.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1245)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪ੍ਰਿੰ: ਗੁਰਬਚਨ ਸਿੰਘ ਪੰਨਵਾ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ॥
ਆਪ ਜੀ ਦਾ ਲੇਖ “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ” ਪੜ੍ਹਿਆ । ਉਸ ਬਾਰੇ ਥੋੜੀ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ। ਕੀ ਇਹ ਗੱਲ ਭਾਈ ਗੁਰਦਾਸ ਜੀ ਆਖ ਰਹੇ ਹਨ ਜਾਂ ਕਿਸੇ ਗੁਰੂ ਸਾਹਿਬਾਨ ਨੇ ਵੀ ਆਖੀ ਹੈ ? ਕਿਸੇ ਪਾਠਕ ਵੱਲੋਂ ਪੁੱਛੇ ਜਵਾਬ ਦੇਣਾ ਤੁਹਾਡੀ ਆਦਤ ਤਾਂ ਨਹੀਂ ਪਰ ਫਿਰ ਵੀ ਆਸ ਰੱਖਦਾ ਹਾਂ । ਧੰਨਵਾਦ ।
ਇਕ ਪਾਠਕ
30th January 2016 8:51pm
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਇਹ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਕਿ ਕੀ ਗੁਰਸ਼ਰਨ ਸਿੰਘ ਢਿੱਲੋਂ ਅਤੇ ਗੁਰਸ਼ਰਨ ਸਿੰਘ ਕਸੇਲ ਇਕੋਵਿਅਕਤੀ ਦੇ ਨਾਮ ਹਨ ਜਾਂ ਫਿਰ ਇਹ ਦੋ ਅਲੱਗ ਵਿਅਕਤੀਆਂ ਦੇ ਨਾਮ ਹਨ। ---- ਇਕਬਾਲ ਸਿੰਘ ਢਿੱਲੋਂ, ਚੰਡੀਗੜੵ।
30th January 2016 5:42pm
Gravatar
Gursharn Singh Dhillon (Ajax, Canada)
ਸ੍ਰ ਇਕਬਾਲ ਸਿੰਘ ਢਿੱਲੋਂ ਜੀ ਆਪਣੇ ਵਿਚਾਰ ਦੇਣ ਲਈ ਧੰਨਵਾਦ ।
ਦੂਸਰਾ ਜੋ ਤੁਸੀਂ ਮੇਰੇ ਨਾਵ ਨਾਲ ਕਸੇਲ ਅਤੇ ਢਿੱਲੋਂ ਬਾਰੇ ਪੁੱਛਿਆ ਹੈ, ਉਹ ਗੱਲ ਇਹ ਹੈ ਕਿ ਮੈਂ ਆਪਣੀਆਂ ਲਿਖਤਾਂ ਹੇਠ ਆਪਣੇ ਪਿੰਡ ਕਸੇਲ ਦਾ ਨਾਮ ਲਿਖਦਾ ਹਾਂ ਪਰ ਮੇਰੀ ਈਮੇਲ ਢਿੱਲੋਂ ਦੇ ਨਾਵ ਹੋਣ ਕਰਕੇ ਇਸ ਪੇਜ ਤੇ ਢਿੱਲੋਂ ਆ ਜਾਂਦਾ ਹੈ । ਸ਼ਾਇਦ ਪਹਿਲੀ ਪੋਸਟ ਦੇ ਹੇਠ ਕਸੇਲ ਹੀ ਹੈ । ਫਿਰ ਜਦੋਂ ਮੈਂ ਉਪਰ ਆਪਣੇ ਨਾਵ ਨਾਲ ਢਿੱਲੋਂ ਵੇਖਿਆ ਤਾਂ ਫਿਰ ਹੇਠਾ ਕਸੇਲ ਨਹੀਂ ਲਿਖਦਾ । ਸੋ, ਇਹ ਦੋਵੇ ਨਾਵ ਮੇਰੇ ਹੀ ਹਨ । ਧੰਨਵਾਦ ।
30th January 2016 8:53pm
Gravatar
Dalvinder Singh Grewal (Ludhiana, India)
ਤਵੈ-ਪ੍ਰਸਾਦਿ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਵੀ ਪਾਇਆ ਤਵੈ-ਪ੍ਰਸਾਦਿ, ਜੋ ਵੀ ਪਾਉਣਾ ਤਵੈ-ਪ੍ਰਸਾਦਿ|
ਤੇਰੀ ਕਿਰਪਾ ਬਿਨ ਤਾਂ ਕੁਝ ਨਾਂ, ਤੇਰੀ ਕ੍ਰਿਪਾ ਤੇ ਤੂੰ ਯਾਦ|
ਯਾਦ ਰਹੇ ਤੂੰ ਹਰਦਮ ਦਾਤਾ, ਤੇਰੇ ਵਲ ਹੀ ਰਹੇ ਧਿਆਨ,
ਤੈਥੋਂ ਵ੍ਨਖ ਨਾਂ ਹੋਵਾਂ ਪਲ ਹੀ, ਜੀਵਨ ਦਾ ਇ੍ਨਕ ਅਸਲ ਸਵਾਦ|
ਕੂੜ ਨਾਂ ਜੁੜ ਭਟਕਣ-ਲਟਕਣ, ਮਨ ਰਹਿੰਦਾ ਬਾ ਪਲ ਵੀ ਸ਼ਾਂਤ,
ਜੁੜ ਕੇ ਤੇਰੇ ਨਾਲ ਵਾਹਿਗੁਰੂ, ਹਰ ਪਾਸੇ ਨੇ ਚਾਅ ਉਨਮਾਦ|
ਤੈਥੋਂ ਵਿਛੜੇ ਭਟਕੇ ਦਾਤੇ, ਤੁਧ ਵਲ ਚ੍ਨਲੇ, ਚੰਗਾ ਈ ਚੰਗਾ,
ਤੇਰੇ ਨਾਂ ਦੀ ਮਹਿਮਾ ਵ੍ਨਖਰੀ, ਗੁੰਗਾ ਕੀਕੂੰ ਕਹੇ ਸਵਾਦ|
ਉਸ ਮਾਇਆ ਸੰਗ ਲਿਪਟਣ ਕਿਉਂ ਏਂ, ਜੋ ਲੈ ਜਾਂਦੀ ਤੈਥੋਂ ਦੂਰ,
ਇਸ ਵਿਚ ਇਸ ਤੋਂ ਉਪਰ ਰਹਿਕੇ, ਲ੍ਨਗ ਜਾਵੇ ਜੇ ਸੁੰਨ-ਸਮਾਧ|
ਬਖਸ਼ਣਹਾਰੇ ਬਖਸ਼ੀਂ ਆਪੇ, ਤੈਥੋਂ ਤੈਨੂੰ ਹੀ ਮੰਗਦੇ ਹਾਂ,
ਜਾਂ ਕਰ ਅਪਣਾ, ਜਾਂ ਹੋ ਮੇਰਾ, ਤੇਰ-ਮੇਰ ਦਾ ਮੇਟ ਬਖਾਧ|
ਸਭ ਨੂੰ ਦੇਵਣਹਾਰਾ ਤੂੰ ਹੀ, ਤਾਂਹੀਓਂ ਪ੍ਨਲਾ ਤੇਰੇ ਅ੍ਨਗੇ,
ਦਰ ਆਏ ਨੂੰ ਮੋੜ ਨਾਂ ਦਾਤਾ, ਰੂਹ ਵਿਚ ਪਾ ਦੇ ਅਨਹਦ ਨਾਦ|
ਜੀਵਨ-ਅੰਮ੍ਰਿਤ ਬਣ ਜਾਊ ਆਪੇ, ਮਰਜੀਵੜਿਆਂ ਦੀ ਆਊ ਜਾਚ,
ਜੀਵਨ-ਮੁਕਤ ਪੂਰਨ ਅਭਿਲਾਸ਼ਾ, ਅੰਬਰ-ਧਰਤੀ ਤੇ ਵਿਸਮਾਦ|
30th January 2016 5:41pm
Gravatar
Dalvinder Singh Grewal (Ludhiana, India)
ਨਾਂ ਪੰਗਾ ਨਾਂ ਕੋਈ ਦੰਗਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਂ ਪਾਉਣਾ ਕੋਈ ਪੰਗਾ|
ਨਾਂ ਕਰਨਾ ਕੋਈ ਦੰਗਾ|
ਫਿਰ ਬ੍ਲੇ ਬ੍ਲੇ ਹੋਊ,
ਲਗੇਗਾ ਸ੍ਭ ਜਗ ਚੰਗਾ|
ਕੀ ਏਥੇ ਹੈ ਦਸ ਤੇਰਾ,
ਤੇ ਕੀ ਏ ਏਥੇ ਮੇਰਾ,
ਕੀ ਲੈ ਕੇ ਸੀ ਤੂੰ ਆਇਆ,
ਕੀ ਲੈ ਕੇ ਜਾਣਾ ਸ਼ੇਰਾ|
ਆਇਆ ਸੀ ਏਥੇ ਨੰਗਾ,
ਜਾਣਾ ਹੈ ਏਥੋਂ ਨੰਗਾ|
ਨਾਂ ਪਾਉਣਾ ਕੋਈ ਪੰਗਾ|
ਨਾਂ ਕਰਨਾ ਕੋਈ ਦੰਗਾ|
ਫਿਰ ਬ੍ਲੇ ਬ੍ਲੇ ਹੋਊ,
ਲਗੇਗਾ ਸ੍ਭ ਜਗ ਚੰਗਾ|
ਬੋਲੇਂ ਤਾਂ ਮ੍ਨਿਠਾ ਬੋਲੀਂ,
ਸੰਗ ਪਿਆਰ ਮਿਸ਼ਰੀਆਂ ਘੋਲੀਂ,
ਸਭ ਰੂਪ ਰ੍ਬ ਦਾ ਜਾਣੀ,
ਰ੍ਖ ਯਾਦ ਰ੍ਬ, ਨਾ ਡੋਲੀਂ|
ਫਿਰ ਪੈਣੀ ਨਹੀਂ ਮੁਸੀਬਤ,
ਨਾ ਆਉਣਾ ਕੋਈ ਅੜੰਗਾ|
ਨਾਂ ਪਾਉਣਾ ਕੋਈ ਪੰਗਾ|
ਨਾਂ ਕਰਨਾ ਕੋਈ ਦੰਗਾ[
ਫਿਰ ਬ੍ਲੇ ਬ੍ਲੇ ਹੋਊ,
ਲਗੇਗਾ ਸ੍ਭ ਜਗ ਚੰਗਾ|
ਮਿਲ ਦਰਦ ਵੰਡਾਉਣਾ ਅ੍ਛਾ
ਜੀ ਕਹਿ ਅਖਵਾਉਣਾ ਅ੍ਛਾ|
ਸਾਰੇ ਨੇ ਅਪਣੇ ਏਥੇ,
ਨਾ ਫਰਕ ਕੋਈ ਪਾਉਣਾ ਅ੍ਛਾ|
ਨਿਵਿਆਂ ਦਾ ਕੁਝ ਨਾ ਘਟਦਾ,
ਹੈ ਆਕੜ ਖਾਂ ਦਾ ਕੰਘਾ|
ਨਾਂ ਪਾਉਣਾ ਕੋਈ ਪੰਗਾ|
ਨਾਂ ਕਰਨਾ ਕੋਈ ਦੰਗਾ|
ਫਿਰ ਬ੍ਲੇ ਬ੍ਲੇ ਹੋਊ,
ਲਗੇਗਾ ਸ੍ਭ ਜਗ ਚੰਗਾ|
ਜੋ ਗੁਰੂਆਂ ਦਾ ਸ੍ਨਿਖ ਪੂਰਾ,
ਉਹ ਪ੍ਰੇਮ-ਸਿਦਕ ਵਿਚ ਸੂਰਾ|
ਉਹ ਭਲਾ ਸਭਸ ਦਾ ਲੋਚੇ,
ਨਾ ਕਿਧਰੇ ਰਹੇ ਅਧੂਰਾ,
ਨਾਂ ਭੇਦ ਭਾਵ ਕੋਈ ਜਾਣੇ,
ਜੋ ਨਾਮ ਦੇ ਰੰਗੀਂ ਰੰਗਾ|
ਨਾਂ ਪਾਉਣਾ ਕੋਈ ਪੰਗਾ|
ਨਾਂ ਕਰਨਾ ਕੋਈ ਦੰਗਾ|
ਫਿਰ ਬ੍ਲੇ ਬ੍ਲੇ ਹੋਊ,
ਲਗੇਗਾ ਸ੍ਭ ਜਗ ਚੰਗਾ|
ਉਹ ਜਬਰ ਨਹੀਂ ਹੈ ਜਰਦਾ
ਨਾਂ ਜ਼ੁਲਮ ਕਿਸੇ ਤੇ ਕਰਦਾ,
ਨਾ ਜਪਦਾ ਅਤੇ ਜਪਾਉਂਦਾ,
ਨਾ ਜਪ ਭਵ ਸਾਗਰ ਤਰਦਾ|
ਉਸ ਦਾ ਘਰ ਸਾਰੇ ਤੀਰਥ,
ਜਿਸ ਦੇ ਘਰ ਨਾਮ ਦੀ ਗੰਗਾ|
ਨਾਂ ਪਾਉਣਾ ਕੋਈ ਪੰਗਾ|
ਨਾਂ ਕਰਨਾ ਕੋਈ ਦੰਗਾ|
ਫਿਰ ਬ੍ਲੇ ਬ੍ਲੇ ਹੋਊ,
ਲਗੇਗਾ ਸ੍ਭ ਜਗ ਚੰਗਾ |
30th January 2016 5:36pm
Gravatar
GURMIT S BARSAL (San jose, US)
ਗੁਰਬਾਣੀ-ਰਮਜਾਂ !!
ਗੁਰਬਾਣੀ ਨੂੰ ਜਦ ਵੀ ਸੱਜਣੋ, ਦੁਨੀਆਂ ਨਾਲ ਵਿਚਾਰੋ ।
ਅਟੱਲ ਬ੍ਰਹਿਮੰਡੀ ਨਿਯਮਾਂ ਨੂੰ, ਨਾ ਭੁੱਲਕੇ ਕਦੇ ਵਿਸਾਰੋ ।
ਸ਼ਬਦੀ ਅਰਥ ਇਕੱਲਿਆਂ ਦੇ ਨਾਲ, ਜੇਕਰ ਬਣੇ ਦੁਚਿੱਤੀ,
ਗੁਰਸ਼ਬਦਾਂ ਦੇ ਅਰਥਾਂ ਦੇ ਨਾਲ, ਭਾਵ ਅਰਥ ਚਿਤਾਰੋ ।
ਸ਼ਬਦ-ਕੋਸ਼ਾਂ ਦੇ ਅਰਥ ਸਦਾ, ਗੁਰਬਾਣੀ ਨਹੀਂ ਅਰਥਾਉਂਦੇ,
ਗੁਰਬਾਣੀ ਦੇ ਅਰਥਾਂ ਨੂੰ, ਗੁਰਬਾਣੀ ਰਾਹੀਂ ਨਿਹਾਰੋ ।
ਗੁਰ-ਸਿਧਾਂਤ ਸਪੱਸ਼ਟੀ ਖਾਤਿਰ, ਅਨਮਤ ਦੀਆਂ ਮਸਾਲਾਂ,
ਅਤੇ ਪ੍ਰਚਲਤ ਮੁਹਾਵਰਿਆਂ ਨੂੰ ਗੁਰਮਤਿ ਨਾ ਸਵੀਕਾਰੋ ।
ਇੱਕ ਹੀ ਸ਼ਬਦ ਦੇ ਵਿੱਚੋਂ ਜੇਕਰ, ਨੁਕਤਾ ਸਮਝ ਨਾ ਆਵੇ,
ਓਸ ਵਿਸ਼ੇ ਦੇ ਬਾਕੀ ਸ਼ਬਦਾਂ, ਵੱਲ ਨਿਗਾਹ ਵੀ ਮਾਰੋ ।
ਇੱਕੋ ਹੀ ਪ੍ਰਕਰਣ ਦੇ ਸਾਰੇ, ਸ਼ਬਦ ਇਕੱਠੇ ਕਰਕੇ,
ਗੁਰਮਤਿ ਦਾ ਸਿਧਾਂਤ ਜੋ ਉੱਘੜੇ, ਉਸਨੂੰ ਹੀ ਸਤਿਕਾਰੋ ।
ਗੁਰੂਆਂ ਭਗਤਾਂ ਭਾਵੇਂ ਸੀ, ਪਰਚਲਤ ਸ਼ਬਦ ਹੀ ਵਰਤੇ,
ਪਰ ਦੇਕੇ ਸੀ ਅਰਥ ਨਵੇਂ, ਸਮਝਾਇਆ ਬ੍ਰਹਮ ਪਸਾਰੋ ।
ਕੁਦਰਤ ਦੇ ਨਿਯਮਾਂ ਨੂੰ ਦੁਨੀਆਂ, ਹੁਕਮ ਰੱਬ ਦਾ ਮੰਨਦੀ,
ਨਾਮ-ਧਰਮ ਵੀ ਇੱਕ ਨਿਯਮ ਹੈ, ਵੱਖਰਾ ਨਾ ਪਰਚਾਰੋ ।
ਕੁਦਰਤ ਵਾਲੇ ਨਿਯਮ ਜਗਤ ਤੇ, ਸਦਾ ਹੀ ਸੱਚੇ ਰਹਿਣੇ,
ਗੁਰਬਾਣੀ ਉਪਦੇਸ਼ ਵੀ ਇੰਝ ਹੀ, ਦੁਨੀਆਂ ਵਿੱਚ ਸ਼ੰਗਾਰੋ ।
ਗੁਰਬਾਣੀ ਤਾਂ ਕੁਦਰਤ ਅੰਗ-ਸੰਗ, ਹੋਕੇ ਜੀਣਾ ਦੱਸੇ,
ਕੁਦਰਤ ਉਲਟ ਨਾ ਚਿਤਵ ਕਦੇ ਵੀ, ਧਰਮ ਵਿਖਾਵਾ ਧਾਰੋ ।
ਗੁਰਬਾਣੀ ਦੀਆਂ ਰਮਜਾਂ ਵਿੱਚੋਂ, ਜੀਵਨ ਜਾਂਚ ਨੂੰ ਸਿੱਖਕੇ,
ਆਪਣਾ ਜੀਵਨ ਅਤੇ ਚੁਗਿਰਦਾ, ਬਣ ਇਨਸਾਨ ਸਵਾਰੋ ।।
ਡਾ ਗੁਰਮੀਤ ਸਿੰਘ ਬਰਸਾਲ ( ਕੈਲੇਫੋਰਨੀਆਂ)
30th January 2016 11:15am
Gravatar
Gursharn Singh Dhillon (Ajax, Canada)
ਸਿੱਖ ਇਕ ਵੱਖਰੀ ਕੌਮ/ ਧਰਮ ਜਾਂ ਮਾਨਵਵਾਦ ਦੀ ਕਰਾਂਤੀਕਾਰੀ ਲਹਿਰ ?
ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦਰ ਜੀ ਤੱਕ ਕਿਸੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ (ਗੁਰਮਤਿ ਨੂੰ ਮੰਨਣ ਵਾਲਿਆਂ) ਦੇ ਨਾਵਾਂ ਵਿਚ ਕੋਈ ਤਬਦੀਲੀ ਨਹੀਂ ਸੀ ਕੀਤੀ, ਸਿਰਫ ਹਿੰਦੂ ਅਤੇ ਮੁਸਲਮਾਨ ਧਰਮ ਦੇ ਪੁਜਾਰੀਆਂ ਵੱਲੋਂ ਜਿਹੜਾ ਧਰਮ ਕਰਮ ਦੇ ਨਾਵ ਹੇਠ ਜਨਤਾਂ ਨੂੰ ਕਰਮਕਾਂਡਾਂ ਅਤੇ ਵਹਿਮਾ ਭਰਮਾ ਵਿਚ ਪਾ ਕੇ ਠੱਗਣ ਦਾ ਕੰਮ ਕਰ ਰਹੇ ਸਨ ਉਸ ਬਾਰੇ ਜਨਤਾਂ ਨੂੰ ਸੁਚੇਤ ਕੀਤਾ ਸੀ, ਫਿਰ ਕੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਵ ਨਾਲ ਵੀ ‘ਰਾਏ’ ਸ਼ਬਦ ਹਟਾਕੇ ‘ਸਿੰਘ’ ਲਫ਼ਜ ਰੱਖ ਲਿਆਂ ਅਤੇ ਬਾਕੀ ਸਿੱਖਾਂ ਨੂੰ ਵੀ ‘ਸਿੰਘ’ ਸ਼ਬਦ ਵਰਤਨ ਲਈ ਕਿਹਾ । ਇਥੋਂ ਤੱਕ ਕਿ ਲਛਮਣ ਦਾਸ ਜਾਂ ਮਾਧੋ ਦਾਸ ਦੇ ਨਾਵ ਨਾਲ ਜਾਣੇ ਜਾਂਦੇ ਆਦਮੀ ਨੂੰ ਗੁਰਬਖਸ਼ ਸਿੰਘ ਦਾ ਨਾਮ ਦਿਤਾ (ਬੰਦਾ ਬਹਾਦਰ) । ਕੀ ਇਹ ਹਿੰਦੂਆਂ ਅਤੇ ਮੁਸਲਮਾਨਾ ਨਾਲੋਂ ਵੱਖਰੀ ਪਹਿਚਾਣ ਨਹੀਂ ਸੀ ? ਕੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਬਦਲਾਵ ਸਿਰਫ ਮਾਨਵਵਾਦ ਲਹਿਰ ਸੀ ਜਾਂ ਵੱਖਰੀ ਕੌਮ/ਧਰਮ ?
29th January 2016 8:13am
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ,
ਆਪ ਜੀ ਦਾ ਸਵਾਲ ਮੈਨੂੰ ਸੰਬੋਧਿਤ ਹੋ ਕੇ ਨਹੀਂ ਕੀਤਾ ਗਿਆ ਪਰੰਤੂ ਮੈਂ ਫਿਰ ਵੀ ਇਸ ਦਾ ਉੱਤਰ ਦੇਣ ਦਾ ਯਤਨ ਕਰ ਰਿਹਾ ਹਾਂ ਕਿਉਂਕਿ ਇੱਸੇ ਵਿਸ਼ੇ ਉੱਤੇ ਪਹਿਲਾਂ ਆਪ ਜੀ ਵੱਲੋਂ ਪਾਈ ਗਈ ਇਕ ਪੋਸਟ ਬਾਰੇ ਮੈਂ ਸਪਸ਼ਟੀਕਰਨ ਦਿੱਤਾ ਸੀ।
