.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1057)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gurdeep Singh Baaghi (Ambala, India)
ਰਲੀ ਰਾਮ ਤੇ ਛੱਲੀ ਰਾਮ ਤੇ ਸਾਰੇ ਪੰਜਾਬ ਵਿੱਚ ਘੁਮਦੇ ਰਹੇ ਤੇ ਇਹ ਨਿਰਮਲਾ ਗੁਰਦਵਾਰੇ ਵਿੱਚ ਲੁਕਿਆ ਰਹਿਆ। ਧੰਨ ਵੀਰ ਰਸ Grin
9th January 2016 11:58pm
Gravatar
sukhdev singh (hercules, US)
ਧੀਆਂ ਦੀ ਲੋਹੜੀ ਵਾਲੇ ਭਾਈ ਅਵਤਾਰ ਸਿੰਘ ਮਿਸ਼ਨਰੀ ਭਾਈ ਪਰਮਜੀਤ ਸਿੰਘ ਦਾਖਾ ਵੀਰ ਆਪਣੇ ਆਪ ਨੂੰ ਸੰਤ ਭਾਈ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬਹੁਤ ਨਜ਼ਦੀਕ ਸਮਝਦੇ ਹਨ। ਉਹਨਾਂ ਨੂੰ ਮੇਰੇ ਵਲੋਂ ਕੁਝ ਸੁਆਲ ਹਨ, ਜੇਕਰ ਉਹ ਇਹਨਾਂ ਸੁਆਲਾਂ ਦਾ ਤਸੱਲੀਬਖ਼ਸ਼ ਉੱਤਰ ਦੇ ਸਕਣ, ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। ਸੰਤ ਜੀ ਦੇ ਇਸ ਵਾਰੇ ਵੀਚਾਰ ਸੰਤ ਭਾਈ ਜਰਨੈਲ ਸਿੰਘ ਭਿੰਡਰਾਂ ਵਾਲੇ ਸਟੇਜ ਤੋਂ ਇਹ ਭੀ ਕਹਿੰਦੇ ਸਨ ਕਿ ਜੇਕਰ ਹਿੰਦੁਸਤਾਨ ਦੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰਖੀ ਜਾਣੀ ਹੈ, ਤੇ ਉਸ ਦਿਨ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਛਲੀ ਰਾਮ ਨਹੀਂ ਦਿਸਣਾ ਚਾਹੀਦਾ ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ। ਪਿੰਡਾਂ ਵਿਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ ਅਤੇ ਹੋਰ ਕਈ ਕੁਝ। ਕੀ ਨਿੰਮਰਤਾ ਸਹਿਤ ਬੇਨਤੀ ਕਰਕੇ ਪੁੱਛਿਆ ਜਾ ਸਕਦਾ ਹੈ ਜੀ ਕਿ ਇਹ ਕਿਹੜੇ ਸੰਤ ਦੀ ਸਿੱਖੀ ਹੈ ਜੀ ? ਸੰਤ ਮੋਰਚੇ ਦੋਰਾਨ ਵੀ ਕਾਫੀ ਕੁੱਝ ਹੁੰਦਾ ਰਿਹਾ ਹੈ ਇਸ ਦੀ ਇੱਕ ਝਲਕ ਹੇਠਾਂ ਪੜ੍ਹੋ ਇੱਕ ਇਸ਼ਤਿਹਾਰ ਜੋ 13 ਅਪਰੈਲ ਮੰਜੀ ਸਾਹਿਬ ਵੰਡਿਆ ਗਿਆ ਅਤੇ ਸੰਤ ਸਿਪਾਹੀ ਪੱਤਰ ਵਿਚ ਅਪ੍ਰੈਲ 1984 ਦੇ ਅੰਕ ਵਿਚ ਪੰਨਾਂ 42 ਤੇ ਛਪਿਆ ਬਬਰ ਖਾਲਸਾ ਭਿੰਡਰਾਂਵਾਲੇ ਤੋਂ ਜਵਾਬ ਮੰਗਦਾ ਹੈ? ਬਬਰ ਖਾਲਸਾ ਨੇ ਅੱਜ ਦੇ ਅਖਬਾਰਾਂ ਵਿਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋ ਪੰਜ ਆਦਮੀ ਗੁਰੂ ਨਾਨਕ ਨਿਵਾਸ ਗਏ ਸਨ, ਉਹ ਸਰਕਾਰ ਦੇ ਏਜੰਟ ਸਨ ਇਸ ਕਰਕੇ ਉਨ੍ਹਾਂ ਨੇ ਗੁਰੂ ਨਾਨਕ ਨਿਵਾਸ ਛੱਡਿਆ। ਇਸ ਸਬੰਧੀ ਬਬਰ ਖਾਲਸਾ ਨੇ ਭਿੰਡਰਾਂਵਾਲੇ ਤੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਮੰਗੇ ਹਨ। ਕੀ 15 ਦਸੰਬਰ 1983 ਨੂੰ ਪੰਜ ਸਿੰਘ ਜੋ ਆਪਣੇ ਹੀ ਕਮਰਾ ਨੰ: 34 ਵਿਚ ਗਏ ਸਨ, ਉਨ੍ਹਾਂ ਪਾਸ ਕੋਈ ਹਥਿਆਰ ਸੀ? ਕੀ ਉਹ ਆਪਣੇ ਕਮਰਾ ਨੰ: 34 ਬਿਨਾਂ ਕਿਸੇ ਹੋਰ ਕਮਰੇ ਵਿਚ ਗਏ ਸਨ? ਆਪਣੇ ਆਪ ਨੂੰ ਅਖੌਤੀ ਧਾਰਮਿਕ ਨੇਤਾ ਅਖਵਾਉਣ ਵਾਲਾ ਜੋ ਸਟੇਜਾਂ ਤੇ ਪਰਚਾਰ ਕਰਦਾ ਹੈ ਕਿ ਜੇਕਰ ਕੋਈ ਅੰਮ੍ਰਿਤਧਾਰੀ ਸਿੰਘ ਸ਼ਰਾਬ ਪੀਦਾ ਹੈ ਜਾਂ ਕਿਸੇ ਦੀ ਧੀ ਭੈਣ ਨੂੰ ਹੱਥ ਪਾਉਂਦਾ ਹੈ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦੇਵੋ। ਪਰ ਜੇ ਕਰ ਉਸਦੇ ਆਪਣੇ ਹੀ ਆਦਮੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਾਵਨ ਹਦੂਦ ਅੰਦਰ ਸਰਾਂ ਦੇ ਕਮਰਾ ਨੰ: 171 ਵਿਚ ਸ਼ਰਾਬ ਪੀਂਦੇ ਫੜੇ ਜਾਣ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਤੋਂ ਆ ਕੇ ਛੁਡਾ ਲੈ ਜਾਣ। ਜੇਕਰ ਉਸ ਅਖੌਤੀ ਧਾਰਮਿਕ ਨੇਤਾ ਦਾ ਨਿੱਜੀ ਸੇਵਾਦਾਰ 26.9.83 ਨੂੰ ਕਿਸੇ ਦੀ ਲੜਕੀ ਜਬਰਦਸਤੀ ਚੁੱਕ ਕੇ ਕਮਰਾ ਨੰ: 107 ਵਿਚ ਲੈ ਜਾਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੀਆਂ ਫੜ੍ਹਾਂ ਮਾਰਨ ਵਾਲੇ ਲੈਫਟੀਨੈਂਟ ਕਮਰੇ ਦੇ ਜਿੰਦਰੇ ਤੋੜ ਕੇ ਆਪਣੇ ਸੇਵਾਦਾਰ ਨੂੰ ਛੁਡਵਾ ਕੇ ਲੈ ਜਾਣ ਤਾਂ ਜਵਾਬ ਦੇਵੇ ਕਿ ਉਸਨੇ ਸ਼ਰਾਬ ਪੀਣ ਵਾਲੇ ਨੂੰ ਮਿਟੀ ਦਾ ਤੇਲ ਪਾ ਕੇ ਕਿਉਂ ਨਹੀਂ ਸੀ ਸਾੜਿਆ ਅਤੇ ਕਿਸੇ ਦੀ ਇਜ਼ਤ ਲੁਟਣ ਵਾਲੇ ਨੂੰ ਗੋਲੀ ਕਿਉਂ ਨਹੀਂ ਮਾਰੀ ? ਸਿੰਘਾਂ ਨੂੰ ਮੋਟਰ ਸਾਈਕਲ ਅਤੇ ਸ਼ਸਤਰ ਖਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦੀਆਂ ਡੀਂਗਾਂ ਮਾਰਨ ਵਾਲੇ ਤੋਂ ਸੰਗਤ ਪੁਛਦੀ ਹੈ ਕਿ ਉਹ ਚੰਦੋ ਕਲਾਂ ਤੋਂ ਗੁਰੂ ਸਾਹਿਬ ਦਾ ਸਰੂਪ ਛੱਡ ਕੇ ਗਿਦੜਾਂ ਵਾਂਗ ਕਿਉਂ ਭੱਜਿਆ? ਕੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਸੀ? ਸ਼ਹੀਦਾਂ ਦੇ ਬਦਲੇ ਲੈਣ ਦੀ ਗੱਲ ਕਰਨ ਵਾਲਾ ਦੱਸੇ ਕਿ ਉਹ 