.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (939)

Topic: Tuhada Apna
Sort
First < 4 5 6 7 8 > Last
Facebookdel.icio.usStumbleUponDiggGoogle+TwitterLinkedIn
Gravatar
Sarbjit Singh (sacramrnto, US)
ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਮਿਤੀ:- ੧੧ ਪੋਹ, ਸੰਮਤ ੫੪੯ ਨਾਨਕਸ਼ਾਹੀ
ਸ. ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੇ ਵੱਲੋਂ ਦਿੱਤੀ ਗਈ ਇਕ ਲੱਖ ਦੀ ਚੁਣੌਤੀ ਨੂੰ ਪ੍ਰਵਾਨ ਕਰਦੇ ਹੋਏ, ਮੈਂ 2 ਦਸੰਬਰ 2017 ਈ: ਨੂੰ ਈ ਮੇਲ ਰਾਹੀ ਪੱਤਰ ਭੇਜਿਆ ਸੀ। ਉਹ ਪੱਤਰ Sikh Marg.Com ਤੇ ਵੀ ਛੱਪ ਚੁੱਕਾ ਹੈ। ਮੈਂ ਤੁਹਾਡੀ ਚੁਣੌਤੀ ਨੂੰ ਪ੍ਰਵਾਨ ਕਰਨ ਦੇ ਨਾਲ-ਨਾਲ, ਤੂਹਾਨੂੰ ਸੁਰੱਖਿਅਤ ਲਾਂਘਾ ਵੀ ਦਿੱਤਾ ਸੀ, “ਜੇ ਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ, 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾ-ਪਹਿਲਾ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ”। ਦਿੱਤੇ ਗਏ ਸਮੇਂ ਵਿਚ ਤੁਸੀਂ ਆਪਣੀ ਚੁਣੌਤੀ ਨੂੰ ਵਾਪਸ ਨਹੀਂ ਲਿਆ।
ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ ਮੁਤਾਬਕ, 10 ਦਸੰਬਰ ਨੂੰ ਆਪਣੇ ਪੱਤਰ ਰਾਹੀ ਨਾਨਕਸ਼ਾਹੀ ਕੈਲੰਡਰ ਦੀ ਇਕ ਸੂਰਜੀ ਤਾਰੀਖ (23 ਪੋਹ), ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦੇ ਹਵਾਲੇ ਨਾਲ ਹੀ ਸਹੀ ਸਾਬਿਤ ਕਰਕੇ, ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਦੇ ਇਨਾਮ ਤੇ ਆਪਣਾ ਦਾਵਾ ਜਤਾਇਆ ਸੀ। ਪਰ ਤੁਸੀਂ ਕੋਈ ਹੁੰਗਾਰਾ ਨਹੀ ਭਰਿਆ। ਆਪਣੇ ਤੀਜੇ ਪੱਤਰ (12/17/2017 ਈ:) ਰਾਹੀ ਮੈਂ ਫੇਰ ਆਪ ਨੂੰ ਯਾਦ ਕਰਵਾਇਆ ਸੀ ਅਤੇ ਸ਼ਰਤ ਵਾਲੀ ਰਾਸ਼ੀ ਪੁੱਜਦੀ ਕਰਨ ਦੀ ਬੇਨਤੀ ਕੀਤੀ ਸੀ। ਆਪ ਨੇ ਹੁਣ ਵੀ ਕੋਈ ਜਵਾਬ ਨਹੀ ਦਿੱਤਾ।

ਨਿਸ਼ਾਨ ਜੀ, ਤੂਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਜੂਨ ਵਿਚ ਆਪਣੀ ਟੈਲੀਫ਼ੋਨ ਤੇ ਹੋਈ ਗੱਲਬਾਤ ਵਿਚ ਤੁਸੀਂ ਮੰਨਿਆ ਸੀ ਕਿ ਮੈਂ ਵਿਚਾਰ-ਚਰਚਾ ਕਰਨ ਨੂੰ ਤਿਆਰ ਹਾਂ। ਇਸੇ ਸਬੰਧ ਵਿੱਚ ਇਕ ਈ ਮੇਲ (13 ਜੂਨ 2016 ਈ:) ਆਪ ਸਮੇਤ ਡਾ ਪ੍ਰਿਤਪਾਲ ਸਿੰਘ ਅਤੇ ਜਸਵੰਤ ਸਿੰਘ ਹੋਠੀ ਨੂੰ ਭੇਜ ਕੇ ਸੰਬਾਦ ਆਰੰਭ ਕਰਨ ਦੀ ਬੇਨਤੀ ਕੀਤੀ ਸੀ। ਜਦੋਂ ਆਪ ਵੱਲੋਂ ਕੋਈ ਜਵਾਬ ਨਾ ਆਇਆ ਤਾਂ 28 ਜੂਨ 2016 ਈ: ਨੂੰ, ਈ ਮੇਲ ਰਾਹੀ ਯਾਦ ਵੀ ਕਰਵਾਇਆ ਸੀ। ਪਰ ਤੁਸੀਂ ਫੇਰ ਵੀ ਕੋਈ ਜਵਾਬ ਨਹੀ ਸੀ ਦਿੱਤਾ। ਪਿਛਲੇ 7 ਸਾਲਾਂ ਤੋਂ (ਮਾਰਚ 2010 ਈ:) ਆਖ਼ਬਾਰਾਂ ਵਿਚ ਛਪੇ ਤੁਹਾਡੇ ਹਰ ਸਵਾਲ ਦਾ ਜਵਾਬ ਮੇਰੇ ਵੱਲੋਂ ਦਿੱਤਾ ਗਿਆ ਹੈ। ਪਰ ਆਪ ਨੇ ਕਦੇ ਵੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦੀ ਪਰਖ-ਪੜਚੋਲ 15 ਜੁਲਾਈ 2017 ਈ: ਦਿਨ ਸ਼ਨਿਚਰਵਾਰ ਨੂੰ, ਸਿਆਟਲ ਵਿਖੇ ਅੰਤਰਾਸ਼ਟਰੀ ਸੈਮੀਨਾਰ ਵਿੱਚ ਕੀਤੀ ਸੀ। ਆਪ ਨੇ ਚੁੱਪ ਰਹਿਣ `ਚ ਹੀ ਭਲਾਈ ਸਮਝੀ। ਤੁਹਾਨੂੰ ਪ੍ਰਬੰਧਕਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਆ ਮਿਲ ਬੈਠ ਕਿ ਵਿਚਾਰ ਕਰੀਏ। ਪਰ ਤੁਸੀਂ 100 ਮੀਲ ਦਾ ਸਫ਼ਰ ਤਹਿ ਕਰਕੇ, ਉਥੇ ਪੁੱਜਣ ਦੀ ਖੇਚਲ ਹੀ ਨਹੀ ਕੀਤੀ। ਹੈਰਾਨੀ ਤਾਂ ਉਦੋਂ ਹੋਈ ਜਦੋਂ ਤੁਸੀਂ ਹਰਦੇਵ ਸਿੰਘ ਜੰਮੂ ਰਾਹੀ ਗੁਮਰਾਹ ਕੁਨ ਪ੍ਰਚਾਰ ਆਰੰਭ ਦਿੱਤਾ। ਉਸ ਸਬੰਧ ਵਿੱਚ ਵੀ ਹਰਦੇਵ ਸਿੰਘ ਅਤੇ ਤੂਹਾਨੂੰ ਕਈ ਵਾਰ ਲਿਖਤੀ ਬੇਨਤੀ ਕੀਤੀ ਗਈ ਕਿ ਤੁਸੀਂ ਇਹ ਸਾਬਿਤ ਕਰੋ ਕਿ 23 ਪੋਹ, ਪਿਛਲ ਖੁਰੀ ਗਿਣਤੀ ਕਰਦਿਆਂ 19 ਪੋਹ ਜਾਂ 27 ਪੋਹ ਬਣਦੀ ਹੈ। ਤੁਸੀਂ ਫੇਰ ਵੀ ਚੁੱਪ ਰਹੇ। ਪਿਛਲੇ ਦਿਨੀਂ ਹਰਦੇਵ ਸਿੰਘ ਨਾਲ ਤੁਹਾਡੀਆਂ ਨਵੀਆਂ ਵੀ ਡੀ ਓ ਵੀ ਵੇਖਣ ਨੂੰ ਮਿਲੀਆਂ। ਜਿਨ੍ਹਾਂ ਵਿਚ ਤੁਸੀਂ ਉਹੀ ਸਵਾਲ ਦੁਹਰਾਏ ਹਨ ਜਿਨ੍ਹਾਂ ਦੇ ਜਵਾਬ, ਮੈਂ ਪਿਛਲੇ ਸਮੇਂ ਵਿਚ ਦੇ ਚੁੱਕਾ ਹਾਂ। ਤੁਸੀਂ ਵਾਰ-ਵਾਰ ਇਹ ਵੀ ਕਿਹਾ ਹੈ ਕਿ ਮੈਂ ਗੱਲਬਾਤ ਲਈ ਤਿਆਰ ਹਾਂ। ਨਿਸ਼ਾਨ ਜੀ ਮਾਫ਼ ਕਰਨਾ, ਮੈਨੂੰ ਮਜ਼ਬੂਰੀ ਵਸ ਲਿਖਣਾ ਪੈ ਰਿਹਾ ਹੈ, ਕਿ ਤੂਹਾਨੂੰ ਸ਼ਰੇਆਮ ਝੂਠ ਬੋਲਣ ਦੀ ਇਜਾਜ਼ਤ, ਤੁਹਾਡੀ ਜ਼ਮੀਰ ਕਿਵੇਂ ਦੇ ਦਿੰਦੀ ਹੈ? ਉਹ ਵੀ ਉਦੋਂ ਜਦੋਂ ਤੁਹਾਡੇ ਝੂਠ ਨਾਲ ਦੀ ਨਾਲ ਹੀ ਨੰਗੇ ਕੀਤੇ ਜਾ ਰਹੇ ਹੋਣ।
ਲੈ: ਕਰਨਲ ਨਿਸ਼ਾਨ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਸੰਬਾਦ ਰਚਾਈਏ, ਅਤੇ ਕਿਸੇ ਸੁਖਾਵੇਂ ਨਤੀਜੇ ਤੇ ਪਹੁੰਚਣ ਦਾ ਯਤਨ ਕਰੀਏ। ਜੇ ਵਿਚਾਰ ਚਰਚਾ ਕਰਨ ਦੀ ਸਮਰੱਥਾ ਨਹੀਂ ਹੈ ਤਾਂ ਆਪਣੇ ਲਿਖਤੀ ਵਾਇਦੇ ਤੇ ਅਮਲ ਕਰਦੇ ਹੋਏ ਇਕ ਲੱਖ ਪੁੱਜਦਾ ਕਰਨ ਦੀ ਖੇਚਲ ਕਰੋ ਜੀ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
ਮਿਤੀ :- 12/24/2017
24th December 2017 5:34pm
Gravatar
Makhan Singh Purewal (Quesnel, Canada)
‘ਸਿੱਖ ਮਾਰਗ’ ਦੇ ਪਾਠਕ/ਲੇਖਕ ਜੀਓ, ਅੱਜ 24 ਦਸੰਬਰ 2017 ਨੂੰ ਸਪਤਾਹਿਕ /ਹਫਤਾਵਾਰੀ ਅੱਪਡੇਟ ਨਹੀਂ ਹੋ ਸਕਿਆ। ਇਸ ਦਾ ਕਾਰਨ ਇਹ ਹੈ ਕਿ ਅੱਜ ਮੈਨੂੰ ਘਰਵਾਲੀ ਦੀ ਥਾਂ ਤੇ ਗੁਰਦੁਆਰੇ ਜਾਣਾ ਪੈ ਗਿਆ ਸੀ। ਉਂਜ ਮੈਂ ਘੱਟ ਹੀ ਜਾਂਦਾ ਹਾਂ ਕਿਉਂਕਿ ਐਤਵਾਰ ਵਾਲੇ ਦਿਨ ਲੇਖ ਤਿਆਰ ਕਰਨੇ ਹੁੰਦੇ ਹਨ ਇਸ ਲਈ ਸਮਾ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਸਮਾਜਿਕ ਰਸਮਾਂ ਉਹ ਖੁਦ ਆਪ ਹੀ ਨਿਭਾ ਦਿੰਦੀ ਹੈ ਪਰ ਜਦੋਂ ਉਸ ਨੇ ਕਿਤੇ ਬਾਹਰ ਜਾਣਾ ਹੋਵੇ ਤਾਂ ਜਾਣ ਲੱਗੀ ਹਦਾਇਤ ਕਰ ਦਿੰਦੀ ਹੈ ਕਿ ਫਲਾਨੇ ਦਾ ਇਸ ਹਫਤੇ ਪ੍ਰੋਗਰਾਮ ਹੈ ਤੁਸੀਂ ਜਾ ਆਇਓ। ਇਸ ਲਈ ਮਜਬੂਰੀ ਵੱਸ ਕਈ ਵਾਰੀ ਜਾਣਾ ਹੀ ਪੈਂਦਾ ਹੈ।
24th December 2017 5:09pm
Gravatar
Eng Darshan Singh Khalsa (Sydney, Australia)
** ਗ੍ਰਹਿਸਤ ਜੀਵਨ ਦੀਆਂ ਜ਼ਿੰਮੇਂਵਾਰੀਆਂ ਨਿਭਾਉਣਾ ਵੀ ਮਨੁੱਖਾ ਜੀਵਨ ਦਾ ਹਿੱਸਾ ਹੈ। ਇਹਨਾਂ ਜ਼ਿੰਮੇਂਵਾਰੀਆਂ ਨੂੰ ਨਿਭਾਉਣ ਦਾ ਪ੍ਰਣ/ਵਾਅਦਾ/ਵਚਨ/ਪਰੋਮਿਸ ਹੀ ਤਾਂ ਅਸੀਂ ਅਨੰਦ-ਕਾਰਜ ਦੀ ਮਰਿਆਦਾ ਨਿਭਾਉਂਦੇ, ਗੁਰੁ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਕਰਦੇ ਹਾਂ।

