਤੁਸੀਂ ਉਥੇ ਗੁਰੂ ਗਰੰਥ ਸਾਹਿਬ ਦੇ ਨਾਲ ਕਿਸੇ ਹੋਰ ਕਿਤਾਬ ਦਾ ਵੀ ਪ੍ਰਕਾਸ਼ ਕੀਤਾ ਹੋਇਆ ? ਕੀ ਅਸੀਂ ਗੁਰੂ ਗਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਗੱਦੀ ਦਿੱਤੀ ਸੀ ? ਸੁਣਿਆ ਤੁਸੀਂ ਉਥੇ ਬੱਕਰੇ ਦੀ ਬਲੀ ਵੀ ਦਿੰਦੇ ਹੋ ? ਹੋਰ ਵੀ ਉਹ ਕਰਮਕਾਂਡ ਕਰਦੇ ਹੋ ਜਿੰਨਾ ਤੋ ਅਸੀਂ ਰੋਕਿਆ ਸੀ , ਕਿਓ ਜੱਥੇਦਾਰ ਜੀ ਦਿਓ ਜੁਆਬ ....
ਜੱਥੇਦਾਰ .... ਹਿੰਦੀ ਬੋਲਦਾ ਹੋਇਆ ...... ਜੀ ਹਮੇ ਜੋ ਓਪਰ ਸੇ ਜੋ ਹੁਕਮ ਆਤਾ ਹੈ ਹਮ ਤੋ ਵਹੀ ਕਰਤੇ ਹੈਂ ਜੀ ਹਮੇ ਕੁਛ ਨਹੀਂ ਮਾਲੂਮ ...
ਗੁਰੂ ਸਾਹਿਬ ...... ਕੁਝ ਮੁਸਕਰਾ ਕੇ,, ਜੱਥੇਦਾਰ ਜੀ ਓਪਰ ਤੋਂ ਹਮ ਬੈਠੇ ਹੈਂ ਹਮਨੇ ਕਬ ਹੁਕਮ ਦੀਆ .....
ਜੱਥੇਦਾਰ ..... ਜੀ ਆਪ ਨਹੀਂ ਜਿਨ ਕੀ ਹਮ ਨਿੱਕਰ ਪਹਿਨਤੇ ਹੇਂ ......
ਗੁਰੂ ਸਾਹਿਬ .... ਕੁਝ ਹੱਸ ਕੇ, ਸਿੰਘੋ ਅਸੀਂ ਤਾਂ ਤੁਹਾਨੂੰ ਕਛਿਹਰਾ ਦਿੱਤਾ,, ਆਹ ਨੀਕਰ ਕੀ ਚੀਜ ਆ ਸਾਰੇ ਉੱਚੀ ਉੱਚੀ ਹੱਸ ਪੈਂਦੇ ਨੇ ......
ਗੁਰੂ ਸਾਹਿਬ ਕੁਝ ਦੇਰ ਲਈ ਚੁੱਪ ਕਰ ਜਾਂਦੇ ਹਨ, ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਹੋਲੀ ਹੋਲੀ ਭੀੜ ਤੋਂ ਆਵਾਜ਼ਾ ਆਉਣ ਲੱਗ ਪੈਦੀਆਂ ਹਨ l
ਭੀੜ ..... ਗੁਰੂ ਸਾਹਿਬ ਜੀ ਇਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ, ਸਾਨੂੰ ਇਹਨਾਂ ਦੀਆਂ ਕਰਤੂਤਾਂ ਦਾ ਤਾਂ ਪਤਾ ਹੀ ਸੀ,ਅੱਜ ਇਹ ਖੁਦ ਮੰਨ ਗਏ ਚੰਗਾ ਹੋਇਆ ......
ਗੁਰੂ ਸਾਹਿਬ ..... ਫਿਰ ਗੁਰੂ ਸਾਹਿਬ ਦਰਬਾਰੇ ਖਾਲਸਾ ਦੇ ਆਸਣ ਤੋਂ ਉਠ ਕੇ ਖਲੋ ਜਾਂਦੇ ਹਨ .....
ਸਜਾ ਇਹਨਾਂ ਨੂੰ ਨਹੀਂ ਤੁਹਾਨੂੰ ਮਿਲਣੀ ਚਾਹੀਦੀ ਹੈ, ਕੀ ਤੁਸੀਂ ਸਾਡੇ ਕਿਸੇ ਇੱਕ ਵੀ ਹੁਕਮ ਦਾ ਪਾਲਣ ਕੀਤਾ ? ਕੀ ਤੁਸੀਂ ਕਦੇ ਗੁਰੂ ਗਰੰਥ ਸਾਹਿਬ ਨੂੰ ਖੁਦ ਪੜਿਆ ? ਕੀ ਤੁਸੀਂ ਜਾਤ ਪਾਤ ਦਾ ਪੂਰੀ ਤਰ੍ਹਾਂ ਤਿਆਗ ਕੀਤਾ ? ਕੀ ਅਸੀਂ ਤੁਹਾਨੂੰ ਕਹਿਆ ਸੀ ਧੜੇ ਬਣਾ ਲੈਣਾ ? ਗਿਣੋ ਤੁਹਾਡੇ ਵਿੱਚ ਅੱਜ ਕਿੰਨੇ ਧੜੇ ਨੇ ? ਅਸੀਂ ਕਦੋ ਕਹਿਆ ਸੀ ਕਿ ਧੜੇ ਬਣਾ ਲੈਣਾ ? ਕੀ ਤੁਸੀਂ ਅੱਜ ਇੱਕ ਦੂਜੇ ਦੀਆਂ ਲੱਤਾਂ ਨਹੀ ਖਿਚਦੇ ? ਜੋ ਤੁਸੀਂ ਹਰ ਰੋਜ ਅਰਦਾਸ ਤੋਂ ਮਗਰੋ ਪੜਦੇ ਹੋ ,
ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ ll
ਸਭ ਸਿਖਣ ਕੋ ਹੁਕਮ ਹੈ,ਗੁਰੂ ਮਾਨਿਓ ਗਰੰਥ ll
ਦਸੋ ਤੁਹਾਡੇ ਵਿਚੋਂ ਕਿੰਨਿਆਂ ਨੇ ਇਸ ਤੇ ਪਹਿਰਾ ਦਿੱਤਾ ? ਤੁਸੀਂ ਪੜਦੇ ਹੋ
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ll
ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਣ ਜੋ ਹੋਇ ll
ਕੀ ਤੁਹਾਡੇ ਅੰਦਰ ਮੇਰੇ ਖਾਲਸੇ ਵਾਲੇ ਗੁਣ ਹੇਗੇ ਨੇ ? ਕੀ ਮੈਂ ਖਾਲਸਾ ਤੁਹਾਡੇ ਵਰਗਾ ਬਣਾਇਆ ਸੀ ?
ਜਬ ਲਗ ਖਾਲਸਾ ਰਹੇ ਨਿਆਰਾ ,ਤਬ ਲਗ ਤੇਜ ਦਿਉ ਮੈਂ ਸਾਰਾ ll
ਜਬ ਯੇਹ ਗਹੇਂ ਬਿਪਰਨ ਕੀ ਰੀਤ , ਮੈਂ ਨਾ ਕਰੂਂ ਇਨ ਕੀ ਪ੍ਰਤੀਤ ll
ਇਹ ਵੀ ਤੁਸੀਂ ਗੁਰਦਵਾਰੇ ਅੰਦਰ ਅਰਦਾਸ ਤੋਂ ਮਗਰੋਂ ਬੜੇ ਜੋਰ ਸ਼ੋਰ ਨਾਲ ਪੜਦੇ ਹੋ, ਕਦੇ ਵਿਚਾਰ ਕੀਤੀ ਇਹਨਾਂ ਗੱਲਾਂ ਤੇ ? ਜੇ ਤੁਸੀਂ ਆਹ ਚਾਰ ਗੱਲਾਂ ਨਹੀ ਵਿਚਾਰ ਸਕੇ ਤਾਂ ਤੁਸੀਂ ਹੋਰ ਕੀ ਕਰ ਸਕਦੇ ਹੋ ? ਇਹਨਾਂ ਨੂੰ ਸਜਾ ਦੇਣ ਨਾਲ ਗੱਲ ਖਤਮ ਨਹੀ ਹੋਣੀ, ਇਹਨਾਂ ਦੀ ਥਾਂ ਤੇ ਕੋਈ ਹੋਰ ਫਿਰ ਕੋਈ ਹੋਰ ਕਿਨੂੰ ਕਿਨੂੰ ਸਜਾ ਦਿੱਤੀ ਜਾਵੇਗੀ l ਸਜਾ ਦੇ ਹੱਕਦਾਰ ਇਹ ਨਹੀ ਤੁਸੀਂ ਲੋਕ ਹੋ , ਤੁਹਾਡੀਆਂ ਨਾਲਾਇਕੀਆਂ ਕਰਕੇ ਇਹ ਤੁਹਾਡੇ ਸਿਰ ਤੇ ਨੱਚ ਰਹੇ ਨੇ ? ਤੁਸੀਂ ਆਪਣੇ ਆਪ ਦੀ ਪਹਿਚਾਨ ਕਰੋ ਤੁਸੀਂ ਕਿਥੇ ਖੜੇ ਹੋ ?
ਗੁਰੂ ਸਾਹਿਬ ਇੰਨੇ ਸੁਆਲ ਕਰਨ ਤੋਂ ਬਾਅਦ ਕਹਿੰਦੇ ਹਨ ਬਾਕੀ ਦੀ ਕਾਰਵਾਈ ਕੱਲ ਤੇ ਪਾ ਦਿੱਤੀ ਜਾਵੇ, ਨਾਲ ਹੀ ਕਹਿੰਦੇ ਹੁਣ ਦੇਖਾਂਗੇ ਹੁਣ ਤੁਹਾਡੇ ਵਿਚੋਂ ਕਿੰਨਿਆਂ ਤੇ ਇਹਨਾਂ ਗੱਲਾਂ ਦਾ ਅਸਰ ਹੁੰਦਾ ll
ਸਾਰੇ ਸਿਰ ਨੀਵੇ ਕਰਕੇ ਤੁਰ ਪੈਂਦੇ ਨੇ ਆਪਣੇ ਆਪਣੇ ਤੰਬੂਆਂ ਵੱਲ ll
ਚਲਦਾ ਹੈ ................................
ਗੁਆਚੇ ਹੋਏ ਪੰਥ ਦੇ ਦਾਸ :-ਜਗਪਾਲ ਸਿੰਘ


12/04/15)
ਜਗਸੀਰ ਸਿੰਘ ਸੰਧੂ

ਸਿੱਖ ਕੌਮ ਵਿਸਾਖੀ ਨੂੰ ਰਿਵਾਇਤੀ ਮੇਲੇ ਵੱਜੋਂ ਨਹੀਂ, ਸਗੋਂ ਕੌਮੀ ਨੀਤੀ ਘਾੜਾ ਦਿਵਸ ਵੱਜੋਂ ਮਨਾਵੇ
ਜਗਸੀਰ ਸਿੰਘ ਸੰਧੂ
98764-16009

ਵਿਸਾਖੀ ਕੋਈ ਰਿਵਾਇਤੀ ਮੇਲਾ ਨਹੀਂ, ਜਾਂ ਫੇਰ ਲੰਗਰਾਂ ਵਿੱਚ ਜਲੇਬੀਆਂ, ਪਕੌੜੇ ਖਾਣ ਦਾ ਦਿਨ ਨਹੀਂ ਹੈ, ਬਲਕਿ ਵਿਸਾਖੀ ਦਾ ਕ੍ਰਾਂਤੀਕਾਰੀ ਦਿਹਾੜਾ ਤਾਂ ਹਰ ਇਨਸਾਨ ਨੂੰ ਹਰ ਤਰਾਂ ਦੀ ਗੁਲਾਮੀ ਤੋਂ ਅਜ਼ਾਦ ਹੋਣ ਦਾ ਹੋਕਾ ਦਿੰਦਾ ਉਹ ਦਿਨ ਹੈ, ਜਿਸ ਦਿਨ ਅੱਜ ਤੋਂ 316 ਸਾਲ ਪਹਿਲਾਂ 1699 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਦੱਬੇ, ਕੁਚਲੇ ਅਤੇ ਲਿਤਾੜੇ ਮਨੁੱਖ ਨੂੰ ਅਣਖ ਨਾਲ ਜਿਉਣ ਦੀ ਕਲਾ ਸਿਖਾਈ ਸੀ। ਗੁਰਬਾਣੀ ਵਿੱਚ ਕਿਸੇ ਵੀ ਕਿਸਮ ਦੀ ਗੁਲਾਮੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਅਤੇ ਸਿਆਸੀ ਅਤੇ ਧਾਰਮਿਕ ਇਜ਼ਾਰੇਦਾਰੀ ਦਾ ਖੁੱਲਕੇ ਵਿਰੋਧ ਕੀਤਾ ਗਿਆ ਹੈ। ਰਾਜਨੀਤਿਕ ਗੁਲਾਮੀ ਨੂੰ ਤਾਂ ਗੁਲਾਮੀ ਦਾ ਬਹੁਤ ਹੀ ਕਰੂਰ ਅਤੇ ਵਿਆਪਕ ਰੂਪ ਮੰਨਿਆ ਗਿਆ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਇਸੇ ਰਾਜਨੀਤਿਕ ਗੁਲਾਮੀ ਨੂੰ ਤੋੜਨ ਲਈ ਹੀ “ਰਾਜੇ ਸੀਂਹ ਮੁਕਦਮ ਕੁਤੇ ਜਾਇ ਜਗਾਇਨਿ ਬੈਠੇ ਸੁੱਤੇ॥” ਦਾ ਹੋਕਾ ਦਿੱਤਾ ਸੀ। ਸਿੱਖ ਧਰਮ ਵਿੱਚ “ਕਿਰਤ ਕਰੋ, ਨਾਮ ਜਪੋ ਤੇ ਵੰਡ ਸਕੋ” ਦੇ ਸਿਧਾਂਤ ਦੇ ਨਾਲ-ਨਾਲ “ਜੋ ਜੀਵੇ ਪਤਿ ਲੱਥੀ ਜਾਇ, ਸਭ ਹਰਾਮੁ ਜੇਤਾ ਕਿਛੁ ਖਾਇ” ਦੇ ਦਿੱਤੇ ਗਏ ਸੰਕਲਪ ਕਰਕੇ ਸਮੇਂ ਦੀਆਂ ਹਕੂਮਤਾਂ ਨੂੰ ਸਿੱਖੀ ਵਿਚੋਂ ਬਗਾਵਤ ਦੀ ਆਹਟ ਸੁਣਾਈ ਦੇਣ ਲੱਗ ਪਈ ਅਤੇ ਉਹ ਸਿੱਖੀ ਨੂੰ ਖ਼ਤਮ ਕਰਨ ਲਈ ਹਰ ਜਾਇਜ, ਨਜਾਇਜ਼ ਤਰੀਕਾ ਵਰਤਣ ਲੱਗੀਆਂ।

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੇ ਹਕੂਮਤ ਦੇ ਮਨ ਵਿਚਲਾ ਸਿੱਖੀ ਤੋਂ ਪੈਦਾ ਹੋਇਆ ਭੈਅ ਜਿਥੇ ਇੱਕ ਕਾਰਨ ਸੀ, ਉਥੇ ਹਾਲਾਤਾਂ ਦੇ ਮੱਦੇਨਜ਼ਰ ਗੁਰੂ ਸਾਹਿਬ ਦੀ ਇਸ ਕੁਰਬਾਨੀ ਨੇ ਸਿੱਖੀ ਦੇ ਬੂਟੇ ਨੂੰ ਅਜਿਹਾ ਪਾਣੀ ਪਾਇਆ ਕਿ ਉਹ ਦਿਨਾਂ ਵਿੱਚ ਹੀ ਬੂਟੇ ਤੋਂ ਇੱਕ ਵੱਡੇ ਦਰਖਤ ਦਾ ਰੂਪ ਧਾਰ ਗਿਆ। ਹਾਲਾਤ ਇੱਕ ਕਦਰ ਬਦਲੇ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖੀ ਨੂੰ ਦੁਨਿਆਵੀ ਤਖ਼ਤਾਂ ਦੇ ਪ੍ਰਭਾਵ ਹੇਠੋਂ ਕੱਢਕੇ ਸਿੱਧਾ ਅਕਾਲ ਪੁਰਖ ਦੇ ਤਖ਼ਤ (ਸ਼੍ਰੀ ਅਕਾਲ ਤਖਤ ਸਾਹਿਬ) ਥੱਲੇ ਇਕੱਤਰ ਕਰ ਦਿੱਤਾ। ਜਦੋਂ ਨਿਮਰਤਾ ਦੀਆਂ ਸਿਖਰਾਂ ਨੂੰ ਛੋਹਣ ਵਾਲੀ ਸਿੱਖੀ ਨੇ ਦੁਨਿਆਵੀ ਤਖ਼ਤਾਂ ਨੂੰ ਵੰਗਾਰਿਆ ਤਾਂ ਸਮੇਂ ਦੇ ਹਾਕਮਾਂ `ਚ ਖਲਬਲੀ ਮੱਚ ਗਈ ਅਤੇ ਘਬਰਾਈ ਹੋਈ ਮੁਗਲ ਹਕੂਮਤ ਨੇ ਸਿੱਖੀ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਸ਼ਹੀਦੀਆਂ ਦਾ ਦੌਰ ਸ਼ੁਰੂ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਸੱਚੇ ਸੇਵਕ ਭਾਈ ਦਿਆਲਾ, ਭਾਈ ਮਤੀਦਾਸ ਅਤੇ ਭਾਈ ਸਤੀ ਦਾਸ ਦੀਆਂ ਸ਼ਹਾਦਤਾਂ ਨਾਲ ਮੁਗਲ ਸਾਸਕਾਂ ਦੀ ਕੰਬਣੀ ਹੋਰ ਵਧ ਗਈ ਅਤੇ ਉਹਨਾਂ ਨੇ ਜੁਲਮਾਂ ਦੀ ਇੰਤਹਾ ਕਰ ਦਿੱਤੀ। ਇਸ ਸਮੇਂ ਜਦੋਂ ਸਾਰਾ ਭਾਰਤ ਮੁਗਲ ਰਾਜ ਦੇ ਜਬਰ ਥੱਲੇ ਪਿਸ ਰਿਹਾ ਸੀ ਤਾਂ ਉਸ ਸਮੇਂ ਦੀ ਵੰਗਾਰ ਨੂੰ ਕਬੂਲ ਕਰਕੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਰਜੀਵੜਿਆਂ ਦੀ ਇੱਕ ਜਮਾਤ ਪੈਦਾ ਕਰਨ ਦਾ ਤਹੱਈਆ ਕੀਤਾ, ਜਿਸ ਜਮਾਤ ਨੇ ਤਲੀ `ਤੇ ਸਿਰ ਰੱਖ ਕੇ ਨਵੀਂ ਜਿੰਦਗੀ ਨੂੰ ਖੁਸ਼ਆਮਦੀਦ ਕਰਦਿਆਂ ਗੁਰਬਾਣੀ ਦੇ ਕਥਨ “ਤਨੁ ਮਨੁ ਧਨੂ ਸਭ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” ਨੂੰ ਪੂਰਾ ਕੀਤਾ। ਉਚ ਕੋਟੀ ਦੇ ਦਾਰਸਨਿਕ, ਵਿਚਾਰਕ ਕਵੀ, ਅਧਿਆਤਮਿਕ ਗੁਰੂ, ਸਮੇਂ ਦੇ ਸੱਚ ਨੂੰ ਪਛਾਣਨ ਵਾਲੇ, ਗਿਆਨਵਾਨ, ਪ੍ਰਕਾਸ਼ਮਈ, ਸ਼ਕਤੀ ਅਤੇ ਭਗਤੀ ਦੀ ਸੁਮੇਲ ਸਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਨਿਰਬਲ ਕਮਜ਼ੋਰ ਅਤੇ ਬਲਹੀਣ ਹੋ ਚੁੱਕੇ ਸੰਸਾਰੀ ਲੋਕਾਂ ਨੂੰ ਆਪਣੀ ਰੱਖਿਆ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਰਚਾ ਕੇ, ਆਪਣੇ ਹੱਕਾਂ ਲਈ ਜਿਊਣ ਅਤੇ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਹੀ ਨਹੀਂ ਕੀਤਾ, ਸਗੋਂ ਅਮਲੀ ਤੌਰ `ਤੇ ਆਪ ਅੱਗੇ ਹੋ ਕੇ ਇੱਕ ਲਹਿਰ ਦਾ ਸੰਸਥਾਪਨ ਕੀਤਾ। “ਜਉ ਤਉ ਪ੍ਰੇਮ ਖੇਲਣ ਦਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ॥ ਇਤ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨਾ ਕੀਜੈ” ਦੇ ਮਹਾਵਾਂਕ ਅਨੁਸਾਰ ਕਲਗੀਧਰ ਪਾਤਸ਼ਾਹ ਨੇ ‘ਇਤਿਹਾਸਕਾਰ ਮੁਤਾਬਿਕ ਅੱਸੀ ਹਜਾਰ ਦੇ ਇਕੱਠ ਵਿਚੋਂ, ਕਿਲਾ ਅਨੰਦਗੜ ਦੇ ਨਜਦੀਕ ਕੇਸਗੜ੍ਹ ਨਾਮੀ ਪਹਾੜੀ `ਤੇ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਜੋ ਕੌਤਕ ਵਰਤਾਇਆ, ਉਸ ਵਿਲੱਖਣ ਤਰ੍ਹਾਂ ਦੀ ਚੋਣ (ਇੰਟਰਵਿਊ) ਵਿਚੋਂ ਪੰਜ ਮਰਜੀਵੜਿਆਂ ਨੂੰ ਚੁਣਿਆ ਅਤੇ ਖੰਡੇ ਬਾਟੇ ਦੀ ਪਹੁਲ ਦੇ ਕੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਰੂਪ ਦੇ ਦਿੱਤਾ। ਦੁਨੀਆਂ ਦੀ ਵਿਲੱਖਣ ਰੀਤ “ਆਪੇ ਗੁਰ ਚੇਲਾ” ਚਲਾਉਂਦਿਆਂ ਦਸਮੇਸ਼ ਪਿਤਾ ਨੇ ਆਪ ਵੀ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ-ਆਪ ਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਿਆ। ਸਾਰੇ ਸੰਸਾਰ ਤੋਂ ਵਿਲੱਖਣ ਅਤੇ ਨਿਆਰੀ “ਖ਼ਾਲਸਾ ਅਕਾਲ ਪੁਰਖ ਦੀ ਫੌਜ॥ ਪ੍ਰਗਟਿਉ ਖ਼ਾਲਸਾ ਪ੍ਰਮਾਤਮਾ ਕੀ ਮੌਜ॥ ਇਸ ਕੌਮ ਨੂੰ ਵਿਸਾਖੀ ਵਾਲੇ ਦਿਨ ਪੈਦਾ ਕਰਨ ਸਮੇਂ ਕਲਗੀਧਰ ਪਾਤਸ਼ਾਹ ਨੇ ਆਪਣਾ ਰੂਪ ਦੇ ਵੀ ਦਿੱਤਾ “ਖ਼ਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੂ ਨਿਵਾਸ” ਅਤੇ ਇਸ ਦੇ ਨਾਲ ਹੀ ਇਹ ਚਿਤਾਵਨੀ ਵੀ ਦੇ ਦਿੱਤੀ ਕਿ ‘ਜਬ ਲਗਾ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਗ ਦੀੳ ਮੈਂ ਸਾਰਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪਰਤੀਤ॥ ਖ਼ਾਲਸੇ ਦੀ ਸਾਜਨਾ ਨੇ ਭਾਰਤ ਦੇ ਡੁਬਦੇ ਸੂਰਜ ਨੂੰ ਮੁੜ ਉਦੈ ਕਰ ਦਿੱਤਾ। ਦਸਮੇਸ਼ ਪਿਤਾ ਦੇ ਖ਼ਾਲਸੇ ਨੇ ਮਜਲੂਮਾਂ ਦੀ ਗਵਾਚੀ ਹੋਏ ਸਵੈ ਭਾਵਨਾ ਨੂੰ ਸਵੈਮਾਨ ਵਿੱਚ ਬਦਲਣ ਲਈ ਧਰਮਯੁੱਧ ਸ਼ੁਰੂ ਕਰ ਦਿੱਤਾ।

‘ਬੇਗਮ ਪੁਰਾ ਸਹਰ ਕੋ ਨਾਉ॥ ਦੁਖ ਅੰਦੇਹੁ ਨਹੀਂ ਤਿਹਿ ਨਾਉ॥ ਨਾ ਤਸਵੀਸ ਖਿਰਾਜ ਨਾ ਮਾਲੁ॥ ਖਉਫ ਨਾ ਖਤਾ ਨਾ ਤਰਸ ਜਵਾਲੁ॥ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਧਰਤੀ ਦੇ ਇਸ ਖਿੱਤੇ `ਤੇ ਬੇਗਮਪੁਰਾ ਵਾਲਾ ਰਾਜ ਸਥਾਪਿਤ ਕਰਨ ਲਈ ਸ਼ੁਰੂ ਕੀਤੇ ਇਸ ਧਰਮ ਯੁੱਧ ਵਿੱਚ ਦਸਮੇਸ਼ ਪਿਤਾ ਨੂੰ ਮਾਤਾ ਗੁਜਰੀ, ਚਾਰੇ ਸਾਹਿਬਜਾਦਿਆਂ ਸਾਰੇ ਸਰਬੰਸ ਦਾ ਬਲੀਦਾਨ ਦੇਣਾ ਪਿਆ ਅਤੇ ਗੁਰੂ ਦੇ ਖਾਲਸੇ ਵੱਲੋਂ ਸਹਾਦਤਾਂ ਦੀ ਸ਼ੁਰੂ ਕੀਤੀ ਲੜੀ ਅੱਜ 316 ਸਾਲ ਬਾਅਦ ਵੀ ਨਿਰੰਤਰ ਜਾਰੀ ਰੱਖੀ ਹੋਈ ਹੈ। ਕਲਗੀਧਰ ਪਾਤਸ਼ਾਹ ਵੱਲੋਂ ਆਪਣਾ ਰੂਪ ਬਖਸਿਸ਼ ਕਰਕੇ ਤਿਆਰ ਕੀਤੇ ਇਸ ਕੌਮ ਨੇ ਭਾਰਤ ਵਿਚੋਂ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਨਾਲ-ਨਾਲ ਕਾਬਲ ਅਤੇ ਦਿੱਲੀ ਦੇ ਤਖਤਾਂ ਦੇ ਵਿਚਕਾਰ ਅਜਿਹੀ ਖਾਲਸਾਈ ਦੀਵਾਰ ਸਿਰਜ ਦਿੱਤੀ, ਜਿਸ ਦੇ ਕਾਰਨ ਹੀ ਅੱਜ ਦੇ ਭਾਰਤ ਦਾ ਅਜੋਕਾ ਸਰੂਪ ਦੁਨੀਆਂ ਦੇ ਨਕਸ਼ੇ `ਤੇ ਸੁਭਾਇਮਾਨ ਹੈ। ਮੁਗਲਾਂ ਤੋਂ ਬਾਅਦ ਭਾਰਤ ਵਿਚੋਂ ਅੰਗਰੇਜਾਂ ਦੀ ਸਲਤਨਤ ਨੂੰ ਖਤਮ ਕਰਨ ਲਈ ਜੋ ਜੱਦੋ-ਜਹਿਦ ਖ਼ਾਲਸੇ ਨੇ ਕੀਤੀ ਹੈ, ਉਸ ਬਾਰੇ ਭਾਰਤ ਦਾ ਇਤਿਹਾਸ ਦੱਸਦਾ ਹੈ ਕਿ ਅੰਗਰੇਜਾਂ ਵੱਲੋਂ ਸ਼ਹੀਦ ਕੀਤੇ ਭਾਰਤੀਆਂ `ਚੋਂ ਅੱਸੀਂ ਫੀਸਦੀ ਗਿਣਤੀ ਕਲਗੀਧਰ ਪਿਤਾ ਦੇ ਸਰੂਪ ਰੂਪੀ ਖ਼ਾਲਸੇ ਦੇ ਹਿੱਸੇ ਆਉਂਦੀ ਹੈ, ਪਰ ਸੌ ਪਿੱਛੇ ਅੱਸੀ ਸ਼ਹੀਦੀਆਂ ਦੇ ਕੇ ਦੇਸ਼ ਨੂੰ ਅਜ਼ਾਦੀ ਲੈ ਕੇ ਦੇਣ ਵਾਲੇ ਖ਼ਾਲਸੇ ਨੂੰ ਅਜ਼ਾਦ ਭਾਰਤ ਦੇ ਅਜੋਕੇ ਸਾਸਕਾਂ ਨੇ ਅਜ਼ਾਦੀ ਤੋਂ ਦੂਸਰੇ ਦਿਨ ਹੀ ਜਰਾਇਮ ਪੇਸ਼ਾ ਕੌਮ ਦੇ ਖਿਤਾਬ ਨਾਲ ਨਿਵਾਜ ਦਿੱਤਾ। ਮੁਗਲਾਂ ਤੇ ਅੰਗਰੇਜਾਂ ਤੋਂ ਬਾਅਦ ਦਸਮੇਸ਼ ਪਿਤਾ ਦੇ ਖ਼ਾਲਸੇ ਨੂੰ ਅੱਜ ਭਾਰਤ ਦੇ ਅਜੋਕੇ ਸਾਸਕਾਂ ਖ਼ਿਲਾਫ਼ ਲਗਾਤਾਰ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਜਿਸ ਤਰ੍ਹਾਂ ਮੁਗਲਾਂ ਨੇ ਹਰਮਿੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ, ਅੰਗਰੇਜਾਂ ਨੇ ਜਲਿਆਂ ਵਾਲੇ ਬਾਗ, ਜੈਤੋਂ ਦੇ ਮੋਰਚੇ ਸਮੇਤ ਕਈ ਹੋਰ ਥਾਂਈ ਸਿੱਖਾਂ ਦੀ ਕਤਲੇਆਮ ਕੀਤਾ ਸੀ, ਉਸੇ ਤੋਂ ਵੀ ਚਾਰ ਕਦਮ ਅੱਗੇ ਲੰਘਦਿਆਂ ਅਜ਼ਾਦ ਭਾਰਤ ਦੇ ਸਾਸਕਾਂ ਵੱਲੋਂ ਵੀ ਹਰਮਿੰਦਰ ਸਾਹਿਬ `ਤੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਅਤੇ ਕਰੀਬ ਦਸ ਸਾਲ ਪੰਜਾਬ ਵਿੱਚ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਤੋਂ ਦੇਸ਼ ਦੀ ਰਾਜਧਾਨੀ ਸਮੇਤ ਕਈ ਵੱਡੇ ਸ਼ਹਿਰਾਂ `ਚ ਨਿਹੱਥੇ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾਕੇ ਮਚਾਇਆ ਗਿਆ ਅਤੇ ਸਿੱਖਾਂ ਦੀਆਂ ਧੀਆਂ, ਭੈਣਾਂ ਦੀਆਂ ਇੱਜਤਾਂ ਸ਼ਰੇ ਬਜਾਰ ਲੁੱਟੀਆਂ ਗਈਆਂ। ਅਜ਼ਾਦੀ ਦੇ ਬੀਤੇ 67 ਸਾਲਾਂ ਵਿੱਚ ਸਿੱਖ ਕੌਮ ਨਾਲ ਇਸ ਭਾਰਤ ਵਿੱਚ ਜੋ ਸਲੂਕ ਹੋਇਆ ਹੈ, ਉਸ ਬਾਰੇ ਸਾਰੀ ਦੁਨੀਆਂ ਭਲੀ-ਭਾਂਤ ਜਾਣਦੀ ਹੈ, ਪਰ ਆਪਣੇ-ਆਪ ਨੂੰ ਸਿੱਖ ਕੌਮ ਦੇ ਆਗੂ ਕਹਾਉਣ ਵਾਲੇ ਲੋਕ ਇਹਨਾਂ 67 ਸਾਲਾਂ ਵਿੱਚ ਦਿੱਲੀ ਦਰਬਾਰ ਦੀ ਚਾਪਲੂਸੀ ਕਰਕੇ ਅਤੇ ਦਿੱਲੀ ਦੇ ਸਾਸਕਾਂ ਦੇ ਮੋਹਰੇ ਬਣਕੇ ਕਈ ਵਾਰ ਪੰਜਾਬ ਦੀ ਸੂਬੇਦਾਰੀ ਹਾਸਲ ਕਰਨ ਵਿੱਚ ਜਰੂਰ ਕਾਮਯਾਬ ਹੋਏ ਹਨ, ਪਰ ਦਸਮੇਸ਼ ਪਿਤਾ ਦਾ ਖ਼ਾਲਸਾ ਅੱਜ ਵੀ ਉਸ ਕਾਲੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕਲਗੀਧਰ ਦੇ ਕਈ ਲਾਡਲੇ ਸਪੂਤ ਅੱਜ ਵੀ ਫਾਂਸੀ ਦੇ ਤਖਤਿਆਂ `ਤੇ ਖੜ੍ਹੇ ਹਨ। ਬਹੁਤ ਸਾਰੇ ਸਿੱਖ ਨੌਜਵਾਨ ਭਾਰਤੀ ਸਰਕਾਰ ਵੱਲੋਂ ਜਲਾਵਤਨ ਕੀਤੇ ਆਪਣੇ ਜੱਦੀ ਨਗਰ ਆਨੰਦਪੁਰ ਸਾਹਿਬ ਦੇ ਦਰਸਨ ਨੂੰ ਤਰਸ ਰਹੇ ਹਨ। ਸੈਂਕੜੇ ਹੀ ਦਸਮੇਸ਼ ਦੇ ਦੁਲਾਰੇ ਜੇਲ ਦੀਆਂ ਕਾਲ ਕੋਠੜੀਆਂ `ਚ ਅੱਲੜ ਉਮਰ ਤੋਂ ਬੁਢਾਪੇ ਤੱਕ ਜਾ ਪਹੁੰਚੇ ਹਨ। ਅੱਜ ਫੇਰ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਦਿਹਾੜਾ ਆਇਆ ਹੈ। ਦਿੱਲੀ ਦਰਬਾਰ ਤੋਂ ਸੂਬੇਦਾਰੀ ਲਈ ਬੈਠੇ ਸਿੱਖਾਂ ਦੇ ਅਖੌਤੀ ਆਗੂ, ਅੱਜ ਫੇਰ ਖ਼ਾਲਸੇ ਦੇ ਜੱਦੀ ਨਗਰ ਆਨੰਦਪੁਰ ਸਾਹਿਬ ਦੀ ਧਰਤੀ `ਤੇ ਖੜ ਕੇ ਖ਼ਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦੇਣਗੇ ਅਤੇ ਸਿੱਖ ਪੰਥ ਦੇ ਜਥੇਦਾਰਾਂ ਵੱਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤੇ ਜਾਣਗੇ, ਪਰ ਦਸਮੇਸ਼ ਪਿਤਾ ਦੇ ਬਖਸੇ ਅਸਲ ਸਰੂਪ ਖ਼ਾਲਸੇ ਨੂੰ ਅੱਜ ਦੇ ਦਿਨ ਜਾਗਣ ਦੀ ਲੋੜ ਹੈ। ਖ਼ਾਲਸੇ ਨੂੰ ਆਪਣੀ ਨਿਆਰੀ ਹਸਤੀ ਬਣਾਈ ਰੱਖਣ ਲਈ ਧਰਮਯੁੱਧ ਵਿੱਚ ਨਿਤਰਨ ਦੀ ਅੱਜ ਫੇਰ ਲੋੜ ਹੈ। ਅੱਜ ਫੇਰ ਦਸਮੇਸ਼ ਪਿਤਾ ਨੰਗੀ ਤਲਵਾਰ ਲਲਕਾਰ ਰਿਹਾ ਹੈ। ਅੱਜ ਫੇਰ ‘ਸਾਹਿਬ ਏ ਕਮਾਲ’ ਦਸਮੇਸ਼ ਪਿਤਾ ਸਿੱਖਾਂ ਕੋਲੋਂ ਸਿਰਾਂ ਦੀ ਮੰਗ ਕਰ ਰਹੇ ਹਨ ਅਤੇ ਖ਼ਾਲਸੇ ਨੂੰ ਆਪਣਾ ਸਾਰਾ ਤੇਜ਼ ਬਖਸ਼ਿਸ ਕਰਨ ਲਈ ਤਿਆਰ ਖੜੇ ਹਨ। ਕਲਗੀਧਰ ਪਾਤਸ਼ਾਹ ਅੱਜ ਫੇਰ ਖਾਲਸੇ ਨੂੰ ਸੱਭ ਕੁੱਝ ਪ੍ਰਤੱਖ ਕਰਕੇ ਦਿਖਾ ਰਹੇ ਹਨ, ਕਿਉਂਕਿ ਅੱਜ ਵੀ ਜੇਕਰ ਕੋਈ ਦਸਮੇਸ਼ ਦਾ ਲਾਡਲਾ ਸਪੂਤ ਭਾਈ ਬਲਵੰਤ ਸਿੰਘ ਰਾਜੋਆਣਾ ਵਾਂਗੂੰ ਆਪਣਾ ਸੀਸ ਭੇਟ ਕਰਨ ਦੀ ਜੁਅਰਤ ਕਰਦਾ ਹੈ ਤਾਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ ਕੀਤੇ ਤੇਜ਼ ਸਦਕਾ ਉਹ ਇਕੱਲਾ ਸਿੰਘ ਵੀ ਦਿੱਲੀ ਦਰਬਾਰ ਦੇ ਮੱਥੇ `ਤੇ ਤਰੇਲੀਆਂ ਲਿਆਉਣ ਦੀ ਸਮਰੱਥਾ ਰੱਖਦਾ ਹੈ। ਵਿਸਾਖੀ ਦਾ ਦਿਹਾੜਾ ਸਿੱਖਾਂ ਲਈ ਆਪਣਾ-ਆਪ ਦਸਮੇਸ਼ ਪਿਤਾ ਸਾਹਮਣੇ ਨਿਛਾਵਰ ਕਰਕੇ ਕੌਮੀ ਰਣਨੀਤੀ ਤਿਆਰ ਕਰਨ ਦਾ ਦਿਹਾੜਾ ਹੈ, ਨਾ ਕਿ ਇਸ ਦਿਨ ਨੂੰ ਰਵਾਇਤੀ ਕਿਸੇ ਮੇਲੇ ਵਾਂਗੂੰ ਮਨਾਉਣ ਦਾ।

ਸਿੱਖ ਕੌਮ ਅੱਜ ਬਹੁਤ ਨਾਜੁਕ ਸਥਿਤੀ ਵਿਚੋਂ ਗੁਜਰ ਰਹੀ ਹੈ, ਕਿਉਂਕਿ ਇਸ ਮੌਕੇ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਦੀ ਸਹਿ `ਤੇ ਆਰ. ਐਸ. ਐਸ. ਸਿੱਖਾਂ ਦੀ ਸਰਬਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਤਕਰੀਬਨ ਸਾਰੀਆਂ ਸਿੱਖ ਸੰਸਥਾਵਾਂ `ਤੇ ਅਸਿੱਧੇ ਰੂਪ ਵਿੱਚ ਕਬਜ਼ਾ ਕਰ ਚੁੱਕੀ ਹੈ, ਸਿੱਖ ਕੌਮ ਦੇ ਬਹੁਤ ਸਾਰੇ ਕੌਮੀ ਹੀਰੇ ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜ਼ੇਲ੍ਹਾਂ ਵਿੱਚ ਰੁਲ ਰਹੇ ਹਨ, ਇਹਨਾਂ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਭੁੱਖ ਹੜਤਾਲ `ਤੇ ਬੈਠਿਆ ਤਿੰਨ ਮਹੀਨੇ ਹੋ ਚੱਲੇ ਹਨ, ਪਰ ਪੰਜਾਬ ਦੀ ਬਾਦਲ ਸਰਕਾਰ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਪੁੱਟਣ ਦੀ ਬਿਜਾਏ ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਵਿੱਚ ਕੈਦ ਕਰਕੇ ਉਹਨਾਂ `ਤੇ ਸਰੀਰਕ ਅਤੇ ਮਾਨਸਿਕ ਤਸੱਦਦ ਕੀਤਾ ਜਾ ਰਿਹਾ ਅਤੇ ਬਾਪੂ ਸੂਰਤ ਸਿੰਘ ਦੇ ਸਪੁੱਤਰ ਗੋਗੀ ਸਮੇਤ ਹੋਰ ਕਈ ਸਿੰਘਾਂ ਨੂੰ ਨਾਜਾਇਜ਼ ਤੌਰ `ਤੇ ਜੇਲ੍ਹ ਵਿੱਚ ਤੁੰਨਿਆ ਹੋਇਆ ਹੈ। ਪੰਜਾਬ ਦੇ ਪਾਣੀਆਂ ਦੀ ਰਾਖੀ ਲਈ 1980 ਵਿੱਚ ਚੱਲੇ ਜਿਸ ਸੰਘਰਸ਼ ਵਿੱਚ ਸਿੱਖ ਕੌਮ ਨੇ ਢਾਈ ਦਹਾਕੇ ਆਪਣਾ ਲਹੂ ਡੋਲਕੇ ਜੇਹੜੀ ਸਤਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਨੂੰ ਰੋਕਿਆ ਸੀ, ਹੁਣ ਫੇਰ ਕੇਂਦਰ ਦੀ ਮੋਦੀ ਸਰਕਾਰ ਉਸ ਨਹਿਰ ਦੀ ਉਸਾਰੀ ਦੀ ਤਿਆਰੀ ਕਰ ਰਹੀ ਹੈ ਅਤੇ ਖਾਲਸੇ ਦੀ ਜਨਮ ਭੂਮੀ ਪੰਜਾਬ ਨੂੰ ਰੇਗਸਤਾਨ ਬਣਾਉਣ ਦੇ ਮਨਸੂਬੇ ਫੇਰ ਤਿਆਰ ਹੋ ਰਹੇ ਹਨ। ਪੰਜਾਬ ਦੀ ਨੌਜਵਾਨੀ ਸਰਕਾਰੀ ਸਾਜਿਸ਼ ਤਹਿਤ ਨਸ਼ੇ ਦੀ ਦਲਦਲ ਵਿੱਚ ਫਸਾ ਦਿੱਤੀ ਗਈ ਹੈ, ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਐਕਵਾਇਰ ਕਰਨ ਲਈ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਬਾਦਲ ਸਰਕਾਰ ਕਿਸਾਨ ਮਾਰੂ ਕਾਨੂੰਨਾਂ ਨੂੰ ਬਣਾਉਣ ਵਿੱਚ ਭਾਈਵਾਲ ਬਣੀ ਹੋਈ ਹੈ। ਬੇਰੁਜਗਾਰੀ ਕਾਰਨ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ। ਖਾਲਸੇ ਦੀ ਧਰਤੀ ਪੰਜਾਬ ਸਿਰ ਲੋਹੜੇ ਦਾ ਕਰਜਾ ਚੜ੍ਹ ਚੁਕਿਆ ਹੈ। ਇਸ ਲਈ ਕੌਮ ਦੇ ਆਗੂਆਂ ਨੂੰ ਖ਼ਾਲਸਾ ਸਾਜਨਾ ਦਿਵਸ `ਤੇ ਸਾਂਝੀ ਕੌਮੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਮਾਪਿਆਂ ਦੇ ਇਕਲੌਤੇ ਪੁੱਤਰ ਭਾਈ ਜਸਪਾਲ ਸਿੰਘ ਵਾਗੂੰ ਸਮੇਂ ਦੇ ਹਾਕਮਾਂ ਦੀਆਂ ਗੋਲੀਆਂ ਦਾ ਸ਼ਿਕਾਰ ਨਾ ਹੋਣ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ ਸਮੇਤ ਫਾਂਸੀ ਦੇ ਤਖਤਿਆਂ `ਤੇ ਖੜ੍ਹੇ ਕੌਮ ਦੇ ਅਣਮੁੱਲੇ ਹੀਰੇ ਬਚਾਏ ਜਾ ਸਕਣ, ਬਾਪੂ ਸੂਰਤ ਸਿੰਘ ਖਾਲਸਾ ਵਰਗੇ ਬੁਜਰਗਾਂ ਨੂੰ ਭੁੱਖ ਹੜਤਾਲਾਂ ਨਾ ਰੱਖਣੀਆਂ ਪੈਣ ਅਤੇ ਸਜਾਵਾਂ ਪੂਰੀਆਂ ਕਰ ਚੁਕੇ ਨਜਰਬੰਦ ਸਿੰਘਾਂ ਦੀ ਰਿਹਾਈ ਹੋ ਸਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਕੱਟੜ ਹਿੰਦੂਵਾਦੀ ਤਾਕਤ ਆਰ. ਐਸ. ਐਸ ਦੇ ਪ੍ਰਭਾਵ ਤੋਂ ਮੁਕਤ ਰੱਖ ਕੇ ਸਿੱਖੀ ਸਿਧਾਂਤਾਂ ਦੀ ਰਾਖੀ ਕੀਤੀ ਜਾ ਸਕੇ।


12/04/15)
ਬੇਅੰਤ ਸਿੰਘ ਖਾਨੇਵਾਲ-ਫੇਸਬੁੱਕ ਰਾਹੀਂ

ਭਾਈ ਬੇਅੰਤ ਸਿੰਘ ਖਾਨੇਵਾਲ
(ਵਿਅੰਗ ਮਈ ਬਾਰਾਂ ਮਹੀਨੇ)
ਮਹੀਨਾ ਚੜਿਆ ਚੇਤ ਦਾ,
ਪਰ ਭਾਅ ਨਹੀਂ ਘਟਿਆ ਰੇਤ ਦਾ,
ਨਾ ਸਸਤੀ ਹੋਈ ਬੱਜਰੀ,
ਗੱਲ ਹੋਰ ਸੁਣੋ ਇੱਕ ਸੱਜਰੀ ,
ਹੁਣ ਮਹੀਨਾ ਆਊ ਵਿਸਾਖ ਦਾ,
ਤੇ ਮੋਦੀ ਏਦਾਂ ਆਖਦਾ,
ਇਹ ਧੱਕੇਸ਼ਾਹੀ ਨਹੀਂ ਮੁੱਕਣੀ ,
ਅਸੀਂ ਕਣਕ ਨਹੀਂ ਪੂਰੀ ਚੁੱਕਣੀ,
ਫਿਰ ਮਹੀਨਾ ਆਉਣਾ ਜੇਠ ਦਾ,
ਢਿੱਡ ਵੱਧਦਾ ਜਾਣਾ ਸੇਠ ਦਾ,
ਜੰਤਾ ਨੂੰ ਇਹਨਾਂ ਨੋਚਣਾ,
ਭਊ ਤੇਰਾ ਕੀਹਨੇ ਸੋਚਣਾ,
ਫਿਰ ਮਹੀਨਾ ਵੇਖੀਂ ਹਾੜ ਦਾ,
ਕਿੱਦਾਂ ਤੈਨੂੰ ਸਾੜਦਾ,
ਬਿਜਲੀ ਪਾਕਿਸਤਾਨ ਘਲਾਉਣਗੇ,
ਬਿੱਲ ਆਪਣੇ ਓਦਾਂ ਈ ਆਉਣਗੇ
ਫਿਰ ਮਹੀਨਾ ਚੜਨਾ ਸਾਉਣ ਦਾ
ਨਹਿਰਾ ਚ ਬੱਸਾ ਚਲਾਉਣ ਦਾ
ਨਾਲੇ ਪਾਹੁੰਚੇ ਉਤਾਹ ਚੜਾਉਣ ਦਾ
ਪੈਰਾਂ ਚੋ ਜੁੱਤੀ ਲਾਹੁਣ ਦਾ
ਫਿਰ ਭਾਦੋਂ ਮਹੀਨਾ ਆਉਣਾ ਈ,
ਉਹਨੇ ਮਾਸ ਪਿੰਡੇ ਤੋਂ ਲਾਹੁਣਾ ਈ
ਸਭ ਗਰਮੀ ਗਰਮੀ ਕਹਿਣਗੇ.
ਬਿਜਲੀ ਦੇ ਭੁਲੇਖੇ ਪੈਣਗੇ
ਫਿਰ ਅੱਸੂ ਮਹੀਨਾ ਚੜਨਾ ਈ
ਕੋਈ ਲੀਡਰ ਪਿੰਡ ਨਾ ਵੜਨਾ ਈ,
ਕੋਈ ਭੁੱਲ ਭੁਲੇਖੇ ਆਊਗਾ,
ਮੜੀਆਂ ਦੀ ਕੰਧ ਕਰਾਊਗਾ,
ਕੱਤੇ ਵਿੱਚ ਖੁਸ਼ੀਆਂ ਬੜੀਆਂ ਈ
ਬਲਬਾਂ ਦੀਆਂ ਜਗਦੀਆਂ ਲੜੀਆਂ ਈ
ਲਾਲੋ ਨੇ ਰੁੱਖੀ ਖਾ ਲਈ ਆ
ਏਥੇ ਭਾਗੋ ਘਰੇ ਦਿਵਾਲੀ ਆ
ਮੱਘਰ ਮਹੀਨਾ ਆਇਆ ਈ
ਇਹਨਾਂ ਨੌਵਾਂ ਗੁਰੂ ਭੁਲਾਇਆ ਈ
ਕਈ ਖੜੇ ਕਚਿਹਰੀ ਥੱਕੇ ਆ (84 ਦੇ ਇਨਸਾਫ਼ ਲਈ)
ਇੱਥੇ ਧਰਮ ਦੇ ਨਾਂ ਤੇ ਧੱਕੇ ਆ,
ਅੱਜ ਪੋਹ ਮਹੀਨਾ ਚੜਿਆ ਏ,
ਮੇਰਾ ਦਸਵਾਂ ਸਤਿਗੁਰ ਲੜਿਆ ਏ ,
ਦੇ ਪੁੱਤਰ ਪੰਥ ਬਚਾਇਆ ਏ,
ਇਹਨਾਂ ਪੰਥ ਵੇਚਣਾ ਲਾਇਆ ਏ,
ਹੁਣ ਗੱਲ ਮਾਘ ਦੀ ਕਰ ਲਈਏ
ਜ਼ਰਾ ਨੀਰ ਅੱਖਾਂ ਵਿੱਚ ਭਰ ਲਈਏ.
ਦਿਲ ਸਾਡੇ ਲਾਲਚ ਜਿੱਤੇ ਆ,
ਅਸੀਂ ਆਪ ਬੇਦਾਵੇ ਦਿੱਤੇ ਆ,
ਇੱਕ ਆਸ ਬਚੀ ਹੁਣ ਫੱਗਣ ਦੀ
ਆਨੰਦਪੁਰ ਦੇ ਨੇੜੇ ਲੱਗਣ ਦੀ
ਛੱਡ ਹੋਲੀ ਹੋਲਾ ਸਿੱਖ ਲਵੋ
ਖੁਦ ਭਾਗ ਆਪਣੇ ਲਿਖ ਲਵੋ....


11/04/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ. ਗੁਰਮੀਤ ਸਿੰਘ ਬਰਸਾਲ ਜੀ
ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤੇਹ


ਡਾ. ਸਾਹਿਬ ਸਵਾਲ ਦਾ ਜਵਾਬ ਤੂਹਾਨੂੰ ਦੇਨਾ ਚਾਹਿਦਾ ਸੀ ਕਿ "ਕੂਲ ਉਮਰ" ਵਾਲੇ ਨੁਕਤੇ ਦਾ ਕਿਸ ਜਨਮਸਾਖੀ ਦੇ ਕਰਤਾ ਨੇ ਜਿਕਰ ਕੀਤਾ ਹੈ ਤੇ ਕਿਸ ਸਦੀ ਵਿੱਚ, ਉਸ ਦਾ ਜਵਾਬ ਤੂੰਸੀ ਦਿੱਤਾ ਨਹੀ। ਵੀਰ ਸਰਵਜੀਤ ਸਿੰਘ ਮੈਨੂੰ ਭਗੌੜਾ ਕਹਿਨ ਵਾਲੇ ਸਾਮ੍ਹਣੇ ਆ ਕੇ ਗੱਲ ਵੀ ਨਹੀ ਕਰ ਰਹੇ।
ਖੈਰ ਤੁਹਾਡੇ ਸਵਾਲ "ਵੀਰ ਜੀਓ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚ ਜੋਤੀ-ਜੋਤ ਸਮਾਉਣ ਦੀ ਤਾਰੀਖ ਕਿਸਨੇ ਅਤੇ ਕਦੋਂ ਦਰਜ ਕੀਤੀ ਅਤੇ ਦਰਜ ਕਰਨ ਵਾਲਿਆਂ ਦਾ ਵਸੀਲਾ ਕੀ ਸੀ?" ਦਾ ਜਵਾਬ ਬਹੁਤ ਹੀ ਸਿੱਧਾ ਜਵਾਬ ਹੈ ਏਹ ਤਾਰੀਖਾਂ ਗੁਰੂ ਸਾਹਿਬਾਨ ਦੀ ਦੇਖ ਰੇਖ ਵਿੱਚ ਦਰਜ ਹੋਈਆ ਅਤੇ ਇਨ੍ਹਾਂ ਦਾ ਸ਼ੂਰੁਆਤੀ ਵਸੀਲਾ ਗੁਰੂ ਸਾਹਿਬਾਨ ਖੁਦ ਸਨ ਕਉਂਕਿ ਉਹ ਆਪ ਇਨ੍ਹਾਂ ਤਾਰੀਖਾਂ ਦੇ ਗਵਾਹ ਸਨ।

ਗੁਰਦੀਪ ਸਿੰਘ ਬਾਗੀ


11/04/15)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਮੈਂ ਆਪਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪ ਸੱਭ ਪਾਠਕਾਂ ਦੇ ਵਿਚਾਰ ਸਿੱਖ ਮਾਰਗ ਦੁਅਰਾ ਸਾਂਝੇ ਕਰਦੇ ਰਹਿੰਦੇ ਹੋ ਤਾਂ ਜੋ ਅਸੀਂ ਇਕ-ਦੂਜੇ ਤੋਂ ਕੁੱਝ ਨਾ ਕੁੱਝ ਸਿੱਖ ਸਕੀਏ। ਇਵੇਂ ਹੀ ਸ. ਸਰਬਜੀਤ ਸਿੰਘ ਜੀ ਬਹੁਤ ਚੰਗੇ ਸਵਾਲ ਕਰਦੇ ਰਹਿੰਦੇ ਹਨ, ਜਿਵੇਂ ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ। ਡਾ. ਤ੍ਰਿਲੋਚਨ ਸਿੰਘ ਦੀ ਕਿਤਾਬ ਦਾ ਜ਼ਿਕਰ ਤਾਂ ਕੀਤਾ ਸੀ ਕਿ ਉਨ੍ਹਾਂ ਨੇ ਕਰਮ ਸਿੰਘ ਹਿਸਟੋਰੀਅਨ ਵਲੋਂ ਦਿੱਤੀ ਤਾਰੀਕ ਗ਼ਲਤ ਸਾਬਤ ਕਰਕੇ, ੨੦ ਅਕਤੂਬਰ ੧੪੬੯ ਦੀ ਪ੍ਰੜੋਤਾ ਕੀਤੀ ਸੀ! ਪਰ ਜੇ ਇਹ ਠੀਕ ਨਹੀਂ ਤਾਂ ਸ. ਪਾਲ ਸਿੰਘ ਪੂਰੇਵਾਲ ਵਲੋਂ ਦਿੱਤੀ ਤਾਰੀਕ ੨੭ ਮਾਰਚ ੧੪੬੯ ਮੰਨ ਲਵੋ, ਜਿਸ ਦਾ ਫੈਸਲਾ ਸਿੱਖ ਕੌਮ ਨੇ ਕਰਨਾ ਹੈ।
ਉਸ ਕਿਤਾਬ ਵਿੱਚ ਹੋਰ ਜੋ ਵੀ ਵਰਣਨ ਕੀਤਾ ਹੋਇਆ ਹੈ, ਉਹ ਗ਼ਲਤ ਹੈ ਜਾਂ ਠੀਕ, ਉਸ ਵਾਰੇ ਹਰੇਕ ਪਾਠਕ ਨੇ ਆਪ ਫੈਸਲਾ ਕਰਨਾ ਹੈ, ਜਿਵੇਂ ਗੁਰ ਬਿਲਾਸ ਪਾਤਸ਼ਾਹੀ ੬, ਬਚਿਤ੍ਰ ਨਾਟਕ, ਅਖੌਤੀ ਦਸਮ ਗ੍ਰੰਥ, ਜਨਮ ਸਾਖੀਆਂ, ਸੂਰਜ ਪ੍ਰਕਾਸ਼, ਸ੍ਰੀ ਕਲਗੀਧਰ ਚਮਤਕਾਰ, ਸਰਬਲੋਹ ਗ੍ਰੰਥ, ਪਰਾਚੀਨ ਪੰਥ ਪ੍ਰਕਾਸ਼, ਆਦਿਕ …
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ)


11/04/15)
ਸਪੋਕਸਮੈਨ ਸੰਪਾਦਕੀ ਅਪ੍ਰੈਲ 11

'ਸਾਡੇ 'ਜਥੇਦਾਰਾਂ' ਦੀਆਂ ਮੀਟਿੰਗਾਂ ਵਿਚ ਲਏ ਜਾਣ ਵਾਲੇ ਫ਼ੈਸਲੇ ਨਾਗਪੁਰ ਜਾਂ ਚੰਡੀਗੜ੍ਹ ਤੋਂ ਆਉਂਦੇ ਹਨ!' 'ਜਥੇਦਾਰਾਂ' ਵਿਚ ਸ਼ਾਮਲ ਹੋ ਕੇ ਫ਼ੈਸਲੇ ਲੈਣ ਵਾਲੇ ਇਕ 'ਜਥੇਦਾਰ' ਦੀਆਂ ਖਰੀਆਂ ਖਰੀਆਂ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ ਪਰ... :