ਗੁਰੂ ਨਾਨਕ ਜੀ ਤੋਂ ਲੈਕੇ ਸਾਰੇ ਗੁਰੂ ਸਾਹਿਬਾਨ ਨੇ ਕੇਵਲ ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ ਖਿਲਾਫ ਅਵਾਜ਼ ਨਹੀਂ ਸੀ ਉਠਾਈ ਸਗੋਂ ਉਹਨਾਂ ਨੇ ਸੰਸਾਰ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਮਾਨਵਵਾਦ ਦੀ ਲਹਿਰ ਚਲਾਈ ਸੀ (ਕਰਮ-ਕਾਂਡਾਂ ਅਤੇ ਵਹਿਮਾਂ-ਭਰਮਾਂ ਦਾ ਖੰਡਨ ਮਾਨਵਵਾਦ ਦੀ ਲਹਿਰ ਦਾ ਇਕ ਕੇਵਲ ਇਕ ਹਿੱਸਾ ਮਾਤਰ ਸੀ)। ਸਾਰੇ ਗੁਰੂ ਸਾਹਿਬਾਨ ਆਪਣੇ ਨਾਲ ਮਾਨਵਵਾਦ ਦੇ ਕਿਰਿਆਵਾਦੀ ਕਾਰਕੁੰਨ (activists) ਵੀ ਜੋੜਦੇ ਆ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਕਾਰਕੁੰਨਾਂ ਨੂੰ ਵਿਸ਼ੇਸ਼ ਸਮਾਜਕ ਪਛਾਣ ਦੇਣ ਦੀ ਖਾਤਰ ਉਹਨਾਂ ਲਈ ਪਰਭਾਵਸ਼ਾਲੀ ਨਾਮ ਰੱਖ ਕੇ ਆਪਣੇ ਨਾਵਾਂ ਨਾਲ ‘ਸਿੰਘ’ ਸ਼ਬਦ ਲਾਉਣਾ ਵੀ ਜ਼ਰੂਰੀ ਕਰ ਦਿੱਤਾ ਅਤੇ ਆਪਣੇ ਨਾਮ ਲਈ ਵੀ ‘ਸਿੰਘ’ ਸ਼ਬਦ ਅਪਣਾ ਲਿਆ (ਉਂਜ ‘ਸਿੰਘ’ ਸ਼ਬਦ ਲੰਬੇ ਸਮੇਂ ਤੋਂ ਪਹਿਲਾਂ ਹੀ ਵਰਤੋਂ ਵਿਚ ਸੀ ਵਿਸ਼ੇਸ਼ ਕਰਕੇ ‘ਰਾਜਪੂਤ’ ਭਾਈਚਾਰੇ ਵਿਚ)। ਗੁਰੂ ਜੀ ਨੇ ਇਸ ਵਿਸ਼ੇਸ਼ ਸਮਾਜਕ ਪਛਾਣ ਰਾਹੀਂ ਆਮ ਲੋਕਾਂ ਖਾਸ ਕਰਕੇ ਪੱਛੜੀਆਂ ਸ਼੍ਰੇਣੀਆਂ ਵਿੱਚੋਂ ਆਉਣ ਵਾਲੇ ਵਿਅਕਤੀਆਂ ਨੂੰ ਸਵੈ-ਸਨਮਾਣ (dignity) ਦੀ ਭਾਵਨਾਂ ਪਰਦਾਨ ਕੀਤੀ, ਆਪਣੇ ਪੈਰੋਕਾਰਾਂ ਵਿਚ ਬਹਾਦਰੀ ਦਾ ਜਜ਼ਬਾ ਭਰਿਆ ਅਤੇ ਉਹਨਾਂ ਵਿਚ ਇਕਸਾਰਤਾ ਸਥਾਪਤ ਕਰਕੇ ਮਨੁੱਖਤਾ ਨੂੰ ਬਰਾਬਰੀ ਦਾ ਸੰਦੇਸ਼ ਦਿੱਤਾ। ਇਹ ਸਾਰਾ ਕੁਝ ਪਹਿਲਾਂ ਤੋਂ ਚੱਲੀ ਆ ਰਹੀ ਮਾਨਵਵਾਦ ਦੀ ਲਹਿਰ ਦਾ ਹਿੱਸਾ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੱਖਰਾ ਸੰਸਥਾਗਤ ਧਰਮ ਜਾਂ ਵੱਖਰੀ ਕੌਮ ਦੀ ਸਥਾਪਤੀ ਦਾ ਯਤਨ ਨਹੀਂ ਸੀ ਕੀਤਾ ਸਗੋਂ ਉਹਨਾਂ ਦਾ ਨਿਸ਼ਾਨਾ ਵਖਰੇਵਿਆਂ ਨੂੰ ਖਤਮ ਕਰਕੇ ਮਾਨਵਵਾਦੀ ਕਾਰਕੁੰਨਾਂ ਦਾ ਇਕ ਸਾਂਝਾ ਵਿਸ਼ਵ-ਭਾਈਚਾਰਾ ਕਾਇਮ ਕਰਨਾ ਸੀ।
ਸ. ਗੁਰਸ਼ਰਨ ਸਿੰਘ ਢਿੱਲੋਂ ਜੀ, ਰਿਲੀਜਨ/ਮਜ਼ਹਬ/ਸੰਸਥਾਗਤ ਧਰਮ ਸਦਾ ਮਨੁੱਖਤਾ ਵਿਚ ਫਿਰਕਾਪ੍ਰਸਤੀ, ਆਪਸੀ ਨਫਰਤ, ਊਚ-ਨੀਚ, ਕਰਾਮਾਤੀ ਵਰਤਾਰਿਆਂ, ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ, ਮਿਥਹਾਸ ਆਦਿਕ ਨੂੰ ਫੈਲਾਉਂਦੇ ਆਏ ਹਨ। ਇੱਸੇ ਵਰਤਾਰੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਗੁਰੂ ਸਾਹਿਬਾਨ ਨੇ ਰਿਲੀਜਨ/ਮਜ਼ਹਬ/ਸੰਸਥਾਗਤ ਧਰਮ ਦੇ ਸੰਕਲਪ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ ਅਤੇ ਉਹਨਾਂ ਦਾ ਇਸ ਸਬੰਧੀ ਸੰਦੇਸ਼ ਗੁਰਬਾਣੀ ਵਿਚ ਇਸ ਤਰ੍ਹਾਂ ਦਰਜ ਹੈ: “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਅਤੇ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥” ਗੁਰੂ ਗੋਬਿੰਦ ਸਿੰਘ ਜੀ ਨੇ ਇੱਸੇ ਗੁਰਬਾਣੀ ਦੇ ‘ਗ੍ਰੰਥ’ ਨੂੰ ਮਾਨਵਵਾਦੀ ਕਾਰਕੁੰਨਾਂ ਦਾ ਅਗਲਾ ਗੁਰੂ ਬਣਾਇਆ ਸੀ। ---- ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
29th January 2016 5:06pm
Gravatar
Gursharn Singh Dhillon (Ajax, Canada)
ਸ੍ਰ ਇਕਬਾਲ ਸਿੰਘ ਢਿੱਲੋਂ ਜੀ ਆਪਣੇ ਵਿਚਾਰ ਦੇਣ ਲਈ ਧੰਨਵਾਦ ।
ਦੂਸਰਾ ਜੋ ਤੁਸੀਂ ਮੇਰੇ ਨਾਵ ਨਾਲ ਕਸੇਲ ਅਤੇ ਢਿੱਲੋਂ ਬਾਰੇ ਪੁੱਛਿਆ ਹੈ, ਉਹ ਗੱਲ ਇਹ ਹੈ ਕਿ ਮੈਂ ਆਪਣੀਆਂ ਲਿਖਤਾਂ ਹੇਠ ਆਪਣੇ ਪਿੰਡ ਕਸੇਲ ਦਾ ਨਾਮ ਲਿਖਦਾ ਹਾਂ ਪਰ ਮੇਰੀ ਈਮੇਲ ਢਿੱਲੋਂ ਦੇ ਨਾਵ ਹੋਣ ਕਰਕੇ ਇਸ ਪੇਜ ਤੇ ਢਿੱਲੋਂ ਆ ਜਾਂਦਾ ਹੈ । ਸ਼ਾਇਦ ਪਹਿਲੀ ਪੋਸਟ ਦੇ ਹੇਠ ਕਸੇਲ ਹੀ ਹੈ । ਫਿਰ ਜਦੋਂ ਮੈਂ ਉਪਰ ਆਪਣੇ ਨਾਵ ਨਾਲ ਢਿੱਲੋਂ ਵੇਖਿਆ ਤਾਂ ਫਿਰ ਹੇਠਾ ਕਸੇਲ ਨਹੀਂ ਲਿਖਦਾ । ਸੋ, ਇਹ ਦੋਵੇ ਨਾਵ ਮੇਰੇ ਹੀ ਹਨ । ਧੰਨਵਾਦ ।
30th January 2016 8:42pm
Gravatar
Baldev Singh (Firozepur, India)
ਸਰਦਾਰ ਗੁਰਸ਼ਰਨ ਸਿੰਘ ਢਿੱਲੋਂ ਜੀ।
ਆਪ ਜੀ ਤਾਂ ਨਾਰਾਜ ਹੋ ਗਏ। ਅਤੇ ਇਕ ਦੱਮ ਹੀ ਤਾਹਨਾਂ ਮਾਰ ਦਿੱਤਾ
