.


30/06/14)
ਨਿਰਮਲ ਸਿੰਘ ਕੰਧਾਲਵੀ

ਅਸੀਂ ਤੁਹਾਡੇ ਨਾਲ਼ ਹਾਂ
ਸਨਿਚਰਵਾਰ ਸਵੇਰੇ ਦਸ ਕੁ ਵਜੇ ਦਾ ਸਮਾਂ ਸੀ ਜਦ ਟੈਲੀਫੂਨ ਦੀ ਘੰਟੀ ਖੜਕੀ। ਆਵਾਜ਼ ਜਾਣੀ ਪਛਾਣੀ ਨਹੀਂ ਸੀ। ਨਾਮ ਪੁੱਛਿਆ ਤਾਂ ਉਧਰੋਂ ਫ਼ੂਨ ਕਰਨ ਵਾਲ਼ੇ ਸੱਜਣ ਨੇ ਕਿਹਾ, “ਤੁਸੀਂ ਜੀ ਮੈਨੂੰ ਨਹੀਂ ਜਾਣਦੇ ਮੈਂ ਤੁਹਾਨੂੰ ਜਾਣਦਾ ਹਾਂ। ਮੇਰਾ ਨਾਮ ਹ …. ਸਿੰਘ ਹੈ ਜੀ। ਮੈਂ ਆਪ ਜੀ ਦੇ ਆਰਟੀਕਲ ਅਖ਼ਬਾਰਾਂ `ਚ ਪੜ੍ਹਦਾ ਰਹਿੰਦਾ ਹਾਂ ਤੇ ਹੁਣ ਤਾਂ ਸੁਖ ਨਾਲ਼ ਟੈਲੀਵੀਯਨ `ਤੇ ਵੀ ਆਪ ਜੀ ਦੇ ਦਰਸ਼ਨ ਹੋ ਜਾਂਦੇ ਹਨ। ਮੈਨੂੰ ਆਪ ਜੀ ਦੇ ਪ੍ਰੋਗਰਾਮ ਬਹੁਤ ਹੀ ਪਸੰਦ ਹਨ। ਆਪ ਜੀ ਮਾਂ-ਬੋਲੀ ਦੀ ਬਹੁਤ ਸੇਵਾ ਕਰ ਰਹੇ ਹੋ” ਫੂਨ ਕਰਨ ਵਾਲ਼ਾ ਸੱਜਣ ਨਾਨ-ਸਟਾਪ ਹੀ ਬੋਲੀ ਜਾ ਰਿਹਾ ਸੀ। ਮੈਂ ਵਿਚੋਂ ਰੋਕ ਕੇ ਧੰਨਵਾਦ ਕੀਤਾ ਤੇ ਕਿਹਾ, “ਸਰਦਾਰ ਸਾਹਿਬ ਜੀ ਇਹ ਤਾਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੀ ਮਾਂ-ਬੋਲੀ, ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਤੱਤਪਰ ਹੋਈਏ ਕਿਉਂਕਿ ਇਹ ਕੰਮ ਸਾਨੂੰ ਆਪੂੰ ਨੂੰ ਹੀ ਕਰਨਾ ਪੈਣਾ ਹੈ ਕਿਸੇ ਹੋਰ ਨੇ ਨਹੀਂ ਕਰਨਾ”।
ਉੱਧਰੋਂ ਫੇਰ ਸਰਦਾਰ ਜੀ ਬੋਲੇ, “ਬਿਲਕੁਲ ਠੀਕ ਕਿਹਾ ਜੀ ਆਪ ਜੀ ਨੇ, ਪਰ ਅਫ਼ਸੋਸ ਕਿ ਸਿੱਖ ਕੌਮ ਇਸ ਪ੍ਰਤੀ ਚੇਤੰਨ ਨਹੀਂ ਹੈ। ਸਿੱਖ ਆਪ ਹੀ ਮਾਂ-ਬੋਲੀ ਨੂੰ ਤਿਲਾਂਜਲੀ ਦੇਈ ਜਾ ਰਹੇ ਹਨ। ਪੰਜਾਬ ਵਿੱਚ ਹੀ ਦੇਖ ਲਉ, ਲੋਕ ਹਿੰਦੀ ਅਤੇ ਅੰਗਰੇਜ਼ੀ ਬੋਲਣ ਨੂੰ ਤਰਜੀਹ ਦਿੰਦੇ ਹਨ। ਅਸੀਂ ਸਿੱਖ ਲੋਕ ਹੀ ਪੰਜਾਬੀ ਦੀਆਂ ਅਖ਼ਬਾਰਾਂ, ਰਿਸਾਲੇ, ਕਿਤਾਬਾਂ ਮੁੱਲ ਲੈ ਕੇ ਨਹੀਂ ਪੜ੍ਹਦੇ। ਜੇ ਅਖ਼ਬਾਰਾਂ, ਰਿਸਾਲੇ ਤੇ ਕਿਤਾਬਾਂ ਕੋਈ ਖਰੀਦੇਗਾ ਨਹੀਂ ਤਾਂ ਪੰਜਾਬੀ ਭਾਸ਼ਾ ਦੀ ਤਰੱਕੀ ਕਿਵੇਂ ਹੋਵੇਗੀ? ਸਰਦਾਰ ਜੀ ਨੇ ਰੁਆਂਸੀ ਹੋਈ ਆਵਾਜ਼ `ਚ ਕਿਹਾ। ਸਾਨੂੰ ਖ਼ੁਸ਼ੀ ਹੈ ਕਿ ਆਪ ਜੀ ਵਰਗੇ ਸੁਹਿਰਦ ਸੱਜਣ ਹਮੇਸ਼ਾ ਹੀ ਆਪਣੀਆਂ ਲਿਖਤਾਂ ਵਿੱਚ ਅਤੇ ਟੀ. ਵੀ. ਪ੍ਰੋਗਰਾਮਾਂ ਵਿੱਚ ਇਹਨਾਂ ਮਸਲਿਆਂ ਪ੍ਰਤੀ ਕੌਮ ਨੂੰ ਜਾਗਰਿਤ ਕਰਦੇ ਰਹਿੰਦੇ ਹੋ, ਇਸ ਵਾਸਤੇ ਮੇਰੇ ਪਾਸ ਸ਼ਬਦ ਨਹੀਂ ਹਨ ਕਿ ਮੈਂ ਆਪ ਜੀ ਦਾ ਧੰਨਵਾਦ ਕਰ ਸਕਾਂ”
ਮੈਂ ਸਰਦਾਰ ਜੀ ਦੀ ਗੱਲਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਕਿ ਕੌਮ ਵਿੱਚ ਅਜੇ ਵੀ ਮਾਂ-ਬੋਲੀ ਦੇ ਦੀਵਾਨੇ ਹਨ ਜੋ ਬੜੀ ਸ਼ਿੱਦਤ ਨਾਲ ਇਸ ਬਾਰੇ ਸੋਚਦੇ ਹਨ। ਮੈਂ ਇੱਕ ਵਾਰੀ ਫੇਰ ਸਰਦਾਰ ਜੀ ਦਾ ਧੰਨਵਾਦ ਕੀਤਾ ਤੇ ਉਹ ਬੋਲੇ, “ਜੀ ਤਾਂ ਕਰਦਾ ਸੀ ਕਿ ਆਪ ਜੀ ਨਾਲ ਹੋਰ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ ਪਰ ਜੀ ਹੁਣ ਗੁਰਦੁਆਰਾ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦਾ ਸਮਾਂ ਹੋ ਗਿਐ ਜੀ, ਅੱਜ ਦੇ ਦਿਨ ਜੀ ਲੰਗਰ `ਚ ਸਾਗ ਬਣਿਆ ਹੁੰਦੈ ਜੀ। ਸਾਗ ਘਰੇ ਕਿੱਥੇ ਬਣਦਾ ਜੀ, ਬਣਾਵੋ ਤਾਂ ਸਾਰੇ ਘਰ `ਚੋਂ ਕਈ ਦਿਨ ਮੁਸ਼ਕ ਨਹੀਂ ਜਾਂਦਾ। ਨਾਲ਼ੇ ਲੰਗਰ ਦੇ ਪਰਸ਼ਾਦੇ ਦੀ ਕੀ ਰੀਸ ਐ ਜੀ। ਨਾਲ਼ੇ ਗੁਰੂ ਕਾ ਲੰਗਰ ਛਕ ਆਈਦਾ ਨਾਲ਼ੇ ਉੱਥੇ ਪੰਜਾਬੀ ਦੀਆਂ ਅਖ਼ਬਾਰਾਂ ਦੀਆਂ ਮੋਟੀਆਂ ਮੋਟੀਆਂ ਸੁਰਖ਼ੀਆਂ ਦੇਖ ਲਈਦੀਆਂ ਜੀ। ਆਪ ਜੀ ਕੌਮ ਦੀ ਇੰਜ ਹੀ ਸੇਵਾ ਕਰਦੇ ਚਲੋ ਅਸੀਂ ਤੁਹਾਡੇ ਨਾਲ ਆਂ”।
ਨਿਰਮਲ ਸਿੰਘ ਕੰਧਾਲਵੀ


30/06/14)
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ

ਵੈਸ਼ਣੂ ਖਾਣਾ
ਜਗਜੀਤ ਸਿੰਘ ‘ਖਾਲਸਾ’ ਲੁਧਿਆਣਾ । 09814061699

ਮੇਰੇ ਇਕ ਜਾਣਕਾਰ ਗੁਰਸਿੱਖ ਵੀਰ ਨੇ ਆਪਣੇ ਬੇਟੇ ਦੇ ਵਿਆਹ ਦੀ ਪਾਰਟੀ ਦਾ ਸੱਦਾ ਦਿੱਤਾ ਉਸ ਨੂੰ ਪਤਾ ਸੀ ਕੀ ਮੈਂ ਰਾਤ ਦੇ ਵਿਆਹ ਸਾਦੀਆਂ ਦੀਆਂ ਪਾਰਟੀਆਂ ਤੇ ਘੱਟ ਜਾਂਦਾ ਹੈ ਉਸ ਨੇ ਤਕੀਦ ਕੀਤੀ ਕੀ ਤੁਹਾਡੇ ਮਤਲਬ ਦਾ ਪ੍ਰੋਗਰਾਮ ਹੋਵੇਗਾ ਉਸਦਾ ਭਾਵ ਸਾਇਦ ਖਾਣੇ ਤੋਂ ਹੋਵੇਗਾ । ਮਿੱਥੇ ਸਮੇਂ ਤੇ ਭਾਈਚਾਰਕ ਸਾਂਝ ਵਜੋਂ ਜਦ ਵਿਆਹ ਸਮਾਗਮ ਵਾਲੇ ਸ਼ਥਾਨ ਤੇ ਦਾਖਲ ਹੁੰਦੇ ਹੀ ਝਟਕਾ ਲਗਿਆ ਬਹੁਤ ਹੀ ਘੱਟ ਕੱਪੜਿਆਂ ਵਿੱਚ ਬੱਚੀਆਂ ਵੇਟਰ ਦੇ ਰੂਪ ਵਿੱਚ ਆਏ ਮਹਿਮਾਨਾਂ ਦੀ ਸੇਵਾ ਕਰ ਰਹੀਆਂ ਸਨ, ਉਥੇ ਲੋਕਾਂ ਵਿਚ 60% ਨੇ ਕੱਪੜਿਆਂ ਦੇ ਉੱਪਰ ਗਾਤਰੇ ਕਿਰਪਾਨਾਂ ਪਾਈਆਂ ਸਨ ਤੇ ਤਕਰੀਬਨ 10% ਨੇ ਕੱਪੜਿਆਂ ਦੇ ਅੰਦਰ । ਹਾਈ ਵੋਲਟਜ਼ ਲਾਈਟਾਂ ਨੇ ਮੱਛਰ ਤੇ ਗਰਮੀ ਵਿੱਚ ਵਾਧਾ ਕੀਤਾ ਹੋਇਆ ਸੀ ਲੰਬੀ ਸਾਰੀ ਸਜਾਵਟੀ ਰਸਤੇ ਤੋਂ ਲੰਘ ਕੇ ਅੱਗੇ ਮੈਦਾਨ ਵਿੱਚ ਸੈਂਕੜੇ ਖਾਧ-ਪਦਾਰਥਾਂ ਦੇ ਸਟਾਲ ਪਰਿਵਾਰ ਦੀ ਅਮੀਰੀ ਦੀ ਝਲਕ ਦਿਖਾ ਰਹੀ ਸੀ ਤੇ ਲੋਕਾਂ ਦੇ ਮੰਨਰਜਨ ਲਈ ਵੱਡੀਆਂ ਵੱਡੀਆਂ ਕਈ ਡਿਜ਼ੀਟਲ ਸਕਰੀਨਾਂ ਦੇ ਨਾਲ ਚਮਕੀਲੀ ਸ਼ਟੇਜ਼ ਜਿੱਥੇ ਹਾਲੇ ਕੇਵਲ ਹਿੰਦੀ ਗਾਣੇ ਚੱਲ ਰਹੇ ਸਨ ਇਕ ਗੱਲ ਵਧੀਆ ਸੀ ਕੀ ਆਮ ਪੰਜ਼ਾਬੀ ਵਿਆਹਾਂ ਵਿੱਚ ਸ਼ਰਾਬ ਦਾ ਸੇਵਨ ਖੁੱਲੇ ਆਮ ਨਹੀਂ ਪਰ ਆਏ ਮਹਿਮਾਨ ਆਪਣੀਆਂ ਗੱਡੀਆਂ ਵਿੱਚ ਰੱਖੀ ਸਰਾਬ ਆਨੇ-ਬਹਾਨੇ ਕੋਲਡ-ਡਿ੍ਰੰਕ ਵਿਚ ਪਾ ਕੇ ਪੀ ਰਹੇ ਸਨ ਮੈਂ ਅਸਹਿਜ਼ ਮਹਿਸੂਸ ਕਰਦੇ ਹੋਏ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਤੇ ਪਰਿਵਾਰ ਵਲੋਂ ਗੇਟ ਤੇ ਹੀ ਰੋਕ ਲਿਆ ਕੀ ਹੁਣੇ ਲੰਗਰ ਲੱਗਣ ਵਾਲਾ ਹੈ ਛੱਕ ਕੇ ਜਾਣਾ ਮਜ਼ਬੂਰਨ ਨਾ ਚੁੰਹਾਦੇ ਹੋਏ ਵੀ ਰੁਕਣਾ ਪਿਆ ਤੇ ਉਸੇ ਵੇਲੇ ਸਟੇਜ਼ ਤੇ ਕਿਸੇ ਵੱਡੇ ਸ਼ਹਿਰ ਤੋਂ ਆਏ ਮਹਿੰਗੇ ਆਰਕੈਸਟਾਂ ਵਾਲਿਆਂ ਨੇ ਆਪਣਾ ਪ੍ਰੋਗਾਰਾਮ ਭੱਦੇ ਕੱਪੜਿਆਂ ਵਿੱਚ ਤੇ ਅਸਲੀਲ ਗਾਣਿਆਂ ਤੇ ਮਿਊਜ਼ਕ ਦੇ ਸ਼ੋਰ-ਸ਼ਾਰਬੇ ਨਾਲ ਸ਼ੁਰੂ ਕਰਤਾ ਪੰਡਾਲ ਵਿੱਚ ਆਈ ਸਾਰੀ ਮੰਡੀਰ ਸਟੇਜ਼ ਦੇ ਦੁਆਲੇ ਮੱਖੀਆਂ ਵਾਂਗ ਜੁਣਨ ਲੱਗੀ ਏਨੇ ਨੂੰ ਮੇਰੇ ਕੋਲ ਇਕ ਪਰਿਵਾਰ ਦਾ ਨਜ਼ਦੀਕੀ ਜੋ ਮੇਰਾ ਜਾਣਕਾਰ ਸੀ ਆਇਆ ਜਿਸ ਦੀ ਨਜ਼ਰ ਤੇ ਮੇਰੀ ਪਿੱਠ ਪਿੱਛੇ ਲੱਗੀ ਵੱਡੀ ਸਕਰੀਨ ਤੇ ਚੱਲ ਰਹੇ ਲਾਈਵ ਗੰਦੇ ਨਾਚ ਤੇ ਸੀ, ਕਹਿਣ ਲਗਿਆ ਦੇਖਿਆ ਵੀਰ ਜੀ, ਕਿੰਨਾ ਵਧੀਆ ਭਾਈ ਸਾਹਿਬ ਨੇ ਰੋਟੀ-ਪਾਣੀ ਸਰਾਬ ਤੇ ਨੋਨਵੈਜ਼ ਤੋਂ ਬਿਨਾਂ ਇੰਤਜਾਮ ਕੀਤਾ ਹੈ, ਮੈਂ ਕਿਹਾ ਉਹ ਤੇ ਮੈਂ ਦੇਖ ਹੀ ਰਿਹਾ ਹਾਂ ਤੇ ਏਹ ਜਿਹੜੀ ਮੰਡੀਰ ਆਰਕੈਸਟਾਂ ਵਾਲੀਆਂ ਦੇ ਜਿਸਮ ਅੱਖਾਂ ਰਾਹੀਂ ਨੋਚ ਰਹੇ ਨੇ ਏਹ ਕੀ ਨੋਨਵੈਜ਼ ਤੋਂ ਘੱਟ ਹੈ ਨਾਲੇ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਹੈ “ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ” ਗੁਰੂ ਸਾਹਿਬ ਨੇ ਹਰ ਉਸ ਖਾਣੇ ਤੇ ਸੋਚ ਬਾਰੇ ਗੱਲ ਕੀਤੀ ਜਿਸ ਨਾਲ ਮਨ ਤੇ ਤਨ ਖਰਾਬ ਹੁੰਦਾ ਹੈ ਤੇ ਤੁਸੀਂ ਸਿਰਫ ਨੋਨਵੈਜ਼ ਦੇ ਹੀ ਪਿਛੇ ਪਏ ਹੋ.? ਮੇਰੀ ਏਨੀ ਗੱਲ ਕਹਿਣ ਦੇਰ ਸੀ ਤੇ ਉਹ ਵੀਰ ਜੀ ਕੁਝ ਕਹੇ ਬਿਨਾਂ ਕੋੜਾ ਕੋੜਾ ਝਾਕਦੇ ਹੋਏ ਭੀੜ੍ ਵਿੱਚ ਗੁੰਮ ਹੋ ਗਏ ਗਏ ਤੇ ਮੈਂ ਏਹ ਸੋਚਣ ਲਈ ਮਜ਼ਬੂ੍ਰ ਹੋ ਗਿਆ ਕੀ ਸਾਡੇ ਗੁਰਸਿੱਖ ਪਰਿਵਾਰਾਂ ਕੋਲ ਹੁਣ ਖੁਸ਼ੀ ਮਨਾਉਣ ਲਈ ਕੋਈ ਬਦਲ ਨਹੀਂ ਹੈ.?


30/06/14)
ਗੁਰਦੀਪ ਸਿਂਘ ਬਾਗੀ

ਕੇਸਰ ਸਿੰਘ ਛਿਬੜ ਦੀ ਰਚਨਾ ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਦੀ ਪੜਚੋਲ
ਬਿਚਿਤਰ ਨਾਟਕ ਦਾ ਮੁੱਖ ਪ੍ਰਯੋਜਨ ਸਿੱਖ ਤਵਾਰੀਖ਼ ਅਤੇ ਫਲਸਫੇ ਤੇ ਇਕ ਮਾਰੂ ਹਮਲਾ ਕਰਨਾ ਹੈ ਪਰ ਇਸ ਹਮਲੇ ਨੂੰ ਪਕੇ ਪੈਰ ਕਰਨ ਵਾਸਤੇ ਇਸ ਬਿਚਿਤਰ ਨਾਟਕ ਦੀ ਇਤਿਹਾਸਿਕ ਪ੍ਰਮਾਣਿਕਤਾ ਨੂੰ ਸਾਬਿਤ ਕਰਨਾ ਜਰੁਰੀ ਸੀ, ਇਸ ਜਾਲਸਾਜ਼ੀ ਨੂੰ ਗੁੰਝਲਦਾਰ ਬਣਾਉਣ ਵਾਸਤੇ ਇਸ ਬਿਚਿਤਰ ਨਾਟਕ ਟੋਲੇ ਨੇ ਕਈਂ ਜਾਲਸਾਜੀਆਂ ਵੀ ਕੀਤੀਆਂ ਜਿਵੇਂ ਕੋਇਰ ਸਿੰਘ ਕਲਾਲ ਦਾ ਗੁਰਬਿਲਾਸ 19ਵੀਂ ਸਦੀ ਵਿੱਚ ਲਿਖੀਆ ਪਰ ਤਾਰੀਖ 1751 ਇ. ਦੀ ਪਾ ਦਿੱਤੀ ਤਾਕਿ ਇਸ ਬਿਚਿਤਰ ਨਾਟਕ ਦੀ ਗਵਾਹੀ ਦੇਣ ਵਾਲੀ ਲਿਖਤਾਂ ਦੀ ਗਿਣਤੀ ਵੱਧ ਜਾਵੇ ਅਤੇ ਇਸ ਬਿਚਿਤਰ ਨਾਟਕ ਨੂੰ ਹਰ ਪੱਖੋਂ ਭਾਈ ਮਨੀ ਸਿੰਘ ਨਾਲ ਜੋੜ੍ਹੀਆਂ ਜਾ ਸਕੇ। ਕੋਇਰ ਸਿੰਘ ਦੀ ਰਚਣਾ ਦੀ ਪੜਚੋਲ ਅਤੇ ਉਸ ਦੇ 19ਵੀਂ ਸਦੀ ਦੀ ਲਿਖਤ ਸਾਬਿਤ ਹੋਣ ਦੇ ਬਾਦ ਇਸ ਵਿਚਿਤਰ ਨਾਟਕ ਦੇ ਪਹਿਲੇ ਗਵਾਹ ਅਤੇ ਉਸ ਦੀ ਰਚਣਾ ਸਾਡੇ ਸਾਮ੍ਹਣੇ ਆ ਜਾਦੀਂ ਹੈ, ਗਵਾਹ ਹੈ ਕੇਸਰ ਸਿੰਘ ਛਿਬੜ ਅਤੇ ਉਸ ਦੀ ਰਚਨਾ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਜਿਸ ਦੀ ਸੰਪਾਦਨਾ ਬਿਚਿਤਰੀ ਟੋਲੇ ਦੇ ਮਹਾਰਥੀ ਪਿਆਰਾ ਸਿੰਘ ਪਦਮ ਨੇ ਕੀਤੀ ਹੈ।
ਕੇਸਰ ਸਿੰਘ ਛਿਬੜ ਦੀ ਇਸ ਰਚਨਾ ਦਾ ਮੁੱਖ ਮਕਸਦ ਬਚਿਤਰ ਨਾਟਕ ਦੀ ਗਵਾਹੀ ਅਤੇ ਬਚਿਤਰ ਨਾਟਕ ਦੀ ਯਬਲਿਆਂ ਦੀ ਸਫਾਈ ਦੇਣਾ ਹੈ। ਇਸ ਲਿਖਤ ਨੂੰ ਪੜ੍ਹੀਆਂ ਤਾਂ ਬੜੀ ਹੈਰਾਨੀ ਹੋਈ, ਗੁਰੂ ਸਾਹਿਬਾਨ ਦਾ ਅਪਮਾਨ ਕਰਨ ਵਾਲੇ ਇਸ ਲਿਖਾਰੀ ਨੂੰ “ਭਾਈ” ਕਹਿ ਕੇ ਬੁਲਾਇਆ ਜਾਂਦਾ ਹੈ। ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਇਕ ਨਮੂਨਾ ਇਸ ਰਚਨਾ ਦੇ ਦਸਵੇਂ ਚਰਨ ਵਿੱਚ ਮਿਲਦਾ ਹੈ ਜਦ ਕੇਸਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬ੍ਰਾਹਮਨ ਦੇ ਪੈਰ ਧੋ ਕੇ ਉਸ ਪਾਣੀ ਨੂੰ ਪੀਣ ਦੀ ਗੱਲ ਲਿਖਦਾ ਹੈ ਅਤੇ ਇਸ ਬੰਸਾਵਲੀਨਾਮਾ ਦੇ ਸੰਪਾਦਕ ਪਿਆਰਾ ਸਿੰਘ ਪਦਮ ਨੇ ਇਕ ਟਿੱਪਣੀ ਵੀ ਕਰਨੀ ਠੀਕ ਨਹੀ ਸਮਝੀ, ਖੈਰ ਸਬ ਨੂੰ ਪਤਾ ਹੈ ਪਿਆਰਾ ਸਿੰਘ ਪਦਮ ਦਾ, ਉਨ੍ਹਾਂ ਨੇ ਬਿਚਿਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਦੀ ਪੁਰੀ ਕੋਸ਼ਿਸ਼ ਕੀਤੀ।
ਬੰਸਾਵਲੀਨਾਮਾ ਵਿੱਚ ਗੁਰੂ ਸਾਹਿਬਾਨ ਨੂੰ ਹਿੰਦੂ ਕਰਮਕਾਂਡਾ ਕਰਦੇ ਵਿਖਾਇਆ ਹੈ, ਗੁਰੂ ਸਾਹਿਬਾਨ ਦੇ ਅਕਾਲ ਚਲਾਣਾ ਕਰਨ ਦੇ ਬਾਦ “ਫੂਲ” ਹਰਿਦਵਾਰ ਗੰਗਾ ਵਿੱਚ ਪ੍ਰਵਾਹਿਤ ਕਰਨਾ ਅਤੇ ਜਨਮ ਪਤ੍ਰੀਆਂ ਬਣਵਾਉਣਾ ਤੇ ਆਮ ਗੱਲ ਸਾਬਿਤ ਕੀਤੀ ਇਸ ਰਚਣਾ ਨੇ। ਇਹ ਰਚਨਾ ਸਿੱਖ ਤਵਾਰੀਖ਼ ਅਤੇ ਸਿੱਖ ਫਲਸਫੇ ਨੂੰ ਇਨ੍ਹਾਂ ਵਿਗਾੜਦੀ ਹੈ ਕਿ ਸਿੱਖ ਹਿੰਦੂ ਧਰਮ ਦਾ ਅੰਗ ਲਗੇ, ਇਸ ਲਿਖਤ ਮੁਤਾਬਿਕ ਮਾਤਾ ਜੀਤ ਕੌਰ ਦੇ ਅਕਾਲ ਚਲਾਣਾ ਕਰਨ ਦੇ ਬਾਦ ਸਿਰਫ ਭੱਦਣ ਭਾਵ ਮੂਡੰਨ ਨਹੀ ਕੀਤਾ ਬਾਕੀ ਸਾਰੇ ਹਿੰਦੂ ਸ਼ਾਸਤ੍ਰਾਂ ਅਨੁਸਾਰ ਸਾਰੇ ਕਰਮ ਕਾਂਡ ਕੀਤੇ ਗਏ।
ਇਹ ਕੇਸਰ ਸਿੰਘ ਤਾਂ ਇਨ੍ਹੀਂ ਹਦ ਟੱਪ ਗਿਆ ਕਿ ਉਹ ਇਥੇ ਤਕ ਲਿਖ ਗਿਆ ਕਿ ਗੁਰੂ ਤੇਗ ਬਹਾਦੁਰ ਸਾਹਿਬ ਤੁਰਕਾਂ ਕੋਲੋਂ ਡਰਦੇ ਲੁਕਦੇ ਫਿਰ ਰਹੇ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਬੀਮਾਰੀ ਦੀ ਵਜਹ ਨਾਲ ਨਹੀ ਤੁਰਕਾਂ ਦੇ ਡਰ ਨਾਲ ਜੋਤੀ-ਜੋਤ ਸਮਾ ਗਏ। ਕਮਾਲ ਦਾ ‘ਭਾਈ’ ਹੈ ਕੇਸਰ ਸਿੰਘ ਛਿਬੜ ਬਿਚਿਤਰੀ ਟੋਲੇ ਦਾ, ਜਿਸ ਦੀ ਮੰਨ ਲੇਣੇ ਹਾਂ ਤਾਂ ਗੁਰੂ ਗੋਬਿਂਦ ਸਿੰਘ ਸਾਹਿਬ ਨੇ ਤੁਰਕਾਂ ਨਾਲ ਲੜਾਈ ਅਪਣੇ “ਗਲ” ਤੂੰ ਲਾ ਕੇ ਬਾਬਾ ਬੰਦਾ ਸਿੰਘ ਬਹਾਦੁਰ “ਗਲ” ਵਿੱਚ ਪਾ ਦਿੱਤੀ।
ਸਾਡਾ ਮੁੱਖ ਮਕਸਦ ਉਨ੍ਹਾਂ ਤੱਥਾਂ ਦੀ ਪੜਚੌਲ ਕਰਨਾ ਹੈ ਜੋ ਸਾਬਿਤ ਕਰ ਸਕਣ ਕਿ ਇਹ ਲਿਖਤ ਬਿਚਿਤਰ ਨਾਟਕ ਦੀ ਗਵਾਹੀ ਦੇਣ ਵਾਸਤੇ ਲਿਖੀ ਗਈ ਹੈ।
ਤਵਾਰੀਖ਼ ਨੂੰ ਵਿਗਾੜਨ ਦੀ ਸਬ ਤੂੰ ਪਹਲੀ ਕੋਸ਼ਿਸ਼ ਬਿਚਿਤਰ ਨਾਟਕ ਦੇ ਲਿਖਾਰੀ ਨੇ ਗੁਰੂ ਸਾਹਿਬਾਨ ਨੂੰ ਰਾਮਚੰਦਰ ਦੇ ਪੁਤਰਾਂ ਲਵ-ਕੁਸ਼ ਨਾਲ ਜੋੜ੍ਹ ਕੇ ਸ਼ੁਰੂ ਕੀਤੀ। ਬਿਚਿਤਰ ਨਾਟਕ ਬੇਦੀ “ਕੁਸ਼” ਦੇ ਵੰਸ਼ ਵਿੱਚੋ ਕਹਿ ਗਏ ਹਨ ਅਤੇ ਸੋਡੀਆਂ ਨੂੰ “ਲਵ” ਦੇ ਵੰਸ਼ ਨਾਲ ਜੋੜ੍ਹੀਆ ਗਿਆ ਹੈ। ਗੁਰੂ ਅੰਗਦ ਸਾਹਿਬ “ਤ੍ਰਿਹਾਨ” ਅਤੇ ਗੁਰੂ ਅਮਰਦਾਸ ਸਾਹਿਬ “ਭੱਲੇ” ਸਨ ਸ਼ਾਯਦ ਇਸ ਸੰਪਾਦਕ ਨੂੰ ਪਤਾ ਨਹੀ ਸੀ ਯਾ ਇਸ ਦਾ ਮਕਸਦ ਗੁਰੂ ਸਾਹਿਬਾਨ ਨੂੰ ਸਿਰਫ ਰਾਮ ਚੰਦਰ ਨਾਲ ਜੋੜ੍ਹਨ ਦਾ ਸੀ, ਬਾਦ ਵਿੱਚ ਕੇਸਰ ਸਿੰਘ ਛਿਬੜ ਲਛਮਨ ਅਤੇ ਭਰਤ ਨੂੰ ਲੇ ਆਇਆ ਅਤੇ “ਤ੍ਰਿਹਾਨ” ਜਾਤੀ ਨੂੰ ਲਛਮਨ ਦਾ ਅੰਸ਼ ਬਨਾ ਦਿੱਤਾ ਅਤੇ “ਭੱਲੇ” ਜਾਤੀ ਨੂੰ ਭਰਤ ਨਾਲ ਜੋੜ੍ਹ ਦਿੱਤਾ। ਇਸ ”ਲਵ-ਕੁਸ਼” ਕਹਾਣੀ ਨੂੰ ਹੋਰ ਦਿਲਚਸਪ ਕੇਸਰ ਸਿੰਘ ਛਿਬੜ ਨੇ ਬਨਾ ਦਿੱਤਾ, ਉਸ ਨੇ ਸਾਰੇ ਗੁਰੂ ਸਾਹਿਬਾਨ ਦੀ “ਜਾਤੀਆਂ” ਨੂੰ ਰਾਜੇ ਦਸ਼ਰਥ ਦੀ ਤਿੰਨੋਂ ਰਾਣੀਆਂ ਤੂੰ ਹੋਏ ਇਕ-ਇਕ ਪੁੱਤਰ ਨਾਲ ਜੋੜ੍ਹ ਦਿੱਤਾ। ਦਸ਼ਰਥ ਦੀ ਬੜੀ ਰਾਣੀ ਕੁਸ਼ਲਿਆ ਤੇ ਪੁੱਤਰ ਰਾਮ ਦੇ ਪੁੱਤਰਾਂ “ਲਵ-ਕੁਸ਼” ਦੇ ਅੰਸ਼ ਵਿੱਚੋਂ “ਸੋਡੀ ਅਤੇ ਬੇਦੀ”, ਵਿਚਕਾਰਲੀ ਰਾਣੀ ਦੇ ਪੁੱਤਰ ਸੁਮਿਤ੍ਰਾ ਦੇ ਪੁੱਤਰ ਲਛਮਨ ਦੇ ਅੰਸ਼ ਵਿੱਚੋ “ਤ੍ਰਿਹਾਨ” ਜਾਤੀ ਅਤੇ ਦਸ਼ਰਥ ਦੀ ਤੀਜੀ ਅਤੇ ਛੋਟੀ ਰਾਣੀ ਕੈਕਈ ਦੇ ਪੁੱਤਰ ਭਰਤ ਦੇ ਅੰਸ਼ ਵਿੱਚੋਂ “ਭਲਾ” ਜਾਤੀ ਨਿਕਲਣ ਵਾਲੀ ਗੱਪ ਮਾਰੀ।
ਇਸ “ਲਵ-ਕੁਸ਼” ਵਾਲੀ ਬਿਚਿਤਰ ਨਾਟਕ ਦੀ ਗਪੌੜ ਅਤੇ ਕੇਸਰ ਸਿੰਘ ਦੀ ਅਪਣੀ “ਤ੍ਰਿਹਾਨ-ਭਲੇ” ਵਾਲੀ ਗੱਪ ਨੂੰ ਅਧਾਰ ਬਨਾ ਕੇ ਉਹ ਤਵਾਰੀਖ਼ ਨੂੰ ਇਸ ਕਦਰ ਵਿਗਾੜ ਗਿਆ ਕਿ ਕੇਸਰ ਸਿੰਘ ਨੇ ਭਾਈ ਲਹਿਨਾ ਤੂੰ ਗੁਰੂ “ਅੰਗਦ” ਬਣਨਾ ਅਤੇ ਗੁਰਗਦੀ ਦਾ ਅਸਲੀ ਹਦਕਾਰ ਉਨ੍ਹਾਂ ਦੀ ਕਾਬਲਿਅਤ ਨੂੰ ਨਹੀਂ, ਬਲਕਿ ਗੁਰੂ ਅੰਗਦ ਸਾਹਿਬ ਨੂੰ “ਲਛਮਨ” ਦੇ ਅੰਸ਼ ਵਾਲੀ ਜਾਤੀ “ਤ੍ਰਿਹਾਨ” ਦਾ ਹੋਣ ਕਾਰਣ ਦਿੱਤੀ।
ਪਿਛਲਾ ਅੰਗੁ ਪਛਾਨ ਕੇ, ‘ਅੰਗਦ’ ਨਾਉਂ ਸੀ ਕੀਤਾ।
‘ਲਛਮਨ’ ਦੀ ਅੰਸੁ ‘ਤ੍ਰਿਹਨ’ ਆਪ ‘ਰਾਮ ਚੰਦ੍ਰ’ ਘਰਿ ਜਨਮ ਸੀ ਲੀਤਾ।
ਜੋ ‘ਸੁਮਿਤ੍ਰਾ’ ਨੂੰ ਹਿੱਸਾ ਦਿਤਾ ਸੀ ਕਉਸਲਿਆ।
ਸੋਈ ਹਿਸੇ ਦਾ ਅੰਗੁ ਇਹ ‘ਅੰਗਦ’ ਮਿਲਿਆ।36। ਪੰਨਾ 52
“ਜੋ ‘ਸੁਮਿਤ੍ਰਾ’ ਨੂੰ ਹਿੱਸਾ ਦਿਤਾ ਸੀ ਕਉਸਲਿਆ” ਵਾਲੀ ਕਹਾਣੀ ਕੇਸਰ ਸਿੰਘ ਨੇ ਪੰਨਾ 240 ਉਤੇ ਦਰਜ ਕੀਤੀ ਹੈ । ਰਾਜੇ ਦਸ਼ਰਥ ਨੇ ਪੁੱਤਰ ਪ੍ਰਾਪਤੀ ਵਾਸਤੇ ਜਗ ਕੀਤਾ ਸੀ, ਉਸ ਜਗ ਦੇ ਬਾਦ ਰਿਸ਼ੀ ‘ਵਸ਼ਸਿਟ” ਨੇ ਰਾਣੀ ਕਉਸ਼ਲਿਆ ਨੂੰ ਕੁਛ ਖਾਣ ਨੂੰ ਦਿੱਤਾ ਸੀ ਜਿਸ ਨਾਲ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਵੇ, ਉਸ ਖਾਣ ਵਾਲੀ ਚੀਜ਼ ਨੂੰ ਬੜੀ ਰਾਣੀ ਨੇ ਦੋਵਾਂ ਛੋਟਿਆ ਰਾਣੀਆਂ ਨਾਲ ਵੰਡੀਆਂ ਸੀ, ਇਸ ਕਾਰਨ ਇਹ ਪੰਕਤੀ ਕੇਸਰ ਸਿੰਘ ਛਿਬੜ ਨੇ ਲਿਖੀ। ਇਸ ਪੰਨਾ 52 ਵਾਲੀ ਗੱਪੌੜ ਦਾ ਖੰਡਨ ਪਿਆਰਾ ਸਿੰਘ ਪਦਮ ਨੇ ਇਕ ਟਿੱਪਣੀ ਰਾਹੀਂ ਕੀਤਾ ”ਇਹ ਸਾਰੀ ਕਵਿ ਕਲਪਨਾ ਹੈ” ਕਮਾਲ ਕਰ ਗਏ ਪਦਮ ਸਾਹਿਬ “ਲਵ-ਕੁਸ਼” ਵਾਲੀ ਬਿਚਿਤਰ ਨਾਟਕ ਦੇ ਕਵਿ-ਕਲਪਨਾ ਬਾਰੇ ਇਕ ਵੀ ਟਿੱਪਣੀ ਨਹੀ ਕੀਤੀ, ਹੁਣ ਸਾਨੂੰ ਇਹ ਵੀ ਪਤਾ ਹੈ ਇਹ “ਲਵ-ਕੁਸ਼” ਵਾਲੀ ਕਹਾਣੀ ਬੂੰਦੇਲਖੰਡ ਦੇ ਇਤਿਹਾਸ ਵਿੱਚੋਂ ਚੋਰੀ ਕੀਤੀ ਹੈ।
ਬਿਚਿਤਰ ਨਾਟਕ ਦੀ ਲਿਖਤ ਨੂੰ ਪ੍ਰਮਾਣਿਕ ਕਰਨ ਦਾ ਜੋ ਜਿਮਾਂ ਕੇਸਰ ਸਿੰਘ ਨੇ ਚੁਕਿਆ ਸੀ ਉਸ ਦਾ ਇਕ ਹੋਰ ਉਦਾਹਰਨ ਇਸ ਬੰਸਾਵਲੀਨਾਮਾ ਦੇ ਦੱਸਵੇਂ ਚਰਨ ਵਿੱਚ ਮਿਲਦਾ ਹੈ ਜਦ ਉਹ ਬਿਚਿਤਰ ਨਾਟਕ ਦੇ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਦੇ ਅਨੁਸਾਰ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਬਚਪਨ ਦਾ ਵੇਰਵਾ ਦੇਂਦਾ ਹੈ। ਅਸੀਂ ਇਤਿਹਾਸਿਕ ਪੱਖੋਂ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਦੀ ਪੜਚੋਲ ਕਰ ਚੁਕੇਂ ਹਾਂ, ਉਸ ਪੜਚੋਲ ਤੂੰ ਇਹ ਤੱਥ ਸਾਮ੍ਹਣੇ ਆਇਆ ਕਿ ਬਿਚਿਤਰ ਨਾਟਕ ਦੇ ਸੰਪਾਦਕ ਕੋਲ ਗੁਰੂ ਗੋਬਿਂਦ ਸਿੰਘ ਸਾਹਿਬ ਦੇ ਬਚਪਨ ਬਾਰੇ ਜਿਆਦਾ ਅਤੇ ਸਹੀ ਜਾਨਕਾਰੀ ਨਹੀ ਸੀ। ਬਿਚਿਤਰ ਨਾਟਕ ਦੇ “ਅਥ ਕਬਿ ਜਨਮ ਕਥਨੰ” ਵਾਲੀ ਲਿਖਤ ਸਾਮ੍ਹਣੇ ਹੈ
ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥
ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥
ਗੁਰੂ ਗੋਬਿਂਦ ਸਿੰਘ ਸਾਹਿਬ ਦਾ ਪ੍ਰਕਾਸ਼ 1661 ਇ. ਦਾ ਹੈ, ਕੇਸਰ ਸਿੰਘ ਸਾਲ ਤੇ ਸਹੀ ਦੇਂਦਾ ਹੈ ਪਰ ਤਾਰੀਖ ਗਲਤ ਲਿਖਦਾ ਹੈ। ਕੇਸਰ ਸਿੰਘ ਇਸ “ਅਥ ਕਬਿ ਜਨਮ ਕਥਨੰ” ਵਾਲੇ ਅਧਿਯਾਯ ਨੂੰ ਗੁਰੂ ਕ੍ਰਿਤ ਸਾਬਿਤ ਕਰਨ ਵਾਸਤੇ ਦੋ ਸਾਲ ਪਟਨਾ ਰਹ ਕੇ ਬਿਆਸ ਨਦੀ ਪਾਰ ਮਦ੍ਰ ਦੇਸ਼ ਆਉਣ ਦੀ ਜਾਨਕਾਰੀ ਦੇਂਦਾ ਹੈ ਕੇਸਰ ਸਿੰਘ ਦੇ ਹਿਸਾਬ ਨਾਲ ਇਹ ਸਾਲ 1664 ਇ. ਬਣਦਾ ਹੈ। ਗੁਰੂ ਸਾਹਿਬ ਬਕਾਲਾ ਬਿਆਸ ਨਦੀ ਪਾਰ ਯਾਨਿ ਮਦ੍ਰ ਦੇਸ਼ 1670 ਇ. ਦੇ ਅਖੀਰ ਵਿੱਚ ਆਏ ਸੀ। ਤਵਾਰੀਖ਼ ਨੂੰ ਵਿਗਾੜਨ ਵਿੱਚ ਪਿਆਰਾ ਸਿੰਘ ਪਦਮ ਕੇਸਰ ਸਿੰਘ ਅਤੇ ਬਿਚਿਤਰ ਨਾਟਕ ਦੇ ਸੰਪਾਦਕ ਤੂੰ ਵੀ ਅਗੇ ਨਿਕਲ ਗਏ। ਪਿਆਰਾ ਸਿੰਘ ਪਦਮ ਦਾ ਇਕ ਬਿਆਨ ਜੋ “ਦਸਮ ਗ੍ਰੰਥ ਦਰਸ਼ਨ” ਨਾਮ ਦੀ ਉਨ੍ਹਾਂ ਦੀ ਕਿਤਾਬ ਦੇ ਪੰਨਾ 18 ਉਤੇ ਦਰਜ ਹੈ “ਬਚਪਨ ਗੰਗਾ ਕੰਡੇ ਗੁਜਰਿਆ, ਸਤਲੁਜ ਕਿਨਾਰੇ ਰਹ ਕੇ ਵਿਦਿਆ ਪਾਈ” ਇਸ ਬਿਆਨ ਮੁਤਾਬਿਕ ਗੁਰੂ ਸਾਹਿਬ ਨੂੰ ਮਾਰਚ 1672 ਇ. ਤਕ ਵਿਦਿਆ ਦਿੱਤੀ ਹੀ ਨਹੀਂ ਗਈ। ਗੁਰੂ ਗੋਬਿਂਦ ਸਿੰਘ ਸਾਹਿਬ ਪਟਨੇ ਤੂੰ ਬਕਾਲਾ 1670 ਇ. ਦੇ ਅਖੀਰ ਵਿੱਚ ਆਏ ਸੀ ਅਤੇ ਲਗਭਗ ਸਵਾ ਦੋ ਸਾਲ ਰਹਿਣ ਦੇ ਬਾਦ ਸਤਲੁਜ ਕਿਨਾਰੇ ਚੱਕ ਨਾਨਕ ਮਾਰਚ 1672 ਇ. ਵਿੱਚ ਆਏ ਸੀ। ਚਉਪਾ ਸਿੰਘ ਦੇ ਨਾਮ ਨਾਲ ਜੋੜ੍ਹੀਆਂ ਜਾਉਣ ਵਾਲਾ ਰਹਿਤਨਾਮਾ ਵੀ ਕੇਸਰ ਸਿੰਘ ਛਿਬੜ ਵਾਲਾ ਵੇਰੇਵਾ ਦੇਂਦਾ ਹੈ ਪਿਆਰਾ ਸਿੰਘ ਪਦਮ ਉਸ ਦਾ ਖੰਡਨ ਕਰਦੇ ਹਨ ਕਿ ਇਹ ਰਹਿਤਨਾਮਾ ਬਾਦ ਦਾ ਹੈ।
ਹਾਲੇ ਵੀ ਕੇਸਰ ਸਿੰਘ ਛਿਬੜ ਦੇ ਇਸ ਬੰਸਾਵਲੀਨਾਮੇ ਦੀ ਪੜਚੌਲ ਕਰਨੀ ਬਾਕੀ ਹੈ ਅਤੇ ਇਤਿਹਾਸ ਨੂੰ ਪਰਖਨਾ ਬਾਕੀ ਹੈ ਜਿਨ੍ਹਾਂ ਨਾਲ ਇਹ ਸਾਬਿਤ ਹੋ ਸਕੇ ਕਿ ਕੇਸਰ ਸਿੰਘ ਛਿਬੜ ਨੇ ਜਾਣ-ਬੁੱਝ ਕੇ ਝੂਠ ਬੋਲਿਆ ਸੀ ਕਿ ਗੁਰੂ ਸਾਹਿਬ ਨੇ ਬਿਚਿਤਰ ਨਾਟਕ ਦੀ ਰਚਣਾ ਕੀਤੀ ਹੈ ਅਤੇ ਭਾਈ ਮਨੀ ਸਿੰਘ ਨੇ ਬਿਚਿਤਰ ਨਾਟਕ ਦੀ ਰਚਣਾਵਾਂ ਜੋ ਖਿੰਡ ਗਈ ਸੀ ਉਹ ਇਕੱਠੀਆਂ ਕੀਤੀ ਸੀ।
ਗੁਰਦੀਪ ਸਿਂਘ ਬਾਗੀ
[email protected]
ਕਿਤਾਬਾਂ ਦੀ ਸੁਚੀ
ਸਿੱਖ ਤਵਾਰੀਖ਼ ਪਹਿਲਾ ਹਿੱਸਾ ਲੇਖਕ ਡਾ. ਹਰਜਿਂਦਰ ਸਿੰਘ ਦਿਲਗੀਰ
ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ ਲੇਖਕ ਪਿਆਰਾ ਸਿੰਘ ਪਦਮ
ਦਸਮ ਗ੍ਰੰਥ ਦਰਸ਼ਨ ਲੇਖਕ ਪਿਆਰਾ ਸਿੰਘ ਪਦਮ


30/06/14)
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਸ਼੍ਰੋਮਣੀ ਕਮੇਟੀ ਦੇ ਸਾਰੇ 170 ਹਲਕਿਆਂ ਵਿੱਚ ਧਰਮ ਪ੍ਰਚਾਰ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ:-
ਪਿੰਸੀਪਲ ਪਰਵਿੰਦਰ ਸਿੰਘ ਖਾਲਸਾ

ਗੁਰਮਤਿ ਸਿਖਲਾਈ ਕੈਪ ਦੋਰਾਨ 90 ਵਿਦਿਆਰਥੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਅਤੇ 25 ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਗੇ ਤੇ 16 ਨੇ ਮੁੜ ਕੇ ਕੇਸਾ ਦੀ ਬੇਅਦਬੀ ਨਾ ਕਰਨ ਦਾ ਪ੍ਰਣ ਕੀਤਾ
(ਫਤਹਿਗੜ੍ਹ ਸਾਹਿਬ)
ਸਿੱਖ ਧਰਮ ਦੇ ਪ੍ਰਚਾਰ ਲਈ ਸ੍ਰੋਮਣੀ ਕਮੇਟੀ ਦੇ ਸਾਰੇ 170 ਹਲਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਧਰਮ ਦੇ ਲਈ “ਧਰਮ ਪ੍ਰਚਾਰ ਕਮੇਟੀਆ ਦਾ ਗਠਨ ਕਰਨ ਦਾ ਐਲਾਨ ਦੀਵਾਨ ਟੋਦੜ ਮਲ ਹਾਲ ਵਿਖੇ ਹਾਲ ਵਿਖੇ ਹੋਏ ਭਾਰੀ ਇਕੱਠ ਵਿੱਚ ਕੀਤਾ। ਪ੍ਰਿਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਸਾਰੇ ਗੈਰ ਸਿਆਸੀ ਨਿਰੋਲ ਧਰਮ ਪ੍ਰਚਾਰ ਦੀ ਹੁੱਬ ਰਖਣ ਵਾਲੇ ਗੁਰਸਿਖਾਂ, ਅਤੇ ਧਾਰਮਿਕ ਸਿੱਖ ਜਥੇਬੰਦੀਆ ਦੇ ਸਹਿਯੋਗ ਨਾਲ ਪੰਜਾਬ ਹਰਿਅਲਾ, ਹਿਮਾਚਲ ਦੇ ਸੰਚਾਰੂ ਤਰੀਕੇ ਨਾਲ ਸਿੱਖ ਰਹਿਤ ਮਰਿਥਾਦਾ ਦੇ ਅਧਾਰਤ “ਗੁਰਮਤਿ ਪ੍ਰਚਾਰ ਲਹਿਰ ਖੜਿਆ ਕੀਤੀ ਜਾਵੇਗੀ। ਯਾਦ ਰਹੇ ਕਿ ਗੁਰਮਤਿ ਸਿਖਲਾਈ ਕੇਦਰ ਵੱਲੋ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਸਿੱਖ ਨੋਜਵੲਨ ਵੀਰਾਂ/ਭੈਣਾ ਲਈ 1ਜੂਨ ਤੋ 29 ਜੂਨ ਤੱਕ ਇੱਕ ਮਹੀਨਾਂ ਨਿਰੰਤਰ ਲਗੇ, ਗੁਰਮਤਿ ਸਿਖਲਾਈ ਕੈਪ ਦੇ ਆਖਰੀ ਸ਼ੇਸ਼ਨ ਦੇ ਵੇਲੇ ਭਾਰੀ ਅੰਮ੍ਰਿਤ ਸੰਚਾਰ ਕੀਤਾ ਗਿਆਂ ਜਿਸ ਵਿੱਚ 90 ਦੇ ਕਰੀਬ ਵਿਦਿਆਰਥੀ ਤੇ ਮਾਪਿਆਂ ਨੇ ਅੰਮ੍ਰਿਤ ਪਾਨ ਕੀਤਾ। ਗੁਰਮਤਿ ਸਿਖਲਾਈ ਕੈਪ `ਚ’ 250 ਵਿਦਿਆਰਥੀਆਂ ਨੂੰ ਗਤਕਾ, ਤਬਲਾ, ਹਰਮੋਨੀਅਮ ਇੰਗਲਿਸ਼ ਸਪੀਕਿਂਗ ਦਸਤਾਰ ਕੇਸਕੀ ਦੁਮਾਲਾ ਸਿਖਲਾਈ ਦਿਤੀ ਗਈ। ਇਸ ਮੋਕੇ 25 ਵਿਦਿਆਰਥੀਆਂ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨੀ ਲਾਕੇ ਉਹਨਾਂ ਵਲੋ ਸਹਿਜ ਪਾਠ ਅਰੰਭ ਕੀਤੇ ਗਏ। ਿ
ਦੀਵਾਨ ਟੋਡਰ ਮਲ `ਚ’ ਬਚਿਆਂ ਵੋਲੌ ਸਿੱਖ ਇਤਿਹਾਸ, ਗੁਰਬਾਣੀ ਤੇ ਰਹਿਤ ਮਰਿਯਾਦਾ ਦੇ ਆਧਾਰਤ ਕਵੀ ਦਰਬਾਰ ਕਰਵਾਇਆਂ ਨੇ ਹਿਸਾ ਲਿਆਂ ਤੇ ਜੇਤੂਆਂ ਨੂੰ ਇਨਾਮ ਦਿਤੇ ਗਏ। ੀ
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਇ ਹੇਠ ਇੱਕ ਮਹੀਨੇ ਨਿਰੰਤਰ ਚਲੇ ਗੁਰਮਤਿ ਸਿਖਲਾਈ ਕੈਪ ਦੇ ਕਈ ਪ੍ਰਮੁਖ ਸਖਸੀਅਤਾਂ ਤੇ ਬੁਲਾਰਿਆਂ ਨੇ ਹਿੱਸਾ ਲਿਆਂ ਜਿਨ੍ਹਾਂ ਵਿੱਚ ਪ੍ਰਸਿਧ ਵਿਦਵਾਨ ਸ਼੍ਰ ਸੌਹਨ ਸਿੰਘ ਖਾਲਸਾ, ਹੈਡ ਗਰੰਥੀ ਭਾਈ ਹਰਪਾਲ ਸਿੰਘ ਗੁ: ਫਤਹਿਗੜ ਸਾਹਿਬ, ਪ੍ਰੌ ਮਹਿਦਰਪਾਲ ਸਿੰਘ ਪਟਿਆਲਾ, ਪ੍ਰੋ ਜਪਪਿੰਦਰ ਸਿੰਘ ਮਾਤਾ ਗੁਜਰੀ ਕਾਲਜ, ਡਾ ਸ਼ਮਸ਼ੇਰ ਸਿੰਘ ਕੁਰਾਲੀ, ਬਲਰਾਜ ਸਿੰਘ ਗੁਰਾਸਪੁਰ ਸਤਿਨਾਮ ਟਰਸਟ, ਜਰਨੈਲ ਸਿੰਘ ਹੈਡ ਮਾਸਟਰ ਸ਼੍ਰ: ਸੁਖਵਿੰਦਰ ਸਿੰਘ ਇੰਟਲੀ, ਗਿਆਨੀ ਭੁਪਿੰਦਰ ਸਿੰਘ, ਕਰਨੈਲ ਸਿੰਘ ਪੰਨਜੋਲੀ ਮੈਬਰ ਸ਼੍ਰੌਮਣੀ ਕਮੇਟੀ, ਕੈਪਟਨ ਯਸ਼ਪਾਲ ਸਿੰਘ ਦਿੱਲੀ, ਗਿਆਨੀ ਜਗਦੀਪ ਸਿੰਘ ਗੁਜਰਵਾਲ, ਪ੍ਰੋ ਜੋਗਿੰਦਰ ਸਿੰਘ, ਪ੍ਰੋ ਬਲਜੀਤ ਸਿੰਘ ਚੰਡੀਗੜ, ਸ. ਹਰਦੀਪ ਸਿੰਘ ਮੈਬਰ ਐਸ. ਜੀ ਪੀ ਸੀ, ਕਰਨੈਲ ਸਿੰਘ ਪੀਰਮੁੰਮਦ, ਸ਼੍ਰ ਜਗਜੀਵਨ ਸਿੰਘ ਸ਼ਬਦ ਗੁਰੁ ਪ੍ਰਚਾਰ ਸਭਾ ਫਤਹਿਗੜ ਸਾਹਿਬ, ਭਾਈ ੳਦੈ ਸਿੰਘ ਗਤਕਾ ਅਖਾੜਾ ਫਤਹਿਗੜ ਸਾਹਿਬ, ਸ ਗੁਰਸ਼ਰਨ ਸਿੰਘ, ਸ ਅਮਰਜੀਤ ਸਿੰਘ, ਸ ਗੁਰਪ੍ਰੀਤ ਸਿੰਘ, ਭਾਈ ਹਮੇਸ਼ ਸਿੰਘ ਰਾਗੀ ਸਿੰਘ, ਸਤਨਾਮ ਸਿੰਘ, ਰਣਦੇਬ ਸਿੰਘ ਦੇਬੀ ਤੇ ਹੋਰ ਸ਼ਾਮਲ ਹਨ।


29/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਪਣੀ ਕਿਰਪਾ ਧਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਿਉਂ ਭਾਵੇ, ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਹੱਥ ਦੇ ਰੱਖ ਲੈ ਦਾਤਾ ਆਪੇ, ਜੱਗ-ਭਵਜਲ ਚੋਂ ਤਾਰ।
ਮੇਰੀ ਸਮਝ ਨਾ ਆਉਂਦਾ ਏਂ ਤੂੰ, ਸੋਚ ਸੋਚ ਲੱਖ ਥੱਕਿਆ,
ਨਾ ਲਗਦੀ ਹੈ ਲਿਵ ਸੰਗ ਤੇਰੇ, ਮੋਨ ਧਾਰ ਕੇ ਅੱਕਿਆ।
ਖਾਵਾਂ ਤਿੰਨ ਡੰਗ, ਰੋਜ਼ ਫੇਰ ਵੀ, ਭੁੱਖ ਤੋਂ ਨਾ ਛੁਟਕਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਸੋਚਾਂ-ਸਮਝਾਂ ਲੱਖਾਂ ਵਰਤਾਂ, ਇੱਕ ਨਾ ਪੈਂਦੀ ਪਾਰ।
ਕਿੰਜ ਸਚਿਆਰਾ ਹੋਵਾਂ, ਕੀਕੂੰ ਝੂਠ ਦੀ ਤੋੜਾਂ ਪਾਲ?
ਤੇਰੇ ਹੁਕਮ `ਚ ਹੀ ਰਹਿ ਕੇ ਹੁਣ, ਹੋਣਾ ਅੰਤ ਉਧਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਹੁਕਮ `ਚ ਸਭ ਆਕਾਰ ਬਣਾਏ, ਕੀ ਹੈ ਹੁਕਮ? ਕੀ ਆਖਾਂ?
ਹੁਕਮ ਤੇਰੇ ਵਿੱਚ ਜੀਵ ਨੇ ਸਾਰੇ, ਹੁਕਮੀਂ ਇਜ਼ਤ-ਆਸਾਂ।
ਹੁਕਮੀ ਉੱਚੇ-ਨੀਵੇਂ ਹੁੰਦੇ, ਦੁੱਖ-ਸੁੱਖ ਹੁਕਮ ਆਧਾਰ,
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਬਖਸ਼ਿਸ਼ ਹੁਕਮ ਕਿਸੇ ਨੂੰ ਮੁਕਤੀ, ਆਵਾਗਮਨ `ਚ ਕੋਈ,
ਸਾਰੇ ਤੇਰੇ ਹੁਕਮ ਦੇ ਅੰਦਰ, ਹੁਕਮੋਂ ਬਿਨ ਨਾ ਕੋਈ।
ਜਿਸ ਨੇ ਤੇਰਾ ਹੁਕਮ ਪਛਾਤਾ, ਹਉਮੈ ਲੀਤੀ ਮਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਕੌਣ ਗਾ ਸਕਦਾ ਤੇਰੀ ਸ਼ਕਤੀ, ਸ਼ਕਤੀ ਹੈ ਕਿਸ ਕੋਲੇ?
ਕੌਣ ਬਖਸ਼ਸ਼ਾਂ ਗਿਣ ਸਕਦਾ ਹੈ, ਕੌਣ ਨਿਸ਼ਾਨੀ ਟੋਲੇ?
ਗਾ ਗਾ ਗੁਣ ਵਡਿਆਈ ਤੇਰੀ, ਬਣਦੇ ਸੁੱਚ ਆਚਾਰ,
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਕੌਣ ਕਹਿ ਸਕਦਾ ਗਿਆਨ ਜੋ ਤੇਰਾ, ਔਖੀ ਬੜੀ ਵੀਚਾਰ।
ਗਾਉਣ ਕਈ, “ਤੂੰ ਜੱਗ ਦਾ ਕਰਤਾ, ਤੂੰ ਹੀ ਮੇਟਣਹਾਰ”।
“ਸਭਦੇ ਪ੍ਰਾਣ ਤੂੰ ਦੇਨੈ-ਲੈਨੈਂ, ਤੂੰ ਏਂ ਪ੍ਰਾਣ ਆਧਾਰ,”
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਗਾਉਣ ਕਈ “ਤੂੰ ਬੜਾ ਦੁਰੇਡੇ, ਸਮਝਣ ਕਈ ਦਿਲ ਕੋਲ,
ਤੇਰੀ ਚਰਚਾ ਕਰਦੇ ਅਰਬਾਂ, ਕਹਿਣ ਕਥਾਵਾਂ ਬੋਲ”।
ਜਾਣੇ ਕੌਣ ਇਹ ਮਾਇਆ ਤੇਰੀ, ਅੰਤਾਂ ਦਾ ਵਿਸਥਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਏਨਾ ਕੁੱਝ ਤੂੰ ਦੇਨੈ ਸਭ ਨੂੰ, ਲੈਂਦੇ ਨੇ ਥੱਕ ਜਾਂਦੇ।
ਜੁਗਾਂ ਜੁਗਾਂ ਤੋਂ ਉਸ ਦਾ ਦਿਤਾ, ਜੀਵ ਨੇ ਖਾਂਦੇ ਆਂਦੇ।
ਖਾਧੇ ਤੇ ਵੀ ਖਤਮ ਨਾ ਹੁੰਦੇ, ਭਰੇ ਰਹਿਣ ਭੰਡਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਹੁਕਮ ਚਲਾ ਕੇ ਰਾਹ ਸਭ ਪਾਏ, ਸਿਰ ਸਿਰ ਧੰਦੇ ਲਾਏ।
ਖੇਡ ਚਲਾਕੇ, ਆਪੇ ਮਾਣੇ, ਸਾਰੇ ਖੇਡ `ਚ ਪਾਏ।
ਸੱਚਾ ਸਾਹਿਬ ਦਾ ਨਾਂ ਸੱਚਾ, ਗਾਵਾਂ ਨਾਲ ਪਿਆਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਮੰਗਣ ਵਾਲੇ ਮੰਗਦੇ ਰਹਿੰਦੇ, ਜੋ ਮੰਗੋ ਸੋ ਪਾਈਏ,
ਜੋ ਸਭ ਦਿੰਦਾ, ਉਸ ਦਰ ਭੇਟਾ, ਕਿਹੜੀ ਵਸਤ ਚੜ੍ਹਾਈਏ?
ਕਿਹੜਾ ਬੋਲ ਜਗਾਵੇ, ਉਸਦਾ ਮੇਰੇ ਲਈ ਪਿਆਰ,
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਅੰਮ੍ਰਿਤ ਵੇਲੇ, ਨਾਂ ਸੱਚੇ ਦਾ, ਕਰ ਉਸਦੀ ਵਡਿਆਈ,
ਚੰਗੇ ਕਰਮੀ ਦੇਹ ਸੁੱਚੀ ਕਰ, ਨਦਰ `ਚ ਮੁਕਤੀ ਪਾਈ।
ਸਭ ਕੁੱਝ ਉਹ ਹੀ ਕਰਨੇਹਾਰਾ, ਸਭ ਆਪੇ ਸਚਿਆਰ
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਸਭ ਕੁੱਝ ਆਪੇ-ਆਪ ਜੋ ਦਾਤਾ, ਥਾਪੇ ਉਸਨੂੰ ਕਿਹੜਾ?
ਜਿਸ ਨੇ ਉਸਦੀ ਸੇਵਾ ਕੀਤੀ, ਮਾਨ ਦਾ ਪਾਇਆ ਮਿਹੜਾ,
ਕਿਉਂ ਨਾ ਗਾਵਾਂ ਗੁਣ ਮੈਂ ਉਸਦੇ, ਗੁਣ ਦਾ ਜੋ ਭੰਡਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਉਸ ਦੀ ਉਸਤਤ ਦਿਲ ਤੋਂ ਕਰਨਾ, ਧੁਰ ਅੰਦਰ ਤੋਂ ਧਿਆਣਾ,
ਉਸ ਸੰਗ ਜੁੜਕੇ, ਉਸ ਨੂੰ ਪਾਣਾ, ਘਰ ਅਪਣੇ ਪੁੱਜ ਜਾਣਾ।
ਉਸ ਤਕ ਰਸਤਾ ਗੁਰ ਸਮਝਾਵੇ, ਖੁਦ ਦੇ ਕੇ ਪਤਵਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਗੁਰ ਬਾਣੀ, ਗੁਰ ਗਿਆਨ ਹੀ ਸਤਿਗੁਰ ਦੀ ਸੋਝੀ ਕਰਵਾਏ,
ਗੁਰ ਈਸ਼ਵਰ, ਗੁਰ ਗੋਰਖ ਬਰ੍ਹਮਾ, ਪਾਰਬਤੀ ਬਣ ਜਾਏ।
ਗੁਰ, ਗੁਰਮੁਖ, ਸਤਿਗੁਰ ਹੈ ਓਹੀ, ਸਭ ਉਸ ਦਾ ਵਿਸਥਾਰ।
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
ਜਾਣ ਜਾਣ ਵੀ ਕਹਿ ਨਾ ਹੋਵੇ, ਔਖਾ ਬੜਾ ਬਿਆਨਣ,
ਗੁਰ ਨੇ ਇਹ ਸਮਝਾਇਆ ਜੋ ਵੀ ਭੇਦ ਓਸ ਦਾ ਜਾਨਣ।
ਸਭਨਾ ਜੀਆ ਦਾ ਇੱਕ ਦਾਤਾ, ਵਿਸਰਨ ਨਾ ਇੱਕ ਵਾਰ,
ਜਿਉਂ ਭਾਵੇ ਤਿਉਂ ਰੱਖ ਲੈ ਸਾਈਂ, ਅਪਣੀ ਕਿਰਪਾ ਧਾਰ।
(ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਆਧਾਰਿਤ)


29/06/14)
ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਹਾਲ-ਏ-ਸਫ਼ਰ ਜ਼ਿੰਦਗੀ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਨ ਪੂਛੀਏ ਕਭੀ ਯੂੰ ਮੇਰੇ ਅਕੀਦੇ ਕੀ ਬੁਲੰਦੀ ਕੋ
ਖ਼ੁਦ ਹੀ ਸਲੀਬ ਦੇਤਾ ਹੂੰ ਖ਼ੁਦ ਸਿਜਦੇ ਝੁਕਤਾ ਹੂੰ

ਰਹੇ ਨ ਭੂਲ ਸੇ ਭੀ ਨਿਸ਼ਾਂ ਕਭੀ ਕ੍ਲਬ ਪੇ ਮੇਰੇ
ਹਰ ਆਯਤ ਕੋ ਇਸ ਕਦਰ ਪਾਨੀ ਪੇ ਲਿਖਤਾ ਹੂੰ

ਖ਼ੁਦ ਸੇ ਭਾਗਨੇ ਕੀ ਲਗੀ ਯਹ ਤਿਸ਼ਨਗੀ ਮੁਝਕੋ
ਨ ਭਰ ਕਦਮ ਬੜਤਾ ਹੂੰ ਨ ਮੰਜ਼ਿਲ ਪੇ ਰੁਕਤਾ ਹੂੰ

ਮੇਰੀ ਵਫ਼ਾ ਪਾਕੀਜ਼ੀ ਕੇ ਇਸ ਕਦਰ ਬਢ਼ੇ ਦਾਵੇ
ਹਰ ਗਲਿਯੋ ਕੂਚੇ ਮੇਂ ਸਰੇਆਮ ਯੋਂ ਬਿਕਤਾ ਹੂੰ

ਮੁੱਠੀ ਭਰ ਰੇਤ ਲਿਯੇ ਐਸੇ ਸਫ਼ਰ ਕੋ ਜਾਤਾ ਹੂੰ
ਫਨਾਹੀ ਮੇਰੀ ਹਸਤੀ ਹੈ ਦਰਜਾ ਖ਼ੁਦਾ ਕਾ ਰਖਤਾ ਹੂੰ

ਜਿਨਕੇ ਦਾਗ਼ੀ ਦਾਮਨ ਪੇ ਉਠੀ ਮੇਰੀ ਉਂਗਲੀ ਹੈ
ਉਨ੍ਹੀਂ ਸਫੈਦਪੋਸ਼ੋਂ ਮੇਂ ਕੰਵਲ ਮੈਂ ਭੀ ਦਿਖਤਾ ਹੂੰ


29/06/14)
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

ਮਸਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ:-
ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਹੋਦ ਚਿੱਲੜ ਦੇ ਕੇਸ ਨਾਲ਼ ਸਬੰਧਿਤ ਤਰੀਕ ਨਹੀਂ ਦਿਤੀ ਜਾ ਰਹੀ, ਚੋਣਾ ਕਾਰਨ ਗਰਗ ਕਮਿਸ਼ਨ ਰਿਪੋਰਟ ਲਟਕਾਉਣ ਦੇ ਮੂੜ ਵਿੱਚ:- ਗਿਆਸਪੁਰਾ, ਘੋਲ਼ੀਆ॥
ਨਵੰਬਰ 1984 ਨੂੰ ਹੋਦ ਚਿੱਲੜ ਹਰਿਆਣੇ ਵਿਖੇ ਕਤਲ ਕੀਤੇ 32 ਸਿੱਖਾਂ ਦੇ ਕੇਸ ਨੂੰ ਹਰਿਆਣੇ ਵਿੱਚਲੀ ਕਾਂਗਰਸ ਦੀ ਹੁੱਡਾ ਸਰਕਾਰ ਦੇ ਇਸ਼ਾਰੇ ਤੇ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ, ਇਹ ਸ਼ਬਦ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਹੇ। ਉਨਾਂ ਅੱਗੇ ਕਿਹਾ ਕਿ ਪਿਛਲੀ 30 ਮਈ ਦੀ ਸੁਣਵਾਈ ਨੂੰ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਹੋਦ ਚਿੱਲੜ ਵਿੱਚ ਕਤਲ ਹੋਏ 32 ਸਿੱਖਾਂ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ ਜਾਣੀਆਂ ਸਨ ਪਰ ਜੱਜ ਵਲੋਂ ਅਚਾਨਕ ਬਿਨਾ ਕੋਈ ਅਗਾਊ ਸੂਚਨਾ ਦਿੱਤਿਆਂ ਛੁੱਟੀ ਤੇ ਜਾਣ ਕਰਨ ਪੇਸ਼ ਨਹੀਂ ਹੋ ਸਕੀਆਂ। 30 ਮਈ ਨੂੰ ਉਹ ਅਤੇ ਪੀੜਤ ਜਦੋਂ ਕਮਿਸ਼ਨ ਕੋਲ਼ ਗਏ ਤਾਂ ਉਹਨਾਂ ਦੱਸਿਆ ਕਿ ਜੱਜ ਛੁੱਟੀ ਤੇ ਹਨ ਅਸੀਂ ਜਦੋਂ ਅਗਲੀ ਤਰੀਕ ਬਾਰੇ ਪੁੱਛਗਿੱਛ ਕੀਤੀ ਤਾਂ ਉਹਨਾਂ ਕਿਹਾ ਕਿ ਜਦੋਂ ਜੱਜ ਸਾਹਿਬ ਵਾਪਿਸ ਆ ਜਾਣਗੇ ਤਾਂ ਅਗਲੀ ਤਰੀਕ ਮਿਲ਼ ਜਾਵੇਗੀ। ਪਿਛਲੇ ਇੱਕ ਮਹੀਂਨੇ ਤੋਂ ਲਗਾਤਾਰ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਅਗਲੀ ਸੁਣਵਾਈ ਦੀ ਤਰੀਕ ਨਹੀਂ ਮਿਲ਼ ਰਹੀ ਅਤੇ ਉਹਨਾਂ ਨੂੰ ਖੱਜਲ਼ ਖੁਆਰ ਕੀਤਾ ਜਾ ਰਿਹਾ ਹੈ। ਤਾਲਮੇਲ ਕਮੇਟੀ ਦੇ ਆਗੂਆਂ ਅੱਗੇ ਕਿਹਾ ਕਿ ਹੋਦ ਚਿੱਲੜ ਵਾਲ਼ਾ ਕੇਸ ਆਪਣੇ ਅੰਤਿਮ ਪੜਾਅ ਤੇ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਹਰਿਆਣੇ ਵਿੱਚ ਚੋਣਾ ਨੇੜੇ ਹੋਣ ਕਾਰਨ ਕਾਂਗਰਸ ਦੀ ਹੁੱਡਾ ਸਰਕਾਰ ਇਸ ਕੇਸ ਨੂੰ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇੰਨਸਾਫ ਮੰਗਦਿਆਂ 30 ਸਾਲ ਗੁਜਰ ਚੁੱਕੇ ਹਨ ਅਤੇ ਏਦਾਂ ਦੀਆਂ ਬਦਸਲੂਕੀਆਂ ਦੇਖ ਕੇ ਹਰ ਸਿੱਖ ਦਾ ਦਿਲ ਕੂਕ ਉੱਠਦਾ ਹੈ ਕਿ ਅਸੀਂ ਅਜਿਹੇ ਦੇਸ਼ ਵਿੱਚ ਨਹੀਂ ਰਹਿਣਾ। ਉਹਨਾਂ ਕੇਂਦਰ ਵਿਚਲੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਨੂੰ ਅਪੀਲ਼ ਕੀਤੀ ਕਿ ਉਹ ਇਸ ਮਸਲੇ ਤੇ ਸਿੱਧੇ ਦਖਲ ਦੇ ਕੇ ਹੋਦ ਵਿੱਚ ਕਤਲ ਕੀਤੇ 32 ਸਿੱਖਾਂ ਅਤੇ ਗੁੜਗਾਉਂ ਪਟੌਦੀ ਵਿੱਚ ਕਤਲ ਕੀਤੇ 47 ਸਿੱਖਾਂ ਨੂੰ ਇੰਨਸਾਫ ਦਿਲਵਾਉਣ।


26/06/14)
ਜਗੀਰ ਸਿੰਘ ਸੰਧੂ, ਰੂਪਨਗਰ

ਵੀਰ ਸਰਵਜੀਤ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੂੰ ਮੈਂ ਉਕਤ ਸਲਾਹ ਉਦੋਂ ਹੀ ਭੇਜਾਂਗਾ ਜਦ ਕਦੀ ਉਹ ਮੈਥੋਂ ਪੁਛਣਗੇ। ਮੈਂ ਮੰਨਦਾ ਹਾਂ ਕਿ ਹਾਲੇ ਉਨ੍ਹਾਂ ਨੂੰ ਸਲਾਹ ਦੇਣ ਦਾ ਕੋਈ ਫ਼ਾਇਦਾ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਿੰਘ ਸਾਹਿਬ ਦੇ ਹਾਲੇ ਕਿਸੇ ਦੀ ਘੁਰਕੀ ਅਧੀਨ ਹੈ। ਉਸ ਘੁਰਕੀ ਨੂੰ ਪਛਾਨਣ ਦੀ ਲੋੜ ਹੈ। ਦਿਨ ਦੱਸਣ ਲਈ ਧੰਨਵਾਦ।
ਵੀਰ ਜੀ, ਇਕਸੁਰਤਾ ਤੇ ਇਕਸਾਰਤਾ ਦੋ ਵਿਸ਼ੇ ਹਨ। ਮੇਰਾ ਖ਼ਿਆਲ ਹੈ ਕਿ ਇਕਸੁਰਤਾ ਕਾਇਮ ਕਰ ਕੇ ਇੱਕਸਾਰਤਾ ਬਾਬਤ ਵੀ ਸੋਚਿਆ ਜਾ ਸਕਦਾ ਹੈ, ਪਰ ਇੱਕਸਾਰਤਾ ਤੇ ਜ਼ੋਰ ਦੇ ਕੇ ਇਕਸੁਰਤਾ ਭੰਗ ਹੋ ਜਾਂਦੀ ਹੈ। ਮੇਰਾ ਮੰਨਣਾ ਹੈ ਕਿ ਪੰਥ ਨੂੰ ਇਕਸੁਰਤਾ ਦੀ ਵਧੇਰੇ ਜ਼ਰੂਰਤ ਹੈ।
ਪਿਆਰ ਸਹਿਤ,
ਜਗੀਰ ਸਿੰਘ ਸੰਧੂ, ਰੂਪਨਗਰ


26/06/14)
ਨਿਰਮਲ ਸਿੰਘ ਕੰਧਾਲਵੀ

ਘਰ ਕਾ ਭੇਤੀ ਲੰਕਾ ਢਾਏ
ਸਿਆਣਿਆ ਦਾ ਕਹਿਣਾ ਹੈ ਕਿ ਜੇ ਘਰ ਵਿੱਚ ਹੀ ਦੁਸ਼ਮਣ ਹੋਵੇ ਤਾਂ ਘਰ ਨੂੰ ਬਰਬਾਦ ਕਰਨ ਲਈ ਬਾਹਰਲੇ ਦੁਸ਼ਮਣਾਂ ਦੀ ਕੀ ਲੋੜ ਹੈ? ਅੱਜ ਸਿੱਖ ਧਰਮ ਤਾਂ ਦੋਹਰੀ ਮਾਰ ਹੇਠ ਆਇਆ ਹੋਇਆ ਹੈ, ਜਿੱਥੇ ਇਸ ਉੱਪਰ ਬਾਹਰੋਂ ਹਮਲੇ ਹੋ ਰਹੇ ਹਨ ਉੱਥੇ ਇਸ ਦੇ ਅੰਦਰ ਹੀ ਅਜਿਹੇ ਗ੍ਰੰਥੀ, ਪ੍ਰਚਾਰਕ, ਪ੍ਰਬੰਧਕ ਤੇ ਰਾਗੀ ਢਾਡੀ ਬੈਠੇ ਹਨ ਜਿਹੜੇ ਦਿਨੇ ਰਾਤ ਸਿੱਖ ਸਿਧਾਂਤ ਦੀਆਂ ਜੜ੍ਹਾਂ `ਚ ਤੇਲ ਦੇ ਰਹੇ ਹਨ ਕਿਉਂਕਿ ਬਹੁਤੇ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਵਿੱਚ ਅਜਿਹੇ ਪ੍ਰਬੰਧਕ ਬੈਠੇ ਹਨ ਜਿਹੜੇ ਖ਼ੁਦ ਸਿੱਖ ਸਿਧਾਂਤ ਤੋਂ ਅਨਜਾਣ ਹਨ। ਉਹਨਾਂ ਨੂੰ ਕੋਈ ਪਤਾ ਨਹੀਂ ਲਗਦਾ ਕਿ ਪ੍ਰਚਾਰਕ ਕੀ ਕਹਿ ਰਹੇ ਹਨ, ਉਹ ਆਪਣੀ ਜ਼ਿੰਮੇਵਾਰੀ ਸਿਰਫ਼ ਪ੍ਰਬੰਧ ਕਰਨ ਅਤੇ ਮਾਇਆ ਦੀ ਗਿਣਤੀ ਕਰਨ ਤੱਕ ਹੀ ਸਮਝਦੇ ਹਨ।
ਕੁਝ ਦਿਨ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਸਮਾਗਮ `ਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾਣ ਦਾ ਅਵਸਰ ਮਿਲਿਆ। ਪਾਠ ਤੋਂ ਬਾਅਦ ਗੁਰਦੁਆਰੇ ਦੇ ਗ੍ਰੰਥੀ ਨੇ ਕੀਰਤਨ ਸ਼ੁਰੂ ਕੀਤਾ ਤੇ ਕਹਿਣ ਲੱਗਾ, “ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਭਾਰਤ ਵਿੱਚ ਚਾਰ ਵੇਦ, ਅਠਾਰਾਂ ਸ਼ਾਸ਼ਤਰ, ਸਤਾਈ ਸਿਮ੍ਰਿਤੀਆਂ ਅਤੇ ਹੋਰ ਬੇਅੰਤ ਗ੍ਰੰਥ ਸਨ ਪਰ ਉਹ ਸਾਰੇ ਸੰਸਕ੍ਰਿਤ ਭਾਸ਼ਾ `ਚ ਲਿਖੇ ਹੋਣ ਕਾਰਣ ਲੋਕ ਪੜ੍ਹ ਨਹੀਂ ਸਨ ਸਕਦੇ, ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਨੇ ਸਾਡੇ `ਤੇ ਕਿਰਪਾ ਕੀਤੀ ਤੇ ਉਹਨਾਂ ਨੇ ਸਾਰੇ ਗ੍ਰੰਥਾਂ ਦਾ ਨਿਚੋੜ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿਤਾ ਕਲਯੁਗੀ ਜੀਵਾਂ ਦੇ ਭਲੇ ਵਾਸਤੇ, ਗੱਜ ਕੇ ਆਖੋ ਸਤਿਨਾਮ ਵਾਹਿਗੁਰੂ” ਸੰਗਤਾਂ ਨੇ ਵੀ ਸਤਿਨਾਮ ਵਾਹਿਗੁਰੂ ਉੱਚੀ ਬੋਲ ਕੇ ਹਾਲ ਗੂੰਜਣ ਲਾ ਦਿੱਤਾ। ਇੰਨਾ ਕਹਿ ਕੇ ਗ੍ਰੰਥੀ ਨੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ।
ਪਰ ਏਨਾ ਸੁਣ ਕੇ ਦਾਸ ਦਾ ਬਲੱਡ ਪ੍ਰੈੱਸ਼ਰ ਇੱਕ ਦਮ ਹਾਈ ਹੋ ਗਿਆ ਕਿ ਮੇਰੇ ਗੁਰੂ ਦੀ ਬਾਣੀ ਨਾਲ਼ ਇੱਕ ਗ੍ਰੰਥੀ ਵਲੋਂ ਹੀ ਏਨਾ ਅਨਰਥ ਤੇ ਮੈਂ ਬੇਚੈਨੀ ਨਾਲ ਪ੍ਰੋਗਰਾਮ ਦੀ ਸਮਾਪਤੀ ਦੀ ਉਡੀਕ ਕਰਨ ਲੱਗਾ। ਖ਼ੈਰ, ਜਦੋਂ ਪ੍ਰੋਗਰਾਮ ਮੁੱਕਿਆ ਤਾਂ ਮੈਂ ਗ੍ਰੰਥੀ ਨੂੰ ਬੇਨਤੀ ਕੀਤੀ ਕਿ ਮੈਂ ਉਸ ਨਾਲ ਕੁੱਝ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਹਾਂ। ਗ੍ਰੰਥੀ ਥੋੜ੍ਹਾ ਠਠੰਬਰਿਆ ਪਰ ਵਿਚਾਰ ਕਰਨ ਲਈ ਸਹਿਮਤ ਹੋ ਗਿਆ। ਮੈਂ ਉਸ ਨੂੰ ਸਵਾਲ ਕੀਤਾ ਕਿ ਕੀ ਉਸ ਨੇ ਵੇਦ, ਸ਼ਾਸ਼ਤਰ, ਸਿਮ੍ਰਿਤੀਆਂ ਆਦਿਕ ਪੜ੍ਹੀਆਂ ਹਨ? ਉਸਨੇ ਜਵਾਬ ਦਿੱਤਾ ਕਿ ਨਹੀਂ। ਮੈਂ ਫਿਰ ਸਵਾਲ ਕੀਤਾ ਕਿ ਜੇ ਉਸ ਨੇ ਇਹ ਪੜ੍ਹੇ ਨਹੀਂ ਤਾਂ ਉਸਨੇ ਕਿਸ ਆਧਾਰ `ਤੇ ਇਹ ਸਿੱਟਾ ਕੱਢ ਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਗ੍ਰੰਥਾਂ ਦਾ ਨਿਚੋੜ ਹੈ? ਉਸ ਦਾ ਜਵਾਬ ਬੜਾ ਹਾਸੋ-ਹੀਣਾ ਸੀ ਕਿ ਜੀ ਸੀਨਾ ਬਸੀਨਾ ਸਿਆਣਿਆਂ ਤੋਂ ਇਹੋ ਸੁਣਦੇ ਆਏ ਹਾਂ। ਖ਼ੈਰ ਉਸ ਨੇ ਆਪਣੀ ਭੁੱਲ ਦੀ ਮੁਆਫ਼ੀ ਮੰਗੀ ਤੇ ਅਗਾਂਹ ਤੋਂ ਸੁਚੇਤ ਰਹਿਣ ਦਾ ਪ੍ਰਣ ਕੀਤਾ। ਇਹ ਗ੍ਰੰਥੀ ਪਤਾ ਨਹੀਂ ਗੁਰਮਤਿ ਤੋਂ ਉਲਟ ਹੋਰ ਕਿਹੜੇ ਕਿਹੜੇ ਕਰਮ-ਕਾਂਡ ਗੁਰਦੁਆਰੇ `ਚ ਕਰਦਾ ਹੋਵੇਗਾ।
ਫਿਰ ਮੈਂ ਉਸ ਨੂੰ ਆਰ. ਐੱਸ. ਐੱਸ. ਦੀਆਂ ਕੋਝੀਆਂ ਚਾਲਾਂ ਬਾਰੇ ਦੱਸਿਆ ਤੇ ਉਸ ਨੂੰ ਸਮਝਾਇਆ ਕਿ ਜਿਹੜੀ ਗੱਲ ਉਹ ਕਹਿ ਰਿਹਾ ਹੈ ਇਹੋ ਤਾਂ ਸਿੱਖ ਧਰਮ ਦੇ ਦੋਖੀ ਕਹਿ ਰਹੇ ਹਨ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਸਿੱਖ ਧਰਮ ਦੇ ਦੋਖੀਆਂ ਨੇ ਤਾਂ ਇਹੋ ਜਿਹੀਆਂ ਕਿਤਾਬਾਂ ਛਪਵਾ ਕੇ ਸਾਡੀਆਂ ਭੋਲ਼ੀਆਂ ਸੰਗਤਾਂ ਨੂੰ ਗੁਮਰਾਹ ਕਰਨ ਲਈ ਸਿੱਖੀ ਦੇ ਵਿਹੜੇ `ਚ ਸੁੱਟੀਆਂ ਹੋਈਆਂ ਹਨ ਜਿਹਨਾਂ ਦੇ ਸਿਰਲੇਖ ਹੀ ਉਹਨਾਂ ਨੇ ਬੜੇ ਭੁਲੇਖਪਾਊ ਰੱਖੇ ਹੋਏ ਹਨ ਜਿਵੇਂ ਕਿ ‘ਗੁਰਬਾਣੀ ਵੇਦੋਂ ਕਾ ਸਾਰ’ ਆਦਿ ਪਰ ਗ੍ਰੰਥੀ ਨੂੰ ਇਹਨਾਂ ਗੱਲਾਂ ਦਾ ਕੋਈ ਗਿਆਨ ਨਹੀਂ ਸੀ। ਆਰ. ਐੱਸ. ਐੱਸ. ਵਲੋ ਰਾਗੀਆਂ, ਪ੍ਰਚਾਰਕਾਂ, ਗ੍ਰੰਥੀਆਂ ਰਾਹੀਂ ਬੜੀ ਵੱਡੀ ਪੱਧਰ `ਤੇ ਗੁਰਦੁਆਰਿਆਂ `ਚ ਘੁਸਪੈਠ ਸ਼ੁਰੂ ਹੋ ਚੁੱਕੀ ਹੈ।
ਪਾਠਕੋ, ਸਿੱਖੀ ਨੂੰ ਬਚਾਉਣਾ ਹੈ ਤਾਂ ਗੁਰਦੁਆਰੇ ਓਵਰਹਾਲ ਕਰਨੇ ਪੈਣਗੇ।
ਨਿਰਮਲ ਸਿੰਘ ਕੰਧਾਲਵੀ


26/06/14)
ਪਰਵਿੰਦਰ ਜੀਤ ਸਿੰਘ

ਪੰਜਾਬੀ ਮਾਂ ਬੋਲੀ ਦੇ ਵਿਕਾਸ ਵਿਚ ਇੱਕ ਨਵਾਂ ਕਦਮ
ਹਾਲ ਹੀ ਦੀ ਘੜੀ ਵਿੱਚ ਸਾਹਮਣੇ ਆਈ ਸਕੇਪ ਸੰਸਥਾ ਨੇ ਬਹੁਤ ਜਲਦ ਹੀ ਪੰਜਾਬੀ ਵਿੱਚ ਵੱਡੀਆ ਉਪਲਬਧੀਆ ਹਾਸਿਲ ਕੀਤੀਆ ਹਨ। ਇਸ ਸੰਸਥਾ ਦਾ ਮੁੱਖ ਕੰਮ ਪੰਜਾਬੀ ਦਾ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਹੈ। ਸਕੇਪ ਸੰਸਥਾ ਦੇ ਪ੍ਰਧਾਨ ਦੇ ਵਿਚਾਰ ਵਿੱਚ ਜੇਕਰ ਅਸੀ ਅੱਜ ਦੇ ਸਮੇਂ ਕਿਸੇ ਭਾਸ਼ਾ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਉਸ ਦਾ ਪਹਿਲਾ ਤਕਨੀਕੀ ਵਿਕਾਸ ਕਰਨਾ ਪਵੇਗਾ, ਭਾਵ ਕੇ ਕੰਪਿਉਟਰ ਲਈ ਸਾਫਟਵੇਅਰ, ਮੋਬਾਇਲ ਲਈ ਐਪ ਅਤੇ ਵੈੱਬਸਾਇਟ ਉੱਪਰ ਪੰਜਾਬੀ ਵਿੱਚ ਲਿਖਤ ਸਮਗਰੀ ਆਦਿ ਤਾਂ ਜੋ ਪੰਜਾਬੀ ਭਾਸ਼ਾ ਤੋ ਅਣਜਾਣ ਵਿਅਕਤੀ ਵੀ ਇਸਦੀ ਵਰਤੋ ਕਰ ਕੇ ਲਾਭ ਉਠਾ ਸਕਣ। ਥੋੜੇ ਦਿਨ ਪਹਿਲਾ ਹੀ ਇਸ ਦੀ ਵੈੱਬਸਾਇਟ
www.scapepunjab.com (ਸਕੇਪਪੰਜਾਬ.ਕੋਮ) ਨਾਮ ਤੋ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਮਸ਼ਹੂਰ ਪੰਜਾਬੀ ਲੇਖਿਕਾ ਡਾ. ਅਮਿੰਦਰਪ੍ਰੀਤ ਰੂਬੀ ਜੀ ਦੂਆਰਾ ਕੀਤਾ ਗਿਆ।
ਇਸ ਸੰਸਥਾ ਦਾ ਗਠਨ ਫਗਵਾੜਾ ,ਪੰਜਾਬ ਦੇ ਇੱਕ ਨਿਕੇ ਜਿਹੇ ਸ਼ਹਿਰ ਵਿੱਚ ਕੀਤਾ ਗਿਆ ਜਿਸ ਵਿੱਚ ਪੰਜਾਬੀ ਸਾਹਿਤ, ਸਿਖਿਆ ਅਤੇ ਤਕਨੋਲਜੀ ਦੇ ਮਾਹਿਰਾ ਨੇ ਇਸ ਵਿੱਚ ਆਪਣਾ ਸਹਿਯੋਗ ਦੀਤਾ ਜਿਸ ਦੇ ਸਿੱਟੇ ਵਜੋ ਪੰਜਾਬੀ ਭਾਸ਼ਾ ਵਿੱਚ ਸ਼ਬਦ-ਕੋਸ਼ (ਆਨ-ਲਾਇਨ ਅਤੇ ਆਫ-ਲਾਇਨ), ਪੰਜਾਬੀ ਟਈਪਿੰਗ ਸਿਖਣ ਲਈ ਇਜ਼ੀ ਟਾਈਪਿੰਗ ਟਿਊਟਰ (ਫੌਨੇਟਿਕ ਅਤੇ ਰਮਿੰਗਟਨ ਟਾਈਪਿੰਗ ਤੇ ਅਧਾਰਿਤ), ਆਨ-ਲਾਇਨ ਵਿਆਕਰਨ ਸੁਧਾਈ , ਆਨ-ਲਾਇਨ ਪੰਜਾਬੀ ਯੁਨੀਕੋਡ ਵਿੱਚ ਲਿਖਣ ਲਈ ਟਾਈਪਿੰਗ ਪੈਡ, ਆਪਣੇ ਕੀ-ਬੋਰਡ ਨੂੰ ਯੁਨੀਕੋਡ ਦੇ ਅਨੁਕੂਲ ਬਨਾਉਣ ਲਈ ਕੀ-ਬੋਰਡ ਲੇ-ਆਉਟ ਆਦਿ ਸਾਫਟਵੇਅਰ ਤਿਆਰ ਕੀਤੇ ਗਏ ਹਨ ਜਿਸ ਦੀ ਵਰਤੋ ਸੂਚੀ ਵੈੱਬਸਾਇਟ ਉੱਪਰ ਦਸੀ ਗਈ ਹੈ। ਇਸ ਉੱਪਰ ਇਕ ਬਲੋਗ ਵੀ ਮੌਜੂਦ ਹੈ ਜਿਸ ਦੁਆਰਾ ਅਸੀ ਆਪਣੇ ਵਿਚਾਰ, ਲੇਖ ਜਾਂ ਆਪਣੇ ਪਿੰਡਾ ਬਾਰੇ ਦਸ ਸਕਦੇ ਹਾਂ ਤਾਂ ਜੋ ਬਾਹਰ ਰਹਿੰਦੇ ਲੋਕ ਵੀ ਤੁਹਾਨੂੰ ਜਾਂ ਤੁਹਾਡੇ ਪਿੰਡ ਨੂੰ ਜਾਣ ਸਕਣ। ਇਸ ਸਾਇਟ ਵਿੱਚ ਪੰਜਾਬੀ ਤਕਨੀਕੀ ਵਿੱਚ ਆ ਰਹੀਆ ਮੁਸ਼ਕਿਲਾ ਦਾ ਹੱਲ ਕੱਢਣ ਲਈ ਪੰਜਾਬੀ ਵੀਡੀਓ ਵੀ ਪਾਈਆ ਗਈਆ ਹਨ ਤਾਂ ਜੋ ਅਸੀ ਅਪਣੀ ਮਾਤ ਭਾਸ਼ਾ ਵਿਚ ਹੀ ਇਸ ਦੀ ਵਰਤੋ ਅੱਖੀ ਵੇਖ ਕੇ ਸਿੱਖ ਸਕੀਏ। ਇਸ ਸੰਸਥਾ ਦੀ ਵੈੱਬਸਾਇਟ ਉੱਪਰ ਲਈ ਸਮਗਰੀ ਸਭ ਲਈ ਮੁਫ਼ਤ ਹੈ ਜਿਸ ਦਾ ਹਰ ਵਰਗ ਲਾਭ ਲੈ ਸਕਦਾ ਹੈ।

ਪਰਵਿੰਦਰ ਜੀਤ ਸਿੰਘ
ਅਦਰਸ਼ ਨਗਰ , ਫਗਵਾੜਾ
9872007176


26/06/14)
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਗੁਰਮਤਿ ਸਿਖਲਾਈ ਕੇਦਰ ਵੱਲੋ 29 ਜੂਨ ਐਤਵਾਰ ਨੂੰ ਗੁ: ਫਤਹਿਗੜ ਵਿਖੇ ਅੰਮ੍ਰਿਤ ਸੰਚਾਰ
ਗੁਰਮਤਿ ਸਿਖਲਾਈ ਕੇਦਰ ਵੱਲੋ ਸ਼੍ਰੋ: ਗ: ਪ: ਕਮੇਟੀ ਦੇ ਸਹਿਯੋਗ ਨਾਲ ਗੁ ਫਤਹਿਗੜ ਸਾਹਿਬ (ਸਰਹਿੰਦ) ਵਿਖੇ 1 ਜੂਨ ਤੋ ਚੱਲ ਰਹੇ “ਗੁਰਮਤਿ ਸਿਖਲਾਈ ਕੈਪ” ਦੇ 26ਵੇ ਦਿਨ ਆਲ ਇਡਿਆਂ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਨੋਜਵਾਨ ਵੀਰਾਂ /ਭੈਣਾਂ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ ਦੀਆਂ ਧਾਰਮਕਿ ਸਿੱਖ ਜਥੇਬੰਦੀਆਂ ਨੂੰ ਇਕਜੂਟ ਹੋ ਕੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ ਦੀ ਪ੍ਰੇਰਨਾ ਕੀਤੀ। ਅਤੇ ਆਲ ਇਡਿਆਂ ਸਿੱਖ ਸਟੂਡੈਟ ਫੈਡਰੇਸ਼ਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ `ਚ’ 29 ਜੂਨ ਐਤਵਾਰ ਤਕ ਚਲਣ ਵਾਲੇ ਗੁਰਮਤਿ ਸਿਖਲਾਈ ਕੈਪ `ਚ’ ਹਿਸਾ ਲੈਣ ਵਾਲੇ ਬਚਿਆਂ ਨੂੰ ਫੈਡਰੇਸ਼ਨ ਦਾ ਇਤਿਹਾਸ ਤੇ ਡਾਕੂਮੇਟਰੀ ਵਿਖਾਈ ਗਈ।
ਪ੍ਰਿੰਸੀਪਲ ਖਾਲਸਾ ਨੇ ਦਸਿਆਂ ਕਿ 29 ਜੂਨ ਐਤਵਾਰ ਨੂੰ ਗੁ: ਫਤਹਿਗੜ ਵਿਖੇ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ। ਜਿਸ ਵਿੱਚ ਇੱਕ ਸੌ ਤੋ ਵੱਧ ਸਿੱਖ ਨੌਜਵਾਨਾ ਵੀਰ, ਭੈਣਾ ਪਰਵਾਰ ਸਮੇਤ ਅੰਮ੍ਰਿਤ ਛੱਕ ਕੇ ਗੁਰੁ ਵਾਲੇ ਬਣਨਗੇ 16 ਵਿਦਿਆਰਥੀ ਮੁੜ ਤੋ ਸਿੱਖੀ ਸਰੂਪ `ਚ’ ਪਰਤਣਗੇ, ਉਨ੍ਹਾਂ ਦੇ ਸਨਮਾਨ ਭੀ ਕੀਤਾ ਜਾਵੇਗਾ। ਨਿਤਨੇਮ ਦੀਆਂ ਬਾਣੀਆਂ ਕੰਠ ਕਰਨ ਵਾਲੇ ਚੌਣਵੇ ਬਚਿਆਂ ਨੂੰ ਗੁ: ਕੀਰਤਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਰਿਵਾਲਸਰ, ਮੰਡੀ, ਸੰਕੇਤ, ਭੌਨਤਰ, ਕੁਲੂ, ਮਨੀਕਰਨ ਤੇ ਮਨਾਲੀ ਦੀ ਯਾਤਰਾ ਭੀ ਕਰਵਾਈ ਜਾਵੇਗੀ। ਇਸ ਮੋਕੇ ਧਾਰਮਿਕ ਅਧਿਆਪਕ, ਸ਼੍ਰ: ਗੁਰਸ਼ਰਨ ਸਿੰਘ, ਸ਼੍ਰ ਸਤਵੰਤ ਸਿੰਘ, ਸ੍ਰ ਅਮਰਜੀਤ ਸਿੰਘ, ਗਗਨਦੀਪ ਸਿੰਘ, ਪਵਨਪ੍ਰੀਤ ਸਿੰਘ ਆਦਿ ਹਾਜਰ ਸਨ।


26/06/14)
ਜਸਵੰਤ ਸਿੰਘ ‘ਅਜੀਤ’

ਨਵੀਂ ਦਿੱਲੀ:
ਪੰਜਾਬੋਂ ਬਾਹਰ ਵੱਖ-ਵੱਖ ਰਾਜਾਂ ਵਿੱਚ ਵਸਦੇ ਸਿੱਖਾਂ ਪਾਸ ਆਪਣੇ ਹਿਤਾਂ-ਅਧਿਕਾਰਾਂ ਦੀ ਰਖਿਆ ਲਈ ਆਵਾਜ਼ ਉਠਾਣ ਵਾਸਤੇ ਨਾ ਤਾਂ ਕੋਈ ਸਾਂਝੀ ਪ੍ਰਦੇਸ਼ਕ ਜਥੇਬੰਦੀ ਹੈ ਅਤੇ ਨਾ ਹੀ ਸਮੁਚੇ ਦੇਸ਼ ਵਿਚਲੇ ਰਾਜਸੀ ਹਾਲਾਤ ਇੱਕ ਸਮਾਨ ਹਨ, ਜਿਸ ਕਾਰਣ ਇਕੋ ਜਥੇਬੰਦੀ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਦੀ ਜ਼ਾਮਨ ਬਣ ਸਕੇ। ਇਸਲਈ ਜ਼ਰੂਰੀ ਹੋ ਜਾਂਦਾ ਹੈ ਕਿ ਵੱਖ-ਵੱਖ ਰਾਜਾਂ ਵਿੱਚ ਵਸਦੇ ਸਿੱਖਾਂ ਨੂੰ ਸਥਾਨਕ ਤੋਰ ਤੇ ਇੱਕ ਮੰਚ ਤੇ ਲਿਆ ਆਪਣੇ ਹਿਤਾਂ-ਅਧਿਕਾਰਾਂ ਦੀ ਰਖਿਆ ਲਈ ਇੱਕ ਜੁੱਟ ਕਰਨ ਵਾਸਤੇ ਹਰ ਰਾਜ ਵਿਚਲੇ ਗੁਰਦੁਆਰਿਆਂ ਦੇ ਸਾਂਝੇ ਪ੍ਰਬੰਧ ਲਈ ਸੁਤੰਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਜਾਏ। ਇਹ ਵਿਚਾਰ ਜਸਟਿਸ (ਰਿ.) ਆਰ ਐਸ ਸੋਢੀ ਨੇ ਇੱਕ ਬਿਆਨ ਰਹੀਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਰਾਜਨੈਤਿਕ ਸੋਚ ਅਧੀਨ ਸਿੱਖ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਜੁੜੇ ਹੋਏ ਹਨ, ਪ੍ਰੰਤੂ ਉਨ੍ਹਾਂ ਦਾ ਆਪਣਾ ਕੋਈ ਸਾਂਝਾ ਮੰਚ ਨਹੀਂ, ਜਿਸ ਕਾਰਣ ਉਹ ਆਪਣੇ ਸਥਾਨਕ ਰਾਜਸੀ ਹਿਤਾਂ-ਅਧਿਕਾਰਾਂ ਦੀ ਰਖਿਆ ਲਈ ਸਾਂਝੀ ਆਵਾਜ਼ ਨਹੀਂ ਉਠਾ ਸਕਦੇ। ਜਸਟਿਸ ਸੋਢੀ ਅਨੁਸਾਰ ਕੇਵਲ ਧਾਰਮਕ ਸੋਚ ਅਧੀਨ ਹੀ ਸਿੱਖ ਆਪੋ ਵਿੱਚ ਜੁੜ ਅਤੇ ਮਿਲ-ਬੈਠ ਸਕਦੇ ਹਨ। ਇਸ ਕਰਕੇ ਜੇ ਵੱਖ-ਵੱਖ ਪ੍ਰਦੇਸ਼ਾਂ (ਰਾਜਾਂ) ਵਿੱਚ ਸੁਤੰਤਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਗਠਨ ਹੋ ਜਾਂਦਾ ਹੈ ਤਾਂ ਉਹ ਉਸਦੇ ਮੰਚ ਤੇ ਮਿਲ-ਬੈਠ ਸਥਾਨਕ ਰਾਜਸੀ ਹਾਲਾਤ ਅਨੁਸਾਰ ਆਪਣੇ ਹਿਤਾਂ-ਅਧਿਕਾਰਾਂ ਦੀ ਰਖਿਆ ਲਈ ਸਾਂਝੀ ਤੇ ਸੁਤੰਤਰ ਰਣਨੀਤੀ ਬਣਾਉਣ ਦੇ ਸਮਰਥ ਹੋ ਸਕਦੇ ਹਨ। ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਕਿ ਸੁਤੰਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨਾਲ ਸਿੱਖ ਸ਼ਕਤੀ ਕਮਜ਼ੋਰ ਹੋ ਜਾਇਗੀ। ਉਨ੍ਹਾਂ ਕਿਹਾ ਕਿ ਸਮੁਚਾ ਸਿੱਖ ਪੰਥ ਧਾਰਮਕ ਤੋਰ ਤੇ ਸ੍ਰੀ ਅਕਾਲ ਤਖਤ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਹੈ, ਵੱਖ-ਵੱਖ ਰਾਜਸੀ ਸੋਚ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖਤ ਅਤੇ ਸ੍ਰੀ ਹਰਿਮੰਦਿਰ ਸਾਹਿਬ ਪ੍ਰਤੀ ਸਿੱਖਾਂ ਦੀ ਸ਼ਰਧਾ ਅਤੇ ਆਸਥਾ ਵਿੱਚ ਕੋਈ ਬਦਲਾਉ ਨਹੀਂ ਆਇਆ ਅਤੇ ਨਾ ਹੀ ਕਦੀ ਆਇਗਾ। ਉਨ੍ਹਾਂ ਪੁਛਿਆ ਕਿ ਕੀ ਪੰਜਾਬ ਦਾ ਸਮੁਚਾ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਦਹਾਕਿਆਂ ਤੋਂ ਕਾਬਜ਼ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜਿਆ ਹੋਇਆ ਹੈ?