ਜਿਥੋਂ ਤਕ 'ਸਪੋਕਸਮੈਨ' ਦਾ ਸਬੰਧ ਹੈ, ਅਸੀ ਤਾਂ ਆਰ.ਐਸ.ਐਸ. ਦੇ ਇਕ ਮੁਖੀ ਵਲੋਂ ਨਿਊਯਾਰਕ ਵਿਚ ਕੀਤੇ ਉਸ ਕਥਨ ਨੂੰ ਕਦੇ ਵੀ ਭੁੰਜੇ ਨਹੀਂ ਸੁੱਟਣ ਦਿਤਾ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਸਿੱਖਾਂ ਦੇ 'ਜਥੇਦਾਰ' ਆਰ.ਐਸ.ਐਸ. ਕੋਲੋਂ ਬਾਕਾਇਦਾ ਪੈਸੇ ਲੈਂਦੇ ਹਨ। ਇਸ ਬਿਆਨ ਨੂੰ ਆਧਾਰ ਬਣਾ ਕੇ ਹੀ ਸਪੋਕਸਮੈਨ ਵਾਰ ਵਾਰ ਕਹਿੰਦਾ ਆ ਰਿਹਾ ਹੈ ਕਿ 'ਜਥੇਦਾਰਾਂ' ਨੂੰ ਬਹੁਤ ਸਾਰੀਆਂ ਤਾਕਤਾਂ ਦੇ ਦੇਣ ਤੇ ਉਹਨਾਂ ਦੇ ਫ਼ੈਸਲਿਆਂ ਨੂੰ 'ਇਲਾਹੀ' ਫ਼ੈਸਲੇ ਕਹਿ ਕੇ, ਅਜਿਹੇ ਕੰਡੇ ਬੀਜੇ ਜਾ ਰਹੇ ਹਨ ਜੋ ਕਲ ਨੂੰ ਸਿੱਖਾਂ ਦਾ ਪਿੰਡਾ ਲੂਹਣ ਤੇ ਪੱਛਣ ਲੱਗ ਜਾਣਗੇ ਤਾਂ ਕੋਈ ਕੁੱਝ ਨਹੀਂ ਕਰ ਸਕੇਗਾ।
ਤਖ਼ਤਾਂ ਵਾਲੇ ਰਾਜੇ ਮਹਾਰਾਜੇ ਤੇ ਉਨ੍ਹਾਂ ਦੇ ਦਰਬਾਰੀ ਵੀ ਇਸ ਦੇਸ਼ ਵਿਚ ਇਕ ਦੋ ਨਹੀਂ, ਸੈਂਕੜਿਆਂ ਦੀ ਗਿਣਤੀ ਵਿਚ ਵਿਕਦੇ ਰਹੇ ਹਨ ਤੇ ਇਸੇ ਲਈ ਮੁਗ਼ਲ ਤੇ ਅੰਗਰੇਜ਼, ਆਸਾਨੀ ਨਾਲ ਇਸ ਦੇਸ਼ ਵਿਚ ਰਾਜ ਸਥਾਪਤ ਕਰਨ ਵਿਚ ਸਫ਼ਲ ਹੋ ਗਏ। ਜੇ ਉਨ੍ਹਾਂ ਰਾਜਿਆਂ ਕੋਲ ਏਨੀਆਂ ਤਾਕਤਾਂ ਨਾ ਹੁੰਦੀਆਂ ਤੇ ਉਨ੍ਹਾਂ ਨੂੰ ਟੋਕਣ ਵਾਲਿਆਂ ਨੂੰ ਵੀ ਜ਼ਿੰਦਾ ਰਹਿਣ ਦਾ ਹੱਕ ਉਸ ਸਮੇਂ ਦਿਤਾ ਗਿਆ ਹੁੰਦਾ ਤਾਂ ਹਿੰਦੁਸਤਾਨ ਦਾ ਇਤਿਹਾਸ ਉਹ ਨਹੀਂ ਸੀ ਹੋਣਾ ਜੋ ਅੱਜ ਅਸੀ ਵੇਖ ਪੜ੍ਹ ਰਹੇ ਹਾਂ।
ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਲਈ ਪੁਜਾਰੀ ਲਾਣੇ ਨੂੰ ਤੇਲ ਦੇ ਕੜਾਹੇ ਵਿਚ ਸੁਟ ਦੇਣ ਦੀ ਗੱਲ ਕਹਿ ਕੇ ਜਿਥੇ ਇਸ ਸ਼੍ਰੇਣੀ ਪ੍ਰਤੀ (ਨਾਂ ਉਨ੍ਹਾਂ ਦਾ ਕੋਈ ਵੀ ਰੱਖ ਲਿਆ ਜਾਏ, ਰਹਿੰਦੇ ਉਹ ਪੁਜਾਰੀ ਹੀ ਹਨ) ਨਫ਼ਰਤ ਦਾ ਪ੍ਰਗਟਾਵਾ ਕੀਤਾ, ਉਥੇ ਸਿੱਖਾਂ ਨੂੰ ਵੀ ਇਹ ਸੰਥਿਆ ਪੜ੍ਹਾਈ ਕਿ ਪੰਥ ਨਾਲ ਸਬੰਧਤ ਸਾਰੇ ਫ਼ੈਸਲੇ ਸਰਬੱਤ ਖ਼ਾਲਸਾ ਰੂਪ ਵਿਚ (ਅਰਥਾਤ ਹਰ ਵਿਚਾਰ ਵਾਲੇ ਖ਼ਾਲਸੇ ਦੇ ਪ੍ਰਤੀਨਿਧਾਂ ਵਲੋਂ) ਲੈਣੇ ਹਨ ਤੇ ਸਰਬ-ਸੰਮਤੀ ਨਾਲ ਲੈਣੇ ਹਨ। ਇਸ ਰੂਪ ਵਿਚ ਸਿੱਖ, ਅਪਣੇ ਫ਼ੈਸਲੇ ਲੈਂਦੇ ਵੀ ਰਹੇ ਤੇ ਉਦੋਂ ਤਕ ਲੈਂਦੇ ਰਹੇ ਜਦ ਤਕ ਉਹ ਰਾਜਗੱਦੀ ਉਤੇ ਨਾ ਜਾ ਬੈਠੇ। ਰਾਜਗੱਦੀ ਤੇ ਬੈਠਦਿਆਂ ਹੀ, ਪੁਜਾਰੀ ਲੋਕ ਅਪਣੀਆਂ ਥਾਲੀਆਂ ਵਿਚ ਟਿੱਕੇ ਸਜਾਈ ਆ ਪਹੁੰਚੇ ਤੇ 'ਰਾਜ ਤਿਲਕ' ਦੇ ਨਾਂ ਤੇ ਅਪਣੇ ਆਪ ਨੂੰ ਫਿਰ ਬਹਾਲ ਕਰਨ ਵਿਚ ਕਾਮਯਾਬ ਹੋ ਗਏ। ਅਗਲੀ ਕਹਾਣੀ ਦਾ ਸੱਭ ਨੂੰ ਪਤਾ ਹੈ ਕਿ 'ਹੁਕਮਨਾਮੇ' ਜਾਰੀ ਕਰਨ ਵਾਲੇ ਅੱਜ ਦੇ 'ਜਥੇਦਾਰ' ਅੰਗਰੇਜ਼ਾਂ ਤੋਂ ਹੁੰਦੇ ਹੋਏ, ਅੱਜ ਦੇ ਸਿਆਸਤਦਾਨਾਂ ਦੇ ਚਹੇਤੇ ਕਿਵੇਂ ਬਣੇ, ਫਿਰ ਸਿੱਖਾਂ ਦੇ 'ਗੁਰੂ' ਕਿਵੇਂ ਬਣੇ ਤੇ ਹਾਕਮਾਂ ਦੇ ਹੁਕਮ, ਸਿੱਖਾਂ ਉਤੇ ਕਿਵੇਂ ਲਾਗੂ ਕਰਨ ਲੱਗ ਪਏ।
ਜਿਹੜੇ 'ਜਥੇਦਾਰਾਂ' ਦੀ ਗੱਲ ਉਪਰ ਕੀਤੀ ਗਈ ਹੈ, ਉਨ੍ਹਾਂ ਵਿਚੋਂ ਹੀ ਇਕ 'ਜਥੇਦਾਰ' ਗਿਆਨੀ ਬਲਵੰਤ ਸਿੰਘ ਨੇ ਹੁਣ ਆਮ ਜਾਣੀ ਜਾਂਦੀ ਸਚਾਈ ਉਤੇ ਅੰਦਰ ਦੀ ਪੱਕੀ ਮੋਹਰ ਲਗਾਈ ਹੈ ਕਿ ਅਕਾਲ ਤਖ਼ਤ ਦਾ ਤਾਂ ਐਵੇਂ ਨਾਂ ਹੀ ਲਿਆ ਜਾਂਦਾ ਹੈ, ਅਸਲ ਵਿਚ ਨਾਗਪੁਰ ਅਤੇ ਚੰਡੀਗੜ੍ਹ ਤੋਂ ਆਏ ਫ਼ੈਸਲਿਆਂ ਨੂੰ ਪੜ੍ਹ ਹੀ ਦਿਤਾ ਜਾਂਦਾ ਹੈ! ਗੱਲ ਠੀਕ ਹੀ ਲਗਦੀ ਹੈ ਪਰ ਦੂਜਿਆਂ ਬਾਰੇ ਸੱਚ ਕਹਿਣਾ ਕਾਫ਼ੀ ਨਹੀਂ ਹੁੰਦਾ, ਅਪਣੇ ਬਾਰੇ ਵੀ ਸੱਚ ਦਸਣਾ ਪੈਂਦਾ ਹੈ ਕਿ ਇਸ ਸਚਾਈ ਤੋਂ ਵਾਕਫ਼ ਹੋਣ ਦੇ ਬਾਵਜੂਦ ਤੁਸੀ ਕੀ ਕਰਦੇ ਰਹੇ ਸੀ?
ਮਿਸਾਲ ਦੇ ਤੌਰ ਤੇ ਜਥੇਦਾਰ ਨੰਦਗੜ੍ਹ ਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਮੌਜੂਦਾ 'ਜਥੇਦਾਰ' ਗਿ. ਗੁਰਬਚਨ ਸਿੰਘ ਨੇ ਆਪ ਮੰਨਿਆ ਹੈ ਕਿ ਸਪੋਕਸਮੈਨ ਦੇ ਸੰਪਾਦਕ ਨੇ ਕੋਈ ਭੁੱਲ ਨਹੀਂ ਸੀ ਕੀਤੀ ਤੇ ਜਥੇਦਾਰ ਵੇਦਾਂਤੀ ਨੇ ਨਿਜੀ ਕਿੜ ਕੱਢਣ ਲਈ ਜਾਂ ਕਿਸੇ ਹੋਰ ਦੇ ਇਸ਼ਾਰੇ ਤੇ, 'ਹੁਕਮਨਾਮਾ' ਜਾਰੀ ਕੀਤਾ ਸੀ ਤੇ ਦੂਜੇ 'ਜਥੇਦਾਰਾਂ' ਨੇ ਵੇਦਾਂਤੀ ਦੇ ਕਹਿਣ ਤੇ ਦਸਤਖ਼ਤ ਕਰ ਦਿਤੇ ਸਨ। ਬਾਕੀ ਦੇ 'ਜਥੇਦਾਰ' ਤਾਂ ਕਹਿੰਦੇ ਹਨ ਕਿ ਉਹ ਜਦੋਂ ਅਕਾਲ ਤਖ਼ਤ ਤੇ ਬੈਠਦੇ ਹਨ ਤਾਂ ਰੱਬ ਆਪ ਉਨ੍ਹਾਂ ਅੰਦਰ ਆ ਬੈਠਦਾ ਹੈ ਤੇ ਫ਼ੈਸਲੇ ਕਰਵਾਂਦਾ ਹੈ। ਰੱਬ ਦੇ ਨਾਂ ਤੇ ਪੁਜਾਰੀ ਸ਼੍ਰੇਣੀ ਨੇ ਹਰ ਧਰਮ ਵਿਚ ਹੀ ਵੱਡੇ ਵੱਡੇ ਝੂਠ ਬੋਲੇ ਹਨ ਪਰ ਉਸ ਪਾਸੇ ਨਾ ਵੀ ਜਾਈਏ ਤਾਂ ਜਥੇਦਾਰ ਨੰਦਗੜ੍ਹ ਨੇ ਵਖਰੀ ਗੱਲ ਕੀਤੀ ਹੈ ਤਾਂ ਉਨ੍ਹਾਂ ਨੂੰ ਤਾਂ ਜ਼ਰੂਰ ਹੀ ਦਸਣਾ ਚਾਹੀਦਾ ਹੈ ਕਿ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਸਪੋਕਸਮੈਨ ਦੇ ਸੰਪਾਦਕ ਅਤੇ ਪ੍ਰੋ. ਦਰਸ਼ਨ ਸਿੰਘ ਬਾਰੇ ਕਿਸ ਦੇ ਫ਼ੈਸਲਿਆਂ ਉਤੇ 'ਜਥੇਦਾਰਾਂ' ਨੇ ਅਪਣੀ ਮੋਹਰ ਲਗਾਈ ਸੀ ਤੇ ਹੋਰਨਾਂ ਨੂੰ ਛੱਡੋ, ਜਥੇਦਾਰ ਨੰਦਗੜ੍ਹ ਨੇ ਵੇਦਾਂਤੀ ਦੇ ਪੱਖਪਾਤੀ ਤੇ ਰੜਕਾਂ-ਕੱਢੂ 'ਹੁਕਮਨਾਮਿਆਂ' ਉਤੇ ਦਸਤਖ਼ਤ ਕਿਉਂ ਕੀਤੇ ਸਨ? ਜਦ ਤਕ ਉਹ ਪੂਰਾ ਸੱਚ ਨਹੀਂ ਦਸਦੇ, ਉਨ੍ਹਾਂ ਦੀ ਗੱਲ ਬੜੇ ਥੋੜੇ ਜਹੇ ਲੋਕਾਂ ਨੂੰ ਹੀ ਪ੍ਰਭਾਵਤ ਕਰ ਸਕੇਗੀ ਤੇ ਅੰਤ ਖੇਹ ਸਵਾਹ ਦਾ ਭਾਗ ਬਣ ਕੇ ਰਹਿ ਜਾਏਗੀ। ਇਸ ਦੌਰਾਨ ਇਤਿਹਾਸਕਾਰਾਂ, ਖੋਜੀਆਂ, ਵਿਦਵਾਨਾਂ ਅਤੇ ਸਿੱਖ ਧਰਮ ਵਿਚ ਦਿਲਚਸਪੀ ਲੈਣ ਵਾਲਿਆਂ ਨੂੰ ਗਿਆਨੀ ਨੰਦਗੜ੍ਹ ਵਲੋਂ ਆਖੇ ਇਕ ਇਕ ਲਫ਼ਜ਼ ਨੂੰ ਗੰਭੀਰਤਾ ਨਾਲ ਲੈ ਕੇ, ਮਾਮਲੇ ਦੀ ਤਹਿ ਤਕ ਜਾਣਾ ਚਾਹੀਦਾ ਹੈ ਤੇ ਦਸਣਾ ਚਾਹੀਦਾ ਹੈ ਕਿ ਸਿੱਖ ਧਰਮ ਦੀ ਦੁਰਦਸ਼ਾ ਵਿਚ ਸਿਆਸਤਦਾਨਾਂ ਤੇ ਤਖ਼ਤਾਂ ਦੇ 'ਜਥੇਦਾਰਾਂ' ਨੇ ਕੀ ਹਿੱਸਾ ਪਾਇਆ ਹੈ।

****************************************************

ਗਿਆਨੀ ਨੰਦਗੜ੍ਹ ਦੇ ਪ੍ਰਗਟਾਵਿਆਂ ਤੋਂ ਬਾਅਦ ਪੰਥਕ ਹਲਕਿਆਂ 'ਚ ਛਿੜੀ ਨਵੀਂ ਚਰਚਾ : ਕੋਟਕਪੂਰਾ,

11 ਅਪ੍ਰੈਲ (ਗੁਰਿੰਦਰ ਸਿੰਘ) : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਹਿਮ ਪ੍ਰਗਟਾਵੇ ਕਿ ਤਖ਼ਤਾਂ ਦੇ ਪੁਜਾਰੀ, ਆਰਐਸਐਸ ਦੇ ਕਹਿਣ 'ਤੇ ਹੁਕਮਨਾਮੇ, ਫ਼ਤਵੇ ਤੇ ਆਦੇਸ਼ ਜਾਰੀ ਕਰਦੇ ਹਨ, ਬਾਬਤ ਪੰਥਕ ਹਲਕਿਆਂ 'ਚ ਨਵੀਂ ਚਰਚਾ ਛਿੜ ਗਈ ਹੈ।
ਸਿੱਖ ਇਤਿਹਾਸਕਾਰ ਡਾ.ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਪੰਥਕ ਖੇਤਰ 'ਚ ਇਨਕਲਾਬੀ ਤਬਦੀਲੀਆਂ ਲਿਆ ਕੇ ਮਨਮੱਤ ਅਤੇ ਸਿੱਖ-ਵਿਰੋਧੀ ਸਾਜ਼ਸ਼ਾਂ ਦਾ ਭਾਂਡਾ ਭੰਨਣ ਦੀ ਜੁਰਅਤ ਵਿਖਾਈ। ਭਾਵੇਂ ਇਸ ਬਦਲੇ ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝਲਣਾ ਪਿਆ, ਅਦਾਲਤਾਂ ਅਤੇ ਪੁਲਿਸ ਥਾਣਿਆਂ 'ਚ ਜ਼ਲੀਲ ਹੋਣਾ ਪਿਆ ਪਰ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਵਿਰੁਧ 2 ਦਸੰਬਰ 2005 ਨੂੰ ਜਾਰੀ ਹੋਏ ਅਖੌਤੀ ਹੁਕਮਨਾਮੇ ਦੀ ਸਚਾਈ ਵੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸੰਗਤਾਂ ਸਾਹਮਣੇ ਲਿਆਉਣੀ ਚਾਹੀਦੀ ਹੈ ਤਾਕਿ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਦਾ ਨਿਤਾਰਾ ਹੋ ਸਕੇ।
ਅਨੇਕਾਂ ਇਨਕਲਾਬੀ ਪੁਸਤਕਾਂ ਦੇ ਰਚੇਤਾ ਪ੍ਰੋ. ਇੰਦਰ ਸਿੰਘ ਘੱਗਾ ਨੇ ਕਿਹਾ ਕਿ ਸਪੋਕਸਮੈਨ ਸਮੇਤ ਸਮੂਹ ਪੰਥਦਰਦੀ ਪਿਛਲੇ ਲੰਮੇ ਸਮੇਂ ਤੋਂ ਦਾਅਵਾ ਕਰਦੇ ਆ ਰਹੇ ਹਨ ਕਿ ਆਰ.ਐਸ.ਐਸ. ਵਲੋਂ ਪੰਥਕ ਸਿਧਾਂਤ, ਸਿੱਖ ਰਹਿਤ ਮਰਿਆਦਾ ਤੇ ਸਿੱਖੀ ਦੇ ਨਿਆਰੇਪਣ ਨੂੰ ਖ਼ਤਮ ਕਰਨ ਲਈ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਸਾਜ਼ਸ਼ਾਂ 'ਚ ਸਾਡੇ ਅਕਾਲੀ ਆਗੂ ਤੇ ਪੰਥ ਦੇ ਅਖੌਤੀ ਠੇਕੇਦਾਰ ਆਰ.ਐਸ.ਐਸ. ਦਾ ਸਾਥ ਦੇ ਰਹੇ ਹਨ ਪਰ ਹੁਣ ਬਿੱਲੀ ਥੈਲੇ 'ਚੋਂ ਬਾਹਰ ਆਉਣ ਨਾਲ ਸੱਭ ਕੁੱਝ ਸਪੱਸ਼ਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਾਗਰੂਕ ਸਿੱਖਾਂ ਨੂੰ ਗਿਆਨੀ ਨੰਦਗੜ੍ਹ ਦੇ ਪ੍ਰਗਟਾਵੇ ਦੇ ਸੰਦਰਭ 'ਚ ਆਪੋ-ਅਪਣੇ ਬਿਆਨ ਜਾਰੀ ਕਰਨੇ ਚਾਹੀਦੇ ਹਨ ਕਿਉਂਕਿ ਸਪੋਕਸਮੈਨ ਨੇ ਆਰ.ਐਸ.ਐਸ., ਦੇਹਧਾਰੀ ਗੁਰੂਡੰਮ ਤੇ ਹੋਰ ਪੰਥਕ ਮਸਲਿਆਂ ਪ੍ਰਤੀ ਕੁਰਬਾਨੀ ਵਾਲੀ ਭਾਵਨਾ ਵਿਖਾਈ ਪਰ ਸਿੱਖ ਵਿਰੋਧੀ ਤਾਕਤਾਂ ਨੇ ਤਖ਼ਤਾਂ ਦੇ ਜਥੇਦਾਰਾਂ ਰਾਹੀਂ ਸਪੋਕਸਮੈਨ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਾ ਛੱਡੀ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਤੇ ਪ੍ਰਸਿੱਧ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਗਿਆਨੀ ਨੰਦਗੜ੍ਹ ਦੇ ਸੱਚ ਪ੍ਰਗਟ ਕਰਨ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਥਕ ਏਕਤਾ ਵਾਲੇ ਪਾਸੇ ਪਹਿਲ-ਕਦਮੀ ਕਰਦਿਆਂ ਸਮੂਹ ਪੰਥਦਰਦੀਆਂ ਨੂੰ ਇਕ ਪਲੇਟ ਫ਼ਾਰਮ 'ਤੇ ਲਿਆਉਣ ਦਾ ਰੋਲ ਨਿਭਾਉਣਾ ਚਾਹੀਦਾ ਹੈ।
ਮਿਸ਼ਨਰੀ ਪ੍ਰਚਾਰਕਾਂ ਹਰਜਿੰਦਰ ਸਿੰਘ ਮਾਝੀ ਤੇ ਸਤਨਾਮ ਸਿੰਘ ਚੰਦੜ ਦਾ ਕਹਿਣਾ ਹੈ,'ਅਸੀ ਪੰਥ ਦੇ ਕੂਕਰ ਬਣ ਕੇ ਸੰਗਤਾਂ ਨੂੰ 'ਜਾਗਦੇ ਰਹੋ' ਦਾ ਹੋਕਾ ਦੇ ਰਹੇ ਹਾਂ। ਜੇ ਗਿਆਨੀ ਨੰਦਗੜ੍ਹ ਵਾਂਗ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਆਰ.ਐਸ.ਐਸ. ਵਲੋਂ ਪੰਥ ਦੇ ਘਾਣ ਕਰਨ ਅਤੇ ਹੋਰ ਦਖ਼ਲਅੰਦਾਜ਼ੀ ਦੀਆਂ ਸਚਾਈਆਂ ਸੰਗਤਾਂ ਦੀ ਕਚਹਿਰੀ 'ਚ ਜਨਤਕ ਕਰਨ ਤਾਂ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਦੇ ਪ੍ਰਬੰਧਕਾਂ ਵਲੋਂ ਪਿਛਲੇ 4 ਦਹਾਕਿਆਂ ਤੋਂ ਪੰਥ ਦੀ ਸੇਵਾ ਲਈ ਯਤਨ ਜਾਰੀ ਹਨ

ਪਰ ਫਿਰ ਵੀ ਸਪੋਕਸਮੈਨ ਦੇ ਰਸਤਿਆਂ 'ਚ ਕੰਡੇ ਵਿਛਾਉਣ ਵਾਲੇ ਹੁਕਮਨਾਮੇ ਬਿਨਾਂ ਦੇਰੀ ਵਾਪਸ ਲੈਣੇ ਚਾਹੀਦੇ ਹਨ।
ਹੁਣ ਪੰਥਦਰਦੀਆਂ ਨੂੰ ਆਸ ਬੱਝੀ ਹੈ ਕਿ ਗਿਆਨੀ ਨੰਦਗੜ੍ਹ ਵਾਂਗ ਹੋਰ ਤਖ਼ਤਾਂ 'ਤੇ ਬਿਰਾਜਮਾਨ ਰਹੇ ਜਥੇਦਾਰਾਂ ਵਲੋਂ ਵੀ ਸੱਚ ਸੰਗਤਾਂ ਸਾਹਮਣੇ ਲਿਆਂਦਾ ਜਾਵੇਗਾ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਗਿਆਨੀ ਨੰਦਗੜ੍ਹ ਦੇ ਪ੍ਰਗਟਾਵੇ ਤੋਂ ਅਜਿਹਾ ਲਗਦਾ ਹੈ ਕਿ ਉਨ੍ਹਾਂ ਨੂੰ ਵੀ ਆਰ.ਐਸ.ਐਸ. ਦੇ ਇਸ਼ਾਰੇ 'ਤੇ ਅਕਾਲ ਤਖ਼ਤ 'ਤੇ ਤਲਬ ਕੀਤਾ ਗਿਆ। ਭਾਵੇਂ ਉਹ ਨਿਸ਼ਚਿਤ ਸਮੇਂ 'ਤੇ ਅਪਣਾ ਪੱਖ ਦਸਣ ਲਈ ਅਕਾਲ ਤਖ਼ਤ 'ਤੇ ਪੁੱਜ ਗਏ ਪਰ ਆਰ.ਐਸ.ਐਸ. ਦੇ ਹੱਥਠੋਕੇ ਜਥੇਦਾਰ ਉਨ੍ਹਾਂ ਨੂੰ ਇਕ ਨਿਜੀ ਕਮਰੇ 'ਚ ਆਉਣ ਲਈ ਮਜਬੂਰ ਕਰਦੇ ਰਹੇ। ਉਨ੍ਹਾਂ ਵਲੋਂ ਇਨਕਾਰ ਕਰਨ 'ਤੇ ਬਿਨਾਂ ਕਸੂਰੋਂ ਉਨ੍ਹਾਂ ਨੂੰ ਪੰਥ 'ਚੋਂ ਛੇਕਣ ਦਾ ਅਖੌਤੀ ਫ਼ਤਵਾ ਜਾਰੀ ਕਰ ਦਿਤਾ ਗਿਆ।
ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਬਾਬੇ ਨਾਨਕ ਨੇ ਹਕੂਮਤ ਵਿਰੁਧ ਟੱਕਰ ਲੈਂਦਿਆਂ ਬਾਬਰ ਨੂੰ ਜਾਬਰ ਕਹਿਣ ਦੀ ਜੁਰਅਤ ਕੀਤੀ ਸੀ। ਪਿਛਲੇ ਸਮੇਂ 'ਚ ਭਾਵੇਂ ਤਖ਼ਤਾਂ ਦੇ ਜਥੇਦਾਰਾਂ ਵਲੋਂ ਨਿਰੰਕਾਰੀ, ਸੌਦਾ ਸਾਧ, ਭਨਿਆਰੇ ਵਾਲੇ, ਨੂਰਮਹਿਲੀਏ ਜਾਂ ਹੋਰ ਦੇਹਧਾਰੀਆਂ ਵਿਰੁਧ ਹੁਕਮਨਾਮੇ ਜਾਰੀ ਕੀਤੇ ਗਏ ਪਰ ਉਹ ਲਾਗੂ ਕਰਾਉਣ ਦੀ ਜ਼ਰੂਰਤ ਹੀ ਨਾ ਸਮਝੀ ਗਈ।


10/04/15)
ਸਰਵਜੀਤ ਸਿੰਘ

ਸ. ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਸ. ਗੁਰਮੀਤ ਸਿੰਘ ਜੀ,ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਵਸ ਦੀਆਂ 4 ਤਾਰੀਖਾਂ ਦਾ ਜਿਕਰ ਕੀਤਾ ਹੈ (27 ਮਾਰਚ, 14 ਅਪ੍ਰੈਲ, 15 ਅਪ੍ਰੈਲ ਅਤੇ 20 ਅਕਤੂਬਰ) ਅਸਲ `ਚ ਇਹ ਤਿੰਨ ਤਾਰੀਖਾਂ ਹੀ ਹਨ। 14 ਅਪ੍ਰੈਲ ਨੂੰ ਵੈਸਾਖ ਸੁਦੀ 2 ਸੀ ਹੋ ਸਕਦਾ ਹੈ ਕਿ ਇਕ ਤਾਰੀਖ ਨੂੰ ਦੂਜੀ ਵਿੱਚ ਬਦਲੀ ਕਰਨ ਵੇਲੇ ਕਿਸੇ ਤੋਂ ਗਲਤੀ ਹੋ ਗਈ ਹੋਵੇ। ਅਸਲ ਵਿੱਚ ਇਹ ਵੈਸਾਖ ਸੁਦੀ 3/15 ਅਪ੍ਰੈਲ ਜੂਲੀਅਨ ਹੀ ਹੈ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ, ਜੋ ਆਪ ਜੀ ਨੇ ਵੀ ਅਸਿੱਧੇ ਤਰੀਕੇ ਨਾਲ ‘ਵੈਸਾਖ’ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਵੈਸਾਖ ਦੀ ਤਾਰੀਖ (27 ਮਾਰਚ ਜਾ 15 ਅਪ੍ਰੈਲ) ਬਾਰੇ ਵਿਚਾਰ ਚਲ ਰਹੀ ਹੈ।
ਆਪ ਜੀ ਨੇ ਡਾ. ਤ੍ਰਿਲੋਚਨ ਸਿੰਘ ਦੀ ਕਿਤਾਬ ਆਪ ਪੜ੍ਹਨ ਦਾ ਸੁਝਾਓ ਦਿੱਤਾ ਹੈ। ਇਸ ਸਬੰਧੀ ਬੇਨਤੀ ਹੈ ਕਿ ਇਹ ਕਿਤਾਬ ਮੈਂ ਪਿਛਲੇ ਸਾਲ ਪੜ੍ਹੀ ਸੀ। ਕਿਤਾਬ ਲਿਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੋ ਡਾ. ਤ੍ਰਿਲੋਚਨ ਸਿੰਘ ਜੀ ਨੇ ਵੀ ਕੀਤੀ ਹੈ ਪਰ ਕੁਝ ਇਕ ਅਜੇਹੀਆਂ ਸਾਖੀਆਂ ਇਸ ਵਿਚ ਵੀ ਦਰਜ ਹਨ ਜਿਨ੍ਹਾਂ ਨਾਲ ਸ਼ਾਇਦ ਆਪ ਜੀ ਵੀ ਸਹਿਮਤ ਨਾ ਹੋਵੇ। ਜਿਵੇ ਕਿ ਪਹਿਲੇ ਅਧਿਆਇ ਦਾ ਪਹਿਲਾ ਪਹਿਰਾ। ਕੀ ਆਪ ਜੀ ਇਸ ਨਾਲ ਸਹਿਮਤ ਹੋ? ਜੇ ਇਸ ਸੱਚ ਹੈ ਤਾਂ ਅਗਿਆਨੀ ਪੂਰਨ ਸਿੰਘ ਗਲਤ ਕਿਵੇਂ ਸੀ? ਖੇਤੀ ਹਰੀ ਹੋਣੀ, ਇਕ ਦਰਖ਼ਤ ਦੀ ਛਾਂ ਨਾ ਫਿਰਨੀ, ਸੱਪ ਨੇ ਛਾਂ ਕਰਨੀ ਅਤੇ 20 ਰੁਪਏ ਵਾਲੀ ਸਾਖੀ ਆਦਿ, (ਅਧਿਆਇ 4)। ਇਸ ਕਿਤਾਬ ਦਾ ਅਧਾਰ ਜਨਮ ਸਾਖੀਆਂ ਅਤੇ ਨਾਨਕ ਪ੍ਰਕਾਸ਼ ਆਦਿ ਲਿਖਤਾਂ ਹਨ। ਡਾ. ਤ੍ਰਿਲੋਚਨ ਸਿੰਘ ਜੀ, ਭਾਈ ਸੰਤੋਖ ਸਿੰਘ ਦੇ ਹਵਾਲੇ ਨਾਲ ਲਿਖਦੇ ਹਨ ਕਿ ਬਾਲੇ ਵਾਲੀ ਜਨਮ ਸਾਖੀ ਨੂੰ ਹੰਦਾਲੀਆਂ ਨੇ ਵਿਗਾੜਿਆ ਹੈ। (ਪੰਨਾ 143) ਇਸ ਸਬੰਧੀ ਕਵੀ ਸੰਤੋਖ ਸਿੰਘ ਜੀ ਖ਼ੁਦ ਲਿਖਦੇ ਹਨ;
ਹਮਕੋ ਮਨਹਿਂਗੇ ਬਹੁ ਮਾਨਵ। ਲਿਖੀ ਅਧਿਕਤਾ ਉਰ ਆਨਵ।
ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ।।੨੭।।
ਪੰਨੇ ਛੇਦੇ ਦਈ ਬਹਾਈ। ਜੋ ਸ੍ਰੀ ਗੁਰੂ ਅੰਗਦ ਲਿਖਵਾਈ।
ਤਿਹਕੋ ਤਾਤਪਰਜ ਸਭਿ ਚੀਨੇ। ਅਧਿਕ ਬਚਨ ਅਪਨੇ ਲਿਖਿ ਦੀਨੇ।।੨੮।।
ਕਵੀ ਜੀ ਲਿਖਦੇ ਹਨ ਕਿ ਹੰਦਾਲੀਆਂ ਨੇ ਅਸਲ ਜਨਮ ਸਾਖੀ ਨੂੰ ਪਾੜ ਕੇ ਬਿਆਸ ਦਰਿਆ `ਚ ਰੋੜ ਦਿੱਤਾ ਸੀ। ਜੇ ਇਹ ਸੱਚ ਹੈ ਤਾਂ ਇਹ ਘਟਨਾ ਸੰਮਤ 1715/1658 ਈ: ਤੋਂ ਪਹਿਲਾ ਦੀ ਹੀ ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਾਲੇ ਵਾਲੀ ਅਸਲ ਜਨਮ ਸਾਖੀ ਜੋ ਹੰਦਾਲੀਆਂ ਨੇ ਨਸ਼ਟ ਕਰ ਦਿੱਤੀ ਸੀ, ਉਹ ਕਵੀ ਸੰਤੋਖ ਸਿੰਘ ਜਾਂ ਅੱਜ ਦੇ ਵਿਦਵਾਨਾਂ ਕੋਲ ਕਿਵੇਂ ਪੁੱਜੀ? ਇਸ ਸਵਾਲ ਦਾ ਜਵਾਬ ਜੇ ਆਪ ਜੀ ਨੇ ਇਸ ਕਿਤਾਬ ਵਿੱਚ ਜਾਂ ਕਿਤੇ ਹੋਰ ਵੀ ਪੜ੍ਹਿਆ ਹੋਵੇ ਤਾਂ ਜਰੂਰ ਸਾਂਝਾ ਕਰਨਾ ਜੀ।
ਸਤਿਕਾਰ ਸਹਿਤ
ਸਰਵਜੀਤ ਸਿੰਘ


10/04/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!!


ਵੀਰ ਜੀਓ , ਤੁਸੀਂ ਲਿਖਿਆ ਹੈ “17 ਵੀਂ ਸਦੀ ਵਿੱਚ ਗੁਰੂ ਸਾਹਿਬਾਨ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚ ਚਲਿਤ੍ਰ ਜੋਤੀ-ਜੋਤ ਸਮਾਉਣ ਦੇ ਨਾਮ ਹੇਠਾਂ ਦਰਜ ਹੋਂਦੀ ਸੀ ਅਤੇ ਅੱਸੂ ਵਦੀ10 ਸੰਮਤ 1596 ਉਨ੍ਹਾਂ ਵਿੱਚ ਦਰਜ ਹੈ”। ਵੀਰ ਜੀਓ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚ ਜੋਤੀ-ਜੋਤ ਸਮਾਉਣ ਦੀ ਤਾਰੀਖ ਕਿਸਨੇ ਅਤੇ ਕਦੋਂ ਦਰਜ ਕੀਤੀ ਅਤੇ ਦਰਜ ਕਰਨ ਵਾਲਿਆਂ ਦਾ ਵਸੀਲਾ ਕੀ ਸੀ?
ਗੁਰਮੀਤ ਸਿੰਘ “ਬਰਸਾਲ”


10/04/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ. ਸੁਖਜੀਤ ਸਿੰਘ ਕਪੂਰਥਲਾ ਅਤੇ ਨਿਰਮਲ ਸਿੰਘ ਕੰਧਾਵਲੀ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।


ਆਪ ਜੀ ਦੀ ਬਹੁਤ-ਬਹੁਤ ਮੇਹਰਬਾਨੀ ਹੈ ਜੋ ਤੁਸੀਂ ਮੇਰੇ ਵਲੋਂ ਮੰਗੀ ਜਾਣਕਾਰੀ, “ਗੁਰਮਤਿ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ ਗੁਰੂ) ਨੂੰ ਫੁੱਲ ਜਾਂ ਫੁੱਲਾਂ ਦੇ ਹਾਰ ਭੇਟ ਕਰਨੇ ਚਾਹੀਦੇ ਹਨ ਜਾਂ ਨਹੀਂ ?” ਦੇ ਸਬੰਧ ਵਿਚ ਆਪਣੇ ਕੀਮਤੀ ਵਿਚਾਰ ਦਿਤੇ ਹਨ ।
ਵੀਰ ਜੀਓ, ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵੀ ਅਜੋਕੇ ਸੰਤਾਂ-ਸਾਧਾਂ ਵਾਂਗਰ ਸਿੱਖਾਂ ਨੂੰ “ਸ਼ਬਦ ਗੁਰੂ” ਦੀ ਸਹੀ ਸਿਖਿਆ ਨਹੀਂ ਦੇਣਾ ਚਾਹੁੰਦੀ । ਇਹ ਤਾਂ ਸਿੱਖਾਂ ਨੂੰ ਰੁੱਖਾਂ (ਦੁੱਖ ਭੰਜਣੀ ਬੇਰੀ) ਫੋਟੋ ਅਤੇ ਪਾਣੀ ਆਦਿ ਦੀ ਪੂਜਾਰੀ ਬਣਾ ਰਹੀ ਹੈ ।
ਸ੍ਰ. ਸੁਖਜੀਤ ਸਿੰਘ ਜੀ, ਤੁਹਾਡੇ ਵੱਲੋਂ ਹਵਾਲੇ ਦੇ ਤੌਰ ਤੇ ਦਿਤਾ ਇਹ ਸ਼ਬਦ ਤਾਂ ਉਹ ਹੀ ਮੰਨੇਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਸ਼ਬਦ ਗੁਰੂ” ਮੰਨਦਾ ਹੋਵੇਗਾ ਨਾਂਕਿ ਇਕ “ਦੇਹ” ਦੇ ਰੂਪ ਵਿਚ ਭੋਗ ਲਾਉਂਦਾ ਹੋਵੇ ।

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥(ਪੰਨਾ 479)
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


09/04/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ. ਗੁਰਮੀਤ ਸਿੰਘ ਬਰਸਾਲ ਜੀ

ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤਿਹ


ਡਾ. ਸਾਹਿਬ ਤੁਹਾਡਾ ਸਵਾਲ ਹੈ "ਕਿਰਪਾ ਕਰਕੇ ਇਹ ਦੱਸ ਦਿਓ ਕਿ ਇਹ ਕਿਹੜੇ ਸਰੋਤ ਦੀ ਜਾਣਕਾਰੀ ਹੈ ਕਿਓਂਕਿ ਕੁਝ ਪ੍ਰਮਾਣ ਅੱਸੂ ਸੁਦੀ ੧੦ ਅਤੇ ਕੁਝ ਅੱਸੂ ਵਦੀ ੧੦ ਦੱਸ ਰਹੇ ਹਨ।"
ਬਹੁਤ ਸਿੱਧਾ ਜਵਾਬ ਹੈ 17 ਵੀਂ ਸਦੀ ਵਿੱਚ ਗੁਰੂ ਸਾਹਿਬਾਨ ਦੀ ਜੋਤੀ-ਜੋਤ ਸਮਾਉਣ ਦੀ ਤਾਰੀਖਾਂ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਵਿੱਚ ਚਲਿਤ੍ਰ ਜੋਤੀ-ਜੋਤ ਸਮਾਉਣ ਦੇ ਨਾਮ ਹੇਠਾਂ ਦਰਜ ਹੋਂਦੀ ਸੀ ਅਤੇ ਅੱਸੂ ਵਦੀ 10 ਸੰਮਤ 1596 ਉਨ੍ਹਾਂ ਵਿੱਚ ਦਰਜ ਹੈ।
ਕਿਸੇ ਜਨਮਸਾਖੀ ਦੇ ਕਰਤਾ ਨੇ ਗੁਰੂ ਸਾਹਿਬ ਦੀ ਜੋਤੀ-ਜੋਤ ਸਮਾਉਣ ਦੀ ਗਲਤ ਤਾਰੀਖ ਅੱਸੂ ਸੁਦੀ 10 ਲਿਖ ਦਿੱਤੀ ਤੇ ਬਸ ਫਿਰ ਬਾਕੀ ਸਾਕੀਕਾਰਾਂ ਨੇ ਉਸ ਨੂੰ ਪ੍ਰਮਾਣਿਕ ਮੰਨ ਕੇ ਨਕਲ ਕਰਨੀ ਸ਼ੂਰੁ ਕਰ ਦਿੱਤੀ, ਜਿਵੇਂ ਤੂੰਸੀ 19 ਵੀਂ ਸਦੀ ਦੀ ਗੁਰਪ੍ਰਣਾਲੀਆਂ ਵਿੱਚ ਦਿੱਤੀ ਗਈ ਗਲਤ ਕੁਲ ਉਮਰ 70 ਸਾਲ 5 ਮਹਿਨੇ ਅਤੇ 7 ਦਿਨ ਨੂੰ ਪ੍ਰਮਾਣਿਕ ਬਨਾ ਲਿਆ।
ਤੁਹਾਡਾ "ਕੁਲ ਉਮਰ ਵਾਲਾ" ਨੁਕਤਾ ਕਿਥੋਂ ਆਇਆ, ਏਸ ਦੇ ਸ੍ਰੋਤ ਕਿ ਸਨ ਅਤੇ ਏਸ "ਕੁਲ ਉਮਰ ਵਾਲੇ" ਨੁਕਤੇ ਦੀ ਜੜ ਕਿਥੇ ਹੈ, ਏਸ ਦੀ ਜਾਣਕਾਰੀ ਮੈ ਤੁਹਾਨੂੰ ਪਿਛਲੇ ਲੇਖ ਵਿੱਚ ਦੇ ਦਿੱਤੀ ਸੀ ਅਤੇ ਏਹ ਸਾਬਿਤ ਵੀ ਕਰ ਦਿੱਤਾ ਸੀ ਕਿ ਏਹ ਹਵਾਈ ਕਿਲਾ ਹੀ ਹੈ।

ਗੁਰਦੀਪ ਸਿੰਘ ਬਾਗੀ


09/04/15)
ਗੁਰਮੀਤ ਸਿੰਘ (ਸਿੱਡਨੀ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਵਸ ਦੀ ਪੱਕੀ ਤਾਰੀਕ ਕਰਨ ਲਈ ਮੇਰੀ ਸੰਹਮਤੀ ਜਾਂ ਅਸੰਹਮਤੀ ਨਾਲ ਕੋਈ ਫਰਕ ਨਹੀਂ ਪੈਣਾ! ਪਰ, ਮੇਰੀ ਰਾਇ ਹੈ ਕਿ ਸਿੱਖ ਕੌਮ ਨੂੰ ਇਨ੍ਹਾਂ ਚਾਰ ਤਾਰੀਕਾਂ `ਚੋਂ ਇੱਕ ਤਾਰੀਕ ਮੰਨ ਲੈਣੀ ਚਾਹੀਦੀ ਹੈ, ਜਿਵੇਂ ੨੭ ਮਾਰਚ ੧੪੬੯, ੧੪ ਅਪ੍ਰੈਲ ੧੪੬੯, ੧੫ ਅਪ੍ਰੈਲ ੧੪੬੯ ਅਤੇ ੨੦ ਅਕਤੂਬਰ ੧੪੬੯? ਇਵੇਂ ਹੀ ਨਾਨਕਸ਼ਾਹੀ ਕੈਲੰਡਰ ਉਸ ਤਾਰੀਕ ਤੋਂ ਆਰੰਭ ਹੋਣਾ ਚਾਹੀਦਾ ਹੈ। ਵਿਦਵਾਨ ਆਲੋਚਕ ਸ. ਸਰਬਜੀਤ ਸਿੰਘ ਨੂੰ ਬੇਨਤੀ ਹੈ ਕਿ ਉਹ ਡਾ. ਤ੍ਰਿਲੋਚਨ ਸਿੰਘ ਦੀ ਕਿਤਾਬ ਆਪ ਪੜ੍ਹਣ ਦੀ ਖ਼ੇਚਲ ਕਰਨ ਤਾਂ ਠੀਕ ਹੋਵੇਗਾ!
ਭੁਲਣਹਾਰ ਪਾਠਕ,
ਗੁਰਮੀਤ ਸਿੰਘ (ਸਿੱਡਨੀ)


09/04/15)
ਮਨਜੀਤ ਕੌਰ ‘ਢੀਂਡਸਾ’

(ਮਿੰਨੀ ਕਹਾਣੀ)
ਪਾਪ
ਮੇਰੀ ਸਹੇਲੀ ਰੂਬੀ ਬਚਪਨ ਤੋਂ ਲੈ ਕੇ ਅਸੀਂ ਅੱਜ ਤੱਕ ਆਪਣਾ ਹਰ ਦੁੱਖ-ਸੁੱਖ ਸਾਂਝਾ ਕਰਦੀਆਂ ਸੀ। ਜਵਾਨ ਹੋਣ ਤੇ ਸਾਡੇ ਵੀ ਘਰ ਵਰ ਦੇ ਸੁਪਨੇ ਸੀ ਪੜ੍ਹਾਈ ਉਪਰੰਤ ਉਸ ਦੀ ਮੰਗਣੀ ਇੱਕ ਪੁਲਿਸ ਅਧਿਕਾਰੀ ਨਾਲ ਹੋ ਗਈ। ਉਹ ਬਹੁਤ ਖੁਸ਼ ਸੀ, ਉਸ ਨੂੰ ਚੰਗਾ ਘਰ ਵਰ ਮਿਲ ਗਿਆ ਤੇ ਉਹ ਮੇਰੇ ਲਈ ਵੀ ਦੁਆਵਾਂ ਕਰਨ ਲੱਗੀ ਕਿ ਤੈਨੂੰ ਵੀ ਕੋਈ ਚੰਗਾ ਘਰ ਵਰ ਮਿਲ ਜਾਵੇ ਤਾਂ ਜੋ ਮੇਰੇ ਮਨ ਨੂੰ ਤਸੱਲੀ ਮਿਲੇ। ਫਿਰ ਰੂਬੀ ਦਾ ਵਿਆਹ ਹੋ ਗਿਆ ਉਹ ਬੜੀ ਖੁਸ਼ ਸੀ। ਉਹ ਜਦੋਂ ਵੀ ਸਹੁਰਿਓ ਆਉਂਦੀ ਤਾਂ ਆਪਣੇ ਸਹੁਰੇ ਪਰਿਵਾਰ ਦੇ ਪੁਲ਼ ਬੰਨ ਦਿੰਦੀ। ਮੈਂ ਉਸ ਨੂੰ ਹੱਸਦੀ ਹੋਈ ਕਹਿੰਦੀ ਕਿ ਇਹ ਤਾਂ ਬਾਅਦ `ਚ ਹੀ ਪਤਾ ਲੱਗੂ ਚੰਗੇ ਨੇ ਜਾਂ ਮਾੜੇ।
ਕੁੱਝ ਸਮੇਂ ਬਾਅਦ ਮੇਰਾ ਵਿਆਹ ਇੱਕ ਅਧਿਆਪਕ ਨਾਲ ਹੋ ਗਿਆ। ਮੇਰੀ ਸਹੇਲੀ ਬੁਤ ਖੁਸ਼ ਸੀ। ਵਿਆਹ ਤੋਂ ਬਾਅਦ ਅਸੀਂ ਦੋਵੇਂ ਆਪਣੇ-ਆਪਣੇ ਘਰ ਦੇ ਰੁਝੇਵਿਆਂ `ਚ ਰੁਝ ਗਈਆਂ ਤੇ ਸਾਡਾ ਮਿਲਣਾ-ਜੁਲਣਾ ਘੱਟ ਹੋ ਗਿਆ। ਉਹ ਪਿਆਰੀ ਜਿਹੀ ਬੇਟੀ ਦੀ ਮਾਂ ਬਣ ਗਈ ਤੇ ਉਸ ਦਾ ਸਹੁਰਾ ਪਰਿਵਾਰ ਬਹੁਤ ਖੁਸ਼ ਸੀ।
ਦੋ ਕੁ ਸਾਲ ਬੀਤ ਜਾਣ ਤੋਂ ਬਾਅਦ ਇੱਕ ਦਿਨ ਰੂਬੀ ਦਾ ਫੋਨ ਆਇਆ, ਉਹ ਕਹਿੰਦੀ ਕਿ ਬਹੁਤ ਖੁਸ਼ ਹੈ। ਉਸ ਨੇ ਕਿਹਾ ਤੇਰੇ ਲਈ ਡਬਲ ਖੁਸ਼ਖਬਰੀ ਹੈ। ਮੈਂ ਵੀ ਖੁਸ਼ਬਖਰੀ ਜਾਨਣ ਲਈ ਉਤਾਵਲੀ ਸੀ। ਉਸ ਨੇ ਕਿਹਾ, “ਅਸੀਂ ਉਸੇ ਸ਼ਹਿਰ `ਚ ਸ਼ਿਫਟ ਹੋਣ ਵਾਲੇ ਹਾਂ ਤੇ ਤੂੰ ਦੁਬਾਰਾ ਮਾਸੀ ਬਣ ਵਾਲੀ ਐਂ”।
ਕੁਝ ਦਿਨ ਬਾਅਦ ਉਹ ਸਾਡੇ ਸ਼ਹਿਰ `ਚ ਰਹਿਣ ਲੱਗ ਗਏ, ਅਸੀਂ ਦੋਵੇਂ ਬਹੁਤ ਖੁਸ਼ ਸੀ। ਇੱਕ ਦਿਨ ਮੇਰੇ ਕਲ ਆਈ ਤੇ ਕਹਿਣ ਲੱਗੀ, “ਮੈਂ ਕੰਜਕਾਂ ਖਵਾਉਣੀਆਂ ਨੇ। ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦੀ। ਮੈਂ ਹੈਰਾਨ ਸੀ”। ਉਸਦੀ ਇਹ ਗੱਲ ਸੁਣ ਕੇ ਮੈਂ ਕਿਹਾ, “ਇਹ ਸਭ………” ਤਾਂ ਉਹ ਰੋਣ ਵਾਲੀ ਹੋ ਗਈ ਤੇ ਕਹਿਣ ਲੱਗੀ, “ਮੇਰੀ ਸੱਸ ਨੇ ਸੁੱਖ ਸੁਖੀ ਸੀ ਕਿ ਜੇ ਪੋਤਾ ਹੋਇਆ ਤਾਂ ਉਹ ਕੰਜਕਾਂ ਖਵਾਏਗੀ। ਮੈਂ ਕਿਹਾ ਇਹ ਤਾਂ ਰੱਬ ਦੀ ਮਰਜ਼ੀ ਹੈ ਤਾਂ ਅੱਗੋਂ ਸੱਸ ਕਹਿੰਦੀ ਕਿ ਰੱਬ ਦੀ ਮਰਜ਼ੀ ਕਿੱਥੇ। ਉਸ ਨੇ ਮੇਰਾ ਚੈਕ-ਅੱਪ ਕਰਵਾਇਆ ਤੇ ਪਤਾ ਲੱਗਾ ਕਿ ਪੋਤਾ ਆਉਣ ਵਾਲਾ ਹੈ। ਉਹ ਖੁਸ਼ ਸੀ ਕਿ ਸ਼ਾਇਦ ਇੰਨਾ ਕੰਜਕਾਂ ਨੇ ਹੀ ਮੈਨੂੰ ਪਾਪ ਕਰਨ ਤੋਂ ਬਚਾਇਆ।
ਮਨਜੀਤ ਕੌਰ ‘ਢੀਂਡਸਾ’
ਪਾਤੜਾਂ, ਪਟਿਆਲਾ


09/04/15)
ਜਸਪ੍ਰੀਤ ਕੌਰ ਫ਼ਲਕ

ਕਵਿਤਾ)
ਖਾਲਸਾ ਸਾਜਨ ਦਾ ਦਿਨ


ਸਾਜਿਆ ਦਸ਼ਮੇਸ਼ ਜੀ ਨੇ ਜਗ ਤੋਂ ਨਿਆਰਾ ਖਾਲਸਾ
ਬੇਸਹਾਰੇ ਦੀਨਾਂ ਦੁੱਖੀਆਂ ਦਾ ਸਹਾਰਾ ਖਾਲਸਾ।।

ਫ਼ੌਜ ਅਕਾਲ ਪੁਰਖ ਦੀ ਹੈ, ਇਹ ਹੈ ਪਰਮਾਤਮ ਦੀ ਮੌਜ
'ਵਾਹਿਗੁਰੂ ਜੀ ਦੀ ਫ਼ਤਿਹ' ਕਾ ਹੈ ਜੈਕਾਰਾ ਖਾਲਸਾ।।

ਇਸ ਦੇ ਸਿਰ ਤੇ ਸਤਗੁਰਾਂ ਦੀ ਮੇਹਰ ਹੈ ਕੁਝ ਇਸ ਤਰ੍ਹਾਂ
ਨਾ ਕਦੀ ਹੈ ਬੇਸਹਾਰਾ ਨਾ ਵਿਚਾਰਾ ਖਾਲਸਾ।।

ਘੋੜਿਆਂ ਦੀ ਪਿੱਠ ਤੇ ਹੀ ਪੂਰੀ ਕਰ ਲੈਂਦਾ ਸੀ ਨੀਂਦ
ਕੰਦ-ਮੂਲ ਦੇ ਨਾਲ ਸੀ ਕਰਦਾ ਗੁਜ਼ਾਰਾ ਖਾਲਸਾ।।

ਜਦ ਕਿਸੇ ਮਜ਼ਲੂਮ ਨੇ ਕੀਤੀ ਹੈ ਇਸ ਅੱਗੇ ਪੁਕਾਰ
ਉਸੇ ਪਲ਼ ਹੀ ਬਣ ਗਿਆ ਉਸਦਾ ਸਹਾਰਾ ਖਾਲਸਾ।।

ਦਿਸਣ ਦਸਤਾਰਾਂ ਖਿੜੇ ਹੋਏ ਜਿਵੇਂ ਇਹ ਫੁੱਲ ਨੇ
ਜਾਪਦਾ ਹੈ ਸੋਹਣੇ ਗੁਲਸ਼ਨ ਦਾ ਨਜ਼ਾਰਾ ਖਾਲਸਾ।।

ਇਹ ਵੈਸਾਖੀ ਦਾ ਦਿਹਾੜਾ ਖਾਲਸਾ ਸਾਜਨ ਦਾ ਦਿਨ
ਬਿਗਸੇ ਪਲ-ਪਲ ਜੀਵੇ ਜੁਗ-ਜੁਗ ਜਾਨੋ ਪਿਆਰਾ ਖਾਲਸਾ।।

ਇਹ ਹਮੇਸ਼ਾ ਪਿਆਰ ਤੇ ਸੱਚ ਦਾ ਸਫ਼ਰ ਕਰਦਾ ਰਹੇ
ਅੱਗੇ-ਅੱਗੇ ਪੰਜ ਪਿਆਰੇ ਪਿੱਛੇ ਸਾਰਾ ਖਾਲਸਾ।।

ਜਿਸ ਤਰ੍ਹਾਂ ਉੱਚੇ 'ਫ਼ਲਕ' ਉਤੇ ਸਿਤਾਰੇ ਸ਼ੋਭਦੇ
ਸ਼ੋਭਦਾ ਏਦਾਂ ਰਹੇ ਧਰਤੀ ਤੇ ਪਿਆਰਾ ਖਾਲਸਾ।।

ਜਸਪ੍ਰੀਤ ਕੌਰ 'ਫ਼ਲਕ'
ਮਕਾਨ ਨੰ. ੧੧, ਸੈਕਟਰ ੧ ਅ
ਗੁਰੁ ਗਿਆਨ ਵਿਹਾਰ,
ਡੁਗਰੀ, ਲੁਧਿਆਣਾ


08/04/15)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰਯੋਗ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!!

ਵੀਰ ਜੀਓ , ਜਨਮ ਤਰੀਕ,ਕੁਲ ਉਮਰ ਅਤੇ ਜੋਤੀ ਜੋਤ ਦੀ ਤਰੀਕ ਚੋਂ ਕਿਸੇ ਦੋ ਦੀ ਜਾਣਕਾਰੀ ਨਾਲ ਤੀਜੇ ਫੈਕਟਰ ਨੂੰ ਜਾਨਣਾ ਹਵਾਈ ਕਿਲਾ ਨਹੀਂ ਹੁੰਦਾ ਸਗੋਂ ਮੈਥੇਮੈਟੀਕਲ ਤੱਥ ਹੁੰਦਾ ਹੈ । ਹਾਂ ਇਸ ਫਾਰਮੂਲੇ ਵਿੱਚ ਵਰਤੀਆਂ ਜਾਂ ਰਹੀਆਂ ਤਰੀਕਾਂ ਦੇ ਸਰੋਤਾਂ ਵਾਰੇ ਤੁਸੀਂ ਅਜਿਹਾ ਆਖ ਸਕਦੇ ਹੋ।
ਤੁਸੀਂ ਗੁਰੂ ਸਾਹਿਬ ਦੀ ਜੋਤੀ ਜੋਤ ਸਮਾਉਣ ਦੀ ਤਰੀਕ ਅੱਸੂ ਵਦੀ ੧੦ ਲਿਖਦੇ ਹੋ । ਕਿਰਪਾ ਕਰਕੇ ਇਹ ਦੱਸ ਦਿਓ ਕਿ ਇਹ ਕਿਹੜੇ ਸਰੋਤ ਦੀ ਜਾਣਕਾਰੀ ਹੈ ਕਿਓਂਕਿ ਕੁਝ ਪ੍ਰਮਾਣ ਅੱਸੂ ਸੁਦੀ ੧੦ ਅਤੇ ਕੁਝ ਅੱਸੂ ਵਦੀ ੧੦ ਦੱਸ ਰਹੇ ਹਨ ।
ਗੁਰਮੀਤ ਸਿੰਘ "ਬਰਸਾਲ"


08/04/15)
ਸਰਵਜੀਤ ਸਿੰਘ

ਸ. ਗੁਰਮੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਸ. ਗੁਰਮੀਤ ਸਿੰਘ ਜੀ, ਆਪ ਜੀ ਲਿਖਦੇ ਹੋ, “ਕਿੰਨਾ ਚੰਗਾ ਹੋਵੇ ਜੇ ਸਮੁੱਚੀ ਸਿੱਖ ਕੌਮ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਇੱਕ ਤਾਰੀਕ ਪੱਕੀ ਕਰ ਲਵੇ ਅਤੇ ਫਿਰ ਉਸ ਦਿਨ ਤੋਂ ਸਿੱਖ ਜਾਂ ਨਾਨਕਸ਼ਾਹੀ ਕੈਲੰਡਰ ਚਾਲੂ ਕਰਨ”।
ਸ. ਗੁਰਮੀਤ ਸਿੰਘ ਜੀ, ਗੁਰੂ ਨਾਨਕ ਸਾਹਿਬ ਦੇ ਜਨਮ ਦੀ ਤਾਰੀਖ ਪੱਕੀ ਕਰਨ ਲਈ ਹੀ ਤਾਂ ਆਪਾਂ ਵਿਚਾਰ ਕਰ ਰਹੇ ਹਾਂ। ਪਿਛਲੇ ਸਾਲ ਵੀ ਇਸੇ ਮੰਚ ਤੇ ਕੱਤਕ - ਵੈਸਾਖ ਸਬੰਧੀ ਚਰਚਾ ਹੋਈ ਸੀ, ਜਿਸ ਵਿੱਚ ਆਪ ਜੀ ਨੇ ਵੀ ਭਾਗ ਲਿਆ ਸੀ। ਹੁਣ ਜਦੋਂ ਪਿਛਲੇ ਸਾਲ ਹੋਈ ਵਿਚਾਰ ਚਰਚਾ ਤੋਂ ਗੱਲ ਅੱਗੇ ਤੁਰ ਪਈ ਹੈ ਕਿ ਵੈਸਾਖ ਦੀ ਤਾਰੀਖ, ਕੁਲ ਉਮਰ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਦੀ ਪੜਤਾਲ ਕੀਤੀ ਜਾਵੇ ਤਾਂ ਆਪ ਜੀ ਨੇ ਫੇਰ ਗੱਲ ਨੂੰ ਮੁੱਢੋਂ ਹੀ ਅਰੰਭ ਕਰ ਦਿੱਤੀ ਹੈ। ਕੀ ਆਪ ਜੀ ਨਹੀ ਚਾਹੁੰਦੇ ਕਿ ਗੱਲ ਕਿਸੇ ਤਣ-ਪੱਤਣ ਲੱਗੇ?
ਸ. ਗੁਰਮੀਤ ਸਿੰਘ ਜੀ, ਇਹ ਸਪੱਸ਼ਟ ਕਰੋ ਕਿ ਤੁਸੀਂ ਸ. ਕਰਮ ਸਿੰਘ ਹਿਸਟੋਰੀਅਨ ਨਾਲ ਸਹਿਮਤ ਹੋ ਜਾਂ ਡਾ ਤਰਲੋਚਨ ਸਿੰਘ ਜੀ ਨਾਲ?
ਸਤਿਕਾਰ ਸਹਿਤ
ਸਰਵਜੀਤ ਸਿੰਘ