** ਬਾਹਰ ਦੀਆਂ ਜਾਂ ਹੋਰ ਸਕੈਂਡਰੀ ਜ਼ਿੰਮੇਂਵਾਰੀਆਂ ਨਿਭਾਉਣ ਦੇ ਨਾਲ ਨਾਲ ਅਗਰ ਘਰ-ਗ੍ਰਹਿਸਤ ਦੀਆਂ ਜ਼ਿੰਮੇਂਵਾਰੀਆਂ ਨੂੰ ਪਹਿਲ ਦੇ ਆਧਾਰ ਉੱਪਰ ਨਿਭਾਇਆ ਜਾਏ ਤਾਂ ਘਰੇਲੂ ਤਾਲ-ਮੇਲ ਵਿਚ ਇੱਕ ਰਸ ਬਣਿਆ ਰਹਿੰਦਾ ਹੈ। ਘਰ ਦੇ ਹਾਲਾਤਾਂ ਦੇ ਤਾਲਮੇਲ ਅਤੇ ਇੱਕ ਰਸ ਹੋਣ ਨਾਲ ਬਾਹਰ ਦੇ ਕੰਮਕਾਰ ਕਰਨ ਨੂੰ ਵੀ ਜੀਅ ਕਰਦਾ ਹੈ/ ਲੱਗਦਾ ਹੈ।

** ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿਚ ਜਿਹੜੇ ਮਨੁੱਖ ਪ੍ਰੀਵਾਰਕ ਤਾਲਮੇਲ ਅਤੇ ਇੱਕ ਰਸ ਬਣਾਉਣ ਵਿਚ ਪਿੱਛੇ ਰਹਿ ਜਾਂਦੇ ਹਨ, ਉਹਨਾਂ ਦੇ ਜੀਵਨ ਵਿਚ ਬੇਰਸੀ ਵਾਲਾ ਮਹੌਲ ਸਿਰਜਿਆ ਜਾਂਦਾ ਹੈ। ਸਾਜ ਉਹੀ ਹੁੰਦੇ ਹਨ, ਪਰ ਬੇਤਾਲੇ ਹੋ ਜਾਂਦੇ ਹਨ। ਅਲੱਗ ਅਲੱਗ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ।

** ਬਹੁਤ ਵਧੀਆ ਜੋ ਤੁਸੀਂ ਸਾਰੇ ਪਾਸਿਆਂ ਨਾਲ ਤਾਲਮੇਲ ਬਣਾ ਕਿ ਪ੍ਰੀਵਾਰ ਦੀ ਬੇੜੀ ਦੇ ਮਲਾਹ ਬਣਕੇ ਸੰਸਾਰ ਸਮੁੱਦਰ ਵਿਚ ਮੌਜਾਂ ਮਾਣ ਰਹੇ ਹੋ। ਅਕਾਲ-ਪੁਰਖ ਚੜ੍ਹਦੀ ਕਲਾ ਵਿਚ ਰੱਖਣ ਜੀ।