******************************************

(ਸੰਪਾਦਕੀ ਨੋਟ:- ਜਿਵੇਂ ਕਿ ਸਭ ਨੂੰ ਪਤਾ ਹੈ ਅਤੇ ਅਸੀਂ ਅਨੇਕਾਂ ਵਾਰੀ ਇੱਥੇ ਲਿਖ ਵੀ ਚੁੱਕੇ ਹਾਂ ਕਿ ‘ਸਿੱਖ ਮਾਰਗ’ ਨਿਰੋਲ ਧਾਰਮਿਕ ਸਾਈਟ ਹੈ। ਇਸ ਦਾ ਨਾ ਤਾਂ ਕਿਸੇ ਸਿਆਸੀ ਜਥੇਬੰਦੀ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਨਿਰੋਲ ਸਿਆਸੀ ਕਿਸੇ ਲਿਖਤ ਨੂੰ ਛਾਪਣ ਲਈ ਪਹਿਲ ਦਿੰਦੇ ਹਾਂ। ਜਸਵੰਤ ਸਿੰਘ ਅਜੀਤ ਦੀ ਹੇਠ ਲਿਖੀ ਲਿਖਤ ਛਾਪਣ ਦਾ ਮਤਲਬ ਸਿਰਫ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਬਾਰੇ ਜਾਣਕਾਰੀ ਦੇਣਾ ਹੈ। ਕਿਉਂਕਿ ਇਸ ਹਰਕਿਸ਼ਨ ਸਿੰਘ ਸੁਰਜੀਤ ਨੂੰ ਗੁਰਚਰਨ ਸਿੰਘ ਟੌਹੜੇ ਦਾ ਸਿਆਸੀ ਗੁਰੂ ਸਮਝਿਆ ਜਾਂਦਾ ਸੀ। ਜਿਹੜਾ ਟੌਹੜਾ 25 ਸਾਲ ਤੋਂ ਵੀ ਵੱਧ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਸੀ। ਅਸੀਂ ਕਿਸੇ ਵੀ ਕਥਿਤ ਖ਼ਾਲਿਸਤਾਨੀ ਗਰੁੱਪ ਜਾਂ ਸਿਆਸੀ ਪਾਰਟੀ ਨੂੰ ਕੋਈ ਮਾਨਤਾ ਨਹੀਂ ਦਿੰਦੇ ਕਿਉਂਕਿ ਇਹ ਤਕਰੀਬਨ ਸਾਰੇ ਹੀ, ਕੁੱਝ ਇੱਕ ਨੂੰ ਛੱਡ ਕੇ ਗੰਦੀ ਕਿਤਾਬ (ਦਸਮ ਗ੍ਰੰਥ) ਨੂੰ ਮੰਨਣ ਵਾਲੇ ਹਨ। ਅਤਿੰਦਰਪਾਲ ਸਿੰਘ ਖ਼ਾਲਿਸਤਾਨੀ ਬਹੁਤਿਆਂ ਨਾਲੋਂ ਗੁਰਮਤਿ ਪੱਖੋਂ ਕੁੱਝ ਸਿਆਣਾ ਵੀ ਹੈ ਕਿਉਂਕਿ ਉਹ ਦਲੀਲ ਨਾਲ ਗੱਲ ਕਰਦਾ ਹੈ। ਪਰ ਜਦੋਂ ਨਿਤਨੇਮ ਦੀਆਂ ਬਾਣੀਆਂ ਦੀ ਗੱਲ ਆਉਂਦੀ ਹੈ ਤਾਂ ਉਥੇ ਉਸ ਦੀ ਕੋਈ ਵੀ ਦਲੀਲ ਕੰਮ ਨਹੀਂ ਕਰਦੀ ਲੱਗਦੀ। ਉਹ ਚੌਪਈ ਨੂੰ ਵੀ ਮੰਨਦਾ ਹੈ ਜਿਸ ਦਾ ਕਿ ਗੁਰਮਤਿ ਸਿਧਾਂਤਾਂ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੈ। ਇਹਨਾ ਖ਼ਾਲਿਸਤਾਨੀਆਂ ਦੇ ਜਥੇਬੰਦੀ ਢਾਂਚੇ ਪੱਖੋਂ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਬਾਕੀਆਂ ਨਾਲੋਂ ਕੁੱਝ ਜ਼ਿਆਦਾ ਜਥੇਬੰਦ ਲੱਗਦੀ ਹੈ। ਪਰ ਇਲੈਕਸ਼ਨਾ ਵਿੱਚ ਖਾਲਿਸਤਾਨ ਦੇ ਮੁੱਦੇ ਤੇ ਤਕਰੀਬਨ ਹਰ ਵਾਰੀ ਉਸ ਦੀ ਜ਼ਮਾਨਤ ਹੀ ਜ਼ਬਤ ਹੁੰਦੀ ਹੈ। ਅਤਿੰਦਰਪਾਲ ਸਿੰਘ ਖ਼ਾਲਿਸਤਾਨੀ ਨੇ ਸਿਮਰਨਜੀਤ ਸਿੰਘ ਮਾਨ ਤੇ ਬਹੁਤ ਹੀ ਗੰਭੀਰ ਦੋਸ਼ ਲਗਾਏ ਹਨ। ਪਾਠਕਾਂ ਦੀ ਜਾਣਕਾਰੀ ਲਈ ਉਸ ਦੀ ਸਾਈਟ ਦਾ ਸਿੱਧਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ। ਇਹ ਇਲਜ਼ਾਮ ਠੀਕ ਹਨ ਜਾਂ ਗਲਤ ਇਸ ਬਾਰੇ ਵਿਚਾਰ ਅਤਿੰਦਰਪਾਲ ਸਿੰਘ ਨਾਲ ਹੀ ਕੀਤੀ ਜਾ ਸਕਦੀ ਹੈ।
http://atinderpalsingh.com/atinders_view.php?entry_id=1401037940&title=.U4Im8eTNaYQ.gmail#.U6HyYZRdVAo

ਖ਼ਾਲਿਸਤਾਨ ਦਾ ਸੰਕਲਪ: ਦਲ ਖ਼ਾਲਸਾ ਬਨਾਮ ਸਿਮਰਨਜੀਤ ਸਿੰਘ ਮਾਨ?
ਇੱਕ ਪਾਸੇ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਖ਼ਾਲਿਸਤਾਨ ਦੇ ਮੁੱਦੇ ਤੇ ਲੜੀਆਂ ਪਰ ਸਫਲਤਾ ਉਨ੍ਹਾਂ ਦੇ ਨੇੜੇ ਵੀ ਨਾ ਢੁਕ ਸਕੀ। ਅਤੇ ਦੂਜੇ ਪਾਸੇ ਬੀਤੇ ਸਮੇਂ ਵਿੱਚ ਕਈ ਵਾਰ ਇਹ ਖਬਰਾਂ ਆਉਂਦੀਆਂ ਰਹੀਆਂ, ਜਿਨ੍ਹਾਂ ਵਿੱਚ ਦਲ ਖ਼ਾਲਸਾ ਦੇ ਮੁਖੀਆਂ ਵਲੋਂ ਸ੍ਰੀ ਅਕਾਲ ਤਖ਼ਤ ਤੇ ਪੁਜ, ਖ਼ਾਲਿਸਤਾਨ ਦੇ ਸੰਕਲਪ ਦੀ ਪੂਰਤੀ ਲਈ ਅਰਦਾਸ ਕਰਨ ਦਾ ਜ਼ਿਕਰ ਹੁੰਦਾ ਹੈ। ਦਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਦਲ ਖਾਲਸਾ ਦੇ ਮੁਖੀਆਂ ਨੇ ਖ਼ਾਲਿਸਤਾਨ ਦੇ ਸੰਕਲਪ ਨੂੰ ਲੈ ਕੇ ਜਲੰਧਰ ਵਿੱਖੇ ਮਸ਼ਾਲ ਮਾਰਚ ਕੀਤਾ ਸੀ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਗਿਆਨੀ ਜ਼ੈਲ਼ ਸਿੰਘ ਨੇ ਅਕਾਲੀ ਲੀਡਰਸ਼ਿਪ ਨੂੰ ਬੋਨਿਆਂ ਕਰਨ ਦੇ ਉਦੇਸ਼ ਨਾਲ, ਦਲ ਖਾਲਸਾ ਦੇ ਮੁਖੀਆਂ ਨੂੰ ਅਜਿਹਾ ਕਰਨ ਲਈ ਕੁੱਝ ਆਰਥਕ ਸਹਾਇਤਾ ਦਿੱਤੀ ਸੀ। ਇਸ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਇਸਦਾ ਖੁਲਾਸਾ ਤਾਂ ਉਸ ਸਮੇਂ ਦੇ ਦਲ ਖ਼ਾਲਸਾ ਦੇ ਮੁੱਖੀ ਹੀ ਕਰ ਸਕਦੇ ਹਨ। ਪ੍ਰੰਤੂ ਇੱਕ ਗਲ ਜ਼ਰੂਰ ਹੈ ਕਿ ਇਸਤੋਂ ਕੁੱਝ ਸਮੇਂ ਬਾਅਦ ਹੀ ਪੰਜਾਬ ਵਿੱਚ ਜੋ ਕੁੱਝ ਵੀ ਵਾਪਰਿਆ, ਉਸਦੇ ਜ਼ਖ਼ਮ ਸ਼ਾਇਦ ਅਜੇ ਤਕ ਹਰੇ ਚਲੇ ਆ ਰਹੇ ਹਨ ਅਤੇ ਇਨ੍ਹਾਂ ਜ਼ਖ਼ਮਾਂ ਦੇ ਸ਼ਿਕਾਰ ਹੋਏ ਪਰਿਵਾਰਾਂ ਨੂੰ ਅਜ ਵੀ ਉਨ੍ਹਾਂ ਦੀਆਂ ਚੀਸਾਂ ਕੰਬਾ ਦਿੰਦੀਆਂ ਹਨ।
ਖ਼ੈਰ, ਇਸ ਗਲ ਦਾ ਚਰਚਾ ਫਿਰ ਕਿਸੇ ਸਮੇਂ ਲਈ ਛੱਡ, ਇਸ ਸਮੇਂ ‘ਖਾਲਿਸਤਾਨ ਦੇ ਸੰਕਲਪ’ ਦੀ ਗਲ ਹੀ ਕਰਨਾ ਚਾਹਵਾਂਗੇ। ਭਾਵੇਂ ਇਸ, ਖ਼ਾਲਿਸਤਾਨ ਦੇ ਸੰਕਲਪ ਨੂੰ ਅੱਜ ਕੁੱਝ ਸਿੱਖਾਂ ਦੇ ਆਗੂ ਹੋਣ ਦੇ ਦਾਅਵੇਦਾਰਾਂ ਨੇ ਅਪਨਾ ਲਿਆ ਹੋਇਆ ਹੈ, ਪਰ ਅਸਲ ਵਿੱਚ ਇਸ, ‘ਖ਼ਾਲਿਸਤਾਨ’ ਅਰਥਾਤ ‘ਸਿੱਖ ਹੋਮਲੈਂਡ’ ਦੇ ਸੰਕਲਪ, ਜਿਸ ਰਾਹੀਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਗਿਆ `ਤੇ ਅਹਿਸਤਾ-ਆਹਿਸਤਾ ਪੰਜਾਬ ਨੂੰ ਇੱਕ ਅਜਿਹੇ ਲੰਮੇਂ ਸੰਤਾਪ ਵਲ ਧੱਕਿਆ ਗਿਆ, ਜਿਸਦੇ ਤਾਪ ਤੋਂ ਅਜੇ ਤਕ ਪੰਜਾਬ ਉਭਰ ਨਹੀਂ ਸਕਿਆ, ਦੇ ਕਰਣਧਾਰ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਜਨਰਲ ਸਕੱਤ੍ਰ ਰਹੇ (ਸਵਰਗੀ) ਹਰਕਿਸ਼ਨ ਸਿੰਘ ਸੁਰਜੀਤ ਸਨ, ਜਿਨ੍ਹਾਂ, ਇਹ ਸੰਕਲਪ ਤਿਆਰ ਕਰ ਸਿੱਖ ਨੌਜਵਾਨਾਂ ਦੀ ਝੋਲੀ ਪਾ ਦਿੱਤਾ।
ਇਹ ਗਲ ਉਸ ਸਮੇਂ ਉਭਰ ਕੇ ਸਾਹਮਣੇ ਆਈ, ਜਦੋਂ ਇੱਕ ਪਤ੍ਰਕਾਰ, ਸ਼ਮੀਲ ਵਲੋਂ ਹਰਕਿਸ਼ਨ ਸਿੰਘ ਸੁਰਜੀਤ ਦੇ ਜੀਵਨ ਪੁਰ ਅਧਾਰਤ ਲਿਖੀ ਪੁਸਤਕ ‘ਸਿਆਸਤ ਕਾ ਰੁਸਤਮ-ਏ-ਹਿੰਦ’ ਚਰਚਾ ਵਿੱਚ ਆਈ। ਇਸੇ ਪੁਸਤਕ ਵਿੱਚ ਇਸ ਗਲ ਦਾ ਭੇਦ ਖੋਲ੍ਹਿਆ ਗਿਆ ਕਿ ‘ਸਿੱਖ ਹੋਮਲੈਂਡ’ (ਖ਼ਾਲਿਸਤਾਨ) ਦਾ ਸੰਕਲਪ ਹਰਕਿਸ਼ਨ ਸਿੰਘ ਸੁਰਜੀਤ ਵਲੋਂ ਤਿਆਰ ਕੀਤਾ ਗਿਆ ਸੀ। ਦਸਿਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਇਹ ਪੁਸਤਕ ਵਿਵਾਦਾਂ ਵਿੱਚ ਘਿਰੀ ਤਾਂ ਇਨ੍ਹਾਂ ਵਿਵਾਦਾਂ ਬਾਰੇ ਇੱਕ ਨਿਜੀ ਟੀਵੀ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨਾਲ ਇੱਕ ਮੁਲਾਕਾਤ ਪ੍ਰਸਾਰਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਇਸ ਗਲ ਨੂੰ ਸਵੀਕਾਰ ਕਰਦਿਆਂ, ਦਸਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਇੱਕ ਮੁੱਖੀ ਸਜਾੱਦ ਜ਼ਹੀਰ ਨੇ ਇੱਕ 34 ਪੰਨਿਆਂ ਦਾ ਦਸਤਾਵੇਜ਼ ਤਿਆਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ‘ਟੂ-ਨੇਸ਼ਨ’ ਦੇ ਸਿਧਾਂਤ ਦੀ ਜ਼ੋਰਦਾਰ ਵਕਾਲਤ ਕਰਦਿਆਂ, ਪਾਕਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਸੀ। ਇਸ ਤੇ ਉਨ੍ਹਾਂ ਨੇ ਪਾਰਟੀ-ਲੀਡਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ, ਪੁਛਿਆ ਸੀ ਕਿ ਪਾਰਟੀ ਦੇ ਇੱਕ ਲੀਡਰ ਦੀਆਂ ਨਜ਼ਰਾਂ ਵਿੱਚ ਹਿੰਦੂ ਅਤੇ ਮੁਸਲਮਾਨ, ਦੋ ਅਲੱਗ-ਅਲੱਗ ਕੌਮਾਂ ਹਨ, ਤਾਂ ਫਿਰ ਸਿੱਖ ਕਿਉਂ ਨਹੀਂ? ਇਸ ਸੁਆਲ ਪੁਰ ਸਲਾਹ-ਮਸ਼ਵਰਾ ਕਰ, ਪਾਰਟੀ ਲੀਡਰਾਂ ਦੀ ਸਹਿਮਤੀ ਨਾਲ, ਉਨ੍ਹਾਂ ‘ਸਿੱਖ ਹੋਮਲੈਂਡ’ (ਖ਼ਾਲਿਸਤਾਨ) ਦਾ, ਸੰਕਲਪ ਪੇਸ਼ ਕੀਤਾ।
ਸੁਆਲ ਉਠਦਾ ਹੈ ਕਿ ਹਰਕਿਸ਼ਨ ਸਿੰਘ ਸੁਰਜੀਤ ਨੇ ‘ਸਿੱਖ ਹੋਮਲੈਂਡ’ ਅਰਥਾਤ ‘ਖ਼ਾਲਿਸਤਾਨ’ ਦਾ ਸੰਕਲਪ ਪੇਸ਼ ਕੀਤੇ ਜਾਣ ਦੇ ਹਕ ਵਿੱਚ ਜੋ ਦਲੀਲ ਦਿੱਤੀ, ਕੀ ਇਸ ਪਿਛੇ ਸਚਮੁਚ ਉਹੀ ਕਾਰਣ ਸੀ ਜਾਂ ਕੁੱਝ ਹੋਰ? ਜੇ ਸਮੇਂ ਦੇ ਹਾਲਾਤ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਏ ਤਾਂ ਇਸ ਪਿਛੇ ਸੱਚਾਈ ਕੁੱਝ ਹੋਰ ਹੀ ਨਜ਼ਰ ਆਉਂਦੀ ਹੈ। ਇਉਂ ਜਾਪਦਾ ਹੈ ਜਿਵੇਂ ਹਰਕਿਸ਼ਨ ਸਿੰਘ ਸੁਰਜੀਤ ਨੇ ਪਾਰਟੀ ਦੇ ਕਿਸੇ ‘ਗੁਪਤ ਏਜੰਡੇ’ ਨੂੰ ਪਿਛੇ ਧੱਕ ਇਹ ਗਲ ਕੀਤੀ ਸੀ।
ਜੇ ਉਨ੍ਹਾਂ ਦਿਨਾਂ ਵਿੱਚ ਕਮਿਊਨਿਸਟ ਪਾਰਟੀਆਂ ਵਲੋਂ ਪੰਜਾਬ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਲਈ ਕੀਤੇ ਜਾਂਦੇ ਰਹੇ ਜਤਨਾਂ ਵਲ ਝਾਤ ਮਾਰੀ ਜਾੲੈ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਕਾਫੀ ਕੌਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਆਪਣੇ ਉਦੇਸ਼ ਵਿੱਚ ਸਫਲ ਨਹੀਂ ਸੀ ਹੋ ਪਾ ਰਹੀਆਂ। ਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਪੰਜਾਬ ਦੀ ਧਰਤੀ ਪੁਰ ਸਿੱਖ ਗੁਰੂ ਸਾਹਿਬਾਨ ਨੇ ਜੋ ਉਪਦੇਸ਼-ਸਿਖਿਆਵਾਂ, ਸਦਭਵਾਨਾ, ਸਮਾਨਤਾ, ਏਕਤਾ ਆਦਿ ਦੇ ਸਬੰਧ ਵਿੱਚ ਦਿੱਤੀਆਂ ਹਨ, ਉਹ ਉਨ੍ਹਾਂ ਲਈ ਜ਼ਰਖੇਜ਼ ਜ਼ਮੀਨ ਸਾਬਤ ਹੋਣਗੀਆਂ, ਪ੍ਰੰਤੂ ਅਜਿਹਾ ਨਹੀਂ ਹੋ ਸਕਿਆ। ਇਸਦਾ ਕਾਰਣ ਇਹ ਸੀ ਕਿ ਜਿਥੇ ਕਮਿਊਨਿਜ਼ਮ ਵਿੱਚ ਸਮਾਨਤਾ ਦਾ ਸਿਧਾਂਤ ਇਹ ਮੰਨਿਆ ਜਾਂਦਾ ਹੈ ਕਿ ‘ਜਿਸ ਪਾਸ ਲੋੜ ਤੋਂ ਵੱਧ ਹੈ, ਉਸ ਪਾਸੋਂ ਖੋਹ ਕੇ ਵੰਡ ਲਉ’। ਜਦੋਂ ਖੋਹ-ਖਾਣ ਦਾ ਸੁਭਾਉ ਬਣ ਜਾਏ ਤਾਂ ਮਨੁਖ ਬੇਕਾਰ ਹੋ ਜਾਂਦਾ ਹੈ ਅਤੇ ਬੇਕਾਰ ਮਨੁਖ ਆਪਣੀ ‘ਖੋਹ-ਖਾਣ’ ਦੀ ਆਦਤ ਕਾਰਣ ਸਮਾਜ ਵਿੱਚ ਅਸਥਿਰਤਾ ਅਤੇ ਅਰਾਜਕਤਾ ਦਾ ਵਾਤਾਵਰਣ ਸਿਰਜਣ ਵਲ ਵੱਧਣ ਲਗ ਪੈਂਦਾ ਹੈ, ਇਹ ਸਥਿਤੀ ਕਮਿਊਨਿਜ਼ਮ ਦੇ ਸਿਧਾਂਤ ਨੂੰ ਅਗੇ ਵਧਾਣ ਵਿੱਚ ਸਹਾਇਕ ਹੁੰਦੀ ਹੈ। ਪ੍ਰੰਤੂ ਸਿੱਖ ਗੁਰੂ ਸਾਹਿਬਾਨ ਦਾ ਸਮਾਨਤਾ ਦਾ ਸਿਧਾਂਤ ਇਸਦੇ ਬਿਲਕੁਲ ਉਲਟ ਹੈ। ਉਨ੍ਹਾਂ ਦਾ ਸਿਧਾਂਤ ‘ਖੋਹ ਕੇ ਵੰਡਣ’ ਜਾਂ ‘ਖੋਹ ਖਾਣ’ ਦੇ ਵਿਰੁਧ ‘ਵੰਡ ਖਾਣ’ ਦੇ ਵਿਸ਼ਵਾਸ ਪੁਰ ਅਧਾਰਤ ਹੈ। ਇਸਦੇ ਨਾਲ ਹੀ ਸਿੱਖ ਗੁਰੂ ਸਹਿਬਾਨ ਦਾ ਸਿਧਾਂਤ ਬੇਕਾਰ (ਬੇਰੁਜ਼ਗਾਰ) ਬਣੇ ਰਹਿਣ ਦੇ ਵੀ ਵਿਰੁਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਇੱਕ ਵਿਅਕਤੀ ਨੂੰ ਕਿਰਤ (ਕੰਮ) ਕਰਨੀ ਚਾਹੀਦੀ ਹੈ। ਇਸਤਰ੍ਹਾਂ ਉਹ ਜੋ ਕਮਾਏ ਉਸ ਵਿਚੋਂ ਇੱਕ ਹਿਸਾ, ਜਿਸਨੂੰ ਸਿੱਖੀ ਵਿੱਚ ‘ਦਸਵੰਧ’ ਮੰਨਿਆ ਜਾਂਦਾ ਹੈ, ਉਨ੍ਹਾਂ ਲੋਕਾਂ ਵਿੱਚ ਵੰਡੇ ਜਿਨ੍ਹਾਂ ਪਾਸ, ਲੋੜ ਤੋਂ ਘਟ ਹੈ। ਇਸਤਰ੍ਹਾਂ ਦੇ ਆਚਰਣ ਕਾਰਣ ਇੱਕ-ਦੂਜੇ ਪ੍ਰਤੀ ਦਵੈਸ਼ ਭਾਵਨਾ (ਈਰਖਾ) ਪੈਦਾ ਹੋਣ ਦੀ ਬਜਾਏ, ਆਪਸੀ ਸਦਭਾਵਨਾ ਅਤੇ ਪਿਆਰ-ਭਾਵਨਾ ਦ੍ਰਿੜ੍ਹ ਹੋਵੇਗੀ। ਇਸ ਤੋਂ ਬਾਅਦ ਵਿਅਕਤੀ ਪ੍ਰਭੂ ਭਗਤੀ ਕਰੇ ਅਰਥਾਤ ਨਾਮ ਜਪੇ। ਸਿੱਖ ਧਰਮ ਦੇ ਇਹੀ, ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ, ਦੇ ਸਿਧਾਂਤ ਹੀ ਹਨ, ਜੋ ਕਮਿਊਨਿਜ਼ਮ ਦੇ ਪੰਜਾਬ ਵਿੱਚ ਵੱਧਣ-ਫੁਲਣ ਵਿੱਚ ਰੁਕਾਵਟ ਬਣਦੇ ਚਲੇ ਆ ਰਹੇ ਹਨ।
ਮੰਨਿਆ ਜਾਂਦਾ ਹੈ ਕਿ ਜਦੋਂ ਕਮਿਊਨਿਸਟ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ, ਤਾਂ ਉਨ੍ਹਾਂ ਅਜਿਹੇ ਹਾਲਾਤ ਪੈਦਾ ਕਰਨ ਦੇ ਰਸਤੇ ਤਲਾਸ਼ਣੇ ਸ਼ੁਰੂ ਕਰ ਦਿਤੇ, ਜੋ ਧਾਰਮਕ ਵਿਸ਼ਵਾਸ ਦੀ ਪ੍ਰੀਭਾਸ਼ਾ ਬਦਲ, ਉਨ੍ਹਾਂ ਦਾ ਰਸਤਾ ਆਸਾਨ ਬਣਾ ਸਕਣ। ਸ਼ਾਇਦ ਇਸੇ ਉਦੇਸ਼ ਦੀ ਪੂਰਤੀ ਲਈ ਹਰਕਿਸ਼ਨ ਸਿੰਘ ਸੁਰਜੀਤ ਨੇ ‘ਸਿੱਖ ਹੋਮਲੈਂਡ’ ਅਰਥਾਤ ‘ਖਾਲਿਸਤਾਨ’ ਦਾ ਸੰਕਲਪ ਤਿਆਰ ਕਰ, ਆਪਣੇ ਆਗੂਆਂ ਸਾਹਮਣੇ ਰਖਿਆ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਸ ਸੰਕਲਪ ਨੂੰ ਅਪਨਾ ਕੇ ਸਿੱਖ, ਵਿਸ਼ੇਸ਼ ਕਰ ਸਿੱਖ ਨੌਜਵਾਨ, ਜਿਨ੍ਹਾਂ ਦਾ ਮਨੁੱਖੀ ਸਮਾਨਤਾ ਅਤੇ ਸਦਭਵਾਨਾ ਵਿੱਚ ਭਰੋਸਾ ਹੈ ਅਤੇ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਦਸੇ ਰਸਤੇ ਪੁਰ ਚਲਦੇ, ਜਬਰ-ਜ਼ੁਲਮ ਵਿਰੁਧ ਜੂਝਦੇ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਦਿਆਂ ਆਪਣੀਆਂ ਸ਼ਹੀਦੀਆਂ ਦਿੰਦਿਆਂ, ਵਿਸ਼ਵ ਸਮਾਜ ਵਿੱਚ ਆਪਣੀ ਸਨਮਾਨਤ ਅਤੇ ਸਤਿਕਾਰਤ ਥਾਂ ਬਣਾਈ ਚਲੇ ਆ ਰਹੇ ਹਨ, ਗੁਰੂ ਸਾਹਿਬਾਂ ਦੇ ਸਿਧਾਂਤ ਤੋਂ ਭਟਕ, ਭਾਰਤੀ ਸਮਾਜ ਤੋਂ ਪੂਰੀ ਤਰ੍ਹਾਂ ਅਲਗ-ਥਲਗ ਪੈ ਜਾਣਗੇ।
ਜਾਪਦਾ ਹੈ ਕਿ ਇਹ ਗਲ ਹਰਕਿਸ਼ਨ ਸਿੰਘ ਸੁਰਜੀਤ ਦੀ ਪਾਰਟੀ ਦੇ ਆਗੂਆਂ ਦੀ ਸਮਝ ਵਿੱਚ ਆ ਗਈ ਅਤੇ ਉਨ੍ਹਾਂ (ਹਰਕਿਸ਼ਨ ਸਿੰਘ ਸੁਰਜੀਤ) ਨੂੰ ਇਹ ਸੰਕਲਪ ਪੇਸ਼ ਕਰਨ ਦੀ ਮੰਨਜ਼ੂਰੀ ਦੇ ਦਿਤੀ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਿੱਖ ਨੌਜਵਾਨਾਂ ਵਿੱਚ ‘ਸਿੱਖ ਹੋਮਲੈਂਡ’ ਅਰਥਾਤ ‘ਖਾਲਿਸਤਾਨ’ ਦੇ ਸੰਕਲਪ ਪ੍ਰਤੀ ਆਸਥਾ ਪੈਦਾ ਕਰ, ਉਨ੍ਹਾਂ ਦੇ ਦਿਲ ਵਿੱਚ ਸੱਤਾ ਲਾਲਸਾ ਨੂੰ ਸਥਾਪਤ ਕੀਤਾ ਜਾ ਸਕੇਗਾ ਅਤੇ ਉਹ ਇਸ ਲਾਲਸਾ ਨੂੰ ਪੂਰਿਆਂ ਕਰਨ ਲਈ, ਕਿਸੇ ਵੀ ਹਦ ਤਕ ਜਾਣ ਨੂੰ ਤਿਆਰ ਹੋ ਜਾਣਗੇ।
ਹਾਂਲਾਂਕਿ ਇਹ ਗਲ ਸਪਸ਼ਟ ਹੋ ਚੁਕੀ ਹੋਈ ਹੈ ਕਿ ਧਰਮ ਦੇ ਨਾਂ ਤੇ ਸਥਾਪਤ ਹਕੂਮਤਾਂ ਕਿਧਰੇ ਵੀ ਸਫਲ ਨਹੀਂ ਹੋ ਸਕੀਆਂ, ਕਿਉਂਕਿ ਧਰਮ ਦੇ ਨਾਂ ਤੇ ਰਾਜ ਕਰਨ ਵਾਲਿਆਂ ਵਿੱਚ ਕਟੱੜਤਾ ਪੈਦਾ ਹੋ ਜਾਂਦੀ ਹੈ ਅਤੇ ਇਸ ਰਸਤੇ ਪੁਰ ਚਲਦਿਆਂ ਉਹ ਸੱਤਾ ਨੂੰ ਕਾਇਮ ਕਰਨ, ਉਸਦਾ ਵਿਸਥਾਰ ਕਰਨ ਅਤੇ ਉਸਨੂੰ ਬਣਾਈ ਰਖਣ ਲਈ ਜਬਰ-ਜ਼ੁਲਮ ਅਤੇ ਅਨਿਆਇ ਦਾ ਹਥਿਆਰ ਅਪਨਾ ਲੈਂਦੇ ਹਨ, ਜੋ ਕਿ ਦੇਸ਼ ਵਿੱਚ ਅਰਾਜਕਤਾ ਅਤੇ ਬਗ਼ਾਵਤ ਦੇ ਬੀਜ ਬੋ ਦਿੰਦਾ ਹੈ। ਇਸ ਸਮੇਂ ਕਈ ਦੇਸ਼ਾਂ ਵਿੱਚ ਮੁਸਲਿਮ ਸਾਮਰਾਜ ਕਾਇਮ ਹਨ, ਪ੍ਰੰਤੂ ਜਿਸ ਮੁਸਲਿਮ ਦੇਸ਼ ਵਿੱਚ ਕੱਟੜਵਾਦ ਜਾਂ ਤਾਨਾਸ਼ਾਹੀ ਦਾ ਰਾਹ ਅਪਨਾਇਆ ਗਿਆ, ਉਥੇ ਹੀ ਬਗ਼ਾਵਤਾਂ ਜਨਮ ਲੈ ਰਹੀਆਂ ਹਨ ਅਤੇ ਉਨ੍ਹਾਂ ਨੂੰ ਗ੍ਰਹਿ-ਯੁੱਧ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਮੇਂ ਸਾਰੇ ਸੰਸਾਰ ਵਿੱਚ ਹੀ ਅਜਿਹਾ ਵਾਤਾਵਰਣ ਬਣ ਚੁਕਾ ਹੈ, ਕਿ ਕੋਈ ਵੀ ਦੇਸ਼, ਕੌਮ, ਜਾਤੀ ਜਾਂ ਫਿਰਕਾ ਅਜਿਹਾ ਨਹੀਂ, ਜੋ ਆਪਣੀਆਂ ਸਾਰੀਆਂ ਲੋੜਾਂ ਆਪ ਪੂਰਿਆਂ ਕਰਨ ਦੇ ਸਮਰਥ ਹੋਵੇ ਅਤੇ ਉਸਨੂੰ ਕਿਸੇ ਦੂਸਰੇ ਪੁਰ ਨਿਰਭਰ ਨਾ ਰਹਿਣਾ ਪੈਂਦਾ ਹੋਵੇ। ਇਹੀ ਕਾਰਣ ਹੈ ਕਿ ਅੱਜ ਸੰਸਾਰ ਵਿੱਚ ਕਿਧਰੇ ਵੀ ਕਟੱੜਵਾਦ ਲਈ ਕੋਈ ਥਾਂ ਨਹੀਂ ਰਹਿ ਗਈ ਹੋਈ ਅਤੇ ਨਾ ਹੀ ਧਰਮ ਦੇ ਨਾਂ ਤੇ ਸੱਤਾ ਚਲਾਣ ਵਾਲਿਆਂ ਦਾ ਕੋਈ ਭਵਿਖ ਰਹਿ ਗਿਆ ਹੋਇਆ ਹੈ।
ਅਜੌਕੀ ਸਿੱਖ ਸਥਿਤੀ: ਅੱਜ ਸਿੱਖਾਂ ਦੀ ਜੋ ਸਥਿਤੀ ਹੈ, ਜੇ ਉਸਦੀ ਹੀ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਅਕਾਲੀ ਮੁੱਖੀਆਂ ਦਾ ਆਪੋ ਵਿੱਚ ਇਕੱਠੇ ਰਹਿਣਾ ਤਾਂ ਦੂਰ ਰਿਹਾ, ਆਪੋ-ਵਿੱਚ ਮਿਲ ਬੈਠਣਾ ਤਕ ਵੀ ਸੰਭਵ ਨਹੀਂ ਰਹਿ ਗਿਆ ਹੋਇਆ। ਜਦੋਂ ਵੀ ਇਨ੍ਹਾਂ ਅਕਾਲੀ ਮੁੱਖੀਆਂ ਵਿੱਚ ਮਤਭੇਦ ਪੈਦਾ ਹੁੰਦੇ ਹਨ ਤਾਂ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਂਦਾ ਹੈ। ਬੀਤੇ ਲੰਮੇਂ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈ। ਅੱਜ ਕਿਤਨੇ ਅਕਾਲੀ ਦਲ ਹੋਂਦ ਵਿੱਚ ਹਨ ਅਤੇ ਕਿਤਨੇ ਭਵਿਖ ਦੇ ਗ਼ਰਭ ਵਿੱਚ ਸਮਾ ਗਏ ਹੋਏ ਹਨ, ਉਨ੍ਹਾਂ ਦੇ ਨਾਂ ਦਸ ਪਾਣਾ ਤਾਂ ਦੂਰ ਰਿਹਾ, ਉਨ੍ਹਾਂ ਦੀ ਗਿਣਤੀ ਤਕ ਕਰ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ।
ਇਹ ਸਥਿਤੀ ਰਾਜਨੈਤਿਕ ਖੇਤ੍ਰ ਦੀ ਹੈ। ਧਾਰਮਕ ਖੇਤ੍ਰ ਵਿੱਚ ਵੀ ਇਸ ਨਾਲੋਂ ਕੋਈ ਵਖਰੀ ਸਥਿਤੀ ਨਹੀਂ। ਛੋਟੀ ਜਿਹੀ ਸਿੰਘ ਸਭਾ, ਜੋ ਆਪਣੇ ਇਲਾਕੇ ਦੇ ਇੱਕ ਛੋਟੇ ਜਿਹੇ ਗੁਰਦੁਆਰੇ ਦਾ ਹੀ ਪ੍ਰਬੰਧ ਸੰਭਾਲਦੀ ਹੈ, ਵਿੱਚ ਜਦੋਂ ਉਸਦੇ ਪ੍ਰਬੰਧਕਾਂ ਵਿੱਚ ਕਿਸੇ ਗਲ ਤੇ ਵੀ ਮਤਭੇਦ ਪੈਦਾ ਹੋ ਜਾਂਦੇ ਹਨ ਤਾਂ ਇੱਕ ਨਵੀਂ ਸਿੰਘ ਸਭਾ ਜਨਮ ਲੈ ਲੈਂਦੀ ਹੈ। ਫਲਸਰੂਪ ਛੋਟੀਆਂ-ਛੋਟੀਆਂ ਕਾਲੌਨੀਆਂ ਵਿੱਚ ਇਕੋ ਹੀ ਸੜਕ ਤੇ ਸਥਿਤ ਕਈ ਗੁਰਦੁਆਰੇ ਨਜ਼ਰ ਆਉਣ ਲਗਦੇ ਹਨ।
ਹਾਲਾਂਕਿ ਗਲ ਕੁੱਝ ਚੁਭਣ ਵਾਲੀ ਹੈ, ਪਰ ਹੈ ਸੱਚ! ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜ਼ੁਲਮ ਵਿਰੁਧ ਸੰਘਰਸ਼ ਅਤੇ ਅਨਿਆਇ (ਬੇਇਨਸਾਫੀ) ਦਾ ਵਿਰੋਧ ਕਰ, ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਦਾ ਜੋ ਸੰਕਲਪ ਦਿੱਤਾ ਹੈ, ਉਹ ਸੱਤਾ ਨਾਲ ਉਸਦੀ ਗੋਟੀ ਨਹੀਂ ਬਿਠਾਂਦਾ। ਇਤਿਹਾਸ ਗੁਆਹ ਹੈ ਕਿ ਸਿੱਖਾਂ ਦਾ ਸੱਤਾ ਨਾਲ ਸਦਾ ਹੀ ਟਕਰਾਉ ਚਲਦਾ ਆਇਆ ਹੈ। ਜਦੋਂ ਉਹ ਆਪ ਸੱਤਾ ਵਿੱਚ ਹੁੰਦੇ ਹਨ ਤਾਂ ਆਪੋ ਵਿੱਚ ਹੀ ਸਿੰਗ ਫਸਾ ਲੈਂਦੇ ਹਨ। ਅਜਿਹੀ ਦਸ਼ਾ ਵਿੱਚ ‘ਸਿੱਖ ਹੋਮਲੈਂਡ’ ਜਾਂ ‘ਖਾਲਿਸਤਾਨ’ ਦਾ ਸੰਕਲਪ ਕਿਵੇਂ ਗੁਰੂ ਸਾਹਿਬ ਵਲੋਂ ਸਥਾਪਤ ਆਦਰਸ਼ਾਂ ਦੀ ਕਸੌਟੀ ਪੁਰ ਪੂਰਾ ਉਤਰ ਸਕਦਾ ਹੈ?
…ਅਤੇ ਅੰਤ ਵਿੱਚ: ਫਿਰ ਵੀ ਇਸ ਸੰਕਲਪ ਨੇ ਸਿੱਖ ਨੌਜਵਾਨਾਂ ਨੂੰ ਗੁਮਰਾਹ ਕੀਤਾ ਅਤੇ ਇਸ ਵਿੱਚ ਮੱਧ-ਮਾਰਗੀ ਅਖਵਾਉਂਦੇ ਸਿੱਖ ਆਗੂਆਂ ਨੇ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ। ਉਨ੍ਹਾਂ ਸੱਤਾ-ਲਾਲਸਾ ਦੇ ਸ਼ਿਕਾਰ ਹੋ, ਸਿੱਖ ਧਰਮ ਦੀਆਂ ਉਨ੍ਹਾਂ ਮਾਨਤਾਵਾਂ, ਸਿਧਾਤਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਭੁਲਾ ਦਿਤਾ ਜਾਂ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਥਾਪਤ ਕੀਤਾ ਸੀ। ਸਿੱਖ ਨੌਜਵਾਨਾਂ ਦੇ ਦਿਲ ਵਿੱਚ ‘ਸਿੱਖ ਹੋਮਲੈਂਡ’ ਜਾਂ ‘ਖਾਲਿਸਤਾਨ’ ਦਾ ਸੰਕਲਪ ਪੈਦਾ ਕਰ, ਉਨ੍ਹਾਂ ਨੂੰ ਅਜਿਹੇ ਰਸਤੇ ਪੁਰ ਪਾ ਦਿਤਾ, ਜੋ ਨਾ ਕੇਵਲ ਉਨ੍ਹਾਂ ਨੂੰ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਭਟਕਾ ਕੇ ਲੈ ਗਿਆ, ਸਗੋਂ ਉਨ੍ਹਾਂ ਨੂੰ ਭਾਰਤੀ ਸਮਾਜ ਤੋਂ ਵੀ ਅਲਗ-ਥਲਗ ਕਰਦਾ ਚਲਿਆ ਗਿਆ।


25/06/14)
ਸਰਵਜੀਤ ਸਿੰਘ

ਸ. ਜਗੀਰ ਸਿੰਘ ਸੰਧੂ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਸ. ਜਗੀਰ ਸਿੰਘ ਜੀ, ਆਪ ਨੇ ਬਹੁਤ ਵਧੀਆ ਸੁਝਾਓ ਦਿੱਤਾ ਹੈ। ਚੰਗਾ ਹੋਵੇ ਜੇ ਤੁਸੀਂ ਇਹ ਸੁਝਾਓ ਅਕਾਲ ਤਖਤ ਦੇ ਦਫਤਰ ਨੂੰ ਵੀ ਭੇਜ ਦਿਓ।
ਦੋਹਰੇ ਦੇ ਪ੍ਰਚਲਤ ਹੋਣ ਵਾਰੇ ਹੋ ਸਕਦਾ ਹੈ ਤੁਹਾਡਾ ਕਿਆਫ਼ਾ ਸਹੀ ਹੋਵੇ, ਪਰ ਮੈਂ ਜੋ ਪੜ੍ਹਿਆ ਹੈ ਉਸ ਦੇ ਅਧਾਰ ਤੇ ਲਿਖਿਆ ਸੀ। ਭਾਈ ਪ੍ਰਹਿਲਾਦ ਸਿੰਘ, ਭਾਈ ਨੰਦ ਲਾਲ ਜੀ ਅਤੇ ਕਵੀ ਸੈਨਾ ਪਤੀ, ਗੁਰੂ ਜੀ ਦੇ ਸਮਕਾਲੀ ਸਨ ਅਤੇ ਇਨ੍ਹਾਂ ਦੀਆਂ ਲਿਖਤਾਂ ਮਿਲਦੀਆਂ ਹਨ, ਭਾਵੇ ਉਹ 100% ਸ਼ੁੱਧ ਨਹੀ ਹਨ। ਅੱਗੋਂ ਇਨ੍ਹਾਂ ਦੀਆਂ ਲਿਖਤਾਂ ਤੋਂ ਪੜ੍ਹ/ਸੁਣ ਕੇ ਹੋਰ ਲੇਖਕਾਂ ਨੇ ਆਪੋ ਆਪਣੇ ਅੰਦਾਜ਼ ਨਾਲ ਲਿਖਿਆ ਹੈ। ਗੁਰੂ ਕੀਆ ਸਾਖੀਆਂ ਵਿੱਚ ਵੀ ਭਾਈ ਪ੍ਰਹਿਲਾਦ ਸਿੰਘ ਵਾਲੀਆਂ ਪੰਗਤੀਆਂ ਹੀ (ਹੁਕਮ ਦੀ ਥਾਂ ਬਚਨ ਦੇ ਮਮੂਲੀ ਫਰਕ ਨਾਲ) ਨਾਲ ਦਰਜ ਹਨ। (ਪੰਨਾ 201)
ਅੱਜ ਪੜ੍ਹੀਆਂ ਜਾਣ ਵਾਲੀਆਂ ਪੰਗਤੀਆਂ ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਹਨ। ਯਾਦ ਰਹੇ, ਰਹਿਤ ਮਰਯਾਦਾ ਵਿੱਚ ਅਰਦਾਸ ਉਪ੍ਰੰਤ ਦੋਹਰੇ ਪੜ੍ਹਨ ਦੀ ਹਦਾਇਤ ਨਹੀ ਹੈ।
ਮੇਰੇ ਖਿਆਲ ਮੁਤਾਬਕ, ਰਹਿਤ ਮਰਯਾਦਾ ਨਾਲ ਸਿੱਖ ਪੰਥ ਵਿਚ ਜੱਥੇਬੰਦਕ ਤੌਰ ਤੇ ਇਕਸਾਰਤਾ ਪੈਦਾ ਕਰਨ ਦੇ ਯਤਨ ਦੀ, ਔਰੰਗਜ਼ੇਬ ਜਾਂ ਆਰ ਐਸ ਐਸ ਵਾਲੀ ਇਕਸਾਰਤਾ ਨਾਲ ਤੁਲਣਾ ਨਹੀਂ ਕੀਤੀ ਜਾ ਸਕਦੀ।
ਆਪ ਜੀ ਦੇ ਸਵਾਲ, “ਸਤਾਰਾਂ ਸੌ ਬਵੰਜਾ ਸੰਮਤ ਦੀ ਮਾਘ ਵਦੀ, ਥਿੱਤ ਪੰਜਵੀਂ ਨੂੰ ਦਿਨ ਐਤਵਾਰ ਹੀ ਸੀ?” ਸਬੰਧੀ ਬੇਨਤੀ ਹੈ ਕਿ ਉਸ ਦਿਨ ਐਤਵਾਰ ਨਹੀਂ ਸਗੋਂ ਮੰਗਲਵਾਰ ਸੀ। (500 ਸਾਲਾ ਯੰਤਰੀ, ਪਾਲ ਸਿੰਘ ਪੁਰੇਵਾਲ) ਰਹਿਤਨਾਮੇ ਵਿੱਚ ਦਰਜ, ਰਹਿਤਨਾਮੇ ਦੇ ਲਿਖੇ ਜਾਣ ਦੀ ਤਾਰੀਖ (ਮਾਘ ਵਦੀ ੫, ਸੰਮਤ 1752 ਬਿਕ੍ਰਮੀ/14 ਜਨਵਰੀ 1696 ਈ: ਯੂਲੀਅਨ) ਠੀਕ ਨਹੀਂ ਹੈ। ਗੁਰੂ ਜੀ ਇਸ ਸਮੇ ਤਾਂ ਅਨੰਦਪੁਰ ਦੇ ਇਲਾਕੇ ਵਿਚ ਹੀ ਸਨ।
ਸਤਿਕਾਰ ਸਹਿਤ
ਸਰਵਜੀਤ ਸਿੰਘ


25/06/14)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਜਗੀਰ ਸਿੰਘ ਸੰਧੂ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਕੁਝ ਦਿਨਾਂ ਤੋਂ ਸਿਖਮਾਰਗ ਵੈਬਸਾਈਟ ਉੱਤੇ ਸ. ਸਰਵਜੀਤ ਸਿੰਘ ਸੈਕਰਾਮੈਂਟੋ ਅਤੇ ਆਪ ਜੀ ਵਿਚਕਾਰ ਵਿਚਾਰ-ਚਰਚਾ ਪੜ੍ਹਨ ਨੂੰ ਮਿਲ ਰਹੀ ਹੈ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਈ ਪ੍ਰਹਿਲਾਦ ਸਿੰਘ ਨੇ ‘ਰਹਿਤਨਾਮਾ’ ਲਿਖਣ ਦਾ ਸਾਲ ਗਲਤ ਦਰਜ ਕੀਤਾ ਹੋਇਆ ਹੈ। ਉਹ ‘ਰਹਿਤਨਾਮਾ’ 1695 ਈਸਵੀ (ਸੰਮਤ ਸਤਾਰਾਂ ਸੌ ਬਵੰਜਾ) ਵਿੱਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਹਦਾਇਤ ਤੇ ਲਿਖਿਆ ਵਿਖਾਉਂਦਾ ਹੈ ਜਦੋਂ ਕਿ ਦੱਸਵੇਂ ਗੁਰੂ ਜੀ 1707 ਈਸਵੀ (ਸੰਮਤ ਸਤਾਰਾਂ ਸੌ ਚੌਹਠ) ਤੋਂ ਪਹਿਲਾਂ ਨੰਦੇੜ ਗਏ ਹੀ ਨਹੀਂ। ਵਿਸ਼ੇਸ਼ ਦਿਨ ਬਾਰੇ ਜੋ ਆਪ ਜੀ ਨੇ ਜਾਣਕਾਰੀ ਮੰਗੀ ਹੈ ਉਹ ਸ. ਸਰਵਜੀਤ ਸਿੰਘ ਜੀ ਆਪਣਾ ਹਿਸਾਬ-ਕਿਤਾਬ ਲਗਾ ਕੇ ਦੱਸ ਹੀ ਦੇਣਗੇ। ਇਸ ਵਿਸ਼ੇ ਵਿੱਚ ਉਹ ਖੂਬ ਮਾਹਰ ਹਨ।
ਸ. ਜਗੀਰ ਸਿੰਘ ਸੰਧੂ ਜੀ ਆਪ ਜੀ ਇਹ ਪਰਭਾਵ ਦੇ ਰਹੇ ਹੋ ਕਿ ਅਰਦਾਸ ਦੱਸਵੇਂ ਗੁਰੂ ਜੀ ਦੇ ਸਮੇਂ ਤੋਂ ਚਲਦੀ ਆ ਰਹੀ ਹੈ ਜੋ ਕਿ ਸਹੀ ਨਹੀਂ ਕਿਉਂਕਿ ਪਰਚਲਤ ਅਰਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਨ 1925 ਈਸਵੀ ਵਿੱਚ ਹੋਂਦ ਵਿੱਚ ਆਉਣ ਤੋਂ ਬਹੁਤ ਸਮਾਂ ਬਾਦ ਵਿੱਚ ਬਣੀ ਹੈ ਅਤੇ ਇਸ ਵਿੱਚ ਬਹੁਤ ਕੁੱਝ ਅਨੁਚਿਤ ਅਤੇ ਇਤਰਾਜ਼ਯੋਗ ਵੀ ਸ਼ਾਮਲ ਹੈ ਜਿਵੇਂ ਕਿ ਪ੍ਰਮੁੱਖ ਤੌਰ ਤੇ ‘ਵਾਰ ਸ੍ਰੀ ਭਗਾਉਤੀ ਜੀ ਕੀ’ ਅਤੇ ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼’ ਵਿੱਚੋਂ ਕੁੱਝ ਸਤਰਾਂ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੀ ਸੰਸਾਰਿਕ ਯਾਤਰਾ ਦੇ ਅੰਤਲੇ ਸਮੇਂ ਸਿੱਖਾਂ ਨੂੰ ਦਿੱਤੇ ਗਏ ਆਦੇਸ਼ ਸਬੰਧੀ ਵਿਸਥਾਰ ਵਿੱਚ ਪੜ੍ਹਨ ਲਈ ਆਪ ਜੀ ਮੇਰਾ ਲੇਖ “ਕੀ ਸੀ ਸਿੱਖਾਂ ਨੂੰ ਗੁਰੂ ਬਾਰੇ ਹੁਕਮ” ਪੜ੍ਹ ਸਕਦੇ ਹੋ ਜੋ ‘ਸਿਖਮਾਰਗ ਵੈਬਸਾਈਟ’ ਦੀ ‘ਲੇਖ ਲੜੀ ਚੌਥੀ’ ਵਿੱਚ ਉਪਲਭਦ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।


25/06/14)
ਡਾ: ਗੁਰਮੀਤ ਸਿੰਘ ਬਰਸਾਲ

-WSF ਨੇ ਪੰਚ ਪ੍ਰਧਾਨੀ ਪ੍ਰਬੰਧਕੀ ਢਾਂਚਾ ਅਪਣਾਇਆ ।
-ਕੁਝ ਫਰਕਾਂ ਦੇ ਬਾਵਜੂਦ ਸਭ ਜਾਗਰੂਕ ਧਿਰਾਂ ਦੇ ਨਾਲ ਖੜਨ ਦਾ ਫੈਸਲਾ ।
ਨਵੇਂ ਸਮੇ ਦੇ ਨਵੇਂ ਮਾਧੀਅਮ ਇੰਟਰਨੈੱਟ ਦੇ ਵੱਖ ਵੱਖ ਰੂਪਾਂ ਦਾ ਇਸਤਿਮਾਲ ਕਰ ਹੋਂਦ ਵਿੱਚ ਆਕੇ ਧਰਾਤਲ ਤੇ ਗੁਰਮਤਿ ਪ੍ਰਚਾਰ ਵਿੱਚ ਕਾਰਜਸ਼ੀਲ ਜਾਗਰੂਕ ਜੱਥੇਬੰਦੀ
WSF ਨੇ ਸਮੂਹ ਜਾਗਰੂਕ ਜੱਥੇਬੰਦੀਆਂ ਦੇ ਨਾਲ ਖੜਨ ਦਾ ਫੈਸਲਾ ਦੁਹਰਾਂਉਂਦਿਆਂ ਕਿਹਾ ਹੈ ਕਿ ਗੁਰਬਾਣੀ ਦੇ ਫੁਰਮਾਨ “ਸਾਝ ਕਰੀਜੈ ਗੁਣਹ ਕੇਰੀ” ਅਨੁਸਾਰ WSF ਇਕ ਅਜਿਹੇ ਪਲੇਟਫਾਰਮ ਵਜੋਂ ਉਹਨਾਂ ਸਭ ਜਾਗਰੂਕ ਜੱਥੇਬੰਦੀਆਂ, ਜਾਗਰੂਕ ਪ੍ਰਚਾਰਕਾਂ,ਜਾਗਰੂਕ ਲਿਖਾਰੀਆਂ ,ਜਾਗਰੂਕ ਵਿਦਵਾਨਾਂ,ਜਾਗਰੁਕ ਮੀਡੀਆ ਦੇ ਨਾਲ ,ਆਪਸੀ ਛੋਟੇ-ਮੋਟੇ ਫਰਕਾਂ ਦੇ ਬਾਵਜੂਦ ਇਕ ਸਾਂਝੇ ਮੰਚ ਵਜੋਂ ਖੜੇਗੀ ਜੋ ਆਪਣੇ ਆਪਣੇ ਤੌਰ ਤੇ ਵਿਪਰਬਾਦ ਤੋਂ ਖਹਿੜਾ ਛੁਡਾਉਣ ਲਈ ਯੋਗਦਾਨ ਪਾ ਰਹੇ ਹਨ।
ਪਿਛਲੇ ਸਮੇ ਵਿੱਚ ਹੋਏ ਅਤੇ ਹੋ ਰਹੇ ਗੁਰਮਤਿ ਖੋਜ-ਕਾਰਜਾਂ ਵਾਰੇ ਜੱਥੇਬੰਦੀ ਦਾ ਵਿਚਾਰ ਹੈ ਕਿ ਖੋਜ ਹਮੇਸ਼ਾਂ ਚਲਦੀ ਰਹਿਣੀ ਚਾਹੀਦੀ ਹੈ । ਕੋਈ ਵੀ ਸਿੱਖ ਨਿੱਜੀ ਤੌਰ ਤੇ ਆਪਣੇ ਜੀਵਨ ਵਿੱਚਲੀ ਰਹਿਤ ਨਵੀਂ ਗੁਰਮਤੀ ਖੋਜ ਅਨੁਸਾਰੀ ਕਰ ਸਕਦਾ ਹੈ ਪਰ ਹਰ ਖੋਜ ਨੂੰ ਸੰਗਤੀ ਰੂਪ ਵਿੱਚ ਢਾਲਣ ਲਈ ਕਿਸੇ ਪੰਥਕ ਜੁਗਤਿ ਅਤੇ ਸਮੇ ਦੀ ਜਰੂਰਤ ਹੁੰਦੀ ਹੈ ਇਸ ਲਈ
WSF ਸਮੇ ਦੇ ਅਜਿਹੇ ਪੜਾਅ ਤੇ ਜਾਗਰੁਕਾਂ ਦੇ ਛੋਟੇ ਮੋਟੇ ਫਰਕਾਂ ਨੂੰ ਵਿਰੋਧ ਨਹੀਂ ਸਮਝਦੀ । WSF ਨੇ ਕਿਹਾ ਹੈ ਕਿ ਉਹ ਦੇਸ-ਵਿਦੇਸ ਵਿਚਲੇ ਜਾਗਰੁਕ ਪ੍ਰਚਾਰਕਾਂ, ਵਿਦਵਾਨਾ , ਲਿਖਾਰੀਆਂ ਅਤੇ ਸੰਸਥਾਵਾਂ ਨਾਲ ਖੜਦੀ ਹੋਈ ਉਹਨਾਂ ਵਲੋਂ ਕਰੇ ਜਾ ਰਹੇ ਤੱਤ ਗੁਰਮਤੀ ਪ੍ਰਚਾਰ ਨੂੰ ਹਰ ਤਰਾਂ ਦੇ ਨਵੀਨ ਸਮੇ ਦੇ ਮਾਧੀਅਮਾਂ ਨੂੰ ਵਰਤਕੇ ਆਮ ਸੰਗਤ ਤਕ ਲੈਕੇ ਜਾਂਦੀ ਰਹੇਗੀ।
WSF ਨੇ ਕਾਰਜ ਪ੍ਰਣਾਲੀ ਦਾ ਵਿਸਥਾਰ ਕਰਦਿਆਂ ਕਿਸੇ ਵੀ ਤਰਾਂ ਦੀ ਅਹੁਦੇਦਾਰੀ ਮੁਕਤ ਪੰਚ ਪ੍ਰਧਾਨੀ ਪ੍ਰਬੰਧਕੀ ਸਿਸਟਮ ਅਪਣਾਇਆ ਹੈ। ਅਮਰੀਕੀ ਸਿਸਟਮ ਦੇ ਰਜਿਸਟਰੇਸ਼ਨ ਸਿਸਟਮ ਵਿੱਚ ਵਰਤੇ ਨਾਵਾਂ ਨੂੰ ਕੇਵਲ ਲੋੜੀਂਦੀ ਕਾਗਜੀ ਕਾਰਵਾਈ ਦੱਸਦੇ ਹੋਏ WSF ਦੇ ਸੇਵਾਦਾਰਾਂ ਐਲਾਨ ਕੀਤਾ ਹੈ ਕਿ ਨਿਸ਼ਕਾਮ ਸੇਵਾ ਲਈ ਅਜਿਹੇ ਪੈਨਲ ਬਦਲਦੇ ਰਹਿਣਗੇ। WSF ਨੂੰ ਸੁਚਾਰੂ ਰੂਪ ਵਿੱਚ ਕਾਰਜਸ਼ੀਲ ਕਰਨ ਲਈ ਇਕ ਸੰਸਾਰ ਪੱਧਰ ਦੀ ਬਦਲਵੀਂ ਪੰਜ ਮੈਂਬਰੀ ਪ੍ਰਬੰਧਕੀ ਕਮੇਟੀ ਬਣਾਈ ਗਈ ਹੈ । ਇਸ ਕਮੇਟੀ ਵਿੱਚ ਜਸਵਿੰਦਰ ਸਿੰਘ ਮੁਦਕੀ (ਈਸਟ ਕੋਸਟ ਅਮਰੀਕਾ), ਹਰਬਕਸ਼ ਸਿੰਘ ਰਾਊਕੇ (ਵੈਸਟ ਕੋਸਟ ਅਮੈਰੀਕਾ), ਹਰਚਰਨ ਸਿੰਘ ਐਡੀਟਰ ਸਿੱਖ ਵਿਰਸਾ (ਕੈਲਗਰੀ-ਕਨੇਡਾ), ਬਲਦੇਵ ਸਿੰਘ ਓਸਲੋ (ਨਾਰਵੇ-ਯੌਰਪ), ਜਗਜੀਤ ਸਿੰਘ ਖਾਲਸਾ (ਲੁਧਿਆਣਾ- ਇੰਡੀਆ) ਤੋਂ ਲਏ ਗਏ ਹਨ। WSF ਦੇ ਵਿਸਥਾਰ ਲਈ ਸਮੇ ਸਮੇ ਸੰਸਾਰ ਦੇ ਕੋਨੇ ਕੋਨੇ ਵਿੱਚੋਂ ਸਰਗਰਮ ਨਿਸ਼ਕਾਮ ਜਾਗਰੂਕ ਪ੍ਰਚਾਰਕਾਂ, ਸੇਵਾਦਾਰਾਂ ਅਤੇ ਗਰੁੱਪਾਂ ਨੂੰ ਸ਼ਾਮਿਲ ਕਰਿਆ ਜਾਂਦਾ ਰਹੇਗਾ ।


24/06/14)
ਜਗੀਰ ਸਿੰਘ ਸੰਧੂ

ਪਿਆਰੇ ਸਰਵਜੀਤ,
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜੇ ਹਰ ਕਿਸੇ ਨੂੰ ਹਰੇਕ ਥਾਂ ਛਾਪਣ ਦੀ ਖੁੱਲ ਦੇ ਦਿਤੀ ਜਾਵੇ ਤਾਂ ਮੇਰੇ ਖ਼ਿਆਲ ਵਿੱਚ ਠੀਕ ਨਹੀਂ ਰਹੇਗਾ; ਇਸਦੇ ਮਾੜੇ ਨਤੀਜੇ ਨਿਕਲ ਸਕਦੇ ਹਨ। ਦੂਸਰੇ ਮੁਲਕਾਂ ਵਿੱਚ ਭੇਜਣ ਸਮੇਂ ਹਵਾਈ ਅੱਡੇ ਤੱਕ ਇਸੇ ਮਕਸਦ ਲਈ ਰਾਖਵੀਂ ਗੱਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਿਰ ਇਸ ਵਿਸ਼ੇਸ਼ ਪੈਕਟ ਨੂੰ ਆਮ ਸਮਾਨ ਤੋਂ ਵੱਖਰਾ ਕਰਕੇ ਜਹਾਜ਼ ਵਿੱਚ ਭੇਜਿਆ ਜਾ ਸਕਦਾ ਹੈ। ਜਿਹੜਾ ਵੀ ਤਰੀਕਾ ਹੋਵੇ ਉਸ ਵਿੱਚ ਸਤਿਕਾਰ ਅਤੇ ਸਫ਼ਾਈ ਦਾ ਖ਼ਿਆਲ ਰੱਖਿਆ ਜਾਣਾ ਜ਼ਰੂਰੀ ਹੈ। ਇਹ ਮੇਰਾ ਖ਼ਿਆਲ ਹੈ।
ਮੈਂ ਨਹੀਂ ਸਮਝਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਮਿਲਣ ਤੋਂ ਸਦੀਆਂ ਬਾਦ ਰਚਿਆ ਦੋਹਿਰਾ ਅਰਦਾਸ ਦਾ ਭਾਗ ਬਣਿਆ ਹੋਊ। ਬਲਕਿ ਦਸਮ ਪਿਤਾ ਦੇ ਆਦੇਸ਼ ਅਤੇ ਉਦੇਸ਼ ਨੂੰ ਉਸੇ ਸਮੇਂ ਖ਼ਾਲਸੇ ਨੇ, ਲੋਕ ਸਾਹਿਤ ਦੀ ਤਰਾਂ, ਕਾਵਿਕ ਅੰਦਾਜ਼ ਵਿੱਚ ਅਪਣਾ ਕੇ ਅਰਦਾਸ ਦਾ ਭਾਗ ਬਣਾ ਲਿਆ ਹੋਵੇਗਾ। ਫਿਰ ਇਸ ਪਰੰਪਰਾ ਨੂੰ ਪ੍ਰਹਿਲਾਦ ਸਿੰਘ ਅਤੇ ਗਿਆਨ ਸਿੰਘ ਨੇ ਸ਼ਹਾਦਤ ਵਜੋਂ ਇਸਤੇਮਾਲ ਕਰ ਲਿਆ ਹੋਵੇਗਾ। ਲੋਕ ਸਾਹਿਤ ਦੀ ਰਚਨਾ ਪਹਿਲਾਂ ਹੁੰਦੀ ਹੈ ਅਤੇ ਲਿਖਿਆ ਬਾਦ ਵਿੱਚ ਜਾਂਦਾ ਹੈ। ਲੋਰੀਆਂ, ਸਿਠਣੀਆਂ ਤੇ ਕੀਰਨੇ ਢੇਰ ਚਿਰ ਪਿਛੋਂ ਲਿਖੇ ਗਏ ਹਨ। ਪਰੰਪਰਾ ਵਿੱਚ ਇੱਕ ਸਾਰਤਾ ਨਹੀਂ ਹੁੰਦੀ ਇੱਕ ਸੁਰਤਾ ਹੁੰਦੀ ਹੈ। ਪਰੰਪਰਾ ਵਿੱਚ ਪਾਠ ਅਤੇ ਉਚਾਰਣ ਭੇਦ ਹਮੇਸ਼ਾ ਰਹਿੰਦੇ ਹਨ। ਸ਼ਿਰੋਮਣੀ ਕਮੇਟੀ ਨੇ ਪਰੰਪਰਿਕ ਮਰਿਆਦਾ ਦੀ ਇਕਸੁਰਤਾ ਨੂੰ ਇੱਕ ਸਾਰਤਾ ਵਿੱਚ ਸਾਂਭਣ ਦੀ ਕੋਸ਼ਿਸ਼ ਕੀਤੀ ਹੈ।
ਔਰੰਗਜ਼ੇਬ ਭਾਰਤੀ ਇਕਸੁਰਤਾ ਨੂੰ ਇੱਕ ਸਾਰਤਾ ਵਿੱਚ ਬੰਨਣਾ ਚਾਹੁੰਦਾ ਸੀ। ਆਰ ਐਸ ਐਸ ਵੀ ਇਹੋ ਚਾਹੁੰਦੀ ਹੈ। ਇੱਕ ਸਾਰਤਾ ਵਿਚੋਂ ਇਕਸੁਰਤਾ ਗ਼ਾਇਬ ਹੋ ਜਾਂਦੀ ਹੈ। ਤੱਤ ਗੁਰਮਤਿ ਵਾਲੇ ਵੀ ਇੱਕ ਸਾਰਤਾ ਕਰਦੇ ਕਰਦੇ ਇਕਸੁਰਤਾ ਭੰਗ ਕਰੀ ਜਾ ਰਹੇ ਹਨ।
ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਇਛਾ ਜਾਂ ਸੁਭਾ ਦੇ ਵਿਰੁੱਧ ਇਕੋ ਜਿਹਾ ਖਾਣ ਪੀਣ ਅਤੇ ਲਿਬਾਸ ਜ਼ਰੂਰੀ ਕਰ ਦਿਉਂ ਤਾਂ ਉਹ ਬਹੁਤਾ ਚਿਰ ਰਲ਼ ਕੇ ਨਹੀਂ ਰਹਿ ਸਕਦਾ। ਯੂਨਿਟੀ ਅਤੇ ਯੂਨੀਫੌਰਮਿਟੀ ਦੋ ਚੀਜ਼ਾਂ ਹਨ, ਇੱਕ ਨਹੀਂ।
ਤੁਹਾਡੇ ਤੋਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਸਤਾਰਾਂ ਸੌ ਬਵੰਜਾ ਸੰਮਤ ਦੀ ਮਾਘ ਵਦੀ, ਥਿੱਤ ਪੰਜਵੀਂ ਨੂੰ ਦਿਨ ਐਤਵਾਰ ਹੀ ਸੀ?
ਪਿਆਰ ਸਹਿਤ,
ਜਗੀਰ ਸਿੰਘ ਸੰਧੂ, ਰੂਪਨਗਰ


23/06/14)
ਸਰਵਜੀਤ ਸਿੰਘ

ਸ. ਜਗੀਰ ਸਿੰਘ ਸੰਧੂ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।

ਸ. ਜਗੀਰ ਸਿੰਘ ਜੀ, ਆਪ ਨੇ ਲਿਖੇ ਸ਼ਬਦਾਂ, “ਤੁਸੀਂ ਸਿੱਖਾਂ ਵਿੱਚ ਕਦੀਮੀਂ ਪ੍ਰਚੱਲਤ ਦੋਹਰੇ ਨੂੰ ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ ਦੇ ਹਵਾਲੇ ਨਾਲ ਗ਼ਲਤ ਸਾਬਤ ਕੀਤਾ ਸੀ” ਸਬੰਧੀ ਬੇਨਤੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ, ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ 6 ਕੱਤਕ 1765 ਬਿਕ੍ਰਮੀ ਭਾਵ 6 ਅਕਤੂਬਰ 1708 ਈ: (ਯੂਲੀਅਨ), ਨੂੰ ਦਿੱਤੀ ਸੀ। ਅੱਜ ਅਰਦਾਸ ਉਪ੍ਰੰਤ ਪੜੀਆਂ ਜਾਣ ਵਾਲੀਆਂ ਪੰਗਤੀਆਂ, “ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ” ਗਿਆਨੀ ਗਿਆਨ ਸਿੰਘ ਜੀ ਕ੍ਰਿਤ ‘ਪੰਥ ਪ੍ਰਕਾਸ਼’ ਵਿੱਚ ਦਰਜ ਹਨ। ਜੋ 1880 ਵਿੱਚ ਪਹਿਲੀ ਵਾਰ ਛਪਿਆ ਸੀ।
ਵੀਰ ਜੀ, ਇਹ ਜਾਣਕਾਰੀ ਦਿਓ ਕਿ ਪਾਵਨ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੋਂ ਲੱਗ ਭੱਗ ਪੋਣੇ ਦੋ ਸਦੀਆਂ ਪਿਛੋਂ ਲਿਖੀਆਂ ਹੋਈਆਂ ਪੰਗਤੀਆਂ ਨੂੰ ‘ਕਦੀਮ’ ਕਿਵੇਂ ਮੰਨਿਆ ਜਾ ਸਕਦਾ ਹੈ?
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦੁਰ ਦੁਰਾਡੇ ਭੇਜਣ ਸਬੰਧੀ ਆਪ ਲਿਖਦੇ ਹੋ, “ਆਪ ਜੀ ਦੇ ਸਵਾਲ ਦਾ ਜਵਾਬ ਇਹ ਹੈ ਕਿ ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਿਜ਼ ਇੱਕ ਕਿਤਾਬ ਨਹੀਂ ਸਮਝਦੇ, ਇਸ ਕਰਕੇ ਇਸ ਨੂੰ ਕਿਤਾਬ ਦੀ ਤਰਾਂ ਦਰਾਮਦ ਜਾਂ ਬਰਾਮਦ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਕੋਈ ਸਤਿਕਾਰਯੋਗ ਤਰੀਕਾ ਅਤੇ ਵਸੀਲਾ ਅਪਣਾਉਣਾ ਜ਼ਰੂਰੀ ਹੈ। ਉਹ ਤਰੀਕਾ ਕਿਹੜਾ ਹੋਵੇ ਉਸ ਦੀ ਗੁਰਮੁੱਖ ਸੱਜਣ ਰਲ਼ ਮਿਲ਼ ਕੇ ਗੁਰਮੁਖਾਂ ਦੀ ਤਰਾਂ ਵਿਚਾਰ ਕਰ ਸਕਦੇ ਹਨ”।
ਵੀਰ ਜੀ, ਮੈਂ ਆਪਣੇ ਪੱਤਰ ਰਾਹੀ ਇਹ ਵਿਚਾਰ ਹੀ ਅਰੰਭ ਕੀਤੀ ਹੈ। ਜੇ ਤੁਸੀਂ, ਸਿੱਖ ਮਾਰਗ ਨੂੰ ਅਜੇਹੀ ਵਿਚਾਰ ਚਰਚਾ ਕਰਨ ਲਈ ਢੁੱਕਵਾਂ ਮੰਚ ਸਮਝਦੇ ਹੋ ਤਾਂ ਆਪਣੇ ਵਿਚਾਰ ਖੁਲ ਕੇ ਪ੍ਰਗਟ ਕਰੋ।
ਸ. ਜਗੀਰ ਸਿੰਘ ਸੰਧੂ ਜੀ, ਤੁਹਾਡੇ ਮੁਤਾਬਕ ਪਾਵਨ ਬੀੜ ਨੂੰ ਵਿਦੇਸ਼ ਭੇਜਣ ਲਈ ਕਿਹੜਾ ‘ਸਤਿਕਾਰ ਯੋਗ ਤਰੀਕਾ ਅਤੇ ਵਸੀਲਾ ’ ਅਪਨਾਉਣਾ ਚਾਹੀਦਾ ਹੈ?
ਸਤਿਕਾਰ ਸਹਿਤ
ਸਰਵਜੀਤ ਸਿੰਘ


23/06/14)
ਤੱਤ ਗੁਰਮਤਿ ਪਰਿਵਾਰ

ਸ਼ੁੱਧ ਨਾਨਕਸ਼ਾਹੀ ਕੈਲੰਡਰ ਪ੍ਰਿੰਟ ਰੂਪ ਵਿਚ

ਪਾਠਕਾਂ ਨੂੰ ਯਾਦ ਹੋਵੇਗਾ ਕਿ ਤੱਤ ਗੁਰਮਤਿ ਪਰਿਵਾਰ ਵਲੋਂ ਦੂਜੇ ਗੁਰਮਤਿ ਇਨਕਲਾਬ ਪੁਰਬ ਮੌਕੇ ‘ਸ਼ੁੱਧ ਨਾਨਕਸ਼ਾਹੀ ਕੈਲੰਡਰ’ ਡਿਜੀਟਲ ਰੂਪ ਵਿਚ ਜ਼ਾਰੀ ਕੀਤਾ ਸੀ। ਹੁਣ ਇਹ ਕੈਲੰਡਰ ਪ੍ਰਿੰਟ ਰੂਪ ਵਿਚ ਛੱਪ ਚੁੱਕਾ ਹੈ। ਆਪ ਇਸ ਕੈਲੰਡਰ ਨੂੰ ਪ੍ਰਾਪਤ ਕਰਕੇ ਵੱਡਮੁੱਲੀ ਗੁਰਮਤਿ ਜਾਣਕਾਰੀ ਦੇ ਨਾਲ ਨਾਲ ਡਰਾਇੰਗ ਰੂਮ ਦੀ ਸ਼ੋਭਾ ਵੀ ਵਧਾ ਸਕਦੇ ਹੋ। ਆਕਰਸ਼ਕ ਰੂਪ ਵਿਚ ਪ੍ਰਕਾਸ਼ਿਤ ਇਹ ਕੈਲੰਡਰ 6 ਪਤਰਿਆਂ 12 ਪੇਜ਼ਾਂ ਦਾ ਹੈ। ਇਕ ਕੈਲੰਡਰ ਦੀ ਲਾਗਤ ਕੀਮਤ 55/- ਰੁ.(ਭਾਰਤੀ) ਹੈ। ਘੱਟੋ-ਘੱਟ 10 ਕੈਲੰਡਰ ਭੇਜੇ ਜਾਣਗੇ। ਇਸ ੁਕੈਲੰਡਰ ਨੂੰ ਪ੍ਰਾਪਤ ਕਰਨ ਲਈ ਤੂਸੀ ਸਾਨੂੰ ਈ-ਮੇਲ ਜਾਂ ਮੋਬਾਇਲ ਨੰ/ 9419126791 ਰਾਹੀਂ ਸੰਪਰਕ ਕਰ ਸਕਦੇ ਹੋ। ਬਾਬਾ ਨਾਨਕ ਜੀ ਦੇ ਗੁਰਮਤਿ ਫਲਸਫੇ ਨੂੰ ਸਰਲ ਅਤੇ ਸਪਸ਼ਟ ਰੂਪ ਨੂੰ ਘਰ ਘਰ ਪਹੁੰਚਾਉਣ ਵਿਚ ਇਹ ਕੈਲੰਡਰ ਬਹੁਤ ਸਹਾਈ ਹੋ ਸਕਦਾ ਹੈ।

ਨਿਸ਼ਕਾਮ ਨਿਮਰਤਾ ਸਾਹਿਤ
ਤੱਤ ਗੁਰਮਤਿ ਪਰਿਵਾਰ
9 ਜੇਠ 546 ਨਾਨਕਸ਼ਾਹੀ (23 ਜੂਨ 2014)