08/04/15)
ਬਲਦੀਪ ਸਿੰਘ ਰਾਮੂੰਵਾਲੀਆ

ਲਹੂ ਭਿੱਜੇ ਇਤਿਹਾਸ ਦੇ ਪੱਤਰੇ ....੨
ਜੇਠ ਦਾ ਪਿਛਲਾ ਪੱਖ ਸੀ। ਵਾਹਣਾਂ ਵਿਚ ਕਿਧਰੇ ਵੀ ਹਰਿਆਵਲ ਨਹੀ ਦਿਸਦੀ ਸੀ ਸਗੋ ਵਾਹਣਾਂ ਚੋ ਵਰੋਲੇ ਬਣ ਬਣ ਉਡ ਰਹੇ ਸਨ। ਚਾਰੇ ਪਾਸੇ ਸੂਰਜ ਦਾ ਸੇਕ ਜ਼ਮੀਨ ਨੂੰ ਸਾੜ ਰਿਹਾ ਸੀ। ਰਾਤ ਨੂੰ ਹਨੇਰੀਆਂ ਚਲ ਰਹੀਆਂ ਸਨ ਜੋ ਘਰ ਘਾਟਾਂ ਨੂੰ ਮਿਟੀ ਧੂੜ ਨਾਲ ਭਰ ਰਹੀਆ ਸਨ /ਬੁਲ ਸੁਕ ਰਹੇ ਹਨ /ਜ਼ਿੰਦਗੀ ਉਦਾਸ ਵੀਰਾਨ ਜ਼ਮੀਨ ਵਾਂਗ ਦਿਖਾਈ ਦਿੰਦੀ ਹੈ /ਚਿਹਰਿਆ ਤੇ ਖੁਸ਼ਕੀ ਦਰਖਤਾਂ ਦੇ ਸੱਕ ਵਾਂਗ ਉਭਰ ਰਹੀ ਆ /ਗਰਮੀ ਨੇ ਛੱਪੜਾ ਦਾ ਪਾਣੀ ਵੀ ਚੂਸ ਲਿਆ ਹੈ ਉਹ ਵੀ ਸੁਕੇ ਹੋਏ ਹਨ /ਪੰਛੀ ਵੀ ਪਾਣੀ ਦੀ ਤਲਾਸ਼ ਚ ਭਟਕ ਰਹੇ ਸਨ। ਮਨੁਖ ਪਸ਼ੂ ਪੰਛੀ ਸਭ ਇਸ ਸਮਾਜਿਕ ਪੀੜ੍ਹਾਂ ਨੂੰ ਆਪਣੇ ਜਿਸਮ ਤੇ ਹੰਢਾ ਰਹੇ ਸਨ ਤੇ ਦੂਸਰੇ ਪਾਸੇ ਮੌਤ ਤੋ ਜ਼ਿੰਦਗੀ ਬਚਾਉਣ ਦੀ ਲੁਕਣ ਛਿਪਾਈ ਖੇਡ ਰਹੇ ਸਨ .........ਪਰ ਇਹਨ੍ਹਾਂ ਚ ਕੁਝ ਐਸੇ ਵੀ ਸਨ ਜੋ ਮੌਤ ਨਾਲ ਮਖੌਲਾ ਕਰ ਰਹੇ ਸਨ ਉਹਨਾਂ ਦੀ ਰੱਤ ਦੀ ਪਿਆਸੀ ਸਮੇ ਦੀ ਸਰਕਾਰ ਬਣ ਚੁਕੀ ਸੀ ਜੋ ਭੁਖੇ ਬਘਿਆੜਾਂ ਵਾਂਗ ਹਰਲ ਹਰਲ ਕਰਦੀ ਫਿਰਦੀ ਸੀ /ਇਕ ਪਾਸੇ ਕੁਦਰਤ ਦੀ ਸਿਤਮ ਜ਼ਰੀਫੀ ਦਾ ਕਹਰ ਉਹਨ੍ਹਾਂ ਤੇ ਢਹਿ ਰਿਹਾ ਸੀ ਤਾਂ ਦੂਸਰੇ ਪਾਸੇ ਸਮੇ ਦੀ ਸਰਕਾਰ ਦੀ ਨੀਤੀ ਦੀ ਮੁਖਾਲਫਤ ਕਰਨ ਕਰਕੇ ਸਰਕਾਰ ਇਹਨ੍ਹਾਂ ਨੂੰ ਖਤਮ ਕਰਨਾ ਚਾਹੁੰਦੀ ਸੀ. ..... .......................ਅੰਮ੍ਰਿਤ ਵੇਲਾ ਹੁੰਦਾ /ਕੁਕੜ ਦੀ ਦਿਤੀ ਬਾਂਗ ਸਮੇ ਦੀ ਚੁਪੀ ਨੂੰ ਤੋੜਦੀ ਹੈ ਤੇ ਮਨੁਖੀ ਸਰੀਰ ਰੌ ਫੜ ਲੈਦੇ ਹਨ ....ਸੁਆਣੀਆਂ ਨੇ ਚਾਟੀਆ ਚ ਮਧਾਣੀਆਂ ਪਾ ਲਈਆ ਹਨ ਦੂਰੋ ਮਸੀਤ ਚੋ ਮੌਲਵੀ ਦੀ ਅੱਲਾ ਹੂ ਅਕਬਰ ਦੀ ਆ ਰਹੀ ਆਵਾਜ਼ ਮੋਮਨਾਂ ਨੂੰ ਮਸੀਤੇ ਪਾਹੁੰਚ ਕਿ ਨਮਾਜ਼ ਅਦਾ ਕਰਨ ਦਾ ਸੁਨੇਹਾ ਦੇ ਰਹੀ ਹੈ .....ਪਰ ਇਸ ਅੰਮ੍ਰਿਤ ਵੇਲੇ ਚ ਕੁਝ ਇਹੋ ਜਿਹੀਆ ਵਿਆਕੁਲ ਰੂਹਾਂ ਨੇ ਜਿਨ੍ਹਾਂ ਦੇ ਹਿਰਦੇ ਦੀ ਵੇਦਨਾ ਦਾ ਦਰਦ ਕੋਈ ਨਹੀ ਸਮਝ ਰਿਹਾ ....ਮੋਮਨ ਤਾਂ ਮਸੀਤੇ ਬੈਠਾ ਹੈ ;ਹਿੰਦੂ ਮੰਦਰ ਦੀ ਸਰਦਲ ਤੇ ਟਲ ਖੜਕਾ ਰਿਹਾ ਹੈ ਪਰ ਇਹ ਕੌਣ ਸਨ ਜੋ ਇੰਝ ਪਿਆਰੇ ਦੀ ਯਾਦ ਚ ਵਿਆਕੁਲ ਨੇ ....ਅੱਖਾਂ ਚ ਨਮੀ ਜ਼ਰੂਰ ਆ ਪਰ ਚਿਹਰੇ ਦਾ ਜਲਾਲ ਸੂਰਜ ਦੀ ਲਾਲੀ ਨੂੰ ਫਿਕਾ ਕਰ ਰਿਹਾ ......ਇਹ ਇਕ ਬੀਬੀ ਹੈ ਤੇ ਉਸਦਾ ਨਿਕਾ ਜਾ ੫-੭ ਸਾਲ ਦਾ ਪੁਤਰ ਹੈ .....ਬੀਬੀ ਦੀ ਦਿੱਖ ਦਸਦੀ ਹੈ ਕਿ ਇਹ ਗੁਰੂ ਨਾਨਕ ਨਾਮ ਲੇਵਾ ਸਿੱਖ ਬੀਬੀ ਹੈ ਹੱਥ ਚ ਪਾਇਆ ਕੜਾ /ਸਿਰ ਤੇ ਸਜਾਈ ਕੇਸਕੀ /ਗਾਤਰੇ ਚ ਨਿਕੀ ਕਿਰਪਾਨ /ਹੱਥ ਚ ਪਕੜਿਆ ਗੁਰਬਾਣੀ ਦਾ ਗੁਟਕਾ ਸਭ ਸਾਫ ਕਰ ਦਿੰਦਾ ਹੈ। .....................ਉਧਰ ਹਿਰਦਾ ਦੀ ਪੀੜ ਵਧਣ ਲਗੀ /ਆਪਣੇ ਮੁਰਸ਼ਦ ਦੇ ਦੀਦਾਰ ਦੀ ਤੜਪ ਅੰਤਿਮ ਸੀਮਾ ਤੇ ਪਾਹੁੰਚ ਚੁਕੀ ਆ ਹੁਣ ਅੰਦਰੋ ਇਕੋ ਗਲ ਆ ਰਹੀ ਆ ...... "ਇਕ ਘੜੀ ਨ ਮਿਲਤੇ ਤਾਂ ਕਲਿਜੁਗ ਹੋਤਾ ........... ......ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨ ਦੇਖੇ ਗੁਰੁ ਦਰਬਾਰੇ ਜੀਉ॥ ………………ਆਪਣੇ ਇਕਲੋਤੇ ਪੁਤਰ ਨੂੰ ਨਾਲ ਲਿਆ ਘਰ ਦਾ ਦਰਵਾਜ਼ਾ ਲਾਇਆ ਤੇ ਪੁਤਰ ਨੂੰ ਕੁਛੜ ਚੁਕ ਕਿ ਤੁਰ ਪਈ ਆ ਤੇ ਨਾਲ ਨਾਲ ਬਿਰਹੋ ਦੀ ਭਿੱਜੀ ਹੋਈ ਗਾਉਦੀ ਜਾਂਦੀ ਹੈ ....... "ਤੁਝ ਬਿਨ ਸੁਰਤਿ ਕਰੈ ਕੋ ਮੇਰੀ, ਦਰਸਨੁ ਦੀਜੈ ਖੋਲਿ ਕਿਵਾਰ ॥ ਦਰਸਨੁ ਦੀਜੈ ਖੋਲਿ ਕਿਵਾਰ ......... ............ਇਕ ਬਜੁਰਗ ਨੇ ਤਕਿਆ .....ਉਸਨੇ ਆਵਾਜ਼ ਦੇ ਕੇ ਪੁਛਿਆ ਭਾਈ ਕੁੜੇ! ਤੂੰ ਇਤਨੀ ਸਵੇਰ ਕਿੱਧਰ ਨੂੰ ਚੱਲੀ ਤਾਂ ਉਸਨੇ ਜੁਆਬ ਦਿਤਾ ਬਾਪੂ ਮੈ ਗੁਰੂ ਰਾਮਦਾਸ ਦੇ ਦਰਬਾਰ "ਹਰਿਮੰਦਰ ਸਾਹਿਬ" ਚੱਲੀ ਆ ........ਅਜੇ ਇਨੀ ਗਲ ਹੀ ਕਹੀ ਸੀ ਕਿ ਬਜ਼ੁਰਗ ਬੋਲ ਉਠਿਆ ਉਹ ਭਾਈ! ਨਾ ਜਾਹ ਉਥੇ /ਕੀ ਤੈਨੂੰ ਪਤਾ ਵੀ ਉਥੇ ਤੁਰਕਾਂ ਨੇ ਕਬਜ਼ਾ ਕਰ ਲਿਆ ਤੇ ਸਿੱਖਾਂ ਨੂੰ ਚੁਣ ਚੁਣ ਕੇ ਦਰਸ਼ਨ ਕਰਨ ਗਿਆ ਨੂੰ ਮਾਰ ਰਹੇ ਨੇ ...... .......ਬਾਪੂ ਜੀ ਨਾ ਰੋਕੋ ਮੈਨੂੰ ..ਫਿਰ ਕੀ ਹੋਇਆ ਜੇ ਮੈ ਦਰਸ਼ਨ ਹਰਿਮੰਦਰ ਸਾਹਿਬ ਦੀ ਕਰਨ ਗਈ ਮਾਰੀ ਜਾਵਾਂ ਸਗੋ ਇਹ ਤਾਂ ਚੰਗਾ ਹੀ ਆ /ਪਤਾ ਨਹੀ ਆਹ ਸਰੀਰ ਗੁਰੂ ਦੇ ਘਰ ਪ੍ਰਵਾਨ ਹੋਣਾ ਵੀ ਆ ਕਿ ਨਹੀ ...ਸਗੋ ਆਹ ਤਾਂ ਸੋਹਣਾ ਸੱਬਬ ਬਣਿਆ ਜਿੰਦ ਗੁਰੂ ਦੀ ਹਜ਼ੂਰੀ ਛ ਭੇਟ ਕਰਨ ਦਾ ..... "ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ .. ..ਮਤ ਹਰਿ ਪੂਛੈ ਕਉਨ ਹੈ ਪਰਾ ਹਮਾਰੈ ਬਾਰ " ........... .............ਉਹ ਭਾਈ ਕੁੜੀਏ ਕੀ ਝੱਲੀ ਹੋ ਗਈ ਆ ਖੁਦ ਮਰਨ ਦੇ ਲਈ ਮੌਤ ਦੇ ਮੂੰਹ ਚ ਜਾ ਰਹੀ ਹੈ (ਇਸ ਬਜ਼ੁਰਗ ਨੂੰ ਇਹ ਨਹੀ ਪਤਾ ਨ ਕਿ ਸਿੱਖ ਜਿਉਦਾ ਵੀ ਗੁਰੂ ਲਈ ਤੇ ਮਰਦਾ ਵੀ ਗੁਰੂ ਲਈ ਆ) ਤੈਨੂੰ ਮੌਤ ਦਾ ਰਤਾ ਵੀ ਡਰ ਨਹੀ /ਚਲ ਆਪਣੀ ਗਲ ਛਡ ਆਹ ਜੋ ਨਿਆਣਾ ਤੇਰੇ ਨਾਲ ਆ ਇਸ ਮਾਸੂਮ ਦੇ ਚਿਹਰੇ ਵਲ ਤਕ ਇਸਨੇ ਕੀ ਦੇਖਿਆ ਹੈ ਅਜੇ ਕੁਝ ਵੀ ਨਹੀ ...ਤੂੰ ਘਟੋ ਘਟ ਇਸ ਬੱਚੇ ਤੇ ਹੀ ਤਰਸ ਖਾ ਲੈ ਇਸ ਕੋਮਲ ਕਲੀ ਨੂੰ ਕਿਉ ਜਰਵਾਣਿਆ ਦੇ ਪੈਰਾਂ ਥਲੇ ਮਧਲਾਵਾਉਣ ਲਈ ਲੈ ਕੇ ਤੁਰ ਪਈ? .........ਬਾਪੂ ਜੀ! ਇਸ ਬੱਚੇ ਤੇ ਜੇਕਰ ਮੈਨੂੰ ਤਰਸ ਆਇਆ ਤਾਂ ਹੀ ਇਸ ਨੂੰ ਵੀ ਨਾਲ ਲੈ ਕੇ ਆਈ ਤਾਂ ਕਿ ਇਹ ਵੀ ਗੁਰੂ ਸਾਹਿਬ ਦੇ ਲੇਖੇ ਲੱਗ ਜਾਵੇ ਤੇ ਬਾਪੂ ਕਲਗੀਆਂ ਵਾਲੇ ਦੀ ਗੋਦ ਵਿਚ ਖੇਡ ਸਕੇ .....ਪਰ ਜੇ ਕਿਤੇ ਇਸਨੂੰ ਘਰ ਛਡ ਆਉਦੀ ਇਹ ਬੇਮੁਖ ਹੋ ਜਾਂਦਾ ਮੇਰੇ ਜਾਣ ਤੋ ਬਾਅਦ ਮੇਰੇ ਦੁਧ ਨੂੰ ਦਾਗ ਲਾ ਦੇਦਾ /ਗੁਰੂ ਦੀ ਸਰਦਾਰੀ ਰੋਲ ਦਿੰਦਾ /ਕੁਰਾਹੀਆ ਬਣ ਜਾਂਦਾ ਕੀ ਉਹ ਠੀਕ ਸੀ? .....ਨਹੀ ਬਾਪੂ ਤਰਸ ਕੀਤਾ ਆਪਣੇ ਪੁਤ ਤੇ ਮੈ ਕਿਉਕਿ ਜਿਥੇ ਮੇਰੀ ਸਿਖੀ ਕੇਸਾ ਸੁਆਸਾ ਨਾਲ ਨਿਭੋ ਉਥੇ ਮੇਰੇ ਪੁਤ ਦੀ ਵੀ ......... ..........ਪਰ ਧੀਏ! (ਬਜ਼ੁਰਗ ਦਾ ਗਚ ਭਰ ਆਇਆ ਬੋਲ ਨ ਹੋਇਆ)
ਨਾ ਬਾਪੂ ਨਾ ਰੋਕ ਨ ਮੈ ਹਰਿਮੰਦਰ ਸਾਹਿਬ ਦੇ ਦਰਸ਼ਨਾ ਤੋ ਬਿਨ੍ਹਾਂ ਨਹੀ ਰਹਿ ਸਕਦੀ ਉਸ ਲਈ ਹਰ ਕੀਮਤ ਉਤਾਰ ਸਕਦੀ ਆ .....ਮੈ ਉਸਨੂੰ ਰਬ ਦਾ ਘਰ ਮੰਨਦੀ ਹਾਂ ...ਬਾਪੂ ਜੀ ਹਰਿਮੰਦਰ ਸਾਡੇ ਲਈ ਸਾਡਾ ਜੀਵਨ ਹੈ ਪ੍ਰਾਣ, ਧਰਤਿ, ਆਕਾਸ਼, ਹੱਡੀ, ਮਾਸ, ਰੁਧਰ ਸਭ ਕੁਝ। ਹਰਿਮੰਦਰ ਸਾਡਾ ਦਿਲ ਹੈ ..ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ …………………………ਇਹ ਕਹਿ ਕਿ ਉਹ ਬੀਬੀ ਹਰਿਮੰਦਰ ਸਾਹਿਬ ਵਲ ਤੁਰ ਪਈ ....ਜਦ ਉਥੇ ਪਹੁੰਚੀ ਪ੍ਰਕਰਮਾ ਚ ਉਤਰੀ ਤਾਂ ਜ਼ਰਵਾਣਿਆ ਨੇ ਇਸਤਰੀ ਜਾਣ ਕਿ ਪਤ ਲੁਟਣ ਲਈ ਹਮਲਾ ਕੀਤਾ ਪਰ ਦੀਪ ਕੌਰ ਦੀ ਵਾਰਿਸ ਉਹ ਭੈਣ ਜ਼ਰਵਾਣਿਆ ਨਾਲ ਜੂਝ ਪਈ ਅੱਖਾਂ ਦੇ ਸਾਹਮਣੇ ਸ਼੍ਰਅਅਅਅਅਅ ਕਰਦਾ ਨੇਜਾ ਉਸਦੇ ਬੱਚੇ ਦੇ ਆਰ ਪਾਰ ਹੋ ਗਿਆ ਤਾਂ ਉਸਨੇ ਜ਼ੋਰਦਾਰ ਜ਼ੈਕਾਰਾ ਛਡਿਆ ...ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ .....ਇਹਨੇ ਨੂੰ ਇਕ ਕ੍ਰਿਪਾਨ ਇਸਦੀ ਧੜ ਨਾਲੋ ਸਿਰ ਜੁਦਾ ਕਰ ਦਿੰਦੀ ਹੈ ...........ਸਿੱਖੀ ਕੇਸਾ ਸੁਆਸਾ ਨਾਲ ਨਿਭ ਗਈ ...........ਧਨ ਗੁਰੂ ਧਨ ਸਿਖੀ ....
ਹਰਿਮੰਦਰ ਸਾਹਿਬ ਮੰਦਰ ਨਹੀ ਰਬ ਦਾ ਘਰ ਹੈ ਜਿਥੇ ਪ੍ਰਕਰਮਾ ਚ ਬੇਅੰਤ ਸਿੱਖਾਂ ਦੇ ਸਿਰ ਲਗੇ ਹੋਏ ਨੇ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲਿਆ ਕਦੇ ਸਵਾਲ ਕਰੀ ਆਪਣੇ ਆਪ ਨੂੰ ਕਿ ਸਿਖਾਂ ਨੇ ਦਰਬਾਰ ਸਾਹਿਬ ਲਈ ਇੰਨੀਆਂ ਕੁਰਬਾਨੀਆ ਕਿਉ ਦਿਤੀਆ ...ਹੋ ਸਕਦਾ ਤੇਰਾ ਆਉਣਾ ਸਫਲ ਹੋ ਜੇ ........
ਗੁਰੂ ਗ੍ਰੰਥ ਗੁਰੂ ਪੰਥ ਦਾ ਸੇਵਕ ਬਲਦੀਪ ਸਿੰਘ ਰਾਮੂੰਵਾਲੀਆ ੯੬੫੪੩-੪੨੦੩੯


08/04/15)
ਸੁਖਵਿੰਦਰ ਕੌਰ ‘ਹਰਿਆਓ’

(ਮਿੰਨੀ ਕਹਾਣੀ)
ਵਿਸਾਖੀ ਵਾਲੇ ਗੀਤ


ਜੈਲਾ ਵਿਹੜੇ ‘ਚ ਬੈਠਾ ਵਾਣ ਦੀ ਰੱਸੀ ਵੱਟ ਰਿਹਾ ਸੀ। ਅਚਾਨਕ ਉਸਦਾ ਪੋਤਰਾ ਜਿਸਦੀ ਉਮਰ ਦਸ ਕੁ ਸਾਲ ਸੀ ਕਹਿਣ ਲੱਗਾ, “ਬਾਪੂ ਜੀ ਕਣਕ ਵੇਚ ਕੇ ਆਪਾਂ ਵਿਸਾਖੀ ਦਾ ਮੇਲਾ ਦੇਖਣ ਜਾਵਾਂਗੇ ਤੇ ਗੀਤ ਗਾਵਾਂਗੇ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’।
ਜੈਲਾ ਉਸਦੀ ਮਾਸੂਮ ਮੁਸਕਰਾਹਟ ਦੇਖ ਉਦਾਸ ਹੋ ਗਿਆ ਤੇ ਕਹਿਣ ਲੱਗਾ, “ਪੁੱਤਰਾ ਵਿਸਾਖੀ ਦੇਖਣ ਦੇ ਵੱਕਤ ਕਦੋਂ ਦੇ ਤੁਰ ਗਏ। ਅੱਜ-ਕੱਲ੍ਹ ਕਿਸਾਨ ਕਣਕ ਵੇਚ ਕੇ ਨਹੀਂ, ਮੰਡੀ ‘ਚ ਸੁੱਟ ਕੇ ਆਉਂਦਾ ਏ। ਕਿਉਂਕਿ ਵੇਚੀ ਚੀਜ਼ ਤਾਂ ਉਹ ਜਾਵੇ ਸਿਦੀ ਕੀਮਤ ਮਿਲੇ। ਪਰ ਹੁਣ ਤਾਂ ਮਸਾਂ ਹੀ ਸ਼ਾਹੂਕਾਰਾਂ ਦਾ ਵਿਆਜ, ਰੈਅ-ਸਪਰੇਅ ਦੇ ਖ਼ਰਚੇ ਹੀ ਪੂਰੇ ਹੁੰਦੇ ਨੇ। ਪੁੱਤਰ ਹੁਣ ਦਮਾਮੇ ਵਾਲੇ ਗੀਤ ਫੱਬਦੇ ਨਹੀਂ, ਹੁਣ ਤਾਂ ਇਹੀ ਗਾਇਆ ਕਰੋ ‘ਬਈ ਬੈਂਕ ਵਾਲੀ ਗੱਡੀ ਦੇਖ ਜੱਟ ਸਲਫ਼ਾਸ ਖਾ ਗਿਆ’। ਪੋਤਰਾ ਉਦਾਸ ਹੋਏ ਬਾਪੂ ਦੇ ਗਲ਼ ਨਾਲ ਚਿੰਬੜ ਗਿਆ।
- ਸੁਖਵਿੰਦਰ ਕੌਰ ‘ਹਰਿਆਓ’ ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ +91-8146447541


07/04/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਡਾ. ਗੁਰਮੀਤ ਸਿੰਘ ਬਰਸਾਲ ਜੀ,

ਵਾਹ ਗੁਰੂ ਜੀ ਕਾ ਖਾਲਸਾ

ਵਾਹ ਗੁਰੂ ਜੀ ਕੀ ਫਤਿਹ

ਤੁਹਾਡਾ ਇਹ ਮੱਤ ਹੈ ਕਿ “ਸਰਰਬਜੀਤ ਸਿੰਘ ਜੀ ਦਾ ਕੁਲ ਉਮਰ ,ਜਨਮ ਤਰੀਕ ਅਤੇ ਜੋਤੀ ਜੋਤ ਤਰੀਕ ਚੋਂ ਦੋ ਗੱਲਾਂ ਦੀ ਜਾਣਕਾਰੀ ਨਾਲ ਤੀਜੀ ਤੱਕ ਪੁੱਜਣਾ ਸਹੀ ਵਿਚਾਰ ਹੈ ਪਰ ਆਪਣੀ ਤ੍ਰਾਸਦੀ ਹੈ ਕਿ ਕਿਸੇ ਇਕ ਸੋਰਸ ਤੇ ਸੌ ਪ੍ਰਤੀਸ਼ਤ ਸਹਿਮਤ ਹੋਣਾ ਉਸੇ ਸੋਰਸ ਦੀਆਂ ਕਈ ਹੋਰ ਸੰਭਾਵੀ ਗੁਰਮਤਿ ਵਰੋਧੀ ਗੱਲਾਂ ਨਾਲ ਸਹਿਮਤ ਹੋਣਾ ਵੀ ਮੰਨ ਲਿਆ ਜਾਂਦਾ ਹੈ”।

 ਡਾ. ਸਾਹਿਬ, ਸਰਬਜੀਤ ਸਿੰਘ ਜੀ ਦਾ ਇਹ ਨੁਕਤਾ ਹਵਾਈ ਕਿਲਾ ਬਣਾਉਣ ਵਾਲਾ ਹੈ। ਪਾਠਕਾਂ ਦੀ ਜਾਣਕਾਰੀ ਵਾਸਤੇ ਏਸ ਕੁਲ ਉਮਰ ਵਾਲੇ ਨੁਕਤੇ ਦੀ ਜੜ ਵੀ ਸਾਮ੍ਹਣੇ ਲਿਆਉਣੀ ਜਰੂਰੀ ਹੈ, ਏਸ ਕਰ ਕੇ ਥੋੜ੍ਹੀਆਂ ਕਿਤਾਬਾਂ ਖੋਲਣੀਆਂ ਪਈਆਂ।

ਪਾਠਕਾਂ ਦੀ ਜਾਣਕਾਰੀ ਲਈ, ਏਹ ਕੁਲ ਉਮਰ ਕੱਢਨ ਦੀ ਪਰੰਪਰਾ ਦੀ ਸ਼ੁਰੂਆਤ 1769 ਇ  ਵਿੱਚ ਕੇਸਰ ਸਿੰਘ ਛਿਬੜ ਨੇ ਕੀਤੀ ਹੈ ਜੋ ਕਤਕ ਦਾ ਪ੍ਰਕਾਸ਼ ਮਨੰਦਾ ਹੈ ਤੇ ਲਿਖਦਾ ਹੈ ਕਿ ਗੁਰੂ ਸਾਹਿਬ ਦੀ ਉਮਰ ਸਤ੍ਰ ਵਰ੍ਹੇ ਸੀ। ਉਸ ਤੂੰ ਅਗਲਾ ਸਰੂਪ ਦਾਸ ਭੱਲਾ ਹੈ ਜੋ ਗੁਰੂ ਸਾਹਿਬ ਦੀ ਕੁਲ ਗੁਰਆਈ 10 ਸਾਲ 4 ਮਹੀਨੇ ਅਤੇ 22 ਦਿਨ ਗਿਣਦਾ ਹੈ।

ਬਸ ਏਥੋਂ ਏਹ ਪਰੰਪਰਾ ਸ਼ੁਰੂ ਹੋ ਜਾਂਦੀ ਹੈ ਕਿ ਕਿਸ ਗੁਰੂ ਸਾਹਿਬ ਦੀ ਕੁਲ ਉਮਰ ਕਿਨ੍ਹੀ ਸੀ ਅਤੇ ਕੁਲ ਕਿਨ੍ਹੇ ਵਰ੍ਰੇ ਗੁਰਆਈ ਕੀਤੀ ਗਈ। 19 ਵੀਂ ਸਦੀ ਤੇ ਕਿਸੇ ਲਿਖਾਰੀ ਨੇ ਗੁਰੂ ਨਾਨਕ ਸਾਹਿਬ ਦੀ ਗਲਤ ਜੋਤੀ-ਜੋਤ ਸਮਾਉਣ ਦੀ ਤਾਰੀਖ ਅਸੂ ਸੁਦੀ 10 ਸੰਵਤ1596 (22 ਸਿਤੰਬਰ 1539 ਇ.) ਵਿੱਚੋ ਬੈਸਾਖ ਸੁਦੀ 3 (ਜੋ ਭਾਈ ਕਾਹਨ ਸਿੰਘ ਜੀ ਦੇ ਹਿਸਾਬ ਨਾਲ 20 ਬੈਸਾਖ ਬਣੇਗੀ 3 ਬੈਸਾਖ ਨਹੀ ਅਤੇ 15 ਅਪ੍ਰੈਲ 1469) ਸੰਵਤ 1526 ਨੂੰ ਘਟਾ ਕੇ 70 ਸਾਲ 5 ਮਹੀਨੇ ਤੇ 7 ਦਿਨ ਦਿੱਤੀ ਹੈ। ਬਸ ਉਸ ਦੇ ਬਾਦ ਲੋਕਾਂ ਨੇ ਏਸ ਕੁਲ ਉਮਰ ਨੂੰ ਨਕਲ ਮਾਰ ਕੇ ਲਿਖਣਾ ਸ਼ੁਰੂ ਕਰ ਦਿੱਤਾ।

ਦਰਅਸਲ ਜਿਸ ਨੇ ਵੀ ਕੁਲ ਉਮਰ ਕੜ੍ਹਨੀ ਹੋਵੇ ਤੇ ਉਸ ਨੂੰ ਦੋ ਤਾਰੀਖਾਂ ਪਤਾ ਹੋਣੀ ਚਾਹਿਦੀਆਂ ਹਨ, ਪਹਲੀ ਸਹੀ ਜਨਮ ਤਾਰੀਖ ਅਤੇ ਦੁਜੀ ਸਹੀ ਅਕਾਲ ਚਲਾਨਾ ਦੀ ਤਾਰੀਖ ਤੇ ਉਹ ਕੁਲ ਉਮਰ ਕੱਢ ਸਕਦਾ ਹੈ। ਜਿਵੇਂ ਸਾਨੂੰ ਗੁਰੂ ਸਾਹਿਬ ਦੀ ਸਹੀ ਜੋਤੀ-ਜੋਤ ਸਮਾਉਣ ਦੀ ਤਾਰੀਖ ਅਸੂ ਵਦੀ 10 ਸੰਵਤ 1596 (07 ਸਿਤੰਬਰ 1539 ਇ.) ਪਤਾ ਹੈ  ਅਤੇ ਉਸ ਵਿੱਚੋ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਸਹੀ ਤਾਰੀਖ ਬੈਸਾਖ ਸੁਦੀ 3 ਸੰਵਤ1526(15 ਅਪ੍ਰੈਲ 1469) ਘਟਾਉਣ ਲਗਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੀ ਕੁਲ ਉਮਰ 70 ਸਾਲ 4 ਮਹੀਨੇ ਅਤੇ 23 ਦਿਨ ਬਣਦੀ ਹੈ।

ਏਸ ਪਹਲੀ ਬੈਸਾਖ ਵਿੱਚ ਵਰਤੇ ਗਏ “ਕੁਲ ਉਮਰ” 70 ਸਾਲ 5 ਮਹੀਨੇ ਅਤੇ 7 ਦਿਨ ਵਾਲਾ ਨੁਕਤਾ ਅਸਲ ਵਿੱਚ 19 ਵੀਂ ਸਦੀ ਵਿੱਚ ਕੱਢੀਆ ਗਿਆ ਹੈ ਤੇ ਉਨ੍ਹਾਂ ਦਾ ਅਾਧਾਰ ਕਿਸੇ ਜਨਮਸਾਖੀ ਵਿੱਚ ਦਿੱਤੀ ਗਈ ਜੋਤੀ-ਜੋਤ ਸਮਾਉਣ ਦੀ ਗਲਤ ਤਾਰੀਖ ਅਸੂ ਸੁਦੀ 10 ਸੰਵਤ1596(22 ਸਿਤੰਬਰ 1539 ਇ.) ਸੀ ਜਿਸ ਵਿੱਚੋਂ ਉਸੀ ਸਾਖੀ ਵਿੱਚ ਦਿੱਤੀ ਗਈ ਗੁਰੂ ਨਾਨਕ ਸਾਹਿਬ ਦੀ ਸਹੀ ਪ੍ਰਕਾਸ਼ ਤਾਰੀਖ ਬੈਸਾਖ ਸੁਦੀ ਤਿੰਨ ਸੰਵਤ 1526 ਨੂੰ(15 ਅਪ੍ਰੈਲ 1469) ਨੂੰ ਘਟਾ ਦਿੱਤਾ ਗਿਆ ਜਿਸ ਕਰ ਏਹ ਗਲਤ “ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ” ਸਾਮ੍ਹਣੇ ਆਈ।

ਗੁਰਦੀਪ ਸਿੰਘ ਬਾਗੀ 


07/04/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸੰਪਾਦਕ ਸਿੱਖ ਮਾਰਗ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਿੱਖ ਮਾਰਗ ਦੇ ਪਾਠਕ ਜਾਣਦੇ ਹਨ ਕਿ ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਕਿਤਾਬ: “ਕੱਤਕ ਕਿ ਵਿਸਾਖ” (ਐਡੀਸ਼ਨ ੨੦੦੩) ਦੇ ਪੰਨਾ ੧੨੭ ਵਿਖੇ ਇੰਜ ਨਿਰਣਾ ਕੀਤਾ ਹੋਇਆ ਹੈ:
- “ਹਿਸਾਬ ਕੀਤਿਆਂ ਪਤਾ ਲੱਗਦਾ ਹੈ ਕਿ ਵਿਸਾਖ ਸੁਦੀ ੩ ਸੰਮਤ ੧੫੨੬ ਹੈ-ਸਨਿਚਰਵਾਰ ੨੦ ਵਿਸਾਖ ੧੫ ਅਪ੍ਰੈਲ ੧੪੬੯ ਈ:
ਪਰ, ਇਸ ਤੋਂ ਬਾਅਦ ਡਾ: ਤ੍ਰਿਲੋਚਨ ਸਿੰਘ ਆਪਣੀ ਕਿਤਾਬ “ਜੀਵਨ ਚਰਿੱਤ੍ਰ ਗੁਰੂ ਨਾਨਕ ਦੇਵ”, ਪ੍ਰਕਾਸ਼ਕ: ਦਿੱਲੀ ਸਿੱਖ ਗੁਰਦਵਾਰਾ ਬੋਰਡ, ਸੀਸ ਗੰਜ, ਚਾਂਦਨੀ ਚੌਕ, ਦਿੱਲੀ, ਜਨਵਰੀ ੧੯੭੨ ਵਿਖੇ ਲਿਖਦੇ ਹਨ:
ਪੰਨਾ ੩: “ਜਦ ਨਾਨਕੀ ਪੰਜਾਂ ਸਾਲਾਂ ਦੀ ਹੋਈ ਤਾਂ ਤ੍ਰਿਪਤਾ ਦੀ ਕੁੱਖੋਂ, ਅਕਤੂਬਰ ੨੦, ੧੪੬੯ ਈ. , ਕੱਤਕ ਪੂਰਨਮਾਸ਼ੀ ਬਿ: ੧੫੨੬ ਨੂੰ ਤਲਵੰਡੀ ਵਿਖੇ ਇੱਕ ਅਨੋਖੇ ਆਤਮ-ਜ਼ਮਾਲ ਵਾਲਾ ਗਗਨ ਦੀ ਲਾਲੀ ਵਾਂਗ ਅਛੁਹ ਸੁੰਦਰਤਾ ਵਾਲਾ ਪੁੱਤਰ ਜਨਮਿਆ”।
ਪੰਨਾ ੪੩੧: “ਗੁਰੂ ਨਾਨਕ ਦੇਵ ਦਾ ਜੋਤੀ ਜੋਤਿ ਸਮਾਣ ਦਾ ਦਿਨ ਅਸੂ ਵਦੀ ੧੦ ਸੰਮਤ ੧੫੯੬ (੭ ਸਤੰਬਰ ੧੫੩੯ ਈ: ) ਸ਼ੁਧ, ਪਰ ਅਸੂ ਸੁਦੀ ੧੦ ਗ਼ਲਤ” :
ਇਸ ਕਿਤਾਬ ਵਿੱਚ ਹੋਰ ਵੀ ਕਾਫੀ ਜਾਣਕਾਰੀ ਮਿਲਦੀ ਹੈ! ਕਿੰਨਾ ਚੰਗਾ ਹੋਵੇ ਜੇ ਸਮੁੱਚੀ ਸਿੱਖ ਕੌਮ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਇੱਕ ਤਾਰੀਕ ਪੱਕੀ ਕਰ ਲਵੇ ਅਤੇ ਫਿਰ ਉਸ ਦਿਨ ਤੋਂ ਸਿੱਖ ਜਾਂ ਨਾਨਕਸ਼ਾਹੀ ਕੈਲੰਡਰ ਚਾਲੂ ਕਰਨ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੭ ਅਪ੍ਰੈਲ ੨੦੧੫


07/04/15)
ਸੁਖਜੀਤ ਸਿੰਘ ਕਪੂਰਥਲਾ

ਮਾਨਯੋਗ ਸੰਪਾਦਕ ਜੀਓ,

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।

ਮਿਤੀ 03. 04. 2015 ਨੂੰ “ਸਿੱਖ ਮਾਰਗ” ਉਪਰ ਪੋਸਟ ਕੀਤੇ ਆਏ ਸ: ਗੁਰਸ਼ਰਨ ਸਿੰਘ ਕਸੇਲ ਦੇ ਪੱਤਰ ਰਾਹੀਂ ਉਹਨਾਂ ਵਲੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵਲੋਂ ਬਾਹਰ ਗੇਟ ਤੇ ਫੁੱਲਾਂ ਦੇ ਹਾਰ ਫਰੀ ਦਿਤੇ ਜਾਣ ਅਤੇ ਅੰਦਰ ਹਾਜ਼ਰ ਗ੍ਰੰਥੀ ਸਿੰਘਾਂ ਵਲੋਂ ਹਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੁਹਾਉਣ ਉਪਰੰਤ ਵਾਪਸ ਕਰਨ ਵਾਲੇ ਨੁਕਤੇ ਨੂੰ ਉਠਾ ਕੇ ਵਿਚਾਰ ਚਰਚਾ ਆਰੰਭ ਕੀਤੀ ਹੈ:-

“ਕੀ ਗੁਰਮਤਿ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਫੁੱਲ ਜਾਂ ਫੁੱਲਾਂ ਦੇ ਹਾਰ ਭੇਟ ਕਰਨੇ ਚਾਹੀਦੇ ਹਨ ਜਾਂ ਨਹੀਂ”

ਇਸ ਵਿਸ਼ੇ ਉਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਵਿਚਾਰਣ ਦੀ ਹੈ ਕਿ ਐਸਾ ਕੰਮ ਕਰਨ-ਕਰਵਾਉਣ ਵਾਲਿਆਂ ਦਾ ਮਕਸਦ ਕੀ ਹੈ? ਇਸ ਸਵਾਲ ਨੂੰੰ ਜੇਕਰ ਉਹਨਾਂ ਸਾਹਮਣੇ ਰਖਿਆ ਜਾਵੇ ਤਾਂ ਉਹਨਾਂ ਵਲੋਂ ਤਾਂ ਇਹ ਕਰਮ ਗੁਰਮਤਿ ਅਨੁਸਾਰੀ ਸਮਝ ਕੇ ਸਤਿਗੁਰੂ ਦੀਆਂ ਖੁਸ਼ੀਆਂ ਲੈਣ ਲਈ ਹੀ ਕੀਤਾ-ਕਰਾਇਆ ਜਾ ਰਿਹਾ ਆਖਿਆ ਜਾਵੇਗਾ।

ਪ੍ਰੰਤੂ ਨਿਰਣੇ ਉਪਰ ਪਹੁਚੰਣ ਲਈ ਸਾਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਝਾਤੀ ਮਾਰਣ ਦੀ ਜ਼ਰੂਰਤ ਹੈ। ਸਿੱਖ ਇਤਿਹਾਸ ਵਿੱਚ ਪ੍ਰਚਲਿਤ ਸਾਖੀ ਕਿ ਬਾਲ (ਗੁਰੂ) ਹਰਿ ਰਾਇ ਜੀ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟਣ ਉਪਰ ਮੀਰੀ-ਪੀਰੀ ਦੇ ਮਾਲਕ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ “ਦਾਮਨ ਸੰਕੋਚ ਚਲੋ” ਦਾ ਉਪਦੇਸ਼ ਸਾਡੇ ਸਾਹਮਣੇ ਹੈ। ਭਾਈ ਵੀਰ ਸਿੰਘ ਵਲੋਂ ਫੁੱਲਾਂ ਨੂੰ ਨਾ ਤੋੜਣ ਦਾ ਸੰਦੇਸ਼ ਦਿੰਦੀ ਰਚਿਤ ਕਵਿਤਾ ਦੀਆਂ ਲਾਈਨਾਂ “ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ” ਆਦਿ ਨੂੰ ਵੀ ਸਾਹਮਣੇ ਰੱਖਣ ਦੀ ਲੋੜ ਹੈ।

ਇਸ ਵਿਸ਼ੇ ਉਪਰ ਹੇਠ ਲਿਖੇ ਗੁਰਬਾਣੀ ਫੁਰਮਾਣ/ਸ਼ਬਦ ਧਿਆਨ ਗੋਚਰ ਕਰਨ ਨਾਲ ਕਿਸੇ ਹੱਦ ਤੱਕ ਨਿਰਣੇ ਉਪਰ ਪਹੁੰਚਣ ਵਿੱਚ ਕਾਮਯਾਬ ਹੋਇਆ ਜਾ ਸਕਦਾ ਹੈ:-

-ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।

ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। ੧।।

ਭੂਲੀ ਮਾਲਨੀ ਹੈ ਏਉ।।

ਸਤਿਗੁਰੁ ਜਾਗਤਾ ਹੈ ਦੇਉ।। ੧।। ਰਹਾਉ।। … … … …. .

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ।।

ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ।। ੫।। ੧।। ੪।। (ਆਸਾ ਸ੍ਰੀ ਕਬੀਰ ਜੀਉ-੪੭੯)

-ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ।। ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ।।

(ਆਸਾ ਨਾਮਦੇਉ ਜੀ-੪੮੫)

-ਦੂਧੁ ਤ ਬਛਰੈ ਥਨਹੁ ਬਿਟਾਰਿਉ।।

ਫੂਲੁ ਭਵਰਿ ਜਲੁ ਮੀਨ ਬਿਗਾਰਿਉੇ।। ੧।।

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।।

ਅਵਰ ਨ ਫੂਲੁ ਅਨੂਪੁ ਨ ਪਾਵਉ।। ੧।। ਰਹਾਉ।। … … … … …

ਤਨੁ ਮਨੁ ਅਰਪਉ ਪੂਜ ਚਰਾਵਉ।।

ਗੁਰ ਪਰਸਾਦਿ ਨਿਰੰਜਨੁ ਪਾਵਉ।। ੪।।

ਪੂਜਾ ਅਰਚਾ ਆਹਿ ਨ ਤੋਰੀ।।

ਕਹਿ ਰਵਿਦਾਸ ਕਵਨ ਗਤਿ ਮੋਰੀ।। ੫।।

(ਗੂਜਰੀ ਰਵਿਦਾਸ ਜੀ-੫੨੫)

-ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ।। ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲਿ ਗਵਾਵੈ।।

(ਮਲਾਰ ਮਹਲਾ ੪-੧੨੬੪)

-ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ।। ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ।।

(ਵਾਰ ਆਸਾ-ਸਲੋਕ ਮਹਲਾ ੧-੪੬੯)

-ਸਭ ਮਹਿ ਜੋਤਿ ਜੋਤਿ ਹੈ ਸੋਇ।।

ਤਿਸ ਕੈ ਚਾਨਣਿ ਸਭ ਮਹਿ ਚਾਨਣ ਹੋਇ।।

(ਧਨਾਸਰੀ ਮਹਲਾ ੧-੬੬੩)

ਉਪਰੋਕਤ ਦਰਸਾਏ ਇਤਿਹਾਸਕ ਤੱਥ ਅਤੇ ਗੁਰਬਾਣੀ ਫੁਰਮਾਣਾਂ ਤੋਂ ਹੇਠ ਲਿਖੇ ਪੱਖ ਵਿਚਾਰਣ ਯੋਗ ਸਾਹਮਣੇ ਆਉਂਦੇ ਹਨ:-

1. ਇਸ ਸਭ ਕੁੱਝ ਦਾ ਮਕਸਦ ਸ਼ਰਧਾਲੂ ਲਈ ਤਾਂ ਸਤਿਗੁਰੂ ਦੀ ਪ੍ਰਸੰਨਤਾ ਲੈਣਾ ਹੀ ਹੈ (ਪਰ ਵੇਚਣ ਵਾਲੇ ਲਈ ਹੋਰ ਹੋ ਸਕਦਾ ਹੈ) ਵਿਚਾਰਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਕੀ ਹੈ, ਸਤਿਗੁਰੂ ਕਿਸ ਭੇਟਾ ਨਾਲ ਪ੍ਰਸੰਨ ਹੁੰਦੇ ਹਨ?

ਜਿਵੇਂ ਉਦਾਹਰਣ ਦੇ ਤੌਰ ਤੇ ਅਸੀਂ ਆਪਣੇ ਘਰ ਵਿੱਚ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸੁੱਖ ਸਹੂਲਤ ਦੇ ਪ੍ਰਬੰਧ ਕਰ ਦੇਈਏ ਪ੍ਰੰਤੂ ਉਹਨਾਂ ਬਜ਼ੁਰਗਾਂ ਦੀ ਕੋਈ ਗੱਲ ਸੁਨਣਾ-ਮੰਨਣਾ ਹੀ ਨਾ ਕਰੇ ਤਾਂ ਸੁੱਖ ਸਹੂਲਤਾਂ ਵਾਲਾ ਬਾਹਰੀ ਸਤਿਕਾਰ ਵੀ ਕਿਸੇ ਅਰਥ ਹੀ ਨਹੀਂ ਰਹਿ ਜਾਂਦਾ ਹੈ।

ਇਸੇ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਅਸਲ ਭੇਟਾ ਤਾਂ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ” (੯੧੮) ਗੁਰਬਾਣੀ ਵਿੱਚ ਦਰਸਾਏ ਗਏ ਹੁਕਮਾਂ ਦੀ ਪਾਲਣਾ ਕਰਨਾ ਹੀ ਹੈ।

2. ਗੁਰਮਤਿ ਅਨੁਸਾਰ ਫੁੱਲ-ਪੱਤੀਆਂ ਦੀ ਵਰਖਾ, ਥਾਲ ਵਿੱਚ ਦੀਵੇ, ਧੂਪ-ਬੱਤੀ ਆਦਿ ਕਰਮ ਕਰਦੇ ਹੋਏ ਆਰਤੀ ਉਤਾਰਣ ਦੀ ਸ਼ਪਸ਼ਟ ਤੌਰ ਤੇ ਮਨਾਹੀ ਹੈ (ਪਰ ਇਹ ਵੱਖਰੀ ਗੱਲ ਹੈ ਕਿ ਅੱਜ ਬਹੁਗਿਣਤੀ ਬਾਬਿਆਂ ਵਲੋਂ ਗੁਰੂ ਨਾਨਕ ਸਾਹਿਬ ਅਤੇ ਭਗਤਾਂ ਦੇ ਉਹ ਸ਼ਬਦ ਗਾਉਂਦੇ ਹੋਏ ਆਰਤੀ ਉਤਾਰੀ ਜਾਂਦੀ ਹੈ, ਜਿਨ੍ਹਾਂ ਸਬਦਾਂ ਵਿੱਚ ਐਸੇ ਕਰਮਾਂ ਦਾ ਸਪਸ਼ਟ ਖੰਡਨ ਕੀਤਾ ਗਿਆ ਹੈ) ਜੇਕਰ ਇਹ ਕਰਮ ਮੂਰਤੀ ਪੂਜਾ ਵਾਲਿਆਂ ਲਈ ਗਲਤ ਹੈ ਤਾਂ ਸਾਡੇ ਲਈ?

3. ਵਿਸ਼ਾ ਅਧੀਨ ਇਹ ਸਭ ਕੁੱਝ ਪੂਜਾ ਸਮਝ ਕੇ ਕੀਤਾ ਜਾ ਰਿਹਾ ਹੈ, ਜਦੋਂ ਕਿ ਗੁਰਮਤਿ ਸਿਧਾਂਤ “ਪੂਜਾ ਅਕਾਲ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ” ਹੈ। ਚਾਹੀਦਾ ਤਾਂ ਇਹ ਹੈ ਕਿ ਸ਼ਬਦ ਗੁਰੂ ਦਾ ਅਦਬ ਸਤਿਕਾਰ ਕਾਇਮ ਰੱਖਦੇ ਹੋਏ ਸ਼ਬਦਾਂ ਰਾਹੀਂ ਦਿਤੇ ਗਿਆਨ ਤੋਂ ਅਗਵਾਈ ਲੈ ਕੇ ਪੂਜਾ ਅਕਾਲ ਪੁਰਖ ਦੀ ਕੀਤੀ ਜਾਵੇ।

ਸ਼ਬਦ ਗੁਰੂ ਦੇ ਸਭ ਤੋਂ ਮੁੱਖ ਸਤਿਕਾਰ ਪ੍ਰਤੀ “ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।। ਸਾਚ ਭੇਟ ਬੈਸਣ ਕਉ ਥਾਉ।।” (੮੭੮) ਭਾਵ-ਤੇਰੇ ਨਾਮ (ਹੁਕਮ) ਦੀ ਪਾਲਣਾ ਕਰਨਾ ਹੀ ਸਹੀ ਅਰਥਾਂ ਵਿੱਚ ਤੇਰੇ ਅੱਗੇ ਨਮਸਕਾਰ ਕਰਨਾ ਹੈ-ਨੂੰ ਹਰ ਸਮੇਂ ਯਾਦ ਰੱਖੀਏ।

4. ਪ੍ਰਮੇਸ਼ਰ ਜੋਤ ਸ੍ਵਰੂਪ ਹੋ ਕੇ ਹਰ ਜੀਵ, ਬਨਸਪਤੀ ਆਦਿ ਵਿੱਚ ਵੱਸ ਰਿਹਾ ਹੈ ਤਾਂ ਹੀ ਸ਼੍ਰਿਸ਼ਟੀ ਵਿੱਚ ਹਰ ਪਾਸੇ ਖਿੜਾਉ/ਖੇੜਾ ਹੈ। ਕੀ ਅਸੀਂ ਵਿਸ਼ਾ ਅਧੀਨ ਕਰਮ ਰਾਹੀਂ ਕੁਦਰਤ ਦੇ ਬਣਾਏ ਨਿਯਮਾਂ ਦੀ ਉਲੰਘਨਾ ਤਾਂ ਨਹੀਂ ਕਰ ਰਹੇ?

ਉਪਰੋਕਤ ਸਾਰੀ ਵਿਚਾਰ ਨੂੰ ਸਮਝਣ ਦੀ ਲੋੜ ਹੈ ਕਿ ਜੋ ਕਰਮ ਮੂਰਤੀ ਪੂਜਾ ਆਦਿ ਕਰਨ ਲਈ ਗੁਰਬਾਣੀ ਯੋਗ ਨਹੀਂ ਮੰਨਦੀ ਉਹੀ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਯੋਗ ਕਿਵੇਂ ਹੋ ਸਕਦਾ ਹੈ?

ਦਾਸ ਵਲੋਂ ਦਿੱਤੇ ਗਏ ਉਕਤ ਵਿਚਾਰਾਂ ਸਬੰਧੀ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਕੁ ਮੱਤ ਦਿਤੀ ਹੈ, ਉਸ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

(ਗੁਰਮਤਿ ਪ੍ਰਚਾਰਕ/ਕਥਾਵਾਚਕ)

201/6, ਸੰਤਪੁਰਾ, ਕਪੂਰਥਲਾ।

(98720-76876, 01822-276876)

Email-sukhjit.singh69@yahoo.com 

੧੨੩੪੫੬੭੮੯੦ ੧੨੩੪੫੬੭੮੯੦


06/04/15)
ਡਾ: ਗੁਰਮੀਤ ਸਿੰਘ ਬਰਸਾਲ

ਵੀਰ ਗੁਰਦੀਪ ਸਿੰਘ ਬਾਗੀ ਜੀ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!
ਪਿਛਲੇ ਸਮੇ ਵਿੱਚ ਸਿੱਖ ਮਾਰਗ ਤੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਰੀਕ ਵਾਰੇ ਚੱਲੀ ਵਿਚਾਰ ਇਸ ਗੱਲ ਤੇ ਜਾਕੇ ਰੁੱਕ ਗਈ ਸੀ ਕਿ ਉਹਨਾ ਦੇ ਜਨਮ ਵਾਰੇ ਕੱਤਕ ਨਾਲੋਂ ਵੈਸਾਖ ਵਾਰੇ ਜਿਆਦਾ ਅਤੇ ਢੁਕਵੇਂ ਪ੍ਰਮਾਣ ਮਿਲਦੇ ਹਨ ।ਆਪਾਂ ਸਭ ਇੱਥੋਂ ਤੱਕ ਸਹਿਮਤ ਸਾਂ।ਪਰ ਵੈਸਾਖ ਇੱਕ ਜਾਂ ਤਿੰਨ ਵਾਰੇ ਸਭ ਇਕ ਸੁਰ ਨਹੀਂ ਸਾਂ ਹੋ ਸਕੇ।
ਸਰਰਬਜੀਤ ਸਿੰਘ ਜੀ ਦਾ ਕੁਲ ਉਮਰ ,ਜਨਮ ਤਰੀਕ ਅਤੇ ਜੋਤੀ ਜੋਤ ਤਰੀਕ ਚੋਂ ਦੋ ਗੱਲਾਂ ਦੀ ਜਾਣਕਾਰੀ ਨਾਲ ਤੀਜੀ ਤੱਕ ਪੁੱਜਣਾ ਸਹੀ ਵਿਚਾਰ ਹੈ ਪਰ ਆਪਣੀ ਤ੍ਰਾਸਦੀ ਹੈ ਕਿ ਕਿਸੇ ਇਕ ਸੋਰਸ ਤੇ ਸੌ ਪ੍ਰਤੀਸ਼ਤ ਸਹਿਮਤ ਹੋਣਾ ਉਸੇ ਸੋਰਸ ਦੀਆਂ ਕਈ ਹੋਰ ਸੰਭਾਵੀ ਗੁਰਮਤਿ ਵਰੋਧੀ ਗੱਲਾਂ ਨਾਲ ਸਹਿਮਤ ਹੋਣਾ ਵੀ ਮੰਨ ਲਿਆ ਜਾਂਦਾ ਹੈ । ਬਿਨਾ ਕਿਸੇ ਆਧਾਰ ਤੋਂ ਬਹੁਤ ਸਾਰੇ ਲੇਖਕਾ ਵੱਲੋਂ ਇਕ ਹੀ ਤਰੀਕ ਵਰਤਣੀ ਵੀ ਕਈ ਵਾਰ ਕਿਸੇ ਇਕ ਕਿਤਾਬ ਦੀ ਨਕਲ ਹੀ ਜਾਪਣ ਲਗਦੀ ਹੈ । ਸਵਾਲ ਕਿਸੇ ਤੇ ਦੋਸ਼ ਲਾਉਣ ਦਾ ਨਹੀਂ ਹੈ ਸਗੋਂ ਵਿਚਾਰ ਅਗਲੇ ਪੜਾਅ ਤੇ ਲੈਜਾਣ ਦਾ ਹੈ । ਵੈਸਾਖ ਇਕ ਜਾਂ ਤਿੰਨ ਵਾਰੇ ਅਗਰ ਆਪ ਕਿਸੇ ਵੱਖਰੇ ਸੋਰਸ ਅਤੇ ਆਧਾਰ ਦੇ ਸਹਾਰੇ ਵਿਚਾਰ ਕਰਨੀ ਚਾਹੁੰਦੇ ਹੋ ਤਾਂ ਇਹ ਗੱਲ ਅੱਗੇ ਤੋਰਨ ਲਈ ਵਧੀਆ ਰਹੇਗੀ। ਆਪਾਂ ਇਕ ਦੂਜੇ ਤੇ ਦੋਸ਼ਾਂ ਨਾਲ ਨਹੀਂ ਸਗੋਂ ਸਭ ਰਲਕੇ ਹੀ ਕਿਸੇ ਨਤੀਜੇ ਤੇ ਪੁੱਜ ਸਕਦੇ ਹਾਂ।
ਗੁਰਮੀਤ ਸਿੰਘ ਬਰਸਾਲ


06/04/15)
ਗੁਰਸ਼ਰਨ ਸਿੰਘ ਕਸੇਲ

ਸ੍ਰ. ਗੁਰਦੀਪ ਸਿੰਘ ਬਾਗੀ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਵੀਰ ਜੀ, ਜੇ ਤੁਸੀਂ ਸਮਝਦੇ ਹੋ ਕਿ ਸ੍ਰ ਸਰਵਜੀਤ ਸਿੰਘ ਹੁਰਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਬਾਰੇ ਕੁਝ ਨਹੀਂ ਪਤਾ, “ਖੈਰ ਗੱਲ ਮੇਰੀ ਸਮਝ ਵਿੱਚ ਆ ਗਈ ਕਿ ਇਨ੍ਹਾਂ ਦੇ ਹੱਥ ਕੁਛ ਨਹੀ ਹੈ” ਤਾਂ ਤੁਸੀਂ ਹੀ ਸਾਨੂੰ ਇਸ ਬਾਰੇ ਸਹੀ ਜਾਣਕਾਰੀ ਦੇ ਦੇਵੋ ? ਪਾਠਕਾਂ ਨੂੰ ਤਾਂ ਸਹੀ ਜਾਣਕਾਰੀ ਹੀ ਚਾਹੀਦੀ ਹੈ ।
ਸੋ, ਆਸ ਹੈ ਕਿ ਤੁਹਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਠੀਕ-ਠੀਕ ਦੱਸਣ ਵਾਲੇ ਜਿਹੜੇ ਵਸੀਲੇ ਹਨ ਉਹ, ਅਤੇ ਸਹੀ ਤਰੀਕ ਦੱਸ ਕੇ ਸਿੱਖ ਪੰਥ ਨੂੰ ਪਾਏ ਗਏ ਇਸ ਭੰਬਲਭੂਸੇ ਤੋਂ ਨਿਜਾਤ ਦਵਾਉਣ ਵਿਚ ਬਹੁਤ ਵੱਡੀ ਮਦਦ ਕਰੋਗੇ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


06/04/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਬਲਦੇਵ ਸਿੰਘ ਫਿਰੋਜ਼ਪੁਰ ਜੀ, ਸਤਿ ਕਰਤਾਰ!
‘ਸਿਖਮਾਰਗ’ ਵੈਬਸਾਈਟ ਉੱਤੇ 05. 04. 2015 ਨੂੰ ਮੈਂਨੂੰ ਸੰਬੋਧਨ ਕਰਕੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ। ਇਸ ਪੱਤਰ ਰਾਹੀਂ ਆਪ ਜੀ ਵੱਲੋਂ ਕੀਤੇ ਗਏ ਦੋ ਸਵਾਲ ਅਤੇ ਇਹਨਾਂ ਸਵਾਲਾਂ ਸਬੰਧੀ ਮੇਰੇ ਉੱਤਰ ਹੇਠਾਂ ਦਿੱਤੇ ਅਨੁਸਾਰ ਹਨ:
ਸਵਾਲ 1: ਅਗਰ ਆਪ ਜੀ ਦਾ ਇਹ ਦਾਵਾ ਝੂਠਾ ਹੋਵੇ, ਭਾਵ ਆਪ ਜੀ ਨੂੰ ਗੁਰੂ ਨਾਨਕ ਜੀ ਦੇ ਮਿਸ਼ਨ ਬਾਰੇ ਕੋਈ ਜਾਣਕਾਰੀ ਹੀ ਨਾ ਹੋਵੇ ਤਾਂ ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ?
ਉੱਤਰ: ਮੈਂਨੂੰ ਪੂਰਨ ਭਰੋਸਾ ਹੈ ਕਿ ਮੇਰੇ ਦਾਵੇ ਨੂੰ ‘ਝੂਠਾ’ ਸਾਬਤ ਨਹੀਂ ਕੀਤਾ ਜਾ ਸਕੇਗਾ।
ਸਵਾਲ 2: ਆਪ ਜੀ ਦੀ ਗੱਲ ਤੇ ਵਿਸ਼ਵਾਸ ਕਰਕੇ, ਆਪ ਜੀ ਦੇ ਪਿੱਛੇ ਲੱਗਣ ਵਾਲਿਆਂ ਸਾਥੀਆਂ (ਵਲੰਟੀਅਰਾਂ) ਦਾ ਕੀ ਹੋਵੇਗਾ? ਭਾਵ ਉਹਨਾਂ ਨੂੰ ਕੀ ਹਾਸਲ ਹੋਵੇਗਾ?
ਉੱਤਰ: ‘ਨਾਨਕ ਮਿਸ਼ਨ’ ਸੰਸਥਾ ਵਿੱਚ ਸ਼ਾਮਲ ਹੋਣ ਵਾਲੇ ‘ਸਾਥੀਆਂ’ ਨੂੰ ਓਹੋ ਕੁੱਝ ਹਾਸਲ ਹੋਵੇਗਾ ਜੋ ਸਚਾਈ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਹੋਇਆ ਕਰਦਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


06/04/15)
ਮਨਜੀਤ ਸਿੰਘ ਔਜਲਾ ਐਮ. ਏ. ਬੀ. ਟੀ.

ਗਰੰਥੀ, ਰਾਗੀ ਅਤੇ ਕਥਾ-ਵਾਚਕ
ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

ਜਦੋਂ ਤੋਂ ਧਰਤੀ ਉਤੇ ਜੀਵ ਦੀ ਉਤਪਤੀ ਹੋਈ ਹੈ ਜਾਂ ਇਓਂ ਕਹਿ ਲਵੋ ਕਿ ਧਾਤੂ ਕਾਲ ਤੋਂ ਹੀ ਧਰਮ ਹਰ ਦੇਸ ਵਿਚ ਬਹੁਤ ਮਹਤਵ ਪੂਰਣ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਹਿਦੂੰ ਧਰਮ ਦਾ ਆਰੰਭ ਸੱਭ ਤੋ ਪੁਰਾਣਾ ਮੰਨਿਆਂ ਜਾਂਦਾ ਹੈ। ਅਜ ਦੇ ਯੁਗ ਵਿਚ ਖੋਜ ਦੀ ਮਾਂ ‘ਗੂਗਲ’ ਅਨੁਸਾਰ ਹਿੰਦੂ ਧਰਮ ਦੀ ਉਤਪਤੀ 1750 ਤੋਂ 500 ਬੀ.ਸੀ. ਕਾਲ ਦੀ ਮੰਨੀ ਗਈ ਹੈ। ਹਿੰਦੂ ਧਰਮ ਵਿਚ ਚਾਰ ਵੇਦਾਂ, ਛੇ ਸਾਛਤਰਾਂ, ਪੁਰਾਨ, ਸਿਮਰਤੀਆਂ ਅਤੇ 108 ਉਪਨਿਛਦਾਂ ਦਾ ਵਰਣਨ ਆਉਂਦਾ ਹੈ। ਚਾਰ ਵੇਦਾਂ ਦਾ ਗਿਆਨ ਰਖਣ ਵਾਲਾ ਚਤੁਰ-ਵੇਦੀ ਅਤੇ ਉਚ ਦਰਜੇ ਦਾ ਗਿਆਨਵਾਨ ਮਨੁੱਖ ਮਨਿਆਂ ਜਾਦਾ ਸੀ। ਪੁਰਾਨ ਅਤੇ ਸਿਮਰਤੀਆਂ ਦਾ ਗਿਆਨ ਰਖਣ ਵਾਲਾ ਉਪਅਧਿਆਏ ਅਤੇ 108 ਉਪਨਿਸਧਾਂ ਦਾ ਗਿਆਤਾ ਸ੍ਰੀ ਮਾਨ 108 ਅਖਵਾਉਂਦਾ ਸੀ। ਤਾਂ ਹੀ ਮਾਲਾ ਨਾਲ ਜਾਪ ਕਰਨ ਵਾਲੇ 108 ਮਣਕਿਆਂ ਦੀ ਮਾਲਾ ਜਿਸ ਨੂੰ ਅਠੋਤਰੀ ਵੀ ਕਿਹਾ ਜਾਂਦਾ ਹੈ ਨੂੰ ਉਤਮ ਮੰਨਦੇ ਹਨ। ਜੈਨ ਧਰਮ ਦੀ ਉਤਪਤੀ 700 ਬੀ.ਸੀ. ਤੋਂ 500 ਬੀ.ਸੀ. ਦੇ ਸਮੇਂ ਦੀ ਦਸੀ ਜਾਂਦੀ ਹੈ। ਇਸ ਧਰਮ ਦੇ ਪਹਿਲੇ ਵਾਰਿਸ ਰਿਛਾਬਾ ਅਤੇ ਆਖਰੀ ਵਾਰਿਸ ਮਹਾਂਵੀਰ ਜੈਨ ਹੋਏ ਹਨ। ਬੁਧ ਧਰਮ ਦਾ ਜਨਮ 600 ਬੀ.ਸੀ. ਤੋਂ 400 ਬੀ.ਸੀ. ਦੇ ਵਿਚਕਾਰ ਦਾ ਮੰਨਿਆ ਜਾਂਦਾ ਹੈ। ਇਸ ਤੋਂ ਬਾਦ ਇਸਾਈ ਧਰਮ ਹੋਂਦ ਵਿਚ ਆਇਆ ਜਿਸ ਦੀ ਆਰੰਭਤਾ ਈਸਾ ਮਸੀਹ ਦੀ ਮੌਤ ਤੋਂ ਬਾਦ ਦੀ ਮੰਨੀਂ ਜਾਂਦੀ ਹੈ। ਏਸੇ ਤਰਾਂ ਇਸਲਾਮ ਧਰਮ ਦੀ ਆਰੰਭਤਾ 570 ਏ.ਡੀ. ਅਤੇ ਸਿਖ ਧਰਮ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਦੇ ਪਰਗਟ ਹੋਣ ਦੇ ਸਮੇਂ ਭਾਵ 1469 ਏ.ਡੀ. ਤੋਂ ਮੰਨੀਂ ਜਾਂਦੀ ਹੈ।
ਆਓ ਹੁਣ ਸਿਖ ਧਰਮ ਤੇ ਝਾਤ ਮਾਰ ਕੇ ਦੇਖੀਏ ਕਿ ਜਿਸ ਮੰਤਵ ਅਤੇ ਕਾਰਨਾਂ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਵ ਰਖੀ ਅਤੇ ਜੋ ਸਿਖਿਆ ਆਪਣੇ ਸਿਖਾਂ ਨੂੰ ਦਿਤੀ ਅਤੇ ਅਗੇ ਚਲ ਕੇ ਸਾਰੇ ਗੁਰੂ ਸਾਹਿਬਾਨ ਨੇ ਸਮੇਂ ਸਮੇਂ ਸਿਖਿਆ ਵਿਚ ਲੋੜੀਂਦੇ ਸੁਧਾਰ ਕਰਕੇ ਆਪਣੇ ਸਿਖਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਣੀ ਅਤੇ ਪ੍ਰਪੱਕ ਬਣਾਇਆ, ਕੀ ਉਹ ਅਜ ਸਾਡੇ ਪਾਸ ਹੈ। ਕਿਸੇ ਵੀ ਧਰਮ ਦੀ ਅਜਿਹੀ ਕੋਈ ਉਦ੍ਹਾਰਣ ਨਹੀਂ ਜਿਸ ਵਿਚ ਧਰਮ ਬਚਾਉਣ ਅਤੇ ਧਰਮ ਚਲਾਉਣ ਵਾਸਤੇ ਕਿਸੇ ਰਹਿਬਰ, ਧਰਮ ਦੇ ਬਾਨੀ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦਿਤੀ ਹੋਵੇ। ਅਜ ਜੇਕਰ ਸਿੱਖ ਇਸ ਕੁਰਬਾਨੀਆਂ ਭਰੇ ਧਰਮ ਤੋਂ ਅਨਜਾਣ ਹੁੰਦੇ ਜਾ ਰਹੇ ਹਨ ਤਾਂ ਇਸਦਾ ਕਾਰਣ ਡੇਰਿਆਂ ਦੇ ਵਾੱਧੇ ਦੇ ਨਾਲ ਨਾਲ ਸਾਡੇ ਧਾਰਮਿਕ ਗਰੰਥੀ, ਰਾਗੀ, ਕਥਾ-ਵਾਚਕ, ਗੁਰਦਵਾਰਿਆਂ ਦੀਆਂ ਕਮੇਟੀਆਂ ਅਤੇ ਸਿੱਖ ਧਰਮ ਦੀ ਸਿਰਮੌੜ ਸੰਸਥਾ ਸਰੋਮਣੀ ਪ੍ਰਬੰਧਕ ਕਮੇਟੀ ਵੀ ਜਿਮੇਵਾਰ ਹੈ। ਜਿਵੇਂ ਹੱਥ ਦੀਆਂ ਪੰਜ ਉਂਗਲਾ ਬਰਾਬਰ ਨਹੀਂ ਹੁੰਦੀਆਂ ਇਸ ਤਰਾਂ ਹੀ ਅਸੀਂ ਸਾਰੇ ਗਰੰਥੀ, ਰਾਗੀ ਅਤੇ ਕਥਾ-ਵਾਚਕਾਂ ਨੂੰ ਇਕ ਹੀ ਲੜੀ ਵਿਚ ਨਹੀਂ ਪਰੋ ਸਕਦੇ। ਇਥੇ ਤਰਲੋਚਨ ਸਿੰਘ ਦੁਪਾਲ ਪੁਰ ਵਾਲੇ ਜਿਹੜੇ ਪਹਿਲਾਂ ਰਾਗੀ, ਢਾਡੀ ਅਤੇ ਸਰੋਮਣੀ ਕਮੇਟੀ ਵਿਚ ਵੀ ਰਹੇ ਹਨ ਨੇ ਆਪਣੇ ਇਕ ਲੇਖ ਵਿਚ ਦੋ ਅਜਿਹੀਆਂ ਉਦਾਹਰਣਾ ਦਿਤੀਆਂ ਹਨ ਜੋ ਪਾਠਕਾਂ ਦੇ ਸਨਮੁਖ ਕਰਨੀਆਂ ਜਰੂਰੀ ਸਮਝਦਿਆਂ ਲਿਖ ਰਿਹਾ ਹਾਂ। ਦੁਪਾਲ ਪੁਰ ਜੀ ਆਪਣੇ ਲੇਖ, “ਵਪਾਰੀ, ਭਿਖਾਰੀ ਤੇ ਭੇਟਾ” ਵਿਚ ਲਿਖਦੇ ਹਨ ਕਿ ਇਕ ਵਾਰ ਮਹਾਂਰਾਜਾ ਰਣਜੀਤ ਸਿੰਘ ਇਕ ਗਰੀਬ ਰਾਗੀ ਦੀ ਗਰੀਬੀ ਦੂਰ ਕਰਨ ਹਿਤ ਉਸਦੇ ਘਰ ਗਿਆ ਤਾਂ ਅਗਿਓਂ ਉਸ ਰਾਗੀ ਨੇ ਮਹਾਂਰਾਜੇ ਨੂੰ ਇਹ ਕਹਿ ਕੇ ਬਰੰਗ ਮੋੜ ਦਿਤਾ ਕਿ ਜਿਸ ਗੁਰੂ ਰਾਮ ਦਾਸ ਜੀ ਨੇ ਤੁਹਾਨੂੰ ਬਾਦਸਾਹੀ ਬਖਸੀ ਹੈ ਉਹ ਸਤਿਗੁਰੂ “ਮੇਰੀ ਗਰੀਬੀ ਵੀ ਦੂਰ ਕਰੇਗਾ”। ਉਹਨਾਂ ਅਗੇ ਹਜੂਰੀ ਰਾਗੀ ਭਾਈ ਸਮੁੰਦ ਬਾਰੇ ਵੀ ਲਿਖਿਆ ਹੈ ਕਿ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਦਿਆਂ ਰਬਿੰਦਰ ਨਾਥ ਟੈਗੋਰ ਦੀ ਡਬਲ ਤਨਖਾਹ ਦੀ ਪੇਸਕਛ ਠੁਕਰਾ ਦਿਤੀ ਸੀ। ਦੂਸਰੀ ਉਦਾਹਰਣ ਉਹਨਾਂ ਭਾਈ ਸਾਹਿਬ ਸਿੰਘ ਮਾਰਕੰਡਾ ਵਾਲਿਆਂ ਦੀ ਦਿਤੀ ਹੈ, ਜਦੋਂ ਉਹਨਾਂ ਨੇ ਤਰਲੋਚਨ ਸਿੰਘ ਦੁਪਾਲ ਪੁਰ ਦੇ ਭੇਟਾ ਪੁੱਛਣ ਤੇ ਕਿਹਾ ਸੀ, “ਮੇਰੀ ਭੇਟਾ ਸੁਣ ਲਵੋ, ਨਾਂ ਮੈਂ ਭਿਖਾਰੀ ਹਾਂ ਕਿ ਪੱਲਾ ਅਡ ਕੇ ਭੇਟਾ ਮੰਗਦਾ ਫਿਰਾਂ, ਨਾਂ ਮੈਂ ਵਪਾਰੀ ਹਾਂ ਕਿ ਕਥਾ ਦਾ ਮੁਲ ਦਸਾਂ ਅਤੇ ਮੈਂ ਤਿਆਗੀ ਵੀ ਨਹੀਂ ਹਾਂ ਜੀ।“ ਇਥੇ ਅਸੀਂ ਅਜ ਦੇ ਉਨ੍ਹਾਂ ਗਰੰਥੀ ਤੇ ਰਾਗੀਆਂ ਦੀ ਗਲ ਕਰ ਰਹੇ ਹਾਂ ਜਿਹੜੇ ਬਿਨਾਂ ਕਿਸੇ ਵਿਦਿਆ ਅਤੇ ਤਜਰਬੇ ਦੇ ਮਾਇਆ ਇਕਠੀ ਕਰਨ ਵਾਸਤੇ ਆਉਂਦੇ ਹਨ। ਉਹ ਸਿੱਖ ਧਰਮ ਦੇ ਸੇਵਾਦਾਰ ਨਹੀਂ ਸਗੋਂ ਸਿੱਖ ਧਰਮ ਦੀ ਗਿਰਾਵਟ ਦੇ ਕਾਰਨ ਬਣਦੇ ਹਨ। ਉਨ੍ਹਾਂ ਉਤੇ ਸਿੱਖ ਪੰਥਕ ਕਮੇਟੀਆਂ, ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿਖਾਂ ਦੀ ਸਿਰਮੌੜ ਸਰੋਮਣੀ ਕਮੇਟੀ ਨਿਗ੍ਹਾ ਰੱਖ ਸਕਦੀ ਹੈ ਪ੍ਰੰਤੂ ਉਹ ਅਜਿਹਾ ਨਹੀਂ ਕਰਦੇ। ਮੈਲਬੌਰਨ ਦੇ ਗੁਰੂ ਘਰਾਂ ਵਿਚ ਅਜਿਹੀਆਂ ਉਦਾਹਰਣਾ ਤਾਂ ਬਹੁਤ ਹਨ ਪ੍ਰੰਤੂ ਏਥੇ ਦੋ ਦਾ ਵਰਣਨ ਹੀ ਪਰਬੰਧਕ ਕਮੇਟੀਆਂ ਅਤੇ ਪਾਠਕਾਂ ਵਾਸਤੇ ਕਾਫੀ ਹੋਵੇਗਾ। ਵੀਹਵੀਂ ਸਦੀ ਦੇ ਆਖਰੀ ਦਹਾਕੇ ਦੇ ਮੱਧ ਵਿਚ ਮੈਲਬੌਰਨ ਦੇ ਇਕ ਗੁਰੂ-ਘਰ ਵਿਚ ਰਾਗੀ ਜੱਥਾ ਪ੍ਰਬੰਧਕ ਕਮੇਟੀ ਦੇ ਬੁਲਾਵੇ ਤੇ ਆਇਆ ਸੀ ਜੋ ਬਹੁਤ ਹੀ ਮਿਠ-ਬੋਲੜਾ ਅਤੇ ਸਾਊ ਸੁੱਭਾ ਦਾ ਮਾਲਕ ਸੀ। ਸਿੱਖ ਸੰਗਤ ਉਨ੍ਹਾਂ ਦਾ ਬਹੁਤ ਆਦਰ ਸਤਿਕਾਰ ਕਰਦੀ ਸੀ ਅਤੇ ਘਰੀਂ ਬੁਲਾ ਕੇ ਭੋਜਨ ਵੀ ਛਕਾਇਆ ਕਰਦੀ ਸੀ। ਜਦੋਂ ਉਨ੍ਹਾਂ ਨਾਲ ਧਰਮ ਬਾਰੇ ਕੋਈ ਬਚਨ-ਬਿਲਾਸ ਹੁੰਦੇ ਤਾਂ ਉਹ ਬੇ-ਝਿਜਕ ਹੀ ਕਹਿ ਦਿਆ ਕਰਦੇ ਸਨ ਕਿ ਜੇਕਰ “ਤੁਹਾਡੇ ਘਰ ਵਿਚ ਕੋਈ ਗ੍ਰਹਿ ਹੈ ਤਾਂ ਅਸੀਂ ਧਾਗਾ ਕਰ ਦਿੰਦੇ ਹਾਂ ਸੱਭ ਠੀਕ ਹੋ ਜਾਵੇਗਾ,” ਇਹ ਹੀ ਨਹੀਂ ਸਮਾਂ ਦੇਖ ਕੇ ਉਹ ਜਪੁਜੀ ਸਾਹਿਬ ਬਾਰੇ ਗਲ ਕਰਦੇ ਅਤੇ ਕਹਿ ਦਿਆ ਕਰਦੇ ਸਨ ਕਿ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦੀਆਂ 40 ਪੌੜੀਆਂ ਲਿਖੀਆਂ ਸਨ ਪ੍ਰੰਤੂ ਸਿੱਖਾਂ ਨੇ ਦੋ ਪੌੜੀਆਂ ਕੱਢ ਦਿਤੀਆਂ ਸਨ ਅਤੇ ਉਹ ਹੇਠ ਲਿਖੀਆਂ ਦੋ ਮਨ-ਘੜਤ ਪੌੜੀਆਂ ਲਿਖਾ ਦਿਆ ਕਰਦੇ ਸਨ।
ਪੌੜੀ 39
ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਏਹਾ ਆਸ ਏਹੋ ਆਧਾਰ॥
ਦੁਇ ਦੀਵੇ ਚਉਦਹ ਹਟ ਨਾਲੇ, ਜੇਤੇ ਜੀਅ ਤੇਤੇ ਵਣਜਾਰੇ॥
ਖੁਲ੍ਹੇ ਹੱਟ ਹੋਆ ਵਾਪਾਰੁ, ਜੋ ਪਹੁਚੈ ਸੋ ਚਾਲਣਹਾਰ॥
ਧਰਮੁ ਦਲਾਲੁ ਪਾਏ ਨੀਸਾਣ, ਨਾਨਕ ਨਾਮੁ ਲਾਹਾ ਪਰਵਾਣ॥
ਘਰਿ ਆਏ ਵਜੀ ਵਾਧਾਈ, ਸੱਚਨਾਮੁ ਕੀ ਮਿਲੀ ਵਡਿਆਈ
ਪੌੜੀ 40
ਆਪ ਟਿੱਕਾ ਆਪੁ ਦੀਬਾਣ, ਨਾਨਕ ਨਾਮੁ ਲਾਹਾ ਪਰਵਾਣ॥
ਇਹ ਜਪੁ ਕਰਤੇ ਪੁਰਖ ਕਾ, ਸੱਚ ਨਾਨਕ ਕੀਆ ਵਿਖਾਣ
ਜਗਤ ਉਦਾਹਰਣ ਕਾਰਣੇ, ਧੁਰੋਂ ਹੋਆ ਫੁਰਮਾਣ॥
ਅਮ੍ਰਿਤ ਵੇਲਾ ਸੱਚ ਨਾਓ, ਜਪ ਜਪੀਏ ਕਰ ਇਸਨਾਨ॥
ਹਿੱਤ ਚਿੱਤ ਕਰ ਜਪ ਕੋ ਜੋ ਪੜ੍ਹੇ, ਸੋ ਦਰਗਹ ਪਾਵੇ ਮਾਣੁ॥
ਜੰਮਣ ਮਰਣ ਸੱਭ ਕਟੀਏ, ਜੋ ਜਪੁ ਸਿਓਂ ਲਾਵੇ ਧਿਆਨ॥
ਜਿਓਂ ਤਿਓਂ ਕਰ ਜਪੁਜੀ ਪੜ੍ਹੇ, ਆਉਸਰ ਜੀਤ ਨਿਧਾਨ॥
ਜੋ ਮਨਸਾ ਮਨ ਮੇਂ ਧਰੇ, ਸੋ ਪੂਰਨ ਕਰੇ ਭਗਵਾਨ॥
ਅਹਿਨਸ ਜਪ ਜਪਦਾ ਰਹੇ, ਦਾਸ ਨਾਨਕ ਦੀਜੈ ਨਾਮੁ ਦਾਨ ਇਸਨਾਨ॥

