.


31/08/14)
ਗੁਰਸ਼ਰਨ ਸਿੰਘ ਕਸੇਲ

ਪ੍ਰਚਾਰਕ ਸ੍ਰ. ਸ਼ਿਵਤੇਗ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥

ਆਪ ਜੀ ਨੇ ਸਿੱਖ ਮਾਰਗ ਸਾਈਟ ਤੇ 30-08-14 ਵਾਲੀ ਲਿਖਤ ਵਿਚ ਲਿਖਿਆ ਹੈ, “ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿਚ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭਟ ਸਾਹਿਬਾਨ ਅਤੇ ਗੁਰਸਿਖ ਸਾਹਿਬਾਨ ਜੀ ਨੇ ਇਕ ਨਾਲ ਜੁੜਨ ਦਾ ਸਿਧਾਂਤ ਦਿਤਾ ਹੈ। ਗੁਰਬਾਣੀ ਦੇ ਮੁਤਾਬਿਕ ਹਰ ਦੂਜੇ ਨੂੰ ਰੱਦ ਕੀਤਾ ਗਿਆ ਹੈ”। ਆਪ ਜੀ ਦੇ ਪਹਿਲਾਂ ਵੀ ਗੁਰਮਤਿ ਬਾਰੇ ਵਿਚਾਰ ਕਈ ਵਾਰ ਸੁਣੇ ਹਨ ਵਧੀਆ ਲੱਗੇ ਹਨ । ਆਸ ਹੈ ਹੁਣ ਤੁਸੀਂ ਲਿਖਤੀ ਰੂਪ ਵਿਚ ਵੀ ਮੇਰੇ ਵਰਗੇ ਕਈ ਗੁਰਮਤਿ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਨਾ ਸਮਝ ਵਾਲਿਆਂ ਨੂੰ ਸੇਧ ਦੇਵੋਗੇ । ਆਪ ਇਕ ਪੇਸ਼ਾਵਰ ਪ੍ਰਚਾਰਕ ਹੋ, ਇਸ ਲਈ ਆਪ ਜੀ ਤੋਂ ਕੁਝ ਜਾਣਕਾਰੀ ਲੈਣੀ ਚਾਹੁੰਦਾ ਹਾਂ ।

ਆਪ ਜੀ ਦੇ ਦਸਮ ਗ੍ਰੰਥ ਬਾਰੇ ਕੀ ਵਿਚਾਰ ਹਨ ? ਕੀ ਦਸਮ ਗ੍ਰੰਥ ਸਾਰਾ ਗੁਰੂ ਜੀ ਦੀ ਰਚਨਾ ਹੈ ? ਜਾਂ ਕੁਝ ਬਾਣੀਆਂ ਹਨ ? “ਪ੍ਰਿਥਮ ਭਗਾਉਤੀ ਸਿਮਰਕੈ ਗੁਰ ਨਾਨਕ ਲਈ ਧਿਆਇ” । ਅਰਦਾਸ ਦੀ ਇਸ ਪੰਗਤੀ ਵਿਚ ਜਿਸਨੂੰ ਸਿਮਰਨ ਬਾਰੇ ਆਦੇਸ਼ ਦਿਤਾ ਹੈ, “ਪ੍ਰਿਥਮ ਭਗਾਉਤੀ ਸਿਮਰਕੈ” ਇਸਦਾ ਕੀ ਮਤਲਬ ਹੈ ? ਆਸ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਜਾਣਕਾਰੀ ਦੇਣ ਦੀ ਖੇਚਲ ਕਰੋਗੇ ।

ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


31/08/14)
ਅਵਤਾਰ ਸਿੰਘ ਮਿਸ਼ਨਰੀ

ਸਿੱਖ ਇਤਿਹਾਸ, ਲਿਟ੍ਰੇਚਾਰ ਅਤੇ ਯਾਦਗਾਰਾਂ ਦਾ ਮਲੀਆਮੇਟ

ਅਵਤਾਰ ਸਿੰਘ ਮਿਸ਼ਨਰੀ (5104325827)

ਜਿੱਥੇ ਕਾਰਸੇਵਾ ਦੇ ਨਾਂ ਤੇ ਟੋਕਰੀਆਂ ਵਿੱਚ ਮਾਇਆ, ਕੰਨਟੇਨਰਾਂ ਵਿੱਚ ਦੁੱਧ ਅਤੇ ਬੋਰੀਆਂ ਵਿੱਚ ਅਨਾਜ ਇਕੱਠਾ ਕਰਨ ਵਾਲੇ ਵਿਹਲੜ ਸੰਤ ਬਾਬੇ, ਇਤਿਹਾਸਕ ਸੋਮੇ, ਇਤਿਹਾਸਕ ਬੀੜਾਂ ਦਾ ਸਸਕਾਰ, ਸ਼ਹੀਦਾਂ ਦੀਆਂ ਯਾਦਗਾਰਾਂ ਆਦਿਕ ਇਤਿਹਾਸਕ ਸੋਮਿਆਂ ਤੇ ਅੰਧਵਿਸ਼ਵਾਸ਼, ਨਵੀਨੀਕਰਨ ਅਤੇ ਨਵੀਂ ਬਿਲਡਿੰਗ ਉਸਾਰਨ ਦੀ ਕਮਾਈ ਦੇ ਲਾਲਚ ਦਾ ਬਲਡੋਜਰ ਚਲਾ ਕੇ, ਡੇਰੇਦਾਰ ਸਾਧਾਂ ਦੀ ਗ੍ਰਿਫਤ ਵਿੱਚ ਆ ਚੁੱਕੀ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ, ਮਲੀਆਮੇਟ ਕਰੀ ਜਾ ਰਹੇ ਹਨ ਓਥੇ ਸਿੱਖੀ ਵਿਰੋਧੀ ਤਾਕਤਾਂ, ਸਰਕਾਰਾਂ ਸਿੱਖਾਂ ਦੀ ਬਹਾਦਰੀ ਭਰੇ ਕਾਰਨਾਮੇ ਅਤੇ ਸ਼ਹੀਦੀਆਂ ਦੇ ਇਤਿਹਾਸ ਨੂੰ ਦਿਨ ਬਾਦਿਨ ਬਦਨੀਤੀ ਦੇ ਤੇਸੇ ਨਾਲ ਛਿੱਲੀ ਅਤੇ ਬੇਇਸਾਫੀ ਦੀ ਕਲਮ ਨਾਲ ਲਿਖ ਕੇ ਵਿਗਾੜੀ ਜਾ ਰਹੀਆਂ ਹਨ। ਬਿਰਦ ਬੀੜਾਂ ਦੇ ਨਾਮ ਹੇਠ ਬਹੁਤ ਸਾਰਾ ਧਾਰਮਿਕ ਅਤੇ ਇਤਿਹਾਸਕ ਲਿਟ੍ਰੇਚਰ ਫੂਕਿਆ ਅਤੇ ਇਤਹਾਸਕ ਯਾਦਗਾਰਾਂ ਢਾਹ ਕੇ ਮਲੀਆਮੇਟ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੂਬਨੇ, ਬਦਮਾਸ਼ ਅਤੇ ਬਦ ਦਿਮਾਗ ਸਾਧ ਲਾਣੇ ਅਤੇ ਸੰਪ੍ਰਦਾਈਆਂ ਨੇ ਗੁਰੂ ਨਾਨਕ ਸਾਬਿ ਤੋਂ ਲੈ ਕੇ ਅੱਜ ਤੱਕ ਦੀਆਂ ਕਰੀਬ ਸਾਰੀਆਂ ਯਾਦਗਾਰੀ ਬਿਲਡਿੰਗਾਂ ਢਾਹ ਕੇ ਨਵੀਨੀਕਰਨ ਦੇ ਨਾਂ ਤੇ ਇਤਹਾਸਕ ਸਬੂਤ ਹੀ ਮਿਟਾ ਦਿੱਤੇ ਹਨ। ਜਿਵੇ  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪੁਰਾਤਨ ਬਿਲਡਿੰਗ, ਚਮਕੌਰ ਸਾਹਿਬ ਦੀ ਕੱਚੀ ਗੜੀ, ਸਰਹੰਦ ਵਿਖੇ ਛੋਟੇ ਸਾਹਿਬਜਾਦਿਆਂ ਦੀ ਨੀਹਾਂ ਵਿੱਚ ਚਿਣੇਂ ਜਾਣ ਵਾਲੀ ਇਤਿਹਾਸਕ ਦੀਵਾਰ, ਮਾਤਾ ਗੁਜਰ ਕੌਰ ਜੀ ਦਾ ਇਤਿਹਾਸਕ ਬੁਰਜ ਜਿੱਥੇ ਮਾਤਾ ਜੀ ਸ਼ਹੀਦ ਹੋਏ, ਅੰਮ੍ਰਿਤਸਰ ਵਿਖੇ ਸ਼ਹੀਦੀ ਝੰਡੇ ਬੁੰਗੇ ਕੌਮੀ ਮਿਨਾਰ ਆਦਿਕ ਪੁਰਾਤਨ ਸਿੱਖ ਵਿਰਸੇ ਨੂੰ ਸਾਂਭੀ ਬੈਠੇ ਇਤਹਾਸਕ ਸਰੋਤ ਕਾਰਸੇਵਾ ਦੇ ਨਾਂ ਤੇ ਢਾਹ ਦਿੱਤੇ ਹਨ। ਹੁਣ ਕਾਫੀ ਦੇਰ ਤੋਂ ਬਾਕੀ ਡੇਰਿਆਂ, ਸੰਪ੍ਰਦਾਵਾਂ ਅਤੇ ਅਜੋਕੀ ਬਾਦਲੀ ਪ੍ਰਬੰਧ ਅਧੀਨ ਸ਼੍ਰੋਮਣੀ ਨਾਲ ਮਿਲ ਕੇ ਬਿਰਦ ਬੀੜਾਂ ਦੇ ਨਾਂ ਤੇ ਪੁਰਾਤਨ ਇਤਿਹਾਸਕ ਬੀੜਾਂ ਅਤੇ ਹੋਰ ਵੀ ਧਾਰਮਿਕ ਅਤੇ ਇਤਿਹਾਸਕ ਗ੍ਰੰਥ ਸਾੜੀ ਜਾ ਰਹੇ ਹਨ।

ਜੋ ਕੰਮ ਜੂਨ ੧੯੮੪ ਦੇ ਬਲਿਊ ਸਟਾਰ ਅਪ੍ਰੇਸ਼ਨ ਵੇਲੇ ਭਾਰਤ ਦੀ ਬੇਈਮਾਨ, ਅਕ੍ਰਿਤਘਣ ਜਾਲਮ ਸਰਕਾਰ ਨੇ ਲੱਖਾਂ ਬੇਦੋਸ਼ੇ ਅਤੇ ਨਿਹੱਥੇ ਸਿੱਖਾਂ ਨੂੰ ਮਾਰਨ ਦੇ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਗੁਰੂ ਸਹਿਬਾਨ ਦੀਆਂ ਹੱਥ ਲਿਖਤ ਬੀੜਾਂ, ਹੁਕਮਨਾਮੇ, ਰਹਿਤਨਾਮੇ, ਇਤਿਹਾਸਕ ਗ੍ਰੰਥ ਅਤੇ ਹੋਰ ਵੀ ਬੇਕੀਮਤੀ ਇਤਿਹਾਸਕ ਸਰੋਤ ਵਹਿਸ਼ੀਅਤ ਦਾ ਤਾਂਡਵ ਨਾਚ ਕਰਕੇ ਸਾੜੇ, ਫੂਕੇ, ਖੁਰਦ ਬੁਰਦ ਕੀਤੇ ਸਨ ਉਹ ਕਾਰੇ ਹੀ ਹੁਣ ਡੇਰਦਾਰ, ਸੰਪ੍ਰਦਾਈ ਅਤੇ ਅਜੋਕੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਰ ਰਹੇ ਹਨ। ਸਾਡੇ ਧਰਮ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਬ੍ਰਾਹਮਣਵਾਦ ਅਤੇ ਅੰਧਵਿਸ਼ਵਾਸ਼ਾਂ ਦਾ ਰਲਾ ਕੀਤਾ ਜਾ ਰਿਹਾ ਹੈ। ਕਰੀਬ ਹਰੇਕ ਡੇਰੇਦਾਰ ਸੰਪ੍ਰਦਾਈ ਆਪਣੇ ਵੱਖਰੇ ਵੱਖਰੇ ਨਵੇਂ ਨਵੇਂ ਗ੍ਰੰਥ ਅਤੇ ਰਹਿਤਨਾਮੇ ਬਣਾਈ ਫਿਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਹੋਰ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਪ੍ਰਕਾਸ਼ ਅਤੇ ਪ੍ਰਚਾਰ, ਕਥਾ, ਕੀਰਤਨ ਜੋਰਾਂ ਸ਼ੋਰਾਂ ਨਾਲ ਗੱਜ ਵੱਜ ਕੇ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਨਾਂ ਦੇ ਮੱਥੇ ਟੇਕੇ ਅਤੇ ਗਿਣਤੀ ਮਿਣਤੀ ਦੇ ਕਮਸ਼ੀਅਲ ਪਾਠ, ਕੀਰਤਨ ਕਰਚਾਏ ਜਾ ਰਹੇ ਹਨ। ਕਥਾਕਾਰ, ਕੀਰਤਨੀਏ ਅਤੇ ਢਾਡੀ ੧੦੦ ਵਿੱਚੋਂ ੯੦% ਮਿਥਿਹਾਸਕ ਗ੍ਰੰਥਾਂ ਦੀ ਕੱਚੀ ਬਾਣੀ ਅਤੇ ਕਲਪਨਿਕ ਸਾਖੀਆਂ ਹੀ ਸੁਣਾ ਸੁਣਾ ਕੇ ਸੰਗਤਾਂ ਨੂੰ ਕੁਰਾਹੇ ਪਾ ਕਰ ਜੇਬਾਂ ਖਾਲੀ ਕਰਵਾਈ ਜਾ ਰਹੇ ਹਨ। ਇਤਿਹਾਸ ਅਤੇ ਮਿਥਿਹਾਸ, ਝੂਠ ਅਤੇ ਸੱਚ, ਅਛਾਈ ਅਤੇ ਬੁਰਾਈ, ਅਸਲ ਅਤੇ ਨਕਲ ਨੂੰ ਬਿਲਕੁਲ ਰਲਗਡ ਕਰ ਦਿੱਤਾ ਗਿਆ ਹੈ। ਇਸ ਕਰਕੇ ਅਜੋਕੇ ਬਹੁਤੇ ਸਿੱਖਾਂ ਦਾ ਬਾਹਲਾ ਭੇਖ ਸਿੱਖੀ ਦਾ ਅਤੇ ਕਰਮ ਗੁਰਮਤਿ ਵਿਰੋਧੀਆਂ ਵਾਲੇ ਹਨ। ਸਿੱਖ ਲੀਡਰਸ਼ਿਪ ਕੁਰਸੀ ਪਾਓ ਅਤੇ ਬਚਾਓ ਵੱਲ ਲੱਗੀ ਹੋਈ ਹੈ, ਜਵਾਨਾਂ ਨੂੰ ਨਸ਼ਿਆਂ ਅਤੇ ਵਿਸ਼ੇ ਵਿਕਾਰਾਂ ਵੱਲ ਧੱਕਿਆ ਜਾ ਰਿਹਾ ਹੈ। ਬਹੁਤਾ ਸਾਧ ਲਾਣਾ ਅਤੇ ਸੰਪ੍ਰਦਾਈ ਪ੍ਰਚਾਰਕ ਸਿੱਖੀ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਨਾਂ ਗ੍ਰੰਥਾਂ ਦੇ ਮੱਗਰ ਆਪ ਲੱਗੇ ਅਤੇ ਸੰਗਤ ਨੂੰ ਲਾ ਰਹੇ ਹਨ। ਗੁਰਦੁਆਰੇ ਗੁਰਮਤਿ ਦੇ ਨਿਰੋਲ ਪ੍ਰਚਾਰ ਦੀ ਥਾਂ ਕਮਰਸ਼ੀਅਲ ਹੋ ਮਿਲਗੋਭਾ ਪ੍ਰਚਾਰ, ਗੋਲਕਾਂ ਭਰੂ ਵਤੀਰੇ, ਗੰਦੀ ਰਾਜਨੀਤੀ, ਧੜੇਬਾਜੀ, ਜਾਤ-ਪਾਤ, ਡੇਰਾਵਾਦ, ਅਤੇ ਇਲਾਕਾਵਾਦ ਦੇ ਅੱਡੇ ਜਾਂ ਸਟੇਜਾਂ ਬਣ ਗਏ ਹਨ।

ਇਸ ਲਈ ਘੱਟ ਤੋਂ ਘੱਟ ਸਿੱਖਾਂ ਨੂੰ ਪੰਜਾਬ ਵਿੱਚ "ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ" ਦੀਆਂ ਆ ਰਹੀਆਂ ਚੋਣਾਂ ਵਿੱਚ ਹਿੱਸਾ ਲੈ ਕੇ, ਸਰਮਾਏਦਾਰ, ਲਾਲਚੀ, ਗਦਾਰਾਂ ਅਤੇ ਬਾਮਣਵਾਦ ਨੂੰ ਜਮੀਰਾਂ ਵੇਚ ਚੁੱਕੇ ਠੱਗ ਲੀਡਰਾਂ ਅਤੇ ਪਾਖੰਡੀ ਸਾਧਾਂ ਤੋਂ ਖਹਿੜਾ ਛਡਾਉਣਾ ਚਾਹੀਦਾ ਹੈ। ਆਮ ਆਦਮੀ ਹੁਣ ਜਾਗਿਆ ਹੈ ਇਸ ਲਈ ਪੰਜਾਬ ਵਿੱਚ “ਆਮ ਆਦਮੀ ਪਾਰਟੀ” ਦੀ ਸਰਕਾਰ ਨੂੰ ਸਮਰਥਨ ਦਿਓ ਅਤੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਚੰਗੇ ਕਿਰਦਾਰ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਇਣ, ਨਸ਼ਿਆਂ ਤੋਂ ਮੁਕਤ, ਪੜ੍ਹੇ ਲਿਖੇ, ਪਰਉਪਕਾਰੀ ਜਨਤਾ ਦੀ ਸੇਵਾ-ਭਾਵਨਾਂ ਵਾਲੇ ਨੌਜਵਾਨ ਸਿੰਘ-ਸਿੰਘਣੀਆਂ ਨੂੰ ਜਿਤਾ ਕੇ ਸਿੱਖਾਂ ਦੀ ਸ੍ਰੋਮਣੀ ਸੰਸਥਾ ਦੀ ਵਾਗ ਡੋਰ, ਕਿਰਤੀ ਅਤੇ ਉੱਚੇ-ਸੁੱਚੇ ਕਿਰਦਾਰ ਵਾਲੇ ਗੁਰਸਿੱਖਾਂ ਨੂੰ ਸੌਂਪੋ, ਫਿਰ ਹੀ ਇਤਿਹਾਸਕ ਵਿਰਸੇ ਨੂੰ ਮਲੀਆਮੇਟ ਕਰਨ ਵਾਲੀਆਂ ਸਰਕਾਰਾਂ ਅਤੇ ਗਦਾਰਾਂ ਤੋਂ ਬਚਾਇਆਂ ਜਾ ਸਕਦਾ ਹੈ ਵਰਨਾ ਸਭ ਕੁਝ ਜਾਂਦਾ ਰਹੇਗਾ। ਫਿਰ ਕਿਤੇ ਇਹ ਹੀ ਨਾਂ ਹੋ ਜਾਵੇ-ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ। ਨਾ ਹਮ ਹੀ ਬਚੇਂਗੇ ਨਾਂ ਸਾਥੀ ਹਮਾਰੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨ ਅਨੁਸਾਰ-ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੋਇ ਤਾਲ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰੁ ਅਵੈ ਕਾਲੁ॥੧੩੮॥ (੧੩੭੧)


31/08/14)
ਸ਼ਿਵਤੇਗ ਸਿੰਘ /ਫੇਸਬੁੱਕ ਰਾਹੀਂ

ਪੁਰਾਤਨ ਸਮੇਂ ਅਤੇ ਵਰਤਮਾਨ ਸਮੇ ਦੇ ਸਿਖਾਂ ਵਿਚ ਕੀ ਫਰਕ ਹੈ ਜੋ ਮੈਂ ਮਹਿਸੂਸ ਕੀਤਾ ਹੈ ਕਿ ਅਜ ਦਾ ਸਿਖ ਪੁਰਾਤਨ ਸਿਖਾਂ ਨਾਲੋ ੧- ਗੁਰਬਾਣੀ ਜਿਆਦਾ ਪੜਦਾ ਹੈ [ ਹਜ਼ਾਰਾਂ ਦੀ ਗਿਣਤੀ ਵਿਚ ਮਾਲਾ ਨਾਲ ਜਾਪ ਕਰਨੇ, ਹਜ਼ਾਰਾਂ ਵਾਰ ਗੁਰਬਾਣੀ ਦੇ ਕਈ ਸ਼ਬਦਾਂ ਨੂੰ ਵਿਸ਼ੇਸ ਰੂਪ ਨਾਲ ਗਿਣਤੀਆਂ ਕਰ-ਕਰ ਕੇ ਪੜਨਾਂ ਆਦਿਕ ],੨- ਧਰਮ ਦੇ ਨਾਮ ਤੇ ਲੱਖਾਂ ਰੁਪਏ ਅਤੇ ਪਦਾਰਥਾਂ ਦਾ ਦਾਨ- ਪੁੰਨ ਕਰਦਾ ਹੈ [ ਕਈ ਕਿਸਮਾਂ ਦੇ ਧਰਮ ਦੇ ਨਾਮ ਤੇ ਲੰਗਰ ਲਾਉਣੇ, ਸੰਗਮਰਮਰ , ਸੋਨਾ,ਮਹਿੰਗੀਆਂ ਗੱਡੀਆਂ, ਜ਼ਮੀਨਾਂ,ਪੈਸਾ ਆਦਿਕ ],੩- ਗਰੂ ਦਰਬਾਰ ਦੀ ਹਾਜ਼ਰੀ ਜਿਆਦਾ ਭਰਦਾ ਹੈ [ ਨੰਗੇ ਪੈਰੀਂ ਲਗਾਤਾਰ ਗੁਰਦਵਾਰੇ ਜਾਣਾ, ਗੁਰੂ ਦਰਬਾਰ ਜਾਣ ਕੇ ਕਈ-ਕਈ ਮਹੀਨੇ ਡੇਰਿਆਂ ਵਿਚ ਜਾ ਕੇ ਹਾਜ਼ਰੀ ਭਰਨੀ ਆਦਿਕ ]ਅਤੇ ਇਸ ਦੇ ਮੁਕਾਬਲੇ ਪੁਰਾਤਨ ਸਮੇਂ ਦੇ ਸਿਖ ੧-ਗੁਰਬਾਣੀ ਅਜ ਦੇ ਮੁਕਾਬਲੇ ਘਟ ਪੜਦੇ ਸੀ [ ਕਿਉਂਕਿ ਉਸ ਵਕਤ ਪੜਾਈ ਦੇ ਸਾਧਨ ਇਤਨੇ ਨਹੀ ਸਨ, ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕੇ ਵੀ ਇਤਨੇ ਨਹੀ ਸਨ ], ੨-ਧਰਮ ਦੇ ਨਾਮ ਤੇ ਅੱਜ ਜਿੰਨਾ ਦਾਨ- ਪੁੰਨ ਵੀ ਨਹੀ ਸਨ ਕਰਦੇ [ ਭਾਈ ਲਾਲੋ ਜੀ ਵਰਗੇ ਜੋ ਰੋਟੀ ਆਪ ਖਾਂਦੇ ਸਨ ਉਹੋ ਹੀ ਦੂਸਰਿਆਂ ਨੂੰ ਖਵਾਉਂਦੇ ਸਨ ],੩- ਉਹ ਗੁਰਸਿਖ ਗੁਰੂ ਦਰਬਾਰ ਦੀ ਹਾਜ਼ਰੀ ਵੀ ਘਟ ਭਰਦੇ ਸਨ [ ਕਿਰਤ ਕਰਕੇ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਦੇ ਹੋਏ ਛਿਮਾਹੀ ਜਾਂ ਸਾਲ-ਦੋ ਸਾਲ ਬਾਅਦ ਹੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਗੁਰੂ ਦਰਬਾਰ ਵਿਚ ਆਉਂਦੇ ਸਨ ] ਪਰ ਅੱਜ ਦਾ ਸਿਖ ਫਿਰ ਵੀ ਥੱਲੇ ਅਤੇ ਉਹ ਗੁਰਸਿਖ ਫਿਰ ਵੀ ਮਹਾਨ । ਅੱਜ ਦੇ ਸਿਖ ਨੂੰ ਪੁਰਾਤਨ ਸਿਖਾਂ ਦੀਆਂ ਉਦਾਹਰਣਾਂ ਦੇ ਕੇ ਸਮਝਾਉਣਾ ਪੈਂਦਾ ਹੈ , ਜਦੋਂ ਕਿ ਅੱਜ ਦਾ ਸਿਖ ਸਗੋ ਬਹੁਤ ਮਹਾਨ ਹੋਣਾ ਚਾਹੀਦਾ ਸੀ ਪਰ ਅਜਿਹਾ ਨਹੀ ਹੈ ਆਖਿਰ ਕਿਉ ਜੋ ਮੈ ਸਮਝਿਆ ਹੈ ਕਿ ਪੁਰਾਤਨ ਸਮੇਂ ਦੇ ਸਿਖ ਬੇਸ਼ੱਕ ਗੁਰਬਾਣੀ ਘਟ ਪੜਦੇ ਸਨ , ਦਾਨ- ਪੁੰਨ ਘਟ ਕਰਦੇ ਸਨ, ਗੁਰੂ ਦਰਬਾਰ ਦੀ ਹਾਜ਼ਰੀ ਵੀ ਘਟ ਭਰ ਪਾਉਂਦੇ ਸਨ ਪਰ ਉਹ ਸਿਖ ਆਪਣਾ ਜੀਵਨ ਗੁਰੂ ਜੀ ਦੀ ਖਾਤਰ ਗੁਰੂ ਜੀ ਦੇ ਹੁਕਮ ਅਨੁਸਾਰ ਵਰਤਦੇ ਸਨ ਅਤੇ ਅੱਜ ਦਾ ਸਿਖ ਆਪਣੇ ਸਵਾਰਥਾਂ ਦੀ ਖਾਤਰ ਧਰਮੀ ਅਖਵਾਉਣ ਵਾਲੇ ਅਖੌਤੀ ਵਿਅਕਤੀਆਂ ਦੇ ਹੁਕਮਾਂ ਅਨੁਸਾਰ ਗੁਰੂ ਜੀ ਨੂੰ ਵਰਤਦੇ ਹਨ ਜਿਵੇਂ ਗੁਰਬਾਣੀ ਦੇ ਪਾਠ [ ਨਿਜੀ ਲੋੜਾਂ ਦੀ ਪੂਰਤੀ ਵਾਸਤੇ ਅਖੰਡ ਪਾਠ, ਸੰਪਟ ਪਾਠ ,ਮੰਤਰੀ ਜਾਪ,ਸੁਖਣਾਂ ਸੁਖਣੀ, ਭੋਲੇ- ਭਾਲੇ ਲੋਕਾਂ ਨੂੰ ਭਰਮਾਉਣ ਵਾਸਤੇ ਗੁਰੂ ਗਰੰਥ ਸਾਹਿਬ ਜੀ ਦਾ ਆਪਣੇ ਡੇਰਿਆਂ ਵਿਚ ਪ੍ਰਕਾਸ਼ ਕਰਨਾ, ਆਪਣੇ- ਆਪ ਨੂੰ ਸੰਤ, ਸਾਧੂ, ਬ੍ਰਹਮਗਿਆਨੀ ਆਦਿਕ ਅਖਵਾਉਣ ਲਈ ਗੁਰਬਾਣੀ ਦੀਆਂ ਕੁਝ ਪੰਕਤੀਆਂ ਦੀ ਗਲਤ ਰੂਪ ਨਾਲ ਵਿਆਖਿਆ ਤੇ ਗੁਰੂ ਸਾਹਿਬਾਨ ਜੀ ਨਾਲ ਜੋੜਕੇ ਮਨਘੜਤ ਕਹਾਣੀਆਂ ਸੁਨਾਉਣੀਆਂ, ਝੂਠੀ ਚੌਧਰਪੁਣੇ ਦੀ ਕੁਰਸੀ ਦੀ ਖਾਤਰ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਜੀ ਦੇ ਪੰਥ ਦੇ ਨਾਮ ਨੂੰ ਵਰਤਣਾ ਆਦਿਕ । ਆਓ ਗੁਰਬਾਣੀ ਪੜੀਏ- ਵੀਚਾਰਕੇ, ਜੀਵਨ ਵਿਚ ਗੁਰਬਾਣੀ ਨੂੰ ਅਪਣਾਕੇ ਆਪਣਾ ਜੀਵਨ ਗੁਰੂ ਜੀ ਦੇ ਹੁਕਮ ਅਨੁਸਾਰ ਜੀਵੀਏ ।......ਦਾਸ ਸ਼ਿਵਤੇਗ ਸਿੰਘ


31/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮੈਂ ਕੀ ਹਾਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕੀ ਹਾਂ? ਮੈਂ ਕੁੱਝ ਵੀ ਨਾਂਹ।
ਫਿਰ ਵੀ ਮੈਂ ਕੁੱਝ ਹੋਣ ਲਈ,
ਭਟਕ ਰਿਹਾ ਹਾਂ ਹਰ ਥਾਂ ਥਾਂ।
‘ਨਾਂਹ’ ਜੇ ‘ਨਾਂਹ’ ਹੀ ਰਹਿ ਜਾਂਦੀ,
ਸਬਰ `ਚ ਜੀਵਨ ਕਟ ਜਾਂਦਾ।
‘ਮੈਂ’ ਨੇ ਚੱਕਰ ਪਾਇਆ ਜੋ,
ਭਟਕਣ, ਲਟਕਣ ਘਟ ਜਾਂਦਾ।
ਆਪੂੰ ਹੀ ਮਿਲ ਜਾਣਾ ਸੀ,
ਅਮਨ ਚੈਨ ਜੋ ਭਾਲ ਰਿਹਾਂ।
ਮੈਂ ਕੀ ਹਾਂ? ਮੈਂ ਕੁੱਝ ਵੀ ਨਾਂਹ।
ਫਿਰ ਵੀ ਮੈਂ ਕੁੱਝ ਹੋਣ ਲਈ,
ਭਟਕ ਰਿਹਾ ਹਾਂ ਹਰ ਥਾਂ ਥਾਂ।
ਮੈਂ ਏਨਾ ਕਿਉਂ ਭਟਕ ਗਿਆਂ?
ਮਕਸਦ ਅਪਣਾ ਗਟਕ ਗਿਆਂ।
ਮੰਜ਼ਿਲ ਵੀ ਮੈਂ ਭੁੱਲ ਗਿਆਂ,
‘ਨਾਂਹ’ ਤੇ ‘ਹਾਂ’ ਵਿੱਚ ਲਟਕ ਗਿਆਂ।
ਮੰਜ਼ਿਲ ਬਿਨ ਹੁਣ ਕਿੱਥੇ ਜਾਂ?
ਕੀਕੂੰ ਘਰ ਦਾ ਲੱਭਾਂ ਥਾਂ?
ਮੈਂ ਕੀ ਹਾਂ? ਮੈਂ ਕੁੱਝ ਵੀ ਨਾਂਹ।
ਫਿਰ ਵੀ ਮੈਂ ਕੁੱਝ ਹੋਣ ਲਈ,
ਭਟਕ ਰਿਹਾ ਹਾਂ ਹਰ ਥਾਂ ਥਾਂ।
ਗੁਰੂ ਸਹਾਰਾ ਹੋਵੇਗਾ,
ਪਾਰ ਉਤਾਰਾ ਹੋਵੇਗਾ,
ਗੁਰ ਨਾ ਮਿਲਣਾ ਗੁਰੂ ਬਗ਼ੈਰ,
ਉਹ ਹੀ ਚਾਰਾ ਹੋਵੇਗਾ।
ਲੜ ਲੱਗ ਗੁਰੂ ਦੇ ਬਚਣੈਂ ਤਾਂ,
ਨਹੀਂ ਤਾਂ ਠੇਡੇ ਖਾਈ ਜਾਂ।
ਮੈਂ ਕੀ ਹਾਂ? ਮੈਂ ਕੁੱਝ ਵੀ ਨਾਂਹ।
ਫਿਰ ਵੀ ਮੈਂ ਕੁੱਝ ਹੋਣ ਲਈ,
ਭਟਕ ਰਿਹਾ ਹਾਂ ਹਰ ਥਾਂ ਥਾਂ।


31/08/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਏਕੁ ਸਬਦੁ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਤਿ ਪੁਰਖੁ ਸਚੁ ਸਬਦੈ ਮੂਲੁ |
ਸੂਖਮ ਸੇਈ ਆਪਹਿ ਅਸਥੂਲ |
ਸਬਦੈ ਉਪਜੈ ਹੁਕਮੁ ਪਸਾਰਾ |
ਸਬਦੁ ਸ੍ਰੋਤ ਹੁਕਮੁ ਵਰਤਾਰਾ |
ਸਬਦੈ ਬਾਝਿ ਕਿਛਹੁ ਨਹਿ ਹੋਈ |
ਸਬਦਿ ਬੂਝਿ ਪਰਮਗਤਿ ਹੋਈ |
ਸਬਦੁ ਭਿ ਆਪੁ ਹੁਕਮੁ ਭਿ ਉਹੀ |
ਆਪੇ ਕਰਤਾ ਰਸਿ ਪੁਰਖੁ ਸਮੋਈ |
ਸੁਰਤਿ ਸਰੂਪੁ ਸਬਦੈ ਚਰਨੀ |
ਹਿਰਦੈ ਨਾਮੁ ਗੁਰਮਤਿ ਧਰਨੀ |
ਨਾਮੁ ਨਿਧਾਨ ਜਿਨਹਿ ਗੁਰਿ ਦੀਨਾ |
ਹੁਕਮੁ ਰਜਾਇ ਸੇ ਸਬਦੈ ਚੀਨਾ |
ਆਪਹੂ ਖੋਜਹਿ ਤਿਆਗਿ ਬਿਬਾਦੁ |
ਅਨਹਦਿ ਅੰਤਰਿ ਪ੍ਰਗਟੈ ਨਾਦੁ |
ਏਕੁ ਸਬਦੁ ਬਸੈ ਕੰਵਲ ਮੇਰੇ |
ਬਹੁਰਿ ਨਾ ਸੰਸਾ ਕਟੀਅਹਿ ਫੇਰੇ |


31/08/14)
ਸੁਰਿੰਦਰ ਸਿੰਘ ‘ਖਾਲਸਾ’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਆਇਆ ਪ੍ਰਕਾਸ਼ ਉਤਸਵ, ਆਉ ਇਸ ਦਿਨ ਨੂੰ ਰਲ ਮਿਲ ਸਾਰੇ ਮਨਾ ਲਈਏ।
‘ਗੁਰਬਾਣੀ ਇਸ ਜਗਿ ਮਹਿ ਚਾਨਣੁ’ ਹੈ, ‘ਆਉ’ ਅਪਣਾ-ਅਪਣਾ ਮਨ ਵੀ ਬਾਣੀ ਨਾਲ ‘ਰੁਸ਼ਨਾ ਲਈਏ।
ਉਪਦੇਸ਼’ ਚੌਂਹ ਵਰਨਾਂ ਨੂੰ ਹੈ ਸਾਂਝਾ ਗੁਰਬਾਣੀ ਦਾ, ਖੱਤਰੀ’ ਬ੍ਰਾਹਮਣ’ ਸੂਦ’ ‘ਵੈਸ਼’ ਦਾ ਭਰਮ ਮਿਟਾ ਲਈਏ।
ਗਿਆਨ ਦਾ ਭੰਡਾਰ ਹੈ ਬਾਣੀ ਗੁਰੂ ਗ੍ਰੰਥ ਜੀ ਦੀ, ਲੋਕਾਂ ਨੂੰ ਵੀ ਵੰਡੀਏ ਪਹਿਲਾਂ ਅਪਣਾ ਗਿਆਨ ਵਧਾ ਲਈਏ।
ਬੱਚਕੇ ਰਹਿਣਾ ਹੈ ਜੇ ਕਾਮ ਕਰੋਧ ਜਿਹੇ ਠੱਗਾਂ ਤੋਂ, ਤਾਂ ‘ਗੁਰਬਾਣੀ’ ਦੀ ਮੱਤ ਨੂੰ ਪੂਰਨ ਤੌਰ ਤੇ ਅਪਨਾ ਲਈਏ।
ਕਿਰਤ-ਵਿਰਤ ਕਰ ‘ਧਰਮ ਵਾਲੀ’ ਬਾਣੀ ਵਿੱਚ ਦਸਿੱਆ ਏ, ਹਥੋਂ ਦੇ ਕੇ ‘ਸਭਨਾ ਦਾ ‘ਭਲਾ’ ਮਨਾ ਲਈਏ।
ਮੁਕੰਮਲ ਪਾਬੰਦੀ ਹੈ ਰੰਗ ਭੇਦ ਲਿੰਗ ਭੇਦ ਦੇ ਵਿਤਕਰੇ ਤੇ, ਜਾਤਿ-ਪਾਤ ਦੇ ਕੋਹੜ ਤੋਂ ਵੀ ਛੁੱਟਕਾਰਾ ਪਾ ਲਈਏ।
ਅੰਧ ਵਿਸ਼ਵਾਸ” ਤੇ “ਸ਼ਰਧਾ’ ਦਾ ਭੇਦ ਜਾਣ ਲਈਏ, “ਵਿਵੇਕ ਬੁੱਧੀ ਦਾ ‘ਵਿਕਾਸ ਕਰ ਤੇ ਕਰਵਾ ਲਈਏ।
ਦਸਾਂ ‘ਪਾਤਿਸ਼ਾਹੀਆਂ’ ਜੀ ਦੀ ਹੈ ਇਹ ‘ਜੋਤ ਇਲਾਹੀ’, ਆਉ ਮਨ ਦੇ ‘ਬੁਝੇ’ ਹੋਏ ‘ਦੀਵੇ’ ਜਗਾ ‘ਲਈਏ।
ਭਗਤ ਜਨਾਂ ਨੇ ਮੁਖਾਰਬਿੰਦ ਤੋਂ ਉਚਾਰੀ ਜੋ ਬਾਣੀ, ‘ਗੁਰੁ ਗ੍ਰੰਥ ਜੀ ਵਿੱਚ ਪੰਜਵੇਂ ਨਾਨਕ ਆਪ ਟਿਕਾ ਲਈ ਏ।
ਸੱਤਾ-ਬਲਵੰਡ ਤੇ ਬਾਬਾ ਸੁੰਦਰ ਜੀ ਪਿਆਰੇ ਸਿੱਖ ਗੁਰਾਂ ਦੇ, ‘ਬ੍ਰਹਮ ਗਿਆਨੀ’ ਜਨਾਂ ਦੇ ਦਰਸ਼ਨ ਪਾ ਲਈਏ।
ਸਤਿਗੁਰਾਂ ਭੱਟਾਂ ਦੀ ਬਾਣੀ ਨੂੰ ਵੀ ਹੈ ਸਤਿਕਾਰ ਦਿੱਤਾ, ‘ਆੳ’ ੁ ਉਨ੍ਹਾਂ ਦੇ ‘ਬਚਨਾਂ ਤੋਂ ਫਾਇਦਾ ਉਠਾ ਲਈਏ।
ਪੈਂਤੀ ਮਹਾਂਪੁਰਸ਼ ਨੇ ਸੁਭਾਇ-ਮਾਨ ਇਸ ਵਿਚ, ਆਉ ‘ਗੁਰੁ ਗ੍ਰੰਥ ਜੀ ਵਿਚੋਂ ਸਭ ‘ਰੂਹਾਂ ਦੇ ਦਰਸ਼ਨ ਪਾ ਲਈਏ।
ਭੱਟਾਂ, ਭਗਤਾਂ, ਸਿੱਖਾਂ, ਦੀ ਤੇ ਸਤਿਗੁਰਾਂ ਅਪਣੀ ਬਾਣੀ ਨੂੰ, ਦਰਜਾ ਇੱਕ ਦਿੱਤਾ ਹੈ,’ ਮਨ ਨੂੰ ਇਹ ਸਮਝਾ ਲਈਏ।
ਅੱਖਰ-ਅੱਖਰ ਵਿੱਚ ਉਸਤਤਿ ਹੈ ਅਕਾਲ ਪੁਰਖ ਦੀ, ਆਉ ‘ਆਤਮਾ’ ਨੂੰ ‘ਪ੍ਰਮਾਤਮਾ’ ਨਾਲ ਮਿਲਾ ਲਈਏ।
ਕਈ ਬੋਲੀਆਂ ਭਾਸ਼ਾਵਾਂ ਦਾ ਗੁੱਲਦਸਤਾ’ ਹੈ ਸ੍ਰੀ ਗੁਰੂ ਗਰੰਥ ਜੀ, ਸਾਰੀਆਂ ਖੁਸ਼ਬੋਆਂ ਦਾ ਅਨੰਦ ਉਠਾ ਲਈਏ।
“ਕਰਮ ਕਾਂਡ” ਛੱਡ, “ਪਾਖੰਡ’ ਸਭ ‘ਤਜ ਦਈਏ, “ਗੁਰਮਤਿ” ਅਨੂੰਸਾਰ ਅਪਣਾ ‘ਜੀਵਨ’ ਬਣਾ ਲਈਏ।
ਸਿੱਖ ਦਾ ਧੁਰਾ ਹੈ ਸਿਰਫ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਸਿੱਖੋ ਆਉ ਏਸੇ ਤੋਂ ਹਰ ਅਗਵਾਈਆਪਾਂ ਪਾ ਲਈਏ।
ਭਟਕਨਾ ਛੱਡ ਦਿਉ ਸਿੱਖੋ ਹਰ ਐਰੇ-ਗੈਰੇ ਦੇ ਅੱਗੇ ਪਿੱਛੇ, ਸਿਰਫ ਸ੍ਰੀ ਗੁਰੂ ਗ੍ਰੰਥ ਜੀ ਤੇ ਹੀ ਟੇਕ ਟਿਕਾ ਲਈਏ।
, , , , , , , , , , , , ;; ;; ;; ;; ;; ;; ;; ;; ;; ਸਿਰਫ ਗੁਰੁ ਗ੍ਰੰਥ ਜੀ ਦੀ ਹਜੂਰੀ ਵਿੱਚ ਸੀਸ ਝੁਕਾ ਲਈਏ।
‘ਸੁਰਿੰਦਰ ਸਿੰਘ’ ਵਾੰਗੂ ਸਿਰਫ ਪਾਠੀ ਹੀ ਨਾ ਬਣੇ ਰਹਿਉ, ਬਾਣੀ ਵਿਚਾਰ ਕੇ ਅਮਲਾਂ ਵਿੱਚ ਵੀ ਲਿਆ ਲਈਏ।
ਸ੍ਰ ਸੁਰਿੰਦਰ ਸਿੰਘ ‘ਖਾਲਸਾ’
ਮਿਉਦ ਕਲਾਂ {ਫਤਿਹਾਬਾਦ}
ਫੋਨ=94662-66708, 97287-43287,


30/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਣ ਮਿਣ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋ ਗਈ ਕਿਣ ਮਿਣ ਕਾਣੀ ਚਾਲੂ।
ਹੁਣ ਤਾਂ ਰੁੱਤ ਸੁਹਾਣੀ ਚਾਲੂ।
ਗਰਮੀ, ਵੱਟ, ਪਸੀਨਾ, ਠੱਲੇ,
ਠੰਢਕ, ਮੋਹਕ, ਝਕੋਲੇ ਚੱਲੇ,
ਪੱਤਿਆਂ ਦੀ ਆਹ ਟਿੱਪ ਟਿੱਪ ਵਾਹ ਵਾਹ,
ਬੂੰਦਾਂ ਛੱਤ ਤੋਂ ਤਿੱਪ ਤਿੱਪ ਵਾਹ ਵਾਹ,
ਫਿਰ ਇੱਕ ਨਵੀਂ ਕਹਾਣੀ ਚਾਲੂ
ਹੋ ਗਈ ਕਿਣ ਮਿਣ ਕਾਣੀ ਚਾਲੂ।
ਸ਼ਾਂਤ ਹਵਾ ਤੇ ਸ਼ਾਂਤ ਨੇ ਪੌਦੇ,
ਖੇੜੇ ਭਰੇ ਨੇ ਦਿਲ ਦੇ ਹੌਦੇ,
ਨਿੱਖਰ ਨਿੱਖਰੇ ਮੁਖੜੇ ਲਗਦੇ,
ਏਸ ਨਵੇਂ ਸੁਹਣੇਰੇ ਜੱਗਦੇ,
ਸੁੱਕੀ ਨੈਅ ਵਿੱਚ ਪਾਣੀ ਚਾਲੂ,
ਹੋ ਗਈ ਕਿਣ ਮਿਣ ਕਾਣੀ ਚਾਲੂ।
ਨਾਤੀ-ਧੋਤੀ, ਨਿਖਰੀ ਸੰਵਰੀ,
ਧਰਤੀ ਪਰੀ ਜਿਉਂ ਅੰਬਰੋਂ ਉਤਰੀ
ਪਾ ਕੇ ਹਰੇ ਭੂਸ਼ਣ ਤੇ ਬਾਣੇ
ਬਾਰਿਸ਼ ਦੀ ਰੁੱਤ ਰੂਹ ਤੋਂ ਮਾਣੇ,
ਖੁਸ਼ ਮੌਸਮ ਦੀ ਬਾਣੀ ਚਾਲੂ।
ਹੋ ਗਈ ਕਿਣ ਮਿਣ ਕਾਣੀ ਚਾਲੂ।


30/08/14)
ਜਗਪਾਲ ਸਿੰਘ

ਸਾਡੇ ਘਰ ਵਿੱਚ ਭੂਤਾਂ ਦਾ ਵਾਸਾ ||
ਇਹ ਲੇਖ ਕੋਈ ਸੁਣਿਆ ਸੁਣਾਇਆ ਨਹੀ ਸਾਡੇ ਆਪਣੇ ਘਰ ਦੀ ਅਸਲ ਕਹਾਣੀ ਐ | ਮੇਰੀ ਉਮਰ ਉਸ ਵਕਤ ਕੋਈ ਦਸ ਕੁ ਸਾਲ ਦੀ ਹੋਵੇਗੀ,ਜਿਸ ਵਕਤ ਦੀ ਇਹ ਘਟਨਾ ਹੈ | ਸਾਡਾ ਆਪਣਾ ਜੱਦੀ ਘਰ ਬਹੁਤ ਹੀ ਥੋੜਾ ਥਾਂ ਸੀ | ਮੇਰੇ ਪਿਤਾ ਜੀ ਹੂਰੇ ਤਿੰਨ ਭਾਈ ਹਨ | ਮੇਰੇ ਪਿਤਾ ਜੀ ਤਾਂ ਅਕਾਲ ਚਲਾਣਾ ੩੧ ਅਗਸਤ ੨੦੦੬ ਨੂੰ ਕਰ ਗਏ ਸਨ | ਪਰ, ਮੇਰੇ ਦੋ ਚਾਚੇ ਹਨ ਇਕ ਚਾਚਾ ਜੀ ਕੈਨੇਡਾ ਵਿੱਚ ਤੇ ਦੂਜੇ ਹਾਲੇ ਪਿੰਡ ਹੀ ਹਨ | ਜੱਦੀ ਥਾਂ ਦੀ ਜਦੋ ਵੰਡ ਹੋਈ ਤਾਂ ਹਿੱਸੇ ਮੁਤਾਬਕ ਮੇਰੇ ਪਿਤਾ ਜੀ ਨੂੰ ਥਾਂ ਮਿਲਾ ਗਿਆ | ਉਹ ਥਾਂ ਕੋਈ ੧੦-੧੨ ਮਰਲੇ ਹੋਣਾ |ਸਾਡੇ ਗੁਆਂਢੀਆਂ ਨੇ ਆਪਣਾ ਘਰ ਨਵੇ ਥਾਂ ਤੇ ਪਾ ਲਿਆ ਜੋ ਉਹਨਾਂ ਦਾ ਥਾਂ ਸਾਡੇ ਨਾਲ ਕੰਧ ਸਾਂਝੀ ਸੀ, ਉਸ ਨੂੰ ਖਾਲੀ ਕਰ ਦਿੱਤਾ ਤੇ ਕੋਈ ਦੋ ਸਾਲ ਉਹ ਥਾਂ ਵਿੱਚ ਕਿਸੇ ਦਾ ਕੋਈ ਵਾਸਾ ਨਾ ਰਹਿਆ | ਜਿੰਨਾ ਦਾ ਥਾਂ ਸੀ,ਉਹਨਾਂ ਨੇ ਉਥੇ ਜੋ ਉਹਨਾਂ ਦੇ ਕੋਠੇ ਸਨ ਉਹਨਾਂ ਅੰਦਰ ਤੂੜੀ ਭਰ ਦਿੱਤੀ |
ਇਕ ਦਿਨ ਸਾਡੇ ਪੁਰਾਣੇ ਗੁਆਂਢੀਆਂ ਨੇ ਕਿਸੇ ਬੰਦੇ ਨੂੰ ਸੁਨੇਹਾ ਦੇ ਕੇ ਸਾਡੇ ਘਰ ਘੱਲਿਆ ਅਸੀਂ ਥਾਂ ਵੇਚਣਾ ਹੈ|ਅਸੀਂ ਤੁਹਾਨੂੰ ਪਹਿਲ ਦੇਂਦੇ ਹਾਂ, ਕਿਓਕੀ ਤੁਹਾਡੇ ਨਾਲ ਕੰਧ ਸਾਂਝੀ ਹੈ | ਪਿਤਾ ਜੀ ਨੇ ਉਸ ਬੰਦੇ ਨੂੰ ਜੁਆਬ ਦਿੱਤਾ ਮੈਂ ਸੋਚ ਕੇ ਦੱਸਾਗਾ | ਅਸਲ ਵਿੱਚ ਪਿਤਾ ਜੀ ਥਾਂ ਤਾਂ ਖਰੀਦਣਾ ਚਹੁੰਦੇ ਸਨ,ਪਰ ਉਹਨਾਂ ਨੂੰ ਸਾਡੇ ਇਕ ਹੋਰ ਗੁਆਂਢੀ ਨੇ ਡਰ ਪਾ ਦਿੱਤਾ ਕਿ ਇਥੇ ਭੂਤਾਂ ਦਾ ਵਾਸਾ ਹੈ | ਉਹ ਮੇਰੇ ਪਿਤਾ ਜੀ ਨੂੰ ਕਹਿੰਦਾ ਮੈਂ ਭੂਤਾਂ ਆਪ ਦੇਖੀਆਂ ਹਨ | ਗਰਮੀਆਂ ਦੇ ਦਿਨ ਸਨ, ਅਸੀਂ ਸਾਰੇ ਮੈਂ ਮੇਰੇ ਮਾਤਾ ਜੀ ਨਾਨੀ ਜੀ ਮੇਰਾ ਛੋਟਾ ਭਾਈ ਕੋਈ ਉਸ ਵਕਤ ੬-੭ ਦਾ ਹੋਣਾ ਮੇਰੇ ਦੋ ਸਕੇ ਚਾਚੇ ਤੇ ਇਕ ਮਤਰੇਇਆ ਚਾਚਾ ਤੇ ਮੇਰੇ ਇਕ ਮਾਮਾ ਜੀ ਜਿਸ ਨੂੰ ਪਿਤਾ ਜੀ ਨੇ ਬੁਲਾਇਆ ਸੀ | ਸਾਰੇ ਅਸੀਂ ਦੋ ਤਿੰਨ ਮੰਜਿਆ ਤੇ ਬੇਠੇ ਸੀ |ਮੈਨੂੰ ਮੇਰੇ ਪਿਤਾ ਜੀ ਨੇ ਉਸ ਗੁਆਂਢੀ ਨੂੰ ਬੁਲਾ ਕੇ ਲਿਆਉਣ ਲਈ ਭੇਜ ਦਿੱਤਾ |
ਮੈਂ ਉਹ ਗੁਆਢੀ ਨੂੰ ਬੁਲਾ ਕੇ ਲਿਆਂਦਾ | ਸਾਰੇ ਸਲਾਹ ਕਰ ਲੱਗੇ ਮੇਰੇ ਪਿਤਾ ਜੀ ਨੂੰ ਉਹ ਥਾਂ ਖਰੀਦਣਾ ਚਾਹੀਦਾ ਜਾਂ ਨਹੀ | ਕਦੇ ਵਿਚਾਰ ਇਹ ਬਾਨੇ ਸਾਨੂੰ ਥਾਂ ਖ਼ਰੀਦ ਲੈਣਾ ਚਾਹੀਦਾ ਕਦੇ ਨਹੀ | ਪਿਤਾ ਜੀ ਇਸ ਗੱਲੋ ਡਰਦੇ ਸਨ, ਕਿ ਜੇ ਕਿਸੇ ਨੇ ਹੋਰ ਖਰੀਦ ਲਿਆ ਤਾਂ ਸਾਰੀ ਉਮਰ ਦਾ ਰੋਲਾ ਰਹਿਣਾ | ਮੇਰੇ ਮਾਮਾ ਜੀ ਜਿਸ ਨੂੰ ਪਿਤਾ ਜੀ ਨੇ ਬੁਲਾਇਆ ਸੀ | ਉਹ ਗੁਰਬਾਣੀ ਦਾ ਤੋਤਾ ਰਟਣ ਕਰ ਵਿੱਚ ਬਹੁਤ ਉਸ ਵੱਕਤ ਤੇ ਅੱਜ ਵੀ ਬਹੁਤ ਕਰਦੇ ਹਨ | ਉਹਨਾਂ ਮੇਰੇ ਪਿਤਾ ਜੀ ਨੂੰ ਕਹਿਆ ਵੀ ਜੇ ਮੈ ਇਸ ਘਰ ਵਿਚੋ ਭੂਤ ਭਜਾ ਦੇਵਾਂ ਫਿਰ ਤਾਂ ਥਾਂ ਖ਼ਰੀਦ ਲਵੇਗਾ | ਪਿਤਾ ਜੀ ਦੋ ਚਿੱਤ ਹੋਏ ਕਹਿਣ ਲੱਗੇ , ਭਾਈ ਜੇਕਰ ਤੂੰ ਭੂਤ ਕਢਣ ਦੀ ਜਿੰਮੇਵਾਰ ਲੈ ਲਵੇ ਤਾਂ ਮੈਂ ਥਾਂ ਖ਼ਰੀਦ ਲਵਾਂਗਾ |
ਚਲੋ ਕਿਵੇ ਨਾਂ ਕਿਵੇ ਪਿਤਾ ਜੀ ਨੇ ਹਿਮੰਤ ਕਰਕੇ ਥਾਂ ਖ਼ਰੀਦ ਲਿਆ | ਕਿਤੇ ਨਾਂ ਕਿਤੇ ਮੈਨੂੰ ਇਹ ਵੀ ਲਗਦਾ ਜਿੰਨਾ ਦਾ ਥਾਂ ਸੀ ਉਹਨਾਂ ਅੰਦਰ ਵੀ ਇਹ ਡਰ ਸੀ | ਪਿਤਾ ਜੀ ਨੇ ਉਹਨਾਂ ਨੂੰ ਸਾਰੇ ਥਾਂ ਦਾ ਜੋ ਮੁਲ ਕਹਿਆ ਉਹਨਾਂ ਕੋਈ ਦੂਜੀ ਗੱਲ ਨਾਂ ਕੀਤੀ ਤਾਂ ਝੱਟ ਮੰਨ ਲਿਆ | ਪਿਤਾ ਜੀ ਨੂੰ ਉਹ ਕਹਿਣ ਲੱਗੇ ਵੀ ਜੋ ਸਾਡੇ ਦੋ ਕੋਠੇ ਖੜੇ ਨੇ ਅਸੀਂ ਉਹ ਢਾਹ ਕੇ ਉਹ ਇੱਟਾਂ ਲੇਕੇ ਜਾਵਾਗੇ ਤਾਂ ਪਿਤਾ ਜੀ ਵੀ ਇਸ ਗੱਲ ਲਈ ਰਾਜੀ ਹੋ ਗਏ | ਸਾਰਾ ਕੁਝ ਹੋ ਗਿਆ ਜੋ ਸਾਂਝੀ ਕੰਧ ਸੀ, ਅਸੀਂ ਕੋਈ ਉਹ ੧੫-੨੦ ਦਿਨ ਨਾਂ ਢਾਈ ਵਿੱਚ ਛੋਟਾ ਜਿਹਾ ਇਕ ਦਰਵਾਜਾ ਕਢ ਲਿਆ | ਮੈਨੂੰ ਸਕੂਲ ਤੋ ਗਰਮੀਆਂ ਦੀਆਂ ਛੁਟੀਆਂ ਸਨ | ਜੋ ਟਾਇਮ ਸਾਡੇ ਦੂਜੇ ਗੁਆਂਢੀ ਨੇ ਦਸਿਆ ਸੀ ਮੈਂ ਇਸ ਵਕਤ ਭੂਤ ਦੇਖੇ, ਮੈਂ ਹਰ ਰੋਜ ਉਸ ਵਕਤ ਜੋ ਅਸੀਂ ਛੋਟਾ ਜਿਹਾ ਦਰਵਾਜਾ ਕਢਿਆ ਸੀ | ਉਸ ਨਾਲ ਜਾ ਕੇ ਬੈਠ ਜਾਣਾ ਭੂਤ ਦੇਖਣ ਨੂੰ ਨਾਲੇ ਡਰਦੇ ਨੇ ਵਹਿਗੁਰੂ ਵਹਿਗੁਰੂ ਕਰੀ ਜਾਣਾ ਨਾਲੇ ਉਧਰ ਦੇਖੀ ਜਾਣਾ, ਪਰ ਦਿਸਣ ਕੁਝ ਵੀ ਨਾਂ | ਇਸ ਤਰ੍ਹਾਂ ਮੈਂ ਕੋਈ ੪-੫ ਦਿਨ ਕੀਤਾ ਤੇ ਦਿਸਿਆ ਕੁਝ ਨਾ |
ਇਕ ਦਿਨ ਸ਼ਾਮ ਨੂੰ ਅਸੀਂ ਸਾਰੇ ਘਰ ਦੇ ਜੀ ਬੈਠੇ ਹੋਏ ਸੀ, ਮੇਰੇ ਉਹ ਮਾਮਾ ਜੀ ਉਸ ਦਿਨ ਤੋ ਇਥੇ ਹੀ ਸਨ, ਜਿਸ ਦਿਨ ਦਾ ਅਸੀਂ ਉਸ ਜਗ੍ਹਾ ਨੂੰ ਖਰੀਦਿਆ ਸੀ | ਮੈਂ ਬੈਠੇ ਬੈਠੇ ਨੇ ਕਹਿ ਮੈਂ ਤਾਂ ਰੋਜ ਭੂਤ ਦੇਖਣ ਦੀ ਕੋਸ਼ਿਸ ਕਰਦਾ, ਪਰ ਮੈਨੂੰ ਤਾਂ ਦਿਸਦੇ ਨਹੀ | ਹਾਲੇ ਮੇਰੀ ਗੱਲ ਪੂਰੀ ਨਹੀ ਹੋਈ ਸੀ, ਕਿ ਮੇਰੇ ਮਾਮਾ ਜੀ ਵਿਚੋ ਬੋਲੇ ਕਹਿਣ ਲੱਗੇ ਮੇਰੇ ਪਿਤਾ ਜੀ ਨੂੰ ਮਾਰ ਇਸਦੇ ਕੰਨ ਤੇ ਦੋ ਜੇ ਕੋਈ ਭੂਤ ਚਿੰਮਬੜ ਫਿਰ ਕੀ ਕਰਾਗੇ ਭੂਤ ਬੜਾ ਤਕਤ ਵਾਲਾ ਲਗਦਾ | ਪਿਤਾ ਜੀ ਨੇ ਮੈਨੂੰ ਘੁਰਿਆ ਤੇ ਕਹਿਣ ਲੱਗੇ ਜੇ ਹੁਣ ਗਿਆ ਤਾਂ ਤੇਰੇ ਛਿੱਤਰ ਪਰੇਡ ਹੋਣੀ ਆ | ਮੈਂ ਡਰਦਾ ਚੁਪ ਕਰ ਗਿਆ | ਮਾਮਾ ਜੀ ਪਿਤਾ ਜੀ ਨੂੰ ਕਹਿਣ ਲੱਗੇ ਮੈਂ ਸਾਰਾ ਪ੍ਰਬੰਧ ਕਰ ਲਿਆ ਕੱਲ ਨੂੰ ਆਪਾਂ ਕੰਧ ਢਾਹ ਦੇਣੀ ਆ ਤੇ ਨਾਲ ਹੀ ਮੈਂ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰ ਦੇਣੇ ਨੇ |
ਅਗਲੇ ਦਿਨ ਸਵੇਰੇ ਤਿੰਨ ਵਜੇ ਮੇਰੇ ਲਈ ਭੂਤ ਆ ਮੇਰੇ ਮਾਮਾ ਜੀ ਵਿੱਚ ਦੀ ਬੋਲਿਆ ਵੱਡਿਆ ਚਲ ਉਠ ਚਾਹ ਬਣਾ ਮੈਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਨਾ | ਹੁਣ ਮੇਰੇ ਲਈ ਇਸ ਤੋ ਵੱਡਾ ਭੂਤ ਹੋਰ ਕੀ ਹੋ ਸਕਦਾ ਸੀ, ਸਵੇਰੇ ਤਿੰਨ ਵਜੇ ਉਠ ਕੇ ਚਾਹ ਬਣਾਉਣੀ ਹਾਲੇ ਦਿਨ ਗਰਮੀਆਂ ਦੇ ਸਨ, ਨਹੀ ਤਾਂ ਭੂਤ ਹੋਰ ਵੀ ਵੱਡਾ ਹੋਣਾ ਸੀ ਕਹਿਣਾ ਸੀ ਪਾਣੀ ਵੀ ਗਰਮ ਕਰ ਮੈਂ ਇਸ਼ਨਾਨ ਕਰਨਾ | ਮੈਂ ਅਧ ਸੁਤੇ ਨੇ ਚਾਹ ਬਣਾ ਕੇ ਦਿੱਤਾ ਤੇ ਮਾਮਾ ਜੀ ਇਤਨੇ ਚਿਰ ਨੂੰ ਇਸ਼ਨਾਨ ਕਰਕੇ ਆ ਗਏ | ਮੈਂ ਉਹਨਾਂ ਨੂੰ ਕੱਪ ਵਿੱਚ ਚਾਹ ਪਾ ਕੇ ਆਪ ਮੰਜੇ ਤੇ ਪੈ ਗਿਆ | ਉਹਨਾਂ ਨੇ ਚਾਹ ਪੀ ਕੇ ਸੁਖਮਨੀ ਦਾ ਪਾਠ ਆਰੰਭ ਕਰ ਦਿੱਤਾ | ਕੁਝ ਮਿੰਟ ਤੱਕ ਸੁਖਮਨੀ ਦੀ ਪਹਿਲੀ ਅਸ਼ਟਪਦੀ ਦੀ ਸਮਝ ਆਈ ਬੱਸ ਫਿਰ ਕੀ ਸੀ ਮਾਮਾ ਜੀ ਚਾਹ ਪੀਕੇ ਪੂਰੇ ਗਰਮ ਹੋ ਕੇ ਫਿਰ ਚੱਕਤੀ ਸਪੀਡ ਰੋਲਾ ਪੈਦਾ ਹੀ ਸੁਣਦਾ ਸੀ ਸਮਝ ਤਾਂ ਕੁਝ ਆਉਂਦਾ ਨਹੀ ਸੀ |
ਮਾਮਾ ਜੀ ਨੇ ਸਵੇਰੇ ੫ ਵਜੇ ਤੱਕ ਤਿੰਨ ਸੁਖਮਨੀ ਦੇ ਪਾਠ ਕਰਕੇ ੪ ਅਰੰਭ ਕਰ ਦਿੱਤਾ ਸੀ | ਮੇਰੇ ਮਾਤਾ ਜੀ ਨਾ ਬੋਲ ਸਕਦੇ ਸੀ ਨਾ ਸੁਣ ਸਕਦੇ ਸੀ, ਮੇਰੇ ਮਾਤਾ ਜੀ ਜਨਮ ਤੋ ਹੀ ਗੁੰਗੇ ਸਨ | ਕਿਓਕੀ ਮੇਰੇ ਮਾਤਾ ਜੀ ਦੇ ਜਨਮ ਤੋ ੨ ਕੁ ਮਹੀਨੇ ਪਹਿਲਾਂ ਮੇਰੇ ਨਾਨਾ ਜੀ ਦੀ ਇਕ ਹਾਦਸੇ ਵਿੱਚ ਮੌਤ ਹੋ ਗਈ ਸੀ | ਨਾਨੀ ਜੀ ਨੂੰ ਉਸ ਦਾ ਬਹੁਤ ਗਹਿਰਾ ਸਦਮਾ ਲੱਗਾ ਜਿਸ ਕਰਕੇ ਉਸ ਸਦਮੇ ਦਾ ਅਸਰ ਮਾਤਾ ਜੀ ਤੇ ਹੋਇਆ ਜਿਸ ਕਰਕੇ ਮੇਰੇ ਮਾਤਾ ਜੀ ਜਨਮ ਤੋ ਲੈ ਕੇ ਆਪਣੀ ਜਿੰਦਗੀ ਦੇ ਆਖਰੀ ਸੁਆਸਾ ਤੱਕ ਕਦੇ ਬੋਲ ਨਹੀ ਸਕੇ ਸਨ | ਮੇਰੇ ਮਾਤਾ ਜੀ ੨ ਜੂਨ ੨੦੦੨ ਨੂੰ ਸਵੇਰੇ ੫:੨੦ ਤੇ ਇਸ ਫਾਨੀ ਸੰਸਾਰ ਨੂੰ ਆਖਰੀ ਅਲਵਿਦਾ ਕਹਿ ਗਏ ਸਨ | ਮਾਮਾ ਜੀ ਨੇ ਮੇਰੇ ਨਾਨੀ ਜੀ ਨੂੰ ਕਹਿਆ ਮਾਤਾ ਦੇਗ ਬਣਾ ਲਵੋ | ਦੇਗ ਬਣਦੇ ਬਣਦੇ ਮਾਮਾ ਜੀ ਨੇ ਸੁਖਮਨੀ ਦਾ ਇਕ ਪਾਠ ਹੋਰ ਕਰ ਲਿਆ | ਦੇਗ ਬਣ ਕੇ ਤਿਆਰ ਹੋ ਗਈ ਤੇ ਮਾਮਾ ਜੀ ਨੇ ਪਾਠ ਦੀ ਸਮਾਪਤੀ ਕੀਤੀ ਨਾਲ ਹੀ ਅਰਦਾਸ ਕੀਤੀ ਅਰਦਾਸ ਤੋ ਮਗਰੋ ਥੋੜੀ ਦੇਗ ਮਾਮਾ ਜੀ ਨੇ ਕੰਧ ਤੇ ਰਖ ਕੇ ਬਾਕੀ ਸਾਰੇ ਪਰਵਾਰ ਨੂੰ ਵਰਤਾ ਕੇ ਪਿਤਾ ਜੀ ਨੂੰ ਕਹਿਣ ਲੱਗੇ ਚਲੋ ਢਾਵੋ ਕੰਧ | ਪਿਤਾ ਜੀ ਨੇ ਡਰਦੇ ਡਰਦੇ ਕੰਧ ਢਾਉਣ ਲੱਗ ਪੈ ਤੇ ਮਾਮਾ ਜੀ ਕਹਿਣ ਲੱਗੇ ਧਿਆਨ ਨਾ ਰਹੀ ਇਕ ਵਾਰ ਭੂਤ ਜੋਰ ਜਰੂਰ ਮਾਰੂਗਾ |
ਪਿਤਾ ਜੀ ਨੇ ਡਰਦੇ ਡਰਦੇ ਸਾਰੀ ਕੰਧ ਢਾਹ ਦਿੱਤੀ ਪਰ ਜ਼ੋਰ ਕਿਸੇ ਭੂਤ ਨੇ ਨਾ ਦਿਖਾਇਆ | ਬੱਸ ਕੰਧ ਢਾਉਣ ਦੀ ਦੇਰ ਸੀ ਮਾਮਾ ਜੀ ਲੱਗੇ ਆਪਣੀਆਂ ਤਰੀਫਾ ਕਰਨ ਕਹਿਣ ਲੱਗੇ ਭੂਤ ਬਹੁਤ ਤਕੜਾ ਸੀ ਜੇ ਮੈ ਸੁਖਮਨੀ ਦਾ ਪਾਠ ਨਾ ਕਰਦਾ ਤਾਂ ਭੂਤ ਨੇ ਨੁਕਸਾਨ ਜਰੂਰ ਕਰਨਾ ਸੀ | ਪਰ. ਮੈਨੂੰ ਡੇੜ ਸਾਲ ਤੱਕ ਭੂਤ ਜਰੂਰ ਚਿੰਬੜਿਆ ਰਹਿਆ ਕਿਓਕੀ ਮਾਮਾ ਜੀ ਪਿਤਾ ਜੀ ਨੂੰ ਕਹਿੰਦੇ ਮੈਨੂੰ ਡੇੜ ਸਾਲ ਤੱਕ ਹਰ ਰੋਜ ਘੱਟ ਤੋ ਘੱਟ ੫ ਸੁਖਮਨੀ ਦੇ ਪਾਠ ਜਰੂਰ ਕਰਨਾ ਪੈਣਾ ਤਾਂ ਕਿ ਭੂਤ ਦਾ ਪੱਕਾ ਇਲਾਜ ਹੋ ਸਕੇ | ਮਾਮਾ ਜੀ ਨੂੰ ਸਵੇਰ ੩ ਵਜੇ ਚਾਹ ਬਣਾ ਕੇ ਤੇ ਸਰਦੀਆਂ ਵਿੱਚ ਪਾਣੀ ਗਰਮ ਕਰਕੇ ਦੇਣ ਦੀ ਡਿਉਟੀ ਮੇਰੀ ਸੀ |
ਰੱਬ ਦਾ ਲੱਖ ਲੱਖ ਸੁਕਰ ਐ ਡੇੜ ਸਾਲ ਬਾਅਦ ਭੂਤ ਤੋ ਮੇਰੀ ਜਾਂਨ ਛੁਟੀ | ਆਹ ਸੀ ਸਾਡੇ ਘਰ ਵਿੱਚ ਭੂਤ ਦੀ ਕਹਾਣੀ ਜਿਸ ਬੰਦੇ ਨੇ ਮੇਰੇ ਪਿਤਾ ਜੀ ਨੂੰ ਭੂਤ ਦਾ ਡਰਾਵਾ ਦਿੱਤਾ ਸੀ ਅਸਲ ਵਿੱਚ ਉਸ ਵਕਤ ਉਹ ਆਪ ਨਸ਼ੇ ਕਰਦਾ ਹੁੰਦਾ ਸੀ , ਹੋ ਸਕਦਾ ਕਿਤੇ ਪੀਤੀ ਖਾਦੀ ਵਿੱਚ ਕੋਈ ਰਾਤ ਨੂੰ ਸੁਪਨਾ ਵਗੇਰਾ ਆਇਆ ਹੋਵੇ ਤੇ ਰੋਲਾ ਪਤਾ ਭੂਤ ਦਾ | ਜੋ ਭੂਤ ਉਸ ਨੂੰ ਦਿਸੇ ਕਹਿੰਦਾ ਦੋਵੇ ਔਰਤਾਂ ਸਨ ,ਉਹ ਬੰਦਾ ਅੱਜ ਵੀ ਛੜਾ ਹੈ ਤੇ ਉਸ ਵਕਤ ਵੀ ਸੀ | ਅੰਦਾਜ਼ਾ ਤੁਸੀਂ ਆਪ ਲਾ ਲਵੋ ਹੋਰ ਜਿਸ ਜਗ੍ਹਾ ਤੇ ਕੋਈ ਵਸੋ ਨਹੀ ਦੁਪਿਹਰ ਵੇਲੇ ਕਹਿੜੇ ਉਥੇ ਭੂਤ ਆਉਣੇ ਸਨ | ਅੱਜ ਕਦੇ ਕਦੇ ਆਪਣੇ ਆਪ ਤੇ ਹਾਸਾ ਵੀ ਆਉਂਦਾ ਤੇ ਦੁਖ ਵੀ ਹੁੰਦਾ ਗੁਰਬਾਣੀ ਗਿਆਨ ਤੋ ਬਿਨਾ ਸਾਡੀ ਮਾਨਸਿਕ ਦਸ਼ਾ ਦਾ ਕੀ ਹਾਲ ਐ | ਜਿਸ ਮਾਮਾ ਜੀ ਦੀ ਮੈਂ ਗੱਲ ਕੀਤੀ ਉਸ ਵਕਤ ਤੇ ਅੱਜ ਵੀ ਉਹ ਨੰਦ ਸਰ ਤੇ ਭੁਚੋ ਵਾਲੇ ਡੇਰੇ ਦੇ ਬਹੁਤ ਵੱਡੇ ਚੇਲੇ ਨੇ |
ਭੁਲ ਚੁਕ ਦੀ ਖਿਮਾਂ ||
ਦਾਸ : ਜਗਪਾਲ ਸਿੰਘ
ਤਰੀਖ : ੨੮ ਅਗਸਤ ੨੦੧੪


30/08/14)
ਦਲਜੀਤ ਸਿੰਘ

ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਨੂ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਮਤ ਪ੍ਰਚਾਰ ਸੋਸਾਇਟੀ ਵਲੋਂ ਇੰਡਿਆਨਾ ਵਿਚ ਇਕ ਬਹੁਤ ਵੱਡੀ ਕਾਨਫਰੰਸ ਕਰਵਾਈ ਜਾ ਰਹੀ ਹੈ | ਜਿਸ ਵਿਚ ਦੇਸਾਂ ਵਿਦੇਸਾਂ ਵਿਚੋਂ ਬੁਲਾਰੇ ਅਤੇ ਸੰਗਤਾਂ ਪਹੁਚ ਰਹੀਆਂ ਹਨ | ਸੋ ਸਾਰੀਆਂ ਸੰਗਤਾਂ ਨੂ ਸਮੇਤ ਪਰਿਵਾਰਾਂ ਦੇ ਇਸ ਕਾਨਫਰੰਸ ਵਿਚ ਪਹੁਚਣ ਦੀ ਬੇਨਤੀ ਕੀਤੀ ਜਾਂਦੀ ਹੈ |

ਵਧੇਰੇ ਜਾਣਕਾਰੀ ਵਾਸਤੇ ਸੰਪਰਕ ਕਰੋ ਜੀ ..ਸ.ਅਵਤਾਰ ਸਿੰਘ ਬਾਸੀ 201-913-3000 ਦਲਜੀਤ ਸਿੰਘ 317 590 7448


30/08/14)
ਸ਼ਿਵਤੇਗ ਸਿੰਘ /ਫੇਸਬੁੱਕ ਰਾਹੀਂ

ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿਚ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭਟ ਸਾਹਿਬਾਨ ਅਤੇ ਗੁਰਸਿਖ ਸਾਹਿਬਾਨ ਜੀ ਨੇ ਇਕ ਨਾਲ ਜੁੜਨ ਦਾ ਸਿਧਾਂਤ ਦਿਤਾ ਹੈ। ਗੁਰਬਾਣੀ ਦੇ ਮੁਤਾਬਿਕ ਹਰ ਦੂਜੇ ਨੂੰ ਰੱਦ ਕੀਤਾ ਗਿਆ ਹੈ। ਸਿਖ ਧਰਮ ਕਿਸੇ ਦਾਅਵੇ ਜਾਂ ਵਿਖਾਵੇ ਦਾ ਨਾਮ ਨਹੀ ਹੈ । ਸਿਖ ਧਰਮ ਦਾ ਅਸਲ ਵਿਚ ਭਾਵ ਹੈ .... ਗੁਰਸਿਖ ਮੀਤ ਚਲਹੁ ਗੁਰ ਚਾਲੀ।। ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ।।...... ਭਾਵ ਸਿਖ ਧਰਮ ਹੈ ਗੁਰੂ ਦਾ ਬਚਨ ਜੀਵਨ ਵਿਚ ਸਤ ਕਰਕੇ ਮੰਨਣਾ। ਭਾਵ ਗੁਰੂ ਗਰੰਥ ਸਾਹਿਬ ਜੀ ਦਾ ਬਚਨ ਜੀਵਨ ਵਿਚ ਸਤ ਕਰਕੇ ਮੰਨਣਾ। ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਬਚਨ ਹਨ ਕਿ....... ਖਸਮ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ।।...ਹਰਿ ਇਕੋ ਦਾਤਾ ਸੇਵੀਐ ਹਰਿ ਇਕ ਧਿਆਈਐ।। ਹਰਿ ਇਕੋ ਦਾਤਾ ਮੰਗੀਐ ਮਨਿ ਚਿੰਦਿਆ ਪਾਈਐ।। ਜੇ ਦੂਜੇ ਪਾਸਹੁ ਮੰਗੀਐ ਤ ਲਾਜ ਮਰਾਈਐ।।...ਸਕ ਕਰਉਂ ਜੇ ਦੂਸਰ ਹੋਇ।।...ਹਰਿ ਇਕਸੈ ਦੈ ਹੈ ਅਮਰ ਹਰਿ ਇਕਿ ਚਿਤ ਧਰ।।ਹਰਿ ਤਿਸ ਬਿਨ ਕੋਇ ਨਾਹਿ ਡਰ ਭ੍ਰਮ ਭਉ ਦੂਰ ਕਰ।।......ਆਦਿਕ । ਗੁਰਬਾਣੀ ਦੇ ਮੁਤਾਬਿਕ ਹਰ ਦੂਜੇ ਨੂੰ ਰਦ ਕੀਤਾ ਗਿਆ ਹੈ ਅਤੇ ਪਰਮਾਤਮਾ ਨੂੰ ਛਡ ਕਿਸੇ ਹੋਰ ਨੂੰ ਚਿਤ ਵਿਚ ਚਿਤਵਨ ਵਾਲੇ ਬਾਰੇ ਗੁਰਬਾਣੀ ਵਿਚ ਗੁਰੂ ਜੀ ਦਾ ਬਚਨ ਹੈ........ ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ।। ਕਾਗਰ ਨਾਵ ਲੰਗਹਿ ਕਤ ਸਾਗਰ ਬ੍ਰਿਥਾ ਕਥਤ ਹਮ ਤਰਤੇ।।..... ਇਸ ਦਾ ਭਾਵ ਹੈ ਜੋ ਮਾਲਕ [ਪ੍ਰਭੂ] ਨੂੰ ਛਡਕੇ ਕਿਸੇ ਹੋਰ [ਦੂਸਰੇ] ਨੂੰ ਮਨ ਵਿਚ ਵਸਾਂਦੇ ਹਨ ਉਹ [ਸਿਰੇ ਦੇ] ਮੂਰਖ ਅਤੇ ਖੋਤੇ ਹਨ।[ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਹੋਰ ਦੀ ਪੂਜਾ ਕਾਗਜ਼ ਦੀ ਬੇੜੀ ਵਿਚ ਸਵਾਰ ਹੋ ਕੇ ਸਮੁੰਦਰੋਂ ਪਾਰ ਲੰਘਣ ਦੇ ਯਤਨ ਸਮਾਨ ਹਨ] ਕਾਗਜ਼ ਦੀ ਬੇੜੀ ਤੇ [ਚੜਕੇ] ਕਿਵੇ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਤਰ ਰਹੇ ਹਾਂ।....ਇਸ ਦਾ ਮਤਲਬ ਕਿ ਇਕ ਪਰਮਾਤਮਾ ਨੂੰ ਛਡ ਕਿਸੇ ਹੋਰ ਨੂੰ ਮੰਨਣ ਵਾਲੇ ਮਹਾਂ ਮੂਰਖ ਅਤੇ ਖੋਤੇ ਹਨ ਫਿਰ ਜੋ ਸਿਖੀ ਸਰੂਪ ਵਿਚ ਹਨ ਅਤੇ ਸਿਖ ਹੋਣ ਦਾ ਦਾਅਵਾ ਵੀ ਕਰਦੇ ਹਨ ਪਰ ਇਕ ਪਰਮਾਤਮਾ ਨੂੰ ਛਡਕੇ ਕਿਸੇ ਵਿਅਕਤੀ, ਫੋਟੋਆਂ , ਮੜੀਆਂ,ਕਬਰਾਂ,ਜਾਂ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਮੰਨਦੇ ਅਤੇ ਪੂਜਦੇ ਹਨ ਉਹਨਾਂ ਨੂੰ ਫਿਰ ਕੀ ਕਹਿਆ ਜਾਵੇ ਜਾਂ ਉਹ ਕੌਣ ਹੋ ਸਕਦੇ ਹਨ ।......ਦਾਸ ਸ਼ਿਵਤੇਗ ਸਿੰਘ


25/08/14)
ਇਕ ਪਾਠਕ

ਸ: ਮੱਖਣ ਸਿੰਘ ਜੀ,
ਸ: ਸ: ਅਕਾਲ!