23/06/14)
ਦਲਜੀਤ ਸਿੰਘ ਇੰਡਿਆਨਾ

ਤਿਨ ਸਵਾਲ ਜਿਹੜੇ ਪ੍ਰਚਾਰ ਕਰਦੇ ਆਮ ਹੀ ਆਉਂਦੇ ਹਨ ਅਤੇ ਓਹਨਾ ਦਾ ਜਵਾਬ

ਫੇਸਬੁਕ ਇਕ ਆਧੁਨਿਕ ਜਮਾਨੇ ਦਾ ਢੰਗ ਹੈ ਪ੍ਰਚਾਰ ਕਰਨ ਦਾ ਇਥੇ ਜਰੂਰੀ ਨਹੀ ਤੁਸੀਂ ਦੀਵਾਨ ਸੁਣਨ ਟਰਾਲੀਆਂ ਭਰ ਕੇ ਕਿਤੇ ਜਾਣਾ ਹੈ ਇਥੇ ਫੇਸਬੁਕ ਤੇ ਸਾਰੀ ਜਾਣਕਾਰੀ ਉਪਲਬਦ ਹੈ ..ਜੇਕਰ ਤੁਸੀਂ ਫੇਸਬੁਕ ਸਮੇਤ ਸ਼ੋਸ਼ਲ ਮੀਡੀਏ ਨੂ ਸਹੀ ਤਰੀਕੇ ਨਾਲ ਵਰਤੋਗੇ ਤਾਂ ਇਸ ਤੋਂ ਬਹੁਤ ਕੁਝ ਸਿੱਖਨ ਨੂ ਮਿਲਦਾ ਹੈ || ਨਵੇਂ ਨਵੇਂ ਲੋਕਾਂ ਦੇ ਨਵੇਂ ਨਵੇ ਵਿਚਾਰ ਪੜਨ ਨੂ ਮਿਲਦੇ ਹਨ ਜਿਸ ਵਿਚੋਂ ਬਹੁਤ ਕੁਝ ਸਿੱਖਨ ਨੂ ਮਿਲਦਾ ਹੈ |
ਫੇਸਬੁਕ ਤੇ ਆਪਾਂ ਗਰੁਪ ਸ਼ੁਰੂ ਕੀਤਾ ਸੀ ਅਖੌਤੀ ਸੰਤਾਂ ਦੇ ਕੌਤਕ ਜਿਸ ਦਾ ਮੁੱਖ ਮਕਸਦ ਲੋਕਾਂ ਨੂ ਜਾਗਰੂਕ ਕਰਕੇ ..ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਲੜ ਲਾਉਣਾ ਅਤੇ ਇਹਨਾ ਲੋਕਾਂ ਨੂ ਇਹਨਾ ਠੱਗਾਂ ਦੇ ਚੁੰਗਲ ਵਿਚੋਂ ਕਢਣਾ ਹੈ ਜਿਹੜੇ ਧਰਮ ਦਾ ਪਹਿਰਾਵਾ ਪਾਕੇ ਲੋਕਾਈ ਨੂ ਮਾਨਸਿਕ ਅਤੇ ਆਰਥਿਕ ਤੌਰ ਤੇ ਲੁੱਟ ਕਰ ਰਹੇ ਹਨ | ਜਦੋਂ ਲੋਕਾਂ ਨੂ ਇਹਨਾ ਠੱਗਾਂ ਵਾਰੇ ਸੁਚੇਤ ਕਰਨ ਦੀ ਕੋਸ਼ਿਸ ਕਰੀਦੀ ਹੈ ਤਾਂ ਸਾਨੂ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਓਂ ਕਿ ਸਚਾਈ ਨਾਲ ਤਕਲੀਫ਼ ਹੋਣਾ ਇਕ ਕੁਦਰਤੀ ਵਰਤਾਰਾ ਹੈ | ਇਸ ਤਰਾਂ ਦੇ ਪ੍ਰਚਾਰ ਦਾ ਰਸਤਾ ਵੀ ਅਸੀਂ ਤਾਂ ਹੀ ਚੁਣਿਆ ਵੀ ਜਿਆਦਾ ਤਰ ਨੌਜਵਾਨ ਇਸ ਨਾਲ ਜੁੜੇ ਹੋਏ ਹਨ ਨੌਜਵਾਨ ਗੱਲ ਨੂ ਸਮਝ ਵੀ ਜਲਦੀ ਜਾਂਦੇ ਹਨ | ਪਰ ਚਾਲੀ ਸਾਲ ਤੋਂ ਜਿਆਦਾ ਉਮਰ ਵਾਲਿਆਂ ਨੂ ਸਮਝਾਉਣਾ ਥੋੜਾ ਮੁਸ਼ਕਿਲ ਹੈ| ਸੋਚਿਆ ਜੇਕਰ ਨੌਜਵਾਨ ਜਾਗ ਪਿਆ ਤਾਂ ਓਹ ਆਪਣੇ ਪਰਿਵਾਰ ਨੂ ਠੀਕ ਕਰ ਲਵੇਗਾ ਪਰ ਕਈ ਨੌਜਵਾਨ ਵੀ ਆਪਣੇ ਬੁਜ਼ੁਰਗਾਂ ਦੇ ਆਖੇ ਤੇ ਇਹਨਾ ਠੱਗਾਂ ਦੇ ਚੁੰਗਲ ਵਿਚ ਫੱਸ ਜਾਂਦੇ ਹਨ
ਇਸ ਤਰਾਂ ਦੇ ਪ੍ਰਚਾਰ ਵਿਚ ਜਿਹੜੇ ਤਿਨ ਮੁਖ ਮੁੱਦੇ ਉਭਰਦੇ ਹਨ ਓਹ ਇਸ ਤਰਾਂ ਹਨ ਜੇਕਰ ਕਿਸੇ ਸੰਤ ਵਾਰੇ ਬੋਲੋ ਵੀ ਭਾਈ ਸੰਤ ਨਹੀ ਲਾਉਣਾ ਚਾਹੀਦਾ ਤਾਂ ਇਹਨਾ ਠੱਗ ਸਾਧਾਂ ਦੇ ਚੇਲਿਆਂ ਕੋਲ ਇਕ ਹੀ ਜਵਾਬ ਹੁੰਦਾ ਹੈ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਨਾਮ ਨਾਲ ਸੰਤ ਲਾਉਂਦੇ ਸਨ ਓਹਨਾ ਵਾਰੇ ਤੁਹਾਡਾ ਕੀ ਖਿਆਲ ਹੈ ? ਮੈਂ ਅਜ ਤੱਕ ਕਿਤੇ ਪੜਿਆ ਨਹੀ ਕਿਤੇ ਵੀ ਬਾਬਾ ਜਰਨੈਲ ਸਿੰਘ ਨੇ ਇਹ ਗੱਲ ਨਹੀ ਆਖੀ ਵੀ ਮੈਨੂ ਤੁਸੀਂ ਸੰਤ ਆਖੋ ..ਕਿਓਂ ਕਿ ਓਹ ਟਕਸਾਲ ਨਾਲ ਸਬੰਧਤ ਸਨ ਜਿਸ ਦੇ ਪਹਿਲੇ ਦੋ ਤਿਨ ਮੁਖੀ ਸਨ ਓਹਨਾ ਦੇ ਨਾਮ ਅੱਗੇ ਸੰਤ ਲਗਦਾ ਸੀ ਅਤੇ ਲੋਕਾਂ ਨੇ ਬਾਬਾ ਜਰਨੈਲ ਸਿੰਘ ਨੂ ਵੀ ਸੰਤ ਆਖਣਾ ਸ਼ੁਰੂ ਕਰ ਦਿਤਾ || ਗੁਰਬਾਣੀ ਵਿਚ ਸੰਤ ਸ਼ਬਦ ਦੇ ਕਈ ਅਰਥ ਆਏ ਹਨ ਜਿਵੇ “ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ॥ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ॥” {ਧਨਾਸਰੀ ਮਹਲਾ 4, ਪੰਨਾ 667}
ਹੇ ਭਾਈ ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ। ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ
“ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ॥” {ਰਾਗੁ ਸੂਹੀ ਛੰਤ ਮਹਲਾ 5, ਪੰਨਾ 778}
ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
“ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ॥” {ਨਟ ਮਹਲਾ 4, ਪੰਨਾ 977}
ਹੇ ਭਾਈ ! ਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ।ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ, ਉਪਰਲੇ ਪ੍ਰਮਾਣਾਂ ਵਿੱਚ, ਪਹਿਲੀ ਪੰਗਤੀ ਵਿੱਚ ਹੀ ਸਪੱਸ਼ਟ ਹੈ ਕਿ ਜਿਸ ਸੰਤ ਦੀ ਗੱਲ ਹੋ ਰਹੀ ਹੈ, ਉਹ ਹੋਰ ਕੋਈ ਨਹੀਂ ਸਿਰਫ ਸਤਿਗੁਰੂ ਹੈ। ਇਸੇ ਤਰ੍ਹਾਂ ਹੇਠਲੇ ਪ੍ਰਮਾਣ ਵਿੱਚ, ਪਹਿਲੀ ਪੰਕਤੀ ਵਿੱਚ ਜੇ ਇਹ ਸਮਝਾਇਆ ਗਿਆ ਹੈ, ਕਿ ਭਾਗਾਂ ਵਾਲੇ ਵਿਅਕਤੀ ਨੂੰ ਪਰਮਾਤਮਾ, ਸੰਤ ਨਾਲ ਮਿਲਾ ਦੇਂਦਾ ਹੈ ਤਾਂ ਦੂਸਰੀ ਪੰਕਤੀ ਵਿਚੋਂ ਨਾਲ ਹੀ ਸਪਸ਼ਟ ਕਰ ਦਿੱਤਾ ਹੈ, ਕਿ ਉਹ ਸੰਤ ਗੁਰੂ ਤੇ ਕੇਵਲ ਗੁਰੂ ਹੈ।
“ਵਡਭਾਗੀ ਹਰਿ ਸੰਤੁ ਮਿਲਾਇਆ॥ ਗੁਰਿ ਪੂਰੈ ਹਰਿਰਸੁ ਮੁਖਿ ਪਾਇਆ॥
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖ ਗਰਭ ਜੂਨੀ ਨਿਤਿ ਪਉਦਾ ਜੀਉ॥” {ਮਾਝ ਮਹਲਾ 4, ਪੰਨਾ 95}
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ, ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਹੈ। ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
ਹੇਠਲੇ ਦੋ ਪ੍ਰਮਾਣਾਂ ਵਿੱਚ, ਪਹਿਲੀ ਪੰਕਤੀ ਵਿੱਚ ਗੁਰੂ ਦੀ ਬਖਸ਼ਿਸ਼ ਦੀ ਗੱਲ ਕੀਤੀ ਗਈ ਹੈ, ਤਾਂ ਦੂਸਰੀ ਪੰਕਤੀ ਵਿੱਚ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਨੂੰ ਸੰਤ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ:
“ਜੋ ਗੁਰਿ ਦੀਆ ਸੁ ਮਨ ਕੈ ਕਾਮਿ॥ ਸੰਤ ਕਾ ਕੀਆ ਸਤਿ ਕਰਿ ਮਾਨਿ॥” {ਗਉੜੀ ਗੁਆਰੇਰੀ ਮਹਲਾ 5, ਪੰਨਾ 177}
(ਹੇ ਭਾਈ !) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ, (ਇਸ ਵਾਸਤੇ, ਹੇ ਭਾਈ !) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ।
“ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥” {ਗਉੜੀ ਸੁਖਮਨੀ ਮਃ 5, ਪੰਨਾ 293}
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ। ਹੇ ਨਾਨਕ ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿੱਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ। 1.
ਉਪਰੋਕਤ ਸਾਰੇ ਪ੍ਰਮਾਣਾਂ ਤੋਂ ਗੱਲ ਬਿਲਕੁਲ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਸ਼ਬਦ ਜਦੋਂ ਵੀ ਇੱਕ ਵਚਨ ਵਿੱਚ ਆਇਆ ਹੈ ਤਾਂ ਕੁੱਝ ਜਗ੍ਹਾ ਤੇ ਅਕਾਲ ਪੁਰਖ ਵਾਸਤੇ ਅਤੇ ਬਾਕੀ ਸਭ ਜਗ੍ਹਾ ਤੇ ਕੇਵਲ ਗੁਰੂ ਵਾਸਤੇ ਆਇਆ ਹੈ
ਸੋ ਇਸ ਤਰਾਂ ਇਹਨਾ ਅਖੌਤੀ ਸਾਧਾਂ ਦੇ ਚੇਲਿਆਂ ਕੋਲ ਆਪਣੇ ਸਾਧ ਜਾਂ ਸੰਤ ਨੂ ਸਹੀ ਸਾਬਿਤ ਕਰਨ ਵਾਸਤੇ ਇਕੋ ਨਾਮ ਹੁੰਦਾ ਹੈ ਜਿਹੜਾ ਇਹ ਵਰਤਦੇ ਹਨ | ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਪਰ ਹੈ ਓਹਨਾ ਦੇ ਪੈਰ ਵਰਗੇ ਵੀ ਨਹੀ |ਓਹ ਤਾਂ ਕਹਿਣੀ ਅਤੇ ਕਰਨੀ ਦੇ ਪੂਰੇ ਸਨ ਪਰ ਇਹ ਅਜ ਕਲ ਦੇ ਬਹੁਤੇ ਸਾਧ ਸੰਤ ਆਰ ਸ ਸ ਅਤੇ ਸਰਕਾਰਾਂ ਦੇ ਪਿਠ੍ਥੁ ਹਨ ਜਿਹੜੇ ਸਿੱਖੀ ਦਾ ਪਹਿਰਾਵਾ ਪਾਕੇ ਸਿੱਖੀ ਦੀਆਂ ਜੜਾਂ ਵਿਚ ਤੇਲ ਦੇ ਰਹੇ ਹਨ ਜਦੋਂ ਕੋਈ ਕੌਮ ਤੇ ਭੀੜ ਬਣਦੀ ਹੈ ਉਦੋਂ ਇਹ ਭੋਰਿਆਂ ਵਿਚ ਲੁੱਕ ਜਾਂਦੇ ਨੇ ਸੋ ਇਹ ਤਾਂ ਸੀ ਪਹਿਲਾਂ ਜਵਾਬ ਜਿਹੜੇ ਕਹਿੰਦੇ ਨੇ ਭਿੰਡਰਾਂਵਾਲੇ ਵੀ ਆਪਨੇ ਨਾਮ ਨਾਲ ਸੰਤ ਲਾਉਂਦੇ ਸੀ
ਦੂਸਰਾ ਪ੍ਰਚਾਰ ਕਰਦੇ ਸਮੇ ਸਭ ਤੋ ਵੱਡਾ ਸਵਾਲ ਆਉਂਦਾ ਹੈ ਜੇਕਰ ਕਿਤੇ ਗਾਹੇ ਵਗਾਹੇ ਬਚਿਤਰ ਨਾਟਕ ਵਾਰੇ ਬੋਲਿਆ ਜਾਵੇ ਤਾਂ ਬਚਿਤਰ ਨਾਟਿਕ ਨੂ ਦਸਮ ਗਰੰਥ ਕਹਿਣ ਵਾਲਿਆਂ ਕੋਲ ਇਕ ਜਵਾਬ ਹੁੰਦਾ ਜੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪੜਦੇ ਹੁੰਦੇ ਸੀ ਕੀ ਓਹਨਾ ਨੂ ਅਕਲ ਨਹੀ ਸੀ ...ਇਸ ਦਾ ਜਵਾਬ ਇਹ ਹੈ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੀ ਸੰਸਥਾ ਭਾਵ ਦਮਦਮੀ ਟਕਸਾਲ ਵਿਚ ਪੜੇ ਸੀ ਅਤੇ ਓਸ ਵਿਚ ਹੀ ਰਹੇ ਓਥੇ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਨਾਲ ਬਚਿਤਰ ਨਾਟਕ ਵੀ ਪੜਾਇਆ ਜਾਂਦਾ ਸੀ | ਜਿਸ ਤਰਾਂ ਹਰ ਇਕ ਸਕੂਲ ਦਾ ਸਲੇਬਸ ਵਖਰਾ ਹੁੰਦਾ ਹੈ | ਜਿਵੇ ਕਾਨਵਿਟ ਸਕੂਲ ਦਾ ਵੱਖਰਾ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੂਲ ਦਾ ਵਖਰਾ | ਕਦੇ ਵੀ ਓਸ ਸਕੂਲ ਵਿਚ ਵਿਦਿਆਰਥੀ ਮੁਤਾਬਕ ਸਲੇਬਸ ਨਹੀ ਬਦਲਿਆ ਜਾਂਦਾ .ਜਿਹੜਾ ਸਿੱਖ ਪੰਥ ਅਜ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਜਤ ਕਰਦਾ ਹੈ ਓਹ ਇਸ ਕਰਕੇ ਨਹੀ ਕਰਦਾ ਕਿ ਓਹ ਦਸਮ ਗਰੰਥ ਪੜਦੇ ਸਨ ਓਹ ਇਸ ਕਰਕੇ ਕਰਦਾ ਹੈ ਕਿ ਓਹਨਾ ਨੇ ਸਿੱਖ ਪੰਥ ਵਿਚ ਨਵੀਂ ਰੂਹ ਫੂਕੀ ਸੀ ਅਤੇ ਸਿੱਖਾਂ ਦੀ ਆਜ਼ਾਦੀ ਵਾਸਤੇ ਆਪਾ ਕੁਰਬਾਨ ਕੀਤਾ ਸੀ | ਬਾਬਾ ਜਰਨੈਲ ਸਿੰਘ ਦਸਮ ਗਰੰਥ ਪੜਦੇ ਸਨ ਜਾਂ ਨਹੀ ਇਸ ਨਾਲ ਕੋਈ ਦਸਮ ਗਰੰਥ ਨੂ ਮਾਨਤਾ ਨਹੀ ਮਿਲ ਜਾਂਦੀ ਹੈ || ਹਾ ਇਹ ਹਰ ਇਕ ਦਾ ਨਿਜੀ ਮਾਮਲਾ ਹੈ ਕਿਸੇ ਨੇ ਪੜਨਾ ਪੜੇ ਨਹੀ ਪੜਨਾ ਨਾ ਪੜੇ ਪਰ ਇਸ ਨੂ ਗੁਰੂ ਗਰੰਥ ਸਾਹਿਬ ਜੀ ਬਰਾਬਰ ਮਾਨਤਾ ਨਹੀ ਦਿੱਤੀ ਜਾ ਸਕਦੀ ਕਿਓ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਗੁਰਤਾ ਗੱਦੀ ਗੁਰੂ ਗਰੰਥ ਸਾਹਿਬ ਜੀ ਨੂ ਦੇਕੇ ਸਿੱਖ ਪੰਥ ਨੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾਇਆ ਸੀ ..
ਪ੍ਰਚਾਰ ਕਰਦੇ ਸਮੇ ਤੀਜਾ ਸਵਾਲ ਇਹ ਆਉਂਦਾ ਹੈ ਕਿ ਜਦੋਂ ਅਸੀਂ ਆਖ ਦਿੰਦੇ ਹਾ ਆਹ ਚੋਲਿਆ ਵਾਲੇ ਸੰਤ ਸਾਧ ਠੱਗ ਨੇ ਤਾਂ ਝੱਟ ਦੇਣੇ ਸੰਤ ਬਾਬਿਆਂ ਦੇ ਚੇਲੇ ਆਖੇ ਕਹਿਣਗੇ ਜੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਚੋਲਾ ਪਾਉਂਦੇ ਸਨ | ਜੇਕਰ ਬਾਬਾ ਭਿੰਡਰਾਂ ਵਾਲੇ ਚੋਲਾ ਪਾਉਂਦੇ ਸਨ ਓਹ ਓਹਨਾ ਦੀ ਟਕਸਾਲ ਦਾ ਡ੍ਰੇਸਕੋਡ ਸੀ ਜਿਵੇ ਜੇਕਰ ਫੌਜ ਵਿਚ ਭਰਤੀ ਹੋਣਾ ਹੋਵੇ ਤਾਂ ਓਸ ਨੂ ਫੌਜ ਦੀ ਵਰਦੀ ਪਾਉਣੀ ਪੈਂਦੀ ਹੈ ਜੇਕਰ ਨਿਹੰਗ ਸਜਨਾ ਹੋਵੇ ਤਾਂ ਨਿਹੰਗ ਵਾਲੀ ਵਰਦੀ ਪਾਉਣੀ ਪੈਂਦੀ ਹੈ || ਸੋ ਇਸ ਕਰਕੇ ਟਕਸਾਲ ਦੀ ਮਰਿਆਦਾ ਅਨੁਸਾਰ ਓਹਨਾ ਨੂ ਚੋਲਾ ਪਾਉਣਾ ਪੈਂਦਾ ਸੀ ਅਤੇ ਓਹ ਪਾਉਂਦੇ ਸਨ |.ਜਦੋਂ ਆਮ ਲੋਕ ਕਛਾ ਪਾਉਂਦੇ ਹਨ ਉਪਰ ਦੀ ਪਜਾਮਾ ਜਾਂ ਪਿੰਟ ਪਾਉਂਦੇ ਹਨ ਵੀ ਜੇਕਰ ਪਿੰਟ ਜਾ ਪਜਾਮਾ ਪਾਟ ਜਾਵੇ ਤਾਂ ਨੰਗੇਜ ਨਾ ਦਿਖੇ | ਇਸ ਤਰਾਂ ਹੀ ਜੇਕਰ ਅਸੀਂ ਕਸ਼ਹਿਰਾ ਇਕੱਲਾ ਪਾਵਾਂਗੇ ਤਾ ਜੇਕਰ ਖੁਦਾ ਨਾ ਖਾਸਤਾ ਓਹ ਕਿਸੇ ਕਾਰਨ ਪਾਟ ਜਾਵੇ ਫੇਰ ਬੰਦਾ ਨਗੇਜ ਕਿਵੇ ਢ੍ਕੇਗਾ |ਆਪਣੇ ਸ਼ਰੀਰ ਤੇ ਦੂਹਰੇ ਕਪੜੇ ਹੋਣੇ ਜਰੂਰੀ ਹਨ || ਜੇਕਰ ਅਸੀਂ ਬੀਬੀ ਨੂ ਆਖੀਏ ਹੁਣ ਬੀਬੀ ਤੂ ਇਕੱਲੀ ਵੱਡੀ ਕੁੜਤੀ ਪਾਉਣੀ ਹੈ ..ਕਸ਼ਹਿਰਾ ਹੈ ਉਪਰ ਦੀ ਸਲਵਾਰ ਨਹੀ ਪਾਉਣੀ ਕੀ ਇਸ ਤਰਾਂ ਹੋ ਸਕੇਗਾ ..ਨਹੀ ਕਦੇ ਵੀ ਨਹੀ | ਜੇਕਰ ਅਸੀਂ ਕਸ਼ਹਿਰੇ ਉਪਰ ਦੀ ਪਜਾਮਾ ਜਾਂ ਪਿੰਟ ਪਾਵਾਂਗੇ ਓਸ ਨਾਲ ਸਿੱਖੀ ਘਟ ਨਹੀ ਜਾਣੀ ਜੇਕਰ ਅਸੀਂ ਨੰਗੀਆਂ ਲੱਤਾਂ ਕਢ ਕੇ ਰਖਾਂਗੇ ਓਸ ਨਾਲ ਸਿੱਖੀ ਵਧ ਨਹੀ ਜਾਣੀ || ਅਜ ਤੱਕ ਕਿਤੇ ਇਤਿਹਾਸ ਵਿਚ ਨਹੀ ਪੜਿਆ ਮੈਂ ਵੀ ਕਿਸੇ ਗੁਰੂ ਸਾਹਿਬਾਨ ਨੇ ਚੋਲਾ ਪਾਕੇ ਲੱਤਾਂ ਨੰਗੀਆਂ ਰੱਖੀਆਂ ਹੋਣ | ਜੇਕਰ ਕਿਸੇ ਕੋਲ ਕੋਈ ਇਤਿਹਾਸਿਕ ਪ੍ਰਮਾਣ ਹੋਵੇ ਤਾਂ ਮੇਰੀ ਜਾਣਕਾਰੀ ਇਚ ਜਰੂਰ ਵਾਧਾ ਕਰਨਾ ਜੀ || ਪਰ ਅਜ ਦੁਖਾਂਤ ਇਹ ਹੈ ਵੀ ਅਸੀਂ ਸਿੱਖੀ ਨੂ ਖਾਨ ਪੀਣ ਅਤੇ ਪਹਿਰਾਵੇ ਤੱਕ ਹੀ ਸੀਮਤ ਕਰ ਲਿਆ ਹੈ | ਤਾਂ ਹੀ ਨਵੀ ਨੌਜਵਾਨ ਪੀੜੀ ਸਿੱਖੀ ਤੋ ਦੂਰ ਦੌੜਦੀ ਹੈ ਵੀ ਇਸ ਵਿਚ ਤੇ ਬੰਦਸ਼ਾਂ ਬੜੀਆਂ ਨੇ | ਅਸੀਂ ਅਮ੍ਰਿਤ ਛਕਨ ਨੂ ਹੀ ਸਿੱਖੀ ਦੀ ਅਖੀਰਲੀ ਪੌੜੀ ਸਮਝ ਲਿਆ ਜਦੋਂ ਕਿ ਇਹ ਤਾਂ ਸਿੱਖੀ ਵਿਚ ਦਾਖਿਲਾ ਹੈ | ਸੋ ਵੀਰੋ ਸਮੇ ਦੇ ਹਾਨੀ ਬਣੋ ਦੁਨਿਆ ਚੰਦ ਤੇ ਪਹੁਚ ਗਈ ਅਸੀਂ ਖਾਨ ਪੀਣ ਅਤੇ ਪਹਿਰਾਵੇ ਵਿਚ ਹੀ ਉਲਝੇ ਫਿਰਦੇ ਹਾ | ਗੱਲ ਕੀ ਜਿਵੇ ਸਾਡਾ ਧਰਮ ਬਿਲਕੁਲ ਨਵਾਂ ਤੇ ਨਿਵੇਕਲਾ ਸੀ ਅਸੀਂ ਇਹਨਾ ਅਨਪੜ ਤੇ ਪਾਖੰਡੀ ਸਾਧਾਂ ਸੰਤਾਂ ਦੇ ਪਿਛੇ ਲੱਗ ਕੇ ਇਸ ਨੂ ਪਿਛੇ ਨੂ ਲੈਕੇ ਜਾ ਰਹੇ ਹਾ ..ਇਹਨਾ ਪਾਖੰਡੀ ਲੋਕਾਂ ਨੂ ਪਤਾ ਜੇਕਰ ਸਿੱਖ ਜਾਗ ਪਿਆ ਫੇਰ ਸਾਡਾ ਡੇਰਾ ਕਿਵੇ ਚੱਲੂ ...ਮੇਰੀ ਬੇਨਤੀ ਹੈ ਇਨਾ ਗੱਲਾਂ ਵਿਚ ਨਾ ਫਸੋ ਇਹਨਾ ਵਹਿਮਾ ਭਰਮਾ ਪਖੰਡਾਂ ਨੂ ਤਿਆਗ ਕੇ ਗੁਰੂ ਗਰੰਥ ਸਾਹਿਬ ਦੇ ਸਿੱਖ ਬਣਕੇ ਓਸ ਤੇ ਟੇਕ ਰਖੋ ਕਿਸੇ ਡੇਰੇ ਸਮਪਰਦਾ ਤੇ ਨਹੀ ਕਿ ਜੇਕਰ ਸਾਡੇ ਬਾਬੇ ਨੇ ਚੋਲਾ ਪਾਇਆ ਹੈ ਅਸੀਂ ਵੀ ਪਾਉਣਾ ਹੈ ਬਾਬੇ ਨੂ ਤਾ ਇਕ ਭੇਖ ਬਣਾਉਣਾ ਪੈਣਾ ਹੈ || ਤਾ ਹੀ ਲੋਕ ਮਗਰ ਲੱਗਣਗੇ ..ਮੇਰਾ ਇਹ ਲੇਖ ਕਿਸੇ ਦੀ ਭਾਵਨਾ ਨੂ ਠੇਸ ਪਹੁਚਾਨ ਦੇ ਮਕਸਦ ਨਾਲ ਨਹੀ ਸਿਰਫ ਕੁਝ ਸ਼ੰਕੇ ਦੂਰ ਕਰਨ ਵਾਸਤੇ ਲਿਖਿਆ ਹੈ | ਜੇਕਰ ਚੋਲਾ ਪਾਉਣਾ ਹੈ ਤਾਂ ਨਾਲ ਪਜਾਮੀ ਪਾਈ ਜਾ ਸਕਦੀ ਹੈ ਜਿਸ ਨਾਲ ਠੰਡ ਗਰਮੀ ਤੋਂ ਵੀ ਬਚਿਆ ਜਾ ਸਕੇਗਾ ਅਤੇ ਨੰਗੇਜ ਵੀ ਢਕਿਆ ਰਹੇਗਾ | ਜੇਕਰ ਜਾਨੇ ਅਨਜਾਨੇ ਵਿਚ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਲਿਖਿਆ ਗਿਆ ਹੋਵੇ ਤਾਂ ਖਿਮਾ ਦਾ ਜਾਚਿਕ ਹਾ .ਹਾਂ ਲੇਖ ਪਦ ਕੇ ਸੁਝਾਅ ਜਰੁਰ ਦੇਣੇ ਅਤੇ ਜੇਕਰ ਕੋਈ ਗਲਤੀ ਹੈ ਓਹ ਵੀ ਬਿਨਾ ਝਿਜਕ ਦਸਿਓ ..

ਗੁਰੂ ਪੰਥ ਦਾ ਦਾਸ ..........................ਦਲਜੀਤ ਸਿੰਘ ਇੰਡਿਆਨਾ


22/06/14)
ਜਗੀਰ ਸਿੰਘ ਸੰਧੂ

ਵੀਰ ਸਰਵਜੀਤ ਜੀ, ਤੁਸੀਂ ਸਿੱਖਾਂ ਵਿੱਚ ਕਦੀਮੀਂ ਪ੍ਰਚੱਲਤ ਦੋਹਰੇ ਨੂੰ ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ ਦੇ ਹਵਾਲੇ ਨਾਲ ਗ਼ਲਤ ਸਾਬਤ ਕੀਤਾ ਸੀ। ਮੇਰਾ ਸਵਾਲ ਇਹ ਸੀ ਕਿ ਅਜਿਹੀ ਕਿਸੇ ਰਚਨਾ ਦਾ ਹਵਾਲਾ ਨਹੀਂ ਦਿਤਾ ਜਾ ਸਕਦਾ, ਜਿਸ ਦਾ ਰਚਨਾਕਾਲ ਅਤੇ ਰਚਨਾਕਾਰ ਦਾ ਨੁਕਤਾ ਸ਼ੰਕਾ ਅਧੀਨ ਹੋਵੇ। ਮੈਂ ਆਪ ਜੀ ਨੂੰ ਪੁਛਿਆ ਸੀ ਕਿ ਇਸ ਵਿੱਚ ਦਿਨ ਤਿਥ ਅਤੇ ਸੰਮਤ ਠੀਕ ਹੈ ਕਿ ਨਹੀਂ?
ਆਪ ਜੀ ਦੇ ਸਵਾਲ ਦਾ ਜਵਾਬ ਇਹ ਹੈ ਕਿ ਜਿਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਿਜ਼ ਇੱਕ ਕਿਤਾਬ ਨਹੀਂ ਸਮਝਦੇ, ਇਸ ਕਰਕੇ ਇਸ ਨੂੰ ਕਿਤਾਬ ਦੀ ਤਰਾਂ ਦਰਾਮਦ ਜਾਂ ਬਰਾਮਦ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਕੋਈ ਸਤਿਕਾਰਯੋਗ ਤਰੀਕਾ ਅਤੇ ਵਸੀਲਾ ਅਪਣਾਉਣਾ ਜ਼ਰੂਰੀ ਹੈ। ਉਹ ਤਰੀਕਾ ਕਿਹੜਾ ਹੋਵੇ ਉਸ ਦੀ ਗੁਰਮੁੱਖ ਸੱਜਣ ਰਲ਼ ਮਿਲ਼ ਕੇ ਗੁਰਮੁਖਾਂ ਦੀ ਤਰਾਂ ਵਿਚਾਰ ਕਰ ਸਕਦੇ ਹਨ; ਲੜ ਝਗੜ ਕੇ ਨਹੀਂ।
ਆਪਣੇ ਜਥੇਦਾਰ ਸਾਹਿਬਾਨ ਦੀ ਸਮਝ ਅਤੇ ਸੋਚ ਬਾਬਤ ਕੁੱਝ ਕਿਹਾ ਨਹੀਂ ਜਾ ਸਕਦਾ, ਪਰ ਇਹ ਪੱਕਾ ਹੈ ਕਿ ਉਨ੍ਹਾਂ ਦਾ ਅਹੁਦਾ ਉਤਨੀ ਦੇਰ ਤੱਕ ਹੀ ਕਾਇਮ ਰਹਿ ਸਕਦਾ ਹੈ, ਜਦ ਤੱਕ ਆਪਣਾ ਪਰਿਵਾਰਕ ਪੇਟ ਪਾਲਣ ਖ਼ਾਤਰ ਪੰਥ ਨੂੰ ਬੰਦੀ ਬਣਾਉਣ ਵਾਲੇ ਸ਼ਖ਼ਸ ਤੋਂ ਪੰਥ ਨੂੰ ਮੁਕਤ ਨਹੀਂ ਕਰਵਾ ਲਿਆ ਜਾਂਦਾ।
ਅਗਵਾ ਹੋਏ ਜਹਾਜ਼ ਵਿੱਚ ਜੇ ਕੋਈ ਆਤੰਕਵਾਦੀ ਕਿਸੇ ਅਹਿਮ ਯਾਤਰੀ ਦੀ ਪੁੜਪੁੜੀ `ਤੇ ਰਿਵਾਲਵਰ ਧਰ ਕੇ ਬੈਠਾ ਹੋਵੇ, ਹੱਥ ਵਿੱਚ ਗਰਨੇਡ ਫੜੀ ਜਹਾਜ਼ ਨੂੰ ਉਡਾ ਦੇਣ ਦੀ ਸਮਰੱਥਾਵਾਨ ਧਮਕੀ ਦੇ ਰਿਹਾ ਹੋਵੇ ਅਤੇ ਪਾਇਲਟ ਨੂੰ ਮਾਲਾਮਾਲ ਕਰਨ ਦਾ ਭਰੋਸਾ ਵੀ ਦੇ ਰਿਹਾ ਹੋਵੇ ਤਾਂ ਇਸ ਸੂਰਤ ਵਿੱਚ ਲੋਭੀ, ਨਾਲਾਇਕ ਅਤੇ ਕਮਜ਼ੋਰ ਦਿਲ ਪਾਇਲਟ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਸਮਝਦਾਰੀ ਅਤੇ ਹੁਸ਼ਿਆਰੀ ਦਾ ਇਸਤੇਮਾਲ ਕਰੇਗਾ।
ਪੰਥ ਦੇ ਸਮੂਹ ਸੁਹਿਰਦ ਵਿਦਵਾਨਾ ਨੂੰ ਆਪਣੀ ਖੋਜ ਦੇ ਘੋੜੇ ਉਪਰ ਦੱਸੀ ਸਥਿਤੀ ਨਾਲ ਨਿਪਟਣ ਦੀ ਦਿਸ਼ਾ ਵਿੱਚ ਦੁੜਾਉਣੇ ਚਾਹੀਦੇ ਹਨ। ਜਦ ਤੱਕ ਪੰਥ ਦੀ ਸੰਘੀ `ਤੇ ਜੰਮਿਆਂ ਹੋਇਆ ਵੱਡਾ ਹੱਥ ਪਰੇ ਨਹੀਂ ਹਟਾ ਦਿਤਾ ਜਾਂਦਾ ਉਦ ਤੱਕ ਮੱਸਿਆ ਪੁਨਿਆਂ ਸੰਗਰਾਂਦਾਂ ਥਿਤਾਂ ਵਾਰਾਂ ਸੰਮਤਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਦਾ ਮਸਲਾ ਨਜਿਠਿਆ ਜਾ ਸਕਦਾ ਹੈ।
ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਆਉਣ `ਤੇ ਉਸ ਦੇ ਕਾਲ਼ੇ ਇਰਾਦੇ ਦੀ ਪੂਰਤੀ ਲਈ ਪੂਤਾ ਮਾਤਾ ਕੀ ਅਸੀਸ ਸ਼ਬਦ ਪੜਵਾਉਣਾ ਅਤੇ ਕਿਸੇ ਆਮ ਆਦਮੀ ਦੇ ਨਤਮਸਤਕ ਹੋਣ ਸਮੇਂ ਬਿਜਲੀ ਬੰਦ ਕਰਕੇ ਪ੍ਰਸਾਰਨ ਰੋਕ ਦੇਣਾ ਕੀ ਦੱਸਦਾ ਹੈ?
ਪਿਆਰ ਸਹਿਤ
ਜਗੀਰ ਸਿੰਘ ਸੰਧੂ, ਰੂਪਨਗਰ


22/06/14)
ਸਮੂਹ ਸੰਗਤ ਸਿਆਟਲ

ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਸਿਆਟਲ ਦੀਆਂ ਸੰਗਤਾਂ ਵਲੋਂ ਬੇ ਸਬਰੀ ਨਾਲ ਇੰਤਜ਼ਾਰ
ਅਜ ਕਲ ਜਿਵੇ ਬਹੁਤੇ ਸੰਤ ਬਾਬੇ ਵਿਦੇਸ਼ਾਂ ਵਿਚ ਆਏ ਹੋਏ ਹਨ | ਅਜ ਅਮਰੀਕਾ ਕਨੇਡਾ ਦੇ ਵੱਖ ਵੱਖ ਗੁਰਦਵਾਰਿਆਂ ਵਿਚ ਵੱਖ ਵੱਖ ਡੇਰਿਆਂ ਤੋ ਆਏ ਸੰਤ ਬਾਬੇ ਫਿਰਦੇ ਹਨ ਜਿਹੜੇ ਕਹਿੰਦੇ ਅਸੀਂ ਵਿਦੇਸ਼ਾਂ ਵਿਚ ਧਰਮ ਪ੍ਰਚਾਰ ਕਰਨ ਆਏ ਹਾਂ |ਇਸੇ ਲੜੀ ਦੇ ਤਹਿਤ ਪ੍ਰਸਿਧ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਅਜ ਕਲ ਅਮਰੀਕਾ ਦੇ ਵੱਖ ਵੱਖ ਗੁਰਦਵਾਰਿਆਂ ਵਿਚ ਜਾ ਰਹੇ ਹਨ || ਇਸ ਲੜੀ ਦੇ ਤਹਿਤ ਓਹਨਾ ਦਾ ਇਕ ਦੀਵਾਨ ਆਉਣ ਵਾਲੇ ਦਿਨਾ ਵਿਚ ਸਿਆਟਲ ਵਿਚ ਹੋਣ ਜਾ ਰਿਹਾ ਹੈ ||
ਇਸ ਦੋਰਾਨ ਸਿਆਟਲ ਦੇ ਆਸ ਪਾਸ ਦੇ ਜਾਗਰੂਕ ਸਿੱਖਾਂ ਨੇ ਇਕ ਅਹਿਮ ਮੀਟਿਗ ਪਿਛਲੇ ਦਿਨੀ ਸਿਆਟਲ ਵਿਚ ਕੀਤੀ ਜਿਸ ਵਿਚ ਜੋਗਾ ਸਿੰਘ, ਗਲਜਾਰ ਸਿੰਘ , ਸਤਿਨਾਮ ਸਿੰਘ , ਬੰਲਵੰਤ ਸਿੰਘ, ਤਨਵੀਰ ਸਿੰਘ , ਗੁਰਦੀਪ ਸਿੰਘ , ਬਲਵੀਰ ਸਿੰਘ , ਹਰਜੀਤ ਸਿੰਘ ਬੋਥਲ, ਦਲਬਾਗ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਕਲਵਿੰਦਰ ਸਿੰਘ ਹਰਜਿੰਦਰ ਸਿੰਘ ਤੁੰਗ, ਤਜਿੰਦਰ ਸਿੰਘ, ਜਗਜੀਤ ਸਿੰਘ , ਦਵਿੰਦਰ ਸਿੰਘ, ਅਜੈਬ ਸਿਘ ਜਸਵਿੰਦਰ ਸਿੰਘ ਕਲਮਜੀਤ ਸਿੰਘ ਹੋਰ ਬਹੁਤ ਸਿੰਘ ਸਾਰੇ ( ਸਿਆਟਲ ) ਅਤੇ ਹੋਰ ਵੀ ਸਿੰਘਾ ਨੇ ਭਾਗ ਲਿਆ ਅਤੇ ਆਉਣ ਵਾਲੇ ਦਿਨਾ ਵਿਚ ਸੰਤ ਰਣਜੀਤ ਸਿੰਘ ਦੀ ਸਿਆਟਲ ਆਮਦ ਨੂ ਦੇਖਦੇ ਹੋਏ ਇਹਨਾ ਸਿੰਘਾ ਨੇ ਕੁਝ ਪ੍ਰੋਗ੍ਰਾਮ ਉਲੀਕੇ ਹਨ
ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਸਿਆਟਲ ਆਉਂਦੇ ਹਨ ਤਾਂ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ ਇਹਨਾ ਨੂ ਸੰਗਤਾਂ ਵਿਚ ਸਵਾਲ ਕੀਤੇ ਜਾਣਗੇ ਜਿਵੇ ਕੁਝ ਕੁ ਵੀਰਾਂ ਦਾ ਵਿਚਾਰ ਹੈ ਕਿ ਸੰਤ ਰਣਜੀਤ ਸਿੰਘ ਨੇ ਆਪਣੇ ਪ੍ਰਚਾਰ ਦਾ ਤਰੀਕਾ ਬਦਲ ਲਿਆ ਹੈ ਪਰ ਹਾਲੇ ਕਾਫੀ ਸਵਾਲ ਖੜੇ ਨੇ ਜਿਹੜੇ ਜਵਾਬ ਮੰਗਦੇ ਨੇ
੧ ਜਿਵੇਂ ਕਿ ਕੀ ਸੰਤ ਰਣਜੀਤ ਸਿੰਘ ਨੇ ਆਪਣੇ ਨਾਮ ਨਾਲ ਸੰਤ ਲਿਖਣਾ ਬੰਦ ਕਰ ਦਿਤਾ ?
੨ ਕੀ ਸੰਤ ਰਣਜੀਤ ਸਿੰਘ ਨੇ ਆਪਣੇ ਡੇਰੇ ਵਿਚ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਕਰਵਾ ਦਿਤੀ ਹੈ ?
੩ ਕੀ ਸੰਤ ਰਣਜੀਤ ਸਿੰਘ ਧਾਰਨਾ ਲਾਉਣੀ ਬੰਦ ਕਰ ਦਿੱਤੀ ਹੈ ?
੪ ਇਕ ਦੋਸ਼ ਭਾਈ ਰਣਜੀਤ ਸਿੰਘ ਦੇ ਉਪਰ ਇਕ ਆਪਣੇ ਹੀ ਜੱਥੇ ਦੇ ਸਿੰਘ ਸੁਖਵਿੰਦਰ ਸਿੰਘ ਦੇ ਕਤਲ ਕਰਕੇ ਓਸ ਦੀ ਕੁੱਟ ਮਾਰ ਕੀਤੀ ਹੈ ਓਸ ਵਾਰੇ ਓਹਨਾ ਦਾ ਕੀ ਜਵਾਬ ਹੈ ?
੫ ਗੁਰਦਵਾਰਾ ਪ੍ਰਮੇਸ਼ਰ ਦਵਾਰ ਦੇ ਅੱਗੇ ਇਕ ਲੜਕੀ ਜਾਹਿਰ ਖਾ ਕੇ ਮਰ ਗਈ ਸੀ ਓਸ ਵਾਰੇ ਭਾਈ ਰਣਜੀਤ ਸਿੰਘ ਕੋਲ ਕੀ ਜਵਾਬ ਹੈ?
੬ ਸੰਤ ਰਣਜੀਤ ਸਿੰਘ ਦੇ ਇਕ ਡ੍ਰਾਈਵਰ ਨੇ ਕੈਲੀਫੋਰਨੀਆ ਦੇ ਇਕ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਦੀ ਲੜਕੀ ਨੂ ਗਰਭਪਤੀ ਕਰ ਦਿਤਾ ਸੀ ਅਤੇ ਫੇਰ ਓਸ ਨੂ ਧਮਕੀਆਂ ਦਿਤੀਆਂ
੭ ਪਿੰਡ ਢੰਡਰੀਆਂ ਦੇ ਕਾਫੀ ਪਰਿਵਾਰ ਮਾਨਸਿਕ ਰੋਗੀ ਹਨ ਓਹਨਾ ਵਾਰੇ ਕੀ ਉਪਰਾਲਾ ਕੀਤਾ ਸੰਤ ਰਣਜੀਤ ਸਿੰਘ ਨੇ ?
ਸਹੀਦ ਜਸਪਾਲ ਸਿੰਘ ਦੇ ਪਰਿਵਾਰ ਨੂ ਇਹ ਕਹਿ ਕੇ ਗੁਮਰਾਹ ਕਰਕੇ ਓਸ ਨੌਜਵਾਨ ਦਾ ਸੰਸਕਾਰ ਕਰਵਾ ਦੇਣਾ ਕਿ ਮੈਂ ਦੋਸ਼ੀ ਪੋਲਿਸ ਵਾਲਿਆਂ ਨੂ ਸਜਾ ਦਿਵਾਉਣ ਵਿਚ ਮਦਦ ਕਰਾਂਗਾ ਕੀ ਓਹਨਾ ਪੋਲਿਸ ਵਾਲਿਆਂ ਨੂ ਸਜਾ ਹੋਈ ?
ਇਸ ਤਰਾਂ ਦੇ ਹੋਰ ਕਾਫੀ ਸਵਾਲ ਹਨ ਜਿਹੜੇ ਸੰਗਤਾਂ ਦੇ ਦਿਮਾਗ ਵਿਚ ਘੁਮਦੇ ਨੇ ਜਿਹਨਾ ਦੇ ਜਵਾਬ ਸੰਗਤਾਂ ਸੰਤ ਰਣਜੀਤ ਸਿੰਘ ਨੂ ਲੈਣ ਵਾਸਤੇ ਸਿਆਟਲ ਵਿਚ ਬੜੀ ਬੇ ਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ || ਉਮੀਦ ਹੈ ਸੰਤ ਰਣਜੀਤ ਸਿੰਘ ਆਪਣੇ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ ਇਹਨਾ ਸੰਗਤਾਂ ਨੂ ਸੰਤੁਸ਼ਟ ਜਰੁਰ ਕਰਨ ਗੇ ||ਇਸ ਕਰਕੇ ਅਸੀਂ ਸੰਤ ਰਣਜੀਤ ਸਿੰਘ ਨੂ ਬੇਨਤੀ ਕਰਦੇ ਹਾ ਆਓ ਸਿਆਟਲ ਜੀ ਸਦਕੇ ਪਰ ਵਿਚਾਰ ਵਟਾਂਦਰੇ ਵਾਸਤੇ ਤਿਆਰ ਹੋਕੇ ਆਉਣਾ ||ਇਥੇ ਸੰਗਤਾਂ ਉਡੀਕਦੀਆਂ ਨੇ
ਬੇਨਤੀ ਵਲੋਂ ਸਮੂਹ ਸੰਗਤ ਸਿਆਟਲ
ਸ: ਗੁਰਮੀਤ ਸਿੰਘ ਅਸਟ੍ਰੇਲੀਆ ਦੇ ਸੁਝਾਓ ਮੁਤਾਬਕ ਕੁੱਝ ਸਵਾਲ ਹੋਰ ਵੀ ਪੁੱਛੇ ਜਾ ਸਕਦੇ ਹਨ। ਜਿਵੇਂ ਕਿ ਗੁਰਬਾਣੀ ਅਤੇ ਗੁਰਮਤਿ ਦੀ ਸਿੱਖਿਆ ਕਿਥੋਂ ਲਈ ਹੈ? ਸਕੂਲੀ ਵਿਦਿਆ ਕਿਤਨੀ ਕੁ ਹੈ? ਵਿਆਹ ਨਾ ਕਰਾਉਣ ਬਾਰੇ ਅਤੇ ਆਮਦਨ ਅਤੇ ਟੈਕਸ ਭਰਨ ਬਾਰੇ ਇਤਿ ਆਦਿਕ ਸਵਾਲ ਪੁੱਛੇ ਜਾ ਸਕਦੇ ਹਨ?


21/06/14)
ਅਵਤਾਰ ਸਿੰਘ ਮਿਸ਼ਨਰੀ

ਇੰਟ੍ਰਨੈਸ਼ਨਲ ਸਿੰਘ ਸਭਾ ਦੇ ਵਿਦਵਾਨ ਆਗੂ ਡਾ. ਸੁਰਜੀਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ

(ਅਵਤਾਰ ਸਿੰਘ ਮਿਸ਼ਨਰੀ) ਅੰਗ੍ਰੇਜੀ ਦੀਆਂ ਚਾਰ ਪੁਸਤਕਾਂ ਦੇ ਲਿਖਾਰੀ, ਇੰਨਆਰਗੈਨਿਕ ਕਮਿਸਟਰੀ ਦੇ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪੜ੍ਹਾਉਣ ਵਾਲੇ
(International Sikh Institute for Research & Training) ਦੇ ਸਕੱਤਰ, ਗੁਰਬਾਣੀ ਦੇ ਖੋਜੀ ਵਿਦਵਾਨ ਅਤੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਗਰਮ ਮੈਂਬਰ ਤੇ ਪ੍ਰਚਾਰਕ ਡਾ. ਸੁਰਜੀਤ ਸਿੰਘ ਸੰਧੂ ਵਡੇਰੀ ਉਮਰ ਵਿੱਚ 18 ਜੂਨ 2014 ਨੂੰ ਅਕਾਲ ਚਲਾਣਾ ਕਰ ਗਏ। ਡਾ. ਸਾਹਬਿ ਜਿੱਥੇ ਸੂਭਾਅ ਦੇ ਤੱਤੇ ਓਥੇ ਤੱਤ ਗੁਰਮਤਿ ਫਿਲੌਸਫੀ ਅਤੇ ਇਤਿਹਾਸ ਦੇ ਤਗੜੇ ਖੋਜੀ ਸਨ। ਜੋ ਵਡੇਰੀ ਉਮਰ ਵਿੱਚ ਵੀ ਦੂਰ ਦੁਰਾਡੇ ਵੱਖ ਵੱਖ ਦੇਸ਼ਾਂ ਵਿਖੇ ਸੈਮੀਨਾਰਾਂ ਅਤੇ ਕਾਨਫ੍ਰੰਸਾਂ ਵਿੱਚ ਬੜੀ ਸਰਗਰਮੀ ਨਾਲ ਹਿੱਸਾ ਲੈਂਦੇ ਸਨ।

ਜਦ 20 ਜੁਲਾਈ ਸੰਨ 2003 ਈਸਵੀ ਨੂੰ ਸ੍ਰ. ਹਰਦੇਵ ਸਿੰਘ ਸ਼ੇਰ ਗਿੱਲ ਦੇ ਪ੍ਰਬੰਧ ਹੇਠ ਚਲ ਰਹੇ ਗੁਰਦੁਆਰਾ ਰੋਜਵਿਲ ਵਿਖੇ, ਉਚ ਪੱਧਰੀ ਸਾਲਾਨਾਂ ਕਾਨਫਰੰਸ ਵਿਖੇ, ਬਜੁਰਗ ਵਿਦਵਾਨ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਨੂੰ ਉਨ੍ਹਾਂ ਦੀ 10 ਭਾਗਾਂ ਵਿੱਚ ਖੋਜ ਭਰਪੂਰ ਲਿਖੀ ਪੁਸਤਕ "ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ" ਦੀ ਕਰੜੀ ਘਾਲਣਾ ਕਰਕੇ ਅਤੇ ਅਖੌਤੀ ਜਥੇਦਾਰਾਂ ਦੇ ਵਿਦਵਾਨ ਮਾਰੂ ਫਤਵੇ ਦਾ ਮੂੰਹ ਤੋੜਵਾਂ ਜੁਵਾਬ ਦਿੰਦੇ ਹੋਏ, ਸਮੂੰਹ ਵਿਦਵਾਨਾਂ ਵੱਲੋਂ “ਗੋਲਡ ਮੈਡਲ” ਨਾਲ ਸਨਮਾਣਿਤ ਕੀਤਾ ਗਿਆ ਸੀ, ਡਾ. ਸੁਰਜੀਤ ਸਿੰਘ ਉਸ ਇਤਿਹਾਸਕ ਕਾਨਫਰੰਸ ਵਿੱਚ ਵੀ ਹਾਜਰ ਸਨ। ਉਹ ਲਿਖਾਰੀ ਵੀ ਕਮਾਲ ਦੇ ਸਨ ਜਿਨ੍ਹਾਂ ਦੇ ਵੱਖ-ਵੱਖ ਗੁਰਮਤਿ ਵਿਸ਼ਿਆਂ ਤੇ ਲਿਖੇ ਲੇਖ, ਵੱਖ-ਵੱਖ ਵੈਬਸਾਈਟਾਂ, ਮੈਗਜੀਨਾਂ ਅਤੇ ਅਖਬਾਰਾਂ ਜਿਵੇਂ "ਰੋਜਾਨਾਂ ਸਪੋਕਸਮੈਨ, ਸਿੱਖ ਮਾਰਗ ਡਾਟਕਾਮ, ਸਿੱਖ ਬੁਲਿਟਨ ਡਾਟਕਾਮ, ਸਿੱਖ ਵਿਰਸਾ ਮੈਗਜੀਨ, ਸਿੰਘ ਸਭਾ ਯੂ ਐੱਸ.ਏ ਡਾਟਕਾਮ, ਖਾਲਸਾ ਨਿਊਜ ਡਾਟਕਾਮ ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਆਦਿਕ ਤੇ ਛਪੇ ਹੋਏ ਹਨ। ਡਾਕਟਰ ਸਾਹਿਬ ਫੋਨ ਤੇ ਵੀ ਵੱਖ-ਵੱਖ ਵਿਦਵਾਨਾਂ ਨਾਲ ਗੁਰਮਤਿ ਫਿਲੌਸਫੀ ਬਾਰੇ ਵਿਚਾਰ ਚਰਚਾ ਕਰਦੇ ਰਹਿੰਦੇ ਸਨ। ਆਪ ਜੀ ਕਰਮਕਾਡਾਂ, ਕਰਾਮਾਤਾਂ, ਫੋਕੀਆਂ ਰਹੁਰੀਤਾਂ ਆਦਿਕ ਅੰਧਵਿਸ਼ਵਾਸ਼ਾਂ ਵਿੱਚ ਯਕੀਨ ਨਹੀਂ ਰੱਖਦੇ ਸਨ। ਆਪ ਅਖੌਤੀ ਦਸਮ ਗ੍ਰੰਥ ਅਤੇ ਭਗਾਉਤੀ ਦੇ ਵੀ ਹਾਮੀ ਨਹੀਂ ਸਨ। ਇੱਕ ਓਅੰਕਾਰ ਨੂੰ "ਇੱਕੋ" ਕਹਿਣ ਦੀ ਵਕਾਲਤ ਕਰਦੇ ਸਨ। ਸੋ ਐਸੇ ਸਰਗਰਮ ਖੋਜੀ ਵਿਦਵਾਨ ਦਾ ਅਕਾਲ ਚਲਾਣਾ, ਖੋਜੀ ਵਿਦਵਾਨ ਲਿਖਾਰੀਆਂ ਅਤੇ ਸਿੰਘ ਸਭਾਵਾਂ ਆਦਿਕ ਜਥੇਬੰਦੀਆਂ ਵਿੱਚ ਵੱਡੇ ਘਾਟੇ ਵਜੋਂ ਮਹਿਸੂਸ ਕੀਤਾ ਜਾਵੇਗਾ। ਦਾਸ ਨੂੰ ਉਨ੍ਹਾਂ ਬਾਰੇ ਜਿਨੀਕੁ ਜਾਣਕਾਰੀ ਸੀ ਉਹ ਹੀ ਬਿਆਨ ਕੀਤੀ ਹੈ।

ਐਸੇ ਸਰਗਰਮ ਪੰਥਕ ਵਿਦਵਾਨ ਨੂੰ ਸਿੰਘ ਸਭਾ ਇੰਟ੍ਰਨੈਸ਼ਨਲ, ਵਰਲਡ ਸਿੱਖ ਫੈਡਰੇਸ਼ਨ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਅਤੇ ਮਿਸ਼ਨਰੀ ਕਾਲਜਾਂ ਦੇ ਸਰਗਰਮ ਲਿਖਾਰੀਆਂ, ਵਿਦਵਾਨਾਂ ਅਤੇ ਆਗੂਆਂ ਵੱਲੋਂ ਉਨ੍ਹਾਂ ਦੇ ਸਮੂੰਹ ਪ੍ਰਵਾਰ, ਦੋਸਤਾਂ, ਮਿਤਰਾਂ ਅਤੇ ਸਬੰਧੀਆਂ ਨਾਲ ਵਿਛੋੜੇ ਦਾ ਦੁੱਖ ਸਾਂਝਾ ਕਰਦਿਆਂ, ਮਰਹੂਮ ਡਾ. ਸੁਰਜੀਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਕਿ ਕਰਤਾ ਅਕਾਲ ਪੁਰਖ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਦੇ ਹੋਏ ਉਨ੍ਹਾਂ ਦੇ ਰਹਿ ਗਏ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਅਤੇ ਸਾਰਥਕ ਖੋਜ (ਗੁਰਮਤਿ ਖੋਜਹਿ ਸਬਦਿ ਬੀਚਾਰਾ-੧੧੭੫) ਕਰਨ ਦਾ ਬਲ ਬਖਸ਼ੇ।


21/06/14)
ਸਰਵਜੀਤ ਸਿੰਘ

ਸ. ਜਗੀਰ ਸਿੰਘ ਸੰਧੂ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਿ ਫ਼ਤਿਹ।
ਆਪ ਜੀ ਵੱਲੋਂ ਉਠਾਏ ਗਏ ਦੋਵੇਂ ਨੁਕਤੇ ਬਹੁਤ ਹੀ ਮਹੱਤਵਪੂਰਨ ਹਨ। ਇਨ੍ਹਾਂ ਦਾ ਸਬੰਧ ਰਹਿਤਨਾਮਿਆਂ ਦੀ ਪ੍ਰਮਾਣਿਕਤਾ ਨਾਲ ਹੈ। ਮੇਰੇ ਪੱਤਰ ਦਾ ਸਬੰਧ ਪਾਵਨ ਸਰੂਪਾਂ ਨੂੰ ਵਿਦੇਸ਼ ਭੇਜਣ ਸਬੰਧੀ ਹੈ ਨਾਕਿ ਰਹਿਤਨਾਮਿਆਂ ਦੀ ਪ੍ਰਮਾਣਿਕਤਾ। ਇਸ ਵਿਸ਼ੇ ਬਾਰੇ ਵਿਚਾਰ ਚਰਚਾ, ਆਪ ਵੱਖਰੇ ਤੌਰ ਤੇ ਅਰੰਭ ਕਰ ਸਕਦੇ ਹੋ।
ਧਾਰਮਿਕ ਸਲਾਹਕਾਰ ਕਮੇਟੀ ਵੱਲੋਂ 1944 ਵਿੱਚ ਪਾਸ ਕੀਤੇ ਗਏ ਮਤੇ ਤੋਂ ਸਪੱਸ਼ਟ ਹੈ ਕਿ ਉਸ ਵੇਲੇ ਅਤੇ ਇਸ ਤੋਂ ਪਿਛੋਂ ਵੀ ਪਾਵਨ ਸਰੂਪ, ਪਾਰਸਲ ਰਾਹੀਂ ਦੁਰ ਦੁਰਾਡੇ ਭੇਜੇ ਜਾਂਦੇ ਰਹੇ ਹਨ। ਅਖ਼ਬਾਰੀ ਖ਼ਬਰਾਂ ਮੁਤਾਬਕ, 2009 ਵਿੱਚ ਵੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਮੁਖ ਸੇਵਾਦਾਰ ਵੱਲੋਂ ਅਜੇਹੀ ਮਨਜ਼ੂਰੀ ਦਿੱਤੀ ਗਈ ਸੀ ਪਰ ਕੁਝ ਸੱਜਣਾਂ ਵੱਲੋਂ ਇਤਰਾਜ਼ ਵੀ ਕੀਤਾ ਜਾਂਦਾ ਹੈ।
ਸ. ਜਗੀਰ ਸਿੰਘ ਸੰਧੂ ਜੀ, ਆਪ ਦਾ ਕੀ ਵਿਚਾਰ ਹੈ? ਕੀ ਪਾਵਨ ਸਰੂਪ, ਪਾਰਸਲ ਰਾਹੀਂ ਵਿਦੇਸ਼ ਭੇਜਣ ਨਾਲ ਆਪ ਜੀ ਸਹਿਮਤ ਹੋ, ਜੇ ਨਹੀ ਤਾਂ ਆਪ ਜੀ ਕੀ ਸੁਝਾਓ ਦੇਣਾ ਚਾਹੁੰਦੇ ਹੋ?
ਸਤਿਕਾਰ ਸਹਿਤ
ਸਰਵਜੀਤ ਸਿੰਘ


21/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਤਲਬ ਦਾ ਸੰਸਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਤਲਬ ਦਾ ਸੰਸਾਰ, ਦੁਨੀਆਂ ਦੋਗਲਿਆਂ ਦੀ।
ਕਿਸ ਦਾ ਹੈ ਇਤਬਾਰ, ਦੁਨੀਆਂ ਦੋਗਲਿਆਂ ਦੀ।
ਟੀਵੀ ਚੈਨਲ ਖਬਰਾਂ ਵੇਚਣ, ਸਨਸਨੀਆਂ ਫੈਲਾਕੇ,
ਅਖਬਾਰਾਂ ਨੇ ਖੱਟੀ ਖੱਟੀ, ਝੂਠ ਨੂੰ ਸੱਚ ਬਣਾਕੇ।
ਉਗਲਣ ਇਹ ਅੰਗਿਆਰ, ਦੁਨੀਆਂ ਦੋਗਲਿਆਂ ਦੀ।
ਮਤਲਬ ਦਾ ਸੰਸਾਰ, ਦੁਨੀਆਂ ਦੋਗਲਿਆਂ ਦੀ।
ਲਾ ਨਸ਼ਿਆਂ ਵਿੱਚ ਗਭਰੂ ਸਾਰੇ, ਮੇਟੀ ਬੇਰੁਜ਼ਗਾਰੀ,
ਬਿਨ ਪੈਸੇ ਦਾ ਕੰਮ ਨਾ ਹੁੰਦਾ ਕੋਈ ਵੀ ਸਰਕਾਰੀ।
ਰਾਜ ਕਰੇ ਪਰਿਵਾਰ, ਦੁਨੀਆਂ ਦੋਗਲਿਆਂ ਦੀ,
ਮਤਲਬ ਦਾ ਸੰਸਾਰ, ਦੁਨੀਆਂ ਦੋਗਲਿਆਂ ਦੀ।
ਖਾ ਗਈ ਕੋਠੀ ਕੱਚੇ ਕੋਠੇ, ਪਿੰਡ ਸ਼ਹਿਰਾਂ ਨੇ ਖਾਧੇ।
ਦੇਸ਼ ਅਸੀਂ ਖੁਸ਼ਹਾਲ ਬਣਾਉਣਾ, ਫਿਰ ਵੀ ਝੂਠੇ ਵਾਅਦੇ,
ਰਾਸ਼ਨ ਲਈ ਕਤਾਰ, ਦੁਨੀਆਂ ਦੋਗਲਿਆਂ ਦੀ।
ਮਤਲਬ ਦਾ ਸੰਸਾਰ, ਦੁਨੀਆਂ ਦੋਗਲਿਆਂ ਦੀ।


20/06/14)
ਹਾਕਮ ਸਿੰਘ

ਡਾ. ਸਰਜੀਤ ਸਿੰਘ ਸੰਧੂ ਜੀ 18 ਜੂਨ, 2014 ਨੂੰ ਆਪਣੇ ਨਿਵਾਸ ਸਥਾਨ, 2566 Waterbury Lane, Boise, ID 83706 ਤੇ ਅਕਾਲ ਚਲਾਣਾ ਕਰ ਗਏ ਹਨ। ਉਹ ਪੂਰਨ ਗੁਰਸਿੱਖ ਸਨ। ਉਹਨਾਂ ਦੇ 'ਸਿੱਖ ਮਾਰਗ' ਤੇ ੨੩ ਲੇਖ ਛਪੇ ਹਨ। ਉਹਨਾਂ ਨੇ ਸਿੱਖ ਧਰਮ ਬਾਰੇ ਅੰਗ੍ਰੇਜ਼ੀ ਵਿਚ ਚਾਰ ਪੁਸਕਤਾਂ ਲਿਖਿਆਂ ਹਨ, ਜਿਹਨਾਂ ਦੇ ਸਿਰਲੇਖ ਹਨ: Japu: An English Translation (2006); Sikhism: A Unique Religion (2008); Sikhism: Interpreters and Detractors (2009); Sikhism: Daily Prayers (2011)[

ਡਾ. ਸਰਜੀਤ ਸਿੰਘ ਸੰਧੂ ਜੀ ਇਨਆਰਗੈਨਿਕ ਕੈਮਿਸਟਰੀ ਦੇ ਪਰੋਫੈਸਰ ਸਨ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਪੜ੍ਹਾਉਂਦੇ ਰਹੇ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ, ਐਕੇਡੈਮਿਕ ਅਫੇਅਰਜ਼ ਵੀ ਰਹੇ ਹਨ।
ਉਹ
International Sikh Institute for Research & Training ਦੇ ਸਕਤਰ ਸਨ। ਸਿੱਖ ਧਰਮ ਦੇ ਵਿਦਵਾਨ ਹੁੰਦੇ ਹੋਏ ਉਹ ਮਾਨਵ ਵਿਗਿਆਨ ਦੇ ਗੋਤਾਂ ਅਤੇ ਜ਼ਾਤਾਂ ਦੇ ਵਿਸ਼ਿਆਂ ਦੇ ਮਾਹਰ ਵੀ ਸਨ। ਗੁਰਬਾਣੀ ਦੀ ਸੇਵਾ ਕਰਦੇ ਹੋਏ ਹੀ ਉਹ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ।
ਹਾਕਮ ਸਿੰਘ


ਡਾ: ਸੁਰਜੀਤ ਸਿੰਘ ਸੰਧੂ ਦਾ ਅਕਾਲ ਚਲਾਣਾ
ਸਹਿਜ, ਤਰਕ, ਦਲੀਲ ਅਤੇ ਠਰੰਮੇ ਨਾਲ ਗੱਲ ਕਰਨ ਵਾਲੇ ਡਾ: ਸੁਰਜੀਤ ਸਿੰਘ ਸੰਧੂ ਦਾ ਅਕਾਲ ਚਲਾਣਾ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਲਈ ਇੱਕ ਪਰਵਾਰ ਦੇ ਵਿਛੜੇ ਮੈਂਬਰ ਵਾਂਗ ਮਹਿਸੂਸ ਹੋਵੇਗਾ। ‘ਸਿੱਖ ਮਾਰਗ’ ਤੇ ਛਪੇ ਉਹਨਾ ਦੇ ਲੇਖਾਂ ਵਿੱਚ ਤਕਰੀਬਨ ਅੱਧੇ ਕਥਿਤ ਦਸਮ ਗ੍ਰੰਥ ਨਾਲ ਸੰਬੰਧਿਤ ਹਨ। ਉਹ ਆਪਣੇ ਨਾਮ ਨਾਲ ਡਾ: ਦੀ ਬਿਜਾਏ ਆਪਣਾ ਗੋਤ ਲਿਖ ਕੇ ਜ਼ਿਆਦਾ ਖੁਸ਼ ਸਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਰਹੇ ਹੋਣ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਕਈ ਐਸੀਆਂ ਗੱਲਾਂ ਵੀ ਜਾਣਦੇ ਸਨ ਜਿਹੜੀਆਂ ਕਿ ਲਿਖਤ ਵਿੱਚ ਨਹੀਂ ਆਈਆਂ। ਇਹਨਾ ਕਈ ਗੱਲਾਂ ਦਾ ਜ਼ਿਕਰ ਉਹਨਾ ਨੇ ਆਪਣੇ ਲੇਖਾਂ ਵਿੱਚ ਵੀ ਕੀਤਾ ਹੈ ਅਤੇ ਕਈ ਵਾਰੀ ਫੂਨ ਕਰਕੇ ਵੀ ਉਹ ਸਾਂਝੀਆਂ ਕਰ ਲੈਂਦੇ ਸਨ। ਅਸੀਂ ‘ਸਿੱਖ ਮਾਰਗ’ ਵਲੋਂ ਉਹਨਾ ਦੇ ਪਰਵਾਰ ਨਾਲ ਹਮਦਰਦੀ ਮਹਿਸੂਸ ਕਰਦੇ ਹੋਏ ਇੱਕ ਸੁਲਝੇ ਹੋਏ ਲੇਖਕ ਦੀਆਂ ਲਿਖਤਾਂ ਪੜ੍ਹਨ ਦੀ ਕਮੀ ਮਹਿਸੂਸ ਕਰਦੇ ਰਹਾਂਗੇ-ਸੰਪਾਦਕ।


20/06/14)
ਜਗੀਰ ਸਿੰਘ ਸੰਧੂ

ਵੀਰ ਮੱਖਣ ਸਿੰਘ ਜੀ,
ਵੀਰ ਸਰਵਜੀਤ ਨੇ ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ ਦੇ ਹਵਾਲੇ ਨਾਲ ਗੁਰੂ ਦਾ ਸੰਕਲਪ ਸਪਸ਼ਟ ਕੀਤਾ ਹੈ ਕਿ ਖ਼ਾਲਸਾ ਗੁਰੂ ਦੀ ਦੇਹ ਹੈ ਅਤੇ ਬਾਣੀ ਗੁਰੂ ਦੀ ਸੁਰਤ ਹੈ। ਗਰਮੀ ਸਰਦੀ ਦਾ ਮਸਲਾ ਦੇਹ ਦਾ ਹੈ ਨਾ ਕਿ ਸੁਰਤ ਦਾ। ਜੇ ਸਿੱਖ ਨੇ ਸੇਵਾ ਕਰਨੀ ਹੋਵੇ ਤਾਂ ਉਹ ਖ਼ਾਲਸੇ ਦੀ ਹੀ ਪਰਵਾਣ ਹੈ।
ਭਾਈ ਪ੍ਰਹਿਲਾਦ ਸਿੰਘ ਨੇ ਆਪਣੇ ਰਹਿਤਨਾਮੇ ਦੀ ਤਰੀਕ ਦਰਜ ਕੀਤੀ ਹੈ ਕਿ ਉਸ ਦਿਨ ਸੰਮਤ 1752, ਮਾਘ ਵਦੀ, ਥਿਤ ਪੰਜਵੀਂ ਅਤੇ ਐਤਵਾਰ ਦਾ ਸ਼ੁੱਭ ਦਿਨ ਸੀ। ਵੀਰ ਜੀ ਤੋਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਉਕਤ ਤਰੀਕ ਠੀਕ ਹੈ?
ਇਸ ਵਿੱਚ ਇਹ ਵੀ ਲਿਖਿਆ ਹੈ ਕਿ “ਬਿਨਾ ਜਪ ਜਾਪ ਜਪੇ ਜੋ ਸੇਵਹਿ ਪ੍ਰਸਾਦਿ, ਸੋ ਬਿਸਟਾ ਕਾ ਕਿਰਮ ਹੋਇ ਜਨਮ ਗਵਾਵੈ ਬਾਦ”। ਵੀਰ ਜੀ ਇਹ ਵੀ ਜਾਣਕਾਰੀ ਦੇਣ ਦੀ ਖੇਚਲ਼ ਕਰਨ ਕਿ ਜਪੁਜੀ ਅਤੇ ਜਾਪ ਸਾਹਿਬ ਪੜ੍ਹਨ ਦੀ ਹਿਦਾਇਤ ਬਾਬਤ ਉਨ੍ਹਾਂ ਦੀ ਕੀ ਰਾਇ ਹੈ?
ਪਿਆਰ ਸਹਿਤ,
ਜਗੀਰ ਸਿੰਘ ਸੰਧੂ
27/3, ਮਾਡਲ ਟਾਊਨ, ਰੂਪਨਗਰ।


20/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰਾ ਨਾਮ ਧਿਆਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਉਠਦੇ, ਬਹਿੰਦੇ, ਜਾਗੇ, ਸੌਂਦੇ, ਤੇਰਾ ਨਾਮ ਧਿਆਵਾਂ।
ਜੀਣਾ-ਮਰਨਾ, ਚਲਣਾ-ਫਿਰਨਾ, ਮੇਰਾ ਸਭ ਵੱਸ ਤੇਰੇ,
ਮੈਂ ਇੱਕ ਕਿਣਕਾ, ਦਰਸ ਅਭਿਲਾਸ਼ੀ, ਵੱਸ ਵਿੱਚ ਕੁੱਝ ਨਾ ਮੇਰੇ।
ਨਜ਼ਰ ਸਵੱਲੀ ਹੋਵੇ ਤੇਰੀ, “ਮੈਂ’ ਤੋਂ ‘ਤੂੰ’ ਹੋ ਜਾਵਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਦੁਨੀਆਂ ਦੇ ਸੁੱਖ ਖਿਣ-ਭਰ ਦੇ ਨੇ, ਸਦ-ਸੁੱਖ ਤੇਰੇ ਚਰਣੀਂ,
ਜੱਗ ਮਾਇਆ ਤਾਂ ਭਟਕਣ ਸਾਰੀ, ਚੈਨ ਮਿਲੇ ਤੇਰੀ ਸ਼ਰਣੀਂ।
ਵਿਛੜੇ ਤੈਥੋਂ ਸ਼ਾਂਤ ਨਾ ਮਨ ਨੂੰ, ਦਰਸ ਦਿਉ ਸੁੱਖ ਪਾਵਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਆਪ ਗੁਆਕੇ, ਹੋਸ਼ ਭੁਲਾਕੇ, ਤੇਰਾ ਹੋ ਕੇ ਰਹਿ ਜਾਂ,
ਧਿਆਨ ਤੇਰੇ ਵਿੱਚ ਹਰ ਦਮ ਹੋਵੇ, ਸੁੰਨ ਜਹੇ ਵਿੱਚ ਲਹਿ ਜਾਂ।
ਖਿੱਚ ਪਾਉਣੀ ਤੁੱਧ ਨੇ ਹੀ ਐਸੀ, ਕਸਣੀਆਂ ਆਪ ਤਣਾਵਾਂ।
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਮਿਹਰ ਕਰੋ, ਹੁਣ ਦੂਰ ਨਾ ਰੱਖੋ, ਔਖਾ ਸਹਿਣ ਵਿਛੋੜਾ,
ਵਿਛੁੜਿਆਂ ਤੇ ਭਰ ਗਏ ਔਗੁਣ, ਲਾ ਦਿਉ ਹੋਣ ਤਾਂ ਮੋੜਾ।
ਸ਼ੁਧ ਕਰਕੇ ਲੜ ਲਾ ਲਉ ਅਪਣੇ, ਮਨ ਦੀਆਂ ਫੜੋ ਲਗਾਮਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਮਨ ਆਵੇ ਵੱਸ, ਗੁਰਪ੍ਰਸਾਦੀ, ਜੱਗ ਤੋਂ ਟੁੱਟ, ਤੁੱਧ ਲੱਗੇ,
ਸੋਚ-ਵਿਚਾਰਾਂ ਬੁਝ ਜਾਣ ਜਗ ਦੀਆਂ, ਜੋਤ ਨਾਮ ਦੀ ਜੱਗੇ।
ਸਾਸ ਸਾਸ ਨਾਂ ਸਿਮਰਾਂ ਤੇਰਾ, ਭਟਕ ਨਾ ਠੇਵੇ ਖਾਵਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
‘ਤੂੰ ਹੀ ਤੂੰ’ ਰਗ ਰਗ `ਚੋਂ ਨਿਕਲੇ, ਮੁੱਕ ਜਾਵੇ ‘ਮੈਂ-ਮੇਰੀ’,
ਤੁੱਧ ਬਿਨ ਯਾਦ ਰਹੇ ਨਾ ਕੁੱਝ ਵੀ, ਸ਼ਬਦ ਦੀ ਵੱਜੇ ਭੇਰੀ।
ਮਨ-ਚਿੱਤ ਵਿੱਚ ਉਹ ਚਾਨਣ ਭਰ ਦੇ, ਨਾਮ ਜੋਤ ਰੁਸ਼ਨਾਵਾਂ।
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।


20/06/14)
ਪ੍ਰਿੰ ਪਰਵਿੰਦਰ ਸਿੰਘ ਖਾਲਸਾ

ਪ੍ਰੈਸ ਨੌਟ
(ਫਤਹਿਗੜ ਸਾਹਿਬ)
ਗੁ: ਫਤਹਿਗੜ੍ਹ ਸਾਹਿਬ ਵਿਖੇ ਚਲ ਰਿਹੈ ਗੁਰਮਤਿ ਸਿਖਲਾਈ ਕੈਪ, ਸਿੱਖ ਕਨਵੈਨਸ਼ਨ 22 ਜੁਨ ਅਤੇ ਅੰਮ੍ਰਿਤ ਸੰਚਾਰ 29 ਨੁੰ
ਗੁਰਮਤਿ ਸਿਖਲਾਈ ਕੇਦਰ ਤੇ ਗੁਰਮਤਿ ਅਕੈਡਮੀ ਵਲੌ ਸ਼੍ਰੌ ਗੁ: ਪ੍ਰੰਬਧਕ ਕਮੇਟੀ ਦੇ ਸਹਿਯੌਗ ਨਾਲ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਅੰਦਰ ਚਲ ਰਿਹੈ ਗੁਰਮਤਿ ਸਿਖਲਾਈ ਕੈਪ ਵਿਵੇ (20) ਦਿਨ `ਚ’ ਦਾਖਲ ਹੋਇਆਂ ਸਿਖ ਨੌਜਵਾਨ ਵੀਰਾਂ ਭੈਣਾਂ ਲਈ 30 ਰੋਜਾਂ ਇਹ ਗੁਰਮਤਿ ਕੈਪ 1 ਜੂਨ ਤੋ ਨਿਰੰਤਰ ਚਲ ਰਿਹਾ ਹੈ ਜਿਸ ਵਿੱਚ ਗਤਕਾ, ਦੁਮਾਲਾ, ਦਸਤਾਰ ਕੇਸਕੀ, ਤਬਲਾ, ਹਰਮੋਨੀਅਮ ਦੀ ਨਿਰੰਤਰ ਸਿਖਲਾਈ ਦਾ ਪ੍ਰੰਬਧ ਕੀਤਾ ਗਿਆਂ ਹੈ ਗੁਰਮਤਿ ਦੀ ਜਾਣਕਾਰੀ ਦੇ ਨਾਲ ਇੰਗਲਿਸ਼ ਸਪੀਕਿੰਗ ਕੋਰਸ ਨੈਤਿਕ ਸਿਖਿਆਂ, ਕਾਨੂਨੀ ਜਾਣਕਾਰੀ ਤੇ ਕੈਰੀਅਰ ਗਾਈਡੈਸ ਤਜੁਰਬੇਕਾਰ ਮਾਹਿਰਾਂ, ਡਾਕਟਰਾਂ, ਕਾਉਸਲਰਾਂ, ਪ੍ਰਚਾਰਕਾ ਦੀਆਂ ਸੇਵਾਵਾਂ ਲਈਆਂ ਜਾਂ ਰਹੀਆਂ ਹਨ ਇਹ ਗੁਰਮਤਿ ਕੈਪ ਪ੍ਰਿੰ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ 29 ਜੂਨ ਤਕ ਲਗਾਤਾਰ ਚਲਦਾ ਰਹੇਗਾ ਪ੍ਰਿੰ ਖਾਲਸਾ ਨੇ ਦਸਿਆਂ ਕਿ 22 ਜੂਨ ਦਿਨ ਐਤਵਾਰ ਸਵੇਰੇ 10 ਵਜੇ ਸਿੱਖ ਕਨਵੈਨਸ਼ਨ ਦਾ ਪ੍ਰੰਬਧ ਕੀਤਾ ਗਿਆਂ ਹੈ ਜਿਸ ਵਿੱਚ ਸਿੱਖ ਧਰਮ ਦੀ ਪ੍ਰਚਾਰ ਸਮਸਿਆਂ ਤੇ ਖੁਲੀਆਂ ਵੀਚਾਰਾ ਹੋਣਗੀਆਂ, 27, 28 ਤੇ 29 ਜੁਨ ਨੂੰ ਸਕੂਲਾ ਕਾਲਜਾ ਦੇ ਵਿਦਿਆਰਥੀਆ ਦੇ ਦਸਤਾਰ, ਗੁਰਬਾਣੀ ਕੰਠ ਅਤੇ ਕੁਇਜ਼ ਮੁਕਾਬਲੇ ਹੋਣਗੇ ਜੇਤੁਆ ਨੂੰ ਇਨਾਮ ਤੇ ਸਰਟੀਫਿਕੇਟ ਦਿਤੇ ਜਾਣਗੇ।


18/06/14)
ਸਰਵਜੀਤ ਸਿੰਘ ਸੈਕਰਾਮੇਂਟੋ

ਦਫਤਰ ਸਕੱਤਰ,
ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫ਼ਤਿਹ।
ਵਿਸ਼ਾ:-ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਭੇਜਣ ਬਾਰੇ;
ਮਿਤੀ:- 18/6/ 12014

ਸਤਿਕਾਰ ਯੋਗ ਖਾਲਸਾ ਜੀ, ਜਿਵੇ ਕਿ ਆਪ ਜੀ ਭਲੀ ਭਾਂਤ ਜਾਣਦੇ ਹੀ ਹੋ ਕਿ ਕਈ ਆਪੂ ਬਣੀਆਂ ਜਥੇਬੰਦੀਆਂ ਕਾਰਨ, ਪਿਛਲੇ ਲੰਮੇ ਸਮੇ ਤੋਂ, ਗੁਰੂ ਗ੍ਰੰਥ ਸਾਹਿਬ ਦੀਆ ਪਾਵਨ ਬੀੜਾਂ ਨੂੰ ਵਿਦੇਸ਼ ਭੇਜਣ ਸਬੰਧੀ ਅਖ਼ਬਾਰੀ ਚਰਚਾ ਚਲ ਰਹੀ ਹੈ ਅਤੇ ਕਈ ਵਾਰੀ ਤਾਂ ਅਣਸੁਖਾਵੀਂਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਵੀ ਪੜ੍ਹਨ-ਸੁਨਣ ਨੂੰ ਮਿਲੀਆਂ ਹਨ। ਕੁਝ ਸੰਪਰਦਾਵਾਂ ਵੱਲੋਂ ਆਪੋ ਆਪਣੀ ਮਰਯਾਦਾ ਮੰਨਣ ਕਾਰਨ ਵਿਦੇਸ਼ਾਂ ਵਿੱਚ ਵੀ ਸੇਵਾ ਸੰਭਾਲ (ਸੁਖ ਆਸਣ) ਕਰਨ ਸਬੰਧੀ ਕਈ ਵਾਰੀਂ ਅਣਸੁਖਾਵੇਂ ਹਾਲਾਤ ਪੈਦਾ ਹੋਏ ਹਨ।
ਜਦੋਂ ਅਸੀਂ ਇਸ ਦੇ ਕਾਰਨਾਂ ਦੀ ਖੋਜ-ਪੜਤਾਲ ਕਰਦੇ ਹਾਂ ਤਾਂ ਉਹ ਹੈ ਅਰਦਾਸ ਵੇਲੇ ਪੜ੍ਹੇ ਜਾਂਦੇ ਦੋਹਰੇ ਦੀ ਪੰਗਤੀ “ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ”। ਅਗਿਆਨਤਾ ਵਸ ਬਹੁ ਗਿਣਤੀ ਸੰਗਤ ਇਸ ਪੰਗਤੀ ਨੂੰ ਗੁਰੂ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰੀ ਹੋਈ ਹੀ ਸਮਝ ਰਹੀ ਹਨ। ਉਪ੍ਰੋਕਤ ਪੰਗਤੀ ਕਾਰਨ ਹੀ ਅੱਜ ਕਈ ਸੰਪਰਦਾਵਾਂ ਵੱਲੋਂ ਪਾਵਨ ਗ੍ਰੰਥ ਦੀ ਸੇਵਾ ਸੰਭਾਲ (ਸੁਖ ਆਸਣ) ਕਰਨ ਵੇਲੇ ਪਲੰਗ ਦੇ ਨਾਲ-ਨਾਲ ਠੰਡੇ-ਤੱਤੇ ਪੱਖਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਬਹੁਤ ਹੀ ਭਿਆਨਕ ਘਟਨਾਵਾਂ ਵੀ ਵਾਪਰੀਆਂ ਹਨ। ਇਸ ਲਈ ਇਸ ਪੰਗਤੀ ਦੇ ਪਿਛੋਕੜ ਬਾਰੇ ਪੜਤਾਲ ਕਰਨੀ ਬਹੁਤ ਜਰੂਰੀ ਹੈ।
ਰੋਜ਼ਾਨਾ ਅਰਦਾਸ ਉਪ੍ਰੰਤ ਪੜ੍ਹੇ ਜਾਣ ਵਾਲੇ ਦੋਹਰੇ ਦੀਆ ਇਹ ਪੰਗਤੀਆਂ,
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੇ ਖੋਜ ਸ਼ਬਦ ਮੈ ਲੇਹ”

ਗਿਆਨੀ ਗਿਆਨ ਸਿੰਘ ਦੇ ‘ਪੰਥ ਪ੍ਰਕਾਸ਼’ ਵਿੱਚ ਦਰਜ ਹਨ ਜੋ ਉਨ੍ਹਾਂ ਨੇ 1870 ਦੇ ਨੇੜੇ ਤੇੜੇ ਲਿਖਿਆ ਸੀ। ਅਜੇਹੀਆਂ ਪੰਗਤੀਆਂ ਭਾਈ ਪ੍ਰਹਲਾਦ ਸਿੰਘ ਦੇ ‘ਰਹਿਤਨਾਮੇ’ ਵਿੱਚ ਵੀ ਦਰਜ ਹਨ ਜੋ ਕਿ ‘ਪੰਥ ਪ੍ਰਕਾਸ਼’ ਤੋਂ ਬਹੁਤ ਪਹਿਲਾ ਲਿਖਿਆ ਗਿਆ ਸੀ।
ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੁ ਮਾਨੀਓ ਗ੍ਰੰਥ॥
ਗੁਰੂ ਖਾਲਸਾ ਮਾਨੀਅਹਿ ਪ੍ਰਗਟ ਗੁਰੂ ਕੀ ਦੇਹ॥
ਜੋ ਸਿਖ ਮੋ ਮਿਲਬੋ ਚਹੈ ਖੋਜ ਇਨਹੁ ਮਹਿ ਲੇਹੁ॥

ਭਾਈ ਪ੍ਰਹਿਲਾਦ ਸਿੰਘ ਜੀ ਦੀਆਂ ਇਹ ਪੰਗਤੀਆਂ, ਗੁਰਮਤਿ ਦੀ ਕਸਵੱਟੀ ਤੇ ਪੂਰੀਆਂ ਢੁੱਕਦੀਆਂ ਹਨ। ਦੇਹ ਰੂਪ ਵਿਚ ਤਾਂ ਖਾਲਸਾ ਪੰਥ ਹੈ ਨਾਕਿ ਪਾਵਨ ਗ੍ਰੰਥ। ਉਂਜ ਵੀ “ਗੁਰੂ ਗ੍ਰੰਥ ਜੀ ਮਾਨਓ ਪ੍ਰਗਟ ਗੁਰਾਂ ਕੀ ਦੇਹ” ਦਾ ਭਾਵ ਗੁਰਮਤਿ ਵਿਰੋਧੀ ਹੈ ਕਿਉਂਕਿ ਇਹ ਪੰਗਤੀ ਮੂਰਤੀ-ਪੂਜਾ ਵੱਲ ਨੂੰ ਇਸ਼ਾਰਾ ਕਰਦੀ ਹੈ ਅਤੇ ਅੱਜ ਬਹੁਤ ਥਾਈਂ ਅਜੇਹਾ ਹੀ ਹੋ ਰਿਹਾ ਹੈ। ਗਿਆਨੀ ਗਿਆਨ ਸਿੰਘ ਵੱਲੋਂ ਲਿਖੀ ਹੋਈ ਇਹ ਪੰਗਤੀ, ਗੁਰੂ ਜੀ ਵੱਲੋਂ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਨ ਦੇ ਹੁਕਮ ਦੀ ਵੀ ਅਵੱਗਿਆ ਕਰਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗਿਆਨੀ ਗਿਆਨ ਸਿੰਘ ਜੀ ਦੇ ਲਿਖਣ ਤੋਂ ਪਹਿਲਾ (1870) ਜੇ ਪਾਵਨ ਗ੍ਰੰਥ ਨੂੰ ਦੇਹ ਨਹੀ ਸੀ ਕਿਹਾ/ਮੰਨਿਆ ਜਾਂਦਾ ਤਾਂ ਅੱਜ ਅਜੇਹਾ ਕਿਓ?
ਗ੍ਰੰਥ:- ਗੁੰਫਨ. ਗੁੰਦਣਾ। ਪੁਸ੍ਥਕ (ਕਿਤਾਬ) ਜਿਸ ਵਿੱਚ ਮਜ਼ਮੂੰਨ ਗੁੰਦੇ ਗਏ ਹਨ-(ਮਹਾਨ ਕੋਸ਼)
ਗਿਆਨ ਨੂੰ ਸਾਂਭਣ ਦੇ ਸਾਧਨ ਸਮੇ ਸਮੇਂ ਬਦਲਦੇ ਰਹੇ ਹਨ। ਪਾਵਨ ਗ੍ਰੰਥ, ਗਿਆਨ ਰੂਪੀ ਸ਼ਬਦ ਗੁਰੂ ਨੂੰ “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਸਾਂਭਣ ਦਾ ਇਕ ਜ਼ਰੀਆ ਹੈ। ਅੱਜ ਸ਼ਬਦ ਗੁਰੂ ਨੂੰ ਸਾਂਭਣ ਲਈ ਹੋਰ ਵੀ ਬਹੁਤ ਸਾਰੇ ਆਧੁਨਿਕ ਸਾਧਨਾਂ ਦੀ ਵਰਤੋ ਕੀਤੀ ਜਾਂਦੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣੀ ਵੈਬ ਸਾਈਟ ਤੇ ਧੁਰ ਕੀ ਬਾਣੀ ਅੱਪਲੋਡ ਕੀਤੀ ਹੋਈ ਹੈ ਅਤੇ ਕੋਈ ਵੀ, ਕਿਤੇ ਵੀ, ਉਸ ਨੂੰ ਡਾਉਨਲੋਡ ਕਰ ਸਕਦਾ ਹੈ। ਇਹ ਠੀਕ ਹੈ ਕੇ ਗੁਰਦਵਾਰਾ ਸਾਹਿਬ ਵਿਖੇ ਆਧੁਨਿਕ ਸਾਧਨਾ ਨੂੰ ਪਾਵਨ ਗ੍ਰੰਥ ਦੀ ਬਰਾਬਰੀ ਦਾ ਦਰਜਾ ਨਹੀ ਦਿੱਤਾ ਜਾ ਸਕਦਾ ਪਰ ਇਹ ਵੀ ਸੱਚ ਹੈ ਆਧੁਨਿਕ ਸਾਧਨਾ ਰਾਹੀ ਵੀ ਉਸੇ ਹੀ ਗਿਆਨ ਰੂਪੀ ਸ਼ਬਦ ਗੁਰੂ ਸਾਂਭਿਆ ਹੋਇਆ ਹੈ।
ਧਾਰਮਿਕ ਸਲਾਹਕਾਰ ਕਮੇਟੀ ਦੇ ਵਿਦਵਾਨ ਮੈਂਬਰਾਂ ਵੱਲੋਂ 1944 ਵਿੱਚ ਪਾਸ ਕੀਤਾ ਗਿਆ ਮਤਾ, “ਸ਼੍ਰੀ ਦਰਬਾਰ ਸਾਹਿਬ ਕਮੇਟੀ ਦੀ ਪਤ੍ਰਿਕਾ ਨੰ: 4125/67 ਮਿਤੀ 28-12-44, ਜਿਸ ਰਾਹੀ ਉਨ੍ਹਾਂ ਪੁੱਛ ਕੀਤੀ ਸੀ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਬਾਹਰ ਪਾਰਸਲਾਂ ਰਾਹੀਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ, ਪੇਸ਼ ਹੋ ਕੇ ਪ੍ਰਵਾਨ ਹੋਇਆ ਹੈ ਕਿ ਪਾਰਸਲਾਂ ਰਾਹੀਂ ਬੀੜਾਂ ਲੋੜ ਪੈਣ ਤੇ ਭੇਜ ਦੇਣੀਆਂ ਚਾਹੀਦੀਆਂ ਹਨ ਪ੍ਰੰਤੂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਪੈਕਿੰਗ ਚੰਗਾ ਅਤੇ ਆਦਰ ਯੋਗ ਹੋਵੇ”। (ਪੰਥਕ ਮਤੇ ਪੰਨਾ 38, ਸੰਪਾਦਕ ਡਾ ਕਿਰਪਾਲ ਸਿੰਘ)
ਧਾਰਮਿਕ ਸਲਾਹਕਾਰ ਕਮੇਟੀ ਵੱਲੋਂ 1944 ਵਿੱਚ ਪਾਸ ਕੀਤਾ ਗਿਆ ਮਤਾ ਅੱਜ ਵੀ ਪ੍ਰਸੰਗਕ ਅਤੇ ਸਾਰਥਿਕ ਹੈ। ਇਸ ਮਤੇ ਦੀ ਰੋਸ਼ਨੀ ਵਿੱਚ ਸੁਝਾਓ ਹੈ ਕਿ ਪਾਵਨ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਮਜ਼ਬੂਤ ਅਤੇ ਵਧੀਆ ਤਰੀਕੇ ਨਾਲ ਪੈਕ ਕਰਕੇ ਕੋਰੀਅਰ ਰਾਹੀ (ਹਵਾਈ ਰਸਤੇ) ਵਿਦੇਸ਼ ਭੇਜਣਾ ਚਾਹੀਦਾ ਹੈ। ਜੇ ਕਿਸੇ ਸੱਜਣ ਨੇ ਆਪਣੇ ਵਾਸਤੇ ਇਕ ਬੀੜ ਲੈ ਜਾਣੀ ਹੋਵੇ ਤਾਂ ਉਹ ਵੀ ਸੂਟਕੇਸ ਵਿੱਚ ਸੰਭਾਲ ਕੇ ਅਜੇਹਾ ਕਰ ਸਕਦਾ ਹੈ।
ਗੁਰੂ ਸਾਹਿਬਾਨ ਦੀਆਂ ਕਾਲਪਨਿਕ ਫੋਟੋਆਂ ਸਬੰਧੀ ਬੇਨਤੀ ਹੈ ਕਿ, ਅੱਜ ਤਾਂ ਇਹ ਗੱਲ, ਕਲਾਕਾਰਾਂ ਵੱਲੋਂ ਕੋਰੀ ਕਲਪਨਾ ਤੇ ਅਧਾਰਿਤ ਰੰਗਾਂ ਦੀ ਸਹਾਇਤਾ ਨਾਲ ਕਾਗਜ ਦੇ ਟੁਕੜਿਆਂ ਤੇ ਬਣਾਈਆਂ ਤਸਵੀਰਾਂ ਤੋਂ ਵੀ ਅੱਗੇ, ਬੁਤਾਂ ਤਾਈ ਜਾਂ ਪੂਜੀ ਹੈ। ਇਨ੍ਹਾਂ ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ।
ਸਤਿਕਾਰ ਸਹਿਤ ਸਰਵਜੀਤ ਸਿੰਘ ਸੈਕਰਾਮੇਂਟੋ


18/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰਾ ਨਾਮ ਧਿਆਵਾਂ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਉਠਦੇ, ਬਹਿੰਦੇ, ਜਾਗੇ, ਸੌਂਦੇ, ਤੇਰਾ ਨਾਮ ਧਿਆਵਾਂ।
ਜੀਣਾ-ਮਰਨਾ, ਚਲਣਾ-ਫਿਰਨਾ, ਮੇਰਾ ਸਭ ਵੱਸ ਤੇਰੇ,
ਮੈਂ ਇੱਕ ਕਿਣਕਾ, ਦਰਸ ਅਭਿਲਾਸ਼ੀ, ਵੱਸ ਵਿੱਚ ਕੁੱਝ ਨਾ ਮੇਰੇ।
ਨਜ਼ਰ ਸਵੱਲੀ ਹੋਵੇ ਤੇਰੀ, “ਮੈਂ’ ਤੋਂ ‘ਤੂੰ’ ਹੋ ਜਾਵਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਦੁਨੀਆਂ ਦੇ ਸੁੱਖ ਖਿਣ-ਭਰ ਦੇ ਨੇ, ਸੁੱਖ ਸਦਾ ਤੇਰੇ ਚਰਣੀਂ,
ਜੱਗ ਮਾਇਆ ਤਾਂ ਭਟਕਣ ਸਾਰੀ, ਚੈਨ ਮਿਲੇ ਤੇਰੀ ਸ਼ਰਣੀਂ।
ਵਿਛੜੇ ਤੈਥੋਂ ਸ਼ਾਂਤ ਨਾ ਮਨ ਨੂੰ, ਦਰਸ ਦਿਉ ਸੁੱਖ ਪਾਵਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਆਪ ਗੁਆਕੇ, ਹੋਸ਼ ਭੁਲਾਕੇ, ਤੇਰਾ ਹੋ ਕੇ ਰਹਿ ਜਾਂ,
ਧਿਆਨ ਤੇਰੇ ਵਿੱਚ ਹਰ ਦਮ ਹੋਵੇ, ਸੁੰਨ ਜਹੇ ਵਿੱਚ ਲਹਿ ਜਾਂ।
ਖਿੱਚ ਪਾਉਣੀ ਤੁੱਧ ਨੇ ਹੀ ਐਸੀ, ਕਸਣੀਆਂ ਆਪ ਤਣਾਵਾਂ।
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਮਿਹਰ ਕਰੋ, ਹੁਣ ਦੂਰ ਨਾ ਰੱਖੋ, ਔਖਾ ਸਹਿਣ ਵਿਛੋੜਾ,
ਵਿਛੁੜਿਆਂ ਤੇ ਭਰ ਗਏ ਔਗੁਣ, ਲਾ ਦਿਉ ਹੋਣ ਤਾਂ ਮੋੜਾ।
ਸ਼ੁਧ ਕਰਕੇ ਲੜ ਲਾ ਲਉ ਅਪਣੇ, ਮਨ ਦੀਆਂ ਫੜੋ ਲਗਾਮਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
ਮਨ ਆਵੇ ਵੱਸ, ਗੁਰਪ੍ਰਸਾਦੀ, ਜੱਗ ਤੋਂ ਟੁੱਟ, ਤੁੱਧ ਲੱਗੇ,
ਸੋਚ-ਵਿਚਾਰਾਂ ਬੁਝ ਜਾਣ ਜਗ ਦੀਆਂ, ਜੋਤ ਨਾਮ ਦੀ ਜੱਗੇ।
ਸਾਸ ਸਾਸ ਨਾਂ ਸਿਮਰਾਂ ਤੇਰਾ, ਭਟਕ ਨਾ ਠੇਵੇ ਖਾਵਾਂ,
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।
‘ਤੂੰ ਹੀ ਤੂੰ’ ਰਗ ਰਗ `ਚੋਂ ਨਿਕਲੇ, ਮੁੱਕ ਜਾਵੇ ‘ਮੈਂ-ਮੇਰੀ’,
ਤੁੱਧ ਬਿਨ ਯਾਦ ਰਹੇ ਨਾ ਕੁੱਝ ਵੀ, ਸ਼ਬਦ ਦੀ ਵੱਜੇ ਭੇਰੀ।
ਮਨ-ਚਿੱਤ ਵਿੱਚ ਉਹ ਚਾਨਣ ਭਰ ਦੇ, ਨਾਮ ਜੋਤ ਰੁਸ਼ਨਾਵਾਂ।
ਬਖਸ਼ ਕਰੋ ਸਾਈਆਂ ਜੀ, ਹਰਦਮ, ਤੁੱਧ ਸੰਗ ਹੀ ਜੁੜ ਜਾਵਾਂ।