ਇੰਜ ਦਰਸ਼ਨ ਸਿੰਘ ਖਾਲਸਾ
27th December 2017 6:10pm
Gravatar
Dr Dalvinder singh grewal (Ludhiana, India)
ਦੋਹੇ
ਦਲਵਿੰਦਰ ਸਿੰਘ ਗ੍ਰੁਵਾਲ
-੧-
ਭਵ ਸਾਗਰ ਵਿਚ ਵਿਸ਼ਵ ਦੀ ਕਿਸ਼ਤੀ ਖਾਵੇ ਡਿਕੇ ਡੋਲੇ।
ਜੋ ਨਿਰਲੇਪ, ਅਟੰਕ ਬਣੇ, ਕਦ ਖਾਵੇ ਝਟਕੇ ਝੋਲੇ।
-੨-
ਵਿਸ਼ਵ-ਵਿਸ਼ੇ, ਦੇਹ ਨਾਲ ਜੁੜੇ ਮਨ ਨਾਲ ਇਛਾਵਾਂ।
ਰੂਹ ਦਾ ਰਿਸ਼ਤਾ ਰੱਬ ਬਿਨਾਂ, ਪਾਣੀ ਪਰਛਾਵਾਂ।
-੩-
ਜਗ ਹੈ ਇੰਦਰ ਜਾਲ ਜੀਵ ਵਿਚ ਚੇਤੰਨ ਜੋਤੀ।
ਅਪਣੇ ਆਪੂੰ ਪਰਖੇ ਕੀ ਪੱਥਰ ਕੀ ਮੋਤੀ।
-੪-
ਨਿਰਾਕਾਰ, ਚੇਤੰਨ ਜੋਤ ਤਾਂ, ਸ਼ਾਂਤ ਅਡੋਲ ਸਦੀਵੀ।
ਸਹਿਜ ਅਵਸਥਾ, ਅਹਿਲ ਅਵਸਥਾ, ਸੁਖ ਖੇੜੇ ਵਿਚ ਖੀਵੀ।
-੫-
ਨਾਂ ਮਨ ਲੋਚੇ, ਨਾ ਮਨ ਸੋਚੇ।
ਆਾਸ ਨਾ ਇਛਾ, ਕਿਉਂ ਵਿਗੋਚੇ?
-੫-
ਨਾ ਸੁੱਖ, ਨਾ ਦੁਖ, ਨਾ ਚਾਅ, ਨਾ ਗਮ,
ਸਹਿਜ ਅਵਸਥਾ, ਦਿਸਦਾ ਸਭ ਸਮ।
-੬-
ਨਾ ਕੋਈ ਖਿੱਚ ਤੇ ਨਾ ਕੋਈ ਭਾਲ।
ਜੋ ਮਿਲਿਆ ਖੁਸ਼ ਉਸ ਦੇ ਨਾਲ।
-੭-
ਨਿਰਲੱਗ, ਅਣਛੂਹ, ਰੂਹ ਵਿਚ ਸ਼ਕਤੀ।
ਸਹਿਜ ਅਵਸਥਾ, ਮੁਕਤੀ-ਯੁਕਤੀ
-੮-
ਸਾਧਕ ਦੀ ਬੁਧੀ ਤਾਂ ਹੁੰਦੀ ਬਿਨਾ ਓਟ ਦੇ ਆਕੁਲ।
ਮੁਕਤ-ਮਨੁਖ ਦੀ ਬੁੱਧ ਸਦਾ ਹੀ, ਨਿਹਕਾਮੀ, ਨਿਹਕੇਵਲ।
-੯-
ਜਦ ਹੋਵੇ ਸੰਤੋਖ ਤਾਂ ਸਹਿਜੇ ਸਾਰੇ ਕਾਰਜ ਹੋ ਜਾਂਦੇ।
ਸਾਰੇ ਸੁੱਖ ਪਾਉਂਦੇ ਨੇ ਸਾਧਕ ਪਰਮ ਆਨੰਦ ਵਿਚ ਖੋ ਜਾਂਦੇ।
-੧੦-
ਸੰਤੋਖੀ ਦੀ ਨਿਮਨ ਅਵਸਥਾ ਵੀ ਹੁੰਦੀ ਸਦਭਾਵੀ।
ਫਸੇ ਵਾਸਨਾ ਵਿਚ ਅਗਿਆਨੀ ਦੀ ਸ਼ਾਂਤੀ ਵੀ ਫਾਵੀ।
-੧੧-
ਨਿਰਇੱਛਤ, ਨਿਰਯਤਨ, ਸ਼ਾਂਤਚਿੱਤ, ਨਿਰਇੱਛਤ, ਨਿਹਕਾਮੀ।
ਭਾਵ-ਰਹਿਤ, ਰਸ-ਰਹਿਤ, ਅਛੂਤਾ, ਸਮਚਿੱਤ ਤੱਤ ਗਿਆਨੀ।
-੧੨-
ਬੁੱਧ ਵਿਕਾਰ, ਵਿਚਾਰ’ਚ ਜਿਥੇ ਮਾਇਆ ਵਸਦੀ ਹੋਵੇ।
ਕਾਮ, ਕ੍ਰੋਧ,ਹੰਕਾਰ, ਲੋਭ, ਮੋਹ ਨਾ ਗਿਆਨੀ ਨੂੰ ਛੋਹਵੇ।
-੧੩-
ਤ੍ਰਿਪਤ ਉਹੀ ਸੰਤੋਖੀ ਮਾਨਵ, ਸੁੱਤਾ ਵੀ ਅਣਸੁੱਤਾ।
ਸੁਪਨ ਅਵਸਥਾ ਵਿਚ ਵੀ ਚੇਤਨ, ਈਸ਼ਰ ਪ੍ਰੇਮ ਗੜੁਤਾ।
17th December 2017 4:09am
Gravatar
harjit singh (kapurthala, India)
ਮੇਰਾ ਅੱਜ ਦਾ ਸਵਾਲ ਹੈ ਕਿ ਜਪੁਜੀ ਸਾਹਿਬ ਵਿੱਚ ਇੱਕ ਜਗ੍ਹਾ ਗੁਰੂ ਜੀ ਫਰਮਾਂਦੇ ਹਨ ਕਿ
ਹੁਕਮੀ ਉਤਮੁ ਨੀਚੁ .....
ਅਤੇ ਇੱਕ ਜਗ੍ਹਾ ਫਰਮਾਂਦੇ ਹਨ
ਨਾਨਕ ਉਤਮੁ ਨੀਚੁ ਨ ਕੋਇ ॥

ਇਸ ਬਾਰੇ ਚਾਣਨਾ ਪਾਣਾ, ਇੱਕ ਜਗ੍ਹਾ ਹੈ, ਹੁਕਮ ਅਨੁਸਾਰ ਉਤਮ ਨੀਚ ਹਨ ਅਤੇ ਦੂਸਰੀ ਜਗ੍ਹਾ ਉਤਮ ਨੀਚ ਕੋਈ ਵੀ ਨਹੀਂ ।
4th December 2017 11:52am
Gravatar
Jarnail Singh (Sydney, Australia)
ਸ਼ ੍ਹਹਰਜੀਤ ਸਿੰਘ ਜੀ
ਜਪੁ ਦੀ ਦੂਜੀ ਪੌੜੀ ਵਿੱਚ ਲਫ਼ਜ਼ ਹੁਕਮ ਵਰਤਿਆ ਗਿਆ ਹੈ ਜਦ ਕੇ ਤੇਤੀਵੀਂ ਪੋੜੀ ਵਿੱਚ ਨਹੀਂ ਵਰਤਿਆ ਗਿਆ।ਅਗਰ ਅਸੀਂ ਇਹ ਗੱਲ ਯਾਦ ਰੱਖਦੇ ਹਾਂ ਤਾਂ ਕੋਈ ਵਿਰੋਧਾਭਾਸ ਨਹੀਂ ਰਹਿੰਦਾ।ਦੂਜੀ ਪੌੜੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਕਰਤਾਰ ਦੇ ਹੁਕਮ ਦੀ ਕਿਰਿਆ ਅਨੁਸਾਰ ਹੀ ਮਨੁੱਖ ਚੰਗਿਆਈ ਜਾਂ ਮੰਦਪੁਣੇ ਨੂੰ ਪਹੁੰਚਦਾ ਹੈ।ਇਹ ਰੱਬੀ ਹੁਕਮ ਦਾ ਅਮਿਟ ਨਿਯਮ ਹੈ ਕਿ ਜਿਹਨਾਂ ਅੰਦਰ ਹਉਮੇ ਦਾ ਕੰਡਾ ਹੈ ਉਹ ਜ਼ਿੰਦਗੀ ਦੇ ਰਾਹ ਚਲਦੇ ਦੁਖ ਪਾਉਦੇ ਹਨ।ਇਸ ਦੇ ਉਲਟ ਜੋ ਆਪਾ ਭਾਵ ਮਿਟਾ ਦਿੰਦੇ ਹਨ ਉਹ ਸੁਖੀ ਵਸਦੇ ਹਨ।ਤੇਤੀਵੀਂ ਪੌੜੀ ਵਿੱਚ ਇਹ ਕਿਹਾ ਗਿਆਂ ਹੈ ਕਿ ਰੱਬੀ ਹੁਕਮ ਅਗੇ ਕਿਸੇ ਦਾ ਜ਼ੋਰ ਨਹੀਂ ਚਲਦਾ।ਜੰਮਣ ਮਰਨ ਆਦਿ ਸਭ ਹੁਕਮ ਅਨੁਸਾਰ ਹੀ ਹੁੰਦੇ ਹਨ।ਇਹ ਹੁਕਮ ਸਭ ਤੇ ਬਰਾਬਰ ਲਾਗੂ ਹੈ।ਦੁਨੀਆਂ ਦੇ ਨਿਯਮ ਭੇਦ ਭਾਵ ਕਰਦੇ ਨੇ ਪਰ ਇਸ ਹੁਕਮ ਅਗੇ ਕੋਈ ਵੀ ਉੱਚਾ ਨੀਵਾਂ ਨਹੀ ਹੈ।ਕਾਲੇ ਗੋਰੇ, ਅਮੀਰ ਗਰੀਬ ਸਭ ਲਈ ਹੁਕਮ ਇੱਕ ਬਰਾਬਰ ਹੈ।
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
4th December 2017 4:01pm
Gravatar
Baldev singh toronto (brampton ont, Canada)
ਵੀਰ ਹਰਜੀਤ ਸਿੰਘ ਜੀ ਗੁਰ ਫਤਿਹ ਪ੍ਰਵਾਣ ਕਰਨੀ।
ਵੀਰ ਜੀ ਆਪ ਜੀ ਦਾ ਸਵਾਲ ਹੈ ਕਿ ਇਕ ਜਗਾਹ ਬਾਣੀ ਅੰਦਰ “ਹੁਕਮੀ ਉਤਮੁ ਨੀਚੁ॥” ਅਤੇ ਦੂਸਰੀ ਜਗ੍ਹਾਂ “ਨਾਨਕ ਉਤਮੁ ਨੀਚ ਨ ਕੋਇ॥”
ਵੀਰ ਜੀ ਪਾਉੜੀ ਨੰ:੨ ਅੰਦਰ ਜਿਹੜੇ ਅਖੌਤੀ ਅਵਤਾਰਵਾਦੀ ਆਪੂੰ ਬਣੇ ਰੱਬ ਜੋ ਹੁਕਮੀ ਬਣੇ ਬੈਠੇ ਹਨ ਉਨ੍ਹਾਂ ਦੀ ਸੋਚਣੀ ਦਾ ਜਿਕਰ ਹੈ, ਉਹ ਇਹ ਕਹਿੰਦੇ ਹਨ ਕਿਸੇ ਨੂੰ ਉਤਮ ਤੇ ਕਿਸੇ ਨੂੰ ਨੀਚ ਬਣਾਉਣਾ ਉਨ੍ਹਾਂ ਦੇ ਹੱਥ ਵਿੱਚ ਹੈ ਅਤੇ ਪਾਉੜੀ ਨੂੰ: ੩੩ ਅੰਦਰ ਨਾਨਕ ਪਾਤਸਾਹ ਜੀ ਸਮਝਾਉਣਾ ਕਰ ਰਹੇ ਹਨ ਜਿਨ੍ਹਾਂ ਜਰਵਾਣਿਆਂ ਦੇ ਹੱਥ ਵਿੱਚ ਜੋਰ, ਤਾਕਤ ਹੈ ਉਹ ਲੋਕਾਈ ਨਾਲ ਊਚ ਨੀਚ ਦੇ ਨਾ ਤੇ ਧੱਕਾ ਕਰਦੇ ਹਨ ਪਰ ਨਾ ਕੋਈ ਉਤਮ (ਅਖੌਤੀ ਸੁੱਧ ਬ੍ਰਾਹਮਣ ਹੈ) ਅਤੇ ਨਾ ਹੀ ਕੋਈ ਨੀਚ ਭਾਵ (ਕੋਈ ਛੂਦਰ ਹੈ) ਭਾਵ ਸਾਰੇ ਬਰਾਬਰ ਹਨ।
ਬਲਦੇਵ ਸਿੰਘ ਟੋਰਾਂਟੋ
10th December 2017 1:30pm
Gravatar
Eng Darshan Singh Khalsa (Sydney, Australia)
*** ਵੀਰ ਹਰਜੀਤ ਸਿੰਘ ਜੀਉ, ਗੁਰ ਫਤਹਿ ਪ੍ਰਵਾਨ ਕਰਨੀ ਜੀ।