ਆਪ ਜੀ ਦਾ ਤਾਂ ਕੁਮੈਂਟ ਵੀ ਦਾਸ ਦੀ ਸਚਾਈ ਦਾ ਸਬੂਤ ਹੈ ਜੀ, ਕਿ ਦਾਸ ਨੇਂ ਲੈਫ਼ ਕਰਨਲ ਸ: ਗੁਰਦੀਪ ਸਿੰਘ ਜੀ, ਨੂੰ ਵੀ ਕਿਹਾ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇਂ ਖੁਦ ਆਪਣੀਂ ਲਿਖਤ ਵਿਚ ਇਹ ਲਿਖਿਆ (ਸਵੀਕਾਰ ਕੀਤਾ) ਹੈ ਕੇ ਉਹਨਾਂ ਦੇ ਕੀਤੇ ਅਰਥ ਆਖਰੀ ਸੱਚ ਨਹੀਂ ਹੈ।ਪਰ ਸਾਹਬਿ ਸਿੰਘ ਜੀ ਵਾਲੇ ਅਰਥਾਂ ਅਨੂਸਾਰ ਲਿਖਣ ਵਾਲਾ ਲਿਖਾਰੀ (ਸਚਾਈ ਦੇ ਕਾਫੀ ਨੇਡ਼ੇ ਹੁੰਦਾ ਹੈ) ਗਲਤ ਨਹੀਂ ਹੋ ਸੱਕਦਾ। ਇਹ ਗੱਲ ਮੈਂ ਹਮੇਸ਼ਾਂ ਹੀ ਕਹਿੰਦਾ ਰਹਾਂ ਗਾ, ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਬਹੁਤ ਹੀ ਸਹੀ ਹਨ। ਅਤੇ ਪ੍ਰਿਸੀਪਲ ਸੁਰਜੀਤ ਸਿੰਘ ਜੀ ਦੇ ਅਰਥ ਵੀ ਕਾਫੀ ਸਹੀ ਹਨ
ਵੀਰ ਜੀ ਅਰਥਾਂ ਨੂੰ ਕੱਟਣਾਂ ਹੋਰ ਹੁੰਦਾ ਹੈ।ਅਰਥਾਂ ਨੂੰ ਕੱਟਣ ਦਾ ਅਰਥ ਹੁੰਦਾ ਹੈ, ਕਿ ਪ੍ਰੋਫੈਸਰ ਸਾਹਿਬ ਸਿੰਘ ਜੀ, ਵਰਗੇ ਮਹਾਨ ਵਿਦਵਾਨ ਦੇ ਬਨਾਏ ਹੋਇ ਗੁਰਬਾਣੀਂ ਅਰਥਾਂ ਦੇ ਰਾਹ ਤੋਂ ਹਟ ਕੇ ਯੂ ਟਰਨ ਲੈਣਾਂ (ਪਿੱਛੇ ਨੂੰ ਮੁੜਨਾਂ)। ਅਤੇ ਅਰਥਾਂ ਦੀ ਆਪਣੀਂ ਇਕ ਵੱਖਰੀ ਹੀ ਪਰੰਪਰਾ ਤੋਰਨਾਂ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥਾਂ ਦੇ ਕਿਸੇ ਇਕ ਭੁਲੇਖੇ ਨੂੰ ਦੂਰ ਕਰਨਾਂ ਅਰਥਾਂ ਨੂੰ ਕੱਟਣਾਂ ਨਹੀਂ ਕਹਾਉਂਦਾ। ਮੇਰੇ ਵੀ ਬਹੁਤੇ ਅਰਥ (ਵਿਚਾਰ) ਪ੍ਰੋ: ਸਾਹਿਬ ਸਿੰਘ ਜੀ ਨਾਲ ਮੇਲ ਖਾਦੇ ਹਨ। ਅਤੇ ਪ੍ਰਿਸੀਪਲ ਸੁਰਜੀਤ ਸਿੰਘ ਜੀ ਨਾਲ ਵੀ ਮਿਲਦੇ ਹਨ ਜੀ।ਪਰ ਦਾਸ ਪ੍ਰਿਸੀਪਲ ਸੁਰਜੀਤ ਸਿੰਘ ਜੀ ਦੇ ਹਰ ਵਿਚਾਰ ਨਾਲ ਸਹਿਮਤ ਨਹੀਂ ਹੋ ਸੱਕਦਾ। ਸੋ ਇਸ ਦਾ ਮਤਲਬ ਇਹ ਵੀ ਨਹੀਂ ਕੇ ਜੇ ਇਕ ਗੱਲ ਤੇ ਮੇਰੇ ਵਿਚਾਰ (ਅਰਥ) ਪ੍ਰੋ: ਸਾਹਿਬ ਸਿੰਘ ਜੀ ਨਾਲ ਜਾਂ ਪ੍ਰਿਸੀਪਲ ਸਰਦਾਰ ਸੁਰਜੀਤ ਸਿੰਘ ਜੀ ਨਾਲ ਮੇਲ ਨਹੀਂ ਖਾਂਦੇ ਤਾਂ ਮੈਂ ਕੋਈ ਪਾਪ ਕਰ ਦਿੱਤਾ ਹੈ।
ਅਤੇ ਇਸ ਦਾ ਇਹ ਮਤਲਬ ਵੀ ਨਹੀਂ, ਕਿ ਜੇ ਮੈਂ ਕਿਸੇ ਦੇ ਇਕ ਗੁਣ ਦੀ ਤਾਰੀਫ ਕਰ ਦਿੱਤੀ। ਤਾਂ ਅੱਗੇ ਤੋਂ ਅੱਖਾਂ ਬੰਦ ਕਰ ਕੇ ਕਿਸੇ ਦੀਆਂ ਸਰੀਆਂ ਹੀ ਗਲਤੀਆਂ ਦੀ ਵੀ ਤਾਰੀਫ ਕਰੀ ਜਾਵਾਂ, ਅਤੇ ਪਰਦੇ ਪਾਈ ਜਾਵਾਂ।
ਆਪ ਜੀ ਨੇਂ ਇਹ ਵੀ ਪੜ੍ਹਿਆ ਹੀ ਹੋਵੇ ਗਾ।
ਕੇ ਦਾਸ ਨੇਂ ਡਾਕਟਰ ਸਰਬਜੀਤ ਸਿੰਘ ਜੀ ਮੁੰਬਈ ਦੇ, "ਨਾਮ" ਬਾਰੇ ਉਹਨਾਂ ਦੇ ਲੇਖਾਂ ਦੀ ਰੱਜ ਕੇ ਤਾਰੀਫ ਕੀਤੀ ਸੀ, ਅਤੇ ਇਥੋਂ ਤੱਕ ਵੀ ਦਾਅਵਾ ਕੀਤਾ ਸੀ ਕਿ ਉਹਨਾਂ ਨੇਂ ਲੇਖ ਵਿਚ ਇਕ ਅੱਖਰ ਵੀ ਗੱਲਤ ਨਹੀਂ ਲਿਖਿਆ। ਪਰ ਨਾਲ ਹੀ ਦਾਸ ਨੇਂ ਸਪਸ਼ਟ ਸ਼ਬਦਾਂ ਵਿਚ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਸੀ, ਕਿ ਉਹਨਾਂ ਨੂੰ (ਡਾ ਸਰਬਜੀਤ ਸਿੰਘ ਜੀ ਨੂੰ) ਨਾਮ ਬਾਰੇ ਪਤਾ ਨਹੀਂ ਹੈ, ਖਾਲੀ ਲੇਖ ਲਿਖਣ ਦਾ ਕੀ ਫਾਇਦਾ।
ਅਜੇ ਪਰਸੋਂ ਦੀ ਗੱਲ ਹੈ, ਵਿਚਾਰਾਂ ਵਿਚ ਰੱਜ ਜੇ ਭਿੰਨਤਾ ਹੋਣ ਦੇ ਬਾਵਜ਼ੂਦ ਵੀ, ਦਾਸ ਨੇਂ ਡਾ ਇਕਬਾਲ ਸਿੰਘ ਜੀ ਢਿੱਲੋਂ ਜੀ ਦੀ ਵੀ ਰੱਜ ਕੇ ਤਾਰੀਫ ਕੀਤੀ ਹੈ। ਡਾ ਇਕਬਾਲ ਸਿੰਘ ਜੀ ਢਿੱਲੋਂ ਜੀ, ਸਚਮੁੱਚ ਪਹਿਲੀ ਕਾਤਾਰ ਦੇ ਵਿਦਵਾਨਾਂ ਵਿਚੋਂ ਇਕ ਹਨ। ਕੀ ਇਹ ਕਹਿ ਕੇ ਵੀ ਮੈਂ ਕੋਈ ਪਾਪ ਕਰ ਦਿੱਤਾ ਹੈ। ਤੁਸੀ ਹੁਣ ਇਸ ਗੱਲ ਦਾ ਵੀ ਕਿਹੜਾ ਮਿਹਣਾਂ ਮਾਰੋ ਗੇ।
ਹੋਰ ਵੀ ਬਹੁਤ ਵਿਦਵਾਨ ਹਨ, ਜਿਨ੍ਹਾਂ ਦੇ ਲੇਖਾਂ ਦੀ ਦਾਸ ਤਰੀਫ ਕਰ ਚੁੱਕਾ ਹੈ ਮੈਨੂੰ ਕਿਸੇ ਨਾਲ ਵੀ ਈਰਖਾ ਜਾਂ ਸਾੜਾ ਨਹੀਂ ਹੈ।
ਆਪ ਜੀ ਮੇਰੇ ਨਾਲੋਂ ਵੀ ਬਹੁਤ ਪੁਰਾਣੇਂ ਪਾਠਕ ਹੋ ਸਿੱਖ ਮਾਰਗ ਦੇ। ਆਪ ਜੀ ਨੇਂ ਬਹੁਤ ਸਾਰੇ ਵਿਦਵਾਨਾਂ ਦੇ ਦੌਰ ਵੇਖੇ ਹਨ। ਖੁਦ ਵੀ ਬਹੁਤ ਸਿਆਣੇਂ ਅਤੇ ਵੱਡੇ ਵਿਦਵਾਨ ਹੋ। ਅਤੇ ਦੂਸਰੇ ਵਿਦਵਾਨਾਂ ਪਾਸੋਂ ਇਕ ਪਾਠਕ ਦੇ ਤੌਰ ਤੇ ਸਵਾਲ ਪੁੱਛ ਪੁੱਛ ਕੇ ਆਪਣੇਂ ਗਿਆਨ ਦੇ ਖਜਾਨੇਂ ਨੂੰ ਬਹੁਤ ਹੀ ਵਿਸ਼ਾਲ ਕਰ ਚੁੱਕੇ ਹੋ।
ਹੁਣ ਤੱਕ ਐਹੋ ਜਿਹੇ ਛੋਟੇ ਮੋਟੇ ਸਵਾਲਾਂ ਬਾਰੇ ਤਾਂ ਆਪ ਜੀ ਨੂੰ ਕੋਈ ਸੰਦੇਹ ਜਾਂ ਭੁਲੇਖਾ ਰਹਿਣਾਂ ਹੀ ਨਹੀਂ ਸੀ ਚਾਹੀਦਾ। ਆਪ ਜੀ ਨੂੰ ਅਜੇਹੇ ਹਲਕੇ ਤਰਕਾਂ ਦੀ ਬਜਾਏ, ਹੁਣ ਗੁਰਮੁੱਖਾਂ ਵਾਲੇ ਤਰਕ ਕਰਨੇਂ ਚਾਹੀਦੇ ਹਨ ਜੀ। ਆਪ ਜੀ ਕਾਫੀ ਸੀਨਿਂਅਰ ਵਿਦਵਾਨ ਹੋ।
ਆਪ ਜੀ ਨੂੰ ਤਾਂ ਸਗੋਂ ਹੁਣ ਇਹ ਚਾਹੀਦਾ ਹੈ ਕਿ ਆਪ ਦੂਸਰਿਆਂ ਦਾ ਵੀ ਮਾਰਗ ਦਰਸ਼ਨ ਕਰੋ।ਆਪ ਜੀ ਨੂੰ ਐਸੀ ਛੋਟੀ ਮੋਟੀ ਅਤੇ ਬੇ ਬੁਨਿਆਦ ਗੱਲ ਤੇ ਨਾਰਾਜ਼ ਨਹੀਂ ਹੋਣਾਂ ਚਾਹੀਦਾ ਜੀ।
ਅਤੇ ਪ੍ਰੋ ਸਾਹਿਬ ਸਿੰਘ ਜੀ ਦੇ ਟੀਕੇ ਵਿਚ, ਜੇ ਆਪ ਜੀ ਨੂੰ ਵੀ ਕਿਸੇ ਇਕ ਅੱਧੀ ਗੱਲ ਤੇ ਕੋਈ ਮਾੜੀ ਮੋਟੀ ਕਮੀਂ ਦਿੱਸੇ, ਤਾਂ ਤੁਹਾਨੂੰ ਵੀ ਉਸ ਨੂੰ ਦੂਰ ਕਰਨ ਦਾ ਸ਼ੁੱਭ ਕੰਮ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਇਹ ਕੋਈ ਪਾਪ ਨਹੀਂ ਹੈ ਜੀ।

