.


31/01/14)
ਜਸਪ੍ਰੀਤ ਕੌਰ/ ਉਪਕਾਰ ਸਿੰਘ

ਕੇਜਰੀਵਾਲ ਸਰਕਾਰ ਵੱਲੋਂ ਸਿੱਖ ਕਤਲੇਆਮ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਉਪਰਾਲਾ ਮਨੁਖਤਾਵਾਦੀ ਇਤਿਹਾਸਕ ਕਦਮ: ਸ. ਉਪਕਾਰ ਸਿੰਘ ਫ਼ਰੀਦਾਬਾਦ
੧੯੮੪ ਮਨੁੱਖੀ ਅਧਿਕਾਰਾਂ ਦਾ ਕਤਲ
(ਜਸਪ੍ਰੀਤ ਕੌਰ: ਫਰੀਦਾਬਾਦ ੩੦ ਜਨਵਰੀ ੨੦੧੪)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ੧੯੮੪ ਕਤਲੇਆਮ ਦੀ ਜਾਂਚ ਵਿਸ਼ੇਸ਼ ਪੜਤਾਲੀਆ ਟੀਮ ਕੋਲੋਂ ਕਰਾਉਣ ਦਾ ਫੈਸਲਾ ਕੇਜਰੀਵਾਲ ਸਰਕਾਰ ਦੇ ਅਕਸ਼ ਨੂੰ ਹੋਰ ਉੱਚਾ ਚੁੱਕੇਗਾ ਅਤੇ ਇਸ ਨਾਲ ਉਨ੍ਹਾਂ ਦੇ ਵੋਟ ਬੈਂਕ ਵਿੱਚ ਵਾਧਾ ਹੋਵੇਗਾ ਕਿਉਂਕਿ ੧੯੮੪ ਦੇ ਕਤਲੇਆਮ ਤੋਂ ਬਾਦ ਸਿੱਖ ਕੌਮ ਅੱਜ ਤਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਮੇਂ ਦੀ ਸਰਕਾਰ ਪਾਸੋਂ ਤਰਲੇ ਲੈਂਦੇ ਆਈ ਹੈ ਪਰ ਅੱਜ ਤਕ ਨਾ ਕਾਂਗਰਸ ਅਤੇ ਨਾ ਭਾਜਪਾਈਆਂ ਪਾਸੋਂ ਕੋਈ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ੧੯੮੪ ਦਾ ਕਤਲੇਆਮ ਸਿਰਫ ਸਿੱਖਾਂ ਦਾ ਹੀ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਦਾ ਵੀ ਕਤਲ ਸੀ ਜੇਕਰ ਅਜਿਹੇ ਘਿਨਾਉਣੇ ਕਾਰੇ ਕਰਣ ਵਾਲਿਆਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਅਜਿਹੇ ਮਨੁੱਖੀ ਕਤਲੇਆਮ ਕਰਣ ਦਾ ਇਰਾਦਾ ਰਖਣ ਵਾਲਿਆਂ ਦੇ ਹੌਂਸਲੇ ਵੱਧਣਗੇ ਇਸ ਲਈ ਲੋੜ ਹੈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਤਾਂ ਜੁ ਇਸ ਸੰਤਾਪ ਨੂੰ ਹੰਢਾਉਣ ਵਾਲਿਆਂ ਨੂੰ ਆਤਮਕ ਤੌਰ’ ਤੇ ਦਿਲਾਸਾ ਮਿਲ ਸਕੇ। ਸ. ਉਪਕਾਰ ਸਿੰਘ ਨੇ ਕਿਹਾ ਕਿ ਜੇ ਹੁਣ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ੧੯੮੪ ਕਤਲੇਆਮ ਵਿੱਚ ਕਾਂਗਰਸੀਆਂ ਦੀ ਸ਼ਮੂਲੀਅਤ ਨੂੰ ਸਵੀਕਾਰ ਕਰ ਹੀ ਲਿਆ ਹੈ ਤਾਂ ਉਨ੍ਹਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਉਹ ਵੀ ਉਸ ਵਕਤ ਜਦ ਚੌਣਾਂ ਸਿਰ `ਤੇ ਹਨ। ਉਨ੍ਹਾਂ ਪੰਥਕ ਤੇ ਅਕਾਲੀ ਸਰਕਾਰ ਨੂੰ ਵੀ ਆੜੇ ਹੱਥੀ ਲੈਂਦਿਆ ਕਿਹਾ ਕਿ ਕਾਂਗਰਸੀਆਂ ਵੱਲੋਂ ੧੯੮੪ ਦਾ ਕਤਲੇਆਮ ਦੀ ਗੱਲ ਹੋਵੇ ਜਾਂ ਮੋਦੀ ਦੇ ਰਾਜ ਕਾਲ ਵਿੱਚ ਮੁਸਲਿਮ ਕਤਲੇਆਮ ਦੀ ਦੋਵਾਂ ਵਿੱਚ ਘਾਣ ਤਾਂ ਮਨੁੱਖਤਾ ਦਾ ਹੀ ਹੋਇਆ ਹੈ ਜੋ ਕਿ ਬਾਬੇ ਨਾਨਕ ਦੇ ਸਿਧਾਂਤ ਦੇ ਵਿਰੁੱਧ ਹੈ। ਬਾਬੇ ਨਾਨਕ ਨੇ ਅਪਣੇ ਸਮੇਂ ਮਨੁੱਖਤਾ ਦਾ ਘਾਣ ਕਰਣ ਵਾਲੇ ਬਾਬਰ ਨੂੰ ਜ਼ਾਬਰ ਆਖਿਆ ਸੀ ਪਰ ਸਾਡੀ ਪੰਥਕ ਸਰਕਾਰ ਅਜਿਹੇ ਵਿਅਕਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਵੇਖਣਾ ਚਾਹੁੰਦੀ ਹੈ ਜਿਸ ਦੇ ਹੱਥ ਮਨੁੱਖਤਾ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਜਿਸ ਦੀ ਫਿਰਕੂ ਸੋਚ ਘੱਟ ਗਿਣਤੀਆਂ ਲਈ ਬੇਹਦ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਭ੍ਰਸ਼ਟ ਪ੍ਰਸ਼ਾਸ਼ਨ ਅਤੇ ਲਾਲ ਫੀਤਾਸ਼ਾਹੀ ਵਿਰੁੱਧ ਛੇੜੀ ਜੰਗ ਵਿੱਚ ਜੇ ਉਹ ਈਮਾਨਦਾਰੀ ਨਾਲ ਕੰਮ ਕਰਦੇ ਹਨ ਤਾਂ ਬਾਬੇ ਨਾਨਕ ਦੇ ਸਿੱਖ ਹਮੇਸ਼ਾ ਉਨ੍ਹਾਂ ਦੀ ਹਮਾਇਤ ਵਿੱਚ ਨਿਤਰਨਗੇ।


31/01/14)
ਜਸਵੰਤ ਸਿੰਘ ‘ਅਜੀਤ’

ਕੀ ਸਿੱਖ-ਕਤਲੇਆਮ ਵਿੱਚ ਸਰਕਾਰ ਦੀ ਭੂਮਿਕਾ ਨਹੀਂ ਸੀ?
ਸਰਬ ਹਿੰਦ ਕਾਂਗ੍ਰਸ ਦੇ ਕੌਮੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿ, ਨਵੰਬਰ-84 ਦੇ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਹਰਿਆਂ ਕਰ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ, ਕਿ ਨਵੰਬਰ-84 ਦੌਰਾਨ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਹੋਏ ‘ਦੰਗਿਆਂ’ ਅਤੇ ਸੰਨ-2002 ਦੌਰਾਨ ਗੁਜਰਾਤ ਵਿੱਚ ਹੋਏ ‘ਦੰਗਿਆਂ’ ਵਿੱਚ ਬਹੁਤ ਅੰਤਰ ਹੈ, ਕਿਉਂਕਿ ਨਵੰਬਰ-84 ਦੇ ‘ਦੰਗਿਆਂ’ ਦੌਰਾਨ ਸਮੇਂ ਦੀ ਕਾਂਗ੍ਰਸ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਜਦਕਿ ਸੰਨ-2002 ਦੌਰਾਨ ਗੁਜਰਾਤ ਵਿੱਚ ਹੋਏ ਦੰਗਿਆਂ ਵਿੱਚ ਸਮੇਂ ਦੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਸਿੱਧਾ ਹੱਥ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗ੍ਰਸ ਸਰਕਾਰ ਨੇ ਨਵੰਬਰ-84 ਦੇ ‘ਦੰਗਿਆਂ’ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਸੰਨ-2002 ਦੇ ‘ਦੰਗਿਆਂ’ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ।
ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਗੁੱਸਾ ਅਤੇ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਵੰਬਰ-84 ਵਿੱਚ ਦੇਸ਼ ਭਰ ਵਿੱਚ ਜੋ ਕੁੱਝ ਹੋਇਆ ਉਹ ਦੰਗੇ ਨਹੀਂ ਸਨ, ਉਹ ਤਾਂ ਸਪਸ਼ਟ ਰੂਪ ਵਿੱਚ ਸਿੱਖਾਂ ਦਾ ਕਤਲੇਆਮ ਸੀ, ਜਿਸਨੂੰ ‘ਦੰਗੇ’ ਆਖ ਰਾਹੁਲ ਗਾਂਧੀ ਨੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੌਸ਼ਿਸ਼ ਕੀਤੀ ਹੈ। ਦਿੱਲੀ ਗੁਰੂਦੁਆਰਾ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਪੁਛਿਆ ਕਿ ਕੀ ਰਾਹੁਲ ਗਾਂਧੀ ਦੇ ਪਿਤਾ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਸਹੁੰ ਚੁਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲੀਆਂ ਸਨ, ਨੇ ਇਹ ਕਹਿ ਸਿੱਖ-ਕਤਲੇਆਮ ਨੂੰ ਜਾਇਜ਼ ਨਹੀਂ ਸੀ ਠਹਿਰਾਇਆ, ਕਿ ‘ਜਬ ਕੋਈ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ? ਜ. ਮਨਜੀਤ ਸਿੰਘ ਜੀਕੇ ਨੇ ਹੋਰ ਕਿਹਾ ਕਿ ਕਾਂਗ੍ਰਸੀ ਲੀਡਰਸ਼ਿਪ ਅੱਜ ਤਕ ਸਿੱਖ-ਕਤਲੇਆਮ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰ ਨਾ ਕੇਵਲ ਉਨ੍ਹਾਂ ਨੂੰ ਬਚਾਂਦੀ ਚਲੀ ਆ ਰਹੀ ਹੈ, ਸਗੋਂ ਉਨ੍ਹਾਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਵੱਡੇ-ਵੱਡੇ ਅਹੁਦੇ ਦੇ ਅਤੇ ਜ਼ਿਮੇਂਦਾਰੀਆਂ ਸੌਂਪ ਸਨਮਾਨਤ ਵੀ ਕਰਦੀ ਆ ਰਹੀ ਹੈ। ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤੱਰ ਅਤੇ ਦਿੱਲੀ ਦੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਵੰਬਰ-84 ਦੇ ਪਹਿਲੇ ਹਫਤੇ ਵਿੱਚ ਦਿੱਲੀ ਸਹਿਤ ਦੇਸ਼ ਦੇ ਕਾਂਗ੍ਰਸੀ ਸੱਤਾ ਵਾਲੇ ਸਾਰੇ ਹੀ ਰਾਜਾਂ ਵਿੱਚ ਕਈ ਦਿਨ ਪੂਰੀ ਤਰ੍ਹਾਂ ਜੰਗਲ ਰਾਜ ਕਾਇਮ ਰਿਹਾ, ਇਉਂ ਜਾਪਦਾ ਸੀ ਜਿਵੇਂ ਦੇਸ਼ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਹਈ ਹੋਈ। ਚੁਣ-ਚੁਣ ਕੇ ਸਿੱਖਾਂ ਨੂੰ ਕਤਲ ਕੀਤਾ ਗਿਆ, ਜਿਉਂਦਿਆਂ ਨੂੰ ਸਾੜਿਆ ਗਿਆ, ਉਨ੍ਹਾਂ ਦੀ ਅਰਬਾਂ ਰੁਪਿਆਂ ਦੀ ਚਲ-ਅਚਲ ਜਾਇਦਾਦ ਲੁਟੀ ਅਤੇ ਸਾੜੀ ਗਈ। ਜੇ ਕਿਸੇ ਸਿੱਖ ਨੇ ਆਤਮ-ਰਖਿਆ ਵਿੱਚ ਹਮਲਾਵਰਾਂ ਦਾ ਸਾਹਮਣਾ ਕਰਨ ਦੀ ਹਿੰਮਤ ਕੀਤੀ ਤਾਂ ਪੁਲਿਸ ਨੇ ਉਸ ਪਾਸੋਂ ਪਰੰਪਰਾਗਤ ਹਥਿਆਰ (ਕਿਰਪਾਨਾਂ) ਖੋਹ ਉਸਨੂੰ ਜਾਂ ਤਾਂ ਕਾਤਲਾਂ ਅੱਗੇ ਸੁੱਟ ਦਿੱਤਾ ਜਾਂ ਫਿਰ ਉਸਤੇ ਹਮਲਾਵਰ ਹੋਣ ਦਾ ਕੇਸ ਦਰਜ ਕਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸ. ਸਿਰਸਾ ਨੇ ਪੁਛਿਆ ਕਿ ਕੀ ਇਹ ਸਭ-ਕੁਝ ਸਰਕਾਰ ਦੀ ਸਰਪ੍ਰਸਤੀ ਬਿਨਾ ਸੰਭਵ ਹੋ ਸਕਦਾ ਸੀ?
ਰਾਜਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਵੰਬਰ-84 ਵਿੱਚ ਹੋਇਆ ਸਿੱਖ-ਕਤਲੇਆਮ ਪੂਰੀ ਤਰ੍ਹਾਂ ਸਮੇਂ ਦੀ ਕਾਂਗ੍ਰਸ ਸਰਕਾਰ ਵਲੋਂ ਪ੍ਰਾਯੋਜਤ ਸੀ। ਦੇਸ਼ ਭਰ ਵਿੱਚ, ਦਿੱਲੀ ਸਹਿਤ ਕਾਂਗ੍ਰਸੀ ਸੱਤਾ ਵਾਲੇ ਰਾਜਾਂ ਵਿੱਚ ਜਿਸਤਰ੍ਹਾਂ ਇੱਕ ਹੀ ਤਰੀਕੇ ਨਾਲ ਹੱਥ ਵਿੱਚ ਲਿਸਟਾਂ ਫੜੀ ਸਿੱਖਾਂ ਨੂੰ ਚੁਣ-ਚੁਣ ਕੇ ਗਲ ਵਿੱਚ ਟਾਇਰ ਪਾ ਤੇ ਜਵਲਣਸ਼ੀਲ ਪਦਾਰਥ ਛਿੜਕ ਅੱਗ ਲਾ ਕੇ ਸਾੜਿਆ ਗਿਆ, ਉਸਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਹ ਕਤਲੇਆਮ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਸੱਤਾਧਾਰੀ ਧਿਰ ਵਲੋਂ ਪ੍ਰਾਯੋਜਤ ਸੀ। ਇਨ੍ਹਾਂ ਰਾਜਸੀ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਭਾਵੇਂ ਨਵੰਬਰ-84 ਅਤੇ ਸੰਨ-2002 ਦੇ ਕਤਲੇਆਮਾਂ ਵਿੱਚ ਬਹੁਤ ਅੰਤਰ ਹੋਵੇ ਪ੍ਰੰਤੂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਹਾਂ ਦਾ ਉਦੇਸ਼, ਰਾਜਸੀ ਸਵਾਰਥ ਦੀ ਪੂਰਤੀ, ਇੱਕ ਹੀ ਸੀ ਅਤੇ ਉਹ ਪੂਰਾ ਵੀ ਹੋਇਆ।
ਨਵੰਬਰ-84 ਦੇ ਸਿੱਖ ਕਤਲੇਆਮ ਦਾ ਸੱਚ: ਨਵੰਬਰ-84 ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਜਿਹਾ ਕਾਲਾ ਕਾਂਡ ਜੋੜਿਆ ਗਿਆ, ਜਿਸਨੂੰ ਪੜ੍ਹ-ਸੁਣ ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਤੇ ਘ੍ਰਿਣਾ ਦੇ ਨਾਲ ਆਪਣਾ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ। ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰਖਿਆ ਗਾਰਡਾਂ ਨੇ ਉਨ੍ਹਾਂ ਦੀ ਹਤਿਆ ਕਰ ਦਿਤੀ ਸੀ, ਉਸ ਤੋਂ ਬਾਅਦ ਸਾਰੇ ਦੇਸ਼ ਵਿਚ, ਵਿਸ਼ੇਸ਼ ਕਰਕੇ ਕੇਂਦਰ ਦੀ ਸੱਤਾ ਪੁਰ ਆਸੀਨ ਰਾਜਸੀ ਪਾਰਟੀ (ਕਾਂਗ੍ਰਸ) ਦੀ ਸੱਤਾ ਵਾਲੇ ਰਾਜਾਂ ਵਿੱਚ ਬੇਗੁਨਾਹ ਸਿੱਖਾਂ ਨੂੰ ਕਤਲਾਂ ਕਰਨ ਅਤੇ ਉਨ੍ਹਾਂ ਦੀਆਂ ਚਲ-ਅਚਲ ਜਾਇਦਾਦਾਂ ਨੂੰ ਲੁਟਣ ਤੇ ਸਾੜਨ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਇਉਂ ਜਾਪਣ ਲਗਾ ਜਿਵੇਂ ਦੇਸ਼ ਵਿੱਚ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਕੋਈ ਸਰਕਾਰ ਜੇ ਕੁੱਝ ਹੈ ਤਾਂ ਉਹ ਬਸ ਜੰਗਲ-ਰਾਜ ਹੀ ਹੈ।
ਹਜ਼ਾਰਾਂ ਸਿੱਖ ਦਿਨ ਦੀਵੀਂ ਕਤਲ ਕਰ ਦਿਤੇ ਗਏ। ਉਨ੍ਹਾਂ ਦੀ ਖੂਨ-ਪਸੀਨੇ ਨਾਲ ਬਣਾਈ ਅਰਬਾਂ-ਖਰਬਾਂ ਰੁਪਏ ਦੀ ਚਲ-ਅਚਲ ਜਾਇਦਾਦ ਲੁਟ ਲਈ ਗਈ ਜਾਂ ਸਾੜ ਦਿਤੀ ਗਈ। ਉਹ ਆਪਣੀਆਂ ਅੱਖਾਂ ਸਾਹਮਣੇ ਆਪਣਾ ਸਭ-ਕੁਝ ਲੁਟਦਾ, ਬਰਬਾਦ ਤੇ ਤਬਾਹ ਹੁੰਦਾ ਵੇਖਦੇ ਅਤੇ ਖ਼ੂਨ ਦੇ ਅਥਰੂ ਵਹਾਂਦੇ ਰਹਿ ਗਏ। ਇਉਂ ਜਾਪਦਾ ਸੀ ਜਿਵੇਂ ਦੇਸ਼ ਵਿੱਚ ਲਗਭਗ ਇੱਕ ਹਫਤੇ ਲਈ ਜੰਗਲ-ਰਾਜ ਕਾਇਮ ਕਰ ਦਿਤਾ ਗਿਆ ਹੋਵੇ। ਲੁਟੇਰੇ ਤੇ ਕਾਤਲ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਕੋਈ ਕੇਸਾਧਾਰੀ ਪਗੜੀ ਬੰਨ੍ਹੀ ਮਿਲਦਾ, ਉਸਦੇ ਗਲ ਵਿੱਚ ਟਾਇਰ ਪਾ ਅਤੇ ਪਟਰੋਲ ਛਿੜਕ ਕੇ ਅੱਗ ਲਾ ਦਿਤੀ ਜਾਂਦੀ। ਤੜਪ ਰਹੇ ਤੇ ਚੀਖਾਂ ਮਾਰ ਰਹੇ ਸਿੱਖ ਦੇ ਦੁਆਲੇ ਭੰਗੜੇ ਪਾਣ ਤੇ ਕਿਲਕਾਰੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਜਦੋਂ ਤਕ ਉਸਦੀਆਂ ਚੀਕਾਂ ਸੁਣਾਈ ਦਿੰਦੀਆਂ ਇਹ ਸਿਲਸਿਲਾ ਚਲਦਾ ਰਹਿੰਦਾ।
ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਉਨ੍ਹਾਂ ਦੇ ਪੁਤਰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼-ਵਾਸੀਆਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਣ ਵਿੱਚ ਅਸਫਲ ਰਹਿਣ ਪੁਰ ਅਫਸੋਸ ਪ੍ਰਗਟ ਕਰਨ ਦੀ ਬਜਾਏ, ਇਹ ਆਖ ਇਸ ਜੰਗਲ ਰਾਜ ਨੂੰ ਜਇਜ਼ ਕਰਾਰ ਦੇ ਦਿਤਾ ਕਿ ‘ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ’। ਪਰ ਕਿਸੇ ਨੇ ਉਨ੍ਹਾਂ ਪਾਸੋਂ ਇਹ ਨਹੀਂ ਪੁਛਿਆ ਕਿ ਜਦੋਂ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ ਤਾਂ ਕੀ ਉਸ ਸਮੇਂ ਇੰਦਰਾ ਗਾਂਧੀ ਨਾਲੋਂ ਵੀ ਵੱਡਾ ਤੇ ਭਾਰਾ ਦਰਖ਼ਤ ਨਹੀਂ ਸੀ ਡਿੱਗਾ, ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਸੀ ਹਿਲੀ?
ਇਕ ਸੁਆਲ: ਜਿਸਤਰ੍ਹਾਂ ਸਮੁਚੇ ਦੇਸ਼ ਵਿੱਚ ਸਿੱਖਾਂ ਦੇ ਕਤਲ ਲਈ ਇਕੋ ਤਕਨੀਕ ਅਪਨਾਈ ਗਈ। ਇੱਕ ਪਾਸੇ ਸਿੱਖਾਂ ਦੇ ਗਲ ਵਿੱਚ ਟਾਇਰ ਪਾ ਕੇ ਅਤੇ ਜਵਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਅਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿੱਚ ਹਿੰਸਕ ਭੀੜ ‘ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸੂਚੀਆਂ’ ਲੈ ਕੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਨੂੰ ਲੁਟਦੀ ਅਤੇ ਸਾੜਦੀ ਰਹੀ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਪੁਲਿਸ ਤਮਾਸ਼ਬੀਨ ਬਣੀ, ਇਸ ਸਾਰੇ ਲੁਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਵੇਖਦੀ ਰਹੀ ਸੀ, ਉਸਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਇੰਦਰਾ ਗਾਂਧੀ ਦੇ ਕਤਲ ਦੇ ਤੁਰੰਤ ਬਾਅਦ, ਇਕੋ ਸਮੇਂ ਸਮੁਚੇ ਦੇਸ਼ ਵਿੱਚ ਕਿਵੇਂ ਸਿੱਖਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪਟਰੋਲ ਤੇ ਦੂਜੇ ਜਵਲਣਸ਼ੀਲ ਪਦਾਰਥ, ਟਾਇਰ ਅਤੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬਧ ਕਰਵਾ ਦਿਤੀਆਂ ਗਈਆਂ? ਕੀ ਅਜਿਹਾ ਕਤਲੇਆਮ ‘ਕਿਸੇ ਵਿਸ਼ੇਸ਼’ ਸਮੇਂ ਤੇ ਵਰਤਾਉਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਦਾ ਹੀ ਇੱਕ ਹਿਸਾ ਤਾਂ ਨਹੀਂ ਸੀ? ਕਿਧਰੇ ਇਹ ਤਾਂ ਨਹੀਂ ਕਿ ਕੁੱਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵੱਖ-ਵੱਖ ਥਾਂਵਾਂ ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿੱਚ ਕੋਈ ਭਿਆਨਕ ਸਾਕਾ ਵਰਤਾਉਣ ਲਈ, ਇਹ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਤਾਂ ਨਹੀਂ ਸੀ? ਜਿਸ ਨੂੰ ਇੰਦਰਾ ਗਾਂਧੀ ਦੀ ਹਤਿਆ ਹੋ ਜਾਣ ਕਾਰਣ ਸਮੇਂ ਤੋਂ ਪਹਿਲਾਂ ਹੀ ਵਰਤਾਉਣਾ ਪੈ ਗਿਆ?
ਇਸ ਸੁਆਲ ਦਾ ਜੁਆਬ ਲਭਣ ਦੀ ਕੌਸ਼ਿਸ਼ ਸਾਇਦ ਕਿਸੇ ਵਲੋਂ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵਲੋਂ ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਕਿਸੇ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਲੋੜ ਹੀ ਸਮਝੀ ਗਈ।
…ਅਤੇ ਅੰਤ ਵਿੱਚ: ਇਹ ਸਾਕਾ ਜਿਨ੍ਹਾਂ ਹਾਲਾਤ ਵਿੱਚ ਵਾਪਰਿਆ, ਜਿਵੇਂ ਜੰਗਲ-ਰਾਜ ਦਾ ਪ੍ਰਦਰਸ਼ਨ ਹੋਇਆ ਅਤੇ ਇਸ ਦੌਰਾਨ ਜਿਵੇਂ ਪੁਲਿਸ ਮੂਕ-ਦਰਸ਼ਕ ਤੇ ਤਮਾਸ਼ਬੀਨ ਬਣੀ ਸਭ ਕੁੱਝ ਵੇਖਦੀ ਰਹੀ ਜਾਂ ਫਿਰ ਹਿੰਸਕ ਭੀੜ ਦਾ ਸਾਥ ਦਿੰਦੀ ਤੇ ਉਸਦਾ ਮਾਰਗ-ਦਰਸ਼ਨ ਕਰਦੀ ਰਹੀ, ਫਿਰ ਜਿਸਤਰ੍ਹਾਂ ਮੁਖ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ, ਗੁਨਾਹਗਾਰਾਂ ਨੂੰ ਬਚਾਣ ਲਈ ਸਬੂਤ ਮਿਟਾਏ ਜਾਂਦੇ ਰਹੇ, ਉਸ ਸਾਰੀ ਸਥਿਤੀ ਨੂੰ ਘੋਖਣ ਤੋਂ ਬਾਅਦ ਇਸ ਗਲ ਵਿੱਚ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਸਾਕੇ ਨੂੰ ਵਰਤਾਣ ਵਿੱਚ ਗੁਨਹਗਾਰਾਂ ਦੇ ਨਾਲ ਸਮੇਂ ਦੀ ਸਰਕਾਰ ਪੂਰੀ ਤਰ੍ਹਾਂ ਭਾਈਵਾਲ ਸੀ।


29/01/14)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਸਤਿਕਾਰਯੋਗ ਪਾਠਕ ਸੱਜਣਾਂ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ! !
ਮਿਤੀ 28. 01. 2014 ਨੂੰ ਕਰਨਲ ਮਨਮੋਹਣ ਸਿੰਘ ਸਕਾਊਟ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਆਪਣੇ ਪੱਤਰ ਵਿੱਚ ਗੁਰਬਾਣੀ ਦੀ ਵਿਆਖਿਆ ਸਬੰਧੀ ਬੜਾ ਹੀ ਮਹੱਤਵਪੂਰਨ ਮੁੱਦਾ ਉਠਾਇਆ ਹੈ। ਇਹ ਸਹੀ ਹੈ ਕਿ ਗੁਰਬਾਣੀ ਦੀ ਸਹੀ ਵਿਆਖਿਆ ਰਾਹੀਂ ਹੀ ਗੁਰਬਾਣੀ ਦਾ ਸੰਦੇਸ਼ ਸਪਸ਼ਟ ਰੂਪ ਵਿੱਚ ਸਮਝਿਆ ਅਤੇ ਅਪਣਾਇਆ ਜਾ ਸਕਦਾ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕਰਨਲ ਮਨਮੋਹਣ ਸਿੰਘ ਜੀ ਹੋਰਾਂ ਨੇ ਗੁਰਬਾਣੀ ਦੀ ਸਹੀ ਵਿਆਖਿਅ/ਤਰਜਮਾਂ ਪੇਸ਼ ਕਰਨ ਹਿਤ ਇੱਕ ਪ੍ਰੌਜੈਕਟ ਸ਼ੁਰੂ ਕੀਤਾ ਹੈ ਜਿਸ ਦਾ ਅਰੰਭ ‘ਜਪੁ ਬਾਣੀ’ ਤੋਂ ਕੀਤਾ ਗਿਆ ਹੈ। ਸਾਨੂੰ ਸਾਰਿਆਂ ਨੂੰ ਇਸ ਪ੍ਰੌਜੈਕਟ ਦੀ ਸਫਲਤਾ ਲਈ ਉਹਨਾਂ ਦਾ ਵਧ-ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


29/01/14)
ਇਕ ਪਾਠਕ

ਕਰਤਾਰਪੁਰੀ ਬੀੜ ਦੀ ਵਕਾਲਤ ਧੀਰਮੱਲੀਆਂ ਦੀ ਵਕਾਲਤ ਹੈ
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਸੰਪਾਦਕ ਸਿੱਖ ਮਾਰਗ ਜੀ, ਮਨਜੀਤ ਸਿੰਘ ਮੁਹਾਲੀ ਨੂੰ ਗੁਰੂ ਗ੍ਰੰਥ ਦਾ ਪੰਥ ਜੱਥੇਬੰਦੀ ਦੀਆਂ ਵੀਡੀਓਜ਼ ਰਾਹੀਂ ਕਰਤਾਰਪੁਰੀ ਬੀੜ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਬੀੜ ਆਖਦਾ ਦੇਖਿਆ ਜਾ ਸਕਦਾ ਹੈ। ਜਦੋਂ ਧੀਰਮਲ ਨੇ ਬੀੜ ਦੇਣੋਂ ਨਾ ਕਰ ਦਿੱਤੀ ਸੀ ਤਾਂ ਇਕ ਕਹਾਣੀ ਮੁਤਾਬਕ ਕੁਝ ਸਿੰਘ ਧੀਰਮੱਲ ਤੋਂ ਜਬਰਦਸਤੀ ਲੈ ਆਏ ਸਨ ਜਿਸ ਤੇ ਗੁਰੂ ਜੀ ਨੇ ਵਾਪਸ ਕਰਕੇ ਹੋਰ ਪ੍ਰਬੰਧ ਕਰ ਲਿਆ। ਉਸਤੋਂ ਬਾਅਦ ਗੁਰੂ ਜੀ ਨੇ ਬੀੜ ਵਿੱਚ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਧੀਰਮੱਲੀਆਂ ਅਤੇ ਉਹਨਾ ਦੀ ਬੀੜ ਵਾਰੇ ਸਿੱਖਾਂ ਮੁੜ ਕਦੇ ਨਹੀਂ ਦੇਖਿਆ। ਪਰ ਅੱਜ ਕਲ ਮੁੜ ਉਸੇ ਬੀੜ ਨੂੰ ਅਸਲੀ ਆਖਕੇ ਮਨਜੀਤ ਸਿੰਘ ਮੁਹਾਲੀ ਵਰਗੇ ਬੰਦੇ ਧੀਰਮੱਲੀਆਂ ਦੀ ਮਦਦ ਕਰ ਰਹੇ ਹਨ।
ਇਕ ਪਾਠਕ


29/01/14)
ਗੁਰਬੰਸ ਸਿੰਘ

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ॥

ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੱਖਰ ਦਾ ਉਚਾਰਨ ਕੀ ਹੈ? ਇਸ ਦਾ ਹਿਸਟੋਰੀਕਲ ਪਰੂਫ ਕੀ ਹੈ? ਕੀ ਗੁਰੂ ਨਾਨਕ ਜੀ ਨੇ ਇਹ ਅੱਖਰ ਬਣਾਇਆ ਹੈ? ਜੇ ਬਣਾਇਆ ਹੈ ਤਾਂ ਇਸ ਦਾ ਕੀ ਉਚਾਰਨ ਦਿੱਤਾ ਹੈ? ਕੀ ਇਹ ਅੱਖਰ ਵੇਦਾਂ ਦੇ ਅੱਖਰ ਓਮ ਦੀ ਸੋਧ ਹੈ? ਜੇ ਨਹੀਂ ਤਾਂ ਕਿਉਂ ਜੇ ਹੈ ਤਾਂ ਕਿਉਂ?
ਆਦਰ ਸਹਿਤ,
ਗੁਰਬੰਸ ਸਿੰਘ।


29/01/14)
ਬਲਦੇਵ ਸਿੰਘ ਟੋਰਾਂਟੋ

ਤੂ ਤਾ ਜਨਿਕ ਰਾਜਾ ਅਉਤਾਰੁ, ਸਬਦੁ ਸੰਸਾਰਿ ਸਾਰੁ, ਰਹਹਿ ਜਗਤ੍ਰ, ਜਲ ਪਦਮ ਬੀਚਾਰ॥

ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ

ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ।।

ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ

ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ।।

ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ

ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ।।

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ

ਜਗਤ੍ਰ ਗੁਰੁ ਪਰਸਿ ਮੁਰਾਰਿ।। ੩।।

(ਪੰਨਾ ੧੩੯੧)

ਪਦ ਅਰਥ:- ਤੈ ਤਉ - ਜਿਨ੍ਹਾਂ ਨੇ। ਦ੍ਰਿੜਿਓ ਨਾਮੁ – ਸੱਚ ਨੂੰ ਦ੍ਰਿੜ ਕੀਤਾ। ਨਾਮੁ – ਸੱਚ। ਅਪਾਰੁ ਬਿਮਲ – ਜਿਹੜਾ ਸੱਚ ਬੇਮਿਸਾਲ ਨਿਰਮਲ ਹੈ, ਭਾਵ ਜਿਸ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਜਾਸੁ – ਜਸ, ਕੀਰਤੀ ਕਰਦੇ ਹਨ। ਬਿਥਾਰੁ – ਵਿਸਥਾਰ (ਗੁ: ਗ੍ਰੰਥ ਸਹਿਬ ਦਰਪਣ)। ਸਾਧਿਕ – ਅਭਿਆਸ ਕਰਨ ਵਾਲੇ। ਸਿਧ – ਸਿਧ ਕਰਨਾ। ਅਪਾਰੁ – ਬੇਮਿਸਾਲ। ਬਿਮਲ – ਨਿਰਮਲ। ਸੁਜਨ – ਉਹ ਜਨ। ਤੂ ਤਾ – ਤੂੰ ਹੀ ਤਾ, ਅਕਾਲ ਪੁਰਖ ਨੂੰ ਸੰਬੋਧਨ ਹੋ ਕੇ। ਜਨਿਕ – ਜਨਮਿ ਦਾਤਾ ਹੈ, ਉਤਪਨ ਕਰਤਾ (ਮ: ਕੋਸ਼) ਦੇਖੋ ਜਨਕ। ਰਾਜਾ – ਸੰ: ਆਪਣੀ ਨੀਤੀ ਅਤੇ ਸ਼ੁਭ ਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ। ਨੋਟ – ਇਥੇ ਭੱਟ ਜੀ ਨੇ ਰਾਜਾ ਸ਼ਬਦ ਅਕਾਲ ਪੁਰਖ ਦੇ ਸ਼ੁਭ ਗੁਣਾਂ ਲਈ ਵਰਤਿਆ ਹੈ ਕਿ ਉਸ ਦੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਅਪਣਾਉਣ ਨਾਲ ਹੀ ਪ੍ਰਸੰਨਤਾ ਦੀ ਪ੍ਰਾਪਤੀ ਹੈ (ਜਿਹੜੇ ਜਨ ਇਹ ਸ਼ੁਭ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਨ, ਉਹ ਉਨ੍ਹਾਂ ਸ਼ੁਭ ਗੁਣਾਂ ਨੂੰ ਹੀ ਪ੍ਰਚਾਰਦੇ ਹਨ ਮਾਨਵਤਾ ਨੂੰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਵਿੱਚ ਵੰਡ ਕੇ ਵਿਤਕਰਾ ਨਹੀਂ ਕਰਦੇ)। ਇਥੇ ਯਾਦ ਰੱਖਣਾ ਹੈ “ਕੋਊ ਹਰਿ ਸਮਾਨਿ ਨਹੀ ਰਾਜਾ” (ਗੁ: ਗ੍ਰੰਥ ਸਾਹਿਬ, ਪੰਨਾ ੮੫੬)। ਅਉਤਾਰੁ – ਜਨਮ ਉੱਤਪਤੀ, ਜਿਸ ਦਾ ਜਨਮ ਹੋਇਆ। ਸਬਦੁ – ਬਖ਼ਸ਼ਿਸ਼। ਸੰਸਾਰਿ – ਜਗਤ ਵਿੱਚ। ਸਾਰੁ – ਆਸਰੇ। ਰਹਹਿ – ਰਿਹਾ ਹੈ। ਸਾਰੁ ਰਹਹਿ – ਪਾਲਣਾ ਕਰ ਰਿਹਾ ਹੈ। ਜਗਤ੍ਰ – ਜਗ ਤਰ ਜਾਣਾ ਭਾਵ ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ। ਜਲ – ਪਵਿੱਤ੍ਰ। ਪਦਮ – ਕਮਲ, ਨਿਰਲੇਪਤਾ ਦਾ ਪ੍ਰਤੀਕ। ਬੀਚਾਰ – ਵੀਚਾਰਧਾਰਾ, ਵੀਚਾਰਨ ਦੀ ਲੋੜ ਹੈ। ਕਲਿਪ – ਕਲਪਿਆ ਹੋਇਆ, ਕਲਪੀ ਹੋਈ ਵੀਚਾਰਧਾਰਾ। ਤਰੁ – ਤਰ ਜਾਣਾ, ਭਾਵ ਡੁੱਬਣ ਤੋਂ ਬਚ ਜਾਣਾ। ਰੋਗ ਬਿਦਾਰੁ ਸੰਸਾਰ – ਸੰਸਾਰ ਦੇ ਕਰਮ-ਕਾਂਡ (ਅਵਤਾਰਵਾਦ) ਦੇ ਰੋਗ ਦੀ ਵੀਚਾਰਧਾਰਾ ਤੋਂ ਮੁਕਤ ਕਰ ਦੇਣ ਵਾਲਾ ਗਿਆਨ। ਤਾਪ – ਸਰੀਰ ਨੂੰ ਕਮਜ਼ੋਰ ਕਰ ਦੇਣ ਵਾਲਾ ਇੱਕ ਰੋਗ, ਇਥੇ ਅਗਿਆਨਤਾ ਦਾ ਰੋਗ ਹੈ ਜੋ ਮਾਨਸਿਕ ਤੌਰ `ਤੇ ਮਨੁੱਖ ਨੂੰ ਕਮਜ਼ੋਰ ਕਰਦਾ ਹੈ। ਤਾਪ ਨਿਵਾਰੁ ਆਤਮਾ – ਆਤਮਾ – ਜ਼ਮੀਰ ਨੂੰ। ਜ਼ਮੀਰ, ਆਤਮਾ ਨੂੰ ਕਮਜ਼ੋਰ ਕਰ ਦੇਣ ਵਾਲੇ ਰੋਗ ਤੋਂ ਛੁਟਕਾਰਾ ਹੋ ਜਾਣਾ। ਤ੍ਰਿਬਿਧਿ – ਤਿੰਨਾਂ ਕਿਸਮਾਂ ਵਾਲੇ, ਭਾਵ ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਜੀਵ (ਗ: ਗ੍ਰੰ: ਦਰਪਣ)। ਤ੍ਰਿਬਿਧਿ – ਧ ਨੂੰ ਸਿਹਾਰੀ ਹੈ ਭਾਵ ਤਿੰਨਾਂ ਗੁਣਾਂ ਤੋਂ ਉੱਪਰ। ਤੇਰੈ ਏਕ ਲਿਵ ਤਾਰ – ਤੇਰੇ ਇਕੁ ਨਾਲ ਲਿਵ ਜੋੜਨ ਨਾਲ ਹੀ। ਕਹੁ ਕੀਰਤਿ ਕਲ – ਭੱਟ ਕੀਰਤਿ ਵੀ ਭੱਟ ਕਲ੍ਹ ਦੀ ਤਰ੍ਹਾਂ ਆਖਦਾ ਹੈ। ਸਹਾਰ – ਆਸਰਾ ਲੈਣਾ। ਸਪਤ ਦੀਪ – ਅਗਿਆਨਤਾ ਦੇ ਸਪਤਦੀਪ। ਮਝਾਰ – ਨਦੀ ਦਾ, ਸਮੁੰਦਰ ਦਾ ਵਹਿਣ। ਜਗਤ੍ਰ – ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚ ਜਾਣਾ, ਤਰ ਜਾਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾ ਕੇ। ਪਰਸਿ – ਪਰਸ ਕੇ, ਜੁੜ ਕੇ। ਮੁਰਾਰਿ – ਦੈਂਤ ਰੂਪ (ਅਵਤਾਰਵਾਦੀ) ਵੀਚਾਰਧਾਰਾ ਨੂੰ ਖ਼ਤਮ ਕਰ ਦੇਣ ਵਾਲਾ ਗਿਆਨ। ਕੀਰਤਿ – ਭੱਟ ਕੀਰਤ ਵੀ। ਕਲ – ਭੱਟ ਕਲ੍ਹ ਜੀ। ਸਹਾਰ – ਆਸਰਾ।

ਅਰਥ:- ਜਿਨ੍ਹਾਂ ਨੇ ਇਸ ਬੇਮਿਸਾਲ ਨਿਰਮਲ ਸੱਚ ਨੂੰ ਦ੍ਰਿੜ੍ਹ ਕੀਤਾ ਭਾਵ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਸੱਚ ਨੂੰ ਆਪਣੇ ਜੀਵਨ ਵਿੱਚ ਸਾਧਿਕ (ਅਭਿਆਸ) ਕਰਨ ਵਾਲਿਆਂ ਨੇ ਵਿਸਥਾਰ ਨਾਲ ਇਸ ਗੱਲ ਨੂੰ ਸਿਧ ਕੀਤਾ ਕਿ ਸਾਰੇ ਜੀਆਂ ਨੂੰ ਤੇਰਾ ਇਕੁ ਅਕਾਲ ਪੁਰਖ ਦਾ ਹੀ ਆਧਾਰ ਭਾਵ ਆਸਰਾ ਹੈ, ਇਹ ਜਾਨਣ ਵਾਲੇ ਤੇਰੀ ਇਕੁ ਦੀ ਹੀ ਕੀਰਤੀ ਕਰਦੇ ਹਨ। ਉਹ ਇਹ ਆਖਦੇ ਹਨ ਕਿ ਤੂੰ ਹੀ ਜੀਵਾਂ ਦਾ ਜਨਕਿ-ਜਨਮ ਦਾਤਾ ਹੈਂ, ਤੇਰੀ ਬਖ਼ਸ਼ਿਸ਼ ਨਾਲ ਹੀ ਜੀਵਾਂ ਦਾ (ਅਉਤਾਰੁ) ਜਨਮ ਉੱਤਪਤੀ ਹੈ ਅਤੇ ਤੇਰੀ ਬਖ਼ਸ਼ਿਸ਼ ਗਿਆਨ ਦੇ ਆਸਰੇ ਨਾਲ ਹੀ ਕਮਲ ਦੇ ਵਾਂਗ ਜਲ ਵਿੱਚ ਅਤੇ ਮਨੁੱਖ ਦੇ ਜਗਤ ਵਿੱਚ ਰਹਿੰਦਿਆ ਹੋਇਆਂ ਅਵਤਾਰਵਾਦ ਦੀ (ਕਰਮ-ਕਾਂਡੀ) ਵੀਚਾਰਧਾਰਾ ਤੋਂ ਨਿਰਲੇਪ ਰਿਹਾ ਜਾ ਸਕਦਾ ਹੈ। ਤੇਰੇ ਇਕੁ ਨਾਲ ਲਿਵ ਜੋੜਨ ਨਾਲ ਹੀ ਸੰਸਾਰ ਦੇ ਲੋਕਾਂ ਦੀ ਕਲਪੀ ਹੋਈ (ਅਵਤਾਰਵਾਦ ਦੇ ਰੱਬ ਹੋਣ ਦੀ ਕਰਮ-ਕਾਂਡੀ) ਵੀਚਾਰਧਾਰਾ ਦੇ ਰੋਗ ਤੋਂ ਮੁਕਤ ਹੋ ਕੇ ਇਸ ਵਿੱਚ ਡੁੱਬਣ ਅਤੇ ਆਤਮਾ, ਜ਼ਮੀਰ ਨੂੰ ਕਮਜ਼ੋਰ ਰੋਗੀ ਕਰ ਦੇਣ ਵਾਲੀ ਤ੍ਰੈ ਗੁਣੀ ਵੀਚਾਰਧਾਰਾ ਦੇ ਤਾਪ ਤੋਂ ਬਚ ਕੇ ਭਾਵ ਉੱਪਰ ਉਠ ਕੇ ਰੱਬੀ ਭਾਵ ਤੇਰੇ ਸ਼ੁਭ ਗੁਣਾਂ ਨੂੰ ਪ੍ਰਚਾਰਿਆ ਜਾ ਸਕਦਾ ਹੈ (ਤਾਂ ਜੋ ਰੰਗ, ਨਸਲ, ਜਾਤ-ਪਾਤ ਅਤੇ ਲਿੰਗ ਭੇਦ ਭਾਵ ਤੋਂ ਬਚਿਆ ਜਾ ਸਕੇ)। ਇਸ ਕਰਕੇ ਭੱਟ ਕੀਰਤ ਵੀ ਭੱਟ ਕਲ੍ਹ ਜੀ ਦੀ ਤਰ੍ਹਾਂ ਇਹ ਜਗਤ੍ਰ (ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਦੇ ਸਪਤ ਦੀਪ ਵਿੱਚ ਡੁੱਬਣ ਤੋਂ ਬਚਾ ਲੈਣ) ਵਾਲੀ ਵੀਚਾਰਧਾਰਾ ਗਿਆਨ ਨੂੰ ਪਰਸਿ ਕੇ ਲਹਣਾ ਜੀ ਵਾਂਗ ਆਪਣੇ ਜੀਵਨ ਵਿੱਚ ਅਪਣਾ ਕੇ ਇਸ ਦਾ ਆਸਰਾ/ਸਹਾਰਾ ਲੈ ਕੇ ਹੀ ਦੈਂਤ ਰੂਪ (ਅਵਤਾਰਵਾਦ) ਦੀ ਗ਼ੁਲਾਮੀ ਤੋਂ ਮੁਰਾਰਿ ਰੂਪ ਵੀਚਾਰਧਾਰਾ ਦੇ ਸੱਚ ਨਾਲ ਜੁੜ ਕੇ ਹੀ ਬਚਣ ਦਾ ਮੁਦਈ ਹੈ।

ਨੋਟ: -ਪਾਠਕਾਂ ਨੂੰ ਬੇਨਤੀ ਹੈ ਕਿ ਛੇਤੀ ਹੀ ਭੱਟ ਸਹਿਬਾਨ ਦੀ ਬਾਣੀ ਦੀ ਵਿਆਖਿਆ ਮਾਰਚ ਮਹੀਨੇ ਤੋਂ ਲੜੀ ਵਾਰ ਸਿਖ ਮਾਰਗ ਉੱਪਰ ਪਾਉਣੀ ਸੁਰੂ ਕਰਾਂਗੇ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ

ਬਲਦੇਵ ਸਿੰਘ ਟੋਰਾਂਟੋ


29/01/14)
ਜਤਿੰਦਰਪਾਲ ਸਿੰਘ ਗੁਰਦਾਸਪੁਰ

ਬਾਦਲ ਦੇ ਪੰਜ ਬਾਂਦਰ
ਆਮ ਤੌਰ ਤੇ ਅਸੀਂ ਸਾਰਿਆਂ ਨੇ ਭਾਰਤ ਦੇ ਕਹੇ ਜਾਂਦੇ ਬਾਪੂ…… ਗਾਂਧੀ ਦੇ ਤਿੰਨ ਬਾਂਦਰਾਂ ਬਾਰੇ ਤਾਂ ਸੁਣਿਆ ਹੋਇਆ ਹੀ ਹੈ ਜਿਨਾਂ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਨੇ ਮੂੰਹ ਤੇ ਹੱਥ ਰੱਖਿਆ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਬੁਰਾ ਨਾ ਬੋਲੋ, ਦੂਸਰੇ ਨੇ ਅੱਖਾਂ ਤੇ ਹੱਥ ਰੱਖਿਆ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਬੁਰਾ ਨਾ ਦੇਖੋ ਤੇ ਤੀਸਰੇ ਨੇ ਕੰਨਾਂ ਤੇ ਹੱਥ ਰੱਖਿਆ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਬੁਰਾ ਨਾ ਸੁਣੋ………… ਇਹ ਤਾਂ ਹੋ ਗਏ ਗਾਂਧੀ ਦੇ ਤਿੰਨ ਬਾਂਦਰ ਤੇ ਉਹਨਾਂ ਦੀ ਕਹਾਣੀ, ਉਹ ਵਖਰੀ ਗੱਲ ਹੈ ਕਿ ਗਾਂਧੀ ਖੁਦ ਇਸ ਸਿਧਾਂਤ ਤੇ ਕਦੇ ਨਹੀਂ ਸੀ ਚੱਲਿਆ, ਬਸ ਸਾਰੀ ਉਮਰ ਲੋਕਾਂ ਨੂੰ ਹੀ ਬਾਂਦਰ ਬਣਾਉਦਾ ਰਿਹਾ। ਨਾ ਤਾਂ ਸਾਨੂੰ ਗਾਂਧੀ ਨਾਲ ਕੋਈ ਮਤਲਬ ਹੈ ਤੇ ਨਾ ਹੀ ਉਸ ਦੇ ਬਾਂਦਰਾਂ ਨਾਲ…… ਪਰ ਹਾਂ ਜਿਨ੍ਹਾਂ ਬਾਂਦਰਾਂ ਨਾਲ ਕੌਮ ਦਾ ਵਾਹ ਪਿਆ ਪੈ ਗਿਆ ਹੈ ਜਾਂ ਪਾ ਦਿੱਤਾ ਹੈ ਅਜ ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਹਨ ਨਹੀਂ ਨਹੀਂ…. . ਗਾਂਧੀ ਦੇ ਨਹੀਂ……ਬਾਦਲ ਦੇ ਪੰਜ ਬਾਂਦਰ, ਜਿਹੜੇ ਗਾਂਧੀ ਦੇ ਬਾਂਦਰਾਂ ਦੀ ਨਸਲ ਦਾ ਸੁਧਰਿਆ ਹੋਇਆ
(Advanced breed) ਰੂਪ (ਕੇਵਲ ਸਰੀਰਕ ਪੱਖ ਤੋਂ) ਹਨ। ਹਾਂ ਠੀਕ ਹੀ ਸਮਝੇ ਜੇ…. . ਕੌਮ ਦੇ ਅਖੌਤੀ ਜਥੇਦਾਰ (ਜਫੇਮਾਰ) ਇਹਨਾਂ ਪੰਜਾਂ ਨੇ ਵੀ ਆਪਣੇ ਮੂੰਹ, ਅੱਖਾਂ, ਕੰਨਾਂ ਤੇ ਹੱਥ ਰੱਖੇ ਹੋਏ ਨੇ ਬਸ ਥੋੜ੍ਹਾ ਸਿਧਾਂਤ `ਚ ਫਰਕ ਹੈ। ਹੁਣ ਇਹਨਾਂ ਦਾ ਸਿਧਾਂਤ ਦੇਖ ਲਵੋ…… ਕੌਮ ਬਾਰੇ ਨਾ ਬੋਲੋ, ਕੌਮ ਦੀ ਨਾ ਸੁਣੋ, ਕੌਮ ਵੱਲ ਨਾ ਵੇਖੋ। ਜਦ ਕਦੇ ਵੀ ਕੌਮ ਨਾਲ ਕੋਈ ਮਾੜੀ ਹੋਣੀ ਵਾਪਰਦੀ ਹੈ ਜਾਂ ਕੌਮ ਉਤੇ ਕਦੀ ਭੀੜ ਪੈਂਦੀ ਹੈ ਜਾਂ ਕੌਮ ਕਿਸੇ ਮੁਸੀਬਤ ਵਿਚੋਂ ਨਿਕਲਣ ਲਈ ਹੱਥ ਪੈਰ ਮਾਰ ਰਹੀ ਹੁੰਦੀ ਹੈ ਤਾਂ ਇਹ ਬਾਦਲ ਦੇ ਪੰਜ ਬਾਂਦਰ ਆਪਣਾ ਮੂੰਹ, ਅੱਖਾਂ, ਕੰਨ ਬੰਦ ਕਰ ਲੈਂਦੇ ਹਨ ਘੋਗਲ-ਕੰਨੇ ਬਣ ਜਾਂਦੇ ਹਨ, ਕਿ ਜੀ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ…… ਕੋਈ ਪੁੱਛੇ ਬਈ ਜੇ ਤੁਹਾਨੂੰ ਕੁੱਝ ਪਤਾ ਹੀ ਨਹੀਂ ਲਗਦਾ ਤਾਂ ਜਥੇਦਾਰ ਵੜੇਵੇਂ ਲੈਣ ਨੂੰ ਬਣੇ ਜੇ ਤੇ ਇਹ ਉਨ੍ਹਾਂ ਚਿਰ ਨਹੀਂ ਮੂੰਹ, ਅੱਖਾਂ, ਕੰਨ ਨਹੀਂ ਖੋਲਦੇ ਜਿਨ੍ਹਾਂ ਚਿਰ ਇਹਨਾਂ ਦਾ “ਬਾਪੂ” ਇਸ਼ਾਰਾ ਨਾ ਕਰ ਦੇਵੇ। ਹੁਣ ਤੁਸੀ ਕਹੋਗੇ ਕਿ ਮੈਂ ਐਂਵੇ ਹੀ ਬੋਲੀ ਜਾ ਰਿਹਾ ਹਾਂ, ਮੈਨੂੰ ਇਹਨਾਂ ਦੀਆਂ ਪਦਵੀਆਂ ਦਾ ਖਿਆਲ ਰੱਖਦੇ ਹੋਏ ਇੰਝ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ, ਸੰਜਮ ਵਰਤਣਾ ਚਾਹੀਦਾ ਹੈ… ਪਰ ਮੈਂ ਇੱਕ ਗਲ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਨਾਂ ਸਤਿਕਾਰਿਤ ਪਦਵੀਆਂ ਤੇ ਇਹ ਬੈਠੇ ਹਨ ਇਹਨਾਂ ਨੇ ਵੀ ਕਦੇ ਇਹਨਾਂ ਪਦਵੀਆਂ ਦਾ ਸਤਿਕਾਰ, ਇਹਨਾਂ ਦਾ ਮਾਣ, ਇਹਨਾਂ ਦੀ ਮਰਿਯਾਦਾ ਦਾ ਖਿਆਲ ਰੱਖਿਆ ਹੈ? ? ? ?
ਇਕ ਵਾਰ ਨਹੀਂ ਸੈਂਕੜੇ ਅਜਿਹੇ ਮੌਕੇ ਗਿਣਵਾਏ ਜਾਂ ਸਕਦੇ ਹਨ ਜਦੋਂ ਕੌਮ ਤੇ ਭੀੜ ਪਈ ਤੋਂ ਇਹਨਾਂ ਨੇ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਕੀਤਾ, ਨਹੀਂ ਕੀਤਾ? ? ? ਬਹੁਤਾ ਪਿਛੇ ਨਾ ਜਾਂਵਾ ਕਿਉਂਕਿ ਮੇਰੀ ਕੌਮ ਦੀ ਯਾਦਾਸ਼ਤ ਕਾਫੀ ਕਮਜ਼ੋਰ ਹੋ ਚੁੱਕੀ ਹੈ, ਇਹ ਬੀਤੇ ਨੂੰ ਯਾਦ ਨਹੀਂ ਰੱਖਦੀ, ਕਿ ਰੱਖਦੀ ਹੈ? ? ? ? ਅਗਰ ਰੱਖਦੀ ਹੁੰਦੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ।
ਦੂਰ ਨਾ ਜਾਂਦਾ ਹੋਇਆ ਗੱਲ ਕਰਦੇ ਹਾਂ ਭਾਈ ਗੁਰਬਖਸ਼ ਸਿੰਘ ਜੀ ਦੀ (ਉਹ ਸਫਲ ਹੋਇਆ ਜਾਂ ਨਹੀਂ, ਜਾਂ ਇਹਨਾਂ ਨੇ ਉਸ ਨੂੰ ਵੀ ਬਾਂ…. . ਬਣਾ ਦਿੱਤਾ ਉਹ ਵੱਖਰਾ ਵਿਸ਼ਾ ਹੈ) ਜਿਹੜੇ ੨੧-੨੧, ੨੨-੨੨ ਸਾਲ ਤੋਂ ਜ਼ੇਲਾਂ `ਚ ਬੰਦ ਤੇ ਆਪਣੀ ਕੈਦ ਵੀ ਪੂਰੀ ਕਰ ਚੁੱਕੇ ਨੌਜਵਾਨ (ਜੋ ਹੁਣ ਅਧ-ਬੁੱਢ ਤੇ ਕੁੱਝ ਵਿਚਾਰੇ ਸਾਰੀ ਜਵਾਨੀ ਗਾਲ਼ ਕੇ ਬੁੱਢੇ ਹੀ ਹੋ ਗਏ ਹਨ) ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਸਨ ਪਰ ਇਹਨਾਂ ਬਾਦਲ ਦੇ ਬਾਂਦਰਾਂ ਨੇ ਕਦੇ ਉਹਨਾਂ ਜੇਲ੍ਹਾਂ ਚ ਬੰਦ ਵੀਰਾਂ ਵੱਲ ਵੇਖਣਾ, ਬੋਲਣਾ, ਤੇ ਉਹਨਾਂ ਬਾਰੇ ਸੁਨਣ ਦੀ ਖੇਚਲ ਹੀ ਨਹੀਂ ਕੀਤੀ, ਹਮੇਸ਼ਾਂ ਗਾਂਧੀ ਦੇ ਬਾਂਦਰਾਂ ਵਾਂਗ ਕੌਮ ਦੇ ਮਸਲਿਆਂ ਵਲੌਂ ਮੂੰਹ, ਅੱਖਾਂ, ਕੰਨ ਬੰਦ ਹੀ ਕਰ ਛੱਡੇ ਹਨ ਤੇ ਜਦ ਵੀ ਕੁੱਝ ਬੋਲੇ ਹਨ ਮੁਰਦੇ ਦੇ ਖੱਫਣ ਪਾੜਨ ਵਾਲੀ ਗੱਲ ਹੀ ਕੀਤੀ ਹੈ। ਇਹਨਾਂ ਪੰਜਾਂ ਚੋ ਸਿਰਮੌਰ ਬਾਂ…… ਦਾ ਬਿਆਨ ਦੇਖ ਲਵੋ “ਅਖੇ ਜੀ ਭੁੱਖ ਹੜਤਾਲ ਕਰਨੀ ਗੁਰ-ਮਰਿਯਾਦਾ ਨਹੀਂ ਹੈ” ਦੁਸਰਾ ਕਹਿੰਦਾ ਸਾਨੂੰ ਪੁਛ ਕੇ ਨੇ ਨਹੀਂ ਬੈਠਾ। ਚਲੋ ਮੰਨ ਲਿਆ ਕੇ ਭੁੱਖ ਹੜਤਾਲ ਕਰਨੀ ਗੁਰ-ਮਰਿਯਾਦਾ ਨਹੀਂ ਹੈ, ਤੁਹਾਨੂੰ ਤਾਂ ਗੁਰ-ਮਰਿਯਾਦਾ ਸਾਰੀ ਆਉਦੀਂ ਹੈ ਨਾ ਤੁਸੀ ਹੁਣ ਤੱਕ ਕੀ ਕੀਤਾ? ? ? ਹੁਣ ਤੁਹਾਨੂੰ ਕੋਈ ਪੁੱਛਣ ਵਾਲਾ ਹੋਵੇ ਕੇ ਸਿਰੀ ਚੰਦੀਆਂ ਦੇ ਡੇਰੇ ਜਾਣਾ ਗੁਰ-ਮਰਿਯਾਦਾ ਹੈ? ? ? ਰਾਮ ਤੀਰਥ ਮੰਦਰ ਦੇ ਉਦਘਾਟਨ ਤੇ ਜਾਣਾ ਗੁਰ-ਮਰਿਯਾਦਾ ਹੈ? ? ? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਸਮੇਂ ਪਜਾਮਾ ਲਾਹ ਲੈਣਾ ਗੁਰ-ਮਰਿਯਾਦਾ ਹੈ? ? ? ਬਲਾਤਕਾਰੀ ਬਾਬੇਆਂ ਦੇ ਡੇਰਿਆਂ ਤੇ ਜਾ ਕੇ ਉਹਨਾਂ ਕੋਲੋ ਉਪਹਾਰ (ਸੋਨੇ ਦੇ ਖੰਡੇ) ਲੈਣੇ ਗੁਰ-ਮਰਿਯਾਦਾ ਹੈ? ? ? ਘੁੰਮਣਾਂ ਵਾਲੇ ਸਿਰਖੁੱਥੇ ਜਿਹੇ ਸਾਧ ਦੇ ਡੇਰੇ ਤੇ ਜਾ ਕੇ ਉਸ ਨੂੰ ਬ੍ਰਹਮਗਿਆਨੀ ਕਹਿਣਾ ਗੁਰ-ਮਰਿਯਾਦਾ ਹੈ? ? ? ਚੁੰਨੀ ਲੈ ਕੇ ਮਾਤਾ ਦੀਆਂ ਦੀ ਭੇਟਾਂ ਗਾਉਣੀਆਂ ਗੁਰ-ਮਰਿਯਾਦਾ ਹੈ? ? ? ਸ਼ਿਵ ਲਿੰਗ ਤੇ ਕੱਚੀ ਲੱਸੀ ਪਾਉਣੀ ਗੁਰ-ਮਰਿਯਾਦਾ ਹੈ? ? ? ਹਵਨ ਕਰਵਾਉਣੇ ਗੁਰ-ਮਰਿਯਾਦਾ ਹੈ? ? ? ਰਮਾਇਣ ਦੇ ਪਾਠ ਕਰਵਾਉਣੇ ਗੁਰ-ਮਰਿਯਾਦਾ ਹੈ? ? ? ਬੜੇ ਨੇ ਕਿ ਹੋਰ ਗਿਣਵਾਵਾਂ? ? ? ਇਹਨਾਂ ਵਾਰੀ ਤਾਂ ਤੁਹਾਨੂੰ ਨਾ ਦਿਸਦਾ ਹੀ ਹੈ, ਨਾ ਕੁੱਝ ਸੁਣਦਾ ਹੀ ਹੈ, ਤੇ ਨਾ ਤੁਹਾਡੇ ਮੂੰਹ ਚ ਜ਼ੁਬਾਨ ਹੀ ਹੁੰਦੀ ਹੈ ਇਸ ਸਭ ਵਾਰੀ ਤਾਂ ਤੁਸੀਂ ਗਾਂਧੀ ਦੇ ਬਾਂਦਰਾਂ ਨੂੰ ਮਾਤ ਪਾਈ ਜਾਂਦੇ ਜੇ। ਪਰ ਜੇ ਕੋਈ ਪੰਥ ਖਾਤਰ ਕੁੱਝ ਕਰਨ ਲਗਦਾ ਹੈ ਤਾਂ ਤੁਹਾਡੇ ਢਿਡੀਂ ਸੂਲ਼ਾ ਉਠ ਖਲੌਦੀਆਂ ਨੇ। ਓਏ ਮੂਰਖੋ ਤੁਹਾਡੀ ਗੱਲ ਤਾਂ ਉਹ ਹੈ…
ਆਪਿ ਨ ਦੇਹਿ ਚੁਰੂ ਭਰਿ ਪਾਨੀ।।
ਤਿਹ ਨਿੰਦਹਿ ਜਿਹ ਗੰਗਾ ਆਨੀ।। ਪੰਨਾ -੩੩੨

ਆਪ ਤਾਂ ਤੁਸੀਂ ਕੌਮ ਦੇ ਭਲੇ ਲਈ ਕੁੱਝ ਕਰ ਨਹੀ ਸਕਦੇ ਪਰ ਜੋ ਹੋਰ ਕੋਈ ਕੁੱਝ ਕਰ ਰਿਹਾ ਹੈ ਉਸ ਨੂੰ ਤਾਂ ਕਰਨ ਦੇਵੋ। ਹੁਣ ਪਾਠਕ ਸੋਚ ਕੇ ਦੇਖਣ ਕਿ ਕਦੀ ਵੀਂ ਇਹਨਾਂ ਕੌਮ ਬਾਰੇ ਕੁੱਝ ਸੋਚਿਆਂ ਬਸ ਹਮੇਸ਼ਾ ਹੀ ਕੌਮ ਦਰਦੀ ਵੀਰਾਂ ਦੇ ਪਿਛੇ (ਛੇਕੂ) ਲੱਠ ਲੈ ਕੇ ਪਏ ਫਿਰਦੇ ਨੇ ਕਿ ਜਿਸ ਨੇ ਵੀ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਛੇਕ ਦੇਵਾਂਗੇ, ਪੌ. ਗੁਰਮੁਖ ਸਿੰਘ, ਗਿਆਨੀ ਭਾਗ ਸਿੰਘ ਅੰਬਾਲਾ, ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪੌ. ਦਰਸ਼ਨ ਸਿੰਘ ਕੀ ਇਹ ਸਾਰੇ ਭਾਈ ਇਹਨਾਂ ਦੀ ਏਸੇ ਛੇਕੂ ਲੱਠ ਦਾ ਸ਼ਿਕਾਰ ਨਹੀਂ ਹੋਏ? ? ? ਭਾਈ ਸਰਬਜੀਤ ਸਿੰਘ ਧੂੰਦਾ ਦਾ ਕੀ ਕਸੂਰ ਸੀ ਜਿਸ ਨੂੰ ਆਪਣੀ ਬੰਦ ਕਮਰਾ ਕਚਹਿਰੀ `ਚ ਸੱਦ ਲਿਆ? ? ? ਇਹੀ ਕੇ ਉਹ ਸੱਚ ਬੋਲਦਾ ਸੀ ਤੇ ਕੌਮ ਨੂੰ ਜਾਗਰੂਕ ਕਰਨ ਦੀ ਗਲਤੀ ਕਰ ਬੈਠਾ ਸੀ? ? ? ਪਰ ਫਿਰ ਇਹ ਆਪਣਾ ਹੀ ਥੁੱਕਿਆ ਹੋਇਆ ਚੱਟ ਵੀ ਲੈਂਦੇ ਨੇ, ਪ੍ਰੌ. ਗੁਰਮੁਖ ਸਿੰਘ ਦੇ ਮਾਮਲੇ ਚ ਚੱਟਿਆ ਕਿ ਨਹੀਂ ਚੱਟਿਆ? ? ? ਹੁਣ ਵੇਖਣਾ ਇਹ ਹੈ ਬਾਕੀਆਂ ਦੇ ਮਾਮਲੇ `ਚ ਇਹ ਥੁੱਕਿਆ ਹੋਇਆ ਕਦੋਂ ਚੱਟਦੇ ਨੇ? ? ? ਚੱਟਣਗੇ ਤਾਂ ਜ਼ਰੂਰ… ਹਾਂ ਦੇਰ ਸਵੇਰ ਹੋ ਸਕਦੀ ਹੈ।
ਲੁਧਿਆਣੇ `ਚ ਬਿਹਾਰੀ ਭਈਏ ਨੇ ਸਿੱਖਾਂ ਨੂੰ ਚਿੜਾਉਣ ਲਈ ਪ੍ਰੋਗਰਾਮ ਕੀਤਾ ਜਿਸ ਵਿੱਚ ਇੱਕ ਗੁਰਸਿੱਖ ਭਾਈ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਹੋ ਗਈ, ਕਈ ਸਿੰਘ ਜ਼ਖਮੀ ਹੋਏ, ਕਈ ਗ੍ਰਿਫਤਾਰ ਹੋਏ ਪਰ ‘ਪੰਥਕ ਸਰਕਾਰ` ਨੇ ਬਿਹਾਰੀ ਭਈਏ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ…… ਕੀ ਇਹਨਾਂ ਉਥੇ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਨਹੀਂ ਕੀਤਾ? ? ? ਗੁਰਦਾਸਪੁਰ `ਚ ਭਾਈ ਜਸਪਾਲ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਕੀ ਇਹਨਾਂ ਫਿਰ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਨਹੀਂ ਕੀਤਾ? ? ? ਸੋਚ ਕੇ ਦੱਸੋ ਕਦੋਂ ਇਹਨਾਂ ਪੰਥ ਦੀ ਬਹੁੜੀ ਕੀਤੀ ਹੈ। ਸੌਦਾ ਸਾਧ ਦੇ ਮਾਮਲੇ `ਚ ਇਹਨਾਂ ਨੇ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਨਹੀਂ ਕੀਤਾ? ? ? ਸੰਗਤ ਦੇ ਛਿੱਤਰਾਂ ਤੋਂ ਡਰਦਿਆਂ ਨੇ ‘ਹੁਕਮਨਾਮਾ` ਤਾਂ ਕਢ ਦਿਤਾ ਪਰ ਲਾਗੂ ਕਰਵਾਉਣ ਲਈ ਕਿਰਤੀ ਸਿੱਖਾਂ ਨੂੰ ਹੱਡ ਭਨਵਾਉਣ ਲਈ ਛੱਡ ਦਿੱਤਾ ‘ਪੰਥਕ ਸਰਕਾਰ` ਦੀ ਹਲਕੀ ਹੋਈ ਪੁਲਿਸ ਅੱਗੇ ਤੇ ਆਪਣੇ ਮੂੰਹ, ਅੱਖਾਂ, ਨੱਕ ਕੰਨ ਬੰਦ ਕਰ ਲਏ ਗਾਂਧੀ ਦੇ ਬਾਂਦਰਾਂ ਵਾਂਗ…………ਕੀਤੇ ਕੇ ਨਹੀਂ ਕੀਤੇ? ? ? ? ੮੪ ਦੇ ਸਿੱਖ ਕਤਲੇਆਮ ਦੀ ਬੀਬੀਆਂ ਅਕਾਲ ਤਖਤ ਸਾਹਿਬ ਤੇ ਆਉਂਦੀਆਂ ਨੇ ਤੇ ਇਹ ਬਾਂਦਰਾਂ ਵਾਂਗ ਮੂੰਹ, ਅੱਖਾਂ, ਕੰਨ, ਬੰਦ ਤੇ ਜੇ ਮੂੰਹ ਖੋਹਲਿਆ ਤਾਂ ਮੁਰਦੇ ਵਾਂਗ ਖੱਫਣ ਪਾੜ ਦਿੱਤਾ, ਉਹਨਾਂ ਨੂੰ ਫੱਫੇ-ਕੁਟਣੀਆਂ ਕਹਿ ਕੇ (ਵੇਦਾਂਤੀ), ਗੁਰਬਿਲਾਸ ਪਾਤਸ਼ਾਹੀ-੬ ਵਰਗੀ ਗੰਦੀ ਕਿਤਾਬ ਸ਼ਰੋਮਣੀ ਕਮੇਟੀ ਦੇ ਨਾਮ ਹੇਠ ਛਾਪਦੇ ਨੇ ਤੇ ਜਦ ਕੋਈ ਗੁਰਸਿਖ ਇਸ ਤੇ ਇਤਰਾਜ਼ ਕਰਦਾ ਤਾਂ ਬਣ ਗਏ ਗਾਂਧੀ (ਬਾਦਲ) ਦੇ ਬਾਂਦਰ ਪਰ ਹਾਂ ਉਸ ਮਗਰ ਛੇਕੂ ਲੱਠ ਚੁੱਕਣਾ ਨਹੀਂ ਭੁੱਲੇ, ਸਿੱਖ ਇਤਿਹਾਸ (ਹਿੰਦੀ) ਵਰਗੀ ਗੁਰੂ ਨਿੰਦਾ ਨਾਲ ਭਰਪੂਰ ਕਿਤਾਬ ਛਾਪਣੀ ਤੇ ਜਦ ਕੋਈ ਸ਼ਿਕਾਇਤ ਕਰੇ ਤਾਂ ਬਣ ਜੋ ਬਾਂਦਰ………… ਜੂਨ ੮੪ ਦੇ ਸਾਕੇ ਦੀ ਵਰ੍ਹੇ ਗੰਢ ਆਵੇ ਤਾਂ ਪੂਰਾ ਪੰਥ ਦੁਹਾਈਆਂ ਪਾਉਂਦਾ ਫਿਰੇ……… ਪਰ ਇਹ ਤੁਹਾਨੂੰ ਫਿਰ ਬਾਂਦਰ ਬਣੇ ਹੀ ਦਿਸਣਗੇ…………ਹੁਣ ਵੀ ਕਹੋ ਕੇ ਮੇਰੇ ਸ਼ਬਦ ਸਖਤ ਨੇ ਤੇ ਮੈਂ ਇਹਨਾਂ ਦੀ ਪਦਵੀਆਂ ਦਾ ਖਿਆਲ ਨਹੀਂ ਰੱਖ ਰਿਹਾ? ? ?
ਏਕ ਚਾਕ ਹੋ ਤੋ ਸੀ ਲੂੰ ਗਿਰੇਬਾਨ ਆਪਨਾ
ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ

ਇਹਨਾਂ ਦੀ ਨਸਲ ਵਿਚੋਂ ਹੀ ਇੱਕ ਚਾਂਬਲਿਆ ਹੋਇਆ ਬਾਂਦਰ ਹੈ ਜਿਸ ਨੇ ਇੱਕ ਹੋਰ ਬਾਪੂ (ਆਰ. ਐਸ. ਐਸ) ਵੀ ਬਣਾਇਆ ਹੋਇਆਂ ਹੈ, ਉਹਨਾਂ ਦੇ ਢਹੇ ਚੜ ਕੇ ਜਿਸਨੇ ਕਸਮ ਖਾਧੀ ਹੋਈ ਹੈ ਕਿ ਕੌਮ ਦਾ ਜ਼ਲੂਸ ਕੱਢਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ। ਫਿਰ ਚਾਹੇ ਉਹ ਉਸ ਤਰ੍ਹਾਂ ਹੀ ਨਿਕਲ ਜਾਵੇ ਜਾਂ ਖੁਦ ਜੁੱਤੀਆਂ ਖਾ ਕੇ ਕਢਵਾਉਣਾ ਪਵੇ ਪਰ ਕੱਢਣਾ ਕੌਮ ਦਾ ਜ਼ਲੂਸ ਹੀ ਹੈ……… ਇਹ ਗੁਰਬਾਣੀ, ਇਤਹਾਸ ਦੇ ਕਿੰਨੇ ਕੁ ਗਿਆਤਾ ਨੇ ਇਹ ਤੁਸੀਂ ਭਾਈ ਪ੍ਰਭਦੀਪ ਸਿੰਘ (ਟਾਈਗਰ ਜਥਾ) ਦੀ ਇਸ ਪਟਨੇ ਦੇ ਬਾਂ…… ਨਾਲ ਹੋਈ ਗੱਲਬਾਤ ਸੁਣ ਕੇ ਅੰਦਾਜ਼ਾ ਲਾ ਸਕਦੇ ਹੋ। ਇਹ ਤਾਂ ਅਜੇ ਪੂਣੀ ਹੀ ਕੱਤੀ ਹੈ……ਕੌਮ ਤੇ ਇਹਨਾਂ ਦੀ ਮਿਹਰਬਾਨੀ ਦੀ ਬੜੀ ਲੰਬੀ ਲਿਸਟ ਹੈ ਜੋ ਪੂਰੀ ਇੱਕ ਕਿਤਾਬ ਲਿਖੀ ਜਾ ਸਕਦੀ ਹੈ।
ਇਹ ਨਹੀਂ ਕਿ ਕੇਵਲ ਇਹੀ ਪੰਜ ਹਨ ਜੋ ਗਾਂਧੀ ਦੇ ਬਾਂਦਰਾਂ ਵਾਲਾ ਰੋਲ ਅਦਾ ਕਰ ਰਹੇ ਹਨ…… ਇਹ ਤਾਂ ਸਿਰਮੌਰ ਹਨ ਜਿਹੜੇ ਕੌਮ ਦੀਆਂ ਉਚ ਪਦਵੀਆਂ ਤੇ ਬੈਠੇ ਕੌਮ ਦੀ ਜੜੀਂ ਤੇਲ ਦੇ ਰਹੇ ਹਨ ਵੈਸੇ ਤਾਂ ਕੌਮ ਇਹੋ ਜਿਹੇ ਸੈਂਕੜੇ ਨਹੀਂ ਹਜ਼ਾਰਾਂ ਬਾਂਦਰਾਂ ਨਾਲ ਭਰੀ ਪਈ ਹੈ ਜੋ ਕੌਮ ਦੀ ਫੁਲਵਾੜੀ ਨੂੰ ਉਜਾੜਨ ਤੇ ਲੱਕ ਬੰਨੀ ਫਿਰਦੇ ਹਨ ਉਹਨਾਂ ਬਾਰੇ ਫੇਰ ਕਦੇ ਲਿਖਾਂਗੇ……ਕਿਉਂਕਿ ਕਈਆਂ ਦਾ ਤਾਂ ਇਨ੍ਹਾਂ ਕੁ ਪੜ੍ਹਕੇ ਹੀ ਹਾਜ਼ਮਾ ਖਰਾਬ ਹੋ ਜਾਣਾ ਹੈ ਤੇ ਉਹਨਾਂ ਮੇਰੇ ਤੇ ਗਲੱਛਣਾ ਸ਼ੁਰੂ ਕਰ ਦੇਣਾ ਹੈ, ਕੁੱਝ ਦੰਦੀਆਂ ਵੀ ਕੱਢਣਗੇ ਤੇ ਹੋ ਸਕਦਾ ਕੁੱਝ ਵੱਢਣ ਵੀ ਪੈਣ। ਪਰ ਆਖਰ ਤੇ ਮੈਂ ਸਿਰਫ ਇੱਕ ਸ਼ੇਅਰ ਹੀ (ਥੋੜਾ ਜਿਹਾ ਬਦਲ ਕੇ) ਕਹਿ ਸਕਦਾ ਹਾਂ,
ਬਰਬਾਦ-ਇ ਗੁਲਸਤਾਂ ਕਰਨੇ ਕੋ ਬਸ ਏਕ ਹੀ ਬੰਦਰ (ਉੱਲੂ) ਕਾਫੀ ਹੈ,
ਹਰ ਡਾਲ ਪੇ ਬੰਦਰ (ਉੱਲੂ) ਬੈਠਾ ਹੈ ਅੰਜ਼ਾਮ-ਇ ਗੁਲਸਤਾਂ ਕਿਆ ਹੋਗਾ।
ਗੁਰਸਿਖੀ ਮਾਰਗ ਦੇ ਪਾਂਧੀਆਂ ਦੀ ਚਰਨ ਧੂੜ,
ਜਤਿੰਦਰਪਾਲ ਸਿੰਘ ਗੁਰਦਾਸਪੁਰ
੯੮੦੩੧੪੧੩੮੧


29/01/14)
ਡਾ: ਗੁਰਮੀਤ ਸਿੰਘ ਬਰਸਾਲ

ਆਮ ਆਦਮੀ!!
ਇੱਜਤ ਦੀ ਰੋਟੀ, ਕੱਪੜਾ ਤੇ ਛੱਤ ਮਿਲ ਜਾਵੇ,
ਇਸੇ ਸੋਚ, ਸੋਚਾਂ ਵਿੱਚ, ਪਾਇਆ ਆਮ ਆਦਮੀ।।
ਭਾਵੇਂ ਗੋਰੇ, ਭੂਰਿਆਂ ਜਾਂ ਕਾਲਿਆਂ ਦਾ ਰਾਜ ਹੋਵੇ,
ਸਦਾ ਦੁਖੀ ਕੀਤਾ ਤੇ, ਰੁਆਇਆ ਆਮ ਆਦਮੀ।।
ਦੇਸ਼ ਕੌਮ ਖਤਰੇ 'ਚ, ਕਹਿਣ ਵਾਲਾ ਹੋਰ ਹੁੰਦਾ,
ਦੰਗਿਆਂ ਦੇ ਵਿੱਚ, ਮਰਵਾਇਆ ਆਮ ਆਦਮੀ।।
ਮਜ਼ਹਬਾਂ ਤੇ ਜਾਤਾਂ ਵਾਲੇ, ਟੁਕੜੇ ਅਨੇਕ ਕਰ,
ਆਪੋ ਵਿੱਚ ਜਾਂਦਾ ਹੈ, ਲੜਾਇਆ ਆਮ ਆਦਮੀ।।
ਥੋੜੇ ਹੋਣ ਤੇ ਵੀ ਕਾਬੂ, ਬਾਹਲ਼ਿਆਂ ਨੂੰ ਰੱਖੀ ਜਾਂਦੇ,
ਨੀਤਕਾਂ ਨੇ ਭੇਡੂ ਹੈ, ਬਣਾਇਆ ਆਮ ਆਦਮੀ।।
ਹੱਕ, ਸੱਚ, ਇਨਸਾਫ਼, ਬਾਰੇ ਸੋਚ ਸਕਦਾ ਨਾ,
ਨਸ਼ਿਆਂ ਦੇ ਨਾਲ ਹੈ, ਸੁਲਾਇਆ ਆਮ ਆਦਮੀ।।
ਜਾਲ਼ ਲਾਕੇ ਪਾਏ ਦਾਣੇ, ਹਰ ਵਾਰ ਚੁਗੀ ਜਾਂਦਾ,
ਗਰਜਾਂ ਦਾ ਪਿਆ ਹੈ, ਸਤਾਇਆ ਆਮ ਆਦਮੀ।।
ਵੱਡੇ ਵੱਡੇ ਖੱਬੀ ਖਾਨ, ਪੈਰਾਂ ਵਿੱਚ ਰੁਲ਼ ਜਾਣੇ,
ਆਪਣੀ ਆਈ ਤੇ ਜਦੋਂ, ਆਇਆ ਆਮ ਆਦਮੀ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


29/01/14)
ਨਿਰਮਲ ਸਿੰਘ ਕੰਧਾਲਵੀ

ਮਾਏਂ ਮੇਰਾ ਚਿੱਤ ਕਰਦਾ
ਮਾਏਂ ਮੇਰਾ ਚਿੱਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ

ਕੀਤੀ ਜੋ ਪੜ੍ਹਾਈ ਮੇਰੇ ਕੰਮ ਨਾਹੀਂ ਆਈ ਜੀ
ਮੰਗੀ ਨੌਕਰੀ, ਲਾਠੀ ਸਰਕਾਰ ਨੇ ਵਰ੍ਹਾਈ ਜੀ
ਸਿਫ਼ਾਰਸ਼ਾਂ ਮੈਂ ਲੱਭਾਂ, ਕਿੱਥੋਂ ਨੋਟ ਮੈਂ ਚੜ੍ਹਾਵਾਂ?
ਮਾਏਂ ਮੇਰਾ ਚਿੱਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ

ਵੱਡੇ ਵੱਡੇ ਨੇਤਾ ਚਲ ਡੇਰੇ ਮੇਰੇ ਆਉਣਗੇ
ਕਰਨਗੇ ਡੰਡੌਤਾਂ, ਮੇਰੇ ਪੈਰੀਂ ਹੱਥ ਲਾਉਣਗੇ
ਭੇਡਾਂ ਦੀਆਂ ਵੋਟਾਂ ਜਦੋਂ ਗਿਣ ਕੇ ਦਿਖਾਵਾਂ
ਮਾਏਂ ਮੇਰਾ ਚਿੱਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ

ਗੱਡੀ ਦੇ ਉੱਤੇ ਲਾਲ ਬੱਤੀ ਵੀ ਲਗਾਵਾਂਗਾ
ਪੁਲਿਸ ਕਰੂਗੀ ਰਾਖੀ ਜਿਧਰ ਵੀ ਜਾਵਾਂਗਾ
ਬੂਝੜਾਂ ਨੇ ਕਰਨੀਆਂ ਨੇ ਹੱਥੀਂ ਮੈਨੂੰ ਛਾਵਾਂ
ਮਾਏਂ ਮੇਰਾ ਚਿਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ
ਦੇਸਾਂ ਤੇ ਵਿਦੇਸ਼ਾਂ ਵਿਚੋਂ ਸੱਦੇ ਮੈਨੂੰ ਆਉਣਗੇ
ਚਾਰੇ ਪਾਸੇ ਭੇਡੂ ਫਿਰ ਗੁਣ ਮੇਰੇ ਗਾਉਣਗੇ
ਭੇਡੂਆਂ ਨੂੰ ਮੁੰਨ ਮੁੰਨ ਪੌਂਡ ਡਾਲਰ ਲਿਆਵਾਂ
ਮਾਏਂ ਮੇਰਾ ਚਿੱਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ

ਪੂਰੀ ਦੀ ਪੂਰੀ ਫੌਜ ਨਾਲ਼ ਮੈਂ ਲਿਜਾਵਾਂਗਾ
ਮਿਰਜ਼ੇ ਤੇ ਬਾਲ੍ਹੋ ਮਾਹੀਏ ਖ਼ੂਬ ਮੈਂ ਸੁਣਾਵਾਂਗਾ
ਦਸ ਦਸ ਲੱਖ ਲੈ ਕੇ ਨਾਲ਼ ਕਬੂਤਰ ਉੜਾਵਾਂ
ਮਾਏਂ ਮੇਰਾ ਚਿੱਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ

‘ਕੰਧਾਲਵੀ’ ਦੀ ਪੂਜਨੀਕ ਮਾਤਾ ਤੂੰ ਕਹਾਵੇਂਗੀ
ਸਮਝੂ ਉਹ ਧੰਨਭਾਗੀ, ਹੱਥ ਜਿਸ ਨੂੰ ਵੀ ਲਾਵੇਂਗੀ
ਤੂੰ ਵੀ ‘ਤਾਰੀਂ’ ਭੇਡੂ, ਮੈਂ ਵੀ ‘ਤਾਰਕ’ ਕਹਾਵਾਂ
ਮਾਏਂ ਮੇਰਾ ਚਿਤ ਕਰਦਾ ਮੈਂ ਸਾਧ ਬਣ ਜਾਵਾਂ
ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ
ਨਿਰਮਲ ਸਿੰਘ ਕੰਧਾਲਵੀ


28/01/14)
ਕਰਨਲ ਸਰਦਾਰ ਮਨਮੋਹਣ ਸਿੰਘ ਸਕਾਊਟ

1. ਜਪੁ ਬਾਣੀ ਜਾਂ ਜਪੁਜੀ ਸਾਹਿਬ ਸਿੱਖ ਜਗਤ ਦੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੋਰ ਸਾਰੀ ਬਾਣੀ ਜਪੁ ਬਾਣੀ ਦੀ ਗੁਰੂ ਸਾਹਿਬਾਨ, ਭਗਤਾਂ ਤੇ ਹੋਰਨਾ ਵੱਲੋਂ ਕੀਤੀ ਵਿਆਖਿਆ ਅਤੇ ਪਰਮਾਰਥ ਵੱਜੋਂ ਹੀ ਜਾਣੀ ਜਾਂਦੀ ਹੈ।
2. ਗੁਰੂ ਕਾਲ ਤੋਂ ਬਾਅਦ, ਸਭ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਟੀਕਾ ਇੱਕ ਅੰਗਰੇਜ਼ ਵਿਦਵਾਨ ਮੈਕਾਲਫ਼ ਨੇ ਪੂਰਾ ਕੀਤਾ ਸੀ। ਇਸ ਤੋਂ ਪਹਿਲਾਂ ਕਿਸੇ ਵੀ ਸਿੱਖ ਵਿਦਵਾਨ, ਗਿਆਨੀ, ਸੰਪਰਦਾਈਆਂ ਜਾਂ ਰਾਜੇ ਮਹਾਰਾਜੇ ਨੇ ਇਸ ਕਾਰਜ ਨੂੰ ਕਰਨ ਜਾਂ ਕਰਾਉਣ ਬਾਰੇ ਸੋਚਿਆ ਤੱਕ ਵੀ ਨਹੀਂ ਸੀ।
3. ਮੈਕਾਲਫ਼ ਤੋਂ ਪਹਿਲਾਂ, ਸਿੱਖ ਰਾਜ ਦੇ ਪਤਨ ਹੋਣ ਤੋਂ ਬਾਅਦ, ਅੰਗ੍ਰੇਜ਼ਾਂ ਨੇ ਪਹਿਲੀ ਵਾਰ ਅਜਿਹਾ ਕਾਰਜ ਕਰਨ ਦਾ ਸੋਚਿਆ ਸੀ। ਉਹਨਾਂ ਨੇ ਰਾਜਸੀ ਫੰਡ ਵਿਚੋਂ ਪੈਸੇ ਦੇ ਕੇ ਇੱਕ ਭਾਸ਼ਾ ਸ਼ਾਸਤਰੀ ਆਰਨਲਡ ਟਰੰਪ ਨੂੰ ਇਹ ਕੰਮ ਪੂਰਾ ਕਰਨ ਲਈ ਜਰਮਨੀ ਤੋਂ ਬੁਲਾਇਆ ਸੀ। ਟਰੰਪ ਨੇ 1868 ਤੋਂ 1877 ਤੱਕ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਕੁ ਰਾਗਾਂ ਦਾ ਅੰਗਰੇਜ਼ੀ ਵਿੱਚ ਉਲੱਥਾ ਕਰਨ ਤੋਂ ਬਾਅਦ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਸਮਝੀ।
4. ਮੈਕਾਲਫ਼ ਨੇ 1883 ਤੋਂ 1909 ਤੱਕ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਲੱਥਾ ਉਨ੍ਹਾਂ ਗੁਰੂਆਂ ਅਤੇ ਭਗਤਾਂ ਦੀ ਜੀਵਨੀ ਨਾਲ ਜੋੜ ਕੇ ਆਪਣੀ ਕਿਤਾਬ ਦੀਆਂ ਅਲੱਗ-ਅਲੱਗ ਛੇ ਜਿਲਦਾਂ ਵਿੱਚ ਕੀਤਾ ਹੈ।
5. ਅੱਜ ਤੱਕ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਹੋਰ ਅਨੇਕਾਂ ਬੋਲੀਆਂ ਵਿੱਚ ਕਰੀਬ 100 ਟੀਕੇ ਹੋ ਚੁੱਕੇ ਹਨ ਅਤੇ ਉੱਘੇ ਸਿੱਖ ਵਿਦਵਾਨਾਂ ਅਤੇ ਹੋਰਨਾਂ ਵੱਲੋਂ ਜਪੁਜੀ ਸਾਹਿਬ ਦੇ ਕਰੀਬ 1000 ਟੀਕੇ ਹੋ ਚੁੱਕੇ ਹਨ। ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਕਿਸੇ ਇੱਕ ਵੀ ਵਿਦਵਾਨ ਨੇ ਗੁਰਬਾਣੀ ਦਾ ਇੱਕ ਵੀ ਟੀਕਾ ਆਪਣੇ ਦਿਮਾਗ ਨਾਲ ਜਾਂ ਆਪਣੀ ਸੁਤੰਤਰ ਸੋਚ ਦੇ ਅਨੁਸਾਰ ਕਰਨ ਦਾ ਉਪਰਾਲਾ ਕੀਤਾ ਹੋਵੇ। ਸਾਰੇ “ਉਚ ਕੋਟੀ” ਦੇ ਮਾਨਵਰ ਵਿਦਵਾਨਾਂ ਨੇ ਵੀ ਕੇਵਲ ਤੇ ਕੇਵਲ ਮੈਕਾਲਫ਼ ਦੇ ਅੰਗਰੇਜ਼ੀ ਵਿੱਚ ਕੀਤੇ ਟੀਕੇ ਨੂੰ ਹੀ ਪੰਜਾਬੀ ਵਿੱਚ ਅਨੁਵਾਦ ਕਰਕੇ ਆਪੋ ਆਪਣੇ ਨਾਂ ਹੇਠਾਂ ਛਪਵਾ ਕੇ, ਬੇਇੰਤਹਾ ਨਾਮਣਾ ਖੱਟਿਆ ਹੈ।
6. ਗੁਰਬਾਣੀ ਦੀ ਵਿਆਖਿਆ ਵਿੱਚ ਜੋ ਮਿਲਗੋਭੀ ਵਿਚਾਰਧਾਰਾ ਜਾਂ ਸਿਧਾਂਤ ਮੈਕਾਲਫ਼ ਨੇ ਦੇ ਦਿੱਤੇ ਹਨ, ਭਾਵੇਂ ਉਹ ਮਨਮੱਤੀ ਹੀ ਕਿਉਂ ਨਾ ਹੋਣ, ਸਭਨਾਂ ਨੇ ਬਸ ਉਨ੍ਹਾਂ ਅਨੁਸਾਰ ਹੀ ਮੱਖੀ ਤੇ ਮੱਖੀ ਮਾਰੀ ਹੈ। ਸਿਵਾਏ ਵਿਦਵਤਾ ਅਤੇ ਸ਼ਬਦਾਂ ਦੇ ਹੇਰ ਫੇਰ ਕਰਨ ਦੇ ਕਿਸੇ ਇੱਕ ਵੀ ਪੌੜੀ ਜਾਂ ਪੂਰੇ ਸ਼ਬਦ ਦੇ ਅਰਥ ਮੈਕਾਲਫ਼ ਦੀ ਵਿਚਾਰਧਾਰਾ ਤੋਂ ਅਲੱਗ ਕਰਨ ਦਾ ਹੀਆ ਸਾਡਾ ਇੱਕ ਵੀ ਉੱਘਾ ਮਾਨਵਰ ਵਿਦਵਾਨ ਨਹੀਂ ਕਰ ਸਕਿਆ!
7. ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਮੂਲ ਮੰਤਰ ਤੋਂ ਮੁੰਦਾਵਣੀ ਤੱਕ ਜਿਸ ਵਿਚਾਰਧਾਰਾ ਅਨੁਸਾਰ ਮੈਕਾਲਫ਼ ਨੇ ਕੀਤੀ ਹੈ, ਇੰਨ-ਬਿੰਨ ਉਸੇ ਦਾ ਅਨੁਵਾਦ ਅੱਜ ਦੇ ਸਿੱਖ ਮਿਸ਼ਨਰੀ, ਕੀਰਤਨੀਏ ਅਤੇ ਕਥਾ ਵਾਚਕ ਵੀ ਪ੍ਰਚਾਰ ਰਹੇ ਹਨ। ਭਾਵੇਂ ਉਹ ਅਜੋਕੇ ਟੀਕਿਆਂ ਨੂੰ ਕਿਸੇ ਉੱਘੇ ਵਿਦਵਾਨ ਦੇ ਕੀਤੇ ਕੰਮ ਅਨੁਸਾਰ ਲਿਖਿਆ ਹੋਣ ਬਾਰੇ ਦਲੀਲਾਂ ਦਿੰਦੇ ਹੋਣ।
8. ਮੈਕਾਲਫ਼ ਨੇ ਮੂਲ ਮੰਤਰ ਨੂੰ ਅੰਗ੍ਰੇਜ਼ੀ ਵਿੱਚ ਲਿਖਿਆ ਹੈ
There is but one God whose name is true, the Creator, devoid of fear and enmity, immortal, unborn, self-existent ; by the favour of the Guru. Repeat His Name. ਜਿਸ ਦਾ ਹੂ ਬ ਹੂ ਅਨੁਵਾਦ ਸਾਡੇ ਸਾਹਮਣੇ ਹੀ ਪ੍ਰਚਲਿਤ ਹੋ ਚੁੱਕਿਆ ਹੈ।
9. ਮੁੰਦਾਵਣੀ ਨੂੰ ਮੈਕਾਲਫ਼ ਨੇ ਅੰਗ੍ਰੇਜ਼ੀ ਵਿੱਚ ਲਿਖਿਆ ਹੈ
Three things have been put into the vessel – truth, patience, and meditation. The ambrosial name of God the support of all hath also been put therein.....ਜਿਸ ਦਾ ਅਜੋਕਾ ਭਰਮਾਊ ਅਨੁਵਾਦ ਵੀ ਇਸੇ ਤਰਜ਼ ਅਨੁਸਾਰ ਹੈ।
10. ਜਪੁਜੀ ਦੀ ਆਖਰੀ ਤੁੱਕ ਦਾ ਅਨੁਵਾਦ ਮੈਕਾਲਫ਼ ਨੇ ਲਿਖਿਆ ਹੈ
Shall have their countenances made bright, O Nanak; how many shall be emancipated in company with them ! ਇਸ ਦਾ ਵੀ ਘੋਰ ਮਨਮਤੀ ਅਨੁਵਾਦ ਸਾਡੇ ਸਾਹਮਣੇ ਹੀ ਹੈ।
11. ਅਗਰ ਪੂਰੀ ਗੁਰਬਾਣੀ ਦਾ ਅਨੁਵਾਦ ਹੀ ਮਨਮਤੀ ਭਰਮਾਊ ਅਤੇ ਉਲਝਿਆ ਹੋਇਆ ਹੋਵੇ ਤਾਂ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਕੀ ਆਸ ਰੱਖ ਸਕਦੇ ਹਾਂ!
12. ਗੁਰੂ ਕਾਲ ਵਿੱਚ ਸਿਰਫ਼ ਜਪੁਜੀ ਨੂੰ ਹੀ ਸਮਝ ਕੇ ਇੱਕ ਆਮ ਲਿਤਾੜਿਆ ਹੋਇਆ ਗਿੱਦੜ ਨੁਮਾ ਮਨੁੱਖ ਸੱਚ ਦੇ ਲੜ ਲੱਗ ਕੇ ਬੱਬਰ ਸ਼ੇਰ ਵਾਂਗ ਪ੍ਰਗਟ ਹੋ ਨਿੱਤਰਦਾ ਸੀ। ਅੱਜ ਇਹ ਕਰਾਮਾਤ ਕਿੱਥੇ ਅਲੋਪ ਹੋ ਗਈ ਹੈ?
13. ਸਾਨੂੰ ਘਾਲਣਾ ਕਰਕੇ ਗੁਰਬਾਣੀ ਦੇ ਅਰਥ ਸਿੱਖ ਵਿਚਾਰਧਾਰਾ ਅਤੇ ਗੁਰਮਤਿ ਅਨੁਸਾਰ ਕਰਨੇ ਚਾਹੀਦੇ ਹਨ ਨਾ ਕਿ ਪ੍ਰਚੱਲਿਤ ਮਰਿਆਦਾ ਅਨੁਸਾਰ ਹੀ ਕੀਤੇ ਅਰਥਾਂ ਨੂੰ ਹੀ ਖਾਣਾ ਭੁੰਚਣਾ ਜਾਂ ਹਜ਼ਮ ਕਰਦੇ ਜਾਣਾ ਚਾਹੀਦਾ ਹੈ। ਮਨਮਤ ਖਾਣ ਨਾਲ ਮਨਮਤੀ ਸਿੱਖ ਹੀ ਉੱਭਰ ਕੇ ਸਾਹਮਣੇ ਆਉਣਗੇ। ਗੁਰਮਤਿ ਭੁੰਚਣ ਨਾਲ ਹੀ ਗੁਰਸਿੱਖ ਪ੍ਰਗਟ ਹੋ ਸਕਦੇ ਹਨ।
14. ਅਜੋਕੇ ਸਿੱਖ ਪੰਥ ਦੀ ਸਭ ਤੋਂ ਸ਼਼ਰੋਮਣੀ ਤਰਾਸਦੀ ਕੇਵਲ ਗੁਰਬਾਣੀ ਦੀ ਬੇਸਮਝੀ ਹੀ ਹੈ, ਬਾਕੀ ਸਾਰੀਆਂ ਗੱਲਾਂ, ਗੁੰਝਲਾਂ ਜਾਂ ਮੁਸ਼ਕਿਲਾਂ ਤਾਂ ਫਿਰ ਆਪੇ ਹੀ ਸਰ ਹੋ ਜਾਣਗੀਆਂ। ਗੁਰਬਾਣੀ ਨੂੰ ਬੇਸਮਝੀ ਨਾਲ ਰਟਣ ਨਾਲ ਉੱਕਾ-ਪੁੱਕਾ ਕੋਈ ਵੀ ਫ਼ਾਇਦਾ ਨਹੀਂ ਹੋ ਸਕਦਾ। ਪਰ ਸਮਝ ਕੇ ਪੜ੍ਹਣ ਦੇ ਨਾਲ ਨਿਰੋਲ ਸਚਿਆਰ ਗੁਰਸਿੱਖ ਪ੍ਰਗਟ ਹੋਣਗੇ - ਇੱਕਾ ਦੁੱਕਾ ਨਹੀਂ - ਸੈਂਕੜੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਪ੍ਰਫੁੱਲਤ ਹੋ ਜਾਣਗੇ।
15. ਅਸੀਂ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੇ ਗੁਰਮਤਿ ਅਨੁਸਾਰੀ ਵਿਆਖਿਆ ਅਤੇ ਟੀਕਾ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ ਜੋ ਅਜੇ ਮੁੱਢਲੇ ਪੜਾਉ ਤੱਕ ਹੀ ਪੁੱਜਾ ਹੈ। ਅਜੇ ਚੋਖਾ ਕਾਰਜ ਕਰਨਾ ਬਾਕੀ ਪਿਆ ਹੋਇਆ ਹੈ, ਜਿਸ ਨੂੰ ਸੁਹਰਦ ਵਿਚਾਰਵਾਨਾਂ ਦੇ ਸਹਿਯੋਗ ਦੇ ਨਾਲ ਕਿਸੇ ਇੱਕ ਉੱਚੇ ਪੱਧਰ ਤੱਕ ਪਹੁੰਚਾਉਣ ਦਾ ਟੀਚਾ ਅਸੀਂ ਮਿੱਥਿਆ ਹੋਇਆ ਹੈ।
16. ਅਗਰ ਕੋਈ ਸੱਜਣ ਸਾਡੇ ਇਸ ਉਪਰਾਲੇ ਨੂੰ ਸਮਝਣਾ ਚਾਹੁੰਦੇ ਹਨ ਅਤੇ ਸਹਿਯੋਗ ਦੇਣਾ ਚਾਂਹੁਦੇ ਤਾਂ ਉਹ ਸਾਡੇ ਨਾਲ
[email protected] ਉੱਤੇ ਮਿਲਾਪ ਕਰ ਸਕਦੇ ਹਨ। ਅਸੀਂ ਜਪੁ ਬਾਣੀ ਦਾ ਇੱਕ ਨਿਵੇਕਲਾ ਗੁਰਮੁਖੀ ਅਤੇ ਅੰਗਰੇਜ਼ੀ ਵਿੱਚ ਕੀਤਾ ਟੀਕਾ ਉਨ੍ਹਾਂ ਦੇ ਘੋਖਣ ਅਤੇ ਟਿੱਪਣੀਆਂ ਦੇਣ ਲਈ ਭੇਟਾ ਕਰ ਦੇਵਾਂਗੇ। ਸਿੱਖ ਦਰਦੀਆਂ ਦੇ ਮਿਲਵਰਤਣ ਨਾਲ ਅਸੀਂ ਅੱਜ ਵੀ ਸੰਸਾਰ ਵਿੱਚ ਉੱਚੇ ਅਤੇ ਬੁਲੰਦ ਚਾਨਣ ਮੁਨਾਰੇ ਉਸਾਰ ਸਕਦੇ ਹਾਂ ਅਤੇ ਖਾਲਸ ਸਿੱਖੀ ਦੇ ਨੀਸਾਣੁ ਨੂੰ ਲਹਿਰਾ ਸਕਦੇ ਹਾਂ।
ਕਰਨਲ ਸਰਦਾਰ ਮਨਮੋਹਣ ਸਿੰਘ ਸਕਾਊਟ 28.01.2014


28/01/14)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ

ਸ: ਬਲਦੇਵ ਸਿੰਘ ਜੀ
ਗੁਰ ਫ਼ਤਿਹ ਪ੍ਰਵਾਨ ਕਰਨੀ।
ਤੁਹਾਡੀ ਚਿੱਠੀ ਲਈ ਤੁਹਾਡਾ ਧੰਨਵਾਦ।

ਮੈਨੂੰ ਈਮੇਲ ਪੰਜਾਬੀ ਵਿੱਚ ਲਿਖਣੀ ਨਹੀਂ ਆਉਂਦੀ। ਇਸ ਕਰਕੇ ਤੁਸੀਂ ਮੇਰੇ ਕੋਲੋਂ ਜੋ ਵੀ ਪੁੱਛਣਾ ਚਾਹੁੰਦੇ ਹੋ ਸਿਖ ਮਾਰਗ ਰਾਹੀਂ ਪੁੱਛ ਸਕਦੇ ਹੋ। ਇਸ ਦਾ ਇੱਕ ਹੋਰ ਲਾਭ ਇਹ ਵੀ ਹੋਏਗਾ ਕਿ ਸਿਖ ਮਾਰਗ ਦੇ ਵਿਦਵਾਨ ਲਿਖਾਰੀ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਸਕਣਗੇ।
***************************

ਸ: ਗੁਰਸ਼ਰਨ ਸਿੰਘ ਕਸੇਲ ਜੀ
ਗੁਰ ਫ਼ਤਿਹ ਪ੍ਰਵਾਨ ਕਰਨੀ।
ਤੁਹਾਡੀ ਚਿੱਠੀ ਲਈ ਤੁਹਾਡਾ ਧੰਨਵਾਦ।
ਇਹ ਪੜ੍ਹ ਕੇ ਖੁਸ਼ੀ ਹੋਈ ਕਿ ਤੁਹਾਨੂੰ ਮੇਰੀ ਕੀਤੀ ਮਿਹਨਤ ਚੰਗੀ ਲਗੀ। ਜੀ ਹਾਂ ਮੈ ਸ: ਬਲਦੇਵ ਸਿੰਘ ਹੁਰਾਂ ਦਾ ਇਸ ਸ਼ਬਦ ਸਬੰਧੀ ਲੇਖ ਵੀ ਪੜ੍ਹਿਆ ਸੀ। ਇਸ ਤੋਂ ਇਲਾਵਾ ਵੀਰ ਭੁਪਿੰਦਰ ਸਿੰਘ ਅਤੇ ਸ ਇੰਦਰ ਸਿੰਘ ਘੱਗਾ ਹੁਰਾਂ ਦੇ ਲੇਖ ਵੀ ਪੜ੍ਹੇ ਸਨ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


28/01/14)
ਡਾ: ਇਕਬਾਲ ਸਿੰਘ ਢਿੱਲੋਂ

ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਸਤਿਕਾਰਯੋਗ ਪਾਠਕ ਸੱਜਣੋਂ,
ਆਪ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ! !
ਸਿਖਮਾਰਗ ਵੈਬਸਾਈਟ ਉੱਤੇ ਇਸ ਹਫਤੇ ਪਾਏ ਗਏ ਲੇਖ “ਕਰਤਾਰਪੁਰੀ ਬੀੜ ਬਾਰੇ ਕੁੱਝ ਸ਼ੰਕੇ” ਵਿੱਚ ਸ. ਹਾਕਮ ਸਿੰਘ ਨੇ ਕਰਤਾਰਪੁਰ ਵਾਲੀ ਬੀੜ ਪ੍ਰਤੀ ਸ਼ੰਕੇ ਹੀ ਨਹੀਂ ਪੇਸ਼ ਕੀਤੇ ਸਗੋਂ ਉਹਨਾਂ ਨੇ ਇਸ ਬੀੜ ਪ੍ਰਤੀ ਭਾਈ ਜੋਧ ਸਿੰਘ, ਦਲਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਢਿੱਲੋਂ ਵਰਗੇ ਵਿਦਵਾਨਾਂ ਦੇ ਦਾਵਿਆਂ ਦਾ ਖੰਡਨ ਕਰਦੇ ਹੋਏ ਚੰਗੀ ਤਰ੍ਹਾਂ ਸਪਸ਼ਟ ਕੀਤਾ ਹੈ ਕਿ ‘ਕਰਤਾਰਪੁਰੀ’ ਬੀੜ ਕਿਸੇ ਤਰ੍ਹਾਂ ਵੀ ‘ਆਦਿ ਗ੍ਰੰਥ’ ਸਾਬਤ ਨਹੀਂ ਹੁੰਦੀ।
ਸ. ਹਾਕਮ ਸਿੰਘ ਨੇ ਵਿਚਾਰ-ਅਧੀਨ ਲੇਖ ਵਿੱਚ 'ਕਰਤਾਰਪੁਰ' ਵਾਲੀ ਬੀੜ ਪ੍ਰਤੀ ਵਿਦਵਾਨ ਪਿਆਰ ਸਿੰਘ ਵੱਲੋਂ ਪੇਸ਼ ਕੀਤੇ ਗਏ ਨਿਰਨਿਆਂ ਦਾ ਜ਼ਿਕਰ ਨਹੀਂ ਕੀਤਾ। ਸ਼ਾਇਦ ਉਹਨਾਂ ਦੀ ਪਹੁੰਚ ਹਾਲੇ ਪਿਆਰ ਸਿੰਘ ਦੀ ਖੋਜ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ (1992 ਈ.) ਤਕ ਨਹੀਂ ਹੋ ਸਕੀ। ਪਿਆਰ ਸਿੰਘ ਦੀ ਖੋਜ ਉੱਤੇ ਅਧਾਰਿਤ ਮੇਰਾ ਲੇਖ “ਕਰਤਾਰਪੁਰੀ ਬੀੜ ਦਾ ਸੱਚ” ਸਿਖਮਾਰਗ ਵੈਬਸਾਈਟ ਉੱਤੇ ਉਪਲਭਦ ਹੈ (ਲੇਖ ਲੜੀ ਚੌਥੀ)। ਪਾਠਕਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਹ ਲੇਖ ਪੜ੍ਹਨ ਦੀ ਵੀ ਖੇਚਲ ਕਰ ਲੈਣ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


28/01/14)
ਗੁਰਸ਼ਰਨ ਸਿੰਘ ਕਥਾਵਾਚਕ

ਗੁਰ ਫਤਿਹ ਵੀਰ ਜੀ ਕ੍ਰਿਪਾ ਕਰਕੇ ਇਸ ਸਵਾਈਏ ਦੇ ਅਰਥ ਵਿਸਥਾਰ ਸਹਿਤ ਕੀਤੇ ਜਾਣ ਕਿਉਂ ਕਿ ਅਸੀਂ ਸੰਗਤਾਂ ਨਾਲ ਲਗਾ ਤਾਰ ਗੁਰਬਾਣੀ ਵੀਚਾਰ ਦੀ ਸਾਂਝ ਪਾ ਰਹੇ ਹਾਂ।
ਗੁਰਸ਼ਰਨ ਸਿੰਘ ਕਥਾਵਾਚਕ।
ਤੈ ਤਉ ਦ੍ਰਿੜਿਓ ਨਾਮੁ ਅਪਾਰੁ, ਬਿਮਲ ਜਾਸੁ ਬਿਥਾਰੁ, ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ॥ ਤੂ ਤਾ ਜਨਿਕ ਰਾਜਾ ਅਉਤਾਰੁ, ਸਬਦੁ ਸੰਸਾਰਿ ਸਾਰੁ, ਰਹਹਿ ਜਗਤ੍ਰ, ਜਲ ਪਦਮ ਬੀਚਾਰ॥ ਕਲਿਪਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ, ਆਤਮਾ ਤ੍ਰਿਬਿਧਿ, ਤੇਰੈ ਏਕ ਲਿਵ ਤਾਰ॥ ਕਹੁ ਕੀਰਤਿ ਕਲਸਹਾਰ, ਸਪਤ ਦੀਪ ਮਝਾਰ, ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥ 3॥ (ਪੰਨਾ 1391)


26/01/14)
ਗੁਰਮੀਤ ਸਿੰਘ (ਅਸਟ੍ਰੇਲੀਆ)

ਐਡੀਟਰ ਹਰਚਰਨ ਸਿੰਘ ਜੀ, ਸਿੱਖ ਵਿਰਸਾ, ਕੈਨੇਡਾ,
ਆਪਜੀ ਦਾ ਲੇਖ: ‘ਦਸਮ ਗ੍ਰੰਥ’ ਸਬੰਧੀ ਜਵਾਬ ਮੰਗਦੇ ਸਵਾਲ? ਪੜ੍ਹ ਕੇ ਬਹੁਤ ਜਾਣਕਾਰੀ ਪ੍ਰਾਪਤ ਹੋਈ। ਆਪ ਜੀ ਦੇ (੧੯) ਸਵਾਲਾਂ ਦਾ ਇੱਕ ਹੀ ਜਵਾਬ ਹੈ ਕਿ ਇਸ ਅਖੌਤੀ ਦਸਮ ਗ੍ਰੰਥ (ਬਚਿਤ੍ਰ ਨਾਟਕ) ਦਾ ਲੇਖਕ, ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹੋ ਸਕਦੇ।
ਸ਼ਾਇਦ ਆਪ ਜੀ ਨੇ ਲੇਖਕ ਖ਼ਾਲਸਾ ਜਸਬਿੰਦਰ ਸਿੰਘ (ਦੁਬਾਈ) ਵਲੋਂ ਇਨਾਮ ਬਾਰੇ ਵੀ ਪੜ੍ਹ ਲਿਆ ਹੋਵੇਗਾ ਅਤੇ ਨਾਲ ਹੀ ਉਸ ਦੀ ਕਿਤਾਬ: “ਦਸਮ ਗ੍ਰੰਥ ਦਾ ਲਿਖਾਰੀ ਕੌਣ?”
ਜੇ ਹੋ ਸਕੇ ਤਾਂ ਮੇਰੇ ਵਲੋਂ ਲਿਖਿਆ ਛੋਟਾ ਜਿਹਾ ਲੇਖ: “ਸਚੀ ਬਾਣੀ ਅਤੇ ਕਚੀ ਬਾਣੀ” ਵੀ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਜੀ।
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਅਸਟ੍ਰੇਲੀਆ)


26/01/14)
ਗੁਰਸ਼ਰਨ ਸਿੰਘ ਕਸੇਲ

ਸ੍ਰ. ਜਰਨੈਲ ਸਿੰਘ ਜੀ ਸਿਡਨੀ.
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦਾ ਲੇਖ “ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ”॥ ਚੰਗਾ ਲੱਗਾ । ਆਪ ਨੇ ਕਾਫੀ ਮੇਹਨਤ ਕੀਤੀ ਹੈ । ਖਾਸ ਕਰਕੇ ਇਸ ਤਰ੍ਹਾਂ ਦੇ ਸ਼ਬਦ ਬਹੁਤ ਖੋਜ ਮੰਗਦੇ ਹਨ । ਇਸੇ ਸ਼ਬਦ ਬਾਰੇ ਸ੍ਰ. ਬਲਦੇਵ ਸਿੰਘ ਟੋਰਾਂਟੋ ਹੁਰਾਂ ਦਾ ਵੀ ਲੇਖ ਹੈ । ਉਹਨਾਂ ਵੀ ਇਸ ਸ਼ਬਦ ਨੂੰ ਗੁਰਮਤਿ ਅਨੁਸਾਰ ਸਿਧ ਕਰਨ ਲਈ ਬਹੁਤ ਮੇਹਨਤ ਕੀਤੀ ਹੈ, ਸ਼ਾਇਦ ਤੁਸੀਂ ਪੜ੍ਹਿਆ ਹੋਵੇ ।
ਆਸ ਹੈ ਕਿ ਤੁਸੀਂ ਹੋਰ ਵੀ ਕਿਸੇ ਅਜਿਹੇ ਸ਼ਬਦ ਦੇ ਅਰਥ ਕਰੋਗੇ, ਜਿਸਨੂੰ ਪਹਿਲਾਂ ਕੁਝ ਵਿਦਵਾਨ ਗੁਰਮਤਿ ਦੀ ਕਸਵਟੀ ‘ਤੇ ਪੂਰਾ ਨਾ ਉਤਰਦਾ ਸਮਝਦੇ ਹੋਣ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


(ਕਰਮ ਫਿਲਾਸਫੀ ਨਾਲ ਸੰਬੰਧਿਤ ਵਿਚਾਰ-ਚਰਚਾ ਭਾਗ ਦੂਜਾ)


26/01/14)
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ੴਸਤਿਗੁਰਪ੍ਰਸਾਦਿ।।

ਕੇਸਾਂ ਦੀ ਮਹੱਤਤਾ

ਅਕਸਰ ਕਈ ਭੁਲੜ ਲੋਕ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਾਬਤ ਕੇਸ ਰਖਣ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ। ਕਈ ਆਪਣੇ ਦੁਸ਼ਕਰਮਾਂ ਨੂੰ ਲੁਕਾਉਣ ਲਈ ਐਸੀਆਂ ਢੁਚਕਰਾਂ ਭਾਲਦੇ ਹਨ। ਗੁਰਬਾਣੀ ਨੂੰ ਵਿਸਾਰ ਸਹਿਤ ਪੜ੍ਹੇ ਬਗੈਰ ਹੀ ਅਸੀਂ ਆਪਣੀਆਂ ਧਾਰਨਾਵਾਂ ਬਣਾ ਲੈਂਦੇ ਹਾਂ।

ਐਸਾ ਹੀ ਇੱਕ ਵਿਵਾਦ ਪਾਹੁਲ ਛਕੇ ਹੋਏ ਸਿੰਘਾਂ ਵਿੱਚ ਵੀ ਅਲੱਗ ਰੂਪ ਵਿੱਚ ਚਲਦਾ ਹੈ। ਇਹ ਕਿਹਾ ਜਾਂਦਾ ਹੈ ਕਿ ਕੇਸ ਤਾਂ ਸਰੀਰ ਦੇ ਨਾਲ ਹੀ ਪੈਦਾ ਹੋਏ ਹਨ, ਸਤਿਗੁਰੂ ਨੇ ਸਾਰੇ ਕਕਾਰ ਬਾਹਰੀ ਦਿੱਤੇ ਹਨ ਇਸ ਵਾਸਤੇ ਕੇਸ ਕਕਾਰ ਨਹੀਂ। ਅਸੀਂ ਇਹ ਗੱਲ ਨਹੀਂ ਭੁਲ ਸਕਦੇ ਕਿ ਜਿਸ ਵੇਲੇ ਗੁਰੂ ਨਾਨਕ ਪਾਤਿਸ਼ਾਹ ਪ੍ਰਕਾਸ਼ਮਾਨ ਹੋਏ, ਉਸ ਵੇਲੇ ਤੱਕ ਮਨੁਖੀ ਸਮਾਜ ਵਿੱਚ ਕੇਸਾਂ ਦਾ ਕਤਲ ਕਰਨ ਦਾ ਮਾੜਾ ਰਿਵਾਜ਼ ਸ਼ੁਰੂ ਹੋ ਚੁੱਕਾ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਹੀ ਭੁੱਲੜ ਮਨੁੱਖ ਨੂੰ ਇਹ ਸਮਝਾਉਣ ਦੀ ਸ਼ੁਰੂਆਤ ਕੀਤੀ ਕਿ ਵਾਹਿਗੁਰੂ ਦਾ ਕੀਤਾ ਹਰ ਕੰਮ ਪੂਰਾ ਹੈ, ਉਸ ਦੀ ਸਿਆਣਪ ਤੇ ਸ਼ੰਕਾ ਕਰਨ ਦੀ ਮੂਰਖਤਾ ਨਾ ਕਰ। ਸਲੋਕ ਵਾਰਾਂ ਤੇ ਵਧੀਕ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ:

“ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।। “ (ਮਹਲਾ ੧, ਪੰਨਾ ੧੪੧੨)

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿੱਚ ਕਿਤੇ ਕੋਈ ਨੁਕਸ ਨਹੀਂ ਹੈ।

ਇਹ ਗੱਲ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ ਕਰਾਈ ਗਈ ਹੈ। ਗੁਰੂ ਅਰਜਨ ਪਾਤਿਸ਼ਾਹ ਦੇ ਪਾਵਨ ਬਚਨ ਹਨ:

“ਪੂਰਾ ਗੁਰੁ ਪੂਰੀ ਬਣਤ ਬਣਾਈ।। “ (ਆਸਾ ਮਹਲਾ ੫, ਪੰਨਾ ੩੭੬)

ਹੇ ਨਾਨਕ ! ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿੱਚ ਕੋਈ ਉਕਾਈ ਨਹੀਂ ਹੈ ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।

ਸਤਿਗੁਰੂ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ, ਕਿ ਅਕਾਲ-ਪੁਰਖੁ ਦੇ ਸ੍ਰਿਸ਼ਟੀ ਰਚਨਾ ਦੇ ਹੁਕਮ ਦੀ ਸਮਝ ਉਸ ਨੂੰ ਹੀ ਪੈ ਸਕਦੀ ਹੈ ਅਤੇ ਉਹੀ ਅਕਾਲ ਪੁਰਖ ਦੀ ਰਜ਼ਾ ਵਿੱਚ ਚਲ ਸਕਦਾ ਹੈ, ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ:

“ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ।। ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ।। “ (ਆਸਾ ਮਹਲਾ ੫, ਪੰਨਾ ੩੯੬)

ਹੇ ਪ੍ਰਭੂ ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ, (ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿੱਚ ਤੁਰਦਾ ਹੈ। ੨।

ਜੋ ਲੋਕ ਕੇਸਾਂ ਦੀ ਬੇਅਦਬੀ ਕਰਦੇ ਹਨ ਭਾਵ ਕਿਸੇ ਰੂਪ ਵਿੱਚ ਵੀ ਵਾਲ ਕਟਦੇ ਜਾਂ ਕੁਤਰਦੇ ਹਨ, ਉਨ੍ਹਾਂ ਦੇ ਅਚੇਤ ਮਨ ਵਿੱਚ ਕਿਧਰੇ ਇਹ ਖਿਆਲ ਹੁੰਦਾ ਹੈ ਕਿ ਪ੍ਰਮਾਤਮਾ ਨੇ ਵਾਲ ਵਾਧੂ ਹੀ ਬਣਾ ਦਿੱਤੇ ਹਨ, ਇਨ੍ਹਾਂ ਦੀ ਕੋਈ ਲੋੜ ਨਹੀਂ। ਇਹ ਅਲੱਗ ਗੱਲ ਹੈ ਕਿ ਉਨ੍ਹਾਂ ਇਸ ਗੱਲ ਨੂੰ ਕਦੇ ਗੰਭੀਰਤਾ ਨਾਲ ਵਿਚਾਰਿਆ ਨਾ ਹੋਵੇ। ਚਲੀ ਆ ਰਹੀ, ਆਪਣੀ ਸਮਾਜਿਕ ਬਣਤੱਰ ਵਿੱਚ ਇਹ ਕੰਮ ਸੁਭਾਵਕ ਹੀ ਕਰੀ ਜਾ ਰਹੇ ਹੋਣ। ਜਿਸ ਮਨੁੱਖ ਨੂੰ ਅਕਾਲ ਪੁਰਖ ਦੀ ਪੂਰੀ ਸਿਆਣਪ `ਤੇ ਪੂਰਨ ਭਰੋਸਾ ਹੋ ਜਾਵੇ, ਉਹ ਕਦੇ ਕੇਸਾਂ ਦੀ ਬੇਅਦਬੀ ਕਰਨ ਦਾ ਸੋਚ ਹੀ ਨਹੀਂ ਸਕਦਾ। ਇਥੇ ਆਪਣੇ ਨਿਜੀ ਜੀਵਨ ਵਿੱਚ ਵਾਪਰੀ ਇੱਕ ਘਟਨਾ ਦਾ ਜ਼ਿਕਰ ਕਰਨਾ ਯੋਗ ਹੋਵੇਗਾ। ਮੇਰਾ ਇੱਕ ਇਸਾਈ ਮਿੱਤਰ ਹੈ, ਉਸ ਦਾ ਨਾਂ ਆਈਜ਼ੈਕ ਹੈ। ਅਸਲ ਵਿੱਚ ਸਾਡਾ ਕਾਰੋਬਾਰੀ ਸਬੰਧ ਹੈ, ਉਹ ਇੱਕ ਕੰਪਨੀ ਜਿਸ ਦੇ ਅਸੀਂ ਡੀਲਰ ਹਾਂ, ਦਾ ਨੁਮਾਇੰਦਾ ਹੈ। ਕੁੱਝ ਸਮਾਂ ਪਹਿਲੇ ਜਦੋਂ ਉਸ ਦੀ ਡਿਊਟੀ ਸਾਡੇ ਇਲਾਕੇ ਵਿੱਚ ਲੱਗੀ ਹੋਈ ਸੀ, ਆਪਣੀ ਡਿਉਟੀ ਦੇ ਸਿਲਸਿਲੇ ਵਿੱਚ, ਮਹੀਨੇ ਵਿੱਚ ਦੋ ਦਿਨ ਚੰਡੀਗੜ੍ਹ ਸਾਡੇ ਕੋਲ ਆਉਂਦਾ ਸੀ। ਇੱਕ ਗੱਲ ਕਹਿਣੋ ਮੈਂ ਨਹੀਂ ਰਹਿ ਸਕਦਾ ਕਿ ਉਸ ਦੀ ਆਪਣੇ ਧਰਮ ਪ੍ਰਤੀ ਵਚਨ ਬੱਧਤਾ ਲਾਮਿਸਾਲ ਹੈ। ਇੱਕ ਦਿਨ ਕਾਰੋਬਾਰ ਦੇ ਸਿਲਸਿਲੇ ਵਿੱਚ ਹੀ ਅਸੀਂ ਇਕੱਠੇ ਕਾਰ ਵਿੱਚ ਕਿਸੇ ਨੇੜਲੇ ਸ਼ਹਿਰ ਜਾ ਰਹੇ ਸਾਂ। ਰਸਤੇ ਵਿੱਚ ਆਈਜ਼ੈਕ ਕਹਿਣ ਲੱਗਾ,

“ਰਾਜਿੰਦਰ ਸਿੰਘ ਜੀ! ਜੇ ਤੁਸੀਂ ਬੁਰਾ ਨਾ ਮੰਨੋਂ ਤਾਂ ਮੈਂ ਤੁਹਾਨੂੰ ਇੱਕ ਸੁਆਲ ਪੁੱਛਣਾ ਚਾਹੁੰਦਾ ਹਾਂ। “

“ਜ਼ਰੂਰ ਪੁੱਛੋ”। ਮੈਂ ਆਖਿਆ।

“ਤੁਸੀਂ ਲੰਬੇ ਵਾਲ ਕਿਉਂ ਉਗਾਊਂਦੇ ਹੋ? “ ਆਈਜ਼ੈਕ ਦਾ ਸੁਆਲ ਸੀ, ਸਾਰੀ ਗੱਲਬਾਤ ਕਿਉਂਕਿ ਅੰਗ੍ਰੇਜ਼ੀ ਵਿੱਚ ਹੋ ਰਹੀ ਸੀ, ਉਸ ਦੀ ਸ਼ਬਦਾਵਲੀ ਇੰਝ ਸੀ, “Why do you grow long hair”?

“ਆਈਜ਼ੈਕ ਤੁਹਾਡਾ ਸੁਆਲ ਗ਼ਲਤ ਹੈ”, ਮੇਰਾ ਜੁਆਬ ਸੀ, “ਮੈਂ ਇਨ੍ਹਾਂ ਵਾਸਤੇ ਕੋਈ ਬੀਜ ਨਹੀਂ ਪਾਇਆ, ਕੋਈ ਖਾਦ ਨਹੀਂ ਵਰਤੀ, ਇਹ ਤਾਂ ਕੁਦਰਤੀ ਹਨ। ਅਸਲ ਵਿੱਚ ਸੁਆਲ ਤਾਂ ਮੇਰੇ ਵਲੋਂ ਹੋਣਾ ਚਾਹੀਦਾ ਹੈ ਕਿ ਜਦ ਵਾਲ ਕੁਦਰਤੀ ਹਨ ਤਾਂ ਤੁਸੀਂ ਇਨ੍ਹਾਂ ਨੂੰ ਕਟਦੇ ਕਿਉਂ ਹੋ? ਪਰ ਖੈਰ ਤੁਸੀਂ ਸੁਆਲ ਪੁਛਿਆ ਹੈ ਤਾਂ ਮੈਂ ਜਵਾਬ ਜ਼ਰੂਰ ਦੇਵਾਂਗਾ, ਪਰ ਪਹਿਲੇ ਮੈਂ ਤੁਹਾਨੂੰ ਦੋ ਸੁਆਲ ਪੁਛਣਾ ਚਾਹਾਂਗਾ”।

“ਜ਼ਰੂਰ ਪੁੱਛੋ(Sure)”, ਆਇਜ਼ੈਕ ਵਿੱਚੋਂ ਹੀ ਬੋਲਿਆ।

“ਤੁਸੀਂ ਪ੍ਰਮਾਤਮਾਂ ਦੀ ਸਿਆਣਪ ਬਾਰੇ ਕੀ ਸੋਚਦੇ ਹੋ? (What do you think about the wisdom of the God?), ਮੇਰਾ ਪਹਿਲਾ ਸੁਆਲ ਸੀ। ਆਈਜ਼ੈਕ ਥੋੜ੍ਹੀ ਦੇਰ ਸੋਚਦਾ ਰਿਹਾ ਫਿਰ ਬੋਲਿਆ,

“ਮੈਨੂੰ ਤੁਹਾਡੇ ਸੁਆਲ ਦੀ ਸਮਝ ਨਹੀਂ ਲੱਗੀ ( I did n’t get your question)”

“ਮੇਰਾ ਸੁਆਲ ਤਾਂ ਬਹੁਤ ਸਿੱਧਾ ਅਤੇ ਸਾਦਾ ਹੈ, ਪ੍ਰਮਾਤਮਾ ਕਿੰਨਾ ਕੁ ਸਿਆਣਾ ਹੈ, ਕੀ ਪ੍ਰਮਾਤਮਾ ਕਦੇ ਕੋਈ ਭੁੱਲ ਵੀ ਕਰਦਾ ਹੈ, ਕੋਈ ਐਸਾ ਕੰਮ ਵੀ ਕਰਦਾ ਹੈ ਜਿਸ ਦੀ ਲੋੜ ਨਾ ਹੋਵੇ? “

ਜਿਵੇਂ ਇੱਕ ਸੱਚੇ ਇਸਾਈ ਕੋਲੋਂ ਆਸ ਸੀ, ਜੁਆਬ ਜਿਵੇਂ ਉਸ ਦੇ ਅੰਦਰੋਂ ਨਿਕਲਿਆ ਹੋਵੇ, ਉਹ ਇੱਕ ਦੱਮ ਬੋਲਿਆ, “ਨਹੀਂ, ਨਹੀਂ, ਉਹ ਪੂਰਨ ਸਿਆਣਾ ਹੈ (No, No, He is all wise)

ਮੈਂ ਦੂਸਰਾ ਸੁਆਲ ਕੀਤਾ, “ਈਸਾ ਮਸੀਹ ਨੇ ਲੰਬੇ ਵਾਲ ਕਿਉਂ ਰੱਖੇ ਹੋਏ ਸਨ? ਇਹ ਠੀਕ ਹੈ ਉਹ ਸਾਡੇ ਵਾਂਗੂ ਪੱਗ ਨਹੀਂ ਸਨ ਬੰਨਦੇ ਪਰ ਉਨ੍ਹਾਂ ਦੀ ਪੂਰੀ ਖੁੱਲ੍ਹੀ ਦਾਹੜੀ ਸੀ, ਪੂਰੇ ਵਾਲ ਸਨ, ਕਿਉਂ? “

ਆਈਜ਼ੈਕ ਨੇ ਥੋੜ੍ਹੀ ਦੇਰ ਸੋਚਿਆ ਤੇ ਬੋਲਿਆ, “ਬਹੁਤੇ ਧਾਰਮਿਕ ਆਗੂ ਲੰਬੇ ਵਾਲ ਰਖਦੇ ਹਨ, ਮੁਹੰਮਦ ਸਾਹਿਬ ਦੇ ਵੀ ਲੰਬੇ ਵਾਲ ਸਨ, ਹਿੰਦੂ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੇ ਵੀ ਲੰਬੇ ਵਾਲ ਹਨ, ਇਥੋਂ ਤੱਕ ਕਿ ਭਾਵੇਂ ਮਹਾਤਮਾਂ ਬੁੱਧ ਪਹਿਲਾਂ ਸਿਰੋਂ ਰੋਡਾ ਸੀ ਪਰ ਜਦੋਂ ਉਸ ਨੂੰ ਗਿਆਨ ਪ੍ਰਾਪਤ ਹੋ ਗਿਆ, ਉਹ ਧਾਰਮਿਕ ਆਗੂ ਬਣ ਗਿਆ, ਉਸ ਨੇ ਵੀ ਪੂਰੇ ਵਾਲ ਰੱਖ ਲਏ। “

ਮੈਂ ਆਖਿਆ, “ਆਈਜ਼ੈਕ ਮੇਰੀ ਗੱਲ ਦਾ ਜੁਆਬ ਨਹੀਂ ਮਿਲਿਆ, ਤੁਸੀ ਕੇਵਲ ਮੇਰੀ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਕੇਵਲ ਈਸਾ ਮਸੀਹ ਹੀ ਨਹੀਂ, ਬਾਕੀ ਧਾਰਮਿਕ ਆਗੂਆਂ ਨੇ ਵੀ ਪੂਰੇ ਵਾਲ ਰੱਖੇ ਹੋਏ ਸਨ, ਮੈਂ ਪੁੱਛ ਰਿਹਾ ਹਾਂ, ਕਿਉਂ?

ਆਈਜ਼ੈਕ ਫੇਰ ਕੁੱਝ ਸੋਚੀਂ ਪੈ ਗਿਆ, ਜਾਪਦਾ ਸੀ ਉਸ ਨੂੰ ਜਵਾਬ ਨਹੀਂ ਸੁਝ ਰਿਹਾ। ਥੋੜ੍ਹੀ ਦੇਰ ਇੰਤਜ਼ਾਰ ਕਰਕੇ ਮੈਂ ਪੁੱਛਿਆ, “ਆਈਜ਼ੈਕ ਮੈਂ ਜਵਾਬ ਦੱਸਾਂ (Shall I reply)?”

“ਹਾਂ ਦੱਸੋ”, ਆਈਜ਼ੈਕ ਬੋਲਿਆ।

“ਕਿਉਂਕਿ ਈਸਾ ਮਸੀਹ ਨੂੰ ਪ੍ਰਮਾਤਮਾ ਦੀ ਸਿਆਣਪ `ਤੇ ਪੂਰਨ ਵਿਸ਼ਵਾਸ ਸੀ, ਉਹ ਜਾਣਦੇ ਸਨ ਕਿ ਪ੍ਰਮਾਤਮਾਂ ਕਦੇ ਕੋਈ ਭੁੱਲ ਨਹੀਂ ਕਰਦਾ, ਜੇ ਉਸ ਨੇ ਸਾਨੂੰ ਵਾਲ ਦਿੱਤੇ ਹਨ ਤਾਂ ਜ਼ਰੂਰ ਇਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਮਹੱਤਵ ਹੈ”।

ਮੇਰਾ ਜਵਾਬ ਸੁਨਣ ਤੋਂ ਬਾਅਦ ਆਈਜ਼ੈਕ ਸਾਰਾ ਰਸਤਾ ਕੁੱਝ ਨਹੀਂ ਬੋਲਿਆ। ਜਦੋਂ ਉਹ ਮਹੀਨੇ ਬਾਅਦ ਦੁਬਾਰਾ ਆਇਆ ਤਾਂ ਉਸ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਸਨੇ ਨਾ ਸਿਰ ਦੇ ਵਾਲ ਕੱਟੇ ਹੋਏ ਸਨ ਅਤੇ ਨਾ ਦਾਹੜੀ। ਉਸ ਤੋਂ ਅਗਲੇ ਮਹੀਨੇ, ਵਾਲ ਦਾਹੜੀ ਹੋਰ ਵੀ ਕਾਫੀ ਵਧੇ ਹੋਏ ਸਨ, ਵੇਖ ਕੇ ਮੇਰੇ ਬੱਚੇ ਬਹੁਤ ਹੈਰਾਨ ਹੋਏ ਅਤੇ ਇਸ ਦਾ ਕਾਰਨ ਪੁੱਛਣ ਲੱਗੇ। ਮੈਂ ਆਪਣੇ ਨਾਲ ਹੋਈ ਸਾਰੀ ਗੱਲਬਾਤ ਦੱਸੀ, ਉਹ ਕਹਿਣ ਲੱਗੇ ਕਿ ਕੀ ਇਹ ਪੱਕੇ ਤੌਰ `ਤੇ ਵਾਲ ਰੱਖ ਲਏਗਾ? ਮੈਂ ਆਖਿਆ, ਕਿਹਾ ਤਾਂ ਨਹੀਂ ਜਾ ਸਕਦਾ, ਪਰ ਉਸ ਲਈ ਹੈ ਬਹੁਤ ਔਖਾ, ਕਿਉਂਕਿ ਇਹ ਉਨ੍ਹਾਂ ਦੀ ਮੌਜੂਦਾ ਸਮਾਜਿਕ ਬਣਤਰ ਦਾ ਹਿੱਸਾ ਨਹੀਂ, ਹੁਣ ਤੱਕ ਲੋਕ ਉਸ ਨੂੰ ਮਜ਼ਾਕ ਕਰਨ ਲੱਗ ਪਏ ਹੋਣਗੇ ਕਿ ਕੀ ਸਿੱਖਾਂ ਕੋਲ ਜਾ ਕੇ ਸਿੱਖ ਬਣ ਗਿਆ ਹੈ? ਇਹ ਉਨ੍ਹਾਂ ਦੀ ਸਮਾਜਿਕ ਬਣਤਰ ਦਾ ਹਿੱਸਾ ਨਾ ਹੋਣ ਕਾਰਨ, ਪੇਸ਼ੇ ਵਜੋਂ ਵੀ ਉਸ ਨੂੰ ਕਈ ਔਕੜਾਂ ਆ ਰਹੀਆਂ ਹੋਣਗੀਆਂ, ਵੇਖੋ ਕਿਤਨੀ ਦੇਰ ਇਸ ਸਾਰੇ ਦਾ ਸਾਹਮਣਾ ਕਰ ਸਕਦਾ ਹੈ? ਆਈਜ਼ੈਕ ਚਾਰ ਮਹੀਨੇ ਤੱਕ ਉਸੇ ਰੂਪ ਵਿੱਚ ਆਉਂਦਾ ਰਿਹਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦੁਨੀਆਂ ਦਾ ਸੱਭ ਤੋਂ ਵੱਡਭਾਗਾ ਮਨੁੱਖ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹੇ ਗਿਆਨ ਸਾਗਰ ਗੁਰੂ ਦਾ ਸਿੱਖ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਨ੍ਹਾਂ ਸਿੱਖ ਨੂੰ ਅਕਾਲ ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨਤਾ ਦੇ ਪੂਰਨ ਵਿਸ਼ਵਾਸ ਨਾਲ ਸਰੋਸ਼ਾਰ ਕਰ ਦਿੱਤਾ ਹੈ। ਹੈਰਾਨਗੀ ਉਨ੍ਹਾਂ ਲੋਕਾਂ ਦੀ ਸਮਝ ਤੇ ਹੁੰਦੀ ਹੈ, ਜੋ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਸਾਂ ਦੀ ਸੰਭਾਲ ਕਰਨ ਬਾਰੇ ਕੁੱਝ ਨਹੀਂ ਲਿਖਿਆ। ਜੇ ਉਪਰੋਕਤ ਸਿਧਾਂਤ ਦੀ ਸਮਝ ਆ ਜਾਵੇ ਤਾਂ ਸਤਿਗੁਰੂ ਨੇ ਕੇਸਾਂ ਦੀ ਸੰਭਾਲ ਕਰਨ ਦੀ ਹਦਾਇਤ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ `ਤੇ, ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਕਰ ਦਿੱਤੀ ਹੈ:

“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। ੧।। “ (ਜਪੁ, ਮਃ ੧, ਪੰਨਾ ੧)

ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ- (ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ। ੧।

ਪਹਿਲਾਂ ਤਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁਖਾ ਜੀਵਨ ਦਾ ਮਨੋਰਥ ਹੈ ਸਚਿਆਰ ਹੋਣਾ। ਸਚਿਆਰ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਸਚੁ+ਆਚਾਰ=ਸਚਿਆਰ, ਭਾਵ, ਸੱਚਾ ਆਚਰਣ ਬਨਾਉਣਾ, ਅਕਾਲ ਪੁਰਖ ਦਾ ਪ੍ਰਕਾਸ਼ ਤਾਂ ਕਿਸੇ ਸਚਿਆਰ ਮਨੁੱਖ ਦੇ ਜੀਵਨ ਵਿੱਚ ਹੀ ਹੋ ਸਕਦਾ ਹੈ ਅਤੇ ਸੱਚਾ ਆਚਰਣ ਬਨਾਉਣ ਦਾ ਤਰੀਕਾ ਸਤਿਗੁਰੂ ਨੇ ਦਸਿਆ ਹੈ, ‘ਹੁਕਮਿ ਰਜਾਈ ਚਲਣਾ`। ਬਸ ਇਤਨੀ ਗੱਲ ਹੀ ਪੱਲੇ ਪੈ ਜਾਵੇ ਕਿ ਸਾਡੇ ਕੇਸ ਵੀ ਤਾਂ ਅਕਾਲ ਪੁਰਖ ਦੀ ਰਜ਼ਾ ਵਿੱਚ ਹੀ ਆਉਂਦੇ ਹਨ, ਤਾਂ ਸਾਰਾ ਮਸਲਾ ਹੱਲ ਹੋ ਜਾਵੇਗਾ। ਹਰ ਚੀਜ਼ ਚੋਂ ਢੁਚਕਰਾਂ ਕਢਣਾ, ਮਨੁੱਖੀ ਸੁਭਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਇਤਨੇ ਪੂਰਨ ਗੁਰੂ ਹਨ ਕਿ ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਅਗਲੀ ਹੀ ਪਉੜੀ ਦੀ ਪਹਿਲੀ ਪੰਕਤੀ ਵਿੱਚ ਸਤਿਗੁਰੂ ਨੇ ਗੱਲ ਨੂੰ ਹੋਰ ਸਪੱਸ਼ਟ ਕਰ ਦਿੱਤਾ:

“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।। “

(ਜਪੁ, ਮਃ ੧, ਪੰਨਾ ੧)

ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ `ਤੇ) ਸ਼ੋਭਾ ਮਿਲਦੀ ਹੈ।

ਜਦ ਸਾਡੇ ਸਰੀਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਬਣਦੇ ਹਨ ਤਾਂ ਸਰੀਰ ਦੇ ਬਾਕੀ ਅੰਗਾਂ ਦੀ ਤਰ੍ਹਾਂ, ਕੀ ਸਾਡੇ ਕੇਸ ਉਸ ਸਰੀਰ ਦਾ ਹਿੱਸਾ ਨਹੀਂ ਹਨ? ਅਕਾਲ ਪੁਰਖ ਦੇ ਬਣਾਏ ਇਸ ਸਰੀਰ ਨੂੰ ਕਿਸੇ ਤਰ੍ਹਾਂ ਛੇਦਣਾ, ਛਾਂਗਣਾ ਤਾਂ ਅਕਾਲ ਪੁਰਖ ਦੀ ਸਿਆਣਪ ਤੇ ਸ਼ੱਕ ਕਰਨਾ ਹੈ। ਪ੍ਰਮੇਸ਼ਰ ਨੇ ਹਰ ਜੀਵ ਦੀ ਬਣਤਰ, ਆਪਣੇ ਨੀਯਮਾਂ ਅਨੁਸਾਰ ਘੜੀ ਹੈ। ਦਾੜ੍ਹੀ ਮੁੱਛ ਕੇਵਲ ਮਰਦਾਂ ਦੇ ਚਿਹਰੇ ਤੇ ਹੀ ਆਉਂਦੀ ਹੈ, ਇਹ ਵੀ ਪ੍ਰਭੂ ਦੀ ਬਣਤਰ ਅਨੁਸਾਰ ਹੀ ਹੈ। ਹਰ ਜੀਵ ਦੇ ਦੋ ਵੱਖ ਵੱਖ ਭਾਗ ਹਨ, ਨਰ `ਤੇ ਮਾਦਾ। ਜੇ ਕੋਈ ਮਨੁੱਖ ਮਰਦ ਹੋ ਕੇ ਔਰਤਾਂ ਦੀ ਸ਼ਕਲ ਗ੍ਰਹਿਣ ਕਰਨਾ ਚਾਹੁੰਦਾ ਹੈ, ਤਾਂ ਇਹ ਨਹੀਂ ਹੋ ਸਕਦਾ। ਮਰਦ ਦੇ ਚਿਹਰੇ ਤੇ ਦਾੜ੍ਹੀ ਮੁੱਛ ਅਖੀਰ ਤੱਕ ਆਉਂਦੀ ਹੀ ਰਹੇਗੀ, ਇਹ ਕੁਦਰਤ ਦਾ ਨੀਯਮ ਹੈ, ਬਿਲਕੁਲ ਉਵੇਂ, ਜਿਵੇਂ ਮਰਦ ਬੱਚੇ ਨੂੰ ਜਨਮ ਨਹੀਂ ਦੇ ਸਕਦਾ। ਇਸ ਫਰਕ ਨੂੰ ਮਿਟਾਉਣਾ ਕੁਦਰਤ ਦੇ ਵਿਪਰੀਤ ਕਰਮ ਹੈ। ਜਿਹੜੇ ਲੋਕ ਵਾਲ ਕੱਟਦੇ ਹਨ, ਯਕੀਨਨ ਹੀ ਉਨ੍ਹਾਂ ਅੰਦਰ ਅਚੇਤ ਹੀ ਅਕਾਲ ਪੁਰਖ ਦੀ ਪੂਰਨ ਸਿਆਣਪ ਪ੍ਰਤੀ ਸ਼ੰਕਾ ਹੁੰਦੀ ਹੈ, ਭਾਵੇਂ ਉਹ ਜ਼ਾਹਿਰਾ ਨਾ ਮੰਨਣ, ਪਰ ਅੰਦਰ ਹੀ ਅਚੇਤ ਮਨ ਵਿੱਚ, ਕਿਤੇ ਇਹ ਖਿਆਲ ਛੁਪਿਆ ਹੁੰਦਾ ਹੈ ਕਿ ਪ੍ਰਮਾਤਮਾ ਨੇ ਵਾਲ ਫਾਲਤੂ ਹੀ ਲਾ ਦਿੱਤੇ ਹਨ ਅਤੇ ਮੈਂ ਇਨ੍ਹਾਂ ਨੂੰ ਕੱਟ ਕੇ ਕੋਈ ਗ਼ਲਤੀ ਨਹੀਂ ਕਰ ਰਿਹਾ। ਜਦਕਿ ਸਤਿਗੁਰੂ ਸਮਝਾਉਂਦੇ ਹਨ:

“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। “ (ਸਿਰੀ ਰਾਗ ਮ: ੧, ਪੰਨਾ ੬੧)

ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ।। ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ।। “ (ਪ੍ਰਭਾਤੀ ਮਹਲਾ ੧, ਪੰਨਾ ੧੩੪੪)

ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿੱਚ ਫਸਦਾ ਰਹਿੰਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ।

ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਵਾਲ ਸਾਡੇ ਸ਼ਰੀਰ ਦੀ ਲੋੜ ਅਨੁਸਾਰ ਇੱਕ ਹੱਦ ਤੱਕ ਹੀ ਵਧਦੇ ਹਨ। ਕਿਸੇ ਦੇ ਲੰਬੇ, ਕਿਸੇ ਦੇ ਮੱਧਮ, ਕਿਸੇ ਦੇ ਛੋਟੇ, ਕਿਸੇ ਦੇ ਸੰਘਣੇ ਤੇ ਕਿਸੇ ਦੇ ਹਲਕੇ, ਪਰ ਇਹ ਆਪਣੀ ਇੱਕ ਹੱਦ ਤੱਕ ਹੀ ਰਹਿੰਦੇ ਹਨ। ਜੋ ਵਾਲ ਕਟਦੇ ਹਨ, ਉਹ ਜੀਵਨ ਵਿੱਚ ਭਾਵੇਂ ਮੀਲਾਂ ਦੇ ਮੀਲ ਕੱਟ ਦੇਣ, ਵਾਲ ਆਈ ਹੀ ਜਾਂਦੇ ਹਨ ਪਰ ਜਿਵੇਂ ਹੀ ਕੱਟਣੇ ਬੰਦ ਕਰੋ, ਇਹ ਆਪਣੀ ਹੱਦ ਤੇ ਆ ਕੇ ਵਧਣਾ ਬੰਦ ਕਰ ਦੇਂਦੇ ਹਨ। ਇਸ ਤੋਂ ਵੀ ਸਪੱਸ਼ਟ ਹੈ ਕਿ ਸਾਡੇ ਸ਼ਰੀਰ ਦੀ ਲੋੜ ਅਨੁਸਾਰ ਵਾਲਾਂ ਦੀ ਲੋੜ ਹੈ। ਜਿਹੜੇ ਵਾਲ ਕਟਦੇ ਹਨ, ਉਨ੍ਹਾਂ ਦਾ ਤਾਂ ਜਿਵੇਂ ਪ੍ਰਮਾਤਮਾ ਨਾਲ ਮੁਕਾਬਲਾ ਚੱਲ ਰਿਹਾ ਹੋਵੇ, ਉਹ ਕੱਟੀ ਜਾਂਦੇ ਹਨ, ਪ੍ਰਮਾਤਮਾ ਦੇਈ ਜਾਂਦਾ ਹੈ। ਉਨ੍ਹਾਂ ਦੀ ਜ਼ਿਦ ਹੈ, ਅਸੀਂ ਵਾਲ ਨਹੀਂ ਰਹਿਣ ਦੇਣੇ ਅਤੇ ਪ੍ਰਮਾਤਮਾ ਕਹਿੰਦਾ ਹੈ, ਮੈਂ ਵਾਲਾਂ ਤੋਂ ਬਗੈਰ ਨਹੀਂ ਰਹਿਣ ਦੇਣਾ। ਇਸੇ ਦੌੜ ਵਿੱਚ ਜ਼ਿੰਦਗੀ ਮੁੱਕ ਜਾਂਦੀ ਹੈ। ਜਿਉਂ ਹੀ ਜ਼ਿੰਦਗੀ ਮੁਕਦੀ ਹੈ, ਵਾਲ ਵਧਣੇ ਵੀ ਬੰਦ ਹੋ ਜਾਂਦੇ ਹਨ, ਮ੍ਰਿਤੱਕ ਸਰੀਰ ਦੇ ਵਾਲ ਨਹੀਂ ਵਧਦੇ, ਕਿਉਂਕਿ ਇਹ ਤਾਂ ਜ਼ਿੰਦਾ ਸਰੀਰ ਦੀ ਲੋੜ ਹੈ। ਪ੍ਰਮਾਤਮਾ ਦੀ ਸਿਆਣਪ ਵਿੱਚ ਬੇਵਿਸ਼ਵਾਸੀ ਦਾ ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋਵੇਗਾ?