ਦੂਸਰੀ ਉਦਾਹਰਣ ਇਕੀਵੀਂ ਸਦੀ ਦੇ ਦੂਸਰੇ ਦਹਾਕੇ (2014) ਦੀ ਹੈ। ਮੈਲਬੌਰਨ ਦੇ ਇਕ ਹੋਰ ਗੁਰੂ-ਘਰ ਵਿਚ ਇਕ ਗਰੰਥੀ ਸਿੰਘ ਪ੍ਰਬੰਧਕ ਕਮੇਟੀ ਦੇ ਬੁਲਾਵੇ ਤੇ ਆਇਆ ਹੋਇਆ ਸੀ ਜੋ ਗਰੰਥੀ ਦੀ ਤਨਖਾਹ ਦੇ ਨਾਲ ਕਥਾ ਕਰਕੇ ਵੀ ਮਾਇਆ ਇਕਠੀ ਕਰ ਲਿਆ ਕਰਦਾ ਸੀ। ਉਸਦੇ ਗਰੰਥੀ ਦੀ ਸੇਵਾ ਨਿਭਾਉਂਦਿਆਂ ਸਮੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਦੀ ਸਲਾਨਾਂ ਚੋਣ ਹੋਈ ਤਾਂ ਚੋਣ ਅਧਿਕਾਰੀ ਨੇ ਸਕੱਤਰ ਰਾਹੀਂ ਗਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਜਦੋਂ ਪ੍ਰਬੰਧਕ ਕਮੇਟੀ ਗੁਰੂ ਦਰਬਾਰ ਵਿਚ ਗੁਰੂ ਪਾਸ ਹਾਜਰੀ ਲਵਾਉਣ ਜਾਵੇ ਤਾਂ ਸਿੰਘ ਸਾਹਿਬ ਕਮੇਟੀ ਨੂੰ ਗੁਰੂ ਦੇ ਸਨਮੁੱਖ ਕਰਕੇ ਅਰਦਾਸ ਕਰਨ ਕਿ ਉਹ ਇਕ ਸਾਲ ਵਾਸਤੇ ਲਾਈ ਸੇਵਾ ਨੂੰ ਤਨ-ਮਨ ਨਾਲ ਨਿਭਾਉਣ। ਗਰੰਥੀ ਸਿੰਘ ਨੇ ਸਾਫ ਸਾਫ ਕਹਿ ਦਿਤਾ ਕਿ ਇਹ ਅਰਦਾਸ ਨਹੀਂ ਹੋ ਸਕਦੀ, ਜਦੋਂ ਇਸਦਾ ਕਾਰਨ ਪੁਛਿਆ ਗਿਆ ਤਾਂ ਉਨ੍ਹਾਂ ਦਾ ਉਤਰ ਸੀ ਕਿ ਅਰਦਾਸ ਆਨੰਦ ਸਾਹਿਬ ਦੇ ਪਾਠ ਤੋਂ ਬਾਦ ਹੁੰਦੀ ਹੈ ਅਤੇ ਆਨੰਦ ਸਾਹਿਬ ਦਾ ਪਾਠ ਭੋਗ ਪਾਉਣ ਸਮੇਂ ਹੀ ਪੜਿਆ ਜਾਂਦਾ ਹੈ। ਜਦੋਂ ਇਹ ਕਿਹਾ ਗਿਆ ਕਿ ਵਿਆਹ ਸਮੇਂ ਲੜਕੇ, ਲੜਕੀ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਖੜੇ ਕਰਕੇ ਅਰਦਾਸ ਕਿਉਂ ਕਰਦੇ ਹੋ ਤਾਂ ਉਤਰ ਮਿਲਿਆ ਕਿ ਉਹ ਰਹਿਤਨਾਮੇ ਵਿਚ ਦਰਜ ਹੈ। ਗਰੰਥੀ ਸਿੰਘ ਸਾਹਿਬ ਦੇ ਦੋਨੋਂ ਉਤਰ ਗਲਤ ਹੋਣ ਕਰਕੇ ਚੋਣ ਅਧਿਕਾਰੀ ਨੇ ਕਮੇਟੀ ਦੀ ਹਾਜਰੀ ਵਿਚ ਗਰੰਥੀ ਨੂੰ ਕਿਹਾ ਕਿ ਉਸ ਪਾਸ ਰਹਿਤਨਾਮਾਂ ਹੈ ਜਿਸਨੂੰ ਅਗਲੀ ਵਾਰ ਉਹ ਨਾਲ ਲੈ ਕੇ ਆਵੇਗਾ ਅਤੇ ਗਰੰਥੀ ਸਿੰਘ ਸਾਹਿਬ ਨੂੰ ਦਿਖਾ ਦੇਵੇਗਾ ਤਾਂ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ (ਸਿੱਖ ਰਹਿਤ ਮਰਯਾਦਾ ਦੇ ਪੰਨਾਂ 13 ਉਤੇ ਅਰਦਾਸ ਦੀ ਸਮਾਪਤੀ ਤੋਂ ਬਾਦ ਤਿੰਨ ਹਦਾਇਤਾਂ ਲਿਖੀਆਂ ਹੋਈਆਂ ਹਨ ਜਿਹਨਾਂ ਵਿਚ ਤੀਜੀ ਹਦਾਇਤ ਵਿਚ ਲਿਖਿਆ ਹੈ, “ਜਦੋਂ ਕੋਈ ਖਾਸ ਅਰਦਾਸ ਇਕ ਜਾਂ ਵਧੀਕ ਆਦਮੀਆਂ ਵਲੋਂ ਹੋਵੇ ਤਾਂ ਉਹਨਾਂ ਤੋਂ ਬਿਨਾਂ ਸੰਗਤ ਵਿਚ ਬੈਠੇ ਹੋਰਨਾਂ ਦਾ ਉਠਣਾ ਜਰੂਰੀ ਨਹੀਂ”)। ਜਦੋਂ ਅਰਦਾਸ ਨਾਂ ਕਰਨ ਦੀ ਗਲ ਚੋਣ ਅਧਿਕਾਰੀ ਨੇ ਸੰਗਤ ਦੇ ਰੈਗੂਲਰ ਆਉਣ ਵਾਲੇ ਇਕ-ਦੋ ਪਰਾਣੀਆਂ ਕੋਲ ਕੀਤੀ ਤਾਂ ਉਨ੍ਹਾਂ ਹੈਰਾਨ ਹੋ ਕੇ ਕਿਹਾ ਕਿ ਇਹ ਗਰੰਥੀ ਸਿੰਘ ਤਾਂ ਹਰ ਐਤਵਾਰ ਵਿਦਿਆਰਥੀਆਂ ਪਾਸੋਂ ਪੈਸੇ ਲੈ ਕੇ ਅਤੇ ਸੰਗਤ ਦੀ ਹਾਜਰੀ ਵਿਚ ਹਾਲ ਦੀ ਇਕ ਨੁਕਰੇ ਜਾ ਕੇ ਇਕ ਮਿੰਟ ਵਿਚ ਅਰਦਾਸ ਕਰਕੇ ਪੈਸੇ ਜੇਬ ਵਿਚ ਪਾ ਲੈਂਦਾ ਹੈ ਤਾਂ ਸੋਚ ਆਈ ਕਿ ਅਜਿਹੇ ਗਰੰਥੀ ਸਿੰਘਾਂ ਨੂੰ ਸਰੋਮਣੀ ਕਮੇਟੀ ਕਿਵੇਂ ਸਰਟੀਫੀਕੇਟ ਦਿੰਦੀ ਹੈ ਅਤੇ ਕਮੇਟੀਆਂ ਕੀ ਦੇਖ ਕੇ ਬੁਲਾਉਂਦੀਆਂ ਹਨ। ਇਸ ਤਰਾਂ ਹੀ ਇਕ ਰਾਗੀ ਜਥਾ ਓਸੇ ਹੀ ਗੁਰੂ-ਘਰ ਵਿਚ ਆਇਆ ਜਿਸ ਨੇ ਹਿੰਦੂ ਰੀਤੀ ਅਨੁਸਾਰ ਸੁਹਾਗ ਜੋੜੀ ਨੂੰ ਖੜੇ ਕਰਕੇ ਚਾਰ ਲਾਵਾਂ ਦਾ ਪਾਠ ਸੁਣਾਇਆ, ਜਦੋਂ ਜਥੇ ਦੇ ਗੁਰਸਿੱਖ ਨਾਲ ਗਲ ਹੋਈ ਤਾਂ ਉਤਰ ਮਿਲਿਆ ਕਿ ਇਹ ਸਿੱਖ ਰਹਿਤ ਮਰਯਾਦਾ ਵਿਚ ਹੈ ਅਤੇ ਸਰੋਮਣੀ ਕਮੇਟੀ ਨੇ ਲਾਗੂ ਵੀ ਕਰ ਦਿਤਾ ਹੈ। ਰਹਿਤ ਮਰਯਾਦਾ ਦੇ ਪੰਨਾਂ 22 ਉਤੇ ਦਸਵੀਂ ਹਦਾਇਤ ਵਿਚ ਲਿਖਿਆ ਹੈ, “ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਦੀਵਾਨ ਲਗੇ। ਸੰਗਤ ਜਾਂ ਰਾਗੀ ਕੀਰਤਨ ਕਰਨ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਬੈਠਾਏ ਜਾਣ।“ ਸਰੋਮਣੀ ਕਮੇਟੀ ਤੋਂ ਪਤਾ ਕਰਨ ਤੇ ਦਸਿਆ ਗਿਆ ਕਿ ਅਜਿਹਾ ਕੋਈ ਮਤਾ ਪਾਸ ਨਹੀਂ ਹੋਇਆ। ਜੇਕਰ ਇਸ ਤਰਾਂ ਦੇ ਗਰੰਥੀ ਅਤੇ ਰਾਗੀ ਸਿੱਖ ਧਰਮ ਦੇ ਰਖਵਾਲੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖੀ ਦੇ ਗੁਰਦਵਾਰੇ ਵੀ ਡੇਰਿਆਂ ਵਿਚ ਬਦਲ ਜਾਣਗੇ।
ਅਜ ਜਦੋਂ ਪੰਜਾਬ ਸਰਕਾਰ ਅਤੇ ਸਰੋਮਣੀ ਕਮੇਟੀ ਦੇ ਉਪਰਾਲੇ ਨਾਲ “ਸ੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਟੀ” ਸਥਾਪਤ ਹੋ ਚੁਕੀ ਹੈ ਜਿਸ ਵਿਚ ਵਿਦਿਅਕ ਖੇਤਰ ਦੇ 24 ਵਿਭਾਗ ਹਨ ਜਿਹਨਾਂ ਵਿਚ ਧਰਮ ਅਤੇ ਸਭਿਆਚਾਰਕ ਵਿਭਾਗ ਵੀ ਹੈ ਜਿਸ ਵਿਚ ਪੀ.ਐਚ.ਡੀ. ਤੋਂ ਬਿਨਾਂ ਐਮ.ਏ. ਸਿੱਖ ਸਟਡੀਸ, ਐਮ.ਏ. ਰਿਲਿਜਸ ਸਟਡੀਸ, ਡਿਪਲੋਮਾਂ ਸਿੱਖ ਸਟਡੀਸ, ਸਰਟੀਫੀਕੇਟ ਕੋਰਸ ਸਿੱਖ ਸਟਡੀਸ ਅਤੇ ਸਰਟੀਫੀਕੇਟ ਕੋਰਸ ਸ੍ਰੀ ਗੁਰੂ ਗਰੰਥ ਸਾਹਿਬ ਸਟਡੀਸ ਵੀ ਹਨ। ਐਸ ਵੇਲੇ ਸਿੱਖ ਧਰਮ ਨੂੰ ਆਰ.ਐਸ.ਐਸ. ਅਤੇ ਡੇਰਿਆਂ ਤੋਂ ਬਚਾਉਣ ਲਈ ਲੋੜ ਹੈ ਗਿਆਨਵਾਨ ਗਰੰਥੀ, ਰਾਗੀ ਅਤੇ ਕਥਾ-ਵਾਚਕਾਂ ਦੀ ਜਿਹਨਾਂ ਪਾਸ ਆਪਣੇ (ਸਿੱਖ) ਧਰਮ ਤੋਂ ਬਿਨਾਂ ਦੂਸਰੇ ਧਰਮਾਂ ਦਾ ਵੀ ਗਿਆਨ ਹੋਵੇ ਅਤੇ ਸਬਦ ਦੀ ਵਿਆਖਿਆ ਕਰਦਿਆਂ ਅਤੇ ਕਥਾ ਕਰਦਿਆਂ ਦੂਸਰੇ ਧਰਮਾਂ ਦੀਆਂ ਚੰਗੀਆਂ ਗਲਾਂ ਵੀ ਦਸ ਸਕਣ। ਅੰਗਰੇਜੀ ਭਾਸਾ ਵਿਚ ਵੀ ਮੁਹਾਰਤ ਹੋਵੇ ਅਤੇ ਪੰਜਾਬ ਤੋਂ ਬਾਹਰ ਸਿੱਖੀ ਪ੍ਰਚਾਰ ਸਮੇਂ ਨਵੀਂ ਪੀੜੀ ਨੂੰ ਅੰਗਰੇਜੀ ਵਿਚ ਵੀ ਸਮਝਾ ਸਕਣ। ਗਰੰਥੀ, ਰਾਗੀ ਅਤੇ ਕਥਾ-ਵਾਚਕ ਬਹੁਤ ਨਹੀਂ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਯੂਨੀਵਰਸਟੀ ਵਿਚੋਂ ਸਿੱਖ ਧਰਮ (ਸਿੱਖੀ) ਅਤੇ ਗੁਰਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਵਿਦਿਆ ਪ੍ਰਾਪਤੀ ਦਾ ਸਰਟੀਫੀਕੇਟ ਤਾਂ ਪਾਸ ਕਰਕੇ ਆਉਣ। ਇਸ ਤੋਂ ਬਿਨਾਂ ਸਿੱਖ ਇਤਿਹਾਸ ਤੋਂ ਵੀ ਭਲੀ ਭਾਂਤ ਜਾਣੂ ਹੋਣ ਤਾਂ ਹੀ ਪੰਜਾਬ ਤੋਂ ਬਾਹਰ ਸਿੱਖ ਕੌਮ ਦਾ ਅਕਸ ਪੰਦਰਵੀਂ ਅਤੇ ਸੋਲਵੀਂ ਸਦੀ ਵਾਲਾ ਬਣ ਸਕਦਾ ਹੈ ਨਹੀਂ ਤਾਂ “ਨੀਮ ਹਕੀਮ ਖਤਰਾ ਏ ਜਾਨ, ਨੀਮ ਮੁਲਾਂ ਖਤਰਾ ਈਮਾਨ” ਵਾਲਾ ਹਾਲ ਹੀ ਸਿੱਖ ਧਰਮ ਦਾ ਵੀ ਹੋ ਜਾਵੇਗਾ। ਈਸਾਈ ਧਰਮ ਵਿਚ ਪਾਦਰੀ ਦੇ ਰੁਤਬੇ ਤੱਕ ਪਹੁੰਚਣ ਵਾਸਤੇ ਅਠ ਤੋਂ ਦਸ ਸਾਲ ਲਗ ਜਾਂਦੇ ਹਨ। ਸਿੱਖ ਗਰੰਥੀ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ ਜਿਸ ਦੀ ਜਿਸ ਨੂੰ ਗੁਰੂ ਗਰੰਥ ਸਾਹਿਬ ਅਤੇ ਸੱਖ ਧਰਮ ਦੀ ਪੂਰੀ ਸੋਝੀ (ਗਿਆਨ) ਦੇ ਨਾਲ ਨਾਲ ਦੂਸਰੇ ਧਰਮਾਂ ਦਾ ਗਿਆਨ ਵੀ ਓਨਾਂ ਹੀ ਹੋਣਾ ਚਾਹੀਦਾ ਹੈ। ਕਮੇਟੀਆਂ ਨੂੰ ਵੀ ਲਾਲਚ ਤਿਆਗ ਕੇ ਸੇਵਾ ਭਾਵ ਨਾਲ ਆਪਣੀ ਸੇਵਾ ਨਿਭਾਉਣੀ ਚਾਹੀਦੀ ਹੈ ਜਿਸ ਨਾਲ ਸਿੱਖ ਧਰਮ ਦਾ ਮਿਆਰ ਉਚਾ ਹੋਵੇ ਅਤੇ ਗੁਰੂ-ਘਰ ਹਾਜਰੀ ਭਰਨ ਵਾਲਾ ਸਿਖ ਕੁਝ ਸਿੱਖਿਆ ਲੈ ਕੇ ਘਰ ਜਾਵੇ ਨਾ ਕਿ ਗੁਰੂ-ਘਰ ਦੀ ਰਾਜਨੀਤੀ ਉਤੇ ਹੀ ਟੀਕਾ-ਟਿਪਣੀ ਕਰਕੇ ਜਿਹਾ ਆਇਆ ਤਿਹਾ ਹੀ ਵਾਪਸ ਪਰਤੇ।


05/04/15)
ਗੁਰਦੀਪ ਸਿੰਘ ਬਾਗੀ

ਆਦਰਜੋਗ ਸਰਵਜੀਤ ਸਿੰਘ ਜੀ
ਵਾਹ ਗੁਰੂ ਜੀ ਕਾ ਖਾਲਸਾ
ਵਾਹ ਗੁਰੂ ਜੀ ਕੀ ਫਤੇਹ
ਵੀਰ ਜੀ, ਤੁਹਾਡਾ ਏਹ ਇਲਜਾਮ ਹੈ ਕਿ "ਪਿਛਲੇ ਸਾਲ ਤੂਹਾਨੂੰ ਵਰਿੰਦਰ ਸਿੰਘ ਗੋਲਡੀ ਅਤੇ ਡਾ ਗੁਰਮੀਤ ਸਿੰਘ ਜੀ ਨੇ ਵੀ ਸਵਾਲ ਪੁੱਛੇ ਸਨ ਪਰ ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਨਹੀ ਸੀ ਦਿੱਤਾ।"
ਵੀਰ ਜੀ ਪਹਿਲੀ ਗੱਲ ਜਵਾਬ ਤੂੰਸੀ ਦੇਣਾ ਹੈ ਕਿ "ਕੁਲ ਉਮਰ ਵਾਲਾ" ਨੁਕਤਾ ਕਿਸ ਜਨਮਸਾਖੀ ਦੇ ਕਰਤਾ ਨੇ ਇਸਤੇਮਾਲ ਕੀਤਾ, ਜਿਸ ਦਾ ਜਵਾਬ ਸ਼ਾਯਦ ਤੂੰਸੀ ਦੇਣਾ ਠੀਕ ਨਹੀ ਸਮਝ ਰਹੇ ਹੋ। ਜਦ ਤੂੰਸੀ ਅਪਣੇ ਅਹਮ "ਕੁਲ ਉਮਰ ਵਾਲੇ ਨੁਕਤੇ" ਨੂੰ ਸਥਾਪਿਤ ਨਹੀ ਕਰ ਪਾ ਰਹੇ ਤੇ ਫੇਰ ਚਰਚਾ ਕਰਨ ਦਾ ਕੋਈ ਫਾਯਦਾ ਨਹੀ ਸੀ ਤੇ ਕੋਈ ਟੀਪਣੀ ਵੀ ਨਹੀ ਕੀਤੀ ਗਈ। ਗੁਰੂ ਨਾਨਕ ਸਾਹਿਬ ਦੀ ਕੁਲ ਉਮਰ "70 ਸਾਲ 5 ਮਹੀਨੇ ਅਤੇ 7 ਦਿਨ" ਵਾਲੀ ਤਾਰੀਖ ਕਿਸ ਲਿਖਾਰੀ ਨੇ ਦਿੱਤੀ ਹੈ ਤੇ ਉਸ ਦੀ ਖੋਜ ਦਾ ਕਿ ਆਧਾਰ ਸੀ, ਤੇ ਉਹ ਲਿਖਾਰੀ ਕਿਸ ਸਦੀ ਵਿੱਚ ਹੋਇਆ ਹੈ, ਏਸ ਬਾਰੇ ਕਦੇ ਚਰਚਾ ਤੂੰਸੀ ਕੀਤੀ ਨਹੀ। ਤੂੰਸੀ ਕਿਸ ਆਧਾਰ ਤੇ ਕਹ ਰਹੇ ਹੋ ਕਿ ਗੁਰੂ ਨਾਨਕ ਸਾਹਿਬ ਦੀ ਇਨ੍ਹੀ ਹੀ ਕੁਲ ਉਮਰ ਸੀ।
ਵੀਰ ਜੀ ਜਦ ਤੂੰਸੀ ਅਪਣੇ ਹੀ ਪੇਸ਼ ਕੀਤੇ ਗਏ ਨੁਕਤੇ ਦੇ "ਕੁਲ ਉਮਰ ਵਾਲੇ" ਅਹਮ ਹਿੱਸੇ ਨੂੰ ਸਥਾਪਿਤ ਨਹੀ ਕਰ ਪਾ ਰਹੇ ਤੇ ਫੇਰ ਤੂੰਸੀ ਬੈਸਾਖ ਸੁਦੀ ਤਿੰਨ ਲਿਖਦੇ ਅਪਣੇ ਕਲੈਂਡਰ ਵਿੱਚ, ਜਦ ਜਨਮਸਾਖੀਆੰ ਬੈਸਾਖ ਸੁਦੀ ਤਿੰਨ ਦੀ ਤਾਰੀਖ ਹੀ ਦੱਸ ਰਹਿਆ ਹਨ।
ਤੁਹਾਡਾ ਏਹ ਮਤ ਕਿ "ਤੁਸੀਂ ਨਾ ਤਾਂ ਪਿਛਲੇ ਸਾਲ ਸੁਹਿਰਦ ਸੀ ਅਤੇ ਨਾ ਹੀ ਅੱਜ ਸੁਹਿਰਦ ਹੋ।"
ਵੀਰ ਜੀ ਮੈ ਤੇ ਸੁਹਿਰਨ ਨ ਹੋ ਸਕਿਆ ਪਰ ਤੂੰਸੀ ਹੋ ਜਾਂਦੇ ਯਾ ਤੇ "ਕੁਲ ਉਮਰ ਵਾਲੇ" ਨੁਕਤੇ ਨੂੰ ਕਿਸੇ ਜਨਮਸਾਖੀ ਦੇ ਕਰਤਾ ਨਾਲ ਸਥਾਪਿਤ ਕਰ ਦੇਂਦੇ ਯਾ ਫਿਰ ਤੂੰਸੀ ਕਲੈਂਡਰ ਵਿੱਚ ਪਹਿਲੀ ਬੈਸਾਖ ਨਾ ਲਿਖਦੇ।
ਧੰਨਵਾਦੀ
ਗੁਰਦੀਪ ਸਿੰਘ ਬਾਗੀ


05/04/15)
ਬਲਦੇਵ ਸਿੰਘ ਫਿਰੋਜ਼ਪੁਰ

ਡਾ: ਇਕਬਾਲ ਸਿੰਘ ਢਿਲੋਂ ਜੀ।

ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਆਪ ਜੀ ਨੇਂ, “ਨਾਨਕ ਮਿਸ਼ਨ” ਸੰਸਧਾ ਦਾ ਕਿਤਾਬਚਾ ਮੈਨੂੰ ਈ-ਮੇਲ ਰਾਹੀਂ ਭੇਜਿਆ ਜੀ। ਜਿਸ ਵਿੱਚ ਕਿ ਆਪ ਜੀ ਨੇਂ “ਨਾਨਕ ਮਿਸ਼ਨ” ਸੰਸਥਾ ਦੇ ਨਿਸ਼ਾਨੇਂ ਅਤੇ “ਨਾਨਕ ਮਿਸ਼ਨ” ਸੰਸਧਾ ਦੇ ਪਰਮੁੱਖ ਦਸ ਅੰਗਾਂ ਦੀ ਜਾਣਕਾਰੀ ਦਿੱਤੀ ਹੈ ਜੀ।

ਆਪ ਜੀ ਨੇਂ ਜੋ Booklet ਭੇਜੀ ਹੈ, ਉਸ ਵਿੱਚ ਤਕਰੀਬਨ ਉਹੀ ਨੁਕਤੇ ਹਨ।

ਡਾ: ਸਾਹਿਬ ਜੀ “ਨਾਨਕ ਮਿਸ਼ਨ” ਸੰਸਥਾ ਦੇ ਇਹਨਾਂ ਨੁਕਤਿਆਂ ਜਾਂ ਅੰਗਾਂ ਬਾਰੇ ਆਪਣੀਂ ਕੁੱਝ ਵਿਚਾਰ ਪਹਿਲੇ ਵੀ ਹੋ ਚੁੱਕੀ ਹੈ ਜੀ।

ਵਿਚਾਰ ਜੋ ਆਪਣੇਂ ਵਿੱਚ ਹੋਈ ਸੀ, ਉਸ ਤੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਸੀ। ਕਿ

ਜਿਵੇਂ ਕਿ ਆਪ ਜੀ ਜਾਣਦੇ ਹੀ ਹੋ, ਕੇ ਮੈਂ ਗੁਰੂ ਨਾਨਕ ਜੀ ਵਲੋਂ ਮਨੁਖਤਾ ਦੇ ਕਲਿਆਣ ਹਿਤ ਚਲਾਈ ਇਸ ਲਹਿਰ ਨੂੰ, ਭਗਤੀ ਲਹਿਰ ਮੰਨਦਾ ਹਾਂ।

ਪਰ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਸੀ, ਤੁਸੀਂ ਕਹਿੰਦੇ ਸੀ, ਕਿ

ਗੁਰੂ ਨਾਨਕ ਜੀ ਵੱਲੋਂ ਚਲਾਈ ਲਹਿਰ ਨੂੰ ‘ਭਗਤੀ ਲਹਿਰ’ ਨਹੀਂ ਕਿਹਾ ਜਾ ਸਕਦਾ”

ਅਤੇ ਤੁਸੀਂ ਮੇਰੀ ਇਸ ਅਗਲੀ ਗੱਲ ਨਾਲ ਸਹਿਮਤ ਸੀ, ਕਿ

ਗੁਰੂ ਨਾਨਕ ਜੀ ਵੱਲੋਂ ਚਲਾਈ ਇਸ ਲਹਿਰ ਦਾ ਮਿਸ਼ਨ ਕੀ ਸੀ, ਇਹ ਗੁਰਬਾਣੀਂ ਵਿਚੋਂ ਲੱਭਿਆ ਜਾ ਸੱਕਦਾ ਹੈ।

ਇਸ ਨੁਕਤੇ ਤੇ ਪਹੁੰਚ ਕੇ ਆਪਣੀਂ ਵਿਚਾਰ ਖਤਮ ਹੋ ਗਈ ਸੀ।

ਨਾਨਕ ਮਿਸ਼ਨ ਦੇ ਨਿਸ਼ਾਨੇਂ ਬਾਰੇ ਆਪ ਜੀ ਨੇਂ ਲਿਖਿਆ ਸੀ।

‘ਨਾਨਕ ਮਿਸ਼ਨ’ ਉਸ ਮਾਨਵਵਾਦੀ ਲਹਿਰ ਨੂੰ ਇੰਨ-ਬਿੰਨ ਰੂਪ ਵਿੱਚ (ਭਾਵ ਗੁਰਮੱਤ ਉੱਤੇ ਅਧਾਰਿਤ ਕਰਦੇ ਹੋਏ) ਪੁਨਰ-ਸੁਰਜੀਤ ਕਰਨ ਦੇ ਮਨਸ਼ੇ ਨਾਲ ਸਥਾਪਤ ਕੀਤਾ ਗਿਆ ਹੈ

ਜਿਸ ਤੇ ਕਿ ਮੈਂ ਆਪ ਜੀ ਨੂੰ ਕੁੱਝ ਸਵਾਲ ਪੁੱਛੇ ਸਨ, ਜਿੰਨ੍ਹਾਂ ਵਿਚੋਂ ਇੱਕ ਸਵਾਲ ਸੀ, ਕਿ

ਗੁਰੂ ਨਾਨਕ ਦੇਵ ਜੀ ਦਾ ਇਹ ਕਲਿਆਨ ਕਾਰੀ ਮਿਸ਼ਨ ਕੀ ਸੀ? ਕੀ ਆਪ ਜੀ ਨੂੰ ਇਸ ਦੀ ਪੂਰੀ ਜਾਣਕਾਰੀ ਹੈ ?।

ਤਾਂ ਆਪ ਜੀ ਨੇਂ ੳੱਤਰ ਦਿੱਤਾ ਸੀ,

ੳੱਤਰ:-” ਹਾਂ ਜੀ”

ਮੈਂ ਆਪਣੇਂ ਇਸ ਹੀ ਸਵਾਲ ਨੂੰ ਅੱਗੇ ਤੋਰਦਾ ਹੋਇਆ ਆਪ ਜੀ ਤੋਂ ਇਹ ਜਾਨਣਾਂ ਚਾਹੁੰਦਾ ਹਾਂ ਜੀ, ਕਿ

ਅੱਗਰ ਆਪ ਜੀ ਦਾ ਇਹ ਦਾਅਵਾ ਝੂਠਾ ਹੋਵੇ, ਭਾਵ ਆਪ ਜੀ ਨੂੰ ਗੁਰੂ ਨਾਨਕ ਜੀ ਦੇ ਮਿਸ਼ਨ ਬਾਰੇ ਕੋਈ ਜਾਣਕਾਰੀ ਹੀ ਨਾਂ ਹੋਏ, ਤਾਂ ਆਪ ਜੀ ਇਸ ਬਾਰੇ ਕੀ ਕਹਿਣਾਂ ਚਾਹੋ ਗੇ?

ਅਤੇ ਆਪ ਜੀ ਦੀ ਗੱਲ ਤੇ ਵਿਸ਼ਵਾਸ ਕਰ ਕੇ, ਆਪ ਜੀ ਦੇ ਪਿੱਛੇ ਲੱਗਣ ਵਾਲਿਆਂ ਸਾਥੀਆਂ (ਵਲ਼ੰਟੀਅਰਾਂ) ਦਾ ਕੀ ਹੋਵੇ ਗਾ? ਭਾਵ ਉਹਨਾਂ ਨੂੰ ਕੀ ਹਾਸਲ ਹੋਵੇ ਗਾ? ।

ਅਤੇ ਕੀ ਲਾਭ ਹੋਵੇ ਗਾ ਮੈਨੂੰ, ਜੋ ਆਪ ਜੀ ਦਾ ਸੱਦਾ ਮੰਨ ਕੇ, ਜੇ ਮੈਂ ਵੀ ਆਪ ਜੀ ਦੇ ਪਿੱਛੇ ਲੱਗ ਜਾਂਦਾ ਹਾਂ ਤਾਂ? ।

ਅਜੇਹੇ ਕੁੱਝ ਕੂ ਸ਼ੰਕੇ ਹਨ ਜੀ, ਕਿਰਪਾ ਕਰਕੇ ਇਹਨਾਂ ਦੇ ਸਮਾਧਾਨ ਵਾਸਤੇ, ਆਪਣੇਂ ਵਿਚਾਰ ਜਰੂਰ ਦੱਸਣਾਂ ਜੀ।

ਧੰਨਵਾਦ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।

====================================================

ਸ: ਸਤਿਨਾਮ ਸਿੰਘ ਮੋਂਟਰੀਅਲ ਜੀ।

ਅਪ੍ਰੈਲ ੧੫ ਦੇ ਆਪ ਜੀ ਦੇ ਪੱਤਰ-ਲੇਖ ਵਾਸਤੇ, ਇੱਕ ਵਾਰ ਫਿਰ ਆਪ ਜੀ ਨੂੰ ਬਹੁਤ ਬਹੁਤ ਵਧਾਈ, ਅਤੇ ਧੰਨਵਾਦ ਜੀ। ਕਾਫੀ ਦੇਰ ਪਹਿਲੇ ਕਿਸੇ ਪਾਠਕ ਨੇਂ ਪੱਤਰ ਲਿਖ ਕੇ, ਮਾਨਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਦਾ ਗੁਰਬਾਣੀਂ ਦਾ ਗਿਆਨ ਵੰਡਣ ਬਦਲੇ ਧੰਨਵਾਦ ਕਰਨ ਦੇ ਨਾਲ ਨਾਲ ਹੀ, ਇਹ ਗੁਜਾਰਿਸ਼ ਵੀ ਕੀਤੀ ਸੀ, ਕਿ ਮਾਨਯੋਗ ਸੰਪਾਦਕ ਜੀ “ਨਾਮ” ਕੀ ਹੈ ਇਸ ਬਾਰੇ ਗਿਆਨ ਦੀ ਬਖਸ਼ਿਸ਼ ਵੀ ਜਰੂਰ ਕਰਵਾਉ ਜੀ।

ਆਸ ਹੈ ਉਸ ਪਾਠਕ ਨੇਂ ਵੀ ਸ਼ਾਇਦ ਤੁਹਾਡਾ ਇਹ ਪੱਤਰ ਜਰੂਰ ਪੜ੍ਹਿਆ ਹੋਵੇ ਗਾ।

ਆਪ ਸਹੀ ਦਿਸ਼ਾ ਵੱਲ ਜਾ ਰਹੇ ਹੋ। ਸਹੀ ਦਿਸ਼ਾ ਵਿੱਚ ਤੁਰਦਾ ਮਨੁੱਖ ਇੱਕ ਦਿਨ ਆਪਣੀਂ ਮੰਜ਼ਿਲ ਤੇ ਜਰੂਰ ਪਹੁੰਚਦਾ ਹੈ। ਬਸ਼ਰਤਿ ਕੇ ਉਹ ਚੱਲਦਾ ਰਹੇ।

ਮੇਰੀ ਬੇਨਤੀ ਹੈ ਜੀ ਕਿ, ਰੁਕ ਨਹੀਂ ਜਾਣਾਂ, ਮੇਰੀਆਂ ਸ਼ੁਭ ਕਾਮਣਾਂ ਤੁਹਾਡੇ ਅਤੇ ਸੱਭ ਪਾਠਕਾਂ ਦੇ ਨਾਲ ਹਨ ਜੀ।

ਜਿੰਨਾਂ ਹੋ ਸਕੇ ਮੈਂ ਵੀ ਆਪ ਜੀ ਨਾਲ ਸਹਿਯੋਗ ਕਰਾਂ ਗਾ ਜੀ।

ਅੱਜ ਤਾਂ ਮੈਂ ਸਿਰਫ ਆਪ ਜੀ ਦੀ ਹੌਸਲਾ ਅਫਜ਼ਾਈ ਹੀ ਕਰ ਸੱਕਦਾ ਹਾਂ।

ਕੁਝ ਵਕਤ ਮਿਲਿਆ ਤਾਂ ਦਾਸ ਸਾਥ ਵੀ ਦੇਵੇ ਗਾ, ਅਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਵਾਸਤੇ ਕੁੱਝ ਨੁਕਤੇ ਵੀ ਦੱਸੇ ਗਾ ਜੀ। ਬੱਸ ਰੁਕਣਾਂ ਨਹੀਂ।

ਦਾਸ ਬਲਦੇਵ ਸਿੰਘ ਫਿਰੋਜ਼ਪੁਰ।

=========================================================

ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਪੁਰੇਵਾਲ ਜੀ,

ਮੈਨੂੰ ਸਤਿਨਾਮ ਸਿੰਘ ਜੀ ਮੋਂਟਰੀਅਲ ਦਾ ਈ-ਮੇਲ ਦੇਣ ਦੀ ਕ੍ਰਿਪਾਲਤਾ ਕਰਨਾਂ ਜੀ।

ਧੰਨਵਾਦ ਜੀ

ਬਲਦੇਵ ਸਿੰਘ


05/04/15)
ਬਲਦੀਪ ਸਿੰਘ ਰਾਮੂੰਵਾਲੀਆ-ਫੇਸਬੁੱਕ ਰਾਹੀਂ

ਸਿੱਖ ਕੌਮ ਅੰਦਰ ਸਤਿਗੁਰਾਂ ਨੇ ਪੰਚ ਪ੍ਰਧਾਨੀ ਪ੍ਰਣਾਲੀ ਲਾਗੂ ਕੀਤੀ ਸੀ ਜੋ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿਚ ਪੰਥਕ ਇਕਤਰਤਾ ਕਰਕੇ ਗੁਰਮਤਾ ਕਰਨ ਦੀ ਪ੍ਰਥਾ ਸੀ ....ਇਤਿਹਾਸ ਚ ਜੋ ਗੁਰਮਤੇ ਮਿਲਦੇ ਜਾਂ ਸਰਬਤ ਖਾਲਸੇ ਉਹ ਹੇਠ ਲਿਖੇ ਹਨ :-
੧.ਪਹਿਲਾ ਸਰਬਤ ਖਾਲਸਾ ਤਕਰੀਬਨ ੧੭੩੩-੩੪ ਦੇ ਲਗਭਗ ਹੋਇਆ ਜਦ ਨਵਾਬ ਕਪੂਰ ਸਿੰਘ ਨੂੰ ਸਰਬ ਸੰਮਤੀ ਨਾਲਾ ਸਾਂਝਾ ਨੇਤਾ ਚੁਣਿਆ ਗਿਆ ਸੀ।
੨.੧੭੪੬ ਚ ਵਿਸਾਖੀ ਤੇ ਸਰਬਤ ਖਾਲਸਾ ਹੋਇਆ ਜਿਸ ਵਿਚ ਸਮੁਚੀ ਪੰਥਕ ਤਾਕਤ ਨੂੰ ੨੫ ਜਥਿਆ ਵਿਚ ਵੰਡਿਆ ਗਿਆ।
੩.੩੦ ਮਾਰਚ ੧੭੪੭ ਦੀ ਵਿਸਾਖੀ ਨੂੰ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਨੂੰ ਉਸਾਰਨ ਦਾ ਗੁਰਮਤਾ ਹੋਇਆ।
੪.੧੭੪੮ ਦੀ ਵਿਸਾਖੀ ਨੂੰ ਸਰਬਤ ਖਾਲਸੇ ਚ ਦਲ ਖਾਲਸਾ ਬਣਾਕਿ ਜਸਾ ਸਿੰਘ ਆਹਲੂਵਾਲੀਏ ਨੂੰ ਇਸ ਦਾ ਨੇਤਾ ਬਣਾਇਆ ਗਿਆ।
੫.੧੭੫੬-੫੭ ਤੈਮੂਰ ਸ਼ਾਹ ਤੇ ਹਮਲਾ ਕਰਨ ਦਾ ਗੁਰਮਤਾ।
੬.੭ ਨਵੰਬਰ ੧੭੬੦ ਨੂੰ ਦੀਵਾਲੀ ਤੇ ਸਮਾਗਮ ਕਰਕੇ ਲਾਹੌਰ ਤੇ ਸਾਂਝੇ ਹਮਲੇ ਦਾ ਗੁਰਮਤਾ ਹੋਇਆ।
੭.੧੭੬੧ ਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਵਿਚਲੇ ਸਹਾਇਕਾਂ ਨੂੰ ਸੋਧਣ ਦਾ ਗੁਰਮਤਾ।
੮.੧੭ ਅਕਤੂਬਰ ੧੭੬੨ ਦੀ ਦੀਵਾਲੀ ਨੂੰ ਜੋ ਸਰਬਤ ਖਾਲਸਾ ਹੋਇਆ ਉਸ ਵਿਚ ਵਡੇ ਘਲੂਘਾਰੇ ਚ ਸ਼ਹੀਦ ਹੋਏ ਸਿੰਘਾਂ ਦਾ ਅਬਦਾਲੀ ਤੋ ਹਕ ਲੈਣ ਲਈ ਉਸ ਵਿਰੁਧ ਆਰ ਪਾਰ ਦੀ ਲੜਾਈ ਦਾ ਗੁਰਮਤਾ।
੯.੧੦ਅਪ੍ਰੈਲ ੧੭੬੩ ਦੀ ਵਿਸਾਖੀ ਦੇ ਸਮਾਗਮ ਸਮੇ ਕਸੂਰ ਦੇ ਨਵਾਬ ਉਸਮਾਨ ਖਾਨ ਤੋ ਬਰਾਹਮਣੀ ਛੁਡਾ ਕਿ ਲਿਆਉਣ ਦਾ ਗੁਰਮਤਾ ....
੧੦.੧੭੬੫ ਚ ਗੁਰਮਤਾ ਕੀਤਾ ਗਿਆ ਕਿ ਲਾਹੌਰ ਤੇ ਕਬਜ਼ਾ ਕਰਕੇ ਖਾਲਸਾਈ ਸਿਕਾ ਚਲਾਇਆ ਜਾਵੇ ....
੧੧.੧੭੬੫ ਵਿਚ ਹੀ ਇਹ ਵੀ ਗੁਰਮਤਾ ਹੋਇਆ ਕਿ ਭਰਤਪੁਰ ਦੇ ਰਾਜੇ ਜਵਾਰਮਲ ਦੀ ਮਦਦ ਕੀਤੀ ਜਾਵੇ ਅਤੇ ਦਿਲੀ ਦੇ ਨਵਾਬ ਨਾਜੀਬ ਉਦ ਦੌਲਾ ਉਪਰ ਚੜਾਈ ਕੀਤੀ ਜਾਵੇ .....
੧੭੬੫ ਤੋ ਬਾਅਦ ਮਿਸਲਾਂ ਨੇ ਪੂਰਨ ਰੂਪ ਵਿਚ ਸਿੰਧ ਤੋ ਜਮਨਾ ਤਕ ਦੇ ਇਲਾਕੇ ਤੇ ਕਬਜ਼ਾ ਕਰਕੇ ਖਾਲਸਾ ਰਾਜ ਸਥਾਪਿਤ ਕਰ ਲਇਆ ......ਇਸ ਨਾਲ ਹੀ ਗੁਰਮਤਾ /ਸਰਬਤ ਖਾਲਸਾ /ਪੰਚ ਪ੍ਰਧਾਨੀ ਪ੍ਰਣਾਲੀ ਦਾ ਭੋਗ ਵੀ ਪੈ ਗਿਆ ਕਿਉਕਿ ਰਾਜ ਭਾਗ ਦੇ ਮੋਹ ਨੇ ਦੁਸ਼ਮਣਾਂ ਵਲ ਚਲਣ ਵਾਲੀ ਕ੍ਰਿਪਾਨ ਦਾ ਮੂੰਹ ਭਰਾਵਾਂ ਵੱਲੇ ਕਰ ਲਿਆ ............
...................ਅੱਜ ਵੀ ਜੇ ਕੌਮੀ ਤੌਰ ਤੇ ਆਏ ਨਿਘਾਰ /ਸਮਸਿਆਵਾਂ /ਔਕੜਾਂ ਦਾ ਹੱਲ ਅਸੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਿਰ ਜੋੜ ਗੁਰੂ ਸਾਹਿਬ ਦੀ ਅਗਵਾਈ ਚ ਸਰਬਤ ਖਾਲਸਾ ਦੀ ਸ਼ੁਰੂਆਤ ਦੁਬਾਰਾ ਕਰਨੀ ਪਵੇਗੀ ਸਾਹਿਬਾਂ ਦਾ ਵੀ ਫੁਰਮਾਨ ਹੈ......
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ
.............

ਗੁਰੂ ਗ੍ਰੰਥ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
੯੬੫੪੩-੪੨੦੩੯


05/04/15)
ਗੁਰਦੇਵ ਸਿੰਘ ਬਟਾਲਵੀ-ਫੇਸਬੁੱਕ ਰਾਹੀਂ

ਜਰੂਰੀ ਸੂਚਨਾਂ
ਮੈਨੂੰ ਅਸਟਰੇਲੀਆ ਤੋ ਕਿਸੇ ਸ਼ੁਭ ਚਿੰਤਕ ਨੇ ਦਸਿਆ ਕਿ ਤੁਹਾਡੀ ਲਿਖੀ ਹੋਈ ਰਚਨਾ “ਇਕ ਦੇਸ਼ ਜੋ ਮੈਂ ਦੇਖਆ” ਜੋ ਕਿ ਬਹੁਤ ਸਾਰੇ ਸਜ਼ਣਾਂ ਨੇ ਵੱਖ ਵੱਖ ਅਖਬਾਰਾਂ ਰਸਾਲਿਆਂ ਵੈਬਸਾਇਟਾਂ ਉਤੇ ਪੜ੍ਹੀ ਸੀ ਨੂੰ ਕਿਸੇ “ਪਰਗਟ ਸਿੰਘ” ਨਾਮ ਦੇ ਬੰਦੇ ਨੇ ਆਪਣੇ ਨਾਮ ਹੇਠ ਛਾਪ ਕੇ ਵਾਹੋ ਵਾਹੀ ਖੱਟਣ ਦਾ ਯਤਨ ਕੀਤਾ ਹੈ ਜੋ ਕਿ ਬਹੁਤ ਹੀ ਮਾੜੀ ਗਲ ਗਲ ਹੈ। ਅਗਰ ਇਸ ਗਲ ਨੂੰ ਲੋਕਾਂ ਦੀਆਂ ਰਚਨਾਵਾਂ ਨੂੰ ਚੋਰੀ ਕਰਕੇ ਆਪਣੇ ਨਾਮ ਹੇਠ ਛਪਾਉਣ ਵਾਲੇ ਪੜ੍ਹਦੇ ਹੋਣ ਤੇ ਓਹ ਦਸਣ ਕਿ, ਕੀ ਓਹ ਕਿਸੇ ਦੇ ਕੀਤੇ ਹੋਏ ਗੁਨਾਹਾਂ ਨੂੰ ਵੀ ਆਪਣੇ ਨਾਮ ਲੈ ਕੇ ਵਾਹ ਵਾਹ ਦੀ ਥਾਂ ਲੋਕਾਂ ਦੀਆਂ ਲਾਹਨਤਾਂ ਵੀ ਆਪਣੀ ਝੋਲ਼ੀ ਪਵਾ ਸਕਦੇ ਹਨ। ਅਗਰ ਨਹੀਂ ਤੇ ਕ੍ਰਿਪਾ ਕਰਕੇ ਇੰਜ ਨਾ ਕਰੋ ਕਿਸੇ ਵੀ ਲਿਖਾਰੀ ਦੀ ਮੇਹਨਤ ਮਿੱਟੀ ਚ’ ਨਾ ਰੋਲ਼ੋ ਇਹ ਵੀ ਬਾਬੇ ਨਾਨਕ ਜੀ ਦੇ ਸੰਦੇਸ਼, “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਮਾਝ ਕੀ ਵਾਰ (ਮਃ 1) ਗੁਰੂ ਗ੍ਰੰਥ ਸਾਹਿਬ - ਅੰਗ 141 ਦੇ ਬਰਾਬਰ ਹੀ ਹੋਵੇਗਾ।
ਗੁਰਦੇਵ ਸਿੰਘ ਬਟਾਲਵੀ


04/04/15)
ਨਿਰਮਲ ਸਿੰਘ ਕੰਧਾਲਵੀ

ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਆਪ ਜੀ ਨੇ ਇੱਕ ਬੜੇ ਹੀ ਜ਼ਰੂਰੀ ਨੁਕਤੇ ਵਲ ਸੰਗਤਾਂ ਦਾ ਧਿਆਨ ਦਿਵਾਇਆ ਹੈ। ਵੀਰ ਜੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿਚੋਂ ਗੁਰਮਤਿ ਦੇ ਪ੍ਰਚਾਰ ਦੀ ਖ਼ੁਸ਼ਬੂ ਆਉਣੀ ਚਾਹੀਦੀ ਸੀ ਪਰ ਇੱਥੇ ਵੀ ਕਰਮਕਾਂਡਾਂ ਨੇ ਘੇਰਾ ਪਾਇਆ ਹੋਇਆ ਹੈ ਕਿਉਂਕਿ ਇਹ ਸਾਰਾ ਕੁੱਝ ਮਾਇਆਂ ਦੇ ਪ੍ਰਤਾਪ ਕਰ ਕੇ ਹੋ ਰਿਹਾ ਹੈ। ਗੁਰਦੁਆਰੇ ਸਿੱਖੀ ਦੇ ਪ੍ਰਚਾਰ ਲਈ ਨਹੀਂ ਸਗੋਂ ਆਮਦਨ ਦਾ ਸ੍ਰੋਤ ਬਣਾ ਦਿਤੇ ਗਏ ਹਨ। ਆਪ ਜੀ ਨੇ ਨੋਟ ਕੀਤਾ ਹੋਵੇਗਾ ਕਿ ਹਰੇਕ ਸਾਲ ਸ਼੍ਰੋਮਣੀ ਕਮੇਟੀ ਦੀ ਆਮਦਨ ਵਧਣ `ਤੇ ਇਹਨਾਂ ਨੂੰ ਕਿਵੇਂ ਲਾਲੀਆਂ ਚੜ੍ਹਦੀਆਂ ਹਨ। ਇਹਨਾਂ ਤੋਂ ਦੁਖਿਆ ਹੋਇਆ ਕੋਈ ਸਿੱਖ ਜੇ ਸਿੱਖੀ ਨੂੰ ਛੱਡਣ ਬਾਰੇ ਕਹਿੰਦਾ ਹੈ ਤਾਂ ਇਹ ਬੜੇ ਹੰਕਾਰ ਨਾਲ਼ ਕਹਿੰਦੇ ਹਨ ਕਿ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਛੱਡ ਦੇਵੇ ਸਿੱਖੀ ਜਿਸਨੇ ਛੱਡਣੀ ਹੈ।
ਸਤਿਗੁਰ ਸਾਡੇ ਫੁੱਲ ਨਹੀਂ ਉਡੀਕਦੇ ਉਹ ਸਾਡੇ ਸੱਚੇ ਤੇ ਸੁੱਚੇ ਮਨ ਨੂੰ ਦੇਖਦੇ ਹਨ ਕਿ ਕੀ ਮੇਰਾ ਸਿੱਖ ਮੇਰੇ ਬਚਨਾਂ ਨੂੰ ਕਮਾ ਰਿਹਾ ਹੈ। ਧਰਮ ਕਰਮ ਦੇ ਨਾਮ `ਤੇ ਸਕੈਂਡਲਾਂ ਦੀ ਗਿਣਤੀ ਕਰਨ ਲਗੀਏ ਤਾਂ ਲੇਖ ਬਹੁਤ ਵੱਡਾ ਹੋ ਜਾਵੇਗਾ, ਮਿਸਾਲ ਦੇ ਤੌਰ `ਤੇ ਕਦੀ ਰੁਮਾਲਿਆਂ ਚੰਦੋਇਆਂ ਦਾ, ਕਦੇ ਸਿਰੋਪਿਆਂ ਦਾ, ਕਦੇ ਕੜਾਹ ਪਰਸ਼ਾਦ ਦਾ ਤੇ ਕਦੇ ਡੂਨਿਆਂ ਦਾ ਆਦਿ ਆਦਿ। ਸੋ ਆਪ ਜੀ ਨੇ ਬਹੁਤ ਸਹੀ ਬੁੱਝਿਆ ਹੈ ਕਿ ਜਿਹੜੇ ਫੁੱਲ ਅੱਜ ਮੁਫ਼ਤ ਦਿਤੇ ਜਾ ਰਹੇ ਹਨ ਕੁੱਝ ਦੇਰ ਬਾਅਦ ਹੀ ਹੋਰ ਠੇਕਿਆਂ ਵਾਂਗ ਇਹਨਾਂ ਦਾ ਵੀ ਕਾਰੋਬਾਰ ਸ਼ੁਰੂ ਕਰ ਕੇ ਘਪਲਿਆਂ ਲਈ ਰਾਹ ਖੋਲ੍ਹਿਆ ਜਾਵੇਗਾ। ਸਿੱਖਾਂ ਨੂੰ ਹੋਰ ਕਰਮ-ਕਾਂਡ ਵਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫ਼ੁੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ਼ ਛੁਹਾ ਕੇ ਸ਼ਰਧਾਲੂ ਨੂੰ ਵਾਪਿਸ ਕਰਨੇ ਉਸੇ ਬ੍ਰਾਹਮਣੀ ਕਰਮ-ਕਾਂਡ ਵਾਂਗ ਹੈ ਜਿੱਥੇ ਪੁਜਾਰੀ ਪਕਵਾਨਾਂ ਨੂੰ ਮੂਰਤੀ ਦੇ ਮੂੰਹ ਨੂੰ ਲਗਾ ਕੇ ਕੁੱਝ ਸ਼ਰਧਾਲੂ ਨੂੰ ਮੋੜ ਦਿੰਦਾ ਹੈ ਤੇ ਵਧੇਰੇ ਹਿੱਸਾ ਆਪਣੇ ਲਈ ਰਖ ਲੈਂਦਾ ਹੈ। ਸ਼ਾਇਦ ਇਹ ਵੀ ਕੰਮ ਸ਼ੁਰੂ ਹੋ ਜਾਵੇ ਕਿ ਉਹੋ ਹੀ ਫ਼ੁੱਲ ਕਈ ਕਈ ਵਾਰੀ ਰੀਸਾਈਕਲ ਹੋਈ ਜਾਣ ਜਿਵੇਂ ਡੇਰਿਆਂ `ਚ ਮਿਸ਼ਰੀ, ਮੰਦਰਾਂ `ਚ ਨਾਰੀਅਲ, ਪਾਠੀਆਂ ਦੀਆਂ ਦਸਤਾਰਾਂ ਤੇ ਰੁਮਾਲੇ ਆਦਿ ਹੁੰਦੇ ਹਨ। ਇਹ ਸਾਰਾ ਕੁੱਝ ਸਿੱਖਾਂ ਦੀ ਅਗਿਆਨਤਾ ਕਰ ਕੇ ਹੋ ਰਿਹਾ ਹੈ। ਜੇ ਸਿੱਖ ਗੁਰਬਾਣੀ ਖ਼ੁਦ ਪੜ੍ਹਕੇ ਗੁਰੂ ਸਾਹਿਬ ਦੇ ਬਚਨ ਕਮਾਉਣ ਤਾਂ ਸਿੱਖੀ `ਚੋਂ ਬ੍ਰਾਹਮਣੀ ਕਰਮ-ਕਾਂਡ ਦਾ ਬੂਟਾ ਪੁੱਟਿਆ ਜਾ ਸਕਦਾ ਹੈ ਪਰ ‘ਡੁੱਬੀ ਤਾਂ ਜੇ ਸਾਹ ਨਾ ਆਇਆ’। ਅਸੀਂ ਤਾਂ ਆਪਣੀ ਅਰਦਾਸ ਕਰਨ ਜੋਗੇ ਵੀ ਨਹੀਂ ਰਹੇ, ਉਸ ਲਈ ਵੀ ਅਸੀਂ ਕੋਈ ਭਾਈ ਗ੍ਰੰਥੀ ਲੱਭਦੇ ਹਾਂ। ਸਿਰ ਦਰਦ ਤੁਹਾਡਾ ਕਰਦਾ ਹੈ ਤੇ ਦਵਾਈ ਕਿਸੇ ਹੋਰ ਨੂੰ ਖੁਆਉਂਦੇ ਹੋ!
ਸੋ, ਵੀਰ ਗੁਰਸ਼ਰਨ ਸਿੰਘ ਜੀ ਦਾਸ ਦੀ ਤੁਛ ਬੁੱਧੀ ਅਨੁਸਾਰ ਗੁਰ ਸ਼ਬਦ ਨੂੰ ਕਮਾ ਕੇ ਤੇ ਉਸ ਦਾ ਪ੍ਰਚਾਰ ਕਰ ਕੇ ਹੀ ਅਸੀਂ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਲੈ ਸਕਦੇ ਹਾਂ, ਕਰਮਕਾਂਡਾਂ ਨਾਲ਼ ਨਹੀਂ।
ਭੁੱਲ ਚੁੱਕ ਦੀ ਖ਼ਿਮਾਂ।
ਦਾਸਰਾ:- ਨਿਰਮਲ ਸਿੰਘ ਕੰਧਾਲਵੀ