ਸਵਾਲ:- ਆਪ ਜੀ ਦੇ ਦਾਅਵੇ ਨੂੰ ਰੱਦ ਕਰਨ ਦਾ ਮੇਰਾ ਆਧਾਰ ਕੀ ਹੈ।

ਉੱਤਰ:- ਵੀਰ ਜੀ ਪ੍ਰਚੱਲਤ ਅਰਥਾਂ ਦੀ ਇਸ ਗਲਤੀ ਨੂੰ ਠੀਕ ਕਰਨ ਦਾ ਮੇਰੇ ਪਾਸ ਇਕ ਠੋਸ ਆਧਾਰ ਹੈ, ਕਿ ਵੇਦ ਜਦ ਲੱਖਾਂ ਆਕਾਸ਼ਾਂ ਦੀ ਗੱਲ ਜਾਣਦੇ ਹੀ ਨਹੀਂ, ਤਾਂ ਗੁਰੂ ਨਾਨਕ ਜੀ ਕਿਉਂ ਕਹਿਣ ਗੇ ਕੇ ਇਹ ਗੱਲ ਵੇਦਾਂ ਨੇਂ ਦੱਸੀ ਹੈ। ਕਿ ਲੱਖਾਂ ਹੀ ਆਕਾਸ਼ ਹਨ ਅਤੇ ਲੱਖਾਂ ਹੀ ਪਾਤਾਲ ਹਨ।
ਵੇਦਾਂ ਦੀ ਪਦਵੀ ਐਨੀਂ ਉੱਚੀ ਹੋ ਹੀ ਨਹੀਂ ਸੱਕਦੀ, ਕੇ ਉਹ ਲੱਖਾਂ ਆਕਾਸ਼ਾਂ ਦਾ ਭੇਦ ਜਾਣ ਸੱਕਦੇ ਹੋਣ।ਵੇਦਾਂ ਵਿਚ ਸਿਰਫ ਕਰਮ ਕਾਂਡ ਹਨ। ਪਰ ਆਪ ਜੀ ਦਾ ਦਾਅਵਾ ਤਾਂ ਇਹ ਸਾਬਤ ਕਰਦਾ ਹੈ, ਕਿ ਵੇਦ ਲੱਖਾਂ ਆਕਾਸ਼ਾਂ ਦਾ ਭੇਦ ਜਾਣਦੇ ਹਨ। ਏਨਾਂ ਹੀ ਨਹੀਂ! ਆਪ ਜੀ ਦੇ ਕਥਨ ਅਨੂਸਾਰ ਤਾਂ, ਵੇਦ ਲੱਖਾਂ ਹੀ ਆਕਾਸ਼ਾਂ ਤੱਕ ਤਾਂ ਭਾਲ ਭਾਲ ਕੇ ਥੱਕ ਗਏ ਹਨ, ਅਤੇ ਉਹ (ਵੇਦ) ਕਹਿ ਰਹੇ ਹਨ ਪ੍ਰਮਾਤਮਾਂ ਦਾ ਭੇਦ ਤਾਂ ਲੱਖਾਂ ਆਕਾਸ਼ਾਂ ਤੋਂ ਹੋਰ ਵੀ ਪਰੇ ਹੈ।( ਤੁਸੀਂ ਹੀ ਦੱਸੋ ਉਥੋਂ ਤੱਕ ਦਾ ਭੇਦ ਕੀ ਵੇਦ ਜਾਣਦੇ ਹਨ? ) ਸੋ ਸੋਚ ਕੇ ਵੇਖੋ ਕਿ ਆਪ ਜੀ ਨੇਂ ਵੇਦਾਂ ਨੂੰ ਕਿਨੀਂ ਉੱਚੀ ਪਦਵੀ ਪ੍ਰਦਾਨ ਕਰ ਦਿੱਤੀ ਹੈ ਜੀ। ਅਸਲ ਵਿਚ ਸਾਨੂੰ ਵੇਦਾਂ ਦੇ ਨਾਮ ਨਾਲ ਹੀ ਚਿੜ ਹੈ, ਇਸੇ ਵਾਸਤੇ ਹੀ, ਕੋਈ ਐਸੀ ਗੱਲ ਜੋ ਸਾਡੇ ਗਿਆਨ ਦੀ ਹੱਦ ਤੋਂ ਪਰੇ ਹੋਵੇ, ਅਸੀਂ ਉਸ ਗੱਲ ਨੂੰ ਝੂਠ ਸਾਬਤ ਕਰਨ ਵਾਸਤੇ ਵੇਦਾਂ ਆਦੀ ਦੇ ਨਾਂ ਦਾ ਸਹਾਰਾ ਲੈ ਕੇ, ਸਚਾਈ ਤੋਂ ਪੱਲਾ ਝਾੜ ਲੈਂਦੇ ਹਾਂ।
ਦਾਸ ਨੇਂ ਵੇਦ ਪੜ੍ਹੇ ਨਹੀਂ ਹਨ। ਪਰ ਫਿਰ ਵੀ ਦਾਹਵੇ ਨਾਲ ਕਹਿ ਸੱਕਦਾ ਹਾਂ, ਕਿ ਵੇਦਾਂ ਨੂੰ ਤਾਂ ਇਸ ਗਿਣਤੀ ਦਾ ਪਤਾ ਹੀ ਨਹੀਂ ਹੈ। ਨਾਂ ਹੀ ਵੇਦਾਂ ਵਿਚ ਕਿਤੇ ਕੋਈ ਗਿਣਤੀ ਲਿਖੀ ਹੋਈ ਹੈ। ( ਨਾਂ ਲੱਖ ਦੀ, ਨਾਂ ਚੌਦਾਂ ਦੀ, ਨਾਂ ਅਠਾਰਾਂ ਹਜਾਰ ਦੀ। ਨਹੀਂ ਵਿਸ਼ਵਾਸ ਤਾਂ ਵੇਦ ਪੱੜ੍ਹ ਕੇ ਦੇਖ ਲਵੋ)
ਵੇਦ ਸਿਰਫ ਤਿੰਨਾਂ ਲੋਕਾਂ ਦੀ ਗੱਲ ਕਰ ਸੱਕਦੇ ਹਨ, ਅੱਗੇ ਦੀ (ਲੱਖਾਂ ਦੀ) ਗੱਲ, ਵੇਦ ਬਿਲਕੁਲ ਨਹੀਂ ਜਾਣਦੇ। ਵੇਦ ਸਿਰਫ ਇਹ ਗੱਲ ਜਰੂਰ ਕਹਿ ਸੱਕਦੇ ਹਨ, ਕਿ ਉਹ ਪ੍ਰਮਾਤਮਾਂ ਬੇਅੰਤ ਹੈ, ਉਹ ਪਰੇ ਤੋਂ ਪਰੇ ਹੈ, ਉਹ ਅਚਰਜ ਰੂਪ ਹੈ। ਜਿਵੇਂ ਕਿ ਅਗਲੀ ਪੰਕਤੀ ਵਿਚ ਗੁਰੂ ਅਰਜਨ ਦੇਵ ਜੀ ਦੱਸ ਰਹੇ ਹਨ।