ਵੀਰ ਭੁਪਿੰਦਰ ਸਿੰਘ ਜੀ ਦੇ 20 ਜੂਨ ਤੋਂ 6 ਜੁਲਾਈ ਤੱਕ ਦੇ ਪ੍ਰੋਗਰਾਮ ਜੋ ਕਿ ਯੂਬਾ ਸਿਟੀ ਤੋਂ ਟੋਰਾਂਟੋ ਤੱਕ ਦੇ ਹਨ। ਇਹਨਾ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਪੜ੍ਹਨ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਪੀ. ਡੀ. ਐੱਫ ਫਾਈਲ ਨੂੰ ਖੋਲ ਕੇ ਪੜ੍ਹੋ।
ਹੋਣ ਵਾਲੇ ਸੈਮੀਨਾਰ ਦਾ ਪੂਰਾ ਵੇਰਵਾ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।


ਸੰਪਾਦਕੀ ਨੋਟ:- ਕੱਲ 16 ਜੂਨ 2014 ਨੂੰ ਅਸੀਂ ‘ਸਿੱਖ ਮਾਰਗ’ ਤੇ ਇੱਕ ਲਿਖਤ ‘ਤੱਤ ਗੁਰਮਤਿ’ ਪਰਿਵਾਰ ਨਾਲ ਸੰਬੰਧਿਤ ਇਸ ਪੰਨੇ ਤੇ ਪਾਈ ਸੀ। ਇਹ ਲਿਖਤ ਉਹਨਾ ਤਿੰਨ ਲੇਖਕਾਂ ਨਾਲ ਸੰਬੰਧਿਤ ਸੀ ਜਿਹੜੇ ਕਿ ‘ਸਿੱਖ ਮਾਰਗ’ ਤੇ ਵੀ ਲਿਖਦੇ ਰਹੇ ਹਨ। ਪਰ ਹੁਣ ਕਈ ਕਾਰਨਾ ਕਰਕੇ ਇਹਨਾ ਦੀਆਂ ਲਿਖਤਾਂ ਇੱਥੇ ਨਹੀਂ ਛਪਦੀਆਂ। ਅਸੀਂ ਇਹ ਸੋਚਦੇ ਸੀ ਕਿ ਇਹ ਆਪਣੇ ਜਵਾਬ ਉਥੇ ਹੀ ਦੇਣਗੇ ਜਿੱਥੇ ਕਿ ਹੁਣ ਇਹਨਾ ਦੀਆਂ ਲਿਖਤਾਂ ਛਪਦੀਆਂ ਹਨ। ਪਰ ਇਹਨਾ ਵਿਚੋਂ ਇੱਕ ਲੇਖਕ ਨੇ ਅੱਜ ਤੱਤ ਗੁਰਮਤਿ ਵਾਲਿਆਂ ਦਾ ਜਵਾਬ ਸਾਨੂੰ ਭੇਜਿਆ ਸੀ ਅਤੇ ਛਾਪਣ ਲਈ ਕਿਹਾ ਸੀ। ਉਂਜ ਅਸੂਲਣ ਇਹ ਜਵਾਬ ਛਾਪਣਾ ਵੀ ਬਣਦਾ ਸੀ। ਪਰ ਕਿਉਂਕਿ ਅਸੀਂ ਇਸ ਦੀਆਂ ਹੋਰ ਲਿਖਤਾਂ ਹੁਣ ਨਹੀਂ ਛਾਪਦੇ ਇਸ ਲਈ ਇਹ ਨਹੀਂ ਛਾਪ ਰਹੇ। ਭਾਵੇਂ ਕਿ ਕਈ ਚਿਰ ਤੋਂ ਤੱਤ ਗੁਰਮਤਿ ਵਾਲੇ ਆਪਣੀ ਸਾਈਟ ਹੁਣ ਅੱਪਡੇਟ ਨਹੀਂ ਕਰਦੇ ਪਰ ਇਹ ਲਿਖਤ ਉਹਨਾ ਨੇ ਆਪਣੀ ਸਾਈਟ ਤੇ ਪਾ ਦਿੱਤੀ ਹੈ। ਇਸ ਲਈ ਅਸੀਂ ਹੁਣ ਉਹਨਾ ਦੀ ਇਹ ਲਿਖਤ ਹਟਾ ਕੇ ਉਹਨਾ ਦੀ ਸਾਈਟ ਦਾ ਲਿੰਕ ਪਾ ਰਹੇ ਹਾਂ। ਕਿਰਪਾ ਕਰਕੇ ਇਸ ਲਿਖਤ ਨਾਲ ਸੰਬੰਧਿਤ ਸੱਜਣ ਆਪਣੇ ਜਵਾਬ ਸਿੱਧੇ ਉਹਨਾ ਨੂੰ ਭੇਜਣ।

http://tattgurmat.org/sampadki/2/Detail-536.aspx


17/06/14)
ਜਗਪਾਲ ਸਿੰਘ

ਬਚਿੱਤਰੀ ਸ਼ੇਰ || ਸਚੀ ਘਟਨਾ ਜਰੂਰ ਪੜੋ ||
ਜਿਸ ਘਟਨਾ ਦਾ ਮੈਂ ਜਿਕਰ ਕਰਨ ਜਾ ਰਹਿਆ ਹਾਂ | ਇਹ ਕੋਈ ਸੁਣੀ ਸੁਨਾਈ ਜਾਂ ਕਿਸੇ ਨਾਲ ਘਟਨਾਂ ਘਟੀ ਹੋਈ ਨਹੀ, ਇਹ ਮੈਂ ਆਪਣੀ ਹੱਡ ਬੀਤੀ ਦੱਸ ਰਹਿਆ ਹਾਂ| ਇਸ ਗੱਲ ਮਈ ਮਹੀਨੇ ਦੀ ਹੈ | ਮੈਂ ਆਪਣੇ ਟਰੱਕ ਤੇ ਕੈਲੀਫੋਰਨੀਆ ਦੇ ਸ਼ਹਿਰ ਸਲੀਨਸ
{SALINAS} ਲੋਡ ਚੁੱਕਣ ਲਈ ਗਿਆ ਹੋਇਆ ਸੀ | ਜਿਸ {SHIPER} ਦਾ ਲੋਡ ਚੁੱਕਣਾ ਲਈ ਉਹਨਾਂ ਦੀ {LOADING DOCK } ਤੇ ਆਪਣੇ ਟਰੱਕ ਵਿੱਚ ਬੈਠਾ ਆਪਣਾ {PAPER WORK} ਕਰ ਸੀ | ਇੰਨੀ ਦੇਰ ਵਿੱਚ ਇਕ ਸਰਦਾਰ ਜੀ ਆਏ ਤੇ ਉਹਨਾਂ ਨੇ ਮੇਰੇ ਟਰੱਕ { DOOR } ਨੂੰ ਖੜਕਾਇਆ | ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪੈ ਤੇ ਮੈਂ ਉਹਨਾਂ ਨੂੰ ਕਹਿਆ ਆਜੋ ਤੁਸੀਂ ਟਰੱਕ ਦੇ ਅੰਦਰ ਹੀ ਆ ਜਾਵੋ | ਉਹ ਵੀਰ ਮੇਰੇ ਟਰੱਕ ਦੇ ਨਾਲ ਦੀ ਸੀਟ ਤੇ ਆ ਬੈਠ ਗਿਆ |
ਕੁਝ ਕੋ ਗੱਲਾਂ ਬਾਤਾਂ ਹੋਈਆਂ ਗੱਲਾਂ ਕਰਦੇ ਕਰਦੇ ਉਹਨਾਂ ਦੀ ਨਿਗਾ ਮੇਰੇ ਟਰੱਕ ਦੇ ਸੀਡੀ ਪਲੇਰ ਤੇ ਪਈ ਉਸ ਦੇ ਹੇਠ ਸਰਬਜੀਤ ਸਿੰਘ ਧੁੰਦਾ ਦੀ ਇਕ ਸੀਡੀ ਪਈ ਹੋਈ ਸੀ | ਉਸ ਵੀਰ ਨੇ ਉਹ ਸੀਡੀ ਨੂੰ ਚੁਕ ਕੇ ਦੇਖਿਆ ਤੇ ਵਾਪਸ ਰੱਖ ਦਿੱਤੀ | ਮੈਂ ਉਸ ਵੀਰ ਨੂੰ ਕਹਿਆ ਜੇ ਵੀਰ ਜੀ ਤੁਹਾਨੂੰ ਇਹ ਸੀਡੀ ਪੰਸਦ ਹੈ, ਤਾਂ ਤੁਸੀਂ ਲੈ ਲਵੋ ਮੇਰੇ ਕੋਲ ਹੋਰ ਸੀਡੀਆਂ ਹਨ | ਉਸ ਵੀਰ ਨੇ ਸੀਡੀ ਵਾਪਸ ਰੱਖ ਦਿੱਤੀ ਤੇ ਕੋਈ ਜੁਆਬ ਨਾਂ ਦਿੱਤਾ | ਉਸ ਦੇ ਸੀਡੀ ਰੱਖਣ ਦੇ ਅੰਦਾਜ ਤੋ ਅਗਲੀ ਗੱਲ ਸਮਝ ਗਿਆ |
ਮੈਂ ਉਸ ਵੀਰ ਨੂੰ ਬੜਾ ਅਨਜਾਨ ਤੇ ਭੋਲਾ ਜਿਹਾ ਬਣ ਕੇ ਕਹਿਆ ਕੀ ਗੱਲ ਵੀਰ ਜੀ ਸੀਡੀ ਪਸੰਦ ਨਹੀ ਆਈ | ਉਸ ਦਾ ਜੁਆਬ ਸੀਡੀ ਤਾਂ ਪਸੰਦ ਆ ਪਰ ਸੀਡੀ ਵਾਲਾ ਬੰਦਾ ਨਹੀ ਪਸੰਦ |
ਮੈਂ ਉਸ ਨੂੰ ਕਹਿਆ ਵੀਰ ਜੀ ਬੱਸ ਬੰਦੇ ਦੀ ਆਵਾਜ ਚੰਗੀ ਐ ਟਰੱਕ ਤੇ ਸੁਣ ਕੇ ਬਹੁਤ ਸੋਹਣਾ ਟਾਈਮ ਪਾਸ ਹੋ ਜਾਂਦਾ | ਮੈਨੂੰ ਕਹਿੰਦਾ ਤੁਸੀਂ ਇਹ ਸੀਡੀ ਕਿਥੋ ਲਈ ਮੈਂ ਕਹਿਆ ਵੀਰ ਜੀ ਸਾਡੇ ਵਿਸਾਖੀ ਤੇ ਸਟਾਲ ਲੱਗਾ ਸੀ ਉਥੋ ਮੁਫਤ ਵਿੱਚ ਲਈ ਸੀ | ਪਰ, ਮੈਂ ਕਦੇ ਨਾ ਤਾਂ ਇਸ ਬੰਦੇ ਨੂੰ ਕਿਸੇ ਗੁਰਦਵਾਰੇ ਸੁਣਨ ਗਿਆ ਨਾ ਹੀ ਕਦੇ ਮਿਲਿਆ | ਮੈਂਨੂੰ ਪਤਾ ਲੱਗਾ ਇਹ ਬੰਦਾ ਕਾਫੀ ਵਿਵਾਦਤ ਹੈ, ਜੇ ਤੁਹਾਨੂੰ ਪਤਾ ਹੈ ਤਾਂ ਦਸੋ | ਮੈਂਨੂੰ ਕਹਿੰਦਾ ਪਹਿਲਾਂ ਤਾਂ ਆਪਣਾ ਨਾਮ ਦਸੋ ਮੈਂ ਨਾਮ ਦੱਸਣ ਲੱਗਾ ਜਰਾ ਰੁਕ ਗਿਆ | ਮੈਨੂੰ ਲੱਗਾ ਕਿਤੇ ਇਹ ਬੰਦਾ ਮੇਰਾ ਨਾਮ ਨਾਂ ਜਾਂਦਾ ਹੋਵੇ ਮੈਂ ਉਸ ਨੂੰ ਆਪਣਾ ਨਾਮ ਦੱਸਣ ਦੀ ਥਾਂ ਆਪਣੇ ਛੋਟੇ ਭਾਈ ਦਾ ਨਾਮ ਦੱਸ ਦਿੱਤਾ ਮੈਂ ਕਹਿਆ ਜੀ ਮੇਰਾ ਨਾਮ ਖੜਕ ਸਿੰਘ ਗਿੱਲ ਹੈ | ਮੇਰਾ ਨਾਮ ਦੱਸਣ ਦੀ ਦੇਰ ਸੀ ਉਸ ਬੰਦੇ ਨੇ ਆਪਣੀ ਵਾਰਤਾ ਸ਼ੁਰੂ ਕਰ ਲਈ | ਮੈਨੂੰ ਕਹਿਣ ਲੱਗਾ ਜੀ ਆਹ ਧੁੰਦਾ, ਘੁਗੂ ਭਾਵ ਇੰਦਰ ਸਿੰਘ ਘੱਗਾ, ਇਕ ਆਹ ਦਰਸ਼ੁ ਰਾਗੀ ਭਾਵ ਪ੍ਰੋਫ਼ ਦਰਸ਼ਨ ਸਿੰਘ ਆਦਿ ਲੋਕਾਂ ਦੇ ਨਾਮ ਲੈ ਕੇ ਕਹਿਣ ਲੱਗਾ ਜੀ ਇਹ ਲੋਕ ਪੰਥ ਦੋਖੀ ਹਨ |
ਉਸ ਦਾ ਜਿਆਦਾ ਜੋਰ ਧੁੰਦਾ ਉਪਰ ਸੀ | ਮੈਨੂੰ ਕਹਿੰਦਾ ਇਹ ਗੁਰਬਾਣੀ ਦੇ ਅਰਥ ਗਲਤ ਕਰਦੇ ਹਨ | ਇਹ ਸੰਤਾਂ ਦੀ ਨਿੰਦਿਆ ਕਰਦੇ ਹਨ |ਇਹ ਲੋਕ ਦਸਮੇਸ਼ ਪਿਤਾ ਦੀ ਬਾਣੀ ਨੂੰ ਬਾਣੀ ਨਹੀ ਮੰਨਦੇ |ਮੈਂ ਉਸ ਨੂੰ ਕਹਿਆ ਵੀਰ ਜੀ ਮੈਂ ਤਾਂ ਸੁਣਿਆ ਗੁਰੂ ਸਾਹਿਬ ਨੇ ਗਦੀ ਸਿਰਫ ਗੁਰੂ ਗਰੰਥ ਸਾਹਿਬ ਨੂੰ ਦਿੱਤੀ ਹੈ | ਉਹ ਕਹਿਣ ਲੱਗਾ ਫਿਰ ਕੀ ਹੋਇਆ ਜੇ ਗੁਰੂ ਸਾਹਿਬ ਨੇ ਗੱਦੀ ਗੁਰੂ ਗਰੰਥ ਸਾਹਿਬ ਨੂੰ ਦਿੱਤੀ ਹੈ, ਪਰ ਸਾਡਾ ਫਰਜ਼ ਬਣਦਾ ਅਸੀਂ ਦਸਮ ਗਰੰਥ ਸਾਹਿਬ ਦੀ ਬਾਣੀ ਦਾ ਵੀ ਗੁਰੂ ਗਰੰਥ ਸਾਹਿਬ ਜਿੰਨਾ ਸਤਕਾਰ ਕਰੀਏ ਤੇ ਗੁਰੂ ਸਾਹਿਬ ਦੇ ਬਾਰਬਰ ਪ੍ਰਕਾਸ਼ ਕਰੀਏ | ਫਿਰ ਦੇਖੋ ਸਿੱਖ ਕੌਮ ਦੀ ਚੜ੍ਹਦੀ ਕਲਾ ਦਿਨਾ ਵਿੱਚ ਹੀ ਹੁੰਦੀ |
ਮੈਂ ਉਸ ਨੂੰ ਕਹਿਆ ਵੀਰ ਜੀ ਦਸਮ ਗਰੰਥ ਵਿੱਚ ਐਸਾ ਕੀ ਲਿਖਿਆ ਜਿਸ ਕਰਕੇ ਇਹ ਲੋਕ ਉਸ ਦਾ ਵਿਰੋਧ ਕਰਦੇ ਹਨ | ਮੈਨੂੰ ਕਹਿੰਦਾ ਇਹਨਾਂ ਨੂੰ ਕੀ ਅਕਲ ਐ ਗੁਰੂ ਸਾਹਿਬ ਦੀ ਬਾਣੀ ਨੂੰ ਕਿਵੇ ਪੜਣਾ | ਉਸ ਵਿੱਚ ਐਸਾ ਕੁਝ ਵੀ ਨਹੀ ਲਿਖਿਆ ਜਿਸ ਨੂੰ ਅਸੀਂ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਤੇ ਖਰਾ ਨਹੀ ਉਤਰ ਸਕਦੇ | ਇਹਨਾਂ ਲੋਕਾਂ ਨੇ ਆਪਣੇ ਕੋਲੋ ਮਨਘੜਤ ਅਰਥ ਕਰਕੇ ਸਿਰਫ ਲੋਕਾਂ ਨੂੰ ਉਲਝਾਇਆ ਹੋਇਆ ਹੈ ਹੋਰ ਕੁਝ ਨਹੀ | ਉਹ ਕਹਿੰਦਾ ਜਿਸ ਤਰ੍ਹਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਪੜਣ ਨਾਲ ਸਾਨੂੰ ਆਤਮ ਬਲ ਮਿਲਦਾ |ਉਸ ਤਰ੍ਹਾਂ ਦਸਮ ਗਰੰਥ ਦੀ ਬਾਣੀ ਨਾਲ ਸਾਨੂੰ ਸਰੀਰਕ ਬਲ ਮਿਲਦਾ ਹੈ | ਲੋਕ ਤਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਨਹੀ ਪੜਦੇ ਫਿਰ ਇਹ ਲੋਕ ਦਸਮ ਪਾਤਸ਼ਾਹ ਦੀ ਬਾਣੀ ਕਿਥੋ ਪੜ ਲੈਣਗੇ | ਦਸਮ ਪਾਤਸ਼ਾਹ ਦੀ ਬਾਣੀ ਤੋ ਬਿਨਾ ਕੋਈ ਵੀ ਸਿੱਖ ਬਹਾਦਰ ਨਹੀ ਬਣ ਸਕਦਾ | ਦਸਮ ਪਾਤਸ਼ਾਹ ਦੀ ਬਾਣੀ ਸਿੱਖ ਨੂੰ ਬਹਾਦਰ ਬਣਾਉਦੀ ਬੀਰ ਰਸ ਪੈਦਾ ਕਰਦੀ ਸਿੱਖ ਵਿੱਚ ਸੋ ਸ਼ੇਰ ਜਿੰਨਾ ਬਲ ਆ ਜਾਂਦਾ |
ਉਸ ਦੇ ਗੱਪ ਸੁਣ ਸੁਣ ਕੇ ਹੁਣ ਤੱਕ ਮੇਰੇ ਸਬਰ ਦਾ ਪਿਆਲਾ ਭਰ ਚੁਕਾ ਸੀ | ਮੈਨੂੰ ਕਹਿੰਦਾ ਵੀਰ ਜੀ ਰਾਤ ਨੂੰ ਸਾਉਣ ਲੱਗੇ ਚੋਪਈ ਦਾ ਪਾਠ ਕਰਕੇ ਜੋ ਲੋਕ ਸੋਂਦੇ ਨੇ ਉਹਨਾਂ ਦੇ ਦੁਆਲੇ ਲੋਹੇ ਦਾ ਕਿਲ੍ਹਾ ਬਣ ਜਾਦਾ | ਉਸ ਤੇ ਦੁਸ਼ਮਨ ਵਾਰ ਨਹੀ ਕਰ ਸਕਦਾ | ਉਸ ਦੇ ਇਹਨਾਂ ਕਹਿਣ ਦੀ ਦੇਰ ਸੀ, ਮੇਰੇ ਸਬਰ ਦਾ ਬੰਨ ਟੁਟ ਗਿਆ | ਮੈਂ ਉਸ ਨੂੰ ਸਵਾਲ ਕਰ ਦਿੱਤਾ ਵੀਰ ਜੀ ਤੁਸੀਂ ਕਹਿੰਦੇ ਹੋ ਚੋਪਈ ਪੜਣ ਨਾਲ ਲੋਹੇ ਦਾ ਕਿਲ੍ਹਾ ਬਣ ਜਾਂਦਾ ਬੜੀ ਕਾਹਲੀ ਨਾਲ ਕਹਿੰਦਾ ਜੀ ਹਾਂ ਬਿਲਕੁਲ ਬਣਦਾ ਭਲਾ ਤੁਸੀਂ ਅੱਜ ਰਾਤ ਨੂੰ ਹੀ ਆਜਮਾ ਲੇਣਾ | ਮੈਂ ਫਿਰ ਆਪਣਾ ਸੁਆਲ ਸ਼ੁਰੂ ਕੀਤਾ ਮੈਂ ਉਸ ਨੂੰ ਕਹਿਆ ਵੀਰ ਜੀ ਤੁਸੀਂ ਕਹਿੰਦੇ ਹੋ ਇਹ ਰਚਨਾ ਗੁਰੂ ਸਾਹਿਬ ਦੀ ਹੈ | ਤਾਂ ਇੱਕ ਗੱਲ ਪਕੀ ਐ ਗੁਰੂ ਸਾਹਿਬ ਤੇ ਉਹਨਾਂ ਦੇ ਸਾਰੇ ਸਿੱਖ, ਮਾਤਵਾਂ, ਗੁਰੂ ਸਾਹਿਬ ਦੇ ਸਾਹਿਬਜਾਦੇ ਵੀ ਚੋਪਈ ਪੜਦੇ ਹੋਣਗੇ | ਕਹਿੰਦਾ ਬਿੱਲਕੁਲ ਜੀ | ਮੈਂ ਕਹਿਆ ਜਦੋ ਛੋਟੇ ਸਾਹਿਬਜਾਦੇ ਨੀਹਾਂ ਵਿੱਚ ਚਿਣੇ ਜਾ ਰਹੇ ਸੀ ਉਹਨਾਂ ਉਸ ਵਾਕਤ ਚੋਪਈ ਪੜ ਕੇ ਲੋਹੇ ਦਾ ਕਿਲ੍ਹਾ ਕਿਓ ਨਾ ਖੜਾ ਕੀਤਾ |ਵੱਡੇ ਸਾਹਿਬਜਾਦੇ ਚਮਕੌਰ ਦੇ ਮੈਦਾਨ ਅੰਦਰ ਕਿਓ ਨਾ ਲੋਹੇ ਦਾ ਕਿਲ੍ਹਾ ਖੜਾ ਕਰ ਸਕੇ | ਗੁਰੂ ਸਾਹਿਬ ਤੇ ਦੋ ਪਠਾਣਾ ਨੇ ਹਮਲਾ ਕੀਤਾ ਗੁਰੂ ਸਾਹਿਬ ਤਾਂ ਸੋਦਰ ਦੀ ਬਾਣੀ ਪੜਣ ਤੋ ਮਗਰੋ ਆਰਾਮ ਕਰਨ ਗਏ ਸਨ | ਫਿਰ ਉਹਨਾਂ ਤੇ ਪਠਾਣਾ ਨੇ ਕਿਵੇ ਹਮਲਾ ਕਰ ਦਿੱਤਾ ਉਸ ਵਕਤ ਲੋਹੇ ਦਾ ਕਿਲ੍ਹਾ ਕਿਥੇ ਗਿਆ ਹੋਇਆ ਸੀ |
ਬੱਸ ਹਾਲੇ ਇਹਨੇ ਹੀ ਸਵਾਲ ਕੀਤੇ ਤੇ ਉਸ ਦਾ ਸਾਰਾ ਜੋਸ਼ ਠੰਡਾ ਬਰਫ਼ ਵਰਗਾ ਹੋ ਗਿਆ | ਉਸ ਨੇ ਅਗੋ ਘੜਿਆ ਘੜਾਇਆ ਜੁਆਬ ਦਿੱਤਾ ਸਾਹਿਬਜਾਦਿਆ ਨੇ ਭਾਣਾ ਮੰਨਿਆ ਸੀ | ਹੱਦ ਉਸ ਨੇ ਉਸ ਵਕਤ ਕੀਤੀ ਜਦੋ ਕਹਿੰਦਾ ਗੁਰੂ ਸਾਹਿਬ ਨੇ ਚੋਪਈ ਦਾ ਪਾਠ ਆਪ ਨਹੀ ਕੀਤਾ ਸੀ ਕਿਸੇ ਸਿੱਖ ਨੇ ਕੀਤਾ ਸੀ ਤਾਂ ਕਿਲ੍ਹਾ ਨਹੀ ਬਣਾਇਆ | ਉਸ ਦਾ ਇਹ ਜੁਆਬ ਸੁਣ ਕੈ ਮੈਨੂੰ ਸਿਰ ਤੋ ਪੈਰਾਂ ਤੱਕ ਅੱਗ ਲੱਗ ਗਈ ਤੇ ਮੈਂ ਵੀ ਆ ਗਿਆ ਆਪਣੇ ਅਸਲੀ ਰੰਗ ਵਿੱਚ |ਮੈਂ ਉਸ ਨੂੰ ਕਹਿਆ ਉਏ ਤੂ ਕਹਿਨਾ ਸਾਹਿਬਜਾਦਿਆ ਨੇ ਭਾਣਾ ਮੰਨਿਆ | ਜਦੋ ਸਾਹਿਬਜਾਦੇ ਵਜੀਰ ਖਾਂ ਦੀ ਕਹਿਚਿਰੀ ਵਿੱਚ ਪੇਸ਼ੀ ਤੇ ਗਏ ਸਨ, ਉਥੇ ਵਜੀਰ ਖਾਂ ਨੇ ਸੁਆਲ ਕੀਤਾ ਸੀ ਜੇ ਅਸੀਂ ਤੁਹਾਨੂੰ ਛੱਡ ਦੇਈਏ ਤਾਂ ਕੀ ਕਰੋ ਗੇ | ਸਾਹਿਬਜਾਦਿਆ ਦਾ ਜੁਆਬ ਸੀ ਜੇ ਤੂੰ ਸਾਨੂੰ ਛੱਡ ਦਿੱਤਾ ਅਸੀਂ ਆਪਣੀ ਫੋਜ ਇਕਠੀ ਕਰਕੇ ਜੁਲਮ ਦੇ ਖਿਲਾਫ਼ ਲੜਾਗੇ | ਜਿੰਨਾ ਚਿਰ ਅਸੀਂ ਮਰ ਨਹੀ ਜਾਂਦੇ ਜਾਂ ਤੇਨੂੰ ਮਾਰ ਨਹੀ ਦਿੰਦੇ , ਉਹਨੀ ਦੇਰ ਅਸੀਂ ਤੇਰੇ ਤੇ ਤੇਰੇ ਜੁਲਮ ਦੇ ਖਿਲਾਫ਼ ਲੜਦੇ ਰਹਾਂਗੇ | ਕੀ ਉਸ ਵਕਤ ਸਾਹਿਬਜਾਦਿਆ ਨੂੰ ਨਹੀ ਪਤਾ ਸੀ ਕਿ ਅਸੀਂ ਭਾਣਾ ਮੰਨਣਾ | ਉਸ ਨੂੰ ਕੋਈ ਜੁਆਬ ਨਹੀ ਆਇਆ | ਕਹਿੰਦਾ ਬਾਣੀ ਦੇ ਸ਼ੱਕ ਕਰਨਾਂ ਪਾਪ ਹੈ |
ਹਾਲੇ ਪੰਜ ਸੱਤ ਸੁਆਲ ਹੀ ਕੀਤੇ ਸਨ ਤਾਂ ਉਸ ਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ | ਫਿਰ ਮੈਂ ਉਸ ਨੂੰ ਕਹਿਆ ਤੂੰ ਕਹਿਨਾ ਬਚਿੱਤਰ ਨਾਟਕ ਦੀ ਬਾਨੀ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਤੇ ਖਰੀ ਉਤਰਦੀ ਐ ਮੈਂ ਆਪਣਾ
I PHONE ਖੋਲਿਆ ਤੇ ਉਸ ਵਿਚੋ ਬਚਿੱਤਰ ਨਾਟਕ ਦੀ ਗੰਦੀ ਰਚਨਾ ਦੇ ਕੁਝ ਅਨਛ ਪੇਸ਼ ਕੀਤੇ |
ਇਕ ਦਿਨ ਭਾਂਗ ਮਿਤ੍ਰ ਤੇ ਲਈ | ਪੋਸਤ ਸਹਿਤ ਅਫੀਮ ਚੜ੍ਹਾਈ ||
ਬਹੁ ਰਤ ਕਰੀ, ਨਾ ਬੀਰਜ ਗਿਰਾਈ | ਆਂਠ ਪਹਿਰ ਲਗ ਕੁਆਰ ਬਜਾਈ ||
ਜਬ ਹੀ ਲਾਂਡ ਭਗਾ ਮਹਿ ਡਾਰਿਓ ||
ਤੇਜ ਅਸਤੁਰਾ ਏਕ ਮੰਗਾਯੋ || ਨਿਜ ਕਰ ਗਹਿਕੈ ਰਾਵ ਚਲਾਯੋ ||
ਤਾਂ ਕੀ ਮੂੰਡ ਝਾਟਿ ਸਭ ਡਾਰੀ | ਦੈਕੈ ਹਸੀ ਚੰਚਲਾ ਤਾਰੀ ||

ਮੈਂ ਉਸ ਨੂੰ ਕਹਿਆ ਚਲ ਇਸ ਦੇ ਅਰਥ ਕਰ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਤੇ ਮੈਨੂੰ ਕਹਿਣ ਲੱਗਾ ਇਸ ਨੂੰ ਛੱਡ ਕੇ ਬਾਕੀ ਬਾਨੀ ਵਿੱਚ ਕੀ ਗਲਤ ਹੈ | ਜਾਪ ਸਾਹਿਬ ਤਾਂ ਬਾਨੀ ਹੈ | ਚਰਿੱਤਰ ਨੂੰ ਸਮਝਨਾ ਤੁਹਾਡੇ ਵੱਸ ਦੀ ਗੱਲ ਨਹੀ ਤਾਂ ਤੁਹਾਨੂੰ ਗਲਤ ਲਗਦੇ ਹਨ | ਮੈਂ ਉਸ ਨੂੰ ਕਹਿਆ ਚਲ ਮੈਨੂੰ ਸਮਝ ਮੈਂ ਸਮਝਣ ਨੂੰ ਤਿਆਰ ਹਾਂ ਮੈਨੂੰ ਅਰਥ ਸਮਝਾ |ਮੈਨੂੰ ਕਹਿੰਦਾ ਚਲੋ ਤੁਸੀਂ ਇਹ ਦਸੋ ਜਾਪ ਸਾਹਿਬ ਨੂੰ ਬਾਨੀ ਮੰਨਦੇ ਹੋ ਕੀ ਨਹੀ | ਮੈਂ ਕਹਿਆ ਪਹਿਲਾ ਮੈਨੂੰ ਤੂੰ ਮੇਰੇ ਸੁਆਲ ਦਾ ਜੁਆਬ ਦੇ ਬਾਕੀ ਬਾਅਦ ਵਿੱਚ |
ਮੈਨੂੰ ਕਹਿਣ ਲੱਗਾ ਪਹਿਲਾਂ ਤੁਸੀਂ ਦਸੋ ਜਾਪ ਨੂੰ ਬਾਨੀ ਮੰਨਦੇ ਹੋ ਕੀ ਨਹੀ | ਮੇਰਾ ਉਤਰ ਸੀ
ਨਮਸਤੇ ਭਿੰਡੀ || ਨਮਸਤੇ ਕੇਲਾ ||
ਨਮਸਤੇ ਤੋਰੀ || ਨਮਸਤੇ ਕਦੂ||
ਨਮਸਤੇ ਮੂੰਗੀ || ਨਮਸਤੇ ਛੋਲੇ||
ਨੂੰ ਮੈਂ ਨਹੀ ਬਾਣੀ ਮੰਨਦਾ | ਉਸ ਨਾਲ ਮੇਰੀ ਕਾਫੀ ਦੇਰ ਤੱਕ ਜਿਰਾ ਹੁੰਦੀ ਰਹੀ ਜੇ ਕਰ ਮੈਂ ਲਿਖਣ ਲੱਗਾ ਤਾਂ ਬਹੁਤ ਵੱਡਾ ਲੇਖ ਬਣ ਜਾਵੇਗਾ | ਕਾਫੀ ਜਿਦ ਬਾਜੀ ਮਗਰੋ ਉਹ ਬਚਿੱਤਰ ਨਾਟਕ ਦਾ ਸ਼ੇਰ ਮੇਰੇ ਟਰੱਕ ਵਿਚੋ ਚਲਾ ਗਿਆ ਗਿਆ ਬਿਲਕੁਲ ਨਿਰ ਉਤਰ ਹੋ ਕੇ | ਉਸ ਦੇ ਜਾਂਣ ਮਗਰੋ ਜਿਸ
SHIPER ਦੇ ਮੈਂ ਲੋਡ ਚੁਕਨ ਲਈ ਗਿਆ ਹੋਇਆ ਸੀ | ਉਹਨਾਂ ਦਾ ਮੈਨੂੰ ਫੋਨ ਆ ਗਿਆ ਤੇ ਉਹਨਾਂ ਦੇ ਕਹਿਣ ਤੇ ਮੈਂ ਟਰੱਕ DOCK ਤੋ MOVE ਕਰਕੇ ਉਹਨਾਂ ਦੀ PARKING LOT ਵਿੱਚ ਖੜਾ ਕਰ ਲਿਆ | ਮੈਂ ਉਹਨਾਂ ਦੀ PARKING LOT ਖੜਾ ਇੰਤਜਾਰ ਕਰ ਰਹਿਆ ਸੀ | ਕੋਈ 20 ਮਿੰਟ ਮਗਰੋ ਪੁਲਿਸ ਦੀਆਂ ਤਿੰਨ ਗੱਡੀਆਂ ਆ ਗਈਆਂ ਮੈਂ ਹਾਲੇ ਡਰਾਈਵਰ ਸੀਟ ਤੇ ਬੈਠਾ ਹੋਇਆ ਆਪਣਾ ਪੇਪਰ ਵਰਕ ਕਰ ਰਹਿਆ ਸੀ |
ਮੈਂ ਕੀ ਦੇਖਿਆ ਕਿ ਉਹ ਬਚਿੱਤਰੀ ਸ਼ੇਰ ਪੁਲਿਸ ਵਾਲਿਆ ਵੱਲ ਕਾਫੀ ਤੇਜੀ ਨਾਲ ਤੁਰਿਆ ਜਾ ਰਹਿਆ ਸੀ | ਪੁਲਿਸ ਵਾਲੇ ਨਾਲ ਕੋਈ ਗੱਲ ਕਰਦਾ ਸੀ ਨਾਲੇ ਪੁਲਿਸ ਵਾਲੇ ਨੂੰ ਧੱਕੇ ਮਾਰ ਮਾਰ ਕੇ ਕੋਈ ਆਪਣੀ ਗੱਲ ਸਮਝਾ ਰਹਿਆ ਸੀ | ਮੈਂ ਇਹ ਸਾਰਾ ਤਮਾਸ਼ਾ ਆਪਣੇ ਟਰੱਕ ਵਿੱਚ ਬੈਠਾ ਦੇਖ ਰਹਿਆ ਸੀ | ਕੋਈ 15-20 ਮਿੰਟ ਪੁਲਿਸ ਵਾਲੇ ਰੁਕੇ ਤੇ ਫਿਰ ਉਹ ਚਲੇ ਗਏ | ਰਾਤ ਦਾ ਸਮਾਂ ਹੋਣ ਕਰਕੇ ਮੈਂ ਆਪਣੇ ਟਰੱਕ ਦੀਆਂ ਲਾਈਟਾ ਨੂੰ ਜਗਾ ਕੇ ਜਾਣ ਬੁਝਕੇ ਟਰੱਕ ਦੇ ਬਹਾਰ ਆ ਕੇ ਖੜਾ ਹੋ ਗਿਆ | ਮੈਂ ਟਰੱਕ ਦੇ ਬਹਾਰ ਕੋਈ 5 ਕੁ ਮਿੰਟ ਖੜਾ ਰਹਿਆ ਤੇ ਇੰਨੀ ਦੇਰ ਵਿੱਚ ਉਸ ਨੇ ਮੈਨੂੰ ਆਵਾਜ ਮਾਰ ਕੇ ਕਹਿਣ ਲੱਗਾ ਭਾਜੀ ਮੇਰੀ ਮਦਦ ਕਰੋ |
ਮੈਂ ਉਸ ਦੇ ਕੋਲ ਚਲਾ ਗਿਆ ਮੈਨੂੰ ਉਸ ਨੇ ਦੇਖਾਇਆ ਨਾਲ ਦੇ ਟਰੱਕ ਵਾਲੇ ਨੇ ਆਪਣਾ ਟਰੱਕ
BACK ਕਰਦੇ ਵਕਤ ਉਸ ਤੇ ਟਰੱਕ ਵਿੱਚ ਟਰਾਲਾ ਮਾਰ ਕੇ ਸਿਗਨਲ ਵਾਲੀ ਲਾਈਟ ਤੋੜ ਦਿਤੀ ਜਿਸ ਕਰਕੇ ਉਸ ਨੇ ਪੁਲਿਸ ਨੂੰ ਬੁਲਾਇਆ ਸੀ | ਉਸ ਦਾ ਨੁਕਸਾਨ ਕੋਈ 100 ਡਾਲਰ ਦਾ ਹੋਇਆ ਸੀ | ਜਿਸ ਨੇ ਟਰੱਕ ਮਾਰਿਆ ਉਹ ਗੋਰਾ ਸੀ, ਗੋਰਾ ਆਪਣੇ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਉਹ ਕਹਿੰਦਾ ਟਰੱਕ ਮੈਂ ਨਹੀ ਮਾਰਿਆ | ਗੋਰਾ ਉਸ ਨੂੰ ਕੁਟਣ ਨੂੰ ਤਿਆਰ ਹੋਇਆ ਫਿਰਏ ਗੋਰੇ ਨੇ ਉਸ ਨੂੰ ਜੋਰ ਨਾਲ ਧੱਕਾ ਮਾਰਿਆ | ਮੈਨੂੰ ਕਹਿੰਦਾ ਭਾਜੀ ਆ ਦੇਖ ਲਵੋ ਤੁਹਾਡੇ ਸਾਹਮਣੇ ਗੋਰਾ ਮੈਨੂੰ ਧੱਕੇ ਮਾਰ ਰਹਿਆ | ਤੁਸੀਂ ਇਸ ਦੇ ਮਾਰਦੇ ਕਿਓ ਨਹੀ ਮੇਰੀ ਮਦਦ ਕਿਓ ਨਹੀ ਕਰਦੇ |
ਮੈਂ ਉਸ ਨੂੰ ਕਹਿਆ ਤੂੰ ਤਾਂ ਕਹਿੰਦਾ ਸੀ ਬਚਿੱਤਰ ਨਾਟਕ ਪੜ ਕੇ ਸਿੱਖ ਸ਼ੇਰ ਬਣਦਾ ਹੁਣ ਫਿਰ ਤੂੰ ਸ਼ੇਰ ਬਣ ਕੈ ਦਿਖਾ ਮਨੂੰ ਮੇਰੇ ਭਲੇਖੇ ਦੂਰ ਕਰ | ਉਹ ਗੋਰਾ ਕਹਿੰਦਾ ਇਹ ਝੂਠ ਬੋਲਦਾ ਮੈਂ ਇਸ ਦੀ ਲਾਈਟ ਨਹੀ ਭੰਨੀ ਮੈਂ ਉਸ ਨੂੰ ਕਹਿਆ ਮੈਂ ਇਸ ਕੁਝ ਨਹੀ ਦੇਖਿਆ ਸੋ ਮੈਂ ਕੁਝ ਨਹੀ ਕਹਿ ਸਕਦਾ | ਗੋਰੇ ਨੇ ਬਚਿੱਤਰੀ ਸ਼ੇਰ ਨੂੰ ਬਹੁਤ ਗੰਦੀਆਂ ਗੰਦੀਆਂ ਗਾਲ੍ਹਾ ਕਢੀਆਂ ਤੇ ਬਚਿੱਤਰੀ ਸ਼ੇਰ ਚੁਪ ਕਰਕੇ ਸੁਣਦਾ ਰਹਿਆ | ਗੋਰਾ ਉਸ ਨੂੰ ਗਾਲ੍ਹਾ ਕਢਦਾ ਹੋਇਆ ਆਪਣੇ ਟਰੱਕ ਵਿੱਚ ਚਲਾ ਗਿਆ | ਇਹ ਸ਼ੇਰ ਮੈਨੂੰ ਕਹਿਣ ਲੱਗਾ ਭਾਜੀ ਮੈਂ ਤਾਂ ਤੁਹਾਨੂੰ ਤਾਂ ਆਵਾਜ਼ ਮਾਰੀ ਸੀ ਤੁਸੀਂ ਗੋਰੇ ਨੂੰ ਕੁਟੋਗੇ | ਮੈਂ ਉਸ ਨੂੰ ਕਹਿਆ ਮੈਂ ਬਚਿੱਤਰ ਨਾਟਕ ਨਹੀ ਪੜਦਾ ਇਸ ਕਰਕੇ ਮੈਂ ਬਹਾਦਰ ਨਹੀ ਹਾਂ| ਤੂੰ ਉਸ ਨੂੰ ਕਿਓ ਨਾ ਮਾਰਿਆ ਤੂੰ ਤਾਂ ਬਹਾਦਰ ਐ ਕਹਿੰਦਾ ਭਾਜੀ ਕੁਟ ਤਾਂ ਦਿੰਦਾ ਮੈਂ ਕਹਿਆ ਐਵੇ ਕਿਤੇ ਪੁਲਿਸ ਕੇਸ ਬਣ ਗਿਆ ਅਮਰੀਕਾ ਵਰਗੇ ਮੁਲਖ ਵਿੱਚ ਬੰਦਾ ਸਾਰੀ ਉਮਰ ਕੋਈ ਕੰਮ ਕਰਨ ਜੋਗਾ ਨਹੀ ਰਹਿੰਦਾ | ਮੈਂ ਉਸ ਨੂੰ ਕਹਿਆ ਕੀ ਮੇਰੇ ਤੇ ਕੇਸ ਨਾ ਬਣਦਾ ਮੈਨੂੰ ਕਹਿੰਦਾ ਭਾਜੀ ਤੁਸੀਂ ਤਾਂ ਕੈਨੇਡਾ ਤੋ ਤੁਸੀਂ ਭੱਜ ਜਾਦੇ ਕੁਟ ਕੇ ਤੁਹਾਨੂੰ ਕੀ ਹੋਣ ਲੱਗਾ ਸੀ |
ਆਹ ਇਹਨਾ ਦੀ ਅਸਲੀ ਔਕਾਤ ਨਾ ਇਹਨਾਂ ਕੋਲ ਗਿਆਨ ਤੇ ਨਾ ਵਫਾਦਾਰੀ ਦੂਜੇ ਦੇ ਮੋਡੇ ਰੱਖ ਦੇ ਚਲਾਉਣ ਜਾਣਦੇ ਨੇ ਇਹ ਲੋਕ | ਹੁਣ ਨਿਰਣਾ ਤੁਸੀਂ ਆਪ ਕਰ ਲੇਣਾ ਇਹ ਕਿੰਨੀ ਕੁ ਅਕਲ ਦੇ ਮਾਲਕ ਹਨ |
ਦਾਸ : ਜਗਪਾਲ ਸਿੰਘ
ਮਿਤੀ : 16 ਜੂਨ 2014
ਫੋਨ : 604-780-3972


17/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉੱਪਰ ਸੱਚ ਆਚਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਭ ਤੋਂ ਉਤਮ ਸੱਚ ਹੈ ਉਸ ਤੇ ਉੱਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉੱਤਮ ਵਿਵਹਾਰ।
ਈਸ਼ਰ ਵਸਦਾ ਸਭਨੀਂ ਥਾਈਂ, ਸਭ ਦੇ ਸੰਗ ਹਰ ਵੇਲੇ।
ਫਿਰ ਵੀ ਅਨੁਭਵ ਹੁੰਦਾ ਹੈ ਨਾ, ਹੋਣ ਕਿਵੇਂ ਫਿਰ ਮੇਲੇ?
ਅਤਿ ਸੂਖਮ, ਉਹ ਪਾਕ ਪਵਿਤਰ, ਸਭ ਤੱਤਾਂ ਵਿਚਕਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਸੂਖਮ ਤੱਤ ਦਾ ਸੱਚ ਜਾਨਣ ਲਈ, ਉਸ ਦਾ ਸੰਗ ਮਾਨਣ ਲਈ।
ਤਨ, ਮਨ, ਬੁੱਧੀ ਕਰੋ ਪਵਿਤਰ, ਸੱਚ ਨੂੰ ਪਹਿਚਾਨਣ ਲਈ।
ਚੰਚਲ ਅਤੇ ਅਪਵਿਤਰ ਜੋ ਬੁੱਧ, ਪਾ ਨਾ ਸਕਦੀ ਸਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਸ਼ੁਧ ਕਰੋ ਤਨ, ਮਨ ਤੇ ਬੁੱਧੀ, ਰੱਖ ਕੇ ਸ਼ੁਧ ਅਚਾਰ,
ਸਤਿਸੰਗ ਕਰ, ਜਪ ਨਾ ਈਸ਼ਵਰ ਦਾ, ਮਾਰੋ ਸੱਭ ਵਿਚਾਰ।
ਧਿਆਨ ਧਰੋ ਅੰਤਰਮਨ ਹੋ ਕੇ, ਅੰਗ ਅੰਗ ਉਮਡੇ ਪਿਆਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਸੱਚਾ-ਸੁਚਾ ਤਨ-ਮਨ ਹੋਵੇ, ਸੱਚਾ ਕਰਦਾ ਵਾਸ।
ਆਨੰਦ, ਆਨੰਦ, ਜੀਵਨ ਜਾਪੇ, ਨਿਰਛਲ ਵਗਦੇ ਸਾਸ।
ਕਾਮ, ਕ੍ਰੋਧ, ਮੋਹ, ਲੋਭ ਮਿਟ ਜਾਂਦੇ, ਨਾ ਰਹਿੰਦਾ ਹੰਕਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਹੋਵੇ ਸ਼ੁਧ ਆਧਾਰ ਜੇ ਸੱਚ ਦਾ, ਹੋਵੇ ਸ਼ੁਧ ਆਚਾਰ,
ਈਸ਼ਰ ਵਿੱਚ ਸ਼ਰਧਾ ਰੱਖ ਪੱਕੀ, ਜੋ ਮਿਲਿਆ, ਸਵੀਕਾਰ।
ਮਨ ਸ਼ੁਧ, ਸੁੱਚ ਬੁੱਧ, ਆਨੰਦ, ਆਨੰਦ, ਸ਼ਕਤੀ ਦਾ ਸੰਚਾਰ।
ਸੱਭ ਤੋਂ ਉਤਮ ਸੱਚ ਹੈ ਉਸ ਤੇ ਉਪਰ ਸੱਚ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉਤਮ ਵਿਵਹਾਰ।
ਕਾਰੋਬਾਰ, ਵਿਉਹਾਰ, ਆਚਾਰ `ਚ ਸੱਚੇ, ਸੋਈ ਪਾਰ।
ਸੱਚਾ ਕਾਰੋਬਾਰ ਸਦਾ ਸ਼ੁਭ, ਪਿਆਰ ਸੱਚਾ ਵਿਉਹਾਰ।
ਸਭ ਤੋਂ ਉਤਮ ਸੱਚ ਹੈ ਭਾਈ ਜੇ ਸੱਚਾ ਆਚਾਰ।
ਸੱਚ ਗਲ ਲਾਉ, ਸੱਚਾ ਪਾਉ, ਕਰ ਉੱਤਮ ਵਿਵਹਾਰ।
ਪੰਨਾ 62, ਸਤਰ 11 ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥
Truth is higher than everything; but (among truth) higher still is truthful living. ||5||


16/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰਾਜ ਸਾਮੰਤੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰਾਜ ਸਾਮੰਤੀ ਪਲਟੋ ਲੋਕੋ।
ਵਧਦੀਆਂ ਧਾਂਦਲੀਆਂ ਨੂੰ ਰੋਕੋ।
ਇਹ ਗੱਦੀ ਪੀੜ੍ਹੀ-ਦਰ-ਪੀੜ੍ਹੀ,
ਤੇਹੇ ਬੱਚੇ, ਜੇਹੀ ਕੋਕੋ।
ਲੋਕਰਾਜ ਲਿਆ ਖੁਨ ਵਹਾਕੇ
ਵੋਟਾਂ ਨੋਟਾਂ ਥਾਂ ਨਾ ਠੋਕੋ।
ਛਾਤੀ ਖੋਲ੍ਹ ਅਗੇਰੇ ਵਧਣਾ,
ਜੋ ਝੁਕ ਚਲਦੇ, ਉਨ੍ਹਾਂ ਨੂੰ ਟੋਕੋ।
ਸਹਿ ਲਈ ਬਹੁਤ ਗੁਲਾਮੀ ਹੁਣ ਤਕ,
ਬਲਦੀ ਬੁੱਥੇ ਸਿਰ ਨਾ ਝੋਕੋ।
ਰਾਜ ਸਾਮੰਤੀ ਪਲਟੋ ਲੋਕੋ।
ਵਧਦੀਆਂ ਧਾਂਦਲੀਆਂ ਨੂੰ ਰੋਕੋ।


16/06/14)
ਅਵਤਾਰ ਸਿੰਘ ਮਿਸ਼ਨਰੀ

“ਗੁਰਦਿਆਲ ਸਿੰਘ ਨੂਰਪੁਰੀ ਦੀ ਪਲੇਠੀ ਪੁਸਤਕ “ਬਿਨ ਬਾਲਣ ਦੇ ਸਾੜਨ ਧੀਆਂ” ਲੋਕ ਅਰਪਣ”

(ਅਵਤਾਰ ਸਿੰਘ ਮਿਸ਼ਨਰੀ) ਜੂਨ ੨੦੧੪ ਦੇ ਪਿਛਲੇ ਹਫਤੇ ਗਿਨੀ ਯਾਦਗਰੀ ਸਹਿਤਕ ਮੰਚ ਅਮਰੀਕਾ ਰਾਹੀਂ ਸੈਨਹੋਜੇ ਦੇ ਪ੍ਰਸਿੱਧ ਸ਼ਾਇਰ ਸ੍ਰ. ਗੁਰਦਿਆਲ ਸਿੰਘ ਨੂਰਪੁਰੀ ਦੀ ਪਲੇਠੀ ਪੁਸਤਕ“ਬਿਨ ਬਾਲਣ ਦੇ ਸਾੜਨ ਧੀਆਂ” ਵਿਦਵਾਨ ਕਵੀਆਂ, ਲਿਖਾਰੀਆਂ ਅਤੇ ਪੰਥਕ ਵਿਦਵਾਨਾਂ ਦੀ ਭਰਵੀਂ ਹਾਜਰੀ ਵਿੱਚ ਯੂਨੀਅਨ ਸਿਟੀ ਦੀ ਲਾਇਬ੍ਰੇਰੀ ਵਿਖੇ ਬੜੇ ਜੋਸ਼ੋ ਖਰੇਸ਼ ਨਾਲ ਲੋਕ ਅਰਪਨ ਕੀਤੀ ਗਈ। ਇਸ ਪੁਸਤਕ ਰੀਲੀਜ ਸਮਾਗਮ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਨੇ ਸਟੇਜ ਸੇਵਾ ਦੇ ਨਾਲ ਨਾਲ, ਪੁਸਤਕ ਦੇ ਵੱਖ ਵੱਖ ਵਿਸ਼ਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰ. ਨੂਰਪੁਰੀ ਨੇ ਇਸ ਪੁਸਤਕ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਵੱਖ ਵੱਖ ਰਹੁ ਰੀਤਾਂ। ਜੀਵਨ ਦੇ ਤਜਰਬੇ ਅਤੇ ਹਾਸਰਸ ਦੇ ਗੁਲਦਸਤੇ ਨਾਲ ਜਨਤਾ ਦਾ ਸ਼ੀਸ਼ਾ ਪੇਸ਼ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਪੁਸਤਕ ਚੋਂ ਇੱਕ ਮਨਭਾਉਂਦੀ ਕਵਿਤਾ ਵੀ ਗਾ ਕੇ ਸੁਣਾਈ। ਯੂਬਾਸਿਟੀ ਤੋਂ ਬੀਬੀ ਰਾਜਵਿੰਦਰ ਕੌਰ ਵੱਲੋਂ ਵਿਸਥਾਰ ਨਾਲ ਲਿਖਿਆ ਗਿਆ ਅਲੋਚਨਾਤਮਕ ਪਰਚਾ ਪੜ੍ਹ ਕੇ ਸੁਣਾਇਆ ਗਿਆ।

ਸ੍ਰ. ਤਰਲੋਚਨ ਸਿੰਘ ਦੁਪਾਲਪੁਰੀ ਨੇ ਲਿਖਾਰੀਆਂ, ਵਿਦਵਾਨਾਂ, ਕਵੀਆਂ-ਸ਼ਾਇਰਾਂ ਅਤੇ ਨਕਲੀਆਂ ਰਾਹੀਂ ਵੱਖ ਵੱਖ ਢੰਗਾਂ ਨਾਲ ਮਜਾਕੀਆ ਲਹਿਜੇ ਵਿੱਚ ਸਮਾਜ ਦੀ ਤਸਵੀਰ ਪੇਸ਼ ਕਰਨ ਬਾਰੇ ਭਾਸ਼ਨ ਦਿੰਦੇ ਹੋਏ ਜਿੱਥੇ ਸਰਦਾਰ ਨੂਰਪੁਰੀ ਦੀ ਧੀਆਂ ਪ੍ਰਤੀ ਅਤੇ ਸਮਾਜ ਦੀ ਵਿਗੜੀ ਹਾਲਤ ਸਬੰਧੀ, ਜੀਵਨ ਦੇ ਤਰਬਿਆਂ ਨੂੰ ਬਿਆਨ ਕਰਨ ਦੀ ਸਰਾਹਨਾ ਕੀਤੀ ਓਥੇ ਸਮੁੱਚੇ ਬੁੱਧੀਜੀਵੀ, ਵਿਦਵਾਨਾਂ, ਕਵੀਆਂ ਅਤੇ ਲਿਖਾਰੀਆਂ ਨੂੰ ਪੰਜਾਬੀ ਵਿਰਸੇ ਬਾਰੇ ਵੱਧ ਤੋਂ ਵੱਧ ਲਿਖਣ, ਬੋਲਣ ਬਾਰੇ ਕਿਹਾ।

ਦਾਸ ਨੇ “ਬਿਨ ਬਾਲਣ ਦੇ ਸਾੜਨ ਧੀਆਂ” ਪੁਸਤਕੀ ਟਾਈਟਲ ਦੇ ਸਬੰਧ ਵਿੱਚ ਔਰਤ ਜਾਤ ਦੀ ਕੀਤੀ ਜਾ ਰਹੀ ਬੇਕਦਰੀ, ਨਾਬਰਾਬਰਤਾ ਬਾਰੇ ਵਿਚਾਰ ਪੇਸ਼ ਕਰਦੇ ਹੋਏ, ਇਸ ਦੇ ਦੋਸ਼ੀ ਧਾਰਮਿਕ ਆਗੂਆਂ ਨੂੰ ਦੱਸਿਆ ਜੋ ਕਹਿੰਦੇ ਹਨ ਕਿ-ਢੋਲ ਗੁਆਰ ਸ਼ੂਦਰ ਪਸ਼ ਨਾਰੀ॥ਇਹ ਸਭ ਤਾੜਨ ਕੇ ਅਧਿਕਾਰੀ॥ (ਤੁਲਸੀ ਦਾਸ) ਔਰਤ ਨੂੰ ਹਰ ਧਰਮ ਕਰਮ ਵਿੱਚ ਬਰਾਬਰ ਦਾ ਜੋ ਦਰਜਾ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਅਜੋਕੇ ਸਿੱਖ ਸੰਪ੍ਰਦਾਈ ਧਰਮ ਆਗੂਆਂ ਨੇ ਸਿੱਖ ਧੀ, ਭੈਣ, ਪਤਨੀ ਅਤੇ ਮਾਂ ਆਦਿਕ ਤੋਂ ਉਹ ਖੋ ਲਿਆ ਹੈ। ਦਾਸ ਨੇ ਸਰਦਾਰ ਨੂਰਪੁਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ “ਬਿਨ ਬਾਲਣ ਦੇ ਸਾੜਨ ਧੀਆਂ” ਦੇ ਵਿਸ਼ੇ ਬਾਰੇ ਹੀ ਪੂਰੀ ਪੁਸਤਕ ਲਿਖਣ ਦਾ ਸੁਝਾਅ ਦਿੰਦੇ ਹੋਏ ਜੂਨ ੮੪ ਦੇ ਘੱਲੂਘਾਰੇ ਬਾਰੇ ਵੀ ਟੁੰਬਵੇਂ ਵਿਚਾਰ ਪੇਸ਼ ਕੀਤੇ।

ਜਸਦੀਪ ਸਿੰਘ ਗੋਲਡ ਕੈਬ ਵਾਲਿਆਂ ਨੇ ਵੀ ਬੜੀ ਮਿੱਠੀ ਅਤੇ ਜੋਸ਼ੀਲੀ ਅਵਾਜ਼ ਵਿੱਚ ਧੀਆਂ ਵਾਲੀ ਕਵਿਤਾ ਗਾ ਕੇ ਸੁਣਾਈ ਅਤੇ ਕਿਹਾ ਕਿ ਦਾਸ ਨੂੰ ਲਿਖਣ ਬੋਲਣ ਵਾਲੇ ਪਾਸੇ ਭਾਈ ਅਵਤਾਰ ਸਿੰਘ ਮਿਸ਼ਨਰੀ ਜੀ ਲੈ ਕੇ ਆਏ ਹਨ। ਪ੍ਰਧਾਨਗੀ ਮੰਡਲ ਚੋਂ ਡਾ. ਸਰਾਂ ਨੇ ਸਰਦਾਰ ਨੂਰਪੁਰੀ ਅਤੇ ਪਰਵਾਨਾਂ ਜੀ ਦੀ ਸ਼ਲਾਘਾ ਕਰਦੇ ਹੋਏ ਕਵੀਆਂ ਤੇ ਵਿਦਵਾਨਾਂ ਨੂੰ ਰੇਡੀਓ
KLOK ਦੇ ਐਤਵਾਰ ਸਵੇਰੇ ੧੧-੧੨ ਦੇ ਆਪਣੇ ਗੁਰਬਾਣੀ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ। ਡਾ. ਆਲਾ ਸਿੰਘ ਜੀ ਨੇ ਅਧਿਆਤਮਕਤਾ ਤੇ ਬੋਲਦੇ ਹੋਏ ਧਰਮ ਅਸਥਾਨਾਂ ਗੁਰਦੁਆਰਿਆਂ ਵਿੱਚ ਹੋ ਰਹੇ ਰਸਮੀ ਪਾਠ ਅਤੇ ਕਰਮਕਾਂਡਾਂ ਬਾਰੇ ਬੜੀ ਦ੍ਰਿੜਤਾ ਨਾਲ ਚਾਨਣਾ ਪਾਉਂਦੇ ਪੰਜਾਬੀ ਵਿਰਸੇ ਨੂੰ ਪ੍ਰੈਕਟੀਕਲ ਅਪਨਾਉਣ ਤੇ ਜੋਰ ਦਿੱਤਾ।

ਉਮਰ ਦੀ ਸਦੀ ਪੂਰੀ ਕਰਨ ਵਾਲੇ ਬਜੁੱਰਗ ਕਵੀ ਸ੍ਰ. ਈਸ਼ਰ ਸਿੰਘ ਮੋਮਨ ਨੇ ਹਾਸਰਸ ਭਰੇ ਲਹਿਜੇ ਵਿੱਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ, ਬੀਬੀ ਭਾਨੀ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਤੇ ਸਮੁੱਚੇ ਸ਼ਹੀਦਾਂ ਬਾਰੇ ਲੰਬੀ ਕਵਿਤਾ ਸੁਣਾਈ। ਕੈਸਟੋਵੈਲੀ ਤੋਂ ਇੱਕ ਬੀਬੀ ਨੇ ਮਰਦਾਂ ਦੀਆਂ ਕਮਜੋਰੀਆਂ ਤੇ ਬੜੇ ਵਿਅੰਮਈ ਅੰਦਾਜ ਵਿੱਚ ਆਪਣੇ ਸਵਰਗੀ ਪਿਤਾ ਦੀ ਕ੍ਰਾਂਤੀਕਾਰੀ ਕਵਿਤਾ ਪੇਸ਼ ਕੀਤੀ।

ਪ੍ਰਸਿੱਧ ਪੱਤਰਕਾਰ, ਲਿਖਾਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ੍ਰ. ਤਰਲੋਚਨ ਸਿੰਘ ਜੀ ਰਾਹੀਂ ਪ੍ਰਧਾਨਗੀ ਮੰਡਲ ਦੇ ਕਵੀਆਂ ਸ੍ਰ. ਹਰਬੰਸ਼ ਸਿੰਘ ਸਰਾਂ, ਸ੍ਰ. ਈਸ਼ਰ ਸਿੰਘ ਮੋਮਨ, ਅਮਰਜੀਤ ਸਿੰਘ ਜੌਹਲ, ਮੰਚ ਦੇ ਸਕੱਤਰ ਡਾ. ਗੁਰਮੀਤ ਸਿੰਘ ਬਰਸਾਲ, ਮੰਚ ਦੇ ਮੁੱਖੀ ਸ੍ਰ. ਪ੍ਰਮਿੰਦਰ ਸਿੰਘ ਪ੍ਰਵਾਨਾਂ, ਸ੍ਰ. ਜਸਦੀਪ ਸਿੰਘ, ਬੀਬੀ ਰਾਵਿੰਦਰ ਕੌਰ ਢਿੱਲੋਂ, ਡਾ. ਆਲਾ ਸਿੰਘ ਅਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਆਦਿਕ ਨੇ ਸੈਨਹੋਜੇ ਨਿਵਾਸੀ ਸ਼ਾਇਰ ਸ੍ਰ. ਗੁਰਦਿਆਲ ਸਿੰਘ ਨੂਰਪੁਰੀ ਦੀ ਪਲੇਠੀ ਪੁਸਤਕ “ਬਿਨ ਬਾਲਣ ਦੇ ਸਾੜਣ ਧੀਆਂ” ਲੋਕ ਅਰਪਨ ਕੀਤੀ।

“ਗਿਨੀ ਯਾਦਗਰੀ ਸਹਿਤਕ ਮੰਚ ਅਮਰੀਕਾ” ਦੇ ਪ੍ਰਮੁੱਖ ਆਗੂ ਸ਼੍ਰੋਮਣੀ ਸਹਿਤਕਾਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ ਜੀ ਜੋ ਪੰਜਾਬੀ ਪੁਸਤਕਾਂ ਦੇ ਮੁੱਖਬੰਧ ਲਿਖਣ, ਬਾਖੂਬੀ ਸਮੀਖਿਆ ਕਰਨ, ਕਵੀ ਦਰਬਾਰਾਂ, ਗੋਸ਼ਟੀਆਂ ਅਤੇ ਮੰਚਾਂ ਦਾ ਪ੍ਰਬੰਧਕ ਸੰਭਾਲਣ ਦੇ ਮਾਹਰ ਹਨ ਨੇ ਬੜੇ ਵਿਸਥਾਰ ਨਾਲ ਸ੍ਰ. ਨੂਰਪੁਰੀ ਦੀ ਪੁਸਤਕ “ਬਿਨ ਬਾਲਣ ਦੇ ਜਾਲਣ ਧੀਆਂ” ਦੇ ਸਬੰਧ ਵਿੱਚ ਵਿਸ਼ੇਸ਼ ਸਮੀਖਿਆ ਕਰਦਾ ਪਰਚਾ ਪੜ੍ਹਿਆ ਹੋਰ ਵੀ ਬਹੁਤ ਸਾਰੇ ਕਵੀ ਸੱਜਨਾਂ ਨੇ ਇਸ ਸਬੰਧ ਵਿੱਚ ਕਵਿਤਾਵਾਂ ਗਾਈਆਂ। ਇੱਕ ਗਾਇਕ ਡਾ. ਮੰਗਜੀਤ ਸਿੰਘ ਮੰਗਾ ਨੇ ਤਾਂ ਬਾਬਾ ਦੀਪ ਸਿੰਘ ਸ਼ਹੀਦ ਦੀ ਵਾਰ ਗਾ ਕੇ ਖੂਬ ਰੰਗ ਬੰਨ੍ਹਿਆਂ। ਅਖੀਰ ਤੇ ਸਰਦਾਰ ਗੁਰਦਿਆਲ ਸਿੰਘ ਨੂਰਪੁਰੀ ਨੇ ਇਹ ਪੁਸਤਕ ਕਿਉਂ ਲਿਖੀ? ਬਾਰੇ ਚਾਨਣਾਂ ਪਾਉਂਦੇ ਕਿਹਾ ਕਿ ਹਰੇਕ ਦੀ ਸੋਚ ਦਾ ਦਾਇਰਾ ਵੱਖਰਾ ਹੈ ਮੈ ਵੀ ਆਪਣੀ ਸੋਚ ਦੇ ਦਾਇਰੇ ਮੁਤਾਬਿਕ ਇਸ ਪੁਸਤਕ ਦੇ ਵੱਖ ਵੱਖ ਵਿਸ਼ੇ ਲਿਖ ਕੇ ਸਮਾਜ ਦੀ ਤਸਵੀਰ ਪੇਸ਼ ਕਰਨ ਦਾ ਨਿਮਾਣਾ ਯਤਨ ਕੀਤਾ ਹੈ ਮੈਂ ਆਸ ਕਰਦਾ ਹਾਂ ਕਿ ਪਾਠਕ ਅਤੇ ਵਿਦਵਾਨ ਆਪਣੇ ਵਡਮੁੱਲੇ ਸੁਝਾਵ ਦੇਣਗੇ। ਅਖੀਰ ਤੇ ਉਨ੍ਹਾਂ ਨੇ ਸਭ ਕਵੀਆਂ, ਪਾਠਕਾਂ, ਲਿਖਾਰੀ ਆਦਿਕ ਵਿਦਵਾਨਾਂ ਦਾ ਧੰਨਵਾਦ ਕਰਦੇ ਹੋਏ “ਗਿਨੀ ਯਾਦਗਰੀ ਸਹਿਤਕ ਮੰਚ ਅਮਰੀਕਾ” ਦਾ ਵਿਸ਼ੇਸ਼ ਧੰਨਵਾਦ ਕੀਤਾ। ਅਖੀਰ ਤੇ ਮੰਚ ਮੁਖੀ ਪਰਵਾਨਾਂ ਜੀ ਨੇ ਸਮੁੱਚੀਆਂ ਸਭਾਵਾਂ ਦੇ ਲਿਖਾਰੀਆਂ ਕਿਹ ਕਿ ਕਿਸੇ ਵੀ ਤਰਾਂ ਦੇ ਸਾਹਿਤਕ ਕੰਮ ਲਈ ਮੰਚ ਨਾਲ ਇਸ ਨੰਬਰ੫੧੦-੭੮੧-੦੪੮੭ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਮੰਚ ਸਭ ਦਾ ਸਾਂਝਾ ਹੈ ਇਸ ਮੰਚ ਤੇ ਆਏ ਹੋਏ ਸਭ ਕਵੀਆਂ ਅਤੇ ਵਿਦਵਾਨਾਂ ਨੂੰ ਸਮਾਂ ਦਿੱਤਾ ਜਾਂਦਾ ਹੈ। ਮਾਮੂਲੀ ਫੀਸ ਭਰ ਕੇ ਆਪ ਇਸ ਦੇ ਮੈਬਰ ਬਣ ਕੇ ਸਹਿਯੋਗ ਦੇ ਸਕਦੇ ਹੋ। ਸਰਾਦਰ ਪ੍ਰਵਾਨਾਂ ਜੀ ਨੇ ਮੀਡੀਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਸਮੇਂ ਸਮੇਂ ਮੰਚ ਦੀ ਕਾਰਵਾਈ ਦੀਆਂ ਖਬਰਾਂ ਛਾਪਣ ਦੀ ਵਡਮੁੱਲੀ ਸੇਵਾ ਕਰਦਾ ਹੈ।


15/06/14)
ਬਲਦੀਪ ਸਿੰਘ ਰਾਮੂੰਵਾਲੀਆ

ਬਾਲਾ ਕੇ ਕੌਮੀ ਸਿਆਪਾ ਭਾਗ -੨
ਬਾਲੇ ਦੀ ਜਨਮ ਸਾਖੀ ਕਦੋ ਤੇ ਕਿਉ ਹੋਦ ‘ਚ ਆਈ?

ਅਸੀ ਆਪਣੇ ਪਿਛਲੇ ਲੇਖ “ਬਾਲਾ ਕੇ ਕੌਮੀ ਸਿਆਪਾ -੧” ਵਿਚ ਇਹ ਗਲ ਚੰਗੀ ਤਰਾਂ ਵਿਚਾਰ ਚੁਕੇ ਹਾਂ ਕਿ ਬਾਲੇ ਨਾਮ ਦਾ ਕੋਈ ਗੁਰੂ ਨਾਨਕ ਦਾ ਸੰਗੀ ਨਹੀ ਹੋਇਆ।
ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਬਾਲੇ ਨਾਮ ਦਾ ਕੋਈ ਗੁਰੂ ਨਾਨਕ ਦਾ ਸੰਗੀ ਨਹੀ ਹੋਇਆ ਤਾਂ ਉਸਦੇ ਨਾਮ ਤੇ ਜਨਮਸਾਖੀ ਕਿਵੇ ਹੋਦ ਵਿਚ ਆਈ?
ਅਸਲ ਵਿਚ ਬਾਲੇ ਦੀ ਜਨਮ ਸਾਖੀ ਤੋ ਪਹਿਲਾ ਮਿਹਰਵਾਨ ਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਹੋਦ ਵਿਚ ਆ ਚੁਕੀਆ ਸਨ (ਇਹਨਾਂ ਚ ਬਾਲੇ ਦਾ ਕੋਈ ਜ਼ਿਕਰ ਨਹੀ) ;ਇਸੇ ਕਾਰਨ ਜੋ ਗਲਾ ਬਾਲੇ ਵਾਲੀ ਜਨਮ ਸਾਖੀ ਚ ਗਲਤ ਤੇ ਅਸਭਿਆਕ ਨੇ ਉਹਨਾਂ ਦੀ ਪ੍ਰੋੜਤਾ ਕਰਨ ਲਈ ਬਾਲੇ ਨਾਮ ਦਾ ਪਾਤਰ ਘੜ ਕੇ ਉਸਨੂੰ ਗੁਰੂ ਨਾਨਕ ਦਾ ਸੰਗੀ ਬਣਾ ਕਿ ਆਪਣੇ ਝੂਠ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇ ਪੰਜ਼ਾਬੀ ਦਾ ਅਖਾਣ ਹੈ “ਚੋਰ /ਝੂਠ ਦੇ ਪੈਰ ਨਹੀ ਹੁੰਦੇ” ਬਸ ਉਹ ਹੀ ਗਲ ਅਖੌਤੀ ਬਾਲੇ ਦੀ ਜਨਮ ਸਾਖੀ ਤੇ ਢੁਕਦੀ ਹੈ। ਗੁਰਬਾਣੀ ਦਾ ਵਾਕ ਹੈ :-
ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ ਜਾਇ ॥
(ਗਉੜੀ ਕੀ ਵਾਰ ,ਮ:੪)
ਇਕ ਵਾਰ ਤਾਂ ਨਕਲੀ ਗਹਿਣਾ ਅਸਲ ਹੋਣ ਦਾ ਭਰਮ ਪਾਉਦਾ ਹੈ, ਪਰ ਉਸਦਾ ਪਾਜ ਉਜਾਗਰ ਹੋ ਹੀ ਜਾਂਦਾ ਕਿ ਇਹ ਨਕਲੀ ਹੈ। ਬਸ ਇਹ ਹੀ ਗਲ ਬਾਲੇ ਦੀ ਜਨਮ ਸਾਖੀ ਤੇ ਢੁਕ ਜਾਂਦੀ ਹੈ ;ਇਸ ਲਿਖਤ ਦਾ ਲਿਖਾਰੀ ਚਾਹੇ ਮਾਨਸਿਕ ਤੇ ਸਮਾਜਿਕ ਵਿਗਿਆਨ ਨੂੰ ਸਮਝਣ ਵਾਲਾ ਸੀ ਪਰ ਖਗੋਲ ਭਗੋਲ ਦੀ ਜਾਣਕਾਰੀ ਤੋ ਬਿਹੂਣਾ ਹੈ, ਸਾਖੀ ਚ ਵਿਰੋਧਾਭਾਸ ਵੀ ਹੈ ਤੇ ਹੋਰ ਵੀ ਬੇਅੰਤ ਕਮੀਆਂ ਹੋਣ ਕਰਕੇ ਧਿਆਨ ਨਾਲ ਵਾਚਣ ਤੇ ਇਹ ਸਾਖੀ ਕਚ-ਘਰੜ ਸਾਬਿਤ ਹੋ ਜਾਂਦੀ ਹੈ । ਆਉ ਹੁਣ ਅਸੀ ਵੀਚਾਰ ਕਰੀਏ ;
ਸੁਆਲ :-ਬਾਲੇ ਵਾਲੀ ਜਨਮ ਸਾਖੀ ਕਦੋ ਲਿਖੀ ਗਈ?
ਜੁਆਬ :
-ਲਿਖਾਰੀ ਨੇ ਆਪਣੇ ਵਲੋ ਇਹ ਗਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਦੇ ਸਮੇ ਉਹਨਾ ਆਪ ਲਿਖਵਾਈ ਪਰ ਜਦ ਅਸੀ ਇਸੇ ਅਖੌਤੀ ਜਨਮ ਸਾਖੀ ਨੂੰ ਵਾਚਦੇ ਹਾਂ ਤਾਂ ਇਹ ਧਾਰਣਾ ਜੋ ਲਿਖਾਰੀ ਸਾਬਿਤ ਕਰਨਾ ਚਾਹੁੰਦਾ ਝੂਠੀ ਸਾਬਿਤ ਹੋ ਜਾਂਦੀ ਹੈ। ਹੇਠਾਂ ਲਿਖੇ ਅਨੁਸਾਰ :-
੧.ਸਭ ਤੋ ਪਹਿਲੀ ਗਲ ਇਸ ਜਨਮ ਸਾਖੀ ਚ ਨਵੀਨ ਭਾਸ਼ਾ ਦੀ ਵਰਤੋ ਕੀਤੀ ਗਈ ਹੈ ,ਪੁਰਾਤਨ ਤੇ ਮਿਹਰਵਾਨ ਦੀ ਜਨਮ ਸਾਖੀ ਦੇ ਮੁਕਾਬਲੇ। ਉਦਾਹਰਣ ਲਈ ਦੇਖੋ :-
(ੳ)ਭਾਈ ਲਾਲੋ ਲਈ “ਤਰਖਾਣ “ਲਫਜ਼ ਵਰਤਿਆ ਗਿਆ ਹੈ ਜਦਕਿ ਪੁਰਾਤਨ ਚ “ਬਾਢੀਸੁਤ” ਵਰਤਿਆ ਹੈ। ਬਾਢੀਸੁਤ ਪੁਰਾਤਨ ਲਫਜ਼ ਹੈ ਜਦਕਿ “ਤਰਖਾਣ” ਨਵੀਨ।
(ਅ) ਇਸ ਵਿਚ “ਏਮਨਾਬਾਦ” ਲਿਖਿਆ ਜਿਥੇ ਬਾਬਰ ਦੇ ਕਤਲੇ ਆਮ ਨੂੰ ਗੁਰੂ ਨਾਨਕ ਨੇ ਵਹਿਸ਼ਤ ਦਾ ਨੰਗਾ ਨਾਚ ਕਹਿ ਕੇ ਬਾਬਰ ਨੂੰ ਜ਼ਾਬਰ ਕਿਹਾ ।ਪਰ ਪੁਰਾਤਨ ਜਨਮ ਸਾਖੀ ਤੇ ਬਾਬਰ ਦੀ ਆਪਣੀ ਆਤਮ ਕਥਾ ਚ ਇਸਦਾ ਨਾਮ “ਸਯੱਦਪੁਰ” ਲਿਖਿਆ ਹੈ। ਅਸਲ ਵਿਚ “ਸਯੱਦਪੁਰ” ਦਾ ਨਾਮ “ਏਮਨਾਬਾਦ” ਅਕਬਰ ਦੇ ਸਮੇ “ਮੁਹੰਮਦ ੲਮੀਨ” ਨੇ ਆਪਣੇ ਨਾਮ ਤੇ ਰਖਿਆ ਸੀ। ਸੋ ਇਸ ਗਲ ਤੋ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਜਨਮ ਸਾਖੀ ਅਕਬਰ ਤੋ ਬਾਅਦ ਹੋਦ ਚ ਆਈ ਜਦ ਸਯਦਪੁਰ ਏਮਨਾਬਾਦ ਬਣ ਚੁਕਾ ਸੀ;ਨਾ ਕਿ ਗੁਰੂ ਅੰਗਦ ਸਾਹਿਬ ਦੇ ਸਮੇ।
੨.ਇਸ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਨੇ ਕੌਡੇ, ਅਧਰਕੇ ਤੇ ਝੰਡੇ ਬਾਢੀ ਦੀ ਸਾਖੀ ਚ ਉਹਨਾ ਨੂੰ ਕ੍ਰਮਵਾਰ ਆਹ ਬਖਸ਼ਿਸ਼ ਕੀਤੀ :-
(ੳ) ਸਤਵੇ ਦਿਨ ਮੰਜੀ ਬਹਾਇ ਚਲਿਆ (ਕੋਡੇ ਨੂੰ)
(ਅ)ਅਸੀ ਅਧਰਕੇ ਨੂੰ ਮੰਜੀ ਬਹਾਲਣਾ ਸੀ (ਅਧਰਕੇ ਨੂੰ)
(ੲ) ਤਾਂ ਗੁਰੂ ਨਾਨਕ ਆਖਿਆ ਝੰਡਾ! ਅਸੀ ਤੈਨੂੰ ਮੰਜੀ ਬਹਾਵਣਾ ਹੈ (ਝੰਡੇ ਬਾਢੀ ਨੂੰ)
ਵਿਚਾਰ :-ਮੰਜੀ ਲਫਜ਼ ਸਿਖ ਕੌਮ ਦੇ ਪ੍ਰਮੁਖ ਪ੍ਰਚਾਰਕਾਂ ਵਾਸਤੇ ਗੁਰੂ ਅਮਰਦਾਸ ਜੀ ਨੇ ਵਰਤਿਆ। ਉਹਨਾ ਨੇ ੨੨ ਮੰਜੀਆਂ ਸਥਾਪਿਤ ਕੀਤੀਆ ਸਨ ਤੇ ੫੨ ਪੀੜ੍ਹੇ। ਗੁਰੂ ਨਾਨਕ ਸਾਹਿਬ ਦੇ ਵਕਤ ਕਿਸੇ ਮੰਜੀਦਾਰ ਨਿਯੁਕਤ ਹੋਣ ਕੋਈ ਇਤਿਹਾਸਿਕ ਹਵਾਲਾ ਨਹੀ ਮਿਲਦਾ। ਪ੍ਰਚਾਰਕਾਂ ਲਈ ਵਰਤਿਆ ਸ਼ਬਦ “ਮੰਜੀ” ਇਸ ਜਨਮ ਸਾਖੀ ਦੇ ਗੁਰੂ ਅਮਰਦਾਸ ਜੀ ਤੋ ਬਾਅਦ ਲਿਖੀ ਹੋਣ ਦਾ ਸਬੂਤ ਦਿੰਦਾ ਹੈ।
੩.ਇਸ ਜਨਮ ਸਾਖੀ ਚ ਆਈ ਇਕ ਸਾਖੀ “ਦੇਵਲੂਤ ਰਾਜੇ ਦੀ” ਵਿਚ ਗੁਰੂ ਨਾਨਕ ਸਾਹਿਬ ਦੇਵਲੂਤ ਨੂੰ ਕਹਿ ਰਹੇ ਨੇ ;ਰਾਜੇ ਦੇਵਲੂਤ ਤੈਨੂੰ ਅਸਾ ਏਥੋ ਦਾ “ਮਸੰਦ” ਕੀਤਾ।
ਹੁਣ ਇਥੇ ਆਇਆ ਲਫਜ਼ “ਮਸੰਦ” ਧਿਆਨ ਮੰਗਦਾ ਕਿਉਕਿ ਮਸੰਦ ਪ੍ਰਥਾ ਤਾਂ ਗੁਰੂ ਰਾਮਦਾਸ ਜੀ ਨੇ ਪ੍ਰਾਰੰਭ ਕੀਤੀ ਸੀ ਗੁਰੂ ਨਾਨਕ ਸਾਹਿਬ ਵਕਤ ਕੋਈ ਪ੍ਰਚਾਰਕ ਨੂੰ ਮਸੰਦ ਨਹੀ ਕਿਹਾ ਜਾਂਦਾ ਸੀ। ਸੋ ਇਥੋ ਇਹ ਵੀ ਸਾਬਿਤ ਹੁੰਦਾ ਹੈ ਕਿ ਇਹ ਜਨਮ ਸਾਖੀ ਗੁਰੂ ਰਾਮਦਾਸ ਜੀ ਤੋ ਵੀ ਬਾਅਦ ਦੀ ਲਿਖਤ ਹੈ।
੪.ਇਸੇ ਜਨਮ ਸਾਖੀ ਵਿਚ ਇਕ ਜਗ੍ਹਾ ਲਿਖਿਆ ਮਿਲਦਾ ਹੈ ਕਿ ਗੁਰੂ ਅੰਗਦ ਸਾਹਿਬ ਬਾਲੇ ਨੂੰ ਕਹਿ ਰਹੇ ਹਨ -ਇਹ ਗਲ ਗੁਰੂ ਨਾਨਕ ਨੂੰ ਕਰਤਾਰ ਦੇਖਾਈ ਹੈ ਨਹੀ ਤਾਂ ਭਾਈ ਬਾਲਾ ਭਲੇ ਮਹਾਂਪੁਰਖ ਸੰਗਤਾਂ ਦੀਆਂ ਕਾਰ ਤੇ ਭੇਟਾ ਦੇਖ ਕੇ ਭਉਦਲ ਜਾਂਦੇ ਹਨ।“
ਇਹ ਗਲ ਤੋ ਤਥ ਅਗੇ ਆਉਦਾ ਕਿ ਸੰਗਤਾ ਦੇ ਪੈਸੇ ਖਾਣੇ ਮਸੰਦਾਂ ਨੇ ਸ਼ੁਰੂ ਕੀਤੀ ਸੀ ਤੇ ਇਹ ਬਿਮਾਰੀ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿ ਗੋਬਿੰਦ ਸਾਹਿਬ ਵਕਤ ਇਹ ਜਨਮ ਲੈ ਚੁਕੀ ਸੀ ਜਿਸ ਤੋ ਇਹ ਗੁਰੂ ਅਰਜਨ ਸਾਹਿਬ ਤੋ ਬਾਅਦ ਦੀ ਸਾਬਿਤ ਹੋ ਜਾਂਦੀ ਹੈ।
੫.ਜੇਕਰ ਇਹ ਗੁਰੂ ਅੰਗਦ ਸਾਹਿਬ ਵਕਤ ਲਿਖੀ ਗਈ ਤਾਂ ਇਸ ਵਿਚ ਗੁਰੂ ਅਮਰਦਾਸ, ਗੁਰੂ ਰਾਮਦਾਸ ,ਗੁਰੂ ਅਰਜਨ ਸਾਹਿਬ ਦੇ ਸ਼ਬਦ ਕਿਵੇ ਅੰਕਿਤ ਹੋ ਗਏ। ਇਸ ਗਲ ਤੋ ਵੀ ਇਹ ਸਪਾਸ਼ੱਟ ਹੋ ਜਾਂਦਾ ਹੈ ਕਿ ਇਹ ਰਚਨਾ ਗੁਰੂ ਅਰਜਨ ਸਾਹਿਬ ਤੋ ਬਾਅਦ ਦੀ ਹੈ ।
੬.ਇਸ ਅਖੌਤੀ ਭਾਈ ਬਾਲੇ ਦੀ ਸਭ ਤੋ ਪੁਰਾਤਨ ਲਿਖਤ ੧੬੫੮ ਈ. ਦੀ ਹੈ। ਤੇ ਵਿਦਵਾਨਾਂ ਦਾ ਮਤ ਹੈ ਕਿ ਇਹ ਲਿਖਤ ਭਾਈ ਬਾਲੇ ਦੀ ਅਖੌਤੀ ਸਾਖੀ ਦਾ ਪਹਿਲਾ ਜਾਂ ਦੂਸਰਾ ਉਤਾਰਾ ਹੈ। ਇਸ ਗਲ ਨੂੰ ਸਾਬਿਤ ਕਰਨ ਲਈ ਸਾਨੂੰ ਇਸਦੀ ਰਚਨਾ ਕਿਉ ਹੋਈ ਵਿਚਾਰਨਾ ਪਵੇਗਾ .....
ਸੁਆਲ :-ਬਾਲੇ ਵਾਲੀ ਜਨਮ ਸਾਖੀ ਕਿਉ ਲਿਖੀ ਗਈ?
ਜੁਆਬ :
-ਅਸੀ ਉਪਰ ਵਿਚਾਰ ਕਰ ਆਏ ਹਾਂ ਕਿ ਇਹਨ ਬਾਲੇ ਦੀ ਜਨਮ ਸਾਖੀ ੧੬੫੫ ਈ. ਤੋ ਬਾਅਦ ਲਿਖੀ ਗਈ ਹੈ ਪਰ ਕਿਉ ਇਹ ਸਮਝਣਾ ਜ਼ਰੂਰੀ ਹੈ ਆਉ ਵੀਚਾਰੀਏ :-
੧.ਸਭ ਤੋ ਪਹਿਲੀ ਗਲ ਇਸ ਸਾਖੀ ਨੂੰ ਵੀਚਾਰਨ ਨਾਲ ਅਸੀ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਸ਼ਰਾਰਤੀ ਕਾਰਜ ਹਿੰਦਾਲੀਆਂ ਨੇ ਕੀਤਾ ;ਪਰ ਕਿਉ? ਇਸ ਸਵਾਲ ਦੇ ਜੁਆਬ ਲੲੀ ਸਾਖੀ ਹੀ ਸਹਾਇਤਾ ਕਰਦੀ ਹੈ ਦੇਖੋ :-
ਬਾਬਾ ਹਿੰਦਾਲ ਗੁਰੂ ਅਰਜਨ ਸਾਹਿਬ ਸਮੇ ਗੁਰੂ ਘਰ ਦਾ ਮਸੰਦ ਸੀ ਤੇ ਜੰਡਿਆਲੇ ਦਾ ਵਸਨੀਕ ਸੀ ਪਰ ਇਸਦਾ ਪੁਤਰ ਭੇਟਾਵਾਂ ਦੇਖ ਕੇ ਕੁਰਾਹੇ ਪੈ ਗਿਆ ਉਸਦਾ ਨਾਮ ਬਿਧੀ ਚੰਦ ਸੀ (ਗੁਰੂ ਹਰਿ ਗੋਬਿੰਦ ਸਾਹਿਬ ਦਾ ਸ੍ਰੋਮਣੀ ਸਿਖ ਬਿਧੀ ਚੰਦ ਸੁਰਸਿੰਘ ਦਾ ਨਿਵਾਸੀ ਸੀ ਜਦਕਿ ਇਹ ਹਿੰਦਾਲ ਦਾ ਪੁਤਰ ਬਿਧੀ ਚੰਦ ਜੰਡਿਆਲੇ ਦਾ) ਇਸ ਨੇ ਸਭ ਤੋ ਪਹਿਲਾ ਆਪਣੇ ਬਾਪ ਦੇ ਨਾਂ ਤੇ “ਪਰਚੀ ਹਿੰਦਾਲ” ਨਾਂ ਦੀ ਰਚਨਾ ਲਿਖਵਾਈ ੧੬੫੫ ਵਿਚ ;ਫਿਰ ਇਸ ਨੇ ਉਸ ਲਿਖਤ ਵਿਚਲੀਆਂ ਗਲਾਂ ਦੀ ਪ੍ਰੋੜਤਾ ਲਈ ਬਾਲੇ ਨਾਮ ਦਾ ਕਾਲਪਨਿਕ ਪਾਤਰ ਖੜਾ ਕਰਕੇ ਆਹ ਅਖੌਤੀ ਜਨਮ ਸਾਖੀ ੧੬੫੫-੧੬੫੮ ਦੇ ਵਿਚਕਾਰ ਲਿਖਵਾਈ। ਇਸਨੇ ਇਸ ਜਨਮ ਸਾਖੀ ਵਿਚ ਹੇਠ ਲਿਖੀਆਂ ਪੰਜ ਸਾਖੀਆਂ ਆਪਣਾ ਤੋਰੀ ਫੁਲਕਾ ਚਲਾਉਣ ਲਈ ਬਾਬੇ ਨਾਨਕ ਦੇ ਮੂੰਹੋ ਇਹ ਗਲ ਕਢਾ ਵਾ ਰਿਹਾ ਕਿ ਬਾਬਾ ਹਿੰਦਾਲ ਗੁਰੂ ਨਾਨਕ ਤੋ ਵੀ ਅਧਿਆਤਮਿਕ ਤੌਰ ਤੇ ਉਪਰ ਹੋਵੇਗਾ (ਭਵਿਖਤ ਬੋਲ)ਉਹ ਸਾਖੀਆ ਹਨ :-
(ੳ)ਪ੍ਰਹਿਲਾਦ ਭਗਤ ਵਾਲੀ
(ਅ)ਧਰੂ ਭਗਤ ਵਾਲੀ
(ੲ)ਸਿਧਾਂ ਵਾਲੀ ਸਾਖੀ
(ਸ)ਪੰਡਤ ਦੀਨਾ ਨਾਥ ਵਾਲੀ ਸਾਖੀ
(ਹ)ਘੋਟੇ ਜੱਟ ਵਾਲੀ ਸਿਖ
ਇਹਨਾਂ ਪੰਜਾਂ ਸਾਖੀਆਂ ਚ ਦਸਿਆ ਹੈ ਕਿ ਗੁਰੂ ਨਾਨਕ ਸਾਹਿਬ ਤੋ ਪਿਛੋ ਹੰਦਾਲ ਨਾਮ ਦਾ ਜੱਟ ਹੋਵੇਗਾ ਜਿਸ ਤੇਜ਼ ਪ੍ਰਤਾਪ ਅਗੇ ਗੁਰੂ ਨਾਨਕ ਸਾਹਿਬ ਵੀ ਨੀਵੇ ਹੋਣਗੇ।ਹੁਣ ਪਾਠਕ ਇਸ ਗਲ ਤੋ ਅੰਦਾਜ਼ਾ ਲਾ ਲੈਣ ਇਨੀਆਂ ਸਾਖੀਆਂ ਚ ਹਿੰਦਾਲ ਦੀ ਉਸਤਤਿ ਸਿਰਫ ਉਸਦੇ ਨਾਂ ਤੇ ਰੋਟੀਆ ਖਾਣ ਵਾਲੇ ਬੇਈਮਾਨ ਟੋਲੇ ਦੀ ਕਾਢ ਇਹ ਜਨਮ ਸਾਖੀ ਹੈ (ਬਿਧੀ ਚੰਦ ਦੀ ਕਰਤੂਤ ਆਹ ਇਹ)
(ਜ਼ਰੂਰੀ ਨੋਟ :-ਇਹ ਪੰਜੇ ਸਾਖੀਆਂ ੧੮੯੬ ਈ. ਵਿਚ ਜਨਮ ਸਾਖੀ ਚੋ ਕਢ ਦਿਤੀਆ ਗਈਆ ਹਨ ਅਜ ਕਲ ਇਹ ਨਹੀ ਛਪਦੀਆਂ)
੨.ਇਸੇ ਜਨਮ ਸਾਖੀ ਦੇ ਅਖੀਰ ਵਿਚ ਮਝੌਤ ਵਾਲੀ ਸਾਖੀ ਹੈ ਜਿਸ ਵਿਚ ਲਿਖਿਆ ਹੈ ਗੁਰੂ ਨਾਨਕ ਇਕ ਮੁਸਲਮਾਣ ਤ੍ਰੀਮਤ ਨਾਲ ਵਿਆਹ ਕਰਾਉਦੇ ਹਨ। ਇਹ ਝੂਠੀ ਸਾਖੀ ਬਿਧੀ ਚੰਦ ਦੀ ਕਰਤੂਤ ਛਾਪਾਉਣ ਲਈ ਘੜ੍ਹੀ ਗਈ ਕਿਉਕਿ ਇਸ ਨੇ ਆਪ ਇਕ ਮੁਸਲਮਾਨ ਬੀਬੀ ਨਾਲ ਨਿਕਾਹ ਕੀਤਾ ਸੀ। ਦੁਹਾਈ ਰਬ ਦੀ ਆਪਣਾ ਵਿਭਚਾਰ ਛਾਪਉਣ ਲਈ ਬਾਬੇ ਨਾਨਕ ਨੂੰ ਵੀ ਵਿਭਚਾਰੀ ਬਣਾ ਦਿਤਾ।
(ਜ਼ਰੂਰੀ ਨੋਟ:-੧੮੭੪ ਚ ਇਹ ਮਝੌਤ ਵਾਲੀ ਸਹਿਜ ਤੇ ਕੁਸਹਿਜ ਸਾਖੀਆਂ ਸਮੇਤ ਇਸ ਜਨਮ ਸਾਖੀ ਚੋ ਕੱਢ ਦਿਤੀਆ ਸਨ)
ਉਪਰੋਕਤ ਵੀਚਾਰ ਤੋ ਅਸੀ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ “ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਲਈ ਨਹੀ ਸਗੋ ਤਿਰਸਕਾਰ ਲਈ ਲਿਖੀ ਗਈ ਹੈ”। ਇਹ ਜਨਮ ਸਾਖੀ ੧੬੫੫ ਤੋ ਬਾਅਦ ਤੇ ੧੬੫੮ ਤੋ ਪਹਿਲਾ ਲਿਖੀ ਗਈ ਹੈ (ਕਿਉਕਿ ੧੬੫੮ ਚ ਬਿਧੀ ਚੰਦ ਦਾ ਦੇਹਾਂਤ ਹੋ ਗਿਆ ਸੀ) ਇਸ ਜਨਮ ਸਾਖੀ ਲਿਖਣ ਦਾ ਮਨੋਰਥ ਸਿਰਫ ਆਪਣਾ ਵਿਬਚਾਰ ਛੁਪਾਉਣਾ ਤੇ ਆਪਣੇ ਵਡੇ ਹੰਦਾਲ ਤੋ ਸਤਿਗੁਰੂ ਨਾਨਕ ਨੂੰ ਨੀਵਾਂ ਦਿਖਉਣਾ ਹੈ।
ਸੋ ਮੇਰੀ ਅਖੀਰ ਤੇ ਬੇਨਤੀ ਹੈ ਕਿ ਇਸ ਜਨਮ ਸਾਖੀ ਨੂੰ ਮਾਨਤਾ ਨਾ ਦਿਤੀ ਜਾਵੇ ਤੇ ਜੋ ਗ੍ਰੰਥ ਇਸ ਜਨਮ ਸਾਖੀ ਨੂੰ ਆਧਾਰ ਬਣਾ ਕੇ ਲਿਖੇ ਹਨ ਜਿਵੇ ਨਾਨਕ ਪ੍ਰਕਾਸ਼ ਉਹਨਾਂ ਦਾ ਵੀ ਅਧਿਅਨ ਕਰਕੇ ਸਚ ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ।ਭੁਲ ਚੁਕ ਦੀ ਖਿਮਾ
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਸਿਰਦਾਰ ਬਲਦੀਪ ਸਿੰਘ ਰਾਮੂੰਵਾਲੀਆ
76962-92718


15/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਿੱਟੀ ਦਾ ਬਾਵਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਉਂ ਨਹੀਂ ਇਹ ਕੁੱਝ ਬੋਲਦਾ? ਮਿੱਟੀ ਦਾ ਬਾਵਾ।
ਦੁੱਖ ਨਾ ਅਪਣੇ ਫੋਲਦਾ, ਮਿੱਟੀ ਦਾ ਬਾਵਾ।
ਹੱਕ, ਸੱਚ, ਇਨਸਾਫ ਮਰ ਰਿਹੈ, ਫਿਰ ਵੀ ਚੁੱਪ ਹੈ,
ਸੱਚ-ਝੂਠ ਨਾ ਤੋਲਦਾ, ਮਿੱਟੀ ਦਾ ਬਾਵਾ।
ਗੁਣ ਦੀ ਥਾਂ ਤੇ ਰਿਸ਼ਤੇਦਾਰੀ ਦਾ ਪੈਂਦਾ ਮੁੱਲ,
ਕੀ ਹੋਣਾ ਅਣਭੋਲ ਦਾ, ਮਿੱਟੀ ਦਾ ਬਾਵਾ।
ਬਿਨਾ ਸ਼ਿਫਾਰਿਸ਼ ਨੌਕਰੀਆਂ ਨਾ, ਬੇਰੁਜ਼ਗਾਰੀ,
ਫਿਰੇ ਡਿਗਰੀਆਂ ਟੋਲਦਾ, ਮਿੱਟੀ ਦਾ ਬਾਵਾ।
ਪੈਸੇ ਬਿਨ ਕੋਈ ਕੰਮ ਨਾ ਹੋਵੇ, ਭਰੀ ਕੁਰਪਸ਼ਨ,
ਗੁੱਸੇ ਵਿੱਚ ਵਿਸ਼ ਘੋਲਦਾ, ਮਿੱਟੀ ਦਾ ਬਾਵਾ।
ਵੰਡੀ ਮੌਤ ਸਿਆਸਤਦਾਨਾਂ ਨਸ਼ਿਆਂ ਰਾਹੀਂ,
ਪੋਲ ਨਾ ਫਿਰ ਵੀ ਖੋਲ੍ਹਦਾ, ਮਿੱਟੀ ਦਾ ਬਾਵਾ।
ਇੱਕ ਪਰਿਵਾਰ ਨੇ ਮੁੱਠੀ ਦੇ ਵਿੱਚ ਕੀਤੀ ਤਾਕਤ,
ਹੱਕ ਖੋਂਹਦਾ ਕਿਉਂ ਡੋਲਦਾ, ਮਿੱਟੀ ਦਾ ਬਾਵਾ।
ਲੋਕ ਰਾਜ ਦੇ ਨਾਂ ਤੇ ਕਿਉਂ ਹੈ ਰਾਜ ਸਾਮੰਤੀ,
ਵੋਟ ਕਿਉਂ ਅਪਣੀ ਰੋਲਦਾ? ਮਿੱਟੀ ਦਾ ਬਾਵਾ।
ਖਾ ਖਾ ਦਬਕੇ ਦੁਬਕ ਗਿਆ, ਇਹ ਅੜਦਾ ਕਿਉਂ ਨਾਂ?
ਮੌਕਾ ਕਿਹੜਾ ਟੋਲ੍ਹਦਾ, ਮਿੱਟੀ ਦਾ ਬਾਵਾ।
ਅੜਿਆਂ-ਲੜਿਆਂ ਬਿਨ ਨਾ ਹੋਵੇ, ਜਦ ਹੱਲ ਕੋਈ,
ਡੱਗਾ ਲਾਵੇ ਢੋਲ ਦਾ, ਮਿੱਟੀ ਦਾ ਬਾਵਾ।


12/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਜਨਮੀ ਧੀ ਦੀ ਪੁਕਾਰ- ਨਾਂ ਮਾਂ ਮੈਨੂੰ ਮਾਰ,
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਂ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾ ਏ।
ਦੇ ਦੇ ਘੁੱਟ ਪਿਆਰ, ਅਜੇ ਮੈਂ ਜਿਉਣਾ ਏ।
ਕਿਉਂ ਆਪਣੀ ਮਜਬੂਰੀ ਮਾਰੀ, ਜਾਨ ਮੇਰੀ ਤੂੰ ਲੈਨੀ ਏ।
‘ਪਾਪ ਨਹੀਂ ਇਹ ਹੋਣਾ ਮੈਂਥੋਂ’, ਕਿਉਂ ਇਹ ਗੱਲ ਨਾ ਕਹਿਨੀ ਏ।
ਨਾ ਖੂਨ ਚ ਹੱਥ ਨਿਘਾਰ, ਅਜੇ ਮੈਂ ਜਿਉਣਾ ਏ।
ਡਰ ਕੇ, ਛਿਪਕੇ, ਝੁਕਕੇ, ਏਦਾਂ ਪਾਪ ਕਮਾਉਣੋਂ ਹਟ ਜਾ ਨੀ।
ਜ਼ਿੰਮੇਵਾਰੀ ਜੋ ਨਾ ਸਮਝਣ, ਉਨ੍ਹਾਂ ਅੱਗੇ ਡਟ ਜਾ ਨੀ।
ਨਾ ਹੁਣ ਜ਼ੁਲਮ ਸਹਾਰ, ਅਜੇ ਮੈਂ ਜਿਉਣਾਂ ਏਂ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾਂ ਏਂ।
ਪੁੱਤਾਂ ਵਾਂਗੂੰ ਧੀਆਂ ਵੀ ਤਾਂ, ਤੇਰੇ ਦਿਲ ਦਾ ਟੋਟਾ ਨੇ।
ਰੱਤ ਤੇਰੀ ਹੀ ਇਨ੍ਹਾਂ `ਚ ਵਗਦੀ, ਤੇਰਾ ਪੋਟਾ-ਪੋਟਾ ਨੇ।
ਤੇਰਾ ਬਣ ਪਰਿਵਾਰ, ਅਜੇ ਮੈਂ ਜਿਉਣਾ ਏਂ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾਂ ਏਂ।
ਜੇ ਸਭ ਧੀਆਂ ਮਾਰਨ ਲੱਗੇ, ਕਿਸ ਨੂੰ ਪੁੱਤ ਵਿਆਹੋਗੇ।
ਖਾਨਦਾਨ ਕਿੰਝ ਚੱਲਣਗੇ ਫਿਰ, ਕਿੰਝ ਪਰਿਵਾਰ ਵਧਾਉਗੇ।
ਸਾਰੀ ਗਲ ਦਾ ਸਾਰ, ਅਜੇ ਮੈਂ ਜਿਉਣਾ ਏਂ।
ਮੈਂ ਕੀ ਕੀਤਾ ਮਾੜਾ, ਜੋ ਤੂੰ ਮੈਥੋਂ ਬਦਲਾ ਲੈਨੀ ਏਂ।
ਮਾਪੇ ਕਿਉਂ ਕੁਮਾਪੇ ਬਣਦੇ, ਕਿਉਂ ਪੁੱਠੇ ਰਾਹ ਪੈਨੀ ਏਂ।
ਸਮਝ ਨਾ ਪਿਆਰ ਨੂੰ ਭਾਰ, ਅਜੇ ਮੈਂ ਜਿਉਣਾ ਏਂ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾ ਏਂ।
ਦੁਨੀਆਂ ਵਿੱਚ ਮੈਂ ਆਕੇ, ਤੈਨੂੰ ਪਿਆਰ ਬੜਾ ਈ ਵੰਡਾਂਗੀ
ਮਿੱਠੀਆਂ ਮਿੱਠੀਆਂ ਤੋਤਲੀਆਂ ਕਰ, ਗਮ ਸਭ ਤੇਰੇ ਵੰਡਾਂਗੀ।
ਦੇਣਾ ਤੈਨੂੰ ਪਿਆਰ, ਅਜੇ ਮੈਂ ਜੀਣਾ ਏਂ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾ ਏਂ।
ਦੁੱਧ ਚੁੰਗਦੀ ਮੈਂ ਪਿਆਰ ਤੇਰੇ ਨੂੰ, ਦੂਣਾ ਤੀਣਾਂ ਕਰ ਦਿਆਂਗੀ।
ਨਿੱਕੀ ਨਿੱਕੀ ਹਾਸੀ ਹੱਸ ਹੱਸ, ਘਰ ਖੇੜੇ ਨਾਲ ਭਰ ਦਿਆਂਗੀ
ਘਰ ਵਿੱਚ ਵਸੂ ਬਹਾਰ, ਅਜੇ ਮੈਂ ਜਿਉਣਾ ਏਂ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾ ਏਂ।
ਵੱਡੀ ਹੋ ਕੇ ਤੇਰੇ ਘਰ ਦਾ, ਸਾਰਾ ਕੰਮ ਸੰਭਾਲਾਂਗੀ।
ਚੁੱਲਾ-ਚੌਂਕਾ, ਸਾਫ-ਸਫਾਈ, ਆਪਣੇ ਜ਼ਿੰਮੇ ਲਾ ਲਾਂਗੀ।
ਸੁੱਖ ਲਈਂ ਦਿਨ ਚਾਰ, ਅਜੇ ਮੈਂ ਜਿਉਣਾ ਏਂ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾ ਏਂ।
ਪੜ੍ਹ ਕੇ ਚੰਗਾ ਨਾਮ ਕਮਾਊਂ, ਡਾਕਟਰ ਜਾਂ ਇੰਜੀਨਿਅਰ ਹੋ।
ਫੁੱਲੀ ਨਹੀਂ ਸਮਾਵੇਗੀ ਤੂੰ, ਘਰੇ ਕਮਾਈ ਆਈ ਜੋ।
ਧੀ ਪੁੱਤਾਂ ਤੋ ਪਾਰ, ਅਜੇ ਮੈਂ ਜਿਉਣਾ ਏ।
ਨਾ ਮਾਂ ਮੈਨੂੰ ਮਾਰ, ਅਜੇ ਮੈਂ ਜਿਉਣਾਂ ਏਂ।


12/06/14)
ਬਲਦੀਪ ਸਿੰਘ ਰਾਮੂੰਵਾਲੀਆ

ਸਿੱਖਾਂ ਦੀ ਅਜ ਦੀ ਹਾਲਤ ਮਾਡਰਨ ਸਿਖ .....