ਆਪ ਦਾ ਸੁਝਾਅ 'ਆਰਜ਼ੀ ਸਹਾਇਤਾ' ਮਾਨਵਵਾਦੀ ਹੋਣ ਕਰਕੇ ਬਹੁਤ ਵਧੀਆ ਹੈ। ਜੇ ਕਿਸੇ ਨੂੰ ਰੋਟੀ ਖੁਆਉਂਦੇ ਰਹੋ ਤਾਂ ਹੌਲੀ ਹੌਲੀ ਉਸ ਦੀ ਅਣਖ ਮਰ ਜਾਂਦੀ ਹੈ ਤੇ ਉਹ ਕਾਮਚੋਰ ਬਣ ਜਾਂਦਾ ਹੈ। ਪਰੰਤੂ ਅਣਸੁਖਾਵੇਂ ਹਾਲਾਤ ਵਿੱਚ ਘਿਰੇ ਹੋਏ ਕਿਸੇ ਮਜਬੂਰ ਦੀ ਸਹਾਇਤਾ ਕਰਕੇ ਉਸ ਨੂੰ ਰੋਜ਼ੀ ਕਮਾਉਣ ਦੇ ਯੋਗ ਬਣਾਇਆ ਜਾਵੇ ਤਾਂ ਇਹ ਅਸਲੀ ਪੁੰਨ ਕਰਮ ਹੋਵੇ ਗਾ। ਜੇ ਆਪ ਦੇ ਸੁਝਾਅ ਨੂੰ ਹੁੰਗਾਰਾ ਮਿਲਿਆ ਤਾਂ ਮੈਂ ਵੀ ਆਪਣੀ ਹੈਸੀਅਤ ਮੁਤਾਬਿਕ ਇਸ ਸ਼ੁਭ ਕਰਮ ਵਿੱਚ ਹਿੱਸਾ ਪਾਵਾਂ ਗਾ।
ਸ਼ੁਭਚਿੰਤਕ,
ਇਕ ਪਾਠਕ


25/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੜਕਾ ਵੇਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹ! ਤੜਕਾ ਵੇਲਾ ਕੁਦਰਤ ਦਾ।
ਰੰਗ ਤੇਰੇ ਰੰਗੀ ਫਿਤਰਤ ਦਾ।
ਚੁੱਪ-ਚਾਂ ਹੈ ਸੁਨਮਸਾਂ ਸਾਰੇ।
ਇਕ ਵਸਦਾ ਤੇਰਾ ਨਾਂ ਸਾਰੇ।
ਇੱਕ ਨਾਮ ਦੀ ਭਿਖਿਆ ਪਾ ਦਾਤਾ
ਜੇ ਦੇਣੈ, ਨਾਮ ਦਿਵਾ ਦਾਤਾ।
ਜੱਗ ਮੋਹ ਤੋਂ ਮੁੜਣ ਦਾ ਵੱਲ ਆਵੇ,
ਤੇਰੇ ਨਾਲ ਜੁੜਣ ਦਾ ਵੱਲ ਆਵੇ
ਤੇਰਾ ਧਿਆਨ ਧਰਾਂ, ਤੇਰਾ ਨਾਮ ਲਵਾਂ,
ਹਰ ਪਲ ਹੀ ਤੇਰੇ ਨਾਲ ਰਵਾਂ।
ਉਹ ਵਕਤ ਸਵੇਰਾ ਸੁਹਣਾ ਏ,
ਜਦ ਮੇਲ ਸਜਣ ਸੰਗ ਹੋਣਾ ਏਂ।


25/08/14)
ਅਵਤਾਰ ਸਿੰਘ ਮਿਸ਼ਨਰੀ

ਡੇਰੇ, ਸੰਪ੍ਰਾਦਵਾਂ, ਗੁਰਮਤਿ ਕਾਲਜ, ਪ੍ਰਬੰਧਕ ਅਤੇ ਪ੍ਰਚਾਰਕ

ਅਵਤਾਰ ਸਿੰਘ ਮਿਸ਼ਨਰੀ (5104325827)

ਗੁਰਮਤਿ ਗਿਆਨ ਦੇ ਕਾਲਜਾਂ ਨੂੰ ਡੇਰੇਦਾਰਾਂ, ਸੰਪ੍ਰਦਾਵਾਂ ਅਤੇ ਟਕਸਾਲਾਂ ਨਾਲ ਨਹੀਂ ਰਲਾਇਆ ਜਾ ਸਕਦਾ। ਡੇਰੇ, ਸੰਪ੍ਰਦਾਵਾਂ ਅਤੇ ਟਕਸਾਲਾਂ ਬਹੁਤਾ ਮਿਥਿਹਾਸਕ ਕਥਾ ਕਹਾਣੀਆਂ, ਕਰਮਕਾਂਡਾਂ, ਮੰਤ੍ਰ ਜਾਪਾਂ, ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠਾਂ ਅਤੇ ਅਖੌਤੀ ਸੁੱਚ ਭਿੱਟ ਦਾ ਪ੍ਰਚਾਰ ਗੁਰਬਾਣੀ ਸਿਧਾਂਤਾਂ ਤੋਂ ਵੱਧ ਕਰ ਰਹੀਆਂ ਹਨ। ਅਖੌਤੀ ਦਸਮ ਗ੍ਰੰਥ ਨੂੰ "ਗੁਰੂ ਗ੍ਰੰਥ ਸਾਹਿਬ" ਦੇ ਬਰਾਬਰ ਪ੍ਕਾਸ਼ ਕਰਕੇ, ਗੁਰੂਆਂ, ਗੁਰ-ਸਿਧਾਂਤਾਂ ਅਤੇ ਪੰਥਕ ਗੁਰਸਿੱਖਾਂ ਦਾ ਮੂੰਹ ਚਿੜਾਂ ਰਹੀਆਂ ਹਨ। ਬਾਕੀ ਸਿਧਾਂਤਕ ਪ੍ਰਚਾਰ ਕਿਰਤੀ ਪ੍ਰਚਾਰਕ ਹੀ ਕਰ ਸਕਦਾ ਹੈ ਵਰਨਾਂ ਅਜੋਕੇ ਬਹੁਤੇ ਪ੍ਰਬੰਧਕਾਂ ਦੇ ਪ੍ਰਬੰਧ ਹੇਠ ਪ੍ਰਚਾਰਕ ਨੂੰ ਗੁਰੂ ਨਾਲੋਂ ਪ੍ਰਬੰਧਕਾਂ ਦੀ ਗੱਲ ਵੱਧ ਮੰਨਣੀ ਪੈਂਦੀ ਹੈ ਨਹੀਂ ਤਾਂ ਅੱਗੇ ਤੋਂ ਸਮਾਂ ਹੀ ਨਹੀਂ ਦਿੱਤਾ ਜਾਂਦਾ। ਹੁਣ ਜੋ ਸਿਧਾਂਤਕ ਪ੍ਰਚਾਰ ਫੇਸ ਬੁੱਕ, ਯੂ ਟਿਊਬ ਆਦਿਕ ਇਲੈਕਟ੍ਰੌਣਿਕ ਮੀਡੀਏ ਰਾਹੀਂ ਹੋ ਰਿਹਾ ਹੈ ਅਤੇ ਖਾਸ ਕਰ ਨੌਜਵਾਨ ਪੀੜੀ ਗੁਰਮਤਿ ਸਿਖਦੀ ਆਪਣੇ ਸ਼ੰਕੇ ਦੂਰ ਕਰ ਰਹੀ ਹੈ ਅਤੇ ਅਜਾਦੀ ਨਾਲ ਆਪਣੇ ਵਿਚਾਰ ਵੀ ਦੇ ਰਹੀ ਹੈ।

ਯਾਦ ਰੱਖੋ ਜਦ ਸਿੱਖ ਕਿਰਤੀ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ, ਸਿੱਖੀ ਬਿਨਾਂ ਕਲਾਕਾਰੀ ਕਥਾਚਾਚਕਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਧ ਚੜ੍ਹ ਕੇ ਪ੍ਰਫੁੱਲਿਤ ਹੁੰਦੀ ਰਹੀ ਪਰ ਅੱਜ ਪੇਅਡ ਕਲਾਕਾਰ ਪ੍ਰਚਾਰਕਾਂ ਅਤੇ ਕਮਰਸ਼ੀਅਲ ਪ੍ਰਬੰਧਕਾਂ ਕਰਕੇ ਸੁੰਗੜੀ ਅਤੇ ਅਜਾਦ ਵੀ ਨਹੀਂ ਰਹੀ। ਅਜੋਕੇ ਬਹੁਤੇ ਪ੍ਰਚਾਰਕ ਅਤੇ ਸੰਤ ਬਾਬੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੱਟ ਅਤੇ ਬਾਹਰਲੇ ਹੋਰ ਹੋਰ ਗ੍ਰੰਥਾਂ ਦੀਆਂ ਮਿਥਹਾਸਕ ਕਥਾ ਕਹਾਣੀਆਂ ਦੀ ਦੰਦ ਕਥਾ ਵੱਧ ਕਰਦੇ ਹਨ। ਗੁਰੂ ਪ੍ਰਮਾਤਮਾਂ ਪ੍ਰਚਾਰਕਾਂ, ਪ੍ਰਬੰਧਕਾਂ ਅਤੇ ਸਮੁੱਚੀ ਸਿੱਖ ਕੌਮ ਨੂੰ ਸੁਮਤਿ ਬਖਸ਼ੇ ਤਾਂ ਕਿ ਉਹ ਪੁਜਾਰੀਵਾਦ ਦੇ ਜੂਲੇ ਤੋਂ ਉੱਪਰ ਉੱਠ ਕੇ, ਕਿਰਤ ਕਰਦੇ, ਵੰਡ ਛਕਦੇ ਅਤੇ ਨਾਮ ਜਪਦੇ ਭਾਵ ਰੱਬੀ ਸਿਧਾਂਤਾਂ ਨੂੰ ਸਦਾ ਯਾਦ ਰੱਖਦੇ ਦੇਸ਼ਾਂ ਵਿਦੇਸ਼ਾਂ ਵਿੱਚ, ਆਪੋ ਆਪਣੇ ਇਲਾਕਿਆਂ ਥਾਵਾਂ ਵਿਖੇ ਅਪਣੀ ਵਿਤ ਅਨੁਸਾਰ ਗੁਰਮਤਿ ਸਿੱਖੀ ਸਿਖਿਆ ਦੀ ਮਹਿਕ ਵੰਡਣ ਅਤੇ ਅੰਨ੍ਹੀ ਸ਼ਰਧਾ ਛੱਡ ਕੇ ਰੱਬੀ ਗਿਆਨਮਈ ਸਾਰਥਕ ਸ਼ਰਧਾ ਧਾਰ ਕੇ, ਗੁਰਮਤਿ ਦੀ ਵਿਚਾਰ ਖੁੱਲ੍ਹੇ ਦਿਲ ਨਾਲ ਕਰਨ। ਅਰਦਾਸ ਹੈ ਅਕਾਲ ਪੁਰਖ ਹਰਮਨਪ੍ਰੀਤ ਸਿੰਘ ਵਰਗੇ ਪ੍ਰਚਾਰਕਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ ਜੋ ਜਗਿਆਸੂ ਸਿੱਖ ਸੰਗਤਾਂ ਦੇ ਸ਼ੰਕੇ-ਸਵਾਲ ਵੀ ਗੁਰਬਾਣੀ ਦੀ ਰੌਸ਼ਣੀ ਵਿੱਚ ਦੂਰ ਕਰ ਸੱਕਣ।


23/08/14)
ਬਲਦੀਪ ਸਿੰਘ ਰਾਮੂੰਵਾਲੀਆ

ਸਿੱਖ ਕੌਮ ਦਾ ਵਿਸਾਰਿਆ ਸ਼ਹੀਦ ਭਾਈ ਜੈ ਸਿੰਘ ਖਲਕਟ (ਸਿੱਖ ਕੌਮ ਦਾ ਮਨਸੂਰ)
ਦਾਨੇ ਪਰਧਾਨੇ ਲੋਕਾਂ ਦੇ ਬੋਲ ਨੇ ਕਿ ਜੇਕਰ ਸਿੱਖ ਕੌਮ ਦਾ ਇਤਿਹਾਸ ਲਿਖਣਾ ਹੋਵੇ ਤਾਂ ਸਿਆਹੀ ਦੀ ਲੋੜ ਨਹੀ ;ਕਿਉਕਿ ਇਸ ਮਰਜੀਵੜਿਆਂ ਦੀ ਕੌਮ ਨੇ ਬਹੁਤ ਸ਼ਹੀਦੀਆਂ ਦਿਤੀਆਂ ਹਨ ਤੇ ਉਹਨਾਂ ਸ਼ਹੀਦਾਂ ਦਾ ਖੂਨ ਹੀ ਸ਼ਿਆਹੀ ਬਣ ਕੇ ਸਮੇ ਦੇ ਕਾਗਜ ਤੇ ਉਹਨਾਂ ਦੇ ਬਹਾਦਰੀ ਦਾ ਇਤਿਹਾਸ ਲਿਖ ਗਿਆ ਹੈ ਜਿਸ ਤੋ ਰਹਿੰਦੀ ਦੁਨੀਆ ਤਕ ਲੋਕ ਅਗਵਾਈ ਲੈਦੇ ਰਹਿਣ ਗੇ।ਪਰ ਅਜ ਸਿਖ ਕੌਮ ਦੀ ਤਰਾਸਦੀ ਹੈ ਕਿ ਇਹ ਆਪਣੇ ਬਜ਼ੁਰਗਾਂ ਦੀਆਂ ਘਾਲੀਆਂ ਘਾਲਣਾਵਾਂ ਤੇ ਕੁਰਬਾਨੀਆਂ ਨੂੰ ਵਿਸਾਰ ਕੇ ਕੁਰਾਹੇ ਪੈ ਗਈ ਕਿਸੇ ਅਦੀਬ ਨੇ ਬਹੁਤ ਸੋਹਣਾ ਲਿਖਿਆ ਹੈ :-ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁਲ ਜਾਵੇ ।ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗ, ਜੋ ਕੌਮ ਇਤਿਹਾਸ ਆਪਣਾ ਭੁਲ ਜਾਵੇ।
ਬਾਬੇ ਨਾਨਕ ਦੀ ਉਹ ਧਰਤੀ ਜਿਸ ਬਾਰੇ ਕਦੇ ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁਤ ਪ੍ਰੋ. ਪੂਰਨ ਸਿੰਘ ਇਹ ਲਿਖਦਾ ਸੀ “ਪੰਜਾਬ ਜਿਉਦਾ ਗੁਰਾਂ ਦੇ ਨਾ ਤੇ” ਅਜ ਉਹੀ ਪੰਜਾਬ ਆਖਰੀ ਸਾਹ ਲੈ ਰਿਹਾ। ਕਿਉ? ਕਿਉਕਿ ਪੰਜ ਆਬਾਂ ਦੀ ਇਹ ਧਰਤੀ ਦੇ ਅਲਬੇਲੇ ਜੋ ਕਦੇ ਮੌਤ ਨੂੰ ਮਖੌਲਾਂ ਕਰਦੇ ਸਨ ਆਪਣੀ ਜੁਆਨੀ ਦੇ ਜ਼ੋਰ ਤੇ ਉਹ ਅਜ ਨਸ਼ਿਆਂ ਕਾਰਨ ਆਪਣੀ ਜੀਵਨ ਲੀਲ਼ਾ ਸਮਾਪਤ ਕਰ ਰਹੇ ਹਨ। ਕਾਰਨ ....ਸਿਰਫ ਆਪਣੇ ਸ਼ਾਨਾਂ ਮਤੇ ਇਤਿਹਾਸ ਤੇ ਵਿਰਸੇ ਤੋ ਟੁਟਣਾ ....ਅਜ ਦਾ ਮੇਰਾ ਆਰਟੀਕਲ ਉਹਨਾਂ ਵੀਰਾਂ ਭੈਣਾਂ ਲਈ ਜੋ ਸਿੱਖ ਪਰਿਵਾਰਾਂ ਚ ਪੈਦਾ ਤਾਂ ਹੋਏ ਪਰ ਨਸ਼ਿਆਂ ਚ ਗਰਕ ਹੋ ਰਹੇ ਹਨ ਉਹਨਾਂ ਨੂੰ ਦਸਣ ਦਾ ਇਕ ਨਿਕਾ ਜਿਹਾ ਉਪਰਾਲਾ ਹੈ ਕਿ ਤੁਹਾਡੇ ਬਜ਼ੁਰਗਾਂ ਦਾ ਜੀਵਣ ਕੀ ਸੀ ਤੇ ਤੁਸੀ ਕੀ ਹੋ .....
ਸਰਹਿੰਦ ਤੋ ਪਟਿਆਲਾ ਜਾਣ ਵਾਲੇ ਰਸਤੇ ਪਟਿਆਲੇ ਤੋ ਪੰਜ ਸਤ ਕਿਲੋ ਮੀਟਰ ਪਹਿਲੇ ਇਕ ਪਿੰਡ ਆਉਦਾ “ਬਾਰਨ “। ਇਸ ਪਿੰਡ ਦਾ ਪੁਰਾਤਨ ਨਾਮ “ਮੁਗਲ ਮਾਜਰਾ” ਸੀ, ਉਸਦਾ ਥੇਹ ਅਜ ਵੀ ਮੌਜੂਦ ਹੈ। ਇਸੇ ਪਿੰਡ ਵਿਚ ਅਹਿਮਦ ਸ਼ਾਹ ਅਬਦਾਲੀ ਮੌਕੇ ਬਹੁਤਾਤ ਚ ਮੁਸਲਮਾਣ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ। ਇੱਥੇ ਗੁਰੂ ਘਰ ਦਾ ਪ੍ਰੀਤਵਾਨ ਭਾਈ ਜੈ ਸਿੰਘ (ਰੰਘਰੇਟਾ ਸਿੱਖ)ਆਪਣੀ ਪਤਨੀ ਧੰਨ ਕੌਰ ਸਮੇਤ ਆਪਣੇ ਦੋ ਪੁਤਰ ਨੂੰਹਾਂ ਨਾਲ ਰਹਿ ਰਿਹਾ ਸੀ। ਸਾਰਾ ਪਰਿਵਾਰ ਰਹਿਤਵਾਨ ਗੁਰਮਤ ਦਾ ਧਾਰਨੀ ਨਿਤਨੇਮੀ ਸੀ। ਜਦ ਅਹਿਮਦ ਸ਼ਾਹ ਅਬਦਾਲੀ ਨੇ ੧੭੫੩ ਚ ਭਾਰਤ ਤੇ ਹਮਲਾ ਕੀਤਾ ਤਾਂ ਲਾਹੌਰ ਤੋ ਬਾਅਦ ਸਰਹਿੰਦ ਜਿਤ ਕੇ ਅਬਦੁਲ ਸਮਦ ਖਾ ਨੂੰ ਸਰਹਿੰਦ ਦਾ ਫੌਜਦਾਰ ਬਣਾਇਆ। ਚੇਤ ਸੁਦੀ ਦਸਵੀ ਸੰਨ ੧੭੫੩ ਨੂੰ ਅਬੁਦਲ ਸਮਦ ਖਾਂ ਆਪਣੇ ਕਾਜ਼ੀ (ਨਜ਼ਾਮਦੀਨ)ਸਮੇਤ ਆਪਣੇ ਅਮਲੇ ਦੇ ਸਰਹਿੰਦ ਤੋ ਪਟਿਆਲੇ ਜਾ ਰਿਹਾ ਸੀ ਤਾਂ ਉਸ ਨੇ ਜਦ ਬਾਰਨ ਪਿੰਡ ਪੜਾਉ ਕੀਤਾ ਤਾਂ ਜਦ ਉਹ ਤੁਰਨ ਲਗਾ ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕੇ ਅਗੇ ਪਟਿਆਲੇ ਤਕ ਜਾਣ ਵਕਤ ਹੁਕੇ ਵਾਲਾ ਬੋਝਾ ਚੁਕਣ ਲਈ ਕੋਈ ਪਿਂਡੋ ਬੰਦਾ ਲੇ ਆਉ । ਸਿਪਾਹੀ ਜਦ ਪਿੰਡ ਗਏ ਤਾਂ ਉਹ ਭਾਈ ਜੈ ਸਿੰਘ ਨੂੰ ਬੋਝਾ ਚੁਕਵਾਉਣ ਲਈ ਲੈ ਆਏ। ਭਾਈ ਜੈ ਸਿੰਘ :-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ,
ਕਾਜ਼ੀ :-ਉਹ ਸਿਖਾ ਤੈਨੂੰ ਪਤਾ ਨਹੀ ਤੂੰ ਕਿਸ ਸਾਹਮਣੇ ਖੜਾ। ਸਲਾਮ ਕਰਨ ਦੀ ਬਜ਼ਾਇ ਫਤੇ ਬੁਲਾ ਰਿਹਾ? ਲਗਦਾ ਤੈਨੂੰ ਜਾਨ ਪਿਆਰੀ ਨਹੀ। ਭਾਈ ਜੈ ਸਿੰਘ :-ਜਿਵੇ ਕਾਜ਼ੀ ਜੀ ਤੁਹਾਡੇ ਮੁਰਸ਼ਦ ਨੇ ਸਲਾਮ ਕਰਨ ਲਈ ਕਿਹਾ ਉਸੇ ਤਰਾਂ ਮੇਰਾ ਮੁਰਸ਼ਦ ਫਤੇ ਬੁਲਾਉਣ ਲਈ ਕਹਿੰਦਾ ਹੈ। ਅਬੁਦਲ ਸਮਦ ਖਾਂ :-(ਗੁਸੇ ਚ) ਬਕਵਾਸ ਛੋੜ ਔਰ ਹਮਾਰਾ ਬੋਝਾ ਪਟਿਆਲੇ ਲੈ ਕੇ ਚਲ……………………… ਭਾਈ ਜੈ ਸਿੰਘ :-ਬੋਝਾ ਤਾਂ ਜੀ ਮੈ ਚੁਕ ਲੇਨਾ ਪਰ ਇਸ ਚ ਹੈ ਕੀ?
ਸਿਪਾਹੀ :-ਇਸ ਮਹਿ ਹਜੂਰ ਕਾ ਹੁਕਾ ਔਰ ਤੰਬਾਕੂ ਹੈ …
ਭਾਈ ਜੈ ਸਿੰਘ :-ਮੁਆਫ ਕਰਨਾ ਫੌਜਦਾਰ ਜੀ ਮੈ ਇਹ ਜਗਤ ਝੂਠ ਆਪਣੇ ਸਿਰ ਤੇ ਨਹੀ ਚੁਕ ਸਕਦਾ ਤੁਸੀ ਕਿਸੇ ਹੋਰ ਆਦਮੀ ਦਾ ਪ੍ਰਬੰਧ ਕਰੋ। ਕਾਜ਼ੀ :-ਤੂੰ ਜਾਣਦਾ ਤੂੰ ਕਿਸ ਅਗੇ ਖੜਾਂ ਤੈਨੂੰ ਤੇਰੀ ਇਸ ਗੁਸਤਾਖੀ ਦੀ ਕੀ ਸਜ਼ਾ ਮਿਲੇਗੀ? ਕਮਲਾ ਨਾ ਬਣ ਤੇ ਚੁਪ ਕਰਕੇ ਬੋਝਾ ਉਠਾ ਲੈ, ਭਾਈ ਜੈ ਸਿੰਘ :-ਕਾਜ਼ੀ ਜੀ ਜਿਵੇ ਤੁਹਾਡੇ ਧਰਮ ਚ ਸੂਰ ਹਰਾਮ ਹੈ ਇਸੇ ਤਰਾਂ ਸਾਡੇ ਧਰਮ ਚ ਹਰ ਪ੍ਰਕਾਰ ਦਾ ਨਸ਼ਾ ਕਰਨਾ ਤੇ ਛੋਹਣਾ ਵੀ ਹਰਾਮ ਹੈ ਮੇਰੇ ਗੁਰੂ ਦੇ ਬੋਲ ਨੇ :-
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆਂ ਲਾਈਆਂ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ (ਤਿਲੰਗ ..੭੨੬)
ਜਿਤੁ ਪੀਤੇ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥

ਇਹ ਨਸ਼ੀਲੇ ਪਦਾਰਥੁ ਤਾਂ ਜਿਥੈ ਬੰਦੇ ਨੂੰ ਰਬ ਨਾਲੋ ਤੋੜਦੇ ਹਨ ਉਥੇ ਸਰੀਰ ਨੂੰ ਕਈ ਤਰਾਂ ਦੇ ਰੋਗ ਲਾਉਦੇ ਹਨ। ਸਾਡੇ ਤਾ ਰਹਿਤ ਚ ਇਹ ਸਭ ਵਰਜਿਤ ਹੈ :-
ਤਾਂ ਤੇ ਇਨ ਕੋ ਤਜੇ ਗਯਾਨੀ।
ਕੁਠਾ ਹੁਕਾ ਚਰਸ ਤੰਬਾਕੂ। ਗਾਂਜਾ ਟੋਪੀ ਤਾੜੀ ਖਾਕੂ ਇਸ ਕੀ ਓਰ ਨ ਕਬਹੂੰ ਦੇਖੇ ਰਹਿਤਵੰਤ ਜੋ ਸਿਖ (ਰਹਿਤਨਾਮਾ ਦੇਸਾ ਸਿੰਘ)
ਅਮਲ ਪ੍ਰਸ਼ਾਦੇ ਦਾ ਰਖਣਾ (ਰਹਿਤਨਾਮਾ ਚੌਪਾ ਸਿੰਘ)
ਸੋ ਭਾਈ ਮੈ ਇਸ ਜਗਤ ਜੂਠ ਤੰਬਾਕੂ ਨੂੰ ਹਥ ਲਾ ਕੇ ਕੁਰਹਿਤੀਆਂ ਨਹੀ ਬਣਨਾ ਤੁਸੀ ਕੋਈ ਹੋਰ ਦੇਖੋ ਮੇਰੀ ਮੰਨੋ ਤਾਂ ਇਸ ਜਗਤ ਜੂਠ ਬਿਮਾਰੀਆਂ ਦੀ ਖਾਣ ਨੂੰ ਤੁਸੀ ਵੀ ਛਡ ਦੇਉ।
ਅਬੁਦਲ ਸਮੁਦ ਖਾਂ :-(ਗੁਸੇ ਚ) ਸਿਖੜਿਆ ਮੈਨੂੰ ਮਤ ਨਾ ਦੇਹ ਤੇ ਜੇ ਭਲੀ ਚਾਹੁੰਦਾ ਤਾਂ ਬੋਝਾ ਚੁਕ ਲਾ
ਭਾਈ ਜੈ ਸਿੰਘ :-ਮੈ ਨਹੀ ਚੁਕਦਾ ਤੁਸੀ ਕਰ ਲੋ ਜੋ ਹੁੰਦਾ
ਅਬੁਦਲ ਸਮਦ ਖਾਂ :-ਸਿਪਾਹੀਓ ਇਸ ਨੂੰ ਸਾਡਾ ਹੁਕਮ ਨਾ ਮਨਣ ਕਰਕੇ ਦਰਖਤ ਨਾਲ ਪੁਠਾ ਲਟਕਾ ਕੇ ਇਸ ਦੀ ਖਲ ਲਾ ਦੋ ਨਾਲ ਹੀ ਇਸਦੇ ਪਰਿਵਾਰ ਨੂੰ ਵੀ ਖਤਮ ਕਰਦੋ ਤਾਂ ਕੇ ਅਗੇ ਤੋ ਕੋਈ ਹੁਕਮ ਮਨਣ ਤੋ ਇਨਕਾਰੀ ਨਾ ਹੋ ਸਕੇ।
ਸਿਪਾਹੀ ਇਕ ਪਾਸੇ ਤਾਂ ਭਾਈ ਜੈ ਸਿੰਘ ਦੀ ਪਤਨੀ ਧੰਨੁ ਕੌਰ ਦੋਵੇ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ (ਇਕ ਨੂੰਹ ਬਚ ਕੇ ਨਿਕਲਣ ਚ ਸਫਲ ਹੋ ਗਈ ਸੀ ਜੋ ਪੇਟ ਤੋ ਸੀ ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ) ਨੂੰ ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਸ਼ਹੀਦ ਕਰਨ ਉਪਰੰਤ ਜਲਾਦਾਂ ਨੇ ਰੰਬੀਆਂ ਨਾਲ ਭਾਈ ਜੈ ਸਿੰਘ ਦੀ ਪੁਠੀ ਖਲ ਲਾਹ ਕੇ ਸ਼ਹੀਦ ਕਰ ਦਿਤਾ। ਸਿੱਖ ਆਪਣੀ ਤੇ ਪਰਿਵਾਰ ਸਮੇਤ ਸਿਖੀ ਸਿਦਕ ਨਿਭਾ ਗਿਆ। ਧੰਨ ਗੁਰੂ ਧੰਨ ਗੁਰੂ ਦੇ ਸਿੱਖ
ਸਿਖਿਆ :-੧.ਗੁਰਮਤਿ ਚ ਨਸ਼ਾ ਵਰਜਿਤ ਹੈ।
੨.ਗੁਰੂ ਦਾ ਸਿੱਖ ਨਸ਼ਾ ਕਰਨਾ ਤਾ ਦੂਰ ਉਸਨੂੰ ਛੋਹਦਾ ਵੀ ਨਹੀ ਸਗੋ ਮਰਨਾ ਕਬੂਲ ਕਰਦਾ।
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
੭੬੯੬੨-੯੨੭੧੮


23/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦੀਦ ਦੀਆਂ ਤਾਂਘਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਖਿੱਚ ਦੀਆਂ ਛੱਲਾਂ, ਹਿੱਕ ਪੈਣ ਤਰਥੱਲਾਂ।
ਦੀਦ ਦੀਆਂ ਤਾਂਘਾਂ ਨੇ, ਵਿਛੋੜਾ ਕਿੰਜ ਝੱਲਾਂ।
ਤੇਰਾ ਨਾਮ ਪਲ ਵੀ ਨਾ ਦਿਲ ਵਿਚੋਂ ਜਾਂਦਾ,
ਤੇਰੀਆਂ ਨਿਸ਼ਾਨੀਆਂ ਨੂੰ ਮੈਂ ਹਿੱਕ `ਚ ਵਸਾਂਦਾ।
ਨਜ਼ਰੀਂ ਨਾ ਭਾਵੇਂ, ਕਰਾਂ ਤੇਰੀਆਂ ਹੀ ਗੱਲਾਂ।
ਖਿੱਚ ਦੀਆਂ ਛੱਲਾਂ, ਹਿੱਕ ਪੈਣ ਤਰਥੱਲਾਂ।
ਦਿਲ ਵਿੱਚ ਵਸਿਐਂ ਜੇ, ਨੈਣਾਂ ਵਿੱਚ ਆ ਜਾ,
ਭੇਦ ਹੋਂਦ ਅਪਣੀ ਦਾ, ਆਪ ਪ੍ਰਗਟਾ ਜਾ।
ਕਹਿੰਦੇ `ਤੇਰੇ ਬਿਨਾ ਖਾਲੀ, ਨਾ ਕੋਈ ਖੂੰਜੇ ਖੱਲਾਂ’।
ਖਿੱਚ ਦੀਆਂ ਛੱਲਾਂ, ਹਿੱਕ ਪੈਣ ਤਰਥੱਲਾਂ।
ਬਿਨਾ ਤੇਰੇ ਦੀਦ ਦੇ ਤਾਂ, ਚਿੱਤ ਏ ਉਦਾਸਾ,
ਖੁਸ਼ੀ ਨਾ ਕੋਈ ਲੱਗਦੀ ਏ, ਖੇੜਾ ਨਾ ਏਂ ਮਾਸਾ।
ਦਰਦ ਵਿਛੋੜੇ ਦਾ ਏ, ਹੰਝੂ ਕਿਵੇਂ ਠੱਲਾਂ,
ਖਿੱਚ ਦੀਆਂ ਛੱਲਾਂ, ਹਿੱਕ ਪੈਣ ਤਰਥੱਲਾਂ।
ਚਾਰੇ ਪਾਸੇ ‘ਤੂੰ ਹੀ ਤੂੰ’ ਜੇ ਸਮਝ ਨਾ ਪੈਂਦਾ,
ਸਮਝਾਂ ਦਾ ਮਾਰਿਆ ਪਛਾਣ ਕਿਵੇਂ ਲੈਂਦਾ?
ਤੇਰਾ ਵਿਸ਼ਵਾਸ, ਏਸੇ ਲਈ, ਤਾਂ ਚਲੀ ਚੱਲਾਂ।
ਖਿੱਚ ਦੀਆਂ ਛੱਲਾਂ, ਹਿੱਕ ਪੈਣ ਤਰਥੱਲਾਂ।


23/08/14)
ਡਾ: ਗੁਰਮੀਤ ਸਿੰਘ ਬਰਸਾਲ

“ਸਿੰਘ ਰੌਕਸ” ਜਿਹੇ ਵੀਰਾਂ ਦੇ ਨਾਲ ਖੜਨਾ ਪੈਣਾ ਏਂ !!
ਪੱਲਾ ਘੁੱਟਕੇ ਨੈਤਿਕਤਾ ਦਾ ਫੜਨਾ ਪੈਣਾ ਏਂ ।
ਸੱਚ ਦੇ ਅੱਗੇ ਆਖਿਰ ਸਭ ਨੂੰ ਝੜਨਾ ਪੈਣਾ ਏਂ ।।
ਹੱਕ,ਸੱਚ,ਇਨਸਾਫ,ਅਣਖ ਨਾਲ ਇਸ਼ਕ ਕਮਾਉਣਾ ਜੇ,
ਬਣ ਪਰਵਾਨੇ ਸ਼ਮਾਂ ਦੇ ਉੱਤੇ ਸੜਨਾ ਪੈਣਾ ਏਂ ।।
ਜੇਕਰ ਖੁਦ ਨੂੰ ਮੰਨਦੇ ਸਿੱਖੋ ਕੌਮ ਸ਼ਹੀਦਾਂ ਦੀ,
ਰੱਬੀ ਇਸ਼ਕ ਦੀ ਪੌੜੀ ਉੱਪਰ ਚੜ੍ਹਨਾ ਪੈਣਾ ਏਂ ।।
ਮਿੱਟੀ ਦੇ ਨਾਲ ਮਿੱਟੀ ਵਾਲੇ ਛੱਡ ਝਮੇਲੇ ਨੂੰ,
ਪ੍ਰੇਮ ਗਲੀ ਸਿਰ ਤਲੀ ਤੇ ਧਰਕੇ ਲੜਨਾ ਪੈਣਾ ਏਂ ।।
ਚਾਹੁੰਦੇ ਹੋ ਜੇ ਦੁਨੀਆਂ ਸਾਰੀ ਹੱਸਦੀ-ਵੱਸਦੀ ਰਹੇ ,
ਗੁਰ-ਬਾਬੇ ਦਾ ਸਬਕ ਬੈਠਕੇ ਪੜ੍ਹਨਾ ਪੈਣਾ ਏਂ ।।
ਜਿਸ ਖੇਤਰ ਵਿੱਚ ਕਰਨੀ ਸਾਫ-ਸਫਾਈ ਚਾਹੁੰਦੇ ਹੋ,
ਉਸ ਖੇਤਰ ਦੇ ਅੰਦਰ ਖੁਦ ਹੀ ਬੜਨਾਂ ਪੈਂਣਾ ਏ ।।
ਸੱਭਿਆਚਾਰ ਦੇ ਨਾਂ ਤੇ ਵਿਰਸਾ ਦੂਸ਼ਿਤ ਕਰਦੇ ਜੋ,
ਹਰ ਬੰਦੇ ਨੂੰ ਉਹਨਾ ਸਾਹਵੇਂ ਅੜਨਾ ਪੈਂਣਾ ਏਂ ।।
ਲੱਚਰ, ਫੁਕਰੇ ਗੀਤ ਜੋ ਲਿਖਣੋ ਗਾਉਣੋ ਰੁਕਦੇ ਨਾ,
ਉਹਨਾ ਖਾਤਿਰ ਡਾਂਗ ‘ਚ ਕੋਕਾ ਜੜਨਾ ਪੈਣਾ ਏਂ ।।
ਗੁਰਮਤਿ ਦੇ ਉਪਦੇਸ਼ਾਂ ਵਰਗੇ ਸੋਹਣੇ ਗੀਤਾਂ ਲਈ,
“ਸਿੰਘ-ਰੌਕਸ” ਜਿਹੇ ਵੀਰਾਂ ਦੇ ਨਾਲ ਖੜਨਾ ਪੈਣਾ ਏ ।।।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


23/08/14)
ਕੁਲਬੀਰ ਕਲਸੀ

ਦਿੱਲੀ 1984 ਦੇ ਸਿਖ ਕਤਲੇਆਮ ਤੇ ਅਧਾਰਿਤ ਪੰਜਾਬੀ ਫਿਲਮ ਦੀ ਪ੍ਰੇਸ ਕਾਨ੍ਫ੍ਰੇੰਸ 21 ਅਗਸਤ 2014 ਨੂ ਸਵੇਰੇ 11 ਵਜੇ ਪ੍ਰੇਸ ਕ੍ਲੁਬ ਆਫ਼ ਇੰਡੀਆ ਵਿਚ ਹੁਈ | ਜਿਸ ਵਿਚ ਬੀਬੀ ਜਗਦੀਸ਼ ਕੌਰ ਅਤੇ ਕਰਨੈਲ ਸਿੰਘ ਪੀਰ ਮੋਹਮਦ , ਰਾਜਿੰਦਰ ਸਿੰਘ ਦੇ ਬਾਬੂ ਸਿੰਘ ਦੁਖ਼ੀਆ ਨਾਲ ਫਿਲਮ ਦੇ ਹੀਰੋ ਗੁਰਦੀਪ ,ਮੇਹੰਦੀ ਪ੍ਰੀਤ ਬਲ , ਦੇ ਨਾਲ ਫਿਲਮ ਦੇ ਲੇਖਕ ਨਿਰਦੇਸ਼ਕ ਅਸ਼ੋਕ ਗੁਪਤਾ ਨੇ ਪ੍ਰੇਸ ਨੂ ਫਿਲਮ ਬਾਰੇ ਦਸਆ ਕੀ ਓਹਨਾ ਨੂ ਇਹ ਫਿਲਮ ਬਣਨ ਦੀ ਪ੍ਰੇਰਨਾ ਬੀਬੀ ਜਗਦੀਸ਼ ਕੌਰ ਜੀ ਦੀ ਇੰਟਰਵਿਯੂ, ਜੋ ਕੇ ਆਈ ਬੀ ਐਨ 7 ਦੇ ਪ੍ਰੋਗ੍ਰੇਮ ਵਿਚ ਆਯਾ ਸੀ । 2-3 ਦਿਨਾ ਦੀ ਗੇਹਣ ਸੋਚ ਵਿਚਾਰ ਤੋ ਬਾਅਦ ਸ਼੍ਰੀ ਅਸ਼ੋਕ ਗੁਪਤਾ ਨੇ ਪੱਕਾ ਇਰਾਦਾ ਬਣਾ ਲਯਾ ਕੇ ਓਹ ਇਸ ਤੇ ਏਕ ਫਿਲਮ ਬਣਾਂਗੇ, ਭਾਵੇ ਜਿਨਿਯਾ ਵੀ ਮੁਸ਼ਕਲਾ ਆ ਜਾਨ। ਓਨਲਾਇਨ ਤੇ ਕਾਫੀ ਲੋਗਾ ਨੂ ਮਿਲਨ ਤੋ ਬਾਅਦ ਕਹਾਨੀ ਲਿਖੀ ਗਈ ਤੇ ਫੇਰ ਸਕ੍ਰੀਨਪਲੇ ਤਯਾਰ ਹੋਣ ਪਿਛੋਂ ਕਲਾਕਾਰਾਂ ਦੀ ਚੋਣ ਸ਼ੁਰੂ ਹੋਈ. ਬਹੁਤ ਸਾਰਾ ਪੈਸਾ ਤੇ ਵਕ਼ਤ ਖਰਚ ਕਰ ਕੇ ਦਿੱਲੀ 1984 ਦਾ ਨਿਰਮਾਣ ਕਿੱਤਾ ਗਯਾ ਤੇ ਹੁਣ ਇਹ ਫਿਲਮ ਦਰਸ਼ਕਾ ਲੈ ਤਯਾਰ ਹੈ. ਜਦ ਇਹ ਫਿਲਮ censor ਲਈ ਦਿਖਾਈ ਗਈ ਤਾ ਉਨਾ ਨੇ ਇਸ ਫਿਲਮ ਨੂ censor certificate ਦੇਣ ਤੋ ਨਾ ਕਰ ਦਿੱਤੀ। ਓਨਾ ਦਾ ਕਹਨਾ ਸੀ ਕੀ ਇਹ ਫਿਲਮ ਲੋਗਾ ਦੇ ਦੇਖਣ ਯੋਗ ਨਹੀ ਹੈ. ਉਨਾ ਕੇਹਾ ਕੇ ਇਸ ਵਿਚ ਸਚ ਕੁਛ ਜਯਾਦਾ ਹੀ ਦਿਖਾਯਾ ਗਯਾ ਹੈ ਤੇ ਮਾਮਲਾ court ਵਿਚ ਹੈ. ਉਨਾ ਦੀ overservations ਦਾ letter ਨਾਲ attach ਕਿੱਤਾ ਗਯਾ ਹੈ ਤੇ ਨਾਲ ਹੀ ਇਸ ਸਮਾਗਮ ਦਿਯਾ ਕੁਛ ਫੋਤੋਗ੍ਰਾਫ੍ਸ ਵੀ ਲੈਯਾਂ ਗੈਯਾਂ ਹਨ. ਬਿਬੀ ਜਗਦੀਸ਼ ਕੌਰ ਤੇ ਕਰਨੈਲ ਸਿੰਘ ਪੀਰ ਮੋਹਮਦ ਅਤੇ ਹੋਰ ਜਿਨਾ ਨੇ ਵੀ ਇਹ ਫਿਲਮ ਦੇਖੀ ਹੈ ਉਨਾ ਦਾ ਏਹੋ ਕਹਨਾ ਹੈ ਕੀ ਇਸ ਫਿਲਮ ਵਿਚ ਜੋ ਕੁਜ ਵੀ ਦਿਖਾਯਾ ਗਯਾ ਹੈ ਓਹ ਪੂਰਾ ਹੈ ਤੇ ਓਹ ਮਾਨ ਮੇਹ੍ਸੂਸ ਕਰਦੇ ਹਨ ਕੇ ਏਕ ਹਿੰਦੂ ਨੇ ਇਸ ਵਿਸ਼ੇ ਤੇ ਫਿਲਮ ਬਣਾਉਣ ਦੀ ਹਿਮ੍ਮਤ ਕਿੱਤੀ ਤੇ ਅਸੀਂ ਉਨਾ ਦਾ ਹਰ ਤਰਾਂ ਨਾਲ ਸਾਥ ਦੇਆਂਗੇ। ਕ੍ਯੋੰਕੇ ਇਹ ਫਿਲਮ censor ਨੇ ਵੈਨ ਕਰ ਦਿੱਤੀ ਹੈ, ਅਸੀਂ ਸਾਰੇ ਮਿਲ ਕੇ ਸਰਕਾਰ ਨੂ appeal ਕਰਦੇ ਹਾਂ ਕੇ ਇਸ ਫਿਲਮ ਤੋ ਰੋਕ ਹਟਾਈ ਜਾਏ.


20/08/14)
ਗੁਰਮੀਤ ਸਿੰਘ ਅਸਟ੍ਰੇਲੀਆ

ਲਓ ਜੀ ਗੁਰਮੀਤ ਸਿੰਘ ਨੇ ਹੋਰ ਜਾਣਕਾਰੀ ਭੇਜ ਦਿੱਤੀ ਹੈ। ਇਹ ਕਾਰਾ ਤਾਂ ਭਾਨੂੰ ਮੂਰਤੀ ਦੇ ਕਾਰੇ ਤੋਂ ਵੀ ਪਹਿਲਾਂ ਦਾ ਹੈ। ਭਾਨੂੰ ਮੂਰਤੀ ਨੇ ਲਗਾਂ ਮਤਰਾਂ ਹਟਾਉਣ ਦਾ ਕਾਰਾ 2005 ਵਿੱਚ ਕੀਤਾ ਸੀ ਜਾਂ ਸਾਹਮਣੇ ਆਇਆ ਸੀ। ਉਸ ਨੂੰ ਬਾਦਲ ਦਲੀਆਂ ਦੀ ਦਿੱਲੀ ਕਮੇਟੀ ਨੇ ਸਨਮਾਨਿਤ ਕੀਤਾ ਸੀ। ਇਹ ਹੁਣ ਵਾਲਾ ਕਾਰਾ ਖੁਦ ਸ਼੍ਰੋਮਣੀ ਕਮੇਟੀ ਦਾ 1998 ਦਾ ਕੀਤਾ ਹੋਇਆ ਹੈ। ਸ਼ਾਇਦ ਇਸੇ ਸਾਲ ਹੀ, (ਸ਼ਾਇਦ ਇਸ ਕਰਕੇ ਲਿਖ ਰਿਹਾ ਹਾਂ ਕਿਉਂਕਿ ਬਹੁਤ ਹੀ ਰੁਝੇਵੇਂ ਵਿੱਚ ਹਾਂ ਇਸ ਲਈ ਤਸਦੀਕ ਕਰਕੇ ਨਹੀਂ ਲਿਖ ਸਕਦਾ) ਗੁਰੂ ਕੀ ਨਿੰਦਾ ਵਾਲੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਛਪੀ ਸੀ ਅਤੇ ਕਨਿੰਘਮ ਦੀ ਪੁਸਤਕ ਦਾ ਹਿੰਦੀ ਵਿੱਚ ਉਲਥਾ। ਅਤੇ ਇਸੇ ਸਾਲ ਹੀ ਰਣਜੀਤ ਸਿੰਘ ਘਟੌੜੇ ਨੇ ਗੁਰੂ ਕੀ ਨਿੰਦਾ ਵਾਲਾ ਤੱਪੜਾਂ ਤੇ ਬੈਠ ਕੇ ਲੰਗਰ ਛਕਣ ਵਾਲਾ ਪਖੰਡ ਨਾਮਾ ਜਾਰੀ ਕਰਕੇ ਗੁਰਦੁਆਰਿਆਂ ਵਿੱਚ ਲੜਾਈ ਫਸਾਦ ਕਰਵਾਉਣੇਂ ਸ਼ੁਰੂ ਕੀਤੇ ਸੀ। ਇਸ ਗਾਲਾਂ ਕੱਢੂ ਕਥਿਤ ਜਥੇਦਾਰ ਨੇ ਵੇਦਾਂਤੀ ਦੀ ਗੁਰੂ ਕੀ ਨਿੰਦਾ ਵਾਲੀ ਪੁਸਤਕ ਦੀ ਪ੍ਰਸੰਸਾ ਵੀ ਕੀਤੀ ਸੀ ਅਤੇ ਇੱਕ ਬਲਾਤਕਾਰੀਏ ਸਾਧ ਤੋਂ ਕਾਰ ਵੀ ਲਈ ਸੀ। ਕਈ ਕੁੱਝ ਝੂਠ ਵੀ ਬੋਲਿਆ ਸੀ ਅਤੇ ਹੋਰ ਬਹੁਤ ਕੁੱਝ ਪਰ ਦਾੜੀ ਕੇਸਾਂ ਵਾਲਾ ਬ੍ਰਾਹਮਣਾਂ ਅਤੇ ਭੇਖੀ ਗੁੰਡਿਆਂ ਦਾਂ ਇਹ ਹਾਲੇ ਵੀ ਮਹਾਨ ਜਥੇਦਾਰ ਹੈ ਅਤੇ ਪਹਿਲਾਂ ਵੀ ਸੀ।
ਗੁਰਮੀਤ ਸਿੰਘ ਵਲੋਂ ਭੇਜੀਆਂ ਚਾਰ ਫੋਟੋ ਕਾਪੀਆਂ ਦੀ ਇੱਕ ਇਮਜ਼ ਫਾਈਲ ਬਣਾ ਕੇ ਪਾ ਰਿਹਾ ਹਾਂ ਅਤੇ ਨਾਲ ਹੀ ਭਾਨੂੰ ਮੁਰਤੀ ਵਾਲੀ ਜਾਣਕਾਰੀ ਵਾਲਾ ਲਿੰਕ ਵੀ। ਕਿਰਪਾ ਕਰਕੇ ਇਸ ਲਿੰਕ ਵਾਲੀ ਫਾਈਲ ਪੜ੍ਹਨ ਲਈ ਸਿਰਫ ਇੰਟਰਨੈੱਟ ਐਕਪਲੋਰਰ ਦੀ ਵਰਤੋਂ ਹੀ ਕਰਿਓ। ਕਿਉਂਕਿ ਇਹ ਯੂਨੀਨੋਡ ਵਿੱਚ ਨਹੀਂ ਹੈ-ਸੰਪਾਦਕ।

ਭਾਨੂੰ ਮੂਰਤੀ
http://www.sikhmarg.com/2005/0220-bhannu.html

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਿੱਬਸਾਈਟ ਸਿੱਖ ਮਾਰਗ ਵਿਖੇ ਆਪ ਜੀ ਨੇ ਗੁਰੂ ਗਰੰਥ ਸਾਹਿਬ ਦੇ ਪਹਿਲੇ ਅੱਠ ਪੰਨੇ ਸਾਂਝੇ ਕਰ ਦਿੱਤੇ ਹਨ। ਧੰਨਵਾਦ।
F
rom the Attachments, it is evident that print was done by SGPC Amritsar in January 1998
(Whereas Book: Gur Bilas Patshahi 6 was printed in June 1998)
Thus, there is a dire need to find out who was SGPC President during 1998 and why it has not been pointed by anyone ? To whom those 5,000 copies have been given ?
When someone visits Punjab, it is worthwhile to have a look for further confirmation about printing errors or deliberate distortion under the influence of any anti-Sikh element !
Gurmit Singh (Sydney – Australia)


20/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੇ ਨਾਮ ਬਿਨਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੋਈ ਇੱਛਾ ਨਾ, ਕੋਈ ਖਾਹਿਸ਼ ਨਾ, ਬਸ ਇਕੋ ਤੇਰੇ ਨਾਮ ਬਿਨਾ।
ਇੱਕ ਤੇਰਾ ਨਾ ਹੀ ਜਪਣਾ ਹੈ, ਕੋਈ ਰੋਕ ਬਿਨਾ ਵਿਸ਼ਰਾਮ ਬਿਨਾ।
ਤੇਰੇ ਨਾਮ `ਚ ਜਿਤਨਾ ਆਨੰਦ ਹੈ, ਉਹ ਹੋਰ ਕਿਸੇ ਵਿੱਚ ਹੈ ਹੀ ਨਾ।
ਜੋ ਮਸਤੀ ਤੁਧ ਸੰਗ ਜੁੜਿਆਂ ਤੇ, ਉਹ ਮਸਤੀ ਕਿਧਰੇ ਮਿਲਦੀ ਨਾ।
ਦਿਲ ਆਕੀ ਇਜ਼ਤ ਵਡਿਆਈ ਤੋਂ, ਹੁਣ ਜੀਣਾ ਸਿਖਿਆ ਦਾਮ ਬਿਨਾ।
ਕੋਈ ਇੱਛਾ ਨਾ, ਕੋਈ ਖਾਹਿਸ਼ ਨਾ, ਬਸ ਇਕੋ ਤੇਰੇ ਨਾਮ ਬਿਨਾ।
ਅਸੀਂ ਜਦ ਤੋਂ ਤੈਥੋਂ ਵਿਛੁੜੇ ਹਾਂ, ਖਾਹਿਸ਼ਾਂ ਵਿੱਚ ਭਟਕੀ ਜਾਂਦੇ ਰਹੇ,
ਨਾਂ ਮੰਜ਼ਿਲ ਦੀ ਸੀ ਹੋਸ਼ ਰਹੀ, ਵਾਹਣਾਂ ਵਿੱਚ ਧੱਕੇ ਖਾਂਦੇ ਰਹੇ।
ਹੁਣ ਮੰਜ਼ਿਲ ਦਿਸ ਪਈ ਤੂੰ ਹੀ ਤੂੰ, ਹੁਣ ਜੀਂਦੇ ਮਾਣ, ਮੋਹ, ਕਾਮ ਬਿਨਾ।
ਕੋਈ ਇੱਛਾ ਨਾ, ਕੋਈ ਖਾਹਿਸ਼ ਨਾ, ਬਸ ਇਕੋ ਤੇਰੇ ਨਾਮ ਬਿਨਾ।
ਮਨ ਟਿਕਿਆਂ ਹੋਵੇ ਤੇਰੇ ਵਿਚ, ਮਨ ਵਿੱਚ ਝਰਨਾਹਟ ਤੂੰ ਹੋਵੇਂ,
ਇਸ ਰੂਹ ਵਿੱਚ ਤੂੰ ਹੀ ਤੂੰ ਹੋਵੇਂ, ਤੇਰੀ ਖਿੱਚ ਤਾਂ ਤਿੰਨਾਂ ਨੂੰ ਹੋਵੇ।
ਕੀ ਹੋਵੇਗਾ, ਕੀ ਪਾਵਾਂਗੇ, ਜਪੀਏ ਸੋਚੇ ਅੰਜਾਮ ਬਿਨਾ।
ਕੋਈ ਇੱਛਾ ਨਾ, ਕੋਈ ਖਾਹਿਸ਼ ਨਾ, ਬਸ ਇਕੋ ਤੇਰੇ ਨਾਮ ਬਿਨਾ।


20/08/14)
ਡਾ ਗੁਰਮੀਤ ਸਿੰਘ ਬਰਸਾਲ

ਇਸ਼ਾਰੇ !!
ਅੰਦਰ ਖੋਜੇਂ ,ਬਾਹਰ ਖੋਜੇਂ, ਖੋਜੇਂ ਧਰਤੀ ਸਾਰੀ ।
ਕੁਦਰਤ ਦਾ ਕੋਈ ਅੰਤ ਨਹੀਂ ਹੈ ,ਰੱਬੀ ਖੇਡ ਨਿਆਰੀ ।।
ਜੀਵ ਸੋਚਦਾ ਖੁਦ ਨੂੰ ਇੱਥੇ ,ਇੱਕੋ ਜਿੰਦ ਨਿਮਾਣੀ ।
ਪਰ ਨਾ ਸੋਚੇ ਦੇਹ ਵਿੱਚ ਲੱਖਾਂ ਜੀਵ ਨੇ ਬਹੁ-ਪਰਕਾਰੀ ।।
ਪਾਣੀ ਅੰਦਰ ਅੱਗ ਹੈ ਵਸਦੀ, ਅੱਗ ਅੰਦਰ ਹੈ ਪਾਣੀ ।
ਇੱਕ ਦੂਜੇ ਦੀ ਬਣੀ ਵਿਰੋਧੀ , ਸਾਂਝੇ ਤੱਤ ਦੀ ਯਾਰੀ ।।
ਨਰ ਤੇ ਮਾਦਾ ਭਾਵੇਂ ਵੱਖ ਵੱਖ ,ਮੂਲ ਜੀਵ ਤਾਂ ਇੱਕੋ ,
ਹਰ ਨਾਰੀ ਵਿੱਚ ਪੁਰਖ ਹੈ ਵਸਦਾ ,ਹਰ ਪੁਰਖ ਵਿੱਚ ਨਾਰੀ ।।
ਬੰਦੇ ਅੰਦਰ ਰਾਮ ਹੈ ਰਮਿਆਂ, ਧਰਮੀ ਲੋਕੀਂ ਕਹਿੰਦੇ ,
ਲੇਕਨ ਰਾਮ ਅੰਦਰ ਸਭ ਰਹਿੰਦੇ , ਇਹ ਨਾ ਕਦੇ ਵਿਚਾਰੀ ।।
ਹਰ ਬੰਦੇ ਦੇ ਅੰਦਰ ਕਹਿੰਦੇ , ਕੋਈ ਆਤਮਾ ਹੁੰਦੀ ।
ਬੰਦਾ ਵਸੇ ਆਤਮਾ ਅੰਦਰ , ਵਿਰਲੇ ਗੱਲ ਚਿਤਾਰੀ ।।
ਇੱਕੋਂ ਜਦੋਂ ਅਨੇਕ ਸੀ ਹੋਇਆ, ਨਿਰਗੁਣ ਰੂਪ ਨੂੰ ਛੱਡਕੇ ।
ਹਸਦੀ ਵਸਦੀ ਦੁਨੀਆਂ ਸਜ ਗਈ, ਨਿਰਾਕਾਰੋਂ ਆਕਾਰੀ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


20/08/14)
ਅਵਤਾਰ ਸਿੰਘ ਮਿਸ਼ਨਰੀ

“ਸਿੱਖ ਵੱਖ ਵੱਖ ਗ੍ਰੰਥਾਂ-ਪੰਥਾਂ, ਖਾਣ-ਪੀਣ ਅਤੇ ਉੱਪਰ-ਥੱਲੇ ਬੈਠਣ ਵਿੱਚ ਉਲਝੇ”

ਅਵਤਾਰ ਸਿੰਘ ਮਿਸ਼ਨਰੀ (5104325827)

ਜਿਹੜਾ ਆਪਣੇ ਪਿਉ ਦਾ ਨਹੀਂ ਬਣਿਆਂ ਉਹ ਹੋਰ ਕਿਸੇ ਦਾ ਕੀ ਲਗਦਾ ਹੈ? ਸਿੱਖ ਇੱਕ ਅਕਾਲ ਪੁਰਖੁ ਦਾ ਪੁਜਾਰੀ ਹੈ ਜਿਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿਖੇ ਦਿੱਤੀ ਗਈ ਹੈ। ਗੁਰੂ ਦਾ ਹੁਕਮ ਵੀ ਇੱਕ ਹੀ ਹੈ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥(ਅਰਦਾਸੀ ਦੋਹਿਰਾ) ਗੁਰੂ ਗ੍ਰੰਥ ਦੇ ਨਾਲ ਨਾਲ ਅਸ਼ਲੀਲ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਜਾਂ ਮੰਨਣਾ ਇਵੇਂ ਹੈ ਜਿਵੇਂ ਇੱਕ ਔਰਤ ਆਪਣੇ ਇੱਕ ਪਤੀ ਦੇ ਹੁੰਦਿਆਂ ਹੋਰਨਾਂ ਨਾਲ ਵੀ ਅੱਖ ਮਟੱਕਾ ਕਰਦੀ ਫਿਰੇ। ਸਿੱਖ ਦਾ ਗੁਰੂ “ਗੁਰੂ ਗ੍ਰੰਥ ਸਾਹਿਬ" ਹੈ ਫੇਰ ਵੀ ਸਿੱਖ ਜੇ ਹੋਰਨਾਂ ਗ੍ਰੰਥਾਂ ਮਗਰ ਵੀ ਲੱਗਾ ਫਿਰੇ ਤਾਂ ਉਹ “ਗੁਰੂ ਗ੍ਰੰਥ ਸਾਹਿਬ" ਦਾ ਸਿੱਖ ਕਿਵੇਂ ਹੋ ਸਕਦਾ ਹੈ? ਹਾਂ ਕੰਪੈਰੇਟਿਵ ਸਟੱਡੀ ਵਾਸਤੇ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹਿਆ ਵਿਚਾਰਿਆ ਜਾ ਸਕਦਾ ਹੈ ਨਾਂ ਕਿ ਉਹਨੂੰ ਗੁਰੂ ਦਾ ਹੁਕਮ ਕਹਿ ਕੇ ਮੰਨਿਆਂ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਕਿਸੇ ਹੋਰ ਗ੍ਰੰਥ ਦੇ ਸਿੱਖਾਂ ਤੋਂ ਦੂਰ ਹੀ ਰਹਿਣਾਂ ਚੰਗਾ ਹੈ ਕਿਉਂਕਿ ਗੁਰੂ ਦਾ ਹੁਕਮ ਹੈ ਕਿ-ਮਨਮੁਖਾਂ ਨਾਲੋਂ ਟੁਟੀ ਭਲੀ ਜਿਨ੍ਹਾਂ ਦੂਜੈ ਭਾਇ ਪਿਆਰ॥ (ਗੁਰੂ ਗ੍ਰੰਥ) ਸਾਨੂੰ ਸਾਰੀ ਅਨਰਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਿਖਿਆਵਾਂ ਨੂੰ ਪ੍ਰਚਾਰਨ ਅਤੇ ਧਾਰਨ ਵੱਲ ਹੀ ਲਾਉਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਗੁਰੂ ਗਿਆਨ ਤੋਂ ਜਾਣੂੰ ਹੋ ਕੇ ਹੋਰ ਗ੍ਰੰਥਾਂ, ਪੰਥਾਂ, ਸੰਤਾਂ, ਸਾਧਾਂ ਅਤੇ ਦੇਹਧਾਰੀ ਗੁਰੂਆਂ ਦੇ ਭਰਮ ਜਾਲ ਤੋਂ ਬਚ ਕੇ, ਮਨੁੱਖਾ ਜਨਮ ਸਫਲਾ ਕਰ ਸੱਕਣ। ਜਿਹੜੀਆਂ ਸੰਸਥਾਵਾਂ ਨੂੰ ਸਰਕਾਰ ਅਤੇ ਬ੍ਰਾਹਮਣਵਾਦ ਦੀ ਸ਼ਹਿ ਹੈ ਉਨ੍ਹਾਂ ਤੋਂ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ। ਗੁਰਬਾਣੀ ਹੀ ਸਿੱਖ ਦੀ ਅਸਲ ਰਹਿਤ ਮ੍ਰਯਾਦਾ ਹੈ, ਦਸਾਂ ਗੁਰੂਆਂ ਨੇ ਹੋਰ ਕੋਈ ਵੱਖਰੀ ਮਰਯਾਦਾ ਨਹੀਂ ਦਿੱਤੀ ਇਹ ਅਜੋਕੀ ਮਰਯਾਦਾ ਤਾਂ ੧੯੩੨ ਵਿੱਚ ਬਣਾਈ ਗਈ ਹੈ ਜਿਸ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਨਾਲੋਂ ਤੋੜ ਕੇ ਮਰਯਾਦਾ ਅਤੇ ਜਥੇਦਾਰਾਂ ਨਾਲ ਜੋੜ ਦਿੱਤਾ ਹੈ। ਇਹ ਤਾਂ ਹੁਣ ਸਿੱਖ ਨੇ ਸੋਚਣਾ ਹੈ ਕਿ ਮਰਯਾਦਾ ਅਤੇ ਜਥੇਦਾਰ ਮਹਾਂਨ ਹਨ ਜਾਂ “ਗੁਰੂ ਗ੍ਰੰਥ ਸਾਹਿਬ"।