1978 ਵਿਚ ਵਿਸਾਖੀ ਵਾਲੇ ਦਿਨ ਅਰਦਾਸ ਕਰਕੇ ਕਿਉਂ ਪਿਛੇ ਹੱਟਿਆ? ਕੀ ਸਰਕਾਰ ਦੀ ਮਿਲੀ ਭੁਗਤ ਨਾਲ ਰਜਿੰਦਰ ਸਿੰਘ ਮਹਿਤਾ, ਜਿਸ ਦੇ ਸਿਰ ਦਾ ਮੁਲ ਮੰਦਰ ਵਿਚ ਗਊ ਦੇ ਸਿਰ ਸਟੁਣ ਦੇ ਕੇਸ ਵਿਚੋਂ ਨਹੀਂ ਕਢਵਾਇਆ? ਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁੱਝ ਅਹੁਦੇਦਾਰ ਸਮਗਲਿੰਗ ਨਹੀਂ ਕਰਦੇ? ਕੀ ਉਹਨਾਂ ਨੇ ਇੱਕ ਲੜਕੀ ਨੂੰ ਅਗਵਾ ਕਰਕੇ ਅਕਾਲ ਰੈਸਟ ਹਾਉਸ ਦੇ ਕਮਰਾ ਨੰ: 24/25 ਵਿਚ ਨਹੀਂ ਰੱਖਿਆ? ਕੀ 18 ਜਨਵਰੀ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਗਏ ਸਿੰਘਾਂ ਨੂੰ ਉਸਦੇ ਬੰਦਿਆਂ ਨੇ ਅੰਮ੍ਰਿਤ ਪਾਨ ਕਰਨ ਤੋਂ ਨਹੀਂ ਰੋਕਿਆ? ਕੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਕੇ ਹਰਮਿੰਦਰ ਸਿੰਘ ਸੰਧੂ ਦੇ ਠਾਕੇ ਦੀ ਅਰਦਾਸ ਨਹੀਂ ਕੀਤੀ ਗਈ? ਜੇ ਇਹ ਅਖੌਤੀ ਧਾਰਮਿਕ ਲੀਡਰ ਸੱਚਾ ਹੈ ਤਾਂ ਇਨ੍ਹਾਂ ਕੁੱਝ ਸਵਾਲਾਂ ਦੇ ਜਵਾਬ ਦੇਵੇ। ਅਸੀਂ ਇਨ੍ਹਾਂ ਦੇ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਪੰਥਕ ਇਕਤਰਤਾ ਵਿਚ ਪੇਸ਼ ਕਰਨ ਨੂੰ ਤਿਆਰ ਹਾਂ। ਹੁਣ ਮੇਰੇ ਉਹਨਾਂ ਲੋਕਾਂ ਨੂੰ ਸੁਆਲ ਹਨ, ਜੋ ਸੰਤ ਭਾਈ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਮ 'ਤੇ ਸਿਆਸਤ ਕਰਦੇ ਹਨ ਕੀ ਖਾਲਿਸਤਾਨ ਬਣ ਗਿਆ ? ਕੀ ਪੰਜਾਬ ਦੀ ਧਰਤੀ ਤੇ ਛਲੀ ਰਾਮ ਖਤਮ ਹੋ ਗਏ ? ਜੇ ਖੁਸ਼ਕਿਸਮਤੀ ਨਾਲ ਖਾਲਿਸਤਾਨ ਬਣ ਵੀ ਗਿਆ ਤਾਂ ਫਿਰ ਧੀਆਂ ਭੈਣਾਂ ਵਾਲਿਆਂ ਨਾਲ ਕੀ ਹੋਵੇਗਾ ? ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਨਿਮਾਣੇ ਦੀ ਅਰਦਾਸ ਹੈ ਕਿ ਗੁਰੂ ਕਰਤਾਰ ਅਖੌਤੀ ਅੰਮ੍ਰਿਤਧਾਰੀਆਂ ਭਾਈ ਅਵਤਾਰ ਸਿੰਘ ਮਿਸ਼ਨਰੀਆਂ ਨੂੰ ਸੁਮਤਿ ਬਖਸ਼ੇਆਦਰ ਸਹਿਤ, ਜਾਰੀ ਕਰਦੇ ਭਾਈ ਸੁਖਦੇਵ ਸਿੰਘ ਅਤੇ ਸਿੱਖ ਸੈਂਟਰ ਸਿਲੈਕਸ਼ਨ ਕਮੇਟੀ ਐਲਸਬਰਾਂਟੇ ।
9th January 2016 9:29am
Gravatar
sarabjit singh (khara, India)
ਆਹ ਬਹੁਤ ਵਧੀਆ ਕੀਤਾ
9th January 2016 4:03am
Gravatar
Eng Darshan Singh Khalsa (Sydney, Australia)
SELF-CONFIDENCE
ਆਤਮ-ਵਿਸਵਾਸ਼