ਲੱਸੀ ਮਟੀਆਂ ਤੇ ਪਾਵੇ, ਦੀਵੇ ਕਬਰਾਂ ਤੇ ਜਗਾਵੇ
ਉਗਲਾਂ ਚ ਪਾਏ ਨਗ. ,ਗਲ ਚ ਤਵੀਤ ਵੀ ਪਾਵੇ
ਰਾਤੀ ਪੀਦੇ ਨੇ ਸ਼ਰਾਬ., ਸਵੇਰੇ ਹੱਥ ਗੁਟਕੇ ਨੂੰ ਲਾਵੇ
ਕੰਮ ਸਾਰੇ ਏਹਦੇ ਪੁਠੇ, ਪਰ ਸਿੱਖ ਗੁਰੂ ਦਾ ਕਹਾਵੇ

ਪੈਰੀ ਸਾਧਾਂ ਦੇ ਨੇ ਪੈਦੇ, ਜਾ ਕੇ ਮਸਤਾਂ ਤੇ ਡੇਰੇ ਬਹਿੰਦੇ
ਖਾਦੇ ਭੁਕੀ ਜ਼ਰਦੇ ਨੇ ਅਫੀਮਾਂ, ਕਛ ਸਮੈਕਾਂ ਦੇ ਵੀ ਲਾਵੇ
ਪਾ ਕੇ ਲੰਮੇ ਚੋਲੇ ਬਣ ਸੰਤ, ਮੂਰਖ ਸਾਰੀ ਹੀ ਲੋਕਾਈ ਬਣਾਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦਾ ਕਹਾਵੇ

ਭੁਖੇ ਰੁਲਦੇ ਨੇ ਬੋਟੀ ਲਈ, ਰਜਿਆਂ ਨੂੰ ਲੰਗਰ ਛਕਾਵੇ
ਗਰੀਬਾਂ ਲਈ ਕਪੜਾ ਨੀ, ਲੱਖਾਂ ਦੇ ਚੰਦੋਏ ਰੁਮਾਲੇ ਚੜਾਵੇ
ਅਜ ਗੁਰੂ ਦੀ ਗੋਲਕ ਤੇ ਲਾਲੂਆਂ ਦਾ ਹੱਕ ਨਹੀ,
ਇਹ ਢਿੱਡ ਮਲਕ ਭਾਗੋਆਂ ਦੇ ਭਰਨ ਕੰਮ ਆਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿਖ ਗੁਰੂ ਦਾ ਕਹਾਵੇ

ਮੱਝ ਨਾ ਮਿਲੇ ਪੇੜੇ ਨੇ ਕਰਾਉਦੇ, ਨਿਆਣੇ ਰੋਣ ਥੌਲੇ ਨੇ ਪਵਾਉਦੇ
ਮਾਪਿਆਂ ਨੂੰ ਕਦੇ ਪਾਣੀ ਨਹੀ ਪੁਛਦੇ, ਸਾਧਾਂ ਥਲੇ ਤਲੀਆਂ ਵਿਛਾਉਦੇ
ਬੀਬੀ ਮੱਥਾ ਟੇਕ ਗੁਰੂ ਘਰ, ਸਿੱਧੀ ਬਿਊਟੀ ਪਾਰਲਰ ਵਲ ਜਾਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦੀ ਹੀ ਕਹਾਵੇ

ਆਪ ਹੋ ਕੇ ਔਰਤ, ਕੁੱਖ ਵਿਚ ਬੱਚੀ ਨੂੰ ਹੀ ਕਤਲ ਕਰਾਵੇ
ਘਰ ਵਿਚ ਹੈ ਧੀ, ਪਰ ਗੈਸ ਹਮੇਸ਼ਾ ਨੂੰਹ ਨੂੰ ਹੀ ਜਲਾਵੇ
ਆਪ ਤਾਂ ਹੈ ਪਈ ਹੋਈ ਕੁਰਾਹੇ, ਸਾਰੇ ਟੱਬਰ ਨੂੰ ਪੁਠੇ ਰਾਹ ਪਾਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦੀ ਹੀ ਕਹਾਵੇ

ਬੁਰੇ ਕੰਮ ਸਭ ਆਪ ਕਰੇ, ਗੁਰਬਾਣੀ ਠੇਕੇ ਤੇ ਪੜਾਵੇ
ਪਾਠੀਆਂ ਨੇ ਮੂੰਹ ਬੰਨੇ ਘੁਟ, ਕਿਤੇ ਬਾਣੀ ਸਮਝ ਨਾ ਆਜੇ
ਮਨ ਵਿਚ ਭਰੀ ਹੋਈ ਗੰਦਗੀ, ਸਰੋਵਰਾਂ ਚ ਚੁਭੀਆ ਲਾਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿਖ ਗੁਰੂ ਦਾ ਕਹਾਵੇ

ਗੁਰੂ ਘਰ ਜ਼ਾਤਾਂ ਵਿਚ ਵੰਡੇ, ਸਭ ਗੋਲਕਾ ਦੇ ਨੇ ਪੰਗੇ
ਨਿਤ ਲਹਿੰਦੀਆਂ ਨੇ ਪੱਗਾਂ , ਧਰਮ ਬਣ ਗਏ ਨੇ ਧੰਧੇ
ਜੱਥੇਦਾਰ ਵੀ ਹੁਣ ਪੁਠੇ ਸਿੱਧੇ ਜੇ ਫਤਵੇ ਸੁਣਾਵੇ
ਕੰਮ ਏਹਦੇ ਸਾਰੇ ਹੀ ਨੇ ਪੁਠੇ, ਪਰ ਸਿੱਖ ਗੁਰੂ ਦਾ ਹੀ ਕਹਾਵੇ

ਗੁਰੂ ਕਹਿੰਦਾ ਸੀ ਸਿੱਖਾ! ਬਾਣੀ ਪੜ੍ਹ ਕੇ ਵੀਚਾਰ ਲਈ
ਅਸੀ ਕੀਤਾ ਉਲਟਾ, ਬਾਣੀ ਵਰਤੀ ਸਿਰਫ ਵਯਾਪਾਰ ਲਈ
ਜਿਹੜੀ ਕੌਮ ਕਹਿਣੀ ਕਥਨੀ ਚ ਪੂਰੀ ਨਹੀ
ਦੀਪ ' ਹੋਦ ਉਹਦੀ ਬਹੁਤਾ ਸਮਾ ਰਹਿਣੀ ਨਹੀ

ਹੋਦ ਜੇ ਬਚਾਉਣੀ ਐ, ਬਾਣੀ ਪੈਣੀ ਵੀ ਕਮਾਉਣੀ ਐ
ਹਥ ਕਲਮਾਂ ਨੂੰ ਪਾਈਏ, ਗਿਆਨਵਾਨ ਬਣ ਜਾਈਏ
ਕਿਰਤ ਕਰੋ ਵੰਡ ਛਕੋ ਨਾਮ ਜਪੋ ਸਿਧਾਂਤ ਅਪਣਾਈਏ
ਛਡ ਸਭ ਅਲਾਮਤਾ ਨੂੰ ਸਚੇ ਇਨਸਾਨ ਬਣ ਜਾਈਏ
ਲੈਕੇ ਗੁਰੂ ਗਿਆਨ ਨੂੰ ਜੀਵਨ ਸਫਲ ਬਣਾਈਏ ..

ਬਲਦੀਪ ਸਿੰਘ ਰਾਮੂੰਵਾਲੀਆ
76962-92718 ...


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


10/06/14)
ਬਲਦੀਪ ਸਿੰਘ ਰਾਮੂੰਵਾਲੀਆ

ਬਾਲਾ ਕੇ ਕੌਮੀ ਸਿਆਪਾ ?
ਲੇਖ ਦਾ ਸਿਰਲੇਖ ਦੇਖ ਕਿ ਪਾਠਕ ਸੋਚਣ ਗੇ ਕਿ ਇਹ ਕੀ ਗਲ ਹੈ? ਅਸਲ ਚ ਪਾਠਕ ਜਣੋ ਅਜ ਆਪਾਂ ਜਿਸ ਬੰਦੇ ਬਾਰੇ ਵੀਚਾਰ ਕਰਨੀ ਹੈ ਉਹ ਹੈ (ਅਖੌਤੀ) ਭਾਈ ਬਾਲਾ ਜਿਸ ਨੂੰ ਤੁਸੀ ਅਜ ਕਲ ਦੀਆਂ ਕਾਲਪਨਿਕ ਤਸਵੀਰਾਂ ਚ ਬਾਬੇ ਨਾਨਕ ਦੇ ਸਿਰ ਤੇ ਮੋਰ ਦੇ ਖੰਭਾਂ ਦਾ ਚੌਰ ਕਰਦੇ ਦੇਖਿਆ ਹੋਵੇਗਾ। ਅਸੀ ਉਸਦੀ ਲਿਖਤ, ਭਾਈ ਗੁਰਦਾਸ, ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰਾਂਗੇ ਕਿ ਕੀ ਕੋਈ ਬਾਲੇ ਨਾਮ ਦਾ ਬੰਦਾ ਗੁਰੂ ਨਾਨਕ ਦਾ ਸੰਗੀ ਹੋਇਆ ਹੈ ਕਿ ਨਹੀ?

ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬਧਿਤ ਚਾਰ ਜਨਮ ਸਾਖੀਆਂ ਚੋ ਇਕ ਬਾਲੇ ਵਾਲੀ ਜਨਮ ਸਾਖੀ ਕਰਕੇ ਹੈ ਜਿਸ ਨੂੰ ਆਧਾਰ ਬਣਾ ਕੇ ਕਵੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਦਾ ਉਤਾਰਾਧ ਤੇ ਪੂਰਬਾਧ ਲਿਖਿਆ। ਅਸਲ ਚ ਬਾਲੇ ਵਾਲੀ ਜਨਮ ਸਾਖੀ ਚ ਕਹਾਣੀਆ ਮਸਾਲਾ ਲਾ ਲਾ ਕੇ ਤੇ ਅਲਕਾਰ ਦੀ ਵਰਤੋ ਕਰਕੇ ਇਨੀਆਂ ਰੌਚਕ ਬਣਾ ਦਿਤੀਆ ਕਿ ਇਹ ਬਾਕੀ ਜਨਮ ਸਾਖੀਆਂ ਨਾਲੋ ਜ਼ਿਆਦਾ ਮਸ਼ਹੂਰ ਹੋ ਗਈ ਜਦ ਕਿ ਇਹ ਗੁਰਮਤਿ ਸਿਧਾਂਤਾਂ ਤੋ ਬਹੁਤੀ ਉਲਟ ਹੈ।ਅਜ ਦੇ ਲੇਖ ਚ ਸਿਰਫ (ਕਾਲਪਨਿਕ) ਬਾਲੇ ਤੇ ਵਿਚਾਰ ਕਰਾਂਗੇ :-
** ਜਦ ਬਾਲਾ ਗੁਰੂ ਅੰਗਦ ਸਾਹਿਬ ਕੋਲ ਆਇਆ ਤਾਂ ਗੁਰੂ ਅੰਗਦ ਸਾਹਿਬ ਨੇ ਸਵਾਲ ਕੀਤੇ ਉਸ ਨੂੰ :-
੧.ਭਾਈ ਸਿਖਾ ਤੂੰ ਕੌਣ ਆਂ? ਕਿਥੋ ਆਇਆ? ਕਿੰਞ ਆਇਆਂ?
੨.ਭਾਈ ਸਿਖਾ ਤੂੰ ਸਿਖ ਕਿਸਦਾ? ਤੈਨੂੰ ਕੌਣ ਮਿਲਿਆ ਸੀ (ਸਿਖ ਬਣਾਉਣ ਲਈ) ?
੩.ਭਾਈ ਬਾਲੇ ਗੁਰੂ ਤਹਿੰ ਡਿਠਾ ਸੀ?(ਬਾਲੇ ਦੀ ਜਨਮ ਸਾਖੀ, ਨਾਨਕ ਪ੍ਰਕਾਸ਼ ਕਵੀ ਸੰਤੋਖ ਸਿੰਘ)

ਵਿਚਾਰ :-੧. ਜੇਕਰ ਬਾਲਾ ਗੁਰੂ ਨਾਨਕ ਦਾ ਸੰਗੀ ਸੀ ਤੇ ਉਹਨਾਂ ਨਾਲ ਪ੍ਰਚਾਰਕ ਦੌਰਿਆਂ ਚ ਰਿਹਾ ਸੀ ਤਾਂ ਇਸ ਗਲ ਦਾ ਪਤਾ ਗੁਰੂ ਅੰਗਦ ਸਾਹਿਬ ਨੂੰ ਕਿਉ ਨਹੀ ਸੀ? ਕਿਉਕਿ ਗੁਰੂ ਅੰਗਦ ਸਾਹਿਬ ੧੫੩੨-੧੫੩੯ ਤਕ ਸਤ ਸਾਲ ਗੁਰੂ ਨਾਨਕ ਦੇ ਕੋਲ ਰਹੇ ਤੇ ਉਹਨਾਂ ਦੇ ਜੀਵਨ ਦੀਆਂ ਘਾਲਣਾਵਾਂ ਨੂੰ ਗੁਰੂ ਦੇ ਜ਼ੁਬਾਨੀ ਤੇ ਗੁਰਸਿਖਾਂ ਕੋਲੋ ਸੁਣਿਆ ਹੋਵੇਗਾ ਜ਼ਰੂਰ ।

੨.੧੫੩੨-੧੫੩੯ ਦੇ ਵਿਚਕਾਰ ਬਾਲਾ ਇਕ ਵਾਰ ਵੀ ਕੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਨਹੀ ਆਇਆ? ਕਿਉਕਿ ਜੇ ਆਇਆ ਹੁੰਦਾ ਤਾਂ ਗੁਰੂ ਅੰਗਦ ਸਾਹਿਬ ਉਸਨੂੰ (ਉਸਦੀ ਜਨਮ ਸਾਖੀ ਅਨੁਸਾਰ) ਸਵਾਲ ਨਾ ਕਰਦੇ ਤੂੰ ਕੌਣ ਹੈ?

੩.ਗੁਰੂ ਜੀ ਦਾ ਸੁਆਲ ਕਰਨਾ ਤੂੰ ਸਿਖ ਕਿਸਦਾ ਹੈ? ਇਸ ਸੁਆਲ ਦੁਆਰਾ ਤਾਂ ਬਾਲੇ ਨੇ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ। ਕਿਉਕਿ ਜੇ ਉਹ ਇਤਨਾ ਪ੍ਰਮੁਖ ਸਿਖ ਸੀ ਤੇ ਪ੍ਰਚਾਰਕ ਦੌਰਿਆਂ ਵਿਚ ਨਾਲ ਰਿਹਾ ਸੀ ਤਾਂ ਗੁਰੂ ਜੀ ਦੇ ਸੁਆਲ ਦਾ ਕੋਈ ਮਾਇਨਾ ਹੀ ਨਹੀ ਸੀ।

੪.ਬਾਲਾ ਗੁਮਨਾਮ ਕਿਉ ਸੀ?

**ਇਕ ਜਗ੍ਹਾ ਜ਼ਿਕਰ ਆਉਦਾ ਹੈ ਜਨਮ ਸਾਖੀ ਵਿਚ,;ਤਾਂ ਲਾਲੂ ਕਹਿਆ, ਭਾਈ ਬਾਲਾ ਤੂੰ ਨਾਨਕ ਦਾ ਮਿਤ੍ਰ ਸੈ ;ਸਚ ਆਖ, ਗੁਰੂ ਸ੍ਰੀ ਚੰਦ ਹੈ ਕਿ ਅੰਗਦ?

ਵਿਚਾਰ :-੧.ਭਾਈ ਲਾਲੂ ਜੋ ਬਾਬੇ ਨਾਨਕ ਦਾ ਸਕਾ ਚਾਚਾ ਸੀ ਜਦ ਗੁਰੂ ਨਾਨਕ ਨੇ ਕਰਤਾਰਪੁਰ ਵਸਾਇਆ ਤਾਂ ਕੀ ਉਹ ਕਰਤਾਰਪੁਰ ਨਹੀ ਵਸੇ? ਕਿਉ?

੨.ਕੀ ਗੁਰੂ ਅੰਗਦ ਦੀ ਗੁਰਿਆਈ ਤੇ ਬਾਬੇ ਨਾਨਕ ਦੇ ਜੋਤੀ ਜੋਤ ਸਮਾਉਣ ਵਕਤ ਵੀ ਬਾਬਾ ਲਾਲੂ ਕਰਤਾਰਪੁਰ ਨਹੀ ਸੀ? ਜੇ ਹਾਂ ;ਤਾਂ ਭਾਈ ਲਹਿਣੇ ਦੇ ਅੰਗਦ ਬਣਨ ਦਾ ਉਸ ਨੂੰ ਕਿਵੇ ਪਤਾ ਲਗਾ?

੩.ਬਾਕੀ ਸਭ ਨੂੰ ਪਤਾ ਹੋਵੈ ਕਿ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਮਿਲੀ ਆ ਸੰਗਤਾ ਦੂਰੋ ਦੂਰੋ ਆਉਣ ਪਰ ਬਾਬੇ ਲਾਲੂ ਨੂੰ ਜੋ ਗੁਰੂ ਨਾਨਕ ਦਾ ਸਮਾਜਿਕ ਰਿਸ਼ਤੇ ਚ ਸਕਾ ਚਾਚਾ ਹੈ ਉਸ ਨੂੰ ਨਹੀ ਪਤਾ! ਗਲ ਹਜ਼ਮ ਨਹੀ ਹੁੰਦੀ

ਇਹ ਕਹਾਣੀ ਸਿਰਫ ਬਾਲੇ ਨੇ ਆਪਣੇ ਪੈਰ ਪਕੇ ਕਰਨ ਲਈ ਘੜੀ ਹੈ ਜੋ ਦਲੀਲ ਤੇ ਨਹੀ ਟਿਕਦੀ ਤੇ ਬਾਲੇ ਦੀ ਹੋਦ ਫਿਰ ਕਾਲਪਨਿਕ ਤੇ ਸ਼ਕੀ ਹੋ ਜਾਂਦੀ ਹੈ। ਇਹੋ ਜਿਹੀਆਂ ਬੇਅੰਤ ਊਣਤਾਈਆਂ ਇਸੇ ਸਾਖੀ ਚ ਹੋਰ ਨੇ ਜੋ ਬਾਲੇ ਦੀ ਹੋਦ ਖਤਮ ਕਰਦੀਆ ਹਨ।


## ਇਸ ਜਨਮ ਸਾਖੀ ਚ ਤੀਜੇ ਚੌਥੇ ਪੰਜਵੇ ਸਤਿਗੁਰਾਂ ਦੇ ਸ਼ਬਦ ਨੇ ਜੋ ਸਾਬਿਤ ਕਰਦੇ ਹਨ ਕਿ ਇਹ ਜਨਮ ਸਾਖੀ ਪੰਚਮ ਗੁਰੂ ਤੋ ਵੀ ਬਾਅਦ ਲਿਖੀ ਗਈ (ਇਸਦੀ ਪੁਰਾਤਨ ਲਿਖਤ ੧੬੫੦ਤੋ ਬਾਅਦ ਦੀ ਮਿਲਦੀ ਹੈ ਜਿਸ ਤੋ ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਹਿੰਦਾਲੀਆਂ ਦੁਆਰਾ ਲਿਖਣ ਦੇ ਪ੍ਰਮਾਣ ਮਿਲਦੇ ਹਨ)

## ਬਾਲੇ ਦੇ ਜਨਮ ਕਦੋ ਹੋਇਆ? ਮੌਤ ਕਦੋ ਹੋਈ? ਗੁਰੂ ਇਤਿਹਾਸ ਚ ਇਸਦਾ ਕੀ ਯੋਗਦਾਨ ਸੀ? ਇਤਿਹਾਸ ਚੁਪ

## ਬਾਲੇ ਦੇ ਜਨਮ ਦਾ ਪਤਾ ਨਹੀ ਪਰ ਉਸਦੀਆਂ ਸਮਾਧਾਂ ਦੋ ਥਾਂ ਬਣਾ ਦਿਤੀਆ ਗਈਆਂ ਹਨ ਇਕ ਪੱਖੋਵਾਲ ਰੋਡ ਤੇ ਲੁਧਿਆਣੇ ਤੇ ਦੂਸਰੀ ਖਡੂਰ ਚ. । ਹੈ ਨਾ ਹਾਸੋ ਹੀਣੀ ਗਲ ਜੰਮਣ ਦਾ ਪਤਾ ਨਹੀ ਪਰ ਮਾਰ ਦੋ ਥਾਂ ਰਹੇ ਨੇ ...

##੧੭੨੪ ਤਕ ਦੀਆਂ ਜੋ ਗੁਰੂ ਸਾਹਿਬ ਨਾਲ ਸੰਬਧਿਤ ਕਲਾ ਕ੍ਰਿਤੀਆਂ ਮਿਲਦੀਆਂ ਹਨ ਉਹਨਾ ਚ ਬਾਲੇ ਦਾ ਨਾਮੋ ਨਿਸ਼ਾਨ ਤਕ ਨਹੀ।

## ਹੁਣ ਆਪਾਂ ਭਾਈ ਗੁਰਦਾਸ ਜੀ ਵਲ ਚਲਦੇ ਹਾਂ ਕਿਉਕਿ ਉਹਨਾ ਦੀ ਗਵਾਈ ਬਹੁਤ ਜ਼ਿਆਦਾ ਮਹਤਵ ਰਖਦੀ ਹੈ ਦੇਖੋ :-
ਬਾਬਾ ਗਿਆ ਬਗਦਾਦ ਨੂੰ ਬਹਾਰ ਜਾਇ ਕੀਆ ਅਸਾਥਨਾ॥
ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ॥ (ਵਾਰ ੧)

ਹੋਰ ਦੇਖੋ ....

ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ।
ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ
ਭਲਾ ਰਬਾਬ ਵਜਾਇੰਦਾ ਮਜਲਸ 'ਮਰਦਾਨਾ' ਮੀਰਾਸੀ
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ।
ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ
ਗੁਰਮਤਿ ਭਾਉ ਭਗਤਿ ਪ੍ਰਗਾਸੀ॥ ੧੩॥
ਭਗਰ ਜੋ ਭਗਤਾ ਓਹਰੀ, ਜਾਪੂ ਵੰਸੀ ਸੇਵ ਕਮਾਵੈ
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ। (ਵਾਰ ੧੧)


ਭਾਈ ਗੁਰਦਾਸ ਨੇ ਵੀ ਬਾਬੇ ਨਾਨਕ ਨਾਲ ਮਰਦਾਨੇ ਦੇ ਹੋਣ ਦੀ ਗਵਾਈ ਦਿਤੀ ਹੈ ਪਰ ਬਾਲੇ ਦਾ ਕਿਤੇ ਜ਼ਿਕਰ ਨਹੀ ਨਾ ਹੀ ਸ਼੍ਰੋਮਣੀ ਗੁਰਸਿਖਾਂ ਚ ।ਸੋ ਭਾਈ ਗੁਰਦਾਸ ਦੀ ਗਵਾਈ ਵੀ ਇਸ ਕਾਲਪਨਿਕ ਪਾਤਰ ਬਾਲੇ ਦੀ ਹੋਦ ਨੂੰ ਨਹੀ ਮੰਨਦੀ।

## ਜੇਕਰ ਬਾਲੇ ਨੇ ਗੁਰੂ ਸਾਹਿਬ ਦਾ ਇਤਨਾ ਲੰਬਾ ਸੰਗ ਕੀਤਾ ਹੁੰਦਾ ਤੇ ਉਹ ਬਹੁਤੁ ਗੁਣਵਾਨ ਹੁੰਦਾ ਜਿਵੇ ਉਹ ਆਪਣੇ ਆਪ ਨੂੰ ਆਪਣੀ ਜਨਮ ਸਾਖੀ ਚ ਭਾਈ ਮਰਦਾਨੇ ਤੋ ਉਚਾ ਸਾਬਿਤ ਕਰਦਾ ਹੈ ਫਿਰ ਉਸਦੇ ਗੁਣਾ ਨੂੰ ਦੇਖ ਸਤਿਗੁਰ ਜੀ ਨੇ ਕੋਈ ਸ਼ਬਦ ਸੰਬੋਧਿਤ ਕਰਕੇ ਕਿਉ ਉਚਾਰਣ ਨਾ ਕੀਤਾ ਜਦਕਿ ਮਰਦਾਨੇ ਪਰਥਾਇ ਦੋ ਸਲੋਕ ਉਚਾਰਣ ਕਰਕੇ ਉਸਦੇ ਸੰਗੀ ਹੋਣ ਤੇ ਪਕੀ ਮੋਹਰ ਲਾ ਦਿਤੀ। ਇਸ ਤੋ ਵੀ ਬਾਲੇ ਦੀ ਹੋਦ ਖਤਮ ਹੁੰਦੀ ਹੈ।

ਕੁਲ ਮਿਲਾ ਕੇ ਉਪਰੋਕਤ ਵੀਚਾਰ ਤੋ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬਾਲੇ ਨਾਮ ਦਾ ਕੋਈ ਗੁਰੂ ਨਾਨਕ ਦਾ ਸੰਗੀ ਨਹੀ ਹੋਇਆ ਇਹ ਇਕ ਕਾਲਪਨਿਕ ਪਾਤਰ ਹੈ ਇਸ ਤੋ ਵਧ ਕੁਝ ਨਹੀ (ਵਧੇਰੇ ਜਾਣਕਾਰੀ ਲਈ ਕਰਮ ਸਿੰਘ ਹਿਸਟੋਰੀਅਨ ਕਤਕ ਕਿ ਵਿਸਾਖ ਪੜ੍ਹੋ)

ਜ਼ਰੂਰੀ ਨੋਟ :-ਦੂਸਰੇ ਲੇਖ ਚ ਬਾਲੇ ਦੀ ਜਨਮ ਸਾਖੀ ਵਿਚ ਜੋ ਜੋ ਗੁਰ ਆਸ਼ੇ ਉਲਟ ਜਾ ਗੁਰੂ ਨਾਨਕ ਸਾਹਿਬ ਦੇ ਕਿਰਦਾਰ ਤੇ ਉਗਲਾ ਚੁਕੀਆਂ ਗਈਆਂ ਉਹ ਪਾਠਕਾਂ ਸਾਹਮਣੇ ਰਖਾਂਗੇ ਜਿਸ ਤੋ ਬਿਲਕੁਲ ਸਾਫ ਹੋ ਜਾਵੇਗਾ ਬਾਲੇ ਨਾਮ ਦਾ ਕੋਈ ਬੰਦਾ ਨਹੀ ਗਾ ਇਹ ਸਿਰਫ ਗੁਰੂ ਵਿਰੋਧੀਆਂ ਦਾ ਪੈਦਾ ਕੀਤਾ ਕਾਲਪਨਿਕ ਪਾਤਰ ਹੈ।
(ਰਬ ਦਾ ਵਾਸਤਾ ਬਾਲੇ ਤੋ ਕੌਮ ਦਾ ਪਿਛਾ ਛਡਾਉ)
ਜਬ ਲਗ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ

ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
76962-92718


06/06/14)
ਗੁਰਇੰਦਰ ਸਿੰਘ ਪਾਲ

“ਜੂਨ 84 ਦੇ ਘਲੂਘਾਰੇ ਨੂੰ ਹਿੰਦੋਸਤਾਨੀ ਹਕੂਮਤ ਨੇ ‘ਨੀਲਾ ਤਾਰਾ ਉਪਰੇਸ਼ਨ’ ਨਾਂ ਕਿਉਂ ਦਿੱਤਾ?”
ਉਕਤ ਸਿਰਲੇਖ ਤੋਂ ਤਾਂ ਇਉਂ ਲੱਗਿਆ ਕਿ ਸ: ਜਗਤਾਰ ਸਿੰਘ ਜਾਚਕ ਦੁਆਰਾ 4 ਜੂਨ ਨੂੰ ਲਿਖੀ ਗਈ ਇਸ ਲਿਖਤ ਵਿੱਚ ਭੇਦ ਦੀ ਕੋਈ ਨਵੀਂ ਵਜ਼ਨਦਾਰ ਗੱਲ ਕਹੀ ਗਈ ਹੋਵੇ ਗੀ। ਪਰੰਤੂ ਲਿਖਤ ਨੂੰ ਪੜ੍ਹ ਕੇ ਅਤਿਅੰਤ ਨਿਰਾਸ਼ਾ ਹੋਈ! ਇਸ ਵਿੱਚ ਕਹੀਆਂ ਮਨਘੜਤ ਜਜ਼ਬਾਤੀ ਗੱਲਾਂ ਪਿੱਛੇ ਕੋਈ ਤਰਕ ਦਿਖਾਈ ਨਹੀਂ ਦਿੰਦਾ। ਇਸ ਲਿਖਤ ਵਿੱਚ, ਗਪੌੜੀ ਪੁਜਾਰੀਆਂ/ਪ੍ਰਚਾਰਕਾਂ ਦੀ ਤਰ੍ਹਾਂ, ਅੰਧਵਿਸ਼ਵਾਸ ਦੀ ਧੂੜ ਉਡਾ ਕੇ ਪਾਠਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਗਿਆ ਹੈ।
ਆਪਣਾ ਪੱਖ ਪੂਰਣ ਵਾਸਤੇ, ਗੁਰਮਤਿ ਨੂੰ ਪਰੋਖੇ ਰੱਖ ਕੇ, ਕਿਸੇ ਸਾਖੀ ਤੇ ਰਹਿਤਮਰਿਆਦਾ ਦਾ ਸਹਾਰਾ ਲੈਣ ਤੋਂ ਸਪਸ਼ਟ ਹੈ ਕਿ ਜਾਚਕ ਜੀ ਕੋਲ ਕੋਈ ਠੋਸ ਦਲੀਲ ਨਹੀਂ ਹੈ! ਕਿਸੇ ਵਿਸ਼ੇਸ਼ ਰੰਗ ਨੂੰ ਧਰਮ ਦਾ ਨਿਸ਼ਾਨ/ਚਿੰਨ੍ਹ ਬਣਾਉਣਾ ਮਨਮਤਿ ਹੈ। ਗੁਰ-ਹੁਕਮ ਹੈ: …ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥ ……ਬਾਬਾ ਹੋਰ ਪਹਿਨਣੁ ਖੁਸੀ ਖੁਆਰੁ॥ ……
ਜਾਚਕ ਜੀ ਲਿਖਦੇ ਹਨ, “……ਨੀਲੀ ਦਸਤਾਰ……ਤਾਰਾ-ਮੰਡਲ (ਅਸਮਾਨ) ਵਿੱਚ ਨੀਲੀ ਭਾਹ ਮਾਰਦੇ ਧਰੂ-ਤਾਰੇ ਵਾਂਗ ਚਮਕਦੀ ਆ ਰਹੀ ਹੈ”। ਜਾਚਕ ਜੀ ਧਰੂ ਤਾਰੇ ਨੂੰ ਨੀਲੀ ਭਾਹ ਮਾਰਦਾ ‘ਨੀਲਾ ਤਾਰਾ’ ਲਿਖਦੇ ਹਨ। (?) ਅਤੇ ਨੀਲਾਂਬਰੀ ‘ਖ਼ਾਲਸੇ’ ਦੀ ਤੁਲਣਾ ‘ਨੀਲੇ ਤਾਰੇ’ ਨਾਲ ਕਰਦੇ ਹਨ! ਇਹ ਹਾਸੋਹੀਣਾ ਬੇਤੁਕਾ ਖ਼ਿਆਲ ਉਨ੍ਹਾਂ ਨੇ ਕਿੱਥੋਂ ਲਿਆ? ਇਹ ਤਾਂ ਉਹ ਹੀ ਦੱਸ ਸਕਦੇ ਹਨ!
ਜਾਚਕ ਜੀ ਲਿਖਦੇ ਹਨ, “ਕਿਉਂਕਿ ਅਰਬੀ ਵਿੱਚ ਹਰੇ ਰੰਗ ਨੂੰ ਨੀਲਾ ਆਖਿਆ ਜਾਂਦਾ ਹੈ”। ਇਹ ਕਥਨ ਸੁਧੀ ਗੱਪ ਹੈ! ਨੀਲ ਫ਼ਾਰਸੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: “ਨੀਲਾ ਰੰਗ ਜੋ ਵਸਮਾ ਕੇ ਪੌਦੇ ਸੇ ਹਾਸਿਲ ਹੋਤਾ ਹੈ”। ਅਰਬੀ ਵਿੱਚ ਇਹ ਲਫ਼ਜ਼ ਸਿਰਫ਼ ਅਫ਼ਰੀਕਾ ਦੇ ਦਰਿਆ ਨੀਲ ਵਾਸਤੇ ਹੀ ਵਰਤਿਆ ਜਾਂਦਾ ਹੈ।
ਉਕਤ ਤੋਂ ਸਪਸ਼ਟ ਹੈ ਕਿ ਇਸ ਲਿਖਤ ਵਿੱਚ ਜਾਚਕ ਜੀ ਨੇ ਗਿਆਨ ਦੀ ਕੋਈ ਗੱਲ ਕਰਨ ਦੀ ਬਜਾਏ ਗਪੌੜਿਆਂ ਨਾਲ ਨੀਲੇ ਭੇਖ ਨੂੰ ਨਿਆਂ ਸੰਗਤ ਸਿੱਧ ਕਰਨ ਦਾ ਯਤਨ ਕੀਤਾ ਹੈ।
ਗੁਰਇੰਦਰ ਸਿੰਘ ਪਾਲ
ਜੂਨ 6, 2014.

(ਨੋਟ:- ਅੱਜ 6 ਜੂਨ ਨੂੰ ਹਰਿਮੰਦਰ ਦੇ ਪਵਿਤ੍ਰ ਸਥਾਨ `ਤੇ ਧਰੂ ਤਾਰੇ ਵਾਂਗ ਨੀਲੀ ਭਾਹ ਮਾਰਦੇ ‘ਖ਼ਾਲਸਿਆਂ’ ਨੇ ਜੋ ਕਾਰਾ ਕੀਤਾ ਹੈ, ਉਸ ਤੋਂ ਜਾਚਕ ਜੀ ਦੇ ਕਥਨ, “……ਨੀਲੀ ਦਸਤਾਰ ਦੀ ਸ਼ਾਨਾਮਤੀ ਦਾਸਤਾਨ……ਦੁਨੀਆ ਦੇ ਇਤਿਹਾਸਕ ਤਾਰਤਮੰਡਲ (ਅਸਮਾਨ) ਵਿੱਚ ਨੀਲੀ ਭਾਹ ਮਾਰਦੇ ਧਰੂ ਤਾਰੇ ਵਾਂਗ ਚਮਕਦੀ ਆ ਰਹੀ ਹੈ”, ਦੀ ਪੁਸ਼ਟੀ ਹੁੰਦੀ ਹੈ! ਜਾਚਕ ਜੀ ਤੇ ਉਨ੍ਹਾਂ ਦੇ ਨੀਲੀ ਭਾਹ ਮਾਰਦੇ ਨੀਲੀ ‘ਦਸਤਾਰ’ ਵਾਲੇ ਸਾਥੀਆਂ ਨੂੰ ਫ਼ਖ਼ਰ ਮਹਿਸੂਸ ਹੁੰਦਾ ਹੋਵੇਗਾ!)

http://www.youtube.com/watch?v=VqzjEyv_KGk

http://www.youtube.com/watch?v=cuurCGHWSpE

http://www.youtube.com/watch?v=uy81Cf0wiL0

http://www.youtube.com/watch?v=pLBnxbL1hrY


05/06/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚੌਰਾਸੀ ਵਾਲੀ ਰਾਤ
(5-6 ਜੂਨ 2014 ਨੂੰ ਲਿੱਖੀ)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਘੇਰਿਆ ਪੰਜਾਬ, ਲੱਗੀ ਫੌਜ ਦੀ ਕਮਾਨ
ਪੱਤਾ ਵੀ ਨਾ ਹਿੱਲੇ ਹੋਇਆ ਹੁਕਮ ਐਲਾਨ।
ਉਤੋਂ ਹੈਲੀਕਾਪਟਰਾਂ ਦੀ ਪਲ ਪਲ ਉਡਾਨ।
ਘਰੋਂ ਜੋ ਵੀ ਨਿਕਲਣ, ਕਾਬੂ ਕੀਤੇ ਜਾਣ।
ਚੱਪੇ ਚੱਪੇ ਉਤੇ ਕੀਤੇ ਫੌਜੀ ਸੀ ਤੈਨਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਹੱਲਾ ਹਰਿਮੰਦਰ ਤੇ ਹੋਇਆ ਧਾੜੋ ਧਾੜ।
ਬਿਜਲੀ ਵੀ ਗੁੱਲ, ਪਾਣੀ ਟੈਂਕੀ ਵੀ ਦੋਫਾੜ।
ਵਰ੍ਹੇ ਗੋਲੇ ਗੋਲੀਆਂ ਤੇ ਟੈਂਕ ਦਿਤੇ ਵਾੜ।
ਤਖਤ ਅਕਾਲ ਦਿਤਾ ਬੰਬਾਂ ਨਾਲ ਪਾੜ।
ਕਹਿੰਦੇ ਅਸੀਂ ਸਿੱਖਾਂ ਨੂੰ ਏਂ ਦੇਣੀ ਵੱਡੀ ਮਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ।
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਬਹੁਤੇ ਦਿੱਤੇ ਮਾਰ, ਬਾਕੀ ਲੀਤੇ ਸਾਰੇ ਘੇਰ।
ਚਾਰੇ ਪਾਸੇ ਲਾਸ਼ਾਂ, ਅੱਗਾਂ ਘੇਰਿਆ ਚੁਫੇਰ।
ਬੂਟਾਂ ਥੱਲੇ ਅਸਮਤਾਂ ਨੇ ਹੋਈਆਂ ਅੱਜ ਢੇਰ।
ਅੰਮ੍ਰਿਤ ਵੇਲਾ ਘਰ ਹਰੀ ਦੇ ਹਨੇਰ।
ਜੂਨ ਪੰਜ-ਛੇ ਦੀ ਵਿਨਾਸ਼ੀ ਵਾਲੀ ਰਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ।
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਭਰੀਆਂ ਟਰੱਕਾਂ ਵਿੱਚ ਲਾਸ਼ਾਂ ਆਏ ਸਾੜ।
ਬਾਕੀ ਜਿਨੇ ਬਚੇ ਦਿਤੇ ਜੇਲ੍ਹਾਂ ਵਿੱਚ ਵਾੜ।
ਜੂਨ ਦਾ ਮਹੀਨਾ ਉੋਤੋਂ ਲਾਸ਼ਾਂ ਦੀ ਹਵਾੜ।
ਰੱਬ ਦਾ ਇਹ ਘਰ ਕਿਵੇਂ ਦਿਤਾ ਏ ਉਜਾੜ?
ਸਿਗਰਟਾਂ ਤੇ ਬੀੜੀਆਂ ਦੀ ਥਾਂ ਥਾਂ ਤੇ ਸੌਗਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਥਾਂ ਥਾਂ ਹਰਿਮੰਦਿਰ ਤੇ ਗੋਲੀਆਂ ਦੇ ਪਾੜ।
ਹੋ ਗਿਆ ਅਕਾਲ ਤਖਤ ਖੰਡਰ ਦੋਫਾੜ।
ਦਿਤੇ ਲਾਇਬਰੇਰੀ ਹੱਥਲਿਖਤਾਂ ਵੀ ਸਾੜ।
ਟੈਂਕਾਂ, ਪਰਿਕਰਮਾਂ ਦਿੱਤੀ ਧਰਤੀ `ਚ ਵਾੜ।
ਸੜਿਆ ਚੰਦੋਆ ਰਣਜੀਤ ਦੀ ਸੌਗਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਹੋਰ ਛੱਤੀ ਗੁਰੂਘਰਾਂ ਤੇ ਵੀ ਹੱਲੇ ਹੋਏ।
ਗੋਲਿਆਂ ਤੇ ਗੋਲੀਆਂ ਨੇ ਸਿੱਖ ਬੜੇ ਮੋੇਏ।
ਪੋਟਾ ਲੱਗਾ ਕੁਸਕੇ ਜੋ ਜੇਲ੍ਹਾਂ ਵਿੱਚ ਢੋਏ।
ਸਿੱਖ ਘਰੀਂ ਬੈਠੇ ਹੀ ਆਤੰਕਵਾਦੀ ਹੋਏ।
ਹੋਇਆ ਕੀ ਇਹ ਸਾਡੇ ਨਾਲ? ਪਾਈਏ ਕਿਥੇ ਝਾਤ?
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਉੱਠੇ ਪਿੰਡ ਲੱਗੇ ਹਰਿਮੰਦਰ ਨੂੰ ਆਉਣ।
ਕਹਿੰਦੇ “ਹੱਥ ਦੇਣਾ ਨਾ ਬੇਗਾਨਾ ਅਸੀਂ ਲਾਉਣ”।
ਟੈਂਕਾਂ ਦੇ ਰਸਾਲੇ ਘੇਰਾ ਸੰਗਤਾਂ ਨੂੰ ਪਾਉਣ।
ਫੌਜੀ ਭੱਜੇ ਛਾਉਣੀਆਂ ਤੋਂ ਗੁਰੂਘਰ ਬਚਾਉਣ।
ਮਾਰੇ ਗਏ ਮੁਕਾਬਲੇ `ਚ, ਬੜੇ ਅਕਸਮਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਥਾਂ ਥਾਂ ਤੇ ਤਲਾਸ਼ੀਆਂ ਬੇਇਜ਼ਤੀ ਤਮਾਮ।
‘ਸਿੱਖ ਟੈਰਰਿਸਟ ਸਭ’ ਕਹਿੰਦੇ ਸ਼ਰੇਆਮ।
ਲੜੇ ਜੋ ਆਜ਼ਾਦੀਆਂ ਲਈ, ਪਾਇਆ ਕੀ ਇਨਾਮ?
ਲੱਗੇ ਹੁਣ ਜਿਵੇਂ ਕੋਈ ਹੁੰਦੀ ਨਾ ਔਕਾਤ
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਭਰੇ ਹੋਏ ਅੰਦਰੋਂ ਸੀ ਸਿੱਖ ਬੜੇ ਦੁਖੀ।
ਗਭਰੂਆਂ ਦੇ ਦਿਲ ਅੱਗ ਬਦਲੇ ਦੀ ਧੁਖੀ,
ਦੱਬਦੀ ਦਬਾਈ ਨਾ ਚਿੰਗਾਰੀ ਘਾਹ `ਚ ਲੁਕੀ
ਗੁੱਸੇ ਆਇਆਂ ਭੁੰਨ ਦਿਤਾ ਦੇਸ ਦਾ ਹੀ ਮੁਖੀ।
ਝੁਲਿਆ ਜੋ ਝੱਖੜ ਉਹ ਕਹਿਣੀ ਔਖੀ ਬਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
“ਖੂਨ ਦੇ ਬਦਲ ਖੂਨ” ਟੀਵੀ ਤੇ ਦਿਖਾਇਆ।
ਟਾਇਰ-ਪਟ੍ਰੋਲ ਲੈ ਕੇ ਹੜ੍ਹ ਭਾਰਾ ਆਇਆ।
ਚੁਣ ਚੁਣ ਸਿੱਖ, ਅੱਗ ਲਾ ਲਾ ਸੀ ਜਲਾਇਆ।
ਕਈ ਗੁਰਦਵਾਰਿਆਂ ਨੂੰ ਭਾਂਬੜ ਬਣਾਇਆ।
ਸਾੜਦੇ ਜੋ ਅੱਗੇ ਆਉਂਦਾ ਲਾਕੇ ਬਹਿੰਦੇ ਘਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਤਿੰਨ ਦਿਨ ਸਿੱਖਾਂ ਦੀ ਸੀ ਕਟਾ-ਵਢੀ ਚੱਲੀ।
ਸਿੱਖਾਂ ਦੀਆਂ ਲਾਸ਼ਾਂ ਸੀ ਵਿਛਾਈਆਂ ਗਲੀ ਗਲੀ।
ਦੇਖੋ ਜੋ ਵੀ ਲਾਸ਼ ਤੇਲ-ਟਾਇਰ `ਚ ਜਲੀ।
ਪੱਕੀ ਕੋਈ ਪਲਾਨ ਸੀ ਜੋ ਸਿੱਖਾਂ ਉਤੇ ਚੱਲੀ।
ਸ਼ਰੇ ਆਮ ਕਾਤਲਾਂ ਦੀ ਨਚਦੀ ਬਰਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਸਿੱਖਾਂ ਲਈ ਬਿਗਾਨਾ ਹੋਇਆ ਸਾਰਾ ਹਿੰਦੁਸਤਾਨ।
ਹਰ ਸ਼ਹਿਰ ਬਣ ਗਿਆ ਸੀ ਮੌਤ ਦਾ ਮਚਾਨ।
ਗੱਡੀਆਂ `ਚ ਵੱਢੇ ਬੜੇ ਸੈਨਿਕ-ਜਵਾਨ।
ਸਿੱਖਾਂ ਦੀ ਜਿਉਂ ਮੁੱਕ ਚੱਲੀ ਅਸਲੀ ਪਛਾਣ।
ਵੈਰੀ ਹੋ ਗਏ ਕੇਸ ਦਿੱਤੇ ਗੁਰੂ ਨੇ ਜੋ ਦਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਦਿਲ ਸਰਕਾਰ ਦਾ ਸੀ ਗਿਆ ਜਦੋਂ ਭਰ।
ਘਲੂਘਾਰਾ ਰੋਕ ਦਿਤਾ ਦੁਨੀਆਂ ਦੇ ਡਰ।
ਜੋੜਕੇ ਆਤੰਕ ਨਾਲ ਸਿੱਖਾਂ ਦੀ ਖਬਰ।
ਕੀਤਾ ਪਰਚਾਰ ਸਾਰੇ ਦੇਸ਼ ਘਰ ਘਰ।
ਕਾਂਗਰਸ ਚੋਣਾਂ ਜਿੱਤੀ, ਸਿੱਖਾਂ ਦੀ ਵਫਾਤ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।
ਕਾਤਲਾਂ ਤੇ ਹੋਏ ਨਾ ਦਰਜ ਕੋਈ ਕੇਸ।
ਫਿਰਦੇ ਨੇ ਅੱਜ ਤਕ ਪਾਈ ਚਿੱਟੇ ਵੇਸ।
ਕਈਆਂ ਨੂੰ ਵਜ਼ੀਰੀਆਂ ਤੇ ਅਹੁਦੇ ਹੋਏ ਪੇਸ਼।
ਸਿੱਖਾਂ ਲਈ ਬਿਗਾਨਾ ਹੋਇਆ ਅਪਣਾ ਹੀ ਦੇਸ਼।
ਸਮਾਂ ਪਾਕੇ ਸਿੱਖਾਂ ਨੇ ਸੰਭਾਲਿਆ ਏ ਆਪ।
ਸਾਨੂੰ ਕਿਵੇਂ ਭੁੱਲ ਜਾਊ ਚੌਰਾਸੀ ਵਾਲੀ ਰਾਤ?
ਸਿੱਖ ਇਤਿਹਾਸ ਦੀ ਉਹ ਘੋਰ ਕਾਲੀ ਰਾਤ।


05/06/14)
ਗੁਰਨਾਮ ਸਿੰਘ ਅਕੀਦਾ

ਜੂਨ ਚੁਰਾਸੀ ਦੀ ਕਹਿਰ ਭਰੀ ਰਾਤ
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ‘ਚ ਸਾਰੇ ਹੀ ਬੇਗੁਨਾਹ ਮਾਰੇ ਸਨ ਫ਼ੌਜ ਨੇ
ਇਕ ਬਜ਼ੁਰਗ, ਨੇਤਰਹੀਣ, ਮੰਗਤੇ ਸਮੇਤ ਤਿੰਨ ਔਰਤਾਂ 14 ਮਰਦ ਬੇਗੁਨਾਹ ਸ਼ਹਿਦ ਹੋਏ
ਤੱਤਕਾਲੀ ਮੈਨੇਜਰ ਅਜਾਇਬ ਸਿੰਘ ਗਿੱਲ ਨੇ ਦਸੀ ਸਾਰੀ ਅੱਖਾਂ ਦੇਖੀ ਦਰਦਭਰੀ ਕਹਾਣੀ

ਗੁਰਨਾਮ ਸਿੰਘ ਅਕੀਦਾ

ਸਿੱਖਾਂ ‘ਤੇ ਕਹਿਰਵਾਨ ਹੋਈ ਜੂਨ ਚੁਰਾਸੀ ਵਿਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਵਿਚ 17 ਬੇਗੁਨਾਹ ਸ਼ਹਿਦ ਹੋਏ ਸਨ ਜਿਨ੍ਹਾਂ ਵਿਚ ਇਕ 100 ਸਾਲਾ ਬਜ਼ੁਰਗ, ਮੰਗਤਾ ਤੇ ਨੇਤਰਹੀਣ ਸਮੇਤ ਤਿੰਨ ਔਰਤਾਂ 14 ਮਰਦ ਸ਼ਾਮਲ ਸਨ। ਇਹ ਦਰਦ ਭਰੇ ਇਤਿਹਾਸ ਦੇ ਵਰਕੇ ਫਰੋਲਦਾ ਤੱਥ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਤਤਕਾਲੀ ਮੈਨੇਜਰ ਸ. ਅਜਾਇਬ ਸਿੰਘ ਗਿੱਲ ਦੁਆਰਾ ਪ੍ਰਗਟ ਹੋਇਆ, ਕਿਉਂਕਿ ਸ. ਗਿੱਲ ਹੀ ਸਨ ਜਿਨ੍ਹਾਂ ਨੇ ਹੋਏ ਹਮਲੇ ਤੋਂ ਬਾਅਦ ਲਾਸ਼ਾਂ ਦੀ ਸ਼ਨਾਖ਼ਤ ਕੀਤੀ ਸੀ। ਹਮਲੇ ਤੋਂ ਬਾਅਦ ਸਰਦਾਰ ਬ੍ਰਿਗੇਡੀਅਰ ਚੌਧਰੀ ਹਰਪਾਲ ਸਿੰਘ ਨੇ ਅਫ਼ਸੋਸ਼ ਪ੍ਰਗਟ ਕਰਦਿਆਂ ਕਿਹਾ ਸੀ ‘ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ, ਕਿ ਮੇਰੇ ਹੱਥੋਂ ਕੋਈ ਬੇਕਸੂਰ ਬੰਦਾ ਨਾ ਮਰ ਜਾਵੇ, ਪਰ ਅਫ਼ਸੋਸ਼ ਸਾਰੇ ਹੀ ਬੇਗੁਨਾਹ ਮਾਰੇ ਗਏ ਜਿਨ੍ਹਾਂ ਪਿੱਛੇ ਇਨ੍ਹਾਂ ਕੁੱਝ ਹੋਇਆ ਉਹ ਜਿੰਦਾ ਬਚ ਗਏ’।
ਜੂਨ 1984 ਵੇਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਸ. ਅਜਾਇਬ ਸਿੰਘ ਨੇ ਦੱਸਿਆ ਕਿ 2 ਜੂਨ ਦੀ ਰਾਤ ਸ਼ਰਾਂ ਵਿਚ ਵਾਪਰੀ ਘਟਨਾ ਅਗਲੇ ਖ਼ਤਰੇ ਦਾ ਅਲਾਰਮ ਬਜਾ ਗਈ ਸੀ ਜਦੋਂ ਦੋ ਜਣੇ ਗੁਰਦੁਆਰਾ ਸਾਹਿਬ ਵਿਚ ਮਾਰ ਕੇ ਸਰਹਿੰਦ ਰੋਡ ਤੇ ਸੁੱਟ ਦਿੱਤੇ ਸਨ ਜਿਨ੍ਹਾਂ ਨੂੰ ਸੁਖਵੰਤ ਸਿੰਘ ਅੱਕਾਂਵਾਲੀ ਨੇ ਤਸ਼ੱਦਦ ਕਰਕੇ ਮਾਰਿਆ ਸੀ ਇਹ ਸ਼ਾਇਦ ਅੱਤਵਾਦੀਆਂ ਦੀ ਆਪਸੀ ਗੁੱਟਬਾਜ਼ੀ ਦਾ ਨਤੀਜਾ ਸੀ। ਪੰਜਾਬ ਵਿਚ ਕਿਤੇ ਸਹਿਮ ਸੀ ਕਿਤੇ ਵੀਰ ਤੇ ਕਿਤੇ ਭਗਤੀ ਰਸ ਦੀਆਂ ਗੱਲਾਂ ਹੋ ਰਹੀਆਂ ਸਨ, ਮੈਂ ਦੋ ਸਿੰਘਾਂ ਦੀ ਸ਼ਹੀਦੀ ਬਾਰੇ ਅਮਰ ਸਿੰਘ ਨਲੀਨੀ, ਦਰਬਾਰਾ ਸਿੰਘ ਸਿਉਣਾ, ਸਰਦਾਰਾ ਸਿੰਘ ਕੋਹਲੀ, ਪ੍ਰੇਮ ਸਿੰਘ ਚੰਦੂਮਾਜਰਾ ਦੇ ਕਹੇ ਅਨੁਸਾਰ ਪ੍ਰੈੱਸ ਨੋਟ ਜਾਰੀ ਕੀਤਾ ਸੀ ਪਰ ਕਰਫ਼ਿਊ ਲੱਗਣ ਕਰਕੇ ਖ਼ਬਰ ਨਹੀਂ ਲੱਗੀ, 3 ਜੂਨ ਨੂੰ ਹੀ ਸਵੇਰੇ ਸੀ. ਆਰ. ਪੀ. ਗੁਰੂ ਘਰ ਦੇ ਬਾਹਰ ਲੱਗ ਗਈ ਸੀ, ਕਰਫ਼ਿਊ ਕਰਕੇ ਲੋਕਾਂ ਵਿਚ ਇਕ ਤਰ੍ਹਾਂ ਦਾ ਕੋਈ ਵੱਖਰੀ ਤਰ੍ਹਾਂ ਦਾ ਡਰ ਵੀ ਸੀ ਪਰ ਸ਼ਾਂਤ ਸੀ। ਹੁਣ ਫ਼ੌਜ ਵੀ ਆ ਗਈ ਸੀ ਗੁਰੂ ਘਰ ਤੋਂ ਪਿਛਲਾ ਪਾਸਾ ਫ਼ੌਜ ਹਵਾਲੇ ਹੋ ਗਿਆ ਸੀ, ਫ਼ੌਜ ਵਾਟਰ ਟੈਂਕ ਤੇ ਵੀ ਚੜ ਗਈ ਸੀ, ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਖ਼ਾਲਸਾ ਕਾਲਜ ਹੁੰਦਾ ਸੀ ਉੱਥੇ ਹੀ ਲੰਗਰ ਹੁੰਦਾ ਸੀ, ਮੈਂ ਬਾਹਰ ਫਿਰਦੇ 10-15 ਮੰਗਤੇ ਵੀ ਅੰਦਰ ਹੀ ਬੁਲਾ ਲਏ ਸਨ ਤਾਂ ਕਿ ਭੁੱਖੇ ਨਾ ਰਹਿ ਜਾਣ, 5-6 ਜੂਨ ਦੀ ਰਾਤ ਕਹਿਰ ਭਰੀ ਸੀ, ਮੈਂ (ਅਜਾਇਬ ਸਿੰਘ ਗਿੱਲ) ਮੇਰੀ ਪਤਨੀ ਸੁਰਿੰਦਰ ਕੌਰ, ਮੇਰਾ 5 ਕੁ ਸਾਲ ਦਾ ਬੇਟਾ ਸੁਖਪ੍ਰੀਤ ਸਿੰਘ, ਸਟੋਰ ਕੀਪਰ ਜਗਜੀਤ ਸਿੰਘ ਧੂਰੀ, ਕਲਰਕ ਸੁਖਵਿੰਦਰ ਸਿੰਘ ਅੰਦਰ ਹੀ ਸਾਂ, ਰਾਤ ਦੇ 12 ਵਜੇ 40 ਮਿੰਟ ਹੋਏ ਕਿ ਗੋਲੀਆਂ ਦੀ ਕੜ-ਕੜ ਦੀ ਆਵਾਜ਼ ਕੰਨ ਪਾੜ ਰਹੀ ਸੀ, ਫ਼ੌਜ ਨੇ ਸਰਹਿੰਦ ਰੋਡ ਵਾਲਾ ਗੇਟ ਤੋੜ ਦਿੱਤਾ ਸੀ, ਸਾਡੀ ਜਾਨ ਮੁੱਠੀ ਵਿਚ ਆ ਗਈ, ਮੇਰੀ ਪਤਨੀ ਨੇ ਮੈਨੂੰ ਚੌਪਈ ਸਾਹਿਬ ਦਾ ਪਾਠ ਕਰਨ ਲਈ ਕਿਹਾ ਸੀ, ਪਰ ਉਸ ਸਮੇਂ ਪਾਠ ਦਾ ਕਰਨ ਲਈ ਮਨ ਦਾ ਜਾਣਾ ਵਾਹਿਗੁਰੂ ਦੀ ਹੀ ਕਿਰਪਾ ਕਿਹਾ ਜਾ ਸਕਦਾ ਹੈ, । 15-20 ਮਿੰਟ ਗੋਲੀ ਚਲੀ, ਥੋੜ੍ਹੀ ਦੇਰ ਗੋਲੀ ਚੱਲਣੀ ਬੰਦ ਹੋਈ, ਗੋਲੀ ਫੇਰ ਚੱਲੀ, 10-15 ਮਿੰਟ ਗੋਲੀ ਫੇਰ ਚਲੀ, ਪਰ ਫੇਰ ਗੋਲੀ ਚੱਲਣੀ ਬੰਦ ਹੋ ਗਈ, ਸਾਡੇ ਗੇਟ ਦੇ ਬਾਹਰ ਆਵਾਜ਼ ਆਈ, ਸਾਨੂੰ ਇੰਜ ਲੱਗਾ ਜਿਵੇਂ ਬੱਸ ਮੌਤ ਇਹ ਨੇੜੇ ਹੀ ਖੜੀ ਹੈ, ਗੋਲੀ ਹੁਣ ਲੱਗੀ ਕਿ ਲੱਗੀ, ਕੋਈ ਚਾਰਾ ਨਹੀਂ ਸੀ ਅਸੀਂ ਬਾਹਰ ਆ ਗਏ, ਬਾਹਰ ਕੁੱਝ ਫ਼ੌਜੀ ਖੜੇ ਸਨ ਤੇ ਸਾਨੂੰ ਸਰਾਂ ਵਾਲੇ ਪਾਸੇ ਮੂਹਰੇ ਲਾਕੇ ਲੈ ਗਏ, ਅੱਗੇ ਸਰਾਂ ਦੇ ਪਿੱਪਲ ਕੋਲ ਮੰਗਤਾ ਪਿਆ ਸੀ, ਸਾਨੂੰ 19 ਨੰਬਰ ਕਮਰੇ ਵਿਚ ਲੈ ਗਏ,’ਵੋਟ ਕਮਰਾ ਬਤਾਓ ਜਿਸਕਾ ਦਰਵਾਜ਼ਾ ਨਹੀਂ ਹੈ’ ਫ਼ੌਜੀਆਂ ਦੀ ਗੱਲ ਸਾਨੂੰ ਸਮਝ ਨਹੀਂ ਆ ਰਹੀ ਸੀ ਪਰ ਇਹ ਸਮਝ ਆਇਆ ਬੱਸ, ਪਰ ਅਜਿਹਾ ਕਮਰਾ ਤਾਂ ਗੁਰੂ ਘਰ ਵਿਚ ਕੋਈ ਹੈ ਨਹੀਂ ਸੀ। ਸਰਾਂ ਦਾ ਗੋਲੀਆਂ ਲੱਗਣ ਕਰਕੇ ਬੁਰਾ ਹਾਲ ਹੋ ਗਿਆ ਸੀ, ਬਾਹਰੋਂ ਇਕ ਸਰਦਾਰ ਫ਼ੌਜੀ ਅਫ਼ਸਰ ਆ ਗਿਆ, ਉਸ ਨੇ ਮੇਰਾ ਨਾਂ ਲਿਆ, ਉਸ ਨੇ ਕੜਕਵੀਂ ਆਵਾਜ਼ ਵਿਚ ਪੁੱਛਿਆ ‘ਬਾਂਦਰ (ਅੱਤਵਾਦੀ) ਕਿਥੇ ਨੇ’ ਮੈਂ ਕਿਹਾ ਕਿ ‘ਉਹ ਤਾਂ ਨਿਕਲ ਗਏ ਨੇ’। ਅਫ਼ਸਰ ਨੇ ਮੈਨੂੰ ਕਿਹਾ ਉੱਪਰ ਦੇਖ, ਮੈਂ ਉੱਪਰ ਦੇਖਿਆ ਤਾਂ ਉੱਪਰ ਛੱਤਾਂ ਤੇ ਮਿਲਟਰੀ ਬਹੁਤ ਜ਼ਿਆਦਾ ਖੜੀ ਸੀ। ਉਸ ਨੇ ਕਿਹਾ ‘ਇਸ ਘੇਰੇ ਵਿਚੋਂ ਕੋਈ ਬਚ ਕੇ ਕੌਣ ਨਿਕਲ ਸਕਦਾ ਹੈ’
ਉਸ ਤੋਂ ਬਾਅਦ ਮੈਨੂੰ ਬਾਹਰ ਲੈ ਜਾਇਆ ਗਿਆ, ਸਰਾਂ ਤੋਂ ਬਾਹਰ ਇਕ ਡੈਡ ਬਾਡੀ ਯੂ ਪੀ ਦੇ ਆਰਜ਼ੀ ਸੇਵਾਦਾਰ ਸ਼ਾਗਰ ਦੀ ਮੈਂ ਪਛਾਣ ਲਈ, ਸ਼ਰਾਂ ਵਿਚ ਫੇਰ ਦੇਖਿਆ ਗਿਆ ਤਾਂ ਇੱਥੇ ਇਕ ਤਰਨਤਾਰਨ ਦੀ ਸਰਦਾਰਨੀ ਆਇਆ ਕਰਦੀ ਸੀ, ਉਸ ਦੇ ਸੋਨੇ ਦੇ ਗਹਿਣੇ ਪਾਏ ਹੁੰਦੇ ਸਨ ਪਰ ਹੁਣ ਉਸ ਦੀ ਲਾਸ਼ ਬਿਨਾਂ ਕਿਸੇ ਗਹਿਣੇ ਗੱਟੇ ਤੋਂ ਪਈ ਸੀ, ਇੱਥੇ 14 ਲਾਸ਼ਾਂ ਪਈਆਂ ਸਨ ਜਿਨ੍ਹਾਂ ਵਿਚੋਂ ਮੈਂ ਤਰਨਤਾਰਨ ਦੀ ਸਰਦਾਰਨੀ, ਸ਼ੁਰਮਾ ਸਿੰਘ, ਇਕ ਨਿਹੰਗ ਸਿੰਘ ਤੇ ਇਕ ਮੰਗਤਾ ਤੇ ਇਕ ਅੰਨ੍ਹੇ ਦੀ ਲਾਸ਼ ਪਹਿਚਾਣ ਲਈ ਸੀ, ਅੰਨ੍ਹਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਰਹਿਣ ਵਾਲੇ ਡਾ. ਮਾਨ ਸਿੰਘ ਦਾ ਕੁੜਮ ਸੀ। ਸ਼ਰਾਂ ਵਿਚ ਸਭ ਤੋਂ ਪਹਿਲਾਂ ਫਾਇਰਿੰਗ ਕਰਨ ਦਾ ਕਾਰਨ ਇਹ ਸੀ ਕਿ ਇੱਥੇ ਹੀ ਅੱਤਵਾਦੀ ਛੁਪੇ ਹੋਏ ਹਨ, ਕਿਉਂਕਿ ਦੋ ਜੂਨ ਨੂੰ ਇੱਥੋਂ ਹੀ ਦੋ ਨੌਜਵਾਨ ਤਸ਼ੱਦਦ ਕਰਕੇ ਮਾਰੇ ਗਏ ਸਨ, ਉਸ ਤੋਂ ਬਾਅਦ ਮੈਨੂੰ ਦਫਤਰ ਵਿਚ ਲਿਆਂਦਾ ਗਿਆ, ਉੱਥੇ ਕੁੱਝ ਭਾਨ ਖਿੱਲਰੀ ਪਈ ਸੀ, ਬਾਹਰ ਪਟਿਆਲਾ ਦੇ ਐੱਸ ਐੱਸ ਪੀ ਐਨ ਪੀ ਐੱਸ ਔਲਖ ਵੀ ਖੜੇ ਸਨ, ਮੇਰਾ ਉਨ੍ਹਾਂ ਨੂੰ ਪੁੱਛਣਾ ਸੀ ਕਿ ਇਹ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੁੱਝ ਨਹੀਂ ਕਰ ਸਕਦੇ ਇੱਥੇ ਮਿਲਟਰੀ ਦਾ ਰਾਜ ਹੈ, ਫੇਰ ਦਰਬਾਰ ਸਾਹਿਬ ਵਿਚ ਲੈ ਗਏ ਉੱਥੇ ਪੌੜੀਆਂ ਤੇ ਹੀ ਬਾਬਾ ਰਤਨ ਸਿੰਘ 95-100 ਸਾਲ ਦੀ ਉਮਰ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ (ਸਿਰਫ਼ ਇਸ ਬਜ਼ੁਰਗ ਨੇ ਹੀ ਗੋਲੀ ਚਲਾਈ ਸੀ ਫ਼ੌਜ ਤੇ), ਕਿੱਲਾ ਬਖੂਹਾ ਨੇੜੇ ਧੂਰੀ ਦਾ 40 ਕੁ ਸਾਲ ਦਾ ਜੇਲ੍ਹ ਵਾਰਡਨ ਥੋੜ੍ਹਾ ਦਿਮਾਗ਼ ਘੱਟ ਵਾਲਾ, ਸਰਹਿੰਦ ਦੇ ਬੀਡੀਓ ਦਲੀਪ ਸਿੰਘ ਗਿੱਲ ਦਾ 21 ਕੁ ਸਾਲ ਦਾ ਮੁੰਡਾ ਜਸਪਾਲ ਸਿੰਘ ਆਦਿ ਦੀਆਂ ਲਾਸਾਂ ਪਈਆਂ ਸਨ, ਜਸਪਾਲ ਸਿੰਘ ਮੈਨੂੰ ਬਾਹਰ ਜਾਣ ਲਈ ਕਹਿ ਰਿਹਾ ਸੀ ਪਰ ਕਰਫ਼ਿਊ ਲੱਗਣ ਕਰਕੇ ਉਹ ਬਾਹਰ ਨਾ ਜਾਕੇ ਵਾਹਿਗੁਰੂ ਕੋਲ ਚਲਾ ਗਿਆ ਸੀ। ਇਹ ਲਾਸਾਂ ਪਹਿਚਾਣ ਕੇ ਜਦੋਂ ਬਾਹਰ ਆਇਆ ਤਾਂ ਉੱਥੇ ਬਲਬੀਰ ਸਿੰਘ ਸਵੀਟੀ ਤੇ ਇਕ ਹੋਰ ਮੁੰਡਾ ਰਸਿਆਂ ਨਾਲ ਬੰਨ੍ਹਿਆ ਹੋਇਆ ਸੀ, ਫੇਰ ਕਾਰਨਰ ਤੇ ਗਏ ਤਾਂ ਉੱਥੇ ਹਰਵਿੰਦਰ ਸਿੰਘ ਖ਼ਾਲਸਾ ਤਤਕਾਲੀ ਸੀ. ਮੀਤ. ਪ੍ਰਧਾਨ ਸਿੱਖ ਸਟੂਡੈਂਟਸ, ਸੁਖਵਿੰਦਰ ਸਿੰਘ ਅੱਕਾਂਵਾਲੀ, ਨਛੱਤਰ ਸਿੰਘ ਦੋਦੜਾ ਸਨ, ਮਨਜੀਤ ਸਿੰਘ ਚਾਹਲ ਬੈਠੇ ਸਨ, ਇੱਥੇ ਅੱਕਾਵਾਲੀ ਨੂੰ ਪੁਲਸ ਕੁੱਟ ਰਹੀ ਸੀ ਉਹ ਪੁਲਸ ਨੂੰ ਗਾਲ੍ਹਾਂ ਕੱਢ ਰਿਹਾ ਸੀ, ਉੱਥੇ ਆਏ ਫ਼ੌਜੀ ਅਫ਼ਸਰ ਬ੍ਰਿਗੇਡੀਅਰ ਹਰਪਾਲ ਸਿੰਘ ਚੌਧਰੀ ਨੇ ਕਿਹਾ ਕਿ ਇਸ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ, ਉਸ ਕੋਲੋਂ ਸਟੇਨ ਗੰਨ ਮਿਲੀ ਸੀ, ਪਰ ਉਹ ਖ਼ਰਾਬ ਸੀ, ਜਿਸ ਕਰਕੇ ਉਸ ਨੂੰ ਕੁੱਟਣਾ ਬੰਦ ਕੀਤਾ ਗਿਆ, ਮੈਨੂੰ ਹਰਵਿੰਦਰ ਸਿੰਘ ਖ਼ਾਲਸਾ ਨੂੰ ਪਹਿਚਾਨਣ ਲਈ ਕਿਹਾ, ਜੋ ਕਿ ਉੱਥੇ ਹੀ ਬੈਠਾ ਸੀ ਉਸ ਦੇ ਘੁੰਗਰਾਲੇ ਵਾਲ ਖਿੱਲਰੇ ਸਨ, ਇੱਥੇ ਕਈ ਹੋਰ ਬੰਦੇ ਔਰਤਾਂ ਵਾਂਗ ਵਾਲ ਖਿਲਾਰ ਕੇ ਛੁਪੇ ਬੈਠੇ ਸਨ। 4 ਕੁ ਵਜੇ ਦਾ ਸਮਾਂ ਹੋ ਗਿਆ ਸੀ, ਸਰੋਵਰ ਦੀ ਪ੍ਰਕਰਮਾ ਤੇ 50 ਕੁ ਸਿੰਘ ਤੇ 40 ਕੁ ਸਿੰਘਣੀਆਂ ਸਹਿਮ ਵਿਚ ਬੈਠੇ ਸਨ। ਪਰ ਦੇਖਣ ਦੇ ਬਾਵਜੂਦ ਮੈਂ ਹਰਵਿੰਦਰ ਸਿੰਘ ਖ਼ਾਲਸਾ ਨੂੰ ਨਹੀਂ ਪਹਿਚਾਣਿਆ। ਇਕ ਹੋਰ ਹੱਥ ਬੰਨੇ ਵਾਲਾ ਬੰਦਾ ਰਣਜੀਤ ਸਿੰਘ ਸਮਾਣਾ ਆ ਗਿਆ, ਉਸ ਨੇ ਹੀ ਕਹੇ ਅਨੁਸਾਰ ਹਰਵਿੰਦਰ ਸਿੰਘ ਖ਼ਾਲਸਾ ਤੇ ਦੋ ਹੋਰਾਂ ਨੂੰ ਪਹਿਚਾਣ ਲਿਆ, ਫ਼ੌਜੀ ਅਫ਼ਸਰ ਵਾਇਰਲੈੱਸ ਵਿਚ ਕਿਸੇ ਹੋਰ ਅਫ਼ਸਰ ਨੂੰ ਉੱਚੀ ਉੱਚੀ ਸੁਨੇਹਾ ਦੇ ਰਹੇ ਸਨ ਕਿ ਹਰਵਿੰਦਰ ਸਿੰਘ ਖ਼ਾਲਸਾ ਜਿੰਦਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਟਿਆਲਾ ਮਿਸ਼ਨ ਸਫਲ ਹੋਇਆ। ਕਰਨਲ ਜੀ ਕੇ ਕਥੂਰੀਆ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾ ਰਹੀਆਂ ਸਨ।
ਸਵੇਰੇ 5 ਕੁ ਵਜੇ ਬ੍ਰਿਗੇਡੀਅਰ ਚੌਧਰੀ ਹਰਪਾਲ ਸਿੰਘ ਨੇ ਮੈਨੂੰ ਗੁਰੂ ਘਰ ਦਾ ਸਵੇਰ ਦਾ ਪ੍ਰੋਗਰਾਮ ਪੁੱਛਿਆ, ਮੈਂ 2 ਵਜੇ ਤੋਂ ਗੁਰੂ ਘਰ ਵਿਚ ਹੁੰਦੀ ਸਾਰੀ ਕਾਰਵਾਈ ਬਾਰੇ ਦੱਸਿਆ ਪਰ ਹੁਣ ਤਾਂ 5 ਵੱਜ ਗਏ ਸਨ। ਤਾਂ ਬ੍ਰਿਗੇਡੀਅਰ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਹੈੱਡ ਗ੍ਰੰਥੀ ਕੋਲ ਜਾਵੋ ਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਕਾਰਵਾਈ ਕਰੋ। ਮੇਰੇ ਨਾਲ ਕੁੱਝ ਫ਼ੌਜੀ ਭੇਜੇ ਗਏ, ਕੁਆਟਰਾਂ ਵਿਚ ਕੋਈ ਨਹੀਂ ਸੀ, ਪਰ ਸਾਈਕਲ ਸਟੈਂਡ ਵਿਚ ਜਦੋਂ ਮੈਨੂੰ ਲੈਕੇ ਗਏ ਤਾਂ ਉੱਥੇ ਸਾਰਿਆਂ ਦੇ ਹੱਥ ਬੰਨੇ ਸਨ ਜਿਨ੍ਹਾਂ ਵਿਚ ਹੈੱਡ ਗ੍ਰੰਥੀ ਗੁਰਮੀਤ ਸਿੰਘ ਵੀ ਸ਼ਾਮਲ ਸੀ। ਉੱਥੇ ਸੀ ਆਰ ਪੀ ਦੇ ਐੱਸ ਪੀ ਖੜੇ ਸਨ ਤੇ ਥਾਣਾ ਸਿਵਲ ਲਾਇਨ ਦਾ ਇੰਸਪੈਕਟਰ ਰਣਧੀਰ ਸਿੰਘ ਵੀ ਉੱਥੇ ਹੀ ਸੀ। ਉੱਥੋਂ ਹੈੱਡ ਗ੍ਰੰਥੀ ਖੋਹਲ ਦਿੱਤਾ ਗਿਆ, ਉੱਥੇ ਗੁਰਦੁਆਰਾ ਸਾਹਿਬ ਦੇ ਲਾਇਸੰਸੀ ਅਸਲੇ ਸਮੇਤ ਕੁੱਝ ਅਸਲਾ ਵੀ ਪਿਆ ਸੀ। ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਆਏ ਤਾਂ ਬ੍ਰਿਗੇਡੀਅਰ ਨੇ ਕਿਹਾ ਸੀ ਕਿ ‘ਮੈਂ ਅੱਜ ਸੁਖਮਨੀ ਸਾਹਿਬ ਦੇ ਦੋ ਪਾਠ ਕੀਤੇ ਸਨ, ਕਿ ਮੇਰੇ ਹੱਥੋਂ ਕੋਈ ਬੇਕਸੂਰ ਬੰਦਾ ਨਾ ਮਰ ਜਾਵੇ, ਪਰ ਅਫ਼ਸੋਸ ਸਾਰੇ ਹੀ ਬੇਗੁਨਾਹ ਮਾਰੇ ਗਏ ਜਿਨ੍ਹਾਂ ਪਿੱਛੇ ਇਨ੍ਹਾਂ ਕੁੱਝ ਹੋਇਆ ਉਹ ਜਿੰਦਾ ਬਚ ਗਏ’ ਉਨ੍ਹਾਂ ਕਿਹਾ ਕਿ ਜੋ ਦੋ ਮੁੰਡੇ 2 ਜੂਨ ਨੂੰ ਮਾਰ ਕੇ ਬਾਹਰ ਸੁੱਟੇ ਸਨ ਉਸ ਕਰਕੇ ਇਹ ਸਖ਼ਤ ਅਪ੍ਰੇਸ਼ਨ ਕੀਤਾ ਗਿਆ। ਦਰਬਾਰ ਸਾਹਿਬ ਦੀ ਤਲਾਸ਼ੀ ਲੈਣ ਲਈ ਕੈਪਟਨ ਅਮਰਜੀਤ ਸਿੰਘ ਸੰਧੂ ਨੂੰ ਕਿਹਾ ਗਿਆ ਉਸ ਨੇ ਸਿਰਫ਼ ਇਕ ਥਾਂ ਹੀ ਤਲਾਸ਼ੀ ਲਈ ਉਹ ਹਰਮੋਨੀਅਮ ਸੀ। ਉਸ ਤੋਂ ਬਾਅਦ ਸ਼ਰਾਂ ਵਾਲੇ ਪਾਸੇ ਸਭ ਨੂੰ ਜਾਣ ਤੋਂ ਮਨਾ ਕੀਤਾ ਤੇ ਬੰਨੇ ਹੋਏ ਸਾਰੇ ਸਿੰਘ ਸਿੰਘਣੀਆਂ ਮੰਗਤੇ ਆਦਿ ਸਾਡੀ ਬੇਨਤੀ ਤੇ ਖੋਹਲ ਦਿੱਤੇ ਗਏ। ਜਦੋਂ ਮੁਲਾਜਮ ਆਦਿ ਕੁਆਟਰਾਂ ਵਿਚ ਗਏ ਤਾਂ ਉੱਥੇ ਸਮਾਨ ਗ਼ਾਇਬ ਸੀ, ਚੋਰੀ ਹੋ ਗਿਆ ਸੀ ਜਿਸ ਬਾਰੇ ਕਿਹਾ ਗਿਆ ਕਿ ਇੱਥੇ 31 ਘੜੀਆਂ, 1 ਟਾਈਮ ਪੀਸ, 3 ਟੇਪ ਰਿਕਾਰਡ, 5 ਟਰਾਂਜ਼ਿਸਟਰ, 15 ਤੋਲੇ ਸੋਨੇ ਦੇ ਗਹਿਣੇ ਤੇ 8 ਤੋਲੇ ਚਾਂਦੀ ਦੇ ਗਹਿਣੇ ਤੇ 19994.18 ਰੁਪਏ ਚੋਰੀ ਕੀਤੇ ਗਏ ਹਨ ਜਿਸ ਬਾਰੇ ਬ੍ਰਿਗੇਡੀਅਰ ਚੌਧਰੀ ਵੱਲੋਂ ਲਗਾਈ ਡਿਊਟੀ ਅਨੁਸਾਰ ਕਰਨਲ ਅਨੰਦ ਕੁਮਾਰ ਗੁਪਤਾ ਵੱਲੋਂ ਕੀਤੀ ਪੜਤਾਲ ਵਿਚ ਵੀ ਕੁੱਝ ਪੱਲੇ ਨਹੀਂ ਪਿਆ। ਚੋਰੀ ਦੀ ਇਕ ਅਖ਼ਬਾਰ ਨੇ ਖ਼ਬਰ ਵੀ ਲਾਈ ਸੀ ਜਿਸ ਦਾ ਖੰਡਨ ਤਤਕਾਲੀ ਲੋਕ ਸੰਪਰਕ ਅਫ਼ਸਰ ਪਟਿਆਲਾ ਭਰਤਇੰਦਰ ਸਿੰਘ ਚਾਹਲ ਨੇ ਕੀਤਾ ਸੀ। ਉਸ ਤੋਂ ਬਾਅਦ ਗੋਲੀਆਂ ਦੇ ਨਿਸ਼ਾਨ ਮਿਟਾਉਣ ਲਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ।
ਡਿਊਟੀ ਅਨੁਸਾਰ ਮੈਂ ਟਰੱਕ ਵਿਚ ਭਰਕੇ 17 ਲਾਸਾਂ ਰਾਜਿੰਦਰਾ ਹਸਪਤਾਲ ਵਿਚ ਪੋਸਟਮਾਰਟਮ ਲਈ ਲੈਕੇ ਗਿਆ, ਇਕ ਟਰੱਕ ਭਰ ਕੇ ਬਡੂੰਗਰ ਪਟਿਆਲਾ ਦੀਆ ਮੜ੍ਹੀਆਂ ਵਿਚ ਲੱਕੜਾਂ ਦਾ ਭਰ ਕੇ ਛੱਡ ਆਇਆ। ਰਾਤ ਦੇ 8 ਵਜੇ ਤੱਕ ਪੋਸਟ ਮਾਰਟਮ ਹੁੰਦਾ ਰਿਹਾ, ਰਾਤ ਨੂੰ ਹੀ 6 ਲਾਸ਼ਾਂ ਦਾ ਇਕ ਥਾਂ, 6 ਇਕ ਥਾਂ ਤੇ 5 ਇਕ ਥਾਂ ਤੇ ਸੰਸ਼ਕਾਰ ਕਰਨ ਕਰਨ ਸਮੇਂ ਅੰਨ੍ਹੇ ਦਾ ਕੁੜਮ ਡਾ. ਮਾਨ ਸਿੰਘ ਵੀ ਨਾਲ ਹੀ ਸੀ, ਹਾਲਾਂ ਕਿ ਜਸਪਾਲ ਸਿੰਘ ਦੀ ਲਾਸ਼ ਲੈਣ ਲਈ ਉਸ ਦਾ ਪਿਤਾ ਦਲੀਪ ਸਿੰਘ ਗਿੱਲ ਆਇਆ ਸੀ ਪਰ ਲਾਸ਼ ਨਹੀਂ ਦਿੱਤੀ ਗਈ, ਉਹ ਦੁੱਖ ਵਿਚ ਗ਼ਲਤਾਨ ਰੋਂਦਾ ਹੋਇਆ ਸੰਸਕਾਰ ਕਰਨ ਤੋਂ ਪਹਿਲਾਂ ਹੀ ਵਾਪਸ ਮੁੜ ਗਿਆ(ਜਸਪਾਲ ਸਿੰਘ ਦੇ ਨਾਮ ਤੇ ਲੁਧਿਆਣਾ ਵਿਚ ਗੁਰੂ ਘਰ ਵੀ ਹੈ ਤੇ ਇਕ ਕਲੌਨੀ ਵੀ ਹੈ)। ਮੈਨੂੰ ਸੰਸ਼ਕਾਰ ਕਰਵਾ ਕੇ ਵਾਪਸ ਗੁਰਦੁਆਰਾ ਸਾਹਿਬ ਵਿਚ ਨਹੀਂ ਜਾਣ ਦਿੱਤਾ ਗਿਆ ਤਾਂ ਮੈਨੂੰ ਥਾਣਾ ਸਿਵਲ ਲਾਇਨ ਵਿਚ ਛੱਡ ਦਿੱਤਾ ਗਿਆ ਜਿੱਥੇ ਕਿ ਸ਼ਿੰਗਾਰਾ ਸਿੰਘ, ਸਰਦਾਰਾ ਸਿੰਘ ਕੋਹਲੀ, ਸਰੂਪ ਸਿੰਘ ਸਹਿਗਲ, ਅਰਜਨ ਸਿੰਘ ਭਾਟੀਆ ਆਦਿ ਬੰਦ ਸਨ। ਪਰ ਫੇਰ ਮੇਰੇ ਇਕ ਰਿਸ਼ਤੇਦਾਰ ਦੇ ਘਰ ਛੱਡ ਆਏ, ਰਿਸ਼ਤੇਦਾਰ ਦੇ ਘਰੋਂ ਮੈਨੂੰ ਫ਼ੌਜ ਲੈ ਗਈ, ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਹੁਣ ਮਾਰ ਦਿੱਤਾ ਜਾਵੇਗਾ ਕਿਉਂਕਿ ਮੈਂ ਹੀ ਇਸ ਅਪ੍ਰੇਸ਼ਨ ਦਾ ਚਸ਼ਮਦੀਦ ਗਵਾਹ ਸਾਂ, ਪਰ ਮੈਂ ਬਚ ਗਿਆ, ਬਾਅਦ ਵਿਚ ਮੈਨੂੰ ਫੇਰ ਗੁਰਦੁਆਰਾ ਸਾਹਿਬ ਵਿਚ ਲਿਆਂਦਾ ਗਿਆ, ਜਿੱਥੇ ਮੇਰੇ ਨਾਲ ਬ੍ਰਿਗੇਡੀਅਰ ਨੇ ਕਾਫ਼ੀ ਗੱਲਾਂ ਕੀਤੀਆਂ, ਮੈਂ ਗ਼ਮ ਵਿਚ ਸੀ, ਗ਼ਮ ਵਿਚ ਬ੍ਰਿਗੇਡੀਅਰ ਵੀ ਸੀ। ਫੌਜ ਵਲੋਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੀਮਿੰਟ ਨਾਲ ਭਰ ਦਿਤੇ ਜਨ, ਪਰ ਜਦੋਂ ਕਰਫ਼ਿਊ ਖੋਲ੍ਹਿਆ ਗਿਆ ਤਾਂ ਗੋਲੀਆਂ ਦੇ ਨਿਸ਼ਾਨਾਂ ਵਿਚ ਭਰਿਆ ਸੀਮਿੰਟ ਲੋਕਾਂ ਨੇ ਕੱਢ ਦਿੱਤਾ ਸੀ, ਜਿਸ ਕਰਕੇ ਸਰਕਾਰ ਨੇ ਫੇਰ ਸਿਰਫ਼ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਚ ਕਰਫ਼ਿਊ ਲਾਕੇ ਉੱਥੇ ਗੋਲੀਆਂ ਦੇ ਨਿਸ਼ਾਨ ਭਰਨ ਦੀ ਕੋਸ਼ਿਸ਼ ਕੀਤੀ ਗਈ। ਗੋਲੀਆਂ ਦੇ ਨਿਸ਼ਾਨ ਤਾਂ ਫੇਰ ਵੀ ਆਪੇ ਹੀ ਬੋਲਦੇ ਸਨ ਜੋ ਜਿੰਦਾ ਰਹਿਣੇ ਚਾਹੀਦੇ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਗੋਲੀਆਂ ਦੇ ਨਿਸ਼ਾਨ ਵੀ ਮਿਟਾ ਦਿੱਤੇ।
(ਇਸ ਦੁਖਦਾਈ ਘਟਨਾ ਦੀ ਕਿਤਾਬ ਲਿਖੀ ਜਾ ਰਹੀ ਹੈ)
ਵੱਲੋਂ : ਗੁਰਨਾਮ ਸਿੰਘ ਅਕੀਦਾ
8146001100