ਇਥੇ ਇੱਕ ਹੋਰ ਗੱਲ ਵੀ ਸਪੱਸ਼ਟ ਕਰ ਦੇਣੀ ਚੰਗੀ ਹੋਵੇਗੀ। ਕਈ ਲੋਕ ਪੁਛਦੇ ਹਨ ਕਿ ਨਹੁੰ ਵੀ ਤਾਂ ਕੁਦਰਤੀ ਹਨ, ਫੇਰ ਅਸੀਂ ਨਹੁੰ ਕਿਉਂ ਕੱਟਦੇ ਹਾਂ? ਸੁਆਲ ਹੈ ਵੀ ਬੜਾ ਸੁਭਾਵਿਕ। ਪਹਿਲਾਂ ਇੱਕ ਗੱਲ ਸਮਝ ਲਈਏ ਕਿ ਅਸੀਂ ਸੰਭਾਲ ਜ਼ਿੰਦਾ ਕੇਸਾਂ ਦੀ ਕਰਦੇ ਹਾਂ, ਸਿੱਖ ਨੂੰ ਰੋਜ਼ ਦੋ ਵਾਰੀ (ਸਵੇਰੇ-ਸ਼ਾਮ), ਕੇਸਾਂ ਵਿੱਚ ਕੰਘਾ ਕਰਨ ਦਾ ਆਦੇਸ਼ ਹੈ। ਜਦੋਂ ਅਸੀਂ ਕੰਘਾ ਕਰਦੇ ਹਾਂ, ਜਿਹੜੇ ਵਾਲ ਮ੍ਰਿਤਕ ਹੋ ਗਏ ਹੁੰਦੇ ਹਨ, ਉਹ ਕੰਘੇ ਰਾਹੀਂ ਬਾਹਰ ਆ ਜਾਂਦੇ ਹਨ। ਅਸੀਂ ਉਨ੍ਹਾਂ ਦੀ ਸੰਭਾਲ ਨਹੀਂ ਕਰਦੇ, ਉਨ੍ਹਾਂ ਨੂੰ ਸੁੱਟ ਦੇਂਦੇ ਹਾਂ। ਹਾਂ! ਕਈ ਸਮਝਦਾਰ ਵੀਰ, ਭੈਣਾਂ, ਉਨ੍ਹਾਂ ਨੂੰ ਇਕੱਠਾ ਕਰੀ ਜਾਂਦੇ ਹਨ ਅਤੇ ਬਾਅਦ ਵਿੱਚ ਇਕੱਠਿਆਂ ਨੂੰ ਅੱਗ ਲਗਾ ਦੇਂਦੇ ਹਨ, ਦਬਾ ਦੇਂਦੇ ਹਨ ਜਾਂ ਕਿਤੇ ਸੁੱਟ ਦੇਂਦੇ ਹਨ, ਇਸ ਦੇ ਪਿੱਛੇ ਸਿਰਫ ਇਤਨੀ ਹੀ ਭਾਵਨਾ ਹੈ ਕਿ ਘਰ ਵਿੱਚ ਗੰਦ ਨਾ ਪਵੇ। ਬਿਲਕੁਲ ਇਸੇ ਤਰ੍ਹਾਂ ਅਸੀਂ ਨਹੁੰ ਵੀ ਉਹੀ ਕਟਦੇ ਹਾਂ ਜੋ ਮ੍ਰਿਤਕ ਹੋ ਜਾਂਦੇ ਹਨ ਅਤੇ ਉਂਗਲਾਂ ਦੇ ਮਾਸ ਨੂੰ ਛੱਡ ਦੇਂਦੇ ਹਨ। ਕਿਤੇ ਜ਼ਿੰਦਾ ਨਹੁੰਆਂ ਨੂੰ ਕੱਟ ਕੇ ਵੇਖੋ, ਭਾਰੀ ਪੀੜਾ ਵੀ ਹੋਵੇਗੀ ਅਤੇ ਲਹੂ ਵੀ ਸਿੰਮ ਪਵੇਗਾ, ਜਦਕਿ ਮ੍ਰਿਤਕ ਨਹੁੰਆਂ ਨੂੰ ਕੱਟਿਆਂ ਐਸੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਇਹ ਵੀ ਅਕਾਲ ਪੁਰਖ ਦੀ ਪੂਰਨਤਾ ਦੀ ਇੱਕ ਲਾਜੁਆਬ ਮਿਸਾਲ ਹੈ ਕਿ ਸਾਡੇ ਕੁੱਝ ਨਹੁੰ ਲਗਾਤਾਰ ਮ੍ਰਿਤਕ ਹੁੰਦੇ ਰਹਿੰਦੇ ਹਨ, ਜਿਹੜੇ ਹੱਥਾਂ ਨਾਲ ਕਿਰਤ ਕਰਨ ਵਾਲੇ ਹਨ, ਉਨ੍ਹਾਂ ਦੇ ਇਹ ਨਹੁੰ ਕੁਦਰਤੀ ਘਸਦੇ ਰਹਿੰਦੇ ਹਨ, ਜੇ ਇਹ ਵਧਣ ਅਤੇ ਮ੍ਰਿਤਕ ਹੋਣ ਵਾਲਾ ਸਿਲਸਿਲਾ ਨਾ ਹੋਵੇ ਤਾਂ ਉਨ੍ਹਾਂ ਦੇ ਜੀਵਤ ਨਹੁੰਆਂ ਦੇ ਉਂਗਲਾਂ ਨਾਲ ਜੋੜ ਵਾਲੇ ਸਥਾਨ ਜ਼ਖਮੀਂ ਹੋ ਜਾਣ। ਅੱਜ ਕਿਉਂ ਕਿ ਹੱਥਾਂ ਦੀ ਕਿਰਤ ਬਹੁਤ ਘੱਟ ਗਈ ਹੈ, ਸਾਨੂੰ ਸਫਾਈ ਵਾਸਤੇ ਮ੍ਰਿਤਕ ਨਹੁੰਆਂ ਨੂੰ ਕੱਟਣ ਦੀ ਲੋੜ ਪੈਂਦੀ ਹੈ।

ਦੂਸਰਿਆਂ ਨੂੰ ਤਾਂ ਭਲਾ ਗੁਰੂ ਗ੍ਰੰਥ ਸਹਿਬ ਦੀ ਸੰਗਤ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸਿੱਖਾਂ ਦੇ ਘਰ ਜੰਮੇ ਵੀ ਕੇਸਾਂ ਦੀ ਬੇਅਦਬੀ ਕਰੀ ਜਾ ਰਹੇ ਹਨ, ਕਾਰਨ ਇਥੇ ਵੀ ਇਹੀ ਹੈ ਕਿ ਸਿੱਖਾਂ ਦੇ ਘਰ ਜਨਮ ਤਾਂ ਲੈ ਲਿਆ ਪਰ ਬਾਣੀ ਦੇ ਸਰੋਵਰ ਵਿੱਚ ਕਦੇ ਚੁੱਭਾ ਨਹੀਂ ਮਾਰਿਆ। ਜੇ ਬਾਣੀ ਪੜ੍ਹੀ ਵੀ ਤਾ ਭਾੜੇ ਦੀ, ਕੇਵਲ ਰੱਟੇ ਲਾ ਲਏ। ਗੁਰਬਾਣੀ ਦੇ ਗਿਆਨ ਸਾਗਰ `ਚੋਂ ਕੋਈ ਰਤਨ ਪਦਾਰਥ ਕਦੇ ਆਪਣੀ ਮਤਿ ਰੂਪੀ ਝੋਲੀ ਵਿੱਚ ਪਾਉਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰਬਾਣੀ ਵਿੱਚ ਹੋਰ ਵੀ ਬਹੁਤ ਪ੍ਰਮਾਣ ਹਨ, ਜਿਥੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਸਿੱਖ ਕੌਮ ਸ਼ੂਰੂ ਤੋਂ ਕੇਸਾਧਾਰੀ ਹੈ:

“ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ।। “ {ਗੂਜਰੀ ਮਹਲਾ ੫, ਪੰਨਾ ੫੦੦}

“ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿੑ।। “ (ਪੰਨਾ ੧੪੧੯)

“ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ।। “ (ਰਾਮਕਲੀ ਭਗਤ ਕਬੀਰ ਜੀ, ਪੰਨਾ ੯੬੯)

ਉਪਰੋਕਤ ਸਾਰੇ ਪ੍ਰਮਾਣ ਭਾਵੇਂ ਅਮਲੀ ਨਹੀਂ, ਸਿੱਖ ਦੇ ਜੀਵਨ ਦੀ ਅਤਿ ਨਿਮਰਤਾ ਵਾਲੀ ਅਵਸਥਾ ਦੇ ਪ੍ਰਤੀਕ ਹਨ, ਪਰ ਪ੍ਰਮਾਣ ਵੀ ਤਾਂ ਅਸਲੀ ਸਰੂਪ ਦੇ ਲਖਾਇਕ ਹੁੰਦੇ ਹਨ। ਜੇ ਭਲਾ ਸਿਰੋਂ ਹੀ ਰੋਡਾ ਹੈ ਤਾਂ ਉਸ ਦਾ ਕੇਸਾਂ ਨਾਲ ਅਕਾਲ ਪੁਰਖ ਦੇ ਭਗਤ ਜਨਾਂ ਦੇ ਪੈਰ ਝਾੜਨ ਦਾ ਸੁਆਲ ਹੀ ਕਿਵੇਂ ਪੈਦਾ ਹੋ ਸਕਦਾ ਹੈ? ਇਵੇਂ ਹੀ ਜਿਸਨੇ ਮੂੰਹ ਮੁਨਿੰਆ ਹੋਇਆ ਹੈ, ਉਸ ਦੀ ਦਾੜ੍ਹੀ ਗੁਰੂ ਚਰਨਾਂ ਨਾਲ ਲੱਗਣ ਦੀ ਗੱਲ ਹੀ ਕਿਵੇਂ ਕੀਤੀ ਜਾ ਸਕਦੀ ਹੈ? ਅਤੇ ਸਿਰੋਂ ਘੋਨੇ ਦੇ ਕੇਸ ਚਵਰ ਵਾਂਗੂੰ ਫੇਰਨ ਦੀ ਗੱਲ ਕਰਨਾ ਵੀ ਮਜ਼ਾਕ ਜਾਪਦਾ ਹੈ। ਬੇਸ਼ਕ ਇਹ ਪ੍ਰਮਾਣ ਮਨੁੱਖ ਦਾ ਸਾਬਤ ਸੂਰਤ ਸਰੂਪ ਸਾਹਮਣੇ ਰੱਖ ਕੇ ਹੀ ਉਚਾਰਣ ਕੀਤੇ ਗਏ ਹਨ। ਹੇਠਲਾ ਸ਼ਬਦ ਤਾਂ ਬਿਲਕੁਲ ਹੀ ਸਪੱਸ਼ਟ ਹੈ:

“ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ।। ੧੨।। “ {ਮਾਰੂ ਮਹਲਾ ੫, ਪੰਨਾ ੧੦੮੪}

ਹੇ ਅੱਲਾ ਦੇ ਬੰਦੇ ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ—ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ । (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ, ਅਤੇ ਸਿਰ ਤੇ ਦਸਤਾਰ ਸਜਾ—ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ । ੧੨।

ਇਹ ਠੀਕ ਹੈ ਕਿ ਸਤਿਗੁਰੂ ਨੇ ਇਹ ਸ਼ਬਦ ਮੁਸਲਮਾਨ ਕੌਮ ਦੇ ਵੀਰਾਂ ਦੇ ਪ੍ਰਥਾਏ ਉਚਾਰਣ ਕੀਤਾ ਹੈ ਪਰ ਇਹ ਤਾਂ ਨਹੀਂ ਹੋ ਸਕਦਾ ਕਿ ਜੇ ਸਤਿਗੁਰੂ ਮੁਸਲਮਾਨ ਵੀਰਾਂ ਨੂੰ ਸਾਬਤ ਸੂਰਤ ਰਹਿਣ ਦਾ ਉਪਦੇਸ਼ ਦੇ ਰਹੇ ਹਨ ਤਾਂ ਇਹ ਸਾਡੇ ਵਾਸਤੇ ਲਾਗੂ ਨਹੀਂ ਹੈ। ਸਤਿਗੁਰੂ ਦਾ ਉਪਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ, ਹਾਂ! ਸਤਿਗੁਰੂ ਦੇ ਸਿੱਖ ਹੋਣ ਦੇ ਨਾਤੇ ਸਿੱਖ ਇਨ੍ਹਾਂ ਦਾ ਅਲੰਬਰਦਾਰ ਹੈ, ਸਿੱਖ ਲਈ ਤਾਂ ਇਨ੍ਹਾਂ ਨੂੰ ਮੰਨਣਾ ਲਾਜ਼ਮੀ ਹੈ।

ਅੱਜ ਕੇਸਾਂ ਦੀ ਮਹੱਤਤਾ ਬਾਰੇ ਬੜੀਆਂ ਖੋਜਾਂ ਹੋ ਰਹੀਆਂ ਹਨ, ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਜੇ ਅਕਾਲ ਪੁਰਖ ਨੇ ਇਨ੍ਹਾਂ ਦੀ ਬਖਸ਼ਿਸ਼ ਕੀਤੀ ਹੈ ਅਤੇ ਸਤਿਗੁਰੂ ਨੇ ਸਾਨੂੰ ਇਨ੍ਹਾਂ ਦੀ ਸੰਭਾਲ ਕਰਨ ਦਾ ਆਦੇਸ਼ ਕੀਤਾ ਹੈ ਤਾਂ ਇਨ੍ਹਾਂ ਵਿੱਚ ਅਕਾਲ ਪੁਰਖ ਦੀ ਕੋਈ ਗੁੱਝੀ ਸਿਆਨਪ ਹੈ, ਇਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਵਿਸ਼ੇਸ਼ ਯੋਗਦਾਨ ਹੋਵੇਗਾ, ਪਰ ਸਿੱਖ ਵਾਸਤੇ ਤਾਂ ਇਤਨਾ ਹੀ ਕਾਫੀ ਹੈ ਕਿ ਉਸ ਦੇ ਸਤਿਗੁਰੂ ਨੇ ਆਦੇਸ਼ ਕੀਤਾ ਹੈ ਕਿ ਸਿੱਖ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਸਿੱਖ ਦਾ ਕੰਮ ਹੈ ਬਿਨਾਂ ਕਿਸੇ ਹੀਲ, ਹੁਜਤ, ਸ਼ੰਕੇ ਅਤੇ ਕਿੰਤੂ ਦੇ ਸਤਿਗੁਰੂ ਦੀ ਆਗਿਆ ਮੰਨਣੀ।

ਸਿੱਖ ਦਾ ਸਾਬਤ ਸੂਰਤ ਸਰੂਪ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਨੂੰ ਅਕਾਲ ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨਤਾ `ਤੇ ਪੂਰਨ ਵਿਸ਼ਵਾਸ ਹੈ ਅਤੇ ਸਿੱਖ ਸਦਾ ਆਪਣੇ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ।

ਰਾਜਿੰਦਰ ਸਿੰਘ (ਖਾਲਸਾ ਪੰਚਾਇਤ)


24/01/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ ਅਤੇ ਸਿੱਖ ਮਾਰਗ ਦੇ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥


ਇਸ ਸਾਈਟ ਤੋਂ ਪਤਾ ਲੱਗਾ ਸੀ ਕਿ ਯੂ-ਟਿਊਬ ‘ਤੇ ਸ੍ਰ ਮਨਜੀਤ ਸਿੰਘ ਮੁਹਾਲੀ ਹੁਰਾਂ ਨੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਹੁਰਾਂ ਨਾਲ ਇੰਟਰਵਿਊ ਕਰਕੇ ਪਾਈ ਹੈ, ਜਿਸ ਵਿਚ ਸ੍ਰੀ ਕਰਤਾਰਪੁਰੀ ਬੀੜ ਬਾਰੇ ਗੱਲ ਕੀਤੀ ਹੈ। ਇਸ ਵੀਡੀਓ ਵਿਚ ਡਾ: ਸਾਹਿਬ ਆਖਦੇ ਹਨ ਕਿ ਸ੍ਰੀ ਕਰਤਾਰਪੁਰੀ ਵਾਲੀ ਬੀੜ ਭਾਈ ਜੋਧ ਸਿੰਘ ਜੀ ਕੋਲ ਰਹੀ ਹੈ ਅਤੇ ਉਨ੍ਹਾਂ ਵਲੋਂ ਲਿਖੀ ਗਈ ਕਿਤਾਬ “ਸ੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ” ਨੂੰ ਪੜ੍ਹਨ ਦੀ ਤਾਕੀਦ ਕੀਤੀ ਹੈ। ਪਰ ਜਿਹੜੀ ਕਰਤਾਰਪੁਰੀ ਵਾਲੀ ਬੀੜ ਬਾਰੇ ਕਿਤਾਬ ਭਾਈ ਜੋਧ ਸਿੰਘ ਜੀ ਨੇ ਲਿਖੀ ਹੈ (ਕਰਤਾਰਪੁਰੀ ਬੀੜ ਦੇ ਦਰਸ਼ਨ) ਉਸ ਵਿਚ ਤਾਂ ਉਹ ਲਿਖਦੇ ਹਨ, “ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੇ 27 ਮਈ 1945 ਦੇ ਮਤੇ ਅਨੁਸਾਰ ਜੋ ਚੌਹਾਂ ਮੈਂਬਰਾਂ ਦੀ ਸਬ-ਕਮੇਟੀ ਬਣਾਈ ਸੀ, ਉਨ੍ਹਾਂ ਵਿਚੋਂ ਅਸੀਂ ਤਿੰਨ ਮੈਂਬਰ 7 ਅਕਤੂਬਰ 1945 ਨੂੰ ਸ੍ਰੀ ਕਰਤਾਰਪੁਰ ਪੁਜੇ, ਅਤੇ ਬਾਰਾਂ ਬਜੇ ਦੋਪਹਰ ਤੋਂ ਲੈ ਕੇ ਪੌਣੇ ਛੇ ਬਜੇ ਸ਼ਾਮ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਦਰਸ਼ਨ ਕਰਦੇ ਰਹੇ।

ਸਭ ਤੋਂ ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਐਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਾਉਣੇ ਜੋ ਅਸਲੀ ਆਦਿ ਬੀੜ ਹੈ । ਉਨ੍ਹਾਂ ਨੇ ਕਿਹਾ ਕਿ ਜੋ ਬੀੜ ਇਥੇ ਪ੍ਰਕਾਸ਼ ਕੀਤੀ ਹੋਈ ਹੈ, ਇਹੋ ਪੁਰਾਤਨ ਬੀੜ ਪ੍ਰਸਿੱਧ ਹੈ, ਇਸੇ ਦੇ ਨਾਲ ਜਾਗੀਰਾਂ ਹਨ, ਅਤੇ ਇਸੇ ਦੇ ਦਰਸ਼ਨ ਲੋਕੀ ਦੂਰੋਂ ਦੂਰੋਂ ਆ ਕੇ ਕਰਦੇ ਹਨ”।
ਇਸ ਕਿਤਾਬ ਵਿਚ ਤਾਂ ਉਹ ਖੁਦ ਲਿਖਦੇ ਹਨ ਕਿ ਮੈਂ ਬੀੜ ਜਾ ਕੇ ਉਥੇ ਦੇਖੀ ਹੈ ।
ਸੋ, ਬੇਨਤੀ ਹੈ, ਕਿ ਇਤਿਹਾਸਕਾਰ ਡਾ: ਗੁਰਦਰਸ਼ਨ ਸਿੰਘ ਢਿੱਲੋਂ ਜੀ ਜਾਂ ਹੋਰ ਕਿਸੇ ਵਿਦਵਾਨ ਜਾਂ ਪਾਠਕ ਨੂੰ ਇਹ ਪਤਾ ਹੋਵੇ ਕਿ ਭਾਈ ਜੋਧ ਸਿੰਘ ਜੀ ਨੇ ਆਪ ਕਿਸ ਕਿਤਾਬ ਵਿਚ ਇਹ ਲਿਖਿਆ ਹੈ ਕਿ “ਕਰਤਾਰਪੁਰੀ ਬੀੜ ਮੇਰੇ ਕੋਲ ਰਹੀ ਹੈ” ਤਾਂ ਦੱਸਣ ਦੀ ਖੇਚਲ ਕਰਨੀ ਜੀ । ਆਪ ਦਾ ਧੰਨਵਾਦੀ ਹੋਵਾਂਗਾ ।

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


24/01/14)
ਨਿਰਮਲ ਸਿੰਘ ਕੰਧਾਲਵੀ

ਕੋਈ ਹੈਗਾ ਏ ਤਾਂ ਦੱਸੋ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ
ਦੁਖੀ ਆਏ ਜਾਂ ਦੁਆਰੇ ਗੁਰ ਪਿਤਾ ਇਹ ਉਚਾਰੇ
ਕੋਈ ਦੇਵੇ ਬਲੀਦਾਨ ਦੁਖ ਇਹਨਾਂ ਦੇ ਨਿਵਾਰੇ
ਗੋਬਿੰਦ ਰਾਇ ਮੁਸਕਾਇਆ ਉਹਨੇ ਇੰਜ ਸੀ ਅਲਾਇਆ
ਮੇਰੀ ਕਰਿਓ ਨਾ ਚਿੰਤਾ ਜਾ ਕੇ, ਦੇਵੋ ਕੁਰਬਾਨੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾ ਦੱਸੋ ਗੁਰੂ ਦਸਵੇਂ ਦਾ ਸਾਨੀ

ਮੱਲਾਂ ਜੰਗਾਂ ਵਿੱਚ ਮਾਰੇ ਆਕੀ ਰਣ `ਚ ਸੰਘਾਰੇ
ਨਾਲ਼ੇ ਰਚੇ ਉਹ ਸਾਹਿਤ ਕਦੀ ਕਵੀਆਂ ਨੂੰ ਤਾਰੇ
ਜਿੱਦਾਂ ਵਾਹੀ ਉਹਨੇ ਤੇਗ਼ ਏਵੇਂ ਵਾਹੀ ਉਹਨੇ ਕਾਨੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ

ਹੱਥੀਂ ਸਾਜ ਕੇ ਪਿਆਰੇ ਗੁਰ ਚੇਲਾ ਉਹ ਕਹਾਵੇ
‘ਕੱਲਾ ਲੱਖ ‘ਨਾ ਲੜਾ ਕੇ ਬਾਜ਼ ਚਿੜੀ ਤੋਂ ਤੁੜਾਵੇ
ਕੀਤਾ ਜ਼ੁਲਮ ਦਾ ਨਾਸ ਜਦੋਂ ਦਿਲ ਵਿੱਚ ਠਾਣੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ

ਦੋ ਵਾਰੇ ਵਿੱਚ ਸਰਹੰਦ ਦੋ ਵਾਰੇ ਵਿੱਚ ਚਮਕੌਰ
ਮਾਂ ਗੁਜਰੀ ਦਾ ਉਡਿਆ ਸੀ ਬੁਰਜ਼ ਵਿੱਚ ਭੌਰ
ਸਾਰੀ ਦੁਨੀਆਂ ਇਹ ਆਖੇ ਇਹ ਸ਼ਹੀਦੀਆਂ ਲਾਸਾਨੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ

ਕਦੀ ਮਖ਼ਮਲੀ ਸੇਜਾਂ ਕਦੀ ਟਿੰਡ ਦਾ ਸਰ੍ਹਾਣਾ
ਪੈਰ ਕੰਡਿਆਂ ਪਰੁੰਨ੍ਹੇ ਮਿੱਠਾ ਮੰਨਦਾ ਏਂ ਭਾਣਾ
ਹੱਥ ਫੜੀ ਸ਼ਮਸ਼ੀਰ ਅਤੇ ਬੁੱਲ੍ਹਾਂ ਉੱਤੇ ਬਾਣੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ

ਵਿਚ ਚਮਕੌਰ ਜੀਹਨੇ ਪੁੱਤ ਨਾ ਸੰਭਾਲ਼ੇ
ਖਿਦਰਾਣੇ ਵਾਲ਼ੀ ਢਾਬ ਰੰਗ ਅਜਬ ਦਿਖਾਲੇ
ਸਿਰ ਯੋਧਿਆਂ ਦੇ ਗੋਦੀ ਵਹਾਵੇ ਅੱਖਾਂ ਵਿਚੋਂ ਪਾਣੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ

ਘਰ ਮਿਹਰਾਂ ਦੇ ਆ ਕੇ ਗਲ਼ ਵਿਛੜੇ ਉਹ ਲਾਵੇ
ਮੂੰਹ ਮੰਗੀਆਂ ਮੁਰਾਦਾਂ ਫਿਰ ਮਹਾਂ ਸਿੰਘ ਪਾਵੇ
ਕਦੀ ਦੇਖੀ ਨਾ ਸੁਣੀ ਸੀ ਐਸੀ ਜੱਗ `ਤੇ ਕਹਾਣੀ
ਵਾਰ ਦਿੱਤਾ ਪਰਿਵਾਰ ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ ਗੁਰੂ ਦਸਵੇਂ ਦਾ ਸਾਨੀ।

ਨਿਰਮਲ ਸਿੰਘ ਕੰਧਾਲਵੀ


(ਨੋਟ:- ‘ਸਿੱਖ ਵਿਰਸਾ’ ਦੇ ਸੰਪਾਦਕ ਸ: ਹਰਚਰਨ ਸਿੰਘ ਪਰਹਾਰ ਦਾ ਇੱਕ ਲੇਖ ‘ਦਸਮ ਗ੍ਰੰਥ’ ਸਬੰਧੀ ਜਵਾਬ ਮੰਗਦੇ ਸਾਵਲ? ਅੱਜ ਪਾਇਆ ਹੈ। ਪਾਠਕ ਜਨ ਇਹ ਲੇਖ ਦਸਮ ਗ੍ਰੰਥ ਵਾਲੇ ਫੋਲਡਰ ਜਾਂ ਲੇਖ ਲੜੀ ਦੂਜੀ ਵਿੱਚ ਉਹਨਾ ਦੇ ਨਾਮ ਤੇ ਜਾ ਕੇ ਪੜ੍ਹ ਸਕਦੇ ਹਨ। ਇਹ ਲੇਖ ਪੜ੍ਹਨ ਵਾਲਾ ਹੈ। ਐਤਵਾਰ ਵਾਲੇ ਦਿਨ ਉਹਨਾ ਦਾ ਇੱਕ ਖਾਸ ਲੇਖ ਲੜੀ ਵਾਲਾ ਲੇਖ ਛਪਣਾ ਹੈ ਇਸ ਕਰਕੇ ਪਹਿਲਾਂ ਪਾਇਆ ਹੈ। ਜੇ ਕਰ ਕੁੱਝ ਠਹਿਰ ਕੇ ਪਉਂਦੇ ਤਾਂ ਇਹ ਹੋਰ ਥਾਵਾਂ ਤੇ ਵੀ ਛਪ ਜਾਣਾ ਸੀ ਫਿਰ ਪਾਠਕਾਂ ਦੇ ਪੰਨੇ ਤੇ ਪਉਣਾ ਪੈਣਾ ਸੀ। ਜਿਸ ਨੂੰ ਬਾਅਦ ਵਿੱਚ ਲੱਭ ਕੇ ਪੜ੍ਹਨਾ ਕੁੱਝ ਮੁਸ਼ਕਲ ਹੁੰਦਾ ਹੈ-ਸੰਪਾਦਕ)


24/01/14)
ਬਲਦੇਵ ਸਿੰਘ ਟੋਰਾਂਟੋ

ਸ੍ਰ ਗੁਰਸਰਨ ਸਿੰਘ ਕਸੇਲ ਜੀਉ ਗੁਰ ਫਤਿਹ ਪ੍ਰਵਾਣ ਕਰਨੀ।
ਆਉ ਅੱਗੇ ਲਿਖੇ ਤੁਹਾਡੇ ਖਿਆਲ ਤੇ ਇੱਕ ਝਾਤ ਮਾਰੀਏ: -

ਮੇਰੇ ਖਿਆਲ ਵਿਚ “ਸੁਲਹੀ” ਸ਼ਬਦ ਬਾਰੇ ਜੇਕਰ ਇਵੇਂ ਹੀ ਇਕ-ਦੂਜੇ ਦੇ ਸਵਾਲਾਂ-ਜਵਾਬਾਂ ਵਿਚੋਂ ਸੁਆਲ ਕੱਢਕੇ ਪੁੱਛਦੇ ਰਹੇ ਤਾਂ ਇਹ ਬਹੁਤ ਚਿਰ ਲਵੇਗਾ । ਮੈਂ ਆਪਣੀਆਂ ਚਿੱਠੀਆਂ ਵਿਚ ਕਰਾਮਾਤ ਵਾਲੀ ਗੱਲ ਦਾ ਖੰਡਣ ਕਰ ਚੁੱਕਾ ਹਾਂ ਪਰ ਸ਼ਾਇਦ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਰਿਹਾ ।
ਸ੍ਰ ਗੁਰਸਰਨ ਸਿੰਘ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਆਪ ਖਿਆਲਾਂ ਦੀਆਂ ਗੱਲਾਂ ਛੱਡੋ, ਗੱਲ ਸਵਾਲਾਂ ਦੀ ਕਰੋ। ਗੱਲ ਤਾਂ ਸਿਰਫ ਦੋ ਹਰਫੀ ਹੀ ਹੈ। ਜਦੋਂ ਇਹ ਲਿਖਦੇ ਹੋ ਕਿ ਮੈਂ ਆਪਣੀਆ ਚਿਠੀਆਂ ਵਿੱਚ ਕਰਾਮਾਤ ਵਾਲੀ ਗੱਲ ਦਾ ਖੰਡਣ ਕਰ ਚੁੱਕਾ ਹਾਂ ਪਰ ਸ਼ਾਇਦ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਰਿਹਾਂ।
ਇਥੇ ਇਹ ਸਪਸਟ ਕਰੋ ਕਿ ਕਿਵੇਂ ਤੁਸੀ ਕਰਾਮਤੀ ਕਹਾਣੀ ਦਾ ਖੰਡਣ ਕਰਦੇ ਹੋ?
ਇਕ ਪਾਸੇ ਤਾਂ ਜਿਸ ਅਖੌਤੀ ਗੁਰਬਿਲਾਸ ਦੇ ਲਿਖਾਰੀ ਦੀ ਘੜੀ ਗਈ ਕਹਾਣੀ ਗੁਰਬਾਣੀ ਸੱਚ ਨਾਲ ਜੋੜ ਕਰਕੇ ਕੀਤੀ ਗਈ ਵਿਆਖਿਆ ਤੁਹਾਡੇ ਲਈ ਆਖਰੀ (ਗਿਆਨ ਦੀ ਸਿਖਰ) ਵਾਲਾ ਫੈਸਲਾ ਹੈ, ਦੂਸਰੇ ਪਾਸੇ ਜੇਕਰ ਉਸੇ ਸ੍ਰੋਤ ਵਿੱਚੋ ਕੋਈ ਹੋਰ ਕਹਾਣੀ ਪ੍ਰਚਾਰਦਾ ਹੈ ਤਾਂ ਉਹ ਅਗਿਆਨਤਾ ਫੈਲਾਉਣ ਵਾਲਾ ਪ੍ਰਚਾਰਕ ਕਿਵੇਂ ਹੋਇਆ ਹੈ?
ਜੇਕਰ ਤੁਹਾਡੇ ਲਈ ਗੁਰਬਾਣੀ ਸੱਚ ਨਾਲ ਕਰਮਕਾਂਡੀ ਸਰੋਤ ਤੋਂ ਲਈ ਗਈ ਕਹਾਣੀ ਜੋੜ ਕਿ ਕੀਤੀ ਗਈ ਵਿਆਖਿਆ ਆਖਰੀ ਫੈਸਲਾ (ਗਿਆਨ ਦੀ ਸਿਖਰ) ਹੈ ਤਾਂ ਫਿਰ ਕਰਾਮਾਤ ਵਾਲੀ ਗੱਲ ਤੁਸੀ ਖੰਡਣ ਕਿਵੇਂ ਕਰਦੇ ਹੋ?
ਬਾਕੀ ਜੋ ਤੁਸੀ ਯਕੀਨ ਵਾਲੀ ਗੱਲ ਲਿਖੀ ਹੈ ਉਸ ਬਾਰੇ ਮੈਂ ਇਤਨਾ ਹੀ ਕਹਿ ਸਕਦਾ ਹਾਂ ਕਿ ਆਪਾ ਕਰਮਕਾਂਡੀ ਸ੍ਰੋਤ ਤੋਂ ਤੋਬਾ ਕਰਕੇ ਇੱਕ ਦੂਸਰੇ ਤੇ ਯਕੀਨ ਲਿਆਉਣ ਦੀ ਥਾਂ ਗਿਆਨ ਦੇ ਮਾਰਗ ਗੁਰੂ ਗ੍ਰੰਥ ਦੇ ਗਿਆਨ ਵਿੱਚ ਯਕੀਨ ਰੱਖੀਏ ਤਾਂ ਤੁਹਾਡੇ ਮੇਰੇ ਲਈ ਫਾਇਦੇ ਮੰਦ ਸਾਬਤ ਹੋਇਗਾ।
ਅੱਗੇ ਲਿਖਦੇ ਹੋ: -
ਵੀਰ ਜੀ, ਹੈਰਾਨੀ ਦੀ ਗੱਲ ਹੈ ਕਿ ਅਖੋਤੀ ਸਾਧਾਂ /ਸੰਤਾਂ ਤੋਂ ਛੁਟ ਕਈ ਅਜਿਹੇ ਆਦਮੀ ਵੀ ਹਨ ਜਿਹੜੇ ਕਮਾਈ ਤਾਂ ਆਪਣੀ ਹੱਕੀ ਹੀ ਖਾਂਦੇ ਹਨ ਪਰ ਉਹ ਵੀ ਆਪਣੇ ਬਚਨਾ ਰਾਹੀਂ ਕਿਸੇ ਨੂੰ ਮੁੰਡਾ ਤੇ ਕਿਸੇ ਨੂੰ ਨੋਕਰੀ ਅਤੇ ਕਿਸੇ ਨੂੰ ਕੁਝ ਦੇਣ ਦੇ ਦਾਵੇ ਕਰਦੇ ਹਨ । ਅਜਿਹੇ ਬੰਦਿਆਂ ਦੇ ਮੂਹੋਂ ਇਸ ਤਰ੍ਹਾਂ ਦੇ ਦਾਵੇ ਸੁਣਕੇ ਹੈਰਾਨੀ ਹੁੰਦੀ ਹੈ ।
ਸ੍ਰ ਗੁਰਸਰਨ ਸਿੰਘ ਜੀ ਤੁਸੀ ਜੋ ਹੈਰਾਨੀ ਪ੍ਰਗਟਾਈ ਹੈ ਕਿ ਅਖੌਤੀ ਸਾਧਾਂ/ਸੰਤਾਂ ਛੁਟ ਕਈ ਅਜਿਹੇ ਆਦਮੀ ਹਨ ਜਿਹੜੇ ਕਮਾਈ ਤਾਂ ਹੱਕ ਦੀ ਖਾਂਦੇ ਹਨ ਪਰ ਉਹ ਵੀ ਆਪਣੇ ਬਚਨਾਂ ਰਾਹੀਂ ਕਿਸੇ ਨੂੰ ਮੁੰਡਾ ਤੇ ਕਿਸੇ ਨੂੰ ਨੌਕਰੀ ਅਤੇ ਕਿਸੇ ਨੂੰ ਕੁੱਝ ਦੇਣ ਦੇ ਦਾਅਵੇ ਕਰਦੇ ਹਨ। ਅਜਿਹੇ ਬੰਦਿਆਂ ਦੇ ਮੂਹੋਂ ਇਸ ਤਰ੍ਹਾਂ ਦੇ ਦਾਅਵੇ ਸੁਣਕੇ ਹੈਰਾਨੀ ਹੁੰਦੀ ਹੈ।
ਪਹਿਲੀ ਗੱਲ ਮੈਂ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਸਵਾਲ ਪੁਛਿਆਂ ਹੀ ਨਹੀਂ ਕੌਣ ਕਿਸੇ ਨੂੰ ਮੁੰਡੇ ਦਿੰਦਾ ਹੈ ਤੇ ਕੌਣ ਨਹੀਂ।
ਇਥੇ ਤੁਹਾਡੀ ਅਖੌਤੀ ਸ੍ਰੋਤ ਰਾਹੀ ਪ੍ਰਚਾਰੀ ਜਾਂਦੀ ਕਹਾਣੀ ਦੇ ਨਾਲ ਸਹਿਮਤ ਹੋਣ ਦੇ ਵਾਂਗ, ਉਨ੍ਹਾਂ ਨੇ ਵੀ ਸ਼ਾਇਦ ਅਖੌਤੀ ਗੁਰ ਬਿਲਾਸ ਬੁੱਕ ਪੜ ਲਈ ਹੋਏ। ਜਿਸ ਵਿੱਚ ਬਚਨਾਂ ਨਾਲ ਪੌਣ ਦੇਵਤੇ ਦੇ ਗਰਭ ਵਿੱਚ ਪ੍ਰਵੇਸ਼ ਕਰ ਜਾਣ ਨਾਲ ਬੱਚਾ ਪੈਦਾ ਹੋ ਜਾਂਦਾ ਹੈ। ਇਥੇ ਜਿਆਦਾ ਹੈਰਾਨਗੀ ਨਾ ਪਰਗਟਾਉ।
ਅੱਗੇ ਲਿਖਦੇ ਹੋ: -
ਜਦੋਂ ਤੁਸੀਂ ਕੌਮ ਵਿਚ ਪ੍ਰਚਲਤ ਵਿਆਖਿਆਂ ਨੂੰ ਗਲਤ ਸਿਧ ਕਰਨਾ ਹੈ ਤਾਂ ਇਸ ਦੇ ਪੱਕੇ ਸਬੂਤ ਵੀ ਦੇਵੋ ? ਕਦੀ ਤੁਸੀਂ ਅੰਗਰਜੀ ਦੇ ਸ਼ਬਦ ਨੂੰ ਹਿੰਦੀ ਦਾ ਆਖਦੇ ਹੋ ਕਦੀ ਕਿਸੇ ਹੋਰ ਨੂੰ ।
ਪਹਿਲੀ ਗੱਲ ਤਾਂ ਵੀਰ ਜੀ ਮੇਰਾ ਕਿਸੇ ਦੀ ਕੀਤੀ ਵਿਆਖਿਆ ਨੂੰ ਗਲਤ ਸਾਬਤ ਕਰਨ ਦਾ ਕੋਈ ਮਨੋਰਥ ਨਹੀਂ ਹੈ। ਮੇਰਾ ਮਨੋਰਥ ਤਾਂ ਇਹ ਹੈ ਕਿ ਜਿਹੜੇ ਕਰਮਕਾਂਡੀ ਸ੍ਰੋਤਾਂ ਦੀਆਂ ਰਚੀਆਂ ਕਹਾਣੀਆਂ ਗੁਰਮਤਿ ਸਿਧਾਂਤ ਨਾਲ ਜੋੜਕੇ ਗੁਰਮਤਿ ਸਿਧਾਂਤ ਨਾਲ ਖਿਲਵਾੜ ਕੀਤਾ ਗਿਆ/ਜਾਂ ਜਾਂਦਾ ਹੈ, ਉਨ੍ਹਾਂ ਸ੍ਰੋਤਾ ਦੀਆਂ ਕਹਾਣੀਆਂ ਦਾ ਗੁਰਮਤਿ ਸਿਧਾਂਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਗੁਰਮਤਿ ਦੇ ਰਚਣਹਾਰੇ ਕਰਮਕਾਂਡੀ ਸਿਧਾਂਤ ਦਾ ਖੰਡਣ ਕਰਦੇ ਹਨ ਮੰਡਣ ਨਹੀਂ, ਮੇਰਾ ਮਨੋਰਥ ਤਾਂ ਇਹ ਹੈ ਕਿ ਗੁਰਮਤਿ ਸਿਧਾਂਤ ਕਿਵੇਂ ਆਪ ਹੀ ਇਨ੍ਹਾਂ ਕਹਾਣੀਆ ਨੂੰ ਗਲਤ ਸਾਬਤ ਕਰਦਾ ਹੈ ਉਹ ਤੁਹਾਡੇ ਵਰਗੇ ਸਿਆਣੇ ਸੱਜਣਾਂ ਦੇ ਸਾਹਮਣੇ ਰੱਖਣ ਦਾ ਇੱਕ ਯਤਨ ਹੈ। ਫੈਸਲਾ ਤੁਸੀ ਆਪ ਕਰ ਲਉ। ਉਹ ਆਖਰੀ ਫੈਸਲਾ ਤੁਸੀ ਆਪਣੀ ਲਿਖਤ ਵਿੱਚ ਕਰ ਹੀ ਲਿਆ ਹੈ।
ਪੱਕਾ ਸਬੂਤ ਇਹ ਹੈ ਕਿ ਜਿਸ ਸ੍ਰੋਤ ਦੇ ਪਰਚਾਰਕਾਂ ਨੂੰ ਤੁਸੀ ਕਰਮਕਾਂਡ ਫੈਲਾਉਣ ਵਾਲੇ ਲਿਖਦੇ ਹੋ ਉਸੇ ਸ੍ਰੋਤ ਦੀਆਂ ਹੀ ਇਹ ਕਰਮਕਾਂਡੀ ਕਹਾਣੀਆਂ ਹਨ ਜਿਨ੍ਹਾਂ ਨਾਲ ਤੁਸੀ ਖੜੇ ਵੀ ਹੋ ਅਤੇ ਜਬਾਨੀ ਕਲਾਮੀ ਰੱਦ ਵੀ ਕਰਦੇ ਹੋ। ਉਸ ਅਖੌਤੀ ਗੁਰਬਿਲਾਸ ਬੁੱਕ ਵਿੱਚ ਹੂ ਬਹੂ ਇਹ ਕਹਾਣੀਆਂ ਲਿਖੀਆਂ ਹੋਈਆ ਹਨ ਜੋ ਆਪਣੇ ਆਪ ਵਿੱਚ ਆਪ ਹੀ ਪੱਕਾ ਸਬੂਤ ਹਨ। ਉਸ ਨੂੰ ਤੁਸੀ ਪਹਿਲਾਂ ਆਪ ਪੜੋ। ਕਿਸ ਤਰ੍ਹਾਂ ਸਾਤਰ ਦਿਮਾਗ ਲਿਖਾਰੀ ਨੇ “ਸੁਲਹੀ ਤੇ ਨਾਰਾਇਣ ਰਾਖੁ।। ਪੰਨਾਂ ੩੭੧।। “ਵਾਲੇ ਸ਼ਬਦ ਦਾ ਸਬੰਧ ਕਿਵੇਂ “ਪ੍ਰਥਮੇ ਮਤਾ ਜੇ ਪਤ੍ਰੀ ਚਲਾਵਉ।। ਪੰਨਾ ੮੨੫।। “ ਵਾਲੇ ਸ਼ਬਦ ਨਾਲ ਜੋੜਿਆ ਹੈ। ਤੁਸੀ ਕਹਿੰਦੇ ਹੋ ਮੈਂ ਵਿਦਵਾਨਾ ਦਾ ਹਵਾਲਾ ਦਿੱਤਾ ਹੈ, ਕੀ ਤੁਸੀ ਇਸ ਕਹਾਣੀ ਦੇ ਸ੍ਰੋਤ ਦੇ ਲਿਖਾਰੀ ਨੂੰ ਵਿਦਵਾਨ ਮੰਨਦੇ ਹੋ?
ਅੱਗੇ ਲਿਖਦੇ: - ਕਿ ਕਦੀ ਤੁਸੀ ਅੰਗਰੇਜੀ ਸ਼ਬਦ ਨੂੰ ਹਿੰਦੀ ਦਾ ਆਖਦੇ ਹੋ ਕਦੀ ਕਿਸੇ ਹੋਰ ਦਾ।
ਇਹ ਤੁਸੀ ਪਹਿਲਾਂ ਵੀ ਇੱਕ ਵਾਰ ਲਿਖ ਚੁੱਕੇ ਹੋ ਅੱਜ ਫਿਰ ਇਸਨੂੰ ਲਿਖ ਕੇ ਦੁਬਾਰਾ ਇਹ ਸਾਬਤ ਕਰ ਦਿੱਤਾ ਹੈ ਕਿ ਤੁਸੀ ਅਜੇ ਵੀ ਸੁਲਹੀ ਸ਼ਬਦ ਤੋਂ ਅੱਗੇ ਆਪਣੀ ਨਜਰ ਨਹੀਂ ਖੜੀ, ਜਦੋਂ ਕਿ ਸੁਲਹੀ ਸ਼ਬਦ ਤੋਂ ਅੱਗੇ ਪਹਿਲਾ ਅੱਖਰ ਹੀ, ‘ਹਿੰ: ` ਹਿੰਦੀ ਦਾ ਪਹਿਲੇ ਦਿਨ ਤੋਂ ਹੀ ਲਿਖਿਆ ਹੋਇਆ ਹੈ। ਇਹ ਵੀਚਾਰ ਚਰਚਾ ਤੋਂ ਪਹਿਲੀਆਂ ਤੁਹਾਡੀਆਂ ਲਿਖੀਆ ਚਿਠੀਆਂ ਵੀ ਸਾਬਤ ਕਰਦੀਆਂ ਸਨ ਕਿ ਤੁਸੀ ਸੁਲਹੀ ਤੋਂ ਅੱਗੇ ਨਜਰ ਹੀ ਨਹੀਂ ਖੜਦੇ ਅਤੇ ਨਾ ਹੀ ਤੁਸੀ ਖੜਨੀ ਹੈ। ਉਦੋਂ ਵੀ ਤੁਹਾਨੂੰ ਦੋ ਖਤ ਲਿਖ ਕਰਕੇ ਦਸਣਾ ਪਿਆ ਸੀ ਕਿ ਇਹ ਸ਼ਬਦ ਹਿੰਦੀ ਦਾ ਹੈ।
ਕਿਉਂਕਿ ਜੇ ਤਾਂ ਕਿਸੇ ਨੇ ਆਪਣੀ ਲਿਖਤ ਲਿਖਕੇ ਆਪਣੇ ਕੋਲ ਰੱਖਣੀ ਹੈ ਤਾਂ ਫਿਰ ਉਹ ਜੋ ਮਰਜੀ ਲਿਖੀ ਜਾਵੇ, ਪਰ ਜੇ ਉਹਨੇ ਆਪਣੀ ਲਿਖਤ ਕਿਸੇ ਵੀ ਵਸੀਲੇ ਨਾਲ ਪਾਠਕਾਂ ਦੇ ਪੜ੍ਹਨ ਵਾਸਤੇ ਪਾਉਣੀ ਹੈ ਤਾਂ ਉਸਦਾ ਪਾਠਕਾਂ ਨੂੰ ਹੱਕ ਹੁੰਦਾ ਹੈ ਕਿ ਉਸ ਬਾਰੇ ਸਵਾਲ ਜਵਾਬ ਕਰ ਸਕਣ । ਮੇਰੀ ਖਾਹਸ਼ ਹੈ ਕਿ ਤੁਹਾਡੀ “ਆਸਾ ਕੀ ਵਾਰ” ਦੀ ਵਿਆਖਿਆ ਬਾਰੇ ਮੈਂ ਹੋਰਨਾ ਸਿੱਖਾਂ ਕੋਲ ਵੀ ਸਿਫਤ ਕਰ ਸਕਾਂ । ਸੋ, ਆਸ ਹੈ ਕਿ ਤੁਸੀਂ ਚੰਗੀ ਤਰ੍ਹਾਂ ਦਲੀਲ ਭਰਪੂਰ ਵਿਆਖਿਆ ਕਰੋਗੇ
ਇਥੇ ਮੈਂ ਤੁਹਾਨੂੰ ਇਨ੍ਹਾਂ ਹੀ ਕਹਿਣਾ ਚਾਹਾਗਾ ਕਿ ਤੁਸੀ ਜੇਕਰ ਆਪ ਆਪਣੀ ਲਿਖਤ ਤੇ ਆਪ ਅਮਲ ਨਹੀਂ ਕਰਨਾ ਤਾਂ ਫਿਰ ਇਹ ਲਿਖਤ ਆਪ ਲਿਖਕੇ ਆਪ ਆਪਣੇ ਕੋਲ ਹੀ ਰੱਖ ਲੈਦੇ। ਤੁਸੀ ਜਨਤਕ ਕਿਉਂ ਕੀਤੀ ਹੈ। ਜੋ ਅੱਗੇ ਹਵਲੇ ਵਜੋਂ ਅੱਗੇ ਪੇਸ ਹੈ: -
ਅੱਜ ਸਿੱਖਾਂ ਵਿੱਚ ਅਜਿਹੀ ਅਗਿਆਨਤਾ ਫਲਾਉਣ ਵਾਲੇ ਕੁੱਝ ਤਾਂ ਸਾਡੇ ਉਹ ਪ੍ਰਚਾਰਕ ਜ਼ੁਮੇਵਾਰ ਹਨ ਜੋ ਆਪਣੀ ਰੋਜ਼ੀ ਰੋਟੀ ਦਾ ਹੋਰ ਕੋਈ ਉਪਰਾਲਾ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਇਸ ਪਾਸੇ ਆ ਗਏ। ਇੱਕ ਦੋ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਜਾਂ ਬ੍ਰਾਹਮਣੀ ਸੋਚ ਵਾਲੀਆਂ ਕਹਾਣੀਆਂ ਦੀਆਂ ਕਿਤਾਬਾ ਪੜ੍ਹ ਲਈਆਂ ਅਤੇ ਕੁੱਝ ਆਸੇ ਪਾਸੇ ਤੋਂ ਮਨਘੜਤ ਕਹਾਣੀਆਂ ਸੁਣ ਲਈਆਂ ਤੇ ਆ ਕੇ ਗੁਰਦੁਆਰੇ ਦੀ ਸਟੇਜ਼ `ਤੇ ਬੋਲਣ ਲੱਗ ਪਏ। ਦੂਜੇ ਬਹੁਗਿਣਤੀ ਉਹਨਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲੇ ਇਹਨਾਂ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ। ਇਹਨਾਂ ਲੋਕਾਂ ਨੂੰ ਪਤਾ ਹੈ ਕਿ ਗੁਰਦੁਆਰੇ ਦੀ ਸਟੇਜ਼ `ਤੇ ਬੋਲਦਿਆਂ ਸਾਨੂੰ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ। ਜੇ ਕੋਈ ਗੁਰਮਤਿ ਅਨੁਸਾਰ ਭੁੱਲ ਭਲੇਖੇ ਪੁੱਛਣ ਦੀ ਹਿੰਮਤ ਕਰ ਲਵੇ ਤਾਂ ਉਸਦੇ ਸਵਾਲ ਦਾ ਜਵਾਬ ਤਾਂ ਦੇਹ ਨਹੀਂ ਹੁੰਦਾ ਇਸ ਕਰਕੇ ਉਸਨੂੰ ਕਾਮਰੇਡ ਆਖਕੇ ਖਹਿੜਾ ਛੁਡਾ ਲੈਣਗੇ ਜਾਂ ਆਖਣਗੇ ਇਸਨੂੰ ਕਿੱਡਾ ਹੰਕਾਰ ਹੈ।
ਅੱਗੇ ਲਿਖਦੇ ਹੋ: - ਪਾਠਕਾਂ ਨੂੰ ਹੱਕ ਹੁੰਦਾ ਹੈ ਕਿ ਉਹ ਸਵਾਲ ਜਵਾਬ ਕਰ ਸਕਣ। ਕੀ ਤੁਸੀ ਇਹ ਦੱਸ ਸਕਦੇ ਕਿ ਮੈ ਕਿਸੇ ਦਾ ਇਹ ਹੱਕ ਕਦੋ ਖੋਇਆ ਹੈ? ਕਦੋਂ ਤੁਹਾਨੂੰ ਮੈ ਕਿਹਾਂ ਹੈ ਤੁਹਾਡਾ ਕੋਈ ਸਵਾਲ ਜਵਾਬ ਕਰਨ ਦਾ ਹੱਕ ਨਹੀਂ ਹੈ। ਸਵਾਲ ਜਵਾਬ ਵਾਲੇ ਪਾਸੇ ਵਲੋਂ ਪਾਸੇ ਜਾ ਕਰ ਗੱਲ ਖਿਆਲਾਂ ਦੀ ਕਰੀ ਜਾਂਦੇ ਹੋ। ਪਿਛਲੇ ਖਤ ਵਿੱਚ ਜਿੰਨੇ ਵੀ ਸਵਾਲ ਸਨ ਆਪ ਨੇ ਸਾਰਿਆ ਨੂੰ ਅੱਖੋ ਪਰੋਖੇ ਕਰਕੇ ਅੱਗੇ ਲਿਖਿਆ ਸਵਾਲ ਕਰ ਦਿੱਤਾ ਹੈ।
ਜੇਕਰ ਕੋਈ ਹੋਰ ਭਾਸ਼ਾ ਵਾਲਾ ਸਾਨੂੰ “ਭਾਈ ਲਾਲੋਂ” ਦੇ ਅਰਥ ਪੁੱਛੇ ਤਾਂ ਆਪਾਂ ਆਖਾਂਗੇ ਕਿ ਲਾਲੋ ਦੇ ਸਿਧੇ ਅਰਥ ਨਹੀਂ ਹਨ, ਇਹ ਲਾਲ ਰੰਗ (ਲਾਲ ਕੀਮਤੀ ਪੱਥਰ ) ਤੋਂ ( ਜਿਵੇਂ ਕਈ ਆਪਣੇ ਬੱਚੇ ਨੂੰ “ਲਾਲ” ਵੀ ਆਖਦੇ ਹਨ, ਇਹ ਸਾਡਾ ਲਾਲ ਹੈ) ਪਰ “ਲਾਲੋ” ਨਾਂਅ ਹੁੰਦਾ ਹੈ: “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੇ ਦਾਨੁ ਵੇ ਲਾਲੋ” । ਹੋ ਸਕਦਾ ਹੈ ਤੁਸੀਂ ਏਥੇ ਵੀ “ਲਾਲੋ” ਦੇ ਅਰਥ ਭਾਈ ਲਾਲੋ ਨਹੀਂ ਸਗੋਂ ਕੋਈ ਹੋਰ ਕਰਦੇ ਹੋਵੋ; ਕਿਉਕਿ ਏਥੇ ਵੀ ਲਾਲੋ ਨਾਲ ਭਾਈ ਨਹੀਂ ਲੱਗਾ, ਜਿਵੇਂ ਤੁਹਾਡੇ ਕਹਿਣ ਮੁਤਾਬਕ “ਸੁਲਹੀ” ਨਾਲ ਸੁਲਹੀ ਖਾਨ ਨਹੀਂ ਲੱਗਾ ।
ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਮੈਨੂੰ ਤਾਂ ਇਹ ਸਲਾਹ ਦਿੰਦੇ ਹੋ ਕਿ ਨਾਂਵਾਂ ਦੇ ਅਰਥ ਨਹੀਂ ਕਰੀਦੇ, ਜਦੋਂ ਕਿ ਮੈ ਕਿਸੇ ਨਾਂਅ ਦੇ ਅਰਥ ਕੀਤੇ ਹੀ ਨਹੀਂ ਮੈ ਅੱਜ ਤੱਕ “ਸੁਲਹੀ” ਨੂੰ ਸੁਲਹੀ ਖਾਨ ਮੰਨਿਆ ਹੀ ਨਹੀਂ। ਪਰ ਆਪ ਹੀ ਤੁਸੀ ਹੁਣ ਭਾਈ ਲਾਲੋ ਜੀ ਦੇ ਨਾਂਅ ਵਾਲੀ ਪੰਗਤੀ ਦਾ ਹਵਾਲਾ ਦੇ ਕਰਕੇ ਇਹ ਵੀ ਮੇਰੇ ਸਾਹਮਣੇ ਰੱਖਕੇ, ਆਪ ਹੀ ਇਹ ਉਦਾਰਣਾ ਵੀ ਦੇਣ ਲੱਗ ਪਏ ਹੋ “ਇਹ ਲਾਲ ਰੰਗ ਹੈ” ਪਰ “ਲਾਲੋ” ਨਾਅ ਹੁੰਦਾ ਹੈ, ਬੱਚੇ ਨੂੰ ਲਾਲ ਵੀ ਆਖਦੇ ਹਨ, ਇਹ ਸਾਡਾ ਲਾਲ ਹੈ। ਇਸ ਤੋਂ ਇਹ ਸ਼ਾਬਤ ਹੁੰਦਾ ਹੈ ਕਿ ਤੁਸੀ ਆਪ ਹੀ ਨਾਂਵਾਂ ਦੇ ਅਰਥ ਵੀ ਕਰਦੇ ਹੋ ਅਤੇ ਦੂਸਰਿਆ ਨੂੰ ਨਾਂਵਾਂ ਦੇ ਅਰਥ ਨਾ ਕਰਨ ਦੀ ਸਲਾਹ ਵੀ ਦਿੰਦੇ ਹੋ।
ਅੱਗੇ ਆਪ ਹੀ ਇੱਕ ਹੋਰ ਨਵੀ ਕਿਆਸਰਾਈ ਵੀ ਲਾਅ ਰਹੇ ਹੋ ਕਿ ਲਾਲੋ ਸ਼ਬਦ ਦੇ ਅਰਥ ਭਾਈ ਲਾਲੋ ਨਹੀਂ ਸਗੋਂ ਕੋਈ ਹੋਰ ਕਰਦੇ ਹੋਵੋ। ਇਥੇ ਕਿਵੇਂ ਕੋਈ ਇਹ ਅਰਥ ਕਰ ਦੇਵੇ ਜੋ ਤੁਸੀ ਖੁਦ ਕਿਆਸਰਾਈਆਂ ਲਾਅ ਰਹੇ ਹੋ, ਜਦੋਂ ਕਿ ਲਾਲੋ ਤੋਂ ਪਹਿਲਾਂ “ਵੇ” ਸੰਬੋਦਨ ਰੂਪ ਵਿੱਚ ਸ਼ਬਦ ਜੁੜਿਆ ਹੈ।
ਅੱਗੇ ਲਿਖਦੇ ਹੋ: -
ਹਾਂ, ਮੈਂ ਅੱਜ ਵੀ ਆਪਣੀ ਇਸ ਗੱਲ ਤੇ ਕਾਇਮ ਹਾਂ ਜੋ ਤੁਸੀਂ ਮੇਰੀ ਇਹ ਲਿਖਤ ਲਾਈ ਹੈ:
ਅੱਜ ਸਿੱਖਾਂ ਵਿੱਚ ਅਜਿਹੀ ਅਗਿਆਨਤਾ ਫਲਾਉਣ ਵਾਲੇ ਕੁੱਝ ਤਾਂ ਸਾਡੇ ਉਹ ਪ੍ਰਚਾਰਕ ਜ਼ੁਮੇਵਾਰ ਹਨ ਜੋ ਆਪਣੀ ਰੋਜ਼ੀ ਰੋਟੀ ਦਾ ਹੋਰ ਕੋਈ ਉਪਰਾਲਾ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਇਸ ਪਾਸੇ ਆ ਗਏ। ਇੱਕ ਦੋ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਜਾਂ ਬ੍ਰਾਹਮਣੀ ਸੋਚ ਵਾਲੀਆਂ ਕਹਾਣੀਆਂ ਦੀਆਂ ਕਿਤਾਬਾ ਪੜ੍ਹ ਲਈਆਂ ਅਤੇ ਕੁੱਝ ਆਸੇ ਪਾਸੇ ਤੋਂ ਮਨਘੜਤ ਕਹਾਣੀਆਂ ਸੁਣ ਲਈਆਂ ਤੇ ਆ ਕੇ ਗੁਰਦੁਆਰੇ ਦੀ ਸਟੇਜ਼ `ਤੇ ਬੋਲਣ ਲੱਗ ਪਏ। ਦੂਜੇ ਬਹੁਗਿਣਤੀ ਉਹਨਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲੇ ਇਹਨਾਂ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ। ਇਹਨਾਂ ਲੋਕਾਂ ਨੂੰ ਪਤਾ ਹੈ ਕਿ ਗੁਰਦੁਆਰੇ ਦੀ ਸਟੇਜ਼ `ਤੇ ਬੋਲਦਿਆਂ ਸਾਨੂੰ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ। ਜੇ ਕੋਈ ਗੁਰਮਤਿ ਅਨੁਸਾਰ ਭੁੱਲ ਭਲੇਖੇ ਪੁੱਛਣ ਦੀ ਹਿੰਮਤ ਕਰ ਲਵੇ ਤਾਂ ਉਸਦੇ ਸਵਾਲ ਦਾ ਜਵਾਬ ਤਾਂ ਦੇਹ ਨਹੀਂ ਹੁੰਦਾ ਇਸ ਕਰਕੇ ਉਸਨੂੰ ਕਾਮਰੇਡ ਆਖਕੇ ਖਹਿੜਾ ਛੁਡਾ ਲੈਣਗੇ ਜਾਂ ਆਖਣਗੇ ਇਸਨੂੰ ਕਿੱਡਾ ਹੰਕਾਰ ਹੈ।
ਇਸ ਗੱਲ ਵਿੱਚ ਤੁਹਾਡੇ ਵਲੋਂ ਤਾਂ ਕੋਈ ਸੱਕ ਦੀ ਗੁਜਾਇਸ ਹੀ ਨਹੀਂ ਹੈ ਕਿ ਤੁਸੀ ਅੱਜ ਵੀ ਆਪਣੀ ਗੱਲ ਤੇ ਕਾਇਮ ਹੋ। ਪਰ ਇਹ ਕਿਵੇਂ ਸੰਭਵ ਹੈ, ਉਪਰਲਾ ਤੁਹਾਡਾ ਲਿਖਿਆ ਪਹਿਰਾ ਇਹ ਸਾਬਤ ਕਰਦਾ ਹੈ ਕਿ ਇਹ ਪਹਿਰਾ ਤੁਹਾਡੇ ਆਪਣੇ ਲਈ ਨਹੀਂ ਹੈ ਸਿਰਫ ਦੂਸਰਿਆ ਨੂੰ ਗਿਆਨ ਦੇਣ ਲਈ ਹੈ, ਆਪ ਤੁਸੀ ਅੱਜ ਵੀ ਉਸੇ ਸ੍ਰੋਤ ਦੀ ਪ੍ਰੋੜਤਾ ਕਰਦੀ ਕਹਾਣੀ ਨਾਲ ਖੜੇ ਹੋ।
ਅੱਗੇ ਲਿਖਦੇ ਹੋ: -
ਬਾਕੀ ਆਪਾਂ ਤਾ ਇਕ ਸ਼ਬਦ “ਸੁਲਹੀ” ਬਾਰੇ ਹੀ ਇਕ ਦੂਜੇ ਨਾਲ ਸਹਿਮਤ ਨਹੀਂ ਹੋਏ, 371 ਪੰਨੇ ਵਾਲੇ ਸ਼ਬਦ ਬਾਰੇ ਕਿਸੇ ਸਿੱਟੇ ਤੇ ਕਿਵੇਂ ਪਹੁੰਚਾਂਗੇ । ਉਂਝ ਵੀ ਮੈਂ ਇਸ ਸ਼ਬਦ ਬਾਰੇ ਵਿਦਵਾਨਾਂ ਦੇ ਵਿਚਾਰ ਦੱਸੇ ਹਨ । ਜੇ ਹੋ ਸਕੇ ਤਾਂ ਤੁਸੀਂ ਆਪਣੇ ਤੌਰ ਤੇ ਖੁਦ ਵਿਚਾਰ ਕਰਕੇ ਵੇਖ ਲੈਣਾ । ਮੇਰਾ ਸਹਿਮਤ ਹੋਣਾ ਜਾਂ ਨਾਂ ਹੋਣਾ ਤਾਂ ਕੋਈ ਜਰੂਰੀ ਨਹੀਂ ।
ਸ਼ਬਦ ਬਾਰੇ ਤਾਂ ਤੁਸੀ ਆਪ ਗੱਲ ਹੀ ਨਹੀਂ ਕਰਨਾ ਚਾਹੁੰਦੇ ਸ਼ਬਦ ਨੂੰ ਪਾਸੇ ਰੱਖ ਕਰਕੇ ਆਪ ਆਪਣੇ ਖਿਆਲ ਅਤੇ ਕਿਆਸਰਾਈਆ ਪ੍ਰਗਟਾ ਰਹੇ ਹੋ। ਇਸ ਤਰ੍ਹਾਂ ਵੀਚਾਰ ਨਹੀਂ ਹੋ ਸਕਦੀ, ਇਸ ਤਰੀਕੇ ਨਾ ਹੀ ਕਿਸੇ ਸਿਟੇ ਤੇ ਹੀ ਪੁੰਚਿਆ ਜਾ ਸਕਦਾ ਹੈ। ਨਿਰਧਾਰਤ ਵੀਚਾਰ ਤੱਕ ਸੀਮਤ ਰਹਿਣ ਨਾਲ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ।
ਅੱਗੇ ਲਿਖਦੇ ਹੋ ਉਂਝ ਵੀ ਮੈਂ ਇਸ ਸ਼ਬਦ ਬਾਰੇ ਵਿਦਵਾਨਾਂ ਦੇ ਵਿਚਾਰ ਦੱਸੇ ਹਨ।
ਇਕ ਪਾਸੇ ਤਾਂ ਵਿਦਵਾਨਾਂ ਦੇ ਵੀਚਾਰ ਦੱਸੇ ਲਿਖਦੇ ਹੋ, ਦੂਸਰੇ ਪਾਸੇ ਇਸਨੂੰ ਆਪਣਾ ਆਖਰੀ ਫੈਸਲਾ ਲਿਖਦੇ ਹੋ। ਅੱਗੇ ਇਹ ਲਿਖਦੇ ਹੋ ਕਿ, ਹੋ ਸਕੇ ਤਾਂ ਤੁਸੀਂ ਆਪਣੇ ਤੌਰ ਤੇ ਖੁਦ ਵੀਚਾਰਕੇ ਦੇਖ ਲੈਣਾ। ਵੀਰ ਜੀ ਮੈਂ ਇਹ ਵੀਚਾਰ ਕਰਕੇ ਦੇਖਿਆ ਹੈ ਜੇਕਰ ਕਿਸੇ ਨੇ ਗੁਰਮਤਿ ਵਿਰੋਧੀ ਕਰਮਕਾਂਡੀ ਸ੍ਰੋਤ ਦੀ ਕਹਾਣੀ ਗੁਰਬਾਣੀ ਸੱਚ ਨਾਲ ਜਾਣੇ ਅਣਜਾਣੇ ਜੋੜ ਵੀ ਦਿੱਤੀ ਹੈ ਜਾਂ ਜੋੜਦਾ ਹੈ ਤਾਂ ਉਸ ਤੋਂ ਇਹ ਸ਼ਾਬਤ ਹੁੰਦਾ ਹੈ ਕਿ ਗੁਰਬਾਣੀ ਸੱਚ ਕਰਮਕਾਂਡੀ ਸ੍ਰੋਤ ਦੇ ਹੱਕ ਵਿੱਚ ਭੁਗਤਦਾ ਹੈ, ਇਸ ਤਰ੍ਹਾਂ ਕਰਨ ਨਾਲ ਅਜਿਹੇ ਸ੍ਰੋਤਾਂ ਤੋਂ ਖਹਿੜਾ ਕਿਵੇਂ ਛਡਾਉਗੇ। ਜਦੋਂ ਕਿ ਗੁਰਬਾਣੀ ਸਿਧਾਂਤ ਆਪਣੇ ਆਪ ਵਿੱਚ ਆਪ ਹੀ ਸਪਸਟ ਹੈ।
ਅੱਗੇ ਲਿਖਦੇ ਹੋ ਮੇਰਾ ਸਹਿਮਤ ਹੋਣਾਂ ਜਾਂ ਨਾ ਹੋਣਾ ਤਾਂ ਕੋਈ ਜਰੂਰੀ ਨਹੀਂ।
ਆਪਸ ਵਿੱਚ ਸਾਡਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜਰੂਰੀ ਨਹੀਂ ਹੈ ਨਾ ਹੀ ਮੈਂ ਤੁਹਾਨੂੰ ਆਪਣੇ ਨਾਲ ਬਦੋ ਬਦੀ ਸਹਿਮਤ ਹੋਣ ਬਾਰੇ ਪ੍ਰੇਣਾ ਹੀ ਕਰ ਰਿਹਾਂ ਹਾਂ। ਇੱਕ ਪਾਸੇ ਗੁਰਮਤਿ ਸਿਧਾਂਤ ਹੈ ਦੂਸਰੇ ਪਾਸੇ ਗੁਰਮਤਿ ਵਿਰੋਧੀ ਅਖੌਤੀ ਗੁਰਬਿਲਾਸ, ਮੇਰਾ ਸਵਾਲ ਇਹ ਹੈ ਕਿ ਸਾਡਾ ਦੋਹਾਂ ਦਾ ਸਿਖ ਹੋਣ ਦੇ ਨਾਤੇ ਗੁਰਮਤਿ ਸਿਧਾਂਤ ਨਾਲ ਸਹਿਮਤ ਹੋਣਾ ਜਰੂਰੀ ਹੈ ਕਿ ਨਹੀਂ।
ਮੇਰਾ ਸਵਾਲ ਤਾਂ ਤੁਹਾਨੂੰ ਇਹ ਸੀ ਕਿ ਕਰਮਕਾਂਡੀ ਸ੍ਰੋਤ ਜਿਸਦਾ ਪ੍ਰਚਾਰ ਕਰਨ ਵਾਲਿਆ ਨੂੰ ਅਗਿਆਨਤਾ ਫੈਲਾਉਣ ਵਾਲੇ ਲਿਖ ਰਹੇ ਹੋ ਉਸੇ ਸ੍ਰੋਤ ਦੀ ਪ੍ਰੋੜਤਾ ਕਰਦੀ ਪਰਚਲਤ ਵਿਆਖਿਆ ਨਾਲ ਤੁਹਾਡੇ ਵਲੋਂ ਆਖਰੀ ਫੈਸਲਾ ਕਹਿ ਕਰਕੇ ਸਹਿਮਤ ਹੋਣਾ ਜਰੂਰੀ ਕਿਉਂ?
ਇਸ ਤੋਂ ਬਆਦ ਜੇ ਲੋੜ ਪਈ ਤਾਂ ਆਪ ਨੂੰ ਕਿਸੇ ਹੋਰ ਸ਼ਬਦ ਬਾਰੇ ਜਾਣਕਾਰੀ ਦੇਣ ਦੀ ਖੇਚਲ ਦੇਵਾਂਗਾ । “ਸੁਲਹੀ” ਸ਼ਬਦ ਬਾਰੇ ਵਿਚਾਰ ਕਰਨ ਲਈ ਆਪ ਦਾ ਧੰਨਵਾਦ ।
ਅੱਗੇ ਲਿਖਦੇ ਹੋ ਇਸ ਤੋਂ ਬਾਅਦ ਜੇ ਲੋੜ ਪਈ ਤਾਂ ਆਪ ਨੂੰ ਕਿਸੇ ਹੋਰ ਸ਼ਬਦ ਬਾਰੇ ਜਾਣਕਾਰੀ ਦੇਣ ਦੀ ਖੇਚਲ ਦੇਵਾਂਗਾਂ। ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਮੈਨੂੰ ਖੇਚਲ ਦੇਣ ਦੀ ਬਜਾਏ ਆਪ ਹੀ ਖੇਚਲ ਕਰ ਲੈਣੀ ਇਹ ਤੁਹਾਡੇ ਲਈ ਹੋਰ ਜਾਅਦਾ ਫਾਇਦੇ ਮੰਦ ਹੋਏਗਾ।
ਅੱਗੇ ਲਿਖਦੇ ਹੋ “ਸੁਲਹੀ” ਸ਼ਬਦ ਬਾਰੇ ਵੀਚਾਰ ਕਰਨ ਲਈ ਆਪ ਦਾ ਧੰਨਵਾਦ।
ਪਹਿਲੀ ਗੱਲ ਤਾਂ ਇਹ ਹੈ ਕਿ ਵੀਰ ਜੀ, ਵੀਚਾਰ ਚਰਚਾ ਵਾਲੇ ਪਾਸੇ ਤਾਂ ਆਪ ਆਏ ਹੀ ਨਹੀਂ ਤੁਸੀ ਇਸ ਨੂੰ ਆਪਣੇ ਵਿਕਾਰ ਮੁਦਾ ਬਣਾਉਣ ਕਰਕੇ ਬਹਿਸ ਦਾ ਮੁਦਾ ਜਰੂਰ ਬਣਾਇਆ ਹੈ ਇਸ ਕਰਕੇ ਆਪ ਜੀ ਵਲੋਂ ਇਸ ਵੀਚਾਰ ਚਰਚਾ ਨੂੰ ਬਹਿਸ ਦਾ ਮੁਦਾ ਬਣਾਉਣ ਲਈ ਵੀ ਬਹੁਤ ਬਹੁਤ ਧੰਨਵਾਦ।
ਭੁਲ ਚੁੱਕ ਦੀ ਖਿਮਾਂ
ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਬਲਦੇਵ ਸਿੰਘ ਟੋਰਾਂਟੋ।


24/01/14)
ਬਲਦੀਪ ਸਿੰਘ ਰਾਮੂੰਵਾਲੀਆ

ਜੀਵਨੀ ਗੁਰੂ ਹਰਿ ਰਾਇ ਸਾਹਿਬ ਜੀ
ਜਨਮ :-ਆਪ ਦਾ ਜਨਮ ੧੬ ਜਨਵਰੀ ੧੬੩੦ ਵਿਚ ਕੀਰਤਪੁਰ ਵਿਖੇ ਬਾਬਾ ਗੁਰਦਿਤਾ ਜੀ ਦੇ ਘਰ ਮਾਤਾ ਨਿਹਾਲ ਕੌਰ (ਕੁਝ ਸਰੋਤ ਕਿਸ਼ਨ ਕੌਰ, ਅੰਨਤੀ ਨਾਂ ਵੀ ਦਿੰਦੇ ਹਨ) ਦੀ ਕੁਖੋ ਹੋਇਆ !
ਬਚਪਨ ਦੀ ਸ਼ਖਸ਼ੀਅਤ :- ਆਪ ਦੀ ਉਮਰ ਅਜੇ ਅਠ ਸਾਲ ਦੀ ਸੀ ਜਦ ਬਾਬਾ ਗੁਰਦਿਤਾ ਜੀ ਅਕਾਲ ਚਲਾਣਾ ਕਰ ਗਏ ...ਆਪ ਦੀ ਦੇਖ ਭਾਲ ਗੁਰੂ ਹਰਿ ਗੋਬਿੰਦ ਸਾਹਿਬ ਦੀ ਰਹਿਨੁਮਾਈ ਚ ਹੋਈ ...ਜਿਸ ਨਾਲ ਆਪ ਦੀ ਸੁਚਜੀ ਘਾੜਤ ਘੜੀ ਗਈ ...ਇਕ ਵਾਰ ਆਪ ਦੇ ਚੋਲੇ ਨਾਲ ਲਗ ਕਿ ਫੁਲ ਟੁਟ ਗਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਪੁਤਰ ਜੀ ਜੇ ਚੋਗਾ ਵਡਾ ਹੋਵੇ ਤਾਂ ਨਾਲ ਉਸ ਨੂੰ ਸੰਭਾਲਣਾ ਵੀ ਚਾਹੀਦਾ ਇਸ ਗਲ ਚ ਬੜੀ ਡੂੰਘੀ ਰਮਜ਼ ਸੀ .......
ਗੁਰੂ ਹਰਿ ਰਾਇ ਸਾਹਿਬ ਜੀ ਜਿਥੇ ਇਕ ਸਫਲ ਗੁਰਬਾਣੀ ਦੇ ਮਾਹਿਰ ਸਨ ਉਥੇ ਅਨਮਤੀ ਗ੍ਰੰਥਾਂ ਦਾ ਵੀ ਆਪ ਨੇ ਡੂੰਘਾ ਅਧਿਅਨ ਕੀਤਾ ਸੀ ਨਾਲ ਹੀ ਆਪ ਇਕ ਕੁਸ਼ਲ ਯੋਧਾ ਵੀ ਸਨ ਆਪ ਦੇ ਉਸਤਾਦ ਸਨ :-
੧.ਭਾਈ ਦਰਗਹ ਮਲ
੨.ਭਾਈ ਅੜੂ ਰਾਮ
੩.ਪ੍ਰੋਹਿਤ ਜਾਤੀ ਮਲ
੪.ਭਾਈ ਬਿਧੀ ਚੰਦ ਜੀ
ਆਪ ਬੜੇ ਸੂਝ ਬੂਝ ਵਾਲੇ, ਜਰਨੈਲ ਭਾਵ ਆਗੂ ਵਾਲੇ ਗੁਣ, ਬੜੇ ਮਿਠੇ, ਨਿਘੇ, ਨਿਮਰਤਾ, ਮਿਹਰਬਾਨ ਸੁਭਾਅ ਤੇ ਕਾਦਿਰ ਦੀ ਕਾਇਨਾਤ ਨਾਲ ਪ੍ਰੇਮ ਕਰਨ ਵਾਲੇ ਸਨ ...ਆਪ ਸੇਵਾ ਦੇ ਵੀ ਪੁੰਜ ਸਨ .......
ਵਿਆਹ ਤੇ ਔਲਾਦ :-ਆਪ ਦਾ ਵਿਆਹ ੧੪ਜਨਵਰੀ ੧੬੪੦ ਈ : ਨੂੰ ਅਨੂਪ ਸ਼ਹਿਰ (ਜਿਲਾ ਬੁਲੰਦਪੁਰ ਯੂ.ਪੀ) ਦੇ ਭਾਈ ਦਯਾ ਰਾਮ ਦੀ ਪੁਤਰੀ ਬੀਬੀ ਸੁਲਖਣੀ ਨਾਲ ਹੋਇਆ ...ਆਪ ਬੀਬੀ ਜੀ ਦਾ ਮੁਕਲਾਵਾ ੧੬ਜੂਨ ੧੬੪੨ ਈ ਨੂੰ ਲੈ ਕੇ ਆਏ.ਆਪ ਦੇ ਘਰ ਤਿੰਨ ਬਚਿਆਂ ਨੇ ਜਨਮ ਲਿਆ ...
੧.ਬਾਬਾ ਰਾਮ ਰਾਇ ਜੀ (੨੪ ਫਰਵਰੀ ੧੬੪੬)
੨.ਬੀਬੀ ਰੂਪ ਕੌਰ (੯ ਐਪ੍ਰਲ ੧੬੪੯)
੩.(ਗੁਰੂ) ਹਰਿ ਕ੍ਰਿਸ਼ਨ ਸਾਹਿਬ ਜੀ (੨੦ ਜੁਲਾਈ ੧੬੫੨ ਈ
ਗੁਰਿਆਈ ਤੇ ਉਪਦੇਸ਼ :-੩ ਮਾਰਚ ੧੬੪੪ਈ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਤਾ ਗਦੀ ਆਪ ਨੂੰ (ਹਰਿ ਰਾਇ ਸਾਹਿਬ ਜੀ) ਸੌਪ ਕਿ ਸਵਾਸ ਸਮੇਟ ਲਏ ...ਉਸ ਵਕਤ ਆਪ ਦੀ ਉਮਰ ੧੪ਸਾਲ ਸੀ ..ਆਪ ਦਾ ਨੇਮ ਸੀ ਪਹਿਰ ਰਾਤ ਰਹਿੰਦੇ ਜਾਗ ਕਿ ਇਸ਼ਨਾਨ ਕਰਦੇ ਤੇ ਫਿਰ ਗੁਰਬਾਣੀ ਪੜਦੇ ...ਪ੍ਰਭਾਤ ਵੇਲੇ ਸੰਗਤ ਵਿਚ ਆ ਕਿ ਸਭ ਤੋ ਪਹਿਲਾ ਪੋਥੀ ਤੋ ਵਾਕ ਲੈਦੇ, ਪਾਠ ਸੁਣਦੇ, ਆਸਾ ਦੀ ਵਾਰ ਦੇ ਕੀਰਤਨ ਤੋ ਬਾਅਦ ਅਰਦਾਸ ਆਪ ਖੜੇ ਹੋ ਕਿ ਕਰਦੇ ....ਦੀਵਾਨ ਦੀ ਸਮਾਪਤੀ ਤੋ ਬਾਅਦ ਲੰਗਰ ਸੰਗਤ ਵਿਚ ਬੈਠ ਕਿ ਛਕਦੇ ਵੀ ਛਕਾਉਦੇ ਵੀ .....ਆਪ ਸੈਰ ਨੂੰ ਜਾਂਦੇ ..ਸ਼ਿਕਾਰ ਕਰਦੇ ...ਦਵਾਖਾਨੇ ਜਾਂਦੇ ...ਰਖ ਚ ਜਾਂਦੇ ..ਕੁਸ਼ਤੀਆਂ ਕਰਾਉਦੇ ...ਤੀਰ ਅੰਦਾਜੀ ਦੇ ਕਰਤਬ ਕਰਾੳਦੇ .....ਆਪ ਸੰਗਤ ਨੂੰ ਹਮੇਸ਼ਾ ਕਹਿੰਦੇ ..
ਸਤਿਨਾਮ ਜਪੋ, ਸਚੀ ਸੁਚੀ ਕਿਰਤ ਕਰੋ, ਬੁਰੇ ਕੰਮਾ ਤੋ ਬਚੋ, ਕਾਮ ਕ੍ਰੋਧ ਆਦਿ ਪੰਜ ਵੈਰੀਆਂ ਤੋ ਬਚੋ, ਮਾਤਾ ਪਿਤਾ ਦੀ ਸੇਵਾ ਕਰੋ, ਮਤ ੳਚੀ ਤੇ ਚਿਤ ਪ੍ਰਮਾਤਮਾ ਵਿਚ ਜੋੜੀ ਰਖੋ, ਦਸਵੰਧ ਕਢੋ ਤੇ ਸੰਗਤ ਰੋਜ਼ ਕਰੋ।
ਕੀਰਤਪੁਰ ਦਾ ਵਿਕਾਸ :-ਸ਼ਹਿਰ ਚ ਵਸੋ ਵਧ ਰਹੀ ਸੀ ਨਵੀਆਂ ਬਸਤੀਆਂ ਬਣ ਰਹੀਆਂ ਸਨ ਆਪ ਨੇ ਬਵੰਜਾ ਬਾਗ ਵੀ ਲਵਾਏ ਜਿਸ ਕਾਰਨ ਸ਼ਹਿਰ ਬਾਗਾਂ ਵਾਲਾ ਮਸ਼ਹੂਰ ਹੋ ਗਿਆ ਆਪ ਨੇ ਰਖ ਬਣਵਾਈ ਜਿਸ ਚ ਬੜੇ ਕੀਮਤੀ ਪਸ਼ੂ ਪੰਛੀ ਸਨ .....ਆਪ ਸ਼ਹਿਰ ਦੀ ਰਖਿਆ ਨੂੰ ਦੇਖਦੇ ਹੋਏ ਕਿਲੇ ਵੀ ਬਣਵਾਏ ਇਕ ਪਤਾਲਗੜ ਦੇ ਲਾਗੇ ...ਇਕ ਮਾਖੋਵਾਲ ਕੋਲ ਦੋਨੇਵਾਲ ਕੋਲ ਕਿਲਾ ਬਣਵਾਇਆ, ਪੰਜ ਕੁ ਮੀਲ ਦਖਣ ਵਲ ਇਕ ਬੁੰਗਾ ਵੀ ਬਣਾਇਆ ...੨੨੦੦ਘੋੜਸਵਾਰਾ ਲਈ ਰਿਹਾਇਸ਼ ਅਸਤਬਲ ਸਰੋਵਰ ਬਣਵਾਏ .....ਆਪ ਦਾ ਦਵਾਖਾਨਾ ਸਾਰੇ ਭਾਰਤ ਚ ਵਡਾ ਤੇ ਦੁਰਲਭ ਸੀ (ਦਾਰਾ ਸਿਕੋਹ ਨੂੰ ਜਦ ਔਰੰਗਜ਼ੇਬ ਨੇ ਸ਼ੇਰ ਦੀ ਮੁਛ ਦਾ ਵਾਲ ਖਵਾ ਦਿਤਾ ਤਾਂ ਉਸਦੇ ਇਲਾਜ਼ ਲਈ ਖਾਸ ਲੌਗ ..ਹਰੜਾ ..ਗਜ ਮੋਤੀ ਸਿਰਫ ਇਥੋ ਮਿਲੇ ਸੀ)
ਕਾਲ ਪੀੜਤਾਂ ਦੀ ਸੇਵਾ :-ਸ਼ਾਹਜਹਾਨ ਦੇ ਸਮੇ ਭਾਰੀ ਕਾਲ ਪਿਆ ...੧੬੪੬ ਈ :ਚ ਪੰਜਾਬ ਚ ਬਹੁਤ ਜ਼ਿਆਦਾ ਕਾਲ ਦਾ ਅਸਰ ਪਿਅ ਰੋਟੀਆਂ ਲਈ ਇਜ਼ਤਾਂ ਵਿਕਣ ਲਗੀਆਂ ...ਸ਼ਾਹਜਹਾਨ ਨੇ ਵੀ ੪੦੦੦੦ਰੁਪੲੇ ਤੇ ੧੦ ਲੰਗਰ ਖੁਲਵਾਏ ਪਰ ਕੋਈ ਫਰਕ ਨਾ ਪਿਆ।
ਗੁਰੂ ਹਰਿ ਰਾਇ ਜੀ ਨੇ ਵੀ ਆਪਣੇ ਬੁਜ਼ਰਗਾਂ ਵਾਂਗ ਦਸਵਂਧ ਦੀ ਮਾਇਆ ਕਾਲ ਪੀੜਤਾਂ ਦੇ ਲੰਗਰਾ ਤੇ ਖਰਚਣੀ ਸ਼ੁਰੂ ਕਰਤੀ ...ਆਪ ਨੇ ਹੁਕਮੁ ਕੀਤਾ ਕਿ ਜਦ ਵੀ ਕੋਈ ਭੁਖਾ ਆਏ ਉਸ ਨੂੰ ਪਿਆਰੁ ਨਾਲ ਪ੍ਰਸ਼ਾਦਾ ਛਕਾਉ .....ਲੰਗਰ ਤੋ ਪਿਹਲਾ ਨਗਾਰਾ ਵਜਾਉਣ ਦੀ ਆਪ ਨੇ ਪਿਰਤ ਪਾਈ ....ਆਪ ਦਾ ਹੁਕਮ ਸੀ ਕਿ ਹਰ ਸਿਖ ਯਥਾਸ਼ਕਤ ਰਸਦ ਭਾਵੇ ਇਕ ਚੁਟਕੀ ਆਟਾ ਹੋਵੇ ਉਹ ਲੰਗਰ ਚ ਪਾਏ ਇਸ ਨਾਲ ਬਰਕਤ ਆਉਦੀ ਹੈ ..
ਗੁਰ ਉਪਦੇਸੁ :-ਆਪ ਦਾ ਜਸ ਸੁਣ ਕਿ ਬੜੇ ਵਿਦਿਵਾਨ ਆਪ ਦੀ ਸੰਗਤ ਲੲੀ ਆਉਦੇ ਆਪ ਨਾਲ ਵੀਚਾਰ ਕਰਦੇ।
#ਰੂਮ ਦੇ ਬਾਦਸ਼ਾਹ ਦਾ ਵਕੀਲ ਆਪ ਕੋਲ ਵੀਚਾਰ ਚਰਚਾ ਲਈ ਆਇਆ
# ਆਪ ਨੇ ਸਿਖਾਂ ਨੂੰ ਹੁਕਮ ਕੀਤਾ ਕਿ ਸਿਖ ਦੀ ਮੌਤ ਨੂੰ ਅਕਾਲ ਚਲਾਣਾ ਕਹਿਣਾ ..
ਕੁਝ ਹੋਰ ਜ਼ਰੂਰੀ ਉਪਦੇਸ਼ ....
#ਪਰਾੲੀ ਇਸਤਰੀ ਪੁਰਸ਼ ਦਾ ਸੰਗ ਨੀ ਕਰਨਾ
# ਮੇਲ ਸ਼ਬਦ ਦਾ ਕਰਨਾ
# ਜਿਥੇ ਗੁਰੂ ਵਿਸਰੈ ਉਹ ਕੰਮ ਨੀ ਕਰਨਾ
# ਰਾਤ ਨੂੰ ਸੋਹਿਲਾ ਪੜ ਕਿ ਸੌਣਾ
# ਸੰਗਤ ਰੋਜ਼ ਕਰਨੀ ਆ
# ਗੁਰਦੁਆਰੈ ਜਾ ਕਿ ਹੋਰ ਕੋਈ ਗਲਬਾਤ ਨੀ ਕਰਨੀ ਗੁਰਬਾਣੀ ਤੋ ਬਿਨਾਂ
# ਲੋੜਵੰਦ, ਦੁਖੀ, ਨਿਮਾਣੇ ਦੀ ਮਦਦ ਕਰਨੀ ..ਦੁਰਕਾਰਨਾ ਨੀ
# ਧਰਮ ਦੀ ਕਿਰਤ ਕਰਨੀ ..ਗੁਰੂ ਦਰ ਨੋ ਛਡਣਾ ਤੇ ਸਰਬਤ ਦਾ ਭਲਾ ਮੰਗਣਾ ...
(ਬ੍ਰਹਾਮਣਾ ਵਲੋ ਆਪ ਦੇ ਪ੍ਰਚਾਰ ਦੀ ਵਿਰੋਧਤਾ ਕੀਤੀ ਜਾ ਰਹੀ ਸੀ )
ਤਿੰਨ ਬਖਸ਼ਿਸ਼ਾ :-ਧਰਮ ਪ੍ਰਚਾਰ ਲਈ ਆਪ ਨੇ ਤਿੰਨ ਵਡੇ ਕੇਦਰ ਸਥਾਪਿਤ ਕੀਤੇ ਤੇ ਉਹਨਾ ਦਾ ਇਕ ਸਿਖ ਕੋਆਡੀਨੇਟਰ ਸੀ ਉਹ ਸਨ :-
# ਸੁਥਰੇ ਸ਼ਾਹ ਜੀ
# ਭਗਤ ਭਗਵਾਨ ਜੀ
# ਭਾਈ ਫੇਰੂ ਜੀ
ਪ੍ਰਚਾਰ ਦੌਰੇ :-
ਪਹਿਲਾ ਪ੍ਰਚਾਰ ਦੌਰਾ ੧੬੫੫-੫੬ ਵਿਚ ਦੁਆਬੇ ਤੋ ਮਾਲਵੇ ਤਕ ਸੀ ਹੇਠਾਂ ਲਿਖੇ ਅਨੁਸਾਰ ....
ਕੀਰਤਪੁਰ.,ਰੋਪੜ, ਗੜਸ਼ੰਕਰ,ਹਰੀਆਂ ਵੇਲਾਂ, ਭੁੰਗਰਨੀ, ਚੌਤਰਾਂ, ਜਲੰਧਰ, ਕਰਤਾਰਪੁਰ, ਕਪੂਰਥਲਾ, ਡਲਾ, ਨਕੋਦਰ, ਨੂਰਮਹਿਲ, ਡਰੋਲੀ, ਜ਼ੀਰਾ,ਲਖੀ ਜੰਗਲ, ਬਹਿਬਲ, ਮਤੇ ਦੀ ਸਰਾਂ, ਮਹਿਰਾਜ,(ਇਥੇ ਆਪ ਨੇ ਕਾਲੇ ਖਾਂ ਦੇ ਭਤੀਜਿਆਂ ਫੂਲ ਤੇ ਸੰਦਲੀ ਤੇ ਕ੍ਰਿਪਾ ਕੀਤੀ) ਸੰਗਰੂਰ, ਸੁਨਾਮ, ਸਮਾਣਾ, ਕੋਟਲਾ ਨਿੰਹਗ ਖਾਂ, ਗੁਹਲਾ, ਚੀਕਾ, ਪਹੋਆ, ਥਾਨੇਸਰ, ਕਰੂਕਸ਼ੇਤਰ, ਪਿਪਲੀ, ਮਾਰਕੰਡਾ, ਅੰਬਾਲਾ, ਬੁੰਗਾ ਤੇ ਕੀਰਤਪੁਰ ਵਾਪਿਸ ।
ਦੁਸਰਾ ਦੋਰਾ :-ਕੀਰਤਪੁ ਤੋ ੧੬੫੮ ਚ ਸ਼ੁਰੂ ਕੀਤਾ ਰੋਪੜ, ਕੋਟਲਾ, ਮਾਛੀਵਾੜਾ, ਸਮਰਾਲਾ, ਸਾਹਨੇਵਾਲ, ਜਸਪਾਲ, ਪਲਾਹੀ, ਫਗਵਾੜਾ, ਕਰਤਾਰਪੁਰ, ਬਕਾਲਾ, ਖੰਡੂਰ, ਗੋਇੰਦਵਾਲ, ਤਰਨਤਾਰਨ, ਅੰਮ੍ਰਿਤਸਰ, ਲਾਹੌਰ, ਡੇਹਰਾ, ਚੁਨਾ ਮੰਡੀ, ਨਨਕਾਣਾ, ਚੂਹੜਕਾਣਾ, ਕਰਤਾਰਪੁਰ, ਬਾਬੇ ਦੀ ਬੇਰ, ਗਲੋਟੀਆਂ ਖੁਰਦ (ਇਥੇ ਭਾਈ ਨੰਦ ਲਾਲ ਨੇ ਜਦ ਸਿਖੀ ਦੀ ਦਾਤ ਮੰਗੀ ਤਾਂ ਆਪ ਨੇ ਕਿਹਾ ਕਿ ਤਿੰਨ ਕੰਮ ਨੀ ਕਰਨੇ ੧.ਟੋਪੀ ਨੀ ਪਾਉਣੀ ੨.ਤਾਮਕੂ ਨੀ ਪੀਣਾ ੩.ਕੇਸ ਨੀ ਕਤਲ. ਕਰਾਉਣੇ ....ਇਸ. ਦਾ ਪੋਤਾ ਹਕੀਕਤ. ਰਾਏ. ਧਰਮ ਤੋ ਜਾਨ ਵਾਰ ਗਿਆ ਸੀ) ਫਿਰ ਸਿਆਲਕੋਟ ਤੋ ਚਪਰਾੜ, ਜੰਮੂ, ਕਸ਼ਮੀਰ ਤੇ ਕੀਰਤਪੁਰ ਵਾਪਸੀ
ਗੁਰੂ ਜੀ ਗੁਰਬਾਣੀ ਦਾ ਬਹੁਤ ਸਤਿਕਾਰ ਕਰਦੇ ਸਨ ਸੰਗਤ ਨਾਲ ਬੜੇ ਪ੍ਰੇਮ ਨਾਲ ਪੜਦੇ ਸੀ...
ਦਿਲੀ ਤੋ ਸਦਾ :-ਕੁਝ ਗੁਰੂ ਦੋਖੀਆਂ ਨੇ ਔਰੰਗਜ਼ੇਬ ਨੂੰ ਸ਼ਕਾਇਤ ਕੀਤੀ ਕਿ ਆਪ ਨੇ ਦਾਰੇ ਦੀ ਮਦਦ ਕੀਤੀ ਤੇ ਕਈ ਹੋਰ ਇਲਜ਼ਾਮ ਵੀ ਲਾਏ ..ਜਿਸ ਤੇ ਉਸ ਨੇ ਸਪਸ਼ਟੀਕਰਨ ਦੇਣ ਲਈ ਗੁਰੂ ਹਰਿ ਰਾਇ ਸਾਹਿਬ ਨੂੰ ਸਦਾ ਪਤਰ ਭੇਜਿਆ ਆਪ ਨੇ ਬਾਬਾ ਰਾਮਰਾਇ ਜੀ ਨੂੰ ਭੇਜਿਆ ...ਉਹਨਾ ਨੇ ਔਰੰਗਜ਼ੇਬ ਦੇ ਹਰ ਸਵਾਲ ਦਾ ਜੁਆਬ ਦੇ ਕਿ ਗੁਰੂ ਦੋਖੀਆ ਨੂੰ ਨਿਰ ਉਤਰ ਕਰਤਾ
ਜੋਤੀ ਜੋਤ ਸਮਾਉਣਾ :- ਆਪ ਨੇ ਆਪਣੇ ਪੁਤਰ ਹਰਿ ਕ੍ਰਿਸ਼ਨ ਜੀ ਨੂੰ ਗੁਰਤਾ ਗਦੀ ਬਖਸ਼ੀ ਤੇ ੬ ਅਕਤੂਬਰ ੧੬੬੧ ਚ ਕੀਰਤਪੁਰ ਚ ਜੋਤੀ ਜੋਤ ਸਮਾ ਗੲ ....ਆਪ ਨੇ ਕੁਲ ੩੧ਸਾਲ ੮ ਮਹੀਨੇ ੨੨ ਦਿਨ ਦੀ ਆਯੂ ਭੋਗੀ
ਜ਼ਰੂਰੀ ਨੋਟ (ਅਜੀਤ ਸਿੰਘ ਬਾਘਾ ਕੁਝ ਤਿਬਤੀ ਸਰੋਤ ਤੇ ਦੇਹਰਾਦੁਨ ਦੇ ਰਾਮਰਾਇ ਦੇ ਦੇਹੁਰੇ ਵਿਚ ਉਕਰੀਆਂ ਹੋਈਆਂ ਲਿਖਤਾਂ ਦੇ ਆਧਾਰ ਤੇ ਇਹ ਸਿਟਾ ਕਢਿਆ ਕਿ ਗੁਰੂ ਜੀ ਨੂੰ ਔਰੰਗਜੇਬ ਤੇ ਗੁਰੂ ਦੋਖੀਆਂ ਦੁਆਰਾ ਜ਼ਹਿਰ ਦਿਤੀ ਗਈ ....ਇਹ ਖੋਜ ਦਾ ਵਿਸ਼ਾ ਹੈ ਗੁਰੂ ਹਰਿ ਰਾਇ ਤੇ ਗੁਰੂ ਹਰਿ ਕ੍ਰਿਸ਼ਨ ਜੀ ਦਾ ਇਨੀ ਛੋਟੀ ਉਮਰ ਚ ਅਕਾਲ ਚਲਾਣਾ)
ਸਰੋਤ :+੧.ਜੀਵਨ ਗੁਰੂ ਹਰਿ ਰਾਇ ਜੀ (ਮਿਸ਼ਨਰੀ ਕਾਲਜ)
੨.ਸਿਖ ਇਤਿਹਾਸ ..ਦਿਲਗੀਰ
੩.ਇਤਿਹਾਸ ਚ ਸਿਖ ....ਸੰਗਤ ਸਿੰਘ
੪.ਗੁਰੂ ਕੀਆਂ ਸਾਖੀਆਂ ...ਪਦਮ..ਆਦਿ
ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
76962-92718


24/01/14)
ਮੀਡੀਆ ਰਿਪੋਰਟ

ਭੁੱਖ ਹੜਤਾਲ ਪੰਜਾਹ ਦੇ ਆਂਕੜੇ ਤੋਂ ਪਾਰ, ਪਰ, ਦਿੱਲੀ ਅਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਜੇ ਵੀ ਖਾਮੋਸ਼।
ਹਰ ਰੋਜ ਸ਼ਾਮ ਨੂੰ ਕੀਰਤਨ ਦਰਬਾਰਾਂ ਦਾ ਲੱਗਣਾਂ ਜੰਗਲ ਵਿੱਚ ਮੰਗਲ ਵਾਲੀ ਕਹਾਵਤ ਸੱਚ ਲੱਗਦੀ ਹੈ।
ਨਵੀਂ ਦਿੱਲੀ 24 ਜਨਵਰੀ (ਮੀਡੀਆ ਰਿਪੋਰਟ) ਨਵੀਂ ਦਿੱਲੀ ਤੋਂ ਵੱਖੋ ਵੱਖ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕੌਮੀ ਮੰਗਾਂ ਦੇ ਸਬੰਧ ਵਿੱਚ ਭਾਰਤ ਦੀ ਸੈਂਟਰਲ ਸਰਕਾਰ ਨਾਲ ਜੂਝ ਰਹੇ ਇਕਬਾਲ ਸਿੰਘ ਭੱਟੀ ਵੱਲੋਂ ਰਖੀ ਭੁੱਖ ਹੜਤਾਲ ਦੇ ਪੰਜਾਹ ਦਿਨ ਬੀਤ ਜਾਣ ਤੋਂ ਬਾਅਦ ਤੱਕ ਵੀ ਸ਼ੋਮਣੀ ਕਮੇਟੀ ਅੰਮ੍ਰਿਤਸਰ ਜਾਂ ਦਿੱਲੀ ਕਮੇਟੀ ਵੱਲੋਂ ਅਣਦੇਖੀ ਕਰਨਾ ਇਹ ਜਾਹਿਰ ਕਰਦਾ ਹੈ ਕਿ ਇਹ ਦੋਵੇਂ ਕਮੇਟੀਆਂ ਆਪਣੇ ਬਲਬੂਤੇ ਤੇ ਕੁੱਝ ਵੀ ਕਰਨ ਤੇ ਬੇਬਸ ਹਨ, ਨਹੀਂ ਤਾਂ ਜਿਥੇ ਹੋਰ ਧਾਰਮਿਕ ਜਥੇਬੰਦੀਆਂ ਬਿਨਾਂ ਦੇਰੀ ਸਹਿਯੋਗ ਦੇਕੇ 1984 ਵਿੱਚ ਸਿਖਾਂ ਦੀ ਹੋਈ ਨਸਲਕੁਸ਼ੀ ਦੇ ਜਿੰਮੇਵਾਰਾਂ ਨੂੰ ਸਜਾਵਾਂ ਦੁਆਉਣ ਲਈ ਚਲ ਰਹੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ ਤਾਂ ਪੰਥ ਦੀਆਂ ਇਹ ਸਿਰਮੌਰ ਸੰਸਥਾਵਾਂ ਖਾਮੋਸ਼ ਕਿਉਂ ਹਨ। ਚਾਹੀਦਾ ਤਾਂ ਇਹ ਸੀ ਬੀਤੇ ਤੀਹ ਸਾਲਾਂ ਵਿੱਚ ਗਾਹੇ ਬਗਾਹੇ ਗਰਮਾ ਗਰਮ ਬਿਆਨ ਦੇਣ ਅਤੇ ਕਦੇ ਕਦਾਈਂ ਮੌਕੇ ਦੀਆਂ ਸਰਕਾਰਾਂ ਨੂੰ ਮੈਮੋਰੰਡਮ ਦੇਣ ਵਾਲੇ ਡਰਾਮੇ ਕਰਨ ਵਾਲੀਆਂ ਇਹ ਸੰਸਥਾਵਾਂ ਸਿੱਖਾਂ ਨੂੰ ਸੱਚੇ ਦਿਲੋਂ ਨਿਆਂ ਦੁਆਉਣ ਲਈ ਮੋਹਰੀ ਹੋ ਕੇ ਫੇਸਲਾਕੁੰਨ ਲੜਾਈ ਲੜਦੀਆਂ। ਪਰ ਇਸ ਦਾ ਨਿਰਣਾ ਲ਼ੈਣਾਂ ਇਨਾਂ ਦੇ ਵੱਸ ਨਹੀਂ ਲੱਗਦਾ। ਇੱਕ ਹੋਰ ਅਤਿ ਹੀ ਗੁਪਤ ਸੂਚਨਾ ਦੇ ਅਧਾਰ ਤੇ ਜਸਬੀਰ ਸਿੰਘ ਰੋਡੇ ਵੀ ਪਿੱਛਲੇ ਤਿੰਨ ਦਿਨਾਂ ਤੋਂ ਦਿਲੀ ਦੇ ਗੁਰਦਵਾਰਾ ਰਕਾਬ ਗੰਜ ਦੀ ਸਰਾਂ ਮਾਤਾ ਗੁਜਰੀ ਨਿਵਾਸ ਵਿਖੇ ਠਹਿਰਿਆ ਹੋਇਆ ਹੇ, ਪਰ ਜੰਤਰ ਮੰਤਰ ਉਸ ਲਈ ਵੀ ਬਹੁਤ ਦੂਰ ਦੀ ਗੱਲ ਜਾਪਦੀ ਹੈ, ਸੰਘਰਸ਼ ਕਰ ਰਹੇ ਸਿੰਘਾ ਨੂੰ ਅੱਖੌਂ ਪਰੋਖੇ ਕਰਨਾ ਉਨਾਂ ਦੇ ਪੰਥਕ ਹਿਤੈਸ਼ੀ ਹੋਣ ਤੇ ਪ੍ਰਸ਼ਨ ਚਿੰਨ ਜਰੂਰ ਲਗਾਉਂਦਾ ਹੈ, ਹੁਣ ਵੀ ਵੇਲਾ ਹੈ ਕਿ ਇਹੋ ਜਿਹੇ ਆਪਣੀ ਜਮੀਰ ਦੀ ਅਵਾਜ ਸੁਣ ਕੇ ਮੋਰਚੇ ਦੀ ਅਗਵਾਈ ਕਰਦੇ ਸਿੰਘਾਂ ਦੀ ਹੌਸਲਾ ਹਫਜਾਈ ਕਰਨ ਅਤੇ ਵਿੱਛੜ ਚੁਕੀਆਂ ਹਜਾਰਾਂ ਰ੍ਹੂਹਾਂ ਦੀ ਸ਼ਾਤੀ ਵਾਸਤੇ ਸੱਚੇ ਪੰਥ ਹਿਤੈਸ਼ੀ ਹੋਣ ਦਾ ਸਬੂਤ ਦੇਣ ਦੇ ਨਾਲ ਨਾਲ ਸਿੱਖ ਕੌੰਮ ਨੂੰ ਇਨਸਾਫ ਦੁਆਉਣ ਵਾਸਤੇ ਆਪੋ ਆਪਣਾ ਯੋਗਦਾਨ ਪਾ ਕੇ ਸੱਚੇ ਸਿੱਖ ਹੋਣ ਦਾ ਸਬੂਤ ਦੇਣ।


23/01/14)
ਬਲਦੇਵ ਸਿੰਘ ਫਿਰੋਜ਼ਪੁਰ

ਸ: ਜਰਨੈਲ ਜੀ,
ਗੁਰੂ ਫਤਹਿ ਬੁਲਾਈ ਪ੍ਰਵਾਨ ਕਰਨੀਂ ਜੀ।

੨੨ ਜਨਵਰੀ ਵਾਲੇ ਤੁਹਾਡੇ ਪੱਤਰ ਵਿੱਚ ਲਿਖੀਆਂ, ਤਕਰੀਬਨ ਸਾਰੀਆਂ ਹੀ ਗੱਲਾਂ ਨਾਲ ਮੈਂ ਸਹਿਮਤ ਹਾਂ। ਕੋਈ ਵੀ ਪੂਰਾ ਸੱਚ ਨਹੀਂ ਜਾਣ ਸਕਦਾ। ਆਪ ਜੀ ਨੇਂ ਨਾਮ ਦੇਵ ਜੀ (ਸਾਰੇ ਪ੍ਰਵਾਰ) ਵਲੋਂ, ਇੱਕ ਬਿਲੀਅਨ ਅਭੰਗ ਜਾਂ ਸ਼ਬਦ ਲਿਖਣ ਬਾਰੇ ਜੋ ਦੱਸਿਆ ਹੈ, ਇਹ ਗੱਲ ਮੇਰੇ ਵਾਸਤੇ ਵੀ ਨਵੀਂ ਹੈ। ਲਗਦਾ ਹੈ ਆਪ ਜੀ ਨੇਂ ਨਾਮ ਦੇਵ ਜੀ ਦੇ ਜੀਵਨ ਬਾਰੇ ਕਾਫੀ ਖੋਜ ਕੀਤੀ ਹੈ। ਜੇ ਆਪ ਜੀ ਦੀ ਆਗਿਆ ਹੋਵੇ, ਤਾਂ ਮੈਂ ਸ: ਮੱਖਣ ਸਿੰਘ ਜੀ ਪਾਸੋਂ, ਆਪ ਜੀ ਦਾ ਈ-ਮੇਲ ਐਡਰੈਸ ਲੈ ਕੇ, ਈ-ਮੇਲ ਰਾਹੀਂ, ਆਪ ਜੀ ਤੋਂ ਨਾਮ ਦੇਵ ਜੀ ਬਾਰੇ ਹੋਰ ਵੀ ਜਾਣਕਾਰੀ ਹਾਸਿਲ ਕਰਨੀਂ ਚਾਹਵਾਂ ਗਾ।
ਹੋਰ ਆਪ ਜੀ ਨੇਂ, ਲੇਖ ਵਿੱਚ ਇਤਿਹਾਸ ਦੇ ਪੰਨਿਆਂ ਦੀ ਸੁਹਣੀ ਤਸਵੀਰ ਉਲੀਕੀ ਹੈ।
ਧੰਨਵਾਦ
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


23/01/14)
ਸੁਰਿੰਦਰ ਸਿੰਘ “ਖਾਲਸਾ”

ਪੁਲਿਸ ਵਾਲੇ
ਸਾਡੇ ਦੇਸ਼ ਦੀ ‘ਪੁਲਿਸ’ ਦੇ ਕੀ ਹਾਲ ਦੱਸਾਂ, ਦੇਖੋ ਕਿਹੋ ਜਿਹੀ “ਡਿਊਟੀ” ਨਿਭਾਈ ਜਾਂਦੇ।
ਧਿਆਨ ਛੱਡਕੇ ਆਮ “ਪਬਲਿਕ” ਦਾ, ਸਿਰਫ “ਲੀਡਰਾਂ” ਦੀ ਹੀ “ਚੌਕਸੀ’ ਵਧਾਈ ਜਾਂਦੇ।
ਰਾਖੀ ਕਰਨੀ ਸੀ ਜਿਹੜੀ ‘ਪਬਲਿਕ” ਦੀ, ਉਲਟਾ ਉਸੇ ਤੇ ਹੀ “ਲਾਠੀਆਂ’ ਵਰ੍ਹਾਈ ਜਾਂਦੇ।
ਤਣਖਾਹਾਂ ਲੈਂਦੇ ਮੋਟੀਆਂ ਭਾਵੇਂ ‘ਸਰਕਾਰ’ ਪਾਸੋਂ, ਢਿਡੋਂ “ਰੱਜੇ” ਪਰ ‘ਭੁੱਖ’ ਦਿਖਾਈ ਜਾਂਦੇ।
ਤਨੋ-ਮਨੋ ਨੇ ਪੂਜਾਰੀ ਸਾਰੇ “ਗਾਂਧੀ” {ਨੋਟਾਂ} ਦੇ, ਤਾਂਹੀਉਂ ‘ਮਰੋੜ ਕੇ ਜੇਬਾਂ ‘ਚ ਪਾਈ ਜਾਂਦੇ।
ਦਾਰੂ ਦੀ ‘ਬੋਤਲ ਤੋਂ ਲੈਕੇ ਲੱਖਾਂ ਤਕ ਦੀ ਰਿਸ਼ਵਤ, ਹੈਸੀਅਤ ਦੇਖ ਕੇ ਬੋਲੀ ਵਧਾਈ ਜਾਂਦੇ।
ਜੇ ਕੋਈ ਲਿਹਾਜ਼ ਨਾਲ ਦੇ ਦੇਵੇ ਤਾਂ ਠੀਕ ਐ, ਨਹੀ ਤਾਂ ਡੰਡੇ ਦਾ ਡਰ ਦੇਕੇ ਝਟਕਾਈ ਜਾਂਦੇ।
ਆਪੇ ‘ਮੁਖਿਬਰ’ ਤੇ ਆਪੇ ‘ਗਵਾਹ ਬਣਕੇ, ਜਿਸਨੂੰ ਮਰਜ਼ੀ ਲਿਆ ‘ਥਾਣੇ ਬੈਠਾਈ ਜਾਂਦੇ।
ਬਿਨਾਂ ਸਬੂਤ ਤੋਂ “ਮੁਜ਼ਿਰਮ” ‘ਠਹਿਰਾਅ ਦਿੰਦੇ, ਨਾਲ “ਡੰਡੇ” ਦੇ ਸਭ ਕੁੱਝ ਮਨਾਈ ਜਾਂਦੇ।
ਝੱਗੜਾ ਹੁੰਦਾ ਦੋਹਾਂ ਧੜਿਆਂ ਵਿਚ, ਡਰ ਦੇ ਕੇ 751 ਦਾ ਦੋਹਾਂ ਪਾਸਿਉਂ ਨੋਟ ਬਣਾਈ ਜਾਂਦੇ।
ਪੈਸੇ ਲੈ ਕੇ ਇੰਨਕੁਆਰੀ ਦੇ ਨਾਂ ਹੇਠਾਂ, ਬਚਾਕੇ ‘ਦੋਸ਼ੀਆਂ ਨੂੰ ‘ਨਿਰਦੋਸ਼ਾਂ’ ਨੂੰ ਫਸਾਈ ਜਾਂਦੇ।
ਸੌਦੇ ਬਾਜ਼ੀ ਕਰ ‘ਸਮੱਗਲਰ’ ਛੱਡ ਦਿੰਦੇ, ਛੋਟੇ ਮੋਟੇ ‘ਨਸ਼ੇੜੀਆਂ ਨੂੰ ਕੇਸਾਂ ‘ਚ ਫਸਾਈ ਜਾਂਦੇ।
ਧੱਕੇ ਚੜ੍ਹ ਗਿਆ ਜਿਹੜਾ ਵੀ ਇੱਕ ਵਾਰੀ, ਉਸਨੂੰ ਚੰਗੀ ਤਰਾਂ ‘ਸਬਕ ਸਿਖਾਈ ਜਾਂਦੇ।
ਕਿਸੇ ਦੀ “ਚੋਰੀ” ਕਿਸੇ ਦੇ ਗਲ ਮੜ੍ਹ ਦਿੰਦੇ, ‘ਕਈਆਂ ਤੇ “ਮਾਲ” ਵੀ ਕੋਲੋਂ ਪਾਈ ਜਾਂਦੇ।
ਜਿਹੜਾ ਰੜਕ ਗਿਆ ਇਨ੍ਹਾਂ ਦੀ ਅੱਖ ਅੰਦਰ, ‘ਕਰਵਾ ਕੇ ਐਨਕਾਊਂਟਰ ਬੰਨੇ ਲਾਈ ਜਾਂਦੇ।
ਨੌਂਜਵਾਨ ਜੋ ਰਸਤੇ ਤੌਂ ਭੱਟਕ’ ਚੁਕੇ ਨੇ, ਸੁਧਾਰਨ ਦੀ ਬਜਾਏ “ਮੁਜ਼ਿਰਮ” ਠਹਿਰਾਈ ਜਾਂਦੇ।
{ਭਟੱਕੇ’ ਹੋਏ ਮੁੰਡਿਆਂ ਨੂੰ ‘ਬਜਾਏ ‘ਸੁਧਾਰਨ’ ਦੀ, ਇਕੋ ਰੱਸੇ ‘ਮੁਜ਼ਰਿਮ’ ਠਹਿਰਾਈ ਜਾਂਦੇ}।
‘ਮੀਆਂ ਬੀਵੀ’ ਦੇ ਝਗੜੇ ਦੇ ‘ਕੇਸ’ ਵਿੱਚ ਵੀ, ਸਾਰੇ “ਟੱਬਰ” ਦੀਆਂ ਲੀਕਾਂ ਕਢਾਈ ਜਾਂਦੇ।
ਡਰ ਦਿਖਾ ਕੇ ਦਾਜ ਮੰਗਣ ਦੇ ਕੇਸ ਵਾਲਾ, ਇਜੱਤਦਾਰ ਟਬਰਾਂ ਦੇ ‘ਜਲੂਸ’ ਕਢਵਾਈ ਜਾਂਦੇ।
ਵਾਰਦਾਤਾਂ ਹੋ ਰਹੀਆਂ ਨੇ ਥਾਣੇ ਦੇ ਨੱਕ ਹੇਠਾਂ, ਫਿਰ ਵੀ ਖੁੱਦ ਨੂੰ ਰਾਖਵਾਲੇ’ ਅਖਵਾਈ ਜਾਂਦੇ।
ਟਾਲਾਂ ਨਸ਼ਿਆਂ ਦੀਆਂ ਥਾਂ ਥਾਂ ਖੁਲ੍ਹ ਗਈਆਂ, ਬੰਦ ਕਰਵਾਉਣ ਦੀ ਥਾਂ ਹਿੱਸੇ ਉਗਰਾਹੀ ਜਾਂਦੇ।
ਜੇਲ ‘ਚ ਬੰਦ ‘ਸਜਾਏ ਆਫਤਾ’ ਕੈਦੀਆਂ ਨੂੰ, ਲੈ ਕੇ ਰਿਸ਼ਵਤ ਕਰੀ ਮਾਲ ਸਪਲਾਈ ਜਾਂਦੇ।
ਸਮੈਕ’ ਭੁੱਕੀ’ ਤੇ ਅਫੀਮ ਸਮੇਤ ਨਸ਼ੇ ਸਾਰੇ, ਨਾਲੇ ਮੋਬਾਈਲ ਦੀ ਸਹੂਲਤ ਪਹੁੰਚਾਈ ਜਾਂਦੇ।
ਇਨ੍ਹਾਂ ਦੀ ਮਰਜ਼ੀ ਬਿਨਾਂ ਪੱਤਾ ਹਿਲ ਸਕਦਾ ਨਹੀਂ, ਦੇਕੇ ਛੱਤਰ ਛਾਇਆ ਧੰਧੇ ਕਰਾਈ ਜਾਂਦੇ।
ਪੁਸ਼ਤ ਪਨਾਹੀ ਕਰਦੇ ਨੇ ਅਪਰਾਧੀਆਂ ਦੀ, ਸਮਾਜ ਸੇਵੀ ਵਰਕਰਾਂ ਨੂੰ ਸਦਾ ਧਮਕਾਈ ਜਾਂਦੇ।
ਦੀਨ ‘ਦੁੱਖੀ ਜੇ ਕੋਈ ਲੈ “ਫਰਿਯਾਦ ਆਵੇ, “ਰਿਸ਼ਵਤ” ਉਸ ਪਾਸੋਂ ਵੀ “ਝੱਟਕਾਈ” ਜਾਂਦੇ।
ਪੈਸਾ ਝਾੜਦੇ ਹਰ ਤਰ੍ਹਾਂ ਕੰਮ ਵਿਚੋਂ, ‘ਮੁੱਛਾਂ ਨੂੰ ਵੱਟ ਦੇਕੇ ਲਾਲ ਅੱਖਾਂ ਕਰਕੇ ਡਰਾਈ ਜਾਂਦੇ।
ਐਸੇ ਵਰਤਾਰੇ ‘ਚ ਵੀ ਕੁੱਝ ਈਮਾਨਦਾਰ ਅਫਸਰ, ਸਾਰੇ ਮਹਿਕਮੇਂਦੀ ਇਜੱਤ ਬਚਾਈ ਜਾਂਦੇ।
ਉਹ “ਧੌਂਸ” ਕਿਸੇ ਦੀ ਵੀ ਮੰਨਦੇ ਨਹੀਂ, ਬੇ-ਖੌਫ ਹੋ “ਡਿਊਟੀ” ਨਿਭਾਈ ਜਾਂਦੇ।
ਨਾ ਡਰ “ਬਦਲੀਆਂ” ਦਾ ਡਰਾਉਂਦਾ ਏ, ਜਿਥੇ ਜਾਂਦੇ ਨੇ “ਦਿਲਾਂ” ‘ਚ ‘ਥਾਂ’ ਬਣਾਈ ਜਾਂਦੇ।
ਸੁਰਿੰਦਰ ਸਿੰਘਾ ਸੈਲੂਟ ਹੈ ਐਸੇ ਅਫਸਰਾਂ ਨੂੰ, ਜੋ ਆਪਣੀ ਵਰਦੀ ਨੂੰ ਚਾਰ ਚੰਦ ਲਾਈ ਜਾਂਦੇ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ, {ਫਤਿਹਾਬਾਦ}
ਮੋਬਾਈਲ =94662 66708, 97287 43287,


23/01/14)
ਜਸਵੰਤ ਸਿੰਘ ‘ਅਜੀਤ’

ਪੰਜਾਬ ਨੂੰ ਨਸ਼ਿਆਂ ਦੇ ਸਮੁੰਦਰ `ਚ ਡੋਬਣ ਦਾ ਜ਼ਿਮੇਂਦਾਰ ਕੌਣ?
ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਂ ਰਹਿੰਦਿਆਂ ਹਾਲਾਤ ਨੂੰ ਸੰਭਾਲਿਆ ਹੁੰਦਾ ਤਾਂ ਅੱਜ ਜਿਸਤਰ੍ਹਾਂ ਸਮੁਚਾ ਪੰਜਾਬ ਨਸ਼ਿਆਂ ਦਾ ਸ਼ਿਕਾਰ ਹੋ ਬਰਬਾਦ ਹੋ ਰਿਹਾ ਹੈ, ਨਾ ਹੋ ਰਿਹਾ ਹੁੰਦਾ! ਦਸਿਆ ਗਿਆ ਹੈ ਕਿ ਜਦੋਂ ਸੰਨ-1999 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸਾ ਸਿਰਜਨਾ ਦੀ ਸੰਪੂਰਨਤਾ ਦੀ ਤੀਜੀ ਸ਼ਤਾਬਦੀ ਮੰਨਾਏ ਜਾਣ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਸੀ, ਤਾਂ ਉਨ੍ਹਾਂ ਹੀ ਦਿਨਾਂ ਵਿੱਚ ਇਸ ਸਬੰਧ ਵਿੱਚ ਨਵੀਂ ਦਿੱਲੀ ਸਥਿਤ ਕਪੂਰਥਲਾ ਹਾਊਸ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤਿੰਨਾਂ ਧਿਰਾਂ ਦੇ ਮੁੱਖੀਆਂ ਦੀ ਇੱਕ ਬੈਠਕ ਹੋਈ, ਜਿਸ ਵਿੱਚ ਹੋ ਰਹੇ ਵਿਚਾਰ-ਵਿਟਾਂਦਰੇ ਦੌਰਾਨ ਸ਼ੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਆਗੂ ਨੇ ਸੁਝਾਉ ਦਿੱਤਾ ਕਿ ਖਾਲਸਾ ਸਿਰਜਨਾ ਦੀ ਸੰਪੂਰਨਤਾ ਦੀ ਤੀਜੀ ਸ਼ਤਾਬਦੀ ਦੇ ਇਸ ਵਰ੍ਹੇ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਹ ਸੰਕਲਪ ਕੀਤਾ ਜਾਏ ਕਿ ਇਸ ਵਰ੍ਹੇ ਵਿੱਚ ਕੋਈ ਵੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਨ ਵਾਲਾ ਅਕਾਲੀ ਦਲ ਦਾ ਅਹੁਦੇਦਾਰ ਜਾਂ ਮੈਂਬਰ ਨਹੀਂ ਬਣ ਸਕੇਗਾ, ਤਾਂ ਇਹ ਵਰ੍ਹਾ ਸ਼੍ਰੋਮਣੀ ਅਕਾਲੀ ਦਲ ਲਈ ਇਤਿਹਾਸਿਕ ਮੀਲ-ਪੱਥਰ ਦੇ ਰੂਪ ਵਿੱਚ ਸਥਾਪਤ ਹੋ ਸਕਦਾ ਹੈ।
ਉਸੇ ਸਮੇਂ ਦਲ ਦੇ ਇੱਕ ਬਹੁਤ ਹੀ ਜ਼ਿਮੇਂਦਾਰ ਆਗੂ ਵਲੋਂ ਇਸ ਸੁਝਾਉ ਨੂੰ ਇਹ ਕਹਿ ਕੇ ਮਜ਼ਾਕ ਵਿੱਚ ਉਡਾ ਦਿੱਤਾ ਗਿਆ ਕਿ ‘ਫਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਰਹਿ ਹੀ ਕੌਣ ਜਾਇਗਾ’ ? ਸ਼ਾਇਦ ਇਸੇ ਸੋਚ ਦਾ ਹੀ ਨਤੀਜਾ ਹੈ ਕਿ ਅੱਜ ਕੇਵਲ ਸਿੱਖ ਨੌਜਵਾਨ ਹੀ ਨਹੀਂ, ਸਗੋਂ ਸਮੁਚਾ ਪੰਜਾਬ ਹੀ ਨਸ਼ਿਆਂ, ਅਰਥਾਤ ਪੰਜਾਬ ਦੇ ਛੇਵੇਂ ਦਰਿਆ, ਵਿੱਚ ਡੁੱਬਿਆ ਗੋਤੇ ਖਾ ਰਿਹਾ ਹੈ। ਫਲਸਰੂਪ ਇਹ ਹਾਲਤ ਅੱਜ ਸਮੁੱਚੇ ਪੰਜਾਬ ਲਈ ਹੀ ਚਿੰਤਾ ਦਾ ਵਿਸ਼ਾ ਬਣ ਗਈ ਹੋਈ ਹੈ। ਜੇ ਕੋਈ ਨਸ਼ਿਆਂ ਦਾ ਸੌਦਾਗਰ ਫੜਿਆ ਜਾਂਦਾ ਹੈ ਤਾਂ ਉਹ ਆਪਣੇ ਸਰਪ੍ਰਸਤ ਵਜੋਂ ਪੰਜਾਬ ਸਰਕਾਰ ਦੇ ਕਿਸੇ ਮੁੱਖੀ ਦਾ ਨਾਂ ਲੈ, ਆਪਣੇ-ਆਪਨੂੰ ਬਚਾਣ ਦੀ ਕੌਸ਼ਿਸ਼ ਕਰਦਾ ਹੈ। ਇਸ ਵਿੱਚ ਕਿਤਨੀ ਸੱਚਾਈ ਹੁੰਦੀ ਹੈ, ਇਹ ਤਾਂ ਉਹੀ ਸਜਣ, ਜੋ ਪਕੜਿਆ ਗਿਆ ਹੈ ਅਤੇ ਸਰਕਾਰ ਦਾ ਉਹੀ ਮੱਖੀ ਜਿਸਦਾ ਨਾਂ ਉਸ ਵਲੋਂ ਲਿਆ ਗਿਆ ਹੁੰਦਾ ਹੈ, ਹੀ ਜਾਣਦੇ ਹਨ। ਪਰ ਇੱਕ ਗਲ ਤਾਂ ਮੰਨੀ-ਪ੍ਰਮੰਨੀ ਹੈ, ਕਿ ਬਿਨਾਂ ਉੱਚ-ਪੱਧਰੀ ਸਰਪ੍ਰਸਤੀ ਦੇ ਕੋਈ ਵੀ ਗੈਰ-ਕਾਨੂੰਨੀ ਕਾਰੋਬਾਰ ਨਹੀਂ ਹੋ ਸਕਦਾ।
ਕੁਝ ਸਮਾਂ ਹੋਇਆ ਇੱਕ ਖਬਰ ਪੜ੍ਹਨ ਨੂੰ ਮਿਲੀ ਸੀ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਪੰਜਾਬ ਸਰਕਾਰ ਦੇ ਸਾਮਾਜਕ ਸੁਰਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਕਤੱਰ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਲਗਭਗ 66 ਪ੍ਰਤੀਸ਼ਤ ਵਿਦਿਆਰਥੀ ਭਿੰਨ-ਭਿੰਨ ਨਸ਼ਿਆਂ ਦੀ ਵਰਤੋਂ ਕਰਨ ਦੇ ਆਦੀ ਹੋ ਚੁਕੇ ਹਨ। ਇਨ੍ਹਾਂ ਵਿੱਚ ਸਕੂਲ ਜਾਣ ਵਾਲਾ ਹਰ ਤੀਜਾ ਲੜਕਾ ਅਤੇ ਹਰ ਦਸਵੀਂ ਲੜਕੀ ਅਤੇ ਕਾਲਜ ਜਾਣ ਵਾਲਾ ਹਰ ਸਤਵਾਂ ਵਿਦਿਆਰਥੀ ਸ਼ਾਮਲ ਹੈ, ਜਿਨ੍ਹਾਂ ਲਈ ਇਹ ਨਸ਼ੇ, ਸਰੀਰਕ, ਮਨਸਿਕ ਅਤੇ ਆਚਰਣਕ ਤਬਾਹੀ ਦਾ ਕਾਰਣ ਬਣ ਰਹੇ ਹਨ। ਅਦਾਲਤ ਵਿੱਚ ਦਾਖਲ ਕੀਤੀ ਗਈ ਇਸ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਕਿ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਵਿੱਚ 70-75 ਪ੍ਰਤੀਸ਼ਤ ਬੱਚੇ 15 ਤੋਂ 25 ਵਰ੍ਹਿਆਂ ਦੇ ਹਨ, ਜਦਕਿ 40 ਪ੍ਰਤੀਸ਼ਤ 25 ਤੋਂ 60 ਵਰ੍ਹਿਆਂ ਦੇ ਨੌਜਵਾਨ ਅਤੇ ਹੋਰ ਸ਼ਾਮਲ ਹੈ। 16 ਪ੍ਰਤੀਸ਼ਤ ਅਜਿਹੇ ਲੋਕੀ ਹਨ, ਜੋ ਬਹੁਤ ਹੀ ਤੇਜ਼ ਨਸ਼ੇ ਲੈਂਦੇ ਹਨ। ਇਨ੍ਹਾਂ ਵਿੱਚ ਸਿੱਖਾਂ ਦਾ ਪ੍ਰਤੀਸ਼ਤ ਕਿਤੇ ਬਹੁਤ ਹੀ ਜ਼ਿਆਦਾ ਦਸਿਆ ਜਾਂਦਾ ਹੈ।
… ਅਤੇ ਅੰਤ ਵਿੱਚ: ਬੀ. ਵਰਿੰਦਰਜੀਤ ਸਿੰਘ (ਬਿਟੂ) ਦੀ ਅਗਵਾਈ ਵਿੱਚ ਪੰਜਾਬੀ ਪਰੋਮੋਸ਼ਨ ਫੋਰਮ ਬੀਤੇ 25 ਵਰ੍ਹਿਆਂ ਤੋਂ ਦਿੱਲੀ, ਪਟਨਾ ਸਾਹਿਬ (ਬਿਹਾਰ), ਇੰਦੌਰ (ਮੱਧ ਪ੍ਰਦੇਸ਼) ਅਤੇ ਨਾਂਦੇੜ (ਮਹਾਰਾਸ਼ਟਰਾ) ਵਿੱਚ ਮੁਫ਼ਤ ਪੰਜਾਬੀ ਭਾਸ਼ਾ ਦੀ ਸਿਖਿਆ ਦੇਣ ਦੀ ਸੇਵਾ ਨਿਭਾਂਦਾ ਚਲਿਆ ਆ ਰਿਹਾ ਹੈ। ਇਨ੍ਹਾਂ ਸਥਾਨਾਂ ਪੁਰ ਗਰਮੀਆਂ, ਦੁਸਹਿਰੇ ਅਤੇ ਵੱਡੇ ਦਿਨਾਂ ਆਦਿ ਦੀਆਂ ਛੁੱਟੀਆਂ ਵਿੱਚ ਪੰਜਾਬੀ ਭਾਸ਼ਾ ਦੀ ਸਿਖਿਆ ਦੇਣ ਲਈ ਕਲਾਸਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਵਰ੍ਹਿਆਂ ਵਿੱਚ ਇਸ ਸੰਸਥਾ ਵਲੋਂ ਸੈਂਕੜੇ ਨਹੀਂ, ਹਜ਼ਾਰਾਂ ਬੱਚਿਆਂ-ਬੱਚੀਆਂ, ਜਿਨ੍ਹਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਗ਼ੈਰ-ਸਿੱਖ ਬੱਚੇ-ਬੱਚੀਆਂ ਵੀ ਸ਼ਾਮਲ ਹਨ, ਨੂੰ ਪੰਜਾਬੀ ਭਾਸ਼ਾ ਦੇ ਨਾਲ ਪੰਜਾਬੀ ਸੰਸਕ੍ਰਿਤੀ-ਸਭਿਆਚਾਰ ਦੀ ਵੀ ਸਿਖਿਆ ਦਿੱਤੀ ਗਈ। ਪਟਨਾ ਸਹਿਬ ਵਿੱਚ ਲਾਈਆਂ ਗਈਆਂ ਕਲਾਸਾਂ ਵਿੱਚ ਭਿੰਨ-ਭਿੰਨ ਫਿਰਕਿਆਂ ਦੇ ਬੱਚਿਆਂ-ਬੱਚੀਆਂ ਨੂੰ ਸਿਖਿਆ ਪ੍ਰਾਪਤ ਕਰਦਿਆਂ ਵੇਖ, ਉਥੋਂ ਦੇ ਪਤ੍ਰਕਾਰ, ਉਨ੍ਹਾਂ ਨਾਲ ਗਲਬਾਤ ਕਰ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਵਿਚੋਂ ਇੱਕ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ਕਿ ‘ਸਰਵ-ਧਰਮਭਾਵ ਨੂੰ ਮੰਨਦਿਆਂ ਇਨ੍ਹਾਂ ਜਮਾਤਾਂ ਵਿੱਚ ਜਿਥੇ ਦਰਜਨ-ਭਰ ਮੁਸਲਿਮ ਬਾਲਾਵਾਂ (ਬੱਚੀਆਂ) ਰੋਜ਼ੇ ਰਖ, ਗੁਰਮੁਖੀ (ਪੰਜਾਬੀ) ਦੀ ਸਿਖਿਆ ਗ੍ਰਹਿਣ ਕਰ ਰਹੀਆਂ ਹਨ, ਉਥੇ ਹੀ ਆਪਸ ਵਿੱਚ ਜਾਤ-ਪਾਤ ਦੇ ਭੇਦਭਾਵ ਤੋਂ ਉਠ ਕੇ ਪ੍ਰਭਾਵਸ਼ਾਲੀ ਅਰੰਭਤਾ ਹੋਈ ਵੀ ਵਿਖਾਈ ਦੇ ਰਹੀ ਹੈ’। ਇੱਕ ਹੋਰ ਨੇ ਲਿਖਿਆ, ਕਿ ‘ਪੰਜਾਬੀ ਪ੍ਰੋਮੋਸ਼ਨ ਫੋਰਮ’ ਵਲੋਂ ਗੁਰੂ ਗੋਬਿੰਦ ਸਿੰਘ ਬਾਲਿਕਾ ਉੱਚ ਵਿਦਿਆਲਯ ਵਿੱਚ ਜਾਰੀ ਪੰਜਾਬੀ ਭਾਸ਼ਾ ਦਾ ਗਿਆਨ ਦੇਣ ਦੇ ਪ੍ਰੋਗਰਾਮ ਅਧੀਨ ਪੰਜਾਬੀ ਸਿਖਣ ਲਈ ਮੁਸਲਿਮ ਵਿਦਿਆਰਥਣਾਂ ਦੀ ਵੀ ਭਾਰੀ ਹਾਜ਼ਰੀ ਵੇਖੀ ਗਈ’।


22/01/14)
ਸਿੱਖ ਮਾਰਗ

ਭਾਈ ਜਸਪਾਲ ਸਿੰਘ ਅਤੇ ਸਰਬਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਆਪ ਜੀ ਦੇ ਪੱਤਰ ਰਾਹੀ ਸੂਚਨਾ ਮਿਲੀ ਹੈ ਕਿ, ਪ੍ਰੋ ਦਰਸ਼ਨ ਸਿੰਘ ਜੀ ਦਾ ਹੁਣ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਨਾਮ ਦੀ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਸਾਡੀ ਜਾਣਕਾਰੀ ਦੇ ਮੁਤਾਬਕ (ਜਿਵੇ ਕਿ ਤੁਸੀਂ ਆਪ ਵੀ ਮੰਨਿਆ ਹੈ) ਇਹ ਜਥੇਬੰਦੀ ਪ੍ਰੋ: ਦਰਸ਼ਨ ਸਿੰਘ ਜੀ ਨੇ ਬਣਾਈ ਸੀ ਅਤੇ ਇਸ ਦੇ ਮੈਂਬਰ ਬਨਣ ਲਈ ਵੀ ਸੱਦਾ ਦਿੱਤਾ ਗਿਆ ਸੀ। ਤੁਹਾਡੇ ਪੱਤਰ ਮੁਤਾਬਕ 24 ਨਵੰਬਰ 2013 ਨੂੰ ਪ੍ਰੋ: ਦਰਸ਼ਨ ਸਿੰਘ ਜੀ ਨੇ ਇਸ ਜਥੇਬੰਦੀ/ਲਹਿਰ ਤੋਂ ਆਪਣਾ ਨਾਤਾ ਤੋੜ ਲਿਆ ਹੈ। “24 ਨਵੰਬਰ 2013 ਨੂੰ ਲੁਧਿਆਣਾ ਵਿਖੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਇਕੱਤਰਤਾ ਵਿਚ ਪ੍ਰੋ: ਦਰਸ਼ਨ ਸਿੰਘ ਨੇ ਸਪਸ਼ਟ ਐਲਾਨ ਕਰ ਦਿੱਤਾ ਸੀ ਕਿ ਹੁਣ ਉਹ ਸੰਸਥਾ ਦੇ ਮੁਢਲੇ ਸੰਚਾਲਕ ਦੀ ਭੂਮਿਕਾ ਨਹੀਂ ਨਿਭਾ ਸਕਦੇ”। ਇਹ ਜਾਣਕਾਰੀ ਸਾਨੂੰ (ਸ਼ਾਇਦ ਹੋਰ ਬਹੁਤਿਆਂ ਨੂੰ ਵੀ) ਅੱਜ ਪਹਿਲੀ ਵਾਰ ਤੁਹਾਡੇ ਪੱਤਰ ਰਾਹੀਂ ਮਿਲੀ ਹੈ। ਇਹ ਜਾਣਕਾਰੀ ਦੇਣ ਲਈ ਧੰਨਵਾਦ।
ਅਸੀਂ ਆਪਣੇ ਵਾਇਦੇ ਮੁਤਾਬਕ “ਜੇ ਕਰ ਸਾਡੀ ਜਾਣਕਾਰੀ ਸਹੀ ਨਹੀਂ ਹੈ ਤਾਂ ਸਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਉਸ ਤੋਂ ਬਾਅਦ ਅਸੀਂ ਆਪਣੀ ਲਿਖਤ ਵਿੱਚ ਸੋਧ ਕਰ ਲਵਾਂਗੇ” ਆਪਣੀ ਲਿਖਤ ਵਿੱਚ ਸੋਧ ਕਰ ਰਹੇ ਹਾਂ ਅਤੇ ਪ੍ਰੋ: ਦਰਸ਼ਨ ਸਿੰਘ ਦਾ ਨਾਮ ਲਿਖਤ ਵਿਚੋਂ ਕੱਢ ਰਹੇ ਹਾਂ।
ਮਨਜੀਤ ਸਿੰਘ ਕਈ ਸਾਲਾਂ ਤੋਂ ਫੇਸ-ਬੁੱਕ ਤੇ ‘ਸਿੱਖ ਮਾਰਗ’ ਵਿਰੁੱਧ ਆਪਣੀ ਭੜਾਸ ਕੱਢ ਰਿਹਾ ਸੀ ਅਤੇ ਹੁਣ ਯੂ-ਟਿਊਬ ਰਾਹੀਂ ਕੱਢਣੀ ਸ਼ੁਰੂ ਕਰ ਦਿੱਤੀ ਹੈ।
http://www.youtube.com/watch?v=W2yVFTVJiPg&feature=youtu.be


ਇਸ ਲਈ ਹੁਣ ਇਹ ਸਿੱਧਾ ਤੇ ਸਪੱਸ਼ਟ ਚੈਲਿੰਜ ਮਨਜੀਤ ਸਿੰਘ ਮੋਹਾਲੀ ਅਤੇ ਇਸ ਦੇ ਸਹਿਯੋਗੀਆਂ ਨੂੰ ਹੈ ਜਿਹੜੇ ਉਸ ਨਾਲ ਸਹਿਮਤ ਹਨ। ਅਸੀਂ ਮਨਜੀਤ ਸਿੰਘ ਨੂੰ, ਉਸ ਵੱਲੋਂ ਬੋਲੇ ਗਏ ਝੂਠ ਅਤੇ ਵਰਤੀ ਗਈ ਭੜਕਾਓ ਸ਼ਬਦਾਵਲੀ ਸਬੰਧੀ ਸਪੱਸ਼ਟ ਕਰਦੇ ਹਾਂ, ਜੇਕਰ ਉਹ ਆਪਸੀ ਟਕਰਾਅ ਵਿੱਚ ਹੋਰ ਵਾਧਾ ਨਹੀਂ ਕਰਨਾ ਚਾਹੁੰਦਾ, ਤਾਂ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਆਪਣੀ ਵੀਡੀਓ `ਦਾ ਆਖਰੀ ਹਿਸਾ, ਜਿਸ ਵਿਚ ਉਸ ਨੇ ਸਿੱਖ ਮਾਰਗ, ਸਿੰਘ ਸਭਾ ਕਨੇਡਾ ਅਤੇ ਰੋਜ਼ਾਨਾ ਸਪੋਕਸਮੈਨ ਅਤੇ ਇਨ੍ਹਾਂ ਦੇ ਲੇਖਕਾਂ ਪ੍ਰਤੀ ਸਵਾਲ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ ਸਿੱਖ ਵੀ ਨਹੀ ਸਮਝਣਾ ਚਾਹੀਦਾ, ਨੂੰ ਯੋਗ ਸਪੱਸ਼ਟੀ ਕਰਨ ਦੇ ਕੇ ਤੁਰੰਤ ਹਟਾ ਦੇਵੇ। ਜੇ ਕਰ ਉਹ ਇਸ ਤਰ੍ਹਾਂ ਨਹੀਂ ਕਰਦਾ ਤਾਂ ਉਸ ਦੀ ਇਖ਼ਲਾਕੀ ਜਿੰਮੇਵਾਰੀ ਬਣਦੀ ਹੈ ਕਿ ਉਹ ਤੱਥਾਂ ਦੇ ਅਧਾਰ ਤੇ ਮੌਜੂਦਾ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਸਾਬਿਤ ਕਰੇ। ਇਹ ਗੱਲ ਸਾਰਿਆਂ ਦੇ ਸਾਹਮਣੇ ਲਿਖਤੀ ਰੂਪ ਵਿਚ ਸਾਬਿਤ ਕਰਨੀ ਹੋਵੇਗੀ ਨਾ ਕਿ ਈ-ਮੇਲਾਂ ਰਾਹੀਂ।
ਸਿੱਖ ਮਾਗਰ ਵੱਲੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਹੁਣ ਸਿਰਫ ਮਨਜੀਤ ਸਿੰਘ ਅਤੇ ਇਸ ਦੇ ਸਹਿਯੋਗੀਆਂ ਨਾਲ ਕਰਤਾਰਪੁਰੀ ਬੀੜ ਬਾਰੇ ਤੱਥਾਂ ਦੇ ਅਧਾਰ ਤੇ ਹੀ ਚਰਚਾ ਕੀਤੀ ਜਾਵੇਗੀ। ਬੇ-ਫਜੂਲੇ ਸਵਾਲਾਂ ਦੇ ਜਵਾਬ ਦੇਣ ਦਾ ਸਾਡੇ ਕੋਲ ਸਮਾਂ ਨਹੀਂ ਹੈ ਪਰ ਝੂਠ ਨੂੰ ਨੰਗਾ ਕਰਨ ਲਈ ਸੱਚ ਨੂੰ ਉਜਾਗਰ ਕਰਨ ਲਈ ਅਤੇ ਗੁਰਬਾਣੀ ਦੇ ਸੱਚ ਅਤੇ ਸੁੱਧਤਾ ਨੂੰ ਕਾਇਮ ਰੱਖਣ ਲਈ ਅਸੀਂ ਸਮਾ ਕੱਢ ਸਕਦੇ ਹਾਂ। ਜਿਹਨਾ ਨੂੰ ਕਈ ਉਲਟਾ ਸ਼ੰਕੇ ਖੜਾ ਕਰਨਾ ਸਮਝਦੇ ਹਨ। ਇਹਨਾ ਨੂੰ ਇਹ ਨਹੀਂ ਪਤਾ ਕਿ ਸ਼ੰਕੇ ਤਾਂ ਗੈਰ-ਜੁੰਮੇਵਾਰ ਵਿਆਕਤੀਆਂ ਨੇ ਆਪ ਹੀ ਖੜੇ ਕਰ ਦਿੱਤੇ ਸਨ ਜਦੋਂ ਰਾਗ ਮਾਲਾ ਬੀੜ ਵਿਚ ਖਸੋੜ ਕੇ ਆਪ ਹੀ ਇਸ ਨੂੰ ਪੜ੍ਹਨ ਅਤੇ ਨਾ ਪੜ੍ਹਨ ਬਾਰੇ ਲਿਖ ਦਿੱਤਾ ਸੀ।
ਧੰਨਵਾਦ ਸਹਿਤ,
ਸਿੱਖ ਮਾਰਗ


22/01/14)
ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ

ਸਿੱਖ ਮਾਰਗ ਵੈਬਸਾਈਟ ਦੇ ਸੰਪਾਦਕ ਜੀਓ,
ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ।।

ਸਾਡੇ 17 ਜਨਵਰੀ 2014 ਦੇ ਪੱਤਰ ਨੂੰ ਆਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਕਰਨ ਲਈ ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹਾਂ। ਆਪ ਜੀ ਵੱਲੋਂ ਕੁਝ ਨੁਕਤਿਆਂ ਤੇ ਆਪਣਾ ਪੱਖ ਰੱਖਿਆ ਗਿਆ ਹੈ, ਜਿਨ੍ਹਾਂ ਬਾਰੇ ਸਾਡੇ ਵੱਲੋਂ ਪ੍ਰਤੀਕ੍ਰਿਆ ਦੇਣਾ ਅਤਿ ਜਰੂਰੀ ਹੈ, ਤਾਂ ਜੋ ਆਪ ਜੀ ਅਤੇ ਹੋਰ ਪਾਠਕ ਇਸ ਮੁੱਦੇ ਨੂੰ ਹਰ ਪੱਖੋਂ ਸਮਝ-ਵਿਚਾਰ ਸਕਣ।