*** ਵੀਰ ਜੀਉ! ‘ਤੁਹਾਡਾ ਆਪਣਾ ਪੰਨਾ’ ਵਿਚ, ਆਪ ਜੀ ਵਲੋਂ ਪੁਛੇ ਸਵਾਲ ਦਾ ਜਵਾਬ ‘ਸਪਤਾਹਿਕ ਲੇਖ ਲੜੀ’ ਵਿਚ ਦਿੱਤਾ ਗਿਆ ਹੈ।

** ਆਸ ਕਰਦਾ ਹਾਂ, ਕਿ ਇਸ ਤਰਾਂ ਸੁਹਿਰਦਤਾ/ਨਿਮਰਤਾ ਨਾਲ ‘ਗੁਰਬਾਣੀ’ ਗਿਆਨ ਵਿਚਾਰ-ਵਿਟਾਂਦਰਾ ਕਰਦਿਆਂ, ਆਪਾਂ ਸਾਰੇ ਵੀਰ-ਭੈਣ ਭਾਈ, ਵੱਧ ਤੋਂ ਵੱਧ ਗੁਰਮੱਤ ਸਿਧਾਂਤਾ ਨਾਲ ਆਪਣੀ ਸਾਂਝ ਬਣਾ ਕੇ/ਗਿਆਨ ਲੈਕੇ, ਆਪਣੇ ਆਪ ਵਿਚ ਗੁਰਮੱਤ-ਸਿਧਾਂਤਾ ਪ੍ਰਤੀ ਪੱਰਪੱਕਤਾ ਲਿਆ ਸਕਦੇ ਹਾਂ, ਇਸ ਤਰਾਂ ਦੇ ਬੇਲੋੜੇ ਭਰਮ-ਭੁਲੇਖਿਆਂ ਨੂੰ ਅਸੀਂ ਗੁਰਮੱਤ-ਸਿਧਾਂਤ ਦੀ ਕੱਸਵੱਟੀ ਉੱਪਰ ਪਰਖਦੇ ਹੋਏ ਆਪਣੇ ਨੇੜੇ ਵੀ ਨਾ ਫਟਕਣ ਦੇਈਏ ।

** ‘ਗੁਰਮੱਤ-ਗੁਰਬਾਣੀ ਗਿਆਨ’ ਵਿਚਾਰਾਂ ਨਾਲ ਸਾਂਝ ਕਰਦਿਆਂ ਆਪਾਂ ਸਾਰੇ ਵੀਰ-ਭੈਣ ਆਪਣੇ-ਆਪਣੇ ਵਿਚਾਰਾਂ ਨਾਲ ਸਾਂਝ ਬਣਾਉਂਦੇ ਹਾਂ। ਗੁਰਮੱਤ ਗਿਆਨ ਦਾ ਲੈਵਲ ਹਰ ਵੀਰ-ਭੈਣ ਦਾ ਆਪਣਾ ਹੋਵੇਗਾ, ਆਪਾਂ ਨੂੰ ਗੁਰਮੱਤ ਅਨੁਸਾਰੀ ਨੁਕਤੇ ਨੂੰ ਪਕੜ ਕੇ ਲਾਹਾ ਲੈਣਾ ਚਾਹੀਦਾ ਹੈ, ਵਿਚਾਰ ਕਰਨੀ ਸ਼ੋਭਦੀ ਹੈ।

** ਧੰਨਵਾਧ।
** ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ ਅਸਟਰੇਲੀਆ
(11-12-2017)
10th December 2017 6:41pm
Gravatar
Amrik Singh (Rajpura, US)
ਇੰਜ : ਦਰਸ਼ਨ ਸਿੰਘ ਖਾਲਸਾ ਜੀ ,
ਫਤਹਿ ਪ੍ਰਵਾਨ ਕਰਨੀ ਜੀ।
ਵੀਰ ਜੀ ਬਹੁਤ ਬਹੁਤ ਧੰਨਵਾਦ ਕੇ ਆਪ ਜੀ ਨੇ ਬਾ-ਖੂਬ ਜੁਆਬ ਲਿਖ ਕੇ ਦਾਸ ਦੇ ਸ਼ੰਕਿਆਂ ਨੂੰ ਪਕਿਆਈ ਦਿੱਤੀ। ਮੈਨੂੰ ਕਿੰਨੇ ਹੀ ਸੱਜਣਾ ਨੇ whatsapp ਤੇ ਇਹ ਲਿੰਕ ਭੇਜ ਕੇ ਲਿਖਿਆ ਕੇ ਜਰੂਰ ਸੁਣਿਓ ,ਜਦੋਂ ਸੁਣਿਆ ਤੇ ਮਨ ਬਹੁਤ ਪ੍ਰੇਸ਼ਾਨ ਹੋ ਗਿਆ ਕੇ ਕਿਹੜੀ ਪ੍ਰਾਪਤੀ ਨੂੰ ਸੁਨਣ ਵਾਸਤੇ ਕਿਹਾ ਜਾ ਰਿਹਾ ਹੈ --ਧੰਨਵਾਦ
28th November 2017 3:02pm
Gravatar
Amrik Singh (Rajpura, US)
ਇਸ ਲਿੰਕ ਵਿਚ ਵੀਡੀਓ ਨੂੰ ਸੁਣ ਕੇ ਆਪਣੇ ਵਿਚਾਰ ਦੇਣ ਦੀ ਕਿਰਪਾਲਤਾ ਕਰਨੀ ਕੇ ਕੀ ਇਹ ਸਭ ਸੱਚ ਹੈ ? ਧੰਨਵਾਦ https://youtu.be/MB8LOXLgUYE
26th November 2017 10:38pm
Gravatar
Eng Darshan Singh Khalsa (Sydney, Australia)
*** ਗੁਰਮੱਤ-ਸਿਧਾਂਤ/ਗੁਰਮੱਤ-ਗਿਆਨ, ਗੁਰਬਾਣੀ-ਗਿਆਨ ਦੇ ਅਨੁਸਾਰ ਭਾਈ ਕੰਵਰਜੀਤ ਸਿੰਘ ਜੀ ਦੀ ਸਾਰੀ ‘ਗਾਥਾ’ ਟਕਸਾਲੀ/ਨਿਰਮਲੇ ਸਾਧਾਂ ਦੀਆਂ ਮੰਨਮੱਤੀ/ਮੂੜਮੱਤੀ ਬਾਹਮਣੀ ਕਿਸਮ ਦੀਆਂ ਗਪੌੜ ਕਥਾ-ਕਹਾਣੀਆਂ ਦੇ ਅਸਰ ਹੇਠ ਸਾਹਮਣੇ ਆਈ ਮਹਿਸੂਸ ਹੋ ਰਹੀ ਹੈ।

*** ਸਿੱਖ ਸਮਾਜ ਵਿਚ ਮਸ਼ਹੂਰ ਕਥਾ ਵਾਚਕ ਮਸਕੀਨ ਜੀ ਵੀ ਇਸ ਤਰਾਂ ਦੀਆਂ ਬਹੁਤ ਕਥਾ-ਕਹਾਣੀਆਂ ਸੁਣਾਉਂਦੇ ਸਨ। ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਸੀ ਪੱਲੇ ਪੈਂਦਾ।

** ਇਸ ਵੀਰ ਦੇ ਬਿਆਨ ਬੜੇ ਆਪਾ ਵਿਰੋਧੀ ਮਹਿਸੂਸ ਹੁੰਦੇ ਹਨ।

** ਜਦੋਂ ਕੋਈ ਇਨਸਾਨ ਕਿਸੇ ਦੂਸਰੇ ਦੇ ਅਸਰ ਨੂੰ ਕਬੂਲ ਕਰ ਲੈਂਦਾ ਹੈ ਤਾਂ ਉਸਦਾ ਆਪਣਾ ਸੋਚਣ ਦਾ ਸਿਸਟਿਮ ਬੰਦ ਹੋ ਜਾਂਦਾ ਹੈ ਭਾਵ ਕਿ ਉਹ ਆਪਣੀ ਸੋਚਣ-ਸ਼ਕਤੀ ਦੀ ਵਰਤੋਂ ਕਰਨੀ ਬੰਦ ਕਰ ਦਿੰਦਾ ਹੈ। ਉਸਨੇ ਜੋ ਸੁਣਿਆ ਹੈ ਉਹ ਹੀ ਸੱਤ ਕਰਕੇ ਮੰਨਦਾ ਹੈ।

*** ਇਸ ਭਾਈ ਸਾਹਿਬ ਨੇ ਜਰੂਰ ਬਿਕਰਮ-ਬੇਤਾਲ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ, ਜਾਂ ਫਿਰ ਭਾਈ ਜੀਵਨ ਸਿੰਘ, ਚਤਰ ਸਿੰਘ ਤੋਂ ਮੰਨਮੱਤੀਆਂ ਵਾਲ਼ੀ ਜਨਮ-ਸਾਖੀ ਮੰਗਾਕੇ ਪੜੀ ਹੋਵੇਗੀ।

*** ਕਿਸੇ ਵੀ ਵੀਚਾਰ ਦੀ ਦਲੀਲ ਨੂੰ ਸੁਣਕੇ ਮਨ ਨਹੀਂ ਮੰਨ ਰਿਹਾ ਕਿ ਭਾਈ ਸਾਹਿਬ ਦੀਆਂ ਦਿੱਤੀਆਂ ਦਲੀਲ਼ਾਂ ਗੁਰਬਾਣੀ ਦੀ ਘੱਸਵੱਟੀ ਉਪਰ ਖਰੀਆਂ ਉਤਰ ਸਕਣ।

*** ਮਰ ਕੇ ਜੀਅ ਉਠਣਾ।
*** ਧਰਮਰਾਜ ਨਾਲ ਗੱਲਾਂ ਕਰਨੀਆਂ।
*** ਸਵਰਗ –ਨਰਕ ਦੇ ਨਜ਼ਾਰੇ …

*** ਤਾਂ ਤੇ ਭਗਤ ਕਬੀਰ ਜੀ ਦੇ ਬਚਨ ਝੂਠੇ ਸਾਬਿਤ ਹੁੰਦੇ ਹਨ ਕਿ:

*** ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥5॥ਕਬੀਰ ਜੀ ॥ਪੰ 969॥

*** ਸ਼ਬਦ ਗੁਰੁ ਗਰੰਥ ਸਾਹਿਬ ਜੀ ਵਿਚ 35 ਮਹਾਂ-ਪੁਰਸ਼ਾਂ ਦੀ ਬਾਣੀ ਦਰਜ਼ ਹੈ। ਜੋ ਗਿਆਰਵੀਂ, ਬਾਹਰਵੀਂ, ਤੇਹਰਵੀਂ, ਚੌਦਹਵੀਂ, ਪੰਦਰਹਵੀਂ ਸਦੀਆਂ ਵਿਚ ਪੈਦਾ ਹੋਏ, ਕਿਸੇ ਨੂੰ ਵੀ 500 ਸਾਲ ਵਿਚ ਅਜੇਹਾ ਤਜੁਰਬਾ ਨਹੀਂ ਹੋਇਆ, ਕਿ ਉਹਨਾਂ ਨੇ
ਧਰਮਰਾਜ ਨੂੰ ਵੇਖਿਆ ਹੋਵੇ ਜਾਂ ਸਵਰਗ ਨਰਕ ਵੇਖੇ ਹੁੰਦੇ।

*** ਜੋ ਉਹਨਾਂ ਦਾ ਤਜੁਰਬਾ ਹੈ ਉਹ ਅਲੱਗ ਕਿਸਮ ਦਾ ਹੈ। ਬਾਣੀ ਵਿਚ ਉਹ ਸਾਰੀ ਗਿਆਨ-ਵਿਚਾਰ ਮੌਜੂਦ ਹੈ।

*** ਭਾਈ ਸਾਹਿਬ ਦੀ ਵਿਚਾਰ ਸੁਣਕੇ ਕੋਈ ਵੀ ਸਾਧ ਦਾ ਚੇਲਾ ਵਾਹਿਗੁਰੂ ਵਾਹਿਗੁਰੂ ਕਹਿ ੳੇੁਠੇਗਾ।

** ਧਰਮਰਾਜ ਨੂੰ ਕਿਸਨੇ ਜਾ ਕੇ ਦੱਸ ਦਿੱਤਾ ਕਿ ਸਿੱਖ ਸਮਾਜ ਵਾਲੇ ਰੱਬ ਨੂੰ
“ਵਾਹਿਗੁਰੂ’ ਕਹਿ ਕੇ ਬੁਲਾਉਂਦੇ ਹਨ ????

ਸਿੱਖਾਂ ਨ ਰੱਬ ਦਾ ਨਾਂ “ਵਾਹਿਗੁਰੂ” ਨਾਮ ਰੱਖ ਲਿਆ ਹੈ ੇ।

*** ਗੁਰਬਾਣੀ ਤਾਂ ਦੱਸ ਰਹੀ ਹੈ ਕਿ :

### ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਮ 5॥ਪੰ 1082॥

### ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ਮ1॥ਪੰ 1॥

*** ਜੇ ਧਰਮਰਾਜ ਨੂੰ ਸਿੱਖਾਂ ਦੀ ਕੌਮ ਬਾਰੇ ਇਤਲਾਹ ਪਹੁੰਚ ਚੁੱਕੀ ਹੈ, ਅਤੇ ਧਰਮਰਾਜ ਦੇ ਦੂਤ, ਇਕ ਵਾਰ ਵਾਹਿਗੁਰੂ ਸੁਣ ਕਿ 15 ਮੀਟਰ ਦੂਰ ਜਾ ਡਿੱਗੇ ਤਾਂ ਬਾਕੀ ਧਰਮਾਂ ਦੇ ਨਾਵਾਂ ਦਾ ਕੀ ਬਣੂ ????? ਉਹਨਾਂ ਦੀ ਕੀਮਤ ਨਹੀਂ ਰਹਿਣੀ।

** ਤਾਂ ਤੇ ਆਪਾਂ ਨੂੰ ਸਾਰੇ ਸੰਸਾਰ ਵਿਚ ਇਸ ਤਰਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਚਾਹੀਦਾ ਹੈ ਕਿ ਸਾਨੂੰ ਧਰਮਰਾਜ ਦੇ ਜਮਦੂਤਾਂ ਨੂੰ ਡਰਾਉਣ ਦਾ ਤਰੀਕਾ ਲੱਭ ਪਿਆ ਹੈ।

*** ਜੱਥੇ ਵਾਲੇ ਸਿੰਘਾਂ ਸਿੰਘਣੀਆਂ ਦਾ ਇੱਕ ਘੰਟਾ ਵਧੀਆ ਖਿਆਲੀ ਦੁਨੀਆ ਵਿਚ ਲੰਘਦਾ ਹੋਵੇਗਾ ਇਸ ਵੀਡੀਉ ਨੂੰ ਸੁਣ ਕੇ।

*** ਮਨੁੱਖਾ ਜੀਵਨ ਦੀ ਸਾਰਥਿਕ ਸਚਾਈ ਤੋਂ ਬਹੁਤ ਦੂਰ ਹੈ ਇਹ ਵੀਡੀਉ।

*** ਸੁਨਣ ਦਾ ਕੋਈ ਲਾਹਾ ਨਹੀਂ ।

*** ਹਾਂ!! ਤੁਸੀਂ ਆਪਣੇ ਇਰਾਦੇ ਦੇ ਦ੍ਰਿੜ ਨਾ ਹੋਏ ਤਾਂ, ਗੁਰਸਿੱਖੀ-ਮਾਰਗ ਤੋਂ ਭਟਕ ਸਕਦੇ ਹੋ।

*** ਬਾਕੀ ਅੱਜ ਕੱਲ ਤਾਂ ਹਰ ਕੋਈ ਇੱਕ ਦੂਜੇ ਤੋਂ ਵੱਧ ਕੇ ਸ਼ਿਆਣਾ ਹੈ। ਹਰ ਕੋਈ ਇਸ ਗਾਥਾ ਨੂੰ ਆਪਣੇ ਬਣੇ ਪੈਮਾਨੇ ਦੇ ਅਨੁਸਾਰੀ ਹੀ ਪੜਚੋਲ ਕਰੇਗਾ, ਜਾਂ ਕੋਈ ਲਾਹਾ ਲੈਣ ਦੀ ਕੋਸ਼ਿਸ ਕਰੇਗਾ।

ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ
27th November 2017 9:31pm
Gravatar
Sarbjit Singh (sacramrnto, US)
ਮੈ ਇਹ ਵੀਡੀਓ 50% ਵੇਖੀ ਹੈ। ਇਹ ਸਭ ਝੂਠ ਬੋਲ ਰਿਹਾ ਹੈ, ਇਹ ਮਾਨਿਸਕ ਬਿਮਾਰੀ ਹੈ ਹੋਰ ਕੁਝ ਨਹੀ।
12th December 2017 7:32pm
Gravatar
Makhan Singh Purewal (Quesnel, Canada)

ਮਹਾਤਮਾ ਗਾਂਧੀ ਇੱਕ ਇਨਕਲਾਬੀ ਯੋਧਾ ਸੀ ਜਾਂ ਨਸਲਵਾਦੀ ਇੱਕ ਕਾਮੀ ਪੁਰਸ਼

ਇਹ ਵਿਚਾਰ ਮੇਰੇ ਨਹੀਂ, ਇਹ ਹਨ ਅਮਰੀਕਾ ਦੇ ਇੱਕ ਪੱਤਰਕਾਰ ਪੀਟਰ ਫਰੈਡਰਿਚ ਦੇ ਜੋ ਕਿ ਅਮਰੀਕਾ ਦੀ ਸਟੇਟ ਕੈਲੇਫੋਰਨੀਆ ਦਾ ਰਹਿਣ ਵਾਲਾ ਹੈ। ਇਹ ਪੱਤਰਕਾਰ ਹਰਦੇਵ ਸਿੰਘ ਸ਼ੇਰਗਿੱਲ ਦੇ ਸ਼ਹਿਰ ਰੋਜ਼ਵਿੱਲ ਰਹਿੰਦਾ ਹੈ। ਨਵੰਬਰ 23 ਨੂੰ ਤਿੰਨ ਦਿਨ ਪਹਿਲਾਂ ਇਸ ਦੀ ਇੱਕ ਈ-ਮੇਲ ਆਈ ਸੀ ਅਤੇ ਉਸੇ ਦਿਨ ਇਸ ਨੇ ਗਾਂਧੀ ਬਾਰੇ ਇੱਕ ਕਿਤਾਬ ਰਿਲੀਜ਼ ਕੀਤੀ ਸੀ ਜੋ ਕਿ ਅਮਾਜ਼ੋਨ ਸਟੋਰ ਤੇ ਉਪਲਵੱਧ ਹੈ। ਇਹ ਔਨਲਾਈਨ ਸਟੋਰ ਦੁਨੀਆ ਦੀ ਸਭ ਤੋਂ ਵੱਡੀ ਸਟੋਰ ਹੈ ਅਤੇ ਇਹ ਇੰਡੀਆ ਵਿੱਚ ਵੀ ਹੈ ਅਤੇ ਕਿਤਾਬ ਉਥੋਂ ਵੀ ਲਈ ਜਾ ਸਕਦੀ ਹੈ। ਇਹ 44 ਸਫੇ ਦੀ ਕਿਤਾਬ ਸੋਮਵਾਰ 27 ਨਵੰਬਰ ਤੱਕ ਮੁਫਤ ਲਈ ਜਾ ਸਕਦੀ ਹੈ। ਉਂਜ ਵੀ ਇਸ ਦੀ ਕੀਮਤ ਸਿਰਫ ਤਿੰਨ ਡਾਲਰ ਹੈ। ਜਿਹੜੇ ਸੱਜਣ ਇਸ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਉਹਨਾ ਦਾ ਅਮਾਜ਼ੋਨ ਸਟੋਰ ਤੇ ਅਕਾਉਂਟ ਹੈ, ਉਹ ਇਸ ਨੂੰ ਉਥੇ ਜਾ ਕੇ ਦੇਖ ਸਕਦੇ ਹਨ। ‘ਸਿੱਖ ਮਾਰਗ’ ਦਾ ਕੋਈ ਪਾਠਕ/ਲੇਖਕ ਜੇ ਕਰ ਇਹ ਕਿਤਾਬ ਪੜ੍ਹ ਕੇ ਉਸ ਦੀ ਜਾਣਕਾਰੀ ਪੰਜਾਬੀ ਵਿੱਚ ਇੱਥੇ ਸਾਂਝੀ ਕਰੇ ਤਾਂ ਹੋਰ ਵੀ ਚੰਗੀ ਗੱਲ ਹੋਵੇਗੀ। ਜਿਸ ਫੋਰਮੇਟ ਵਿੱਚ ਇਹ ਕਿਤਾਬ ਸਟੋਰ ਤੇ ਹੈ ਉਸ ਬਾਰੇ ਮੈਂ ਬਹੁਤੀ ਜਾਣਕਾਰੀ ਨਹੀਂ ਰੱਖਦਾ ਅਤੇ ਨਾ ਹੀ ਮੈਂ ਕੋਈ ਕਿਤਾਬ ਉਥੋਂ ਕਦੀ ਲਈ ਹੈ। ਇਹ ਕਿਤਾਬ ਉਸ ਸਟੋਰ ਤੇ ਜਾ ਕੇ, ਕਿਤਾਬਾਂ ਵਾਲੇ ਫੋਲਡਰ ਤੇ ਕਲਿਕ ਕਰਕੇ ਅਤੇ ਗਾਂਧੀ ਦਾ ਨਾਮ ਭਰ ਕੇ ਲੱਭੀ ਜਾ ਸਕਦੀ ਹੈ। ਅਮਰੀਕਾ ਦੀ ਸਟੋਰ ਦਾ ਸਿੱਧਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਉਸ ਪੱਤਰਕਾਰ ਵਲੋਂ ਭੇਜੀ ਈ-ਮੇਲ ਤੋਂ ਕਾਪੀ ਪੇਸਟ ਕੀਤਾ ਜਾ ਰਿਹਾ ਹੈ।
https://www.amazon.com/Gandhi-Racist-Revolutionary-Pieter-Friedrich-ebook/dp/B077P1797Z/

"Gandhi: Racist or Revolutionary?"
by Pieter Friedrich
RFEE UNTIL MONDAY, NOVEMBER 27, 2017
Gandhi has been called the “Father of India” and his name is often invoked as a synonym for peaceful revolution, compassion, and racial harmony. Many leaders, scholars, and academics have continued to uphold this narrative of Gandhi for decades. But is there another side to Gandhi’s legacy which has been suppressed? This booklet examines the topic of whether Gandhi was a racist or a revolutionary by delving into his words and actions on three major topics — personal morality, the caste system, and the African people.


EXCERPT RFOM INTRODUCTION —
On October 2, 2010, I participated in a protest demanding removal of a statue of Mohandas Gandhi, the world famous Indian activist, which was installed in 1988 in San Francisco, California.
As I told a reporter during the protest, “Gandhi was not the person who a lot of people think he was.” In fact, Gandhi is universally portrayed as someone he was not. “His statues are put up in order to promote the values of peace and harmony, and that’s fantastic,” I explain in San Francisco. Who is opposed to peace or harmony? I’m certainly not. The alternative side of Gandhi, however — the side that has been suppressed — is, as I explain, that, “Gandhi was extremely racist towards the black people in South Africa. In India, he was extremely opposed towards the minorities there.”
My opposition to Gandhi statues did not end in 2010. In 2013, I again spoke out. Appearing before the City of Cerritos City Council in Southern California, I state, “He has no ties here…. There’s no reason there should be a statue of him here in Cerritos.”
Following up with these comments during a protest against the Cerritos Gandhi statue, I addressed the government of the city. As I say, “Mayor Barrows, and City Council Members…we demand that you use your influence to have this statue removed. We are not against Gandhi. We are against his actions.”
So what were Gandhi’s actions?
In 2017, speaking at the City of Davis City Council in Northern California, a year after they unveiled a statue of Gandhi, I asked, “When will you remove the statue of a racist, casteist, sexual predator?”
As I pose this question, it should prompt us to ask whether Mohandas Gandhi, commonly known by his nickname of “Mahatma,” was a racist or a revolutionary.
As we consider this question, it is necessary to discuss the environment in which Gandhi lived in India, the topic of his morality, his views on caste, his actions regarding war, and his views and actions regarding race. In doing these things, it is necessary to start at the end. To determine who Gandhi was, we must trace his steps backwards from the end of his public life in India to the beginning of his public life in South Africa.
First, however, let us discuss the sociopolitical culture that prevailed in India at the time Gandhi lived.
(Biography:-Pieter Friedrich is a journalist and activist living in California, USA. He is author of Gandhi: Racist or Revolutionary? (2017). He is co-author of Faces of Terror in India (2011), Demons Within: The Systematic Practice of Torture by Indian Police (2011), and Captivating the Simple-Hearted: A Struggle for Human Dignity in the Indian Subcontinent (2017). He is also editor of several books and a frequent lecturer at universities. He is a student of world religions, human liberties, economic action, imperialism, and South Asian history and culture.)