*********************************************************************

ਚੁੱਕੀ ਹੋਈ ਪੈਂਚਾਂ ਦੀ ਗਾਲ਼ ਬਿਨਾਂ ਨਾ ਬੋਲੇ
ਪੰਜਾਬ ਤੋਂ ਖ਼ਬਰ ਹੈ ਕਿ ਸਿੱਖੀ ਦਾ ਸਿਧਾਂਤਕ ਪ੍ਰਚਾਰ ਕਰਨ ਵਾਲ਼ੇ ਪ੍ਰਚਾਰਕਾਂ ਨੂੰ ਹੁਣ ਪੁਲਿਸ ਧਮਕੀਆਂ ਦੇਣ ਲੱਗ ਪਈ ਹੈ। ਵਟਸ ਐਪ `ਤੇ ਖ਼ਬਰ ਹੈ ਕਿ ਇੱਕ ਥਾਣੇਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਧਮਕੀ ਦੇ ਰਿਹਾ ਹੈ ਕਿ ਉਹ ‘ਉਸ ਦੇ ਇਲਾਕੇ’ `ਚ ਸਿੱਖੀ ਦਾ ਪ੍ਰਚਾਰ ਨਾ ਕਰੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਹੱਦ ਹੋ ਗਈ ਬਈ। ਥਾਣੇਦਾਰ ਹੀ ਜ਼ਕਰੀਏ ਬਣ ਗਏ। ਪੰਜਾਬ ਦੀ ਪੇਂਡੂ ਬੋਲੀ ਐ ਕਿ `ਚੁੱਕੀ ਹੋਈ ਪੈਂਚਾਂ ਦੀ ਗਾਲ਼ ਬਿਨਾਂ ਨਾ ਬੋਲੇ’। ਇਹ ਜ਼ਕਰੀਏ ਕਿਸੇ ਦੇ ਬੁਲਾਏ ਹੋਏ ਹੀ ਬੋਲਦੇ ਹਨ। ਪਿਛਲੇ ਸਮਿਆਂ `ਚ ਸਿੱਖ ਕੌਮ ਨੇ ਦੇਖਿਆ ਹੈ ਕਿ ਜਦੋਂ ਵੀ ਸਿੱਖਾਂ ਨੇ ਸਿੱਖ ਸਿਧਾਂਤ ਦੇ ਦੋਖੀਆਂ ਨੂੰ ਕਾਲ਼ੀਆਂ ਕਰਤੂਤਾਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪ੍ਰਸ਼ਾਸਨ ਨੇ ਸਿੱਖਾਂ ਨਾਲ਼ ਹੀ ਧੱਕਾ ਕੀਤਾ ਹੈ। ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਦੀ ਕਰਤੂਤ ਤੋਂ ਲੈ ਕੇ ਅੱਜ ਤੱਕ ਦੇਖ ਲਉ, ਪੁਲਿਸ ਅਤੇ ਪ੍ਰਸ਼ਾਸਨ ਨੇ ਸਿੱਖਾਂ ਨਾਲ਼ ਹੀ ਵਧੀਕੀਆਂ ਕੀਤੀਆਂ ਹਨ। ਸਿੱਖਾਂ `ਤੇ ਲਾਠੀ ਚਾਰਜ ਕੀਤਾ ਗਿਆ ਤੇ ਸਿੱਖਾਂ `ਤੇ ਗੋਲ਼ੀਆਂ ਚਲਾਈਆਂ ਗਈਆਂ ਤੇ ਲੋਹੜਾ ਸਾਈਂ ਦਾ ਕਿ ਸਿੱਖਾਂ `ਤੇ ਹੀ ਝੂਠੇ ਕੇਸ ਬਣਾਏ ਗਏ। ਨਿਹੱਥੇ ਸਿੱਖਾਂ ਨੂੰ ਗੋਲ਼ੀਆਂ ਨਾਲ਼ ਭੁੰਨਣ ਵਾਲ਼ੇ ਪੁਲਸੀਆਂ ਨੂੰ ਤਰੱਕੀਆਂ ਨਾਲ਼ ਨਿਵਾਜਿਆ ਗਿਆ। ਭਾਈ ਜਸਪਾਲ ਸਿੰਘ ਨੌਜਵਾਨ ਦਾ ਕੇਸ ਸਾਡੇ ਸਾਹਮਣੇ ਹੈ।
ਅਸਲ ਵਿੱਚ ਬਹੁਤ ਦੇਰ ਤੋਂ ਹੀ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਇੱਕ ਲਹਿਰ ਚਲ ਰਹੀ ਹੈ ਜਿਸ ਅਧੀਨ ਸਿੱਖ ਸਿਧਾਂਤ ਦੇ ਦੋਖੀ ਸਿੱਖਾਂ ਨੂੰ ਸ਼ਾਬਾਸ਼ ਅਤੇ ਤਰੱਕੀਆਂ ਦਿੱਤੀਆਂ ਜਾਂਦੀਆਂ ਹਨ। ਹਾਕਮ ਜਮਾਤ ਡੇਰੇਦਾਰਾਂ ਨਾਲ ਜੁੜੇ ਮੁਲਾਜ਼ਮਾਂ ਦਾ ਖ਼ਾਸ ਖ਼ਿਆਲ ਰੱਖਦੀ ਹੈ। ਪੰਜਾਬ ਦੇ ਕਿਸੇ ਵੀ ਸਰਕਾਰੀ ਮਹਿਕਮੇ `ਚ ਕੰਮ ਕਰਦੇ ਕਿਸੇ ਵੀ ਅੰਮ੍ਰਿਤਧਾਰੀ ਤੋਂ ਇਸ ਗੱਲ ਦਾ ਪਤਾ ਕੀਤਾ ਜਾ ਸਕਦਾ ਹੈ। ਮੈਨੂੰ ਯਾਦ ਹੈ ਕਿ ਅੱਜ ਤੋਂ ਕਈ ਦਹਾਕੇ ਪਹਿਲਾਂ ਜਦੋਂ ਮੇਰੀ ਪਹਿਲੀ ਪੋਸਟਿੰਗ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਸੀ ਤਾਂ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਸਬ-ਤਹਿਸੀਲ ਦਾ ਦਰਜਾ ਮਿਲ ਗਿਆ। ਸਬ-ਤਹਿਸੀਲ ਬਣਨ ਨਾਲ਼ ਵੱਖੋ-ਵੱਖਰੇ ਮਹਿਕਮਿਆਂ ਦੇ ਮੁਲਾਜ਼ਮ ਭੀ ਆਉਣੇ ਸ਼ੁਰੂ ਹੋ ਗਏ। ਉੱਥੇ ਹੀ ਮੇਰੀ ਮੁਲਾਕਾਤ ਹੈਲਥ ਮਹਿਕਮੇ ਦੇ ਇੱਕ ਅੰਮ੍ਰਿਤਧਾਰੀ ਐੱਸ. ਡੀ. ਓ. ਨਾਲ਼ ਹੋਈ ਜੋ ਕਿ ਬਹੁਤ ਹੀ ਮਿਲਣਸਾਰ ਅਤੇ ਭਜਨ-ਬੰਦਗੀ ਵਾਲ਼ੇ ਸੱਜਣ ਸਨ। ਉਹਨਾਂ ਨੇ ਇਹਨਾਂ ਗੱਲਾਂ ਬਾਰੇ ਕਾਫ਼ੀ ਖ਼ੁਲਾਸੇ ਕੀਤੇ ਸਨ। ਹਾਲਾਂ ਕਿ ਉਦੋਂ ਅਜੇ ਡੇਰਿਆਂ ਦਾ ਏਨਾ ਪ੍ਰਭਾਵ ਨਹੀਂ ਸੀ ਜਿੰਨਾ ਅੱਜ ਹੈ। ਉਹਨਾਂ ਨੇ ਉਦੋਂ ਹੀ ਕਿਹਾ ਸੀ ਕਿ ਇਹ ਬਿਮਾਰੀ ਕਿਸੇ ਦਿਨ ਪੰਜਾਬ ਵਿੱਚ ਬਹੁਤ ਜ਼ਿਆਦਾ ਵਧ ਜਾਏਗੀ। ਸੋ, ਜੇ ਅੱਜ ਇੱਕ ਥਾਣੇਦਾਰ ਜ਼ਕਰੀਆ ਬਣ ਕੇ ਪ੍ਰਚਾਰਕਾਂ ਨੂੰ ‘ਆਪਣੇ ਇਲਾਕੇ’ `ਚ ਆਉਣ ਤੋਂ ਰੋਕ ਰਿਹਾ ਹੈ ਤਾਂ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ। ਪਰ ਸ਼ਰਮ ਦੀ ਗੱਲ ਤਾਂ ਇਹ ਹੈ ਇਹ ਸਭ ਕੁੱਝ ‘ਪੰਥਕ ਸਰਕਾਰ’ ਦੇ ਰਾਜ ਵਿੱਚ ਹੋ ਰਿਹਾ ਹੈ। ਸੋਨੇ ਦੇ ਗੁੰਬਦ ਚੁੱਕੀ ਇਹ ਤੰਬੀਆਂ ਵਾਲ਼ੇ ਕਿੱਥੇ ਹਨ? ਇਹਨਾਂ ਦੀ ਜ਼ਮੀਰ ਕਿਉਂ ਨਹੀਂ ਜਾਗਦੀ?
ਜਾਗਰੂਕ ਜਥੇਬੰਦੀਆਂ ਨੂੰ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਚੁੱਕਣਾ ਚਾਹੀਦਾ ਹੈ।
ਨਿਰਮਲ ਸਿੰਘ ਕੰਧਾਲਵੀ


04/04/15)
ਸਰਵਜੀਤ ਸਿੰਘ

ਗੁਰਦੀਪ ਸਿੰਘ ਬਾਗ਼ੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਗੁਰਦੀਪ ਸਿੰਘ ਬਾਗ਼ੀ ਜੀ, ਜੇ ਮੈਂ ਗਲਤ ਨਾ ਹੋਵਾਂ ਤਾਂ, ਪਿਛਲੇ ਸਾਲ ਤੂਹਾਨੂੰ ਵਰਿੰਦਰ ਸਿੰਘ ਗੋਲਡੀ ਅਤੇ ਡਾ ਗੁਰਮੀਤ ਸਿੰਘ ਜੀ ਨੇ ਵੀ ਸਵਾਲ ਪੁੱਛੇ ਸਨ ਪਰ ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਨਹੀ ਸੀ ਦਿੱਤਾ। ਇਹ ਖੋਜ ਦਾ ਵਿਸ਼ਾ ਹੈ। ਜੋ ਸੁਹਿਰਦਤਾ ਦੀ ਮੰਗ ਕਰਦਾ ਹੈ। ਤੁਸੀਂ ਨਾ ਤਾਂ ਪਿਛਲੇ ਸਾਲ ਸੁਹਿਰਦ ਸੀ ਅਤੇ ਨਾ ਹੀ ਅੱਜ ਸੁਹਿਰਦ ਹੋ। ਜੇ ਤੂਹਾਨੂੰ , ਫੇਸ ਬੁਕ ਤੇ ਮੇਰੇ ਬਾਰੇ ਟਿੱਪਣੀਆਂ ਕਰਕੇ ਖੁਸ਼ੀ ਮਿਲਦੀ ਹੈ ਤਾਂ ਅਜੇਹਾ ਕਰਨ ਦਾ ਤੁਹਾਨੂੰ ਪੂਰਾ ਅਧਿਕਾਰ ਹੈ।
ਧੰਨਵਾਦ
ਸਰਵਜੀਤ ਸਿੰਘ
ਸਮੂਹ ਪਾਠਕਾਂ ਦੀ ਜਾਣਕਾਰੀ ਲਈ ਬੇਨਤੀ,
ਸਤਿਕਾਰ ਯੋਗ ਸੱਜਣੋ, ਜਿਵੇ ਕਿ ਆਪ ਜੀ ਜਾਣਦੇ ਹੀ ਕਿ ਪਿਛਲੇ ਸਾਲ ਇਸੇ ਮੰਚ ਤੇ ਕੱਤਕ-ਵੈਸਾਖ ਬਾਰੇ ਚਰਚਾ ਹੋਈ ਸੀ, ਜਿਸ ਵਿੱਚ ਕਈ ਸੱਜਣਾ ਨੇ ਭਾਗ ਲਿਆ ਸੀ। ਉਸੇ ਸਬੰਧ ਵਿੱਚ ਮੈਂ ਆਪਣੇ ਆਖਰੀ ਪੱਤਰ ਵਿੱਚ ਲਿਖਿਆ ਸੀ, “ਹੁਣ ਤਾਈ ਹੋਈ ਵਿਚਾਰ ਚਰਚਾ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਵੈਸਾਖ ਵਿੱਚ ਹੋਇਆ ਸੀ। ਜਿਵੇ ਕਿ ਪਹਿਲਾ ਵੀ ਕਈ ਵਾਰੀ ਜਿਕਰ ਆ ਚੁਕਾ ਹੈ ਕਿ ਜਨਮ ਤਾਰੀਖ, ਕੁਲ ਉਮਰ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਵਿਚੋਂ ਦੋ ਦੀ ਜਾਣਕਾਰੀ ਹੋਣੀ ਜਰੂਰੀ ਹੈ ਤਾ ਹੀ ਕਿਸੇ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ। ਪੁਰਾਨਤ ਜਨਮ ਸਾਖੀਆਂ ਤੋਂ ਤਾਂ ਸਿਰਫ ਜਨਮ ਦੀ ਤਾਰੀਖ ਦੀ ਹੀ ਜਾਣਕਾਰੀ ਮਿਲਦੀ ਹੈ। ਮੇਰਾ ਨਿਜੀ ਵਿਚਾਰ ਹੈ ਕਿ ਵੱਖ-ਵੱਖ ਵਸੀਲਿਆਂ ਤੋਂ ਮਿਲਦੀਆਂ ਜੋਤੀ ਜੋਤ ਸਮਾਉਣ ਦੀਆਂ ਵੱਖ-ਵੱਖ ਤਾਰੀਖਾਂ ਅਤੇ ਕੁਲ ਉਮਰ ਦੀ ਪੜਤਾਲ ਕਰਨ ਤੋਂ ਪਹਿਲਾ, ਹੁਣ ਤਾਈ ਹੋਈ ਵਿਚਾਰ ਦੇ ਅਧਾਰ ਤੇ ਇਸ ਨਤੀਜੇ ਤੇ ਤਾ ਪੁੱਜਿਆ ਜਾ ਸਕਦਾ ਹੈ ਕਿ ਗੁਰੂ ਜੀ ਦਾ ਜਨਮ ਵੈਸਾਖ ਵਿਚ ਹੀ ਹੋਇਆ ਸੀ। ਸ਼੍ਰੋਮਣੀ ਕਮੇਟੀ ਵੀ ਇਸ ਨਾਲ ਸਹਿਮਤ ਹੈ। ਜਨਮ ਤਾਰੀਖ, ਜੋਤੀ ਜੋਤ ਸਮਾਉਣ ਦੀ ਤਾਰੀਖ ਅਤੇ ਕੁਲ ਉਮਰ ਦੀ ਪੜਤਾਲ ਵਾਸਤੇ, ਜੇ ਲੇਖਕ/ਪਾਠਕ ਚਾਹੁਣ ਤਾਂ ਵੱਖਰੀ ਵਿਚਾਰ ਅਰੰਭ ਕੀਤੀ ਜਾ ਸਕਦੀ ਹੈ”। ਇਸ ਸਬੰਧੀ ਕਿਸੇ ਵੀ ਪਾਠਕ ਨੇ ਕੋਈ ਟਿੱਪਣੀ ਨਹੀ ਸੀ ਕੀਤੀ ਅਤੇ ਵਿਚਾਰ ਚਰਚਾ ਬੰਦ ਹੋ ਗਈ ਸੀ।


04/04/15)
ਬਲਦੀਪ ਸਿੰਘ ਰਾਮੂੰਵਾਲੀਆ

ਇੱਕ ਸੱਚ ਆ ਵੀ ਆ ..........੧੯੧੯ ਬਾਰੇ
ਪੰਜਾਬ ਦਾ ਆਜ਼ਾਦੀ ਦਾ ਸੂਰਜ ਸਦਾ ਲਈ ੨੯ ਮਾਰਚ ੧੮੪੯ ਨੂੰ ਛੁਪ ਗਿਆ ਸੀ ਤੇ ਸ਼ੇਰੇ ਪੰਜਾਬ ਦੀ ਮੜ੍ਹੀ ਤੇ ਜਰਵਾਣਿਆਂ ਨੇ ਜੂਨੀਅਨ ਜੈਕ ਲਹਿਰਾ ਦਿੱਤਾ। ਪੰਜਾਬ ਦੇ ਆਜ਼ਾਦੀ ਦੇ ਸੂਰਜ ਨੂੰ ਅਸਤ ਕਰਨ ਵਿਚ ਪੂਰਬੀਆਂ ਦਾ ਬਹੁਤ ਯੋਗਦਾਨ ਸੀ ਅੰਗਰੇਜ਼ਾਂ ਦੇ ਹੱਥ ਠੋਕੇ ਬਣ ਕਿ ਉਹਨ੍ਹਾਂ ਕੰਮ ਕੀਤਾ ਸੀ। ……………ਸਮਾਂ ਆਪਣੀ ਵੇਗ ਨਾਲ ਚੱਲਦਾ ਗਿਆ ੧੮੫੭ ਚ ਕੁਝ ਲੋਕਾਂ ਨੇ ਆਪਣੀਆਂ ਨਿਜੀ ਗਰਜਾਂ ਦੀ ਪੂਰਤੀ ਲਈ (ਯਾਦ ਰੱਖਣਾ ਨਿਜੀ ਤੇ ਜਮਾਤੀ ਲਫਜ਼ਾਂ ਚ ਜ਼ਮੀਨ ਅਸਮਾਨ ਜਿਨ੍ਹਾਂ ਪਾੜਾ ਵਾ) ਅੰਗਰੇਜਾਂ ਦੀਆਂ ਪਹਿਲਾ ਮਿੰਨਤਾ ਤੇ ਫਿਰ ਜੰਗ ਕੀਤੀ ਜਿਸ ਵਿਚ ਉਹ ਹਾਰ ਗਏ। ਇਸ ਜੰਗ ਵਿਚ ਸਿੱਖ ਫੌਜੀ ਅੰਗਰੇਜਾਂ ਵਲੋ ਲੜੇ ਤੇ ਬਹਾਦਰੀ ਦੇ ਜੌਹਰ ਦਿਖਾਰੈ ਤੇ ਪੂਰਬੀਆਂ ਤੋ ਪੰਜਾਬ ਨਾਲ ਕੀਤੀ ਬੇਇਨਸਾਫੀ ਦਾ ਬਦਲਾ ਲਿਆ ......ਜਿਸ ਕਰਕੇ ਅੰਗਰੇਜਾਂ ਦੀ ਸਿੱਖਾਂ ਪ੍ਰਤੀ ਹਮਦਰਦੀ ਵਧ ਗਈ ਸੀ ਪਰ ਉਸ ਵਕਤ ਦੀ ਨਾ.ਕਾਮ ਲੀਡਰ ਸ਼ਿਪ ਇਸਦਾ ਫਾਇਦਾ ਨ ਉਠਾ ਸਕੀ।
........ਸਮਾਂ ਆਪਣੀ ਵੇਗ ਚਲਦਾ ਗਿਆ। ਪੰਜਾਬ ਅੰਦਰ ਅੱਗ ਲਾਉਣ ਕੰਮ ਕੀਤਾ ਸੁਆਮੀ ਦਯਾਨੰਦ ਨੇ ....ਫਿਰ ਰਹਿੰਦੀ ਕਸਰ ਰਾਸ਼ਟਰਵਾਦ ਦੇ ਨਾਮ ਹੇਠ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਪੂਰੀ ਕੀਤੀ ਕਿਉਕਿ ਉਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਸੀ /....ਇਸੇ ਦੌਰਾਨ ੧੯੧੯ ਦੇ ਸ਼ੁਰਆਤੀ ਦਿਨ੍ਹਾਂ ਚ ਕਾਗਰਸੀਆਂ ਨੇ ਆਪਣੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਦੇ ਵਿਰੋਧ ਵਿਚ ਅੰਮ੍ਰਿਤਸਰ ਵਿਚ ਹਿੰਸਕ ਕਾਰਵਾਈਆ ਕਰਦਿਆਂ ਕੁਝ ਬ੍ਰਿਟਿਸ਼ ਅਧਿਕਾਰੀ ਮਾਰ ਦਿਤੇ ਤੇ ਇਕ ਬ੍ਰਿਟਿਸ਼ ਬੈਕ ਨੂੰ ਅੱਗ ਲਗਾ ਦਿੱਤੀ ਸੀ। ਜਿਸਦੇ ਫਲਸਰੂਪ ਸਾਰੇ ਅੰਮ੍ਰਿਤਸਰ ਸ਼ਹਿਰ ਅੰਦਰ ਦਫਾ ੪੪ ਲਗਾ ਦਿਤੀ ਗਈ ਤੇ ਲੋਕਾਂ ਦੇ ਇੱਕਠੇ ਹੋਣ ਤੇ ਪਾਬੰਦੀ ਲਗਾ ਦਿਤੀ ਗਈ। ...”ਇਹ ਦਿਨ ਵਿਸਾਖੀ ਵਾਲੇ ਸਨ ..ਪਰ ਅੰਗਰੇਜ਼ਾਂ ਨੇ ਸਿੱਖ ਸੰਗਤਾਂ ਦੇ ਦਰਬਾਰ ਸਾਹਿਬ ਵੈਸਾਖੀ ਤੇ ਆਉਣ ਤੇ ਇਕਠੇ ਹੋਣ ਤੇ ਕੋਈ ਪਾਬਂਦੀ ਨਹੀ ਸੀ /ਉਹਨਾਂ ਨੂੰ ਛੋਟ ਸੀ। ਸੰਗਤਾਂ ਦਰਬਾਰ ਸਾਹਿਬ ਇਸ਼ਨਾਨ ਪਾਨ ਕਰਕੇ ਮਨ ਤੇ ਤਨ ਦੀ ਖੁਰਾਕ ਛਕ ਕੇ “ਜਲਿਆਂ ਵਾਲੇ ਬਾਗ” ਚ ਆਣ ਕੇ ਆਰਾਮ ਕਰ ਲੈਦੀਆਂ ਸਨ /੧੩ ਅਪ੍ਰੈਲ ੧੯੧੯ ਨੂੰ ਵੀ ਕਾਫੀ ਗਿਣਤੀ ਚ ਸੰਗਤਾਂ ਉਥੇ ਆਰਾਮ ਕਰ ਰਹੀਆਂ ਸਨ ਜੋ ਦਰਬਾਰ ਸਾਹਿਬ ਵਿਸਾਖੀ ਤੇ ਆਈਆਂ ਹੋਈਆਂ ਸਨ ..........ਕਾਂਗਰਸੀ ਲੀਡਰਾਂ (ਬਾਂਦਰਾਂ) ਨੇ ਮੌਕੇ ਦਾ ਫਾਇਦਾ ਉਠਾ ਕੇ ਜਲਿਆਂ ਵਾਲੇ ਬਾਗ ਵਿਚ ਆਣ ਕੇ ਅੰਗਰੇਜ਼ਾਂ ਖਿਲਾਫ ਤਕਰੀਰਾਂ ਸ਼ੁਰੂ ਕਰ ਦਿਤੀਆਂ ....ਸਿੱਖ ਸੰਗਤਾਂ ਜੋ ਆਰਾਮ ਕਰ ਰਹੀਆਂ ਸਨ ਪੰਡਾਲ ਦੇ ਰੂਪ ਚ ਸੱਜ ਗਈਆਂ (ਇਹ ਸਾਰੀ ਸੰਗਤ ਜਿਸ ਬਿਚ ਬਹੁਤਾਤ ਚ ਸਿੱਖ ਤੇ ਕੁਝ ਹਿੰਦੂ ਮੁਸਲਮਾਨ ਸਨ ਇਹਨ੍ਹਾਂ ਚੋ ਕੋਈ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋ ਬਿਨ੍ਹਾਂ ਕਿਸੇ ਹੋਰ ਕੰਮ ਨਹੀ ਆਇਆ ਸੀ) ਉਧਰ ਜਦ ਜਨਰਲ ਉਡਵਾਇਰ ਜੋ ਅੰਮ੍ਰਿਤਸਰ ਦਾ ਪੁਲਿਸ ਦਾ ਮੁਖੀ ਸੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਗੁਸੇ ਵਿਚ ਆ ਗਿਆ ਕਿ ਦਫਾ ੪੪ ਲਗੀ ਹੋਣ ਦੇ ਬਾਵਜੂਦ ਇਹ ਕਾਂਗਰਸੀ ਕਾਨਫਰੰਸ ਕਿਵੇ ਕਰ ਰਹੇ ਨੇ ....ਇਹ ਤਾਂ ਮੇਰੀ ਹੱਤਕ ਹੋਵੇਗੀ। ਬਸ ਉਸੇ ਵਕਤ ਉਹ ਭਾਰੀ ਅਮਲਾ ਲੈ ਕਿ ਜਲਿਆ ਵਾਲੇ ਬਾਗ ਪਾਹੁੰਚਾ ਤੇ ਅੰਨਾ ਧੁੰਦ ਗੋਲੀ ਚਲਾਉਣ ਦਾ ਹੁਕਮ ਕੀਤਾ ਜਿਸਦੇ ਸਿਟੇ ਵਜੋ ਸਿੱਖ ਸੰਗਤਾਂ ਦੀ ਸ਼ਹਾਦਤ ਹੋਈ ਤੇ ਕਾਫੀ ਜਖਮੀ ਵੀ ਹੋਏ .......” ਪਰ ਸਭ ਤੋ ਦਿਲਚਸਪ ਗੱਲ਼ ਕਿ ਕਾਂਗਰਸ ਦਾ ਇਕ ਵੀ ਲੀਡਰ ਨਹੀ ਮਰਿਆ ਤੇ ਨ ਫੱਟੜ ਹੋਇਅ ਸਗੋ ਭੱਜ ਕਿ ਨਿਕਲਣ ਚ ਕਾਮਯਾਬ ਹੋ ਗਏ ......ਪਰ ਕਿਵੇ? ਇਹ ਸਵਾਲ ਹੋਰ ਬਹੁਤ ਸਵਾਲਾਂ ਨੂੰ ਜਨਮ ਦਿੰਦਾ ......ਜਿਥੇ ਜਲਿਆਂ ਵਾਲੇ ਬਾਗ ਦੇ ਸਾਕੇ ਲਈ ਉਡਵਾਇਰ ਜਿੰਮੇਵਾਰ ਸੀ ਉਥੇ ਤੁਸੀ ਬਹੁਗਿਣਤੀ /ਰਾਸ਼ਟਰਵਾਦ ਦਾ ਮਾਸਕ ਪਾਈ /ਕਾਂਗਰਸ ਦੀ ਭੂਮਿਕਾ ਬਾਰੇ ਕੀ ਸੋਚਦੇ ਹੋ? ਉਪਰੋਕਤ ਵਿਚਾਰ ਪੜ ਕਿ ਦੱਸਣਾ ਜ਼ਰੂਰ ........
ਬਲਦੀਪ ਸਿੰਘ ਰਾਮੂੰਵਾਲੀਆ
੯੬੫੪੩-੪੨੦੩੯


ਵੇਲੇ ਸਿਰ ਵਾਪਸ ਚਲੇ ਜਾਣ ਵਿਦੇਸ਼ੀ ਈਸਾਈ ਮਿਸ਼ਨਰੀ : ਆਰ.ਐਸ.ਐਸ. :

ਨਵੀਂ ਦਿੱਲੀ, 4 ਅਪ੍ਰੈਲ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਅਪਣੇ ਇਕ ਪ੍ਰੋਗਰਾਮ 'ਚ ਅੱਜ ਕਿਹਾ ਕਿ ਇਕ ਹਜ਼ਾਰ ਸਾਲਾਂ ਬਾਅਦ ਹਿੰਦੂਆਂ ਦੀ ਚੜ੍ਹਤ ਦਾ ਸਮਾਂ ਆ ਗਿਆ ਹੈ ਅਤੇ ਈਸਾਈ ਮਿਸ਼ਨਰੀ ਕ੍ਰਿਪਾ ਕਰ ਕੇ ਇਸ ਦੇਸ਼ 'ਚੋਂ ਵਾਪਸ ਚਲੇ ਜਾਣ।
ਅਜਿਹਾ ਆਰ.ਐਸ.ਐਸ. ਦੇ ਰਾਸ਼ਟਰੀ ਸੇਵਾ ਭਾਰਤੀ ਵਲੋਂ ਸਮਾਜ ਦੇ ਵੱਖੋ-ਵੱਖ ਵਰਗਾਂ 'ਚ ਕੰਮ ਕਰ ਰਹੇ ਸੰਘ ਨਾਲ ਜੁੜੀਆਂ ਲਗਭਗ 800 ਸੰਸਥਾਵਾਂ ਦੇ ਪੰਜ ਸਾਲਾਂ ਬਾਅਦ ਹੋਣ ਵਾਲੇ ਸੰਮੇਲਨ 'ਰਾਸ਼ਟਰੀ ਸੇਵਾ ਸੰਗਮ' 'ਚ ਕਿਹਾ ਗਿਆ।
ਪ੍ਰੋਗਰਾਮ 'ਚ ਵੰਡੇ ਗਏ 'ਰਾਸ਼ਟਰੀ ਸਵੈਮਸੇਵਕ ਸੰਘ ਦਾ ਦ੍ਰਿਸ਼ਟੀਕੋਣ' ਨਾਮ ਦੇ ਕਿਤਾਬਚੇ 'ਚ 'ਈਸਾਈਅਤ ਅਤੇ ਕੌਮੀ ਏਕਤਾ' ਨਾਮਕ ਪਾਠ 'ਚ ਕਿਹਾ ਗਿਆ ਹੈ, ''ਵਿਦੇਸ਼ੀ ਮਿਸ਼ਨਰੀ ਕ੍ਰਿਪਾ ਕਰ ਕੇ ਤੁਸੀਂ ਵਾਪਸ ਚਲੇ ਜਾਉ। ਹੁਣ ਸਮਾਂ ਆ ਗਿਆ ਹੈ ਕਿ ਉਹ ਅਪਣੇ ਘਰ ਵਾਪਸ ਚਲੇ ਜਾਣ। ਉਨ੍ਹਾਂ ਨੂੰ ਵੇਲੇ ਸਿਰ ਪਰਤ ਜਾਣਾ ਚਾਹੀਦਾ ਹੈ।'' ਸੰਘ ਦੇ ਆਗੂ ਕ੍ਰਿਸ਼ਨ ਗੋਪਾਲ ਨੇ ਆਜ਼ਾਦੀ ਤੋਂ ਪਹਿਲਾਂ ਇਕ ਹਜ਼ਾਰ ਸਾਲ ਦੇ ਵਿਦੇਸ਼ੀ ਰਾਜ ਵੱਲ ਇਸ਼ਾਰਾ ਕਰਦਿਆਂ ਅੱਜ ਕਿਹਾ, ''ਇਕ ਹਜ਼ਾਰ ਸਾਲ ਦਾ ਮੁਸ਼ਕਲ ਸਮਾਂ ਸਮਾਜਕ, ਧਾਰਮਕ ਅਤੇ ਆਰਥਕ ਤਬਦੀਲੀਆਂ ਦਾ ਦੌਰ ਸੀ ਅਤੇ ਅਜਿਹਾ ਲਗ ਰਿਹਾ ਸੀ ਕਿ ਹਿੰਦੂ ਸਮਾਜ ਤਿਤਰ-ਬਿਤਰ ਹੋ ਗਿਆ ਹੈ, ਬਹੁਤ ਕੁੱਝ ਟੁੱਟ ਗਿਆ ਹੈ ਅਤੇ ਛੁੱਟ ਗਿਆ ਹੈ।
ਹਜ਼ਾਰ ਸਾਲਾਂ ਦੀ ਇਹ ਯਾਤਰਾ ਲੰਮੀ ਅਤੇ ਬਹੁਤ ਸੰਘਰਸ਼ਮਈ ਰਹੀ ਅਤੇ ਆਰ.ਐਸ.ਐਸ. ਦੀ ਸਥਾਪਨਾ ਹਿੰਦੂ ਸਮਾਜ ਦੀ ਸਿਹਤ ਨੂੰ ਬਦਲਣ ਲਈ ਹੋਈ।''
ਉਨ੍ਹਾਂ ਅੱਗੇ ਕਿਹਾ, ''ਸਾਡੇ ਸਾਹਮਣੇ ਇਕ ਹਜ਼ਾਰ ਸਾਲ ਦਾ 'ਬੈਕਲਾਗ' ਹੈ ਜਿਸ ਨੂੰ ਹੁਣ ਪੂਰਾ ਕਰਨਾ ਹੈ। ਹੁਣ ਹਿੰਦੂ ਸਮਾਜ ਅਪਣੀ ਸੁਭਾਵਕ ਤਾਕਤ ਅਤੇ ਮਾਣ ਨਾਲ ਖੜਾ ਹੈ। ਅਸੀਂ ਹਿੰਦੂ ਸਮਾਜ ਦੇ ਨਾਲ ਦੇਸ਼ ਅਤੇ ਦੁਨੀਆ ਦੇ ਸਾਰੇ ਲੋਕਾਂ ਦੀ ਚਿੰਤਾ ਕਰਾਂਗੇ।''
ਕ੍ਰਿਸ਼ਨ ਗੋਪਾਲ ਨੇ ਕਿਹਾ ਕਿ ਭਾਰਤ ਤੋਂ ਬਾਹਰੋਂ ਜੋ ਦਾਨ ਹੁੰਦਾ ਹੈ ਉਸ 'ਚ ਨਿਜੀ ਹਿੱਤ ਜੁੜੇ ਹੁੰਦੇ ਹਨ ਅਤੇ ਜਦੋਂ ਦਾਨ 'ਚ ਨਿਜੀ ਹਿਤ ਲੁਕੇ ਹੁੰਦੇ ਹਨ ਤਾਂ ਸੇਵਾ ਭਾਵ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ, ''ਸੇਵਾ ਭਾਵ ਦੀ ਕਮੀ 'ਚ ਇਹ ਵਪਾਰ ਬਣ ਜਾਂਦਾ ਹੈ ਜਦਕਿ ਇਸ ਤੋਂ ਉਲਟ ਭਾਰਤ 'ਚ ਨਿਸਵਾਰਥ ਸੇਵਾ ਦਾ ਦਰਸ਼ਨ ਹੈ।''
ਰਾਸ਼ਟਰੀ ਸਵੈਮਸੇਵਕ ਸੰਘ ਨੇ ਕਿਹਾ ਕਿ ਉਸ ਨੂੰ ਵਿਦੇਸ਼ੀ ਮਿਸ਼ਨਰੀਆਂ ਦੇ ਭਾਰਤ 'ਚ ਆ ਕੇ ਸੇਵਾ ਕਰਨ 'ਤੇ ਇਤਰਾਜ਼ ਨਹੀਂ ਹੈ ਪਰ ਜੇਕਰ ਉਹ ਅਪਣੇ ਸਵਾਰਥ ਲਈ ਸਾਡੇ ਸਮਾਜ ਨੂੰ ਤੋੜਦੇ ਹਨ ਤਾਂ ਇਹ ਠੀਕ ਨਹੀਂ। ਸੰਘ ਦੇ ਕੁਲ ਭਾਰਤੀ ਸਹਿ-ਸੇਵਾ ਪ੍ਰਮੁੱਖ ਅਜੀਤ ਪ੍ਰਸਾਦ ਮਹਾਪਾਤਰ ਨੇ ਇਕ ਗੱਲਬਾਤ 'ਚ ਕਿਹਾ, ''ਜੋ ਵਿਅਕਤੀ ਜਾਂ ਸੰਸਥਾ ਭਾਰਤ ਦੇ ਨਾਮ 'ਤੇ ਸੇਵਾ ਕਰਨ ਆਉਂਦੇ ਹਨ ਪਰ ਭਾਰਤ ਲਈ ਨਹੀਂ ਬਲਕਿ ਅਪਣੇ ਦੇਸ਼ ਦੇ ਕੰਮ ਕਰਦੇ ਹਨ, ਉਨ੍ਹਾਂ 'ਤੇ ਸਾਨੂੰ ਇਤਰਾਜ਼ ਹੈ।''
ਵਿਦੇਸ਼ੀ ਮਿਸ਼ਨਰੀਆਂ ਦੇ ਭਾਰਤ 'ਚ ਕੰਮ ਕਰਨ ਦਾ ਆਰ.ਐਸ.ਐਸ. ਵਲੋਂ ਵਿਰੋਧ ਕਰਨ ਬਾਰੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, ''ਤੁਸੀਂ ਮੇਰੇ ਦੋਸਤ ਹੋ ਪਰ ਅਪਣੇ ਸਵਾਰਥ ਲਈ ਮੇਰੇ ਪਰਵਾਰ, ਸਮਾਜ ਨੂੰ ਤੋੜੋਗੇ ਤਾਂ ਇਹ ਠੀਕ ਨਹੀਂ। ਵਿਦੇਸ਼ੀ ਮਿਸ਼ਨਰੀ ਜੋ ਸੇਵਾ ਲਈ ਕੁੱਝ ਕਰਨ ਆਉਂਦੇ ਹਨ, ਉਨ੍ਹਾਂ ਦਾ ਸਵਾਗਤ ਹੈ।'' (ਪੀਟੀਆਈ)

(ਰੋਜਾਨਾ ਸਪੋਕਸਮੈਨ ਵਿਚੋਂ ਇਕ ਖ਼ਬਰ)


03/04/15)
ਗੁਰਦੀਪ ਸਿੰਘ ਬਾਗੀ

ਵੀਰ ਸਰਵਜੀਤ ਸਿੰਘ ਜੀ,
ਮੈਂ ਕਿਸੇ ਸਵਾਲ ਦਾ ਜਵਾਬ ਨਹੀ ਦਿੱਤਾ ਸੀ ਯਾ ਤੂੰਸੀ ਏਹ ਸਾਬਿਤ ਕਰਨ ਵਿੱਚ ਨਾਕਾਮ ਰਹੇ ਸੀ ਕਿ ਕਿਸੇ ਵੀ ਜਨਮਸਾਖੀ ਦੇ ਕਰਤਾ ਨੇ “ਕੁਲ ਉਮਰ ਵਾਲਾ” ਨੁਕਤਾ ਇਸਤੇਮਾਲ ਕੀਤਾ ਸੀ ਤੇ ਗੁਰੂ ਨਾਨਕ ਸਾਹਿਬ ਦੀ ਗਲਤ ਜੋਤੀ-ਜੋਤ ਤਾਰੀਖ ਨੂੰ “ਕੁਲ ਉਮਰ” ਵਿੱਚੋਂ ਘਟਾ ਕੇ ਬੈਸਾਖ ਸੁਦੀ ਤਿੰਨ ਦੀ ਤਾਰੀਖ ਦਿੱਤੀ ਸੀ।
ਰਹੀ ਗਲ ਵਿਦਵਾਨਾਂ ਦੀ, ਤੇ ਕਮੇਟੀਆਂ ਵਿੱਚ ਕੰਮ ਕਰਨ ਵਾਲੇ ਵਿਦਵਾਨ ਅਪਣੇ ਆਕਾਵਾਂ ਨੂੰ ਖੂਸ਼ ਕਰਨ ਵਾਸਤੇ ਹੀ ਕੰਮ ਕਰਦੇ ਨੇ, ਸਚ ਨੂੰ ਸਾਮ੍ਹਣੇ ਲਿਆਉਣ ਵਾਸਤੇ ਨਹੀ। ਹਾਂ ਪਹਿਲੀ ਬੈਸਾਖ ਦੀ ਤਾਰੀਖ ਵਾਲਾ ਨੁਕਤਾ ਤੇ ਆਪ ਹੀ ਉਨ੍ਹਾਂ ਦੀ ਵਿਦਵਤਾ ਤੇ ਇਕ ਸਵਾਲਿਆ ਨਿਸ਼ਾਨ ਖੜ੍ਹਾ ਕਰਦਾ ਹੈ।
ਖੈਰ, ਪਹਿਲਾਂ ਦੀ ਤਰਹਾਂ ਹੀ, ਹਾਲੇ ਵੀ ਤੂੰਸੀ “ਕੁਲ ਉਮਰ ਵਾਲੇ” ਨੁਕਤੇ ਨੂੰ ਕਿਸੇ ਵੀ ਜਨਮਸਾਖੀ ਦੇ ਕਰਤਾ ਨਾਲ ਜੋੜ੍ਹਨ ਵਿੱਚ ਨਾਕਾਮ ਨਜਰ ਆ ਰਹੇ ਹੋ ਅਤੇ ਸਾਫ-ਸਾਫ ਲਗਦਾ ਹੈ ਤੂੰਸੀ ਏਸ ਸਵਾਲ ਦਾ ਜਵਾਬ ਦੇ ਨਹੀ ਸਕਦੇ ਤਾਹੀਉਂ ਲਿਖੀਆ ਹੈ ਤੁਹਾਡੇ ਹੱਥ ਕੁਛ ਨਹੀ ਹੈ।
ਗੁਰਦੀਪ ਸਿੰਘ ਬਾਗੀ


03/04/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਸੱਭ ਵਿਦਵਾਨਾ ਅਤੇ ਪਾਠਕਾਂ ਨੂੰ ਬੇਨਤੀ ਹੈ, ਕਿ ਇਹ ਦੱਸਣ ਦੀ ਖੇਚਲ ਕਰਨੀ ਕਿ ਕੀ ਗੁਰਮਤਿ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ ਗੁਰੂ) ਨੂੰ ਫੁੱਲ ਜਾਂ ਫੁੱਲਾਂ ਦੇ ਹਾਰ ਭੇਟ ਕਰਨੇ ਚਾਹੀਦੇ ਹਨ ਜਾਂ ਨਹੀਂ ? ਵਿਚਾਰ ਦੇਣ ਲਈ ਧੰਨਵਾਦੀ ਹੋਵਾਂਗਾ ।
ਇਸ ਬਾਰੇ ਤੁਹਾਡੇ ਵਿਚਾਰ ਜਾਣਨ ਲਈ ਇਹ ਕਾਰਨ ਬਣਿਆ :
ਮਾਰਚ ਦੇ ਮਹੀਨੇ ਬੀੜ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਜਾਣ ਦਾ ਸੱਬਬ ਬਣਿਆ । ਪਹਿਲਾਂ ਵੀ ਕਈ ਵਾਰੀ ਇਸ ਗੁਰਦੁਆਰੇ ਗਿਆ ਹਾਂ । ਇਹ ਗੁਰਦੁਆਰਾ ਸਾਡੇ ਪਿੰਡ ਕਸੇਲ ਦੇ ਲਾਗੇ ਹੀ ਹੈ । ਪਹਿਲਾਂ ਜਦੋਂ ਇਹ ਗੁਰਦੁਆਰਾ ਬਾਬਾ ਖੜਕ ਸਿੰਘ ਜੀ ਕੋਲ ਸੀ ਤੇ ਫਿਰ ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਉਥੇ ਦਰਸ਼ਨ ਸਿੰਘ ਹੁਰਾਂ ਦੇ ਕਬਜੇ ਵਿਚ ਆ ਗਿਆ ਸੀ । ਖੈਰ ! ਹੁਣ ਸਤਿਕਾਰ ਯੋਗ ਬਾਬਾ ਬੁੱਢਾ ਜੀ ਦਾ ਇਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਕਬਜੇ ਵਿਚ ਹੈ ।
ਜਦੋਂ ਪਹਿਲਾਂ ਉਥੇ ਜਾਈਦਾ ਸੀ, ਉਦੋ ਫੁੱਲਾਂ ਦੇ ਹਾਰ ਨਹੀਂ ਸੀ ਦਿਤੇ ਜਾਂਦੇ । ਇਸ ਵਾਰ ਜਦੋਂ ਗੁਰਦੁਆਰੇ ਦੇ ਅੰਦਰ ਜਾਣ ਤੋਂ ਪਹਿਲਾਂ ਜਿਥੇ ਪੈਰ ਧੋਈ ਦੇ ਹਨ, ਉਸ ਤੋਂ ਅੱਗੇ ਸ਼ਰੋਮਣੀ ਕਮੇਟੀ ਦੇ ਦੋ ਆਦਮੀ ਬੈਠੇ ਵਾਜਾਂ ਮਾਰ ਰਹੇ ਸਨ ਕਿ ਹਾਰ ਲੈ ਜਾਓ । ਜੋ ਅੱਜੇ ਮੁਫਤ ਦੇਂਦੇ ਹਨ । ਲੋਕੀ ਉਹ ਹਾਰ ਲੈਕੇ ਮੱਥਾ ਟੇਕਣ ਵੇਲੇ ਗੁਰੂ ਜੀ ਦੀ ਤਾਬਿਆ ਤੇ ਬੈਠੇ ਭਾਈ ਨੂੰ ਦੇਂਦੇ ਹਨ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਛੁਹਾਕੇ ਉਸ ਸ਼ਰਧਾਲੂ ਨੂੰ ਵਾਪਸ ਦੇ ਦੇਂਦਾ ਹੈ ।
ਸੋ, ਕੀ ਇਹ ਗੁਰਮਤਿ ਅਨੁਸਾਰ ਠੀਕ ਹੋ ਰਿਹਾ ਹੈ ? ਕੀ ਇਹ ਹਾਰ ਜੋ ਅੱਜ ਮੁਫਤ ਦਿਤੇ ਜਾ ਰਹੇ ਹਨ, ਆਉਣ ਵਾਲੇ ਸਮੇਂ ਇਹ ਹਾਰ ਠੇਕੇ ਤੇ ਕਿਸੇ ਨੂੰ ਵੇਚਣ ਲਈ ਵੀ ਹੋ ਸਕਦੇ ਹਨ ?
ਇਸ ਤੋਂ ਪਹਿਲੀ ਵਾਰ ਜਦੋਂ ਇਸ ਗੁਰਦੁਆਰੇ ਗਿਆ ਸੀ ਤਾਂ ਨਵੇਂ ਵਿਆਹੇ ਜੋੜਿਆਂ ਨੂੰ ਖਾਸ ਮਿਸੀ ਰੋਟੀ ਦਾ ਪ੍ਰਸ਼ਾਦ ਵੀ ਦਿਤਾ ਜਾਂਦਾ ਸੀ, ਪਰ ਇਸ ਵਾਰੀ ਮੇਰਾ ਧਿਆਨ ਇਸ ਪਾਸੇ ਨਹੀਂ ਗਿਆ ।
ਸੋ, ਇਹ ਸੀ ਤੁਹਾਡੇ ਕੋਲੋਂ ਜਾਣਕਾਰੀ ਲੈਣ ਦਾ ਕਾਰਨ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ


03/04/15)
ਬਲਦੀਪ ਸਿੰਘ ਰਾਮੂੰਵਾਲੀਆ

ਲਹੂ ਭਿੱਜੇ ਪੱਤਰੇ ...........੧
ਸ਼ਾਮ ਦਾ ਸਮਾ ਸੀ। ਸੂਰਜ ਦੀ ਆਖਰੀ ਲਾਲੀ ਵੀ ਆਪਣੇ ਆਪ ਨੂੰ ਪੱਛਮ ਦੇ ਵਿਚ ਲੁਕੋ ਕਿ ਰਾਤ ਦੇ ਹਨੇਰੇ ਨੂੰ ਪਸਰਨ ਦਾ ਸੁਨੇਹਾ ਦੇ ਗਈ ਸੀ। ਪੰਛੀਆਂ ਦੀਆਂ ਡਾਰਾਂ ਵੀ ਆਪਣੇ ਆਲਣਿਆਂ ਵਲ ਨੂੰ ਵਾਪਿਸ ਪਰਤ ਰਹੀਆਂ ਸਨ। ਕੋਈ ਕੋਈ ਹਾਲੀ ਆਪਣੇ ਬਲਦਾਂ ਦੇ ਨਾਲ ਵਾਪਿਸ ਘਰ ਵੱਲ ਨੂੰ ਆ ਰਹਿਆ ਸੀ। ਬਲਦਾਂ ਦੇ ਗਲਾਂ ਚ ਪਾਈਆਂ ਟੱਲੀਆਂ ਦੀ ਟੁਣਕਾਰ ਪਸਰ ਰਹੇ ਹਨੇਰੇ ਦੇ ਸਨਾਟੇ ਨੂੰ ਤੋੜ ਕਿ ਅੰਨਦਮਈ ਸੰਗੀਤ ਪੈਦਾ ਕਰ ਰਹੀ ਸੀ। ਸੁਆਣੀਆਂ ਘਰਾਂ ਦੇ ਅੰਦਰ ਚੁਲ੍ਹਿਆਂ ਚ ਅੱਗ ਪਾ ਕੇ ਟੁਕ ਬਣਾਉਣ ਦੇ ਆਹਰ ਚ ਲਗੀਆਂ ਹੋਈਆਂ ਸਨ । ਬਿਲਕੁਲ ਆਸੇ ਪਾਸੇ ਚੁਪ ਪਸਰੀ ਹੋਈ ਸੀ। ਇਸ ਚੁਪ ਨੂੰ ਕੁਝ ਘੌੜਿਆ ਦੀਆਂ ਟਾਪਾਂ ਵਾਰ ਵਾਰ ਭੰਗ ਕਰ ਰਹੀਆਂ ਸਨ ਜੋ ਜਰਨੈਲੀ ਸੜਕ ਤੋ ਦੀ ਲੰਘਦੇ ਹੋਏ ਪਿੰਡਾਂ ਚ ਗਸ਼ਤ ਕਰ ਰਹੇ ਸਨ। .......ਕੌਣ ਸਨ ਇਹ ਲੋਕ ਜੋ ਰਾਤ ਦੀ ਪਸਰੀ ਸ਼ਾਤੀ ਵਿਚ ਵੀ ਅਰਾਮ ਕਰਨ ਦੀ ਬਜਾਇ ਸ਼ਿਕਾਰੀ ਬਣ ਕੇ ਆਦਮ ਬੋ ਆਦਮ ਬੋ ਕਰਦੇ ਫਿਰ ਰਹੇ ਸਨ? …………
.………………ਇਹ ਸਨ ਲਾਹੌਰ ਦੇ ਸੂਬੇਦਾਰ ਜ਼ਕਰੀਏ ਦੇ ਸਿਪਾਹੀ। ਜੋ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਪਿੰਡਾਂ ਚੋ ਚੁਣ ਚੁਣ ਕਿ ਸਿੱਖਾਂ ਨੂੰ ਸ਼ਹੀਦ ਕਰ ਰਹੇ ਸਨ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਇਨਸਾਨੀ ਖੂਨ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ।…………………………ਦੋ ਕੁਲੇ ਵਾਲੀਆਂ ਪੱਗਾਂ ਵਾਲੇ ਸਿਪਾਹੀ ਜਦ ਝਾੜੀਆਂ ਦੇ ਕੋਲ ਦੀ ਲੰਘ ਰਹੇ ਸਨ ਤਾਂ ਇੱਕ ਨੇ ਦੂਸਰੇ ਨੂੰ ਸਵਾਲ ਕੀਤਾ ....ਉਹ ਯਾਰ ਅਬਦੁਲਿਆ ਇੰਝ ਲੱਗਦਾ ਉਸ ਝਾੜੀ ਦੇ ਪਿਛੇ ਸਿੱਖ ਬੈਠੇ ਆ! .......(ਸਿੱਖ ਨਾਮ ਸੁਣ ਦੂਸਰੇ ਦੇ ਸਾਹ ਹੀ ਸੂਤੇ ਗਏ) ਪਰ ਆਪਣੇ ਆਪ ਨੂੰ ਸੰਭਾਲਦਿਆ ਉਸਨੇ ਕਿਹਾ ਕਿ ਯੂਸਫਾ! ਮੈ ਤੈਨੂੰ ਕਿੰਨੀ ਵਾਰ ਕਿਹਾ ਕਿ ਦਾਰੂ ਘੱਟ ਪੀਆ ਕਰ ਪਰ ਤੂੰ ਕਿਸ ਕੰਜਰ ਦੀ ਮੰਨਦਾ? ਆਹ ਦੇਖ ਲਾ ਹੁਣ ਕਿਨੀ ਚੜ ਗਈ ਆ ਤੈਨੂੰ! ਹਰ ਪਾਸੇ ਤੈਨੂੰ ਹੁਣ ਸਰਦਾਰ ਦਿਸਦੇ ਆ ....ਮੈਨੂੰ ਤਾਂ ਕੋਈ ਦਿਸਿਆ ਨਹੀ? ਨਾਲੇ ਗੱਲ ਸੁਣ ਯੂਸਫ ਸਰਕਾਰ ਬਹਾਦਰ ਨੇ ਤਾਂ ਐਲਾਨ ਕਰ ਦਿਤਾ ਕਿ ਕੋਈ ਵੀ ਸਰਦਾਰ ਸਿੱਖ ਜਿਉਂਦਾ ਨਹੀਂ ਛਡਿਆ ....ਫਿਰ ਦਸ ਕਿਥੋ ਸਿੱਖ ਝਾੜੀਆਂ ਦੁਆਲੇ ਹੋ ਸਕਦੇ ਨੇ? …………ਨਹੀ ਯਾਰ ਅਬਦੁਲਿਆ! ਮੈ ਤਾਂ ਮਜ਼ਾਕ ਕਰਦਾ ਸੀ ਤੇਰੇ ਨਾਲ ਦਾਰੂ ਦੋਰੂ ਕੋਈ ਨਹੀ ਚੜ੍ਹੀ। ਮੈ ਤਾਂ ਤੇਰਾ ਦਿਲ ਦੇਖਦਾ ਸੀ ਕਿਤੇ ਸਿੱਖਾਂ ਦਾ ਨਾ ਸੁਣ ਕਿ ਤੂੰ ਡਰ ਤਾਂ ਨਹੀ ਜਾਵੇਗਾ? …………ਯੂਸਫਾਂ!ਮਜ਼ਾਕ ਕੋਈ ਚੱਜ ਦਾ ਕਰਿਆ ਕਰ ਯਾਰ ਸਚ ਪੁਛੇ ਇਕ ਵਾਰ ਤਾਂ ਤੂੰ ਸਿੱਖ ਕਹਿ ਕੇ ਪਜਾਮਾ ਗਿਲਾ ਹੋਣ ਵਾਲਾ ਕਰਤਾ ਸੀ ……………ਹਾਹਾਹਾਹਾਹਾ.......ਇਕ ਗੱਲ ਤਾਂ ਹੈ ਅਬਦੁਲਿਆ ਪਤਾ ਨਹੀ ਇਹ ਸਿੱਖ ਬਣੇ ਕਿਸ ਮਿਟੀ ਦੇ ਨੇ ਜਿਨ੍ਹੇ ਮਰਜ਼ੀ ਖਤਮ ਕਰ ਲਉ ਹੁੰਦੇ ਹੀ ਨਹੀ ………ਇਹਨ੍ਹਾਂ ਦਾ ਮੁਰਸ਼ਦ ਪਤਾ ਨਹੀ ਕਿਹੜਾ ਆਬੇ ਹਇਆਤ ਇਨ੍ਹਾਂ ਨੂੰ ਦੇ ਗਿਆ ………………ਇੰਨੇ ਚਿਰ ਨੂੰ ਫਿਰ ਝਾੜੀ ਹਿਲਦੀ ਆ ਦੋਨੇ ਇਕ ਵਾਰ ਤਾਂ ਡਰ ਜਾਂਦੇ ਨੇ ਪਰ ਫਿਰ ਆਖਣ ਲਗੇ ਉਹ ਕੋਈ ਬਿੱਲੀ ਬੁਲੀ ਹੋਣੀ ਆ .ਜਾਂ ਕੋਈ ਬਹਿਰੂਪੀਏ ਹੋਣਗੇ ਜੇ ਹੋਏ ਵੀ ਤਾਂ ...ਸਿੱਖ ਕਿਥੇ ਇੰਝ ਲੁਕਦੇ ਆ ਨਾਲੇ ਇਧਰ ਆ ਕਿ ਉਹਨ੍ਹਾਂ ਨੇ ਜਾਨ ਤੋਂ ਹੱਥ ਧੋਣੇ ਆ ਇਥੇ ਤਾਂ ਆਪਣਾ ਰਾਜ ਆ .....ਸਾਰੇ ਸਿੱਖ ਮੁਕਾਤੇ ਇਧਰ ਦੇ ਹੁਣ ਤਾਂ ਇਹਨਾਂ ਦੇ ਪਵਿਤਰ ਹਰਿ ਮੰਦਰ ਤੇ ਵੀ ਸਾਡਾ ਹੀ ਕਬਜ਼ਾ ਵਾ ......ਚੱਲ ਚੱਲੀਏ ਦੇਖੀਏ ਅੱਗੇ ਹੋਰ ਪਿਛੋਂ ਕਿਤੇ ਸਿਪਾਹ ਸਲਾਰ ਆ ਗਿਆ ਤੇ ਉਸਨੇ ਇਥੇ ਖੜਿਆਂ ਨੂੰ ਦੇਖ ਲਿਆ ਤਾਂ ਸਿਆਪਾ ਪੈ ਜਾਣਾ ....ਦੋਨੇ ਸਿਪਾਹੀ ਗੱਲਾਂ ਬਾਤਾਂ ਕਰਦੇ ਅਗੇ ਨਿਕਲ ਜਾਂਦੇ ਨੇ ....
..................ਚੰਦ ਦੀ ਅਧਮੋਈ ਜਿਹੀ ਲਾਲੀ ਚ ਸਚਮੁਚ ਉਸ ਝਾੜੀ ਦੇ ਪਿਛੋ ਦੋ ਇਨਸਾਨੀ ਸਰੀਰ ਨਿਕਲਦੇ ਨੇ .....ਜਿਨ੍ਹਾਂ ਦੇ ਕੱਦ ਲੰਮੇ, ਜੁਸੇ ਚੌੜੇ, ਛਾਤੀ ਪਹਾੜ ਵਰਗੀ, ਚਿਹਰੇ ਦਗ ਦਗ ਕਰਦੇ ਪਏ ਨੇ ਉਹਨਾਂ ਦੇ ਚਿਹਰਿਆ ਸਾਹਮਣੇ ਚੰਦ ਦੀ ਲਾਲੀ ਵੀ ਫਿਕੀ ਪਈ ਦਿਸਦੀ ਹੈ ......ਸਰ੍ਹੋ ਵਰਗੇ ਜਵਾਨ ਨੇ ਲੰਮਾ ਚੋਲਾ /ਗੋਡਿਆ ਤਕ ਪਾਇਆ ਕਛਿਹਰਾ ਹੱਥ ਚ ਸਰਬ ਲੋਹ ਦਾ ਕੜ੍ਹਾ /ਸਿਰ ਤੇ ਗੋਲ ਦਸਤਾਰਾ /ਕੋਲ ਤਿੰਨ ਫੁਟੀਆਂ ਕਿਰਪਾਨਾਂ .....ਪੁਛਣ ਦੀ ਲੋੜ ਨਹੀ ਇਹ ਕੌਣ ਨੇ ਦਿੱਖ ਬਿਆਨ ਕਰ ਰਹੀ ਹੈ ਕਿ ਇਹ ਕਲਗੀਆਂ ਵਾਲੇ ਦੇ ਦੂਲ੍ਹੇ ਪੰਥ ਦੇ ਵਾਰਿਸ ਨੇ ਜਿਨ੍ਹਾਂ ਲਈ ਉਸਨੇ ਆਪਣੇ ਅਜੀਤ ਜੁਝਾਰ ਸ਼ਹੀਦ ਕਰਵਾ ਲਏ ...................ਚਾਰੇ ਪਾਸੇ ਚੁਪ ਪਸਰੀ ਹੋਈ ਆ ਦੋਨੇ ਇਕ ਦੂਜੇ ਵਲ ਤਕ ਰਹੇ ਨੇ ਅਚਾਨਕ ਇਕ ਆਵਾਜ਼ ਨੇ ਚੁਪ ਨੂੰ ਤੋੜਿਆ ਵੀਰਿਆ! ਸੁਣੀਆਂ ਗੱਲਾਂ ਜੋ ਇਹ ਲੋਕ ਕਹਿ ਰਹੇ ਸਨ? ...ਹਾਂ ਸਿੰਘਾਂ ਸੁਣ ਲਈ ਗੱਲ ......ਫੇਰ ਕੀ ਕੀਤਾ ਜਾਵੇ? ਹੱਥ ਤੇ ਹੱਥ ਰੱਖ ਕਿ ਬੈਠਿਆਂ ਨਹੀ ਸਰਨਾ/ਕਿਨ੍ਹਾਂ ਕਹਿਰ ਜ਼ਾਲਮਾ ਨੇ ਕਮਾਇਆ ਦਰਬਾਰ ਸਾਹਿਬ ਦੇ ਕਵਾੜ ਬੰਦ ਕੀਤੇ ਪਏ ਨੇ ਸਰੋਵਰ ਚ ਇਸ਼ਨਾਨ ਕਰਨ ਤੇ ਪਾਵੰਦੀ ਲਾਈ ਪਈ ਏ .....ਉਤੋ ਡੌਡੀ ਪਿਟ ਰਹੇ ਨੇ ਸਿੱਖ ਸਾਰੇ ਖਤਮ ਕਰ ਦਿਤੇ ......ਜੇ ਸਿੱਖ ਖਤਮ ਹੋ ਗਏ ਤਾਂ ਅਸੀ ਕੌਣ ਹਾਂ? .....ਵੀਰਿਆ! ...............ਸਿੰਘ ਜੀ ਤੁਸੀ ਠੀਕ ਕਿਹਾ ਕੌਮ ਤੇ ਸਮਾਂ ਤਾਂ ਅਤਿ ਕਸ਼ਟ ਦਾ ਚੱਲ ਰਿਹਾ /ਪਰ ਸਿੰਘ ਚੜਦੀਕਲਾ ਚ ਨੇ /ਇਨ੍ਹਾਂ ਨੂੰ ਸਮਝਾਉਣਾ ਪੈਣਾ ਕਿ ਸਿੱਖ ਖਤਮ ਨਹੀ ਹੋਏ ਅਜੇ ਵੀ ਜਿਉਂਦੇ ਨੇ ...............ਇੰਝ ਹੀ ਸਾਰੀ ਰਾਤ ਵਿਚਾਰ ਚਰਚਾ ਕਰਦਿਆ ਲੰਘ ਗਈ ......ਅੰਮ੍ਰਿਤ ਵੇਲਾ ਹੋਇਆ ...ਕੋਇਲ ਨੇ ਮੁਧਰ ਆਵਾਜ਼ ਨਾਲ ਅੰਮ੍ਰਿਤ ਵੇਲੇ ਦਾ ਸੁਆਗਾ ਕੀਤਾ /ਸੁਆਣੀਆਂ ਨੇ ਚਾਟੀਆ ਚ ਮਧਾਣੀਆਂ ਪਾਈਆ ਨੇ। ਕੋਈ ਕੋਈ ਘਰ ਚੋ ਚੱਕੀ ਦੇ ਪੁੜਾਂ ਦੀ ਆਵਾਜ਼ ਆ ਰਹੀ ਹੈ /ਹਾਲੀ ਖੇਤਾ ਨੂੰ ਜਾਣ ਦੀ ਤਿਆਰੀ ਕਰਦੇ ਨੇ ....ਉਸ ਸਮੇ ਇੰਨਾਂ ਸਿੰਘਾਂ ਨੇ ਵੀ ਅਪਣੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈ ਸੀ। ……………………………………ਉਹ ਦੋਨੇ ਰੱਬੀ ਰੂਹਾਂ ਜਰਨੈਲੀ ਸੜਕ ਤੇ ਨੂਰ ਦੀਨ ਦੀ ਸਰ੍ਹਾਂ(ਤਰਨ ਤਾਰਨ) ਕੋਲ ਆ ਗਈਆਂ। ਉਥੇ ਉਹਨ੍ਹਾਂ ਨੇ ਨਾਕਾ ਲਾ ਲਿਆ ਤੇ ਚੁੰਗੀ ਉਗਰਾਉਣੀ ਸ਼ੁਰੂ ਕੀਤੀ। ਕੋਈ ਵੀ ਖੋਤਾ ਗਡਾ, ਸਵਾਰੀ ਲੰਘਦੀ ਉਹਨ੍ਹਾਂ ਕੋਲੋ ਕਰ (ਟੈਕਸ) ਲੈਣਾ ਸ਼ੁਰੂ ਕਰ ਦਿੱਤਾ। ਲੋਕ ਵੀ ਆਸਾਨੀ ਨਾਲ ਦੇ ਰਹੇ ਸਨ। ਕਾਫੀ ਸਮਾ ਜਦ ਲੰਘ ਗਿਆ ਸੂਰਜ ਦੀ ਟਿਕੀ ਵੀ ਅਪਣੇ ਸਿੱਖਰ ਤੇ ਪੁਜ ਗਈ .....ਇਧਰ ਸਿੰਘ ਵੀ ਹਰ ਇਕ ਤੋਂ ਕਰ ਉਗਰਾਹ ਰਹੇ ਸਨ। ਉਹਨ੍ਹਾਂ ਮਹਿਸੂਸ ਕੀਤਾ ਕਿ ਜਿਸ ਕੰਮ ਲਈ ਆਪਾਂ ਨਾਕਾ ਲਾਇਆ ਉਹ ਅਜੇ ਪੂਰਾ ਨਹੀ ਹੋਇਆ । ਲੋਕਾਂ ਨੂੰ ਹੀ ਨਹੀਂ ਸਗੋਂ ਅਸੀ ਤਾਂ ਸੂਬਾ ਲਾਹੌਰ ਨੂੰ ਵੀ ਦਸਣਾ ਕਿ ਤੂੰ ਤਾਂ ਸੋਚਦਾ ਸੀ ਕਿ ਮੈ ਸਿੱਖ ਖਤਮ ਕਰ ਦਿਤੇ ਪਰ ਨਹੀ ਸਿੱਖ ਜਿਉਦੇ ਨੇ ਤੇ ਉਹਨਾਂ ਨੇ ਆਪਣਾ “ਰਾਜ” ਵੀ ਕਾਇਮ ਕਰ ਲਿਆ ........ਇਸ ਕਾਰਜ ਲਈ ਦੋਨਾਂ ਜਵਾਨਾ ਚੋ ਇੱਕ ਸਿੰਘ ਜਿਸਦੇ ਗਾਤਰੇ ਜਿਥੇ ਕਿਰਪਾਨ ਪਾਈ ਹੋਈ ਸੀ ਉਥੇ ਹੱਥ ਵਿਚ ਇਕ ਮੋਟਾ ਸਲੋਤਰ (ਸੋਟਾ) ਵੀ ਪਕੜਿਆ ਹੋਇਆ ਸੀ ਲਾਹੌਰ ਜਾਣ ਵਾਲੇ ਰਾਹੀ ਹੱਥ ਇਕ ਚਿੱਠੀ ਲਿਖ ਕੇ ਭੇਜਦਾ ਸੂਬੇ ਨੂੰ ਜਿਸ ਤੇ ਲਿਖਦਾ ਹੈ ਸਿੰਘ :-
“ਚਿੱਠੀ ਸੁਨਹੋ ਖਾਨੂ ਕੋਤਾ
ਆਨਾ ਗੱਡਾ ਪੈਸਾ ਖੋਤਾ।
ਏਹ ਜਗਾਤ ਲੇਤ ਸਿੰਘ ਬੋਤਾ।
ਹੱਥ ਮੈ ਰਾਖਤ ਸੋਟਾ ਮੋਟਾ।
ਤੇਰਾ ਅਕਬਤ ਕਰਹੈ ਖੋਟਾ।
ਮੇਰਾ ਕਹੀ ਸੁਨੇਹਾ ਜਾਇ।
ਭਾਬੀ ਖਾਨੋ (ਜ਼ਕਰੀਆ) ਨੂੰ ਸਮਝਾਇ।
ਤੇਰਾ ਸਿੰਘ ਯਾਰ ਜੋ ਬੋਤਾ।
ਤੈਨੂੰ ਰਿਹਾ ਉਡੀਕ ਖੜੋਤਾ।
ਆਇ ਸਰਾਂਇ -ਨੂਰ ਦੀ ਪਾਸ।
ਤੂੰ ਜੋਤਾ ਲਗਵਾ ਲੈ ਖਾਸ।