** Self-confidence is very much linked to the understanding, that I definitely have something to contribute to life and to others through my own uniqueness.

** Each one of us is unique.

** That goes without saying.

** Unless a person/persons has a sense of contributing, or offering, something to life,
He/she/they cannot be really happy.

** I cannot be happy and confident, when I am just talking about happiness and confidence. It simply doesn't work.

** I can only be happy, when I am sharing and offering the best of myself.

** In that way, I don't feel depleted.

** When I offer the best of myself in an unselfish way, my happiness and confidence increases.
The more I give,……. the more I receive.

** We start to understand that the well-being of individuals begins, when they can contribute what they are, and what they have, to others.

** To be a truly self-confident human being means to have true spiritual powers, like ; love, peace and happiness, which are brought into daily life - not just appearing as words or emotions, but truly displaying them-selves in our behavior and bringing benefit to others.
8th January 2016 3:19pm
Gravatar
Sukhdev singh Hundal (Auckland, New Zealand)
ਸੱਭ ਨੂੰ ਗੁਰੂ ਫਤਹਿ ਜੀ।।
ਵਧਾਈਆਂ ਇਸ ਨਵੇਂ ਤੇ ਸਮੇਂ ਅਨੁਕੂਲ ਕੀਤੇ ਉਪਰਾਲੇ ਦੀਆਂ। ਬਹੁਤ ਖੂਬ।
8th January 2016 11:46am
Gravatar
varinder jnagal (vienna, Austria)