26th November 2017 4:48pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1- ਕਿਰਪਾ ਕਰਕੇ ਆਪਣੀ ਇਕੋ ਲਿਖਤ ਨੂੰ ਇੱਕ ਤੋਂ ਵੱਧ ਵਾਰੀ ਨਾ ਪਾਓ। ਆਪਣੀ ਪੋਸਟ ਪਉਣ ਤੋਂ ਬਾਅਦ ਆਇਆ ਸਨੇਹਾ/ਮੈੱਸਜ ਦੇਖੋ। ਆਪਣੀ ਲਿਖਤ ਵਿੱਚ ਕੋਈ ਵੀ ਲਿੰਕ, ਵੈੱਬ ਸਾਈਟ ਦਾ ਜਾਂ ਈ-ਮੇਲ ਦਾ ਅੰਗ੍ਰੇਜ਼ੀ ਵਿੱਚ ਨਾ ਪਾਓ। ਜੇ ਕਰ ਪਉਣਾ ਜਰੂਰੀ ਹੋਵੇ ਤਾਂ ਪੋਸਟ ਪਉਣ ਤੋਂ ਬਾਅਦ ਆਇਆ ਸੁਨੇਹਾ ਦੇਖੋ। ਜੇ ਕਰ ਉਥੇ ਅਪਰੂਵ ਕਰਨ ਬਾਰੇ ਲਿਖਿਆ ਹੋਵੇ ਤਾਂ ਕੁੱਝ ਘੰਟੇ ਜਾਂ ਇੱਕ ਦਿਨ ਦਾ ਇੰਤਜ਼ਾਰ ਕਰਨਾ ਪਵੇਗਾ।
2- ਇਸ ਪੰਨੇ ਤੇ ਜਾਂ ਕਿਸੇ ਲੇਖ ਥੱਲੇ ਕੁਮਿੰਟ ਪਉਣ ਤੋਂ ਪਹਿਲਾਂ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਪਾਓ ਨਹੀਂ ਤਾਂ ਉਹ ਪੜ੍ਹੀ ਨਹੀਂ ਜਾ ਸਕੇਗੀ।
3- ਪਿਛਲੇ ਹਫਤੇ 12 ਨਵੰਬਰ ਦੇ ਸਪਤਾਹਿਕ ਲੇਖਾਂ ਵਿਚ, ਸ: ਹਰਜਿੰਦਰ ਸਿੰਘ ਘੜਸਾਣਾ ਦੀ ਹੱਥ ਲਿਖਤ ਬੀੜਾਂ ਅਤੇ ਪਾਠ-ਭੇਦਾਂ ਬਾਰੇ ਇੱਕ ਵਿਚਾਰ ਚਰਚਾ ਵਾਲੀ ਔਡੀਓ ਫਾਈਲ ਪਾਈ ਸੀ। ਉਹ ਪਹਿਲਾਂ ਪੁਰਾਣੇ ਫਲੈਸ਼ ਪਲੇਅਰ ਨਾਲ ਪਾਈ ਸੀ ਜਿਹੜੀ ਕਿ ਆਈਪੈਡ ਅਤੇ ਹੋਰ ਸਮਾਰਟ ਫੂਨਾ ਤੇ ਸੁਣੀ ਨਹੀਂ ਜਾ ਸਕਦੀ ਸੀ। ਉਸ ਨੂੰ ਦੁਬਾਰਾ ਨਵੇਂ ਹਾਈਪਰ ਟੈਕਸਟ ਪੰਜ ਨਾਲ ਪਾ ਦਿੱਤਾ ਸੀ। ਹੁਣ ਉਹ ਸਾਰੇ ਸਮਾਰਟ ਫੂਨਾ, ਆਈਪੈਡ ਅਤੇ ਸਾਰੇ ਕੰਪਿਊਟਰਾਂ ਵਾਲੇ ਵੈੱਬ ਬਰਾਉਸਰਾਂ ਤੇ ਸੁਣੀ ਜਾ ਸਕਦੀ ਹੈ।

20th November 2017 3:11pm
Gravatar
Iqbal Singh Dhillon (Chandigarh, India)
ਸ. ਮੱਖਣ ਸਿੰਘ ਪੁਰੇਵਾਲ ਜੀ ਸਤਰ " ਵੈੱਬ ਸਾਈਟ ਦਾ ਜਾਂ ਈ-ਮੇਲ ਦਾ ਅੰਗ੍ਰੇਜ਼ੀ ਵਿੱਚ ਨਾ ਪਾਓ " ਨੂੰ ਸਪਸ਼ਟ ਰੂਪ ਵਿਚ ਦੁਬਾਰਾ ਪੇਸ਼ ਕਰ ਦਿੱਤਾ ਜਾਵੇ ਤਾਂ ਮਿਹਰਬਾਨਿ ਹੋਵੇਗੀ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
20th November 2017 8:43pm
Gravatar
Makhan Singh Purewal (Quesnel, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ,
ਇੰਟਰਨੈੱਟ ਵਾਲਾ ਕੋਈ ਲਿੰਕ, ਭਾਵੇਂ ਉਹ ਕਿਸੇ ਸਾਈਟ ਦਾ ਹੋਵੇ, ਯੂ-ਟਿਊਬ ਦਾ ਜਾਂ ਫਿਰ ਕਿਸੇ ਦੀ ਈ-ਮੇਲ ਦਾ। ਜੇ ਕਰ ੳਸੁ ਲਿੰਕ ਲਈ ਗੁਰਮੁਖੀ ਅੱਖਰ ਵਰਤੇ ਜਾਂਦੇ ਹਨ, ਜਿਵੇਂ ਕਿ, ‘ਸਿੱਖ ਮਾਰਗ’ ਤਾਂ ਕੋਈ ਦਿੱਕਤ ਨਹੀਂ ਆਵੇਗੀ ਅਤੇ ਜੇ ਕਰ ਸਿੱਖ ਮਾਰਗ ਲਈ ਅੰਗ੍ਰੇਜ਼ੀ ਦੇ ਅਲਫਾਬਿਟ/ਏਬੀਸੀ ਵਰਤੇ ਜਾਣ ਤਾਂ ਉਹ ਉਸੇ ਵੇਲੇ ਪੋਸਟ ਨਹੀਂ ਹੋ ਸਕਦੀ। ਜਿਵੇਂ ਕਿ ਤੁਸੀਂ ਆਪਣੀ ਕੱਲ ਵਾਲੀ ਪੋਸਟ ਵਿੱਚ ਵਰਤੇ ਸਨ।
ਧੰਨਵਾਦ।
21st November 2017 4:16pm
Gravatar
Iqbal Singh Dhillon (Chandigarh, India)
ਸ. ਮੱਖਣ ਸਿੰਘ ਪੁਰੇਵਾਲ ਜੀ,

ਬਹੁਤ ਬਹੁਤ ਧੰਨਵਾਦ !

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
21st November 2017 9:51pm
Gravatar
Iqbal Singh Dhillon (Chandigarh, India)
ਮਾਨਵਵਾਦ

ਕੁਝ ਦਿਨ ਪਹਿਲਾਂ ‘ਨਾਨਕ ਮਿਸ਼ਨ’ ਵੱਲੋਂ ਫੇਸਬੁਕ ਅਤੇ ਵੈਬਸਾਈਟ sikhmarg.com ਉੱਤੇ ਪਾਠਕਾਂ ਅੱਗੇ ਵਿਚਾਰ ਲਈ ਦੋ ਨੁਕਤੇ ਰੱਖੇ ਗਏ ਸਨ ਅਤੇ ਇਹਨਾਂ ਸਬੰਧੀ ਉਹਨਾਂ ਦੇ ਵਿਚਾਰ ਮੰਗੇ ਗਏ ਸਨ। ਇਹ ਨੁਕਤੇ ਹਨ
1. ਸੜਕਾਂ-ਰਾਹਾਂ ਤੇ ਲਗਾਏ ਜਾਂਦੇ ਲੰਗਰ ਅਤੇ ਛਬੀਲਾਂ ਆਮ ਜਨਤਾ ਲਈ ਕੀ-ਕੀ ਕਠਨਾਈਆਂ ਪੈਦਾ ਕਰਦੇ ਹਨ ?
2. ਕੀ ਅਜਿਹੇ ਲੰਗਰ ਅਤੇ ਛਬੀਲਾਂ ਦੀ ਕੋਈ ਸਾਰਥਕਤਾ ਹੈ ?