05/06/14)
ਬਲਵਿੰਦਰ ਸਿੰਘ ਮਿਸ਼ਨਰੀ, ਫ਼ਰੀਦਕੋਟ

ਰਾਜਨੀਤਿਕ ਕ੍ਰਾਂਤੀ ਲਈ ‘ਕੇਜਰੀਵਾਲ’ ਨੂੰ ਪੰਜਾਬ ਆਉਣ ਦਾ ਖੁੱਲ੍ਹਾ ਸੱਦਾ-ਪੱਤਰ
- ਬਲਵਿੰਦਰ ਸਿੰਘ ਮਿਸ਼ਨਰੀ, ਫ਼ਰੀਦਕੋਟ
“ਕਦੇ ਨੀਲਾ, ਕਦੇ ਚਿੱਟਾ, ਕਦੇ ਭਗਵਾਂ ਤਾਂ ਆਇਆ ਹੈ ਪਰ ਜੋ ਆਉਣਾ ਚਾਹੀਦਾ ਸੀ, ਉਹ ਕਦੇ ਇਨਕਲਾਬ ਨਾ ਆਇਆ ਹੈ।”
ਆਮ ਆਦਮੀ- ਅਰਵਿੰਦ ਕੇਜਰੀਵਾਲ।
ਸਤਿ ਸ਼੍ਰੀ ਅਕਾਲ- ਸਤਿ ਸ਼੍ਰੀ ਅਕਾਲ।
2014 ਦੇ ਤਾਜਾ ਚੋਣ ਦੰਗਲ ਵਿੱਚੋਂ ਸੁਰਖੁਰੂ ਹੋ ਕੇ ਆਪਣੇ ਥੱਕੇ ਤੇ “ਕੁੱਟੇ” ਅੰਗਾਂ ਨੂੰ ਆਰਾਮ ਦੇ ਲਿਆ ਹੋਣੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਤੁਸੀਂ ਕਿਹਾ ਹੈ ਕਿ “ਇਹ ਸਾਡੀ ਪਹਿਲੀ ਚੋਣ ਸੀ, ਇਹ ਇੱਕ ਚੰਗੀ ਸ਼ੁਰੂਆਤ ਹੈ, ਹਾਲਾਂਕਿ ਸਾਨੂੰ ਪੰਜਾਬ ਅਤੇ ਦਿੱਲੀ ਦੇ ਚੋਣ ਨਤੀਜਿਆਂ ਨੂੰ ਦੇਖ ਕੇ ਝਟਕਾ ਲੱਗਾ ਹੈ।” ਮੈਂ ਸਪੱਸ਼ਟ ਕਰਾਂ ਕਿ ਪੰਜਾਬ ਤੋਂ ਬਿਨਾਂ ਬਾਕੀ ਸਾਰੇ ਭਾਰਤ ਦੇ ਨਤੀਜੇ ਸੱਚਮੁਚ ਤੁਹਾਡੇ ਲਈ ਨਿਰਾਸ਼ਤਾ ਦੇ ਝਟਕੇ ਹੋ ਸਕਦੇ ਹਨ ਪਰ ਪੰਜਾਬ ਦੇ ਨਤੀਜੇ ਤਾਂ ‘ਆਪ’ ਲਈ ਨਵੇਂ ਰਾਹ ਦਸੇਰੇ ਤੇ ਬੁਲੰਦੀ `ਤੇ ਪਹੁੰਚਣ ਦੇ ਸੰਕੇਤਕ ਇਸ਼ਾਰੇ ਹਨ, ਝਟਕੇ ਨਹੀਂ।
ਭਰਿਸ਼ਟ ਵਾਤਾਵਰਣ, ਵੰਸ਼ਵਾਦ, ਨਸ਼ਾਖੋਰੀ, ਮਹਿੰਗਾਈ ਤੇ ਕਾਰਪੋਰੇਟ ਘਰਾਣਿਆਂ ਦੀ ਜ਼ਰ ਖਰੀਦ ਸਿਆਸਤ ਜਹੇ ਕੂੜ-ਕਬਾੜ ਦੇ ਗੰਦ ਨੂੰ ਸਮੇਟਣ ਲਈ ‘ਆਪ’ ਦੇ ਝਾੜੂ ਨੂੰ ਸਾਬਤ ਹੱਥਾਂ ਦੀ ਪੁਰਜ਼ੋਰ ਲੋੜ ਹੈ ਜੋ ਆਪ ਨੂੰ ਫਿਲਹਾਲ ਕੇਵਲ ਤੇ ਕੇਵਲ ਪੰਜਾਬ ਵਿੱਚੋਂ ਹੀ ਸ਼ਿੱਦਤ ਨਾਲ ਮਿਲ ਸਕਦੇ ਹਨ। ਸਮੂਹ ਪੰਜਾਬੀਆਂ ਦੀ ਰੂਹ ਦੀ ਤਰਜਮਾਨੀ ਕਰਦਿਆਂ ‘ਆਪ’ ਨੂੰ ਪੰਜਾਬ ਦੀ ਧਰਤੀ ਵਾਜਾਂ ਮਾਰਦੀ ਹੈ ਕਿ ਆਓ! ਏਥੋਂ ਇੱਕ ਰਾਜਨੀਤਿਕ ਕਰਾਂਤੀ ਦੀ ਸ਼ੁਰੂਆਤ ਕਰੋ, ਏਥੋਂ ਹੀ ਖਿੰਡੀ ਪੁੰਡੀ ਸ਼ਕਤੀ ਦਾ ਏਕੀਕਰਣ ਕਰਕੇ ਰਾਜਧਾਨੀ ਦਾ ਰੁੱਖ ਕਰੋਗੇ, ਯਕੀਨਨ ਮੰਜ਼ਿਲ ਪੈਰਾਂ ਵਿੱਚ ਹੋਵੇਗੀ, ਵਰਨਾ ਭਰਿਸ਼ਟ ਹੋ ਚੁੱਕੇ ਦੇਸ਼ ਵਿੱਚੋਂ, ਗੰਧਲਾ ਹੋ ਚੁੱਕਾ ਸਿਆਸੀ ਨਿਜ਼ਾਮ ਬਦਲਣ ਦਾ ‘ਆਪ’ ਦਾ ਏਜੰਡਾ, ਚੰਦ ਅਮੀਰਜਾਦਿਆਂ ਦੀ ਸਾਜੀ ਨਮਾਜੀ ਰਾਜਨੀਤੀ ਦਾ ਜਾਲ ਫੈਲਾ ਕੇ ਬੈਠੀ ਹਕਮੂਮਤੀ ਤੇ ਸਰਕਾਰੀ ਕਰਮਚਾਰੀਨਾਬੀ ਨੂੰ ਪਸੰਦ ਨਹੀਂ ਆਉਣਾ। ਹਕੂਮਤੀ ਨਸ਼ੇ ਵਿੱਚ ਮਦਹੋਸ਼ ਵਰਗ ਨੂੰ ਕਦੇ ਅਜਿਹੀ ਇਨਕਲਾਬੀ ਵਿਚਾਰਧਾਰਾ ਹਜ਼ਮ ਨਹੀਂ ਹੁੰਦੀ ਅਤੇ ਉਹ ਅਕਸਰ ਸਾਹਮਣਿਓਂ ਆਉਂਦੀ ਸਾਹ-ਜ਼ੋਰ ਕਰਾਂਤੀ ਦਾ ਰਾਹ ਰੋਕਣ ਲਈ ਤੇ ਆਪਣੇ ਕਾਲੇ ਕਾਰਨਾਮਿਆਂ ਦੀ ਪਰਦਾਪੋਸ਼ੀ ਕਰਨ ਲਈ ਹੋਛੇ ਹੱਥਕੰਡੇ ਵਰਤਣ ਲਈ ਮਜ਼ਬੂਰ ਹੋ ਜਾਂਦਾ ਹੈ। ਕੇਜਰੀਵਾਲ ਸਾਹਿਬ, ਸਲਾਮ ਹੈ ਤੁਹਾਡੀ ਜਰਣਸ਼ਕਤੀ ਨੂੰ, ਗਾਲੀ ਗਲੋਚ, ਕੁੱਟਮਾਰ ਜਾਂ ਮੁਰਦਾਬਾਦ ਦੇ ਨਾਹਰੇ, ਤੁਸੀਂ ਜੁੱਤੀ ਦੀ ਨੋਕ ਤੋਂ ਵਗਾਹ ਕੇ ਮਾਰੇ। ਜਾਲਮ ਸ਼ਕਤੀਆ ਦੇ ਅਜਿਹੇ ਕੋਝੇ ਹਥਿਆਰ ਸਿੱਖ ਕੌਮ ਨੇ ਆਪਣੇ ਪਿੰਡੇ ਤੇ ਸਾਰੇ ਅਜ਼ਮਾ ਕੇ ਦੇਖੇ ਹਨ। ਇਤਿਹਾਸ ਦੇ ਝਰੋਖੇ ਵਿੱਚੋਂ ਕਦੇ ਝਾਕ ਦੇ ਦੇਖਿਓ, ਗੁਰੂ ਕੇ ਬਾਗ ਦੇ ਮੋਰਚੇ ਵਿੱਚ ਨਿਹੱਥੇ ਸਿੱਖਾਂ ਨੇ ਬੀ. ਟੀ. ਅੰਗਰੇਜ਼ ਦੀਆਂ ਡਾਂਗਾਂ ਖਾ ਕੇ ਹਜ਼ਾਰਾਂ ਈਸਾ ਪੈਦਾ ਕਰ ਦਿੱਤੇ, ਲਹੂ ਤੱਕ ਡੁੱਲ੍ਹਿਆ ਪਰ ਹੱਥ ਨਹੀਂ ਉਠਾਏ। ਅੱਜ ਡਾਂਗਾਂ ਚਲਾਉਣ ਵਾਲਿਆਂ ਦੇ ਵਾਰਸਾਂ ਦਾ ਨਾਮੋ ਨਿਸ਼ਾਨ ਨਹੀਂ ਹੈ, ਪਰ ਡਾਂਗਾਂ ਖਾਣ ਵਾਲਿਆਂ ਦੇ ਵਾਰਸ ਅੱਜ ਵੀ ਜੈਕਾਰੇ ਬੁਲਾ ਰਹੇ ਹਨ। ਆਮ ਆਦਮੀ ਪਾਰਟੀ ਦੀ ਸਹਿਣਸ਼ਕਤੀ, ਭਵਿੱਖ ਦੀਆਂ ਪਾਤਸ਼ਾਹੀਆਂ ਦੀ ਜਾਮਣ ਬਣਦੀ ਦਿਖਾਈ ਦੇ ਰਹੀ ਹੈ। ਚਿਹਰੇ ਤੇ ਪੋਤੀ ਗਈ ਕਾਲੀ ਸਿਆਹੀ ਦੇ ਧੱਬੇ, ਸਿਆਹੀ ਸੁੱਟਣ ਵਾਲਿਆਂ ਦੇ ਕਾਲੇ ਕਾਰਨਾਮਿਆਂ ਦਾ ਐਕਸ-ਰੇ ਸਮਝੋ, ਘਬਰਾਉਣਾ ਨਹੀਂ। ਮੂੰਹ ਤੇ ਚਪੇੜਾਂ ਮਾਰਨ ਵਾਲੇ ਹੱਥਾਂ ਨਾਲ, ਹੁਣ ਦੋ-ਦੋ ਹੱਥ ਕਰਨ ਦਾ ਵੇਲਾ ਬਰੂਹਾਂ ਤੇ ਦਸਤਕ ਦੇ ਰਿਹਾ ਹੈ।
“ਇੱਕ ਦਿਨ ਹਿਸਾਬ ਮੰਗਣਾ, ਲੋਕਾਂ ਨੇ ਵਗੇ ਲਹੂ ਦਾ,
ਤਾਕਤ `ਚ ਮਸਤ ਦਿੱਲੀ, ਹਾਲੇ ਤਾਂ ਬੇਖ਼ਬਰ ਹੈ।”
- ਜਗਤਾਰ
ਕੇਜਰੀਵਾਲ ਵੀਰਾ, ਭਰਿਸ਼ਟਾਚਾਰੀ, ਨਸ਼ਾਖੋਰੀ ਤੇ ਪਰਿਵਾਰਵਾਦ ਦੀ ਰਾਜਨੀਤੀ ਖਤਮ ਕਰਨ ਦਾ ਤੁਹਾਡਾ ਬੁਲੰਦ ਇਰਾਦਾ ਕੇਵਲ ਪੰਜਾਬੀਆਂ ਨੂੰ ਹੀ ਸਮਝ ਆਇਆ ਹੈ, ਵਰਨਾ ਬਾਕੀ ਸਾਰੇ ਭਾਰਤ ਵਿੱਚ ‘ਆਪ’ ਦੀ ਕਾਰਗੁਜ਼ਾਰੀ, ਤੁਹਾਡੇ ਚੋਣ ਨਤੀਜੇ ਦੇ ਸਕਰੀਨ `ਤੇ ਸਿਫ਼ਰ ਬਣਕੇ ਚਿਪਕੀ ਰਹੀ ਹੈ। ਸਰਕਾਰੀ ਬਾਬੂਆਂ ਤੋਂ ਲੈ ਕੇ ਸਭ ਭਰਿਸ਼ਟ ਲੀਡਰਾਂ ਤੱਕ ਨੇ ਫੈਸਲੇ ਕਰ ਲਏ ਜੇ ‘ਆਪ’ ਦੇ ਮਨਸੂਬੇ ਦਿੱਲੀ ਵਿਧਾਨ ਸਭਾ ਵਾਂਗ, ਲੋਕ ਸਭਾ ਚੋਣਾਂ ਵਿੱਚ ਵੀ ਪੂਰੇ ਹੋ ਗਏ ਤਾਂ ਕਿਵੇਂ ਜ਼ਿੰਦਾ ਰਹਾਂਗੇ, ਰਿਸ਼ਵਤਖੋਰੀ ਤੋਂ ਬਿਨਾਂ ਕਿਵੇਂ ਪਲਣਗੇ ਪਰਿਵਾਰ, ਤੁਹਾਡੀ ਵਿਚਾਰਧਾਰਾ ਤੋਂ ਸਭ ਦਾ ਮੋਹ ਭੰਗ ਹੋ ਗਿਆ। ਅਕਾਲੀਆਂ ਤੇ ਕਾਂਗਰਸੀਆਂ ਦੇ ਸਤਾਏ ਤੇ ਔਖੇ ਹੋਏ ਪੰਜਾਬੀਆਂ ਦੀ ਦੁੱਖ ਦੀ ਰਗ `ਤੇ ਆਪ ਨੇ ਮੋਹ ਭਿੱਜਿਆ ਹੱਥ ਕੀ ਰੱਖਿਆ, ਸਭ ਨੇ ਝਾੜੂ ਦਾ ਬਟਨ ਦਬਾਉਣ ਦਾ ਰਿਕਾਰਡ ਹੀ ਤੋੜ ਦਿੱਤਾ, ਹਰ ਪਾਸੇ ਝਾੜੂ-ਝਾੜੂ ਕੀ ਹੋਈ, ਸਭ ਵਾ-ਵਰੋਲਿਆ ਨੇ ਵੀ ਸਾਹ ਰੋਕ ਲਏ। ਹਾਂ, ਕੀ ਹੋਇਆ ਜੇ ਬਾਕੀ ਭਾਰਤ ਵਿੱਚ ਵਕਤੀ ਤੌਰ `ਤੇ ਹਾਰ ਗਏ ਹੋ, ਪੰਜਾਬੋਂ ਜਿੱਤੇ ਚਾਰ ਦੂਲੇ ਸ਼ੇਰਾਂ ਨੇ ‘ਆਪ’ ਦੀ ਧਿਰ ਬਣ ਕੇ ਹੁਣ ਹਜ਼ਾਰਾਂ ਦਾ ਰੂਪ ਧਾਰਨਾ ਹੈ, ਵੋਟ ਪ੍ਰਤੀਸ਼ਤ ਦਾ ਵਿਸ਼ਲੇਸ਼ਣ ਕਰਕੇ ਦੇਖਿਓ, ਪੰਜਾਬ ਨੇ ਵੋਟਾਂ ਦਾ ਰੁਝਾਣ ‘ਆਪ’ ਵੱਲ ਮੋੜ ਲਿਆ ਹੈ। ਹਾਰ ਜਿੱਤ ਨੂੰ ਮੰਜ਼ਿਲ ਨਾ ਸਮਝਣ ਵਾਲੇ ਹਾਰ ਕੇ ਜਾਂ ਜਿੱਤ ਕੇ ਵਕਤ ਨੂੰ ਮਸਕਰੀ ਕਰ ਜਾਂਦੇ ਹਨ, ਹੋਰ ਕੁੱਝ ਨਹੀਂ ਹੁੰਦਾ। ਸਾਡੇ ਪੰਜਾਬ ਦੀ ਇੱਕ ਅਹਿਮ ਸੀਟ `ਤੇ ਜੇਠ ਤੇ ਭਰਜਾਈ ਆਪਸ ਵਿੱਚ ਭਿੜ ਪਏ। ਸੀਟ ਜਿੱਤਣ ਲਈ ਪੂਰਾ ਜ਼ੋਰ ਲੱਗਿਆ, ਇੱਕ ਪਾਸੇ ਸਰਕਾਰੀ ਮਸ਼ੀਨਰੀ, ਬੁੱਢੇ ਬਾਪੁ ਦਾ ਤਜ਼ਰਬਾ, ਅੱਖੜ ਪਤੀ ਦੇਵ ਦਾ ਦਬਦਬਾ, ਨਸ਼ੇ ਤੇ ਪੈਸਿਆਂ ਦਾ ਖੁੱਲ੍ਹ ਵਰਤਾਵਾ, ਪਰ ਵਿਚਾਰੀ ਬੀਬੀ ਮਸਾਂ ਡਿੱਗਦੀ-ਡਿੱਗਦੀ ਪੱਬਾ ਭਾਰ ਹੋਈ। ਜੇਠ ਹਾਰ ਕੇ ਜਿੱਤ ਗਿਆ ਲੱਗਦੈ, ਕਿਉਂਕਿ ਸਾਰੇ ਟੱਬਰ ਦੀ ਸੋਚ ਨੂੰ ਚੂੰਢੀ ਵੱਢ ਗਿਆ ਤੇ ਆਉਂਦੇ ਇਲੈਕਸ਼ਨ ਟੇਢੀ ਖੀਰ ਬਣਾ ਦਿੱਤੇ। ਇਸ ਲਈ ਕੇਜਰੀਵਾਲ ਸ਼ੇਰਾ, ਹਾਰ ਦਾ ਨਾ ਕਰੀਂ ਝੋਰਾ।
“ਪਿਛਲੀ ਗਈ ਗਵਾਤੀ ਦਾ, ਨਾ ਝੋਰਾ ਕਰ ਦਰਵੇਸਾ,
ਹਾਲੇ ਵੀ ਵੇਲਾ ਹੈ, ਕਰ ਲੈ ਅਗਲੀ ਦਾ ਕੁੱਝ ਅੱਗਾ।”
ਦਰ ਹਕੀਕਤ ‘ਆਪ’ ਪਾਰਟੀ ਜੇ ਰਾਸ਼ਟਰ ਪੱਧਰ ਤੇ ਆਪਣਾ ਏਜੰਡਾ ਲਾਗੂ ਹੁੰਦਾ ਦੇਖਣਾ ਚਾਹੁੰਦੀ ਹੈ ਤਾਂ ਇਸ ਨੂੰ ਮਾਲਵਾ ਆਪਣਾ ਹੈੱਡ ਕੁਆਟਰ ਤੇ ਬਾਕੀ ਪੰਜਾਬ ਆਪਣਾ ਕਾਰਜ ਖੇਤਰ ਮਿੱਥਣਾ ਹੋਵੇਗਾ। ਤੁਹਾਡੀ ਵੀ ਵਿਚਾਰਧਾਰਾ ਕੇਵਲ ਚੋਣਾਂ ਜਿੱਤਣ ਦਾ ਸਬੱਬ ਨਹੀਂ ਹੈ, ਇਹ ਤਾਂ ਲੋਕਾਂ ਦੇ ਦਿਲ ਜਿੱਤਣ ਦੀ ਪ੍ਰਕਿਰਿਆ ਹੈ। ਮੇਰਾ ਕੋਈ ਸਿਆਸੀ ਪਿਛੋਕੜ ਨਹੀਂ, ਮੈਂ 40 ਸਾਲ ਧਰਮ-ਪ੍ਰਚਾਰ ਦੇ ਖੇਤਰ ਵਿੱਚ ਵਿੱਚਰਿਆ ਹਾਂ ਤੇ ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਕੋਈ ਰਾਜਨੀਤਿਕ ਸੇਧ ਦੇ ਸਕਾਂ।
ਧਰਮ ਨੂੰ ਜਿਉਂਦਾ ਰੱਖਣ ਲਈ, ਸਿੱਖ ਕੌਮ ਦਾ ਰਾਜ ਬਿਨਾਂ ਗੁਜ਼ਾਰਾ ਨਹੀਂ ਹੈ, ਪਰ ਇਹ ਰਾਜ ਧਾਰਮਿਕ ਕਰਾਂਤੀ ਵਿੱਚੋਂ ਪੈਦਾ ਹੋਵੇਗਾ। ਇਹ ਕਿਸੇ ਜ਼ਮੀਨ ਦੇ ਟੁਕੜੇ ਨੂੰ ਖਾਲਿਸਤਾਨ ਬਣਾ ਲੈਣ ਦਾ ਨਾਂ ਨਹੀਂ ਹੈ, ਇਹ ਤਾਂ ਕੋਈ ਕੁਦਰਤ ਦੀ ਸੱਚੀ ਸੁੱਚੀ ਰੌਂਅ, ਸਰਬੱਤ ਦੇ ਭਲੇ ਲਈ ਲੋਕ ਦਿਨਾਂ ਤੇ ਕਾਬਜ ਹੋ ਕੇ ਸਾਰੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦਾ ਏਜੰਡਾ ਹੋਵੇਗਾ। ਪੰਜਾਬ ਜੋ ਹਿੰਦ ਦੀ ਖੜਗਭੁਜਾ ਰਿਹਾ, ਏਥੋਂ ਕਈ ਕਰਾਂਤੀਆਂ ਪੈਦਾ ਹੋਈਆਂ ਹਨ ਤੇ ਸਫ਼ਲ ਵੀ ਹੋਈਆਂ ਹਨ, ਇਹ ਭਾਰਤ ਦਾ ਨਿਗਾਹਵਾਨ ਬਣ ਕੇ ਬਾਹਰਲੇ ਹਮਲਾਵਰਾਂ ਨਾਲ ਜੂਝਿਆ, ਇਸ ਨੇ ਅਣਖ ਅਤੇ ਆਜਾਦੀ ਦੀ ਮਸ਼ਾਲ ਜਗਦੀ ਰੱਖੀ ਹੈ। ਅੰਗਰੇਜ਼ ਸਾਰੇ ਭਾਰਤ ਨੂੰ ਗੁਲਾਮ ਬਣਾਉਣ ਤੋਂ ਬਾਅਦ, ਅਖੀਰ ਵਿੱਚ ਪੰਜਾਬ `ਤੇ ਕਾਬਜ ਹੋ ਸਕਿਆ। ਉਹ ਵੀ ਆਪਣੇ ਬਾਹੂ ਬਲ ਨਾਲ ਨਹੀਂ, ਸਾਡੇ ਆਪਣਿਆਂ ਦੀ ਕੌਮ ਗੱਦਾਰੀ ਨਾਲ ਗੁਪਤ ਸਮਝੌਤੇ ਕਰਕੇ। ਸਿਆਣਿਆਂ ਦਾ ਕਥਨ ਹੈ, “ਜੇ ਸਿੱਖ ਸਿੱਖ ਨੂੰ ਨਾ ਮਾਰੇ, ਤਾਂ ਇਹ ਕੌਮ ਕਦੇ ਨਾ ਹਾਰੇ।” ਅਫਸੋਸ! ਸਦ ਅਫਸੋਸ! ! ਸਾਡੀ ਅੱਜ ਦੀ ਮੌਜ਼ੂਦਾ ਸਥਿਤੀ ਵੀ ਇੱਕ 1849 ਵੇਲੇ ਦੀ ਹਾਲਤ ਤੋਂ ਕੋਈ ਵੱਖਰੀ ਨਹੀਂ ਜਾਪਦੀ। ਉਸ ਵੇਲੇ ਦੇ ਗੱਦਾਰ ਤੇ ਘਰ ਦੇ ਭੇਤੀ ਗੋਰੇ ਹੁਣ ਕਿਸੇ ਹੋਰ ਰੂਪ ਵਿੱਚ ਸਾਹਮਣੇ ਖੜ੍ਹੇ ਹਨ ਤੇ ਅੰਗਰੇਜ਼ ਇੱਕ ਹੋਰ “ਬੋਦੀ ਵਾਲਾ ਤਾਰਾ” ਬਣ ਕੇ ਆਪਣਾ ਜਾਲ ਵਿਛਾਈ ਬੈਠਾ ਹੈ। ਸਿੱਖ ਦੋਵੇਂ ਪਾਸਿਓਂ ਨਿਗਲਿਆ ਜਾ ਚੁੱਕਾ ਹੈ ਤੇ ਆਮ ਪੰਜਾਬੀਆਂ ਦੀ ਸ਼ਾਹ ਰੱਗ ਘੁੱਟਣ ਦੇ ਬਾਨਣੂੰ ਬੰਨੇ ਜਾ ਰਹੇ ਹਨ। ਪੰਜਾਬ ਦੀ ਧਰਤੀ `ਤੇ ਦੋ ਵੱਡੀਆਂ ਕਰਾਂਤੀਆਂ ਹੁਣ ਸਮੇਂ ਦੀ ਮੁੱਖ ਮੰਗ ਬਣ ਗਈਆਂ ਹਨ। ਇੱਕ ਧਾਰਮਿਕ ਕਰਾਂਤੀ ਤੇ ਦੂਜੀ ਰਾਜਨੀਤਿਕ ਕਰਾਂਤੀ। ਧਾਰਮਿਕ ਕਰਾਂਤੀ ਅਗਲੇ ਸਾਲ ਤੋਂ “ਉੱਚਾ ਦਰ ਬਾਬੇ ਨਾਨਕ ਦਾ” ਤੋਂ ਸ਼ੁਰੂ ਹੋ ਰਹੀ ਹੈ, ਇਹ ਮੇਰਾ ਹੱਥਲੇ ਲੇਖ ਦਾ ਵਿਸ਼ਾ ਨਹੀਂ। ਪਰ ਰਾਜਨੀਤਿਕ ਕਰਾਂਤੀ ਦੀ ਮਸ਼ਾਲ, ਕੇਜਰੀਵਾਲ ਸਾਹਿਬ, ਤੁਹਾਡੇ ਹੱਥਾਂ ਵਿੱਚ ਫੜਾਉਣੀ ਹੈ। ਰਾਜਨੀਤਿਕ ਕਰਾਂਤੀ ਤੋਂ ਬਿਨਾਂ ਧਾਰਮਿਕ ਕਰਾਂਤੀ ਦਾ ਰਾਹ ਵੀ ਅਤਿ ਭਿਆਵਲਾ ਤੇ ਔਖਾ ਹੈ।
ਅੱਜ ਪੰਜਾਬ ਦੇ ਲੋਕ ਰਾਜੇ ਸ਼ੀਂਹ ਤੇ ਮੁਕੱਦਮ ਕੁੱਤਿਆਂ ਦੇ ਵੱਸ ਪੈ ਚੁੱਕੇ ਹਨ। ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਚਿਰਾਂ ਤੋਂ “ਉੱਤਰ ਕਾਟੋ ਮੈਂ ਚੜ੍ਹਾ” ਦੀ ਖੇਡ ਨੀਤੀ `ਤੇ ਚੱਲਦਿਆਂ ਪੰਜਾਬੀ ਵਸਿੰਦਿਆਂ ਦਾ ਬਰੇਨ ਵਾਸ਼ ਕਰੀ ਜਾ ਰਹੀਆਂ ਹਨ। ਇੱਕ ਪਾਰਟੀ ਜੋ ਗੁਰੂ ਭੈਅ ਵਿੱਚ ਰਹਿ ਕੇ ਧਰਮ ਦੀ ਰਹਿਨੁਮਾਈ ਵਿੱਚ ਸਿੱਖ ਹੱਕਾਂ ਦੀ ਪਹਿਰੇਦਾਰ ਸੀ, ਉਸ ਦੀ ਸੋਚ ਰੂਪੀ ਕੁੱਤੀ ਚੋਰ ਨਾਲ ਰਲ਼ ਗਈ ਹੈ ਤੇ ਉਸ ਦੀ ‘ਕੁੱਟ ਤੇ ਲੁੱਟ’ ਜਗ ਜ਼ਾਹਰ ਹੋ ਚੁੱਕੀ ਹੈ। ਦੂਜੀ ਪਾਰਟੀ ਜੋ ਆਜ਼ਾਦੀ ਲੈ ਕੇ ਦੇਣ ਦੇ ਦਾਅਵਿਆਂ ਦਾ ਸਿਹਰਾ ਸਿਰ ਸਜਾਈ ਬੈਠੀ ਹੈ। ਅੱਜ ਗਲ ਗਲ ਤੱਕ ਫੁੱਟ ਦਾ ਸ਼ਿਕਾਰ ਹੋਈ ਪਈ ਹੈ। ਬਸ, ਇਹਨਾਂ ਦੇ ਰਾਜਨੀਤਿਕ ਖਜ਼ਾਨੇ ਕੁੱਟ, ਲੁੱਟ ਤੇ ਫੁੱਟ ਨਾਲ ਲਬਰੇਜ਼ ਹੋਏ ਪਹੇ ਹਨ। ਕਾਂਗਰਸ ਦੇ ਇਤਿਹਾਸ ਦਾ ਸਭ ਤੋਂ ਕਲੰਕਤ ਚੈਪਟਰ “ਨੀਲਾ ਤਾਰਾ ਸਾਕਾ” ਦੇ ਰੂਪ ਵਿੱਚ ਲਿਖਿਆ ਜਾ ਚੁੱਕਾ ਹੈ। ਇਸ ਜੁੱਗ ਦੀ ਸ਼ਰਮਸਾਰ ਤਰਾਸਦੀ ਇਹ ਹੈ ਕਿ ਸਾਕਾ ਵਰਤਾਉਣ ਵਾਲਿਆਂ ਨੂੰ ਹਾਲੇ ਤੱਕ ਕੋਈ ਪਛਤਾਵਾ ਨਹੀਂ, ਗੁਨਾਹਗਾਰਾਂ ਨੂੰ ਕੋਈ ਸਜ਼ਾ ਨਹੀਂ ਤੇ ਪੀੜਤਾਂ ਲਈ ਇਨਸਾਫ਼ ਦੇ ਸਭ ਬੂਹੇ ਬੰਦ ਹੋ ਚੁੱਕੇ ਹਨ ਪਰ ਰੱਬ ਦੀ ਕਚਿਹਰੀ ਵਿੱਚ ਕਦੇ ਛੁੱਟੀ ਨਹੀਂ ਹੁੰਦੀ ਤੇ ਫਾਈਲ ਨੂੰ ਕਦੇ ਬਰੇਕਾਂ ਨਹੀਂ ਲੱਗਦੀਆਂ। ਇਨਸਾਫ਼ ਪ੍ਰਾਪਤੀ ਵਿੱਚ ਦੇਰ ਤਾਂ ਹੈ ਪਰ ਨਾ-ਇਨਸਾਫ਼ੀ ਦਾ ਅੰਧੇਰ ਕਿਧਰੇ ਨਹੀਂ। ਸਦੀਆਂ ਤੋਂ ਇਨਸਾਫ਼ ਵੀ ਤੇ ਸਜ਼ਾ ਵੀ ਕਿਸ਼ਤਾਂ ਵਿੱਚ ਬਰਾਬਰ ਮਿਲ ਰਹੀ ਹੈ ਤੇ ਮਿਲਦੀ ਰਹੇਗੀ। ਪਹਿਲੀ ਕਿਸ਼ਤ “ਸਾਕਾ ਨੀਲਾ ਤਾਰਾ” ਵਰਤਾਉਣ ਵਾਲਿਆਂ ਦਾ ਇੱਕ-ਇੱਕ ਕਰਕੇ ਸਫ਼ਾਇਆ ਹੋ ਜਾਣਾ, ਫਿਰ ਵਾਰਸਾਂ ਦੀ ਵਾਰੀ ਆਉਣੀ। ਮੌਜ਼ੂਦਾ ਸਮੇਂ ਹਾਰ ਦੇ ਹਸ਼ਰ ਨੇ ਕਾਂਗਰਸ ਨੂੰ ਹਿੰਦ ਵਿੱਚ ਨਿਰਜਿੰਦ ਕਰ ਦਿੱਤਾ ਹੈ। ਕਦੇ ਇਹ ਨਾ ਸੋਚਿਓ, ਫਿਰ ਪੰਜਾਬੀਆਂ ਨੇ ਕਾਂਗਰਸ ਨੂੰ ਤਿੰਨ ਐੱਮ. ਸੀ. ਕਿਉਂ ਜਿਤਾ ਦਿੱਤੇ? ਕਾਰਣ, ਕੈਪਟਨ ਨੇ ਇੱਕ ਵਾਰ ਸਾਕੇ ਦੇ ਦੁੱਖ ਤੋਂ ਪਾਰਟੀ ਤਿਆਗ ਦਿੱਤੀ ਸੀ, ਪਰ ਫਿਰ ਉਸ ਦੀ ਝੋਲੀ ਵਿੱਚ ਜਾ ਪਿਆ, ਨਤੀਜਾ ਰਾਜਾ ਜਿੱਤ ਗਿਆ ਪਰ ਰਾਣੀ ਹਾਰ ਗਈ। ਬਿੱਟੂ ਨੇ ਸਿੱਖਾਂ ਨਾਲ ਹੋਏ ਜੁਲਮ ਦੇ ਇਨਸਾਫ਼ ਵਜੋਂ ਦਾਦੇ ਦੀ ਕਿਸ਼ਤ ਤਾਰ ਦਿੱਤੀ, ਸਿੱਖ ਕਿਸੇ ਦਾ ਉਧਾਰ ਨਹੀਂ ਰੱਖਦੇ, ਇਹ ਤੇ ਸਦੀਆਂ ਤੱਕ ਹਾਅ ਦਾ ਨਾਹਰਾ ਮਾਰਨ ਵਾਲੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਵਾਂਗ ਸਭ ਯਾਦ ਰੱਖਦੇ ਹਨ।
ਅੱਜ ਦਾ ਅਕਾਲੀ ਦਲ, ਖਾਲੀ ਦਲ ਬਣ ਗਿਆ ਹੈ। ਰਾਜਗੱਦੀ ਪਰਿਵਾਰ ਵਿੱਚ ਰਹਿਣ ਦੀ ਸ਼ਰਤ `ਤੇ ਸਾਰੇ ਪੰਜਾਬ ਨੂੰ ਲੁੱਟ ਲਓ ਦਾ ਪਰਮਿਟ ਜਾਰੀ ਕਰ ਦਿੱਤਾ ਹੈ। “ਨੀਚੇ ਤੋਂ ਮਜੀਠੇ” ਤੱਕ ਸਭ ਰਤਨ ਤਿਆਗ, ਕੌਤੀਆਂ ਦੀ ਖੇਤ ਵਿੱਚ ਰਚ-ਮਿਚ ਗਏ ਹਨ। ਇੱਕ ਜੰਗਲ ਦਾ ਸ਼ੇਰ ਕਾਫ਼ੀ ਬੁੱਢਾ ਹੋ ਗਿਆ, ਸ਼ਿਕਾਰ ਕਰਨ ਤੋਂ ਬੇਵੱਸ, ਪਹਾੜ ਦੀ ਗੁਫ਼ਾ ਵਿੱਚ ਆ ਕੇ ਆਪਣੇ ਵਾਰਸਾਂ ਤੇ ਚਹੇਤਿਆਂ ਨੂੰ ਸ਼ਿਕਾਰ ਕਰਨ ਦੇ ਗੁਰ ਸਮਝਾ ਰਿਹਾ ਸੀ, ਉਸ ਦੇ ਵਾਰਸਾਂ ਨੇ ਕੁੱਝ ਵਾਧੂ ਗੁਰ ਸਿੱਖ ਕੇ ਅਜਿਹੇ ਕਾਰਨਾਮੇ ਕਰ ਵਿਖਾਏ ਕਿ ਸਾਰੇ “ਬੱਬਰ ਸ਼ੱਰ” ਬਣ ਗਏ ਪਰ ਜੰਗਲ ਦਾ ਰਾਜਾ ਆਪ ਵਿਚਾਰਾ ਕੇਵਲ ਸ਼ੇਰ ਬਣ ਕੇ ਹੀ ਰਹਿ ਗਿਆ। ਅਜਿਹੇ ਜੰਗਲ ਰਾਜ ਦੀ ਕਾਂਵਾਂ ਰੌਲੀ ਅੱਜ ਪੰਜਾਬ ਦੇ ਹਰ ਘਰ ਵਿੱਚ ਸੁਣ ਸਕਦੇ ਹੋ। ਪੰਜਾਬ ਦੀ ਧਰਤੀ ਤੇ ਵਗਦੇ ਪੰਜ ਦਰਿਆਵਾਂ ਨੇ ਕਦੇ ਆਪਣੇ ਕੰਢੇ ਵੀ ਨਹੀਂ ਖੋਰੇ ਸਨ ਪਰ ਅੱਜ ਉਹਨਾਂ ਦਰਅਿਾਵਾਂ ਵਿੱਚ ਨਸ਼ਿਆਂ ਦੇ ਹੜ੍ਹ ਵਗ ਰਹੇ ਹਨ, ਘਰ-ਘਰ ਸੱਥਰ ਵਿਛੇ ਪਏ ਹਨ। ਪ੍ਰੋ. ਮੋਹਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਦੇ ਸਮੇਂ ਦੇ ਪੰਜਾਬ ਦੀ ਤਸਵੀਰ, ਦਾ ਭਾਰ ਹੁਣ ਕੋਈ ਕੰਧ ਨਹੀਂ ਸੰਭਾਲ ਸਕਦੀ। ਕਿਧਰੇ ਢੋਲਾਂ `ਤੇ ਡੱਗੇ ਲੱਗਣੇ ਸਨ, ਕਿਤੇ ਡੰਡ ਬੈਠਕਾਂ, ਚੋਪੜੇ ਪਿੰਡੇ, ਰੰਗ-ਬਿਰੰਗੇ ਜਾਅੀਏ, ਆਸਵੰਦ ਅੱਖਾਂ, ਚਮਕਦੇ ਤਮਗੇ, ਜਵਾਨੀ ਦਾ ਸ਼ਿੰਗਾਰ, ਅੱਜ ਪੰਜਾਬ ਦੇ ਕਿਸੇ ਅਜਾਇਬ ਘਰ ਵਿੱਚ ਵੀ ਨਹੀਂ ਦਿਸਦੇ। ਪੰਜਾਬ ਵਿੱਚ ਪਲ਼ ਰਹੇ ਡਰੱਗ ਮਾਫ਼ੀਏ ਨੇ ਚੰਦ ਛਿਲੜਾਂ ਬਦਲੇ, ਪੰਜਾਬ ਦੇ ਨੌਜਵਾਨ ਦਾ ਜੌਗਰਾਫ਼ੀਆ ਹੀ ਬਦਲ ਕੇ ਰੱਖ ਦਿੱਤਾ ਹੈ। ਸਰਦੇ ਪੁੱਜਦੇ ਘਰਾਂ ਦੇ ਅਮੀਰਜਾਦੇ “ਚਿੱਟੇ ਨਸ਼ੇ” ਲਈ ਚੋਰੀਆਂ ਕਰਨ ਤੇ ਵਾਲੀਆਂ ਲਾਹੁਣ ਲਈ ਮਜ਼ਬੂਰ ਹੋ ਗਏ ਹਨ। ਇਹਨਾਂ ਨਸ਼ੇੜੀ ਨੌਜਵਾਨਾਂ ਦੀ ਨਸਲ ਏਥੇ ਹੀ ਖਤਮ ਹੋ ਰਹੀ ਹੈ, ਅੱਗੋਂ ਵਾਰਸ ਪੈਦਾ ਕਰਨ ਦੇ ਯੋਗ ਹੀ ਨਹੀਂ ਰਹਿਣ ਦੇਣਾ ਡਰੱਗ ਮਾਫ਼ੀਏ ਨੇ। ਭਾਜਪਾ ਦੇ ਅੱਛੇ ਦਿਨ ਤਾਂ ਆ ਗਏ, ਲੱਗਦੈ ਅਕਾਲੀਆਂ ਦੇ ਅੱਛੇ ਦਿਨ ਜਾਣ ਵਾਲੇ ਨੇ। ਕੇਜਰੀਵਾਲ ਸਾਹਿਬ, ਸੁਣ ਰਹੇ ਹੋ? ਕਿਤੇ ਸੌ ਤਾਂ ਨਹੀਂ ਗਏ। ਨਹੀਂ ਲੋਕਾਂ ਦਾ ਰੋਹ ਜਗਾਉਣ ਵਾਲੇ ਤੇ ਕਰਾਂਤੀਆਂ ਦੇ ਜਨਮਦਾਤੇ ਕਦੇ ਸੌਂਦੇ ਨਹੀਂ। ਪੰਜਾਬ ਦੇ ਲੋਕਾਂ ਦੀ ਦੁੱਖਾਂ ਦੀ ਦੇਗਚੀ ਨੂੰ ਕਿੰਨਾ ਕੁ ਫਰੋਲਾ, ਕੇਵਲ ਇੱਕ ਦਾਣੇ ਤੋਂ ਅੰਦਾਜ਼ਾ ਲਾ ਕੇ ਦਰਦ ਦਾ ਮਸੀਹਾ ਬਣ ਜਾਣ ਦਾ ਫੈਸਲਾ ਕਰੋ। ਆਪ ਨੇ ਕਈ ਵਾਰ ਕਿਹਾ ਹੈ, ਲੋਕਤੰਤਰ ਬਹੁਤ ਵੱਡੀ ਸ਼ਕਤੀ ਹੈ। ਪੰਜਾਬੀਆਂ ਨੂੰ ਚੋਣਾਂ ਸਮੇਂ ਜਦੋਂ ਵੀ ਇਹ ਵੋਟ ਸ਼ਕਤੀ ਵਰਤਣ ਦਾ ਸਮਾਂ ਆਉਂਦਾ ਹੈ ਤਾਂ ਬਹੁਤੇ ਉਪਰੋਕਤ ਦੋਵਾਂ ਪਾਰਟੀਆਂ ਵੱਲ ਹੀ ਝਾਕਦੇ ਰਹਿ ਜਾਂਦੇ ਹਨ। ਇਹ ਦੋਵੇਂ ਵਰਗ ਤਾਂ ਹਮਸ਼ਕਲ ਨੇ, ਇੱਕੋ ਰਾਜਨੀਤੀ- ਮਾਂ ਦੀ ਪੈਦਾਇਸ਼, ਜੌੜੇ ਹੀ ਪੈਦਾ ਹੋਏ ਹਨ। ਜੇ ਕਿੱਧਰੇ ਕੋਈ ਤੀਜੀ ਧਿਰ ਦਾ ਝਾਉਲਾ ਪੈਂਦਾ ਵੀ ਹੈ ਤਾਂ ਬਸ, ਦੁੱਧ ਪੀਣੇ ਮਜਨੂਆ ਦੀ ਟੋਲੀ, ਸਾਉਣ ਦੇ ਅੰਨ੍ਹਿਆਂ ਦੀ ਨਿਗਾਹ ਏਨੀ ਕਮਜ਼ੋਰ ਕਿ ਕੁਸੀ ਤੱਕ ਹੀ ਦੀਂਹਦਾ ਹੈ।
ਕੇਜਰੀਵਾਲ ਸਾਹਿਬ, ਪੰਜਾਬ ਆਓ, ਸਾਡੇ ਪਿੰਡਾਂ ਵਿੱਚ ਆ ਕੇ ਸਾਡਾ ਜਿਉਣਾ ਤੇ ਸਾਡਾ ਮਰਨਾ ਨੇੜੇ ਹੋ ਕੇ ਦੇਖੋ, ਤੁਸੀਂ ਪੰਜਾਬੀਆਂ ਦੀ ਦੁੱਖ ਦੀ ਰਗ ਨੂੰ ਪੋਲਾ ਜਿਹਾ ਛੂਹ ਕੇ ਦੇਖੋ, ਇਹ ਤੁਹਾਡੀਆਂ ਬਾਹਵਾ ਬਣ ਜਾਣਗੇ। ਇੱਕ ਗੱਲ ਹੋਰ, ਭਾਜਪਾ ਹਿੰਦੂ ਪੱਤੇ ਦੇ ਸਹਾਰੇ ਸਾਰੇ ਭਾਰਤ `ਤੇ ਭਾਰਤ ਹੋ ਗਈ। ਤੁਸੀਂ ਪੰਜਾਬੀਆਂ ਦੀਆਂ ਹੱਕੀ ਮੰਗਾਂ ਦਾ ਪੱਤਾ ਖੇਡ ਕੇ ਦੇਖੋ, ਏਥੋਂ ਰਾਜਨੀਤਿਕ ਕਰਾਂਤੀ ਦਾ ਆਗਾਜ਼ ਹੋ ਜਾਵੇਗਾ। ਸਿੱਖ ਹੋਰ ਕਿਸੇ `ਤੇ ਵਿਸ਼ਵਾਸ਼ ਨਹੀਂ ਕਰਦੇ, ਪਰ ਤੁਹਾਡਾ ਹਰ ਸਾਹ ਸਤਿਕਾਰ ਕਰਦੇ ਹਨ। ਪਟਿਆਲਾ, ਧੂਰੀ ਤੇ ਤਲਵੰਡੀ ਸਾਬੋ ਦੀਆ ਵਿਧਾਨ ਸਭਾ ਜ਼ਿਮਨੀ ਚੋਣਾ ਸਿਰ `ਤੇ ਹਨ, ਇਸ ਚੋਣ ਅਖਾੜੇ ਵਿੱਚ ਆ ਕੇ ਸਿੱਖ ਮੰਗਾਂ ਦੇ ਹੱਕ ਵਿੱਚ ਪੰਜਾਬੀਆਂ ਤੋਂ ਜੋ ਮੰਗੋਗੇ ਇਹ ਸਭ ਕੁੱਝ ਤੇਰਾ ਤੇਰਾ ਕਰਕੇ ਤੋਲ ਦੇਣਗੇ। ਇਤਿਹਾਸਕਾਰਾਂ ਲਈ ਲਿਖਣ ਸਮੱਗਰੀ ਵਜੋਂ ਇੱਕ ਟਰੇਲਰ ਦਿਖਾਉਣ ਦਾ ਸੁਨਹਿਰੀ ਮੌਕਾ ਹੈ, ਪੂਰੀ ਫਿਲਮ ਸੰਨ 2017 ਦੀਆਂ ਚੋਣਾ ਵਿੱਚ ਦਿਖਾ ਲੈਣਾ। ਰਾਜਨੀਤਿਕ ਕਰਾਂਤੀ ਦੀ ਮਸ਼ਾਲ ਜੇ ਪੰਜਾਬ ਦੀ ਧਰਤੀ ਤੋਂ, ਬਾਬੇ ਨਾਨਕ ਦੀ ਅਸੀਸ ਲੈ ਕੇ ਚੱਲੋਗੇ ਤਾਂ ਇੱਕ ਦਿਨ ਲਾਲ ਕਿਲੇ ਦੀ ਫਸੀਲ `ਤੇ ਆਮ ਲੋਕਾਂ ਦਾ ਪਰਚਮ ਬਣ ਕੇ ਲਹਿਰਾਏਗੀ। ਜੇ ਪੰਜਾਬ ਨੇ ਚਾਰ ਸ਼ੇਰ ਜਿਤਾ ਕੇ ਤੁਹਾਨੂੰ ਹਾਰਨ ਦੀ ਨਾਮੋਸ਼ੀ ਤੋਂ ਬਚਾ ਲਿਆ ਹੈ, ਅੱਗੋਂ ਵੀ ਪਿੱਠ ਨਹੀਂ ਲੱਗਣ ਦੇਣਗੇ। ਲੋਕ ਸਭਾ ਦੇ ਜਿੱਤੇ ਉਮੀਦਵਾਰਾਂ ਨੂੰ ਕੇਵਲ ਚਾਰ ਨਾ ਸਮਝੋ। ਇਹ ਤਾਂ ਸੋਧੇ ਹੋਏ ਬੀਜ ਹਨ। ਜਦੋਂ ਲੋਕ ਭੂਮੀ ਵਿੱਚ ਸਮਾ ਗਏ ਤਾਂ ਫਿਰ ਅੰਨ, ਧਨ ਦੇ ਬੋਹਲ ਬਣ ਜਾਣਗੇ। ਹੁਣ ਸਮਾਂ ਬੀਜ ਦੇਣ ਤੇ ਸੰਭਾਲ ਕਰਨ ਦਾ ਹੈ। ਆਓ, ਤੁਹਾਨੂੰ ਬੇਰੁਜ਼ਗਾਰ ਤੇ ਨਸ਼ੇੜੀ ਪੁੱਤਰਾਂ ਦੇ ਮਾਪੇ ਵਾਜਾਂ ਮਾਰਦੇ ਹਨ, ਮਹਿੰਗਾਈ ਤੇ ਟੈਕਸਾਂ ਦੇ ਭੰਨੇ, ਹੱਡ ਭੁੰਨਵੀਂ ਮਿਹਨਤ ਕਰਕੇ ਰੋਟੀ ਤੋਂ ਹੋਏ ਮੁਥਾਜ ਕੰਮ ਕਮੀਵੇ ਹਾਕਾਂ ਮਾਰਦੇ ਹਨ, ਨਸ਼ਿਆਂ ਦੀ ਬੇਦੀ `ਤੇ ਬਲੀ ਚੜ੍ਹ ਗਏ ਪੁੱਤ ਦੇ ਸਿਵੇ ਦੇ ਸਿਰਹਾਣੇ ਬੈਠੀ ਮਾਂ ਤੇਰਾ ਰਾਹ ਤੱਕ ਰਹੀ ਹੈ, ਆ, ਤੈਨੂੰ ਪੰਜਾਬ ਵਾਜਾਂ ਮਾਰਦਾ ਹੈ। ਕੇਜਰੀਵਾਲ ਵੀਰਾ, ਰਾਹ ਔਖਾ ਤੇ ਭਿਆਵਲਾ ਹੈ ਤੇ ਵਿਰੋਧੀ ਲਾਣਾ ਡਾਢਾ, ਤਿਕੜਮਬਾਜ ਤੇ ਸ਼ਾਹ ਜੋਰ ਹੈ। ਪਰ ਲੋਕ ਰੋਹ ਦੀ ਸ਼ਕਤੀ ਅੱਗੇ ਪਹਾੜ ਵੀ ਬਿਖਰ ਜਾਂਦੇ ਹਨ। ਆਮ ਆਦਮੀ ਪਾਰਟੀ ਦਾ ਪੰਜਾਬ ਆਉਣਾ, ਚੋਣ ਅਖਾੜੇ ਵਿੱਚ ਪ੍ਰੋ. ਸਾਧੂ ਸਿੰਘ, ਹਰਿੰਦਰ ਸਿੰਘ ਖਾਲਸਾ, ਵਰਗੇ ਕਿਰਤੀ ਤੇ ਆਮ ਆਦਮੀ ਪਰਖ ਕੇ ਸਾਹਮਣੇ ਲਿਆਉਣੇ ਪੰਜਾਬ ਦੀ ਇੱਜ਼ਤ ਤੇ ਹੱਕ ਸੱਚ ਦੇ ਜ਼ਾਮਨ ਹੋ ਜਾਣਾ, ਤੁਹਾਡੀ ਅਜਿਹੀ ਸੋਚ ਤੇ ਸ਼ਕਤੀ ਨੂੰ ਚਮਕਦੇ ਮੈਡਲਾਂ ਦੇ ਵਾਰਨੇ, ਸ਼ਾਲਾ, ਇਹ ਰਾਜਨੀਤਿਕ ਕਰਾਂਤੀ ਦਾ ਪਹਿਲਾ ਅਧਿਆਏ ਲਿਖਣ ਦਾ ਸਬੱਬ ਕੀ ਪੰਜਾਬ ਦੀ ਧਰਤੀ ਦਾ ਮਾਣ ਬਣ ਸਕੇਗਾ?
“ਤੂੰ ਜੁਗਨੂੰ ਵਰਗਾ ਚਾਨਣ ਹੈਂ, ਤੇ ਬੁਝਦਾ ਜਗਦਾ ਰਹਿਣਾ ਹੈ।
ਸਿਆਸਤ ਦੇ ਘੋਰ ਹਨੇਰੇ ਵਿੱਚ, ਤੂੰ ਸਾਹਵੇਂ ਲੜਦਾ ਰਹਿਣਾ ਹੈ।”
*******
ਮੋਬਾ: 98143-70060
93569-20060


05/06/14)
ਜਸਵੰਤ ਸਿੰਘ ‘ਅਜੀਤ’

ਵਿਵਾਦਾਂ ਵਿੱਚ ਏ ਮੁੜ ਧਾਰਾ 370 ਬਨਾਮ ਜੰਮੂ-ਕਸ਼ਮੀਰ
ਦੇਸ਼ ਦੀ ਸੱਤਾ ਸੰਭਾਲਣ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਖਬਰਾਂ ਅਨੁਸਾਰ ਇਹ ਆਖ ਕਿ ‘ਨਵੀਂ ਸਰਕਾਰ ਧਾਰਾ 370, ਜਿਸ ਰਾਹੀਂ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ, ਨੂੰ ਖਤਮ ਕਰਨ ਦੀ ਕਾਰਵਾਈ ਕਰ ਸਕਦੀ ਹੈ’ ਜਾਂ ਜਤਿੰਦਰ ਸਿੰਘ ਅਨੁਸਾਰ ਉਨ੍ਹਾਂ ਇੰਝ ਨਹੀਂ ਇੰਝ ਕਿਹਾ ਸੀ ਕਿ ‘ਧਾਰਾ 370 ਤੇ ਖੁਲ੍ਹੀ ਬਹਿਸ ਹੋਵੇ, ਨੇ ਸਮੁਚੇ ਦੇਸ਼ ਵਿੱਚ ਗੰਭੀਰ ਅਤੇ ਸੰਵੇਦਨਸ਼ੀਲ ਬਹਿਸ ਛੇੜ ਦਿੱਤੀ ਹੈ’।
ਜੰਮੂ-ਕਸ਼ਮੀਰ ਦੇ ਮੁਖ ਮੰਤਰੀ ਉਮਰ ਅਬੁਦਲਾ ਨੇ ਜਤਿੰਦਰ ਸਿੰਘ ਦੇ ਇਸ ਬਿਆਨ ਪੁਰ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਦੀ ਸਹਿਮਤੀ ਤੋਂ ਬਿਨਾਂ ਕੇਂਦਰ ਸਰਕਾਰ ਧਾਰਾ 370 ਖਤਮ ਨਹੀਂ ਕਰ ਸਕਦੀ। ਉਧਰ ਨੈਸ਼ਨਲ ਕਾਨਫ੍ਰੰਸ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਫਾਰੁਕ ਅਬਦੁਲਾ ਨੇ ਕਿਹਾ ਕਿ ਧਾਰਾ 370 ਖਤਮ ਕਰਨ ਲਈ ਐਨਡੀਏ ਸਰਕਾਰ ਵਲੋਂ ਕਾਰਵਾਈ ਕੀਤੇ ਜਾਣ ਦੇ ਸਬੰਧ ਵਿੱਚ ਉਨ੍ਹਾਂ ਜੋ ਸ਼ੰਕਾ ਪ੍ਰਗਟ ਕੀਤੀ ਸੀ, ਉਹ ਸੱਚ ਸਾਬਤ ਹੋਈ ਹੈ। ਉਨ੍ਹਾਂ ਦਸਿਆ ਕਿ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਮੁਖ ਚੋਣ ਪ੍ਰਚਾਰਕ ਅਤੇ ਵਰਤਮਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਦੇ ਹਕ ਵਿੱਚ ਚੋਣ ਪ੍ਰਚਾਰ ਕਰਦਿਆਂ ਜਦੋਂ ਇਹ ਆਖ ਇਸ ਸਬੰਧੀ ਬਹਿਸ ਛੇੜੀ ਸੀ, ਕਿ ਧਾਰਾ 370 ਦੀ ਸਾਰਥਕਤਾ ਬਾਰੇ ਬਹਿਸ ਹੋਣੀ ਚਾਹੀਦੀ ਹੈ, ਉਸੇ ਸਮੇਂ ਉਨ੍ਹਾਂ ਧਾਰਾ 370 ਖਤਮ ਕਰਨ ਦੀ ਭਾਜਪਾ ਦੀ ਸੋਚ ਵਿਰੁਧ ਜੰਮੂ-ਕਸ਼ਮੀਰ ਦੇ ਵਾਸੀਆਂ ਨੂੰ ਚਿਤਾਵਨੀ ਦਿੱਤੀ ਸੀ। ਇਸਦੇ ਨਾਲ ਹੀ ਜੰਮੂ-ਕਸ਼ਮੀਰ ਦੀ ਸਰਕਾਰ-ਵਿਰੋਧੀ ਪਾਰਟੀ ਪੀਡੀਪੀ ਦੀ ਨੇਤਾ ਮਹਿਬੂਬਾ ਮੁਫਤੀ ਨੇ ਵੀ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਜਤਿੰਦਰ ਸਿੰਘ ਦੇ ਬਿਆਨ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁਧ ਕਰਾਰ ਦਿੱਤਾ।
ਇਸ ਬਹਿਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਾਂਸਦ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਸਦਰ-ਏ-ਰਿਆਸਤ ਡਾ. ਕਰਨ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਲੈ ਕੇ ਉਠੇ ਵਿਵਾਦ ਕਾਰਣ ਉਹ ਬਹੁਤ ਦੁਖੀ ਹਨ ਅਤੇ ਚਾਹੁੰਦੇ ਹਨ ਕਿ ਸਾਰੀਆਂ ਧਿਰਾਂ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨਾਲ ਠੰਡੇ ਦਿਮਾਗ ਅਤੇ ਰਾਜਨੈਤਿਕ ਸੂਝ-ਬੂਝ ਨਾਲ ਨਿਪਟਣ। ਉਨ੍ਹਾਂ ਸਾਰੀਆਂ ਧਿਰਾਂ ਨੂੰ ਰਾਜ ਵਿੱਚ ਸ਼ਾਂਤੀ ਬਣਾਈ ਰਖਣ ਅਤੇ ਬਿਆਨਬਾਜ਼ੀ ਤੋਂ ਬਚਣ ਦੀ ਅਪੀਲ ਕਰਦਿਆ ਕਿਹਾ ਕਿ ਇਸ ਨਾਲ ਕੇਵਲ ਰਾਜ ਵਿੱਚ ਤਨਾਉ ਹੀ ਵਧੇਗਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੀ ਅੰਦਰੂਨੀ ਸਥਿਤੀ ਦੀ ਸਮੀਖਿਆ ਕਾਫੀ ਸਮੇਂ ਤੋਂ ਲਟਕੀ ਹੋਈ ਹੈ, ਇਸਨੂੰ ਆਪਸੀ ਸਹਿਯੋਗ ਨਾਲ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਟਕਰਾਉ ਪੈਦਾ ਕਰ ਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਨੂੰ ਧਾਰਾ 370 ਨਾਲ ਸਬੰਧਤ ਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਸੀ, ਜਿਸ ਨਾਲ ਵਿਵਾਦ ਵੱਧ ਗਿਆ ਹੈ। ਡਾ. ਕਰਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੂਰਾ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਸਨੂੰ ਬਹੁਤ ਹੀ ਸੂਝ-ਬੂਝ ਨਾਲ ਅਤੇ ਸ਼ਾਂਤੀ-ਪੂਰਣ ਤਰੀਕੇ ਨਾਲ ਹਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਦੋਹਾਂ ਪਾਸਿਆਂ ਤੋਂ ਬਿਆਨਬਾਜ਼ੀ ਹੁੰਦੀ ਰਹੀ ਤਾਂ ਇਸ ਨਾਲ ਜੰਮੂ-ਕਸ਼ਮੀਰ ਵਿੱਚ ਤਨਾਉ ਵਧੇਗਾ। ਉਨ੍ਹਾਂ ਦਸਿਆ ਕਿ 1947 ਵਿੱਚ ਜਦੋਂ ਪਾਕਿਸਤਾਨ ਵਲੋਂ ਕਸ਼ਮੀਰ ਪੁਰ ਹਮਲਾ ਕੀਤਾ ਗਿਆ ਸੀ ਤਾਂ ਅਸਾਧਾਰਣ ਹਾਲਾਤ ਵਿੱਚ ਉਨ੍ਹਾਂ ਦੇ ਪਿਤਾ ਮਹਾਰਾਜਾ ਹਰੀ ਸਿੰਘ ਨੇ ਸਮਝੌਤਾ-ਪਤ੍ਰ ਪੁਰ ਦਸਤਖਤ ਕੀਤੇ ਸਨ। ਉਨ੍ਹਾਂ ਹੋਰ ਦਸਿਆ ਕਿ ਸਾਬਕਾ ਰਿਆਸਤਾਂ ਵਲੋਂ ਜਿਨ੍ਹਾਂ ਦਸਤਾਵੇਜ਼ਾਂ ਪੁਰ ਦਸਤਖਤ ਕੀਤੇ ਗਏ ਸਨ, ਇਹ ਸਮਝੌਤਾ ਵੀ ਠੀਕ ਉਸੇ ਤਰ੍ਹਾਂ ਦਾ ਹੀ ਸੀ। ਉਨ੍ਹਾਂ ਹੋਰ ਦਸਿਆ ਕਿ ਹਾਲਾਂਕਿ ਬਾਅਦ ਵਿੱਚ ਬਾਕੀ ਰਿਆਸਤਾਂ ਨੇ ਦੇਸ਼ ਵਿੱਚ ਸ਼ਾਮਲ ਹੋਣ ਦੇ ਸਮਝੌਤੇ ਪੁਰ ਦਸਤਖਤ ਕਰ ਦਿੱਤੇ ਸਨ, ਪਰ ਜੰਮੂ-ਕਸਮੀਰ ਦਾ ਦੇਸ਼ ਦਾ ਦੇਸ਼ ਨਾਲ ਸਬੰਧ, ਦੇਸ਼ ਦੇ ਦੂਸਰੇ ਬਾਕੀ ਹਿਸਿਆਂ ਨਾਲੋਂ ਵਿਸ਼ੇਸ਼ ਹਾਲਾਤ ਵਿੱਚ ਸੀ, ਜਿਸ ਕਾਰਣ ਉਸਨੂੰ ਵਿਸ਼ੇਸ਼ ਦਰਜਾ ਮਿਲਿਆ। ਉਨ੍ਹਾਂ ਇਹ ਵੀ ਦਸਿਆ ਕਿ ਜੰਮੂ-ਕਸ਼ਮੀਰ ਦਾ ਸੰਵਿਧਾਨ, ਜਿਸ ਕਾਨੂੰਨ ਪੁਰ ਉਨ੍ਹਾਂ ਨੇ 1957 ਵਿੱਚ ਦਸਤਖਤ ਕੀਤੇ ਸਨ, ਉਹ ਹੁਣ ਵੀ ਲਾਗੂ ਹੈ, ਉਨ੍ਹਾਂ ਸਪਸ਼ਟ ਕੀਤਾ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ਕ ਦੀ ਗੁੰਜਾਇਸ਼ ਨਹੀਂ ਕਿ ਜੰਮੂ-ਕਸ਼ਮੀਰ ਭਾਰਤ ਦਾ ਇੱਕ ਅਟੁੱਟ ਹਿਸਾ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਧਾਰਾ 370 ਦੇ ਮੁੱਦੇ ਤੇ ਸਰਬ-ਪ੍ਰਵਾਨਤ ਹਲ ਦੀ ਵਕਾਲਤ ਕਰਦਿਆਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ `ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ `ਤੇ ਫੈਸਲਾ ਜਲਦਬਾਜ਼ੀ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੰਮੁ-ਕਸ਼ਮੀਰ ਦੀ ਅਵਾਮੀ ਇਤਿਹਾਦ ਕਮੇਟੀ ਦੇ ਪ੍ਰਧਾਨ ਸ਼ੇਖ ਅਬਦੁਲ ਰਾਸ਼ਿਦ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸਦੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਉਸ ਵਿੱਚ ਮੱਤਾ ਪਾਸ ਕਰ ਜੰਮੂ-ਕਸ਼ਮੀਰ ਪੁਰ, ਭਾਰਤ ਦੇ ਸੰਵਿਧਾਨ ਦੀ ਧਾਰਾ 370 ਅਧੀਨ ਜੋ ਬੰਧਨ ਲਾਗੂ ਹਨ, ਉਨ੍ਹਾਂ ਤੋਂ ਉਸਦੀ ਪੂਰਣ ਸੁਤੰਤਰਤਾ ਬਹਾਲ ਕਰਨ ਦੀ ਮੰਗ ਕੀਤੀ ਜਾਏ।
ਉਧਰ ਆਰਐਸਐਸ ਦੇ ਮੁੱਖੀ ਰਾਮ ਮਾਧਵ ਨੇ ਇਹ ਆਖ ਇਸ ਸੰਵੇਦਨਸ਼ੀਲ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਕਿ ਜੰਮੂ-ਕਸ਼ਮੀਰ ਦੇ ਮੁਖ ਮੰਤਰੀ ਰਾਜ ਨੂੰ ਆਪਣੇ ਪਿਉ-ਦਾਦੇ ਦੀ ਜਗੀਰ ਸਮਝ ਰਹੇ ਹਨ। ਇਸ ਤੋਂ ਇੱਕ ਕਦਮ ਹੋਰ ਅਗੇ ਵੱਧ ਸ਼ਿਵ ਸ਼ੈਨਾ ਦੇ ਮੁਖੀ ਉਧਵ ਠਾਕਰੇ ਨੇ ਇਹ ਆਖ ਬਲਦੀ ਤੇ ਤੇਲ ਪਾਣ ਦਾ ਕੰਮ ਕੀਤਾ ਕਿ ਇਸ (ਧਾਰਾ 370) ਬਾਰੇ ਨਾ ਤਾਂ ਕਿਸੇ ਨੂੰ ਪੁਛਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਬਹਿਸ ਵਿੱਚ ਪੈਣਾ ਚਾਹੀਦਾ ਹੈ ਇਸਨੂੰ ਤੁਰੰਤ ਹੀ ਖਤਮ ਕਰ ਦੇਣਾ ਚਾਹੀਦਾ ਹੈ।
ਇੱਕ ਪਤ੍ਰਕਾਰ ਦੇ ਦ੍ਰਿਸ਼ਟੀਕੋਣ ਤੋਂ:
ਦਿੱਲੀ ਤੋਂ ਪ੍ਰਕਾਸ਼ਤ ਹਿੰਦੀ ਦੈਨਿਕ ‘ਹਿੰਦੁਸਤਾਨ’ ਦੇ ਵਿਦਵਾਨ ਸੰਪਾਦਕ ਨੇ ਇਸ ਵਿਵਾਦ ਦੇ ਸਬੰਧ ਵਿੱਚ ਲਿਖੇ ਆਪਣੇ ਸੰਪਾਦਕੀ ਵਿੱਚ ਕੁੱਝ ਇਤਿਹਾਸਕ ਪਿਛੋਕੜ ਤੇ ਝਾਤ ਮਾਰਦਿਆਂ ਲਿਖਿਆ ਹੈ ਕਿ ਭਾਜਪਾ ਦੀ ਐਲਾਨੀ ਨੀਤੀ ਇਹ ਹੈ ਕਿ ਧਾਰਾ-370 ਖਤਮ ਕਰਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿਤਾ ਜਾਏ। ਭਾਜਪਾ ਦੇ ਪੁਰਾਣੇ ਰੂਪ ਭਾਰਤੀ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਕਰਜੀ ਸੰਨ 1950-51 ਵਿੱਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੇ ਵਿਰੁਧ ਅੰਦੋਲਣ ਕਰ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਚੋਣ-ਪ੍ਰਚਾਰ ਦੌਰਾਨ ਜੰਮੂ-ਕਸ਼ਮੀਰ ਨਾਲ ਜੁੜੀ ਧਾਰਾ-370 ਪੁਰ ਵਿਚਾਰ ਕਰਨ ਦੀ ਗਲ ਕਹੀ ਸੀ।
ਭਾਵੇਂ ਭਾਜਪਾ ਦੀ ਨੀਤੀ ਹੀ ਹੋਵੇ ਪਰ ਨਵੀਂ ਸਰਕਾਰ ਬਣਨ ਦੇ ਦੂਸਰੇ ਦਿਨ ਹੀ ਇਸ ਮੁੱਦੇ ਨੂੰ ਉਠਾਣਾ ਠੀਕ ਨਹੀਂ ਲਗਦਾ। ਹੋ ਸਕਦਾ ਹੈ ਕਿ ਜਿਤੇਂਦਰ ਸਿੰਘ ਆਪਣੇ ਮਤਦਾਤਾਵਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋਣ ਕਿ ਉਹ ਇਸ ਮੁੱਦੇ ਪੁਰ ਕਿਤਨੇ ਗੰਭੀਰ ਹਨ? ਪਰ ਇਹ ਮੁੱਦਾ ਇਤਨਾ ਸੰਵੇਦਨਸ਼ੀਲ ਅਤੇ ਜਟਿਲ ਹੈ ਕਿ ਇਸਨੂੰ ਛੇੜਨਾ ਮਧੂ-ਮਖੀਆਂ ਦੇ ਛੱਤੇ ਵਿੱਚ ਹੱਥ ਪਾਣ ਵਾਂਗ ਹੈ। ਇਸਦਾ ਸਿਧਾਂਤਿਕ ਪੱਖ ਛੱਡ ਵੀ ਦਿੱਤਾ ਜਾਏ, ਤਾਂ ਵੀ ਵਿਹਾਰਕ ਰੂਪ ਵਿੱਚ ਵੀ ਧਾਰਾ-370 ਨੂੰ ਖਤਮ ਕਰਨਾ ਵਰਤਮਾਨ ਹਾਲਾਤ ਵਿੱਚ ਲਗਭਗ ਨਾਮੁਮਕਿਨ ਹੈ, ਕਿਉਂਕਿ ਇਸਨੂੰ ਹਟਾਣ ਦੇ ਲਈ ਸੰਸਦ ਵਿੱਚ ਦੋ-ਤਿਹਾਈ ਬਹੁਮਤ ਨਾਲ ਸੰਵਿਧਾਨ ਸ਼ੰਸੋਧਨ ਕਰਨਾ ਹੋਵੇਗਾ, ਫਿਰ ਜੰਮੂ-ਕਸ਼ਮੀਰ ਵਿਧਾਨ ਸਭਾ ਤੋਂ ਦੋ-ਤਿਹਾਈ ਬਹੁਮਤ ਨਾਲ ਇਸਨੂੰ ਪਾਸ ਕਰਵਾਣਾ ਹੋਵੇਗਾ। ਕਸ਼ਮੀਰ ਘਾਟੀ ਦੇ ਵਰਤਮਾਨ ਹਾਲਾਤ ਦੇ ਚਲਦਿਆਂ ਅਜਿਹਾ ਕੋਈ ਵੀ ਕਦਮ ਵਿਸਫੋਟਕ ਸਾਬਤ ਹੋ ਸਕਦਾ ਹੈ। ਫਿਲਹਾਲ ਸਭ ਤੋਂ ਵੱਡੀ ਲੋੜ ਕਸ਼ਮੀਰ ਵਿੱਚ ਆਮ ਵਰਗੇ ਹਾਲਾਤ ਕਾਇਮ ਕਰਨ ਲਈ ਰਾਜਸੀ ਪਹਿਲ ਕਰਨ ਦੀ ਹੈ। …ਭਾਜਪਾ ਦਾ ਜਨ-ਆਧਾਰ ਜੰਮੂ ਖੇਤ੍ਰ ਵਿੱਚ ਹੈ, ਕਸ਼ਮੀਰ ਘਾਟੀ ਵਿੱਚ ਉਸਦੀ ਹੋਂਦ ਨਾ ਦੇ ਬਰਾਬਰ ਹੈ, ਪਰ ਕੇਂਦਰ ਨੂੰ ਵਿਆਪਕ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਇਸ ਪੁਰ ਵਿਚਾਰ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਜੰਮੂ ਦੇ ਜਨ-ਆਧਾਰ ਦੇ ਦ੍ਰਿਸ਼ਟੀਕੋਣ ਤੋਂ।
…ਅਤੇ ਅੰਤ ਵਿੱਚ: ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਉਨ੍ਹਾਂ ਰਿਆਸਤਾਂ ਦੇ ਭਵਿਖ ਦਾ ਸੁਆਲ ਸਾਹਮਣੇ ਆਇਆ, ਜਿਨ੍ਹਾਂ ਦੇ ਹਾਕਮਾਂ ਨੂੰ ਅੰਗ੍ਰੇਜ਼ ਜਾਂਦਾ-ਜਾਂਦਾ ਇਹ ਅਜ਼ਾਦੀ ਦੇ ਗਿਆ ਕਿ ਉਹ ਆਪਣੀ ਇੱਛਾ ਅਤੇ ਸਹੂਲਤ ਅਨੁਸਾਰ ਹਿੰਦੁਸਤਾਂਨ ਜਾਂ ਪਕਿਸਤਾਨ ਵਿੱਚ ਸ਼ਾਮਲ ਹੋਣ ਜਾਂ ਫਿਰ ਆਜ਼ਾਦ ਰਹਿਣ ਦਾ ਫੈਸਲਾ ਕਰ ਸਕਦੇ ਹਨ। ਉਸ ਸਮੇਂ ਜੂਨਾਗੜ੍ਹ ਅਤੇ ਹੈਦਰਾਬਾਦ ਦੇ ਨਵਾਬਾਂ ਨੇ ਪਕਿਸਤਾਨ ਵਿੱਚ ਸਾਮਲ ਹੋਣ ਦਾ ਐਲਾਨ ਕੀਤਾ, ਕਿਉਂਕਿ ਇਹ ਰਿਆਸਤਾਂ ਹਿੰਦੁਸਤਾਨ ਦੇ ਬਿਲਕੁਲ ਅੰਦਰ ਸਨ, ਜਿਸ ਕਰਕੇ ਇਨ੍ਹਾਂ ਦਾ ਪਾਕਿਸਤਾਨ ਵਿੱਚ ਸ਼ਾਮਲ ਹੋਣਾ ਹਿੰਦੁਸਤਾਨ ਦੇ ਹਿਤਾਂ ਵਿਰੁਧ ਸੀ, ਇਸ ਕਰਕੇ ਇਨ੍ਹਾਂ ਨੂੰ ਫੌਜ ਦੇ ਸਹਾਰੇ ਹਿੰਦੁਸਤਾਨ ਵਿੱਚ ਸ਼ਾਮਲ ਹੋਣ ਤੇ ਮਜਬੂਰ ਕੀਤਾ ਗਿਆ। ਬਾਕੀ ਰਿਆਸਤਾਂ ਦੇ ਮੁਕਾਬਲੇ ਜੰਮੂ-ਕਸ਼ਮੀਰ ਦੀ ਰਿਆਸਤ ਦੀ ਸਥਿਤੀ ਕੁੱਝ ਵਖਰੀ ਸੀ, ਜਿਥੇ ਇਸ ਰਿਆਸਤ ਦਾ ਮਹਾਰਾਜਾ ਹਿੰਦੂ ਡੋਗਰਾ ਸੀ, ਉਥੇ ਹੀ ਇਸਦੀ ਬਹੁਤੀ ਵਸੋਂ ਮੁਸਲਮਾਣਾਂ ਦੀ ਸੀ, ਜਿਸ ਕਾਰਣ ਇਥੋਂ ਦੇ ਮਹਾਰਾਜਾ ਹਰੀ ਸਿੰਘ ਲਈ ਦੁਚਿਤੀ ਵਾਲੀ ਸਥਿਤੀ ਬਣ ਗਈ ਹੋਈ ਸੀ। ਇਸ ਵਿਚੋਂ ਉਭਰਨ ਲਈ ਹੀ ਉਸਨੇ ਜੰਮੂ-ਕਸ਼ਮੀਰ ਰਿਆਸਤ ਦੀ ਆਜ਼ਾਦ ਹੋਂਦ ਕਾਇਮ ਰਖਣ ਦਾ ਐਲਾਨ ਕੀਤਾ, ਜੋ ਪਾਕਿਸਤਾਨ ਦੇ ਹਾਕਮਾਂ ਲਈ ਅਸਹਿ ਹੋ ਗਿਆ। ਉਨ੍ਹਾਂ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨ ਲਈ ਉਸ ਪੁਰ ਫੌਜੀ ਹਮਲਾ ਕਰਵਾ ਦਿੱਤਾ। ਰਿਆਸਤ ਦੀਆਂ ਫੌਜਾਂ ਪਾਕਿਸਤਾਨੀ ਫੌਜਾਂ ਸਾਹਮਣੇ ਠਹਿਰ ਨਾ ਸਕੀਆਂ ਤੇ ਪਿਛੇ ਹੀ ਪਿਛੇ ਹਟਣੀਆਂ ਸ਼ੁਰੂ ਹੋ ਗਈਆਂ। ਮਹਾਰਾਜਾ ਹਰੀ ਸਿੰਘ ਨੇ ਮਦਦ ਲਈ ਹਿੰਦੁਸਤਾਨ ਸਰਕਾਰ ਤਕ ਪਹੁੰਚ ਕੀਤੀ ਪਰ ਜਦੋਂ ਤਕ ਉਹ ਹਿੰਦੁਸਤਾਨ ਵਿੱਚ ਸ਼ਾਮਲ ਹੋਣ ਦੇ ਸਮਝੌਤੇ ਤੇ ਦਸਤਖਤ ਨਾ ਕਰੇ ਤਦ ਤਕ ਹਿੰਦੁਸਤਾਨ ਦੀ ਨਵੀਂ ਸਰਕਾਰ ਉਸਦੀ ਮਦਦ ਨਹੀਂ ਸੀ ਕਰ ਸਕਦੀ, ਸੋ ਇਸ ਉਪਚਾਰਿਕਤਾ ਨੂੰ ਪੂਰਿਆਂ ਕੀਤਾ ਗਿਆ। ਫਲਸਰੂਪ ਪਟਿਆਲਾ ਫੌਜ ਦੀ ਇੱਕ ਟੁਕੜੀ ਹਵਾਈ ਜਹਾਜ਼ ਰਾਹੀਂ ਤੁਰੰਤ ਹੀ ਜੰਮੂ-ਕਸ਼ਮੀਰ ਨੂੰ ਬਚਾਣ ਦੀ ਜ਼ਿਮੇਂਦਾਰੀ ਿਨਭਾਉਣ ਲਈ ਪੁਜ ਗਈ, ਉਸਨੇ ਨਾ ਕੇਵਲ ਪਾਕਿਸਤਾਨੀ ਫੌਜ ਦੇ ਵਧ ਰਹੇ ਕਦਮਾਂ ਨੂੰ ਠਲ੍ਹ ਪਾਈ, ਸਗੋਂ ਉਸਨੂੰ ਪਿਛੇ ਵਲ ਨੂੰ ਖਦੇੜਨਾ ਵੀ ਸ਼ੁਰੂ ਕਰ ਦਿੱਤਾ।
ਹਿੰਦੁਸਤਾਨ ਦੀ ਸਰਕਾਰ ਨੇ ਇਤਨੀ ਦੇਰ ਲਈ ਵੀ ਸਬਰ ਨਾ ਕੀਤਾ ਕਿ ਪਟਿਆਲਾ ਫੌਜ ਦੇ ਜੋ ਕਦਮ ਵਧ ਰਹੇ ਹਨ ਉਨ੍ਹਾਂ ਨੂੰ ਵੇਖਦਿਆਂ ਤਦ ਤਕ ਚੁਪ ਰਖੀ ਜਾਏ, ਜਦ ਤਕ ਉਹ ਪਾਕਿਸਤਾਨੀ ਫੌਜ ਨੂੰ ਪੁਰੀ ਤਰ੍ਹਾਂ ਕਸ਼ਮੀਰ ਦੀ ਧਰਤੀ ਤੋਂ ਖਦੇੜ ਨਹੀਂ ਦਿੰਦੀ। ਉਹ ਝਟ ਯੂਐਨਓ ਵਿੱਚ ਜਾ, ਜੰਗਬੰਦੀ ਕਰਵਾ ਬੈਠੀ, ਨਤੀਜਾ ਇਹ ਹੋਇਆ ਕਿ ਜੋ ਹਿਸਾ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਰਹਿ ਗਿਆ ਉਹ ਪਾਕਿਸਤਾਨ ਨੇ ਆਪਣੇ ਨਾਲ ‘ਆਜ਼ਾਦ ਕਸਮੀਰ’ ਵਜੋਂ ਜੋੜ ਲਿਆ। ਜੋ ਅੱਜ ਤਕ ਹਿੰਦੁਸਤਾਨ ਲਈ ਸਿਰ ਦਰਦ ਬਣਿਆ ਚਲਿਆ ਆ ਰਿਹਾ ਹੈ। ਪਾਕਿਸਤਾਨ ਵਲੋਂ ਕਸ਼ਮੀਰ ਦੇ ਮੁਸਲਮਾਨਾਂ ਨੂੰ ਹਿੰਦੁਸਤਾਨ ਦੇ ਵਿਰੁਧ ਭੜਕਾਉਣ ਦੀ ਮੁਹਿੰਮ ਉਸੇ ਸਮੇਂ ਤੋਂ ਅਮਲ ਵਿੱਚ ਲਿਆਈ ਜਾਂਦੀ ਚਲੀ ਆ ਰਹੀ ਹੈ। ਪਾਕਿਸਤਾਨ ਦੀ ਇਸੇ ਭਾਰਤ ਵਿਰੋਧੀ ਮੁਹਿੰਮ ਦੇ ਜਵਾਬ ਵਿੱਚ ਹੀ ਹਿੰਦੁਸਤਾਨ ਸਰਕਾਰ ਨੂੰ ਕਸ਼ਮੀਰ ਦੇ ਮੁਸਲਮਾਣਾਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦਾ ਫੈਸਲਾ ਕਰਨਾ ਪਿਆ। ਸ਼ਾਇਦ ਧਾਰਾ 370 ਇਸੇ ਉਦੇਸ਼ ਨਾਲ ਸੰਵਿਧਾਨ ਵਿੱਚ ਸ਼ਾਮਲ ਕੀਤੀ ਗਈ ਹੈ। ਰਾਜਸੀ ਮਹਿਰਾਂ ਅਨੁਸਾਰ ਜੇ ਇਹ ਧਾਰਾ ਖਤਮ ਕਰਨ ਦੇ ਸਬੰਧ ਵਿੱਚ ਕੋਈ ਚਰਚਾ ਸ਼ੁਰੂ ਕੀਤੀ ਜਾਂਦੀ ਹੈ ਜਾਂ ਕੋਈ ਕਦਮ ਉਠਾਇਆ ਜਾਂਦਾ ਹੈ ਤਾਂ ਕੁਦਰਤੀ ਹੈ ਕਿ ਰਿਆਸਤ ਦੇ ਮੁਸਲਮਾਣਾਂ ਵਿੱਚ ਹਿੰਦੁਸਤਾਨ ਦੇ ਨੇਤਾਵਾਂ ਦੀ ਅਜੇ ਤਕ ਅਲਗ-ਥਲਗ ਚਲੇ ਆ ਰਹੇ ਵਖ-ਵਾਦੀਆਂ ਨੂੰ ਉਥੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਜਾਏ।