ਅਸçਰਜ ਰੂਪੰ ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥

ਵੇਦਾਂ ਦੀ ਪਹੁੰਚ ਬਹੁਤ ਹੀ ਸੀਮਤ ਹੈ। ਜਾਂ ਕਹਿ ਲਵੋ ਕੇ ਵੇਦ ਬਹੁਤ ਹੀ ਤੁੱਛ ਮੱਤ ਵਾਲੇ ਹਨ, ਅਤੇ ਇਹਨਾਂ ਦੇ ਗਿਆਨ ਦਾ ਦਾਇਰਾ ਬਹੁੱਤ ਛੋਟਾ ਹੈ। ਇਹ ਜੋ ਕਹਿੰਦੇ ਹਨ, ਇਹ ਏਧਰੋਂ ਉਧਰੋ ਥੋੜਾ ਬਹੁਤ ਸੁਣ ਸੁਣਾ ਕੇ ਹੀ ਕਹਿੰਦੇ ਹਨ। ਵੇਦ ਤਾਂ ਗੁਰੂ ਦੀ ਉਸਤਤ ਵੀ ਨਹੀਂ ਜਾਣਦੇ ਕਿ ਪੂਰੇ ਗੁਰੂ ਦੀ ਮਹਿਮਾਂ ਕੀ ਹੁੰਦੀ ਹੈ। ਲੱਖਾਂ ਅਕਾਸ਼ਾਂ ਨੂੰ ਉਹ ਕੀ ਜਾਣ ਲੈਣ ਗੇ। ਅੱਗੇ ਗੁਰੂ ਅਰਜਨ ਦੇਵ ਜੀ ਦੀ ਬਾਣੀਂ ਪੜ੍ਹ ਕੇ ਦੇਖੋ ਜੀ।

ਗੁਰ ਕੀ ਮਹਿਮਾ ਬੇਦ ਨ ਜਾਣਹਿ ॥ ਤੁਛ ਮਾਤ ਸੁਣਿ ਸੁਣਿ ਵਖਾਣਹਿ ॥ ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥

ਵੀਰ ਜੀ ਬਾਣੀਂ ਦਾ ਭੁਲੇਖਾ ਸਾਨੂੰ ਜਰੂਰ ਲੱਗ ਸੱਕਦਾ ਹੈ, ਪਰ ਗੁਰੂ ਨਾਨਕ ਜੀ ਭੁੱਲੇ ਹੋਇ ਨਹੀਂ ਹਨ। ਕਬੀਰ ਸਾਹਿਬ ਜੀ ਦੀ ਬਾਣੀਂ ਦੀ ਅੱਗਲੀ ਕੜੀ ਪੜ੍ਹ ਕੇ ਦੇਖੋ ਜੀ।

ਬੇਦ
28th January 2016 5:54pm
Gravatar
Baldev Singh (Firozepur, India)
ਵੀਰ ਜੀ ਬਾਣੀਂ ਦਾ ਭੁਲੇਖਾ ਸਾਨੂੰ ਜਰੂਰ ਲੱਗ ਸੱਕਦਾ ਹੈ, ਪਰ ਗੁਰੂ ਨਾਨਕ ਜੀ ਭੁੱਲੇ ਹੋਇ ਨਹੀਂ ਹਨ। ਕਬੀਰ ਸਾਹਿਬ ਜੀ ਦੀ ਬਾਣੀਂ ਦੀ ਅੱਗਲੀ ਕੜੀ ਪੜ੍ਹ ਕੇ ਦੇਖੋ ਜੀ।

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥

ਇਸ ਊਪਰ ਵਾਲੀ ਬਾਣੀਂ ਦੀ ਇਕ ਹੀ ਕੜੀ ਦੀਆਂ ਦੋ ਪੰਕਤੀਆਂ ਹਨ। ਇਕ ਪੰਕਤੀ ਹਿੰਦੂਆਂ ਨੂੰ ਸੰਬੋਧਿਤ ਹੈ ਅਤੇ ਦੂਸਰੀ ਪੰਕਤੀ ਮੁਸਲਮਾਨਾਂ ਨੂੰ।
ਇਕੋ ਹੀ ਕੜੀ ਵਿਚ ਕਬੀਰ ਸਾਹਿਬ ਜੀ ਦੋਹਾਂ ਨੂੰ ਹੀ ਸੰਬੋਧਿਤ ਕਰ ਗਏ ਹਨ।
ਇਸੇ ਤਰਾਂ ਹੀ ਗੁਰੂ ਨਾਨਕ ਦੇਵ ਜੀ ਵੀ, ਇਕ ਹੀ ਕੜੀ ਵਿਚ ਆਪਣੀਂ ਗੱਲ ਵੀ ਕਹਿ ਗਏ ਹਨ, ਵੇਦਾਂ ਦੀ ਗੱਲ ਵੀ ਕਹਿ ਗਏ ਹਨ, ਅਤੇ ਕਤੇਬਾਂ ਦੀ ਗੱਲ ਵੀ ਕਹਿ ਗਏ ਹਨ।

ਫਿਰ ਵੀ ਮੇਰੀ ਗੱਲ ਨੂੰ ਛੱਡੋ। ਚਲੋ ਮੰਨ ਲਵੋ ਕੇ ਤੁਹਾਡੀ ਗੱਲ ਸੱਚ ਹੈ।

ਤਾਂ ਇਕ ਤਾਂ ਇਹ ਗੱਲ ਸਾਫ ਹੋ ਗਈ ਕੇ ਲੱਖਾਂ ਹੀ ਪਾਤਾਲ ਹਨ ਅਤੇ ਲੱਖਾਂ ਹੀ ਆਕਾਸ਼ ਹਨ,

ਮੇਰਾ ਤੁਹਾਡੇ ਨਾਲ ਇਹਨਾਂ ਗਿਨਤੀਆਂ ਮਿਨਤੀਆਂ ਦਾ ਤਾਂ ਝਗੜਾ ਹੀ ਨਹੀਂ ਹੈ। ਕਿ ਆਕਾਸ਼ ਇਕ ਲੱਖ ਹਨ ਜਾਂ ਦੋ ਲੱਖ ਹਨ ਜਾਂ ਦਸ ਲੱਖ ਹਨ, ਜਾਂ ਅਠਾਰਾਂ ਹਜ਼ਾਰ ਹਨ। ਅਤੇ ਇਹ ਗਿਨਤੀ ਗੁਰੂ ਨਾਨਕ ਜੀ ਦੱਸ ਰਹੇ ਹਨ, ਜਾਂ ਵੇਦ ਦੱਸ ਰਹੇ ਹਨ, ਜਾਂ ਕਤੇਬ ਦੱਸ ਰਹੇ ਹਨ, ਇਸ ਨੂੰ ਵੀ ਛੱਡੋ।

ਪਰ ਇਹ ਤਾਂ ਸਪਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਨੇਂ ਇਹ ਤਾਂ ਨਹੀਂ ਨਾਂ ਕਿਹਾ, ਕੇ ਆਕਾਸ ਪਾਤਾਲ ਹੁੰਦੇ ਹੀ ਨਹੀਂ ।

ਅਸਲ ਵਿਚ ਤਾਂ ਮੈਂ ਇਕ ਮਿਸਾਲ ਦਿੱਤੀ ਸੀ, ਕਿ ਸਾਡੇ ਵਿਦਵਾਨਾਂ ਵਿਚ ਝਗੜਾ ਕਿਸ ਤਰਾਂ ਹੁੰਦਾ ਹੈ।
ਝਗੜੇ ਦਾ ਕਾਰਣ ਕੀ ਹੈ।ਸਿਰਫ ਇਹ ਸਮਝਣ ਜਾਂ ਸਮਝਾਉਣ ਵਾਸਤੇ ਦਾਸ ਨੇਂ ਇਕ ਛੋਟੀ ਜਿਹੀ ਮਿਸਾਲ ਦਿੱਤੀ ਸੀ ਜੀ।ਬਸ ਐਨੀ ਕੂ ਗੱਲ ਸੀ।
ਚਲੋ ਆਪ ਜੀ ਦੇ ਤਰਕ ਨਾਲ ਇਹ ਤਾਂ ਸਾਬਤ ਹੋ ਗਿਆ ਕੇ ਸਚਮੁੱਚ ਹੀ ਆਕਾਸ਼ ਅਤੇ ਪਾਤਾਲ ਹੁੰਦੇ ਹਨ।
ਇਸ ਨਾਲ ਦਾਸ ਵਲੋਂ ਦਿੱਤੀ ਹੋਈ ਮਿਸਾਲ ਦੀ ਵੀ ਪੁਸ਼ਟੀ ਹੋ ਗਈ ਹੈ।
ਸੋ ਪਾਠਕਾਂ ਦੇ ਧਿਆਨ ਵਿਚ ਇਹ ਗੱਲ ਲਿਆਉਣ ਵਾਸਤੇ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਦਾਸ ਬਲਦੇਵ ਸਿੰਘ
28th January 2016 5:58pm
Gravatar
Gursharn Singh Dhillon (Ajax, Canada)
ਸ੍ਰ ਬਲਦੇਵ ਸਿੰਘ ਫਿਰੋਜਪੁਰ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।
ਤੁਹਾਡਾ ਪੋਸਟ ਪੜ੍ਹਨ ਲਈ ਧੰਨਵਾਦ ।
ਮਾਫ਼ ਕਰਨਾ ! “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ॥ ਵਾਲੇ ਵਿਸ਼ੇ ਬਾਰੇ ਆਪ ਜੀ ਨਾਲ ਵਿਚਾਰ ਨਹੀਂ ਕਰ ਸਕਦਾ, ਇਸ ਲਈ ਮਾਫ਼ ਕਰਨਾ ।
ਸਿੱਖ ਮਾਰਗ ਤੇ ਸ਼ਾਇਦ ਇਹ ਚਿਠੀ ਤੁਹਾਡੀ ਹੀ ਹੈ ?