ਇਸ ਵਿਸ਼ੇ ਤੇ ਫੇਸਬੁਕ ਉੱਤੇ ਕੁਝ ਕੁ ਸੱਜਣਾਂ ਵੱਲੋਂ ਭੇਜੀਆਂ ਪੋਸਟਾਂ ਰਾਹੀਂ ਉੱਤਰ ਮਿਲੇ ਸਨ ਅਤੇ ਕੁਝ ‘ਨਾਨਕ ਮਿਸ਼ਨ’ ਦੇ ਯਤਨਾਂ ਨਾਲ ਸਿੱਧੇ ਤੌਰ ਤੇ ਪਰਾਪਤ ਕੀਤੇ ਗਏ ਸਨ। ਜੋ ਵੀ ਉੱਤਰ ਮਿਲੇ ਹਨ ਉਹਨਾਂ ਵਿੱਚੋਂ ਹੇਠ ਦਿੱਤੇ ਨੁਕਤੇ ਪਰਾਪਤ ਕੀਤੇ ਗਏ ਹਨ:
1. ਸੜਕਾਂ ਉੱਤੇ ਲੰਗਰ-ਛਬੀਲਾਂ ਆਯੋਜਿਤ ਕਰਨਾ ਇਕ ਵੱਡੀ ਕੁਰੀਤੀ ਸਮਝੀ ਜਾਣੀ ਚਾਹੀਦੀ ਹੈ।
2. ਅਜਿਹੇ ਲੰਗਰ ਅਤੇ ਅਜਿਹੀਆਂ ਛਬੀਲਾਂ ਦੇ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ।
3. ਅਜਿਹੇ ਲੰਗਰ ਅਤੇ ਅਜਿਹੀਆਂ ਛਬੀਲਾਂ ਦੇ ਕਾਰਨ ਕਈ ਸੜਕ ਹਾਦਸੇ ਵਾਪਰ ਜਾਂਦੇ ਹਨ।
4. ਅਜਿਹੇ ਮੌਕਿਆਂ ਤੇ ਖਰਚ ਕੀਤਾ ਪੈਸਾ ਅੰਜਾਈਂ ਚਲੇ ਜਾਂਦਾ ਹੈ। ਚੰਗਾ ਹੈ ਜੇਕਰ ਇਹੀ ਪੈਸਾ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਖਰਚ ਕੀਤਾ ਜਾਵੇ।
5. ਲੰਗਰ ਅਤੇ ਛਬੀਲਾਂ ਲਗਾਉਣ ਵੇਲੇ ਪ੍ਰਬੰਧਕਾਂ ਵੱਲੋਂ ਸਫਾਈ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ ਅਤੇ ਆਲੇ-ਦੁਆਲੇ ਕੂੜਾ-ਕਰਕਟ ਖਿਲੱਰ ਜਾਣ ਨਾਲ ਬਿਮਾਰੀਆਂ ਦੇ ਫੈਲਣ ਦਾ ਮਾਹੌਲ ਬਣ ਜਾਂਦਾ ਹੈ।
6. ਚੰਗਾ ਹੋਵੇਗਾ ਕਿ ਸੜਕਾਂ ਉੱਤੇ ਲੰਗਰ ਅਤੇ ਛਬੀਲਾਂ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ।

ਨੋਟ: ਇੰਜ. ਦਰਸ਼ਨ ਸਿੰਘ ਖਾਲਸਾ ਜੀ ਵੱਲੋਂ ਭੇਜਿਆ ਗਿਆ ਉੱਤਰ ਵਿਸ਼ੇਸ਼ ਧਿਆਨ ਮੰਗਦਾ ਹੈ। ਇਹ ਉੱਤਰ ਹੇਠਾਂ ਉਪਲਭਦ ਹੈ।

Iqbal Singh Dhillon
Nanak Mission, India
20th November 2017 4:52am
Gravatar
Eng Darshan Singh Khalsa (Sydney, Australia)
*** ਸਿੱਖ ਜਗਤ ਦੀ ਵਿਲੱਖਣ ਪਹਿਚਾਣ ਹੈ।

*** ਸਿੱਖ ਜਗਤ ਦੀ ਵਿਲੱਖਣ ਆਨ-ਬਾਨ-ਸ਼ਾਨ ਹੈ।

*** ਸਿੱਖ ਜਗਤ ਮੂਰਤਾਂ ਦਾ ਪੂਜਾਰੀ ਨਹੀਂ ਹੈ।

*** ਸਿੱਖ ਜਗਤ ਕਾਜ਼ੀਆਂ ਬਾਹਮਣਾਂ ਪੁਜਾਰੀਆਂ ਦਾ ਆੜੀ ਵੀ ਨਹੀਂ ਹੈ।

*** ਸਿੱਖ ਜਗਤ ਦੀ ਵਿਲੱਖਣ ਵਿਚਾਰਧਾਰਾ ਹੈ।

*** ਸਿੱਖ ਜਗਤ ਨੂੰ ਕੇਵਲ ਅਕਾਲ ਪਿਆਰਾ ਹੈ।

*** ਸਿੱਖੀ ਦਾ ਕੈਲੰਡਰ ਨਾਨਕਸ਼ਾਹੀ ਸਿੱਖੀ ਮਿਆਰ ਹੈ ।

*** ਸਿੱਖੀ ਦਾ ਇਮਾਨ ‘ਸਿੱਖੀ-ਸਿੱਖਿਆ-ਗੁਰਵਿਚਾਰ’ ਹੈ।

*** ਗੁਰੁ ਪਿਆਰਿਉ !! ਸਿੱਖ ਜਗਤ ਦੇ ਆਪਣੇ ਨਾਨਕਸ਼ਾਹੀ ਕੈਲੰਡਰ 2003 ਲਈ ਆਪਣੀ ਸੋਚ ਅਤੇ ਸੋਚ ਉਡਾਰੀ ਵਿਚ ਬਦਲਾਅ ਲੈਕੇ ਆਉ।
*** ਸਿੱਖ ਜਗਤ-ਕੌਮ ਦੀ ਚੜ੍ਹਦੀ ਕਲਾ ਲਈ ਆਪਣੇ ਮਨਾਂ ਵਿਚ ਚੜ੍ਹਦੀ ਕਲਾ ਦੀ ਪਰਵਾਜ਼ ਵਹਿਣ ਦਿਉ।
*** ਆਪਣੇ ਮਨਾਂ ਵਿਚ ਸਿੱਖ-ਕੌਮ ਵਿਚ ਵੱਧ ਰਹੇ ਬਾਹਮਣਵਾਦੀ ਪ੍ਰਭਾਵ ਨੂੰ ਠੱਲ ਪਾਉਣ ਲਈ ਕੌਮ ਵਿਚ ਵੜੀਆਂ ਕਾਲੀਆਂ ਭੇਡਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਅਲੱਗ ਥਲੱਗ ਕਰਨ ਵਿਚ ਆਪਣਾ ਯੋਗਦਾਨ ਪਾਉ ਜੀ।
*** ਕੌਮ ਦੀ ਇੱਕ ਸਾਰਤਾ- ਇੱਕ-ਸੁਰਤਾ, ਏਕੇ ਲਈ ਨਾਨਕਸ਼ਾਹੀ ਕੈਲੰਡਰ 2003 ਨੂੰ ਅਪਨਾਉਣਾ ਸਿੱਖ ਕੌਮ ਲਈ ਜਰੂਰੀ।
*** ਆਪਣੇ ਕੀਮਤੀ ਵਿਚਾਰਾਂ ਨਾਲ ਸਾਂਝ ਜਰੂਰ ਪਾਉ ਜੀ।

*** ਧੰਨਵਾਧ।
16th November 2017 10:11pm
Gravatar
Makhan Singh Purewal (Quesnel, Canada)
ਇਜ: ਦਰਸ਼ਨ ਸਿੰਘ ਖਾਲਸਾ ਜੀ,
ਇਕ ਪਾਠਕ ਦੇ ਸਵਾਲ ਦਾ ਜਵਾਬ ਦੇਣ ਲਈ ਆਪ ਜੀ ਦਾ ਧੰਨਵਾਦ ਹੈ ਜੀ। ਅਗਾਂਹ ਵਾਸਤੇ ਜੇ ਕਰ ਇਤਨਾ ਲੰਮਾ ਜਵਾਬ ਦੇਣਾ ਹੋਵੇ ਤਾਂ ਉਸ ਨੁੰ ਇੱਕ ਲੇਖ ਦੇ ਰੂਪ ਵਿੱਚ ਭੇਜ ਦਿਆ ਕਰੋ ਤਾਂ ਚੰਗਾ ਰਹੇਗਾ। ਕਿਉਂਕਿ ਲੇਖ ਹਫਤੇ ਬਾਅਦ ਐਤਵਾਰ ਨੂੰ ਹੀ ਛਪਦੇ ਹਨ ਇਸ ਲਈ ਭੇਜੇ ਲੇਖ ਦਾ ਹਵਾਲਾ ਦੇ ਕੇ ਕੀਤੇ ਗਏ ਸਵਾਲ ਦਾ ਜਵਾਬ ਸੰਖੇਪ ਰੂਪ ਵਿੱਚ ਤੁਹਾਡੇ ਇਸ ਆਪਣੇ ਪੰਨੇ ਤੇ ਪਹਿਲਾਂ ਵੀ ਪੋਸਟ ਕੀਤਾ ਜਾ ਸਕਦਾ ਹੈ।
ਧੰਨਵਾਦ।
14th November 2017 3:48pm
First < 4 5 6 7 8 > Last
Page 6 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the opposite word of weak?
 
Enter answer:
 
Remember my form inputs on this computer.
 
 
Powered by Commentics

.