ਸਾਡੇ ਪਹਿਲੇ ਸਵਾਲ ਦੇ ਜਵਾਬ ਵਿਚ ਤੁਸੀਂ ਲਿਖਿਆ ਹੈ ਕਿ ''ਗੁਰੂ ਗ੍ਰੰਥ ਦਾ ਖਾਲਸਾ ਪੰਥ ਨਾਮ ਦੀ ਜਥੇਬੰਦੀ ਪ੍ਰੋ: ਦਰਸ਼ਨ ਸਿੰਘ ਦੀ ਬਣਾਈ ਹੋਈ ਹੈ।... ਇਹ ਤਿੰਨੇ ਹੀ (ਵੀਡੀਓ) ਇਸ ਜਥੇਬੰਦੀ ਦੇ ਨਾਮ ਤੇ ਬਣਾ ਕੇ ਪਾਈਆਂ ਗਈਆਂ ਹਨ। ਜਿਸ ਦੇ ਕਰਤਾ ਧਰਤਾ ਪ੍ਰੋ: ਦਰਸ਼ਨ ਸਿੰਘ ਹਨ। ਜੇਕਰ ਸਾਡੀ ਜਾਣਕਾਰੀ ਸਹੀ ਨਹੀਂ ਤਾਂ ਸਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ।'' ਅਸੀਂ ਸਤਿਕਾਰ ਸਹਿਤ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਇਸ ਨੁਕਤੇ ਬਾਰੇ ਵਾਕਈ ਆਪ ਜੀ ਦੀ ਜਾਣਕਾਰੀ ਦਰੁਸਤ ਨਹੀਂ। ਇਥੇ ਧਿਆਨ ਦੇਣ ਯੋਗ ਪਹਿਲਾ ਤੱਥ ਇਹ ਹੈ ਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ ਕੋਈ ਜਥੇਬੰਦੀ ਨਹੀਂ ਹੈ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ, ਪ੍ਰਮਾਣਿਕਤਾ ਅਤੇ ਸਰਬ-ਉੱਚਤਾ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਦੀ ਏਕਤਾ ਅਤੇ ਸਾਂਝੇ ਗੁਰਮਤਿ ਪ੍ਰਚਾਰ ਨੂੰ ਹੱਲਾਸ਼ੇਰੀ ਦੇਣ ਵਾਲੀ ''ਲਹਿਰ''
(movement) ਹੈ। ਦੂਜਾ, ਇਸ ਲਹਿਰ ਦੀ ਸਥਾਪਨਾ ਇਕੱਲੇ ਪ੍ਰੋ: ਦਰਸ਼ਨ ਸਿੰਘ ਜੀ ਵੱਲੋਂ ਨਹੀਂ ਬਲਕਿ ਕਈ ਹੋਰ ਸਿੱਖ ਵਿਦਵਾਨਾਂ ਵੱਲੋਂ ਆਪਸੀ ਵਿਚਾਰ-ਵਟਾਂਦਰੇ ਉਪਰੰਤ ਸਾਂਝੇ ਤੌਰ ਤੇ ਕੀਤੀ ਗਈ ਸੀ। ਹਾਂ, ਇਹ ਸੱਚ ਹੈ ਕਿ ਲਹਿਰ ਦੇ ਮੁਢਲੇ ਸੰਚਾਲਕਾਂ ਵਿਚ ਹੋਰਨਾਂ ਪ੍ਰਚਾਰਕਾਂ ਦੇ ਇਲਾਵਾ ਪ੍ਰੋ: ਦਰਸ਼ਨ ਸਿੰਘ ਵੀ ਸ਼ਾਮਲ ਸਨ। ਤੀਜਾ, 24 ਨਵੰਬਰ 2013 ਨੂੰ ਲੁਧਿਆਣਾ ਵਿਖੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਇਕੱਤਰਤਾ ਵਿਚ ਪ੍ਰੋ: ਦਰਸ਼ਨ ਸਿੰਘ ਨੇ ਸਪਸ਼ਟ ਐਲਾਨ ਕਰ ਦਿੱਤਾ ਸੀ ਕਿ ਹੁਣ ਉਹ ਸੰਸਥਾ ਦੇ ਮੁਢਲੇ ਸੰਚਾਲਕ ਦੀ ਭੂਮਿਕਾ ਨਹੀਂ ਨਿਭਾ ਸਕਦੇ। ਭਾਵ, ਪਿਛਲੇ ਢਾਈ ਕੁ ਮਹੀਨੇ ਤੋਂ ਪ੍ਰੋ: ਦਰਸ਼ਨ ਸਿੰਘ ਇਸ ਮੁਹਿੰਮ ਦੇ ਅਹੁਦੇਦਾਰਾਂ ਵਿਚ ਸ਼ਾਮਲ ਨਹੀਂ ਹਨ। ਇਸ ਲਈ ਇਸ ਲਹਿਰ ਦੇ ਕਿਸੇ ਮੈਂਬਰ ਦੀ ਮੌਜੂਦਾ ਸਮੇਂ ਵਿਚ ਕੀਤੀ ਗਈ ਕਾਰਵਾਈ ਲਈ ਪ੍ਰੋ: ਦਰਸ਼ਨ ਸਿੰਘ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ, ਤਾਂ ਬਿਹਤਰ ਹੋਵੇਗਾ।
ਆਪ ਜੀ ਨੂੰ ਇਹ ਧਿਆਨ ਵੀ ਦੇਣਾ ਚਾਹੀਦਾ ਹੈ ਕਿ ਸਿੱਖ ਮਾਰਗ ਵੈਬਸਾਈਟ ਤੇ ਹੀ ਕਰਤਾਰਪੁਰੀ ਬੀੜ ਅਤੇ ਅਕਾਲ ਤਖਤ ਦੀ ਪ੍ਰਮਾਣਿਕਤਾ ਨੂੰ ਲੈ ਕੇ ਕੁਝ ਲੇਖਕਾਂ ਦੇ ਇਕ-ਪਾਸੜ ਵਿਚਾਰਧਾਰਾ (ਜੋ ਸਿੱਧੇ-ਅਸਿੱਧੇ ਢੰਗ ਨਾਲ ਮੈਕਲਾਊਡ ਦੀ ਵਿਚਾਰਧਾਰਾ ਨੂੰ ਜੀ ਪ੍ਰਚਾਰਦੇ ਹਨ) ਵਾਲੇ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਹਨ। ਇਸਲਈ ਮਨਜੀਤ ਸਿੰਘ ਖਾਲਸਾ ਜਾਂ ਕਿਸੇ ਵੀ ਹੋਰ ਵਿਅਕਤੀ ਵੱਲੋਂ ਉਕਤ ਲੇਖਕਾਂ ਦੀ ਆਲੋਚਨਾ ਕਰਨ ਸਮੇਂ ਇਨ੍ਹਾਂ ਦੀ ਪ੍ਰਕਾਸ਼ਨਾ ਅਤੇ ਸਰਪ੍ਰਸਤੀ ਕਰਨ ਵਾਲੀ ਵੈਬਸਾਈਟ ਬਾਰੇ ਟਿੱਪਣੀ ਕਰਨਾ ਸੁਭਾਵਿਕ ਹੋ ਜਾਂਦਾ ਹੈ।
ਸਾਡੇ ਸਵਾਲ ਨੰਬਰ 4 ਦੇ ਜਵਾਬ ਵਿਚ ਤੁਹਾਡਾ ਕਹਿਣਾ ਹੈ ''ਕਿਉਂਕਿ ਜਿਹਨਾਂ ਵੀਡੀਓ ਤੇ ਅਸੀਂ ਇਤਰਾਜ ਕਰਦੇ ਹਾਂ, ਉਹਨਾਂ ਵਿਚੋਂ ਇੱਕ ਵਿੱਚ ਇਸ ਕਿਤਾਬ ਦਾ ਖਾਸ ਤੌਰ ਤੇ ਜਿਕਰ ਕੀਤਾ ਗਿਆ ਹੈ।'' ਵੀਰ ਜੀਓ, ਪਹਿਲਾਂ ਤਾਂ ਤੁਸੀਂ ਖੁਦ ਮੰਨਦੇ ਹੀ ਤੁਹਾਡੇ ਇਤਰਾਜ ਵਾਲੇ 3 ਵਿਚੋਂ 2 (ਭਾਵ, ਦੋ-ਤਿਹਾਈ ਬਹੁਮਤ ਵਾਲ) ਵੀਡੀਓ ਵਿਚ ਇਸ ਕਿਤਾਬ ਦਾ ਜਿਕਰ ਨਹੀਂ ਹੈ। ਦੂਜਾ, ਕੀ ਕਿਧਰੇ ਇਸ ਇਕ-ਮਾਤਰ ਵੀਡੀਓ ਵਿਚ ਬੁਲਾਰੇ ਨੇ ਇਸ ਕਿਤਾਬ ਵਿਚ ਪੇਸ਼ ਕੀਤੀਆਂ ਗਈਆਂ ਦਲੀਲਾਂ ਦੀ ਹਮਾਇਤ ਕੀਤੀ ਹੈ? ਜੇ ਨਹੀਂ, ਤਾਂ ਸਪਸ਼ਟ ਹੈ ਕਿ ਕਿਤਾਬ ਦੀ ਹਮਾਇਤ ਸਿਰਫ ਤੁਸੀਂ ਕਰ ਰਹੇ ਹੋ ਅਤੇ ਇਸ ਕਿਤਾਬ ਦੇ ਅਧਾਰ ਤੇ ਬਹਿਸ ਛੇੜ ਕੇ, ਜਾਣੇ-ਅਨਜਾਣੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਮਿਲਾਵਟੀ ਸਰੂਪ ਪ੍ਰਚਾਰਨ ਲਈ ਜਤਨਸ਼ੀਲ ਹੋ ਰਹੇ ਹੋ।
ਸਾਡੇ ਸਵਾਲ ਨੰਬਰ 5 ਬਾਰੇ ਤੁਹਾਡੇ ਵੱਲੋਂ ਦਿੱਤੇ ਗਏ ਇਸ ਜਵਾਬ ਸਿੱਖ ਮਾਰਗ ਤੇ ਅਜਿਹੀ ਕੋਈ ਲਿਖਤ ਪ੍ਰਕਾਸ਼ਿਤ ਨਹੀਂ ਕੀਤੀ ਗਈ, ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਨਕਲੀ ਕਿਹਾ ਗਿਆ ਹੋਵੇ, ਪੜ੍ਹ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਸਾਨੂੰ ਹੋਰ ਖੁਸ਼ੀ ਹੁੰਦੀ ਜੇਕਰ ਤੁਸੀਂ ਇਹ ਵੀ ਲਿਖ ਦਿੰਦੇ ਕਿ ਸਿੱਖ ਮਾਰਗ 'ਤੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ 'ਮਿਲਾਵਟੀ' ਦੱਸਣ ਵਾਲੀ ਕੋਈ ਲਿਖਤ ਵੀ ਪ੍ਰਕਾਸ਼ਿਤ ਨਹੀਂ ਕੀਤੀ ਜਾਂਦੀ। ਪਰ ਤੁਸੀਂ ਤਾਂ ਖੁਦ ਲਿਖ ਰਹੇ ਹੋ ਕਿ ''ਕਾਤਬਾਂ ਦੀਆਂ ਉਤਾਰੇ ਸਮੇਂ ਕੀਤੀਆਂ ਕਈ ਅਜਿਹੀਆਂ ਗਲਤੀਆਂ ਇਸ (ਗੁਰੂ ਗ੍ਰੰਥ ਸਾਹਿਬ ਦੇ ਪ੍ਰਚਲਿਤ ਮੌਜੂਦਾ ਸਰੂਪ) ਵਿਚ ਮੌਜੂਦ ਹਨ।'' ਭਾਵ, ਗੁਰੂ ਗ੍ਰੰਥ ਸਾਹਿਬ ਦੇ ਪ੍ਰਚਲਿਤ ਸਰੂਪ ਦੀ ਪ੍ਰਮਾਣਿਕਤਾ ਬਾਰੇ ਸਿੱਖਾਂ ਵਿਚ ਸ਼ੰਕੇ ਖੜੇ ਕਰ ਕੇ, ਉਨ੍ਹਾਂ ਦੀ ਨਿਸ਼ਠਾ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦੀ ਮੈਕਲਾਊਡੀਅਨ ਵਿਚਾਰਧਾਰਾ ਵਾਲੇ ਭੇਖੀ ਸਿੱਖਾਂ ਦੀ ਮੁਹਿੰਮ ਦੇ ਜਾਣੇ-ਅਨਜਾਣੇ ਵਿਚ ਤੁਸੀਂ ਵੀ ਹਮਾਇਤੀ ਬਣ ਰਹੇ ਹੋ। ਜਗਤਾਰ ਸਿੰਘ ਜਾਚਕ ਦੇ ਲੇਖ ਵਿਚ ਇਹ ਕਿਹਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਲਿਤ ਸਰੂਪਾਂ ਵਿਚ ਲਫਜੀ ਗਲਤੀਆਂ
(spelling mistakes) ਪਾਈਆਂ ਜਾਂਦੀਆਂ ਹਨ। ਅਸੀਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ ਕਿ ਬੇਅੰਤ ਸਾਵਧਾਨੀ ਵਰਤਣ ਦੇ ਬਾਵਜੂਦ, ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਵੇਲੇ ਇਨ੍ਹਾਂ ਵਿਚ ਕੁਝ ਲਫ਼ਜ਼ੀ ਤਰੁਟੀਆਂ ਹੋ ਜਾਂਦੀਆਂ ਹੋਣ। ਪਰ ਇਹ ਕੋਈ ਏਨਾ ਵੱਡਾ ਮਸਲਾ ਨਹੀਂ, ਜਿਸ ਦਾ ਅਸੀਂ ਸਾਰੀ ਦੁਨੀਆ ਵਿਚ ਢੰਢੋਰਾ ਪਿੱਟਣਾ ਸ਼ੁਰੂ ਕਰ ਦੇਈਏ (ਕਿ ਗੁਰੂ ਗ੍ਰੰਥ ਸਾਹਿਬ ਵਿਚ ਲਫ਼ਜ਼ੀ ਤਰੁੱਟੀਆਂ ਹਨ) ਕਿਉਂਕਿ ਅਜਿਹਾ ਕਰਨ ਨਾਲ ਵੀ ਸਿੱਖਾਂ ਅਤੇ ਗੈਰ-ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਪੈਦਾ ਹੋ ਜਾਣਗੇ।
ਇਸੇ ਪੈਰੇ ਵਿਚ ਤੁਹਾਡਾ ਕਹਿਣਾ ਹੈ ਕਿ ''ਜੋ ਗੱਲਾਂ ਕਰਤਾਰਪੁਰੀ ਬੀੜ ਨੂੰ ਅਧਾਰ ਬਣਾ ਕੇ ਕੀਤੀਆਂ ਜਾਂਦੀਆਂ ਹਨ, ਉਹਨਾਂ ਅਨੁਸਾਰ ਗੁਰੂ ਜੀ ਬਹੁਤ ਹੀ ਭੁੱਲੜ ਸਾਬਤ ਕੀਤੇ ਜਾਂਦੇ ਹਨ।'' ਅਸੀਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਬ੍ਰਾਹਮਣਵਾਦੀ, ਮੈਕਲਾਊਵਾਦੀ ਅਤੇ ਹੋਰ ਸਿੱਖੀ-ਵਿਰੋਧੀ ਪ੍ਰਚਾਰਕਾਂ ਨੇ ਗੁਰੂ ਸਾਹਿਬਾਨ ਪ੍ਰਤੀ ਸ਼ੰਕੇ ਖੜੇ ਕਰਨ ਲਈ ਕੋਈ ਨਾ ਕੋਈ ਢੰਗ ਤਰੀਕਾ ਲੱਭ ਹੀ ਲੈਣਾ ਹੁੰਦਾ ਹੈ (ਜਿਵੇਂ ਕਿ ਉਹਨਾਂ ਨੇ ਸਾਡੇ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਇਵੇਂ ਤੋੜ-ਮਰੋੜ ਕੇ ਪ੍ਰਚਾਰ ਦਿੱਤਾ ਹੈ ਕਿ ਹੁਣ ਉਹ ਸੱਚ ਦੀ ਬਜਾਏ ਮਿਥਿਹਾਸ ਲੱਗਣ ਲੱਗ ਪਈਆਂ ਹਨ)। ਇਸਲਈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਗੁਰਮਤਿ ਵਿਰੋਧੀ ਪ੍ਰਚਾਰਕਾਂ ਦੇ ਕੁ-ਤਰਕਾਂ ਦਾ ਜਵਾਬ ਦੇਵੇ, ਗੁਰਮਤਿ ਦੇ ਇਕ-ਮਾਤਰ ਸੋਮੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ੰਕੇ ਖੜੇ ਕਰਨ ਦੀ ਦੌੜ ਵਿਚ ਸ਼ਾਮਲ ਨਾ ਹੋ ਜਾਵੇ।
ਇਸੇ ਪੈਰੇ ਵਿਚ ਤੁਹਾਡਾ ਕਹਿਣਾ ਹੈ ਕਿ ''ਅਸੀਂ ਉਹਨਾਂ (ਸਵਾਲਾਂ) ਦੇ ਜਵਾਬ ਭਾਲਦੇ ਹਾਂ ਜਿਹੜੇ ਕਿ ਗੁਰੂ ਜੀ ਦੀ ਸ਼ਖਸੀਅਤ ਨੂੰ ਦਾਗੀ ਕਰਦੇ ਹਨ।'' ਸੰਪਾਦਕ ਜੀਓ, ਇਕ ਪਾਸੇ ਤਾਂ ਤੁਸੀਂ ਕਰਤਾਰ ਪੁਰੀ ਬੀੜ ਦੇ ਮਸਲੇ ਨੂੰ ਆਪਣੀ 'ਸ਼ੰਕਾ' ਦੇ ਰੂਪ ਵਿਚ ਪ੍ਰਗਟ ਕਰਦੇ ਹੋਏ, ਇਸ ਬਾਰੇ ਸਵਾਲਾਂ ਦੇ ਜਵਾਬ ਭਾਲਣ ਦਾ ਦਾਅਵਾ ਕਰਦੇ ਹੋ। ਦੂਜੇ ਪਾਸੇ, ਆਪ ਜੀ ਮਨਜੀਤ ਸਿੰਘ ਖਾਲਸਾ ਨੂੰ ਇਸੇ ਵਿਸ਼ੇ ਤੇ ਚੈਲੰਜ ਕਰ ਰਹੇ ਹੋ, ਜਿਸਦਾ ਸਪਸ਼ਟ ਅਰਥ ਹੈ ਕਿ ਤੁਸੀਂ ਕਰਤਾਰ ਪੁਰੀ ਬੀੜ ਪ੍ਰਤੀ ਤੁਹਾਡੇ ਮਨ ਵਿਚ ਸਿਰਫ ਸਵਾਲ ਮਾਤਰ ਨਹੀਂ ਹਨ ਬਲਕਿ ਇਕ ਬੜਾ ਸਪਸ਼ਟ ਸਟੈਂਡ ਹੈ (ਜੋ ਤੁਹਾਡੇ ਆਪਣੇ ਵਿਚਾਰਾਂ ਮੁਤਾਬਿਕ, ਬਿਲਕੁਲ ਠੀਕ ਵੀ ਹੈ)। ਇਸਲਈ ਤੁਸੀਂ ਮਨਜੀਤ ਸਿੰਘ ਖਾਲਸਾ ਨੂੰ ਇਸ ਵਿਸ਼ੇ ਤੇ ਝੂਠਾ ਸਾਬਿਤ ਕਰ ਦੇਣ ਦੀ ਚੁਣੌਤੀ ਦੇ ਰਹੇ ਹੋ। ਸੰਪਾਦਕ ਜੀਉ, ਜੇਕਰ ਆਪ ਜੀ ਦੇ ਮਨ ਵਿਚ ਕਰਤਾਰ ਪੁਰੀ ਬੀੜ ਬਾਰੇ ਕੋਈ ਸ਼ੰਕਾ ਮਾਤਰ ਹੀ ਹੈ, ਤਾਂ ਤੁਸੀਂ ਇਸ ਵਿਸ਼ੇ ਤੇ ਖੋਜ ਕਰ ਚੁੱਕੇ ਵਿਦਵਾਨਾਂ ਨਾਲ ਈ-ਮੇਲ, ਫੋਨ ਆਦਿਕ ਸੰਚਾਰ ਸਾਧਨਾਂ ਰਾਹੀਂ ਸੰਪਰਕ ਕਰਕੇ ਜਾਣਵਾਰੀ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਕਿਸੇ ਕਿਸਮ ਦੇ ਸ਼ੰਕੇ ਹੋਣ ਤੇ ਸਵਾਲ-ਜਵਾਬ ਵੀ ਕਰ ਸਕਦੇ ਹੋ। ਪਰ ਤੁਹਾਡਾ ਸਾਰਾ ਜੋਰ ਇਸੇ ਨੁਕਤੇ ਤੇ ਕੇਂਦਰਿਤ ਹੈ ਕਿ ਇਸ ਮਸਲੇ ਤੇ ਮਨਜੀਤ ਸਿੰਘ ਖਾਲਸਾ (ਅਤੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਪ੍ਰਮਾਣਿਕ ਮੰਨਣ ਵਾਲੇ ਸਮੂਹ ਸਿੱਖਾਂ) ਦਾ ਸਟੈਂਡ ਗਲਤ ਹੈ ਅਤੇ ਉਨ੍ਹਾਂ ਨੂੰ ਗਲਤ ਸਾਬਿਤ ਕਰਨ ਲਈ ਵੈਬਸਾਈਟ ਤੇ ਜਨਤੱਕ ਰੂਪ ਵਿਚ ਚਰਚਾ ਦਾ ਇਕ-ਮਾਤਰ ਮਾਧਿਅਮ ਚੁਣਿਆ ਜਾਣਾ ਚਾਹੀਦਾ ਹੈ। ਕ੍ਰਿਪਾ ਕਰਕੇ ਆਪਣੇ ਮਨ ਵਿਚ ਵਿਚਾਰ ਕਰੋ, ਕੀ ਤੁਹਾਡੀ ਇਹ ਮੰਗ ਸਿੱਖ ਸਮਾਜ ਨੂੰ ਲਾਭ ਪੁਚਾਉਂਦੀ ਹੈ ਜਾਂ ਸਿੱਖਾਂ ਨੂੰ ਨਿੱਤ ਨਵੇਂ ਵਿਵਾਦਾਂ ਵਿਚ ਉਲਝਾਉਣ ਲਈ ਪੱਬਾਂ ਭਾਰ ਹੋਏ ਰਹਿੰਦੇ ਬ੍ਰਾਹਮਣਵਾਦੀ ਅਤੇ ਮੈਕਲਾਊਡਵਾਦੀ ਪ੍ਰਚਾਰਕਾਂ ਨੂੰ ਇਕ ਹੋਰ ਨੁਕਤਾ ਤਾਂ ਉਪਲਬਧ ਨਹੀਂ ਕਰਵਾ ਦੇਵੇਗਾ?
ਅਸੀਂ ਆਪ ਜੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡਾ ਮਕਸਦ ਝੂਠਾ ਪ੍ਰਾਪੇਗੰਡਾ ਕਰਨਾ ਜਾਂ ਆਮ ਲੋਕਾਂ ਨੂੰ ਧਰਮ ਦੇ ਨਾਮ ਤੇ ਭੜਕਾਉਣਾ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ, ਪ੍ਰਮਾਣਿਕਤਾ ਅਤੇ ਸਰਬ-ਉੱਚਤਾ ਦਾ ਪ੍ਰਚਾਰ ਕਰਕੇ, ਆਮ ਲੋਕਾਂ ਨੂੰ ਗੁਰਮਤਿ ਸਿਧਾਂਤਾਂ ਪ੍ਰਤੀ ਏਨਾ ਜਾਗਰੂਕ ਬਣਾ ਦੇਣ ਦਾ ਹੈ ਕਿ ਉਹ ਵੀ 'ਆਮ' ਤੋਂ 'ਖਾਸ' ਲੋਕ ਬਣ ਜਾਣ।
ਸਾਨੂੰ ਇਹ ਲਿਖਦਿਆਂ ਬਿਲਕੁਲ ਚੰਗਾ ਨਹੀਂ ਲਗ ਰਿਹਾ ਕਿ ਆਪ ਜੀ ਨੇ ਸਾਡੇ ਸਵਾਲ ਨੰਬਰ 6 ਦਾ ਜਵਾਬ ਨਹੀਂ ਦਿੱਤਾ, ਜਦਕਿ ਇਸਦਾ ਜਵਾਬ ਸਾਡੇ ਸਵਾਲ ਨੰਬਰ 5 ਦੇ ਉੱਤਰ (ਤੁਹਾਡੇ ਦਾਅਵੇ ਮੁਤਾਬਿਕ) ਨਹੀਂ ਆਇਆ ਹੈ। ਆਪ ਜੀ ਵੱਲੋਂ ਸਾਡੇ ਸਵਾਲਾਂ ਦੇ ਦਿੱਤੇ ਗਏ ਜਵਾਬਾਂ ਦੀ ਸਿਖਰਲੀ ਟਿੱਪਣੀ ਦੇ ਅੰਤ ਵਿਚ ਵੀ ਲਿਖਿਆ ਹੈ - ਸੰਪਾਦਕ ਅਤੇ ਕੁੱਝ ਪਾਠਕ। ਇਸਲਈ ਆਪ ਜੀ ਵੱਲੋਂ ਸਾਡੇ ਸਵਾਲ ਨੰਬਰ 6, ਕਿ ਮਨਜੀਤ ਸਿੰਘ ਖਾਲਸਾ ਵੱਲੋਂ ਕਿਸ ਵਿਅਕਤੀ, ਸਮੂਹ, ਸੰਸਥਾ ਜਾਂ ਵਿਚਾਰਧਾਰਾ ਵਾਲੇ ਲੋਕਾਂ ਦੀ ਤਸੱਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਦਾ ਜਵਾਬ ਦੇਣਾ ਅਤਿ ਲੋੜੀਂਦਾ ਹੋ ਜਾਂਦਾ ਹੈ। ਆਸ ਹੈ, ਆਪ ਜੀ ਸਾਨੂੰ ਇਸ ਬਾਰੇ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ ਤੁਹਾਡੇ ਨਾਲ ਜੁੜੇ ਇਹ 'ਕੁਝ ਪਾਠਕ' ਸੱਜਣ ਕੌਣ-ਕੌਣ ਹਨ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਪ ਜੀ ਸਾਡਾ ਸਵਾਲ ਨੰਬਰ 7 ਸਮਝ ਨਹੀਂ ਪਾਏ, ਜਿਸ ਕਾਰਨ ਇਸ ਸਵਾਲ ਪ੍ਰਤੀ ਆਪ ਜੀ ਵੱਲੋਂ ਦਿੱਤਾ ਗਿਆ ਉੱਤਰ ਬਿਲਕੁਲ ਹੀ ਨਿਰ-ਅਰਥ ਅਤੇ ਸੰਦਰਭ ਤੋਂ ਬਾਹਰੋਂ ਦਿੱਤਾ ਗਿਆ ਹੈ। ਅਸੀਂ ਇਹ ਪੁੱਛਿਆ ਸੀ ਕਿ ਜਦ ਮਸਲਾ ਤੁਹਾਡੇ ਅਤੇ ਮਨਜੀਤ ਸਿੰਘ ਖਾਲਸਾ ਵਿਚਕਾਰ ਹੈ, ਤਾਂ ਇਸ ਬਾਰੇ ਤੁਹਾਡੀ ਮੰਗ ਮੁਤਾਬਿਕ ਭਵਿੱਖ ਵਿਚ ਹੋਣ ਵਾਲੀ ਬਹਿਸ ਵਿਚ ਮਨਜੀਤ ਸਿੰਘ ਖਾਲਸਾ ਦੀਆਂ ਦਲੀਲਾਂ ਨੂੰ ਸੱਚਾ ਜਾਂ ਜਾਇਜ ਤੁਸੀਂ ਖੁਦ ਕਿਵੇਂ ਮੰਨ ਸਕੋਗੇ (ਤੁਸੀਂ ਕਿਵੇਂ ਜੱਜ ਦੀ ਭੂਮਿਕਾ ਨਿਭਾ ਪਾਉਗੇ) ਜਦਕਿ ਇਸ ਵਿਸ਼ੇ ਤੇ ਤੁਹਾਡੇ ਵਿਚਾਰ ਮਨਜੀਤ ਸਿੰਘ ਖਾਲਸਾ ਦੇ ਵਿਚਾਰਾਂ ਨਾਲੋਂ ਐਨ ਉਲਟ ਹਨ। ਪਰ ਤੁਸੀਂ ਇਸਦੇ ਜਵਾਬ ਵਿਚ ਦਮਸ ਗ੍ਰੰਥ ਦੀ ਅਸਲੀਅਤ ਦੇ ਪ੍ਰਚਾਰ ਬਾਰੇ ਆਪਣੀ ਵੈਬਸਾਈਟ ਦੇ ਪਿਛੋਕੜ ਦੀ ਜਾਣਕਾਰੀ ਦੇ ਦਿੱਤੀ ਹੈ, ਜੋ ਸਾਡੇ ਸਵਾਲ ਦੀ ਮੰਗ ਨਹੀਂ ਸੀ। ਅਸੀਂ ਹੁਣ ਵੀ ਆਪ ਜੀ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਉਕਤ ਸਵਾਲ ਵਿਚ ਅਸੀਂ ''ਸੂਝਵਾਨ ਸਿੱਖਾਂ'' ਜਾਂ ''ਡੇਰਾਵਾਦੀ ਸਿੱਖਾਂ'' ਦਾ ਜਿਕਰ ਨਹੀਂ ਕਰ ਰਹੇ ਬਲਕਿ ਆਪ ਜੀ ਬਾਰੇ ਸਵਾਲ ਕਰ ਰਹੇ ਹਾਂ ਕਿ ਆਪਣੇ ਤੋਂ ਐਨੀ ਵਿਰੋਧੀ ਵਿਚਾਰਧਾਰਾ ਵਾਲੇ ਸ਼ਖਸ, ਜਿਸਦੇ ਲਈ ਤੁਹਾਨੂੰ ਚੈਲੰਜ ਕਰਨ ਦੀ ਨੌਬਤ ਆ ਗਈ ਹੋਵੇ, ਵੱਲੋਂ ਚੈਲੰਜ ਮਨਜੂਰ ਕੀਤੇ ਜਾਣ ਤੇ ਉਸ ਵਿਅਕਤੀ ਦੀ ਦਲੀਲ ਨੂੰ ਤੁਸੀਂ ਕਿਵੇਂ ਨਿਰਪੱਖਤਾ, ਸੁਹਿਰਦਤਾ ਅਤੇ ਠਰ੍ਹੰਮੇ ਨਾਲ ਵਿਚਾਰ ਕੇ ਅਪਣਾ ਸਕੋਗੇ?
''ਮਾੜੀ ਸ਼ਬਦਾਵਲੀ'' ਬਾਰੇ ਸਾਡੇ ਸਵਾਲ ਨੰਬਰ 8 ਦੇ ਜਵਾਬ ਵਿਚ ਤੁਸੀਂ ਲਿਖਿਆ ਹੈ ਕਿ ''ਇਹ ਸਵਾਲ ਤੁਹਾਡਾ ਜੁਆਕਾਂ/ਨਿਆਣਿਆਂ ਵਾਲਾ ਹੈ। ਇਹ ਹਰ ਇੱਕ ਨੂੰ ਪਤਾ ਹੈ ਕਿ ਮਾੜੀ ਸ਼ਬਦਾਵਲੀ ਕੀ ਹੁੰਦੀ ਹੈ।'' ਸੰਪਾਦਕ ਜੀਉ, ਹੋ ਸਕਦਾ ਹੈ ਕਿ ਉਮਰ ਵਿਚ ਅਸੀਂ ਨਿਆਣੇ ਹੀ ਹੋਈਏ ਪਰ ਸਾਡੇ ਇਸ ਸਵਾਲ ਦੀ ਭਾਵਨਾ ਬਿਲਕੁਲ ਸੰਜੀਦਾ ਅਤੇ ਬਾਲਪਨ ਦੀਆਂ ਭਾਵਨਾਵਾਂ ਤੋਂ ਮੁਕਤ ਹੈ। ਅਸੀਂ ਆਪ ਜੀ ਤੋਂ ਪੁੱਛ ਰਹੇ ਹਾਂ ਕਿ ''ਮਾੜੀ ਸ਼ਬਦਾਵਲੀ'' ਦਾ ਤੁਹਾਡਾ ਕੀ ਪੈਮਾਨਾ ਹੁੰਦਾ ਹੈ ਕਿਉਂਕਿ ਮਾੜੀ ਸ਼ਬਦਾਵਲੀ ਪ੍ਰਤੀ ਹਰ ਵਿਅਕਤੀ/ਸਮੂਹ ਦੇ ਆਪੋ-ਆਪਣੇ ਪੈਮਾਨੇ ਹੁੰਦੇ ਹਨ। ਮਿਸਾਲ ਦੇ ਤੌਰ ਤੇ, ਮੋਹਾਲੀ ਤੋਂ ਛਪਦੀ ਅਤੇ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੀ ਇਕ ਪੰਜਾਬੀ ਅਖਬਾਰ ਦੇ ਸੰਪਾਦਕ ਨੂੰ ਜਦ ਕੁਝ ਲੇਖਕਾਂ ਵੱਲੋਂ 'ਸੌਦਾ ਸੰਪਾਦਕ' ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ, ਤਾਂ ਉਕਤ ਸੰਪਾਦਕ ਦੇ ਸਮਰਥਕਾਂ ਨੂੰ ਭਾਰੀ ਪੀੜਾ ਪੁੱਜਦੀ ਹੈ ਅਤੇ ਉਹ ਕਹਿੰਦੇ ਹਨ ਕਿ ਤੁਸੀਂ ਭਾਵੇਂ ਸੰਪਾਦਕ ਦੀਆਂ ਲਿਖਤਾਂ ਦੀ ਆਲੋਚਨਾ ਕਰੋ, ਪਰ ਉਸ ਪ੍ਰਤੀ ''ਮਾੜੀ ਸ਼ਬਦਾਵਲੀ'' ਨਾ ਵਰਤੋ। ਹਾਲਾਂਕਿ ਉਹ ਲੋਕ, ਉਸੇ ਅਖਬਾਰ ਵਿਚ, ਉਸੇ ਸੰਪਾਦਕ ਵੱਲੋਂ ਸਿਰਸੇ ਵਾਲੇ ਵਿਵਾਦਿਤ ਡੇਰੇਦਾਰ ਨੂੰ ''ਸੌਦਾ ਸਾਧ'' ਲਿਖੇ ਜਾਣ ਵੇਲੇ ਕਦੇ ਇਹ ਇਤਰਾਜ ਨਹੀਂ ਕਰਦੇ ਕਿ ਸਿਰਸੇ ਵਾਲੇ ਸਾਧ ਦੀਆਂ ਗਲਤ ਕਾਰਵਾਈਆਂ ਦੀ ਆਲੋਚਨਾ ਤਾਂ ਕੀਤੀ ਜਾਵੇ, ਪਰ ਉਸ ਪ੍ਰਤੀ ਕਥਿਤ ''ਮਾੜੀ ਸ਼ਬਦਾਵਲੀ'' ਨਾ ਵਰਤੀ ਜਾਵੇ। ਇਹ ਮਿਸਾਲ ਅਸੀਂ ਇਸ ਵਾਸਤੇ ਦੇ ਰਹੇ ਹਾਂ ਕਿ ਬਹੁਤੇ ਲੋਕ ''ਮਾੜੀ ਸ਼ਬਦਾਵਲੀ'' ਵਾਲੀ ਦਲੀਲ ਦੀ ਵਰਤੋਂ ਆਪਣੀ ਸਹੂਲੀਅਤ ਮੁਤਾਬਿਕ ਸਮੇਂ-ਸਮੇਂ ਤੇ ਕਰ ਲੈਂਦੇ ਹਨ ਅਤੇ ਆਪਣੀ ਹੀ ਸਹੂਲੀਅਤ ਲਈ ''ਮਾੜੀ ਸ਼ਬਦਵਾਲੀ'' ਦਾ ਪੈਮਾਨਾ ਵੀ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਹਨ। ਇਸ ਕਰਕੇ ਜੇਕਰ ''ਮਾੜੀ ਸ਼ਬਦਾਵਲੀ'' ਬਾਰੇ ਆਪ ਜੀ ਦੀ ਨੀਤੀ ਸਪਸ਼ਟ ਹੋ ਜਾਂਦੀ, ਤਾਂ ਬਹੁਤ ਬਿਹਤਰ ਹੁੰਦਾ।
ਸਾਡੇ ਸਵਾਲ ਨੰਬਰ 9 ਦਾ ਜਵਾਬ ਤੁਸੀਂ ਸਵਾਲ ਨੰਬਰ 5 ਵਿਚ ਦੇਣ ਦਾ ਦਾਅਵਾ ਕੀਤਾ ਹੈ, ਪਰ ਆਪਣੇ ਉੱਤਰ ਨੰਬਰ ਵਿਚ ਤੁਸੀਂ ਕਿਧਰੇ ਵੀ ਇਹ ਸਪਸ਼ਟ ਨਹੀਂ ਕੀਤਾ ਕਿ ਮਨਜੀਤ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹੜੇ-ਕਿਹੜੇ ਝੂਠ ਬੋਲ ਕੇ ਆਮ ਜਾਂ ਖਾਸ ਸਿੱਖਾਂ ਨੂੰ ਗੁੰਮਰਾਹ ਕੀਤਾ ਹੈ।
ਸਾਡੇ ਸਵਾਲ ਨੰਬਰ 10 ਦੇ ਜਵਾਬ ਵਿਚ ਆਪ ਜੀ ਦਾ ਕਹਿਣਾ ਹੈ ਕਿ ''ਮਨਜੀਤ ਸਿੰਘ ਵੱਲੋਂ ਉਠਾਏ ਨੁਕਤਿਆਂ ਦਾ ਜਵਾਬ ਕੋਈ ਢਾਈ ਸਾਲ ਪਹਿਲਾਂ ਲੇਖਾਂ ਰਾਹੀਂ ਅਤੇ ਇਹਨਾਂ ਪੰਨਿਆਂ ਤੇ ਦਿੱਤਾ ਜਾ ਚੁੱਕਾ ਸੇੀਂ'' ਕੀ ਇਸਦਾ ਅਰਥ ਇਹ ਨਹੀਂ ਕਿ ਸਬੰਧਿਤ ਵਿਸ਼ੇ (ਕਰਤਾਰ ਪੁਰੀ ਬੀੜ) ਬਾਰੇ ਤੁਹਾਡਾ ਸਟੈਂਡ ਪਹਿਲਾਂ ਵਾਲਾ ਹੀ ਹੈ ਅਤੇ ਇਸੇ ਵਿਸ਼ੇ ਤੇ ਮਨਜੀਤ ਸਿੰਘ ਦਾ ਸਟੈਂਡ ਵੀ ਪਹਿਲਾਂ ਵਾਲਾ (ਜਿਹੜਾ ਤੁਹਾਡੇ ਵਿਚਾਰਾਂ ਦੀ ਵਿਰੋਧਤਾ ਵਿਚ ਭੁਗਤਦਾ ਹੈ) ਵਾਲਾ ਹੀ ਹੈ। ਭਾਵ, ਇਸ ਵਿਸ਼ੇ ਤੇ ਆਪ ਦੋਹਾਂ ਦੀ ਚਰਚਾ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਆਪ ਦੋਵੇਂ ਹੀ ਇਕ-ਦੂਜੇ ਦੀਆਂ ਦਲੀਲਾਂ ਤੋਂ ਸੰਤੁਸ਼ਟ ਨਹੀਂ ਹੋ। ਇਸ ਕਾਰਨ, ਇਕ ਤਾਂ ਆਪਣੇ ਚੈਲੰਜ ਵਿਚ ਆਪ ਜੀ ਵੱਲੋਂ ਖੁਦ ਹੀ ਆਪਣੀਆਂ ਅਤੇ ਮਨਜੀਤ ਸਿੰਘ ਦੀਆਂ ਦਲੀਲਾਂ ਦਾ ਜੱਜ ਬਣ ਜਾਣਾ ਬਿਲਕੁਲ ਜਾਇਜ ਨਹੀਂ। ਦੂਜਾ, ਜੇਕਰ ਆਪ ਜੀ ਆਪਣੇ ਪੁਰਾਣੇ ਸਟੈਂਡ ਨੂੰ ਪ੍ਰਚਾਰਨ ਲਈ ਅਜਾਦ ਹੋ, ਤਾਂ ਮਨਜੀਤ ਸਿੰਘ ਖਾਲਸਾ ਕਿਉਂ ਨਹੀਂ? ਜੇਕਰ ਵੀਡੀਓ ਨੂੰ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਨਾਮ ਤੋਂ ਜਾਰੀ ਕੀਤੇ ਜਾਣਾ ਇਤਰਾਜਯੋਗ ਹੋਵੇ, ਤਾਂ ਕੀ ਮਨਜੀਤ ਸਿੰਘ ਖਾਲਸਾ ਇਸ ਵੀਡੀਓ ਨੂੰ ਆਪਣੇ ਨਿੱਜੀ ਨਾਮ ਨਾਲ ਜਾਰੀ ਕਰ ਸਕਦੇ ਹਨ (ਕਿਉਂਕਿ ਆਪ ਜੀ ਦੇ ਇਤਰਾਜ ਦਾ ਜਿਆਦਾ ਜੋਰ ''ਫਿਰ ਕਿਸੇ ਜਥੇਬੰਦੀ ਨਾਲ ਮਿਲ ਕੇ ਵੀ ਉਹੀ ਕੰਮ ਜਾਰੀ ਰੱਖੇ...'' ਬਾਰੇ ਹੀ ਹੈ।) ਤੁਹਾਡਾ ਕਹਿਣਾ ਹੈ ਕਿ ਤੁਸੀਂ ਸਖਤ ਰੁੱਖ ਵਿਚਾਰ ਲਈ ਅਪਣਾਇਆ ਹੈ, ਟਕਰਾਅ ਲਈ ਨਹੀਂ। ਪਰ ਕ੍ਰਿਪਾ ਕਰਕੇ ਇਹ ਸਪਸ਼ਟ ਕਰੋ ਕਿ ਕਿਸੇ ਵਿਸ਼ੇ ਤੇ ਇਕ-ਪਾਸੜ ਰਾਏ ਕਾਇਮ ਕਰਕੇ ਦੂਜੇ ਵਿਅਕਤੀ ਨੂੰ ਉਹ ਰਾਏ ਗਲਤ ਸਿੱਧ ਕਰਨ ਲਈ ਦਲੀਲਾਂ ਦੇਣ ਲਈ ਚੈਲੰਜ ਕਰਨਾ ਅਤੇ ਉਨ੍ਹਾਂ ਦਲੀਲਾਂ ਦੇ ਜੱਜ ਵੀ ਖੁਦ ਹੀ ਬਣ ਜਾਣ ਨੂੰ, 'ਵਿਚਾਰ ਕਰਨਾ' ਕਿਵੇਂ ਕਿਹਾ ਜਾ ਸਕਦਾ ਹੈ। ਆਪ ਜੀ ਦੀ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਵਿਚਾਰ ਕਰਨਾ, ਟਕਰਾਅ ਨਹੀਂ ਹੁੰਦਾ ਪਰ ਸਾਡੀ ਬੇਨਤੀ ਹੈ ਕਿ ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ੰਕੇ ਖੜੇ ਕਰਨ ਵਾਲੇ ਮੁੱਦਿਆਂ ਨੂੰ ਜਨਤੱਕ ਤੌਰ ਤੇ ਤੂਲ ਦੇਣ ਲਈ ਬਜਿੱਦ ਰਹਿਣਾ, ਕੋਈ ਵਿਚਾਰ ਨਹੀਂ ਬਲਕਿ ਪੰਥਕ ਹਿੱਤਾਂ ਨਾਲ ਸਿੱਧਾ-ਸਿੱਧਾ ਟਕਰਾਅ ਹੈ।
ਸਾਡੇ ਸਵਾਲ ਨੰਬਰ 11 ਦਾ ਜਵਾਬ ਆਪ ਜੀ ਕਾਫੀ ਅਸਪਸ਼ਟ ਰੂਪ ਵਿਚ ਦਿੱਤਾ ਹੈ। ਜਿਵੇਂ, ''ਇੱਕ ਲੇਖਕ ਜਿਹੜਾ ਕਿ ਸਿੱਖ ਮਾਰਗ ਤੇ ਲਿਖਦਾ ਹੁੰਦਾ ਸੀ (ਕਿਹੜਾ ਲੇਖਕ, ਦੱਸਿਆ ਨਹੀਂ), ਉਸ ਦੀਆਂ ਲਿਖਤਾਂ ਕਿਸੇ ਕਾਰਨ (ਕਿਹੜੇ ਕਾਰਨ, ਦੱਸਿਆ ਨਹੀਂ) ਹੁਣ ਇੱਥੇ ਨਹੀਂ ਪਾਈਆਂ ਜਾਂਦੀਆਂ'' ਆਦਿਕ। ਜਿਥੋਂ ਤੱਕ ਪ੍ਰੋ: ਦਰਸ਼ਨ ਸਿੰਘ ਬਾਰੇ ਅਸੀਂ ਜਾਣਦੇ ਹਾਂ, ਉਨ੍ਹਾਂ ਨੇ ਕਦੇ ਸੁਹਿਰਦ ਜਗਿਆਸੂ ਨਾਲ ਦਸਮ ਗ੍ਰੰਥ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਸੰਕੋਚ ਨਹੀਂ ਕੀਤਾ। ਪਰ ਜਿਹੜੇ ਲੋਕ ਕਿਸੇ ਵਿਸ਼ੇ ਤੇ ਆਪਣੀ ਇਕ-ਪਾਸੜ ਰਾਏ ਕਾਇਮ ਕਰ ਚੁੱਕੇ ਹੋਣ (ਜਿਵੇਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਣ ਵਾਲੇ), ਉਨ੍ਹਾਂ ਨਾਲ ਬਹਿਸ ਹਮੇਸ਼ਾ ਬੇਨਤੀਜਾ ਰਹਿੰਦੀ ਹੈ ਕਿਉਂਕਿ ਉਨ੍ਹਾਂ ਨੇ ਕਿਸੇ ਵੀ ਤੱਥ ਨੂੰ ਸਮਝਣਾ-ਵਿਚਾਰਣਾ ਨਹੀਂ ਹੁੰਦਾ। ਆਪ ਜੀ ਦੇ ਮਾਮਲੇ ਵਿਚ ਵੀ ਇਹੀ ਦਿੱਕਤ ਹੈ ਕਿ ਆਪ ਜੀ ਕਰਤਾਰ ਪੁਰੀ ਬੀੜ ਦੇ ਮਸਲੇ ਬਾਰੇ ਇਕ-ਪਾਸੜ ਰਾਏ ਕਾਇਮ ਕਰ ਚੁੱਕੇ ਹੋ ਅਤੇ ਖੁਦ ਹੀ ਵਿਰੋਧੀ ਧਿਰ ਦੀਆਂ ਦਲੀਲਾਂ ਦੇ ਜੱਜ ਵੀ ਬਣਨਾ ਚਾਹੁੰਦੇ ਹੋ। ਆਪਜੀ ਨੇ ਸਵਾਲ ਕੀਤਾ ਹੈ ਕਿ (ਮਨਜੀਤ ਸਿੰਘ) ਹੁਣ ਚੁੱਪ ਕਿਉਂ ਹੈ? ਫਿਰ ਆਪ ਜੀ ਨੇ ਖੁਦ ਹੀ ਆਪਣੀ ਮਨਮਰਜੀ ਮੁਤਾਬਿਕ ਇਸਦਾ ਜਵਾਬ ਘੜ ਲਿਆ ਹੈ ਕਿ ''ਇਸ ਚੁੱਪ ਦਾ ਇੱਕ ਕਾਰਨ ਹੈ ਕਿ ਪਹਿਲਾਂ ਇਹ ਆਪ ਸਾਰੇ ਦੁਬਿਧਾ ਵਿੱਚ ਸੀ ਅਤੇ ਦੂਸਰਾ ਕਾਰਨ ਹੈ ਕਿ ਸਿੱਖ ਮਾਰਗ ਦੀ ਵੱਧ ਤੋਂ ਵੱਧ ਵਿਰੋਧਤਾ ਕਿਵੇਂ ਕੀਤੀ ਜਾ ਸਕਦੀ ਹੈ।'' ਅਸੀਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕ੍ਰਿਪਾ ਕਰਕੇ ਕਿਸੇ ਮਸਲੇ ਬਾਰੇ ਆਪਣੀ ਕਲਪਨਾ ਨਾਲ ਜਵਾਬ ਨਾ ਤਲਾਸ਼ੋ ਜੀ। ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨਣ ਵਾਲਾ ਕੋਈ ਵੀ ਸਿੱਖ ਕਦੇ ਵੀ ਦੁਬਿਧਾ ਵਿਚ ਨਹੀਂ ਹੁੰਦਾ ਅਤੇ ਪ੍ਰੋ: ਦਰਸ਼ਨ ਸਿੰਘ ਜਾਂ ਮਨਜੀਤ ਸਿੰਘ ਖਾਲਸਾ ਦੇ ਮਾਮਲੇ ਵਿਚ ਵੀ ਇਹੀ ਗੱਲ ਲਾਗੂ ਹੁੰਦੀ ਹੈ। ਤੁਹਾਡੇ ਵਿਚ ਅਤੇ ਇਨ੍ਹਾਂ ਲੋਕਾਂ ਵਿਚ ਇਹ ਅੰਤਰ ਹੋ ਸਕਦਾ ਹੈ ਕਿ ਤੁਸੀਂ ਵੈਬਸਾਈਟ ਤੇ ਦਸਮ ਗ੍ਰੰਥ ਬਾਰੇ ਇਕੋ ਝਟਕੇ ਵਿਚ ਆਪਣਾ ਮੁਕੰਮਲ ਪੱਖ ਰੱਖ ਦਿੱਤਾ ਹੋਵੇ ਪਰ ਗੁਰਦੁਆਰਿਆਂ ਅਤੇ ਹੋਰ ਸਮਾਜਕ ਇਕੱਤਰਤਾਵਾਂ ਵਿਚ ਹਰ ਤਰ੍ਹਾਂ ਦੇ ਲੋਕਾਂ ਦੇ ਸਾਹਮਣੇ ਬੈਠ ਕੇ ਅਜਿਹੇ ਭਾਵੁਕ ਮੁੱਦੇ ਬਾਰੇ ਜਾਗ੍ਰਿਤੀ ਲਿਆਉਣ ਲਈ ਪ੍ਰੋ: ਦਰਸ਼ਨ ਸਿੰਘ ਨੇ ਕਦਮ-ਦਰ-ਕਦਮ ਅੱਗੇ ਵਧਣ ਦੀ ਨੀਤੀ ਅਪਣਾਈ ਹੋਵੇ। ਤੁਹਾਡਾ ਦੂਜਾ ਇਲਜਾਮ, ਕਿ ਮਨਜੀਤ ਸਿੰਘ ਜਾਂ ਉਨ੍ਹਾਂ ਦੇ ਸਾਥੀ ਸਿੱਖ ਮਾਰਗ ਦੀ ਵੱਧ ਤੋਂ ਵੱਧ ਵਿਰੋਧਤਾ ਕਰਨਾ ਚਾਹੁੰਦੇ ਹਨ, ਉੱਕਾ ਹੀ ਅਧਾਰਹੀਨ ਹੈ ਕਿਉਂਕਿ ਸਿੱਖ ਮਾਰਗ ਵੈਬਸਾਈਟ ਦੀ ਵਿਰੋਧਤਾ ਕਰਕੇ ਮਨਜੀਤ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਨਿਜੀ ਲਾਭ ਨਹੀਂ ਹੋ ਸਕਦਾ। ਹਾਂ, ਜਿਸ ਤਰ੍ਹਾਂ ਤੁਸੀਂ ਮਨਜੀਤ ਸਿੰਘ ਦੀਆਂ ਗੱਲਾਂ ਦੇ ਜਵਾਬ ਢਾਈ ਕੁ ਸਾਲ ਪਹਿਲਾਂ ਦੇਣ ਦਾ ਦਾਅਵਾ ਕਰ ਰਹੇ ਹੋ, ਉਸੇ ਤਰ੍ਹਾਂ ਮਨਜੀਤ ਸਿੰਘ ਵੀ ਤੁਹਾਡੇ ਉਨ੍ਹਾਂ ਲੇਖਾਂ ਦਾ ਜਵਾਬ ਦੇਣ ਲਈ ਸਰਗਰਮ ਹੋ ਸਕਦੇ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕਰਦੇ ਹੋਣ।
ਸਾਡੇ ਸਵਾਲੇ ਨੰਬਰ 12 ਦੇ ਜਵਾਬ ਵਿਚ ਤੁਸੀਂ ਦੋਸ਼ ਲਾਇਆ ਹੈ ਕਿ ''ਪ੍ਰੋ: ਦਰਸ਼ਨ ਸਿੰਘ ਨਾਲ ਸੰਬੰਧਿਤ ਵਿਅਕਤੀ... ਸਿੱਖ ਮਾਰਗ ਅਤੇ ਇੱਥੇ ਲਿਖਣ ਵਾਲਿਆਂ ਵਿਰੁੱਧ ਕੁੱਝ ਨਾ ਕੁੱਝ ਲਿਖਦੇ ਜਾਂ ਬੋਲਦੇ ਹੀ ਰਹਿੰਦੇ ਹਨ।'' ਇਸ ਪੱਤਰ ਦੀ ਸ਼ੁਰੂਆਤ ਵਿਚ ਹੀ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਮੌਜੂਦਾ ਸਮੇਂ ਵਿਚ ਪ੍ਰੋ: ਦਰਸ਼ਨ ਸਿੰਘ ਜੀ ਦੀ ਗੁਰੂ ਗ੍ਰੰਥ ਦਾ ਖਾਲਸਾ ਪੰਥ ਲਹਿਰ ਦੇ ਸੰਚਾਲਨ ਵਿਚ ਕੋਈ ਭੂਮਿਕਾ ਨਹੀਂ। ਇਸਲਈ ਲਹਿਰ ਦੇ ਮੈਂਬਰਾਂ ਨੂੰ ''ਪ੍ਰੋ: ਦਰਸ਼ਨ ਸਿੰਘ ਨਾਲ ਸਬੰਧਿਤ ਵਿਅਕਤੀ'' ਕਹਿਣਾ ਬਿਲਕੁਲ ਦਰੁਸਤ ਨਹੀਂ। ਇਸਦੇ ਇਲਾਵਾ, ਜਿਸ ਸਮੇਂ ਪ੍ਰੋ: ਦਰਸ਼ਨ ਸਿੰਘ ਇਸ ਲਹਿਰ ਦਾ ਸੰਚਾਲਨ ਕਰ ਵੀ ਰਹੇ ਸਨ, ਉਸ ਸਮੇਂ ਵੀ ਲਹਿਰ ਦੇ ਮੈਂਬਰ ਇਸ ਵਿਚ ਪ੍ਰੋ: ਦਰਸ਼ਨ ਸਿੰਘ ਵਾਸਤੇ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਅਤੇ ਪ੍ਰਮਾਣਿਕਤਾ ਤੇ ਕੀਤੇ ਜਾ ਰਹੇ ਹਮਲਿਆਂ ਦਾ ਮੁਕਾਬਲਾ ਕਰਨ ਵਾਸਤੇ ਇਕਜੁੱਟ ਹੋਏ ਸਨ। ਇਸਲਈ ਸਾਡੇ ਵਰਗੇ ਲਹਿਰ ਦੇ ਮੈਂਬਰਾਂ ਨੂੰ ਪ੍ਰੋ: ਦਰਸ਼ਨ ਸਿੰਘ ਨਾਲ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਿਤ ਵਿਅਕਤੀ ਕਿਹਾ ਜਾਣਾ ਚਾਹੀਦਾ ਹੈ।
ਦੂਜਾ, ਮਨਜੀਤ ਸਿੰਘ ਖਾਲਸਾ ਜਾਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਲਹਿਰ ਦੇ ਕਿਸੇ ਵੀ ਹੋਰ ਮੈਂਬਰ ਦਾ ਮਕਸਦ ਸਿੱਖ ਮਾਰਗ ਵੈਬਸਾਈਟ ਬਾਰੇ ਮਾੜਾ ਲਿਖਣਾ ਜਾਂ ਪ੍ਰਚਾਰਨਾ ਨਹੀਂ। ਪਰ ਜਿਸ ਤਰ੍ਹਾਂ ਤੁਸੀਂ ਮਨਜੀਤ ਸਿੰਘ ਬਾਰੇ ਲਿਖਿਆ ਹੈ ਕਿ ''ਹਾਂ, ਕਈ ਵਾਰ ਮਜਬੂਰੀ ਵੱਸ ਇਹਨਾਂ ਦੇ ਜਵਾਬ ਜਰੂਰ ਦੇਣੇ ਪੈਂਦੇ ਹਨ'', ਉਸੇ ਤਰ੍ਹਾਂ ਮਨਜੀਤ ਸਿੰਘ ਤੇ ਹੋਰ ਪ੍ਰਚਾਰਕਾਂ ਨੂੰ ਵੀ ਮਜਬੂਰੀ ਵੱਸ ਉਨ੍ਹਾਂ ਲਿਖਤਾਂ ਅਤੇ ਲਿਖਾਰੀਆਂ ਦੇ ਵਿਰੋਧ ਵਿਚ ਖੜਨਾ ਪੈਂਦਾ ਹੈ, ਜਿਹੜੀਆਂ ਸਿੱਖਾਂ ਦੇ ਮਨਾਂ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ੰਕੇ ਪੈਦਾ ਕਰਦੀਆਂ ਹੋਣ। ਅਜਿਹੀਆਂ ਕੁਝ ਲਿਖਤਾਂ ਜੇਕਰ ਸਿੱਖ ਮਾਰਗ ਤੇ ਪ੍ਰਕਾਸ਼ਿਤ ਹੋਈਆਂ ਹੋਣ, ਤਾਂ ਸੁਭਾਵਿਕ ਤੌਰ ਤੇ ਇਸ ਵਿਰੋਧ ਵਿਚ ਕਿਸੇ ਥਾਂ ਸਿੱਖ ਮਾਰਗ ਦੀ ਵੀ ਆਲੋਚਨਾ ਹੋ ਗਈ ਹੋ ਸਕਦੀ ਹੈ, ਪਰ ਇਸ ਦੇ ਪਿੱਛੇ ਸਿੱਖ ਮਾਰਗ ਨੂੰ ਨੀਵਾਂ ਦਿਖਾਉਣ ਵਾਲੀ ਕੋਈ ਮੰਦ ਭਾਵਨਾ ਨਹੀਂ ਬਲਕਿ ਮੈਕਲਾਊਡੀਅਨ ਵਿਚਾਰਧਾਰਾ ਵਾਲੇ ਭੇਖੀ ਲਿਖਾਰੀਆਂ (ਜੋ ਸ਼ਾਇਦ ਤੁਸੀਂ ਨਹੀਂ ਹੋ) ਦਾ ਪਰਦਾਫਾਸ਼ ਕਰਨ ਦੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਇਸਲਈ ਆਪ ਜੀ ਇਹ ਦਾਅਵਾ ਨਹੀਂ ਕਰ ਸਕਦੇ ਕਿ (ਵਿਚਾਰਾਂ ਦਾ ਖੰਡਨ ਕਰਨ ਦੀ) ਪਹਿਲ ਅਸੀਂ ਕਦੀ ਨਹੀਂ ਕੀਤੀ ਕਿਉਂਕਿ ਆਪ ਜੀ ਵੱਲੋਂ ਪਹਿਲ ਅਨਜਾਣੇ ਵਿਚ ਪਹਿਲ ਉਸੇ ਵੇਲੇ ਕਰ ਦਿੱਤੀ ਜਾਂਦੀ ਹੈ, ਜਦੋਂ ਆਪ ਜੀ ਮੈਕਲਾਊਡੀਅਨ ਵਿਚਾਰਧਾਰਾ ਦੀ ਹਾਮੀ ਭਰਦੀ ਕੋਈ ਲਿਖਤ ਜਾਣੇ-ਅਨਜਾਣੇ ਵਿਚ ਆਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੰਦੇ ਹੋ।
ਸਾਡੇ ਸਿੱਧੇ ਜਿਹੇ ਸਵਾਲ ਨੰਬਰ 13, ਕਿ ਕੀ ਮੈਕਲਾਊਡ ਇੱਕ ਝੂਠਾ ਅਤੇ ਕਪਟੀ ਵਿਦਵਾਨ ਸੀ, ਦਾ ਜਵਾਬ ਸਿਰਫ ਹਾਂ ਜਾਂ ਨਾਂ ਵਿਚ ਦਿੱਤਾ ਜਾ ਸਕਦਾ ਸੀ। ਪਰ ਏਨਾ ਸਰਲ ਜਵਾਬ ਦੇਣ ਦੀ ਬਜਾਏ ਆਪ ਜੀ ਨੇ ਕਿਹਾ ਹੈ ਕਿ ''ਉਹ ਸਾਰੇ ਝੂਠੇ ਅਤੇ ਕਪਟੀ ਹਨ, ਜਿਹੜੇ ਜਾਣ ਬੁੱਝ ਕੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ।'' ਇਸ ਤਰ੍ਹਾਂ ਸਾਡੇ ਇਸ ਸਰਲ ਸਵਾਲ ਦਾ ਜਵਾਬ ਨਾ ਦੇ ਕੇ ਆਪ ਜੀ ਨੇ ਨਿਰੋਲ ਗੁਰਮਤਿ ਵਿਚਾਰਧਾਰਾ ਪ੍ਰਤੀ ਆਪਣੀ ਸਮਰਪਿਤਤਾ ਪ੍ਰਤੀ ਜਿੱਥੇ ਸ਼ੰਕੇ ਖੜੇ ਕਰ ਲਏ ਹਨ, ਉਥੇ ਆਪ ਜੀ ਖੁਦ ਹੀ ਆਪਣੇ ਹੀ ਜਵਾਬ ਦੇ ਦਾਇਰੇ ਦੇ ਘੇਰੇ ਵਿਚ ਆਉਂਦੇ ਪ੍ਰਤੀਤ ਹੁੰਦੇ ਹੋ।
ਸਾਡੇ ਸਵਾਲਾਂ ਦੇ ਅਧੂਰੇ ਜਿਹੇ ਜਵਾਬ ਦੇਣ ਉਪਰੰਤ ਅੰਤ ਵਿਚ ਆਪ ਜੀ ਨੇ ਟਿੱਪਣੀ ਕੀਤੀ ਹੈ ਕਿ ''ਚੈਲਿੰਜ ਵਾਲਾ ਬਿਆਨ ਤਾਹੀਂ ਹਟਾਇਆ ਜਾ ਸਕਦਾ ਹੈ, ਜੇ ਤੁਸੀਂ ਆਪਣੀ ਜਥੇਬੰਦੀ ਵੱਲੋਂ ਪਾਏ ਉਹ ਤਿੰਨ ਵੀਡੀਓ ਜਿਹਨਾਂ ਵਿੱਚ ਸਿੱਖ ਮਾਰਗ ਬਾਰੇ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਹਾ ਗਿਆ ਹੈ, ਉਹ ਹਿੱਸਾ ਕੱਢ ਕੇ ਪਾਉਗੇ।'' ਅਸੀਂ ਆਪ ਜੀ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਸ ਵੀਡੀਓ ਵਿਚ ਜਿਥੇ ਸਿੱਖ ਮਾਰਗ ਦਾ ਨਾਮ ਲਿਆ ਗਿਆ ਹੋਵੇ, ਉਸ ਵੀਡੀਓ ਦਾ ਉਹ ਅੰਸ਼ ਕੱਟਿਆ ਜਾ ਸਕਦਾ ਹੈ ਪਰ ਜਿਸ ਵੀਡੀਓ ਵਿਚ ਤੁਹਾਡੀ ਵੈਬਸਾਈਟ ਦਾ ਨਾਮ ਹੀ ਨਹੀਂ ਲਿਆ ਗਿਆ, ਉਸ ਨੂੰ ਮੱਲੋ-ਮੱਲੀ ਸਿੱਖ ਮਾਰਗ ਨਾਲ ਸਿਰਫ ਇਸ ਕਰਕੇ ਜੋੜ ਕੇ ਨਾ ਵੇਖੋ ਜੀ ਕਿਉਂਕਿ ਉਹ ਵੀਡੀਓ ਮਨਜੀਤ ਸਿੰਘ ਖਾਲਸਾ ਵੱਲੋਂ ਅਪਲੋਡ ਕੀਤੀ ਗਈ ਹੈ।
ਤੁਸੀਂ ਕਿਹਾ ਹੈ ਕਿ ''ਤੁਸੀਂ ਸਾਡੇ ਵਿਰੁੱਧ ਜੋ ਮਰਜੀ ਲਿਖੋ, ਅਸੀਂ ਤੱਥਾਂ ਦੇ ਅਧਾਰ ਤੇ ਤੁਹਾਡੇ ਸਾਰਿਆਂ ਵਿਰੁੱਧ ਜੋ ਮਰਜੀ ਲਿਖਾਂਗੇ।'' ਇਸ ਸਬੰਧ ਵਿਚ ਅਸੀਂ ਆਪ ਜੀ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡਾ ਏਜੰਡਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਅਤੇ ਪ੍ਰਮਾਣਿਕਤਾ ਦਾ ਪ੍ਰਚਾਰ ਕਰੀਏ ਅਤੇ ਬ੍ਰਾਹਮਣਵਾਦ ਤੇ ਮੈਕਲਾਊਡੀਅਨ ਵਿਚਾਰਧਾਰਾ ਵਿਰੁੱਧ ਲਿਖੀਏ। ਸਿੱਖ ਮਾਰਗ ਜਾਂ ਕਿਸੇ ਹੋਰ ਵੈਬਸਾਈਟ (ਜੇਕਰ ਉਹ ਬ੍ਰਾਹਮਣਵਾਦ/ਮੈਕਲਾਊਵਾਦ ਦਾ ਸਮਰਥਨ ਨਹੀਂ ਕਰਦੇ) ਬਾਰੇ ਲਿਖਣਾ ਸਾਡਾ ਮਕਸਦ ਕਤਈ ਨਹੀਂ। ਦੂਜੀ ਤਰਫ, ਜੇਕਰ ਆਪ ਜੀ ਆਪਣੀ ਜਿੱਦ ਤੇ ਅੜੇ ਰਹਿ ਕੇ ਪ੍ਰੋ: ਦਰਸ਼ਨ ਸਿੰਘ, ਮਨਜੀਤ ਸਿੰਘ ਖਾਲਸਾ ਜਾਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਲਹਿਰ ਦੇ ਖਿਲਾਫ ਕੁਝ ਵੀ ਲਿਖਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਤੋਂ ਰੋਕਾਂਗੇ ਨਹੀਂ। ਜੇਕਰ ਸਾਡੀ ਆਲੋਚਨਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਪੈਦਾ ਕਰਨ ਦੇ ਰੁਝਾਨ ਨੂੰ ਕੁਝ ਠੱਲ ਪੈ ਸਕਦੀ ਹੈ, ਤਾਂ ਅਸੀਂ ਖਿੜੇ ਮੱਥੇ ਆਪਣੀ ਆਲੋਚਨਾ ਨੂੰ ਮਨਜੂਰ ਕਰਦੇ ਹਾਂ। ਇਹ ਵੀ ਇਤਿਹਾਸਕ ਸੱਚ ਹੈ ਕਿ ਪ੍ਰੋ: ਦਰਸ਼ਨ ਸਿੰਘ ਜੀ ਨੇ ਪੰਥਕ ਹਿੱਤਾਂ ਦੇ ਮੱਦੇਨਜਰ ਕਦੇ ਆਪਣੀ ਆਲੋਚਨਾ ਦੀ ਪਰਵਾਹ ਨਹੀਂ ਕੀਤੀ (ਨਹੀਂ ਤਾਂ ਉਹ ਵੀ ਮੌਕਾਪ੍ਰਸਤ ਪ੍ਰਚਾਰਕਾਂ ਦੀ ਤਰ੍ਹਾਂ, ਤਖਤਾਂ ਦੇ ਜੱਫੇਮਾਰਾਂ ਨਾਲ ਸਮਝੌਤਾ ਕਰਕੇ, ਖੁੱਲੇ ਰੂਪ ਵਿਚ ਗੁਰਦੁਆਰਾ ਸਟੇਜਾਂ ਤੇ ਕੀਰਤਨ ਕਰਕੇ ਨਾਮਣਾ ਖੱਟ ਰਹੇ ਹੁੰਦੇ। ਪਰ ਉਨ੍ਹਾਂ ਸੱਚ ਦੇ ਮਾਰਗ ਤੇ ਚੱਲਣ ਦਾ ਔਖਾ ਰਸਤਾ ਚੁਣਿਆ, ਜਿਸ ਦੇ ਨਤੀਜੇ ਵਜੋਂ ਭਾਵੇਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਬੇਅੰਤ ਕਸ਼ਟ ਸਹਿਣੇ ਪਏ, ਪਰ ਪੁਜਾਰੀਵਾਦ ਅਤੇ ਨਕਲੀ ਗ੍ਰੰਥ ਵਿਰੁੱਧ ਜੋਰਦਾਰ ਲਹਿਰ ਤਿਆਰ ਹੋ ਗਈ ਸੀ, ਜਿਸ ਤੋਂ ਬੌਖਲਾਏ ਹੋਏ ਸਿੱਖੀ ਵੇਸ ਵਾਲੇ ਕੁਝ ਸ਼ਰਾਰਤੀ ਅਨਸਰ ਪ੍ਰੋ: ਦਰਸ਼ਨ ਸਿੰਘ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਸਿੱਖਾਂ ਨੂੰ ਵਿਵਾਦਾਂ ਵਿਚ ਘੇਰਨ ਲਈ ਬਹਾਨੇ ਢੂੰਢਦੇ ਰਹਿੰਦੇ ਹਨ। ਆਪ ਜੀ ਨੂੰ ਵੀ ਯਕੀਨਨ ਇਸ ਕਿਸਮ ਦੇ ਸ਼ਰਾਰਤੀ ਅਨਸਰਾਂ ਵੱਲੋਂ ਹੀ ਭੜਕਾਇਆ ਗਿਆ ਹੈ)। ਫਿਰ ਵੀ, ਤੁਸੀਂ ਅਤੇ ਤੁਹਾਡੇ 'ਕੁਝ ਪਾਠਕ' ਪ੍ਰੋ: ਦਰਸ਼ਨ ਸਿੰਘ ਦੀ ਆਲੋਚਨਾ ਕਰਨ ਲਈ ਮੁਕੰਮਲ ਰੂਪ ਵਿਚ ਅਜਾਦ ਹਨ।
ਸੰਪਾਦਕ ਜੀਓ, ਇਹ ਸਪਸ਼ਟ ਹੈ ਕਿ ਤੁਸੀਂ ਖੁਦ ਸਮਝਦੇ ਹੋ ਕਿ ਤੁਸੀਂ ਸਾਡੇ ਸਵਾਲਾਂ ਦੇ ਅਧੂਰੇ ਜਵਾਬ ਦਿੱਤੇ ਹਨ ਅਤੇ ਤੁਹਾਡੇ ਚੈਲੰਜ ਨੂੰ ਅਮਲੀ ਰੂਪ ਦਿੱਤੇ ਜਾਣ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਦੇ ਸਪਸ਼ਟ ਜਵਾਬ ਸਾਹਮਣੇ ਆਉਣੇ ਜਰੂਰੀ ਹਨ। ਇਸੇਲਈ ਤੁਸੀਂ ਲਿਖਿਆ ਹੈ ਕਿ ''ਅਸੀਂ ਇਸ ਤਰ੍ਹਾਂ ਦੇ ਹੋਰ ਸਵਾਲਾਂ ਵਿਚ ਆਪਣਾ ਸਮਾਂ ਨਹੀਂ ਖਰਾਬ ਕਰਨਾ ਚਾਹੁੰਦੇ।'' ਇਹ ਵੀ ਜਰੂਰੀ ਬੇਨਤੀ ਹੈ ਕਿ ਅਸੀਂ ਹੋਰ ਸਵਾਲ ਨਹੀਂ ਕਰ ਰਹੇ, ਬਲਕਿ ਆਪਣੇ ਪਿਛਲੇ ਸਵਾਲਾਂ ਦੇ ਹੀ ਮੁਕੰਮਲ ਜਵਾਬ ਮੰਗ ਰਹੇ ਹਾਂ।
ਜਿਵੇਂ ਕਿ ਅਸੀਂ ਆਪ ਜੀ ਨੂੰ ਆਪਣੇ ਪਹਿਲੇ ਪੱਤਰ ਵਿਚ ਵੀ ਕਿਹਾ ਸੀ, ਅਸੀਂ ਕਰਤਾਰ ਪੁਰੀ ਬੀੜ ਬਾਰੇ ਕਿਸੇ ਵੀ ਜਨਤੱਕ ਬਹਿਸ ਦੇ ਜਾਲ ਵਿਚ ਖੁਦ ਜਾਂ ਮਨਜੀਤ ਸਿੰਘ ਨੂੰ ਸ਼ਾਮਲ ਹੋ ਲੈਣ ਦੇ ਕੇ, ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਪੈਦਾ ਕਰਨ ਦੀ ਮੁਹਿੰਮ ਦੇ ਹਿੱਸੇਦਾਰ ਨਹੀਂ ਬਣਾਂਗੇ। ਇਸ ਬਾਰੇ ਵਿਚ ਤੁਸੀਂ ਦੋ ਵੱਖ-ਵੱਖ ਕਿਸਮ ਦੇ ਕਦਮ ਪੁੱਟ ਸਕਦੇ ਹੋ। ਇਕ ਕਦਮ ਤਾਂ ਇਹ ਹੋਵੇਗਾ ਕਿ ਤੁਸੀਂ ਸਾਡੇ ਤੇ ''ਇਹ ਝੂਠੇ ਹਨ, ਚੈਲੰਜ ਤੋਂ ਡਰ ਗਏ ਹਨ, ਇਨ੍ਹਾਂ ਕੋਲ ਸਾਡੀਆਂ ਗੱਲਾਂ ਦੇ ਜਵਾਬ ਨਹੀਂ ਹਨ'' ਆਦਿਕ ਇਲਜਾਮ ਲਗਾ ਕੇ ਸਾਨੂੰ ਭੰਡੋ - ਸਾਡੀ ਤਰਫੋਂ ਤੁਹਾਨੂੰ ਖੁੱਲੀ ਛੂਟ ਹੈ। ਦੂਜਾ ਕਦਮ ਤੁਸੀਂ ਇਹ ਪੁੱਟ ਸਕਦੇ ਹੋ ਕਿ ਕਰਤਾਰ ਪੁਰੀ ਬੀੜ ਬਾਰੇ ਤੁਹਾਡੇ ਜੋ ਵੀ ਸ਼ੰਕੇ ਹਨ, ਉਹ ਤੁਸੀਂ ਸਾਨੂੰ ਜਾਂ ਮਨਜੀਤ ਸਿੰਘ ਖਾਲਸਾ ਨੂੰ ਲਿਖਤੀ ਰੂਪ ਵਿਚ ਈ-ਮੇਲ ਰਾਹੀਂ ਭੇਜ ਦੇਵੋ। ਅਸੀਂ ਇਸ ਵਿਸ਼ੇ ਤੇ ਖੁਦ ਜਾਂ ਹੋਰ ਖੋਜੀ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਆਪ ਜੀ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਉਨ੍ਹਾਂ ਜਵਾਬਾਂ ਨਾਲ ਆਪ ਜੀ ਦੀ ਸੰਤੁਸ਼ਟੀ ਨਾ ਹੋਵੇ, ਤਾਂ ਆਪ ਜੀ ਮੁੜ ਤੋਂ ਹੋਰ ਸਵਾਲ ਭੇਜ ਸਕਦੇ ਹੋ ਤਾਂ ਜੋ ਉਨ੍ਹਾਂ ਦੇ ਵੀ ਜਵਾਬ ਦੇ ਕੇ ਮਸਲੇ ਨੂੰ ਨਜਿੱਠਿਆ ਜਾ ਸਕੇ। ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਦਿੱਲੀ ਇਕਾਈ ਵੱਲੋਂ, ਅਸੀਂ ਕਰਤਾਰ ਪੁਰੀ ਬੀੜ ਦੇ ਵਿਸ਼ੇ ਬਾਰੇ ਆਪ ਜੀ ਦੀ ਜਾਂ ਆਪਦੇ 'ਕੁਝ ਪਾਠਕਾਂ' ਦੀ ਰਾਏ ਗਲਤ ਜਾਂ ਠੀਕ ਹੋਣ ਬਾਰੇ ਫੈਸਲਾ ਨਹੀਂ ਦੇ ਰਹੇ ਬਲਕਿ ਇਸ ਮਸਲੇ ਨੂੰ ਜਨਤੱਕ ਤੌਰ ਤੇ ਉਛਾਲਣ ਵਾਲੀ ਪਹੁੰਚ
(approach) ਦਰੁਸਤ ਕਰਨ ਦੀ ਬੇਨਤੀ ਕਰ ਰਹੇ ਹਾਂ।
ਨੋਟ : ਜਿਵੇਂ ਕਿ ਅਸੀਂ ਉੱਪਰ ਵੀ ਜਿਕਰ ਕੀਤਾ ਹੈ, ਆਪ ਜੀ ਪਾਸੋਂ ਸਾਡੇ ਪਿਛਲੇ ਪੱਤਰ ਦਾ ਜਵਾਬ ਕਈ ਪੱਖਾਂ ਤੋਂ ਅਧੂਰਾ ਰਹਿ ਗਿਆ ਸੀ। ਇਸਲਈ ਇਹ ਆਪ ਜੀ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਆਪ ਜੀ ਸਾਡੇ ਇਸ ਪੱਤਰ ਵਿਚ ਮੁੜ ਤੋਂ ਉਨ੍ਹਾਂ ਹੀ ਸਵਾਲਾਂ ਬਾਬਤ ਆਪ ਜੀ ਦੇ ਜਵਾਬਾਂ ਵਿਚ ਕਮੀ-ਪੇਸ਼ੀ ਦੀ ਦਿੱਤੀ ਗਈ ਜਾਣਕਾਰੀ ਮੁਤਾਬਿਕ ਆਪਣੇ ਜਵਾਬ ਮੁਕੰਮਲ ਕਰੋ ਜੀ। ਇਹ ਆਪਣੇ ਆਪ ਵਿਚ ਬੜੀ ਹੈਰਾਨੀ ਦੀ ਗੱਲ ਹੈ ਕਿ (ਤੁਹਾਡੇ ਬਿਆਨ ਮੁਤਾਬਿਕ) ਤੁਹਾਡੇ ਕੋਲ ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਸਮਾਂ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਖੜੇ ਕਰਨ ਵਾਲੀ ਬਹਿਸ ਵਿਚ ਭਾਗ ਲੈਣ ਦਾ ਸਮਾਂ ਉਪਲਬਧ ਹੈ !! ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਦ ਤੱਕ ਆਪ ਜੀ ਨੂੰ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਨਹੀਂ ਮਿਲਦਾ, ਤਦ ਤੱਕ ਸਾਡੇ ਇਸ ਪੱਤਰ ਨੂੰ ਵੀ ਪਹਿਲੇ ਪੱਤਰ ਦੇ ਹੇਠਾਂ ਪ੍ਰਕਾਸ਼ਿਤ ਕਰ ਦਿੱਤਾ ਜਾਵੇ।
ਆਪ ਜੀ ਦੀ ਸਹਿਯੋਗ ਦੀ ਉਡੀਕ ਵਿਚ

ਜਸਪਾਲ ਸਿੰਘ ਅਤੇ ਸਰਬਜੀਤ ਸਿੰਘ ਮਿਤੀ : 20 ਜਨਵਰੀ 2014
ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ
ਈ-ਮੇਲ :
[email protected]


22/01/14)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ

ਸ ਬਲਦੇਵ ਸਿੰਘ ਜੀ
ਗੁਰ ਫ਼ਤਿਹ ਪਰਵਾਨ ਕਰਨੀ।
ਤੁਹਾਡੀਆਂ ਦੋਨਾਂ ਚਿੱਠੀਆਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਤਹਾਡਾ ਸਵਾਲ ਹੈ ਕਿ ਕੀ ਗੁਰੁ ਗਰੰਥ ਸਾਹਿਬ ਵਿੱਚ ਦਰਜ਼ ਨਾਮਦੇਵ ਦੀ ਬਾਣੀ ਉਲਥਾ ਹੈ ਜਾਂ ਅਸਲ? ਬੇਨਤੀ ਹੈ ਕਿ ਮੈਨੂੰ ਇਸ ਵਾਰੇ ਕੋਈ ਇਲਮ ਨਹੀਂ ਹੈ। ਕੁੱਝ ਦੇਰ ਪਹਿਲਾਂ ਮੈ ਇਹ ਸਵਾਲ ਸਿਖ ਮਾਰਗ ਦੇ ਵਿਦਵਾਨਾਂ ਨੂੰ ਕੀਤਾ ਸੀ ਪਰ ਕੋਈ ਜਵਾਬ ਨਹੀਂ ਆਇਆ। ਹਾਂ ਇੱਕ ਗਲ ਜ਼ਰੂਰ ਕਹਾਂਗਾ ਕਿ ਮੇਰੀ ਸਮਝ ਅਨੁਸਾਰ ਗੁਰੁ ਅਰਜਨ ਸਾਹਿਬ ਨੇ ਕੋਈ ਫੇਰ ਬਦਲ ਨਹੀਂ ਕੀਤਾ ਹੋਏਗਾ।
ਮੇਰਾ ਨਾਮਦੇਵ ਦੀ ਬਾਣੀ ਵਿੱਚ ਰਲਗਡ ਹੋਣ ਤੋਂ ਭਾਵ ਇਹ ਹੈ ਕਿ ਨਾਮਦੇਵ ਦੇ ਨਾਂ ਹੇਠ ਕਈ ਹੋਰ ਅਭੰਗ ਪ੍ਰਚਲਤ ਹੋ ਗਏ ਹੋਣਗੇ ਜੋ ਉਹਨਾਂ ਨਹੀ ਲਿਖੇ। ਨਾਮਦੇਵ ਵਾਰੇ ਇਹ ਵੀ ਆਮ ਲਿਖਿਆ ਮਿਲਦਾ ਹੈ ਕਿ ਉਸ ਨੇ ਆਪਣੇ ਪਰਿਵਾਰ ਨਾਲ ਰਲਕੇ ਕੋਈ ਇੱਕ ਬਿਲੀਅਨ ਅਭੰਗ ਰਚਣ ਦਾ ਪ੍ਰਣ ਕਰਕੇ ਪੂਰਾ ਵੀ ਕੀਤਾ। ਇਹ ਗਲ ਅਸੰਭਵ ਹੈ। ਨਾਮਦੇਵ ਦੇ ਨਾਮ ਹੇਠ ਕਈ ਹੋਰ ਰਚਨਾਵਾਂ ਵੀ ਮਿਲਦੀਆਂ ਹਨ ਜੋ ਗੁਰੁ ਗਰੰਥ ਸਾਹਿਬ ਵਿੱਚ ਨਹੀ ਹਨ। ਇਹ ਨਾਮਦੇਵ ਦੀ ਬਾਣੀ ਵਿੱਚ ਹੋਈ ਮਿਲਾਵਟ ਦਾ ਇੱਕ ਸਬੂਤ ਹੈ। ਜੋ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ ਹਨ ਉਹਨਾ ਵਿੱਚ ਕੋਈ ਮਿਲਾਵਟ ਨਹੀ ਹੋ ਸਕਦੀ। ਗੁਰੁ ਸਾਹਿਬ ਨੇ ਇਸ ਗਲ ਦਾ ਪੂਰਾ ਪੂਰਾ ਖ਼ਿਆਲ ਰੱਖਿਆ ਹੋਏਗਾ।
ਤੁਸੀਂ ਆਪਣੀ ਦੂਸਰੀ ਚਿੱਠੀ ਵਿੱਚ ਲਿਖਦੇ ਹੋ ਕਿ ਮੇਰੇ ਲੇਖ ਵਿੱਚ ਇਹ ਸਪਸ਼ਟ ਨਹੀ ਕਿ ਨਾਮਦੇਵ ਨੇ ਬਾਦਸ਼ਾਹ ਨੂੰ ਝੁਕਣ ਲਈ ਕਿਵੇਂ ਮਜਬੂਰ ਕੀਤਾ। ਬਲਦੇਵ ਸਿੰਘ ਜੀ ਮੇਰੇ ਖਿਆਲ ਵਿੱਚ ਨਾਮਦੇਵ ਦਾ ਮਕਸਦ ਕਿਸੇ ਨੂੰ ਝੁਕਾਉਣ ਜਾਂ ਹਰਾਉਣ ਦਾ ਨਹੀਂ ਸੀ। ਨਾਮਦੇਵ ਦਾ ਮਕਸਦ ਸੱਚ ਦਾ ਹੋਕਾ ਦੇਣਾ ਸੀ ਜੋ ੳਸ ਨੇ ਬੁਲੰਦ ਅਵਾਜ਼ ਵਿੱਚ ਦਿੱਤਾ। ਸੱਚ ਦੇਰ ਸਵੇਰ ਪ੍ਰਗਟ ਹੋ ਹੀ ਜਾਂਦਾ ਹੈ। ਜੋ ਸਚ ਤੋਂ ਡਰ ਪਾਸਾ ਵਟ ਲੈਂਦੇ ਨੇ ਉਹ ਝੂਠੇ ਹੋ ਜਾਂਦੇ ਨੇ। ਨਾਮਦੇਵ ਦੀਆਂ ਗਲ ਸੁਣ ਬਾਦਸ਼ਾਹ ਨੂੰ ਸਚਾਈ ਦਾ ਪਤਾ ਲਗ ਗਿਆ ਕਿ ਜੋ ਲੋਕ (ਨਾਮਦੇਵ ਦੇ ਨਿੰਦਕ) ਉਸ ਨੂੰ ਨਾਮਦੇਵ ਦੇ ਖਿਲਾਫ ਭੜਕਾਉਂਦੇ ਸਨ ਉਹ ਦਰਅਸਲ ਗਲਤ ਹਨ। ਇਸੇ ਕਰਕੇ ਉਸਨੂੰ ਪਿਛਲ ਪੈਰੀ ਮੁੜਨਾ ਪਿਆ। ਬਾਕੀ ਤੁਸੀ ਪੁੱਛਦੇ ਹੋ ਕਿ ਕੀ ਇਹ ਅਜਕਲ ਸੰਭਵ ਹੈ? ਬਲਦੇਵ ਸਿੰਘ ਜੀ ਗੁਰਬਾਣੀ ਸਦੀਵੀ ਸੱਚ ਹੈ। ਸਚਾਈ ਨੂੰ ਦੇਰ ਸਵੇਰ ਹਰ ਕੋਈ ਸਲਾਮ ਕਰਦਾ ਹੈ।
ਅਖੀਰ ਵਿੱਚ ਮੈ ਇਹ ਵੀ ਕਹਿਣਾ ਚਾਹਾਂਗਾ ਕਿ ਮੈਨੂੰ ਜਿੰਨੀ ਕੁ ਸਮਝ ਹੈ ਮੈ ਉਸ ਅਨਸਾਰ ਇਹ ਸ਼ਬਦ ਦੀ ਵਿਆਖਿਆ ਸਿਖ ਮਾਰਗ ਦੇ ਸਾਥੀ ਪਾਠਕਾਂ ਨਾਲ ਸਾਂਝੀ ਕੀਤੀ ਹੈ। ਮੇਰਾ ਇਹ ਕੋਈ ਦਾਅਵਾ ਨਹੀ ਕਿ ਇਹ ਅੰਤਮ ਸੱਚ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ


22/01/14)
ਗੁਰਸ਼ਰਨ ਸਿੰਘ ਕਸੇਲ

ਸ੍ਰ ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਚਿਠੀ ਲਿਖਣ ਲਈ ਧੰਨਵਾਦ । ਮੇਰੇ ਖਿਆਲ ਵਿਚ “ਸੁਲਹੀ” ਸ਼ਬਦ ਬਾਰੇ ਜੇਕਰ ਇਵੇਂ ਹੀ ਇਕ-ਦੂਜੇ ਦੇ ਸਵਾਲਾਂ-ਜਵਾਬਾਂ ਵਿਚੋਂ ਸੁਆਲ ਕੱਢਕੇ ਪੁੱਛਦੇ ਰਹੇ ਤਾਂ ਇਹ ਬਹੁਤ ਚਿਰ ਲਵੇਗਾ । ਮੈਂ ਆਪਣੀਆਂ ਚਿੱਠੀਆਂ ਵਿਚ ਕਰਾਮਾਤ ਵਾਲੀ ਗੱਲ ਦਾ ਖੰਡਣ ਕਰ ਚੁੱਕਾ ਹਾਂ ਪਰ ਸ਼ਾਇਦ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਰਿਹਾ ।
ਤੁਸੀਂ ਲਿਖਿਆ ਹੈ, ਕਿ “ਆਪ ਜੀ ਨੇ ਮੈਨੂੰ ਪਤਾ ਇਥੇ ਫਿਰ ਇਹ ਗੱਲ ਦੁਹਰਾਉਣੀ ਹੈ ਕਿ ਮੈ ਲਿਖਿਆ ਸੀ ਕਿ ਸੁਲਹੀ ਨੂੰ ਪਸਤੋਂ ਵਿੱਚ ਸ਼ਾਤੀ ਆਖਦੇ ਹਨ। ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਆਪ ਜੀ ਦੀ ਖੌਜ ਮੁਤਾਬਕ ਜੇਕਰ ਸ਼ਬਦ ਸੁਲਹੀ ਪਸਤੋਂ ਵਿੱਚ ਸਾਂਤੀ ਆਖਦੇ ਹਨ ਅਰਥ ਹੋ ਸਕਦੇ ਹਨ ਤਾਂ ਹਿੰਦੀ ਵਿੱਚ ਸ਼ੂਲ ਤੋਂ ਸ਼ੂਲੀ ਅਤੇ ਸ਼ੂਲੀ ਤੋਂ ਸੁਲਹੀ ਕਿਉਂ ਨਹੀਂ ਹੋ ਸਕਦੇ? ਸੁਲਹੀ ਦੇ ਸਾਂਤੀ ਅਰਥ ਵੀ ਤਾਂ ਕਿਸੇ ਕੋਸ਼ ਦਾ ਹੂ ਬਹੂ ਹਵਾਲਾ ਤਾਂ ਨਹੀਂ ਹਨ। ਪਰ ਤੁਹਾਡੇ ਦੱਸਣ ਵਾਲੇ ਦੇ ਮੁਤਾਬਕ ਤਾਂ ਹੋ ਹੀ ਸਕਦੇ ਹਨ”।
ਵੀਰ ਜੀ, ਜੋ ਮੈਂਨੂੰ ਪਸਤੋਂ ਬੋਲਣ ਵਾਲਿਆਂ ਲੋਕਾਂ ਕੋਲੋਂ ਪਤਾ ਲੱਗਾ ਹੈ, ਮੈਂ ਉਹ ਆਪਣੀ ਇਮਾਨਦਾਰੀ ਨਾਲ ਤੁਹਾਡੇ ਨਾਲ ਸਾਂਝਾ ਕੀਤਾ ਹੈ; ਇਹ ਗੱਲ ਵੱਖਰੀ ਹੈ ਕਿ ਤੁਸੀਂ ਇਸ ਗੱਲ ਨੂੰ ਆਪਣੀ ਜਿਤ-ਹਾਰ ਦਾ ਸਵਾਲ ਬਣਾਉਂਦੇ ਹੋ ਜਾਂ ਸ਼ਬਦ ਦਾ ਅਸਲ ਮਕਸਦ ਜਾਣਨ ਲਈ, ਇਹ ਤੁਹਾਨੂੰ ਪਤਾ ਹੋਵੇਗਾ । ਹੁਣ ਵੇਖੋ ਜਿਵੇ ਹੇਠ ਲਿਖੇ ਸ਼ਬਦ ਵਿਚ ਨਾਅ “ਲਾਲੋ” ਆਇਆ ਹੈ । ਜੇਕਰ ਕੋਈ ਹੋਰ ਭਾਸ਼ਾ ਵਾਲਾ ਸਾਨੂੰ “ਭਾਈ ਲਾਲੋਂ” ਦੇ ਅਰਥ ਪੁੱਛੇ ਤਾਂ ਆਪਾਂ ਆਖਾਂਗੇ ਕਿ ਲਾਲੋ ਦੇ ਸਿਧੇ ਅਰਥ ਨਹੀਂ ਹਨ, ਇਹ ਲਾਲ ਰੰਗ (ਲਾਲ ਕੀਮਤੀ ਪੱਥਰ ) ਤੋਂ ( ਜਿਵੇਂ ਕਈ ਆਪਣੇ ਬੱਚੇ ਨੂੰ “ਲਾਲ” ਵੀ ਆਖਦੇ ਹਨ, ਇਹ ਸਾਡਾ ਲਾਲ ਹੈ) ਪਰ “ਲਾਲੋ” ਨਾਂਅ ਹੁੰਦਾ ਹੈ: “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੇ ਦਾਨੁ ਵੇ ਲਾਲੋ” । ਹੋ ਸਕਦਾ ਹੈ ਤੁਸੀਂ ਏਥੇ ਵੀ “ਲਾਲੋ” ਦੇ ਅਰਥ ਭਾਈ ਲਾਲੋ ਨਹੀਂ ਸਗੋਂ ਕੋਈ ਹੋਰ ਕਰਦੇ ਹੋਵੋ; ਕਿਉਕਿ ਏਥੇ ਵੀ ਲਾਲੋ ਨਾਲ ਭਾਈ ਨਹੀਂ ਲੱਗਾ, ਜਿਵੇਂ ਤੁਹਾਡੇ ਕਹਿਣ ਮੁਤਾਬਕ “ਸੁਲਹੀ” ਨਾਲ ਸੁਲਹੀ ਖਾਨ ਨਹੀਂ ਲੱਗਾ ।
ਹੋ ਸਕਦਾ ਹੈ ਤੁਹਾਡੇ ਖਿਆਲ ਵਿਚ ਮੇਰੀ ਇਹ ਦਲੀਲ ਵੀ ਠੀਕ ਨਾਂ ਹੋਵੇ । ਸੋ, ਮਾਫ ਕਰਨਾ ਮੈਂ ਜੋ ਕੁਝ ਇਸ ਸ਼ਬਦ ਬਾਰੇ ਕਹਿਣਾ ਸੀ ਕਹਿ ਦਿਤਾ ਹੈ । ਤੁਹਾਡੀ ਮਰਜੀ ਹੈ, ਜੇ ਕੋਈ ਮੇਰਾ ਸੁਝਾਅ ਤੁਹਾਨੂੰ ਇਸ ਸ਼ਬਦ ਬਾਰੇ ਠੀਕ ਲੱਗੇ ਤਾਂ ਮੰਨ ਲੈਣਾ ਨਹੀਂ ਤਾਂ ਕੋਈ ਗੱਲ ਨਹੀਂ । ਪਰ ਮੈਂਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਮੇਰੇ ਵਲੋਂ ਉਸ ਸ਼ਬਦ ਵਿਚ “ਸੁਲਹੀ ਖਾਨ” ਸਮਝਣ ਨਾਲ ਮੇਰੀ ਸੋਚ “ਕਰਮਕਾਂਡੀ” ਕਿਵੇਂ ਹੋ ਗਈ । ਹਾਂ, ਮੈਂ ਅੱਜ ਵੀ ਆਪਣੀ ਇਸ ਗੱਲ ਤੇ ਕਾਇਮ ਹਾਂ ਜੋ ਤੁਸੀਂ ਮੇਰੀ ਇਹ ਲਿਖਤ ਲਾਈ ਹੈ: ਅੱਜ ਸਿੱਖਾਂ ਵਿੱਚ ਅਜਿਹੀ ਅਗਿਆਨਤਾ ਫਲਾਉਣ ਵਾਲੇ ਕੁੱਝ ਤਾਂ ਸਾਡੇ ਉਹ ਪ੍ਰਚਾਰਕ ਜ਼ੁਮੇਵਾਰ ਹਨ ਜੋ ਆਪਣੀ ਰੋਜ਼ੀ ਰੋਟੀ ਦਾ ਹੋਰ ਕੋਈ ਉਪਰਾਲਾ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਇਸ ਪਾਸੇ ਆ ਗਏ। ਇੱਕ ਦੋ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਜਾਂ ਬ੍ਰਾਹਮਣੀ ਸੋਚ ਵਾਲੀਆਂ ਕਹਾਣੀਆਂ ਦੀਆਂ ਕਿਤਾਬਾ ਪੜ੍ਹ ਲਈਆਂ ਅਤੇ ਕੁੱਝ ਆਸੇ ਪਾਸੇ ਤੋਂ ਮਨਘੜਤ ਕਹਾਣੀਆਂ ਸੁਣ ਲਈਆਂ ਤੇ ਆ ਕੇ ਗੁਰਦੁਆਰੇ ਦੀ ਸਟੇਜ਼ `ਤੇ ਬੋਲਣ ਲੱਗ ਪਏ। ਦੂਜੇ ਬਹੁਗਿਣਤੀ ਉਹਨਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲੇ ਇਹਨਾਂ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ। ਇਹਨਾਂ ਲੋਕਾਂ ਨੂੰ ਪਤਾ ਹੈ ਕਿ ਗੁਰਦੁਆਰੇ ਦੀ ਸਟੇਜ਼ `ਤੇ ਬੋਲਦਿਆਂ ਸਾਨੂੰ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ। ਜੇ ਕੋਈ ਗੁਰਮਤਿ ਅਨੁਸਾਰ ਭੁੱਲ ਭਲੇਖੇ ਪੁੱਛਣ ਦੀ ਹਿੰਮਤ ਕਰ ਲਵੇ ਤਾਂ ਉਸਦੇ ਸਵਾਲ ਦਾ ਜਵਾਬ ਤਾਂ ਦੇਹ ਨਹੀਂ ਹੁੰਦਾ ਇਸ ਕਰਕੇ ਉਸਨੂੰ ਕਾਮਰੇਡ ਆਖਕੇ ਖਹਿੜਾ ਛੁਡਾ ਲੈਣਗੇ ਜਾਂ ਆਖਣਗੇ ਇਸਨੂੰ ਕਿੱਡਾ ਹੰਕਾਰ ਹੈ।
ਤੁਸੀਂ ਲਿਖਿਆ ਹੈ, “ਇਸੇ ਹੀ ਪਹਿਰੇ ਵਿੱਚ ਲਿਖਦੇ ਹੋ ਬਹੁਗਿਣਤੀ ਉਨ੍ਹਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲਿਆ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ”।
ਵੀਰ ਜੀ, ਹੈਰਾਨੀ ਦੀ ਗੱਲ ਹੈ ਕਿ ਅਖੋਤੀ ਸਾਧਾਂ /ਸੰਤਾਂ ਤੋਂ ਛੁਟ ਕਈ ਅਜਿਹੇ ਆਦਮੀ ਵੀ ਹਨ ਜਿਹੜੇ ਕਮਾਈ ਤਾਂ ਆਪਣੀ ਹੱਕੀ ਹੀ ਖਾਂਦੇ ਹਨ ਪਰ ਉਹ ਵੀ ਆਪਣੇ ਬਚਨਾ ਰਾਹੀਂ ਕਿਸੇ ਨੂੰ ਮੁੰਡਾ ਤੇ ਕਿਸੇ ਨੂੰ ਨੋਕਰੀ ਅਤੇ ਕਿਸੇ ਨੂੰ ਕੁਝ ਦੇਣ ਦੇ ਦਾਵੇ ਕਰਦੇ ਹਨ । ਅਜਿਹੇ ਬੰਦਿਆਂ ਦੇ ਮੂਹੋਂ ਇਸ ਤਰ੍ਹਾਂ ਦੇ ਦਾਵੇ ਸੁਣਕੇ ਹੈਰਾਨੀ ਹੁੰਦੀ ਹੈ ।
ਤੁਸੀਂ ਲਿਖਿਆ ਹੈ ਕਿ, “ਇਹ ਸਵਾਲ ਕਰਨ ਤੋਂ ਪਹਿਲਾਂ ਤੁਸੀ ਉਸ ਕੋਸ਼ ਦਾ ਹਵਾਲਾ ਕਿਉਂ ਨਹੀਂ ਦਿੱਤਾ ਜੋ ਆਪ ਜੀ ਨੇ ਸੁਲਹੀ ਸ਼ਬਦ ਸੁਲਾ ਤੋਂ ਸੁਲਾਅ ਅਤੇ ਸੁਲਾਅ ਦੇ ਸੁਲਹੀ ਅਰਥ ਸਾਂਤੀ ਕਰਕੇ ਲਾਏ ਹਨ। ਉਸ ਕੋਸ਼ ਦੀ ਕਾਪੀ ਕਿਉਂ ਨਹੀਂ ਲਾਈ ਜੋ ਇਹ ਦਰਸਾਉਦੀ ਹੋਇ ਕਿ ਸੁਲਾ ਤੋਂ ਸੁਲਾਅ ਅਤੇ ਸੁਲਾਅ ਤੋਂ ਸੁਲਹੀ ਅਤੇ ਸੁਲਹੀ ਤੋਂ ਸਾਂਤੀ ਸਾਬਤ ਕਰਦੀ ਹੋਇ”।
ਵੀਰ ਜੀ, ਸ਼ਬਦ ਦੀ ਵਿਆਖਿਆ ਤੁਸੀਂ ਕਰ ਰਹੇ ਹੋ, ਕੀ ਇਹ ਤੁਹਾਡਾ ਫਰਜ਼ ਨਹੀਂ ਬਣਦਾ ਹੈ ਕਿ, ਜਦੋਂ ਤੁਸੀਂ ਕੌਮ ਵਿਚ ਪ੍ਰਚਲਤ ਵਿਆਖਿਆਂ ਨੂੰ ਗਲਤ ਸਿਧ ਕਰਨਾ ਹੈ ਤਾਂ ਇਸ ਦੇ ਪੱਕੇ ਸਬੂਤ ਵੀ ਦੇਵੋ ? ਕਦੀ ਤੁਸੀਂ ਅੰਗਰਜੀ ਦੇ ਸ਼ਬਦ ਨੂੰ ਹਿੰਦੀ ਦਾ ਆਖਦੇ ਹੋ ਕਦੀ ਕਿਸੇ ਹੋਰ ਨੂੰ । ਫੋਟੋ ਕਾਪੀ ਤੁਸੀਂ ਮੇਰੇ ਕੋਲੋ ਮੰਗ ਰਹੇ ਹੋ ।
ਖੈਰ, ਤੁਸੀਂ ਹੁਣ “ਆਸਾ ਕੀ ਵਾਰ” ਦੀ ਵਿਆਖਿਆ ਕਰ ਰਹੇ ਹੋ, ਆਪ ਨੂੰ ਮੁਬਾਰਕ ਹੋਵੇ ; ਪਰ ਹਾਂ, ਅਪ ਨੂੰ ਬੇਨਤੀ ਹੈ, ਹੁਣ ਇਸ ਵਿਚ ਜੇ ਕਿਸੇ ਸ਼ਬਦ ਦੇ ਅਰਥ ਤੁਹਾਡੇ ਵੱਲੋਂ ਨਵੇਂ ਕੀਤੇ ਗਏ ਹੋਣ ਤਾਂ ਉਹਨਾਂ ਦਾ ਪੱਕਾ ਸਬੂਤ ਜਰੂਰ ਦੇਣਾ ਕਿ ਇਹ ਸ਼ਬਦ ਕਿਥੋਂ ਤੇ ਕਿਸ ਬੋਲੀ ਦਾ ਹੈ । ਇਹ ਤੁਹਾਡੇ ਵਾਸਤੇ ਵੀ ਸੋਖਾ ਰਹੇਗਾ ਅਤੇ ਪਾਠਕਾਂ ਵਾਸਤੇ ਵੀ । ਕਿਉਂਕਿ ਜੇ ਤਾਂ ਕਿਸੇ ਨੇ ਆਪਣੀ ਲਿਖਤ ਲਿਖਕੇ ਆਪਣੇ ਕੋਲ ਰੱਖਣੀ ਹੈ ਤਾਂ ਫਿਰ ਉਹ ਜੋ ਮਰਜੀ ਲਿਖੀ ਜਾਵੇ, ਪਰ ਜੇ ਉਹਨੇ ਆਪਣੀ ਲਿਖਤ ਕਿਸੇ ਵੀ ਵਸੀਲੇ ਨਾਲ ਪਾਠਕਾਂ ਦੇ ਪੜ੍ਹਨ ਵਾਸਤੇ ਪਾਉਣੀ ਹੈ ਤਾਂ ਉਸਦਾ ਪਾਠਕਾਂ ਨੂੰ ਹੱਕ ਹੁੰਦਾ ਹੈ ਕਿ ਉਸ ਬਾਰੇ ਸਵਾਲ ਜਵਾਬ ਕਰ ਸਕਣ । ਮੇਰੀ ਖਾਹਸ਼ ਹੈ ਕਿ ਤੁਹਾਡੀ “ਆਸਾ ਕੀ ਵਾਰ” ਦੀ ਵਿਆਖਿਆ ਬਾਰੇ ਮੈਂ ਹੋਰਨਾ ਸਿੱਖਾਂ ਕੋਲ ਵੀ ਸਿਫਤ ਕਰ ਸਕਾਂ । ਸੋ, ਆਸ ਹੈ ਕਿ ਤੁਸੀਂ ਚੰਗੀ ਤਰ੍ਹਾਂ ਦਲੀਲ ਭਰਪੂਰ ਵਿਆਖਿਆ ਕਰੋਗੇ ।
ਤੁਸੀਂ ਲਿਖਿਆ ਹੈ, “ ਬਾਕੀ ਆਪ ਜੀ ਨੇ ਜੋ ਇਹ ਲਿਖਿਆ ਹੈ ਕਿ ਇਸ ੩੭੧ ਪੰਨੇ ਵਾਲੇ ਦੀ ਸ਼ਬਦ ਵੀਚਾਰ ਬਾਅਦ ਵਿੱਚ ਕਰ ਲਵਾਂਗੇ ਇਸ ਦੀ ਵੀਚਾਰ ਬਾਅਦ ਵਿੱਚ ਕਿਉਂ? ਹੁਣ ਕਿਉਂ ਨਹੀਂ? ਮੈਂ ਤਾਂ ਆਸਾ ਜੀ ਦੀ ਵਾਰ ਉੱਪਰ ਕੰਮ ਕਰ ਰਿਹਾਂ ਸੀ, ਉਸ ਕਾਰਜ ਵਿੱਚੋ ਹੁਣ ਮੈ ਆਪਣੇ ਆਪ ਨੂੰ ਕੁੱਝ ਸਮੇਂ ਲਈ ਬਾਹਰ ਕਰ ਲਿਆ ਹੈ ਤਾਂ ਜੋ ਕਿ ਪਹਿਲਾਂ ਤੁਹਾਡੇ ਤੋਂ ਕੁੱਝ ਹੋਰ ਨਵਾ ਸਿਖ ਲਵਾਂ ਤਾਂ ਜੋ ਕਿ ਬਾਅਦ ਵਿੱਚ ਤੁਹਾਨੂੰ, ਮੈਨੂੰ ਸਮਝਾਉਣ ਵਾਸਤੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਨਾ ਪਵੇ”।
ਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਸਮਾਂ ਤੁਹਾਡੇ ਜਿੰਨਾਂ ਕੀਮਤੀ ਨਹੀਂ ਹੈ । ਕੰਮ ਤੋਂ ਆ ਕੇ ਵਹਿਲਾ ਹੀ ਹੁੰਦਾ ਹਾਂ, ਇਸੇ ਕਰਕੇ ਹੀ ਛੇਤੀ ਚਿੱਠੀ ਲਿਖ ਦੇਂਦਾ ਹਾਂ । ਤੁਹਾਡਾ ਕੰਮ ਔਖਾ ਹੈ, ਖਾਸ ਕਰਕੇ ਗੁਰਬਾਣੀ ਦੀ ਵਿਆਖਿਆ ਕਰਨਾ, ਗਲਤੀਆਂ ਕੱਢਣੀਆਂ ਤਾਂ ਬਹੁਤ ਸੌਖੀਆਂ ਹੁੰਦੀਆਂ ਹਨ ।ਬਾਕੀ ਆਪਾਂ ਤਾ ਇਕ ਸ਼ਬਦ “ਸੁਲਹੀ” ਬਾਰੇ ਹੀ ਇਕ ਦੂਜੇ ਨਾਲ ਸਹਿਮਤ ਨਹੀਂ ਹੋਏ, 371 ਪੰਨੇ ਵਾਲੇ ਸ਼ਬਦ ਬਾਰੇ ਕਿਸੇ ਸਿੱਟੇ ਤੇ ਕਿਵੇਂ ਪਹੁੰਚਾਂਗੇ । ਉਂਝ ਵੀ ਮੈਂ ਇਸ ਸ਼ਬਦ ਬਾਰੇ ਵਿਦਵਾਨਾਂ ਦੇ ਵਿਚਾਰ ਦੱਸੇ ਹਨ । ਜੇ ਹੋ ਸਕੇ ਤਾਂ ਤੁਸੀਂ ਆਪਣੇ ਤੌਰ ਤੇ ਖੁਦ ਵਿਚਾਰ ਕਰਕੇ ਵੇਖ ਲੈਣਾ । ਮੇਰਾ ਸਹਿਮਤ ਹੋਣਾ ਜਾਂ ਨਾਂ ਹੋਣਾ ਤਾਂ ਕੋਈ ਜਰੂਰੀ ਨਹੀਂ ।
ਹਾਂ, ਸੁਲਹੀ ਸ਼ਬਦ ਜਾਂ ਸੁਲਹੀ ਖਾਨ ਬਾਰੇ ਜੇ ਕੋਈ ਨਵੀਂ ਜਾਣਕਾਰੀ ਮਿਲੀ ਤਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗਾ ।
ਇਸ ਤੋਂ ਬਆਦ ਜੇ ਲੋੜ ਪਈ ਤਾਂ ਆਪ ਨੂੰ ਕਿਸੇ ਹੋਰ ਸ਼ਬਦ ਬਾਰੇ ਜਾਣਕਾਰੀ ਦੇਣ ਦੀ ਖੇਚਲ ਦੇਵਾਂਗਾ । “ਸੁਲਹੀ” ਸ਼ਬਦ ਬਾਰੇ ਵਿਚਾਰ ਕਰਨ ਲਈ ਆਪ ਦਾ ਧੰਨਵਾਦ ।
ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ

***********************************
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜਿ ਕੀ ਫਤਹਿ ॥

ਆਪ ਸੱਭ ਪਾਠਕਾਂ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਸਿੱਖ ਧਰਮ ਵਿਚ ਖੁਸ਼ੀ, ਗਮੀ ਜਾਂ ਮੁਸ਼ਕਲ ਵੇਲੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦਾ ਸਿਧਾਂਤ ਹੈ ਕਿ ਨਹੀਂ ?
ਤੁਹਾਡੇ ਵਿਚਾਰਾਂ ਦੀ ਉਡੀਕ ਵਿਚ,
ਗੁਰਸ਼ਰਨ ਸਿੰਘ ਕਸੇਲ


21/01/14)
ਬਲਦੇਵ ਸਿੰਘ ਟੋਰਾਂਟੋ

ਸਰਦਾਰ ਗੁਰਸਰਨ ਸਿੰਘ ਜੀ ਗੁਰ ਫਤਿਹ ਪ੍ਰਵਾਣ ਕਰਨੀ।
ਆਪ ਜੀ ਦੇ ੧੮-੦੧-੧੪ ਖਤ ਉੱਪਰ ਇੱਕ ਝਾਤ ਮਾਰੀਏ। ਆਪ ਲਿਖਦੇ ਹੋ: - ਵੀਰ ਜੀ, ਬਾਕੀ ਸ਼ਬਦ ਦੀਆਂ ਗੱਲਾਂ ਤਾਂ ਚਲਦੀਆਂ ਹੀ ਰਹਿੰਦੀਆਂ ਹਨ ਹੁਣ ਤੁਸੀਂ ਪਹਿਲਾਂ ਇਹ ਦੱਸਣਾ ਕਿ ਇਹਨਾਂ ਪੰਗਤੀਆਂ ਵਿਚ ਮੇਰਾ ਨਾਂਅ ਲਿਖਣ ਦੀ ਤੁਹਾਨੂੰ ਕੀ ਲੋੜ ਪਈ ਹੈ । ਤੁਹਾਡੀਆਂ ਇਹਨਾਂ ਲਾਈਨਾਂ ਦੀ ਮੈਂਨੂੰ ਕੋਈ ਸਮਝ ਨਹੀਂ ਆਈ । ਸੋ, ਮੇਹਰਬਾਨੀ ਕਰਕੇ ਇਹਨਾਂ ਬਾਰੇ ਖੁਲ ਕੇ ਦੱਸਣਾ ਕਿ ਇਹਨਾਂ ਹੇਠ ਲਿਖੀਆਂ ਲਾਈਨਾਂ ਦਾ ਮੇਰੇ ਨਾਲ ਕੀ ਸਬੰਧ ਹੈ ?
ਵੀਰ ਜੀ ਸਭ ਤੋਂ ਪਹਿਲਾਂ ਮੈ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼ਬਦ ਦੀਆਂ ਗੱਲਾਂ ਹੀ ਘੱਟ ਚਲਦੀਆਂ ਹਨ ਬਾਕੀ ਗੱਲਾਂ ਬਹੁਤ ਚਲਦੀਆ ਹਨ। ਮਸਾਂ ਮਸਾਂ ਹੀ ਆਪ ਨੇ ਮੈਨੂੰ ਸ਼ਬਦ ਵੀਚਾਰ ਕਰਨ ਲਈ ਕੁੱਝ ਨਵਾਂ ਸਿਖਾਉਣ ਦੇ ਲਈ ਤਿਆਰ ਕੀਤਾ ਹੈ ਹੁਣ ਤੁਸੀ ਇਹ ਲਿਖਣ ਲੱਗ ਪਏ ਹੋ ਸ਼ਬਦ ਦੀਆਂ ਗੱਲਾਂ ਤਾਂ ਚਲਦੀਆ ਹੀ ਰਹਿੰਦੀਆ ਹਨ। ਮੇਰੇ ਖਿਆਲ ਮੁਤਾਬਕ ਸਾਨੂੰ ਸਬਦ ਸਿਧਾਂਤ ਉੱਪਰ ਹੀ ਵੀਚਾਰ ਰੱਖਣੀ ਚਾਹੀਦੀ ਹੈ।
ਵੀਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਵਿਸੇ ਤੇ ਗੱਲ ਚੱਲ ਰਹੀ ਹੈ ਕਿ ਬਲਦੇਵ ਸਿੰਘ ਭੁੱਲ ਗਿਆ ਇਹਦੀ ਗੱਲ ਤੱਥਾਂ ਤੋਂ ਹੀਣੀ ਹੈ ਉਸ ਬਾਰੇ ਜੋ ਮੈਂ ਇੱਕ ਇੱਕ ਕਰਕੇ ਜਵਾਬ ਪੇਸ ਕੀਤੇ ਹਨ ਉਸ ਸਾਰੇ ਨੂੰ ਆਪ ਜੀ ਨੇ ਇੱਕ ਪਾਸੇ ਕਰਕੇ ਇੱਕ ਇਹ ਸਵਾਲ ਚੁਣਕੇ, ਤੁਸੀ ਇਹ ਲਿਖ ਦਿੱਤਾ ਕਿ ਮੇਰਾ ਨਾਂਅ ਲਿਖਣ ਦੀ ਕੀ ਲੋੜ ਪਈ ਹੈ ਇਨ੍ਹਾਂ ਲਾਈਨਾਂ ਦਾ ਮੇਰੇ ਨਾਲ ਕੀ ਸਬੰਧ ਹੈ।
ਸਰਦਾਰ ਗੁਰਸਰਨ ਸਿੰਘ ਜੀ ਕੀ ਮੇਰਾ ਆਪ ਤੋਂ ਛੋਟੇ ਭਰਾ ਹੋਣ ਦੇ ਨਾਤੇ ਇਤਨਾ ਵੀ ਹੱਕ ਨਹੀਂ ਹੈ ਕਿ ਮੈਂ ਆਪ ਜੀ ਤੋਂ ਇਹ ਮੰਗ ਕਰ ਸਕਾ ਕਿ ਮੇਰੇ ਨਾਲ ਬੇਲੋੜੀ ਚਿੜ ਕੱਢਣ ਵਾਲਿਆ ਨੂੰ, ਤੁਸੀ ਮੇਰੇ ਤੋਂ ਸਿਆਣੇ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਕੋਈ ਸੁਝਾਅ ਦੇ ਦਿਉ ਕਿ ਭਾਈ ਕਿਸੇ ਦੇ ਨਾਂਅ ਦੀ ਚੀਰ ਫਾਂੜ ਨਹੀਂ ਕਰੀਦੀ। ਮੈ ਤਾਂ ਇਨ੍ਹਾਂ ਲਾਈਨਾ ਦਾ ਮੇਰੇ ਨਾਲ ਸਬੰਧ ਹੋਣ ਕਰਕੇ ਅਤੇ ਆਪ ਮੇਰੇ ਤੋਂ ਵੱਡੇ ਅਤੇ ਸਿਆਣੇ ਹੋਣ ਦੇ ਨਾਤੇ ਉਤਨਾ ਹੀ ਸਬੰਧ ਤੁਹਾਡੇ ਨਾਲ ਸਮਝਦਾ ਹਾਂ। ਇਸ ਕਰਕੇ ਤੁਸੀ ਇਹ ਮੇਰਾ ਨਿਜੀ ਹੱਕ ਨਹੀਂ ਖੋ ਸਕਦੇ। ਕਿਉਂਕਿ ਕਿਸੇ ਸਿਆਣੇ ਸੱਜਣ ਨੂੰ ਕਿਸੇ ਹੋਰ ਨੂੰ ਸਿਆਣੀ ਸਲਾਹ ਦੇਣ ਵਾਸਤੇ ਬੇਨਤੀ ਕਿਉਂ ਨਹੀਂ ਕੀਤੀ ਜਾ ਸਕਦੀ?
ਦੂਸਰੀ ਗੱਲ ਆਪ ਜੀ ਨੇ ਪਿਛਲੇ ਖਤ ਵਿੱਚ ਇਹ ਲਿਖਿਆ ਸੀ ਕਿ ਬਲਦੇਵ ਸਿੰਘ ਇਹ ਕਿਵੇਂ ਭੁੱਲ ਗਿਆ ਕਿ ਕਿਸੇ ਦੇ ਨਾਂਅ ਦੇ ਅਰਥ ਨਹੀਂ ਹੋ ਸਕਦੇ ਮੈਂ ਤਾਂ ਆਪ ਜੀ ਦੇ ਧਿਆਨ ਵਿੱਚ ਲਿਆਉਣ ਦਾ ਯਤਨ ਕੀਤਾ ਹੈ ਕਿ ਮੈਂ ਤਾਂ ਕਿਸੇ ਨਾਂਅ ਦੇ ਅਰਥ ਨਹੀਂ ਕੀਤੇ, ਹੋਰ ਲੋਕ ਜਰੂਰ ਕਰਦੇ ਹਨ। ਇਹਦੇ ਵਿੱਚ ਤਾਂ ਤੁਹਾਡੇ ਨਾ ਸਮਝਣ ਵਾਲੀ ਗੱਲ ਮੈਨੂੰ ਤਾਂ ਨਜਰ ਨਹੀਂ ਆਈ ਇਹ ਕੋਈ ਜਿਆਦਾ ਔਉਖਾ ਵਿਸ਼ਾ ਤਾਂ ਹੈ ਨਹੀਂ ਸੀ ਜੋ ਤੁਹਾਡੇ ਸਮਝ ਨਹੀਂ ਪਿਆ।
ਅੱਗੇ ਲਿਖਦੇ ਹੋ: -
ਮੈਂ ਤਾਂ ਲਿਖਿਆ ਸੀ ਕਿ ਇਸ ਬਾਰੇ ਪਤਾ ਕਰ ਰਿਹਾ ਹਾਂ, ਜਦੋਂ ਮੈਂਨੂੰ ਸੁਲਹੀ ਬਾਰੇ ਲਿਖਿਆ ਮਿਲ ਗਿਆ ਤਾਂ ਫਿਰ ਚਿੱਠੀ ਲਿਖੀ ਹੈ । ਕਿਉਂਕਿ ਉਹ ਸਵਾਲ ਤੁਸੀਂ ਮੇਰੇ ਤੋਂ ਪੁੱਛੇ ਸਨ ਇਸ ਕਰਕੇ ਤੁਹਾਡਾ ਨਾਂਅ ਲਿਖਿਆ ਹੈ ਅਤੇ ਆਪਣੇ ਵੱਲੋਂ ਇਸ ਵਿਸ਼ੇ ਤੇ ਆਖਰੀ ਫੈਸਲਾ ਦਿਤਾ ਹੈ ।
ਵੀਰ ਜੀ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਤੁਸੀ ਲਿਖਿਆ ਸੀ ਕਿ ਮੈਂ ਇਸ ਬਾਰੇ ਪਤਾ ਕਰ ਰਿਹਾਂ ਹਾਂ ਜਿਸ ਬਾਰੇ ਮੈ ਆਪ ਜੀ ਦੀ ਸਲਾਘਾਂ ਵੀ ਕੀਤੀ ਸੀ ਕਿ ਬੜੀ ਖੁਸੀ ਦੀ ਗੱਲ ਹੈ ਕਿ ਆਪ ਸੁਲਹੀ ਸ਼ਬਦ ਬਾਰੇ ਖੋਜ ਕਰਨ ਦਾ ਵਚਨ ਲਿਆ ਹੈ। ਤੁਹਾਡੀ ਖੋਜ ਮੁਤਾਬਕ ਤੁਹਾਨੂੰ ਇਹ ਪਤਾ ਲੱਗਿਆ ਹੈ ਕਿ ਸੁਲਾ ਤੋਂ ਸੁਲਾਅ ਅਤੇ ਸੁਲਾਅ ਤੋਂ ਸੁਲਹੀ ਅਤੇ ਸੁਲਹੀ ਤੋਂ ਸਾਂਤੀ ਹੈ। ਪਰ ਹੈਰਾਨਗੀ ਉਦੋਂ ਹੋਈ ਜਦੋਂ ਤੁਸੀ ਆਪਣੀ ਖੋਜ ਦੇ ਨਾਲ ਵੀ ਸਹਿਮਤ ਨਾ ਹੋ ਕਰਕੇ, ਜਿਸ ਸ੍ਰੋਤ ਵਿੱਚੋਂ ਇਹ ਕਰਮਕਾਂਡੀ ਕਹਾਣੀ ਆਈ ਹੈ, ਉਸ ਗੁਰਮਤਿ ਦੀਆਂ ਧੱਜੀਆ ਉਡਾੳਦੇ ਹੋਏ ਸ੍ਰੋਤ ਨਾਲ ਜੋੜ ਕਰਕੇ ਕੀਤੀ ਗਈ ਵਿਆਖਿਆ ਨਾਲ ਆਪ ਵੀ ਜਾ ਖੜੇ ਹੋਏ ਹੋ। ਤੁਹਾਡੀ ਆਪਣੀ ਹੀ ਕੀਤੀ ਹੋਈ ਖੌਜ (ਸ਼ਾਤੀ) ਨਾਲ ਸਹਿਮਤ ਨਾ ਹੋਣ ਦਾ ਆਖਰੀ ਫੈਸਲਾ ਇਹ ਦਰਸਾਉਦਾ ਹੈ ਕਿ ਤੁਸੀ ਬਹੁਤ ਦ੍ਰਿੜ ਇਰਾਦੇ ਨਾਲ ਸੁਲਹੀ ਖਾਨ ਦੀ ਮਨਘੜਤ ਕਹਾਣੀ ਦੇ ਸ੍ਰੋਤ ਦੀ ਪ੍ਰੋੜਤਾ ਕਰਦੀ ਕਹਾਣੀ ਨਾਲ ਹੀ ਖੜੇ ਹੋ। ਤੁਹਾਡਾ ਇਸ ਵਿਸ਼ੇ ਨੂੰ ਆਖਰੀ ਫੈਸਲਾ ਲਿਖਣਾ ਇਹ ਹੀ ਦਰਸਾਉਦਾ ਹੈ ਕਿ ਇਸ ਤੋਂ ਅੱਗੇ ਕੋਈ ਅਪੀਲ ਦਲੀਲ ਦੀ ਗੁਜਾਇਸ਼ ਹੀ ਨਹੀਂ ਹੈ। ਪਰ ਮੈ ਫਿਰ ਵੀ ਇੱਕ ਵਾਰ ਆਪ ਨੂੰ ਇਸ ਉੱਪਰ ਗੋਰ ਕਰਨ ਲਈ ਅਪੀਲ ਕਰਦਾ ਹਾਂ ਕਿ ਮੇਰੇ ਵਲੋਂ ਤੁਹਾਡੀ ਆਪਣੀ ਲਿਖਤ ਦੇ ਅੱਗੇ ਪੇਸ਼ ਕੀਤੇ ਜਾ ਰਹੇ ਹਵਾਲੇ ਉੱਪਰ ਜਰੂਰ ਗੌਰ ਫਰਮਾਉ।
ਜਿਸ ਸ੍ਰੋਤ ਦੀਆਂ ਕਹਾਣੀਆਂ ਦੇ ਪਰਚਾਰਕਾਂ ਨੂੰੂੰ ਆਪ ਅਗਿਆਨਤਾ ਫੈਲਾਉਣ ਵਾਲੇ ਪ੍ਰਚਾਰਕ ਲਿਖਦੇ ਹੋ ਉਸ ਸ੍ਰੋਤ ਦੀ ਕਹਾਣੀ ਦੀ ਪ੍ਰੋੜਤਾ ਤੁਹਾਡੇ ਆਪਣੇ ਵਲੋਂ ਹੀ ਕਿਉਂ?
ਕੀ ਇਹ ਤੁਹਾਡੀ ਹੀ ਪੁਰਾਣੀ ਲਿਖਤ ਦਾ ਹਵਾਲਾ ਹੈ ਜਾ ਕਿਸੇ ਹੋਰ ਦਾ? : -
ਅੱਜ ਸਿੱਖਾਂ ਵਿੱਚ ਅਜਿਹੀ ਅਗਿਆਨਤਾ ਫਲਾਉਣ ਵਾਲੇ ਕੁੱਝ ਤਾਂ ਸਾਡੇ ਉਹ ਪ੍ਰਚਾਰਕ ਜ਼ੁਮੇਵਾਰ ਹਨ ਜੋ ਆਪਣੀ ਰੋਜ਼ੀ ਰੋਟੀ ਦਾ ਹੋਰ ਕੋਈ ਉਪਰਾਲਾ ਕਰਨ ਦੇ ਯੋਗ ਨਹੀਂ ਹਨ ਤਾਂ ਉਹ ਇਸ ਪਾਸੇ ਆ ਗਏ। ਇੱਕ ਦੋ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਜਾਂ ਬ੍ਰਾਹਮਣੀ ਸੋਚ ਵਾਲੀਆਂ ਕਹਾਣੀਆਂ ਦੀਆਂ ਕਿਤਾਬਾ ਪੜ੍ਹ ਲਈਆਂ ਅਤੇ ਕੁੱਝ ਆਸੇ ਪਾਸੇ ਤੋਂ ਮਨਘੜਤ ਕਹਾਣੀਆਂ ਸੁਣ ਲਈਆਂ ਤੇ ਆ ਕੇ ਗੁਰਦੁਆਰੇ ਦੀ ਸਟੇਜ਼ `ਤੇ ਬੋਲਣ ਲੱਗ ਪਏ। ਦੂਜੇ ਬਹੁਗਿਣਤੀ ਉਹਨਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲੇ ਇਹਨਾਂ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ। ਇਹਨਾਂ ਲੋਕਾਂ ਨੂੰ ਪਤਾ ਹੈ ਕਿ ਗੁਰਦੁਆਰੇ ਦੀ ਸਟੇਜ਼ `ਤੇ ਬੋਲਦਿਆਂ ਸਾਨੂੰ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਣਾ। ਜੇ ਕੋਈ ਗੁਰਮਤਿ ਅਨੁਸਾਰ ਭੁੱਲ ਭਲੇਖੇ ਪੁੱਛਣ ਦੀ ਹਿੰਮਤ ਕਰ ਲਵੇ ਤਾਂ ਉਸਦੇ ਸਵਾਲ ਦਾ ਜਵਾਬ ਤਾਂ ਦੇਹ ਨਹੀਂ ਹੁੰਦਾ ਇਸ ਕਰਕੇ ਉਸਨੂੰ ਕਾਮਰੇਡ ਆਖਕੇ ਖਹਿੜਾ ਛੁਡਾ ਲੈਣਗੇ ਜਾਂ ਆਖਣਗੇ ਇਸਨੂੰ ਕਿੱਡਾ ਹੰਕਾਰ ਹੈ।
ਦੂਸਰੇ ਪਾਸੇ ਆਪ ਉਸੇ ਸ੍ਰੋਤ ਦੇ ਹੱਕ ਵਿੱਚ ਨਿਤਰ ਰਹੇ ਹੋ। ਕਿਉਂਕਿ ਸੁਲਹੀ ਖਾਨ ਵਾਲੀ ਕਹਾਣੀ ਵੀ ਉਸੇ ਅਖੌਤੀ ਸ੍ਰੋਤ ਦੀ ਹੀ ਦੇਣ ਹੈ। ਇਥੇ ਜੇਕਰ ਠੀਕ ਸਮਝੋ ਤਾਂ ਜਰਾ ਕੁ ਠਰੰਮੇ ਨਾਲ ਵੀਚਾਰਕੇ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਕਿ ਇਹ ਜਾਣੇ ਵਿੱਚ ਕਰ ਰਹੇ ਹੋ, ਜਾ ਇਹ ਅਣਜਾਣੇ ਵਿੱਚ ਹੈ।
ਇਹ ਉੱਪਰਲਾ ਪਹਿਰਾ ਤੁਹਾਡੀ ਆਪਣੀ ਹੀ ਕਿਸੇ ਪੁਰਾਣੀ ਲਿਖਤ ਦਾ ਹੈ ਜੋ ਸਿਖ ਮਾਰਗ ਉੱਪਰ ਉੱਪਲਬਦ ਹੈ ਜਿਸ ਵਿੱਚ ਆਪ ਹੀ ਗੁਰਬਿਲਾਸ ਵਰਗੀ ਬੁੱਕ ਨੂੰ ਬ੍ਰਹਾਮਣੀ ਸੋਚ ਵਾਲੀਆ ਮਨਘੜਤ ਕਹਾਣੀਆਂ ਦਾ ਸਰੋਤ ਦੱਸਕੇ ਇਹ ਕਹਾਣੀਆਂ ਸੁਣਾਉਣ ਵਾਲਿਆ ਨੂੰ ਅਗਿਆਨਤਾ ਫਲਾਉਣ ਵਾਲੇ ਪ੍ਰਚਾਰਕ ਦੱਸ ਰਹੇ ਹੋ ਅਤੇ ਆਪ ਖੁਦ ਉਸੇ ਗ੍ਰੰਥ ਦੀ ਦੇਣ ਸੁਲਹੀ ਖਾਂ ਵਾਲੀ ਮਨਘੜਤ ਕਹਾਣੀ ਨੂੰ ਗੁਰਬਾਣੀ ਸੱਚ ਨਾਲ ਜੋੜਕੇ ਕੀ ਸਾਬਤ ਕਰ ਰਹੇ ਹੋ?
ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਤੁਸੀ ਆਪ ਕਿਸੇ ਕਹਾਣੀ ਨਾਲ ਸਹਿਮਤ ਹੋ ਤਾਂ ਉਹ ਗੁਰਮਤਿ ਅਨੁਸਾਰੀ ਹੈ ਜੇਕਰ ਕੋਈ ਹੋਰ ਉਸੇ ਤਰ੍ਹਾਂ ਉਸੇ ਸ੍ਰੋਤ ਦੀ ਕਹਾਣੀ ਪ੍ਰਚਾਰਦਾ ਹੈ ਤਾਂ ਉਹ ਅਗਿਆਨਤਾ ਫਲਾਉਣ ਵਾਲਾ ਪ੍ਰਚਾਰਕ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਤੁਸੀ ਆਪਣੇ ਗਿਆਨ ਨੂੰ ਮਾਪਣ ਦਾ ਪੈਮਾਨਾ ਹੋਰ ਰੱਖਿਆ ਹੈ ਅਤੇ ਦੂਸਰਿਆ ਲਈ ਹੋਰ। ਅਜਿਹਾਂ ਤੁਹਾਡੇ ਵਰਗੇ ਸਿਆਣਿਆਂ ਵੀਰਾਂ ਵਾਸਤੇ ਸੋਭਦਾ ਨਹੀਂ ਹੈ।
ਇਸ ਵਾਸਤੇ ਸਾਨੂੰ ਆਪਸ ਵਿੱਚ ਮਿਲ ਬੈਠ ਕਿ ਗੁਰਮਤਿ ਦੀ ਰੋਸਨੀ ਅੰਦਰ ਗੁਰਮਤਿ ਦੇ ਚਸਮੇ ਲਾ ਕਰ ਹੀ ਗੁਰਮਤਿ ਨੂੰ ਦੇਖਣਾ ਪਏਗਾ ਨਾ ਕਿ ਕਿਸੇ ਅਖੌਤੀ ਸ੍ਰੋਤ ਦੇ।
ਇਸੇ ਹੀ ਪਹਿਰੇ ਵਿੱਚ ਲਿਖਦੇ ਹੋ ਬਹੁਗਿਣਤੀ ਉਨ੍ਹਾਂ ਦੀ ਹੈ ਜੋ ਵਿਹਲੜ ਸਾਧ ਹਨ ਅਤੇ ਅੱਗੇ ਉਨ੍ਹਾਂ ਦੇ ਚੇਲਿਆ ਦੇ ਗਿਆਨ ਦਾ ਵਸੀਲਾ ਵੀ ਤਕਰੀਬਨ ਰਲਦਾ ਮਿਲਦਾ ਹੀ ਹੈ।
ਹੈਰਨਗੀ ਦੀ ਗੱਲ ਇਹ ਹੈ ਕਿ ਆਪ ਕਿਰਤੀ ਸਿਖ ਹੋ ਕਰਕੇ ਵੀ ਉਨ੍ਹਾਂ ਵਿਹਲੜ ਸਾਧਾਂ ਦੇ ਵਸੀਲਿਆ ਤੋਂ ਲਈ ਕਹਾਣੀ ਜੋੜ ਕਰਕੇ ਉਸੇ ਕਰਮਕਾਂਡੀ ਸ੍ਰੋਤ ਦੀ ਪ੍ਰੜੋੜਤਾ ਵੀ ਕਰ ਰਹੇ ਹੋ। ਇੱਕ ਵਾਰ ਜਰੂਰ ਸੋਚਿਉ ਕਿ ਤੁਹਾਡੇ ਵਲੋਂ ਕੀਤੀ ਪ੍ਰੋੜਤਾ ਦਾ ਵਸੀਲਾ ਤਕਰੀਬਨ ਉਹੋ ਹੀ ਤਾਂ ਨਹੀਂ?
ਹਿੰਦੀ ਕੋਸ਼ ਵਿਚ
(शूल) ਤੋਂ ਸੁਲਹੀ ਬਣਿਆ ਕਿੰਨੇ ਪੰਨੇ ਤੇ ਹੈ, ਉਸਦੀ ਫੋਟੋ ਕਾਪੀ ਆਪਣੇ ਪਦ ਅਰਥਾਂ ਨਾਲ ਲਾ ਦੇਵੋਗੇ ਫਿਰ ਆਪਾਂ 371 ਪੰਨੇ ਵਾਲੇ ਸ਼ਬਦ ਦੀ ਵਿਚਾਰ ਕਰ ਲਵਾਂਗੇ ਕਿ ਕੀ ਇਸ ਦਾ ਸਬੰਧ “ਸੁਲਹੀ” ਵਾਲੇ ਸ਼ਬਦ ਨਾਲ ਹੈ ਕਿ ਨਹੀਂ ।
ਇਹ ਸਵਾਲ ਕਰਨ ਤੋਂ ਪਹਿਲਾਂ ਤੁਸੀ ਉਸ ਕੋਸ਼ ਦਾ ਹਵਾਲਾ ਕਿਉਂ ਨਹੀਂ ਦਿੱਤਾ ਜੋ ਆਪ ਜੀ ਨੇ ਸੁਲਹੀ ਸ਼ਬਦ ਸੁਲਾ ਤੋਂ ਸੁਲਾਅ ਅਤੇ ਸੁਲਾਅ ਦੇ ਸੁਲਹੀ ਅਰਥ ਸਾਂਤੀ ਕਰਕੇ ਲਾਏ ਹਨ। ਉਸ ਕੋਸ਼ ਦੀ ਕਾਪੀ ਕਿਉਂ ਨਹੀਂ ਲਾਈ ਜੋ ਇਹ ਦਰਸਾਉਦੀ ਹੋਇ ਕਿ ਸੁਲਾ ਤੋਂ ਸੁਲਾਅ ਅਤੇ ਸੁਲਾਅ ਤੋਂ ਸੁਲਹੀ ਅਤੇ ਸੁਲਹੀ ਤੋਂ ਸਾਂਤੀ ਸਾਬਤ ਕਰਦੀ ਹੋਇ।
ਸ੍ਰ ਬਲਦੇਵ ਸਿੰਘ ਜੀ, ਮੇਰੀਆਂ ਚਿਠੀਆਂ ਜਰ੍ਹਾ ਧਿਆਨ ਨਾਲ ਪੜ੍ਹ ਲੈਣੀਆਂ । ਮੈਂ ਲਿਖਿਆ ਸੀ ਕਿ ਸੁਲਹੀ ਨੂੰ ਪਸਤੋ ਬੋਲੀ ਵਿਚ ਸ਼ਾਂਤੀ ਆਖਦੇ ਹਨ ਪਰ ਮੈਂ ਕਦੀ ਇਹ ਨਹੀਂ ਕਿਹਾ ਕਿ ਸ਼ਬਦ ਵਿਚ “ਸੁਲਹੀ” ਲਫਜ ਸ਼ਬਦ ਦੇ ਰੂਪ ਵਿਚ ਹੈ, ਇਥੇ ਉਹ ਕਿਸੇ ਆਦਮੀ ਦੇ ਨਾਂਅ ਦੇ ਰੂਪ ਵਿਚ ਹੈ ।
ਆਪ ਜੀ ਨੇ ਮੈਨੂੰ ਪਤਾ ਇਥੇ ਫਿਰ ਇਹ ਗੱਲ ਦੁਹਰਾਉਣੀ ਹੈ ਕਿ ਮੈ ਲਿਖਿਆ ਸੀ ਕਿ ਸੁਲਹੀ ਨੂੰ ਪਸਤੋਂ ਵਿੱਚ ਸ਼ਾਤੀ ਆਖਦੇ ਹਨ। ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਆਪ ਜੀ ਦੀ ਖੌਜ ਮੁਤਾਬਕ ਜੇਕਰ ਸ਼ਬਦ ਸੁਲਹੀ ਪਸਤੋਂ ਵਿੱਚ ਸਾਂਤੀ ਆਖਦੇ ਹਨ ਅਰਥ ਹੋ ਸਕਦੇ ਹਨ ਤਾਂ ਹਿੰਦੀ ਵਿੱਚ ਸ਼ੂਲ ਤੋਂ ਸ਼ੂਲੀ ਅਤੇ ਸ਼ੂਲੀ ਤੋਂ ਸੁਲਹੀ ਕਿਉਂ ਨਹੀਂ ਹੋ ਸਕਦੇ? ਸੁਲਹੀ ਦੇ ਸਾਂਤੀ ਅਰਥ ਵੀ ਤਾਂ ਕਿਸੇ ਕੋਸ਼ ਦਾ ਹੂ ਬਹੂ ਹਵਾਲਾ ਤਾਂ ਨਹੀਂ ਹਨ। ਪਰ ਤੁਹਾਡੇ ਦੱਸਣ ਵਾਲੇ ਦੇ ਮੁਤਾਬਕ ਤਾਂ ਹੋ ਹੀ ਸਕਦੇ ਹਨ।
ਇਥੇ ਮੈਂ ਆਪ ਜੀ ਨਾਲ ਇਹ ਬੇਨਤੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਭਾਸ਼ਾਂਵਾਂ ਕਿਸੇ ਕੋਸ਼ ਦੀਆਂ ਮੁਥਾਜ ਨਹੀਂ ਹੁੰਦੀਆਂ ਇਸ ਦੇ ਉੱਲਟ ਕੋਸ਼ ਭਾਸ਼ਾਂਵਾਂ ਦੇ ਮੁਥਾਜ ਹੁੰਦੇ ਹਨ। ਬਹੁਤ ਸ਼ਬਦ ਐਸੇ ਹੁੰਦੇ ਹਨ ਜੋ ਅਸੀ ਰੋਜਾਨਾ ਜੀਵਣ ਵਿੱਚ ਬੋਲਦੇ ਹਾਂ ਪਰ ਉਹ ਸ਼ਬਦ ਕੋਸ਼ਾਂ ਵਿੱਚੋਂ ਵਿਸਰੇ ਹੁੰਦੇ ਹਨ। ਇਸ ਕਰਕੇ ਤੁਹਾਡੀ ਆਪਣੀ ਸੁਲਹੀ ਸ਼ਬਦ ਦੀ ਖੋਜ ਵੀ ਇਹ ਗੱਲ ਆਪ ਹੀ ਸਾਬਤ ਕਰਦੀ ਹੈ ਜਿਸ ਨੂੰ ਤੁਸੀ ਆਪ ਹੀ ਅੱਖੋ ਪਰੋਖਾ ਕਰ ਰਹੇ ਹੋ। ਕੋਸ਼ਾ ਵਿੱਚੋ ਵਿਸਰੇ ਸ਼ਬਦ ਸਮੇਂ ਸਮੇਂ ਨਾਲ ਸਾਹਮਣੇ ਆਉਣ ਤੇ ਹਰ ਭਾਸ਼ਾ ਦੇ ਕੋਸ਼ਾ ਵਿੱਚ ਨਵੇ ਸਿਰਿਉ ਜੁੜਦੇ ਵੀ ਰਹਿੰਦੇ ਹਨ। ਜਿਸਦੀਆਂ ਕਈ ਮਿਸਾਲਾ ਤੁਸੀ ਖੁਦ ਆਪ ਵੀ ਢੂੰਢ ਸਕਦੇ ਹੋ।
ਕੋਸ਼ ਭਾਸ਼ਾ ਨੂੰ ਜੀਉਦਾ ਰੱਖਣ ਲਈ ਭਾਸ਼ਾ ਨੂੰ ਸੰਮਰਪਤ ਲੋਕਾਂ ਵਲੋਂ ਇੱਕ ਅਣਮੁਲੀ ਦੇਣ ਹੁੰਦੀ ਹੈ ਤਾਂ ਜੋ ਭਾਸ਼ਾ ਨੂੰ ਜੀਉਂਦਾ ਰੱਖਿਆ ਜਾ ਸਕੇ ਅਤੇ ਆਉਣ ਵਾਲੀਆ ਨਸਲਾ ਲਈ ਉਨ੍ਹਾਂ ਦੀ ਅਣਮੁਲੀ ਅਣਥੱਕ ਮਿਹਨਤ ਦੀ ਦੇਣ ਨਵੀ ਪੁਨੀਰੀ ਲਈ ਸਹਾਇਕ ਹੋ ਸਕੇ।
ਜੇਕਰ ਕੋਈ ਸ਼ਬਦ ਕਿਸੇ ਕੋਸ਼ ਵਿੱਚ ਵਿਸਰਿਆ ਹੋਏ ਤਾਂ ਉਹ ਭਾਸ਼ਾ ਦੇ ਬੋਲਾਂ ਦੇ ਨਿਯਮ ਵਿੱਚੋਂ ਢੂੰਡਣਾ, ਸਮੇਂ ਦੇ ਤੁਹਾਡੇ ਵਰਗੇ ਸੁਹਿਰਦ ਸੱਜਣਾਂ ਦੀ ਜੁਮੇਵਾਰੀ ਹੈ ਜੋ ਆਪ ਨੇ “ਸੁਲਾ ਤੋਂ ਸੁਲਾਅ ਅਤੇ ਸਲਾਅ ਤੋਂ ਸੁਲਹੀ ਤੋਂ ਸਾਂਤੀ ਕਰਕੇ ਨਿਬਾਈ ਵੀ ਹੈ। ਬਾਕੀ ਕਾਵ ਰੂਪ ਵਿੱਚ ਸ਼ਬਦਾ ਦੀ ਬਦਲਦੀ ਬਣਤਰ ਦੇ ਕਈ ਹਵਾਲੇ ਪੇਸ਼ ਕੀਤੇ ਜਾ ਸਕਦੇ ਹਨ। ਜੋ ਕਿਸੇ ਕੋਸ਼ਾ ਵਿੱਚੋਂ ਨਹੀਂ ਮਿਲਦੇ।
ਬਾਕੀ ਆਪ ਜੀ ਨੇ ਜੋ ਇਹ ਲਿਖਿਆ ਹੈ ਕਿ ਇਸ ੩੭੧ ਪੰਨੇ ਵਾਲੇ ਦੀ ਸ਼ਬਦ ਵੀਚਾਰ ਬਾਅਦ ਵਿੱਚ ਕਰ ਲਵਾਂਗੇ ਇਸ ਦੀ ਵੀਚਾਰ ਬਾਅਦ ਵਿੱਚ ਕਿਉਂ? ਹੁਣ ਕਿਉਂ ਨਹੀਂ? ਮੈਂ ਤਾਂ ਆਸਾ ਜੀ ਦੀ ਵਾਰ ਉੱਪਰ ਕੰਮ ਕਰ ਰਿਹਾਂ ਸੀ, ਉਸ ਕਾਰਜ ਵਿੱਚੋ ਹੁਣ ਮੈ ਆਪਣੇ ਆਪ ਨੂੰ ਕੁੱਝ ਸਮੇਂ ਲਈ ਬਾਹਰ ਕਰ ਲਿਆ ਹੈ ਤਾਂ ਜੋ ਕਿ ਪਹਿਲਾਂ ਤੁਹਾਡੇ ਤੋਂ ਕੁੱਝ ਹੋਰ ਨਵਾ ਸਿਖ ਲਵਾਂ ਤਾਂ ਜੋ ਕਿ ਬਾਅਦ ਵਿੱਚ ਤੁਹਾਨੂੰ, ਮੈਨੂੰ ਸਮਝਾਉਣ ਵਾਸਤੇ ਆਪਣਾ ਕੀਮਤੀ ਸਮਾਂ ਬਰਬਾਦ ਨਾ ਕਰਨਾ ਪਵੇ।
ਭੁੱਲ ਚੁੱਕ ਦੀ ਖਿਮਾਂ
ਬਲਦੇਵ ਸਿੰਘ ਟੋਰਾਂਟੋ।


21/01/14)
ਅਵਤਾਰ ਸਿੰਘ ਮਿਸ਼ਨਰੀ/ਗੁਰਮੀਤ ਸਿੰਘ ਬਰਸਾਲ

ਪੈਟਰਸਨ ਸ਼ਹਿਰ ਵਿੱਚ ਸਪ੍ਰਿਚੂਅਲ ਸੈਂਟਰ (ਗੁਰਦੁਆਰੇ) ਦਾ ਉਦਘਾਟਨ
(ਗੁਰਮੀਤ ਸਿੰਘ ਬਰਸਾਲ) ਬੇ ਏਰੀਏ ਅਤੇ ਟਰਾਈ ਵੈਲੀ (ਪੈਟਰਸਨ, ਲਿਵਰਮੋਰ, ਲੋਡਾਈ, ਟਰੇਸੀ, ਮਾਊਨ ਟਾਉਨ, ਮਨਟੀਕਾ, ਲੈਥਰਪ, ਫਰੈਂਚ ਕੈਂਪ, ਸਟਾਕਟਨ, ਮੋਡੈਸਟੋ, ਹਿਊਸਨ, ਸੀਰਸ, ਮਰਸਡ,ਲਵਿੰਸਟਨ, ਟਰਲਕ, ਡੈਲਹਾਈ, ਰਿਪਨ ਅਤੇ ਲਾਸ ਬੌਨਸ ਆਦਿਕ) ਅਤੇ ਸਮੁੱਚੀ ਕੈਲੀਫੋਰਨੀਆਂ ਦੀਆਂ ਸੰਗਤਾਂ ਨੂੰ ਸਨਿਮਰ ਸੂਚਿਤ ਕੀਤਾ ਜਾਂਦਾ ਹੈ ਕਿ ਹੈ ਗੁਰਮਤਿ ਅਨੁਸਾਰ ਗੁਰਬਾਣੀ ਸਿੱਖਣ, ਪ੍ਰਚਾਰਨ ਅਤੇ ਧਾਰਮਿਕ ਪ੍ਰੋਗ੍ਰਾਮਾਂ ਲਈ ਇਸ ਵਿਲੱਖਣ ਅਧਿਆਤਮਕ (ਸਪ੍ਰਿਚੂਆਲ) ਸੈਂਟਰ ਦਾ ਉਦਘਾਟਨ 1 ਫਰਵਰੀ 2014 ਦਿਨ ਸ਼ਨਿਚਰਵਾਰ ਨੂੰ ਸ੍ਰੀ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ, ਧਾਰਮਿਕ ਦੀਵਾਨ ਦੀ ਪ੍ਰਾਰੰਬਤਾ ਨਾਲ, “ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ" ਦੀ ਛਤਰ ਛਾਇਆ ਹੇਠ ਸਵੇਰੇ 10 ਤੋਂ 2 ਵਜੇ ਤੱਕ ਹੋਵੇਗਾ। ਪੰਥ ਦਰਦੀ ਪ੍ਰਬੰਧਕਾਂ ਵੱਲੋਂ ਵਿਦਵਾਨਾਂ, ਪੱਤਰਕਾਰਾਂ, ਪ੍ਰਬੰਧਕਾਂ ਅਤੇ ਸਮੂੰਹ ਸੰਗਤਾਂ ਨੂੰ ਪ੍ਰਵਾਰਾਂ ਸਮੇਤ ਪਾਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਰਾਗੀਆਂ, ਕਥਾਵਾਚਕਾਂ ਅਤੇ ਬੁਲਾਰਿਆਂ ਨੂੰ ਸਖਤ ਹਦਾਇਤ ਹੈ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਗੁਰਮਤਿ ਉਸਾਰੂ ਵਿਚਾਰ ਪੇਸ਼ ਕਰਨ। ਪ੍ਰੋਗਰਾਂਮ ਸਮਾਪਤੀ ਦੀ ਅਰਦਾਸਿ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਨਜ਼ਦੀਕ ਸਹੂਲਤ ਲਈ ਇਲਾਕੇ ਦੀਆਂ ਸੰਗਤਾਂ ਪਾਠ, ਕਥਾ, ਕੀਰਤਨ ਪ੍ਰਚਾਰ ਕਰਾਉਣ ਜਾਂ ਸੇਵਾ ਲੈਣ ਲਈ ਇਸ ਸਥਾਂਨ ਦੇ ਮੁੱਖ ਸੇਵਾਦਾਰ ਭਾਈ ਸੇਵਾ ਸਿੰਘ ਨਾਲ(209-585-9724) ਸ੍ਰ. ਚਮਕੌਰ ਸਿੰਘ (559-994-1153) ਅਤੇ ਅਵਤਾਰ ਸਿੰਘ ਮਿਸ਼ਨਰੀ ਦੇ ਫੋਨ ਨੰਬਰ (510-432-5827) ਤੇ ਸੰਪਰਕ ਕਰ ਸਕਦੀਆਂ ਹਨ। ਗੁਰਦੁਆਰਾ ਸਾਹਿਬ ਦਾ ਪਤਾ(ਐਡਰੈੱਸ) ਹੇਠ ਲਿਖਿਆ ਹੈ-
242 Poppy Ave, Patterson 95363 (209-585-9724)
ਡਾਇਰੈਸ਼ਨ ਲਈ 5 Free Way Fresno ਤੋਂ ਸੁਪੈਰੀ ਰੋਡ ਦਾ ਇਗਜ਼ਿਟ ਹੈ। ਜੇ ਫਰਿਜਨੋ ਵੱਲੋਂ ਆਓ ਤਾਂ ਸੁਪੈਰੀ ਤੋਂ ਰਾਈਟ ਤੇ ਜੇ ਬੇਏਰੀਏ ਵੱਲੋਂ ਆਓ ਤਾਂ ਸੁਪੈਰੀ ਲੈਫਟ ਕਰਨਾ ਹੈ ਜੋ ਸਿੱਧਾ 33 Hwy ਤੇ ਚੜ੍ਹਦਾ ਹੈ ਅਤੇ ਫਿਰ ਪਹਿਲੀ ਰੋਡ Poppy Ave ਤੋਂ ਰਾਈਟ ਕਰਕੇ ਵੰਨ ਬਲੌਕ ਅੱਗੇ ਜਾ ਕੇ ਖੱਬੇ (ਲੈਫਟ) ਸਾਈਡ ਹੈ। ਪਾਰਕਿੰਗ ਖੁੱਲ੍ਹੀ ਹੈ।
ਨੋਟ-ਪੱਤਰਕਾਰਾਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਧਾਰਮਿਕ ਨਿਊਜ਼ ਨੂੰ ਛਾਪਣ ਦੀ ਸੇਵਾ ਜਰੂਰ ਕਰਨ ਜੀ (ਧੰਨਵਾਦੀ ਹੋਵਾਂਗੇ)


20/01/14)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਜਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਆਪ ਜੀ ਦੇ ਲੇਖ “ਨਾਮਾ ਸੁਲਤਾਨੇ ਬਾਧਿਲਾ” ਦੀ ਦੂਸਰੀ ਕਿਸ਼ਤ ਵੀ ਪੜ੍ਹੀ। ਸੱਚ ਕਹਿੰਦਾ ਹਾਂ, ਕੁਲ ਮਿਲਾ ਕੇ, ਮੈਨੂੰ ਤਾਂ ਪੜ੍ਹ ਕੇ ਕਾਫੀ ਅੱਛਾ ਹੀ ਲੱਗਾ ਹੈ। ਅਗਰ ਇਹ “ਲੇਖ ਮੁਕਾਬਲਾ” ਹੁੰਦਾ, ਅਤੇ ਜੇ ਮੈਂ ਜੱਜ ਦੀ ਕੁਰਸੀ ਤੇ ਹੁੰਦਾ, ਤਾਂ ਮੈਂ ਤੁਹਾਡੇ ਇਸ ਲੇਖ ਨੂੰ ਸੌ ਵਿਚੋਂ ਘਟੋ ਘਟ ਅੱਸੀ ਨੰਬਰ ਜਰੂਰ ਦੇਂਦਾ। ੨੦ ਨੰ: ਘੱਟ ਕਰਨ ਦਾ ਕਾਰਨ ਅੱਗੇ ਲਿਖਦਾ ਹਾਂ।
ਤੁਸੀਂ ਜਾਣਦੇ ਹੀ ਹੋ, ਕਿ ਸਭ ਦੀ ਆਪਣੀਂ ਆਪਣੀਂ ਸੋਚ, ਆਪਣੇਂ ਆਪਣੇਂ ਵਿਚਾਰ ਹੁੰਦੇ ਹਨ। ਅਤੇ ਵਿਚਾਰਾਂ ਦਾ ਵਿਰੋਧਾਭਾਸ ਇੱਕ ਆਮ ਗੱਲ ਹੈ। ਮੈਂ ਅਪਣੇ ਘੋਰ ਵਿਰੋਧੀ ਦੇ ਗੁਣਾਂ ਦੀ ਵੀ ਦਾਦ ਦੇਣੋਂ, ਆਪਣੇਂ ਆਪ ਨੂੰ ਰੋਕ ਨਹੀਂ ਸਕਦਾ। ਸੱਚ ਦਾ ਸਾਥ ਦੇਣਾਂ ਸਾਡਾ ਸੱਭ ਦਾ ਪਰਮ ਧਰਮ ਹੋਣਾਂ ਚਾਹੀਦਾ ਹੈ। ਤੁਸਾਂ ਨੇਂ ਆਪਣੇਂ ਲੇਖ ਦਾ ਨਿਚੋੜ ਜਾਂ ਸਿੱਖਿਆ ਹੇਠ ਲਿਖੇ ਪਹਿਰੇ ਵਿੱਚ ਦੱਸੀ ਹੈ। ਅਤੇ ਨਾਲ ਹੀ ਇਸ ਨਿਚੋੜ ਜਾਂ ਸਿਖਿਆ ਤੋਂ ਸੇਧ ਲੈਣ ਦੀ ਵੀ ਗੱਲ ਕਹੀ ਹੈ।
ਨਿਚੋੜ
ਉੱਪਰ ਦਿਤੀ ਸਾਰੀ ਵਿਚਾਰ ਦਾ ਨਿਚੋੜ ਇਹੀ ਹੈ ਕਿ ਜਿਸ ਕਰਮਾਤੀ ਕਹਾਣੀ ਨੂੰ ਇਸ ਸ਼ਬਦ ਨਾਲ ਜੋੜਿਆ ਜਾਂਦਾ ਹੈ ਉਹ ਨਾ ਤਾਂ ਗੁਰਮਤਿ ਅਨੁਸਾਰੀ ਹੈ ਅਤੇ ਨਾ ਹੀ ਸ਼ਬਦ ਅੰਦਰਲੀ ਗਵਾਹੀ ਉਸ ਦੀ ਹਾਮੀ ਭਰਦੀ ਹੈ। ਸਾਨੂੰ ਇਸ ਕਹਾਣੀ ਨੂੰ ਛੱਡ ਇਸ ਸ਼ਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸਮੇ ਦੀ ਹਕੂਮਤ ਨਾਲ ਟੱਕਰ ਦੁਰਾਨ ਨਿਰਭੈ ਅਡੋਲ਼ ਰਹਿੰਦੇ ਹੋਏ “ਸੱਚ ਦਾ ਪੱਲਾ” ਫੜੀ ਰੱਖਣਾ ਹੈ। ਵਿਰੋਧੀ ਧਿਰ ਦੀ ਚਾਲ ਨੂੰ ਸਮਝ ਭੜਕਾਹਿਟ ਵਿੱਚ ਆਏ ਬਿਨਾ ਆਪਣੀ ਰਣਨੀਤੀ ਉਲੀਕਣੀ ਚਾਹੀਦੀ ਹੈ। ਗੁਰੂ ਕਾਲ ਦੁਰਾਨ ਕਈ ਅਜਿਹੇ ਮੌਕੇ ਆਏ ਜਦੋਂ ਸਮੇ ਦੀ ਹਕੂਮਤ ਨਾਲ ਟੱਕਰ ਹੋਈ। ਉਸ ਵਕਤ ਗੁਰੁ ਸਾਹਿਬ ਨੇ ਵੀ ਅਜਿਹਾ ਹੀ ਕੀਤਾ ਸੀ।

ਇਸ ਨਿਚੋੜ ਵਿੱਚ ਦੋ ਕੂ ਲਾਈਨਾਂ, ਮੈਂ ਵੀ ਆਪਣੇਂ ਵਲੋਂ ਮਿਲਾਉਣਾਂ ਚਾਹਾਂਗਾ।
ਨਾਮ ਦੇਵ ਜੀ ਨੇਂ, ਹਕੂਮਤ ਨਾਲ ਟੱਕਰ ਲਈ, ਇਹ ਵੀ ਸੱਚ ਹੈ।
ਨਾਮ ਦੇਵ ਜੀ, ਨਿਰਭੈ ਅਤੇ ਅਡੋਲ ਰਹੇ, ਇਹ ਵੀ ਸੱਚ ਹੈ।
ਉਹਨਾਂ ਨੇਂ ਸੱਚ ਦਾ ਪੱਲਾ ਫੜੀ ਰੱਖਿਆ ਇਹ ਵੀ ਸੱਚ ਹੈ।
ਨਾਮ ਦੇਵ ਦੇ ਪੈਰਾਂ ਵਿੱਚ ਬੇੜੀਆਂ ਸਨ, ਪਰ ਉਹ ਬੇਖੌਫ ਰੱਬ ਦੇ ਗੁਣ ਗਾਈ ਜਾ ਰਿਹਾ ਸੀ, ਇਹ ਵੀ ਸੱਚ ਹੈ।
ਬਾਦਸ਼ਾਹ ਅਜੀਬ ਮੁਸ਼ਕਿਲ ਵਿੱਚ ਫਸ ਕੇ, ਮਹਿਲਾਂ ਅੰਦਰ ਚਲਾ ਗਿਆ ਸੀ। ਇਹ ਵੀ ਸੱਚ ਹੈ। (ਪਰ ਕਿਉਂ? ਨਾਮ ਦੇਵ ਨੇਂ ਬਾਦਸ਼ਾਹ ਦੇ ਕੰਨ ਵਿੱਚ ਐਸਾ ਕੀ ਕਹਿ ਦਿੱਤਾ ਜੋ ਬਾਦਸ਼ਾਹ ਘਬਰਾ ਗਿਆ)
ਬਾਦਸ਼ਾਹ ਨਾਮ ਦੇਵ ਅਗੇ ਝੁਕ ਗਿਆ, ਅਤੇ ਬੇਨਤੀ ਤਰਲਾ ਕੀਤਾ, ਇਹ ਵੀ ਸੱਚ ਹੈ।
ਵੀਰ ਜੀ, ਬਾਕੀ ਸੱਭ ਤਾਂ ਸਪਸ਼ਟ ਹੈ, ਪਰ ਨਾਮ ਦੇਵ ਜੀ ਨੇਂ ਬਾਦਸ਼ਾਹ ਨੂੰ ਝੁਕਣ ਵਾਸਤੇ ਕਿਵੇਂ ਮਜਬੂਰ ਕੀਤਾ, ਇਹ ਕੁੱਝ ਸਪਸ਼ਟ ਨਹੀਂ ਹੈ। ਤੁਸਾਂ ਲਿਖਿਆ ਹੈ, ਕਿ ਕਹਾਣੀਂ ਨੂੰ ਛੱਡ ਕੇ, ਸਾਨੂੰ ਇਸ ਸ਼ਬਦ ਤੋਂ ਸੇਧ ਲੈਣੀਂ ਚਾਹੀਦੀ ਹੈ। ਰੱਬ ਨਾਂ ਕਰੇ, ਅਗਰ ਸਾਡੇ ਸਾਹਮਣੇਂ ਵੀ ਨਾਮ ਦੇਵ ਵਾਲੀ ਸਥਿਤੀ ਆ ਜਾਵੇ। ਤਾਂ ਕੀ ਅਸੀਂ ਨਾਮ ਦੇਵ ਜੀ ਦੇ ਇਸ ਸ਼ਬਦ ਵਿਚੋਂ ਸੇਧ ਲੈ ਕੇ, ਕਿਸੇ ਜਾਲਮ ਮੁਗਲ ਬਾਦਸ਼ਾਹ ਦਾ ਮੁਕਾਬਲਾ ਕਰ ਕੇ, ਕੀ ਉਸ ਨੂੰ ਝੁਕਾ ਸਕਦੇ ਹਾਂ। ਜੇ ਨਹੀਂ, ਤਾਂ ਸੇਧ ਲੈਣ ਦਾ ਕੀ ਫਾਇਦਾ ਹੋਵੇ ਗਾ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


(ਨੋਟ:- ਇਸ ਜੰਮਣ-ਮਰਨ ਅਤੇ ਆਵਾਗਉਣ ਵਾਲੇ ਵਿਸ਼ੇ ਤੇ ਕਈ ਹੋਰ ਇੰਟਰਵੀਓ ਸ: ਜਸਬੀਰ ਸਿੰਘ ਵੈਨਕੂਵਰ ਦੀਆਂ ਆਉਣਗੀਆਂ ਇਹ ਸਾਰੀਆਂ ਸੁਣਨ ਤੋਂ ਬਾਅਦ ਜੇ ਕਰ ਕਿਸੇ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਹੋਸਟ ਹਰਪ੍ਰੀਤ ਸਿੰਘ ਨੂੰ ਕਰ ਸਕਦਾ ਹੈ ਅਤੇ ਜਾਂ ਫਿਰ ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਕੁਲਦੀਪ ਸਿੰਘ ਨੂੰ ਕਰ ਸਕਦਾ ਹੈ। ਕਿਉਂਕਿ ਉਹ ਰੇਡੀਓ ਤੇ ਵੀ ਸਵੇਰ ਨੂੰ ਕਥਾ ਕਰਦੇ ਹਨ ਅਤੇ ਸਵਾਲਾਂ ਦੇ ਜਵਾਬ ਦਿੰਦੇ ਹਨ। ਉਹ ਆਮ ਵਿਆਕਤੀ ਨਾਲੋਂ ਜ਼ਿਆਦਾ ਰੁਝੇਵੇਂ ਵਿੱਚ ਰਹਿੰਦੇ ਹਨ। ਇਸ ਲਈ ਉਹ ਛੇਤੀਂ ਕੀਤੇ ਇੱਥੇ ‘ਸਿੱਖ ਮਾਰਗ’ ਤੇ ਲਿਖਤੀ ਰੂਪ ਵਿੱਚ ਜਵਾਬ ਨਹੀਂ ਦੇ ਸਕਦੇ-ਸੰਪਾਦਕ।)


20/01/14)
ਜਸਪ੍ਰੀਤ ਕੌਰ/ਉਪਕਾਰ ਸਿੰਘ ਫਰੀਦਾਬਾਦ

ਫਿਰਕੂ ਤਾਕਤਾਂ ਨੂੰ ਦੇਸ਼ ਦੀ ਵਾਗਡੋਰ ਸੌਂਪਣ ਤੋਂ ਰੋਕਣ ਲਈ ਕੇਜਰੀਵਾਲ ਵਰਗੇ ਈਮਾਨਦਾਰ ਵਿਅਕਤੀ ਦਾ ਸਾਥ ਦੇਣ ਦੀ ਲੋੜ:
(ਜਸਪ੍ਰੀਤ ਕੌਰ: ਫਰੀਦਾਬਾਦ ੨੦ ਜਨਵਰੀ ੨੦੧੪)
ਅੱਜ ਇਥੇ ਇੱਕ ਹੰਗਾਮੀ ਮੀਟਿੰਗ ਦੌਰਾਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ੧੯੮੪ ਦੇ ਕਤਲੇਆਮ ਦਾ ਸੰਤਾਪ ਸਿੱਖ ਕੌਮ ਅੱਜ ਤਕ ਵਿਸਾਰ ਨਹੀਂ ਪਾ ਰਹੀ ਅਤੇ ਸਾਡੀ ਪੰਥਕ ਤੇ ਅਕਾਲੀ ਸਰਕਾਰ ਅਜਿਹੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪੱਬਾਂ ਭਾਰ ਹੈ ਜੋ ਗੁਜਰਾਤ ਦੇ ਗੋਧਰਾ ਕਤਲੇਆਮ ਲਈ ਜਿੰਮੇਂਵਾਰ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦੇ ਕਾਰਜ ਕਾਲ ਵਿੱਚ ਹੀ ਸਿੱਖ ਕਿਸਾਨਾਂ ਨੂੰ ਇੰਨੀਆਂ ਤਕਲੀਫਾਂ ਝੱਲਣੀਆਂ ਪਈਆਂ ਹਨ ਜੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਘੱਟ ਗਿਣਤੀਆਂ ਨਾਲ ਉਸ ਦਾ ਕੀ ਵਤੀਰਾ ਹੋਵੇਗਾ ਇਹ ਬਿਲਕੁਲ ਸਪਸ਼ਟ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ੧੯੮੪ ਤੇ ਗੋਧਰਾ ਕਤਲੇਆਮ ਵਰਗੇ ਹਲਾਤ ਮੁੜ ਨਾ ਪੈਦਾ ਹੋਣ ਉਸ ਦੇ ਲਈ ਫਿਰਕੂ ਸੋਚ ਵਾਲੇ ਲੋਕਾਂ ਨੂੰ ਉੱਚ ਅਹੁਦਿਆਂ ਦੇ ਨੇੜੇ ਨਾ ਫਟਕਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦੋਵੇਂ ਵੱਡੀਆਂ ਪਾਰਟੀਆਂ ਦੇ ਕਾਰਜ ਕਾਲ ਵਿੱਚ ਅੱਜ ਤਕ ਸਿੱਖ ਕੌਮ ਨੂੰ ੧੯੮੪ ਦਾ ਇਨਸਾਫ ਨਹੀਂ ਮਿਲਿਆ ਇਥੋਂ ਤਕ ਸਿੱਖਾਂ ਦੇ ਜਖਮਾਂ ਤੇ ਨਮਕ ਛਿੜਕਣ ਲਈ ਇੰਨ੍ਹਾਂ ਨੂੰ ਵਾਰ ਵਾਰ ਹਿੰਦੂਆਂ ਦਾ ਅੰਗ ਆਖ ਕੇ ਅਪਮਾਨਤ ਕੀਤਾ ਜਾਂਦਾ ਹੈ। ਸਮੇਂ ਦੀ ਸਰਕਾਰ ਦਾ ਘੱਟ ਗਿਣਤੀਆਂ ਨਾਲ ਅਜਿਹਾ ਵਿਅਹਾਰ ਆਮ ਹੋ ਚੁੱਕਿਆ ਹੈ। ਇਸ ਲਈ ਅਜਿਹੇ ਸਮੇਂ ਵਿੱਚ ਇੱਕ ਆਸ ਦੀ ਕਿਰਨ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ ਹੈ ਜਿਸ ਦੇ ਵਧੇਰੇ ਟੀਚੇ ਬਾਬੇ ਨਾਨਕ ਦੀ ਸੋਚ ਦੇ ਨੇੜੇ-ਤੇੜੇ ਹਨ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਭ੍ਰਸ਼ਟ ਪ੍ਰਸ਼ਾਸ਼ਨ ਅਤੇ ਲਾਲ ਫੀਤਾਸ਼ਾਹੀ ਵਿਰੁੱਧ ਇੱਕ ਜੰਗ ਛੇੜੀ ਹੈ ਅਤੇ ਇਹੀ ਸਭ ਬਾਬੇ ਨਾਨਕ ਨੇ ਵੀ ਅਪਣੇ ਸੰਦੇਸ਼ਾਂ ਵਿੱਚ ਮਨੁੱਖਤਾ ਨੂੰ ਸਿਖਾਇਆ ਹੈ। ਦੂਜੀਆਂ ਤਾਕਤਾਂ ਉਸ ਨੂੰ ਕਮਜੋਰ ਕਰਨ ਲਈ ਪੂਰਾ ਜੋਰ ਲਾ ਰਹੀਆਂ ਹਨ ਅਜਿਹੇ ਸਮੇਂ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਨੀ ਪਵੇਗੀ ਅਤੇ ਇਹ ਮਦਦ ਬਾਹਰੋਂ ਕਿਤੋਂ ਨਹੀਂ ਆਉਣੀ ਸਗੋਂ ਅੰਦਰ ਜਾ ਕੇ ਹੀ ਮੋਢੇ ਨਾਲ ਮੋਢਾ ਜੋੜ ਕੇ ਸਚ ਦੀ ਜੰਗ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਬੜੇ ਚਿਰ ਬਾਅਦ ਸਿੱਖ ਕੌਮ ਨੂੰ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਕੇਜਰੀਵਾਲ ਦੇ ਰੂਪ ਵਿੱਚ ਇੱਕ ਆਸ ਬੱਝੀ ਹੈ ਇਸ ਲਈ ਬਾਬੇ ਨਾਨਕ ਦੇ ਸਿੰਘਾਂ ਨੂੰ ਇਸ ਸੱਚ ਦੀ ਜੰਗ ਵਿੱਚ ਸਾਥ ਦੇਣ ਦੀ ਲੋੜ ਹੈ। ਚੜਦੇ ਦਿਨਾਂ ਵਿੱਚ ਜੋ ਉਹ ਚੁਣੌਤੀਆਂ ਝੱਲ ਰਿਹਾ ਹੈ ਜੇ ਉਸ ਦਾ ਸਾਥ ਨਾ ਦਿੱਤਾ ਗਿਆ ਤਾਂ ਸੱਚ ਦੀ ਹਾਰ ਹੋਵੇਗੀ।


20/01/14)
ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)

ਕੱਲ ਵਲੇਹੋ (ਕੈਲੇਫੋਰਨੀਆਂ) ਵਿੱਚ ਇੰਟਰਨੈਸ਼ਨਲ ਸਿੱਖ ਸੱਭਿਆਰ ਸੋਸਾਇਟੀ ਵਲੋਂ ਮੁੰਡੇ-ਕੁੜੀ ਵਿੱਚ ਵਿਤਕਰੇ ਵਾਲੀ ਲੋਹੜੀ ਨੂੰ ਤਿਲਾਂਜਲੀ ਦੇਕੇ ਪੁੱਤ-ਧੀ ਵਿਚਲੇ ਫਰਕਾਂ ਨੂੰ ਮਿਟਾਉਣ ਦੀ ਜਾਗ੍ਰਿਤੀ ਲਿਆਉਣ ਦੀ ਚਾਹ ਨਾਲ ਇਕ ਸਾਂਝਾ ਬੇਬੀ-ਡੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਦਾਸ ਵਲੋਂ ਲਿਖੀ ਤੇ ਪੜੀ ਇਕ ਛੋਟੀ ਜਿਹੀ ਕਵਿਤਾ!!!!
,,,,,,,,,,,,,,,,,,,,,,,,,,,,,,,,,,,,,,,,,,,,,,,,,,,,,

ਬੇਬੀ-ਡੇ
,,,,,,,,,,,
ਮੌਸਮ ਦੇ ਤਿਓਹਾਰਾਂ ਆੜੀਂ,
ਮਜ਼ਹਬੀ ਨਾਂ ਬਣ ਜਾਈਏ।
ਵਿਪਰ ਦੀਆਂ ਚਾਲਾਂ ਤੋਂ ਬਚੀਏ,
ਨਾਲੇ ਜੱਗ ਬਚਾਈਏ।।
ਨਾਂ ਮੰਨੂ ਦੇ ਆਖੇ ਲਗਕੇ,
ਲੜਕੀ ਨੂੰ ਛੁਟਿਆਈਏ।
ਔਰਤ ਨੂੰ ਧਿਰਕਾਰਨ ਵਾਲਾ,
ਨਾਂ ਕੋਈ ਦਿਵਸ ਮਨਾਈਏ।।
ਨਾਂ ਲੋਹੜੀ, ਨਾਂ ਰੱਖੜੀ, ਨਾਂਹੀ,
ਕਰਵਾ ਚੌਥ ਰਖਾਈਏ।
ਨਾਂ ਹੀ ਜੱਗ ਦੀ ਜਨਣੀ ਕੋਲੋਂ,
ਮਰਦਾਂ ਨੂੰ ਵਡਿਆਈਏ।।
ਨਾਂ ਅਗਨੀ ਦੀ ਪੂਜਾ ਕਰੀਏ,
ਨਾਂ ਹੀ ਹਵਨ ਕਰਾਈਏ।
ਨਾਂ ਹੀ ਅੱਗ ਤੇ ਭੋਜਨ ਸੁੱਟਕੇ,
ਅਗਨੀ-ਦੇਵ ਰਿਝਾਈਏ।।
ਨਵਾਂ ਜੀਵ ਜਦ ਜੱਗ ਤੇ ਆਉਂਦਾ,
ਰਲ਼-ਮਿਲ਼ ਖੁਸ਼ੀ ਮਨਾਈਏ।
ਕੁੜੀ-ਮੁੰਡੇ ਵਿੱਚ ਭੇਦ ਮੁਕਾਕੇ,
ਬੇਬੀ-ਡੇ ਅਪਣਾਈਏ।।
ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)


19/01/14)
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ੴਸਤਿਗੁਰਪਸਾਦਿ॥
ਹੋਰ ਮਤਾਂ ਤੋਂ ਸਿੱਖ ਧਰਮ ਦਾ ਨਿਆਰਾਪਨ

1. ਮੰਤ੍ਰ: ਹਿੰਦੂਆਂ ਦੀ ਗਾਯਤ੍ਰੀ, ਮੁਸਲਮਾਨਾਂ ਦਾ ਕਲਮਾਂ। ਸਿੱਖ ਧਰਮ ਦਾ ਹਿੰਦੂਆਂ ਵਾਂਗ ਕੋਈ ਮੰਤ੍ਰ ਨਹੀਂ। ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਵਾਲਾ ੴਤੋਂ ਲੈ ਕੇ ਗੁਰਪ੍ਰਸਾਦਿ ਤੱਕ ਸਿੱਖੀ ਦਾ ਮੰਗਲ ਹੈ ਜਿਸ ਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ। ਵਾਹਿਗੁਰੂ ਗੁਰਮੰਤਰ ਹੈ।
2. ਮੰਗਲਾਚਰਨ: ਹਿੰਦੂਆਂ ਦਾ ਓਅੰ, ਸ੍ਰੀ ਗਣੇਸ਼ਾਇ ਨਮਹਿ ਆਦਿਕ, ਮਸਲਮਾਨਾਂ ਦਾ ਬਿਸਮਿੱਲਾ ਆਦਿ ਅਤੇ ਸਿੱਖਾਂ ਦਾ ੴਸਤਿ ਗੁਰਪ੍ਰਸਾਦਿ।
3. ਮੁਲਾਕਾਤ ਵੇਲੇ: ਹਿੰਦੂ ਰਾਮ ਰਾਮ, ਨਮਸਤੇ ਆਦਿ; ਮੁਸਲਮਾਨ ਸਲਾਮ ਅਤੇ ਸਿੱਖ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਕਹਿੰਦੇ ਹਨ।
4. ਧਰਮ ਦੇ ਪੁਸਤਕ: ਹਿੰਦੂਆਂ ਦੇ ਵੇਦ, ਗੀਤਾ ਆਦਿ ਮੁਸਲਮਾਨਾਂ ਦਾ ਕੁਰਾਨ, ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ। ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ ਵਿੱਚ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰਗੱਦੀ ਦਾ ਮਾਣ ਹਾਸਲ ਹੈ।
5. ਤੀਰਥ: ਹਿੰਦੂਆਂ ਦੇ ਗੰਗਾ, ਗਯਾ, ਪ੍ਰਯਾਗ ਆਦਿਕ; ਮੁਸਲਮਾਨਾਂ ਦੇ ਮੱਕਾ, ਮਦੀਨਾ, ਸਿੱਖਾ ਦਾ ਹਿੰਦੂ ਮੱਤ ਵਾਂਗ ਕੋਈ ਤੀਰਥ ਨਹੀਂ, ਸਗੋਂ ਪ੍ਰਮਾਤਮਾ ਦਾ ਨਾਮ ਹੀ ਸ਼੍ਰੋਮਣੀ ਤੀਰਥ ਹੈ। ਦਰਬਾਰ ਸਾਹਿਬ, ਅੰਮ੍ਰਿਤਸਰ, ਅਕਾਲ ਤਖਤ ਅਤੇ ਇਤਿਹਾਸਕ ਗੁਰਦੁਆਰੇ ਸਿੱਖਾਂ ਦੇ ਕੇਂਦਰੀ ਅਸਥਾਨ ਹਨ।
6. ਪੂਜਾ ਅਸਥਾਨ: ਹਿੰਦੂਆਂ ਦੇ ਠਾਕਰਦੁਆਰੇ, ਸ਼ਿਵਾਲੇ, ਮੰਦਰ ਆਦਿਕ, ਮੁਸਲਮਾਨਾਂ ਦੀ ਮਸਜਿਦ, ਸਿੱਖਾਂ ਦੇ ਗੁਰਦੁਆਰੇ ਧਰਮਸਾਲਾ ਹਨ ਜਿੱਥੇ ਗੁਰਮਤਿ ਅਨੁਸਾਰ ਧਰਮ ਦੀ ਸਿਖਿਆ ਦਿੱਤੀ ਜਾਂਦੀ ਹੈ।
7. ਪੂਜਾ ਦੀ ਦਿਸ਼ਾ: ਹਿੰਦੂਆਂ ਦੀ ਪੂਰਬ, ਮੁਸਲਮਾਨਾਂ ਦੀ ਪੱਛਮ, ਸਿੱਖਾ ਵਾਸਤੇ ਚਾਰੇ ਦਿਸ਼ਾਵਾਂ ਇਕਸਾਰ ਹਨ।
8. ਸੰਧਯਾ: ਹਿੰਦੂਆਂ ਦੀ ਗਾਯਤ੍ਰੀ ਪੜ੍ਹ ਕੇ ਅਤੇ ਤਰਪਣ ਕਰ ਕੇ, ਮੁਸਲਮਾਨਾਂ ਦੀ ਨਮਾਜ਼ ਪੜ੍ਹ ਕੇ, ਸਿੱਖਾਂ ਦੀ ਜਪੁ, ਰਹਿਰਾਸ ਅਤੇ ਸੋਹਿਲਾ ਪੜ੍ਹ ਕੇ।
9. ਧਰਮ ਸੰਸਕਾਰ: ਹਿੰਦੂਆਂ ਦੇ ਜਨੇਊ, ਮੁੰਡਨ ਆਦਿਕ, ਮੁਸਲਮਾਨਾਂ ਦੀ ਸੁੰਨਤ, ਸਿੱਖਾਂ ਦਾ ਖੰਡੇ-ਬਾਟੇ ਦੀ ਪਾਹੁਲ ਛਕਣਾ।
10. ਚਿੰਨ੍ਹ: ਹਿੰਦੂਆਂ ਦੇ ਬੋਦੀ, ਤਿਲਕ, ਮਾਲਾ, ਜਨੇਊ, ਧੋਤੀ। ਮੁਸਲਮਾਨਾਂ ਦੀਆਂ ਸ਼ਰਈ ਮੁੱਛਾਂ, ਤੰਬ ਆਦਿਕ, ਸਿੱਖਾਂ ਦੇ ਦੇਸ, ਕੰਘਾ, ਕੜਾ, ਕ੍ਰਿਪਾਨ ਕਛਹਿਰਾ ਪੰਜ ਕਕਾਰੀ ਰਹਿਤ ਅਤੇ ਦਸਤਾਰ।
11. ਵੱਡੇ ਦਿਨ: ਹਿੰਦੂਆਂ ਦਾ ਜਨਮ-ਅਸ਼ਟਮੀ, ਰਾਮਨੌਮੀ ਆਦਿਕ, ਮੁਸਲਮਾਨਾਂ ਦੇ ਈਦ, ਬਕਰੀਦ ਆਦਿਕ ਸਿੱਖਾਂ ਦੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ।
12. ਭੇਟਾ ਪ੍ਰਸ਼ਾਦ: ਹਿੰਦੂਆਂ ਦੇ ਚੂਰਮਾ, ਲੱਡੂ, ਪਤਾਸੇ, ਫਲ ਆਦਿਕ ਮੁਸਲਮਾਨਾਂ ਦੇ ਦੁੰਬੇ, ਬੱਕਰੇ ਆਦਿਕ ਦੀ ਕੁਰਬਾਨੀ, ਸਿੱਖਾ ਦਾ ਕੜਾਹ ਪ੍ਰਸਾਦ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁੱਝ ਪ੍ਰਸਾਣ:
- ਨਾ ਹਮ ਹਿੰਦੂ ਨਾ ਮੁਸਲਮਾਨ॥ (1136)
- ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥
ਪੰਡਿਤ ਮੁੱਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨਾ ਲੀਆ॥ (1158)
- ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (875)
- ਬੇਦ ਕਤੇਬ ਸਿਮ੍ਰਿਤ ਸਭਿ ਸਾਸਤ ਇਨ ਪੜਿਆ ਮੁਕਤਿ ਨ ਹੋਈ॥ (747)
- ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ ਸਗਲੀ ਛਾਰੁ॥
(904)
- ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥ (894)
- ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ (423)
- ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥ (1136)
- ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ (637)
- ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ (1160)
- ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ (873)
- ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨ ਮਾਨਿਆ॥ (766)
- ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ (890)
- ਤੀਰਥ ਨਾਵਣ ਜਾਉ ਤੀਰਥੁ ਨਾਮੁ ਹੈ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨ ਹੈ॥ (687)
- ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (611)
- ਨਾ ਕੋ ਬੈਰੀ ਨਹੀ ਬਿਗਾਨਾ ਸਗਲਾ ਸੰਗਿ ਹਮ ਕਉ ਬਨਿ ਆਇ॥ (1299)

{ਰਾਜਿੰਦਰ ਸਿੰਘ (ਖਾਲਸਾ ਪੰਚਾਇਤ) ਦੀ ਕਿਤਾਬ ‘ਸਿੱਖੀ ਦੀ ਸਿੱਖਿਆ’ ਵਿੱਚੋਂ ਇੱਕ ਭਾਗ}


19/01/14)
ਗੁਰਦੀਪ ਸਿੰਘ ਬਾਗੀ

ਭਗੌਤੀ ਯਾਨੀ ਦੁਰਗਾ
ਰਾਗ ਸੁਹੀ ਮਹਲਾ ੫
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ ਅੰਕ ੭੫੦

ਇਹ ਪਾਵਨ ਫੁਰਮਾਨ ਗੁਰੂ ਗ੍ਰੰਥ ਸਾਹਿਬ ਵਿਚ ਪੰਚਮ ਪਾਤਸ਼ਾਹ ਦਾ ਹੈ। ਹੁਨ ਸਵਾਲ ਉਠਦਾ ਹੈ ਪੰਚਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਸਬ ਤੂੰ ਵਡਾ ਦਸ ਰਹੇ ਹਨ ਅਤੇ ਅਸੀਂ ਰੋਜ ਬਿਪਰ ਦੀ ਲਿਖੀ ਅਰਦਾਸ ਪੜ੍ਹਦੇ ਹਾਂ ।
ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥
ਲੋਗ ਕਹਂਦੇ ਹਨ ਕਿ ਇਹ ਭਗੌਤੀ ਤਲਵਾਰ ਹੈ ਪਰ ਇਹ ਦੁਰਗਾ ਦੀ ਵਾਰ ਦੀ ਸ਼ੁਰੁਆਤ ਵਿਚ ਲਿਖੀ ਗਈ ਪੰਕਤੀ ਹੈ ਅਤੇ ਅੰਤ ਵਿਚ ਦਰਜ ਹੈ ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥੫੫॥
ਹੁਨ ਇਹ ਭਗੌਤੀ ਦੀ ਵਾਰ ਅਖੀਰ ਵਿਚ ਦੁਰਗਾ ਦਾ ਪਾਠ ਕਿਵੇ ਬਨ ਗਿਆ।
ਜੇਕਰ ਗੌਰ ਨਾਲ ਬਿਚਿਤਰ ਨਾਟਕ ਨੂੰ ਖੰਗਾਲੇਆ ਜਾਵੇ ਤਾਂ ਭਗੌਤੀ ਬਿਚਿਤਰ ਨਾਟਕ ਕਿਤਾਬ ਵਿਚ ਤਲਵਾਰ ਅਤੇ ਗਉਰੀ (ਚੰਡੀ/ਦੁਰਗਾ) ਦੋਨਾਂ ਨੂੰ ਕਿਹਾ ਹੈ।
ਬਿਚਿਤਰ ਨਾਟਕ ਦੇ ਹਿਮਾਈਤੀ ਭਗੌਤੀ ਨੂੰ ਤਲਵਾਰ ਤਾਂ ਕਹੰਦੇ ਹਨ ਪਰ ਦੁਰਗਾ ਦੇਵੀ ਮੰਨਣ ਤੋਂ ਇਨਕਾਰ ਕਰ ਦੇਂਦੇ ਹਨ।
ਭਗੌਤੀ ਤਲਵਾਰ ਹੈ ਇਹ ਗਲ ਬਿਲਕੁਲ ਸਹੀ ਹੈ ਉਦਾਹਰਨ ੫੬ ਵੇਂ ਚਰਿਤਰ ਦਾ ਇਹ ਛੰਦ ਹੈ
ਚੋਰ ਮੋਹਿ ਮਾਰਤ ਹੁਤੋ ਤ੍ਰਿਯ ਕੇ ਲਾਗਿਯੋ ਘਾਇ ॥ ਕਾਢਿ ਭਗੌਤੀ ਤੁਰਤੁ ਮੈ ਯਾ ਕੋ ਦਯੋ ਸੁ ਘਾਇ ॥੧੦॥
ਅਰਥ--“ ਚੋਰ ਮੈਨੂੰ ਮਾਰਨ ਲਗਿਆ ਸੀ, ਪਰ ਮੇਰੀ ਇਸਤਰੀ ਨੂੰ ਘਾੳ ਲਗ ਗਿਆ। ਮੈਂ ਤੁਰਂਤ ਤਲਵਾਰ ਕਢ ਕੇ ਉਸ ਨੂੰ ਮਾਰ ਦਿੱਤਾ।੧੦।“
ਚਰਿਤਰਾਂ ਵਿਚ ਤਾਂ ਲਿਖਾਰੀ ਦਸਦਾ ਹੈ ਕਿ ਭਗੌਤੀ ਤਲਵਾਰ ਨਹੀ ਕੋਈ ਹੋਰ ਭੀ ਸ਼ਖਸਿਅਤ ਹੈ ਜਿਸਨੂੰ ਲੋਗ ਮਨ ਵਿਚ ਧਿਆਂਦੇਂ ਹਨ, ਪੁਜਦੇ ਹਨ ਅਤੇ ਮਨਾਂਦੇ ਹਨ।
ਉਦਾਹਰਨ ਚਰਿਤ੍ਰਾ ਵਿਚੋਂ ਸਾਮਨੇ ਹਨ-
੧. ਚਰਿਤਰਾ ਦੇ ਸ਼ੁਰੂ ਵਿਚ ਹੀ ਭਗੌਤੀ ਨੂੰ ਨਮਸਕਾਰ ਕਰ ਦਿੱਤਾ ਅਤੇ ਪਹਲਾਂ ਚਰਿਤਰ ਹੀ ਉਸ ਦੇਵੀ ਦਾ ਹੀ ਹੈ।
ਸ੍ਰੀ ਭਗੌਤੀ ਏ ਨਮ ॥
ਸ੍ਰੀ ਭਗੌਤੀ(ਦੁਰਗਾ) ਨੂੰ ਨਮਸਕਾਰ ਹੈ।
ਤੁਹੀ ਜੋਗ ਮਾਯਾ ਤੁਸੀ ਬਾਕਬਾਨੀ ॥ ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥ ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥ ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥
ਅਰਥ--“ ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ(‘ਅਪ’) ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ। ਤੂੰ ਹੀ ਵਿਸ਼ਣੂ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿਚ) ਸੁਭਾਇਮਾਨ ਹੈਂ। ਤੂੰ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿਚ) ਵਿਰਾਜਮਾਨ ਹੈ।੨।“
ਇਹ ਹੇਠਾਂ ਦਿੱਤਾ ਗਿਆ ੧੨ ਵਾਂ ਛੰਦ ਭਗੌਤੀ ਨੂੰ ਨਮਸਕਾਰ ਕਰਦੇਆਂ ਦਸ ਦੇਂਦਾ ਹੈ ਕੀ ਭਗੌਤੀ ਦੇ ਹੋਰ ਕੀ ਨਾਮ ਹਨ---- “ਜਯੰਤੀ ,ਮੰਗਲਾ, ਕਾਲੀ, ਕਪਾਲਨੀ, ਭਦ੍ਰਕਾਲੀ ,ਦੁਰਗਾ, ਛਿਮਾ, ਸਿਵਾ, ਧਾਤ੍ਰੀ, ਸਵਾਹਾ।“ ਜਯੰਤੀ ਤੁਹੀ ਮੰਗਲਾ ਰੂਪ ਕਾਲੀ ॥ ਕਪਾਲਨਿ ਤੁਹੀ ਹੈ ਤੁਹੀ ਭਦ੍ਰਕਾਲੀ ॥ ਦ੍ਰੁਗਾ ਤੂ ਛਿਮਾ ਤੂ ਸਿਵਾ ਰੂਪ ਤੋਰੋ ॥ ਤੁ ਧਾਤ੍ਰੀ ਸ੍ਵਾਹਾ ਨਮਸਕਾਰ ਮੋਰੋ ॥੧੨॥
੨. ਏਹ ੨੧ਵਾਂ ਚਰਿਤਰ ਅਨੁਪ ਕੌਰ ਵਾਲਾ ਜਿਸ ਵਿਚ ਰਾਜਾ ਮੰਤਰ ਸਿੱਖਨ ਦੇ ਲਾਲਚ ਦਾ ਮਾਰਾ ਅਨੁਪ ਕੋਰ ਦੇ ਡੇਰੇ ਪੁਜਾ।
ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥ ਧਸ੍ਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ ॥੧੦॥
ਅਰਥ -- “ਉਹ ਰਾਜਾ ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਚਲ ਪਿਆ। (ਉਹ) ਸੌਣ ਵੇਲੇ ਉਸ ਵਲ ਚਲ ਪਿਆ ਅਤੇ ਫਿਰ ਵਾਪਸ ਨ ਮੁੜਿਆ; ਸਿਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ।੧੦।“
੩. ਚਰਿਤਰ ੯੭ ਸਿਆਲਕੋਟ ਦੇ ਰਾਜੇ ਸਾਲਬਾਹਨ ਦਾ ਹੈ ਜੋ ਅੱਠ ਪਹਰ ਭਵਾਨੀ ਦਾ ਜਾਪ ਕਰਦਾ ਸੀ। ਇਸ ਚੰਡਿਕਾ ਨੇ ਸਾਲਬਾਹਨ ਦੀ ਮਿਟੀ ਦੀ ਸੈਨਾ ਵਿਚ ਪ੍ਰਾਨ ਭਰ ਦਿੱਤੇ।
ਅਗੇ ਲਿਖਾਰੀ ਦਸਦਾ ਹੈ ਕਿ ਰਾਨੀ ਨੇ ਜਗਮਾਤਾ ਭਗੌਤੀ ਦੀ ਪੁਜਾ ਕੀਤੀ ਜੀਸਦੀ ਵਜਹ ਨਾਲ ਉਹ ਜਿਤਿਆ।
ਜੋ ਬਿਕ੍ਰਮਾ ਤਿਹ ਘਾਇ ਚਲਾਵੈ ॥ ਆਪਿ ਆਨਿ ਸ੍ਰੀ ਚੰਡਿ ਬਚਾਵੈ ॥ ਤਿਹ ਬ੍ਰਿਣ ਏਕ ਲਗਨ ਨਹਿ ਦੇਵੈ ॥ ਸੇਵਕ ਜਾਨਿ ਰਾਖਿ ਕੈ ਲੇਵੈ ॥੧੯॥
ਦੋਹਰਾ
ਦੇਵੀ ਭਗਤ ਪਛਾਨਿ ਤਿਹ ਲਗਨ ਨ ਦੀਨੇ ਘਾਇ ॥ ਬਜ੍ਰ ਬਾਨ ਬਰਛੀਨ ਕੋ ਬਿਕ੍ਰਮ ਰਹਿਯੋ ਚਲਾਇ ॥੨੦॥
ਚੌਪਈ ॥
ਸਾਲਬਾਹਨ ਕੀ ਇਕ ਪਟਰਾਨੀ ॥ ਸੋ ਰਨ ਹੇਰਿ ਅਧਿਕ ਡਰਪਾਨੀ ॥ ਪੂਜਿ ਗੌਰਜਾ ਤਾਹਿ ਮਨਾਈ ॥ ਭੂਤ ਭਵਿਖ੍ਯ ਵਹੈ ਠਹਿਰਾਈ ॥੨੧॥
ਤਬ ਤਿਹ ਦਰਸੁ ਗੌਰਜਾ ਦਯੋ ॥ ਉਠਿ ਰਾਣੀ ਤਿਹ ਸੀਸ ਝੁਕਯੋ ॥ ਭਾਤਿ ਭਾਤਿ ਜਗਮਾਤ ਮਨਾਯੋ ॥ ਜੀਤ ਹੋਇ ਹਮਰੀ ਬਰੁ ਪਾਯੋ ॥੨੨॥
ਅਰਥ-- “ਜੋ ਵੀ ਬਿਕ੍ਰਮ ਉਸ ਉਤੇ ਵਾਰ ਕਰਦਾ, ਚੰਡਿਕਾ ਆਪ ਆ ਕੇ ਬਚਾ ਲੈਂਦੀ। ਉਸ ਨੂੰ ਇਕ ਵੀ ਘਾਓ ਲਗਣ ਨ ਦਿੰਦੀ। (ਆਪਣ) ਸੇਵਕ ਸਮਝ ਕੇ ਉਸ ਦੀ ਰਖਿਆ ਕਰਦੀ।੧੯।
ਦੋਹਰਾ
ਦੇਵੀ ਨੇ ਆਪਣਾ ਭਗਤ ਜਾਣ ਕੇ ਉਸ (ਰਾਜੇ) ਨੂੰ ਘਾੳ ਨ ਲਗਣ ਦਿੱਤਾ, (ਭਾਵੇਂ) ਬਿਕ੍ਰਮ ਬਜ੍ਰ ਦੇ ਸਮਾਨ ਬਰਛੀਆਂ ਅਤੇ ਤੀਰ ਚਲਾਉਂਦਾ ਰਿਹਾ।੨੦।
ਚੌਪਾਈ
ਸਾਲਬਾਹਨ ਦੀ ਇੱਕ ਪਟਰਾਣੀ ਸੀ ਜੋ ਜੰਗ ਨੂੰ ਵੇਖ ਕੇ ਬਹੁਤ ਡਰ ਗਈ। ਉਸ ਨੇ ਗੌਰਜਾ ਦੀ ਪੁਜਾ ਕੀਤੀ ਅਤੇ ਭੂਤ ਤੇ ਭਵਿਖ ਵਿਚ ਉਸੇ ਨੂੰ (ਆਪਣਾ ਰਖਿਅਕ) ਮੰਨਿਆ।੨੧।
ਤਦ ਉਸ ਨੂੰ ਗੌਰਜਾ ਨੇ ਦਰਸ਼ਨ ਦਿੱਤਾ। ਰਾਣੀ ਨੇ ਉਟ ਕੇ ਉਸ (ਦੇਵੀ) ਨੂੰ ਸੀਸ ਝੁਕਾਇਆ। ਭਾਂਤ ਭਾਂਤ ਨਾਲ ਜਗਮਾਤ ਦੀ ਉਸਤਤ ਕੀਤੀ ਅਤੇ ‘ਸਾਡੀ ਜਿਤ ਹੋਏ’-- ਇਹ ਵਰ ਪ੍ਰਾਪਤ ਕੀਤਾ।੨੨।“
ਇਹ ਗੌਰੀ ਹੀ ਭਗੌਤੀ ਹੈ ਛੰਦ ੨੭ ਵਿਚ ਰਾਜਾ ਕਹ ਰਹੇਆ ਹੈ--
ਦੋਹਰਾ ॥ ਹਮਰੇ ਹਿਤ ਇਹ ਰਾਨਿਯੈ ਲੀਨੀ ਗੌਰਿ ਮਨਾਇ ॥ ਰੀਝਿ ਭਗੌਤੀ ਬਰੁ ਦਯੋ ਤਬ ਹਮ ਜਿਤੇ ਬਨਾਇ ॥੨੭॥
ਅਤਥ “ਸਾਡੇ ਹਿਤ ਲਈ ਇਸ ਰਾਣੀ ਨੇ ਗੌਰਜਾ ਨੂੰ ਮੰਨਾ ਲਿਆ ਅਤੇ ਭਗਵਤੀ ਨੇ ਪ੍ਰਸੰਨ ਹੋ ਕੇਵਰ ਦਿੱਤਾ, ਤਦ ਸਾਡੀ ਜਿਤ ਹੋਈ।੨੭।“
ਸਾਰ------ ਇਨ ਚਰਿਤਰਾਂ ਨੂੰ ਖੰਗਾਲਨ ਦੇ ਬਾਦ ਇੱਕ ਗਲ ਤੇ ਸਾਫ ਹੈ ਕੀ ਭਗੌਤੀ ਦੁਰਗਾ/ਚੰਡਿਕਾ ਨੂੰ ਕਿਹਾ ਹੈ ਅਤੇ ਇਹ ਚੰਡਿਕਾ ਦੇਵੀ ਹੀ ਇਸ ਲਿਖਾਰੀ ਦੀ ਜਗਮਾਤਾ ਹੈ।
ਦੁਜਾ ਸਵਾਲ ਉਠਦਾ ਹੈ ਕਿ ਸਾਨੂੰ ਤਲਵਾਰ ਗੁਰੂ ਨਾਨਕ ਸਾਹਿਬ ਤੂੰ ਵਡੀ ਕਿਵੇਂ ਲਗਨ ਲਗ ਪਈ?
ਗੁਰਦੀਪ ਸਿੰਘ ਬਾਗੀ


(ਨੋਟ:- ਇਹ ਹੇਠ ਲਿਖਿਆ ਜਵਾਬ ‘ਸਿੱਖ ਮਾਰਗ’ ਤੇ ਪਾਏ 11 ਜਨਵਰੀ 2014 ਦੇ ਜਵਾਬ ਵਿੱਚ ਆਇਆ ਹੈ। ਇਸ ਵਿੱਚ ਉਹਨਾ ਨੇ ਮੋੜਵੇਂ 13 ਸਵਾਲ ਕੀਤੇ ਹਨ। ਇਹ ਲਿਖਤ ਅਸੀਂ ਜਿਉਂ ਦੀ ਤਿਉਂ ਪਾ ਕੇ ਉਹਨਾ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ। ਸਾਡੇ ਜਵਾਬ ਲਾਲ ਅੱਖਰਾਂ ਵਿੱਚ ਹਨ-ਸੰਪਾਦਕ ਅਤੇ ਕੁੱਝ ਪਾਠਕ)

ਸਿੱਖ ਮਾਰਗ ਵੈਬਸਾਈਟ ਦੇ ਸੰਪਾਦਕ ਜੀਓ,

ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ।

ਅੱਜ ਆਪ ਜੀ ਦੀ ਵੈਬਸਾਈਟ ਦੇਖਦਿਆਂ-ਦੇਖਦਿਆਂ ਅਚਾਨਕ ਸਾਈਟ ਦੇ ਪੱਤਰਾਂ ਵਾਲੇ ਪੰਨੇ ਦੇ ਸਿਖਰ ਤੇ ਆਪ ਜੀ ਵੱਲੋਂ 11 ਜਨਵਰੀ 2013 ਨੂੰ ਪਾਏ ਗਏ ਚੈਲੰਜ ਨੂੰ ਪੜ੍ਹਨ ਦਾ ਮੌਕਾ ਮਿਲਿਆ। ਵੈਸੇ ਅਸੀਂ ਆਪ ਜੀ ਦੀ ਸਾਈਟ ਤੋਂ ਲੋਕਾਂ ਦੇ ਲੇਖ/ਵਿਚਾਰ ਕਈ ਵਾਰ ਪੜ੍ਹਦੇ ਰਹਿੰਦੇ ਹਾਂ ਪਰ ਅਸੀਂ ਆਪ ਜੀ ਨੂੰ ਇਮਾਨਦਾਰੀ ਨਾਲ ਦੱਸਣਾ ਚਾਹੁੰਦੇ ਹਾਂ ਕਿ ਇੱਕ ਸਾਲ ਪਹਿਲਾਂ ਪਾਇਆ ਗਿਆ ਇਹ ਚੈਲੰਜ ਸਾਡੀ ਨਿਗਾਹ ਵਿੱਚ ਨਹੀਂ ਆਇਆ ਸੀ (ਇਹ ਵੀ ਹੋ ਸਕਦਾ ਹੈ ਕਿ ਤੁਸੀਂ ਚੈਲੰਜ 11 ਜਨਵਰੀ 2014 ਨੂੰ ਜਾਰੀ ਕੀਤਾ ਹੋਵੇ ਪਰ ਇਸ ਦੀ ਮਿਤੀ ਗਲਤ ਲਿਖੀ ਗਈ ਹੋਵੇ)। ਖੈਰ, ਅਸੀਂ ਨੁਕਤਿਆਂ ਦੀ ਗੱਲ ਕਰੀਏ।

ਜਵਾਬ:-ਇਹ ਤਾਰੀਖ 11 ਜਨਵਰੀ 2014 ਦੀ ਸੀ ਪਰ ਗਲਤੀ ਨਾਲ 2013 ਲਿਖੀ ਗਈ ਸੀ। ਅੱਜ ਤੁਹਾਡੀ ਇਸ ਲਿਖਿਤ ਦੇ ਜਵਾਬ ਦੇਣ ਸਮੇਂ ਠੀਕ ਕਰ ਦਿੱਤੀ ਜਾਵੇਗੀ।

ਆਪ ਜੀ ਦੀ ਸੰਖੇਪ ਲਿਖਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਨਜੀਤ ਸਿੰਘ ਖਾਲਸਾ ਨਾਮ ਦੇ ਇੱਕ ਵਿਅਕਤੀ ਨੇ ਯੂ-ਟਿਊਬ ਤੇ ਆਪ ਜੀ ਦੀ ਸ਼ਾਨ ਵਿੱਚ ਗੁਸਤਾਖੀ ਕਰਨ ਵਾਲੀ ਕੋਈ ਵੀਡੀਓ ਪਾ ਦਿੱਤੀ ਹੈ, ਜਿਸ ਤੋਂ ਖਫਾ ਹੋ ਕੇ ਆਪ ਜੀ ਮਨਜੀਤ ਸਿੰਘ ਨੂੰ ਡਾ: ਜੋਧ ਸਿੰਘ ਦੀ ਲਿਖੀ ਕਿਤਾਬ ਦੇ ਅਧਾਰ ਤੇ ਸਵਾਲਾਂ ਦੇ ਜਵਾਬ ਦੇਣ ਲਈ ਚੈਲੰਜ ਕਰ ਰਹੇ ਹੋ। ਗੁਰੂ ਗ੍ਰੰਥ ਦਾ ਖਾਲਸਾ ਪੰਥ ਮੁਹਿੰਮ ਦੇ ਮੈਂਬਰ ਹੋਣ ਨਾਤੇ ਅਸੀਂ ਵੀ ਮਨਜੀਤ ਸਿੰਘ ਖਾਲਸਾ ਦੇ ਸਾਥੀ ਹਾਂ। ਕਿਉਂਕਿ ਆਪ ਜੀ ਦਾ ਚੈਲੰਜ ਮਨਜੀਤ ਸਿੰਘ ਖਾਲਸਾ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀਆਂ ਨੂੰ ਸੰਬੋਧਿਤ ਹੈ, ਇਸਲਈ ਇਸ ਸਬੰਧ ਵਿੱਚ ਅਸੀਂ ਆਪ ਜੀ ਤੋਂ ਹੇਠ ਲਿਖੇ ਸਵਾਲ ਪੁੱਛਣ ਦੀ ਹਿਮਾਕਤ ਕਰਨਾ ਚਾਹੁੰਦੇ ਹਾਂ:

1) ਜਦ ਇਹ ਮਸਲਾ ਦੋ ਧਿਰਾਂ (ਮਨਜੀਤ ਸਿੰਘ ਖਾਲਸਾ ਅਤੇ ਸਿੱਖ ਮਾਰਗ) ਵਿਚਕਾਰ ਸੀ, ਤਾਂ ਇਸ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਨਾਮ ਕਿਉਂ ਘਸੀਟਿਆ ਗਿਆ? ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਮਨਜੀਤ ਸਿੰਘ ਖਾਲਸਾ ਪ੍ਰੋ: ਦਰਸ਼ਨ ਸਿੰਘ ਦੇ “ਖਾਸਮ-ਖਾਸ ਨੇੜਲੇ ਸਾਥੀ” ਹਨ, ਤਾਂ ਵੀ ਕਿ ਉਨ੍ਹਾਂ ਬਾਰੇ ਚੁੱਕੇ ਜਾ ਰਹੇ ਕਿਸੇ ਇਤਰਾਜ ਵਿੱਚ ਪ੍ਰੋ: ਦਰਸ਼ਨ ਸਿੰਘ ਜਾਂ ਕਿਸੇ ਵੀ ਹੋਰ ਪ੍ਰਚਾਰਕ ਦਾ ਨਾਂ ਘਸੀਟਣਾ ਆਪ ਜੀ ਦੇ ਵਿਚਾਰ ਮੁਤਾਬਿਕ ਕਿੰਨਾ ਕੁ ਜਾਇਜ ਸੀ?

ਜਵਾਬ:- ਜੋ ਅਸੀਂ ਹੁਣ ਤੱਕ ਪੜ੍ਹਿਆ ਸੁਣਿਆਂ ਹੈ ਉਸ ਅਨੁਸਾਰ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਨਾਮ ਦੀ ਜਥੇਬੰਦੀ ਪ੍ਰੋ: ਦਰਸ਼ਨ ਸਿੰਘ ਦੀ ਬਣਾਈ ਹੋਈ ਹੈ। ਇਸ ਜਥੇਬੰਦੀ ਵਲੋਂ 50 ਤੋਂ ਉਪਰ ਵੀਡੀਓ ਯੂ-ਟਿਊਬ ਤੇ ਪਾਏ ਹੋਏ ਹਨ। ਅਸੀਂ ਸਾਰੀਆਂ ਤਾਂ ਨਹੀਂ ਸੁਣੀਆਂ ਪਰ ਕੁੱਝ ਕੁ ਸੁਣੀਆਂ ਹਨ। ਉਹਨਾ ਵਿੱਚ ਤਿੰਨ ਅਜਿਹੀਆਂ ਹਨ ਜਿਹਨਾ ਦੇ ਕੁੱਝ ਹਿੱਸੇ ਤੇ ਅਸੀਂ ਇਤਰਾਜ਼ ਕਰਦੇ ਹਾਂ। ਇਹ ਤਿੰਨੇ ਹੀ ਇਸ ਜਥੇਬੰਦੀ ਦੇ ਨਾਮ ਤੇ ਬਣਾ ਕੇ ਪਾਈਆਂ ਗਈਆਂ ਹਨ। ਜਿਸ ਦੇ ਕਰਤਾ ਧਰਤਾ ਪ੍ਰੋ: ਦਰਸ਼ਨ ਸਿੰਘ ਹਨ। ਜੇ ਕਰ ਸਾਡੀ ਜਾਣਕਾਰੀ ਸਹੀ ਨਹੀਂ ਹੈ ਤਾਂ ਸਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ। ਉਸ ਤੋਂ ਬਾਅਦ ਅਸੀਂ ਆਪਣੀ ਲਿਖਤ ਵਿੱਚ ਸੋਧ ਕਰ ਲਵਾਂਗੇ। ਜਿਹੜੇ ਵਿਚਾਰ ਮਨਜੀਤ ਸਿੰਘ ਖਾਲਸੇ ਦੇ ਨਿੱਜੀ ਸਨ/ਹਨ। ਜਿਵੇਂ ਕਿ ਉਹ ਫੇਸ-ਬੁੱਕ ਤੇ ਵੀ ਕਾਫੀ ਕੁੱਝ ਲਿਖਦਾ ਰਿਹਾ ਹੈ। ਉਹਨਾ ਨੂੰ ਅਸੀਂ ਬਾਕੀਆਂ ਨਾਲ ਨਹੀਂ ਜੋੜ ਸਕਦੇ ਪਰ ਜਿਹੜੇ ਵਿਚਾਰ ਕਿਸੇ ਜਥੇਬੰਦੀ ਦੇ ਨਾਮ ਤੇ ਰਿਕਾਰਡ ਕਰਕੇ ਉਸ ਜਥੇਬੰਦੀ ਵਲੋਂ ਪਾਏ ਗਏ ਹੋਣ, ਉਹਨਾ ਦੀ ਜਿੰਮੇਵਾਰੀ ਸਾਰੀ ਜਥੇਬੰਦੀ ਅਤੇ ਖਾਸ ਤੌਰ ਤੇ ਉਸ ਜਥੇਬੰਦੀ ਦੇ ਮੁਖੀ ਤੇ ਆਉਂਦੀ ਹੈ। ਇਸ ਲਈ ਅਸੀਂ ਬਾਕੀਆਂ ਦੇ ਨਾਮ ਇਸ ਨਾਲ ਜੋੜੇ ਹਨ।

2) ਤੁਹਾਡੇ ਬਾਰੇ ਇਹ ਰਾਏ ਪ੍ਰਚਲਿਤ ਹੈ ਕਿ ਤੁਸੀਂ ਆਪਣੇ ਵਿਚਾਰ ਬੇਬਾਕੀ ਨਾਲ ਪ੍ਰਗਟ ਕਰਦੇ ਹੋ। ਪਰ ਇਸ ਮਾਮਲੇ ਵਿੱਚ ਤੁਸੀਂ ਬੇਲੋੜੇ ਢੰਗ ਨਾਲ ਪ੍ਰੋ: ਦਰਸ਼ਨ ਸਿੰਘ ਦਾ ਨਾਮ ਸ਼ਾਮਲ ਕਰਕੇ ਕਿਧਰੇ ਅਸਿੱਧੇ ਢੰਗ ਨਾਲ ਪ੍ਰੋ: ਦਰਸ਼ਨ ਸਿੰਘ ਨੂੰ ਹੀ ਤਾਂ ਚੈਲੰਜ ਨਹੀਂ ਕਰ ਰਹੇ?

ਜਵਾਬ:- ਇਸ ਦਾ ਜਵਾਬ ਨੰ: 1 ਵਿੱਚ ਆ ਚੁੱਕਾ ਹੈ।

3) ਆਪ ਜੀ ਨੇ ਮਨਜੀਤ ਸਿੰਘ ਖਾਲਸਾ ਦੇ ਕਥਿਤ ਸਹਿਯੋਗੀਆਂ ਨੂੰ ਚੈਲੰਜ ਦਿੱਤਾ ਹੈ (ਹਾਲਾਂਕਿ ਆਪ ਜੀ ਨੇ ਕਿਸੇ ਦਾ ਨਾਮ ਨਹੀਂ ਲਿਆ)। ਕ੍ਰਿਪਾ ਕਰਕੇ ਆਪ ਜੀ ਇਹ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਮਨਜੀਤ ਸਿੰਘ ਦੀ ਕਿਸੇ ਕਾਰਵਾਈ ਜਾਂ ਟਿੱਪਣੀ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਦੀ ਕੀ ਭੂਮਿਕਾ ਸੀ?

ਜਵਾਬ:- ਇਸ ਦਾ ਜਵਾਬ ਵੀ ਉਪਰ ਨੰ: 1 ਵਿੱਚ ਆ ਚੁੱਕਾ ਹੈ।

4) ਆਪ ਜੀ ਨੇ ਮਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਡਾ: ਜੋਧ ਸਿੰਘ ਵੱਲੋਂ ਲਿਖੀ ਕਿਤਾਬ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਦੇ ਅਧਾਰ ਤੇ ਹਿੰਮਤ ਕਰਕੇ, ਦਲੇਰੀ ਦਿਖਾ ਕੇ ਸਵਾਲਾਂ ਦੇ ਜਵਾਬ ਦੇਣ ਦਾ ਚੈਲੰਜ ਕੀਤਾ ਹੈ। ਕੀ ਆਪ ਜੀ ਇਹ ਸਪਸ਼ਟ ਕਰ ਸਕਦੇ ਹੋ ਕਿ ਆਪ ਜੀ ਨੇ ਆਪਣੇ ਚੈਲੰਜ ਦਾ ਅਧਾਰ ਡਾ: ਜੋਧ ਸਿੰਘ ਲਿਖਤ ਪੁਸਤਕ ਨੂੰ ਹੀ ਕਿਉਂ ਬਣਾਇਆ ਹੈ, ਕਿਸੇ ਹੋਰ ਪੁਸਤਕ ਨੂੰ ਕਿਉਂ ਨਹੀਂ?

ਜਵਾਬ:- ਕਿਉਂਕਿ ਜਿਹਨਾ ਵੀਡੀਓ ਤੇ ਅਸੀਂ ਇਤਰਾਜ਼ ਕਰਦੇ ਹਾਂ ਉਹਨਾ ਵਿਚੋਂ ਇੱਕ ਵਿੱਚ ਇਸ ਕਿਤਾਬ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ।

5) ਕੀ ਆਪ ਜੀ ਇਸ ਗੱਲ ਨੂੰ ਜਾਇ॥ ਸਮਝਦੇ ਹੋ ਕਿ ਸਮੁੱਚੀ ਦੁਨੀਆ ਸਾਹਮਣੇ ਜਨਤੱਕ ਤੌਰ ਤੇ ਚਰਚਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਕਿਸੇ ਇੱਕ ਲੇਖਕ ਦੀ ਇੱਕ ਪੁਸਤਕ ਦੇ ਅਧਾਰ ਤੇ, ਸ਼ੰਕਿਆਂ ਦੇ ਘੇਰੇ ਵਿੱਚ ਲਿਆ ਖੜਾ ਕਰਨਾ ਚਾਹੀਦਾ ਹੈ? ਕੀ ਸਿੱਖਾਂ ਲਈ ਇਹ ਵੀ ਬਹਿਸ (ਉਹ ਵੀ ਜਨਤੱਕ ਬਹਿਸ) ਦਾ ਵਿਸ਼ਾ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅਸਲੀ ਹਨ ਜਾਂ ਨਕਲੀ? ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ ਅਸਲੀ ਹੈ ਜਾਂ ਨਕਲੀ, ਕੀ ਇਸਦਾ ਫੈਸਲਾ ਡਾ: ਜੋਧ ਸਿੰਘ ਜਾਂ ਸਿੱਖ ਮਾਰਗ ਵੱਲੋਂ ਕੀਤਾ ਜਾਣਾ ਚਾਹੀਦਾ ਹੈ? ਗੁਰੂ ਗ੍ਰੰਥ ਸਾਹਿਬ ਦੇ ਕਥਿਤ ਅਸਲੀ ਸਰੂਪ ਦੀ ਅਸਲੀਅਤ ਨੂੰ ਸਾਬਿਤ ਕਰਨ ਦਾ ਪੈਮਾਨਾ ਕੀ ਹੋਵੇਗਾ?

ਜਵਾਬ:- ਕੀ ਤੁਸੀਂ ‘ਸਿੱਖ ਮਾਰਗ’ ਤੇ ਛਪੀ ਕਿਸੇ ਇੱਕ ਵੀ ਅਜਿਹੀ ਲਿਖਤ ਦਾ ਹਵਾਲਾ ਦੇ ਸਕਦੇ ਹੋ ਜਿਸ ਵਿੱਚ ਕਿ ਮੌਜੂਦਾ ਸਰੂਪ ਨੂੰ ਨਕਲੀ ਕਿਹਾ ਗਿਆ ਹੋਵੇ? ਜਾਂ ਕਿਸੇ ਹੋਰ ਸਰੂਪ ਨੂੰ ਅਸਲੀ ਕਿਹਾ ਹੋਵੇ? ਅਸੀਂ ਸਿਰਫ ਇਹ ਕਹਿੰਦੇ ਹਾਂ ਆਮ ਸੰਗਤ ਨੂੰ ਇਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਜੀ ਬਹੁਤ ਹੀ ਦੂਰ ਅੰਦੇਸ਼ ਅਤੇ ਸੋਝੀਵਾਨ ਸਨ। ਪਰ ਜੋ ਗੱਲਾਂ ਕਰਤਾਰਪੁਰੀ ਬੀੜ ਨੂੰ ਅਧਾਰ ਬਣਾ ਕੇ ਕੀਤੀਆਂ ਜਾਂਦੀਆਂ ਹਨ ਉਹਨਾ ਅਨੁਸਾਰ ਗੁਰੂ ਜੀ ਬਹੁਤ ਹੀ ਭੁੱਲੜ ਸਾਬਤ ਕੀਤੇ ਜਾਂਦੇ ਹਨ। ਕਿਉਂਕਿ ਕਰਤਾਰਪੁਰੀ ਬੀੜ ਵਿੱਚ ਅਨੇਕਾਂ ਹੀ ਅਜਿਹੀਆਂ ਗਲਤੀਆਂ ਹਨ ਜੋ ਕਿ ਗੁਰੂ ਜੀ ਦੀ ਸ਼ਖਸ਼ੀਅਤ ਨਾਲ ਮੇਲ ਨਹੀਂ ਖਾਂਦੀਆਂ। ਇਸੇ ਕਰਕੇ ਅਸੀਂ ਉਹਨਾ ਦੇ ਜਵਾਬ ਭਾਲਦੇ ਹਾਂ ਜਿਹੜੇ ਕਿ ਗੁਰੂ ਜੀ ਦੀ ਸ਼ਕਸ਼ੀਅਤ ਨੂੰ ਦਾਗੀ ਕਰਦੇ ਹਨ। ਉਹਨਾ ਦੇ ਜਵਾਬ ਦੇਣ ਦੀ ਬਿਜਾਏ ਉਲਟਾ ਝੂਠਾ ਪ੍ਰਾਪੇਗੰਡਾ ਕੀਤਾ ਜਾਂਦਾ ਹੈ ਤਾਂ ਕਿ ਆਮ ਲੋਕਾਂ ਨੂੰ ਧਰਮ ਦੇ ਨਾਮ ਦੇ ਭੜਕਾਇਆ ਜਾਵੇ। ਇਸ ਤਰ੍ਹਾਂ ਕੋਈ ਢਾਈ ਕੁ ਸਾਲ ਪਹਿਲਾਂ ਵੀ ਹੋਇਆ ਸੀ। ਉਸ ਵੇਲੇ ਇਸ ਬਾਰੇ ਕਈ ਲੇਖ ਇੱਥੇ ਛਪੇ ਸਨ। ਜਿਹਨਾ ਵਿਚੋਂ ਇੱਕ ਜਗਤਾਰ ਸਿੰਘ ਜਾਚਕ ਦਾ ਵੀ ਸੀ। ਉਹਨਾ ਲੇਖਾਂ ਨੂੰ ਪੜ੍ਹ ਕੇ ਕਈਆਂ ਨੂੰ ਤਾਂ ਸੋਝੀ ਹੋ ਗਈ ਸੀ ਪਰ ਕਈਆਂ ਨੇ ਆਪਣਾ ਝੂਠਾ ਪ੍ਰਾਪੇਗੰਡਾ ਜਾਰੀ ਰੱਖਿਆ। ਉਂਜ ਵੀ ਮੌਜੂਦਾ ਬੀੜ ਨੂੰ ਕਰਤਾਰਪੁਰ ਵਾਲੀ ਬੀੜ ਤਾ ਉਤਾਰਾ ਕਦੀ ਵੀ ਨਹੀਂ ਮੰਨਿਆਂ ਜਾ ਸਕਦਾ। ਕਿਉਂਕਿ ਮੌਜੂਦਾ ਬੀੜ ਵਿੱਚ ਸੋਦਰ ਅਤੇ ਸੋ ਪੁਰਖੁ ਵਾਲੇ ਨੌਂ ਸ਼ਬਦ ਹਨ ਜਦੋਂ ਕਿ ਕਰਤਾਰਪੁਰ ਵਾਲੀ ਬੀੜ ਵਿੱਚ ਸਿਰਫ ਪੰਜ ਸ਼ਬਦ ਹਨ। ਅਸੀਂ ਦੁਬਾਰਾ ਫਿਰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਮੌਜੂਦਾ ਸਰੂਪ ਨੂੰ ਕਦੀ ਵੀ ਨਕਲੀ ਨਹੀਂ ਕਿਹਾ। ਹਾਂ, ਇਹ ਜਰੂਰ ਕਹਿੰਦੇ ਹਾਂ ਕਿ ਕਾਤਬਾਂ ਦੀਆਂ ਉਤਾਰੇ ਸਮੇਂ ਕੀਤੀਆਂ ਕਈ ਅਜਿਹੀਆਂ ਗਲਤੀਆਂ ਇਸ ਵਿੱਚ ਵੀ ਮੌਜੂਦ ਹਨ। ਵਿਦਵਾਨ ਪਹਿਲਾਂ ਵੀ ਇਸ ਬਾਰੇ ਕਾਫੀ ਕੰਮ ਕਰ ਚੁੱਕੇ ਹਨ ਅਸੀਂ ਚਾਹੁੰਦੇ ਹਾਂ ਕਿ ਰਹਿੰਦਾ ਕੰਮ ਵੀ ਵਿਦਵਾਨ ਛੇਤੀਂ ਕਰ ਲੈਣ ਨਹੀਂ ਤਾਂ ਪੁਰਾਣੇ ਹੱਥ ਲਿਖਤ ਸਰੂਪ ਸਾਧਾਂ ਨੇ ਸੰਸਕਾਰ ਕਰਕੇ ਸਾਰੇ ਹੀ ਖਤਮ ਕਰ ਦੇਣੇ ਹਨ। ਇਹ ਕੰਮ ਸਾਧ ਪਿਛਲੇ ਕਾਫੀ ਸਮੇ ਤੋਂ ਧੜਾ-ਧੜ ਕਰ ਰਹੇ ਹਨ।

6) ਕੀ ਆਪ ਜੀ ਇਹ ਦੱਸਣ ਦੀ ਖੇਚਲ ਕਰੋਗੇ ਕਿ ਮਨਜੀਤ ਸਿੰਘ ਅਤੇ ਸਾਥੀਆਂ ਵੱਲੋਂ ਸਵਾਲਾਂ ਦੇ ਜਵਾਬ ਦੇ ਕੇ ਕਿਸ ਵਿਅਕਤੀ, ਸਮੂਹ, ਸੰਸਥਾ ਜਾਂ ਵਿਚਾਰਧਾਰਾ ਵਾਲੇ ਲੋਕਾਂ ਦੀ ਤਸੱਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ? ਜੇਕਰ ਆਪ ਜੀ ਇਹ ਦੱਸ ਦੇਵੋ ਕਿ ਮਨਜੀਤ ਸਿੰਘ ਤੇ ਸਾਥੀਆਂ ਵੱਲੋਂ ਇਸ ਧਿਰ ਦੀ ਤਸੱਲੀ ਕਰਵਾਉਣਾ ਕਿਉਂ ਜਰੂਰੀ ਹੈ, ਤਾਂ ਹੋਰ ਚੰਗੀ ਗੱਲ ਹੋਵੇਗੀ।

ਜਵਾਬ:- ਇਸ ਦਾ ਜਵਾਬ ਨੰ: 5 ਵਿੱਚ ਆ ਚੁੱਕਾ ਹੈ।

7) ਜੇਕਰ ਆਪਣੀਆਂ ਅਤੇ ਮਨਜੀਤ ਸਿੰਘ ਦੇ ਸਾਥੀਆਂ ਦੀਆਂ ਦਲੀਲਾਂ ਦੇ ਤੁਸੀਂ ਖੁਦ ਜੱਜ ਬਣ ਕੇ ਆਪਣੀ ਤਸੱਲੀ ਕਰਵਾਉਣੀ ਹੈ, ਤਾਂ ਕਿਸ ਧਿਰ ਦੀ ਦਲੀਲ ਸੱਚੀ ਹੈ ਅਤੇ ਕਿਸ ਧਿਰ ਦੀ ਦਲੀਲ ਕੱਚੀ, ਇਸ ਦਾ ਫੈਸਲਾ ਨਿਰਪੱਖਤਾ ਨਾਲ ਕਿਵੇਂ ਹੋਵੇਗਾ?

ਜਵਾਬ:- ਸੱਚ ਦੇ ਅਧਾਰ ਤੇ ਦਿੱਤੀਆਂ ਦਲੀਲਾਂ ਨੂੰ ਸੂਝਵਾਨ ਸਿੱਖ ਆਪੇ ਹੀ ਸਮਝ ਲੈਣਗੇ ਜਿਸ ਤਰ੍ਹਾਂ ਕਿ ਪਹਿਲਾਂ ਸਮਝਿਆ ਹੈ। ਇਹ ਸਿੱਖ ਮਾਰਗ ਹੀ ਸੀ ਜਿਸ ਨੇ ਕਿ ਸਭ ਤੋਂ ਪਹਿਲਾਂ ਇੰਟਰਨੈੱਟ ਤੇ ਦਸਮ ਗ੍ਰੰਥ ਦੀ ਅਸਲੀਅਤ ਨੂੰ ਲੋਕਾਈ ਸਾਹਮਣੇ ਰੱਖਿਆ ਸੀ। ਉਸ ਵੇਲੇ ਵੀ ਸਾਡੀ ਬਹੁਤ ਵਿਰੋਧਤਾ ਹੋਈ ਸੀ। ਪਰ ਸਮਾ ਪਾ ਕੇ ਸੂਝਵਾਨ ਸਿੱਖਾਂ ਨੂੰ ਇਸ ਦੀ ਸਮਝ ਆ ਗਈ। ਡੇਰਾਵਾਦੀ ਸਿੱਖਾਂ ਨੂੰ ਤਾਂ ਕਦੀ ਵੀ ਨਹੀਂ ਆਉਣੀ ਅਤੇ ਨਾ ਹੀ ਆਈ ਹੈ।

8) ਆਪ ਜੀ ਨੇ ਸ਼ਰਤ ਰੱਖੀ ਹੈ ਕਿ ਮਨਜੀਤ ਸਿੰਘ ਦੇ ਸਾਥੀਆਂ ਦੀ “ਚੰਗੀ ਸ਼ਬਦਾਵਲੀ ਵਿੱਚ ਲਿਖੀ ਹਰ ਲਿਖਤ ਹੂ-ਬ-ਹੂ ਪਾਈ ਜਾਵੇਗੀ। “ਕ੍ਰਿਪਾ ਕਰਕੇ ਆਪ ਜੀ ਇਹ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਕਿਸੇ ਲਿਖਤ ਦੀ ਸ਼ਬਦਾਵਲੀ ਚੰਗੀ ਜਾਂ ਮਾੜੀ ਹੋਣ ਦਾ ਨਿਰਣਾ ਕੌਣ ਕਰੇਗਾ ਅਤੇ ਕਿਸੇ ਲਿਖਤ ਨੂੰ “ਮਾੜੀ ਸ਼ਬਦਾਵਲੀ” ਵਾਲਾ ਕਰਾਰ ਦੇ ਕੇ, ਉਸ ਨੂੰ ਵੈਬਸਾਈਟ ਤੇ ਪ੍ਰਕਾਸ਼ਿਤ ਨਾ ਕਰਨ ਦਾ ਹੱਕ ਕਿਸ ਦਾ ਹੋਵੇਗਾ?

ਜਵਾਬ:- ਇਹ ਸਵਾਲ ਤੁਹਾਡਾ ਜ਼ੁਆਕਾਂ/ਨਿਆਣਿਆਂ ਵਾਲਾ ਹੈ। ਇਹ ਹਰ ਇੱਕ ਨੂੰ ਪਤਾ ਹੈ ਕਿ ਮਾੜੀ ਸ਼ਬਦਾਵਲੀ ਕੀ ਹੁੰਦੀ ਹੈ।

9) ਆਪ ਜੀ ਨੇ ਲਿਖਿਆ ਹੈ ਕਿ “ਜੇਕਰ ਉਹ (ਮਨਜੀਤ ਸਿੰਘ ਤੇ ਸਾਥੀ) ਇਸ ਤਰ੍ਹਾਂ ਨਹੀਂ ਕਰਦੇ, ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਝੂਠ ਬੋਲ ਕੇ ਆਮ ਸਿੱਖਾਂ ਨੂੰ ਗੁੰਮਰਾਹ ਕਰਨ। “ਜੇਕਰ ਕਰਤਾਰਪੁਰੀ ਬੀੜ ਬਾਰੇ ਤੁਹਾਡੀ ਤਸੱਲੀ ਹੋ ਜਾਵੇ, ਤਾਂ ਕੀ ਉਸ ਉਪਰੰਤ ਮਨਜੀਤ ਸਿੰਘ ਤੇ ਸਾਥੀਆਂ ਨੂੰ ਝੂਠ ਬੋਲ ਕੇ ਆਮ ਸਿੱਖਾਂ ਨੂੰ ਗੁੰਮਰਾਹ ਕਰਨ ਦਾ ਅਧਿਕਾਰ ਮਿਲ ਜਾਵੇਗਾ? ਕ੍ਰਿਪਾ ਕਰਕੇ ਇਹ ਸਪਸ਼ਟ ਕਰਨਾ ਕਿ ਮਨਜੀਤ ਸਿੰਘ ਤੇ ਸਾਥੀਆਂ ਨੇ ਕਿਹੜੇ-ਕਿਹੜੇ ਝੂਠ ਬੋਲ ਕੇ ਆਮ (ਜਾਂ ਖਾਸ) ਸਿੱਖਾਂ ਨੂੰ ਗੁੰਮਰਾਹ ਕੀਤਾ ਹੈ।

ਜਵਾਬ:- ਇਸ ਦਾ ਜਵਾਬ ਨੰ: 5 ਵਿੱਚ ਆ ਚੁੱਕਾ ਹੈ।

10) ਜੇਕਰ ਮਨਜੀਤ ਸਿੰਘ ਖਾਲਸਾ ਮੋਹਾਲੀ ਵਾਲਾ ਕਈ ਸਾਲਾਂ ਤੋਂ ਫੇਸਬੁੱਕ ਤੇ ‘ਸਿੱਖ ਮਾਰਗ’ ਵਿਰੁੱਧ ਆਪਣੀ ਭੜਾਸ ਕੱਢ ਰਿਹਾ ਸੀ, ਤਾਂ ਆਪ ਜੀ ਨੇ ਮਨਜੀਤ ਸਿੰਘ ਵੱਲੋਂ ਆਲੋਚਨਾ ਵਿੱਚ ਚੁੱਕੇ ਜਾ ਰਹੇ ਨੁਕਤਿਆਂ ਦਾ ਖੰਡਨ ਕਿਉਂ ਨਹੀਂ ਕੀਤਾ? ਹੁਣ ਵੀ ਆਪ ਜੀ ਮਨਜੀਤ ਸਿੰਘ ਖਾਲਸਾ ਦੇ ਇਤਰਾਜਾਂ ਦੇ ਜਵਾਬ ਤੱਥਾਂ ਦੇ ਅਧਾਰ ਤੇ ਦੇਣ ਦੀ ਥਾਂ, ਮਨਜੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਚੈਲੰਜ ਕਰਨ ਜਿਹੀ ਟਕਰਾਅ ਵਾਲੀ ਨੀਤੀ ਅਪਣਾਉਣ ਨੂੰ ਕਿਉਂ ਤਰਜੀਹ ਦੇ ਰਹੇ ਹੋ?

ਜਵਾਬ:- ਮਨਜੀਤ ਸਿੰਘ ਵਲੋਂ ਉਠਾਏ ਨਕਤਿਆਂ ਦਾ ਜਵਾਬ ਕੋਈ ਢਾਈ ਸਾਲ ਪਹਿਲਾਂ ਲੇਖਾਂ ਰਾਹੀਂ ਅਤੇ ਇਹਨਾ ਪੰਨਿਆਂ ਤੇ ਦਿੱਤਾ ਜਾ ਚੁੱਕਾ ਸੀ। ਪਰ ਜਿਹੜਾ ਬੰਦਾ ਨਾ ਸਮਝੇ ਅਤੇ ਫਿਰ ਕਿਸੇ ਜਥੇਬੰਦੀ ਨਾਲ ਮਿਲ ਕੇ ਵੀ ਉਹੀ ਕੰਮ ਜਾਰੀ ਰੱਖੇ ਤਾਂ ਫਿਰ ਸਾਰਿਆਂ ਲਈ ਸਖਤ ਰੁੱਖ ਅਪਣਾਉਣਾਂ ਪੈਂਦਾ ਹੈ। ਸਖਤ ਰੁੱਖ ਵਿਚਾਰ ਲਈ ਅਪਣਾਇਆ ਹੈ ਟਕਰਾ ਲਈ ਨਹੀਂ। ਵਿਚਾਰ ਕਰਨਾ ਟਕਰਾ ਨਹੀਂ ਹੁੰਦਾ।

11) ਜੇਕਰ ਆਪ ਜੀ ਦਸਮ ਗ੍ਰੰਥ ਨੂੰ ਗੁਰੂ ਨਹੀਂ ਮੰਨਦੇ, ਤਾਂ ਮਨਜੀਤ ਸਿੰਘ ਖਾਲਸਾ ਜਾਂ ਕਿਸੇ ਵੀ ਹੋਰ ਵਿਅਕਤੀ ਵੱਲੋਂ ਦਸਮ ਗ੍ਰੰਥ ਪੱਖੀ ਧਿਰ ਨਾਲ ਸਵਾਲ ਜਵਾਬ ਕਰਨ ਦੀ ਸਲਾਹ ਦੇਣ ਪ੍ਰਤੀ ਕੀ ਇਤਰਾਜ ਹੈ, ਕੀ ਆਪ ਜੀ ਇਸ ਬਾਰੇ ਕੁੱਝ ਜਾਣਕਾਰੀ ਦੇ ਸਕਦੇ ਹੋ? ਹਰ ਮਾਮਲੇ ਵਿੱਚ “ਸਾਡੇ ਤੋਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਤੋਂ ਤਾਂ ਇਹ ਕਰਵਾ ਕੇ ਦੇਖੋ” ਵਾਲਾ ਅੜੀਅਲ ਰੁਖ ਅਪਣਾ ਕੇ, ਕੀ ਸਿੱਖ ਵਿਚਾਰਕ ਕਿਸੇ ਮੁਕਾਮ ਤੇ ਪੁੱਜ ਸਕਦੇ ਹਨ? ਜੇਕਰ ਸਾਰੇ ਪ੍ਰਚਾਰ ਕਾਰਜ ਪ੍ਰੋ: ਦਰਸ਼ਨ ਸਿੰਘ ਨੇ ਹੀ ਕਰਨੇ ਹਨ ਅਤੇ ਬਾਕੀ ਧਿਰਾਂ ਨੇ ਕੁੱਝ ਨਹੀਂ ਕਰਨਾ, ਤਾਂ ਫਿਰ ਜਿੰਮੇਵਾਰ ਸੰਸਥਾ/ਧਿਰ ਕਿਸ ਨੂੰ ਮੰਨਿਆ ਜਾ ਸਕਦਾ ਹੈ?

ਜਵਾਬ:- ਅਸੀਂ ਦਸਮ ਗ੍ਰੰਥ ਦੀ ਕਿਸੇ ਵੀ ਲਿਖਤ ਨੂੰ ਗੁਰੂ ਕਿਰਤ ਨਹੀਂ ਮੰਨਦੇ। ਇੱਕ ਲੇਖਕ ਜਿਹੜਾ ਕਿ ਸਿੱਖ ਮਾਰਗ ਤੇ ਲਿਖਦਾ ਹੁੰਦਾ ਸੀ ਉਸ ਦੀਆਂ ਲਿਖਤਾਂ ਕਿਸੇ ਕਾਰਨ ਹੁਣ ਇੱਥੇ ਨਹੀਂ ਪਾਈਆਂ ਜਾਂਦੀਆਂ। ਉਹ ਲੇਖਕ ਬਾਕੀ ਦਸਮ ਗ੍ਰੰਥ ਨੂੰ ਤਾਂ ਰੱਦ ਕਰਦਾ ਸੀ ਪਰ ਨਿੱਤਨੇਮ ਦੀਆਂ ਦਸਮ ਗ੍ਰੰਥ ਦੀਆਂ ਲਿਖਤਾਂ ਨੂੰ ਗੁਰੂ ਦੀਆਂ ਮੰਨਦਾ ਸੀ। ਉਸ ਨਾਲ ਇਸ ਬਾਰੇ ਥੋੜੀ ਜਿਹੀ ਵਿਚਾਰ ਇੱਥੇ ਸਿੱਖ ਮਾਰਗ ਤੇ ਵੀ ਹੋਈ ਸੀ। ਫਿਰ ਉਹ ਕਿਸੇ ਸਿੱਖ ਜੱਜ ਦੇ ਸਾਹਮਣੇ ਬੈਠ ਕੇ ਵਿਚਾਰ ਕਰਨ ਲਈ ਕਹਿਣ ਲੱਗ ਪਿਆ। ਉਸ ਵੇਲੇ ਕਿਸੇ ਕਾਰਨ ਪ੍ਰੋ: ਦਰਸ਼ਨ ਸਿੰਘ ਹਾਲੇ ਇਹਨਾ ਬਾਣੀਆਂ ਬਾਰੇ ਦੁਚਿਤੀ ਵਿੱਚ ਸੀ ਤਾਂ ਮਨਜੀਤ ਸਿੰਘ ਕਹਿੰਦਾ ਹੁੰਦਾ ਸੀ ਕਿ ਸਿੱਖ ਮਾਰਗੀਏ ਅਤੇ ਤੱਤ ਗੁਰਮਤੀਏ ਇਸ ਬੰਦੇ ਨਾਲ ਜੱਜ ਦੇ ਸਾਹਮਣੇ ਬੈਠ ਕੇ ਵਿਚਾਰ ਕਰਨ। ਹਾਲਾਂ ਕਿ ਇੱਥੇ ਸਿੱਖ ਮਾਰਗ ਤੇ ਉਸ ਨਾਲ ਇਸ ਬਾਰੇ ਵਿਚਾਰ ਕੀਤੀ ਗਈ ਸੀ ਜਿਹੜੀ ਕਿ ਪਾਠਕਾਂ ਦੇ ਪੰਨਿਆਂ ਤੇ ਪੜ੍ਹੀ ਜਾ ਸਕਦੀ ਹੈ। ਜਦੋਂ ਪ੍ਰੋ: ਦਰਸ਼ਨ ਸਿੰਘ ਨੇ ਵੀ ਦਸਮ ਗ੍ਰੰਥ ਬਾਰੇ ਹੋਰ ਖੁੱਲ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਬੰਦੇ ਨੇ ਫਿਰ ਪ੍ਰੋ: ਦਰਸ਼ਨ ਸਿੰਘ ਲਈ ਆਪਣੇ ਬਲੌਗ ਤੇ ਲਿਖ ਕੇ ਪਾਇਆ ਸੀ ਮੇਰੇ ਨਾਲ ਕਿਸੇ ਜੱਜ ਦੇ ਸਾਹਮਣੇ ਬੈਠ ਕੇ ਵਿਚਾਰ ਕਰੋ। ਸਾਡਾ ਤਰਕ ਸਿਰਫ ਇਹ ਸੀ ਕਿ ਅਸੀਂ ਤਾਂ ਉਸ ਲੇਖਕ ਨਾਲ ਇੱਥੇ ਵਿਚਾਰ ਕਰ ਚੁੱਕੇ ਹਾਂ। ਜਿਹੜਾ ਮਨਜੀਤ ਸਿੰਘ ਸਾਨੂੰ ਕਹਿੰਦਾ ਸੀ ਕਿ ਉਸ ਬੰਦੇ ਨਾਲ ਜੱਜ ਦੇ ਸਾਹਮਣੇ ਬੈਠ ਕੇ ਵਿਚਾਰ ਕਰੋ ਹੁਣ ਉਹ ਆਪ ਪ੍ਰੋ: ਦਰਸ਼ਨ ਸਿੰਘ ਨੂੰ ਨਾਲ ਲੈ ਕੇ ਉਸ ਨਾਲ ਵਿਚਾਰ ਕਿਉਂ ਨਹੀਂ ਕਰ ਲੈਂਦਾ? ਹੁਣ ਚੁੱਪ ਕਿਉਂ ਹੈ? ਇਸ ਚੁੱਪ ਦਾ ਇੱਕ ਕਾਰਨ ਹੈ ਕਿ ਪਹਿਲਾਂ ਇਹ ਆਪ ਸਾਰੇ ਦੁਬਿਧਾ ਵਿੱਚ ਸੀ ਅਤੇ ਦੂਸਰਾ ਕਾਰਨ ਹੈ ਕਿ ਸਿੱਖ ਮਾਰਗ ਦੀ ਵੱਧ ਤੋਂ ਵੱਧ ਵਿਰੋਧਤਾ ਕਿਵੇਂ ਕੀਤੀ ਜਾ ਸਕਦੀ ਹੈ। ਹਾਲਾਂ ਕਿ ਅਸੀਂ ਇੱਥੇ ਕਦੀ ਵੀ ਇਸ ਮਨਜੀਤ ਸਿੰਘ ਦੇ ਵਿਰੋਧ ਵਿੱਚ ਕੁੱਝ ਨਹੀਂ ਲਿਖਿਆ। ਕੋਈ ਢਾਈ ਕੁ ਸਾਲ ਪਹਿਲਾਂ ਇਸ ਦੀਆਂ ਗੱਲਾਂ ਦੇ ਜਵਾਬ ਜਰੂਰ ਦਿੱਤੇ ਸਨ। ਉਂਜ ਵੀ ਇਹ ਸਵਾਲ ਕਰਨ ਤੋਂ ਪਹਿਲਾਂ ਮਨਜੀਤ ਸਿੰਘ ਨੂੰ ਪੁੱਛ ਲੈਣਾਂ ਚਾਹੀਦਾ ਸੀ। ਉਸ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੋਵੇਗੀ।

12) ਤੁਸੀਂ ਕਿਹਾ ਹੈ ਕਿ “ਜੇਕਰ ਮਨਜੀਤ ਸਿੰਘ ਖਾਲਸਾ/ਮੁਹਾਲੀ ਅਤੇ ਉਸ ਦੇ ਸਹਿਯੋਗੀ ਕਰਤਾਰਪੁਰੀ ਬੀੜ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਹਨ …”। ਪਰ ਸਾਡੇ ਸਵਾਲ ਨੰਬਰ 5 ਮੁਤਾਬਿਕ, ਕੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬਾਰੇ ਜਨਤੱਕ ਤੌਰ ਤੇ ਚਰਚਾ ਕਰਨੀ ਲਾਜ਼ਮੀ ਹੈ? ਕੀ ਆਪ ਜੀ ਮਨਜੀਤ ਸਿੰਘ ਖਾਲਸਾ ਨੂੰ ਨੀਵਾਂ ਦਿਖਾ ਕੇ ਆਪਣਾ ਨਿੱਜੀ ਹਿਸਾਬ ਪੂਰਾ ਕਰਨਾ ਚਾਹੁੰਦੇ ਹੋ ਜਾਂ ਜਾਗ੍ਰਿਤ ਕਹੇ ਜਾਂਦੇ ਸਿੱਖਾਂ ਨੂੰ ਹੋਰਨਾਂ ਵਿਸ਼ਿਆਂ ਤੋਂ ਦੂਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬਾਰੇ ਚਰਚਾ ਵਿੱਚ ਉਲਝਾਉਣਾ ਚਾਹੁੰਦੇ ਹੋ? ਕਿਧਰੇ ਤੁਸੀਂ ‘ਚਿੱਤ ਵੀ ਮੇਰੀ, ਤੇ ਪੱਟ ਵੀ ਮੇਰਾ’ ਵਾਲੀ ਖੇਡ ਤਾਂ ਨਹੀਂ ਖੇਡਣਾ ਚਾਹੁੰਦੇ ਕਿ ਜੇਕਰ ਮਨਜੀਤ ਸਿੰਘ ਤੇ ਸਾਥੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬਾਰੇ ਚਰਚਾ ਨਾ ਕਰਨ ਤਾਂ ਤੁਸੀਂ ਉਨ੍ਹਾਂ ਤੇ “ਭੱਜ ਗਏ, ਡਰ ਗਏ” ਦੇ ਇਲਜਾਮ ਲਗਾ ਸਕੋ ਅਤੇ ਜੇਕਰ ਉਹ ਚਰਚਾ ਸ਼ੁਰੂ ਕਰ ਦੇਣ ਤਾਂ ਤੁਸੀਂ ਅਸਿੱਧੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਅਸਲੀ-ਨਕਲੀ ਹੋਣ, ਇਨ੍ਹਾਂ ਵਿੱਚ ਮਿਲਾਵਟ ਹੋਣ ਜਾਂ ਇਨ੍ਹਾਂ ਦੀ ਪ੍ਰਮਾਣਿਕਤਾ ਪ੍ਰਤੀ ਸ਼ੰਕੇ ਹੋਣ ਆਦਿਕ ਦਲੀਲਾਂ ਨੂੰ ਪ੍ਰਚਾਰਨਾ ਅਰੰਭ ਕਰ ਸਕੋ। (ਤੁਹਾਡੀ ਵਿਚਾਰਧਾਰਾ ਦਾ ਤਾਂ ਪਤਾ ਨਹੀਂ, ਪਰ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੀ ਅਤੇ ਮੋਹਾਲੀ ਤੋਂ ਛਪਦੀ ਇੱਕ ਪੰਜਾਬੀ ਅਖਬਾਰ ਦਾ ਸੰਪਾਦਕ ਪਿਛਲੇ ਕਈ ਸਾਲਾਂ ਤੋਂ ਇਸੇ ਕਿਸਮ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਿਹਾ ਹੈ)।

ਜਵਾਬ:- ਇਸ ਦਾ ਜਵਾਬ ਵਿਸਥਾਰ ਵਿੱਚ ਨੰ: 5 ਵਿੱਚ ਆ ਚੁੱਕਾ ਹੈ। ਅਸੀਂ ਥੋੜੇ ਕੀਤੇ ਦੂਸਰਿਆਂ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਜਿਸ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਨਾਲ ਸੰਬੰਧਿਤ ਵਿਆਕਤੀ ਕਰਦੇ ਹਨ। ਇਹ ਸਿੱਖ ਮਾਰਗ ਅਤੇ ਇੱਥੇ ਲਿਖਣ ਵਾਲਿਆਂ ਵਿਰੁੱਧ ਕੁੱਝ ਨਾ ਕੁੱਝ ਲਿਖਦੇ ਜਾਂ ਬੋਲਦੇ ਹੀ ਰਹਿੰਦੇ ਹਨ। ਕੀ ਇੱਥੇ ਸਿੱਖ ਮਾਰਗ ਤੇ ਲਿਖਣ ਵਾਲਿਆਂ ਨੇ ਵੀ ਇਹਨਾ ਵਿਰੁੱਧ ਇਸ ਤਰ੍ਹਾਂ ਕਿਸੇ ਨੇ ਲਿਖਿਆ ਹੈ? ਹਾਂ, ਕਈ ਵਾਰੀ ਮਜਬੂਰੀ ਵੱਸ ਇਹਨਾ ਦੇ ਜਵਾਬ ਜਰੂਰ ਦੇਣੇ ਪੈਂਦੇ ਹਨ। ਪਰ ਪਹਿਲ ਕਦੀ ਨਹੀਂ ਕੀਤੀ। ਫਿਰ ਆਪਣੇ ਆਪ ਨੂੰ ਜਾਗਰਤ ਕਹਾਉਂਦਿਆਂ ਵਿੱਚ ਕੌਣ ਫਲੂਹੇ ਪਾਉਂਦਾ ਹੋਇਆ ਜਾਂ ਹੋਰ ਵਿਸ਼ਿਆਂ ਵਿੱਚ ਉਲਝਾਉਂਦਾ ਹੋਇਆ? ਅਸੀਂ ਜਾਂ ਕੋਈ ਹੋਰ?

13) ਕੀ ਆਪਜੀ ਇਹ ਤੱਥ ਮੰਨਦੇ ਹੋ ਕਿ ਮੈਕਲਾਊਡ ਇੱਕ ਝੂਠਾ ਅਤੇ ਕਪਟੀ ਵਿਦਵਾਨ ਸੀ ਅਤੇ ਉਸਦੀ ਵਿਚਾਰਧਾਰਾ ਨੂੰ ਪ੍ਰਚਾਰ ਰਹੇ ਸਿੱਖੀ ਵੇਸ ਵਾਲੇ ਲੋਕ ਵੀ ਝੂਠੇ ਅਤੇ ਕਪਟੀ ਹਨ?

ਜਵਾਬ:- ਉਹ ਸਾਰੇ ਝੂਠੇ ਅਤੇ ਕਪਟੀ ਹਨ ਜਿਹੜੇ ਜਾਣ ਬੁੱਝ ਕੇ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ।

ਜੇਕਰ ਆਪ ਜੀ ਦੀ ਕਸਵੱਟੀ ਮੁਤਾਬਿਕ, ਸਾਡੀ ਇਸ ਲਿਖਤ ਦੀ ਸ਼ਬਦਾਵਲੀ ਮਾੜੀ ਨਹੀਂ, ਤਾਂ ਕ੍ਰਿਪਾ ਕਰਕੇ ਇਸ ਲਿਖਤ ਨੂੰ ਹੂ-ਬ-ਹੂ ਆਪਣੀ ਵੈਬਸਾਈਟ ਤੇ, ਆਪ ਜੀ ਵੱਲੋਂ ਜਾਰੀ ਕੀਤੇ ਗਏ ਚੈਲੰਜ ਦੇ ਹੇਠਾਂ ਪਾਉਣ ਅਤੇ ਉਕਤ ਸਵਾਲਾਂ ਦੇ ਸਿੱਧੇ-ਸਪਸ਼ਟ ਜਵਾਬ ਦੇਣ ਦੀ ਖੇਚਲ ਕਰੋ ਜੀ। ਜੇਕਰ ਆਪ ਜੀ ਆਪਸੀ ਟਕਰਾਅ ਵਿੱਚ ਹੋਰ ਵਾਧਾ ਨਹੀਂ ਦੇਣਾ ਚਾਹੁੰਦੇ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਚੈਲੰਜ ਨੂੰ ਪਾਠਕਾਂ ਲਈ ਢੁਕਵੇਂ ਸਪਸ਼ਟੀਕਰਨ ਸਮੇਤ ਤੁਰੰਤ ਵੈਬਸਾਈਟ ਤੋਂ ਹਟਾ ਦੇਵੋ। ਜੇਕਰ ਆਪ ਜੀ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਜਾਂ ਚੈਲੰਜ ਵਾਲੇ ਬਿਆਨ ਨੂੰ ਹਟਾਉਣ ਵਿਚੋਂ ਕਿਸੇ ਇੱਕ ਕਾਰਵਾਈ ਤੇ ਜਲਦ ਅਮਲ ਨਾ ਕੀਤਾ, ਤਾਂ ਅਸੀਂ ਕਰਤਾਰ ਪੁਰੀ ਬੀੜ ਸਬੰਧੀ ਬੇਲੋੜੀ ਚਰਚਾ ਦੇ ਜਾਲ ਵਿੱਚ ਖੁਦ ਜਾਂ ਮਨਜੀਤ ਸਿੰਘ ਖਾਲਸਾ ਨੂੰ ਉਲਝਣ ਦਿੱਤੇ ਬਿਨਾਂ ਹੀ ਆਪ ਜੀ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜਨਤੱਕ ਤੌਰ ਤੇ ਡਟਣ ਵਿੱਚ ਮਜਬੂਰ ਹੋ ਜਾਵਾਂਗੇ।

ਆਪ ਜੀ ਦੀ ਕਾਰਵਾਈ ਦੀ ਉਡੀਕ ਵਿਚ।

ਜਸਪਾਲ ਸਿੰਘ ਅਤੇ ਸਰਬਜੀਤ ਸਿੰਘ ਮਿਤੀ: 17 ਜਨਵਰੀ 2014

ਗੁਰੂ ਗ੍ਰੰਥ ਦਾ ਖਾਲਸਾ ਪੰਥ - ਦਿੱਲੀ ਇਕਾਈ ਈ-ਮੇਲ: [email protected]

ਜਵਾਬ:- ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਡੀ ਲਿਖਤ ਹੂ-ਬ-ਹੂ ਛਾਪ ਕੇ ਦੇ ਦਿੱਤੇ ਹਨ। ਉਹ ਚੈਲਿੰਜ ਵਾਲਾ ਬਿਆਨ ਤਾਹੀਂ ਹਟਾਇਆ ਜਾ ਸਕਦਾ ਹੈ ਜੇ ਤੁਸੀਂ ਆਪਣੀ ਜਥੇਬੰਦੀ ਵਲੋਂ ਪਾਏ ਉਹ ਤਿੰਨ ਵੀਡੀਓ ਜਿਹਨਾ ਵਿੱਚ ਸਿੱਖ ਮਾਰਗ ਬਾਰੇ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਹਾ ਗਿਆ ਹੈ। ਉਹ ਹਿੱਸਾ ਕੱਢ ਕੇ ਪਾਉਂਗੇ। ਉਹਨਾ ਵਿੱਚ ਦੋ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨਾਲ ਇੰਟਰਵੀਓ ਵਾਲੀਆਂ ਹਨ ਅਤੇ ਇੱਕ ਅਮਰੀਕ ਸਿੰਘ ਨਾਲ ਇੰਟਰਵੀਓ ਹੈ। ਹੋ ਸਕਦਾ ਹੈ ਕਿ ਹੋਰ ਵੀ ਹੋਣ ਪਰ ਇਹਨਾ ਤਿੰਨਾ ਦਾ ਤਾਂ ਪਤਾ ਹੈ। ਜੇ ਕਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਅਸੀਂ ਵੀ ਇਹ ਬਿਆਨ ਨਹੀਂ ਹਟਾ ਸਕਦੇ। ਫਿਰ ਤੁਹਾਨੂੰ ਖੁੱਲੀ ਛੁੱਟੀ ਹੈ ਤੁਸੀਂ ਸਾਡੇ ਵਿਰੁੱਧ ਜੋ ਮਰਜ਼ੀ ਲਿਖੋ ਅਸੀਂ ਤੱਥਾਂ ਦੇ ਅਧਾਰ ਤੇ ਤੁਹਾਡੇ ਸਰਿਆਂ ਵਿਰੁੱਧ ਜੋ ਮਰਜ਼ੀ ਲਿਖਾਂਗੇ। ਸੂਝਵਾਨ ਸਿੱਖ ਸੱਚ ਝੂਠ ਦਾ ਨਿਤਾਰਾ ਆਪੇ ਕਰਦੇ ਜਾਣਗੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਹੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਤੁਹਾਡੇ ਸਾਰਿਆਂ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ। ਅਸੀਂ ਇਸ ਤਰ੍ਹਾਂ ਦੇ ਹੋਰ ਸਵਾਲਾਂ ਵਿਚ ਆਪਣਾ ਸਮਾ ਨਹੀਂ ਖਰਾਬ ਕਰਨਾ ਚਾਹੁੰਦੇ। ਹੁਣ ਹੋਰ ਸਵਾਲ ਜਵਾਬ ਸਰਫ ਕਰਤਾਰਪੁਰ ਵਾਲੀ ਕਹੀ ਜਾਂਦੀ ਮੌਜੂਦਾ ਬੀੜ ਬਾਰੇ ਹੀ ਹੋ ਸਕਦੇ ਹਨ ਜਿਸ ਉਪਰ ਭਾਈ ਜੋਧ ਸਿੰਘ ਨੇ ਕਿਤਾਬ ਲਿਖੀ ਸੀ। ਇਸ ਬਾਰੇ ਸਵਾਲ ਜਵਾਬ ਸਿੱਧੇ ਤੇ ਸਪਸ਼ਟ ਹੋਣਗੇ। ਹੇਠਾਂ ਦਿੱਤੇ ਵੀਡੀਓ ਦੇ ਅਖੀਰਲੇ ੧੦ ਕੁ ਮਿੰਟ ਸੁਣੋ ਅਤੇ ਸਿੱਧੇ ਸਪਸ਼ਟ ਸਵਾਲ ਜਵਾਬ ਕਰੋ।

http://www.youtube.com/watch?v=W2yVFTVJiPg&feature=youtu.be


18/01/14)
ਗੁਰਸ਼ਰਨ ਸਿੰਘ ਕਸੇਲ

ਸ੍ਰ ਬਲਦੇਵ ਸਿੰਘ ਟੋਰਾਂਟੋ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ॥
ਵੀਰ ਜੀ, ਬਾਕੀ ਸ਼ਬਦ ਦੀਆਂ ਗੱਲਾਂ ਤਾਂ ਚਲਦੀਆਂ ਹੀ ਰਹਿੰਦੀਆਂ ਹਨ ਹੁਣ ਤੁਸੀਂ ਪਹਿਲਾਂ ਇਹ ਦੱਸਣਾ ਕਿ ਇਹਨਾਂ ਪੰਗਤੀਆਂ ਵਿਚ ਮੇਰਾ ਨਾਂਅ ਲਿਖਣ ਦੀ ਤੁਹਾਨੂੰ ਕੀ ਲੋੜ ਪਈ ਹੈ । ਤੁਹਾਡੀਆਂ ਇਹਨਾਂ ਲਾਈਨਾਂ ਦੀ ਮੈਂਨੂੰ ਕੋਈ ਸਮਝ ਨਹੀਂ ਆਈ । ਸੋ, ਮੇਹਰਬਾਨੀ ਕਰਕੇ ਇਹਨਾਂ ਬਾਰੇ ਖੁਲ ਕੇ ਦੱਸਣਾ ਕਿ ਇਹਨਾਂ ਹੇਠ ਲਿਖੀਆਂ ਲਾਈਨਾਂ ਦਾ ਮੇਰੇ ਨਾਲ ਕੀ ਸਬੰਧ ਹੈ ?
“ਬਾਕੀ ਜੇਕਰ ਨਾਂਵਾਂ ਦੀ ਚੀਰ ਫਾੜ ਕਰਕੇ ਕਿਸੇ ਦੀ ਖਿਲੀ ਉਡਾਣ ਵਾਲੇ ਕਿਸੇ ਸੱਜਣ ਦਾ ਨਾਮ ਪਤਾ ਲੈਣਾ ਹੈ ਤਾਂ ਦਾਸ ਨਾਲ ਸਿੱਧਾ ਸੰਪਰਕ ਕਰਕੇ ਲੈ ਲੈਣ, ਨਾਲ ਹੀ ਜੋ ਉਨ੍ਹਾਂ ਖਿਲੀ ਉਡਾਉਣ ਵਾਲਿਆ ਨੇ ਮੇਰੇ ਨਾਂਅ ਤੋਂ ਮੈਨੂੰ ਸਾਬਤ ਕੀਤਾ ਹੈ ਉਨ੍ਹਾਂ ਦੀ ਕਰਤੂਤ ਦੀ ਲਿਖਤ ਵੀ ਲੈ ਕਰਕੇ ਪੜ ਲੈਣ ਅਤੇ ਫਿਰ ਇਹ ਸਲਾਹ ਗੁਰਸਰਨ ਸਿੰਘ ਜੀ ਉਨ੍ਹਾਂ ਨੂੰ ਦੇਣ ਜੋ ਲੋਕ ਅਜਿਹਾ ਕੁੱਝ ਕਰਦੇ ਹਨ। ਉਨ੍ਹਾਂ ਨੂੰ ਵੀ ਮੇਰੇ ਵਲੋਂ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸਬਦ ਦੇ ਮੇਰੇ ਵਲੋਂ ਅਰਥ ਕਰਨ ਤੋਂ ਹੀ ਚਿੜ ਹੋਈ ਹੈ। ਉਨ੍ਹਾਂ ਦੀਆਂ ਲਿਖਤਾ ਅੱਜ ਕਲ ਸਿਖ ਮਾਰਗ ਤੇ ਨਹੀਂ ਛਪਦੀਆਂ”।
ਵੀਰ ਜੀ, ਤੁਸੀ ਲਿਖਿਆ ਹੈ ਕਿ, “ਸੱਭ ਤੋਂ ਪਹਿਲੀ ਗੱਲ ਜਦੋਂ ਕੋਈ ਵੀਚਾਰਚਰਚਾ ਚਲਦੀ ਹੈ ਤਾਂ ਕੋਈ ਇੱਕ ਧਿਰ, ਦੂਸਰੀ ਧਿਰ ਤੋਂ ਬਹਿਸ ਦਾ ਵਿਸ਼ਾ ਨਾ ਬਣਾਉਦੀ ਹੋਈ ਮੁਆਫੀ ਹੀ ਮੰਗਕੇ ਬਹਿਸ ਤੋਂ ਬਾਹਰ ਹੋ ਚੁੱਕੀ ਹੋਏ ਤਾਂ ਇਖਲਾਖੀ ਤੌਰ ਤੇ ਬਹਿਸ ਦਾ ਵਿਸਾਂ ਉਥੇ ਹੀ ਖਤਮ ਹੋ ਜਾਣਾ ਚਾਹੀਦਾ ਹੈ” ।
ਮੈਂ ਤਾਂ ਲਿਖਿਆ ਸੀ ਕਿ ਇਸ ਬਾਰੇ ਪਤਾ ਕਰ ਰਿਹਾ ਹਾਂ, ਜਦੋਂ ਮੈਂਨੂੰ ਸੁਲਹੀ ਬਾਰੇ ਲਿਖਿਆ ਮਿਲ ਗਿਆ ਤਾਂ ਫਿਰ ਚਿੱਠੀ ਲਿਖੀ ਹੈ । ਕਿਉਂਕਿ ਉਹ ਸਵਾਲ ਤੁਸੀਂ ਮੇਰੇ ਤੋਂ ਪੁੱਛੇ ਸਨ ਇਸ ਕਰਕੇ ਤੁਹਾਡਾ ਨਾਂਅ ਲਿਖਿਆ ਹੈ ਅਤੇ ਆਪਣੇ ਵੱਲੋਂ ਇਸ ਵਿਸ਼ੇ ਤੇ ਆਖਰੀ ਫੈਸਲਾ ਦਿਤਾ ਹੈ ।
ਆਪ ਜੀ ਨੇ ਇਹ ਪੁੱਛਿਆ ਹੈ ਕਿ ਜਦੋਂ ਕਿ “ਸੁਲਹੀ ਤੇ ਨਾਰਾਇਣ ਰਾਖੁ” ਵਾਲਾ ਸਬਦ ਰਾਗ ਆਸਾ ਅੰਦਰ ਪੰਨਾ ੮੨੫ ਉੱਪਰ ਦਰਜ ਹੈ ਅਤੇ ਇਹ “ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ।। “ ਵਾਲਾ ਗੁਰਬਾਣੀ ਸਬਦ ਰਾਗ ਬਿਲਾਵਲ ਅੰਦਰ ਪੰਨਾ ੩੭੧ ਉੱਪਰ ਦਰਜ ਹੈ”।
ਵੀਰ ਜੀ, ਇਸ ਸ਼ਬਦ ਦਾ ਸਬੰਧ ਵਿਦਵਾਨ “ਸੁਲਹੀ” ਵਾਲੇ ਸ਼ਬਦ ਨਾਲ ਦੱਸਦੇ ਹਨ । ਇਹ ਜਾਣਨ ਲਈ ਪ੍ਰੋ ਸਾਹਿਬ ਸਿੰਘ ਹੁਰਾਂ ਦੀ ਤੁਹਾਡੇ ਕੋਲ ਵਿਆਖਿਆ ਤਾਂ ਹੈ, ਉਸ ਤੋਂ ਪੜ੍ਹ ਲੈਣਾ । ਬਾਕੀ ਪੰਨਿਆਂ ਦੇ ਫਰਕ ਬਾਰੇ ਮੇਰੇ ਕੋਲ ਜਵਾਬ ਹੈ ਅਤੇ ਇਹ ਸਬਦ ਲਿਖਣ ਵੇਲੇ ਮੈਂਨੂੰ ਆਸ ਵੀ ਸੀ ਕਿ ਤੁਸੀਂ ਇਹ ਸਵਾਲ ਕਰੋਗੇ । ਤੁਹਾਡੇ ਇਸ ਸਵਾਲ ਦਾ ਜਵਾਬ ਜਦੋਂ ਤੁਸੀਂ ਤੁਸੀਂ ਹਿੰਦੀ ਕੋਸ਼ ਵਿਚ
(शूल) ਤੋਂ ਸੁਲਹੀ ਬਣਿਆ ਕਿੰਨੇ ਪੰਨੇ ਤੇ ਹੈ, ਉਸਦੀ ਫੋਟੋ ਕਾਪੀ ਆਪਣੇ ਪਦ ਅਰਥਾਂ ਨਾਲ ਲਾ ਦੇਵੋਗੇ ਫਿਰ ਆਪਾਂ 371 ਪੰਨੇ ਵਾਲੇ ਸ਼ਬਦ ਦੀ ਵਿਚਾਰ ਕਰ ਲਵਾਂਗੇ ਕਿ ਕੀ ਇਸ ਦਾ ਸਬੰਧ “ਸੁਲਹੀ” ਵਾਲੇ ਸ਼ਬਦ ਨਾਲ ਹੈ ਕਿ ਨਹੀਂ ।
ਤੁਸੀ ਲਿਖਿਆ ਹੈ, “ਅੰਤ ਵਿੱਚ ਬੇਨਤੀ ਹੈ ਕਿ ਦਾਸ ਨੇ ਜੋ ਅਰਥ ਕੀਤੇ ਹਨ ਕੋਈ ਇਹ ਦਾਅਵਾ ਕਿਤੇ ਨਹੀਂ ਜਿਤਾਇਆ ਕਿ ਇਹ ਹੀ ਅੰਤਲੇ ਹਨ। ਇਹ ਆਪ ਸੁਲਹੀ ਦੇ ਸਾਂਤੀ ਅਰਥ ਕਰਕੇ ਸਾਰੇ ਸ਼ਬਦ ਦੇ ਅਰਥ ਕਰਕੇ ਸਿਖ ਮਾਰਗ ਉੱਪਰ ਪਾ ਦੇਣ ਦੀ ਕ੍ਰਿਪਾਲਤਾ ਕਰਨ ਕਿਉਂਕਿ ਇਨ੍ਹਾਂ ਨੂੰ ਸੁਲਹੀ ਦੇ ਅਰਥ ਸਾਂਤੀ ਹੋਣ ਬਾਰੇ ਜੋ ਪਤਾ ਚਲਿਆ ਹੈ ਇਹ ਇਨ੍ਹਾਂ ਦੀ ਆਪਣੀ ਖੋਜ ਹੈ ਇਹ ਆਪਣੀ ਖੋਜ ਨਾਲ ਆਪ ਤਾਂ ਸਹਿਮਤ ਹੋਣ, ਜੇਕਰ ਇਨ੍ਹਾਂ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਅਜੇ ਵੀ ਮੰਨਣਾ ਹੈ ਤਾਂ ਇਹ ਇਨ੍ਹਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਦਾਸ ਦੀ ਇਹ ਕੋਈ ਮਜਬੂਰੀ ਨਹੀਂ ਕਿ ਦਾਸ ਸੁਲਹੀ ਨੂੰ ਸੁਲਹੀ ਖਾਨ ਮੰਨੇ”।
ਸ੍ਰ ਬਲਦੇਵ ਸਿੰਘ ਜੀ, ਮੇਰੀਆਂ ਚਿਠੀਆਂ ਜਰ੍ਹਾ ਧਿਆਨ ਨਾਲ ਪੜ੍ਹ ਲੈਣੀਆਂ । ਮੈਂ ਲਿਖਿਆ ਸੀ ਕਿ ਸੁਲਹੀ ਨੂੰ ਪਸਤੋ ਬੋਲੀ ਵਿਚ ਸ਼ਾਂਤੀ ਆਖਦੇ ਹਨ ਪਰ ਮੈਂ ਕਦੀ ਇਹ ਨਹੀਂ ਕਿਹਾ ਕਿ ਸ਼ਬਦ ਵਿਚ “ਸੁਲਹੀ” ਲਫਜ ਸ਼ਬਦ ਦੇ ਰੂਪ ਵਿਚ ਹੈ, ਇਥੇ ਉਹ ਕਿਸੇ ਆਦਮੀ ਦੇ ਨਾਂਅ ਦੇ ਰੂਪ ਵਿਚ ਹੈ । ਜਾਨੀਕਿ ਸੁਲਹੀ ਖਾਨ । ਇਸੇ ਕਰਕੇ ਇਹ ਪੰਗਤੀਆਂ ਲਿਖੀਆਂ ਹਨ ਜੋ ਸ਼ਾਇਦ ਤੁਸੀਂ ਪੜ੍ਹੀਆ ਤੇ ਹਨ ਪਰ ਕਿਸੇ ਹੋਰ ਖਿਆਲ ਨਾਲ : “ਏਥੇ ਸ੍ਰ ਬਲਦੇਵ ਸਿੰਘ ਜੀ ਪਤਾ ਨਹੀਂ ਕਿਵੇਂ ਭੁੱਲ ਜਾਂਦੇ ਹਨ ਕਿ ਕਿਸੇ ਮਨੁੱਖ ਦੇ ਨਾਂਅ ਦੇ ਅਰਥ ਨਹੀਂ ਕੀਤੇ ਜਾਂਦੇ, ਜਿਵੇਂ ਕਹਿਣ ਨੂੰ ਤਾਂ ਦੀਵਾਨ ਸੁੱਚਾ ਨੰਦ ਹੈ ਪਰ ਕੀ ਉਸਦੇ ਅਰਥ “ਪਵਿਤਰ” ਲਵਾਂਗੇ ? ਨਹੀਂ । ਉਸਦੀ ਕਰਤੂਤ ਸਿੱਖ ਦੋਖੀ ਤੋਰ ਤੇ ਲਈ ਜਾਵੇਗੀ । ਇਜ਼ ਹੀ ਕਈਆਂ ਦੇ ਨਾਂਅ ਭਗਵੰਤ ਹੈ ਕੀ ਆਪਾਂ ਉਹਨਾਂ ਦਾ ਮਤਲਬ ਅਕਾਲ ਪੁਰਖ ਲਵਾਂਗੇ ? ਹੋ ਸਕਦਾ ਹੈ ਕਿ ਕੱਲ੍ਹ ਨੂੰ ਕੋਈ ਮੇਰੇ ਵਰਗਾ ਦਾਸ ਵਿਆਖਿਆ ਕਰਨ ਵਾਲਾ ਇਹ ਆਖੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸ਼ਬਦ ਵਿਚ ਆਏ “ਕਾਬਲਹੁ” ਦੇ ਅਰਥ “ਯੋਗ” ਹੈ ਜਾਂ ਕੋਈ ਹੋਰ ਸ਼ਬਦ ਬਣਾ ਦੇਵੇ । “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੇ ਦਾਨੁ ਵੇ ਲਾਲੋ” ।
ਮੈਂ ਜਦੋਂ ਪਸਤੋ ਬੋਲੀ ਜਾਣਨ ਵਾਲੇ ਕੋਲੋ ਇਹ ਪੁੱਛਿਆ ਕਿ ਸੁਲਹੀ ਦਾ ਕੀ ਮਤਲਬ ਹੈ ਤਾਂ ਉਸਨੇ ਮੈਂਨੂੰ ਸ਼ਾਂਤੀ ਦੱਸਿਆ ਸੀ ਜੋ ਮੈਂ ਆਪ ਨਾਲ ਸਾਂਝਾ ਕੀਤਾ ਸੀ । ਇਸਨੂੰ ਤੁਸੀਂ ਕਿਵੇਂ ਲੈਂਦੇ ਹੋ ਇਹ ਤੁਹਾਡੀ ਮਰਜੀ ਹੈ । ਮੈਂਨੂੰ ਤੇ ਪਸਤੋ ਪੜ੍ਹਨੀ ਨਹੀਂ ਆਉਂਦੀ ਜੇ ਤੁਹਾਨੂੰ ਆਉਦੀ ਹੈ ਤਾਂ ਉਸ ਆਦਮੀ ਨਾਲ ਮਿਲਾ ਸਕਦਾ ਹਾਂ ਪਰ ਤੁਹਾਨੂੰ ਮੇਰੇ ਕੋਲ ਆਉਣਾ ਪਵੇਗਾ ।
ਜਿਵੇਂ ਤੁਸੀਂ ਲਿਖਿਆ ਹੈ ਕਿ, ਇਨ੍ਹਾਂ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਅਜੇ ਵੀ ਮੰਨਣਾ ਹੈ ਤਾਂ ਇਹ ਇਨ੍ਹਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਦਾਸ ਦੀ ਇਹ ਕੋਈ ਮਜਬੂਰੀ ਨਹੀਂ ਕਿ ਦਾਸ ਸੁਲਹੀ ਨੂੰ ਸੁਲਹੀ ਖਾਨ ਮੰਨੇ”। ਇਵੇਂ ਹੀ ਮੇਰੀ ਵੀ ਮਜਬੂਰੀ ਨਹੀਂ ਹੈ ਕਿ ਮੈਂ ਹਿੰਦੀ ਦੇ ਸ਼ਬਦ
(शूल) ਨੂੰ “ਸੁਲਹੀ” ਮੰਨਾ ।
ਵਿਦਵਾਨਾਂ ਦਾ ਇਸ ਸ਼ਬਦ ਵਿਚ ਆਏ ਲਫਜ “ਸੁਲਹੀ” ਨੂੰ ਸੁਲਹੀ ਖਾਨ ਕਹਿਣਾ ਅੱਜ ਤੀਕਰ ਠੀਕ ਲੱਗਾ ਹੈ । ਖੈਰ, ਭਾਂਵੇਂ ਕਿ ਆਪਾਂ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਏ ਫਿਰ ਵੀ ਇਸ ਸ਼ਬਦ ਦੀ ਵਿਚਾਰ ਕਰਦਿਆਂ ਕੁਝ ਨਵੀਆਂ ਗੱਲਾਂ ਦਾ ਪਤਾ ਲੱਗਾ ਹੈ । ਮੇਰੀ ਕੋਸ਼ਿਸ਼ ਸੀ ਕਿ ਵਿਚਾਰ ਕਰਦਿਆ ਕੋਈ ਐਸੀ ਗੱਲ ਨਾਂ ਲਿਖੀ ਜਾਵੇ ਜੋ ਆਪਨੂੰ ਬੁਰੀ ਲੱਗੇ ਜਾਂ ਆਪ ਦੀ ਸ਼ਾਂਨ ਦੇ ਖਿਲਾਫ ਹੋਵੇ; ਫਿਰ ਵੀ ਜੇ ਕੋਈ ਗੱਲ ਲਿਖੀ ਗਈ ਹੋਵੇ ਤਾਂ ਮਾਫ ਕਰਨਾ ।
ਸ੍ਰ ਮੱਖਣ ਸਿੰਘ ਜੀ ਦਾ ਚਿਠੀਆਂ ਲਾਉਣ ਅਤੇ ਪਾਠਕਾਂ ਦਾ ਪੜ੍ਹਨ ਲਈ ਧੰਨਵਾਦ ।
ਸੱਭ ਤੋਂ ਉਪਰ ਵਾਲੇ ਪਹਿਰੇ ਦੇ ਜਵਾਬ ਦੀ ਉਡੀਕ ਵਿਚ ,
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


18/01/14)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਜਰਨੈਲ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਵੀਰ ਜੀ, ਆਪ ਜੀ ਦਾ ਲਿਖਿਆ ਹੋਇਆ ਲੇਖ, “ਨਾਮਾ ਸੁਲਤਾਨੇ ਬਾਧਿਲਾ” ਪੜ੍ਹਿਆ ਹੈ ਜੀ। ਲੇਖ ਲਿਖਣ ਵਾਸਤੇ ਧੰਨਵਾਦ ਜੀ।
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਕਿ ਇਸ ਸ਼ਬਦ ਦੀਆਂ ਪਹਿਲੇ ਵੀ ਕਈ ਵਾਰ, ਬਹੁਤ ਹੀ ਵਿਚਾਰਾਂ ਹੋ ਚੁੱਕੀਆਂ ਹਨ।
ਪਰ ਆਪ ਜੀ ਦੀ ਖੋਜ, ਤਰਕਸ਼ੀਲਤਾ ਅਤੇ ਲਿਖਣ ਦੀ ਸ਼ੈਲੀ ਬਹੁਤ ਅੱਛੀ ਹੈ ਜੀ। ਤੁਹਾਡੀ ਲੇਖ ਲੜੀ ਦੀ ਪਹਿਲੀ ਕਿਸਤ ਵਿੱਚ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਨੂੰ ਥੋੜਾ ਹੋਰ ਵਿਸਥਾਰ ਨਾਲ ਸਮਝਣ ਵਾਸਤੇ, ਅਤੇ ਤੁਹਾਡੇ ਪਾਸੋਂ ਕੁੱਝ ਹੋਰ ਜਾਣਕਾਰੀ, ਹਾਸਲ ਕਰਨ ਦੀ ਉਮੀਦ ਨਾਲ ਪੱਤਰ ਲਿਖ ਰਿਹਾ ਹਾਂ ਜੀ।
ਤੁਸਾਂ ਲਿਖਿਆ ਹੈ ਕਿ ਨਾਮ ਦੇਵ ਜੀ, ਇੱਕ ਮਰਾਠੀ ਭਗਤ, ਫਕੀਰ, ਜਾਂ ਕਵੀ ਸਨ।
ਸੋ ਜਾਹਰ ਹੈ ਕਿ ਉਹਨਾਂ ਨੇਂ ਜੋ ਅਭੰਗ (ਸ਼ਬਦ) ਲਿਖੇ, ਉਹ ਮਰਾਠੀ ਭਾਸ਼ਾ ਵਿੱਚ ਹੀ ਹੋਣ ਗੇ। ਉਹਨਾਂ ਅਭੰਗਾਂ ਦਾ ਪੰਜਾਬੀ ਵਿੱਚ ਉਲੱਥਾ ਕੀ ਗੁਰੂ ਨਾਨਕ ਜੀ ਨੇਂ ਕੀਤਾ ਸੀ, ਜਾਂ ਗੁਰੂ ਅਰਜਨ ਦੇਵ ਜੀ ਨੇਂ ਕੀਤਾ ਸੀ?
ਅਤੇ ਗੁਰੂ ਗਰੰਥ ਸਾਹਿਬ ਜੀ ਵਿੱਚ ਅੰਕਿਤ ਇਹ ਸ਼ਬਦ ਭਗਤ ਨਾਮ ਦੇਵ ਜੀ ਦੀ, ਅਸਲ ਰਚਨਾਂ ਹੀ ਹੈ, ਜਾਂ ਕੇ ਉਲੱਥਾ? ਆਪ ਜੀ ਨੇਂ ਲਿਖਿਆ ਹੈ।
ਇਥੇ ਇਹ ਗਲ ਵੀ ਯਾਦ ਰੱਖਣੀ ਬਣਦੀ ਹੈ ਕਿ ਨਾਮਦੇਵ ਗੁਰੂ ਨਾਨਕ ਸਾਹਿਬ ਤੌਂ ਲਗਭਗ ਦੋ ਸਦੀਆਂ ਪਹਿਲਾਂ ਹੋਏ ਸਨ। ਨਾਮਦੇਵ ਦਾ ਜੀਵਨ ਕਾਲ ਬਹੁਤੇ ਇਤਿਹਾਸਕਾਰ 1270 ਤੋਂ ਲੈ ਕੇ 1350 ਤਕ ਦਾ ਮੰਨਦੇ ਹਨ। ਜਦੋਂ ਗੁਰੁ ਨਾਨਕ ਸਾਹਿਬ ਘੁੰਮਦੇ ਘੁਮਾਂਦੇ ਮਾਹਰਾਸ਼ਟਰ ਪੁਹੰਚੇ ਹੋਣਗੇ ਉਦੌਂ ਤਕ ਨਾਮਦੇਵ ਦੀ ਰਚੀ ਬਾਣੀ ਵਿੱਚ ਬਹੁਤ ਕੁੱਝ ਰਲਗਡ ਹੋ ਚੁਕਾ ਸੀ।
ਵੀਰ ਜੀ, ਤੁਹਾਡੀ ਇਸ ਗਲ ਤੋਂ ਕੀ ਇਹ ਮੰਨ ਲਿਆ ਜਾਵੇ, ਕਿ ਗੁਰੂ ਗਰੰਥ ਸਾਹਿਬ ਜੀ ਵਿੱਚ ਅੰਕਿਤ, ਇਸ ਸ਼ਬਦ ਵਿਚ, ਰਲਗਡ ਹੈ। ਅਤੇ ਇਸੇ ਕਰਕੇ ਹੀ ਇਸ ਸ਼ਬਦ ਦੇ ਅਰਥ ਗੁਰਮਤ ਨਾਲ ਮੇਲ ਨਹੀਂ ਖਾਂਦੇ। ਜਿਵੇਂ ਕੇ ਆਪ ਜੀ ਨੇਂ ਲਿਖਿਆ ਹੈ।
ਭਗਤ ਨਾਮਦੇਵ ਦੇ ਇਸ ਸ਼ਬਦ ਦੇ ਅਰਥ ਅਕਸਰ ਉਹਨਾਂ ਨਾਲ ਜੁੜੀ ਇੱਕ ਕਹਾਣੀ ਦੇ ਸਹਾਰੇ ਕੀਤੇ ਜਾਂਦੇ ਹਨ ਜੋ ਗੁਰਮਤਿ ਫਲਸਫੇ ਨਾਲ ਮੇਲ ਨਹੀਂ ਖਾਂਦੇ। ਇਹ ਕਹਾਣੀ ਇੰਨੀ ਮਸ਼ਹੂਰ ਕਰ ਦਿਤੀ ਗਈ ਹੈ ਕਿ ਬਹੁਤੇ ਟੀਕਾਕਾਰ ਇਸ ਨੂੰ ਸੱਚ ਮੰਨੀ ਬੈਠੇ ਹਨ।
ਵੀਰ ਜੀ, ਗੁਰੂ ਗਰੰਥ ਸਾਹਿਬ ਜੀ ਵਿੱਚ ਅੰਕਿਤ, ਇਸ ਸ਼ਬਦ ਵਿਚ, ਜੋ ਲਫਜ਼ ਵਰਤੇ ਗਏ ਹਨ, ਉਹ ਲਫਜ਼ ਇੱਕ ਦੋ ਜਾਂ ਚਾਰ ਨਹੀਂ, ਬਲਕਿ ਸਰੂ ਤੋਂ ਲੈ ਕੇ ਅਖੀਰ ਤੱਕ, ਸਾਰੇ ਦੇ ਸਾਰੇ ਹੀ ਲਫਜ਼, ਤਰਤੀਬ ਵਾਰ, ਉਸ ਸਾਖੀ ਜਾਂ ਕਹਾਣੀਂ ਨੂੰ ਕੰਪਲੀਟ ਕਰਦੇ ਹਨ, ਜੋ ਕਹਾਣੀਂ ਕਿ ਆਮ ਪਰਚੱਲਤ ਹੈ।
ਪਰ ਵੀਰ ਜੀ, ਤੁਹਾਡੀ ਇਸ ਊਪਰ ਲਿਖੀ, ਰਲਗੱਡ ਵਾਲੀ ਗੱਲ ਦਾ ਕੀ ਮਤਲਬ (ਅਰਥ) ਲਈਏ। ਕੀ ਇਹ ਸਾਰਾ ਸ਼ਬਦ ਹੀ ਭਗਤ ਨਾਮ ਦੇਵ ਜੀ ਦਾ ਨਹੀਂ ਹੈ, ਜਾਂ ਕਿ ਫਿਰ ਇਸ ਸ਼ਬਦ ਵਿੱਚ ਕੁੱਝ ਲਫਜ਼ਾਂ ਦੀ ਹੀ ਰਲਗੱਡ ਹੈ।
ਸੋ ਬੇਨਤੀ ਹੈ ਜੀ, ਕਿ ਹੋਰ ਲੇਖ ਵੀ ਲਿਖੋ, ਪਰ ਹੋ ਸਕੇ ਤਾਂ, ਸਾਡੇ ਇਹ ਸ਼ੰਕੇ ਵੀ ਦੂਰ ਕਰੋ ਜੀ।
ਆਦਰ ਸਹਿਤ ਬਲਦੇਵ ਸਿੰਘ ਫਿਰੋਜ਼ਪੁਰ।


16/01/14)
ਸਿੰਘ ਸਭਾ ਕੈਨੇਡਾ

ਸਤਿਕਾਰਯੋਗ ਪਾਠਕ ਸੱਜਣੋ
ਗੁਰ ਫਤਿਹ ॥

ਸ. ਮੱਖਣ ਸਿੰਘ ਜੀ ਵਲੋਂ ਮਨਜੀਤ ਸਿੰਘ ਮੋਹਾਲੀ ਨੂੰ ਕਰਤਾਰਪੁਰੀ ਬੀੜ ਬਾਰੇ ਵਿਚਾਰ ਕਰਨ ਲਈ ਜੋ ਸੱਦਾ ਦਿੱਤਾ ਗਿਆ ਹੈ ਬਿਲਕੁੱਲ ਦਰੁਸਤ ਕਦਮ ਹੈ ।
ਕੁਝ ਦਿਨ ਪਹਿਲਾਂ ਇਸ ਬੰਦੇ ਵਲੋਂ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨਾਲ ਕੀਤੀ ਗੱਲਬਾਤ ਵਿੱਚ ‘ਸਿੱਖ ਮਾਰਗ’ ਅਤੇ ‘ਸਿੰਘ ਸਭਾ ਕੈਨੇਡਾ’ ਬਾਰੇ ਝੱਗ ਸੁੱਟੀ ਗਈ ਹੈ । ਜਿਸ ਤਰਾਂ ਕਿ ਸੰਪਾਦਕ ਸ. ਮੱਖਣ ਸਿੰਘ ਜੀ ਨੇ ‘ਕਰਤਾਰਪੁਰੀ ਬੀੜ’ ਬਾਰੇ ਵਿਚਾਰ ਕਰਨ ਲਈ ਇਸ ਅਖੌਤੀ ਪੰਥ ਦੇ ਸਕੱਤਰ ਨੂੰ ਵੰਗਾਰਿਆ ਗਿਆ ਹੈ , ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਪੂਰਨ ਵਿਸਵਾਸ਼ ਰੱਖਦੇ ਹੋਏ , ਅਸੀਂ ਇਸ ਦੀ ਪ੍ਰੋੜਤਾ ਕਰਦੇ ਹਾਂ ਨਾਲ ‘ਸਿੰਘ ਸਭਾ ਕੈਨੇਡਾ’ ਦੇ ਬੀ.ਸੀ. ਵਿੰਗ ਵਲੋਂ ਇਸਨੂੰ ਉੱਤਰ ਦੇਣ ਲਈ ਤਿਆਰ ਹਾਂ । ਆਸ ਹੈ ਇਹ ਮਨੁੱਖ ਚਲਾਕੀਆਂ ਛੱਡਕੇ ਤੇ ਤਰੀਕੇ ਨਾਲ ਵਿਚਾਰ ਕਰਨ ਲਈ ਆਵੇ ।
ਇਹ ਸਖਸ਼ (ਮਨਜੀਤ ਸਿੰਘ ਮੋਹਾਲੀ) ਜੋ ਕਿ ਪ੍ਰੋ. ਦਰਸ਼ਨ ਸਿੰਘ ਦੇ ਬਣਾਏ ‘ਪੰਥ’ ਦਾ ਸਕੱਤਰ ਵੀ ਹੈ , ਇਸ ਵਲੋਂ ਕੀਤੀ ਜਾ ਰਹੀ ਬੇਤੁਕੀ ਬਿਆਨਬਾਜ਼ੀ ਲਈ ਪ੍ਰੋ. ਦਰਸ਼ਨ ਸਿੰਘ ਦੀ ਜਥੇਬੰਦੀ ਨੂੰ ਵੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ । ਕਿਉਂਕਿ ਜਥੇਬੰਦੀ ਦਾ ਅਹੁਦੇਦਾਰ ਹੋਣ ਕਾਰਨ ਇਹ ਬੇਤੁਕੀ ਬਿਆਨਬਾਜ਼ੀ ਉਹਨਾਂ ਦੀ ਜਥੇਬੰਦੀ ਵਲੋਂ ਹੀ ਸਮਝੀ ਜਾ ਸਕਦੀ ਹੈ।
ਗੁਰੂ ਦੇ ਪੰਥ ਦੇ ਸੇਵਕ
ਸਿੰਘ ਸਭਾ ਕੈਨੇਡਾ (ਬੀ.ਸੀ.)


16/01/14)
ਬਲਦੇਵ ਸਿੰਘ

ਸੁਲਹੀ

ਸੱਭ ਤੋਂ ਪਹਿਲੀ ਗੱਲ ਜਦੋਂ ਕੋਈ ਵੀਚਾਰਚਰਚਾ ਚਲਦੀ ਹੈ ਤਾਂ ਕੋਈ ਇੱਕ ਧਿਰ, ਦੂਸਰੀ ਧਿਰ ਤੋਂ ਬਹਿਸ ਦਾ ਵਿਸ਼ਾ ਨਾ ਬਣਾਉਦੀ ਹੋਈ ਮੁਆਫੀ ਹੀ ਮੰਗਕੇ ਬਹਿਸ ਤੋਂ ਬਾਹਰ ਹੋ ਚੁੱਕੀ ਹੋਏ ਤਾਂ ਇਖਲਾਖੀ ਤੌਰ ਤੇ ਬਹਿਸ ਦਾ ਵਿਸਾਂ ਉਥੇ ਹੀ ਖਤਮ ਹੋ ਜਾਣਾ ਚਾਹੀਦਾ ਹੈ। ਜੇਕਰ ਕਿਸੇ ਨੇ ਆਪਣੇ ਵੀਚਾਰ ਅੱਗੇ ਜਾਰੀ ਰੱਖਣੇ ਹਨ ਤਾਂ ਉਹ ਆਪਣੀ ਖੋਜ ਨੂੰ ਦੂਸਰੀ ਧਿਰ ਦਾ ਨਾਮ ਵਰਤੇ ਬਗੈਰ ਆਪਣੀ ਇੱਕ ਤਰਫਾ ਚਰਚਾ ਨੂੰ ਜਾਰੀ ਰੱਖ ਸਕਦਾ ਹੈ ਜੇਕਰ ਕੋਈ ਸੱਜਣ ਫਿਰ ਵੀ ਕਿਸੇ ਦਾ ਨਾਮ ਜਾਣ ਬੁਝਕੇ ਵਰਤਦਾ ਹੈ ਤਾਂ ਇਹ ਕੋਈ ਇਖਲਾਕੀ ਗੱਲ ਨਹੀਂ ਹੈ।

ਮਿਤੀ ੧੨-੧੧-੧੪ ਦਾ ਵਿਦਵਾਨ ਸੱਜਣ ਗੁਰਸਰਨ ਸਿੰਘ ਜੀ ਹੋਰਾਂ ਦਾ ਖਤ ਪੜ੍ਹਿਆ ਜਿਸ ਵਿੱਚ ਲਿਖਦੇ ਹਨ ਜਿਨ੍ਹੀ ਕੁ ਇਨ੍ਹਾਂ ਨੂੰ ਜਾਣਕਾਰੀ ਮਿਲੀ ਉਹ ਪਾਂਠਕਾਂ ਨਾਲ ਸਾਝੀ ਕਰ ਰਹੇ ਹਨ।

ਸਿੱਖ ਧਰਮ ਦਾ ਸਿਧਾਂਤ ਹੈ ਕਿ ਹਰ ਮੁਸੀਬਤ ਜਾਂ ਖੁਸ਼ੀ ਵੇਲੇ ਸਿਰਫ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ । ਉਹ ਹੀ ਉਸਦੀ ਰੱਖਿਆ ਕਰਨ ਦਾ ਵਸੀਲਾ ਬਣਾਉਂਦਾ ਹੈ । ਇਹ ਆਤਮਿਕ ਰੱਖਿਆ ਵੀ ਹੋ ਸਕਦੀ ਹੈ ਅਤੇ ਸਰੀਰਕ ਵੀ । ਵਿਦਵਾਨਾਂ ਦੀਆਂ ਲਿਖਤਾਂ ਪੜ੍ਹਕੇ ਇੰਜ਼ ਲੱਗਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਦੋਂ ਸੁਲਹੀ ਖਾਨ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਹੋਰ ਕੋਈ ਹੀਲਾ ਵਸੀਲਾ ਛੱਡਕੇ ਇਕ ਅਕਾਲ ਪੁਰਖ ਅੱਗੇ ਹੀ ਅਰਦਾਸ ਕੀਤੀ ਹੈ । ਕੁਦਰਤ ਦੇ ਭਾਣੇ ਅਨੁਸਾਰ ਸੁਲਹੀ ਖਾਨ ਰਸਤੇ ਵਿਚ ਹੀ ਆਪਣੀ ਗਲਤੀ ਕਾਰਨ ਮਰ ਗਿਆ ਸੀ । ਇਥੇ ਕੋਈ ਕਰਾਮਾਤ ਦੀ ਗੱਲ ਨਹੀਂ ਹੈ । ਮੇਰੇ ਵਰਗਿਆਂ ਨੇ ਸੋਚਿਆ ਸ਼ਾਇਦ ਗੁਰੂ ਜੀ ਨੇ ਕੋਈ ਕਰਾਮਾਤ ਵਰਤੀ ਹੈ । ਇਥੇ ਮੈਂਨੂੰ ਸਾਡੇ ਇਕ ਵਾਕਫਕਾਰ ਦੀ ਗੱਲ ਯਾਦ ਆ ਗਈ, ਜਿਹੜੀ ਮੈਂ ਪਹਿਲਾਂ ਵੀ ਸ਼ਾਇਦ ਪਾਠਕਾਂ ਨਾਲ ਸਾਂਝੀ ਕੀਤੀ ਸੀ । ਸਾਡੇ ਵਾਕਫਕਾਰ ਦੱਸ ਰਹੇ ਸਨ ਕਿ “ਮੇਰਾ ਪੰਜਾਬ ਵਿਚ ਘਰ ਕਰਾਏਦਾਰ ਖਾਲੀ ਨਹੀਂ ਕਰਦੇ ਸਨ; ਮੈਂ ਬਹੁਤ ਪ੍ਰੇਸ਼ਾਨ ਸੀ । ਫਿਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ, ਕੁਝ ਦਿਨ ਬਾਅਦ ਕਰਾਏਦਾਰ ਸੜਕ ਤੇ ਕਿਸੇ ਨਾਲ ਟੱਕਰ ਹੋ ਜਾਣ ਕਰਕੇ ਮਰ ਗਿਆ ਅਤੇ ਪਿੱਛਲੇ ਰਹਿੰਦੇ ਪ੍ਰੀਵਾਰ ਨੇ ਮੇਰਾ ਘਰ ਖਾਲੀ ਕਰ ਦਿਤਾ” । ਇਹ ਸਾਡੀ ਆਮ ਇਨਸਾਨਾਂ ਦੀ ਸੋਚ ਹੋ ਸਕਦੀ ਹੈ

ਉੱਪਰਲੇ ਪਹਿਰੇ ਅੰਦਰ ਸਰਦਾਰ ਗੁਰਸ਼ਰਨ ਸਿੰਘ ਜੀ ਨੇ ਲਿਖਿਆ ਹੈ ਕਿ ਸਿਖ ਧਰਮ ਦਾ ਸਿਧਾਂਤ ਹੈ ਕਿ ਹਰ ਮੁਸੀਬਤ ਜਾਂ ਖੁਸੀ ਵੇਲੇ ਸਿਰਫ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ।

ਨਾਲ ਹੀ ਇਨ੍ਹਾਂ ਨੂੰ ਵਿਦਵਾਂਨਾ ਦੀਆਂ ਲਿਖਤਾਂ ਪੜਕ੍ਹੇ ਇੰਝ ਲੱਗਦਾ ਹੈ ਕਿ ਗੁਰੂ ਅਰਜਨ ਪਾਤਸਾਹ ਜੀ ਨੂੰ ਜਦੋਂ ਸੁਲਹੀ ਖਾਨ ਦੇ ਆਉਣ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਨੇ ਹੋਰ ਕੋਈ ਹੀਲਾ ਵਸੀਲਾ ਛੱਡਕੇ ਇੱਕ ਅਕਾਲ ਪੁਰਖ ਅੱਗੇ ਹੀ ਅਰਦਾਸ ਕੀਤੀ ਹੈ। ਅਗਲੀ ਪੰਗਤੀ ਲਿਖਦੇ ਹਨ ਕੁਦਰਤ ਦੇ ਭਾਣੇ ਅਨੁਸਾਰ ਸੁਲਹੀ ਖਾਨ ਰਸਤੇ ਵਿੱਚ ਹੀ ਆਪਣੀ ਗਲਤੀ ਕਾਰਨ ਮਰ ਗਿਆ ਸੀ। ਇਥੇ ਕੋਈ ਕਰਾਮਾਤ ਨਹੀਂ ਹੈ। ਮੇਰੇ ਵਰਗਿਆ ਨੇ ਸੋਚਿਆ ਸ਼ਾਇਦ ਗੁਰੂ ਜੀ ਨੇ ਕੋਈ ਕਰਾਮਾਤਿ ਵਰਤੀ ਹੈ।

ਪਹਿਲਾਂ ਸਰਦਾਰ ਗੁਰਸਰਨ ਸਿੰਘ ਜੀ ਲਿਖਦੇ ਹਨ ਕਿ ਸਿਖ ਧਰਮ ਦਾ ਸਿਧਾਂਤ ਹੈ ਕਿ ਹਰ ਮੁਸੀਬਤ ਜਾ ਖੁਸੀ ਵੇਲੇ ਸਿਰਫ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਲਿਖਦੇ ਹਨ: - ਜਦੋਂ ਗੁਰੂ ਅਰਜਨ ਪਾਤਸਾਹ ਨੂੰ ਸੁਲਹੀ ਖਾਨ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਹਰ ਹੀਲਾ ਵਸੀਲਾ ਛੱਡਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ।

ਅਗਲੀ ਪੰਗਤੀ ਵਿੱਚ ਲਿਖਦੇ ਹਨ ਕਿ: - ਕੁਦਰਤ ਦੇ ਭਾਣੇ ਅਨੁਸਾਰ ਸੁਲਹੀ ਖਾਨ ਰਸਤੇ ਵਿੱਚ ਹੀ ਆਪਣੀ ਗਲਤੀ ਕਾਰਨ ਮਰ ਗਿਆ ਸੀ।

ਇਨ੍ਹਾਂ ਦੀ ਲਿਖਤ ਤੋਂ ਕਿਤੇ ਤਾਂ ਇਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਲਗਦਾ ਹੈ, ਜਿਵੇਂ ਕੋਈ ਸੁਲਹੀ ਖਾਨ ਰਸਤੇ ਵਿੱਚ ਟਰੈਫਿਕ ਵਾਇਲੇਸਨ ਕਰਦਾ ਸਟਾਪ ਸਾਈਨ ਮਿਸ ਕਰ ਗਿਆ ਹੋਵੇ?

ਜੇਕਰ ਇਨ੍ਹਾਂ ਮੁਤਾਬਕ ਸੁਲਹੀ ਖਾਨ ਦੀ ਗਲਤੀ ਵਾਲੀ ਘਟਣਾ ਠੀਕ ਹੈ ਤਾਂ ਫਿਰ ਇਹ ਅਰਦਾਸ ਵਾਲੀ ਘਟਣਾ ਨੂੰ ਕਿਹੜੇ ਨਜਰੀਏ ਨਾਲ ਦੇਖਦੇ ਹਨ?

ਇਕ ਪਾਸੇ ਅਰਦਾਸ ਦੀ ਪ੍ਰੋੜਤਾ ਕਰਦੇ ਹਨ ਅਤੇ ਦੂਸਰੇ ਪਾਸੇ ਇਹ ਕਹਿੰਦੇ ਹਨ ਕਿ ਸੁਲਹੀ ਖਾਨ ਆਪਣੀ ਕਿਸੇ ਗਲਤੀ ਕਾਰਨ ਰਸਤੇ ਵਿੱਚ ਮਰ ਗਿਆ। ਤੀਸਰੇ ਪਾਸੇ ਇਹ ਅਰਦਾਸ ਨੂੰ ਉਸ ਘਟਣਾ ਵਿੱਚੋਂ ਮਨਫੀ ਕਰਦੇ ਹਨ। ਜਿਸ ਤੋਂ ਸਾਫ ਇਹ ਸਾਬਤ ਹੁੰਦਾ ਹੈ ਕਿ ਇਹ ਆਪ ਹੀ ਸਪਸਟ ਨਹੀਂ ਹਨ।

ਚੌਥੀ ਗੱਲ ਇਹ ਆਪ ਹੀ ਕਿਸੇ ਆਪਣੇ ਵਾਕਫਕਾਰ ਦੀ ਇਸ ਘਟਣਾ ਵਾਲੀ ਅਰਦਾਸ ਨਾਲ ਜੋੜਦੇ ਜਦੋਂ ਇਹ ਕਹਿੰਦੇ ਹਨ ਕਿ ਇਨ੍ਹਾਂ ਦੇ ਵਾਕਫਕਾਰ ਦਾ ਕਰਾਏਦਾਰ, ਘਰ ਖਾਲੀ ਨਹੀਂ ਸੀ ਕਰਦਾ ਤਾਂ ਉਸਦੇ ਕਹਿਣ ਮੁਤਾਬਕ ਉਸਦੇ ਅਰਦਾਸ ਕਰਨ ਨਾਲ ਕਰਾਏਦਾਰ ਨਾਲ ਹਾਸਦਾ ਵਾਪਰ ਗਿਆ ਤਾਂ ਉਸਦਾ ਪਰਵਾਰ ਘਰ ਖਾਲੀ ਕਰ ਗਿਆ। ਅਖੀਰ ਤੇ ਲਿਖਦੇ ਹਨ ਕਿ ਇਹ ਸਾਡੀ ਆਮ ਇਨਸਾਨਾ ਦੀ ਗੱਲ ਹੋ ਸਕਦੀ ਹੈ। ਪਹਿਲਾਂ ਲਿਖਦੇ ਹਨ ਸਿਖ ਨੇ ਅਰਦਾਸ ਕਰਨੀ ਹੈ, ਇਥੇ ਵਾਕਫਕਾਰ ਕੀਤੀ ਅਰਦਾਸ ਰਾਂਹੀ ਘਟੀ ਘਟਣਾ ਨੂੰ ਆਮ ਇਨਸਾਨਾ ਦੀ ਗੱਲ ਨਾਲ ਜੋੜ ਦਿੰਦੇ ਹਨ।

ਅੱਗੇ ਇੱਕ ਗੱਲ ਹੋਰ ਲਿਖਦੇ ਹਨ ਕਿ: - ਮੇਰੇ ਵਰਗਿਆ ਨੇ ਸੋਚਿਆ ਸ਼ਾਇਦ ਗੁਰੂ ਜੀ ਨੇ ਕੋਈ ਕਰਾਮਾਤਿ ਵਰਤਾਈ ਹੈ। ਇਥੇ ਇਨ੍ਹਾਂ ਨੂੰ ਇਸ ਪੰਗਤੀ ਵਿੱਚੋਂ (ਸ਼ਾਇਦ) ਸ਼ਬਦ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਖੁਦ ਦੀ ਲਿਖਤ ਕਰਾਮਾਤੀ ਕਹਾਣੀ ਦੀ ਪ੍ਰੋੜਤਾ ਕਰਦੀ ਹੈ।

ਇਹ ਤਾਂ ਇਹ ਹੀ ਜਾਣਦੇ ਹਨ ਕਿ ਇਹ ਸਾਬਤ ਕੀ ਕਰਨਾ ਚਾਹੁੰਦੇ ਹਨ।

ਅੱਗੇ ਲਿਖਦੇ ਹਨ: -

ਸ੍ਰ ਬਲਦੇਵ ਸਿੰਘ ਜੀ ਦੀ ਇਹ ਦਲੀਲ ਤਥਾਂ ਤੋਂ ਹੀਣੀ ਹੈ, ਕਿ “ਸੁਲਬੀ ਖਾਨ” ਦੀ ਮੌਤ ਦਾ ਹੋ ਜਾਣਾ ਇਹ ਸਾਬਤ ਕਰਦਾ ਹੈ ਕਿ ਇਸ ਸ਼ਬਦ ਵਿਚ ਆਇਆ “ਸੁਲਹੀ” ਹੀ ਜਹਾਗੀਰ ਦਾ ਅਹਿਲਕਾਰ “ਸੁਲਹੀ ਖਾਨ” ਨਹੀਂ ਹੈ; ਕਿਉਂਕਿ ਇਹ ਕਿਤੇ ਵੀ ਇਤਿਹਾਸ ਵਿਚ ਲਿਖਿਆ ਨਹੀਂ ਮਿਲਦਾ ਕਿ “ਸੁਲਬੀ ਖਾਨ” ਨਾਲ ਕਿਸੇ ਨੇ ਵਾਧਾ ਕੀਤਾ ਹੋਵੇ ਕਿ ਤੇਰੀ ਮੌਤ ਗੁਰੂ ਜੀ ਨੂੰ ਖਤਮ ਕਰਨ ਤੋਂ ਪਹਿਲਾਂ ਨਹੀਂ ਹੋ ਸਕਦੀ । ਸਿੱਖ ਇਤਿਹਾਸ ਦੇ ਬਹੁਤ ਸਾਰੇ ਵਿਦਵਾਨਾਂ ਨੇ “ਸੁਲਹੀ” ਸ਼ਬਦ ਨੂੰ ਹੀ ਸੁਲਹੀ ਖਾਨ ਹੋਣ ਬਾਰੇ ਲਿਖਿਆ ਹੈ ।

ਸਰਦਾਰ ਕਸੇਲ ਜੀ ਮੁਤਾਬਕ ਦਾਸ ਦੀ ਗੱਲ ਤੱਥਾਂ ਤੋਂ ਹੀਣੀ ਹੈ, ਪਰ ਜੋ ਇਨ੍ਹਾਂ ਨੇ ਲਿਖਿਆ ਉਸਦੇ ਵਿੱਚ ਕਿੰਨੇ ਕੁ ਤੱਥ ਹਨ, ਜਦੋਂ ਇਹ ਲਿਖਦੇ ਹਨ: - ਕਿਉਕਿ ਇਹ ਕਿਤੇ ਵੀ ਇਤਿਹਾਸ ਵਿੱਚ ਨਹੀਂ ਲਿਖਿਆ ਮਿਲਦਾ ਕਿ “ਸੁਲਬੀ ਖਾਨ” ਨਾਲ ਕਿਸੇ ਨੇ (ਵਾਧਾ) ਦਾਅਵਾ ਕੀਤਾ ਹੋਵੇ ਤੇਰੀ ਮੌਤ ਗੁਰੂ ਜੀ ਨੂੰ ਖਤਮ ਕਰਨ ਤੋਂ ਪਹਿਲਾਂ ਨਹੀਂ ਹੋ ਸਕਦੀ। ਜਦੋਂ ਦਾਸ ਨੇ ਇਸ ਤਰ੍ਹਾਂ ਦੀ ਕੋਈ ਗੱਲ ਲਿਖੀ ਹੀ ਨਹੀਂ ਹੈ। ਇਥੇ ਦਾਸ ਜੇਕਰ ਇਨ੍ਹਾਂ ਨੂੰ ਮੋੜਵਾਂ ਢੁਚਰਕ ਸਵਾਲ ਇਸ ਤਰ੍ਹਾਂ ਕਰੇ ਕਿ: -

ਕੀ ਸਰਦਾਰ ਕਸੇਲ ਜੀ ਇਹ ਤੱਥ ਪੇਸ਼ ਕਰ ਸਕਦੇ ਹਨ ਕਿ ਕਿਸੇ ਇਤਿਹਾਸਕਾਰ ਨੇ ਇਹ ਇਤਹਾਸ ਲਿਖਿਆ ਹੈ ਕਿ ਸੁਲਹੀ ਖਾਨ ਅਤੇ ਸੁਲਬੀ ਖਾਨ ਦੀ ਮੌਤ ਤੋਂ ਬਾਅਦ ਗੁਰੂ ਪਾਤਸਾਹ ਦੀ ਸਹਾਦਤ ਹੋਣੀ ਹੈ ਅਤੇ ਪਾਪੀ ਚੰਦੂ ਦੀ ਮੌਤ ਗੁਰੂ ਅਰਜਨ ਪਾਤਸਾਹ ਦੀ ਸਹਾਦਤ ਤੋਂ ਬਾਅਦ ਹੋਣੀ ਹੈ?

ਕੀ ਕੋਈ ਤੁਕ ਬਣਦੀ ਇਸ ਤਰ੍ਹਾਂ ਦੇ ਸਵਾਲਾ ਦੀ?

ਦਾਸ ਨੇ ਤਾਂ ਮਹਾਨ ਕੋਸ਼ ਦਾ ਹਵਾਲੇ ਨਾਲ ਇਹ ਗੱਲ ਲਿਖੀ ਹੈ ਜਿਸਦਾ ਹੂ ਬਹੂ ਹਵਾਲਾ ਇੰਝ ਹੈ: - ਸੁਲਬੀ ਖਾਨ. ਸੁਲਹੀ ਖਾਨ ਦਾ ਵਡੇ ਭਾਈ ਦਾ ਪੁੱਤ੍ਰ, ਜੋ ਚੰਦੂ ਦੀ ਪ੍ਰੇਰਣਾ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਤਾਪ ਦੇਣ ਗਿਆ ਸੀ, ਅਰ ਅੰਮ੍ਰਿਤਸਰ ਦੇ ਰਸਤੇ ਤਨਖਾਹ (ਤਲਬ) ਬਾਬਤ ਨੌਕਰ ਪਠਾਣਾਂ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ। ਦੂਜੀ ਘਟਣਾਂ ਸੁਲਹੀ ਖਾਨ ਵਾਲੀ ਵੀ ਮਹਾਨ ਕੋਸ਼ ਅੰਦਰ ਹੀ ਦਰਜ ਹੈ।

ਰਹੀ ਗੱਲ ਸਾਰੇ ਵਿਦਵਾਨਾ ਨੇ ਇਨ੍ਹਾਂ ਮੁਤਾਬਕ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਹੋਣ ਬਾਰੇ ਹੀ ਲਿਖਿਆ ਹੈ। ਉਥੇ ਜੇਕਰ ਵਿਦਵਾਨ ਸੱਜਣਾਂ ਤੋਂ ਕੋਈ ਸੁਲਬੀ ਖਾਨ ਦੀ ਘਟਣਾਂ ਵਾਲੀ ਘਟਣਾਂ ਦੀ ਕਹਾਣੀ ਘੜਨ ਤੋਂ ਰਹਿ ਗਈ ਹੈ ਤਾਂ ਇਹ ਆਪ ਉਹ ਘਾਟ ਪੂਰੀ ਕਰ ਦੇਣ ਕਿਉਂਕਿ ਅੱਜ ਕੱਲ ਇਹ ਆਪ ਕਹਾਣੀਆਂ ਵਿੱਚ ਕਾਫੀ ਯਕੀਨ ਰੱਖਣ ਲੱਗ ਪਏ ਹਨ।

ਅੱਗੇ ਹੋਰ ਤੱਥ ਪੇਸ ਕਰਦੇ ਇਹ ਲਿਖਦੇ ਹਨ: -

ਇਸ ਕਰਕੇ ਮੇਰੇ ਵਿਚਾਰ ਵਿਚ ਗੁਰੂ ਜੀ ਨੇ ਸੁਲਹੀ ਖਾਨ ਨੂੰ ਹੀ ਇਥੇ ਸੁਲਹੀ ਲਿਖਿਆ ਹੈ । ਉਂਝ ਜਿੰਨੀ ਕੁ ਪਸਤੋ ਬੋਲੀ ਬੋਲਣ ਵਾਲਿਆ ਕੋਲੋਂ ਮੈਂਨੂੰ ਜਾਣਕਾਰੀ ਅਜੇ ਤੀਕਰ ਮਿਲੀ ਹੈ ਉਸ ਅਨੁਸਾਰ ਉਹ ਦੱਸਦੇ ਹਨ ਕਿ ਸੁਲਾ ਜਾਂ ਸੁਲਹਾ ਸਾਡੇ ਸਾਂਤੀ ਨੂੰ ਕਹਿੰਦੇ ਹਨ ਪਰ ਨਾਂਅ ਸੁਲਹੀ ਰੱਖਦੇ ਹਨ । ਉਹਨਾਂ ਦਾ ਸ਼ਬਦ ਨੂੰ ਬੋਲਣ ਵਿਚ ਥੋੜਾ ਫਰਕ ਹੈ । ਇਹ ਹੇਠ ਲਿਖੀ ਜਾਣਕਾਰੀ ਹੈ, ਜੇਕਰ ਕਿਸੇ ਵੀਰ ਕੋਲ ਇਸ ਬਾਰੇ ਜਾਣਕਾਰੀ ਹੋਵੇ ਤਾਂ ਸਾਂਝੀ ਕਰਨ ਲਈ ਧੰਨਵਾਦੀ ਹੋਵਾਂਗਾ ।

Sulhi in pashtoo language means peace but it is a name of person or place in so many areas. Thanks, Yousaf

ਜੇਕਰ ਇਨ੍ਹਾਂ ਦੇ ਵੀਚਾਰ ਅਨੁਸਾਰ ਗੁਰੂ ਜੀ ਨੇ ਸੁਲਹੀ ਖਾਨ ਨੂੰ ਹੀ ਸੁਲਹੀ ਲਿਖਿਆ ਹੈ ਤਾਂ ਇਹ ਵੀਚਾਰ ਤਾਂ ਸੰਮਪਰਦਾਈ ਲੋਕਾਂ ਦੇ ਇਨ੍ਹਾਂ ਤੋਂ ਵੀ ਪਹਿਲਾਂ ਦੇ ਪਰਚਲਤ ਹਨ, ਇਹ ਫਿਰ ਇਹ ਨਾ ਕਹਿਣ ਕਿ ਇਹ ਵੀਚਾਰ ਇਨ੍ਹਾਂ ਦੇ ਹਨ ਇਨ੍ਹਾਂ ਨੂੰ ਫਿਰ ਇਹ ਕਹਿਣਾ ਚਾਹੀਦਾ ਹੈ ਕਿ ਇਹ ਸੰਪਰਦਾਈ ਸੋਚ ਨਾਲ ਸਹਿਮਤ ਹਨ।

ਦੂਸਰੀ ਗੱਲ ਇਹ ਜੇਕਰ ਇਨ੍ਹਾਂ ਅਨੁਸਾਰ ਪਸਤੋਂ ਵਿੱਚ ਸੁਲਾ ਜਾ ਸੁਲਹਾ ਨੂੰ ਸਾਡੇ ਸਾਂਤੀ ਕਹਿੰਦੇ ਹਨ ਪਰ ਨਾਂਅ ਸਾਡੇ ਸੁਲਹੀ ਰੱਖਦੇ ਹਨ। ਫਿਰ ਹਿੰਦੀ ਵਿੱਚ ਸੂਲ ਤੋਂ ਸੂਲੀ ਅਤੇ ਸੂਲੀ ਤੋਂ ਸੁਲਹੀ ਅਗਿਆਨਤਾ ਦੀ ਸੂਲੀ ਕਿਉਂ ਨਹੀਂ ਹੋ ਸਕਦੇ?

ਅੱਗੇ ਹੋਰ ਤੱਥ ਪੇਸ ਕਰਦੇ ਲਿਖਦੇ ਹਨ ਕਿ: -

ਸ੍ਰ ਬਲਦੇਵ ਸਿੰਘ ਜੀ ਹਿੰਦੀ ਦੇ ਸ਼ਬਦ शूलਤੋਂ ਸੁਲਹੀ ਬਣਾ ਰਹੇ ਹਨ ਤਾਂ ਕੀ ਇਹ ਸਮਝ ਲਿਆ ਜਾਵੇ ਕਿ ਮੁਸਲਮਾਨਾ ਨੇ ਹਿੰਦੀ ਦੇ ਸ਼ਬਦ ਦਾ ਨਾਂਅ ਸੁਲਹੀ ਖਾਨ ਰੱਖਿਆ ਹੋਵੇਗਾ ?

ਕੀ ਮੁਸਲਮਾਨ ਤੇ ਕੋਈ ਹਿੰਦੀ ਪੜਨ ਲਿਖਣ ਜਾਂ ਹਿੰਦੀ ਸ਼ਬਦ ਵਰਤਣ ਤੇ ਕੋਈ ਪਾਬੰਦੀ ਹੈ?

ਇਹ ਸੁਲ ਤੋਂ ਸੁਲਹਾ ਅਤੇ ਸੁਲਹਾ ਤੋਂ ਸੁਲਹੀ ਬਣਾ ਦੇਣ ਤਾਂ ਇਨ੍ਹਾਂ ਲਈ ਠੀਕ ਹੈ ਇਸ ਗੱਲ ਵਿੱਚ ਇਨ੍ਹਾਂ ਨੂੰ ਤੱਥ ਨਜਰ ਆਉਦਾ ਹੈ। ਜੇਕਰ ਦਾਸ ਨੇ ਸੂਲ ਤੋਂ ਸੂਲੀ ਅਤੇ ਸੂਲੀ ਤੋਂ ਸੁਲਹੀ ਲਿਖਿਆ ਹੈ ਤਾਂ ਇਨ੍ਹਾਂ ਲਈ ਇਹ ਗੱਲ ਤੱਥ ਹੀਣ ਹੈ।

ਕੀ ਜੇਕਰ ਇਨ੍ਹਾਂ ਅਨੁਸਾਰ ਪਸਤੋਂ ਭਾਸ਼ਾ ਦਾ ਸ਼ਬਦ ‘ਸੁਲ ਤੋਂ ਸੁਲਹਾ ਅਤੇ ਸੁਲਹਾ ਤੋਂ ਸੁਲਹੀ (ਸਾਂਤੀ) ਤੱਕ ਦਾ ਸਫਰ ਤਹਿ ਕਰ ਸਕਦਾ ਹੈ ਤਾਂ, ਕੀ ਹਿੰਦੀ ਭਾਸ਼ਾ ਦਾ ਸ਼ਬਦ ‘ਸੂਲ ਤੋਂ ਸੂਲੀ ਅਤੇ ਸੂਲੀ ਤੋਂ ਸੁਲਹੀ ਤੱਕ ਦੇ ਸਫਰ ਤਹਿ ਕਿਉਂ ਨਹੀਂ ਕਰ ਸਕਦਾ?

ਇਸ ਹਿੰਦੀ ਸ਼ਬਦ ਦੇ ਰਸਤੇ ਵਿੱਚ ਇਹ ਕਿਉਂ ਖੱਡ ਪੁੱਟ ਰਹੇ ਹਨ?

ਆਸਾ ਮਹਲਾ ੫ ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥ ਸਤਿਗੁਰਿ ਮੋ ਕਉ ਦੀਆ ਉਪਦੇਸੁ ॥ ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ ਜੋ ਕਿਛੁ ਕਰੀ ਸੁ ਤੇਰਾ ਤਾਣੁ ॥ ਤੂੰ ਮੇਰੀ ਓਟ ਤੂੰ ਹੈ ਦੀਬਾਣੁ ॥੨॥ ਤੁਧ ਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ ਆਨ ਨ ਬੀਆ ਤੇਰੀ ਸਮਸਰਿ ॥ ਤੇਰੇ ਸੇਵਕ ਕਉ ਕਿਸ ਕੀ ਕਾਣਿ ॥ ਸਾਕਤੁ ਭੂਲਾ ਫਿਰੈ ਬੇਬਾਣਿ ॥੩॥ ਤੇਰੀ ਵਡਿਆਈ ਕਹੀ ਨ ਜਾਇ ॥ ਜਹ ਕਹ ਰਾਖਿ ਲੈਹਿ ਗਲਿ ਲਾਇ ॥ ਨਾਨਕ ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥ (ਮ:5,ਪੰਨਾ ੩੭੧)

ਸਰਦਾਰ ਗੁਰਸਰਨ ਸਿੰਘ ਜੀ ਉੱਪਰ ਦਿੱਤਾ ਜੋ ਗੁਰਬਾਣੀ ਦਾ ਹਵਾਲਾ ਪੇਸ ਕੀਤਾ ਹੈ ਇਹ ਸਮਝਾਉਣ ਕਿ ਇਸ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸਬਦ ਦੇ ਸਿਧਾਂਤਕ ਪਰਕਰਣ ਨਾਲ ਕਿਵੇਂ ਸਬੰਧ ਜੁੜਦਾ ਹੈ?

ਕਿਉਂਕਿ ਸੁਰੂ ਵਿੱਚ ਤਾਂ ਸੁਲਹੀ ਖਾਨ ਵਾਲੀ ਘਟਣਾਂ ਨੂੰ ਇਹ ਉਸਦੀ ਆਪਣੀ ਰਸਤੇ ਵਿੱਚ ਕੀਤੀ ਗਲਤੀ ਦੁਆਰਾ ਘਟੀ ਦਰਸਾਂ ਚੁੱਕੇ ਹਨ ਹੁਣ ਇਥੇ ਫਿਰ ਇਹ ਇਸ ਸ਼ਬਦ ਨੂੰ ਸੁਲਹੀ ਖਾਨ ਵਾਲੀ ਘਟਣਾਂ ਨੂੰ ਅਰਦਾਸ ਰਾਹੀ ਘਟੀ ਘਟਣਾਂ ਨਾਲ ਜੋੜ ਰਹੇ ਹਨ।

ਜਦੋਂ ਕਿ “ਸੁਲਹੀ ਤੇ ਨਾਰਾਇਣ ਰਾਖੁ” ਵਾਲਾ ਸਬਦ ਰਾਗ ਆਸਾ ਅੰਦਰ ਪੰਨਾ ੮੨੫ ਉੱਪਰ ਦਰਜ ਹੈ ਅਤੇ ਇਹ “ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ।। “ ਵਾਲਾ ਗੁਰਬਾਣੀ ਸਬਦ ਰਾਗ ਬਿਲਾਵਲ ਅੰਦਰ ਪੰਨਾ ੩੭੧ ਉੱਪਰ ਦਰਜ ਹੈ।

ਇੱਕ ਹੋਰ ਇਨ੍ਹਾਂ ਦੀ ਦਲੀਲ ਕਿਵੇਂ ਤੱਥ ਭਰਭੂਰ ਹੈ।

ਏਥੇ ਸ੍ਰ ਬਲਦੇਵ ਸਿੰਘ ਜੀ ਪਤਾ ਨਹੀਂ ਕਿਵੇਂ ਭੁੱਲ ਜਾਂਦੇ ਹਨ ਕਿ ਕਿਸੇ ਮਨੁੱਖ ਦੇ ਨਾਂਅ ਦੇ ਅਰਥ ਨਹੀਂ ਕੀਤੇ ਜਾਂਦੇ, ਜਿਵੇਂ ਕਹਿਣ ਨੂੰ ਤਾਂ ਦੀਵਾਨ ਸੁੱਚਾ ਨੰਦ ਹੈ ਪਰ ਕੀ ਉਸਦੇ ਅਰਥ “ਪਵਿਤਰ” ਲਵਾਂਗੇ ? ਨਹੀਂ । ਉਸਦੀ ਕਰਤੂਤ ਸਿੱਖ ਦੋਖੀ ਤੋਰ ਤੇ ਲਈ ਜਾਵੇਗੀ । ਇਜ਼ ਹੀ ਕਈਆਂ ਦੇ ਨਾਂਅ ਭਗਵੰਤ ਹੈ ਕੀ ਆਪਾਂ ਉਹਨਾਂ ਦਾ ਮਤਲਬ ਅਕਾਲ ਪੁਰਖ ਲਵਾਂਗੇ ?

ਸਰਦਾਰ ਗੁਰਸਰਨ ਸਿੰਘ ਜੀ ਲਿਖਦੇ ਹਨ ਕਿ ਬਲਦੇਵ ਸਿੰਘ ਪਤਾ ਨਹੀਂ ਕਿਵੇਂ ਭੁੱਲ ਜਾਂਦੇ ਹਨ ਕਿ ਕਿਸੇ ਮਨੁੱਖ ਦੇ ਨਾਂਅ ਦੇ ਅਰਥ ਨਹੀਂ ਕੀਤੇ ਜਾਂਦੇ

ਪਹਿਲੀ ਗੱਲ ਤਾਂ ਇਹ ਹੈ ਕਿ ਦਾਸ ਨੇ ਤਾਂ ਕਿਤੇ ਕਿਸੇ ਦੇ ਨਾਅ ਦੇ ਅਰਥ ਕੀਤੇ ਹੀ ਨਹੀਂ, ਨਾ ਹੀ ਦਾਸ ਨੇ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਦੇ ਨਾਂਅ ਨਾਲ ਜੋੜਕੇ ਅਰਥ ਕੀਤੇ ਹਨ ਅਤੇ ਨਾ ਹੀ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਹੀ ਮੰਨਿਆ ਹੈ, ਇਹ ਇਨ੍ਹਾਂ ਦਾ ਦੋਸ ਬੇਬੁਨਿਆਦ ਹੈ ਇਹ ਕੰਮ ਤਾਂ ਇਨ੍ਹਾਂ ਨੇ ਆਪ ਕੀਤਾ ਹੈ ਜਦੋਂ ਸੁਲਹੀ ਸ਼ਬਦ ਨੂੰ ਸੁਲਹੀ ਖਾਨ ਦੇ ਨਾਂਅ ਨਾਲ ਜੋੜਕੇ ਅਰਥ ਸਾਂਤੀ ਕਰਦੇ ਹਨ।

ਬਾਕੀ ਜੇਕਰ ਨਾਂਵਾਂ ਦੀ ਚੀਰ ਫਾੜ ਕਰਕੇ ਕਿਸੇ ਦੀ ਖਿਲੀ ਉਡਾਣ ਵਾਲੇ ਕਿਸੇ ਸੱਜਣ ਦਾ ਨਾਮ ਪਤਾ ਲੈਣਾ ਹੈ ਤਾਂ ਦਾਸ ਨਾਲ ਸਿੱਧਾ ਸੰਪਰਕ ਕਰਕੇ ਲੈ ਲੈਣ, ਨਾਲ ਹੀ ਜੋ ਉਨ੍ਹਾਂ ਖਿਲੀ ਉਡਾਉਣ ਵਾਲਿਆ ਨੇ ਮੇਰੇ ਨਾਂਅ ਤੋਂ ਮੈਨੂੰ ਸਾਬਤ ਕੀਤਾ ਹੈ ਉਨ੍ਹਾਂ ਦੀ ਕਰਤੂਤ ਦੀ ਲਿਖਤ ਵੀ ਲੈ ਕਰਕੇ ਪੜ ਲੈਣ ਅਤੇ ਫਿਰ ਇਹ ਸਲਾਹ ਗੁਰਸਰਨ ਸਿੰਘ ਜੀ ਉਨ੍ਹਾਂ ਨੂੰ ਦੇਣ ਜੋ ਲੋਕ ਅਜਿਹਾ ਕੁੱਝ ਕਰਦੇ ਹਨ। ਉਨ੍ਹਾਂ ਨੂੰ ਵੀ ਮੇਰੇ ਵਲੋਂ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸਬਦ ਦੇ ਮੇਰੇ ਵਲੋਂ ਅਰਥ ਕਰਨ ਤੋਂ ਹੀ ਚਿੜ ਹੋਈ ਹੈ। ਉਨ੍ਹਾਂ ਦੀਆਂ ਲਿਖਤਾ ਅੱਜ ਕਲ ਸਿਖ ਮਾਰਗ ਤੇ ਨਹੀਂ ਛਪਦੀਆਂ।

ਅੰਤ ਵਿੱਚ ਬੇਨਤੀ ਹੈ ਕਿ ਦਾਸ ਨੇ ਜੋ ਅਰਥ ਕੀਤੇ ਹਨ ਕੋਈ ਇਹ ਦਾਅਵਾ ਕਿਤੇ ਨਹੀਂ ਜਿਤਾਇਆ ਕਿ ਇਹ ਹੀ ਅੰਤਲੇ ਹਨ। ਇਹ ਆਪ ਸੁਲਹੀ ਦੇ ਸਾਂਤੀ ਅਰਥ ਕਰਕੇ ਸਾਰੇ ਸ਼ਬਦ ਦੇ ਅਰਥ ਕਰਕੇ ਸਿਖ ਮਾਰਗ ਉੱਪਰ ਪਾ ਦੇਣ ਦੀ ਕ੍ਰਿਪਾਲਤਾ ਕਰਨ ਕਿਉਂਕਿ ਇਨ੍ਹਾਂ ਨੂੰ ਸੁਲਹੀ ਦੇ ਅਰਥ ਸਾਂਤੀ ਹੋਣ ਬਾਰੇ ਜੋ ਪਤਾ ਚਲਿਆ ਹੈ ਇਹ ਇਨ੍ਹਾਂ ਦੀ ਆਪਣੀ ਖੋਜ ਹੈ ਇਹ ਆਪਣੀ ਖੋਜ ਨਾਲ ਆਪ ਤਾਂ ਸਹਿਮਤ ਹੋਣ, ਜੇਕਰ ਇਨ੍ਹਾਂ “ਸੁਲਹੀ” ਸ਼ਬਦ ਨੂੰ ਸੁਲਹੀ ਖਾਨ ਅਜੇ ਵੀ ਮੰਨਣਾ ਹੈ ਤਾਂ ਇਹ ਇਨ੍ਹਾਂ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਦਾਸ ਦੀ ਇਹ ਕੋਈ ਮਜਬੂਰੀ ਨਹੀਂ ਕਿ ਦਾਸ ਸੁਲਹੀ ਨੂੰ ਸੁਲਹੀ ਖਾਨ ਮੰਨੇ।

ਭੁਲ ਚੁੱਕ ਦੀ ਖਿਮਾ

ਗੁਰੂ ਗ੍ਰੰਥ ਦੇ ਪੰਥ ਦਾ ਦਾਸ

ਬਲਦੇਵ ਸਿੰਘ


16/01/14)
ਜਸਵੰਤ ਸਿੰਘ ‘ਅਜੀਤ’

ਗਲ ਪੰਥ ਨੂੰ ਉਚਿਆਂ ਲਿਜਾਣ ਦੀ: ਅੱਜ ਦੀ ਕਸੌਟੀ ਤੇ: ਗੁਰੂ ਸਾਹਿਬਾਨ ਨੇ ਆਪਣੇ ਜੀਵਨ, ਸਿਖਿਆਵਾਂ, ਕਾਰਜਾਂ ਅਤੇ ਸ਼ਹੀਦੀਆਂ ਰਾਹੀਂ ਸਿੱਖਾਂ ਦੀ ਇੱਕ ਅਦੁਤੀ ਪਛਾਣ ਕਾਇਮ ਕੀਤੀ ਸੀ। ਜਿਸਨੂੰ ਗੁਰੂ ਸਾਹਿਬਾਂ ਤੋਂ ਬਾਅਦ ਕਾਇਮ ਰਖਦਿਆਂ ਸਿੱਖ ਯੋਧਿਆਂ ਨੇ ਜਨ-ਸੇਵਾ, ਗ਼ਰੀਬਾਂ-ਮਜ਼ਲੂਮਾਂ, ਬੇਗੁਨਾਹਵਾਂ ਅਤੇ ਬੇਸਹਾਰਿਆਂ ਦੀ ਰਖਿਆ ਲਈ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਆਪਣੀਆਂ ਸ਼ਹੀਦੀਆਂ ਦੇ ਕੇ, ਆਪਣੇ ਪ੍ਰਤੀ ਵਿਸ਼ਵਾਸ ਨੂੰ ਬਣਾਈ ਰਖਿਆ ਸੀ। ਇਸੇ ਪਛਾਣ ਤੇ ਵਿਸ਼ਵਾਸ ਦਾ ਹੀ ਨਤੀਜਾ ਸੀ ਕਿ ਅੰਗ੍ਰੇਜ਼ੀ ਸੱਤਾ-ਕਾਲ ਦੀਆਂ ਅਰੰਭਕ ਅਦਾਲਤਾਂ ਦੇ ਜੱਜ ਕੇਵਲ ਇੱਕ ਸਿੱਖ ਦੀ ਗੁਆਹੀ ਦੇ ਆਧਾਰ ਤੇ ਹੀ ਆਪਣਾ ਫੈਸਲਾ ਦੇ ਦਿਆ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ, ਸਿੱਖ ਕਦੀ ਵੀ ਝੂਠ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਸਫਰ ਤੇ ਨਿਕਲੇ ਲੋਕਾਂ ਦੇ ਕਾਫਿਲੇ ਦੇ ਨਾਲ ਜੇ ਕੋਈ ੱਿੲੱਕ ਵੀ ਸਿੱਖ ਹੁੰਦਾ ਤਾਂ ਉਹ ਨਿਸ਼ਚਿੰਤ ਹੋ ਕੇ ਸਫਰ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜਦੋਂ ਤਕ ਇਹ ਸਿੱਖ ਉਨ੍ਹਾਂ ਦੇ ਕਾਫਿਲੇ ਨਾਲ ਹੈ, ਤਦ ਤਕ ਉਹ ਪੂਰੀ ਤਰ੍ਹਾਂ ਸੁਰਖਿਅਤ ਹਨ। ਇਹੀ ਵਿਸ਼ਵਾਸ ਸੀ ਕਿ ਜਦੋਂ ਕਿਸੇ ਨੇ ਆਪਣੀ ਧੀ-ਭੈਣ ਨੂੰ ਇਕਲਿਆਂ ਹੀ ਕਿਧਰੇ ਭੇਜਣਾ ਹੁੰਦਾ, ਤਾਂ ਉਹ ਉਸਨੂੰ ਗੱਡੀ ਵਿੱਚ ਬਿਠਾਣ ਤੋਂ ਪਹਿਲਾਂ, ਇਹ ਵੇਖਦਾ ਕਿ ਜਿਸ ਡੱਬੇ ਵਿੱਚ ਉਹ ਉਸਨੂੰ ਬਿਠਾ ਰਿਹਾ ਹੈ, ਉਸ ਵਿੱਚ ਕੋਈ ਸਿੱਖ ਬੈਠਾ ਹੈ ਜਾਂ ਨਹੀਂ? ਕਿਉਂਕਿ ਉਹ ਸਮਝਦਾ ਸੀ ਕਿ ਜਿਸ ਡੱਬੇ ਵਿੱਚ ਇੱਕ ਵੀ ਸਿੱਖ ਬੈਠਾ ਹੈ, ਉਸ ਡੱਬੇ ਵਿੱਚ ਬੈਠੀ ਹਰ ਔਰਤ ਹੀ ਨਹੀਂ, ਸਗੋਂ ਉਸ ਵਿੱਚ ਬੈਠੀ ਹਰ ਸਵਾਰੀ ਵੀ ਪੂਰੀ ਤਰ੍ਹਾਂ ਸੁਰਖਿਅਤ ਹੈ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜੋ ਸਾਬਤ ਕਰਦੀਆਂ ਹਨ ਕਿ ਦੇਸ਼ ਦੀ ਇਜ਼ਤ-ਆਬਰੂ ਅਤੇ ਸਨਮਾਨ ਨੂੰ ਬਚਾਣ ਲਈ ਸਿੱਖ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਦਿਆ ਕਰਦੇ ਸਨ, ਕਿਉਂਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਸਿਖਿਆ ਰੂਪੀ ਜੋ ਗੁੜ੍ਹਤੀ ਦਿਤੀ ਸੀ, ਉਹ ਉਨ੍ਹਾਂ ਨੂੰ ਧੀਆਂ-ਭੈਣਾਂ, ਗ਼ਰੀਬਾਂ-ਮਜ਼ਲੂਮਾਂ, ਬੇਸਹਾਰਿਆਂ ਅਤੇ ਬੇਗੁਨਾਹਵਾਂ ਨੂੰ ਜ਼ਬਰ-ਜ਼ੁਲਮ ਤੋਂ ਬਚਾਣ ਲਈ ਜਾਨਾਂ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ।
ਸੁਆਲ ਉਠਦਾ ਹੈ ਕਿ ਕੀ ਅਜ ਦੇ ਸਿੱਖ-ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਕਸੌਟੀ ਤੇ ਪੂਰਿਆਂ ਉਤਰਦੇ ਹਨ, ਜਿਸਤੇ ਪਰਖਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਤਾਂ ਆਪਣੇ ਪੰਥ ਨੂੰ ਉਚੇਰਿਆਂ ਲੈ ਕੇ ਜਾਣਾ ਹੈ।
…ਅਤੇ ਅੰਤ ਵਿੱਚ: ਸੰਨ 2004 ਦੀ ਗਲ ਹੈ, ਉਸ ਵਰ੍ਹੇ ਦਿੱਲੀ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਇੱਕ ਅਦੁਤੀ ਯਾਦਗਾਰ ਕਾਇਮ ਕਰਨ ਲਈ ਹਰਿਆਣਾ-ਦਿੱਲੀ ਬਾਰਡਰ ਤੇ ਸ਼੍ਰੀਮਤੀ ਸੋਨੀਆ ਗਾਂਧੀ ਪਾਸੋਂ ਨੀਂਹ-ਪੱਥਰ ਰਖਵਾਣ ਦੀ ਰਸਮ ਅਦਾ ਕਰਵਾਈ ਗਈ, ਜੋ ਹੁਣ ਤਿਆਰ ਹੋ ਇਸ ਬਾਰਡਰ (ਸਿੰਧੂ ਬਾਰਡਰ) ਰਾਹੀਂ ਦਿੱਲੀ ਵਿੱਚ ਪ੍ਰਵੇਸ਼ ਕਰਨ ਅਤੇ ਦਿੱਲੀਓਂ ਬਾਹਰ ਜਾਣ ਵਾਲਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਜਦੋਂ ਇਸਦਾ ਨੀਂਹ ਪੱਥਰ ਰਖਿਆ ਗਿਆ ਸੀ ਤਾਂ ਉਨ੍ਹਾਂ ਦਿਨਾਂ ਵਿੱਚ, ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਇੱਕ ਬੈਠਕ ਹੋਈ ਸੀ, ਜਿਸ ਵਿੱਚ ਦਲ ਦੇ ਇੱਕ ਮੁੱਖੀ ਨੇ ਹਵਾ ਵਿੱਚ ਬਾਹਵਾਂ ਲਹਿਰਾਂਦਿਆਂ ਐਲਾਨ ਕੀਤਾ ਸੀ ਕਿ ਇਸ ਯਾਦਗਾਰ ਨੂੰ ਸਥਾਪਤ ਕਰਨ ਲਈ ਸੋਨੀਆ ਗਾਂਧੀ ਵਲੋਂ ਰਖੇ ਗਏ ਨੀਂਹ ਪੱਥਰ ਨੂੰ ਉਖਾੜ ਕੇ ਗੁਰੂ ਸਾਹਿਬ ਦੀ ਯਾਦ ਵਿੱਚ ਬਣੇ ਸਮਾਰਕ ਨੂੰ ਢਾਹ ਢੇਰੀ ਕਰ ਦਿਤਾ ਜਾਇਗਾ।


15/01/14)
ਅਵਤਾਰ ਸਿੰਘ ਮਿਸ਼ਨਰੀ

ਭਗਵੰਤ ਮਾਨ ਨੇ “ਬਾਬਾ ਨਾਨਕ” ਕਹਿ ਕੇ ਕਿਹੜਾ ਗੁਨਾਹ ਕਰਤਾ ?
ਅਵਤਾਰ ਸਿੰਘ ਮਿਸ਼ਨਰੀ (5104325827)
“ਬਾਬਾ” ਤਾਂ ਸਤਿਕਾਰਯੋਗ ਸ਼ਬਦ ਹੈ ਪਰ ਅੱਜ ਤਾਂ ਜਣਾ ਖਣਾ ਚੋਲੇ ਪਾ ਕੇ “ਬਾਬਾ” ਅਖਵਾਈ ਜਾਂਦਾ ਹੈ। ਗੁਰੂ ਨਾਨਕ ਸਾਹਿਬ ਵੇਲੇ ਰੂਹਾਨੀਅਤ ਵਿੱਚ ਵੱਡੇ ਬੰਦੇ ਨੂੰ ਹੀ “ਬਾਬਾ” ਕਿਹਾ ਜਾਂਦਾ ਸੀ। ਫਿਰ “ਬਾਬਾ ਨਾਨਕ ਜੀ” ਤਾਂ ਜਨਤਾ ਵਿੱਚ ਏਨੇ ਹਰਮਨ ਪਿਆਰੇ ਹੋ ਗਏ ਸਨ ਕਿ-ਘਰਿ ਘਰਿ ਬਾਬਾ ਗਾਵੀਏ ਵੰਜਨਿ ਤਾਲ ਮਿਰਦੰਗ ਰਬਾਬਾ॥ (ਭਾ.ਗੁ.) ਅਤੇ ਗੁਰੂ ਗ੍ਰੰਥ ਸਾਹਿਬ ਵਿਖੇ ਵੀ “ਬਾਬਾ ਨਾਨਕ” ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜੇ ਭਗਵੰਤ ਮਾਨ ਨੇ ਸਤਿਕਾਰ ਨਾਲ “ਬਾਬਾ ਨਾਨਕ” ਕਹਿ ਦਿੱਤਾ ਤਾਂ ਕਿਹੜਾ ਗੁਨਾਹ ਕਰਤਾਜਿਹੜਾ ਕਿ ਉਸ ਨੂੰ ਪੁਜਾਰੀਆਂ ਕੋਲ ਪੇਸ਼ ਹੋ ਕੇ ਗਲਤੀ ਮੰਨਣੀ ਪਵੇ? ਭਗਵੰਤ ਮਾਨ ਜੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ “ਬਾਬੇ ਨਾਨਕ” ਦੇ ਮਾਰਗ ਤੇ ਚਲਦਿਆਂ ਪੁਜਾਰੀਆਂ ਦੀ ਲੁੱਟ ਤੋਂ ਜਨਤਾ ਨੂੰ ਜਗਾਉਂਦੇ ਰਹੋ। “ਬਾਬੇ ਨਾਨਕ” ਨੇ ਤਾਂ ਪੁਜਾਰੀਆ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਨੂੰ "ਤੀਨੈ ਉਜਾੜੈ ਕਾ ਬੰਧ" (ਗੁਰੂ ਗ੍ਰੰਥ) ਕਿਹਾ ਹੈ ਕਿ ਇਹ ਲੋਕ ਅਸਲ ਧਰਮ ਦੀ ਖੇਤੀ ਨੂੰ ਉਜਾੜਦੇ ਹਨ।
ਬਾਕੀ ਇਹ ਪੁਜਾਰੀ ਆਪਣੇ ਆਪ ਨੂੰ “ਬਾਬੇ” ਤੋਂ ਵੀ ਵੱਡੇ ਜਥੇਦਾਰ, ਸਿੰਘ ਸਾਹਿਬ ਅਤੇ ਗਿਆਨੀ ਅਖਵਾ ਸਕਦੇ ਹਨ ਤਾਂ ਕੀ “ਬਾਬਾ ਨਾਨਕ” ਇਨ੍ਹਾਂ ਤੋਂ ਛੋਟੇ ਸਨ ਜਿਨ੍ਹਾਂ ਨੂੰ “ਬਾਬਾ” ਨਹੀਂ ਕਿਹਾ ਜਾ ਸਕਦਾ? ਅੱਜ ਤਾਂ ਛੋਕਰੇ ਸਾਧ ਵੀ ਸੰਤ ਬਾਬਾ ਜੀ ਮਹਾਂਰਾਜ ਅਖਵਾ ਰਹੇ ਹਨ। ਜਣਾ ਖਣਾ ਗੋਲ ਪੱਗ ਬੰਨ੍ਹ ਕੇ “ਬਾਬਾ” ਬਣਿਆਂ ਫਿਰਦਾ ਹੈ। ਕੀ ਇਹ ਔਰੰਗਜ਼ੇਬੀ ਥਾਣੇਦਾਰ ਇਨ੍ਹਾਂ ਡੇਰੇਦਾਰ ਸੰਪ੍ਰਦਾਈਆਂ ਦੇ ਨਾਂ ਨਾਲੋਂ ਸੰਤ, ਬਾਬਾ 108 ਬ੍ਰਹਮ ਗਿਆਨੀ ਮਹਾਂਰਾਜ ਅਤੇ ਮਹਾਂਪੁਰਖ, ਗੁਰੂ ਲਈ ਰਾਖਵੇਂ ਤੇ ਸਤਿਕਾਰੇ ਸ਼ਬਦਾਂ ਦੀ ਨਾਜਾਇਜ਼ ਵਰਤੋਂ ਕਰਨ ਦੇ ਦੋਸ਼ ਵਿੱਚ, ਅਕਾਲ ਤਖਤ ਤੇ ਤਲਬ ਕਰਕੇ ਸਜਾ ਸੁਨਾਉਣਗੇ ਕਿ ਅੱਜ ਤੋਂ ਬਾਅਦ ਕੋਈ ਡੇਰੇਦਾਰ ਸੰਪਰਦਾਈ ਸੰਤ ਸਾਧ, ਇਨ੍ਹਾਂ ਅਤਿ ਸਤਿਕਾਰਯੋਗ ਸ਼ਬਦਾਂ ਦੀ ਆਪਣੇ ਨਾਂ ਨਾਲ ਦੁਰਵਰਤੋਂ ਨਹੀਂ ਕਰੇਗਾ ਸਗੋਂ ਸਰਦਾਰ, ਸਿੰਘ, ਕੌਰ ਜਾਂ ਭਾਈ ਹੀ ਲਿਖੇਗਾ? ਹੁਣ ਜਨਤਾ ਨੂੰ ਇਨ੍ਹਾਂ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਰੋਧੀ ਦਬਕਿਆਂ ਵਾਲੇ ਫਤਵਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ।
“ਅਕਾਲ ਤਖਤ” ਗੁਰੂ ਹਰਿਗੋਬਿੰਦ ਸਾਹਿਬ ਨੇ ਇਨਸਾਫ ਲਈ ਰਚਿਆ ਸੀ ਕਿਉਂਕਿ ਉਸ ਵੇਲੇ ਦਿੱਲੀ ਦਾ ਤਖਤ ਬੇਇਨਸਾਫ ਕਰਦਾ ਸੀ ਆਮ ਆਦਮੀ ਦੀ ਕੋਈ ਫਰਿਆਦ ਨਹੀਂ ਸੀ ਸੁਣੀ ਜਾਂਦੀ ਤਾਂ ਲੋਕ ਆਪਣੀਆਂ ਫਰਿਆਦਾਂ ਸ੍ਰੀ ਅਕਾਲ ਤਖਤ ਤੇ ਲੈ ਕੇ ਆਉਂਦੇ ਸਨ। ਅਸਲੀ ਜਥੇਦਾਰ ਸੱਚੇ ਸਤਿਗੁਰੂ ਜੀ ਉਨ੍ਹਾਂ ਨੂੰ ਇਨਸਾਫ ਦਿੰਦੇ ਸਨ। ਪਰ ਅਜੋਕੇ ਥਾਣੇਦਾਰ ਤਾਂ ਬਲਾਤਕਾਰੀ ਸਾਧਾਂ ਦੀਆਂ ਪੀੜਤ ਲੜਕੀਆਂ ਦੀ ਫਰਿਆਦ ਵੀ ਨਹੀਂ ਸੁਣਦੇ ਸਗੋਂ ਬਲਾਤਕਾਰੀ ਸਾਧਾਂ ਨੂੰ ਸਜਾ ਦੇਣ ਦੀ ਬਜਾਏ “ਸੋਨੇ ਦੇ ਖੰਡੇ ਤੇ ਮਾਇਆਂ ਦੇ ਗੱਫੇ” ਲੈ ਕੇ ਸਨਮਾਣਿਤ ਕਰਦੇ ਹੋਏ ਛੱਡ ਦਿੰਦੇ ਪਰ ਦੁਨਿਆਵੀ ਅਦਾਲਤ ਉਨ੍ਹਾਂ ਨੂੰ ਸਜਾ ਸੁਣਾ ਦਿੰਦੀ ਹੈ। ਕੀ ਅਜਿਹੇ ਸਾਧਾਂ ਦੇ ਪੁਜਾਰੀ ਅਤੇ ਰਾਜਨੀਤਕ ਲੀਡਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਗ੍ਰੰਥੀਆਂ ਨੂੰ ਜਥੇਦਾਰ ਮੰਨਿਆਂ ਜਾ ਸਕਦਾ ਹੈ? ਜੋ ਆਏ ਦਿਨ ਜਥੇਦਾਰੀ ਖਾਤਰ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਪਵਿਤਰ ਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਦਵਾਂਨ ਪ੍ਰਚਾਰਕਾਂ ਨੂੰ ਛੇਕੀ ਜਾਂਦੇ ਜਾਂ ਕੀਰਤਨ ਕਥਾ ਪ੍ਰਚਾਰ ਕਰਨ ਤੇ ਪਾਬੰਦੀਆਂ ਲਾਈ ਜਾਂਦੇ ਹਨ। ਇਸ ਲਈ ਆਮ ਲੋਕ ਤਾਂ ਕੀ ਸਿੱਖ ਪ੍ਰਵਾਰ ਵੀ ਡਰਦੇ ਸਿੱਖੀ ਤਿਆਗੀ ਜਾਂਦੇ ਹਨ ਅਤੇ ਨੌਜਵਾਨਾਂ ਦੀ ਹਾਜਰੀ ਦਿਨ-ਬਾਦਿਨ ਗੁਰਦੁਆਰਿਆਂ ਚੋਂ ਘਟਦੀ ਜਾ ਰਹੀ ਹੈ। ਲੋੜ ਤਾਂ ਭਗਵੰਤ ਮਾਨ ਵਰਗੇ ਨੌਜਵਾਨਾਂ ਨੂੰ ਗੁਰੂ ਗਿਆਨ ਅਤੇ ਪਿਆਰ ਦਾ ਉਪਦੇਸ਼ ਦੇ ਕੇ ਉਤਸ਼ਾਹਤ ਕਰਨ ਦੀ ਸੀ ਨਾਂ ਕਿ ਫਤਵਿਆਂ ਦਾ ਡਰਾਵਾ ਦੇ ਕੇ, ਸਿੱਖੀ ਦੇ ਵਿਹੜੇ ਚੋਂ ਭਜਾਉਣ ਦੀ। ਕੀ ਸਿੱਖ ਕੌਮ ਅੰਨ੍ਹੀ ਸ਼ਰਧਾ ਨਾਲ ਇਹ ਸਭ ਕੁਝ ਦਾ ਤਮਾਸ਼ਾ ਦੇਖਦੀ ਰਹੇਗੀ ਜਾਂ ਗੁਰੂ ਗਿਆਨ ਦਾ ਆਸਰਾ ਲੈ ਕੇ, ਪੁਜਾਰੀ ਜਮਾਤ ਨੂੰ ਸਿੱਖਾਂ ਦੇ ਗਲੋਂ ਲਾਹੇਗੀ?


15/01/14)
ਸਰਬਜੀਤ ਸਿੰਘ ਘੁਮਾਣ

ਇੰਗਲੈਂਡ ਦੇ ਮਾਮਲੇ ਤੇ ਸੰਭਲਕੇ! – ਸਰਬਜੀਤ ਸਿੰਘ ਘੁਮਾਣ
ਜਨਵਰੀ, 15, 2014

ਮੈਨੂੰ ਪਤਾ ਹੈ ਕਿ ਮੇਰੇ ਬਹੁਤ ਸਾਰੇ ਦੋਸਤ ਮੇਰੇ ਹੇਠ ਲਿਖੇ ਵਿਚਾਰ ਨਾਲ ਸਹਿਮਤ ਨਹੀ ਹੋਣਗੇ-ਪਰ ਦਿਲ ਦੀ ਗੱਲ ਸਾਂਝੀ ਕਰ ਰਿਹਾ ਹਾਂ-
੧,ਇਹ ਸੱਚ ਹੈ ਕਿ ਇੰਡੀਆ ਦੀ ਮਹਾਰਾਣੀ ਇੰਦਰਾ ਨੇ ਇੰਗਲੈਂਡ ਦੀ ਮਹਾਰਾਣੀ ਥੈਚਰ ਨਾਲ ਮਿਲਕੇ ਦਰਬਾਰ ਸਾਹਿਬ ਉਤੇ ਹਮਲੇ ਦੀ ਪਲੈਨਿੰਗ ਕਰਨੀ ਚਾਹੀ-ਇਸ ਪਲੈਨਿੰਗ ਦੀਆਂ ਬਰੀਕੀਆਂ ਤਾਂ ਹੋ ਰਹੀ ਜਾਂਚ ਮਗਰੋਂ ਸਾਹਮਣੇ ਆਉਣਗੀਆਂ ਪਰ ਜੋ ਕਿਤਾਬਾਂ ਭਾਰਤੀ ਖੁਫੀਆ ਏਜੰਸੀਆਂ ਦੇ ਚੋਟੀ ਦੇ ਰਿਟਾਇਰਡ ਅਫਸਰਾਂ ਨੇ ਲਿਖੀਆਂ ਹਨ,ਉਨਾਂ ਦਾ ਅਧਿਐਨ ਕਰਨ ਮਗਰੋਂ ਇਸ ਨੁਕਤੇ ਦੀ ਸਪਸ਼ਟਤਾ ਇੰਝ ਹੁੰਦੀ ਹੈ ਕਿ ਇੰਗਲੈਂਡ ਨੇ ਇਸ ਅਪਰੇਸ਼ਨ ਨੂੰ ਨਾ ਕਰਨ ਦੀ ਸਲਾਹ ਦਿਤੀ ਸੀ ਜਾਂ ਫੌਜ ਦੀ ਥਾਂ ਪੁਲੀਸ ਦੀ ਵਰਤੋਂ ਬਾਰੇ ਕਿਹਾ ਸੀ।।।ਖੈਰ ਇਹ ਤੱਥ ਭਾਰਤੀ ਖੁਫੀਆਂ ਏਜੰਸੀਆਂ ਦੇ ਅਫਸਰਾਂ ਨੇ ਪਹਿਲਾਂ ਵੀ ਦਰਜ਼ ਕੀਤਾ ਹੋਇਆਂ ਹੈ ਕਿ ਇੰਗਲੈਂਡ ਨੂੰ ਹਮਲੇ ਬਾਰੇ ਪਤਾ ਸੀ।
੨,ਜੇ ਇੰਗਲੈਂਡ ਦੇ ਇਸ ਰੋਲ ਦਾ ਸਾਨੂੰ ਸਭ ਨੂੰ ਪਤਾ ਹੈ ਤਾਂ ਸਭ ਨੂੰ ਇਹ ਵੀ ਪਤਾ ਹੈ ਕਿ ਇੰਗਲੈਂਡ ਨੇ ਸਿਖ ਜੁਝਾਰੂ ਲਹਿਰ ਪ੍ਰਤੀ ਹਾਂ-ਪਖੀ ਰਵੱਈਆ ਰੱਖਿਆ-ਅਨੇਕਾਂ ਖਾਲਿਸਤਾਨ-ਪੱਖੀ ਆਗੂ ਇੰਗਲੈਂਡ ਵਿਚ ਸਰਗਰਮ ਰਹੇ ਹਨ ਤੇ ਹੁਣ ਵੀ ਹਨ-ਇੰਗਲੈਂਡ ਵਿਚ ਹੋਣ ਵਾਲਾ ਜੂਂ ਮਹੀਂਨੇ ਵਾਲਾ ਮੁਜਾਹਰਾ ਸਾਰੇ ਸੰਸਾਰ ਵਿਚ ਧਾਕ ਪਾ ਦਿੰਦਾ ਹੈ।ਮੇਰਾ ਭਾਵ ਹੈ ਕਿ ਇੰਗਲੈਂਡ ਨੂੰ ਹਮਲੇ ਦਾ ਪਤਾ ਸੀ,ਪਰ ਹਮਲੇ ਮਗਰੋਂ ਖਾਲਸਿਤਾਨ-ਪੱਖੀਆਂ ਨੂੰ ਇੰਗਲੈਂਡ ਵਿਚ ਸ਼ਰਜ਼ ਵੀ ਮਿਲਦੀ ਰਹੀ ਹੈ।
੩।ਇੰਗਲੈਂਡ ਦੀ ਸ਼ਮੂਲ਼ੀਅਤ ਦਾ ਪਤਾ ਲੱਗਣ ਮਗਰੋਂ ਸਿਖ ਹਿਰਦਿਆਂ ਨੂੰ ਡਾਹਡੀ ਠੇਸ ਪੁਜੀ ਹੈ ਕਿਉਂਕਿ ਆਮ ਸਿਖ ਜਗਤ ਵਿਚ ਇੰਗਲੈਂਡ ਨੂੰ ਸਿਖਾਂ ਦਾ ਹਮਦਰਦ ਹੀ ਮੰਨਿਆ ਜਾਂਦਾ ਹੈ-ਪਰ ਇਹ ਤੱਥ ਜੱਗਜਾਹਿਰ ਹੋ ਜਾਣ ਇੰਡੀਆਂ ਪ੍ਰਤੀ ਗੁਸਾ ਘਟ ਨਹੀ ਜਾਣਾ ਤੇ ਨਾ ਹੀ ਇੰਗਲੈਂਡ ਤੇ ਇੰਗੀਆਂ ਦਾ ਗੁਨਾਹ ਬਰਾਬਰ ਹੋ ਜਾਣਾ ਹੈ-ਸਾਡਾ ਮੁਜਰਿਮ ਇੰਡੀਆ ਸੀ,ਇੰਡੀਆ ਹੈ ਤੇ ਇੰਡੀਆ ਹੀ ਰਹੇਗਾ।
੪,ਭਾਰਤੀ ਨਿਜਾਮ ਨੂੰ ਪਤਾ ਹੈ ਇੰਡੀਆਂ ਨੂੰ ਤਾਂ ਸਿਖ ਦੋਸ਼ੀ ਮੰਨਦੇ ਵੀ ਹਨ, ਹੁਣ ਦੇ ਹਾਲਾਤਾਂ ਵਿਚ ਇੰਡੀਅਨ ਏਜੰਸੀਆਂ ਸੋਚਣਗੀਆਂ ਕਿ ਜੇ ਇੰਗਲੈਂਡ ਦੀ ਹਮਲੇ ਵਿਚ ਸ਼ਮੂਲੀਅਤ ਬਾਰੇ ਸਾਹਮਣੇ ਆਏ ਇਸ ਨਵੇਂ ਇੰਕਸਾਫ ਦੀ ਰੌਸ਼ਨੀ ਵਿਚ ਸਿਖਾਂ ਨੂੰ ਭੜਕਾਕੇ ਇੰਗਲੈਂਡ ਨਾਲ ਵੀ ਭਿੜਾ ਦਿਤਾ ਜਾਵੇ ਤੇ ਸਿਖਾਂ ਤੇ ਇੰਗਲੈਂਡ ਵਿਚ ਬਣੇ ਹੋਏ ਮਿਤਰਤਾ ਵਾਲੇ ਸਬੰਧ ਵਿਰੋਧ ਵਿਚ ਬਦਲ ਦਿਤੇ ਜਾਣ ਤਾਂ ਸੌਦਾ ਮਾੜਾ ਨਹੀ।ਇੰਡੀਆਂ ਨੂੰ ਇਹ ਗਿਲਾ ਤਾਂ ਹੈ ਹੀ ਕਿ ਇੰਗਲੈਂਡ ਨੇ ਸਿਖਾਂ ਨਾਲ ,ਖਾਸ ਕਰਕੇ ਖਾਲਿਸਤਾਨੀਆਂ ਨਾਲ ਮਿਤਰਤਾ-ਪੂਰਵਕ ਸਬੰਧ ਰੱਖੈ ਹਨ-ਸੋ ਇੰਡੀਆ ਚਾਹੁਗਾ ਹੀ ਕਿ ਹੁਣ ਸਿਖਾਂ ਨੂੰ ਵੱਧ ਤੋਂ ਵੱਧ ਪੰਪ ਮਾਰਕੇ ਇੰਗਲੈਂਡ ਦੇ ਵਿਰੋਧੀ ਬਣਾ ਦਿਤਾ ਜਾਵੇ।
੫।ਖਾਲਸਾ ਜੀ! ਸਾਡੇ ਕੋਲ ਦੁਸ਼ਮਣ ਤਾਂ ਬਥੇਰੇ ਹਨ ਪਰ ਸਾਡੇ ਕੋਲ ਮਿਤਰਾਂ ਦੀ ਘਾਟ ਹੈ-ਇੰਡੀਆ ਨੇ ਹਰ ਮੁਲਕ ਵਿਚ ਖੁਫੀਆ ਅਪਰੇਸ਼ਨ ਕਰ ਕਰਕੇ ਸਿਖਾਂ ਨੂੰ ਬਹੁਤੇ ਮੁਲਕਾਂ ਵਿਚ ਸ਼ੱਕੀ ਬਣਾ ਦਿਤਾ ਹੈ-ਹੁਣ ਵੀ ਇੰਗਲੈਂਡ ਵਿਚ ਵਸਦੇ ਇੰਡੀਆਨ ਏਜੰਟ ਖਾਸ ਕਰਕੇ ਸਿਖੀ ਭੇਸ ਵਾਲੇ ਏਜੰਟ ਸਰਗਰਮ ਹੋਣਗੇ ਕਿ ਸਿਖਾਂ ਤੇ ਇੰਗਲੈਂਡ ਦੇ ਰਿਸ਼ਤੇ ਘੋਰ-ਵਿਰੋਧੀ ਵਾਲੇ ਬਣ ਜਾਣ!
੬।ਸਾਨੂੰ ਇੰਗਲੈਂਡ ਦੀ ਹਮਲੇ ਵਿਚ ਸ਼ਮੂਲੀਅਤ ਦੀ ਪੂਰੀ ਹਕੀਕਤ ਜਾਨਣੀ-ਸਮਝਣੀ ਚਾਹੀਦੀ ਹੈ ਪਰ ਸਾਨੂੰ ਓਸ ਇੰਡੀਆ ਦੀ ਸਿਖੀ ਤੇ ਸਿਖਾਂ ਪ੍ਰਤੀ ਦੁਸ਼ਮਣੀ ਨੂੰ ਬਹੁਤਾ ਯਾਦ ਰੱਖਣ ਦੀ ਲੋੜ ਹੈ ਜਿਸਨੇ ਸਾਡੀ ਹੋਂਦ-ਹਸਤੀ ਮਿਟਾਉਣ ਦੀ ਜਿਦ ਫੜੀ ਹੋਈ ਹੈ-
੭।ਇੰਗਲੈਂਡ ਤੇ ਹੋਰ ਮੁਲਕਾਂ ਨੇ ਸਿਖਾਂ ਤੇ ਇੰਡੀਆ ਨਾਲ ਆਪਦੇ ਨਜਰੀਏ ਤੋਂ ਸਬੰਧ ਬਣਾਉਣੇ ਹਨ-ਸਾਨੂੰ ਅਕਲ ਵਰਤਣੀ ਚਾਹੀਦੀ ਹੈ -ਹੋਰ ਮੁਲਕਾਂ ਸਾਹਮਣੇ ਇੰਡੀਆਂ ਦੇ ਸਿਖਾਂ ਉਤੇ ਹੁੰਦੇ ਜੁਲਮਾਂ ਦੀ ਦਾਸਤਾਨ ਪੇਸ਼ ਕਰਕੇ ਸਾਨੂੰ ਆਪਣੇ ਹਮਦਰਦ ਤੇ ਮਿਤਰ ਵਧਾਉਣੇ ਚਾਹੀਦੇ ਹਨ ।ਤੇ ਨਾਲ ਹੀ ਸਾਨੂੰ ਹੋਰਨਾਂ ਮੁਲਕਾਂ ਨਾਲ ਵੈਰ ਸਹੇੜਨ ਦੀ ਤੇ ਵਿਰੋਧ ਖੜ੍ਹੇ ਕਰਨ ਦੀ ਲੋੜ ਨਹੀ। ਯਾਦ ਰੱਖੋ ਕਿ ਸਿਖਾਂ ਦੇ ਹੱਕ ਇੰਡੀਆ ਨੇ ਦੱਬੇ ਹੋਏ ਨੇ,ਕਿਸੇ ਹੋਰ ਮੁਲਕ ਨੇ ਨਹੀ।-ਬਾਕੀ ਦੁਨੀਆਂ ਦੇ ਮੁਲਕ ਤਾਂ ਸਾਡੇ ਸਿਧਾਂਤ ਤੇ ਸਾਡੇ ਸਰੂਪ ਦੀ ਰਾਖੀ ਲਈ ਬਣਦਾ ਧਿਆਨ ਦੇ ਵੀ ਦਿੰਦੇ ਨੇ,ਪਰ ਇੰਡੀਆ ਨੇ ਤਾਂ ਸਦਾ ਹੀ ਸਿਖਾਂ ਨੂੰ ਮੁਕਾਉਣ ਵਾਲੀ ਨੀਤੀ ਰੱਖੀ ਹੋਈ ਹੈ!
…… ਜੇਹੜੇ ਵੀਰਾਂ-ਭੈਣਾਂ ਨੂੰ ਮੇਰੇ ਵਿਚਾਰ ਨਹੀ ਜਚੇ,ਉਨਾਂ ਤੋਂ ਮਾਫੀ ਪਹਿਲਾਂ ਹੀ ਮੰਗ ਲੈਂਦਾ ਹਾਂ-ਧੰਨਵਾਦ!


13/01/14)
ਜਸਪ੍ਰੀਤ ਕੌਰ/ਸੁਰਿੰਦਰ ਸਿੰਘ ਫਰੀਦਾਬਾਦ

• ਧੰਨਯ ਧੰਨਯ ਲੋਗਨ ਕੇ ਰਾਜਾ ਮਹਾਂਕਾਲ ਅਕਾਲਪੁਰਖ ਨਹੀਂ ਸਗੋਂ ਮਦਿਰਾ ਸ਼ਰਾਬ ਦਾ ਸੇਵਨ ਕਰਣ ਵਾਲਾ ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਆਉਂਦਾ ਹੈ: ਸ. ਸੁਰਿੰਦਰ ਸਿੰਘ ਫਰੀਦਾਬਾਦ
• ਚਰਿਤਰੋਪਖਿਆਨ ਦੀ ਰਚਨਾ ਚੌਪਈ ਪੜ੍ਹਨ ਵਾਲੇ ਪਹਿਲਾਂ ਚਰਿਤਰ ੪੦੪ ਦਾ ਚੰਗੀ ਤਰ੍ਹਾਂ ਅਧਿਐਨ ਕਰ ਲੈਣ ਤਾਂ ਜੁ ਉਨ੍ਹਾਂ ਨੂੰ ਵੀ ਪਤਾ ਲਗੇ ਕਿ ਉਹ ਅਕਾਲਪੁਰਖ ਨੂੰ ਨਹੀਂ ਸਗੋਂ ਭੰਗ ਸ਼ਰਾਬ ਪੀਣ ਵਾਲੇ ਮਹਾਕਾਲ ਦੀ ਉਸਤਤਿ ਕਰ ਰਹੇ ਹਨ।

(ਜਸਪ੍ਰੀਤ ਕੌਰ ਫਰੀਦਾਬਾਦ: ੧੩ ਜਨਵਰੀ ੨੦੧੪)
ਚਰਿਤਰੋਪਖਿਆਨ ਦੀ ਚੌਪਈ ਪਾ. ੧੦ ਦੀ ਰਚਨਾ ਨਹੀਂ ਸਗੋਂ ਜਗਮਾਤਾ/ਮਹਾਂਕਾਲ ਦੇ ਪੂਜਕ ਕਵੀ ਸਿਆਮ ਦੀ ਲਿਖਤ ਹੈ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਕਾਲਾ ਦਿਵਸ ਮੌਕੇ ਸ. ਸੁਰਿੰਦਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਵੀ ਪੂਜਕ ਅਤੇ ਅਸ਼ਲੀਲ ਰਚਨਾ ਚਰਿਤਰੋਪਖਿਆਨ ਦੇ ਅਖੀਰਲੇ ਚਰਿਤ੍ਰ ਨਾਲ ਤਿਆਰ ਕੀਤੀ ਜਾਣ ਵਾਲੀ ਖੰਡੇ ਦੀ ਪਾਹੁਲ ਕਿਵੇਂ ਸ਼ੁੱਧ ਹੋ ਸਕਦੀ ਹੈ? ਕਿਉਕਿ ਜਿਸ ਚਰਿਤਰ ੪੦੪ ਵਿੱਚ ਚੌਪਈ ਦਰਜ ਹੈ ਉਸ ਵਿੱਚ ਤਾਂ ਪੋਸਤ ਭੰਗ ਅਫੀਮ ਖਾਣ ਅਤੇ ਪਰਾਈ ਇਸਤਰੀ ਨਾਲ ਖੇਹ ਖਾਣ ਦੀ ਸਿੱਖਿਆ ਮਿਲਦੀ ਹੈ। ਹੁਣ ਸਵਾਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਛਕਾਉਣ ਵੇਲੇ ਕੁਰਹਿਤਾਂ ਦੀ ਸਿੱਖਿਆ ਦੇਣ ਵਾਲੀ ਰਚਨਾ ਪੜ੍ਹਨਾ ਕਿਥੋਂ ਤਕ ਜਾਇਜ ਹੈ? ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਤ੍ਰਿਯਾ ਚਰਿਤ੍ਰ ਦੇ ਅਖੀਰਲੇ ਚਰਿਤ੍ਰ ੪੦੪ ਵਿੱਚ ਕਬਿਯੋ ਬਾਚ ਬੇਨਤੀ ਚੌਪਈ ਲਿਖੀ ਗਈ ਹੈ ਜਿਸ ਉਤੇ ਪਾ. ੧੦ ਨਹੀਂ ਲਿਖਿਆ ਪਰ ਗੁਟਕਿਆਂ ਵਿੱਚ ਚਲਾਕੀ ਨਾਲ ਪਾ. ੧੦ ਲਿਖ ਕੇ ਇਸ ਨੂੰ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਬਣਾ ਦਿੱਤਾ ਅਤੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਵੇਲੇ ਵੀ ਚਰਿਤਰਪੋਖਿਆਨ ਦੇ ੪੦੪ ਚਰਿਤਰ ਤੋਂ ਹੀ ਚੌਪਈ ਪੜ੍ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਇਸ ਰਚਨਾ ਨੂੰ ਇੰਨੀ ਜਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਕਿ ਸਿੱਖਾਂ ਦਾ ਮੁਖੌਟਾ ਪਾਉਣ ਵਾਲੇ ਲੋਕ ਆਕਰਸ਼ਕ ਇਨਾਮਾਂ ਦਾ ਲਾਲਚ ਦੇ ਕੇ ਸਿੱਖ ਕੌਮ ਦੇ ਨਿੱਕੇ ਨਿੱਕੇ ਬੱਚਿਆਂ ਅਤੇ ਬੀਬੀਆਂ ਨੂੰ ਇਸ ਰਚਨਾ ਦੇ ਰੱਟੇ ਲਵਾਉਣ ਵਿੱਚ ਜੁੱਟੇ ਹਨ ਅਤੇ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਸਮਾਗਮ ਚੌਪਈ ਦਾ ਪਾਠ ਕੀਤੇ ਬਿਨਾ ਸੰਪੂਰਨ ਨਹੀਂ ਹੋ ਸਕਦਾ ਇਸ ਲਈ ਅਨਜਾਣ ਵੀਰਾਂ-ਭੈਣਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਪੜ੍ਹਨ ਤੋਂ ਤੁਰੰਤ ਬਾਅਦ ਦੇਵੀ ਉਸਤਤਿ (ਕ੍ਰਿਪਾ ਕਰ ਹਮ ਪਰ ਜਗਮਾਤਾ) ਕਵੀ ਸਿਆਮ (ਕ੍ਰਿਪਾ ਕਰਿ ਸਿਆਮ ਇਹੈ ਬਰ ਦੀਜੈ) ਰਚਿਤ ਕਬਿਯੋ ਬਾਚ ਬੇਨਤੀ ਚੌਪਈ ਪੜ੍ਹਨਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਇਹ ਚੌਪਈ ੪੦੪ ਚਰਿਤਰ ਦੇ ਅਰੰਭ ਤੋਂ ਨਹੀਂ ਲਈ ਗਈ ਸਗੋਂ ਇਹ ੪੦੪ ਚਰਿਤਰ ਦੇ ਬੰਦ॥ ੩੭੭॥ ਤੋਂ ਅਰੰਭ ਹੁੰਦੀ ਹੈ ਪਰ ਅਸਲ ਗੱਲ ਲੁਕੋਣ ਲਈ ਰਹਿਰਾਸ ਵਿੱਚ ੩੭੭ ਬੰਦ ਨਾ ਲਿਖ ਕੇ ਬੰਦ ਹਟਾ ਹੀ ਦਿਤੇ ਅਤੇ ਕਬਿਯੋ ਬਾਚ ਚੌਪਈ ਪਾ. ੧੦ ਹਮਰੀ ਕਰੋ ਹਾਥ ਦੇ ਰੱਛਾ ਤੋਂ ਦੁਸ਼ਟ ਦੋਖ ਤੇ ਲੇਹੁ ਬਚਾਈ ਤਕ ਗੁਟਕਿਆਂ ਵਿੱਚ ਛਾਪ ਕੇ ਅਗਲੀਆਂ ਪੰਗਤੀਆਂ (ਕ੍ਰਿਪਾ ਕਰ ਹਮ ਪਰ ਜਗਮਾਤਾ) ਨੂੰ ਲੁਕੋ ਕੇ ਸਿੱਖ ਸੰਗਤਾਂ ਨੂੰ ਅਸਲੀਅਤ ਤੋਂ ਦੂਰ ਰਖਿਆ ਜਾ ਰਿਹਾ ਹੈ। ਇਸ ਚਰਿਤਰ ਵਿੱਚ ਸਪਸ਼ਟ ਕੀਤਾ ਹੈ ਕਿ ਧੰਨਯ ਧੰਨਯ ਲੋਗਨ ਕੇ ਰਾਜਾ ਮਹਾਕਾਲ ਮਦਿਰਾ, ਭੰਗ ਛੱਕਣ ਵਾਲਾ ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਆਉਂਦਾ ਹੈ। ਚਰਿਤਰ ਮੁਤਾਬਕ ਦੈਂਤਾਂ ਨਾਲ ਹੋਏ ਜੁੱਧ ਵਿੱਚ ਦੇਵੀ ਥੱਕ ਕੇ ਮਹਾਂਕਾਲ ਨੂੰ ਯਾਦ ਕਰਦੀ ਹੈ ਅਤੇ ਉਹ ਉਸਦੀ ਸਹਾਇਤਾ ਲਈ ਪ੍ਰਗਟ ਹੋ ਜਾਂਦਾ ਹੈ ਮਹਾਕਾਲ ਦੈਂਤਾਂ `ਤੇ ਖਿੜ ਖਿੜ ਕੇ ਹਸਦਾ ਹੈ ਦੈਂਤ ਉਸ ਨੂੰ ਮਾਰਣ ਲਈ ਦੌੜਦੇ ਹਨ ਜੁੱਧ ਇੰਨ੍ਹਾਂ ਭਿਆਨਕ ਹੁੰਦਾ ਹੈ ਕਿ ਮਹਾਕਾਲ ਨੂੰ ਪਸੀਨਾ ਤਕ ਆਉਂਦਾ ਹੈ ਜਦ ਮਹਾਕਾਲ ਰਾਛਸ ਦਾ ਸੀਸ ਕੱਟ ਲੈਂਦਾ ਹੈ ਤਾਂ ਸਾਰੇ ਮਿਲ ਕੇ ਧੰਨਯ ਧੰਨਯ ਲੋਗਨ ਕੇ ਰਾਜਾ ਨੂੰ ਵਧਾਈ ਦਿੰਦੇ ਹਨ ਅੱਗੇ ਕਵੀ ਸਿਆਮ ਚੌਪਈ ਹਮਰੀ ਕਰੋ ਹਾਥ ਦੇ ਰੱਛਾ …. ਵਿੱਚ ਮਹਾਕਾਲ ਤੇ ਜਗਮਾਤਾ ਕੋਲ ਮੰਗ ਕਰਦਾ ਹੈ ਕਿ ਮੇਰਾ ਪਰਵਾਰ ਸੁਖੀ ਵਸੇ ਬਾਕੀ ਸਭ ਦੁਸ਼ਟਾਂ ਨੂੰ ਮਾਰ ਦਿਓ, ਜਿਹੜੇ ਤੁਹਾਡੇ ਸਿਖ (ਸ਼ਿਸ਼) ਹਨ ਉਨ੍ਹਾਂ ਨੂੰ ਬਚਾ ਲੋ ਅਤੇ ਜਿਹੜੇ ਅਸਿੱਖ ਹਨ ਉਨ੍ਹਾਂ ਦਾ ਨਾਸ਼ ਕਰ ਦਿਓ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਰਬੱਤ ਦੇ ਭਲੇ ਅਤੇ ਲੋਕ ਭਲਾਈ ਲਈ ਸਰਬੰਸ ਵਾਰਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਕੀ ਇੰਨੇ ਸਵਾਰਥੀ ਅਤੇ ਗੰਦੀ ਸੋਚ ਦੇ ਮਾਲਕ ਹੋ ਸਕਦੇ ਹਨ ਜੋ ਇਹ ਆਖਣ ਕੇ ਮੇਰੀ ਤੇ ਮੇਰੇ ਪਰਵਾਰ ਦੀ ਰੱਛਾ ਕਰ ਸਿੱਖਾਂ ਨੂੰ ਬਚਾ ਲੇ ਅਤੇ ਜਿਹੜੇ ਸਿੱਖ ਨਹੀਂ ਉਨ੍ਹਾਂ ਨੂੰ ਮਾਰ ਦੇ, ਸਾਡੇ ਤਾਪ ਦੂਰ ਕਰ, ਸਾਡੀ ਇਛਾ ਪੂਰੀ ਕਰ, ਜੋ ਕਾਲ ਨੂੰ ਧਿਆਏਗਾ ਕਾਲਾ/ਮਹਾਕਾਲ ਉਸ ਦੀ ਰੱਛਾ ਕਰੇਗਾ (ਰੱਛਾ ਹੋਇ ਤਾਹਿ ਸਭ ਕਾਲਾ) ਸ਼੍ਰੀ ਅਸਿਧੁਜ (ਮਹਾਂਕਾਲ) ਅਤੇ ਜਗਮਾਤਾ ਦੀ ਕਿਰਪਾ ਨਾਲ ਮੈਂ ਇਹ ਗ੍ਰੰਥ (ਕਿਹੜਾ ਗ੍ਰੰਥ?) ਸੰਪੂਰਨ ਕੀਤਾ। ਉਨ੍ਹਾਂ ਕਿਹਾ ਕਿ ਚੌਪਈ ਦੇ ਅੰਤ ਵਿੱਚ ਕਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਜ਼ਿਕਰ ਨਹੀਂ ਪਰ ਇਹ ਜ਼ਰੂਰ ਲਿਖਿਆ ਹੈ ਕਿ ਕਵੀ ਸਿਆਮ ਜਗਮਾਤਾ ਕੋਲੋਂ ਵਰ ਮੰਗ ਰਿਹਾ ਹੈ ਜਦਕਿ ਗੁਰਮਤਿ ਵਿੱਚ ਵਰ ਸ਼ਰਾਪ ਪਰਵਾਣ ਹੀ ਨਹੀਂ ਹਨ ਅਤੇ ਨਾ ਹੀ ਕਿਤੇ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਕਵੀ ਸਿਆਮ ਵੀ ਸੀ ਜੋ ਜਗਮਾਤਾ ਅਤੇ ਮਹਾਕਾਲ ਦੇ ਉਪਾਸ਼ਕ ਸਨ। ਉਨ੍ਹਾਂ ਹੈਰਾਨੀ ਜਤਾਉਂਦਿਆਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਇੰਨੀਆਂ ਲਾਸਾਨੀ ਸ਼ਹਾਦਤਾਂ ਅਤੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਵਿੱਚ ਦਰਜ ਦੇਵੀ ਦੈਂਤਾਂ ਦਾ ਮਿਥਿਹਾਸ ਕਿਤੇ ਆਉਣ ਵਾਲੀ ਪਨੀਰੀ ਨੂੰ ਭੰਬਲਭੁਸੇ ਵਿੱਚ ਨਾ ਪਾ ਦੇਵੇ ਉਸ ਤੋਂ ਪਹਿਲਾਂ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ।


13/01/14)
ਅਵਤਾਰ ਸਿੰਘ ਮਿਸ਼ਨਰੀ

“ਲੋਹੜੀ ਬਾਰੇ ਟਿਪ”
ਅਵਤਾਰ ਸਿੰਘ ਮਿਸ਼ਨਰੀ (5104325827)
ਲੋਹੜੀ ਸਿੱਖ ਤਿਉਹਾਰ ਨਹੀਂ ਫਿਰ ਵੀ ਜੇ ਮੁੰਗਫਲੀ, ਰਿਉੜੀਆਂ, ਗੁੜ, ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾ ਕੇ ਅਤੇ ਠੰਡ ਤੋਂ ਬਚਣ ਲਈ ਅੱਗ ਸੇਕ ਕੇ ਮਨਾਈ ਜਾਵੇ ਤਾਂ ਕੁਝ ਠੀਕ ਹੈ ਨਾਂ ਕਿ ਮਣਾਂ ਮੂੰਹੀਂ ਤਿਲ, ਗੁੜ, ਮੂੰਗਫਲੀ ਆਦਿਕ ਕੀਮਤੀ ਪਦਾਰਥ ਬੇਅਰਥ ਅੱਗ ਵਿੱਚ ਸਾੜ ਦਿੱਤੇ ਜਾਣ। ਕੀਮਤੀ ਪਦਾਰਥ ਖਾਣ, ਪੀਣ ਅਤੇ ਵਰਤਨ ਲਈ ਹਨ ਨਾਂ ਕਿ ਬਿਅਰਥ ਸਾੜਨ ਫੂਕਨ ਵਾਸਤੇ ਅਤੇ ਅੱਗ ਸੇਕਨ, ਪਦਾਰਥਾਂ ਨੂੰ ਪਕਾਉਣ ਅਤੇ ਕਾਰਖਾਨੇ ਇੰਜਨ ਆਦਿਕ ਚਲਾਉਣ ਵਾਸਤੇ ਹੈ ਨਾਂ ਕਿ ਪਦਾਰਥ ਸਾੜਨ ਅਤੇ ਅਗਨੀ ਪੂਜਾ ਕਰਨ ਵਾਸਤੇ। ਦੂਜਾ ਹੁਣ ਤੱਕ ਲੋਹੜੀਆਂ ਮੁੰਡਿਆਂ ਦੇ ਜਨਮ ਅਤੇ ਵਿਆਹ ਦੀਆਂ ਹੀ ਮਨਾਈਆਂ ਜਾਂਦੀਆਂ ਸਨ ਤੇ ਹਨ ਜੋ ਔਰਤ ਜਾਤ ਨਾਲ ਬੇਇਨਸਾਫੀ ਅਤੇ ਸਰਾਸਰ ਧੱਕਾ ਹੈ। ਬ੍ਰਾਹਮਣੀ ਲੋਹੜੀ ਭੈਣ ਤੇ ਭਰਾ ਵਿੱਚ ਊਚ-ਨੀਚ ਦਾ ਫਰਕ ਖੜਾ ਕਰਕੇ ਇਸਤਰੀ ਜਾਤੀ ਵਿੱਚ ਹੀਣ ਭਾਵਨਾ ਪੈਦਾ ਕਰਦੀ ਹੈ। ਇਸੇ ਕਰਕੇ ਬਹੁਤੇ ਲੋਕ ਮੁੰਡੇ ਜਵਾਈਆਂ ਤਰ੍ਹਾਂ ਪਾਲਦੇ ਅਤੇ ਰੱਬੀ ਦਾਤ ਕੁੜੀਆਂ/ਧੀਆਂ ਨੂੰ ਮਾਰਦੇ ਹਨ। ਇਸ ਲਈ ਸਾਨੂੰ ਬੇਬੀ ਡੇ (ਬੱਚਾ ਅਤੇ ਬੱਚੀ) ਦੇ ਸੰਸਾਰ ਵਿੱਚ ਆਉਣ ਦਾ ਸਾਂਝਾ ਦਿਨ ਮਨਾਉਣਾ ਚਾਹੀਦਾ ਹੈ ਨਾਂ ਕਿ ਔਰਤ ਨੂੰ ਨੀਵਾਂ ਦਿਆਉਣ ਵਾਲੀ ਲੋਹੜੀ। ਕਿੰਨਾ ਚੰਗਾ ਹੋਵੇ ਜੇ ਮਨੁੱਖਤਾ ਦੇ ਸਾਂਝੇ ਰਹਿਬਰ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ ਅਤੇ ਧੀਆਂ ਪੂਤ ਸਭ ਹਰਿ ਕੇ ਕੀਏ" ਦਾ ਨਾਹਰਾ ਲੌਣ ਵਾਲੇ ਗੁਰੂ ਬਾਬਾ ਨਾਨਕ ਜੀ ਨੂੰ ਯਾਦ ਕਰਦਿਆਂ ਮਨਾਇਆ ਜਾਵੇ।
ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?
ਦਾਸ ਦਾ ਇਸ ਬਾਰੇ ਵਿਸਥਾਰ ਨਾਲ ਲਿਖਿਆ ਲੇਖ ਅਤੇ ਹੋਰ ਪੰਥਕ ਵਿਦਵਾਨਾਂ ਦੇ ਲਿਖੇ ਲੇਖ, ਕੁਝ ਪੰਥਕ ਵੈਸਾਈਟਾਂ ਸਿੱਖ ਮਾਰਗ, ਖਾਲਸਾ ਨਿਊਜ਼, ਸਿੰਘ ਸਭਾ ਇੰਟ੍ਰਨੈਸ਼ਨਲ, ਸਿੰਘ ਸਭਾ ਯੂ,ਐੱਸ.ਏ., ਗੁਰੂ ਪੰਥ, ਸਿੱਖ ਸਪੋਕਸਮੈਨ, ਤੱਤ ਗੁਰਮਤਿ ਪ੍ਰਵਾਰ, ਪਹਿਰੇਦਾਰ ਅਤੇ ਰੋਜ਼ਾਨਾਂ ਸਪੋਕਸਮੈਨ ਆਦਿਕ ਹੋਰ ਥਾਵਾਂ ਤੇ ਵੀ ਪੜ੍ਹੇ ਜਾ ਸਕਦੇ ਹਨ।


ਜਦੋਂ ਕੋਈ ਗਲਤੀ ਨਹੀਂ ਫਿਰ ਅਕਾਲ ਤਖਤ ਤੋਂ ਮੁਆਫੀ ਕਾਹਦੀ- ਭਗਵੰਤ ਮਾਨ
ਚੰਡੀਗੜ੍ਹ- (ਬਲਤੇਜ ਪਨੂੰ) ਪੰਜਾਬ ਦੇ ਪ੍ਰਸਿਧ ਕਾਮੇਡੀਅਨ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਬਹੁਚਰਚਿਤ ਕਾਮੇਡੀ ਐਲਬਮ ਕੁਲਫੀ ਗਰਮਾ ਗਰਮ 2 ਦੇ ਵਿੱਚ ਉਨ੍ਹਾਂ ਨੇ ਜਦੋਂ ਕੋਈ ਗਲਤ ਗੱਲ ਕਹੀ ਹੀ ਨਹੀਂ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਦੀਆਂ ਹੋਣ ਤਾਂ ਫਿਰ ਇਸ ਮੁੱਦੇ ਤੇ ਮੁਆਫੀ ਕਿਸ ਗੱਲ ਦੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸ੍ਰੀ ਅਕਾਲ ਤਖਤ ਨੂੰ ਸਰਮ੍ਰਪਿਤ ਹਨ ਅਤੇ ਬੁਲਾਏ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਕੇ ਆਪਣਾ ਪੱਖ ਵੀ ਦੱਸਣ ਨੂੰ ਤਿਆਰ ਹਨ ਪਰ ਬਿਨਾਂ ਸ਼ਰਤ ਮੁਆਫੀ ਮੰਗਣ ਦੇ ਉਹ ਹੱਕ ਵਿੱਚ ਨਹੀਂ ਹਨ। ਸ੍ਰੀ ਭਗਵੰਤ ਮਾਨ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਦੇ ਪੀ ਏ ਭੁਪਿੰਦਰ ਸਿੰਘ ਦਾ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਫੋਨ ਆਇਆ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁਰਾਂ ਨਾਲ ਵੀ ਕਰਵਾਈ ਜਿਨ੍ਹਾਂ ਨੂੰ ਉਨ੍ਹਾਂ ਵਿਸਥਾਰ ਸਾਹਿਤ ਦੱਸਿਆ ਕਿ ਮੇਰੀ ਪਿਛਲੀ ਐਲਬਮ ਵਿੱਚ ਠੱਗ ਬਾਬਿਆਂ ਖਿਲਾਫ ਕਰਾਰੀ ਚੋਟ ਕੀਤੀ ਗਈ ਹੈ ਨਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਪਰ ਕੋਈ ਕਿੰਤੂ ਪ੍ਰੰਤੂ ਕੀਤਾ ਗਿਆ ਹੈ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਥੇਦਾਰ ਦੇ ਪੀ ਏ ਨੇ ਕਿਹਾ ਕਿ ਉਹ ਇਕ ਈ-ਮੇਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਕਰ ਦੇਣ ਜਿਸ ਵਿੱਚ ਲਿਖਿਆ ਹੋਵੇ ਕਿ ਬੇਸ਼ੱਕ ਮੈਂ ਕੋਈ ਗਲਤੀ ਨਹੀਂ ਕੀਤੀ ਪਰ ਫਿਰ ਵੀ ਪੰਥ ਬਖਸ਼ਣਹਾਰ ਹੈ, ਮਾਨ ਨੇ ਕਿਹਾ ਕਿ ਇਹ ਤਾਂ ਬਿਨਾਂ ਕਿਸੇ ਗਲਤੀ ਦੇ ਮੁਆਫੀ ਮੰਗਵਾਈ ਜਾ ਰਹੀ ਹੈ, ਤੇ ਮੈਂ ਇਹ ਬਿਲਕੁਲ ਨਹੀਂ ਕਰਾਂਗਾ। ਭਗਵੰਤ ਮਾਨ ਹੁਰਾਂ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਉਪਰ ਆਪਣਾ ਫੈਸਲਾ ਸੁਣਾਵੇ ਜਾਂ ਫਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰੇ ਉਹ ਫਿਰ ਹੀ ਆਪਣਾ ਪੱਖ ਰੱਖਣਗੇ। ਗੌਰਤਲਬ ਹੈ ਕਿ ਰੋਪੜ ਦੇ ਇਕ ਘੋਨ ਮੋਨ ਅਕਾਲੀ ਆਗੂ ਸ਼ੈਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਸ਼ਿਕਾਇਤ ਕੀਤੀ ਹੈ ਕਿ ਭਗਵੰਤ ਮਾਨ ਹੁਰਾਂ ਨੇ ਆਪਣੀ ਪਿਛਲੀ ਐਲਬਮ ਕੁਲਫੀ ਗਰਮਾ ਗਰਮ 2 ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸਿਰਫ ਬਾਬਾ ਨਾਨਕ ਕਿਹਾ ਹੈ ਜਿਸ ਨਾਲ ਇਸ ਅਕਾਲੀ ਆਗੂ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰੀਆਂ ਗਈਆਂ ਹਨ।


13/01/14)
ਟਾਈਗਰ ਜਥਾ ਕਨੇਡਾ

ਸਿਰੋਪਾਉ ਦੀ ਰਾਜਨੀਤਕ ਹਥਿਆਰ ਦੇ ਰੂਪ ਵਿੱਚ ਦੁਰਵਰਤੋਂ ਕਰਨਾ ਅੱਜ ਆਮ ਹੋ ਗਿਆ ਹੈ। ਗੁਰੂ ਸਾਹਿਬ ਵਲੋਂ ਬਖਸ਼ਿਆ ਜਾਣ ਵਾਲਾ ਸਿਰੋਪਾ ਕਿਵੇਂ, ਕਿੱਥੇ ਅਤੇ ਕਿਸਨੂੰ ਦੇਣਾ ਹੈ? ਇਸ ਮਰਿਆਦਾ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਸਿੱਖ ਇਤਿਹਾਸ ਦੇ ਇਕ ਕਾਲੇ ਪੰਨੇ ਅਨੁਸਾਰ ਪ੍ਰਿਥੀ ਚੰਦ ਮੀਣਾਂ ਜੋ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ ਜਿਸ ਨੇ ਗੁਰਗੱਦੀ ਪ੍ਰਾਪਤ ਕਰਨ ਦੇ ਲਾਲਚ ਵਿੱਚ ਲਾਹੌਰ ਦੇ ਪੰਥ ਦੋਖੀ ਸੁਲਹੀ ਖਾਨ ਨੂੰ, ਉਸਦੇ ਘਰ ਜਾ ਕੇ ਸਿਰੋਪਾ ਦੇ ਦਿੱਤਾ ਸੀ ਤਾਂ ਕਿ ਗੁਰਗੱਦੀ ਮਿਲ ਜਾਏ। ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਭਗੌੜਿਆਂ ਨੂੰ ਇਸ ਲਈ ਸਿਰੋਪੇ ਦੇ ਦਿੱਤੇ ਜਾਂਦੇ ਹਨ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹੋਰ ਦੇਖੋ ਸਿੱਖੀ ਪ੍ਰੰਪਰਾਵਾਂ ਅਤੇ ਸਿੱਖ ਰਹਿਤ ਮਰਯਾਦਾ ਦੇ ਦੋਖੀ ਡੇਰੇਦਾਰ ਸੰਤਾਂ ਅਤੇ ਮਹਾਂ ਕਰੱਪਟ ਰਾਜਨੀਤਕ ਲੀਡਰਾਂ ਨੂੰ ਵੀ ਸ਼ਰੇਆਮ ਸਿਰੋਪੇ ਦਿੱਤੇ ਜਾ ਰਹੇ ਹਨ। ਹੱਦ ਇੱਥੋਂ ਤੱਕ ਟੱਪ ਗਈ ਹੈ ਕਿ ਝੋਲੀ ਚੁੱਕ ਗ੍ਰੰਥੀ, ਅਖੌਤੀ ਜਥੇਦਾਰ, ਡੇਰੇਦਾਰ ਸੰਤ ਅਤੇ ਲੀਡਰ ਛੋਟੇ-ਛੋਟੇ ਅਫਸਰਾਂ ਕਰਮਚਾਰੀਆਂ ਕੋਲ ਵੀ ਸਿਰੋਪੇ ਕ੍ਰਿਪਾਨਾਂ ਲੈ ਕੇ ਪਹੁੰਚ ਜਾਂਦੇ ਹਨ। ਅੱਜ ਗੁਰਦੁਆਰਿਆਂ ਵਿੱਚ ਕੁਰਹਿਤੀਆਂ ਦੇ ਹੱਥੋਂ ਅਣਮਤੀਏ ਪੰਥ ਦੋਖੀਆਂ ਦਾ ਸਿਰੋਪੇ ਪ੍ਰਾਪਤ ਕਰਨਾ ਆਮ ਹੋ ਗਿਆ ਹੈ।
ਹੁਣ ਵੇਲਾ ਆ ਗਿਆ ਹੈ ਕਿ ਪ੍ਰਿਥੀ ਚੰਦ ਮੀਣੇ ਦੇ ਪੂਰਨਿਆਂ ਤੇ ਚੱਲਣ ਵਾਲੇ ਇਨ੍ਹਾਂ ਸਿਆਸੀ ਪ੍ਰਬੰਧਕਾਂ ਤੇ ਰੋਕ ਲਾਈ ਜਾਵੇ ਅਤੇ ਇਨ੍ਹਾਂ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮੁਕਤ ਕਰਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਕਿ ਇਨ੍ਹਾਂ ਦੀਆਂ ਸੁਆਰਥੀ ਹਰਕਤਾਂ ਕਾਰਣ ਕੌਮ ਨੂੰ ਹਾਸੇ-ਮਜਾਕ ਦਾ ਵਿਸ਼ਾ ਨਾਂ ਬਨਣਾ ਪਵੇ।
ਇਸ ਪ੍ਰੰਪਰਾ ਨੂੰ ਅੱਜੋਕੇ ਪਦਾਰਥਵਾਦੀ ਯੁਗ ਵਿੱਚ ਪ੍ਰਬੰਧਕ, ਸੰਸਥਾਵਾਂ ਅਤੇ ਰਾਜਨੀਤੀਵਾਨ ਆਪਣੀਆਂ ਨਿਜੀ ਇਛਾਵਾਂ ਦੀ ਪੂਰਤੀ ਲਈ ਇਸਤੇਮਾਲ ਕਰ ਰਹੇ ਹਨ। ਸਿਰੋਪਾਉ ਦੀ ਬਖਸ਼ਿਸ ਕਿਸਨੂੰ, ਕਿਵੇਂ ਅਤੇ ਕਿੱਥੇ ਹੋਵੇ? ਇਸ ਮਾਮਲੇ ਤੇ ਸਿੱਖ ਵਿਦਵਾਨਾਂ, ਰਾਜਨੀਤਕਾਂ ਅਤੇ ਧਾਰਮਕ ਮੁੱਖੀਆਂ ਨੂੰ ਫਰਾਖਦਿਲੀ ਨਾਲ ਵੀਚਾਰ ਕਰਨੀ ਚਾਹੀਦੀ ਹੈ। ਵੇਲਾ ਮੰਗ ਕਰਦਾ ਹੈ ਕਿ ਖੋਜ ਭਰਪੂਰ ਵਿਚਾਰ ਵਿਟਾਂਦਰਾ ਕਰਕੇ ਖੁਦਗਰਜ ਸਿਆਸੀ ਨੇਤਾਵਾਂ ਨੂੰ ਇਸ ਸਬੰਧੀ ਸਿਖਿਆ-ਸੇਧ ਦਿੱਤੀ ਜਾਵੇ ਅਤੇ ਇਸ ਦੀ ਗਲਤ ਵਰਤੋਂ ਕਰਣ ਵਾਲਿਆਂ ਨੂੰ ਸਜਾ ਦੇਣ ਦਾ ਵਿਧਾਨ ਵੀ ਪੰਥ ਵਲੋਂ ਤਜਵੀਜ ਕੀਤਾ ਜਾਵੇ।
ਅੱਜ ਜਿਵੇਂ ਭਾਈ, ਬਾਬਾ, ਮਸੰਦ, ਗਿਆਨੀ, ਬ੍ਰਹਮ ਗਿਆਨੀ, ਮਹਾਂਪੁਰਸ਼ ਅਤੇ ਸਾਧ-ਸੰਤ ਲਫਜ਼ਾਂ ਦੀ ਅਣਧਿਕਾਰੀ ਲੋਕ ਅਤੇ ਭੇਖੀ ਸਾਧ-ਸੰਤ ਦੁਰਵਰਤੋਂ ਕਰ ਰਹੇ ਹਨ ਇਵੇਂ ਹੀ ਸਿਰਪਾਉ ਲਫਜ਼ ਦੀ ਗਲਤ ਵਰਤੋਂ ਵੀ ਅਜਿਹੇ ਲੋਕਾਂ ਵੱਲੋਂ ਹੀ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸਿਰਪਾਉ ਕਿਸੇ ਨੂੰ ਦਿੱਤਾ ਜਾਂ ਭੇਟ ਨਹੀਂ ਸਗੋਂ ਬਖਸ਼ਿਸ਼ ਕੀਤਾ ਜਾਂਦਾ ਹੈ। ਜਰਾ ਸੋਚੋ! ਭੇਟਾ ਤਾਂ ਆਪਣੇ ਤੋਂ ਛੋਟੇ ਨੂੰ ਦਿੱਤੀ ਜਾਂਦੀ ਹੈ। ਸਿਰੋਪਾਉ ਤਾਂ ਗੁਰੂ ਦੀ ਬਖਸ਼ਿਸ਼ ਹੈ ਜੋ ਭੇਟ ਕਰਨ ਦੀ ਥਾਂ ਬਖਸ਼ੀ ਹੀ ਜਾ ਸਕਦੀ ਹੈ। ਆਪਾਂ ਗੁਰੂ ਸਾਹਿਬ ਅੱਗੇ ਰੁਪਿਆ ਪੈਸਾ, ਕੋਈ ਵਸਤੂ, ਪਦਾਰਥ ਜਾਂ ਰੁਮਾਲ ਭੇਟ ਕਰ ਸਕਦੇ ਹਾਂ ਪਰ ਬਖਸ਼ਿਸ਼ ਤਾਂ ਗੁਰੂ ਪ੍ਰਮਾਤਮਾਂ ਹੀ ਸਾਡੇ ਤੇ ਹੀ ਕਰਦਾ ਹੈ।
ਅੱਜ ਸਿਰੋਪਾਉ ਦੀ ਜਿਨ੍ਹੀ ਦੁਰਵਰਤੋਂ ਪਾਠੀ, ਰਾਗੀ, ਗ੍ਰੰਥੀ, ਡੇਰੇਦਾਰ ਸੰਤ ਆਦਿਕ ਧਾਰਮਿਕ ਲੋਕ ਕਰਦੇ ਹਨ ਇਨ੍ਹੀ ਆਮ ਆਦਮੀ ਨਹੀਂ ਕਰਦਾ। ਇਨ੍ਹਾਂ ਲੋਕਾਂ ਨੂੰ ਹਰ ਦੀਵਾਨ ਦੀ ਸਮਾਪਤੀ ਵੇਲੇ ਸਿਰੋਪੇ ਦੇਣ ਦਾ ਰਿਵਾਜ ਪੈ ਗਿਆ ਹੈ। ਯਾਦ ਰਹੇ ਇਨ੍ਹਾਂ ਚੋਂ ਬਹੁਤੇ ਪੇਟ ਦੀ ਖਾਤਰ, ਗੁਰਬਾਣੀ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਪ੍ਰਚਾਰ ਕਰਦੇ ਹਨ ਅਸੀਂ ਫਿਰ ਵੀ ਸਤਿਕਾਰ ਨਾਲ ਇਨ੍ਹਾਂ ਲੋਕਾਂ ਨੂੰ ਬਿਨਾਂ ਸੋਚੇ ਸਮਝੇ ਸਿਰੋਪਾਉ ਦਈ ਜਾ ਰਹੇ ਹਾਂ ਜੋ ਗੁਰਦੁਆਰੇ ਦੀ ਹੱਦੋਂ ਬਾਹਰ ਨਿਕਲਦੇ ਹੀ ਗੁਰ ਸਿਧਾਂਤਾਂ ਨੂੰ ਭੁੱਲ ਕੇ ਪੈਰਾਂ ਵਿੱਚ ਰੋਲਣ ਲੱਗ ਜਾਂਦੇ ਹਨ। ਅੱਜ ਤਾਂ ਸਿਰੋਪਿਆਂ ਦਾ ਵਾਪਾਰ ਹੋਣ ਲੱਗ ਪਿਆ ਹੈ। ਵੱਡੇ ਛੋਟੇ ਸਿਰੋਪਿਆਂ ਦੀਆਂ ਵੱਖ-ਵੱਖ ਭੇਟਾਵਾਂ ਹਨ। ਦੁਕਾਨਦਾਰਾਂ ਤੋਂ ਖਰੀਦੇ ਹੋਏ ਕਪੜੇ ਦੇ ਸਿਰੋਪੇ ਫਿਰ ਧਰਮ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਠੱਗਾਂ ਤੋਂ ਪੈਸੇ ਦੇ ਕੇ ਖਰੀਦ ਲਏ ਜਾਂਦੇ ਹਨ। ਅੱਜ ਸਿਰੋਪੇ ਵੀ ਅਮੀਰਾਂ, ਰਾਜਨੀਤਕਾਂ ਜਾਂ ਅਸਰ ਰਸੂਕ ਵਾਲਿਆਂ ਦੇ ਰਹੇ ਗਏ ਹਨ। ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਵਿਖੇ ਵੀ ਕੜਾਹ ਪ੍ਰਸ਼ਾਦ ਅਤੇ ਸਿਰੋਪਿਆਂ ਦੀ ਭੇਟਾ ਅਮੀਰ ਗਰੀਬ ਲਈ ਵੱਖ-ਵੱਖ ਹੈ। ਲੋੜਵੰਦ ਬਰੀਬ ਨੂੰ ਤਾਂ ਹਰ ਥਾਂ ਧੱਕੇ ਹੀ ਪੈਂਦੇ ਹਨ। ਮੁਆਫ ਕਰਨਾ ਅੱਜ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਵਿੱਚ ਕੀ ਨਹੀਂ ਵਿਕ ਰਿਹਾ? ਦੇਖੋ ਪਾਠ, ਕੀਰਤਨ, ਕਥਾ, ਸੁਖਮਨੀ ਸਾਹਿਬ, ਆਸਾ ਕੀ ਵਾਰ, ਅਨੰਦ ਕਾਰਜ, ਅਰਦਾਸਾਂ, ਰੁਮਾਲੇ, ਉਦਘਾਟਨ, ਉਠਾਲੇ ਅਤੇ ਡਾਕ ਰਾਹੀਂ ਕੀਤੇ ਕਰਾਏ ਪਾਠ ਅਤੇ ਹੁਕਮਨਾਮੇਂ ਆਦਿਕ ਸ਼ਰੇਆਮ ਵਿਕ ਰਹੇ ਹਨ। ਅਸੀਂ ਕਿਧਰ ਨੂੰ ਚੱਲ ਪੈ ਹਾਂ? ਜਿਸ ਪੁਜਾਰੀਵਾਦ, ਬ੍ਰਾਹਮਣਵਾਦ, ਮਹੰਤਵਾਦ ਅਤੇ ਰਾਜਗਰਦੀਵਾਦ ਤੋਂ ਗੁਰੂਆਂ-ਭਗਤਾਂ ਨੇ ਸਾਨੂੰ ਬਚਾਇਆ ਸੀ ਅੱਜ ਅਸੀਂ ਉਸੇ ਦਲਦਲ ਵਿੱਚ ਫਿਰ ਫਸਦੇ ਜਾ ਰਹੇ ਹਾਂ।
ਅੱਜ ਕੱਲ੍ਹ ਸਿਰਪਾਉ ਨੂੰ ਲੋਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਬਣਾ ਦਿੱਤਾ ਗਿਆ ਹੈ। ਗਲਾਂ ਵਿੱਚ ਲੰਬੇ-ਲੰਬੇ ਸਿਰੋਪੇ ਪਾ ਕੇ ਅਖਬਾਰਾਂ ਵਿੱਚ ਫੋਟੋਆਂ ਵਾਲੀਆਂ ਖੱਬਰਾਂ ਲਈ ਵੀ ਪੱਬਾਂ ਭਾਰ ਹੋ ਕੇ ਸਿਰੋਪੇ ਦਿੱਤੇ-ਲਏ ਜਾ ਰਹੇ ਹਨ। ਸੋ ਸਾਨੂੰ ਮਨਮੱਤੀ ਲੋਕਲਾਜ ਜਾਂ ਹੈਂਕੜ ਵਾਲੀਆਂ ਰਵਾਇਤਾਂ ਛੱਡ ਕੇ, ਗੁਰਮਤਿ ਪ੍ਰਚਾਰ, ਪ੍ਰਸਾਰ, ਸੇਵਾ, ਵਿਦਿਆ, ਪਰਉਪਕਾਰ ਆਦਿਕ ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਉਤਸ਼ਾਹੀ ਅਤੇ ਵਧੀਆ ਕੰਮ ਕਰਨ ਵਾਲੇ ਮਾਈ-ਭਾਈ ਨੂੰ ਹੀ ਸਿਰਪਾਉ ਦੀ ਬਖਸ਼ਿਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਨੀ ਚਾਹੀਦੀ ਹੈ। ਸਿਰੋਪੇ ਨੂੰ ਢਾਈ ਗਜ ਦਾ ਕਪੜਾ ਸਮਝ ਕੇ ਖ੍ਰੀਦਣਾ ਅਤੇ ਰੋਲਣਾ ਨਹੀਂ ਚਾਹੀਦਾ। ਜਰੂਰੀ ਨਹੀਂ ਕਿ ਹਰੇਕ ਨੂੰ ਹੀ ਸਿਰਪਾਉ ਬਖਸ਼ਿਸ਼ ਕੀਤਾ ਜਾਵੇ ਸਗੋਂ ਰਾਜਨੀਤਕ ਲੀਡਰਾਂ ਦਾ ਸਨਮਾਨ ਕਿਸੇ ਸ਼ੀਲਡ ਆਦਿਕ ਵਸਤੂ ਨਾਲ ਵੀ ਕੀਤਾ ਜਾ ਸਕਦਾ ਹੈ। ਘੋੜਾ ਖੋਤਾ ਇੱਕ ਨਹੀਂ ਸਮਝ ਲੈਣੇ ਚਾਹੀਦੇ, ਇਨ੍ਹਾਂ ਵਿੱਚ ਬਹੁਤ ਫਰਕ ਹੁੰਦਾ ਹੈ। ਇਵੇਂ ਹੀ ਧਰਮ ਅਤੇ ਰਾਜਨੀਤੀ ਵਿੱਚ ਵੀ ਭੇਖਧਾਰੀ, ਢੌਂਗੀ ਅਤੇ ਕੁਰੱਪਟ ਲੋਕਾਂ ਦੀ ਪਛਾਣ ਕਰਕੇ ਹੀ ਕਿਸੇ ਭਲੇ ਪੁਰਖ ਜਾਂ ਇਸਤਰੀ ਨੂੰ ਉਨ੍ਹਾਂ ਦੀ ਯੋਗ ਸੇਵਾ ਵੇਖ ਕੇ ਹੀ ਸਿਰਪਾਉ ਬਖਸ਼ਿਸ਼ ਕੀਤਾ ਜਾਵੇ। ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀਆਂ, ਜਥੇਦਾਰਾਂ ਅਤੇ ਲੀਡਰਾਂ ਨੂੰ ਇਧਰ ਗਹੁ ਨਾਲ ਧਿਆਨ ਦੇਣ ਦੀ ਅਤਿਅੰਤ ਲੋੜ ਹੈ।


12/01/14)
ਅਵਤਾਰ ਸਿੰਘ ਮਿਸ਼ਨਰੀ

“ਲੱਠਮਾਰ ਡੇਰੇਦਾਰ ਸੰਪ੍ਰਦਾਈਆਂ ਦੀ ਕੋਝੀ ਕਾਰਵਾਈ ਦੀ ਕੜੇ ਸ਼ਬਦਾਂ ਚ’ ਨਿਖੇਧੀ”
(ਅਵਤਾਰ ਸਿੰਘ ਮਿਸ਼ਨਰੀ) ਦਾਸ ਪਹਿਲੇ ਵੀ ਗਾਹੇ ਬਗਾਹੇ ਇਸ ਬਾਰੇ ਲਿਖਦਾ ਰਹਿੰਦਾ ਹੈ ਕਿ ਸਾਰੇ ਜਾਗਰੂਕ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣ ਵਾਲੇ ਇੱਕ ਕਾਫਲਾ ਬਣਾ ਕੇ ਚੱਲੋ। ਹੁਣ ਸਾਨੂੰ ਕਿਸੇ ਹਿੰਦੂ ਜਾਂ ਮੁਸਲਮ ਦਾ ਕੋਈ ਡਰ ਨਹੀਂ ਜੇ ਖਦਸ਼ਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਨਾਂ ਗ੍ਰੰਥਾਂ ਅਤੇ ਡੇਰਿਆਂ ਦੇ ਮੱਗਰ ਲੱਗੇ ਹੋਏ ਕਟੜਵਾਦੀ ਸ਼ਕਲੀ ਲਠਮਾਰ ਸਿੱਖਾਂ ਤੋਂ ਹੈ ਜੋ ਦਲੀਲ ਨਾਲ ਗੱਲ ਕਰਨੀ ਨਹੀਂ ਜਾਣਦੇ ਤੇ ਹਰ ਗੱਲ ਜੋਰ ਜਬਰ, ਜੁਲਮ ਅਤੇ ਧੱਕੇ ਨਾਲ ਕਰਦੇ ਹਨ। ਜੋ ਲੋਕ ਬੱਚਿਆਂ, ਬੀਬੀਆਂ ਅਤੇ ਬੁੱਢਿਆਂ ਤੇ ਵੀ ਹੱਥ ਚੁੱਕਦੇ ਹਨ ਉਹ ਸ਼ੇਰ ਨਹੀਂ ਸਗੋਂ ਗਧੇ ਹਨ ਜੋ ਕੇਵਲ ਪਛੰਡੇ ਮਾਰਨੇ ਹੀ ਜਣਦੇ ਹਨ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਸੰਸਥਾ ਵੱਲੋਂ ਗਿਅਨੀ ਹਰਮੀਤ ਸਿੰਘ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਲੱਠਮਾਰਾਂ ਦੀ ਇਸ ਤਾਲੇਬਾਨੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਘੱਟ ਤੋਂ ਘੱਟ ਮਿਸ਼ਨਰੀ ਸੰਸਥਾਵਾਂ ਅਤੇ ਪ੍ਰਚਾਰਕ ਤਾਂ ਇੱਕ ਇੰਟ੍ਰਨੈਸ਼ਨਲ ਜਥੇਬੰਦੀ ਬਣਾ ਕੇ ਵੱਧ ਤੋਂ ਵੱਧ ਮੈਂਬਰ ਬਨਾਉਣ ਤਾਂ ਕਿ ਔਖੇ ਵੇਲੇ ਲੋੜ ਪੈਣ ਤੇ ਲੱਠਮਾਰ ਡੇਰੇਦਾਰਾਂ ਅਤੇ ਸੰਪ੍ਰਦਾਈਆਂ ਨਾਲ ਨਜਿਠਿਆ ਜਾ ਸੱਕੇ। ਆਪਸੀ ਕਿੜਾਂ ਕੱਡਣੀਆਂ ਬੰਦ ਕਰਕੇ ਗੁਣਾਂ ਦੀ ਸਾਂਝ ਪੈਦਾ ਕਰਨੀ ਚਾਹੀਦੀ ਹੈ। ਜਿਹੜਾ ਗੁਣਾਂ ਦੀ ਸਾਂਝ ਵਾਲੇ ਗੁਰ ਸਿਧਾਂਤ ਨੂੰ ਨਹੀਂ ਮੰਨਦਾ ਉਸ ਨੂੰ ਮੈਂਬਰ ਨਾਂ ਲਿਆ ਜਾਵੇ ਅਤੇ ਸਾਰੇ ਰਲ ਮਿਲ ਕੇ ਉਸ ਦੇ ਸੁਧਾਰ ਦੀ ਅਕਾਲ ਪੁਰਖ ਪਾਸ ਅਰਦਾਸਿ ਕਰਨ ਤਾਂ ਕਿ ਉਸ ਨੂੰ ਮਤਿ ਆ ਜਾਵੇ ਅਤੇ ਆਪਣੀ ਕੀਤੀ ਤੇ ਸ਼ਰਮਿੰਦਾ ਹੋ ਕੇ ਸ਼ਾਇਦ ਸੁਧਰ ਜਾਵੇ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.
5104325827


12/01/14)
ਗੁਰਸ਼ਰਨ ਸਿੰਘ ਕਸੇਲ

ਸੁਲਹੀ

ਸੁਲਹੀ ਤੇ ਨਾਰਾਇਣ ਰਾਖੁ ਵਾਲੇ ਸ਼ਬਦ ਬਾਰੇ ਜਿੰਨੀ ਕੁ ਜਾਣਕਾਰੀ ਮਿਲੀ ਹੈ ਅਤੇ ਜੋ ਮੇਰੀ ਤੁੱਛ ਬੁਧੀ ਅਨੁਸਾਰ ਵਿਚਾਰ ਬਣੇ ਹਨ, ਉਹ ਆਪ ਸੱਭ ਨਾਲ ਸਾਂਝੀ ਕਰਦਾ ਹਾਂ । ਇਹ ਕੋਈ ਆਖਰੀ ਨਹੀਂ ਹੈ, ਸਮੇਂ ਨਾਲ ਕੋਈ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ ।

ਸਿੱਖ ਧਰਮ ਦਾ ਸਿਧਾਂਤ ਹੈ ਕਿ ਹਰ ਮੁਸੀਬਤ ਜਾਂ ਖੁਸ਼ੀ ਵੇਲੇ ਸਿਰਫ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ । ਉਹ ਹੀ ਉਸਦੀ ਰੱਖਿਆ ਕਰਨ ਦਾ ਵਸੀਲਾ ਬਣਾਉਂਦਾ ਹੈ । ਇਹ ਆਤਮਿਕ ਰੱਖਿਆ ਵੀ ਹੋ ਸਕਦੀ ਹੈ ਅਤੇ ਸਰੀਰਕ ਵੀ । ਵਿਦਵਾਨਾਂ ਦੀਆਂ ਲਿਖਤਾਂ ਪੜ੍ਹਕੇ ਇੰਜ਼ ਲੱਗਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਦੋਂ ਸੁਲਹੀ ਖਾਨ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਹੋਰ ਕੋਈ ਹੀਲਾ ਵਸੀਲਾ ਛੱਡਕੇ ਇਕ ਅਕਾਲ ਪੁਰਖ ਅੱਗੇ ਹੀ ਅਰਦਾਸ ਕੀਤੀ ਹੈ । ਕੁਦਰਤ ਦੇ ਭਾਣੇ ਅਨੁਸਾਰ ਸੁਲਹੀ ਖਾਨ ਰਸਤੇ ਵਿਚ ਹੀ ਆਪਣੀ ਗਲਤੀ ਕਾਰਨ ਮਰ ਗਿਆ ਸੀ । ਇਥੇ ਕੋਈ ਕਰਾਮਾਤ ਦੀ ਗੱਲ ਨਹੀਂ ਹੈ । ਮੇਰੇ ਵਰਗਿਆਂ ਨੇ ਸੋਚਿਆ ਸ਼ਾਇਦ ਗੁਰੂ ਜੀ ਨੇ ਕੋਈ ਕਰਾਮਾਤ ਵਰਤੀ ਹੈ । ਇਥੇ ਮੈਂਨੂੰ ਸਾਡੇ ਇਕ ਵਾਕਫਕਾਰ ਦੀ ਗੱਲ ਯਾਦ ਆ ਗਈ, ਜਿਹੜੀ ਮੈਂ ਪਹਿਲਾਂ ਵੀ ਸ਼ਾਇਦ ਪਾਠਕਾਂ ਨਾਲ ਸਾਂਝੀ ਕੀਤੀ ਸੀ । ਸਾਡੇ ਵਾਕਫਕਾਰ ਦੱਸ ਰਹੇ ਸਨ ਕਿ “ਮੇਰਾ ਪੰਜਾਬ ਵਿਚ ਘਰ ਕਰਾਏਦਾਰ ਖਾਲੀ ਨਹੀਂ ਕਰਦੇ ਸਨ; ਮੈਂ ਬਹੁਤ ਪ੍ਰੇਸ਼ਾਨ ਸੀ । ਫਿਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ, ਕੁਝ ਦਿਨ ਬਾਅਦ ਕਰਾਏਦਾਰ ਸੜਕ ਤੇ ਕਿਸੇ ਨਾਲ ਟੱਕਰ ਹੋ ਜਾਣ ਕਰਕੇ ਮਰ ਗਿਆ ਅਤੇ ਪਿੱਛਲੇ ਰਹਿੰਦੇ ਪ੍ਰੀਵਾਰ ਨੇ ਮੇਰਾ ਘਰ ਖਾਲੀ ਕਰ ਦਿਤਾ” । ਇਹ ਸਾਡੀ ਆਮ ਇਨਸਾਨਾਂ ਦੀ ਸੋਚ ਹੋ ਸਕਦੀ ਹੈ ।

ਇਸ ਤੋਂ ਅੱਗੇ ਜੇ ਆਪਾਂ ਗੁਰੂ ਜੀ ਦੀ ਸ਼ਹੀਦੀ ਦੀ ਗੱਲ ਕਰੀਏ ਤਾਂ ਵੀ ਗੁਰੂ ਜੀ ਨੇ ਅਕਾਲ ਪੁਰਖ ਦੇ ਭਾਣੇ ਵਿਚ ਸੱਭ ਕੁਝ ਸਹਿਣ ਦੀ ਗੱਲ ਸੀ ਤਾਂ ਵੀ ਅਕਾਲ ਪੁਰਖ ਨੇ ਉਹਨਾਂ ਦੀ ਇਜਤ ਰੱਖੀ। ਕੀ ਗੁਰੂ ਜੀ ਨੇ ਜਾਲਮ ਜਹਾਗੀਰ ਦੇ ਸਾਰੇ ਜੁਲਮ ਸਹਿਣ ਵਿਚ ਕਾਮਜਾਬ ਨਹੀਂ ਹੋਏ ? ਕੀ ਅਕਾਲ ਪੁਰਖ ਨੇ ਉਹਨਾਂ ਦੀ ਲਾਜ ਨਹੀਂ ਰੱਖੀ ? ਇਹ ਹਰ ਇਕ ਦਾ ਆਪਣਾ ਸੋਚਣ ਦਾ ਤਰੀਕਾ ਹੋ ਸਕਦਾ ਹੈ । ਅੱਜ ਦੇ ਸਮੇਂ ਵਿਚ ਵੀ ਕਈ ਅਜਿਹੀਆਂ ਸਿੱਖਾਂ ਅਤੇ ਗੈਰ ਸਿੱਖਾਂ ਵਿਚ ਮਸਾਲਾਂ ਮਿਲਦੀਆਂ ਹਨ ਕਿ ਉਹਨਾਂ ਆਪਣੇ ਜੀਵਨ ਦੀ ਹੱਸਦਿਆਂ ਹੱਸਦਿਆਂ ਕੁਰਬਾਨੀਆ ਦਿਤੀਆਂ ਹਨ; ਫਿਰ ਉਹ ਤਾਂ ਗੁਰੂ ਸਨ ।

ਇਹ ਗੱਲ ਵਖੱਰੀ ਹੈ ਕਿ ਕਈ ਮੇਰੇ ਵਰਗੇ ਕਿਸੇ ਦੂਰਦਰਸ਼ੀ ਸੋਚ ਵਾਲੇ ਇਨਸਾਨ ਦੀ ਕਹੀ ਗੱਲ ਨੂੰ ਵੀ ਕਰਾਮਾਤ ਨਾਲ ਜੋੜ ਲੈਂਦੇ ਹਨ । ਮੇਰੇ ਵਿਚਾਰ ਵਿਚ ਜੇਕਰ ਗੁਰੂ ਜੀ ਕਰਾਮਾਤ ਵਿਖਾਉਂਦੇ ਹੁੰਦੇ ਤਾਂ ਨੂਰ ਦੀਨ ਦਾ ਪੁੱਤਰ ਅਮੀਰੁ ਦੀਨ, ਤਰਨ ਤਾਰਨ ਸਰੋਵਰ ਦੀਆਂ ਇੱਟਾਂ ਜਬਰਦਸਤੀ ਚੁੱਕ ਕੇ ਨਾਂ ਲੈ ਜਾਂਦਾ । ਇਸ ਵਾਕਿਆ ਦਾ ਜ਼ਿਕਰ ਇੰਜ ਲਿਖਿਆ ਹੈ: “ਉਪਰੰਤ ਗੁਰੂ ਜੀ ਨੇ 17 ਵੈਸਾਖ ਸੰਮਤ 1647 ਨੂੰ ਸਰੋਵਰ ਦੀ ਪੁਟਾਈ ਆਰੰਭ ਕਰਾਈ ਅਤੇ ਇਸਨੂੰ ਸੰਪੂਰਨ ਕਰਕੇ ਸੰਮਤ 1653 ਵਿਚ ਤਰਨ ਤਾਰਨ ਨਗਰ ਵਸਾਇਆ । ਸਰੋਵਰ ਨੂੰ ਪੱਕਿਆ ਕਰਨ ਵਾਸਤੇ ਜਦ ਪੱਕੀਆਂ ਇੱਟਾਂ ਦੇ ਆਵੇ ਪਕਾਏ ਤਾਂ ਨੂਰ ਦੀਨ ਦੇ ਪੁੱਤਰ ਅਮੀਰੁ ਦੀਨ ਨੇ ਗੁਰੂ ਜੀ ਦੇ ਆਵਿਆਂ ਤੋਂ ਇੱਟਾਂ ਚੁਕਾ ਕੇ ਆਪਣੀ ਸਰਾਂ (ਜਿਹੜੀ ਪਿੰਡ ਨੂਰ ਦੀਨ ਬਣ ਰਹੀ ਸੀ ਅਤੇ ਇੱਟਾਂ ਥੁੜ੍ਹ ਗਈਆਂ ਸਨ) ਨੂੰ ਲਾ ਲਈਆਂ । ਉਸਦੀ ਜਬਰਦਸਤੀ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ –ਜਿਥੇ ਇਹ ਇੱਟਾਂ ਲੱਗੀਆਂ ਨੇ ਉਥੌਂ ਦੀਆਂ ਜੜਾਂ ਉਖਾੜ ਕੇ ਇਹ ਇਥੇ ਹੀ ਆ ਲੱਗਣਗੀਆਂ । ਇਹ ਕਾਜ ਸਾਡੇ ਸਿੱਖ ਕਰਨਗੇ” । ( ਸੂਰਜ ਪ੍ਰਕਾਸ਼, ਪੰਨਾ 150-151)

ਮੇਰੀ ਇਕ ਚਿੱਠੀ ਦੇ ਜਵਾਬ ਵਿਚ ਸ੍ਰ ਬਲਦੇਵ ਸਿੰਘ ਜੀ ਲਿਖਦੇ ਹਨ, “ਇਸੇ ਤਰ੍ਹਾਂ ਸਰਦਾਰ ਗੁਰਸਰਨ ਸਿੰਘ ਕਸੇਲ ਜੀ ਹੋਰਾਂ ਨੇ ਪਹਿਲਾਂ ਇੱਕ ਪੱਤਰ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਸੁਲਹੀ ਸ਼ਬਦ ਦੇ ਅਰਥ ਸਾਂਤੀ ਹੋਣ ਬਾਰੇ ਪਤਾ ਚਲਿਆ ਹੈ। ਹੁਣ ਆਪਾ ਇਥੇ ਸੁਲਹੀ ਸ਼ਬਦ ਦੇ ਅਰਥ ਸਾਂਤੀ ਕਰਕੇ ਜੇਕਰ ਸੁਲਹੀ ਤੇ ਨਾਰਾਇਣ ਰਾਖੁਵਾਲੇ ਸ਼ਬਦ ਨਾਲ ਜੋੜ ਕੇ ਦੇਖੀਏ ਤਾਂ ਇਸ ਦੇ ਅਰਥ ਇਹ ਬਣਦੇ ਹਨ ਕਿ ਸਾਂਤੀ ਭਾਵ (peace) ਤੋਂ ਬਚਾਅ ਲੈ ਜਾ ਬਚਾਅ ਲਿਆ। ਇਥੇ ਇਹ ਅਰਥ ਵੀ ਗੁਰਮਤਿ ਸਿਧਾਂਤ ਅਨੁਸਾਰ ਸ਼ਬਦ ਦੇ ਸਿਧਾਂਤਕ ਪੱਖ ਨਾਲ ਨਿਆ ਨਹੀਂ ਕਰਦੇ ਜਾਪਦੇ

ਏਥੇ ਸ੍ਰ ਬਲਦੇਵ ਸਿੰਘ ਜੀ ਪਤਾ ਨਹੀਂ ਕਿਵੇਂ ਭੁੱਲ ਜਾਂਦੇ ਹਨ ਕਿ ਕਿਸੇ ਮਨੁੱਖ ਦੇ ਨਾਂਅ ਦੇ ਅਰਥ ਨਹੀਂ ਕੀਤੇ ਜਾਂਦੇ, ਜਿਵੇਂ ਕਹਿਣ ਨੂੰ ਤਾਂ ਦੀਵਾਨ ਸੁੱਚਾ ਨੰਦ ਹੈ ਪਰ ਕੀ ਉਸਦੇ ਅਰਥ “ਪਵਿਤਰ” ਲਵਾਂਗੇ ? ਨਹੀਂ । ਉਸਦੀ ਕਰਤੂਤ ਸਿੱਖ ਦੋਖੀ ਤੋਰ ਤੇ ਲਈ ਜਾਵੇਗੀ । ਇਜ਼ ਹੀ ਕਈਆਂ ਦੇ ਨਾਂਅ ਭਗਵੰਤ ਹੈ ਕੀ ਆਪਾਂ ਉਹਨਾਂ ਦਾ ਮਤਲਬ ਅਕਾਲ ਪੁਰਖ ਲਵਾਂਗੇ ?

ਸ੍ਰ ਬਲਦੇਵ ਸਿੰਘ ਜੀ ਇਹ ਵੀ ਲਿਖਦੇ ਹਨ ਕਿ “ਸੁਲਬੀ ਖਾਨ: - ਸੁਲਹੀ ਖਾਨ ਦੇ ਵੱਡੇ ਭਾਈ ਦਾ ਪੁਤ੍ਰ ਜੋ ਚੰਦੂ ਦੀ ਪ੍ਰੇਰਣਾ ਨਾਲ ਸ੍ਰੀ ਗੁਰੁ ਅਰਜਨ ਦੇਵ ਜੀ ਨੂੰ ਸੰਤਾਪ ਦੇਣ ਗਿਆ ਸੀ ਅਰ ਅਮ੍ਰਿੰਤਸਰ ਜੀ ਦੇ ਰਸਤੇ ਵਿੱਚ ਤਨਖਾਹ (ਤਲਬ) ਨੌਕਰ ਪਠਾਣਾ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ। ਇਥੇ ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਵਾਰ ਸੁਲਹੀ ਖਾਨ ਗੁਰੂ ਅਰਜਨ ਦੇਵ ਜੀ ਨੂੰ ਸੰਤਾਪ ਦੇਣ ਆਇਆ ਅਤੇ ਦੂਸਰੀ ਵਾਰ ਸੁਲਹੀ ਖਾਨ ਦਾ ਭਤੀਜਾ ਸੁਲਬੀ ਖਾਨ ਗੁਰੂ ਪਾਤਸਾਹ ਨੂੰ ਸੰਤਾਪ ਦੇਣ ਆਇਆ ਤਾਂ ਉਹ ਨੌਕਰ ਪਠਾਣਾ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ।“

ਸ੍ਰ ਬਲਦੇਵ ਸਿੰਘ ਜੀ ਦੀ ਇਹ ਦਲੀਲ ਤਥਾਂ ਤੋਂ ਹੀਣੀ ਹੈ, ਕਿ “ਸੁਲਬੀ ਖਾਨ” ਦੀ ਮੌਤ ਦਾ ਹੋ ਜਾਣਾ ਇਹ ਸਾਬਤ ਕਰਦਾ ਹੈ ਕਿ ਇਸ ਸ਼ਬਦ ਵਿਚ ਆਇਆ “ਸੁਲਹੀ” ਹੀ ਜਹਾਗੀਰ ਦਾ ਅਹਿਲਕਾਰ “ਸੁਲਹੀ ਖਾਨ” ਨਹੀਂ ਹੈ; ਕਿਉਂਕਿ ਇਹ ਕਿਤੇ ਵੀ ਇਤਿਹਾਸ ਵਿਚ ਲਿਖਿਆ ਨਹੀਂ ਮਿਲਦਾ ਕਿ “ਸੁਲਬੀ ਖਾਨ” ਨਾਲ ਕਿਸੇ ਨੇ ਵਾਧਾ ਕੀਤਾ ਹੋਵੇ ਕਿ ਤੇਰੀ ਮੌਤ ਗੁਰੂ ਜੀ ਨੂੰ ਖਤਮ ਕਰਨ ਤੋਂ ਪਹਿਲਾਂ ਨਹੀਂ ਹੋ ਸਕਦੀ । ਸਿੱਖ ਇਤਿਹਾਸ ਦੇ ਬਹੁਤ ਸਾਰੇ ਵਿਦਵਾਨਾਂ ਨੇ “ਸੁਲਹੀ” ਸ਼ਬਦ ਨੂੰ ਹੀ ਸੁਲਹੀ ਖਾਨ ਹੋਣ ਬਾਰੇ ਲਿਖਿਆ ਹੈ ।

ਸ੍ਰ ਬਲਦੇਵ ਸਿੰਘ ਜੀ ਹਿੰਦੀ ਦੇ ਸ਼ਬਦ शूलਤੋਂ ਸੁਲਹੀ ਬਣਾ ਰਹੇ ਹਨ ਤਾਂ ਕੀ ਇਹ ਸਮਝ ਲਿਆ ਜਾਵੇ ਕਿ ਮੁਸਲਮਾਨਾ ਨੇ ਹਿੰਦੀ ਦੇ ਸ਼ਬਦ ਦਾ ਨਾਂਅ ਸੁਲਹੀ ਖਾਨ ਰੱਖਿਆ ਹੋਵੇਗਾ ?

ਸੁਲਹੀ ਖਾਨ ਵਾਲੇ ਵਾਕਿਆ ਨਾਲ ਵਿਦਵਾਨ ਦੋ ਸ਼ਬਦ ਦੱਸਦੇ ਹਨ । ਪਹਿਲੇ ਸ਼ਬਦ ਵਿਚ ਗੁਰੂ ਜੀ ਦੱਸਦੇ ਹਨ ਕਿ ਸਿੱਖਾਂ ਨੇ ਮੈਂਨੂੰ ਇਹ ਸਲਾਹ ਦਿਤੀ ਸੀ: ਆਸਾ ਮਹਲਾ ੫ ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥ ਸਤਿਗੁਰਿ ਮੋ ਕਉ ਦੀਆ ਉਪਦੇਸੁ ॥ ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ ਜੋ ਕਿਛੁ ਕਰੀ ਸੁ ਤੇਰਾ ਤਾਣੁ ॥ ਤੂੰ ਮੇਰੀ ਓਟ ਤੂੰ ਹੈ ਦੀਬਾਣੁ ॥੨॥ ਤੁਧ ਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ ਆਨ ਨ ਬੀਆ ਤੇਰੀ ਸਮਸਰਿ ॥ ਤੇਰੇ ਸੇਵਕ ਕਉ ਕਿਸ ਕੀ ਕਾਣਿ ॥ ਸਾਕਤੁ ਭੂਲਾ ਫਿਰੈ ਬੇਬਾਣਿ ॥੩॥ ਤੇਰੀ ਵਡਿਆਈ ਕਹੀ ਨ ਜਾਇ ॥ ਜਹ ਕਹ ਰਾਖਿ ਲੈਹਿ ਗਲਿ ਲਾਇ ॥ ਨਾਨਕ ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥ (ਮ:5,ਪੰਨਾ ੩੭੧)

ਸੁਲਹੀ ਤੇ ਨਾਰਾਇਣ ਰਾਖੁ॥

ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ੧॥ ਰਹਾਉ॥

ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥

ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ੧॥

ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥

ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥ ੨॥ (ਪੰਨਾ 825)

ਸ੍ਰ ਬਲਦੇਵ ਸਿੰਘ ਟੋਰਾਂਟੋ ਹੁਰਾਂ ਦੀ ਇਸ ਸ਼ਬਦ ਵਿਚ ਸੁਲਹੀ ਖਾਨ ਦਾ ਨਾਂਅ ਆਉਣ ਬਾਰੇ ਇਹ ਦਲੀਲ ਸੀ ਕਿ, “ਸੁਲਬੀ ਖਾਨ ਵਾਲੀ ਘਟਣਾ ਦਾ ਗੁਰੂ ਗ੍ਰੰਥ ਸਾਹਿਬ ਅੰਦਰ ਕੋਈ ਜਿਕਰ ਨਹੀਂ ਹੈ। ਇਥੋ ਇਹ ਗੱਲ ਆਪਣੇ ਆਪ ਸਾਬਤ ਹੋ ਜਾਂਦੀ ਹੈ ਕਿ “ਸੁਲਹੀ ਤੇ ਨਾਰਾਇਣ ਰਾਖੁ॥” ਵਾਲੇ ਸ਼ਬਦ ਦਾ ਵੀ ਸੁਲਹੀ ਖਾਨ ਜਹਾਗੀਰ ਦੇ ਅਹਿਲਕਾਰ ਨਾਲ ਕੋਈ ਸਬੰਧ ਨਹੀਂ। ਜਹਾਗੀਰ ਦਾ ਅਹਿਲਕਾਰ ਸੁਲਹੀ ਖਾਨ ਸੀ, ਸੁਲਹੀ ਨਹੀਂ। ਸੁਲਹੀ, ਸ਼ਬਦ ਨੂੰ ਸੁਲਹੀ ਖਾਨ ਜਹਾਗੀਰ ਦੇ ਅਹਿਲਕਾਰ ਨਾਲ ਜੋੜਨਾ ਗੁਰਮਤਿ ਸਿਧਾਂਤ ਨਾਲ ਅਨਿਆਏ ਹੈ ਜੋ ਸੱਚ ਨੂੰ ਝੂਠ ਸਾਬਤ ਕਰਨ ਦੇ ਤੁੱਲ ਹੈ”।

ਫਿਰ ਦੂਜੇ ਪਾਸੇ ਵੀਰ ਬਲਦੇਵ ਸਿੰਘ ਆਪਣੇ ਸ਼ਬਦ ਦੀ ਬਣਤਰ ਨੂੰ ਠੀਕ ਦੱਸਣ ਲਈ (ਸੁਲਹੀ ਤੋਂ ਅੰਗਰੇਜੀ ਦਾ sully ਅਤੇ ਹੁਣ ਬਦਲ ਕੇ ਹਿੰਦੀ ਦੇ शूल से सूली ) ਲਿਖਦੇ ਹਨ ਕਿ, “ਸੋ ਇਸ ਵਾਸਤੇ ਪੂਰਨ ਤੌਰ ਖੁਲ ਹੋਣ ਵਾਲੇ ਨਿਯਮ ਅਨੁਸਾਰ ਲੇਖਕ, ਕਾਵਿ ਸੈਲੀ ਦੀ ਲੈਅ ਨੂੰ ਸਹੀ ਕਰਨ ਵਾਸਤੇ ਲਿਖਾਰੀ ਲਗਾ ਮਾਤ੍ਰਾਂਵਾਂ ਅਤੇ ਅੱਖਰਾਂ ਨੂੰ ਘੱਟ ਵੱਧ ਕਰ ਸਕਦਾ ਹੈ, ਬਸਰਤ ਉਹ ਸ਼ਬਦ ਉਸ ਵਲੋਂ ਸਿਰਜੇ ਜਾ ਰਹੇ ਮੁਖ ਸਿਧਾਂਤ ਪੱਖ ਉੱਪਰ ਖਰਾ ਉੱਤਰਦਾ ਹੋਵੇ

ਆਪਾਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਵਿਚ ਕਈ ਭਗਤਾਂ ਦੇ ਨਾਅ ਵੀ ਹਨ ਜਿਹੜੇ ਪੂਰੇ ਨਹੀਂ ਲਏ ਗਏ, ਜਿਵੇਂ ਇਸ ਸ਼ਬਦ ਵਿਚ ਹਨ: ਇਸ ਸ਼ਬਦ ਵਿਚ ਗੁਰੂ ਜੀ ਨੇ ਭਗਤ ਨਾਮਦੇਵ ਜੀ ਨੂੰ ਨਾਮਾ ਕਿਹਾ ਹੈ ਅਤੇ ਭਗਤ ਰਵੀਦਾਸ ਜੀ ਨੂੰ “ਚਮਰੇ” ਨਾਲ ਹੀ ਸੰਬੋਧਨ ਕੀਤਾ ਹੈ:

ੴ ਸਤਿਗੁਰ ਪ੍ਰਸਾਦਿ ॥ ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥ ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥ ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥ ਮੇਰੇ ਮਨ ਨਾਮੁ ਜਪਤ ਉਧਰੇ ॥ ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥ ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥ ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥ ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥ (ਮ:4,ਪੰਨਾ ੯੯੫)

ਇੰਜ਼ ਹੀ ਇਸ ਸ਼ਬਦ ਵਿਚ ਵੀ ਭਗਤ ਤਿਲੋਚਨੁ ਜੀ ਨੂੰ ਤਿਲੋਚਨੁ ਅਤੇ ਤਿਲੋਚਨਾ ਨਾਲ ਵੀ ਸੰਬੋਧਨ ਕੀਤਾ ਹੈ :: ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮ੍ਰਲਿ ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ ॥੨੧੩॥ (ਪੰਨਾ ੧੩੭੫-੧੩੭੬)

ਇਸ ਕਰਕੇ ਮੇਰੇ ਵਿਚਾਰ ਵਿਚ ਗੁਰੂ ਜੀ ਨੇ ਸੁਲਹੀ ਖਾਨ ਨੂੰ ਹੀ ਇਥੇ ਸੁਲਹੀ ਲਿਖਿਆ ਹੈ । ਉਂਝ ਜਿੰਨੀ ਕੁ ਪਸਤੋ ਬੋਲੀ ਬੋਲਣ ਵਾਲਿਆ ਕੋਲੋਂ ਮੈਂਨੂੰ ਜਾਣਕਾਰੀ ਅਜੇ ਤੀਕਰ ਮਿਲੀ ਹੈ ਉਸ ਅਨੁਸਾਰ ਉਹ ਦੱਸਦੇ ਹਨ ਕਿ ਸੁਲਾ ਜਾਂ ਸੁਲਹਾ ਸਾਡੇ ਸਾਂਤੀ ਨੂੰ ਕਹਿੰਦੇ ਹਨ ਪਰ ਨਾਂਅ ਸੁਲਹੀ ਰੱਖਦੇ ਹਨ । ਉਹਨਾਂ ਦਾ ਸ਼ਬਦ ਨੂੰ ਬੋਲਣ ਵਿਚ ਥੋੜਾ ਫਰਕ ਹੈ । ਇਹ ਹੇਠ ਲਿਖੀ ਜਾਣਕਾਰੀ ਹੈ, ਜੇਕਰ ਕਿਸੇ ਵੀਰ ਕੋਲ ਇਸ ਬਾਰੇ ਜਾਣਕਾਰੀ ਹੋਵੇ ਤਾਂ ਸਾਂਝੀ ਕਰਨ ਲਈ ਧੰਨਵਾਦੀ ਹੋਵਾਂਗਾ ।

Sulhi in pashtoo language means peace but it is a name of person or place in so many areas.

Thanks, Yousaf

ਗੁਰੂ ਸਾਹਿਬ ਨੇ ਉਸ ਦੁਰਘਟਨਾਂ ਨੂੰ ਅਧਾਰ ਬਣਾਕੇ ਅਸਲ ਗੱਲ ਇਹ ਦੱਸਣ ਦੀ ਕੀਤੀ ਹੈ ਕਿ ਕਿਸੇ ਵੀ ਬਿਪਤਾ ਦੇ ਸਮੇਂ ਸਿਰਫ ਅਕਾਲ ਪੁਰਖ ਅੱਗੇ ਹੀ ਅਰਦਾਸ ਕਰਨੀ ਚਾਹੀਦੀ ਹੈ । ਸੁਲਹੀ ਖਾਨ ਦੀ ਮੌਤ ਨੂੰ ਕਰਾਮਾਤ ਦੱਸਣਾ ਗੁਰਮਤਿ ਨਹੀਂ ਹੈ । ਬਾਕੀ ਜੇ ਕੋਈ ਵਿਦਵਾਨ/ ਪਾਠਕ ਇਸ ਬਾਰੇ ਹੋਰ ਜਾਣਕਾਰੀ ਦੇਣੇ ਚਾਹੇ ਤਾਂ ਧੰਨਵਾਦੀ ਹੋਵਾਂਗਾ।

ਇਕ ਪਾਠਕ,

ਗੁਰਸ਼ਰਨ ਸਿੰਘ ਕਸੇਲ


ਵੈਬਸਾਈਟਾਂ ਦੇ ਸੰਚਾਲਕਾਂ ਨੂੰ ਕਲ ਜੋ ਕਾਲਾ ਦਿਵਸ ਸੰਬਧੀ ਇਸ਼ਤਿਹਾਰ ਭੇਜਿਆ ਗਿਆ ਸੀ ਉਹ ੧੩ ਜਨਵਰੀ ੨੦੧੪ ਦਾ ਸੀ ਪਰ ਗਲਤੀ ਨਾਲ ਉਸ ਉਤੇ ੧੩ ਜਨਵਰੀ ੨੦੧੩ ਲਿਖਿਆ ਗਿਆ. ਸੰਚਾਲਕਾਂ ਨੂੰ ਬੇਨਤੀ ਹੈ ਕਿ ਨਵੇਂ ਭੇਜੇ ਜਾ ਰਹੇ ਇਸ਼ਤਿਹਾਰ ਵਿਚ ਇਸ ਮਿਤੀ ਵਾਲੀ ਗਲਤੀ ਨੂੰ ਸੁਧਾਰ ਲਿਆ ਹੈ ਜੇ ਸੰਭਵ ਹੋ ਸਕੇ ਤਾਂ ਕਿਰਪਾ ਕਰ ਕੇ ਕਾਲਾ ਦਿਵਸ ੧੩ ਜਨਵਰੀ ੨੦੧੪ ਦੇ ਇਸ਼ਤਿਹਾਰ ਨੂੰ ਮੁੜ ਤੋਂ ਅਪਲੋਡ ਕਰ ਲੈਣ ਧੰਨਵਾਦ ਜੀ.ਬੇਨਤੀ ਕਰਤਾ ਯੰਗ ਸਿਖ ਐਸੋਸਿਏਸ਼ਨ ਫਰੀਦਾਬਾਦ

ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


ਗੁਰਦੁਆਰਾ ਸਾਹਿਬ ਟਾਰਨੇਟ ਮੈਲਬਰਨ ਵਿਖੇ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਪਾਠ-ਬੋਧ ਸਮਾਗਮ ਦਾ ਪੋਸਟਰ ਦੇਖਣ ਲਈ ਇੱਥੇ ਕਲਿਕ ਕਰੋ ਜੀ।


12/01/14)
ਦਲਜੀਤ ਸਿੰਘ ਇੰਡਿਆਨਾ/ਫੇਸ-ਬੁੱਕ ਰਾਹੀਂ

ਲੋਹੜੀ ਅਤੇ ਗੁਰਮਤ
ਲੋਹੜੀ ਇਹ ਤਿਓਹਾਰ ਕਾਫੀ ਪ੍ਰਚਲਤ ਤਿਓਹਾਰ ਹੈ |ਇਸ ਤਿਓਹਾਰ ਨੂ ਸਿੱਖ ਅਤੇ ਹਿੰਦੂ ਵੀ ਮਨਾਉਂਦੇ ਹਨ ਅਸੀਂ ਆਪ ਮਨਾਉਂਦੇ ਰਹੇ ਹਾ ਪਰ ਕਦੇ ਇਹ ਜਾਨਣ ਦੀ ਜਰੂਰਤ ਹੀ ਨਹੀ ਸਮਝੀ ਕਿ ਇਸ ਤਿਓਹਾਰ ਦਾ ਪਿਛੋਕੜ ਕੀ ਹੈ ਅਤੇ ਇਸ ਦਾ ਗੁਰਮਤ ਨਾਲ ਕੀ ਸਬੰਧ ਹੈ ਪਰ ਜਦੋ ਖੋਜ ਕੀਤੀ ਤਾ ਪਤਾ ਲਗਿਆ ਕਿ ਇਸ ਦਾ ਸਬੰਧ ਵੀ ਬ੍ਰਾਹਮਣੀ ਤਿਓਹਾਰਾਂ ਨਾਲ ਹੈ ਅਤੇ ਸਿੱਖਾਂ ਨੂ ਇਸ ਤਿਓਹਾਰ ਨਾਲ ਜੋੜਨ ਵਾਸਤੇ ਇਸ ਨਾਲ ਮਾਘੀ ਦੀ ਸੰਗਰਾਂਦ ਫ਼ਿੱਟ ਕਰ ਦਿਤੀ ਅਤੇ ਮੁਕਤਸਰ ਦੀ ਜੰਗ ਵੀ ਇਸ ਨਾਲ ਜੋੜ ਦਿਤੀ ਜਦ ਕਿ ਇਤਿਹਾਸਿਕ ਸਰੋਤ ਦਸਦੇ ਹਨ ਕਿ ਜਿਹੜੀ ਮੁਕਤਸਰ ਦੀ ਜੰਗ ਹੋਈ ਸੀ ਉਦੋਂ ਮਈ ਦਾ ਮਹੀਨਾ ਸੀ ..ਇਸ ਕਰਕੇ ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ ਤੇ ਕਬਜਾ ਕੀਤਾ ਸੀ ਕਿ ਦੁਸ਼ਮਨ ਪਾਣੀ ਤੋ ਬਿਨਾ ਬੇਹਾਲ ਹੋ ਜਾਵੇ ..ਜੇਕਰ ਮਾਘ ਮਹੀਨਾ ਹੁੰਦਾ ਤਾ ਪਾਣੀ ਦੀ ਲੋੜ ਨਹੀ ਸੀ ਪੈਣੀ |ਲੋਕਾਂ ਦੇ ਦਿਲਾਂ ਵਿਚ ਇਹ ਗੱਲ ਸ਼ੁਰੂ ਤੋ ਬੈਠੀ ਹੋਈ ਹੈ ਕਿ ਮਾਘੀ ਦੀ ਸੰਗਰਾਂਦ ਵਾਲੇ ਦਿਨ ਇਸ਼ਨਾਨ ਕਰੋ ਮਨੋ ਕਾਮਨਾ ਪੂਰੀ ਹੁੰਦੀ ਹੈ |ਪਰ ਗੁਰਮਤ ਨਾਲ ਸੰਗਰਾਂਦ ਦਾ ਕੋਈ ਸਬੰਧ ਨਹੀ ਇਹ ਸ਼ਬਦ ਸਕ੍ਰਾਂਤੀ ਤੋ ਬਣਿਆ ਹੈ ..ਅਸਲ ਵੀ ਹਿੰਦੂ ਧਰਮ ਦੇ ਲੋਕ ਜਿਸ ਤਰਾਂ ਜੱਗ ਹਵਨ ਕਰਦੇ ਹਨ ਅੱਗ ਦੀ ਪੂਜਾ ਕਰਦੇ ਹਨ ਇਸ ਤਰਾਂ ਵੀ ਅੱਗ ਦੀ ਪੂਜਾ ਹੀ ਹੈ ਕਿਓਂ ਕਿ ਹਿੰਦੂ ਮੱਤ ਅਨੁਸਾਰ ਅਗਨੀ ਨੂ ਸਾਰੇ ਦੇਵਤਿਆਂ ਜੀਭ ਮੰਨਿਆ ਜਾਂਦਾ ਹੈ ਅਤੇ ਲੋਹੜੀ ਸਮੇ ਅੱਗ ਵਿਚ ਤਿਲ ਸੁੱਟ ਕੇ ਅਗਨੀ ਰਾਹੀ ਦੇਵਤਿਆਂ ਦੀ ਪੂਜਾ ਅਤੇ ਇਸ ਬਾਹਦ ਮੁਗ੍ਫ੍ਲੀ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ
ਉਤਰ ਪ੍ਰਦੇਸ ਵਿਚ ਇਸ ਤਿਓਹਾਰ ਦਾ ਨਾਮ ਖਿਚੜੀ ਹੈ ਅਤੇ ਬਾਬਾ ਗੋਰਖਨਾਥ ਦੀ ਪੂਜਾ ਕਰਕੇ ਇਹ ਤਿਓਹਾਰ ਮਨਾਇਆ ਜਾਂਦਾ ਹੈ |ਪਰ ਜਿਹੜੀ ਦੇਵਤਿਆਂ ਦੀ ਪੂਜਾ ਹੈ ਗੁਰਬਾਣੀ ਇਸ ਨੂ ਮੰਨਦੀ ਨਹੀ ਗੁਰਬਾਣੀ ਆਖਦੀ ਹੈ ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ ਭਾਵ ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ। ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)।ਸੋ ਲੋਹੜੀ ਦਾ ਸਿੱਖ ਸਿਧਾਂਤਾਂ ਨਾਲ ਕੋਈ ਸਬੰਧ ਨਹੀ ਪਰ ਅਜ ਸਾਡੇ ਦਿਲ ਵਿਚ ਇਹ ਗੱਲ ਘਰ ਕਰ ਚੁਕੀ ਹੈ ਕਿ ਜੇਕਰ ਮੁੰਡੇ ਦਾ ਵਿਆਹ ਕੀਤਾ ਹੈ ਜੇਕਰ ਪਹਿਲੀ ਲੋਹੜੀ ਨਾ ਪਾਈ ਤਾ ਅਪਸ਼ਗਨ ਹੋ ਜਾਵੇਗਾ ..ਘਰ ਵਿਚ ਮੁੰਡਾ ਜੰਮਿਆ ਹੈ ਤਾ ਲੋਹੜੀ ਪਾਓ ਕਿਓਂ ਸੁਖਨਾ ਸੁਖੀ ਹੈ |ਕੁੜੀ ਦੀ ਲੋਹੜੀ ਨਹੀ ਪਾਉਣੀ ਕਿਓਂ ਕਿ ਹਿੰਦੂ ਮਤ ਅਨੁਸਾਰ ਔਰਤ ਨੂ ਬਰਾਬਰ ਦਾ ਦਰਜਾ ਨਹੀ ਹੈ ..ਪਰ ਹੁਣ ਕੁਝ ਕੁ ਸਿੱਖ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗੇ ਹਨ| ਅਸੀਂ ਏਖੋ ਦੇਖੀ ਵੱਡੀਆਂ ਵੱਡੀਆਂ ਪਾਰਟੀਆਂ ਕਰਦੇ ਹਾ ਸ਼ਰਾਬ ਦੇ ਦਰਿਆ ਚਲਾ ਦਿੰਦੇ ਹਾ |ਸਭ ਤੋ ਜਿਆਦਾ ਪੈਸੇ ਦੀ ਬਰਬਾਦੀ ਸਿੱਖ ਕਰਦੇ ਹਨ ਇਸ ਤਿਓਹਾਰ ਤੇ ਜਿਹਨਾ ਦਾ ਇਸ ਨਾਲ ਕੋਈ ਸਬੰਧ ਹੀ ਨਹੀ ||ਹੁਣ ਬਹੁਤਿਆਂ ਦਾ ਸਵਾਲ ਇਥੇ ਆਵੇਗਾ ਜੀ ਅਸੀਂ ਤਾ ਸਾਕਾ ਮੁਕਤਸਰ ਕਰਕੇ ਲੋਹੜੀ ਮਨਾਉਂਦੇ ਹਾ ਨਹੀ ਵੀਰੋ ਸਾਕੇ ਨਾਲ ਅੱਗ ਦੀ ਪੂਜਾ ਅਤੇ ਮਾਘ ਦੀ ਸੰਗਰਾਂਦ ਦਾ ਕੋਈ ਸਬੰਧ ਨਹੀ ਹੈ |ਇਹ ਮੇਰੀ ਲਿਖਤ ਬਹੁਤੇ ਵੀਰਾਂ ਨੂ ਹਜਮ ਨਹੀ ਆਵੇਗੀ ਕਿਓਂ ਕਿ ਜਦੋ ਪਹਿਲਾਂ ਇਹੋ ਜਿਹੀ ਗੱਲ ਨਾ ਕੀਤੀ ਹੋਵੇ ਤਾ ਹੈਰਾਨਗੀ ਜਰੁਰ ਹੁੰਦੀ ਹੈ |ਕਿੰਨੇ ਹੀ ਐਸੇ ਅਨੁਮਤੀ ਤਿਓਹਾਰ ਹਨ ਜੋ ਅਸੀਂ ਮਨਾ ਰਹੇ ਹਾ ਜਿਵੇਂ ਪਿਛੇ ਜਿਹੇ ਮੈਂ ਰਖੜੀ ਵਾਰੇ ਵੀ ਜਿਕਰ ਕੀਤਾ ਸੀ
ਪਰ ਅਜ ਕਲ ਤਾ ਸਿੱਖਾਂ ਦੀ ਹਾਲਤ ਖਾਸ ਕਰਕੇ ਬਾਹਰਲੇ ਸਿੱਖਾਂ ਦੀ ਹਾਲਤ ਇਹ ਹੈ ਕਿ ਇਹ ਗੁਰਦੁਆਰਾ ਸਾਹਿਬ ਵਿਚ ਲੋਹੜੀ ਪਾਉਣ ਲੱਗੇ ਹਨ ਅਤੇ ਗ੍ਰੰਥੀ ਸਿੰਘ ਅੱਗ ਦੀ ਕੋਲ ਖੜਕੇ ਲੋਹੜੀ ਦੀ ਅਰਦਾਸ ਵੀ ਕਰਦੇ ਹਨ |ਜੇਕਰ ਗ੍ਰੰਥੀ ਨੂ ਪੁਛੋ ਇਹ ਅਰਦਾਸ ਕਾਹਦੀ ਕੀਤੀ ਹੈ ਕਹਿਣਗੇ ਨਵੇਂ ਜਨਮੇ ਮੁੰਡੇ ਦੀ ..ਗ੍ਰੰਥੀ ਨੂ ਕੀ ਹੈ ਓਹ ਤਾ ਪੁਜਾਰੀ ਹੈ ਓਸ ਨੇ ਤਾ ਪੈਸੇ ਲੈਕੇ ਓਹੀ ਕਰਨਾ ਜੋ ਤੁਸੀਂ ਕਹੋਗੇ

ਜਿਹੜੇ ਸਿੱਖ ਨੇ ਅਕਾਲ ਦੀ ਪੂਜਾ ਕਰਨੀ ਸੀ ਓਹੀ ਸਿੱਖ ਅਜ ਅੱਗ ਦੀ ਪੂਜਾ ਬੜੇ ਜੋਰ ਸ਼ੋਰ ਨਾਲ ਕਰ ਰਿਹਾ ਹੈ |ਇਹ ਲੇਖ ਲਿਖਣ ਦਾ ਮਕਸਦ ਇਹ ਨਹੀ ਕਿਸੇ ਦੀ ਨਿੰਦਿਆ ਹੈ ..ਮੈਂ ਹਰ ਇਕ ਤਿਓਹਾਰ ਵਾਰੇ ਖੋਜ ਕਰਕੇ ਕੋਸ਼ਿਸ ਕਰਦਾ ਹਾ ਗੁਰਮਤ ਦੀ ਕਸਵਟੀ ਤੇ ਪਰਖਣ ਦੀ ਜਿਹੜਾ ਤਿਓਹਾਰ ਅਨਮਤੀ ਅਤੇ ਓਸ ਦਾ ਗੁਰਮਤ ਨਾਲ ਕੋਈ ਸਬੰਧ ਨਹੀ ਓਸ ਅਰੇ ਸੰਗਤਾਂ ਨੂ ਜਾਨੂ ਕਰਵਾਉਣਾ |ਮਨਨਾ ਨਾ ਮਨਨਾ ਇਹ ਸਭ ਦੀ ਆਪੋ ਆਪਣੀ ਮਰਜੀ ਹੈ ...ਹਾ ਜੇਕਰ ਕਿਸੇ ਨੂ ਜਾਣਕਾਰੀ ਹੋਵੇ ਕਿ ਲੋਹੜੀ ਦਾ ਸਿੱਖਾਂ ਨਾਲ ਸਬੰਧ ਹੈ ਤਾ ਕਿਰਪਾ ਦੱਸ ਕੇ ਮੇਰੀ ਜਾਣਕਾਰੀ ਵਿਚ ਵਾਧਾ ਜਰੂਰ ਕਰਿਓ ...ਇਹ ਲੇਖ ਪੜਕੇ ਗੁੱਸੇ ਜਾਂ ਭੜਕਣ ਦੀ ਲੋੜ ਨਹੀ ਠੰਡੇ ਦਿਮਾਗ ਨਾਲ ਸੋਚਕੇ ਫੇਰ ਖੋਜ ਜਰੂਰ ਕਰਿਓ ..........

ਦਲਜੀਤ ਸਿੰਘ ਇੰਡਿਆਨਾ


12/01/14)
ਹਰਲਾਜ ਸਿੰਘ ਬਹਾਦਰਪੁਰ

ਅਵਾਰਾ ਗਊਆਂ ਕਿਸਾਨੀ ਲਈ ਬਣੀਆਂ ਗੰਭੀਰ ਸਮੱਸਿਆ

ਅਵਾਰਾ/ਸੁੰਨੀਆਂ ਗਊਆਂ ਅੱਜ ਕੱਲ੍ਹ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਅਜੋਕੇ ਮਹਿੰਗਾਈ ਦੇ ਯੁਗ ਵਿੱਚ ਘਾਟੇ ਦਾ ਧੰਦਾ ਬਣੀ ਖੇਤੀ ਨੂੰ ਹੁਣ ਅਵਾਰਾ ਗਊਆਂ ਤੋਂ ਬਚਾਉਣਾ ਸੌਖੀ ਗੱਲ ਨਹੀਂ ਹੈ। ਫਸਲਾਂ ਨੂੰ ਹੋਰ ਕੀੜਿਆਂ (ਸੁੰਡੀਆਂ/ਤੇਲਿਆਂ ਆਦਿ) ਦੇ ਹਮਲਿਆਂ ਤੋਂ ਬਚਾਉਣ ਲਈ ਤਾਂ ਕਿਸਾਨ ਨਾ ਚਾਹੁੰਦੇ ਹੋਏ ਵੀ ਮੰਹਿਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਫਸਲਾਂ ਨੂੰ ਬਚਾ ਲੈਂਦੇ ਹਨ। ਪਰ ਸੁੰਨੀਆਂ ਗਾਵਾਂ ਤੋਂ ਫਸਲਾਂ ਨੂੰ ਬਚਾਉਣ ਦੀ ਸਮੱਸਿਆ ਬਹੁਤ ਗੰਭੀਰ ਹੈ। ਜਿਸ ਕਾਰਨ ਅੰਤਾਂ ਦੀ ਠੰਡ ਵਿੱਚ ਫਸਲਾਂ ਦੀ ਰਾਖੀ ਕਰਦਿਆਂ ਕਿਸਾਨਾਂ ਨੂੰ ਰਾਤਾਂ ਖੁੱਲੇ ਆਸਮਾਨ ਹੇਠ ਖੇਤਾਂ ਵਿੱਚ ਸੁੰਨੀਆਂ ਗਾਵਾਂ ਦੇ ਮਗਰ ਭੱਜਦਿਆਂ ਗੁਜਾਰਨੀਆਂ ਪੈਂਦੀਆਂ ਹਨ। ਜੇ ਮਹੀਨਿਆਂ ਬੱਧੀ ਦਿਨ ਰਾਤ ਰਾਖੀ ਕਰਨ ਤੋਂ ਬਾਅਦ ਕਦੇ ਦੋ ਘੰਟੇ ਕਿਸਾਨ ਨੂੰ ਨੀਂਦ ਆ ਜਾਵੇ ਜਾਂ ਮਜਬੂਰੀ ਬੱਸ ਕਿਧਰੇ ਜਾਣਾ ਪੈ ਜਾਵੇ ਤਾਂ ਸਾਰੀ ਰਾਖੀ ਰੱਖੀ ਬੇਕਾਰ ਹੋ ਜਾਂਦੀ ਹੈ। ਕਿਉਂਕਿ ਜਦੋਂ ਭੁੱਖੀਆਂ ਮਰਦੀਆਂ 25-30 ਸੁੰਨੀਆਂ ਗਾਵਾਂ ਫਸਲ ਵਿੱਚ ਵੜ ਜਾਣ ਤਾਂ ਉਹ ਦੋ ਘੰਟਿਆਂ ਵਿੱਚ ਹੀ ਪੂਰੀ ਫਸਲ ਨੂੰ ਤਬਾਹ ਕਰਕੇ ਰੱਖ ਦਿੰਦੀਆਂ ਹਨ। ਇਸੇ ਲਈ ਕੁੱਝ ਲੋਕ ਫਸਲਾਂ ਦੀ ਰਾਖੀ ਲਈ ਘੋੜਿਆਂ ਵਾਲਿਆਂ ਨੂੰ ਰਾਖੀ ਕਰਨ ਦੇ ਪੈਸੇ ਦਿੰਦੇ ਹਨ, ਫਿਰ ਇਹ ਘੋੜਿਆਂ ਵਾਲੇ ਘੋੜਿਆਂ ਤੇ ਚੜ੍ਹ ਕੇ ਫਸਲਾਂ ਦੀ ਰਾਖੀ ਕਰਦੇ ਹਨ, ਕੁੱਝ ਲੋਕ ਗਾਵਾਂ ਨੂੰ ਇਕੱਠੀਆਂ ਕਰਕੇ ਟਰੱਕਾਂ/ਟਰਾਲੀਆਂ ਰਾਹੀਂ ਰਾਤਾਂ ਨੂੰ ਪੰਜ-ਸੱਤ ਪਿੰਡਾਂ ਤੋਂ ਅੱਗੇ ਛੱਡ ਆਉਂਦੇ ਹਨ, ਕਿਸੇ ਨੂੰ ਪਤਾ ਲੱਗ ਜਾਣ ਦੇ ਡਰੋਂ ਉਹ ਕਾਹਲੀ ਨਾਲ ਗਊਆਂ ਨੂੰ ਵਾਹਨਾਂ ਵਿੱਚੋਂ ਠੀਕ ਢੰਗ ਨਾਲ ਉਤਾਰਨ ਦੀ ਥਾਂ ਸੜਕਾਂ ਉੱਤੇ ਹੀ ਸੁੱਟ ਆਉਂਦੇ ਹਨ। ਜਿਸ ਕਾਰਨ ਕਈ ਗਾਵਾਂ ਦੇ ਸੱਟਾਂ ਵੀ ਵੱਜ ਜਾਂਦੀਆਂ ਹਨ। ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਗਲੇ ਪਿੰਡ ਵਾਲੇ ਲੋਕ ਜਾਂ ਗਊ ਭਗਤ ਆ ਗਏ ਤਾਂ ਫਿਰ ਉਹਨਾਂ ਦੀ ਖੈਰ ਨਹੀਂ। ਕਿਉਂਕਿ ਗਊ ਭਗਤ ਗਊਆਂ ਨੂੰ ਤਾਂ ਭਾਵੇਂ ਨਾ ਸੰਭਾਲਣ ਪਰ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ ਤੋੜ, ਸਾੜ ਫੂਕ ਜਰੂਰ ਕਰ ਦਿੰਦੇ ਹਨ। ਘੋੜੇ ਵਾਲਿਆਂ ਤੋਂ ਫਸਲਾਂ ਦੀ ਰਾਖੀ ਕਰਵਾਉਣੀ ਜਾਂ ਦੂਜੇ ਪਿੰਡ ਗਊਆਂ ਨੂੰ ਛੱਡ ਆਉਣਾ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਹੈ। ਕਿਉਂਕਿ ਘੋੜੇ ਵਾਲਿਆਂ ਦੀਆਂ ਇੱਕ ਥਾਂ ਤੋਂ ਭਜਾਈਆਂ ਗਊਆਂ ਕਿਸੇ ਹੋਰ ਥਾਂ ਜਾ ਕੇ ਨੁਕਸਾਨ ਕਰਨਗੀਆਂ। ਇਸੇ ਤਰ੍ਹਾਂ ਕਿਸੇ ਹੋਰ ਪਿੰਡ ਛੱਡੀਆਂ ਗਊਆਂ ਉੱਥੇ ਜਾ ਕੇ ਨੁਕਸਾਨ ਕਰਨਗੀਆਂ, ਜਾਂ ਉਸ ਪਿੰਡ ਵਾਲੇ ਅੱਗੇ ਹੋਰ ਪਿੰਡ ਛੱਡ ਆਉਣਗੇ, ਅਗਲੇ ਪਿੰਡ ਕਿਤੇ ਹੋਰ।
ਹਿੰਦੂ ਮੱਤ ਵੱਲੋਂ ਗਊਆਂ ਨੂੰ ਧਰਮ ਨਾਲ ਜੋੜੇ ਜਾਣ ਕਾਰਨ ਹੀ ਇਹ ਸਮੱਸਿਆਂ ਗੰਭੀਰ ਬਣੀ ਹੋਈ ਹੈ। ਹਿੰਦੂ ਮੱਤ ਦੀ ਇਹ ਧਾਰਮਿਕ ਆਸਥਾ/ਸ਼ਰਧਾ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਗਊਆਂ ਦੀ ਸੰਭਾਲ ਦੇ ਨਾਮ ਤੇ ਬਣੀਆਂ ਗਊਸ਼ਾਲਾਵਾਂ ਬੇਸ਼ੱਕ ਵੱਡੀ ਗਿਣਤੀ ਵਿੱਚ ਮੌਜੂਦ ਹਨ, ਪਰ ਗਊਆਂ ਨੂੰ ਸੰਭਾਲਣ ਵਿੱਚ ਉਹ ਵੀ ਨਾਕਾਮ ਹੀ ਸਾਬਤ ਹੋਈਆਂ ਹਨ। ਜਾਂ ਇਉਂ ਕਹਿ ਲਵੋ ਕਿ ਗਊਸ਼ਾਲਾਵਾਂ ਵੀ ਗਊਆਂ ਦੇ ਨਾਮ ਤੇ ਖੁੱਲੀਆਂ ਦੁਕਾਨਾਂ ਹੀ ਹਨ ਜੋ ਸਿਰਫ ਮੁਨਾਫੇ ਵਾਲੇ ਪਸ਼ੂਆਂ ਨੂੰ ਹੀ ਸੰਭਾਲਦੀਆਂ ਹਨ। ਦੁੱਧ ਨਾ ਦੇਣ ਵਾਲੀਆਂ ਫੰਡਰ ਗਾਵਾਂ ਅਤੇ ਖਾਸ ਕਰਕੇ ਅਮਰੀਕੀ ਨਸਲ ਦੇ ਵੱਛੇ/ਢੱਠਿਆਂ ਨੂੰ ਕੋਈ ਨਹੀਂ ਸੰਭਾਲਦਾ। ਅਜਿਹੇ ਅਵਾਰਾ ਪਸ਼ੂ ਜਿੱਥੇ ਕਿਸਾਨਾਂ ਲਈ ਮੁਸੀਬਤ ਬਣੇ ਹੋਏ ਹਨ ਉੱਥੇ ਬਜਾਰਾਂ ਅਤੇ ਬਾਹਰ ਸੜਕਾਂ ਉੱਤੇ ਵੀ ਸਮੱਸਿਆ ਪੈਦਾ ਕਰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਗਊਸ਼ਾਲਾਵਾਂ ਵਾਲੇ ਗਊਆਂ ਦੇ ਨਾਮ ਤੇ ਪਿੰਡਾਂ/ਸ਼ਹਿਰਾਂ ਵਿੱਚੋਂ ਤੂੜੀ, ਹਰਾ-ਚਾਰਾ, ਆਟਾ-ਦਾਣਾ, ਖਲ, ਗੁੜ ਅਤੇ ਪੈਸੇ ਇੱਕਠੇ ਕਰਦੇ ਹਨ, ਗਊਆਂ ਦੇ ਨਾਮ ਤੇ ਲਾਟਰੀਆਂ ਵੀ ਚਲਾਉਂਦੇ ਹਨ ਜਿਸ ਨਾਲ ਗਊਸ਼ਾਲਾਵਾਂ ਦੀ ਜਾਇਦਾਦ ਵਿੱਚ ਤਾਂ ਵਾਧਾ ਜਰੂਰ ਹੁੰਦਾ ਹੈ ਪਰ ਗਊਆਂ ਦੀ ਸੰਭਾਲ ਨਾ ਮਾਤਰ ਹੀ ਹੁੰਦੀ ਹੈ। ਆਪਣੇ ਆਪ ਨੂੰ ਗਊ ਭਗਤ ਕਹਾਉਣ ਵਾਲੇ ਲੋਕ ਗਊਆਂ ਨੂੰ ਸੰਭਾਲਣ ਦੇ ਨਾਂ ਤੇ ਖਰੂਦ ਹੀ ਪਾਉਂਦੇ ਹਨ, ਜਿਸ ਕਾਰਣ ਹੁਣ ਪੰਜਾਬ ਦੀਆਂ ਪਸ਼ੂ ਮੰਡੀਆਂ ਵਿੱਚ ਗਾਵਾਂ/ਬਲਦਾਂ ਨੂੰ ਖਰੀਦਣ ਲਈ ਕੋਈ ਵਪਾਰੀ ਨਹੀਂ ਪਹੁੰਚਦਾ। ਕਿਉਂਕਿ ਜੇਕਰ ਕੋਈ ਵਪਾਰੀ ਗਾਵਾਂ ਜਾਂ ਬਲਦਾਂ ਨੂੰ ਖਰੀਦ ਕੇ ਲੈ ਜਾਂਦਾ ਹੈ ਤਾਂ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਉਹਨਾਂ ਨੂੰ ਘੇਰ ਕੇ ਲੁੱਟ ਲੈਂਦੇ ਹਨ, ਭਾਵ ਕਿ ਉਹਨਾਂ ਦੇ ਖਰੀਦੇ ਹੋਏ ਗਾਵਾਂ/ਬਲਦਾਂ ਨੂੰ ਖੋਹ ਕੇ ਗਊਸ਼ਾਲਾਵਾਂ ਵਿੱਚ ਭੇਜ ਦਿੰਦੇ ਹਨ ਅਤੇ ਗਊਆਂ ਤੇ ਬਲਦਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਭੰਨ-ਤੋੜ/ਸਾੜ-ਫੂਕ ਕਰ ਦਿੰਦੇ ਹਨ। ਬੇਸ਼ੱਕ ਗਊਆਂ ਦੀ ਸੰਭਾਲ ਲਈ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਅਤੇ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਵੀਰ ਵੀ ਗਊਆਂ ਦੀ ਪੂਜਾ ਕਰਨ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਇਹਨਾਂ ਨੇ ਗਊਆਂ ਦੀ ਸੰਭਾਲ ਲਈ ਕਦੇ ਵੀ ਕੁੱਝ ਖਾਸ ਨਹੀਂ ਕੀਤਾ। ਅਸਲ ਵਿੱਚ ਹੁਣ ਤੱਕ ਗਊਆਂ ਦੀ ਸੰਭਾਲ ਕਿਸਾਨਾਂ ਤੇ ਗਰੀਬ ਲੋਕਾਂ (ਮਜਦੂਰਾਂ) ਨੇ ਹੀ ਕੀਤੀ ਹੈ, ਕਿਉਂਕਿ ਕਿਸਾਨ ਦੀ ਖੇਤੀ ਵਿੱਚ ਬਲਦਾਂ ਦਾ ਅਹਿਮ ਯੋਗਦਾਨ ਸੀ, ਜਿਸ ਕਾਰਨ ਕਿਸਾਨ ਬਲਦਾਂ ਨੂੰ ਸ਼ੌਂਕ ਨਾਲ ਪਾਲਦੇ ਸਨ ਜੋ ਖੇਤੀ ਦੇ ਨਾਲ-ਨਾਲ ਖਰੀਦਣ-ਵੇਚਣ ਦੇ ਕੰਮ ਵੀ ਆਉਂਦੇ ਸਨ। ਪਰ ਹੁਣ ਮਸ਼ੀਨਰੀ ਦਾ ਯੁੱਗ ਹੋਣ ਦੇ ਕਾਰਨ ਖੇਤੀ ਵਿੱਚ ਬਲਦਾਂ ਦੀ ਲੋੜ ਨਹੀਂ ਰਹੀ, ਦੁੱਧ ਲਈ ਵੀ ਗਾਵਾਂ ਦੀ ਜਗ੍ਹਾ ਮੱਝਾਂ ਵੱਧ ਲਾਹੇਵੰਦ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨ ਤੇ ਮਜਦੂਰ ਨੇ ਗਾਵਾਂ/ਬਲਦਾਂ ਨਾਲੋਂ ਨਾਤਾ ਤੋੜ ਲਿਆ ਹੈ ਇਹੀ ਕਾਰਨ ਹੈ ਕਿ ਹੁਣ ਗਾਵਾਂ ਤੇ ਬਲਦ ਅਵਾਰਾ ਘੁੰਮ ਰਹੇ ਹਨ। ਅਵਾਰਾ ਗਊਆਂ ਦੀ ਸਮੱਸਿਆ ਦੇ ਦੋ ਮੁੱਖ ਕਾਰਨ ਹਨ, ਇੱਕ ਤਾਂ ਇਹ ਕਿ ਖੇਤੀ ਵਿੱਚ ਮਸ਼ੀਨਰੀ ਦੀ ਵਰਤੋਂ ਹੋਣ ਕਾਰਨ ਕਿਸਾਨਾਂ ਨੂੰ ਗਾਵਾਂ ਤੇ ਬਲਦਾਂ ਦੀ ਲੋੜ ਨਹੀਂ ਰਹੀ, ਦੂਜਾ ਗਊ ਭਗਤਾਂ ਦੀ ਧਾਰਮਿਕ ਆਸਥਾ/ਸ਼ਰਧਾ, ਜੋ ਨਾ ਤਾਂ ਗਊਆਂ ਨੂੰ ਨਾ ਮਰਨ ਦਿੰਦੇ ਹਨ ਤੇ ਨਾ ਖੁਦ ਸੰਭਾਲ ਕਰਦੇ ਹਨ। ਸਾਨੂੰ ਨਾ ਤਾਂ ਕਿਸੇ ਦੀ ਧਾਰਮਿਕ ਸ਼ਰਧਾ ਉਤੇ ਇਤਰਾਜ ਹੈ, ਤੇ ਨਾ ਹੀ ਅਸੀਂ ਗਊਆਂ ਨੂੰ ਮਾਰਨ ਦੇ ਹੱਕ ਵਿੱਚ ਹਾਂ। ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਮੁਬਾਰਿਕ ਹੋਵੇ। ਪਰ ਜੇ ਕਿਸੇ ਦੀ ਸ਼ਰਧਾ ਕਿਸੇ ਦੂਜੇ ਵਾਸਤੇ ਮੁਸੀਬਤ ਬਣੇ ਉਹ ਵੀ ਚੰਗੀ ਗੱਲ ਨਹੀਂ ਹੈ। ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਚਾਹੀਂਦਾ ਹੈ ਕਿ ਉਹ ਆਪਣੀ ਸਤਿਕਾਰਤ ਗਾਵਾਂ ਨੂੰ ਸੰਭਾਲਣ ਤਾਂ ਕਿ ਇਹ ਗਾਵਾਂ ਕਿਸੇ ਲਈ ਸਮੱਸਿਆ ਨਾ ਬਣਨ। ਬੇਸ਼ੱਕ ਕਿਸਾਨਾਂ ਵੱਲੋਂ ਅਵਾਰਾ ਗਾਵਾਂ ਦੀ ਕੁੱਟਮਾਰ ਕਰਨੀ ਉਹਨ ਦੀ ਮਜਬੂਰੀ ਹੈ ਪਰ ਫਿਰ ਵੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਗੁੱਸੇ ਨੂੰ ਕਾਬੂ ਰੱਖਣ ਗਾਵਾਂ ਦੀ ਨਜਾਇਜ ਕੁੱਟ-ਮਾਰ ਜਾਂ ਵੱਢ-ਟੁੱਕ ਨਾ ਕਰਨ, ਕਿਉਂਕਿ ਭੁੱਖੇ ਜਾਨਵਰ ਨੇ ਤਾਂ ਪੇਟ ਭਰਨਾ ਹੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਗਊਸ਼ਾਲਾਵਾਂ ਨੂੰ ਤੂੜੀ, ਹਰਾ-ਚਾਰਾ, ਆਟਾ-ਦਾਣਾ ਅਤੇ ਪੈਸਾ ਦੇਣਾ ਬੰਦ ਕਰ ਦੇਣ ਅਤੇ ਸੁੰਨੀਆਂ ਅਵਾਰਾ ਗਊਆਂ ਨੂੰ ਕੁੱਟਣ ਦੀ ਥਾਂ ਘੇਰ ਕੇ ਨਜਦੀਕੀ ਗਊਸ਼ਾਲਾਵਾਂ ਜਾਂ ਸ਼ਹਿਰਾਂ ਵਿੱਚ ਵਾੜ ਦਿਆ ਕਰਨ ਅਤੇ ਹਿੰਦੂ ਵੀਰਾਂ ਨੂੰ ਪਿਆਰ ਨਾਲ ਕਹਿਣ ਕਿ ਕ੍ਰਿਪਾ ਕਰਕੇ ਆਪਣੀਆਂ ਸਤਿਕਾਰਤ ਗਊਆਂ ਨੂੰ ਸੰਭਾਲੋ। ਕਿਉਂਕਿ ਇਸ ਸਮੱਸਿਆ ਲਈ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਹੀ ਜਿੰਮੇਵਾਰ ਹਨ ਜੋ ਗਊਆਂ ਦੇ ਸਿੱਧੇ ਤੌਰ ਤੇ ਮਰਨ ਦੀ ਥਾਂ ਬੁਰੀ ਹਾਲਤ ਨਾਲ ਮਰਨ ਦਾ ਕਾਰਣ ਬਣ ਰਹੇ ਹਨ। ਸੁੰਨੀਆਂ/ਅਵਾਰਾਂ ਗਊਆਂ ਦੀ ਸਮੱਸਿਆ ਪੂਰੀ ਕਿਸਾਨੀ ਦੀ ਬਹੁਤ ਵੱਡੀ ਸਮੱਸਿਆ ਹੈ, ਇਸ ਲਈ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਂਦਾ ਹੈ ਕਿ ਉਹ ਇਸ ਸਮੱਸਿਆ ਲਈ ਵੀ ਸੰਘਰਸ਼ ਕਰਨ ਅਤੇ ਇਸ ਸਮੱਸਿਆ ਦਾ ਢੁੱਕਵਾਂ ਹੱਲ ਲੱਭਣ। ਹਿੰਦੂ ਵੀਰਾਂ ਨੂੰ ਵੀ ਚਾਹੀਂਦਾ ਹੈ ਕਿ ਉਹ ਗਊਆਂ ਨੂੰ ਲੈ ਕੇ ਜਾਣ ਵਾਲਿਆਂ ਦੀ ਕੁੱਟਮਾਰ ਕਰਨ, ਪਰਚੇ ਦਰਜ ਕਰਵਾਉਣ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ-ਤੋੜ ਅਤੇ ਸਾੜ-ਫੂਕ ਕਰਨ ਦੀ ਬਜਾਇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਆਪਣੇ ਧਰਮ ਨਾਲ ਸਬੰਧਤ ਹੋਣ ਕਾਰਨ ਇਸ ਮਸਲੇ ਦੀ ਜਿੰਮੇਵਾਰੀ ਆਪਣੇ ਸਿਰ ਲੈ ਕੇ ਇਸਦਾ ਢੁੱਕਵਾਂ ਹੱਲ ਕੱਢਣ ਲਈ ਸਹਿਣਸ਼ੀਲਤਾ ਰੱਖ ਕੇ ਵਿਚਾਰ ਕਰਨ ਤਾਂ ਕਿ ਇਹ ਸਮਸਿੱਆ ਕਿਤੇ ਹੋਰ ਜਿਆਦਾ ਗੰਭੀਰ ਨਾ ਬਣ ਜਾਵੇ ਜੋ ਧਰਮ ਦੇ ਨਾਮ ਤੇ ਹੁੰਦੇ ਦੰਗਿਆਂ ਵਿੱਚ ਬਦਲ ਜਾਵੇ। ਇਸ ਲਈ ਕਿਸਾਨਾਂ ਅਤੇ ਗਊ ਪ੍ਰੇਮੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਜਲਦੀ ਯਤਨ ਕਰਨੇ ਚਾਹੀਦੇ ਹਨ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911


11/01/14)
ਸਵਰਨਜੀਤ ਸਿੰਘ ‘ਸਵਰਨ’

ਆਤਮ-ਰਸ!
ਆਤਮ-ਰਸ ਜਿਸ ਚੱਖਿਆ, ਗੂੰਗੇ ਵਾਂਗ ਉਹ ਦੱਸ ਨ ਸੱਕੇ।
ਸਾਰ ਕੀ ਉਸ ਨੂੰ ਜੋ ਕਹੇ ਚੱਖਿਆ, ਅਤੇ ਦੱਸੇ ਖੁਲ੍ਹ ਖੁਲ੍ਹ ਕੇ!
ਸਾਵਾਂ ਫਿਰਾਂ ਕਰਾਂ ਨਾ ਕੁੱਝ ਵੀ, ਕਰਾਂ ਤਾਂ ਸਿਰਫ਼ ਇੱਕ ਬੰਦਗੀ।
ਘਰ ਹੋਵਾਂ ਜਾਂ ਬਾਹਰ ਅੱਠੇ ਪਹਿਰ, ਦਿਨ ਹੋਏ ਜਾਂ ਨਿੰਦਰਾਵਲੀ।
ਤਜ ਸਭ ਮੋਹ-ਮਾਇਆ, ਧਿਆਨ ਲੱਗਾ ਅਨਹਦ ਧੁਨ ਵੱਲੇ।
ਅਨਦਿਨੋ ਜਾਗਰਿਤ ਜਾਂ ਨਿੰਦਰਾ, ਸੁਖ ਸਹਿਜ ਆਨੰਦ ਸਜੇ।
ਜੋ ਕਹਿਤਾ ਹੈ ਦੋਸਤ ਭੀ ਹੈ, ਦੁਸ਼ਮਨ ਭੀ ਹੈ ਯਹਾਂ।
ਉਸ ਸੇ ਕਹੋ ਉਸ ਸੇ ਬੜਾ, ਉਸ ਕਾ ਦੁਸ਼ਮਨ ਕਹਾਂ।
ਮਰਨੇ ਕੀ ਚਿੰਤਾ ਨਹੀਂ, ਜੀਵਨ ਮੇਂ ਨਾ ਵਿਸ਼ੇ ਵਿਕਾਰ।
ਸਤ ਚਿਤ ਆਨੰਦ ਹੈਂ ‘ਸਵਰਨ’, ਵੁਹ ਹਰਿ ਕੇ ਦਾਸ।
ਸਵਰਨਜੀਤ ਸਿੰਘ ‘ਸਵਰਨ’
ਚੌਪਈ!
ਤਨ ਮਨ ਤੋਂ ਉਸ ਕੇ ਰੰਗਿ ਰੰਗਾ, ਔਰ ਮੁਖ ਪਰ ਦੇਖੋ ਲਾਲੀ ਹੈ।
ਸਿਵਾ ਉਸ ਕੇ ਲਗਨ ਕਿਛੁ ਔਰ ਨਹੀਂ, ਜਬ ਸੇ ਹੋਸ਼ ਸੰਭਾਲੀ ਹੈ।
ਨਿਤ ਧ੍ਵਨੀ ਸੁਰੀਲੀ ਕਾਨ ਸੁਣੇਂ, ਸਦਾ ਹਾਥੋਂ ਸੇ ਬਜਤੀ ਤਾਲੀ ਹੈ।
ਰੰਗ ਤਮਾਸ਼ੇ ਨਿੱਤ ਨਵੇਂ ‘ਸਵਰਨ’, ਹਰ ਦਿਨ ਈਦ ਔਰ ਰਾਤ ਦੀਵਾਲੀ ਹੈ।
ਸਵਰਨਜੀਤ ਸਿੰਘ ‘ਸਵਰਨ’


11/01/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰਮਜ਼?
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇ ਤੂੰ ਹਰ ਥਾਂ ਮੌਜੂਦ ਹੈਂ
ਤਾਂ ਅੰਦਰ ਹੈਂ ਕਿ ਬਾਹਰ?
ਦੇ ਪ੍ਰਸ਼ਨ `ਚ ਮੈਂ ਕਿਉਂ ਉਲਝਿਆਂ?
ਜੇ ਤੂੰ ਹਰ ਜੀਵ ਵਿੱਚ ਵਸਦੈਂ,
ਤਾਂ ਮੈਂ ਆਪਣੇ-ਪਰਾਏ ਦੀ,
ਦੂਈ-ਦਵੈਤ `ਚ ਕਿਉਂ ਫਸਿਆਂ?
ਜੇ ਤੇਰੇ ਵਿੱਚ ਮਿਲ ਕੇ ਮਿੱਟਣਾ ਹੀ,
ਆਖਰੀ ਪੜਾ ਤੇ ਸਦੀਵੀ ਅਮਨ ਹੈ,
ਤਾਂ ਇਸ ਮਾਇਆ ਤੋਂ ਲੈਣਾ-ਦੇਣਾ ਕੀ?
ਜੇ ਸਭ ਤੂੰ ਹੀ ਤੂੰ ਹੈਂ,
ਤਾਂ ਫਿਰ ‘ਮੈਂ’ ਦਾ ਇਹ ਰੋਗ,
ਸਭ ਨੂੰ ਕਿਉਂ ਲਾਈ ਜਾਨੈਂ?
ਜੇ ਮੇਰੀ ਹੋਂਦ ਨਾਂਹ ਬਰਾਬਰ,
ਤਾਂ ਇਸ ਹੋਂਦ ਨੂੰ ਰੇਤ ਦਾ ਮਹਿਲ,
ਕਿਉਂ ਬਣਾਈ ਜਾਨੈਂ?
ਜਦ ਕੋਈ ਰੇਤ ਦਾ ਮਹਿਲ,
ਟੁੱਟਦਾ ਡਿਗਦਾ ਹੈ,
ਤਾਂ ਹਿਰਦੇ ਘਾਅ ਕਿਉਂ ਲਾਈ ਜਾਨੈਂ?
ਜੇ ‘ਮੈਂ’, ਮੇਰਾ ਕੁੱਝ ਹੈ ਈ ਨਹੀਂ,
ਤਾਂ ਫਿਰ ਅਹੰ ਦੂਈ-ਦਵੈਤ,
ਅੰਦਰ-ਬਾਹਰ ਕਿਉਂ ਬਣਾਈ ਜਾਨੈਂ?
ਤੇਰੀ ਖੇਡ ਕੀ ਏ?
ਇਹ ਮੇਰੀ ਸਮਝੋਂ ਬਾਹਰ,
ਉਹ ਕੌਣ ਨੇ, ਕਿੱਥੇ ਨੇ ਜਿਨ੍ਹਾਂ ਨੂੰ,
ਆਪਣੀ ਰਮਜ਼ ਸਮਝਾਈ ਜਾਨੈ?


11/01/14)
ਟਾਈਗਰ ਜਥਾ ਕਨੇਡਾ

ਭਾਈ ਅਸੀਂ ਵਿਆਹ ਨਹੀਂ ਕਰਵਾਉਣਾ
ਅਖੌਤੀ ਬ੍ਰਹਮ ਗਿਆਨੀਆਂ ਨੇ ਇੱਕ ਹੋਰ ਭਰਮ ਖੜਾ ਕੀਤਾ ਹੈ ਕਿ ਅਸੀਂ ਵਿਆਹ ਨਹੀਂ ਕਰਾਇਆ ਤੇ ਦੁਨੀਆਂ ਦੇ ਭਲੇ ਲਈ ਨਾਮ ਜੱਪਦੇ ਹਾਂ। ਇਹ ਲੋਕ ਗ੍ਰਹਿਸਤ ਨੂੰ ਚੰਗਾ ਨਹੀਂ ਸਮਝਦੇ। ਇਹਨਾਂ ਦੇ ਅਨੁਸਾਰ ਗ੍ਰਹਿਸਤੀ ਵਿਕਾਰੀ ਹੁੰਦਾ ਹੈ ਤੇ ਅਸਾਂ ਵਿਆਹ ਨਾ ਕਰਾ ਕੇ ਪਵਿੱਤਰਤਾ ਨੂੰ ਕਾਇਮ ਰੱਖਿਆ ਹੋਇਆ ਹੈ। ਬੰਦਾ ਪੁੱਛੇ ਜੇ ਤੁਹਾਡੇ ਪਿਤਾ ਜੀ ਵਿਆਹ ਨਾ ਕਰਾਉਂਦੇ ਤਾਂ ਤਸੀਂ ਕਦੇ ਵੀ ਸੰਸਾਰ ਦਾ ਮੂੰਹ ਨਾ ਦੇਖ ਸਕਦੇ। ਆਮ ਲੋਕ ਇਸ ਪ੍ਰਭਾਵ ਨੂੰ ਵੀ ਕਬੂਲਦੇ ਹਨ ਕਿ ਦੇਖੋ ਜੀ ਕਿੰਨੀ ਵੱਡੀ ਇਹਨਾਂ ਦੀ ਕੁਰਬਾਨੀ ਹੈ ਕਿ ਇਹਨਾਂ ਵਿਚਾਰਿਆਂ ਨੇ ਵਿਆਹ ਨਹੀਂ ਕਰਾਇਆ। ਵਿਆਹ ਨਾ ਕਰਾਉਣਾ ਸਿੱਖ ਧਰਮ ਵਿੱਚ ਕੋਈ ਯੋਗਤਾ ਨਹੀਂ ਹੈ, ਸਗੋਂ ਇੱਕ ਤਰ੍ਹਾਂ ਕੁਦਰਤ ਨਾਲ ਖਿਲਵਾੜ ਹੈ। ਹੁਣ ਦੇਖਣਾ ਹੈ ਕਿ ਗੁਰਬਾਣੀ ਦੇ ਪਰਚਾਰ ਦਾ ਢੰਢੋਰਾ ਦੇਣ ਵਾਲਿਆਂ ਨੂੰ ਗੁਰਬਾਣੀ ਕੀ ਕਹਿ ਰਹੀ ਹੈ। ਇਹ ਦੇਖਣ ਲਈ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾਏਗਾ---
ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।। ੧।।
ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ।। ੧।। ਰਹਾਉ।।
ਮੂੰਡ ਮੁੰਡਾਏ ਜੌ ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ।। ੨।।
ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।। ੩।।
ਕਹੁ ਕਬੀਰ ਸੁਨਹੁ ਨਰ ਭਾਈ।। ਰਾਮ ਨਾਮ ਬਿਨੁ ਕਿਨਿ ਗਤਿ ਪਾਈ।। ੪।। ੪।।
ਬਾਣੀ ਕਬੀਰ ਜੀਉ ਕੀ ਪੰਨਾ ੩੨੪

ਇਸ ਸ਼ਬਦ ਦੀਆਂ ਰਹਾਉ ਦੀਆਂ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ—
“ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ”।।
ਅਖਰੀਂ ਅਰਥ-- ਹੇ ਭਾਈ !) ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ, ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ ?
ਭਾਵ ਅਰਥ--- ਕਬੀਰ ਸਾਹਿਬ ਜੀ ਨੇ ਦੇਖਿਆ ਕਿ ਭਾਰਤ ਵਿੱਚ ਸਾਧਾਂ ਦੀ ਇੱਕ ਉਹ ਸ਼੍ਰੇਣੀ ਵੀ ਹੈ ਜਿਹੜੀ ਕਪੜੇ ਪਹਿਨਣ ਤੋਂ ਗੁਰੇਜ਼ ਕਰਦੀ ਹੈ। ਆਪਣੇ ਪਿੰਡੇ ਤੇ ਸਵਾਹ ਮਲ਼ ਕੇ ਇਹ ਦੱਸਣ ਦਾ ਯਤਨ ਕਰ ਰਹੇ ਹਨ ਕਿ ਅਸੀਂ ਜ਼ਿਉਂਦੇ ਹੀ ਸਵਾਹ ਹੋਏ ਪਏ ਹਾਂ। ਇਹਨਾਂ ਨੂੰ ਨਾਂਗੇ ਸਾਧ ਕਿਹਾ ਜਾਂਦਾ ਹੈ। ਕੁੱਝ ਉਹ ਸਾਧ ਹਨ ਜਿੰਨ੍ਹਾਂ ਨੇ ਕੇਵਲ ਲੰਗੋਟ ਹੀ ਬੰਨ੍ਹਿਆ ਹੁੰਦਾ ਹੈ। ਉਦਾਸੀਏ ਵੀ ਲੰਗੋਟਾਂ ਵਾਲੇ ਹੀ ਹਨ। ਕਈ ਲੰਗੋਟ ਵੀ ਨਹੀਂ ਬੰਨ੍ਹਿਆ ਹੁੰਦਾ ਸਿਰਫ ਨਿਕਾ ਜੇਹਾ ਪਰਨਾ ਹੀ ਬੰਨ੍ਹਿਆ ਹੁੰਦਾ ਹੈ। ਗੁਰਬਾਣੀ ਨੇ ਅਜੇਹੇ ਪੂਰੇ ਨੰਗ-ਮ-ਨੰਗੀ ਤੇ ਅੱਧ ਨੰਗ-ਮ-ਨੰਗ ਸਾਧ ਸ਼੍ਰੇਣੀ ਨੂੰ ਕੋਈ ਮਾਨਤਾ ਨਹੀਂ ਦਿੱਤੀ। ਦੂਸਰੀ ਕਿਸਮ ਦੀ ਉਹ ਸਾਧ ਸਨ ਜੋ ਚੋਲ਼ੇ ਆਦ ਪਹਿਨਦੇ ਸਨ। ਕਬੀਰ ਸਹਿਬ ਜੀ ਫਰਮਾਉਂਦੇ ਹਨ ਕਿ ਨੰਗੇ ਰਹੋ ਜਾਂ ਸਰੀਰ `ਤੇ ਚਮੜੇ ਦੀ ਪੁਸ਼ਾਕ ਪਹਿਨ ਲਓ ਕੋਈ ਫਰਕ ਨਹੀਂ ਪੈਂਦਾ ਜਿੰਨ੍ਹਾ ਚਿਰ ਤੁਸੀਂ ਆਪਣੇ ਆਪ ਦੀ ਪਹਿਛਾਣ ਨਹੀਂ ਕਰਦੇ। ਆਪ ਤੇ ਤੁਸੀਂ ਵਿਆਹ ਨਹੀਂ ਕਰਾਇਆ ਪਰ ਗ੍ਰਹਿਸਤੀ ਲੋਕਾਂ ਪਾਸੋਂ ਪੁਤਰ ਲੈ ਕੇ ਆਪਣਾ ਮਤ ਚਲਾ ਰਹੇ ਹੋ। ਕੀ ਤੁਸੀਂ ਆਪਣੀ ਬੁੱਕਲ਼ ਵਿੱਚ ਮੂੰਹ ਪਾ ਕੇ ਦੇਖਿਆ ਹੈ ਕਿ ਸਮਾਜ ਨੂੰ ਤੁਸੀਂ ਕੀ ਦੇ ਰਹੇ ਹੋ? ਜਾਂ ਤੁਹਾਡੀ ਇਸ ਸੋਚ ਨਾਲ ਸਮਾਜ ਨੂੰ ਕੀ ਲਾਭ ਹੋ ਰਿਹਾ ਹੈ। ਜਿਹੜੀ ਬਿਮਾਰੀ ਕਬੀਰ ਜੀ ਨੇ ਆਪਣੇ ਜ਼ਮਾਨੇ ਵਿੱਚ ਦੇਖੀ ਸੀ ਉਹ ਬਿਮਾਰੀ ਅੱਜ ਸਿੱਖੀ ਪਹਿਰਾਵੇ ਵਿੱਚ ਸਿੱਖ ਕੌਮ ਦੇ ਆਪੇ ਬਣੇ ਸਾਧਾਂ ਵਿਚੋਂ ਦੇਖੀ ਜਾ ਸਕਦੀ ਹੈ।
ਹੁਣ ਲਈਏ ਸਿੱਖੀ ਰੂਪ ਵਿੱਚ ਆਏ ਸਾਧ ਲਾਣੇ ਨੂੰ, ਕੀ ਇਹ ਤੁਕਾਂ ਇਹਨਾਂ `ਤੇ ਨਹੀਂ ਲਾਗੂ ਹੁੰਦੀਆਂ? ਕੀ ਲੱਤਾਂ ਨੰਗੀਆਂ ਰੱਖਣ ਨਾਲ ਰੱਬ ਜੀ ਦੀ ਛੇਤੀ ਪ੍ਰਾਪਤੀ ਹੁੰਦੀ ਹੈ? ਜਾਂ ਲੰਬਾ ਚੋਲ਼ਾ ਪਾਇਆਂ ਕੋਈ ਖਾਸ ਪ੍ਰਾਪਤੀ ਹੁੰਦੀ ਹੈ “ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ” ਲੰਬੇ ਚੋਲ਼ੇ ਪਾ ਕੇ ਇੱਕ ਗੱਲ ਪੱਕੀ ਕਰਾ ਗਏ ਹਨ ਕਿ ਸਾਡੇ ਡੇਰੇ ਤੋਂ ਅਖੰਡਪਾਠ ਕਰਾਉਣ ਨਾਲ ਤੁਹਡੇ ਸਾਰੇ ਕਾਰਜ ਰਾਸ ਹੋਣਗੇ। ਜੇ ਫਿਰ ਵੀ ਤੁਹਾਡਾ ਕੰਮ ਨਾ ਬਣੇ ਤਾਂ ਤੁਸੀਂ ਫਿਰ ਸੰਪਟ ਪਾਠ ਵਿਧੀ ਪੂਰਵਕ ਕਰਾਓ ਤਾਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏਗੀ। ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਲੱਤਾਂ ਨੰਗੀਆਂ ਰੱਖਣੀਆਂ ਜਾਂ ਰੰਗ-ਬ-ਰੰਗੇ ਚੋਲ਼ੇ ਪਹਿਨਣੇ ਛੱਡ ਕੇ ਸਮਾਜ ਦੇ ਭਲੇ ਲਈ ਕਝ ਕਰਨ ਦਾ ਯਤਨ ਕਰੋ। ਆਪੇ ਨੂੰ ਸਮਝਣ ਦਾ ਯਤਨ ਕਰੋ। ਕਈ ਪ੍ਰਕਾਰ ਦੇ ਚੋਲ਼ੇ ਪਾ ਕੇ ਕੋਈ ਗੁਰੂ ਹੋਣ ਦਾ ਭੁਲੇਖਾ ਪਾ ਰਿਹਾ ਹੈ ਤੇ ਕੋਈ ਸਿੱਧਾ ਹੀ ਰੱਬ ਹੋਣ ਦਾ ਭਰਮ ਪਾਲ਼ੀ ਬੈਠਾ ਹੈ।
ਸ਼ਬਦ ਦੀ ਪਹਿਲੀ ਤੁਕ ਵਿੱਚ ਸਪੱਸ਼ਟ ਕੀਤਾ ਹੈ ਕਿ ਜੇ ਏਦਾਂ ਕੋਈ ਧਰਮ ਜਾਂ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਸਭ ਤੋਂ ਪਹਿਲਾਂ ਜੰਗਲ਼ ਦਾ ਹਰੇਕ ਪੁਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ਕਿਉਂ ਉਹ ਵਿਚਾਰੇ ਸਾਰੇ ਹੀ ਨੰਗੇ ਰਹਿੰਦੇ ਹਨ— “ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ ਮਿਰਗੁ ਮੁਕਤਿ ਸਭੁ ਹੋਗੁ” ਆਮ ਲੁਕਾਈ ਵਿੱਚ ਇਹ ਭਰਮ ਪੈਦਾ ਹੋ ਗਿਆ ਹੈ ਕਿ ਵਿਹਲੜ ਲੋਕ ਜਿੰਨ੍ਹਾਂ ਨੇ ਲੱਤਾਂ ਨੰਗੀਆਂ ਰੱਖੀਆਂ ਹੁੰਦੀਆਂ ਹਨ ਇਹ ਦੇਵਤਾ ਸਰੂਪ ਹਨ ਤੇ ਨਾਮ ਜੱਪਣ ਦੀ ਬਹੁਤ ਔਖੀ ਕਾਰ ਇਹ ਵਿਚਾਰੇ ਨਿਭਾਅ ਰਹੇ ਹਨ। ਗੁਰਬਾਣੀ ਇਸ ਵਿਚਾਰ ਨੂੰ ਇਕਵੱਢਿਓਂ ਰੱਦ ਕਰਦੀ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਇੱਕ ਉਸ ਸ਼੍ਰੇਣੀ ਦਾ ਜ਼ਿਕਰ ਹੈ ਜਿਹੜੇ ਸਿਰ ਦੇ ਕੇਸ ਨਹੀਂ ਰਹਿਣ ਦੇਂਦੇ। ਦੂਜੇ ਉਹ ਜਿੰਨ੍ਹਾਂ ਨੇ ਜੜਾਂਵਾਂ ਵਧਾਈਆਂ ਹਨ। ਸਿੱਖੀ ਵਿੱਚ ਵੀ ਕੁੱਝ ਅਜੇਹੇ ਸਾਧ ਮਾਨਤਾ ਪ੍ਰਾਪਤ ਕਰ ਗਏ ਹਨ ਜਿੰਨ੍ਹਾਂ ਨੇ ਘਰੋੜ ਕੇ ਸਿਰ ਮਨਾਇਆ ਹੋਇਆ ਸੀ। ਕਬੀਰ ਸਹਿਬ ਜੀ ਇਸ ਪ੍ਰਥਾਏ ਖ਼ਿਆਲ ਦੇਂਦੇ ਹਨ ਜੇ ਏਦਾਂ ਹੀ ਚੰਗੇ ਇਨਸਾਨਾਂ ਦੀ ਗਿਣਤੀ ਵਿੱਚ ਆਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਫਿਰ ਭੇਡਾਂ ਮੁਕਤ ਹੋਣੀਆਂ ਚਾਹੀਦੀਆਂ ਹਨ ਕਿਉਂ ਕਿ ਭੇਡਾਂ ਦਾ ਮਾਲਕ ਹਰ ਛਿਆਂ ਮਹੀਨਿਆ ਬਾਅਦ ਉਨ ਲੈਣ ਦੀ ਖ਼ਾਤਰ ਭੇਡਾਂ ਨੂੰ ਮੁੰਨ ਦੇਂਦਾ ਹੈ--- ‘ਮੂੰਡ ਮੁੰਡਾਏ ਜੌ ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ`।।
ਸ਼ਬਦ ਦੇ ਤੀਸਰੇ ਬੰਦ ਵਿੱਚ ਵਿਆਹ ਵਾਲੇ ਵਹਿਮ ਤੋਂ ਸਾਨੂੰ ਮੁਕਤੀ ਦਿਵਾਈ ਹੈ। ਸਿੱਖ ਕੌਮ ਵਿੱਚ ਇਹ ਬਹੁਤ ਵੱਡਾ ਵਹਿਮ ਹੈ ਕਿ ਜਿਸ ਨੇ ਵਿਆਹ ਨਹੀਂ ਕਰਾਇਆ ਤੇ ਲੰਬਾ ਚੋਲ਼ਾ ਪਾਇਆ ਹੋਇਆ ਹੈ ਉਹ ਬਹੁਤ ਵੱਡਾ ਬ੍ਰਹਮ ਗਿਆਨੀ ਹੈ। ਉਸ ਨੇ ਸਾਰੇ ਸੰਸਾਰ ਦਾ ਆਪਣੇ ਸਿਰ `ਤੇ ਭਾਰ ਉਠਾਇਆ ਹੋਇਆ ਹੈ। ਗੁਰਬਾਣੀ ਨੇ ਇਸ ਖ਼ਿਆਲ ਨੂੰ ਮੂਲੋਂ ਹੀ ਨਿਕਾਰ ਦਿੱਤਾ ਹੈ— ‘ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ`।। ਜਿਸ ਨੇ ਵਿਆਹ ਨਹੀਂ ਕਰਾਇਆ ਸਿੱਖ ਉਸ ਪਾਸੋਂ ਗ੍ਰਹਿਸਤ ਦੀਆਂ ਬਰੀਕੀਆਂ ਪੁੱਛਣ ਲੱਗਿਆ ਹੋਇਆ ਹੈ। ਜਿਹੜਾ ਗ੍ਰਹਿਸਤ ਨੂੰ ਮਾੜਾ ਸਮਝਦਾ ਹੋਇਆ ਝਮੇਲ੍ਹਾ ਦੱਸ ਰਿਹਾ ਹੋਵੇ, ਅਵਾਮ ਉਸ ਪਾਸੋਂ ਪੁੱਤਰਾਂ ਦੀਆਂ ਦਾਤਾਂ ਲਈ ਅਰਦਾਸਾਂ ਕਰਾ ਰਿਹਾ ਹੈ। ਜਿਹੜਾ ਆਪ ਸੰਸਾਰਕ ਜ਼ਿੰਮੇਵਾਰੀਆਂ ਤੋਂ ਭਗੋੜਾ ਹੋਇਆ ਹੈ ਕਿਰਤ ਛੱਡ ਚੁੱਕਿਆ ਹੋਵੇ ਉਸ ਪਾਸੋਂ ਸੰਸਾਰ ਨੂੰ ਕੀ ਆਸ ਹੋ ਸਕਦੀ ਹੈ। ਕੁਦਰਤ ਦੀ ਪ੍ਰਕ੍ਰਿਆਂ ਨੂੰ ਸੰਜਮ ਨਾਲ ਵਰਤਣ ਦੀ ਤਾਗ਼ੀਦ ਤਾਂ ਹੈ ਪਰ ਪਰਵਾਰ ਛੱਡ ਕੇ ਭੱਜਣ ਲਈ ਕਿਤੇ ਵੀ ਗੁਰਮਤ ਦਾ ਕੋਈ ਸਿਧਾਂਤ ਨਹੀਂ ਹੈ। ਜਿੰਨ੍ਹਾਂ ਲੋਕਾਂ ਨੇ ਗ੍ਰਹਿਸਤ ਨੂੰ ਗੰਧਲਾ ਕਿਹਾ ਹੈ ਉਹ ਲੋਕ ਆਪਣੀਆਂ ਲੋੜਾਂ ਇਹਨਾਂ ਗ੍ਰਹਿਸਤੀਆਂ ਪਾਸੋਂ ਹੀ ਪੂਰੀਆਂ ਕਰਦੇ ਹਨ।


10/01/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਿੱਟਣਾ-ਮਿਲਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੇਰੇ ਨਾਲੋਂ ਤਾਂ,
ਉਹ ਬੂੰਦ ਚੰਗੇਰੀ,
ਜੋ ਨਾਲੇ ਵਿੱਚ ਡਿੱਗ,
ਆਪਾ ਮਿਟਾ ਦਿੰਦੀ ਹੈ।
ਉਹ ਨਾਲਾ ਚੰਗਾ ਜੋ,
ਜੋ ਦਰਿਆ ਵਿੱਚ ਮਿਲ,
ਆਪਣੀ ਹੋਂਦ ਖਤਮ ਕਰਦਾ ਹੈ।
ਉਹ ਦਰਿਆ ਚੰਗਾ ਜੋ,
ਜੋ ਸਾਗਰ ਵਿੱਚ ਮਿਲ,
ਆਪਣੀ ਹਸਤੀ ਮਿਟਾ ਦਿੰਦਾ ਹੈ।
ਉਹ ਕਣ ਚੰਗਾ ਜੋ,
ਜਲ ਨਾਲ ਖੁਰ,
ਨਦੀ ਵਿੱਚ ਰੁੜ੍ਹ,
ਸਾਗਰ ਤਲ ਤੱਕ,
ਕਣਾਂ ਸੰਗ ਵਿਛ ਜਾਂਦਾ ਹੈ।
ਉਹ ਬਰਫ ਚੰਗੀ,
ਜੋ ਪਿਘਲ ਕੇ ਜਲ ਬਣ,
ਨਾਲੇ ਰਾਹੀਂ ਦਰਿਆ ਵਿੱਚ,
ਤੇ ਫਿਰ ਸਾਗਰ ਵਿੱਚ,
ਜਾ ਖਤਮ ਹੁੰਦੀ ਹੈ।
ਉਹ ਤਿਣਕਾ,
ਜੋ ਅਗਨ ਵਿੱਚ ਜਲ,
ਪਵਨ ਵਿੱਚ ਵਿਲੀਨ ਹੋ ਜਾਂਦੀ ਹੈ।
ਸਭ ਤੇਰੀ ਮਿਹਰ ਸਦਕਾ,
ਤੇਰੇ ਵਿੱਚ ਵਿਲੀਨ ਹੁੰਦੇ ਨੇ
ਤੇ ਆਉਣ ਜਾਣ ਤੋਂ ਛੁਟਕਾਰਾ ਪਾ,
ਸਦੀਵ ਸ਼ਾਤੀ ਪਾਉਂਦੇ ਨੇ।
ਮੈਂ ਹਾਂ ਕਿ,
ਆਪਣੀ ਅਹੰ ਵਿੱਚ ਘਿਰਿਆ,
ਆਸ਼ਾਵਾਂ-ਨਿਰਾਸ਼ਾਵਾਂ ਵਿੱਚ ਘੁਲਦਾ,
ਤੇਰੀ ਮਿਹਰ ਤੋਂ ਵਾਂਝਾ,
ਆਪੇ ਨੂੰ ਵਿਲੀਨ ਕਰਨੋਂ ਅਸਮਰਥ,
ਜੀਵਨ ਤੋਂ ਜੀਵਨ
ਭਟਕਦਾ ਰਹਿੰਦਾ ਹਾਂ।
ਮੇਰੇ ਨਾਲੋਂ ਤਾਂ,
ਬੂੰਦ, ਨਾਲਾ, ਦਰਿਆ,
ਬਰਫ, ਕਣ, ਕਿਣਕਾ,
ਸਭ ਚੰਗੇਰੇ ਨੇ।
ਤੇਰੀ ਮਿਹਰ ਸਦਕਾ,
ਆਉਣ ਜਾਣ ਤੋਂ ਛੁੱਟਦੇ ਨੇ,
ਤੇ ਮੈਂ, ਤੇਰੀ ਮਿਹਰ ਤੋਂ ਵਾਂਝਾ,
ਆਉਣ-ਜਾਣ ਦੇ ਚੱਕਰ ਵਿੱਚ
ਲਗਾਤਾਰ ਭਟਕਦਾ ਹਾਂ।


10/01/14)
ਗੁਰਮਤਿ ਗਿਆਨ ਮਿਸ਼ਨਰੀ ਕਾਲਜ

ਗੁਰਮਤਿ ਗਿਆਨ ਮੁਕਾਬਲੇ
07 ਅਤੇ 08 ਦਸੰਬਰ 2013 ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਪੰਜਾਬ ਭਰ ਵਿੱਚ 70 ਗੁਰਮਤਿ ਪ੍ਰਚਾਰ ਕੇਂਦਰ ਚਲ ਰਹੇ ਹਨ। ਇਹਨਾਂ ਕੇਂਦਰਾਂ ਰਾਹੀ ਗੁਰਮਤਿ ਗਿਆਨ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਯੋਗਤਾ ਪਰਖਣ ਵਾਸਤੇ ਦੂਸਰਾ ਗੁਰਮਤਿ ਗਿਆਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸ਼ਬਦ ਗਾਇਨ, ਗੁਰਬਾਣੀ ਕੰਠ, ਕਵਿਤਾ, ਕਵੀਸ਼ਰੀ, ਭਾਸ਼ਣ ਅਤੇ ਸ਼ਬਦ ਵਿਚਾਰ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੇ ਪੰਜਾਬ ਨੂੰ ਤਿੰਨ ਖੇਤਰਾਂ ਵਿੱਚ ਵੰਡਿਆ ਗਿਆ: ਮਾਝਾ ਖੇਤਰ, ਦੁਆਬਾ ਖੇਤਰ ਅਤੇ ਮਾਲਵਾ ਖੇਤਰ। ਹਰ ਖੇਤਰ ਦੇ ਤਕਰੀਬਨ 250 ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਹਰ ਖੇਤਰ ਦੇ 5 ਸਬ-ਜ਼ੋਨ ਬਣਾਏ ਗਏ, ਹਰ ਸਬ-ਜ਼ੋਨ ਵਿੱਚ 3 ਤੋਂ 5 ਗੁਰਮਤਿ ਪ੍ਰਚਾਰ ਕੇਂਦਰਾਂ ਦਾ ਗਰੁੱਪ ਬਣਾਇਆ ਗਿਆ। ਹਰ ਪ੍ਰਚਾਰ ਕੇਂਦਰ ਦਾ ਪ੍ਰਚਾਰਕ 4-5 ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਕਰ ਰਿਹਾ ਹੈ। ਪਹਿਲਾ ਕੇਂਦਰ ਪੱਧਰ ਤੇ ਮੁਕਾਬਲੇ ਕਰਵਾਏ ਗਏ। ਕੇਂਦਰਾਂ ਤੋਂ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਬ-ਜ਼ੋਨ ਪੱਧਰ ਤੇ ਮੁਕਾਬਲੇ ਕਰਵਾਏ ਗਏ ਅਤੇ ਸਾਰੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਸਬ ਜ਼ੋਨ ਪੱਧਰ ਤੇ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ/ਟੀਮਾਂ ਦੇ ਮੁਕਾਬਲੇ ਖੇਤਰ-ਪੱਧਰ ਤੇ ਕਰਵਾਏ ਗਏ। ਇਹ ਮੁਕਾਬਲੇ 29 ਸਤੰਬਰ ਨੂੰ ਮਾਝਾ ਖੇਤਰ ਦੇ ਪਿੰਡ ਗੋਇੰਦਵਾਲ ਸਾਹਿਬ (ਤਰਨਤਾਰਨ) ਵਿੱਚ ਅਤੇ 13 ਅਕਤੂਬਰ ਨੁੰ ਦੁਆਬਾ ਖੇਤਰ ਦੇ ਨਵਾਂ ਸ਼ਹਿਰ ਅਤੇ 6 ਅਕਤੂਬਰ ਨੂੰ ਮਾਲਵਾ ਖੇਤਰ ਦੇ ਮਲਸੀਹਾਂ ਬਾਜਣ (ਜਗਰਾਵਾਂ) ਵਿਖੇ ਕਰਵਾਏ ਗਏ। ਪਹਿਲੇ ਤਿੰਨ ਸਥਾਨਾਂ ਤੇ ਆੳੇੁਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਖੇਤਰ ਪੱਧਰ ਦੇ ਮੁਕਾਬਲਿਆਂ ਵਿਚੋਂ ਪਹਿਲੇ 2 ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਜਾਬ ਪੱਧਰ ਤੇ 07 ਅਤੇ 08 ਦਸੰਬਰ ਨੂੰ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 225 ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲੇ ਤਿੰਨਾਂ ਸਥਾਨਾਂ’ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਪਹਿਲੇ ਇਨਾਮ ਤੋਂ ਇਲਾਵਾ ਸਪੈਸ਼ਲ ਇਨਾਮ ਦੇ ਤੌਰ ਤੇ ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਾਰੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਪੰਜਾਬ ਭਰ ਦੇ ਪਤਵੰਤੇ ਸੱਜਣਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਗੁਰਮਤਿ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸ: ਗੁਰਜੰਟ ਸਿੰਘ ਰੁਪੋਵਾਲ, ਕੈਪਟਨ ਅਵਤਾਰ ਸਿੰਘ ਅਤੇ ਸ: ਪ੍ਰਭਸ਼ਰਨ ਸਿੰਘ ਨੇ ਬਾਖੂਬੀ ਨਿਭਾਈ। ਗੁਰਮਤਿ ਪ੍ਰਚਾਰ ਕੇਂਦਰ ਦੇ ਇੰਚਾਰਜ ਸ: ਗੁਰਪ੍ਰੀਤ ਸਿੰਘ ਨੇ ਇਸ ਸਮਾਗਮ ਦੀ ਸਮੁੱਚੀ ਸੇਵਾ ਤਨਦੇਹੀ ਨਾਲ ਨਿਭਾਈ। ਸ: ਸਰਬਜੀਤ ਸਿੰਘ ਧੂੰਦਾ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਮਾਤਾ-ਪਿਤਾ ਨੂੰ ਬੱਚੇ ਦਾ ਰੋਲ ਮਾਡਲ ਬਣਨਾ ਚਾਹੀਦਾ ਹੈ। ਇੱਕ ਮਾਤਾ ਆਪਣੇ ਬੱਚੇ ਨੂੰ ਆਪਣੇ ਪਿਤਾ ਵਰਗਾ, ਆਪਣੇ ਦਾਦੇ ਵਰਗਾ ਬਨਣ ਵਾਸਤੇ ਉਤਸ਼ਾਹਿਤ ਕਰੇ ਅਤੇ ਬੱਚਿਆਂ ਦੇ ਭਾਸ਼ਣ ਅਤੇ ਕਵਿਤਾ ਦੇ ਵਿਸ਼ਿਆਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਜੋ ਬੱਚੇ ਅੱਜ ਦਾਜ, ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਖਿਲਾਫ਼ ਬੋਲ ਰਹੇ ਹਨ, ਇਹ ਵੱਡੇ ਹੋ ਕੇ ਆਪਣੇ ਜੀਵਨ ਤੇ ਜ਼ਰੂਰ ਲਾਗੂ ਕਰਨਗੇ। ਵੀਰ ਅੰਮ੍ਰਿਤਪਾਲ ਸਿੰਘ ਯੂ. ਐੱਸ. ਏ. ਵਾਲਿਆਂ ਨੇ ਬੱਚਿਆਂ ਦੀ ਸ਼ਮੂਲੀਅਤ ਵਿੱਚ ਜ਼ਿਆਦਾ ਗਿਣਤੀ ਲੜਕੀਆਂ ਦੀ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਪਰ ਨਾਲ ਹੀ ਲੜਕਿਆਂ ਦੀ ਘਾਟ ਨੂੰ ਇੱਕ ਚਿੰਤਾ ਦਾ ਵਿਸ਼ਾ ਦੱਸਿਆ। ਗੁਰਮਤਿ ਪ੍ਰਚਾਰ ਕੇਂਦਰ ਦੇ ਸਿਰਕੱਢ ਅਤੇ ਸੀਨੀਅਰ ਪ੍ਰਚਾਰਕ ਵੀਰਾਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਪ੍ਰਚਾਰਕ ਵੀਰਾਂ ਦੇ ਸ਼ਲਾਘਾਯੋਗ ਕੰਮ ਨੂੰ ਦੇਖਦੇ ਹੋਏ ਸਪੈਸ਼ਲ ਇਨਾਮ ਦਿੱਤਾ। ਇਸ ਪੂਰੇ ਕਾਰਜ ਵਿੱਚ ਕਾਲਜ ਦੇ ਪ੍ਰਿੰਸੀਪਲ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਵੱਡਾ ਯੋਗਦਾਨ ਪਾਇਆ ਹੈ। ਅੰਤ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਰਾਣਾ ਜੀ ਵਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਅਤੇ ਹਰ ਸਾਲ ਇਹੋ ਜਿਹੇ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ। ਹਾਜ਼ਰ ਪ੍ਰਤੀਯੋਗੀਆਂ ਤੇ ਸੰਗਤਾਂ ਨੇ ਜੈਕਾਰੇ ਦੀ ਗੂੰਜ ਤੇ ਖੁਸ਼ੀਆਂ ਭਰੀ ਚੜ੍ਹਦੀ ਕਲਾਂ ਨਾਲ ਅੱਗੋਂ ਵੀ ਸ਼ਮੂਲੀਅਤ ਦਾ ਭਰੋਸਾ ਦਿਤਾ।


10/01/14)
ਟਾਈਗਰ ਜਥਾ ਕਨੇਡਾ

ਇੱਕ ਹੋਰ ਅਤਿ ਮਾਰੂ ਰੋਗ ਸਿੱਖ ਕੌਮ ਨੂੰ ਚੰਬੇੜ ਦਿਤਾ ਗਿਆ ਹੈ ਉਹ ਹੈ ਨਸ਼ੇੜੀਪੁਣਾ। ਵੈਸੇ ਤਾਂ ਪੰਜਾਬ ਵਾਸਤੇ ਇਹ ਕੋਈ ਨਵਾਂ ਰੋਗ ਨਹੀਂ। ਪੰਜਾਬ ਦੇ ਪਿੰਡਾਂ ਵਿੱਚ ਤਾਂ ਇਸਨੇ ਕਦੋਂ ਦੀ ਬਰਬਾਦੀ ਸ਼ੁਰੂ ਕੀਤੀ ਹੋਈ ਹੈ। ਪਤਾ ਨਹੀਂ ਕਿਤਨੇ ਖਾਨਦਾਨ ਇਸ ਨੇ ਤਹਿਸ-ਨਹਿਸ ਕਰ ਦਿਤੇ ਹਨ। ਪਰ ਅਜ ਤਾਂ ਇਹ ਬਿਮਾਰੀ ਸਭ ਹੱਦਾਂ ਬੰਨੇ ਪਾਰ ਕਰ ਗਈ ਹੈ। ਜਿਸ ਤਰ੍ਹਾਂ ਪਿਛਲੇ ਕੁੱਝ ਸਾਲਾਂ ਵਿੱਚ ਪੰਜਾਬ ਵਿੱਚ ਇਸ ਨੇ ਆਪਣਾ ਸ਼ਿਕੰਜਾ ਕਸਿਆ ਹੈ ਅਤੇ ਸਰਕਾਰੀ ਮਸ਼ੀਨਰੀ ਨੇ ਇਸ ਨੂੰ ਅਣਡਿੱਠ ਕੀਤਾ ਹੈ, ਸਪਸ਼ਟ ਜਾਪਦਾ ਹੈ ਕਿ ਇਹ ਵਾਧਾ ਸੁਭਾਵਕ ਨਹੀਂ ਹੋਇਆ। ਜਦੋਂ ਬਰਤਾਨਵੀ ਚੀਨ ਨੂੰ ਕਾਬੂ ਕਰਨ ਵਿੱਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਵੀ ਇਹੀ ਖੇਡ ਖੇਡੀ ਸੀ। ਚੀਨ ਵਿੱਚ ਧੱੜਾ ਧੱੜ ਅਫੀਮ ਸੁੱਟੀ। ਇਤਨੀ ਜੁਝਾਰੂ ਕੌਮ ਲੰਬੇ ਸਮੇਂ ਲਈ ਗੁਲਾਮ ਹੋ ਗਈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸਾਡੇ ਨਿੱਕੇ ਹੁੰੰਿਦਆਂ ਜਦੋਂ ਚੀਨੀਆਂ ਬਾਰੇ ਗੱਲ ਹੁੰਦੀ ਉਨ੍ਹਾਂ ਨੂੰ ਅਕਸਰ ਅਫੀਮਚੀ ਕਿਹਾ ਜਾਂਦਾ।

ਮੌਲਿਕ ਰੂਪ ਵਿੱਚ ਪੰਜਾਬ ਵਿੱਚ ਸ਼ਰਾਬ ਅਤੇ ਅਫੀਮ ਦਾ ਨਸ਼ਾ ਹੀ ਜਿਆਦਾ ਪ੍ਰਚਲਤ ਸੀ, ਨਾਲ ਕੁੱਝ ਹੱਦ ਤਕ ਭੰਗ ਅਤੇ ਭੁੱਕੀ। ਸ਼ਰਾਬ ਤਾਂ ਕੁੱਝ ਲੋਕ ਘਰ ਕਢ ਲੈਂਦੇ ਸਨ, ਭੰਗ ਅਤੇ ਭੁਕੀ ਸਹਜੇ ਹੀ ਖੇਤਾਂ ਵਿੱਚ ਉਗ ਜਾਂਦੀ ਸੀ। ਇਹ ਨਹੀਂ ਕਿ ਇਹ ਨਸ਼ੇ ਮਾਰੂ ਨਹੀਂ ਹਨ, ਪਰ ਜਿਸ ਪੱਧਰ ਤੇ ਅਤੇ ਜਿਨ੍ਹਾਂ ਨਸ਼ਿਆਂ ਦਾ, ਹੜ੍ਹ ਅਜ ਪੰਜਾਬ ਵਿੱਚ ਵਿਸ਼ੇਸ਼ ਕਰਕੇ ਨੌਜਵਾਨੀ ਵਿੱਚ ਆਇਆ ਪਿਆ ਹੈ, ਉਨ੍ਹਾਂ ਨੂੰ ਨਸ਼ੇ ਘਟ ਅਤੇ ਜ਼ਹਿਰ ਵਧੇਰੇ ਕਿਹਾ ਜਾ ਸਕਦਾ ਹੈ। ਬਰਾਉਨ ਸ਼ੁਗਰ, ਸਮੈਕ, ਕੋਕੀਨ, ਹੀਰੋਇਨ, ਕਈ ਤਰ੍ਹਾਂ ਦੀਆਂ ਨਸ਼ਿਆਂ ਦੀਆਂ ਦੁਆਈਆਂ ਅਤੇ ਟੀਕੇ ਆਦਿ। ਪਹਿਲਾਂ ਤਾਂ ਇਹ ਨਸ਼ੇ ਜਿਸ ਨੂੰ ਲੱਗ ਜਾਣ ਸੌਖੇ ਛੁਟਦੇ ਨਹੀ, ਫੇਰ ਐਸੇ ਨਸ਼ੇ ਜਿਨ੍ਹਾਂ ਨੂੰ ਇੱਕ ਵਾਰੀ ਸ਼ੁਰੂ ਕਰਨ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਦੀ ਮਿਆਦ ਪੰਜ-ਸਤ ਸਾਲ ਹੀ ਰਹਿ ਜਾਂਦੀ ਹੈ, ਯਾ ਐਸੇ ਜੋ ਦੋ-ਤਿੰਨ ਸਾਲਾਂ ਵਿੱਚ ਹੀ ਚੰਗੇ ਨੌਜਵਾਨ ਨੂੰ ਨਪੁੰਸਕ ਬਣਾ ਦੇਂਦੇ ਹਨ। ਸਭ ਤੋਂ ਵਧ ਚਿੰਤਾ ਦੀ ਗਲ ਇਹ ਹੈ ਕਿ ਇਹ ਸਭ ਇਤਨੇ ਸੌਖੇ ਉਪਲਬਧ ਹਨ, ਜਿਵੇਂ ਕੋਈ ਆਮ ਚੀਜ਼ ਦੁਕਾਨਾਂ ਤੇ ਮਿਲਦੀ ਹੈ। ਇਹ ਪਿੰਡਾਂ ਦੀਆਂ ਬਹਿਕਾਂ ਤੋਂ ਲੈਕੇ ਸਕੂਲਾਂ ਕਾਲਜਾਂ ਵਿੱਚ ਸਹਿਜੇ ਹੀ ਮਿਲ ਰਹੇ ਹਨ। ਹੋਰ ਤਾਂ ਹੋਰ ਲੜਕੀਆਂ ਵੀ ਇਨ੍ਹਾਂ ਮਾਰੂ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਇਨ੍ਹਾਂ ਵਿੱਚ ਬਹੁਤਾਤ ਹੋਸਟਲਾਂ ਵਿੱਚ ਰਹਿਣ ਵਾਲੀਆਂ ਲੜਕੀਆਂ ਦੀ ਹੈ। ਜਿਨ੍ਹਾਂ ਬੱਚੀਆਂ ਨੇ ਕੱਲ ਆਪਣੇ ਨਵੇਂ ਘਰ-ਸੰਸਾਰ ਵਸਾਉਂਣੇ ਹਨ, ਮਾਂਵਾਂ ਬਣਨਾ ਹੈ, ਜੇ ਉਨ੍ਹਾਂ ਦੀ ਜੁਵਾਨੀ ਨਸ਼ਿਆਂ ਦੀ ਗੁਲਾਮ ਹੋ ਗਈ ਤਾਂ ਕੱਲ ਦੇ ਪਰਿਵਾਰਕ ਢਾਂਚੇ ਅਤੇ ਉਨ੍ਹਾਂ ਦੇ ਕੁਖੋਂ ਜਨਮ ਲੈਣ ਵਾਲੀ ਸੰਤਾਨ ਦੇ ਭਵਿਖ ਦਾ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਸ਼ਰਾਬ ਦਾ ਤਾਂ ਇਹ ਹਾਲ ਹੈ ਕਿ ਬਸ ਘਰੋਂ ਬਾਹਰ ਨਿਕਲਣ ਦੀ ਲੋੜ ਹੈ। ਹਰ ਗਲੀ ਮੁੱਹਲੇ ਦੇ ਬਾਹਰ ਸ਼ਰਾਬ ਦਾ ਠੇਕਾ ਹੈ। ਅਜ ਪੰਜਾਬ ਸਰਕਾਰ ਦੀ ਕੁਲ ਆਮਦਨ ਦਾ ਤਕਰੀਬਨ ਚੌਥੇ ਹਿੱਸੇ ਤੋਂ ਵਧੇਰੇ ਕੇਵਲ ਸ਼ਰਾਬ ਤੋਂ ਆ ਰਿਹਾ ਹੈ। ਪਿਛਲੀ ਵਾਰੀ ਅਕਾਲੀ-ਭਾਜਪਾ ਸਰਕਾਰ ਵਲੋਂ ਜਦੋਂ ਕਿਸਾਨਾਂ ਨੂੰ ਬਿਜਲੀ-ਪਾਣੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਤਾਂ ਕਿਸੇ ਪੱਤਰਕਾਰ ਨੇ ਮੁੱਖ-ਮੰਤਰੀ ਜੀ ਨੂੰ ਪੁੱਛਿਆ ਕਿ ਤੁਸੀਂ ਸਰਕਾਰੀ ਖਜਾਨੇ ਦਾ ਇਤਨਾ ਨੁਕਸਾਨ ਕਿਵੇਂ ਪੂਰਾ ਕਰੋਗੇ ਤਾਂ ਮੁੱਖ-ਮੰਤਰੀ ਜੀ ਨੇ ਜੁਆਬ ਦਿਤਾ ਸੀ ਕਿ ਅਸੀਂ ਆਪਣੀ ਆਮਦਨ ਵਧਾਉਂਣ ਲਈ, ਸ਼ਰਾਬ ਦੇ ਹੋਰ ਠੇਕੇ ਖੋਲਾਂਗੇ। ਇਸ ਤੋਂ ਹੀ ਸਪਸ਼ਟ ਪਤਾ ਲਗਦਾ ਹੈ ਕਿ ਸਮੇਂ ਦੀ ਸਰਕਾਰ ਸੂਬੇ ਦੇ ਲੋਕਾਂ ਪ੍ਰਤੀ ਕਿਤਨੀ ਸੁਹਿਰਦ ਅਤੇ ਉਨ੍ਹਾਂ ਦੇ ਭਵਿੱਖ ਪ੍ਰਤੀ ਕਿਤਨੀ ਚਿੰਤਿਤ ਹੈ। ਬਲਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਜਿਵੇਂ ਚੋਣਾਂ ਸਮੇਂ ਨਸ਼ੇ ਵੰਡੇ ਜਾਂਦੇ ਹਨ, ਉਸ ਨੇ ਤਾਂ ਬਿਲਕੁਲ ਹੀ ਬੇੜਾ ਡੋੱਬ ਦਿਤਾ ਹੈ। ਹੋਰ ਤਾਂ ਹੋਰ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਇਨ੍ਹਾਂ ਦੀ ਖੁਲ੍ਹਕੇ ਵਰਤੋਂ ਅਤੇ ਵੰਡ ਕੀਤੀ ਜਾਂਦੀ ਹੈ। ਜੋ ਲੋਕ ਨਸ਼ੇ ਵੰਡ ਕੇ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਜਿਤਦੇ ਹਨ, ਉਹ ਕਿਤਨੇ ਕੁ ਧਰਮੀ ਹਨ ਅਤੇ ਕਿਹੋ ਜਿਹਾ ਧਰਮ ਪ੍ਰਚਾਰ ਕਰਨਗੇ, ਇਹ ਗਲ ਸਾਨੂੰ ਪਤਾ ਨਹੀਂ ਕਦੋਂ ਸਮਝ ਅਵੇਗੀ? ਜਿਨ੍ਹਾਂ ਲੋਕਾਂ ਤੇ ਸਮਾਜ ਨੂੰ ਉੱਚਾ ਚੁਕਣ ਦੀ ਜਿਮੇਂਵਾਰੀ ਸੀ, ਉਹ ਹੀ ਅਜ ਸਮਾਜ ਦਾ ਸੱਭ ਤੋਂ ਵੱਡਾ ਸੋਸ਼ਨ ਅਤੇ ਪਤਨ ਕਰਨ ਲੱਗੇ ਹੋਏ ਹਨ। ਕੇਵਲ ਆਪਣੇ ਛੋਟੇ-ਛੋਟੇ ਨਿਜੀ ਸਵਾਰਥਾਂ ਨੂੰ ਵੇਖਿਆ ਜਾ ਰਿਹਾ ਹੈ। ਸ਼ਾਇਦ ਸਵਾਰਥ ਵਿੱਚ ਅੰਨ੍ਹੇ ਹੋਇਆਂ ਨੂੰ ਇਹ ਚੇਤਨਤਾ ਨਹੀਂ ਕਿ ਇਸ ਜੰਗਲ ਦੀ ਅੱਗ ਵਿੱਚ ਉਨ੍ਹਾਂ ਦੇ ਆਪਣੇ ਪਰਿਵਾਰ ਵੀ ਝੁਲਸ ਜਾਣਗੇ। ਕਿਉਂਕਿ ਉਨ੍ਹਾਂ ਦੇ ਘਰਾਂ ਵਿੱਚ ਪਈ ਹਰਾਮ ਦੀ ਕਮਾਈ ਉਹ ਬਰੂਦ ਹੈ ਜਿਸਨੁੰ ਇਹ ਅੱਗ ਫੋਰਨ ਹੀ ਆਪਣੀ ਲਪੇਟ ਵਿੱਚ ਲੈ ਲਵੇਗੀ। ਇਸ ਤੋਂ ਨਾ ਭ੍ਰਿਸ਼ਟ ਸਿਆਸਤਦਾਨਾਂ ਦੇ ਪਰਿਵਾਰ ਬਚ ਸਕਣਗੇ, ਨਾ ਭ੍ਰਿਸ਼ਟ ਅਤੇ ਗਲਤ ਨੀਤੀਆਂ ਘੜਨ ਵਾਲੀ ਅਫਸਰ ਸ਼ਾਹੀ ਦੇ ਅਤੇ ਨਾ ਹੀ ਨਸ਼ਿਆਂ ਦੇ ਵਪਾਰੀਆਂ ਦੇ।

ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਜ਼ਹਿਰ ਦੇ ਵਪਾਰੀ, ਜੋ ਖੁਲ੍ਹੇ ਆਮ ਆਪਣਾ ਗੈਰ ਕਾਨੂੰਨੀ, ਅਤੇ ਗੈਰ ਇਖਲਾਕੀ ਧੰਦਾ ਚਲਾ ਰਹੇ ਹਨ, ਹਰ ਆਮ ਬੰਦੇ, ਇਥੋਂ ਤਕ ਕਿ ਛੋਟੇ ਛੋਟੇ ਬੱਚਿਆਂ ਤੱਕ ਦੀ ਪਹੁੰਚ ਵਿੱਚ ਹਨ, ਪਰ ਉਹ ਪੁਲੀਸ ਨੁੰ ਨਜ਼ਰ ਨਹੀਂ ਆਉਂਦੇ। ਫਰਕ ਨੀਅਤ ਵਿੱਚ ਹੈ। ਸੁੱਤੇ ਨੂੰ ਤਾਂ ਭਲਾ ਕੋਈ ਜਗਾਵੇ, ਮਚਲੇ ਨੂੰ ਕੌਣ ਜਗਾ ਸਕਦਾ ਹੈ? ਐਸਾ ਨਹੀਂ ਕਿ ਕੋਈ ਐਸੀ ਨੀਤੀ ਜਾਂ ਪ੍ਰੋਗਰਾਮ ਐਲਾਨਿਆਂ ਗਿਆ ਹੈ ਕਿ ਨਸ਼ੇ ਵਧੇਰੇ ਵਧਾਉਂਣੇ ਹਨ ਜਾਂ ਨਸ਼ਿਆਂ ਦੇ ਵਪਾਰੀਆਂ ਖਿਲਾਫ ਕਾਰਵਾਈ ਨਹੀਂ ਕਰਨੀ। ਬਸ ਸਿਰਫ ਪੁਲੀਸ ਅਤੇ ਪ੍ਰਸ਼ਾਸਨ ਨੂੰ ਢਿੱਲਾ ਛੱਡ ਦਿੱਤਾ ਗਿਆ ਹੈ। ਪੰਜਾਬ ਦੀ, ਵਿਸ਼ੇਸ਼ ਕਰਕੇ ਸਿੱਖਾਂ ਦੀ ਬਰਬਾਦੀ ਕਰਨ ਲਈ ਇਤਨਾ ਹੀ ਕਾਫੀ ਹੈ। ਸਭ ਨੂੰ ਮੌਜ ਲਗੀ ਹੋਈ ਹੈ। ਪੁਲੀਸ, ਨਸ਼ਿਆਂ ਦੇ ਵਪਾਰੀ ਅਤੇ ਸਿਆਸਤਦਾਨ ਰਲਕੇ ਖੂਬ ਪੈਸਾ ਕਮਾ ਰਹੇ ਹਨ। ਕਦੀ ਕਦੀ ਇਨ੍ਹਾਂ ਪੁਲੀਸ ਵਾਲਿਆਂ ਤੋਂ ਲੁਕਾਕੇ, ਕੋਈ ਨਸ਼ਿਆਂ ਦੀ ਵੱਡੀ ਖੇਪ ਪੰਜਾਬ ਵਿਚੋਂ ਜਾਂ ਪੰਜਾਬ ਰਾਹੀਂ ਬਾਹਰ ਜਾ ਰਹੀ ਹੋਵੇ, ਤਾਂ ਉਸ ਨੂੰ ਫੜਕੇ ਜਰੂਰ ਇਹ ਅਖਬਾਰਾਂ ਦੀਆਂ ਸੁਰਖੀਆਂ ਬਣਾ ਦੇਂਦੇ ਹਨ।

ਦੁੱਖ ਤਾਂ ਇਹ ਹੈ ਕਿ ਜਿਨ੍ਹਾਂ ਦਾ ਸਰਵਨਾਸ਼ ਹੋ ਰਿਹਾ ਹੈ, ਉਨ੍ਹਾਂ ਨੂੰ ਹੋਸ਼ ਨਹੀਂ। ਕਈ ਮੁਰੱਬਿਆਂ ਦੇ ਮਾਲਕ, ਮਰਲਿਆਂ ਦੇ ਮਾਲਕ ਰਹਿ ਗਏ, ਕਈਆਂ ਦੀ ਨਸ਼ੇ ਕਰਕੇ ਕੀਤੇ ਜੁਰਮਾਂ ਕਾਰਣ, ਸਾਰੀ-ਸਾਰੀ ਜਿੰਦਗੀ ਜੇਲ੍ਹਾਂ ਵਿੱਚ ਬਤੀਤ ਹੋ ਗਈ, ਕਈ ਫਾਹੇ ਲਗ ਗਏ, ਕਈ ਔਰਤਾਂ ਵਿਧਵਾਵਾਂ ਹੋ ਗਈਆਂ, ਕਈ ਬੱਚੇ ਅਨਾਥ ਹੋ ਗਏ, ਪਰਿਵਾਰਾਂ ਦੇ ਪਰਿਵਾਰ ਰੁਲ ਗਏ, ਪਰ ਸਾਡੀ ਕੌਮ ਨੂੰ ਹੋਸ਼ ਤਾਂ ਕੀ ਆਉਣੀ ਸੀ, ਇਹ ਨਸ਼ਿਆਂ ਦਾ ਦੌਰ ਕਈ ਗੁਣਾ ਵਧ ਗਿਆ ਹੈ। ਮੈਂ ਆਪਣੇ ਅੱਖੀਂ ਕਈ ਮੂਰਖ ਬਾਪਾਂ ਨੂੰ, ਆਪਣੇ ਮਾਸੂਮ ਬਚਿਆਂ ਨੂੰ ਇਹ ਜ਼ਹਿਰ ਆਪ ਪੀਆਉਂਦੇ ਵੇਖਿਆ ਹੈ। ਫਿਰ ਉਹ ਬੜੇ ਮਾਣ ਨਾਲ ਦਸਦੇ ਹਨ, "ਸ਼ੇਰ ਦਾ ਬੱਚਾ ਹੈ, ਦੋ ਪੈਗ ਚੱਕ ਜਾਂਦੈ ਹੁਣੀ। " ਕੀ ਆਖਾਂ ਉਸ ਸ਼ੇਰ ਦੇ ਬੱਚੇ ਦੇ ਬਾਪ ਨੂੰ ਕਿ ਉਹ ਆਪ ਗਧਾ ਹੈ, ਮੂਰਖ, ਜਾਂ ਆਪਣੇ ਮਾਸੂਮ ਬੱਚੇ ਦਾ ਕਾਤਲ?


10/01/14)
ਜਸਵੰਤ ਸਿੰਘ ‘ਅਜੀਤ’

ਪਟਨਾ ਸਾਹਿਬ ਦੀ ਘਟਨਾ: ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕਿਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ `ਤੇ ਉਨ੍ਹਾਂ ਦੇ ਪ੍ਰਕਾਸ਼ ਅਸਥਾਨ, ਪਟਨਾ ਸਾਹਿਬ ਦੇ ਗੁਰਦੁਆਰੇ ਵਿੱਚ ਜੋ ਕੁੱਝ ਵਾਪਰਿਆ, ਉਸਦੀਆਂ ਤਸਵੀਰਾਂ ਅਤੇ ਖਬਰਾਂ ਬਿਜਲਈ ਮੀਡੀਆ ਪੁਰ ਵੇਖ ਅਤੇ ਸੁਣ, ਨਾ ਕੇਵਲ ਡੂੰਘਾ ਦੁਖ ਹੀ ਹੋਇਆ, ਸਗੋਂ ਸਿਰ ਵੀ ਸ਼ਰਮ ਨਾਲ ਝੁਕ ਗਿਆ। ਦਸਿਆ ਗਿਆ ਹੈ ਕਿ ਤਖਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਲਈ ਮੀਤ-ਜੱਥੇਦਾਰ/ਮੀਤ ਗ੍ਰੰਥੀ ਦੇ ਅਹੁਦੇ ਲਈ ਗੁਰਦੁਆਰਾ ਬਾਲ ਲੀਲ੍ਹਾ ਦੇ ਹੈਡ-ਗ੍ਰੰਥੀ ਦੀ, ਜੋ ਨਿਯੁਕਤੀ ਕੀਤੀ ਗਈ, ਉਸਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜਿਹਾ ਹਿੰਸਕ ਰੂਪ ਧਾਰਣ ਕਰ ਗਿਆ ਕਿ ਤਲਵਾਰਾਂ ਤਕ ਮਿਆਨਾਂ ਵਿਚੋਂ ਬਾਹਰ ਨਿਕਲ ਆਈਆਂ। ਫਲਸਰੂਪ ਤਿੰਨ ਵਿਅਕਤੀ, ਜਿਨ੍ਹਾਂ ਵਿੱਚ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਵੀ ਸ਼ਾਮਲ ਸਨ, ਜ਼ਖਮੀ ਹੋ ਗਏ। ਇਸ ਸ਼ਰਮਨਾਕ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਸ ਹਰਵਿੰਦਰ ਸਿੰਘ ਸਰਨਾ ਅਤੇ ਸ. ਭਜਨ ਸਿੰਘ ਵਾਲੀਆ, ਜੋ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਨੂੰ ਦੋਸ਼ੀ ਠਹਿਰਾਇਆ, ਜਦਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ ਸ. ਹਰਵਿੰਦਰ ਸਿੰਘ ਸਰਨਾ ਨੇ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੀ ਬੌਖਲਾਹਟ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਲਈ ਤਖਤ ਸਾਹਿਬ ਦੇ ਜੱਥੇਦਾਰ ਇਕਬਾਲ ਸਿੰਘ ਨੂੰ ਪੈਦਾ ਹੋਈ ਉਹ ਗਲਤ-ਫਹਿਮੀ ਜ਼ਿਮੇਂਦਾਰ ਹੈ ਜੋ ਉਨ੍ਹਾਂ ਵਲੋਂ ਇਹ ਸਮਝ ਲੈਣ ਕਾਰਣ ਪੈਦਾ ਹੋਈ ਕਿ ਇਹ ਨਿਯੁਕਤੀ ਉਨ੍ਹਾਂ ਨੂੰ ਜਤੇਦਾਰ ਦੇ ਅਹੁਦੇ ਤੋਂ ਹਟਾਣ ਲਈ ਕੀਤੀ ਗਈ ਹੈ, ਜਦਕਿ ਅਜਿਹਾ ਕੁੱਝ ਵੀ ਨਹੀਂ ਸੀ ਤੇ ਨਾ ਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸ. ਭਜਨ ਸਿੰਘ ਵਾਲੀਆ ਤਾਂ ਕਿਸੇ ਕਾਰਣ ਪਟਨਾ ਸਾਹਿਬ ਜਾ ਹੀ ਨਹੀਂ ਸਨ ਸਕੇ।
ਇਸ ਘਟਨਾ ਲਈ ਭਾਵੇਂ ਕੋਈ ਵੀ ਜ਼ਿਮੇਂਦਾਰ ਰਿਹਾ ਹੋਵੇ ਪ੍ਰੰਤੂ ਇਸ ਗਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਇਸ ਘਟਨਾ ਨੂੰ ਲੈ ਕੇ ਆਮ ਲੋਕਾਂ ਵਿੱਚ ਜੋ ਸੰਦੇਸ਼ ਗਿਆ ਉਸ ਨਾਲ ਸਾਰੇ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਘਟੋ-ਘਟ ਅਜਿਹੇ ਪਵਿਤ੍ਰ ਅਸਥਾਨਾਂ ਨੂੰ ਤਾਂ ਵਿਵਾਦਾਂ ਤੋਂ ਮੁਕਤ ਰਖਿਆ ਜਾਣਾ ਚਾਹੀਦਾ ਹੈ, ਜਿਥੋਂ ਪਿਆਰ-ਸਦਭਾਵਨਾ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਪ੍ਰਚਾਰਤ-ਪ੍ਰਸਾਰਤ ਹੁੰਦਾ ਹੈ।
ਵਿਸ਼ਵ-ਵਿਆਪੀ ਧਰਮ ਸੰਕੁਚਿਤ ਕਿਉਂ? ਇਹ ਸੁਆਲ ਉਠਾਂਦਿਆਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਅਜਿਹੇ ਆਦਰਸ਼ਾਂ ਪੁਰ ਰਖੀ ਹੈ, ਜੋ ਇਸਨੂੰ ਵਿਸ਼ਵ-ਵਿਆਪੀ ਧਰਮ ਹੋਣ ਦੀ ਮਾਨਤਾ ਦੁਆਣ ਦੀ ਸਮਰਥਾ ਰਖਦੇ ਹਨ, ਪ੍ਰੰਤੂ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੋਣ ਦੇ ਨਾਲ ਹੀ ਦੁਖ ਵੀ ਹੈ ਕਿ ਇਤਨੀ ਸਮਰਥਾ ਹੋਣ ਦੇ ਬਾਵਜੂਦ ਸਿੱਖ ਧਰਮ ਦੇ ਠੇਕੇਦਾਰ ਹੋਣ ਦੇ ਦਾਅਵੇਦਾਰਾਂ ਨੇ ਇਸਨੂੰ ਸੰਕੁਚਿਤ ਸੀਮਾਵਾਂ ਵਿੱਚ ਬੰਨ੍ਹ ਕੇ ਰਖ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਦੇ ਅਨੁਸਾਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ `ਤੇ, ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਿੱਖ ਧਰਮ ਦੀ ਨੀਂਹ ਰਖੇ ਜਾਣ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੀ ਖਾਲਸੇ ਵਜੋਂ ਸਿਰਜਨਾ ਸੰਪੂਰਣ ਕੀਤੇ ਜਾਣ ਤਕ ਦੀ ਘੋਖ ਕੀਤੀ ਜਾਏ ਤਾਂ ਸਿੱਖ ਧਰਮ ਦੇ – ਸਿੱਖ, ਸਿੰਘ, ਸੰਤ ਸਿਪਾਹੀ ਅਤੇ ਖਾਲਸਾ, ਚਾਰ ਪੜਾਅ ਉਭਰ ਕੇ ਸਾਹਮਣੇ ਆਉਂਦੇ ਹਨ। ਪ੍ਰੰਤੂ ਅਫਸੋਸ ਦੀ ਗਲ ਤਾਂ ਇਹ ਹੈ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤਕ ਦੇ ਪੜਾਅ ਭੁਲਾ, ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੀ ਸਿਰਜਨਾ ਸੰਪੂਰਣ ਕੀਤੇ ਜਾਣ ਨੂੰ ਹੀ ਅੰਤਮ ਪੜਾਅ ਮੰਨ, ਉਸਤੋਂ ਅੱਗੇ ਵਧਣ ਦਾ ਰਸਤਾ ਅਪਨਾ, ਖਾਲਸੇ ਤਕ ਪੁਜਣ ਦੇ ਪੜਾਅ ਨੂੰ ਵੀ ਬਦਲ ਦਿੱਤਾ ਗਿਆ ਹੈ। ਇਤਨਾ ਹੀ ਨਹੀਂ ਗੁਰੂ ਸਾਹਿਬਾਨ ਨੇ ਅੰਮ੍ਰਿਤ ਦੀ ਦਾਤ ਦੀ ਬਖਸ਼ਸ਼ ਕਰਨ ਲਈ 230 ਵਰ੍ਹਿਆਂ ਦਾ ਸਮਾਂ ਲਿਆ। ਫਿਰ ਵੀ ਇਸਦੀ ਬਖਸ਼ਸ਼ ਉਨ੍ਹਾਂ ਸਿਰ ਦੀ ਭੇਂਟ ਲੈ ਕੇ ਹੀ ਕੀਤੀ। ਪ੍ਰੰਤੂ ਅੱਜ ਪੈਦਾ ਹੁੰਦਿਆਂ ਹੀ ਬੱਚੇ ਨੂੰ ਅੰਮ੍ਰਿਤ ਪਾਨ ਕਰਾਣ ਦੀ ਗਲ ਕੀਤੀ ਜਾਣ ਲਗਦੀ ਹੈ ਅਤੇ ਸਿਰ ਦੀ ਭੇਂਟ ਦੇ ਕੇ ਮਿਲੇ ਅੰਮ੍ਰਿਤ ਨੂੰ ਲਾਲਚ ਦੇ ਕੇ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਛਿਆ ਕਿ ਜੇ ਕਿਸੇ ਨੂੰ ਮੁਫਤ ਵਿੱਚ ਜਾਂ ਕੁੱਝ ਲੈ ਕੇ ਬਹੁਮੁਲੀ ਵਸਤ ਮਿਲ ਜਾਏ ਤਾਂ ਕੀ ਉਹ ਉਸਦੀਆਂ ਮਾਨਤਾਵਾਂ ਦਾ ਪਾਲਣ ਈਮਾਨਦਾਰੀ ਨਾਲ ਕਰ ਪਾਇਗਾ? ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ‘ਸੇਵਾ’ ਹੈ, ਜਿਵੇਂ ਸਿਮਰਨ ਤੋਂ ਪਹਿਲਾਂ ‘ਸੇਵਾ’ ਅਤੇ ‘ਨਾਮ’ ਜਪਣ ਤੋਂ ਪਹਿਲਾਂ ‘ਕਿਰਤ’ ਕਰਨ ਤੇ ‘ਵੰਡ ਛਕਣ’ ਦੀ ਗਲ ਕੀਤੀ ਜਾਂਦੀ ਹੈ। ਕੀ ਅੱਜ ਇਸਦਾ ਪਾਲਣ ਕੀਤਾ ਜਾਂਦਾ ਹੈ?
ਯੂਕੇ ਦਾ ਦਾਅਵਾ: ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਲ ਨੇ ‘ਆਮ ਆਦਮੀ ਪਾਰਟੀ’ ਦੀਆਂ ਲੋਕ-ਹਿਤ ਅਧਾਰਤ ਨੀਤੀਆਂ ਨੂੰ ਮੁਖ ਰਖ ਕੇ ਹੀ ਸਮਰਥਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ‘ਆਪ’ ਨੂੰ ਜੋ ਸਫਲਤਾ ਮਿਲੀ ਹੈ, ਉਸਤੋਂ ਇਹ ਸੰਕੇਤ ਮਿਲਦਾ ਹੈ ਕਿ ਦੇਸ਼ ਦਾ ਆਮ ਆਦਮੀ ਪੁਰਾਣੇ ਢੱਰੇ ਪੁਰ ਚਲੀ ਆ ਰਹੀ ਰਾਜਨੀਤੀ, ਜਿਸ ਵਿੱਚ ਉਸਦਾ ਸ਼ੋਸ਼ਣ ਹੁੰਦਾ ਅਤੇ ਉਸਨੂੰ ਪੀਸਿਆ ਜਾਂਦਾ ਚਲਿਆ ਆ ਰਿਹਾ ਹੈ, ਦੇ ਕਾਰਣ ਉਹ ਅੰਦਰ ਹੀ ਅਂਦਰ ਕੁਲਬੁਲਾ ਰਿਹਾ ਸੀ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਦੋਂ ਉਸਨੂੰ ਉਸ ਰਾਜਨੀਤੀ ਵਿੱਚ ਬਦਲਾਉ ਲਿਆਣ ਦਾ ਮੌਕਾ ਮਿਲਿਆ ਤਾਂ ਉਸਨੇ ਉਸ ਦਾ ਲਾਭ ਉਠਾਣ ਵਿੱਚ ਕੋਈ ਕੁਤਾਹੀ ਨਹੀਂ ਕੀਤੀ। ਸ. ਜਸਜੀਤ ਸਿੰਘ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਆਪਣਾ ਅੱਗੇ ਦਾ ਹਰ ਕਦਮ ਬਹੁਤ ਹੀ ਸੰਭਲ ਕੇ ਰਖਣਾ ਚਾਹੀਦਾ ਹੈ, ਕਿਉਂਕਿ ਕਈ ਲੋਕ ਉਨ੍ਹਾਂ ਦੀ ਸਫਲਤਾ ਨੂੰ ਆਪਣੇ ਹਿਤ ਵਿੱਚ ਵਰਤ ਉਨ੍ਹਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦੇ ਹਨ।
ਗੁਰਦੁਆਰਾ ਐਕਟ ਵਿੱਚ ਸੋਧਾਂ: ਜੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਸਮੇਂ ਸਿਰ ਵੀ ਹੋਣ, ਤਾਂ ਵੀ ਉਨ੍ਹਾਂ ਲਈ ਅਜੇ ਘਟ-ਤੋਂ-ਘਟ ਤਿੰਨ ਵਰ੍ਹਿਆਂ ਦਾ ਸਮਾਂ ਹੈ। ਇਸ ਸਮੇਂ ਵਿੱਚ ਜੇ ਸਰਕਾਰ ਚਾਹੇ ਤਾਂ ਉਹ ਦਿੱਲੀ ਗੁਰਦੁਆਰਾ ਐਕਟ ਦੀਆਂ ਉਨ੍ਹਾਂ ਕਮੀਆਂ, ਜਿਨ੍ਹਾਂ ਨੂੰ ਦੂਰ ਕਰਨ ਦੀ ਮੰਗ ਲੰਮੇਂ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ, ਦੂਰ ਕਰ ਸਕਦੀ ਹੈ। ਦਸਿਆ ਜਾਂਦਾ ਹੈ ਕਿ ਬੀਤੇ ਸਮੇਂ ਵਿੱਚ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਅਤੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ (1975 ਅਤੇ 1979 ਦੌਰਾਨ ਹੋਈਆਂ ਚੋਣਾਂ ਛੱਡ) ਕਦੀ ਵੀ ਸਮੇਂ ਸਿਰ ਨਹੀਂ ਹੋਈਆਂ, ਜਿਨ੍ਹਾਂ ਨੂੰ ਸਮੇਂ ਸਿਰ ਕਰਵਾਏ ਜਾਣ ਦਾ ਪ੍ਰਾਵਧਾਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਗੁਰਦੁਆਰਾ ਕਮੇਟੀ ਨਾਲ ਸਬੰਧਤ ਵਿਵਾਦਾਂ ਦਾ ਜਲਦੀ ਨਿਪਟਾਰਾ ਕੀਤੇ ਜਾਣ ਦੇ ਉਦੇਸ਼ ਨਾਲ ਜੂਡੀਸ਼ਿਅਲ ਕਮਿਸ਼ਨ ਬਣਾਇਆ ਜਾਣਾ, ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਤੇ ਸਿਖਿਆ ਦੇ ਢਾਂਚੇ ਨੂੰ ਸੁਧਾਰਣ ਲਈ ਸਿਖਿਆ ਅਤੇ ਪ੍ਰਬੰਧਕੀ ਮਾਮਲਿਆਂ ਦੇ ਮਾਹਿਰਾਂ ਪੁਰ ਅਧਾਰਤ ‘ਐਜੂਕੇਸ਼ਨਲ ਬੋਰਡ’ ਬਣਾਏ ਜਾਣ ਦੀ ਵੀ ਲੋੜ ਹੈ। ਕੁੱਝ ਸ਼ਰਤਾਂ `ਤੇ ਅਧਾਰਤ ਸੂਚਨਾ ਦੇ ਅਧਿਕਾਰ ਦੇ ਪਾਲਣ ਨੂੰ ਵੀ ਨਿਸ਼ਚਿਤ ਕੀਤਾ ਜਾਣਾ, ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੀ ਨਕੇਲ ਕਸਣ ਲਈ ਕਮੇਟੀ ਦੇ ਪ੍ਰਧਾਨ ਦੀ ਚੋਣ ਸਿੱਧੀ ਮਤਦਾਤਾਵਾਂ ਵਲੋਂ ਅਤੇ ਕਮੇਟੀ ਦੇ ਜਨਰਲ ਹਾਉਸ ਦੇ ਪੂਰੇ ਕਾਰਜ-ਕਾਲ ਲਈ ਕਰਵਾਏ ਜਾਣ ਦਾ ਪ੍ਰਾਵਧਾਨ ਕਰਵਾਇਆ ਜਾਣਾ ਵੀ ਜ਼ਰੂਰੀ ਹੈ। ਨਾਲ ਹੀ, ਚੋਣ ਲੜਨ ਦੀਆਂ ਇੱਛੁਕ ਪਾਰਟੀਆਂ ਦੇ ਧਾਰਮਕ ਜੱਥੇਬੰਦੀ ਹੋਣ ਦੀ ਪਰਿਭਾਸ਼ਾ ਸਪਸ਼ਟ ਕਰਨ ਅਤੇ ਉਸਨੂੰ ਚੋਣ-ਚਿਨ੍ਹ ਅਲਾਟ ਕਰਨ ਲਈ, ਗੁਰਦੁਆਰਾ ਕਮੇਟੀ ਵਿੱਚ ਉਸਦੇ ਮੈਂਬਰ ਹੋਣ ਦੀ ਸ਼ਰਤ ਖਤਮ ਕਰ, ਉਸਦੇ ਕੰਮਾਂ, ਅਹੁਦੇਦਾਰਾਂ ਨਾਲ ਸਬੰਧਤ ਨਿਯਮਾਂ-ਉਪਨਿਯਮਾਂ ਦੇ ਸਪਸ਼ਟ ਹੋਣ ਆਦਿ ਦੀਆਂ ਸ਼ਰਤਾਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ ਹਨ। ਗੁਰਦੁਆਰਾ ਕਮੇਟੀ ਵਿੱਚ ਮੈਂਬਰ ਹੋਣ ਦੀ ਸ਼ਰਤ ਦੇ ਬਣੇ ਰਹਿਣ ਕਾਰਣ ਗੁਰਦੁਆਰਾ ਚੋਣਾਂ ਅਤੇ ਪ੍ਰਬੰਧ ਵਿੱਚ ਇੱਕ-ਦੋ ਪਾਰਟੀਆਂ ਦੀ ਹੀ ਬਣੀ ਰਹਿਣ ਵਾਲੀ ਮਨਾਪਲੀ ਨੂੰ ਤੋੜਿਆ ਜਾਣਾ ਬਹੁਤ ਜ਼ਰੂਰੀ ਹੈ।
…ਅਤੇ ਅੰਤ ਵਿੱਚ: ਦਸਿਆ ਗਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਚੋਣ ਹਲਕਿਆਂ ਦਾ ਪੁਨਰਗਠਨ ਕੀਤੇ ਜਾਣ ਦੀ ਪ੍ਰਕ੍ਰਿਆ ਚਲ ਰਹੀ ਹੈ, ਜਿਸਨੂੰ ਜਲਦੀ ਪੂਰਿਆਂ ਕਰ ਫੋਟੋ ਵਾਲੀਆਂ ਮਤਦਾਤਾ ਸੂਚੀਆਂ ਬਣਾਏ ਜਾਣ ਦਾ ਕੰਮ ਅਰੰਭ ਕੀਤਾ ਜਾਣਾ ਚਾਹੀਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੇ ਸੇਵਾ ਮਾਮਲਿਆਂ ਦੇ ਮਾਹਿਰ ਸ. ਇੰਦਰਮੋਹਨ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਕਰਮਚਾਰੀਆਂ ਲਈ ਸੇਵਾ-ਸ਼ਰਤਾਂ ਦੇ ਨਾਲ ਹੀ ਬਦਲੀਆਂ, ਤਰਕੀਆਂ ਆਦਿ ਨਾਲ ਸਬੰਧਤ ਨਿਯਮ-ਉਪਨਿਯਮ ਤਿਆਰ ਕਰਵਾਏ ਜਾਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਇਹ ਕੰਮ ਕਰਮਚਾਰੀਆਂ ਦੇ ਨਾਲ ਹੀ ਸੰਸਥਾ ਦੇ ਵੀ ਵੱਡੇ ਹਿਤਾਂ ਵਿੱਚ ਹੋਵੇਗਾ।


08/01/14)
ਤੱਤ ਗੁਰਮਤਿ ਪਰਿਵਾਰ

ਮਨੁੱਖੀ ਸਾਂਝੀਵਾਲਤਾ ਦੇ ਗੁਰਮਤਿ ਨਜ਼ਰੀਏ ਤੋਂ ਪ੍ਰੇਰਿਤ ਹੋ ਕੇ, ਹੱਕ ਸੱਚ ਲਈ ਕੁਰਬਾਣ ਹੋਏ ਸੰਸਾਰ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ, ਮਨਾਇਆ ਪਹਿਲਾ ਸ਼ਹੀਦੀ ਪੁਰਬ
ਪੰਥ ਦੇ ਸੁਚੇਤ ਤਬਕੇ ਵਲੋਂ ਲੰਮੇ ਯੋਜਨਾਬੱਧ ਸੁਧਾਰ ਉਪਰਾਲੇ ਰਾਹੀਂ ਗੁਰਮਤਿ ਕਸਵੱਟੀ `ਤੇ ਤਿਆਰ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ) ‘ਅਨੁਸਾਰ ਨਿਰਧਾਰਿਤ ਤਿੰਨ ਸਾਲਾਨਾ ਪੁਰਬਾਂ ਦੀ ਲੜੀ ਵਿੱਚ ਪਹਿਲਾ ਸ਼ਹੀਦੀ ਪੁਰਬ’ 29 ਦਿਸੰਬਰ 2013 ਨੂੰ ‘ਤੱਤ ਗੁਰਮਤਿ ਪਰਿਵਾਰ’ ਵਲੋਂ ਫਿਉਚਰ ਪੈਕ ਹਾਈਅਰ ਸੈਕੰਡਰੀ ਸਕੂਲ ਜੰਮੂ ਵਿਖੇ ਮਨਾਇਆ ਗਿਆ। ਇਹ ਸਮਾਗਮ ਰਾਹੀਂ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਤਜ਼ਰਬਾ ਬੇਹਦ ਰੌਚਕ ਅਤੇ ਸਫਲ ਰਿਹਾ।
ਸਮਾਗਮ ਦੀ ਸ਼ੁਰੂਆਤ ਪਰਿਵਾਰ ਦੇ ਬੁਲਾਰੇ ਵਜੋਂ ਪ੍ਰਿੰ. ਨਰਿੰਦਰ ਸਿੰਘ ਜੰਮੂ ਨੇ ਇਸ ਪੁਰਬ ਦਾ ਪਿਛੋਕੜ ਸਮਝਾਉਂਦੇ ਹੋਏ ਦਸਿਆ ਕਿ ਸਿੱਖ ਸਮਾਜ ਵਿੱਚ ਪ੍ਰਚਲਿਤ ਭਾਂਤ ਭਾਂਤ ਦੇ ਬੇ-ਮੁਹਾਰੇ ਰੰਗ-ਬਿਰੰਗੇ ਗੁਰਪੁਰਬਾਂ ਦੀ ਘੁੰਮਣਘੇਰੀ ਵਿਚੋਂ ਆਜ਼ਾਦ ਹੋ ਕੇ ਇੱਕ ਸੁਚੱਜੇ ਅਤੇ ਯੋਜਨਾਬੱਧ ਢੰਗ ਨਾਲ ਗੁਰਮਤਿ ਨੂੰ ਵਿਵਹਾਰਿਕ ਰੂਪ ਵਿੱਚ ਸਥਾਪਿਤ ਕਰਨ ਦੇ ਮਕਸਦ ਨਾਲ, ‘ਗੁਰਮਤਿ ਜੀਵਨ ਸੇਧਾਂ’ ਦਸਤਾਵੇਜ਼ ਤਿਆਰ ਕਰਨ ਵੇਲੇ ਪੰਥ ਦੇ ਸੁਚੇਤ ਤਬਕੇ ਵਲੋਂ ਸਾਲ ਵਿੱਚ ਤਿੰਨ ਪੁਰਬ ਤੈਅ ਕੀਤੇ ਗਏ ਸਨ। ਇਸ ਲੜੀ ਦਾ ਤੀਜਾ ਪੁਰਬ ‘ਸ਼ਹੀਦੀ ਪੁਰਬ’ ਤੈਅ ਹੋਇਆ ਸੀ। ਇਤਿਹਾਸ ਵਿੱਚ ਪਹਿਲੀ ਵਾਰ ਇਹ ਪੁਰਬ ਹੱਕ-ਸੱਚ ਲਈ ਕੁਰਬਾਣ ਹੋਏ ਸੰਸਾਰ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਇਸ ਸਾਲਾਨਾ ਪੁਰਬ ਦਾ ਸਮਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਇਸ ਲਈ ਰੱਖਿਆ ਗਿਆ ਕਿਉਂਕਿ ਉਨ੍ਹਾਂ ਦੀ ਸ਼ਹੀਦੀ ਸੰਸਾਰ ਦੇ ਸਮੁੱਚੇ ਸ਼ਹੀਦਾਂ ਵਿਚੋਂ ਸਭ ਤੋਂ ਲਾਸਾਣੀ ਸੀ। ਆਪਣੀ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਇਸ ਪੁਰਬ ਦੇ ਬੈਨਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਰਾਮ ਦੇ ਸਮੇਂ ਹੋਇਆ ਰਿਸ਼ੀ ਸ਼ੰਭੂਕ ਵੀ ਇੱਕ ਸ਼ਹੀਦ ਸੀ, ਜਿਸ ਨੂੰ ਪੁਜਾਰੀ-ਹਾਕਮ ਗਠਜੋੜ ਨੇ ਇਸ ਲਈ ਕਤਲ ਕਰ ਦਿਤਾ ਕਿਉਂਕਿ ਉਹ ਆਪਣੇ ਪ੍ਰਚਾਰ ਰਾਹੀਂ ਇਸ ਗਠਜੋੜ ਬਾਰੇ ਲੋਕਾਂ ਨੂੰ ਸੁਚੇਤ (ਭਗਤੀ) ਕਰ ਰਿਹਾ ਸੀ। ਇਸੇ ਲੜੀ ਵਿੱਚ ਉਨ੍ਹਾਂ ਨੇ ਕਾਪਰਨਿਕਸ, ਗੈਲੋਲੀਉ ਆਦਿ ਵਿਗਿਆਨੀਆਂ ਅਤੇ ਹੋਰ ਕੁੱਝ ਸ਼ਹੀਦਾਂ ਬਾਰੇ ਵੀ ਜਾਨਕਾਰੀ ਸਾਂਝੀ ਕੀਤੀ।
ਇਸ ਉਪਰੰਤ ਨੌਜਵਾਨ ਹਰਪ੍ਰਸਾਦ ਸਿੰਘ ਨੇ ਸਿੱਖ ਸਮਾਜ ਦੇ ਲਾਸਾਨੀ ਇਤਿਹਾਸ ਦੀ ਇੱਕ ਝਾਕੀ ਪੇਸ਼ ਕਰਦੀ ਪ੍ਰੋ. ਰਵਿੰਦਰ ਸਿੰਘ ਮਸਰੂਰ ਦੀ ਲਿਖੀ ਕਵਿਤਾ ‘ਸਿੱਖੀ ਦੀ ਦਾਸਤਾਨ’ ਭਾਵਪੂਰਤ ਢੰਗ ਨਾਲ ਪੇਸ਼ ਕੀਤੀ। ਕੁੱਝ ਹੋਰ ਬੱਚਿਆਂ ਨੇ ਵੀ ਆਪਣੇ ਵਿਚਾਰ ਸਾਹਮਣੇ ਰੱਖੇ। ਸਮਾਗਮ ਦੌਰਾਨ ਬੱਚਿਆਂ ਨੂੰ ਮਜ਼ਬੂਤ ਮਾਨਸਿਕਤਾ ਬਣਾਉਣ ਲਈ ਪ੍ਰੇਰਿਤ ਕਰਦੀਆਂ ਕੁੱਝ ਛੋਟੀਆਂ ਫਿਲਮਾਂ ਵੀ ਵੱਡੇ ਸਕਰੀਨ ਰਾਹੀਂ ਦਿਖਾਈਆਂ ਗਈਆਂ। ਇਨ੍ਹਾਂ ਫਿਲਮਾਂ ਦਾ ਮੁੱਖ ਵਿਸ਼ਾ ਬੱਚਿਆਂ ਨੇ ਪੂਰੀ ਸ਼ਾਂਤੀ ਨਾਲ ਸਮੁੱਚੇ ਸਮਾਗਮ ਵਿੱਚ ਦਿਲਚਸਪੀ ਵਿਖਾਈ।


08/01/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਮੁਰਦਾ ਖ਼ੂਨ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਲਾਹਿਆ ਚੋਰ ਬਿਠਾਇਆ ਠੱਗ
ਚੁੱਪ ਚੁਪੀਤਾ ਬਹਿ ਵੇਖੇ ਜੱਗ

ਕੱਢੀਆਂ ਸ਼ਮਸ਼ੀਰਾਂ ਖੁੱਲ੍ਹੇ ਸਿਰ
ਰੁਲੀ ਵੇਖਦੀ ਗਿਰੀ ਕਿਤ ਪੱਗ

ਮੈਂ ਬੈਠਾਂ ਲੱਤ ਖਿੱਚ ਉਸ ਲਾਹਾਂ
ਰਹੇ ਸਾੜਦੀ ਹਰ ਦਮ ਅੱਗ

ਹਉਂ ਦਾ ਖ਼ੂਬ ਫੁਲੇ ਬੁਲਬੁਲਾ
ਪਲ ਭਰ ਪਿਛੋਂ ਹਵਾ ਹੈ ਝੱਗ

ਲੱਖ ਵੇਸ ਲੱਖ ਧਰਮੀ ਬਾਣੇ
ਭਲਾ ਹੰਸ ਕਦੇ ਬਣਦਾ ਬੱਗ

ਗੰਦ ਸੀ ਖਾਂਦਾ ਗੰਦ ਚੱਟ ਖਾਊ
ਤਖ਼ਤ ਬਿਠਾਇਆ ਭਾਵੇਂ ਸਗ

ਲੱਖ ਜਤਨ ਕੰਵਲ ਕਰ ਹਾਰੋ
ਮੁਰਦਾ ਖ਼ੂਨ ਨਾ ਵਹਿੰਦਾ ਰੱਗ


ਵੱਖਰੇ ਅੰਦਾਜ਼ ਵਿਚ ਖ਼ਬਰਾਂ


08/01/14)
ਦਲਜੀਤ ਸਿੰਘ ਇੰਡਿਆਨਾ/ਫੇਸ-ਬੁੱਕ ਰਾਹੀਂ

ਅਕਾਲ ਤਖ਼ਤ ਅਤੇ ਬਾਕੀ ਤਖ਼ਤ ਦੇ ਅਹੁਦਿਆਂ ਪਿਛੇ ਲੜਾਈ ਦਾ ਕਾਰਨ ਲੋਕਾਂ ਵਲੋਂ ਗੋਲਕਾਂ ਵਿਚ ਪਾਇਆ ਬੇਸ਼ੁਮਾਰ ਪੈਸਾ ਹੈ ......

ਦਲਜੀਤ ਸਿੰਘ ਇੰਡਿਆਨਾ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ |ਪਹਿਲਾਂ ਇਸ ਨੂ ਅਕਾਲ ਬੁੰਗਾ ਕਿਹਾ ਜਾਂਦਾ ਸੀ ਅਤੇ ਇਥੇ ਇਕ ਥੜਾ ਉਸਾਰ ਕੇ ਓਥੇ ਗੁਰੂ ਸਾਹਿਬ ਇਕ ਲਕੜ ਦੇ ਤਖ਼ਤ ਤੇ ਬੈਠ ਕੇ ਲੋਕਾਂ ਦੀਆਂ ਸ਼ਕਾਇਤਾਂ ਸੁਣਦੇ ਅਤੇ ਸ਼ਾਸ਼ਤਰ ਵਿਦਿਆ ਦਿੰਦੇ ਸਨ |ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਉਸਾਰੀ ਦਾ ਇਕ ਕਾਰਨ ਇਹ ਵੀ ਸੀ ਕਿ ਧਰਮ ਦਾ ਕੁੰਡਾ ਸਿਆਸਤ ਤੇ ਰਹੇ ਅਤੇ ਕੋਈ ਫੈਸਲਾ ਕਰਨ ਤੋ ਪਹਿਲਾਂ ਗੁਰੂ ਦਾ ਸਿਧਾਂਤ ਉਪਰ ਰਹੇ |ਅਜ ਇਸ ਦੇ ਬਿਲਕੁਲ ਉਲਟ ਹੋ ਗਿਆ ਹੈ ਅਜ ਦੇ ਜਥੇਦਾਰ ਜਿਹੜੇ ਫੈਸਲੇ ਲੈਂਦੇ ਹਨ ਓਹ ਰਾਜੀਨੀਤੀ ਤੋ ਪ੍ਰੇਰਤ ਹੁੰਦੇ ਹਨ | ਹੁਣ ਇਹਨਾ ਨੇ ਗੁਰੂ ਦੇ ਸਿਧਾਂਤ ਤੋ ਉਲਟ ਆਪਣਾ ਸਿਧਾਂਤ ਬਣਾਇਆ ਹੈ ਅਤੇ ਅਜ ਧਰਮ ਨੂ ਰਾਜਨੀਤੀ ਦੇ ਅਧੀਨ ਕਰ ਲਿਆ ਹੈ |ਜੋ ਵੀ ਰਾਜਨੀਤਕ ਲੋਕ ਚਾਹੁੰਦੇ ਹਨ ਓਹੀ ਫੈਸਲੇ ਅਜ ਦੇ ਜਥੇਦਾਰ ਕਰਦੇ ਹਨ ਕਿਓਂ ਕਿ ਪੰਜਾਬ ਦੇ ਤਿੰਨੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸਮੇ ਦਾ ਮੋਜੂਦਾ ਮੁਖਮੰਤਰੀ ਕਰਦਾ ਹੈ |ਜਦੋ ਗੁਰਦਵਾਰਾ ਐਕਟ ਬਣਿਆ ਸੀ ਉਦੋ ਇਹ ਕਾਨੂਨ ਬਣਾ ਦਿਤਾ ਸੀ ਅਤੇ ਜੋ ਬਾਹਰਲੇ ਦੋ ਤਖ਼ਤ ਨੇ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਓਹ ਇਸ ਗੁਰਦਵਾਰਾ ਐਕਟ ਤੋ ਬਾਹਰ ਨੇ .ਓਥੇ ਦੇ ਜਥੇਦਾਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਅਤੇ ਓਸ ਦੇ ਅੰਦਰ ਬੈਠੇ ਕਟੜ ਹਿੰਦੂ ਕਰਦੇ ਹਨ ਗੁਰੂ ਸਾਹਿਬ ਨੇ ਇਕੋ ਤਖ਼ਤ ਬਣਾਇਆ ਸੀ ਜਿਹੜੇ ਚਾਰ ਬਾਕੀ ਤੇ ਤਖਤ ਨੇ ਇਹ ਬਾਹਦ ਵਿਚ ਹੋਂਦ ਵਿਚ ਆਏ ਹਨ |ਹਜੂਰ ਸਾਹਿਬ ਦੇ ਗੁਰਦਵਾਰਾ ਸਾਹਿਬ ਦੀ ਉਸਾਰੀ ਤਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ .ਹੁਣ ਵਿਚਾਰ ਕਰਦੇ ਹਾ ਜੋ ਘਟਨਾ ਪਟਨਾ ਸਾਹਿਬ ਦੇ ਗੁਰਦਵਾਰਾ ਸਾਹਿਬ ਦੇ ਅੰਦਰ ਹੋਈ ਹੈ |ਇਸ ਵਾਰੇ ਬਹੁਤੇ ਸਿੱਖਾਂ ਨੇ ਬੁਰਾ ਵੀ ਮਨਾਇਆ ਅਤੇ ਨਿੰਦਨਯੋਗ ਵੀ ਹੈ ਪਰ ਇਹਨਾ ਜਥੇਦਾਰਾਂ ਨੂ ਇਹਨਾ ਦੇ ਔਹਦਿਆਂ ਤੋ ਹਟਾਉਣ ਵਾਸਤੇ ਹੁਣ ਹੋਰ ਕੋਈ ਚਾਰਾ ਵੀ ਨਹੀ ਰਿਹਾ ਜਿਸ ਤਰਾਂ ਸਿੰਘ ਸਭਾ ਲਹਿਰ ਵੇਲੇ ਵੀ ਮਹੰਤਾਂ ਨੂ ਇਸ ਤਰਾਂ ਧੂ ਕੇ ਬਾਹਰ ਕਢਣਾ ਪਿਆ ਸੀ ਗੁਰਦਵਾਰਿਆਂ ਵਿਚੋਂ ..ਪਰ ਇਹ ਲੜਾਈ ਕੋਈ ਸਿੰਘ ਸਭਾ ਲਹਿਰ ਵਾਲੀ ਲੜਾਈ ਨਹੀ ..ਇਹ ਲੜਾਈ ਹੈ ਚੌਧਰ ਦੀ ..ਅਜ ਕਲ ਜਿਹੜੀ ਇਹ ਜਥੇਦਾਰ ਜਾਂ ਪੁਜਾਰੀ ਸ਼੍ਰੇਣੀ ਹੈ ਇਹ ਇਕ ਮਾਫੀਆ ਹੈ ..ਜਿਹੜਾ ਜਿਹੜੇ ਗੋਲਕ ਤੇ ਕੁੰਡਲੀ ਮਾਰ ਕੇ ਬੈਠ ਗਿਆ ਓਹ ਫੇਰ ਛੱਡਦਾ ਨਹੀ ਜਿਨੀ ਦੇਰ ਦੂਸਰਾ ਮਾਫੀਆ ਆਕੇ ਇਹਨਾ ਨੂ ਆਪਣੇ ਜੋਰ ਨਾਲ ਨਹੀ ਹਟਾਉਂਦਾ ..
ਫੇਰ ਗੱਲ ਓਥੇ ਲੈਕੇ ਆਵਾਂ ਜਿਹੜੇ ਇਹ ਦੋ ਬਾਹਰਲੇ ਤਖ਼ਤ ਨੇ ਇਹ ਅਸਿਧੇ ਤਰੀਕੇ ਨਾਲ ਆਰ ਐਸ ਐਸ ਦੇ ਕਬਜੇ ਵਿਚ ਹਨ ਇਹਨਾ ਦਾ ਪੰਜਾਬ ਦੀ ਸ਼ਿਰੋਮਣੀ ਕਮੇਟੀ ਨਾਲ ਵਾਸਤਾ ਨਹੀ ..ਇਹਨਾ ਤਖਤਾਂ ਨੂ ਲੋਕਲ ਕਮੇਟੀਆਂ ਚਲਾਉਂਦੀਆਂ ਹਨ ਜਿਹਨੇ ਦੇ ਜਿਆਦਾ ਮੈਬਰ ਆਰ ਐਸ ਐਸ ਨਾਲ ਸਬੰਧਤ ਹਨ |ਜਿਵੇ ਨਾਦੇੜ ਗੁਰਦਵਾਰਾ ਕੇਮਟੀ ਦਾ ਮੈਬਰ ਮਹਾਰਸ਼ਟਰ ਦਾ ਸਾਬਕਾ ਪੁਲਿਸ ਮੁਖੀ ਪਸਰੀਚਾ ਹੈ | ਆਰ ਐਸ ਐਸ ਓਸ ਬੰਦੇ ਨੂ ਚਾਹੇਗੀ ਜੋ ਓਹਨਾ ਦੇ ਹਰ ਹੁਕਮ ਮੁਤਾਬਕ ਕੰਮ ਕਰੇ ..ਪਿਛਲੇ ਕੁਝ ਸਮੇ ਤੋ ਇਕਬਾਲ ਸਿੰਘ ਇਕ ਡਿਕਟੇਟਰ ਦੀ ਤਰਾਂ ਕਮ ਕਰ ਰਿਹਾ ਸੀ | ਜਿਸ ਦਾ ਧਿਆਨ ਸਿਰਫ ਇਸ ਗੱਲ ਵੱਲ ਜਿਆਦਾ ਸੀ ਕਿ ਪੈਸਾ ਕਿਵੇ ਇਕਠਾ ਕੀਤਾ ਜਾਵੇ ..ਸਭ ਤੋ ਸਸਤੀ ਜਮੀਰ ਇਸ ਦੀ ਸੀ ਇਕ ਲਖ ਰੁਪਇਆ ਦੇਵੋ ਜੋ ਮਰਜੀ ਬੁਲਾਈ ਜਾਓ ..ਇਕ ਕਾਰਨ ਇਸ ਦਾ ਇਹ ਸੀ ਕਿ ਇਕ ਦੋ ਵਾਰ ਇਹ ਦਸਮ ਗਰੰਥ ਦੇ ਮੁੱਦੇ ਤੇ ਦਸਮ ਗਰੰਥ ਨੂ ਨਾ ਮਨਨ ਵਾਲਿਆਂ ਨਾਲ ਡਿਬੇਟ ਕਰਦਾ ਮਾਰ ਖਾ ਗਿਆ ਸੀ ਜਿਸ ਨਾਲ ਦਸਮ ਗਰੰਥ ਨੂ ਹੋਰ ਜੋਰ ਨਾਲ ਪ੍ਰਮੋਟ ਕਰਨ ਵਿਚ ਆਰ ਸ ਸ ਨੂ ਦਿਕਤ ਆ ਰਹੀ ਸੀ | ਆਰ ਐਸ ਐਸ ਨੂ ਓਹ ਬੰਦਾ ਚਾਹੀਦਾ ਜੋ ਸਿਰਫ ਸਿੱਖੀ ਨੂ ਢਾਹ ਲਾਉਣ ਵਾਲੇ ਕਾਰਜ ਜੋਰ ਸ਼ੋਰ ਨਾਲ ਕਰੇ ..ਓਹ ਇਸ ਨੂ ਉਤਾਰਨ ਵਾਸਤੇ ਬਹਾਨੇ ਲਭਦੇ ਸਨ .ਇਸ ਦਾ ਇਕ ਬਹਾਨਾ ਬਣਿਆ ਕਰਨਾਲ ਹਰਿਆਣੇ ਦਾ ਓਹ ਬਜੁਰਗ ਜਿਸ ਨੇ ਇਸ ਇਕ ਲੱਖ ਰੁਪਇਆ ਖਾਨ ਦਾ ਦੋਸ਼ ਮੀਡੀਏ ਵਿਚ ਲਾਕੇ ਇਸ ਦੀ ਬੜੀ ਕਿਰਕਰੀ ਕੀਤੀ ..ਜਿਸ ਨਾਲ ਆਰ ਐਸ ਐਸ ਨੂ ਇਹ ਚਲਿਆ ਕਾਰਤੂਸ ਲਗਣ ਲਗਿਆ ਸੀ...ਓਹ ਬਹਾਨਾ ਭਾਲਦੇ ਸਨ ਇਸ ਨੂ ਉਤਾਰਨ ਦਾ ..ਅਤੇ ਦੂਸਰਾ ਕਾਰਨ ਤਾਜਾ ਘਟਨਾ ਜਹਾਜ ਵਿਚ ਸਫਰ ਕਰਦਿਆਂ ਜਿਹੜੀ ਇਸ ਦੀ ਵੀਰ ਪ੍ਰਭਦੀਪ ਸਿੰਘ ਨਾਲ ਵਿਚਾਰ ਚਰਚਾ ਹੋਈ ਓਸ ਵਿਚ ਜੋ ਇਸ ਤੋ ਸਚ ਬੋਲਿਆ ਗਿਆ ਓਹ ਵਿਰੋਧੀਆਂ ਨੂ ਕਿਥੇ ਹਜਮ ਆਉਣਾ ਸੀ ..ਓਸ ਵਿਚ ਇਸ ਦੇ ਮੁਹੋ ਇਹ ਨਿਕਲ ਗਿਆ ਕਿ ਬਾਦਲ ਤਾ ਜਨੇਊ ਵੀ ਪਾਉਂਦਾ ਹੈ ਅਤੇ ਤਿਲਕ ਵੀ ਲਾਉਂਦਾ ਹੈ ..ਅਤੇ ਇਸ ਨੂ ਪ੍ਰਭਦੀਪ ਸਿੰਘ ਦੀ ਇਕ ਵੀ ਗੱਲ ਦਾ ਜਵਾਬ ਨਹੀ ਆਇਆ ..ਮੈਂ ਤਾ ਓਸ ਦਿਨ ਹੀ ਦਿਲ ਵਿਚ ਸੋਚ ਲਿਆ ਸੀ ਕਿ ਇਹ ਤਾ ਇਕ ਦੋ ਦਿਨ ਦਾ ਪ੍ਰਾਹੁਣਾ ਹੈ ..ਇਸ ਦਾ ਅਹੁਦਾ ਤਾ ਗਿਆ ਸਮਝੋ ..ਓਹੀ ਗੱਲ ਹੋਈ ,,ਬਾਦਲ +ਭਾਜਪਾ + ਆਰ ਸ ਸ ਵਲੋਂ ਪਹਿਲਾਂ ਹੀ ਤਿਆਰ ਰੇਡੀਮੇਡ ਜਥੇਦਾਰ ਅਗਲਿਆ ਨੇ ਥਾਪੀ ਦੇਕੇ ਭੇਜ ਦਿਤਾ ..ਨਾਦੇੜ ਤੋ ਪਟਨਾ ਸਾਹਿਬ ..ਹੁਣ ਸੋਚੋ ਸਾਡੇ ਧਾਰਮਿਕ ਆਗੂ ਭਾਵ ਜਥੇਦਾਰ ਚੁਣਨ ਦੀ ਵਿਧੀ ..ਕੋਈ ਯੋਗਤਾ ਨਹੀ ਦੇਖੀ ..ਕੋਈ ਪੜਾਈ ਨਹੀ ਦੇਖੀ...(ਮੁਸਲਮਾਨਾ ਦਾ ਧਾਰਮਿਕ ਆਗੂ ਅਗੇ ਇਸਾਈਆਂ ਦੇ ਧਾਰਮਿਕ ਆਗੂ ਨੂ ਕਈ ਕਈ ਸਾਲ ਆਪਣੇ ਧਰਮ ਦੀ ਪੜਾਈ ਕਰਨੀ ਪੈਂਦੀ ਹੈ ਫੇਰ ਓਹ ਧਾਰਮਿਕ ਆਗੂ ਬਣਦਾ ਹੈ ..ਪਰ ਸਾਡਾ ਧਰਮ ਜਿਹੜਾ ਸਭ ਤੋ ਨਵਾਂ ਅਤੇ ਮੋਡਰਨ ਧਰਮ ਸੀ ਸਾਡੇ ਧਾਰਮਿਕ ਆਗੂ ਬਹੁਤੇ ਅਨਪੜ ਹੀ ਹਨ ਜਿਹਨਾ ਦੀ ਕੋਈ ਯੋਗਤਾ ਨਹੀ ਦੇਖੀ ਜਾਂਦੀ ) ਕੋਈ ਸਿੱਖ ਕੌਮ ਤੋ ਰਾਇ ਨਹੀ ਲਈ ਬੱਸ ਜੋ ਓਹਨਾ ਨੂ ਭਾਵ ਆਰ ਐਸ ਐਸ ਵਾਲਿਆਂ ਨੂ ਵਧ ਫਿੱਟ ਬੈਠਦਾ ਹੈ ਅਗਲਿਆ ਬਣਾ ਦਿਤਾ ਜਥੇਦਾਰ ..ਅਤੇ ਜਥੇਦਾਰ ਵੀ ਜੋ ਬਣਦੇ ਹਨ ਇਹਨਾ ਦੇ ਅਹੁਦੇ ਦੀ ਕੋਈ ਵੀ ਸਮਾ ਸੀਮਾ ਨਹੀ ਹੈ ਕਿ ਇਹਨਾ ਨੇ ਕਿਨੀ ਦੇਰ ਕੰਮ ਕਰਨਾ ਹੈ | ਦੁਨੀਆ ਦੇ ਹਰ ਇਕ ਅਹੁਦੇ ਦੀ ਸਮਾ ਸੀਮਾ ਹੈ ਪਰ ਜਥੇਦਾਰ ਤਾ ਐਸੀ ਕੁੰਡਲੀ ਮਾਰ ਕੇ ਬੈਠ ਜਾਂਦੇ ਹਨ ਕਿ ਆਪਣਾ ਅਹੁਦਾ ਓਨੀ ਦੇਰ ਨਹੀ ਛਡਦੇ ਜਿਨੀ ਦੇਰ ਇਹਨਾ ਨੂ ਕੋਈ ਬੇਇਜਤ ਕਰਕੇ ਨਾ ਉਤਾਰੇ ..ਇਸ ਨਾਲ ਤਖ਼ਤ ਦੇ ਸਿਧਾਤ ਤੇ ਸੱਟ ਵਜਦੀ ਹੈ ਅਤੇ ਵਿਰੋਧੀਆਂ ਦੀ ਜੋ ਚਾਲ ਸੀ ਸਿੱਖੀ ਵਿਚ ਜਥੇਦਾਰ ਦੀ ਇਜਤ ਘਟਾਉਣ ਦੀ ਓਹ ਵੀ ਕਾਮਯਾਬ ਹੁੰਦੀ ਹੈ | ਅਜ ਜਥੇਦਾਰ ਦੀ ਇਜਤ ਪਿੰਡ ਵਾਲੇ ਗ੍ਰੰਥੀ ਤੋ ਵਧ ਨਹੀ ਕਿਓ ਕਿ ਨਾ ਤਾ ਇਹਨਾ ਨੂ ਗੁਰਮਤ ਦੀ ਗਿਆਂਨ ਹੈ | ਬੱਸ ਹਥ ਵਿਚ ਕ੍ਰਿਪਾਨ ਫੜੀ ਤੇ ਬਣ ਗਏ ਜਥੇਦਾਰ .ਅਤੇ ਆਪਣੇ ਆਕਾਵਾਂ ਦੇ ਅੱਗੇ ਪਿਛੇ ਲੱਗੇ ਪੁਛ ਹਿਲਾਉਣ ..ਜੋ ਓਹ ਕਹਿੰਦੇ ਨੇ ਕਰਦੇ ਨੇ ..ਸਿੱਖ ਕੌਮ ਨੂ ਗੁਮਰਾਹ ਕਰਦੇ ਹਨ |
ਹੁਣ ਇਹ ਲੜਾਈ ਦੇਖ ਕੇ ਸਾਨੂ ਨਿਰਾਸ਼ ਵੀ ਨਹੀ ਹੋਣਾ ਚਾਹੀਦਾ ਅਤੇ ਖੁਸ਼ ਵੀ ਨਹੀ ਹੋਣਾ ਚਾਹੀਦਾ ..ਨਿਰਾਸ਼ ਇਸ ਕਰਕੇ ਨਹੀ ਹੋਣਾ ਚਾਹੀਦਾ ਕਿਓਂ ਕਿ ਇਹ ਸਿੱਖਾਂ ਦੀ ਲੜਾਈ ਨਹੀ ..ਆਰ ਐਸ ਐਸ ਦੇ ਦੋ ਧੜਿਆਂ ਦੀ ਲੜਾਈ ਸੀ ..ਖੁਸ਼ ਇਸ ਕਰਕੇ ਨਹੀ ਹੋਣਾ ਚਾਹੀਦਾ ਕਿ ਇਕਬਾਲ ਸਿੰਘ ਉਤਰ ਗਿਆ ਤਾ ਕੀ ਹੋ ਗਿਆ ਹੁਣ ਆਰ ਐਸ ਐਸ ਦਾ ਇਸ ਤੋ ਵੱਡਾ ਵਫਾਦਾਰ ਪ੍ਰਤਾਪ ਸਿੰਘ ਆ ਗਿਆ ਹੈ ..ਜੋ ਇਸ ਵਾਂਗ ਹੀ ਸੂਰਜ ਪ੍ਰਕਾਸ਼ ਗਰੰਥ ,ਦਸਮ ਗਰੰਥ ,ਅਤੇ ਡੇਰਾਵਾਦ ਨੂ ਪ੍ਰਮੋਟ ਪੂਰੇ ਜੋਰ ਸ਼ੋਰ ਨਾਲ ਕਰਦਾ ਹੈ |ਜੋ ਗੁਰੂ ਨਾਨਕ ਦੇ ਬਰਾਬਰ ਸ਼੍ਰੀ ਚੰਦ ਨੂ ਵੀ ਮਾਨਤਾ ਦਿੰਦਾ ਹੈ |ਵੈਸੇ ਆਰ ਐਸ ਐਸ ਇਕ ਕੰਮ ਵਿਚ ਕਾਮਯਾਬ ਜ਼ਰੂਰ ਹੋਈ ਹੈ ਜੋ ਓਸ ਨੇ ਸਿੱਖਾਂ ਦੀ ਲੜਾਈ ਦੁਨੀਆ ਭਰ ਵਿਚ ਦਿਖਾਈ ਹੈ ..ਜਿਸ ਤਰਾਂ ਓਹਨਾ ਨੇ ਓਥੇ ਮੀਡੀਏ ਦਾ ਪਹਿਲਾਂ ਹੀ ਇੰਤਜਾਮ ਕੀਤਾ ਹੋਇਆ ਸੀ ਅਤੇ ਇਸ ਦਾ ਮਤਲਬ ਓਹਨਾ ਨੂ ਪਹਿਲਾਂ ਹੀ ਪਤਾ ਸੀ ਲੜਾਈ ਹੋਵੇਗੀ ਇਥੇ ..ਸੋ ਗੱਲਾਂ ਕਾਫੀ ਨੇ ..ਪਰ ਅਜ ਸਮਾ ਆ ਗਿਆ ਕਿ ਸਾਨੂ ਇਸ ਪੁਜਾਰੀਵਾਦ ਅਤੇ ਜਥੇਦਾਰੀ ਸ਼ਿਸਟਮ ਨੂ ਨਕਾਰ ਦੇਣਾ ਚਾਹੀਦਾ ਹੈ ..ਕਿਓਂ ਇਹ ਜਥੇਦਾਰੀ ਸਿਸਟਮ ਪੂਰਾ ਭ੍ਰਿਸ਼ਟ ਹੋ ਚੁਕਾ ਹੈ .ਅਤੇ ਇਹ ਜਿਨੇ ਵੀ ਜਥੇਦਾਰ ਹਨ ਸਭ ਸਿਆਸੀ ਪਾਰਟੀਆਂ ਦੀਆਂ ਰਖੇਲਾਂ ਹਨ ..ਇਹ ਸਿਰਫ ਪੈਸੇ ਦੀ ਖਾਤਿਰ ਅਕਾਲ ਤਖ਼ਤ ਅਤੇ ਹੋਰਾਂ ਤਖਤਾਂ ਦੇ ਸਿਧਾਂਤ ਨੂ ਢਾਹ ਲਾ ਰਹੇ ਹਨ |ਇਹ ਤਖ਼ਤ ਤੇ ਕਾਬਜ਼ ਅਜ ਦੇ ਮਹੰਤ ਹਨ |ਅਜ ਸਿੱਖ ਨੂ ਆਪਣਾ ਜਥੇਦਾਰ ਸਿਰਫ ਗੁਰੂ ਗਰੰਥ ਸਾਹਿਬ ਨੂ ਮੰਨ ਕੇ ਹੀ ਚਲਨਾ ਪਵੇਗਾ .ਅਤੇ ਇਹਨਾ ਸਿਆਸੀ ਪਾਰਟੀਆਂ ਅਤੇ ਆਰ ਸ ਸ ਦੇ ਪਿਠੁਆਂ ਨੂ ਨਹੀ ..ਜੇਕਰ ਸਿੱਖ ਨੇ ਇਹਨਾ ਪੁਜਾਰੀਆਂ ਦੇ ਚੁੰਗਲ ਵਿਚੋ ਨਿਕਲਣਾ ਹੈ ਓਸ ਦੇ ਦੋ ਰਸਤੇ ਹਨ | ਇਕ ਤਾ ਹਰ ਸਿੱਖ ਆਪ ਗੁਰਬਾਣੀ ਪੜਨੀ ਸ਼ੁਰੂ ਕਰੇ ਸਮੇਤ ਵਿਆਖਿਆ ਅਤੇ ਆਪਣਾ ਵਿਸ਼ਵਾਸ ਕਿਸੇ ਬੰਦੇ ਤੇ ਨਹੀ ਸਿਰਫ ਗੁਰੂ ਗਰੰਥ ਸਾਹਿਬ ਵਿਚ ਰੱਖੇ ਓਸ ਦਿਨ ਸਿੱਖੀ ਨੂ ਖਤਮ ਨਹੀ ਕਰ ਸਕੇਗਾ .ਕੋਈ ਵੀ ਆਰ ਐਸ ਐਸ ਸਾਡਾ ਕੁਝ ਨਹੀ ਵਿਗਾੜ ਸਕਦੀ .ਸਾਡਾ ਨੁਕਸਾਨ ਹੀ ਤਾ ਹੋ ਰਿਹਾ ਅਸੀਂ ਗੁਰਬਾਣੀ ਪੜਦੇ ਨਹੀ ਸਾਨੂ ਗੁਰਬਾਣੀ ਦਾ ਗਿਆਂਨ ਨਹੀ .ਇਹ ਪੁਜਾਰੀ ਵਰਗ ਜੋ ਪੁਠੀਆਂ ਸਿਧੀਆਂ ਸਾਖੀਆਂ ਸਾਨੂ ਸੁਨਾਈ ਜਾਂਦਾ ਹੈ ਅਸੀਂ ਸੁਨੀ ਜਾਂਦੇ ਹਾ ਅਤੇ ਇਹਨਾ ਦੇ ਘਰ ਮਾਇਆ ਨਾਲ ਭਰੀ ਜਾਂਦੇ ਹਾ ..ਦੂਸਰਾਂ ਧਾਰਮਿਕ ਅਸਥਾਨਾਂ ਤੇ ਚੜਾਵਾ ਭਾਵ ਗੋਲਕਾਂ ਵਿਚ ਪੈਸਾ ਪਾਉਣਾ ਬੰਦ ਕਰੇ ..ਅਸਲ ਵਿਚ ਤਾ ਕਿਸੇ ਵੀ ਗੁਰਦਵਾਰੇ ਵਿਚ ਗੋਲਕ ਚਾਹੀਦੀ ਹੀ ਨਹੀ .. ਕਿਤੇ ਵੀ ਇਤਹਾਸਿਕ ਸਰੋਤ ਨਹੀ ਮਿਲਦੇ ਜਿਥੇ ਲਿਖਿਆ ਹੋਵੇ ਕਿ ਗੁਰੂ ਗਰੰਥ ਸਾਹਿਬ ਅੱਗੇ ਗੋਲਕ ਰਖਨੀ ਹੈ ...ਅਸੀਂ ਤਾ ਗੁਰੂ ਦਾ ਦਿਤਾ ਖਾਂਦੇ ਹਾ ..ਜਿਹੜਾ ਸਾਹ ਲੈਂਦੇ ਹਾ ਇਹ ਵੀ ਗੁਰੂ ਦਾ ਦਿਤਾ ਹੋਇਆ ਹੈ ..ਫੇਰ ਅਸੀਂ ਜਦੋ ਓਸ ਗੁਰੂ ਦਾ ਦਿਤਾ ਖਾਂਦੇ ਹਾ ਫੇਰ ਅਸੀਂ ਕੌਣ ਹੁੰਦੇ ਹਾ ਗੁਰੂ ਨੂ ਦੇਣ ਵਾਲੇ,,,ਅਸੀਂ ਗੁਰੂ ਗਰੰਥ ਸਾਹਿਬ ਅੱਗੇ ਗੋਲਕਾਂ ਰੱਖ ਕੇ ਗੁਰੂ ਦੀ ਤੋਹੀਨ ਕਰ ਰਹੇ ਹਾ ..ਅਸੀਂ ਗੁਰੂ ਨੂ ਮੰਗਤਾ ਬਣਾ ਦਿਤਾ ਹੈ .ਕੀ ਗੁਰੂ ਸਾਹਿਬਾਨ ਨੇ ਗਿਆਨ ਦਾ ਸੋਮਾ ਗੁਰੂ ਗਰੰਥ ਸਾਹਿਬ ਇਸ ਕਰਕੇ ਦਿਤਾ ਸੀ ਕਿ ਇਸ ਨੂ ਰੁਮਾਲਿਆਂ ਵਿਚ ਢਕ ਲਿਓ ਅਤੇ ਇਸ ਦੇ ਅੱਗੇ ਗੋਲਕ ਰੱਖ ਕੇ ਪੈਸੇ ਇਕਠੇ ਕਰੀ ਜਾਇਓ ਅਤੇ ਫੇਰ ਲੜੀ ਜਾਇਓ .ਇਹਨਾ ਗੁਰਦਵਾਰਿਆਂ ਦਾ ਖਰਚਾ ਚਲਾਉਣ ਵਾਸਤੇ ਇਹਨਾ ਗੁਰਦਵਾਰਾ ਸਾਹਿਬ ਦੇ ਕੋਲ ਬਹੁਤ ਜਾਇਦਾਦ ਹੈ |ਜੇਕਰ ਗੋਲਕ ਨਹੀ ਹੋਵੇਗੀ ਤਾ ਕਿਸੇ ਵੀ ਗੁਰਦਵਾਰੇ ਵਿਚ ਚੌਧਰ ਪਿਛੇ ਲੜਾਈ ਨਹੀ ਹੋਵੇਗੀ ..ਕਿਓਂ ਕਿ ਗੁਰਦਵਾਰਿਆਂ ਵਿਚ ਲੜਾਈ ਦਾ ਮੁਖ ਕਾਰਨ ਪੈਸਾ ਹੈ |ਜਿਸ ਤਰਾਂ ਹੋਰ ਧਰਮਾਂ ਦੇ ਧਾਰਮਿਕ ਅਸਥਾਨ ਵੀ ਤਾ ਬਿਨਾ ਗੋਲਕ ਤੋ ਚਲਦੇ ਹੀ ਹਨ ਫੇਰ ਸਾਡਾ ਕਿਓਂ ਨਹੀ ? ਜਿਸ ਦਿਨ ਸਿੱਖ ਨੇ ਗੋਲਕਾਂ ਵਿਚ ਪੈਸਾ ਪਾਉਣਾ ਬੰਦ ਕਰ ਦਿਤਾ .ਓਸ ਦਿਨ ਡੇਰਾਵਾਦ ..ਸੰਤਵਾਦ ..ਪੁਜਾਰੀ ਵਰਗ ..ਜਥੇਦਾਰ ਵਰਗ ..ਆਪੇ ਖਤਮ ਹੋ ਜਾਵੇਗਾ ..ਓਸ ਦਿਨ ਸਿਰਫ ਸਿੱਖੀ ਨੂ ਸਮਰਪਤ ..ਕਿਰਤੀ ਸਿੱਖ ਰਹ ਜਾਵੇਗਾ ..ਜਿਹੜੀਆਂ ਆਹ ਵੇਹਲੜਾਂ ਦੀਆਂ ਡਾਰਾਂ ਫਿਰਦੀਆਂ ਨੇ ...ਇਹਨਾ ਨੂ ਭਜਣ ਨੂ ਰਾਹ ਨਹੀ ਲਭਣਾ ...ਅਤੇ ਸਿੱਖੀ ਅਜਾਦ ਹੋ ਜਾਵੇਗੀ ..ਇਹਨਾ ਲੜਾਈਆਂ ਦਾ ਕਾਰਨ ਅਸੀਂ ਤੇ ਸਾਡਾ ਦਿਤਾ ਪੈਸਾ ਹੈ ..ਹੋਰ ਕੁਝ ਨਹੀ .ਭੁਲ ਚੁਕ ਦੀ ਦੀ ਖਿਮਾ ................................................
ਦਲਜੀਤ ਸਿੰਘ ਇੰਡਿਆਨਾ


08/01/14)
ਬਲਵਿੰਦਰ ਸਿੰਘ ਬਾਈਸਨ

ਪ੍ਰੋਫੇਸਰ ਮਨਜੀਤ ਸਿੰਘ ਜੀ ਨੇ ਸਿੱਖੀ ਚੈਨਲ ਨੂੰ ਦਿੱਤੀ ਅਸੀਸ

--------------------------------------------------------------
ਨਵੀਂ ਦਿੱਲੀ : ਸਿੱਖੀ ਚੈਨਲ.ਕਾਮ
(sikhichannel.com) ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਗੁਰੁ ਸਾਹਿਬ ਜੀ ਦੀ ਕਿਰਪਾ ਸਦਕਾ ਟੈਲੀਕਾਸਟ ਨੂੰ 24x7 ਟੈਲੀਕਾਸਟ ਕਰਨ ਦੇ ਉਦਮ ਤੋਂ ਬਾਅਦ ਇਸ ਚੈਨਲ ਨੇ ਮੋਬਾਇਲ ਦੀ ਦੁਨੀਆਂ ਵਿਚ ਵੀ ਕਦਮ ਰਖ ਦਿੱਤਾ ਹੈ ! ਇਸ ਚੈਨਲ ਵਿੱਚ ਵਿਚ ਕੀਰਤਨ ਸਮਾਗਮ ਅਤੇ ਗੁਰਮਤ ਨਾਲ ਸਬੰਧੰਤ ਪ੍ਰੌਗਰਾਮ ਵਿਖਾਏ ਜਾਣਗੇ । ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁਖ-ਸੇਵਾਦਾਰ ਪ੍ਰੋਫੇਸਰ ਮਨਜੀਤ ਸਿੰਘ ਜੀ ਨੇ ਸਿਖੀ ਚੈਨਲ ਨੂੰ ਆਪਣੀ ਸ਼ੁਭ ਆਸੀਸ ਦੀਤੀ !

ਇਸ ਮੌਕੇ ਤੇ ਚੈਨਲ ਦੇ ਚੈਨਲ ਹੈਡ ਸ. ਹਰਜੋਤ ਸ਼ਾਹ ਸਿੰਘ, ਅਰ੍ਸ਼੍ਮੀਤ ਸ਼ਾਹ ਸਿੰਘ, ਪਰਮਜੀਤ ਸਿੰਘ ਰਾਣਾ (ਚੇਅਰਮੈਨ ਧਰਮ ਪ੍ਰਚਾਰ ਕਮੇਟੀ) ਅਤੇ ਹੋਰ ਮੈਮਬਰ ਸਾਹਿਬਾਨ ਹਾਜਿਰ ਸਨ ! ਪ੍ਰੋਫੇਸਰ ਮਨਜੀਤ ਸਿੰਘ ਜੀ ਨੇ ਇਸ ਉੱਦਮ ਦੀ ਸਲਾਂਘਾਂ ਕਰਦੇ ਹੋਏ ਕਿਹਾ ਕੀ ਵੀਡੀਓ ਅੱਤੇ ਮੋਬਾਇਲ ਏਪ੍ਲੀਕੇਸ਼ਨ ਰਾਹੀਂ ਸਿੱਖੀ ਪ੍ਰਚਾਰ ਸਿੱਖੀ ਦੀ ਅਵਾਜ ਵਧ ਤੋਂ ਵਧ ਲੋਕਾਈ ਤਕ ਪਹੁੰਚਣੀ ਚਾਹੀਦੀ ਹੈ !

ਪਰਮਜੀਤ ਸਿੰਘ ਰਾਣਾ (ਚੇਅਰਮੈਨ ਧਰਮ ਪ੍ਰਚਾਰ ਕਮੇਟੀ) ਨੇ ਇਸ ਬਾਬਤ ਗੱਲ ਕਰਦੇ ਹੋਏ ਕਿਹਾ ਕੀ ਅੱਜ ਸਿੱਖ ਰਹੁ-ਰੀਤਾਂ ਅੱਤੇ ਨਿਰੋਲ ਗੁਰਬਾਣੀ ਨੂੰ ਘਰ ਘਰ ਪਹੁੰਚਾਉਣਾ ਅੱਤ ਜਰੂਰੀ ਹੈ ਅੱਤੇ ਸਮਾਰਟ ਮੋਬਾਇਲ ਇਸ ਵਿੱਚ ਸਹਾਈ ਹੋ ਰਹੇ ਹਨ ! ਸਾਨੂੰ ਇਸ ਏਪ੍ਸ ਨੂੰ ਲਾਂਚ ਕਰਤੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਅੱਤੇ ਅਸੀਂ ਸਿੱਖੀ ਚੈਨਲ ਨੂੰ ਆਪਣੀ ਸ਼ੁਭਕਾਮਨਾਵਾਂ ਭੇਂਟ ਕਰਦੇ ਹਾਂ !

ਇਸ ਐਪਸ ਨੂੰ ਨੌਜਵਾਨ ਪ੍ਰੋਗ੍ਰਾਮਰ ਰਮਨਪ੍ਰੀਤ ਸਿੰਘ ਨੇ ਡੀਜ਼ਾਈਨ ਕੀਤਾ ਹੈ !

Apps ਬਾਰੇ ਵਧੇਰੇ ਜਾਣਕਾਰੀ ਲਈ ਅੱਗੇ ਦਿੱਤੇ ਗਏ ਲਿੰਕ 'ਤੇ ਕਲਿਕ ਕਰ ਕੇ ਹਾਸਿਲ ਕੀਤੀ ਜਾ ਸਕਦੀ ਹੈ : https://play.google.com/store/apps/details?id=com.iSharpeners.SikhiChannel&hl=en

ਏੰਡਰੋਇਡ ਫੋਨ (Android Phone) ਉੱਤੇ ਐਪ ਲੋਡ ਕਰਣ ਲਈ Google Play ਦੇ ਆਪਸ਼ਨ 'ਤੇ ਜਾ ਕੇ Sikhi Channel ਲਭੋ ਤੇ ਇੰਸਟਾਲ Install ਕਰ ਲਵੋ !


07/01/14)
ਡਾ: ਗੁਰਮੀਤ ਸਿੰਘ ਬਰਸਾਲ

ਸਤਿਕਾਰ ਯੋਗ ਸ. ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਸ. ਗੁਰਮੀਤ ਸਿੰਘ (ਸਿਡਨੀ) ਜੀ ਦੇ ਪੱਤਰ ਸਬੰਧੀ ਬੇਨਤੀ ਹੈ ਕਿ, ਜੇ ਉਹ ਸਰਵਜੀਤ ਸਿੰਘ ਸੈਕਰਾਮੈਂਟੋ ਨਾਲ ਵਿਚਾਰ ਨਹੀਂ ਕਰਨੀ ਚਾਹੁੰਦੇ ਤਾਂ ਇਹ ਉਨ੍ਹਾਂ ਦਾ ਨਿਜੀ ਮਸਲਾ ਹੈ ਪਰ, ਮੇਰਾ ਸੁਝਾਓ ਹੈ ਕਿ ਜਿਵੇ ‘ਸਿੱਖ ਮਾਰਗ’ ਤੇ ਪਹਿਲਾ ਵੀ ਕਈ ਸੰਵੇਦਨਸ਼ੀਲ ਮੁੰਦਿਆਂ ਤੇ ਵਿਚਾਰ ਚਰਚਾ ਹੋ ਚੁਕੀ ਹੈ ਇਸੇ ਤਰ੍ਹਾਂ ਹੀ ‘ਵੈਸਾਖ ਜਾਂ ਕੱਤਕ’ ਵਿਸ਼ੇ ਤੇ ਵੀ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਰੀਕ ਸਬੰਧੀ ਕਿਸੇ ਠੋਸ ਨਤੀਜੇ ਤੇ ਪੁੱਜਿਆ ਜਾ ਸਕੇ।
ਆਪ ਜੀ ਨੂੰ ਬੇਨਤੀ ਹੈ ਕਿ ਇਸ ਵਾਸਤੇ ਇਕ ਵੱਖਰਾ ਖਾਤਾ ਬਣਾ ਦਿੱਤਾ ਜਾਵੇ, ਸਾਰੇ ਲੇਖ ਅਤੇ ਚਿੱਠੀ-ਪੱਤਰ ਨੂੰ ਉਸ ਵਿਚ ਹੀ ਸਾਂਭਿਆ ਜਾਵੇ ਤਾਂ ਜੋ ਅੱਗੋਂ ਕੋਈ ਵੀ ਨਵਾ ਸੱਜਣ ਇਸ ਖੋਜ ਦਾ ਲਾਭ ਪ੍ਰਾਪਤ ਕਰ ਸਕੇ।
ਗੁਰਮੀਤ ਸਿੰਘ ਬਰਸਾਲ


07/01/14)
ਨਿਰਮਲ ਸਿੰਘ ਕੰਧਾਲਵੀ

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ (ਗੁਰੂ ਗ੍ਰੰਥ ਸਾਹਿਬ ਜੀ, ਅੰਕ 470)

ਜਾਦੂ ਮੰਤਰਾਂ ਨਾਲ਼ ਲੋਕਾਂ ਦੀਆਂ ਦੁਖ ਤਕਲੀਫ਼ਾਂ ਦੂਰ ਕਰਨ ਵਾਲੇ ਇੰਗਲੈਂਡ ਦੇ ਮਸ਼ਹੂਰ ਠੱਗ ਨਈਮ ਮੁਹੰਮਦ ਨੂੰ 18 ਮਹੀਨਿਆਂ ਦੀ ਕੈਦ ਦੇ ਨਾਲ਼ ਹੀ ਅਦਾਲਤ ਵਲੋਂ ਪੈਂਤੀ ਹਜ਼ਾਰ ਪੌਂਡ ਵੀ ਵਾਪਿਸ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਹਾਲਾਂਕਿ ਇਸ ਠੱਗ ਨੇ ਧੋਖੇ ਦੇ ਇਸ ਧੰਦੇ `ਚੋਂ ਅੱਠ ਲੱਖ ਪੌਂਡ ਤੋ ਵਧੇਰੇ ਕਮਾਇਆ ਹੈ। ਠੱਗੀ ਦਾ ਪੈਸਾ ਵਸੂਲਣ ਵਾਲ਼ੇ ਕਾਨੂੰਨ ਅਧੀਨ ਕੇਸ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਕਿਵੇਂ ਨਈਮ ਨੇ ਆਪਣਾ ਦਿਵਾਲਾ ਕੱਢ ਦਿਤਾ ਸੀ ਤੇ ਹੁਣ ਉਸ ਤੋਂ ਹੋਰ ਵਧੇਰੇ ਰਕਮ ਵਸੂਲਣੀ ਮੁਸ਼ਕਿਲ ਸੀ। ਅੱਠ ਲੱਖ ਤਾਂ ਸਿਰਫ਼ ਉਹੀ ਰਕਮ ਹੈ ਜੋ ਕਿ ਪੁਲਿਸ ਦੇ ਲੇਖੇ `ਚ ਆਈ ਹੈ, ਜਿਹੜੀ ਰਕਮ ਖੁਰਦ-ਬੁਰਦ ਕੀਤੀ ਗਈ ਹੋਵੇਗੀ ਉਹ ਪਤਾ ਨਹੀਂ ਕਿੰਨੀ ਹੋਵੇਗੀ।
ਜੱਜ ਨੇ ਕਿਹਾ ਕਿ ਜੇ ਨਈਮ ਇਹ ਰਕਮ ਅਦਾ ਨਹੀਂ ਕਰਦਾ ਤਾਂ ਉਸ ਨੂੰ 15 ਮਹੀਨੇ ਹੋਰ ਜੇਹਲ ਵਿੱਚ ਰਹਿਣਾ ਪਵੇਗਾ। ਚਾਰ ਬੱਚਿਆਂ ਦਾ ਬਾਪ ਨਈਮ ਲੋਕਾਂ ਦੀਆਂ ਤਕਲੀਫ਼ਾਂ ਤੇ ਦੁਖਾਂ ਨੂੰ ਦੂਰ ਕਰਨ ਦੇ ਦਾਅਵਿਆਂ ਦੇ ਵੱਡੇ ਵੱਡੇ ਇਸ਼ਤਿਹਾਰ ਅਖ਼ਬਾਰਾਂ, ਰਿਸਾਲਿਆਂ ਅਤੇ ਟੈਲੀਵੀਯਨ `ਤੇ ਦਿੰਦਾ ਸੀ। ਇੱਕ ਜੋੜੇ ਤੋਂ ਇਸ ਠੱਗ ਨੇ ਬੱਚਾ ਹੋਣ ਦੇ ਉਪਾਅ ਲਈ ਪੰਦਰਾਂ ਹਜ਼ਾਰ ਪੌਂਡ ਦੀ ਠੱਗੀ ਮਾਰੀ। ਇੱਕ ਹੋਰ ਗਾਹਕ ਨੂੰ ਇਸ ਨੇ ਲਾਰਾ ਲਾਇਆ ਉਹ ਉਸ ਦੇ ਵਿਛੜੇ ਪੁੱਤਰ ਨਾਲ਼ ਮਿਲਾ ਦੇਵੇਗਾ। ਲੋਕਾਂ ਨੂੰ ਫਸਾਉਣ ਲਈ ਇਹ ਪਹਿਲਾਂ 50 ਪੌਂਡ ਫ਼ੀਸ ਮੰਗਦਾ ਸੀ ਤੇ ਫਿਰ ਇਹਦੀਆਂ ਤਿਕੜਮਬਾਜ਼ੀਆਂ ਨਾਲ਼ ਇਹ ਫ਼ੀਸ ਹਜ਼ਾਰਾਂ ਪੌਂਡਾਂ ਤੱਕ ਪਹੁੰਚ ਜਾਂਦੀ ਸੀ। ਆਪਣੇ ‘ਸ਼ਿਕਾਰ’ ਨੂੰ ਇਹ ਵਿਸ਼ੇਸ਼ ਕਿਸਮ ਦੇ ਲਾਕਟ, ਮੁੰਦਰੀਆਂ ਆਦਿਕ ਪਹਿਨਣ ਲਈ ਦਿੰਦਾ ਸੀ ਤੇ ਕਾਗਜ਼ `ਤੇ ਲਿਖੇ ਹੋਏ ਜੰਤਰ ਦਿੰਦਾ ਸੀ ਜੋ ਗਾਹਕ ਨੇ ਪਾਣੀ `ਚ ਘੋਲ ਕੇ ਪੀਣੇ ਹੁੰਦੇ ਸਨ।
ਸੰਨ 2010 ਵਿੱਚ ਅਦਾਲਤੀ ਕਾਰਵਾਈ ਵੇਲੇ ਦੱਸਿਆ ਗਿਆ ਕਿ ‘ਇਲਾਜ’ ਦੀ ਰਕਮ ਕਿਵੇਂ ਦਿਨਾਂ ਵਿੱਚ ਹੀ ਹਜ਼ਾਰਾਂ ਪੌਂਡਾਂ ਤੱਕ ਪਹੁੰਚ ਜਾਂਦੀ ਸੀ। ਔਲਾਦ ਦੇ ਚਾਹਵਾਨ ਜੋੜੇ ਨੇ ਜਦ ਦੇਖਿਆ ਕਿ ਉਹਨਾਂ ਨਾਲ਼ ਠੱਗੀ ਵੱਜ ਚੁੱਕੀ ਹੈ ਤਾਂ ਉਹਨਾਂ ਨੇ ਸੈਂਡਵੈੱਲ ਕੌਂਸਲ (ਵੈਸਟ ਮਿਡਲੈਂਡਜ਼, ਇੰਗਲੈਂਡ) ਦੇ ਟਰੇਡਿੰਗ ਸਟੈਂਡਰਡ ਮਹਿਕਮੇ ਨਾਲ਼ ਸੰਪਰਕ ਕੀਤਾ ਜਿਹਨਾਂ ਨੇ ਇਸ ਕੇਸ ਨੂੰ ਚੁੱਕਿਆ ਤੇ ਨਈਮ ਨੂੰ ਸੀਖਾਂ ਪਿੱਛੇ ਪਹੁੰਚਾਇਆ। ਇਹ ਠੱਗ ਲੋਕਾਂ `ਚ ਪ੍ਰਚਾਰ ਕਰਦਾ ਸੀ ਕਿ ਉਹ ਭਾਰਤ ਵਿੱਚ ਇੱਕ ਬੜੇ ਹੀ ਪਵਿੱਤਰ ਇਲਾਕੇ ਨਾਲ਼ ਸੰਬੰਧ ਰੱਖਦਾ ਹੈ ਤੇ ਅਦਭੁੱਤ ਕਰਾਮਾਤੀ ਸ਼ਕਤੀਆਂ ਦਾ ਮਾਲਕ ਹੈ। ਪਰ ਅਸਲ ਵਿੱਚ ਉਹ ਲਿਵਰਪੂਲ (ਇੰਗਲੈਂਡ) ਦਾ ਜੰਮਪਲ ਹੈ। ਇਸ਼ਤਿਹਾਰਾਂ `ਚ ਇਹ ਠੱਗ ਜੋ ਆਪਣੀ ਤਸਵੀਰ ਛਪਵਾਉਂਦਾ ਸੀ ਉਹ ਇੱਕ ਸਿਆਣੇ ਬਜ਼ੁਰਗ ਦੀ ਹੁੰਦੀ ਸੀ ਜਿਸ ਨੂੰ ਇਸ ਨੇ ਪੀਰ ਸੱਯਦ ਸਾਹਿਬ ਦਾ ਫ਼ਰਜ਼ੀ ਨਾਮ ਦਿੱਤਾ ਹੋਇਆ ਸੀ। ਅਦਾਲਤ ਵਿੱਚ ਉਹ ਟੈਲੀਵੀਯਨ ਮਸ਼ਹੂਰੀ ਵੀ ਦਿਖਾਈ ਗਈ ਜੋ ਇਹ ਜ਼ੀ ਟੀ. ਵੀ. `ਤੇ ਪ੍ਰਸਾਰਿਤ ਕਰਵਾਉਂਦਾ ਸੀ। ਇਹ ਮਸ਼ਹੂਰੀ ਪੰਜਾਬੀ ਭਾਸ਼ਾ `ਚ ਹੁੰਦੀ ਸੀ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸ ਦੇ ਅਤੇ ਇਸ ਵਰਗੇ ਹੋਰ ਠੱਗਾਂ ਦੇ ਸ਼ਿਕਾਰ ਬਹੁਤਾ ਕਰ ਕੇ ਪੰਜਾਬੀ ਵਿਸ਼ੇਸ਼ ਕਰ ਕੇ ਸਿੱਖ ਹੀ ਬਣਦੇ ਹਨ। ਪਤਾ ਨਹੀਂ ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ਅਤੇ ਉਸ ਅਕਾਲ ਪੁਰਖ `ਤੇ ਵਿਸ਼ਵਾਸ਼ ਕਿਉਂ ਨਹੀਂ ਰਿਹਾ? ਧਰਮ ਕਰਮ ਵਿੱਚ ਮੇਰਾ ਖ਼ਿਆਲ ਹੈ ਕਿ ਅਸੀਂ ਸਿੱਖ ਸਭ ਤੋਂ ਅੱਗੇ ਹਾਂ। ਗੁਰਦੁਆਰਿਆਂ ਵਿੱਚ ਧਰਮ ਕਰਮ ਦੇ ਕਾਰਜਾਂ ਦੀ ਵਾਰੀ ਨਹੀਂ ਆਉਂਦੀ। ਇਸ ਦੇ ਬਾਵਜੂਦ ਇਹਨਾਂ ਠੱਗਾਂ ਪਾਸੋਂ ਫੇਰ ਆਪਣੇ ਦੁਖਾਂ ਦੀ ਨਵਿਰਤੀ ਕਰਵਾਉਣ ਦੇ ਨਾਮ `ਤੇ ਪੈਸੇ ਲੁਟਵਾਉਂਦੇ ਹਾਂ। ਜਿਹਨਾਂ ਅਖ਼ਬਾਰਾਂ `ਚ ਅਜਿਹੇ ਇਸ਼ਤਿਹਾਰ ਛਪਦੇ ਹਨ ਉਹ ਚੁੱਕ ਕੇ ਦੇਖੋ, ਇਹਨਾਂ ਠੱਗਾਂ ਨੇ ਹੁਣ ਸਿੰਘਾਂ ਅਤੇ ਕੌਰਾਂ ਦੇ ਫਰਜ਼ੀ ਨਾਵਾਂ ਹੇਠ ਧੰਦਾ ਸ਼ੁਰੂ ਕਰ ਲਿਆ ਹੈ। ਇਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਸਿੱਖਾਂ ਨੂੰ ਜਲਦੀ ਹੀ ਫ਼ਸਾਇਆ ਜਾ ਸਕਦਾ ਹੈ। ਸਿੱਖਾਂ ਨਾਲ਼ ਭਾਵਨਾਤਮਕ ਆਧਾਰ `ਤੇ ਠੱਗੀ ਮਾਰਨ ਲਈ ਅਜਿਹੇ ਕੁੱਝ ਠੱਗ ਸਾਡੇ ਇਤਿਹਾਸਕ ਅਸਥਾਨਾਂ ਦੇ ਨਾਵਾਂ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਇੱਕ ਠੱਗ ਦਾਅਵਾ ਕਰਦਾ ਹੈ ਕਿ ਉਹ ਨਨਕਾਣਾ ਸਾਹਿਬ ਦਾ ਰਹਿਣ ਵਾਲ਼ਾ ਹੈ।
ਜਿਊਰੀ ਨੇ ਬਹੁਸੰਮਤੀ ਨਾਲ਼ ਇਸ ਠੱਗ ਨੂੰ ਗਿਆਰਾਂ ਕੇਸਾਂ ਵਿੱਚ ਦੋਸ਼ੀ ਠਹਿਰਾਇਆ ਹੈ। ਸਬੂਤ ਇਕੱਠੇ ਕਰਨ ਲਈ ਟਰੇਡਿੰਗ ਸਟੈਂਡਰਡ ਦਾ ਇੱਕ ਅਫ਼ਸਰ ਆਪ ਇਸ ਠੱਗ ਦੇ ਕੋਲ ਝੂਠੀ ਮੂਠੀ ਦਾ ਕੇਸ ਲੈ ਕੇ ਗਿਆ ਕਿ ਉਸ ਦੀ ਲੜਕੀ ਘਰੋਂ ਭੱਜ ਗਈ ਹੈ। ਇਹ ਠੱਗ ਉਸ ਅਫ਼ਸਰ ਨੂੰ ਕਹਿਣ ਲੱਗਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਲੜਕੀ ਵਾਪਿਸ ਲਿਆ ਦੇਵੇਗਾ ਤੇ 50 ਪੌਂਡ ਫ਼ੀਸ ਮੰਗੀ ਤੇ ਛੇਤੀ ਹੀ 700 ਪੌਂਡ ਹੋਰ ਮੰਗਣ ਲੱਗ ਪਿਆ।
ਉਸ ਅਫ਼ਸਰ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਹਨਾਂ ਨੂੰ ਉਸ ਦੇ ਘਰੋਂ ਮਿਲੇ ਦਸਤਾਵੇਜ਼ਾਂ ਤੋਂ ਅਤੇ ਕੰਪਿਊਟਰ ਤੋਂ ਇਸ ਠੱਗ ਦੇ ਡੰਗੇ ਹੋਏ ਹੋਰ ਲੋਕਾਂ ਬਾਰੇ ਜਾਣਕਾਰੀ ਮਿਲ਼ੀ।
ਇਹ ਠੱਗ ਇੰਗਲੈਂਡ ਦੇ ਚੈਸ਼ਾਇਰ ਦੇ ਉਸ ਇਲਾਕੇ ਵਿੱਚ ਰਹਿੰਦਾ ਹੈ ਜਿੱਥੇ ਫੁੱਟਬਾਲ ਦੇ ਅਮੀਰ ਖਿਡਾਰੀ, ਅਰਬਾਂਪਤੀ ਵਿਉਪਾਰੀ ਅਤੇ ਐਕਟਰ ਐਕਟਰੈੱਸਾਂ ਰਹਿੰਦੇ ਹਨ ਤੇ ਘਰਾਂ ਦੀਆਂ ਕੀਮਤਾਂ ਕਰੋੜਾਂ ਪੌਂਡਾਂ `ਚ ਹਨ। ਇਸ ਠੱਗ ਪਾਸ ਇੱਕ ਫਰਾਰੀ ਕਾਰ, ਇੱਕ ਬੈਂਟਲੀ ਕਾਰ, ਪਲਾਜ਼ਮਾ ਸਕਰੀਨ ਵਾਲ਼ੇ ਟੈਲੀਵੀਯਨ ਹਨ ਤੇ ਸੋਨੇ ਦੇ ਗਹਿਣਿਆਂ ਅਤੇ ਦੱਖਣੀ ਅਫ਼ਰੀਕਾ ਦੀ ਕਰੰਸੀ ਯਾਨੀ ਸ਼ੁੱਧ ਸੋਨੇ ਦੇ ਕਰੁਗਰੈਂਡਾਂ ਨਾਲ਼ ਭਰਿਆ ਹੋਇਆ ਸੇਫ਼ ਸੀ।
ਪਾਠਕੋ! ਇਹ ਠੀਕ ਹੈ ਕਿ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਹੈ ਪਰ ਕੀ ਉਹ ਇਕੱਲਾ ਹੀ ਦੋਸ਼ੀ ਹੈ? ਕੀ ਉਸ ਪਾਸ ਜਾਣ ਵਾਲ਼ੇ ਲੋਕ ਦੋਸ਼ੀ ਨਹੀਂ ਹਨ? ਅਗਲੇ ਮਿੰਟ ਦੇ ਵਿੱਚ ਕੀ ਵਾਪਰਨ ਵਾਲ਼ਾ ਹੈ ਇਸ ਦਾ ਸਿਰਫ਼ ਅਕਾਲ ਪੁਰਖ ਦੀ ਅਨੰਤ ਸ਼ਕਤੀ ਤੋਂ ਸਿਵਾਇ ਕਿਸੇ ਨੂੰ ਪਤਾ ਨਹੀਂ। ਜੇ ਇਹ ਠੱਗ ਲੋਕ ਆਉਣ ਵਾਲ਼ੇ ਸਮੇਂ ਬਾਰੇ ਜਾਣ ਸਕਦੇ ਹਨ ਤਾਂ ਦੁਨੀਆਂ ਵਿੱਚ ਬੜੇ ਬੜੇ ਭਿਆਨਕ ਹਾਦਸੇ ਹੁੰਦੇ ਹਨ ਇਹ ਉਦੋਂ ਕਿਹੜੇ ਭੋਰੇ `ਚ ਵੜੇ ਹੋਏ ਹੁੰਦੇ ਹਨ ਉਸ ਵੇਲੇ ਅਗਾਊਂ ਸੂਚਨਾ ਦੇ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਕਿਉਂ ਨਹੀਂ ਬਚਾਉਂਦੇ? ਕਿਉਂਕਿ ਇਹਨਾਂ ਪਾਸ ਕੋਈ ਅਦਭੁੱਤ ਸ਼ਕਤੀਆਂ ਨਹੀਂ ਹੁੰਦੀਆਂ। ਮਾਨਸਿਕ ਤੌਰ `ਤੇ ਡਿਗੇ ਹੋਏ ਲੋਕਾਂ ਦੀ ਇਹ ਲੁੱਟ ਕਰਦੇ ਹਨ। ਇਹਨਾਂ ਲੋਕਾਂ ਨੂੰ ਸਰਕਾਰਾਂ ਦੀ ਪੂਰੀ ਪੁਸ਼ਤਪਨਾਹੀ ਮਿਲਦੀ ਹੈ। ਸਰਕਾਰਾਂ ਦੇ ਆਸਰੇ ਹੀ ਆਸਾ ਰਾਮ ਵਰਗਿਆਂ ਅਨੇਕਾਂ ਨੇ ਹੀ ਕਾਰਪੋਰੇਟ ਜਗਤ ਵਾਂਗ ਆਪਣੇ ਐਂਪਾਇਰ ਖੜ੍ਹੇ ਕੀਤੇ ਹੋਏ ਹਨ।
ਸੋ, ਆਉ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਸਿੱਖੀਏ ਤੇ ਇਹਨਾਂ ਠੱਗਾਂ ਤੋਂ ਬਚੀਏ।
ਨਿਰਮਲ ਸਿੰਘ ਕੰਧਾਲਵੀ
(ਟਿੱਪਣੀ:- ਨਿਰਮਲ ਸਿੰਘ ਕੰਧਾਲਵੀ ਜੀ ਤੁਸੀਂ ਬਹੁਤ ਸੋਹਣਾ ਲਿਖਿਆ ਹੈ। ਪਰ ਕੌੜੀ ਸਚਾਈ ਇਹ ਹੈ ਕਿ ਤਕਰੀਬਨ ਸਾਰੇ ਹੀ ਕਥਿਤ ਮਹਾਂਪੁਰਸ਼ ਸਾਧ/ਸੰਤ/ਬਾਬੇ ਨਿਰਾ ਝੂਠ ਬੋਲ ਕੇ ਸਿੱਖਾਂ ਨੂੰ ਅਤੇ ਆਮ ਲੋਕਾਈ ਨੂੰ ਗੁਮਰਾਹ ਕਰਦੇ ਹਨ। ਜਿਹੜਾ ਕੋਈ ਇਹਨਾ ਕਥਿਤ ਬਾਬਿਆਂ ਨੇ ਝੂਠ ਨੂੰ ਨੰਗਾ ਕਰੇ ਤਾਂ ਉਹ ਕਿਤਨੇ ਕੁ ਸਿੱਖਾਂ ਨੂੰ ਬਰਦਾਸ਼ਤ ਹੁੰਦਾ ਹੈ। ਕੀ ਤੁਸੀਂ ਕੋਈ ਇੱਕ ਵੀ ਜਿਉਂਦਿਆਂ ਜਾਂ ਮਰਿਆਂ ਵਿਚੋਂ ਕੋਈ ਵੀ ਸਾਧ ਸੰਤ ਬਾਬਾ ਕਥਿਤ ਮਹਾਂ ਪੁਰਸ਼ ਦੱਸ ਸਕਦੇ ਹੋ ਜਿਹੜਾ ਕਿ ਭੂਤਾਂ-ਪ੍ਰੇਤਾਂ ਨੂੰ ਨਾ ਮੰਨਦਾ ਹੋਵੇ ਅਤੇ ਦਸਮ ਗ੍ਰੰਥ ਦੇ ਲੁਚਪੁਣੇ ਨੂੰ ਗੁਰੂ ਕਿਰਤ ਨਾ ਕਹਿੰਦਾ ਹੋਵੇ। ਇੱਕ ਸਭ ਤੋਂ ਵੱਡੇ ਕਥਿਤ ਮਹਾਂ ਪੁਰਸ਼ ਦੀ ਸਭ ਤੋਂ ਵੱਡੀ ਗੱਪ ਸ਼ਾਇਦ ਤੁਸੀਂ ਨਾ ਸੁਣੀ ਹੋਵੇ। ਉਹ ਗੱਪ ਹੈ ਕਿ ਇੱਕ ਬੀਬੀ ਨੇ 12 ਦਿਨ ਸੂਰਜ ਨਹੀਂ ਸੀ ਚੜ੍ਹਨ ਦਿੱਤਾ। ਇਹ ਉਸ ਮਹਾਂ ਪੁਰਸ਼ ਦੀ ਗੱਪ ਹੈ ਜਿਸ ਤੋਂ ਸਿੱਖਿਆ ਲੈਣ ਵਾਲੇ ਨੂੰ ਤੁਸੀਂ ਸਾਰੇ ਹੀ ਮਹਾਨ ਮੰਨਦੇ ਹੋ। ਜੇ ਕਰ ਮੈਂ ਇੱਥੇ ਸਚਾਈ ਦੱਸਣ ਦੀ ਕੋਸ਼ਿਸ ਕਰਦਾ ਹਾਂ ਤਾਂ ਕਈ ਪਖੰਡੀ ਅਤੇ ਬਹਿਰੂਪੀਏ ਕਈ ਸਾਲਾਂ ਤੋਂ ਫੇਸਬੁੱਕ ਅਤੇ ਯੂਟਿਬਾਂ ਤੇ ਆਪਣੇ ਕਪਟੀ ਮਨ ਦੀ ਕੜਵੜਾਹਟ ਸਿੱਖ ਮਾਰਗ ਬਾਰੇ ਕੱਢਦੇ ਰਹਿੰਦੇ ਹਨ। ਉਹਨਾ ਨੂੰ ਇਹ ਨਹੀਂ ਪਤਾ ਕਿ ਸਾਰੇ ਹੀ ਤੁਹਾਡੇ ਵਰਗੇ ਕਪਟੀ ਅਤੇ ਪਖੰਡੀ ਨਹੀਂ ਹੁੰਦੇ ਕਈ ਸਚਾਈ ਨੁੰ ਸਮਝਣ ਵਾਲੇ ਵੀ ਹੁੰਦੇ ਹਨ। ਉਹਨਾ ਦੀ ਗਿਣਤੀ ਭਾਵੇਂ ਬਹੁਤ ਥੋੜੀ ਹੀ ਕਿਉਂ ਨਾ ਹੋਵੇ। ਜਿਹੜੇ ਪੰਥ ਦੀ ਇਹ ਦੁਹਾਈ ਦਿੰਦੇ ਹਨ ਉਹਨਾ ਦੇ ਇਸ ਕਪਟੀ, ਪਖੰਡੀ, ਦੋਗਲੇ ਜਿਹੇ ਪੰਥ ਵਿੱਚ ਤਾਂ ਮੈਂ ਸ਼ਾਮਲ ਹੀ ਨਹੀਂ ਹਾਂ। ਮੈਂ ਸਿਰਫ ਗੁਰਬਾਣੀ ਵਾਲੇ ਸੱਚ ਦੇ ਪੰਥ ਨਾਲ ਹਾਂ-ਸੰਪਾਦਕ)


07/01/14)
ਬਲਦੇਵ ਸਿੰਘ ਫਿਰੋਜ਼ਪੁਰ

ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ,
ਗੁਰੂ ਫਤਿਹ ਬੁਲਾਈ ਪ੍ਰਵਾਨ ਕਰਨੀਂ ਜੀ।
ਵੀਰ ਜੀ, ਬੇਸ਼ੱਕ ਇਹ ਪੱਤਰ, ਮੈਂ ਆਪ ਜੀ ਨੂੰ ਸੰਬੋਧਨ ਕਰ ਕੇ ਲਿਖ ਰਿਹਾ ਹਾਂ। ਕਿਉਂ ਕੇ ਇਹ ਪੱਤਰ ਮੈਂ ਆਪ ਜੀ ਵਲੋਂ ਇੱਕ ਪਾਠਕ ਦੇ ਰੂਪ ਵਿਚ, ਜਾਣਕਾਰੀ ਹਾਸਲ ਕਰਨ ਹਿੱਤ, ਲਿਖੇ ਪੱਤਰਾਂ ਤੋਂ ਪ੍ਰੇਰਿਤ ਹੋ ਕੇ ਲਿਖ ਰਿਹਾ ਹਾਂ।
ਸੁਲਹੀ ਸ਼ਬਦ ਦੀ ਸਮੀਖਿਆ, ਵਿੱਚ ਆਪ ਜੀ ਦਾ ਯੋਗਦਾਨ, ਅਤੇ ਸਰਦਾਰ ਜਰਨੈਲ ਸਿੰਘ ਜੀ ਅਤੇ ਇੱਕ ਹੋਰ ਪਾਠਕ, ਦੇ ਵਿਚਾਰਾਂ ਨਾਲ, ਆਪ ਜੀ ਦੀ ਸੁਚੱਜੀ ਅਤੇ ਉਸਾਰੂ ਸਹਿਮਤੀ, ਤੋਂ ਪ੍ਰਭਾਵਿਤ ਹੋਏ ਬਿਨਾਂ, ਮੈਂ ਰਹਿ ਨਹੀਂ ਸਕਿਆ।
ਸੋ ਮੇਰਾ ਵੀ ਇਹ ਪੱਤਰ, ਸਿੱਖਮਾਰਗ ਦੇ ਸਾਰੇ ਹੀ ਸਤਿਕਾਰ ਯੋਗ, ਅਤੇ ਬਹੁਤ ਹੀ ਗੁਰਮੁਖ ਅਤੇ ਗਿਆਨਵਾਨ ਵਿਦਵਾਨਾਂ ਦੀ, ਹਜ਼ੂਰੀ ਵਿਚ, ਉਹਨਾਂ ਪਾਸੋਂ ਜਾਣਕਾਰੀ ਹਾਸਲ ਕਰਨ ਹਿੱਤ, ਨਿਮਰਤਾ ਸਹਿਤ ਇੱਕ ਪ੍ਰਾਰਥਨਾਂ ਹੈ।
ਸੱਭ ਵਿਦਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਜੀ, ਕਿ ਸਤਿਕਾਰ ਯੋਗ ਸੰਪਾਦਕ ਜੀ, ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ ਨੇਂ, ੧੨ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਸਾਡੇ ਸੱਭ ਦੇ ਵਾਸਤੇ, ਗੁਰਬਾਣੀਂ ਦੀ ਵਿਚਾਰ ਵਾਸਤੇ ਇੱਕ ਬੇਮਿਸਾਲ ਮੰਚ, ਮੁਹਈਆ ਕਰਵਾਇਆ ਹੋਇਆ ਹੈ। ਜਿਸ ਬਾਰੇ ਕਿ ਆਪਾਂ ਸਭ ਹੀ ਜਾਣਦੇ ਹਾਂ, ਕਿ ਇਹ ਮੰਚ ਜਾਂ ਸਾਈਟ ਸ਼ਬਦ ਗੁਰੂ, “ਗੁਰੂ-ਬਾਣੀਂ” ਦੇ ‘ਸੱਚ’ ਨੂੰ ਸਮਰਪਿਤ ਹੈ।
ਸੋ ਆਪਣੇਂ ਸਾਰੇ ਹੀ ਸਤਿਕਾਰ ਯੋਗ ਵਿਦਵਾਨਾਂ, ਖਾਸ ਕਰ ਸਾਡੇ ਮੁੱਖ ਵਿਦਵਾਨ, ਸ੍ਰ: ਸਰਵਜੀਤ ਸਿੰਘ ਜੀ, ਸ੍ਰ: ਗੁਰਸ਼ਰਨ ਸਿੰਘ ਜੀ ਕਸੇਲ ਜੀ, ਸ੍ਰ: ਬਲਦੇਵ ਸਿੰਘ ਜੀ ਟੋਰਾਂਟੋ ਜੀ, ਸ੍ਰ: ਦਲੇਰ ਸਿੰਘ ਜੀ ਜੋਸ਼ ਜੀ। ਸ੍ਰ: ਸਤਨਾਮ ਸਿੰਘ ਜੀ ਮਾਂਟਰੀਅਲ, ਸ੍ਰ: ਗੁਰਇੰਦਰ ਸਿੰਘ ਜੀ ਪਾਲ ਜੀ, ਡਾ: ਗੁਰਮੀਤ ਸਿੰਘ ਬਸਰਾਲ ਜੀ, ਭਾਈ ਜਸਵੀਰ ਸਿੰਘ ਵੈਨਕੁਵਰ ਜੀ, ਅਤੇ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਪਿਆਰੇ ਵਿਦਵਾਨ ਜੋ ਸਾਡੀ ਇਸ ਸਾਈਟ ਦੇ ਮੈਬਰ ਹਨ, ਪਾਸੋਂ ਦਾਸ ਹੇਠ ਲਿਖੀ ਇਹ ਜਾਂਣਕਾਰੀ ਹਾਸਲ ਕਰਨੀਂ ਚਾਹੁੰਦਾ ਹੈ,
ਪਹਿਲਾ ਸਵਾਲ ਹੈ, ਕਿ ੧੨ ਸਾਲ ਤੋਂ ਵੀ ਵੱਧ ਸਮੇਂ ਤੋਂ ਗੁਰੂ-ਬਾਣੀਂ ਤੇ ਹੋ ਚੁੱਕੀ ਵਿਚਾਰ ਤੋਂ ਆਪਾਂ ਸੱਭ ਨੇਂ ਕੀ ਸਿੱਖਿਆ ਹਾਸਲ ਕੀਤੀ ਹੈ। ਉਸ ਹਾਸਲ ਕੀਤੀ ਸਿਖਿਆ ਦਾ ਸਾਨੂੰ ਕੀ ਫਾਇਦਾ ਹੋਇਆ ਹੈ। ਅਤੇ ਇਸ ਵਿਚਾਰ ਨਾਲ ਸਾਡੇ ਸਭ ਦੇ ਜੀਵਨ ਵਿੱਚ ਕੀ ਕੀ ਬਦਲਾਵ ਆਇਆ ਹੈ।
ਦੂਜਾ ਸਵਾਲ ਹੈ, ਕਿ ਸੁਝਾਉ ਦਿਉ, ਕਿ ਸਾਨੂੰ ਗੁਰਬਾਣੀਂ ਵਿਚੋਂ ਸੱਭ ਤੋਂ ਮੁੱਖ, ਕਿਹੜੀ ਸਿੱਖਿਆ ਹਾਸਲ ਕਰਨ ਤੇ ਧਿਆਨ ਦੇਣਾਂ ਚਾਹੀਦਾ ਹੈ। ਜਿਸ ਨੂੰ ਕੇ ਅਸੀਂ “ਸਚ” ਕਹਿ ਸਕੀਏ।
ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।
ਆਦਰ ਸਤਿਕਾਰ ਸਹਿਤ,
ਬਲਦੇਵ ਸਿੰਘ ਫਿਰੋਜ਼ਪੁਰ।


07/01/14)
ਇਕਵਾਕ ਸਿੰਘ ਪੱਟੀ

ਪੱਟੀ ਵਿਖੇ ਇਕਵਾਕ ਸਿੰਘ ਪੱਟੀ ਦੀ ਪੁਸਤਕ ਤਬਲਾ-ਸਿਧਾਂਤਕ ਪੱਖ ਲੋਕ ਅਰਪਣ
ਪੱਟੀ (ਪੱਤਰ ਪ੍ਰੇਰਕ) ਪੱਟੀ ਦੇ ਜੰਮਪਲ ਨੌਜਵਾਨ ਲੇਖਕ ਇਕਵਾਕ ਸਿੰਘ ਪੱਟੀ ਦੀ ਖੋਜ ਭਰਪੂਰ ਪੁਸਤਕ ‘ਤਬਲਾ-ਸਿਧਾਂਤਕ ਪੱਖ’ ਅੱਜ ਸ਼ਹਿਰ ਦੀ ਸਿਰਮੌਰ ਸੰਸਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਦੇ ਰੂ-ਬ-ਰੂ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਸ. ਇਕਵਾਕ ਸਿੰਘ ਹੋਰ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਇਸ ਨੇ ਛੋਟੀ ਉਮਰੇ ਹੀ ਵੱਡੀਆਂ ਪੁਲਾਂਘਾਂ ਪੁੱਟ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਤੇ ਇਲਾਕੇ ਨੂੰ ਮਾਣ ਹੈ। ਇਸ ਮੌਕੇ ਸੁਸਾਇਟੀ ਵੱਲੋਂ ਇਕਵਾਕ ਸਿੰਘ ਪੱਟੀ ਨੂੰ ਪਿਛਲੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਅਤੇ ਹੋਰ ਸੰਗ੍ਰਹਿ ਲਿਖਣ ਅਤੇ ਕਲਮ ਦੇ ਰਾਹੀਂ ਸਮਾਜ ਦੀ ਸੇਵਾ ਕਰਨ ਹਿੱਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ. ਇਕਵਾਕ ਸਿੰਘ ਪੱਟੀ ਨੇ ਸੁਸਾਇਟੀ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸੇਵਾ ਲਈ ਯਨਤਸ਼ੀਲ ਰਹਿਣ ਦਾ ਵਾਅਦਾ ਕੀਤਾ। ਪੁਸਤਕ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਇਸ ਪੁਸਤਕ ਵਿੱਚ ਤਬਲੇ ਸਬੰਧੀ ਹਰ ਪੱਖ ਨੂੰ ਬੜੀ ਬਾਰੀਕੀ ਨਾਲ ਸਪੱਸ਼ਟ ਕੀਤਾ ਗਿਆ ਹੈ ਅਤੇ ਕੇਵਲ ਤਬਲੇ ਦੇ ਸਿਧਾਂਤਕ ਪੱਖ ਨੂੰ ਸਪੱਸ਼ਟ ਕਰਨ ਵਾਲੀ ਇਹ ਪੰਜਾਬੀ ਮਾਂ ਬੋਲੀ ਵਿੱਚ ਲਿਖੀ ਗਈ ਪਹਿਲੀ ਕਿਤਾਬ ਹੈ। ਇਸ ਮੌਕੇ ਸੰਸਥਾ ਦੇ ਸਕੱਤਰ ਜੋਗਾ ਸਿੰਘ, ਖਜਾਨਚੀ ਨਿਰਮਲ ਸਿੰਘ ਕਾਲਾ, ਜਸਬੀਰ ਸਿੰਘ ਜੱਸ, ਲਖਬੀਰ ਸਿੰਘ, ਗਿਆਨ ਸਿੰਘ ਮਠਾੜੂ, ਮੁਖਤਿਆਰ ਸਿੰਘ ਕੋਟਲੀ ਵਾਲੇ, ਜਗਜੀਤ ਸਿੰਘ, ਸੁਖਜਿੰਦਰਪਾਲ ਸਿੰਘ, ਸੋਨੂੰ, ਸੁਰਿੰਦਰ ਸਿੰਘ ਔਲਖ, ਕੁਲਵਿੰਦਰ ਸਿੰਘ ਕਾਕਾਬ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


06/01/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹਵਾ ਤੇਰੇ ਰੰਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਵਾ, ਤੇਰੀ ਮਾਇਆ, ਦਾਤਾ ਵਾਹਵਾ ਤੇਰੇ ਰੰਗ।
ਕੁਦਰਤ ਤੇਰੀ ਦਾ ਕਮਾਲ, ਦੇਖ ਦੰਗ
ਪਲ ਪਲ ਬਦਲਦਾ ਏ ਕੀਕੂੰ ਸੰਸਾਰ।
ਹਰ ਪਲ ਨਵਾਂ ਨਵਾਂ ਦਿੱਸੇਂ ਕਰਤਾਰ।
ਕਲ੍ਹ ਸੀ ਜੋ ਅੱਜ ਨਾ ਉਹ, ਬਦਲਦਾ ਏ ਸੰਗ।
ਵਾਹਵਾ, ਤੇਰੀ ਮਾਇਆ, ਦਾਤਾ ਵਾਹਵਾ ਤੇਰੇ ਰੰਗ।
ਗੁਣ ਤੇਰੇ ਕਿਨੇ, ਕੀਕੂੰ ਕਰਾਂ ਮੈਂ ਬਿਆਨ।
ਨਾਮ ਤੇਰੇ ਗਿਣਾ ਕਿਨੇ, ਚੱਲੇ ਨਾ ਜ਼ੁਬਾਨ।
ਪਾਵਾਂ ਤੈਨੂੰ ਕਿਵੇਂ ਰਹਿੰਦੀ ਦਿਲ `ਚ ਉਮੰਗ।
ਵਾਹਵਾ, ਤੇਰੀ ਮਾਇਆ, ਦਾਤਾ ਵਾਹਵਾ ਤੇਰੇ ਰੰਗ।
ਪਾਸ ਕਦੇ, ਦੂਰ ਕਦੇ, ਖੇਡ ਏ ਅਨੂਪ,
ਬਰਫ ਕਦੇ, ਜਲ ਕਦੇ, ਪਵਨ ਤੇਰਾ ਰੂਪ।
ਸਾਰਾ ਹੀ ਬ੍ਰਹਿਮੰਡ ਲੱਗਾ ਹੋਇਆ ਤੇਰੇ ਅੰਗ।
ਵਾਹਵਾ, ਤੇਰੀ ਮਾਇਆ, ਦਾਤਾ ਵਾਹਵਾ ਤੇਰੇ ਰੰਗ।
ਦੀਦ ਤੇਰਾ ਪਲ ਪਲ, ਫਿਰ ਵੀ ਨਾ ਪਛਾਣ।
ਕੋਈ ਕਹੇ ਬਾਹਰ ਕੋਈ ਅੰਦਰ ਹੀ ਜਾਣ।
ਮਿਲਣੇ ਦੀ ਲੋਚਾ ਜਲ ਲੋਚੇ ਜਿਉਂ ਸਾਰੰਗ।
ਵਾਹਵਾ, ਤੇਰੀ ਮਾਇਆ, ਦਾਤਾ ਵਾਹਵਾ ਤੇਰੇ ਰੰਗ।


06/01/14)
ਜਸਵਿੰਦਰ ਸਿੰਘ “ਰੁਪਾਲ”

(ਗੁਰੂ ਗੋਬਿੰਦ ਆਗਮਨ ਤੇ)
-ਜਸਵਿੰਦਰ ਸਿੰਘ “ਰੁਪਾਲ” ਲੁਧਿਆਣਾ

ਕੈਸਾ ਦਿਨ ਚੜ੍ਹਿਆ ਦਿਲ ਖੂਬ ਖਿੜਿਆ, ਐਪਰ ਸ਼ਬਦ ਜ਼ਬਾਨ ਤੇ ਕਿਵ਼ੇ ਆਵੇ?
ਮੇਰੀ ਨਿੱਕੀ ਅੰਝਾਣੀ ਜਿਹੀ ਕਲਮ ਕੋਲ਼ੋ, ਖੁਸ਼ੀ ਭਾਰ ਨਾ ਚੁੱਕਿਆ ਮੂਲ ਜਾਵੇ।
ਥੋੜੀ ਮਿਹਰ ਕਰ ਤੇ ਬਲ ਬਖਸ਼ ਇੰਨਾ, ਤਾਂ ਜੋ ਯਾਦ ਵਿੱਚ ਤੇਰੀ ਕੋਈ ਗੀਤ ਗਾਵੇ।
ਸਿਰੋਂ ਪੈਰਾਂ ਤੱਕ ਔਗਣਾਂ ਨਾਲ਼ ਭਰਿਆ, ਗਾਉਣੇ ਗੁਣ ਗੁਣਵਾਨ ਦੇ ਅੱਜ ਚਾਹਵੇ।

ਜਦੋਂ ਹਿੰਦ ਦੀ ਸੋਹਣੀ ਇਸ ਧਰਤ ਉੱਤੇ, ਅਤਿ ਜੁਲਮ ਨੇ ਸੱਜਣਾ ਚਾਈ ਹੋਈ ਸੀ।
ਸਿੱਖਿਆ ਦਿੱਤੀ ਸੀ ਜੋ ਤੇਰੇ ਵੱਡਿਆਂ ਨੇ, ਉਹ ਤਾਂ ੳੱਕਾ ਹੀ ਦਿਲੋਂ ਭੁਲਾਈ ਹੋਈ ਸੀ।
ਮੁਸਲਿਮ ਜਾਲਮ ਔਰੰਗੇ ਦੇ ਰਾਜ ਹੇਠਾਂ, ਹਿੰਦੂ ਧਰਮ ਨੇ ਪੱਤ ਗਵਾਈ ਹੋਈ ਸੀ।
ਨਿਆਂ ਹੱਕ ਨਹੀਂ ਸੀ ਲੱਭਦਾ ਲਭਿਆਂ ਤੋਂ, ਸਗੋਂ ਜਬਰ ਹਨੇਰੀ ਚੜ੍ਹ ਆਈ ਹੋਈ ਸੀ।

ਉਦੋਂ ਵਿੱਚ ਪਟਨੇ ਜਨਮ ਧਾਰਿਆ ਤੂੰ, ਚੋਜ਼ ਚੋਜ਼ੀਆ ਖੂਬ ਦਿਖਾਣ ਦੇ ਲਈ।
ਭੁੱਲੇ ਭਟਕਿਆਂ ਨੂੰ ਰਾਹੇ ਪਾਣ ਦੇ ਲਈ, ਡੁੱਬਦੀ ਹਿੰਦ ਨੂੰ ਪਾਰ ਲੰਘਾਣ ਦੇ ਲਈ।
ਬਾਜ਼ ਚਿੜੀਆਂ ਕੋਲੋਂ ਤੁੜਵਾਣ ਦੇ ਲਈ, ਸ਼ੇਰ ਗਿੱਦੜਾਂ ਤਾਂਈਂ ਬਣਾਣ ਦੇ ਲਈ।
ਜ਼ੋਰ ਜ਼ੁਲਮ ਤਾਂਈ ਖੂੰਜੇ ਲਾਣ ਦੇ ਲਈ, ਨਵਾਂ ਖਾਲਸਾ ਪੰਥ ਸਜ਼ਾਣ ਦੇ ਲਈ।

ਮਾਤਾ ਗੁਜ਼ਰੀ ਦੀ ਕੁੱਖ ਨੂੰ ਭਾਗ ਲੱਗਾ, ਸਾਰੇ ਜੱਗ ਤਾਂਈ ਨੂਰੋ ਨੂਰ ਕੀਤਾ।
ਭੀਖਮ ਗਿਆ ਭਰਮਾਇਆ ਤੇ ਪਰਖਣੇ ਨੂੰ, ਦਿਲ ਓਸ ਦੇ ਉਹਨੂੰ ਮਜ਼ਬੂਰ ਕੀਤਾ।
ਆਸਾਂ ਨਾਲ਼ ੳਸ ਕੁਜ਼ੀਆਂ ਦੋ ਲੈ ਕੇ, ਮੁੱਖ ਪਟਨੇ ਵੱਲ ਜ਼ਰੂਰ ਕੀਤਾ।
ਦੋਵਾਂ ਉੱਤੇ ਟਿਕਾਇ ਕੇ ਹੱਥ ਬਾਲੇ, ਤੂੰ ਤਾਂ ਓਸ ਦੇ ਭਰਮ ਨੂੰ ਚੂਰ ਕੀਤਾ।

ਸੁਰਤ ਸੰਭਲੀ ਤਾਂ ਨਾਲ ਹਾਣੀਆਂ ਦੇ, ਖੇਡਾਂ ਸੋਹਣੀਆਂ ਖੂਬ ਦਿਖਾਈਆਂ ਸੀ ਤੂੰ।
ਵਿੱਚ ਵਿੱਦਿਆ ਖੂਬ ਨਿਪੁੰਨ ਹੋਇਆ, ਦਿਸਦਾ ਅਜ਼ਬ ਹੀ ਕਰਦਾ ਪੜਾਈਆਂ ਸੀ ਤੂੰ।
ਕਿਧਰੇ ਨੀਤੀਆਂ ਨਵੀਆਂ ਹੀ ਜੰਗ ਦੀਆਂ, ਖੋਜ਼ ਖੋਜ਼ੀਆ ਆਪ ਚਲਾਈਆਂ ਸੀ ਤੂੰ।
ਦੋ-ਦੋ ਜੁੱਟ ਬਣਾਇ ਕੇ ਸਾਥੀਆਂ ਦੇ, ਨਾਲ਼ ਕਾਨੀਆਂ ਕਰਦਾ ਲੜਾਈਆਂ ਸੀ ਤੂੰ।

ਆਨੰਦਪੁਰ ਵਿੱਚ ਲਾ ਦਰਬਾਰ ਸੋਹਣਾ, ਅਜ਼ਬ ਖਾਲਸਾ ਪੰਥ ਤਿਆਰ ਕੀਤਾ।
ਆਪਣੇ ਹੱਕਾਂ ਲਈ ਸਾਨੂੰ ਸੁਚੇਤ ਕੀਤਾ, ਸਾਡੇ ਉੱਤੇ ਤੂੰ ਕੇਹਾ ਉਪਕਾਰ ਕੀਤਾ।
ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਸਭਨੂੰ, ਸੋਹਣਾ ਏਕਤਾ ਦਾ ਸੀ ਪਰਚਾਰ ਕੀਤਾ।
ਸੱਚ ਹੱਕ ਲਈ ਜ਼ੁਲਮ ਖਿਲਾਫ਼ ਲੜਨਾ, ਖੂਬ ਖਾਲਸੇ ਤਾਈਂ ਹੁਸ਼ਿਆਰ ਕੀਤਾ।

ਖੁਦ ਪ੍ਰੀਤਮਾ ਤੂੰ ਲੜਦਾ ਰਿਹਾ ਵੀ ਸੀ, ਜ਼ਬਰ-ਜ਼ੁਲਮ ਨੂੰ ਜੜੋਂ ਮਿਟਾ ਗਿਆ ਸੀ।
ਕੌਮ ਲਈ ਤੂੰ ਵਾਰ ਸਰਬੰਸ ਆਪਣਾ, ਜ਼ਿੰਦ ਆਪ ਇਹਦੇ ਲੇਖੇ ਲਾ ਗਿਆ ਸੀ।
ਜੜ੍ਹਾਂ ਇਹਦੀਆਂ ਵਿੱਚ ਪਾਇਆ ਖੂਨ ਆਪਣਾ, ਨਾਨਕ ਸਿੱਖੀ ਦਾ ਬੂਟਾ ਲਗਾ ਗਿਆ ਸੀ।
“ਜਾਣੋ ਇੱਕ ਸਭ ਜਾਤ ਮਨੁੱਖ ਦੀ ਨੂੰ,” ਸਭ ਨੂੰ ਏਕਤਾ-ਸਬਕ ਪੜ੍ਹਾ ਗਿਆ ਸੀ।

ਕਦੇ ਜਿਹੜਿਆਂ ਹੱਥਾਂ ਚੋਂ ਤੇਗ ਉੱਠੀ, ਉਹਨਾਂ ਹੱਥਾਂ ਚੋਂ ਵੱਜੀ ਰਬਾਬ ਤੇਰੀ।
ਭਗਤੀ ਅਪਰ-ਅਪਾਰ ਦਸ਼ਮੇਸ਼ ਤੇਰੀ, ਸ਼ਕਤੀ ਆਵੇ ਨਾ ਵਿੱਚ ਹਿਸਾਬ ਤੇਰੀ।
ਗ੍ਰੰਥ-ਪੰਥ ਨੂੰ ਆਪਣਾ ਗੁਰੂ ਦੱਸੇਂ, ਬਾਣੀ-ਬਾਣੇ ਦੀ ਸ਼ੋਭਾ ਸ਼ਬਾਬ ਤੇਰੀ।
ਦੇਗ ਸਾਂਝ ਤੇ ਪਿਆਰ ਸਿਖਾਏ ਸਭ ਨੂੰ, ਦਿੰਦੀ ਜੁਲਮ ਨੂੰ ਤੇਗ ਜਵਾਬ ਤੇਰੀ।
ਜਦੋਂ ਜੱਗ ਤੋਂ ਦਾਤਿਆ ‘ਲੋਪ ਹੋਇਆ, ਤੇਰੇ ਨਾਲ਼ ਅਲੋਪ ਸੱਚਾਈ ਹੋ ਗਈ।
ਲੋਕੀਂ ਭੁਲ ਗਏ ਫੇਰ ਉਪਕਾਰ ਦਾ ਨਾਂ, ਅਤੇ ਫੇਰ ਪ੍ਰਧਾਨ ਬੁਰਾਈ ਹੋ ਗਈ।
ਵੱਖਵਾਦ ਦਾ ਕਿਹਾ ਬੁਖਾਰ ਚੜ੍ਹਿਐ, ਸਮਝਣ ਕੱਟੜਤਾ ਇਹਦੀ ਦਵਾਈ ਹੋ ਗਈ।
ਆਪਣੇ ਫਿਰਕੇ ਲਈ ਦੂਸਰੇ ਕਤਲ ਕਰਨੇ, ਇਹੋ ਇਹਨਾਂ ਦੀ ਕਿਰਤ ਕਮਾਈ ਹੋ ਗਈ।

ਨਜ਼ਰ ਜ਼ਰਾ ਕੁ ਮਾਰ ਕੇ ਦੇਖ ਤਾਂ ਸਹੀ, ਕੂੜ ਜੱਗ ਤੇ ਹੋਇਆ ਪ੍ਰਧਾਨ ਦਿਸਦਾ।
ਕਿਧਰੇ ਵਾਹਿਗੁਰੂ ਤੇ ਰਾਮ ਪਏ ਲੜਦੇ, ਲੜਦਾ ਅੱਲਾ ਨਾਲ਼ ਕਿਧਰੇ ਭਗਵਾਨ ਦਿਸਦਾ।
ਹਾਮੀ ਏਕਤਾ ਦੇ ਦੀ ਸੁਣਦਾ ਕੋਈ ਨਾਹੀ, ਰੋਂਦਾ ਖੜ੍ਹਾ ਇੱਕ ਪਾਸੇ ਹੈਰਾਨ ਦਿਸਦਾ।
ਬਾਹਰੋਂ ਖਾਲਸੇ ਲੱਖਾਂ ਹੀ ਨਜ਼ਰ ਆਵਣ, ਖਾਲਸ ਇੱਕ ਵੀ ਨਹੀਂ ਇਨਸਾਨ ਦਿਸਦਾ।

ਕੌਣ ਫਿਰਕਾਂਪ੍ਰਸਤਾਂ ਨੂੰ ਠੱਲ ਪਾਊ, ਅੱਜ ਇਹਨਾਂ ਨੂੰ ਮਾਰਗ ਦਿਖਾਊ ਕਿਹੜਾ?
ਜ਼ਾਇਜ਼ ਕਿਹਾ ਸੀ ਲੋੜ ਤੂੰ ਤੇਗ ਦੀ ਨੂੰ, ਅਸਲ ਅਰਥ ਪਰ ਸਾਨੂੰ ਸਮਝਾਊ ਕਿਹੜਾ?
ਚੜ੍ਹੀ ਜੁਲਮ ਦੀ ਤੇਜ਼ ਹਨੇਰੀ ਜਿਹੜੀ, ਇਹਨੂੰ ਦੱਸ ਮਾਹੀਆ ਠੱਲ ਪਾਊ ਕਿਹੜਾ?
ਚੱਕੀ ਦੁੱਖਾਂ ਤੇ ਗ਼ਮਾਂ ਦੀ ਪੀਹਦਿਆਂ ਨੂੰ, ਬਾਜਾਂ ਵਾਲਿਆ ਸਾਨੂੰ ਛੁਡਾਊ ਕਿਹੜਾ?

ਲੋੜ ਹਿੰਦ ਨੂੰ ਫੇਰ ਗੋਬਿੰਦ ਦੀ ਹੈ, ਮੁਲਕ ਢਾਹ ਬੈਠਾ ਅੱਜ ਫੇਰ ਢੇਰੀ।
ਰੱਸੇ ਫਾਹੀਆਂ ਦੇ ਅਤੇ ਗੁਲਾਮੀਆਂ ਦੇ, ਆ ਕੇ ਕੱਟ ਜਾਏ ਦਾਤਿਆ ਤੇਗ ਤੇਰੀ।
ਮੈਂ ਨਿਤਾਣਾ ਹਾਂ ਕਰ ਕੁੱਝ ਸਕਦਾ ਨਹੀਂ, ਲਗਨ ਕਰਨ ਦੀ ਡੂੰਘੀ ਪਰ ਬੜੀ ਮੇਰੀ।
ਬੱਸ ਨਿਗਾਹ ਸਵੱਲੀ ਦੀ ਲੋੜ ਇੱਕੋ, ਮੇਰੇ ਪ੍ਰੀਤਮਾ ਕਾਸ ਤੋਂ ਲਾਈ ਦੇਰੀ?

ਤੇਰੀ ਯਾਦ ਵਿੱਚ ਡੁੱਲਦੇ ਹੰਝੂਆਂ ਨੂੰ, ਮਾਲ਼ਾ ਵੱਖਰੀ ਵਿੱਚ ਪਰੋ ਦਾਤਾ।
ਜੋਤ ਜਗੇ ਜਿਹੜੀ ਨੂਰ ਦਏ ਮੈਂਨੂੰ, ਜ਼ਰਾ ਸਾਹਮਣੇ ਨੈਣਾਂ ਦੇ ਹੋ ਦਾਤਾ।
ਦਾਗ਼ ਦਿਲ ਤੇ ਜੋ ਪਾਏ ਔਗਣਾਂ ਨੇ, ਪਾ ਕੇ ਝਾਤ ਦੇ ਸਾਰੇ ਓਹ ਧੋ ਦਾਤਾ।
ਸ਼ਕਤੀ “ਤੇਗ਼” ਦੀ ਤੇਰੀ ਅਣਮੋਲ ਜਿਹੜੀ, ਨਿੱਕੀ “ਕਲਮ” ਦੇ ਵਿੱਚ ਸਮੋ ਦਾਤਾ।

ਮਿਹਰ ਜ਼ਰਾ ਕੁ ਕਰ ਫਿਰ ਕਸਮ ਤੇਰੀ, ਸਦਾ ਤੇਰੇ ਹੀ ਗੁਣ ਬੱਸ ਗਾਵਾਂਗਾ ਮੈਂ।
ਬਦੀਆਂ ਅਤੇ ਬੁਰਾਈਆਂ ਨੂੰ ਦੂਰ ਕਰਸਾਂ, “ਢੰਗ” ਨਵਾਂ ਹੀ ਕੋਈ ਅਪਣਾਵਾਂਗਾ ਮੈਂ।
ਭਾਈਚਾਰਾ, ਪਿਆਰ ਤੇ ਏਕਤਾ ਦਾ, ਝੰਡਾ ਜੱਗ ਵਿੱਚ ਮਾਹੀਆ ਝੁਲਾਵਾਂਗਾ ਮੈਂ।
ਮੇਰੇ ਦਾਤਿਆ, ਚੋਜ਼ੀਆ, ਪ੍ਰੀਤਮਾ ਵੇ, ਸੱਚੇ-ਨਾਮ ਦੇ ਪੂਰਨੇ ਪਾਵਾਂਗਾ ਮੈਂ।


05/01/14)
ਗੁਰਮੀਤ ਸਿੰਘ ਅਸਟ੍ਰੇਲੀਆ

ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ, ਸਿੱਖ ਮਾਰਗ …. .
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ ਨੂੰ ਬੇਨਤੀ ਹੈ ਕਿ ਕੈਲੰਡਰ ਬਾਰੇ ਅਸੀਂ ਪਹਿਲਾਂ ਹੀ ਪੱਤਰ ਵਿਹਾਰ ਬੰਦ ਕਰ ਚੁੱਕੇ ਹਾਂ ਕਿਉਂਕਿ ਜਿੰਨ੍ਹੀ ਕੁ ਮੈਨੂੰ ਜਾਣਕਾਰੀ ਸੀ, ਉਹ ਲੇਖ ਦੁਆਰਾ ਸਾਂਝੀ ਕਰ ਦਿੱਤੀ ਹੋਈ ਹੈ। ਜੇ ਸਰਦਾਰ ਸਰਬਜੀਤ ਸਿੰਘ, ਸਰਦਾਰ ਗੁਰਸ਼ਰਨ ਸਿੰਘ ਕਸੇਲ, ਡਾ. ਗੁਰਮੀਤ ਸਿੰਘ ਬਰਸਾਲ ਜਾਂ ਉਨ੍ਹਾਂ ਦਾ ਹੋਰ ਕੋਈ ਸਾਥੀ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਮੈਨੂੰ ਕੋਈ ਇਤਰਾਜ ਨਹੀਂ ਅਤੇ ਨਾ ਹੀ ਮੈਂ ਕਿਸੇ ਨੂੰ ਕਿਹਾ ਕਿ ਮੇਰੇ ਵਿਚਾਰ ਹੀ ਠੀਕ ਹਨ!
ਗੁਰਮੀਤ ਸਿੰਘ


04/01/14)
ਗੁਰਸ਼ਰਨ ਸਿੰਘ ਕਸੇਲ

ਦਲੇਰ ਸਿੰਘ ਜੋਸ਼ ਜੀ ਅਤੇ ਸ੍ਰ ਗੁਰਮੀਤ ਸਿੰਘ ਸਿੱਡਨੀ ਜੀ,

ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥


ਭਾਈ ਜੋਸ਼ ਜੀ, ਆਪ ਦੇਸ਼-ਵਿਦੇਸ਼ ਵਿਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋ , ਬਹੁਤ ਵਧੀਆ ਹੈ । ਆਪ ਸਿੱਖ ਮਾਰਗ ਰਾਹੀਂ ਵੀ ਬਹੁਤ ਸਾਰੇ ਪਾਠਕਾਂ ਨੂੰ ਗੁਰਬਾਣੀ ਦੇ ਸ਼ਬਦ ਦੀ “ਸਮੀਖਿਆ” ਦੱਸਦੇ ਹੋ । ਏਸੇ ਕਰਕੇ ਹੀ ਮੈਂ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ”ਸੁਲਹੀ” ਸ਼ਬਦ ਬਾਰੇ ਜਾਣਕਾਰੀ ਦੇਣੀ, ਕਿ ਇਹ ਕਿਸ ਭਾਸ਼ਾ ਦਾ ਹੈ ਆਦਿ ? ਪਰ ਲੱਗਦਾ ਹੈ ਕਿ ਮੈਂਨੂੰ ਧਰਮ ਬਾਰੇ ਮਾਮੂਲੀ ਜਾਣਕਾਰੀ ਹੋਣ ਕਰਕੇ ਤੁਸੀਂ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ; ਹਾਲਾਂਕਿ ਤੁਸੀਂ ਇਸ ਸਾਈਟ ‘ਤੇ ਹੋਰ ਸ਼ਬਦਾਂ ਦੀ “ਸਮੀਖਿਆ” ਦੇਂਦੇ ਰਹੇ ਹੋ । ਸੋ, ਆਪ ਜੀ ਨੂੰ ਫਿਰ ਬੇਨਤੀ ਹੈ ਕਿ “ਸੁਲਹੀ” ਸ਼ਬਦ ਬਾਰੇ ਵੀ ਆਪਣੀ ਅਨਮੁਲੀ ਜਾਣਕਾਰੀ ਸਾਂਝੀ ਕਰਨੀ ਜੀ ।

ਸ਼ਬਦ ਦੀ ਜਾਣਕਾਰੀ ਲੈਂਦਿਆਂ ਕਈ ਵਾਰ ਵਿਚਾਰ ਬਦਲਦੇ ਰਹਿੰਦੇ ਹਨ, ਜਿਵੇਂ ਤੁਸੀਂ ਇਸ ਸਾਈਟ ਤੇ ਪੜ੍ਹਿਆ ਹੀ ਹੋਣਾ ਹੈ ਕਿ ਸ੍ਰ ਬਲਦੇਵ ਸਿੰਘ ਜੀ ਟੋਰਾਂਟੋ ਹੁਰਾਂ ਨੇ “ਸੁਲਹੀ” ਸ਼ਬਦ ਨੂੰ ਕਈ ਮਹੀਨੇ ਅੰਗਰੇਜੀ ਦਾ ਸ਼ਬਦ
(SULLY) ਸਮਝਦੇ ਰਹੇ ਅਤੇ ਇਹ ਪਦ ਅਰਥ ਕੀਤੇ ਸਨ: ਹਿੰ: ਮਿਟੀ ਮੇ ਮਿਲਾ ਦੇਨਾ, (damage the purity or integrity of defile)। ਸੁਲਹੀ – ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਭਾਵ ਮਿਟੀ ਵਿੱਚ ਮਿਲ ਜਾਣਾ,)
ਪਰ ਹੁਣ ਅਚਾਨਕ ਉਹਨਾਂ ਨੂੰ ਪਤਾ ਲੱਗਾ ਕਿ ਸੁਲਹੀਸ਼ਬਦ ਤਾਂ ਹਿੰਦੀ ਦਾ ਹੈ ਅਤੇ ਹੁਣ ਪਦ ਅਰਥ ਬਦਲ ਦਿਤੇ ਹਨ: - ਸੁਲਹੀ ਹਿੰ: शूल से सूली ਤੋਂ ਹੈ। ਸੁਲਹੀ ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ”, । ਹੁਣ ਇਹਨਾਂ ਨੇ ਇਹ ਸਬਦ ਇਥੋਂ ਲਿਆ ਲੱਗਦਾ ਹੈ: Meaning of शूल in Almaany English-Hindi Dictionary . आडी रखी हुई वस्तु , २ . मूली , शूल , ३ . दुःख , कष्ट , विपदा , ४ . ईसाई धर्म का चिह्न , क्रूश prong: १ . कांटा , शूल , २ . त्रिशूल

ਸੋ, ਵੀਰ ਜੀ, ਮੇਰਾ ਕਹਿਣ ਦਾ ਮਕਸਦ ਸੀ ਕਿ ਜਦ ਤੀਕਰ ਸੋਚ-ਵਿਚਾਰ ਚਲਦੀ ਹੈ, ਕੋਈ ਨਾ ਕੋਈ ਨਵੀਂ ਜਾਣਕਾਰੀ ਮਿਲਦੀ ਰਹਿੰਦੀ ਹੈ । ਇਸ ਲਈ ਤੁਸੀਂ ਵੀ ਇਸ ਸ਼ਬਦ ਬਾਰੇ ਆਪਣੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦੀ ਮੇਹਰਬਾਨੀ ਕਰਨੀ ਜੀ; ਧੰਨਵਾਦੀ ਹੋਵਾਂਗਾ ।

ਸ੍ਰ ਗੁਰਮੀਤ ਸਿੰਘ ਜੀ, ਆਪ ਜੀ ਦਾ ਲੇਖ “ਨਾਨਕਸ਼ਾਹੀ ਕੈਲੰਡਰ ਦਾ ਝਮੇਲਾ” ਪੜ੍ਹਿਆ ਹੈ । ਅਸਲ ਗੱਲ ਇਹ ਹੈ ਕਿ ਮੈਂਨੂੰ ਤਾਂ ਕੈਲੰਡਰ ਦਾ ੳ-ਅ ਵੀ ਨਹੀਂ ਪਤਾ । ਇਸ ਬਾਰੇ ਤੁਹਾਨੂੰ ਸ੍ਰ ਸਰਵਜੀਤ ਸਿੰਘ ਹੋਰਾਂ ਨੇ ਵਿਚਾਰ ਕਰਨ ਲਈ ਬੇਨਤੀ ਕੀਤੀ ਸੀ ਪਰ ਤੁਸੀਂ ਅੱਜ ਤੀਕਰ ਤੇ ਕੋਈ ਜਵਾਬ ਨਹੀਂ ਦਿਤਾ; ਸ਼ਾਇਦ ਇਹ ਚਿੱਠੀ ਲੱਗਣ ਤੀਕਰ ਜਵਾਬ ਦੇ ਹੀ ਦੇਵੋ ਤਾਂ ਖੁਸ਼ੀ ਹੋਵੇਗੀ; ਕਿਉਂਕਿ ਕਈ ਮੇਰੇ ਵਰਗੇ ਵੀ ਤੁਹਾਡੇ ਦੋਹਾਂ ਦੇ ਵਿਚਾਰ –ਵਿਟਾਂਦਰੇ ਤੋਂ ਕੁਝ ਸਮਝਣ ਦੀ ਕੋਸ਼ਿਸ਼ ਕਰਨਗੇ ।

ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


04/01/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋਚਾਂ ਛੱਡਦੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੋਚਾਂ ਛੱਡਦੇ, ਬਹਿਸਾਂ ਛੱਡ ਦੇ,
ਜੱਗ ਤੇ ਝੂਠੀਆਂ ਆਸਾਂ ਛੱਡ ਦੇ।
ਪਹਿਲਾਂ ਅੰਦਰ ਖਾਲੀ ਕਰ ਲੈ,
ਉਸ ਬਿਨ ਹੋਰ ਧਰਾਸਾਂ ਛੱਡ ਦੇ।
ਮੰਜ਼ਿਲ ਤਾਂ ਬਸ ਇੱਕੋ ਤੇਰੀ,
ਮੰਜ਼ਿਲ ਹੋਰ ਤਲਾਸ਼ਾਂ ਛੱਡ ਦੇ।
ਜੱਗ ਨੂੰ ਛੱਡ ਕੇ ਉਸ ਦਾ ਹੋ ਜਾ,
ਜੱਗ ਦੀਆਂ ਖੇਡਾਂ ਰਾਸਾਂ ਛੱਡ ਦੇ।
ਸਭ ਕੁੱਝ ਛੱਡ ਉਸ ਵਿੱਚ ਜਾ ਮਿਲ ਜਾ,
ਸੋਚਾਂ ਛੱਡ, ਕਿਆਸਾਂ ਛੱਡ ਦੇ।
ਨਾਮ ਸਹਾਰੇ ਭਵ ਨੂੰ ਤਰ ਜਾ,
ਸੌਖਾ ਹੋ ਕੇ ਸਾਸਾਂ ਛੱਡ ਦੇ।


04/01/14)
ਸੁਰਿੰਦਰ ਸਿੰਘ ਖਾਲਸਾ

{’ਰੰਗਲਾ ਪੰਜਾਬ’, ਹੋਇਆ ‘ਗੰਧਲਾ ਪੰਜਾਬ’}
ਰੰਗਲਾ ਪੰਜਾਬ … … ਹੋਇਆ ਗੰਧਲਾ ਪੰਜਾਬ, ਹਾਂ ਜੀ ਗੰਧਲਾ ਪੰਜਾਬ … … … … … … … …।
ਸੀ ਧਰਤੀ ਪੰਜ ਦਰਿਆਵਾਂ ਦੀ, ਛਿੰਝਾਂ ਮੇਲਿਆਂ ਨੂੰ ਊਡੀਕਦੇ ਚਾਵਾਂ ਦੀ।ਪੰਜਾਂ ਨੂੰ ਵਿਛੋੜਤਾ ਅਖੌਤੀ ਅਜਾਦੀ ਨੇ, ਦਿਤਾ ਲੰਗੜਾ ਕਰ ਪੰਜਾਬ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ … ।
ਏਥੋਂ ਦੇ ਲੋਕ ਬੜੇ ਹੀ ਰੰਗੀਲੇ ਨੇ, ਪਹਿਲਾਂ ਸੀ ਅਣਖੀਲੇ, ਹੁਣ ਨਸ਼ੀਲੇ ਨੇ।ਹੁਣ ਤਾਂ ਨਿੱਤ ਹੀ ਮਹਿਫਲਾਂ ਲੱਗਦੀਆਂ ਨੇ, ਹਰ ਮਹਿਫਲ ‘ਚ ਚੱਲੇ ਸ਼ਰਾਬ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ. . ।
ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਏ, ਜਿਸ ਵਿੱਚ ਜ਼ਹਿਰ ਹੀ ਜ਼ਹਿਰ ਵੱਗਦਾ ਏ। ਅਫੀਮ ਤੇ ਭੁੱਕੀ ਪਿੰਡ-ਪਿੰਡ ਵਿਕਦੀ ਏ, ਹਰ ਨੁੱਕੜ ਤੇ ਵਿਕੇ ਸ਼ਰਾਬ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ …।
ਗਭਰੂਆਂ ਜੀਵਨ ਨਸ਼ਿਆਂ ‘ਚ ਗਵਾਇਆ ਏ, ਸਮੈਕ ਤੇ ਹਿਰੋਇਨ ਦਾ ਵੀ ਚੱਸਕਾ ਲਾਇਆ ਏ।ਬਲੈਕੀਏ ਰੱਜ ਕੇ ਨੋਟ ਕਮਾਉਂਦੇ ਨੇ, ਘਰਾਂ ਦੇ ਘਰ ਹੋ ਰਹੇ ਬਰਬਾਦ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ …. ।
ਪੈ ਰਹੇ ਘਰ-ਘਰ ਵੈਣ ਸਿਆਪੇ ਨੇ, ਗਭਰੂ ਮਰਦੇ ਤੇ ਰੁਲਦੇ ਮਾਪੇ ਨੇ, ਨਸ਼ਿਆਂ ਵਿੱਚ ਜਵਾਨੀਆਂ ਮਰ ਰਹੀਆਂ, ਦੇਖ-ਦੇਖ ਕੇ ਝੂੱਠੇ ਖੁਆਬ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ …. . ।
ਨੌਂ ਜਵਾਨ ਮਾਰੇ ਬੇ-ਰੋਜ਼ਗਾਰੀ ਦੇ, ਸਰਕਾਰਾਂ ਦੀ ਮਾੜੀ ਕਾਰਗੁਜਾਰੀ ਦੇ। ਕੋਰਸ ਕਰਕੇ ਵੀ ਨੌਕਰੀ ਮਿਲਦੀ ਨਹੀਂ, ਭੱਟਕ ਕੇ ਕਰਦੇ ਫਿਰ ਅਪਰਾਧ, ਰੰਗਲਾ ਪੰਜਾਬ ਹੋਇਆਂ ਗੰਧਲਾ ਪੰਜਾਬ …. ।
ਕਿਸਾਨ ਨਿੱਤ ਹੀ ਫਾਹੇ ਲੈ ਮਰਦੇ ਨੇ, ਹਾਕਮ ਧਿਆਨ ਨਾ ਭੋਰਾ ਧਰਦੇ ਨੇ। ਕੁਝ ਸਪਰੇਆਂ ਕਰਦੇ ਮਰ ਜਾਂਦੇ, ਕੁੱਝ ਨੂੰ ਕਰਜ਼ਿਆਂ ਕੀਤਾ ਬਰਬਾਦ, ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ …. ।
ਏਥੇ ਭੇਖੀਆਂ ਜ਼ਾਲ ਬਿਛਾਇਆ ਏ, ਠੱਗਾਂ ਬਾਣਾ ਸਾਧਾਂ ਦਾ ਪਾਇਆ ਏ। ਜਣਾਂ-ਖਣਾਂ ਹੀ ‘ਬਾਬਾ’ ਬਣ ਬੈਠਾ, ਥਾਂ-ਥਾਂ ‘ਡੇਰੇ’ ਕਰਕੇ ਅਬਾਦ, ਰੰਗਲਾ ਪੰਜਾਬ, ਹੋਇਆ ਗੰਧਲਾ ਪੰਜਾਬ …. ।
ਇਕ ਗੰਦ ਗਵਈਆਂ ਪਾਇਆ ਏ, ਜਿਹਨਾਂ ਰੱਜ ਕੇ ਮੰਦਾ ਗਾਇਆ ਏ। ਸਭਿਆਚਾਰ ਦੀ ਜੱਖਣਾ ਪੁੱਟ ਸੁੱਟੀ, ਫਿਰ ਵੀ ਕਹਿੰਦੇ ਨੇ ਗਾਉਂਦਾ ਪੰਜਾਬ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ. . ।
ਮਾਂ ਬੋੱਲੀ ਨਾਲ ਗੱਧਾਰੀ ਕਰਦੇ ਨੇ, ਪੰਜਾਬੀ ਹੋ ਕੇ ਵੀ ਜੋ ਬੋਲਣੋ ਡਰਦੇ ਨੇ। ਕਾਗਜ਼ਾਂ ‘ਚ ਹੋਰ ਲਿਖਾਉਂਦੇ ਨੇ, ਉਂਝ ਕਹਿੰਦੇ ਨੇ ਸਾਡਾ ਹੀ ਪੰਜਾਬ, ਰੰਗਲਾ ਪੰਜਾਬ ਹੋਇਆ ਗੰਧਲਾ ਪੰਜਾਬ … … …. ।


03/01/14)
ਗੁਰਸ਼ਰਨ ਸਿੰਘ ਕਸੇਲ

ਵਧਾਈ ਦੇ ਪਾਤਰ
ਕੱਲ੍ਹ ਸਾਡੇ ਲਾਗੇ
(Scarborough) ਸਕਾਰਬਰੋ ਗੁਰਦੁਆਰੇ ਜਾਣ ਦਾ ਮੌਕਾ ਮਿਲਿਆ । ਉਥੇ ਜਦੋਂ ਕੜਾਹ ਪ੍ਰਸ਼ਾਦ ਲੈਣ ਲਗਾ ਤਾਂ ਵੇਖਿਆ ਕਿ ਪ੍ਰਸ਼ਾਦ ਦੇਣ ਵਾਲੇ ਵੀਰ ਨੇ ਹੱਥ ਨੂੰ (Polythene Glove) ਪੋਲੀਥੀਨ ਦਾ ਦਸਤਾਨਾ ਪਾਇਆ ਹੋਇਆ ਸੀ । ਇਹ ਵੇਖ ਕੇ ਖੁਸ਼ੀ ਹੋਈ, ਅਤੇ ਉਸ ਵੀਰ ਨੂੰ ਵਧਾਈ ਦਿਤੀ ਅਤੇ ਬਾਹਰ ਦੋ ਪ੍ਰਬੰਧਕ ਵੀਰਾਂ ਨੂੰ ਵੀ । ਚਲੋ ਦੇਰ ਨਾਲ ਹੀ ਸਹੀ, ਕੁਝ ਤਾਂ ਜਮਾਨੇ ਨਾਲ ਚਲਣ ਦੀ ਸੋਚ ਸਾਡੇ ਧਾਰਮਿਕ ਲੀਡਰਾਂ ਵਿਚ ਆ ਰਹੀ ਹੈ । ਜਾਂ ਕਨੇਡਾ ਸਰਕਾਰ ਦਾ ਨੰਗੀ ਹੱਥੀ ਕਿਸੇ ਵਿਅਕਤੀ ਨੂੰ ਕੋਈ ਖਾਣ ਵਾਲੀ ਵਸਤੂ ਦਾ ਨਾ ਦੇਣਾ ਕਾਨੂੰਨ ਲਾਗੂ ਹੈ ਜਾਂ ਸਾਡੇ ਧਾਰਮਿਕ ਲੀਡਰਾਂ ਦੀ ਸੋਚ ਵਿਚ ਆਈ ਤਬਦੀਲੀ ਹੋਵੇ, ਹੈ ਵਧਾਈ ਦੇ ਪਾਤਰ ।
ਮੈਂਨੂੰ ਯਾਦ ਹੈ ਕਿ ਤਕਰੀਬਨ 10-12 ਕੁ ਸਾਲ ਪਹਿਲਾਂ ਜਦੋਂ ਗਿਆਨੀ ਸੁਰਜੀਤ ਸਿੰਘ ਜੀ ਦਿਲੀ ਵਾਲਿਆਂ ਕੋਲੋਂ ਕੁਝ ਧਾਰਮਿਕ ਕਿਤਾਬਾਂ ਲਈਆਂ ਸਨ, ਜਿਸ ਵਿਚ ਭਾਈ ਕਾਹਨ ਸਿੰਘ ਨਾਭਾ ਜੀ ਵੱਲੋਂ ਕੜਾਹ ਪ੍ਰਸ਼ਾਦ ਨੰਗੇ ਹੱਥ ਦੇਣ ਦੀ ਬਜਾਏ ਕੋਈ ਹੋਰ ਤਰੀਕੇ ਦੱਸੇ ਸਨ ਤਾਂ ਇਸੇ ਗੁਰਦੁਆਰੇ ਵਾਲੇ ਸ੍ਰ ਬਰਾੜ ਜੀ ਨੂੰ ਕੁਝ ਕਿਤਾਬਾਂ ਲਾਇਬਰੇਰੀ ਵਿਚ ਰੱਖਣ ਦੀ ਗੱਲ ਕੀਤੀ ਸੀ ਤਾਂ ਬਰਾੜ ਜੀ ਨੇ ਕੜਾਹ ਪ੍ਰਸਾਦ ਨੂੰ ਨੰਗੇ ਹੱਥੀ ਨਾਂ ਦੇਣ ਦੀ ਸਲਾਹ ਪੜ੍ਹ ਕੇ ਬਹੁਤ ਬੁਰਾ ਮਨਾਇਆ ਸੀ ਤੇ ਕਿਤਾਬਾਂ ਲਿਖਣ ਵਾਲਿਆਂ ਨੂੰ ਕਾਮਰੇਟਾਂ ਤੋਂ ਵੀ ਮਾੜਾ ਕਿਹਾ ਸੀ ।
ਪਰ ਚਲੋ, ਸ਼ੁਕਰ ਹੈ; ਹੁਣ ਹੀ ਇਸ ਪਾਸੇ ਵੱਲ ਖਿਆਲ ਕੀਤਾ ਹੈ । ਸੋ, ਆਸ ਹੈ ਕਿ ਸਾਡੇ ਹੋ ਧਾਰਮਿਕ ਅਸਥਾਨ ਵੀ ਇਸ ਪਾਸੇ ਧਿਆਨ ਦੇਣਗੇ ਤਾਂ ਜੋ ਕਿਸੇ ਹੋਰ ਕੌਮ/ਧਰਮ ਦਾ ਵਿਅਕਤੀ ਸਾਡੇ ਗੁਰਦੁਆਰੇ ਆ ਕੇ ਨੰਗੀ ਹੱਥੀਂ ਕੜਾਹ ਪ੍ਰਸ਼ਾਦ ਲੈਕਿ ਖਾਣ ਤੋਂ ਝਿਝਕੇ ਨਾਂ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
ਏਜ਼ੈਕਸ


ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਜਿਹਨਾ ਪੰਜ ਨਵੇਂ ਲੇਖਕਾਂ ਦੇ ਲੇਖ 10 ਤੋਂ ਜ਼ਿਆਦਾ ਛਪ ਚੁੱਕੇ ਹਨ ਜਾਂ ਛਪਣ ਲਈ ਪਹੁੰਚ ਚੁੱਕੇ ਹਨ ਉਹਨਾ ਦੇ ਨਾਮ ਦੀ ਵੱਖਰੀ ਫਾਈਲ ਬਣਾ ਕੇ ਅੱਜ 3 ਜਨਵਰੀ 2014 ਨੂੰ ਲੇਖ ਲੜ੍ਹੀ ਵਿੱਚ ਪਾ ਦਿੱਤੀ ਹੈ। ਜਿਹੜੇ ਲੇਖਕਾਂ ਦੇ ਆਪਣੇ ਬਲੌਗ/ਸਾਈਟਾਂ ਹਨ ਅਤੇ ਜਾਂ ਫਿਰ ਕਿਸੇ ਕਾਰਨ ਉਹਨਾ ਦੇ ਲੇਖ ਇੱਥੇ ਕਈ ਚਿਰ ਤੋਂ ਨਹੀਂ ਛਪਦੇ, ਉਹਨਾ ਦੇ ਨਾਮ ਲੇਖ ਲੜੀ ਚੌਥੀ ਦੇ ਥੱਲੇ ਹੋਰ ਲਿੰਕ ਵਿੱਚ ਤਬਦੀਲ ਕਰ ਦਿੱਤੇ ਹਨ-ਸੰਪਾਦਕ।


03/01/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸ਼ਬਦ ਦਾ ਮਹੱਤਵ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸ਼ਬਦਾਂ ਦੀ ਗੁੰਝਲ ਵਿੱਚ ਪੈ ਕੇ।
ਕੀ ਖੱਟ, ਗਿਆਨ ਅਜਿਹਾ ਲੈ ਕੇ।
ਸ਼ਬਦਾਂ ਦੀ ਥਾਂ ਸ਼ਬਦ ਨਾਮ ਲੈ,
ਬਹੁਤਿਆਂ ਤੋਂ ਇੱਕ ਦਾ ਹੋ ਰਹਿ ਕੇ।
ਮੋਹ ਮਮਤਾ ਦੇ ਜਾਲ ਨੇ ਝੂਠੇ,
ਤੋੜ ਭਰਮ, ਸੱਚ ਦੇ ਰਾਹ ਪੈ ਕੇ।
ਇੱਕੋ ਇੱਕ ਜੋ ਪ੍ਰਾਣ ਆਧਾਰਾ,
ਜਪ ਉਹ, ਜੱਗ ਤੋਂ ਉਪਰ ਰਹਿ ਕੇ।
ਸਾਸ ਸਾਸ ਵਿੱਚ ਉਹ ਹੀ ਹੋਵੇ
ਮਿਲ ਉਸ ਨੂੰ ਰੂਹ ਦਾ ਫੁੱਲ ਟਹਿਕੇ।
ਮਿਲ ਜਾ, ਮਿਟ ਜਾ, ਏਹੋ ਰਸਤਾ,
ਸਾਗਰ ਮਿਲ ਦਰਿਆ ਜਿਉਂ ਵਹਿ ਕੇ।


02/01/14)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਬੇਨਤੀ ਹੈ ਕਿ ਸ੍ਰ ਬਲਦੇਵ ਸਿੰਘ ਜੀ ਟੋਰਾਂਟੋ ਹੋਰਾਂ ਨੇ ਜਿਹੜੇ ਪਹਿਲਾਂ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸ਼ਬਦ ਦੇ ਪਦ ਅਰਥ ਪਹਿਲਾਂ ਲਿਖੇ ਸਨ, ਉਹ ਇਹ ਸਨ: , (ਪਦ ਅਰਥ: - ਸੁਲਹੀ –
(sully) ਹਿੰ: ਮਿਟੀ ਮੇ ਮਿਲਾ ਦੇਨਾ, (damage the purity or integrity of defile)। ਸੁਲਹੀ – ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਭਾਵ ਮਿਟੀ ਵਿੱਚ ਮਿਲ ਜਾਣਾ,)
ਪਰ ਜਦੋਂ ਮੈਂ 25-12-13 ਨੂੰ ਇਸ ਸ਼ਬਦ ਦੇ ਪਦ ਅਰਥ ਵੇਖੇ ਤਾਂ ਇਹ ਬਦਲ ਕਿ ਇਹ ਲਿਖੇ ਹੋਏ ਹਨ: ਪਦ ਅਰਥ: - ਸੁਲਹੀ – ਹਿੰ:
शूल से सूली ਤੋਂ ਹੈ। ਸੁਲਹੀ – ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ”, ।
ਕਿਸੇ ਵੀਰ ਨੇ ਮੇਰੇ ਕੋਲੋ ਪੁੱਛਿਆ ਸੀ, ਕਿ ਮੈਂ ਉਪਰ ਵਾਲੇ ਪਦ ਅਰਥ ਕਿਥੋਂ ਲਏ ਹਨ, ਜਦ ਕਿ ਸ੍ਰ ਬਲਦੇਵ ਸਿੰਘ ਜੀ ਨੇ ਤਾਂ ਪਦ ਅਰਥ ਹੋਰ ਦਿਤੇ ਹਨ ? ਮੈਂ ਆਪ ਹੈਰਾਨ ਸਾਂ ਕਿ ਇਹ ਕਿਵੇਂ ਹੋ ਗਿਆ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ

(ਟਿੱਪਣੀ:- ਸੁਰਸ਼ਰਨ ਸਿੰਘ ਕਸੇਲ ਜੀ ਲਗਦਾ ਹੈ ਕਿ ਤੁਸੀਂ ਬਲਦੇਵ ਸਿੰਘ ਦੀ 23 ਦਸੰਬਰ 2013 ਵਾਲੀ ਚਿੱਠੀ ਧਿਆਨ ਨਾਲ ਨਹੀਂ ਪੜ੍ਹੀ। ਉਸ ਚਿੱਠੀ ਦੇ ਚੌਥੇ ਪੈਰੇ ਨੂੰ ਧਿਆਨ ਨਾਲ ਪੜ੍ਹੋ। ਉਸ ਵਿੱਚ ਸੋਧ ਕਰਕੇ ਭੇਜਣ ਦੀ ਗੱਲ ਲਿਖੀ ਹੋਈ ਹੈ। ਜੋ ਕਿ ਉਨ੍ਹਾਂ ਨੇ ਸੋਧ ਕਰਕੇ ਭੇਜ ਦਿੱਤਾ ਸੀ ਅਤੇ ਉਹ ਸੋਧਿਆ ਹੋਇਆ ਪਾ ਦਿੱਤਾ ਗਿਆ ਸੀ-ਸੰਪਾਦਕ)
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਆਪ ਸੱਭ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ, ਭਗਤਾਂ ਜਾਂ ਕਿਸੇ ਸਿੱਖ ਨੇ ਵਾਪਰੀ ਦੁਨੀਆਵੀ ਘਟਣਾ ਜਾਂ ਦੁਰਘਟਣਾ ਦਾ ਜਿਕਰ ਕੀਤਾ ਹੈ ? ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ


02/01/14)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੁਬਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

(1)
ਕਰ ਕਰ ਬਹਿਸਾਂ, ਪੜ੍ਹ ਪੜ੍ਹ ਪੋਥੀ, ਸੁਣ ਸੁਣ ਲੈਕਚਰ ਸਾਰੇ।
ਮੈਨੂੰ ਤਾਂ ਮਾਲੂਮ ਇਹ ਹੋਇਆ, ਤੇਰੇ ਖੇਡ ਨਿਆਰੇ।
ਜਿਸ ਨੂੰ ਚਾਹੇਂ ਗਲ ਨਾਲ ਲਾਵੇਂ, ਜਿਸ ਚਾਹੇਂ ਭਟਕਾਵੇਂ,
ਤੇਰੀ ਨਦਰ ਪਵੇ ਤਾਂ ਹੋਵਣ, ਆਖਰ ਪਾਰ ਉਤਾਰੇ।
(2)
ਭੇਦ ਤਾਂ ਤੇਰਾ ਜਾਣ ਗਿਆ ਹਾਂ, ਪਰ ਤੇਰਾ ਨਾ ਹੋਇਆ,
ਜਾਣ ਜਾਣ ਕੇ ਇਹੋ ਜਾਣਿਆ, ਮੈਂ ਹਾਂ ਤੈਥੋਂ ਖੋਇਆ।
ਕੀਕੁੰ ਤੇਰੇ ਨੇੜੇ ਹੋਵਾਂ, ਕਿੰਜ ਪਛਾਣ ਬਣਾਵਾਂ,
ਕੀਕੂੰ ਮੇਰੀ ਨੀਂਦਰ ਖੁਲ੍ਹੇ, ਕਿਉਂ ਮੈਂ ਏਦਾਂ ਸੋਇਆ।
(3)
ਦੂਰ ਨਹੀਨ ਹੈਨ ਅੰਦਰ ਵਸਦੈਂ, ਅੱਖ ਲਿਆਵਾਂ ਕਿੱਥੋਂ?
ਹਰ ਸ਼ੈਂ ਵਿੱਚ ਤੂੰ ਹੀ ਵਸਦਾ, ਪਰ ਮੈਂ ਪਾਵਾਂ ਕਿੱਥੋਂ?
ਕਿਹੀ ਪਹੇਲੳ ਹੱਲ ਨਾ ਹੋਵੇ, ਸੋਚਾਂ ਚੱਕਰ ਪਾਇਆ,
ਸੋਚ ਮਿਟਾਕੇ, ਹੋਸ਼ਾਂ ਪਾਵਾਂ, ਦੇਖਾਂ ਸਾਵਾਂ ਕਿਥੌਂ?
(4)
ਲੱਖ ਤਪ, ਲੱਖ ਵਿਚਾਰ ਮਿਟਾਵਾਂ, ਲੱਖ ਧਿਆਨ ਲਗਾਵਾਂ,
ਤੈਨੂੰ ਜੋ ਖਿੱਚੇ ਜੇ ਉਹ ਨਾ, ਅੰਦਰ ਪ੍ਰੇਮ ਜਗਾਵਾਂ,
ਪ੍ਰੇਮ ਚੋਂ ਤਾਂਘਾਂ, ਉੱਠਣ ਦਮ ਦਮ, ਹੇ ਸਾਈਆਂ ਕਦ ਪਾਵਾਂ?
ਮਿਹਰ ਕਰੋ ਤੇ ਮੇਲ ਲਵੋ ਖੁਦ, ਵਿਛੁੜਣ ਨਾ ਸਹਿ ਪਾਵਾਂ।
(5)
ਜਿੰਦ ਨਿਮਾਣੀ ਤਾਂ ਮਰ ਜਾਣੀ, ਇਹ ਸਭ ਉਸ ਦੀ ਮਾਇਆ।
ਅੱਜ ਹੈ, ਕੱਲ੍ਹ ਨਹੀਂ ਹੈ, ਤਨ ਵਿਚ, ਸਾਹ ਆਇਆ ਨਾ ਆਇਆ।
ਮਾਣ ਤਾਂ ਇਕੋ ਉਸਦੇ ਨਾਂ ਦਾ, ਜਿਸ ਸਭ ਖੇਲ੍ਹ ਰਚਾਇਆ,
ਸਿਮਰਨ ਕਰਨ, ਕਰ ਨਾਮ ਕਮਾਈ, ਨਾਂ ਸੱਚਾ ਸਰਮਾਇਆ।
(6)
ਸਿਮਰਨ ਕਰ ਲੈ, ਧਿਆਨ ਲਗਾ ਲੈ, ਉਸ ਸੰਗ ਟੇਕ ਲਗਾ ਲੈ,
ਉਸ ਬਿਨ ਦੂਜਾ ਹੋਰ ਨਾ ਸੁਝੇ, ਸੋਚਾਂ ਨੂੰ ਬੰਨ੍ਹ ਲਾ ਲੈ,
ਮਾਇਆ ਦੀ ਖਿੱਚ ਰਹੇ ਨਾ ਕੋਈ, ਮੋਹ-ਮਮਤਾ ਨਾ ਛੂਹੇ,
ਧੂਹੇ ਤਾਂ ਖਿੱਚ ਬਸ ਇੱਕ ਉਸ ਦੀ, ਰੂਹ ਦਾ ਪ੍ਰੇਮ ਜਗਾ ਲੈ।
(7)
ਪ੍ਰੇਮ ਜਗੇ ਤਾਂ ਉਹ ਹੀ ਦਿੱਸੇ, ਦੂਰ ਨਜ਼ਰ ਨਾ ਜਾਵੇ,
ਅਮਦਰ ਬਾਹਰ ਇੱਕੋ ਦਿਸੇ, ਅੰਗ ਅੰਗ ਵਿੱਚ ਵਸ ਜਾਵੇ,
ਆਕਾਰਾਂ ਦੀ ਸੂਝ ਮਿਟਾ ਦੇ, ਨਿਰਗੁਣ, ਸਰਗੁਣ ਉਹ ਹੀ,
‘ਉਹ ਹੀ, ‘ਉਹ ਹੀ’ ਹਰ ਥਾਂ ਹੋਵੇ, ਉਸ ਬਿਨ ਕਿੱਝ ਨਾ ਭਾਵੇ।
(8)
ਆਪ ਮਿਟਾਣਾ ਤਾਂ ਉਸ ਪਾਣਾ, ਨੇਮ ਖੇਡ ਦਾ ਪੱਕਾ,
ਜੇ ਮੈਂ ਹਾਂ, ਤਾਂ ਫਿਰ ਉਹ ਨਾਂਹੀਂ, ਹੱਥ ਨਾ ਤੇਰੇ ਡੱਕਾ,
ਆਪ ਮਿਟਾਕੇ ਉਹ ਬਣ ਜਾਣਾ, ਮਕਸਦ ਰੱਖ ਹੁਣ ਏਹੋ,
ਉਸ ਸੰਗ ਮਿਲ ਜਾ, ਉਸ ਸੰਗ ਜੁੜ ਜਾ, ਨਾ ਕਰ ਜੱਕਾ-ਤੱਕਾ।
(9)
ਪ੍ਰੇਮ ਉਸੇ ਦਾ ਖਿਚਾਂ ਪਾਏ, ਖਿੱਚ ਬਿਨ ਫਰਕ ਨਾ ਜਾਏ।
ਉਸ ਦੀ ਨਦਰ ਪਵੇ ਜਦ ਆਖਰ, ਸਭ ਕੁੱਝ ਵਲ ਹੋ ਜਾਏ,
ਫਰਕ ਮਿਟੇ, ਇੱਕ ਮਿਕ ਹੋ ਜਾਈਏ, ਪਵਨ ਜਿਉਂ ਪਵਨ ਸਮਾਏ।
ਮਿਹਰ ਕਰੋ ਹੇ ਮੇਰੇ ਸਾਈਆਂ, ਦੂਰ ਰਿਹਾ ਨਾ ਜਾਏ।


02/01/14)
ਨਿਰਮਲ ਸਿੰਘ ਕੰਧਾਲਵੀ

ਆਵਾ ਊਤ ਗਿਆ
ਮੇਰਾ ਭਾਣਜਾ ਅਤੇ ਉਹਦਾ ਦੋਸਤ ਦੋਵੇਂ ਹੀ ਮੋਟਰਸਾਈਕਲ ਦੇ ਹਾਦਸੇ `ਚ ਖ਼ਤਮ ਹੋ ਗਏ ਸਨ। ਇਸ ਹਾਦਸੇ ਨਾਲ ਇਲਾਕੇ `ਚ ਸੋਗ ਦੀ ਲਹਿਰ ਦੌੜ ਗਈ। ਖ਼ੈਰ, ਜਿਵੇਂ ਕਹਿੰਦੇ ਹਨ ਕਿ ਮਰਿਆਂ ਨਾਲ਼ ਮਰਿਆ ਨਹੀਂ ਜਾਂਦਾ, ਸਾਰੀਆਂ ਧਾਰਮਿਕ ਤੇ ਸਮਾਜਿਕ ਰਸਮਾਂ ਹੋ ਗਈਆਂ। ਫੇਰ ਵਾਰੀ ਆਈ ਪਾਤਾਲ ਪੁਰੀ ਜਾ ਕੇ ਅਸਤ ਤਾਰਨ ਦੀ। ਮਿਥੇ ਦਿਨ `ਤੇ ਸਾਰਾ ਪਰਿਵਾਰ ਉੱਥੇ ਪਹੁੰਚਿਆ। ਜਦੋਂ ਫੁੱਲ ਦਰਿਆ ਵਿੱਚ ਪਾਏ ਤਾਂ ਭੈਣ ਬੇਹੋਸ਼ ਹੋ ਗਈ। ਉਸ ਨੂੰ ਮਸਾਂ ਸੰਭਾਲਿਆ। ਬਹੁਤ ਹੀ ਗ਼ਮਗੀਨ ਮਾਹੌਲ ਸੀ।
ਅਰਦਾਸ ਵਾਸਤੇ ਦਰਬਾਰ ਸਾਹਿਬ ਵਲ ਜਾ ਰਹੇ ਸਾਂ ਕਿ ਇੱਕ ਨੌਜੁਆਨ ਨਿਹੰਗ ਸਿੰਘ ਨੇ ਫਤਿਹ ਬੁਲਾਈ। ਫਤਿਹ ਦਾ ਜਵਾਬ ਦਿੱਤਾ ਤਾਂ ਉਸ ਨੇ ਆਪਣੇ ਵਾਸਤੇ ਬਾਣਾ ਖ਼ਰੀਦਣ ਲਈ ਮਾਇਆ ਦੀ ਮੰਗ ਭਿਖਾਰੀਆਂ ਵਾਂਗ ਲੇਲੜ੍ਹੀਆਂ ਕੱਢਦਿਆਂ ਰੱਖ ਦਿੱਤੀ ਹਾਲਾਂ ਕਿ ਉਸ ਨੇ ਨੀਲੇ ਰੰਗ ਦੇ ਬਹੁਤ ਵਧੀਆ ਵਸਤਰ ਪਹਿਨੇ ਹੋਏ ਸਨ ਤੇ ਪੂਰੇ ਨਿਹੰਗੀ ਬਾਣੇ `ਚ ਸੀ। ਅਸੀਂ ਤਾਂ ਪਹਿਲਾਂ ਹੀ ਦੋ ਨੌਜਵਾਨ ਗੱਭਰੂਆਂ ਦੀ ਬੇਵਕਤ ਮੌਤ ਨਾਲ਼ ਹਿੱਲੇ ਪਏ ਸਾਂ ਤੇ ਨਿਹੰਗ ਸਾਡੇ ਢੱਠੇ ਹੋਏ ਮਨਾਂ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਆਪਣਾ ਹੀ ਉੱਲੂ ਸਿੱਧਾ ਕਰਨਾ ਚਾਹੁੰਦਾ ਸੀ। ਉਸ ਹਾਲਤ ਵਿੱਚ ਵੀ ਮੈਂ ਆਪਣੇ ਗੁੱਸੇ ਨੂੰ ਕਾਬੂ `ਚ ਨਾ ਰੱਖ ਸਕਿਆ। ਗੁੱਸਾ ਇਸ ਗੱਲ ਦਾ ਆ ਰਿਹਾ ਸੀ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਮੰਗਤਿਆਂ ਤੋਂ ਬਾਦਸ਼ਾਹ ਬਣਾਇਆ ਸੀ ਤੇ ਇਹ ਨਿਹੰਗ ਦੇ ਭੇਸ ਵਿੱਚ ਮੰਗਤਿਆਂ ਵਾਲ਼ਾ ਕਰਮ ਕਰ ਰਿਹਾ ਸੀ। ਦੂਸਰਾ ਗੁੱਸਾ ਇਹ ਸੀ ਕਿ ਪਹਿਲਾਂ ਹੀ ਦੁਖੀ ਲੋਕਾਂ ਨੂੰ ਇਹ ਹੋਰ ਦੁਖੀ ਕਰ ਰਿਹਾ ਸੀ। ਉਸ ਨੇ ਸ਼ਾਇਦ ਇਹ ਸੋਚ ਕੇ ਇਹ ਜਗ੍ਹਾ ਚੁਣੀ ਹੋਵੇ ਕਿ ਦੁਖੀ ਵਿਅਕਤੀ ਕਿਸੇ ਬਹਿਸ ਵਿੱਚ ਨਹੀਂ ਪੈਣਗੇ ਤੇ ਚੁੱਪ ਕਰ ਕੇ ਉਹਦੇ ਹੱਥ `ਤੇ ਕੁੱਝ ਨਾ ਕੁੱਝ ਰੱਖ ਦੇਣਗੇ ਤੇ ਜਿਹੜੇ ਲੋਕ ਇੱਕ ਵਾਰੀ ਫੁੱਲ ਪਾ ਗਏ ਉਹਨੀਂ ਕਿਹੜਾ ਮੁੜ ਕੇ ਏਸ ਪਾਸੇ ਆਉਣੈ ਤੇ ਸਵੇਰ ਤੋਂ ਸ਼ਾਮ ਤਾਈਂ ਮੰਗ ਮੰਗ ਕੇ ਜੇਬ ਤੂੜ ਲਈ ਜਾਵੇ।
ਮੈਂ ਭਾਵੇਂ ਗੁੱਸੇ `ਚ ਸਾਂ ਪਰ ਫੇਰ ਵੀ ਬੜੇ ਸੁਲਝੇ ਹੋਏ ਲਫ਼ਜ਼ਾਂ `ਚ ਉਸ ਦੀ ਚੰਗੀ ਖੁੰਬ ਠੱਪੀ। ਕੁੱਝ ਹੋਰ ਲੋਕ ਵੀ ਖੜ੍ਹੇ ਹੋ ਕੇ ਇਹ ਨਜ਼ਾਰਾ ਦੇਖਦੇ ਰਹੇ। ਨਿਹੰਗ ਨੇ ਉੱਥੋਂ ਭੱਜਣ ਦੀ ਕੀਤੀ। ਜਦੋਂ ਅਸੀਂ ਅਰਦਾਸ ਤੋਂ ਵਿਹਲੇ ਹੋਏ ਤਾਂ ਮੈਂ ਦੇਖਿਆ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਕੁੱਝ ਮੁਲਾਜ਼ਮ ਰਜਿਸਟਰ ਵਿਗੈਰਾ ਲਈ ਬੈਠੇ ਕੋਈ ਵਿਚਾਰ ਕਰ ਰਹੇ ਸਨ। ਮੈਂ ਉਹਨਾਂ ਨੂੰ ਫ਼ਤਿਹ ਬੁਲਾਈ ਤੇ ਸ਼ਿਕਾਇਤ ਕਰਨ ਬਾਰੇ ਦੱਸਿਆ। ਉਹਨਾਂ `ਚੋਂ ਇੱਕ ਸੱਜਣ ਮੇਰੇ ਨਾਲ਼ ਹੀ ਬਾਹਰ ਆ ਗਿਆ, ਮੈਂ ਉਸ ਨੂੰ ਸਾਰੀ ਵਿਥਿਆ ਦੱਸੀ ਤੇ ਕਿਹਾ ਕਿ ਕਿਵੇਂ ਨਿਹੰਗ ਵਖ਼ਤ ਦੇ ਸਤਾਏ ਹੋਏ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਰਿਹਾ ਹੈ। ਉਸ ਮੁਲਾਜ਼ਮ ਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਉੱਥੇ ਲੈ ਚਲਾਂ ਜਿੱਥੇ ਨਿਹੰਗ ਪੈਸੇ ਮੰਗ ਰਿਹਾ ਸੀ। ਜਦੋਂ ਅਸੀਂ ਉਸ ਜਗ੍ਹਾ `ਤੇ ਪਹੁੰਚੇ ਤਾਂ ਨਿਹੰਗ ਗ਼ਾਇਬ ਸੀ। ਇੱਕ ਸੇਵਾਦਾਰ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਿਹੰਗ ਨੂੰ ਲੰਗਰ ਵਲ ਨੂੰ ਜਾਂਦਿਆਂ ਦੇਖਿਅ ਹੈ। ਅਸੀਂ ਲੰਗਰ ਹਾਲ `ਚ ਪਹੁੰਚੇ ਤਾਂ ਉਹ ਪੰਗਤ `ਚ ਲੰਗਰ ਛਕਣ ਲਈ ਬੈਠਾ ਸੀ। ਮੈਂ ਗੁਰਦੁਆਰਾ ਮੁਲਾਜ਼ਮ ਨੂੰ ਇਸ਼ਾਰਾ ਕਰ ਕੇ ਦੱਸਿਆ ਕਿ ਇਹ ਉਹੀ ਵਿਅਕਤੀ ਹੈ। ਜਦੋਂ ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਨੇ ਉਸ ਨੂੰ ਇਸ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਨਿਹੰਗ ਬਿਲਕੁਲ ਹੀ ਮੁੱਕਰ ਗਿਆ। ਜਦੋਂ ਮੈਂ ਕਿਹਾ ਕਿ ਮੈਂ ਬਾਕੀ ਗਵਾਹਾਂ ਨੂੰ ਵੀ ਲਿਆ ਕੇ ਸ਼ਨਾਖ਼ਤ ਕਰਵਾਉਂਦਾ ਹਾਂ ਤਾਂ ਉਹਨੇ ਝੱਟ ਪੱਟ ਸਟੇਟਮੈਂਟ ਬਦਲ ਲਈ ਤੇ ਕਹਿਣ ਲੱਗਾ ਕਿ ਉਸਨੇ ਹਜ਼ੂਰ ਸਾਹਿਬ ਜਾਣ ਲਈ ਪੈਸੇ ਮੰਗੇ ਸਨ। ਬੜਾ ਦੁਖ ਹੋਇਆ ਕਿ ਗੁਰੂ ਕਾ ਸਿੱਖ ਕਿਵੇਂ ਝੂਠ `ਤੇ ਝੂਠ ਬੋਲ ਰਿਹਾ ਸੀ। ਮੁਲਾਜ਼ਮ ਨੇ ਉਸ ਨੂੰ ਉਸੇ ਵੇਲੇ ਉਠਾ ਕੇ ਦਫ਼ਤਰ ਲਿਜਾਣਾ ਚਾਹਿਆ ਪਰ ਮੈਂ ਅਰਜ਼ ਕੀਤੀ ਕਿ ਉਸ ਨੂੰ ਪ੍ਰਸ਼ਾਦਾ ਛਕ ਲੈਣ ਦਿੱਤਾ ਜਾਵੇ। ਮੈਨੂੰ ਵੀ ਪੇਸ਼ਕਸ਼ ਕੀਤੀ ਗਈ ਕਿ ਮੈਂ ਵੀ ਨਾਲ਼ ਹੀ ਦਫ਼ਤਰ ਵਿੱਚ ਚੱਲਾਂ ਪਰ ਸਾਨੂੰ ਵਾਪਿਸੀ ਦੀ ਜਲਦੀ ਸੀ ਸੋ ਮੈਂ ਏਨਾ ਹੀ ਕਿਹਾ ਕਿ ਮੈਂ ਉਹਨਾਂ ਦੇ ਧਿਆਨ `ਚ ਇਹ ਮਾਮਲਾ ਲਿਆ ਦਿੱਤਾ ਹੈ ਸੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਦੇਖਣ ਕਿ ਇਹੋ ਜਿਹੀਆਂ ਨਾਜਾਇਜ਼ ਹਰਕਤਾਂ ਇੱਥੇ ਨਾ ਹੋਣ।
ਲੰਗਰ ਹਾਲ `ਚੋਂ ਬਾਹਰ ਨਿਕਲੇ ਤਾਂ ਇੱਕ ਸੱਜਣ ਕਹਿਣ ਲੱਗਾ, “ਸਰਦਾਰ ਜੀ, ਪਹਿਲਾਂ ਵੀ ਇਸ ਨਿਹੰਗ ਦੀਆਂ ਕਈ ਵਾਰੀ ਸ਼ਿਕਾਇਤਾਂ ਹੋ ਚੁੱਕੀਆਂ ਹਨ। ਜਿਹਨੀਂ ਸ਼ਿਕਾਇਤਾਂ ਸੁਣਨੀਆਂ ਹਨ ਉਹ ਤੇ ਆਪ ਗੁਰਦੁਆਰਾ ਸਾਹਿਬ ਦੀ ਕਣਕ ਚੋਰੀ ਕਰਦੇ ਫੜੇ ਗਏ ਆ। ਇੱਥੇ ਤਾਂ ਆਵਾ ਹੀ ਊਤਿਆ ਹੋਇਆ ਐ”
ਏਨਾ ਕਹਿ ਕੇ ਉਹ ਸਿੰਘ ਮੈਨੂੰ ਸੋਚਾਂ `ਚ ਪਾ ਕੇ ਲੰਗਰ ਵਲ ਨੂੰ ਚਲਿਆ ਗਿਆ।
ਨਿਰਮਲ ਸਿੰਘ ਕੰਧਾਲਵੀ


02/01/14)
ਸਤਨਾਮ ਸਿੰਘ ਜੌਹਲ

ਵਿਸ਼ਵ ਸਿੱਖ ਸਹੀਦੀ ਦਿਵਸ
ਵਿਸ਼ਵ ਸਿੱਖ ਸ਼ਹੀਦੀ ਦਿਵਸ 26 ਦਸੰਬਰ 2013 ਨੂੰ ਸਰੀ ਬੀ ਸੀ ਦੇ ਗਰੈਂਡ ਤਾਜ ਬੈਕੁਇਟ ਹਾਲ ਵਿੱਚ ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ ਵਲੋਂ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾ ਭਰਪੂਰ ਮਨਾਇਆ ਗਿਆ। ਸ਼ਰੂਆਤ ਵਿੱਚ ਭਾਈ ਅਵਤਾਰ ਸਿੰਘ ਤਾਰੀ ਦੀ ਰਸੀਲੀ ਆਵਾਜ਼ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਚਮਕੌਰ ਦੀ ਗੜ੍ਹੀ ਤਕ ਸ਼ਹੀਦੀਆਂ ਦਾ ਰਚਨਾਤਮਿਕ ਢੰਗ ਨਾਲ ਨਕਸ਼ਾ ਬੰਨ ਕੇ ਵਰਨਣ ਕੀਤਾ, ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਸਰੋਤਿਆਂ ਦੀਆਂ ਅੱਖਾਂ ਸੇਜਲ ਹੋ ਗਈਆਂ।
ਗਿਆਨੀ ਜਸਬੀਰ ਸਿੰਘ ਜੀ ਨੇ ਸਿੱਖ ਧਰਮ ਵਿੱਚ ਸ਼ਹਾਦਤ ਦੇ ਸ਼ੰਕਲਪ ਨੂੰ ਬੜੇ ਵਿਸਥਾਰ ਨਾਲ ਬਿਆਨ ਕੀਤਾ, ਇਸਾਈ ਅਤੇ ਇਸਲਾਮ ਧਰਮ ਵਿੱਚ ਵੀ ਸ਼ਹਾਦਤ ਮੰਨੀ ਜਾਂਦੀ ਹੈ ਪਰ ਸਿੱਖੀ ਵਿੱਚ ਸ਼ਹਾਦਤ ਕਿਸੇ ਲਾਲਚ ਜਾਂ ਨਿੱਜੀ ਫਾਇਦੇ ਤੋਂ ਉਪਰ ਉਠ ਕੇ ਮਜ਼ਲੂਮਾਂ ਦੀ, ਬੇ ਸਹਾਰਿਆਂ ਦੀ, ਮਨੁੱਖੀ ਹੱਕਾਂ ਵਾਸਤੇ ਆਪਾ ਕੁਰਬਾਨ ਕਰਨ ਦੀ ਗੱਲ ਹੈ।
ਪ੍ਰੌ: ਹਰਜਿੰਦਰ ਸਿੰਘ ਸਭਰਾ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਚਾਨਣਾ ਪਾਇਆ, ਬਿਖੜੇ ਸਮੇ ਵੇਲੇ ਧਰਮ ਦੇ ਪ੍ਰਬੰਧਾਂ ਵਿੱਚ ਖਾਮੀਆਂ ਆ ਜਾਂਦੀਆਂ ਹਨ ਸੁਧਾਰ ਕਰਨ ਵਾਲੇ ਵੀ ਨਿਤਰਦੇ ਰਹੇ ਹਨ। ਮੁਗਲਾਂ ਵੇਲੇ ਸਾਡੀ ਸਿੱਧੀ ਟਕਰ ਸੀ, ਅੰਗਰੇਜ਼ਾਂ ਵੇਲੇ ਇਹ ਕੰਮ ਮਹੰਤਾਂ ਸਰਬਰਾਂਹਾਂ ਤੋਂ ਕਰਵਇਆ ਗਿਆ, ਅਜੋਕੇ ਸਮੇ ਵਿੱਚ ਧਰਮ ਦੇ ਅਖੌਤੀ ਲੀਡਰ ਕਰ ਰਹੇ ਹਨ। ਜਾਗਰੂਕ ਸਿੱਖ ਅਜ ਵੀ ਸੁਧਾਰ ਵਿੱਚ ਪੂਰੇ ਯਤਨਸ਼ੀਲ਼ ਹਨ।
ਗਿਆਨੀ ਸ਼ਿਵਤੇਗ ਸ਼ਿੰਘ ਜੀ ਨੇ ਨੇਤਾ, ਨਾਤਾ, ਨੀਤੀ ਅਤੇ ਨੀਯਤ ਦਾ ਚੰਗੀ ਤਰਾਂ ਵਿਸ਼ਲੇਸ਼ਣ ਕਰ ਕੇ ਦਸਿਆ ਕਿ ਮੌਜੂਦਾ ਲੀਡਰ ਸ਼ਿਪ ਦੇ ਦਿਸ਼ਾਹੀਣ ਹੋਣ ਦੇ ਕੀ ਕਾਰਨ ਹਨ। ਪਾਰਖੂ ਅੱਖ ਨਾਲ ਮੌਜੂਦਾ ਲੀਡਰਸ਼ਿਪ ਨੂੰ ਘੋਖਣ ਉਤੇ ਜ਼ੌਰ ਦਿਤਾ ਤੇ ਕਿਹਾ ਕਿ ਸਚ ਨਾਲ ਜੁੜੋ ਸਚ ਨਾਲ ਖੜਣ ਨਾਲ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਪ੍ਰਚਾਰਕ ਸ਼੍ਰੇਣੀ ਨੂੰ ਵੀ ਚਣੋਤੀ ਦਿਤੀ ਕਿ ਉਹ ਆਪਣਾ ਪ੍ਰਚਾਰ ਗੁਰੇ ਦੇ ਆਸ਼ੇ ਅਨੁਸਾਰ ਕਰਨ ਪ੍ਰਬਧਕਾਂ ਦੇ ਹਥਠੋਕੇ ਨਾਂ ਬਨਣ।
ਹਰ ਇੱਕ ਬੁਲਾਰੇ ਬਾਦ ਸੰਗਤਾਂ ਵਲੋਂ ਸੁਆਲਾਂ ਦੇ ਜੁਵਾਬ ਬੁਲਾਰਿਆਂ ਨੇ ਬੜੀ ਤਸੱਲੀ ਤੇ ਠਰ੍ਹੰਮੇ ਨਾਲ ਦਿਤੇ। ਵਰਲਡ ਸਿੱਖ ਫੈਡਰੇਸ਼ਨ ਯੂ ਐਸ ਏ ਦੇ ਨਮਾਂਇਦੇ ਗੁਰਮੀਤ ਸਿੰਘ ਬਰਸਾਲ ਨੇ ਵੀ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਕਿਰਪਾਲ ਸਿੰਘ ਗਰਚਾ ਨੇ ਬੀਸੀ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਹੋਈ ਗਲਬਾਤ ਸਬੰਧੀ ਜਾਣਕਾਰੀ ਦਿਤੀ। ਵਿਦਿਵਾਨਾਂ ਦਾ ਕੈਨੇਡੀਅਨ ਸਿੱਖ ਸਟੱਡੀ ਤੇ ਟੀਚੰਗ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ। ਸਟੇਜ ਦੀ ਕਾਰਵਾਈ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਸਤਨਾਮ ਸਿੰਘ ਜੌਹਲ ਨੇ ਬੜੀ ਬਾਖੂਬੀ ਨਾਲ ਨਿਭਾਈ ਅਤੇ ਉਨ੍ਹਾਂ ਵਲੋਂ ਸੰਗਤਾਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ ਗਿਆ।
ਅੰਤ ਵਿੱਚ ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਨ ਦਾ ਮਤਾ ਪੇਸ਼ ਕੀਤਾ ਗਿਆ ਸਰੋਤਿਆਂ ਨੇ ਬੁਹ ਸੰਮਤੀ ਨਾਲ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਤੇ ਮਤਾ ਪਾਸ ਹੋਇਆ।


02/01/14)
ਦਲੇਰ ਸਿੰਘ ਜੋਸ਼

ਭਾਂਡਾ ਸ਼ਬਦ ਦੀ ਸਮੀਖਿਆ
ਅੱਜ ਦਾ ਇਹ ਸ਼ਬਦ ਜਿਸ ਦੀ ਵਿਚਾਰ ਅਸਾਂ ਵਿਚਾਰਨੀ ਹੈ ਉਹ ਹੈ “ਭਾਂਡਾ” ਜਾਂ ਭਾਂਡੇ। ਇਹ ਇੱਕ ਐਸਾ ਸ਼ਬਦ ਹੈ ਜਿਸ ਦੇ ਸ਼ਬੰਧ ਵਿੱਚ ਕਰੀਬ ਕਰੀਬ ਸੱਭ ਲੋਕ ਜਣਦੇ ਹਨ। ਇਹ ਇੱਕ ਐਸਾ ਨਾਮ ਹੈ ਜੋ ਹੱਰ ਘੱਰ ਵਿੱਚ ਬੋਲਿਆ ਜਾਣ ਵਾਲਾ ਨਾਮ ਹੈ। ਘਰਾਂ ਵਿੱਚ ਵਰਤੇ ਜਾਣ ਵਾਲੇ ਬਹੁਤ ਸਾਰੇ ਬਰਤਨ ਹਨ ਜਿਨ੍ਹਾਂ ਨੂੰ ਭਾਂਡੇ ਕਿਹਾ ਜਾਂਦਾ ਹੈ। ਇਹ ਭਾਂਡੇ ਪਿਤਲ, ਕੈਂਹ, ਇਸਪਾਤ ਤਾਂਬਾ ਅਤੇ ਲੋਹੇ ਦੇ ਬਣੇ ਹੁੰਦੇ ਹਨ। ਪਰ ਕੁੱਝ ਭਾਂਡੇ ਮਿਟੀ ਦੇ ਭੀ ਹੁੰਦੇ ਹਨ ਜੋ ਘੱਰ ਵਿੱਚ ਵਰਤਨ ਦੇ ਕੰਮ ਆਉਦੇ ਨੇ ਚਾਟੀ, ਕਾੜ੍ਹਨੀ, ਘੜਾ ਆਦਿ ਤੇ ਕੁੱਝ ਹੋਰ। ਅਮੀਰ ਘਰਾਂ ਵਿੱਚ ਸੋਨੇ ਅਤੇ ਚਾਂਦੀ ਦੇ ਭੀ ਭਾਡੇਂ ਵਰਤੋਂ ਵਿੱਚ ਲਿਆਏ ਜਾਂਦੇ ਸਨ। ਗੁਰਬਾਣੀ ਵਿੱਚ ਇਹ ਸ਼ਬਦ ਬਹੁਤ ਸਾਰੀਆਂ ਥਾਂਵਾ ਤੇ ਵਰਤੋ ਵਿੱਚ ਆਇਆ ਹੈ। ਪਰ ਇਸਦਾ ਅਰਥ ਰਸੋਈ ਵਿੱਚ ਵਰਤੇ ਜਾਣ ਵਾਲੇ ਭਾਡਿਆਂ ਵਾਲਾ ਨਹੀ ਕੀਤਾ ਗਿਆ। ਉਥੇ ਇਸ ਸ਼ਬਦ ਦਾ ਅਰਥ ਸਰੀਰ ਕੀਤਾ ਗਿਆ ਹੈ। ਰਸੋਈ ਵਿੱਚ ਵਰਤੇ ਜਾਣ ਵਾਲੇ ਭਾਂਡੇ ਘੁਮਿਆਰ ਜਾਂ ਠਠਿਆਰ ਬਣਾਦਾਂ ਹੈ। ਪਰ ਸਰੀਰ ਰੂਪੀ ਭਾਂਡਿਆਂ ਨੂੰ ਬਣਾਉਨ ਵਾਲਾ ਪ੍ਰਭੂ ਘੁਮਿਆਰ ਹੈ ਬਾਬਾ ਕਬੀਰ ਜੀ ਰਾਗ ਪ੍ਰਭਾਤੀ ਵਿੱਚ ਕਿਤਨਾਂ ਸੁੰਦਰ ਬਿਆਨ ਕਰਦੇ ਹਨ।
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨ ਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਕੁੰਭਾਰੈ॥ ਪ੍ਰਭਾਤੀ ਕਬੀਰ ਜੀ॥ ੧੩੪੯ ਪੰਨਾਂ॥
ਜਿਥੇ ਭਾਂਡੇ ਸ਼ਬਦ ਦਾ ਅਰਥ ਬਰਤਨ ਬਣਦਾ ਹੈ ਉਥ ਇਸ ਸ਼ਬਦ ਦੇ ਅਰਥ ਹੋਰ ਭੀ ਸਾਡੇ ਸਾਹਮਣੇ ਆਉਦੇਂ ਹਨ। ਮਹਾਨ ਕੋਸ਼ ਦੇ ਕਰਤਾ ਇਸਦੇ ਇਹ ਭੀ ਅਰਥ ਕਰਦੇ ਹਨ। ਨਿਰਲਜ ਬਾਤ ਕਹਿਣ ਵਾਲਾ, ਭੰਡ (ਨਕਲਾ ਕਰਨ ਵਾਲਾ), ਦੁਕਾਨ, ਭੜਸਾਲ, ਅੰਤਹ ਕਰਨ, ਸੰਚਾਂ ਜਿਸ ਵਿੱਚ ਢਲਿਆਂ ਹੋਇਆ ਪਦਾਰਥ ਪਾ ਕੇ ਕੋਈ ਬਰਤਨ ਆਦਿ ਬਣਾਇਆ ਜਾਵੇ। ਉਤਮ ਅਧਿਕਾਰੀ, ਬਦਨਾਮ ਕਰਨਾ (ਭੰਡਨਾਂ)। ਗੁਰਬਾਣੀ ਅੰਦਰ ਇਸਦਾ ਆਮ ਕਰਕੇ ਅਰਥ ਹਿਰਦਾ (ਅੰਤਸਕਰਨ) ਜਾਂ ਸਰੀਰ ਕੀਤਾ ਹੋਇਆ ਮਿਲਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਭੀ ਇਸਨੂੰ ਹਿਰਦੇ ਦੇ ਅਰਥ ਵਾਸਤੇ ਅਪਣੀਆਂ ਵਾਂਰਾ ਵਿੱਚ ਵਰਤ ਦੇ ਹਨ। ਜਿਸ ਵਕਤ ਸਿਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਸਵਾਲ ਕੀਤਾ ਕਿ ਆਪ ਜੀ ਨੇ ਦੁਧ ਵਿੱਚ ਕਾਂਜੀ ਕਿਉ ਪਾਈ ਹੈ ਭਾਵ ਕਿ ਭਗਵੇ ਕਪੜੇ ਉਤਾਰ ਕੇ ਗ੍ਰਿਹਸਤੀ ਪਹਿਰਾਵਾ ਕਿਉਂ ਪਾ ਲਿਆ ਹੈ। ਓਥੇ ਭਾਈ ਸਾਹਿਬ ਜੀ ਭੰਗਰ ਨਾਥ ਜੋਗੀ ਨੂੰ ਗੁਰੂ ਸਾਹਿਬ ਜੀ ਵਲੋਂ ਇਹ ਲਫਜ਼ ਵਰਤ ਕੇ ਸੰਬੋਦਨ ਕਰਦੇ ਹਨ।
ਭਾਂਡਾ ਧੋਇ ਨ ਜਾਸਿਓ ਭਾਇ ਕੁਚਜੇ ਫੁਲ ਸੜਾਹੀ॥
ਹੇ ਜੋਗੀ ਤੇਰੇ ਮਾਂ ਰੂਪੀ ਗੁਰੂ ਵਲੋਂ ਤੇਰੇ ਹਿਰਦੇ ਰੂਪੀ ਭਾਂਡਾ ਧੋਣ ਦੀ ਤੈਨੂੰ ਸਹੀ ਜਾਂਚ ਨਹੀ ਦਸੀ।
ਗੁਰਬਾਣੀ ਅੰਦਰ ਇਸ ਸ਼ਬਦ ਨੂੰ ਅਸੀ ਇਨ੍ਹਾਂ ਰੂਪਾਂ ਵਿੱਚ ਪਵਦੇ ਸੁਣਦੇ ਹਾ।
ਭਾਂਡਾ ਭਾਉ ਅੰਮ੍ਰਿਤ ਤਿਤ ਢਾਲਿ॥ ਜਪੁ॥ ੮ ਪੰਨਾਂ॥
ਪ੍ਰੇਮ ਰੂਪੀ ਕੁਠਾਲੀ ਵਿੱਚ ਪ੍ਰਭੂ ਦੇ ਨਾਮ ਨੂੰ ਢਾਲਨਾਂ ਕਰੋ। ਕੁਠਾਲੀ॥
ਨਾਮ ਸਮਾਵੈ ਜੋ ਭਾਂਡਾ ਹੋਇ॥ ਊਂਧੇ ਭਾਂਡੇ ਟਿਕੈ ਨ ਕੋਇ॥
ਗੁਰ ਸਬਦੀ ਮਨਿ ਨਾਮਿ ਨਿਵਾਸੁ॥ ਨਾਨਕ ਸਚੁ ਭਾਂਡਾ ਜਿਸ ਸਬਦ ਪਿਆਸ॥
ਰਾਗਗਾਉੜੀ ਮ: ੩॥ ੧੫੮ ਪੰਨਾਂ॥
ਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿੱਚ ਕੋਈ ਗੁਣ ਨਹੀਂ ਟਿਕਦਾ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈਗੁਰੂ ਦੀ ਕਿਰਪਾ ਨਾਲ) ਜੇਹੜਾ ਹਿਰਦਾ ਸੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ।
ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਭਾਂਡਾ ਫੂਟਾ॥ ਕਬੀਰ ਜੀ। ਰਾਗ ਗਉੜੀ ੩੩੧ ਪੰਨਾਂ॥
ਤਿਸ਼ਨਾ ਦਾ ਛਪਰ ਟੁਟ ਜਾਣ ਨਾਲ ਭੈੜੀ ਮੱਤ ਵਾਲਾ ਭਾਂਡਾ ਟੁਟ ਜਾਂਦਾ ਹੈ।
ਰਖਹਿ ਪੋਚਾਰਿ ਮਾਟੀ ਕਾ ਭਾਂਡਾ॥
ਅਤਿ ਕੁਚੀਲ ਮਿਲੈ ਜਮ ਡਾਂਡਾ॥ ਰਾਗ ਸੂਹੀ॥ ੭੪੧ ਪੰਨਾਂ॥
ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ; (ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ। ੩।
ਭਾਂਡਾ ਆਣਗ ਰਾਸਿ ਜਾ ਤਿਸੁ ਭਾਵਸੀ॥ ਵਾਰਾ ਤੇ ਵਧੀਕ ੧੪੧੦। ਪੰਨਾਂ॥ ਸਰੀਰ ਰੂਪੀ ਭਾਂਡਾ॥
ਸੂਰ ਕੇ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੇ ਭਾਂਡੇ॥ ਕਬੀਰ ਜੀ ੩੩੮ ਪੰਨਾਂ॥
ਇਥੈ ਅਰਥ ਬਰਤਨਾਂ ਵਾਸਤੇ ਆਇਆ ਹੈ ਜੀ।
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ॥ ੪੩੨ ਪੰਨਾਂ॥
ਜੋ ਪਾਵਹਿ ਭਾਂਡੇ ਵਿਚਿ ਵਸਤ ਸ ਨਿਕਲੇ ਕਿਆ ਕੋਈ ਕਰੇ ਵਿਚਾਰਾ॥ ਛੰਤ ਮਹਲਾ ੪੫੦ ਪੰਨਾਂ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਵਾਰ ਆਸਾ
ਆਪੇ ਭਾਂਡੇ ਸਾਜੀਅਨ ਆਪੇ ਪੂਰਣ ਦੇਇ॥ ਵਾਰ ਆਸਾ ੪੭੫ ਪੰਨਾਂ॥
ਸੂਚੈ ਭਾਂਡੇ ਸਾਚੁ ਸਮਾਵੈ ਵਿਰਲਾ ਸੂਚਾ ਚਾਰੀ॥ ਸੋਰਠਿ ਮਹਲਾ ੧॥ ੫੯੭ ਪੰਨਾਂ॥
ਫਰੀਦਾ ਕਚੈ ਭਾਂਡੈ ਰਖੀਐ ਕਿਚਰ ਤਾਈ ਨੀਰ॥ ਬਾਬਾ ਫਰੀਦ ਜੀ॥
ਇਹ ਪ੍ਰਮਾਨ ਤੇ ਹੋਰ ਬਹੁਤ ਸਾਰੇ ਜੋ ਦਾਸ ਨੇ ਲਿਖਣ ਵਿੱਚ ਨਹੀ ਲਿਆਦੇਂ ਗੁਰਬਾਣੀ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੇਖੇ ਜਾ ਸਕਦੇ ਹਨ। ਭੁਲਾ ਚੁਕਾ ਦੀ ਖਿਮਾਂ ਕਰਨੀ ਜੀ ਦਾਸ ਆਪ ਸੱਭ ਪਾਠਕਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ॥ ਪਿਆਰ ਬਖਸ਼ਦੇ ਰਹਿਣਾ ਜੀ ਚੜਦੀ ਕਲਾ ਵਿੱਚ ਰਹਿਣ ਲਈ ਅਰਦਾਸ ਕਰਨੀ ਜੀ।
ਦਾਸ ਦਲੇਰ ਸਿੰਘ ਜੋਸ਼


02/01/14)
ਅਵਤਾਰ ਸਿੰਘ (ਗਿਆਨੀ)

ਸਰਬ ਪ੍ਰਮਾਣਿਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਮੁਹਿਮ ਚਲਾਉਣਾ ਸਮੇ ਦੀ ਮੁਖ ਜ਼ਰੂਰਤ।
ਅਜੌਕਾ ਬੁਧੀਜੀਵੀ ਵਰਗ; ਇਨਸਾਨੀਅਤ ਦੀ ਆਰੰਭਤਾ ਉਸ ਸਮੇ ਤੋਂ ਮੰਨਦਾ ਹੈ ਜਦ ਤੋਂ ਮਨੁੱਖ ਨੂੰ ਆਪਣੇ ਨੰਗੇਜਪਣ ਦੀ ਸਮਝ ਆਈ। ਮਨੁਖੀ ਸਭਿਅਤਾ ਦੇ ਵਿਕਾਸ ਵਿੱਚ ਆਇਆ ਇਹ ਬਦਲਾਉ ਇੱਕ ਚਮਤਕਾਰੀ ਕਦਮ ਮੰਨਿਆਂ ਜਾ ਸਕਦਾ ਹੈ। ਕਿਉਂਕਿ, ਹਰ ਇੱਕ ਜੂਨੀ ਅੰਦਰਲਾ ਇਹ ਇੱਕ ਵਿਗਿਆਨਿਕ ਬਦਲਾਵ ਸੀ। ਮਨੁੱਖ ਨੇ ਇਸ ਵਿਗਿਆਨੀ-ਖੋਜ ਨੂੰ ਜਾਰੀ ਰੱਖਦਿਆਂ ਹੀ ਹਰ ਇੱਕ ਜੂਨੀ ਨੂੰ ਆਪਣੇ ਅਧੀਨ ਰੱਖਣ ਵਿੱਚ ਯੋਗਤਾ ਹਾਸਿਲ ਕੀਤੀ। “ਅਵਰ ਜੋਨਿ ਤੇਰੀ ਪਨਿਹਾਰੀ।। ਇਸੁ ਧਰਤੀ ਮਹਿ ਤੇਰੀ ਸਿਕਦਾਰੀ।। “ ਮਃ ੫/੩੭੪।।
ਸਭ ਜੂਨੀਆਂ ਵਿੱਚੋਂ ਸ਼੍ਰੇਸਟ ਬਣਨ ਦੇ ਅਹੰਕਾਰ ਕਾਰਨ ਅਸ਼ਾਂਤ ਬਣੇ ਜੀਵਨ (ਮਨੁੱਖ) ਨੇ ਸ਼ਾਂਤੀ ਦੀ ਪ੍ਰਾਪਤੀ ਲਈ ਦੂਜਾ ਵੱਡਾ ਬਦਲਾਵ ਉਸ ਸਮੇ ਲਿਆਂਦਾ, ਜਦ ਮਨੁੱਖ ਦੀ ਬੁਧੀ ਨੇ ਪ੍ਰਮਾਤਮਾ ਦੀ ਖੋਜ ਵੱਲ ਕਦਮ ਪੁੱਟਿਆ। ਪਸ਼ੂ-ਬਿਰਤੀ ਤੋਂ ਵਿਕਸਤ ਹੋਏ ਮਨੁੱਖ ਦਾ ਰੱਬ (ਪ੍ਰਮਾਤਮਾ) ਵੀ ਨਜ਼ਰੀ ਆਉਣ ਵਾਲਾ ਇੱਕ ਪ੍ਰਭਾਵਸ਼ਾਲੀ ਵਿਅਕਤੀ, ਕੁਦਰਤੀ ਸ਼ਕਤੀਆਂ (ਅੱਗ, ਪਾਣੀ, ਹਵਾ ਆਦਿ), ਬਨਸਪਤੀ (ਪਿੱਪਲ, ਤੁਲਸੀ, ਕਰੀਰ ਆਦਿ), ਪਸ਼ੂ-ਪੰਛੀ (ਗਾਂ, ਗਰੁੜ ਆਦਿ), ਤਾਰੇ (ਚੰਦ, ਸੁਰਜ, ਕਲਪਨਿਕ ਰਾਹੂ-ਕੇਤੂ ਆਦਿ) ਹੀ ਬਣੇ। ਸ਼ਾਤੀ ਦੀ ਚਾਹਤ ਲਈ ਭਟਕ ਰਹੇ ਵਿਅਕਤੀਆਂ ਉਪਰ ਵਖਤੀ ਰਾਜਿਆਂ ਨੇ ਰੱਬ ਰੂਪ ਹੋ ਕੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ।” ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ।। “ ਮ: ੩/੪੨੩।।
ਉਕਤ ਸਾਧਨਾ ਰਾਹੀਂ ਮਨੁੱਖ ਨੂੰ ਉਹ ਸ਼ਾਂਤੀ ਪ੍ਰਾਪਤ ਨਹੀਂ ਹੋਈ ਜਿਸ ਦੀ ਉਸ ਨੇ ਕਲਪਣਾ ਕੀਤੀ ਸੀ। ਸ਼ਾਂਤੀ ਦਿਲਵਾਉਣ ਦਾ ਦਾਵਾ ਕਰਨ ਵਾਲੇ ਪੂਜਾਰੀ ਵਰਗ ਨੇ ਆਪਣੀ ਆਰਥਿਕਤਾ ਨੂੰ ਧਿਆਨ ਵਿੱਚ ਰੱਖਦਿਆਂ ਸਮਾਜ ਨੂੰ ਕਈ ਵਰਗਾਂ ਵਿੱਚ ਵੰਡ ਦਿੱਤਾ। ਨਵੇਂ ਨਵੇਂ ਵਹਿਮ-ਭਰਮ ਖੜ੍ਹੇ ਕਰ ਦਿੱਤੇ, ਜਿਨ੍ਹਾ ਵਿੱਚ ਫਸਾਉਣ ਦੇ ਤਰੀਕੇ ਤਾਂ ਕਈ ਪੁਜਾਰੀਆਂ ਨੂੰ ਸਮਝ ਆਉਂਦੇ ਸਨ ਪਰ ਉਹਨਾ ਵਿੱਚੋਂ ਕੱਢਣ ਦਾ ਰਸਤਾ ਕਿਸੇ ਨੂੰ ਮਾਲੁਮ ਨਹੀਂ ਸੀ।” ਫਾਸਨ ਕੀ ਬਿਧਿ, ਸਭੁ ਕੋਉ ਜਾਨੈ; ਛੂਟਨ ਕੀ ਇਕੁ ਕੋਈ।। “ ਕਬੀਰ ਜੀ/੩੩੧।।
ਪ੍ਰਮਾਤਮਾ ਨੇ ਧਰਤੀ (ਧਰਮਸਾਲ) ਨੂੰ ਜੀਵਾਂ ਦੇ ਧਰਮ (ਸ਼ਾਂਤੀ) ਪ੍ਰਾਪਤ ਕਰਨ ਲਈ ਬਣਾਇਆ ਸੀ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਧਰਤੀ ਦੀ ਇਸ ਬੇਨਤੀ ਨੂੰ ਸੁਣ ਕੇ ਹੀ ਪ੍ਰਭੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੀਵਾਂ ਦੇ ਕਲਿਆਣ ਲਈ ਜਗਤ ਵਿੱਚ ਭੇਜਿਆ। “ਸੁਣੀ ਪੁਕਾਰਿ ਦਾਤਾਰ ਪ੍ਰਭੁ; ਗੁਰੁ ਨਾਨਕੁ ਜਗ ਮਾਹਿ ਪਠਾਇਆ।। “ ਵਾਰ ੧/ ਪਾਉੜੀ ੨੩।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਅੰਦਰ ਅਹੰਕਾਰ ਕਾਰਨ ਬਣੀ ਅਸ਼ਾਂਤੀ ਦਾ ਕਾਰਨ ਇੱਕ ਨਿਰਾਕਾਰ ਪ੍ਰਭੂ ਜੀ ਤੋਂ ਪਈ ਦੂਰੀ ਅਤੇ ਆਕਾਰ ਰੂਪ ਕਲਪਨਿਕ ਪ੍ਰਭੂ ਭਗਤੀ ਦੀ ਹੋਂਦ ਨੂੰ ਮੰਨਿਆ। ਇਸ ਭਰਮ `ਚੋਂ ਕੱਢਣ ਲਈ ਗੁਰੂ ਜੀ ਨੇ ਇੱਕ ਐਸੇ ਸ਼ਬਦ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਤਿੰਨ ਵਾਰ ਕਰ ਦਿੱਤੀ ਜਿਸ ਰਾਹੀਂ ਉਕਤ ਆਕਾਰ ਰੂਪੀ ਰੱਬ {ਰਾਜੇ (ਦੇਵੀ-ਦੇਵਤੇ), ਅੱਗ, ਪਾਣੀ, ਹਵਾ, ਬਨਸਪਤੀ, ਜਾਨਵਰ, ਤਾਰੇ ਆਦਿ} ਪ੍ਰਭੂ ਜੀ ਦੀ ਉਸਤਤ ਕਰਦੇ ਦਰਸਾਇਆ ਗਿਆ ਹੈ। ਆਪਣੇ ਸੇਵਕਾਂ ਲਈ ਇਹ ਸ਼ਬਦ “ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ।। “ ਰੋਜਾਨਾ ਸੁਭ੍ਹਾ ਸਾਮ ਨਿਤਨੇਮ ਦਾ ਭਾਗ ਬਣਾ ਦਿੱਤਾ। ਸ਼ਬਦ ਵਿੱਚ ਪਾਵਨ ਉਪਦੇਸ ਹੈ:-” ਗਾਵਹਿ ਤੁਹਨੋ; ਪਉਣੁ ਪਾਣੀ ਬੈਸੰਤਰੁ।। “, “ਗਾਵਹਿ ਈਸਰੁ ਬਰਮਾ ਦੇਵੀ।। “, “ਗਾਵਹਿ ਖੰਡ ਮੰਡਲ ਵਰਭੰਡਾ।। “ ਮ: ੧-ਜਪੁ/ਰਹਿਰਾਸਿ।। ਕਿਉਂਕਿ “ਇਕੁ ਸਜਣੁ ਸਭਿ ਸਜਣਾ; ਇਕੁ ਵੈਰੀ ਸਭਿ ਵਾਦਿ।। “ ਮਃ ੫/੯੫੭।।
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਦੀ ਸ਼ਾਂਤੀ ਲਈ ਦੂਸਰਾ ਕਦਮ ਪੁੱਟਿਆ ‘ਆਪਸੀ ਪ੍ਰੇਮ`। ਜਿਸ ਦੀ ਸ਼ੁਰੂਆਤ ਗ੍ਰਿਹਸਤੀ, ਕਿਰਤੀ, ਪਰਉਪਕਾਰੀ ਜੀਵਨ ਵਿੱਚੋਂ ਕੱਢੀ। ਮਨੁੱਖ ਨੂੰ ਪਰਉਪਕਾਰ ਕਰਦਿਆਂ ਸਾਹਮਣੇ ਵਾਲੇ ਵਿਅਕਤੀ ਦੀ ਜਾਤ-ਪਾਤ, ਰੰਗ-ਨਸਲ, ਮਰਦ-ਔਰਤ ਵਿਤਕਰਾ ਆਦਿ ਵਹਿਮ ਭਰਮ ਤੋਂ ਮੁਕਤ ਕੀਤਾ। ਗੁਰੂ ਜੀ ਨੇ ਸਾਫ ਸੰਕੇਤ ਦਿੱਤਾ “ਜੁਗ ਜੁਗ ਏਕੋ ਵਰਨ ਹੈ, ਕਲਿਜੁਗਿ; ਕਿਉ ਬਹੁਤੇ ਦਿਖਲਾਵੈ? “ ਭਾਈ ਗੁਰਦਾਸ ਜੀ।
ਨਰੋਏ ਸਮਾਜ ਦੀ ਸਿਰਜਨਾ ਲਈ ਜ਼ਰੂਰੀ ਹੈ ਕਿ ਸਮਾਜ ਨਸ਼ਾ ਮੁਕਤ ਹੋਵੇ। ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿਣ ਦੀ ਬਜਾਏ ਪ੍ਰਭੂ ਗੁਣ ਰੂਪ ਨਸ਼ੇ ਦਾ ਆਨੰਦ ਮਾਨਣ ਲਈ ਉਪਦੇਸ ਕੀਤਾ।” ਨਾਮੁ ਵਿਸਾਰਿ, ਮਾਇਆ ਮਦੁ ਪੀਆ।। ਮ: ੧/੮੩੨।। ਸ਼ਰਾਬ ਰੂਪੀ ਝੂਠੇ ਨਸ਼ੇ ਤੋਂ ਜਿਥੋਂ ਤੱਕ ਹੋ ਸਕੇ ਵਰਜਿਆ।” ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ।। ਮਃ ੩/੫੫੪।।
ਸਮਾਜਿਕ ਵਿਤਕਰੇ ਕਾਰਨ ਦਬੇ ਕੁਚਲੇ ਜੀਵਾਂ ਦੀ ਬਾਂਹ ਫੜਣ ਨੂੰ ਭੀ ਗੁਰੂ ਜੀ ਨੇ ਧਰਮ ਦੀ ਸੰਗਿਆ ਦਿੱਤੀ।” ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ? ।। ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ; ਬਖਸੀਸ! ।। “ ਮਃ ੧/੧੫।। ਬੇਸ਼ੱਕ ਇਸ ਲਈ ਜਾਨ ਵੀ ਚਲੀ ਜਾਵੇ।” ਜਉ ਤਉ; ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ; ਗਲੀ ਮੇਰੀ ਆਉ।। ਇਤੁ ਮਾਰਗਿ; ਪੈਰੁ ਧਰੀਜੈ।। ਸਿਰੁ ਦੀਜੈ; ਕਾਣਿ ਨ ਕੀਜੈ।। ਮਃ ੧/੧੪੧੨।। ਇਸ ਗੁਰੂ ਸਿਧਾਂਤ ਨਾਲ ਇਕਸਾਰਤਾ ਹੋਣ ਦੇ ਕਾਰਨ ਹੀ ਭਗਤ ਕਬੀਰ ਜੀ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲਿਆ ਹੋਇਆ ਹੈ।” ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ।। ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ।। ੧।। ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ।। “ ਕਬੀਰ ਜੀ/੧੧੦੫।।
ਸਮਾਜਿਕ ਜੀਵਾਂ ਦੀ ਸਦੀਵੀ ਸ਼ਾਂਤੀ ਲਈ ਗੁਰੂ ਜੀ ਨੇ ਗ੍ਰਿਹਸਤੀ ਜੀਵਨ ਰਾਹੀਂ ਨੌਕਰੀ, ਵਪਾਰ ਅਤੇ ਖੇਤੀਬਾੜੀ ਕਰਦਿਆਂ ਕੇਵਲ ਪੀਰੀ ਹੀ ਨਹੀਂ; ਬਲਕਿ ਤੱਤੀਆਂ ਤਵੀਆਂ `ਤੇ ਬੈਠ ਕੇ, ਸੀਸ ਕਟਵਾ ਕੇ, ਸਰਬੰਸਦਾਨ ਕਰਵਾ ਕੇ ਇਸ ਸਿਧਾਂਤ ਰੂਪ ਮੀਰੀ `ਤੇ ਵੀ ਆਪ ਨੇ ਪਹਿਰਾ ਦਿੱਤਾ। ਗੁਰੂ ਜੀ ਦੇ ਇਹਨਾ ਪਰਉਪਕਾਰਾਂ ਦਾ ਸਦਕਾ ਹੀ ਪੰਜ ਪਿਆਰਿਆਂ, ਚਾਰ ਸਹਿਬਜ਼ਾਦਿਆਂ, ਅਨੇਕਾਂ ਸਿੱਖਾਂ/ਬੀਬੀਆਂ ਨੇ ਵੀ ਸਹਾਦਤੀ ਜਾਮ ਪੀਤੇ।
ਸਮੇ ਸਮੇ ਅਨੁਸਾਰ ਸੱਤਾਧਾਰੀ ਸ਼ਕਤੀਆਂ ਮਨੁੱਖਾਂ ‘ਦੇ ਅਧਿਕਾਰਾਂ `ਤੇ ਹਮਲੇ ਕਰਦੀਆਂ ਰਹਿੰਦੀਆਂ ਹਨ। ਅਜੌਕੇ ਲੋਕਤੰਤਰੀ ਦੌਰ ਵਿੱਚ ਸੁਆਰਥੀ/ਕਰਮਕਾਂਡੀ ਲੋਕ ਜਨਤਾ ਦੀ ਵੋਟ (ਸ਼ਕਤੀ) ਦਾ ਨਜਾਇਜ ਫਾਇਦਾ ਉਠਾ ਕੇ ਬਹੁਗਿਣਤੀ ਰਾਹੀਂ ਘੱਟ ਗਿਣਤੀ `ਤੇ ਅੱਤਿਆਚਾਰ ਕਰ ਰਹੇ ਹਨ। ਘੱਟ ਗਿਣਤੀਆਂ (ਸਿੱਖ, ਮੁਸਲਿਮ ਆਦਿ) ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰਦੀਆਂ ਆ ਰਹੀਆਂ ਹਨ। ਪੰਜਾਬ ਵਿੱਚ ਬਲੂ ਸਟਾਰ ਸਮੇਤ ੧੯੭੮ ਤੋਂ ੧੯੯੫ ਤੱਕ ਇੱਕ ਲੱਖ ਸਿੱਖਾਂ ਦਾ ਕਤਲ, ੮੪ ਦੇ ਦੰਗਿਆਂ ਵਿੱਚ ੪੦੦੦ ਸਿੱਖਾਂ ਦਾ ਕਤਲ, ਗੁਜਰਾਤ ਵਿੱਚ ੮੦੦ ਮੁਸਲਿਮ ਵੀਰਾਂ ਦਾ ਕਤਲ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ੧੯੮੪ ਦੇ ਇੱਕ ਤਰਫਾ ਅਤਿਆਚਾਰ ਤੋਂ ਬਾਅਦ ਕਾਗਰਸ ਨੇ ਦੋ ਤਿਹਾਈ ਸੀਟਾਂ ਨਾਲ ਪਾਰਲੀਮੈਂਟ ਵਿੱਚ ਜਿੱਤ ਪ੍ਰਾਪਤ ਕੀਤੀ ਜਦਕਿ ਗੁਜਰਾਤ ਵਿੱਚ ਇੱਕ ਤਰਫਾ ਅਤਿਆਚਾਰ ਤੋਂ ਬਾਅਦ ਬੀ ਜੇ ਪੀ ਹੁਣ ਤੱਕ ਗੁਜਰਾਤ ਵਿੱਚ ਰਾਜਨੀਤਿਕ ਫਾਇਦਾ ਲੈਦੀ ਆ ਰਹੀ ਹੈ। ਸਾਫ ਹੈ ਕਿ ਦੰਗਿਆਂ ਦਾ ਲਾਭ ਕਿਸ ਨੂੰ ਅਤੇ ਕਿਉਂ ਹੁੰਦਾ ਹੈ? ੨੦੧੪ ਦੇ ਲੋਕ ਸਭਾ ਚੁਣਾਵ ਨੂੰ ਧਿਆਨ ਵਿੱਚ ਰੱਖਦਿਆਂ ਹੀ ਬਹੁਗਿਣਤੀਆਂ ਰਾਹੀਂ ਮੁਜੱਫਰ ਨਗਰ ਯੂ ਪੀ ਦੇ ਘੱਟ ਗਿਣਤੀ (ਮੁਸਲਮਾਨ) ਵਿਰੁਧ ਦੰਗੇ ਕਰਵਾਏ ਗਏ। ਬਹੁਗਿਣਤੀਆਂ ਦੇ ਹੱਥੋਂ ਲੋਕ ਇਤਨੇ ਡਰੇ ਹੋਏ ਹਨ ਕਿ ਇਤਨੀ ਸਰਦੀ ਵਿੱਚ ਵੀ ਆਪਣੇ ਘਰਾਂ ਨੂੰ ਨਹੀਂ ਜਾ ਰਹੇ। ਜਿਥੇ ਸਰਦੀ ਕਾਰਨ ਘੱਟੋ ਘੱਟ ੩੦ ਬੱਚਿਆਂ ਦੀ ਹੁਣ ਤੱਕ ਮੌਤ ਹੋ ਗਈ ਹੈ।
ਬਹੁਗਿਣਤੀ ਵਿੱਚੋਂ ਫਿਲਮੀ ਅਦਾਕਾਰ ਸੰਜੇ ਦੱਤ ਨੂੰ ਇੱਕ ਮਹੀਨੇ ਵਿੱਚ ਹੀ ਦੋ ਵਾਰ ਪੈਰੋਲ ਮਿਲ ਜਾਣਾ ਅਤੇ ਘੱਟ ਗਿਣਤੀਆਂ ਦੀ ਸਜਾ ੧੪ ਸਾਲ ਪੂਰੀ ਹੋਣ ਤੋਂ ਬਾਅਦ ਵੀ ੬-੬ ਸਾਲ ਜੇਲਾਂ ਵਿੱਚ ਰੱਖਣਾ ਅਤੇ ਕਦੀਂ ਵੀ ਪੈਰੋਲ ਨਾ ਦੇਣਾ। ਇਹ ਘੱਟ ਗਿਣਤੀਆਂ ਪ੍ਰਤਿ ਇੱਕ ਦੇਸ ਵਿੱਚ ਹੀ ਅਲੱਗ ਅਲੱਗ ਕਾਨੂੰਨ ਹੋਣ ਦੀ ਉਦਾਹਰਣ ਪੇਸ਼ ਕਰਦਾ ਹੈ। ਅਜੇਹਾ ਨਹੀਂ ਕਿ ਘੱਟ ਗਿਣਤੀਆਂ ਨੂੰ ਕੇਵਲ ਬਹੁਗਿਣਤੀਆਂ ਤੋਂ ਹੀ ਖਤਰਾ ਹੈ। ਪੰਜਾਬ ਵਿੱਚ ਤਾਂ ਘੱਟ ਗਿਣਤੀਆਂ ਦੀ ਆਪਣੀ ਸਰਕਾਰ ਹੈ। ਜਿਸ ਨੇ ਜੇਲਾਂ ਵਿੱਚ ਬੰਦ ਘੱਟ ਗਿਣਤੀਆਂ ਨੂੰ ਹੀ ਪੰਜਾਬ ਅਤੇ ਆਪਣੀ ਸਰਕਾਰ ਲਈ ਖ਼ਤਰਨਾਕ ਮੰਨ ਕੇ ਪੰਜਾਬ ਤੋਂ ਬਾਹਰਲੀਆਂ ਜੇਲਾਂ ਵਿੱਚ ਰੱਖਿਆ ਹੋਇਆ ਹੈ।
ਭਾਈ ਗੁਰਬਖਸ ਸਿੰਘ ਖਾਲਸਾ ਜੀ ਵਲੋਂ ਮਿਤੀ ੧੪-੧੧-੨੦੧੩ ਤੋਂ ੨੭-੧੨-੨੦੧੩ ਤੱਕ (ਕੁਲ ੪੪ ਦਿਨ) ਮਰਨ ਬਰਤ ਇਸ ਲਈ ਰੱਖਿਆ ਗਿਆ ਸੀ ਕਿ ਜੇਲਾਂ ਵਿੱਚ ਬੰਦ ਉਹਨਾ ੬ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਜਿਨ੍ਹਾ ਦੀ ਸਜਾ ਪੂਰੀ ਹੋ ਚੁੱਕੀ ਹੈ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਲੋਂ ਇਸ ਸਘੰਰਸ਼ ਨੂੰ ਮਿਲੇ ਸਮਰਥਨ ਦੇ ਪ੍ਰਭਾਵ ਹੇਠ ਪੰਜਾਬ ਸਰਕਾਰ ਅੰਦਰ ਹਿਲਜੁਲ ਹੋਈ। ਜਿਸ ਦੀ ਬਦੌਲਤ ਯਤਨਾ ਕੇਵਲ ੪ ਕੈਦੀਆਂ ਨੂੰ ਕੁੱਝ ਸਮੇ ਲਈ ਪੈਰੋਲ ਮਿਲੀ, ਪਰ ਇਸ ਤੋਂ ਬਾਅਦ ਉਹ ਸਾਰੇ ਕੈਦੀ ਸਜਾ ਪੂਰੀ ਹੋਣ ਦੇ ਬਾਵਜ਼ੂਦ ਦੁਵਾਰਾ ਜੇਲਾਂ ਵਿੱਚ ਜਾਣਗੇ। ਇਸ ਅੰਦੋਲਨ ਦਾ ਕੀ ਹੋਇਆ ਇਸ ਵਿਸ਼ੇ `ਤੇ ਕੁੱਝ ਵਿਚਾਰ ਕਰਨੀ ਬਣਦੀ ਹੈ।
ਪੁਰਾਤਨ ਚੱਲੀ ਆ ਰਹੀ ਮਰਿਯਾਦਾ ਹੈ।” ਨੀਚਾ ਅੰਦਰਿ ਨੀਚ ਜਾਤਿ।। …. ।। ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ? ।। ਪਰ ਜਮੀਨੀ ਹਕੀਕਤ ਇਸ ਤੋਂ ਬਿਪਰੀਤ ਹੈ। ਹਰ ਕੋਈ ਵੱਡੇ ਨਾਲ ਦੋਸਤੀ ਪਾਉਣਾ ਚਾਹੁੰਦਾ ਹੈ। ਗੁਰੂ ਸਿਧਾਂਤ `ਤੇ ਪਹਿਰਾ ਦੇਣ ਵਾਲਿਆਂ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਥਕ ਅਖਵਾਉਣ ਵਾਲੀ ‘ਅਕਾਲੀ ਪਾਰਟੀ` ਇੱਕ ਪਾਸੇ ਤਾਂ ਵੱਡਿਆਂ (ਬੀ ਜੇ ਪੀ) ਨਾਲ ਪਤੀ ਪਤਨੀ ਵਾਲਾ ਰਿਸਤਾ ਨਿਭਾਉਣਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਕਾਬਜ ਰਹਿਣਾ ਚਾਹੁੰਦੀ ਹੈ। ਭਾਰਤ ਦਾ ਸੰਵਿਧਾਨ (ਕਾਨੂੰਨ) ਵੀ ਇਸ ਦੀ ਇਜਾਜਤ ਨਹੀਂ ਦੇਂਦਾ। ਇਸ ਲਈ ਹੀ ਅਕਾਲੀ ਦਲ ਪਾਰਟੀ ਆਪਣੇ ਚੋਣ ਨਿਸ਼ਾਨ ‘ਤੱਕੜੀ` `ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਨਾਵ ਨਹੀਂ ਲੜ ਰਹੀ।
ਦੂਜਾ ਗੁਰੂ ਸਿਧਾਂਤ `ਤੇ ਪਹਿਰਾ ਦੇਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ ਗ੍ਰਿਹਸਤੀ ਜੀਵਨ ਤੋਂ ਭਗੌੜਾ ਅਤੇ ਸਾਰੀਆਂ ਸੁਖ ਸੁਵਿਧਾਵਾਂ ਭੋਗ ਰਿਹਾ ਵਰਗ ‘ਸੰਤ ਸਮਾਜ`। ਇੱਕ ਪਾਸੇ ਪੰਥਕ ਸਰਕਾਰ ਅਤੇ ਸੰਤ ਸਮਾਜ ਦੀ ਦੋਸਤੀ ਹੈ। ਦੂਸਰੇ ਪਾਸੇ ਵੱਡਿਆਂ ਬੀ ਜੀ ਪੀ ਨਾਲ ਪਤੀ ਪਤਨੀ ਵਾਲਾ ਰਿਸਤਾ! ਗੁਰੂ ਸਿਧਾਂਤ `ਤੇ ਪਹਿਰਾ ਦੇਣ ਵਾਲਿਆਂ ਲਈ ਆਵਾਜ਼ ਬੁਲੰਦ ਕਰਨ ਦਾ ਇੱਕੋ ਇੱਕ ਤਰੀਕਾ ਬਚਿਆ ਸੀ ‘ਅਕਾਲ ਤਖ਼ਤ ਸਾਹਿਬ ਦਾ ਜੁਮੇਵਾਰ ਸੇਵਾਦਾਰ (ਜਥੇਦਾਰ) `। ਜਿਸ ਦੀ ਨਿਜੁਕਤੀ ਵੀ ਸੰਤ ਸਮਾਜ, ਅਕਾਲੀ ਪਾਰਟੀ ਅਤੇ ਵੱਡੇ ਮਿਲ ਕੇ ਕਰਦੇ ਹਨ। ਅਜੇਹੇ ਹਲਾਤ ਵਿੱਚ ਸਿੱਖਾਂ ਦੀ ਜਾਇਜ ਮੰਗ ਕੌਣ ਚੁਕੇ?
ਭਾਈ ਗੁਰਬਖਸ ਸਿੰਘ ਖਾਲਸਾ ਜੀ ਨੇ ਮਿਤੀ ੧੪-੧੧-੨੦੧੩ ਤੋਂ ੨੭-੧੨-੨੦੧੩ ਤੱਕ (੪੪ ਦਿਨ) ਗੁਰਦੁਆਰਾ ਅੰਬ ਸਾਹਿਬ ਫੇਜ਼-੮, ਮੁਹਾਲੀ ਵਿਖੇ ਮਰਨ ਵਰਤ ਰੱਖ ਕੇ ਇੱਕ ਲਹਿਰ ਖੜੀ ਕੀਤੀ ਸੀ। ਗੁਰੂ ਸਿਧਾਂਤ `ਤੇ ਪਹਿਰਾ ਦੇਣ ਵਾਲਿਆਂ ਨੂੰ ਵੀ ਕੁੱਝ ਉਮੀਦ ਜਾਗੀ। ਸ਼ਾਇਦ ਪੰਥ ਦਰਦੀ ਇੱਕ ਮੰਚ `ਤੇ ਇਕੱਠੇ ਹੋ ਕੇ ਸਿੱਖ ਕੌਮ ਨੂੰ ਕੁੱਝ ਰਾਸਤਾ ਵਿਖਾਉਣ ਵਿੱਚ ਆਪਣੀ ਯੋਗ ਭੂਮਿਕਾ ਨਿਭਾਉਣਗੇ; ਪਰ ਹੋਇਆ ਕੀ? ਭਾਈ ਗੁਰਬਖਸ ਸਿੰਘ ਖਾਲਸਾ ਜੀ ਵਲੋਂ ਦਿੱਤੇ ਦੋ ਬਿਆਨ ਪੰਥ ਦਰਦੀਆਂ ਨੂੰ ਅਚੰਭੇ ਵਿੱਚ ਪਾ ਰਹੇ ਹਨ। ਇੱਕ ਬਿਆਨ ਮਰਨ ਬਰਤ ਸ਼ੁਰੂ ਕਰਨ ਸਮੇ ਦਾ ਹੈ ਅਤੇ ਦੂਸਰਾ ਮਰਨ ਬਰਤ ਸਮਾਪਤ ਕਰਨ ਸਮੇ ਦਾ ਹੈ।

ਪਹਿਲਾ ਬਿਆਨ:- ਇਹ ਜਥੇਦਾਰ ਜਿਹ ਨੇ ਮਾਰਚ ਆਰੰਭ ਕਰਾ ਕੇ, ਪੰਜਾਂ ਪਿਆਰਿਆਂ ਦੀ ਦਸਤਾਰ ਲਵ੍ਹਾਈ। ਉਸ ਨੂੰ ਜਥੇਦਾਰ ਕਹਾਉਣ ਦਾ ਹੱਕ ਈ ਕੋਈ ਨੀ। ਆਪਣਾ ਸਿਰ ਡਾਹ ਕੇ ਬਾਦਲ ਦੇ ਪੈਰ ਘੁੱਟੀ ਜਾਏ। ਉਸ ਦੀ ਕੁਰਸੀ ਥੱਲੇ ਆਪਣੇ ਪੰਜੇ ਰੱਖ ਲਏ । ਜ਼ੁਬਾਨ ਪਿੱਛੋਂ ਸੁਖਬੀਰ ਬਾਦਲ ਨੇ ਫਡ਼ੀ ਹੈ, ਜਿੱਦਾਂ ਉਨ੍ਹਾਂ ਨੇ ਬੁਲਾਉਣਾ ਉਦਾਂ ਬੋਲਦਾ, ਮੈਂਨੂੰ ਕੋਈ ਇਤਰਾਜ ਨਹੀਂ। ਨਾ ਮੱਕਡ਼ ਨਾਲ ਨਾ ਕਿਸੇ ਨਾਲ। “ ਮੈਂ ਹੱਥ ਜੋਡ਼ ਕੇ ਪ੍ਰਣਾਮ ਕਰਦਾ ਹਾਂ ਅਕਾਲ ਤਖਤ ਸਾਹਿਬ ਨੂੰ, ਜਥੇਦਾਰਾਂ ਨੂੰ, ਸੱਚਾਈ ਇਹ ਹੈ ਕਿ ਜਿਨਾਂ ਝੂਠ “ਸਿੰਘ ਸਾਹਿਬ” ਨੇ ਬੋਲਿਆ, ਇਨਾਂ ਇੱਕ ਸਾਧਾਰਣ ਸਿੱਖ, ਅੰਮ੍ਰਿਤਧਾਰੀ ਵੀ ਨਹੀਂ ਬੋਲ ਸਕਦਾ, ਜੇ ਮੈਂ, ਇਹ ਮੇਰੀ ਨੀਤੀ ਗਲਤ ਹੈ, ਭੁੱਖ ਹਡ਼ਤਾਲ ਗਲਤ ਹੈ, ਤੇ ਸਿੰਘ ਸਾਹਿਬ ਇੱਥੇ ਪੰਜ ਵਾਰੀ ਆਏ ਨੇ, ਮੇਰੇ ਕੋਲ, ਇਹ ਕਹਿਣ ਲੱਗੇ ਕਿ ਬਾਦਲ ਸਾਹਿਬ ਨੇ ਆ ਕਹਿਤਾ, ਮੈਂ ਦਿੱਲੀ ਗਿਆ ਸਾਂ, ਮੈਂ ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਸੁਖਦੇਵ ਸਿੰਘ ਨੂੰ ਮਿਲਿਆ, ਮੈਂ ਫਲਾਣੇ ਨੂੰ ਮਿਲਿਆ, ਮੈਂ ਕਹਿਨਾਂ ਕਿ ਇਸ ਤੋਂ ਹੋਰ ਅਕ੍ਰਿਤਘਣ ਗੱਲ ਹੀ ਕੋਈ ਨਹੀਂ, ਅਕਾਲ ਤਖ਼ਤ ਸਾਡੀ ਸੁਪਰੀਮ ਪਾਵਰ ਦਾ ਜੁੰਮੇਵਾਰ ਬੰਦਾ ਝੂਠ ਬੋਲੇ।। ਅੱਜ ਤਾਂ ਪਤਾ ਕੀ ਹੁੰਦਾ ਇੱਕ ਬੰਦਾ ਝੂਠ ਬੋਲੇ ਨਾ ਮੀਡੀਆ ਵਾਲੇ ਉਹ ਨੂੰ ਗਲੋਂ ਫਡ਼ ਲੈਂਦੇ, ਯਾਰ ਤੂੰ ਝੂਠ ਬੋਲ ਰਿਹੈਂ, ਠੀਕ ਹੈ ਨਾ।
ਮਰਨ ਬਰਤ ਸਮਾਪਤ ਕਰਨ ਸਮੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਜਥੇਦਾਰ ਗਿ. ਗੁਰਬਚਨ ਸਿੰਘ ਜੀ ਦੇ ਸਾਹਮਣੇ ਦਿੱਤਾ ਗਿਆ ਦੂਸਰਾ ਬਿਆਨ:- ਚਡ਼੍ਹਦੀ ਕਲਾ ਵਾਲਾ ਜੀਵਨ ਹੈ ਸਿੰਘ ਸਾਹਿਬ ਦਾ, ਆਪਾਂ ਜਿਹਡ਼ੇ ਆ ਮਾਡ਼ੇ ਸ਼ਬਦ ਵਰਤਦੇ ਹਾਂ ਨਾ, ਇਨ੍ਹਾਂ ਤੋਂ ਵੀ ਗੁਰੇਜ਼ ਕਰੀਏ, ਥਾਪਡ਼ਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ, ਇਹ ਤਖ਼ਤਾਂ ਦੇ ਥਾਪੇ ਹੋਏ ਜਥੇਦਾਰ ਨੇ, ਸਾਡੇ ਥਾਪੇ ਹੋਏ ਨਹੀਂ, ਗੁਰੂ ਦੇ ਥਾਪੇ ਨੇ। ਤੇ ਮੈਂ ਅਜ ਨਾ ਪੂਰੀ ਦੁਨੀਆ ‘ਚ ਵਸਦੀ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਭਲਿਓ, ਜੇ ਸਾਡੇ ਤੋਂ ਭਲਾ ਨਹੀਂ ਹੁੰਦਾ ਤਾਂ ਬੁਰਾ ਵੀ ਨਾ ਕਰੀਏ, ਜੇ ਕਿਸੇ ਦਾ ਮਾਣ ਨਹੀਂ ਹੁੰਦਾ, ਉਸ ਦਾ ਅਪਮਾਨ ਵੀ ਨਾ ਕਰੀਏ। ਤੇ ਸਵੇਰੇ ਵੀ ਇੱਥੇ ਰੌਲ਼ਾ ਪਿਆ ਹੋਇਆ ਸੀ, ਕਿ ਅਕਾਲ ਤਖ਼ਤ ਨੂੰ ਨਹੀਂ ਮੰਨਦੇ, ਜਥੇਦਾਰ ਨੂੰ ਨਹੀਂ ਮੰਨਦੇ, ਤੇ ਫਿਰ ਤੁਸੀਂ ਮੰਨਦੇ ਕਿਸ ਨੂੰ ਹੋ, ਤੇ ਜਿਹਡ਼ਾ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਨਹੀਂ ਮੰਨਦਾ, ਮੈਂ ਉਸ ਨੂੰ ਸਿੱਖ ਨਹੀਂ ਮੰਨਦਾ।”
ਹੁਣ ਉਕਤ ਦੋਵੇਂ ਵਿਚਾਰਾਂ ਤੋਂ ਪੰਥ ਦਰਦੀ ਕੀ ਨਤੀਜਾ ਕੱਢਣ? ਕੀ ਸਿੱਖ ਸਮਾਜ ਦੇ ਸਿਧਾਂਤ ਵਿੱਚ ਆਈ ਗਿਰਾਵਟ ਇਸ ਲਹਿਰ ਨਾਲ ਦੂਰ ਹੋ ਗਈ ਜਾਂ ਕੋਈ ਨਵੀ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹੋ ਜਿਹਾ ਪ੍ਰਭਾਵ ਹੀ ਭਾਈ ਬਲਵੰਤ ਸਿੰਘ ਜੀ ਰਾਜੋਆਣ ਵਾਲੀ ਲਹਿਰ ਦਾ ਅਪ੍ਰੈਲ ੨੦੧੩ ਵਿੱਚ ਪਿਆ ਸੀ। ਅਗਾਮੀ ਆਉਣ ਵਾਲੇ ਲੋਕ ਸਭਾ ਚੁਨਾਵ ਵਿੱਚ ਭਾਈ ਬਲਵੰਤ ਸਿੰਘ ਰਾਜੋਆਣ ਦੀ ਭੈਣ ਸ਼ਾਇਦ ਅਕਾਲੀ ਦਲ ਪਾਰਟੀ ਦੀ ਟਿਕਟ `ਤੇ ਚੁਨਾਵ ਲੜੇ।
ਵਾਰ ਵਾਰ ਸੁਰੂ ਹੋ ਰਹੀਆਂ ਅਜੇਹੀਆਂ ਲਹਿਰਾਂ ਦਾ ਬਿਪਰੀਤ ਦਿਸਾ ਵੱਲ ਮੁੜਨਾ ਗੁਰੂ ਸਿਧਾਂਤ `ਤੇ ਪਹਿਰਾ ਦੇਣ ਵਾਲਿਆਂ ਲਈ ਅਸ਼ੁਭ ਸੰਕੇਤ ਦੇ ਨਾਲ ਨਾਲ ਨਵੀ ਲਹਿਰ ਲਈ ਜਮੀਨ ਤਿਆਰ ਕਰਨਾ ਮੁਸ਼ਕਲਾ ਹੁੰਦਾ ਜਾ ਰਿਹਾ ਹੈ।
ਅਕਾਲ ਤਖ਼ਤ ਸਾਹਿਬ ਦੀ ਪਦਵੀ ਲਈ ਸਰਬ ਪ੍ਰਵਾਣਿਤ ਸਾਝੇ ਉਮੀਵਾਰ ਦੀ ਚੋਣ ਕਰਨ ਲਈ ਲਹਿਰ ਤਿਆਰ ਕਰਨ ਦੀ ਇਸ ਵੇਲੇ ਸਭ ਤੋਂ ਵੱਧ ਜ਼ਰੂਰਤ ਹੈ। ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਦੇਸ਼ ਭਰ ਵਿੱਚ ਨਿਰਦੋਸ਼ ਸਿੱਖ ਪ੍ਰਵਾਰਾਂ ਦਾ ਕਤਲ ਕਰਨ ਵਾਲਿਆਂ ਨੂੰ ਸਜਾ ਦਿਲਵਾਉਣੀ ਜ਼ਰੂਰੀ ਹੈ। ਅਕਾਲ ਤਖ਼ਤ ਸਾਹਿਬ ਰਾਹੀਂ ਮਿਲਿਆ ਇਨਸਾਫ ਵਿਅਕਤੀ ਨੂੰ ਅਕਾਲ ਤਖ਼ਤ (ਕੌਮ) ਦੇ ਅਹਿਸਾਨ ਹੇਠਾਂ ਲਿਆਏਗਾ ਨਾ ਕਿ ਕਿਸੇ ਪਾਰਟੀ ਪ੍ਰਤਿ ਬਫਾਦਾਰੀ ਨਿਭਾਉਣ ਦੀ ਜਰੂਰਤ ਪਵੇਗੀ।
ਸ. ਮਨਪ੍ਰੀਤ ਸਿੰਘ ਜੀ ਬਾਦਲ ਦਾ ਸਿੱਖਾਂ ਪ੍ਰਤਿ ਇਹ ਕਹਿਣਾ ਕਿ ਮੈ ਸਿੱਖਾਂ ਤੋਂ ਕੀ ਲੈਣਾ ਹੈ? ਬੜਾ ਮਾੜਾ ਵਿਚਾਰ ਹੈ ਜਦਕਿ ਦਿੱਲੀ ਦੇ ਮੁਖ ਮੰਤਰੀ ਸ. ਅਰਵਿੰਦ ਕੇਜਰੀਵਾਲ ਜੀ ਵਲੋਂ ਆਪਣੇ ਨੇਤਾ ਸੰਜੇ ਸਿੰਘ ਜੀ ਰਾਹੀਂ ਭਾਈ ਗੁਰਬਖਸ ਸਿੰਘ ਖਾਲਸਾ ਜੀ ਵਲੋਂ ਕੀਤੇ ਮਰਨ ਬਰਤ ਦਾ ਸਾਥ ਦੇਣਾ ਇੱਕ ਸ਼ੁੱਭ ਸੰਕੇਤ ਹੈ।
ਗੁਰੂਆਂ ਵਲੋਂ ਝੱਲੇ ਤਸੀਹੇ, ਕੀਤਾ ਗਿਆ ਸਰਵੰਸਦਾਨ, ਅਨੇਕਾਂ ਸਿੰਘਾਂ/ਸਿੰਘਣੀਆਂ ਦੀਆਂ ਕੁਰਬਾਨੀਆਂ ਪੰਥ ਦਰਦੀ ਭਾਵਨਾ ਵਾਲੇ ਗੁਰਸਿੱਖ ਨੂੰ ਇੱਕ ਮੰਚ `ਤੇ ਇਕੱਠਾ ਹੋਣ ਲਈ ਪ੍ਰੇਰਤ ਕਰ ਰਹੀਆਂ ਹਨ। ਸਿਧਾਂਤਕ ਪ੍ਰਭਾਵਸਾਲੀ ਲਹਿਰ ਤਿਆਰ ਕਰਨ ਦੀ ਜ਼ਰੂਰਤ ਹੈ। ਬੀਤ ਚੁਕਿਆ ਸਮਾ ਵਾਪਿਸ ਆਉਣ ਵਾਲਾ ਨਹੀਂ।
ਅਵਤਾਰ ਸਿੰਘ (ਗਿਆਨੀ) ਠੂਠੀਆਂ ਵਾਲੀ, ਮਾਨਸਾ (ਪੰਜਾਬ) ੯੮੧੪੦-੩੫੨੦੨


02/01/14)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅਕਾਲ ਤਖ਼ਤ ਤੋਂ ਢਾਹੇ ਫ਼ਤਹਿ ਸਿੰਘ ਦੇ ਹਵਨਕੁੰਡਾਂ ਦੀ ਰਹਿੰਦ-ਖੁਹੰਦ ਅੱਜ ਵੀ ਖਿੱਲਰੀ ਹੋਈ ਹੈ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ
ਸੱਤਰਵਿਆਂ ਦੇ ਦਹਾਕੇ ਵਿੱਚ ਅਕਾਲੀ ਦਲ ਦੇ ਸਾਧ ਪ੍ਰਧਾਨ ਫ਼ਤਹਿ ਸਿੰਘ ਨੇ ਅਕਾਲ ਤਖ਼ਤ 'ਤੇ ਸੜ੍ਹ ਮਰਨ ਦੀ ਅਰਦਾਸ ਕਰ ਕੇ ਸੜ੍ਹਨ ਵਾਸਤੇ ਅਕਾਲ ਤਖ਼ਤ ਲਾਗੇ ਹੀ ਹਵਨਕੁੰਡ ਬਣਾ ਕੇ ਮੋਰਚਾ ਸ਼ੁਰੂ ਕੀਤਾ ਸੀ, ਪਰ ਥੋੜ੍ਹੇ ਹੀ ਦਿਨਾਂ ਮਗਰੋਂ ਲੈ ਦੇ ਕੇ ਬਿਨਾਂ ਕੋਈ ਮੰਗ ਮੰਨਵਾਏ ਹਾੜੇ ਪਾ ਕੇ ਮੋਰਚਾ ਖਤਮ ਕਰ ਦਿੱਤਾ ਤੇ ਬਾਅਦ ਵਿੱਚ ਹਵਨਕੁੰਡ ਵੀ ਢਾਹੇ ਗਏ ....
ਅੱਜ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਫ਼ਤਹਿ ਸਿੰਘ ਦੇ ਹਵਨਕੁੰਡਾਂ ਦੀ ਸਵਾਹ ਅਜੇ ਵੀ ਖਿੱਲਰੀ ਹੋਈ ਹੈ ਸਾਡੇ ਵਿੱਚ !
ਤਿੰਨ ਸੌ ਸਾਲ ਹੋ ਗਏ ਗੁਰੂ ਨੂੰ ਸਰੀਰ ਨਾਲੋਂ ਤੋੜ ਕੇ ਵਿਚਾਰ ਗਿਆਨ ਨਾਲ ਜੋੜ ਕੇ ਗਿਆਂ ਪਰ ਅਸੀਂ "ਮਨਮੁਖ ਹੋਇ ਬੰਦੇ ਦਾ ਬੰਦਾ" ਬਣ ਕੇ ਰਹਿ ਗਏ ... ਗੁਰੂ ਆਸ਼ੇ ਨਾ ਬਣ ਸਕੇ !
ਗੱਲ ਕਿਸੇ ਵਿਅਕਤੀ ਦੀ ਨਹੀਂ, ਹੋਣੀ ਵੀ ਨਹੀਂ ਚਾਹੀਦੀ, ਹੁੰਦੀ ਹੈ ਤਾਂ ਘੋਰ ਗੁਰ-ਅਵੱਗਿਆ ਹੈ, ਜੋ ਅਸੀਂ ਭੁਗਤ ਰਹੇ ਹਾਂ, ਗੁਰੂ ਦੇ ਵਿਚਾਰ, ਗਿਆਨ ਤੇ ਸੋਚ ਦੇ ਲੜ ਨੂੰ ਛੱਡ ਕੇ !
ਮੋਰਚੇ, ਵਿਚਾਰਾਂ ਨੂੰ, ਸੋਚ ਨੂੰ, ਸਮਰਪਿਤ ਹੋ ਕੇ ਚੱਲਣ ਤਾਂ ਹੀ ਗੁਰੂ ਆਸ਼ੇ ਅਨੁਸਾਰ ਫ਼ਤਹਿ ਹੋਣਗੇ ਪਰ ਜੇ ਬੰਦਾ-ਪ੍ਰਸਤ ਬਣ ਕੇ ਚੱਲੇ ਤਾਂ ਮਿਸਲਾਂ ਦੇ ਰਾਜ ਜਾਂ ਰਣਜੀਤ ਸਿੰਘ ਤੋਂ ਲੈ ਕੇ ਚੋਰਾਸੀ ਜਾਂ ਅੱਜ ਤੱਕ ਜੋ ਹੁੰਦਾ ਆ ਰਿਹਾ ਹੈ ਉਹੀ ਹੋਊ ਤੇ ਖ਼ਾਲਸਾ ਫ਼ਤਹਿ ਤੋਂ ਦੂਰ ਹੁੰਦਾ ਜਾਉ ...
ਬੰਦਾ-ਪ੍ਰਸਤੀ ਖਾਲਸਾਈ ਰੀਤ ਨਹੀਂ, ਬਿਪਰਨ ਕੀ ਰੀਤ ਹੈ .... ਤੇ ..... ਜਬ ਇਹ ਗਹੈ ਬਿਪਰਨ ਕੀ ਰੀਤ ... ਮੈਂ ਨ ਕਰੋਂ ਇਨ ਕੀ ਪ੍ਰਤੀਤ ...


02/01/14)
ਹਰਚਰਨ ਸਿੰਘ (ਸੰਪਾਦਕ-ਸਿੱਖ ਵਿਰਸਾ)

ਦਸਮ ਗ੍ਰੰਥ, ਅੰਗਰੇਜ਼ਾਂ ਤੇ ਬ੍ਰਾਹਮਣਵਾਦੀਆਂ ਦੀ ਸਾਂਝੀ ਸਾਜ਼ਿਸ਼
-ਹਰਚਰਨ ਸਿੰਘ (ਸੰਪਾਦਕ-ਸਿੱਖ ਵਿਰਸਾ) -
Tel.: 403-681-8689
‘ਦਸਮ ਗ੍ਰੰਥ’ ਬਾਰੇ ਵੱਖ-ਵੱਖ ਨਜ਼ਰੀਏ
ਵੈਸੇ ਤਾਂ ਦਸਮ ਗ੍ਰੰਥ ਦਾ ਮਸਲਾ ਉਤਨਾ ਹੀ ਪੁਰਾਣਾ ਹੈ, ਜਿਤਨਾ ਕਿ ਇਸਦੀ ਹੋਂਦ, ਪਰ ਇਹ ਮਸਲਾ 1999 ਤੋਂ ਜ਼ਿਆਦਾ ਚਰਚਾ ਵਿੱਚ ਹੈ। ਇਸ ਵੇਲੇ ਸਿੱਖਾਂ ਵਿੱਚ ਇਸਦੇ ਹੱਕ ਤੇ ਵਿਰੋਧ ਵਿੱਚ ਤਿੰਨ ਧੜੇ ਬਣ ਚੁੱਕੇ ਹਨ, ਇੱਕ ਉਹ ਜੋ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੰਪੂਰਨ ਰਚਨਾ ਮੰਨਦੇ ਹਨ ਤੇ ਇਸਨੂੰ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੁੰਦੇ ਹਨ ਤੇ ਇਸਦੇ ਪਾਠ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਕਰਨ ਦੇ ਹਾਮੀ ਹਨ। ਦੂਸਰੇ ਉਹ ਜੋ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ, ਉਨ੍ਹਾਂ ਅਨੁਸਾਰ ਇਸਦਾ ਸਿੱਖ ਧਰਮ ਜਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸਬੰਧ ਨਹੀਂ, ਇਸਦੀਆਂ ਸਾਰੀਆਂ ਰਚਨਾਵਾਂ ਵੱਖ-ਵੱਖ ਸਮਿਆਂ ਵਿੱਚ ਵੱਖ-ਵੱਖ ਲਿਖਾਰੀਆਂ ਵਲੋਂ ਲਿਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਬਹੁਤੀਆਂ ਹਿੰਦੂ ਗ੍ਰੰਥਾਂ ਦੇ ਉਲੱਥੇ ਹੀ ਹਨ, ਜਿਸਨੂੰ ਬਾਅਦ ਵਿੱਚ ਇੱਕ ਸਾਜ਼ਿਸ਼ ਅਧੀਨ 1897 ਵਿੱਚ ਅੰਗਰੇਜ਼ਾਂ ਦੀ ਮੱਦਦ ਨਾਲ ਸੰਤਾਂ-ਮਹੰਤਾਂ ਵਲੋਂ ਬਣਾਈ ‘ਸੋਧਕ ਕਮੇਟੀ’ ਵਲੋਂ ਵੱਖ-ਵੱਖ 32 ਹੱਥ ਲਿਖਤ ਗ੍ਰੰਥਾਂ ਜਾਂ ਪੋਥੀਆਂ ਦੇ ਅਧਾਰ ਤੇ ਤਿਆਰ ਕੀਤਾ ਗਿਆ ਸੀ। ਜਿਸਦਾ ਨਾਮ ‘ਦਸਮ ਗ੍ਰੰਥ’ ਰੱਖਿਆ ਗਿਆ, ਜੋ ਕਿ ਬਦਲਦਾ ਬਦਲਦਾ ਹੁਣ 1999 ਤੋਂ ਆਰ. ਐਸ. ਐਸ. ਦੀ ਸਾਜ਼ਿਸ਼ ਨਾਲ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ’ ਤੱਕ ਪਹੁੰਚ ਚੁੱਕਾ ਹੈ। ਤੀਸਰੀ ਧਿਰ ਉਹ ਹੈ, ਜੋ ‘ਦਸਮ ਗ੍ਰੰਥ’ ਵਿਚਲੀਆਂ ਕੁੱਝ ਬਾਣੀਆਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, `ਚੌਪਈ’, ‘ਸਵਈਏ’, ‘ਜ਼ਫਰਨਾਮਾ’ ਆਦਿ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੀ ਹੈ, ਪਰ ਬਾਕੀ ਦਸਮ ਗ੍ਰੰਥ ਨੂੰ ਹਿੰਦੂ ਗ੍ਰੰਥਾਂ ਜਾਂ ਹੋਰ ਕਵੀਆਂ ਦੀ ਰਚਨਾ ਮੰਨਦੀ ਹੈ। ਪਰ ਇਹ ਤੀਸਰੀ ਧਿਰ ਵੀ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਵਾਂਗ ਕਰਨ ਦੇ ਵਿਰੁੱਧ ਹੈ।
ਬ੍ਰਾਹਮਣਵਾਦ ਕੀ ਹੈ?
‘ਦਸਮ ਗ੍ਰੰਥ’ ਦੇ ਮਸਲੇ ਨੂੰ ਸਮਝਣ ਲਈ, ਸਾਨੂੰ ਹਿੰਦੁਸਤਾਨ ਤੇ ਬ੍ਰਾਹਮਣਵਾਦ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਜਦੋਂ ਤੱਕ ਅਸੀਂ ਬ੍ਰਾਹਮਣਵਾਦ ਦੇ ਅਸਲੀ ਖਾਸੇ ਨੂੰ ਨਹੀਂ ਸਮਝਦੇ, ‘ਦਸਮ ਗ੍ਰੰਥ’ ਜਾਂ ਸਿੱਖਾਂ ਦੇ ਬਹੁਤੇ ਮਸਲਿਆਂ ਨੂੰ ਨਹੀਂ ਸਮਝਿਆ ਜਾ ਸਕਦਾ। ਹਿੰਦੁਸਤਾਨ ਵਿੱਚ ‘ਬ੍ਰਾਹਮਣਵਾਦ’ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ 3500 ਸਾਲ ਤੋਂ ਬੋਲ-ਬਾਲਾ ਹੈ। ਬ੍ਰਾਹਮਣਵਾਦੀ ਤਾਕਤਾਂ ਕੋਲ ਬੇਸ਼ਕ ਇਨ੍ਹਾਂ 3500 ਸਾਲਾਂ ਵਿਚੋਂ 1200 ਸਾਲਾਂ ਵਿੱਚ ਹਿੰਦੁਸਤਾਨ ਦੇ ਵੱਡੇ ਹਿੱਸੇ ਤੇ ਰਾਜਸੀ ਤਾਕਤ ਨਹੀਂ ਸੀ, ਪਰ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਸਾਰੇ ਸਮੇਂ ਦੌਰਾਨ ਤਾਕਤ ਬ੍ਰਾਹਮਣਾਂ ਕੋਲ ਹੀ ਰਹੀ ਸੀ। ‘ਬ੍ਰਾਹਮਣਵਾਦ’ ਦਾ ਆਰੰਭ ਭਾਰਤ ਵਿੱਚ 4000 ਸਾਲ ਪਹਿਲਾਂ ਅਰਬ, ਸੈਂਟਰਲ ਏਸ਼ੀਆ, ਯੂਰਪ ਆਦਿ ਖੇਤਰਾਂ ਵਿਚੋਂ ਉਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਆਏ, ‘ਆਰੀਅਨ ਨਸਲ’ (ਗੋਰੇ ਜਾਂ ਭੂਰੇ ਰੰਗ ਵਾਲੇ ਲੋਕ) ਦੇ ਕਬੀਲਿਆਂ ਨਾਲ ਹੋਇਆ ਸੀ। ਜਿਨ੍ਹਾਂ ਨੇ ਉਤਰੀ ਪੱਛਮੀ ਭਾਰਤ ਦੇ ਮੈਦਾਨੀ, ਉਪਜਾਊ ਤੇ ਵਧੀਆ ਮੌਸਮ ਵਾਲੇ ਇਲਾਕਿਆਂ ਵਿੱਚ ਧੱਕੇ ਨਾਲ ਵਸਣ ਦੇ ਮਕਸਦ ਨਾਲ ਤਕਰੀਬਨ 500 ਸਾਲ, ਭਾਰਤ ਦੇ ਮੂਲ ਨਿਵਾਸੀ ਦਰਾਵੜ੍ਹਾਂ (ਕਾਲੇ ਲੋਕਾਂ) ਨਾਲ ਯੁੱਧ ਕੀਤੇ। ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ‘ਰਮਾਇਣ’, ‘ਮਹਾਂਭਾਰਤ’ ‘ਰਿਗਵੇਦ’ ਆਦਿ ਵਿੱਚ ਆਰੀਅਨਾਂ (ਦੇਵੀ, ਦੇਵਤਿਆਂ, ਬ੍ਰਾਹਮਣਾਂ, ਕਸ਼ਤਰੀਆਂ, ਸਵਰਨਾਂ) ਤੇ ਮੂਲਵਾਸੀ ਭਾਰਤੀ ਦਰਵੜਾਂ (ਦੈਂਤਾਂ, ਦਾਨਵਾਂ, ਰਾਖਸ਼ਾਂ, ਸ਼ੂਦਰਾਂ, ਅਛੂਤਾਂ) ਦੇ ਯੁੱਧਾਂ ਦਾ ਹੀ ਵਰਨਣ ਹੈ। ਇਨ੍ਹਾਂ 500 ਸਾਲ ਦੇ ਯੁੱਧਾਂ ਤੋਂ ਬਾਅਦ ਆਰੀਅਨਾਂ ਨੇ ਦਰਵੜਾਂ ਨੂੰ ਹਰਾ ਕੇ, ਉਨ੍ਹਾਂ ਦੀ ਸਭਿਅਤਾ (ਜਿਸਦੇ ਚਿੰਨ੍ਹ ਪਿਛਲੀ ਸਦੀ ਵਿੱਚ ਹੜੱਪਾ ਤੇ ਮਹਿੰਜੋਦੜੋ ਦੀ ਖੁਦਾਈ ਦੌਰਾਨ ਮਿਲੇ ਸਨ) ਨੂੰ ਤਬਾਹ ਕਰਕੇ, ਉਨ੍ਹਾਂ ਨੂੰ ਗੁਲਾਮ ਬਣਾ ਕੇ, ਆਪਣੀ ਨਵੀਂ ਆਰੀਅਨ ਸਭਿਅਤਾ (ਬ੍ਰਾਹਮਣੀ ਵਿਚਾਰਧਾਰਾ) ਵੇਦਾਂ, ਉਪਨਿਸ਼ਦਾਂ, ਸ਼ਸਤਰਾਂ, ਸਿੰਮਰਿਤੀਆਂ, ਪੁਰਾਣਾਂ, ਰਮਾਇਣ, ਮਹਾਂਭਾਰਤ, ਗੀਤਾ ਆਦਿ ਰਾਹੀਂ ਸਥਾਪਿਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਯੁੱਧਾਂ ਦੇ ਨਾਇਕਾਂ ਨੂੰ ਦੇਵਤਿਆਂ (ਬ੍ਰਹਮਾ, ਵਿਸ਼ਨੂੰ, ਸ਼ਿਵ, ਰਾਮ, ਕ੍ਰਿਸ਼ਨ ਆਦਿ), ਦੇਵੀਆਂ (ਕਾਲੀ ਮਾਤਾ, ਨੈਣਾਂ ਦੇਵੀ, ਵੈਸ਼ਨੋ ਦੇਵੀ ਆਦਿ) ਦੀ ਉਪਾਧੀਆਂ ਦੇ ਕੇ ਉਨ੍ਹਾਂ ਨੂੰ ਪੂਜਣਯੋਗ ਭਗਵਾਨ ਆਦਿ ਦਾ ਦਰਜਾ ਦੇ ਕਿ ਉਨ੍ਹਾਂ ਦੇ ਮੰਦਰ ਬਣਾਏ। ਇਸੇ ਸਮੇਂ ਵਿੱਚ ਉਨ੍ਹਾਂ ਨੇ ਗੁਲਾਮ ਬਣਾਏ ਭਾਰਤੀਆਂ ਦੀ ਤਿੰਨ ਤਰ੍ਹਾਂ ਵੰਡ ਕੀਤੀ, ਕਿੱਤਾ ਮੁੱਖੀ ਭਾਰਤੀ ਲੋਕਾਂ ਨੂੰ ਵੈਸ਼ ਕਿਹਾ ਗਿਆ, ਉਨ੍ਹਾਂ ਦੀ ਜਮੀਨ, ਜਾਇਦਾਦ ਅਤੇ ਪੈਦਾਵਰ ਦੇ ਸਾਧਨਾਂ ਤੇ ਮਾਲਕੀ ਆਪਣੀ ਬਣਾ ਲਈ, ਆਰੀਅਨਾਂ ਵਿਰੁੱਧ ਲੜਨ ਵਿੱਚ ਸਾਥ ਦੇਣ ਵਾਲਿਆਂ ਨੂੰ ਸ਼ੂਦਰ ਤੇ ਉਨ੍ਹਾਂ ਨਾਲ ਸਿੱਧੇ ਤੌਰ ਤੇ ਲੜਨ ਵਾਲੇ ਕਬੀਲਿਆਂ ਨੂੰ ਅਛੂਤ
(Untouchable) ਦਾ ਦਰਜਾ ਦਿੱਤਾ ਗਿਆ। ਉਨ੍ਹਾਂ ਦੇ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਸੀ ਸਾਰੀ ਤਰ੍ਹਾਂ ਦੇ ਅਧਿਕਾਰ ਖੋਹ ਲਏ ਗਏ। ਉਨ੍ਹਾਂ ਨੂੰ ਸਦੀਵੀ ਗੁਲਾਮ ਬਣਾਉਣ ਦੇ ਮਨਸ਼ੇ ਤਹਿਤ ਮਨੂ ਸਿਮ੍ਰਿਤੀ ਵਰਗੇ ਗ੍ਰੰਥਾਂ ਰਾਹੀਂ ਵਰਣ ਆਸ਼ਰਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ, ‘ਕਰਮ ਫਿਲਾਸਫੀ’ ਲਾਗੂ ਕੀਤੀ ਗਈ, ਜਿਸ ਰਾਹੀਂ ਇਹ ਕਿਹਾ ਗਿਆ ਕਿ ਤੁਹਾਡੇ ਤੇ ਜੋ ਜ਼ੁਲਮ ਤਸ਼ੱਦਦ ਹੋ ਰਹੇ ਹਨ, ਜੇ ਤੁਸੀਂ ਗੁਲਾਮ ਹੋ, ਜੇ ਤੁਹਾਡੇ ਹੱਕ ਖੋਹੇ ਗਏ ਹਨ, ਇਹ ਸਭ ਸਾਡੇ ਕਰਕੇ ਨਹੀਂ, ਸਗੋਂ ਇਹ ਤੁਹਾਡੇ ਪਿਛਲੇ ਜਨਮਾਂ ਦਾ ਫਲ ਹੈ, ਜੇ ਹੁਣ ਤੁਸੀਂ ਇਸ ਜਨਮ ਵਿੱਚ ਬ੍ਰਾਹਮਣਾਂ ਤੇ ਕਸ਼ਤਰੀਆਂ ਦੀ ਸੇਵਾ ਕਰੋਗੇ ਤਾਂ ਨਾ ਤੁਹਾਨੂੰ ਅਗਲਾ ਜਨਮ ਚੰਗੀ ਜਾਤ ਵਿੱਚ ਮਿਲੇਗਾ, ਸਗੋਂ ਸਵਰਗਾਂ ਵਿੱਚ ਵੀ ਥਾਂ ਮਿਲੇਗੀ। ਇਸ ਤਰ੍ਹਾਂ ਉਨ੍ਹਾਂ ਵਰਣ-ਆਸ਼ਰਮ (ਜਾਤ-ਪਾਤ) ਨੂੰ ਕਰਮ ਫਿਲਾਸਫੀ ਰਾਹੀਂ ਜਨਮ ਨਾਲ ਜੋੜ ਕੇ ਗੁਲਾਮੀ ਨੂੰ ਪੀੜ੍ਹੀ-ਦਰ-ਪੀੜ੍ਹੀ ਪੱਕਾ ਕਰ ਦਿੱਤਾ। ਇਹੀ ਵਜ੍ਹਾ ਹੈ ਕਿ ਦੁਨੀਆਂ ਵਿੱਚ ਹਾਰੀਆਂ ਜਮਾਤਾਂ ਵਲੋਂ ਹਾਕਮ ਜਮਾਤਾਂ ਦੀਆਂ ਗੁਲਾਮੀਆਂ, ਕਾਲਿਆਂ ਵਲੋਂ ਗੋਰਿਆਂ ਦੀ ਗੁਲਾਮੀ ਜਾਂ ਦੁਨੀਆਂ ਭਰ ਵਿੱਚ ਗੋਰਿਆਂ ਦੀ ਰਾਜਸੀ ਗੁਲਾਮੀ ਤੋਂ ਲੋਕਾਂ ਨੇ ਸੰਘਰਸ਼ਾਂ ਰਾਹੀਂ ਆਜ਼ਾਦੀ ਲੈ ਲਈ, ਪਰ ਬ੍ਰਾਹਮਣ ਆਰੀਅਨਾਂ ਵਲੋਂ ਭਾਰਤੀ ਲੋਕਾਂ ਤੇ ਜਾਤ ਦੀ ਗੁਲਾਮੀ ਦੇ ਬੰਧਨ ਵੱਡੇ ਵੱਡੇ ਮਹਾਂਪੁਰਸ਼ ਵੀ ਨਹੀਂ ਲਾਹ ਸਕੇ ਅਤੇ ਇਹ ਗੁਲਾਮੀ 21ਵੀਂ ਸਦੀ ਵਿੱਚ ਵੀ ਬਦਸਤੂਰ ਜਾਰੀ ਹੈ। ਇਸਨੂੰ ਥੋੜੀ ਠੱਲ ਪਿਛਲੀ ਸਦੀ ਦੇ ਇਨਕਲਾਬੀ ਪੁਰਸ਼ ਡਾ. ਭੀਮ ਰਾਉ ਅੰਬੇਦਕਰ ਵਲੋਂ ਭਾਰਤੀ ਸੰਵਿਧਾਨ (ਹਿੰਦੂ ਸੰਵਿਧਾਨ ਹੀ ਸਮਝਿਆ ਜਾਵੇ) ਵਿੱਚ ਦਲਿਤਾਂ, ਅਛੂਤਾਂ, ਪਿਛੜੇ ਵਰਗਾਂ ਨੂੰ ਜਾਤ ਅਧਾਰਿਤ ਰਿਜ਼ਰਵੇਸ਼ਨ ਲੈ ਕੇ ਦੇਣ ਨਾਲ ਪਈ ਹੈ। ਬੇਸ਼ਕ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਬਣੇ ਸਿੱਖ ਧਰਮ, ਜੋ ਕਿ ਮਨੁੱਖੀ ਬਰਾਬਰਤਾ ਦੀ ਵਿਚਾਰਧਾਰਾ ਲੈ ਕੇ ਜਨਮਿਆ ਸੀ, ਵਿੱਚ ਅੱਜ ਵੀ ਜਾਤ-ਪਾਤੀ ਮਾਨਸਿਕਤਾ ਉਸੇ ਤਰ੍ਹਾਂ ਜਾਰੀ ਹੈ।
ਇਸ ਤਰ੍ਹਾਂ ਹਮਲਾਵਰ ਆਰੀਅਨਾਂ ਨੇ 3500 ਸਾਲ ਪਹਿਲਾਂ ਹਿੰਦੁਸਤਾਨੀ ਮੂਲ ਨਿਵਾਸੀ ਦਰਾਵੜਾਂ ਨੂੰ ਹਰਾ ਕੇ ਆਪਣੇ ਬੁੱਧੀਮਾਨ ਲੋਕਾਂ ਨੂੰ ਬ੍ਰਾਹਮਣ ਦਾ ਦਰਜਾ ਤੇ ਸਾਥੀ ਹਮਲਾਵਰਾਂ ਨੂੰ ਕਸ਼ੱਤਰੀ (ਖੱਤਰੀ) ਦਾ ਦਰਜਾ ਦੇ ਕੇ ਜੋ ਵਿਚਾਰਧਾਰਾ ਵੇਦਾਂ, ਉਪਨਿਸ਼ਦਾਂ, ਸ਼ਾਸਤਰਾਂ, ਸਿਮਰਿਤੀਆਂ, ਪੁਰਾਣਾਂ ਆਦਿ ਰਾਹੀਂ ਲਾਗੂ ਕੀਤੀ ਸੀ, ਉਸਨੂੰ ਬ੍ਰਾਹਮਣੀ ਜਾਂ ਵੇਦਾਂਤਿਕ ਜਾਂ ਹਿੰਦੂਤਵੀ ਵਿਚਾਰਧਾਰਾ ਕਿਹਾ ਜਾਂਦਾ ਹੈ। ਇਹ ਵਿਚਾਰਧਾਰਾ ਇਹ ਮੰਨ ਕੇ ਚੱਲਦੀ ਹੈ ਕਿ ਦੁਨੀਆਂ ਵਿੱਚ ਸਿਰਫ ਆਰੀਅਨ ਨਸਲ ਦੇ ਲੋਕ ਹੀ ਉਚੇ ਤੇ ਸੁੱਚੇ ਹਨ, ਉਹ ਦੁਨੀਆਂ ਤੇ ਸਿਰਫ ਰਾਜ ਕਰਨ ਲਈ ਹੀ ਜੰਮੇ ਹਨ, ਬਾਕੀ ਸਾਰੀਆਂ ਨਸਲਾਂ ਜਨਮ ਤੋਂ ਹੀ ਉਨ੍ਹਾਂ ਤੋਂ ਨੀਵੀਆਂ ਤੇ ਘਟੀਆ ਹਨ, ਉਨ੍ਹਾਂ ਦੀਆਂ ਦਾਸੀਆਂ ਹਨ। ਇਹੀ ਭਰਮ ਗੋਰੇ ਨਸਲਵਾਦੀ ਵੀ ਬਹੁਤ ਸਦੀਆਂ ਤੱਕ ਪਾਲਦੇ ਰਹੇ ਸਨ ਕਿ ਰਾਜ ਕਰਨ ਦਾ ਹੱਕ ਸਿਰਫ ਗੋਰਿਆਂ ਨੂੰ ਹੀ ਹੈ, ਕਾਲੇ, ਭੂਰੇ, ਪੀਲੇ ਆਦਿ ਹੋਰ ਰੰਗਾਂ ਨਸਲਾਂ ਦੇ ਲੋਕ ਸਿਰਫ ਗੋਰਿਆਂ ਦੀ ਚਾਕਰੀ ਕਰਨ ਲਈ ਹੀ ਜੰਮੇ ਹਨ।
ਬ੍ਰਾਹਮਣਵਾਦ ਦਾ ਇੱਕ ਖਾਸਾ ਇਹ ਹੈ ਕਿ ਜਿਥੇ ਉਹ ਦੂਜਿਆਂ ਨੂੰ ਆਪਣੇ ਤੋਂ ਨੀਵਾਂ ਤੇ ਦਾਸ ਸਮਝ ਕੇ ਚਲਦਾ ਹੈ, ਉਥੇ ਉਹ ਇਹ ਵੀ ਸਮਝਦਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਹੀ ਸਭ ਤੋਂ ਸਰਬੋਤਮ ਹੈ। ਹਿੰਦੁਸਤਾਨ ਦਾ ਇਤਿਹਾਸ ਇਸ ਗੱਲ ਗਵਾਹ ਹੈ ਕਿ ਜੋ ਵਿਅਕਤੀ ਜਾਂ ਵਿਚਾਰਧਾਰਾ ਇਸ ਖਿੱਤੇ ਵਿੱਚ ਬ੍ਰਾਹਮਣਵਾਦ ਦੇ ਖਿਲਾਫ ਖੜੀ ਹੋਈ, ਉਸਨੂੰ ਜਾਂ ਤੇ ਰਾਜਸੀ ਸ਼ਕਤੀ ਨਾਲ ਤਬਾਹ ਕਰ ਦਿੱਤਾ ਗਿਆ ਤੇ ਜਾਂ ਫਿਰ ਬ੍ਰਾਹਮਣਵਾਦ ਦੇ ਅਜਗਰ ਨੇ ਉਸ ਵਿੱਚ ਘੁਸਪੈਠ ਕਰਕੇ ਉਸਦਾ ਬ੍ਰਾਹਮਣੀਕਰਨ ਕਰਕੇ ਨਿਗਲ ਲਿਆ। ਜਿਹੜੀ ਵਿਚਾਰਧਾਰਾ ਉਨ੍ਹਾਂ ਤੋਂ ਖਤਮ ਨਾ ਹੋਵੇ ਜਾਂ ਲੋਕਾਂ ਵਿੱਚ ਮਕਬੂਲ ਹੋ ਜਾਵੇ, ਉਸ ਵਿੱਚ ਉਹ ਅਜਿਹੀ ਘੁਸਪੈਠ ਕਰਦੇ ਹਨ ਕਿ ਉਸਨੂੰ ਘੁਣ ਜਾਂ ਸਿਉਂਕ ਵਾਂਗ ਅੰਦਰੋ ਅੰਦਰ ਨਿਗਲ ਜਾਂਦੇ ਹਨ ਤੇ ਉਸਤੇ ਅਜਿਹੀ ਬ੍ਰਾਹਮਣਵਾਦੀ ਰੰਗਤ ਚਾੜਦੇ ਹਨ ਕਿ ਉਹ ਵਿਚਾਰਧਾਰਾ ਜਿੰਦਾ ਦਿਸਣ ਦੇ ਬਾਵਜੂਦ ਵੀ ਆਪਣਾ ਅਸਲੀ ਇਨਕਲਾਬੀ ਖਾਸਾ ਗੁਆ ਬੈਠਦੀ ਹੈ। ਜਿਸਦੀਆਂ ਵੱਡੀਆਂ ਮਿਸਾਲਾਂ ਬੁੱਧ, ਜੈਨ ਤੇ ਪਾਰਸੀ ਧਰਮ ਹਨ। ਇਹ ਤਿੰਨੋ ਧਰਮ ਮੁਢਲੇ ਰੂਪ ਵਿੱਚ ਇਨਕਲਾਬੀ ਤੇ ਲੋਕ ਪੱਖੀ ਵਿਚਾਰਧਾਰਾਵਾਂ ਸਨ। ਪਰ ਅੱਜ ਬ੍ਰਾਹਮਣਵਾਦ ਇਨ੍ਹਾਂ ਨੂੰ ਨਾ ਸਿਰਫ ਵਿਚਾਰਧਾਰਕ ਤੌਰ ਤੇ ਹੀ ਨਿਗਲ ਚੁੱਕਾ ਹੈ, ਸਗੋਂ ਜਦੋਂ ਬ੍ਰਾਹਮਣਵਾਦੀ ਤਾਕਤਾਂ ਨੂੰ 1947 ਵਿੱਚ ਪੂਰੀ ਰਾਜਸੀ ਤਾਕਤ ਮਿਲੀ (ਜਿਸ ਲਈ ਸਾਰੀਆਂ ਕੌਮਾਂ ਨੇ ਸਾਂਝਾ ਸੰਘਰਸ ਲੜਿਆ ਸੀ) ਤਾਂ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਧਰਮਾਂ ਸਮੇਤ ਸਿੱਖਾਂ ਨੂੰ ਕਲਮ ਦੇ ਇਕੋ ਵਾਰ ਨਾਲ ਭਾਰਤੀ ਸੰਵਿਧਾਨ ਵਿੱਚ ਹਿੰਦੂਆਂ ਦੀ ਇੱਕ ਸ਼ਾਖਾ ਬਣਾ ਦਿੱਤਾ। ਬੇਸ਼ਕ ਮੁਢਲੇ ਰੂਪ ਵਿੱਚ ਇਹ ਸਾਰੇ ਧਰਮ, ਬ੍ਰਾਹਮਣਵਾਦ ਦੇ ਵਿਰੋਧ ਵਿੱਚ ਉਠੇ, ਬ੍ਰਾਹਮਣਵਾਦ ਵਿਰੁੱਧ ਲੜੇ, ਪਰ ਅੱਜ ਇਨ੍ਹਾਂ ਦਾ ਪੂਰੀ ਤਾਂ ਬ੍ਰਾਹਮਣੀਕਰਣ (ਹਿੰਦੂਕਰਣ) ਕੀਤਾ ਜਾ ਚੁੱਕਾ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਦਾ ਮੁਢਲਾ ਖਾਸਾ, ਜਿਥੇ ਮਨੁੱਖੀ ਅਣ ਬਰਾਬਰੀ (ਵਰਣ ਆਸ਼ਰਮ) ਤੇ ਖੜਾ ਹੈ, ਉਥੇ ਇਹ ਵਿਚਾਰਧਾਰਾ ਇਤਨੀ ਤੰਗ ਨਜ਼ਰੀ ਦੀ ਸ਼ਿਕਾਰ ਹੈ ਕਿ ਕਿਸੇ ਹੋਰ ਵਿਚਰਧਾਰਾ ਨੂੰ ਬਰਦਾਸ਼ਤ ਨਹੀਂ ਕਰਦੀ। ਇਨ੍ਹਾਂ ਦਾ ਇਕੋ ਹੀ ਫਾਰਮੂਲਾ ਹੈ ਕਿ ਜੇ ਹਿੰਦੁਸਤਾਨ ਵਿੱਚ ਰਹਿਣਾ ਹੈ ਤਾਂ ਬ੍ਰਾਹਮਣੀ ਵਿਚਾਰਧਾਰਾ ਨੂੰ ਸਰਬੋਤਮ ਮੰਨ ਕੇ, ਉਨ੍ਹਾਂ ਦੀ ਸਮਾਜਿਕ, ਧਾਰਮਿਕ ਤੇ ਹੁਣ ਰਾਜਸੀ ਗੁਲਾਮੀ ਕਬੂਲ ਕਰਕੇ ਰਹੋ, ਜੇ ਤੁਸੀਂ ਆਪਣੇ ਆਪ ਨੂੰ ਜਾਂ ਆਪਣੀ ਵਿਚਾਰਧਾਰਾ ਨੂੰ ਬ੍ਰਾਹਮਣੀ ਵਿਚਾਰਧਾਰਾ ਤੋਂ ਸਰਬੋਤਮ ਸਮਝਦੇ ਹੋ, ਸਮਾਜਿਕ, ਧਾਰਮਿਕ, ਰਾਜਸੀ ਗੁਲਾਮੀ ਕਬੂਲ ਨਹੀਂ ਕਰਦੇ ਤਾਂ ਫਿਰ ਉਹ ਜਦੋਂ ਮੌਕਾ ਮਿਲੇ ਤੁਹਾਡੇ ਤੇ ਰਾਜਸੀ ਤਾਕਤ ਨਾਲ ਸਰੀਰਕ ਹਮਲਾ ਕਰਨਗੇ (ਜਿਸ ਤਰ੍ਹਾਂ ਸਿੱਖਾਂ ਉਪਰ 1947 ਤੇ ਫਿਰ 1984-1995 ਤੱਕ ਕੀਤਾ ਗਿਆ ਅਤੇ ਮੁਸਲਮਾਨਾਂ, ਇਸਾਈਆਂ, ਦਲਿਤਾਂ, ਹੋਰ ਘੱਟ ਗਿਣਤੀਆਂ ਤੇ 1947 ਤੋਂ ਲਗਾਤਾਰ ਦੰਗਿਆਂ ਜਾਂ ਵੱਖਵਾਦੀ ਮੂਵਮੂਟਾਂ ਦੇ ਨਾਮ ਤੇ ਹਮਲੇ ਜਾਰੀ ਹਨ) ਜਾਂ ਫਿਰ ਤੁਹਾਡੇ ਵਿੱਚ ਅਜਿਹੀ ਘੁਸਪੈਠ ਕਰਨਗੇ ਕਿ ਤੁਹਾਡਾ ਬ੍ਰਾਹਮਣੀਕਰਨ (ਹਿੰਦੁਕਰਨ) ਕਰਕੇ ਹੀ ਹਟਣਗੇ, ਜਿਸ ਤਰ੍ਹਾਂ ਬੋਧੀਆਂ, ਜੈਨੀਆਂ, ਪਾਰਸੀਆਂ ਦਾ ਕੀਤਾ ਜਾ ਚੁੱਕਾ ਹੈ ਅਤੇ ਮੁਸਲਮਾਨਾਂ, ਇਸਾਈਆਂ ਤੇ ਸਿੱਖਾਂ ਦਾ ਜਾਰੀ ਹੈ।
ਸਿੱਖਾਂ ਵਿੱਚ ਬ੍ਰਾਹਮਣਵਾਦੀਆਂ ਦੀ ਘੁਸਪੈਠ
ਹਿੰਦੁਸਤਾਨ ਵਿੱਚ ਬ੍ਰਾਹਮਣਵਾਦ ਦੀ ਵਰਣ ਆਸ਼ਰਮ (ਮਨੁੱਖੀ ਨਾ ਬਰਾਬਰੀ) ਵਿਚਾਰਧਾਰਾ ਅਤੇ ਧਰਮ ਦੇ ਨਾਮ ਤੇ ਮਨੁੱਖਤਾ ਦੀ ਕਰਮਕਾਂਡਾਂ ਤੇ ਮਰਿਯਾਦਾਵਾਂ ਰਾਹੀਂ ਆਰਥਿਕ, ਸਮਾਜਿਕ, ਰਾਜਸੀ, ਧਾਰਮਿਕ ਲੁੱਟ (ਸੋਸ਼ਣ) ਖਿਲਾਫ ਬੁੱਧ ਤੇ ਜੈਨ ਧਰਮ ਤੋਂ ਤਕਰੀਬਨ 1000 ਸਾਲ ਬਾਅਦ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਸਿੱਖ ਲਹਿਰ ਖੜੀ ਕੀਤੀ, ਜਿਸਨੇ ਬ੍ਰਾਹਮਣਵਾਦੀ ਕਿਲ੍ਹਾ ਢਾਹੁਣ ਲਈ ਬੜੇ ਯੋਜਨਾਬੱਧ ਢੰਗ ਨਾਲ ਹਮਲੇ ਸ਼ੁਰੂ ਕੀਤੇ। ਇਥੇ ਇਹ ਵੀ ਵਰਨਣਯੋਗ ਹੈ ਕਿ ਬ੍ਰਾਹਮਣਵਾਦ ਖਿਲਾਫ ਅਜਿਹੀ ਲੜਾਈ ਗੁਰੂ ਨਾਨਕ ਸਾਹਿਬ ਤੋਂ 200-300 ਸਾਲ ਪਹਿਲਾਂ ਭਗਤੀ ਲਹਿਰ ਦੇ ਰੂਪ ਵਿੱਚ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਵਰਗੇ ਵੱਡੇ-ਵੱਡੇ ਇਨਕਲਾਬੀ ਮਹਾਂਪੁਰਸ਼ ਵੀ ਲੜ ਰਹੇ ਸਨ, ਪਰ ਭਗਤੀ ਲਹਿਰ ਦੇ ਆਗੂ ਆਪਣੀ ਲਹਿਰ ਨੂੰ ਗੁਰੂ ਨਾਨਕ ਸਾਹਿਬ ਵਾਂਗ ਯੋਜਨਬੱਧ ਨਹੀਂ ਕਰ ਸਕੇ ਸਨ। ਜਿਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਨੂੰ ਪੱਕੇ ਪੈਰੀਂ ਕਰਨ ਲਈ 10 ਗੁਰੂ ਸਾਹਿਬਾਨ ਦੇ ਰੂਪ ਵਿੱਚ 239 ਸਾਲ ਇਹ ਸੰਘਰਸ਼ ਜਾਰੀ ਰੱਖਿਆ, ਉਥੇ ਨਾ ਸਿਰਫ ਉਨ੍ਹਾਂ ਦੇ ਸਮਾਂਤਰ
(Parallel) ਬ੍ਰਾਹਮਣ ਨੇ ਉਨ੍ਹਾਂ ਦੇ ਘਰਾਂ ਵਿਚੋਂ ਹੀ ਬੰਦੇ ਖੜੇ ਕਰਕੇ ਆਪਣਾ ਵਿਰੋਧ ਜਾਰੀ ਰੱਖਿਆ, ਸਗੋਂ ਮੌਕੇ ਦੀਆਂ ਮੁਗਲ ਹਕੂਮਤਾਂ ਨੂੰ ਵੀ ਸਿੱਖ ਲਹਿਰ ਦੇ ਖਿਲਾਫ ਭੁਗਤਾਉਣ ਲਈ ਯਤਨ ਕਰਦੇ ਰਹੇ। ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਲੜਕੇ ਸ੍ਰੀ ਚੰਦ ਨੂੰ ਉਨ੍ਹਾਂ ਖਿਲਾਫ ਭੁਗਤਾ ਕੇ ਨਾ ਸਿਰਫ ਪਹਿਲੀ ਸਫਲਤਾ ਹਾਸਿਲ ਕਰ ਲਈ ਸੀ, ਸਗੋਂ ਗੁਰੂ ਨਾਨਕ ਸਾਹਿਬ ਦੀ ਸਿੱਖ ਲਹਿਰ ਦੇ ਮੁਕਾਬਲੇ ਉਨ੍ਹਾਂ ਦੇ ਲੜਕੇ ਸ੍ਰੀ ਚੰਦ ਰਾਹੀਂ ਨਵਾਂ ਹਿੰਦੂਵਾਦੀ ਉਦਾਸੀ ਮੱਤ ਸ਼ੁਰੂ ਕਰਵਾ ਦਿੱਤਾ ਸੀ। ਜੋ ਕਿ ਹੁਣ ਤੱਕ ਸਿੱਖਾਂ ਖਿਲਾਫ ਭੁਗਤ ਰਿਹਾ ਹੈ। ਇਨ੍ਹਾਂ ਉਦਾਸੀ ਮੱਤ ਦੇ ਪੈਰੋਕਾਰਾਂ ਨੂੰ ਹੀ ਬਾਅਦ ਵਿੱਚ ਮਹੰਤ ਕਿਹਾ ਗਿਆ ਸੀ, ਜਿਨ੍ਹਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਿੱਖਾਂ ਨੇ ਜ਼ਬਰਦਸਤ ਲਹਿਰ ਚਲਾ ਕੇ ਗੁਰਦੁਆਰਿਆਂ ਵਿਚੋਂ ਕੱਢਿਆ ਸੀ। ਇਨ੍ਹਾਂ ਦੇ ਪੈਰੋਕਾਰ ਹੀ ਅੱਜ ਨਵੇਂ ਰੂਪ ਵਿੱਚ ਸਾਧਾਂ, ਸੰਤਾਂ, ਬ੍ਰਹਮ ਗਿਆਨੀਆਂ, ਮਹਾਂਪੁਰਸ਼ਾਂ ਦੇ ਰੂਪ ਵਿੱਚ ਸਿੱਖੀ ਨੂੰ ਢਾਹ ਲਗਾ ਰਹੇ ਹਨ। ਗੁਰੂ ਨਾਨਕ ਸਾਹਿਬ ਦੇ ਦੂਸਰੇ ਪੁੱਤਰ ਲੱਖਮੀ ਚੰਦ ਤੇ ਉਸਦੇ ਪਰਿਵਾਰ ਨੂੰ ਵਰਤਿਆ ਗਿਆ ਤੇ ਅੱਜ ਤੱਕ ਉਨ੍ਹਾਂ ਦੀ ਔਲਾਦ ਬੇਦੀ ਖਾਨਦਾਨ (ਊਨੇ ਵਾਲੇ ਬੇਦੀਆਂ ਰਾਹੀਂ) ਬਣ ਕੇ ਸਿੱਖ ਲਹਿਰ ਖਿਲਾਫ ਭੁਗਤ ਰਹੀ ਹੈ। ਬ੍ਰਾਹਮਣੀ ਤਾਕਤਾਂ ਨੇ ਗੁਰੂ ਅੰਗਦ ਸਾਹਿਬ ਦੇ ਲੜਕੇ ਦਾਤੂ ਤੇ ਦਾਸੂ ਨੂੰ ਸਿੱਖੀ ਦੇ ਵਿਰੋਧ ਵਿੱਚ ਖੜਾ ਕੀਤਾ, ਗੁਰੂ ਅਮਰਦਾਸ ਜੀ ਦੇ ਲੜਕਿਆਂ ਮੋਹਣੀ ਤੇ ਮੋਹਰੀ ਨੂੰ ਗੁਰੂ ਘਰ ਦੇ ਵਿਰੋਧ ਲਈ ਵਰਤਿਆ ਗਿਆ, ਗੁਰੂ ਰਾਮਦਾਸ ਜੀ ਦੇ ਲੜਕਿਆਂ ਪ੍ਰਿਥੀ ਚੰਦ ਤੇ ਮਹਾਂਦੇਵ ਨੂੰ ਵਿਰੋਧ ਵਿੱਚ ਖੜਾ ਕੀਤਾ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿਚੋਂ ਧੀਰਮਲ ਤੇ ਰਾਮ ਰਾਏ ਨੂੰ ਖੜਾ ਕੀਤਾ ਗਿਆ। ਬ੍ਰਾਹਮਣੀ ਤਾਕਤਾਂ ਨੇ ਜਿਥੇ ਸਿੱਖ ਲਹਿਰ ਨੂੰ ਫੇਲ੍ਹ ਕਰਨ ਲਈ ਜਾਂ ਉਸ ਵਿੱਚ ਘੁਸਪੈਠ ਕਰਨ ਦੇ ਮਨਸੂਬਿਆਂ ਨਾਲ ਗੁਰੂ ਸਾਹਿਬਾਨ ਦੇ ਪਰਿਵਾਰਾਂ ਵਿਚੋਂ ਹੀ ਸੰਨ੍ਹ ਲਾ ਲਈ ਸੀ, ਉਥੇ ਦੂਜੇ ਪਾਸੇ ਮੁਗਲੀਆ ਹਕੂਮਤ ਤੇ ਕੱਟੜਪੰਥੀ ਮੁਲਾਣਿਆਂ ਨੂੰ ਸਿੱਖ ਲਹਿਰ ਖਿਲਾਫ ਭੁਗਤਾਉਣ ਲਈ ਅੰਦਰਖਾਤੇ ਆਪਣੇ ਅਸਰ ਰਸੂਖ ਰਾਹੀਂ ਅਨੇਕਾਂ ਸਾਜ਼ਿਸ਼ਾਂ ਕੀਤੀਆਂ ਗਈਆਂ। ਜਿਸ ਕਾਰਨ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣੀ ਪਈ, ਗੁਰੂ ਹਰਿ ਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਕਈ ਲੜਾਈਆਂ ਲੜਨੀਆਂ ਪਈਆਂ ਤੇ ਆਪਣੇ ਬੱਚੇ ਸ਼ਹੀਦ ਕਰਾਉਣੇ ਪਏ। ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਬ੍ਰਾਹਮਣਵਾਦੀ ਤਾਕਤਾਂ ਬਹੁਤ ਜ਼ਿਆਦਾ ਸਫਲ ਨਹੀਂ ਹੋ ਸਕੀਆਂ ਭਾਵੇਂ ਕਿ ਗੁਰੂ ਕਾਲ ਦੇ ਵਿੱਚ ਹੀ ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੀਰਮੱਲੀਆਂ ਰਾਮਰਾਈਆਂ ਰਾਹੀਂ ਕਬਜ਼ਾ ਕਰ ਲਿਆ ਸੀ, ਜੋ ਕਿ ਕੁੱਝ ਸਮੇਂ ਲਈ (1850-1925) ਅੰਗਰੇਜਾਂ ਦੇ ਕੰਟਰੋਲ ਵਿੱਚ ਰਿਹਾ, ਪਰ 1947 ਤੋਂ ਫਿਰ ਇਨ੍ਹਾਂ ਤਾਕਤਾਂ ਦੇ ਕੰਟਰੋਲ ਵਿੱਚ ਹੈ। ਹੁਣ 1999 ਤੋਂ RSS ਵਰਗੀਆਂ ਫਾਸ਼ੀ ਹਿੰਦੂ ਤਾਕਤਾਂ ਸਿੱਖਾਂ ਦੇ ਪੰਜਾਂ ਤਖਤਾਂ ਤੇ ਪੂਰੀ ਤਰ੍ਹਾਂ ਕਾਬਿਜ਼ ਹਨ। ਪਰ ਗੁਰੂ ਕਾਲ ਵਿੱਚ ਜਿਉਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਸਮੇਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ। ਉਦੋਂ ਹੀ ਇਹ ਤਾਕਤਾਂ ਨਵੇਂ ਰੂਪ ਵਿੱਚ ਆ ਪ੍ਰਗਟ ਹੋਈਆਂ। ਜਿਸਦਾ ਵੇਰਵਾ ਅੱਗੇ ਦਿੱਤਾ ਜਾ ਰਿਹਾ ਹੈ।
ਸਿੱਖਾਂ ਦਾ ਬ੍ਰਾਹਮਣੀਕਰਨ (ਹਿੰਦੂਕਰਨ) ਕਿਵੇਂ ਕੀਤਾ ਗਿਆ?
ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਬਾਬਾ ਬੰਦਾ ਬਹਾਦਰ ਵਲੋਂ ਮੁਗਲੀਆ ਹਕੂਮਤ ਨਾਲ ਸਿੱਧੀ ਟੱਕਰ ਲੈਣ ਬਾਅਦ ਕੁੱਝ ਚਿਰ ਲਈ ਖਾਲਸਾ ਰਾਜ ਕਾਇਮ ਹੋਇਆ, ਪਰ ਜਲਦੀ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲੀਆ ਹਕੂਮਤ ਦਾ ਫਿਰ ਜ਼ੋਰ ਪੈ ਗਿਆ ਤੇ ਗੁਰੂ ਦੀ ਫੌਜ ਦੇ ਸਿਪਾਹੀਆਂ (ਖਾਲਸਿਆਂ) ਨੂੰ ਜੰਗਲਾਂ, ਪਹਾੜਾਂ, ਮਾਰੂਥਲਾਂ ਵਿੱਚ ਜਾਣਾ ਪੈ ਗਿਆ। ਇਹ ਸੰਘਰਸ਼ 1716 ਤੋਂ 1800 ਤੱਕ ਚਲਦਾ ਰਿਹਾ, ਜਦੋਂ ਤੱਕ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ 1801 ਵਿੱਚ ਸਿੱਖ ਰਾਜ ਕਾਇਮ ਨਹੀਂ ਕਰ ਲਿਆ। ਇਹ ਉਹ ਸਮਾਂ ਸੀ, ਜਦੋਂ ਬ੍ਰਾਹਮਣੀ ਤਾਕਤਾਂ ਨੇ ਸਿੱਖੀ ਵਿੱਚ ਘੁਸਪੈਠ ਕਰਕੇ ਉਸਦਾ ਬ੍ਰਾਹਮਣੀਕਰਨ (ਹਿੰਦੂਕਰਨ) ਕਰਨ ਲਈ ਚੰਗਾ ਸਮਾਂ ਜਾਣਿਆ। ਹਿੰਦੂਆਂ ਦੇ ਗ੍ਰੰਥਾਂ, ਵੇਦਾਂ, ਸ਼ਾਸਤਰਾਂ, ਉਪਨਿਸ਼ਦਾਂ, ਸਿੰਮਰਿਤੀਆਂ, ਪੁਰਾਣਾਂ ਦੇ ਸਕਾਲਰ ਬ੍ਰਾਹਮਣ (ਜੋ ਕਿ ਉਨ੍ਹਾਂ ਸਮਿਆਂ ਵਿੱਚ ਆਮ ਤੌਰ ਤੇ ਕੇਸਾਧਾਰੀ ਹੁੰਦੇ ਸਨ ਤੇ ਪੱਗ ਬੰਨਦੇ ਸਨ, ਅੱਜ ਵੀ ਬਹੁਤੇ ਹਿੰਦੂ ਸਾਧ ਕੇਸ ਦਾੜੀ ਰੱਖਦੇ ਹਨ ਤੇ ਪੱਗ ਵੀ ਬੰਨ੍ਹਦੇ ਹਨ) ਸਿੱਖੀ ਭੇਸ ਧਾਰ ਕੇ ਨਿਰਮਲਿਆਂ ਦੇ ਰੂਪ ਵਿੱਚ ਪੰਜਾਬ ਆ ਵੜੇ ਤੇ ਆਪਣੇ ਡੇਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਬਣਾ ਲਏ। ਉਸੇ ਸਮੇਂ ਬ੍ਰਾਹਮਣੀ ਤਾਕਤਾਂ ਵਲੋਂ ਗੁਰੂਆਂ ਦੇ ਪਰਿਵਾਰਾਂ ਵਿਚੋਂ ਬੰਦੇ ਖੜੇ ਕਰਕੇ ਸਮਾਂਤਰ ਚਲਾਈ ਜਾ ਰਹੀ ‘ਉਦਾਸੀ ਮੱਤ’ ਨਾਮ ਦੀ ਵਿਚਾਰਧਾਰਾ ਦੇ ਨਾਮ ਤੇ ਹਰਿਦੁਆਰ ਦੇ ਪਾਂਡੇ (ਜੋ ਕਿ ਅਕਸਰ ਮੋਨੇ ਹੁੰਦੇ ਸਨ, ਪਰ ਪੱਗ ਬੰਨ੍ਹਦੇ ਸਨ, ਕਈ ਉਨ੍ਹਾਂ ਵਿੱਚ ਵੀ ਕੇਸ ਦਾੜ੍ਹੀ ਰੱਖਦੇ ਸਨ ਤੇ ਪੱਗ ਬੰਨ੍ਹਦੇ ਸਨ) ਪਿੰਡਾਂ ਦੇ ਗੁਰਦੁਆਰਿਆਂ (ਜਿਨ੍ਹਾਂ ਨੂੰ ਉਸ ਸਮੇਂ ਧਰਮਸ਼ਾਲ ਕਿਹਾ ਜਾਂਦਾ ਸੀ) ਤੇ ਆ ਕਾਬਿਜ਼ ਹੋਏ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਆਮ ਤੌਰ ਵੈਸ਼, ਸ਼ੂਦਰ ਤੇ ਅਛੂਤ ਲੋਕ ਹੀ ਸਿੱਖੀ ਵਿੱਚ ਸ਼ਾਮਿਲ ਹੁੰਦੇ ਸਨ, ਬ੍ਰਾਹਮਣ ਤੇ ਕਸ਼ੱਤਰੀ ਲੋਕ ਬਹੁਤ ਘੱਟ ਸਿੱਖ ਬਣਦੇ ਸਨ, ਬੇਸ਼ਕ ਗੁਰੂ ਸਾਹਿਬਾਨ ਆਪ ਖੱਤਰੀ ਪਰਿਵਾਰਾਂ ਵਿਚੋਂ ਸਨ, ਪਰ ਉਨ੍ਹਾਂ ਦੇ ਪਰਿਵਾਰ ਜ਼ਿਆਦਾਤਰ ਉਨ੍ਹਾਂ ਦੇ ਖਿਲਾਫ ਹੀ ਭੁਗਤਦੇ ਰਹੇ। ਵੈਸ਼, ਸ਼ੂਦਰ ਤੇ ਅਛੂਤ, ਉਹ ਲੋਕ ਸਨ, ਜਿਨ੍ਹਾਂ ਤੋਂ ਮਨੂਵਾਦੀਆਂ ਨੇ ਪੜ੍ਹਨ ਲਿਖਣ ਦੇ ਸਾਰੇ ਅਧਿਕਾਰ ਹਜਾਰਾਂ ਸਾਲਾਂ ਤੋਂ ਖੋਹੇ ਹੋਏ ਸਨ। ਇਸ ਤਰ੍ਹਾਂ ਇਨ੍ਹਾਂ ਬਨਾਰਸ (ਕਾਂਸ਼ੀ) ਦੇ ਵਿਦਵਾਨ ਪੰਡਤਾਂ (ਨਿਰਮਲਿਆਂ) ਤੇ ਹਰਦਿੁਆਰ ਦੇ ਵਿਦਵਾਨ ਪੰਡਤਾਂ (ਮਹੰਤਾਂ) ਨੂੰ ਪਿੰਡਾਂ ਵਿੱਚ ਸਿੱਖੀ ਦਾ ਬ੍ਰਾਹਮਣੀਕਰਨ ਕਰਨਾ ਬੜਾ ਸੌਖਾ ਸੀ। 1725-1800 ਦੇ ਸਮੇਂ ਵਿੱਚ ਜਿਥੇ ਇੱਕ ਪਾਸੇ ਨਿਰਮਲੇ ਪੰਡਤਾਂ ਨੇ ਅਨੇਕਾਂ ਗ੍ਰੰਥ (ਜਿਨ੍ਹਾਂ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਿਹਰਬਾਨ ਵਾਲੀ ਜਨਮਸਾਖੀ, ਗੁਰ ਬਿਲਾਸ ਪਾ: ਛੇਵੀਂ, ਗੁਰ ਬਿਲਾਸ ਪਾ: ਦਸਵੀਂ, ਗੁਰੂ ਕੀਆਂ ਸਾਖੀਆਂ, ਬਚਿੱਤਰ ਨਾਟਕ, ਦਸਵੇਂ ਪਾਤਸ਼ਾਹ ਕਾ ਗ੍ਰੰਥ, ਸੌ ਸਾਖੀ, ਪਰਚੀਆਂ ਸੇਵਾਦਾਸ, ਮਹਿਮਾ ਪ੍ਰਕਾਸ਼, ਵਿਦਿਆ ਸਾਗਰ ਗ੍ਰੰਥ, ਪ੍ਰੇਮ ਸੁਮਾਰਗ ਗ੍ਰੰਥ (ਦਸਮ ਗ੍ਰੰਥ ਦੀਆਂ ਕਾਫੀ ਰਚਨਾਵਾਂ ਇਸ ਵਿਚੋਂ ਹਨ), ਪ੍ਰਾਚੀਨ ਪੰਥ ਪ੍ਰਕਾਸ਼, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਨਾਨਕ ਪੰਥੀ ਕਾਵਿਯਾ, ਸ੍ਰੀ ਗੁਰ ਸੋਭਾ, ਸਰਬ ਲੋਹ ਗ੍ਰੰਥ, ਅਨੇਕਾਂ ਨਕਲੀ ਰਹਿਤਨਾਮੇ ਤੇ ਹੁਕਮਨਾਮੇ, ਸ਼ਸਤਰਨਾਮ ਮਾਲਾ ਤੋਂ ਇਲਾਵਾ ਹੋਰ ਕਈ ਗ੍ਰੰਥ ਸ਼ਾਮਿਲ ਹਨ) ਲਿਖੇ ਗਏ। ਉਥੇ ਦੂਜੇ ਪਾਸੇ ਹਰਿਦੁਆਰ ਦੇ ਪਾਂਡਿਆਂ (ਉਦਾਸੀ ਮਹੰਤਾਂ) ਨੇ ਗੁਰਦੁਆਰਿਆਂ ਤੇ ਸਿੱਖ ਸਮਾਜ ਦਾ ਹਿੰਦੂਕਰਨ ਕਰਨ ਲਈ ਅਨੇਕਾਂ ਬ੍ਰਾਹਮਣੀ ਰੀਤਾਂ-ਰਸਮਾਂ, ਕਰਮਕਾਂਡ ਸਿੱਖਾਂ ਵਿੱਚ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿਚੋਂ ਕੱਢਣ ਲਈ ਗੁਰੂ ਸਾਹਿਬਾਨ 239 ਸਾਲ ਯਤਨ ਕਰਦੇ ਰਹੇ ਸਨ। ਇਨ੍ਹਾਂ ਨਿਰਮਲੇ ਸੰਤਾਂ ਤੇ ਉਦਾਸੀ ਮਹੰਤਾਂ ਦੀ ਸਿੱਖ ਸਮਾਜ ਵਿੱਚ ਉਸ ਵੇਲੇ ਹੋਰ ਚੜ੍ਹ ਮਚ ਗਈ, ਜਦੋਂ ਸਿੱਖ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਰਧਾ (ਅਗਿਆਨਤਾ) ਵੱਸ ਵੱਡੀਆਂ ਵੱਡੀਆਂ ਜਗੀਰਾਂ ਗੁਰਦੁਆਰਿਆਂ ਤੇ ਡੇਰਿਆਂ ਦੇ ਨਾਮ ਲਗਾ ਦਿੱਤੀਆਂ। ਜਿਥੇ ਸਿੱਖੀ ਸੋਚ ਨੂੰ ਪਰਨਾਏ ਸਿੱਖ 1708 ਤੋਂ 1800 ਈ: ਤੱਕ ਸਿੱਖ ਰਾਜ ਕਾਇਮ ਕਰਨ ਲਈ ਲੜਦੇ ਰਹੇ, ਜਦੋਂ ਸਿੱਖ ਰਾਜ ਆਇਆ ਤਾਂ ਉਹ ਸਿੱਖ ਰਾਜ ਵਧਾਉਣ ਲਈ (1801-1849) ਲੜਦੇ ਰਹੇ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੇ ਅੰਗਰੇਜ਼ ਦੇ ਆਉਣ ਤੱਕ ਸਿੱਖੀ ਦਾ ਪੂਰੀ ਤਰ੍ਹਾਂ ਬ੍ਰਾਹਮਣੀਕਰਨ ਹੋ ਚੁੱਕਾ ਸੀ।
ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਬ੍ਰਾਹਮਣਾਂ ਨੂੰ ਸਿੱਖੀ ਦਾ ਹਿੰਦੂਕਰਨ ਕਰਨ ਲਈ ਇਤਨੇ ਗ੍ਰੰਥ ਕਿਉਂ ਲਿਖਣੇ ਪਏ? ਪੁਰਾਣੇ ਧਰਮਾਂ (ਬੁੱਧ, ਜੈਨ ਤੇ ਪਾਰਸੀ ਆਦਿ) ਦੇ ਮਹਾਂਪੁਰਸ਼ਾਂ ਨੇ ਆਪਣੀ ਵਿਚਾਰਧਾਰਾ ਨੂੰ ਆਪਣੇ ਸਮੇਂ ਵਿੱਚ ਆਪਣੇ ਹੱਥੀਂ ਕਲਮਬੱਧ ਨਹੀਂ ਕੀਤਾ ਸੀ, ਇਸ ਲਈ ਬ੍ਰਾਹਮਣਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਦਾ ਬ੍ਰਾਹਮਣੀਕਰਨ ਕਰਨ ਲਈ ਉਨ੍ਹਾਂ ਮਹਾਂਪੁਰਸ਼ਾਂ ਦੇ ਨਾਮ ਤੇ ਗ੍ਰੰਥ ਲਿਖਣੇ ਔਖੇ ਨਹੀਂ ਸਨ, ਉਨ੍ਹਾਂ ਅਜਿਹਾ ਹੀ ਕੀਤਾ ਸੀ। ਪਰ ਗੁਰੂ ਸਾਹਿਬਾਨ ਨੇ ਆਪਣੀ ਵਿਚਾਰਧਾਰਾ ਨੂੰ ਕਲਮਬੰਦ ਕਰਕੇ ਗ੍ਰੰਥ ਤਿਆਰ ਕੀਤਾ ਤੇ ਆਪਣੇ ਹੱਥੀਂ ਇਸਨੂੰ ਗੁਰਤਾ ਗੱਦੀ ਦੇ ਕੇ ਸਦੀਵੀ ਗੁਰੂ ਥਾਪ ਦਿੱਤਾ। ਹੁਣ ਬ੍ਰਾਹਮਣ ਲਈ ਇਸ ਵਿੱਚ ਰਲਾ ਪਾਉਣਾ ਸੌਖਾ ਕੰਮ ਨਹੀਂ ਸੀ। ਗੁਰੂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਸਤਿਕਾਰ ਦੇਣ ਲੱਗ ਪਏ ਸਨ। ਬੇਸ਼ਕ 18ਵੀਂ ਸਦੀ ਦੇ ਔਖੇ ਸਮਿਆਂ ਵਿੱਚ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੇ ਵਿਚਾਰਨ ਦਾ ਮੌਕਾ ਨਹੀਂ ਮਿਲਿਆ, ਪਰ ਉਹ ਇਸਨੂੰ ਆਪਣਾ ਗੁਰੂ ਮੰਨ ਕੇ ਜੰਗਾਂ ਯੁੱਧਾਂ ਵਿੱਚ ਵੀ ਨਾਲ ਹੀ ਰੱਖਦੇ ਸਨ, ਇਹੀ ਵਜ੍ਹਾ ਹੈ ਕਿ ਵੱਡੇ ਘੱਲੂਘਾਰੇ ਮੌਕੇ ਲੜਾਈ ਦੇ ਮੈਦਾਨ ਵਿੱਚ ਹੱਥ ਲਿਖਤ ਅਸਲੀ ਦਮਦਮੀ ਬੀੜ ਅਗਨ ਭੇਟ ਹੋ ਗਈ ਸੀ। ਇਸ ਲਈ ਪੰਡਤ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਛੇੜਛਾੜ ਕਰਨ ਦੀ ਥਾਂ ਇਹ ਠੀਕ ਸਮਝਿਆ ਕਿ ਬ੍ਰਾਹਮਣੀ ਵਿਚਾਰਧਾਰਾ ਵਾਲੇ ਕਈ ਨਵੇਂ ਗ੍ਰੰਥ ਖੜੇ ਕਰ ਦਿੱਤੇ ਜਾਣ ਤੇ ਮਹੰਤਾਂ ਰਾਹੀਂ ਗੁਰਦੁਆਰਿਆਂ ਵਿੱਚ ਇਨ੍ਹਾਂ ਦਾ ਹੀ ਪ੍ਰਚਾਰ ਕੀਤਾ ਜਾਵੇ ਅਤੇ ਸਿੱਖਾਂ ਨੂੰ ਹੌਲੀ ਹੌਲੀ ਹਿੰਦੂਆਂ ਵਾਲੇ ਕਰਮਕਾਂਡਾਂ ਨੂੰ ਨਵਾਂ ਰੂਪ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਵਾਂਗ ਪੂਜਾ ਕਰਨ ਲਗਾ ਦਿੱਤਾ ਜਾਵੇ ਤੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵੱਖ-ਵੱਖ ਤਰ੍ਹਾਂ ਦੇ ਪਾਠ ਕਰਨ ਲਈ ਹੀ ਵਰਤਿਆ ਜਾਵੇ। ਜਿਸਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ, ਗੁਰਦੁਆਰੇ ਸਿੱਖੀ ਕਮਾਉਣ ਦੀ ਪਾਠਸ਼ਾਲਾ (ਧਰਮਸ਼ਾਲਾ) ਦੀ ਥਾਂ ਮੰਦਰਾਂ ਵਾਂਗ ਪੂਜਾ ਪਾਠ ਦੇ ਸਥਾਨ ਬਣ ਚੁੱਕੇ ਹਨ। ਜਿਥੇ ਗੁਰੂ ਗ੍ਰੰਥ ਸਾਹਿਬ ਅੱਗੇ ਪੈਸੇ ਇਕੱਠੇ ਕਰਨ ਲਈ ਗੋਲਕ ਰੱਖੀ ਹੁੰਦੀ ਹੈ ਤੇ ਗੁਰਬਾਣੀ ਦੇ ਪਾਠ ਹਰ ਗੁਰਦੁਆਰੇ ਵਿੱਚ ਵੇਚੇ ਜਾਂਦੇ ਹਨ। ਸਿੱਖ ਰਾਜ ਦੇ ਖਾਤਮੇ ਤੱਕ ਨਿਰਮਲੇ ਸਾਧਾਂ, ਉਦਾਸੀ ਮਹੰਤਾਂ ਤੇ ਬੇਦੀਆਂ ਨੇ ਸਿੱਖਾਂ ਦਾ ਹਿੰਦੂਕਰਨ ਇਸ ਹੱਦ ਕਰ ਦਿੱਤਾ ਸੀ ਕਿ ਮਨੁੱਖੀ ਬਰਾਬਰਤਾ ਤੇ ਸਰਬਤ ਦੇ ਭਲੇ ਦੀ ਵਿਚਾਰਧਾਰਾ ਲੈ ਕੇ ਜਨਮਿਆ ਸਿੱਖ ਧਰਮ ਬੁਰੀ ਤਰ੍ਹਾਂ ਜਾਤ-ਪਾਤ ਦਾ ਹੀ ਨਹੀਂ, ਸਗੋਂ ਛੂਤ-ਛਾਤ ਦਾ ਵੀ ਸ਼ਿਕਾਰ ਹੋ ਚੁੱਕਾ ਸੀ, ਜੋ ਕਿ ਅਜੇ ਵੀ ਸਿੱਖਾਂ ਵਿੱਚ ਪ੍ਰਚਲਤ ਹੈ। ਗੁਰੂ ਅਮਰਦਾਸ ਜੀ ਮੌਕੇ ਸਿੱਖਾਂ ਵਿਚੋਂ ਸਤੀ ਤੇ ਘੁੰਡ ਕੱਢਣ ਦੀ ਇਸਤਰੀ ਵਿਰੋਧੀ ਰਸਮ ਖਤਮ ਕਰ ਦਿੱਤੀ ਗਈ ਸੀ, ਪਰ ਸਿੱਖਾਂ ਦੇ ਰਾਜ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਕਈ ਰਾਣੀਆਂ ਨੂੰ ਸਤੀ ਕੀਤਾ ਗਿਆ, ਘੁੰਡ ਕੱਢਣ ਦਾ ਰਿਵਾਜ ਤਾਂ ਪਿਛਲੇ 25-30 ਸਾਲ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਆਮ ਹੀ ਸੀ। ਏਕਾ ਨਾਰੀ ਜਤੀ ਹੋਏ ਦਾ ਪ੍ਰਚਾਰ ਕਰਨ ਵਾਲੇ ਸਿੱਖ ਧਰਮ ਦੇ ਨਾਮ ਤੇ ਬਣੇ ਸਿੱਖ ਰਾਜ ਦੇ ਰਾਜੇ ਦੀਆਂ ਅਨੇਕਾਂ ਰਾਣੀਆਂ ਸਨ। ਇਥੇ ਤੱਕ ਕਿ ਗੁਰੂ ਨਾਨਕ ਸਾਹਿਬ ਦੀ ਅੰਸ਼ ਵਿਚੋਂ ਕਹੇ ਜਾਂਦੇ ਬਾਬਾ ਖੇਮ ਸਿੰਘ ਬੇਦੀ ਇੱਕ ਪਾਸੇ ਕਿਰਪਾਨ ਪਾਉਂਦੇ ਸਨ ਅਤੇ ਦੂਜੇ ਪਾਸੇ ਜਨੇਊ ਪਾਉਂਦੇ ਸਨ। {ਇਸੇ ਬਾਬਾ ਖੇਮ ਸਿੰਘ ਬੇਦੀ ਨੇ 1873 ਵਿੱਚ ਆਰੀਆ ਸਮਾਜੀਆਂ (ਉਸ ਸਮੇਂ ਦੇ ਨਵੇਂ ਹਿੰਦੂਤਵੀਆਂ), ਨਿਰਮਲਿਆਂ, ਮਹੰਤਾਂ ਆਦਿ ਨਾਲ ਰਲ਼ ਕੇ ਸਿੱਖੀ ਦਾ ਹਿੰਦੂਕਰਨ ਕਰਨ ਲਈ ‘ਸਨਾਤਨ ਸਿੰਘ ਸਭਾ’ ਬਣਾਈ ਸੀ। ਜਿਸ ਵਲੋਂ ਐਲਾਨੀਆ ਤੌਰ ਤੇ ਕਿਹਾ ਜਾਂਦਾ ਸੀ ਕਿ ਸਿੱਖ ਹਿੰਦੂਆਂ ਦਾ ਇੱਕ ਕੇਸਾਧਾਰੀ ਜਾਂ ਕ੍ਰਿਪਾਨਧਾਰੀ ਫਿਰਕਾ ਹੈ। ਇਹੀ ਬਾਬਾ ਖੇਮ ਸਿੰਘ ਅੰਗਰੇਜ਼ਾਂ ਦਾ ਵੀ ਪਿਠੂ ਸੀ। ਇਨ੍ਹਾਂ ਸਨਾਤਨੀ ਸਿੱਖਾਂ ਵਲੋਂ ਹੀ 1897 ਵਿੱਚ ‘ਸੋਧਕ ਕਮੇਟੀ’ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ‘ਦਸਮ ਗ੍ਰੰਥ’ ਖੜਾ ਕੀਤਾ ਗਿਆ ਸੀ। ਇਸਦਾ ਪੁੱਤਰ ਗੁਰਬਖਸ਼ ਸਿੰਘ ਸ਼ਰੇਆਮ ਐਲਾਨ ਕਰਦਾ ਸੀ ਕਿ ਸਿੱਖ ਹਿੰਦੂ ਹਨ ਅਤੇ ਉਸਨੇ ਨਨਕਾਣਾ ਸਾਹਿਬ ਦੇ ਸਾਕੇ ਮੌਕੇ ਮਹੰਤ ਨਰੈਣੂ ਦਾ ਸਾਥ ਦਿੱਤਾ ਸੀ। ‘ਸਨਾਤਨ ਸਿੰਘ ਸਭਾ, ਅੰਮ੍ਰਿਤਸਰ’ ਵਲੋਂ ਸਿੱਖਾਂ ਦੇ ਕੀਤੇ ਜਾ ਰਹੇ ਹਿੰਦੂਕਰਨ ਦੇ ਵਿਰੋਧ ਵਿੱਚ ਹੀ 1879 ਵਿੱਚ ਤੱਤ ਖਾਲਸਾ ਸਿੱਖਾਂ ਨੇ ‘ਸਿੰਘ ਸਭਾ ਲਹਿਰ, ਲਾਹੌਰ’ ਸ਼ੁਰੂ ਕੀਤੀ ਸੀ। ਜਿਸਦੇ ਪ੍ਰਚਾਰ ਤੋਂ ਘਬਰਾ ਕੇ ਇਸਦੇ ਬਾਨੀਆਂ ਵਿਚੋਂ ਇੱਕ ਪ੍ਰੋ: ਗੁਰਮੁੱਖ ਸਿੰਘ ਨੂੰ ਬਾਬਾ ਖੇਮ ਸਿੰਘ ਬੇਦੀ, ਨਿਰਮਲਿਆਂ, ਮਹੰਤਾਂ, ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਨੇ ਰਲ਼ ਕੇ ਪੰਥ ਵਿਚੋਂ ਛੇਕਣ ਦਾ ਹੁਕਮ ਕੀਤਾ ਸੀ।} ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਵਿੱਚ 24 ਅਵਤਾਰਾਂ ਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ ਸਨ। ਜਿਨ੍ਹਾਂ ਨੂੰ ਸਿੰਘ ਸਭਾ ਮੂਵਮੈਂਟ ਵੇਲੇ ਚੁਕਾਇਆ ਗਿਆ ਸੀ, ਇਨ੍ਹਾਂ ਮੂਰਤੀਆਂ ਨਾਲ ਹੀ ਅੰਮ੍ਰਿਤਸਰ ਵਿੱਚ ਹਿੰਦੂਆਂ ਵਲੋਂ ਹਰਿਮੰਦਰ ਸਾਹਿਬ ਦੀ ਨਕਲ ਵਾਲਾ ਦੁਰਗਿਆਨਾ ਮੰਦਰ ਬਣਾਇਆ ਗਿਆ ਸੀ। ਸਿੱਖਾਂ ਦੇ ਵਿਆਹ ਬੇਦੀ ਗੱਡ ਕੇ ਅੱਗ ਦੁਆਲੇ ਹੁੰਦੇ ਸਨ। ਹਿੰਦੂਆਂ ਵਾਂਗ ਸਿੱਖ ਵੀ ਸੂਤਕ ਪਾਤਕ, ਸਰਾਧਾਂ ਆਦਿ ਨੂੰ ਮੰਨਦੇ ਸਨ। ਉਚ ਜਾਤੀਏ ਸਿੱਖ ਮਜ਼ਹਬੀ ਕਹੇ ਜਾਂਦੇ ਸਿੱਖਾਂ ਨੂੰ ਆਪਣੇ ਚੌਕੇ ਨਹੀਂ ਚੜ੍ਹਨ ਦਿੰਦੇ ਸਨ। ਇਥੋਂ ਤੱਕ ਕਿ ਦਰਬਾਰ ਸਾਹਿਬ ਦੇ ਪੁਜਾਰੀ ਅਛੂਤ ਸਿੱਖਾਂ ਦਾ ਪ੍ਰਸ਼ਾਦ ਤੱਕ ਪ੍ਰਵਾਨ ਨਹੀਂ ਕਰਦੇ ਸਨ। ਉਨ੍ਹਾਂ ਨੂੰ ਪੰਗਤ ਵਿੱਚ ਬਰਾਬਰ ਬੈਠ ਕੇ ਲੰਗਰ ਛਕਣ ਦਾ ਅਧਿਕਾਰ ਨਹੀਂ ਸੀ। ਕਹਿਣ ਤੋਂ ਭਾਵ ਇਹ ਹੈ ਕਿ ਨਿਰਮਲਿਆਂ ਤੇ ਮਹੰਤਾਂ ਦੀ ਸਾਜ਼ਿਸ਼ ਨਾਲ ਸਿੱਖਾਂ ਦਾ ਇਸ ਪੱਧਰ ਤੱਕ ਹਿੰਦੂਕਰਨ ਕਰ ਦਿੱਤਾ ਗਿਆ ਸੀ ਕਿ 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਤੱਕ ਪਹੁੰਚਦਿਆਂ ਸਿੱਖ ਉਹ ਸਾਰਾ ਕੁੱਝ ਕਰਦੇ ਸਨ, ਜਿਨ੍ਹਾਂ ਵਿਚੋਂ ਕੱਢਣ ਲਈ ਗੁਰੂ ਸਾਹਿਬਾਨ ਨੇ 239 ਸਾਲ ਲਗਾਏ ਸਨ। ਇਹ ਤਾਂ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਨਤੀਜਾ ਹੈ ਕਿ ਸਿੱਖ ਮੁੜ ਕੇ ਥੋੜਾ ਬਹੁਤ ਸਿੱਖੀ ਵੱਲ ਆਏ ਤੇ ਸਿੱਖਾਂ ਨੇ ਗੁਰਦੁਆਰਿਆਂ ਵਿਚੋਂ ਸੰਤਾਂ-ਮਹੰਤਾਂ ਦੀ ਮਰਿਯਾਦਾ ਬੰਦ ਕਰਾ ਕੇ ਪੰਥ ਦੀ ਨਵੀਂ ‘ਸਿੱਖ ਰਹਿਤ ਮਰਿਯਾਦਾ’ ਬਣਾਈ। ਜਿਹੜੀ ਕਿ ਹੌਲੀ-ਹੌਲੀ ਇਨ੍ਹਾਂ ਨਿਰਮਲੇ ਸੰਤਾਂ ਤੇ ਉਦਾਸੀ ਮਹੰਤਾਂ ਦੇ ਨਵੇਂ ਰੂਪ ਡੇਰਿਆਂ ਵਾਲੇ ਸੰਤਾਂ ਬ੍ਰਹਮ ਗਿਆਨੀਆਂ ਨੇ ਵਿਗਾੜਨੀ ਸ਼ੁਰੂ ਕੀਤੀ ਹੋਈ ਹੈ। ਬਹੁਤ ਸਾਰੀਆਂ ਮਰਿਯਾਦਾਵਾਂ ਜਿਹੜੀਆਂ ਕਿ ਇਨ੍ਹਾਂ ਮਹੰਤਾਂ ਨੇ ਸ਼ੁਰੂ ਕੀਤੀਆਂ ਸਨ ਤੇ ਪੰਥ ਨੇ ਸਿੱਖੀ ਵਿਰੋਧੀ ਜਾਣ ਬੰਦ ਕਰਾ ਦਿੱਤਾ ਸੀ, ਉਨ੍ਹਾਂ ਨੂੰ ਅੱਜ ਇਹ ਡੇਰਦਾਰ ਸਾਧ ਤੇ ਉਨ੍ਹਾਂ ਦੇ ਚੇਲੇ ਪੁਰਾਤਨ ਸਮੇਂ ਤੋਂ ਸੀਨਾ-ਬ-ਸੀਨਾ ਚਲੀ ਆਉਂਦੀ ਮਰਿਯਾਦਾ ਕਹਿ ਕਿ ਜਾਰੀ ਰੱਖ ਰਹੇ ਹਨ ਤੇ ਪੰਥ ਵਿੱਚ ਵੰਡੀਆਂ ਪਾਉਣ ਦਾ ਕਾਰਨ ਬਣ ਰਹੇ ਹਨ। ਅੱਜ ਸਿੱਖਾਂ ਵਿੱਚ ਜਿਤਨੇ ਵੀ ਡੇਰੇ, ਟਕਸਾਲਾਂ, ਜਥੇ ਹਨ, ਇਨ੍ਹਾਂ ਸਭ ਦਾ ਪਿਛੋਕੜ ਹਰਿਦੁਆਰ ਦੇ ਪਾਂਡਿਆਂ ਤੇ ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ ਨਾਲ ਜੁੜਦਾ ਹੈ, ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਇਨ੍ਹਾਂ ਡੇਰਿਆਂ ਟਕਸਾਲਾਂ ਵਲੋਂ ਛਪੀਆਂ ਕਿਤਾਬਾਂ ਪੜ੍ਹ ਕੇ ਦੇਖ ਲਵੋ ਸਭ ਅਸਲੀਅਤ ਪਤਾ ਚੱਲ ਜਾਵੇਗੀ ਕਿ ਹਰ ਡੇਰੇ ਦੇ ਮੋਢੀ ਨੇ ਮੁਢਲੀ ਪੜ੍ਹਾਈ ਕਿਥੋਂ ਕੀਤੀ ਸੀ?
ਮੌਜੂਦਾ ਦਸਮ ਗ੍ਰੰਥ ਹੋਂਦ ਵਿੱਚ ਕਿਵੇਂ ਆਇਆ?
1897 ਤੋਂ ਪਹਿਲਾਂ ਮੌਜੂਦਾ ਰੂਪ ਵਾਲੇ ‘ਦਸਮ ਗ੍ਰੰਥ’ ਨਾਮ ਦੇ ਕਿਸੇ ਗ੍ਰੰਥ ਦੀ ਹੋਂਦ ਦਾ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ, ਪਰ ਬਹੁਤ ਸਾਰੀਆਂ ਮੌਜੂਦਾ ਦਸਮ ਗ੍ਰੰਥ ਦੀਆਂ ਰਚਨਾਵਾਂ ਵੱਖ-ਵੱਖ ਗ੍ਰੰਥਾਂ ਵਿੱਚ ਜਰੂਰ ਮੌਜੂਦ ਸਨ, ਜਿਨ੍ਹਾਂ ਵਿਚੋਂ ‘ਬਚਿੱਤਰ ਨਾਟਕ’ ਨਾਮ ਦੇ ਇੱਕ ਗ੍ਰੰਥ ਵਿੱਚ ਹਿੰਦੂਆਂ ਦੇ ਕਈ ਗ੍ਰੰਥਾਂ (ਸ਼ਿਵ ਪੁਰਾਣ, ਵਾਰ ਦੁਰਗਾ, ਚੌਬੀਸ ਅਵਤਾਰ, ਸ਼ਿਵ ਸ਼ਸਤਰਮਾਲਾ, ਸ਼ਿਵ ਮਹਾਪੁਰਾਣ, ਚੰਡੀ ਦੀ ਵਾਰ, ਮਾਰਕੰਡੇ ਪੁਰਾਣ, ਸ੍ਰੀਮਦ ਭਗਵਤ ਪੁਰਾਣ, ਤ੍ਰਿਯਾ ਚਰਿਤਰ ਆਦਿ) ਦੇ ਪੰਜਾਬੀ ਵਿੱਚ ਉਲੱਥੇ ਮਿਲਦੇ ਸਨ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਨੇ ਕਿਵੇਂ ਨਿਰਮਲਿਆਂ ਤੇ ਉਦਾਸੀਆਂ ਰਾਹੀਂ ਸਿੱਖਾਂ ਦਾ ਹਿੰਦੂਕਰਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਅਨੇਕਾਂ ਗ੍ਰੰਥ ਲਿਖ ਕੇ ਪ੍ਰਚਲਤ ਕੀਤੇ ਗਏ। ਇਥੇ ਇਹ ਵਰਨਣਯੋਗ ਹੈ ਕਿ ਦੂਜੀਆਂ ਵਿਚਾਰਧਾਰਾਵਾਂ ਦਾ ਹਿੰਦੂਕਰਨ ਕਰਨ ਲਈ ਜਦੋਂ ਬ੍ਰਾਹਮਣ ਵਿਦਵਾਨ ਨਵੇਂ ਗ੍ਰੰਥ ਲਿਖਦੇ ਸਨ ਤੇ ਉਹ ਉਸਦੇ ਲੇਖਕ ਦਾ ਨਾਮ ਨਹੀਂ ਲਿਖਦੇ ਸਨ, ਇਥੇ ਤੱਕ ਉਨ੍ਹਾਂ ਆਪਣੇ ਵੀ ਬਹੁਤ ਸਾਰੇ ਗ੍ਰੰਥਾਂ ਦੇ ਕਰਤਾ ਦਾ ਨਾਮ ਨਹੀਂ ਲਿਖਿਆ ਹੋਇਆ। ਜਿਹੜੇ ਗ੍ਰੰਥ ਨਿਰਮਲੇ ਵਿਦਵਾਨਾਂ ਰਾਹੀਂ 1725-1800 ਤੱਕ ਲਿਖੇ ਗਏ, ਉਨ੍ਹਾਂ ਵਿਚੋਂ ਬਹੁਤਿਆਂ ਦੇ ਲਿਖਾਰੀਆਂ ਦਾ ਨਾਮ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਹ ਕਲਪਿਤ ਪਾਤਰ ਹਨ। ਜਿਨ੍ਹਾਂ ਵਿਚੋਂ ਪ੍ਰਮੁੱਖ ਭਾਈ ਬਾਲੇ ਵਾਲੀ ਜਨਮਸਾਖੀ, ਗੁਰਬਿਲਾਸ ਪਾ: 6, ਬਚਿੱਤਰ ਨਾਟਕ, ਸਰਬ ਲੋਹ ਗ੍ਰੰਥ, ਸੌ ਸਾਖੀਆਂ ਆਦਿ ਦੇ ਨਾਮ ਵਰਨਣਯੋਗ ਹਨ, ਜਿਨ੍ਹਾਂ ਵਿੱਚ ਹਿੰਦੂ ਗ੍ਰੰਥਾਂ ਵਾਂਗ ਲਿਖਾਰੀ ਦਾ ਨਾਮ ਨਹੀਂ ਮਿਲਦਾ। ਸਿੱਖਾਂ ਦੇ ਕਿਸੇ ਵੀ ਗ੍ਰੰਥ ਦੇ ਅਸਲੀ ਜਾਂ ਨਕਲੀ ਹੋਣ ਦੀ ਪਰਖ ਇਥੋਂ ਹੋ ਸਕਦੀ ਹੈ ਕਿ ਜੇ ਉਸਦਾ ਕੋਈ ਕਰਤਾ ਨਹੀਂ ਜਾਂ ਉਸਦੇ ਕਰਤਾ ਦਾ ਸਬੰਧ ਨਿਰਮਲਿਆਂ ਜਾਂ ਮਹੰਤਾਂ ਨਾਲ ਹੈ ਤਾਂ ਉਹ ਨਕਲੀ ਸਮਝਣਾ ਚਾਹੀਦਾ ਹੈ। ਜਿਥੇ ਨਿਰਮਲੇ ਵਿਦਵਾਨਾਂ ਨੇ ਗੁੰਮਨਾਮ ਲੇਖਕਾਂ ਦੇ ਅਨੇਕਾਂ ਗ੍ਰੰਥ 1725-1800 ਤੱਕ ਲਿਖੇ, ਉਥੇ ਫਿਰ ਸਿੱਖ ਰਾਜ ਦੇ ਆਖਰੀ ਸਾਲਾਂ ਤੇ ਬਾਅਦ ਵਿੱਚ ਆਪਣੇ ਨਵੇਂ ਤਿਆਰ ਕੀਤੇ ਸਿੱਖ ਵਿਦਵਾਨਾਂ ਦੇ ਨਾਮ ਤੇ ਤਿੰਨ ਵੱਡੇ ਗ੍ਰੰਥ ਲਿਖੇ। ਜਿਨ੍ਹਾਂ ਵਿਚੋਂ ਇੱਕ ਕਵੀ ਸੰਤੋਖ ਸਿੰਘ ਦਾ ‘ਸੂਰਜ ਪ੍ਰਕਾਸ਼ ਗ੍ਰੰਥ’, ਦੂਜਾ ਗਿਆਨੀ ਗਿਆਨ ਸਿੰਘ ਦਾ ‘ਪੰਥ ਪ੍ਰਕਾਸ਼’ ਤੇ ਤੀਜਾ ਰਤਨ ਸਿੰਘ ਭੰਗੂ ਦਾ ‘ਪ੍ਰਾਚੀਨ ਪੰਥ ਪ੍ਰਕਾਸ਼’ ਸਾਮਿਲ ਹਨ। ਫਿਰ ਬੜੇ ਯੋਜਨਾਬੱਧ ਢੰਗ ਨਾਲ ਇਨ੍ਹਾਂ ਗ੍ਰੰਥਾਂ ਦਾ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਨਿਰਮੀਲਆਂ ਦੇ ਡੇਰਿਆਂ ਤੇ ਮਹੰਤਾਂ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ (ਵੈਸੇ ਤਕਰੀਬਨ ਸਾਰੇ ਇਤਿਹਾਸਕ ਗੁਰਦੁਆਰੇ ਤੇ ਤਖਤ ਮਹੰਤਾਂ ਦੇ ਕੰਟਰੋਲ ਵਿੱਚ ਹੀ ਸਨ) ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿਚਾਰ ਦੀ ਥਾਂ ਇਨ੍ਹਾਂ ਗ੍ਰੰਥਾਂ ਦੀ ਕਥਾ ਸ਼ੁਰੂ ਕੀਤੀ ਗਈ। ਜੋ ਕਿ ਅੱਜ ਵੀ ਬਦਸਤੂਰ ਜਾਰੀ ਹੈ। 1897 ਤੋਂ ਪਹਿਲਾਂ ਸਿਰਫ ਇੱਕ ਜਗ੍ਹਾ 1812 ਵਿੱਚ ਅੰਗਰੇਜ਼ ਲੇਖਕ ਜੌਹਨ ਮੈਲਕਮ ਨੇ ਆਪਣੀ ਕਿਤਾਬ ‘ਸਕੈਚ ਆਫ ਸਿਖਸ’ ਵਿੱਚ ਲਿਖਿਆ ਹੈ ਕਿ ਉਸਨੇ ਨਿਰਮਲਿਆਂ ਦੇ ਇੱਕ ਡੇਰੇ ਵਿੱਚ ਇੱਕ ਗ੍ਰੰਥ ਦੇਖਿਆ ਸੀ, ਜਿਸਦਾ ਨਾਮ ‘ਦਸਮ ਪਾਤਸ਼ਾਹ ਕਾ ਗ੍ਰੰਥ’ ਸੀ। ਪਰ ਉਸ ਵਿੱਚ ਕਿਹੜੀਆਂ ਰਚਨਾਵਾਂ ਸਨ, ਇਸ ਬਾਰੇ ਨਹੀਂ ਦੱਸਿਆ ਗਿਆ। ਉਨ੍ਹਾਂ ਸਮਿਆਂ ਵਿੱਚ ਗੁਰੂ ਅਰਜਨ ਸਾਹਿਬ ਵਲੋਂ ਸੰਪਾਦਿਤ ਬੀੜ ਨੂੰ ‘ਆਦਿ ਬੀੜ’ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਿਸ ਬੀੜ ਨੂੰ ਗੁਰਤਾ ਗੱਦੀ ਦਿੱਤੀ ਸੀ, ਉਸਨੂੰ ਸਿੱਖ ‘ਦਸਮ ਪਾਤਸ਼ਾਹ ਦਾ ਗ੍ਰੰਥ’ ਵੀ ਕਹਿੰਦੇ ਸਨ। ਭਾਈ ਮਨੀ ਸਿੰਘ ਨਾਲ ਸਬੰਧਤ ਸਾਖੀਆਂ, ਮਾਤਾ ਸੁੰਦਰੀ ਵਲੋਂ ਲਿਖੀਆਂ ਚਿੱਠੀਆਂ, ਸੁੱਖਾ ਸਿੰਘ ਮਹਿਤਾਬ ਸਿੰਘ ਵਲੋਂ ਦਸਮ ਬਾਣੀ ਦੀ ਇੱਕ ਬੀੜ ਬਣਾਉਣ ਆਦਿ ਦੀਆਂ ਕਹਾਣੀਆਂ ਬਾਅਦ ਵਿੱਚ ਨਿਰਮਲਿਆਂ ਤੇ ਮਹੰਤਾਂ ਵਲੋਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਂ ਉਨ੍ਹਾਂ ਦੇ ਸਮੇਂ ਨਾਲ ਜੋੜਨ ਲਈ ਹੀ ਘੜੀਆਂ ਗਈਆਂ ਹਨ। ਇਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ।
ਬੇਸ਼ਕ ਬ੍ਰਾਹਮਣਾਂ ਨੇ ਨਿਰਮਲਿਆਂ ਰਾਹੀਂ ਅਨੇਕਾਂ ਨਕਲੀ ਗ੍ਰੰਥ ਤਿਆਰ ਕਰ ਲਏ ਸਨ, ਪਰ ਫਿਰ ਉਹ ਅਜਿਹੀ ਤਾਕ ਵਿੱਚ ਸਨ ਕਿ ਕੋਈ ਅਜਿਹਾ ਗ੍ਰੰਥ ਤਿਆਰ ਕੀਤਾ ਜਾਵੇ, ਜਿਸਦਾ ਸਬੰਧ ਗੁਰੂ ਸਾਹਿਬਾਨ ਨਾਲ ਹੋਵੇ ਤੇ ਉਸਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਲਿਆਂਦਾ ਜਾਵੇ। ਉਧਰ ਦੂਜੇ ਪਾਸੇ 18ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ ਵੀ ਪੰਜਾਬ ਤੇ ਕਬਜ਼ਾ ਕਰਨ ਲਈ ਤਿਆਰੀਆਂ ਕਰਨ ਲੱਗ ਪਏ ਸਨ। ਅੰਗਰੇਜ਼ਾਂ ਦੀ ਸਾਰੀ ਦੁਨੀਆਂ ਵਿੱਚ ਇੱਕ ਪਾਲਿਸੀ ਸੀ ਕਿ ਜਦੋਂ ਉਹ ਕਿਸੇ ਵੀ ਦੇਸ਼ ਜਾਂ ਕੌਮ ਨੂੰ ਗੁਲਾਮ ਬਣਉਂਦੇ ਸਨ, ਸਭ ਤੋਂ ਪਹਿਲਾਂ ਇਸਾਈ ਮਿਸ਼ਨਰੀਆਂ ਰਾਹੀਂ ਉਸ ਕੌਮ ਦੇ ਧਰਮ, ਕਲਚਰ, ਸਮਾਜ ਦੀ ਬਣਤਰ ਤੇ ਖਾਸੇ ਬਾਰੇ ਜਾਣਕਾਰੀ ਹਾਸਿਲ ਕਰਦੇ ਸਨ। ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਤਾਕਤ ਦਾ ਅੰਦਾਜ਼ਾ ਇਨ੍ਹਾਂ ਦੇ ਕਲਚਰ ਜਾਂ ਧਰਮ ਗ੍ਰੰਥਾਂ ਦੀ ਸਟੱਡੀ ਕਰਕੇ ਲਗਾਉਂਦੇ ਸਨ। ਜਿਸ ਤਰ੍ਹਾਂ 18ਵੀਂ ਸਦੀ ਵਿੱਚ ਜਦੋਂ ਸਿੰਘਾਂ ਨੇ ਅਬਦਾਲੀ ਦੀਆਂ ਫੌਜਾਂ ਤੇ ਹਮਲੇ ਸ਼ੁਰੂ ਕੀਤੇ ਸਨ ਤਾਂ ਉਸਨੇ ਪਤਾ ਕਰਨਾ ਚਾਹਿਆ ਕਿ ਇਹ ਕੌਣ ਲੋਕ ਹਨ, ਜੋ ਉਸ ਵਰਗੇ ਤਾਕਤਵਰ ਹਮਲਾਵਰ ਤੇ ਹਮਲੇ ਕਰ ਰਹੇ ਹਨ ਤੇ ਇਨ੍ਹਾਂ ਨੂੰ ਤਾਕਤ ਕਿਥੋਂ ਮਿਲਦੀ ਹੈ ਤਾਂ ਕਾਜ਼ੀ ਨੂਰ ਮੁਹੰਮਦ ਅਨੁਸਾਰ ਅਬਦਾਲੀ ਨੂੰ ਮੁਗਲ ਵਿਦਵਾਨਾਂ ਨੇ ਦੱਸਿਆ ਕਿ ਸਿੱਖਾਂ ਨੂੰ ਤਾਕਤ ਹਰਿਮੰਦਰ ਸਾਹਿਬ ਤੋਂ ਮਿਲਦੀ ਹੈ, ਇਹ ਇਨ੍ਹਾਂ ਦਾ ਮੱਕਾ ਹੈ ਤਾਂ ਉਸਨੇ ਹਰਿਮੰਦਰ ਸਾਹਿਬ ਢਾਹੁਣ ਦਾ ਫੈਸਲਾ ਲਿਆ ਸੀ। ਇਸੇ ਤਰ੍ਹਾਂ ਜਦੋਂ ਅੰਗਰੇਜ਼ ਮਿਸ਼ਨਰੀਆਂ ਨੂੰ ਪਤਾ ਲੱਗਾ ਕਿ ਅਸਲੀ ਸਿੱਖ ਖਾਲਸਿਆਂ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਹਰਿਮੰਦਰ ਸਾਹਿਬ ਹੈ ਤਾਂ ਉਨ੍ਹਾਂ ਨੇ ਜਿਥੇ ਇੱਕ ਪਾਸੇ ਗੁਰਦਆਰਿਆਂ ਤੇ ਪਹਿਲਾਂ ਹੀ ਕਾਬਿਜ ਮਹੰਤਾਂ ਨੂੰ ਆਪਣੇ ਲਈ ਵਰਤਣ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਤੇ ਹਰਿਮੰਦਰ ਸਾਹਿਬ, ਅਕਾਲ ਤਖਤ, ਨਨਕਾਣਾ ਸਾਹਿਬ, ਪਟਨਾ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਤੇ ਆਪਣੇ ਖਰੀਦੇ ਹੋਏ ਮਹੰਤ ਲਗਾ ਲਏ ਸਨ, ਉਥੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗ੍ਰੰਥ ਖੜਾ ਕਰਨ ਦੀ ਤਿਆਰੀ ਕੀਤੀ। ਇਸ ਮਕਸਦ ਲਈ ਉਨ੍ਹਾਂ ਨੇ ਨਿਰਮਲਿਆਂ ਤੇ ਮਹੰਤਾਂ ਰਾਹੀਂ 1895-96 ਵਿੱਚ ਇੱਕ ‘ਸੋਧਕ ਕਮੇਟੀ’ ਬਣਾ ਕੇ ਉਸ ਵੇਲੇ ਪੰਜਾਬ ਤੇ ਪਟਨਾ ਸਾਹਿਬ ਦੇ ਏਰੀਏ ਵਿੱਚ ਨਿਰਮਲਿਆਂ ਤੇ ਮਹੰਤਾਂ ਦੇ ਡੇਰਿਆਂ ਤੇ ਪਈਆਂ ਬਚਿਤਰ ਨਾਟਕ ਤੇ ਹਿੰਦੂ ਗ੍ਰੰਥਾਂ ਦੇ ਉਲੱਥੇ ਵਾਲੀਆਂ 32 ਬੀੜਾਂ (ਪੋਥੀਆਂ ਜਾਂ ਗ੍ਰੰਥਾਂ) ਵਿਚੋਂ ਰਚਨਾਵਾਂ ਇਕੱਠੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੰਨਿਆਂ ਦਾ ਇੱਕ ਗ੍ਰੰਥ ਬਣਾਇਆ ਗਿਆ, ਜਿਸਨੂੰ ਇਸੇ ਸੋਧਕ ਕਮੇਟੀ ਵਲੋਂ 1897 ਵਿੱਚ ਪਹਿਲੀ ਵਾਰ ‘ਦਸਮ ਗ੍ਰੰਥ’ ਦਾ ਨਾਮ ਦਿੱਤਾ ਗਿਆ। ਫਿਰ ਇਸਦਾ ਨਾਮ ਬਦਲ ਕੇ 20ਵੀਂ ਸਦੀ ਦੇ ਸ਼ੁਰੂ ਵਿੱਚ ‘ਸ੍ਰੀ ਦਸਮ ਗ੍ਰੰਥ’ ਕੀਤਾ ਗਿਆ, ਫਿਰ ਬਦਲ ਕੇ ‘ਸ੍ਰੀ ਦਸਮ ਗ੍ਰੰਥ ਸਾਹਿਬ’, ਫਿਰ 1999 ਵਿੱਚ ਜਦੋਂ ਦਿੱਲੀ ਵਿਚਲੀ ਅਕਾਲੀਆਂ ਦੀ ਭਾਈਵਾਲ ਹਿੰਦੂਵਾਦੀ ਭਾਜਪਾ ਸਰਕਾਰ ਨੇ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਮਨਾਉਣ ਲਈ 300 ਕਰੋੜ ਰੁਪਇਆ ਬਾਦਲ ਸਰਕਾਰ ਨੂੰ ਦਿੱਤਾ ਗਿਆ ਤਾਂ ਮੀਡੀਆ ਰਿਪੋਰਟਾਂ ਅਨੁਸਾਰ ਉਸ ਵਿਚੋਂ 100 ਕਰੋੜ ਤੋਂ ਵੱਧ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਨੂੰ ਸਿੱਖਾਂ ਦਾ ਹਿੰਦੂਕਰਨ ਕਰਨ ਦੇ ਮਨਸ਼ੇ ਨਾਲ ਦਿੱਤਾ ਗਿਆ। ਯਾਦ ਰਹੇ ਆਰ. ਐਸ. ਐਸ. (ਰਾਸ਼ਟਰੀ ਸਵੈਮ ਸੇਵਕ ਸੰਘ) ਨੇ ਇਸ ਮਕਸਦ ਲਈ ਕਈ ਸਾਲ ਪਹਿਲਾਂ 1986 ਵਿੱਚ ਵਿਕਾਊ ਮਾਲ ਸਿੱਖਾਂ ਦੀ ਇੱਕ ਸੰਸਥਾ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਬਣਾਈ ਸੀ, ਜਿਸਦਾ 1998 ਵਿੱਚ ਪੁਨਰਗਠਨ ਕਰਕੇ 1999 ਦੇ 300 ਸਾਲਾ ਖਾਲਸਾ ਸਾਜਨਾ ਦਿਵਸ ਜ਼ਸ਼ਨਾਂ ਮੌਕੇ ਸਿੱਖਾਂ ਦਾ ਨਵੇਂ ਸਿਰਿਉਂ ਹਿੰਦੂਕਰਨ ਕਰਨ ਦਾ ਮਹੂਰਤ ਕੀਤਾ ਗਿਆ। ਇਸੇ ਮਕਸਦ ਲਈ 1999 ਤੋਂ ਕੁੱਝ ਸਾਲ ਪਹਿਲਾਂ ਲੰਬੇ ਸਮੇਂ ਤੋਂ ਸਾਧਾਂ ਦੀ ਤਿਆਰ ਕੀਤੀ ਜਾ ਰਹੀ ਫੌਜ ਦੀ ਸੰਸਥਾ ‘ਸੰਤ ਸਮਾਜ’ ਦਾ ਗਠਨ ਵੀ ਕੀਤਾ ਗਿਆ। ਜਿਸਨੂੰ 3 ਪ੍ਰਮੁੱਖ ਏਜੰਡੇ ਦਿੱਤੇ ਗਏ, ਜਿਨ੍ਹਾਂ ਵਿੱਚ ਪਹਿਲਾ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਕੇ ਪਹਿਲਾਂ ਆਪਣੇ ਡੇਰਿਆਂ ਵਿੱਚ ਇਸਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ, ਫਿਰ ਹੌਲੀ-ਹੌਲੀ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਕੇ ਆਪਣਾ ਦਾਇਰਾ ਵਧਾਉਣਾ ਤਾਂ ਕਿ ਉਥੇ ਇਸਦਾ ਪ੍ਰਕਾਸ਼ ਕੀਤਾ ਜਾ ਸਕੇ। ਦੂਜਾ ਪੰਥ ਵਲੋਂ ਗੁਰਦੁਆਰਾ ਸੁਧਾਰ ਮੂਵਮੈਂਟ ਰਾਹੀਂ ਗੁਰਦੁਆਰਿਆਂ ਵਿਚੋਂ ਸੰਤਾਂ-ਮਹੰਤਾਂ ਨੂੰ ਭਜਾ ਕੇ ਬਣਾਈ ‘ਸਿੱਖ ਰਹਿਤ ਮਰਿਯਾਦਾ’ ਨੂੰ ਤੋੜਨਾ ਤੇ ਮੁੜ ਕੇ ਨਿਰਮਲਿਆਂ ਤੇ ਮਹੰਤਾਂ ਵਾਲੀ ਪੁਰਾਤਨ ਮਰਿਯਾਦਾ ਨੂੰ ਲਾਗੂ ਕਰਨਾ, ਇਸ ਮਕਸਦ ਲਈ ਕਈ ਡੇਰਿਆਂ ਨੇ ਲੰਬਾ ਸਮਾਂ ਪਹਿਲਾਂ ‘ਸਿੱਖ ਰਹਿਤ ਮਰਿਯਾਦਾ’ ਦੇ ਮੁਕਾਬਲੇ ਆਪਣੀ ਆਪਣੀ ਵੱਖਰੀ ਮਰਿਯਾਦਾ ਬਣਾ ਲਈ ਸੀ। ਤੀਸਰਾ ਕੰਮ ਪੰਥ ਵਲੋਂ ਆਪਣੀ ਵੱਖਰੀ ਕੌਮ ਦੇ ਪ੍ਰਤੀਕ ‘ਨਾਨਕਸ਼ਾਹੀ ਕੈਲੰਡਰ’ ਨੂੰ ਖਤਮ ਕਰਕੇ ਮੁੜ ਬ੍ਰਾਹਮਣਾਂ ਵਾਲਾ ਬਿਕਰਮੀ ਕੈਲੰਡਰ ਲਾਗੂ ਕਰਨਾ। ਯਾਦ ਰਹੇ ਕੁੱਝ ਦਿਨ ਪਹਿਲਾਂ ਹੀ ‘ਸੰਤ ਸਮਾਜ’ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿੱਚ ‘ਨਾਨਕਸ਼ਾਹੀ ਕੈਲੰਡਰ’ ਰੱਦ ਕਰਕੇ ਪੁਰਾਣਾ ਹਿੰਦੂਆਂ ਦਾ ਬਿਕਰਮੀ ਕੈਲੰਡਰ ਲਾਗੂ ਕਰਨ ਤੇ ‘ਸਿੱਖ ਰਹਿਤ ਮਰਿਯਾਦਾ’ ਵਿੱਚ ਸੋਧਾਂ ਕਰਕੇ ਪੁਰਾਤਨ ਨਿਰਮਲਿਆਂ ਤੇ ਮਹੰਤਾਂ ਦੀ ਮਰਿਯਾਦਾ ਲਾਗੂ ਕਰਨ ਲਈ ਕਿਹਾ ਗਿਆ ਸੀ। ਇਸ ਮਕਸਦ ਲਈ 1998-99 ਵਿੱਚ ਸਭ ਤੋਂ ਪਹਿਲਾਂ
RSS ਨੇ ਆਪਣੇ ਪੁਰਾਣੇ ਏਜੰਟ ਗੋਬਿੰਦ ਸਦਨ ਵਾਲੇ ਸੰਤ ਵਿਰਸਾ ਸਿੰਘ ਰਾਹੀਂ ਪਹਿਲੀ ਵਾਰ ਸਾਰੇ ਦਸਮ ਗ੍ਰੰਥ ਨੂੰ ਵੈਬ ਸਾਈਟ ਤੇ ਅਰਥਾਂ ਸਮੇਤ ਪਾਇਆ ਤਾਂ ਕਿ ਦੁਨੀਆਂ ਭਰ ਵਿੱਚ ਇਸਦਾ ਆਸਾਨੀ ਨਾਲ ਪ੍ਰਚਾਰ ਕੀਤਾ ਜਾ ਸਕੇ, ਫਿਰ ਆਪਣੇ ਦੂਜੇ ਪਿਆਦੇ ਪਟਨਾ ਸਾਹਿਬ ਵਾਲੇ ਪੁਜਾਰੀ ਇਕਬਾਲ ਸਿੰਘ ਰਾਹੀਂ ‘ਦਸਮ ਗ੍ਰੰਥ’ ਦੀਆਂ 500 ਬੀੜਾਂ ਛਾਪੀਆਂ ਗਈਆਂ। ਜਿਨ੍ਹਾਂ ਦੇ ਕਵਰ ਤੇ ਪਹਿਲੀ ਵਾਰ ਇਸਦਾ ਨਾਮ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ’ ਲਿਖਿਆ ਗਿਆ। ਫਿਰ ਰੁਲਦਾ ਸਿੰਘ ਰਾਹੀਂ ਪੰਜਾਬ ਦੇ ਪਿੰਡਾਂ ਵਿੱਚ RSS ਦੀਆਂ ਬਰਾਂਚਾਂ ਬਣਾਈਆਂ ਗਈਆਂ ਤੇ ਵੱਡੀ ਪੱਧਰ ਤੇ ਸਿੱਖ ਗੁਰੂਆਂ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਅਵਤਾਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਲਈ ‘ਸੰਤ ਸਮਾਜ’ ਨੇ ਲੁਕਵੇਂ ਰੂਪ ਵਿੱਚ ਪੂਰਾ ਸਾਥ ਦਿੱਤਾ। ਜਿਸ ਦੀਆਂ ਕੁੱਝ ਤਸਵੀਰਾਂ ਪਾਠਕਾਂ ਦੀ ਜਾਣਕਾਰੀ ਲਈ ਇਸੇ ਲੇਖ ਦੇ ਨਾਲ ਛਾਪੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ RSS ਨੇ ਟਕਸਾਲ ਵਿੱਚ ਲੰਬੇ ਸਮੇਂ ਤੋਂ ਪਲਾਂਟ ਕੀਤੇ ਹੋਏ ਪੂਰਨ ਸਿੰਘ ਰਾਹੀਂ ‘ਬਚਿਤਰ ਨਾਟਕ’ ਦੇ ਆਧਾਰ ਤੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਿਆ। ਇਸੇ ਜਥੇਦਾਰ ਰਾਹੀਂ ਨਾਨਕਸ਼ਾਹੀ ਕੈਲੰਡਰ ਰੱਦ ਕਰਾਉਣ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕਿਆ ਗਿਆ ਸੀ ਕਿਉਂਕਿ ਬੀਬੀ ਜਗੀਰ ਕੌਰ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਉਣ ਲਈ ਦ੍ਰਿੜ ਸੀ। ਬੀਬੀ ਨੂੰ ਪੰਥ ਵਿਚੋਂ ਛੇਕਣ ਵਾਲਾ ਹੁਕਮਨਾਮਾ ਵੀ ਪੂਰਨ ਸਿੰਘ ਨੇ RSS ਦੇ ਹੈਡਕੁਆਟਰ ਗੂਨਾ ਤੋਂ ਹੀ ਜਾਰੀ ਕੀਤਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰਕੇ ਬਾਦਲ ਲਈ ਰਾਹ ਪੱਧਰਾ ਕਰਨ ਵਿੱਚ ਵੀ RSS ਦੀ ਅਹਿਮ ਭੂਮਿਕਾ ਸੀ ਕਿਉਂਕਿ ਉਹ RSS ਦਾ ਏਜੰਡਾ ਲਾਗੂ ਕਰਨ ਵਿੱਚ ਰੁਕਾਵਟ ਬਣ ਸਕਦਾ ਸੀ। ਇਸ ਵੇਲੇ RSS ਦਾ ਬਾਦਲਕਿਆਂ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰਾਂ ਤੇ ਸੰਤ ਸਮਾਜ ਤੇ ਪੂਰਨ ਕੰਟਰੋਲ ਹੈ।
ਜੂਨ 1984 ਤੇ ਨਵੰਬਰ 1984 ਵਿੱਚ ਹਜ਼ਾਰਾਂ ਸਿੱਖਾਂ ਨੂੰ ਮਾਰਨ ਬਾਅਦ ਹਿੰਦੂਤਵੀ ਸ਼ਕਤੀਆਂ ਇਹ ਭਰਮ ਪਾਲਦੀਆਂ ਸਨ ਕਿ ਹੁਣ ਸਿੱਖਾਂ ਦੀ ਬੱਸ ਕਰਾ ਦਿੱਤੀ ਗਈ ਹੈ ਤੇ ਮੁੜ ਕੇ 50 ਸਾਲ ਨਹੀਂ ਉਠ ਸਕਣਗੇ। ਪਰ 1985 ਵਿੱਚ ਸਿੱਖ ਨੌਜਵਾਨਾਂ ਵਲੋਂ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ, ਜਿਸਨੂੰ ਭਾਰਤੀ ਸਟੇਟ ਨੇ ਇੱਕ ਵਾਰ ਫਿਰ ਪੂਰੀ ਤਾਕਤ ਨਾਲ 1985-1995 ਤੱਕ ਚੁਣ ਚੁਣ ਕੇ ਸਿੱਖ ਨੌਜਵਾਨ ਨੂੰ ਮਾਰਨ ਬਾਅਦ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਫਿਰ ਬਾਦਲਕਿਆਂ ਰਾਹੀਂ ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਲਈ
RSS ਨੇ ਆਪਣਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਪੰਜਾਬ ਦੀ ਸਿਆਸੀ ਤਾਕਤ ਬਾਦਲ ਦੇ ਹਵਾਲੇ ਕਰਨ ਦੇ ਨਾਲ ਉਨ੍ਹਾਂ ਤੋਂ ਇਹ ਅਹਿਦ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਪੁਜਾਰੀਆਂ ਦੀ ਵਾਗਡੋਰ ਸਾਡੇ ਹੱਥ ਫੜਾ ਦਿਉ। ਸੰਤ ਸਮਾਜ ਤੇ ਪਹਿਲਾਂ ਹੀ ਉਨ੍ਹਾਂ ਦਾ ਇੱਕ ਵਿੰਗ ਸੀ। ਇਸ ਤਰ੍ਹਾਂ 1999 ਤੋਂ ਬੜੇ ਯੋਜਨਾਬੱਧ ਢੰਗ ਨਾਲ RSS ਸ਼੍ਰੋਮਣੀ ਕਮੇਟੀ, ਸੰਤ ਸਮਾਜ, ਤਖਤਾਂ ਦੇ ਪੁਜਾਰੀਆਂ ਤੇ ਡੇਰਿਆਂ ਤੋਂ ਪੜ੍ਹੇ ਹੋਏ ਪ੍ਰਚਾਰਕਾਂ ਰਾਹੀਂ ਆਪਣਾ ਏਜੰਡਾ ਲਾਗੂ ਕਰ ਰਹੀ ਹੈ। ਬੇਸ਼ਕ 1999 ਤੋਂ ਹੁਣ ਤੱਕ ਕੁੱਝ ਸੁਹਿਰਦ ਪੰਥਕ ਸੰਸਥਾਵਾਂ, ਪੰਥਕ ਵਿਦਵਾਨਾਂ ਤੇ ਮਿਸ਼ਨਰੀ ਵਿਚਾਰਧਾਰਾ ਵਾਲਿਆਂ ਦੀ ਸਿਧਾਂਤਕ ਸਮਝ ਕਾਰਨ, RSS ਉਹ ਕੁੱਝ ਕਰਨ ਵਿੱਚ ਸਫਲ ਨਹੀਂ ਹੋ ਸਕੀ, ਜੋ ਉਹ ਪਿਛਲੇ 10 ਸਾਲਾਂ ਵਿੱਚ ਕਰਨਾ ਚਾਹੁੰਦੀ ਸੀ। ਭਾਵੇਂ ਕਿ ਉਹ ਪੰਥਕ ਧਿਰਾਂ ਤੇ ਵਿਦੇਸ਼ੀ ਗੁਰਦੁਆਰਿਆਂ ਵਿੱਚ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਚੁੱਕੇ ਹਨ। ‘ਦਸਮ ਗ੍ਰੰਥ’ ਨੂੰ ਉਹ ਹਰ ਹਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਖੜਾ ਕਰਨਾ ਚਾਹੁੰਦੇ ਹਨ, ਇਸੇ ਲਈ ਜਦੋਂ ਸੁਹਿਰਦ ਪੰਥਕ ਧਿਰਾਂ ਨੇ ਇਸਦਾ ਡਟਵਾਂ ਤੇ ਦਲੀਲ ਭਰਪੂਰ ਜਵਾਬ ਦਿੱਤਾ ਤਾਂ ਉਨ੍ਹਾਂ ਬ੍ਰਾਹਮਣੀ ਤਾਕਤਾਂ ਨੇ ਜਥੇਦਾਰ ਵੇਦਾਂਤੀ ਤੋਂ 2003 ਵਿੱਚ ਇੱਕ ਪੱਤਰ ਜਾਰੀ ਕਰਵਾਇਆ ਕਿ ਕੋਈ ਵੀ ਦਸਮ ਗ੍ਰੰਥ ਤੇ ਪਬਲਿਕ ਚਰਚਾ ਨਾ ਕਰੇ, ਜਦੋਂ ਤੱਕ ਪੰਥ ਵਲੋਂ ਕੋਈ ਫੈਸਲਾ ਨਹੀਂ ਕੀਤਾ ਜਾਂਦਾ। ਹੈਰਾਨੀ ਦੀ ਗੱਲ ਹੈ ‘ਦਸਮ ਗ੍ਰੰਥ’ ਦੇ ਵਿਰੋਧ ਵਿੱਚ ਲਿਖਣ ਜਾਂ ਬੋਲਣ ਕਰਕੇ ਗੁਰਬਖਸ਼ ਸਿੰਘ ਕਾਲਾਅਫਗਾਨਾ, ਜੁਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿੰਘ ਆਦਿ ਨੂੰ ਪੰਥ ਵਿਚੋਂ ਛੇਕਿਆ ਗਿਆ। ਪ੍ਰੋ: ਸਰਬਜੀਤ ਸਿੰਘ ਧੁੰਦਾ ਨੂੰ ਅਕਾਲ ਤਖਤ ਤੇ ਸੱਦਿਆ ਗਿਆ। ਪ੍ਰੋ: ਗੁਰਤੇਜ ਸਿੰਘ ਤੋਂ ਪ੍ਰੋ: ਆਫ ਸਿੱਖਇਜ਼ਮ ਦਾ ਖਿਤਾਬ ਵਾਪਿਸ ਲਿਆ ਗਿਆ। ਪ੍ਰੋ: ਇੰਦਰ ਸਿੰਘ ਘੱਗਾ ਤੇ ਕਈ ਵਾਰ ਹਮਲਾ ਕੀਤਾ ਗਿਆ। ਸਿੱਖ ਮਿਸ਼ਨਰੀ ਕਾਲਿਜ਼ਾਂ ਨੂੰ ਬੰਦ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਇਥੋਂ ਤੱਕ ਕਿ ਅਨੇਕਾਂ ਗੁਰਦੁਆਰੇ ਜੋ ਕਿਸੇ ਸਮੇਂ ਪੰਥਕ ਸਟੇਜ ਮੰਨੇ ਜਾਂਦੇ ਸਨ, ਉਨ੍ਹਾਂ ਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਦੀ ਇਜ਼ਾਜਤ ਨਹੀਂ। ਇਸੇ ਤਰ੍ਹਾਂ ਹੋਰ ਕਈ ਵਿਦਵਾਨਾਂ ਨੂੰ ਪੰਥ ਵਿਚੋਂ ਛੇਕਣ ਦਾ ਡਰਾਵਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਰ ਦੂਜੇ ਪਾਸੇ ‘ਦਸਮ ਗ੍ਰੰਥ’ ਦੇ ਹਮਾਇਤੀ ਵਿਦਵਾਨ ਖੁੱਲੇਆਮ ਦੇਸ਼ਾਂ-ਵਿਦੇਸ਼ਾਂ ਵਿੱਚ ‘ਦਸਮ ਗ੍ਰੰਥ’ ਤੇ ਸੈਮੀਨਾਰ ਕਰਦੇ ਹਨ, ਡੇਰਿਆਂ ਦੇ ਪ੍ਰਚਾਰਕ ਸ਼ਰੇਆਮ ਗੁਰਦੁਆਰਾ ਸਟੇਜਾਂ ਤੇ ਦਸਮ ਗ੍ਰੰਥ ਦਾ ਪ੍ਰਚਾਰ ਕਰਦੇ ਹਨ। ਦੋ ਤਖਤਾਂ ਸਮੇਤ ਕਈ ਸਾਧਾਂ ਦੇ ਡੇਰਿਆਂ ਤੇ ਨਿਹੰਗਾਂ ਦੀਆਂ ਛਾਉਨੀਆਂ ਵਿੱਚ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ, ਉਸਦੇ ਅਖੰਡ ਪਾਠ, ਸਹਿਜ ਪਾਠ ਰੱਖੇ ਜਾਂਦੇ ਹਨ, ਉਸਦੀ ਸੰਥਿਆ ਦਿੱਤੀ ਜਾਂਦੀ ਹੈ। ਪਰ ਉਨ੍ਹਾਂ ਤੇ ਕਦੇ ਕਿਸੇ ਨੇ ਕੋਈ ਐਕਸਨ ਨਹੀਂ ਲਿਆ। ਕੀ ਅਜੇ ਵੀ ਕਿਸੇ ਨੂੰ ਕੋਈ ਸ਼ੱਕ ਹੈ ਕਿ ‘ਦਸਮ ਗ੍ਰੰਥ’ ਨੂੰ ਪ੍ਰਮੋਟ ਕੌਣ ਕਰ ਤੇ ਕਰਾ ਰਹੇ ਹਨ ਤੇ ਉਨ੍ਹਾਂ ਦਾ ਅਸਲ ਮਨਸ਼ਾ ਕੀ ਹੈ? ਵਿਦੇਸ਼ਾਂ ਦੇ ਕਈ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਿਸੇ ਪ੍ਰਚਾਰਕ ਨੂੰ ਸੱਦਣ ਤੋਂ ਪਹਿਲਾਂ ਪੁਛਦੇ ਹਨ ਕਿ ਤੁਸੀਂ ਦਸਮ ਗ੍ਰੰਥ ਦਾ ਹੱਕ ਵਿੱਚ ਜਾਂ ਵਿਰੋਧ ਵਿੱਚ, ਜੇ ਵਿਰੋਧ ਕਹੋ ਤਾਂ ਸੱਦਿਆ ਨਹੀਂ ਜਾਂਦਾ, ਜੇ ਹੱਕ ਵਿੱਚ ਹੋਵੋ ਤਾਂ ਧੱਕੇ ਨਾਲ ਦਸਮ ਗ੍ਰੰਥ ਬਾਰੇ ਪ੍ਰਚਾਰ ਕਰਾਇਆ ਜਾਂਦਾ ਹੈ। ਇਸ ਸਭ ਤੋਂ ਪਤਾ ਚਲਦਾ ਹੈ ਕਿ ਕਿਵੇਂ RSS ਸਿੱਖ ਸਫਾਂ ਤੇ ਗੁਰਦੁਆਰਿਆਂ ਵਿੱਚ ਘੁਸਪੈਠ ਕਰ ਚੁੱਕੀ ਹੈ। ਬਹੁਤ ਸਾਰੇ ਭੋਲੇ-ਭਾਲੇ ਸ਼ਰਧਾਵਾਨ ਤੇ ਪੰਥਕ ਜ਼ਜਬੇ ਵਾਲੇ ਲੋਕ ਗੁੰਮਰਾਹ ਹੋ ਕੇ ਪੰਥ ਖਿਲਾਫ ਭੁਗਤ ਰਹੇ ਹਨ। ਉਨ੍ਹਾਂ ਨੂੰ RSS ਤੇ ਬ੍ਰਾਹਮਣੀ ਤਾਕਤਾਂ ਦੀ ਚਾਲ ਦੀ ਸਮਝ ਨਹੀਂ ਹੈ ਤੇ ਉਹ ਜਾਣੇ-ਅਣਜਾਣੇ ਸਿੱਖ ਕੌਮ ਦਾ ਨੁਕਸਾਨ ਕਰਨ ਵਿੱਚ ਭਾਈਵਾਲ ਬਣ ਰਹੇ ਹਨ। ਉਨ੍ਹਾਂ ਸੁਹਿਰਦ ਪੰਥਕ ਜ਼ਜਬੇ ਵਾਲੇ ਸਿੰਘਾਂ ਨੂੰ ਜ਼ਜ਼ਬਾਤੀ ਸੋਚ ਛੱਡ ਕੇ ਡੂੰਘੀ ਸੋਚ ਵਿਚਾਰ ਕਰਨ ਦੀ ਲੋੜ ਹੈ ਤੇ RSS ਦੀਆਂ ਚਾਲਾਂ ਨੂੰ ਜਾਨਣ ਦੀ ਲੋੜ ਹੈ।
ਕੀ ਕੀਤਾ ਜਾਵੇ?
ਅਜਿਹੇ ਸੁਹਿਰਦ ਸਿੱਖ ਜੋ ਭੰਬਲਭੂਸੇ ਵਿੱਚ ਹਨ ਕਿ ਸਹੀ ਤੇ ਗਲਤ ਦੀ ਪਛਾਣ ਕਿਵੇਂ ਕੀਤੀ ਜਾਵੇ। ਪੰਥਕ ਤੇ ਪੰਥ ਵਿਰੋਧੀਆਂ ਦੀ ਪਛਾਣ ਲਈ ਕੁੱਝ ਸੁਝਾਅ ਇਸ ਤਰ੍ਹਾਂ ਹਨ:
1. ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਛਪੀ ਹੋਈ ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਿਯਾਦਾ’ ਦੀ ਥਾਂ ਡੇਰਿਆਂ ਦੀ ਮਰਿਯਾਦਾ ਨੂੰ ਮੰਨਦੇ ਤੇ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
2. ਜਿਹੜੇ ਲੋਕ ਸ. ਪਾਲ ਸਿੰਘ ਪੁਰੇਵਾਲ ਵਲੋਂ 1997 ਵਿੱਚ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕੀਤੇ ਕੈਲੰਡਰ, ਜਿਸਨੂੰ ਕਈ ਸੋਧਾਂ ਕਰਕੇ ਅਕਾਲ ਤਖਤ ਤੋਂ 2003 ਵਿੱਚ ਜਾਰੀ ਕੀਤਾ ਗਿਆ ਸੀ, ਉਸਦੇ ਵਿਰੋਧੀ ਹਨ, ਉਹ ਪੰਥਕ ਹਿਤੈਸ਼ੀ ਨਹੀ।
3. ਜਿਹੜੇ ਲੋਕ ‘ਦਸਮ ਗ੍ਰੰਥ’ ਨੂੰ ਪ੍ਰਮੋਟ ਕਰਦੇ ਹਨ, ਉਸਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੁੰਦੇ ਹਨ, ਉਸਦੇ ਪਾਠ ਕਰਦੇ, ਕਰਾਉਂਦੇ ਹਨ, ਉਹ ਪੰਥਕ ਹਿਤੈਸ਼ੀ ਨਹੀਂ।
4. ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਛੱਡ ਕੇ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਤੇ ਹੋਰ ਕਈ ਤਰ੍ਹਾਂ ਦੇ ਨਕਲੀ ਗ੍ਰੰਥਾਂ ਨੂੰ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
5. ਜਿਹੜੇ ਲੋਕ ਸਾਂਝੀ ਪੰਥਕ ਸੰਸਥਾ ‘ਗੁਰਦੁਆਰੇ’ ਦੇ ਮੁਕਾਬਲੇ ਤੇ ਆਪਣਾ ਡੇਰਾ ਬਣਾਉਂਦੇ ਹਨ, ਪੰਥ ਤੋਂ ਵੱਖਰੀ ਮਰਿਯਾਦਾ ਰੱਖਦੇ ਹਨ ਤੇ ਇਨ੍ਹਾਂ ਡੇਰਿਆਂ ਤੇ ਡੇਰਾਵਾਦੀਆਂ ਨੂੰ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
6. ਉਹ ਲੋਕਾਂ ਜਿਨ੍ਹਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ
RSS ਵਰਗੀਆਂ ਹਿੰਦੂਵਾਦੀ ਕੱਠੜਪੰਥੀ ਸੰਸਥਾਵਾਂ ਨਾਲ ਹੈ ਜਾਂ ਉਨ੍ਹਾਂ ਨਾਲ ਹੈ, ਜਿਨ੍ਹਾਂ ਦਾ RSS ਨਾਲ ਸਬੰਧ ਹੈ, ਜਿਵੇਂ ਕਿ ਬਾਦਲਕੇ, ਸੰਤ ਸਮਾਜ ਤੇ ਤਖਤਾਂ ਦੇ ਪੁਜਾਰੀ, ਉਹ ਪੰਥਕ ਹਿਤੈਸ਼ੀ ਨਹੀਂ।
7. ਉਹ ਲੋਕ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਦਾਰਾ ਨੂੰ ਛੱਡ ਦਿਖਾਵਿਆਂ, ਪਹਿਰਾਵਿਆਂ ਤੇ ਬ੍ਰਾਹਮਣੀ ਕਰਮਕਾਂਡਾਂ ਨੂੰ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
8. ਪੰਥਕ ਸਿਰਫ ਉਹੀ ਹਨ, ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੰਥ ਦੀ ਮਰਿਯਾਦਾ ਨੂੰ ਪ੍ਰਮੋਟ ਕਰਦੇ ਹਨ। ਗੁਰੂਆਂ ਦੇ ਸਰਬਤ ਦੇ ਭਲੇ ਵਾਲੀ ਮਾਨਵਤਾ ਪੱਖੀ ਵਿਚਾਰਧਾਰਾ ਦੇ ਹਾਮੀ ਹਨ।


02/01/14)
ਜਸਪ੍ਰੀਤ ਕੌਰ ਫਰੀਦਾਬਾਦ

ਮਾਤਾ ਗੁਜ਼ਰ ਕੌਰ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪੱਤ ਗੁਰਮਤਿ ਮੁਕਾਬਲੇ ਕਰਵਾਏ
(ਜਸਪ੍ਰੀਤ ਕੌਰ ਫਰੀਦਾਬਾਦ: ੨੬ ਦਸੰਬਰ ੨੦੧੩)
ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ ਅਤੇ ਗੁਰਦੁਆਰਾ ਮਾਈ ਨੰਦ ਕੌਰ ਦੇ ਸਾਂਝੇ ਉਪਰਾਲੇ ਸਦਕਾ ਮਾਤਾ ਗੁਜ਼ਰ ਕੌਰ ਅਤੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪੱਤ ਗੁਰਮਤਿ ਮੁਕਾਬਲੇ ਗੁਰਦੁਆਰਾ ਮਾਈ ਨੰਦ ਕੌਰ ਘੁਮਾਰ ਮੰਡੀ ਵਿਖੇ ਕਰਵਾਏ ਜਿਸ ਲਈ ੨੫ ਦਸੰਬਰ ਦਾ ਦਿਨ ਚੁਣਿਆ ਗਿਆ ਤਾਂਕਿ ਸਿੱਖ ਪਰਵਾਰਾਂ ਦੇ ਬੱਚੇ ਅਨਮਤੀ ਤਿਉਹਾਰਾਂ ਤੋਂ ਦੂਰ ਰਹਿ ਕੇ ਅਪਣੇ ਸ਼ਾਨਦਾਰ ਵਿਰਸੇ ਤੋਂ ਜਾਣੂ ਹੋ ਸਕਣ। ਇੰਨ੍ਹਾਂ ਮੁਕਾਬਲਿਆਂ ਵਿੱਚ ਸੋਹਣੀ ਦਸਤਾਰ ਮੁਕਾਬਲਾ, ਕਵਿਤਾ, ਗੁਰਮਤਿ ਚਿਤਰਕਾਰੀ, ਲੇਖ ਲਿਖਣ, ਆਈਡਲ ਸਿੱਖ ਪਰਸਨੈਲਟੀ ਆਦਿ ਸ਼ਾਮਲ ਸਨ ਜੋ ਕਿ ਸਵੇਰੇ ੧੦ ਤੋਂ ਲੈ ਕੇ ਸ਼ਾਮ ੫ ਵਜੇ ਤਕ ਚਲੇ। ਹਰ ਉਮਰ ਦੇ ਕੁਲ ੨੦੦ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ ਜਿਸ ਲਈ ਹਰ ਮੁਕਾਬਲੇ ਵਾਸਤੇ ਤਿੰਨ ਤਿੰਨ ਗਰੁੱਪ ਬਣਾ ਦਿੱਤੇ ਗਏ। ਬੱਚਿਆਂ ਨੇ ਪਹਿਲਾਂ ਦਿੱਤੇ ਵਿਸ਼ੇ ਜਿਸ ਵਿੱਚ ਸਾਹਿਬਜਾਦੇ, ਗੁਰਮਤਿ, ਵਾਤਾਵਰਣ ਤੇ ਸਮਾਜਕ ਕੁਰੀਤੀਆਂ ਉਤੇ ਬਾਖੂਬੀ ਤਿਆਰੀ ਕਰਦਿਆਂ ਅਪਣੀ ਪੇਸ਼ਕਾਰੀ ਰਾਹੀਂ ਸੰਗਤਾਂ ਨੂੰ ਕੀਲਿਆ। ਕਵਿਤਾ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਪ੍ਰਭਸਿਮਰਨ ਸਿੰਘ ਨੇ ਮੋਤੀ ਮਹਿਰਾ ਨਾਂ ਦੀ ਕਵਿਤਾ ਵਿੱਚ ਦਸਿਆ ਕਿ ਸਾਹਿਬਜਾਦਿਆਂ ਦੀ ਮੁਸੀਬਤ ਵੇਲੇ ਮਦਦ ਕਰਣ ਅਤੇ ਮੁਗਲ ਹਕੁਮਤ ਦੇ ਤਸੀਹੇ ਝਲੱਣ ਵਾਲਾ ਮੋਤੀ ਮਹਿਰਾ ਵੀ ਇਸ ਵੇਲੇ ਕਿਸੇ ਨਾਇਕ ਤੋਂ ਘੱਟ ਨਹੀਂ ਸੀ। ਆਈਡਲ ਸਿੱਖ ਪਰਸਨੈਲਟੀ ਮੁਕਾਬਲੇ ਦੇ ਜੇਤੂ ਸਾਡੇ ਤਿੰਨ ਸਾਲਾਂ ਦੇ ਬੱਚੇ ਫਤਿਹ ਸਿੰਘ ਨੇ ਤਖ਼ਤੀ ਉਤੇ ਸੰਦੇਸ਼ ਵਿੱਚ ਦਸਿਆ ਕਿ ਸਿੱਖ ਨੇ ਜੋ ਵੀ ਕਿੱਤਾ ਅਪਣਾਉਣਾ ਹੈ ਉਸ ਕਿੱਤੇ ਅੰਦਰ ਇੱਕ ਚੰਗੇ ਸਿੱਖ ਦੀ ਮਿਸਾਲ ਪੇਸ਼ ਹੋਣੀ ਚਾਹੀਦੀ ਹੈ। ਵੱਖ ਵੱਖ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਸ. ਗੁਰਦੇਵ ਸਿੰਘ ਬਟਾਲਵੀ, ਇੰਜੀ. ਕਮਲਜੀਤ ਸਿੰਘ, ਕੰਵਰ ਅੰਮ੍ਰਿਤਪਾਲ ਸਿੰਘ, ਸ. ਗੁਰਸੇਵਕ ਸਿੰਘ, ਸ. ਹਰਮਿੰਦਰ ਸਿੰਘ, ਸ. ਬਲਦੇਵ ਸਿੰਘ, ਬੀਬੀ ਹਰਬੰਸ ਕੌਰ, ਬੀਬੀ ਹਰਮਿੰਦਰ ਕੌਰ, ਬੀਬੀ ਗੁਰਲੀਨ ਕੌਰ, ਬੀਬੀ ਰਵਿੰਦਰ ਕੌਰ ਆਦਿ ਨੇ ਨਿਭਾਈ। ਸਿੰਘ ਰੌਕਸ ਦੇ ਹਰਪ੍ਰੀਤ ਸਿੰਘ ਸਫੀ ਅਤੇ ਤਜਿੰਦਰ ਸਿੰਘ ਨੇ ਮਧੁਰ ਅਵਾਜ ਵਿੱਚ ਕਵਿਤਾ ਮੈਂ ਵੀ ਅਪਣੀ ਕੌਮ ਲਈ ਕੁੱਝ ਕਰਨਾ ਚਾਹੁੰਦਾ ਹਾਂ ਗਾ ਕੇ ਮਾਹੌਲ ਨੂੰ ਜੋਸ਼ ਪੂਰਨ ਬਣਾ ਦਿੱਤਾ। ਸ. ਹਰਮਿੰਦਰ ਸਿੰਘ ਨੇ ਮਲਟੀ ਮੀਡੀਆ ਤਕਨੀਕ ਦੀ ਵਰਤੋਂ ਕਰਦਿਆਂ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ। ਜੇਤੂਆਂ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸ. ਜਗਜੀਤ ਸਿੰਘ ਖਾਲਸਾ, ਸਤਨਾਮ ਸਿੰਘ ਬੱਬੂ, ਪ੍ਰਭਦੀਪ ਸਿੰਘ, ਬੀਬੀ ਜਗਜੀਤ ਕੌਰ, ਬੀਬੀ ਸਤਨਾਮ ਕੌਰ, ਰਵਲੀਨ ਕੌਰ, ਸ. ਤਨਵੀਰ ਸਿੰਘ, ਸ. ਸੁਖਦੇਵ ਸਿੰਘ, ਸ. ਦਲਜੀਤ ਸਿੰਘ ਸਰਪੰਚ, ਗਿਆਨੀ ਜਗਤਾਰ ਸਿੰਘ ਜਾਚਕ, ਸ. ਮਨਦੀਪ ਸਿੰਘ, ਕੁੰਵਰਬੀਰ ਸਿੰਘ, ਸਾਹਿਬ ਸਿੰਘ ਆਦਿ ਵੀਰ ਭੈਣਾਂ ਨੇ ਵੱਖ ਵੱਖ ਤਰ੍ਹਾਂ ਦੀ ਸੇਵਾਵਾਂ ਨਿਭਾ ਕੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਪਣਾ ਹਿੱਸਾ ਪਾਇਆ। ਅੰਤ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਗਿਫਟ ਦੇ ਕੇ ਸਨਮਾਨਤ ਕੀਤਾ। ਗੁਰਮਤਿ ਪ੍ਰਚਾਰ ਕੌਂਸਲ ਦੇ ਮੁੱਖ ਸੇਵਾਦਾਰ ਸ. ਜਗਜੀਤ ਸਿੰਘ ਖਾਲਸਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀਰਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।


02/01/14)
ਗੁਰਿੰਦਰ ਸਿੰਘ ਕੋਟਕਪੂਰਾ

ਪੁਜਾਰੀਵਾਦ ਨੇ ਇਕੱਲੇ ਸਿੱਖ ਧਰਮ ਦਾ ਹੀ ਨਹੀਂ ਬਲਕਿ ਸਾਰੇ ਧਰਮਾਂ ਦਾ ਬਹੁਤ ਨੁਕਸਾਨ ਕੀਤੈ: ਪ੍ਰੋ. ਧੁੰਦਾ
ਬਾਬੇ ਨਾਨਕ ਦਾ “ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ” ਦਾ ਉਪਦੇਸ਼ ਅਪਨਾਉਣ ਦਾ ਸੱਦਾ! !
ਕੋਟਕਪੂਰਾ, 31 ਦਸੰਬਰ (ਗੁਰਿੰਦਰ ਸਿੰਘ) :- ਦੇਹਧਾਰੀ ਬਾਬੇ, ਪਖੰਡੀ ਸਾਧ, ਡੇਰਾਵਾਦ ਤੇ ਪੁਜਾਰੀਵਾਦ ਇੱਕ ਅਜਿਹੀ ਸਿਉਂਕ ਹੈ, ਜੋ ਇਕੱਲੇ ਸਿੱਖ ਧਰਮ ਨੂੰ ਹੀ ਨਹੀਂ ਬਲਕਿ ਸਾਰੇ ਧਰਮਾਂ ਲਈ ਮਾਰੂ ਸਿੱਧ ਹੋ ਰਹੀ ਹੈ। ਕਿਉਂਕਿ ਆਮ ਲੋਕਾਂ ਨੂੰ ਨੈਤਿਕਤਾ ਨਾਲੋਂ ਤੋੜ ਕੇ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸ਼ `ਚ ਫਸਾਉਣ ਲਈ ਪੁਜਾਰੀਵਾਦ ਦਾ ਬਹੁਤ ਵੱਡਾ ਰੋਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਵਿਦਵਾਨ ਤੇ ਬੇਬਾਕ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਗੁਰਮਤਿ ਪ੍ਰਚਾਰ ਕੇਂਦਰ ਆਰ. ਐਸ ਪੁਰਾ ਜੰਮੂ ਦੇ ਗੁਰਦਵਾਰਾ ਕੌਲ ਪੁਰ, ਗੁਰਦਵਾਰਾ ਸਿੰਘ ਸਭਾ, ਗੁਰਦਵਾਰਾ ਬਾਲਾ ਪ੍ਰੀਤਮ ਆਦਿ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਕੀਤਾ। ਉਨਾਂ ਦੱਸਿਆ ਕਿ ਜਿਨਾਂ ਗਲਤ ਰਵਾਇਤਾਂ ਅਤੇ ਝੂਠੀਆਂ ਰਸਮਾਂ ਦਾ ਬਾਬੇ ਨਾਨਕ ਨੇ ਦਲੀਲਾਂ ਨਾਲ ਖੰਡਨ ਕੀਤਾ ਸੀ, ਅਫਸੋਸ ਅੱਜ ਬਾਬੇ ਨਾਨਕ ਦੇ ਨਾਂਅ `ਤੇ ਕਈ ਪਖੰਡੀਆਂ ਵੱਲੋਂ ਉਨਾਂ ਹੀ ਝੂਠੀਆਂ ਰਸਮਾਂ ਨੂੰ ਗਲਤ ਅਰਥ ਕੱਢ ਕੇ ਤੇ ਸੰਗਤਾਂ ਨੂੰ ਗੁੰਮਰਾਹ ਕਰਕੇ ਦੁਬਾਰਾ ਫਿਰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਬਾਬੇ ਨਾਨਕ ਨੇ ਸਾਨੂੰ ਪ੍ਰਮਾਤਮਾ ਨਾਲ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਤੌਰ `ਤੇ ਜੁੜਨ ਦਾ ਉਪਦੇਸ਼ ਦਿੱਤਾ। ਇਸ ਤੋਂ ਇਲਾਵਾ ਬਾਬੇ ਨਾਨਕ ਨੇ “ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ” ਦਾ ਉਪਦੇਸ਼ ਦਿੰਦਿਆਂ ਦਲੀਲਾਂ ਨਾਲ ਸਮਝਾਇਆ ਕਿ ਹਰ ਵਿਅਕਤੀ ਲਈ ਪਹਿਲਾਂ ਕਿਰਤ ਕਰਨੀ ਜਰੂਰੀ ਹੈ, ਫਿਰ ਵੰਡ ਛਕਣਾ ਤੇ ਉਸ ਤੋਂ ਬਾਅਦ ਨਾਮ ਜਪਣਾ ਵੀ ਜਰੂਰੀ ਰਸਮਾਂ ਹਨ ਪਰ ਅਜੋਕੇ ਬਾਬਾਵਾਦ ਨੇ ਖੁਦ ਕਿਰਤ ਵਾਲੇ ਕੰਮ ਨੂੰ ਤਿਲਾਂਜ਼ਲੀ ਦੇ ਦਿੱਤੀ ਹੈ, ਸਗੋਂ ਆਮ ਲੋਕਾਂ ਨੂੰ ਤੋਤਾਰਟਣ ਦਾ ਕਹਿ ਕੇ ਜਿਥੇ ਕਿਰਤ ਵਾਲੇ ਪਾਸਿਓ ਤੋੜਿਆ ਜਾ ਰਿਹਾ ਹੈ, ਉਥੇ ਵੰਡ ਛਕਣ ਦਾ ਸੁਨੇਹਾ ਦੇਣ ਦੀ ਬਜਾਇ ਆਪਣੇ ਲਈ ਮਹਿੰਗੀਆਂ ਕਾਰਾਂ ਜਾਂ ਹੋਰ ਬਹੁਮੁੱਲੀਆਂ ਵਸਤੂਆਂ ਵਸੂਲੀਆਂ ਜਾ ਰਹੀਆਂ ਹਨ। ਉਨਾਂ ਸਿੱਖ ਇਤਿਹਾਸ ਅਤੇ ਗੁਰਬਾਣੀ ਦੀਆਂ ਅਨੇਕਾਂ ਮਿਸਾਲਾਂ ਦਿੰਦਿਆਂ ਦੱਸਿਆ ਕਿ ਅੱਜ ਸਿੱਖ ਕੌਮ ਨੂੰ ਖੇਰੂੰ-ਖੇਰੂੰ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਗਲਤ ਪ੍ਰਚਾਰ `ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ, ਪੰਥਦਰਦੀਆਂ ਤੇ ਆਮ ਸੰਗਤਾਂ ਦੇ ਮਨਾਂ `ਚ ਸ਼ੰਕੇ ਪੈਦਾ ਕੀਤੇ ਜਾਣ, ਜਿਸ ਨਾਲ ਕੌਮ `ਚ ਧੜੇਬੰਦੀ ਬਣੀ ਰਹੇ। ਉਨਾਂ ਦੱਸਿਆ ਕਿ ਪੰਜਾਬ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਤੋਂ ਇਲਾਵਾ ਕੁੱਝ ਧਾਰਮਿਕ ਡੇਰਿਆਂ `ਚ ਨਸ਼ਿਆਂ ਦੀ ਭਾਰੀ ਆਮਦ ਦਾ ਇਹ ਸੰਕੇਤ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਨੂੰ ਨਸਲਕੁਸ਼ੀ ਵੱਲ ਤੋਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਉਨਾਂ ਸਮੂਹ ਸੰਗਤਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਅਤੇ ਵਿਦੇਸ਼ਾਂ `ਚ ਵਸਦੇ ਸਿੱਖਾਂ ਨੂੰ ਸਿੱਖ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਸਾਵਧਾਨ ਰਹਿਣਾ ਪਵੇਗਾ। ਉਨਾਂ ਐਲਾਨੀਆ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਚੱਲੀ ਲਹਿਰ `ਚ ਭਾਵੇਂ ਸਿੱਖਾਂ ਦਾ 90ਫੀਸਦੀ ਯੋਗਦਾਨ ਰਿਹਾ ਪਰ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਦੇਸ਼ ਦੀ ਅਜ਼ਾਦੀ `ਚ ਕਿਸੇ ਡੇਰੇਦਾਰ, ਬਾਬੇ ਜਾਂ ਸਾਧ-ਸੰਤ ਦਾ ਕੋਈ ਯੋਗਦਾਨ ਹੋਵੇ। ਉਨਾਂ ਅਨੇਕਾਂ ਦਲੀਲਾਂ ਦਿੰਦਿਆਂ ਇਹ ਵੀ ਦਾਅਵਾ ਕੀਤਾ ਕਿ ਕੋਈ ਇੱਕ ਮਿਸਾਲ ਅਜਿਹੀ ਵੀ ਨਹੀਂ ਮਿਲਣੀ ਕਿ ਕਰੋੜਾਂ-ਅਰਬਾਂ ਜਾਂ ਖਰਬਾਂ ਦੀ ਜਾਇਦਾਦ ਤੇ ਆਮਦਨ ਹੋਣ ਦੇ ਬਾਵਜੂਦ ਵੀ ਕਿਸੇ ਡੇਰੇਦਾਰ ਨੇ ਕਿਸੇ ਬੇਵੱਸ, ਲਾਚਾਰ, ਗਰੀਬ ਜਾਂ ਲੋੜਵੰਦ ਪਰਿਵਾਰ ਦੀ ਮੱਦਦ ਕੀਤੀ ਹੋਵੇ ਪਰ ਫਿਰ ਵੀ ਸੰਗਤਾਂ ਵੱਲੋਂ ਅਜਿਹੇ ਪਖੰਡੀਆਂ ਦੀ ਰੱਬ ਦੇ ਨਾਲ ਤੁਲਨਾ ਕਰਨਾ ਸਮਝ ਤੋਂ ਬਾਹਰ ਦੀ ਗੱਲ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਿੱਖ ਪ੍ਰਚਾਰਕ ਭਾਈ ਪੁਸ਼ਪਿੰਦਰ ਸਿੰਘ ਜੰਮੂ ਨੇ ਵੀ ਗੁਰਮਤਿ ਵਿਚਾਰਾਂ ਕਰਦਿਆਂ ਹਾਜ਼ਰੀ ਲਵਾਈ। ਸਮਾਗਮਾਂ ਦੌਰਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਟੋਹੜਾ, ਕਰਮਜੀਤ ਸਿੰਘ ਭਾਰਖ, ਸੁਰਿੰਦਰ ਸਿੰਘ ਖੌੜਭਉਆਂ, ਬਲਬੀਰ ਸਿੰਘ ਸਿੰਬਲ ਮੋੜ, ਓਮਕਾਰ ਸਿੰਘ ਤੇ ਕੁਲਦੀਪ ਸਿੰਘ ਆਰ. ਐਸ ਪੁਰਾ ਆਦਿ ਦਾ ਭਰਪੂਰ ਸਹਿਯੋਗ ਰਿਹਾ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.