ਜਿਵੇਂ ਬਹੁਤੇ ਮੁਸਲਮਾਨ ਵੀਰ ਪਵਿੱਤਰ ਕੁਰਾਨ ਸ਼ਰੀਫ ਨੂੰ ਛੱਡ ਕੇ, ਸ਼ਰਾ ਵਿੱਚ ਵੰਡੇ ਪਏ ਹਨ ਇਵੇਂ ਸਿੱਖ ਵੀ ਗੁਰੂ ਗ੍ਰੰਥ ਨੂੰ ਛੱਡ ਕੇ ਦਸਮ ਗ੍ਰੰਥ, ਮਰਯਾਦਾ ਅਤੇ ਜਥੇਦਾਰਾਂ ਵਿੱਚ ਵੰਡੇ ਪਏ ਹਨ। ਅੱਜ ਬਹੁਤੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਘੱਟ ਅਤੇ ਅਖੌਤੀ ਜਥੇਦਾਰ ਦਾ ਵੱਧ ਮੰਨਦੇ ਹਨ ਜਾਂ ਉਨ੍ਹਾਂ ਨੂੰ ਜਬਰੀ ਮਨਵਾਇਆ ਜਾਂਦਾ ਹੈ। ਅਜੋਕੇ ਜਥੇਦਾਰਾਂ, ਸਾਧਾਂ, ਸੰਤਾਂ ਅਤੇ ਬਾਦਲੀ ਅਕਾਲੀਆਂ ਨੇ, ਵੋਟਾਂ ਤੇ ਨੋਟਾਂ ਦੀ ਗੰਦੀ ਖੇਡ ਵਿੱਚ ਸਿੱਖ ਕੌਮ ਨੂੰ ਉਲਝਾ ਦਿੱਤਾ ਹੈ ਜੋ “ਇਕਾ ਬਾਣੀ ਇਕਿ ਗੁਰੁ ਇਕੋ ਸਬਦ ਵੀਚਾਰ” (ਗੁਰੂ ਗ੍ਰੰਥ) ਦੇ ਸਿਧਾਂਤ ਨੂੰ ਛੱਡ ਕੇ, ਵੱਖ ਵੱਖ ਗ੍ਰੰਥਾਂ, ਪੰਥਾਂ, ਖਾਣ-ਪੀਣ, ਉੱਪਰ-ਥੱਲੇ ਬੈਠਣ ਤੇ ਹੀ ਆਪਸ ਵਿੱਚ ਲੜੀ ਜਾ ਰਹੀ ਹੈ।


20/08/14)
ਜਗਤਾਰ ਸਿੰਘ ਜਾਚਕ, ਨਿਊਯਾਰਕ

ਗੁਰੂ ਨਾਨਕ ਸਾਹਿਬ ਵੱਲੋਂ ਦੇਸ਼ ਨੂੰ ‘ਹਿੰਦੁਸਤਾਨ’ ਕਹਿਣ ਦਾ ਇਹ ਮਤਲਬ ਨਹੀਂ ਕਿ ਸਿੱਖ ਹੁਣ ਵੀ ‘ਹਿੰਦੁਸਤਾਨ ਕਹੀ ਜਾਣ: ਗਿਆਨੀ ਜਾਚਕ
ਮਾਨਵ-ਦਰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਿਤ ਦੋ ਸ਼ਬਦਾਂ ਵਿੱਚ ਬਾਬਰ ਦੇ ਜ਼ੁਲਮੀ ਹਮਲੇ ਦਾ ਜ਼ਿਕਰ ਹੈ। ਹਜ਼ੂਰ ਨੇ ਦੇਸ਼ ਵਾਸੀਆਂ ਦੀ ਡਰਪੋਕ ਤੇ ਭੈ-ਭੀਤ ਮਾਨਸਿਕ ਦਿਸ਼ਾ ਪ੍ਰਗਟਾਉਣ ਅਤੇ ਹਮਲੇ ਨੂੰ ਨਾ ਭੁੱਲਣ ਵਾਲੀ ਘਟਨਾ ਦਰਸਾਉਣ ਹਿੱਤ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਗੁਰਵਾਕ ਹਨ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ (ਆਸਾ ਮਃ ੧, ਅੰਕ ੩੬੦)
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ (ਤਿਲੰਗ ਮਃ ੧, ਅੰਕ ੭੨੩)
ਪਰ, ਇਸ ਦਾ ਕਦਾਚਿੱਤ ਵੀ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਸਮੇਂ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕਹੇ ਹੋਏ ਵਾਕਾਂ ਦੀ ਰੌਸ਼ਨੀ ਵਿੱਚ ਸਿੱਖ ਹੁਣ ਵੀ ਦੇਸ਼ ਨੂੰ ‘ਹਿੰਦੁਸਤਾਨ ਕਹੀ ਜਾਣ। ਜਿਵੇਂ ਕਿ ਆਰ. ਐਸ. ਐਸ. ਵੱਲੋਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਲਈ ਬਣਾਈ ਗਈ ‘ਰਾਸ਼ਟਰੀ ਸਿੱਖ ਸੰਗਤ’ ਦੇ ਪ੍ਰਚਾਰਕ ਉਪਰੋਕਤ ਗੁਰਵਾਕਾਂ ਦਾ ਹਵਾਲਾ ਦਿੰਦੇ ਪ੍ਰਚਾਰ ਕਰ ਰਹੇ ਹਨ ਕਿ ਸਿੱਖਾਂ ਨੂੰ ਤਾਂ ਆਪਣੇ ਆਪ ਨੂੰ ਹਿੰਦੂ-ਸਿੱਖ ਮਾਣ ਨਾਲ ਕਹਿਣਾ ਚਾਹੀਦਾ ਹੈ। ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਦਾ ਨਾਂ ‘ਹਿੰਦੁਸਤਾਨ’ ਪ੍ਰਵਾਨ ਕੀਤਾ ਤੇ ਪ੍ਰਚਾਰਿਆ ਹੈ, ਜਿਸ ਦਾ ਇੱਕੋ-ਇੱਕ ਅਰਥ ਹੈ: ਹਿੰਦੂਆਂ ਦੇ ਰਹਿਣ ਦਾ ਸਥਾਨ।
ਸਿੱਖ ਜਗਤ ਨੂੰ ਅਜਿਹੇ ਭਰਮ-ਜਾਲ ਵਿੱਚ ਫਸਣ ਦੀ ਲੋੜ ਨਹੀਂ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਅਵਸਥਾ ਬਦਲ ਚੁੱਕੀ ਹੈ। ਹੁਣ ਇਹ ਇੱਕ ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਬਣ ਚੁੱਕਾ ਹੈ। ਇਥੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਜੈਨੀ, ਬੋਧੀ, ਸਿੱਖ, ਇਸਾਈ ਤੇ ਪਾਰਸੀਆਂ ਦੇ ਰੂਪ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਹਨ, ਜਿਹੜੇ ਵੱਖਰੇ ਵੱਖਰੇ ਇਲਾਕਿਆਂ ਵਿੱਚ ੨੨੨ ਦੇ ਲਗਭਗ ਭਾਸ਼ਾਵਾਂ ਬੋਲਦੇ ਹਨ। ਇਸ ਕਰਕੇ ਦੇਸ਼ ਦਾ ਸਰਬ ਸਾਂਝਾ ਤੇ ਸੰਵਿਧਾਨਕ ਤੌਰ ਤੇ ਪ੍ਰਵਾਨ ਕੀਤਾ ਅੰਗਰੇਜ਼ੀ ਵਿੱਚ ਨਾਂ ਹੈ ਇੰਡੀਆ ਅਤੇ ਹਿੰਦੀ ਵਿੱਚ: ‘ਭਾਰਤ’। ਇਸ ਦਾ ਅਰਥ ਹੈ: ਗਿਆਨ (ਭਾ=ਪ੍ਰਕਾਸ਼) ਨੂੰ ਪਿਆਰ (ਰਤ) ਕਰਨ ਵਾਲਾ ਦੇਸ਼। ਇਸ ਲਈ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਦਾ ਨਾਂ ‘ਭਾਰਤ’ ਹੀ ਸੱਦਣਾ ਚਾਹੀਦਾ ਹੈ। ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਗੁਰਵਾਕਾਂ ਵਿੱਚ ਆਪਣੇ ਵੇਲੇ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਦੇਸ਼ ਦਾ ਪ੍ਰਚਲਿਤ ਨਾਂ (ਹਿੰਦੁਸਤਾਨ) ਲਿਆ ਹੈ, ਜਿਹੜਾ ਕਿ ਸਦੀਆਂ ਪਹਿਲਾਂ ਤੁਰਕ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਈ ਰੱਖਣ ਲਈ ਦਿੱਤਾ ਗਿਆ ਸੀ। ਇਸ ਲਈ ਭਾਰਤੀ (ਇੰਡੀਆਨ) ਸਿੱਖ, ਭਾਰਤੀ ਮੁਸਲਮਾਨ ਤੇ ਇਸਾਈ ਆਦਿਕ ਕਹਿਣ ਕਹਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ, ਜਦੋਂ ਮੋਹਨ ਭਾਗਵਤ ਵਰਗੇ ਲੋਕ ਇਸ ਲੋਕਤੰਤਰੀ ਦੇਸ਼ ਨੂੰ ਹਿੰਦੁਸਤਾਨ ਕਹਿੰਦੇ ਹੋਏ ਹਿੰਦੂ ਸਿੱਖ, ਹਿੰਦੂ ਮੁਸਲਮਾਨ, ਹਿੰਦੂ ਇਸਾਈ ਆਖਦੇ ਹਨ ਤਾਂ ਉਨ੍ਹਾਂ ਦੀ ਡਕਟੇਟਰੀ ਸੋਚ ਦਾ ਨਿਸ਼ਾਨਾ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਬਣਾ ਕੇ ਦੇਸ਼ ਨੂੰ ਇੱਕ ਹਿੰਦੂ-ਰਾਸ਼ਟਰ ਵਜੋਂ ਉਸਾਰਨਾ ਹੈ। ਬਿਲਕੁਲ ਓਵੇਂ ਹੀ ਜਿਵੇਂ ਔਰੰਗਜ਼ੇਬ ਸਾਰਿਆਂ ਨੂੰ ਜ਼ੋਰ ਨਾਲ ਮੁਸਲਮਾਣ ਬਣਾ ਕੇ ਇੱਕ ਇਸਲਾਮਿਕ ਸਟੇਟ ਕਾਇਮ ਕਰਨਾ ਚਹੁੰਦਾ ਸੀ।
ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਰਾਜੀਨਤਕ ਤੇ ਸਮਾਜਿਕ ਅਵਸਥਾ ਬਦਲਣ ਨਾਲ ਇਸ ਦੇ ਨਾਂ ਵੀ ਬਦਲਦੇ ਰਹੇ ਹਨ। ਜਦੋਂ ਆਰੀਆ ਲੋਕ ਮੱਧ ਏਸ਼ੀਆ ਵਿੱਚੋਂ ਉੱਠ ਕੇ ਇਸ ਦੇਸ਼ ਵਿੱਚ ਆ ਕੇ ਕਾਬਜ਼ ਹੋਏ, ਜਿਹੜੇ ਆਪਣੇ ਆਪ ਨੂੰ ਇਥੋਂ ਦੇ ਮੂਲ ਵਾਸੀ ਦ੍ਰਾਵੜ ਆਦਿਕਾਂ ਨਾਲੋਂ ਸ੍ਰੇਸ਼ਟ ਸਮਝਦੇ ਸਨ ਤਾਂ ਉਨ੍ਹਾਂ ਨੇ ਆਪਣੇ ਰਚਿਤ ਪ੍ਰਚੀਨ ਸੰਸਕ੍ਰਿਤ ਸਹਿਤ ਵਿੱਚ ਰਿਸ਼ੀ ਮਨੂੰ ਮੁਤਾਬਿਕ ਮੁੱਢਲਾ ਨਾਂ ਦਿੱਤਾ ‘ਆਰੀਆਵਰਤ’ ; ਜਿਸ ਦਾ ਅਰਥ ਹੈ ਸ੍ਰੇਸ਼ਟ ਪੁਰਸ਼ਾਂ ਦਾ ਦੇਸ਼। ਕਿਉਂਕਿ, ਆਰੀਆ ਦਾ ਅਰਥ ਹੈ: ਸ੍ਰੇਸ਼ਟ, ਉੱਤਮ।
ਆਰੀਆ ਲੋਕ ਪਹਿਲਾਂ ਦਰਿਆ ਸਿੰਧ ਦੇ ਕੰਢੇ ਆ ਕੇ ਠਹਿਰੇ ਤੇ ਫਿਰ ਪੰਜਾਬ ਵੱਲ ਵਧੇ। ਇਥੋਂ ਚੱਲ ਕੇ ਅੱਗੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ਵਿੱਚ ਜਾ ਵੱਸੇ। ਸਹਿਜੇ ਸਹਿਜੇ ਇਨ੍ਹਾਂ ਨੇ ਖੁਲ੍ਹੇ ਤੇ ਉਪਜਾਊ ਮੈਦਾਨਾਂ ਵਾਲੇ ਸਾਰੇ ਉੱਤਰੀ ਇਲਾਕੇ ਤੇ ਕਬਜ਼ਾ ਕਰਕੇ ਮੂਲ-ਵਾਸੀ ਦ੍ਰਾਵੜਾਂ ਨੂੰ ਦੱਖਣ ਵੱਲ ਧੱਕ ਦਿੱਤਾ ਤੇ ਫਿਰ ਆਪ ਨਿਚਿੰਤ ਹੋ ਕੇ ਆਪਣਾ ਸਰਬ-ਪੱਖੀ ਵਿਕਾਸ ਕਰਨ ਲੱਗ ਪਏ। ਇਸ ਪ੍ਰਕਾਰ ਜਦੋਂ ਇਨ੍ਹਾਂ ਲੋਕਾਂ ਨੇ ਵੇਦਾਂ, ਸ਼ਾਸਤਰਾਂ, ਸਿਮ੍ਰਤੀਆਂ ਤੇ ਪੁਰਾਣਾਂ ਦੇ ਰੂਪ ਸੰਸਕ੍ਰਿਤ ਸਾਹਿਤ ਦੀ ਰਚਨਾ ਕਰਕੇ ਧਾਰਮਿਕ ਗਿਆਨ, ਫ਼ਿਲਾਸਫ਼ੀ ਤੇ ਰਾਜਨੀਤੀ ਵਿੱਚ ਉੱਨਤੀ ਕੀਤੀ, ਉਸ ਵਕਤ ਇਸ ਦੇਸ਼ ਦਾ ਨਾਂ ‘ਭਾਰਤ’ ਪਿਆ। ਸੰਸਕ੍ਰਿਤ ਵਿੱਚ ਗਿਆਨ ਦੇ ਪ੍ਰਤੀਕ ਪ੍ਰਕਾਸ਼ ਨੂੰ ਕਹਿੰਦੇ ਹਨ ‘ਭਾ’ ਅਤੇ ਪ੍ਰੇਮ ਨੂੰ ‘ਰਤ’। ਇਸ ਤਰ੍ਹਾਂ ‘ਭਾਰਤ’ ਦਾ ਅਰਥ ਬਣਦਾ ਹੈ: ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼। ਕਈ ਇਤਿਹਾਸਕਾਰਾਂ ਦੀ ਇਹ ਵੀ ਰਾਇ ਹੈ ਕਿ ਰਾਜਾ ਭਰਤ ਨੇ ਇਸ ਇਲਾਕੇ ਤੇ ਰਾਜ ਕੀਤਾ, ਇਸ ਲਈ ਭਰਤ ਤੋਂ ਭਾਰਤ ਨਾਂ ਪ੍ਰਚਲਿਤ ਹੋਇਆ।
ਜਦੋਂ ਇਥੇ ਇਸਲਾਮਿਕ ਹਕੂਮਤ ਕਾਇਮ ਹੋਈ ਤਾਂ ਮੁਸਲਮਾਨ ਹਾਕਮਾਂ ਨੇ ਇਥੋਂ ਦੇ ਲੋਕਾਂ ਨੂੰ ‘ਹਿੰਦੂ’ ਕਹਿਣਾ ਸ਼ੁਰੂ ਕੀਤਾ। ਕਿਉਂਕਿ, ਉਨ੍ਹਾਂ ਦੀ ਭਾਸ਼ਾ (ਅਰਬੀ ਤੇ ਫ਼ਾਰਸੀ) ਵਿੱਚ ਕਾਲੇ ਰੰਗ ਅਤੇ ਗ਼ੁਲਾਮ ਨੂੰ ਹਿੰਦੂ ਆਖਦੇ ਹਨ। ਇਸ ਤਰ੍ਹਾਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਨੂੰ ਹਿੰਦੁਸਤਾਨ (ਗ਼ੁਲਾਮਾਂ ਦਾ ਦੇਸ਼) ਬਣਾ ਦਿੱਤਾ। ਇਹ ਤਾਂ ਬ੍ਰਾਹਮਣ ਦੀ ਬੇਸ਼ਰਮੀ ਤੇ ਚਲਾਕੀ ਦਾ ਸ਼ਿਖਰ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਲਈ ਲੋਹੇ ਦੇ ਜ਼ੰਜੀਰਾਂ ਨੂੰ ਵੀ ਗਹਿਣਿਆਂ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ। ਜਿਵੇਂ ਕਸ਼ਤਰੀ (ਖਤਰੀ) ਰਾਜੇ ਰਾਮਚੰਦਰ ਵੱਲੋਂ ਪਰਸ਼ੁਰਾਮ ਬ੍ਰਾਹਮਣ ਦੇ ਸਜ਼ਾ ਵਜੋਂ ਕੀਤੇ ਮੁੰਡਨ ਨੂੰ ਇੱਕ ਧਾਰਮਿਕ ਸੰਸਕਾਰ ਬਣਾ ਦਿੱਤਾ। ਤਿਵੇਂ ਹੀ ਮੁਸਲਮਾਨ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਦਿੱਤੇ ਗਏ ਨਾਂ ‘ਹਿੰਦੂ’ ਨੂੰ ਆਪਣੀ ਮਜ਼ਹਬੀ ਪਹਿਚਾਣ ਮੰਨ ਕੇ ‘ਵੈਦਿਕ ਧਰਮ’ ਨੂੰ ‘ਹਿੰਦੂ ਧਰਮ’ ਦੇ ਨਾਂ ਹੇਠ ਪ੍ਰਸਿੱਧ ਕਰ ਦਿੱਤਾ। ਵੈਸੇ ਇਨ੍ਹਾਂ ਦੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿੱਚ ਕਿਧਰੇ ਵੀ ‘ਹਿੰਦੂ’ ਜਾਂ ‘ਹਿੰਦੁਸਤਾਨ’ ਲਫ਼ਜ਼ ਨਹੀਂ ਮਿਲਦਾ।
ਜੌਨ ਡੋਸਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਪ੍ਰਸਿੱਧ ਪੁਸਤਕ ਹੈ ‘ਹਿੰਦੂ ਕਲਾਸੀਕਲ ਡਿਕਸ਼ਨਰੀ’। ਭਾਸ਼ਾ ਵਿਭਾਗ ਪੰਜਾਬ ਨੇ ਰਾਜਿੰਦਰ ਸਿੰਘ ਸ਼ਾਸਤਰੀ ਪਾਸੋਂ ਇਸ ਦਾ ਪੰਜਾਬੀ ਅਨੁਵਾਦ ਕਰਵਾਇਆ ਤੇ ਸੰਨ ੧੯੬੩ ਵਿੱਚ ਪਹਿਲੀ ਵਾਰ ਪ੍ਰਕਾਸ਼ਤ ਕੀਤਾ। ਇਹ ਪੁਸਤਕ ਸੰਸਕ੍ਰਿਤ ਵੈਦਿਕ ਸਾਹਿਤ, ਰਾਮਾਇਣ, ਮਹਾਂਭਾਰਤ ਤੇ ਲੌਕਿਕ ਸਾਹਿਤ ਦੀ ਜਾਣਕਾਰੀ ਦਾ ਇੱਕ ਵੱਡਮੁੱਲਾ ਖਜ਼ਾਨਾ ਹੈ। ਇਸ ਕੋਸ਼ ਵਿੱਚ ‘ਆਰੀਆਵਰਤ’, ‘ਆਰੀਆ ਸਿਧਾਂਤ’, ‘ਭਾਰਤ’ ਤੇ ‘ਭਾਰਤੀ’ ਨਾਵਾਂ ਦੀ ਵਿਆਖਿਆ ਤਾਂ ਮਿਲਦੀ ਹੈ। ਪਰ, ਹਿੰਦੂ ਤੇ ਹਿੰਦੁਸਤਾਨ ਨਾਂਵਾਂ ਨੂੰ ਕੋਈ ਥਾਂ ਪ੍ਰਾਪਤ ਨਹੀਂ। ਕਿਉਂਕਿ, ਇਹ ਲਫ਼ਜ਼ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਨਹੀਂ ਸਨ। ਇਹ ਤਾਂ ਬਿਦੇਸ਼ੀ ਹਾਕਮਾਂ ਦਾ ਦਿੱਤਾ ਹੋਇਆ ਨਾਂ ਹੈ।
ਯੂਰਪੀਨ ਲੋਕ ਭਾਸ਼ਾਈ ਮਜ਼ਬੂਰੀ ਕਾਰਨ ਸਿੰਧ ਦਰਿਆ ਨੂੰ ਇੰਡਸ ਆਖਦੇ ਸਨ। ਇਸ ਲਈ ਜਦੋਂ ਉਹ ਦੇਸ਼ ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ‘ਇੰਡੀਆ’ ਨਾਂ ਦਿੱਤਾ। ਦੂਜੇ ਵਿਸ਼ਵ ਜੁੱਧ ਕਾਰਨ ਕਈ ਪੱਖਾਂ ਤੋਂ ਕਮਜ਼ੋਰ ਹੋਏ ਅੰਗਰੇਜ਼ ਨੇ ਅਗਸਤ ੧੯੪੭ ਵਿੱਚ ਜਦੋਂ ਮਜ਼ਬੂਰੀ ਵੱਸ ਦੇਸ਼ ਨੂੰ ਅਜ਼ਾਦ ਕੀਤਾ ਤਾਂ ‘ਭਾਰਤ’ (ਇੰਡੀਆ) ਤੇ ‘ਪਾਕਿਸਤਾਨ’ ਨਾਂਵਾਂ ਹੇਠ ਦੋ ਟੁੱਕੜੇ ਕਰ ਦਿੱਤੇ।
ਅੰਗਰੇਜ਼ੀ ਦੇ ‘ਇੰਡੀਆ’ ਅਤੇ ਹਿੰਦੀ ਦੇ ‘ਭਾਰਤ’ ਨਾਂਵਾਂ `ਤੇ ਕਿਸੇ ਨੇ ਇਤਰਾਜ਼ ਨਾ ਕੀਤਾ। ਕਿਉਂਕਿ, ਇਹ ਨਾਂ ਨਸਲੀ ਤੇ ਮਜ਼ਹਬੀ ਪਿਛੋਕੜ ਤੋਂ ਮੁਕਤ ਸਨ। ‘ਆਰੀਆਵਰਤ’ ਨਾਂ ਦੱਖਣ ਵਿੱਚ ਵਸਦੇ ਦ੍ਰਾਵੜ ਨਸਲ (ਮਾਲਾਬਾਰੀ ਤੇ ਮਦਰਾਸੀ) ਦੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ। ਕਿਉਂਕਿ, ਇਸ ਦਾ ਪਿਛੋਕੜ ਆਰੀਆ ਨਸਲ ਨਾਲ ਜੁੜਿਆ ਹੈ। ‘ਹਿੰਦੁਸਤਾਨ’ ਨਾਂ ਵੀ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਪ੍ਰਵਾਨ ਨਹੀਂ ਸੀ। ਕਿਉਂਕਿ, ਇੱਕ ਤਾਂ ਇਹ ਗ਼ੁਲਾਮੀ ਦੇ ਅਰਥ ਰੱਖਦਾ ਸੀ ਤੇ ਦੂਜੇ ਇਸ ਨੂੰ ਬ੍ਰਾਹਮਣ ਵੱਲੋਂ ਮਜ਼ਹਬੀ ਰੰਗ ਚਾੜ੍ਹਿਆ ਜਾ ਚੁੱਕਾ ਸੀ।
ਅੰਤ ਵਿੱਚ ਫਿਰ ਸਪਸ਼ਟ ਕਰਨਾ ਚਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ‘ਹਿੰਦੁਸਤਾਨ’ ਲਫ਼ਜ਼ ਦੇਸ਼ ਦੇ ਪ੍ਰਚਲਿਤ ਨਾਂ ਵੱਜੋਂ ਇੰਝ ਹੀ ਵਰਤਿਆ ਸੀ, ਜਿਵੇਂ ਅੱਜ ਕੱਲ ਦੇ ਸਾਹਿਤਕਾਰ ਤੇ ਕਵੀ ‘ਇੰਡੀਆ’ ਤੇ ‘ਭਾਰਤ’ ਨਾਂ ਦੀ ਵਰਤੋਂ ਕਰਦੇ ਹਨ। ਜਿਹੜਾ ਸ਼ੇਰ ਮਰਦ ਸਤਿਗੁਰੂ, ਗ਼ੁਲਾਮੀ ਦੇ ਪ੍ਰਭਾਵ ਹੇਠ ਆਪਣੀ ਮਾਤ-ਭਾਸ਼ਾ ਛੱਡ ਚੁੱਕੇ ਦੇਸ਼ ਵਾਸੀਆਂ ਅੰਦਰ ਅਜ਼ਾਦੀ ਦੀ ਤਾਂਘ ਪੈਦਾ ਕਰਨ ਲਈ “ਘਰਿ ਘਰਿ ਮੀਆ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ॥” (ਗੁਰੂ ਗ੍ਰੰਥ ਸਾਹਿਬ - ਅੰਕ ੧੧੯੧) ਕਹਿ ਕੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ। ਉਸ ਵੱਲੋਂ ਅਜਿਹੇ ਕਿਸੇ ਨਾਂ ਨੂੰ ਪ੍ਰਵਾਨ ਕਰਨ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ, ਜਿਹੜਾ ਦੇਸ਼ ਦੇ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਹਾਕਮ ਸ਼੍ਰੇਣੀ ਦਾ ਦੁਬੇਲ ਬਣਾਈ ਰੱਖਣ ਦਾ ਕਾਰਨ ਬਣੇ।
ਮੋਹਨ ਭਾਗਵਤ ਦੇ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਕਿ ਜਿਵੇਂ ਅੰਗਰੇਜ਼ੀ ਵਿੱਚ ਇੰਡੀਆ ਦੇ ਰਹਿਣ ਵਾਲੇ ਨੂੰ ‘ਇੰਡੀਅਨ’ ਕਹਿਆ ਜਾਂਦਾ ਹੈ, ਤਿਵੇਂ ਹਿੰਦੋਸਤਾਨ ਦੇ ਵਾਸੀਆਂ ਨੂੰ ਹਿੰਦੀ ਵਿੱਚ ਹਿੰਦੋਸਤਾਨੀ ਕਹਿਆ ਜਾ ਸਕਦਾ ਹੈ। ਮੇਰਾ ਖ਼ਿਆਲ ਹੈ ਕਿ ਬਾਦਲ ਸਮੇਤ ਕਿਸੇ ਵੀ ਭਾਰਤੀ ਆਗੂ ਵੱਲੋਂ ਅਜਿਹਾ ਬਿਆਨ ਦਿੱਤੇ ਜਾਣਾ, ਮੋਹਨ ਭਾਗਵਤ ਦੀ ਸੁਰ ਵਿੱਚ ਸੁਰ ਮਿਲਾਉਣ ਵਾਲੀ ਮਾਨਸਕਿਤਾ ਦੀ ਉੱਪਜ ਹੈ।
ਹਿੰਦੂਤਵ ਦੇ ਮੁਦੱਈ ਆਰੀਆ ਸਮਾਜ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੰਘ (ਆਰ. ਐਸ. ਐਸ) ਵਰਗੀਆਂ ਕੱਟੜ ਹਿੰਦੂ ਸੰਸਥਾਵਾਂ ਰੂਪੀ ਅਜਗਰ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਵਾਲੀ ਨੀਤੀ ਕੋਈ ਨਵੀਂ। ਇਹ ਆਪਣੇ ਮੁੱਢਲੇ ਕਾਲ ਤੋਂ ਹੀ ਯਤਨਸ਼ੀਲ ਹਨ। ਇਹੀ ਕਾਰਣ ਸੀ ਕਿ ਸਿੱਖ ਬੁਧੀ-ਜੀਵੀ ਵਰਗ ਦੇ ਮਹਾਨ ਆਗੂ ਭਾਈ ਕਾਨ੍ਹ ਸਿੰਘ ਨਾਭਾ ਨੂੰ ਵਿਸ਼ੇਸ਼ ਕਿਤਾਬ ਲਿਖਣੀ ਪਈ ‘ਹਮ ਹਿੰਦੂ ਨਹੀਂ’। ਪਰ, ਮੋਦੀ ਸਰਕਾਰ ਬਣਨ ਉਪਰੰਤ ਇਨ੍ਹਾਂ ਦਾ ਡੰਗ ਤਿੱਖਾ ਹੋ ਗਿਆ ਹੈ ਅਤੇ ਹੁਣ ਉਹ ਨੰਗੇ ਹੋ ਕੇ ਨੱਚਣ ਲੱਗ ਪਏ ਹਨ। ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਵੱਜੋਂ ਸਾਰੇ ਸੂਬਿਆਂ’ ਤੇ ਜ਼ਬਰਦਸਤੀ ਥੋਪ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੇ ਮੁਦੱਈ ਬਣ ਕੇ ਪੰਜਾਬੀ ਸੂਬੇ ਦੀ ਲੜਾਈ ਲੜਣ ਵਾਲਾ ਅਕਾਲੀ ਦਲ ਭਾਜਪਾ ਨਾਲ ਆਪਣੀ ਰਾਜਨੀਤਕ ਭਿਆਲੀ ਕਾਰਨ ਇੱਸ ਧੱਕੇ ਵਿਰੁਧ ਵੀ ਚੁੱਪ ਰਿਹਾ। ਇਸ ਦੇ ਵਿਰੋਧ ਵਿੱਚ ਜੇ ਅਵਾਜ਼ ਉੱਠੀ ਤਾਂ ਤਾਮਿਲ, ਤੇਲਗੂ ਤੇ ਮਲਿਆਲਮ ਆਦਿਕ ਦ੍ਰਾਵੜੀ ਬੋਲੀਆਂ ਬੋਲਣ ਵਾਲੇ ਦੱਖਣੀ ਸੂਬਿਆਂ ਚੋਂ, ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਪੱਖੋਂ ਤਾਂ ਨੀਤੀ ਤਹਿਤ ਦੜ ਵੱਟਣੀ ਪਈ। ਪਰ, ਭੁੱਲਣਾ ਨਹੀਂ ਚਾਹੀਦਾ ਕਿ ਸਾਰੇ ਦੇਸ਼ ਅੰਦਰ ਸੰਸਕ੍ਰਿਤ ਹਫਤਾ ਮਨਾਉਣ ਦਾ ਆਦੇਸ਼ ਦੇਣਾ ਵੀ ਇਸੇ ਨੀਤੀ ਦਾ ਬਦਲਿਆ ਰੂਪ ਹੈ।
ਵੱਡੇ ਅਨਿਆਂ ਦੀ ਗੱਲ ਇਹ ਹੈ ਕਿ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਜਿਹੜੇ ਲੋਕ ਭਾਰਤੀ ਸੰਵਿਧਾਨ ਦੇ ਉਲ਼ੱਟ ਹਿੰਦੀ, ਹਿੰਦੂ, ‘ਹਿੰਦੋਸਤਾਨ’ ਦੇ ਦਿਨ ਰਾਤ ਨਾਹਰੇ ਲਗਾਉਂਦੇ ਹੋਏ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਨਾਉਣ ਲਈ ਯਤਨਸ਼ੀਲ ਹਨ, ਉਹ ਦੇਸ਼ ਭਗਤ। ਪਰ, ਜੇ ਅਜਿਹੀ ਸੰਕੀਰਨ ਸੋਚ ਤੋਂ ਦੁੱਖੀ ਹੋਏ ਅਜ਼ਾਦੀ ਪਸੰਦ ਸਿੱਖ ਨੌਜਵਾਨ ਆਪਣੇ ਹੋਮਲੈਂਡ ਪੰਜਾਬ ਨੂੰ ‘ਖ਼ਾਲਿਸਤਾਨ’ ਕਹਿਣ ਤਾਂ ਉਹ ਦੇਸ਼ ਧ੍ਰੋਹੀ। ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਹਰੇ ਲਾਉਣ ਵਾਲੇ ਦਿੱਲੀ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਇਹੀ ਨੀਤੀ ਅਪਨਾਈ ਰੱਖੀ ਅਤੇ ਇਸ ਪੱਖੋਂ ਨਾ ਸੰਭਲੇ ਤਾਂ ਦੇਸ਼ ਨੂੰ ਟੋਟੇ ਟੋਟੇ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਖ਼ਾਲਸਿਤਾਨ ਵਰਗੇ ਕਈ ਹੋਰ ਵੀ ਨਾਹਰੇ ਲੱਗਣੇ ਸ਼ੁਰੂ ਹੋ ਜਾਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਭਾਈਚਾਰੇ ਨੂੰ ਬਾਕੀ ਘੱਟ ਗਿਣਤੀ ਕੌਮਾਂ ਦੇ ਸਹਿਯੋਗ ਨਾਲ ਆਰ. ਐਸ. ਐਸ ਦੀ ਅਗਵਾਈ ਵਿੱਚ ਕਾਇਮ ਹੋਈ ਮੋਦੀ ਸਰਕਾਰ ਦੀ ਉਪਰੋਕਤ ਧੱਕੇਸ਼ਾਹੀ ਵਿਰੁਧ ਜ਼ੋਰਦਾਰ ਸ਼ਾਂਤਮਈ ਸਘੰਰਸ਼ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ ਅਜਿਹੇ ਬਗਾਵਤੀ ਮਹੌਲ ਵਿੱਚ ਸਿੱਖਾਂ ਨੂੰ ੧੯੪੭ ਵਾਂਗ ਫਿਰ ਇੱਕ ਸੁਨਹਿਰੀ ਮੌਕਾ ਮਿਲੇ ਕਿ ਉਹ ਆਪਣੀ ਇੱਕ ਵੱਖਰੀ ਸਿੱਖ ਸਟੇਟ ਸਥਾਪਿਤ ਕਰ ਸਕਣ। ਭੁੱਲ-ਚੁੱਕ ਮੁਆਫ਼।
ਗੁਰੂ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ ਮਿਤੀ ੧੯ ਅਗਸਤ ੨੦੧੪।
ਫੋਨ: ੧-੬੩੧-੫੯੨-੪੩੩੫


20/08/14)
ਸ਼ਿਵਤੇਗ ਸਿੰਘ /ਫੇਸਬੁੱਕ ਰਾਹੀਂ

ਤੁਸੀ ਮਂਨਦੇ ਹੋ ਕਿ ਭਾਰਤ ਦੇ ਸਾਰੇ ਵਸਨੀਕ ਹਿੰਦੂ ਹਨ ਤਾਂ ਕੀ ਤੁਸੀ ਭਾਰਤ ਵਿਚ ਵਸਣ ਵਾਲੇ ਮੁਸਲਮਾਨਾਂ ਨੂੰ ਵੀ ਹਿੰਦੁ ਹੀ ਮੰਨੋਗੇ ਤਾਂ ਫਿਰ ਭਾਰਤ ਵਿਚ ਰਹਿਣ ਵਾਲੇ ਮੁਸਲਮਾਨਾਂ ਨੂੰ ਆਪਣੀਆਂ ਲੜਕੀਆਂ ਦਾ ਰਿਸ਼ਤਾ ਕਰਣ ਨੂੰ ਤੁਸੀ ਕੀ ਤਿਆਰ ਹੋ । ਜੇ ਨਹੀ ਤਾਂ ਫੇਰ ਸਾਰੇ ਹਿੰਦੂ ਹਨ ਦਾ ਝੂਠ ਕਿਉ ਬੋਲਦੇ ਹੋ। ਦੂਸਰੀ ਸਿਖਾਂ ਨੂੰ ਹਿੰਦੂ ਕਹਿੰਦੇ ਹੋ ਤੁਸੀ ਦਲੀਲ ਦਿੰਦੇ ਹੋ ਕਿ ਪਹਿਲਾ ਸਾਰੇ ਹਿੰਦੂਆਂ ਵਿਚੋ ਹੋਏ ਹਨ ਗੁਰੂ ਸਾਹਿਬਾਨ ਅਤੇ ਸਿਖ ਪਰ ਇਕ ਗਲ ਕਿਉ ਭੁਲਦੇ ਹੋ ਕਿ ਸਭ ਜਾਣਦੇ ਹਨ ਕਿ ਦੁਧ ਤੋਂ ਦਹੀਂ ਬਣਦਾ ਹੈ ਪਰ ਦਹੀਂ ਦੁਬਾਰਾ ਦੁਧ ਨਹੀ ਬਣ ਸਕਦਾ ਚਾਹੇ ਕਿਤਨਾ ਜੋਰ ਲਗਾ ਲਉ ਪਰ ਹਾਂ ਜੇ ਫਿਰ ਵੀ ਦੁਧ ਅਤੇ ਦਹੀਂ ਨੂੰ ਜੇ ਇਕੱਠਾ ਕਰੋਗੇ ਤਾਂ ਦਹੀਂ ਤਾ ਦਹੀਂ ਹੀ ਰਹੇਗਾ ਪਰ ਦੁਧ ਫਿਰ ਦੁਧ ਨਹੀ ਰਹੇਗਾ ਸਗੋ ਦੁਧ ਨੂੰ ਵੀ ਦਹੀਂ ਹੀ ਬਣਨਾ ਪਵੇਗਾ ਤਾਂ ਹੀ ਦੋਨੋ ਇਕ ਹੋ ਸਕਣਗੇ ਮੇਰੇ ਖਿਆਲ ਨਾਲ ਗਲ ਸਮਝ ਗਏ ਹੋਵੋਗੇ ਜੇ ਫਿਰ ਵੀ ਸਮਝ ਨਹੀ ਆਈ ਤਾਂ ਸੁਣ ਲਉ ਸਿਖ ਤਾਂ ਸਿਖ ਹੀ ਰਹੇਗਾ ਹਾਂ ਹਿੰਦੂ ਨੂੰ ਸਿਖ ਬਣਕੇ ਸਿਖਾਂ ਨਾਲ ਇਕ ਹੋਣਾ ਪਵੇਗਾ ਕੀ ਇਸ ਲਈ ਤਿਆਰ ਹੋ . ਹੁਣ ਸੋਚ ਕੇ ਗਲ ਕਰਨੀ ਭਾਗਵਤ ਜੀ

....... ਦਾਸ ਸ਼ਿਵਤੇਗ ਸਿੰਘ


18/08/14)
ਉਪਕਾਰ ਸਿੰਘ ਫਰੀਦਾਬਾਦ

ਖਾਲਸੇ ਦੀ ਧਰਤੀ `ਤੇ ਹੀ ਖਾਲਸੇ ਦਾ ਅੰਤ ਕੀਤਾ ਜਾ ਰਿਹਾ ਹੈ: ਸ. ਉਪਕਾਰ ਸਿੰਘ ਫਰੀਦਾਬਾਦ
੧੮ ਅਗਸਤ ੨੦੧੪: ਜਸਪ੍ਰੀਤ ਕੌਰ ਫਰੀਦਾਬਾਦ
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਨੂੰ ਸਮਰਪਿਤ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਸ਼ੁਧ ਗੁਰਬਾਣੀ ਪਾਠ ਬੋਧ ਸਮਾਗਮ ਜੋ ਕਿ ਗੁਰਦੁਆਰਾ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਿਖੇ ਮਿਤੀ ੧੯ ਅਗਸਤ ਤੋਂ ੨੧ ਸਤੰਬਰ ੨੦੧੪ ਤਕ ਮਨਾਇਆ ਜਾ ਰਿਹਾ ਹੈ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪਹਿਲੀ ਗੱਲ ਤਾਂ ਦਸਮ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਆਖਣਾ ਹੀ ਗਲਤ ਹੈ ਕਿਉਂਕਿ ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦਿੱਤਾ ਜਾ ਸਕਦਾ ਹੈ ਦੁਜੀ ਗੱਲ ਜਿਸ ਅਖੌਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਹੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਉਲਟ ਹੋਵੇ ਉਸ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਿਸ ਤਰ੍ਹਾਂ ਮਨਾਇਆ ਜਾ ਸਕਦਾ ਹੈ? ਇਸ ਲਈ ਇਸ਼ਤਿਹਾਰ ਵਿੱਚ ਦਿੱਤੀ ਇਹ ਗੱਲ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਰਚਨਾ ਦੀਆਂ ਸਿਖਿਆਵਾਂ ਮਨੁੱਖ ਨੂੰ ਆਚਰਣਹੀਣ ਬਣਾਉਂਦੀਆਂ ਹੋਣ ਉਸ ਦੇ ਸ਼ੁਧ ਪਾਠ ਨਾਲ ਖਾਲਸਾ ਭਾਵ ਸ਼ੁੱਧ ਸਰੂਪ ਵਾਲਾ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ? ਇਹ ਤਾਂ ਖਾਲਸੇ ਦੀ ਜਨਮਭੂਮੀ ਤੇ ਖਾਲਸੇ ਦੇ ਹੀ ਅੰਤ ਵਾਲੀਆਂ ਗੱਲਾਂ ਹਨ। ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਦੇਵੀ ਪੂਜਕ, ਅਵਤਾਰਵਾਦ, ਨਸ਼ਿਆਂ, ਇਸਤਰੀ ਜਾਤੀ ਦਾ ਅਪਮਾਨ, ਆਦਿ ਗੁਰਮਤਿ ਵਿਰੋਧੀ ਗੱਲਾਂ ਨਾਲ ਭਰਪੂਰ ਹਨ ਅਤੇ ਇਸ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਤਾਂ ਇੰਨ੍ਹੀ ਅਸ਼ਲੀਲਤਾ ਨਾਲ ਭਰੀ ਪਈ ਹੈ ਕਿ ਇਸ ਨੂੰ ਧੀਆਂ-ਭੈਣਾਂ ਦੇ ਨਾਲ ਬਹਿ ਕੇ ਪੜ੍ਹਿਆ ਵੀ ਨਹੀਂ ਜਾ ਸਕਦਾ। ਇਹ ਸਭ ਪੰਥ ਵਿਰੋਧੀ ਤਾਕਤਾਂ ਦੀਆਂ ਚਾਲਾਂ ਹਨ ਜੋ ਸਿੱਖ ਨੂੰ ਗੁਰੁ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਣ ਲਈ ਖੇਡੀਆਂ ਜਾ ਰਹੀਆਂ ਹਨ। ਅਜਿਹੀ ਗੰਦੀ ਖੇਡ ੧੩ ਨਵੰਬਰ ੨੦੦੬ ਨੂੰ ਵੀ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਵੀ ਖੇਡੀ ਗਈ ਸੀ ਜਿਸ ਦਾ ਜਾਗਰੂਕ ਸਿੱਖਾਂ ਨੇ ਡੱਟ ਕੇ ਵਿਰੋਧ ਕੀਤਾ ਸੀ ਜੋ ਅੱਜ ਤੱਕ ਕਾਲਾ ਦਿਵਸ ਦੇ ਤੋਰ ਤੇ ਜਾਰੀ ਹੈ ਤੇ ਰਹੇਗਾ। ਅੱਜ ਫਿਰ ਲੋੜ ਹੈ ਸਿੱਖ ਨੂੰ ਬਿਪਰ ਅਤੇ ਆਚਰਣਹੀਣ ਬਣਾਉਣ ਵਾਲੇ ਇਸ ਸਮਾਗਮ ਦੀ ਤਕੜੇ ਅਤੇ ਕਰੜੇ ਤਰੀਕੇ ਨਾਲ ਵਿਰੋਧ ਕਰਨ ਦੀ।


18/08/14)
ਜਗਪਾਲ ਸਿੰਘ

ਮੱਕੜ ਸਾਬ ਸਬਕ ਤਾਂ ਬਹੁਤ ਲੋਕਾਂ ਨੂੰ ਸਿਖਣ ਦੀ ਲੋੜ ਐ

ਕੁਝ ਦਿਨ ਪਹਿਲਾਂ ਇਕ ਨੌਜੁਆਨ ਨੇ ਬਾਬੇ ਬਾਦਲ ਤੇ ਜੁਤੀ ਕੀ ਸੁਟ ਦਿੱਤੀ ਬੱਸ ਪੰਜਾਬ ਦੀ ਸਿਆਸਤ ਵਿੱਚ ਇਕ ਭੂਚਾਲ ਆ ਗਿਆ | ਕੋਈ ਕਹਿੰਦਾ ਇਹ ਜੁਤੀ ਆਪ ਪਾਰਟੀ ਦੇ ਲੋਕਾਂ ਨੇ ਸੁਟਵਾਈ ,ਕੋਈ ਕਹਿੰਦਾ ਇਹ ਜੁਤੀ ਮਾਰਨਾ ਬਹੁਤ ਹੀ ਮੰਦਭਾਗਾ ਹੈ | ਅੱਜ ਪੰਜਾਬ ਦੇ ਕੁਝ ਵੱਡੇ ਵੱਡੇ ਲੀਡਰਾਂ ਜਿਵੇ ਕੈਪਟਨ ਸਾਬ ਬਾਜਵਾ ਸਾਬ ਤੇ ਹੋਰ ਕਈ ਲੋਕਾਂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ | ਬਾਬੇ ਬਾਦਲ ਤੇ ਇਕ ਬੇਰੋਜਗਾਰੀ ਤੋ ਤੰਗ ਨੌਜੁਆਨ ਨੇ ਜੁਤੀ ਸੁਤ ਕੇ ਕੋਈ ਜੁਰਮ ਨਹੀ ਕੀਤਾ ਸਗੋ ਬਾਬੇ ਬਾਦਲ ਨੂੰ ਆਪਣਾ ਰੋਣਾ ਰੋਇਆ ਐ ਅਸੀਂ ਭੁਖ ਨਸ਼ਿਆਂ ਤੇ ਕੇਂਸਰ ਨਾਲ ਮਰ ਰਹੇ ਹਾਂ | ਬਾਬਾ ਜੀ ਜਾਗੋ ਅੱਜ ਤੱਕ ਤੁਸੀਂ ਝੂਠ ਬੋਲ ਕੇ ਸਾਡੇ ਤੋ ਬਹੁਤ ਵੋਟਾਂ ਲਈਆਂ ਹਨ | ਕਿਰਪਾ ਕਰਕੇ ਸਾਡੇ ਤੇ ਤਰਸ ਕਰੋ ਸਾਡੀ ਵੀ ਸਾਰ ਲਵੋ |ਉਸ ਵੀਰ ਨੂੰ ਜੋ ਮਾਧਿਅਮ ਮਿਲਾਇਆ ਆਪਣਾ ਬਾਬੇ ਬਾਦਲ ਤੱਕ ਸੁਨੇਹਾਂ ਪਹੁਚਾਉਣ ਦਾ ਉਸ ਨੇ ਵਰਤ ਲਿਆ |

ਜੋ ਲੋਕ ਇਸ ਘਟਨਾਂ ਨੂੰ ਮੰਦਭਾਗਾ ਦੱਸ ਰਹੇ ਹਨ ,ਉਸ ਵੇਲੇ ਉਹਨਾਂ ਦੀ ਜੁਬਾਨ ਨੂੰ ਕੀ ਹੋ ਜਾਂਦਾ ਜੋ ਅਧਿਆਪਕ ਆਪਣੇ ਹੱਕਾਂ ਲਈ ਰੋਸ ਕਰਦੇ ਹਨ ,ਤੇ ਉਹਨਾਂ ਤੇ ਅੰਨਵਾਹ ਡਾਂਗਾਂ ਦਾ ਮੀਹ ਵਰਾਇਆ ਜਾਂਦਾ ਹੈ | ਉਸ ਵਕਤ ਕੋਈ ਕਿਓ ਨਹੀ ਕਹਿੰਦਾ ਇਹ ਮੰਦਭਾਗਾ ਹੈ | ਬਾਬੇ ਬਾਦਲ ਦੇ ਕਿੰਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਰੋਸ ਕਰਨ ਵਾਲਿਆਂ ਅਧਿਆਪਕਾਂ ਤੇ ਡਾਂਗਾਂ ਦਾ ਮੀਹ ਵਰਿਆ |ਬਾਬੇ ਬਾਦਲ ਦੇ ਇਕ ਸਰਪੰਚ ਨੇ ਇਕ ਬੀਬੀ ਦੇ ਸਰੇਆਮ ਥੱਪੜ ਮਾਰੇ ਉਸ ਵਕਤ ਇਹ ਮੰਦਭਾਗਾ ਦੱਸਣ ਵਾਲੇ ਕਿਸ ਖੁੱਡ ਵਿੱਚ ਲੁਕੇ ਹੋਏ ਸਨ | ਮਗਰ ਮੈਨੂੰ ਸਭ ਤੋ ਵੱਧ ਹੈਰਾਨੀ ਉਸ ਵਕਤ ਹੋਈ ਜਦੋ ਬਾਬੇ ਬਾਦਲ ਦੇ ਵਫ਼ਾਦਾਰ, ਇਮਾਨਦਾਰ, ਅਣਥੱਕ ਯੋਧੇ, ਤੇ ਸਿਖ ਕੌਮ ਦੀ ਸਿਰਮੌਰ ਸੰਸਥਾ ਸਿਰੋਮਣੀ ਕਮੇਟੀ ਤੇ ਬਾਬੇ ਬਾਦਲ ਦੇ ਲਿਫਾਏ ਵਿਚੋ ਨਿਕਲੇ ਪ੍ਰਧਾਨ ਸਾਬ ਅਵਤਾਰ ਸਿੰਹੁ ਮੱਕੜ ਜੀ ਨੇ ਬਿਆਨ ਦਿੱਤਾ |ਬਾਬਾ ਬਾਦਲ ਬੇਸ਼ੱਕ ਉਸ ਨੌਜੁਆਨ ਨੂੰ ਮੁਆਫ ਕਰ ਦੇਵੇ ਪਰ ਉਸ ਨੂੰ ਸਬਕ ਸਿਖੋਉਣਾ ਜਰੂਰੀ ਹੈ |

ਪ੍ਰਧਾਨ ਸਾਬ ਬਿਆਨ ਦੇਣ ਤੋ ਪਹਿਲਾਂ ਜੇ ਤੁਸੀਂ ਬਾਬੇ ਬਾਦਲ ਦਾ ਇਤਹਾਸਕ ਪਿਛੋਕੜ ਦੇ ਲੇਣਾ ਸੀ | ਮੱਕੜ ਸਾਬ ਬਾਬੇ ਬਾਦਲ ਦੇ ਤੇ ਚੱਟੇ ਰੁਖ ਕਈ ਸਦੀਆਂ ਨਹੀ ਯੁਗਾਂ ਤੱਕ ਨਹੀ ਹਰੇ ਹੋਣੇ ਤੇ ਫਿਰ ਇਸ ਇਕ ਆਮ ਨੌਜੁਆਨ ਨੂੰ ਬਾਬੇ ਬਾਦਲ ਨੇ ਕਿਥੇ ਬਕਸ਼ਣਾ |ਮੱਕੜ ਸਾਬ ਮੈਨੂੰ ਲਗਦਾ ਤੁਸੀਂ ਬਿਆਨ ਕੁਝ ਜਲਦਬਾਜ਼ੀ ਵਿੱਚ ਦੇ ਦਿੱਤਾ | ਚਲੋ ਆਜਾਵੋ ਮੱਕੜ ਸਾਬ ਆਪਾਂ ਬਾਬੇ ਬਾਦਲ ਦੇ ਇਤਹਾਸ ਤੇ ਨਿਗ੍ਹਾ ਮਾਰੀਏ ਫਿਰ ਦੱਸਣਾ ਸਬਕ ਕਿਸ ਨੂੰ ਤੇ ਕੀ ਨੂੰ ਸਿਖੋਉਣ ਦੀ ਲੋੜ ਐ |

ਮੱਕੜ ਸਾਬ ਸਭ ਤੋ ਪਹਿਲਾਂ ਆਪਾਂ ਬਾਬੇ ਬਾਦਲ ਦੇ ਰਿਸ਼ਤੇਦਾਰ ਬਲਦੇਵ ਸਿੰਘ ਤੋ ਗੱਲ ਸੁਰੂ ਕਰਦੇ ਹਾਂ | ਅੰਗਰੇਜ, ਬਲਦੇਵ ਸਿੰਘ ਨੂੰ ਕਹਿੰਦੇ ਰਹੇ ਅਸੀਂ ਤੁਹਾਡਾ ਰਾਜ ਦਰਬਾਰੇ ਖਾਲਸਾ ਆਪਣੇ ਅਧੀਨ ਤੇਜਾ ਸਿੰਹੁ,ਲਾਲ ਸਿੰਹੁ ਆਦਿ ਦੀ ਗਦਾਰੀ ਨਾਲ ਜਿੱਤਿਆ ਸੀ | ਤੁਸੀਂ ਸਾਨੂੰ ਇੱਕ ਵਾਰ ਲਿਖ ਕੇ ਦੇਵੋ ਅਸੀਂ ਤੁਹਾਡਾ ਰਾਜ ਭਾਗ ਦਰਬਾਰੇ ਖਾਲਸਾ ਵਾਪਸ ਕਰਨ ਨੂੰ ਤਿਆਰ ਹਾਂ | ਮਗਰ ਤੁਸੀਂ ਇਸ ਗੱਲ ਦੀ ਭਾਫ ਕਿਸੇ ਕੋਲ ਨਹੀ ਕਢਣੀ , ਅੰਗਰੇਜ ਬਲਦੇਵ ਸਿੰਘ ਨੂੰ ਕਹਿੰਦੇ ਵੀ ਰਹੇ ਤੁਸੀਂ ਪੰਡਿਤ ਨਹਿਰੂ ਤੇ ਭਰੋਸਾ ਕਰਕੇ ਅੰਤ ਨੂ ਰੋਵੋਗੇ |ਮਗਰ ਬਲਦੇਵ ਸਿੰਘ ਜੀ ਨੂੰ ਤਾਂ ਆਪਣੀਆਂ ਬਿਹਾਰ ਵਾਲੀਆਂ ਫੇਕਟਰੀਆਂ ਤੋ ਵੱਧ ਕੁਝ ਪਿਆਰਾ ਨਹੀ ਸੀ , ਬਲਦੇਵ ਸਿੰਘ ਨੇ ਜਦੋ ਸਾਰੀ ਗੱਲ ਬਾਤ ਪੰਡਿਤ ਨਹਿਰੂ ਨੂੰ ਦਸੀ ਤਾਂ ਅਗੋ ਪੰਡਿਤ ਜੀ ਬਲਦੇਵ ਸਿੰਘ ਨੂੰ ਜੱਫੀ ਪਾ ਕੇ ਕਹਿਣ ਲੱਗੇ अरे बलदेव सिंह जी हम लोग तों भाई भाई हें इहं अंग्रेजो की बातो मै मत आना | ਬਲਦੇਵ ਸਿੰਘ ਅੰਗਰੇਜਾਂ ਦੀਆਂ ਗੱਲਾਂ ਵਿੱਚ ਤਾਂ ਨਹੀ ਆਇਆ ਮਗਰ ਪੰਡਿਤ ਨਹਿਰੂ ਦੀਆਂ ਗੱਲਾਂ ਵਿੱਚ ਆ ਗਿਆ | ਆਪਣੇ ਅੰਤ ਵੇਲੇ ਬਲਦੇਵ ਸਿੰਘ ਇਕ ਹੀ ਕਹਿੰਦਾ ਮਾਰ ਗਿਆ ਜੋ ਮੈਂ ਧੋਖਾ ਸਿਖ ਕੌਮ ਨਾਲ ਕੀਤਾ ਮੌਨੂੰ ਕੀਤੇ ਵੀ ਢੋਈ ਨਹੀ ਮਿਲਣੀ |ਮੱਕੜ ਸਾਬ ਤੁਹਾਨੂੰ ਪਤਾ ਹੀ ਹੋਣਾ ਬਲਦੇਵ ਸਿੰਘ ਬਾਬੇ ਬਾਦਲ ਦਾ ਰਿਸਤੇ ਵਿੱਚ ਫੁਫੜ ਲਗਦਾ | ਇਸ ਘਟਨਾ ਨੂੰ ਮੁਖ ਰਖ ਕੇ ਤੁਸੀਂ ਕਦੇ ਨਹੀ ਕਹਿਆ ਕਿ ਬਾਬੇ ਬਾਦਲ ਦੇ ਵੱਡਿਆਂ ਨੇ ਸਿਖ ਕੌਮ ਨਾਲ ਗਦਾਰੀ ਕੀਤੀ, ਇਸ ਕਰਕੇ ਸਿਖ ਕੌਮ ਨੂੰ ਬਾਬੇ ਬਾਦਲ ਨੂੰ ਸਬਕ ਸਿਖਾਉਣਾ ਚਾਹੀਦਾ ਹੈ |

ਮੱਕੜ ਸਾਬ ਆਜੋ ਹੁਣ ਨਿਰੰਕਾਰੀ ਕਾਂਡ ਦੀ ਗੱਲ ਕਰੀਏ ||

੧੯੭੮ ਵਿੱਚ ਬਾਬੇ ਬਾਦਲ ਦੀ ਹੀ ਸਰਕਾਰ ਸੀ, ਜਦੋ ਅੰਮ੍ਰਿਤਸਰ ਦੀ ਧਰਤੀ ਤੇ ਬਾਬੇ ਬਾਦਲ ਦੀ ਸ਼ਹਿ ਪ੍ਰਪਾਤ ਨਿਰੰਕਾਰੀ ਕਾਂਡ ਹੋਇਆ | ਖਾਲਸੇ ਦੇ ਜਨਮ ਦਿਨ ਤੇ ੧੩ ਬੇਕਸੂਰ ਸ਼ਾਤਮਈ ਤਰੀਕੇ ਨਾਲ ਮੁਜਰਾ ਕਰ ਰਹੇ ਸਿਖਾਂ ਦੇ ਖੂਨ ਦੀ ਹੋਲੀ ਖੇਡੀ ਗਈ | ਬਾਬੇ ਬਾਦਲ ਨੇ ਸਰਕਾਰੀ ਗੱਡੀ ਦੀ ਵਰਤੋ ਕਰਕੇ ਇਸ ਕਾਂਡ ਦੇ ਮੁਖ ਦੋਸ਼ੀ ਨੂੰ ਰਾਤੋ ਰਾਤ ਦਿੱਲੀ ਪਚਾਉਣ ਦਾ ਵੱਡਾ ਪੁੰਨ ਕਰਮ ਕੀਤਾ | ਪੰਜਾਬ ਦੀ ਅਦਾਲਤ ਤੋ ਆਪਣਾ ਕੇਸ ਕਰਨਾਲ ਦੀ ਅਦਾਲਤ ਵਿੱਚ ਲੈ ਗਏ, ਨਾਲੇ ਤਾਂ ਉਹਨਾਂ ਖੂਨ ਦੀ ਹੋਲੀ ਖੇਡੀ ਨਾਲੇ ਕਹਿੰਦੇ ਸਾਨੂੰ ਪੰਜਾਬ ਅੰਦਰ ਇਨਸਾਫ਼ ਮਿਲਣ ਦੀ ਕੋਈ ਆਸ ਨਹੀ ਸਾਡਾ ਕੇਸ ਪੰਜਾਬ ਤੋ ਬਹਾਰ ਕਿਸੇ ਅਦਾਲਤ ਵਿੱਚ ਬਾਦਲ ਦਿੱਤਾ ਜਾਵੇ | ਹੁਣ ਭਾਈ ਬਾਬੇ ਬਾਦਲ ਦਾ ਪੂਰਾ ਮੇਹਰ ਭਰਿਆ ਹੱਥ ਨਿਰੰਕਾਰੀਆਂ ਤੇ ਸੀ ਕੌਣ ਮਾਈ ਦਾ ਲਾਲ ਰੋਕ ਜੋ ਇਸ ਕੇਸ ਨੂੰ ਪੰਜਾਬ ਤੋ ਬਾਹਰ ਬਦਲਣ ਤੋ ਰੋਕ ਸਕਦਾ | ਕੇਸ ਕਰਨਾਲ ਦੀ ਅਦਾਲਤ ਵਿੱਚ ਗਿਆ ਹੁਣ ਬਾਬੇ ਬਾਦਲ ਦੀ ਮੇਹਰ ਸਦਕਾ ਨਿਰੰਕਾਰੀ ੧੯੮੨ ਨੂੰ ਬਇਜਤ ਬਾਰੀ ਹੋਏ ਤੇ ਬਹਾਰ ਆ ਗਏ | ਹੁਣ ਬਾਬੇ ਬਾਦਲ ਦਾ ਫਰਜ ਬੰਦਾ ਸੀ ਇਸ ਕੇਸ ਦੇ ਸੰਬਧ ਵਿੱਚ ਸੁਪ੍ਰੀਮ ਕੋਟ ਵਿੱਚ ਅਪੀਲ ਕਰਦਾ, ਇਕ ਮਹੀਨੇ ਦੇ ਅੰਦਰ ਅੰਦਰ ਇਹ ਅਪੀਲ ਕਰਨੀ ਸੀ | ਹੁਣ ਜਿੰਨਾ ਤੇ ਬਾਬੇ ਬਾਦਲ ਨੇ ਆਪ ਮੇਹਰ ਭਰਿਆ ਹੱਥ ਰਖਿਆ ਹੋਵੇ, ਹੁਣ ਉਹਨਾਂ ਦੇ ਖਿਲਾਫ਼ ਕਿਵੇ ਅਪੀਲ ਹੋ ਸਕਦੀ, ਮਗਰ ਬਾਬੇ ਬਾਦਲ ਦੀ ਮਹਾਂਨ ਕੁਰਬਾਨੀ ਇਸ ਫਾਇਲ ਦਾ ਇਕ ਮਹੀਨਾ ਧੁਆਂ ਹੀ ਨਹੀ ਨਿਕਲਣ ਦਿੱਤਾ | ਬੱਸ ਫਿਰ ਕੀ ਸੀ ਮਿਲ ਗਿਆ ਸਿਖਾਂ ਨੂੰ ਇਨਸਾਫ਼ , ਮੱਕੜ ਸਾਬ ਇਸ ਬਾਰੇ ਤੁਸੀਂ ਕਦੇ ਨਹੀ ਕਹਿਆ ਬਾਬੇ ਬਾਦਲ ਨੂੰ ਸਬਕ ਸਿਖਾਉਣਾ ਚਾਹੀਦਾ |

ਮੱਕੜ ਸਾਬ ਆਪ ਜੀ ਨੂੰ ਪਤਾ ਹੀ ਹੋਣਾ ਜਦੋ ੧੯੮੪ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਸ ਵਕਤ ਅੰਮ੍ਰਿਤਸਰ ਦੇ ਪੁਲਿਸ ਮੁਖੀ ਨੇ ਇਸ ਹਮਲੇ ਦੀ ਆਗਿਆ ਦੇਣ ਤੋ ਮਨ੍ਹਾ ਕਰ ਦਿੱਤਾ ਸੀ | ਬੱਸ ਫਿਰ ਕੀ ਸੀ ਬਾਬੇ ਬਾਦਲ ਦੀ ਵਫਾਦਾਰੀ ਤੇ ਅਗਲਿਆਂ ਨੂੰ ਕਹਿੜਾ ਕੋਈ ਸ਼ੱਕ ਸੀ, ਲਭ ਲਿਆਂਦਾ ਬਾਬੇ ਬਾਦਲ ਦਾ ਰਿਸਤੇਦਾਰ ਲਗਾਤਾ ਰਾਤੋ ਰਾਤ ਅਮ੍ਰਿਤਸਰ ਦਾ ਪੁਲਿਸ ਮੁਖੀ ਬੱਸ ਫਿਰ ਕੀ ਸੀ ਹਮਲੇ ਦੀ ਆਗਿਆ ਵਿੱਚ ਸਿਰਫ ਇਕ ਮਿੰਟ ਲੱਗਾ | ਇਸ ਬਾਰੇ ਤੁਸੀਂ ਕਦੇ ਨਹੀ ਕਹਿਆ ਸਬਕ ਸਿਖਾਉਣਾ ਚਾਹੀਦਾ |

ਅਨੇਕਾਂ ਨਿਰਦੋਸ਼ ਸਿਖ ਨੌਜੁਆਨਾਂ ਦਾ ਕਾਤਲ ਪੁਲਸ ਮੁਖੀ ਲਾਤਾ, ਹੁਣ ਹਰਿਆਣੇ ਦੇ ਸਿਖਾਂ ਨੂੰ ਤੁਹਾਡੇ ਵਾਲੋ ਕੀਤੇ ਕੰਮਾਂ ਤੋ ਨਾਂ ਖੁਸ਼ ਹੋ ਕੇ ਸਿਖੀ ਦੀ ਵਖਰੀ ਹਸਤੀ ਲਈ ਆਪਣੀ ਵਖਰੀ ਕਮੇਟੀ ਦਾ ਐਲਾਨ ਕੀ ਕੀਤਾ ਬਾਬੇ ਬਾਦਲ ਨੂੰ ਤਾਂ ਦਿਲ ਦਾ ਦੋਰਾ ਹੀ ਪੈ ਗਿਆ | ਤੁਸੀਂ ਇਕ ਵਫਦਾਰ ਸਿਪਾਹੀ ਵਾਂਗ ਬਾਬੇ ਬਾਦਲ ਦੀ ਹਾਂ ਵਿੱਚ ਹਾਂ ਮਿਲਾ ਕੇ ਆਪਣੀ ਗੁੰਡਾ ਬਰਗੇਡ ਜਿਸ ਦੇ ਤੁਸੀਂ ਸੇਨਾਪਤੀ ਹੋ ਉਹ ਗੁਰਦਵਾਰਿਆਂ ਤੇ ਕਬਜੇ ਕਰਨ ਲਈ ਹਰਿਆਣੇ ਭੇਜ ਦਿੱਤੀ | ਅਗੋ ਨਾ ਪਿਛੋ ਆਪਣੇ ਆਪ ਨੂੰ ਗੁਰੂ ਕੀ ਲਾਡਲੀ ਫੋਜ ਅਖਵਾਉਣ ਵਾਲੇ ਜਿੰਨਾ ਦਾ ਕੰਮ ਸਿਰਫ ਭੰਗ ਪੀਣਾ ਧੱਕੇ ਨਾਲ ਮੁਫਤ ਬੱਸਾ ਵਿੱਚ ਸਫਰ ਕਰਨਾਂ ਭਾਵ ਨੀਲੇ ਬਾਨੇ ਨੂੰ ਲਾਜ ਲਾਉਣ ਵਾਲੇ ਨਿਹੰਗ ਸਿੰਘ ਭੇਜ ਦਿੱਤੇ | ਕਿਸ ਲਈ ਸਿਰਫ ਭਰਾ ਮਾਰੂ ਜੰਗ ਲਈ | ਇਸ ਬਾਰੇ ਤੁਸੀਂ ਕਦੇ ਨਹੀ ਕਹਿਆ ਸਾਨੂੰ ਸਬਕ ਸਿਖਾਉਣ ਸਿਖ |

ਮੱਕੜ ਸਬ ਤੁਸੀਂ ਗੁਰੂ ਘਰ ਦੀ ਗੋਲਕ ਦਾ ੩ ਕਰੋੜ ਰੁਪਇਆ ਆਪਣੀਆਂ ਕਾਰਾਂ ਵਿੱਚ ਫੂਕ ਦਿੱਤਾ, ਕੋਈ ਤੁਹਾਡੇ ਵਲੋ ਕੰਮ ਕੀਤਾ ਤਾਂ ਨਜਰ ਨਹੀ ਆਇਆ | ਤੁਸੀਂ ਇਕ ਬਿਆਨ ਵਿੱਚ ਕਿਸੇ ਨੂੰ ਗਾਲਾਂ ਕਢ ਰਹੇ ਹੋ ਤੇ ਕਹਿ ਰਹੇ ਹੋ ਮੈਂ ਤਾਂ ਪ੍ਰਧਾਨ ਹਾਂ ਮੈਂ ਤਾਂ ਕੋਈ ਸਿਖੀ ਲਈ ਕੰਮ ਕੀਤਾ ਹੋਣਾ | ਜੇਕਰ ਤੁਸੀਂ ਕੋਈ ਸਿਖੀ ਲਈ ਕੰਮ ਕੀਤਾ ਹੁੰਦਾ ਤਾਂ ਤੁਹਾਡਾ ਆਪਣਾ ਪੁਤਰ ਸ਼ਰਾਬ ਪੀਣ ਕਰਕੇ ਅਕਾਲ ਚਲਾਨਾ ਕਰ ਗਿਆ | ਮੱਕੜ ਸਾਬ ਜੇ ਤੁਸੀਂ ਕੋਈ ਸਿਖੀ ਲਈ ਕੰਮ ਕੀਤਾ ਹੁੰਦਾ ਜਿਆਦਾ ਨਹੀ ਤਾਂ ਥੋੜਾ ਤੁਹਾਡੇ ਆਪਣੇ ਪੁਤਰ ਤੇ ਅਸਰ ਹੁੰਦਾ ਉਸ ਨੂੰ ਨਸ਼ੇ ਕਰਕੇ ਇਹ ਆਪਣੀ ਜਾਨ ਨਾਂ ਗੁਆਉਣੀ ਪੈਦੀ | ਤੁਸੀਂ ਤਾਂ ਇਕ ਪਿਤਾ ਦਾ ਫਰਜ ਵੀ ਨਹੀ ਪੂਰਾ ਕਰ ਸਕੇ ਕੀ ਆਪਣੇ ਪੁਤਰ ਨੂੰ ਨਸ਼ੇ ਕਰਨ ਤੋ ਰੋਕ ਲੇਂਦੇ | ਹੁਣ ਬਾਬੇ ਬਾਦਲ ਨੇ ਪੰਜਾਬ ਅੰਦਰ ੯ ਸ਼ਰਾਬ ਦੀਆਂ ਫੇਕਟਰੀਆਂ ਲਗਾ ਰਹਿਆ |ਇਸ ਬਾਰੇ ਤੁਸੀਂ ਕਦੇ ਨਹੀ ਕਹਿਆ ਬਾਬੇ ਬਾਦਲ ਨੂੰ ਸਬਕ ਸਿਖਾਉਣਾ ਚਾਹੀਦਾ |