11/10/15)
ਬਲਦੇਵ ਸਿੰਘ ਫਿਰੋਜ਼ਪੁਰ
ਲੈਫ਼ ਕਰਨਲ ਸ: ਗੁਰਦੀਪ ਸਿੰਘ ਜੀ।
ਗੁਰੂ ਫਤਹਿ ਪ੍ਰਵਾਨ ਕਰਨੀਂ ਜੀ।
ਇਕ ਬਹੁਤ ਹੀ ਸੁਹਣੇਂ ਵਿਸ਼ੇ ਤੇ ਕਿਤਾਬ (ਲੇਖ ਲੜੀ) ਲਿਖਣ ਵਾਸਤੇ ਮੈਂ ਆਪ ਜੀ ਨੂੰ ਵਧਾਈ ਦੇਂਦਾ ਹਾਂ ਜੀ।
ਆਪ ਇੱਕ ਸੁਹਿਰਦ ਲੇਖਕ ਜਾਪਦੇ ਹੋ, ਕਿਉਂ ਕੇ ਆਪ ਜੀ ਦੀ ਲਿਖਤ ਵਿਚੋਂ ਨਿਮਰਤਾ ਝਲਕੀ ਹੈ ਜੀ।
ਸਿੱਖ ਮਾਰਗ ਨੂੰ ਆਪ ਜੈਸੇ ਸੂਝਵਾਨ, ਖੋਜੀ, ਤਜਰਬੇਕਾਰ, ਰੱਬੀ-ਖੇਡ ਦੇ ਪਹਿਲੂ ਨੂੰ ਮੰਨਣ, ਸਮਝਣ ਅਤੇ ਖੋਜਣ ਵਾਲੇ ਜਾਂ ਖੋਜਣ ਦੀ ਲਾਲਸਾ ਰੱਖਣ ਵਾਲੇ ਵਿਦਵਾਨ ਲਿਖਾਰੀਆ ਦੀ ਬਹੁਤ ਲੋੜ ਹੈ ਜੀ।
ਸੰਪਾਦਕ ਜੀ ਦੇ ਨੋਟ ਅਤੇ ਆਪ ਜੀ ਦੀ ਲਿਖਤ ਵਿਚੋਂ ਵੀ ਜਾਹਰ ਹੈ, ਕੇ ਆਪ ਜੀ ਨੇਂ ਗੁਰਬਾਣੀਂ ਦੇ ਪ੍ਰਚਲਤ (ਡਾ: ਸਾਹਿਬ ਸਿੰਘ ਜੀ ਵਾਲੇ) ਅਰਥ ਹੀ ਲਏ ਹਨ। ਇਹ ਵੀ ਅੱਛੀ ਨਿਸ਼ਾਨੀਂ ਹੈ। ਡਾ: ਸਾਹਿਬ ਸਿੰਘ ਜੀ ਨੇਂ ਕਿਤੇ ਵੀ ਨਹੀਂ ਲਿਖਿਆ ਕੇ ਮੇਰੇ ਕੀਤੇ ਅਰਥ ਆਖਰੀ ਹਨ। ਸਗੋਂ ਉਹ ਲਿਖਦੇ ਹਨ, ਕੇ ਕੋਈ ਵਿਦਵਾਨ ਜੇ ਹੋਰ ਵੀ ਗਿਆਨ ਰੱਖਦਾ ਹੈ ਤਾਂ, ਇਸ ਨੂੰ ਅੱਗੇ ਵਧਾਵੇ। ਇਸ ਵਾਸਤੇ ਡਾ: ਸਾਹਿਬ ਸਿੰਘ ਜੀ ਵਾਲੇ ਅਰਥਾਂ ਅਨੂਸਾਰ ਲਿਖਣ ਵਾਲਾ ਲਿਖਾਰੀ (ਸਚਾਈ ਦੇ ਕਾਫੀ ਨੇੜੇ ਹੁੰਦਾ ਹੈ) ਗਲਤ ਨਹੀਂ ਹੋ ਸੱਕਦਾ। ਪਰ ਡਾ: ਸਾਹਿਬ ਸਿੰਘ ਜੀ ਦੇ ਅਰਥਾਂ ਨੂੰ ਕੱਟਣ ਵਾਲਾ ਲਿਖਾਰੀ ਕਦੇ ਸਹੀ ਹੋ ਹੀ ਨਹੀਂ ਸੱਕਦਾ।
28th January 2016 9:16am
Gravatar
Gursharn Singh Dhillon (Ajax, Canada)
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ।।
ਕੀ ਗੁਰੂ ਨਾਨਕ ਦੇਵ ਜੀ ਜਪੁ ਬਾਣੀ ਵਿਚ ਲੱਖ ਅਕਾਸ਼ਾਂ ਬਾਰੇ ਆਪਣੇ ਵਿਚਾਰ ਦੇਂਦੇ ਹਨ ਜਾਂ ਕਿ ਹਿੰਦੂ ਧਰਮ ਦੇ ਵੇਦਾਂ ਵਿਚ ਜੋ ਲਿਖਿਆ ਹੈ ਉਸ ਬਾਰੇ ਆਖਦੇ ਹਨ ? ਕੀ ਹਿੰਦੂ ਧਰਮ ਤੇ ਮੁਸਲਮਾਨ ਧਰਮ ਦੇ ਗ੍ਰੰਥ ਵਿਚ ਜੋ ਅਕਾਸ਼ਾਂ ਪਤਾਲਾਂ ਬਾਰੇ ਲਿਖਿਆ ਹੈ, ਉਹ ਦੱਸ ਕੇ ਅੱਗੇ ਆਪਣੇ ਵਿਚਾਰ ਦੇਂਦੇ ਹਨ ?
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਅਰਥ:- (ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, "ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)"।

ਅਰਥ:- (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ"। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ
27th January 2016 7:51am
Gravatar
TARANJIT S PARMAR (NANAIMO, Canada)
Bilkul theek,Akal Purkh beant hai,oh ginti minti vich nahi aa sakda.
27th January 2016 8:09am
Gravatar
Baldev Singh (Firozepur, India)
ਸਰਦਾਰ ਗੁਰਸ਼ਰਨ ਸਿੰਘ ਢਿੱਲੋਂ ਜੀ,
ਆਪ ਜੀ ਨੇਂ ਇਕ ਬਹੁਤ ਹੀ ਮਹੱਤਵ ਪੂਰਣ ਅਤੇ ਸਮੇਂ ਦੇ ਅਨੂਕੂਲ ਵਿਸ਼ੇ ਤੇ ਸਵਾਲ ਉਠਾਇਆ ਹੈ ਜੀ। ਇਸ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਅਜੇਹਾ ਹੀ "ਲੱਖ ਚੋਰਾਸੀ" ਦਾ ਵੀ ਇਕ ਵਿਸ਼ਾ ਹੈ। ਜਿਸ ਵਿਸ਼ੇ ਤੇ ਵੀ ਅਕਸਰ ਵਿਦਵਾਨਾਂ ਵਿਚ ਬਹਿਸ ਹੁੰਦੀ ਰਹਿੰਦੀ ਹੈ। ਪਰ ਅੱਜ ਤੱਕ ਕੋਈ ਵੀ ਫੈਸਲਾ ਨਹੀਂ ਹੋ ਸਕਿਆ
ਕਿਉਂ ਕੇ ਸਾਡੇ ਵਿਦਵਾਨ ਇਸ "ਲੱਖ ਚੋਰਾਸੀ" ਵਿਸ਼ੇ ਵਿਚਲੇ ਅਸਲ ਮੁੱਦੇ ਜਾਂ ਅਸਲ ਵਿਸ਼ੇ (ਭੁੱਲ ਕੇ) ਅਤੇ ਇਸ ਵਿਸ਼ੇ ਨੂੰ ਘੁਮਾ ਕੇ, ਸਿਰਫ ਗਿਨਤੀਆਂ ਮਿਣਤੀਆਂ ਤੱਕ ਹੀ ਸੀਮਤ ਕਰ ਦੇਂਦੇ ਹਨ। ਅਤੇ ਸਿਰਫ ਗਿਨਤੀਆਂ ਮਿਨਤੀਆਂ ਦੇ ਫਰਕ ਨੂੰ ਹੀ ਆਧਾਰ ਬਨਾ ਕੇ ਪੂਰੇ ਦੇ ਪੂਰੇ ਫਲਸਫੇ ਨੂੰ ਹੀ ਉਲਟਾ ਦੇਂਦੇ ਹਨ। (ਜਿਵੇਂ ਕੇ ਆਪ ਜੀ ਵੀ ਕਰ ਰਹੇ ਹੋ) ਅਤੇ ਵਿਵਿਅਨੀਆਂ ਦੀ ਖੋਜ ਨੂੰ, ਗੁਰੂ ਨਾਨਕ ਦੇਵ ਜੀ ਦੀ ਖੋਜ ਨਾਲੋਂ ਜਿਆਦਾ ਭਰੋਸੇ ਯੋਗ ਸਮਝਦੇ ਹਨ।
ਇਸ ਤਰਾਂ ਗੁਰੂ ਨਾਨਕ ਦੇਵ ਜੀ ਦੇ ਆਪਣੇਂ ਮੱਤ ਨੂੰ, ਵੇਦਾਂ ਸ਼ਾਸਤਰਾਂ ਜਾਂ ਬ੍ਰਾਮਣਾਂ ਦਾ ਮੱਤ ਕਹਿ ਕੇ, ਸੱਚ ਨੂੰ ਬ੍ਰਾਮਣਾਂ ਦੇ ਘਰ ਨੂੰ ਡਾਇਵਰਟ ਕਰ ਦੇਂਦੇ ਹਨ।
ਜਿਵੇਂ ਕੇ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ।

ਮੇਰਾ ਦਾਸ ਦਾ ਆਪ ਜੀ ਨੂੰ ਇਕ ਸਵਾਲ ਹੈ ਜੀ।ਕਿ

ਕੀ ਆਪ ਜੀ ਇਹ ਗੱਲ (ਜਾਂ ਸਵਾਲ) ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਹਵਾਲੇ ਨਾਲ ਕਹਿ ਰਹੇ ਹੋ ਜਾਂ ਕਿ, ਇਹ ਤੁਸੀਂ ਆਪਣੇਂ ਤੌਰ ਤੇ ਕਹਿ ਰਹੇ ਹੋ।
ਜੇ ਤਾਂ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਹਵਾਲੇ ਨਾਲ ਇਹ ਗੱਲ ਕਹਿ ਰਹੇ ਹੋ ਤਾਂ।ਪ੍ਰੋਫੈਸਰ ਸਾਹਿਬ ਸਿੰਘ ਜੀ ਜੀ ਨੇਂ ਖੁਦ ਆਪਣੀਂ ਲਿਖਤ ਵਿਚ ਇਹ ਲਿਖਿਆ (ਸਵੀਕਾਰ ਕੀਤਾ) ਹੈ ਕੇ ਉਹਨਾਂ ਦੇ ਕੀਤੇ ਅਰਥ ਆਖਰੀ ਸੱਚ ਨਹੀਂ ਹੈ। ਪਰ ਜੇ ਤਾਂ ਤੁਸੀਂ ਉਹਨਾਂ ਦੇ ਕੀਤੇ ਅਰਥਾਂ ਨੂੰ ਸਹੀ ਮੰਨਦੇ ਹੋ, ਤਾਂ ਇਹ ਤੁਹਾਡੀ ਆਪਣੀਂ ਵੀ (ਮੋਹਰ) ਹੈ।

ਕੀ ਤੁਸੀਂ ਮੋਹਰ ਲਾਉਂਦੇ ਹੋ ਕੇ ਜੋ ਤੁਸੀਂ ਕਮੈਂਟ ਕੀਤਾ ਹੈ ਇਹ ਸਹੀ ਹੈ ?

ਬਾਕੀ ਵਿਚਾਰ ਆਪ ਜੀ ਜੀ ਦੇ ਉੱਤਰ ਆਉਣ ਬਾਦ ਵਿਚ ਕਰਾਂ ਗੇ। ਮੇਰੇ ਵਿਚਾਰ ਵਿਚ ਜੋ ਤੁਸਾਂ ਲਿਖਿਆ ਹੈ ਇਹ ਸਹੀ ਨਹੀਂ ਹੈ ਜੀ।

ਦਾਸ ਬਲਦੇਵ ਸਿੰਘ

ਫਿਰੋਜ਼ਪੁਰ।
27th January 2016 9:07pm
Gravatar
TARANJIT S PARMAR (Nanaimo, Canada)
PLEASE EXPLAIN IF KIRPAN IS A RELIGIOUS SYMBOL OR WEAPON.THIS QUESTION IS FOR DR.IQBAL SINGH DHILLON AND S.BALDEV SINGH TORONTO.NO RUSH TO ANSWER,PLEASE TAKE YOUR TIME.THANK YOU
27th January 2016 7:44am
Gravatar
Iqbal Singh Dhillon (Chandigarh, India)
ਸ. ਤਰਨਜੀਤ ਸ. ਪਰਮਾਰ ਜੀ, ਗੁਰੂ ਨਾਨਕ ਜੀ ਤੋਂ ਲੈਕੇ ਅਗਲੇ ਗੁਰੂ ਸਾਹਿਬਾਨ ਤਕ ਕਿਸੇ ਨੇ ਵੀ ਕੋਈ ਰਿਲੀਜਨ, ਮਜ਼ਹਬ ਜਾਂ ਸੰਸਥਾਗਤ ਧਰਮ ਨਹੀਂ ਚਲਾਇਆ ਸੀ ਸਗੋਂ ਉਹਨਾਂ ਨੇ ਕੇਵਲ ਇਕ ਮਾਨਵਵਾਦ ਦੀ ਲਹਿਰ ਚਲਾਈ ਸੀ। ਇਸ ਲਈ ਕਿਰਪਾਨ ਇਕ ਧਾਰਮਿਕ ਚਿੰਨ੍ਹ (symbol) ਨਹੀਂ ਬਣਦਾ ਅਤੇ ਇਹ ਇਕ ਹਥਿਆਰ ਹੀ ਹੈ ਜਿਸ ਦੀ ਵਰਤੋਂ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਬਹਾਲੀ/ਰਖਵਾਲੀ ਲਈ ਜ਼ਰੂਰੀ ਕੀਤੀ ਹੋਈ ਸੀ। ---- ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
27th January 2016 3:20pm
Gravatar
TARANJIT S PARMAR (Nanaimo, Canada)
Dr Dhillon Sahib kirpan naal sabandt sawaal da sapasht te sidhe jawab vaaste aap ji dhanwaad.jaddon ton gurbani nu samaj ke padana shuru kita hai mere mann vich eh sawal vaar vaar uth riha si ke kirpan kade vi dharmik cihn nahi ho sakda kyon ke gurbani vich vaar vaar dhrmik chinna da khandan kita gia hai.Ek baar phir jawab den lai bahut bahut dhanwad.
27th January 2016 8:58pm
Gravatar
Gurdeep Singh Baaghi (Ambala, India)
ਡਾ ਢਿੱਲੋਂ ਸਾਹਿਬ ਤੁਹਾਡੇ ਇਕ ਲੇਖ "ਸਿੱਖੀ ਦੀ ਲਹਿਰ ਦਾ ਪਤਨ (ਕਿਸ਼ਤ ਪਹਿਲੀ)" ਵਿੱਚ ਦਰਹ ਵਿਚਾਰ ਹਨ ਜੋ ਹੇਠਾਂ ਦਿੱਤੇ ਜਾ ਰਹੇ ਹਨ:---

ਸਿੱਖੀ ਦੀ ਲਹਿਰ ਦਾ ਪਤਨ

(ਕਿਸ਼ਤ ਪਹਿਲੀ)

ਗੁਰੂ ਨਾਨਕ ਜੀ ਨੇ ਕੋਈ ਸੰਸਥਾਗਤ ਧਰਮ ਭਾਵ ਰਿਲੀਜਨ (religion) ਨਹੀਂ ਚਲਾਇਆ ਸੀ। ਸਗੋਂ ਉਹਨਾਂ ਨੇ ਮਾਨਵਵਾਦ (humanism) ਦੀ ਕਰਾਂਤੀਕਾਰੀ ਲਹਿਰ ਚਲਾਈ ਸੀ ਜੋ ਉਹਨਾਂ ਦੀ ਆਪਣੀ ਅਤੇ ਬਾਕੀ ਗੁਰੂ ਸਾਹਿਬਾਨ ਦੀ ਅਗਵਾਈ ਵਿੱਚ ਦੋ ਸਦੀਆਂ ਤੋਂ ਵੱਧ ਦੇ ਅਰਸੇ ਤਕ ਪੂਰੀ ਸਫਲਤਾ ਨਾਲ ਚੱਲੀ। ਬੇਸ਼ਕ ਸਿੱਖ ਗੁਰੂਆਂ ਅਤੇ ਉਹਨਾਂ ਦੇ ਸੁਹਿਰਦ ਪੈਰੋਕਾਰਾਂ ਨੇ ਇਸ ਸਮੇਂ ਵਿੱਚ ਅਦੁੱਤੀ ਇਤਹਾਸ ਸਿਰਜ ਕੇ ਸੰਸਾਰ ਭਰ ਵਿੱਚ ‘ਮਾਨਵਵਾਦ’ ਦੇ ਮਿਸ਼ਨ ਦੀ ਪਹਿਲੀ ਸਫਲ ਉਦਾਹਰਣ ਪੇਸ਼ ਕੀਤੀ ਪਰੰਤੂ ਇਸ ਲਹਿਰ ਦਾ ਅੰਤ ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰ ਨੂੰ ਤਿਆਗਣ ਤੋਂ ਪਿੱਛੋਂ ਜਲਦੀ ਹੀ ਹੋ ਗਿਆ। ਗੁਰੂ ਨਾਨਕ ਜੀ ਵੱਲੋਂ ਪੰਦਰਵੀਂ ਸਦੀ ਈਸਵੀ ਦੇ ਅੰਤ ਤੋਂ ਲੈ ਕੇ ਚਲਾਈ ਗਈ ਇਸ ਲਹਿਰ ਦੇ ਅਠਾਰ੍ਹਵੀਂ ਸਦੀ ਈਸਵੀ ਦੇ ਅਰੰਭ ਵਿੱਚ ਸ਼ੁਰੂ ਹੋਏ ਪਤਨ ਦੀ ਦਿਲਟੁੰਬਵੀਂ ਕਹਾਣੀ ਕਈ ਪੜਾਵਾਂ ਦੇ ਵਿੱਚੋਂ ਹੁੰਦੀ ਹੋਈ ਗੁਜ਼ਰਦੀ ਹੈ। ਹਰੇਕ ਪੜਾਅ ਤੇ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਜਿਹੀਆਂ ਮਨਮੱਤੀ ਅਤੇ ਵਿਵਾਦਤ ਲਿਖਤਾਂ ਵੀ ਸਾਹਮਣੇ ਆਉਂਦੀਆਂ ਹਨ ਜੋ ਵਿਰੋਧੀ ਧਿਰਾਂ ਵੱਲੋਂ ਅਸਲੀ ਸਿੱਖੀ ਦੀ ਇਸ ਲਹਿਰ ਨੂੰ ਹਾਨੀ ਪਹੁੰਚਾਉਣ ਦੀ ਮਨਸ਼ਾ ਨਾਲ ਤਿਆਰ ਕੀਤੀਆਂ ਗਈਆਂ ਸਨ।

ਹੁਣ ਮੈ ਅਪਣੀ ਰਾਯ ਦੇ ਰਹਿਆ ਹਾਂ:--
੧ ਸਿੱਖ ਸੰਸਥਾਗਤ ਧਰਮ ਨਹੀ ਹੈ ਇਸ ਨਾਲ ਸਹਮਿਤ ਹੋਣਾ ਨਾਮੁਮਕਿਨ ਹੈ।
੨ ਤੁਹਾਡੇ ਵਿਚਾਰ ਵਿੱਚ ਕਾਫੀ ਬਦਲਾਵ ਆਇਆ ਹੈ, ਤੂੰਸੀ "ਸੰਸਥਾਗਤ" ਸ਼ਬਦ ਨੂੰ "ਸੰਪ੍ਰਦਾਈ" ਸ਼ਬਦ ਨਾਲ ਬਦਲ ਦਿੱਤਾ।
27th January 2016 12:58am
Gravatar
Iqbal Singh Dhillon (Chandigarh, India)
ਸ. ਗੁਰਦੀਪ ਸਿੰਘ ਬਾਗੀ ਜੀ, ਪਹਿਲਾਂ ਆਪਣੇ ਨੁਕਤਾ 1 ਸਬੰਧੀ ਸਪਸ਼ਟ ਕਰਨ ਦੀ ਖੇਚਲ ਕਰੋ ਕਿ ਮੈਂ ਇਹ ਸ਼ਬਦ ਕਿੱਥੇ ਲਿਖੇ ਹਨ: '' ਸਿੱਖ ਸੰਸਥਾਗਤ ਧਰਮ ਨਹੀਂ ਹੈ.....''। ਆਪ ਜੀ ਦੇ ਨੁਕਤਾ 2 ਬਾਰੇ ਆਪ ਜੀ ਦੇ ਉੱਤਰ ਦੀ ਪਰਾਪਤੀ ਤੋਂ ਬਾਦ ਹੀ ਕੁਝ ਕਿਹਾ ਜਾ ਸਕੇਗਾ।----ਇਕਬਾਲ ਸਿੰਘ ਢਿੱਲੈਂ, ਚੰਡੀਗੜੵ।
27th January 2016 2:42am
Page 58 of 63

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word hand backwards.
 
Enter answer:
 
Remember my form inputs on this computer.
 
 
Powered by Commentics

.