ਮੈਂ ਪਿਛਲੇ 7 ਸਾਲ ਤੋਂ ਸਿਖ ਮਾਰਗ ਨੂੰ ਰੋਜਾਨਾ ਪੜਦਾ ਹਾਂ ਸਿਖ ਧਰਮ ਵਾਰੇ ਜੋ ਵੀ ਜਾਨਕਾਰੀ ਮੈਨੂੰ ਇਥੋਂ ਮਿਲੀ ਉਹ ਸ਼ਾਇਦ ਹੋਰ ਕਿਤੇ ਸਾਈਟ ਤੋਂ ਨਾ ਮਿਲਦੀ ਇਥੇ ਲਿਖਣ ਵਾਲੇ ਸਾਰੇ ਵਿਦਵਾਨਾਂ ਨੇ ਜੋ ਅਨਮੋਲ ਜਾਣਕਾਰੀ ਦੁਨੀਆ ਨੂੰ ਦਿਤੀ ਹੈ ਉਹ ਸ਼ਾਇਦ ਹੋਰ ਕੋਈ ਸਾਈਟ ਤੋਂ ਨਹੀ ਮਿਲ ਸਕਦੀ ਸੀ ਇਹ ਪੇਜ ਬਣਾਨ ਲਈ ਸਰਦਾਰ ਮਖਣ ਸਿੰਘ ਹੋਣਾ ਦਾ ਧੰਨਵਾਦ
8th January 2016 7:37am
Gravatar
Narinderpal Singh Australia (Brisbane, Australia)
Good conversation.
8th January 2016 1:54am
Gravatar
sukhdev singh (hercules, US)
ਇੰਜ ਭਾਈ ਦਰਸ਼ਨ ਸਿੰਘ ਖ਼ਾਲਸਾ ਜੀ ਅਤੇ ਭਾਈ ਮੱਖਣ ਸਿੰਘ ਪੁਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥1॥{ ਪੋਥੀ ਪਰਮੇਸਰ ਪੰਨਾ 594 } ਬੇਨਤੀ ਹੈ ਕਿ ਸਤਿਗੁਰ ਤੋਂ ਭਾਵ ਸਾਰੀ ਦੁਨੀਆਂ ਹੀ ਸਤਿਗੁਰ ਦੇ ਪਿਆਰੇ ਹਨ ਪਰ ਵੀ ਫੇਰ ਪੋਥੀ ਪਰਮੇਸਰ ਫੁਰਮਾਨ ਕਰਦੇ ਹਨ ਪੰਨਾ ੧੩੭੨॥ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ ੧੫੮॥” ਸਿੱਖ-ਸੰਗਤਾਂ ਗੁਰਬਾਣੀ ਤੋਂ ਸੇਧ ਲੈਣੀ ਛੱਡ ਕੇ, ਆਪਣੀ ਹੀ ਬਣਾਈ ਹੋਈ ਅੰਮ੍ਰਿਤ ਸੰਚਾਰ ਸਿੱਖ ਰਹਤ ਮਰਯਾਦਾ ਅਨੁਸਾਰ ਸਾਰੇ ਸਿੱਖਾਂ ਉਪਰ ਥੋਪਣ ਦਾ ਠੇਕਾ ਲੈ ਲਿਆ ਪੰਜਾਂ ਸਿੰਘਾਂ ਨੂੰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਰੁਤਬਾ ਦੇਣਾ ਭਾਰੀ ਭੁੱਲ ਤੇ ਬੇਅਦਬੀ ਵੀ ਹੈ ਗੁਰੂ ਗਰੰਥ ਸਾਹਿਬ” ਵਿਖੇ ਤਖਤ’ ਬਾਰੇ ਏਕੋ ਤਖਤ ਪਾਤਸ਼ਾਹ ਸ਼ਬਦ ਅੰਕਤਿ ਹੈ ਗੁਰੂ ਦੀਆਂ ਲਿਖਤਾਂ ਉਪਰ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਏਕੋ ਅੰਮ੍ਰਿਤ ਹੈ ਏਕੋ ਤਖਤ ਹੈ ! ਪੰਜਾਂ ਹੈੱਡ ਮਨਿਸਟਰਜ਼ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਇਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਸਤਿਗੁਰ ਸਿੱਖ ਦਾ ਕੁੱਝ ਸਵਾਰਿਆ ਹੈ! ਇਨ੍ਹਾਂ ਦੀ ਸਾਰੀ ਛੁੱਟੀ ਕਰ ਦੇਣੀ ਚਾਹੀਦੀ ਹੈ। ਅਕਾਲ ਪੁਰਖ ਆਪ ਸੱਭ ਨੂੰ ਚੜ੍ਹਦੀ ਕਲਾਅ ਬਖਸ਼ੇ ਸ੍ਰੀ ਗੁਰੂ ਪਰਮੇਸਰ ਦਾ ਕਮਾਲ-ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਏ॥ (ਪੋਥੀ ਪਰਮੇਸਰ ਪੰਨਾ 444) ਅੰਤ ਵਿਚ ਸਤਿਗੁਰ ਸਿੱਖ ਭਾਈ ਦਰਸ਼ਨ ਸਿੰਘ ਖ਼ਾਲਸਾ ