.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1034)

Topic: Tuhada Apna
Sort
First < 6 7 8 9 10 > Last
Facebookdel.icio.usStumbleUponDiggGoogle+TwitterLinkedIn
Gravatar
Dr Dalvinder singh grewal (Ludhiana, India)
ਬੁਢਾਪਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਤਰਾਂ ਤੋਂ ਉੱਤੇ ਟੱਪ ਜਾਵੇ ਜੇ ਉਮਰ।
ਅੰਗ ਪੈਣ ਢਿੱਲੇ, ਝੁਕ ਜਾਂਦੀ ਏ ਕਮਰ।
ਰਹਿੰਦਾ ਏ ਪਜਾਮਾ ਹੋਇਆ ਪਲੇ ਪਲੇ ਢਿਲਾ।
ਬਾਥਰੂਮ ਜਾਵੇ ਤਾਂ ਹੋ ਜਾਂਦਾ ਸਾਰਾ ਗਿੱਲਾ।
ਕਰੇ ਜੋ ਬੁਰੱਸ਼, ਖਿੰਡ ਜਾਂਦੀ ਟੁੱਥ-ਪੇਸਟ।
ਵਰਤਦਾ ਏ ਘੱਟ, ਬਹੁਤਾ ਕਰੇ ਜਲ ਵੇਸਟ।
ਖਾਣ ਲੱਗੇ ਕੁੜਤੇ ਤੇ ਡਿੱਗ ਪੈਂਦੀ ਦਾਲ।
ਧੋਵੇ ਪਾਣੀ ਨਾਲ, ਦਾਗ ਪੈਂਦੇ ਪੀਲੇ ਲਾਲ।
ਰੱਖੀ ਚੀਜ਼ ਆਪ, ਖੁਦ ਦਿੰਦਾ ਹੈ ਗੁਆ।
ਕੰਨਾਂ ਉਤੇ ਐਨਕਾਂ ਨੂੰ, ਲੱਭਦਾ ਬੇਵਾਹ।
ਜਾਂਦਾ ਜਾਂਦਾ ਸਿੱਧੇ ਰਾਹ ਵੀ ਠੇਡੇ ਖਾਈ ਜਾਵੇ।
‘ਚਲਿਆ ਸੀ ਕਿਉਂ’ ਵਾਰ ਵਾਰ ਦੁਹਰਾਵੇ।
ਸ਼ੂਗਰ ਬਿਮਾਰੀ, ਖਾਣਾ ਮਿੱਠਾ ਨਹੀਓਂ ਹਟੇ,
ਦਹੀ ਦੁੱਧ-ਘਿਓ ਖਾਂਦਾ, ਬੀ.ਪੀ. ਕਿਵੇਂ ਘਟੇ।
ਛਕਕੇ ਪਰਾਠੇ ਕਦੋਂ ਆਉਂਦੇ ਨੇ ਡਕਾਰ।
ਗੈਸ ਭਰੀ ਪੇਟ ਦਿਤਾ ਸਾਰਾ ਘਰ ਸਾੜ।
ਏਹੋ ਏ ਬੁਢਾਪਾ ਹਾਲ ਬਾਲਾਂ ਤੋਂ ਵੀ ਮਾੜਾ।
ਗਲਤੀ ਹੈ ਆਪਦੀ ਤੇ ਹੋਰਨਾਂ ਤੇ ਸਾੜਾ।
ਟੋਕਾ-ਟਾਕੀ ਕਰਨੀ ਪੁਗਾੳਣੀ ਸਦਾ ਜ਼ਿਦ।
ਜਿੱਥੋਂ ਕੋਈ ਰੋਕੇ, ਊਹੋ ਕਰੇ ਵਿਦ ਵਿਦ।
ਘਰ ਦੇ ਨੇ ਤੰਗ, ਇਹਨੂੰ ਨਾ ਕੋਈ ਪਰਵਾਹ।
ਮੰਨੇ ਨਾਂ ਕੋਈ ਗੱਲ, ਦਿੰਦਾ ਸ਼ੋਰ ਇਹ ਮਚਾ।
ਆਪੇ ਉਤੇ ਕਾਬੂ ਹੈ ਨਾ, ਬਣਿਆ ਸਿਆਣਾ।
ਜ਼ਿਦ ਨਾਲ ਗੱਲ ਸਿਖ ਗਿਆ ਹੈ ਮਨਾਣਾ।
ਹੱਡ ਕੁਜੇ ਘਿਉ ਦੇ, ਪੱਕੇ ਧਰਤੀ ਤੇ ਗੱਡੇ।
ਘਰ ਵਾਲੇ ਕਹਿੰਦੇ ‘ਕਦ ਮਰੇ, ਮੰਜਾ ਛੱਡੇ’।
ਰੱਬਾ ਦੇ ਸੁਮੱਤ, ਏਹਨੂੰ ਏਨੀ ਸੋਝੀ ਆਵੇ।
ਵੇਲੇ ਨਾਲ ਬਦਲੇ ਤੇ ਸਹਿਣਾ ਸਿੱਖ ਜਾਵੇ।
ਇਹਦੇ ਹੱਥੋਂ ਡੋਰ ਛੁੱਟੀ ਜਾਵੇ ਤੇਜ਼ੀ ਨਾਲ ।
ਲੱਤਾਂ ਬਾਹਾਂ ਮਾਰੇ ਕਿਉਂ, ਜੋ ਹੋਣ ਨਾ ਸੰਭਾਲ।
ਜਪਣ ਦੀ ਆਯੂ ਨਾਮ ਰੱਬ ਦਾ ਉਹ ਲਵੇ,
ਸੁੱਖ-ਚੈਨ ਮਿਲੂ, ਲੜ ਲਗਕੇ ਜੇ ਰਵੇ।
ਉਹਦੇ ਨਾਮ ਬਿਨਾ ਨਹੀਓ ਹੋਣੀ ਇਹਦੀ ਗਤ।
ਰੱਬ ਹੀ ਤਾਂ ਸਾਂਭਦਾ ਏ ਸਭਨਾਂ ਦੀ ਪੱਤ।
ਹੋਰ ਨਾ ਕੋਈ ਕੰਮ, ਉਹਦਾ ਨਾਮ ਲਈ ਜਾਵੇ।
ਵਾਹਿਗੁਰੂ, ਵਾਹਿਗੁਰੂ, ਮੂਹੋਂ ਕਹੀ ਜਾਵੇ।
ਜਿਸਨੇ ਬਣਾਇਆ ਜੱਗ, ਉਸੇ ਨੂੰ ਧਿਆਵੇ,
ਜੱਗ ਦੀਆਂ ਖਿੱਚਾਂ ਕੋਲੋਂ ਮਨ ਨੂੰ ਹਟਾਵੇ।
ਰੱਖੇ ਸਦਾ ਉਸ ਵਲ ਜੋੜ ਕੇ ਧਿਆਨ।
ਆਪੇ ਬੇੜਾ ਬੰਨੇ ਲਾਊ ਉਹ ਹੈ ਜਾਣ-ਜਾਣ ।
28th February 2018 6:30am
Gravatar
NARENDRA PAL SINGH SALUJA (raipur c g, India)
BAHUT VADHIAA
2nd March 2018 4:28am
Gravatar
Amrik Singh (Rajpura, US)
Gursharan Singh
ਵੀਰ ਜੀ ,ਫਤਹਿ ਪ੍ਰਵਾਨ ਕਰਨੀ ਜੀ।
ਵੀਰ ਜੀ ਤੁਸੀਂ ਕਹਿ ਰਹੇ ਹੋ ਕੇ ਜੇ ਤਸਵੀਰ ਨੂੰ ਪੂਜਣਾ ਜਾ ਘਰ ਵਿਚ ਲਗਾਉਣੀਆਂ ਗਲਤ ਹਨ ਤਾ ਕੀ ਗੁਰੂਆਂ ਦੇ ਨਾਮ ਅਰਦਾਸ ਵਿਚ ਲੈਣੇ ਕਿਵੇਂ ਜਾਇਜ਼ ਹਨ ? ਤੁਸੀ ਠੀਕ ਕਹਿ ਰਹੇ ਹੋ -- ਗੁਰੂਆਂ ਦੇ ਨਾਮ ਲੈ ਕੇ ਗਰੰਥ ਸਾਹਿਬ ਜੋ ਸ਼ਬਦ ਗੁਰੂ (ਗਿਆਨ ਗੁਰੂ ) ਹੈ ਉਸਨੂੰ ਉਹਨਾਂ ਗੁਰੂਆਂ ਦੀ ਦੇਹ ਤੱਕ ਕਹਿ ਦਿੱਤਾ ਜਾਂਦਾ ਹੈ ਜਦੋਂ ਕੇ ਇਹ ਸੰਪੂਰਨ ਗਿਆਨ ਗੁਰੂ 35 ਮਹਾਂਪੁਰਖਾਂ ਦੀ ਅਲਾਹੀ ਬਾਣੀ ਦਾ ਸੰਗ੍ਰਹਿ ਹੈ। ਸਚਾਈ ਇਹ ਹੈ ਕੇ ਰਹਿਤ ਮਰਯਾਦਾ ਦਾ ਖਰੜਾ ਐਨੇ ਸਾਲ ਇਸੇ ਕਰਕੇ ਫਾਈਨਲ ਨਹੀਂ ਸੀ ਹੋ ਸਕਿਆ ਕੇ ਉਸ ਵਿਚ ਵਿਚਾਰ ਕਰਨ ਵਾਲੇ ਕੁਝ ਸਨਾਤਨੀ ਸਨ ਜਿਹਨਾਂ ਦੀ ਸਮਝ ਵਿਚ ਗੁਰਬਾਣੀ ਘੱਟ ਤੇ ਅਨਮਤੀ ਖ਼ਯਾਲ ਜਿਆਦਾ ਭਰੇ ਪਏ ਸਨ ਤੇ ਉਸ ਵਕਤ ਕੋਈ ਗੱਲ ਸਿਰੇ ਨਾ ਚੜਦੀ ਦੇਖਕੇ 45-46 ਵਿਚ ਇਹ ਸਭ ਕੁਝ ਸਿਖਾਂ ਦੇ ਗਲ ਪੈ ਗਿਆ ਜਿਸ ਤੇ ਕਦੇ ਦੁਬਾਰਾ ਵਿਚਾਰ ਨਹੀਂ ਹੋਈ ਤੇ ਵਿਰੋਧੀ ਧਿਰਾਂ ਨੇ ਹਰ ਮਨਮੱਤ ਪ੍ਰਿੰਟ ਕਰਵਾ ਕਰਵਾ ਕੇ ਵੰਡ ਦਿੱਤੀ ਜੋ ਲੋਕਾਂ ਨੇ, ਸੱਚ ਸਮਝ ਸਵੀਕਾਰ ਲਈ। ਅੱਜ ਅਸੀ ਜੋ ਵੀ ਗੱਲ ਕਰਾਂਗੇ ਅਜੀਬ ਜਾਪੇਗੀ। ਬੁਧੀਜੀਵੀਆਂ ਦਾ ਸੰਸਾਰ ਪੱਧਰ ਤੇ ਪੈਨਲ ਬਣਾ ਕੇ ਸਿੱਖੀ ਸਿਧਾਂਤ ਗੁਰਬਾਣੀ ਅਨੁਕੂਲ ਬਣਾਉਣ ਦੀ ਸਖਤ ਜਰੂਰਤ ਹੈ। ਪ੍ਰਚਾਰਕ ਵੀ ਕੋਈ ਸੱਚ ਬੋਲ ਕੇ ਰਾਜੀ ਨਹੀਂ। ਪ੍ਰਚਾਰਕਾਂ ਨੂੰ ਜਦੋਂ ਪੁੱਛਿਆ ਜਾਂਦਾ ਕੇ ਤੁਹਾਡਾ ਗੁਰੂ ਕੀ ਅਧੂਰਾ ਹੈ ? ਕਿਓਂ ਸਾਨੂੰ ਹੋਰ ਗ੍ਰੰਥਾਂ ਚੋ ਨਿਤਨੇਮ ਕਰਨਾ ਪੈ ਰਿਹਾ ? ਇਹ ਉੱਪਰ ਉਹ ਚੁੱਪ ਕਰ ਜਾਂਦੇ ਹਨ - ਇਹੋ ਕਾਰਨ ਕੇ ਲੋਕ ਹੁਣ ਪਾਣੀ ਵਾਲਾ ਦੁੱਧ ਪੀਣ ਦੇ ਆਦੀ ਹੋ ਗਏ ਹਨ ਤੇ ਸਚਾਈ ਜਾਂ ਖਾਲਸ ਦੁੱਧ ਪਚੇਗਾ ਨਹੀਂ। ਬਾਣੀ ਜੇ ਬੁੱਤ ਨੂੰ ਵਰਜਦੀ ਹੈ ਤਾਂ ਅਸੀ ਕਿਓਂ ਉਹਨਾਂ ਹੀ ਪਗੰਬਰਾਂ ਦੀਆਂ ਫੋਟੋਆਂ ਲਗਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਮਰਾਹ ਕਰੀਏ - ਤੁੱਛ ਜਿਹਾ ਵਿਚਾਰ ਜੋ ਮਨ ਵਿਚ ਆਇਆ ਲਿਖ ਦਿੱਤਾ। ਗੁਸਤਾਖੀ ਦੀ ਮੁਆਫੀ। .
21st February 2018 5:26pm
Gravatar
Gursharn Singh Dhillon (Ajax, Canada)
ਸ੍ਰ. ਅਮਰੀਕ ਸਿੰਘ ਜੀ, ਸਤਿ ਸ੍ਰੀ ਅਕਾਲ।
ਆਪਣਾ ਕੀਮਤੀ ਸਮਾਂ ਕੱਢ ਕੇ ਵਿਚਾਰ ਦੇਣ ਲਈ ਧੰਨਵਾਦ ।
23rd February 2018 5:38am
Gravatar
Gursharn Singh Dhillon (Ajax, Canada)
ਜੇਕਰ ਘਰ ਵਿੱਚ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਲਾਉਣੀਆਂ ਜਾਂ ਰੱਖਣੀਆਂ ‘ਸ਼ਬਦ ਗੁਰੂ’ ਦੇ ਸਿਧਾਂਤ ਅਨੁਸਾਰ ਠੀਕ ਨਹੀਂ ਹੈ, ਤਾਂ ਫਿਰ ਗੁਰੂ ਸਾਹਿਬਾਨਾਂ ਦਾ ਨਾਂਅ ਲੈ ਕੇ ਅਰਦਾਸਾਂ ਕਰਨੀਆਂ, ਕੀ ਇਹ ‘ਸ਼ਬਦ ਗੁਰੂ’ ਦੇ ਸਿਧਾਂਤ ਅਨੁਸਾਰ ਠੀਕ ਹੈ ਜਾਂ ਨਹੀਂ ? ਜੇ ਠੀਕ ਹੈ ਤਾਂ ਕਿਵੇਂ ? ਇਹ ਦੱਸਣ ਦੀ ਖੇਚਲ ਕਰਨੀ; ਧੰਨਵਾਦੀ ਹੋਵਾਂਗਾ ।
21st February 2018 2:43pm
Gravatar
NARENDRA PAL SINGH SALUJA (raipur c g, India)
ਔਕੰੜ ਸਿਹਾਰੀ ਤੇ ਅੰਤ ਮੁਕਤਾ ਵਾਲੇ ਸਬਦ ਦੇ ਅਰਥ
ਰੋਕੋ ਨਾ, ਜਾਣੇ ਦੋ ॥
ਰੋਕੋ, ਨਾ ਜਾਣੇ ਦੋ ॥
ਉਪਰ ਲਿਖੀ ਦੋਨੋ ਪੰਕਤਿਆਂ ਵਿਚ ਸਿਰਫ ਇਕ ਅਲਪ ਵਿਰਾਮ ਦੇ ਇਸਥਾਨ ਦਾ ਫਰਕ ਹੈ ਜਿਸ ਕਰਕੇ ਦੋਨੋ ਪੰਕਤੀ ਦੇ ਅਰਥ ਇਕ ਦੁਸਰੇ ਤੋ ਬਿਲਕੁਲ ਉਲਟ ਹੋ ਜਾਂਦੇ ਹਨ॥ਪਹਿਲੀ ਪੰਕਤੀ ਵਿਚ ਜਾਣ ਨੂੰ ਕਹਿਆ ਜਾ ਰਿਹਾ ਹੈ ਅਤੇ ਦੁਸਰੀ ਪੰਕਤੀ ਵਿਚ ਰੋਕਨ ਨੂੰ ਕਿਹਾ ਜਾ ਰਿਹਾ ਹੈ॥
ਇਕ ਵਾਰੀ ਸਾੱਸ ਨੇ ਅਪਨੀ ਨੂੰਹ( ਬਹੁ) ਨੂੰ ਖੀਰ ਬਨਾਣ ਵਾਸਤੇ ਕਿਹਾ। ਨੂੰਹ (ਬਹੁ) ਨੇ ਉਤਰ ਦਿਤਾ ਉਹਾਂ।ਸਾੱਸ ਜਿਸ ਜਗਹ ਤੇ ਰਹਿੰਦੀ ਸੀ ਉਥੇ ਦੀ ਬੋਲੀ ਅਨੁਸਾਰ ਉਹਾਂ ਦਾ ਅਰਥ ਹੁੰਦਾ ਹੈ ਨਹੀਂ ॥ਸ਼ਾਮੀ ਨੂੰਹ (ਬਹੁ )ਨੇ ਖੀਰ ਬਨਾ ਕੇ ਸਭਨੋ ਪਰੋਸੀ ਤੇ ਸਾੱਸ ਨੂੰਹ ਦੇ ਮੁਹ ਵਲ ਦੇਖਣ ਲਗ ਪਈ ਕਿ ਸਵੇਰੇ ਤਾਂ ਕਹ ਰਹੀ ਸੀ ਕੀ ਮੈਨੂੰ ਖੀਰ ਬਨਾਨੀ ਨਹੀਂ ਆਉਦੀਂ ਤਾਂ ਨੂੰਹ (ਬਹੁ) ਨੇ ਉਤਰ ਦਿਤਾ ਮੈ ਤੁਹਾਨੁੰ ਉਹਾਂ ਕਿਹਾ ਸੀ ਮੇਰੇ ਪੇੱਕੇ ਦੀ ਬੋਲੀ ਅਨੁਸਾਰ ਉਹਾਂ ਦਾ ਅਰਥ ਹਾਂ ਹੁਂਦਾ ਹੈ ॥
ਕੰਪਿਯੁਟਰ ਦੇ ਈ ਮੇਲ ਐਡਰੇਸ ਵਿੱਚ ਜਿਥੇ(.) ਲਗਿਆ ਹੁੰਦਾ ਹੈ ਅਗਰ ਅਸੀ (.) ਨਹੀਂ ਲਗਾਵਗੇਂ ਤੇ ਸਾਡਾ ਈ ਮੇਲ ਐਡਰੇਸ ਅਧੂਰਾ ਹੋ ਜਾਵੇਗਾ ਤੇ ਸਾਡਾ ਸੰਦੇਸ ਕੰਪਿਯੁਟਰ ਸਹੀ ਪਤੇ ਤੇ ਨਹੀਂ ਭੇਜ ਸਕਦਾ ਸਿਰਫ ਇਕ ਛੋਟੀ ਜਹੀ (.) ਦੇ ਕਾਰਣ।
ਗੁਰਬਾਣੀ ਵਿਚ ਜਗਹ ਜਗਹ ਤੇ ਸਬਦ ਦੇ ਅਖੀਰਲੇ ਅਖੱਰ ਨੁ ਔਂਕੰੜ( ੁ ) ਤੇ ਸਿਹਾਰੀ ( ਿ) ਦੀ ਮਾਤ੍ਰਾ ਲਗੀ ਹੋਇ ਹੈ।ਮੁਲ ਮੰਤ੍ਰ ਵਿਚ ਵੀ ਔਕੰੜ ( ੁ ) ਤੇ ਸਿਹਾਰੀ ( ਿ) ਦਾ ਪ੍ਰਯੋਗ ਹੋਇਆ ਹੈ। ਸਾਡੇ ਦੁਆਰਾ ਇਸ ਔਕੰੜ ( ੁ ) ਅਤੇ ਸਿਹਾਰੀ ( ਿ) ਦਾ ਉਚਾਰਨ ਨਹੀਂ ਕਿਤਾ ਜਾਦਾਂ । ਹੁਣ ਸਵਾਲ ਏਹ ੳਠਦਾ ਹੈ ਕਿ ਔਕੜ ਤੇ ਸਿਹਾਰੀ ਦਾ ਕੀ ਅਰਥ ਹੋਦਾ ਹੈ ਤੇ ਇਸ ਦੇ ਲਗਣ ਨਾਲ ਅਰੱਥ ਵਿਚ ਕੀ ਫਰਕ ਆਂਦਾ ਹੈ । ਇਸ ਦੇ ਲਗਾਣ ਦਾ ਕੋਈ ਨ ਕੋਈ ਪ੍ਰਯੋਜਨ ਹੋਵੇਗਾ ਤਾਂ ਹੀ ਗੁਰੂ ਮਹਰਾਜ ਜੀ ਦੁਆਰਾ ਇਸ ਦਾ ਉਪਯੋਗ ਕੀਤਾ ਗਿਆ ਹੈ। ਕਿਂਉਕੀ ਉਪਰ ਅਸਾਂ ਨੇ ਦੇਖਿਆ ਹੈ ਕਿ ਇਕ ਅਲਪ ਵਿਰਾਮ ਦੇ ਇਸਥਾਨ ਪਰਿਵਰਤਨ ਦੇ ਨਾਲ ਪੂਰੇ ਵਾਕਯ ਦਾ ਅਰੱਥ ਹੀ ਬਿਲਕੁਲ ਉਲਟਾ ਹੋ ਗਿਆ। ਉਹਾਂ ਸਬਦ ਦੇ ਅਰਥ ਅਲਗ ਹੋਨ ਕਰਕੇ ਸਾਨੁੰ ਪਤਾ ਨਹੀਂ ਲਗਿਆ ਕੀ ਨੂੰਹ (ਬਹੁ) ਰਾਨੀ ਨੂੰ ਖੀਰ ਬਨਾਨੀ ਆਂਵਦੀ ਹੈ ਤੇ ਸਿਰਫ ਇਕ ਨਿਕੇ ਜਿਹੇ ( .) ਪਿਛੇ ਸਾਨੂ ਸਾਡਾ ਸਂਦੇਸ਼ ਕੰਪਿਯੁਟਰ ਦੁਆਰਾ ਨਹੀਂ ਭੇਜਿਆ ਜਾ ਸਕਿਆ। ਇਸ ਕਰਕੇ
ਗੁਰਬਾਣੀ ਵਿਚ ਸਬਦ ਦੇ ਅਖੀਰਲੇ ਅਖੱਰ ਨੂ ਲਗੀ
ਔਕੰੜ ਤੇ ਸਿਹਾਰੀ ਦਾ ੳਚਾਰਣ ਜਰੂਰੀ ਹੈ।
ਇਸ ਤੋ ਬਿਨਾ ਬਾਣੀ ਅਧੂਰੀ ਹੈ।
ਔਕੰੜ ਬਿਨਾ ਮੇਰਾ ਗੁਰੁ ਨਹੀਂ ਲਭਿ ਸਕਦਾ।
ਸਿਹਾਰੀ ਬਿਨਾ ਮੇਰਾ ਹਰਿ ਨਹੀਂ ਲਭਿ ਸਕਦਾ।
ਔਕੰੜ ਤੇ ਸਿਹਾਰੀ ਦਾ ਅਰੱਥ ਸਮਝ ਆਯੇਗਾ।
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਾਨੁੰ ਦੋ ਤਰਹ ਨਾਲ ਉਪਦੇਸ਼ ਦੀਤੇ ਜਾ ਰਹੇਂ ਹਨ।ਪਹਿਲਾ ਸਭਨਾ ਵਾਸਤੇ ਇਕੋ ਜਿਹਾ ਉਪਦੇਸ਼ ਦਿਤਾ ਜਾ ਰਿਹਾ ਹੈ ਜਿਸਦਾ ਸਭਨਾ ਨੇ ਇਕੋ ਜਿਹਾ ਪਾਲਨ ਕਰਨਾ ਹੈ। ਜਿਸਦੇ ਵਾਸਤੇ ਸਬਦ ਦਾ ਅਖੀਰਲਾ ਅਖਰ ਅੰਤ ਮੁਕਤਾ ਹੈ (common)। ਦੁਸਰਾ ਹਰ ਵਯਕਤੀ ਵਾਸਤੇ ਅਲਗ ਅਲਗ ਵਯਕਤੀਗਤ ਉਪਦੇਸ਼ ਦਿਤੇ ਜਾ ਰਹੇ ਹਨ ਜਿਸਦਾ ਪਾਲਨ ਸਭਨਾ ਨੇ ਅਲਗ ਅਲਗ ਕਰਨਾ ਹੈ। ਹੁਨ ਸਾਨੂੰ ਐ ਸਮਝਨਾ ਹੈ ਕਿ ਜੋ ਅਲਗ ਅਲਗ ਉਪਦੇਸ ਦੀਤੇ ਜਾ ਰਹੇ ਹਨ ਉਸਨੂੰ ਭਾਸਾ ਵਿਚ ਲਿਖਿਆ ਕਿਸ ਤਰਾਂ ਗਿਆ ਹੈ ?
ਸਬਦ ਦੇ ਅਖੀਰਲੇ ਅਖੱਰ ਨੂੰ ( ੁ ) ਦੀ ਮਤ੍ਰਾ ਲਗਾ ਕੇ ਸਬਦ ਨੂ ਵਯਕਤੀਗਤ ਬਨਾ ਦਿਤਾ ਜਾਦਾਂ ਹੈ ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੁੰਦਾ ਹੈ।
ਹਰ ( ੁ ) ਔਕੜ ਵਾਲੇ ਵਯਕਤੀਗਤ ਸਬਦ ਦਾ ਵਯਕਤੀਗਤ ਤੌਰ ਤੇ ਅਲਗ ਅਲਗ ਪਾਲਨ ਕਿਤਾ ਜਾਂਦਾ ਹੈ ਉਸ ਸਮੇ ਸਬਦ ਦੇ ਅਖੀਰਲੇ ਅਖਰ ਨੂੰ ( ਿ) ਦੀ ਮਾਤ੍ਰਾ ਲਗਾਯੀ ਜਾਂਦੀ ਹੈ ।
ਹਰ ਵਯਕਤੀ ਜਦ ਅਪਨੇ ਲਿਯੇ ਪ੍ਰਯੁਕਤ ਔਕੜ ਵਾਲੇ ਸਬਦ ਦਾ ਵਯਕਤੀਗਤ ਤੌਰ ਤੇ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਸਦੇ ਵਾਸਤੇ ਹਰਿ ਹਰਿ ਸਬਦ ਪ੍ਰਯੋਗ ਹੁੰਦਾ ਹੈ। ਜੋ ਕਿ ਹਰ ਵਯਕਤੀ ਵਾਸਤੇ ਅਲਗ ਅਲਗ ਹੁੰਦਾ ਹੈ।
ਉਪਰ ਸਾਰ ਦਿਤਾ ਜਾ ਚੁਕਯਾ ਹੈ ਇਸ ਦਾ ਵਿਸਥਾਰ ਹੇਂਠਾ ਲਿਖਯਾ ਜਾ ਰਿਹਾ ਹੈ ।
ਗੁਰਬਾਣੀ ਦਾ ਇੱਕ ਇੱਕ ਅਖੱਰ ਵਿਸ਼ਯ ਗਣਿਤ ਦੀ ਤਰਹ ਹੈ। ਜਦ ਤਕ ਅਸੀ ਗੁਰਬਾਣੀ ਗਣਿਤ ਦੇ ਸੂਤ੍ਰ ਨੂੰ ਸਮਝਾਗੇਂ ਨਹੀਂ ਤਦੋ ਤਕ ਅਸੀਂ ਗੁਰਬਾਣੀ ਦੇ ਸਹੀ ਅਰਥ ਨਹੀਂ ਕਰ ਸਕਦੇ ਹਾਂ।ਇਹ ਸੁਤ੍ਰ ਔਕੰੜ ਤੇ ਸਿਹਾਰੀ ਦੀ ਮਾਤ੍ਰਾ ਵਿਚ ਹੈ।ਅਜ ਤਕ ਸਾਨੂੰ ਔਕੰੜ ਤੇ ਸਿਹਾਰੀ ਦੀ ਮਾਤ੍ਰਾ ਦਾ ਸਹੀਂ ਅਰਥ ਸਮਝ ਨਹੀਂ ਆਇਆ ਹੈ। ਦਾਸ ਨੂੰ ਗੁਰੂ ਦੀ ਬਖਸ਼ਿਸ ਦਾ ਸਦਕਾ ਅਰੱਥ ਸਮਝ ਆਯੇ ਹਨ ਸੋ ਸਾਰਿਆਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦਾ ਸਹੀਂ ਅਰਥ ਹੈ ਕਿ ਇਹ ਸਬਦ ਵਿਆਪਕ ਤੇ ਵਯਕੀਗਤ ਅਰੱਥ ਦੇਨ ਵਾਲਾ ਹੈ ਜਿਸ ਸਬਦ ਦੇ ਅਖੀਰਲੇ ਅੱਖਰ ਨੂੰ ਔਕੜ ਜਾਂ ਸਿਹਾਰੀ ਦੀ ਮਾਤ੍ਰਾ ਲਗੀ ਹੈ।ਆਉ ਇਸ ਵਿਆਪਕ ਤੇ ਵਿਯਕਤੀਗਤ ਸਬਦ ਦਾ ਅਰੱਥ ਸਮਝਿਅੇ।
VYAPAK (व्यापक) Meaning in Hindi
1. चारों ओर फैला हुआ।
2. छाया हुआ।
3 घेरने या ढकनेवाला।
4 जिसके कार्यक्षेत्र या पेटे में बहुत सी बातें आती हों।
ਵਿਆਪਕ ਕਾ ਅਰੱਥ ਜਿਸਕੇ ਕਾਰਯਛੇਤਰ ਯਾ ਪੇਟੇ ਮੇ ਬਹੁਤ ਸੀ ਬਾਤੇਂ ਆਤੀ ਹੋਂ
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ {ਪੰਨਾ 16-17}
ਜਿਤੁ ਖਾਧੈ ਸਬਦ ਵਿਆਪਕ ਹੈ ਕਿਂਉਕੀ ਇਸ ਵਿਚ ਸੰਸਾਰ ਦੇ ਸਾਰੇ ਖਾਨੇ ਵਾਲੇ ਪਦਾਰਥ ਆ ਜਾਦੇਂ ਹਨ। ਯਹੀ ਬਹੁਤ ਸੀ ਬਾਤੇਂ ਹੈ।
ਤਨੁ ਪੀੜੀਐ ਸਬਦ ਵਿਆਪਕ ਹੈ ਇਸ ਵਿਚ ਸੰਸਾਰ ਦੇ ਸਾਰੇ ਅਲਗ ਅਲਗ ਤਨ ਆ ਜਾਦੇਂ ਹਨ। ਯਹੀ ਬਹੁਤ ਸੀ ਬਾਤੇਂ ਹੈ।
ਵਯਕਤੀਗਤ
Meanings of individual in Hindi
[Show Transliteration]
noun
1. व्यक्ति (m)
2. व्यष्टि
3. शख़्स
4. शख़्स
5. अकेला मनुष्य या वस्तु
6. एक जन
7. एक व्यक्ति
adjective
1. व्यक्तिगत
2. अलग अलग
3. एक संबंधी
4. अकेला
5. अलग-अलग
6. एक
7. विशिष्ट
8. विशेष
9. वैयक्तिक
ਵਯਕਤੀਗਤ ਦਾ ਅਰਥ ਹਰ ਵਯਕਤੀ ਦਾ ਅਪਨਾ ਅਪਨਾ ਅਲਗ ਅਲਗ ਕੁਛ ਭੀ ਹੋ ਸਕਤਾ ਹੈ।
conti........
13th February 2018 6:22am
Gravatar
NARENDRA PAL SINGH SALUJA (raipur c g, India)
ਵਯਕਤੀਗਤ ਦਾ ਅਰਥ ਹਰ ਵਯਕਤੀ ਦਾ ਅਪਨਾ ਅਪਨਾ ਅਲਗ ਅਲਗ ਕੁਛ ਭੀ ਹੋ ਸਕਤਾ ਹੈ।
ਸਾਰੇ ਗਿਆਨੀ ਇਸ ਔਕੜ ( ੁ )ਵਾਲੇ ਸਬਦ ਨੁ ਇਕ ਵਚਨ ਕਹਦੇ ਹਨ ਪਰਤੁੰ ਯਹ ਇਕ ਵਚਨ ਨਹੀਂ ਹੈ ਯਹ ਬਹੁ ਵਚਨ ਹੈ ਕਿਉਕੀਂ ਇਸਮੇ ਬਹੁਤ ਸੀ ਬਾਤੇਂ ਆਤੀ ਹੈ ਸਾਥ ਹੀ ਵਿਆਪਕ ਤੇ ਵਯਕਤੀਗਤ ਹੈ । ਇਸ ਨੁ ਸਮਝਣ ਵਾਸਤੇ ਹੇਠ ਲਿਖੇ ਦੋ ੳਦਾਹਰਣ ਦੁਆਰਾ ਸਮਝਦੇ ਹਾਂ । ਉਦਾਹਰਣ ਤਾਸ ਦੇ ਪੱਤੇ ਬਾਰੇ ਹੈ ਸੋ ਮਾਫੀ ਦੇਨਾ। ਪਹਲੇ ਵਿਆਪਕ ਨੂ ਸਮਝਦੇ ਹਾਂ।
ਤਾਸ਼ ਦੇ ਬਾਵਨ ਪੱਤੇ ਹੁੰਦੇ ਹਨ । ਇਨਾਂ ਪਤਿਆਂ ਨੁ ਬਾਵਨ ਅਲਗ ਅਲਗ ਬੰਦਿਆ ਵਿਚ ਵੰਢ ਦਿਤਾ ਜਾਵੇ। ਇਕ ਵਚਨ ਦੇ ਹਿਸਾਬ ਨਾਲ ਸਭ ਕੋਲ ਇੱਕ ਇੱਕ ਪੱਤਾ ਹੈ ਪਰਤੁੰ ਏਹ ਕੀ ਬਾਵਨ ਬੰਦਿਆ ਕੋਲ ਬਾਵਨ ਅਲਗ ਅਲਗ ਤਰਹ ਦੇ ਪੱਤੇ ਹਨ ਤੇ ਹਰ ਪੱਤਾ ਦੁਸਰੇ ਪੱਤੇ ਤੋ ਬਿਲਕੁਲ ਅਲਗ ਹੈ ਯਹੀ ਬਹੁਤ ਸਾਰੇ ਅਲਗ ਅਲਗ ਤਰਹ ਕੇ ਪੱਤੇ ਵਿਆਪਕ ਹੈ ਤੇ ਹਰ ਬੰਦੇ ਦਾ ਅਪਨਾ ਅਪਨਾ ਅਲਗ ਅਲਗ ਪੱਤਾ ੳਸਦਾ ਵਯਕਤੀਗਤ ਹੈ।
ਇਸ ਉਦਾਹਰਣ ਨੂੰ ਦੂਸਰੇ ਤਰਹ ਨਾਲ ਸਮਝਿਆ ਜਾ ਸਕਦਾ ਹੈ । ਬਾਵਨ ਪੱਤੇ ਨੂੰ ਬਾਵਨ ਅਲਗ ਅਲਗ ਹੁਕਮ ਸਮਝ ਲੋ ਇਸ ਨੂੰ ਬਾਵਨ ਅਲਗ ਅਲਗ ਬੰਦਿਆ ਨੂੰ ਦੇ ਦਿੱਤਾ ਜਾਵੇ ਤੇ ਕਹਿਆ ਜਾਵੇ ਅਪਨੇ ਅਪਨੇ ਅਲਗ ਅਲਗ ਹੁਕਮ ਦਾ ਪਾਲਨ ਕਰੇ। ਜਿਸ ਬੰਦੇ ਕੋਲ ਜੋ ਅਲਗ ਹੁਕਮ ਹੈ ੳਸਦਾ ਪਾਲਨ ਕਰੇ। ਇਸ ਤਰਹਾਂ ਬਾਵਨ ਅਲਗ ਅਲਗ ਬੰਦਿਆ ਨੁ ਬਾਵਨ ਅਲਗ ਅਲਗ ਹੁਕਮ ਦੇ ਅਨੁਸਾਰ ਬਾਵਨ ਅਲਗ ਅਲਗ ਕਾਰੱਯ ਕਰਨੇ ਪੜੇਗੇਂ। ਯਹਾਂ ਪਰ ਹਰ ਬੰਦੇ ਨੁ ਅਪਨੇ ਅਪਨੇ ਅਲਗ ਅਲਗ ਹੁਕਮ ਦੇ ਅਨੁਸਾਰ ਹੀ ਅਲਗ ਅਲਗ ਕਾਰੱਯ ਕਰਨਾ
ਹੈ। ਬਾਵਨ ਅਲਗ ਅਲਗ ਤਰਹ ਕੇ ਕਾਰੱਯ ਵਿਆਪਕ ਕੇ ਅੰਤਰਗਤ ਆ ਜਾਵੇਗੇਂ ਉਨ ਬਾਵਨ ਕਾਰੱਯੋਂ ਮੇ ਸੇ ਹਰ ਵਯਕਤੀ ਕਾ ਅਪਨਾ ਅਪਨਾ ਅਲਗ ਕਾਰਯ ਵਯਕਤੀਗਤ ਕੇ ਅੰਤਰਗਤ ਆ ਜਾਏਗਾ।
ਇਸੀ ਤਰਹ ਸੰਸਾਰ ਦੇ ਸਾਰੇ ਬੰਦੇ ਸਾਰੇ ਤਨ ਅਪਨੇ ਤਰਹ ਦੇ ਅਨੋਖੇ ਯੁਨਿੱਕ ( ਅਦਵੀਤੀਯ ) ਤਨ ਹੁੰਦੇ ਹਨ ਜੋ ਦੁਸਰੇ ਤਨ ਨਾਲ ਬਿਲਕੁਲ ਅਲਗ ਹੁੰਦੇ ਹਨ। ਐਥੇ ਹਰ ਅਲਗ ਤਨ ਨੁ ਅਲਗ ਹੁਕਮ ਮਿਲਿਆ ਹੋਇਆ ਹੈ ਜਿਸਦਾ ਹਰ ਵਯਕਤੀ ਨੇ ਅਪਨੇ ਅਪਨੇ ਹੁਕਮ ਦੇ ਅਨੁਸਾਰ ਅਲਗ ਅਲਗ ਪਾਲਨ ਕਰਨਾ ਹੈ ਅਪਨੇ ਅਪਨੇ ਅਲਗ ਅਲਗ ਹੁਕਮ ਦਾ ਪਾਲਨ ਕਰਨਾ ਹੀ ਹਰਿ ਹਰਿ ਕਹਲਾੰਦਾ ਹੈ। ਪਹਿਲਾ ਹਰਿ ਅਲਗ ਹੁਕਮ ਕੇ ਲਿਯੇ ਦੁਸਰਾ ਹਰਿ ਅਲਗ ਵਯਕਤੀ ਕੇ ਲਿਯੇ। ਯਹ ਯਮਕ ਅਲੰਕਾਰ ਹੈ।
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥ {ਪੰਨਾ 124}
ਸਤਿ ਹਥਿ ਹੋਰਤੁ ਦਰੁ ਗੁਰੁ ਭਾਗਿ
ਦੂਸਰਾ ਉਦਾਹਰਣ ਚਾਬਿਆਂ ਦਾ ਗੁੱਛਾ ਲਵੋ। ਉਸਦੇ ਵਿਚ ਤਰਹ ਤਰਹ ਦਿਯਾਂ ਅਲਗ ਅਲਗ ਚਾਬਿਆਂ ਹਨ । ਹਰ ਚਾਬੀ ਦੇ ਨਾਲ ਇਕ ਅਲਗ ਵਿਸੇਸ਼ ਤਾਲਾ ਹੀ ਖੁਲਦਾ ਹੈ।ਏਕ ਵਚਨ ਦੇ ਅਨੁਸਾਰ ਕਿਸੀ ਭੀ ਇਕ ਚਾਬੀ ਦੇ ਨਾਲ ਕੋਈ ਭੀ ਤਾਲਾ ਖੁਲ ਜਾਣਾ ਚਾਹਿਦਾ ਹੈ ਪਰੰਤੁ ਐਸਾ ਹੁੰਦਾ ਨਹੀਂ ਹੈ ਉਹ ਤਾਲਾ ਸਿਰਫ ਤੇ ਸਿਰਫ ਆਪਨੀ ਚਾਬੀ ਦੁਆਰਾ ਹੀ ਖੁਲਦਾ ਹੈ ।ਬਹੁਤ ਸਾਰੀ ਅਲਗ ਅਲਗ ਚਾਬਿਆਂ ਯਹੀ ਵਿਆਪਕ ਹੈ ਤੇ ਉਸ ਵਿਚ ਅਪਨੀ ਅਪਨੀ ਅਲਗ ਅਲਗ ਚਾਬੀ ਵਯਕਤੀਗਤ ਹੈ। ਐਥੈ ਹਰ ਅਲਗ ਚਾਬੀ ਦਾ ਅਲਗ ਤਾਲੇ ਦੇ ਨਾਲ ਮੇਲ(combination) ਹੈ। ਉਪਰ ਲਿਖੀ ਪੰਕਤੀ ਵਿਚ ਮਿਲਾਵਣਿਆ (combination ) ਵਾਲੀ ਕ੍ਰਿਯਾ ਹੈ।
ਇਕ ਸਵਾਲ ਅਗਰ ਹਰ ਅਲਗ ਅਲਗ ਬੰਦੇ ਨੂੰ ਵੱਖਰਾ ਵੱਖਰਾ ਅਲਗ ਅਲਗ ਕੰਮ ਕਰਨ ਦਾ ਹੁਕਮ ਦੇਨਾ ਹੋਵੇ ਤਾਂ ਉਸਨੂ ਭਾਸਾ ਵਿਚ ਕਿਸ ਤਰਾਂ ਲਿਖਿਆ ਜਾਵੇਗਾ ?
ਹੁਨ ਤੁਸੀ ਇਕ ਉਦਾਹਰਣ ਲਵੋ।ਫੌਜ ਦਾ ਇਕ ਕਮਾੰਡਰ ਪਰੇਡ ਕਰਵਾ ਰਿਹਾ ਹੈ।ਉਹ ਆਪਨੇ ਸੈਨਿਕਾ ਨੂੰ ਸਾਮੁਹਿਕ ਆਦੇਸ ਦੇ ਰਿਹਾ ਹੈ ਲੇਫਟ ਰਾਇਟ ਲੇਫਟ ਅਗੇ ਬੱਧ ਸਜੇ ਮੁੜ ਖਬੇ ਮੁੜ ਕੰਧੇ ਸ਼ਸਤ੍ਰ ਸਾਰੇ ਸੈਨਿਕ ੳਸਦੇ ਆਦੇਸ ਦਾ ਇਕੋ ਜਿਹਾ ਪਾਲਨ ਕਰ ਰਹੇ ਹਨ।ਜਦੋਂ ਕਮਾੰਡਰ ਲੇਫਟ ਕਹਿੰਦਾ ਹੈ ਤੇ ਸਾਰੇ ਅਪਨਾ ਖੱਬਾ ਪੈਰ ਅਗੇ ਕਰਦੇ ਹਨ। ਰਾਇਟ ਕੱਹਨ ਤੇ ਸਾਰੇ ਅਪਨਾ ਸੱਜਾ ਪੈਰ ਅੱਗੇ ਕਰਦੇ ਹਨ।ਇਸ ਤਰਾਂ ਜੋ ਉਹ ਕਹਿੰਦਾ ਹੈ ਸਾਰੇ ੳਸਦਾ ਹੂਬਹੂ ਪਾਲਨ ਕਰਦੇ ਹਨ। ਚੂੰਕਿ ਏ ਆਦੇਸ ਸਾਮੁਹਿਕ ਹੈ।ਏਸ ਥਾਂ ਤੇ ਹੁਕਮ ਸ਼ਬਦ ਵਰਤਿਆ ਜਾਦਾਂ ਹੈ।
ਥੋੜੀ ਦੇਰ ਬਾਦ ਉਹੋ ਕਮਾੰਡਰ ਆਪਨੇ ਉਹੋ ਸੈਨਿਕਾ ਨੁ ਵੱਖ ਵੱਖ ਬੁਲਾ ਕੇ ਵੱਖਰਾ ਵੱਖਰਾ ਆਦੇਸ ਦੇ ਰਿਹਾ ਸੀ।ਕਰਮ ਸਿੰਘ ਤੁਸੀ ਦਸ ਕਦਮ ਅਗੇ ਵਧੋ।ਬਾਗ ਸਿੰਘ ਤੁਸੀ ਪਿਛੇ ਮੁੜ ਕੇ ਵੀਹ ਕਦਮ ਪਿਛੇ ਜਾਉ।ਪਰਮ ਸਿੰਘ ਤੁਸੀ ਖੱਬੇ ਮੁੜ ਕੇ ਦਸ ਕਦਮ ਅੱਗੇ ਵਧੋ।ਵੀਰ ਸਿੰਘ ਤੁਸੀ ਸਾਮਨੇ ਉਸ ਪੇੜ ਤਕ ਜਾਉ।ਏਸ ਤਰਾਂ ਉਥੇ ਜਿਨੇ ਵੀ ਸੈਨਿਕ ਸਨ ਹਰ ਅਲਗ ਸੈਨਿਕ ਨੁ ਇਕ ਵੱਖਰਾ ਕੰਮ ਸੌਂਪ ਦਿੱਤਾ।ਇਸ ਵੱਖਰੇ ਵੱਖਰੇ ਬੰਦਿਆ ਦੇ ਵੱਖਰੇ ਵੱਖਰੇ ਹੁਕਮ ਵਾਸਤੇ ਹੁਕਮੁ ਸ਼ਬਦ ਵਰਤਿਆ ਗਿਆ ਹੈ ਜੋ ਕਿ ਵਿਆਪਕ ਤੇ ਵਯਕਤੀਗਤ ਹੈ।
ਹੁਕਮ..... ਸਾਰਿਆਂ ਵਾਸਤੇ ਏਕ ਜੈਸਾ ਹੁਕਮ
ਹੁਕਮੁ.... ਸਾਰੇ ਵੱਖ ਵੱਖ ਬੰਦਿਆ ਦੇ ਵੱਖ ਵੱਖ ਹੁਕਮ ਦੇ ਵਾਸਤੇ ਹੁਕਮੁ ਸਬਦ ਵਰਤਿਆ ਜਾਦਾਂ ਹੈ
ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਹੁਕਮ ਉਸਦਾ ਵਯਕਤੀਗਤ ਹੈ
ਚੁਂਕਿ ਯਹਾਂ ਪਰ ਬਹੁਤ ਸਾਰੇ ਅਲਗ ਅਲਗ ਹੁਕਮ ਹੈ ਇਸਲਿਯੇ ਕ੍ਰਿਆ ਬਹੁ ਵਚਨ ਦੀ ਲਗਦੀ ਹੈ
ਹੁਕਮੁ ਪਛਾਣੈ
conti.......
13th February 2018 6:48am
Gravatar
NARENDRA PAL SINGH SALUJA (raipur c g, India)
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥ {ਪੰਨਾ 109}
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥ {ਪੰਨਾ 569}
ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥ {ਪੰਨਾ 118-119
ਗੁਰ ਕਿਰਪਾ ਤੇ ਹੁਕਮੁ ਪਛਾਣੈ ॥{ਪੰਨਾ 1026-10
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥{ਪੰਨਾ 303}
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ {ਪੰਨਾ 917}
ਵਖਾਣੈ ਬੂਝੀਐ ਸਕੈ ਪਛਾਣੈ ਮੰਨੈ ਕਹੈ
ਸ਼ਵਾਲ ਅਗਰ (ਹੁਕਮੁ) ਔਕੰੜ ਵਾਲੇ ਸਬਦ ਏਕ ਵਚਨ ਹੈ ਤੋ ਕ੍ਰਿਆ ਵਖਾਣੈ ਬੂਝੀਐ ਸਕੈ ਪਛਾਣੈ ਮੰਨੈ ਕਹੈ ਬਹੁਵਚਨ ਦੀ ਕਿੰਉ ਲਗੀ ਹੈ?
ਐਸੀ ਤਰਹਾਂ ਗੁਰ ਦਾ ਅਰੱਥ ਸਭਨਾ ਦਾ ਇਕੋ ਜਿਹਾ ਗੁਰ ।
ਗੁਰੁ ਦਾ ਅਰੱਥ ਹੈ ਵਿਆਪਕ ਤੇ ਵਿਅਕਤੀਗਤ ਮੇਰਾ ਅਲਗ ਗੁਰੁ
ਨਿਚੇ ਲਿਖੀ ਸਾਰੀ ਪੰਕਤਿਆਂ ਇਸ ਗਲ ਦੀ ਪੁਸਟੀ ਕਰਦਿਆਂ ਹਨ ।
ਮੇਰਾ ਗੁਰੁ ॥
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ {ਪੰਨਾ650}
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥ {ਪੰਨਾ 14}
ਮੇਰਾ ਗੁਰੁ ਪੂਰਾ ਸੁਖਦਾਤਾ ॥ {ਪੰਨਾ 619}
ਗੁਰੁ ਪੂਰਾ ਮੇਰਾ ਗੁਰੁ ਪੂਰਾ ॥ {ਪੰਨਾ 901} ਗੁਰੁ ਪੁਰਾ ਵਿਆਪਕ ਹੈ ਮੇਰਾ ਗੁਰੁ ਵਯਕਤੀਗਤ ਹੈ
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥ {ਪੰਨਾ 907}
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥ {ਪੰਨਾ 168} ਗੁਰੁ ਵਿਆਪਕ ਤੇ ਵਿਅਕਤੀਗਤ ਦੋਨੋ ਹੈ
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ {ਪੰਨਾ 239-240}
ਮੇਰਾ ਗੁਰੁ ਹੋਆ ਆਪਿ ਸਹਾਈ ॥ {ਪੰਨਾ 615}
ਮੇਰਾ ਗੁਰੁ ਪੂਰਾ ਸੁਖਦਾਤਾ ॥ {ਪੰਨਾ 619}
ਮੇਰਾ ਗੁਰੁ ਪਰਮੇਸਰੁ ਸੁਖਦਾਈ ॥ {ਪੰਨਾ 915}
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥{ਪੰਨਾ 907}
ਮੇਰਾ ਗੁਰੁ ਪਰਮੇਸਰੁ ਸੁਖਦਾਈ ॥ {ਪੰਨਾ 915}
ਔਕੰੜ ਕੋ ਉਚਾਰਣ ਸੇ ਹੀ ਮੇਰਾ ਗੁਰੁ ਵਿਆਪਕ ਤੇ ਵਯਕਤੀਗਤ ਜੋ ਹਰ ਕਿਸੀ ਦੇ ਅਪਨੇ ਅੰਦਰ ਮੌਜੂਦ ਹੈ ਨੂ ਪਰਾਪਤ ਕੀਤਾ ਜਾ ਸਕਦਾ ਹੈ ।
ਜਦ ਆਪਾਂ ਗੁਰ ਤੇ ਗੁਰੁ ਦੋਨੋ ਦਾ ਪਾਲਨ ਕਰਦੇ ਹਾਂ ਉਸ ਸਮੇ ਗੁਰੂ ਸਬਦ ਦਾ ਪ੍ਰਯੋਗ ਹੁੰਦਾ ਹੈ ਗੁਰ ਤੇ ਗੁਰੁ ਕੇ ਪਾਲਨ ਦੁਆਰਾ
ਦੁਸਰਾ ਸਵਾਲ .....ਅਗਰ ਹਰ ਬੰਦਾ ਅਪਨੇ ਅਲਗ ਅਲਗ ਵੱਖਰੇ ਵੱਖਰੇ ਹੁਕਮ (ਹੁਕਮੁ)ਦਾ ਵੱਖਰਾ ਵੱਖਰਾ ਪਾਲਨ ਕਰਦਾ ਹੋਵੇ ਤਾਂ ਉਸਨੂ ਭਾਸਾ ਵਿਚ ਕਿਸ ਤਰਹਾਂ ਲਿਖਿਆ ਜਾਵੇਗਾ ?
ਹਰ ਬੰਦਾ ਜਦ ਅਪਨੇ ਅਪਨੇ ਵੱਖਰੇ ਵੱਖਰੇ ਹੁਕਮ ਦਾ ਵੱਖਰਾ ਵੱਖਰਾ ਪਾਲਨ ਕਰਦਾ ਹੈ ਤਾਂ ੳਸਦੇ ਵਾਸਤੇ ਹੁਕਮਿ ਸ਼ਬਦ ਵਰਤਿਆ ਜਾਂਦਾ ਹੈ। ਵਯਕਤੀਗਤ ਵੱਖ ਵੱਖ ਹੁਕਮ (ਹੁਕਮੁ )ਦਾ ਵਯਕਤੀਗਤ ਵੱਖ ਵੱਖ ਪਾਲਨ ਕਰਨਾ ਹੁਕਮਿ ਕਹਲਾਂਦਾ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਕਰਮ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਕਰਮ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਪਰਮ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਪਰਮ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਚਰਨ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਚਰਨ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਮਾਨ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਮਾਨ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਸਾਮ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਸਾਮ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਫੌਜਾ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਫੌਜਾ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਚੂੰਕਿ ਹੁਕਮਿ ਸਬਦ ਵਯਕਤੀਗਤ ਤੇ ਵਿਆਪਕ ਹੈ ਏਸ ਕਰਕੇ ਲਿਖਿਆ ਤੇ ਨਾਲਿ ਭੀ ਵਯਕੀਗਤ ਤੇ ਵਿਆਪਕ ਕ੍ਰਿਆ ਹੈ।
ਐਥੈ ਹਰ ਅਲਗ ਹੁਕਮ (ਹਰਿ) ਤੇ ਹਰ ਅਲਗ ਬੰਦੇ (ਹਰਿ) ਦੇ ਨਾਲ ਮੇਲ (combination) ਹੈ।
ਹੁਕਮ.... ਸਾਰਿਆਂ ਵਾਸਤੇ ਏਕ ਜੈਸਾ ਹੁਕਮ
ਹੁਕਮੁ.... ਸਾਰੇ ਵਖ ਵਖ ਬਂਦਿਆ ਦੇ ਵਖ ਵਖ ਹੁਕਮ ਦੇ ਵਾਸਤੇ ਹੁਕਮੁ ਸਬਦ ਵਰਤਿਆ ਜਾਦਾਂ ਹੈ
ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਹੁਕਮ ਉਸਦਾ ਵਯਕਤੀਗਤ ਹੈ
ਚੁਂਕਿ ਯਹਾਂ ਪਰ ਬਹੁਤ ਸਾਰੇ ਅਲਗ ਅਲਗ ਹੁਕਮ ਹੈ ਇਸਲਿਏ ਕ੍ਰਿਆ ਬਹੁ ਵਚਨ ਦੀ ਲਗਦੀ ਹੈ।
ਹੁਕਮਿ.... ਹਰ ਬੰਦਾ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ। ਹਰ ਬੰਦਾ ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
conti....
13th February 2018 6:58am
Gravatar
NARENDRA PAL SINGH SALUJA (raipur c g, India)
ਹੁਕਮਿ ਹਰ ਬੰਦਾ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ। ਹਰ ਬੰਦਾ ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
ਹੁਕਮੀ.... ਹੁਕਮੁ ਤੇ ਹੁਕਮ ਕੇ (ਪਾਲਨ) ਦੁਆਰਾ
ਗੁਰ...... ਸਾਰਿਆਂ ਵਾਸਤੇ ਏਕ ਜੈਸਾ ਗੁਰ
ਗੁਰੁ..... ਸਾਰੇ ਵੱਖ ਵੱਖ ਬੰਦਿਆ ਦੇ ਵੱਖ ਵੱਖ ਗੁਰ ਵਾਸਤੇ ਗੁਰੁ ਸਬਦ ਵਰਤਿਆ ਗਯਾ ਹੈ
ਬਹੁਤ ਸਾਰੇ ਅਲਗ ਅਲਗ ਗੁਰ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਗੁਰ ਉਸਦਾ ਵਯਕਤੀਗਤ ਹੈ
ਗੁਰੂ.... ਗੁਰ ਤੇ ਗੁਰੁ ਦੇ ਪਾਲਨ ਦੇ ਦੁਆਰਾ
ਯਹੀ ਵਹ ਗਣਿਤ ਦਾ ਸੁਤ੍ਰ ਹੈ ਜਿਸਦੇ ਦੁਆਰਾ ਸਾਨੂੰ ਔਕੰੜ( ੁ) ਦੁਲੌਕੰੜ ( ਰੂ ) ਸਿਹਾਰੀ ( ਿ) ਤੇ ਬਿਹਾਰੀ (ਮੀ ) ਜੋ ਕਿ ਸਬਦ ਦੇ ਆਖਰੀ ਅਖੱਰ ਨਾਲ ਲੱਗੇ ਹੁੰਦੇ ਹਣ ਵਾਲੇ ਸਬਦ ਕਾ ਅਰੱਥ ਨਿਕਾਲਨਾ ਹੈ।
ਯਹ ਸੁਤ੍ਰ ਗੁਰਬਾਨੀ ਦੀ ਹਰ ਪੰਕਤੀ ਵਿਚ ਸਹੀ ੳਤਰੇਗਾ।
ਆਪੇ ਬੀਜਿ ਆਪੇ ਹੀ ਖਾਹੁ ॥
ਕਰਮ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਕਰਮ ਸਿੰਘ ਨੂੰ ਹੀ ਖਾਨਾ ਪਵੇਗਾ।
ਪਰਮ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਪਰਮ ਸਿੰਘ ਨੂੰ ਹੀ ਖਾਨਾ ਪਵੇਗਾ।
ਚਰਨ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਚਰਨ ਸਿੰਘ ਨੂੰ ਹੀ ਖਾਨਾ ਪਵੇਗਾ।
ਮਾਨ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਮਾਨ ਸਿੰਘ ਨੂੰ ਹੀ ਖਾਨਾ ਪਵੇਗਾ।
ਸਾਮ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਸਾਮ ਸਿੰਘ ਨੂੰ ਹੀ ਖਾਨਾ ਪਵੇਗਾ।
ਫੌਜਾ ਸਿੰਘ ਨੇ ਜੋ (ਅਲਗ) ਬੀਜਿਆ ਹੈ ਉਸ ਨੂੰ ਸਿਰਫ ਫੌਜਾ ਸਿੰਘ ਨੂੰ ਹੀ ਖਾਨਾ ਪਵੇਗਾ
*
*
*
*ਹਰ ਵਯਕਤੀ ਨੇ ਜੋ ਅਲਗ ਬੀਜਿਆ ਹੈ ਉਸ ਨੂੰ ਹਰ ਅਲਗ ਵਯਕਤੀ ਨੂੰ ਹੀ ਖਾਨਾ ਪਵੇਗਾ।
ਮਨਿ ਚਿੰਦੀ ਸੋ ਫਲੁ ਪਾਇਦਾ ॥ ਪੰਨਾ 73-74}
ਕਰਮ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਪਰਮ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਚਰਨ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ ।
ਮਾਨ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਸਾਮ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਫੌਜਾ ਸਿੰਘ ਨੇ ਅਪਨੇ ਮਨ ਵਿਚ ਜੋ (ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
*
*
*

*ਹਰ ਵਯਕਤੀ ਨੇ ਅਪਨੇ ਮਨ ਵਿੱਚ ਜੋ ( ਅਲਗ) ਚਿੰਦੀਆ ਸੀ ਸੋ (ਅਲਗ) ਫਲ ਪਾਇਆ ਹੈ।
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਕਰਮ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਪਰਮ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਚਰਨ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਮਾਨ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਸਾਮ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
ਫੌਜਾ ਸਿੰਘ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾ ਹੈ।
*
*
*ਹਰ ਵਯਕਤੀ ਨੇ ਅਪਨੇ(ਅਲਗ) ਦੁਖ ਨੂੰ ਦੂਰ ਕਰਕੇ ਅਪਨੇ (ਅਲਗ ) ਸੁਖ ਨੂੰ ਅਪਨੇ (ਅਲਗ) ਘਰ ਵਿਚ ਲੈ ਜਾਂਦਾਂ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਹੁਕਮੀ ਹੁਕਮੁ ਚਲਾਏ ਰਾਹੁ ॥
ਹੁਕਮੀ ਕੇ ਦੁਆਰਾ ਅਲਗ ਅਲਗ ਹੁਕਮ ਅਲਗ ਅਲਗ ਰਾਹ ਪਰ ਚਲਾਏ ਜਾ ਰਹੇ ਹੈ
ਹਰ ਅਲਗ ਹੁਕਮ ਕਾ ਹਰ ਅਲਗ ਰਾਹ ਕੇ ਸਾਥ ਮੇਲ(combination ) ਹੈ।
ਆਚਾਰਾ ਵੀਚਾਰੁ ਸਰੀਰਿ ॥ {ਪੰਨਾ 686}
ਅਲਗ ਅਲਗ ਵਿਚਾਰ ਅਲਗ ਅਲਗ ਸ਼ਰੀਰ ਵਿਚ ਹੁੰਦੇ ਹਨ।
ਆਚਾਰਾ ਹਰ ਅਲਗ ਵਿਚਾਰ ਤੇ ਹਰ ਅਲਗ ਸ਼ਰੀਰ ਦਾ ਮੇਲ(combination) ਹੈ।
ਜਦ ਇਸਦਾ ਅਲਗ ਅਲਗ ਪਾਲਨ ਕਿਤਾ ਜਾਂਦਾ ਹੈ ਤਾਂ ਹਰਿ ਹਰਿ ਸਬਦ ਪ੍ਰਯੋਗ ਹੁੰਦਾ ਹੈ ।
ਪਹਿਲਾ ਹਰਿ ਅਲਗ ਵਿਚਾਰ ਕੇ ਲਿਯੇ ਦੁਸਰਾ ਹਰਿ ਅਲਗ ਤਨ ਕੇ ਲਿਯੇ ਹੈ।
ਸੋ ਦਿਨੁ ਆਵਨ ਲਾਗਾ ॥ {ਪੰਨਾ 692}
ਇਸ ਪੰਕਤੀ ਵਿਚ ਦਿਨੁ ਸ਼ਬਦ ਵਰਤਿਆ ਹੈ।ਵਹ ਵਿਸ਼ੇਸ ਮੌਤ ਕਾ ਦਿਨ ਜੋ ਹਰ ਆਦਮੀ ਕੇ ਲਿਏ ਅਲਗ ਅਲਗ ਹੈ।
ਔਕੰੜ ਵਾਲੇ ਸਬਦ ਦਾ ਹਰ ਅਲਗ ਵਯਕਤੀ ਦੇ ਵਾਸਤੇ ਅਲਗ ਅਲਗ ਮਤਲਬ (ਅਰੱਥ) ਹੁੰਦਾ ਹੈ ਜੋ ਕਿ ਉਸਦਾ ਵਯਕਤੀਗਤ ਹੁੰਦਾ ਹੈ।
conti......
13th February 2018 7:06am
Gravatar
NARENDRA PAL SINGH SALUJA (raipur c g, India)
ਅੇਥੇ ਆਪਾਂ ਦੇਖਾਂਗੇ ਕੀ ਦੋ ਔਕੰੜ ਵਾਲੇ ਸਬਦ ਮਿਲਕੇ ਕਿਸ ਤਰਾਂ ਹਰਿ ਹਰਿ ਸਬਦ ਬਨਾਂਦੇ ਹਨ।
ਸ਼ਵਾਲ ਤੀਸਰਾ...... ਅਗਰ ਹਰ ਅਲਗ ਅਲਗ ਵਯਕਤੀ ਨੂ ਅਲਗ ਅਲਗ ਖਾਣ ਵਾਲੇ ਪਦਾਰਥ ਖਾਨ ਵਾਸਤੇ ਮਨਾ ਕਰਨਾ ਹੋਵੇ ਤਾਂ ਉਸਨੂ ਭਾਸਾ ਵਿਚ ਕਿਸ ਤਰਹਾ ਲਿਖਿਆ ਜਾਵੇਗਾ ?
ਉਤਰ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ {ਪੰਨਾ 16-17}
ਉਪਰੋਤ ਪੰਕਤੀ ਵਿਚ ਜਿਤੁ ਤੇ ਤਨੁ ਸ਼ਬਦ ਦੇ ਅਰਥ ਵਿਆਪਕ ਤੇ ਵਯਕਤੀਗਤ ਹਨ। ਮਹਿ ਤੇ ਚਲਹਿ ਸਬਦ ਸਰਵਨਾਮ (ਮਨ) ਦੀ ਵਿਆਪਕ ਤੇ ਵਯਕਤੀਗਤ ਅਰੱਥ ਦੇਨ ਵਾਲੀ ਕ੍ਰਿਯਾ ਹਨ । ਏਥੇ ਕਿਸੀ ਵੀ ਇਕ ਖਾਣ ਵਾਲਾ ਪਦਾਰਥ ਨਹੀਂ ਦਸਿਆ ਹੈ ਬਲਕਿ ਜਿਤੁ ਖਾਧੈ ਸ਼ਬਦ ਪ੍ਰਯੋਗ ਕੀਤਾ ਹੈ ਜਿਸ ਵਿਚ ਸੰਸਾਰ ਦੇ ਸਾਰੇ ਖਾਣ ਵਾਲੇ ਅਲਗ ਅਲਗ ਪਦਾਰਥ ਆ ਜਾਦੇਂ ਹਨ। ਚੂੰਕਿ ਇਸ ਵਿਚ ਸਾਰੇ ਖਾਨੇ ਵਾਲੇ ਪਦਾਰਥ ਆ ਜਾਦੇਂ ਹਨ ਇਸਲਿਏ ਕ੍ਰਿਯਾ ਖਾਧੈ ਬਹੁ ਵਚਨ ਦੀ ਲਗਦੀ ਹੈ। ਚੂੰਕਿ ਇਸ ਵਿਚ ਸਾਰੇ ਖਾਨੇ ਵਾਲੇ ਪਦਾਰਥ ਆ ਜਾਂਦੇ ਹਨ ਇਸਲਿਯੇ ਯਹ ਵਿਆਪਕ ਹੈ ਇਨਮੇ ਸੇ ਕੋਇ ਏਕ ਯਾ ਕੁਛ ਪਦਾਰਥ ਹੈ ਜੋ ਵਯਕਤੀਗਤ ਕੇ ਅਤੰਰਗਤ ਆ ਜਾਂਦੇ ਹਨ। ਜੋ ਕਿ ਹਰ ਬੰਦੇ ਵਾਸਤੇ ਅਲਗ ਅਲਗ ਹੁੰਦਾ ਹੈ।
ਤਨੁ ਸ਼ਬਦ ਦੇ ਅੰਤਰਗਤ ਸੰਸਾਰ ਦੇ ਸਾਰੇ ਅਲਗ ਅਲਗ ਤਨ ਆ ਜਾਦੇਂ ਹਨ। ਚੂੰਕਿ ਇਸ ਵਿਚ ਸਾਰੇ ਤਨ ਆ ਜਾਂਦੇ ਹਨ ਐਸ ਕਰਕੇ ਕ੍ਰਿਯਾ ਪੀੜੀਐ ਬਹੁ ਵਚਨ ਦੀ ਲਗਦੀ ਹੈ ।ਇਨਮੇ ਸੇ ਕੋਇ ਇਕ ਤਨ ਯਾ ਕੁਛ ਤਨ । ਇਸ ਤਰਹ ਇਸ ਪੰਕਤੀ ਦੇ ਹਰ ਬੰਦੇ ਵਾਸਤੇ ਅਲਗ ਅਲਗ ਅਰੱਥ ਨਿਕਲਦੇ ਹਨ ਜੋ ਕਿ ਇਸ ਤਰਹ ਹਨ।
ਭਟਾ ਖਾਣ ਦੇ ਨਾਲ ਚਰਮ ਰੋਗੀ ਤਨ ਕਰਮ ਸਿੰਘ ਨੂੰ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਕਰਮ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਦੁਧ ਪੀਣ ਦੇ ਨਾਲ ਦਸਤ ਰੋਗੀ ਤਨ ਪਰਮ ਸਿੰਘ ਨੂੰ ਪੀੜਾ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਪਰਮ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਮੀਠਾ ਖਾਣ ਦੇ ਨਾਲ ਸੁਗਰ ਰੋਗੀ ਤਨ ਚਰਨ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਚਰਨ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਮੁਸੰਬੀ ਖਾਣ ਦੇ ਨਾਲ ਟੀ ਬੀ ਰੋਗੀ ਤਨ ਮਾਨ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਮਾਨ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਆਮ ਖਾਣ ਦੇ ਨਾਲ ਏਸੀਡਿਟੀ ਰੋਗੀ ਤਨ ਸਾਮ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਤੇ ਸਿਰਫ ਸਾਮ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
ਆਇਸਕਰੀਮ ਖਾਣ ਦੇ ਨਾਲ ਕਫ ਰੋਗੀ ਤਨ ਫੌਜਾ ਸਿੰਘ ਨੁ ਤਕਲੀਫ ਹੁੰਦੀ ਹੈ ਅਤੇ ਸਿਰਫ ਸਿਰਫ ਫੌਜਾ ਸਿੰਘ ਦੇ ਮਨ ਵਿਚ ਹੀ ਵਿਕਾਰ ਚਲਦੇ ਹਨ।
*
*
*
*
ਇਸਤਰਾਂ ਆਪਾਂ ਨੇ ਦੇਖਿਆ ਕੀ ਉਪਰ ਲਿਖੀ ਪੰਕਤੀ ਦਾ ਤਨ ਕਰਮ ਸਿੰਘ ਵਾਸਤੇ ਭਟਾ ਪਰਮ ਸਿੰਘ ਵਾਸਤੇ ਦੁਧ ਚਰਨ ਸਿੰਘ ਵਾਸਤੇ ਮੀਠਾ ਮਾਨ ਸਿੰਘ ਵਾਸਤੇ ਮੁਸੰਬੀ ਸਾਮ ਸਿੰਘ ਵਾਸਤੇ ਆਮ ਫੌਜਾ ਸਿੰਘ ਵਾਸਤੇ ਆਇਸਕਰੀਮ ਨੁਕਸਾਨ ਦਾਯਕ ਹਨ। ਸਾਰੇ ਖਾਣ ਵਾਲੇ ਪਦਾਰਥ ਵਿਆਪਕ ਹੈ।ਹਰ ਬੰਦੇ ਦੇ ਵਖਰੇ ਵਖਰੇ ਖਾਨ ਵਾਲੇ ਪਦਾਰਥ ਜਿਸ ਦੇ ਨਾਲ ਹਰ ਉਸ ਵਿਸੇਸ ਅਲਗ ਬੰਦੇ ਨੂੰ ਹੀ ਤਕਲੀਫ ਹੁੰਦੀਂ ਹੈ ੳਸਦਾ ਵਯਕਤੀਗਤ ਹੈ। ਖਾਨੇ ਵਾਲੇ ਸਾਰੇ ਅਲਗ ਅਲਗ ਪਦਾਰਥ ਭਟਾ ਦੁਧ ਮੀਠਾ ਮੁਸਮਬੀ ਆਮ ਆੲਸਕਰੀਮ * * * * * ਅਲਗ ਅਲਗ ਤਨ ਕ੍ਰਮਸ਼ ਕਰਮ ਸਿੰਘ ਪਰਮ ਸਿੰਘ ਚਰਨ ਸਿੰਘ ਮਾਨ ਸਿੰਘ ਸਾਮ ਸਿੰਘ * * * * ਨੂ ਨੁਕਸਾਨ ਪਹੁਚਾਦੇਂ ਹਨ।ਹਰ ਅਲਗ ਪਦਾਰਥ ਹਰ ਅਲਗ ਤਨ ਕੇ ਲਿਯੇ।
__1___ਜਿਤੁ ਖਾਧੈ ¬__2___ ਤਨੁ ਪੀੜੀਐ ਮਨ__3___ ਮਹਿ _4__ ਚਲਹਿ ਵਿਕਾਰ ॥੧॥ ਰਹਾਉ
1 ਨੰਬਰ ਵਾਲੀ ਖਾਲੀ ਜਗਹ ਪਰ ਅਲਗ ਅਲਗ ਖਾਨੇ ਵਾਲੇ ਪਦਾਰਥ ਲਿਖੇ ਜਾਵੇਗੇਂ । 2 ਨੰਬਰ ਵਾਲੀ ਖਾਲੀ ਜਗਹ ਪਰ ਅਲਗ ਅਲਗ ਵਯਕਤੀ ਕਾ ਨਾਮ ਲਿਖਾ ਜਾਵੇਗਾ। 3 ਔਰ 4 ਨੰਬਰਵਾਲੀ ਖਾਲੀ ਜਗਹ ਪਰ ਵਹ ਨਾਮ ਅਵੇਗਾ ਜੋ ਕਿ 2 ਨੰਬਰ ਪਰ ਲਿਖਾ ਗਿਆ ਹੈ।
1... ....2.......... .......3.4
ਭਟਾ... ਕਰਮ ਸਿੰਘ.... ਕਰਮ ਸਿੰਘ ਕੇ ਮਨ ਵਿਚ ਚਲਤੇ ਹੈ
ਦੁਧ... ਪਰਮ ਸਿੰਘ ...ਪਰਮ ਸਿੰਘ ਕੇ ਮਨ ਵਿਚ ਚਲਤੇ ਹੈ
ਮੀਠਾ ...ਚਰਨ ਸਿੰਘ.. ਚਰਨ ਸਿੰਘ ਕੇ ਮਨ ਵਿਚ ਚਲਤੇ ਹੈ
ਮੁਸੰਬੀ... ਮਾਨ ਸਿੰਘ... ਮਾਨ ਸਿੰਘ ਕੇ ਮਨ ਵਿਚ ਚਲਤੇ ਹੈ
ਆਮ.... ਸਾਮ ਸਿੰਘ..... ਸਾਮ ਸਿੰਘ ਕੇ ਮਨ ਵਿਚ ਚਲਤੇ ਹੈ
ਆਇਸਕਰੀਮ.. ਫੌਜਾ ਸਿੰਘ.... ਫੌਜਾ ਸਿੰਘ ਕੇ ਮਨ ਵਿਚ ਚਲਤੇ ਹੈ
*
*

*
ਹਰ ਅਲਗ ਪਦਾਰਥ ਹਰ ਅਲਗ ਵਯਕਤੀ ਹਰ ਅਲਗ ਵਯਕਤੀ ਕੇ ਮਨ ਵਿਚ ਚਲਤੇ ਹੈ।
ਐਸ ਪੰਕਤੀ ਵਿਚ ਹਰ ਅਲਗ ਬੰਦੇ ਨੂੰ ਇਕ ਯਾ ਕੁਛ ਅਲਗ ਪਦਾਰਥ ਖਾਣ ਵਾਸਤੇ ਮਨਾ ਕਿਤਾ ਜਾ ਰਿਹਾ ਹੈ।
ਸ਼ਾਨੁ ੳਪਦੇਸ ਦਾ ਪਾਲਨ ਕਿਸ ਤਰਾਂ ਕਰਨਾ ਹੈ
ਕਰਮਸਿੰਘ ਨੇ ਭਟਾ ਨਹੀਂ ਖਾਨਾ ਹੈ।
ਪਰਮ ਸਿੰਘ ਨੇ ਦੁਧ ਨਹੀਂ ਪੀਨਾ ਹੈ
ਚਰਨ ਸਿੰਘ ਨੇ ਮੀਠਾ ਨਹੀਂ ਖਾਨਾ ਹੈ।
ਮਾਨ ਸਿਂਘ ਨੇ ਮੁਸੰਬੀ ਨਹੀਂ ਖਾਂਨੀ ਹੈ।
ਸਾਮ ਸਿੰਘ ਨੇ ਆਮ ਨਹੀਂ ਖਾਨਾ ਹੈ।
ਫੌਜਾ ਸਿੰਘ ਨੇ ਆਇਸਕਰੀਮ ਨਹੀਂ ਖਾਨੀ ਹੈ।
*
*
*ਹਰ ਬੰਦੇ ਨੇ ਹਰ ਵੋ ਅਲਗ ਪਦਾਰਥ ਨਹੀਂ ਖਾਨਾ ਹੈ।
ਹਰ ਬੰਦਾ ਜਦ ਅਪਨੇ ਅਪਨੇ ਹਰ ਦਾ ਪਾਲਨ ਕਰਦਾ ਹੈ। ਤਾਂ ੳਸਦੇ ਵਾਸਤੇ ਹਰਿ ਹਰਿ ਸਬਦ ਪ੍ਰਯੋਗ ਹੋਂਦਾ ਹੈ।
ਯਹੀਂ ਸੇ ਹਮੇ ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਕੋ ਸਮਝਨਾ ਹੈ।
ਹਰ ਉਸ ਸਬਦ ਦਾ ਜਿਸ ਵਿਚ ਔਕੰੜ ਤੇ ਸਿਹਾਰੀ ਦਾ ਪ੍ਰਯੋਗ ਹੋਵੇ ਦੇ ਹਰ ਬੰਦੇ ਵਾਸਤੇ ਅਲਗ ਅਲਗ ਅਰੱਥ ਨਿਕਲਦੇ ਹਨ । ਜੋ ਕਿ ਉਸਦਾ ਅਪਨਾ ਵਯਕਤੀਗਤ ਹੁੰਦਾ ਹੈ ।ਹਰ ਵਯਕਤੀਗਤ ਸਬਦ ਦਾ ਹਰ ਅਲਗ ਵਯਕਤੀ ਦੁਆਰਾ ਵਯਕਤੀਗਤ ਰੁਪ ਵਿਚ ਅਲਗ ਅਲਗ ਪਾਲਨ ਕਰਨਾ ਹੀ ਹਰਿ ਹਰਿ ਕਹਲਾਤਾ ਹੈ । ਇਸੀਲਿਯੇ ਜਂਹਾ ਵਿਆਪਕ ਤੇ ਵਯਕਤੀਗਤ ਹਰਿ ਸਬਦ ਆਯਾ ਹੈ ਉਸਕੇ ਸਾਥ ਪੜੁ ਲਿਖੁ ਜਪਿ ਕਾ ਪ੍ਰਯੋਗ ਹੁਆ ਹੈ ਜੋ ਕਿ ਵਿਆਪਕ ਤੇ ਵਯਕਤੀਗਤ ਹਰਿ ਕੀ ਵਿਆਪਕ ਤੇ ਵਯਕਤੀਗਤ ਕ੍ਰਿਯਾ ਹੈ ।
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ {ਪੰਨਾ 669}
ਸੂਤ੍ਰ ਹੁਕਮਿ ਸਾਰੇ ਵੱਖ ਵੱਖ ਬੰਦੇ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦੇ ਹਨ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ।ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
ਹਰ ਬੰਦਾ ਜਦ ਅਪਨੇ ਅਪਨੇ ਹਰ ਦਾ ਪਾਲਨ ਕਰਦਾ ਹੈ ਤਾਂ ਉਸਦੇ ਵਾਸਤੇ ਹਰਿ ਹਰਿ ਸਬਦ ਦਾ ਪ੍ਰਯੋਗ ਹੁੰਦਾ ਹੈ। ਯਹੀ ਹਰਿ ਹਰਿ ਕਹਲਾਤਾ ਹੈ। ਪਹਲਾ ਹਰਿ ਅਲਗ ਪਦਾਰਥ ਕੇ ਲਿਯੇ ਦੁਸਰਾ ਹਰਿ ਅਲਗ ਤਨ ਕੇ ਲਿਯੇ। ਅਗਲੀ ਪੰਕਤੀ ਵਿਚ ਯਹ ਹੋਰ ਵੀ ਸਾਫ ਹੋ ਜਾਂਦਾ ਹੈ।ਜੋ ਕਿ ਮਨ ਦੇ ਬਾਰੇ ਵਿਚ ਹੈ।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਇਸ ਤਰਾਂ ਦੀ ਦੁਸਰੀ ਪਂਕਤੀ ਦੇਖੋ ।
ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
conti......
13th February 2018 7:29am
Gravatar
NARENDRA PAL SINGH SALUJA (raipur c g, India)
ਇਸ ਤਰਾਂ ਦੀ ਦੁਸਰੀ ਪਂਕਤੀ ਦੇਖੋ ।
ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}
ਮਨੁ ਮਾਂਜੈ ਸਚੁ ਸੋਈ ॥੪॥੧॥
ਮਨੁ... ਹਰ ਅਲਗ ਵਿਆਪਕ ਤੇ ਵਯਕਤੀਗਤ ਮਨ
ਸਚੁ.... ਹਰ ਅਲਗ ਵਿਆਪਕ ਤੇ ਵਯਕਤੀਗਤ ਸਚ
ਕਿਉਕੀਂ ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
ਮੰਨੁ ਧੋਵਹੁ ਸਬਦਿ ਲਾਗਹੁ ਵਿਆਪਕ ਤੇ ਵਯਕਤਿਗਤ ਮੰਨ ਵਿਆਪਕ ਤੇ ਵਯਕਤਿਗਤ ਕ੍ਰਿਯਾ ਧੋਵਹੁ ਵਿਆਪਕ ਤੇ ਵਯਕਤਿਗਤ ਸਬਦ ਵਿਚ ਵਿਆਪਕ ਤੇ ਵਯਕਤਿਗਤ ਕ੍ਰਿਯਾ ਲਾਗਹੁ
ਸਬਦਿ ਅਲਗ ਅਲਗ ਸਬਦ( ਵਿਚਾਰ) ਵਿਚ
ਚੂੰਕਿ ਹਰ ਅਲਗ ਮਨ (ਮਨੁ) ਹਰ ਅਲਗ ਸਬਦ (ਸਬਦੁ) ਕੇ ਦੁਆਰਾ ਸਾਫ ਹੋਤਾ ਹੈ ਇਸਲਿਏ
ਕਰਮ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਕਰਮ ਸਿੰਘ ਦਾ ਸਚ ਹੈ ।
ਪਰਮ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਪਰਮ ਸਿੰਘ ਦਾ ਸਚ ਹੈ ।
ਚਰਣ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਚਰਣ ਸਿੰਘ ਦਾ ਸਚ ਹੈ।
ਮਾਨ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਮਾਨ ਸਿੰਘ ਦਾ ਸਚ ਹੈ ।
ਸਾਮ ਸਿੰਘ ਦਾ ਮਨ ਜਿਸ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਸਾਮ ਸਿੰਘ ਦਾ ਸਚ ਹੈ ।
ਫੌਜਾ ਸਿੰਘ ਦਾ ਮਨ ਜਿਸ ਅਲਗ ਸਬਦ (ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਸਿਰਫ ਫੌਜਾ ਸਿੰਘ ਦਾਂ ਸਚ ਹੈ ।
*
*
*
ਹਰ ਕਿਸੀ ਦਾ ਮਨ ਜਿਸ ਅਲਗ ਅਲਗ ਸਬਦ(ਵਿਚਾਰ) ਦੇ ਨਾਲ ਸਾਫ ਹੁੰਦਾ ਹੈ ਵਹ ਹਰ ਕਿਸੀ ਦਾ ਅਪਨਾ ਅਪਨਾ ਅਲਗ ਅਲਗ ਸਚ ਹੈ । ਅਪਨੇ ਅਪਨੇ ਅਲਗ ਅਲਗ ਸਚ ਵਾਸਤੇ ਸਬਦ ਸਚੁ ਵਰਤਿਆ ਗਿਯਾ ਹੈ।ਜੋ ਵਿਆਪਕ ਤੇ ਵਯਕਤੀਗਤ ਹੈ ।
ਹਰ ਬੰਦਾ ਜਦ ਅਪਨੇ ਅਪਨੇ ਹਰ ਦਾ ਪਾਲਨ ਕਰਦਾ ਹੈ ਤਾਂ ਉਸਦੇ ਵਾਸਤੇ ਹਰਿ ਹਰਿ ਸਬਦ ਦਾ ਪ੍ਰਯੋਗ ਹੁੰਦਾ ਹੈ ।ਪਹਲਾ ਹਰਿ ਉਸਕੇ ਅਪਨੇ ਅਲਗ ਗੁਰ ਸਬਦ (ਵਿਚਾਰ) ਕੇ ਲਿਯੇ ਦੁਸਰਾ ਹਰਿ ਉਸਕੇ ਅਪਨੇ(ਅਲਗ) ਲਿਯੇ ਹੈ।
ਸੂਤ੍ਰ ਹੁਕਮਿ ਸਾਰੇ ਵਖ ਵਖ ਬੰਦੇ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦੇ ਹਨ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ।ਅਪਨੇ ਅਪਨੇ ਵਖ ਵਖ ਹੁਕਮ (ਹੁਕਮੁ) ਵਿਚ।
ਯਹੀ ਹਰਿ ਹੈ । ਯਹ ਸ਼ਬਦ ਵਿਆਪਕ ਤੇ ਵਯਕਤੀਗਤ ਹੈ।
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ {ਪੰਨਾ 165}
ਹਰਿ ਆਪੇ ਸਬਦੁ ਯਹ ਪੰਕਤੀ ਉਪਰੋਕਤ ਗਲ ਦੀ ਪੁਸਟੀ ਕਰਦੀ ਹੈ।
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ {ਪੰਨਾ 27-28
ਜਿਨ.... ਜਿਸ ਵਯਕਤੀ ਨੇ
ਸਬਦਿ..... (ਹਰ ਅਲਗ )ਵਯਕਤੀਗਤ ਗੁਰ ਸਬਦ (ਵਿਚਾਰ) ਕੋ
ਗੁਰੂ..... ਗੁਰ ਔਰ ਗੁਰੁ ਕੇ ਦੁਆਰਾ
ਸੁਣਿ ....(ਹਰ ਅਲਗ) ਨੇ ਵਯਕਤੀਗਤ ਸੁਂਣ ਕੇ
ਮੰਨਿਆ.... (ਹਰ ਅਲਗ) ਵਯਕਤੀਗਤ ਕੋ ਮਾਨ ਲਿਯਾ ਹੈ
ਤਿਨ ਮਨਿ ....ਉਸ ਹਰ ਅਲਗ ਵਯਕਤੀਗਤ ਮਨ ਵਿਚ
ਧਿਆਇਆ.... (combination ) ਵਾਲੀ ਕ੍ਰਿਯਾ
ਹਰਿ... ਹਰ ਅਲਗ ਹਰ ਵਿਚ
ਸੋਇ... ਹਰ ਅਲਗ ਕ੍ਰਿਆ
ਜਿਸ ਵਯਕਤੀ ਨੇ ਅਪਨੇ ਹਰ ਅਲਗ ਵਯਕਤੀਗਤ ਗੁਰ ਸਬਦ ਕੋ (ਸਬਦਿ) ਗੁਰੂ (ਗੁਰ ਔਰ ਗੁਰੁ )ਕੇ ਦੁਆਰਾ ਅਲਗ ਅਲਗ ਸੁਣ ਕੇ (ਸੁਣਿ) ਅਲਗ ਅਲਗ ਮਾਨ ਲਿਯਾ ਹੈ ਔਰ ਉਸੇ (ਸਬਦਿ) ਹਰ ਅਲਗ ਮਨ ਵਿਚ ਧਿਆਇਆ (combination ਵਾਲੀ ਕ੍ਰਿਯਾ) ਹੈ ਹੀ ਉਸਕਾ ਅਪਨਾ ਅਪਨਾ ਅਲਗ ਅਲਗ ਵਿਆਪਕ ਤੇ ਵਯਕਤੀਗਤ ਹਰਿ ਹੈ ।
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ
ਜੋ ਵਿਆਪਕ ਤੇ ਵਯਕਤੀਗਤ ਹਰ ਅਲਗ ਗੁਰ (ਗੁਰੁ) ਨੇ ਹਰ ਅਲਗ ਕੋ ਕਹ ਰਹੈਂ ਹੈ ੳਸੇ ਅਲਗ ਅਲਗ ਮਾਨਨਾ (ਮਾਨਹੁ) ਹੈ ਯਹੀ ਹਰਿ ਹਰਿ ਕਥਾ ਨਿਰਾਲੀ ਹੈ । ਯਹਾਂ ਪਰ ਹਰ ਅਲਗ ਨੇ ਹਰ ਅਲਗ ਕਾ ਪਾਲਨ ਕਰਨਾ ਹੈ।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ਪੰਨਾ 982
ਵਿਆਪਕ ਤੇ ਵਯਕਤੀਗਤ ਹਰ ਅਲਗ ਗੁਰ(ਗੁਰੁ) ਨੇ ਬਾਣੀ ਕੇ ਦੁਆਰਾ ਜੋ ਅਲਗ ਅਲਗ ਕਹ ਰਹੈਂ ਹੈ ੳਸੇ ਹਰ ਅਲਗ ਸੇਵਕ (ਸੇਵਕ) ਤੇ ਹਰ ਅਲਗ ਜਨ (ਜਨੁ) ਨੇ ਅਲਗ ਅਲਗ ਮਾਨੇ (ਮਾਨੈ) ਅਲਗ ਅਲਗ ਸਾੱਛਾਤ ਰੂਪ ਵਿਚ (ਪਰਤਖਿ) ਗੁਰੂ( ਗੁਰ ਔਰ ਗੁਰੁ ) ਕੇ ਦੁਆਰਾ ਨਿਸਤਾਰੇ ਜਾਵੇਗੇਂ। ਪਰਤੁੰ
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ {ਪੰਨਾ 163-164}
ਔਰ ਮੈ ਮੂਰਖ ਹੂੰ ਜੋ ਇਸੇ ਹਰਿ ਹਰਿ ਜਪੁ ਪੜ ਰਹਾਂ ਹੂੰ । ਤੋਤਾ ਰਟੰਤ ਕਰ ਰਹਾ ਹੂੰ
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ਨੰ: 266)
ਮਹਿ ਵਿਆਪਕ ਤੇ ਵਯਕਤੀਗਤ ਹਰ ਅਲਗ ਕ੍ਰਿਯਾ
ਧਰਮੁ ਵਿਆਪਕ ਤੇ ਵਯਕਤੀਗਤ ਹਰ ਕਾ ਅਲਗ ਧਰਮ
ਸਭ ਧਰਮ ਵਿਚ
ਕਰਮ ਸਿੰਘ ਕੇ ਲਿਯੇ ਕਰਮ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਪਰਮ ਸਿੰਘ ਕੇ ਲਿਯੇ ਪਰਮ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਚਰਣ ਸਿੰਘ ਕੇ ਲਿਯੇ ਚਰਣ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਮਾਨ ਸਿੰਘ ਕੇ ਲਿਯੇ ਮਾਨ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਸਾਮਸਿੰਘ ਕੇ ਲਿਯੇ ਸਾਮ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
ਫੌਜਾ ਸਿੰਘ ਕੇ ਲਿਯੇ ਫੌਜਾ ਸਿੰਘ ਕਾ ਵਯਕਤੀਗਤ ਧਰਮ ਸ੍ਰੇਸਟ ਹੈ
*
*
*ਹਰ ਕਿਸੀ ਕੇ ਲਿਯੇ ਉਸਕਾ ਅਪਨਾ ਅਪਨਾ ਅਲਗ ਅਲਗ ਵਯਕਤੀਗਤ ਧਰਮ ਹੀ ਸ੍ਰੇਸਟ ਹੈ।
ਇਸੀਲਿਯੇ ਅਗਲੀ ਪੰਕਤੀ ਵਿਚ ਹਰਿ ਕੋ ਨਾਮੁ ਸਬਦ ਆਯਾ ਹੈ ਹਰਿ ਕਾ ਮਤਲਬ ਹਰ ਕਿਸੀ ਕਾ ਅਪਨਾ ਅਪਨਾ ਅਲਗ ਅਲਗ ਵਯਕਤੀਗਤ ਨਿਰਮਲ ਹਰ ਅਲਗ ਕਰਮ (ਕਰਮੁ)
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ {ਪੰਨਾ 10}
ਹਰਿ ਸਬਦ ਆਪੇ ਗੁਰੁ ਚੇਲਾ ਹੈ ।
ਗੁਰਬਾਣੀ ਵਿਚ ਜਿਥੇ ਹਰਿ ਹਰਿ ਸਬਦ ਆਯਾ ਹੈ ਪਹਲਾ ਹਰਿ ਠਾਕੁਰ ਵਾਸਤੇ ਦੁਸਰਾ ਹਰਿ ਸੇਵਕ ਵਾਸਤੇ ਹੈ।
ਹਰਿ ਹਰਿ ਸਬਦ ਯਮਕ ਅਲੰਕਾਰ ਹੈ ਪਹਲਾ ਹਰਿ ਠਾਕੁਰ ਕੇ ਲਿਯੇ ਹੈ ਦੁਸਰਾ ਹਰਿ ਸੇਵਕ ਕੇ ਲਿਯੇ ਹੈ।
13th February 2018 8:07am
Gravatar
NARENDRA PAL SINGH SALUJA (raipur c g, India)
ਗੁਰ ਸਿਖ ਵਿਦਵਾਨਾ ਅਗੇ ਬੇਨਤੀ ਹੈ ਕਿ ਇਸ ਲੇਖ ਉਪਰ ਆਪਨੇ ਆਪਨੇ ਵੀਚਾਰ ਦੇਨ ਦਾ ਕਸਟ ਕਰਨ ।
13th February 2018 8:10am
Gravatar
Jarnail Singh (Sydney, Australia)
ਇਕ ਗੱਲ ਆਮ ਪੜ੍ਹਨ ਸੁਣਨ ਨੂੰ ਮਿਲਦੀ ਹੈ ਕਿ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਕੇ ਘਰਾਂ ਵਿੱਚੋਂ ਪੰਜਾਬੀ ਕੈਦੇ ਇਕੱਠੇ ਕਰਕੇ ਸਾੜੇ।ਅਗਰ ਕਿਸੇ ਪਾਠਕ ਲੇਖਕ ਨੂੰ ਇਸ ਕਥਨੀ ਦੇ ਭਰੋਸੇਯੋਗ ਸਰੋਤ ਦਾ ਪਤਾ ਹੈ ਤਾਂ ਕਿਰਪਾ ਕਰਕੇ ਦੱਸਣ ਦੀ ਕ੍ਰਿਪਾ ਕਰੇ।ਧੰਨਵਾਦੀ ਹੋਵਾਂਗਾ।
ਜਰਨੈਲ ਸਿੰਘ
11th February 2018 5:30pm
Gravatar
Makhan Singh Purewal (Quesnel, Canada)

ਸਿੱਖ ਮਾਰਗ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਅੱਜ ਫਰਵਰੀ 9, 2018 ਹੈ। ਤਕਨੀਕੀ ਸਮੱਸਿਆਵਾਂ ਤਕਰੀਬਨ ਹੱਲ ਹੋ ਗਈਆਂ ਹਨ। ਫਿਰ ਵੀ ਜੇ ਕਰ ਕਿਸੇ ਪਾਠਕ ਨੂੰ ਈ-ਮੇਲ ਕਰਨ ਵਿਚ, ਇੱਥੇ ਤੁਹਾਡੇ ਆਪਣੇ ਪੰਨੇ ਤੇ ਕੋਈ ਪੋਸਟ ਪਉਣ ਵਿੱਚ ਅਤੇ ਜਾਂ ਫਿਰ ਹੋਰ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਆਉਂਦੀ ਹੋਵੇ ਤਾਂ ਕਿਰਪਾ ਕਰਕੇ ਉਹ ਜਰੂਰ ਦੱਸੇ ਤਾਂ ਕਿ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ।

9th February 2018 3:23pm
Gravatar
Gurindar Singh Paul (Aurora, US)
ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥
ਭੇਖ ਤੇ ਚਿੰਨ੍ਹ ਓਹੀ ਧਾਰਨ ਕਰਦਾ ਹੈ ਜੋ ਮਨੋਂ ਮੈਲਾ ਹੋਵੇ। ਇਸੇ ਲਈ ਭੇਖੀਆਂ ਨੂੰ ਕੁਚਲ ਕੁਚੀਲ ਵੀ ਕਿਹਾ ਜਾਂਦਾ ਹੈ। ਬ੍ਰਹਮਗਿਆਨੀ ਬਾਣੀਕਾਰਾਂ ਨੇ ਭੇਖਾਂ ਤੇ ਚਿੰਨ੍ਹਾਂ ਨੂੰ ਬਿਬੇਕ ਨਾਲ ਜਿਤਨਾ ਨਕਾਰਿਆ ਹੈ, ਗੁਰਮਤਿ ਵਿਚਾਰਾਂ ਦਾ ਢੌਂਗ ਕਰਕੇ ਭੋਲੇ ਸ਼੍ਰੱਧਾਲੂਆਂ ਨੂੰ ਠੱਗਣ ਵਾਲੇ ਮਾਇਆਧਾਰੀ ਭੇਖ-ਧਾਰੀਆਂ ਨੇ ਉਨ੍ਹਾਂ (ਭੇਖਾਂ ਤੇ ਚਿੰਨ੍ਹਾਂ) ਨੂੰ ਉਸ ਤੋਂ ਅਣਗਿਣਤ ਗੁਣਾਂ ਵੱਧ ਅਪਣਾਇਆ, ਸਤਿਕਾਰਿਆ ਤੇ ਪ੍ਰਚਾਰਿਆ ਹੈ! ਗੁਰਮਤਿ ਦੇ ਪਵਿੱਤਰ ਵਿਹੜੇ ਵਿੱਚ, ਮਾਇਆ ਦੀ ਖ਼ਾਤਿਰ, ਭੇਖਾਂ ਤੇ ਚਿੰਨ੍ਹਾਂ ਦੀ ਪੂਜਾ ਕਰਵਾਈ ਤੇ ਕੀਤੀ ਜਾ ਰਹੀ ਹੈ।
ਬੜੇ ਕਸ਼ਟ ਦੀ ਗੱਲ ਹੈ ਕਿ, ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰੇ ਕਪਟੀ ਪੁਜਾਰੀਆਂ ਤੇ ਪ੍ਰਚਾਰਕਾਂ ਨੇ ਰਾਮੁ ਨੂੰ ਸਿਰਫ਼ ਖਿਲਉਨਾ ਹੀ ਨਹੀਂ ਜਾਣਿਆ ਸਗੋਂ, ਉਸ (ਰਾਮ, ਪ੍ਰਭੂ-ਪਰਮਾਤਮਾ) ਨੂੰ ਵਾਸਤਵ ਵਿੱਚ ਛੁਣਛੁਣੇ ਦੀ ਤਰ੍ਹਾਂ ਬੇਤਹਾਸ਼ਾ ਤੇ ਬੇਸੁਰਾ ਛਣਕਾਈ ਜਾ ਰਹੇ ਹਨ। ਅਸੀਂ ‘ਸਿੱਖ’ ਵੀ ਕਿਤਨੇ ਬੂਝੜ ਹਾਂ ਕਿ ਬਿਨਾਂ ਸੋਚੇ ਸਮਝੇ ਕਪਟੀ ਭੇਖੀਆਂ ਦੇ ਵਜਾਏ ਛੁਣਛੁਣੇ ਦੀ ਬੇਸੁਰੀ ਤਾਲ ’ਤੇ ਝੂਮੀ ਜਾ ਰਹੇ ਹਾਂ!
ਸ: ਮਨੋਹਰ ਸਿੰਘ ਪੁਰੇਵਾਲ ਜੀ, ਭੇਖ ਤੇ ਚਿੰਨ੍ਹਾਂ ਦੇ ਸੁਆਰਥੀ ਸਮਰਥਕਾਂ ਨੇ ਸਭ ਪਾਸੇ ਅਗਿਆਨਤਾ ਦਾ ਅਨ੍ਹੇਰਾ ਕਰ ਰੱਖਿਆ ਹੈ! ਆਪ ਜਿਹੇ ਜਾਗ੍ਰਿਤ ਸੱਜਨਾਂ ਨੂੰ ਬੇਨਤੀ ਹੈ ਕਿ ਨਿਮਾਣੇ ਜੁਗਨੂੰਆਂ ਦੀ ਤਰ੍ਹਾਂ ਅਗਿਆਨਤਾ ਦੇ ਇਸ ਘੁਪ ਅਨ੍ਹੇਰੇ ਵਿੱਚ ਗੁਰਬਾਣੀ ਦਾ ਚਾਨਣ ਖਿਲਾਰਦੇ ਰਹੋ; ਸ਼ਾਇਦ! ਕਿਸੇ ਕਰਮਾਂ ਵਾਲੇ ਦੇ ਹਿਰਦੇ ਵਿੱਚ ਗੁਰਬਾਣੀ/ਗੁਰਮਤਿ ਦਾ ਇਲਾਹੀ ਚਾਨਣ ਪ੍ਰਵੇਸ਼ ਕਰ ਜਾਵੇ!
ਗੁਰਬਾਣੀ ਇਸੁ ਜਗੁ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥
30th January 2018 11:43am
Gravatar
NARENDRA PAL SINGH SALUJA (raipur c g, India)
ਹਰਿ ਔਰ ਹਰਿ ਹਰਿ
ਹਰਿ ਸਬਦ ਵਿਆਪਕ ਤੇ ਵਯਕਤੀਗਤ ਹੈ।
ਹਰਿ ਸਬਦ ਕਾ ਅਰਥ ਹਰ ਵਯਕਤੀ ਦਾ ਅਪਨਾ ਅਪਨਾ ਅਲਗ ਅਲਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਹ ਸਾਰੇ ਸਬਦ ਹਨ ਜਿਸਦੇ ਆਖਰੀ ਅਖਰ ਨੂ ਔਕੜ ਦੀ ਮਾਤ੍ਰਾ ਲਗੀ ਹੈ ਹਰ ਅਲਗ ਅਲਗ ਕੋ ਏਕ ਸਾਥ ਮਿਲਾਨੇ ਕੇ ਬਾਦ ਭੀ ਉਸੇ ਹਰਿ ਹੀ ਕਹਤੇ ਹੈ। ਜਿਸਮੇ ਸੇ ਸਬਦੁ ਪ੍ਰਮੁਖ ਹੈ ਹਰ ਵਯਕਤੀ ਕੇ ਅਪਨੇ ਅਪਨੇ ਅਲਗ ਅਲਗ ਏਕ ਸਬਦ ( ਏਕੁ ਸਬਦੁ ) ਕੋ ਹਰਿ ਕਹਤੇ ਹੈ । ਹਰ ਵਯਕਤੀ ਕਾ ਅਪਨਾ ਅਪਨਾ ਅਲਗ ਅਲਗ ਏਕ ਸਬਦ ( ਏਕੁ ਸਬਦੁ ) ਹੀ ਹਰਿ ਹੈ[ ਦੁਸਰਾ ਹਰ ਵਯਕਤੀ ਅਪਨੇ ਆਪ ਮੇ ਹਰਿ ਹੈ । ਏਕੁ ਸਬਦੁ ਪਹਲਾ ਹਰਿ ਹੈ ਦੁਸਰਾ ਹਰਿ ਹਰ ਵਯਕਤੀ ਖੁਦ ਹੈ । ਇਸੇ ਹੀ ਖੁਦਾਇ ਕਹਤੇ ਹੈ ਹਰਿ ਔਰ ਹਰਿ ਕੇ ਮੇਲ ਕੋ ਹਰਿ ਹਰਿ ਕਹਤੇ ਹੈ ਹਰ ਅਲਗ ਦਾ ਹਰ ਅਲਗ ਦੇ ਨਾਲ ਮੇਲ (combination) ਖੁਦ ਦਾ ਖੁਦ ਦੇ ਨਾਲ ਮੇਲ ਖੁਦਾ

1 ਏਕੁ ਸਬਦੁ ਹੀ ਹਰਿ ਹੈ ਇਸਕੀ ਪੁਸਟੀ ਨੀਚੇ ਲਿਖੀ ਪੰਕਤਿਆਂ ਕਰ ਰਹਿਆਂ ਹਨ
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥ {ਪੰਨਾ 165}
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ {ਪੰਨਾ 27}
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥ {ਪੰਨਾ 29}
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥{ਪੰਨਾ 30}
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥ {ਪੰਨਾ 31}
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ {ਪੰਨਾ 32}
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ {ਪੰਨਾ 33}
ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥ {ਪੰਨਾ 36}
ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥ {ਪੰਨਾ 67-68}
2 ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ {ਪੰਨਾ 27-28}
ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥{ਪੰਨਾ 36}
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ {ਪੰਨਾ 39-
ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥{ਪੰਨਾ 66}

3 ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ {ਪੰਨਾ 10} ਮਤਲਬ ਆਪੇ ਗੁਰੁ ਚੇਲਾ ਹੈ
4 ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥ {ਪੰਨਾ 66}
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
5 ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥ {ਪੰਨਾ 41} ਹਰਿ ਹੀ ਸਤਿਗੁਰੁ ਹੈ ।
6 ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਮਤਲਬ ਅਲਗ
7 ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥॥ {ਪੰਨਾ 36} ਹਰਿ ਹਰਿ । ਪਹਲਾ ਹਰਿ ਏਕੁ ਸਬਦੁ ਕੇ ਲਿਯੇ ਦੁਸਰਾ ਹਰਿ ਅਲਗ ਵਯਕਤੀ ਕੇ ਲਿਯੇ ।
8 ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ {ਪੰਨਾ 921}
9 ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ {ਪੰਨਾ 1408}

10 ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
1 ਹਰ ਕਿਸੀ ਕਾ ਅਪਨਾ ਅਪਨਾ ਅਲਗ ਅਲਗ ਏਕ ਸਬਦ (ਸਬਦੁ) ਹੀ ਹਰਿ ਹੈ ਜੋ ਕਿ ਵਿਆਪਕ ਤੇ ਵਯਕਤੀਗਤ ਹੈ
2 ਜੋ ਕਿ ਗੁਰ ਕੇ ਦੁਆਰਾ ਬਤਾਯਾ ਜਾਤਾ ਹੈ ਵਹੀ ਹਰਿ ਹੈ । ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥{ਪੰਨਾ 36}
3 ਹਰਿ ਸਬਦ ਆਪੇ ਗੁਰੁ ਚੇਲਾ ਹੈ।
4 ਹਰਿ ਏਕ ਨਹੀ ਇਕੁ ਔਰ ਏਕੁ ਹੈ ਮਤਲਬ ਵਿਆਪਕ ਤੇ ਵਯਕਤੀਗਤ ਹੈ।
5 ਹਰਿ ਹੀ ਸਤਿਗੁਰੁ ਹੈ।
6 ਹਰਿ ਕਾ ਮਤਲਬ ਅਲਗ ਹੋਤਾ ਹੈ
7 ਹਰ ਕਿਸੀ ਕਾ ਅਪਨਾ ਅਪਨਾ ਅਲਗ ਅਲਗ ਕੁਛ ਭੀ ਕੋ ਹਰਿ ਹਰਿ ਹੀ ਕਹਤੇ ਹੈ ।
ਪਹਲਾ ਹਰਿ ਹਰ ਅਲਗ ਅਲਗ ਵਯਕਤੀ ਕੇ ਲਿਯੇ ਹੈ ਦੁਸਰਾ ਹਰਿ ਕੁਛ ਭੀ ਹੋ ਸਕਤਾ ਹੈ ਜਿਸਮੇ ਸਬਦੁ ਪ੍ਰਮੁਖ ਹੈ
ਹਰ ਅਲਗ ਦਾ ਹਰ ਅਲਗ ਦੇ ਨਾਲ ਮੇਲ ਹੈ। ਹਰਿ ਹਰਿ ਨਾਮੁ । ਹਰਿ ਹਰਿ ਯਮਕ ਅਲੰਕਾਰ ਹੈ

8 ਹਰਿ ਮਾਤਾ ਕੋ ਕਹਤੇ ਹੈ ਪਿਤਾ ਕੋ ਭੀ ਹਰਿ ਹੀ ਕਹਤੇ ਹੈ ਇਸਤਰੀ ਲਿੰਗ ਭੀ ਹੈ ਪੁਲਿੰਗ ਭੀ ਹੈ
9 ਹਰਿ ਹੀ ਮਾਤਾ ਹੈ ਹਰਿ ਹੀ ਪਿਤਾ ਹੈ। ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ {ਪੰਨਾ 921}
10 ਹਰਿ ਮਿਲੈ ਹਰਿ ਵਸੈ ਹਰਿ ਪਾਈਐ ਹਰਿ ਸਿਉ ਰਹੈ ਹਰਿ ਨਾਮੁ ਵਸੈ ਹਰਿ ਸੇਵੀਐ ॥ਐ ਸਾਰੀ ਕ੍ਰਿਆਯੇ ਬਹੁ ਵਚਨ ਦੀ ਹੈ । ਇਸਲਿਯੇ ਹਰਿ ਸਬਦ ਬਹੁ ਵਚਨ ਹੈ ।
11 ਜੋਤਿ ਰੂਪਿ ਹਰਿ ਆਪਿ ਹੀ ਗੁਰੂ ਨਾਨਕੁ ਹੈ
ਨਾਨਕੁ ਸਬਦ ਵਿਆਪਕ ਤੇ ਵਯਕਤੀਗਤ ਹੈ । ਜਿਸਕਾ ਅਰਥ ਹੈ ਜਿਸਮੇ ਹਉਮੈ ਨਹੀਂ ਹੈ
ਹਰਿ ਸਬਦ ਭੀ ਵਿਆਪਕ ਤੇ ਵਯਕਤੀਗਤ ਹੈ ।
ਹਰਿ ਭੀ ਨਾਨਕੁ ਹੈ ।
ਹਰਿ ਔਰ ਨਾਨਕੁ ਕਾ ਮੇਲ ( combination ) ਹੈ ।
ਹਰ ਕਿਸੀ ਨੇ ਅਪਨੀ ਅਪਨੀ ਹਉਮੈ ਕੋ ਛੋੜਨਾ ਹੈ ।
ਹਰਿ ਹਰਿ ਹੈ ।

ਪੰਨਾ 849, ਸਤਰ 6
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥
ਪੰਨਾ 1003, ਸਤਰ 5
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥
ਪੰਨਾ 909, ਸਤਰ 2
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥ {ਪੰਨਾ 11}
ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥{ਪੰਨਾ 516}
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ {ਪੰਨਾ 1060}
ਗਉੜੀ ਪੂਰਬੀ ਮਹਲਾ ੪ ॥ ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥ {ਪੰਨਾ 172}
ਹਰਿ ਸਬਦ ਦਾ ਪਦ ਪਰਿਚਯ
ਜਾਤਿ ਵਾਚਕ ਸਂਗਯਾ ਬਹੁ ਵਚਨ ਇਸਤਰੀ ਲਿੰਗ ਭੀ ਪੁਲਿੰਗ ਭੀ ਕਾਰਕ ਕਰਤਾ ਕਰਮ ਸੰਬਧ
29th January 2018 8:35am
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1-ਕੁੱਝ ਤਕਨੀਕੀ ਕਾਰਨਾ ਕਰਕੇ ਆਉਣ ਵਾਲੇ ਕੁੱਝ ਦਿਨਾ ਵਿੱਚ ‘ਸਿੱਖ ਮਾਰਗ’ ਨੂੰ ਪੜ੍ਹਨ ਵਿੱਚ ਕੁੱਝ ਦਿੱਕਤ ਆ ਸਕਦੀ ਹੈ। ਇਹ ਤੁਹਾਡਾ ਆਪਣਾ ਪੰਨਾ ਵੀ ਕੁੱਝ ਸਮੇ ਲਈ ਬੰਦ ਰਹੇਗਾ।
2- ਮਿਲੀ ਜਾਣਕਾਰੀ ਅਨੁਸਾਰ ਸ: ਗੁਰਮੀਤ ਸਿੰਘ ਜੀ ਅਸਟ੍ਰੇਲੀਆ ਵਾਲੇ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁੱਝ ਸਮੇ ਤੋਂ ਬਿਮਾਰ ਚਲੇ ਆ ਰਹੇ ਸਨ। ਇਸੇ ਕਰਕੇ ਪਿਛਲੇ ਕੁੱਝ ਸਮੇ ਤੋਂ ਉਹਨਾ ਦੀਆਂ ਲਿਖਤਾਂ, ਕੁਮਿੰਟਸ ਅਤੇ ਈ-ਮੇਲ ਪੜ੍ਹਨ ਲਈ ਨਹੀਂ ਮਿਲ ਰਹੇ ਸਨ। ਗੁਰਮਤਿ ਦੀ ਜਿਹੜੀ ਗੱਲ ਉਹਨਾ ਦੀ ਸਮਝ ਵਿੱਚ ਆ ਗਈ ਸੀ ਉਸ ਬਾਰੇ ਉਹ ਬੇ-ਖੌਫ ਹੋ ਕੇ ਲਿਖਦੇ ਰਹੇ ਹਨ। ਉਹ ਭਾਵੇਂ ਅਖੌਤੀ ਦਸਮ ਗ੍ਰੰਥ ਅਤੇ ਜਾਂ ਫਿਰ ਅਕਾਲ ਤਖ਼ਤ। ਇਹਨਾ ਬਾਰੇ ਉਹਨਾ ਨੇ ਆਪਣਾ ਪੂਰਾ ਯੋਗਦਾਨ ਪਾਇਆ ਹੈ। ਉਹਨਾ ਦੇ ਕਾਫੀ ਸਾਰੇ ਲੇਖ ‘ਸਿੱਖ ਮਾਰਗ’ ਤੇ ਪੜ੍ਹੇ ਜਾ ਸਕਦੇ ਹਨ। ਕੁੱਝ ਕੁ ਮੁੱਦਿਆ ਬਾਰੇ ਉਹਨਾ ਦੇ ਬਾਕੀ ਹੋਰ ਲੇਖਕਾਂ ਨਾਲ ਕੁੱਝ ਮੱਤਭੇਦ ਜਰੂਰ ਸਨ ਖਾਸ ਕਰਕੇ ਨਾਨਕ ਸ਼ਾਹੀ ਕੈਲੰਡਰ ਬਾਰੇ। ਪਰ ਉਹਨਾ ਨੇ ਕਾਫੀ ਸਿਆਣੀ ਉਮਰ ਹੋਣ ਦੇ ਬਾਵਜੂਦ ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਲਿਖ ਕੇ ਆਪਣਾ ਕਾਫੀ ਯੋਗਦਾਨ ਪਾਇਆ ਹੈ। ‘ਸਿੱਖ ਮਾਰਗ’ ਤੇ ਲਿਖਣ ਵਾਲਾ ਇੱਕ ਹੋਰ ਲੇਖਕ ਵਿਛੜ ਗਿਆ ਹੈ।

28th January 2018 5:24pm
Gravatar
Sarbjit Singh (sacramrnto, US)
ਗੱਲ ਪਿਛਲੀ ਸਦੀ ਦੀ ਹੈ। ਜਦੋ ਹਰਦੇਵ ਸਿੰਘ ਸ਼ੇਰਗਿੱਲ ਨੇ ਇਕ ਪੱਤਰ "ਸਿੱਖ ਦੀ ਤਲਾਸ਼" ਲਿਖਿਆ ਸੀ। ਅਸੀ ਉਹ ਪੱਤਰ ਪੜ੍ਹ ਕੇ ਉਸ ਨੁੂੰ ਮਿਲਣ ਗਏ ਸੀ। ਉਸ ਮਿਲਣੀ ਵਿੱਚ ਪਹਿਲੀ ਵਾਰ ਸ.ਗੁਰਮੀਤ ਸਿੰਘ ਜੀ ਦਾ ਨਾਮ ਸੁਣਿਆ ਸੀ। ਉਸ ਤੋਂ ਪਿਛੋ "ਸਿਖ ਮਾਰਗ" ਤੇ ਉਨ੍ਹਾਂ ਦੀਆ ਲਿਖਤਾਂ ਪੜੀਆਂ, ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ, ਫੂਨ ਅਤੇ ਈ ਮੇਲ ਰਾਹੀ ਸੰਪਰਕ ਵਿੱਚ ਰਹੇ। ਜਿਵੇ ਕੇ ਸ. ਮੱਖਣ ਸਿੰਘ ਜੀ ਨੇ ਲਿਖਿਆ ਹੈ ਕਿ ਕੈਲੰਡਰ ਬਾਰੇ ਮੱਤ ਭੇਦ ਵੀ ਰਹੇ। ਪਰ ਕਦੇ ਵੀ ਮਨਭੇਦ ਨਹੀ ਪੈਦਾ ਹੋਇਆ। ਜਦੋਂ ਕਦੇ ਵੀ ਕੋਈ ਸਵਾਲ, ਜਾਣਕਾਰੀ ਜਾ ਕਿਸੇ ਦਸਤਾਵੇਜ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਤਾਂ 24 ਘੰਟਿਆ ਦੇ ਅੰਦਰ-ਅੰਦਰ ਉਨ੍ਹਾਂ ਤੋਂ ਸਹਿਯੋਗ ਮਿਲਿਆ। ਸਿੱਖ ਮਾਰਗ ਦੇ ਮੁਢਲੇ ਮੈਬਰਾ `ਚ ਇਕ ਸੱਜਣ ਦਾ ਤੁਰ ਜਾਣਾ ਦਾ ਅਫਸੋਸ ਹੈ। ਪ੍ਰਮਾਤਮਾ ਉਨ੍ਹਾ ਦੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
28th January 2018 7:45pm
Gravatar
Eng Darshan Singh Khalsa (Sydney, Australia)
** ਵੀਰ ਗੁਰਮੀਤ ਸਿੰਘ ਅਸਟਰੇਲੀਆ, 26 ਜਨਵਰੀ 2018 ਇਸ ਫਾਨੀ ਜਗਤ ਨੂੰ ਅਲਵਿਦਾ ਕਹਿ ਗਏ। ਵੀਰ ਗੁਰਮੀਤ ਸਿੰਘ ਜੀ ਮੈਨੂੰ 1996 ਵਿਚ ਸਿਡਨੀ (ਅਸਟਰੇਲੀਆ) ਵਿਚ ਮਿਲੇ ਸਨ। ਗੁਰਮੱਤ ਬਾਰੇ ਸਾਡੇ ਵਿਚਾਰਾਂ ਵਿਚ ਇਕਸਾਰਤਾ ਹੋਣ ਕਰਕੇ ਬਹੁਤ ਨਜ਼ਦੀਕੀਆਂ ਬਣ ਗਈਆਂ ਸਨ। ਆਪਣੀ ਗੁਰਮੱਤ ਅਨੁਸਾਰੀ ਵਿਚਾਰਾਂ ਨੂੰ ਬੜੀ ਬੇਬਾਕੀ ਨਾਲ ਕਹਿ ਦਿੰਦੇ ਸਨ। ਸੰਨ 1999 ਦੀ ਯਾਦ ਹੈ ਗੁਰਦੁਆਰਾ ਸਾਹਿਬ ਪਾਰਕਲੀ ਦੀ ਨਵੀਂ ਬਿੰਲਡਿੰਗ ਬਣੀ ਤਾਂ ਪ੍ਰਬੰਧਕਾਂ ਵਿਚੋਂ ਕਿਸੇ ਵੀਰ ਨੇ ਇੰਡੀਆ ਤੋਂ 10ਵੇਂ ਗੁਰੁ ਦੀਆਂ ਵੱਡੀਆਂ ਵੱਡੀਆਂ ਤਿੰਨ ਚਾਰ ਫੋਟੋਆਂ ਲਿਆਂਦੀਆਂ, ਜੋ ਗੁਰਦੁਆਰਾ ਸਾਹਿਬ ਦੇ ਅੰਦਰ ਸਾਹਮਣੇ ਦੀਵਾਰ ਤੇ ਲਗਾ ਦਿੱਤੀਆਂ ਗਈਆਂ।
** ਜਦ ਵੀਰ ਗੁਰਮੀਤ ਸਿੰਘ ਜੀ ਨੇ ਵੇਖਿਆ ਤਾਂ ਉਸੇ ਵਕਤ ਇਹਨਾਂ ਤਸਵੀਰਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੀਵਾਰਾਂ ਉਪਰ ਲਾਉਣ ਦਾ ਇਤਰਾਜ਼ ਗੁਰਦੁਆਰਾ ਮੈਨੇਜਰ ਸਾਹਿਬ ਕੋਲ ਕੀਤਾ।ਕਾਫੀ ਤਲਖ਼ਬਾਜ਼ੀ ਹੋਈ। ਆਖਿਰ ਪ੍ਰਬੰਧਕਾਂ ਨੂੰ ਉਹਨਾਂ ਤਸਵੀਰਾਂ ਨੂੰ ਉਤਾਰਨਾ ਹੀ ਪਿਆ।
** ਵੀਰ ਜੀ ਦਾ ਮੰਨਣਾ ਸੀ, ਸਿੱਖ ਸਮਾਜ ਦੇ ਗੁਰਮੱਤ ਗਿਆਨ ਪ੍ਰਤੀ ਅਵੇਸਲੇਪਣ ਦਾ ਮੁੱਖ ਕਾਰਨ ਅਗਿਆਨਤਾ ਅਤੇ ਗੁਰਬਾਣੀ ਪੜ੍ਹਨ/ਸੁਨਣ ਸਿੱਖਣ ਪ੍ਰਤੀ ਉਦਾਸੀਨਤਾ ਹੈ। ਸਿੱਖ ਸਮਾਜ ਵਿਚ ਰਾਜਨੀਤਿਕ ਜਮਾਤਾਂ ਦਾ ਦਬਦਬਾ ਹੈ, ਇਸੇ ਲਈ ਰਾਜਨੀਤਿਕ ਜਮਾਤਾਂ ਨੇ ਸਿੱਖਾਂ ਦੇ ਧਾਰਮਿੱਕ ਅਸਥਾਨਾਂ ਉਪਰ ਕਬਜ਼ਾ ਕੀਤਾ ਹੋਇਆ ਹੈ। ਇਸੇ ਲਈ ਕਿਸੇ ਸਿੱਖੀ ਧਾਰਮਿੱਕ ਮਸਲੇ ਦਾ ਹੱਲ ਨਹੀਂ ਨਿਕਲਦਾ। ਜਿਸ ਲਈ ਉਹ ਸਾਰੇ ਧਾਰਮਿੱਕ ਸਥਾਨਾਂ ਦੇ ਮੁੱਖ ਸੇਵਾਦਾਰਾਂ ਨੂੰ ਗਾਹੇ-ਬਗਾਹੇ ਚਿੱਠੀਆਂ ਲਿਖਦੇ ਰਹਿੰਦੇ ਸਨ। ਇਕ ਸੱਚੇ ਸੁੱਚੇ ਪੰਥ ਦਰਦੀ ਸਨ।
** ਵੀਰ ਜੀ ਦੇ ਪਾਸ ‘ਜਸਟਿਸ ਔਫ ਪੀਸ’ ਦਾ ਅਹੁਦਾ ਵੀ ਸੀ। ਐਨੇ ਮਿਲਾਪੜੇ ਸਨ ਕਿ ਅਗਰ ਕਿਸੇ ਭੈਣ-ਭਾਈ ਨੇ ਰਾਤ ਨੂੰ ਆ ਕੇ ਦਰਵਾਜ਼ਾ ਖੜ-ਖੜਾ ਦਿੱਤਾ, ਕਿ ਤੁਹਾਡੇ ਸਿਗਨੇਚਰ ਦੀ ਲੋੜ ਹੈ ਤਾਂ ਕਦੇ ਨਾਂਹ ਨਹੀਂ ਸਨ ਕਰਦੇ।
** ਕੁੱਦਰਤ ਦੇ ਵਿੱਧੀ ਵਿਧਾਨ ਦੇ ਤਹਿਤ ਜਾਣਾ ਤਾਂ ਆਪਾਂ ਸਾਰਿਆਂ ਨੇ ਹੈ, ਵੀਰ ਗੁਰਮੀਤ ਸਿੰਘ ਜੀ ਵੀ ਆਪਣੀ ਵਾਰੀ ਦੇ ਅਨੁਸਾਰੀ ਸਾਨੂੰ ਅਲਵਿੱਦਾ ਆਖ ਗਏ। ਇੱਕ ਸੁਚੱਜੇ ਸਿੱਖ ਚਿੰਤਕ ਵਜੋਂ ਉਹਨਾਂ ਦੀ ਯਾਦ ਹਮੇਂਸ਼ਾ ਗੁਰਮੱਤ ਪ੍ਰੇਮੀਆਂ ਦੇ ਮਨਾਂ ਵਿਚ ਰਹੇਗੀ।
** ਅਕਾਲ-ਪੁਰਖ ਜੀ ਗੁਰਸਿੱਖ ਪ੍ਰੀਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।

**ਇੰਜ ਦਰਸ਼ਨ ਸਿੰਘ ਖਾਲਸਾ,
ਸਿੱਡਨੀ (ਅਸਟਰੇਲੀਆ)
29th January 2018 10:18pm
Gravatar
Gurindar Singh Paul (Aurora, US)
ਸ: ਰਵਿੰਦਰ ਸਿੰਘ ਜੀ,
ਆਪ ਨੇ ਮੇਰੀ ਬੇਨਤੀ ਕਿ, “ਸ਼ੇਖ ਫ਼ਰੀਦ ਜੀ ਦੀ ਬਾਣੀ-੦੯” ਅਤੇ “ਅਰਦਾਸ” ਉੱਤੇ ਲਿਖੇ ਲੇਖ ਨੂੰ ਪੜ੍ਹਨ ਦਾ ਕਸ਼ਟ ਕਰਨਾ, ਨੂੰ ਅਣਗੌਲਿਆ ਕਰਕੇ ਕੁਝ ਹੋਰ ਸਵਾਲ ਦਾਗ ਦਿੱਤੇ! ਆਪ ਨੇ ਲਿਖਿਆ ਹੈ ਕਿ, “ਪੰਜੇ ਵਖਤ ਮਸੀਤ ਜਾਣ ਦਾ ਭਾਵ ੫ ਰਸਮੀ ਨਮਾਜ਼ਾਂ ਹੀ ਬਣਦਾ ਹੈ ਮੇਰੀ ਸਮਝ ਅਨੁਸਾਰ।” ਤੁਹਾਡੀ “ਸਮਝ” ਦਾ ਆਧਾਰ ਤੁਹਾਡੀ ਨਿੱਜੀ ਸੋਚ ਹੈ, ਫ਼ਰੀਦ ਜੀ ਦੀ ਬਾਣੀ ਨਹੀਂ! ਤੁਹਾਨੂੰ ਆਪਣੀ ਸਮਝ ਬਦਲਨ ਲਈ ਫ਼ਰੀਦ ਜੀ ਦੀ ਸਾਰੀ ਬਾਣੀ ਆਪ ਸਮਝਣੀ ਹੋਵੇ ਗੀ! ਪਹਿਲਾ, ਸ਼ਲੋਕ ਨੰ: ੭੦ ਉੱਤੇ ਮੈਂ ਚਾਰ ਕੁ ਸਤਰਾਂ ਲਿਖੀਆਂ ਹਨ, ਉਨ੍ਹਾਂ ਨੂੰ ਜ਼ਰੂਰ ਪੜ੍ਹੋ। ਦੂਜਾ, ਨਮਾਜ਼ ਅਤੇ ਕਲਮੇ ਵਿੱਚ ਹਜ਼ਰਤ ਮੁਹੰਮਦ ਦਾ ਨਾਮ ਜ਼ਰੂਰ ਹੁੰਦਾ ਹੈ! ਪਰੰਤੂ ਫ਼ਰੀਦ ਜੀ ਦੀ ਸਾਰੀ ਬਾਣੀ ਵਿੱਚ ਹਜ਼ਰਤ ਮੁਹੰਮਦ ਦਾ ਨਾਮ ਨਹੀਂ ਹੈ! ਸਿਰਫ਼ ਅਲਹ, ਰਬ ਜਾਂ ਸਾਂਈ ਦਾ ਜ਼ਿਕਰ ਹੀ ਹੈ। ਤੀਜਾ, ਫ਼ਰੀਦ ਜੀ ਦੀ ਬਾਣੀ ਨੂੰ ਧਿਆਨ ਨਾਲ ਵਿਚਾਰਿਆਂ ਇਹ ਸੱਚ ਸਾਹਮਨੇ ਆਉਂਦਾ ਹੈ ਕਿ, ਗੁਰੂ ਨਾਨਕ ਦੇਵ ਜੀ ਤੋਂ ੩੦੦ ਸਾਲ ਪਹਿਲਾਂ, ਗੁਰਮਤਿ ਦੇ ਲਗ ਪਗ ਸਾਰੇ ਸਿੱਧਾਂਤ ਫ਼ਰੀਦ-ਬਾਣੀ ਵਿੱਚ ਦ੍ਰਿੜਾਏ ਗਏ ਹਨ।
28th January 2018 7:13am
First < 6 7 8 9 10 > Last
Page 8 of 52

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the sum of 1 + 2 + 3?
 
Enter answer:
 
Remember my form inputs on this computer.
 
 
Powered by Commentics

.