ਇਹ ਚਿਠੀ ਇਸ ਗਲ ਦੀ ਸੂਚਕ ਸੀ ਕਿ ਜ਼ਕਰੀਏ ਖਾਂ ਆਹ ਦੇਖ ਇੱਕਲਾ ਬੋਤਾ ਸਿੰਘ ਹੀ ਇੰਨਾਂ ਸਕਤੀਸ਼ਾਲੀ ਹੈ ਤੇਰੇ ਰਾਜ ਚ ਆਪਣੀ ਹਕੂਮਤ ਕਰ ਰਿਹਾ ............ਚਿੱਠੀ ਨੇ ਚਾਰੇ ਪਾਸੇ ਤਾਰਾਂ ਖੜਕਾ ਦਿਤੀਆ /ਹਲਚਲ ਪੈਦਾ ਹੋ ਗਈ /ਕਿ ਸਿੱਖਾਂ ਨੇ ਰਾਜ ਸਥਾਪਿਤ ਕਰ ਲਿਆ ..ਜ਼ਕਰੀਆਂ ਖਾਨ ਗੁਸੇ ਦੇ ਵਿਚ ਆ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਇਹ ਦੋਨੇ ਸਿੱਖੜੇ ਜਿਉਦੇ ਚਾਹੀਦੇ ਨੇ .........ਮੈ ਦਸੋ ਇਨ੍ਹਾਂ ਨੂੰ ਮਜ਼ਾਕ ਕਿਵੇ ਕਰੀ ਦਾ ਜਦ ਘੰਡੀ ਚ ਗੂਠਾ ਦਿਤਾ /ਘਾਣ ਬਚਾ ਜਦ ਪੀੜਿਆ .........ਜ਼ਕਰੀਏ ਦਾ ਹੁਕਮ ਪਾ ਕੇ “ਜਲਾਲਦੀਨ” ਸਿਪਾਹੀਆਂ ਦੀ ਟੁਕੜੀ ਲੈ ਤੁਰ ਪਿਆ ਉਧਰ ਜਦ ਉਹ ਝਬਾਲ ਪਹੁੰਚਾ ਤਾਂ ਉਸਨੇ ਲੋਕਾਂ ਤੋ ਕਨਸੋਅ ਲੈਣੀ ਚੰਗੀ ਸਮਝੀ ਕਿ ਪਤਾ ਤਾਂ!ਕਰਾਂ ਇਹ ਸ਼ੈਅ ਕੀ ਨੇ ਕਿਨੇ ਬੰਦੇ ਨੇ ਅਸਲ ਚ ਕਿਉਕਿ ਦੋ ਬੰਦੇ ਇਨ੍ਹਾ ਵੱਡਾ ਕੰਮ ਕਰ ਲੈਣ ਹੋ ਹੀ ਨਹੀਂ ਸਕਦਾ ......ਜਦ ਲੋਕਾਂ ਨੂੰ ਪੁਛਿਆ ਤਾਂ ਉਹਨਾਂ ਦਸਿਆ ਕਿ ਉਹ ਹਨ ਦੋ ਹੀ ਪਰ ਹਨ ਬੱਬਰ ਸ਼ੇਰਾ ਵਰਗੇ। ਅੱਖਾਂ ਅੰਗਾਰੇ ਛਡ ਦੀਆਂ ਨੇ /ਸੀਨੇ ਇਹੋ ਜਿਹੇ ਨੇ ਕਿ ਪਹਾੜ ਵੀ ਟਕਰਾ ਕਿ ਮਿਟੀ ਹੋ ਜਾਵੇ ਹੱਥਾਂ ਚੋ ਉਹਨਾਂ ਦਟ ਮੋਟੇ ਮੋਟੇ ਸੋਟੇ ਨੇ ............
.........ਲੋਕਾਂ ਤੂੰ ਸੁਣ ਸੁਣਾ ਕਿ ਜਲਾਲਦੀਨ ਨੇ ਰੁਖ ਕਰ ਲਿਆ ਨੂਰ ਦੀਨ ਦੀ ਸਰਾਂ ਵਲ। ਉਧਰ ਇਨ੍ਹਾਂ ਨੇ ਵੀ ਜ਼ਰਵਾਣਿਆਂ ਨੂੰ ਆਉਦਿਆ ਦੇਖ ਲਿਆ। ਸਿੰਘਾਂ ਦੇ ਚਿਹਰੇ ਤੇ ਲਾਲੀ ਆ ਗਈ ਕੀਤੀ ਅਰਦਾਸ ਕਲਗੀਆਂ ਵਾਲਿਆ ਮਾਹੀਆ! ਅੱਜ ਤੇਰੇ ਅਜੀਤ ਜੁਝਾਰ (ਭਾਵ ਬੋਤਾ ਸਿੰਘ /ਗਰਜਾ ਸਿੰਘ) ਲਗੇ ਨੇ ਦੁਸ਼ਮਣਾ ਨਾਲ ਮੱਥਾ ਲੌਣ ਤੁਸਾ ਅੰਗ ਸੰਗ ਰਹਿਣਾ ਤਾਂ ਕਿ ਤੁਹਾਡੀ ਗੋਦੀ ਦਾ ਅੰਨਦ ਜਲਦੀ ਮਾਣ ਸਕੀਏ (ਸਿੱਖ ਜਿਉਦਾ ਵੀ ਗੁਰੂ ਲਈ ਆ ਤੇ ਮਰਦਾ ਵੀ ਗੁਰੂ ਲਈ ਹੈ) ...
......ਇੰਨੇ ਸਮੇ ਨੂੰ ਫੌਜਦਾਰ ਵੀ ਫੌਜ ਸਮੇਤ ਪਹੁੰਚ ਗਿਆ । ਮੁਸਕਰਾ ਕੇ ਆਖਣ ਲਗਾ ਉਹ ਜਵਾਨੋ ਕਿਉ ਜਵਾਨੀ ਨੂੰ ਮਿਟੀ ਚ ਰੁਲਣ ਲਗੇ ਹੋ ਆਉ ਆਪਣੀ ਗਿਰਫਤਾਰੀ ਦੇ ਦੋ ਥੌੜੀ ਬਹੁਤ ਸਜਾ ਘਟ ਕਰ ਵਾ ਦੂੰਗਾ ..........ਸਿੰਘਾਂ ਦੇ ਇਹ ਬੋਲੀ ਕਟਾਰ ਵਾਂਗ ਲਗੀ। ਬੋਤਾ ਸਿੰਘ ਗਰਜਿਆ! ਉਹ ਫੌਜਦਾਰਾਂ ਬਾਕੀ ਗੱਲਾਂ ਬਾਅਦ ਚ ਤੂੰ ਜਰਨੈਲੀ ਸੜਕ ਤੇ ਘੌੜੇ ਤਾਂ ਚਾੜ ਲਏ ਪਰ ਤੈਨੂੰ ਕੀ ਭਾਬੋ (ਜ਼ਕਰੀਏ) ਨੇ ਇਹ ਨਹੀ ਦਸਿਆ ਕਿ ਉਥੇ ਖਾਲਸੇ ਦਾ ਰਾਜ ਹੈ ..........ਬੰਦੇ ਦਾ ਪੁਤ ਬਣ ਕੇ ਟੈਕਸ ਅਦਾ ਕਰ ਤੇ .......ਫਿਰ ਕੋਈ ਗਲ ਕਰੀਂ।
........ਅਗੋ ਜਲਾਲਦੀਨ ਕਹਿਣ ਲਗਾ ਜਾਣਾ ਤਾਂ ਤੁਹਾਨੂੰ ਪੈਣਾ ਮੈ ਲੈਣ ਆ ਗਿਆ ਇਹ ਤੁਹਾਡੀ ਖੁਸ਼ੀ ਆ ਪਿਆਰ ਨਾਲ ਜਾਣਾ ਕਿ ਤਕਰਾਰ ਨਾਲ ...........
.......,..............ਬੋਤਾ ਸਿੰਘ ਤੇ ਗਰਜਾ ਸਿੰਘ ਆਪਣੇ ਦੋਨੇ ਕਮਰਕਸੇ ਇਕਠੇ ਕੀਤੇ ਤੇ ਇਕ ਦੂਜੇ ਦੀਆਂ ਪਿੱਠਾਂ ਨਾਲ ਪਿੱਠਾਂ ਜੋੜ ਕਿ ਕਮਰਕਸਾ ਕਰ ਲਿਆ ਤੇ ਨਾਲ ਹੀ ਸਮਝਾ ਦਿਤਾ ਕਿ ਲੈ ਵੀਰਾ ਮੈ ਤੇਰੀ ਪਿੱਠ ਤੇ ਹੋਣ ਵਾਲਾ ਵਾਰ ਆਪਣੀ ਛਾਤੀ ਤੇ ਸਵਾਂਗਾ /ਕਿਨ੍ਹਾਂ ਪਿਆਰ ਹੈ ਸਿੰਘਾਂ ਚ ਇਕ ਮਾਂ ਦੀ ਕੁਖੋ ਜਨਮ ਨਹੀ ਲਿਆ ਪਰ ਹਨ ਭਰਾਵਾਂ ਤੋ ਵੀ ਵੱਧ ਕਿ ਇਥੇ ਤਾਂ ਭਰਾ ਭਰਾ ਦੀ ਪਿੱਠ ਚ ਛੁਰਾ ਮਾਰ ਦਿੰਦਾ ਪਰ ਇਹ ਤਾਂ ਕਲਗੀਆਂ ਵਾਲੇ ਦੇ ਪੁਤ ਨੇ ਪਿੱਠ ਲਗਣ ਨ ਦੇਣ ਆਪਣੇ ਭਰਾ ਛੁਰਾ ਮਾਰਨਾ ਤਾ ਦੂਰ ਦੀ ਗੱਲ ਆ। ………………………
…………………ਉਧਰੋਂ ਜਲਾਲਦੀਨ ਨੇ ਆਪਣੇ ਦੋ ਸਿਪਾਹੀ ਮੁਲਾ ਤੇ ਹਬੀਬ ਭੇਜੇ ਪਰ ਸਿੰਘਾਂ ਨੇ ਇਕੋ ਫਟਕੇ ਚ ਕੰਮ ਨਿਬੇੜ ਦਿਤਾ ਸੋਟਿਆ ਨਾਲ ਜਿਵੇ ਕਿਸੇ ਸਮੇ ਕ੍ਰਿਪਾਲ ਦਾਸ ਮਹੰਤ ਨੇ ਪਾਉਟੇ ਦੀ ਜੰਗ ਚ ਹਯਾਤ ਖਾਂ ਦਾ ਸਿਰ ਫੇਹ ਤਾ ਸੀ .........ਸਿੰਘਾਂ ਦੇ ਚਿਹਰੇ ਤੇ ਮੁਸਕਾਰਟ ਸੀ ਤੇ ਜਲਾਲਦੀਨ ਦੇ ਸ਼ਿਕੱਸਤ ਦੇ ਹਾਵ ਭਾਵ ......ਉਸਨੇ ਪੰਜ ਸਿਪਾਹੀਆਂ ਨੂੰ ਭੇਜਿਆ ਸਿੰਘਾਂ ਨੇ ਉਹਨਾਂ ਪੰਜਾਂ ਨੂੰ ਵੀ ਚੰਗਾ ਚਾਹਟਾ ਸ਼ਕਾਇਆ ਉਹ ਵੀ ਥਾਇ ਢੇਰੀ ਕਰ ਦਿਤੇ ........ਹੁਣ ਜਲਾਲਦੀਨ ਦੇ ਅੰਦਰ ਦਾ ਗੁਸਾ ਭੜਕ ਰਿਹਾ ਸੀ ਉਸ ਨੇ ੧੦ ਸਿਪਾਹੀ ਤੋਰੇ ਉਹਨਾਂ ਚੋ ਦੋ ਚਾਰ ਦੇ ਕੋਲ ਨੇਜੇ ਸਨ ਕਿ ਸਿੱਖਾਂ ਤੇ ਦੂਰੋ ਹਮਲਾ ਕਰਕੇ ਉਹਨਾਂ ਨੂੰ ਮਾਰਦਾ ਗੇ ਪਰ ਇਧਰ ਵੀ ਕਲਗੀਆਂ ਵਾਲੇ ਦਾ ਦੁਲ੍ਹਾ ਪੰਥ ਲੜ ਰਿਹਾ ਸੀ ਗੁਰੂ ਦੀ ਆਨ ਸ਼ਾਨ ਲਈ ......ਅਚਾਨਕ ਗਰਜਾ ਸਿੰਘ ਦੇ ਨੇਜੇ ਦੀ ਥੌੜੀ ਜੀ ਛੁਰੀ ਲਗ ਜਾਂਦੀ ਆ ਬਸ ਉਸੇ ਵਕਤ ਅੰਦਰ ਦੀ ਸਾਰੀ ਤਾਕਤ ਇਕਠੀ ਕਰ ਕਿ ਇਹੋ ਜਾ ਵਾਰ ਕਰਦੇ ਨੇ ਕਿ ਨੇਜੇ ਸਿਪਾਹੀਆ ਦੇ ਹੱਥੋ ਛੁਟ ਜਾਂਦੇ ਨੇ ਤੇ ਸਿਰ ਇਂਝ ਧੜ ਤੇ ਲਮਕ ਜਾਂਦੇ ਨੇ ਜਿਵੇ ਕਰੇਲਿਆਂ ਦੀ ਵੇਲ ਨਾਲ ਘਰੇਲੇ ਲੰਮਕਦੇ ਨੇ .........ਸਿੰਘਾਂ ਨੇ ਜ਼ੋਰ ਦੀ ਜੈਕਾਰਾ ਗਜਾਇਆ .....ਬੋਲੇ ਸੋ ਨਿਹਾਲਲਲਲਲਲਲ! ਸਤਿ ਸ੍ਰੀ ਅਕਾਲਲਲਲਲਲਲ......ਇੱਕ ਵਾਰ ਤਾਂ ਸ਼ੇਰਾਂ ਦੀ ਗਰਜ ਸੁਣ ਕਿ ਧਰਤੀ ਵੀ ਕੰਬ ਜਾਂਦੀ ਆ /ਸਿਪਾਹੀਆਂ ਦੇ ਘੌੜਿਆਂ ਦੇ ਵੀ ਪੈਰ ਥਿੜਕ ਜਾਂਦੇ ਨੇ .............
..........ਉਸੇ ਵਕਤ ਗਰਜਾ ਸਿੰਘ ਬੋਤਾ ਸਿੰਘ ਨੂੰ ਕਹਿੰਦਾ ....ਬਾਈ ਆਪਾਂ ਤਾਂ ਜ਼ਕਰੀਏ ਨੂੰ ਭਾਬੀ ਸਮਝਦੇ ਸੀ ਪਰ ਲਗਦਾ ਇਹ ਸਾਰੀਆ ਹੀ ਜਨਾਨੀਆਂ ਇੱਕਠੀਆਂ ਹੋਈਆਂ.....ਦੋਨੇ ਸਿੰਘ ਇਸ ਗਲ ਤੇ ਹਸ ਪੈਦੇ ਨੇ ਇਹ ਬੋਲ ਜਲਾਲਦੀਨ ਨੂੰ ਧੁਰ ਤਕ ਸ਼ਰਮਸ਼ਾਰ ਕਰ ਗਏ ਉਹ ਆਪਣੀ ਹੇਠੀ ਨੂੰ ਛਪਾਉਦਾ ਹੋਇਆ ਬਾਕੀ ਬਚੇ ੭੦-੮੦ ਸਿਪਾਹੀਆ ਨੂੰ ਹਮਲਾ ਕਰਨ ਲਈ ਕਹਿੰਦਾ ......ਇਕੋ ਦਮ ਹਮਲਾ ਹੁੰਦਾ ਧੂੜ ਉਡਦੀ ਆ ਜਰਵਾਣਿਆ ਨਾਲ ਦੋ ਹੱਥ ਕਰਦਿਆ ਤੇ ਉਹਨ੍ਹ ਨੂੰ ਸਪੁਰਦੇ ਖਾਕ ਕਰਦਿਆ ਅੰਤ ਸਰੀਰ ਤੇ ਬੇਅੰਤ ਨੇਜ਼ੇ ਤਲਵਾਰਾਂ ਦੇ ਫੱਟ ਖਾਦਿਆ ਦੋਨੇ ਸੂਰਮੇ ਕਲਗੀਆਂ ਵਾਲੇ ਦੀ ਗੋਦ ਵਿਚ ਜਾ ਬਿਰਾਜਦੇ ਨੇ .......ਉਧਰ ਜਲਾਲਦੀਨ ਵੀ ਕਾਹਲੀ ਨਾਲ ਵਾਪਿਸ ਮੁੜ ਕਿ ਤੇ ਮਨ ਹੀ ਮਨ ਆਖ ਰਿਹਾ ਸੀ “ਜਾਨ ਬਚੀ ਸੋ ਲਾਖੋ ਪਾਇ” .....
......ਧਨ ਸਿੱਖੀ, ਧਨ ਗੁਰੂ ,ਧਨ ਗੁਰੂ ਦੇ ਸਿੱਖ ..........
ਗੁਰੂ ਗ੍ਰੰਥ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
੯੬੫੪੩-੪੨੦੩੯


03/04/15)
ਜਸਪ੍ਰੀਤ ਕੌਰ ਫਰੀਦਾਬਾਦ

ਸਾਫ ਸੁਥਰੀ ਗਾਇਕੀ ਨੇ ਜਮਸ਼ੇਦਪੁਰ ਦੀ ਵੈਸਾਖੀ ਨਾਈਟ ਵਿੱਚ ਧੂੰਮਾਂ ਪਾ ਦਿੱਤੀਆਂ
ਪੰਜਾਬੀ ਮਾਂ ਬੋਲੀ ਨੂੰ ਸਭ ਤੋਂ ਵੱਧ ਖਤਰਾ ਅਸ਼ਲੀਲ ਤੇ ਗੰਦੀ ਗਾਇਕੀ ਤੋਂ: ਸ. ਗੁਰਸੇਵਕ ਸਿੰਘ
(ਜਸਪ੍ਰੀਤ ਕੌਰ ਫਰੀਦਾਬਾਦ, ਝਾਰਖੰਡ/ਜਮਸ਼ੇਦਪੁਰ: ੩ ਅਪ੍ਰੈਲ ੨੦੧੫)
ਆਲ ਇੰਡੀਆ ਸਿੱਖ ਸਟੁਡੈਂਟਸ ਫੈਡਰੇਸ਼ਨ ਅਤੇ ਧਰਮ ਪ੍ਰਚਾਰ ਕਮੇਟੀ ਜਮਸ਼ੇਦਪੁਰ ਦੇ ਉਦਮ ਸਦਕਾ ਗੁਰਦੁਆਰਾ ਸਾਕਚੀ ਮੈਦਾਨ ਜਮਸ਼ੇਦਪੁਰ ਟਾਟਾ ਨਗਰ (ਝਾਰਖੰਡ) ਵਿਖੇ ਵੈਸਾਖੀ ਨਾਟੀਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗੰਦੀ ਤੇ ਅਸ਼ਲੀਲ ਗਾਇਕੀ ਦਾ ਬਦਲ ਪੇਸ਼ ਕਰਣ ਵਾਲੀ ਲੁਧਿਆਣਾ ਤੋਂ ਸਿੰਘ ਰੋਕਸ ਇੰਟਰਨੈਸ਼ਨਲ ਦੀ ਟੀਮ ਨੇ ਜਮਸ਼ੇਦਪੁਰ ਵਿਖੇ ਹਾਜਰੀ ਭਰੀ। ਇਸ ਤੋਂ ਇੱਕ ਦਿਨ ਪਹਿਲਾਂ ਸਿੰਘ ਰੌਕਸ ਦੀ ਟੀਮ ਨੇ ਆਸਨਸੋਲ ਵਿਖੇ ਡਾ. ਦਲਜੀਤ ਸਿੰਘ ਆਸਨਸੋਲ (ਵੈਸਟ ਬੰਗਾਲ) ਦੇ ਦੋ ਸਪੁੱਤਰਾਂ ਦੇ ਵਿਆਹ ਮੌਕੇ ਗੰਦੀ ਤੇ ਅਸ਼ਲੀਲ ਗਾਇਕੀ ਦੇ ਖਿਲਾਫ ਸਾਫ ਸੁਥਰੀ ਗਾਇਕੀ ਪੇਸ਼ ਕਰ ਕੇ ਆਉਣ ਵਾਲੇ ਮਹਿਮਾਨਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਗੰਦੇ ਤੇ ਲੱਚਰ ਗੀਤਾਂ ਤੋਂ ਬਿਨਾਂ ਵੀ ਖੁਸ਼ੀ ਭਰੇ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ। ਜਮਸ਼ੇਦਪੁਰ ਦੀ ਵੈਸਾਖੀ ਨਾਈਟ ਵਿੱਚ ਤੂੰ ਕਦੇ ਨਾ ਮੰਨੇ ਹਾਰ ਨੀ ਪੰਜਾਬਣ ਕੁੜੀਏ, ਇੱਕ ਨਸ਼ਿਆਂ ਖਾ ਪੰਜਾਬ ਲਿਆ, ਚਰਖੜੀਆਂ ਤੇ ਚੜਦੀ ਵੇਖੀ ਸਿੱਖੀ, ਯੋ ਯੋ ਪੋ ਪੋਬੰਦ ਕਰੋ ਹੁਣ ਸਾਡੀ ਵਾਰੀ ਆ ਆਦਿ ਗੀਤਾਂ ਦਾ ਅਨੰਦ ਧੀਆਂ-ਭੈਣਾਂ ਨੇ ਪਰਵਾਰ ਨਾਲ ਮਿਲ ਕੇ ਮਾਣਿਆ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਅਜ ਵੀ ਸਭਿਅਕ ਗੀਤਾਂ ਨੂੰ ਸੁਣਨ ਤੇ ਪਸੰਦ ਕਰਨ ਵਾਲੇ ਮੌਜੂਦ ਹਨ। ਇਸ ਸਭਿਅਕ ਤੇ ਨਵੇਕਲੇ ਕਿਸਮ ਦੀ ਗਾਇਕੀ ਨੂੰ ਜਿੱਥੇ ਨੌਜਵਾਨ ਪੀੜੀ ਨੇ ਪਸੰਦ ਕੀਤਾ ਉਥੇ ਬਜੁਰਗਾਂ ਨੇ ਵੀ ਇਸ ਪ੍ਰੋਗਰਾਮ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਪ੍ਰੋਗਰਾਮ ਵਿੱਚ ਸਿੰਘ ਰੋਕਸ ਇੰਟਰਨੈਸ਼ਨਲ ਦੇ ਆਗੂ ਸ. ਗੁਰਸੇਵਕ ਸਿੰਘ ਮਦਰੱਸਾ ਨੇ ਜਿਥੇ ਸਟੇਜ ਸੰਚਾਲਨ ਕੀਤਾ ਉਥੇ ਉਨ੍ਹਾਂ ਦੀ ਟੀਮ ਦੇ ਨੌਜਵਾਨ ਸਾਥੀ ਬੀਬੀ ਰਣਜੀਤ ਕੌਰ, ਬੀਬੀ ਜਸਲੀਨ ਕੌਰ, ਸ. ਰਮਨਜੀਤ ਸਿੰਘ, ਸ. ਕੁਲਵਿੰਦਰ ਪਾਲ ਸਿੰਘ, ਕੇ. ਪੀ ਸਿੰਘ, ਸ. ਸਤਿੰਦਰ ਸਿੰਘ ਨੇ ਗੀਤਾਂ ਦੀ ਪੇਸ਼ਕਾਰੀ ਦਿਤੀ। ਟੀਮ ਵੱਲੋਂ ਪਾਖੰਡੀ ਬਾਬਿਆਂ ਦਾ ਪਾਜ਼ ਉਘੇੜਦਾ ਨਾਟਕ ਵੀ ਖੇਡਿਆ ਗਿਆ। ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਨਾਟਕ ਖੇਡਿਆ ਗਿਆ। ਸ. ਗੁਰਸੇਵਕ ਸਿੰਘ ਨੇ ਦਸਿਆ ਕਿ ਅਸ਼ਲੀਲ ਗਾਇਕੀ ਵਿੱਚ ਪਰੋਸਣ ਵਾਲੀ ਸਮਗਰੀ ਜਿਥੇ ਸਮਾਜ ਦੇ ਮਾਨਸਕ ਪੱਧਰ ਨੂੰ ਨੀਵਾਂ ਕਰ ਰਹੀ ਹੈ ਉਥੇ ਸਭ ਤੋਂ ਵਧ ਖਤਰਾ ਇਸ ਨਾਲ ਪੰਜਾਬੀ ਮਾਂ ਬੋਲੀ ਨੂੰ ਹੈ ਕਿਉਂਕਿ ਸਭ ਤੋਂ ਵਧ ਅਸ਼ਲੀਲ ਗਾਇਕੀ ਪੰਜਾਬੀ ਮਾਂ ਬੋਲੀ ਵਿੱਚ ਗਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪਿਛਲੇ ਦੋ ਸਾਲਾਂ ਤੋਂ ਸਿੰਘ ਰੋਕਸ ਇੰਟਰਨੈਸ਼ਨਲ ਮਿਯੂਜ਼ੀਕਲ ਗਰੁੱਪ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਨਗਰ ਕੀਰਤਨ, ਅਨੰਦ ਕਾਰਜਾਂ, ਗੁਰਪੁਰਬਾਂ, ਗੁਰਮਤਿ ਸਮਾਗਮਾਂ, ਸਭਿਅਕ ਪ੍ਰੋਗਰਾਮਾਂ ਵਿੱਚ ਹਾਜਰੀ ਭਰ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ ਸ. ਅਮਰਪ੍ਰੀਤ ਸਿੰਘ ਕਾਲੇ, ਐਸ. ਪੀ. ਸ਼ੈਲੇਨਦਰ ਕੁਮਾਰ ਸਿਨਹਾ ਨੂੰ ਫੈਡਰੇਸ਼ਨ ਦੇ ਆਗੂ ਸ. ਸਤਨਾਮ ਸਿੰਘ ਗੰਭੀਰ ਤੇ ਬਲਜੀਤ ਸਿੰਘ ਸਨਸੋਆ ਨੇ ਪੌਦਾ ਤੇ ਸ਼ਾਲ ਭੇਂਟ ਕਰ ਕੇ ਸਨਮਾਨਤ ਕੀਤਾ। ਸ. ਅਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਨੂੰ ਸੱਚ ਦੇ ਗਿਆਨ ਨਾਲ ਜੋੜਨ ਲਈ ਇੱਕ ਵਧੀਆ ਮਾਧਿਅਮ ਹਨ। ਇਸ ਮੌਕੇ ਸ. ਗੁਰਸ਼ਰਨ ਸਿੰਘ, ਜਸਵੰਤ ਸਿੰਘ, ਮਨਮੀਤ ਸਿੰਘ, ਪਰਵਿੰਦਰ ਸਿੰਘ, ਹਰਜਿੰਦਰ ਸਿੰਘ, ਐਸ. ਜੀ. ਪੀ. ਸੀ ਆਗੂ ਇੰਦਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਗੁਰਮੁਖ ਸਿੰਘ ਮੁਖੇ, ਬੀਬੀ ਬਲਵਿੰਦਰ ਕੌਰ, ਅਜੀਤ ਸਿੰਘ, ਸ਼ਿਆਮ ਸਿੰਘ, ਸਤਿੰਦਰ ਸਿੰਘ ਰੋਮੀ, ਛੀਰੇ ਸਿੰਘ ਇੰਦਰਜੀਤ ਸਿੰਘ ਆਦਿ ਮੌਜੂਦ ਸਨ।


03/04/15)
ਸਪੋਕਸਮੈਨ ਸੰਪਾਦਕੀ-ਅਪ੍ਰੈਲ 04

'ਪ੍ਰਧਾਨਾਂ' ਤੇ 'ਜਥੇਦਾਰਾਂ' ਦੀ ਨਕੇਲ ਤਾਂ ਸਦਾ ਸਰਕਾਰਾਂ ਦੇ ਹੱਥ ਵਿਚ ਹੀ ਰਹੇਗੀ! ਜਦ ਕੌਮ ਪਛਤਾਵਾ ਕਰਨ ਦੀ ਸੋਚੇਗੀ ਤਾਂ ਉਸ ਨੂੰ ਸਪੋਕਸਮੈਨ ਦੇ ਪੁਰਾਣੇ ਸੰਪਾਦਕੀ ਪੜ੍ਹ ਕੇ ਪਤਾ ਲੱਗੇਗਾ ਕਿ ਸੱਚ ਦੀ ਆਵਾਜ਼ ਨੇ ਤਾਂ ਪਹਿਲਾਂ ਹੀ ਸੱਭ ਕੁੱਝ ਲਿਖ ਦਿਤਾ ਸੀ :

ਸਪੋਕਸਮੈਨ ਜਦੋਂ ਇਕ ਮਾਸਕ ਪਰਚਾ ਸੀ ਤੇ, ਅੱਜ ਜਦ ਇਹ ਰੋਜ਼ਾਨਾ ਅਖ਼ਬਾਰ ਦਾ ਰੂਪ ਧਾਰ ਚੁੱਕਾ ਹੈ ਤਾਂ ਇਨ੍ਹਾਂ ਦੋਹਾਂ (ਮੈਗਜ਼ੀਨ ਤੇ ਅਖ਼ਬਾਰ) ਦੇ ਪੁਰਾਣੇ ਤੋਂ ਪੁਰਾਣੇ ਪਰਚਿਆਂ ਨੂੰ ਫਰੋਲ ਕੇ ਵੇਖ ਲਉ, ਅਸੀ ਕਰੋੜਾਂ ਦਾ ਨੁਕਸਾਨ ਬਰਦਾਸ਼ਤ ਕਰ ਕੇ ਵੀ ਬਾਕਾਇਦਗੀ ਨਾਲ, ਸਿੱਖਾਂ ਨੂੰ ਸੱਚ ਦਾ ਹੋਕਾ ਦੇਂਦੇ ਆ ਰਹੇ ਹਾਂ ਕਿ ਗੁਰਦਵਾਰਿਆਂ ਨੂੰ 'ਗੁਰੂ ਘਰ' ਹੀ ਰਹਿਣ ਦਿਉ ਤੇ ਇਨ੍ਹਾਂ ਦੇ ਪ੍ਰਬੰਧ ਨੂੰ, ਕੌਮ ਦੇ ਦੂਰ-ਅੰਦੇਸ਼, ਸੋਝੀਵਾਨ ਤੇ ਸੱਚੀ ਲਗਨ ਵਾਲੇ ਸਿੱਖਾਂ ਦੇ ਹਵਾਲੇ ਕਰ ਦਿਉ (ਜਿਵੇਂ ਦੂਜੇ ਆਧੁਨਿਕ ਧਰਮਾਂ ਵਾਲੇ ਵੀ ਕਰਦੇ ਹਨ) ਪਰ ਭੁੱਲ ਕੇ ਵੀ ਸਿਆਸਤਦਾਨਾਂ ਅਤੇ ਪੁਜਾਰੀ ਸ਼੍ਰੇਣੀ ਦੇ ਹੱਥ ਵਿਚ ਨਾ ਦੇਣਾ ਵਰਨਾ ਰੋਵੋਗੋ ਅਤੇ ਹੱਥ ਮਲ ਮਲ ਪਛਤਾਉਗੇ।
ਗੁਰਦਵਾਰਿਆਂ ਨੂੰ ਅਪਣੀ ਜਗੀਰ ਸਮਝਣ ਵਾਲੇ ਪੰਜਾਬ ਦੇ ਸਿੱਖ ਸਿਆਸਤਦਾਨਾਂ ਅਤੇ ਸਿੱਖ ਪੁਜਾਰੀਆਂ ਨੂੰ ਕਿਉਂਕਿ ਸੱਚੀ ਗੱਲ ਚੁਭਦੀ ਸੀ, ਇਸ ਲਈ ਮੌਕਾ ਵੇਖ ਕੇ, ਉਨ੍ਹਾਂ ਨੇ ਸਾਡੇ ਉਤੇ ਉਹ ਵਾਰ ਕਰ ਦਿਤਾ ਜੋ ਸਾਨੂੰ ਨਿਜੀ ਤੌਰ ਤੇ ਵੀ ਤੇ ਅਖ਼ਬਾਰ ਨੂੰ ਵੀ ਉਹ ਨੁਕਸਾਨ ਪਹੁੰਚਾ ਸਕਦਾ ਸੀ ਜਿਸ ਤੋਂ ਪ੍ਰੋ. ਗੁਰਮੁਖ ਸਿੰਘ ਤੇ ਗਿ. ਦਿਤ ਸਿੰਘ ਵਰਗੇ ਵੀ ਬੱਚ ਹੀ ਨਹੀਂ ਸਨ ਸਕੇ ਸਗੋਂ ਪੂਰੀ ਤਰ੍ਹਾਂ ਤਬਾਹ, ਬਰਬਾਦ ਕਰ ਦਿਤੇ ਗਏ ਸਨ। ਉੁਨ੍ਹਾਂ ਦਾ ਅਖ਼ਬਾਰ ਬੰਦ ਕਰਵਾ ਦਿਤਾ ਗਿਆ ਸੀ ਤੇ ਲੋਕਾਂ ਅੰਦਰ ਡਰ ਪੈਦਾ ਕਰ ਦਿਤਾ ਗਿਆ ਕਿ ਜਿਹੜਾ ਕੋਈ ਉੁਨ੍ਹਾਂ ਦੀ ਮਦਦ ਕਰੇਗਾ, ਉਹ ਨਰਕ ਵਿਚ ਜਾਏਗਾ। ਸੋ ਉਨ੍ਹਾਂ ਮਹਾਨ ਆਤਮਾਵਾਂ ਨੂੰ, ਸੱਚ ਬੋਲਣ ਬਦਲੇ, ਸਿਆਸਤਦਾਨਾਂ ਤੇ ਪੁਜਾਰੀਆਂ ਨੇ ਬੁਰੀ ਤਰ੍ਹਾਂ ਖਵਾਰ ਕੀਤਾ--ਭਾਵੇਂ ਝੁਕੇ ਉਹ ਫਿਰ ਵੀ ਨਾ ਅਤੇ ਅਡੋਲ ਰਹਿ ਕੇ ਹਰ ਵਾਰ ਸਹਿੰਦੇ ਸਹਿੰਦੇ ਚਲੇ ਗਏ।
ਸਾਨੂੰ ਵੀ ਕਿਹਾ ਗਿਆ ਸੀ ਕਿ ਸਾਡਾ ਹਾਲ ਉੁਨ੍ਹਾਂ ਤੋਂ ਵਖਰਾ ਨਹੀਂ ਹੋਣਾ ਕਿਉਂਕਿ 'ਅਕਾਲ ਤਖ਼ਤ' ਦੇ ਨਾਂ ਦੀ ਦੁਰਵਰਤੋਂ ਕਰ ਕੇ ਜਾਰੀ ਕੀਤੇ 'ਪੁਜਾਰੀ ਹੁਕਮਾਂ' ਸਾਹਮਣੇ ਅੱਜ ਤਕ ਕੋਈ ਨਹੀਂ ਟਿਕ ਸਕਿਆ। ਸਾਨੂੰ ਇਨ੍ਹਾਂ ਗੱਲਾਂ ਦਾ ਪੂਰਾ ਪਤਾ ਸੀ ਪਰ ਅਸੀ ਹਰ 'ਤਬਾਹੀ' ਅਤੇ 'ਸਿਤਮ' ਦਾ ਸਾਹਮਣਾ ਕਰਨ ਲਈ ਮਨ ਨੂੰ ਤਿਆਰ ਕਰ ਲਿਆ ਹੋਇਆ ਸੀ ਕਿਉਂਕਿ ਜਿਵੇਂ ਹੁਣ ਅੱਜ ਦੇ ਜਥੇਦਾਰ ਸਾਹਿਬ ਆਪ ਸਾਨੂੰ ਫ਼ੋਨ ਕਰ ਕੇ ਕਹਿੰਦੇ ਹਨ ਕਿ ਅਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਗ਼ਲਤੀ ਤਾਂ ਉਸ ਵੇਲੇ ਦੇ 'ਜਥੇਦਾਰ' ਦੀ ਸੀ ਜਿਸ ਨੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦੀ ਹਮਾਇਤ ਕਰਨ ਦਾ ਬਦਲਾ ਲੈਣ ਲਈ ਸਾਡੇ ਉਤੇ ਅਪਣਾ ਕੁਹਾੜਾ ਚਲਾ ਦਿਤਾ ਸੀ, ਅਸੀ ਉਦੋਂ ਵੀ ਜਾਣਦੇ ਸੀ ਕਿ ਸੱਚ ਇਕ ਦਿਨ ਉਨ੍ਹਾਂ ਦੇ ਮੂੰਹਾਂ 'ਚੋਂ ਵੀ ਜ਼ਰੂਰ ਨਿਕਲੇਗਾ ਜੋ ਸੱਚ ਨੂੰ ਮਾਰ ਦੇਣ ਲਈ ਉਤਾਵਲੇ ਹੋਏ ਪਏ ਸਨ। ਸਾਡੇ ਲਈ ਮਸਲਾ ਨਿਜੀ ਦੁਖ ਦਰਦ ਦਾ ਕਦੇ ਵੀ ਨਹੀਂ ਸੀ। ਅਸੀ ਤਾਂ ਸ਼ੁਰੂ ਤੋਂ ਹੀ ਲਿਖਦੇ ਆ ਰਹੇ ਸੀ ਕਿ ਰੱਬ ਦਾ ਵਾਸਤਾ ਜੇ ਗੁਰਦਵਾਰਾ ਐਕਟ ਤੋਂ ਵੀ ਗੁਰਦਵਾਰਾ ਪ੍ਰਬੰਧ ਨੂੰ ਆਜ਼ਾਦ ਕਰਵਾ ਲਉ ਕਿਉਂਕਿ ਇਸ ਨੇ ਗੁਰਦਵਾਰਾ ਪ੍ਰਬੰਧ ਨੂੰ ਸਿਆਸਤਦਾਨਾਂ ਅਤੇ ਸਰਕਾਰਾਂ ਦੇ ਅਧੀਨ ਕਰ ਕੇ ਰੱਖ ਦਿਤਾ ਹੈ--ਅਤੇ ਤਖ਼ਤਾਂ ਦੇ ਪੁਜਾਰੀਆਂ ਨੂੰ ਕਦੇ ਵੀ ਬਹੁਤੀਆਂ ਤਾਕਤਾਂ ਨਾ ਦਿਉ ਕਿਉੁਂਕਿ ਬਹੁ-ਤਾਕਤੀ 'ਜਥੇਦਾਰ' ਵੀ ਪ੍ਰਧਾਨਾਂ ਦੀ ਤਰ੍ਹਾਂ ਹੀ, ਸਰਕਾਰਾਂ ਦੀ ਵਫ਼ਾਦਾਰੀ ਕਰ ਕੇ, ਸਿੱਖੀ ਦਾ ਨੁਕਸਾਨ ਵਧੇਰੇ ਕਰਨ ਲੱਗ ਜਾਣਗੇ। ਤਖ਼ਤ ਕਿਉਂਕਿ ਪੰਜਾਬ ਤੋਂ ਬਾਹਰ ਵੀ ਮੌਜੂਦ ਹਨ, ਇਸ ਲਈ ਬਾਹਰਲੇ ਰਾਜਾਂ ਦੀਆਂ ਸਰਕਾਰਾਂ ਵੀ ਉਥੇ ਰਹਿੰਦੇ ਸਾਡੇ ਪ੍ਰਧਾਨਾਂ ਅਤੇ ਤਖ਼ਤ 'ਜਥੇਦਾਰਾਂ' ਨੂੰ ਅਪਣੇ ਫ਼ਰਮਾਬਰਦਾਰ ਕਿਉੁਂ ਨਾ ਬਣਾਉਣਾ ਚਾਹੁਣਗੀਆਂ? 500 ਸਾਲ ਪਹਿਲਾਂ, ਈਸਾਈ ਧਰਮ ਵਿਚ ਮਾਰਟਿਨ ਲੂਥਰ ਨੇ ਪੋਪ ਵਿਰੁਧ ਬਗ਼ਾਵਤ ਇਸੇ ਲਈ ਕੀਤੀ ਸੀ ਕਿ ਪੋਪ, ਹਾਕਮਾਂ ਦੇ ਹੁਕਮ, ਚਰਚ ਰਾਹੀਂ, ਲੋਕਾਂ ਉਤੇ ਲਾਗੂ ਕਰਨ ਦਾ ਸਾਧਨ ਮਾਤਰ ਬਣ ਕੇ ਰਹਿ ਗਿਆ ਸੀ ਤੇ ਈਸਾਈ ਧਰਮ ਦੇ ਮੁਢਲੇ ਅਸੂਲਾਂ ਦੀ ਹੀ ਉਲੰਘਣਾ ਕਰ ਰਿਹਾ ਸੀ।
ਪਰ ਸਾਡੇ 'ਜਥੇਦਾਰਾਂ' ਅਤੇ 'ਪ੍ਰਧਾਨਾਂ' ਨੂੰ ਸਾਡੇ ਵਲੋਂ ਆਖੀ ਸੱਚੀ ਗੱਲ ਸੁਣਨੀ ਗਵਾਰਾ ਨਾ ਹੋਈ। ਸਿਆਸਤਦਾਨ ਤੇ ਪੁਜਾਰੀ ਵਰਗ ਦਾ ਕਬਜ਼ਾ ਸਿੱਖ ਧਰਮ ਦੇ ਧਰਮ ਅਸਥਾਨਾਂ ਉਤੇ ਕਰੜਾਈ ਪਕੜ ਗਿਆ ਤੇ ਸਿੱਖੀ ਹੇਠਾਂ ਤੋਂ ਹੇਠਾਂ ਜਾਣ ਲੱਗ ਪਈ। ਅੱਜ ਦੀ ਹਾਲਤ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਚਾਰ ਸਾਲ ਤੋਂ ਮੈਂਬਰੀ ਦੀ ਸਹੁੰ ਵੀ ਨਹੀਂ ਚੁਕ ਸਕੇ ਤੇ ਕਾਨੂੰਨੀ ਗੁੰਝਲਾਂ ਕਾਰਨ, ਛੋਟੀ ਜਹੀ ਐਗਜ਼ੈਕਟਿਵ ਕਮੇਟੀ ਹੀ ਸਾਰੇ ਫ਼ੈਸਲੇ ਕਰ ਰਹੀ ਹੈ। ਸਿੱਖੀ ਅਤੇ ਗੁਰਦਵਾਰੇ ਦਾ ਹਾਲ ਦਿਨ ਪ੍ਰਤੀ ਦਿਨ ਮਾੜੇ ਤੋਂ ਮਾੜਾ ਹੁੰਦਾ ਜਾ ਰਿਹਾ ਹੈ।
ਅਜਿਹੇ ਵਿਚ ਖ਼ਬਰ ਆਈ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਸ. ਤਾਰਾ ਸਿੰਘ ਨੂੰ ਬਣਾ ਦਿਤਾ ਗਿਆ ਹੈ ਜੋ ਭਾਜਪਾ ਦਾ ਸਥਾਨਕ ਵਿਧਾਇਕ ਹੈ ਤੇ ਮੱਥੇ ਉਤੇ ਮੋਟਾ ਸਾਰਾ ਲਾਲ ਤਿਲਕ ਵੀ ਲਗਾਂਦਾ ਹੈ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਇਸ ਨਿਯੁਕਤੀ ਦੀ ਆਲੋਚਨਾ ਕੀਤੀ ਹੈ। ਇਹ ਆਲੋਚਨਾ ਤਾਂ ਅਪਣੇ ਧੜੇ ਤੋਂ ਬਾਹਰ ਦੇ ਬੰਦੇ ਦੀ ਨਿਯੁਕਤੀ ਪ੍ਰਤੀ ਰੋਸ ਪ੍ਰਗਟ ਕਰਨ ਲਈ ਹੀ ਕੀਤੀ ਗਈ ਹੈ ਵਰਨਾ ਰੋਸ ਕਰਨ ਵਾਲਿਆਂ ਦੇ ਨਾਲ ਖੜੇ ਗਿ. ਇਕਬਾਲ ਸਿੰਘ (ਜੋ ਪੱਗ ਉਤੇ ਖੰਡਾ ਵੀ ਲਗਾਂਦੇ ਹਨ) ਤੇ ਕਈ ਹੋਰ ਵੀ, ਕਿਹੜੇ ਵਖਰੀ ਕਿਸਮ ਦੇ ਹਨ? ਜਿਉਂ ਜਿਉੁਂ ਸਿੱਖ ਕਮਜ਼ੋਰ ਹੁੰਦੇ ਜਾਣਗੇ (1947 ਤੋਂ ਹੁਣ ਤਕ, ਸਿੱਖਾਂ ਦੀ ਤਾਕਤ 10ਵਾਂ ਹਿੱਸਾ ਵੀ ਨਹੀਂ ਰਹਿ ਗਈ), ਤਿਉਂ ਤਿਉਂ ਗੁਰਦਵਾਰਾ ਐਕਟ ਅਤੇ ਗੁਰਦਵਾਰਾ ਬੋਰਡ ਇਕ ਪਾਸੇ ਤੇ ਪੁਜਾਰੀ ²ਸ਼੍ਰੇਣੀ ਦੇ 'ਜਥੇਦਾਰ' ਦੂਜੇ ਪਾਸੇ, ਗੁਰਦਵਾਰਿਆਂ, ਤਖ਼ਤਾਂ ਅਤੇ ਸਿੱਖੀ ਨੂੰ ਵਕਤ ਦੇ ਹਾਕਮਾਂ ਦੇ ਪੂਰੀ ਤਰ੍ਹਾਂ ਅਧੀਨ ਕਰਦੇ ਜਾਣਗੇ ਤੇ ਸਿੱਖ ਹੱਥ ਮਲਦੇ ਰਹਿ ਜਾਣਗੇ। ਉਸ ਵੇਲੇ ਉਹ 'ਸਪੋਕਸਮੈਨ' ਦੀਆਂ ਸੰਪਾਦਕੀਆਂ ਤੇ ਹੋਰ ਲੇਖ ਖੋਲ੍ਹ ਕੇ ਵੇਖਣਗੇ ਤਾਂ ਉੁਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਜਿਸ ਆਵਾਜ਼ ਨੂੰ ਬੰਦ ਕਰਵਾਉਣ ਲਈ ਸਿਆਸਤਦਾਨਾਂ ਤੇ ਪੁਜਾਰੀਆਂ ਨੇ ਅਪਣੀ ਸਾਰੀ ਤਾਕਤ ਝੋਕ ਦਿਤੀ ਸੀ, ਉਸੇ ਆਵਾਜ਼ ਨੇ ਵੇਲੇ ਸਿਰ ਚੇਤਾਵਨੀ ਦੇ ਦਿਤੀ ਸੀ ਕਿ ਸੰਭਲ ਜਾਉ ਨਹੀਂ ਤਾਂ ਵਕਤ ਬੀਤ ਜਾਣ ਮਗਰੋਂ, ਪਛਤਾਵਾ ਵੀ ਕੁੱਝ ਨਹੀਂ ਕਰ ਸਕੇਗਾ।


02/04/15)
ਸਰਵਜੀਤ ਸਿੰਘ

ਗੁਰਦੀਪ ਸਿੰਘ ਬਾਗ਼ੀ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

ਗੁਰਦੀਪ ਸਿੰਘ ਜੀ, ਸਿੱਖ ਮਾਰਗ `ਤੇ ਕੱਤਕ-ਵੈਸਾਖ ਬਾਰੇ ਵਿਚਾਰ ਚਰਚਾ ਅਰੰਭ ਕੀਤੀ ਗਈ ਸੀ ਜਿਸ ਵਿਚ ਤੁਸੀਂ ਵੀ ਭਾਗ ਲਿਆ ਸੀ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ, ਤੁਹਾਨੂੰ ਵੀ ਕੁਝ ਸਵਾਲ ਪੁੱਛੇ ਗਏ ਸਨ, ਪਰ ਤੁਸੀਂ ਉਨ੍ਹਾਂ ਦਾ ਜਵਾਬ ਨਹੀਂ ਸੀ ਦਿੱਤਾ ਅਤੇ ਵਿਚਾਰ ਚਰਚਾ ਛੱਡ ਗਏ ਸੀ।
ਤੁਹਾਡੇ ਸਵਾਲਾਂ ਸਬੰਧੀ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਕੈਲੰਡਰ 1999 ਵਿੱਚ ਛਾਪਿਆ ਗਿਆ ਸੀ ਉਸ ਵਿਚ ਗੁਰੂ ਨਾਨਕ ਜੀ ਦਾ ਪ੍ਰਕਾਸ਼ 1 ਵੈਸਾਖ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ ਦਰਜ ਹਨ। (ਤੁਹਾਡੇ ਵੱਲੋਂ ਦਿੱਤੀ ਗਈ ਤਾਰੀਖ ਮੁਤਾਬਕ 19 ਪੋਹ ਬਣਦੀ ਹੈ) ਮੇਰਾ ਖਿਆਲ ਹੈ ਕਿ ਇਹ ਤਾਰੀਖਾਂ ਵਿਦਵਾਨਾਂ ਵੱਲੋਂ ਕੀਤੀ ਖੋਜ-ਪੜਤਾਲ ਤੋਂ ਪਿਛੋਂ ਹੀ, ਸ਼੍ਰੋਮਣੀ ਕਮੇਟੀ ਨੇ ਛਾਪੀਆਂ ਹੋਣਗੀਆਂ।
ਗੁਰਦੀਪ ਸਿੰਘ ਜੀ, ਆਪ ਜੀ ਦੀ ਟਿੱਪਣੀ, “ਖੈਰ ਗੱਲ ਮੇਰੀ ਸਮਝ ਵਿੱਚ ਆ ਗਈ ਕਿ ਇਨ੍ਹਾਂ ਦੇ ਹੱਥ ਕੁਛ ਨਹੀ ਹੈ” ਸਬੰਧੀ ਬੇਨਤੀ ਹੈ ਕਿ, ਮੈਂ ਅਜੇਹਾ ਕਦੋਂ ਅਤੇ ਕਿਥੇ ਕਿਹਾ ਸੀ ਕਿ ਮੇਰੇ ਵੱਸ ਵਿਚ ਕੁਝ ਹੈ?
ਧੰਨਵਾਦ
ਸਰਵਜੀਤ ਸਿੰਘ


02/04/15)
ਸਤਿਨਾਮ ਸਿੰਘ ਮੌਂਟਰੀਅਲ

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ

ਨਾਮੁ ਕੀ ਹੈ? ਧਿਆਣਾ ਕਿਵੇਂ ਹੈ? ਇਸ ਬਾਰੇ ਜਦੋਂ ਵੀ ਕੋਈ ਲੇਖ ਲਿਖਿਆ ਜਾਵੇ ਜਾ ਕਿਸੇ ਨਾਲ ਵਿਚਾਰ ਕੀਤੀ ਜਾਵੇ, ਤਾਂ ਡੇਰਾਬਾਦ ਵਿੱਚ ਫਸੇ ਹੋਇ ਸਿੱਖ ਭਾਈ ਗੁਰਦਾਸ ਜੀ ਦੀਆਂ ਪੰਗਤੀਆਂ (ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ) ਮੂਹਰੇ ਰੱਖ ਦਿੰਦੇ ਹਨ, ਜਦਕਿ ਭਾਈ ਗੁਰਦਾਸ ਜੀ ਨੇ ਤਾਂ ਵਾਹਿਗੁਰੂ ਆਖ ਕੇ ਗੁਰੂ ਦੀ ਅਚੱਰਜਤਾ ਜਾਹਰ ਕੀਤੀ ਹੈ।

ਆਓ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਪੰਗਤੀਆਂ ਦੀ ਵਿਚਾਰ ਕਰਦੇ ਹਾਂ,

ਵਾਹਿਗੁਰ:- ਅਰਥ- ਅਚੱਰਜ ਗੁਰੂ, ਬਲਿਹਾਰ ਗੁਰੂ,

ਗੁਰਮੰਤ੍ਰ ਹੈ:-ਅਰਥ- ਗੁਰੂ ਦੀ ਸਲਾਹ’ ਸਿਖਿਆ’ ਉਪਦੇਸ਼’

ਜਪਿ ਹਉਮੈ ਖੋਈ:- ਅਰਥ- ਗੁਰੂ ਦੀ ਸਲਾਹ’ ਸਿਖਿਆ’ ਉਪਦੇਸ਼’ ਨੂੰ ਯਾਦ ਰੱਖ ਕੇ ਅਹੰਕਾਰ ਤੋਂ ਬਚ ਜਾਣਾ,

ਨੋਟ- ‘ਮੰਤ੍ਰ’ ਦੇ ਅਰਥ ਮਹਾਂਨਕੋਸ਼ ਅਤੇ ਗੁਰਬਾਣੀ ਦੇ ਮੁਤਾਬਕ ‘ਸਲਾਹ’ ‘ਸਿਖਿਆ’ ਜਾ ‘ਉਪਦੇਸ਼’ ਹੀ ਹਨ,

ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ॥ :-ਅਰਥ- ਬਲਿਹਾਰ ਐਸੇ ਗੁਰੂ (ਸ੍ਰੀ ਗੁਰੂ ਗਰੰਥ ਸਾਹਿਬ ਜੀ) ਤੋਂ ਜੋ (ਮਨੁੱਖਤਾ ਵਾਸਤੇ) ਗੁਰਮੰਤ੍ਰ (ਗੁਰੂ ਉਪਦੇਸ਼) ਹੈ, ਗੁਰਬਾਣੀ ਦੇ ਉਪਦੇਸ਼ ਨੂੰ ਯਾਦ ਰੱਖ ਕੇ ਹੀ ਆਪਣੇ ਅੰਦਰੋਂ ਹਉਮੈ ਨੂੰ ਖੋਇਆ (ਖਤਮ ਕੀਤਾ) ਜਾ ਸਕਦਾ ਹੈ।

ਪਰ ਸਾਡੀ ਹਾਲਤ ਉਸ ਬੱਚੇ ਵਰਗੀ ਹੈ ਜਿਸ ਨੂੰ ਕਿਸੇ ਨੇ ਉਪਰ ਨੂੰ ਉਂਗਲ਼ੀ ਕਰਕੇ ਕਿਹਾ ਸੀ ਕਿ ਔਹ ਚੰਨ ਹੈ, ਪਰ ਬੱਚਾ ਉਸ ਉਂਗਲ਼ੀ ਨੂੰ ਹੀ ਚੰਨ ਸਮਝ ਕੇ ਬੈਠ ਗਿਆ, ਭਾਈ ਗੁਰਦਾਸ ਜੀ ਦਾ ਵਾਹਿਗੁਰੂ ਲਫਜ਼ ਕਹਿਣਾਂ ਵੀ ਗੁਰੂ ਵੱਲ ਨੂੰ ਇਸ਼ਾਰਾ ਕਰਨਾਂ ਹੀ ਸੀ ਕਿ ਐਹ ਸਿੱਖੋ ਔਹ ਵਾਹਿਗੁਰੂ ਹੀ ਗੁਰਮੰਤ੍ਰ ਹੈ, ਪਰ ਅਫਸੋਸ ਕਿ ਅਸੀਂ ਵੀ ਬੱਚੇ ਦੀ ਤਰਾਂ ਵਾਹਿਗੁਰੂ ਲਫਜ਼ ਨੂੰ ਹੀ ਗੁਰਮੰਤ੍ਰ ਸਮਝ ਬੈਠ ਗਏ।

ਸਵਾਲ ਇਹ ਨਹੀ ਹੈ ਕਿ ਨਾਮੁ ਨਹੀ ਹੈ, ਨਾਮੁ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ, ਸਵਾਲ ਇਹ ਹੈ ਕਿ ਗੁਰਬਾਣੀ ਅਨਸਾਰ ਨਾਮੁ ਹੈ ਕੀ? ?

ਕਦੇ ਗੁਰੂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਗੁਰੂ ਗੁਰਬਾਣੀ ਦੇ ਹਰਇੱਕ ਸ਼ਬਦ ਵਿੱਚ ਹਰਇੱਕ ਪੰਨੇ ਤੇ ਨਾਮ ਦਾ ਜਿਕਰ ਕਰ ਰਿਹਾ ਹੈ, ਕੀ ੳੇਹ ਗੁਰੂ ਗੁਰਬਾਣੀ ਵਿੱਚ ਨਹੀ ਲਿਖੇਗਾ ਕਿ ਨਾਮੁ ਕੀ ਹੈ ਅਤੇ ਜਪਣਾ ਕਿਵੇਂ ਹੈ? ਫਿਰ ਕੀ ਸਾਨੂੰ ਬਾਹਰੋਂ ਕਿਸੇ ਨੂੰ ਪੁਛਣਾ ਪਵੇਗਾ ਕਿ ਨਾਮੁ ਕੀ ਹੈ ਤੇ ਜਪਣਾ ਕਿਵੇਂ ਹੈ?

ਆਓ ਅੱਗੇ ਵਿਚਾਰਦੇ ਹਾਂ ਕਿ ਗੁਰਬਾਣੀ ਅਨੁਸਾਰ ਨਾਮੁ ਕੀ ਹੈ?