ਮੱਕੜ ਸਾਬ ਬਾਬੇ ਬਾਦਲ ਦੇ ਲਾਡਲੇ ਪੁਤਰ ਸੁਖਬੀਰ ਬਾਦਲ ਦੇ ਲਾਡਲੇ ਸਾਲਾ ਸਾਬ ਤੇ ਨਸ਼ਿਆਂ ਬਾਰੇ ਕਈ ਇਲਜਾਮ ਲੱਗੇ | ਗੁਰਦਾਸਪੁਰ ਵਿੱਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਦੇ ਦੋਸ਼ੀ ਪੁਲਿਸ ਅਫਸਰ ਨੂੰ ਕੋਈ ਸਜਾ ਨਹੀ ਮਿਲੀ | ਪੰਜਾਬ ਦੇ ਨੌਜੁਆਨ ਨਸ਼ੇ ਨਾਲ ਮਰ ਰਹੇ ਹਨ,ਸਾਧ ਦਿਨ ਰਾਤ ਸਿਖੀ ਦਾ ਤੇ ਸਿਖੀ ਵਿਚਾਰਧਾਰਾ ਦਾ ਬਲਾਤਕਾਰ ਕਰ ਰਹੇ ਨੇ, ਸੋਦੇ ਸਾਧ ਨੇ ਅਨੇਕਾਂ ਨੌਜੁਆਨ ਕਤਲ ਕਰਵਾ ਦਿੱਤੇ | ਬਾਬੇ ਬਾਦਲ ਦੇ ਦੂਜੇ ਇਮਾਨਦਾਰ ਤੇ ਵਫ਼ਾਦਾਰ ਸਿਪਾਹੀ ਗਰਬਚਨ ਸਿੰਹੁ ਨੇ ਕਹਿਆ ਸੀ, ਜੇ ਕੋਈ ਸੋਧੇ ਸਾਧ ਦੇ ਡੇਰੇ ਗਿਆ ਕਾਲੀ ਲੀਡਰ ਉਸ ਖਿਲਾਫ਼ ਸਖਤ ਤੋ ਸਖਤ ਕਾਰਵਾਈ ਹੋਵੇਗੀ | ਮਗਰ ਕਾਰਵਾਈ ਤਾਂ ਕੋਈ ਹੋਈ ਨਹੀ ਸਗੋ ਸੋਦਾ ਸਾਧ ਬਾਇਜੱਤ ਬਰੀ ਹੋਗਿਆ |ਇਸ ਬਾਰੇ ਤੁਸੀਂ ਕਦੇ ਨਹੀ ਕਹਿਆ ਬਾਬੇ ਬਾਦਲ ਤੇ ਉਸ ਦੇ ਦੂਜੇ ਵਫ਼ਾਦਾਰ ਸੇਨਾਪਤੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ |

ਪ੍ਰਧਾਨ ਸਾਬ ਲੋਕਾਂ ਨੂੰ ਸਬਕ ਸਿਖਾਉਣ ਤੋ ਪਹਿਲਾਂ ਖੁਦ ਉਸ ਸਬਕ ਨੂੰ ਸਿਖੋ ||

ਮੱਕੜ ਸਾਬ ਜੇ ਤੁਸੀਂ ਗਲਤੀ ਨਾਲ ਮੇਰਾ ਇਹ ਲੇਖ ਪੜ ਲਿਆ ਤੇ ਪੜਨ ਤੋ ਮਗਰੋ ਮਿਰਚਾਂ ਲੱਗਣ ਤਾਂ ਮੈਂ ਉਸ ਦੀ ਖਿਮਾਂ ਜਾਚਨਾਂ ਕਰਦਾ ਹਾਂ |

ਗੁਰੂ ਘਰ ਦਾ ਮਾਮੂਲੀ ਜਿਹਾ ਨੌਕਰ ||
ਦਾਸ :ਜਗਪਾਲ ਸਿੰਘ
ਮਿਤੀ : ੧੮ ਅਗਸਤ ੨੦੧੪


18/08/14)
ਸ਼ਿਵਤੇਗ ਸਿੰਘ /ਫੇਸਬੁੱਕ ਰਾਹੀਂ

ਜੋ ਸੰਤ, ਸਾਧ, ਬ੍ਰਹਮਗਿਆਨੀ ਅਖਵਾਉਂਦੇ ਹਨ ਉਹਨਾ ਨੂੰ ਸਵਾਲ ਹੈ ਕਿ ਸਿਖ ਗੁਰੂ ਦਾ ਹੁੰਦਾ ਹੈ ਏਸੇ ਲਈ ਗੁਰਸਿਖ ਕਿਹਾ ਗਿਆ ਹੈ ਪਰ ਸੰਤ, ਸਾਧ, ਬ੍ਰਹਮਗਿਆਨੀ ਕਿਸ ਦੇ ਹਨ ਭਾਵ ਗੁਰੂ ਜੀ ਦੇ ਸੰਤ ,ਸਾਧ, ਬ੍ਰਹਮਗਿਆਨੀ ਹਨ ਜੋ ਹੋ ਨਹੀ ਸਕਦਾ ਕਿਉਂਕਿ ਗੁਰੂ ਦਾ ਸੰਤ, ਸਾਧ, ਬ੍ਰਹਮਗਿਆਨੀ ਜਾਂ ਬਾਬਾ ਉਹੀ ਹੋ ਸਕਦਾ ਹੈ ਜੋ ਗੁਰੂ ਤੋ ਉਪਰ ਹੋਵੇ ਅਤੇ ਗੁਰੂ ਜੀ ਨੂੰ ਤਾਰਣ ਵਾਸਤੇ ਹੋਵੇਗਾ ਜੋ ਬਿਲਕੁਲ ਗਲਤ ਹੈ ਫਿਰ ਸੰਤ, ਸਾਧ, ਬ੍ਰਹਮਗਿਆਨੀ ਕਿਸ ਦੇ ਹਨ ਲੋਕਾਂ ਦੇ ਜੇ ਲੋਕਾਂ ਦੇ ਹਨ ਤਾਂ ਜਿਵੇ ਸਿਖ ਗੁਰੂ ਜੀ ਦਾ ਹੈ ਇਸ ਲਈ ਗੁਰਸਿਖ ਕਿਹਾ ਜਾਂਦਾ ਹੈ ਫਿਰ ਇਹਨਾ ਸੰਤਾਂ,ਸਾਧਾਂ, ਬ੍ਰਹਮਗਿਆਨੀਆਂ ਅਤੇ ਬਾਬਿਆਂ ਨੂੰ ਕੇਵਲ ਲੋਕਸੰਤ, ਲੋਕਸਾਧ, ਲੋਕਬ੍ਰਹਮਗਿਆਨੀ, ਅਤੇ ਲੋਕਬਾਬਾ ਸ਼ਬਦ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਗੁਰੂ ਜੀ ਦੇ ਸਿਖ ਨੂੰ ਗੁਰਸਿਖ ਸ਼ਬਦ ਵਰਤਿਆ ਜਾਂਦਾ ਹੈ .............
***********************************
ਅਕਾਲ ਤਖਤ ਸਾਹਿਬ ਜੀ ਤੋਂ ਪੰਥ ਪ੍ਰਮਾਣਿਤ ਸਿਖ ਰਹਿਤ ਮਰਿਆਦਾ ਨੂੰ ਜੋ ਨਹੀ ਮੰਨਦੇ ਉਹ ਸਾਰੇ ਹੀ ਅਖੌਤੀ ਸੰਤ, ਸਾਧ, ਬ੍ਰਹਮਗਿਆਨੀ, ਬਾਬਾ ਜੀ ਆਦਿਕ ਨਾਮ ਵਰਤਦੇ ਹਨ । ਕੀ ਸੰਤ, ਸਾਧ, ਬ੍ਰਹਮਗਿਆਨੀ, ਬਾਬਾ ਆਦਿਕ ਦੀ ਇਹ ਡਿਗਰੀ ਅਤੇ ਪਹਿਚਾਣ ਹੈ ਕਿ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਨੂੰ ਨਾ ਮੰਨਣਾ ਅਤਾ ਵਿਰੋਧ ਕਰਨਾ ।ਸ਼ਾਇਦ ਇਕ ਵੀ ਸੰਤ, ਸਾਧ, ਬਾਬਾ ਜਾਂ ਬ੍ਰਹਗਿਆਨੀ ਅਖਵਾਉਣ ਵਾਲਾ ਐਸਾ ਨਹੀ ਮਿਲਦਾ ਜੋ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਨੂੰ ਹੂਬਹੂ ਮੰਨਦਾ ਹੋਵੇ। ਸਿਖ ਰਹਿਤ ਮਰਿਆਦਾ ਦਾ ਮਤਲਬ ਹੈ ਸਿਖ ਦੇ ਜੀਵਨ ਜਿਉਣ ਦਾ ਸਿਸਟਮ , ਇਸ ਹਿਸਾਬ ਨਾਲ ਇਹ ਲੋਕ ਤਾਂ ਸਿਖ ਵੀ ਨਹੀ ਹਨ ਫਿਰ ਜੋ ਗੁਰੂ ਦਾ ਸਿਖ ਵੀ ਨਹੀ ਹੈ ਉਹ ਗੁਰੂ ਦਾ ਸੰਤ, ਸਾਧ, ਬ੍ਰਹਮਗਿਆਨੀ ਜਾਂ ਬਾਬਾ ਕਿਵੇ ਹੋ ਸਕਦਾ ਹੈ। ਫਿਰ ਜੋ ਖੁਦ ਸਿਖ ਨਹੀ ਹੈ ਉਸ ਨਾਲ ਜੁੜਨ ਵਾਲੇ ਜਾਂ ਮੰਨਣ ਵਾਲੇ ਸਿਖ ਕਿਵੇ ਅਖਵਾ ਸਕਦੇ ਹਨ ਜਰਾ ਸੋਚੋ ਜੀ ।.............ਸ਼ਿਵਤੇਗ ਸਿੰਘ


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1- ਮੇਰਾ ਆਪਣੇ ਘਰ ਦਾ ਰੈਨੋਵੇਸ਼ਨ ਦਾ ਕੰਮ ਕਾਫੀ ਹੋ ਚੁੱਕਾ ਹੈ ਅਤੇ ਕੁੱਝ ਰਹਿੰਦਾ ਹੈ। ਇਸ ਲਈ ਹਫਤਾਵਾਰੀ ਲੇਖ ਅਤੇ ਪਾਠਕਾਂ ਦਾ ਪੰਨਾ ਅੱਜ ਅੱਪਡੇਟ ਕਰ ਦਿੱਤਾ ਹੈ। ਚਲਦੇ ਹਫਤੇ ਵਿੱਚ ਵੀ ਜੇ ਕਰ ਸਮਾ ਮਿਲਿਆ ਤਾਂ ਪਾਠਕਾਂ ਦਾ ਪੰਨਾ ਅੱਪਡੇਟ ਕਰਨ ਦੀ ਕੋਸ਼ਿਸ਼ ਕਰਾਂਗਾ।
2- ਪਿਛਲੇ ਹਫਤੇ ਦੋ ਪਾਠਕਾਂ, ਹਿੰਮਤਬੀਰ ਸਿੰਘ ਅਤੇ ਕੰਵਰਦੀਪ ਸਿੰਘ ਦੇ ਕੁੱਝ ਸਵਾਲਾਂ ਵਾਲੇ ਈ-ਮੇਲ ਆਏ ਸਨ। ਜਿਹਨਾਂ ਦੇ ਸੰਖੇਪ ਜਵਾਬ ਇਹ ਹਨ:
ਸਿੱਖ ਮਾਰਗ ਅਤੇ ਸਿੱਖੀ ਬਾਰੇ ਸਵਾਲ ਪਾਠਕਾਂ ਦੇ ਪੰਨੇ ਰਾਹੀਂ ਪੁੱਛੇ ਜਾ ਸਕਦੇ ਹਨ। ਗਿ: ਹਰਿਭਜਨ ਸਿੰਘ ਯੂ: ਐੱਸ: ਏ: ਦਾ ਇੱਕ ਲੇਖ ਹੀ ‘ਸਿੱਖ ਮਾਰਗ’ ਤੇ ਪਾਇਆ ਜਾ ਸਕਿਆ ਹੈ ਜਿਹੜਾ ਕਿ ਸਾਂਝੇ ਲੇਖਾਂ ਵਾਲੇ ਫੋਲਡਰ ਵਿਚੋਂ ਪੜ੍ਹਿਆ ਜਾ ਸਕਦਾ ਹੈ। ਉਸ ਦਾ ਸਿਰਲੇਖ ਹੈ, “ਮੂਲ-ਮੰਤਰ ਦਾ ਸਰੂਪ ਅਤੇ ਸਥਾਨ”। ਗਿ: ਹਰਿਭਜਨ ਸਿੰਘ ਜੀ ਕਈ ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕੇ ਹਨ।
3- ਕਿਸੇ ਡੂੰਘੀ ਸਾਜਿਸ਼ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ/ਬੀੜਾਂ ਆਪਣੇ ਕੋਲੋਂ ਹੀ ਵਾਧੂ ਲਗਾਂਮਾਤਰਾਂ (ਅੱਧਕ, ਬਿੰਦੀਆਂ) ਆਦਿਕ ਲਗਾ ਕੇ ਛਾਪੀਆਂ ਜਾਂ ਰਹੀਆਂ ਹਨ। ਪਹਿਲਾਂ ਇਸ ਤਰ੍ਹਾਂ ਦਾ ਅਤੇ ਇਸ ਤੋਂ ਉਲਟਾ ਕੰਮ ਭਾਨੂੰ ਮੂਰਤੀ ਰਾਹੀਂ ਕਰਵਾਇਆ ਗਿਆ ਸੀ। ਹੁਣ ਕਿਸ ਤੋਂ ਕਰਵਾਇਆ ਜਾ ਰਿਹਾ ਹੈ, ਹਾਲ ਦੀ ਘੜੀ ਕੁੱਝ ਨਹੀਂ ਕਿਹਾ ਜਾ ਸਕਦਾ। ਇਸ ਬਾਰੇ ਪੂਰੀ ਜਾਣਕਾਰੀ ਗੁਰਮੀਤ ਸਿੰਘ ਅਸਟ੍ਰੇਲੀਆ ਵਲੋਂ ਇਕੱਠੀ ਕੀਤੀ ਜਾ ਰਹੀ ਹੈ। ਜਦੋਂ ਇਹ ਜਾਣਕਾਰੀ ਮਿਲ ਗਈ ਤਾਂ ‘ਸਿੱਖ ਮਾਰਗ’ ਦੇ ਪਾਠਕਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਬੀੜ ਦੇ ਪਹਿਲੇ 8 ਪੰਨਿਆਂ ਦੀਆਂ ਫੋਟੋਆਂ ਵਾਲੀ ਫਾਈਲ ਪੀ: ਡੀ: ਐੱਫ: ਫੌਰਮੇਟ ਵਿੱਚ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਇਸ ਫਾਈਲ ਨੂੰ ਪੜ੍ਹਨ/ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ।

ਇਕ ਡੂੰਘੀ ਸਾਜਿਸ਼


17/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਾਤਾ ਦੇ ਦੇ ਨਾਮ ਖੁਮਾਰੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੇ ਦਰ ਤੇ ਖੜੇ ਭਿਖਾਰੀ।
ਦਾਤਾ ਦੇ ਦੇ ਨਾਮ ਖੁਮਾਰੀ।
ਤੇਰਾ ਦਿਤਾ ਸਭ ਕੁੱਝ ਪਾਇਆ,
ਫਿਰ ਵੀ ਸਾਨੂੰ ਚੈਨ ਨਾ ਆਇਆ।
ਘਾਟ ਰਹੀ ਇੱਕ ਵੱਡੀ ਭਾਰੀ
ਦਾਤਾ ਦੇ ਦੇ ਨਾਮ ਖੁਮਾਰੀ।
ਤੇਰੇ ਨਾਂ ਵਿੱਚ ਜੁੜ ਕੇ ਰਹੀਏ,
ਤੇਰਾ ਨਾ ਹੀ ਪਲ ਪਲ ਲਈਏ,
ਨਾਮ ਧੁਨੀ ਹੀ ਲੱਗੇ ਪਿਆਰੀ।
ਹੋਰ ਰਹੀ ਹੁਣ ਲੋੜ ਨਾ ਕੋਈ,
ਨਾਮ ਬਿਨਾ ਹੁਣ ਥੋੜ ਨਾ ਕੋਈ।
ਮਿਲਣਾ ਲੋਚੇ ਰੂਹ ਦੁਖਿਆਰੀ,
ਦਾਤਾ ਦੇ ਦੇ ਨਾਮ ਖੁਮਾਰੀ।
ਜਿਉਂ ਜਿਉਂ ਮਿਲਣ ਦੀ ਤਾਂਘ ਸਤਾਵੇ,
ਨਾਮ ਦੀ ਭੁੱਖ ਤਾਂ ਵਧਦੀ ਜਾਵੇ,
ਨਾਮ ਮਿਲੇ ਤਾਂ ਜੀਵਨ ਵਾਰੀ।
ਦਾਤਾ ਦੇ ਦੇ ਨਾਮ ਖੁਮਾਰੀ।
ਨਾਮ ਨਾ ਮਿਲਿਆ, ਤੂੰ ਨਾ ਮਿਲਿਆ,
ਦਿਲ ਦਾ ਫੁੱਲ ਕਿਵੇਂ ਫਿਰ ਖਿਲਿਆ?
ਜਾਵੇ ਨਾ ਮੁਰਝਾ ਇਹ ਕਿਆਰੀ,
ਦਾਤਾ ਦੇ ਦੇ ਨਾਮ ਖੁਮਾਰੀ।
ਜਲ ਬਿਨ ਤੜਪੇ ਜੀਕੁਰ ਮਛਲੀ,
ਨਾਮ ਬਿਨਾ ਰੂਹ ਜਾਵੇ ਮਚਲੀ।
ਨਾਮ ਦੇ ਸਾਗਰ ਲਾਵਾਂ ਤਾਰੀ,
ਦਾਤਾ ਦੇ ਦੇ ਨਾਮ ਖੁਮਾਰੀ।
ਸ਼ਾਂਤ ਮੈਂ ਹੋਵਾਂ, ਪਿਆਸ ਬੁਝੇਗੀ,
ਨਾਮ ਦਾ ਸਿਮਰਨ ਰੂਹ ਕਰੇਗੀ,
ਬੈਠਾਂ ਧਿਆਨ ਤੇਰੇ ਵਲ ਧਾਰੀ,
ਦਾਤਾ ਦੇ ਦੇ ਨਾਮ ਖੁਮਾਰੀ।


17/08/14)
ਪਰਵਿੰਦਰ ਜੀਤ ਸਿੰਘ

ਆਓ ਜਾਣੀਏ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਬਾਰੇ
ਕਿਸੇ ਵੀ ਭਾਸ਼ਾ ਤੋਂ ਸਾਡਾ ਭਾਵ ਹੁੰਦਾ ਹੈ ਕਿ ਇਕ ਦੂਜੇ ਨਾਲ ਰਾਬਤਾ ਕਾਇਮ ਕਰਨਾ। ਜੇਕਰ ਅਸੀ ਗਲ ਕਰੀਏ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਦੀ ਤਾਂ ਇਸ ਤੋਂ ਵੀ ਸਾਡਾ ਮਤਲਬ ਇਹੀ ਹੈ ਕਿ ਕੰਪਿਊਟਰ ਤੋਂ ਆਪਣਾ ਮਨ ਮਰਜ਼ੀ ਮੁਤਾਬਕ ਕੰਮ ਲੈਣਾ। ਕੰਪਿਊਟਰ ਖੇਤਰ ਵਿਚ ਆਮ ਤੋਰ ਤੇ ਦੋ ਤਰ੍ਹਾਂ ਦੇ ਵਰਗ ਮੁੱਖ ਭੂਮਿਕਾ ਨਿਭਾਉਂਦੇ ਹਨ। ਇਕ ਉਹ ਜੋ ਸਿਰਫ਼ ਇਸ ਦੀ ਵਰਤੋ ਆਪਣਾ ਕੰਮ (ਅਕਾਊਂਟ, ਖੇਡ, ਵੀਡਿਓ ਆਦਿ) ਕਰਨ ਲਈ ਕਰਦੇ ਹਨ ਅਤੇ ਦੁਜੇ ਪਾਸੇ ਉਹ ਜੋ ਇਹਨਾਂ ਲੋੜਵੰਦ ਸਾਫ਼ਟਵੇਅਰਾ ਅਤੇ ਵੈੱਬਸਾਈਟਾ ਨੂੰ ਬਣਾਉਂਦੇ ਹਨ। ਸਾਫ਼ਟਵੇਅਰ ਸਾਨੂੰ ਕੰਪਿਊਟਰ ਵਿਚ ਆਪਣਾ ਇੱਛਾ ਅਨੁਸਾਰ ਕੰਮ ਕਰਨ ਲਈ ਮੰਚ ਪ੍ਰਧਾਨ ਕਰਦੇ ਹਨ। ਕੁੱਝ ਮਹਤੱਵਪੂਰਨ ਸਾਫ਼ਟਵੇਅਰ ਹਨ ਪੇਂਟ, ਵੀ.ਐਲ.ਸੀ, ਐਮ. ਐਸ ਆਫ਼ੀਸ, ਓਪਨ ਆਫ਼ੀਸ ਆਦਿ, ਅਤੇ ਵੈੱਬਸਾਇਟ ਉਹ ਜੋ ਇੰਟਰਨੈਟ ਉਪਰ ਚਲਦੀਆਂ ਹੋਣ ਜਿਵੇਂ ਕਿ ਫੇਸਬੂੱਕ.ਕੌਮ, ਯਾਹੂ.ਕੌਮ, ਗੁਗਲ.ਕੌਮ, ਸਕੇਪਪੰਜਾਬ.ਕੌਮ ਆਦਿ। ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਉਹਨਾਂ ਲੋਕਾਂ ਲਈ ਹੀ ਹੈ, ਜੋ ਦੁਜਿਆਂ ਨੂੰ ਉਹਨਾਂ ਦੀ ਲੋੜ ਅਨੁਸਾਰ ਸਾਫਟਵੇਅਰ ਜਾਂ ਵੈੱਬਸਾਈਟ ਬਣਾ ਕੇ ਦਿੰਦੇ ਹਨ, ਇਹਨਾਂ ਲੋਕਾਂ ਨੂੰ ਡਿਵੈਲਪਰ ਕਿਹਾ ਜਾਂਦਾ ਹੈ। ਇਹਨਾਂ ਡਿਵੈਲਪਰ ਦੁਆਰਾ ਤਿਆਰ ਕੀਤੇ ਸਾਫ਼ਟਵੇਅਰਾ ਜਾਂ ਵੈੱਬਸਾਈਟਾਂ ਨੂੰ ਕਿਸੇ ਨਾ ਕਿਸੇ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਦੀ ਲੋੜ ਹੁੰਦੀ ਹੈ।
ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਦੀ ਵੰਡ
ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਨੂੰ ਅਸੀ ਤਿੰਨ ਤਰ੍ਹਾਂ ਵੰਡਦੇ ਹਾਂ ਲੋਅ ਲੈਵਲ, ਮੀਡਿਅਮ ਲੈਵਲ ਅਤੇ ਹਾਈ ਲੈਵਲ। ਕੰਪਿਊਟਰ ਵਿੱਚ ਕੰਮ ਕਰਨ ਲਈ ਪ੍ਰੇਸ਼ਾਨੀ ਇਹ ਆ ਰਹੀ ਸੀ ਕੀ ਕੰਪਿਊਟਰ ਸਿਰਫ਼ ਬਾਈਨਰੀ ਭਾਸ਼ਾ (ਕੇਵਲ 0 ਅਤੇ 1 ਨਾਲ ਬਣੇ ਅੱਖਰ/ਸ਼ਬਦ) ਹੀ ਸਮਝਦਾ ਹੈ ਜਿਸ ਨੂੰ ਲੋਅ ਲੈਵਲ ਨਾਲ ਜਾਣਿਆ ਜਾਂਦਾ ਹੈ, ਇਹ ਕਾਫ਼ੀ ਜਿਆਦਾ ਮੁਸ਼ਕਲ ਹੋਣ ਕਾਰਣ ਕੁੱਝ ‘ਕੁ ਲੋਕਾ ਤਕ ਹੀ ਸੀਮਤ ਰਹਿ ਜਾਂਦੀ ਸੀ। ਸਾਨੂੰ ਆਪਣੀ ਮਾਂ ਬੋਲੀ ਜਾਂ ਫੇਰ ਅੰਗਰੇਜ਼ੀ ਜੋ ਕਿ ਅੰਤਰਰਾਸ਼ਟਰੀ ਭਾਸ਼ਾ ਵਜੋ ਜਾਣੀ ਜਾਂਦੀ ਹੈ ਸਿਰਫ਼ ਉਹ ਹੀ ਆਉਂਦੀ ਹੈ ਜੋ ਹਾਈ ਲੈਵਲ ਅਖਵਾਉਂਦੀ ਹੈ। ਪਰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਸਾਨੂੰ ਇਸ ਤਰਾਂ ਦੀ ਚਾਹੀਦੀ ਹੈ ਜੋ ਸਾਡੇ ਵਲੋ ਲਿਖਿਆ ਕੋਡ ਨੂੰ ਕੰਪਿਊਟਰ ਭਾਸ਼ਾ ਵਿਚ ਬਦਲ ਕੇ ਉਸ ਦਾ ਜਵਾਬ ਸਾਡੀ ਭਾਸ਼ਾ ਵਿਚ ਹੀ ਦੱਸੇ। ਇਸ ਲਈ ਇਹਨਾਂ ਦੋਵਾਂ ਦੇ ਗੁਣ ਰਖਣ ਵਾਲੀ ਪ੍ਰੋਗਰਾਮਿੰਗ ਭਾਸ਼ਾ ਨੂੰ ਮੀਡਿਅਮ ਲੈਵਲ ਪ੍ਰੋਗਰਾਮਿੰਗ ਭਾਸ਼ਾ ਵਜੋ ਜਾਣਿਆ ਜਾਂਦਾ ਹੈ।
ਉਪਲੱਬਧ ਪ੍ਰੋਗਰਾਮਿੰਗ ਭਾਸ਼ਾ
ਅੱਜ ਦੇ ਸਮੇਂ ਸਾਡੇ ਕੋਲ 1000 ਤੋਂ ਵੀ ਵਧ ਪ੍ਰੋਗਰਾਮਿੰਗ ਭਾਸ਼ਾ ਉਪਲਬਧ ਨੇ ਜਿਨ੍ਹਾਂ ਵਿਚੋ ਲਗਭਗ 260 ਪ੍ਰੋਗਰਾਮਿੰਗ ਭਾਸ਼ਾਵਾਂ ਆਮ ਪ੍ਰਚਲਿਤ ਹਨ ਜਿਨ੍ਹਾਂ ਦਾ ਮੁੱਖ ਮੰਤਵ ਕੰਪਿਊਟਰ ਵਿਚ ਸਾਫ਼ਟਵੇਅਰ ਅਤੇ ਵੈੱਬਸਾਈਟਾ ਦਾ ਨਿਰਮਾਣ ਕਰਨਾ ਹੈ। ਇਹਨਾਂ ਵਿਚੋ ਕੁੱਝ ਮਸ਼ਹੂਰ ਪ੍ਰੋਗਰਾਮਿੰਗ ਭਾਸ਼ਾ ਨੇ ਸੀ, ਸੀ++, ਜਾਵਾ, .ਨੈਟ, ਪੀ.ਏਚ.ਪੀ ਆਦਿ। ਇਹਨਾਂ ਸਾਰੀਆ ਕੰਪਿਊਟਰੀ ਭਾਸ਼ਾਵਾਂ ਦਾ ਕੰਮ ਹੈ, ਸਾਡੇ ਵਲੋ ਲਿਖੇ ਕੋਡ (ਸਾਫਟਵੇਅਰ ਬਣਾਉਨ ਲਈ ਚੋਣਵੇ ਸ਼ਬਦ ਰੂਪ) ਨੂੰ ਪਹਿਲਾਂ ਤਾਂ ਬਾਈਨਰੀ ਵਿੱਚ ਬਦਲਣਾ ਅਤੇ ਉਸ ਤੋ ਬਾਅਦ ਉਸ ਨੂੰ ਕੰਪਿਊਟਰੀ ਪ੍ਰਕਿਰਿਆ ਤੋ ਬਾਅਦ ਉਤਰ ਸਾਨੂੰ ਸਮਝ ਆਉਣ ਵਾਲੀ ਭਾਸ਼ਾ ਜਾਂ ਚਿੱਤਰ ਦੇ ਰੂਪ ਵਿੱਚ ਦੇਣਾ।
ਪ੍ਰੋਗਰਾਮਿੰਗ ਭਾਸ਼ਾ ਕਿਸ ਤਰ੍ਹਾਂ ਚੁਣੀਏ
ਅੱਜ ਦੇ ਸਮੇਂ ਸਾਡੇ ਕੋਲ ਅਨੇਕਾ ਕੰਪਿਊਟਰੀ ਭਾਸ਼ਾਵਾ ਮੋਜੂਦ ਹਨ ਅਤੇ ਹਰ ਇਕ ਭਾਸ਼ਾ ਦਾ ਆਪਣੇ ਵਿੱਚ ਇਕ ਅਨੂਠੀ ਵਰਤੋਂ ਹੁੰਦੀ ਹੈ ਕੋਈ ਵੀ ਕੰਪਿਊਟਰੀ ਭਾਸ਼ਾ ਜਿਆਦਾ ਸ਼ਕਤੀਸ਼ਾਲੀ ਜਾਂ ਫੇਰ ਘਟ ਸ਼ਕਤੀਸ਼ਾਲੀ ਨਹੀ ਹੁੰਦੀ ਬਸ ਸਹੀ ਜਗ੍ਹਾ ਤੇ ਸਹੀ ਕੰਪਿਊਟਰੀ ਭਾਸ਼ਾ ਚੁਣਨ ਦੀ ਲੋੜ ਹੁੰਦੀ ਹੈ ਅਤੇ ਜੇਕਰ ਅਸੀ ਕਿੱਤਈ ਭਾਸ਼ਾ ਵਜੋ ਕਿਸੇ ਇਕ ਨੂੰ ਚੁਣਨਾ ਹੋਵੇ ਤਾਂ ਕਿਸ ਨੂੰ ਚੁਣੀਏ ਇਹ ਸਵਾਲ ਹਮੇਸ਼ਾ ਸਾਡੇ ਮਨ ਵਿੱਚ ਰਹਿੰਦਾ ਹੈ। ਕਿਸੇ ਭਾਸ਼ਾ ਚੁਣਨ ਤੋ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀ ਕਿਸ ਤਰਾਂ ਦਾ ਸਾਫਟਵੇਅਰ ਬਣਾਉਣਾ ਚਾਹੁੰਦੇ ਹਾਂ ਜਾਂ ਕੰਪਿਊਟਰ ਦੇ ਖੇਤਰ ਵਿੱਚ ਅਸੀ ਕਿਸ ਤਰਾਂ ਦੇ ਸਾਫ਼ਟਵੇਅਰ ਬਣਾਉਣਾ ਚਾਹੁੰਦੇ ਹਾਂ। ਮਸਲਨ ਅਸੀ ਗਲ ਕਰੀਏ ਇਕ ਗਣਨ ਯੰਤਰ (ਕੈਲਕੁਲੇਟਰ) ਦੀ , ਅਸੀ ਇਸ ਨੂੰ ਕਿਸੇ ਵੀ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਵਿਚ ਬਣਾ ਸਕਦੇ ਹਾਂ। ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀ ਇਸ ਨੂੰ ਚਲਾਉਣਾ ਕਿਸ ਆਪਰੇਟਿੰਗ ਸਿਸਟਮ(ਵਿੰਡੋਜ਼, ਲਾਇਨੇਕਸ, ਐਨਡਰਾਇਡ ਆਦਿ) ਤੇ ਹੈ ਜਾਂ ਫੇਰ ਆਨ-ਲਾਈਨ ਜਾਂ ਆਫ਼ ਲਾਈਨ ਕੀ ਚਾਹੁੰਦੇ ਹਾਂ ਜਾਂ ਇਸ ਦੀ ਰੂਪ-ਰੇਖਾ (ਡਜ਼ਾਇਨ) ਕਿਸ ਪੱਧਰ ਦੀ ਹੋਵੇ ਅਤੇ ਸਾਫ਼ਟਵੇਅਰ ਨੂੰ ਸ਼ਰਾਰਤੀ ਤੱਥਾਂ ਤੋਂ ਕਿਸ ਪੱਧਰ ਦੀ ਸੁਰਖਿਆ ਪ੍ਰਦਾਨ ਕਰਨੀ ਹੈ । ਇਹ ਸਾਰੇ ਤਰਕਾ ਦਾ ਹਿਸਾਬ ਲਗਾ ਕੇ ਹੀ ਸਾਨੂੰ ਆਪਣੀ ਪ੍ਰੋਗਰਾਮਿੰਗ ਭਾਸ਼ਾ ਚੁਣਨੀ ਚਾਹੀਦੀ ਹੈ।
ਪ੍ਰੋਗਰਾਮਿੰਗ ਭਾਸ਼ਾ ਕਿਸ ਤਰ੍ਹਾਂ ਸਿਖੀਏ
ਪ੍ਰੋਗਰਾਮਿੰਗ ਭਾਸ਼ਾ ਵੀ ਸਾਡੀ ਆਮ ਬੋਲ-ਚਾਲ ਦੀ ਭਾਸ਼ਾ ਵਰਗੀ ਹੀ ਹੈ ਜਿਸ ਤਰ੍ਹਾਂ ਅਸੀ ਆਪਣੀ ਖੇਤਰੀ ਭਾਸ਼ਾਵਾਂ ਨੂੰ ਕੋਈ ਇਕ ਦੋ ਦਿਨ, ਮਹੀਨੇ ਨਹੀ ਸਗੋਂ ਸਾਲਾਂ ਦੇ ਅਭਿਆਸ ਮਗਰੋ ਸਿੱਖਦੇ ਹਾਂ , ਉਸ ਮਗਰੋ ਵੀ ਸਾਨੂੰ ਸਿਰਫ ਭਾਸ਼ਾ ਦੀ 5 ਤੋਂ 30 ਪ੍ਰਤਿਸ਼ਤ ਤਕ ਦੀ ਸ਼ਬਦਾਵਲੀ ਦੀ ਹੀ ਸਮਝ ਆਉਂਦੀ ਹੈ ਪਰ ਇੰਨੀ ਵੀ ਸਾਡੇ ਸਾਰੇ ਭਾਵ ਪ੍ਰਗਟ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਤਰਾਂ ਹੀ ਪ੍ਰੋਗਰਾਮਿੰਗ ਭਾਸ਼ਾ ਵੀ ਬਹੁਤ ਅਭਿਆਸ ਮੰਗਦੀ ਹੈ। ਇਹ ਇਕ ਦੋ ਦਿਨਾਂ ਵਿਚ ਨਹੀ ਸਗੋ ਸਾਲਾਂ ਦੀ ਅਣਥੱਕ ਮਿਹਨਤ ਅਤੇ ਅਭਿਆਸ ਹੀ ਕਿਸੇ ਇਕ ਪ੍ਰੋਗਰਾਮਿੰਗ ਭਾਸ਼ਾ ਉੱਪਰ ਪਕੜ ਬਣਾਊਣ ਵਿੱਚ ਮੱਹਤਵਪੂਰਨ ਯੋਗਦਾਨ ਨਿਭਾਉਂਦੀ ਹੈ।


ਪਰਵਿੰਦਰ ਜੀਤ ਸਿੰਘ
ਅਦਰਸ਼ ਨਗਰ, ਫਗਵਾੜਾ
+9198 7200 7176
***************************************
ਕਿਸੇ ਭਾਸ਼ਾ ਦੀ ਉੱਨਤੀ ਵਿੱਚ ਤਕਨਾਲੋਜੀ ਦਾ ਮਹੱਤਵ
ਅਸੀਂ ਹਮੇਸ਼ਾ ਪੜ੍ਹਦੇ ਆਏ ਹੀ ਹਾਂ ਕੇ ਅੱਜ ਦਾ ਯੁਗ ਵਿਗਿਆਨਿਕ ਯੁਗ ਨਾਲ ਜਾਣਿਆ ਜਾਂਦਾ ਹੈ। ਅਸੀਂ ਵਿਗਿਆਨ ਰਾਂਹੀ ਕਈ ਵਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਹਨ। ਜਿਥੇ ਅੱਜ ਦੇ ਸਮੇਂ ਵਿਗਿਆਨਿਕਾਂ ਦਾ ਪੁਲਾੜ ‘ਤੇ ਜਾਣਾ ਆਮ ਗੱਲ ਹੈ ਉੱਥੇ ਹੀ ਅਸੀਂ ਚਿਕਿਤਸਾ ਦੇ ਖੇਤਰ ਵਿੱਚ ਕਈ ਲਾਇਲਾਜ ਸਮਝੀਆਂ ਜਾਣ ਵਾਲੀਆਂ ਬਿਮਾਰੀਆਂ ਦਾ ਹੱਲ ਵੀ ਲੱਭ ਲਿਆ ਹੈ। ਤਕਨਾਲੋਜੀ ਅੱਜ ਦੇ ਸਮੇਂ ਸਿਰਫ਼ ਵੱਡੇ ਲੋਕਾਂ ਤੱਕ ਹੀ ਨਹੀ ਸਗੋਂ ਮੱਧਮ ਵਰਗ ਅਤੇ ਛੋਟੇ ਵਰਗ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੱਜ-ਕੱਲ੍ਹ ਦਾ ਹਰ ਇੱਕ ਨੋਜਵਾਨ ਮੋਬਾਇਲ,ਕੰਪਿਊਟਰ ਰਾਂਹੀ ਕਿਸੇ ਨਾ ਕਿਸੇ ਤਰ੍ਹਾਂ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ।
ਤਕਨਾਲੋਜੀ ਵਰਦਾਨ ਹੈ ਜਾਂ ਸਰਾਪ ਹੈ, ਇਹ ਗਲ ਸਾਡੀ ਖੇਤਰੀ ਭਾਸ਼ਾ ਵਿਚ ਵੀ ਲਾਗੂ ਹੁੰਦੀ ਹੈ । ਤਕਨਾਲੋਜੀ ਖੇਤਰੀ ਭਾਸ਼ਾਵਾਂ ਲਈ ਸਰਾਪ ਬਣ ਕੇ ਹੀ ਸਾਹਮਣੇ ਆਈ ਹੈ। ਜਿਥੇ ਪਿਛਲੇ ਕੁੱਝ ਦਹਾਕਿਆਂ ਵਿੱਚ ਕਈ ਖੇਤਰੀ ਭਾਸ਼ਾਵਾਂ ਖਤਮ ਹੋਣ ਦੇ ਕਿਨਾਰੇ ਤੇ ਹਨ ਉੱਥੇ ਹੀ ਕੁੱਝ ‘ਕੁ ਭਾਸ਼ਾਵਾਂ ਦਾ ਅਗਲੇ ਪੰਜਾਹ ‘ਕੁ ਸਾਲ ਤੱਕ ਖ਼ਤਮ ਹੋਣ ਦੀ ਸੰਭਾਵਨਾ ਵੀ ਹੈ। ਇਹਨਾਂ ਵਿੱਚ ਪੰਜਾਬੀ ਭਾਸ਼ਾ ਵੀ ਇੱਕ ਹੈ, ਜਿਸ ਦੀ ਉੱਨਤੀ ਤਕਨਾਲੋਜੀ ਦੇ ਮੁਕਾਬਲੇ ਕਾਫ਼ੀ ਹੌਲੀ ਹੋਈ ਹੈ। ਕੁੱਝ ਭਾਸ਼ਾਵਾਂ ਤਕਨੋਲਜੀ ਦੇ ਨਾਲ ਮੁੱਢ ਤੋ ਹੀ ਜੁੜੀਆਂ ਹੋਈਆ ਹਨ। ਜਿਸ ਦੇ ਸਿੱਟੇ ਵਜੋਂ ਅੱਜ ਉਹ ਭਾਸ਼ਾਵਾਂ ਵੱਧ ਉੱਨਤ ਹੀ ਨਹੀ ਸਗੋਂ ਵਿਸ਼ਵ ਪੱਧਰ ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ ਇਹਨਾਂ ਵਿੱਚ ਕੁੱਝ ਭਾਸ਼ਾਵਾਂ ਅਰਬੀ, ਚੀਨ੍ਹੀ ਅਤੇ ਜਪਾਨੀ ਭਾਸ਼ਾਵਾਂ ਹਨ।
ਜਦ ਸ਼ੁਰੂ ਵਿਚ ਮੋਬਾਈਲ ਜਾਂ ਕੰਪਿਊਟਰ ਆਇਆ ਤਾਂ ਉਹ ਅੰਗਰਜ਼ੀ ਭਾਸ਼ਾ ਵਿਚ ਹੋਣ ਕਰ ਕੇ ਅਸੀਂ ਉਸ ਨੂੰ ਓਵੇਂ ਹੀ ਅਪਣਾ ਲਿਆ। ਅਸੀਂ ਇਹ ਸਵਾਲ ਉਸ ਵੇਲੇ ਨਹੀਂ ਉਠਾਏ, ਕਿ ਇਸ ਵਿਚ ਸਾਡੀ ਭਾਸ਼ਾ ਕਿਉਂ ਨਹੀਂ ਹੈ। ਜਦ ਕੁੱਝ ਬੁੱਧੀਜੀਵੀਆਂ ਨੇ ਆਪਣੀ ਭਾਸ਼ਾਵਾਂ ਲਈ ਯਤਨ ਕੀਤੇ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਦੋਂ ਤੱਕ ਅੱਜ ਦੇ ਨੌਜਵਾਨ ਆਪਣੀ ਭਾਸ਼ਾ ਨੂੰ ਛੱਡ ਕੇ ਤਕਨਾਲੋਜੀ ਵਿੱਚ ਅੰਗਰੇਜ਼ੀ ਨੂੰ ਪੂਰੀ ਤਰ੍ਹਾਂ ਅਪਣਾ ਚੁੱਕੇ ਸਨ।
ਪੰਜਾਬੀ ਭਾਸ਼ਾ ਦਾ ਤਕਨਾਲੋਜੀ ਦੇ ਨਾਲ ਉੱਨਤ ਨਾ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਸਾਡੀ ਸੋਚ ਹੀ ਇਹ ਬਣ ਚੁੱਕੀ ਹੈ ਕਿ ਬਿਨ੍ਹਾਂ ਅੰਗਰੇਜ਼ੀ ਦੇ ਕੰਪਿਊਟਰ ਜਾਂ ਮੋਬਾਇਲ ਦੀ ਵਰਤੋਂ ਨਹੀਂ ਹੋ ਸਕਦੀ ਅਤੇ ਜੇ ਕਿੱਤਾਕਾਰ ਪੱਧਰ ਤੇ ਕੰਮ ਕਰਨਾ ਹੈ ਤਾਂ ਉੱਥੇ ਪੰਜਾਬੀ ਦਾ ਕੋਈ ਮਹੱਤਵ ਹੀ ਨਹੀਂ। ਪਰ ਇਹ ਸੱਚ ਨਹੀਂ ਹੈ, ਪੰਜਾਬੀ ਦੇ ਵਿੱਚ ਸਾਫ਼ਟਵੇਅਰਾਂ ਦੀ ਘਾਟ ਜ਼ਰੂਰ ਹੈ ਪਰ ਜੋ ਇਸ ਵਿਚ ਕੰਮ ਹੋ ਚੁੱਕਾ ਹੈ ਅਸੀਂ ਉਸ ਨੂੰ ਵੀ ਨਹੀ ਵਰਤ ਰਹੇ ਹਾਂ। ਉਦਾਹਰਣ ਵਜੋਂ ਅੱਜ ਦੇ ਕੰਪਿਊਟਰ ਵਿਚ ਪੰਜਾਬੀ ਟਾਈਪ ਕਰਨ ਲਈ ਇੱਕ ਵੱਖਰਾ ਕੀ-ਬੋਰਡ ਲੇ-ਆਉਟ (ਕੰਪਿਊਟਰ ‘ਤੇ ਟਾਈਪ ਕਰਨ ਲਈ ਕੀ-ਬੋਰਡ ਦੀ ਕਿਸ ਕੀ ਤੋ ਕਿਹੜਾ ਅੱਖਰ ਪਵੇ) ਪਹਿਲਾਂ ਹੀ ਹੰਦਾ ਹੈ ਜਿਸ ਦੀ ਅਸੀਂ ਕਦੇ ਵੀ ਵਰਤੋਂ ਨਹੀਂ ਕੀਤੀ ਹੋਣੀ। ਫੇਸਬੁੱਕ ਨੂੰ ਅਸੀਂ ਪੰਜਾਬੀ ਵਿੱਚ ਵੀ ਵਰਤ ਸਕਦੇ ਹਾਂ। ਫੇਸਬੁੱਕ ਦੇ ਪਹਿਲੇ ਪਨ੍ਹੇ ਉੱਪਰ ਪੰਜਾਬੀ ਭਾਸ਼ਾ ਚੁਣਨ ਦਾ ਅਧਿਕਾਰ ਹੁੰਦਾ ਹੈ ਜਿਸ ਨੂੰ ਚੁਣ ਕੇ ਸਾਰੇ ਲਿੰਕ ਪੰਜਾਬੀ ਵਿੱਚ ਦਿਖਦੇ ਹਨ, ਇਸ ਨੂੰ ਵਰਤਣ ਦੀ ਗੱਲ ਤੇ ਦੂਰ ਬਹੁਤ ਲੋਕਾਂ ਨੂੰ ਇਹ ਵੀ ਨਹੀ ਪਤਾ ਹੋਵੇਗਾ ਕੇ ਇੰਝ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗਲ੍ਹਾਂ ਪੰਜਾਬੀ ਦੇ ਤਕਨੀਕੀ ਵਿਸਤਾਰ ਵਿਚ ਬਹੁਤ ਵੱਡਾ ਅੜਿੱਕਾ ਬਣ ਗਈਆਂ ਹਨ।
ਮੋਬਾਇਲ ਫ਼ੋਨਾਂ ਵਿੱਚ ਜੋ ਮਹੱਤਤਾ ਅੰਗਰੇਜ਼ੀ ਨੂੰ ਮਿਲਦੀ ਹੈ ਉਹੀ ਪੰਜਾਬੀ ਨੂੰ ਵੀ ਮਿਲਣੀ ਚਾਹੀਦੀ ਹੈ। ਕੁੱਝ ਮੋਬਾਇਲ ਕੰਪਨੀਆਂ ਨੇ ਮੋਬਾਇਲ ਵਿਚ ਭਾਰਤ ਦੀਆਂ ਖੇਤਰੀਆਂ ਭਾਸ਼ਾਵਾਂ ਦਿੱਤੀਆਂ ਹਨ, ਸਾਨੂੰ ਉਹਨਾਂ ਭਾਸ਼ਾਵਾਂ ਵਿੱਚ ਸੰਦੇਸ਼ ਭੇਜਣ ਦੀ ਵੱਧ ਤੋ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਹੋਰ ਲੋਕ ਇਸ ਨੂੰ ਪ੍ਰੇਰਣਾ ਸਦਕਾ ਹੀ ਸਹੀ ਪੰਜਾਬੀ ਭਾਸ਼ਾ ਵਿੱਚ ਪੜ੍ਹਨ ਅਤੇ ਲਿਖਣ ਦੀ ਵਰਤੋਂ ਕਰਨ। ਜਿਥੇ ਇਕ ਪਾਸੇ ਪੰਜਾਬ ਵਿਚ ਹੀ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਕਰਨ ਦੇ ਬਾਵਜੂਦ ਵੀ ਇਨ੍ਹਾਂ ਮਹਤੱਵ ਨਹੀ ਦਿੱਤਾ ਜਾ ਰਿਹਾ ਹੈ ਓਥੇ ਹੀ ਤਕਨਾਲੋਜੀ ਦੇ ਖੇਤਰ ਵਿਚ ਇਸ ਦੇ ਘੱਟ ਵਰਤੋਂਕਾਰ ਹੋਣ ਕਾਰਨ ਇਸ ਨੂੰ ਉਸ ਦੀ ਬਣਦੀ ਥਾਂ ਨਹੀਂ ਦਿੱਤੀ ਜਾ ਰਹੀ ਹੈ। ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਪੰਜਾਬੀ ਨੂੰ ਗਲੋਬਲ ਭਾਸ਼ਾ ਬਨਾਉਣ ਦਾ ਸੁਪਨਾ ਵੀ ਟੁੱਟ ਜਾਵੇਗਾ ਅਤੇ ਪੰਜਾਬੀ ਭਾਸ਼ਾ ਦੀ ਹੋਂਦ ਸਿਰਫ਼ ਸਾਹਿਤ ਅਤੇ ਕਿਤਾਬਾਂ ਵਿੱਚ ਹੀ ਰਿਹ ਜਾਵੇਗੀ।
ਪਰਵਿੰਦਰ ਜੀਤ ਸਿੰਘ
ਅਦਰਸ਼ ਨਗਰ, ਫਗਵਾੜਾ
+9198 7200 7176
***********************************
ਕੰਪਿਊਟਰ ਵਿੱਚ ਯੁਨੀਕੋਡ ਕਿਉਂ ਵਰਤੀਏ?
ਸਾਡੇ ਕੰਪਿਊਟਰ ਦਾ ਮੂਲ ਸਿਧਾਂਤ ਹੈ ਕਿ ਉਹ ਸਿਰਫ਼ ਨੰਬਰਾਂ ਨੂੰ ਹੀ ਪਛਾਣਨਦਾ ਹੈ। ਸਾਰੇ ਅੱਖਰਾਂ ਦਾ ਆਪਣਾ ਇਕ ਅਨੂਠਾ ਨੰਬਰ ਹੁੰਦਾ ਹੈ, ਜਿਸ ਦੁਆਰਾ ਉਹ ਕੰਪਿਊਟਰ ‘ਤੇ ਜਾਣਿਆ ਜਾਂਦਾ ਹੈ। ਯੁਨੀਕੋਡ ਤੋਂ ਪਹਿਲਾਂ ਅਨੇਕਾਂ ਹੀ ਨੰਬਰ ਸਿਸਟਮ ਪ੍ਰਚਲਿਤ ਹੋਏ ਪਰ ਕਿਸੇ ਵਿੱਚ ਵੀ ਖੇਤਰੀ ਭਾਸ਼ਾ ਦੇ ਸਾਰੇ ਅੱਖਰਾਂ ਨੂੰ ਜਗ੍ਹਾ ਨਹੀਂ ਮਿਲੀ। ਜੋ ਪ੍ਰਚਲਿਤ ਸਿਸਟਮ ਵੀ ਹੈ ਉਸ ਵਿੱਚ ਕੁਝ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਜਿਵੇਂ ਕੇ ਇਕ ਨੰਬਰ ਦੋ ਜਾਂ ਉਸ ਤੋ ਵਧ ਅੱਖਰਾਂ ਨੂੰ ਦਿਤਾ ਗਿਆ ਹੈ ਜਾਂ ਫੇਰ ਇਕ ਅੱਖਰ ਨੂੰ ਇਕ ਤੋ ਵਧ ਨੰਬਰ ਦੇ ਦਿਤੇ ਗਏ ਹਨ।
ਜਿਵੇਂ ਸਾਨੂੰ ਪ੍ਰੇਸ਼ਾਨੀ ਅੱਜ ਦੇ ਫੌਂਟ ਵਰਤਣ ਲਈ ਆਉਂਦੀ ਹੈ ਜਿਸ ਤਰਾਂ ਅਸੀਸ ਫੌਂਟ ਵਿੱਚ ਅੰਗਰੇਜ਼ੀ ਦੇ ‘ਬੀ’ ਕੀ ਤੋ ‘ਲ’ ਅਤੇ ਅਨਮੋਲਿਪੀ ਫੌਂਟ ਵਿੱਚ ਅੰਗਰੇਜ਼ੀ ਦੇ ‘ਬੀ’ ਕੀ ਤੋ ‘ਬ’ ਪੈਂਦਾ ਹੈ। ਇਸ ਕਰਕੇ ਸਾਨੂੰ ਪੰਜਾਬੀ ਵਿੱਚ ਟਾਈਪ ਸਿੱਖਣਾ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਲੋਕ ਤੇ ਇਸ ਵਿੱਚ ਹੀ ਫ਼ਸੇ ਹੋਏ ਨੇ ਕੇ ਅਸੀਂ ਕਿਹੜਾ ਫੌਂਟ ਦੀ ਵਰਤੋਂ ਕਰੀਏ ਜੇਕਰ ਉਹ ਕਿਸੇ ਇਕ ਫੌਂਟ ਦੇ ਨਾਲ ਟਾਈਪ ਸਿਖ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਕਿਸੇ ਹੋਰ ਇੱਛਾ ਅਨੁਸਾਰ ਫੌਂਟ ਵਿੱਚ ਤਬਦੀਲ ਕਰਨ ਵਿੱਚ ਅਸਮਰਥ ਰਹਿੰਦੇ ਹਨ। ਸਾਡੇ ਆਮ ਵਰਤੋਂ ਵਿੱਚ ਇਸਤਮਾਲ ਹੋਣ ਵਾਲੇ ਫੌਂਟ ਸਿਰਫ਼ ਇਕ ਦਿੱਖ ਜਾਂ ਤਸਵੀਰ ਹੈ ਜੋ ਸਾਡੇ ਅੰਗਰੇਜ਼ੀ ਦੇ ਸ਼ਬਦ-ਕੋਡ ਦੇ ਉਪਰ ਪਈ ਹੋਈ ਹੈ। ਹੁਣ ਚਾਹੇ ਤੁਸੀਂ ਅੰਗਰਜ਼ੀ ਦੇ ‘ਏ’ ਕੀ-ਬੋਰਡ ਅੱਖਰ ਉਪਰ ਅ,ਸ,ਡ ਕੋਈ ਅੱਖਰ ਵੀ ਲਗਾ ਲਵੋ ਪਰ ਜਦ ਅਸੀਂ ਉਸ ਡਾਟਾ ਨੂੰ ਕਿਤੇ ਹੋਰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫੇਰ ਉਹ ਅੰਗਰੇਜ਼ੀ ਵਿੱਚ ਹੀ ਤਬਦੀਲ ਹੋ ਜਾਂਦਾ ਹੈ। ਇਸ ਦੀ ਇਕ ਉਦਾਹਰਣ ਤੁਸੀਂ ਮੇਲ ਵਿੱਚ ਵੀ ਲੈ ਸਕਦੇ ਹੋ ਤੁਸੀਂ ਅਨਮੋਲਲਿਪੀ ਵਿੱਚ ਕੋਈ ਡਾਟਾ ਟਾਈਪ ਕਰ ਕੇ ਕਿਸੇ ਨੂੰ ਭੇਜਦੇ ਹੋ ਪਰ ਜੇਕਰ ਦੂਜੇ ਬੰਦੇ ਦੇ ਕੰਪਿਊਟਰ ਵਿੱਚ ਅਨਮੋਲਲਿਪੀ ਫੌਂਟ ਨਹੀ ਹੈ ਤਾਂ ਉਸ ਨੂੰ ਅੰਗਰੇਜ਼ੀ ਹੀ ਨਜ਼ਰ ਆਵੇਗੀ ਜੋ ਤਕਨੀਕੀ ਰੂਪ ਨਾਲ ਗਲਤ ਹੋ ਜਾਂਦਾ ਹੈ।

ਇਸ ਦਾ ਇੱਕ ਹੱਲ ਯੁਨੀਕੋਡ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਯੁਨੀਕੋਡ ਇਕ ਕੰਪਿਉਟਰ ਦਾ ਨੰਬਰ ਸਿਸਟਮ ਹੈ ਜਿਸ ਅਧੀਨ ਕਈ ਖੇਤਰੀ ਭਾਸ਼ਾ ਨੂੰ ਜਗ੍ਹਾ ਮਿਲੀ ਹੈ। ਇਸ ਵਿੱਚ 1,10,000 ਤੋਂ ਵੀ ਵਧ ਅੱਖਰਾਂ ਦੇ ਕੋਡ ਉਪਲਬਧ ਨੇ ਜਿਸ ਵਿੱਚ ਤਕਰੀਬਨ 100 ਲਿਪੀਆਂ ਅਤੇ ਚਿੰਨ੍ਹ ਸ਼ਾਮਿਲ ਹਨ। ਹਰ ਇੱਕ ਅੱਖਰ ਦਾ ਆਪਣਾ ਇੱਕ ਵਖਰਾ ਨੰਬਰ ਹੈ ਜਿਸ ਨਾਲ ਉਹ ਵਖਰਾ ਹੀ ਪਛਾਣਿਆ ਜਾਂਦਾ ਹੈ। ਕੰਪਿਊਟਰ ਵਿੱਚ ਯੁਨੀਕੋਡ ਵਿੱਚ ਲਿਖੇ ਹੋਏ ਡਾਟਾ ਦੀ ਮੂਲ ਬਨਾਵਟ ਕਿਸੇ ਵੀ ਕੰਪਿਊਟਰ ਤੇ ਨਹੀ ਬਦਲੀ ਜਾ ਸਕਦੀ ਹੈ। ਪੰਜਾਬੀ ਦੇ ਕਈ ਪ੍ਰਚਲਿਤ ਯੁਨੀਕੋਡ ਫੌਂਟ ਵੀ ਇੰਟਰਨੇਟ ਉਪਰ ਉਪਲਬਧ ਹਨ ਜਿਨ੍ਹਾਂ ਵਿਚੋਂ ਰਾਵੀ, ਬੁਲਾਰਾ ਅਤੇ ਹੋਰ ਅਨੇਕਾਂ ਫੌਂਟ ਹਨ। ਰਾਵੀ ਫੌਂਟ ਵਿੰਡੋਸ ਦੇ ਨਾਲ ਮੁਢ ਤੋ ਹੀ ਹੰਦਾ ਹੈ। ਉਸ ਨੂੰ ਡਾਊਨਲੋਡ ਕਰਨ ਦੀ ਜਰੂਰਤ ਨਹੀ ਹੁੰਦੀ।

ਯੁਨੀਕੋਡ ਦੀ ਮਹਤੱਤਾ
ਯੁਨੀਕੋਡ ਵਿੱਚ ਲਿਖਿਆ ਹੋਈਆ ਡਾਟਾ ਵੈੱਬਸਾਇਟਾਂ ‘ਤੇ ਬਿਨਾਂ ਕੋਈ ਵਖਰਾ ਸਾਫ਼ਟਵੇਅਰ ਜਾਂ ਫੌਂਟ ਡਾਉਨਲੋਡ ਕੀਤੇ ਬਿਨ੍ਹਾਂ ਪੜ੍ਹਿਆ ਜਾਂ ਖੋਜਿਆ ਜਾ ਸਕਦਾ ਹੈ। ਇਸ ਤੋ ਇਲਾਵਾ ਅਸੀਂ ਯੁਨੀਕੋਡ ਰਾਂਹੀ ਆਪਣੇ ਕੰਪਿਊਟਰ ਤੇ ਫੋਲਡਰ ਜਾਂ ਫਾਈਲ ਦਾ ਨਾਂ ਆਪਣੀ ਖੇਤਰੀ ਭਾਸ਼ਾ ਵਿੱਚ ਰਖ ਸਕਦੇ ਹਾਂ। ਇਸ ਦੀ ਵਰਤੋਂ ਫੇਸਬੂਕ,ਵਾਟਸ ਐਪ, ਜਾਂ ਹੋਰ ਸੋਸ਼ਲ ਮੀਡੀਆ ਤੇ ਖੇਤਰੀ ਭਾਸ਼ਾ ਲਿਖਣ ਲਈ ਕਰ ਸਕਦੇ ਹਾਂ। ਇਸ ਤੋ ਇਲਾਵਾ ਮੋਬਾਇਲ ਵਿੱਚ ਐਸ.ਐਮ.ਐਸ ਭੇਜਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਯੁਨੀਕੋਡ ਨੂੰ ਕਿਵੇਂ ਵਰਤੋਂਯੋਗ ਬਣਾਇਆਂ ਜਾਵੇ
ਵਿੰਡੋਸ 7 ਜਾਂ 8 ਵਿੱਚ ਮੁਢ ਤੋਂ ਹੀ ਗੁਰਮੁਖੀ ਯੁਨੀਕੋਡ ਫੌਂਟ ਉਪਲਬਧ ਹੁੰਦਾ ਹੈ। ਤੁਸੀਂ ਕੰਟਰੋਲ ਪੈਨਲ ਵਿੱਚ ਜਾ ਕੇ
region and language ਨੂੰ ਖੋਲੋ । ਉਸ ਤੋਂ ਉਪਰੰਤ Keyboard and Languages ਤੇ ਜਾਵੋ ਅਤੇ Add ਤੇ ਕਲਿੱਕ ਕਰ ਕੇ ਆਪਣੀ ਖੇਤਰੀ ਭਾਸ਼ਾ ਚੁਣ ਲਵੋ। ਜੋ ਇਸ ਵਿੱਚ ਕੀ-ਬੋਰਡ ਦਿਤਾ ਗਿਆ ਹੈ ਹੋ ਸਕਦਾ ਹੈ ਉਸ ਨਾਲ ਤੁਹਾਨੂੰ ਟਾਈਪ ਕਰਨ ਵਿੱਚ ਮੁਸ਼ਕਲ ਆਵੇ। ਤੁਸੀਂ ਜਿਹੜਾ ਵੀ ਫੌਂਟ ਵਰਤ ਰਹੇ ਹੋ ਉਸ ਮੁਤਾਬਕ www.scapepunjab.com ਤੋਂ ਉਸ ਦਾ ਕੀ-ਬੋਰਡ ਲੇ-ਆਉਟ(ਕਿਸੇ ਕੀ-ਬੋਰਡ ਦੀ ਕੀ ਤੋ ਕਿਹੜਾ ਅੱਖਰ ਪਵੇਂ) ਡਾਉਨਲੋਡ ਕਰ ਸਕਦੇ ਹੋ।
ਯੁਨੀਕੋਡ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ
ਕੁੱਝ ਲੋਕਾ ਨੂੰ ਯੁਨੀਕੋਡ ਟਾਈਪ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਜਿਵੇਂ ਕੇ ਕਿਸੇ ਅੱਖਰ ਤੋ ਪਿਛੋ ਸਿਹਾਰੀ ਮਾਤਰਾ ਪਾਉਣ ਤੇ ਉਹ ਪਿਛਲੇ ਅੱਖਰ ਨਾਲ ਜੁੜ ਜਾਂਦੀ ਹੈ ਜਾਂ ਫੇਰ ਓਂਕੜ, ਦੁਲੈਂਕੜ ਤੋ ਪਹਿਲਾਂ ਟਿੱਪੀ ਪਾਉਂਣ ਤੇ ਸ਼ਬਦ ਟੁੱਟ ਜਾਂਦਾ ਹੈ। ਇਸ ਦਾ ਹੱਲ ਥੋੜਾ ਆਪਣੇ ਆਪ ਨੂੰ ਇਸ ਅਨੁਸਾਰ ਢਾਲ ਕੇ ਜਾਂ ਤਕਨੀਕੀ ਪੱਧਰ ਤੇ ਇਸ ਨੂੰ ਸੁਲਝਾਂ ਕੇ ਕੀਤਾ ਜਾ ਸਕਦਾ ਹੈ।

ਪਰਵਿੰਦਰ ਜੀਤ ਸਿੰਘ
ਅਦਰਸ਼ ਨਗਰ, ਫਗਵਾੜਾ
+9198 7200 7176
scapepunjab@gmail.com


17/08/14)
ਜਗਪਾਲ ਸਿੰਘ

ਭਗਵਤ ਜੀ ਹੁਣ ਸਮਾਂ ਬਦਲ ਚੁਕਾ ਹੈ ||

ਕੋਈ ਸਮਾਂ ਸੀ ,ਜਦੋ ਕੋਈ ਹਿੰਦੂ ਲੀਡਰ ਕੋਈ ਬਿਆਨ ਦਿੰਦਾ ਸੀ, ਤਾਂ ਆਮ ਸਿੱਖ ਨੂੰ ਉਸ ਬਿਆਨ ਦਾ ਪਤਾ ਤੱਕ ਨਹੀ ਸੀ ਲਗਦਾ , ਜੋ ਸਿੱਖ ਹੱਕਾਂ ਲਈ ਜਾਂ ਨਿਆਰੀ ਹਸਤੀ ਲਈ ਗੱਲ ਕਰਦਾ ਸੀ | ਉਸ ਨੂੰ ਦੇਸ਼ਧਾਰੋਹੀ ,ਗਦਾਰ , ਅੱਤਵਾਦੀ ਆਦਿ ਸ਼ਬਦ ਵਰਤ ਕੇ ਸਨਮਾਨਤ ਕੀਤਾ ਜਾਂਦਾ ਸੀ | ਕੁਝ ਦਿਨ ਮੋਹਨ ਭਗਵਤ ਨੇ ਇਕ ਬਿਆਨ ਦਿੱਤਾ,ਜਿਸ ਵਿੱਚ ਉਸ ਨੂੰ ਸਾਨੂੰ ਭਾਵ ਸਿੱਖਾਂ ਨੂੰ ਹਿੰਦੂਆਂ ਦਾ ਹੀ ਫਿਰਕਾ ਦਸਿਆ ਹੈ | ਵੇਸੇ ਇਹ ਗੱਲ ਕੋਈ ਸਾਡੇ ਲਈ ਨਵੀ ਨਹੀ ਹੈ | ਇਸ ਤਰ੍ਹਾਂ ਦੇ ਬਿਆਨ ਅਸੀਂ ਪਹਿਲਾਂ ਵੀ ਬਹੁਤ ਵਾਰ ਸੁਣ ਚੁਕੇ ਹਾਂ | ਇਹਨਾ ਦਾ ਬਾਪੂ ਮੋਹਨ ਦਾਸ ਕਰਮ ਚੰਦ ਗਾਂਧੀ ਵੀ ਕਈ ਵਾਰ ਕਹਿ ਚੁਕਾ ਹੈ ,किआ सिख हिन्दू हे |

ਜਦੋ ਕਿਤੇ ਇਸ ਤਰ੍ਹਾਂ ਦੇ ਬਿਆਨ ਦਿਤੇ ਜਾਂਦੇ ਸਨ ਤਾਂ ਆਮ ਸਿੱਖ ਤੱਕ ਇਹ ਗੱਲਾਂ ਨਹੀ ਆਉਣ ਦਿੱਤੀਆਂ ਜਾਂਦੀਆਂ ਸਨ | ਕਿਓਕੀ ਸੰਚਾਰ ਦੇ ਜੋ ਸਾਧਨ ਸਨ ਉਹਨਾਂ ਤੇ ਇਹਨਾਂ ਦਾ ਹੀ ਕਬਜਾ ਸੀ ਤੇ ਹੈ | ਜੋ ਲੋਕ ਸਿੱਖ ਹਿੱਤਾਂ ਲਈ ਗੱਲਾਂ ਕਰਨ ਦਾ ਹੀਆ ਕਰਦੇ ਸਨ,ਉਹਨਾਂ ਨੂੰ ਬਦਨਾਮ ਕਰਨ ਦਾ ਕੋਈ ਵੀ ਮੋਕਾ ਇਹ ਲੋਕ ਨਹੀ ਗਾਵਾਉਦੇ ਸਨ |ਯਾਦ ਰਹਿ ਕਿਸੇ ਵੀ ਸਿੱਖ ਦਾ ਕਿਸੇ ਨਿਰਪਖ ਤੇ ਉਸਾਰੂ ਸੋਚ ਵਾਲੇ ਹਿੰਦੂ ਵੀਰ ਨਾਲ ਕੋਈ ਵੈਰ ਵਿਰਧੋ ਨਹੀ ਹੈ| ਅੱਜ ਸਾਨੂੰ ਸਿੱਖਾਂ ਨੂੰ ਧੰਨਵਾਦ ਕਰਨਾ ਚਾਹੀਦਾ ਇਸ ਸੋਸ਼ਲ ਮੀਡੀਏ ਤੇ ਜਿੰਨਾ ਦੇਸ਼ਾ ਵਿੱਚ ਅਸੀਂ ਰਹਿੰਦੇ ਹਾਂ , ਉਹਨਾਂ ਸਰਕਾਰਾਂ ਦਾ ਜਿੰਨਾਂ ਨੇ ਸਾਨੂੰ ਆਪਣੇ ਮੁਲਖਾਂ ਵਿੱਚ ਬਰਾਬਰ ਦੇ ਸ਼ਹਿਰੀ ਤੇ ਬਰਾਬਰ ਦੇ ਹੱਕ ਦਿੱਤੇ ਹਨ |