04/06/14)
ਜਗਤਾਰ ਸਿੰਘ ਜਾਚਕ

ਜੂਨ 84 ਦੇ ਘਲੂਘਾਰੇ ਨੂੰ ਹਿੰਦੋਸਤਾਨੀ ਹਕੂਮਤ ਨੇ ‘ਨੀਲਾ ਤਾਰਾ ਉਪਰੇਸ਼ਨ’ ਨਾਂ ਕਿਉਂ ਦਿੱਤਾ?
ਇਤਿਹਾਸ ਗਵਾਹ ਹੈ ਕਿ ਮਰਦ-ਅਗੰਮੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸੇ ਦੇ ਰੂਪ ਵਿੱਚ ਸਥਾਪਿਤ ਅਕਾਲੀ ਫੌਜ਼ ਦੀ ਪਹਿਚਾਣ ਝੂਲਦਾ ਨੀਲਾ ਨਿਸ਼ਾਨ ਤੇ ਨੀਲੀ ਦਸਤਾਰ ਬਣੀ ਆ ਰਹੀ ਹੈ। ਦਸ਼ਮੇਸ਼ ਪਿਤਾ ਦੇ ਸਮਕਾਲੀ ਕਵੀ ਗੁਰਦਾਸ ਵੱਲੋਂ ਖ਼ਾਲਸੇ ਦਾ ਪ੍ਰਗਾਸ ਦਾ ਜ਼ਿਕਰ ਕਰਦਿਆਂ “ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ।” ਲਿਖਣਾ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਨਿਹੰਗ ਸਿੰਘਾਂ ਦੇ ਨੀਲੇ ਬਾਣੇ ਤੇ ਨੀਲੇ ਨਿਸ਼ਾਨ ਉਪਰੋਕਤ ਸਚਾਈ ਦੇ ਜੀਊਂਦੇ ਜਾਗਦੇ ਪ੍ਰਤੱਖ ਪ੍ਰਮਾਣ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਡਾ. ਦਿਲਗੀਰ ਦੀ ਪੁਸਤਕ ‘ਅਨੰਦਪੁਰ ਸਾਹਿਬ’ ਵਿੱਚ ਇਹ ਵੀ ਜ਼ਿਕਰ ਹੈ ਕਿ ਪਹਾੜੀ ਰਾਜੇ ਅਜਮੇਰ ਚੰਦ ਵੱਲੋਂ ਸ੍ਰੀ ਅਨੰਦਪੁਰ ਸਾਹਿਬ `ਤੇ ਕੀਤੇ ਇੱਕ ਹਮਲੇ ਦਾ ਟਾਕਰਾ ਕਰਦਿਆਂ ਖ਼ਾਲਸਾ ਫੌਜ਼ ਦੇ ਨਿਸ਼ਾਨਚੀ ਭਾਈ ਮਾਨ ਸਿੰਘ ਜ਼ਖਮੀ ਹੋ ਕੇ ਡਿੱਗ ਪਏ। ਉਨ੍ਹਾਂ ਦੇ ਹੱਥ ਵਿੱਚ ਫੜਿਆ ਹੋਇਆ ਭਾਲੇ ਵਾਲਾ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਪਿਆ। ਜਦੋਂ ਗੁਰੂ ਸਾਹਿਬ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਆਪਣੀ ਇੱਕ ਛੋਟੀ ਦਸਤਾਰ (ਕੇਸਕੀ) ਤੋਂ ਇੱਕ ਫ਼ੱਰਰਾ ਲਾਹਿਆ ਅਤੇ ਆਪਣੇ ਸੀਸ ਦੇ ਦੁਮਾਲੇ `ਤੇ ਲਗਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਅੱਗੇ ਤੋਂ ਖ਼ਾਲਸਾ ਦਾ ਨੀਲਾ ਨਿਸ਼ਾਨ ਸਾਹਿਬ ਕਦੇ ਵੀ ਨਹੀਂ ਟੁੱਟੇਗਾ। ਇਸ ਪੱਖੋਂ ਸਪਸ਼ਟ ਹੈ ਕਿ ਨੀਲੀ ਦਸਤਾਰ, ਚਲਦਾ ਫਿਰਦਾ ਕੌਮੀ ਨਿਸ਼ਾਨ ਹੈ।
ਇਸ ਪੱਖੋਂ ਵੀ ਕੋਈ ਦੋ ਰਾਵਾਂ ਨਹੀਂ ਕਿ ਨੀਲੀ ਦਸਤਾਰ ਦੀ ਸ਼ਾਨਾਮਤੀ ਦਾਸਤਾਨ ਆਪਣੇ ਗੌਰਵਮਈ ਰੂਹਾਨੀ ਵਿਰਸੇ, ਧਾਰਮਿਕ ਦ੍ਰਿਸ਼ਟੀਕੋਨ ਤੋਂ ਮਾਨਵਤਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ, ਧਰਮ, ਦੇਸ਼ ਤੇ ਕੌਮੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਦੁਨੀਆਂ ਦੇ ਇਤਿਹਾਸਕ ਤਾਰਾ-ਮੰਡਲ (ਅਸਮਾਨ) ਵਿੱਚ ਨੀਲੀ ਭਾਹ ਮਾਰਦੇ ਧ੍ਰੂ-ਤਾਰੇ ਵਾਂਗ ਚਮਕਦੀ ਆ ਰਹੀ ਹੈ। ਸਿੱਖ ਕੌਮ ਦੇ ਰੂਪ ਵਿੱਚ ਇਹ ਨੀਲਾ ਤਾਰਾ, ਗੰਗੂ, ਚੰਦੂ ਤੇ ਸ਼ੇਖ ਅਹਿਮਦ ਸਰਹਿੰਦੀ ਦੀ ਸੋਚ ਵਾਲੀਆਂ ਬਿਪਰਵਾਦੀ ਤੇ ਫਿਰਕਾਪ੍ਰਸਤ ਤਾਕਤਾਂ ਨੂੰ ਮੁੱਢ ਤੋਂ ਹੀ ਨਹੀਂ ਸੀ ਭਾਉਂਦਾ। ਕਿਉਂਕਿ, ਇਸ ਦੇ ਇਲਾਹੀ ਨੂਰ ਦੀ ਰੌਸ਼ਨੀ ਸਾਹਮਣੇ ਇਹ ਸਾਰੇ ਆਪਣੀ ਆਪਣੀ ਮਲੀਨਤਾ ਕਾਰਣ ਫਿੱਕੇ ਪੈਂਦੇ ਆ ਰਹੇ ਸਨ। ਇਹੀ ਕਾਰਣ ਹੈ ਕਿ ਜਦੋਂ ਵੀ ਇਹ ਸ਼ਕਤੀਆਂ ਸੱਤਾਧਾਰੀ ਹੋਈਆਂ, ਤਦੋਂ ਹੀ ਉਨ੍ਹਾਂ ਨੇ ਇਸ ਨੀਲੇ ਤਾਰੇ ਦਾ ਖੋਜ-ਖੁਰਾ ਮਿਟਾਉਣ ਲਈ ਘੱਲੂਘਾਰੇ ਵਰਤਾਏ।
ਹਰੇ ਰੰਗ ਨਾਲ ਪਹਿਚਾਣੀ ਜਾਣ ਵਾਲੀ ਸਰਹਿੰਦੀ ਸੋਚ ਨੇ ਤਾਂ ਹਮਲੇ ਵੇਲੇ ਸਿੱਖਾਂ ਦੀ ਪਹਿਚਾਣ ਲਈ ਗੁਪਤ ਕੋਡ ‘ਨੀਲਾ ਤਾਰਾ’ ਵਰਤਣ ਤੋਂ ਸੰਕੋਚ ਕੀਤਾ। ਕਿਉਂਕਿ, ਅਰਬੀ ਵਿੱਚ ਹਰੇ ਰੰਗ ਨੂੰ ਨੀਲਾ ਆਖਿਆ ਜਾਂਦਾ ਹੈ। ਆਸਾ ਦੀ ਵਾਰ ਵਿਚਲੀ ਗੁਰਬਾਣੀ ਦੀ ਪਾਵਨ ਤੁਕ “ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ”॥ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਪਰ, ਭਗਵੀਂ ਪਹਿਚਾਣ ਵਾਲੀ ਸੋਚ ਦੇ ਹਮਲਾਵਰ ਸਿਪਾਹੀਆਂ ਨੂੰ ‘ਨੀਲਾ ਤਾਰਾ’ ਨਾਂ ਨਾਲ ਉਪਰੋਕਤ ਕਿਸਮ ਦਾ ਭੁਲੇਖਾ ਲਗਣ ਦੀ ਕੋਈ ਸੰਭਾਵਨਾ ਨਹੀਂ ਸੀ। ਸਗੋਂ ਉਨ੍ਹਾਂ ਲਈ ਤਾਂ ‘ਨੀਲਾ ਤਾਰਾ’ ਸਿੱਖ ਪਹਿਚਾਣ ਲਈ ਸਪਸ਼ਟ ਸੰਕੇਤ ਸੀ। ਅਸਲ ਵਿੱਚ ਇਹੀ ਕਾਰਣ ਹੈ ਕਿ ਹਿੰਦੋਸਤਾਨੀ ਹਾਕਮਾਂ ਵੱਲੋਂ ਜੂਨ 1984 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ `ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਤਾਂ ਉਸ ਨੂੰ ‘ਨੀਲਾ ਤਾਰਾ’ (ਉਪਰੇਸ਼ਨ ਬਿਲਊ ਸਟਾਰ) ਨਾਂ ਦਿੱਤਾ। ਭਾਵੇਂ ਕਿ ਉਹ ਆਪਣੀ ਕੁਟਿਲ ਨੀਤੀ ਤਹਿਤ ਉਦੋਂ ਤਕ ਗੁਰਦੁਆਰਿਆਂ `ਤੇ ਝੂਲਦੇ ਨੀਲੇ ਨਿਸ਼ਾਨ ਦਾ ਕੇਸਰੀ ਰੰਗ ਦੇ ਰੂਪ ਵਿੱਚ ਭਗਵਾਂਕਰਨ ਕਰ ਵੀ ਚੁੱਕੇ ਸਨ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖੀ ਵਿੱਚ ਪੀਲੇ, ਕੇਸਰੀ ਤੇ ਭਗਵੇਂ ਰੰਗ ਦੀ ਘੁਸਪੈਠ ਉਦਾਸੀਆਂ ਰਾਹੀਂ ਹੋਈ ਹੈ ਅਤੇ ਨਿਸ਼ਾਨ ਸਾਹਿਬ ਦਾ ਭਗਵਾਂਕਰਨ ਡੋਗਰੇ ਗਦਾਰ ਤੇਜ਼ਾ ਸਿੰਘ ਬ੍ਰਾਹਮਣ ਨੇ ਅੰਗਰੇਜ਼ਾਂ ਦੀ ਮਿਲੀਭੁਗਤ ਨਾਲ ਕੀਤਾ।
ਇਸ ਲਈ ਬਿਪਰਵਾਦੀ ਸ਼ਕਤੀਆਂ ਨੇ ਹੁਣ ਜਦੋਂ ਦਿੱਲੀ ਦੇ ਤਖ਼ਤ `ਤੇ ਵੀ ਭਗਵਾਂ ਨਿਸ਼ਾਨ ਝੂਲਾ ਦਿੱਤਾ ਹੈ ਤੇ ਉਹ ਸਮੁਚੇ ਭਾਰਤ ਹਿੰਦੂ ਰਾਸ਼ਟਰ ਬਨਾਉਣ ਲਈ ਉਤਾਵਲੇ ਦਿਸ ਰਹੇ ਹਨ। ਤਾਂ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲੇ `ਤੇ ਨੀਲਾ ਨਿਸ਼ਾਨ ਸਾਹਿਬ ਝਲਾਉਣ ਤੇ ਦਿੱਲੀ ਦੇ ਤਖ਼ਤ ਨੂੰ ਪੈਰਾਂ ਵਿੱਚ ਰੋਲਣ ਵਾਲੀ ਸਿੱਖ ਕੌਮ ਨੂੰ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰਨ ਦੀ ਲੋੜ ਹੈ ਕਿ ਸਾਡੀ ਪਹਿਚਾਣ ਨੀਲੀ ਦਸਤਾਰ ਦੀ ਰੂਹਾਨੀ ਸ਼ਾਨ ਤੇ ਨੀਲੇ ਨਿਸ਼ਾਨ ਦੀ ਵਿਸ਼ਾਲਤਾ ਤੇ ਉਚਾਪਨ ਕਿਵੇਂ ਬਚੇ? ਤਾਂ ਜੋ ਅਸੀਂ ਦੁਨੀਆਂ ਦੇ ਮੰਚ `ਤੇ ਅਸੀਂ ਸਹੀ ਅਰਥਾਂ ਵਿੱਚ ‘ਨੀਲੇ ਤਾਰਾ’ ਵਾਂਗ ਚਮਕਦੇ ਰਹਿ ਸਕੀਏ। ਸਾਨੂੰ ਭੁੱਲਣਾ ਨਹੀਂ ਚਾਹੀਦਾ ਸਿੱਖ ਰਹਿਤ ਮਰਯਾਦਾ ਵਿੱਚ ਖ਼ਾਲਸਈ ਨਿਸ਼ਾਨ ਦਾ ਰੰਗ ਸੁਰਮਈ (ਗਾੜ੍ਹਾ ਨੀਲਾ) ਲਿਖਿਆ ਹੈ ਨਾ ਕਿ ਕੇਸਰੀ, ਜਿਸ ਨੂੰ ਸਹਿਜੇ ਸਹਿਜੇ ਭਗਵਾਂ ਬਣਾ ਦਿੱਤਾ ਗਿਆ ਹੈ।
ਜਗਤਾਰ ਸਿੰਘ ਜਾਚਕ (ਨਿਊਯਾਰਕ)


04/06/14)
ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਅਤੇ ਪਾਕਿ ਕਮੇਟੀ `ਚ ਰੇੜਕਾ–ਜਿੰਮੇਵਾਰ ਕੌਣ?
ਸਰਵਜੀਤ ਸਿੰਘ ਸੈਕਰਾਮੈਂਟੋ
ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਦੇ ਵੀਜ਼ੇ ਸਬੰਧੀ, ਪਿਛਲੇ ਸਾਲਾਂ ਦੀ ਤਰ੍ਹਾਂ, ਇਸ ਸਾਲ ਫੇਰ ਰੇੜਕਾ ਪੈਦਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਸੋਧਾਂ ਦੇ ਨਾਮ ਤੇ ਵਿਗਾੜੇ ਹੋਏ ਕੈਲੰਡਰ ਮੁਤਾਬਕ ਜੇਠ ਸੁਦੀ 4 ਮੁਤਾਬਕ 1 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਲਈ ਬਜ਼ਿਦ ਹੈ ਜਦੋਂ ਕਿ ਪਾਕਿਸਤਾਨ `ਚ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸੇ ਸਬੰਧ `ਚ ਪਾਕਿਸਤਾਨ `ਚ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਨਾਉਣ/ਸਮਝਾਉਣ ਲਈ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ 5 ਮੈਂਬਰੀ ਵਫ਼ਦ ਅਵਤਾਰ ਸਿੰਘ ਹਿੱਤ ਦੀ ਅਗਵਾਈ `ਚ, 11 ਮਈ ਨੂੰ ਪਾਕਿਸਤਾਨ ਗਿਆ ਸੀ, ਜਿਸ ਨੂੰ ਆਪਣੇ ਮਿਸ਼ਨ `ਚ ਸਫਲਤਾ ਨਾ ਮਿਲੀ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਖ਼ੁਦ 8 ਮੈਂਬਰੀ ਵਫ਼ਦ ਦੇ ਨਾਲ 18 ਮਈ ਨੂੰ ਪਾਕਿਸਤਾਨ ਪੁਜਾ। ਅਖ਼ਬਾਰੀ ਖ਼ਬਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦਾ ਵਫ਼ਦ ਵੀ, ਪਾਕਿ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਾਮੀ ਭਰਵਾਉਣ ਤੋਂ ਅਸਫਲ ਰਿਹਾ। ਆਓ, ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰੀਏ ਅਤੇ ਪਿਛਲੇ ਚਾਰ ਸਾਲ ਤੋਂ ਪਏ ਇਸ ਰੇੜਕੇ ਦੇ ਕਾਰਨ ਬਾਰੇ ਜਾਣੀਏ ਤਾਂ ਜੋ ਇਕ ਧਿਰ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਜਾ ਸਕੇ।
ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 2 ਹਾੜ, ਜੇਠ ਸੁਦੀ 4 ਬਿਕ੍ਰਮੀ ਸੰਮਤ 1663 ਮੁਤਾਬਕ 30 ਮਈ ਸੰਨ 1606 ਯੂਲੀਅਨ ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ 2 ਹਾੜ, ਸੂਰਜੀ ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ 4, ਚੰਦਰ ਸੂਰਜੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ 407 ਸਾਲ ਪਹਿਲਾ, ਇਹ ਦੋਵੇਂ ਤਾਰੀਖਾਂ (2 ਹਾੜ ਅਤੇ ਜੇਠ ਸੁਦੀ 4) ਇਕ ਦਿਨ ਹੀ ਆਈਆਂ ਸਨ ਪਰ ਹਰ ਸਾਲ ਅਜੇਹਾ ਨਹੀ ਹੁੰਦਾ। 1663 ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ 1682 ਬਿਕ੍ਰਮੀ ਨੂੰ ਇਕੱਠੀਆਂ ਆਈਆਂ ਸਨ। 2010 ਵਿਚ ਵੀ ਇਹ ਦੋਵੇਂ ਤਾਰੀਖਾਂ ਇਕੋ ਦਿਨ, 16 ਜੂਨ ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ `ਚ ਇਕ ਤਾਰੀਖ ਦੀ ਚੋਣ ਕਰਨੀ ਸਮੱਸਿਆ ਬਣ ਗਈ ਹੈ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 24 ਘੰਟੇ ਵਿਚ ਪੂਰਾ ਹੁੰਦਾ ਹੈ। ਕੈਲੰਡਰ `ਚ ਇਸ ਨੂੰ ਇਕ ਦਿਨ ਗਿਣਿਆ ਜਾਂਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ, ਇਹ ਚੱਕਰ 365.2422 ਦਿਨ (365 ਦਿਨ, 5 ਘੰਟੇ, 48 ਮਿੰਟ ਅਤੇ 45 ਸੈਕੰਡ) ਵਿਚ ਪੂਰਾ ਹੁੰਦਾ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 354.37 ਦਿਨ (354 ਦਿਨ, 8 ਘੰਟੇ, 52 ਮਿੰਟ,ਅਤੇ 48 ਸੈਕੰਡ) ਵਿਚ ਪੂਰਾ ਹੁੰਦਾ ਹੈ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4, 2010 ਵਿੱਚ 16 ਜੂਨ ਅਤੇ 2011 ਵਿਚ 5 ਜੂਨ ਅਤੇ 2012 ਵਿਚ ਉਸ ਤੋਂ 11 ਦਿਨ ਪਹਿਲਾਂ 25 ਮਈ ਆਇਆ ਸੀ। ਇਸ ਹਿਸਾਬ ਨਾਲ ਤਾਂ ਇਹ 2013 ਵਿਚ ਇਹ ਦਿਹਾੜਾ 14 ਮਈ ਨੂੰ ਆਉਣਾ ਚਾਹੀਦਾ ਸੀ ਪਰ ਇਹ ਦਿਹਾੜਾ 14 ਮਈ ਨੂੰ ਨਹੀਂ ਸਗੋਂ 12 ਜੂਨ ਨੂੰ ਸੀ। ਅਜੇਹਾ ਕਿਓ?
ਚੰਦ ਦਾ ਸਾਲ, ਜੋ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੈ, ਇਕ ਸਾਲ `ਚ 11 ਦਿਨ, ਦੋ ਸਾਲਾ ਵਿਚ 22 ਦਿਨ ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਹੈ। ਇਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ। 2012 ਵਿਚ ਚੰਦ ਦੇ ਸਾਲ ਦੇ 13 ਮਹੀਨੇ ਸਨ। (ਭਾਦੋਂ ਦੇ ਦੋ ਮਹੀਨੇ ਸਨ) 19 ਸਾਲਾਂ ਵਿਚ ਚੰਦ ਦੇ 7 ਸਾਲ, 13 ਮਹੀਨਿਆਂ ਦੇ ਹੁੰਦੇ ਹਨ। ਤੇਰਵਾਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਹੁਣ ਭਾਦੋਂ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਇਕ ਮਹੀਨਾ ਪੱਛੜ ਜਾਣਗੇ। 2013 ਵਿਚ, ਜਿਹੜਾ ਦਿਹਾੜਾ 14 ਮਈ ਨੂੰ ਆਉਣਾ ਚਾਹੀਦਾ ਹੈ ਹੁਣ ਉਹ 12 ਜੂਨ ਨੂੰ ਆਇਆ ਸੀ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ ਇਸ ਸਾਲ (2014) `ਚ ਪਿਛਲੇ ਸਾਲ (2013) ਤੋਂ 11 ਦਿਨ ਪਹਿਲਾ ਭਾਵ 1 ਜੂਨ ਨੂੰ ਆਇਆ ਹੈ ਅਤੇ ਅਗਲੇ ਸਾਲ (2015) 22 ਮਈ ਨੂੰ ਆਵੇਗਾ। 2015 ਵਿੱਚ ਚੰਦ ਦੇ ਸਾਲ ਦੇ ਫੇਰ 13 ਮਹੀਨੇ ਹੋਣਗੇ (ਹਾੜ ਦੇ ਦੋ ਮਹੀਨੇ) ਇਸ ਕਾਰਨ 2016 ਵਿੱਚ ਦਿਹ ਦਿਹਾੜਾ 8 ਜੂਨ ਨੂੰ ਆਵੇਗਾ।
ਭਾਵੇ ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ ਨਾਮ ਦੇ ਵਿਗਾੜੇ ਗਏ ਕੈਲੰਡਰ ਨੂੰ 14 ਮਾਰਚ 2010 `ਚ ਲਾਗੂ ਕੀਤਾ ਗਿਆ ਸੀ ਪਰ ਉਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਨੂੰ ਕੋਈ ਸਮੱਸਿਆ ਨਹੀ ਸੀ ਆਈ। ਕਿਉਂਕਿ 2010 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ, 2 ਹਾੜ/16 ਜੂਨ ਨੂੰ ਹੀ ਮਨਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2011 ਵਿਚ ਜਾਰੀ ਕੀਤੇ ਗਏ ਕੈਲੰਡਰ `ਚ ਇਹ ਦਿਹਾੜਾ 5 ਜੂਨ ਅਤੇ 2012 ਵਿਚ 25 ਮਈ ਨੂੰ ਦਰਜ ਹੋਣ ਕਰਕੇ ਦੋਵੇਂ ਸਾਲ ਹੀ ਸ਼੍ਰੋਮਣੀ ਕਮੇਟੀ ਆਪਣਾ ਜਥਾ ਪਾਕਿਸਤਾਨ ਨਹੀ ਭੇਜ ਸਕੀ। ਪਾਕਿਸਤਾਨ `ਚ ਨਾਨਕ ਸ਼ਾਹੀ ਕੈਲੰਡਰ ਲਾਗੂ ਹੈ। ਉਥੇ ਹਰ ਸਾਲ 2 ਹਾੜ/16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਕਿਸੇ ਹੋਰ ਤਾਰੀਖ ਲਈ ਵੀਜੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦੋਂ ਕਿ ਦਿੱਲੀ ਕਮੇਟੀ ਦੇ ਜਥੇ ਨੂੰ ਵੀਜ਼ਾ ਦੇ ਦਿੱਤਾ ਗਿਆ ਸੀ ਕਿਉਂਕਿ ਦਿੱਲੀ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਸੀ। ਪਿਛਲੇ ਸਾਲ ਤੋਂ ਦਿੱਲੀ ਕਮੇਟੀ ਨੇ ਵੀ ਧੁਮੱਕੜਸ਼ਾਹੀ ਕੈਲੰਡਰ ਹੀ ਲਾਗੂ ਕਰ ਦਿੱਤਾ ਹੈ ਇਸ ਲਈ 2013 ਵਿਚ ਦੋਵਾਂ ਕਮੇਟੀਆਂ ਦੇ ਜਥਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਬਾਹਰੋਂ ਆਉਣ ਵਾਲੇ ਜਥਿਆਂ ਨੂੰ 8 ਜੂਨ ਤੋਂ 18 ਜੂਨ ਤਾਈ ਵੀਜ਼ਾ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦਾ ਜਥਾ ਵੀ 8 ਜੂਨ ਨੂੰ ਰਵਾਨਾ ਹੋਇਆ ਸੀ ਅਤੇ 12 ਜੂਨ ਨੂੰ ਸ਼ਹੀਦੀ ਦਿਹਾੜਾ ਗੁਰਦਵਾਰਾ ਡੇਹਰਾ ਸਾਹਿਬ (ਲਾਹੌਰ) ਵਿਖੇ ਮਨਾਉਣ ਉਪ੍ਰੰਤ 13 ਜੂਨ ਨੂੰ ਵਾਪਸ ਆ ਗਿਆ ਸੀ। ਜਦੋਂ ਕੇ ਬਾਕੀ ਜਥੇ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ 18 ਜੂਨ ਨੂੰ ਵਾਪਸ ਆਏ ਸਨ। ਪਿਛਲੇ ਸਾਲ ਤਾਂ 4 ਦਿਨਾਂ ਦਾ ਫਰਕ ਹੋਣ ਕਰਕੇ ਅਜੇਹਾ ਸੰਭਵ ਹੋ ਸਕਿਆ ਸੀ ਪਰ ਇਸ ਸਾਲ ਅਤੇ ਅਗਲੇ ਸਾਲਾਂ `ਚ ਅਜੇਹਾ ਸੰਭਵ ਨਹੀ ਹੋਵੇਗਾ ਕਿਉਂਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ, ਦਿੱਲੀ ਕਮੇਟੀ ਦੇ ਵਫ਼ਦ ਨੂੰ (13 ਮਈ 2014) ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਗੁਰਪੁਰਬ ਮਨਾਉਂਦੇ ਹਾਂ। ਪਾਕਿਸਤਾਨ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਦੇ ਹੱਕ `ਚ ਲਏ ਗਏ ਸਪੱਸ਼ਟ ਫੈਸਲੇ ਕਾਰਨ ਆਉਣ ਵਾਲੇ ਸਾਲਾਂ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ `ਚ ਰੇੜਕਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਹੁਣ ਜਾਂ ਤਾਂ ਸ਼੍ਰੋਮਣੀ ਕਮੇਟੀ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਥਾ 2 ਹਾੜ/16 ਜੂਨ ਨੂੰ ਭੇਜ ਸਕੇਗੀ ਜਾਂ 2021 ਤਾਈ ਸਬਰ ਕਰਨਾ ਪੈਣਾ ਹੈ। 2021 ਧੁਮੱਕੜਸ਼ਾਹੀ ਕੈਲੰਡਰ ਮੁਤਾਬਕ, ਇਹ ਦਿਹਾੜਾ 32 ਹਾੜ/14 ਜੂਨ ਨੂੰ ਆਵੇਗਾ। ਸ਼੍ਰੋਮਣੀ ਕਮੇਟੀ 2021 `ਚ ਹੀ ਪਾਕਿਸਤਾਨ ਜਥਾ ਭੇਜ ਸਕੇਗੀ।

ਉਪਰ ਦਿੱਤੇ ਗਏ ਮਤਾ ਨੰ 1 (ਨੰਬਰ ਅ:3/09/3570) `ਚ ਸਪੱਸ਼ਟ ਲਿਖਿਆ ਹੋਇਆ ਹੈ ਕਿ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇਗਾ। ਇਸ ਮਤੇ ਮੁਤਾਬਕ ਨਾ ਤਾ ਦੋ ਮੈਂਬਰੀ ਕਮੇਟੀ ਨੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਪੁਰਾਤਨਤਾ ਅਨੁਸਾਰ ਜੇਠ ਸੁਦੀ 4 ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਆਪਣੀ 30 ਦਸੰਬਰ ਦੀ ਮੀਟਿੰਗ `ਚ ਪ੍ਰਵਾਨ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਿਸ ਨੇ ਅਤੇ ਕਦੋਂ ਕੀਤੀ ਹੈ? ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਇਸ ਸਵਾਲ ਦਾ ਜਵਾਬ ਨਹੀ ਦਿੱਤਾ। ਹੁਣ, ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰਦੀ, ਉਨ੍ਹਾਂ ਚਿਰ ਸਾਡਾ ਇਹ ਦਾਵਾ ਕਾਇਮ ਰਹੇਗਾ ਕਿ ਇਹ ਸੋਧ 2011 ਵਿੱਚ ਕੈਲੰਡਰ ਛਾਪਣ ਵੇਲੇ ਚੁਪ-ਚੁਪੀਤੇ ਹੀ ਕੀਤੀ ਗਈ ਹੈ।
ਜੇ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ/2 ਮਈ, ਗੁਰਗੱਦੀ ਦਿਵਸ 2 ਅੱਸੂ/16 ਸਤੰਬਰ ਅਤੇ ਗੁਰੂ ਹਰਿਗੋਬਿੰਦ ਜੀ ਦਾ ਗੁਰਗੱਦੀ ਦਿਵਸ 28 ਜੇਠ/11 ਜੂਨ, ਨਾਨਕ ਸ਼ਾਹੀ ਕੈਲੰਡਰ ਮੁਤਾਬਕ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ/16 ਜੂਨ ਨੂੰ ਕਿਓ ਨਹੀ ਮਨਾਇਆ ਜਾ ਸਕਦਾ? ਕੀ ਸ਼੍ਰੋਮਣੀ ਕਮੇਟੀ ਕੌਲ ਇਸ ਸਵਾਲ ਦਾ ਕੋਈ ਜਵਾਬ ਹੈ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਭਾਵ 1 ਜੂਨ ਤੋਂ ਗੁਰੂ ਹਰਿਗੋਬਿੰਦ ਦੀ ਗੁਰਗੱਦੀ ਦਿਵਸ ਭਾਵ 11 ਜੂਨ ਦੇ ਦਰਮਿਆਨ ਗੁਰਗੱਦੀ ਤੇ ਕੌਣ ਵਿਰਾਜ ਮਾਨ ਸੀ?

ਜੇ ਹੋਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਸੂਰਜੀ ਕੈਲੰਡਰ ਜਿਸ ਦੇ ਸਾਲ ਦੇ 365 ਦਿਨ ਹੁੰਦੇ ਹਨ, ਮੁਤਾਬਕ ਮਨਾਏ ਜਾ ਸਕਦੇ ਹਨ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੰਦ ਦੇ ਕੈਲੰਡਰ ਮੁਤਾਬਕ, ਜਿਸ ਦੇ ਸਾਲ `ਚ 354 ਦਿਨ ਹੁੰਦੇ ਹਨ, ਮੁਤਾਬਕ ਮਨਾਉਣ ਦੇ ਪਿਛੇ ਕੀ ਕਾਰਨ ਹੋ ਸਕਦੇ ਹਨ? ਸਪੱਸ਼ਟ ਹੈ ਕਿ ਅੱਜ ਸਾਡੇ ਸਾਹਮਣੇ, ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵੱਲੋਂ ਸਾਡੇ ਇਤਹਾਸ ਨੂੰ ਵਿਗਾੜਿਆ ਜਾ ਰਿਹਾ ਹੈ। ਖਾਲਸਾ ਜੀ ਜਾਗੋ! ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਦੇ ਪਿਛੇ ਕੰਮ ਕਰਦੀ ਮੰਦ ਭਾਵਨਾ ਨੂੰ ਸਮਝੋ।


Tu Thakur Tum Pe Ardas 1 of 3 Veer Bhupinder Singh Ji Zee Punjabi


ਤੇਰੇ ਭੋਰੇ ਦੀ ਪਟਰਾਣੀ-- ਕਵੀਸ਼ਰੀ

ਮਨਦੀਪ ਸਿੰਘ ਵਰਨਨ


01/06/14)
ਸਤਨਾਮ ਸਿੰਘ ਜੌਹਲ

ਸਿੱਖਇਜ਼ਮ ਬਨਾਮ ਕਮਿਊਨਿਜ਼ਮ

ਮਨੁੱਖਾ ਜੀਵਨ ਨੂੰ ਸੇਧ ਦੇਣ ਦਾ ਜੋ ਰਸਤਾ ਮਹਾਂਪੁਰਖਾਂ ਨੇ ਦਰਸਾਇਆ ਉਸ ਨੂੰ ਧਰਮ ਕਹਿੰਦੇ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਰਸਤਾ ਸੰਸਾਰ ਨੂੰ ਦਰਸਾਇਆ ਉਸ ਦਾ ਨਾਂਉ ਸਿੱਖ ਧਰਮ ਹੈ। ਸਿੱਖ ਧਰਮ ਸੰਸਾਰ ਦਾ ਸਭ ਤੋਂ ਉਤਮ ਅਤੇ ਨਵੀਨ ਧਰਮ ਹੈ ਜਿਹੜਾ ਕੇ ਹੁਣ ਸੰਸਾਰ ਦਾ ਪੰਜਵਾਂ ਵੱਡਾ ਧਰਮ ਹੈ। ਧਰਮ ਦਾ ਮਨੋਰਥ ਸਵਰਗ ਆਦਿਕ ਦੀ ਪ੍ਰਾਪਤੀ ਨਹੀ ਸਗੋਂ ਵਾਹਿਗੁਰੂ ਨਾਲ ਆਪਣੀ ਲਿਵ ਜੋੜ ਕੇ ਇੱਕ ਮਿਕ ਹੋਣਾ ਹੈ। ਜਿਸ ਤੋਂ ਬਿਨਾ ਜਨਮ ਮਰਨ ਦੇ ਗੇੜ ਤੋਂ ਖਲਾਸੀ ਨਹੀ ਮਿਲ ਸਕਦੀ। ਸਿੱਖ ਧਰਮ ਕਾਰਲ ਮਾਰਕਸ ਦੀ ਵਿਚਾਰ ਧਾਰਾ ਨਾਲੋਂ ਬਹੁਤ ਹੀ ਜਿਆਦਾ ਸੋਹਣੀ ਜੀਵਨ ਜਾਂਚ ਦਰਸਾਉਂਦਾ ਹੈ। ਸਾਇੰਸ ਨੇ ਮਨੁੱਖੀ ਇਛਾਵਾਂ ਨੂੰ ਘਟਾਉਣ ਦੀ ਬਿਜਾਏ ਵਧਾਇਆ ਹੀ ਹੈ। ਸਾਇੰਸ ਦੀ ਜਿਆਦਾ ਉਨਤੀ ਨੇ ਧਰਮ ਦੀ ਲੋੜ ਨੂੰ ਵਧਾ ਦਿੱਤਾ ਹੈ। ਕਿਉਕਿ ਪਦਾਰਥਿਕ ਉਨੱਤੀ ਧਰਮ ਤੋਂ ਬਿਨਾ ਇੱਕ ਬਹੁਤ ਹੀ ਜਿਆਦਾ ਖਤਰਨਾਕ ਹਥਿਆਰ ਹੈ। ਅਜ ਦੇ ਯੁੱਗ ਵਿੱਚ ਸਾਇੰਸ ਦੀ ਸੋਚ ਰੱਖਣ ਵਾਲੇ ਮਨੁੱਖ ਦੇ ਸੰਕਿਆਂ ਅਤੇ ਸਮੱਸਿਆਵਾਂ ਨੂੰ ਹਲ ਕਰਨ ਅਤੇ ਉਨ੍ਹਾਂ ਦਾ ਤਸੱਲੀ-ਬਖਸ਼ ਉਤੱਰ ਦੇਣ ਦੀ ਸਮਰੱਥਾ ਕੇਵਲ ਸਿੱਖ ਧਰਮ ਹੀ ਰੱਖਦਾ ਹੈ। ਸਿੱਖ ਧਰਮ ਹੀ ਅਜ ਦੇ ਵਿਗਿਆਨਕ ਯੁੱਗ ਵਿੱਚ ਮਨੁੱਖ ਨੂੰ ਧਾਰਮਿਕ, ਸਭਿਆਚਾਰਕ, ਆਰਥਿਕ, ਰਾਜਨੀਤਕ ਅਤੇ ਮਨੁੱਖੀ ਜਿੰਦਗੀ ਦੇ ਹਰ ਇੱਕ ਪਹਿਲੂ ਤੋਂ ਸਮੇਂ ਸਮੇਂ ਅਨੁਸਾਰ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੈ।
ਮਿਸਟਰ ਐਚ. ਐਲ. ਬਰਾਡ ਸ਼ਾਅ ਅਨੁਸਾਰ:
“ਸਿੱਖ ਧਰਮ ਇੱਕ ਸਰਵ ਵਿਆਪਕ ਅਤੇ ਮਕੁੰਮਲ ਵਿਸ਼ਵ ਧਰਮ ਹੈ ਅਤੇ ਸਰਬ ਮਨੁੱਖ ਮਾਤਰ ਲਈ ਬਰਾਬਰ ਸੰਦੇਸ਼ ਦਿੰਦਾ ਹੈ। ਸਿੱਖਾਂ ਨੂੰ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਸਿੱਖੀ ਹੋਰ ਚੰਗਾ ਧਰਮ ਹੈ, ਸਗੋਂ ਇਸ ਦੇ ਉਲਟ ਇਹ ਸੋਚਣਾ ਚਾਹੀਦਾ ਹੈ ਕਿ ਸਿਰਫ ਤੇ ਸਿਰਫ ਸਿੱਖੀ ਹੀ ਨਵੇਂ ਯੁੱਗ ਦਾ ਇਕੋ ਇੱਕ ਧਰਮ ਹੈ। ਦੂਜੇ ਧਰਮ ਸਚਾਈ ਰੱਖਦੇ ਹਨ ਪਰ ਸਿੱਖ ਧਰਮ ਇੱਕ ਮੁਕੰਮਲ ਸੱਚ ਹੈ।”
ਕਮਿਉਨਿਜ਼ਮ, ਸਮਾਜਵਾਦ ਦਾ ਇੱਕ ਅਤੀਅੰਤ ਰੂਪ ਹੈ ਬਹੁਤ ਸਾਰੇ ਦੇਸ਼ਾਂ `ਚ ਸਮਾਜਵਾਦੀ ਰਾਜਨੀਤਕ ਪਾਰਟੀਆਂ ਹਨ ਪਰਤੂੰ ਬਹੁਤ ਥੋੜੀਆਂ ਹੀ ਅਸਲ ਵਿੱਚ ਕਮਿਉਨਿਸਟ ਹਨ। ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਗੌਰਮਿੰਟ ਦੇ ਕਈ ਪਰੋਗਰਾਮ ਹਨ ਜਿਥੇ ਸਮਾਜਵਾਦ ਦੇ ਸਿਧਾਂਤ ਨੂੰ ਅਪਨਾਇਆ ਗਿਆ ਹੈ। ਆਮ ਤੌਰ ਤੇ ਸਮਾਜਵਾਦ ਨੂੰ ਕਮਿਉਨਿਜ਼ਮ ਦੇ ਨਾਲ ਅਦਲਾ ਬਦਲੀ ਵਿੱਚ ਵਰਤਿਆ ਜਾਂਦਾ ਹੈ ਜਦੋ ਕਿ ਦੋਵਾਂ ਵਿੱਚ ਜੀਵੀਂ ਅਸਮਾਨ ਦਾ ਫਰਕ ਹੈ। ਕਮਿਉਨਿਜ਼ਮ ਇੱਕ ਰਾਜਨੀਤਕ ਢਾਂਚਾ ਹੈ ਤੇ ਸਮਾਜਵਾਦ ਇੱਕ ਆਰਥਿਕ ਢਾਂਚਾ ਹੈ ਜਿਸ ਦੀ ਹੋਂਦ ਵੱਖ ਵੱਖ ਰੂਪਾਂ `ਚ ਰਾਜਨੀਤਕ ਸਿਸਟਮ ਵਿੱਚ ਮੌਜੂਦ ਹੈ ਕਮਿਉਨਿਜ਼ਮ ਧਰਮ ਨੂੰ ਮੁੱਢ ਤੋਂ ਨਿਕਾਰਦਾ ਹੈ ਤੇ ਸਮਾਜਵਾਦ ਵਿੱਚ ਧਾਰਮਿਕ ਅਜ਼ਾਦੀ ਹੈ, ਸਮਾਜਵਾਦ ਧਰਮ ਨਿਰਪੱਖ ਰਾਜ ਨੂੰ ਉਤਸ਼ਾਹਤ ਕਰਦਾ ਹੈ।
ਸਮਾਜਵਾਦ (ਸ਼ੋਸ਼ਲਿਜ਼ਮ) ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਸੰਨ 1833 ਵਿੱਚ “ਪੂਅਰ ਮੈਨਜ਼ ਗਾਰਡੀਅਨ,”
(Poor Mans Guardian) ਮੈਗਜ਼ੀਨ ਵਿੱਚ ਹੋਈ। ਇਸ ਨੂੰ ਇੰਗਲੈਂਡ ਅਤੇ ਫਰਾਂਸ ਵਿਖੇ ਅਠਾਰਵੀ ਸੱਦੀ ਵਿੱਚ ਹੋਈਆਂ ਉਦਯੋਗਿਕ ਕਰਾਂਤੀਆ ਦੀ ਉਪਜ ਕਿਹਾ ਜਾਂਦਾ ਹੈ। ਇੱਕ ਮਹਾਨ ਤਰਕਵਾਦੀ ਮਿਸਟਰ ਜੋਡ ਦੇ ਕਥਨ ਅਨੁਸਾਰ: “ਸਮਾਜਵਾਦ ਉਸ ਟੋਪੀ ਦੇ ਸਮਾਨ ਹੈ ਜਿਸ ਦੀ ਸ਼ਕਲ ਸੂਰਤ ਹਰੇਕ ਵਿਅਕਤੀ ਦੇ ਪਹਿਨਣ ਕਰਕੇ ਅਸਲੋਂ ਵਿਗੜ ਚੁੱਕੀ ਹੈ।” ਸੰਸਾਰ ਵਿੱਚ ਅਜ ਦੇ ਸਮਾਜਵਾਦ ਦਾ ਮੋਢੀ ਕਾਰਲ ਮਾਰਕਸ ਹੈ ਜਿਸ ਦੇ ਦੋ ਵੱਡੇ ਆਦਰਸ਼ ਹਨ ਕਿਰਤੀ ਨਾਲ ਇਨਸ਼ਾਫ ਅਤੇ ਦੌਲਤ ਦੀ ਸਮਾਨ ਵੰਡ। ਪਰਤੂੰ ਗੁਰੂ ਨਾਨਕ ਦੇਵ ਜੀ ਨੇ ਇਸ ਤੋਂ ਚੰਗਾ ਸਮਾਜਵਾਦ ਕਾਰਲ ਮਾਰਕਸ ਦੇ ਸਮਾਜਵਾਦ ਨਾਲੋਂ ਬਹੁਤ ਦੇਰ ਪਹਿਲੋਂ ਪਰਚਾਰਿਆ। ਗੁਰਮੱਤ ਦੇ ਸਮਾਜਵਾਦ ਦਾ ਸਿਧਾਂਤ ਇਸ ਫਿਕਰੇ ਵਿੱਚ ਬੰਦ ਹੈ:-
“ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।”
ਜਾਂ
ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ।
ਕਿਰਤ ਵਾਰੇ ਇਸ ਪ੍ਰਕਾਰ ਲਿਖਿਆ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ, ਰਾਹੁ ਪਛਾਣਹਿ ਸੇਇ॥
(ਗੁਰੂ ਗਰੰਥ ਸਾਹਿਬ, ਪੰਨਾ 1245)
ਜੋ ਮਨੁੱਖ ਆਪਣੀ ਮਿਹਨਤ ਦੀ ਕਮਾਈ ਵਿਚੋਂ ਲੋੜਬੰਦਾਂ ਦੀ ਮਦਦ ਕਰਦੇ ਹਨ ਉਹ ਹੀ ਜਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ।
ਗੁਰਮੱਤ ਅਨੁਸਾਰ ਮਾਇਆ, ਧਨ ਦੌਲਤ ਦੂਜੇ ਦਾ ਹੱਕ ਮਾਰਨ ਜਾਂ ਖੋਹਣ ਤੋਂ ਬਿਨਾ ਇਕੱਠੀ ਨਹੀ ਹੁੰਦੀ।
ਇਸ ਦੀ ਵੰਡ ਵਾਰੇ ਇਸ ਤਰਾਂ ਬਿਆਨ ਕੀਤਾ ਹੈ:
ਇਸੁ ਜਰ ਕਾਰਣਿ ਘਣੀ ਵਿਗੁਤੀ, ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ॥
(ਗੁਰੂ ਗਰੰਥ ਸਾਹਿਬ, ਪੰਨਾ 417)
ਇਸ ਧਨ ਦੇ ਕਾਰਨ ਸੰਸਾਰ ਦੇ ਲੋਕ ਬਹੁਤ ਖੁਆਰ ਹੁੰਦੇ ਹਨ ਤੇ ਇਸ ਧਨ ਨੇ ਦੁਨੀਆ ਨੂੰ ਬਹੁਤ ਖੁਆਰ ਕੀਤਾ ਹੈ ਪਾਪ ਤੇ ਜ਼ੁਲਮ ਕਰਨ ਤੋਂ ਬਿਨਾ ਇਕਤਰ ਵੀ ਨਹੀ ਹੁੰਦੀ, ਮਰਨ ਸਮੇ ਇਹ ਤੁਹਾਡੇ ਨਾਲ ਵੀ ਨਹੀ ਜਾਂਦੀ।
ਗੁਰਮੱਤ ਦੇ ਸਮਾਜਵਾਦ ਵਿੱਚ ਇਹ ਦੋਨੋ ਆਦਰਸ਼ ਕਾਰਲ ਮਾਰਕਸ ਨਾਲੋਂ ਕਈ ਸਮਾਂ ਪਹਿਲਾਂ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਦੋਨਾ ਆਦਰਸ਼ਾਂ ਦੇ ਨਾਲ ਗੁਰਮੱਤ ਦੇ ਸਮਾਜਵਾਦ ਵਿੱਚ ਇੱਕ ਹੋਰ ਉੱਚਾ ਆਦਰਸ਼ ਨਾਮ ਜਪਣ ਦਾ ਹੈ। ਅਤੇ ਇਹ ਨਾਮ ਦਾ ਹੀ ਜਾਪ ਹੈ ਜੋ ਮਨੁੱਖ ਨੂੰ ਕਿਰਤ ਕਰਨ ਅਤੇ ਵੰਡ ਛਕਣ ਲਈ ਪਰੇਰਨਾ ਦਿੰਦਾ ਹੈ।
ਸਿੱਖ ਧਰਮ ਅਤੇ ਕਮਿਊਨਿਜ਼ਮ ਵਿੱਚ ਨਿਖੇੜਾ ਲਿਅਉਣ ਵਾਸਤੇ ਸੰਸਾਰ ਪ੍ਰਸਿੱਧ ਇਤਿਹਾਸਕਾਰ ਆਰਨਲਡ ਟਾਇਨਬੀ ਆਪਣੀ ਪੁਸਤਕ
(Magumopas History) ਵਿੱਚ ਸਿੱਖ ਧਰਮ ਨੂੰ ਲੈਨਿਨ ਦੀ ਕਮਿਊਨਿਸ਼ਟ ਪਾਰਟੀ ਦੇ ਪਹਿਲੇ ਤੇ ਸੱਚੇ ਸੁੱਚੇ ਮੋਢੀ ਹੋਣ ਦਾ ਉਲੇਖ ਕਰਦਾ ਹੋਇਆ ਇਸ ਪ੍ਰਕਾਰ ਵਰਨਣ ਕਰਦਾ ਹੈ:
“ਲੈਨਿਨ ਦਾ ਇਹ ਦਾਅਵਾ ਬਿਲਕੁਲ ਗਲਤ ਸੀ ਕਿ ਦੁਨੀਆ ਦੇ ਇਤਿਹਾਸ ਵਿੱਚ ਕੇਵਲ ਕਮਿਊਨਿਸ਼ਟ ਪਾਰਟੀ ਹੀ ਇੱਕ ਅਨੋਖੀ ਪਾਰਟੀ ਸੀ ਜਿਸ ਦੀ ਸਥਾਪਨਾ ਪਹਿਲੀ ਵਾਰ ਹੋਈ।”
ਪਰਤੂੰ ਆਰਨਲਡ ਟਾਇਨਬੀ ਇਸ ਧਾਰਨਾ ਨੂੰ ਰੱਦ ਕਰਦਾ ਹੋਇਆ ਪੱਕੇ ਨਿਸ਼ਚੇ ਨਾਲ ਆਖਦਾ ਹੈ ਕਿ:
“ਸਿੱਖ ਸਮਾਜ ਦਾ ਖਾਲਸਾ ਆਪਣੀ ਸਰਲਤਾ ਤੇ ਬਣਤਰ ਸਦਕਾ ਲੈਨਿਨ ਦੀ ਪਾਰਟੀ ਦਾ ਪਹਿਲਾ ਤੇ ਮੂਲ ਰੂਪ ਸੀ।”

ਕੌਲਿਨਜ ਗਰੈਫਿਕ ਇੰਗਲਿਸ਼ ਡਿਕਸ਼ਨਰੀ ਵਿੱਚ ਸਮਾਜਵਾਦ ਦੇ ਅਰਥ ਇਸ ਤਰਾਂ ਕੀਤੇ ਗਏ ਹਨ:

“ A system in political economy advocated and partially adopted, to secure equal distribution of property and wealth in the community and abolish individual and separate rights and interests.”
ਸਮਾਜਵਾਦ ਦੀ ਇਸ ਪ੍ਰੀਭਾਸ਼ਾ ਤੋਂ ਇਹ ਤੱਥ ਨਿਖਰ ਕੇ ਸਾਹਮਣੇ ਆਉਦੇ ਹਨ:
ਸਮਾਜਵਾਦ: ਜਾਇਦਾਦ ਤੇ ਮਾਲ ਧਨ ਦੀ ਬਰਾਬਰ ਵੰਡ ਦਾ ਹਾਮੀ ਹੈ ਅਤੇ ਵਿਅਕਤੀਗਤ ਤੌਰ ਤੇ ਮੰਨੇ ਜਾਂਦੇ ਵਿਸ਼ੇਸ ਅਧਿਕਾਰਾਂ ਅਤੇ ਸਹੂਲਤਾਂ ਨੂੰ ਖਤਮ ਕਰਨ ਦੇ ਹੱਕ ਵਿੱਚ ਹੈ।
ਕਾਰਲ ਮਾਰਕਸ ਦੇ ਅਨੁਸਾਰ ਮਨੁੱਖ ਦੀ ਹੋਂਦ ਇਸ ਦੀ ਆਤਮਿਕ ਚੇਤਨਤਾ ਦੇ ਆਸਰੇ ਨਹੀ ਟਿਕਦੀ ਬਲਕਿ ਪਦਾਰਥਵਾਦ ਦੇ ਦੁਆਲੇ ਘੁੰਮਦੀ ਹੈ। ਕਾਰਲ ਮਾਰਕਸ ਦੇ ਨਿਸ਼ਚੇ ਤੇ ਵਿਉਂਤ ਦਾ ਸਮਾਜਵਾਦ ਲਿਆਉਣ ਵਾਸਤੇ ਉਸ ਵਲੋਂ ਦਰਸਾਏ ਹੇਠ ਲਿਖੇ ਸਿਧਾਂਤ ਅਤੇ ਵਸੀਲੇ ਅਪਨਾੳਣੇ ਜਰੂਰੀ ਹਨ:
ਕਮਿਊਨਿਸ਼ਟ, ਲੋਕ ਤੰਤਰ ਦੇ ਵਿਧਾਨਕ ਢੰਗਾਂ ਵਿੱਚ ਵਿਸ਼ਵਾਸ ਨਹੀ ਰੱਖਦੇ ਅਤੇ ਵਰਗ-ਰਹਿਤ ਸਮਾਜ ਦੇ ਟੀਚੇ ਤੱਕ ਪਹੁੰਚਣ ਲਈ ਜੰਤਕ ਤਾਨੇਸ਼ਾਹੀ ਦੇ ਝੰਡਾ ਬਰਦਾਰ ਹਨ। ਸਰਮਾਏਦਾਰਾਂ ਵਿਰੁੱਧ ਇਨਕਲਾਬ ਜਮਾਤੀ ਘੋਲ ਕਰਕੇ ਲਿਆਉਣ ਉਪਰੰਤ ਸਾਰੇ ਵਰਗ ਖਤੱਮ ਕਰਨ ਦੇ ਹੱਕ `ਚ ਹਨ। ਸਟੇਟ ਨੂੰ ਧੱਕੇਸ਼ਾਹੀ ਦਾ ਹੱਥ ਠੋਕਾ ਸਮਝਦੇ ਹਨ ਹੌਲੀ ਹੌਲੀ ਇਸ ਦਾ ਭੋਗ ਪਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਪਤੀ ਪਤਨੀ ਦੇ ਪਵਿਤਰ ਰਿਸ਼ਤੇ ਨੂੰ ਵੀ ਮੰਨਣ ਤੌਂ ਵੀ ਇਨਕਾਰੀ ਹਨ।
ਵਰਨਰ ਸੋਮਬਰਟ ਦੇ ਵਿਚਾਰ ਅਨੁਸਾਰ ਇਤਿਹਾਸ ਵਿੱਚ ਧਾਰਮਿਕ, ਰਾਜਸੀ ਤੇ ਗੈਰ ਆਰਥਿਕ ਭਾਵਾਂ ਦਾ ਹੱਥ ਸਦਾ ਉਪਰ ਰਿਹਾ ਹੈ।
ਮੈਕਸਵੈਬਰ ਦੇ ਵੀਚਾਰ ਅਨੁਸਾਰ ਮਨੁੱਖ ਉਪਰ ਧਰਮ ਦਾ ਹਮੇਸ਼ਾਂ ਹੀ ਮਹਤਵ ਪੂਰਨ ਪਰਭਾਵ ਰਿਹਾ।
ਸਮਾਜਵਾਦ ਦਾ ਧਰਮ ਨਾਲ ਕੋਈ ਝਗੜਾ ਨਹੀ, ਇੱਕ ਸਮਾਜਵਾਦੀ ਬਣਨ ਲਈ ਜ਼ਰੂਰੀ ਨਹੀ ਕਿ ਨਾਸਤਕ ਹੋ ਕੇ ਧਰਮ ਦਾ ਤਿਆਗ ਕਰੇ। ਇਹ ਗਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਸਾਰੇ ਕਮਿਊਨਿਸਟ ਸਮਾਜਵਾਦੀ
(ਸ਼ੋਸ਼ਲਿਸਟ) ਤਾਂ ਹੁੰਦੇ ਹਨ ਸਾਰੇ ਸਮਾਜਵਾਦੀ ਕਮਿਊਨਿਸ਼ਟ ਨਹੀ ਹੁੰਦੇ।
ਮਾਰਕਸ ਸਮਾਜਵਾਦੀਆ ਦਾ ਇਹ ਸਿਧਾਂਤ ਹੈ ਕਿ ਰਾਜ ਪਰਬੰਧਕ ਢਾਂਚੇ ਨੂੰ ਖਤਮ ਕਰਨਾ ਚਾਹੀਦਾ ਹੈ। ਅਜਿਹਾ ਸਮਾਜ ਅਜ ਤੱਕ ਨਾ ਕਿਤੇ ਹੋਂਦ ਵਿੱਚ ਆਇਆ ਹੈ ਅਤੇ ਨਾ ਹੀ ਆਉਣ ਦੀ ਸੰਭਾਵਨਾ ਹੈ। ਜਿਸ ਤਰਾਂ ਹੱਕ ਅਤੇ ਫਰਜ਼ ਦੋਵੇ ਇਕੱਠੇ ਚਲਦੇ ਹਨ ਇਸੇ ਤਰਾਂ ਅਜ਼ਾਦੀ ਅਤੇ ਪਾਬੰਦੀ ਵੀ ਇਕੱਠੀਆਂ ਹੀ ਚਲਦੀਆਂ ਹਨ। ਅਜ਼ਾਦੀ ਜੋ ਜੀਅ ਆਵੇ ਉਸ ਨੂੰ ਕਰਨ ਦੀ ਖੁਲ ਨਹੀ ਦਿੰਦੀ। ਤੁਸੀ ਅਜ ਹੀ ਮਨੁੱਖ ਉਪਰ ਲੱਗੀਆਂ ਪਾਬੰਦੀਆਂ ਖਤਮ ਕਰ ਦਿਉ ਤਾਂ ਕਲ ਨੂੰ ਹੀ ਇਥੇ ਜੰਗਲ ਦਾ ਕਾਨੂੰਨ ਲਾਗੂ ਹੋ ਕੇ ਹਾਹਾਕਾਰ ਮੱਚ ਜਾਵੇਗੀ।
ਸਮਾਜਵਾਦੀਆਂ ਦਾ ਦੂਸਰਾ ਸਿਧਾਂਤ ਕਿ ਵਰਗ ਰਹਿਤ
(classless) ਸਾਮਾਜ ਹੋਂਦ ਵਿੱਚ ਲਿਆਂਦਾ ਜਾਵੇ ਇਸ ਦੀ ਪੂਰਤੀ ਲਈ ਉਨ੍ਹਾਂ ਦੀ ਸੋਚ ਇਥੋਂ ਤੱਕ ਨਿਘਰ ਜਾਂਦੀ ਹੈ ਕਿ ਮਾਤਾ ਪਿਤਾ ਭਰਾ ਭੈਣ ਦਾ ਖਿਆਲ ਮਨੁੱਖੀ ਮਨ ਤੋਂ ਖਤਮ ਕੀਤਾ ਜਾਵੇ ਨਹੀ ਤਾਂ ਮੇਰੀ ਜਾਇਦਾਦ ਦਾ ਖਿਆਲ ਵਾਪਸ ਆ ਜਾਣ ਦੀ ਸੰਭਾਵਨਾ ਹੈ ਅਤੇ ਵਰਗ ਰਹਿਤ ਸਮਾਜ ਹੋਂਦ ਵਿੱਚ ਅਉਣਾ ਵੀ ਨਾ ਮੁਮਕਿਨ ਹੈ। ਇਸ ਪੂਰਤੀ ਲਈ ਜੋ ਸਮਾਜਵਾਦੀ (ਕਮਿਊਨਿਸ਼ਟ) ਵੀਚਾਰ ਹਨ ਉਹ ਗੈਰ ਕੁਦਰਤੀ ਅਤੇ ਅਣਹੋਣੇ ਹਨ। ੳਨ੍ਹਾਂ ਅਨੁਸਾਰ ਪਤੀ ਪਤਨੀ ਦੀ ਰੀਤ ਨੂੰ ਖਤਮ ਕਰਕੇ ਸਾਰਿਆਂ ਦੀਆਂ ਸਾਂਝੀਆਂ ਪਤਨੀਆਂ ਹੋਣੀਆਂ ਚਾਹੀਦੀਆਂ ਹਨ ਇਸ ਨੂੰ ਸਮਾਜਵਾਦੀ community of wives ਦਾ ਨਾਮ ਦਿੰਦੇ ਹਨ ਬੱਚੇ ਜਨਮ ਉਪਰੰਤ ਸਰਕਾਰੀ ਦੇਖ ਭਾਲ ਵਿੱਚ ਪਲਣ ਤਾਂ ਕਿਸੇ ਬੱਚੇ ਨੂੰ ਇਹ ਖਿਆਲ ਤੱਕ ਨਾ ਆਵੇ ਕਿ ਇਹ ਮੇਰਾ ਪਿਤਾ ਹੈ ਇਹ ਮੇਰੀ ਮਾਤਾ ਹੈ ਇਹ ਮੇਰੇ ਭੈਣ ਭਰਾ ਹਨ ਇਸ ਤਰਾਂ ਆਉਣ ਵਾਲੀ ਨਸਲ ਵਿੱਚ ਮੇਰੀ ਸੰਪਤੀ ਦਾ ਖਿਆਲ ਆਪਣੇ ਆਪ ਹੀ ਖਤਮ ਹੋ ਜਾਵੇਗਾ। ਇਹ ਗੱਲ ਕਿਤਨੀ ਹਾਸੋ ਹੀਣੀ, ਗੈਰ ਜ਼ਿਮੇਵਾਰ, ਗੈਰ ਕੁਦਰਤੀ ਅਤੇ ਸਮਾਜਿਕ ਢਾਂਚੇ ਨੂੰ ਖੇਂਰੂ ਖੇਂਰੂ ਕਰਨ ਵਾਲੀ ਹੈ। ਕਮਿਊਨਿਸ਼ਟਾਂ ਦਾ ਔਰਤਾਂ ਨੂੰ ਸਾਂਝੀ ਦੌਲਤ ਸਮਝਣਾ ਗੈਰ ਇਨਸਾਨੀਅਤ ਢੰਗ ਜੋ ਕਿ ਔਰਤਾਂ ਨੂੰ ਇੱਕ ਤਰ੍ਹਾਂ ਨਾਲ ਸਰਕਾਰੀ ਤੌਰ ਤੇ ਵੇਸ਼ਵਾਵਾਂ ਬਣਾਉਣ ਦੇ ਬਰਾਬਰ ਹੈ। ਔਰਤਾਂ ਨੂੰ ਸੰਸਾਰ ਭਰ ਵਿੱਚ ਪਹਿਲੀ ਵਾਰ ਸਨਮਾਨ ਯੋਗ ਸਥਾਨ ਦੇਣ ਦੀ ਮੰਗ ਸਿੱਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ:-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਗੁਰੂ ਗਰੰਥ ਸਾਹਿਬ, ਪੰਨਾ 473)
ਕਮਿਊਨਿਸ਼ਟ, ਸਮਾਜਵਾਦ ਲਿਆਉਣ ਵਾਸਤੇ ਜੋ ਸਾਧਨ ਅਪਨਾਂਉਦੇ ਹਨ ਉਹ ਵੀ ਕਰਾਂਤੀਕਾਰੀ ਹਨ ਮਜ਼ਦੂਰਾਂ ਦੀ ਡਿਕਟੇਟਰਸ਼ਿਪ ਜਿਸ ਨੂੰ ਖੂਨੀ ਇਨਕਲਾਬ ਦੀ ਪੁੱਠ ਚੜ੍ਹੀ ਹੋਈ ਹੈ। ਸਰਮਾਏਦਾਰੀ ਨੂੰ ਨਸ਼ਟ ਕਰਨ ਵਿੱਚ ਜੋ ਅਨਰਥ ਕਰਦੀ ਹੈ ਅਤੇ ਬਿਨਾ ਸੋਚੇ ਸਮਝੇ ਹਰ ਇੱਕ ਚੰਗੀ ਜਾਂ ਮੰਦੀ ਸੰਸਥਾ ਨੂੰ ਮਲੀਆ ਮੇਟ ਕਰਦੀ ਹੈ ਇਸ ਦੇ ਸਾਹਮਣੇ ਸਰਮਾਏਦਾਰੀ ਦੀ ਲੁਟ ਖਸੁੱਟ ਧੱਕੇਸ਼ਾਹੀ ਅਤੇ ਅਤਿਅਚਾਰ ਵੀ ਕਿਤੇ ਮਾਤ ਪੈ ਜਾਂਦੇ ਹਨ। ਜਿਨ੍ਹਾਂ ਨੂੰ ਵਰਗ ਰਹਿਤ ਅਤੇ ਰਾਜ ਪ੍ਰਬੰਧ ਰਹਿਤ ਸੁਸਾਇਟੀ ਦਾ ਸੋਹਣਾ ਸੁਪਨਾ ਦਿਖਾਇਆ ਜਾਵੇ ਅਤੇ ਉਹ ਲੋਕ ਤਸ਼ਦੱਦ, ਧੱਕੇਸ਼ਾਹੀ ਅਤੇ ਅੱਗ ਪਾਣੀ ਵਰਗੇ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਨਿਸ਼ਾਨੇ ਵੱਲ ਤੁਰਣ ਤਾਂ ਜ਼ਰੂਰੀ ਹੀ ਹੈ ਕਿ ਅਜਿਹੇ ਮਾਰੂ ਸਾਧਨਾ ਨਾਲ ਉਪਜਾਉ ਸ਼ਕਤੀਆਂ ਅਤੇ ਪਰਜਾਤੰਤਰ ਦਾ ਗੱਲ ਘੁਟ ਦਿੱਤਾ ਜਾਵੇਗਾ। ਇਸ ਤਰਾਂ ਮਾਰਕਸ ਦੀ ਰਾਜ-ਰਹਿਤ ਅਤੇ ਵਰਗ-ਰਹਿਤ ਸਮਾਜ ਦੀ ਭਵਿੱਖਬਾਣੀ ਵੀ ਇੱਕ ਕਲਪਨਾ ਬਣ ਕੇ ਰਹਿ ਗਈ ਕਿਉਕਿ ਅਸਲੀ ਤੌਰ ਤੇ ਸੰਸਾਰ ਦੇ ਕਿਸੇ ਹਿੱਸੇ ਵਿੱਚ ਵੀ ਲਾਗੂ ਨਾ ਸਕੀ।
ਦਸ਼ਮੇਸ ਪਿਤਾ ਜੀ ਨੇ ਸਿੱਖ ਨੂੰ ਇਕੋ ਸਮੇਂ ਸੰਤ ਅਤੇ ਸਿਪਾਹੀ ਵੀ ਬਣਾਇਆ ਜੋ ਕੇਵਲ ਸਿਪਾਹੀ ਹੀ ਹੋਵੇਗਾ ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰੇਗਾ ਅਤੇ ਜੋ ਕੇਵਲ ਸੰਤ ਹੈ ਉਹ ਜ਼ਾਲਮਾਂ ਤੋਂ ਮਜ਼ਲੂਮਾਂ ਦੀ ਅਤੇ ਨੇਕੀ ਦੀ ਰਾਖੀ ਨਹੀ ਕਰ ਸਕੇਗਾ। ਭਗਤੀ ਅਤੇ ਸ਼ਕਤੀ ਦਾ ਸੁਮੇਲ ਹੋਣਾ ਬੁਹਤ ਹੀ ਜਰੂਰੀ ਹੈ। ਇਕੱਲੀ ਸ਼ਕਤੀ ਮਨੁੱਖ ਨੂੰ ਜਾਬਰ, ਨਿਰਦੇਈ, ਲੋਟੂ ਅਤੇ ਧੱਕੇਖੋਰ ਬਣਾ ਸਕਦੀ ਹੈ ਅਤੇ ਇਕੱਲੀ ਭਗਤੀ ਮਨੁੱਖ ਨੂੰ ਨਿਤਾਣਾ, ਬੁਜਦਿਲ ਅਤੇ ਬੇਬਸ ਬਣਾ ਸਕਦੀ ਹੈ। ਇਸੇ ਲਈ ਸਿੱਖ ਧਰਮ ਖਾਸ ਹਾਲਤਾਂ ਅਤੇ ਸ਼ਰਤਾਂ ਅਧੀਨ ਹੀ ਸ਼ਕਤੀ ਦੀ ਵਰਤੋਂ ਦਾ ਪੈਰੋਕਾਰ ਹੈ:-
ੳ. ਸਿੱਖ ਨੂੰ ਕਦੇ ਵੀ ਨਿਜੀ ਸੁਆਰਥ ਲਈ, ਲੋਭ, ਲਾਲਚ ਜਾਂ ਕਰੋਧ ਬਸ ਹੋ ਕੇ ਤਾਕਤ ਦੀ ਵਰਤੋਂ ਨਹੀ ਕਰਨੀ ਚਾਹੀਦੀ।
ਅ. ਸਿੱਖ ਲਈ ਸ਼ਕਤੀ ਦੀ ਵਰਤੋਂ ੳਦੋਂ ਕਰਨੀ ਜਾਇਜ਼ ਹੈ ਜਦੋਂ ਸਾਰੇ ਸ਼ਾਂਤਮਈ ਸਾਧਨ ਅਜ਼ਮਾਏ ਜਾ ਚੁੱਕੇ ਹੋਣ।
ੲ. ਸ਼ਕਤੀ ਦੀ ਵਰਤੋਂ ਰਣਖੇਤਰ ਵਿੱਚ ਨਿਤਰੇ ਜੁਵਾਨਾਂ ਵਿਰੁੱਧ ਹੋਵੇ, ਨਾਂ ਕੇ ਮਰਦਾਂ ਔਰਤਾਂ ਅਤੇ ਬੱਚਿਆ ਵਿਰੁੱਧ ਕਤਲੇ-ਆਮ ਲਈ ਹੋਵੇ।
ਸ. ਸਿੱਖ ਲਈ ਮੈਦਾਨੇ ਜੰਗ ਵਿੱਚ ਤਲਵਾਰ ਉਠਾਉਣ ਲਗਿਆ ਇਸ ਗਲ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਯੁੱਧ ਵਿੱਚ ਉਸ ਵੇਲੇ ਦੇ ਉਚੇ ਤੇ ਸੁੱਚੇ ਆਚਰਨ ਦੀ ਪਧੱਰ ਪਹਿਲਾਂ ਵਾਂਗ ਕਾਇਮ ਰਹੇ।
ਅਬਦਾਲੀ ਦੇ ਨਾਲ ਆਇਆ ਇੱਕ ਇਤਿਹਾਸਕਾਰ ਸਿੱਖਾਂ ਦੇ ਗੁਣਾਂ ਅਤੇ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਇਸ ਤਰਾਂ ਬਿਆਨ ਕਰਦਾ ਹੈ:-
“ਇਨ੍ਹਾਂ ਕੁਤਿਆਂ (ਸੱਗਾਂ) ਨੂੰ ਕੁੱਤੇ ਨਾ ਆਖੋ ਸੱਚ ਪੱਛੋ ਤਾਂ ਇਹ ਸ਼ੇਰ ਹਨ ਜਦ ਰਣਖੇਤਰ ਵਿੱਚ ਖੰਡਾ ਚਲਾਂਉਦੇ ਹਨ ਤਾਂ ਸ਼ੇਰਾਂ ਵਰਗੀ ਦਲੇਰੀ ਨਾਲ ਲੋਹਾ ਖੜਕਾਂਉਦੇ ਹਨ।” (ਅਨੁਵਾਦ -ਕਾਜ਼ੀ ਨੂਰ ਮੁਹੰਮਦ ਦੇ ਜੰਗਨਾਮੇ ਵਿੱਚੋਂ)
ਕਾਜ਼ੀ ਨੂਰ ਮੁਹੰਮਦ ਸਿੱਖਾਂ ਵਾਰੇ ਹੋਰ ਇਸ ਤਰ੍ਹਾਂ ਵਰਨਣ ਕਰਦਾ ਹੈ ਕਿ ਇਹ ਚੋਰੀ ਨਹੀ ਕਰਦੇ, ਦੁਸ਼ਮਣ ਦੀਆਂ ਔਰਤਾਂ ਤੇ ਬਚਿਆਂ ਨੂੰ ਮਾਰਨਾ ਪਾਪ ਸਮਝਦੇ ਹਨ ਸਗੋਂ ਉਨ੍ਹਾਂ ਦੀ ਰੱਖਿਆ ਲਈ ਹਮੇਸ਼ਾਂ ਹੀ ਯਤਨਸੀਲ ਰਹਿੰਦੇ ਹਨ।
ਕਾਰਲ ਮਾਰਕਸ ਪਦਾਰਥਵਾਦ ਦਾ ਹਾਮੀ ਸੀ ਉਸਦਾ ਸਾਇੰਟਿਫਿਕ ਸਮਾਜਵਾਦ ਧਰਮ ਨੂੰ ਆਪਣੀ ਵੀਚਾਰਧਾਰਾ ਵਿੱਚ ਕੋਈ ਥਾਂ ਨਹੀ ਦਿੰਦਾ। ਕਾਰਲ ਮਾਰਕਸ ਧਰਮ ਨੂੰ ਨਿੰਦਦਾ ਹੋਇਆ ਅਫੀਮ ਦੇ ਬਰਾਬਰ ਦੱਸਦਾ ਹੈ। ਲੈਨਿਨ ਜੋ ਕਿ ਕਾਰਲ ਮਾਰਕਸ ਦਾ ਸਭ ਤੋਂ ਵੱਡਾ ਹਮਾਇਤੀ ਸੀ ਆਪਣੀ ਪੁਸਤਕ
Lenin on Religion ਵਿੱਚ ਇਸ ਤਰਾਂ ਲਿਖਦਾ ਹੈ:-

“ Atheism is a natural and inseparable part of Marxism,i.e. Scientific Socialism.”
(ਨਾਸਤਿਕਤਾ, ਕਮਿਊਨਿਜ਼ਮ ਜਾਂ ਵਿਗਿਆਨਕ ਸਮਾਜਵਾਦ ਦਾ ਇੱਕ ਕੁਦਰਤੀ ਅਤੇ ਅਨਿਖੜਵਾਂ ਅੰਗ ਹੈ।)
ਏ ਕੇ ਗੁਪਾਲਨ ਐਮ. ਪੀ. ਉਪਰ ਲਿਖੀ ਲਿਖਤ ਦੀ ਪਰੋੜਤਾ ਇਸ ਤਰਾਂ ਕਰਦਾ ਹੈ:
Marxist communist leader Mr.A.K. Gopalan (M.P.) said here yesterday that temple going Marxists cannot be considered as real Marxists or Communists. Marxism and God worshiping could not go together, he added.
(Tribune page 2nd, Dated July 7th,1972)
ਭਾਵ ਕਮਿਊਨਿਸਟ ਲੀਡਰ ਮਿਸਟਰ ਏ ਕੇ ਗੁਪਾਲਨ ਐਮ. ਪੀ. ਨੇ ਕਿਹਾ ਕਿ ਧਰਮ ਮੰਦਰ ਵਿੱਚ ਜਾਣ ਵਾਲਾ ਵਿਅਕਤੀ ਅਸਲੀ ਅਤੇ ਸਿੱਕੇ ਬੰਦ ਕਮਿਊਨਿਸ਼ਟ ਨਹੀ ਹੋ ਸਕਦਾ। ਕਮਿਊਨਿਜ਼ਮ ਅਤੇ ਮੰਦਰਾਂ ਵਿੱਚ ਜਾਣਾਂ ਦੋ ਵੱਖਰੇ ਰਸਤੇ ਹਨ।
ਮਾਰਕਸ ਦਾ ਸਮਾਜਵਾਦ ਸਿੱਖ ਧਰਮ ਦੇ ਕਿਰਤ ਕਰਨਾ ਅਤੇ ਵੰਡ ਛਕਣ ਦੇ ਸੁਨਾਹਿਰੀ ਸਿਧਾਂਤ ਨੂੰ ਤਾਂ ਅਪਨਾਂਉਦਾ ਹੈ ਪਰਤੂੰ ਨਾਮ ਜਪਣ ਦੇ ਮੂਲ ਸਿਧਾਂਤ ਨੂੰ ਕੋਈ ਮਹਾਨਤਾ ਨਹੀ ਦਿੰਦਾ। ਕਮਿਊਨਿਸ਼ਟਾਂ ਦੀ ਸਾਰੀ ਸਿਆਸਤ ਰੋਟੀ ਦੁਆਲੇ ਘੁੰਮਦੀ ਹੈ। ਰੋਟੀ ਜੀਵਨ ਨਿਰਵਾਹ ਵਾਸਤੇ ਜਰੂਰੀ ਹੈ ਪਰਤੂੰ ਇਹ ਸਭ ਕੁਛ ਨਹੀ ਹੈ। ਜਿਥੇ ਸਿੱਖ ਲਈ ਅਣਖ, ਸ਼ਾਨ, ਸਤ ਸੰਤੋਖ ਅਤੇ ਹੱਕ ਹਲਾਲ ਦੀ ਕਿਰਤ ਕਰਨੀ ਅੱਤ ਜਰੂਰੀ ਹੈ ਉਥੇ ਦੀਨ ਦੁਖੀਆਂ ਲਈ ਕਰਬਾਨੀ ਦੇਣੀ ਵੀ ਇਸ ਤੋਂ ਵੱਧ ਜਰੂਰੀ ਹੈ।
ਜਿਥੇ ਤੱਕ ਰੋਟੀ ਨੂੰ ਲੋੜਬੰਦਾਂ ਨਾਲ ਰਲ ਮਿਲ ਕੇ ਵੰਡ ਛਕਣ ਦਾ ਸਬੰਧ ਹੈ। ਗੁਰਦੁਆਰੇ ਦੇ ਲੰਗਰ ਦੁਆਰਾ ਸਿਰਫ ਤਨ ਨੂੰ ਕੇਵਲ ਰੋਟੀ ਹੀ ਨਹੀ ਮਿਲਦੀ ਸਗੋਂ ਮਨ ਅਤੇ ਆਤਮਾ ਲਈ ਆਤਮਿਕ ਖੁਰਾਕ ਵੀ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਗੁਰਦੁਆਰੇ ਦੇ ਲੰਗਰ ਨੂੰ ਕਿਸੇ ਮਾਲਕ ਭਾਗੋ ਜਾਂ ਮਹਾਨ ਅਕਬਰ ਬਾਦਸ਼ਾਹ ਦਾ ਲੰਗਰ ਨਹੀ ਬਣਨ ਦਿੱਤਾ।
ਘਾਲ ਘਾਲ ਕੇ ਧਰਮ ਦੀ ਕਿਰਤ ਕਰਨ ਵਾਲਿਆਂ ਦਾ ਲੰਗਰ ਬਣਾਇਆ। ਗੁਰੂ ਅਮਰਦਾਸ ਜੀ ਨੇ ਨੀਚ ਜਾਤੀਆਂ ਉਪਰ ਹੋ ਰਹੀ ਵਧੀਕੀ ਨੂੰ ਦੂਰ ਕਰਨ ਲਈ ਇਹ ਹੁਕਮ ਜਾਰੀ ਕੀਤਾ ਕਿ ਸੰਗਤ ਤੇ ਦੀਵਾਨ ਵਿੱਚ ਬੈਠਣ ਦੀ ਆਗਿਆ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਗੁਰੂ ਕੇ ਲੰਗਰ ਵਿੱਚ ਸਭ ਨਾਲ ਰਲ ਮਿਲ ਕਿ ਇਕੋ ਪੰਗਤ ਵਿੱਚ ਬੈਠਕੇ ਪਰਸ਼ਾਦਾ ਛਕਣਗੇ। ਅਕਬਰ ਵਰਗੇ ਮਹਾਨ ਬਾਦਸ਼ਾਹ ਨੇ ਵੀ ਆਪਣੀ ਪਰਜਾ ਨਾਲ ਮਿਲ ਕੇ ਇਕੋ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਣ ਉਪਰੰਤ ਹੀ ਇਲਾਹੀ ਆਨੰਦ ਮਾਣਿਆ।
ਸਿੱਖ ਧਰਮ ਆਤਮਿਕ ਅਜ਼ਾਦੀ ਅਤੇ ਸਹਿਨਸ਼ੀਲਤਾ ਲਈ ਬਚਨ ਬੱਧ ਹੈ ਆਰਨਲਡ ਟਾਇਨਬੀ ਸਿੱਖੀ ਦੇ ਭਵਿੱਖ ਪ੍ਰਤੀ ਦ੍ਰਿੜਤਾ ਦੀ ਹੱਦ ਤੱਕ ਆਸ਼ਾਵਾਦੀ ਹੈ। ਅਤੇ ਇਸ ਪਰਕਾਰ ਵਰਨਣ ਕਰਦਾ ਹੈ:
“ਜੇ ਮਨੁੱਖ ਜਾਤੀ ਆਪਣੀਆਂ ਖਤਰਨਾਕ ਗਲਤੀਆਂ ਦੇ ਬਾਵਜੂਦ ਬੱਚ ਹੀ ਜਾਂਦੀ ਹੈ ਤਾਂ ਸਿੱਖ ਇਸ ਗ੍ਰਹਿ ਉਪਰ ਦ੍ਰਿੜ ਵਿਸ਼ਵਾਸ਼ੀ ਹੋਣ ਸਦਕਾ ਯਕੀਨਨ ਤੌਰ ਤੇ ਰਹਿਣਗੇ।”
ਇਕ ਪ੍ਰਸਿੱਧ ਵਿਦਵਾਨ ਦੇ ਮਾਰਕਸਵਾਦ ਵਾਰੇ ਕਹੇ ਸ਼ਬਦ ਇਸ ਪਰਕਾਰ ਹਨ:
“ਮਾਰਕਸਵਾਦ ਉਹ ਕੁਟਲਨੀਤੀ ਪੂਰਨ ਸਿਧਾਂਤ ਹੈ ਜਿਹੜਾ ਅਮੀਰਾਂ ਨੂੰ ਗਰੀਬ, ਗਰੀਬਾਂ ਨੂੰ ਗੁਲਾਮ ਅਤੇ ਗੁਲਾਮਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਉਤੇ ਰਾਜ ਕਰਦਾ ਹੈ।”
ਇਸ ਤੋਂ ਸ਼ਾਫ ਜ਼ਾਹਿਰ ਹੁੰਦਾ ਹੈ ਕਿ ਮਾਰਕਸਵਾਦ ਅਜੋਕੇ ਯੁੱਗ ਦਾ ਸਭ ਤੋਂ ਵੱਡਾ ਅੰਧ ਵਿਸ਼ਵਾਸ ਹੈ।
ਸਿੱਖ ਧਰਮ ਮਨੁੱਖਤਾ ਦਾ ਸਰਬ ਸਾਂਝਾਂ ਧਰਮ ਹੈ ਜਿਸ ਵਿੱਚ ਮੇਰ ਤੇਰ ਲਈ ਕੋਈ ਥਾਂ ਨਹੀ, ਸਗੋਂ ਸਿੱਖੀ ਦਾ ਅਧਾਰ
ਹੀ:-

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
(ਗੁਰੂ ਗ੍ਰੰਥ ਸਾਹਿਬ, ਪੰਨਾ 611)
ਸਿਰਦਾਰ ਕਪੂਰ ਸਿੰਘ ਪ੍ਰੋਫੈਸਰ ਆਫ ਸਿਖਇਜ਼ਮ ਅਨੁਸਾਰ:
“ਸਿੱਖ ਧਰਮ ਇੱਕ ਸਰਬ ਵਿਆਪਕ ਧਰਮ ਹੈ ਇਹ ਗੈਰ ਨਸਲੀ ਅਤੇ ਸਮਾਜੀ ਧਰਮ ਹੈ ਇਸ ਦੀਆਂ ਜੜ੍ਹਾਂ ਰਾਜਸੀ ਸਮਾਜ ਵਿੱਚ ਲੱਗੀਆਂ ਹੋਈਆਂ ਹਨ ਇਹ ਸਰਲ, ਖਲਮ-ਖੁਲਾ, ਸ਼ਹਿਣ ਸ਼ੀਲ, ਪ੍ਰਗਤੀਸ਼ੀਲ ਅਤੇ ਸਤੰਤਰ ਸਭਾਉ ਦਾ ਹੈ।”
ਆਰਨਲਡ ਟਾਇਨਬੀ ਦੇ ਵਿਚਾਰਾਂ ਅਨੁਸਾਰ “ਕੌਮਾਂ ਦੀ ਅਉਣ ਵਾਲੀ ਧਾਰਮਿਕ ਬਹਿਸ ਵਿੱਚ ਸਿੱਖ ਧਰਮ ਅਤੇ ਇਸ ਦੇ ਧਾਰਮਿਕ ਗਰੰਥ ਕੋਲ ਜਰੂਰ ਹੀ ਬਾਕੀ ਦੁਨੀਆ ਨੂੰ ਕੋਈ ਖਾਸ ਕੀਮਤੀ ਪੈਗਾਮ ਦੇਣ ਲਈ ਬਹੁਤ ਕੁਛ ਹੈ।”
ਸਵਰਗਵਾਸੀ ਮਹਾਨ ਫਿਲਾਸਫਰ ‘ਬਰਟਰਨਡ ਰਸਲ’ ਦੇ ਸਿੱਖੀ ਦੇ ਭਵਿੱਖ ਵਾਰੇ ਕਹੇ ਸ਼ਬਦ ਇਸ ਪ੍ਰਕਾਰ ਹਨ:
“ਜੇ ਕਰ ਐਟਮ ਅਤੇ ਹਾਈਡਰੋਜਨ ਬੰਬਾਂ ਦੀ ਮਾਰ ਤੋਂ ਕੁਛ ਖੁਸ਼ਕਿਸਮਤ ਇਨਸਾਨ ਬਚ ਨਿਕਲੇ ਤਾਂ ਉਨ੍ਹਾਂ ਨੂੰ ਸੇਧ ਦੇਣ ਲਈ ਸਿੱਖ ਧਰਮ ਹੀ ਇਕੋ ਇੱਕ ਵਸੀਲਾ ਹੋਵੇਗਾ।”
ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸੁਨਾਹਿਰੀ ਅਸੂਲਾਂ ਦਾ ਧਾਰਨੀ “ਸਿੱਖ ਧਰਮ” ਜ਼ਰੂਰ ਹੀ ਆਉਣ ਵਾਲੇ ਸਮੇਂ `ਚ ਮਨੁੱਖਤਾ ਦਾ ਧਰਮ ਹੋਵੇਗਾ।
ਸਤਨਾਮ ਸਿੰਘ ਜੌਹਲ
604-307-3800