ਗੁਰੂ ਨਾਨਕ ਜੀ ਦੇ ਸਾਹਮਣੇ ਆਪਣਾ ਪ੍ਰਚਾਰ ਸੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ ਖੜਾ ਸੀ, ਕਿ ਜਿਸ ਰੱਬ (ਸੱਚ) ਦਾ ਗਿਆਨ ਅਸੀਂ ਦੁਨੀਆਂ ਨੂੰ ਦੇਣ ਜਾ ਰਹੇ ਹਾਂ, ਉਹ ਹੈ ਕੀ? ਉਸ ਦਾ ਨਾਮ ਕੀ ਹੈ? ਅਤੇ ਉਸ ਦੇ ਗੁਣ ਕੀ ਹਨ? ਕਿਉਕੇ ਗੁਰੂ ਜੀ ਤੋਂ ਪਹਿਲਾਂ ਰੱਬਾਂ ਦੀ ਤੇ ਰੱਬਾਂ ਦੇ ਨਾਮਾ ਦੀ ਗਿਣਤੀ ਕਰੋੜਾਂ ਤੱਕ ਪਹੁੰਚ ਚੁਕੀ ਸੀ।

ਗੁਰੂ ਜੀ ਨੇ ਸੱਭ ਤੋਂ ਪਹਿਲਾਂ ਉਸ ਦੀ ਪਹਿਚਾਣ, ਉਸ ਦਾ ਨਾਮ, ਅਤੇ ਉਸ ਦੇ ਗੁਣ ਦੱਸੇ-

(ਇਕੋ) ਅਰਥ:- ਉਹ (ਸ਼ਕਤੀ) ਜੋ ਅਥਾਹ ਹੈ’ ਅਗੱਣਤ ਹੈ, ਅਤੋਲ ਹੈ’ ਜੋ ਅਦਿ ਅੰਤ ਤੋ ਬਾਹਰ ਹੈ, ਜਿਸ ਵਿਚੋ ਹੀ ਸਾਰਾ ਕੁੱਝ ਉਪਜ ਰਿਹਾ ਹੈ ਅਤੇ ਜਿਸ ਵਿੱਚ ਹੀ ਸਮਾ ਰਿਹਾ ਹੈ, ਉਹ ਸਿਰਫ ਤੇ ਸਿਰਫ “ਇਕੋ” (ੴ) ਹੀ ਹੈ, ਜੋ ਸੀਮਾਂ ਤੋ ਪਰੇ (ਅਸੀਮ) ਹੈ, ਜਿਸ ਦੀ ਕੋਈ ਸੀਮਾਂ ਨਹੀ ਹੈ, {ਧਰਤੀ ਹੋਰ ਪਰੈ ਹੋਰ ਹੋਰ॥॥ ਬਹੁਤਾ ਕਹੀਐ ਬਹੁਤਾ ਹੋਏ}

ਅੱਗੇ ਸਵਾਲ ਇਹ ਖੜਾ ਸੀ ਕਿ ਜੋ (ੴ) (ਇਕੋ) ਅੰਤ ਤੋ ਬਾਹਰ ਹੈ ਉਸ ਦਾ ਨਾਮ ਕੀ ਹੋ ਸਕਦਾ ਹੈ? ਜਾ ਉਸ ਨੂੰ ਨਾਮ ਕੀ ਦਿੱਤਾ ਜਾਵੇ? ਜਾ ਉਸ ਦੀ ਗੱਲ ਕਿਸ ਨਾਮ ਨਾਲ ਮਨੁਖਤਾ ਨੂੰ ਸਮਝਾਈ ਜਾਵੇ? ਅੱਗੇ ਗੁਰੂ ਜੀ ਨੇ ਉਸ ਲਈ ਇੱਕ ਨਾਮੁ ਵਰਤਿਆ-

ਸਤਿਨਾਮੁ ਅਰਥ:- ਉਸ (ਇਕੋ) ਦਾ ਨਾਮੁ ਹੈ “ਸੱਚ” (ਸਤਿਨਾਮੁ) ਹੈ “ਸੱਚ” ਜੋ ਪਹਿਲਾਂ ਵੀ ਸੀ, ਅੱਜ ਵੀ ਹੈ, ਅਤੇ ਅੱਗੇ ਵੀ ਰਹੇਗਾ, ਭਾਵ ਹਮੇਸ਼ਾ ਹੀ ਰਹਿਗਾ,

ਅਗਲੀਆਂ ਤੁਕਾਂ ਵਿੱਚ ਗੁਰੂ ਜੀ ਨੇ ਉਸ (ਇਕੋ) ਦੇ ਗੁਣ ਦੱਸੇ

ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਜੀ ਦਾ ਨਵੇਕਲ਼ਾ ਸਿਧਾਂਤ ਹੈ, ਇਸ ਸਿਧਾਂਤ ਨੂੰ ਗੁਰੂ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਦਰ 33 ਬਾਰ ਯਾਦ ਕਰਵਾਇਆ, ਕਿਉਂਕੇ ਗੁਰੂ ਜੀ ਨੇ ਗੁਰਬਾਣੀ ਵਿੱਚ ਵਖਰੇ ਵਖਰੇ ਗਰੰਥਾਂ ਦੀਆਂ ਉਧਾਰਨਾਂ ਵਰਤੀਆਂ ਹਨ, ਵਖਰੇ ਵਖਰੇ (ਰੱਬ ਦੇ) ਪ੍ਰਚੱਲਤ ਨਾਮ ਵਰਤੇ ਹਨ, ਵਖਰੀ ਵਖਰੀ ਲੋਕ ਬੋਲੀ ਅਤੇ ਲੋਕ ਮੁਹਾਬਰੇ ਵਰਤੇ ਹਨ, ਤਾਂ ਕੇ ਲੋਕਾਂ ਨੂੰ ਅਸਾਨੀ ਨਾਲ ਸਮਝ ਆ ਸਕੇ, ਇਸ ਕਰਕੇ ਹੀ ਗੁਰੂ ਜੀ ਨੇ ਬਾਰ ਬਾਰ ਆਪਣਾ ਸਿਧਾਂਤ ਯਾਦ ਕਰਵਾਇਆ, ਤਾਂ ਕਿ ਸਿੱਖ ਵੱਖਰੇ ਵੱਖਰੇ ਰੱਬ ਦੇ ਨਾਮ ਪੜ੍ਹਕੇ, ਵੱਖਰੀਆਂ ਵੱਖਰੀਆਂ ਉਧਾਰਨਾਂ, ਅਤੇ ਮੁਹਾਬਰੇ ਪੜ੍ਹਕੇ ਕਿਤੇ ਗੁਰਮੱਤ ਦੇ ਮੂਲ਼ ਸਿਧਾਂਤ ਨਾਲੋ ਟੁਟ ਨਾਂ ਜਾਣ।

ਗੁਰਮਤਿ ਦਾ ਸਿਧਾਂਤ ਕਿਨਾ ਨਵੇਕਲਾਂ ਅਤੇ ਕਿਨਾ ਸੌਖਾ ਹੈ, ਜਿਸ ਸਿੱਖ ਦੇ ਵੀ ਇਹ ਸਿਧਾਂਤ ਮਨ ਵਿੱਚ ਵੱਸ ਗਿਆ, ਫਿਰ ਉਸ ਲਈ ਗੁਰਬਾਣੀ ਨੂੰ ਸਮਝਣਾ ਬਹੁਤ ਹੀ ਸੌਖਾ ਹੈ, ਅਤੇ ਉਸ ਅੱਗੇ ਭਾਵੇ ਕੋਈ ਲੱਖਾਂ ਸ਼ਕਤੀਆਂ ਦਾ ਜਿਕਰ ਕਰੇ, ਭਾਵੇ ਕੋਈ ਲੱਖਾਂ ਅਖਰੀ ਨਾਮਾਂ ਦਾ ਜਿਕਰ ਕਰੇ, ਪਰ ਉਸ ਸਿੱਖ ਲਈ ਰੱਬ “ਇਕੋ” (ੴ) ਅਤੇ ਨਾਮੁ ਉਸ ਦਾ “ਸੱਚ” (ਸਤਿਨਾਮੁ) ਹੀ ਰਹੇਗਾ।

ਹੁਣ ਗੁਰਬਾਣੀ ਵਿੱਚੋ ਕੁੱਝ ਹੋਰ ਉਧਾਰਨਾਂ ਲੈਂਦੇ ਹਾਂ ਜਿਥੇ ‘ਸੱਚ’ ਨੂੰ ਹੀ ਨਾਮੁ ਕਿਹਾ ਹੈ,

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ {ਪੰਨਾ 304}

ਜਪਿ ਮਨ ਸਤਿਨਾਮੁ ਸਦਾ ਸਤਿਨਾਮੁ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ॥ 670॥

ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ॥ 917॥

ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥ 1083॥

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ॥ 1111॥

ਸਿੱਖਾਂ ਲਈ ਤਾਂ ਸਾਰੀ ਗੁਰਬਾਣੀ ਹੀ ਸੱਚ ਹੈ, ਸਾਰੀ ਗੁਰਬਾਣੀ ਹੀ ਨਾਮੁ ਹੈ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ 304॥

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰੁਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥ 308॥

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ॥ 1128॥

ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥ 1239॥

ਸੱਚ ਇੱਕ ਲਫਜ ਨਹੀ ਹੈ, ਸੱਚ ਇੱਕ ਜੀਵਨ ਹੈ, ਇੱਕ ਸਾਰ ਹੈ, ਸੱਚ ਸਾਰੇ ਸੰਸਾਰ ਦਾ ਸਾਂਝਾ ਹੈ, ਸੱਚ ਸਾਰੀਆਂ ਚੰਗਿਆਈਆਂ ਦਾ ਮੂਲ਼ ਹੈ, ਇਸ ਕਰਕੇ ਹੀ ਸੱਚ ਨੂੰ ਸਭਨਾ ਦਾ ਖਸਮ ਕਿਹਾ ਹੈ, ‘ਇਹੁ ਸਚੁ ਸਭਨਾ ਕਾ ਖਸਮੁ ਹੈ’ ਜਿਸ ਮਨੁੱਖ ਦੀ ਸੋਚ ਵਿੱਚ ਸੱਚ ਵਸ ਜਾਵੇ ਦੁਨੀਆਂ ਦੀ ਕੋਈ ਬੁਰਾਈ ਕੋਈ ਅਵਗੁਣ ਉਸ ਨੂੰ ਛੂਹ ਵੀ ਨਹੀ ਸਕਦਾ, ਪਰ ਇਹੋ ਜਿਹਾ ਜੀਵਨ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੋ ਸਕਦਾ ਹੈ, ‘ਜਿਸੁ ਬਖਸੇ ਸੋ ਜਨੁ ਪਾਵਹੇ’

ਸੱਚ ਨਾਮੁ ਨੂੰ ਕਿਵੇਂ ਜਪਣਾ ਹੈ? ਗੁਰਬਾਣੀ ਦੇ ‘ਗਿਆਨ’ ( ‘ਉਪਦੇਸ਼ ‘ਗੁਰਮਤਿ ‘ਸਿਖਿਆ) ਨੂੰ ਸਵਾਸ ਸਵਾਸ ਯਾਦ ਰੱਖਣਾ ਅਤੇ ਆਪਣੇ ਜੀਵਨ ਵਿੱਚ ਢਾਲਣਾਂ ਹੀ ਨਾਮੁ ਜਪਣਾ ਹੈ, ਇਸ ਨੂੰ ਹੀ ਕਿਹਾ ਹੈ ‘ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ’।

ਸਤਿਨਾਮ ਸਿੰਘ ਮੌਂਟਰੀਅਲ 514-219-2525


02/04/15)
ਜਗਪਾਲ ਸਿੰਘ

ਕਨਿੰਘਮ ਦੀ ਇਤਹਾਸਕਾਰੀ ਜਾਂ ਕਲੰਕ
ਕਨਿੰਘਮ ਦੀ ਕਿਤਾਬ ਸਿੱਖ ਇਤਹਾਸ ਜਿਸ ਬਾਰੇ ਮੈਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ੍ਰੋਮਣੀ ਕਮੇਟੀ ਨੂੰ ਅੱਜ ਜੋ ਚਿੱਠੀ ਲਿਖੀ ਹੈ | ਆਪ ਸਭ ਦੀ ਨਜ਼ਰ ਕਰ ਰਿਹਾ ਹਾਂ|
ਸਤਿਕਾਰ ਯੋਗ, ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ੍ਰੋਮਣੀ ਕਮੇਟੀ ||
ਮੈਨੂੰ ਇਹ ਉਮੀਦ ਤਾਂ ਨਹੀ ਕਿ ਤੁਸੀਂ ਮੇਰੀ ਇਸ ਬਿਜਲੀ ਵਾਲੀ ਚਿੱਠੀ ਦਾ ਜੁਆਬ ਦੇਵੋਗੇ, ਜਾਂ ਤੁਸੀਂ ਇਸ ਨੂੰ ਪੜਣ ਦੀ ਖੇਚਲ ਵੀ ਕਰੋਗੇ | ਪਰ ਫਿਰ ਵੀ ਗੁਰੂ ਨਾਨਕ ਦੇ ਘਰ ਦਾ ਕੂਕਰ ਹੋਣ ਨਾਤੇ ਮੈਂ ਆਪਣਾ ਫਰਜ ਸਮਝਿਆ, ਕਿ ਆਪ ਜੀ ਨੂੰ ਤੇ ਸ੍ਰੋਮਣੀ ਕਮੇਟੀ ਨੂੰ ਇਸ ਵਿਸ਼ੇ ਤੋ ਜਾਣੂੰ ਕਰਵਾਂਵਾ | ਦਾਸ ਨੂੰ ਸਿੱਖ ਇਤਹਾਸ ਨਾਲ ਬਹੁਤ ਪਿਆਰ ਹੈ, ਦਾਸ ਸਿੱਖ ਇਤਹਾਸ ਨਾਲ ਸੰਬਧਤ ਹੁਣ ਤੱਕ ਤਕਰੀਬਨ ੧੦੦੦ ਦੇ ਕਰੀਬ ਕਿਤਾਬ ਪੜ੍ਹ ਚੁਕਾ ਹੈ | ਜੋ ਕੇ ਦਾਸ ਦੇ ਨਿੱਜੀ ਪੁਸਤਕਾਲੇ { ਲਾਇਬ੍ਰੇਰੀ} ਵਿੱਚ ਹਨ |
ਪਿਛਲੇ ਕੁਝ ਦਿਨਾਂ ਤੋ ਮੈਂ ਅੰਗਰੇਜ ਲਿਖਰੀ ਕਨਿੰਘਮ ਦੀ ਪੰਜਾਬੀ ਵਿੱਚ ਉਲਥਾ ਕੀਤੀ ਪੁਸਤਕ ਸਿੱਖ ਇਤਹਾਸ ਜੋ ਕਿ ਲਾਹੋਰ ਬੁਕ ਸ਼ਾਪ ਵਲੋ ਪ੍ਰਕਾਸ਼ਤ ਕੀਤੀ ਹੈ | ਜਿਸ ਦਾ ਅਨੁਵਾਦਕ ਗੁਰਮੁਖ ਸਿੰਘ ਗੁਰਮੁਖ ਹੈ | ਜੋ ਮੇਰੇ ਕੋਲ ਐਡੀਸ਼ਨ ਹੈ, ਇਹ ੧੯੯੭ ਵਾਲਾ ਹੈ | ਮੈਂ ਇਸ ਕਿਤਾਬ ਦੇ ਸੰਬਧ ਵਿੱਚ ਜਾਣੂ ਕਰਵਾਉਣਾ ਚਾਹੁੰਦਾ ਹਾਂ | ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਇਹ ਕਿਤਾਬ ਹੁਣ ਛਪਦੀ ਹੈ, ਜਾਂ ਨਹੀ | ਜੇ ਇਹ ਕਿਤਾਬ ਹਾਲੇ ਵੀ ਛਪਦੀ ਹੈ ਤਾਂ ਇਸ ਤੇ ਤੁਰੰਤ ਪਾਬੰਦੀ ਲਾਉਣ ਦੀ ਖੇਚਲ ਕਰੋ ਜੀ | ਇਸ ਕਿਤਾਬ ਵਿੱਚ ਬਿਲਕੁਲ ਗੁਰੂ ਸਾਹਿਬਾਨਾ ਦਾ ਅਪਮਾਨ ਉਸੇ ਤਰ੍ਹਾਂ ਹੀ ਕੀਤਾ ਗਿਆ | ਜਿਵੇ ਸ੍ਰੋਮਣੀ ਕਮੇਟੀ ਨੇ ਹਿੰਦੀ ਵਿੱਚ ਸਿੱਖ ਇਤਹਾਸ ਕਿਤਾਬ ਛਾਪ ਕੇ ਕੀਤਾ ਸੀ, ਤੇ ਜਿਸ ਤੇ ਬਹੁਤ ਵਿਵਾਦ ਹੋਇਆ ਸੀ |
ਮੈਂ ਨਮੂਨੇ ਲਈ ਕੁਝ ਕੋ ਸਤਰਾਂ ਲਿਖ ਰਿਹਾ ਹਾਂ ਜੋ ਕੀ ਤੁਹਾਨੂੰ ਯਕੀਨ ਦੁਆ ਸਕਣ, ਜਾਂ ਆਪ ਜੀ ਇਸ ਕਿਤਾਬ ਨੂੰ ਬਜਾਰੋ ਖਰੀਦ ਕੇ ਇਸ ਦੇ ਪੰਨਾ ੩੬ ਤੋ ਸ਼ੁਰੂ ਕਰਕੇ ਪੰਨਾ ੭੫ ਤੱਕ ਪੜ੍ਹ ਲੈਣਾ | ਮੇਰੇ ਗੁਰੂ ਸਾਹਿਬ ਦੀ ਇਸ ਵਿੱਚ ਕਿੰਨੀ ਨਿਰਾਦਰੀ ਕੀਤੀ ਗਈ ਹੈ, ਮੈਂ ਇਸ ਕਿਤਾਬ ਨੂੰ ਸਾਰੀ ਪੜਣ ਤੋ ਅਸਮਰਥ ਹਾਂ | ਜੋ ਪੰਨੇ ਮੈਂ ਆਪ ਜੀ ਨੂੰ ਦੱਸੇ ਹਨ, ਹੁਣ ਮੇਰੇ ਵੱਸ ਦੀ ਗੱਲ ਨਹੀ ਕਿ ਮੈਂ ਇਸ ਨੂੰ ਇਸ ਤੋ ਅੱਗੇ ਪੜ੍ਹ ਸਕਾਂ , ਹੋ ਸਕਿਆ ਤਾਂ ਕੋਸ਼ਿਸ ਜਰੂਰ ਕਰਾਂਗਾ ਇਸ ਨੂੰ ਪੜਣ ਦੀ, ਜੋ ਵੇਰਵੇ ਮੈਂ ਦੇ ਰਹਿਆ ਇਸ ਨੂੰ ਜੇ ਤੁਸੀਂ ਪੜ੍ਹ ਲਿਆ ਤਾਂ ਤੁਹਾਡਾ ਇੱਕ ਸਿੱਖ ਵਾਲਾ ਪ੍ਰਤੀ ਕਰਮ ਹੋਵੇਗਾ ਜਾਂ ਨਹੀ ਮੈਨੂੰ ਕੁਝ ਨਹੀ ਪਤਾ ||
ਇਸ ਕਿਤਾਬ ਵਿੱਚ ਜੋ ਜੋ ਲਿਖਿਆ ...
੧, ਗੁਰੂ ਨਾਨਕ ਸਾਹਿਬ ਜੀ ਦਾ ਉਸਤਾਦ ਇੱਕ ਮੁਸਲਮਾਨ ਸੀ | ਪੰਨਾ ੩੯ ||
੨, ਗੁਰੂ ਜੀ ਨੇ ਅਫਗਾਨਾ ਨਾਲ ਨਿਰਾਸ਼ ਹੋ ਕੇ ਮੁਗਲਾਂ ਨੂੰ ਹਿੰਦੁਸਤਾਨ ਸੱਦਿਆ ਸੀ | ਪੰਨਾ ੪੧ ||
੩, ਜਿਤ ਦਰ ਲਖ ਮੁਹੰਮਦਾ , ਨੂੰ ਗੁਰੂ ਗਰੰਥ ਸਾਹਿਬ ਦੀ ਬਾਣੀ ਦਰਸਾਇਆ ਗਿਆ ਹੈ | ਪੰਨਾ ੪੩ ||
੪, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਤਕਰੀਬਨ ਆਤਮ ਹਤਿਆ ਦੱਸਿਆ ਗਿਆ | ਸਿਰਲੇਖ ਕੈਦ ਤੇ ਸ਼ਹੀਦੀ ਵਿੱਚ | ਪੰਨਾ ੫੫||
੫, ਭਾਈ ਗੁਰਦਾਸ ਨੂੰ ਆਪਣੀ ਬਾਣੀ ਦਾ ਹੰਕਾਰ ਹੋ ਗਿਆ ਤਾਂ ਗੁਰੂ ਸਾਹਿਬ ਨੇ ਦਰਜ ਨਾ ਕੀਤੀ ਤੇ ਮਗਰੋ ਦਰਜ ਕਰਨ ਨੂੰ ਰਾਜੀ ਹੋਏ ਤੇ ਭਾਈ ਗੁਰਦਾਸ ਨੇ ਇਨਕਾਰ ਕਰ ਦਿੱਤਾ | ਪੰਨਾ ੫੬ ||
੬, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਦਲਾ ਲੈਣ ਲਈ ਚੰਦੂ ਮਾਰਿਆ || ਪੰਨਾ ੫੭ ||
੭, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਪਿਤਾ ਦੀ ਸ਼ਹੀਦੀ ਨੇ ਜੋਸ਼ ਪੈਦਾ ਕਰ ਦਿੱਤਾ | ਆਪ ਨੇ ਪਿਤਾ ਦੀ ਮਿਸਾਲ ਦੀ ਉਲੰਘਣਾ ਕੀਤੀ || ਪੰਨਾ ੫੭||
੮, ਗੁਰੂ ਜੀ ਨੂੰ ਰਾਮ ਚੰਦਰ ਦਾ ਵਾਰਿਸ ਦੱਸਣਾ ਤੇ ਅਮ੍ਰਿਤਸਰ ਦੇ ਸਰੋਵਰ ਵਾਲੀ ਥਾਂ ਤੋ ਪੁਰਾਣਾ ਸਰੋਵਰ ਨਿਕਲਣ ਦਾ ਜਿਕਰ ਕਰਨਾ || ਪੰਨਾ ੫੨||
੯, ਗੁਰੂ ਰਾਮਦਾਸ ਜੀ ਦੇ ਦੋ ਪੁਤ ਜਾਂ ਤਿੰਨਾ ਪੁਤ ਸਨ, ਨਹੀ ਇਹ ਕਹਿਆ ਜਾ ਸਕਦਾ ਗੁਰੂ ਅਰਜਨ ਦੇਵ ਜੀ ਪਿਰਥੀ ਚੰਦ ਤੋ ਛੋਟੇ ਸਨ |ਪੰਨਾ ੫੩||
੧੦, ਜਦੋ ਚੰਦੂ ਦੀ ਲੜਕੀ ਦਾ ਰਿਸਤਾ ਆਇਆ ਤਾਂ ਚੰਦੂ ਨੇ ਇਹ ਕਹਿ ਦਿੱਤਾ ਬੇਸ਼ਕ ਨਾਮੀ ਆਦਮੀ ਹਨ, ਪਰ ਪਲਦੇ ਤਾਂ ਸਿੱਖਾਂ ਦੇ ਦਾਂਨ ਤੇ ਹੀ ਹਨ , ਇਸ ਕਰਕੇ ਗੁਰੂ ਸਾਹਿਬ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋ ਇਨਕਾਰ ਕਰ ਦਿੱਤਾ | ਪੰਨਾ ੫੪ ||
੧੧, ਸ਼ਹਿਨਸ਼ਾਹ ਦੀ ਨਾਰਾਜਿਗੀ ਸਿਰਲੇਖ ਵਿੱਚ ਲਿਖਿਆ ਇਹ ਵੀ ਕਹਿਆ ਜਾਂਦਾ ਇੱਕ ਵਾਰ ਆਪ ਦੇ ਫੋਜੀਆਂ ਦੀਆਂ ਤਨਖਾਹ ਰੋਕ ਲੈਣ ਤੇ ਸ਼ਹਿਨਸ਼ਾਹ ਨਾਲ ਝਗੜਾ ਹੋਇਆ | ਭਾਵ ਗੁਰੂ ਸਾਹਿਬ ਨੂੰ ਤੇ ਸਿੱਖਾਂ ਨੂੰ ਸਰਕਾਰੀ ਨੌਕਰ ਦੱਸਣਾ | ਪੰਨਾ ੫੯||
੧੨, ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋ ਕਾਜ਼ੀ ਦੀ ਲੜਕੀ ਨੂੰ ਉਧਾਲ ਕੇ ਲੈ ਜਾਣਾ , ਜੋ ਕਿ ਕਾਜ਼ੀ ਦੀ ਰਖੇਲ ਸੀ | ਉਹ ਗੁਰੂ ਜੀ ਦੀ ਪਿਆਰੀ ਹੋ ਗਈ || ਪੰਨਾ ੬੦||
੧੩, ਰਾਮ ਰਾਇ ਗੁਰੂ ਸਾਹਿਬ ਦੇ ਅਸਲ ਮਹਿਲਾਂ ਵਿਚੋ ਨਹੀ ਸਨ | ਭਾਵ ਤੁਸੀਂ ਖੁਦ ਸਮਝ ਲੈਣਾ || ਪੰਨਾ ੬੫||
੧੪, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੀਆਂ ਤਲਵਾਰਾਂ ਪਹਿਨਣ ਤੋ ਇਨਕਾਰ ਕਰ ਦਿੱਤਾ , ਆਪ ਨੂੰ ਇੱਕ ਵਪਾਰੀ ਨੇ ਗੁਰੂ ਬਣਵਾਇਆ || ਪੰਨਾ ੬੫|| ਫੁਟ ਨੋਟ ਤੋ ||
੧੫, ਗੁਰੂ ਤੇਗ ਬਹਾਦਰ ਸਾਹਿਬ ਜੰਗਲਾਂ ਵਿੱਚ ਰਹਿੰਦੇ ਤੇ ਸਿੱਖ ਤਰੀਕੇ ਨਾਲ ਮਾਰ ਧਾੜ ਕਰਦੇ | ਗੁਰੂ ਸਾਹਿਬ ਨੇ ਅਮੀਰ ਹਿੰਦੁਆਂ ਉਪਰ ਕਰ { ਟੈਕਸ} ਲਾਇਆ ਹੋਇਆ ਸੀ | ਪੰਨਾ ੬੭ ||
੧੬, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹੀਦੀ ਦਾ ਬਦਲਾ ਲੈਣ ਤੇ ਉਹਨਾਂ ਦੇ ਮਿਰਤਕ ਸਰੀਰ ਨੂੰ ਕੁਤਿਆਂ ਤੇ ਚੀਲਾਂ ਯੋਗਾ ਨਾ ਛੱਡੇ ਇਸ ਦੀ ਲੋੜ ਬਾਲੇ ਸਤਿਗੁਰੁ ਅੱਗੇ ਜਤਾਈ || ਪੰਨਾ ੬੭||
੧੭, ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣੀ ਗਰਦਨ ਨਾਲ ਤਵੀਤ ਬੰਨ ਲਿਆ ਤੇ ਕਹਿਆ ਤੁਹਾਡੀ ਤਲਵਾਰ ਮੇਰੀ ਗਰਦਨ ਨਹੀ ਕੱਟ ਸਕੇਗੀ || ਪੰਨਾ ੬੭ ||
੧੮, ਗੁਰੂ ਤੇਗ ਬਹਾਦਰ ਸਾਹਿਬ ਅੰਦਰ ਨਾ ਹੀ ਆਪਣੇ ਪਿਤਾ ਵਾਂਗ ਕੋਈ ਜੋਸ਼ ਸੀ ਤੇ ਨਾ ਹੀ ਆਪਣੇ ਪੁਤਰ ਵਾਂਗ ਜੰਗਜੂਈ | ਪੰਨਾ ੬੮||
੧੯, ਗੁਰੂ ਤੇਗ ਬਹਾਦਰ ਜੀ ਦਾ ਬਦਸ਼ਾਹ ਨੂੰ ਕਹਿਣਾ, ਮੈਂ ਦੇਖ ਰਹਿਆ ਪਛਮ ਵਲੋ ਇੱਕ ਕੌਮ ਆਵੇਗੀ ਜੋ ਤੁਹਾਨੂੰ ਬਰਬਾਦ ਕਰਕੇ ਰਖ ਦੇਵਗੀ | ਸਿੱਖ ਆਪ ਦੇ ਇਸ ਪੇਸ਼ਨਗੋਈ ਨੂੰ ਭੁਲ ਨਾ ਸਕੇ ਤੇ ਅੰਗਰੇਜ ਦੇ ਵਫ਼ਾਦਾਰ ਬਣੇ ਰਹੇ |ਪੰਨਾ ੬੮ ਫੁਟ ਨੋਟ ||
੨੦, ਭੰਗੀ ਜਾਤ ਦੇ ਕੁਝ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਗ ਇਕਠੇ ਕਰਕੇ ਲਿਆਉਣ ਲਈ ਕਹਿਆ || ਪੰਨਾ ੬੯ ਫੁਟ ਨੋਟ ||
੨੧, ਗੁਰੂ ਗੋਬਿੰਦ ਸਿੰਘ ਜੀ ਨੇ ੨੦ ਸਾਲ ਗੁਲਾਮਾਂ ਵਾਲਾ ਜੀਵਨ ਬਤੀਤ ਕੀਤਾ |ਪੰਨਾ ੭੦||
੨੨, ਖਾਲਸਾ ਪ੍ਰਗਟ ਕਰਣ ਲਈ ਗੁਰੂ ਸਾਹਿਬ ਨੇ ਉਸ ਪੰਡਿਤ ਨੂੰ ਬੁਲਾਵਾ ਭੇਜਿਆ ਜੋ ਦੇਵੀ ਪ੍ਰਗਟ ਕਰ ਸਕਦਾ ਸੀ | ਉਸ ਨੇ ਕਹਿਆ ਜਦੋ ਦੇਵੀ ਪ੍ਰਗਟ ਹੋਵੇ ਤਾਂ ਉਸ ਵਰ ਲੈ ਲੈਣਾ, ਜਦੋ ਦੇਵੀ ਪ੍ਰਗਟ ਹੋਈ ਤਾਂ ਗੁਰੂ ਜੀ ਨੇ ਅਚੰਭੇ ਵਿੱਚ ਦੇਵੀ ਟੀ ਆਪਣੀ ਤਲਵਾਰ ਹੀ ਛੂਹ ਦਿੱਤਾ | ਪੰਡਿਤ ਕਹਿਣ ਲੱਗਾ ਹੁਣ ਤੁਹਾਨੂੰ ਆਪਣਾ ਮਿਸ਼ਨ ਪੂਰਾ ਕਰਨ ਲਈ ਆਪਣੀ ਜਾਂ ਕਿਸੇ ਦੀ ਬਲੀ ਦੇਣੀ ਪਵੇਗੀ |ਪਹਿਲਾਂ ਆਪ ਨੇ ਆਪਣੇ ਬੱਚਿਆਂ ਵੱਲ ਤੱਕਿਆ ਪਰ ਦਿਲ ਨਾ ਛਾਦੀ ਨਾ ਭਰੀ| ਫਿਰ ਇਸ ਤਰ੍ਹਾਂ ੨੫ ਸਿੱਖ ਬਲੀ ਦੇਣ ਲਈ ਹਾਜਰ ਹੋ ਗਏ,ਜਾਨਾਂ ਵਾਰਨ ਦੀ ਆਗਿਆ ਮੰਗੀ ਇਹਨਾਂ ਵਿਚੋ ਇੱਕ ਸਿੱਖ ਨੂੰ ਚੁਣ ਲਿਆ ਤੇ ਇਸ ਤਰ੍ਹਾਂ ਹੋਣੀ ਨੂੰ ਪ੍ਰਸੰਨ ਕੀਤਾ |ਪੰਨਾ ੭੨||
ਇਸ ਤਰ੍ਹਾਂ ਇਸ ਕਿਤਾਬ ਅੰਦਰ ਹੋਰ ਵੀ ਬਹੁਤ ਕੁਝ ਲਿਖਿਆ ਮਿਲ ਜਾਵੇਗਾ | ਮੈਨੂੰ ਨਹੀ ਪਤਾ ਕਿ ਮੈਂ ਤੁਹਾਡੇ ਤੋ ਇਹ ਉਮੀਦ ਕਰ ਸਕਦਾ ਜਾਂ ਨਹੀ ਕਿ ਤੁਸੀਂ ਇਸ ਕਿਤਾਬ ਤੇ ਕੋਈ ਕਾਰਵਾਈ ਕਰੋਗੇ ਜਾਂ ਨਹੀ | ਮੈਂ ਆਪਣਾ ਸਿੱਖ ਹੋਣ ਦਾ ਫਰਜ ਪੂਰਾ ਕਰ ਦਿੱਤਾ ਬਾਕੀ ਤੁਹਾਡੀ ਮਰਜੀ || ਬਿਜਲੀ ਵਾਲੀ ਚਿੱਠੀ ਲਿਖਦੇ ਅਗਰ ਕੋਈ ਸ਼ਬਦ ਆਪ ਜੀ ਦੀ ਸ਼ਾਨ ਦੇ ਖਿਲਾਫ਼ ਬੋਲਿਆ ਗਿਆ ਹੋਇਆ ਤਾਂ ਮੁਆਫ ਕਰ ਦੇਣਾ || ਤੁਹਾਡੀ ਬਿਜਲੀ ਵਾਲੀ ਚਿੱਠੀ ਦੀ ਉਡੀਕ ਵਿੱਚ ||
ਗੁਆਚੇ ਹੋਏ ਪੰਥ ਦਾ ਦਾਸ :: ਜਗਪਾਲ ਸਿੰਘ
ਅਪ੍ਰੈਲ ੨ -੨੦੧੫


02/04/15)
ਜਸਵੰਤ ਸਿੰਘ ‘ਅਜੀਤ’

ਆਖਿਰ ਇਨਸਾਫ ਮਿਲਣ ਦਾ ਵਿਸ਼ਵਾਸ ਮੁੜ ਟੁੱਟ ਗਿਆ!
ਨਵੰਬਰ-84 ਦੇ ਸਿੱਖ ਕਤਲੇਆਮ ਲਈ ਜ਼ਿਮੇਂਦਾਰ ਗਰਦਾਨੇ ਜਾਂਦੇ ਚਲੇ ਆ ਰਹੇ ਮੁੱਖ ਦੋਸ਼ੀਆਂ ਵਿਚੋਂ ਇੱਕ, ਜਗਦੀਸ਼ ਟਾਈਟਲਰ ਨੂੰ ਸੀਬੀਆਈ ਵਲੋਂ ਤੀਸਰੀ ਵਾਰ ਮੁੜ ਕਲੀਨ-ਚਿੱਟ ਦੇ, ਉਸ ਵਿਰੁਧ ਅਦਾਲਤ ਵਿੱਚ ਚਲ ਰਹੇ ਮੁਕਦਮੇ ਨੂੰ ਬੰਦ ਕਰ ਦਿੱਤੇ ਜਾਣ ਦੀ ਜੋ ਸਿਫਾਰਸ਼ ਕੀਤੀ ਗਈ ਹੈ, ਉਸ ਪੁਰ ਅਦਾਲਤ ਦਾ ਫੈਸਲਾ ਕੀ ਹੋਵੇਗਾ? ਇਸਦਾ ਜਵਾਬ ਤਾਂ ਸਮਾਂ ਹੀ ਦੇਵੇਗਾ, ਪ੍ਰੰਤੂ ਸੀਬੀਆਈ ਵਲੋਂ ਕੀਤੀ ਗਈ ਇਸ ਸਿਫਾਰਸ਼ ਨੇ ਸਿੱਖਾਂ, ਵਿਸ਼ੇਸ਼ ਰੂਪ ਵਿੱਚ ਸਿੱਖ ਕਤਲੇਆਮ ਦੇ ਪੀੜਤਾਂ ਦੇ ਦਿਲ ਪੁਰ ਇਤਨੀ ਡੂੰਘੀ ਸੱਟ ਮਾਰੀ ਹੈ, ਕਿ ਉਨ੍ਹਾਂ ਲਈ ਅਸਹਿ ਹੋ ਨਿਬੜੀ ਹੈ। ਇਸਦਾ ਕਾਰਣ ਇਹ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਸੀ ਕਿ ਇਸ ਵਾਰ ਤਾਂ ਇਨਸਾਫ ਜ਼ਰੂਰ ਮਿਲ ਕੇ ਰਹੇਗਾ, ਉਹ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਪਾ ਰਹੇ ਕਿ ਤੀਸਰੀ ਵਾਰ ਵੀ ਸੀਬੀਆਈ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ, ਉਨ੍ਹਾਂ ਦੇ ਵਿਸ਼ਵਾਸ ਪੁਰ ਇਤਨੀ ਡੂੰਘੀ ਸੱਟ ਮਾਰ, ਉਨ੍ਹਾਂ ਦੇ ਇਨਸਾਫ ਪ੍ਰਾਪਤੀ ਪ੍ਰਤੀ ਵਿਸ਼ਵਾਸ ਨੂੰ ਇਤਨੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦੇਵੇਗੀ।
ਇਸ ਭਾਰੀ ਸੱਟ ਕਾਰਣ ਸਿੱਖਾਂ ਦੇ ਦਿੱਲਾਂ ਵਿੱਚ ਜੋ ਚੀਸਾਂ ਉਠ ਰਹੀਆਂ ਹਨ, ਉਨ੍ਹਾਂ ਦਾ ਦਰਦ, ਕੀਤੇ ਜਾ ਰਹੇ ਮੁਜ਼ਾਹਰਿਆਂ ਅਤੇ ਦਿੱਤੇ ਜਾ ਰਹੇ ਬਿਆਨਾਂ ਰਾਹੀਂ ਰੋਸ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਿਹਾ ਹੈ। ਤੀਹ ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਜਾਣ `ਤੇ ਵੀ ਗਰਦਾਨੇ ਜਾਂਦੇ ਚਲੇ ਆ ਰਹੇ ਮੁੱਖ ਦੋਸ਼ੀਆਂ ਵਿਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਾ ਮਿਲ ਪਾਣਾ, ਕਿਤਨਾ ਦੁਖਦਾਈ ਹੋ ਸਕਦਾ ਹੈ, ਇਹ ਉਨ੍ਹਾਂ ਪੀੜਤਾਂ ਦੇ ਦਿਲ ਕੋਲੋਂ ਪੁਛ ਵੇਖੋ, ਜਿਨ੍ਹਾਂ ਇਸ ਕਤਲੇਆਮ ਦਾ ਦਰਦ ਆਪਣੇ ਪਿੰਡੇ ਹੰਡਾਇਆ ਹੈ ਅਤੇ ਇਨਸਾਫ ਮਿਲਣ ਦੀ ਆਸ ਲਾਈ ਆਪਣੇ ਜੀਵਨ ਦੇ ਅੰਤਿਮ ਸਾਹਾਂ ਤਕ ਨੂੰ ਰੋਕੀ ਬੈਠੇ ਹਨ!
ਨਵੰਬਰ-84 ਦੇ ਅਰੰਭਕ ਤਿੰਨ ਦਿਨ, ਜਿਸਤਰ੍ਹਾਂ ਦੇਸ਼ ਭਰ ਵਿੱਚ, ਵਿਸ਼ੇਸ਼ ਰੂਪ ਵਿੱਚ ਕਾਂਗ੍ਰਸੀ ਸੱਤਾ-ਅਧੀਨ ਰਾਜਾਂ ਵਿੱਚ ਜੰਗਲ-ਰਾਜ ਕਾਇਮ ਰਿਹਾ, ਦਿਨ-ਦੀਵੀਂ ਸਿੱਖਾਂ, ਭਾਵੇਂ ਉਹ ਕਿਸੇ ਵੀ ਰਾਜਸੀ ਵਿਚਾਰਧਾਰਾ ਨਾਲ ਸੰਬੰਧਤ ਸਨ, ਨੂੰ ਚੁਣ-ਚੁਣ, ਗਲਾਂ ਵਿੱਚ ਟਾਇਰ ਪਾ ਅਤੇ ਜਵਲਣਸ਼ੀਲ ਪਦਾਰਥ ਛਿੜਕ, ਅੱਗ ਲਾ ਸਾੜਿਆ ਅਤੇ ਜਦੋਂ ਤਕ ਉਨ੍ਹਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਰਹਿੰਦੀਆਂ, ਉਨ੍ਹਾਂ ਦੀ ‘ਚਿਖਾ’ ਦੁਆਲੇ ਭੰਗੜੇ ਪਾਏ ਜਾਂਦੇ ਰਹੇ। ਇਤਨਾ ਹੀ ਨਹੀਂ ਉਨ੍ਹਾਂ ਦੀ ਅਰਬਾਂ-ਖਰਬਾਂ ਦੀਆਂ ਚਲ-ਅਚਲ ਜਾਇਦਾਦਾਂ ਵੀ ਲੁਟੀਆਂ ਅਤੇ ਸਾੜੀਆਂ ਜਾਂਦੀਆਂ ਰਹੀਆਂ। ਇਸ ਹੋ ਰਹੇ ਸਭ-ਕਾਸੇ ਦੌਰਾਨ ਅਮਨ-ਕਾਨੂੰਨ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਲਈ ਜ਼ਿਮੇਂਦਾਰ, ਪੁਲਸ ਨਾ ਕੇਵਲ ਤਮਾਸ਼ਬੀਨ ਬਣੀ ਰਹੀ, ਸਗੋਂ ਗੁੰਡਾ-ਅਨਸਰ ਦੀ ਮਦਦਗਾਰ ਵੀ ਬਣਦੀ ਰਹੀ। ਫਿਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਲੋਂ ਇਤਨੇ ਵੱਡੇ ਪੈਮਾਨੇ ਤੇ ਹੋਏ ਸਿੱਖ ਕਤਲੇਆਮ ਪੁਰ ਅਫਸੋਸ ਦੇ ਦੋ ਸ਼ਬਦ ਕਹਿਣ ਦੀ ਬਜਾਏ ਇਹ ਆਖ ਕਿ ‘ਜਦੋਂ ਕੋਈ ਵੱਡਾ ਦਖਤ ਗਿਰਦਾ ਹੈ, ਧਰਤੀ ਹਿਲਦੀ ਹੀ ਹੈ’ ਸਿੱਖ ਕਤਲੇਆਮ ਨੂੰ ਜਾਇਜ਼ ਕਰਾਰ ਦੇ ਦਿੱਤਾ ਜਾਣਾ, ਕੀ ਇਹ ਸਾਬਤ ਨਹੀਂ ਕਰਦਾ ਕਿ ਇਹ ਸਾਰਾ ਕਤਲੇਆਮ ਅਤੇ ਲੁਟ-ਮਾਰ ਦਾ ਕਾਰਾ, ਸੱਤਾ ਦੀ ਸਰਪ੍ਰਸਤੀ ਹੇਠ ਅਤੇ ਉਸਦੀ ਸ਼ਹਿ ਨਾਲ ਵਾਪਰਿਆ ਸੀ।
ਇਸ ਸਭ ਕੁੱਝ ਦੇ ਚਿਟੇ ਦਿਨ ਵਾਂਗ ਸਾਫ ਹੋਣ ਨਾਲ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਕਾਂਗ੍ਰਸ ਪਾਰਟੀ ਅਤੇ ਉਸਦੇ ਆਗੂ ਇਸ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਤਾਂ ਕੀ ਸਾਧਾਰਣ ਦੋਸ਼ੀਆਂ, ਜੋ ਕਿ ਉਸਦੇ ‘ਆਪਣੇ’ ਸਨ, ਤਕ ਨੂੰ ਸਜ਼ਾ ਦੇਣ-ਦੁਆਣ ਪ੍ਰਤੀ ਈਮਾਨਦਾਰ ਹੋ ਸਕਦੀ ਸੀ? ਅਫਸੋਸ ਤਾਂ ਇਸ ਗਲ ਦਾ ਹੈ ਕਿ ਬੀਤੇ ਤੀਹ ਵਰ੍ਹਿਆਂ ਦੌਰਾਨ, ਜੋ ਗੈਰ-ਕਾਂਗ੍ਰਸੀ ਪਾਰਟੀਆਂ ਕੇਂਦ੍ਰੀ ਸੱਤਾ ਪੁਰ ਕਾਬਜ਼ ਹੋਈਆਂ, ਉਨ੍ਹਾਂ ਨੇ ਵੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੇਣ-ਦੁਆਣ ਪ੍ਰਤੀ ਗੰਭੀਰਤਾ ਨਹੀਂ ਵਿਖਾਈ! ਉਨ੍ਹਾਂ ਨੇ ਵੀ ਜਾਂਚ ਕਮੇਟੀਆਂ ਅਤੇ ਜਾਂਚ ਕਮਿਸ਼ਨ ਗਠਤ ਕੀਤੇ ਜਾਣ ਤਕ ਹੀ ਆਪਣੇ-ਆਪਨੂੰ ਸੀਮਤ ਕੀਤੀ ਰਖਿਆ।
ਗਲ ਤੱਥ ਖੋਜ ਕਮਿਸ਼ਨ ਦੀ: ਲਗਭਗ ਦਸ ਵਰ੍ਹੇ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਨਿਭਾ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ, ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਕਨਵੈਨਸ਼ਨ ਦਾ ਆਯੋਜਨ ਕਰ, ਨੀਲਾਤਾਰਾ ਸਾਕੇ ਤੋਂ ਲੈ ਕੇ ਨਵੰਬਰ-84 ਦੇ ਸਿੱਖ ਕਤਲੇਆਮ ਤਕ ਦੇ ਹਾਲਾਤ ਪੁਰ ਵਿਚਾਰ-ਚਰਚਾ ਕਰਵਾਈ। ਕਾਫੀ ਲੰਮੀ ਚਲੀ ਵਿਚਾਰ-ਚਰਚਾ ਤੋਂ ਬਾਅਦ ਹੋਰ ਕਈ ਮੱਤਿਆਂ ਦੇ ਨਾਲ ਇੱਕ ਮੱਤਾ ਇਹ ਵੀ ਪਾਸ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਥ ਅਤੇ ਸਰਕਾਰ ਆਪਸੀ ਸਹਿਯੋਗ ਨਾਲ ਇੱਕ ਅਜਿਹਾ ‘ਤੱਥ ਖੋਜ ਕਮਸ਼ਿਨ’ (ਫੈਕਟ ਫਾਈਡਿੰਗ ਕਮਿਸ਼ਨ) ਕਾਇਮ ਕਰਨ, ਜੋ ਨੀਲਾਤਾਰਾ ਸਾਕੇ ਤੋਂ ਨਵੰਬਰ-84 ਦੇ ਵਾਪਰੇ ਸਾਕੇ ਤਕ ਦੇ ਦੌਰਾਨ ਬਣਦੇ-ਵਿਗੜਦੇ ਰਹੇ ਹਾਲਾਤ ਦੀ ਡੂੰਘੀ ਘੋਖ ਕਰ, ਇਨ੍ਹਾਂ ਦੇ ਵਾਪਰਨ ਅਤੇ ਇਨ੍ਹਾਂ ਲਈ ਗੁਨਾਹਗਾਰਾਂ ਨੂੰ ਸਜ਼ਾ ਨਾ ਮਿਲ ਪਾਣ ਦੇ ਮੂਲ ਕਾਰਣਾਂ ਨੂੰ ਉਜਾਗਰ ਕਰੇ।
ਦਸ ਵਰ੍ਹੇ ਪਹਿਲਾਂ ਕੀਤੀ ਗਈ, ਇਤਨੀ ਮਹੱਤਤਾਪੂਰਣ ਮੰਗ, ਜਿਸ ਪੁਰ ਕੀਤਾ ਜਾਣ ਵਾਲਾ ਅਮਲ, ਆਮ ਸਿੱਖਾਂ ਨੂੰ ਦੁਬਿਧਾ ਵਿਚੋਂ ਉਭਾਰ ਸਕਦਾ ਸੀ, ਨੂੰ ਕਿਸੇ ਵੀ ਧਿਰ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜਿਸ ਤੋਂ ਸ਼ਕ ਪੈਦਾ ਹੋਣਾ ਸੁਭਾਵਕ ਹੈ ਕਿ ਸਾਰੀਆਂ ਧਿਰਾਂ, ਜਿਨ੍ਹਾਂ ਵਿੱਚ ਪੰਥਕ ਹੋਣ ਦੀਆਂ ਦਾਅਵੇਦਾਰ ਧਿਰਾਂ ਵੀ ਸ਼ਾਮਲ ਹਨ, ਇਨ੍ਹਾਂ ਦੁਖ-ਦਾਈ ਕਾਂਡਾਂ ਦੇ ਕਾਰਣ ਪੈਦਾ ਹੋਈ ਦੁਬਿਧਾ ਵਿਚੋਂ ਪੰਥ ਨੂੰ ਉਭਾਰਨ ਪ੍ਰਤੀ ਗੰਭੀਰ ਨਹੀਂ; ਸ਼ਾਇਦ ਇਸਦਾ ਕਾਰਣ ਇਹ ਹੈ ਕਿ ਇਸ ਦੁਬਿਧਾ ਦੇ ਬਣੇ ਰਹਿਣ ਦੇ ਨਾਲ, ਸਾਰੀਆਂ ਧਿਰਾਂ ਦਾ ਆਪੋ-ਆਪਣਾ ਸਵਾਰਥ ਜੁੜਿਆ ਹੋਇਆ ਹੈ।
ਬੀਤੇ `ਤੇ ਇੱਕ ਨਜ਼ਰ: ਜਿਥੋਂ ਤਕ ਯਾਦਾਸ਼ਤ ਕੰਮ ਕਰਦੀ ਹੈ, ਉਸ ਅਨੁਸਾਰ ਨਵੰਬਰ-84 ਦਾ ਸਿੱਖ ਕਤਲੇਆਮ ਵਾਪਰਨ ਤੋਂ ਬਾਅਦ ਦੇ ਇਸ ਕਾਂਡ ਦੀ ਜਾਂਚ ਕਰਵਾਉਣ ਦੀ ਸ਼ੁਰੂ ਹੋਈ ਪ੍ਰਕ੍ਰਿਆ ਦੇ ਅਰੰਭਕ ਸਮੇਂ ਵਿੱਚ ਜਸਬੀਰ ਸਿੰਘ, ਸੁਚਾ ਸਿੰਘ, ਸਤਨਾਮੀ ਬਾਈ, ਦਰਸ਼ਨ ਕੌਰ, ਫੋਤਾ ਸਿੰਘ, ਸਲਾਬਤੀ ਬਾਈ, ਭਗਵਾਨੀ ਬਾਈ, ਜੀਤ ਕੌਰ, ਗੁੱਡੀ ਕੌਰ, ਬਾਬੂ ਸਿੰਘ ਆਦਿ ਕਈਆਂ ਨੇ ਜਗਦੀਸ਼ ਟਾਈਟਲਰ, ਸਜਣ ਕੁਮਾਰ, ਐਚਕੇਐਲ ਭਗਤ ਆਦਿ ਪੁਰ ਸਿੱਖ ਕਤਲੇਆਮ ਦੌਰਾਨ ਮੁੱਖ ਭੂਮਿਕਾ ਨਿਭਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਵਿਰੁਧ ਹਲਫੀਆ ਬਿਆਨ ਦਾਖਲ ਕੀਤੇ ਸਨ। ਦਸਿਆ ਜਾਂਦਾ ਹੈ ਕਿ ਉਨ੍ਹੀਂ ਦਿਨੀਂ ਜਿਥੇ ਜਸਬੀਰ ਸਿੰਘ, ਆਤਮਾ ਸਿੰਘ ਅਤੇ ਸੁਚਾ ਸਿੰਘ ਇੱਕਠੇ ਸਨ, ਉਥੇ ਹੀ ਜਸਬੀਰ ਸਿੰਘ ਗੁਰਚਰਨ ਸਿੰਘ ਬਬਰ ਦੇ ਨਾਲ, ਉਸਦੇ ਡਰਾਈਵਰ ਦੇ ਰੂਪ ਵਿੱਚ ਜੁਿੜਆ ਹੋਇਆ ਸੀ। ਇਸੇ ਦੌਰਾਨ ਸੁਣਨ ਵਿੱਚ ਆਇਆ ਕਿ ਇੱਕ ਗਵਾਹ ਦਾ ਐਚਕੇਐਲ ਭਗਤ ਨਾਲ ਸਮਝੌਤਾ ਕਰਵਾ ਦਿੱਤਾ ਗਿਆ ਹੈ, ਜਦਕਿ ਦੂਸਰੀ ਗਵਾਹ ਨੂੰ ਫੁਸਲਾਣ ਦੀ ਜੋ ਕੋਸ਼ਸ਼ ਕੀਤੀ ਗਈ, ਉਹ ਸਫਲ ਨਾ ਹੋ ਸਕੀ ਤਾਂ ਗੁਰਦੁਆਰਾ ਮਾਤਾ ਸੁੰਦਰੀ ਵਿਖੇ, ਜਿਥੇ ਉਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਰਜ਼ੀ ਦਫਤਰ ਵੀ ਕੰਮ ਸੀ, ਉਸ ਨਾਲ ਮਾਰ-ਕੁਟ ਕੀਤੀ ਗਈ। ਫਲਸਰੂਪ ਉਸਨੂੰ ਇਲਾਜ ਲਈ ਲਗਭਗ ਦੋ ਮਹੀਨੇ ਹਸਪਤਾਲ ਵਿੱਚ ਰਹਿਣਾ ਪਿਆ। ਇਹ ਮਾਮਲਾ ਇੱਕ ਪਾਸੇ ਅਕਾਲ ਤਖਤ ਪੁਰ ਗਿਆ, ਦਸਿਆ ਗਿਆ ਕਿ ਜਿਥੇ ਦੋਸ਼ੀਆਂ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਮਹਿੰਦਰ ਸਿੰਘ ਮਥਾਰੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ੳੇੁਸ ਸਮੇਂ ਪ੍ਰਧਾਨ ਜ. ਅਵਤਾਰ ਸਿੰਘ ਹਿਤ ਅਤੇ ਕੁੱਝ ਹੋਰ ਮੁੱਖੀਆਂ ਨੂੰ ਵੀ ਆਪਣੀ ‘ਬੇਗੁਨਾਹੀ’ ਦੀ ਸਜ਼ਾ ਭੁਗਤਣੀ ਅਤੇ ਆਪਣੇ ਅਣ-ਕੀਤੇ ਗੁਨਾਹ ਦੀ ਭਾਰੀ ਕੀਮਤ ਵੀ ਚੁਕਾਣੀ ਪਈ, ਤਾਂ ਦੂਸਰੇ ਪਾਸੇ ਮਾਰ-ਕੁਟ ਵਿੱਚ ਸ਼ਾਮਲ ਦਸੇ ਗਇਆਂ ਵਿਚੋਂ ਇੱਕ ਪੁਰ ਉਸਦੀ ਬਰਾਦਰੀ ਵਲੋਂ ਪੰਜ ਲੱਖ ਗਿਆਰ੍ਹਾਂ ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਗਿਆ, ਜੋ ਉਸਨੂੰ ਬਰਾਦਰੀ ਦੇ ਡਰੋਂ ਅਦਾ ਕਰਨਾ ਪਿਆ।
ਉਨ੍ਹੀਂ ਦਿਨੀਂ ਹੀ ਇਹ ਵੀ ਦਸਿਆ ਗਿਆ ਕਿ ਇੱਕ ਗੁਜੱਰ ਪਾਰਸ਼ਦ ਦੇ ਸਹਿਯੋਗ ਨਾਲ ਜਗਦੀਸ਼ ਟਾਈਟਲਰ ਨਾਲ ਸਮਝੌਤਾ ਕਰ ਲਿਆ ਗਿਆ ਹੈ। ਇਸ ਸਮਝੌਤੇ ਦੀ ਹੋਈ ਡੀਲ ਦੇ ਦੌਰਾਨ ਇੱਕ ਸਿੱਖ ਆਗੂ ਅਤੇ ਇੱਕ ਸਿੱਖ ਵਕੀਲ ਦੇ ਵੀ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ। ਇਸ ਸਮਝੌਤੇ ਦੀ ਚਲ ਰਹੀ ਚਰਚਾ ਦੇ ਦੌਰਾਨ ਹੀ ਪਤਾ ਚਲਿਆ ਕਿ ਜਸਬੀਰ ਸਿੰਘ ਲਾਪਤਾ ਹੋ ਗਿਆ ਹੈ। ਕੁੱਝ ਸਥਾਨਕ ਸਿੱਖਾਂ ਨੇ ਕੋਸ਼ਿਸ਼ ਕਰ ਇੰਟਰਨੈਟ ਤੋਂ ਪਤਾ ਲਾ ਲਿਆ ਕਿ ਉਹ ਅਮਰੀਕਾ ਵਿੱਚ ਹੈ ਅਤੇ ਉਥੇ ਰਾਜਸੀ ਸ਼ਰਨ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ। ਇਹ ਪਤਾ ਲਗਣ `ਤੇ ਅਮਰੀਕਾ ਦੇ ਕੁੱਝ ਸਿੱਖਾਂ ਨੇ ਉਸਨੂੰ ਜਾ ਘੇਰਿਆ। ਦਸਿਆ ਗਿਆ ਕਿ ਉਸਨੇ ਆਪਣਾ ਬਚਾਅ ਕਰਦਿਆਂ, ਉਨ੍ਹਾਂ ਨੂੰ ਦਸਿਆ ਕਿ ਨਵੰਬਰ-84 ਦੇ ਕਤਲੇਆਮ ਦੌਰਾਨ ਉਸਦੇ ਪਰਿਵਾਰ ਦੇ ਸਾਰੇ ਦੇ ਸਾਰੇ, 24 ਜੀਅ ਕਤਲ ਕਰ ਦਿਤੇ ਗਏ ਹਨ ਤੇ ਉਸਨੂੰ ਆਪਣੀ ਜਾਨ ਬਚਾ ਅਮਰੀਕਾ ਚਲਿਆਂ ਆਉਣਾ ਪਿਆ। ਜਿਥੇ ਉਹ ਰਾਜਸੀ ਸ਼ਰਨ ਦਿੱਤੇ ਜਾਣ ਦੀ ਮੰਗ ਕਰ ਰਿਹਾ ਹੈ। ਜਦਕਿ ਉਸੇ ਦੇ ਜਾਣਕਾਰਾਂ ਅਨੁਸਾਰ ਕਤਲੇਆਮ ਦੌਰਾਨ ਉਸਦੇ ਰਿਸ਼ਤੇਦਾਰਾਂ ਵਿਚੋਂ ਕੇਵਲ ਇੱਕ, ਉਹ ਵੀ ਦੂਰ ਕਾ ਰਿਸ਼ਤੇਦਾਰ ਚਾਚਾ ਹੀ ਮਾਰਿਆ ਗਿਆ ਸੀ। ਉਧਰ ਦਸਿਆ ਗਿਆ ਕਿ ਅਸਲ ਵਿੱਚ ਦਿੱਲੀ ਪੁਲਿਸ ਨੂੰ ਕਿਸੇ ਹੋਰ ਮਾਮਲੇ ਵਿੱਚ ਉਸਦੀ ਤਲਾਸ਼ ਸੀ, ਉਸਦੇ ਅਚਾਨਕ ਲਾਪਤਾ ਹੋ ਜਾਣ ਕਾਰਣ, ਉਸਨੇ ਉਸਨੂੰ ਭਗੋੜਾ ਐਲਾਨਿਆ ਹੋਇਆ ਸੀ।
… ਅਤੇ ਅੰਤ ਵਿੱਚ: ਸੀਬੀਆਈ ਵਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦਿਤੇ ਜਾਣ ਦੀਆਂ ਖਬਰਾਂ ਦੇ ਦੌਰਾਨ, ਉਸ ਦੇ ਵਿਰੁਧ ‘ਠੋਸ’ ਗਵਾਹ ਹੋਣ ਦੀ ਦਾਅਵੇਦਾਰ ਇੱਕ ‘ਬੀਬੀ’ ਦਾ ਬਿਆਨ ਅਖਬਾਰਾਂ ਵਿੱਚ ਛਪਿਆ ਸਾਹਮਣੇ ਆਇਆ, ਜਿਸ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਸੀਬੀਆਈ ਵਲੋਂ ਜਗਦੀਸ਼ ਟਾਈਟਲਰ ਦੇ ਵਿਰੁਧ ਠੋਸ ਗਵਾਹ ਪੇਸ਼ ਨਾ ਕੀਤੇ ਜਾਣ ਅਤੇ ਆਪਣਿਆਂ ਵਲੋਂ ਮਾਮਲੇ ਨੂੰ ਕਮਜ਼ੋਰ ਕਰਨ ਲਈ ਸਮਰਪਣ ਕਰ ਦਿੱਤੇ ਜਾਣ ਦੇ ਕਾਰਣ ਹੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਮਿਲ ਪਾਈ ਹੈ। ਉਸਨੇ ਆਪਣੇ ਬਿਆਨ ਵਿੱਚ ਇਹ ਵੀ ਦਸਿਆ ਕਿ ‘ਦਿੱਲੀ ਦੇ ਪਹਾੜ ਗੰਜ ਇਲਾਕੇ ਦੇ ਇੱਕ ਗੁਰਦੁਆਰੇ ਦੇ ਗ੍ਰੰਥੀ ਅਤੇ ਸੇਵਾਦਾਰਾਂ ਨੂੰ ਸਾੜ ਕੇ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮਾਮਲੇ ਵਿੱਚ ਜਸਬੀਰ ਸਿੰਘ ਅਤੇ ਸੁਰਿੰਦਰ ਸਿੰਘ ਅਹਿਮ ਗਵਾਹ ਸਨ। ਸੁਰਿੰਦਰ ਸਿੰਘ ਬਾਅਦ ਵਿੱਚ ਆਪਣੇ ਬਿਆਨ ਤੋਂ ਮੁਕਰ ਗਿਆ’।
ਇਸ ਬੀਬੀ ਨੇ ਜਿਸ ਗੁਰਦੁਆਰੇ ਨੂੰ ਆਪਣੇ ਬਿਆਨ ਵਿੱਚ ਪਹਾੜ ਗੰਜ ਦਾ ਦਸਿਆ ਹੈ। ਉਸਨੂੰ ਜਸਬੀਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਪੁਲਬੰਗਸ਼ ਦਾ ਦਸਿਆ ਹੈ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਸਰਿੰਦਰ ਸਿੰਘ ਉਸ (ਪੁਲਬੰਗਸ਼) ਗੁਰਦੁਆਰੇ ਵਿੱਚ ਗ੍ਰੰਥੀ ਸੀ। ਉਸ ਸਮੇਂ ਹੈਰਾਨੀ ਭਰਿਆ ਦੁਖ ਹੁੰਦਾ ਹੈ, ਜਦੋਂ ‘ਠੋਸ’ ਗਵਾਹ ਹੋਣ ਦੇ ਦਾਅਵੇਦਾਰਾਂ ਵਲੋਂ ਅਜਿਹੇ ਆਪਾ-ਵਿਰੋਧੀ ਬਿਆਨ ਦੇ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਲਾਭ ਉਠਾਣ ਵਿੱਚ ਦੋਸ਼ੀ ਸਫਲ ਹੋ ਜਾਂਦੇ ਹਨ?


02/04/15)
ਗੁਰਿੰਦਰ ਸਿੰਘ ਕੋਟਕਪੂਰਾ

ਗੁਰਬਾਣੀ ਦੀ ਕਥਾ ਤੇ ਸਿੱਖ ਇਤਿਹਾਸ ਦਾ ਜ਼ਿਕਰ ਕਰਨ ਵਾਲੇ ਸਮਾਗਮਾਂ `ਤੇ ਜ਼ਿਲ੍ਹੇ ਅੰਦਰ ਅਣਐਲਾਨੀ ਪਾਬੰਦੀ?
ਪੰਥਕ ਵਿਦਵਾਨਾਂ, ਮਿਸ਼ਨਰੀ ਪ੍ਰਚਾਰਕਾਂ ਤੇ ਪੰਥਦਰਦੀਆਂ `ਚ ਗੁੱਸੇ ਤੇ ਰੋਸ ਦੀ ਲਹਿਰ! !