ਮੋਹਨ ਭਗਵਤ ਜੀ ਤੁਸੀਂ ਜੋ ਬਿਆਨ ਦਿੱਤਾ ਇਹ ਬਿਆਨ ਦੇਣ ਤੋ ਪਹਿਲਾਂ ਤੁਸੀਂ ਭਾਰਤ ਦਾ ਸੰਵਿਧਾਨ ਤਾਂ ਪੜ੍ਹ ਲੈਣਾ ਸੀ | ਜਿਸ ਵਿੱਚ ਭਾਰਤ ਨੂੰ ਭਾਰਤ ਲਿਖਿਆ ਹੋਇਆ ਨਾਂ ਕੀ ਹਿੰਦੂਸ਼ਤਾਨ | ਭਗਵਤ ਜੀ ਤੁਸੀਂ ਧੰਨਵਾਦ ਕਰੋ ਉਹਨਾਂ ਮੁਗਲਾਂ ਦਾ ਜਿੰਨਾਂ ਨੇ ਤੁਹਾਡੇ ਵੱਡ ਵੱਡੇਰਾਂ ਨੂੰ ਨਫਰਤ ਦੇ ਨਾਲ ਹਿੰਦੂ ਕਹਿਆ ਸੀ | ਜਿਸ ਤੋ ਤੁਹਾਡੇ ਧਰਮ ਦਾ ਜਨਮ ਹੋਇਆ ਉਸ ਤੋ ਪਹਿਲਾਂ ਤਾਂ ਤੁਹਾਨੂੰ ਖੁਦ ਵੀ ਨਹੀ ਪਤਾ ਸੀ ਤੁਹਾਡਾ ਧਰਮ ਤੇ ਕੋਮ ਮਜਬ ਕਹਿੜਾ ਸੀ | ਤੁਸੀਂ ੧੭੨ ਈਸਵੀ ਤੋ ਪਹਿਲਾਂ ਇਕਲੇ ਹੀ ਭਾਰਤ ਦੇ ਮਾਲਕ ਸੀ ,ਉਸ ਵਕਤ ਮੁਗਲਾਂ ਨੇ ਤੁਹਾਡੇ ਤੇ ਹਮਲੇ ਕੀਤੇ ਦਸੋ ਤੁਹਾਡੇ ਵੱਡੇਆਂ ਮਾਰਕੇ ਮਾਰੇ ਸਨ | ੭੧੨ ਤੋ ਲੈ ਕੇ ੧੯੪੭ ਤੱਕ ਤੁਸੀਂ ਗੁਲਾਮ ਰਹਿ ਚੁਕੇ ਹੋ ਜੇ ਤੁਸੀਂ ਇਹਨੇ ਹੀ ਬਹਾਦਰ ਸੀ ਤਾਂ ਅਜਾਦੀ ਕਿਓ ਨਾ ਲੈ ਲਈ | ਕਾਸ਼ ਤੁਹਾਡੇ ਜਮੀਰ ਨਾ ਮਰਿਆ ਹੁੰਦਾ ਤੁਸੀਂ ਕਦੇ ਸਚ ਦਾ ਸਾਹਮਣਾ ਕੀਤਾ ਹੁੰਦਾ ਤੁਸੀਂ ਹਿੰਦੂ ਦੇ ਅਰਥ ਪੜੇ ਹੁੰਦੇ ਤਾਂ ਜਿਸ ਤੇ ਤੁਸੀਂ ਅੱਜ ਇਹਨਾਂ ਮਾਨ ਕਰ ਰਹੇ ਹੋ ਸ਼ਰਮ ਨਾਲ ਤੁਹਾਡਾ ਸਿਰ ਝੁਕ ਜਾਣਾ ਸੀ |ਮੁਗਲਾਂ ਵਲੋ ਕਢੀ ਗਈ ਗਾਲ੍ਹ ਨੂੰ ਤੁਸੀਂ ਆਪਣਾ ਧਰਮ ਬਣਾ ਲਿਆ | ਜਿਨਾਂ ਸਿੱਖਾਂ ਨੂੰ ਤੁਸੀਂ ਆਪਣਾ ਹੀ ਹਿਸਾ ਦੱਸ ਰਹੇ ਹੋ ਇਹ ਉਹ ਹੀ ਸੂਦਰ ਲੋਕ ਨੇ ਜਿੰਨਾ ਦੇ ਘਰ ਦਾ ਪਾਣੀ ਪੀਨਾ ਤੇ ਦੂਰ ਦੀ ਗੱਲ ਇਹਨਾਂ ਲੋਕਾਂ ਦੇ ਪਰਛਾਵੇਂ ਤੋ ਤੁਸੀਂ ਨਫਰਤ ਕਰਦੇ ਸੀ |ਹੁਣ ਤੁਸੀਂ ਸਾਨੂੰ ਆਪਣਾ ਹਿੱਸਾ ਦੱਸ ਰਹਿਏ ਹੋ ਕੀ ਹੁਣ ਤੁਆਦੇ ਵੇਦਾਂ ਸ਼ਸਤਰਾਂ ਦੀ ਮਾਨ ਮਰਯਾਦਾ ਦੀ ਉਲਾਗਣਾ ਨਹੀ |

ਕੀ ਹੁਣ ਤੁਹਾਡੇ ਵੇਦ ਸ਼ਸਤਰ ਇਸ ਗੱਲ ਦੀ ਆਗਿਆ ਦੇਣ ਲੱਗ ਪੈ ਨੇ ਕੋਈ ਵੀ ਮਨੂੰ ਅਨੁਸਾਰ ਨੀਵਾਂ ਨਹੀ ਤੇ ਕੋਈ ਵੀ ਉਚਾ ਨਹੀ ਸਭ ਨੂੰ ਰੱਬ ਦਾ ਨਾਮ ਜਪਣ ਦਾ ਹੱਕ ਹੈ | ਭਗਵਤ ਜੀ ਕਿਸੇ ਸਿੱਖ ਨੇ ਆਪਣੀ ਧੀ ਨੂੰ ਵਿਆਹ ਤੋ ਇਕ ਰਾਤ ਪਹਿਲਾਂ ਕਿਸੇ ਮੁਗਲ ਅੱਗੇ ਪੇਸ਼ ਨਹੀ ਕੀਤਾ ਸੀ | ਮੁਗਲ ਉਸ ਦੀ ਨਥ ਉਤਾਰ ਦੇਣ ਤੇ ਅਗਲੀ ਰਾਤ ਲਾਵਾਂ ਤੇ ਲਿਆ ਕੇ ਬਿਠਾ ਕੇ ਕਿਸੇ ਹੋਰ ਦੇ ਘਰ ਦੀ ਨੂੰਹ ਬਣਾ ਕੇ ਭੇਜਿਆ ਹੋਵੇ |

ਭਗਵਤ ਜੀ ਕੋਈ ਇਕ ਵੀ ਇਤਹਾਸ ਵਿਚੋ ਇਸ ਤਰਾਂ ਦੀ ਘਟਨਾਂ ਦੱਸਣਾ ਜਿਸ ਤੋ ਇਹ ਸਾਬਤ ਹੁੰਦਾ ਹੋਵੇ ਕੋਈ ਤੁਹਾਡਾ ਵੱਡ ਵੱਡੇਰਾ ਕਿਸੇ ਸਿੱਖ ਦੀ ਬੱਚੀ ਨੂੰ ਮੁਗਲਾਂ ਤੋ ਛੁਡਵਾ ਕੇ ਲਿਆ ਹੋਵੇ ਤੇ ਜਿਸ ਨੇ ਬੜੇ ਮਾਨ ਨਾਲ ਕਹਿਆ ਹੋਵੇ ਮੈਂ ਅੱਜ ਤੋ ਸਿੱਖ ਧਰਮ ਨੂੰ ਛੱਡ ਕੇ ਮੁਗਲਾਂ ਵਲੋ ਕਢੀ ਗਈ ਗਾਲ੍ਹ ਨੂੰ ਆਪਣਾ ਧਰਮ ਸਮਝਾਂਗੀ | ਨਹੀ ਤਾਂ , ਤੁਹਾਨੂੰ ਸਰਦਾਰ ਹਰੀ ਸਿੰਘ ਨਲੂਆ ਵਾਲੀ ਘਟਨਾ ਯਾਦ ਹੀ ਹੋਣੀ ਐ ਜਦੋ ਸਰਦਾਰ ਨੇ ਮੁਗਲਾਂ ਵਲੋ ਲੁਟਿਆ ਇਕ ਬੀਬੀ ਦਾ ਡੋਲਾ ਮੁੜ ਕੇ ਲਿਆਦਾ ਸੀ ਤੇ ਉਸ ਬੀਬੀ ਤੇ ਉਸ ਦੇ ਪਤੀ ਨੇ ਬੜੇ ਮਾਨ ਨਾਲ ਸਰਦਾਰ ਹਰੀ ਸਿੰਘ ਨਲੂਆ ਤੋ ਖੰਡੇ ਦੀ ਪਹੁਲ ਲੈ ਕੇ ਸਿਖੀ ਨੂੰ ਅਪਣਾਇਆ ਸੀ ਉਸ ਬੀਬੀ ਦਾ ਨਾਮ ਸਰਦਾਰ ਨੇ ਬੀਬੀ ਹਰਸ਼ਰਨ ਕੌਰ ਰਖਿਆ ਸੀ |

ਭਗਵਤ ਜੀ ,ਸਿਖ ਮਰਦ ਤੇ ਔਰਤ ਦੇ ਗੁਪਤ ਅੰਗਾਂ ਦਾ ਪੁਜਾਰੀ ਨਹੀ ਇਕ ਅਕਾਲ ਦਾ ਪੁਜਾਰੀ ਐ ਹਾਂ ਕਿਤੇ ਤੁਹਾਨੂੰ ਇਹ ਭਲੇਖਾ ਲੱਗਾ ਹੋਵੇ ਗਾਉਣ ਵਾਲਾ ਕੰਜਰ ਗੁਰਦਾਸ ਮਾਨ ਤੇ ਤੁਹਾਡੇ ਲਾਡਲੇ ਪੁਤ ਪ੍ਰਕਾਸ ਸਿੰਹੁ ਬਾਦਲ ਦੀ ਨੂੰਹ ਬੀਬੀ ਬਾਦਲ ਦੀ ਕਿਤੇ ਤੁਹਾਨੂੰ ਮਰਦ ਦੇ ਗੁਪਤ ਅੰਗ {ਸਿਵ ਲਿੰਗ }ਦੀ ਪੂਜਾ ਕਰਦੇ ਨਜਰ ਆਉਣਾ ਤਾਂ ਉਹਨਾਂ ਨੂੰ ਇਸ ਭੁਲੇਖੇ ਨਾਲ ਸਿੱਖ ਨਾ ਸਮਝ ਲੇਣਾ ਕਿ ਉਹਨਾਂ ਦੇ ਨਾਮ ਨਾਲ ਸਿੰਘ ਤੇ ਕੌਰ ਲੱਗਾ ਜਾਂ ਕੋਈ ਸਿੱਖ ਦਿਖ ਵਾਲਾ ਬੰਦਾ ਜਾਂ ਬੀਬੀ ਤੁਹਾਡੇ ਸਿਵ ਲਿੰਗ ਦੀ ਪੂਜਾ ਕਰਦੇ ਨਜਰ ਆਉਣ ਤਾਂ ਉਹਨਾਂ ਦੇ ਭਲੇਖੇ ਤੁਸੀਂ ਸਿੱਖਾਂ ਨੂੰ ਹਿੰਦੂ ਕਹਿ ਦੇਵੋ ਤਾਂ ਇਹ ਤੁਹਾਡੀ ਭੁਲ ਐ | ਇਸ ਦਾ ਮਤਲਬ ਤੁਹਾਨੂੰ ਦੇਖ ਕਿ ਤਾਂ ਸਿੱਖਾਂ ਨੂੰ ਰੋਲਾ ਪਾ ਦੇਣਾ ਚਾਹੀਦਾ ਕਿ ਚੀਨਿਆ ਦੇ ਇਕ ਫਿਰਕੇ ਦੇ ਨਾਮ ਨਾਲ ਸਿੰਘ ਸ਼ਬਦ ਲਗਦਾ ਰਾਜਪੂਤਾਂ ਦੇ ਨਾਮ ਨਾਲ ਸਿੰਘ ਲਗਦਾ ਭਾਈ ਉਹ ਵੀ ਸਿੱਖ ਨੇ |

ਸਿੱਖ ਤੇ ਅਕਾਲੀ ਦੀ ਜੋ ਰੂਪ ਰੇਖਾ ਗਿਆਨੀ ਗਿਆਨ ਦੀ ਪੰਥ ਪ੍ਰਕਾਸ਼ ਵਿੱਚ ਖਿਚੀ ਆ ਜਾਵੋ ਤੁਹਾਡੇ ਨਾਲ ਸਾਂਝੀ ਕਰਾਂ |

ਫਿਡਾ ਜੈਸ ਟਟੂਆ ਜੁਲੜੂ ਕਾ ਕਾਠੀ ਪਾਇ
ਰਸੜੂ ਲਗਾਮ ਤੇ ਰਸੜੂ ਰਕਾਬ ਜੂ
ਪਾਟਿਆ ਸਾ ਕਛੜੂ ਤੇ ਨੀਲਾ ਸਾ ਚਾਦਰੂ
ਡੂਚੋਂ ਜੈਸਾ ਪਗੜੂ ਬਣਾਇਆ ਸਿਰਤਾਜ ਜੂ
ਟੁਟਿਆ ਜੈਸਾ ਤੋਗੜੂ ਤੇ ਲੀਹੜੂ ਮਿਆਨ ਜਾ ਕੋ
ਗਰ ਸਰ ਗਾਤਰਾ ਬਣਾਇਆ ਸਭ ਸਾਜ ਜੂ
ਨਾਮ ਕੇ ਅਕਾਲੜੂ ਸੋ ਫਿਰੈ ਬੁਰੇ ਹਾਲੜੂ ਸੋ
ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੂ ||

ਭਗਵਤ ਜੀ ਸਿੱਖ ਬਲਾਤਕਾਰੀ ਨਹੀ ਐ ਜਿਵੇ ਤੁਸੀਂ ਸਾਡੀਆਂ ਧੀਆਂ ਭੈਣਾ ਨਾਲ ੧੯੮੪ ਵਿੱਚ ਕੀਤਾ | ਸਿੱਖ ਦੇ ਘਰ ਆਈ ਔਰਤ ਦੀ ਇਜੱਤ ਤਾਂ ਜਰੂਰ ਹੁੰਦੀ ਐ ਪਰ ਬਲਾਤਕਾਰ ਨਹੀ | ਭਗਵਤ ਜੀ ਕੋਈ ਇਕ ਵੀ ਐਸਾ ਵਾਕਾ ਇਤਹਾਸ ਵਿੱਚ ਸਿੱਖਾਂ ਨੂੰ ਦੱਸਣਾ ਜਿਸ ਵਿੱਚ ਸਿੱਖਾਂ ਨੇ ਤੁਹਾਡੀਆਂ ਬੱਚੀਆਂ ਨੂੰ ਛੁਡਵਾ ਕੇ ਉਹਨਾਂ ਨਾਲ ਬਲਾਤਕਾਰ ਕੀਤਾ ਹੋਏ | ਭਗਵਤ ਜੀ ਸਿੱਖਾਂ ਕੁਰਬਾਨੀਆਂ ਦਿੱਤੀਆਂ ਤੁਹਾਨੂੰ ਅਜਾਦੀ ਲੈ ਕੇ ਦੇਣ ਲਈ ਪਰ ਤੁਹਾਡੇ ਚਾਚੇ ਨਹਿਰੂ ਤੋ ਤੇ ਤੁਹਾਡੇ ਬਾਪੂ ਅਜਾਦੀ ਫਿਰ ਵੀ ਪੂਰੀ ਨਹੀ ਲੈ ਹੋਈ | ਅੰਗਰੇਜਾਂ ਨਾਲ ਤੁਸੀਂ ਇਕ ਲਿਖਤੀ ਸਮਝੋਤਾ ੯੯ ਸਾਲ ਦਾ ਕੀਤਾ |ਉਸ ਤੋ ਮਗਰੋ ਉਹ ਇਸ ਅਜਾਦੀ ਨੂੰ ਕਦੋ ਵੀ ਖਤਮ ਕਰ ਸਕਦੇ ਨੇ |

ਭਗਵਤ ਜੀ ਜੇ ਤੁਹਾਡੇ ਕਰਕੇ ਸਾਡਾ ਰਾਜ ਦਰਬਾਰੇ ਖਾਲਸਾ ਨਹੀ ਰਹਿਆ ਤਾਂ ਯਾਦ ਰਖਿਆ ਜੇ ਇਕ ਦਿਨ ਰਾਜ ਤੁਹਾਡਾ ਵੀ ਨਹੀ ਰਹਿਣਾ |ਸਾਡਾ ਰਾਜ ਤਾਂ ਤੁਹਾਡੀਆਂ ਗਦਾਰੀਆਂ ਨਾਲ ਗਿਆ ਸੀ ਲਾਲ ਸਿੰਹੁ ਤੇਜਾ ਸਿੰਹੁ ਧਿਆਨ ਚੰਦ ਡੋਗਰਾ ਆਦਿ ਸਾਰੇ ਤੁਹਾਡੇ ਹੀ ਸਨ ਜਿੰਨਾ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਜੇ ਸਾਡੇ ਮਹਾਰਾਜੇ ਰਣਜੀਤ ਸਿੰਘ ਨੇ ਤੁਹਾਡੇ ਬੰਦਿਆ ਨੂੰ ਗਲੀਆਂ ਵਿੱਚ ਰੁਲਦਿਆਂ ਨੂੰ ਸਿਰ ਦੇ ਤਾਜ ਬਣਾਇਆ ਸੀ ਇਸ ਦਾ ਮਤਲਬ ਇਹ ਨਹੀ ਕਿ ਗਦਾਰੀਆਂ ਕਰਨ ਲੱਗ ਜਾਵੋ | ਇਥੇ ਵੀ ਤੁਸੀਂ ਝੂਠੇ ਪੈ ਗਏ ਇਤਹਾਸ ਪਖੋ ਜਿੰਨਾ ਸਮਾਂ ਤੁਸੀਂ ਤੇ ਅਸੀਂ ਇਸ ਧਰਤੀ ਤੇ ਰਹਿਣਾ ਉਹਨਾਂ ਸਮਾਂ ਇਹ ਇਤਹਾਸਕ ਕੰਲਕ ਤੁਹਾਡੇ ਸਿਰ ਤੇ ਰਹਿਣਾ |

ਭਗਵਤ ਜੀ ਲਿਖਣ ਨੂ ਤਾਂ ਬਹੁਤ ਕੁਝ ਐ ਲਿਖਦੇ ਲਿਖਦੇ ਮੇਰੀ ਜਿੰਦਗੀ ਤਾਂ ਖਤਮ ਹੋ ਸਕਦੀ ਐ | ਸਿੱਖਾਂ ਵਲੋ ਤੁਹਾਡੇ ਤੇ ਕੀਤੇ ਪਰਉਪਕਾਰਾਂ ਦਾ ਸਚ ਨਹੀ ਖਤਮ ਹੋਣਾ |

ਕਈ ਵਾਰ ਅਸੀਂ ਇਸ ਗੱਲ ਦਾ ਰੋਸ ਕਰਦੇ ਹਾਂ, ੧੯੪੭ ਦੇ ਸਮੇ ਸਾਡੇ ਕੋਲ ਮੌਕਾ ਸੀ ਅਸੀਂ ਜਾਂ ਤਾਂ ਆਪਣਾ ਵਖਰਾ ਰਾਜ ਭਾਗ ਲੈ ਲੇਂਦੇ ਜਾਂ ਫਿਰ ਅਸੀਂ ਪਾਕਿਸਤਾਨ ਨਾਲ ਰਲ ਜਾਂਦੇ |ਉਸ ਵਕਤ ਜੋ ਸਾਡੇ ਲੀਡਰਾਂ ਨੇ ਫੇਸਲਾ ਕੀਤਾ ਉਹ ਗਲਤ ਸੀ | ਮੈਂ ਸੋਚਦਾ ਜੋ ਹੋਇਆ ਬਹੁਤ ਚੰਗਾ ਹੋਇਆ , ਉਸ ਸਮੇ ਸਾਡੇ ਲੀਡਰਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਡਰ ਜਰੂਰ ਸੀ | ਅਸੀਂ ਦੁਬਾਰਾ ਉਹ ਗਲਤੀ ਨਾ ਕਰ ਲੀਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਛਤਾਉਣਾ ਪਵੇ ਕਿਓਕੀ ਉਹਨਾਂ ਦੇ ਸਾਹਮਣੇ ਮੁਗਲ ਹਕੂਮਤ ਵਲੋ ਕੀਤੇ ਜੁਲਮਾਂ ਦਾ ਇਤਹਾਸ ਸਾਹਮਣੇ ਸੀ |

ਇਸ ਕਰਕੇ ਨਹਿਰੂ ਤੇ ਗਾਂਧੀ ਦੇ ਫਰੇਬ ਵਿੱਚ ਆਉਣਾ ਸੁਬਾਵਕ | ਜਿਨਾਹ ਵਲੋ ਕਹੀ ਗਈ ਗੱਲ ਤੁਸੀਂ ਹਿੰਦੁਆਂ ਨੂੰ ਗੁਲਾਮ ਦੇਖਿਆ ਅਜਾਦ ਨਹੀ ਤੇ ਯਕੀਨ ਕਰਨਾ ਉਸ ਵਕਤ ਬਹੁਤ ਮੁਸ਼ਕਲ ਸੀ | ਜੇ ਅਸੀਂ ਕਿਸੇ ਕਾਰਨ ਕਰਕੇ ਅਸੀਂ ਪਾਕਿਸਤਾਨ ਨਾਲ ਹੋ ਜਾਂਦੇ ਤਾਂ ਅੱਜ ਹੋ ਸਕਦਾ ਅਸੀਂ ਆਪਣੇ ਲੀਡਰਾਂ ਨੂੰ ਫਿਰ ਕੋਸਦੇ ਹੁੰਦੇ ਤੇ ਜੋ ਅਸੀਂ ਹੁਣ ਕਹਿ ਰਹੇ ਹਾਂ ਹੋ ਸਕਦਾ ਉਹ ਹੀ ਅਸੀਂ ਕਹਿ ਰਹੇ ਹੁੰਦੇ |

ਹੁਣ ਸਾਡੇ ਕੋਲ ਦੋਵੇ ਇਤਹਾਸ ਹਨ , ਇਸ ਤੋ ਮਗਰੋ ਜਦੋ ਵੀ ਕਦੇ ਮੌਕਾ ਮਿਲਿਆ ਉਸ ਤੋ ਬਾਅਦ ਸਾਡੇ ਕੋਲ ਪਛਤਾਵਾ ਨਹੀ ਸਿਰਫ ਅੱਗੇ ਵਧਣ ਤੇ ਸਿਖੀ ਨੂੰ ਹੋਰ ਨਿਖਰ ਕੇ ਪੇਸ਼ ਕਰਨ ਦਾ ਹੀ ਸਮਾਂ ਹੋਵੇਗਾ |ਇਹ ਇਕ ਇਤਹਾਸ ਸਚ ਐ ਰਾਜ ਕਦੇ ਵੀ ਹਮੇਸ਼ਾ ਕਿਸੇ ਇਕ ਤਬਕੇ ਜਾਂ ਕੋਮ ਦਾ ਨਹੀ ਰਹਿੰਦਾ | ਅਗਰ ਰਾਜ ਸਾਡਾ ਨਹੀ ਰਹਿਆ ਤੇ ਰਾਜ ਇਹਨਾਂ ਦਾ ਵੀ ਨਹੀ ਰਹਿਣਾ ਸਿਰਫ ਸਮੇ ਦੇ ਗੇੜ ਦਾ ਇੰਤਜਾਰ ਐ |

ਭਗਵਤ ਜੀ ਤੁਹਾਡੇ ਨਹਿਰੂ ਨੇ ਸਾਡੇ ਮਾਸਟਰ ਤਾਰਾ ਸਿੰਘ ਨੂੰ ਇਕ ਗੱਲ ਕਹੀ ਸੀ मास्टर जी अब वक्त बदल गिया हे अब भूल जाओ उहन पुराणी बातो को | ਇਸ ਕਰਕੇ ਅਸੀਂ ਵੀ ਤੁਹਾਨੂੰ ਇਕ ਗੱਲ ਕਹਿਨੇ ਆ ਹੁਣ ਸਮਾਂ ਬਦਲ ਗਿਆ |ਹੁਣ ਨਹੀ ਸਿੱਖ ਤੁਹਾਡੇ ਤੇ ਭਰੋਸਾ ਕਦੇ, ਹੁਣ ਜੰਗ ਕਲਮ ਦੀ ਐ ਸਰੀਰ ਦੇ ਮਾਰਨ ਨਾਲ ਸਭ ਕੁਝ ਖਤਮ ਹੋ ਜਾਂਦਾ ਐ | ਮਗਰ ਕਲਮ ਕਦੇ ਨਹੀ ਮਰਦੀ ਕਿਸੇ ਨਾ ਕਿਸੇ ਰੂਪ ਵਿੱਚ ਕਿਤੇ ਨਾ ਕਿਤੇ ਇਸ ਦੁਆਰਾ ਲਿਖਿਆ ਸਚ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ | ਜੋ ਤੁਹਾਡੇ ਇਕ ਬਿਆਨ ਤੇ ਬਹੁਤ ਸਾਰੇ ਲਿਖਤੀ ਤੁਹਾਨੂੰ ਜੁਆਬ ਮਿਲੇ ਨੇ ਇਹ ਇਕ ਅਮਰ ਇਤਹਾਸਕ ਸਚ ਐ ਜੋ ਕਦੇ ਨਹੀ ਮਰਨਾ |

ਭਗਵਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਬਿਆਨ ਨੇ ਇਕ ਗੱਲ ਸਾਬਤ ਕਰ ਦਿੱਤੀ ਐ ਸਿੱਖ ਹੁਣ ਗਫਲਤ ਦੀ ਨੀਂਦ ਨੂੰ ਛੱਡ ਕੇ ਜਾਗਣ ਲੱਗ ਪੈ ਨੇ ਜਿਸ ਦਾ ਸਬੂਤ ਤੁਹਾਡੇ ਇਕ ਬਿਆਨ ਤੇ ਤੁਹਾਨੂੰ ਅਨੇਕਾਂ ਹੀ ਲਿਖਤੀ ਜੁਆਬ ਮਿਲੇ ਨੇ |ਕਿਰਪਾ ਕਰਕੇ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹਿਆ ਕਰੋ ਤਾਂ ਕੀ ਸਾਨੂੰ ਮੌਕਾ ਮਿਲਦਾ ਰਵੈ ਕਿਤਾਬਾਂ ਵਿੱਚ ਬੰਦ ਪੈ ਇਤਹਾਸਕ ਸਚ ਨੂੰ ਲਿਖ ਕੇ ਆਪਣੀ ਕੋਮ ਨੂੰ ਜਗਾਉਣ ਦਾ |

ਗੁਰੂ ਨਾਨਕ ਦੇ ਘਰ ਦਾ ਇਕ ਮਾਮੂਲੀ ਜਿਹਾ ਦਾਸ:

ਸਿਰਦਰ ਜਗਪਾਲ ਸਿੰਘ

ਮਿਤੀ : ੧੬ ਅਗਸਤ ੨੦੧੪


17/08/14)
ਵਰਲਡ ਸਿੱਖ ਫੈਡਰੇਸ਼ਨ

ਸਿੱਖ ਪੰਥ ਦੀ ਨਿਆਰੀ ਹਸਤੀ ਦਾ ਐਲਾਨ ਮਹਿਤਾ ਕਾਲੂ ਦੇ ਵਿਹੜੇ ਵਿੱਚ ਹੀ ਹੋ ਗਿਆ ਸੀ------ਵਰਲਡ ਸਿੱਖ ਫੈਡਰੇਸ਼ਨ ।
ਸਿੱਖ ਪੰਥ ਦੀ ਅੱਡਰੀ ਹੋਂਦ ਦੀ ਨੀਹ ਪੰਜ ਸੋ ਪੰਤਾਲੀ ਸਾਲ ਪਹਿਲਾਂ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਬਾਲ ਗੁਰੂ ਨਾਨਕ ਜੀ ਨੇ ਉਦੋਂ ਹੀ ਰੱਖ ਦਿੱਤੀ ਸੀ ਜਦੋਂ ਉਹਨਾਂ ਆਪਣੇ ਬਾਪ ਦੇ ਵਿਹੜੇ ਸਜੇ ਇਕੱਠ ਸਾਹਮਣੇ ਜਨੇਊ ਪਾਉਣ ਤੋਂ ਮੁਕੰਮਲ ਇਨਕਾਰ ਕਰ ਦਿੱਤਾ ਸੀ। ਫਿਰ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਦਸਮੇਸ਼ ਪਿਤਾ ਜੀ ਨੇ ੧੬੯੯ ਨੂੰ ਸਿੱਖੀ ਨੂੰ ਅਮ੍ਰਿਤ ਦੀ ਪਿਓਂਦ ਦੇਕੇ ਖਾਲਸਾ ਪੰਥ ਦਾ ਸਰੂਪ ਤੇ ਵਿਧੀ ਵਿਧਾਨ ਸਦਾ ਲਈ ਨਿਸ਼ਚਿਤ ਕਰ ਦਿੱਤਾ ।ਇਨਾਂ ਇਤਿਹਾਸਿਕ ਨੁਕਤਿਆਂ ਰਾਹੀਂ ਜਾਗਰੂਕ ਵੀਰਾ ਦੀ ਜੱਥੇਬੰਦੀ ਵਰਲਡ ਸਿੱਖ ਫੈਡਰੇਸ਼ਨ ਦੀ ਪੰਜ ਮੈਂਬਰੀ ਕਮੇਟੀ ਨੇ ਸੰਘ ਮੁਖੀ ਸ੍ਰੀ ਮੋਹਣ ਭਾਗਵਤ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਇਸ ਜੱਥੇਬੰਦੀ ਵੱਲੋਂ ਸ੍ਰੀ ਭਾਗਵਤ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਰਾਜ-ਮਦ ਦੇ ਨਸ਼ੇ ਵਿੱਚ ਆਕੇ ਇਤਿਹਾਸ ਨੂੰ ਸਵਿਕਾਰਨ ਦੀ ਬਜਾਏ ਇਸ ਤੇ ਝੂਠ ਦੇ ਪਰਦੇ ਪਾਉਣ ਦੀ ਕੋਸ਼ਿਸ਼ ਨਾ ਕਰਨ ।ਇਹੋ ਜਿਹੀਆਂ ਕੱਚੀਆਂ ਅਤੇ ਥੋਥੀਆਂ ਦਲੀਲਾਂ ਦਾ ਜਵਾਬ ਸਿੱਖ ਸਕਾਲਰ ਭਾਈ ਕਾਨ ਸਿੰਘ ਨਾਭਾ ਜੀ ਨੇ ਅੰਗਰੇਜੀ ਰਾਜ ਸਮੇ ਹੀ ਦੇ ਦਿੱਤਾ ਸੀ। ਉਹਨਾਂ ਦੀ ਸੁਪ੍ਰਸਿੱਧ ਕਿਤਾਬ ਹਮ ਹਿੰਦੂ ਨਹੀਂ ਸਨਾਤਨੀਆਂ ਦੀਆਂ ਅਜਿਹੀਆਂ ਢੁੱਚਰਾਂ ਦੇ ਜਵਾਬ ਵਿੱਚ ਹੀ ਲਿਖੀ ਗਈ ਸੀ।
ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਾਲੇ ਸ੍ਰੀ ਭਾਗਵਤ ਦੇ ਬਿਆਨ ਤੋਂ ਗੰਭੀਰ ਵਿਚਾਰ ਵਟਾਂਦਰਾ ਕਰਨ ਉਪਰੰਤ ਵਰਲਡ ਸਿੱਖ ਫੈਡਰੇਸ਼ਨ ਦੇ ਭਾਈ ਜਗਜੀਤ ਸਿੰਘ ਲੁਧਿਆਣਾ(ਇੰਡੀਆ), ਭਾਈ ਬਲਦੇਵ ਸਿੰਘ ਓਸਲੋ (ਨਾਰਵੇ), ਭਾਈ ਪਾਲ ਸਿੰਘ ਐਡਮਿੰਟਨ (ਕੈਨੇਡਾ), ਭਾਈ ਜਸਵਿੰਦਰ ਸਿੰਘ ਨਿਓੂਜਰਸੀ (ਈਸਟ ਕੋਸਟ ਅਮੈਰੀਕਾ), ਭਾਈ ਹਰਬਕਸ਼ ਸਿੰਘ ਰਾਊਕੇ (ਕੈਲੇਫੋਰਨੀਆਂ) ਵੱਲੋਂ ਸਿਆਸੀ ਮੁਲਾਹਜੇਦਾਰੀ ਅਧੀਨ ਕੌਮੀ ਮੁੱਦਿਆਂ ਤੇ ਹੁੰਦੇ ਹਮਲਿਆਂ ਨੂੰ ਚੁੱਪ ਚਾਪ ਬਰਦਾਸਤ ਕਰਨ ਵਾਲੇ ਸਿੱਖ ਆਗੂਆਂ ਤੇ ਸਿੱਖ ਜੱਥੇਬੰਦੀਆਂ ਨੂੰ ਹਲੂਣਾ ਦਿੱਤਾ ਗਿਆ ਹੈ ਕਿ ਉਹ ਨਿਗੁਣੀਆਂ ਇਛਾਵਾਂ ਦੀ ਪੂਰਤੀ ਲਈ ਕੌਮੀ ਫਲਸਫੇ ਨਾਲ ਧ੍ਰੋਹ ਨਾ ਕਮਾਉਣ। ਸਿੱਖ ਕੌਮ ਦੀ ਨਿਆਰੀ ਪਹਿਚਾਣ ਤੇ ਹਮਲਿਆਂ ਵਿਰੁੱਧ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ ।


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


17/08/14)
ਅਵਤਾਰ ਸਿੰਘ ਮਿਸ਼ਨਰੀ

ਭਾ. ਹਰਮਨਪ੍ਰੀਤ ਸਿੰਘ ਕਥਾਵਚਕ ਗੁਰਮਤਿ ਦਾ ਸਿਧਾਂਤਕ ਪ੍ਰਚਾਰਕ”
ਅਵਤਾਰ ਸਿੰਘ ਮਿਸ਼ਨਰੀ (5104325827)

ਇਸ ਨਿਧੜਕ ਅਤੇ ਗੁਰਮਤਿ ਦੇ ਸਿਧਾਂਤਕ ਪ੍ਰਚਾਰਕ ਨੂੰ ਯੂ ਟਿਊਬ ਅਤੇ ਫੇਸ ਬੁੱਕ ਤੇ ਸੁਣਦੇ ਸੀ ਜੋ ਪਹਿਲੇ ਸਿਆਟਲ ਐੱਲ ਏ ਅਤੇ ਕਰੀਬ ਪਿਛਲੇ ਦੋ ਹਫਤੇ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਕੈਲੇਫੋਰਨੀਆਂ ਵਿਖੇ ਇੱਕ ਐਤਵਾਰ ਨੂੰ ਕਥਾ ਕਰਕੇ ਸਿੱਧੇ ਹੇਵਰਡ ਗੁਰਦੁਆਰੇ ਪਹੁੰਚ ਗਏ ਤੇ ਐਤਵਾਰ ਸ਼ਾਮ ਨੂੰ “ਚ੍ੜ੍ਹਦੀ ਕਲ੍ਹਾ ਰੇਡੀਓ” ਤੇ ਦਾਸ ਸਮੇਤ ਪ੍ਰਮੁੱਖ ਰੇਡੀਓ ਸੰਚਾਲਕ ਸ੍ਰ. ਲਖਬੀਰ ਸਿੰਘ ਪਟਵਾਰੀ ਨਾਲ ਹਫਤਾਵਾਰੀ ਟਾਕਸ਼ੋਅ ਵਿੱਚ ਸ਼ਾਮਲ ਹੋਏ। ਜਿਸ ਵਿੱਚ ਓਨ੍ਹਾਂ ਨੇ ਆਪਣੀ ਬੈਗਰਾਉਂਡ ਦਸਦੇ ਹੋਏ ਕਿਹਾ ਕਿ ਉਹ ਪ੍ਰਸਿੱਧ ਕਥਾਵਾਚਕ ਗਿ. ਸ਼ਮਸ਼ੇਰ ਸਿੰਘ ਕਪੂਰਥਲਾ ਦੇ ਸਪੁੱਤਰ ਹਨ, ਇਸ ਲਈ ਗੁਰਮਤਿ ਦੀ ਦਾਤ ਦਾਸ ਨੂੰ ਵਿਰਸੇ ਵਿੱਚ ਮਿਲੀ ਹੈ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਤੋਂ ਵੀ ਗੁਰਮਤਿ ਦਾ ਕੋਰਸ ਕੀਤਾ ਹੈ। ਉਨ੍ਹਾਂ ਨੇ ਰੇਡੀਓ ਹੋਸਟ ਦੇ ਸਵਾਲਾਂ ਦੇ ਜਵਾਬ ਦਿੰਦਿਆਂ, ਮਿਸ਼ਨਰੀ ਕਾਲਜਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜੁਗਾਰੀ ਤੇ ਵੀ ਚਾਨਣਾ ਪਾਇਆ। ਇਸ ਵਿੱਚ ਉਨ੍ਹਾਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਖੇ ਵੱਡੀ ਪੱਧਰ ਤੇ ਗੁਰਮਤਿ ਕੈਂਪਾਂ ਅਤੇ ਕਲਾਸਾਂ ਦਾ ਵਰਨਣ ਕੀਤਾ ਕਿ ਪੰਜਾਬ ਦੇ ਕਰੀਬ ੬੦੦ ਪਿੰਡਾਂ ਵਿੱਚ ਗੁਰਮਤਿ ਸਿਖਲਾਈ ਸਰਕਲ ਚੱਲ ਰਹੇ ਹਨ ਜਿੰਨ੍ਹਾਂ ਵਿੱਚ ਟ੍ਰੇਂਡ ਪ੍ਰਚਾਰਕ ੧੦ ਪਿੰਡਾਂ ਦੇ ਇੱਕ ਸਰਕਲ ਵਿੱਚ ਪੰਜਾਬੀ, ਗੁਰਬਾਣੀ ਵਿਚਾਰ ਸਿਖਾਉਂਦਾ ਅਤੇ ਕਥਾ ਪ੍ਰਚਾਰ ਕਰਦਾ ਹੈ।
ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਏਨੇ ਡੇਰੇ, ਟਕਸਾਲਾਂ, ਸ਼੍ਰੋਮਣੀ ਕਮੇਟੀ ਅਤੇ ਕਥਾਵਾਚਕ ਪ੍ਰਚਾਰਕ ਹਨ ਫਿਰ ਵੀ ਸਿੱਖੀ ਦਾ ਪ੍ਰਚਾਰ ਕਿਉਂ ਨਹੀਂ ਹੋ ਰਿਹਾ ਤਾਂ ਉਨ੍ਹਾਂ ਨੇ ਦਰਸਾਇਆ ਕਿ ਇਹ ਸਭ ਅਦਾਰੇ ਆਪਸ ਵਿੱਚ ਰਲ ਕੇ ਵੋਟ ਅਤੇ ਨੋਟ ਕਮਾਉਣ ਵਿੱਚ ਲੱਗੇ ਹੋਏ ਹਨ। ਡੇਰੇ ਤੇ ਟਕਸਾਲਾਂ ਬ੍ਰਾਹਮਣੀ ਕਰਮਕਾਂਡਾਂ, ਮਿਥਿਹਾਸਕ ਕਥਾ ਕਹਾਣੀਆਂ ਅਤੇ ਅਣਹੋਣੀਆਂ ਕਰਾਮਾਤਾਂ ਦਾ ਹੀ ਵੱਧ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਜੋ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸੀ ਜਿਸ ਨੇ ਅਯਾਸ਼ੀ ਮਹੰਤਾਂ ਨੂੰ ਕੱਢ ਕੇ ਗੁਰਦੁਆਰਿਆਂ ਨੂੰ ਅਜਾਦ ਕਰਵਾਇਆ ਅਤੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ “ਸਿੱਖ ਰਹਿਤ ਮਰਯਾਦਾ” ਤਿਆਰ ਕੀਤੀ ਸੀ ਵੀ ਅੱਜ ਡੇਰੇਦਾਰਾਂ ਦਾ ਰੂਪ ਧਰਾਨ ਕਰ ਚੁੱਕੀ ਹੈ ਜੋ ਪੈਸੇ ਤੇ ਵੋਟਾਂ ਨੂੰ ਮੁੱਖ ਰੱਖ ਕੇ ਬ੍ਰਾਹਮਣੀ ਕਰਮਕਾਂਡਾਂ ਵਾਂਗ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਰਹੀ ਹੈ। ਆਉਂਦੇ ਕਈ ਸਾਲਾਂ ਤੱਕ ਪਾਠ ਕਰਾਉਣ ਵਾਲਿਆਂ ਦੀ ਅਡਵਾਂਸ ਲਾਇਨ ਲੱਗੀ ਹੋਈ ਹੈ ਅਤੇ ਕੀਤੇ ਕਰਾਏ ਪਾਠਾਂ ਦੇ ਹੁਕਮਨਾਮੇ ਡਾਕ ਰਾਹੀਂ ਹੀ ਭੇਜ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਟਕਸਾਲ ਦੇ ਕੁਝ ਚੰਗੇ ਕੰਮਾਂ ਬਾਰੇ ਦਸਦੇ ਕਿਹਾ ਕਿ ਟਕਾਸਲ ਗੁਰਬਾਣੀ ਪਾਠ ਦੀ ਸੰਥਿਆ ਦੇਣ ਦਾ ਵਧੀਆ ਕਾਰਜ ਕਰ ਰਹੀ ਹੈ ਪਰ ਕਥਾ ਵੇਲੇ ਉਸ ਦੇ ਅਜੋਕੇ ਪੈਰੋਕਾਰ ਵੀ ਮਿਥਿਹਾਸਕ ਕਹਾਣੀਆਂ ਹੀ ਸੁਣਾਈ ਜਾਂਦੇ ਹਨ। ਉਨ੍ਹਾਂ ਨੇ ਨਾਮ ਸਿਮਰਨ ਬਾਰੇ ਵੀ ਦੱਸਿਆ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਨਾਮ ਸਿਮਰਨ ਵਿਅਕਤੀਗਤ ਕਿਰਿਆ ਹੈ ਨਾਂ ਕਿ ਸੰਗਤੀ, ਸੰਗਤ ਵਿੱਚ ਕੇਵਲ ਬੁਰਬਾਣੀ ਦਾ ਪਾਠ, ਕੀਰਤਨ, ਕਥਾ ਵਿਚਾਰ ਅਤੇ ਢਾਡੀ ਵਾਰਾਂ ਗਾਉਣ ਦਾ ਹੀ ਵਿਧਾਨ ਹੈ ਪਰ ਗੁਰਦੁਆਰਿਆਂ ਵਿੱਚ ਵੀ ਜਗਰਾਤਿਆਂ ਵਾਂਗ ਉੱਚੀ ਉੱਚੀ ਸਿਮਰਨ ਕੀਤਾ ਜਾਂਦਾ ਹੈ ਜਦ ਕਿ ਸਿਮਰਨ ਇੱਕ ਰੱਬੀ ਸਿਧਾਂਤ ਦਾ ਨਾਮ ਹੈ ਜੋ ਸਾਰੀ ਦੁਨੀਆਂ ਵਿੱਚ ਵਰਤ ਰਿਹਾ ਹੈ ਨਾਂ ਕਿ ਗਿਣਤੀ ਮਿਣਤੀ ਦਾ ਅੱਖਾਂ ਮੀਟੀ ਜਾਪ-ਗਾਏ ਸੁਨੈ ਆਂਖੈਂ ਮੀਟੈਂ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜਉ ਲਉ ਨਾ ਕਲਮਾਈਐ॥ (ਭਾ. ਗੁ.)
ਜਦ ਉਨ੍ਹਾਂ ਨੂੰ ਪ੍ਰਚਾਰਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅੱਜ ਪ੍ਰਚਾਰਕ ਅਜਾਦ ਨਹੀਂ ਸਗੋਂ ਪ੍ਰਬੰਧਕਾਂ ਦਾ ਮੁਥਾਜ ਹੈ, ਅਜੋਕੇ ਬਹੁਤੇ ਪ੍ਰਬੰਧਕਾਂ ਨੂੰ ਜੀਅ ਹਜੂਰੀ ਕਰਨ ਵਾਲੇ ਚਾਪਲੂਸ ਪ੍ਰਚਾਰਕ ਅਤੇ ਗ੍ਰੰਥੀ ਹੀ ਪ੍ਰਵਾਨ ਹਨ। ਸੱਚ ਬੋਲਣ ਵਾਲੇ ਗ੍ਰੰਥੀ ਪ੍ਰਚਾਰਕ ਨੂੰ ਗੁਰਦੁਆਰੇ ਟਿਕਣ ਹੀ ਨਹੀਂ ਦਿੱਤਾ ਜਾਂਦਾ। ਇਸ ਲਈ ਸਭ ਤੋਂ ਪਹਿਲਾਂ ਪ੍ਰਬੰਧਕਾਂ ਦੀ ਗੁਰਮਤਿ ਸਿਖਲਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਚੰਗੇ ਪ੍ਰਚਾਰਕ ਮੰਗਵਾਉਣ ਅਤੇ ਉਨ੍ਹਾਂ ਦਾ ਬਣਦਾ ਮਾਨ ਤਾਨ ਵੀ ਕਰਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਜ ਅਕਾਲ ਤਖਤ ਜੋ ਇੱਕ ਰੱਬੀ ਸਿਧਾਂਤ ਸੀ ਤੇ ਸਰਬ ਪ੍ਰਵਾਣਤ ਜਥੇਦਾਰ ਓਥੋਂ ਕੌਮ ਤੇ ਨਾਂ ਸਰਬਸੰਪਤੀ ਨਾਲ ਪਾਸ ਹੋਇਆ ਸੰਦੇਸ਼ ਜਾਰੀ ਕਰਦਾ ਸੀ ਨੂੰ ਸ਼੍ਰੋਮਣੀ ਕਮੇਟੀ ਨੇ ਚੌਥੇ ਦਰਜੇ ਦਾ ਨੌਕਰ ਬਣਾ ਦਿੱਤਾ ਹੈ ਤੇ ਉਸ ਤੋਂ ਆਪਣੇ ਵਿਰੋਧੀਆਂ ਨੂੰ ਜਲੀਲ ਕਰਨ ਵਾਸਤੇ ਪੰਥ ਵਿਰੋਧੀ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ। ਐਸ ਵੇਲੇ ਆਰ. ਐਸ. ਐਸ. ਦੇ ਵਿੰਗ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਬਾਦਲ ਦਾ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ ਇਸ ਕਰਕੇ ਜਥੇਦਾਰ ਵੀ ਉਹ ਆਪਣੀ ਮਰਜੀ ਦਾ ਥਾਪਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਗੁਰਦੁਆਰਿਆਂ ਵਿੱਚ ਰਵਾਇਤੀ ਕਥਾ ਕੀਰਤਨ ਦਾ ਤਰੀਕਾ ਬਦਲਣਾ ਪਵੇਗਾ ਨਹੀਂ ਤਾਂ ਸੁਧਾਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਗੁਰਬਾਣੀ ਕੀਰਤਨ ਕਥਾ ਕਰਦੇ ਸੰਗਤ ਦੇ ਸ਼ੰਕੇ ਵੀ ਉਸੇ ਵੇਲੇ ਹੀ ਦੂਰ ਕਰਦੇ ਸਨ ਪਰ ਅੱਜ ਕਥਾਵਾਚਕ ਜਾਂ ਪ੍ਰਚਾਰਕ ਸੰਗਤ ਨੂੰ ਜੋ ਮਰਜੀ ਘੰਟਿਆਂਬੱਧੀ ਸੁਣਾਈ ਜਾਂਦਾ ਹੈ ਸੰਗਤ ਨੂੰ ਸ਼ੰਕਾ ਨਵਿਰਤੀ ਲਈ ਸਵਾਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਸਿੱਖ ਧਰਮ ਤਾਂ ਸੰਗਤੀ ਧਰਮ ਹੈ ਨਾਂ ਕਿ ਇੱਕ ਵਕਤਾ ਪੁਜਾਰੀ ਧਰਮ। ਬੱਚਿਆਂ ਨੂੰ ਵੀ ਮਿਥਿਹਾਸਕ-ਅਣਹੋਣੀਆਂ ਕਰਾਮਾਤੀ ਸਾਖੀਆਂ ਹੀ ਸੁਣਾਈਆਂ ਜਾਂਦੀ ਹਨ ਜਾਂ ਐਸੀ ਗੂੜ ਗਿਆਨ ਵਾਲੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਬੱਚੇ ਸਮਝ ਹੀ ਨਹੀਂ ਸਕਦੇ। ਗੁਰਦੁਆਰਿਆਂ ਵਿਖੇ ਪੰਜਾਬੀ ਸਿਖਾਉਣ ਵਾਲੇ ਬਹੁਤੇ ਅਧਿਆਪਕ ਵੀ ਅੰਗ੍ਰੇਜੀ ਵਿੱਚ ਗੱਲਾਂ ਕਰਦੇ ਹਨ। ਦਾਸ ਨੇ ਵੀ ਸਮੂੰਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਮਿਸ਼ਨਰੀ ਕਾਲਜਾਂ ਤੋਂ ਭਾਈ ਹਰਮਨਪ੍ਰੀਤ ਸਿੰਘ ਵਰਗੇ ਸਿਖਲਾਈ ਪ੍ਰਾਪਤ ਪ੍ਰਚਾਰਕ ਹੀ ਮੰਗਵਾਉਣ ਦੀ ਅਪੀਲ ਕੀਤੀ।
ਅਖੀਰ ਤੇ ਭਾਈ ਸਾਹਿਬ ਨੇ ਰੇਡੀਓ ਚੜ੍ਹਦੀ ਕਲ੍ਹਾ ਅਤੇ ਸਮੂੰਹ ਉਸ ਮੀਡੀਏ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਅਜੋਕੇ ਇਲੈਕਟ੍ਰੌਕ ਮੀਡੀਏ ਜਰੀਏ ਗੁਰਬਾਣੀ ਦਾ ਵਧੀਆ ਪ੍ਰਚਾਰ ਹੋ ਰਿਹਾ ਹੈ। ਸੰਗਤਾਂ ਘਰ ਬੈਠੇ ਅਤੇ ਡਰਾਈਵਰ ਚਲਦੇ ਫਿਰਦੇ ਵੀ ਗੁਰਬਾਣੀ ਪਾਠ, ਵਿਚਾਰ, ਇਤਿਹਾਸ ਅਤੇ ਫਿਲਾਸਫੀ ਬਾਰੇ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਨੌਜਵਾਨ ਸਿੱਖ ਵੀ ਰਹੇ ਹਨ। ਇਸ ਦੇ ਨਾਲ ਹੀ ਰੇਡੀਓ ਹੋਸਟ ਸ੍ਰ. ਲਖਬੀਰ ਸਿੰਘ ਪਟਵਾਰੀ ਨੇ ਵੀ ਭਾਈ ਹਰਮਨਪ੍ਰੀਤ ਸਿੰਘ ਜੀ ਦਾ ਆਪਣੇ ਰੁਝੇਵਿਆਂ ਚੋਂ ਕੀਮਤੀ ਸਮਾਂ ਕੱਢ ਕੇ “ਰੇਡੀਓ ਚੜ੍ਹਦੀ ਕਲਾ” ਦੇ ਸਟੇਸ਼ਨ ਤੇ ਆਉਣ ਲਈ ਧੰਨਵਾਦ ਕਰਦੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਿਧਾਂਤਕ ਪ੍ਰਚਾਰਕਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ।
ਇਸ ਤੋਂ ਬਾਅਦ ਦਾਸ ਭਾਈ ਸਾਹਿਬ ਨੂੰ ਗੁਰਦੁਆਰਾ ਹੇਵਰਡ ਛੱਡ ਆਇਆ ਜਿੱਥੇ ਉਨ੍ਹਾਂ ਨੇ ਕਰੀਬ ਇੱਕ ਹਫਤਾ ਸੁਭਾ ਸ਼ਾਮ ਗੁਰਬਾਣੀ ਕਥਾ ਵਿਚਾਰ ਕੀਤੀ ਅਤੇ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਬੜੇ ਪਿਆਰ ਨਾਲ ਦਿੱਤੇ। ਇੱਥੋਂ ਹੀ ਪਛਲੇ ਸ਼ਨੀਵਾਰ ਸ੍ਰ. ਅਵਤਾਰ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਗੁਰਦੁਆਰਾ ਲੋਡਾਈ ਦੇ ਗ੍ਰਿਹੇ ਵਿਖੇ ਗੁਰਬਾਣੀ ਸਿਖਲਾਈ ਵਾਸਤੇ ਸੱਦੀ ਮੀਟਿੰਗ ਵਿੱਚ ਭਾਈ ਸਾਹਿਬ ਨੇ ਡਾ. ਗੁਰਮੀਤ ਸਿੰਘ ਬਰਾਸਾਲ, ਸ੍ਰ. ਨਗਿੰਦਰ ਸਿੰਘ ਬਰਸਾਲ, ਪ੍ਰੋ. ਮੱਖਨ ਸਿੰਘ ਅਤੇ ਸ੍ਰ. ਹਾਕਮ ਸਿੰਘ ਸੈਕਰਾਮੈਂਟੋ, ਸ੍ਰ. ਅਵਤਾਰ ਸਿੰਘ ਰੰਧਾਵਾ, ਸ੍ਰ. ਗੁਰਿੰਦਰ ਸਿੰਘ ਮੈਡਸਟੋ, ਸ੍ਰ. ਚਮਕੌਰ ਸਿੰਘ ਫਰਿਜਨੋ ਅਤੇ ਦਾਸ ਸਮੇਤ ਹਾਜਰੀ ਭਰੀ ਜਿੱਥੇ ਕਰੀਬ ੪ਘੰਟੇ ਗੁਰਮਿਤ ਸਿਖਲਾਈ ਬਾਰੇ ਵਿਚਾਰਾਂ ਹੋਈਆਂ।
ਵਿਦਾਇਗੀ ਸਮੇਂ ਹੇਵਰਡ ਗੁਰਦੁਆਰੇ ਦੇ ਪ੍ਰਮੁੱਖ ਗ੍ਰੰਥੀ ਭਾਈ ਪ੍ਰਵੀਨ ਸਿੰਘ ਅਤੇ ਜਨਰਲ ਸਕੱਤਰ ਸ੍ਰ. ਜਸਵਿੰਦਰ ਸਿੰਘ ਜੀ ਨੇ ਸਮੂੰਹ ਕਮੇਟੀ ਵੱਲੋਂ ਭਾਈ ਸਾਹਿਬ ਨੂੰ ਸਿਰੋਪਾ ਅਤੇ ਭੇਟਾ ਦੇ ਕੇ ਸਨਮਾਣਿਤ ਕਰਦੇ ਹੋਏ ਅੱਗੇ ਤੋਂ ਵੀ ਆਉਣ ਦਾ ਸੱਦਾ ਦਿੱਤਾ। ਹੁਣ ੧੧ ਅਗਸਤ ੨੦੧੪ ਤੋਂ ਇੱਕ ਹਫਤੇ ਲਈ ਭਾਈ ਸਾਹਿਬ ਗੁਰਦੁਆਰਾ ਸਿੰਘ ਸਭਾ ਮਲਪੀਟਸ ਵਿਖੇ ਕਥਾ ਕਰ ਕਰੇ ਹਨ। ਇਥੇ ਇਨ੍ਹਾਂ ਦਾ ਪ੍ਰੋਗ੍ਰਾਮ ਵਰਲਡ ਸਿੱਖ ਫੈਡਰੇਸ਼ਨ ਦੇ ਉਦਮ ਨਾਲ ਸ੍ਰ. ਜਸਵੰਤ ਸਿੰਘ ਹੋਠੀ, ਡਾ. ਪ੍ਰਿਤਪਾਲ ਸਿੰਘ ਅਤੇ ਇੱਥੋਂ ਦੀ ਸਮੂੰਹ ਕਮੇਟੀ ਦੇ ਸਹਿਯੋਗ ਚੱਲ ਰਿਹਾ ਹੈ ਇਸੇ ਦੌਰਾਨ ਭਾਈ ਸਾਹਿਬ ਫਰੀਮਾਂਟ ਗੁਰਦੁਆਰੇ ਵੀ ਹਾਜਰੀਆਂ ਭਰਨਗੇ, ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨ, ਵਧੇਰੇ ਜਾਣਕਾਰੀ ਲਈ ਸ੍ਰ. ਜਸਵੰਤ ਸਿੰਘ ਹੋਠੀ (4088987056) ਅਤੇ ਡਾ. ਗੁਰਮੀਤ ਸਿੰਘ ਬਰਸਾਲ (4082097072) ਨਾਲ ਸੰਪ੍ਰਕ ਕੀਤਾ ਜਾ ਸਕਦਾ ਹੈ।


17/08/14)
ਹਰਪਾਲ ਸਿੰਘ /ਫੇਸਬੁੱਕ ਰਾਹੀਂ

ਬੜਬੋਲਾ ਹੋਣ ਦਾ ਬਹਾਨਾ ਤੇ ਸੱਚਾਈ :-
ਕੁੱਝ ਲੋਕ ਕਹਿੰਦੇ ਨੇ , ਮੇਰੇ ਦਿਲ ਵਿੱਚ ਕੁੱਝ ਨਹੀਂ ਹੈ ।
ਬਸ , ਮੈਂ ਬੜਬੋਲਾ ਹਾਂ ਥੋੜਾ ਜਿਹਾ ,ਇਸੇ ਲਈ ਕੁੱਝ ਨਾ ਕੁੱਝ ਬੋਲ ਦੇਂਦਾ ਹਾਂ । ਜਾਂ ਕਹਿਣਗੇ ਮੇਰਾ ਦਿਲ ਬਿਲਕੁਲ ਸਾਫ ਹੈ , ਗਲਤੀ ਨਾਲ ਇਹ ਬੋਲਿਆ ਗਿਆ ।
ਪਰ , ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ,,
ਕਿਉਂਕਿ ਸਾਫ ਦਿਲ ਵਾਲਿਆਂ ਦੀ ਜੁਬਾਨ ਵੀ ਸਾਫ ਹੁੰਦੀ ਹੈ । ਜੇ ਸਾਡੇ ਦਿਲ ਵਿੱਚ ਮਾੜੇ ਭਾਵ ਨਹੀਂ ਹਨ, ਜੁਬਾਨ ਕਦੇ ਵੀ ਮਾੜਾ ਨਹੀ ਬੋਲ ਸਕਦੀ ।
ਜੇ ਜੁਬਾਨ ਮਾੜਾ ਬੋਲਦੀ ਹੈ , ਤਾਂ ਇਸ ਦਾ ਭਾਵ ਹੈ ਕਿ ਸਾਡੇ ਅੰਦਰ ਈਰਖਾ , ਅਹੰਕਾਰ , ਨਫ਼ਰਤ ਤੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀਆਂ ਭਾਵਨਾਵਾਂ ਵਿਚੋਂ ਕੋਈ ਨਾ ਕੋਈ ਇੱਕ ਜਾਂ ਸਾਰੀਆਂ ਕੁੱਟ ਕੁੱਟ ਕੇ ਭਰੀਆਂ ਪਈਆਂ ਹਨ ।
ਜਬਾਨ ਦਾ ਤੇ ਦਿਲ ਦਾ ਸਬੰਧ ਜਮੀਨ ਵਿੱਚ ਪਾਣੀ ਤੇ ਉਸ ਜਮੀਨ ਤੇ ਲੱਗੀ ਪਾਣੀ ਵਾਲੀ ਮੋਟਰ ਵਰਗਾ ਹੈ,,
ਜਿਹੋ ਜਿਹਾ ਜਮੀਨ ਵਿੱਚ ਪਾਣੀ ਹੋਵੇਗਾ ਓਹੋ ਜਿਹਾ ਹੀ ਬਾਹਰ ਆਵੇਗਾ ।
ਜੁਬਾਨ ਉਹੋ ਕੁੱਝ ਬਾਹਰ ਕੱਢਦੀ ਹੈ , ਜੋ ਸਾਡੇ ਅੰਦਰ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਬੈਠਾ ਹੁੰਦਾ ਹੈ ।
ਜੁਬਾਨ ਵਿਚਾਰਾਂ ਨੂੰ ਬਾਹਰ ਕੱਢਣ ਦਾ ਇੱਕ ਸਾਧਨ ਹੈ , ਵਿਚਾਰ ਤਾਂ ਸਾਡੇ ਦਿਲ ( ਜਿਹਨੂੰ ਦਿਮਾਗ , ਜੀਅ ਜਾਂ ਮਨ ਵੀ ਕਿਹਾ ਜਾਂਦਾ ਹੈ )ਵਿੱਚ ਹੀ ਬਣਦੇ ਹਨ ।
ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ :
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ (ਆਸਾ ਦੀ ਵਾਰ ,
GGSG -474 page te )
ਇਹ ਤਾਂ ਆਪਣੇ ਆਪ ਤੇ ਸਮਾਜ ਕੋਲੋਂ ਬਚਣ ਦਾ ਇੱਕ ਬਹਾਨਾ ਘੜਿਆ ਜਾਂਦਾ ਹੈ । ਇਹ ਬਹਾਨਾ ਆਪਣੇ ਆਪ ਨੂੰ ਸਵਾਰਨ ਦੇ ਰਸਤੇ ਵਿੱਚ ਇੱਕ ਬੜੀ ਵੱਡੀ ਰੁਕਾਵਟ ਹੈ ।
ਆਉ,, ਆਪਣੇ ਅੰਦਰ ਦੀ ਇਸ ਅਵਸਥਾ ਨੂੰ ਬਦਲੀਏ ,,,
ਲੋਕਾਂ ਪ੍ਤੀ ਆਪਣੇ ਅੰਦਰ ਪਿਆਰ , ਸਤਿਕਾਰ , ਹਮਦਰਦੀ ਤੇ ਲੋਕਾਂ ਨਾਲ ਰਲ ਮਿਲ ਕੇ ਜਿੰਦਗੀ ਨਿਰਬਾਹ ਕਰਨ ਦੀ ਭਾਵਨਾ ਪੈਦਾ ਕਰੀਏ ।
ਨਹੀਂ ਤਾਂ ਆਪਣੇ ਤੇ ਪਰਾਏ ਸਾਡੇ ਕੋਲੋਂ ਦੂਰ ਭੱਜਦੇ ਰਹਿਣਗੇ । ਉਹਨਾਂ ਦਾ ਸਾਡੇ ਕੋਲੋਂ ਦਿਲ ਕਰਕੇ ਹਮੇਸ਼ਾ ਦੂਰ ਰਹਿਣਾ ਕੰਡਿਆਂ ਦੀ ਸੇਜ ਬਣ ਕੇ ਸਾਨੂੰ ਤੜਫਾਉਂਦਾ ਰਹੇਗਾ ।

***************************************
ਜਦੋਂ ਵੀ ਕਿਤੇ ਪਤੀ ਪਤਨੀ ਦੇ ਲੜਾਈ ਝਗੜੇ ਦੀ ਗੱਲ ਤੁਰਦੀ ਏ , ਤਾਂ ਮੈਨੂੰ ਨਾਗਪੁਰ ਤੋਂ ਵੀਰ ਧਰਮ ਸਿੰਘ ,
ਜੋ ਕਿ ਟਰੱਕਾਂ ਦੀਆਂ ਕਮਾਨੀਆਂ ਬਣਾਉਣ ਦੇ ਨਾਲ ਨਾਲ ਗੁਰਬਾਣੀ ਨੂੰ ਅਰਥਾਂ ਸਮੇਤ ਪੜਨ ,ਸਮਝਣ ਤੇ ਜੀਵਨ ਵਿੱਚ ਢਾਲਣ ਲਈ ਤੱਤਪਰ ਰਹਿੰਦਾ ਏ ,ਜਿਸਦੇ ਜੀਵਨ ਵਿਚੋਂ ਸਿੱਖੀ ਝਲਕਦੀ ਮੈਂ ਦੇਖੀ ਹੈ , ਦੀ ਕਹੀ ਹੋਈ ਗੱਲ ਯਾਦ ਆ ਜਾਂਦੀ ਏ । ਉਹ ਕਹਿੰਦਾ ਸੀ । ਹਰਪਾਲ ਸਿੰਘਾ ਮੈਂ ਤਾਂ ਇੱਕੋ ਗੱਲ ਕਹਿੰਦਾ ਹਾਂ ਕਿ ਔਰਤ ਨੂੰ ਸਮਝਣ ਦਾ ਯਤਨ ਕਰੋ , ਆਮ ਔਰਤਾਂ ਦਾ ਸੁਭਾਅ ਵੀ ਬੱਚਿਆਂ ਵਰਗਾ ਹੁੰਦਾ ਏ ।
ਨਿੱਕੀ ਨਿੱਕੀ ਗੱਲ ਤੇ ਰੁਸਣਾ , ਜਿੱਦ ਕਰਨੀ ,ਨਿੱਕੀ ਨਿੱਕੀ ਗੱਲ ਤੇ ਝਗੜਾ ਕਰਨਾ ਤੇ ਨਿੱਕੀਆਂ ਨਿੱਕੀਆਂ ਗਲਤੀਆਂ ਕਰਨੀਆਂ ।
ਜਿਵੇਂ ਅਸੀਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕਰਦੇ ਹਾਂ ,, ਜੇ ਨਹੀਂ ਸਮਝਦੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਝਗੜਾ ਖੜਾ ਨਹੀਂ ਕਰਦੇ ।
ਲੜ ਝਗੜ ਕੇ ਵੀ ਬੱਚਿਆਂ ਨੂੰ ਪਿਆਰ ਕਰਦੇ ਹਾਂ । ਅਨਜਾਣ ਸਮਝ ਕੇ ਅਕਸਰ ਹੀ ਮੁਆਫ਼ ਕਰ ਦਿੰਦੇ ਹਾਂ । ਸਾਨੂੰ ਔਰਤ ਨਾਲ ਆਮ ਤੌਰ ਤੇ ਬੱਚਿਆਂ ਵਾਂਗ ਵਿਚਰਨਾ ਚਾਹੀਦਾ ਹੈ ।
ਦੂਸਰੀ ਗੱਲ , ਸਾਡੀ ਬੜੀ ਵੱਡੀ ਗਲਤੀ ਹੈ ਕਿ ਅਸੀਂ ਪਤੀ ਪਤਨੀ ਹਮੇਸ਼ਾਂ ਇੱਕ ਦੂਜੇ ਨੂੰ ਆਪਣੇ ਅਨੁਸਾਰ ਢਾਲਣ ਦਾ ਯਤਨ ਕਰਦੇ ਹਾਂ ।
ਜਦਕਿ ਅਸੀਂ ਜਾਣਦੇ ਹਾਂ , ਕਿਸੇ ਦੋ ਜਾਣਿਆਂ ਵਿੱਚ ਵਿਚਾਰਾਂ ਦੀ ਭਿੰਨਤਾ ਥੋੜੀ ਬਹੁਤੀ ਰਹਿੰਦੀ ਹੀ ਹੈ । ਕਿਸੇ ਦੀ ਸੋਚਣ ਸ਼ਕਤੀ ਵੱਧ ਹੁੰਦੀ ਹੈ ਤੇ ਕਿਸੇ ਦੀ ਘੱਟ ।
ਜਿਨ੍ਹਾਂ ਵਿਚਾਰਾਂ ਦੀ ਭਿਨਤਾ ਕਰਕੇ ਪਰਿਵਾਰ ਟੁੱਟਣ ਦਾ ਖਤਰਾ , ਉਹਨਾਂ ਬਾਰੇ ਬੈਠ ਕੇ ਸਲਾਹ ਮਸਵਰਾ ਕਰ ਲਵੋ । ਨਹੀਂ ਤਾਂ ਦੂਜੇ ਨੂੰ ਆਪਣੇ ਅਨੁਸਾਰ ਜਿੰਦਗੀ ਜੀਉਣ ਦਿਉ ।
ਅਸੀਂ ਮਰਦ ਲੋਕ ਪੁਰਾਣੇ ਲੋਕਾਂ ਦੀ ਤਰਾਂ ਔਰਤ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਾਂ । ਪਰ , ਹੁਣ ਸਮਾਂ ਬਦਲ ਗਿਆ ਏ ।
ਹਰਪਾਲ ਸਿੰਘ ।


17/08/14)
ਸੁਰਿੰਦਰ ਸਿੰਘ ‘ਖਾਲਸਾ’

ਗਾਂਈਆਂ
ਟੇਕ-= ਗਾਂਈਆਂ ਲੋਕੋ ਗਾਂਈਆਂ, ਆਖਦੇ ਗਊ ਭਗਤ ਇਨ੍ਹਾਂ ਨੂੰ ਮਾਈਆਂ।
ਪਰ ਕਿਸਾਨਾਂ ‘ਗਲ’ ਨੇ ਪਾਈਆਂ, ਪਤਾ ਨਹੀਂ ਕਿਧਰੋਂ ਆਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਕੀਤੀ ਭਾੜੇ ਤੇ ਸੀ ਬਿਜਾਈ, ਮਹਿੰਗੇ ਮੁੱਲ ਦੀ ਖਾਦ ਵੀ ਪਾਈ।
ਉਪਰੋਂ ਸਪਰੇਅ ਵੀ ਮੁੱਲ ਕਰਾਈ, ਮਹਿੰਗੀਆਂ ਪਾਈਆਂ ਦਵਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਬਿਮਾਰੀ ਤੋਂ ਮਸਾਂ ਹੀ ਫਸਲ ਬਚਾਈ, ਜਦ ਹੁਣ ਪਕੱਣ ਤੇ ਹੈ ਆਈ।
ਖੇਤਾਂ ‘ਚ ਡਾਰ ਗਾਈਆਂ ਦੀ ਆਈ, ਫਿਰਦੀਆਂ ਭੁੱਖੀਆਂ ਤਿਹਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਜਿਹੜੀ ਸਬਜੀ ਖੇਤਾਂ ‘ਚ ਜੋ ਲਾਈ, ਉਹ ਵੀ ਕਰ ਗਈਆਂ ਖਾ ਕੇ ਸਫਾਈ।
ਇਕ ‘ਡੰਗ’ ਵੀ ਨਾ ਬਣਾਈ, ਮੇਹਨਤਾਂ ਕੀਤੀਆਂ ਰਾਸ ਨਾ ਆਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਲਾਗੇ ਦੇ ਪਿੰਡ ਵਾਲਾ ਕੋਈ ਛੱਡ ਗਿਆ, ਅਪਣੀ ਜੂਹ ‘ਚੋਂ ਬਾਹਰ ਕੱਢ ਗਿਆ।
ਟਰਾਲੀ ਜਾਂ ਟੈੰਪੂ ਉਤੇ ਛੱਡ ਗਿਆ, ਜਾਂ ਕਿਸੇ ਟਰੱਕ ਤੋਂ ਉਤਰਵਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਤੂੜੀ ਵੀ ਗਊਸ਼ਾਲਾ ਪਹੁੰਚਾਈ, ਟਰਾਲੀ ਪਠਿਆਂ ਦੀ ਭਰ ਅਪੜਾਈ।
ਫਿਰ ਵੀ ਇਹ ਸਮਝ ਨਾ ਆਈ, ‘ਗਊਸ਼ਾਲਾ ਨੇ ਕਿਉਂ ਠੁਕਰਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਉਹ ਵੀ ਸਾਂਭਣ ਗਊਆਂ ਦੁਧਾਰੂ, ਫੰਡਰਾਂ ਨੂੰ ਕਿਹੜਾ ਦਾਣਾ ਚਾਰੂ।
ਏਹੀ ਹੈ ਸੋਚ ਉਹਨਾਂ ਤੇ ਭਾਰੂ, ਤਾਂ ਹੀ ਤਾਂ ਬਾਹਰ ਭਜਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਲਗਦੈ, ਇਹ ਵੀ ਧੰਧਾ ਲਾਹੇ ਦਾ ਬਣਿਆਂ, ਦਾਨ ਦਾ ਤਾਣਾ-ਬਾਣਾ ਤਣਿਆਂ।
ਨਾਲੇ “ਪੁੰਨ” ਤੇ ਨਾਲੇ “ਫਲੀਆਂ”, ਵਪਾਰੀਆਂ ਸਕੀਮਾਂ ਲਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊਆਂ ਦੇ ਨਾਂ ਤੇ ਦਾਨ ਉਗਰਾਹੁੰਦੈਂ, ਗੋਲਕਾਂ ਵੀ ਦੁਕਾਨਾਂ ਤੇ ਹੈ ਟਿਕਾਉਂਦੈਂ।
ਦਾਣਾ ਆਟਾ ਵੀ ਘਰਾਂ ‘ਚੋਂ ਲਿਆਉਂਦੈਂ, ਰੇਹੜੀਆਂ ਕਈ ਲਗਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਜਿੰਨੀਆਂ ‘ਗਊਆਂ ਨੇ “ਅਵਾਰਾ”, ਮੰਡੀਆਂ ‘ਚ ਨੁਕਸਾਨ ਕਰਨ ਇਹ ਭਾਰਾ।
ਘੁੰਮਣ ਸੜਕਾਂ ਤੇ ਹਜਾਰਾਂ, ਮੁੜ-ਮੁੜ ਆ ਜਾਂਦੀਆਂ ਕਈ ਵਾਰ ਭਜਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਐਕਸੀਡੈਂਟ ਵੀ ਬਹੁਤ ਕਰਾਉਂਦੀਆਂ, ਅਚਾਣਕ ਸੜਕਾਂ ਤੇ ਆ ਜਾਂਦੀਆਂ।
ਕੀਮਤੀ ਜਾਨਾਂ ਇਉਂ ਗਵਾਉਂਦੀਆਂ, ਕਦੇ ਵੀ ਨਾ ਹੋਣ ਭਰਪਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊ ਦੇ ਜਾਏ ਜਦ ਆਪਸ ‘ਚ ਲੜਦੇ, ਤੇਰੇ ਜਿਹੇ ਗਊ ਭਗਤ ਨਾ ਨੇੜੇ ਖੜ੍ਹਦੇ।
“ਸੁਰਿੰਦਰ” ਜਿਹਾਂ ਕਈਆਂ ਨੂੰ ਰਗੱੜਦੇ, ‘ਬੱਚੇ ‘ਬੁੱਢੇ’ ਦੇਣ ਦੁਹਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊ ਦਿਆ ਭਗਤਾ ਗੱਲ ਸੁਣ ਯਾਰਾ, ਗੱਲ ਦਾ ‘ਤੱਤ-ਸਾਰ’ ਇਹ ਸਾਰਾ।
ਕਰਦੀਆਂ ਨਿੱਤ ਹੀ ਬਹੁਤ ਉਜਾੜਾ, ਤੇਰੀਆਂ ‘ਗਾਂਈਆਂ ‘ਮਾਈਆਂ ਨੇ।
ਗਊ ਦਿਆ ਭਗਤਾ ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287,
E-MAIL= sskhalsa223@yahoo.com
surindersinghkhalsa83@gmail.com