01/06/14)
ਹਰਲਾਜ ਸਿੰਘ ਬਹਾਦਰਪੁਰ

ਡਾ: ਰਾਣੂੰ ਜੀ ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ।
ਸਹਿਜਧਾਰੀ ਸਿੱਖ ਵੋਟ ਪਾਉਣ ਦਾ ਅਧਿਕਾਰ ਮੰਗਦੇ ਹਨ, ਚੋਣ ਲੜਣ ਦਾ ਨਹੀਂ: ਰਾਣੂੰ
ਉਪਰੋਕਤ ਸਤਰ 30 ਮਈ 2014 ਦੇ ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 2 ਤੇ ਲੱਗੇ ਲੁਧਿਆਣਾ ਤੋਂ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ: ਪਰਮਜੀਤ ਸਿੰਘ ਰਾਣੂੰ ਦੇ ਬਿਆਨ ਦਾ ਸਿਰਲੇਖ ਹੈ। ਇਸ ਖਬਰ ਵਿੱਚ ਡਾ: ਰਾਣੂੰ ਜੀ ਨੇ ਕਿਹਾ ਹੈ ਕਿ ਸਿੱਖਾਂ ਦੇ ਘਰ ਜਨਮਿਆ ਹਰ ਬੱਚਾ ਸਿੱਖ ਹੈ। ਪਰ ਕੁੱਝ ਸਿਆਸੀ ਆਗੂਆਂ ਨੇ ਆਪਣੇ ਸਵਾਰਥਾਂ ਲਈ ਇਹਨਾਂ ਨੂੰ ਸਹਿਜਧਾਰੀਆਂ ਦਾ ਨਾਮ ਦੇ ਦਿੱਤਾ। ਡਾ: ਰਾਣੂੰ ਜੀ ਦੀ ਪਹਿਲੀ ਗੱਲ ਕਿ ਸਿੱਖਾਂ ਦੇ ਘਰ ਜਨਮਿਆ ਹਰ ਬੱਚਾ ਸਿੱਖ ਹੁੰਦਾ ਹੈ, ਬਿਲਕੁਲ ਗਲਤ ਹੈ। ਕਿਉਂਕਿ ਸਿੱਖੀ ਇੱਕ ਸੱਚ ਦਾ ਮਾਰਗ ਹੈ। ਇਸ ਮਾਰਗ ਤੇ ਤੁਰਨ ਵਾਲਾ ਹੀ ਇਸ ਮਾਰਗ ਦਾ ਪਾਂਧੀ ਕਹਾ ਸਕਦਾ ਹੈ। ਸਿੱਖਾਂ ਦੇ ਘਰ ਜਨਮ ਲੈਣ ਵਾਲਾ ਤਾਂ ਕੀ, ਸਿੱਖ ਗੁਰੂਆਂ ਦੇ ਘਰ ਜਨਮ ਲੈਣ ਵਾਲੇ ਵੀ ਸਿੱਖੀ ਤੋਂ ਦੂਰ ਸਨ। ਜਿਵੇਂਕਿ ਗੁਰੁ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਤੇ ਲੱਖਮੀ ਦਾਸ, ਗੁਰੁ ਨਾਨਕ ਜੀ ਦੀ ਸਿੱਖੀ (ਸੋਚ) ਤੋਂ ਉਲਟ ਸਨ। ਚੌਥੇ ਪਾਤਸ਼ਾਹ ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ, ਜਿੰਨ੍ਹਾਂ ਵਿੱਚੋਂ ਜਿੱਥੇ ਗੁਰੂ ਅਰਜਨ ਦੇਵ ਜੀ ਸਿੱਖ ਗੁਰੂ ਹੋਏ ਹਨ, ਉੱਥੇ ਪਿਰਥੀ ਚੰਦ ਸਿੱਖ ਵਿਰੋਧੀ ਸੀ। ਸੱਤਵੇਂ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਜੀ ਦੇ ਵੀ ਦੋ ਪੁੱਤਰ ਸਨ, ਜਿੰਨ੍ਹਾਂ ਵਿੱਚੋਂ ਇੱਕ ਗੁਰੂ ਹਰ ਕ੍ਰਿਸ਼ਨ ਬਣਿਆ ਤੇ ਦੂਜਾ ਰਾਮ ਰਾਇ ਸੀ ਜੋ ਸਤਗੁਰਾਂ ਦੀ ਸੋਚ ਦੇ ਉਲਟ ਸੀ। ਅਜੋਕੇ ਸਿੱਖਾਂ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਕਿ ਸਿੱਖਾਂ ਦੇ ਘਰ ਜਨਮੇ ਬੱਚੇ ਕਿੰਨੇ ਕੁ ਸਿੱਖ ਹਨ।
ਡਾ: ਰਾਣੂੰ ਜੀ ਦੀ ਦੂਜੀ ਗੱਲ ਠੀਕ ਹੈ ਕਿ ਕੁੱਝ ਸਿਆਸੀ ਆਗੂਆਂ ਨੇ ਆਪਣੇ ਸਵਾਰਥਾਂ ਲਈ ਇਹਨਾਂ ਨੂੰ ਸਹਿਜਧਾਰੀਆਂ ਦਾ ਨਾਮ ਦੇ ਦਿੱਤਾ। ਇਹ ਸਵਾਰਥੀ ਆਗੂ ਡਾ: ਰਾਣੂੰ ਜੀ ਵੀ ਹੋ ਸਕਦੇ ਹਨ। ਜੋ ਇਸ ਬੇਲੋੜੇ ਮਸਲੇ ਨੂੰ ਉਛਾਲ ਕੇ ਇੱਕ ਨਵਾਂ ਹੋਰ ਪੰਥ (ਪਾਰਟੀ) ਤਿਆਰ ਕਰ ਰਹੇ ਹਨ। ਸਿੱਖੀ ਦਾ ਮੂਲ ਸਿਧਾਂਤ ਇੱਕ ਹੈ। ਸਿੱਖੀ ਵਿੱਚ ਦੇਵੀ-ਦੇਵਤਿਆਂ ਅਵਤਾਰਾਂ ਆਦਿ ਲਈ ਕੋਈ ਥਾਂ ਨਹੀਂ। ਸਿਰਫ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਸਰਵ ਉੱਚ ਮੰਨਿਆ ਗਿਆ ਹੈ। ਜਾਤ-ਪਾਤ, ਊਚ-ਨੀਚ, ਵਰਣ ਵੰਡ ਨੂੰ ਵੀ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ। ਸਿੱਖੀ ਦਾ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਇੱਕ ਬਰਾਬਰ ਸਮਝਦਾ ਹੈ ਅਤੇ ਇੱਕ ਦੇ ਹੀ ਲੜ ਲਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਏਕਤਾ (ਇੱਕ) ਦਾ ਪਾਠ ਪੜ੍ਹਾਉਣ ਵਾਲੀ ਸਿੱਖੀ ਅੱਜ ਅਨੇਕਤਾ (ਹਜਾਰਾਂ ਧੜਿਆਂ) ਵਿੱਚ ਵੰਡੀ ਜਾ ਚੁੱਕੀ ਹੈ। ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਅਤੇ ਇੱਕ ਪੰਥ ਦੇ ਪੈਰੋਕਾਰ ਕਹਾਉਣ ਵਾਲੇ ਸਾਡੇ ਅਜੋਕੇ ਸਿੱਖਾਂ ਦਾ ਨਾ ਤਾਂ ਗ੍ਰੰਥ ਇੱਕ ਰਿਹਾ ਤੇ ਨਾ ਪੰਥ ਇੱਕ ਰਿਹਾ। ਕਹਿਣ ਨੂੰ ਭਾਵੇਂ ਅਸੀਂ ਸਾਰੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਕਹਾਉਂਦੇ ਹਾਂ, ਪਰ ਇੱਕ ਗ੍ਰੰਥ (ਗੁਰੂ ਗ੍ਰੰਥ ਸਾਹਿਬ ਜੀ) ਦੀ ਥਾਂ ਸਾਡੇ ਗ੍ਰੰਥ ਵੀ ਬਹੁਤ ਸਾਹਮਣੇ ਆ ਚੁੱਕੇ ਹਨ, ਜਿੰਨ੍ਹਾਂ ਤੋਂ ਅੱਜ ਸਿੱਖ ਕੌਮ ਸੇਧ ਲੈ ਰਹੀ ਹੈ। ਇੱਕ ਪੰਥ ਵੀ ਸਾਡਾ ਨਹੀਂ ਰਿਹਾ। ਅੱਜ ਜਿੰਨੇ ਸਿੱਖ ਹਨ ਉਨੇ ਹੀ ਡੇਰੇ, ਟਕਸਾਲਾਂ, ਦਲ, ਜਥੇ ਆਦਿ ਹਨ। ਸਭ ਸਿੱਖ ਆਪੋ ਆਪਣੇ ਡੇਰੇ, ਟਕਸਾਲਾਂ, ਦਲ, ਜਥੇ, ਬਾਬੇ, ਸੰਤ, ਬ੍ਰਹਮ ਗਿਆਨੀ ਆਦਿ ਨੂੰ ਸਰਵਉੱਚ ਮੰਨਦੇ ਹਨ। ਡਾ: ਰਾਣੂੰ ਸਾਹਿਬ ਜੀ ਵੀ ਅਜਿਹਿਆਂ ਵਿੱਚੋਂ ਹੀ ਇੱਕ ਹਨ। ਜੋ ਇੱਕ ਹੋਰ ਧੜਾ ਖੜਾ ਕਰ ਰਹੇ ਹਨ। ਜੇ ਡਾ: ਰਾਣੂੰ ਜੀ ਸੱਚਮੁੱਚ ਸਿੱਖੀ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਚਾਹੀਂਦਾ ਸੀ ਕਿ ਉਹ ਵੱਖਰਾ ਧੜਾ ਪੈਦਾ ਕਰਨ ਦੀ ਥਾਂ ਸਿੱਖੀ ਵਿੱਚ ਆਪੋ ਆਪਣੇ ਨਾਮ ਚਮਕਾਉਣ ਲਈ ਬਣੇ ਧੜਿਆਂ ਨੂੰ ਖਤਮ ਕਰਨ ਦਾ ਬੀੜਾ ਚੁੱਕਦੇ। ਪਰ ਅਫਸੋਸ ਕਿ ਡਾ: ਰਾਣੂੰ ਜੀ ਨੇ ਵੀ ਇੱਕ ਹੋਰ ਧੜਾ ਖੜਾ ਕਰ ਲਿਆ ਹੈ। ਜਿਨੇ ਧੜੇ, ਡੇਰੇ, ਟਕਸਾਲਾਂ, ਦਲ, ਜਥੇ ਆਦਿ ਸਿੱਖੀ ਵਿੱਚ ਘੁਸਪੈਠ ਕਰ ਚੁੱਕੇ ਹਨ, ਉਨ੍ਹਾਂ ਸਭ ਲਈ ਸਿੱਖੀ ਸਿਧਾਤਾਂ ਨਾਲੋਂ ਆਪਣੇ ਧੜੇ ਹੀ ਸਰਵੋਤਮ ਹਨ। ਸਿੱਖੀ ਸਿਧਾਂਤਾਂ ਦੇ ਸੋਹਣੇ ਰੁੱਖ ਉੱਪਰ ਇਹ ਧੜੇ ਅਮਰ ਵੇਲ ਬਣ ਕੇ ਛਾਏ ਹੋਏ ਹਨ, ਜੋ ਆਪ ਤਾਂ ਵਧ ਫੁੱਲ ਰਹੇ ਹਨ ਪਰ ਸਿੱਖੀ ਸਿਧਾਂਤਾਂ ਨੂੰ ਖਤਮ ਕਰ (ਸੁਕਾ) ਰਹੇ ਹਨ। ਹੋ ਸਕਦੈ ਡਾ: ਰਾਣੂੰ ਜੀ ਅੰਦਰ ਸਿੱਖੀ ਪ੍ਰਤੀ ਹਮਦਰਦੀ ਹੋਵੇ, ਉਹ ਸਿੱਖੀ ਤੇ ਕਬਜਾ ਕਰੀ ਬੈਠੇ ਮਾਫੀਏ (ਗਰੋਹ) ਤੋਂ ਦੁਖੀ ਹੋਣ, ਇਸ ਲਈ ਉਨ੍ਹਾਂ ਨੇ ਇਹ ਰਾਹ ਚੁਣਿਆ ਹੋਵੇ। ਇਹ ਚੰਗੀ ਸੋਚ ਹੈ। ਕਿਉਂਕਿ ਸਿੱਖੀ ਤੇ ਕਬਜਾ ਕਰੀ ਬੈਠੇ ਇਹਨਾਂ ਭੇਖੀ ਸਿੱਖਾਂ (ਸਿੱਖੀ ਦੇ ਠੇਕੇਦਾਰਾਂ) ਤੋਂ ਸਿੱਖੀ ਨੂੰ ਮੁਕਤ ਕਰਵਾਉਣਾ ਜਰੂਰੀ ਹੈ। ਡਾ: ਰਾਣੂੰ ਜੀ ਪਰ ਕ੍ਰਿਪਾ ਕਰਕੇ ਸਿੱਖ ਨੂੰ ਇੱਕ ਸਿੱਖ ਹੀ ਰਹਿਣ ਦਿਓ, ਇਹ ਤਾਂ ਪਹਿਲਾਂ ਹੀ ਬਹੁਤ ਵੰਡਿਆ ਜਾ ਚੁੱਕਾ ਹੈ। ਹੁਣ ਤੁਸੀਂ ਇਸ ਵਿੱਚ ਇੱਕ ਵੰਡ ਹੋਰ (ਸਹਿਜਧਾਰੀ ਸਿੱਖਾਂ ਵਾਲੀ) ਨਾ ਪਾਓ। ਡਾ: ਰਾਣੂੰ ਜੀ ਸਿਰਫ ਸਿੱਖ ਬਣ ਕੇ ਆਓ, ਸਿੱਖੀ ਤੇ ਕਬਜਾ ਕਰੀ ਬੈਠੇ ਮਾਫੀਏ ਨੂੰ ਭਜਾਓ, ਇਸ ਵਿੱਚ ਹੀ ਸਭ ਦਾ ਭਲਾ ਹੈ। ਰਹੀ ਗੱਲ ਡਾ: ਰਾਣੂੰ ਜੀ ਵੱਲੋਂ ਸਹਿਜਧਾਰੀਆਂ ਦੇ ਨਾਮ ਤੇ ਇੱਕ ਹੋਰ ਧੜਾ ਖੜਾ ਕਰਕੇ ਸ਼੍ਰੋ: ਗੁ: ਪ੍ਰ: ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਦਾ ਹੱਕ ਪ੍ਰਾਪਤ ਕਰਨ ਦੀ। ਡਾ: ਰਾਣੂੰ ਜੀ ਕਹਿ ਰਹੇ ਹਨ ਕਿ ਸਹਿਜਧਾਰੀ ਸਿੱਖ ਵੋਟ ਪਾਉਣ ਦਾ ਅਧਿਕਾਰ ਮੰਗਦੇ ਹਨ, ਚੋਣ ਲੜਨ ਦਾ ਨਹੀਂ। ਇਹ ਗੱਲ ਠੀਕ ਨਹੀਂ ਹੈ ਕਿਉਂਕਿ ਜੋ ਬੰਦਾ ਕਿਸੇ ਸੰਸਥਾ ਦਾ ਵੋਟਰ ਬਣ ਸਕਦਾ ਹੈ, ਉਹ ਉਸਦਾ ਉਮੀਦਵਾਰ ਵੀ ਹੋ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਜੋਕੇ ਬਹੁਤੇ ਸਿੱਖਾਂ ਜਿੰਨਾਂ ਨੇ ਖੰਡੇ ਦੀ ਪਹੁਲ ਲਈ ਹੋਈ ਹੈ ਨਾਲੋਂ ਗੈਰ ਸਿੱਖ ਚੰਗੇ ਹੋ ਸਕਦੇ ਹਨ। ਪਰ ਇਸਦਾ ਮਤਲਬ ਇਹ ਨਹੀਂ ਕਿ ਜੇਕਰ ਖੰਡੇ ਦੀ ਪਹੁਲ ਲੈਣ ਵਾਲੇ ਬਹੁਤੇ ਸਿੱਖਾਂ ਵਿੱਚ ਕਮੀਆਂ ਆ ਜਾਣ ਤਾਂ ਆਪਾਂ ਖੰਡੇ ਦੀ ਪਹੁਲ ਨੂੰ ਹੀ ਨਕਾਰ ਦੇਈਏ। ਸਾਨੂੰ ਚਾਹੀਂਦਾ ਹੈ ਕਿ ਅਸੀਂ ਖੰਡੇ ਦੀ ਪਹੁਲ ਲੈ ਕੇ ਕੁਰੀਤੀਆਂ ਕਰਨ ਵਾਲੇ ਭੇਖੀ ਸਿੱਖਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀਏ ਅਤੇ ਚੰਗੇ ਕਿਰਦਾਰ ਵਾਲੇ ਸਿੰਘਾਂ ਨੂੰ ਅੱਗੇ ਲਿਆਈਏ ਤੇ ਅਸੀਂ ਖੁਦ ਚੰਗੇ ਸਿੱਖ ਬਣੀਏ।
ਬਿਨ੍ਹਾਂ ਸ਼ੱਕ ਸਿੱਖ ਕੌਮ ਨੇ ਦੇਸ਼ ਦੀ ਅਜਾਦੀ ਵਿੱਚ ਰਿਕਾਰਡ ਤੋੜ ਕੁਰਬਾਨੀਆਂ ਕੀਤੀਆਂ ਸਨ। ਪਰ ਹਿੰਦੂਸਤਾਨੀ ਹਕੂਮਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਦੀ ਵੱਖਰੀ ਹੋਂਦ ਜਾਂ ਪਹਿਚਾਣ ਕਾਇਮ ਰਹੇ। ਹਿੰਦੂਸਤਾਨੀ ਸਰਕਾਰਾਂ ਆਨੇ-ਬਹਾਨੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨ ਲਈ ਉਤਾਲੀਆਂ ਹੀ ਰਹਿੰਦੀਆਂ ਹਨ। ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪਿੱਛੇ ਵੀ ਸਿੱਖ ਵਿਰੋਧੀ ਤਾਕਤਾਂ ਹੀ ਕੰਮ ਕਰ ਰਹੀਆਂ ਹਨ। ਸਿੱਖ ਕੌਮ ਨੇ ਦੇਸ਼ ਅਜਾਦ ਹੋਣ ਤੋਂ ਵੀ ਪਹਿਲਾਂ ਆਪਣੇ ਗੁਰੂ ਘਰਾਂ ਨੂੰ ਅੰਗਰੇਜ ਸਰਕਾਰ ਦੇ ਪਾਲਤੂ ਮਹੰਤਾਂ ਤੋਂ ਅਜਾਦ ਕਰਵਾ ਲਿਆ ਸੀ। ਪਰ ਦੁੱਖ ਦੀ ਗੱਲ ਹੈ ਕਿ ਉਸ ਸਮੇਂ ਗੁਲਾਮ ਹਿੰਦੂਸਤਾਨ ਵਿੱਚ ਸਿੱਖ ਅਜਾਦ ਸਨ ਪਰ ਅੱਜ ਅਜਾਦ ਹਿੰਦੂਸਤਾਨ ਵਿੱਚ ਸਿੱਖ ਗੁਲਾਮ ਹਨ। ਅੱਜ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਕਮੇਟੀ ਚੁਣਨ ਵਾਸਤੇ ਵੀ ਹਿੰਦੂਸਤਾਨ ਦੀਆਂ ਸਰਕਾਰਾਂ ਤੇ ਅਦਾਲਤਾਂ ਦੇ ਹੁਕਮਾਂ ਦੀ ਉਡੀਕ ਕਰਨੀ ਪੈਂਦੀ ਹੈ। ਜਿੰਨ੍ਹਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੱਖ ਕੌਮ ਨੇ ਬੇਹਿਸਾਬਾ ਖੂਨ ਬਹਾਇਆ ਸੀ, ਬਾਦਲ ਦੀ ਕ੍ਰਿਪਾ ਸਕਦਾ ਉਹੀ ਮਹੰਤ ਅੱਜ ਫੇਰ ਗੁਰੂ ਘਰਾਂ ਉੱਪਰ ਕਾਬਜ ਹੋ ਚੁੱਕੇ ਹਨ। ਡਾ: ਪਰਮਜੀਤ ਸਿੰਘ ਰਾਣੂ ਵਰਗਿਆਂ ਨੇ ਜੋ ਸਿੱਖੀ ਦੀ ਪਹਿਚਾਣ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ, ਇਹ ਵੀ ਸਭ ਬਾਦਲ/ਆਰ. ਐਸ. ਐਸ. ਦੀ ਹੀ ਦੇਣ ਹੈ। ਜਾਂ ਇਉਂ ਕਹਿ ਲਵੋ ਕਿ ਇਹ ਸਿੱਖ ਵਿਰੋਧੀ ਸ਼ਕਤੀਆਂ ਦੀ ਅਸਿੱਧੇ ਰੂਪ ਵਿੱਚ ਮੱਦਦ ਹੈ। ਇਹੀ ਕਾਰਨ ਹੈ ਕਿ ਅੱਜ ਸਿੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਉਹ ਲੋਕ ਅੱਗੇ ਆ ਰਹੇ ਹਨ, ਜਿੰਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਜਨਮ ਸਮੇਂ ਮਨੁੱਖ ਦਾ ਕੋਈ ਵੀ ਦੁਨਿਆਵੀ ਧਰਮ ਨਹੀਂ ਹੁੰਦਾ, ਇਹ ਤਾਂ ਬਾਅਦ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ। ਕੋਈ ਵੀ ਮੁਨੱਖ ਕਿਸੇ ਵੀ ਦੁਨਿਆਵੀ ਧਰਮ ਨੂੰ ਅਪਣਾ ਸਕਦਾ ਹੈ। ਇਸ ਲਈ ਇੱਥੇ ਗੁਰੂ ਨਾਨਕ ਜੀ ਦੀ ਮਿਸਾਲ ਹੀ ਕਾਫੀ ਹੋਵੇਗੀ ਕਿ ਗੁਰੂ ਨਾਨਕ ਜੀ ਦਾ ਜਨਮ ਹਿੰਦੂ ਘਰਾਣੇ ਵਿੱਚ ਹੋਇਆ ਪਰ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨੂੰ ਛੱਡ ਕੇ ਸਿੱਖ ਧਰਮ ਦੀ ਨੀਂਹ ਰੱਖੀ। ਜੋ ਲੋਕ ਆਪਣੇ ਆਪ ਨੂੰ ਸਹਿਜਧਾਰੀ ਕਹਾ ਰਹੇ ਹਨ ਅਸਲ ਵਿੱਚ ਇਹ ਤਾਂ ਅਜੇ ਕੁੱਝ ਵੀ ਨਹੀਂ ਹਨ। ਕਿਉਂਕਿ ਜੋ ਸਿੱਖ ਹੈ ਉਹੀ ਸਿੱਖ ਹੈ ਜੋ ਸਿੱਖ ਨਹੀਂ ਉਹ ਕੁੱਝ ਹੋਰ ਹੋਵੇਗਾ।
ਸਿੱਖ ਕੌਣ ਹੈ ? ਸਿੱਖ ਉਹ ਵਿਅਕਤੀ ਹੈ ਜੋ ਦਸਾਂ ਗੁਰੂਆਂ ਦੀ ਸਿੱਖਿਆ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਇੱਕ ਰੱਬ ਤੋਂ ਵਗੈਰ ਹੋਰ ਕਿਸੇ ਦੇਵੀ ਦੇਵਤੇ, ਮੜੀ-ਮਸਾਣੀ, ਪੀਰ-ਫਕੀਰ ਆਦਿ ਨੂੰ ਨਹੀਂ ਮੰਨਦਾ ਅਤੇ ਸਿੱਖੀ ਵਿੱਚ ਪ੍ਰਵੇਸ਼ ਕਰਨ ਦੀ ਰੀਤ ਅਨੁਸਾਰ ਖੰਡੇ ਦੀ ਪਹੁਲ ਲੈ ਕੇ ਕੁਰਹਿਤਾਂ ਤੋਂ ਬਚਿਆ ਹੋਇਆ, ਰਹਿਤਾਂ ਦਾ ਧਾਰਨੀ ਹੈ। ਬੇਸ਼ੱਕ ਗੁਰਮਤਿ ਵਿੱਚ ਨਿਰੇ ਭੇਖ ਲਈ ਵੀ ਕੋਈ ਥਾਂ ਨਹੀਂ ਪਰ ਦੁਨਿਆਵੀ ਤੌਰ ਤੇ ਇੱਕ ਕੌਮ ਵੱਜੋਂ ਬਾਹਰੀ ਪਛਾਣ ਵੀ ਹੋਣੀ ਜਰੂਰੀ ਹੈ। ਜਿਵੇਂ ਕਿ ਆਪਣੀ ਪਛਾਣ ਲਈ ਹਰ ਇੱਕ ਸਕੂਲ ਦੀ ਆਪਣੀ ਵੱਖਰੀ ਵਰਦੀ ਹੁੰਦੀ ਹੈ। ਜੇ ਕੋਈ ਆਪਣੇ ਆਪ ਨੂੰ ਦੁਨਿਆਵੀ ਧਾਰਮਿਕ ਰੀਤਾਂ ਤੋਂ ਉੱਚਾ ਉੱਠਿਆ ਹੋਇਆ ਅਤੇ ਅਧਿਆਤਮਕਵਾਦੀ ਸਮਝਦਾ ਹੈ ਤਾਂ ਉਸਨੂੰ ਦੁਨਿਆਵੀ ਧਾਰਮਿਕ ਸੰਸਥਾਵਾਂ ਵਿੱਚ ਦਾਖਲੇ ਅਤੇ ਵੋਟ ਪਰਚੀਆਂ ਬਣਾਉਣ ਲਈ ਵੀ ਲੜਨ ਦੀ ਲੋੜ ਨਹੀਂ ਹੈ। ਪਰ ਅੱਜ ਕੱਲ੍ਹ ਉਹ ਲੋਕ ਜਿੰਨ੍ਹਾਂ ਦਾ ਕੋਈ ਅਸੂਲ ਜਾਂ ਰਹਿਤ ਹੀ ਨਹੀਂ ਹੈ, ਆਪਣੇ ਸਵਾਰਥ ਲਈ ਸਹਿਜਧਾਰੀਆਂ ਦੇ ਨਾਮ ਤੇ ਸਿੱਖੀ ਵਿੱਚ ਘੁਸਪੈਠ ਕਰਕੇ ਸਿੱਖੀ ਨੂੰ ਖਤਮ ਕਰਨ ਲਈ ਉਤਾਵਲੇ ਹੋਏ ਪਏ ਹਨ। ਕੌਣ ਹਨ ਇਹ ਸਹਿਜਧਾਰੀ? ਇਹ ਨਾ ਹਿੰਦੂ ਹਨ, ਨਾ ਮੁਸਲਮਾਨ ਅਤੇ ਨਾ ਹੀ ਸਿੱਖ। ਭਾਵ ਕਿ ਇਹ ਲੋਕ ਦੁਨਿਆਵੀ ਤੌਰ ਤੇ ਕਿਸੇ ਵੀ ਫਿਰਕੇ ਦੀਆਂ ਧਾਰਮਿਕ ਰੀਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ, ਪਰ ਆਪਣੇ ਆਪ ਨੂੰ ਧਰਮੀ ਅਖਵਾਕੇ ਧਾਰਮਿਕ ਸੰਸਥਾਵਾਂ ਦਾ ਲਾਭ ਵੀ ਲੈਣਾ ਚਾਹੁੰਦੇ ਹਨ। ਸਹਿਜਧਾਰੀਆਂ ਨੂੰ ਵੋਟਾਂ ਦਾ ਅਧਿਕਾਰ ਨਾ ਦੇਣ ਅਤੇ ਇੱਕ ਲੜਕੀ ਨੂੰ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਦਾਖਲਾ ਨਾ ਦੇਣ ਸਬੰਧੀ ਉੱਠੇ ਵਿਵਾਦ ਤੇ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਮੁਖੀ ਡਾ: ਪਰਮਜੀਤ ਸਿੰਘ ਰਾਣੂ ਜੀ ਨੇ ਇੱਕ ਵਾਰ ਅਖਵਾਰੀ ਬਿਆਨ ਵਿੱਚ ਭਾਈ ਕਾਹਨ ਸਿੰਘ ਨਾਭਾ ਵੱਲੋਂ ਲਿਖੇ ਗਏ ਮਹਾਨ ਕੋਸ਼ ਦੇ ਪੰਨਾ ਨੰ: 137 ਦੀ ਉਦਹਾਰਣ ਦਿੰਦੇ ਹੋਏ ਕਿਹਾ ਸੀ ਕਿ ਨਾਭਾ ਜੀ ਨੇ ਸਹਿਜਧਾਰੀਆਂ ਬਾਰੇ ਇਸ ਤਰ੍ਹਾਂ ਲਿਖਿਆ ਹੈ, ਸਹਿਜਧਾਰੀ ਵਿ-ਸਹਜ (ਗਯਾਨ) ਧਾਰਨ ਕਰਨ ਵਾਲਾ, ਵਿਚਾਰਵਾਨ, ਸੁਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖਾਂ ਦਾ ਇੱਕ ਅੰਗ ਜੋ ਖੰਡੇ-ਵਾਟੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ, ਪੰਜਾਬ ਅਤੇ ਸਿੰਧ ਵਿੱਚ ਸਹਿਜਧਾਰੀ ਬਹੁਤ ਗਿਣਤੀ ਦੇ ਹਨ, ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਅਤੇ ਸ਼ਰਧਾਵਾਨ ਹਨ। ਜੋ ਸਿੰਘ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਹਨ, ਉਹ ਸਿੱਖ ਧਰਮ ਤੋਂ ਅਨਜਾਣ ਹਨ। ਡਾ: ਰਾਣੂ ਨੇ ਉਪਰੋਕਤ ਹਵਾਲਾ ਦਿੰਦਿਆਂ ਨਾਲ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹੀ ਅਰਥਾਂ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ ਲੈਣਾ ਚਾਹੀਂਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਤਿਤ ਸਿਰਫ ਅੰਮ੍ਰਿਤਧਾਰੀ ਸਿੱਖ ਹੁੰਦਾ ਹੈ, ਜਿਸਨੇ ਅੰਮ੍ਰਿਤਪਾਨ ਨਹੀਂ ਕੀਤਾ ਉਸਨੂੰ ਪਤਿਤ ਨਹੀਂ ਕਿਹਾ ਜਾ ਸਕਦਾ। ਡਾ: ਰਾਣੂ ਜੀ ਇਹ ਵੀ ਕਹਿ ਰਹੇ ਹਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ, ਪਰ ਡਾ: ਰਾਣੂ ਜੀ ਨੂੰ ਇਹ ਵੀ ਪਤਾ ਹੋਣਾ ਚਾਹੀਂਦਾ ਹੈ ਕਿ ਇਸੇ ਮਹਾਨ ਕੋਸ਼ ਦੇ ਇਸੇ ਪੰਨੇ ਤੇ ਕਈ ਥਾਂ ਹੋਰ ਅਤੇ ਇਸੇ ਪਹਿਰੇ ਵਿੱਚ ਵੀ ਸਹਿਜ ਦਾ ਅਰਥ ਗਿਆਨ ਦਿੱਤਾ ਹੋਇਆ ਹੈ। ਸਹਿਜਧਾਰੀ ਨੂੰ ਗਿਆਨ ਧਾਰਣ ਵਾਲਾ (ਵਿਚਾਰਵਾਨ) ਵੀ ਲਿਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 638 ਤੇ ਦਰਜ ਹੈ ਕਿ:- ਗੁਰ ਬਿਨੁ ਸਹਜੁ ਨ ਉਪਜੈ ਭਾਈ ਪੂਛਹੁ ਗਿਆਨੀਆ ਜਾਇ॥ ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨ੍ਹਾਂ ਮਨੁੱਖ ਦੇ ਅੰਦਰ ਸਹਜੁ-ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ। ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 68 ਤੇ ਸਹਿਜ ਬਾਰੇ ਪੂਰਾ ਸ਼ਬਦ ਇਸ ਤਰ੍ਹਾਂ ਦਰਜ ਹੈ:- ਸਿਰੀਰਾਗੁ ਮਹਲਾ ੩॥ ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥ ਪੜਿ ਪੜਿ ਪੰਡਿਤ ਜੋਤਕੀ ਥਕੇ, ਭੇਖੀ ਭਰਮਿ ਭੁਲਾਇ॥ ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ॥ ੧॥ ਭਾਈ ਰੇ, ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ॥ ੧॥ ਰਹਾਉ॥ ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ॥ ਸਹਜੇ ਹੀ ਭਗਤਿ ਸਹਜਿ ਪਿਆਰਿ ਬੈਰਾਗਿ॥ ਸਹਜੈ ਹੀ ਤੇ ਸੁਖ ਸਾਤਿ ਹੋਇ, ਬਿਨੇ ਸਹਜੈ ਜੀਵਣੁ ਬਾਦਿ॥ ੨॥ ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ॥ ਸਹਜੇ ਹੀ ਗੁਣ ਉਚਰੈ ਭਗਤਿ ਕਰੇ ਲਿਵ ਲਾਇ॥ ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ॥ ੩॥ ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ॥ ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ॥ ਸੋ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ॥ ੪॥ ਮਾਇਆ ਵਿਚਿ ਸਹਜ ਨ ਉਪਜੈ ਮਾਇਆ ਦੂਜੈ ਭਾਇ॥ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ॥ ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ॥ ੫॥ ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ॥ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ॥ ਚਉਥੇ ਪਦ ਮਹਿ ਸਹਜੁ ਹੈ ਗੁਰਮੁਖ ਪਲੈ ਪਾਇ॥ ੬॥ ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ॥ ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ॥ ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ॥ ੭॥ ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ॥ ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ॥ ਆਪੇ ਬਖਸਿ ਮਿਲਾਇਨੁ ਪੂਰੇ ਗੁਰ ਕਰਤਾਰਿ॥ ੮॥ ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ॥ ਸਭਨਾ ਜੀਆਂ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ॥ ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ॥ ੯॥ ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ॥ ਅਨਦਿਨੁ ਲਾਹਾ ਹਰਿ ਨਾਮੁ ਲੈਨਿ, ਅਖੁਟ ਭਰੇ ਭੰਡਾਰ॥ ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ॥ ੧0॥ ੬॥ ੨੩॥
ਗੁਰਬਾਣੀ ਅਨੁਸਾਰ ਤਾਂ ਸਹਿਜ ਅਵਸਥਾ ਬਹੁਤ ਉੱਚੀ ਅਵਸਥਾ ਹੈ ਜੋ ਗੁਰੂ ਦੀ ਸ਼ਰਨ ਪਿਆਂ ਗੁਰਮਤਿ ਅਨੁਸਾਰ ਚੱਲਦਿਆਂ ਹੀ ਪ੍ਰਾਪਤ ਹੋ ਸਕਦੀ ਹੈ। ਪਰ ਡਾ: ਰਾਣੂ ਵਰਗੇ ਗੁਰਮਤਿ ਦੇ ਧਾਰਨੀ ਹੋਏ ਵਗੈਰ ਹੀ ਸਹਿਜਧਾਰੀਆਂ ਦੇ ਆਗੂ ਬਣੇ ਬੈਠੇ ਹਨ। ਜੇ ਹੁਣ ਡਾ: ਰਾਣੂ ਅਨੁਸਾਰ ਦਿੱਤੀ ਦਲੀਲ ਦੀ ਗੱਲ ਕਰੀਏ ਕਿ ਸੌਖੀ ਰੀਤ ਅੰਗੀਕਾਰ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਸ ਸੌਖ ਦੀ ਕੋਈ ਹੱਦ ਵੀ ਹੋ ਸਕਦੀ ਹੈ? ਕੀ ਖੰਡੇ ਦੀ ਪਹੁਲ ਲੈਣਾ ਔਖੀ ਰੀਤ ਹੈ? ਜੋ ਵਿਅਕਤੀ ਕੱਛ ਵੀ ਨਹੀਂ ਪਹਿਨ ਸਕਦਾ ਅਤੇ ਗਾਤਰੇ ਕ੍ਰਿਪਾਨ ਵੀ ਨਹੀਂ ਪਾ ਸਕਦਾ ਜੇ ਉਹ ਆਪਣੇ ਆਪ ਨੂੰ ਸਿੱਖ ਨਾ ਕਹਾਵੇ ਤਾਂ ਉਸਦਾ ਕੀ ਥੁੜਿਆ ਪਿਆ ਹੈ। ਅਜਿਹੇ ਨਾਮ ਧਰੀਕ ਸਹਿਜਧਾਰੀਆਂ ਜੋ ਕੱਛ ਪਹਿਨਣ ਨੂੰ ਹੀ ਔਖੀ ਰੀਤ ਸਮਝਦੇ ਹਨ ਤੋਂ ਗੁਰਸਿੱਖ ਬਣਨ ਦੀ ਕੀ ਆਸ ਰੱਖੀ ਜਾ ਸਕਦੀ ਹੈ। ਖੰਡੇ ਦੀ ਪਹੁਲ ਨੂੰ ਛੱਡੋ ਪਰ ਕੀ ਸਾਡੇ ਗੁਰੂ ਕੇਸਧਾਰੀ ਨਹੀਂ ਸਨ? ਕੀ ਸਾਡੇ ਗੁਰੂ ਕੱਛ ਨਹੀਂ ਸਨ ਪਹਿਨਦੇ? ਜਦੋਂ ਸਾਡੇ ਗੁਰੂ ਕੇਸ ਰੱਖਦੇ ਸਨ ਅਤੇ ਕੱਛ ਪਹਿਨਦੇ ਸਨ ਤਾਂ ਫਿਰ ਉਨ੍ਹਾਂ ਦੇ ਸਿੱਖ ਕਹਾਉਣ ਵਾਲ਼ਿਆਂ ਨੂੰ ਕੇਸ ਰੱਖਣ ਜਾਂ ਕੱਛ ਪਹਿਨਣ ਵਿੱਚ ਕੀ ਔਖਾਈ ਹੈ? ਗੁਰ ਫਰਮਾਨ ਹੈ ਕਿ:- ਗੁਰ ਸਿਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (ਪੰਨਾ ਨੰ: 667) ਗੁਰਸਿੱਖਾਂ ਨੂੰ ਤਾਂ ਗੁਰੂ ਹੁਕਮ ਹੈ ਕਿ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਰਸਤੇ, ਗੁਰੂ ਦੀ ਚਾਲ ਚੱਲੋ। ਇੱਥੇ ਔਖੀ ਸੌਖੀ ਰੀਤ ਦੀ ਕੋਈ ਗੱਲ ਹੀ ਨਹੀਂ ਹੈ। ਜੇ ਔਖੀ ਸੌਖੀ ਰੀਤ ਧਾਰਨ ਕਰਨ ਦਾ ਫੈਸਲਾ ਅਸੀਂ ਆਪ ਕਰਨਾ ਹੈ ਫਿਰ ਤਾਂ ਇਹ ਸਵਾਲ ਗੁਰੂ ਤੇ ਹੀ ਉੱਠੇਗਾ ਕਿ ਗੁਰੂ ਵੱਲੋਂ ਦੱਸਿਆ ਰਸਤਾ ਔਖਾ ਹੈ। ਫਿਰ ਤਾਂ ਅਸੀਂ ਗੁਰੂ ਨਾਲੋਂ ਸਿਆਣੇ ਹੋ ਗਏ। ਜਿੰਨ੍ਹਾਂ ਨੇ ਗੁਰੂ ਵੱਲੋਂ ਦੱਸੀ ਔਖੀ ਰੀਤ ਨੂੰ ਛੱਡ ਕੇ ਸੌਖੀ ਰੀਤ ਧਾਰਨ ਕਰ ਲਈ ਹੈ। ਗੁਰ ਫਰਮਾਨ ਹੈ ਕਿ:- ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆਂ ਥਾਇ ਨ ਕਾਈ ਪਾਇ॥ ਪੰਨਾ ਨੰ: 474॥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ:- ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਤਾਂ ਸਿਰ ਨਿਵਾਉਂਦਾ ਹੈ ਅਤੇ ਕਦੇ ਉਸਦੇ ਕੀਤੇ ਉੱਤੇ ਇਤਰਾਜ ਕਰਦਾ ਹੈ, ਉਹ ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ, ਨਾਨਕ! ਸਿਰ ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ ਮਾਲਕ ਦੇ ਦਰ ਉੱਤੇ ਕਬੂਲ ਨਹੀਂ ਹੁੰਦੀ। ਮੇਰੇ ਖਿਆਲ ਅਨੁਸਾਰ ਤਾਂ ਉਪਰੋਕਤ ਸ਼ਬਦ ਗੁਰਮਤਿ ਦੀ ਰਹਿਤ ਨੂੰ ਔਖੀ ਕਹਿਣ ਅਤੇ ਅਪਾਣੀ ਮਨ ਮੱਤ ਅਨੁਸਾਰ ਆਪਣੇ ਆਪ ਨੂੰ ਸਹਿਜਧਾਰੀ ਕਹਾਉਣ ਵਾਲਿਆਂ ਉੱਤੇ ਪੂਰੀ ਤਰ੍ਹਾਂ ਢੁੱਕਦਾ ਹੈ। ਰਹੀ ਗੱਲ ਸਹਿਜਧਾਰੀਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਣ ਦੀ। ਗੁਰਮਤਿ ਅਨੁਸਾਰ ਸਿੱਖ ਨੇ ਤਾਂ ਨਫਰਤ ਕਿਸੇ ਵੀ ਪ੍ਰਾਣੀ ਮਾਤਰ ਨਾਲ ਨਹੀਂ ਕਰਨੀ। ਸਿੱਖ ਤਾਂ ਹੋਰ ਮੱਤਾਂ ਦੇ ਧਾਰਨੀਆਂ ਨਾਲ ਵੀ ਨਫਰਤ ਨਹੀਂ ਕਰਦਾ। ਇੱਥੇ ਸਹਿਜਧਾਰੀਆਂ ਨਾਲ ਨਫਰਤ ਦੀ ਗੱਲ ਕਰਨੀ ਢੁੱਕਵੀਂ ਹੀ ਨਹੀਂ ਹੈ। ਕਿਉਂਕਿ ਸਿੱਖ ਤਾਂ ਸਿਰਫ ਬੁਰਾਈਆਂ ਤੋਂ ਹੀ ਨਫਰਤ ਕਰਦਾ ਹੈ, ਕਿਸੇ ਕੌਮ ਜਾਂ ਫਿਰਕੇ ਤੋਂ ਨਹੀਂ। ਜੇ ਇਹਨਾਂ ਨਾਮ ਧਰੀਕ ਸਹਿਜਧਾਰੀਆਂ ਨੂੰ ਵੋਟਾਂ ਅਤੇ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਦਾ ਹੱਕ ਨਾ ਦੇਣਾ ਹੀ ਨਫਰਤ ਦੀ ਨਿਗ੍ਹਾ ਹੈ, ਫਿਰ ਤਾਂ ਹਿੰਦੂ, ਮੁਸਲਮਾਨਾਂ ਆਦਿ ਨੂੰ ਵੀ ਇਹ ਹੱਕ ਦੇ ਦੇਣਾ ਚਾਹੀਦਾ ਹੈ। ਕਿਉਂਕਿ ਸਿੱਖਾਂ ਨੂੰ ਤਾਂ ਇਹਨਾਂ ਨਾਲ ਵੀ ਕੋਈ ਨਫਰਤ ਨਹੀਂ ਹੈ। ਹਿੰਦੂ ਅਤੇ ਮੁਸਲਮਾਨ ਵੀ ਗੁਰੂਆਂ ਦੇ ਅਜਿਹੇ ਸ਼ਰਧਾਲੂ ਸਨ, ਜਿੰਨ੍ਹਾਂ ਨੇ ਸ਼ਹੀਦੀਆਂ ਵੀ ਦਿੱਤੀਆਂ ਹਨ। ਇੱਥੇ ਇਹ ਵੀ ਨਹੀਂ ਹੋ ਸਕਦਾ ਕਿ ਜਿਸਨੂੰ ਸਿੱਖ ਨਫਰਤ ਨਹੀਂ ਕਰਦੇ ਉਹ ਸਿੱਖਾਂ ਦੀਆਂ ਸੰਸਥਾਵਾਂ ਉੱਪਰ ਕਾਬਜ ਹੋ ਜਾਣ। ਜਾਂ ਕੀ ਅਜਿਹੇ ਲੋਕਾਂ ਨੂੰ ਸਿੱਖ ਧਰਮ ਦੀਆਂ ਸੰਸਥਾਵਾਂ ਵਿੱਚ ਘੁਸਪੈਠ ਕਰਨ ਤੋਂ ਰੋਕਣਾ ਹੀ ਇਹਨਾਂ ਨਾਲ ਨਫਰਤ ਕਰਨਾ ਹੈ? ਡਾ: ਰਾਣੂ ਜੀ ਤਾਂ ਖੁਦ ਕਹਿ ਚੁੱਕੇ ਹਨ ਕਿ ਅੰਮ੍ਰਿਤਧਾਰੀ ਸਿੱਖ ਹੀ ਕਿਸੇ ਕੁਰਹਿਤ ਕਾਰਨ ਪਤਿਤ ਹੁੰਦਾ ਹੈ। ਜਿਸਨੇ ਅੰਮ੍ਰਿਤ ਨਹੀਂ ਛਕਿਆ ਉੇਹ ਪਤਿਤ ਨਹੀਂ ਹੁੰਦਾ। ਫਿਰ ਕੋਈ ਖੰਡੇ ਦੀ ਪਹੁਲ ਕਿਉਂ ਲਵੇਗਾ? ਕਿਉਂਕਿ ਉਹ ਜੇ ਕੋਈ ਕੁਰਹਿਤ ਕਰੇਗਾ ਤਾਂ ਉਹ ਪਤਿਤ (ਦੋਸ਼ੀ) ਹੋ ਜਾਵੇਗਾ। ਇਹਨਾਂ ਨਾਮ ਧਾਰੀਕ ਸਹਿਜਧਾਰੀਆਂ ਨੂੰ ਇਹ ਖੁੱਲ ਹੈ ਕਿ ਉਹ ਦਾੜੀ ਕੇਸ ਕਟਵਾਉਣ, ਭਰਵੱਟੇ ਕਟਾਉਣ, ਤੰਬਾਕੂ ਪੀਣ ਭਾਵ ਕੋਈ ਮਰਜੀ ਗਲਤੀ ਕਰਨ ਉਹ ਤਾਂ ਵੀ ਪਤਿਤ ਨਹੀਂ ਹੋਣਗੇ। ਵਾਹ ਕੈਸੀ ਦਲੀਲ ਹੈ! ਜੇ ਡਾ: ਰਾਣੂ ਦੀ ਇਸ ਦਲੀਲ ਨੂੰ ਮੰਨ ਲਈਏ ਫਿਰ ਤਾਂ ਸਿੱਖ ਦੀ ਪਛਾਣ ਹੀ ਨਹੀਂ ਰਹਿਣੀ। ਕਿਉਂਕਿ ਫਿਰ ਤਾਂ ਖੰਡੇ ਦੀ ਪਹੁਲ ਲੈਣ ਵਾਲਾ ਵੀ ਸਿੱਖ ਅਤੇ ਪਹੁਲ ਨਾ ਲੈਣ ਵਾਲਾ ਵੀ ਸਿੱਖ। ਦਾੜੀ ਕੇਸ ਕੱਟਣ ਵਾਲਾ ਵੀ ਸਿੱਖ ਅਤੇ ਨਾ ਕੱਟਣ ਵਾਲਾ ਵੀ ਸਿੱਖ। ਰਹਿਤਾਂ ਰੱਖਣ ਵਾਲਾ ਵੀ ਸਿੱਖ ਅਤੇ ਜਿਸਦਾ ਕਿਸੇ ਵੀ ਰਹਿਤ ਨਾਲ ਕੋਈ ਵਾਸਤਾ ਨਹੀਂ ਉਹ ਵੀ ਸਿੱਖ।
ਡਾ: ਰਾਣੂ ਜੀ ਇਹ ਵੀ ਕਹਿ ਰਹੇ ਹਨ ਕਿ ਸਹਿਜਧਾਰੀ ਸਿੱਖੀ ਦੀ ਪਨੀਰੀ ਹਨ। ਕੀ ਪਨੀਰੀ ਸਾਰੀ ਉਮਰ ਪਨੀਰੀ ਹੀ ਰਹਿੰਦੀ ਹੈ? ਪਨੀਰੀ ਤਾਂ ਕੁੱਝ ਸਮੇਂ ਲਈ ਹੀ ਹੁੰਦੀ ਹੈ। ਕੁੱਝ ਸਮੇਂ ਬਾਅਦ ਪਨੀਰੀ ਨੂੰ ਪੁੱਟ ਕੇ ਲਗਾਇਆ ਜਾਂਦਾ ਹੈ। ਫਿਰ ਹੀ ਪਨੀਰੀ ਤੋਂ ਕੋਈ ਫਸਲ ਤਿਆਰ ਹੁੰਦੀ ਹੈ। ਪਰ ਜੇ ਪਨੀਰੀ ਡਾ: ਰਾਣੂ ਜੀ ਵਾਂਗ ਅੜ ਜਾਵੇ ਤੇ ਕਹੇ ਕਿ ਮੈਂ ਪਨੀਰੀ ਹਾਂ, ਮੇਰੇ ਤੋਂ ਹੀ ਫਸਲ ਤਿਆਰ ਹੁੰਦੀ ਹੈ, ਮੈਨੂੰ ਕੋਈ ਨਾ ਪੁੱਟੋ, ਮੇਰੀ ਪਨੀਰੀ ਦੇ ਨਾਮ ਤੇ ਵੱਖਰੀ ਹੋਂਦ ਹੈ ਅਤੇ ਮੈਂ ਤਾਂ ਸਾਰੀ ਉਮਰ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ ਤੋਂ ਨਾ ਤਾਂ ਫਸਲ ਪੈਦਾ ਹੋ ਸਕਦੀ ਹੈ ਅਤੇ ਨਾ ਹੀ ਅਜਿਹੀ ਪਨੀਰੀ ਦੀ ਕਿਸੇ ਕੌਮ ਨੂੰ ਲੋੜ ਹੈ। ਜੇ ਇਸ ਪਨੀਰੀ ਨੇ ਪਨੀਰੀ ਹੀ ਰਹਿਣਾ ਹੈ ਤਾਂ ਅਜਿਹੀ ਪਨੀਰੀ (ਸਹਿਜਧਾਰੀਆਂ) ਨੂੰ ਚਾਹੀਦਾ ਹੈ ਕਿ ਉਹ ਕਿਸੇ ਫਸਲ (ਸੰਪੂਰਨ ਸਿੱਖ ਕੌਮ ਦੀਆਂ ਸੰਸਥਾਵਾਂ) ਵਿੱਚ ਜਾ ਕੇ ਟੰਗਾਂ ਨਾ ਅੜਾਵੇ। ਸਕੂਲੀ ਵਿੱਦਿਆ ਦੀ ਦਸਵੀਂ ਜਾਂ ਇਸ ਤੋਂ ਉੱਚੀਆਂ ਜਮਾਤਾਂ ਪਾਸ ਕਰਨ ਲਈ ਪਹਿਲੀ ਜਮਾਤ ਦਾ ੳ, ਅ ਪੜ੍ਹਣਾ ਲਾਜਮੀ ਹੈ। ਪਰ ਜੇ ਪਹਿਲੀ ਜਮਾਤ ਦੇ ਵਿਦਿਆਰਥੀ ਇਹ ਧਾਰ ਲੈਣ ਕੇ ਅਸੀਂ ਪਹਿਲੀ ਜਮਾਤ ਤੋਂ ਅੱਗੇ ਨਹੀਂ ਜਾਣਾ, ਪਹਿਲੀ ਜਮਾਤ ਹੀ ਵੱਡੀਆਂ ਜਮਾਤਾਂ ਦੀ ਪਨੀਰੀ ਅਤੇ ਨਾਲ ਇਹ ਵੀ ਮੰਗ ਕਰਨ ਕਿ ਸਾਨੂੰ ਵੱਡੀਆਂ ਜਮਾਤਾਂ ਦੇ ਬਾਲਗ ਵਿਦਿਆਰਥੀਆਂ ਦੀ ਤਰ੍ਹਾਂ ਵੋਟਾਂ ਦਾ ਅਧਿਕਾਰ ਦਿਓ ਜਾਂ ਸਾਨੂੰ ਸਿੱਧਾ ਕਾਲਜਾਂ ਵਿੱਚ ਦਾਖਲਾ ਦਿਉ। ਤਾਂ ਕੀ ਅਜਿਹੀ ਪਹਿਲੀ ਜਮਾਤ ਨੂੰ ਕੋਈ ਸੰਸਥਾ ਆਪਣੇ ਸਕੂਲ ਵਿੱਚ ਰੱਖੇਗੀ? ਜਾਂ ਕੀ ਅਜਿਹੀ ਪਹਿਲੀ ਜਮਾਤ ਤੋਂ ਵੱਡੀਆਂ ਜਮਾਤਾਂ ਪਾਸ ਕਰਨ ਦੀ ਆਸ ਰੱਖੀ ਜਾ ਸਕਦੀ ਹੈ ਜੋ ਸਾਰੀ ਉਮਰ ਹੀ ਪਹਿਲੀ ਜਮਾਤ ਵਿੱਚ ਰਹਿਣਾ ਚਾਹੁੰਦੀ ਹੋਵੇ। ਮੈਂ ਤਾਂ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਾਉਣ ਵਾਲੇ ਵੀਰਾਂ ਭੈਣਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਹਿਜਧਾਰੀ ਤਾਂ ਦੁਨਿਆਵੀ ਗੱਲਾਂ ਤੋਂ ਅੱਗੇ ਲੰਘੇ ਹੋਏ, ਚੌਥੇ ਪਦ ਵਿੱਚ ਪਹੁੰਚੇ ਗੁਰਮੁਖ ਜਨ ਹੁੰਦੇ ਹਨ ਤੁਸੀਂ ਸਹਿਜਧਾਰੀ ਸਿੱਖ ਤਾਂ ਕੀ ਤੁਸੀਂ ਤਾਂ ਅਜੇ ਕੁੱਝ ਵੀ ਨਹੀਂ ਹੋਂ। ਤੁਸੀਂ ਆਪਣੀਆਂ ਮਨ-ਮਰਜੀਆਂ ਕਰੋ, ਦਾੜ੍ਹੀ-ਕੇਸ ਕੱਟੋ, ਭਰਵੱਟੇ ਕਟਾਓ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੈ ਪਰ ਆਪਣੇ ਨਾਮ ਨਾਲ ਸਹਿਜਧਾਰੀ ਸਿੱਖ ਲਗਾ ਕਿ ਸਿੱਖੀ ਦੀ ਪਛਾਣ ਨੂੰ ਖਤਮ ਨਾ ਕਰੋ। ਜੇ ਤੁਸੀਂ ਸਹਿਜਧਾਰੀ ਦੇ ਅਰਥ ਇਹ ਕਰਦੇ ਹੋ ਕਿ ਹੌਲੀ-ਹੌਲੀ ਸਿੱਖੀ ਨੂੰ ਗ੍ਰਹਿਣ ਕਰਨ ਵਾਲਾ ਸਹਿਜਧਾਰੀ ਹੁੰਦਾ ਹੈ ਤਾਂ ਇਹ ਵੀ ਗਲਤ ਹੈ। ਕਿਉਂਕਿ ਜਿਵੇਂ ਕ੍ਰਿਪਾਨਧਾਰੀ ਜਾਂ ਬੰਦੂਕਧਾਰੀ ਉਹੀ ਹੁੰਦਾ ਹੈ, ਜਿਸਨੇ ਇਹ ਵਸਤਾਂ ਪ੍ਰਾਪਤ ਕਰਕੇ ਧਾਰਨ ਕਰ ਲਈਆਂ ਹੋਣ। ਜੇ ਕੋਈ ਵਿਅਕਤੀ ਬੰਦੂਕ ਜਾਂ ਕ੍ਰਿਪਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸਨੂੰ ਬੰਦੂਕ ਜਾਂ ਕ੍ਰਿਪਾਨਧਾਰੀ ਨਹੀਂ ਕਿਹਾ ਜਾ ਸਕਦਾ। ਜੇ ਤੁਹਾਡੀ ਗੱਲ ਮੰਨ ਵੀ ਲਈਏ ਕਿ ਤੁਸੀਂ ਸਹਿਜੇ-ਸਹਿਜੇ (ਹੌਲੀ-ਹੌਲੀ) ਸਿੱਖੀ ਵੱਲ ਵੱਧ ਰਹੇ ਹੋ ਤਾਂ ਤੁਹਾਡੇ ਇਸ ਸਹਿਜ ਦੀ ਹੱਦ ਕੀ ਹੈ? ਕੀ ਸਾਰੀ ਉਮਰ ਸਹਿਜੇ-ਸਹਿਜੇ (ਹੌਲੀ-ਹੌਲੀ) ਤੋਂ ਅੱਗੇ ਨਾ ਟੱਪਣ ਵਾਲਾ ਹੀ ਸਹਿਜਧਾਰੀ ਹੁੰਦਾ ਹੈ?
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ: 94170-23911


01/06/14)
ਦਲਜੀਤ ਸਿੰਘ ਇੰਡਿਆਨਾ

ਬੜੂ ਕਿ ਬੜੂ ਸਾਹਿਬ ...ਇਕਬਾਲ ਸਿੰਘ ਵਲੋਂ ਸਕੂਲ ਦੀ ਆੜ ਵਿਚ ਚਲਾਇਆ ਜਾ ਰਿਹਾ ਡੇਰਾ
ਇਕਬਾਲ ਸਿੰਘ ਨਾਮ ਦਾ ਵਿਅਕਤੀ ਜੋ ਹਿਮਾਚਲ ਵਿਚ ਬਾਗਬਾਨੀ ਵਿਭਾਗ ਦਾ ਇੰਸਪੈਕਟਰ ਸੀ ਪਰ ਇਸ ਇਕਬਾਲ ਸਿੰਘ ਨੇ ਵਿਆਹ ਨਹੀ ਕਰਵਾਇਆ ਸੀ | ਜਦੋਂ ਕਿ ਗੁਰਮਤ ਵਿਚ ਗਰਹਿਸਤ ਨੂੰ ਪਹਿਲ ਹੈ |ਸੇਵਾ ਮੁਕਤ ਹੋਣ ਤੋਂ ਬਾਹਦ ਮਿਲੇ ਪੈਸਿਆਂ ਨਾਲ ਇਕਬਾਲ ਸਿੰਘ ਇਕ ਪਿੰਡ ਖਰੀਦ ਲਿਆ ਜਿਸ ਦਾ ਨਾਮ “ਬੜੂ” ਸੀ ਪਰ ਇਸ ਨੇ ਇਸ ਨਾਲ ਸਾਹਿਬ ਲਗਾ ਕੇ “ਬੜੂ ਸਾਹਿਬ” ਬਣਾ ਲਿਆ ਜਿਸ ਤਰਾਂ ਬਹੁਤੇ ਸਾਧ ਆਪਣੇ ਡੇਰੇ ਵਾਲੇ ਨਾਮ ਨਾਲ ਸਾਹਿਬ ਲਗਾ ਲੈਂਦੇ ਹਨ |ਜਿਸ ਹਿਸਾਬ ਨਾਲ ਡੇਰੇ ਬਣ ਰਹੇ ਹਨ ਕਿਸੇ ਦਿਨ ਪੰਜਾਬ ਦੇ ਹਰ ਸ਼ਹਿਰ ਦੇ ਨਾਮ ਨਾਲ ਸਾਹਿਬ ਲਗਿਆ ਮਿਲੇਗਾ
ਸਭ ਤੋਂ ਪਹਿਲਾਂ ਇਸ ਜਗਾਹ ਤੇ ਇਸ ਸਾਧ ਨੇ ਬਿਰਧ ਆਸ਼੍ਰਮ ਬਣਾਇਆ ਸੀ ਜਿਸ ਵਿਚ ਵਿਚ ਪੰਜਾਬ ਵਿਚੋਂ ਅਤੇ ਹੋਰ ਸੂਬਿਆਂ ਤੋਂ ਬਜੁਰਗ ਲਿਆਂਦੇ ਗਏ | ਇਹਨਾ ਦੀ ਸਕੀਮ ਦੀ ਵੀ ਬਜੁਰਗ ਸਭਾਲਣ ਦੇ ਬਹਾਨੇ ਓਹਨਾ ਦੇ ਪਰਿਵਾਰ ਤੋ ਫੀਸ ਦੇ ਨਾਮ ਤੇ ਪੈਸਾ ਇਕਠਾ ਕਰਾਂਗੇ |ਪਰ ਪਹਾੜੀ ਇਲਾਕਾ ਹੋਣ ਕਰਕੇ ਬਜੁਰਗਾਂ ਦਾ ਇਥੇ ਜੀ ਨਹੀ ਲੱਗਿਆ ਅਤੇ ਇਕ ਇਕ ਕਰਕੇ ਸਾਰੇ ਬਜੁਰਗ ਇਥੋਂ ਘਰਾਂ ਨੂੰ ਚਲੇ ਗਏ ਅਤੇ ਵਾਪਿਸ ਨਹੀ ਆਏ ਇਸ ਕਰਕੇ ਇਸ ਦੀ ਬਿਲਡਿੰਗ ਖਾਲੀ ਹੋ ਗਈ ਅਤੇ ਇਥੇ ਉੱਲੂ ਬੋਲਣ ਲੱਗ ਪਏ।
ਫੇਰ ਇਹਨਾ ਦਾ ਦਿਮਾਗ ਕੰਮ ਕੀਤਾ ਵੀ ਇਸ ਬਿਲਡਿੰਗ ਨੂੰ ਸਕੂਲ ਦੇ ਤੌਰ ਤੇ ਵਰਤਿਆ ਜਾਵੇ ਕਿਓਂ ਕਿ ਇਹਨਾ ਨੂੰ ਪਤਾ ਸੀ ਕਿ ਬਜੁਰਗ ਤਾਂ ਭੱਜ ਗਏ ਬਚਿਆਂ ਨੇ ਕਿਧਰ ਭੱਜ ਜਾਣਾ ਅਤੇ ਨਾਲ ਹੀ ਇਕ ਗੱਲ ਫੈਲਾ ਦਿਤੀ ਵੀ ਇਹ ਧਰਤੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਹੈ |ਜੋ ਸਰਾਸਰ ਝੂਠ ਹੈ ਕਿਓਂ ਕਿ ਇਹਨਾ ਨੂ ਪਤਾ ਸੀ ਜੇਕਰ ਇਸ ਡੇਰੇ ਨਾਲ ਗੁਰੂ ਗੋਬਿੰਦ ਸਿੰਘ ਦਾ ਨਾਮ ਜੋੜ ਦੇਵਾਂਗੇ ਤਾਂ ਲੋਕ ਭੱਜੇ ਆਉਣਗੇ ਹੋਇਆ ਵੀ ਇਸ ਤਰਾਂ ਹੀ ਬੱਸ ਇਹ ਸੁਨ ਕੇ ਲੋਕਾਂ ਨੇ ਲਗਾ ਦਿਤੀ ਦੌੜ ਬੱਸ ਆਪਣੇ ਬੱਚੇ ਇਥੇ ਭਰਤੀ ਕਰਵਾਉਣੇ ਵੀ ਨਾਲੇ ਪੁੰਨ ਨਾਲੇ ਫਲੀਆਂ ..ਵੀ ਨਾਲੇ ਪੂਰੇ ਸਿੱਖ ਬਣ ਜਾਣਗੇ ਨਾਲੇ ..ਪੜ ਜਾਣਗੇ ਪਰ ਇਹਨਾ ਸਿੱਖਾਂ ਨੂ ਇਹ ਨਹੀ ਪਤਾ ਕਿ ਅਸੀਂ ਆਪਣਾ ਬੱਚਾ ਇਕ ਜੇਲ ਨੁਮਾ ਡੇਰੇ ਵਿਚ ਕੈਦ ਕਰ ਦਿਤਾ ਹੈ |ਜਿਸ ਡੇਰੇ ਵਿਚ ਗੁਰੂ ਦਾ ਪ੍ਰਚਾਰ ਨਹੀ ਅਤਰ ਸਿੰਘ ਮਸਤੁਆਨੇ ਦਾ ਜਿਆਦਾ ਪ੍ਰਚਾਰ ਹੁੰਦਾ ਹੈ |
ਜਦੋਂ ਸਕੂਲ ਚਾਲੂ ਹੋ ਗਿਆ ਤਾਂ ਕੁਝ ਕੁ ਬੱਚੇ ਛਾਂਟੇ ਗਏ ਜਿਹੜੇ ਪੜਾਈ ਦੇ ਨਾਲ ਨਾਲ ਕੀਰਤਨ ਕਰਨ ਅਤੇ ਢਾਡੀ ਵਾਰਾਂ ਗਾਉਣ ਵਿਚ ਨਿਪੁੰਨ ਸਨ ਓਹ ਚੁਨੇ ਗਏ |ਜਦੋਂ ਇਹਨਾ ਬੱਚਿਆਂ ਨੂ ਵਖ ਵਖ ਗੁਰਦਵਾਰਿਆਂ ਵਿਚ ਲੈ ਜਾਕੇ ਸੰਗਤਾਂ ਦੇ ਸਨਮੁਖ ਕੀਤਾ ਤਾਂ |ਸਿੱਖ ਅਸ਼ ਅਸ਼ ਕਰ ਉਠੇ ਅਤੇ ਦੇਸ਼ ਵਿਚਲੇ ਸਹਿਰੀ ਸਿੱਖਾਂ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਲਾਈਨਾ ਲਗਾ ਦਿਤੀਆਂ ਇਥੇ ਬੱਚੇ ਭਰਤੀ ਕਰਵਾਉਣ ਵਾਸਤੇ ਬੱਸ ਫੇਰ ਕੀ ਸੀ ਚੱਲ ਨਿਕਲੀ ਗੱਡੀ ਇਹਨਾ ਦੀ ਜਦੋਂ ਇਹ ਵਿਦੇਸ਼ਾਂ ਵਿਚ ਜਾਂਦੇ ਹਨ ਓਥੇ ਇਹ ਛੋਟੇ ਬੱਚਿਆਂ ਤੋਂ ਢਾਡੀ ਵਾਰਾਂ ਗਵਾਉਂਦੇ ਹਨ ਓਹ ਵੀ ਛੋਟੇ ਸਾਹਿਬਜ਼ਾਦਿਆਂ ਦੀਆਂ ਜਿਸ ਨਾਲ ਲੋਕ ਭਾਬੁਕ ਹੋ ਜਾਂਦੇ ਹਨ ਅਤੇ ਜਦੋਂ ਓਹਨਾ ਦੀ ਅੱਖਾਂ ਵਿਚ ਹੰਜੂ ਆ ਜਾਂਦੇ ਹਨ ਤਾਂ ਓਹ ਫੇਰ ਓਹਨਾ ਹੰਜੂਆਂ ਨੂ ਕੈਸ਼ ਕਰਦੇ ਹਨ | ਕਈ ਭਾਬੁਕ ਹੋਕੇ ਆਪਣਾ ਬੱਚੇ ਇਥੇ ਦਾਖਿਲ ਕਰਵਾਉਣ ਵਾਸਤੇ ਰਾਜੀ ਹੋ ਜਾਂਦੇ ਹਨ ਕਈ ਹਜਾਰਾਂ ਡਾਲਰ ਇਹਨਾ ਨੂ ਦੇ ਦਿੰਦੇ ਹਨ ਕਈ ਇਹਨਾ ਨੂ ਅਪਨੀ ਪੰਜਾਬ ਵਿਚਲੀ ਜਮੀਨ ਦੇ ਦਿੰਦੇ ਹਨ ਅਕੈਡਮੀ ਬਨਾਉਣ ਵਾਸਤੇ ਇਹ ਓਹ ਜਮੀਨ ਆਪਣੇ ਨਾਮ ਕਰਵਾ ਲੈਂਦੇ ਹਨ ||ਅਤੇ ਇਸ ਤਰਾਂ ਇਹ ਕਰੋੜਾਂ ਅਰਬਾਂ ਦੀ ਜਮੀਨ ਦੇ ਮਾਲਿਕ ਬਣ ਜਾਂਦੇ ਹਨ ਅਤੇ ਨਵਾਂ ਬਿਜਨਿਸ ਸ਼ੁਰੂ ਹੋ ਜਾਂਦਾ ਹੈ |ਇਸ ਕੰਮ ਵਾਸਤੇ ਇਹਨਾ ਨੇ ਡਾਕਟਰ ਖੇਮ ਸਿੰਘ ਨੂ ਖੂਬ ਵਰਤੀਆਂ ਕਿਓਂ ਕਿ ਡਾਕਟਰ ਖੇਮ ਸਿੰਘ ਦੀ ਸਿੱਖ ਹਲਕਿਆਂ ਵਿਚ ਕਾਫੀ ਇਜੱਤ ਸੀ ਇਸ ਕਰਕੇ ਓਹਨਾ ਨੂ ਦੇਖ ਕੇ ਲੋਕ ਹੋਰ ਵੀ ਭਰੋਸਾ ਕਰਦੇ ਗਏ ਇਹਨਾ ਤੇ।
ਇਥੇ ਪੜਨ ਵਾਲੇ ਬਚਿਆਂ ਖਾਸ ਕਰਕੇ ਬੜੂ ਵਾਲੇ ਸਕੂਲ ਵਿਚ ਇਥੇ ਨੱਬੇ ਫੀਸਦੀ ਬੱਚਿਆਂ ਦੇ ਜੂਆਂ ਪੈ ਜਾਂਦੀਆਂ ਹਨ ਅਤੇ ਖੁਰਕ ਪੈ ਜਾਂਦੀ ਹੈ ਕਿਓਂ ਕਿ ਘਰਾਂ ਵਿਚ ਮਾਵਾਂ ਆਪਣੇ ਬੱਚਿਆਂ ਨੂ ਮਲ ਮਲ ਕੇ ਨਹਾਉਂਦੀਆਂ ਹਨ ਪਰ ਤਿਏਹ ਸੌ ਕੁ ਟੂਟੀ ਲਾਈੰਨ ਵਿਚ ਲੱਗੀ ਹੈ ਜਿਸ ਵਿਚ ਜਿਆਦਾ ਤਰ ਠੰਡਾ ਪਾਣੀ ਆਉਂਦਾ ਹੈ ਜਿਹੜੀਆਂ ਔਰਤਾਂ ਇਥੇ ਬੱਚਿਆਂ ਦੀ ਸਾਂਭ ਸਭਾਲ ਵਾਸਤੇ ਰੱਖੀਆਂ ਹਨ ਓਹ ਬੱਚਿਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਦਿਆਂ ਹਨ .ਤਿਨ ਵਜੇ ਉਠਾ ਕੇ ਅਧ ਸੁੱਤੇ ਬਚਿਆਂ ਨੂ ਪਾਣੀ ਥੱਲੇ ਕਰ ਦਿੰਦੇ ਹਨ ਠੰਡਾ ਪਾਣੀ ਹੋਣ ਕਰਕੇ ਅਧ ਨਹਾਤੇ ਬੱਚੇ ਕਪੜੇ ਪਾ ਲੈਂਦੇ ਹਨ ਇਸ ਕਰਕੇ ਇਹਨਾ ਦੇ ਜੂਆਂ ਅਤੇ ਚਮੜੀ ਦਾ ਰੋਗ ਹੋ ਜਾਂਦਾ ਹੈ |ਫੇਰ ਇਹਨਾ ਨੂ ਪਾਠ ਕਰਨ ਲਾ ਦਿਤਾ ਜਾਂਦਾ ਹੈ ਨੀਂਦ ਪੂਰੀ ਨਾ ਹੋਣ ਕਰਕੇ ਬਹੁਤੇ ਬੱਚਿਆਂ ਦਾ ਦਿਮਾਗ ਵੀ ਵਿਕਸਤ ਨਹੀ ਹੁੰਦਾ |ਇਸ ਉਮਰ ਵਿਚ ਬੱਚਿਆਂ ਨੂ ਨੀਦ ਪੂਰੀ ਨਾ ਕਰਨ ਦੇਣਾ ਬਚਿਆਂ ਤੇ ਜੁਲਮ ਹੈ |
ਇਥੇ ਆਪਣਾ ਬੱਚਾ ਭੇਜਣਾ ਬਿਨਾ ਸਜਾ ਤੋਂ ਆਪਣੇ ਬੱਚੇ ਨੂ ਜੇਲ ਭੇਜਣ ਦੇ ਬਰਾਬਰ ਹੈ ||ਖਾਸ ਕਰਕੇ ਕੁੜੀਆਂ ਨੂ ਜਦੋਂ ਕੁੜੀਆਂ ਦੀ ਉਮਰ 15 ਤੋਂ 20 ਸਾਲ ਦੇ ਵਿਚਕਾਰ ਹੁੰਦੀ ਹੈ ਤਾਂ ਓਹਨਾ ਨੂ ਮਾਂ ਦੀ ਸਖਤ ਜਰੂਰਤ ਹੁੰਦੀ ਹੈ ਕਿਓਂ ਕਿ ਜਿਹੜੀ ਦਿਲ ਦੀ ਗੱਲ ਕੁੜੀ ਨੇ ਆਪਣੀ ਮਾਂ ਨਾਲ ਕਰ ਲੈਣੀ ਹੈ ਓਹ ਹੋਰ ਕਿਸੇ ਨਾਲ ਨਹੀ ||ਇਹ ਸਕੂਲ ਨਹੀ ਧਰਮ ਦੀ ਆੜ ਵਿਚ ਚਲ ਰਿਹਾ ਮਿੱਠਾ ਜੇਲ ਖਾਨਾ ਹੈ |ਅਸੀਂ ਆਪਣੇ ਬੱਚੇ ਇਥੇ ਛੱਡ ਕੇ ਸੁਰਖੁਰੂ ਹੋ ਜਾਂਦੇ ਹਾ ਕਿ ਹੁਣ ਸਾਡਾ ਬੱਚਾ ਕੁਝ ਬਣ ਕੇ ਹੀ ਨਿਕਲੇਗਾ ਪਰ ਓਹ ਪੂਰਾ ਇਨਸਾਨ ਵੀ ਨਹੀ ਬਣ ਪਾਉਂਦਾ ਕਿਓਂ ਕਿ ਕਈ ਵਾਰੀ ਓਹ ਕਿਤਾਬੀ ਪੜਾਈ ਤਾਂ ਪੜ ਜਾਦਾ ਹੈ ਪਰ ਦੁਨਿਆਵੀ ਪੜਾਈ ਤੋਂ ਵਾਂਝਾ ਰਹਿ ਜਾਂਦਾ ਹੈ || ਜੇਕਰ ਮੇਰੀ ਗੱਲ ਸਚ ਨਾ ਲੱਗੇ ਤਾਂ ਬਿਨਾ ਦੱਸੇ ਤੋ ਆਪਣੇ ਬੱਚਿਆਂ ਨਾਲ ਕੁਝ ਸਮਾ ਇਸ ਸਕੂਲ ਵਿਚ ਬਿਤਾ ਕੇ ਆਓ ਫੇਰ ਪਤਾ ਲਗੇਗਾ ਤੁਹਾਨੂ ਅਸਲੀਅਤ ਕੀ ਹੈ ||ਇਹ ਸਕੂਲ ਨਹੀ ਇਕ ਡੇਰਾ ਹੈ ਇਕ ਬਿਜਨਿਸ ਹੈ ਜੋ ਧਰਮ ਦੀ ਆੜ ਵਿਚ ਚਲਾਇਆ ਜਾ ਰਿਹਾ ਹੈ |
ਹੁਣ ਇਸ ਸਾਧ ਦੀ ਪੂਰੀ ਟੀਮ ਵਿਦੇਸ਼ਾਂ ਵਿਚ ਉਗਰਾਹੀ ਵਾਸਤੇ ਪੂਰੀ ਸਰਗਰਮ ਹੈ ਇਹਨਾ ਦੇ ਏਜੈਂਟ ਵੱਖ ਵੱਖ ਰੇਡੀਓ ਸਟੇਸ਼ਨ ਤੇ ਜਾਕੇ ਇਸ ਸਾਧ ਦੇ ਸਕੂਲ ਦਾ ਪ੍ਰਚਾਰ ਕਰ ਰਹੇ ਅਤੇ ਗੁਰੂ ਕਾਂਸ਼ੀ ਵਿਚ ਇਕ ਯੂਨਿਵਰਸਿਟੀ ਖੋਲਣ ਦੇ ਨਾਮ ਤੇ ਪੈਸਾਂ ਇਕਠਾ ਕਰ ਰਹੇ ਹਨ ||ਪਰ ਇਹਨਾ ਦੇ ਜਿਆਦਾ ਰੇਡੀਓ ਤੇ ਪ੍ਰੋਗ੍ਰਾਮ ਸ੍ਪੋੰਸਰ ਹੁੰਦੇ ਨੇ ਜਿਸ ਦੋਰਾਨ ਇਹ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀ ਦਿੰਦੇ।
ਮੇਰਾ ਇਸ ਲੇਖ ਦੇ ਜਰੀਏ ਇਹਨਾ ਨੂ ਸਵਾਲ ਹੈ ਕਿ ਇਹਨਾ ਦੀ ਅਕੈਡਮੀ ਵਿਚ ਕਿੰਨੇ ਗਰੀਬਾਂ ਦੇ ਬੱਚੇ ਮੁਫਤ ਸਿਖਿਆ ਲੈ ਰਹੇ ਹਨ ..ਕਿੰਨੇ ਓਹਨਾ ਸਹੀਦਾਂ ਦੇ ਬੱਚੇ ਮੁਫਤ ਪੜਦੇ ਹਨ ਜਿਹੜੇ ਸਿੱਖ ਸੰਘਰਸ਼ ਦੋਰਾਨ ਸ਼ਹੀਦ ਹੋਏ ਹਨ | ਕਿੰਨੇ ਓਹਨਾ ਕਿਸਾਨਾ ਦੇ ਬੱਚੇ ਪੜਦੇ ਹਨ ਜਿਹੜੇ ਗਰੀਬੀ ਕਰਨ ਖੁਦਕਸ਼ੀਆਂ ਕਰ ਚੁੱਕੇ ਹਨ || ਜੇਕਰ ਤੁਸੀਂ ਆਖਦੇ ਹੋ ਅਸੀਂ ਸਿੱਖਾਂ ਦੇ ਬੱਚਿਆਂ ਨੂ ਪੜਾ ਰਹੇ ਹਾਂ ਤਾਂ ਫੇਰ ਤੁਹਾਨੂ ਹੋਰ ਇਮਾਰਤਾਂ ਬਣਾਉਣ ਦੀ ਲੋੜ ਨਹੀ ਪਿੰਡਾ ਦੇ ਸਰਕਾਰੀ ਸਕੂਲ ਅਡੋਪਟ ਕਰੋ ਓਥੇ ਗਰੀਬਾਂ ਦੇ ਜਵਾਕ ਪੜਦੇ ਹਨ ਓਹਨਾ ਨੂ ਪੜਾਓ ..ਪਰ ਕਿੱਥੇ ਤੁਸੀਂ ਤਾਂ ਬਿਜਨਿਸ਼ਮੈਂਨ ਹੋ ...ਜੇਕਰ ਇਹਨਾ ਗੱਲਾਂ ਦਾ ਜਵਾਬ ਕਿਸੇ ਇਹਨਾ ਦੇ ਚੇਲੇ ਚਾਟੜੇ ਕੋਲ ਹੋਵੇ ਤਾਂ ਜਰੁਰ ਦੇਵੇ।
ਬਾਕੀ ਮੇਰੀ ਵਾਰ ਵਾਰ ਓਹਨਾ ਬੱਚਿਆਂ ਦੇ ਮਾਪਿਆਂ ਨੂ ਬੇਨਤੀ ਹੈ ਜਿਹੜੇ ਆਪਣੇ ਬੱਚੇ ਇਹਨਾ ਦੇ ਡੇਰੇ ਵਿਚ ਆਪਣੇ ਕੋਲੋ ਪੈਸੇ ਦੇਕੇ ਕੈਦ ਕਰਵਾ ਦਿੰਦੇ ਹਨ || ਛੋਟੀ ਉਮਰ ਵਿਚ ਬੱਚੇ ਨੂ ਆਪਣੇ ਮਾਂ ਪਿਓ ਦੇ ਪਿਆਰ ਦੀ ਜਰੂਰਤ ਹੁੰਦੀ ਹੈ ||ਓਹਨਾ ਨੂ ਆਪਣੀ ਦੇਖਰੇਖ ਵਿਚ ਪੜਾਓ ਇਹਨਾ ਦੇ ਵੱਸ ਵਿਚ ਪਾਕੇ ਤੁਸੀਂ ਆਪਣਾ ਬੱਚਾ ਗਵਾ ਬੈਠੋਗੇ ..ਇਹ ਨਾ ਹੋਵੇ ਤੁਸੀਂ ਆਪਣੇ ਬੱਚੇ ਨੂ ਸਿੱਖ ਬਣਾਉਂਦੇ ਬਣਾਉਦੇ .ਕਿਤੇ ਚੰਗੇ ਇਨਸਾਨ ਬਣਾਉਣ ਤੋਂ ਵਾਂਝੇ ਨਾ ਹੋ ਜਾਇਓ ..ਸਿੱਖੀ ਧਰਮ ਅਪਣਾਇਆ ਜਾਂਦਾ ਹੈ ਥੋਪਿਆ ਨਹੀਂ ਜਾਂਦਾ ਜਿਸ ਤਰਾਂ ਇਹ ਕਰ ਰਹੇ ਹਨ | ਆਪਣੇ ਬੱਚਿਆਂ ਨੂ ਚੰਗੇ ਸੰਸਕਾਰ ਦੇਕੇ ਪਹਿਲਾਂ ਚੰਗੇ ਇਨਸਾਨ ਬਣਾਓ ਸਿੱਖ ਤਾਂ ਫੇਰ ਆਪਣੇ ਆਪ ਹੀ ਬਣਾ ਜਾਣਗੇ ....ਜਾਗਣ ਦੀ ਲੋੜ ਹੈ ਆਪਣੀ ਦਸਾਂ ਨਹੂੰਆ ਕਮਾਈ ਇਹਨਾ ਸਾਧਾਂ ਨੂ ਨਾ ਦੇਵੋ ਅਸੀਂ ਤਾਂ ਬੇਨਤੀ ਹੀ ਕਰ ਸਕਦੇ ਹਾ ਅੱਗੇ ਤੁਹਾਡੀ ਮਰਜੀ ...
ਭੁਲ ਚੁੱਕ ਦੀ ਖਿਮਾ ..............................ਦਲਜੀਤ ਸਿੰਘ ਇੰਡਿਆਨਾ।
(ਸੰਪਾਦਕੀ ਟਿੱਪਣੀ:- ਕੋਈ 20-25 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਹ ਬਾਬਾ ਇਕਬਾਲ ਸਿੰਘ ਪਹਿਲੀ ਵਾਰੀ ਕਨੇਡਾ ਆਇਆ ਸੀ। ਉਸ ਵੇਲੇ ਛੋਟੇ ਬੱਚਿਆਂ ਤੋਂ ਢਾਡੀ ਵਾਰਾਂ ਸੁਣ ਕੇ ਬਹੁਤ ਸਾਰੇ ਸਿੱਖ ਪ੍ਰਭਾਵਤ ਹੋਏ ਸਨ। ਸਾਡੇ ਬੱਚੇ ਛੋਟੇ ਸਨ ਅਤੇ ਛੋਟੀਆਂ ਕਲਾਸਾਂ ਵਿੱਚ ਹੀ ਸਨ। ਮੈਂ ਤਾਂ ਹਾਲੇ ਉਥੇ ਬੱਚੇ ਭੇਜਣ ਬਾਰੇ ਦੁਚਿਤੀ ਵਿੱਚ ਹੀ ਸੀ ਪਰ ਘਰ ਵਾਲੀ ਕੁੱਝ ਮਨ ਬਣਾਈ ਬੈਠੀ ਸੀ। ਡਾ: ਗੁਰਬਖਸ਼ ਸਿੰਘ, ਡਾ: ਖੇਮ ਸਿੰਘ ਅਤੇ ਡਾ: ਇਕਬਾਲ ਸਿੰਘ ਆਪਸ ਵਿੱਚ ਦੋਸਤ ਹਨ। ਇਹਨਾ ਤਿੰਨਾ ਦਾ ਅੱਗੋਂ ਸੰਤ ਤੇਜਾ ਸਿੰਘ ਨਾਲ ਸੰਬੰਧ ਰਿਹਾ ਸੀ। ਸੰਤ ਤੇਜਾ ਸਿੰਘ ਸੰਤ ਅਤਰ ਸਿੰਘ ਨਾਲ ਸੰਬੰਧ ਰੱਖਦੇ ਸਨ। ਇਸੇ ਕਰਕੇ ਉਥੇ ਬਹੁਤੀ ਸੰਤ ਅਤਰ ਸਿੰਘ ਦੀ ਗੱਲ ਹੁੰਦੀ ਹੈ। ਜਦੋਂ ਕਨੇਡਾ ਦੀ ਸਰਕਾਰ ਇੱਥੋਂ ਸਿੱਖਾਂ ਨੂੰ ਕੱਢ ਕੇ ਹੰਡਰਸ ਭੇਜਣ ਦੀਆਂ ਸਕੀਮਾ ਬਣਾ ਰਹੀ ਸੀ ਤਾਂ ਸੰਤ ਤੇਜਾ ਸਿੰਘ ਜੋ ਕਿ ਇੱਕ ਪੜਿਆ ਲਿਖਿਆ ਵਿਆਕਤੀ ਸੀ, ਨੇ ਇੱਥੇ ਆ ਕੇ ਸਿੱਖਾਂ ਦੀ ਕਾਫੀ ਮਦਦ ਕੀਤੀ ਸੀ। ਡਾ: ਗੁਰਬਖਸ਼ ਸਿੰਘ ਤਕਰੀਬਨ ਹਰ ਸਾਲ ਮੇਰੇ ਕੋਲ ਆ ਕੇ ਹਫਤਾ ਕੁ ਠਹਿਰਦੇ ਸਨ ਅਤੇ ਬੱਚਿਆਂ ਦੀਆਂ ਕਲਾਸਾਂ ਵੀ ਲਾਇਆ ਕਰਦੇ ਹਨ। ਜਦੋਂ ਅਸੀਂ ਬੱਚੇ ਉਥੇ ਭੇਜਣ ਬਾਰੇ ਗੱਲ ਕੀਤੀ ਤਾਂ ਉਹਨਾ ਨੇ ਸਿੱਧਾ ਹਾਂ ਜਾਂ ਨਾਂਹ ਬਾਰੇ ਕੁੱਝ ਕਹਿਣ ਦੀ ਬਿਜਾਏ ਇੱਕ ਕਹਾਣੀ ਜਿਹੀ ਪਾ ਕੇ ਸੁਣਾਈ। ਜਿਸ ਦਾ ਮਤਲਬ ਸੀ ਕਿ ਐਵੇਂ ਹੀ ਰੀਸ ਕਰਨ ਨੂੰ ਪਹਿਲ ਨਹੀਂ ਦੇਣੀ ਚਾਹੀਦੀ ਕੁੱਝ ਸੋਚ ਵਿਚਾਰ ਵੀ ਕਰਨੀ ਚਾਹੀਦੀ ਹੈ। ਬੱਚੇ ਵੀ ਜਾਣ ਲਈ ਬਹੁਤਾ ਤਿਆਰ ਨਹੀਂ ਸਨ ਅਤੇ ਅਸੀਂ ਫਿਰ ਭੇਜੇ ਵੀ ਨਹੀਂ। ਇਹ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਜਿਹੜੇ ਬੱਚੇ ਉਥੋਂ ਪੜ੍ਹ ਕੇ ਇੱਥੇ ਵਾਪਸ ਆਏ ਹਨ ਉਹਨਾ ਵਿਚੋਂ ਕਿੰਨਿਆਂ ਕੁ ਨੇ ਸਿੱਖੀ ਅਪਣਾਈ ਹੋਈ ਹੈ। ਕੀ ਉਹਨਾ ਨੂੰ ਇੱਥੇ ਕੰਮ-ਕਾਰ ਲੱਭਣ ਵਿੱਚ ਜਾਂ ਅਗਾਂਹ ਹੋਰ ਉਚ ਪੜ੍ਹਾਈ ਕਰਨ ਵਿੱਚ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ।)


ਪ੍ਰੈਸ ਨੋਟ
ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਫਤਹਿਗੜ੍ਹ ਵਿਖੇ 1 ਜੂਨ ਤੋਂ
ਗੁਰਮਤਿ ਸਿਖਲਾਈ ਕੇਂਦਰ ਰਜਿ. ਲੁਧਿਆਣਾ ਅਤੇ ਗੁਰਮਤਿ ਅਕੈਡਮੀ ਪਟਿਆਲਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਬੱਚਿਆਂ ਤੇ ਸਿੱਖ ਨੌਜਵਾਨ ਵੀਰਾਂ/ਭੈਣਾਂ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਇਆਂ ਜਾਂਦਾ ਗੁਰਮਤਿ ਸਿਖਲਾਈ ਕੈਂਪ, ਇਸ ਵਰ੍ਹੇ 1 ਜੂਨ ਤੋਂ 30 ਜੂਨ ਤੱਕ 1 ਮਹੀਨੇ ਲਈ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਸਰਹੰਦ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਬਾਣੀ ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ। ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਇੱਕ ਮਹੀਨਾ ਚੱਲਣ ਵਾਲੇ ਇਸ ਗੁਰਮਤਿ ਕੈਂਪ ਦੌਰਾਨ 22 ਜੂਨ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਸਿੱਖ ਕਨਵੈਨਸ਼ਨ ਰੱਖੀ ਗਈ ਹੈ ਅਤੇ 29 ਜੂਨ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ। ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ 30 ਦਿਨ ਚੱਲਣ ਵਾਲੇ ਗੁਰਮਤਿ ਸਿਖਲਾਈ ਕੈਂਪ ਵਿੱਚ ਦਸਤਾਰ ਸਿਖਲਾਈ ਦਿੱਤੀ ਜਾਵੇਗੀ ਅਤੇ ਇੰਗਲਿਸ ਸਪੀਕਿੰਗ ਕੋਰਸ ਕਰਵਾਇਆ ਜਾਵੇਗਾ। ਇਸ ਦੌਰਾਨ ਗੁਰਬਾਣੀ ਕੰਠ ਤੇ ਦਸਤਾਰ ਸਜਾਉਣ ਮੁਕਾਬਲੇ ਵੀ ਹੋਣਗੇ। ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੱਗਣ ਵਾਲੇ ਗੁਰਮਤਿ ਸਿਖਲਾਈ ਕੈਂਪ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਹੀ ਕੀਤਾ ਗਿਆ ਹੈ। ਇਸ ਕੈਂਪ ਵਿੱਚ ਕਈ ਉਘੇ ਵਿਦਵਾਨ ਡਾਕਟਰ, ਪ੍ਰਚਾਰਕ ਹਿੱਸਾ ਲੈਣਗੇ ਅਤੇ ਗ੍ਰੰਥੀ ਸਿੰਘਾਂ ਨੂੰ ਸਿੱਖ ਰਹਿਤ ਮਰਿਆਦਾ ਤੇ ਗੁਰਬਾਣੀ ਸਿਧਾਤਾ ਦੀ ਜਾਣਕਾਰੀ ਦੇਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਹੈ। 30 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਵਿੱਚ ਧਾਰਮਿਕ ਫਿਲਮਾਂ ਰਾਹੀਂ ਬੱਚਿਆਂ ਨੂੰ ਸਿੱਖੀਂ ਵਿਰਸੇ ਨਾਲ ਜੋੜਨ ਦਾ ਉਪਰਾਲਾ ਵੀ ਕੀਤਾ ਜਾਵੇਗਾ।


01/06/14)
ਗੁਰਿੰਦਰ ਸਿੰਘ ਕੋਟਕਪੂਰਾ

ਗੈਰ ਸਿੱਖ਼ਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਰਹਿਬਰ ਮੰਨ ਲਿਆ ਪਰ ਅਸੀਂ ਗੁਰੂ ਨਾਲੋਂ ਟੁੱਟ ਕੇ ਰਹਿ ਗਏ: ਮਾਝੀ
ਧਰਮ ਦੇ ਅਖੌਤੀ ਠੇਕੇਦਾਰਾਂ ਦੇ ਅਖੰਡ ਪਾਠ, ਸੰਪਟ ਪਾਠ ਦੁਕਾਨਦਾਰੀ: ਸੰਗਰਾਹੂਰ! !
ਗਿਣਤੀ-ਮਿਣਤੀ ਦੇ ਪਾਠ ਕਰਾਉਣੇ ਗੁਰੂ ਨਾਲੋਂ ਤੋੜਨ ਦੀ ਕੋਝੀ ਸਾਜ਼ਿਸ਼! !
ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ੱਈ ਤੇ ਪਤਿੱਤ ਬਣਾਉਣ ਦੀਆਂ ਡੂੰਘੀਆਂ ਸਾਜ਼ਿਸ਼ਾਂ! !

ਕੋਟਕਪੂਰਾ, 31 ਮਈ (ਗੁਰਿੰਦਰ ਸਿੰਘ) :- ਗੈਰ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰਹਿਬਰ ਮੰਨਦੇ ਹਨ ਪਰ ਅਸੀਂ ਕਿਹੜੀ ਗੱਲੋਂ ਖੁੰਝ ਗਏ, ਕਿਉਂਕਿ ਅਸੀਂ ਖੁਦ ਬਾਣੀ ਨਹੀਂ ਪੜ੍ਹਦੇ ਤੇ ਠੇਕੇਦਾਰਾਂ ਤੋਂ ਅਖੰਡ ਪਾਠ, ਸੰਪਟ ਪਾਠ, ਸਹਿਜ ਪਾਠ ਆਦਿਕ ਕਰਵਾ ਕੇ ਸੋਚਦੇ ਹਾਂ ਕਿ ਕਿਤੇ ਅਸੀਂ ਗੁਰੂ ਨੂੰ ਖੁਸ਼ ਕਰ ਲਿਆ। ਸਾਡੀ ਇਹ ਗਲਤਫ਼ਹਿਮੀ ਤੇ ਨਾਸਮਝੀ ਹੀ ਜਿਥੇ ਸਾਨੂੰ ਗੁਰਮਤਿ ਨਾਲੋਂ ਤੋੜ ਰਹੀ ਹੈ, ਉਥੇ ਸਾਡਾ ਆਰਥਿਕ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਪੰਥਕ ਵਿਦਵਾਨ ਤੇ ਮਿਸ਼ਨਰੀ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਾਡੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਆਪਣੀਆਂ ਸਾਜ਼ਿਸ਼ਾਂ `ਚ ਕਾਮਯਾਬ ਹੋ ਰਹੀਆਂ ਹਨ, ਕਿਉਂਕਿ ਸਾਡੇ ਨੌਜਵਾਨਾਂ ਨੂੰ ਨਸ਼ੱਈ ਤੇ ਪਤਿੱਤਪੁਣੇ ਵੱਲ ਤੋਰਿਆ ਜਾ ਰਿਹਾ ਹੈ ਪਰ ਜਿਨਾਂ ਨੌਜਵਾਨਾਂ ਨੂੰ ਗੁਰਬਾਣੀ ਦੀ ਸੋਝੀ ਆ ਗਈ, ਉਨਾਂ ਲੱਚਰ ਪ੍ਰੋਗਰਾਮ ਬੰਦ ਕਰਕੇ ਗੁਰਮਤਿ ਸਮਾਗਮ ਕਰਵਾਉਣਗੇ ਸ਼ੁਰੂ ਕਰ ਦਿੱਤੇ। ਭਾਈ ਮਾਝੀ ਨੇ ਅਨੇਕਾਂ ਪਿੰਡਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਥੇ ਸੱਭਿਆਚਾਰ ਦੇ ਨਾਂਅ `ਤੇ ਲੱਚਰ ਪ੍ਰੋਗਰਾਮ ਕਰਵਾਉਣ ਵਾਲੇ ਨੌਜਵਾਨਾਂ ਨੂੰ ਜਦੋਂ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਗਿਆ ਤਾਂ ਉਨਾਂ ਲੱਚਰ ਪ੍ਰੋਗਰਾਮ ਕਰਾਉਣ ਤੋਂ ਸਦਾ ਲਈ ਤੋਬਾ ਕਰ ਲਈ। ਉਨਾਂ ਦੱਸਿਆ ਕਿ ਪਹਿਲਾਂ ਸਿੱਖ ਵਿਰੋਧੀ ਤਾਕਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੂਰਤੀਆਂ ਸਥਾਪਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਜਦੋਂ ਉਸ `ਚ ਕਾਮਯਾਬ ਨਾ ਹੋਏ ਤਾਂ ਹੁਣ ਸਿੱਖ ਸ਼ਕਲਾਂ ਦੇ ਰੂਪ `ਚ ਵਿਰੋਧੀਆਂ ਨੇ 40 ਜਪੁਜੀ ਸਾਹਿਬ ਜਾਂ 40 ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਭੋਲੀਆਂ ਸੰਗਤਾਂ ਨੂੰ ਕੁਰਾਹੇ ਪਾਉਣ ਦਾ ਕੰਮ ਆਰੰਭਿਆ ਹੋਇਆ ਹੈ। ਕਿਉਂਕਿ ਗਿਣਤੀ/ਮਿਣਤੀ ਦੇ ਪਾਠਾਂ `ਚ ਉਲਝਣ ਵਾਲੀਆਂ ਸੰਗਤਾਂ ਕਦੇ ਵੀ ਸਹਿਜ ਪਾਠ ਨਹੀਂ ਕਰ ਪਾਉਣਗੀਆਂ। ਭਾਈ ਮਾਝੀ ਨੇ ਦਾਅਵਾ ਕੀਤਾ ਕਿ ਗਿਣਤੀ ਦੇ ਪਾਠ ਕਰਨ ਵਾਲੇ ਵੀਰ/ਭੈਣਾਂ ਇਕ, ਦੋ ਤੋਂ ਲੈ ਕੇ 40 ਤੱਕ ਗਿਣਤੀ ਕਰਨ `ਚ ਹੀ ਉਲਝ ਕੇ ਰਹਿ ਜਾਂਦੇ ਹਨ ਤੇ ਉਨਾਂ ਨੂੰ ਇਹੀ ਭਰਮ ਰਹਿੰਦਾ ਹੈ ਕਿ ਕਿਤੇ ਗਿਣਤੀ ਗਲਤ ਹੋ ਜਾਣ ਨਾਲ ਬਾਬਾ ਜੀ ਨਰਾਜ਼ ਨਾ ਹੋ ਜਾਣ। ਭਾਈ ਮਾਝੀ ਨੇ ਡੇਰੇਦਾਰਾਂ ਵੱਲੋਂ ਨੂੰਹ-ਸੱਸ `ਚ ਕਲੇਸ਼ ਖੜ੍ਹਾ ਕਰਨ, ਧਾਗੇ-ਤਵੀਤ, ਵਹਿਮ-ਭਰਮ, ਅੰਧਵਿਸ਼ਵਾਸ਼ ਤੇ ਕਰਮਕਾਂਡਾ ਬਾਰੇ ਗੁਰਮਤਿ ਦੀ ਕਸਵੱਟੀ ਅਨੁਸਾਰ ਬੜੇ ਵਿਸਥਾਰ ਨਾਲ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।
ਪੰਥਕ ਵਿਦਵਾਨ ਤੇ ਸਿੱਖ ਚਿੰਤਕ ਭਾਈ ਗੁਰਨੇਕ ਸਿੰਘ ਸੰਗਰਾਹੂਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹਵਾਲਾ ਦਿੰਦਿਆਂ ਸੰਗਤ ਨੂੰ ਬੇਨਤੀ ਕੀਤੀ ਕਿ ਹਰ ਸਾਲ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਪੋਸਟਰ, ਬੈਨਰ ਜਾਂ ਪਰਚੇ ਆਦਿ ਛਪਵਾਉਣ ਮੌਕੇ ਉਸ `ਚ ਤੀਜਾ ਘੱਲੂਘਾਰਾ ਮਨਾਉਣ ਦਾ ਜ਼ਿਕਰ ਵੀ ਜਰੂਰ ਕੀਤਾ ਜਾਵੇ, ਜਿਸ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਅਪ੍ਰੇਸ਼ਨ ਬਲਿਊ ਸਟਾਰ ਸਿੱਖਾਂ ਲਈ ਤੀਜਾ ਘੱਲੂਘਾਰਾ ਸੀ, ਜਦੋਂ ਸਾਡੇ ਆਪਣੇ ਦੇਸ਼ ਦੀ ਫੌਜ਼ ਨੇ ਸਿੱਖਾਂ ਦੇ ਪਵਿੱਤਰ ਅਸਥਾਨਾਂ `ਤੇ ਗੋਲਾਬਾਰੀ ਕੀਤੀ ਤੇ ਮਰਦ, ਔਰਤਾਂ ਤੋਂ ਇਲਾਵਾ ਮਾਸੂਮ ਬੱਚਿਆਂ ਤੇ ਬਜ਼ੁਰਗਾਂ `ਤੇ ਵੀ ਅਥਾਹ ਜ਼ੁਲਮ ਢਾਹਿਆ ਗਿਆ। ਭਾਈ ਸੰਗਰਾਹੂਰ ਨੇ ਧਰਮ ਦੇ ਠੇਕੇਦਾਰਾਂ ਵੱਲੋਂ ਕਰਵਾਏ ਜਾ ਰਹੇ ਅਖੰਡ ਪਾਠ ਤੇ ਸੰਪਟ ਪਾਠ ਨੂੰ ਦੁਕਾਨਦਾਰੀ ਤੇ ਸੌਦੇਬਾਜ਼ੀ ਦੱਸਦਿਆਂ ਕਿਹਾ ਕਿ ਹੁਕਮਨਾਮਾ ਫੈਕਸ ਜਾਂ ਈਮੇਲ ਰਾਹੀਂ ਭੇਜ ਦੇਣਾ ਕਿੱਥੋਂ ਦਾ ਗੁਰਮਤਿ ਸਿਧਾਂਤ ਹੈ? ਉਨਾਂ ਅਖੌਤੀ ਠੇਕੇਦਾਰਾਂ ਵੱਲੋਂ ਧਰਮ ਦੇ ਨਾਂਅ `ਤੇ ਠੇਕੇਦਾਰੀ ਸਿਸਟਮ, ਹਾਟ ਲਾਈਨ ਅਤੇ ਐਮਰਜੈਂਸੀ ਸਹੂਲਤਾਂ ਦਾ ਵੀ ਵਿਸਥਾਰ `ਚ ਜ਼ਿਕਰ ਕੀਤਾ। ਉਨਾਂ ਦੱਸਿਆ ਕਿ ਬਾਬੇ ਨਾਨਕ ਨੇ ਬਾਬਰ ਦੇ ਮੂੰਹ `ਤੇ ਜਾਬਰ ਕਹਿਣ ਦੀ ਜੁਰਅੱਤ ਦਿਖਾਈ, ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਪਾਪਾਂ ਦਾ ਚਿੱਠਾ ਜਨਤਕ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖਾਂ ਨਾਲ ਕੀਤਾ ਜਾਂਦਾ ਬੇਗਾਨਗੀ ਵਾਲਾ ਸਲੂਕ ਇੰਦਰਾ ਗਾਂਧੀ ਸਾਹਮਣੇ ਰੱਖਣ `ਚ ਕੋਈ ਹਿਚਕਚਾਹਟ ਮਹਿਸੂਸ ਨਾ ਕੀਤੀ ਪਰ ਸਾਡੇ ਧਰਮ ਦੇ ਅਖੌਤੀ ਠੇਕੇਦਾਰਾਂ ਦੀ ਸਟੇਜ ਤੋਂ ਉਨਾਂ ਦੀ ਭਾਈਵਾਲ ਪਾਰਟੀ ਨਾਲ ਸਬੰਧਤ ਇੱਕ ਔਰਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਗਮਾਂ ਮੌਕੇ ਸਟੇਜ ਤੋਂ ਸ਼ਰੇਆਮ ਐਲਾਨ ਕਰਦੀ ਹੈ ਕਿ ਗੁਰੂ ਜੀ ਦੀ ਸ਼ਹਾਦਤ ਲਈ ਚੰਦੂ ਜਿੰਮੇਵਾਰ ਨਹੀਂ ਸੀ, ਉਸ ਸਮੇਂ ਕਿਸੇ ਵੀ ਧਰਮ ਦੇ ਠੇਕੇਦਾਰ ਨੇ ਉਸ ਨੂੰ ਟੋਕਣ ਦੀ ਜੁਰਅੱਤ ਨਾ ਦਿਖਾਈ। ਉਸੇ ਪਾਰਟੀ ਦਾ ਇੱਕ ਆਗੂ ਆਪਣੀ ਪੁਸਤਕ `ਚ ਬਲਿਊ ਸਟਾਰ ਲਈ ਇੰਦਰਾ ਗਾਂਧੀ ਨੂੰ ਮਜਬੂਰ ਕਰਨ ਦੀ ਗੱਲ ਕਬੂਲ ਰਿਹਾ ਹੈ ਪਰ ਉਸ ਨੂੰ ਟੋਕਣ ਵਾਲਾ ਕੋਈ ਵੀ ਸਿੱਖ ਆਗੂ ਜਾਂ ਜੱਥੇਦਾਰ ਸਾਹਮਣੇ ਨਹੀਂ ਆਇਆ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਅਚਾਨਕ ਨੇ ਸੰਗਤਾਂ ਨੂੰ ਵਹਿਮ-ਭਰਮ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.