ਕੋਟਕਪੂਰਾ, 2 ਅਪ੍ਰੈਲ (ਗੁਰਿੰਦਰ ਸਿੰਘ) :- ਜ਼ਿਲ੍ਹੇ ਦੇ ਪਿੰਡ ਪੱਕਾ ਵਿਖੇ 15 ਫ਼ਰਵਰੀ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਭਾਈ ਹਰਜਿੰਦਰ ਸਿੰਘ ਮਾਝੀ ਦੇ ਧਾਰਮਿਕ ਦੀਵਾਨਾਂ `ਚ ਖਲੱਲ ਪਾਉਣ ਉਪਰੰਤ ਉਪਜੇ ਵਿਵਾਦ ਤੋਂ ਬਾਅਦ ਭਾਵੇਂ ਪੁਲਿਸ ਪ੍ਰਸ਼ਾਸ਼ਨ ਨੇ ਹਲਾਤ `ਤੇ ਕਾਬੂ ਪਾ ਲਿਆ ਸੀ ਪਰ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਇ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹਾ ਫਰੀਦਕੋਟ ਅਧੀਨ ਆਉਂਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ `ਚ ਭਾਈ ਹਰਜਿੰਦਰ ਸਿੰਘ ਮਾਝੀ ਦੇ ਦੀਵਾਨਾਂ `ਤੇ ਅਣਐਲਾਨੀ ਪਾਬੰਦੀ ਲਾ ਦਿੱਤੀ ਹੈ। ਕਿਉਂਕਿ ਪਿਛਲੇ 10 ਦਿਨਾਂ `ਚ ਜ਼ਿਲ੍ਹੇ ਦੇ ਪਿੰਡਾਂ ਮਚਾਕੀ ਕਲਾਂ, ਬੁਰਜ ਜਵਾਹਰ ਸਿੰਘ ਅਤੇ ਬਾਜਾਖਾਨਾ ਵਿਖੇ ਹੋਏ ਧਾਰਮਿਕ ਸਮਾਗਮਾਂ ਦੌਰਾਨ ਪੁਲਿਸ ਨੇ ਸਮਾਗਮ ਰੱਦ ਕਰਨ ਸਬੰਧੀ ਪ੍ਰਬੰਧਕਾਂ `ਤੇ ਦਬਾਅ ਬਣਾਇਆ ਅਤੇ ਇਹ ਦਬਾਅ ਬੀਤੇ ਕੱਲ੍ਹ ਉਸ ਸਮੇਂ ਧਮਕੀਆਂ ਦਾ ਰੂਪ ਲੈ ਗਿਆ, ਜਦੋਂ ਸਦਰ ਥਾਣਾ ਫਰੀਦਕੋਟ ਦੇ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੀਵਾਨਾਂ ਦੀ ਸਮਾਪਤੀ ਉਪਰੰਤ ਭਾਈ ਹਰਜਿੰਦਰ ਸਿੰਘ ਮਾਝੀ ਤੇ ਉਸਦੇ ਸਾਥੀਆਂ ਨੂੰ ਐਲਾਨੀਆ ਕਹਿ ਦਿੱਤਾ ਕਿ ਜੇਕਰ ਉਹ ਦੁਬਾਰਾ ਜ਼ਿਲ੍ਹਾ ਫਰੀਦਕੋਟ ਦੇ ਕਿਸੇ ਵੀ ਇਲਾਕੇ `ਚ ਆਇਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਕੀਤੀ ਜਾ ਰਹੀ ਬਹਿਸਬਾਜ਼ੀ ਦੀ ਵੀਡੀਓ ਅੱਜ ਸਾਰਾ ਦਿਨ ਫ਼ੇਸਬੁੱਕ, ਵਟਸਅੱਪ ਸਮੇਤ ਹੋਰ ਸ਼ੋਸ਼ਲ ਮੀਡੀਏ ਰਾਹੀਂ ਚਰਚਾ ਦਾ ਵਿਸ਼ਾ ਬਣੀ ਰਹੀ। ਭਾਵੇਂ ਉਕਤ ਘਟਨਾ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੇ ਅਣਜਾਨਤਾ ਪ੍ਰਗਟਾਈ ਹੈ ਪਰ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਤੇ ਪੰਥਦਰਦੀਆਂ `ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ।
ਪ੍ਰਸਿੱਧ ਕਥਾਵਾਚਕ ਤੇ ਮਿਸ਼ਨਰੀ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ 15 ਤੇ 16 ਫ਼ਰਵਰੀ ਨੂੰ ਪਿੰਡ ਪੱਕਾ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਨੇ ਧਾਰਮਿਕ ਦੀਵਾਨਾਂ `ਚ ਖਲੱਲ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਕਤ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਇ ਉਲਟਾ ਉਨ੍ਹਾਂ ਨੂੰ ਹੀ ਸ਼ਾਂਤੀ ਬਣਾਏ ਰੱਖਣ ਦੀਆਂ ਨਸੀਅਤਾਂ ਹੀ ਨਾ ਦਿੱਤੀਆਂ ਬਲਕਿ ਭਾਈ ਮਾਝੀ ਤੇ ਭਾਈ ਸਤਨਾਮ ਸਿੰਘ ਚੰਦੜ ਨੂੰ ਥਾਣੇ `ਚ ਬੰਦ ਕਰਨ ਤੋਂ ਵੀ ਗੁਰੇਜ ਨਾ ਕੀਤਾ। ਹੁਣ 20, 21 ਤੇ 22 ਮਾਰਚ ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਣ ਵਾਲੇ 3 ਰੋਜ਼ਾ ਗੁਰਮਤਿ ਸਮਾਗਮਾਂ ਤੋਂ ਪਹਿਲਾਂ ਪੁਲਿਸ ਨੇ ਪ੍ਰਬੰਧਕਾਂ ਨੂੰ ਸਮਾਗਮ ਰੱਦ ਕਰਨ ਸਬੰਧੀ ਦਬਾਅ ਬਣਾਇਆ ਪਰ ਪ੍ਰਬੰਧਕ ਨਾ ਝੁਕੇ। ਇਸੇ ਤਰ੍ਹਾਂ 27, 28 ਤੇ 29 ਮਾਰਚ ਨੂੰ ਗੁਰਦਵਾਰਾ ਆਨੰਦਗੜ੍ਹ ਸਾਹਿਬ ਬਾਜਾਖਾਨਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਤੋਂ ਪਹਿਲਾਂ ਵੀ ਪੁਲਿਸ ਨੇ ਸਮਾਗਮ ਰੱਦ ਕਰਨ ਵਾਲੀ ਗੱਲ ਦੁਹਰਾਉਣੀ ਚਾਹੀ ਪਰ ਪ੍ਰਬੰਧਕ ਵੀ ਨਾ ਮੰਨੇ ਅਤੇ ਸਮਾਗਮ ਵੀ ਅਮਨ-ਅਮਾਨ ਨਾਲ ਨੇਪਰੇ ਚੜ ਗਏ। ਉਨ੍ਹਾਂ ਦੱਸਿਆ ਕਿ 30 ਤੇ 31 ਮਾਰਚ ਨੂੰ ਗੁਰਦਵਾਰਾ ਸਿੰਘ ਸਭਾ ਪਿੰਡ ਮਚਾਕੀ ਕਲਾਂ ਵਿਖੇ ਹੋਣ ਵਾਲੇ ਸਮਾਗਮਾਂ ਦੌਰਾਨ ਅਖ਼ੀਰਲੇ ਦਿਨ ਸਮਾਪਤੀ ਤੋਂ ਬਾਅਦ ਉਥੋਂ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਤੇ ਉਸ ਦੇ ਸਾਥੀ ਪੁਲਿਸ ਕਰਮਚਾਰੀਆਂ ਨੇ ਭਾਈ ਮਾਝੀ ਤੇ ਉਸ ਦੇ ਸਾਥੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਹ ਫ਼ਿਰ ਜ਼ਿਲ੍ਹਾ ਫਰੀਦਕੋਟ ਅੰਦਰ ਕਿਸੇ ਵੀ ਜਗ੍ਹਾ ਨਜ਼ਰ ਆਏ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਸ. ਪ੍ਰਦੀਪ ਸਿੰਘ ਵੱਲੋਂ ਭਾਈ ਮਾਝੀ ਦੇ ਸਾਥੀ ਤੋਂ ਵੀਡੀਓ ਕੈਮਰਾ ਖੋਹਣ ਅਤੇ ਧਮਕੀਆਂ ਦੇਣ ਦੀ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟ ਫ਼ੈਡਰੇਸ਼ਨ ਤੇ ਭਾਈ ਗੁਰਜੰਟ ਸਿੰਘ ਸਾਦਿਕ ਅਕਾਲੀ ਦਲ ਮਾਨ ਨੇ ਵੀ ਪੁਸ਼ਟੀ ਕੀਤੀ ਹੈ।
ਭਾਈ ਹਰਜਿੰਦਰ ਸਿੰਘ ਮਾਝੀ ਦੇ ਪਿੰਡ ਪੱਕਾ ਵਿਖੇ ਹੋਏ ਦੀਵਾਨਾਂ ਮੌਕੇ ਉਪਜੇ ਵਿਵਾਦ ਅਤੇ ਉਸ ਤੋਂ ਬਾਅਦ ਪਿੰਡ ਬੁਰਜ ਜਵਾਹਰ ਸਿੰਘ, ਬਾਜਾਖਾਨਾ ਤੇ ਮਚਾਕੀ ਕਲਾਂ ਵਿਖੇ ਪੁਲਿਸ ਦੀ ਜਿਆਦਤੀ ਦੀ ਘਟਨਾ ਨੂੰ ਲੈ ਕੇ ਭਾਈ ਪੰਥਪ੍ਰੀਤ ਸਿੰਘ ਖਾਲਸਾ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਭਾਈ ਸਤਨਾਮ ਸਿੰਘ ਚੰਦੜ, ਦਲੇਰ ਸਿੰਘ ਡੋਡ, ਗੁਰਜੰਟ ਸਿੰਘ ਸਾਦਿਕ, ਪ੍ਰਸਿੱਧ ਢਾਡੀ ਬਿੱਕਰ ਸਿੰਘ ਕੜਾਕਾ ਤੋਂ ਇਲਾਵਾ ਏਕਨੂਰ ਖਾਲਸਾ ਫੌਜ਼ ਦੇ ਆਗੂਆਂ ਸੁਰਜੀਤ ਸਿੰਘ ਭਾਗਥਲਾ ਤੇ ਹਿੰਮਤ ਸਿੰਘ ਸ਼ਕੂਰ ਨੇ ਵੀ ਸਖ਼ਤ ਸ਼ਬਦਾਂ `ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੁਲਿਸ ਨੂੰ ਕਦੇ ਵੀ ਇੱਕ ਪਾਸੜ ਰੋਲ ਨਹੀਂ ਨਿਭਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਥਾਵਾਚਕਾਂ ਤੇ ਪ੍ਰਚਾਰਕਾਂ ਦੀਆਂ ਬਕਾਇਦਾ ਵੀਡੀਓਜ਼ ਬਣਾਈਆਂ ਜਾਂਦੀਆਂ ਹਨ, ਕੋਈ ਵੀ ਕਥਾਵਾਚਕ ਗੁਰਬਾਣੀ ਫ਼ਲਸਫ਼ੇ ਅਤੇ ਸਿੱਖ ਇਤਿਹਾਸ ਤੋਂ ਬਾਹਰ ਗੱਲ ਨਹੀਂ ਕਰਦਾ ਪਰ ਫ਼ਿਰ ਵੀ ਬਿਨ੍ਹਾਂ ਕਸੂਰੋਂ ਕਥਾਵਾਚਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਟਕਰਾਅ ਨਹੀਂ ਚਾਹੁੰਦੇ ਪਰ ਜੇਕਰ ਪੁਲਿਸ ਅਧਿਕਾਰੀਆਂ ਨੇ ਆਪਣੇ ਰਵੱਈਏ `ਚ ਤਬਦੀਲੀ ਨਾ ਲਿਆਂਦੀ ਤਾਂ ਉਹ ਹਰ ਜ਼ਿਆਦਤੀ ਦਾ ਮੂੰਹ ਤੋੜ ਜਵਾਬ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਸੰਪਰਕ ਕਰਨ `ਤੇ ਇੰਸ. ਪ੍ਰਦੀਪ ਸਿੰਘ ਨੇ ਮੰਨਿਆ ਕਿ ਉਸ ਨੇ ਅਮਨ-ਕਾਨੂੰਨ ਦੀ ਹਾਲਤ ਬਰਕਰਾਰ ਰੱਖਣ ਲਈ ਭਾਈ ਮਾਝੀ ਨੂੰ ਤਾੜਨਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਧਮਕੀ ਜਾਂ ਅਪਸ਼ਬਦ ਕੋਈ ਨਹੀਂ ਵਰਤੇ। ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਨੇ ਉਕਤ ਘਟਨਾ ਸਬੰਧੀ ਅਣਜਾਨਤਾ ਪ੍ਰਗਟਾਉਂਦਿਆਂ ਕਿਹਾ ਕਿ ਪੁਲਿਸ ਸਿਰਫ਼ ਅਮਨ-ਕਾਨੂੰਨ ਦੀ ਹਾਲਤ ਬਰਕਰਾਰ ਰੱਖਣ ਲਈ ਸੁਰੱਖਿਆ ਪ੍ਰਬੰਧ ਕਰਦੀ ਹੈ ਪਰ ਹਲਾਤ ਵਿਗਾੜਨ `ਚ ਪੁਲਿਸ ਦੀ ਕੋਈ ਦਿਲਚਸਪੀ ਨਹੀਂ।


02/04/15)
ਸੁਰਿੰਦਰ ਸਿੰਘ “ਖਾਲਸਾ”

ਮੰਗੇ ਪਾਹੁਲ ਖੁੱਦ ਬਖਸ਼ਣ ਹਾਰ ….
ਗੁਰੂ ਗੋਬਿੰਦ ਸਿੰਘ ਜੀ ਨੇ ਵਿੱਚ ਅਨੰਦ ਪੁਰ ਦੇ, ਖੇਲ੍ਹ ਕੀਤਾ ਸੀ ਅਜ਼ਬ ਕਮਾਲ ਐ ਲੋਕੋ।
ਇੱਕ ਸਿੱਖ ਦੇ ਸਿਰ ਦੀ ਜਦ ਮੰਗ ਕੀਤੀ, ਝੱਲਿਆ ਜਾਏ ਨਾ ਚੇਹਰੇ ਦਾ ਜ਼ਲਾਲ ਐ ਲੋਕੋ।
ਸਾਰੇ ਵੇਖਣ ਇੱਕ ਦੂਜੇ ਦੇ ਮੂੰਹ ਵੰਨੀਂ, ਆਇਆ ਗੁਰਾਂ ਨੂੰ ਕੀ ਇਹ ਖਿਆਲ ਐ ਲੋਕੋ।
ਅੱਗੇ ਕਿਸੇ ਨਾ ਏਦਾਂ ਦਾ ਸਵਾਲ ਕੀਤਾ, ਇਹ ਤਾਂ ਨਵਾਂ ਹੀ ਹੋਇਆ ਕਮਾਲ ਐ ਲੋਕੋ।
ਆਖਿਰ ਦਇਆ ਰਾਮ ਕੀਤੀ ਤਿਆਰੀ, ਧਰਮ ਆਇਆ ਹੈ ਦਇਆ ਦੇ ਨਾਲ ਐ ਲੋਕੋ।
ਕੀਤੀ ਹਿੰਮਤ ਤਾਂ ਹਿੰਮਤ ਸਿੰਘ ਹੋਇਐ, ਮੋਹਕਮ ਸਿੰਘ’ ਵੀ ਹੋਇਐ ਨਿਹਾਲ ਐ ਲੋਕੋ।
ਕੀਤੀ ਤਿਆਰੀ ਸਾਹਿਬ ਸਿੰਘ ਬਣਿਆ ਪੰਚਾਇਤੀ ਰਾਜ ਦੀ ਚੱਲੀ ਇਉਂ ਚਾਲ ਐ ਲੋਕੋ।
‘ਰਾਏ’ ਰਾਮ ਤੇ ਸਨ ਜੋ ‘ਚੰਦ’ ਪਹਿਲਾਂ, ਕੀਤੇ ਸਿੰਘ ਗੁਰਾਂ ਕਰ ਸੰਭਾਲ ਐ ਲੋਕੋ।
ਜਿਸਨੇ ‘ਗਿਦੱੜੋਂ’ ‘ਸ਼ੇਰ’ ਸੀ ਬਣਾ ਦਿੱਤੇ, ਉਹ ਤਾਂ ਹੈ ਮਾਂ ਗੁਜ਼ਰੀ ਦਾ ਲਾਲ ਐ ਲੋਕੋ।
ਊਚ ਨੀਚ ਤੇ ਜਾਤ-ਪਾਤ ਦੀ ਭੈੜੀ ਵੰਡ ਸੀ ਜੋ, ਉਸਨੂੰ ਸਿੱਖੀ ‘ਚੋਂ ਦਿੱਤਾ ਨਿਕਾਲ ਐ ਲੋਕੋ।
ਸਵਾ ਲੱਖ ਨਾਲ ਇੱਕ ਲੜਾ ਦਿੱਤਾ, ਐਸੀ ਸ਼ਕਤੀ ਹੈ ਪਾਹੁਲ ਖੰਡੇਧਾਰ ਐ ਲੋਕੋ।
ਚਿੜੀਆਂ’ ਨੇ ਬਾਜਾਂ ਦੇ ਖੰਭ ਮਰੋੜ ਦਿੱਤੇ, ਐਸੀ ਜ਼ੁਰਅੱਤ ਭਰੀ ਕਲਗੀ ਧਾਰ ਐ ਲੋਕੋ।
ਪਹੁਲ ਖੰਡੇ ਦੀ ਬਹੁਤ ਅਮੋਲ ਹੈ ਜੀ, ਬੇ-ਅੰਮ੍ਰਿਤੀਆ ਜਾਣੇ ਕੀ ਇਸਦੀ ਸਾਰ ਐ ਲੋਕੋ।
ਅੰਮ੍ਰਿਤ ਦਾਤਾ ਵੀ ਸਵਾਲੀ ਬਣ ਗਿਆ ਏ, ਮੰਗੇ ‘ਪਾਹੁਲ’ ਖੁਦ ਬਖਸ਼ਣ ਹਾਰ ਐ ਲੋਕੋ।
“ਖਾਲਸਾ’ ਪ੍ਰਗਟ ਗੁਰਾਂ ਜੋ ਕਰ ਦਿੱਤਾ, ਪ੍ਰਮਾਤਮਾ ਦੀ ਮੌਜ਼ ਦਾ ਹੈ ਚਮਤਕਾਰ ਐ ਲੋਕੋ।
ਪਾਹੁਲ ਲੈ ਰਹਿਤਾਂ ਦਾ ਧਾਰਨੀ ਜੋ, “ਸੁਰਿੰਦਰ ਸਿੰਘ” ਜਾਏ ਉਸੇ ਤੋਂ ਬਲਿਹਾਰ ਐ ਲੋਕੋ।
ਮੈਂ ਤਾਂ ਸੁਣਿਆ ਸੀ ਤੇਰੇ ਸਕੂਲ ਅੰਦਰ, ਪੜ੍ਹਣ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ।
ਜਾ ਕੇ ਵੇਖਿਆ ਜਦੋਂ ਸਕੂਲ ਅੰਦਰ, ਪੜ੍ਹਣ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ॥
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
E -MAIL= sskhalsa223@yahoo.com
surindersinghkhalsa83@gmail.com

ਮੋਬਾਈਲ=97287 43287, 94662 66708,


01/04/15)
ਗੁਰਦੀਪ ਸਿੰਘ ਬਾਗੀ

ਕੁਛ ਚਿਰ ਪਹਿਲਾਂ ਵੀਰ ਸਰਵਜੀਤ ਸਿੰਘ ਨਾਲ ਵਿਚਾਰ ਚਰਚਾ ਹੋਈ ਤੇ ਉਨ੍ਹਾਂ ਨੂੰ ਮੈ ਸਵਾਲ ਕੀਤਾ ਕਿ ਗੁਰੂ ਗੋਬਿਂਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਵ ਸੰਵਤ 1718 ਮਾਹ ਪੋਹ ਸੁਦੀ ਸਪਤਮੀ ਬੁਧਵਾਰ (18 ਦਿਸੰਬਰ 1661) ਦਾ ਹੈ, ਏਸ ਤਾਰੀਖ ਨੂੰ ਤੂੰਸੀ ਅਪਣੇ ਕਲੈਂਡਰ ਵਿੱਚ ਕਉ ਨਹੀ ਸਹੀ ਕਰ ਕੇ ਲਿਖਦੇ, ਜਵਾਬ ਵਿੱਚ ਸਰਵਜੀਤ ਸਿੰਘ ਜੀ ਨੇ ਕਹਿਆ ਕਿ ਬਹੁਤ ਸਾਰੇ ਸੋਮੇ ਵੇਖ ਕੇ 1666 ਵਾਲੀ ਤਾਰੀਖ ਵਿਦਵਾਨਾਂ ਨੇ ਤਯ ਕੀਤੀ ਹੈ, ਖੈਰ ਗੱਲ ਮੇਰੀ ਸਮਝ ਵਿੱਚ ਆ ਗਈ ਕਿ ਇਨ੍ਹਾਂ ਦੇ ਹੱਥ ਕੁਛ ਨਹੀ ਹੈ।

ਹੁਣ ਜਦ ਇਨ੍ਹਾਂ ਨੇ ਅਪਣਾ ਨਾਨਕਸ਼ਾਹੀ ਕਲੈਂਡਰ ਜਾਰੀ ਕੀਤਾ ਤੇ ਉਸ ਵਿੱਚ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪਹਿਲੀ ਬੈਸਾਖ ਦਾ ਦਿੱਤਾ ਹੈ, ਜੋ ਨਾ ਤੇ ਕਿਸੇ ਇਤਿਹਾਸਿਕ ਸੋਮੇ ਵਿੱਚ ਹੈ ਨ ਹੀ ਕਦੇ ਸੁਣਿਆ ਗਿਆ, ਹਾਂ ਪਾਲ ਸਿੰਘ ਪੁਰੇਵਾਲ ਜੀ ਨੇ ਇਕ ਕਹਾਨੀ ਬਣਾ ਕੇ ਕਿ " ਸਾਨੂੰ ਗੁਰੂ ਨਾਨਕ ਸਾਹਿਬ ਦੀ ਕੁਲ ਉਮਰ ਅਤੇ ਜੋਤੀ-ਜੋਤ ਸਮਾਉਣ ਦੀ ਸਹੀ ਤਾਰੀਖ ਪਤਾ ਹੋਵੇ ਤੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਸਹੀ ਤਾਰੀਖ ਪਤਾ ਚਲ ਸਕਦੀ ਹੈ" ਏਹ ਤਾਰੀਖ ਕੱਢੀ ਹੈ। ਖੈਰ ਹਵਾਈ ਕਿਲਾ ਬਣਾਉਣ ਵਿੱਚ ਕੁਛ ਨਹੀ ਜਾਂਦਾ ਪਰ ਜਦ ਤੂੰਸੀ ਅਪਣੇ ਏਸ ਹਵਾਈ ਕਿਲੇ ਰਾਹੀਂ ਸਿੱਖ ਤਵਾਰੀਖ਼ ਨੂੰ ਬਿਗਾੜਣ ਲਗ ਜਾਵੋ ਤੇ ਬਹੁਤ ਗਲਤ ਗੱਲ ਹੋ ਜਾਂਦੀ ਹੈ।

ਵੀਰ ਸਰਵਜੀਤ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਸਾਬਿਤ ਕਰਨ ਕਿ ਪਹਿਲੀ ਬੈਸਾਖ ਦੀ ਤਾਰੀਖ ਦਾ ਜੋ ਨੁਕਤਾ ਹੈ, ਉਹ ਸਹੀ ਹੈ ਤੇ ਕਿਸ ਤਰਹ? ਸਿੱਖ ਕੌਮ ਨੂੰ ਹਿਂਦੂ ਕਲੈਂਡਰ ਵਾਂਗ ਤਵਾਰੀਖ਼ ਬਿਗਾੜਨ ਵਾਲੇ ਕਲੈਂਡਰ ਦੀ ਨਹੀ ਬਲਕਿ ਸਿੱਖ ਤਵਾਰੀਖ਼ ਨੂੰ ਸਹੀ ਤਰਹ ਪੇਸ਼ ਕਰਨ ਵਾਲੇ ਕਲੈਂਡਰ ਦੀ ਜਰੂਰਤ ਹੈ, ਚਾਹੇ ਉਹ ਅੰਗ੍ਰੇਜੀ ਕਲੈਂਡਰ ਵਿੱਚ ਹੀ ਸਹੀ ਤਾਰੀਖਾਂ ਕਿਉਂ ਨ ਹੋਣ।

ਗੁਰਦੀਪ ਸਿੰਘ ਬਾਗੀ


01/04/15)
ਜਗਪਾਲ ਸਿੰਘ

ਵੈਸਾਖ ਸੁਦੀ ੩
ਜਦੋ ਤੋ ਇਹ ਸ੍ਰਿਸ਼ਟੀ ਹੋਦ ਵਿੱਚ ਆਈ ਆਪਣੇ ਨਿਯਮ ਅਨੁਸਾਰ ਚੱਲ ਰਹਿ ਹੈ | ਪਸ਼ੂ,ਪੰਛੀਆਂ ਲਈ ਵੀ ਸਭ ਦਿਨ ਇੱਕੋ ਜਿਹੇ ਹਨ | ਜਦੋ ਵੀ ਕੋਈ ਕ੍ਰਾਂਤੀ ਜਨਮ ਲੈਦੀ ਉਹ ਤਾਂ ਸਿਰਫ ਮਨੁਖ ਦੇ ਜਨਮ ਵਿੱਚ ਹੀ ਆਉਂਦੀ ਹੈ |ਐਸੀ ਹੀ ਸਦੀਆਂ ਦੀ ਗੁਲਾਮੀ ਨੂੰ ਖਤਮ ਕਰਨ ਤੇ ਮਨੁਖ ਨੂੰ ਅਜਾਦੀ ਮਹਿਸੂਸ ਕਰ ਵਾਉਣ ਲਈ ਇੱਕ ਮਹਾਂਨ ਕ੍ਰਾਂਤੀ ਨੇ ਜਨਮ ਲਿਆ| ਜੋ ਹੁਣ ਚੱਲ ਰਹੀ ਏ ਤੇ ਹੋ ਸਕਦਾ ਇਹ ਦੁਨੀਆਂ ਦੇ ਅੰਤ ਤੱਕ ਰਹੇ |ਸਮੇ ਨਾਲ ਕੁਝ ਉਥਲ ਪੁਥਲ ਜਰੂਰ ਹੁੰਦੀ ਹੈ | ਵੈਸਾਖ ਸੁਦੀ ੨ ਸ਼ਾਮ ਦਾ ਵਕਤ ਹੈ | ਪੰਛੀ ਵੀ ਆਪਣੇ ਘਰਾਂ ਨੂੰ ਵਾਪਸ ਡਾਰਾਂ ਬੰਨ ਕੇ ਜਾ ਰਹੇ ਹਨ | ਪਿੰਡ ਵਿੱਚ ਥੋੜੀ ਥੋੜੀ ਚਰਚਾ ਹੋ ਰਹੀ ਏ, ਕੋਈ ਕਹਿੰਦਾ ਭਾਈ ਅੱਜ ਕਰਤਾਰ ਨੇ ਪਟਵਾਰੀ ਦਾ ਘਰ ਰੌਣਕਾ ਨਾਲ ਭਰ ਦੇਣਾ | ਕੋਈ ਗਰੀਬ ਕਹਿੰਦਾ ਸਾਨੂੰ ਵੀ ਕੁਝ ਦਿਨ ਰੱਜ ਕੇ ਖਾਣ ਲਈ ਅਨਾਜ ਮਿਲ ਜਾਵੇਗਾ | ਕੁਝ ਲੋਕ ਆਪਣੀ ਪੱਕੀ ਫਸਲ ਵੱਡ ਕੇ ਘਰਾਂ ਨੂੰ ਵਾਪਸ ਆ ਰਹੇ ਹਨ | ਲੋਕਾਂ ਦੇ ਕੱਚੇ ਘਰ, ਪਰ ਦਿਲ ਬੜੇ ਪੱਕੇ ਹਨ | ਕੁਝ ਲੋਕ ਸਰੀਕੇ ਕਬੀਲੇ ਵਿਚੋ ਪਟਵਾਰੀ ਨੂੰ ਵਧੀਆਂ ਦੇਣ ਤੇ ਖਬਰ ਸਾਰ ਲੈਣ ਉਸ ਦੇ ਘਰ ਆ ਰਹੇ ਹਨ | ਕੁਝ ਮਾਈਆਂ ਆਂਢ ਗੁਆਂਢ ਤੋ ਪਟਵਾਰੀ ਦੇ ਘਰ ਆਈਆਂ ਹੋਈਆਂ ਹਨ | ਸ਼ਾਮ ਦਾ ਵਕਤ ਏ ਰੋਟੀ ਟੁਕ ਦਾ ਵਕਤ ਹੋਇਆ ਹੈ |ਕੁਝ ਬੀਬੀਆਂ ਰੋਟੀ ਟੁਕ ਵਿੱਚ ਮਦਦ ਕਰ ਰਹੀਆਂ ਹਨ | ਕੁਝ ਬੀਬੀਆਂ ਇੱਕ ਕੋਠੇ ਅੰਦਰ ਬੱਚੇ ਨੂੰ ਜਨਮ ਦੇਣ ਵਾਲੀ ਮਾਈ ਕੋਲ ਬੈਠੀਆਂ ਹਨ |ਥੋੜੀ ਥੋੜੀ ਗਰਮੀ ਦੇ ਨਾਲ ਨਾਲ ਮਾੜਾ ਮੋਟਾ ਹਵਾ ਦਾ ਬੁਲਾ ਵੀ ਆ ਜਾਂਦਾ ਹੈ | ਜੋ ਬੀਬੀਆਂ ਅੰਦਰ ਬੈਠੀਆਂ ਉਹਨਾਂ ਵਿਚੋ ਕੁਝ ਬੀਬੀਆਂ ਹੱਥਾਂ ਨਾਲ ਹੀ ਪੱਖੀਆਂ ਝੱਲ ਰਹੀਆਂ ਹਨ | ਥੋੜਾ ਜਹਿਆ ਹਨੇਰਾ ਹੋ ਗਿਆ, ਅੰਦਰ ਕੁਝ ਕੁ ਦੀਵੇ ਬਲ ਕੇ ਚਾਨਣ ਕਰ ਲਿਆ ਗਿਆ | ਬਹਾਰ ਪਰਵਾਰੀ ਜੀ ਕੁਝ ਕੋ ਬੈਚੇਨ ਹਨ, ਉਹਨਾਂ ਕਰਤਾਰ ਅੱਗੇ ਅਰਦਾਸ ਕੀਤੀ | ਹੇ ਕਰਤਾਰ ਤੂੰ ਸਭ ਦੀ ਲਾਜ ਦੁਖ ਸੁਖ ਦਾ ਰਖਵਾਲਾ ਹੈ |
ਪਰਵਾਰੀ ਜੀ ਇਸੇ ਬੈਚੇਨੀ ਨਾਲ ਕਦੇ ਮੰਜੇ ਤੇ ਲੰਬੇ ਪੈ ਜਾਂਦੇ ਤੇ ਕਦੇ ਉਠ ਕੇ ਬੈਠ ਜਾਂਦੇ | ਅੰਤ ਉਹ ਘੜੀ ਆ ਗਈ ਜਿਸ ਦਾ ਇੰਤਜਾਰ ਸੀ, ਵੈਸਾਖ ਸੁਦੀ ੩ ਦੀ ਪਹਿਲੀ ਸਵੇਰ ਜਦੋ ਹਾਲੇ ਪੂਰਾ ਦਿਨ ਵੀ ਨਹੀ ਚੜਿਆ ਸੀ,ਹਾਲੇ ਕੁਝ ਸਮਾਂ ਰਹਿੰਦਾ ਸੀ, ਸੂਰਜ ਦੇ ਨਿਕਲਣ ਵਿੱਚ ਤਾਂ ਅੰਦਰ ਬੱਚੇ ਨੇ ਕਿਲਕਾਰੀ ਮਾਰੀ | ਘਰ ਵਿੱਚ ਖੁਸ਼ੀਆਂ ਨਚਣ ਲੱਗ ਪਈਆਂ,ਅੰਦਰੋ ਦੋਲਤਾਂ ਦਾਈ ਭੱਜੀ ਭੱਜੀ ਆਈ ਤੇ ਕਹਿਣ ਲੱਗੀ ਕਲਿਆਣ ਦਾਸ ਜੀ ਬਹੁਤ ਬਹੁਤ ਵਧੀਆਂ ਤੁਹਾਡੇ ਘਰ ਪੁਤਰ ਨੇ ਜਨਮ ਲਿਆ | ਕਲਿਆਣ ਦਾਸ ਜੀ ਦੇ ਚਹਿਰੇ ਤੇ ਇੱਕ ਦਮ ਖੁਸ਼ੀ ਦੀ ਚਮਕ ਦੀ ਲਹਿਰ ਆ ਗਈ | ਸਵੇਰ ਦਾ ਵੇਲਾ ਸੀ, ਕੁਝ ਲੋਕ ਹਾਲੇ ਆਪਣੇ ਘਰਾਂ ਵਿੱਚ ਉਠੇ ਹੀ ਸਨ | ਸਾਰੇ ਪਿੰਡ ਵਿੱਚ ਦੋਲਤਾਂ ਦਾਈ ਨੇ ਰੋਲਾ ਪਾ ਦਿੱਤਾ, ਕਲਿਆਣ ਦਾਸ ਦੇ ਘਰ ਪੁਤਰ ਨੇ ਜਨਮ ਲਿਆ |
ਕਲਿਆਣ ਦਾਸ ਜੀ ਆਪਣੇ ਬੱਚੇ ਵਾਲੇ ਕੋਠੇ ਅੰਦਰ ਗਏ | ਆਪਣੇ ਨਵ ਜਨਮੇ ਬੱਚੇ ਦੇ ਮੱਥੇ ਨੂੰ ਬੜੇ ਪਿਆਰ ਨਾਲ ਚੂਮਇਆ ਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇ ਕੇ ਕਹਿਆ ਕਰਤਾਰ ਨੇ ਬੜੀ ਵੱਡੀ ਰਹਿਮਤ ਕੀਤੀ ਹੈ | ਉਧਰ ਬਹਾਰ ਸਾਰੇ ਆਂਢ ਗੁਆਂਢ ਦੇ ਲੋਕ ਵਧਾਈਆਂ ਦੇਣ ਆ ਰਹੇ ਸਨ ਕੁਝ ਲੋਕ ਖੁਸੀਆਂ ਨਾਲ ਆਪਣੀਆਂ ਝੋਲੀਆ ਕਲਿਆਣ ਦਾਸ ਜੀ ਏ ਘਰੋਂ ਭਰ ਕੇ ਲਿਜਾ ਰਹੇ ਸਨ | ਇਸੇ ਤਰ੍ਹਾਂ ਘਰ ਵਿੱਚ ਰੌਣਕ ਮੇਲੇ ਨਾਲ ਕੁਝ ਦਿਨ ਬਤੀਤ ਹੋਏ ਤਾਂ ਘਰ ਦੇ ਵਿੱਚ ਬਾਲਕ ਦੇ ਨਾਮ ਰਖਣ ਦੀ ਵਿਚਾਰ ਹੋਈ ਤਾਂ ਭੈਣ ਨਾਨਕੀ ਦੇ ਨਾਮ ਨਾਲ ਮਿਲਦਾ ਜੁਲਦਾ ਨਾਮ ਰਖਣ ਤੇ ਵਿਚਾਰ ਹੋਈ ਤਾਂ ਸਭ ਨੇ ਨਾਨਕ ਨਾਮ ਰਖਣ ਤੇ ਹਾਮੀ ਭਰ ਦਿੱਤੀ | ਸਮਾਂ ਬੀਤ ਦਾ ਗਿਆ ਤੇ ਗੁਰੂ ਨਾਨਕ ਜੀ ਹੋਲੀ ਹੋਲੀ ਰਿੜਨ ਲੱਗੇ ਤੇ ਫਿਰ ਤੁਰਨ ਲੱਗ | ਭੈਣ ਨਾਨਕੀ ਹਰ ਦਮ ਆਪਣੇ ਵੀਰ ਦਾ ਧਿਆਨ ਰਖਦੀ ਤੇ ਨਾਲ ਖੇਡਦੀ ਨਾ ਥੱਕਦੀ | ਹੋਲੀ ਹੋਲੀ ਸਮਾਂ ਆਪਣੇ ਚਲੇ ਚਲਦਾ ਗਿਆ, |ਹੁਣ ਉਹ ਸਮਾਂ ਆ ਚੁੱਕਾ ਸੀ ਜਦੋ ਇੱਕ ਦੁਨਿਆਵੀ ਵਿਦਿਆ ਪ੍ਰਾਪਤ ਕਰਨ ਲਈ ਮਾਂ ਬਾਪ ਬੱਚੇ ਨੂੰ ਸਕੂਲ ਭੇਜਣ ਦਾ ਬੰਦੋ ਬਸਤ ਕਰਦੇ ਹਨ | ਪਿਤਾ ਜੀ ਨੇ ਆਪ ਜੀ ਨੂੰ ਦੂਜੇ ਬੱਚਿਆਂਵਾਂਗ ਸਕੂਲ ਭੇਜਿਆ ਤਾਂ ਆਪ ਜੀ ਨੇ ਸਕੂਲੀ ਵਿਦਿਆ ਵਿੱਚ ਵੀ ਝੱਟ ਹੀ ਮੁਹਾਰਤ ਹਾਸਲ ਕਰ ਲਈ | ਆਪ ਜੀ ਦੇ ਉਸਤਾਦ ਵੀ ਇਸ ਗਲੋ ਹੈਰਾਨ ਹੁੰਦੇ |
ਗੁਰੂ ਨਾਨਕ ਸਾਹਿਬ ਜੀ ਜਦੋ ੧੧ ਸਾਲ ਦੀ ਉਮਰ ਦੇ ਹੋਏ ਹਿੰਦੂ ਧਰਮ ਅਨੁਸਾਰ ਗੁਰੂ ਸਾਹਿਬ ਦੇ ਜਨਿਉ ਪਾਉਣ ਦਾ ਪ੍ਰੋਗ੍ਰਾਮ ਉਲੀਕਿਆ ਗਿਆ |ਜਨਿਉ ਪਾਉਣ ਦਾ ਦਿਨ ਨੀਅਤ ਕਰਕੇ ਸਾਰੇ ਸਾਕ ਸੰਬਧੀਆਂ ਨੂੰ ਸੁਨੇਹਾ ਘੱਲ ਦਿੱਤਾ |ਨੀਅਤ ਕੀਤਾ ਹੋਇਆ ਦਿਨ ਵੀ ਆ ਗਿਆ ਤੇ ਅੱਜ ਘਰ ਵਿੱਚ ਪੂਰਾ ਰੌਣਕ ਮੇਲੇ ਲੱਗਾ ਹੋਇਆ | ਘਰ ਵਿੱਚ ਸਾਰੇ ਸਕੇ ਸੰਬਧੀ ਆਏ ਹੋਏ ਨੇ ਹਿੰਦੂ ਰੀਤੀ ਅਨੁਸਾਰ ਪੰਡਿਤ ਵੀ ਆਇਆ ਹੋਇਆ ਹੈ |ਅੱਜ ਪੰਡਤ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਵਾਉਣਾ ਹੈ | ਗੁਰੂ ਨਾਨਕ ਸਾਹਿਬ ਜੀ ਸਭ ਕੁਝ ਦੇਖ ਰਹੇ ਨੇ, ਪਰ ਕਿਸੇ ਵੀ ਕੰਮ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਖਲ ਅੰਦਾਜੀ ਨਹੀ ਕਰ ਰਹੇ | ਉਧਰ ਪੰਡਤ ਜੀ ਨੇ ਹਿੰਦੂ ਧਰਮ ਅਨੁਸਾਰ ਜਨਿਊ ਦੀ ਰਸਮ ਕਰਨੀ ਹੈ,ਉਸ ਲਈ ਸਾਰਾ ਸਮਾਂ ਤਿਆਰ ਕਰ ਲਿਆ ਹੈ | ਜੋ ਜਨਿਊ ਵੱਟ ਕੇ ਗੁਰੂ ਸਾਹਿਬ ਜੀ ਦੇ ਗਲ੍ਹ ਪਾਉਣਾ ਉਹ ਤਿਆਰ ਕੀਤਾ ਜਾ ਰਹਿਆ | ਗੁਰੂ ਸਾਹਿਬ ਸਭ ਕੁਝ ਦੇਖ ਰਹੇ ਹਨ, ਕਿਸੇ ਵੀ ਗੱਲ ਉਤੇ ਹਾਲੇ ਤੱਕ ਨਹੀ ਬੋਲੇ | ਉਹ ਸਮਾਂ ਆਗਿਆ ਜਦੋ ਪੰਡਤ ਜੀ ਨੇ ਗੁਰੂ ਨਾਨਕ ਸਾਹਿਬ ਦੇ ਗਲ੍ਹ ਧਾਗੇ ਦਾ ਜਨਿਉ ਪਾਉਣ ਦੀ ਪੂਰੀ ਤਿਆਰੀ ਕਰ ਲਈ | ਪੰਡਤ ਜੀ ਨੇ ਬੜੇ ਪਿਆਰ ਨਾਲ ਗੁਰੂ ਸਾਹਿਬ ਨੂੰ ਆਵਾਜ ਮਾਰੀ ਤੇ ਆਪਣੇ ਅੱਗੇ ਬੈਠਣ ਲਈ ਇਸ਼ਾਰਾ ਕੀਤਾ | ਗੁਰੂ ਜੀ ਪੰਡਤ ਜੀ ਦੇ ਅੱਗੇ ਬੈਠ ਗਏ | ਪੰਡਤ ਜੀ ਨੇ ਜਿਵੇ ਹੀ ਜਨਿਉ ਪਾਉਣ ਲਈ ਆਪਣੇ ਹੱਥਾਂ ਨੂੰ ਅੱਗੇ ਵਾਧਿਆ ਤਾਂ ਗੁਰੂ ਸਾਹਿਬ ਨੇ ਉਸ ਦੇ ਹੱਥ ਫੜ ਲੈ ਤੇ ਸੁਆਲ ਕਰ ਦਿੱਤਾ ......
ਗੁਰੂ ਸਾਹਿਬ .... ਇਹ ਕੀ ਹੈ ?
ਪੰਡਿਤ .... ਇਹ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਨ ਦੀ ਇੱਕ ਵਿਧੀ ਤੇ ਇਸ ਨੂੰ ਜਨਿਉ ਕਹਿਆ ਜਾਂਦਾ ਹੈ |
ਗੁਰੂ ਸਾਹਿਬ .... ਕੀ ਇਹ ਪਾਉਣਾ ਜਰੂਰੀ ਹੈ ?
ਪੰਡਿਤ .... ਇਸ ਤੋ ਬਿਨਾ ਤੁਸੀਂ ਹਿੰਦੂ ਨਹੀ ਅਖਵਾ ਸਕਦੇ ਤੇ ਨਾ ਹੀ ਤੁਹਾਡਾ ਹਿੰਦੂ ਧਰਮ ਵਿੱਚ ਪ੍ਰਵੇਸ਼ ਹੋ ਸਕਦਾ |
ਘਰ ਵਿੱਚ ਆਏ ਮਹਿਮਾਨ ਸਭ ਹੱਕੇ ਬੱਕੇ ਰਹਿ ਗਏ ਇਹ ਕੀ ਹੋਇਆ ? ਮਾਨੋ ਸਭ ਦੇ ਪੈਰਾਂ ਥਲੋ ਜਮੀਨ ਨਿਕਲ ਗਈ ਹੋਵੇ ਤੇ ਅਸਮਾਨ ਫਟ ਗਿਆ ਹੋਵੇ | ਨਾਨਕ ਨੇ ਇਹ ਕੀ ਕੀਤਾ ਇਹ ਤਾਂ ਘੋਰ ਅਪਮਾਨ ਹੋ ਗਿਆ | ਅੱਜ ਤੱਕ ਕਿਸੇ ਨੇ ਇੰਨੀ ਹਿਮੰਤ ਨਹੀ ਕੀਤੀ ਸੀ | ਪ੍ਰੋਹਤ ਜੀ ਸਾਡੇ ਸਭ ਦੇ ਸਨਮਾਨ ਯੋਗ ਹਨ, ਉਹਨਾਂ ਨੂੰ ਕਿਓ ਸੁਆਲ ਕਿਤੇ ਗਏ | ਜਿਵੇ ਇੱਕ ਦਮ ਪੂਰੇ ਘਰ ਦਾ ਮਾਹੋਲ ਗਰਮਾ ਗਿਆ ਹੋਏ | ਘਰ ਦੇ ਖੁਲੇ ਵਹੇੜੇ ਮੰਜਿਆਂ ਤੇ ਬੈਠੇ ਸਾਰੇ ਸਾਕ ਸੰਬਧੀ ਕੁਝ ਸਮਾਂ ਪਹਿਲਾ ਖੁਸੀਆਂ ਦੇ ਜਸ਼ਨ ਮਨਾ ਰਹੇ ਸਨ |
ਉਹਨਾਂ ਲਈ ਤਾਂ ਇੰਝ ਸੀ ,ਜਿਵੇ ਗੁਰੂ ਸਾਹਿਬ ਨੇ ਰੰਗ ਵਿੱਚ ਭੰਗ ਹੀ ਪਾ ਕੇ ਰਖ ਦਿੱਤੀ ਹੋਵੇ | ਗੁਰੂ ਸਾਹਿਬ ਤੇ ਪੰਡਤ ਵਿਚਾਰ ਹਾਲੇ ਸੁਆਲ ਜੁਆਬ ਚੱਲ ਰਹੇ ਸਨ | ਸਾਰੇ ਰਿਸ਼ਤੇਦਾਰ ਨਜਦੀਕ ਆ ਗਏ ਤੇ ਸੋਚਣ ਲੱਗੇ ਜੇ ਨਾਨਕ ਨੇ ਇਨਕਾਰ ਕੀਤਾ ਤਾਂ ਅਸੀਂ ਉਸ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਇਹ ਰਸਮ ਪੂਰੀ ਕਰਵਾ ਲਵਾਂਗੇ |
ਗੁਰੂ ਸਾਹਿਬ ....... ਜੇ ਮੈਂ ਨਾਂ ਇਹ ਜਨਿਉ ਪਹਿਨਣਾ ਕਰ ਤਾਂ ਕੀ ਹੋਵੇਗਾ ?
ਪੰਡਿਤ ...... ਤੁਸੀਂ ਕਦੇ ਵੀ ਪਵਿੱਤਰ ਨਹੀ ਮੰਨੇ ਜਾਵੋਗੇ, ਤੁਹਾਨੂੰ ਕਦੇ ਵੀ ਉਚੀ ਜਾਤ ਵਾਲਾ ਮਾਨ ਸਨਮਾਨ ਨਹੀ ਮਿਲੇਗਾ |
ਗੁਰੂ ਸਾਹਿਬ ...... ਕੀ ਇਹ ਸਭ ਨੂੰ ਪਾਉਣ ਦੀ ਆਗਿਆ ਹੈ ?
ਪੰਡਿਤ .... ਨਹੀ ਔਰਤ ਤੇ ਸ਼ੂਦਰ ਨਹੀ ਪਾ ਸਕਦੇ ....
ਗੁਰੂ ਸਾਹਿਬ .... ਔਰਤ ਤੇ ਸ਼ੂਦਰ ਕਿਓ ਨਹੀ ਪਾ ਸਕਦੇ ?
ਪੰਡਿਤ .... ਔਰਤ ਪਵਿੱਤਰ ਨਹੀ ਤੇ ਸ਼ੂਦਰ ਇਸ ਕਾਬਲ ਨਹੀ ...
ਗੁਰੂ ਸਾਹਿਬ ..... ਜੇ ਔਰਤ ਪਵਿੱਤਰ ਨਹੀ ਤਾਂ, ਉਸ ਤੋ ਜਨੰਮਿਆ ਪੁਰਸ਼ ਕਿਵੇ ਪਵਿੱਤਰ ਹੈ ?
ਪੰਡਿਤ ...... ਇਹ ਸਭ ਗਿਆਨ ਤੇ ਵੇਦ ਸ਼ਸਤਰਾਂ ਦੀਆਂ ਗੱਲ ਨੇ ਤੈਨੂੰ ਇਸ ਗੱਲ ਦੀ ਚਿਂਤਾ ਨਹੀ ਕਰਨੀ ਚਾਹੀਦੀ .... ਹਾਲੇ ਇਹ ਗਲ੍ਹਾਂ ਤੇਰੀ ਸਮਝ ਤੋ ਬਹਾਰ ਨੇ .....
ਗੁਰੂ ਸਾਹਿਬ .... ਮੈਂ ਸਮਝਣ ਲਈ ਤਿਆਰ ਹਾਂ, ਤੁਸੀਂ ਮੈਨੂੰ ਸਮਝਾਵੋ ?
ਪੰਡਿਤ .... ਨਹੀ ਨਾਨਕ ਹਾਲੇ ਤੁਹਾਡੀ ਉਮਰ ਬਹੁਤ ਛੋਟੀ ਹੈ, ਤੁਸੀਂ ਇਹਨਾਂ ਗੱਲਾਂ ਤੇ ਸਮਾਂ ਬਰਬਾਦ ਨਾ ਕਰੋ, ਰਸਮ ਨੂੰ ਪੂਰੀ ਹੋਣ ਦਿਉ |
ਗੁਰੂ ਸਾਹਿਬ .... ਜਿਸ ਰਸਮ ਤੋ ਸਾਨੂੰ ਕੋਈ ਗਿਆਨ ਨਹੀ ਮਿਲਦਾ ,ਉਸ ਨੂੰ ਪੂਰੀ ਕਰਨ ਦਾ ਸਾਨੂੰ ਕੀ ਲਾਭ ਹੈ ?
ਪੰਡਿਤ ਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀ ਸੋਚਿਆ ਹੋਣਾ ਕੋਈ ਐਸਾ ਵੀ ਜਨਮ ਲੈ ਸਕਦਾ ਜੋ ਮੇਰੀਆਂ ਰਸਮਾਂ ਨੂੰ ਨਕਾਰ ਕੇ ਪਾਸੇ ਕਰਕੇ ਸੁੱਟ ਸਕਦਾ ਹੈ | ਪੰਡਿਤ ਕੁਝ ਦੇਰ ਲਈ ਚੁਪ ਕਰ ਜਾਂਦਾ ਤੇ ਆਪਣੇ ਮਨ ਹੀ ਮਨ ਵਿੱਚ ਸੋਚਦਾ ...
ਕੌਣ ਹੈ ਇਹ? ਜੋ ਮੇਰੀਆਂ ਰਸਮਾਂ ਨੂੰ ਪਹਿਲੀ ਵਾਰ ਨਕਾਰ ਰਹਿਆ |ਕੌਣ ਹੈ? ਇਹ ਜੋ ਪਹਿਲੀ ਵਾਰ ਮੈਨੂੰ ਸੁਆਲ ਕਰ ਰਹਿਆ, ਕੌਣ ਹੋ ਸਕਦਾ, ਜੋ ਇਹ ਕਹਿੰਦਾ ਔਰਤ ਤੋ ਜਨਮ ਲੈਣ ਵਾਲਾ ਪੁਰਸ਼ ਕਿਵੇ ਪਵਿੱਤਰ ਹੈ ?ਜੇ ਔਰਤ ਨਹੀ ? ਜੋ ਇਸ ਬਾਲਕ ਦੇ ਸੁਆਲ ਹਨ, ਉਹ ਤਾਂ ਲੋਕਾਂ ਨੂੰ ਬਾਗੀ ਕਰ ਸਕਦੇ ਹਨ,ਫਿਰ ਮੇਰੀ ਸਰਦਾਰੀ ਕਿਸ ਰਹਿ ਜਾਵੇਗੀ | ਜੇ ਮੈਂ ਅੱਜ ਇਸ ਜਨਿਊ ਨਾ ਪਾ ਸਕਿਆ ਕੱਲ ਨੂੰ ਕੋਈ ਹੋਰ ਵੀ ਬਾਗੀ ਹੋ ਸਕਦਾ ਹੈ | ਹਰ ਹਾਲਤ ਵਿੱਚ ਮੈਂ ਇਹ ਰਸਮ ਪੂਰੀ ਕਰਨੀ ਹੈ | ਇਹ ਲੋਕ ਤਾਂ ਮੇਰੇ ਪੁਛੇ ਬਿਨਾ ਇੱਕ ਪੈਰ ਨਹੀ ਤੁਰਦੇ, ਇਹ ਬਗਾਵਤ ਕਰਨ ਵਾਲਾ ਕੌਣ ਹੋ ਸਕਦਾ ਹੈ |
ਮੈਨੂੰ ਬੇਸ਼ੱਕ ਇਹ ਰਸਮ ਜਬਰਦਸਤੀ ਨਾ ਪੂਰੀ ਕਰਨੀ ਪਵੇ |ਇਸ ਤਰ੍ਹਾਂ ਤਾਂ ਹਰ ਕੋਈ ਨਕਾਰਨ ਲੱਗ ਪਵੇਗਾ | ਲੋਕ ਤਾਂ ਹੋਲੀ ਹੋਲੀ ਬਾਗੀ ਹੋ ਕੇ ਧਰਮ ਕ੍ਰਮ ਹੀ ਛੱਡ ਸਕਦੇ ਨੇ | ਪੰਡਿਤ ਆਪਣੇ ਮਨ ਹੀ ਮਨ ਇਹਨਾਂ ਸੁਆਲਾਂ ਦੀ ਝੜੀ ਲਾ ਰਹਿਆ ਹੈ | ਆਸੇ ਪਾਸੇ ਵੀ ਚੁਪ ਪਸਰੀ ਹੋਈ ਏ | ਪਿਤਾ ਕਾਲੂ ਜੀ ਹੈਰਾਨ ਹੋ ਕੇ ਇਹ ਸਭ ਕੁਝ ਦੇਖ ਰਹੇ ਹਨ | ਕੁਝ ਦੇਰ ਦੀ ਪਸਰੀ ਹੋਈ ਚੁਪ ਨੂੰ ਗੁਰੂ ਸਾਹਿਬ ਫਿਰ ਤੋੜਦੇ ਹਨ |
ਗੁਰੂ ਸਾਹਿਬ .... ਪੰਡਿਤ ਜੀ ਜੇ ਔਰਤ ਪਵਿੱਤਰ ਨਹੀ ਤਾਂ, ਉਸ ਤੋ ਜਨਮ ਲੈਣ ਵਾਲਾ ਪੁਰਸ਼ ਕਿਵੇ ਪਵਿੱਤਰ ਹੈ ?
ਪੰਡਿਤ ...... ਇਹ ਵੇਦ ਸ਼ਸਤਰਾਂ ਦੇ ਬਣਾਏ ਹੋਏ ਨਿਯਮ ਨੇ ਜੋ ਸਭ ਨੂੰ ਮੰਨਣ ਦਾ ਹੁਕਮ ਹੈ, ਨਾਨਕ ਜੀ ਤੁਸੀਂ ਜਨਿਉ ਪਵਾ ਤੇ ਰਸਮ ਪੂਰੀ ਹੋਣ ਦੇਵੋ , ਪੰਡਿਤ ਦੇ ਨਾਲ ਕੁਝ ਸਾਕ ਸੰਬਧੀਆਂ ਨੇ ਵੀ ਹੁੰਗਾਰਾ ਭਰਿਆ ....
ਗੁਰੂ ਸਾਹਿਬ ..... ਪੰਡਿਤ ਜੀ ਮੈਂ ਰਸਮ ਪੂਰੀ ਕਰਨ ਲਈ ਤਿਆਰ ਹਾਂ, ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਔਰਤ ਤੋ ਜਨਮ ਲੈਣ ਵਾਲਾ ਪੁਰਸ਼ ਕਿਵੇ ਪਵਿੱਤਰ ਹੈ ?
ਪੰਡਿਤ ਨੇ ਆਪਣੀ ਵਾਹ ਜਾਂਦੀ ਨਾ ਦੇਖ ਕੇ ਸਾਰਿਆ ਨੂੰ ਕਹਿਆ, ਨਾਨਕ ਨੂੰ ਸਮਝਾਵੋ ਇਸ ਤਰ੍ਹਾਂ ਦੀ ਜਿੱਦ ਨਾ ਕਰਕੇ ਰਸਮ ਪੂਰੀ ਕਰੇ | ਗੁਰੂ ਸਾਹਿਬ ਕਹਿਣ ਲੱਗੇ ਪੰਡਿਤ ਜੀ ਮੈਂ ਜਨਿਉ ਪਾਉਣ ਲਈ ਤਿਆਰ ਹਾਂ, ਇਹ ਕਹਿ ਕੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ .....
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ||
ਏਹੁ ਜਨੇਊ ਜੀਆ ਕਾ ਹਈ ਤ ਪਾਡੇ ਘਤੁ ||
ਨਾ ਏਹੁ ਤੂਟੇ ਨ ਮਲੁ ਲਗੈ ਨਾ ਏਹੁ ਜਲੈ ਨ ਜਾਈ ||
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ||
ਚਉਕਿੜ ਮੁਲਿ ਅਣਾਇਆ ਬਹਿ ਚਉਕੈ ਪਾਇਆ ||
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ||
ਓਹ ਮੁਆ ਓਹੁ ਪਇਆ ਵੇਤਗਾ ਗਇਆ ||
ਅੰਗ ||੪੭੧||

ਗੁਰੂ ਸਾਹਿਬ ਕਹਿਣ ਲੱਗੇ ਜੇ ਤੇ ਜਨਿਉ ਵਿੱਚ ਆਹ ਗੁਣ ਹਨ,ਤਾਂ ਅਸੀਂ ਖੁਸ਼ੀ ਖੁਸ਼ੀ ਪਹਿਨਣਾ ਕਰ ਲੈਦੇ ਹਾਂ | ਜੇ ਤੇਰੇ ਇਸ ਜਨਿਉ ਵਿੱਚ ਇਹ ਗੁਣ ਨਹੀ ਹਨ ਤਾਂ ਫਿਰ ਜਿਸ ਜਨਿਉ ਦੀ ਗੱਲ ਪੰਡਿਤ ਜੀ ਤੁਸੀਂ ਕਰ ਰਹੇ ਹੋ ਉਹ ਸਾਨੂੰ ਪ੍ਰਵਾਨ ਨਹੀ | ਇਹ ਕਹਿ ਕੇ ਉਸ ਵਖਤ ਗੁਰੂ ਸਾਹਿਬ ਨੇ ਬ੍ਰਾਹਮਣੁ ਨੂੰ ਤਾਂ ਇਨਕਾਰ ਕਰ ਦਿੱਤਾ ਤੇ ਉਸ ਦਾ ਬਣਿਆ ਹੋਇਆ ਜਨੇਊ ਨਾ ਪਾਇਆ |ਗੁਰੂ ਸਾਹਿਬ ਦਾ ਇਨਕਾਰ ਦੇਖ ਕੇ ਬ੍ਰਾਹਮਣ ਦੀ ਤਾਂ ਉਸ ਵਖਤ ਨੀਦ ਸੁਖ ਚੈਨ ਸਭ ਹਰਾਮ ਹੋ ਗਿਆ |ਉਸ ਦਿਨ ਹੀ ਬ੍ਰਾਹਮਣ ਨੇ ਇਹ ਫੈਸਲਾ ਜਿੰਨੀ ਦੇਰ ਮੈਂ ਆਪਣਾ ਜਨਿਉ ਇਹਨਾ ਦੇ ਗਲ੍ਹ ਨਾ ਪਾਇਆ ਬੈਠਣਾ ਮੈਂ ਵੀ ਨਹੀ | ਗੁਰੂ ਸਾਹਿਬ ਤਾਂ ਨਿਆਸਰੇਆਂ ਦੇ ਆਸਰੇ ਬਣ ਕੇ ਆਏ ਤੇ ਸਭ ਦੀ ਗੱਲ ਕੀਤੀ | ਪਰ, ਹੇ ਗੁਰੂ ਨਾਨਕ ਜੀ ਅੱਜ ਦੇ ਕੁਝ ਲੋਕ ਜੋ ਤੁਹਾਡੇ ਸਿੱਖ ਹੋਣ ਦਾ ਦਵਾ ਕਰਦੇ ਨੇ ਤੇ ਬ੍ਰਾਹਮਣ ਦੀ ਗੁਲਾਮੀ ਨੂੰ ਕਬੂਲ ਕਰ ਰਹੇ ਨੇ ਜਿਸ ਤੋ ਤੁਸੀਂ ਮੁਕਤ ਕੀਤਾ ਸੀ |ਗੁਰੂ ਸਾਹਿਬ ਜੀ ਅੱਜ ਦੇ ਸਿੱਖ ਨੇ ਕਿਰਪਾਨ ਤੇ ਉਹੀ ਪਾਈ ਏ ਜੋ ਤੁਸੀਂ ਦਸਵੀ ਜੋਤ ਵਿੱਚ ਦਿੱਤੀ ਸੀ | ਕੰਮ ਪੰਡਿਤ ਨੂੰ ਪੁਛ ਕੇ ਕਰਦੇ ਨੇ | ਤੁਸੀਂ ਇੱਕ ਦੀ ਗੱਲ ਕੀਤੀ ਗੁਰੂ ਸਾਹਿਬ ਜੀ ਪਰ ਤੁਹਾਡੇ ਵਾਰਸਾ ਨੇ ਇੱਕ ਨੂੰ ਛੱਡ ਕੇ ਦੋ ਕਰ ਲਏ ਹਨ | ਤੁਸੀਂ ਸਭ ਨੂੰ ਵਿਚਾਰ ਨਾਲ ਜਿੱਤਿਆ ਅੱਜ ਦਾ ਸਿੱਖ ਵਿਚਾਰ ਕਰਨ ਵਾਲੇ ਦਾ ਦੁਸ਼ਮਨ ਬਣਨ ਨੂੰ ਪੂਰਾ ਪੂਰਾ ਤਿਆਰ ਹੈ |
ਗੁਰੂ ਸਾਹਿਬ ਜੀ ਤੁਸੀਂ ਤਾਂ ਆਪਣੇ ਆਪ ਨੂੰ ਆਪਣੀ ਰਚੀ ਗੁਰਬਾਣੀ ਅੰਦਰ ਨੀਚ ਤੱਕ ਕਹਿ ਦਿੱਤਾ | ਪਰ ਤੁਹਾਡੀ ਗੋਲਕ ਦੇ ਚੋਰ ਤਾਂ ਨੀਚਾਂ ਵੱਲ ਦੇਖਣਾ ਵੀ ਪਸੰਦ ਨਹੀ ਕਰਦੇ | ਉਹ ਤਾਂ ਬੰਦਿਆਂ ਨੂੰ ਸਤਿਗੁਰੁ ਕਹਿ ਕੇ ਵਿਡਿਆਈ ਦਿੰਦੇ ਹਨ,ਤੇ ਆਪਣੇ ਆਪ ਨੂੰ ਸਹੀ ਵੀ ਸਾਬਤ ਕਰਦੇ ਹਨ |
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ||
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ||
ਅੰਗ ||੧੫||
ਗੁਰੂ ਸਾਹਿਬ ਜੀ ਤੁਸੀਂ ਤਾਂ ਸਾਨੂੰ ਚੱਕਰਾਂ ਤੋ ਮੁਕਤ ਕੀਤਾ ਸੀ | ਮਗਰ ਅਸੀਂ ਤਾਂ ਇਸ ਚੱਕਰ ਵਿਚੋ ਹੀ ਹਾਲੇ ਬਹਾਰ ਨਹੀ ਨਿਕਲੇ ਤੁਹਾਡਾ ਪ੍ਰਕਾਸ਼ ਪੁਰਬ ਵੈਸਾਖ ਨੂੰ ਮਨਾਈਏ ਜਾਂ ਕੱਤਕ ਨੂੰ, ਗੁਰੂ ਸਾਹਿਬ ਜੀ ਵੈਸੇ ਅਸੀਂ ਕਦੇ ਤੁਹਾਡਾ ਪ੍ਰਕਾਸ਼ ਪੁਰਬ ਮਨਾਇਆ ਹੀ ਨਹੀ, ਤੁਹਾਡੇ ਨਾਮ ਥੱਲੇ ਕੱਤਕ ਵਿੱਚ ਅਸੀਂ ਤੁਹਾਡੇ ਵੱਡੇ ਪੁਤਰ ਸ਼੍ਰੀ ਚੰਦ ਦਾ ਮਨਾਉਂਦੇ ਹਾਂ |ਜਿਸ ਬਾਰੇ ਤੁਸੀਂ ਪੰਜਵੀ ਜੋਤ ਵਿੱਚ ਆ ਕੇ ਗੁਰਬਾਣੀ ਵਿੱਚ ਦਰਜ ਕੀਤਾ ਹੈ ||
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ||
ਦਿਲਿ ਖੋਟੇ ਆਕੀ ਫਿਰਨਿ ਬੰਨ ਭਾਰੁ ਉਚਾਇਨਿ ਛਟੀਐ ||

ਗੁਰੂ ਸਾਹਿਬ ਜੀ ਜੇ ਅਸੀਂ ਇਹ ਮੰਨ ਵੀ ਲੀਏ ਕਿ ਤੁਹਾਡਾ ਪ੍ਰਕਾਸ਼ ਪੁਰਬ ਕੱਤਕ ਦਾ ਨਹੀ ਵੈਸਾਖ ਦਾ ਜਾਂ ਵੈਸਾਖ ਦਾ ਨਹੀ ਕੱਤਕ ਦਾ ਤਾਂ ਵੀ ਬਦਲਣਾ ਤਾਂ ਕੁਝ ਨਹੀ | ਫਿਰ ਕਿਹੜਾ ਅਸੀਂ ਤੁਹਾਡੀ ਸਿੱਖਿਆ ਤੇ ਪੂਰਾ ਪਹਿਰਾ ਦੇਣ ਲੱਗ ਜਾਵਾਂਗੇ |ਗੁਰੂ ਸਾਹਿਬ ਜੀ ਤੁਸੀਂ ਸਾਨੂੰ ਕੀ ਬਣਿਆ ਸੀ ਤੇ ਅਸੀਂ ਕੀ ਬਣ ਰਹੇ ਹਾਂ | ਸਾਡੀ ਇਸ ਤਰਸ ਯੋਗ ਹਾਲਤ ਨੂੰ ਦੇਖ ਕੇ ਜੇ ਤੁਸੀਂ ਸਾਨੂੰ ਮੁਆਫ ਕਰ ਸਕੋ ਤਾਂ ਜਰੂਰ ਕਰ ਦੇਣਾ | ਅਸੀਂ ਤਾਂ ਮੁਆਫੀ ਮੰਗਣ ਦੇ ਕਾਬਲ ਵੀ ਨਹੀ ਹਾਂ ||
ਭੁਲ ਚੂਕ ਦੀ ਖਿਮਾਂ ||
ਜਗਪਾਲ ਸਿੰਘ
ਮਾਰਚ ੩੧/੨੦੧੫ਵਿਸਾਖੀ ਨੂੰ ਸਮਰਪਿਤ ਗੁਰਮਤਿ ਦੀਵਾਨ 10 ਤੋਂ ਫਰਿਜ਼ਨੋ (ਬਿਊਰੋ): ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ. ਸੀ. ਏ.) ਵਲੋਂ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ 10 ਅਪਰੈਲ ਤੋਂ 16 ਅਪਰੈਲ ਤੱਕ ਗੁਰਮਤਿ ਦੀਵਾਨ ਸਜਾਏ ਜਾਣਗੇ। ਇਨ੍ਹਾਂ ਦੀਵਾਨਾਂ ਵਿੱਚ ਪ੍ਰਸਿਧ ਕਥਾਵਾਚਕ ਭਾਈ ਸਰਬਜੀਤ ਸਿੰਘ ਧੂੰਦਾ, ਗਿਆਨੀ ਗੁਰਬਚਨ ਸਿੰਘ ਅਤੇ ਬੀਬੀ ਜਸਵੀਰ ਕੌਰ ਸੰਗਤਾਂ ਨਾਲ ਗੁਰ ਸ਼ਬਦ ਦੀ ਸਾਂਝ ਪਾਉਣਗੇ। ਸੰਸਥਾ ਅਨੁਸਾਰ 10 ਅਪਰੈਲ ਨੂੰ ਗਿਆਨੀ ਗੁਰਬਚਨ ਸਿੰਘ ਸ਼ਾਮੀਂ 6 ਤੋਂ 8 ਵਜੇ ਤੱਕ ਆਪਣੇ ਵਿਚਾਰ ਰੱਖਣਗੇ।
11 ਅਪਰੈਲ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਗੁਰਮਤਿ ਕਨਵੈਨਸ਼ਨ ਹੋਵੇਗੀ ਜਿਸ ਵਿੱਚ ਤਿੰਨੇ ਹੀ ਪ੍ਰਚਾਰਕ ਬੱਚਿਆਂ ਅਤੇ ਸਮੂਹ ਸੰਗਤ ਦੇ ਰੂਬਰੂ ਹੋਣਗੇ। 12 ਅਪਰੈਲ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੀਬੀ ਜਸਵੀਰ ਅਤੇ ਗਿਆਨੀ ਗੁਰਬਚਨ ਸਿੰਘ ਬੱਚਿਆਂ ਨਾਲ ਇੱਕ ਖਾਸ ਗੁਰਮਤਿ ਵਿਚਾਰ ਪ੍ਰੋਗਰਾਮ ਕਰਨਗੇ। ਉਪਰੰਤ ਅੰਮ੍ਰਿਤ ਸੰਚਾਰ ਹੋਵੇਗਾ। ਸ਼ਾਮ ਦੇ ਦੀਵਾਨ ਦੌਰਾਨ ਸ਼ਾਮੀਂ 6 ਤੋਂ 8 ਵਜੇ ਦਰਮਿਆਨ ਸਰਬਜੀਤ ਸਿੰਘ ਧੂੰਦਾ ਕਥਾ ਵਿਆਖਿਆ ਕਰਨਗੇ। ਭਾਈ ਧੂੰਦਾ 13 ਤੋਂ 16 ਅਪਰੈਲ ਤੱਕ ਰੋਜ਼ਾਨਾ ਸ਼ਾਮੀਂ 6 ਤੋਂ 8 ਵਜੇ ਤੱਕ ਗੁਰਬਾਣੀ ਦੀ ਕਥਾ ਕਰਨਗੇ।
ਹੋਰ ਜਾਣਕਾਰੀ ਲਵਨੀਤ ਸਿੰਘ (559-862- 9918), ਗੁਰਨੇਕ ਸਿੰਘ (559-916- 5953) ਜਾਂ ਸੁਖਦੀਪ ਸਿੰਘ (559-351- 9690) ਪਾਸੋਂ ਲਈ ਜਾ ਸਕਦੀ ਹੈ।
(ਪੰਜਾਬ ਟਾਈਮਜ਼ ਵਿਚੋਂ){ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.