*****************************************************************

ਵਖੱਰੀ ਕਮੇਟੀ ਹਰਿਆਣਾ ਦੀ
ਸਿੱਖ ਹਰਿਆਣੇ ਦੇ ਬਹੁਤ ਦੇਰ ਤੋਂ ਮੰਗ ਰਹੇ ਸਨ, ਵਖੱਰੀ ਕਮੇਟੀ ਸਾਨੂੰ ਦਿਉ, ਸਾਡਾ ਇਹ ਹੱਕ ਬਣਦਾ ਏ।
ਲਾਰੇ ਲਪਿੱਆਂ ਨਾਲ ਸਮਾਂ ਬਹੁਤ ਲੰਘਾ ਦਿੱਤਾ, “ਰਾਜਨੀਤੀ `ਚ ‘ਆਟਾ’ ਕਈ-ਕਈ ਬਾਰ ਛਣਦਾ ਏ।
ਆਖਿਰ ਕਮੇਟੀ ਦਾ ਕਾਨੂੰਨ ਸਰਕਾਰ ਨੇ ਪਾਸ ਕੀਤਾ, ਵੋਟਾਂ ਲੈਣ ਲਈ “ਤਾਣਾਂ ਹਰ ਕੋਈ ਤਣਦਾ ਏ।
ਕੀ ‘ਕਾਂਗਰਸ ਕੀ ‘ਭਾਜਪਾ ਤੇ {ਆ} ਕਾੱਲੀ, ਵੋਟਾਂ ਪਿੱਛੇ “ਦੁਸ਼ਮਨ-ਦੋਸਤ” ਏਥੇ ਹਰ ਕੋਈ ਬਣਦਾ ਏ।
ਪੰਜਾਹ ਸਾਲਾਂ `ਚ ਬਣਾਇਆ ਨਾ ਕੋਈ ਸਕੂਲ ਕਾਲਜ, ਨਾ ਕੋਈ ਹਸਪਤਾਲ ਇਲਾਜ ਲਈ ਢੰਗ ਦਾ ਏ।
ਇਕੱਠੀ ਕੀਤੀ “ਗੋਲਕ” ਲੈ ਗਏ ਘਰੇ ਆਪਣੇ, ਬੜੀ ‘ਵਿਉਂਤ ਨਾਲ ਫਿਰ ਆਪੋ ਵਿੱਚ ਵੰਡਦਾ ਏ।
ਹਰਿਆਣੇ ਦੇ ਸਿੱਖਾਂ ਨੂੰ ਦਿਖਾਲਦਾ ਰਿਹਾ ਅੰਗੂਠਾ, ਤਾਂ ਹੀ ਸਿੱਖਾਂ ਦਾ ਬੱਚਾ-ਬੱਚਾ ਕਮੇਟੀ ਅੱਜ ਮੰਗਦਾ ਏ।
ਗੋਲਕ ਦੀ ਲੁੱਟ ਤੇ ਚੌਧਰ ਬਾਦਲ ਨੂੰ ਦਿਸੀ ਜਾਂਦੀ, ਆਪਣੇ ਤੱਖਤ ਦੀ ਤੋਪ ਨਲਵੀ ਤੇ ਝੀਂਡੇ ਤੇ ਤਣਦਾ ਏ।
ਗੋਲਾ “ਦਾਗਿਆ’ ਪੰਥ ਚੋਂ “ਛੇਕਣ” ਵਾਲਾ, ਏਨਾਂ ਕੁ ਹੱਕ ਤਾਂ “ਮਕੜ” ਤੇ “ਬਾਦਲਾਂ” ਦਾ ਬਣਦਾ ਏ।
ਜਿਹੜਾ “ਠੁੱਸ” ਵੀ ਹੋਇਆ ਬਹੁਤ ਵਾਰੀ, ‘ਪ੍ਰਚਾਰਕਾਂ’ ਦੇ ਮੂੰਹ ਵੀ ਕਈ ਬਾਰ ਰਿਹਾ ਬਨੰਦਾ ਏ।
ਕਾਂਗਰਸ ਨੂੰ ਭੰਡਣ ਤੇ ਹੀ ਸਾਰਾ ਜੋਰ ਲਾਇਆ, ਆਖਿਰੀ ਹਥਿਆਰ ਜਿਵੇਂ ਕਿਸੇ ਗੁੰਡੀ ‘ਰੰਨ’ ਦਾ ਏ।
ਚੌਰਾਸੀ ਕਾਂਡ ਲਈ ਕਾਂਗਰਸ ਦੋਸ਼ੀ, ਲਡੂ ਭਾਜਪਾ ਵੰਡੇ, ਦੁਰਗਾ ਕਹੇ ਇੰਦਰਾ ਨੂੰ ਬਾਜਪਈ ਨਾ ਸੰਗਦਾ ਏ।
ਹਮਲੇ ਲਈ ਅਸੀਂ ਮਜਬੂਰ ਕੀਤਾ, ਅਡਵਾਨੀ ਲਿਖੱਦਾ ਏ, ਉਸ ਖਿਲਾਫ ਬੋਲਣ ਤੋਂ ਇਹ ਕਿਉਂ ਸੰਗਦਾ ਏ।
ਫਿਰ ਵੀ ਭਾਜਪਾ ਦੀ ‘ਗੋਦੀ ਚੜ੍ਹ’ ਸਿੱਖੀ ਦੀ ਜੜ੍ਹ ਵੱਡੇ, ਸਭ ਕੁੱਝ ਜਾਣਦਾ ਏ ਪਰ ਨਹੀਂ ਮਨੰਦਾ ਏ।
ਬਹੁਤ ਦੇਰ ਤੋਂ ਸਿੱਖਾਂ ਦੀ ਕਿਸਮਤ ਦਾ ਕਰਦਾ ਰਿਹਾ ਸੌਦਾ, ਸਮਾਂ ਹਿਸਾਬ ਤਾਂ ਕਦੇ ਨਾ ਕਦੇ ਮੰਗਦਾ ਏ।
ਗੁੰਡੇ ਪੰਜਾਬ ਦਿਆਂ ਗੁਰਦੁਆਰਿਆਂ ਤੇ ਕੀਤੇ ਕਬਜੇ, ਕੌਮ ਦਾ ਖੂਨ ਵਗਾਉਣ ਨੂੰ ਦੋਬਾਰਾ ਇਹ ਮੰਗਦਾ ਏ।
ਨਰੈਣੂ ਦੀ ਰੂਹ ਨੇ ਬਾਦਲ `ਚ ਪ੍ਰਵੇਸ਼ ਕੀਤਾ,’ ਸਾਕਾ ਨਨਕਾਣਾ’ ਦੁਹਰਾਉਣ ਨੂੰ ਮੌਕਾ ਦੋਬਾਰਾ ਮੰਗਦਾ ਏ।
ਭਰਾ ਮਾਰੂ ਲੜਾਈ `ਚ ਸਿੱਖਾਂ ਨੂੰ ਧੱਕ ਰਿਹਾ ਏ, “ਲਾਲਚੀ ਕੁੱਤਾ” ਗੋਲਕ ਅਤੇ ਪੂਜਾ ਦੇ ਧਨ ਦਾ ਏ।
ਹੱਥ ਜੋੜ “ਸੁਰਿੰਦਰ ਸਿੰਘ” ਕਰੇ ਬਿਨਤੀ, ਸਿੱਖੋ ਸੰਭਲ ਕੇ ਜਰਾ, ਸਮਾਂ ਅੱਜ ਏਹੋ ਮੰਗ ਮੰਗਦਾ ਏ।

ਸ੍ਰ; ਸੁਰਿੰਦਰ ਸਿੰਘ 'ਖਾਲਸਾ' ਮਿਉਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287,


17/08/14)
ਬਿਰਗੇਡੀਅਰ ਜਗਜੀਤ ਸਿੰਘ ਅਹੂਜਾ/ਅਵਤਾਰ ਸਿੰਘ ਮਿਸ਼ਨਰੀ ਸੇਧਾਂ

ਅੰਮ੍ਰਿਤਸਰ ਸ਼ਹਿਰ ਨੂੰ ਸਿਫਤੀ ਦਾ ਘਰ ਬਣਾਉਣ ਦਾ ਉਪਰਾਲਾ ਕੀਤਾ ਜਾਵੇ:-
ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ‘ਅੰਮ੍ਰਿਤਸਰ ਸਿਫਤੀ ਦਾ ਘਰ’। ਇਸ ਲਈ ਸ਼ਹਿਰ ਦੀ ਸਫਾਈ ਉੱਚ ਮਿਆਰੀ ਕਿਸਮ ਦੀ ਹੋਣ ’ਤੋਂ ਇਲਾਵਾ, ਨਸ਼ਿਆਂ ਦੀ ਵਰਤੋਂ, ਵਿਕਰੀ ਅਤੇ ਹੋਰ ਹਰ ਕਿਸਮ ਦੇ ਅਪਰਾਧਾਂ ਦਾ ਲੈਵਲ ਨਾਂਹ ਦੇ ਬਰਾਬਰ ਐਸਾ ਹੋਣਾ ਚਾਹੀਦਾ ਹੈ ਕਿ ਲੋਕੀਂ ਬਾਹਰੋਂ ਆ ਕੇ ਅਸ਼ ਅਸ਼ ਕਰਨ। ਅੰਮ੍ਰਿਤਸਰ; ਵੈਟੀਕਨ ’ਤੋਂ ਵੀ ਸੋਹਣਾ ਹੋਵੇ। ਪਰ ਇਸ ਵੇਲੇ ਸਚਾਈ ਇਹ ਹੈ ਕਿ ਅੰਮ੍ਰਿਤਸਰ ਦੇ ਖੁੱਲ੍ਹੇ ਡ੍ਰੇਨਜ਼ (ਨਾਲੇ, ਨਾਲੀਆਂ), ਸੜਕਾਂ ਦੀ ਮੰਦੀ ਹਾਲਤ, ਗੰਦਗੀ ਦੇ ਢੇਰ ਅਤੇ ਮੱਛਰਾਂ ਦੀ ਭਰਮਾਰ ਇਸ ਤਰ੍ਹਾਂ ਦੀ ਹੈ ਕਿ ਭਾਰਤ ਦੇ ਕਿਸੇ ਵੀ ਹੋਰ ਸ਼ਹਿਰ ਦੇ ਮੁਕਾਬਲੇ ਵਿਸ਼ੇਸ਼ ਨਹੀਂ ਕਿਹਾ ਜਾ ਸਕਦਾ ਹੈ।
ਅਗਰ ਸਾਡੇ ਵਿੱਚ ਇੱਛਾ ਸ਼ਕਤੀ ਹੈ ਤਾਂ ਸ਼ਹਿਰ ਦੀ (ਨਕਸ਼ਾਕਸ਼ੀ) ਬਦਲ ਕੇ ਨਵੇਂ ਸਿਰੇ ’ਤੋਂ ਕੰਮ ਉਲੀਕਣ ’ਚ ਕੋਈ ਮੁਸ਼ਕਲ ਨਹੀਂ ਹੈ। ਜੇ ਕਰ ਮੀਡੀਏ ਰਾਹੀਂ ਪ੍ਰੈੱਸ਼ਰ ਪਾ ਕੇ ਲੋਕਮਤ ਦਾ ਦਬਾਅ ਪਾਇਆ ਜਾਵੇ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਰਾਹੀਂ ਅੰਮ੍ਰਿਤਸਰ ਨਿਗਮ ਦੇ ਮੇਅਰ ਲਈ ਇਹ ਕੋਈ ਔਖਾ ਕੰਮ ਨਹੀਂ ਹੈ ਕਿ ਵੈਟੀਕਨ ਸ਼ਹਿਰ ਦੇ ਬਰਾਬਰ ਦੀਆਂ ਸ਼ਹਿਰੀ ਸਹੂਲਤਾਂ ਦਿੱਤੀਆਂ ਜਾ ਸਕਣ। ਉਸ ਪੱਧਰ ਦੀਆਂ ਸੇਵਾਵਾਂ, ਅੰਡਰ ਗਰਾਉਂਡ ਡ੍ਰੇਨਜ਼, ਸਾਫ ਸੁਥਰੀਆਂ ਅਤੇ ਚੌੜੀਆਂ ਚਾਰੋਂ ਤਰਫ਼ ਹਰਿਆਲੀ ਭਰਪੂਰ ਨਿਰਵਿਘਨ ਸੜਕਾਂ ਹੋਣੀਆਂ ਚਾਹੀਦੀਆਂ ਹਨ। ਮੈਂ ਇਹ ਸੁਝਾਉ ਨਿਗਮ ਦੇ ਮੇਅਰ, ਮਿਊਂਸਪਲ ਕਮਿਸ਼ਨਰ ਅਤੇ ਮੁੱਖ ਮੰਤ੍ਰੀ ਪੰਜਾਬ ਨੂੰ ਭੇਜੇ ਸਨ। ਰੇਲਵੇ ਬੋਰਡ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਮੁਰੰਮਤ ਅਤੇ ਨਵੀਨੀਕਰਨ ਕਰਨ ਦਾ ਸਕਾਰਾਤਮਕ ਤਰੀਕੇ ਨਾਲ ਜਵਾਬ ਦਿੱਤਾ ਸੀ। ਹੁਣ ਲੋੜ ਹੈ ਪ੍ਰੈੱਸ਼ਰ ਜਨ ਸਮੂਹ ਬਣਾ ਕੇ ਨਗਰ ਨਿਗਮ ਦੇ ਮੇਅਰ, ਕਮਿਸ਼ਨਰ, ਕਾਰਪੋਰੇਟਰਾਂ ਨਾਲ ਬੈਠ ਕੇ ਗੱਲ ਕਰਨ ਦੀ ਤਾਂ ਕਿ ਉਹ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਅਤੇ ਨਜ਼ਾਇਜ ਕਬਜ਼ੇ ਖ਼ਤਮ ਕਰਕੇ ਹਰ ਸੁਵਿਧਾ ਭਰਪੂਰ ਯੋਗ ਸਾਧਨ ਉਪਲੱਭਦ ਕਰਵਾਉਣ ਤਾਂ ਕਿ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਸਾਈਕਲ ਅਤੇ ਰਿਕਸ਼ੇ ਦਾ ਦਾਖਲਾ ਬੰਦ ਕਰਕੇ ਸ਼ਰਧਾਲੂਆਂ ਨੂੰ ਹਰਿਮੰਦਰ ਸਾਹਿਬ ਤੱਕ ਪਹੁੰਚਣ ਦੀ ਸਹੂਲਤ ਦੇਣ ਲਈ ਬਿਜਲੀ ਵਾਹਨ ਚਲਾਏ ਜਾਣ। ਸ਼੍ਰੋਮਣੀ ਕਮੇਟੀ ਨੂੰ ਵੀ ਸ਼ਹਿਰ ਦੀ ਸੁੰਦਰਤਾ ਵਧਾਉਣ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਮਾਮਲਾ ਆਪਣੇ ਹੱਥ ਵਿੱਚ ਲੈ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਜੰਗੀ ਪੱਧਰ ’ਤੇ ਮੰਗ ਉਠਾਉਣੀ ਚਾਹੀਦੀ ਹੈ।
ਬਿ੍ਰਗੇਡੀਅਰ ਜਗਜੀਤ ਸਿੰਘ ਅਹੂਜਾ, ਸਿਕੰਦਰਾਬਾਦ, (ਆਂਧਰਾ ਪ੍ਰਦੇਸ਼) 098857-23618


17/08/14)
ਜਸਵੰਤ ਸਿੰਘ ‘ਅਜੀਤ’

ਸੁਤੰਤ੍ਰਤਾ ਸੰਘਰਾਮ `ਚ ਸਿੱਖਾਂ ਦਾ ਯੋਗਦਾਨ ਅਤੇ ਉਨ੍ਹਾਂ ਪ੍ਰਤੀ ਵਿਹਾਰ!
ਉਹ ਬਜ਼ੁਰਗ, ਜਿਨ੍ਹਾਂ ਦੇਸ਼ ਦੀ ਵੰਡ ਦਾ ਦਰਦ ਪਿੰਡੇ ਹੰਡਾਇਆ ਹੈ, ਦਸਦੇ ਹਨ ਕਿ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਕੇਵਲ ਅਪਣੇ ਹੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਲਾਲਸਾ ਵਿੱਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਹੀ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ ਕੇ ਦੇਸ਼ ਤੇ ਮਨੁਖਤਾ ਦੇ ਦੁਸ਼ਮਣ ਸਥਾਪਤ ਕਰ ਭਾਰਤੀ-ਸਮਾਜ ਤੋਂ ਅਲਗ-ਥਲਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿੱਚ ਕੋਈ ਝਿਝਕ ਨਹੀਂ ਸੀ ਵਿਖਾਈ, ਜਿਨ੍ਹਾਂ ਨਾ ਕਵੇਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵਧ ਕੀਮਤ ਚੁਕਾਣੀ ਪਈ ਸੀ। ਦੇਸ਼ ਦੀ ਵੰਡ ਨੇ ਤਾਂ ਅੱਧੀ ਤੋਂ ਵਧ ਸਿੱਖ ਕੌਮ ਨੂੰ ਤਬਾਹ ਤੇ ਬਰਬਾਦ ਕਰਕੇ ਰਖ ਦਿਤਾ ਸੀ। ਉਹ ਜਾਨਾਂ ਤੋਂ ਵੀ ਵਧ ਪਿਆਰੇ ਗੁਰਦੁਆਰੇ, ਅਰਬਾਂ ਰੁਪਏ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਛੱਡ, ਖਾਲੀ ਹਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਆਏ ਸਨ ਕਿ ਦੇਸ਼ ਲਈ ਕੀਤੀ ਗਈ, ਉਨ੍ਹਾਂ ਦੀ ਕੁਰਬਾਨੀ ਦਾ ਸਤਿਕਾਰ ਕੀਤਾ ਜਾਇਗਾ ਅਤੇ ਉਨ੍ਹਾਂ ਨੂੰ ਮਾਣ ਦਿੱਤਾ ਜਾਇਗਾ, ਪਰ ਇਧਰ ਆਉਂਦਿਆਂ ਹੀ ਉਨ੍ਹਾਂ ਨੂੰ ‘ਜਰਾਇਮ-ਪੇਸ਼ਾ’ ਨਾਂ ਦੇ ਨਾਲ ਨਵਾਜ ਦਿਤਾ ਗਿਆ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਅਜਿਹਾ ਇੱਕ ਗਿਣੀ-ਮਿਥੀ ਸਾਜ਼ਸ਼ ਅਧੀਨ ਹੀ ਕੀਤਾ ਗਿਆ ਜਾਪਦਾ ਹੈ, ਜਿਸਦਾ ਉਦੇਸ਼ ਸ਼ਾਇਦ ਇਹੀ ਸੀ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਵਲੋਂ ਵਿਖਾਏ ਗਏ ਹੌਸਲੇ ਤੇ ਕੀਤੀਆਂ ਜਾਂਦੀਆਂ ਰਹੀਆਂ ਕੁਰਬਾਨੀਆਂ ਨੂੰ ਵੇਖਦਿਆਂ ਹੋਇਆਂ, ਆਜ਼ਾਦੀ ਤੋਂ ਬਾਅਦ ਉਨ੍ਹਾਂ ਦਾ ਸਤਿਕਾਰ-ਸਨਮਾਨ ਕਾਇਮ ਰਖਣ ਦੇ ਜੋ ਵਾਇਦੇ ਉਨ੍ਹਾਂ ਨਾਲ, ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਵਲੋਂ ਦਬਾਉ ਨਾ ਬਣਾਇਆ ਜਾ ਸਕੇ।
ਇਨ੍ਹਾਂ ਬਜ਼ੁਰਗਾਂ ਨੇ ਇਹ ਵੀ ਦਸਿਆ ਕਿ ਆਜ਼ਾਦੀ ਦੀ ਲੜਾਈ ਦੇ ਦੌਰਾਨ, ਜਦੋਂ ਕਦੀ ਵੀ ਕਾਂਗ੍ਰਸ ਦੀ ਇਜ਼ਤ ਦਾਅ ਤੇ ਲਗੀ, ਉਸ ਸਮੇਂ ਵੀ ਸਿੱਖ ਹੀ ਉਸਦੀ ਇਜ਼ਤ ਬਚਾਣ ਲਈ ਅਗੇ ਆਏ। ਉਹ, ਇੱਕ ਘਟਨਾ ਦਾ ਜ਼ਿਕਰ ਕਰਦਿਆਂ ਦਸਦੇ ਹਨ, ਕਿ ਇੱਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗ੍ਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਸੀ ਅਤੇ ਜਲਸੇ ਵਾਲੀ ਥਾਂ ਨੂੰ ਪੁਲਿਸ ਨੇ ਅਪਣੇ ਘੇਰੇ ਵਿੱਚ ਲੈ ਲਿਆ ਹੋਇਆ ਸੀ। ਕੋਈ ਵੀ ਕਾਂਗ੍ਰਸੀ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਇੱਕ ਜਥੇ ਨੇ ਹੀ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਮੈਦਾਨ ਵਿੱਚ ਨਿਤਰ ਕੇ ਕਾਂਗ੍ਰਸ ਦੀ ਇਜ਼ਤ ਬਚਾਈ ਸੀ।
ਉਨ੍ਹਾਂ ਇਹ ਵੀ ਦਸਿਆ ਕਿ ਅਜ ਜੰਮੂ-ਕਸ਼ਮੀਰ ਦਾ ਜੋ ਹਿਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਤਾਂ ਰਿਆਸਤ ਪਟਿਆਲਾ ਦੇ ਸਿੱਖ ਫੌਜੀਆਂ ਦੀ ਬਦੌਲਤ ਹੀ ਹੈ, ਉਹ ਸਿੱਖ ਫੌਜੀ ਤਾਂ ਉਸ ਹਿਸੇ ਨੂੰ ਵੀ ਪਾਕਿਸਤਾਨ ਤੋਂ ਵਾਪਸ ਲੈ ਲੈਣ ਲਈ ਤਿਆਰ ਸਨ, ਜੋ ਅਜ ਵੀ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ, ਤੇ ਭਾਰਤ ਲਈ ਕਦੀ ਵੀ ਦੂਰ ਨਾ ਹੋ ਪਾਣ ਵਾਲਾ ਸਿਰ ਦਰਦ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅਗੇ ਵਧਣ ਤੋਂ ਰੋਕ ਕੇ, ਮਾਮਲਾ ਯੂ ਐਨ ਓ ਵਿੱਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਤਦ ਤੋਂ ਹੀ ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਲਈ ਦੇਸ਼ ਦੀਆਂ ਅਣਗਿਣਤ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਹੈ, ਜਦਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਕਿਸੇ ਵੀ ਤਰ੍ਹਾਂ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਿੱਚ ਸਫਲ ਨਹੀਂ ਸੀ ਹੋ ਪਾ ਰਹੇ। ਇਸ ਪਖੋਂ ਸਰਦਾਰ ਪਟੇਲ ਹੀ ਨਹੀਂ, ਸਗੋਂ ਪੰਡਤ ਨਹਿਰੂ ਤਕ ਵੀ ਨਿਰਾਸ਼ ਹੋ ਚੁਕੇ ਹੋਏ ਸਨ। ਉਸ ਸਮੇਂ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਅਗੇ ਆ, ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ ਆਪਣੀ ਰਿਆਸਤ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ। ਉਸਤੋਂ ਬਾਅਦ ਹੀ ਹੋਰ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਲਈ ਤਿਆਰ ਹੋਏ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਤਾਂ ਪਾਕਿਸਤਾਨ ਨਾਲ ਆਪਣਾ ਭਵਿਖ ਜੋੜਨ ਦਾ ਐਲਾਨ ਕਰ, ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਸੀ। ਇਨ੍ਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿੱਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿੱਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁਖ ਭੂਮਿਕਾ ਰਹੀ ਸੀ।
ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਸਿਖਾਂ ਨੇ ਇਸ ਦੇਸ਼ ਲਈ ਕੀ ਕੁੱਝ ਨਹੀਂ ਕੀਤਾ? ਪਰ ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੇ ਕੀਤੇ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਤਕ ਨਹੀਂ ਕੀਤਾ। ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਇਨ੍ਹਾਂ ਹਾਲਾਤ ਵਿੱਚ ਸਿੱਖ ਆਗੂ ਵੀ ਕੌਮ ਨੂੰ ਸਹੀ ਅਗਵਾਈ ਦੇਣ ਵਿੱਚ ਸਫਲ ਨਹੀਂ ਹੋ ਸਕੇ। ਉਨ੍ਹਾਂ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਤਾਂ ਕੀਤੀ, ਪਰ ਇਸ ਮੰਗ ਦੀ ਪੂਰਤੀ ਲਈ ਉਨ੍ਹਾਂ ਜੋ ਸੰਘਰਸ਼ ਕੀਤਾ, ਉਸ ਵਿੱਚ ਉਨ੍ਹਾਂ ਪੰਜਾਬ ਦੇ ਹਿੰਦੂਆਂ ਅਤੇ ਦੂਸਰੇ ਪੰਜਾਬੀਆਂ ਨੂੰ ਭਰੋਸੇ ਵਿੱਚ ਲੈ ਕੇ, ਆਪਣੇ ਸੰਘਰਸ਼ ਵਿੱਚ ਸ਼ਾਮਲ ਕਰਨ ਦੀ ਲੋੜ ਹੀ ਨਹੀਂ ਸਮਝੀ। ਜਿਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਵਿੱਚ ਇਹ ਸੁਨੇਹਾ ਚਲਿਆ ਗਿਆ ਕਿ ਸਿੱਖ ਪੰਜਾਬੀ ਸੂਬੇ ਦੇ ਨਾਂ ਤੇ ਉਸੇ ਤਰ੍ਹਾਂ ਖਾਲਿਸਤਾਨ ਕਾਇਮ ਕਰਨਾ ਚਾਹੁੰਦੇ ਹਨ, ਜਿਵੇਂ ਮੁਸਲਮਾਣਾਂ ਨੇ ਪਾਕਿਸਤਾਨ ਕਾਇਮ ਕਰ ਲਿਆ ਹੈ। ਫਲਸਰੂਪ ਪੰਜਾਬੀ ਸੂਬੇ ਦੀ ਮੰਗ ਦਾ ਤਿਖਾ ਵਿਰੋਧ ਹੋਇਆ। ਇਸੇ ਦਾ ਨਤੀਜਾ ਸੀ ਕਿ ਉਸ ਪੰਜਾਬ ਵਿਚ, ਜੋ ਗੁਰਾਂ ਦੇ ਨਾਂ ਤੇ ਜੀਂਦਾ ਸੀ ਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗੇ। ਗੁਆਂਢੀ, ਗੁਆਂਢੀ ਨੂੰ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲਗਾ। … ਇਸ ਤੋਂ ਅਗੇ ਉਹ ਕੁੱਝ ਨਾ ਕਹਿ ਸਕੇ। ਉਨ੍ਹਾਂ ਦਾ ਗਲਾ ਭਰ ਆਇਆ ਤੇ ਉਹ ਇਤਨਾ ਹੋਰ ਆਖ ਕੇ ਚੁਪ ਕਰ ਗਏ ਕਿ ਇਸਤੋਂ ਬਾਅਦ ਜੋ ਕੁੱਝ ਹੋਇਆ, ਉਸਨੂੰ ਅਜ ਦੀ ਪੀੜੀ ਚੰਗੀ ਤਰ੍ਹਾਂ ਜਾਣਦੀ ਹੈ।
ਸਿੱਖ ਪੰਥ ਕਲ੍ਹ ਤੇ ਅੱਜ: ਗੁਰੂ ਸਾਹਿਬਾਨ ਨੇ ਆਪਣੇ ਜੀਵਨ, ਸਿਖਿਆਵਾਂ, ਕਾਰਜਾਂ ਅਤੇ ਸ਼ਹੀਦੀਆਂ ਰਾਹੀਂ ਸਿੱਖਾਂ ਦੀ ਇੱਕ ਅਦੁਤੀ ਪਛਾਣ ਕਾਇਮ ਕੀਤੀ ਸੀ ਅਤੇ ਉਨ੍ਹਾਂ ਤੋਂ ਬਾਅਦ ਸਿੱਖ ਯੋਧਿਆਂ ਨੇ ਆਪਣੀ ਜਨ-ਸੇਵਾ, ਗ਼ਰੀਬਾਂ-ਮਜ਼ਲੂਮਾਂ, ਬੇਗੁਨਾਹਵਾਂ ਅਤੇ ਬੇਸਹਾਰਿਆਂ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਆਪਣੀਆਂ ਸ਼ਹੀਦੀਆਂ ਦੇ ਕੇ, ਉਸ ਪਛਾਣ ਅਤੇ ਆਪਣੇ ਪ੍ਰਤੀ ਵਿਸ਼ਵਾਸ ਨੂੰ ਬਣਾਈ ਰਖਿਆ ਸੀ। ਇਸੇ ਪਛਾਣ ਤੇ ਵਿਸ਼ਵਾਸ ਦਾ ਹੀ ਨਤੀਜਾ ਸੀ ਕਿ ਅੰਗ੍ਰੇਜ਼ੀ ਸੱਤਾ-ਕਾਲ ਦੀਆਂ ਅਰੰਭਕ ਅਦਾਲਤਾਂ ਦੇ ਜੱਜ ਕੇਵਲ ਇੱਕ ਸਿੱਖ ਦੀ ਗੁਆਹੀ ਦੇ ਆਧਾਰ ਤੇ ਹੀ ਆਪਣਾ ਫੈਸਲਾ ਦੇ ਦਿਆ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ, ਸਿੱਖ ਕਦੀ ਵੀ ਝੂਠ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਸਫਰ ਤੇ ਨਿਕਲੇ ਲੋਕਾਂ ਦੇ ਕਾਫਿਲੇ ਦੇ ਨਾਲ ਜੇ ਕੋਈ ਸਿੱਖ ਹੁੰਦਾ ਤਾਂ ਉਹ ਨਿਸ਼ਚਿੰਤ ਹੋ ਕੇ ਸਫਰ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜਦੋਂ ਤਕ ਸਿੱਖ ਉਨ੍ਹਾਂ ਦੇ ਕਾਫਿਲੇ ਦੇ ਨਾਲ ਹੈ, ਤਦ ਤਕ ਉਹ ਪੂਰੀ ਤਰ੍ਹਾਂ ਸੁਰਖਿਅਤ ਹਨ। ਇਹੀ ਵਿਸ਼ਵਾਸ ਸੀ ਕਿ ਜਦੋਂ ਕਿਸੇ ਨੇ ਆਪਣੀ ਧੀ-ਭੈਣ ਨੂੰ ਇਕਲਿਆਂ ਹੀ ਕਿਧਰੇ ਭੇਜਣਾ ਹੁੰਦਾ, ਤਾਂ ਉਹ ਉਸਨੂੰ ਗੱਡੀ ਵਿੱਚ ਬਿਠਾਣ ਤੋਂ ਪਹਿਲਾਂ, ਇਹ ਵੇਖਦਾ ਕਿ ਜਿਸ ਡੱਬੇ ਵਿੱਚ ਉਹ ਉਸਨੂੰ ਬਿਠਾ ਰਿਹਾ ਹੈ, ਉਸ ਵਿੱਚ ਕੋਈ ਸਿੱਖ ਬੈਠਾ ਹੈ ਜਾਂ ਨਹੀਂ? ਕਿਉਂਕਿ ਉਹ ਸਮਝਦਾ ਸੀ ਕਿ ਜਿਸ ਡੱਬੇ ਵਿੱਚ ਇੱਕ ਵੀ ਸਿੱਖ ਬੈਠਾ ਹੈ, ਉਸ ਡੱਬੇ ਵਿੱਚ ਬੈਠੀ ਹਰ ਔਰਤ ਹੀ ਨਹੀਂ, ਸਗੋਂ ਉਸ ਵਿੱਚ ਬੈਠੀ ਹਰ ਸਵਾਰੀ ਪੂਰੀ ਤਰ੍ਹਾਂ ਸੁਰਖਿਅਤ ਹੈ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜੋ ਇਹ ਸਾਬਤ ਕਰਦੀਆਂ ਹਨ ਕਿ ਦੇਸ਼ ਦੀ ਇਜ਼ਤ-ਆਬਰੂ ਅਤੇ ਸਨਮਾਨ ਨੂੰ ਬਚਾਣ ਲਈ ਸਿੱਖ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਦਿਆ ਕਰਦੇ ਸਨ, ਕਿਉਂਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਸਿਖਿਆ ਰੂਪੀ ਜੋ ਗੁੜ੍ਹਤੀ ਦਿਤੀ ਸੀ, ਉਹ ਉਨ੍ਹਾਂ ਨੂੰ ਧੀਆਂ-ਭੈਣਾਂ, ਗ਼ਰੀਬਾਂ-ਮਜ਼ਲੂਮਾਂ, ਬੇਸਹਾਰਿਆਂ ਅਤੇ ਬੇਗੁਨਾਹਵਾਂ ਨੂੰ ਜ਼ਬਰ-ਜ਼ੁਲਮ ਤੋਂ ਬਚਾਣ ਦੇ ਲਈ ਜਾਨਾਂ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ।
…ਅਤੇ ਅੰਤ ਵਿੱਚ: ਸੁਆਲ ਉਠਦਾ ਹੈ ਕਿ ਕੀ ਅਜ ਦੇ ਸਿੱਖ-ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਕਸੌਟੀ ਤੇ ਪੂਰਿਆਂ ਉਤਰਦੇ ਹਨ, ਜਿਸ ਤੇ ਪਰਖਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਪੰਥ ਨੂੰ ਉਚੇਰਿਆਂ ਲੈ ਜਾਣਾ ਹੈ।

*************************************************

ਸਿੱਖੀ ਵਿੱਚ ਧਰਮ ਤੇ ਰਾਜਨੀਤੀ ਦੀ ਸਾਂਝ
ਬੀਤੇ ਕਾਫੀ ਸਮੇਂ ਤੋਂ ਸਿੱਖ ਜਗਤ ਵਿੱਚ ਇਹ ਗਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਬਚਾਈ ਰਖਣਾ ਹੈ ਤਾਂ ਧਰਮ ਅਤੇ ਰਾਜਨੀਤੀ ਨੂੰ ਇੱਕ ਦੂਜੇ ਤੋਂ ਵਖ ਕਰਨਾ ਹੀ ਹੋਵੇਗਾ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਅਜ ਸਿੱਖੀ ਨੂੰ ਜੋ ਢਾਹ ਲਗ ਰਹੀ ਹੈ ਅਤੇ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦਾ ਜਾ ਰਿਹਾ ਹੈ, ਉਸਦਾ ਮੁਖ ਕਾਰਣ ਧਰਮ ਅਤੇ ਧਾਰਮਕ ਸੰਸਥਾਵਾਂ ਪੁਰ ਰਾਜਨੀਤੀ ਤੇ ਰਾਜਨੀਤਕ ਜਥੇਬੰਦੀਆਂ ਦਾ ਹਾਵੀ ਹੋ ਜਾਣਾ ਹੈ। ਇਸੇ ਸਥਿਤੀ ਦਾ ਹੀ ਨਤੀਜਾ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਸ੍ਰੀ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰਾਂ ਅਤੇ ਸਰਵੁਚਤਾ ਨੂੰ ਲੈ ਕੇ ਵਿਵਾਦ ਬਣਿਆ ਚਲਿਆ ਆ ਰਿਹਾ ਹੈ। ਇਸੇ ਵਿਵਾਦ ਦੇ ਹੀ ਫਲਸਰੂਪ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਇਉਂ ਲਗਣ ਲਗਦਾ ਹੈ ਕਿ ਅਕਾਲ ਤਖਤ ਦਾ ਜਥੇਦਾਰ ਉਨ੍ਹਾਂ ਦੇ ਪ੍ਰਭਾਵ ਤੋਂ ਆਜ਼ਾਦ ਹੋਣ ਦਾ ਅਹਿਸਾਸ ਪੈਦਾ ਕਰਨ ਦੇ ਜਤਨ ਕਰਨ ਵਿੱਚ ਜੁਟ ਗਿਆ ਹੈ ਤਾਂ ਉਹ ਉਸਨੂੰ ਤੁਰੰਤ ਹੀ ਇਹ ਸੰਕੇਤ ਦੇ ਦਿੰਦੇ ਹਨ ਕਿ ਉਹ ਆਪਣੀ ਨਿਸ਼ਚਿਤ ਸੀਮਾਂ ਅਤੇ ‘ਔਕਾਤ’ ਵਿੱਚ ਹੀ ਰਹੇ, ਨਹੀਂ ਤਾਂ ਉਸਨੂੰ ਬਾਹਰ ਦਾ ਰਾਹ ਵਿਖਾਣ ਵਿੱਚ ਕੋਈ ਸੰਕੋਚ ਨਹੀਂ ਕੀਤਾ ਜਾਇਗਾ ਅਤੇ ਅਜਿਹਾ ਉਹ ਬੀਤੇ ਸਮੇਂ ਵਿੱਚ ਕਈ ਵਾਰ ਕਰ ਕੇ ਵਿਖਾ ਵੀ ਚੁਕੇ ਹਨ।
ਆਮ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਤੋਂ ਸੱਤਾ-ਲਾਲਸਾ ਅਧੀਨ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਂੌਦ ਵਿੱਚ ਆਇਆ ਹੈ, ਤਦੋਂ ਤੋਂ ਹੀ ਸਿੱਖੀ ਨੂੰ ਵਧੇਰੇ ਢਾਹ ਲਗਣੀ ਅਰੰਭ ਹੋਈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਸੱਤਾ-ਲਾਲਸਾ ਅਧੀਨ ਆਪਣੇ ਆਪਨੂੰ ਪੂਰੀ ਤਰ੍ਹਾਂ ਭਾਜਪਾ ਪੁਰ ਨਿਰਭਰ ਹੋਣ ਦਾ ਅਹਿਸਾਸ ਪੈਦਾ ਕਰ ਦਿਤਾ ਹੋਇਆ ਹੈ। ਉਧਰ, ਭਾਜਪਾ ਦਾ ਲਗਭਗ ਸਾਰਾ ਕੈਡਰ, ਜੋ ਆਰ ਐਸ ਐਸ ਤੋਂ ਆਉਂਦਾ ਹੈ ਅਤੇ ਘਟ-ਗਿਣਤੀਆਂ ਵਿਰੋਧੀ ਕਟੜ ਹਿੰਦੂਤਵ ਦੀ ਸੋਚ ਦਾ ਧਾਰਨੀ ਹੈ, ਨੇ ਇਸ ਸਥਿਤੀ ਦਾ ਲਾਭ ਉਠਾਣ ਲਈ ਆਰ ਐਸ ਐਸ ਰਾਹੀਂ ਰਾਸ਼ਟਰੀ ਸਿੱਖ ਸੰਗਤ ਦੀ ਸਿੱਖਾਂ ਵਿੱਚ ਘੁਸਪੈਠ ਕਰਵਾ ਕੇ, ਇੱਕ ਪਾਸੇ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਦੂਜੇ ਪਾਸੇ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿਖਾਂ ਦੀ ਅਡਰੀ ਪਛਾਣ ਤੇ ਸੁਆਲੀਆ ਨਿਸ਼ਾਨ ਲਾ ਕੇ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ ਨੌਜਵਾਨਾਂ ਵਿੱਚ ਦੁਬਿਧਾ ਪੈਦਾ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੋਇਆ ਹੈ।
ਇਹ ਸਭ ਕੁੱਝ ਵੇਖਦਿਆਂ-ਸੁਣਦਿਆਂ ਹੋਇਆਂ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਦਾ ਮੁਖ ਫਰਜ਼ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿਖਾਂ ਦੀ ਅਡਰੀ ਪਛਾਣ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਨਿਭਾਉਣਾ ਹੈ, ਦੇ ਮੁਖੀ ਆਰ ਐਸ ਐਸ ਵਲੋਂ ਰਾਸ਼ਟਰੀ ਸਿੱਖ ਸੰਗਤ ਰਾਹੀਂ ਕੀਤੇ ਜਾ ਰਹੇ ਸਿੱਖ ਤੇ ਸਿੱਖੀ-ਵਿਰੋਧੀ ਪ੍ਰਚਾਰ ਦਾ ਵਿਰੋਧ ਕਰਨ ਦੀ ਹਿੰਮਤ ਤਕ ਨਹੀਂ ਜੁਟਾ ਪਾ ਰਹੇ। ਕਾਰਣ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਾਬਜ਼ ਹੈ, ਜਿਸਨੇ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਣ ਅਤੇ ਕਾਂਗ੍ਰਸ ਦਾ ਡਟਵਾਂ ਵਿਰੋਧ ਕਰਨ ਲਈ ਆਪ ਆਤਮ-ਨਿਰਭਰ ਹੋਣ ਦੀ ਬਜਾਏ, ਆਪਣੇ ਆਪ ਨੂੰ ਪੂਰੀ ਤਰ੍ਹਾਂ ਭਾਜਪਾ ਪੁਰ ਨਿਰਭਰ ਹੋਣ ਦਾ ਅਹਿਸਾਸ ਕਰਾ ਦਿਤਾ ਹੋਇਆ ਹੈ, ਇਸੇ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ, ਭਾਜਪਾ ਦੀ ਇਕਾਈ, ਆਰ ਐਸ ਐਸ ਵਲੋਂ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖੀ ਨੂੰ ਅੰਦਰੋਂ ਖੋਖਲਿਆਂ ਕਰਨ ਦੀ ਜੋ ਸਾਜ਼ਸ਼ ਅਰੰਭ ਕੀਤੀ ਗਈ ਹੋਈ ਹੈ, ਉਸਦਾ ਵਿਰੋਧ ਕਰ ਕੇ ਭਾਜਪਾ ਨੂੰ ਨਾਰਾਜ਼ ਕਰਨਾ ਨਹੀਂ ਚਾਹੁੰਦੇ।
ਇਹ ਉਹ ਹਾਲਾਤ ਹਨ ਜਿਨ੍ਹਾਂ ਨੇ ਇਸ ਸੋਚ ਨੂੰ ਬਲ ਦਿਤਾ ਹੈ ਕਿ ਜੇ ਸਿੱਖੀ ਨੂੰ ਬਚਾਣਾ ਹੈ ਤਾਂ ਧਰਮ ਤੇ ਰਾਜਨੀਤੀ ਵਿਚਕਾਰ ਲਾਈਨ ਖਿਚਣੀ ਹੀ ਹੋਵੇਗੀ। ਇਸ ਸੋਚ ਦੇ ਧਾਰਨੀ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਧਰਮ ਤੇ ਰਾਜਨੀਤੀ ਦੇ ਮੇਲ ਦੀ ਗਲ ਉਨ੍ਹਾਂ ਲੋਕਾਂ ਦੀ ਦੇਣ ਹੈ, ਜਿਨ੍ਹਾਂ ਦੀ ਲਾਲਸਾ ਧਰਮ ਦੇ ਸਹਾਰੇ ਰਾਜਨੈਤਿਕ ਸੱਤਾ ਤਕ ਪੁਜਣਾ ਹੈ। ਜੇ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਘੋਖਿਆ ਜਾਏ ਤਾਂ ਇਹ ਗਲ ਸਪਸ਼ਟ ਹੋ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਦਾ ਨਹੀਂ, ਸਗੋਂ ਧਰਮ ਤੇ ਸ਼ਕਤੀ ਦਾ ਸੁਮੇਲ ਕਾਇਮ ਕੀਤਾ ਸੀ। ਜਿਸਦਾ ਉਦੇਸ਼ ਧਰਮ ਦੀ ਰਖਿਆ ਅਤੇ ਜਬਰ ਤੇ ਜ਼ੁਲਮ ਦਾ ਵਿਰੋਧ ਕਰ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਸ਼ਕਤੀ ਦੀ ਵਰਤੋਂ ਕਰਨਾ ਸੀ।
ਇਨ੍ਹਾਂ ਸਿੱਖਾਂ ਦਾ ਇਹ ਵੀ ਮੰਨਣਾ ਹੈ ਕਿ ਸਿੱਖ ਇੱਕ ਵਿਦਰੋਹੀ ਤੇ ਬਾਗ਼ੀ ਕੌਮ ਹੈ, ਜਿਸਨੇ ਸੌੜੀ ਧਾਰਮਕ ਸੋਚ, ਕਰਮ ਕਾਂਡਾਂ, ਪਾਖੰਡਾਂ ਆਦਿ ਦੇ ਨਾਲ ਹੀ ਜਬਰ ਤੇ ਜ਼ੁਲਮ ਦੇ ਵਿਰੁਧ ਜੂਝਣ ਦਾ ਸੰਕਲਪ ਲਿਆ ਹੋਇਆ ਹੈ। ਦੂਜੇ ਪਾਸੇ ਸੱਤਾ ਨਾ ਤਾਂ ਜ਼ੁਲਮ ਤੇ ਅਨਿਆਇ ਦਾ ਸਹਾਰਾ ਲਏ ਤੋਂ ਬਿਨਾਂ ਕਾਇਮ ਹੋ ਸਕਦੀ ਹੈ ਤੇ ਨਾ ਹੀ ਇਸ ਤੋਂ ਬਿਨਾਂ ਕਾਇਮ ਰਹਿ ਸਕਦੀ ਹੈ। ਇਹੀ ਕਾਰਣ ਹੈ ਕਿ ਸਿੱਖਾਂ ਤੇ ਸੱਤਾ ਵਿੱਚ ਸਦਾ ਹੀ ਟਕਰਾਉ ਬਣਿਆ ਚਲਿਆ ਆਇਆ ਹੈ। ਇਨ੍ਹਾਂ ਸਿੱਖਾਂ ਅਨੁਸਾਰ ਸਿੱਖ ਧਰਮ ਦੀਆਂ ਮਾਨਤਾਵਾਂ ਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ ਕੀਤੀ ਜਾ ਸਕਦੀ ਹੈ, ਜੇ ਉਸ ਨੂੰ ਰਾਜਸੀ ਸੱਤਾ ਦੀ ਲਾਲਸਾ ਤੋਂ ਮੁਕਤ ਰਖਿਆ ਜਾਏ, ਕਿਉਂਕਿ ਰਾਜਨੀਤੀ ਵਿੱਚ ਤਾਂ ਗ਼ੈਰ-ਸਿਧਾਂਤਕ ਸਮਝੌਤੇ ਵੀ ਕੀਤੇ ਜਾ ਸਕਦੇ ਹਨ ਪ੍ਰੰਤੂ ਧਰਮ ਦੇ ਮਾਮਲੇ ਤੇ ਕਿਸੇ ਤਰ੍ਹਾਂ ਦਾ ਗ਼ੈਰ-ਸਿਧਾਂਤਕ ਸਮਝੌਤਾ ਜਾਂ ਗਠਜੋੜ ਨਹੀਂ ਕੀਤਾ ਜਾ ਸਕਦਾ।
ਗਲ ਪਤਤ-ਪੁਣੇ ਦੀ: ਇਨ੍ਹਾਂ ਸਿੱਖਾਂ, ਜੋ ਕਿ ਧਰਮ ਤੇ ਰਾਜਨੀਤੀ ਨੂੰ ਵਖ-ਵਖ ਕਰਨ ਦੀ ਵਕਾਲਤ ਕਰਦੇ ਹਨ, ਦਾ ਕਹਿਣਾ ਹੈ ਕਿ ਸਿੱਖੀ ਵਿੱਚ ਪਤਤ-ਪੁਣੇ ਦੇ ਵਾਧੇ ਦਾ ਵੀ ਮੁਖ ਕਾਰਣ ਧਰਮ ਪੁਰ ਰਾਜਨੀਤੀ ਦਾ ਭਾਰੂ ਹੋ ਜਾਣਾ ਹੈ। ਰਾਜਨੀਤੀ ਦੀ ਲਾਲਸਾ ਨੇ ਅਜਿਹਾ ਵਾਤਾਵਰਣ ਬਣਾ ਦਿਤਾ ਹੋਇਆ ਹੈ ਕਿ ਧਾਰਮਕ ਮਾਨਤਾਵਾਂ ਦੀ ਰਖਿਆ ਪ੍ਰਤੀ ਵਚਨਬਧ ਹੋਣ ਦੀ ਬਜਾਏ ਧਰਮ-ਵਿਰੋਧੀ ਸ਼ਕਤੀਆਂ ਦੇ ਨਾਲ ਸਮਝੌਤੇ ਕਰਨ ਤੇ ਮਜਬੂਰ ਹੋ ਜਾਣਾ ਪੈਂਦਾ ਹੈ। ਅਜ ਉਹ ਸਿੱਖ ਆਗੂ, ਜੋ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਨਾਲ ਹੀ ਸਿੱਖ ਧਰਮ ਦੀਆਂ ਮਰਿਆਦਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ, ਰਾਜਨੈਤਿਕ ਸੁਆਰਥ ਲਈ ਉਨ੍ਹਾਂ ਹੀ ਡੇਰੇਦਾਰਾਂ ਦੇ ਸਾਹਮਣੇ ਨਤਮਸਤਕ ਹੋਣੋ ਵੀ ਸ਼ਰਮ ਮਹਿਸੂਸ ਨਹੀਂ ਕਰਦੇ, ਜਿਨ੍ਹਾਂ ਪੁਰ ਸਿੱਖ ਤੇ ਸਿੱਖੀ-ਵਿਰੋਧੀ ਸਰਗਰਮੀਆਂ ਵਿੱਚ ਲਿਪਤ ਹੋਣ ਦੇ ਦੋਸ਼ ਲਗਦੇ ਰਹਿੰਦੇ ਹਨ। ਜਦੋਂ ਉਨ੍ਹਾਂ ਦੇ ਇਸ ਕਿਰਦਾਰ ਤੇ ਉਂਗਲ ਉਠਾਈ ਜਾਦੀ ਹੈ ਤਾਂ ਉਹ ਇਹ ਆਖ ਕੇ ਆਪਣਾ ਬਚਾਉ ਕਰਨ ਲਗਦੇ ਹਨ ਕਿ ਲੋਕਤੰਤਰ ਵਿੱਚ ਉਨ੍ਹਾਂ ਦਾ ਅਜਿਹਾ ਕਰਨਾ ਮਜਬੂਰੀ ਹੈ। ਅਜਿਹਾ ਕੀਤੇ ਬਿਨਾਂ, ਉਹ ਉਨ੍ਹਾਂ ਦੇ ਪੈਰੋਕਾਰਾਂ ਦੀਆ ਵੋਟਾਂ ਨਹੀਂ ਲੈ ਸਕਦੇ ਤੇ ਵੋਟਾਂ ਬਿਨਾਂ ਉਹ ਸੱਤਾ ਤੇ ਨਹੀਂ ਪੁਜ ਸਕਦੇ।
ਹੈਰਾਨੀ ਉਸ ਸਮੇਂ ਵੀ ਹੁੰਦੀ ਹੈ, ਜਦੋਂ ਉਹ ਸਿੱਖਾਂ ਦੀਆਂ ਵੋਟਾਂ ਲੈਣ ਲਈ ਇਹ ਲੋਕ ਉਚਾਰਦੇ ਹਨ ਕਿ ‘ਰਾਜ ਬਿਨਾਂ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇ ਮਲੈ ਹੈਂ’। ਫਿਰ ਜਦੋਂ ਉਹ ਰਾਜਸੱਤਾ ਪ੍ਰਾਪਤ ਕਰ ਲੈਂਦੇ ਹਨ ਤਾਂ ਉਹ ਉਸੇ ਰਾਜਸੱਤਾ, ਜਿਸਨੂੰ ਉਨ੍ਹਾਂ ਨੇ ਧਰਮ ਚਲਾਉਣ ਦੀ ਦੁਹਾਈ ਦੇ ਕੇ ਹਾਸਲ ਕੀਤਾ ਹੁੰਦਾ ਹੈ, ਦੀ ਵਰਤੋਂ ਸਿੱਖੀ ਦਾ ਘਾਣ ਕਰਨ ਲਈ ਕਰਨ ਲਗ ਪੈਂਦੇ ਹਨ।
…ਅਤੇ ਅੰਤ ਵਿਚ: ਦਸਿਆ ਗਿਆ ਹੈ ਕਿ ਬੰਗਾਲ ਤੋਂ ਕਿਸੇ ਸਜਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਹੈ ਕਿ ਰੋਜ਼ ਸਵੇਰੇ ਇੱਕ ਟੀ ਵੀ ਚੈਨਲ ਤੇ ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੋ ਰਹੇ ਕੀਰਤਨ ਦਾ ਸ੍ਰਵਣ ਕਰ ਰਹੇ ਹੋਈਦਾ ਹੈ, ਤਾਂ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਪਿਛੇ ਬੈਠਣ ਲਈ ਕਈ ਸ਼ਰਧਾਲੂਆਂ ਨੂੰ ਸੇਵਾਦਾਰ ਨੂੰ ਹਥ ਜੋੜ ਬੇਨਤੀ ਕਰਦਿਆਂ ਵੇਖੀਦਾ ਹੈ। ਸੇਵਾਦਾਰ ਆਪਣੀ ਮਰਜ਼ੀ ਅਨੁਸਾਰ ਕਿਸੇ ਨੂੰ ਬਿਠਾਣ ਲਈ ਪਹਿਲਾਂ ਬੈਠੇ ਕਿਸੇ ਸਜਣ ਨੂੰ ਉਠਾ ਦਿੰਦਾ ਹੈ ਤੇ ਕਿਸੇ ਨੂੰ ਬਾਹਰ ਧਕ ਦਿੰਦਾ ਹੈ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਕੋਈ ਹੋਰ ਅਹੁਦੇਦਾਰ ਪੁਜਦਾ ਹੈ, ਤਾਂ ਉਹ ਸੇਵਾਦਾਰ ਰਾਗੀ ਸਿੰਘਾਂ ਦੇ ਬਿਲਕੁਲ ਪਿਛੇ ਬੈਠੇ ਸ਼ਰਧਾਲੂਆਂ ਨੂੰ ਵੀ ਉਠਾਣ ਤੋਂ ਗੁਰੇਜ਼ ਨਹੀਂ ਕਰਦਾ। ਇਸਦੇ ਨਾਲ ਉਥੇ ਸੰਗਤ ਵਿੱਚ ਬੈਠਿਆਂ ਦੀ ਬਿਰਤੀ ਤਾਂ ਟੁਟਦੀ ਹੀ ਹੋਵੇਗੀ, ਉਨ੍ਹਾਂ ਦੀ ਬਿਰਤੀ ਵੀ ਕੀਰਤਨ ਸ੍ਰਵਣ ਕਰਨ ਵਲੋਂ ਹਟ ਕੇ ਸੇਵਾਦਾਰ ਦੇ ਕਰਮਾਂ ਵਲ ਹੋ ਜਾਂਦੀ ਹੈ, ਜਿਹੜੇ ਸ਼ਰਧਾਲੂ ਟੀ ਵੀ ਤੇ ਕੀਰਤਨ ਸ੍ਰਵਣ ਕਰ ਰਹੇ ਹੁੰਦੇ ਹਨ। ਉਸ ਸਜਣ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਲਾਹ ਦਿਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਰਾਗੀ ਸਿੰਘਾਂ ਦੇ ਪਿਛੇ ਦੀਆਂ ਸੀਟਾਂ ਰਾਖਵੀਆਂ ਕਰ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਸੀਟਾਂ ਤੇ ਉਹੀ ਬੈਠ ਸਕਣ ਜਿਨ੍ਹਾਂ ਲਈ ਉਹ ਰਾਖਵੀਆਂ ਹੋਣ। ਇਸਤਰ੍ਹਾਂ ਨਾ ਸੇਵਾਦਾਰ ਨੂੰ ਕੋਈ ਤਰਦਦ ਕਰਨਾ ਪਵੇਗਾ ਕਿ ਉਹ ਕਿਸ ਨੂੰ ਉਥੇ ਬਿਠਾਏ ਤੇ ਕਿਸਨੂੰ ਉਥੋਂ ੳਠਾਏ ਅਤੇ ਨਾ ਹੀ ਸੰਗਤ ਦੀ ਬਿਰਤੀ ਭੰਗ ਹੋਵੇਗੀ।


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਅੱਜ 9 ਅਗਸਤ 2014 ਨੂੰ ਕਈ ਦਿਨਾਂ ਬਾਅਦ ਆਪਣੇ ਕੰਪਿਊਟਰ ਨੂੰ ਚਲਾਇਆ ਹੈ। ਘਰ ਦੀ ਰੈਨੋਵੇਸ਼ਨ ਦਾ ਖਿਲਾਰਾ ਕੁੱਝ ਜ਼ਿਆਦਾ ਪਿਆ ਹੋਣ ਦੇ ਕਾਰਨ ਹਾਲੇ ਕੁੱਝ ਦਿਨ ਹੋਰ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ ਸਕੇਗਾ। ਕੱਲ 10 ਅਗਸਤ ਨੂੰ ਹਫਤਾਵਾਰੀ ਲੇਖ ਵੀ ਨਹੀਂ ਪਾਏ ਜਾ ਸਕਣਗੇ। ਕਿਸੇ ਵੀ ਈ-ਮੇਲ ਦਾ ਜਵਾਬ ਦੇਣਾ ਹਾਲੇ ਮੇਰੇ ਲਈ ਮੁਸ਼ਕਲ ਹੈ। ਅੱਜ ਪਾਠਕਾਂ ਦਾ ਪੰਨਾ ਸ਼ਾਮ ਦੀ ਵਿਜਾਏ ਸਵੇਰੇ ਹੀ ਅੱਪਡੇਟ ਕਰ ਦਿੱਤਾ ਹੈ-ਸੰਪਾਦਕ।


09/08/14)
ਡਾ ਗੁਰਮੀਤ ਸਿੰਘ ਬਰਸਾਲ

ਰੱਖੜੀ!!
ਮਿਲ-ਵਰਤਣ ਦੀ ਆੜ ਦੇ ਥੱਲੇ ਰਸਮੀਂ ਨਾ ਹੋ ਜਾਈਏ ।
ਵਿਤਕਰਿਆਂ ਦੀਆਂ ਰੀਤਾਂ ਉੱਪਰ ਮੋਹਰ ਕਦੇ ਨਾ ਲਾਈਏ ।।
ਇੱਕ ਦਿਨ ਖਾਤਿਰ ਧਾਗਾ ਬੰਨਕੇ ਕਿਹੜੀ ਰਾਖੀ ਹੁੰਦੀ ,
ਨਾਨਕ ਦੇ ਉਪਦੇਸਾਂ ਵਾਲੀ ਰੱਖੜੀ ਸਦਾ ਸਜਾਈਏ ।।
ਦੇਖ ਪਰਾਈਆਂ ਮਾਵਾਂ ਭੈਣਾ ਧੀਆਂ ਸਭ ਨੂੰ ਜਾਣੋ ,
ਆਪਣਿਆਂ ਨੂੰ ਬਚਨ ਦੇਣ ਦਾ ਸਵਾਰਥ ਕਿਓਂ ਅਪਣਾਈਏ ।।
ਕੇਵਲ ਭਾਈ ਸਦਾ ਭੈਣ ਦੀ ਰਾਖੀ ਨਹੀਂਓਂ ਕਰਦੇ ,
ਭੈਣਾਂ ਵੀ ਭਾਈਆਂ ਨੂੰ ਸਾਂਭਣ ਇਹ ਨਾ ਮਨੋ ਭੁਲਾਈਏ ।।
ਭੈਣ ਭਰਾ ਦਾ ਪਿਆਰ ਹੈ ਜੇਕਰ ਧਾਗਿਆਂ ਦਾ ਮੁਥਾਜੀ ,
ਜੀਵਨ ਦੇ ਬਾਕੀ ਰਿਸਤੇ ਕਿਓਂ ਧਾਗਿਆਂ ਬਿਨ ਅਪਣਾਈਏ ।।
ਰਾਣੀ ਜਿੰਦਾਂ, ਮਾਈ ਭਾਗੋ, ਸ਼ਰਨ ਕੌਰ ਦੀ ਵਾਰਿਸ ,
ਕਿਓਂ ਦਸਮੇਸ਼ ਦੀ ਪੁੱਤਰੀ ਨੂੰ ਕਮਜੋਰ ਅਸੀਂ ਜਿਤਲਾਈਏ ।।
ਔਰਤ ਵਿੱਚ ਕਮਜੋਰੀ ਵਾਲੀ ਹੀਣ ਭਾਵਨਾ ਭਰਦੀ ,
ਐਸੀ ਚੰਦਰੀ ਸੋਚ ਨੂੰ ਕਾਹਤੋਂ ਹਰ ਵਰ੍ਹੇ ਨਵਿਆਈਏ ।।
ਏਕ ਨੂਰ ਤੋਂ ਉਪਜੇ ਸਾਰੇ, ਇੱਕ ਹੀ ਟੱਬਰ ਸਾਡਾ ,
ਤੇਰੀ ਮੇਰੀ ਛੱਡਕੇ ਮਿੱਤਰੋ, ਸਭ ਦੇ ਦਰਦ ਵੰਡਾਈਏ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


09/08/14)
ਸਰਬਜੀਤ ਕੌਰ ਖਾਲਸਾ

ਅਣਮਤੀ ਤਿਉਹਾਰ ਰੱਖੜੀ
ਸਰਬਜੀਤ ਕੌਰ ਖਾਲਸਾ, ਲਖੀਮਪੁਰ ਖੀਰੀ ਯੂ ਪੀ

ਔਰਤ ਦੀ ਗੁਲਮੀ ਦਾ ਪ੍ਰਤੀਕ” ਕਰਮ ਕਾਂਡਾਂ ਵਿੱਚ ਫਸੀ ਹਿੰਦੁਸਤਾਂਨ ਅਤੇ ਦੁਨੀਆਂ ਭਰ ਦੀ ਭੁੱਲੀ ਭਟਕੀ ਲੋਕਾਈ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੰਜਾਬ ਦੀ ਪਾਵਨ ਧਰਤੀ ਉੱਤੇ ਅਵਤਾਰ ਧਾਰਿਆ ਅਤੇ ਕਰਮ ਕਾਂਡਾਂ ਵਿੱਚ ਫਸੇ ਹੋਏ ਲੋਕਾਂ ਨੂੰ ਸੇਧ ਅਤੇ ਨਵਾਂ ਜੀਵਨ ਦੇਣ ਵਾਸਤੇ ਸਿੱਖ ਧਰਮ ਦੀ ਨੀਂਹ ਰੱਖੀ! ਸਿੱਖ ਧਰਮ ਦੇ ਵੱਖਰੇ ਫਲਸਫੇ (ਸਿਧਾਂਤ) ਦੁਆਰਾ ਗੁਰੂ ਸਾਹਿਬ ਨੇ ਸਾਰੇ ਕਰਮਕਾਂਡਾਂ ਨੂੰ ਰੱਦ ਕਰਕੇ ਨਵੇ ਸਮਾਜ ਦੀ ਸਿਰਜਣਾਂ ਕੀਤੀ, ਅਤੇ ਜਿਸ ਔਰਤ ਨੂੰ ਕਰਮਕਾਂਡੀ ਲੋਕਾਂ ਨੇ ਬਹੁਤ ਨੀਵਾਂ ਦਰਜ਼ਾ ਦਿੱਤਾ ਹੋਇਆ ਸੀ ਉਸਨੂੰ ਬਣਦਾ ਸਤਿਕਾਰ ਅਤੇ ਬਰਾਬਰਤਾ ਦਿੰਦੇ ਹੋਏ ਇਹ ਸ਼ਬਦ ਉਚਾਰਿਆ – “ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥ (ਆਸਾ ਮ. 1, ਅੰਗ 473) ”ਪਰ ਸਾਡੇ ਵੀਰਾਂ ਭੈਂਣਾਂ ਨੇ ਗੁਰੂ ਸਾਹਿਬ ਦੇ ਵੱਖਰੇ ਸਿੱਖੀ ਸਿਧਾਂਤ ਨੂੰ ਇੱਕ ਪਾਸੇ ਰੱਖ ਕੇ ਅੱਜ ਫਿਰ ਉਨਾਂ ਹੀ ਅਣਮਤੀ ਤਿਉਹਾਰਾਂ ਨੂੰ ਗਲ ਨਾਲ ਲਾਇਆ ਹੋਇਆ ਹੈ, ਉਹ ਤਿਉਹਾਰ ਜੋ ਕਿ ਹਿੰਦੂ ਵੀਰਾਂ ਭੈਂਣਾਂ ਦੇ ਤਿਉਹਾਰ ਹਨ ਪਰ ਬਹੁਤ ਸਾਰੇ ਸਾਡੇ ਸਿੱਖ ਵੀਰ ਤੇ ਭੈਂਣਾਂ ਵੀ ਇਨਾਂ ਤਿਉਹਾਰਾਂ ਨੂੰ ਮਨਾਉਂਦੇ ਹਨ ਜੋ ਕਿ ਸਿੱਖ ਧਰਮ ਦੇ ਵੱਖਰੇ ਸਿੱਧਾਂਤਾਂ ਦੇ ਬਿਲਕੁਲ ਉਲਟ ਹੈ! ਅੱਜ ਮੈ ਗੱਲ ਕਰਨ ਲੱਗੀ ਹਾਂ “ਰੱਖੜੀ” ਦੇ ਤਿਉਹਾਰ ਦੀ। ਰੱਖੜੀ ਜੋ ਕਿ ਹਿੰਦੂ ਧਰਮ ਦਾ ਤਿਉਹਾਰ ਹੈ ਹਿੰਦੂ ਧਰਮ ਦੇ ਪੈਰੋਕਾਰ ਇਸ ਤਿਉਹਾਰ ਨੂੰ ਭੈਂਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਦੇ ਨੇ ਇਸ ਤਿਉਹਾਰ ਦਾ ਪੂਰਾ ਨਾਮ ਹੈ 'ਰੱਖਸ਼ਾ ਬੰਧਨ'। ਭਾਵ ਰੱਖਿਆ ਕਰਨ ਵਾਲਾ ਬੰਧਨ (ਧਾਗਾ)। ਜਿਸਨੂੰ ਇੱਕ ਭੈਂਣ ਆਪਣੇ ਭਰਾ ਦੀ ਕਲਾਈ `ਤੇ ਬੰਨ੍ਹ ਕੇ ਹਰ ਸਾਲ ਉਸਨੂੰ ਯਾਦ ਕਰਵਾਉਂਦੀ ਹੈ ਜਾਂ ਪ੍ਰਣ ਲੈਂਦੀ ਹੈ ਕਿ ਉਹ ਹਮੇਸ਼ਾਂ ਉਸਦੀ ਇੱਜ਼ਤ, ਆਬਰੂ ਦੀ ਰੱਖਿਆ ਕਰਨ ਲਈ ਵਚਨਬੱਧ ਰਹੇਗਾ। ਬਦਲੇ ਵਿੱਚ ਭਰਾ ਵੀ ਉਸਨੂੰ ਨਗਦ ਪੈਸੇ, ਗਿਫ਼ਟ ਆਦਿਕ ਤੋਹਫੇ ਵੱਜੋਂ ਦਿੰਦਾ ਹੈ। ਇੱਥੇ ਔਰਤ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਅਬਲਾ, ਮਜਬੂਰ, ਨਿਮਾਣੀ ਹੈ ਜਿਸ ਕਰਕੇ ਉਸਨੂੰ ਬਚਪਨ ਵਿੱਚ ਪਿਤਾ ਦੇ, ਵੱਡੀ ਹੋ ਕੇ ਭਰਾ ਦੇ, ਵਿਆਹ ਤੋਂ ਬਾਅਦ ਪਤੀ ਉਪਰ ਹੀ ਟੇਕ ਰੱਖਣੀ ਪਵੇਗੀ ਅਤੇ ਉਹ ਆਤਮ ਨਿਰਭਰ ਨਹੀਂ ਹੈ। ਅਸਲ ਵਿੱਚ ਇਹ ਤਿਉਹਾਰ ਉਸ ਸਮੇਂ ਅਤੇ ਉਸ ਸਮਾਜ ਦੀ ਦੇਣ ਹੈ ਜਿਸ ਸਮੇ ਵਿੱਚ ਔਰਤ ਨੂੰ ਨਿਮਾਣੀ, ਅਬਲਾ, ਨਿਤਾਣੀ, ਮਜਬੂਰ, ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਮਰਦ ਤੋਂ ਬਿਨ੍ਹਾਂ ਉਸਦਾ ਆਪਣੇ ਰੂਪ ਵਿੱਚ ਕੋਈ ਵਜੂਦ ਨਹੀਂ ਹੈ। ਐਸਾ ਸਮਾਜ ਜਿਸ ਵਿਚਲੇ ਅਖੌਤੀ ਵਿਦਵਾਨਾਂ, ਫਿਲਾਸਫਰਾਂ ਅਤੇ ਧਾਰਮਿਕ ਆਗੂਆਂ ਨੇ ਇਸਤ੍ਰੀ ਨੂੰ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਕਿਹਾ ਹੈ। ਜਿਸ ਵਿੱਚ ਔਰਤ ਨੂੰ ਨਸ਼ੀਲੀ ਸ਼ਰਾਬ ਅਤੇ ਮਾਰੂ ਜ਼ਹਿਰ ਤੱਕ ਕਿਹਾ ਗਿਆ ਹੈ। ਜਿੱਥੇ ਔਰਤ ਨੂੰ ਇੱਕ ਨਾ-ਮੁਕੰਮਲ ਵਸਤੂ ਕਿਹਾ ਗਿਆ ਹੈ। ਉਥੇ ਔਰਤ ਨੂੰ ਬਘਾੜਨ ਤੱਕ ਕਿਹਾ ਗਿਆ ਹੈ, “ਇਨ ਬਾਘਨ ਤ੍ਰੈ ਲੋਕੀ ਖਾਈ” ! ਇਸਤ੍ਰੀ ਕੋਲੋਂ ਧਰਮ ਕਰਮ ਦੇ ਸਾਰੇ ਹੱਕ ਖੋ ਲਏ ਗਏ ਸਨ। ਉਸਨੂੰ ਸਿਰਫ ਇੱਕ ਅਬਲਾ ਦੇ ਰੂਪ ਵਿੱਚ ਹੀ ਪੇਸ਼ ਕੀਤਾ ਗਿਆ ਸੀ। ਜਿਸਨੂੰ ਹੁਕਮ ਸੀ ਕਿ ਉਹ ਸਾਰੀ ਜਿੰਦਗੀ ਮਰਦ ਦੀ ਰਜ਼ਾ ਵਿੱਚ ਹੀ ਗੁਜ਼ਾਰੇ। ਤੁਲਸੀ ਦਾਸ ਵਰਗੇ ਲੇਖਕ ਨੇ ਤਾਂ ਇਸਤ੍ਰੀ, ਸ਼ੁਦਰ, ਪਸ਼ੂ, ਅਤੇ ਢੋਲ ਦੀ ਤਰ੍ਹਾਂ ਤਾੜਨ ਦੇ ਲਾਇਕ ਹੀ ਦੱਸਿਆ ਹੈ: ਢੋਲ, ਗਵਾਰ, ਸ਼ੁਦਰ, ਪਸ਼ੂ, ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ। (ਤੁਲਸੀ ਰਮਾਇਣ) ਪਰ ਗੁਰੂ ਨਾਨਾਕ ਸਾਹਿਬ ਜੀ ਨੇ ਵੱਖਰੇ ਸਿੱਖੀ ਸਿਧਾਂਤ ਰਾਹੀ ਔਰਤ ਦੇ ਹੱਕ ਵਿੱਚ ਖੜੇ ਹੋ ਕੇ ਇਹ ਇੰਕਲਾਬੀ ਆਵਾਜ਼ ਬੁਲੰਦ ਕੀਤੀ ਸੀ ਕਿ ਉਸ ਇਸਤ੍ਰੀ ਨੂੰ ਬੁਰਾ ਕਿਉਂ ਕਹਿੰਦੇ ਹੋ ਜਿਸਦੀ ਕੁਖੋਂ ਵੱਡੇ-ਵੱਡੇ ਪੀਰ, ਪੈਗੰਬਰ, ਔਲੀਏ, ਸੂਰਬੀਰ, ਯੋਧੇ, ਵਿਦਵਾਨ, ਸੂਰਮੇ, ਫਿਲਾਸਫਰ ਪੈਦਾ ਹੁੰਦੇ ਹਨ। ਉਹ ਆਪ ਮਾੜੀ ਕਿਵੇਂ ਹੋਈ? ਸਿੱਖ ਧਰਮ ਵਿੱਚ ਔਰਤ ਸਾਰੇ ਧਾਰਮਿਕ ਅਤੇ ਸੰਸਾਰੀ ਕੰਮਾਂ ਵਿੱਚ ਮਰਦ ਦਾ ਬਰਾਬਰ ਸਾਥ ਦੇ ਸਕਦੀ ਹੈ। ਉਸ ਉਪਰ ਕੋਈ ਬੰਦਸ਼ ਨਹੀਂ। ਬੱਸ ਉਸਦਾ ਫ਼ਰਜ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਨੁਸਾਰ ਆਪਣਾ ਜੀਵਣ ਢਾਲਣਾ ਹੈ। ਅਤੇ ਗੁਰਮਤਿ ਅਨੁਸਾਰ ਆਪਣਾ ਜੀਵਣ ਜਿਊਣਾ ਚਾਹੀਦਾ ਹੈ।

ਦੁਨੀਆਂ ਭਰ ਵਿੱਚ ਵਸ ਰਹੇ ਲੋਕਾਂ ਵਿੱਚ 90% ਤੋਂ ਵੱਧ ਲੋਕ ਰੱਖੜੀ ਦਾ ਤਿਉਹਾਰ ਨਹੀਂ ਮਨਾਉਂਦੇ ਸਵਾਲ ਪੈਦਾ ਹੁੰਦਾ ਹੈ ਫਿਰ ਉਹਨਾਂ ਭੈਣਾਂ ਦੀ ਰੱਖਿਆ ਕਿਵੇਂ ਹੋ ਰਹੀ ਹੈ ਜੋ ਭੈਂਣਾਂ ਕਦੇ ਵੀ ਆਪਣੇਂ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਣ ਨਹੀ ਜਾਂਦੀਆਂ …? ਹਿੰਦੂ ਵੀਰ ਤੇ ਭੈਂਣਾਂ ਇਸ ਤਿਉਹਾਰ ਨੂੰ ਜੀ ਸਦਕੇ ਮਨਾਉਣ ਸਾਨੂੰ ਕੋਈ ਗਿਲਾ ਨਹੀ ਹੈ ਪਰ ਜਦੋਂ ਸਾਡੇ ਸਿੱਖ ਭੈਂਣ ਭਰਾ ਇਸ ਅਣਮਤੀ ਤਿਉਹਾਰ ਨੂੰ ਮਨਾਉਂਦੇ ਹਨ ਤਾਂ ਦੁੱਖ ਹੁੰਦਾ ਹੈ ਕਿ ਜਿਸ ਕਰਮਕਾਂਡ ਵਿੱਚੋ ਸਾਨੂੰ ਗੁਰੂ ਸਾਹਿਬ ਕੱਢਕੇ ਗਏ ਸਨ ਅੱਜ ਅਸੀਂ ਉਹ ਕਰਮ ਕਾਂਡ ਫਿਰ ਅਪਣਾਂ ਰਹੇ ਆਂ, ਜਿਸ ਔਰਤ ਨੂੰ ਗੁਰੂ ਸਾਹਿਬ ਨੇ ਬਰਾਬਰਤਾ ਦੇ ਨਾਲ ਨਾਲ ਪੂਰਾ ਸਤਿਕਾਰ ਦਿਵਾਇਆ ਸੀ ਉਸਨੂੰ ਫਿਰ ਮਜਬੂਰ ਨਿਮਾਂਣੀ ਤੇ ਅਬਲਾ ਨਾਰੀ ਬਣਾਉਣਾਂ ਚਾਉਂਦੇ ਹਾਂ! ਸਿੱਖ ਵੀਰੋ ਤੇ ਭੈਂਣੋ ਤੁਸੀਂ ਮਹਾਨ ਸਿੱਖ ਵਿਰਾਸਤ ਦੇ ਅਸਲੀ ਮਾਲਕ ਹੋ ਤੁਸੀ ਵਾਰਸ ਹੋ ਗੁਰੂ ਕਲਗੀਧਰ ਜੀ ਦੇ ਤੁਸੀਂ ਆਪਣੀ ਵੱਖਰੀ ਹੋਂਦ ਨੂੰ ਗਵਾ ਰਹੇ ਹੋ ਇਹ ਰੱਖੜੀ ਇਹ ਭਈਆ ਦੂਜ ਇਹ ਕਰਵਾ ਚੌਥ ਇਹ ਸਭ ਅਣਮਤੀ ਤਿਉਹਾਰ ਹਨ ਇਹ ਸਿੱਖਾਂ ਦੇ ਤਿਉਹਾਰ ਨਹੀ ਹਨ, ਅਤੇ ਨਾਂ ਹੀ ਇਹਨਾਂ ਨੂੰ ਮਨਾਉਣ ਨਾਲ ਸਾਡਾ ਕੁਜ ਸਵਰਨ ਵਾਲਾ ਹੀ ਹੈ ਸਗੋਂ ਇਹ ਤਿਉਹਾਰ ਔਰਤ ਨੂੰ ਮਰਦਾਂ ਦੀ ਗੁਲਾਮ ਹੋ ਕੇ ਰਹਿਣ ਦੀ ਪ੍ਰੇਰਣਾਂ ਦਿੰਦੇ ਹਨ! ਕੁਜ ਸਾਡੇ ਭੁੱਲੜ ਵੀਰ ਤੇ ਭੈਂਣਾਂ ਇਸ ਗੱਲ ਦੀ ਦਲੀਲ ਦਿੰਦੇ ਹਨ ਕਿ ਰੱਖੜੀ ਤਾਂ ਗੁਰੂ ਨਾਨਾਕ ਸਾਹਿਬ ਜੀ ਨੇ ਵੀ ਆਪਣੀ ਭੈਂਣ ਬੇਬੇ ਨਾਨਕੀ ਜੀ ਤੋਂ ਬਨਵਾਈ ਸੀ ਫਿਰ ਇਹ ਤਿਉਹਾਰ ਅਣਮਤੀ ਕਿਵੇਂ ਹੋਇਆ …? ਮੈ ਉਹਨਾਂ ਵੀਰਾਂ ਤੇ ਭੈਂਣਾਂ ਨੂੰ ਦੱਸਣਾਂ ਚਾਉਂਦੀ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਵੀ ਤਸਵੀਰ ਅਸੀ ਨਹੀ ਹੈ ਇਹ ਸਭ ਤਸਵੀਰਾਂ ਮਨੁੱਖੀ ਕਿਰਤ ਹਨ! ਅਤੇ ਜਿਸ ਤਸਵੀਰ ਵਿੱਚ ਬੇਬੇ ਨਾਨਕੀ ਜੀ ਨੂੰ ਗੁਰੂ ਨਾਨਾਕ ਸਾਹਿਬ ਜੀ ਨੂੰ ਰੱਖੜੀ ਬੰਨਦੇ ਦਿਖਾਇਆ ਗਿਆ ਹੈ ਉਹ ਤਸਵੀਰ ਜਿਸਨੇ ਵੀ ਬਣਾਈ ਹੈ ਉਸਨੂੰ ਗੁਰਮਤ ਦਾ ਗਿਆਨ ਨਹੀ ਹੋਵੇਗਾ ਐਸਾ ਲਗਦਾ ਹੈ! ਕਿਉਂਕਿ ਕਿਸੇ ਵੀ ਧਰਮ ਗ੍ਰੰਥ ਵਿੱਚ ਗੁਰਬਾਣੀ ਵਿੱਚ ਜਾਂ ਸਿੱਖ ਰਹਿਤ ਮਰਿਆਦਾ ਵਿੱਚ ਰੱਖੜੀ ਵਰਗੇ ਅਣਮਤੀ ਤਿਉਹਾਰ ਦਾ ਕੋਈ ਜਿਕਰ ਤੱਕ ਨਹੀ ਹੈ, ਗੁਰੂ ਨਾਨਕ ਸਾਹਿਬ ਜੋ ਖੁਦ ਔਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਉਹ ਔਰਤ ਦੀ ਗੁਲਾਮੀ ਦਾ ਪ੍ਰਤੀਕ ਤਿਉਹਾਰ ਰੱਖੜੀ ਕਦੇ ਵੀ ਨਹੀ ਮਨਾ ਸਕਦੇ ਸਨ! ਜੇ ਕਿਸੇ ਨੇ ਭੁੱਲ ਵੱਸ ਉਹ ਤਸਵੀਰ ਬਣਾਂ ਹੀ ਦਿੱਤੀ ਤਾਂ ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਤਤਸਵੀਰ ਨੂੰ ਗੁਰਮਤ ਦੀ ਕਸਾਉਟੀ ਤੇ ਪਰਖੀਏ! ਇਤਹਾਸ ਗਵਾਹ ਹੈ ਭਾਰਤ ਵਿੱਚ ਜਿੱਥੇ ਰੱਖੜੀ ਦਾ ਤਿਉਹਾਰ ਬਹੁਤ ਵੱਡੀ ਗਿਣਤੀ ਵਿੱਚ ਲੋਕ ਮਨਾਉਂਦੇ ਹਨ ਭੈਣਾਂ ਭਰਾਵਾਂ ਦੇ ਗੁੱਟਾਂ ਤੇ ਪਿਆਰ ਦਾ ਧਾਗਾ ਬੰਨਕੇ ਉਹਨਾਂ ਕੋਲੋਂ ਆਪਣੀ ਇੱਜਤ ਆਬਰੂ ਦੀ ਰਾਖੀ ਦਾ ਪ੍ਰਣ ਲੈਂਦੀਆਂ ਹਨ ਉਸੇ ਹੀ ਦੇਸ਼ ਵਿੱਚ ਰੋਜ਼ਾਨਾ ਪਤਾ ਨਹੀ ਕਿੱਨੀਆਂ ਬੇਗੁਨਾਹ ਔਰਤਾਂ ਨਾਲ ਜਬਰਜਨਾਹ ਹੋ ਰਹੇ ਹਨ, ਪਤਾ ਨਹੀਂ ਕਿਨੀਆਂ ਕੁ ਔਰਤਾਂ ਨੂੰ ਬਿਨਾ ਵਜਾਹ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ …! ! ਕੀ ਜਿਨਾਂ ਬੇਗੁਨਾਹ ਔਰਤਾਂ ਨੂੰ ਰੋਜਾਨਾ ਕਤਲ ਕੀਤਾ ਜਾ ਰਿਹਾ ਹੈ ਤੇ ਜਿਨਾਂ ਨਾਲ ਜਬਰਜਨਾਹ ਹੋ ਰਹੇ ਨੇ ਉਹਨਾਂ ਨੇ ਕਦੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੱਖੜੀ ਨਹੀ ਬੰਨੀ ਹੋਵੇਗੀ. . ? ਰੱਖੜੀ ਜਰੂਰ ਬੰਨੀ ਹੋਵੇਗੀ ਤੇ ਪ੍ਰਣ ਵੀ ਜਰੂਰ ਲਿਆ ਹੋਵੇਗਾ ਫਿਰ ਉਹਨਾਂ ਨਾਲ ਐਸਾ ਕਿਉ ਹੋਇਆ …? ਕਿਉਂਕਿ ਉਹਨਾਂ ਨੇ ਇੱਕ ਧਾਗੇ ਤੇ ਭਰੋਸਾ ਕੀਤਾ ਤੇ ਧਾਗੇ ਕਦੇ ਵੀ ਕਿਸੇ ਦੀ ਰੱਖਿਆ ਨਹੀ ਕਰਦੇ, ਰੱਖਿਆ ਵਾਸਤੇ ਸ਼ਸਤਰ ਧਾਰੀ ਹੋ ਕੇ ਰਹਿਣਾਂ ਪੈਂਦਾ ਹੈ, ਤੇ ਸ਼ਸਤਰ ਧਾਰੀ ਹੋ ਕੇ ਵਿਚਰਨ ਦਾ ਮਾਂਣ ਕੇਵਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਖਸ਼ਿਆ ਹੈ! ਮੈ ਕਈ ਵਾਰ ਬਸ ਜਾਂ ਟ੍ਰੇਨ ਵਿੱਚ ਲਖਨਊ ਤੱਕ ਇਕੱਲੀ ਜਾਂਦੀ ਹਾਂ ਮੈਂਨੂੰ ਕਦੇ ਵੀ ਇਕੱਲੇ ਪਨ ਦਾ ਅਹਿਸਾਸ ਨਹੀ ਹੋਇਆ ਹਰ ਵੇਲੇ ਐਸਾ ਲਗਦਾ ਹੈ ਜਿਵੇਂ ਕੋਈ ਪਰਛਾਵੇਂ ਦੀ ਤਰਾਂ ਮੇਰੇ ਨਾਲ ਹੁੰਦਾ ਹੈ, ਇਹ ਕੋਈ ਅਤਕਥਨੀ ਨਹੀ ਹੈ ਇਹ ਇੱਕ ਅਟੱਲ ਸਚਾਈ ਹੈ ਕਿ ਗੁਰੂ ਸਾਹਿਬ ਹਮੇਸ਼ਾ ਆਪਣੇ ਧੀਆਂ ਪੁੱਤਰਾਂ ਦੇ ਨਾਲ ਹੋਕੇ ਵਿਚਰਦੇ ਹਨ …. ! ! ਐਸਾ ਪਰਮਾਣ ਗੁਰੂ ਸਾਹਿਬ ਨੇ ਗੁਬਾਣੀ ਵਿੱਚ ਵੀ ਦਿੱਤਾ ਹੈ- ਗੁਰੂ ਮੇਰੇ ਸੰਗੁ ਸਦਾ ਹੈ ਨਾਲੇ! ! ਜਦੋਂ ਗੁਰੁ ਸਾਹਿਬ ਹਮੇਸ਼ਾ ਸਾਡੇ ਨਾਲ ਹਨ ਫਿਰ ਸਾਂਨੂੰ ਇਹਨਾਂ ਧਾਗਿਆਂ ਦੀ ਕੀ ਲੋੜ ਹੈ! ! ਗੁਰੂ ਸਾਹਿਬ ਦਾ ਹੱਥ ਹਰ ਸ਼ਸਤਰ ਧਾਰੀ ਸਿੱਖ ਦੇ ਸਿਰ ਤੇ ਹਮੇਸ਼ਾ ਰਹਿਂਦਾ ਹੈ! ! ਗੁਰੁ ਸਾਹਿਬ ਸ਼ਸਤਰਾਂ ਤੋਂ ਹੀਣੇ ਮਨੁੱਖ ਨੂੰ ਭੇਡ ਦੀ ਨਿਆਈ ਸਮਝਦੇ ਨੇ, ਸਿੱਖ ਦੇ ਹੱਥ ਚ ਫੜਿਆ ਕੋਈ ਵੀ ਸ਼ਸਤਰ ਜੁਲਮ ਕਰਨ ਲਈ ਨਹੀ ਸਗੋਂ ਜੁਲਮ ਰੋਕਣ ਲਈ ਹੁੰਦਾ ਹੈ. . ! ! ਦਿੱਲੀ ਵਿੱਚ ਪਿਛਲੇਸਾਲ ਇੱਕ ਨਿਰਭਇਆ ਨਾਮ ਦੀ ਕੁੜੀ ਨਾਲ ਜੋ ਕੁਜ ਵੀ ਹੋਇਆ ਸਭਨੂੰ ਪਤਾ ਹੈ ਉਸਦੀ ਰਾਖੀ ਰੱਖੜੀ ਦਾ ਧਾਗਾ ਨਹੀ ਕਰ ਸਕਿਆ, ਲਖਨਉ ਵਿੱਚ ਪਿਛਲੇ ਮਹੀਨੇ ਇੱਕ ਹੋਰ ਨਿਰਇਆ ਨਾਲ ਵੀ ਉਹੀ ਕੁਜ ਹੋਇਆ ਜੋ ਦਿੱਲੀ ਵਿੱਚ ਇੱਕ ਬੇਗੁਨਾਹ ਕੁੜੀ ਨਾਲ ਹੋਇਆ ਸੀ ਕੀ ਉਸਨੇ ਕਦੇ ਆਪਣੇ ਭਰਾ ਲਈ ਰੱਖੜੀ ਨਹੀ ਭੇਜੀ ਹੋਵੇਗੀ ਪਰ ਰੱਖੜੀ ਦਾ ਕੱਚਾ ਧਾਗਾ ਉਸਦੀ ਰਾਖੀ ਵੀ ਨਹੀ ਕਰ ਸੱਕਿਆ ਐਸੀਆਂ ਪਤਾ ਨਹੀ ਕਿਨੀਆਂ ਕੁ ਬੇਗੁਨਾਹ ਜਾਂਨਾ ਹਰ ਰੋਜ ਮਰ ਰਹੀਆਂ ਹਨ ਜਿਨਾਂ ਨੇ ਹਰ ਸਾਲ ਰੱਖੜੀ ਦੇ ਇਸ ਤਿਉਹਾਰ ਤੇ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਕੇ ਆਪਣੀ ਰਾਖੀ ਦਾ ਪ੍ਰਣ ਲਿਆ ਸੀ, ਸਭਕੁਜ ਦੇਖਦੇ ਹੋਏ ਵੀ ਜੇ ਫਿਰ ਵੀ ਅਸੀਂ ਨਾ ਸਮਝੀਏ ਫਿਰ ਸਾਡੇ ਮੂਰਖ ਵੀ ਕੋਈ ਨਹੀ ਹੋਵੇਗਾ! ਹਾਂ ਜਿਨਾਂਦਾ ਇਹ ਤਿਹਾਰ ਹੈ ਉਹ ਜੀ ਸਦਕੇ ਮਨਾਉਦੇ ਰਹਿਣ ਸਾਨੂੰ ਕੋਈ ਗਿਲਾ ਸਿਕਵਾ ਨਹੀ ਹੈ, ਅਤੇ ਮੈ ਆਪਣੇ ਵੱਲੋ ਹਿੰਦੂ ਧਰਮ ਦੇ ਸਾਰੇ ਵੀਰਾਂ ਭੈਂਣਾਂ ਨੂੰ ਉਹਨਾਂਦੇ ਇਸ ਤਿਹਾਰ ਤੇ ਮੌਕੇ ਤੇ ਵਧਾਈਆਂ ਦਿੰਦੀ ਹਾਂ! ਸਾਂਨੂੰ ਸਿੱਖਾਂ ਨੂੰ ਐਸੇ ਹਰ ਅਣਮਤੀ ਤਿਉਹਾਰ ਨੂੰ ਨਹੀ ਮਨਾਉਣਾਂ ਚਾਹੀਦਾ ਜਿਸਦਾ ਗੁਰਮਤ ਨਾਲ ਕੋਈ ਵਾਹ ਵਾਸਤਾ ਨਾਂ ਹੋਵੇ, ਹਾਂ ਜੇ ਕੋਈ ਰੱਖੜੀ ਵਰਗੇ ਤਿਉਹਾਰ ਨੂੰ ਮਨਾਉਣ ਤੋਂ ਬਿਨਾਂ ਰਹਿ ਹੀ ਨ੍ਹੀ ਸਕਦਾ ਤਾਂ ਉਹ ਇਸਨੂੰ ਨਵੇ ਤਰੀਕੇ ਨਾਲ ਮਨਾਵੇ, ਜਦ ਵੀ ਭੈਂਣਾਂ ਆਪਣੇ ਵੀਰਾਂ ਕੋਲ ਜਾਂਣ ਉਹ ਰੱਖੜੀ ਦੀ ਥਾਂ ਆਪਣੇ ਵੀਰ ਲਈ ਸੋਹਣੀ ਦਸਤਾਰ ਲੈ ਕੇ ਜਾਂਣ ਅਤੇ ਅਗੋਂ ਵੀਰ ਆਪਣੀਆਂ ਭੈਂਣਾਂ ਤੋਂ ਰੱਖੜੀ ਬਨਵਾਉਣ ਦੀ ਥਾਂ ਉਨਾਨੂੰ ਸ੍ਰੀ ਸਾਹਿਬ (ਕਿਰਪਾਨ) ਭੇਟ ਕਰਨ ਤਾਂ ਜੋ ਹਰ ਸਿੱਖ ਔਰਤ ਆਪਣੇ ਆਪ ਆਪਣੀ ਰਾਖੀ ਕਰਨ ਲਈ ਪਰਪੱਕ ਹੋ ਸਕੇ, ਉਹ ਆਪਣੇ ਆਪ ਨੂੰ ਨਿਮਾਣੀ ਨਿਤਾਣੀ ਤੇ ਅਬਲਾ ਨਾ ਸਮਝਦੇ ਹੋਏ ਇੱਕ ਬਹਾਦਰ ਔਰਤ ਦੇ ਆਤਮ ਨਿਰਭਰ ਸਮਝੇ! ਇਹ ਮੇਰੇ ਆਪਣੇ ਵਿਚਾਰ ਹਨ! ਅੱਜ ਹਰ ਇੱਕ ਸਿੱਖ ਨੂੰ ਭਾਵੇ ਉਹ ਔਰਤ ਹੈ ਤੇ ਭਾਵੇ ਮਰਦ ਸਭਨੂੰ ਖੰਡੇ ਬਾਟੇ ਦਾ ਅਮ੍ਰਿਤ ਛੱਕ ਕੇ ਸ਼ਸਤਰ ਧਾਰੀ ਹੋ ਕੇ ਵਿਚਰਨਾ ਚਾਹੀਦਾ ਹੈ, ਤਾਂ ਜੋ ਹਰ ਕੋਈ ਆਪਣੀ ਰਾਖੀ ਆਪ ਕਰ ਸਕੇ! !
ਧੰਨਵਾਦ ਸਹਿਤ – ਸਰਬਜੀਤ ਕੌਰ ਖਾਲਸਾ, ਲਖੀਮਪੁਰ ਖੀਰੀ ਯੂ ਪੀ
E mail - info.khalsa@yahoo.com, info.dkf@gmail.com mobile - 09415214070


09/08/14)
ਵਰਿੰਦਰ ਸਿੰਘ “ਗੋਲਡੀ”

ਬਾਲੇ ਵਾਲੀ ਜਨਮ ਸਾਖੀ ਬਾਰੇ ਕੁਝ ਸਵਾਲ ?
ਪਿਛਲੇ ਕੁਝ ਦਿਨਾ ਵਿੱਚ ਬਾਲੇ ਵਾਲੀ ਜਨਮ ਸਾਖੀ ਕਾਫੀ ਚਰਚਾ ਦਾ ਵਿਸ਼ਾ ਰਹੀ ਜਿਸ ਦਾ ਕਾਰਨ ਬਾਬਾ ਸੇਵਾ ਸਿੰਘ ਵਲੋਂ ਇੱਕ ਹੋਸਟਲ ਦਾ ਨਾਮ ਭਾਈ ਬਾਲੇ ਦੇ ਨਾਮ ਤੇ ਰਖਣਾ ਸੀ| ਕੁਝ ਜਾਗਰੂਕ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਬਾਲੇ ਦੀ ਹੋਂਦ ਅਤੇ ਇਸ ਜਨਮ ਸਾਖੀ ਦੀ ਪ੍ਰਮਾਣਿਕਤਾ ਵਾਸਤੇ ਸਵਾਲ ਉਠਾਏ| ਰੇਡਿਓ ਸ਼ੇਰ-ਏ-ਪੰਜਾਬ ਤੇ ਦੋ ਵਾਰ ਇਸ ਵਿਸ਼ੇ ਤੇ ਗਲਬਾਤ ਹੋਈ ਜਿਸ ਵਿੱਚ ਇਸ ਜਨਮ ਸਾਖੀ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕੁਝ ਬੁਧੀਜੀਵੀ ਬੁਲਾਏ ਗਏ| ਇੱਕ ਗਲ ਬਹੁਤ ਹੈਰਾਨ ਕਰਨ ਵਾਲੀ ਸਾਹਮਣੇ ਆਈ ਕੇ ਸਾਬਕਾ ਜਥੇਦਾਰ ਵਿਦਾਂਤੀ ਅਤੇ ਪ੍ਰੋ. ਗੋਗੋਆਣੀ ਜਿਹੜੇ ਇਸ ਦੇ ਹੱਕ ਵਿੱਚ ਰੇਡੀਓ ਤੇ ਆਏ ਸਨ ਓਹ ਵੀ ਇਹ ਮੰਨ ਗਏ ਕੇ ਅਸਲੀ ਜਨਮ ਸਾਖੀ ਨੂੰ ਹੰਦਾਲੀਆਂ ਨੇ ਦਰਿਆ ਵਿੱਚ ਰੋੜ ਦਿੱਤਾ ਸੀ ਅਤੇ ਇਹ ਬਾਹਦ ਵਿੱਚ ਓਹਨਾ ਨੇ ਤਿਆਰ ਕਰਵਾਈ ਹੈ| ਇਸ ਨਾਲ ਇੱਕ ਗਲ ਤਾਂ ਸਾਫ਼ ਹੋ ਗਈ ਕੇ ਇਹ ਜਨਮ ਸਾਖੀ ਬਾਲੇ ਵਾਲੀ ਜਨਮ ਸਾਖੀ ਨਹੀਂ ਹੰਦਾਲੀਆਂ ਵਾਲੀ ਜਨਮ ਸਾਖੀ ਹੈ (ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕੇ ਕਿਰਪਾ ਕਰਕੇ ਇਸ ਦਾ ਨਾਮ ਬਦਲਿਆ ਜਾਵੇ ਤਾਂ ਕੇ ਕੋਈ ਮੁਗਾਲਤਾ ਨਾ ਲੱਗੇ)| ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੇ ਜੇ ਇਹ ਜਨਮ ਸਾਖੀ ਨਕਲੀ ਹੈ ਤਾਂ ਫਿਰ ਬਾਲੇ ਦੀ ਹੋਂਦ ਨੂੰ ਅਸਲੀ ਸਿਧ ਕਰਨ ਵਾਸਤੇ ਇਹਨਾ ਕੋਲ ਹੋਰ ਕਿਹੜੇ ਕਿਹੜੇ ਪ੍ਰੂਫ਼ ਹਨ? ਕਿਉਂਕੇ ਭਾਈ ਮਨੀ ਸਿੰਘ, ਮੇਹਰਬਾਨ , ਜਾਂ ਵਲੈਤ ਵਾਲੀ ਜਨਮ ਸਾਖੀ ਵਿੱਚ ਤਾਂ ਬਾਲੇ ਦਾ ਜਿਕਰ ਤੱਕ ਨਹੀਂ ਆਇਆ !
ਕੀ ਇਹ ਹੁਣ ਇਹ ਕਹਨਗੇ ਕੇ ਬਾਕੀ ਦੀਆਂ ਸਾਰੀਆਂ ਜਨਮ ਸਾਖੀਆਂ ਵੀ ਗਲਤ ਹਨ ?
ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਭਾਈ ਮਰਦਾਨਾ ਤੇ ਭਾਈ ਲਹਣਾ ਦਾ ਜਿਕਰ ਕੀਤਾ ਹੈ, ਕੀ ਇਹ ਹੁਣ ਇਹ ਕਹਨਗੇ ਕੇ ਭਾਈ ਗੁਰਦਾਸ ਦੀਆਂ ਵਾਰਾਂ ਵੀ ਗਲਤ ਹਨ?
ਇਸ ਜਨਮ ਸਾਖੀ ਮੁਤਾਬਿਕ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਹੈ ਪਰ ਸ਼੍ਰੋਮਣੀ ਕਮੇਟੀ ਹੁਣ ਆਪ ਹੀ ਮੰਨਦੀ ਹੈ ਕੇ ਓਹਨਾ ਦਾ ਜਨਮ ਵੈਸਾਖ ਦਾ ਹੈ? ਕੀ ਇਹ ਵੀ ਇਸ ਵਿੱਚ ਗਲਤ ਲਿਖਿਆ ਹੈ ?
ਇਸ ਜਨਮ ਸਾਖੀ ਦੇ ਸ਼ੁਰੂ ਵਿੱਚ ਹੀ ਲਿਖਿਆ ਹੈ ਕੇ “ਤੇਲੀ ਕੇ ਘਰ ਜਨਮ ਨੀਚ ਘਰ ਜਨਮ ਥਾ, ਤਬ ਹਮਾਰਾ ਜਨਮ ਤੇਲੀ ਕੇ ਘਰ ਥਾ, ਉਸ ਬਾਛਨਾ ਕੇ ਵਾਸਤੇ ਹਮ ਕੋ ਫਿਰ ਜਨਮ ਹੂਆ ਖੱਤਰੀ ਕੇ ਘਰ||” ਕੀ ਗੁਰੂ ਸਾਹਿਬ ਇਸ ਜੱਗ ਵਿੱਚ ਆਪਣੇ ਕਰਮਾ ਦੇ ਮਾਰੇ ਆਏ ਸਨ ?
ਭਾਈ ਬਾਲਾ ਇਸ ਜਨਮ ਸਾਖੀ ਵਿੱਚ ਲਿਖਦਾ ਹੈ ਕੇ ਓਹ ਗੁਰੂ ਸਾਹਿਬ ਤੋਂ ਤਿਨ ਸਾਲ ਛੋਟਾ ਸੀ (ਗੋਗੋਆਣੀ ਸਾਹਿਬ ਸ਼ਾਇਦ ਤਿਨ ਸਾਲ ਵੱਡਾ ਮੰਨਦੇ ਹਨ ਪਤਾ ਨਹੀਂ ਓਹਨਾ ਦਾ ਸਰੋਤ ਕੀ ਹੈ ?) ਜੇ ਇਹ ਸਹੀ ਹੈ ਤਾਂ ਉਸ ਨੂੰ ਗੁਰੂ ਸਾਹਿਬ ਦੇ ਜਨਮ ਅਤੇ ਉਸ ਤੋਂ ਤੁਰੰਤ ਬਾਹਦ ਦੀਆਂ ਘਟਨਾਵਾਂ ਦੀ ਜਾਣਕਾਰੀ ਕਿਵੇਂ ਹੋਈ ?
ਹਿਮਚਲ ਦੀ ਉਡਾਰੀ ਸਮੇ ਬਾਲਾ ਕਹੰਦਾ ਹੈ ਕੇ ਗੁਰੂ ਸਾਹਿਬ ਨੇ ਕਿਹਾ ਕੇ ਇਹ ਬੱਗੇ ਰੰਗ ਦੀ ਬਰਫ਼ ਹੈ ਇਸ ਵਿੱਚ ਜਾਣ ਨਾਲ ਬੰਦਾ ਗਲ ਜਾਂਦਾ ਹੈ (ਸ਼ਾਇਦ ਲਿਖਾਰੀ ਨੇ ਮਹਾਭਾਰਤ ਦੀ ਪਾਂਡਵਾਂ ਵਾਲੀ ਸਾਖੀ ਪੜੀ ਹੋਵੇਗੀ) ਕੀ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥“ ਦੀ ਗਲ ਕਰ ਵਾਲੇ ਬਾਬੇ ਨੂੰ ਇਹ ਵੀ ਨਹੀਂ ਸੀ ਪਤਾ ਕੇ ਬਰਫ਼ ਵਿੱਚ ਬੰਦਾ ਗਲਦਾ ਨਹੀਂ ?
ਮਦੀਨੇ ਵਾਲੀ ਸਾਖੀ ਵਿੱਚ ਲਿਖਾਰੀ ਲਿਖਦਾ ਹੈ “ਮਰਦਾਨਾ ਅਜੇ ਮੁੰਹਮਦ ਵੱਤ ਜਨਮ ਆਵਣਾ ਹੈ ,ਤ੍ਰਿਹੁ ਗੁਣਾ ਦੇ ਵਿਚੇ ਆਹਾ .....ਵਿਚੋਂ ਨਿਕਲਿਆ ਨਹੀ, ਉਸ ਫੇਰ ਹਿੰਦੂ ਦੇ ਜਨਮ ਆਵਣਾ ਹੈ ,ਪੰਦਰਾ ਸੈ ਬਰਸ ਉਸਦੀ ਬਹਿਸ਼ਤ ਵਿੱਚ ਆਰਬਲਾ ਹੈ ਪੰਦਰਾ ਸੈ ਬਰਸ ਪੂਰਾ ਹੋਸੀ ਤਾਂ ਓਹ ਫਿਰ ਹਿੰਦੂ ਦੇ ਘਰ ਜਨਮ ਲੈਸੀ , ਪਰ ਸ਼ੂਦਰ ਦੇ | ਉਸ ਤਾਈ ਪੂਰਨ ਸਤਿਗੁਰੂ ਪ੍ਰ੍ਲੋਕੀ ਮਿਲੇਗਾ ਤਾਂ ਉਸ ਦਾ ਜਨਮ, ਮਰਨ ਤੇ ਰਹਤ ਹੋਵੇਗਾ, ਉਸ ਵਿੱਚ ਜੀਰਾਂਦ ਬਹੁਤ ਆਹੀ, ਪਰ ਪੂਰਾ ਉਸ ਤਾਈਂ ਕੋਈ ਨਹੀਂ ਮਿਲਿਆ, ਇੱਕ ਜਨਮ ਉਸ ਦਾ ਰਹੰਦਾ ਹੈ “ ਕੀ “ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥“ ਦੀ ਵਿਚਾਰਧਾਰਾ ਤੇ ਚਲਣ ਵਾਲਾ ਇਹ ਗਲ ਕਰ ਸਕਦਾ ਹੈ ?
ਬਿਸਹਰ ਦੇਸ਼ ਵਾਲੀ ਸਾਖੀ ਵਿੱਚ ਲਿਖਾਰੀ ਲਿਖਦਾ ਹੈ ਕੇ ਮਰਦਾਨਾ ਪੁਛਦਾ ਹੈ ਕੇ ਗੁਰੂ ਸਾਹਿਬ ਅਸੀਂ ਕਿਸ ਉਪਰ ਜਾ ਰਹੇ ਹਾਂ (ਪਤਾ ਨਹੀਂ ਮਰਦਾਨਾ ਹੀ ਕਿਉਂ ਹਮੇਸ਼ਾਂ ਏਹੋ ਜਿਹੇ ਸਵਾਲ ਪੁਛਦਾ ਹੈ ਬਾਲਾ ਕਿਉਂ ਨਹੀਂ ?) ਤਾਂ ਗੁਰੂ ਸਾਹਿਬ ਕਹੰਦੇ ਹਨ ਕੇ ਆਪਾਂ ਮੱਛੀ ਉੱਤੇ ਜਾ ਰਹੇ ਹਾਂ ਜਿਹੜੀ ਪੈਂਤੀ ਕੋਹ ਲੰਬੀ ਤੇ ਪੰਜ ਕੋਹ ਚੌੜੀ ਹੈ (??) ਤੇ ਬਾਹਦ ਵਿੱਚ ਓਹ ਮੱਛੀ ਗੁਰੂ ਸਾਹਿਬ ਦੀ ਪੁਰਾਣੇ ਜਨਮ ਦੀ ਸਾਥੀ ਸੀ ਜਿਹੜੀ ਗੁਰੂ ਸਾਹਿਬ ਵਾਂਗੂੰ ਦੋਬਾਰਾ ਜਨਮ ਲੈ ਕੇ ਆਈ ਸੀ ? ਕੀ ਕੋਈ ਪੜਿਆ ਲਿਖਿਆ ਇਸ ਸਾਖੀ ਤੇ ਜਕੀਨ ਕਰ ਸਕਦਾ ਹੈ ?
ਲਿਖਾਰੀ ਨੇ ਅਲਲਾਚੀਨ ਦੇਸ਼(ਜਿੱਥੇ ਕੋਈ ਅਲਲਾਂ ਨਾਮ ਦੇ ਪੰਛੀ ਰਹੰਦੇ ਹਨ) ਤੇ ਕੀੜ ਦੇਸ਼(ਜਿੱਥੇ ਕੀੜਿਆਂ ਦਾ ਰਾਜ ਹੈ) ਤੇ ਹੋਰ ਪਤਾ ਨਹੀਂ ਕੀ ਕੁਝ ਲਿਖਿਆ ਹੋਇਆ ਹੈ? ਕਈ ਵਾਰ ਤਾਂ ਇਸ ਨੂੰ ਪੜਦਿਆਂ ਇਹ ਭੁਲੇਖਾ ਲਗਦਾ ਹੈ ਕੇ ਪੰਚਤੰਤਰ ਦੀਆਂ ਕਹਾਣੀਆਂ ਪੜ ਰਹੇ ਹਾਂ | ਕੀ ਇਹ ਸਭ ਗੁਰਮਤਿ ਹੈ ?
ਨਾਰਦ ਵਾਲੀ ਸਾਖੀ ਵਿੱਚ ਲਿਖਾਰੀ ਲਿਖਦਾ ਹੈ ਪੰਜ ਦਿਨ ਤੇ ਪੰਜ ਰਤਨ ਸਮੁੰਦਰ ਦੇ ਉੱਤੇ ਤੁਰਦੇ ਰਹੇ (????) ਅੱਗੇ ਕੱਲ(ਬਹੁਤ ਬਿਕਰਾਲ ਵੱਡੇ ਵੱਡੇ ਦੰਦਾਂ ਵਾਲੀ??) ਆ ਗਈ ਤਾਂ ਗੁਰੂ ਸਾਹਿਬ ਨੇ ਇੱਕ ਡੰਡਾ ਫੜ ਕੇ (ਸਮੁੰਦਰ ਵਿੱਚ ਡੰਡਾ ਕਿਥੋਂ ਆਇਆ ?) ਉਸ ਦੇ ਮੂੰਹ ਵਿੱਚ ਦੇ ਦਿੱਤਾ ਜਿਸ ਤੇ ਨਾਰਦਮੁਨੀ ਨੇ ਆ ਕੇ ਕਿਹਾ ਕੇ ਤੁਸੀ ਕੱਲ ਨਾਲ ਖੇਡਦੇ ਫਿਰਦੇ ਹੋ ? ਕਹੰਦੇ ਹਨ ਜਿਸ ਪੁਰਾਨ ਵਿੱਚ ਨਾਰਦ ਦਾ ਨਾਮ ਨਾ ਆਵੇ ਓਹ ਅਧੂਰਾ ਹੁੰਦਾ ਹੈ ! ਹਾਲੇ ਵੀ ਕੋਈ ਸ਼ੱਕ ਹੈ ਕੇ ਇਹ ਜਨਮ ਸਾਖੀ ਕਿਸ ਨੇ ਲਿਖੀ ਹੈ ?
ਸਿਲ੍ਮਿਲਾ ਦੀਪ ਵਾਲੀ ਸਾਖੀ ਵਿੱਚ ਆਉਂਦਾ ਹੈ ਕੇ ਸਮੁੰਦਰ ਤੇ ਤੁਰਦੇ ਤੁਰਦੇ ਓਹ ਕਿਸੇ ਜਗਾਹ ਪਹੁੰਚਦੇ ਹਨ ਤੇ ਮਰਦਾਨੇ ਨੂੰ ਦਸਦੇ ਹਨ ਕੇ ਇਹ ਬ੍ਰਹਮਪੁਰ ਹੈ ਕਿਉਂਕੇ ਓਥੇ ਦਾ ਰਾਜਾ ਬ੍ਰਾਹਮਿਨ ਹੈ ਤੇ ਇਸ ਤਰਾਂ ਦੇ ਅਠਾਰਾਂ ਹੋਰ ਟਾਪੂ ਹਨ ਜਿਹਨਾ ਤੇ ਬ੍ਰਾਹਮਿਨ ਰਾਜੇ ਰਾਜ ਕਰਦੇ ਹਨ ? ਗੁਰੂ ਸਾਹਿਬ ਦੇ ਸਮੇ ਤੇ ਕਿਹੜੇ ਏਹੋ ਜਿਹੇ ਟਾਪੂ ਸਨ ਜਿੱਥੇ ਬ੍ਰਾਹਮਿਨ ਰਾਜ ਕਰਦੇ ਸਨ ? (ਰਾਜਿਆਂ ਦੇ ਨਾਮ ਪੜਨ ਵਾਲੇ ਹਨ ਕਵਲ ਨੈਨ , ਮਧੁਰ ਬੈਨ, ਸਿਧਰ ਸੈਨ, ਬੀਰ ਮੈਨ, ਸਾਗਰ ਸੈਨ,ਲਾਲ ਨੈਨ .........ਆਦਿ )
ਬ੍ਰਾਹ੍ਮਿਨਾਂ ਦੇ ਦੇਸ਼ ਤੋਂ ਬਾਹਦ ਗੁਰੂ ਸਾਹਿਬ ਸਮੁੰਦਰ ਉੱਤੇ ਤੁਰਦੇ ਤੁਰਦੇ ਸਵਰਨ ਪੁਰ ਪਹੁੰਚ ਜਾਂਦੇ ਹਨ, ਮਰਦਾਨਾ ਕੁਝ ਖਾਨ ਵਾਸਤੇ ਨਗਰੀ ਵਿੱਚ ਜਾਂਦਾ ਹੈ (ਹਮੇਸ਼ਾਂ ਮਰਦਾਨਾ ਹੀ ਕਿਉਂ ਜਾਂਦਾ ਹੈ ਬਾਲਾ ਕਿਉਂ ਨਹੀਂ ?) ਤਾਂ ਦੇਖਦਾ ਹੈ ਕੇ ਸਭ ਕੁਝ ਸੋਨੇ ਦਾ ਹੈ ਧਰਤੀ, ਵੱਟੇ ,ਡੰਡੀ,ਛਾਬੇ (ਗਪੌੜ ਦਾ ਸਿਰਾ) ਤੇ ਸਾਰਾ ਕੁਝ ਮੁਫਤ ਹੈ ? ਪਹਾੜ ਤਕ ਸੋਨੇ ਦੇ ਹਨ| ਕੀ ਇਸ ਨੂੰ ਕੋਈ ਮੰਨ ਸਕਦਾ ਹੈ ?
ਮੱਕੇ ਵਾਲੀ ਸਾਖੀ ਵਿੱਚ ਮਰਦਾਨਾ ਅੰਦਰ ਜਾਂਦਾ ਹੈ ਤੇ ਆ ਕੇ ਗੁਰੂ ਸਾਹਿਬ ਨੂੰ ਦਸਦਾ ਹੈ ਕੇ ਅੰਦਰ ਸਿਰਫ ਇੱਕ ਪੱਥਰ ਦੀ ਵੱਡੀ ਸਾਰੀ ਮੂਰਤ ਪਈ ਹੋਈ ਹੈ ਤਾਂ ਗੁਰੂ ਸਾਹਿਬ ਉਸ ਨੂੰ ਦਸਦੇ ਹਨ ਕੇ ਇਹ ਮਹਾਂ ਦੇਵ ਦੀ ਮੂਰਤੀ ਹੈ ? ਲਓ ਕਰ ਲਓ ਗਲ ਕਾਬੇ ਵਿੱਚ ਮੁਸਲਮਾਨ ਮਹਾਂਦੇਵ ਨੂੰ ਪੂਜਦੇ ਹਨ ?( ਇਹ ਗੱਪ ਬ੍ਰਾਹਮਿਨ ਦੀ ਫਲਾਈ ਹੋਈ ਸੀ ਜਿਸ ਨੂੰ ਲਿਖਾਰੀ ਨੇ ਐਥੇ ਥੱਪ ਦਿੱਤਾ )
ਪੂਰੀ ਜਨਮ ਸਾਖੀ ਇਸ ਤਰਾਂ ਦੀਆਂ ਗਪੌੜ ਕਹਾਣੀਆਂ ਨਾਲ ਭਰੀ ਪਈ ਹੈ | ਕੋਈ ਵੀ ਇਨਸਾਨ ਇਸ ਨੂੰ ਪੜਨ ਤੋਂ ਬਾਹਦ ਸਮਝ ਜਾਵੇਗਾ ਕੇ ਇਹ ਕਿੱਸੇ ਵੀ ਹਾਲਤ ਵਿੱਚ ਅਸਲੀ ਨਹੀਂ ਹੋ ਸਕਦੀ ਜੇ ਹੈ ਤਾਂ ਬਾਲਾ ਸਿਰੇ ਦਾ ਗਪੌੜੀ ਸੀ | ਗੁਰੂ ਸਾਹਿਬ ਅਤੇ ਮਰਦਾਨੇ ਦੀ ਥਾਂ ਥਾਂ ਤੇ ਬੇਅਦਬੀ ਕੀਤੀ ਗਈ ਹੈ | ਲਿਖਾਰੀ ਨੂੰ ਤਾਂ ਇਹ ਵੀ ਨਹੀਂ ਪਤਾ ਕੇ ਚੰਦਰਮਾਂ ਧਰਤੀ ਤੋਂ ਦੂਰ ਹੈ ਜਾਂ ਸੂਰਜ ਉਸ ਦੇ ਮੁਤਾਬਿਕ ਜਿਤਨਾ ਧਰਤੀ ਤੋਂ ਸੂਰਜ ਦੂਰ ਹੈ ਉਤਨਾ ਹੀ ਸੂਰਜ ਤੋਂ ਚੰਦ੍ਰਮਾ ਅੱਗੇ ਹੋਰ ਹੈ ਪਰ ਇਹ ਗੱਲ ਓਹ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਕਢਵਾ ਰਿਹਾ ਹੈ | ਇੱਕ ਸਾਖੀ ਵਿੱਚ ਲਿਖਾਰੀ ਲਿਖਦਾ ਹੈ ਕੇ ਓਹ ਸੂਰਜ ਤੋਂ ਵੀ ਉਪਰ ਇੱਕ ਪਰਬਤ ਤੇ ਪਹੁੰਚ ਗਏ ? (ਹੈ ਨਾ ਬਚਕਾਨੀ ਗਲ )|

ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨੂੰ ਦੇਖੀਏ ਤਾਂ ਹਰ ਰੋਜ਼ ਦਾ ਕੋਈ ੨੦ ਮੀਲ ਦਾ ਪੈਦਲ ਸਫਰ ਬਣਦਾ ਹੈ, ਲਿਖਾਰੀ ਨੇ ਗੁਰੂ ਸਾਹਿਬ ਨੂੰ ਇਹ ਕ੍ਰੈਡਿਟ ਵੀ ਨਹੀਂ ਦਿੱਤਾ ਉਸ ਮੁਤਾਬਿਕ ਤਾਂ ਗੁਰੂ ਸਾਹਿਬ ਹਰ ਜਗਾਹ ਤੇ ਉਡ ਕੇ ਪਹੁੰਚ ਜਾਂਦੇ ਸਨ| ਮੇਰੀ ਸਾਰਿਆਂ ਨੂੰ ਬੇਨਤੀ ਹੈ ਕੇ ਇੱਕ ਵਾਰ ਇਸ ਜਨਮ ਸਾਖੀ ਨੂੰ ਆਪ ਪੜੋ ਤੇ ਫਿਰ ਫੈਸਲਾ ਕਰੋ ਕੇ ਕੀ ਇਹ ਜਨਮ ਸਾਖੀ ਦੀ ਕੋਈ ਵੀ ਸਾਖੀ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ ਕਿਉਂਕੇ ਵਿਦਾਂਤੀ ਸਾਹਿਬ ਨੇ ਰੇਡੀਓ ਤੇ ਕਿਹਾ ਸੀ ਕੇ ਗੁਰਬਾਣੀ ਦੀ ਕਸਵੱਟੀ ਲਾ ਕੇ ਪੜੋ (ਵੈਸੇ ਓਹਨਾ ਨੇ ਗੁਰ ਬਲਾਸ ਛਾਪਣ ਸਮੇ ਕਿਹੜੀ ਕਸਵੱਟੀ ਲਾਈ ਸੀ ਇਹ ਵੀ ਦੱਸ ਦੇਣ?)|

ਅਖੀਰ ਵਿੱਚ ਮੇਰੀ ਗੋਗੋਆਣੀ ਅਤੇ ਵਿਦਾਂਤੀ ਸਾਹਿਬ ਅਤੇ ਮੌਜੂਦਾ ਜਥੇਦਾਰ ਗੁਰਬਚਨ ਸਿੰਘ (ਜੋ ਇਸ ਮਾਮਲੇ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ) ਨੂੰ ਇਹ ਬੇਨਤੀ ਹੈ ਕੇ ਇਸ ਜਨਮ ਸਾਖੀ ਦੀ ਓਹ ਗਲ ਦਸਣ ਜਿਹੜੀ ਇਹਨਾ ਦੇ ਮੁਤਾਬਿਕ ਸਹੀ ਹੈ, ਕਿਉਂਕੇ ਇਹ ਆਪ ਮੰਨ ਚੁੱਕੇ ਹਨ ਕੇ ਹੰਦਾਲੀਆਂ ਨੇ ਇਸ ਵਿੱਚ ਮਿਕਸਅਪ ਕੀਤਾ ਹੈ| ਬਾਲੇ ਦੀ ਹੋਂਦ ਨੂੰ ਸਿਧ ਕਰਨ ਵਾਸਤੇ ਜੇ ਇਹ ਕੋਈ ਹੋਰ ਪਰੂਫ ਦੇ ਸਕਣ ਤਾਂ ਜਰੂਰ ਦੇਣ (ਬਚਕਾਨੀਆਂ ਗਲਾਂ ਨਾਲ ਨਹੀਂ ਜਿਵੇਂ ਕਿੱਸੇ ਗੁਰਜੰਟ ਸਿੰਘ ਨੇ ਸਪੋਕਸਮੈਨ ਤੇ ਲਿਖਿਆ ਸੀ ਕੇ ਬਾਲੇ ਦਾ ਜਿਕਰ ਸਿਧ ਗੋਸਟ ਬਾਣੀ ਵਿੱਚ ਆਇਆ ਹੈ ) ਨਹੀਂ ਤਾਂ ਬਾਲਾ ਸੰਧੂ ਨਾਮ ਦੇ ਪਾਤਰ ਨੂੰ ਜਾਹਲੀ ਸਮਝਿਆ ਜਾਵੇਗਾ |

ਬਾਬਾ ਸੇਵਾ ਸਿੰਘ ਹੁਣਾ ਨੂੰ ਵੀ ਮੇਰੀ ਬੇਨਤੀ ਹੈ ਕੇ ਓਹ ਇੱਕ ਵਾਰ ਇਸ ਜਨਮ ਸਾਖੀ ਨੂੰ ਆਪ ਪੜਨ ਤੇ ਫਿਰ ਫੈਸਲਾ ਕਰਨ ਕੇ ਕੀ ਸਹੀ ਹੈ ਤੇ ਕੀ ਗਲਤ | ਬਾਬਾ ਸੇਵਾ ਸਿੰਘ ਹੁਣਾ ਨੇ ਬਹੁਤ ਸਾਰੇ ਚੰਗੇ ਕੰਮ ਕੌਮ ਵਾਸਤੇ ਕੀਤੇ ਹਨ ਜਿਸ ਕਾਰਨ ਦਾਸ ਹਮੇਸ਼ਾਂ ਓਹਨਾ ਦੀ ਇਜਤ ਕਰਦਾ ਰਿਹਾ ਹੈ, ਓਹਨਾ ਨੂੰ ਬੇਨਤੀ ਹੈ ਕੇ ਇਸ ਫਾਲਤੂ ਦੇ ਮਸਲੇ ਵਿੱਚ ਉਲਝ ਕੇ ਓਹ ਆਪਣੀ ਬਣੀ ਬਨਾਈ ਇਜ਼ਤ ਖਰਾਬ ਨਾ ਕਰਨ ਅਤੇ ਕੌਮ ਦੀ ਭਲਾਈ ਵਾਸਤੇ ਕੰਮ ਕਰਦੇ ਰਹਨ | ਬਾਲਾ ਨਾਮ ਦਾ ਪਾਤਰ ਹੰਦਾਲੀਆਂ ਦੀ ਦੇਣ ਹੈ ਅਤੇ ਇਸ ਦਾ ਭੋਗ ਜਿੰਨੀ ਜਲਦੀ ਪਾ ਦਿੱਤਾ ਜਾਵੇ ਓਨਾ ਹੀ ਚੰਗਾ ਹੈ, ਹੋਰ ਬਹੁਤ ਸਾਰੇ ਸਿੱਖ ਹਨ ਜਿੰਨਾ ਦੀ ਸਿੱਖ ਕੌਮ ਨੂੰ ਬਹੁਤ ਦੇਣ ਹੈ ਹੋਸਟਲ ਦਾ ਨਾਮ ਓਹਨਾ ਦੇ ਨਾਮ ਤੇ ਰਖਿਆ ਜਾ ਸਕਦਾ ਹੈ | ਬਾਬਾ ਜੀ ਨੂੰ ਬੇਨਤੀ ਹੈ ਕੇ ਇਸ ਨੂੰ ਵਿਕਾਰ ਦਾ ਸਵਾਲ ਨਾ ਬਣਾਉਣ ਅਤੇ ਹੋਸਟਲ ਦਾ ਨਾਮ ਜਲਦੀ ਤੋਂ ਜਲਦੀ ਬਦਲ ਦੇਣ |

ਭੁੱਲ ਚੁੱਕ ਦੀ ਖਿਮਾ
ਵਰਿੰਦਰ ਸਿੰਘ “ਗੋਲਡੀ”


09/08/14)
ਜਸਵੰਤ ਸਿੰਘ ‘ਅਜੀਤ’

ਅਕਾਲ ਤਖਤ ਤੋਂ ਜਾਰੀ ਆਦੇਸ਼ਾਂ ਦੇ ਪਾਲਣ ਪ੍ਰਤੀ ਵਚਨਬਧੱਤਾ?
ਕੁਝ ਹੀ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ’ ਨਾਲ ਸ਼ੁਰੂ ਅਤੇ ‘ਸਰਵੁੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਣ ਲਈ ਹਰ ਇੱਕ ਸਿੱਖ ਪਾਬੰਦ ਹੈ’ ਦੇ ਹੈਡਿੰਗ ਹੇਠ ਇੱਕ ਲੰਬਾ-ਚੌੜਾ ਇਸ਼ਤਿਹਾਰ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਦੀਆਂ ਰੋਜ਼ਾਨਾ ਅਖਬਾਰਾਂ ਵਿੱਚ ਛਪਵਾਇਆ ਗਿਆ ਹੈ। ਇਸ ਇਸ਼ਤਿਹਾਰ ਵਿੱਚ ਬਿਨਾਂ ਕਿਸੇ ਦਾ ਨਾਂ ਲਿਆਂ, ਹਰਿਆਣਾ ਦੇ ਉਨ੍ਹਾਂ ਸਿੱਖਾਂ ਵਿਰੁਧ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਉਭਾਰਨ ਲਈ ਬਹੁਤ ਕੁੱਝ ਗਿਆ ਹੈ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਈ ਵਰ੍ਹਿਆਂ ਤੋਂ ਕੀਤੇ ਜਾਂਦੇ ਚਲੇ ਆ ਰਹੇ ਆਪਣੇ ਧਾਰਮਕ, ਸਮਾਜਕ, ਆਰਥਕ ਅਤੇ ਰਾਜਨੈਤਿਕ ਸ਼ੋਸ਼ਣ ਵਿਰੁਧ ਲੰਬਾ ਸੰਘਰਸ਼ ਵਿੱਢ ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (2014) ਐਕਟ’ ਬਣਵਾ ਅਪਣਾ ਬਣਦਾ ਹੱਕ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਜੇ ਇਸ ਇਸ਼ਤਿਹਾਰ ਵਿੱਚ ਲੰਬੇ-ਚੌੜੇ ਕੀਤੇ ਗਏ ਦਾਅਵਿਆਂ ਨੂੰ ਇੱਕ ਪਾਸੇ ਰਖ, ਕੇਵਲ ਹੈਡਿੰਗ ‘ਸਰਵੁੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਣ ਲਈ ਹਰ ਇੱਕ ਸਿੱਖ ਪਾਬੰਦ ਹੈ’ ਦੀ ਰੋਸ਼ਨੀ ਵਿੱਚ ਬੀਤੇ ਸਮੇਂ ਵਿੱਚ ਜਾਰੀ ਕੀਤੇ ਜਾਂਦੇ ਰਹੇ ਉਨ੍ਹਾਂ ਹੀ ਕੁੱਝ ਹੁਕਮਨਾਮਿਆਂ ਦੀ ਘੋਖ ਕੀਤੀ ਜਾਏ, ਜਿਨ੍ਹਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਆਦੇਸ਼ ਦਿੱਤੇ ਜਾਂਦੇ ਰਹੇ ਹਨ, ਤਾਂ ਸਭ ਤੋਂ ਪਹਿਲਾ ਜੋ ਸੁਆਲ ਉਭਰ ਕੇ ਸਾਹਮਣੇ ਆਉਂਦਾ ਹੈ, ਉਹ ਇਹ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਿੱਖ ਮੁਖੀਆਂ ਨਾਲੋਂ ਉਨ੍ਹਾਂ ਆਮ ਸਿੱਖਾਂ ਦੀ ਪ੍ਰੀਭਾਸ਼ਾ ਅਲੱਗ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪਵਾਏ ਗਏ ਇਸ਼ਤਿਹਾਰ ਅਨੁਸਾਰ ‘ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਣ ਲਈ ਪਾਬੰਦ ਹਨ’।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਦੇ ਰਿਕਾਰਡ ਅਨੁਸਾਰ ਇੱਕ ਨਹੀਂ ਅਨੇਕਾਂ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ, ਜੋ ਇਹ ਸਾਬਤ ਕਰਦੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੇਵਲ ਉਨ੍ਹਾਂ ‘ਫਰਜ਼ਾਂ’ ਦੀ ਪੂਰਤੀ ਕਰਨ ਪ੍ਰਤੀ ਹੀ ‘ਵਚਨਬੱਧ’ ਹੁੰਦਾ ਹੈ, ਜਿਨ੍ਹਾਂ ਨਾਲ ਉਸਦੇ ‘ਆਕਾ’ ਖੁਸ਼ ਹੁੰਦੇ ਹੋਣ ਅਤੇ ਉਨ੍ਹਾਂ (ਆਕਾਵਾਂ) ਦੇ ਵਿਰੋਧੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾ ਸਕਦਾ ਹੋਵੇ। ਸ਼ਾਇਦ ਉਸ ਵਲੋਂ ਇਹ ਇਸ਼ਤਿਹਾਰ ਵੀ ਆਪਣੇ ਆਕਾਵਾਂ ਦੀ ਖੁਸ਼ੀ ਲਈ ਹੀ, ਉਨ੍ਹਾਂ ਦੇ ਆਦੇਸ਼ ਤੇ ਛਪਵਾਇਆ ਗਿਆ ਹੈ।
ਇਸੇ ਲੜੀ ਵਿੱਚ ਜਦੋਂ ਅਸੀਂ ਅਕਾਲ ਤਖਤ ਤੋਂ ਜਾਰੀ ਅਜਿਹੇ ਕੁੱਝ ਹੁਕਮਨਾਮਿਆਂ ਤੇ ਝਾਤੀ ਮਾਰਦੇ ਹਾਂ, ਜਿਨ੍ਹਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੁੱਝ ਕੰਮ ਨੇਪਰੇ ਚਾੜ੍ਹਨ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਗਈਆਂ ਹੋਈਆਂ ਹਨ ਅਤੇ ਉਸ ਵਲੋਂ ਉਨ੍ਹਾਂ ਜ਼ਿਮੇਂਦਾਰੀਆਂ ਨੂੰ ਨਿਭਾਉਣ ਦੀ ਬਜਾਏ ਅਣਗੋਲਿਆਂ ਕੀਤਾ ਜਾਂਦਾ ਚਲਿਆ ਆ ਰਿਹਾ, ਤਾਂ ਇਉਂ ਜਾਪਦਾ ਹੈ, ਜਿਵੇਂ ਹੋਰ ਫਰਜ਼ਾਂ ਵਾਂਗ, ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਦਾ ਪਾਲਣ ਕਰਨਾ ਵੀ ਉਸਦੇ ਫਰਜ਼ਾਂ ਵਿੱਚ ਸ਼ਾਮਲ ਨਹੀਂ। ਅਜਿਹੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਅਕਾਲ ਤਖਤ ਦੇ ਆਦੇਸ਼ਾਂ ਨੂੰ ਅਣਗੋਲਿਆਂ ਕੀਤੇ ਜਾਣ ਦੀਆਂ, ਕਈ ਮਿਸਾਲਾਂ ਹਨ, ਜਿਨ੍ਹਾਂ ਵਿਚੋਂ ਕੁਝ-ਇੱਕ ਦਾ ਇੱਥੇ ਜ਼ਿਕਰ ਕਰਨਾ ਗ਼ਲਤ ਨਹੀਂ ਹੋਵੇਗਾ।
ਸ੍ਰੀ ਅਕਾਲ ਤਖਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਨ-2000 ਵਿੱਚ ਇਹ ਆਦੇਸ਼ ਦਿਤਾ ਗਿਆ ਸੀ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ-ਵਿਧਾਨ ਤਿਆਰ ਕੀਤਾ ਜਾਏ, ਜਿਸ ਵਿੱਚ ਨਿਯੁਕਤੀ, ਕਾਰਜ-ਖੇਤਰ, ਸੇਵਾ ਨਿਯਮ, ਹੁਕਮਨਾਮਾ ਜਾਰੀ ਕਰਨ ਦੇ ਵਿਧਾਨ ਆਦਿ ਨੂੰ ਸਪਸ਼ਟ ਕੀਤਾ ਜਾਏ। ਉਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਐਕਟ ਵਿੱਚ ਲੋੜੀਂਦੀ ਸੋਧ ਕਰਵਾਉਣ ਦੇ ਉਪਰਾਲੇ ਕਰਨ ਅਤੇ ਗੁਰਦੁਆਰਾ ਪ੍ਰਬੰਧ ਨੂੰ ਸਿਆਸੀ-ਕੁਟਲਤਾ ਦੇ ਪ੍ਰਭਾਵ ਤੋਂ ਮੁਕਤ ਕਰਨ ਦਾ ਪ੍ਰਾਵਧਾਨ ਕਰਵਾਣ ਦੇ ਆਦੇਸ਼ ਵੀ ਦਿਤੇ ਗਏ ਸਨ।
ਫਿਰ ਸੰਨ-2000 ਵਿੱਚ ਹੀ ਦਸਮ ਗ੍ਰੰਥ ਦੇ ਵਿਵਾਦ ਨੂੰ ਨਿਪਟਾਣ ਲਈ ਧਾਰਮਕ ਸਲਾਹਕਾਰ-ਬੋਰਡ ਬਣਾਏ ਜਾਣ ਦਾ ਆਦੇਸ਼ ਦਿੱਤਾ ਗਿਆ, ਜਦੋਂ ਸ਼੍ਰੋਮਣੀ ਕਮੇਟੀ ਵਲੋਂ ਸੱਤ ਵਰ੍ਹੇ ਬੀਤ ਜਾਣ ਤੇ ਵੀ ਇਸ ਪਾਸੇ ਕੋਈ ਧਿਆਨ ਨਾ ਦਿਤਾ ਗਿਆ ਤਾਂ, ਸੰਨ-2007 ਵਿੱਚ ਇਸ ਬਾਰੇ ਮੁੜ ਆਦੇਸ਼ ਜਾਰੀ ਕਰ ਉਸਨੂੰ ਯਾਦ ਕਰਵਾਇਆ ਗਿਆ। ਸੰਨ-2001 ਵਿੱਚ ਸਿੱਖੀ-ਵਿਰੋਧੀ ਪ੍ਰਚਾਰ ਵਿੱਚ ਜੁਟੀਆਂ, ਆਰ ਐਸ ਐਸ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਵਿਰੁਧ ਸੰਘਰਸ਼ ਵਿਢਣ ਦੀ ਹਿਦਾਇਤ ਕੀਤੀ ਗਈ। ਸੰਨ-2004 ਵਿੱਚ ਫਿਰ ਆਰ ਐਸ ਐਸ ਅਤੇ ਉਸਦੀ ਸਹਿਯੋਗੀ ਰਾਸ਼ਟਰੀ ਸਿੱਖ ਸੰਗਤ ਨਾਲ ਸਬੰਧ ਨਾ ਰਖਣ ਦੇ ਆਦੇਸ਼ ਜਾਰੀ ਕੀਤੇ ਗਏ। ਸੰਨ-2004 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲਿਆਂ ਲਈ, ਪ੍ਰਵਾਨਤ ਰਹਿਤ ਮਰਿਆਦਾ ਅਨੁਸਾਰ ਕੁੱਝ ਸ਼ਰਤਾਂ ਅਧੀਨ ਪ੍ਰਾਵਧਾਨ ਨਿਸ਼ਚਿਤ ਕਰਨ ਦਾ ਆਦੇਸ਼ ਦਿਤਾ ਗਿਆ। ਸੰਨ-2006 ਵਿੱਚ ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਵਲੋਂ ਦਿਵਯ-ਜਯੋਤੀ ਸੰਸਥਾਨ ਤੇ ਉਸਦੇ ਮੁੱਖੀ ਆਸ਼ੂਤੋਸ਼ ਦੀਆਂ ਸਿੱਖ ਪੰਥ-ਵਿਰੋਧੀ ਸਰਗਰਮੀਆਂ ਦੀ ਪੜਤਾਲ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਮੰਗਵਾ ਕੇ ਅਕਾਲ ਤਖਤ ਤੇ ਪੇਸ਼ ਕਰਨ ਦੀ ਹਿਦਾਇਤ ਦਿਤੀ ਗਈ। ਇਸੇ ਵਰ੍ਹੇ (ਸੰਨ-2006) ਹੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਫਰਾਂਸ ਸਰਕਾਰ ਵਲੋਂ ਜਿਸ ਕਾਨੂੰਨ ਦੀ ਆੜ ਹੇਠ ਸਿੱਖਾਂ ਦੀ ਦਸਤਾਰ ਅਤੇ ਦੂਸਰੇ ਧਾਰਮਕ ਚਿੰਨ੍ਹਾਂ ਪੁਰ ਪਾਬੰਧੀ ਲਾਈ ਗਈ ਹੋਈ ਹੈ, ਉਸਦੇ ਵਿਰੁਧ ਜਨ-ਮਤ ਤਿਆਰ ਕਰਨ ਲਈ, ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੀ ਕਨਵੈਨਸ਼ਨ ਸਦੀ ਜਾਏ। ਇਸੇ ਵਰ੍ਹੇ ਅਰਥਾਤ ਸੰਨ-2006 ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਿਆਰੀ ਟੀਕਾ ਤਿਆਰ ਕਰਨ ਲਈ ਤਿੰਨ ਉੱਚ-ਕੋਟੀ ਦੇ ਵਿਦਵਾਨਾਂ ਦੀ ਨਿਗਰਾਨੀ ਹੇਠ, ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਅਤੇ ਗੁਰਬਾਣੀ ਦੇ ਟੀਕਾਕਾਰ, ਜੋ ਗੁਰਬਾਣੀ ਦੇ ਅੰਤ੍ਰੀਵ ਭਾਵ ਨੂੰ ਸਮਝਦੇ ਹੋਣ ਅਤੇ ਸ਼ਰਧਾ ਭਾਵਨਾ ਵਾਲੇ ਹੋਣ, ਨਿਯੁਕਤ ਕੀਤੇ ਜਾਣ।
ਸੰਨ-2007 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇੱਕ ਪੱਤ੍ਰ ਲਿਖ ਕੇ ਆਦੇਸ਼ ਦਿਤਾ ਗਿਆ ਕਿ ਖਾਲਸਾ ਪੰਥ ਦਾ ਇੱਕ ਪ੍ਰਮਾਣੀਕ ਇਤਿਹਾਸ ਲਿਖਵਾਇਆ ਜਾਏ, ਇਸ ਉਦੇਸ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਇਤਿਹਾਸ ਦੇ ਖੋਜੀਆਂ ਤੇ ਅਧਾਰਤ ਇੱਕ ਕਮੇਟੀ ਛੇਤੀ ਤੋਂ ਛੇਤੀ ਗਠਤ ਕਰੇ। ਸੰਨ-2007 ਵਿੱਚ ਹੀ ਇਹ ਆਦੇਸ਼ ਵੀ ਦਿਤਾ ਗਿਆ ਕਿ ਗੁਰਮਤਿ-ਵਿਰੋਧੀ ਡੇਰਿਆਂ ਵਲੋਂ ਪ੍ਰਚਾਰੇ ਜਾ ਰਹੇ ਦੰਭ ਅਤੇ ਸਿੱਖੀ ਨੂੰ ਢਾਹ ਲਾਉਣ ਲਈ ਗੁੰਦੇ ਜਾ ਰਹੇ ਮਨਸੂਬਿਆਂ ਨੂੰ ਜੰਗੀ-ਪਧਰ ਤੇ ਨਕਾਰਨਾ ਅਤੇ ਰੋਕਣਾ ਸਮੇਂ ਦੀ ਮੁੱਖ ਲੋੜ ਹੈ, ਇਸਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਆਪਣੀਆਂ ਸਾਰੀਆਂ ਸਰਗਰਮੀਆਂ ਗੁਰਮਤਿ ਅਨੁਸਾਰੀ ਕੀਤੀਆਂ ਜਾਣ। ਫਿਰ ਇਸੇ ਹੀ ਵਰ੍ਹੇ (ਸੰਨ-2007) 17 ਮਈ ਨੂੰ ਕਥਤ ਡੇਰਾ ਸੱਚਾ ਸੌਦਾ ਦੀਆਂ ਸਰਗਰਮੀਆਂ ਪੁਰ ਪਾਬੰਧੀ ਲਾਉਣ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰਾਂ ਨੂੰ ਕਹਿਣ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਉਹ ਅਜਿਹੇ ਦੰਭੀਆਂ ਅਤੇ ਧਰਮ-ਵਿਰੋਧੀ ਲੋਕਾਂ ਦੀਆਂ ਸਰਗਰਮੀਆਂ ਨੂੰ ਠਲ੍ਹ ਪਾਣ ਲਈ ਸਮੇਂ ਦੀਆਂ ਸਰਕਾਰਾਂ ਪਾਸੋਂ ਸਖਤ ਤੋਂ ਸਖਤ ਕਾਨੂੰਨ ਬਣਵਾਉਣ ਲਈ ਤੁਰੰਤ ਯਤਨ ਅਰੰਭੇ। ਇਸਤੋਂ ਚਾਰ ਦਿਨ ਬਾਅਦ (21 ਮਈ ਨੂੰ) ਹੀ ਇਹ ਆਦੇਸ਼ ਦਿਤਾ ਗਿਆ ਕਿ 27 ਮਈ 2007 ਤਕ ਡੇਰਾ ਸਲਾਬਤਪੁਰਾ ਅਤੇ ਪੰਜਾਬ ਭਰ ਵਿੱਚ ਸਥਾਪਤ ਕੀਤੇ ਡੇਰੇ ਪੰਜਾਬ ਸਰਕਾਰ ਤੁਰੰਤ ਬੰਦ ਕਰੇ, ਨਹੀਂ ਤਾਂ 31 ਮਈ ਨੂੰ ਸਖਤ ਕਾਰਵਾਈ ਦਾ ਐਲਾਨ ਕੀਤਾ ਜਾਏ। ਨਵੰਬਰ-2007 ਵਿੱਚ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿਤਾ ਗਿਆ ਕਿ ਹਿੰਦੀ ਦੀ ‘ਸਿੱਖ ਇਤਿਹਾਸ’ ਪੁਸਤਕ ਵਿਚਲੇ ਕੁੱਝ ਵਿਵਾਦਗ੍ਰਸਤ ਮੁੱਦਿਆਂ ਨੂੰ ਘੌਖਣ ਹਿਤ ਸਿੱਖ ਪੰਥ ਦੇ ਪੰਜ ਨਾਮਵਰ ਵਿਦਵਾਨਾਂ `ਤੇ ਅਧਾਰਤ ਕਮੇਟੀ ਗਠਤ ਕੀਤੀ ਜਾਏ। ਇਸ ਕਮੇਟੀ ਵਲੋਂ ਕੀਤੀ ਗਈ ਪੜਤਾਲ ਦੀ ਰਿਪੋਰਟ ਅਤੇ ਉਸ ਵਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਸਹਿਤ ਸ੍ਰੀ ਅਕਾਲ ਤਖਤ ਵਿਖੇ ਭੇਜਣ ਦੀ ਖੇਚਲ ਕਰੋ।
ਸ੍ਰੀ ਅਕਾਲ ਤਖਤ ਤੋਂ ਦਿਤੇ ਗਏ, ਇਹ ਉਹ ਕੁਝ-ਕੁ ਆਦੇਸ਼ ਉਹ ਹਨ, ਜਿਨ੍ਹਾਂ ਪੁਰ ਸਾਡੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤਕ ਕੋਈ ਅਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਵਲੋਂ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਤੇ ਸੰਮਨ ਕਰਕੇ, ਉਸ ਪਾਸੋਂ ਕੋਈ ਇਨ੍ਹਾਂ ਪੁਰ ਅਮਲ ਨਾ ਕੀਤੇ ਜਾਣ ਦੇ ਸਬੰਧ ਵਿੱਚ ਸਪਸ਼ਟੀਕਰਣ ਹੀ ਮੰਗਿਆ ਗਿਆ ਹੈ।
ਇਹ ਅਤੇ ਅਜਿਹੇ ਹੋਰ ਕਈ ਸੁਆਲ ਹਨ, ਜੋ ਜੁਆਬ ਮੰਗਦੇ ਹਨ ਕਿ ਅਕਾਲ ਤਖਤ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਦੀ ਕੇਵਲ ਇਹੀ ਡਿਊਟੀ ਹੈ ਕਿ ਉਹ ਸੱਤਾਧਾਰੀਆਂ ਦੇ ਵਿਰੋਧੀਆਂ ਨੂੰ ਜਿੱਚ ਕਰਨ ਲਈ ਅਕਾਲ ਤਖਤ ਪੁਰ ਸੰਮਨ ਕਰ, ਉਨ੍ਹਾਂ ਵਿਰੁਧ ਹੁਕਮਨਾਮੇ ਜਾਰੀ ਕਰਦੇ ਰਹਿਣ ਅਤੇ ਸੱਤਾਧਾਰੀਆਂ ਨੂੰ ਖੁਲ੍ਹੀ ਛੋਟ ਦੇਈ ਰਖਣ ਕਿ ਉਹ ਰਾਜਸੀ ਸੁਆਰਥ ਲਈ ਉਨ੍ਹਾਂ (ਜਥੇਦਾਰਾਂ) ਨੂੰ ਵਰਤਦੇ ਅਤੇ ਉਨ੍ਹਾਂ ਵਲੋਂ ਆਪਣੇ ਨਾਂ ਜਾਰੀ ਹੁਕਮਨਾਮਿਆਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਸੁਰਖਰੂ ਹੁੰਦੇ ਰਹਿਣ।
…ਅਤੇ ਅੰਤ ਵਿੱਚ: ਸਾਰੀ ਸਥਿਤੀ ਦੀ ਘੋਖ ਕਰਦਿਆਂ ਇਹ ਸੁਆਲ ਉਠਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਕੀਤਾ ਗਿਆ ਇਹ ਦਾਅਵਾ ਕਿ ‘ਸਰਵੁੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਮੰਨਣ ਲਈ ਹਰ ਇੱਕ ਸਿੱਖ ਪਾਬੰਦ ਹੈ’, ਕੀ ਹਰਿਆਣਾ ਦੇ ਸਿੱਖਾਂ ਪੁਰ ਹੀ ਲਾਗੂ ਹੁੰਦਾ ਹੈ ਜਾਂ ਫਿਰ ਸ਼੍ਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਦੇ ਆਗੂਆਂ ਪੁਰ ਵੀ ਲਾਗੂ ਹੁੰਦਾ ਹੈ? ਇਸਦੇ ਨਾਲ ਹੀ ਇਹ ਸੁਆਲ ਵੀ ਪੁਛਿਆ ਜਾ ਸਕਦਾ ਹੈ ਕਿ ਕੀ ‘ਸਿੱਖ-ਧਰਮ ਦੇ ਸਰਵੁਚ ਸਵੀਕਾਰੇ ਅਤੇ ਸਤਿਕਾਰੇ ਜਾਂਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਕਦੀ ਇਨ੍ਹਾਂ ਤਖਤਾਂ ਦੀ ਮਹਤੱਤਾ ਨੂੰ ਕਾਇਮ ਰਖਣ ਅਤੇ ਸਿੱਖੀ ਦੀਆਂ ਉੱਚ ਮਾਨਤਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਆਜ਼ਾਦ ਸੋਚ ਅਪਨਾਣ ਦੇ ਸਮਰਥ ਹੋ ਸਕਣਗੇ’ ?


03/08/14)
ਨਿਰਮਲ ਸਿੰਘ ਕੰਧਾਲਵੀ

ਰੇਸ ਦਾ ਘੋੜਾ
ਬਲਰਾਜ ਨੂੰ ਉਹਦੇ ਮੈਨੇਜਰ ਨੇ ਟੈਲੀਫ਼ੂਨ `ਤੇ ਦੱਸਿਆ ਕਿ ਇੱਕ ਨਵਾਂ ਵਰਕਰ ਸੋਮਵਾਰ ਤੋਂ ਕੰਮ `ਤੇ ਸ਼ੁਰੂ ਹੋ ਰਿਹਾ ਸੀ ਤੇ ਉਹਨੇ ਉਹਦੀ ਡਿਊਟੀ ਲਗਾਈ ਸੀ ਕਿ ਉਹ ਨਵੇਂ ਵਰਕਰ ਨੂੰ ਦੋ ਕੁ ਦਿਨ ਆਪਣੇ ਨਾਲ ਰੱਖ ਕੇ ਕੰਮ ਦੀ ਜਾਣਕਾਰੀ ਦੇਵੇ।
ਸੋਮਵਾਰ ਨੂੰ ਦਫ਼ਤਰ ਦੀ ਗੋਰੀ ਸੈਕਟਰੀ ਇੱਕ ਅਧਖੜ੍ਹ ਜਿਹੀ ਉਮਰ ਦੇ ਇੱਕ ਬੰਦੇ ਨੂੰ ਲੈ ਕੇ ਬਲਰਾਜ ਦੇ ਕਮਰੇ `ਚ ਆਈ ਤੇ ਉਹਨੇ ਦੋਵਾਂ ਦੀ ਜਾਣ-ਪਛਾਣ ਕਰਵਾਈ। ਨਵੇਂ ਆਏ ਵਰਕਰ ਦਾ ਨਾਮ ਵਰਿੰਦਰ ਚੌਹਾਨ ਸੀ। ਬਲਰਾਜ ਨੇ ਬੜੇ ਖ਼ਲੂਸ ਨਾਲ ਮਿਸਟਰ ਚੌਹਾਨ ਨੂੰ ਜੀ ਆਇਆਂ ਕਿਹਾ। ਦਫ਼ਤਰ ਬਾਰੇ ਮੋਟੀ ਮੋਟੀ ਜਾਣਕਾਰੀ ਦੇਣ ਤੋਂ ਬਾਅਦ ਉਹਨੇ ਉਹਦੇ ਪਿਛੋਕੜ ਬਾਰੇ ਜਾਨਣਾ ਚਾਹਿਆ। ਉਹਨੇ ਨੋਟ ਕਰ ਲਿਆ ਸੀ ਕਿ ਮਿਸਟਰ ਚੌਹਾਨ ਵੀ ਉਹਦੇ ਵਾਂਗ ਹੀ ਖੁੱਲ੍ਹ ਕੇ ਗੱਲ ਬਾਤ ਕਰਨ ਵਾਲਾ ਬੰਦਾ ਜਾਪਦਾ ਸੀ। ਜਦੋਂ ਬਲਰਾਜ ਨੇ ਉਹਨੂੰ ਉਹਦੇ ਪਿਛਲੇ ਕੰਮ-ਕਾਰ ਬਾਰੇ ਪੁੱਛਿਆ ਤਾਂ ਉਹ ਮੁਸਕਰਾ ਕੇ ਕਹਿਣ ਲੱਗਾ, “ਅਸਲ `ਚ ਜੀ ਮੈਂ ਰੇਸ ਦਾ ਘੋੜਾ ਸੀ, ਜਿਹਦਾ ਨਿਸ਼ਾਨਾ ਦੂਜਿਆਂ ਨਾਲੋਂ ਅੱਗੇ ਨਿਕਲਨਾ ਹੁੰਦਾ ਹੈ”। ਏਨਾ ਕਹਿ ਕੇ ਉਹ ਬਲਰਾਜ ਦਾ ਪ੍ਰਤਿਕਰਮ ਦੇਖਣ ਲਈ ਉਹਦੇ ਚੇਹਰੇ ਵਲ ਦੇਖਣ ਲੱਗਾ।
“ਰੇਸ ਦਾ ਘੋੜਾ! ਵਾਹ ਬਈ ਵਾਹ, ਕਿਆ ਫ਼ਿਲਾਸਫ਼ੀ ਦੀ ਗੱਲ ਕੀਤੀ ਐ, ਹੁਣ ਇਹ ਵੀ ਨਾਲ ਲਗਦਿਆਂ ਈ ਹੋ ਜਾਏ ਕਿ ਰੇਸ ਦਾ ਘੋੜਾ ਚੌਹਾਨ ਸਾਬ੍ਹ ਕਿਵੇਂ ਬਣੇ” ? ਬਲਰਾਜ ਨੇ ‘ਵਾਹਵਾ’ ਕਹਿ ਕੇ ਨਾਲ ਹੀ ਸਵਾਲ ਦਾਗ਼ ਦਿੱਤਾ।
ਮਿਸਟਰ ਚੌਹਾਨ ਨੇ ਦੱਸਣਾ ਸ਼ੁਰੂ ਕੀਤਾ, “ਮੈਨੂੰ ਵੀ ਜੀ ਹੋਰ ਕਈਆਂ ਵਾਂਗ ਇੰਡੀਆ ਤੋਂ ਇੰਗਲੈਂਡ ਨੂੰ ਐਕਸਪੋਰਟ ਕੀਤਾ ਗਿਆ ਸੀ, ਭਾਵ ਕਿ ਮੈਂ ਵੀ ਸ਼ਾਦੀ ਕਰਵਾਉਣ ਦੇ ਬਹਾਨੇ ਹੀ ਇੰਗਲੈਂਡ ਆਇਆ ਸੀ। ਸ਼ਾਦੀ ਤੋਂ ਬਾਅਦ ਕੰਮ-ਕਾਰ ਦਾ ਸਵਾਲ ਸੀ। ਉਨ੍ਹਾਂ ਦਿਨਾਂ ਵਿੱਚ ਇੰਡੀਆ ਤੋਂ ਕੀਤੀ ਹੋਈ ਪੜ੍ਹਾਈ ਨੂੰ ਤਾਂ ਏਥੇ ਕੋਈ ਸੋਟੀ ਨਾਲ ਵੀ ਨਹੀਂ ਸੀ ਛੂੰਹਦਾ। ਸੋ ਪਹਿਲਾਂ ਫਾਊਂਡਰੀ ਤੇ ਫੇਰ ਫ਼ੈਕਟਰੀ ਵਿਚੀਂ ਹੁੰਦਾ ਹੋਇਆ ਹੌਲੀ ਹੌਲੀ ਮੈਂ ਪੋਸਟ ਆਫ਼ਿਸ ਦੀ ਨੌਕਰੀ ਤੱਕ ਪਹੁੰਚ ਗਿਆ। ਪਹਿਲਾਂ ਪਹਿਲਾਂ ਉਹਨੀਂ ਮੈਨੂੰ ਚਿੱਠੀਆਂ ਵੰਡਣ `ਤੇ ਲਾਇਆ। ਚਿੱਠੀਆਂ ਵੰਡਦਿਆਂ ਸੰਗ ਵੀ ਬੜੀ ਆਇਆ ਕਰੇ ਕਿਉਂਕਿ ਇੰਡੀਆ ਵਿੱਚ ਇਸ ਨੌਕਰੀ ਨੁੰ ਅਸੀਂ ਸਭ ਤੋਂ ਨਖਿੱਧ ਸਮਝਿਆ ਕਰਦੇ ਸਾਂ। ਸਾਲ ਕੁ ਬਾਅਦ ਮੈਨੂੰ ਸੌਰਟਿੰਗ ਆਫ਼ਿਸ ਵਿੱਚ ਤਬਦੀਲ ਕਰ ਦਿੱਤਾ ਗਿਆ”। ਮਿਸਟਰ ਚੌਹਾਨ ਨੇ ਫਿਰ ਬਲਰਾਜ ਵਲ ਦੇਖਿਆ ਕਿ ਉਹ ਕਿਤਨੀ ਕੁ ਦਿਲਚਸਪੀ ਉਹਦੀ ਕਹਾਣੀ ਵਿੱਚ ਲੈ ਰਿਹਾ ਸੀ।
“ਚੌਹਾਨ ਸਾਬ੍ਹ, ਮੇਰੀ ਆਪਣੀ ਕਹਾਣੀ ਵੀ ਤੁਹਾਡੇ ਨਾਲੋਂ ਕੋਈ ਬਹੁਤੀ ਵੱਖਰੀ ਨਹੀਂ, ਤੇ ਮੈਂ ਵੀ ਇੰਪੋਰਟਿਡ ਮਾਲ ਆਂ। ਮੈਂ ਜਦੋਂ ਫਾਉਂਡਰੀ ਛੱਡ ਕੇ ਫੈਕਟਰੀ `ਚ ਕੰਮ ਲੱਭਿਆ ਸੀ ਤਾਂ ਮੈਨੂੰ ਇਵੇਂ ਜਾਪਦਾ ਸੀ ਜਿਵੇਂ ਮੇਰੀ ਤਰੱਕੀ ਹੋ ਗਈ ਹੋਵੇ”। ਬਲਰਾਜ ਨੇ ਆਪਣੀ ਹੱਡ ਬੀਤੀ ਦੱਸੀ।
ਚੌਹਾਨ ਨੇ ਕਹਿਣਾ ਸ਼ੁਰੂ ਕੀਤਾ, “ਬੱਸ ਜੀ, ਫੇਰ ਕੀ ਸੀ, ਸੌਰਟਿੰਗ ਆਫ਼ਿਸ ਵਿੱਚ ਖੁੱਲ੍ਹਾ ਓਵਰ ਟਾਈਮ ਸੀ, ਜਿੰਨਾ ਮਰਜ਼ੀ ਲਗਾਈ ਜਾਉ। ਮੇਰੀ ਕੋਸ਼ਿਸ਼ ਰਹਿੰਦੀ ਕਿ ਪਹਿਲੇ ਹਫ਼ਤੇ ਨਾਲੋਂ ਅਗਲੇ ਹਫ਼ਤੇ ਲਿਫ਼ਾਫ਼ਾ ਭਾਰਾ ਹੀ ਹੋਵੇ ਤੇ ਲਿਫ਼ਾਫ਼ਾ ਭਾਰਾ ਹੁੰਦਾ ਸੀ ਵੱਧ ਘੰਟੇ ਲਗਾਉਣ ਨਾਲ। ਸਹੁਰੇ ਖ਼ੁਸ਼ ਸਨ ਕਿ ਬੜਾ ਕਮਾਊ ਮੁੰਡਾ ਮਿਲ ਗਿਆ ਸੀ ਤੇ ਪਿੱਛੇ ਘਰ ਦੇ ਵੀ ਖ਼ੁਸ਼ ਕਿ ਮੁੰਡਾ ਹੁਣ ਅਗਲੇ ਪਿਛਲੇ ਧੋਣੇ ਧੋ ਦੇਵੇਗਾ। ਗ੍ਰਹਿਸਤ ਦੀ ਗੱਡੀ ਰਿੜ੍ਹੀ ਜਾ ਰਹੀ ਸੀ, ਰਿੜ੍ਹੀ ਨਹੀਂ, ਸਗੋਂ ਦੌੜੀ ਜਾ ਰਹੀ ਸੀ ਕਹਿਣਾ ਚਾਹੀਦਾ ਹੈ। ਲਿਫ਼ਾਫ਼ਾ ਹਲਕਾ ਹੋਣ ਦੇ ਡਰੋਂ ਮੈਂ ਵਿਆਹ ਸ਼ਾਦੀਆਂ, ਮਰਨੇ ਪਰਨੇ ਤੇ ਜਾਣਾ ਵੀ ਛੱਡ ਦਿੰਦਾ। ਹਰ ਜਗ੍ਹਾ ਮੇਰੀ ਘਰ ਵਾਲੀ ਹੀ ਨੁਮਾਇੰਦਗੀ ਕਰਦੀ। ਰਿਸ਼ਤੇਦਾਰ ਪਿੱਠ ਪਿੱਛੇ ਗੱਲਾਂ ਕਰਦੇ, ਪਰ ਮੈਂ ਸਭ ਨੂੰ ਠਿੱਠ ਸਮਝਦਾ। ਕਈ ਸਾਲ ਇੰਜ ਹੀ ਚਲਦਾ ਰਿਹਾ। ਬੱਚੇ ਵੀ ਹੋ ਗਏ ਪਰ ਮੇਰੇ ਰੂਟੀਨ ਵਿੱਚ ਕੋਈ ਫ਼ਰਕ ਨਾ ਪਿਆ। ਮੈਨੂੰ ਕਈ ਵਾਰੀ ਇਉਂ ਲੱਗਣਾ ਜਿਵੇਂ ਮੈਂ ਘਰ ਵਿੱਚ ਹੀ ਪੇਇੰਗ ਗੈਸਟ ਦੇ ਤੌਰ `ਤੇ ਰਹਿ ਰਿਹਾ ਹੋਵਾਂ। ਬਸ ਥੋੜ੍ਹਾ ਚਿਰ ਹੀ ਅਜਿਹੀ ਸੋਚ ਮੇਰੇ ਮਨ ਵਿੱਚ ਆਉਣੀ ਅਗਲੇ ਪਲ ਫਿਰ ਕੋਹਲੂ ਦੇ ਬਲਦ ਵਾਂਗ ਰੋਟੀ ਵਾਲਾ ਡੱਬਾ ਚੁੱਕਣਾ ਤੇ ਚਲ ਸੋ ਚਲ ਕੰਮ `ਤੇ। ਫਿਰ ਐਸੀ ਹਾਲਤ ਬਣ ਗਈ ਕਿ ਦੂਸਰੇ ਵਰਕਰਾਂ ਦੇ ਓਵਰਟਾਈਮ ਨਾਲ ਈਰਖਾ ਹੋਣ ਲੱਗ ਪਈ, ਹਾਲਾਂ ਕਿ ਉਨ੍ਹਾਂ ਦਾ ਓਵਰਟਾਈਮ ਮੇਰੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਸੀ ਪਰ ਮੇਰੀ ਮਨੋਦਿਸ਼ਾ ਐਸੀ ਹੋ ਗਈ ਸੀ ਕਿ ਮੇਰੇ ਕੋਲੋਂ ਉਨ੍ਹਾਂ ਦਾ ਓਵਰਟਾਈਮ ਝੱਲਿਆ ਨਹੀਂ ਸੀ ਜਾਂਦਾ। ਮੇਰਾ ਸੁਭਾਅ ਦਿਨੋਂ ਦਿਨ ਚਿੜਚਿੜਾ ਹੁੰਦਾ ਗਿਆ। ਕਈ ਵਾਰੀ ਮੈਂ ਨਿੱਕੀ ਨਿੱਕੀ ਗੱਲੋਂ ਹੀ ਸਾਥੀ ਵਰਕਰਾਂ ਨਾਲ ਖਹਿਬੜ ਪੈਂਦਾ। ਇੱਕ ਦੋ ਵਾਰੀ ਮੇਰੀ ਜਵਾਬਤਲਬੀ ਵੀ ਹੋਈ। ਕਈ ਵਾਰੀ ਮੈਂ ਸੋਚਣਾ ਕਿ ਮੈਂ ਅਜਿਹਾ ਕਿਉਂ ਕਰਦਾ ਸਾਂ ਪਰ ਮੇਰੀ ਇਹ ਸੋਚ ਛਿਣ-ਭੰਗੁਰ ਹੀ ਹੁੰਦੀ ਤੇ ਮੁੜ ਉਸੇ ਹੀ ਦੁਨੀਆਂ `ਚ ਪਹੁੰਚ ਜਾਂਦਾ। ਮੇਰੀ ਸਾਰੀ ਦੁਨੀਆਂ ਹੀ ਉਸ ਛੋਟੇ ਜਿਹੇ ਸੌਰਟਿੰਗ ਆਫ਼ਿਸ `ਚ ਸੁੰਗੜ ਕੇ ਰਹਿ ਗਈ”।
“ਚੌਹਾਨ ਸਾਬ੍ਹ, ਬਹੁਤ ਹੀ ਦਿਲਚਸਪ ਕਹਾਣੀ ਐ, ਫੇਰ ਅੱਗੇ ਕੀ ਹੋਇਆ”, ਬਲਰਾਜ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਸੀ।
“ਇਕ ਰਾਤ ਮੈਨੂੰ ਸੁਪਨਾ ਆਇਆ। ਸੁਪਨੇ `ਚ ਮੈਂ ਇੱਕ ਮੈਰਾਥਨ ਰੇਸ ਵਿੱਚ ਦੌੜ ਰਿਹਾ ਸਾਂ। ਹੋਰ ਵੀ ਹਜ਼ਾਰਾਂ ਲੋਕ ਇਸ ਰੇਸ ਵਿੱਚ ਹਿੱਸਾ ਲੈ ਰਹੇ ਸਨ। ਜਦ ਮੈਂ ਸੜਕ ਦੇ ਇੱਕ ਮੋੜ `ਤੇ ਪਹੁੰਚਾ ਤਾਂ ਕੀ ਦੇਖਦਾ ਹਾਂ ਕਿ ਰੇਸ ਦੇਖਣ ਵਾਲਿਆਂ ਦੀ ਭੀੜ ਵਿੱਚ ਮੇਰਾ ਬਾਪ ਵੀ ਖੜ੍ਹਾ ਸੀ, ਹਾਲਾਂ ਕਿ ਇਸ ਫ਼ਾਨੀ ਸੰਸਾਰ ਤੋਂ ਕੂਚ ਕੀਤਿਆਂ ਉਸ ਨੂੰ ਛੱਬੀ ਸਾਲ ਹੋ ਗਏ ਸਨ। ਜਦ ਮੈਂ ਆਪਣੇ ਬਾਪ ਦੇ ਨਜ਼ਦੀਕ ਪਹੁੰਚਾ ਤਾਂ ਉਸ ਨੇ ਘੁੱਟ ਕੇ ਮੇਰਾ ਹੱਥ ਫੜ ਲਿਆ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਆਪਣਾ ਹੱਥ ਛੁਡਾ ਲਵਾਂ ਪਰ ਮੈਂ ਛੁਡਾ ਨਾ ਸਕਿਆ। ਮੈਂ ਆਪਣੇ ਬਾਪ ਨੂੰ ਵਾਰ ਵਾਰ ਕਿਹਾ ਕਿ ਉਹ ਮੇਰਾ ਹੱਥ ਛੱਡ ਦੇਵੇ ਕਿਉਂਕਿ ਮੇਰੇ ਸਾਥੀ ਅੱਗੇ ਲੰਘਦੇ ਜਾ ਰਹੇ ਸਨ ਤੇ ਮੈਂ ਪਿੱਛੇ ਰਹਿ ਗਿਆ ਸਾਂ। ਪਰ ਮੇਰੇ ਬਾਪ ਨੇ ਮੇਰਾ ਹੱਥ ਨਹੀਂ ਛੱਡਿਆ ਅਤੇ ਨਾ ਹੀ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਮੈਂ ਛੁਡਵਾ ਸਕਿਆ। ਰੇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕ ਜਦੋਂ ਲੰਘ ਗਏ ਤਾਂ ਮੇਰੇ ਬਾਪ ਨੇ ਮੈਨੂੰ ਹੌਲੀ ਹੌਲੀ ਆਪਣੇ ਨਾਲ ਤੋਰ ਲਿਆ। ਜਦੋਂ ਅਸੀਂ ਸੌ ਕੁ ਗਜ਼ ਅੱਗੇ ਗਏ ਤਾਂ ਉੱਥੇ ਬੜਾ ਘੁੱਪ ਹਨ੍ਹੇਰਾ ਜਿਹਾ ਸੀ ਤੇ ਇਉਂ ਜਾਪਦਾ ਸੀ ਜਿਵੇਂ ਅੱਗੇ ਅੰਨ੍ਹਾਂ ਖੂਹ ਹੋਵੇ। ਹਨ੍ਹੇਰੇ ਵਿੱਚ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ। ਅੰਨ੍ਹੇ ਖੂਹ `ਚੋਂ ਬਚਾਉ ਬਚਾਉ ਦੀਆਂ ਆਵਾਜ਼ਾਂ ਆ ਰਹੀਆਂ ਸਨ, ਚੀਕ ਚਿਹਾੜਾ ਪਿਆ ਹੋਇਆ ਸੀ। ਮੇਰਾ ਬਾਪ ਮੈਨੂੰ ਕਹਿਣ ਲੱਗਾ ਕਿ ਉਹ ਮੈਨੂੰ ਜੇ ਨਾ ਫੜਦਾ ਤਾਂ ਮੈਂ ਵੀ ਇਸੇ ਖੂਹ `ਚ ਡਿਗਣਾ ਸੀ। ਮੈਂ ਜੀ, ਸੁਪਨੇ `ਚੋਂ ਚੀਕ ਮਾਰ ਕੇ ਉਠਿਆ, ਪਸੀਨੇ ਨਾਲ ਸਾਰਾ ਮੇਰਾ ਸਰੀਰ ਤਰ ਹੋਇਆ ਪਿਆ ਸੀ। ਘਰ ਵਾਲੀ ਵੀ ਘਬਰਾ ਕੇ ਉੱਠੀ ਤੇ ਦੌੜ ਕੇ ਪਾਣੀ ਦਾ ਗਿਲਾਸ ਲਿਆਈ। ਥੋੜ੍ਹਾ ਸ਼ਾਂਤ ਹੋ ਕੇ ਮੈਂ ਉਹਨੂੰ ਸੁਪਨੇ ਦੀ ਵਾਰਦਾਤ ਸੁਣਾਈ। ਫਿਰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ। ਵਾਰ ਵਾਰ ਉਸ ਅੰਨ੍ਹੇ ਖ਼ੂਹ ਦਾ ਡਰਾਉਣਾ ਸੀਨ ਮੇਰੀਆਂ ਮੇਰੀਆਂ ਅੱਖਾਂ ਅੱਗੇ ਆਈ ਜਾਂਦਾ ਸੀ। ਮੈਂ ਇਸ ਡਰਾਉਣੇ ਸੁਪਨੇ ਦੇ ਅਰਥ ਭਲੀ-ਭਾਂਤ ਸਮਝ ਚੁੱਕਾ ਸਾਂ।
ਸਵੇਰੇ ਮੇਰੀ ਸ਼ਿਫ਼ਟ ਛੇ ਵਜੇ ਸ਼ੁਰੂ ਹੋਣੀ ਸੀ, ਪਰ ਮੈਂ ਨੌੰ ਵਜੇ ਕੰਮ `ਤੇ ਗਿਆ ਤੇ ਮੈਨੇਜਰ ਦੇ ਅੱਗੇ ਅਸਤੀਫ਼ਾ ਰੱਖ ਦਿੱਤਾ। ਉਹਨੂੰ ਯਕੀਨ ਨਾ ਆਵੇ। ਉਹਨੇ ਸਮਝਿਆ ਕਿ ਸ਼ਾਇਦ ਮੈਨੂੰ ਕੰਮ ਸੰਬੰਧੀ ਕੋਈ ਰੰਜਿਸ਼ ਸੀ। ਮੇਰੇ ਸਾਥੀ ਵਰਕਰਾਂ ਨੂੰ ਵੀ ਯਕੀਨ ਨਹੀਂ ਸੀ ਆ ਰਿਹਾ। ਪਰ ਮੈਂ ਆਪਣੇ ਫ਼ੈਸਲੇ `ਤੇ ਅਟੱਲ ਸਾਂ”।
“ਤੇ ਫੇਰ” ਬਲਰਾਜ ਨੇ ਪੁਛਿਆ।
“ਬੱਸ ਜੀ, ਫੇਰ ਮੈਂ ਇੱਕ ਲੋਕ-ਭਲਾਈ ਸੈਂਟਰ ਵਿੱਚ ਸਾਲ ਕੁ ਵਲੰਟਰੀ ਕੰਮ ਕੀਤਾ ਤੇ ਫੇਰ ਮੈਨੂੰ ਯੂਨੀਵਰਸਿਟੀ `ਚ ਦਾਖ਼ਲਾ ਮਿਲ ਗਿਆ ਇਸ ਕੋਰਸ ਲਈ ਤੇ ਹੁਣ ਮੈਂ ਡਿਪਲੋਮਾ ਕਰ ਕੇ ਏਜੰਸੀ ਦੇ ਰਾਹੀਂ ਅੱਜ ਤੁਹਾਡੇ ਦਫ਼ਤਰ `ਚ ਨੌਕਰੀ ਲਈ ਹਾਜ਼ਰ ਹੋ ਗਿਆਂ। ਹੁਣ ਮੈਂ ਕੰਮ ਤਾਂ ਕਰਾਂਗਾ ਪਰ ਰੇਸ ਦਾ ਘੋੜਾ ਨਹੀਂ ਬਣ ਬਣਾਂਗਾ ਕਿਉਂਕਿ ਇੱਥੇ ਓਵਰਟਾਈਮ ਲਾਉਣ ਦੀ ਗੁੰਜਾਇਸ਼ ਹੀ ਨਹੀਂ ਹੋਵੇਗੀ”।
ਬਲਰਾਜ ਨੇ ਦੇਖਿਆ ਕਿ ਮਿਸਟਰ ਚੌਹਾਨ ਦੇ ਚਿਹਰੇ `ਤੇ ਇੱਕ ਅਜੀਬ ਕਿਸਮ ਦਾ ਸਕੂਨ ਸੀ।
ਨਿਰਮਲ ਸਿੰਘ ਕੰਧਾਲਵੀ


03/08/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉੱਚਾ ਜੀਵਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇ ਚਾਹੀਦਾ ਜੀਵਨ ਉੱਚਾ,
ਰਹਿਣਾ ਸਿੱਖ ਸੱਚਾ ਤੇ ਸੁੱਚਾ।
ਜੇ ਲੋੜੇਂ ਖੁਸ਼ੀਆਂ ਅੰਦਰੂਨੀ,
ਸਭ ਨੂੰ ਕਰੀਂ ਮੁਹਬੱਤ ਦੂਣੀ।
ਜੇ ਚਾਹੀਦਾ ਪਰਮ ਆਨੰਦ,
ਜੋੜ ਲੈ ਉਸ ਸੰਗ ਪੱਕੀ ਤੰਦ।
ਕਰ ਲੈ ਮਨ ਸੋਚਾਂ ਤੋਂ ਖਾਲੀ,
ਭਰ ਲੈ ਇਸ ਵਿੱਚ ਜਗਤ ਦਾ ਵਾਲੀ।
ਹਰ ਪਲ ਉਸ ਵਲ ਧਿਆਨ ਲਗਾ ਲੈ,
ਮੋਹ ਮਾਇਆ ਤੋਂ ਦੂਰ ਹਟਾ ਲੈ।
ਉਸ ਸੰਗ ਲਿਵ ਲੱਗ ਜਾਵੇ ਤੇਰੀ,
ਮੁੱਕ ਜਾਵੇਗੀ ਮੇਰੀ ਮੇਰੀ।
ਹੋ ਜਾਏ ਸਭ ਤੇਰਾ ਤੇਰਾ,
ਚਾਨਣ ਫੈਲੇ, ਮੁਕੇ ਨ੍ਹੇਰਾ।
ਹਰ ਥਾਂ, ਹਰ ਜੀ, ਉਹ ਹੀ, ਉਹ ਹੀ,
ਸਮਝੇਂ ਮਿਤਰ ਸਭਨਾਂ ਨੂੰ ਹੀ।
ਪਿਆਰ ਹੀ ਪਿਆਰ ਚੁਫੇਰੇ ਵਸਦਾ,
ਹਰ ਫੁੱਲ, ਪੱਤੀ ਉਹ ਹੀ ਹਸਦਾ।
ਉਹ ਤੇ ਮੈਂ ਦਾ ਭੇਦ ਮਿਟੇ ਜਦ। ,
ਹਰ ਥਾਂ ਪਿਆਰ, ਆਨੰਦ ਰਸੇ ਤਦ।
ਉਸ ਸੰਗ ਜੁੜਿਆਂ ਦੇ ਪਲ ਵਸਲੀ,
ਜੀਵਨ ਦਾ ਇਹ ਭੇਦ ਹੈ ਅਸਲੀ।


03/08/14)
ਜਗਪਾਲ ਸਿੰਘ

ਸਿੱਖ ਇਤਹਾਸ ਸਭ ਕੁਝ ਭੁਲ ਸਕਦਾ, ਪਰ ਬਾਦਲ ਜੀ ਤੁਹਾਡੇ ਵਲੋ ਕੀਤੇ ਘਲੂਘਾਰੇ ਨੂੰ ਨਹੀ ||
ਜਿਸ ਦਿਨ ਤੋ ਸਿੱਖ ਕੌਮ ਦਾ ਜਨਮ ਹੋਇਆ ,ਇਸ ਦੇ ਨਾਲ ਦੁਖਾਂ ਤਕਲੀਫਾਂ ਤੇ ਗਦਾਰੀਆਂ ਨੇ ਵੀ ਨਾਲ ਨਾਲ ਹੀ ਜਨਮ ਲੈ ਲਿਆ |ਜਿਸ ਕੌਮ ਨੂੰ ਖੜਾ ਕਰਨ ਲਈ ਗੁਰੂ ਸਾਹਿਬ ਨੇ ਆਪਣੇ ਪੁਤਰਾਂ ਨੂੰ ਵਾਰ ਦਿੱਤਾ |ਜੋ ਪੁਤਰ ਇਸ ਵਿਚਾਰ ਧਾਰਾ ਦੇ ਯੋਗ ਨਹੀ ਸਨ ,ਉਹਨਾਂ ਨੂੰ ਆਪਣੇ ਉਤਰ ਅਧਿਕਾਰੀ ਨਹੀ ਬਣਿਆ | ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁਤਰ ਵਾਰ ਕੇ ਸਾਨੂੰ ਪੁਤਰ ਬਣਾਇਆ ਤੇ ਇਸ ਮਿਸ਼ਨ ਨੂੰ ਅੱਗੇ ਦੀ ਅੱਗੇ ਤੋਰਿਆ |

ਗੁਰੂ ਸਾਹਿਬਾਨਾਂ ਤੋ ਮਗਰੋ ਜੋ ਸਮਾਂ ਆਇਆ ਉਸ ਵਿੱਚ ਵੀ ਸਿੱਖ ਕੌਮ ਦੇ ਆਗੂਆਂ ਨੇ ਉਹ ਮਾਰਕੇ ਮਾਰੇ ਜਿੰਨਾ ਨੂੰ ਸੁਣ ਕੇ ਅੱਜ ਅਸੀਂ ਆਪਣਾ ਸਿਰ ਫਕਰ ਨਾਲ ਉਚਾ ਕਰ ਲੇਦੇ ਹਾਂ | ਮਗਰ ਹੋਲੀ ਹੋਲੀ ਸਮਾਂ ਬਦਲਣ ਲੱਗਾ , ਕਦੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਖਾਲਸਾ ਰਾਜ ਦਾ ਵਕਤ ਦੀ ਹਕੂਮਤ ਨੂੰ ਐਲਾਨ ਕਰਕੇ ਵਖਤ ਪਾ ਦਿੱਤਾ ਸੀ | ਹੋਲੀ ਹੋਲੀ ਮਿਸਲਾਂ ਦਾ ਸਮਾਂ ਆਇਆ ਬੇਸ਼ਕ ਮਿਸਲਾਂ ਅੰਦਰ ਅੰਦਰੂਨੀ ਕਲੇਸ਼ ਸੀ | ਮਗਰ ਕਿਸੇ ਬਹਾਰਲੇ ਦੁਸ਼ਮਨ ਦੀ ਕੀ ਮਜਾਲ ਸੀ ਕਿ ਉਹ ਸਿੱਖ ਸਰਦਾਰਾਂ ਵੱਲ ਅੱਖ ਚੱਕ ਕੇ ਵੀ ਦੇਖ ਸਕਣ |

ਕੌਮ ਨੇ ਆਪਣੇ ਪਿੰਡੇ ਤੇ ਬੇਅੰਤ ਜੁਲਮ ਸਹਿਣ ਕੀਤੇ ਜੁਲਮ ਵੀ ਕਿਸ ਤਰ੍ਹਾਂ ਦੇ ਮਾੜੇ ਦਿਲ ਦਾ ਬੰਦਾ ਤਾਂ ਸੁਣ ਕੇ ਹੀ ਮਾਰ ਜਾਵੇ { ਅੱਜ ਕੱਲ ਜੋ ਗਾਜ਼ਾ ਵਿੱਚ ਹੋਰਿਆ ਜੁਲਮ ਅਸੀਂ ਯੂ ਟਿਊਬ ਜਾਂ ਫੇਸਬੁਕ ਉਪਰ ਦੇਖਦੇ ਹਾਂ,ਇਸ ਜੁਲਮ ਤੋ ਅੰਦਾਜ਼ਾ ਲੱਗ ਜਾਂਦਾ ਸਾਡੇ ਬਜੁਰਗਾਂ ਨੇ ਇਸ ਤੋ ਵੱਧ ਭਿਆਨਕ ਜੁਲਮ ਆਪਣੇ ਤੇ ਬਰਦਾਸ਼ਤ ਕੀਤਾ ਹੋਇਆ ਹੈ } ਜਿਸ ਨੇ ਆਪਣੇ ਤੇ ਉਹ ਜੁਲਮ ਨੂੰ ਹੰਢਾਇਆ ਫਿਰ ਉਸ ਦਾ ਜਿਗਰਾ ਤਾਂ ਕਹਿਣ ਤੋ ਪਹਰੇ ਹੈ |

ਕੌਮ ਨੇ ਜੁਲਮਾਂ ਤੋ ਬਾਅਦ ਆਪਣਾ ਰਾਜ ਖੜਾ ਕੀਤਾ ਜਿਸ ਨੂ ਖਾਲਸਾ ਰਾਜ ਦੇ ਨਾਮ ਨਾਲ ਇਤਹਾਸ ਅੰਦਰ ਸੁਨੇਹਰੀ ਪੰਨਿਆ ਤੇ ਲਿਖਿਆ ਗਿਆ ਹੈ |ਮਗਰ ਦੁਸ਼ਮਨ ਤੋ ਇਹ ਬਰਦਾਸ਼ਤ ਨਹੀ ਸੀ ਹੋਰਿਆ ਤੇ ਦੁਸ਼ਮਨ ਨੇ ਧਿਆਨ ਚੰਦ ਡੋਗਰੇ ਦੇ ਰੂਪ ਅੰਦਰ ਸਾਡੇ ਤੇ ਹਮਲਾਂ ਕਰਨਾ ਸ਼ੁਰੂ ਕਰ ਦਿੱਤਾ | ਸਾਡੀ ਬਦਕਿਸਮਤੀ ਅਸੀਂ ਬਹਾਰਲੇ ਦੁਸ਼ਮਨ ਨੂੰ ਤਾਂ ਖੰਗਣ ਨਹੀ ਦਿੱਤਾ ਤੇ ਅੰਦਰਲਾ ਦੁਸਮਨ ਸਾਨੂੰ ਘੁਣ ਵਾਂਗ ਖਾ ਗਿਆ |

ਰਾਜੇ ਰਣਜੀਤ ਸਿੰਘ ਨੇ ਆਪਣੇ ਦੁਆਲੇ ਆਪਣੇ ਦੁਸ਼ਮਨਾਂ ਦੇ ਇਕ ਵਿਸ਼ਾਲ ਜਾਲ ਨੂੰ ਕਦੇ ਸਮਝਣ ਦੀ ਕੋਸ਼ਿਸ ਹੀ ਨਹੀ ਕੀਤੀ | ਜੇਕਰ ਅਕਾਲੀ ਫੂਲਾ ਸਿੰਘ ਨੇ ਡੋਗਰਾ ਗਰਦੀ ਤੋ ਬਚਣ ਲਈ ਕਿਹਾ ਤਾਂ ਡੋਗਰਿਆ ਦੀ ਚੱਕ ਵਿੱਚ ਆ ਕੇ ਅਕਾਲੀ ਫੂਲਾ ਸਿੰਘ ਤੇ ਹੀ ਆਪਣੀ ਫੋਜ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ | ਸਰਦਾਰ ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਆ ਇਹ ਰਾਜ ਤੇਰਾ ਨਹੀ ਸਿੱਖ ਕੌਮ ਦਾ ਹੈ, ਆਪਣੇ ਜਿਉਂਦੇ ਜੀ ਕਿਸੇ ਹੋਰ ਇਮਾਨਦਾਰ ਸਰਦਾਰ ਨੂੰ ਇਹ ਰਾਜ ਸੋਂਪ ਦੇ ਰਣਜੀਤ ਸਿੰਘ ਤਿਆਰ ਵੀ ਹੋ ਗਿਆ ਬੱਸ ਸਰਦਾਰ ਹਰੀ ਸਿੰਘ ਨਲੂਆ ਦੇ ਜਾਂਣ ਦੀ ਦੇਰ ਸੀ | ਧਿਆਨ ਚੰਦ ਡੋਗਰੇ ਨੇ ਰਾਜੇ ਰਣਜੀਤ ਸਿੰਘ ਨੂੰ ਆਪਣੀਆਂ ਗੱਲ ਵਿੱਚ ਲੈ ਕੇ ਇਸ ਗੱਲ ਤੋ ਮੁਨਕਰ ਕਰ ਦਿੱਤਾ |

ਅੰਤ ਨੂੰ ਧਿਆਨ ਚੰਦ ਡੋਗਰੇ ਨਾਮ ਦਾ ਅਜਗਰ ਸਿੱਖ ਰਾਜ ਨੂੰ ਨਿਗਲ ਗਿਆ | ਅੰਗਰੇਜਾਂ ਦੇ ਰਾਜ ਵਿੱਚ ਸਿੱਖਾਂ ਨੂੰ ਆਪਣੀ ਹੋਂਦ ਤੇ ਅਜਾਦੀ ਤੋ ਸਾਹ ਨਾ ਲੈਣ ਦਿੱਤਾ | ਅੰਤਾਂ ਦਾ ਖੂਨ ਡੋਲ ਕੇ ਆਪਣੇ ਜਾਂਨ ਤੋ ਪਿਆਰੇ ਧਰਮ ਅਸਥਾਨਾਂ ਨੂੰ ਮਹੰਤਾਂ ਤੋ ਅਜਾਦ ਕਰਵਾਇਆ | ਕੌਮ ਦੇ ਭਲੇ ਲਈ ਇਕ ਸੰਸਥਾ ਕਾਇਮ ਕੀਤੀ ਜਿਸ ਦਾ ਨਾਮ ਸ਼ਿਰੋਮਣੀ ਅਕਾਲੀ ਦਲ ਰਖਿਆ | ਕੌਮ ਨੂੰ ਪਿਆਰ ਕਰਨ ਵਾਲਿਆ ਨੇ ਸੋਚਿਆ ਬੱਸ ਹੁਣ ਕੌਮ ਦੇ ਭਲੇ ਦਿਨ ਸ਼ੁਰੂ ਹੋ ਗਏ ਨੇ | ਮਗਰ ਉਹਨਾਂ ਨੂੰ ਕੀ ਪਤਾ ਸੀ ਇਸ ਕੌਮ ਨੂੰ ਘੁਣ ਵਾਂਗ ਜਿਸ ਨੇ ਖਾਣਾ ਉਸ ਦਾ ਜਨਮ 8 ਦਸੰਬਰ 1927 ਨੂੰ ਇਸੇ ਪੰਜਾਬ ਦੀ ਧਰਤੀ ਤੇ ਵਸਦੇ ਪਿੰਡ ਅਬਲ ਖੁਰਾਣਾ ਵਿੱਚ ਹੋ ਚੁਕਾ ਹੈ ਤੇ ਜਿਸ ਦਾ ਨਾਮ ਪ੍ਰਕਾਸ਼ ਸਿੰਘ ਢਿੱਲੋ {ਬਾਦਲ} ਹੈ |

ਫੁਰਾਕਸ਼ੀਅਰ, ਜਕਰੀਆ ਖਾਨ,ਮੀਰ ਮਨੂੰ,ਲਖਪਤ,ਜਸਪਤ ਵਰਗੇ ਨਾ ਮਾਰ ਸਕੇ | ਮਹਾਰਾਜਾ ਰਣਜੀਤ ਸਿੰਘ ਦੇ ਸਮੇ ਡੋਗਰੇ ਤੇਜਾ ਸਿੰਹੁ ਲਾਲ ਸਿੰਹੁ ਵਰਗੇ ਕੀ ਨਾ ਮਾਰ ਸਕੇ ਜਿੰਨਾ ਇਸ ਮਾਂ ਦੇ ਸ਼ੇਰ ਨੇ ਇਕਲੇ ਨੇ ਬੜੇ ਤਰੀਕੇ ਨਾਲ ਮਾਰਿਆ | ਸਾਨੂੰ ਕੁਟਿਆ ਵੀ ਤੇ ਰੋਣ ਵੀ ਨਾਂ ਦਿੱਤਾ| ਸਰਦਾਰ ਬਾਦਲ ਦੇ ਰਾਜ ਵਿੱਚ ਨਰਕਧਾਰੀ ਕਾਂਡ ਹੋਇਆ 13 ਸਿੰਘ ਸ਼ਹੀਦ ਕਰਨ ਵਾਲੇ ਨੂੰ ਸਰਕਾਰੀ ਮਦਦ ਨਾਲ ਗੁਰਬਚਨੇ ਨੂੰ ਸਹੀ ਸਲਾਮਤ ਦਿੱਲੀ ਪਹੁੰਚਾ ਦਿੱਤਾ | ਜੇ ਕੌਮ ਦੇ ਦਰਦ ਨੂੰ ਸਮਝਣ ਵਾਲਾ ਗੁਰੂ ਦਾ ਲਾਲ ਬਾਬਾ ਜਰਨੈਲ ਸਿੰਘ ਆਇਆ ਤਾਂ ਉਹਨਾਂ ਸਮਾਂ ਸਾਹ ਨਾ ਲਿਆ ਜਿੰਨਾ ਸਮਾਂ ਉਸ ਨੂੰ ਸ਼ਹੀਦ ਨਾ ਕਰਵਾ ਦਿੱਤਾ |

ਸਿੱਖ ਸੰਘਰਸ਼ ਦੇ ਵਿੱਚ ਲੜਨ ਵਾਲੇ ਯੋਧਿਆਂ ਦੇ ਕਾਤਲਾਂ ਨੂੰ ਵੱਡੇ ਵੱਡੇ ਸਰਕਾਰੀ ਅਹੁਦੇ ਦਿੱਤੇ | ਅਕਾਲ ਤਖ਼ਤ ਦੀ ਇਮਾਰਤ ਨੂੰ ਆਪਣਾ ਗੁਲਾਮ ਬਣਾ ਕੇ ਆਪਣੀ ਮਰਜੀ ਦੇ ਹੁਕਮਨਾਮੇ ਜਾਰੀ ਸ਼ਿਰੋਮਣੀ ਕਮੇਟੀ ਦੀ ਗੋਲਕ ਲਈ ਹੁਣ ਭਰਾ ਮਾਰੂ ਜੰਗ ਛੇੜ ਦਿੱਤੀ | ਹੁਣ ਤੱਕ ਰੋਲਾ ਪੈਂਦਾ ਰਹਿਆ ਕੇਂਦਰ ਵਿੱਚ ਸਾਡੀ ਸਰਕਾਰ ਨਹੀ ਸਿੱਖ ਕੌਮ ਦੀ ਦੁਸ਼ਮਨ ਕਾਂਗਰਸ ਦੀ ਸਰਕਾਰ ਐ ਅਸੀਂ ਮਜਬੂਰ ਹਾਂ, ਅਸੀਂ ਕੁਝ ਕਰ ਨਹੀ ਸਕਦੇ ਜਿਸ ਦਿਨ ਸਾਡੀ ਭਾਈ ਵਾਲ ਸਰਕਾਰ ਆਈ ਅਸੀਂ ਸਾਰੇ ਮਸਲੇ ਹੱਲ ਕਰ ਦੇਣੇ ਹਨ | ਬਿਲਕੁਲ ਹੁਣ ਕੇਂਦਰ ਵਿੱਚ ਇਹਨਾਂ ਦੀ ਸਰਕਾਰ ਨੇ ਆਉਂਦਿਆ ਸਾਰ ਸਭ ਤੋ ਪਹਿਲਾਂ 84 ਦੇ ਦੰਗਾਕਾਰੀ ਫਾਂਸੀ ਤੇ ਟੰਗੇ, ਆਨੰਦਪੁਰ ਦਾ ਮਤਾ ਲਾਗੂ ਹੋਗਿਆ ,ਸਿੱਖ ਭਾਰਤ ਅੰਦਰ ਪਹਿਲੇ ਦਰਜੇ ਦੇ ਸ਼ਹਿਰੀ ਬਣ ਗਏ ,ਸਿੱਖ ਨੌਜੁਆਨ ਦੇ ਕਾਤਲ ਜੇਲ੍ਹਾਂ ਵਿੱਚ ਡੱਕ ਦਿੱਤੇ ਨਿਰਦੋਸ਼ ਸਿੰਘ ਜੇਲ੍ਹਾਂ ਤੋ ਬਹਾਰ ਕਰ ਦਿੱਤਾ |

ਸਾਰੇ ਕੰਮ ਹੋ ਗਏ ਨੇ ਬੱਸ ਇਕ ਕੰਮ ਬਾਕੀ ਸੀ ਸਿੱਖ ਕੌਮ ਦੀ ਭਰਾ ਮਾਰੂ ਜੰਗ ਕਰਵਾਉਣਾ ਇਸ ਕੰਮ ਤੋ ਮਗਰੋ ਸਿੱਖ ਦੀਆਂ ਸਾਰੀਆਂ ਮੁਸ਼ਕਲਾਂ ਹਮੇਸ਼ਾ ਹਮੇਸ਼ਾਂ ਲਈ ਹੱਲ ਹੋ ਜਾਣ ਵਾਲਿਆਂ ਹਨ |ਹੋ ਸਕਦਾ ਕਦੇ ਸਿੱਖ ਇਤਹਾਸ ਮੁਗਲਾਂ ਦੇ ਜੁਲਮ ,ਡੋਗਰਿਆਂ ਦੀਆਂ ਗਦਾਰੀਆਂ,84 ਦਾ ਹੋਰਾਂ ਵੱਲੋ ਕੀਤਾ ਗਿਆ ਘਲੂਘਾਰਾ ਮਧਮ ਪੈ ਜਾਵੇ | ਮਗਰ ਬਾਦਲ ਸਾਬ ਇਹ ਨਹੀ ਹੋ ਸਕਦਾ ਕੀ ਸਿੱਖ ਇਤਹਾਸ ਤੁਹਾਨੂੰ ਕਦੇ ਸੁਪਨੇ ਵਿੱਚ ਮਧਮ ਪੈਣ ਦੇ ਦੇਵੇ | ਸਿੱਖ ਇਤਹਾਸ ਸਭ ਕੁਝ ਭੁਲ ਸਕਦਾ ਪਰ ਤੁਹਾਨੂੰ ਜਿਸ ਦਿਨ ਸਿੱਖ ਇਤਹਾਸ ਤੁਹਾਨੂੰ ਭੁਲ ਗਿਆ ਉਸ ਦਿਨ ਸਿੱਖ ਇਤਹਾਸ ਦੀ ਮੌਤ ਹੋ ਜਾਵੇਗੀ |

ਦਾਸ :ਜਗਪਾਲ ਸਿੰਘ


03/08/14)
ਦਲਵਿੰਦਰ ਸਿੰਘ ਦੁਬਈ

ਵਾਹਿਗੁਰੂ ਜੀ ਕਾ ਖਾਲਸਾ `
`ਵਾਹਿਗੁਰੂ ਜੀ ਕੀ ਫਤਿਹ `
ਦਲਵਿੰਦਰ ਸਿੰਘ ਦੁਬਈ
ਅਜ ਦਾ ਦਾ ਸਿਖ, ਪੀਰਾਂ ਦੀ ਕਬਰਾਂ ਤੇ
ਸਾਡੀ ਸਿਖ ਕੋਮ ਜੋ ਕਿ ਬਹੁਤ ਸਕਤੀਸਾਲੀ ਜੁਝਾਰੂ ਕੋਮ ਹੇ। ਇਤਿਹਾਸ ਵਿੱਚ ਜੋ ਸਾਡੀ ਕੋਮ ਦੀਆਂ ਕੁਰਬਾਨੀਆ ਹਨ ਸਾਰੀ ਦੁਨੀਆ ਦੇ ਸਾਹਮਨੇ ਹਨ। ਇਸ ਵਖਤ ਸਾਡੀ ਕੋਮ ਕੋਲ ਵੰਡੇ 2 ਇਤਿਹਾਸਕਾਰ ਕੀਰਤਨੀਏ, ਕਥਾ ਵਾਚਕ, ਪ੍ਰਚਾਰਕ, ਟੀਕਾਕਾਰ ਆਦਿ ਹਨ। ਸਾਰੀ ਦੁਨੀਆ ਨਾਲ ਅਸੀ ਇਟੰਰਨੈਟ ਰਾਹੀ ਪ੍ਰਚਾਰ, ਕਥਾ, ਕੀਰਤਨ, ਲਾਇਵ ਕਰ ਰਹੇ ਹਾਂ। ਇੰਟਰ ਨੈਟ ਰੇਡੀਓ ਰਾਹੀ ਪ੍ਰੌਗਰਾਮ ਕਰ ਰਹੇ ਹ। ਇਸ ਨੈਟਵਰਕ ਰਾਹੀ ਅਸੀ ਸਿਰਫ 20 ਪ੍ਰਤੀਸਤ ਲੋਗ ਹੀ ਜੁੜੇ ਹਾਂ। 80 ਪ੍ਰਤੀਸਤ ਅਸੀ ਇਸ ਤੋ ਬਹੁਤ ਦੂਰ ਹਾਂ। ਇਹਨਾ ਨੂੰ ਨਹੀ ਪਤਾ ਕਿ ਸਾਡੀ ਸਿੰਖ ਕੋਮ ਨਾਲ ਕਿਹੜੀਆਂ -2 ਸਾਜਿਸ਼ਾ ਚਲ ਰਹੀਆਂ ਹਨ। ਇਸ ਵਖਤ ਸਾਡੀ ਕੋਮ ਨੂੰ ਵਡੀ ਢਾਹ ਪੀਰਾਂ ਦੀਆਂ ਕਬਰਾਂ ਦੀ ਲਗ ਰਹੀਆ ਹਨ। ਅਜ ਪੰਜਾਬ ਦੇ ਹਰ ਪਿੰਡ ਵਿੱਚ ਇੱਕ ਦੋ ਨਹੀ ਬਲਕਿ 5-5 ਪੀਰਾਂ ਦੀਆਂ ਜਗ੍ਹਾ ਬਨਾਈਆਂ ਹਨ ਤੇ ਲਗਾਤਾਰ ਲਗਰਹੇ ਮੇਲੇ ਤੇ ਅੰਨੀ ਸਰਧਾ ਤੇ ਪ੍ਰਧਾਨਗੀਆ ਦੇ ਖਾਤਰ ਸਿੰਖ ਸਭ ਤੋ ਅਗੇ ਹਨ। ਹਰ ਵੀਰਵਾਰ ਂਨੂੰ ਸਿੰਖ ਸਭ ਤੋ ਮੂਹਰੇ ਹੁਦਾ ਤੇਲ ਪਾਉਣ ਤੇ ਦੀਵੇ ਬਾਲਨ ਲਈ। ਆਡਾਂ, ਮਾਸ, ਸਰਾਬ ਵੀ ਵੀਰਵਾਰ ਦੇ ਦਿਨ ਨਹੀ ਖਾਦੇ ਕਿ ਅਜ ਪੀਰ ਦਾ ਦਿਨ ਹੇ। ਇਹਨਾ ਨੂੰ ਇਹ ਪੁਛਿਆ ਜਾਵੇ ਕਿ ਤੁਹਾਡੇ ਪਿਓ {ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ} ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ, ਪੁਤਰ ਵਾਰੇ, ਬਾਪ ਵਾਰਿਆ, ਅਨੇਕਾਂ ਸਿੰਘ ਸਹੀਦ ਹੋਏ, ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ, ਅਸ਼ੀ ਕਿਹੜਾ ਦਿਨ ਛਡਿਆਂ ਇਹਨਾ ਦੀ ਯਾਦ ਵਿਚ। ਤੇ ਆਹ ਦੂਜੇ ਪਾਸੇ ਇਹ ਪੀਰ ਕੀ ਕੀਤਾ ਇਹਨਾ ਸਾਡੇ ਲਈ। ਇਹ ਜਿਸ ਧਰਮ ਦੇ ਹਨ ਉਹਨਾ ਨੂੰ ਹੀ ਸੋਭਦੇ ਹਨ। ਮੁਸਲਮ ਕਦੀ ਵੀ ਕਬਰ ਤੇ ਤੇਲ ਨਹੀ ਪਾਉਦਾ ਦੀਵਾ ਨਹੀ ਬਾਲਦਾ ਭਲਾ ਅਸੀ ਕੋਣ ਹੋਏ। ਇਸ ਵਿੱਚ ਕਸ੍ਰ੍ਰੂਰ ਸਾਡੇ ਸਿਸ਼ਟਮ, ਜਥੇਦਾਰਾਂ ਦਾ ਸ੍ਰੋਮਣੀ, ਕਮੇਟੀ ਡੇਰੇਦਾਰਾਂ,. ਪ੍ਰਬੰਧਕਾ ਜਥੇਬੰਧੀਆਂ ਦਾ ਵੀ ਹੇ। ਅਸੀ ਜਿਹੜੇ ਪਿੰਡਾਂ ਵਿੱਚ ਪ੍ਰਚਾਰਕ. ਕਥਾ ਵਾਚਕ, ਗ੍ਰਥੰੀ ਆਦਿ ਦੀ ਤਨਖਾਹ ਬਹੁਤ ਥੋੜੀ ਲਗਾਉਦੇ ਹਾ ਬਲਕਿ ਉਹਨਾ ਦੇ ਕੰਮ ਕਰਨ ਦੇ ਅਨਕੂਲ ਬਹੁਤ ਘਟ। ਜਿਦ ਦੇ ਫਲਸਰੂਪ ਹਰ ਕੋਈ ਪਿੰਡ ਛਡ ਕੇ ਸਹਿਰਾਂ, ਦੇਸ ਵਿਦੇਸ ਵਿੱਚ ਜਾ ਕੇ ਧੜਾ ਧੜ ਕੰਮਾਂਈ ਕਰ ਰਹੇ ਹਨ। ਸਾਡੇ ਆਗੂਆ ਨੂੰ ਚਾਹੀਦਾ ਹੇ ਕਿ ਚੰਗੇ ਪ੍ਰਚਾਰਕ, ਕਥਾ ਵਾਚਕ. ਗ੍ਰੰਥੀ ਸਿੰਘ. ਵਧੀਆ ਤਨਖਾਹ ਤੇ ਪਿੰਡਾਂ ਵਿੱਚ ਭੇਜਨ ਤਾਂ ਕਿ ਪਿੰਡਾਂ ਵਿੱਚ ਰਹਿਦੇ ਸਿੰਖਾਂ ਨੂੰ ਚੰਗੀ ਸਿੰਖਿਆਂ. ਗੁਰ ਇਤਿਹਾਸ. ਗੁਰੂਆਂ ਬਾਰੇ. ਗੁਰਬਾਣੀ ਨਾਲ ਜੋੜਨ ਤਾਂ ਕਿ ਜੋ ਸਾਡੇ ਸਿੰਖ ਵੀਰ ਵਹਿਮਾ ਭਰਮਾ ਵਿੱਚ ਫਸੇ ਪਏ ਹਨ ਇਹਨਾ ਵਿਚੋ ਬਾਹਰ ਨਿਕਲ ਕੇ ਗੁਰਬਾਣੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗ ਕੇ ਆਪਨਾ ਜੀਵਨ ਸਫਲ ਕਰਨ। ਧੰਨਵਾਦ
ਸੰਪਰਕ +919463722577

*************************************

ਦਲਵਿੰਦਰ ਸਿੰਘ ਦੁਬਈ
`ਵਾਹਿਗੁਰੂ ਜੀ ਕਾ ਖਾਲਸਾ `
`ਵਾਹਿਗੁਰੂ ਜੀ ਕੀ ਫਤਿਹ`
ਗੁਰਦੁਆਰੇ ਦੇ ਪ੍ਰਬੰਧਾ ਲਈ ਝਗੜਿਆ ਦਾ ਕਾਰਨ ਅੰਨੀ ਸਰਧਾ ਦਾ ਚੜਾਵਾ

ਖਾਲਸਾ ਜੀ ਜਿਸ ਤਰ੍ਹਾ ਦੀ ਸਥਿਤੀ ਅਂਜਕਲ ਸਾਡੀ ਸ੍ਰੋਮਣੀ ਕਮੇਟੀ ਨੇ ਬਣਾਈ ਹੇ। ਇਸ ਤਰ੍ਹਾ ਲਗਦਾ ਹੇ ਜਿਵੇ ਇਹ ਇਹਨਾ ਦਾ ਹੀ ਰਾਜ ਹੇ। ਜਿਸ ਨੂੰ ਮਰਜੀ ਪੰਥ ਵਿਚੋ ਛੇਕ ਦਿਤਾ ਜਾਦਾ ਹੇ ਜੋ ਮਰਜੀ ਕਰਨ ਕੋਈ ਵੀ ਪੁਛਨ ਵਾਲਾ ਨਹੀ। ਇਹਨਾ ਨੂੰ ਡਰ ਹੇ ਕਿ ਜੇ ਪ੍ਰਬੰਧ ਕਿਸੇ ਹੋਰ ਕੋਲਾ ਗਿਆ ਤਾ 50000 -2 ਹਜਾਰ ਤਨਖਾਹ ਵਡੀਆ -2 ਕਾਰਾਂ. ਘਰ ਮੋਬਾਇਲ ਫੋਨ ਦੀ ਸਹੁਲਤ ਕਿਵੇ ਮਿਲੇਗੀ ਇਹ ਸਭ ਦਾ ਕਾਰਨ ਸਾਡੀ ਬਿਨ੍ਹਾ ਕਿਸੇ ਸੋਚ ਦੇ ਚੁੜਾਵੇ, ਪੋਡ, ਡਾਲਰ, ਸੋਨਾ ਚਾਦੀ ਦੇ ਚੁੜਾਵੇ ਤੇ ਅੰਨੀ ਸਰਧਾ ਦੇ ਕਾਰਨ ਵੀ ਹੈ।
ਜੇਕਰ ਇਹਨਾ ਧਾਰਮਿਕ ਅਸਥਾਨਾ ਤੇ ਇਤਨੇ ਚੁੜਾਵੇ ਨਾ ਹੋਨ। ਫਿਰ ਇਹ ਜਥੇਦਾਰਾ ਕਦੇ ਵੀ ਕਿਸੇ ਨੂੰ ਪੰਥ ਵਿਚੋ ਨਾ ਸ਼ੇਕਨ। ਗੁਰਦੁਆਰੇ ਦੇ ਪ੍ਰਬੰਧਾ ਲਈ ਨਾ ਝਗੜਨ ਤੇ ਨਾ ਹੀ ਆਪਸ ਵਿੱਚ ਤਲਵਾਰਾ ਖੜਕਨ। ਸਾਂਨੂ ਜਾਗਰੂਕ ਹੋਨ ਦੀ ਜਰੂਰਤ ਹੇ ਸਮੇ ਨਾਲ।
ਅਸੀ ਬਿਨਾ ਸੋਚਨ ਸਮਜਣ ਦੇ ਚੁੜਾਂਵੇ ਚੜਾ ਰਹੇ ਇਹਨਾ ਨਾਲ ਸ੍ਰੋਮਣੀ ਕਮੇਟੀ ਤੋ ਬਿਨ੍ਹਾ ਹੋਰ ਕਿਸੇ ਨੂੰ ਲਾਭ ਨਹੀ ਇਸ ਨਾਲ ਤਾ ਸਿਰਫ ਉਹਨਾ ਦੇ ਹੀ ਢਿਡ ਭਰਨੇ ਹਨ। ਸਿਖ ਕੋਮ ਦਾ ਕੋਈ ਇਹਨਾ ਜਿਆਦਾ ਭਲਾ ਨਹੀ ਕਰਨਾ।
ਜੇਕਰ ਅਸੀ ਆਪਨਾ ਦਸਵੰਧ ਕਡਨਾਂ ਹੀ ਹੈ ਤਾ ਆਪਨੇ ਲਾਂਗੇ ਜਾਂ ਪਿੰਡ ਕਿਸੇ ਗਰੀਬ ਦੇ ਪਰਿਵਾਰ ਦੀ ਮਦਦ ਕਰੋ ਜੇਕਰ ਕੋਈ ਬਚਾ ਪੜਨਾ ਚਾਹਦਾ ਹੇ ਪੇਸਿਆਂ ਕਰਕੇ ਪੜ੍ਹ ਨਹੀ ਸਕਦਾ ਉਸ ਦੀ ਮਦਦ ਕਰਕੇ ਵੀ ਆਪਨੇ ਗੁਰੂਆਂ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ ਜਾ ਸਕਦੀਆ ਹਨ।
ਇਹ ਲਾਇਨਾ ਲਿਖ ਦਿਆਂ ਕੁਜ ਸਈ ਨਾ ਲਿਖਿਆ ਗਿਆ ਹੋਵੇ। ਦਾਸ ਨੂੰ ਅਨਜਾਣ ਸਮਝ ਕੇ ਮੁਆਫ ਕਰਨਾਂ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ.
ਸੰਪਰਕ +919463722577
(ਨੋਟ:- ਮੈਂ ਬਹੁਤ ਹੀ ਰੁਝੇਵੇਂ ਵਿੱਚ ਹੋਣ ਦੇ ਕਾਰਨ ਇਹਨਾ ਨੂੰ ਠੀਕ ਕਰਕੇ ਨਹੀਂ ਪਾ ਸਕਿਆ ਪਾਠਕ ਆਪ ਹੀ ਠੀਕ ਸਮਝ ਲੈਣ-ਸੰਪਾਦਕ){ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.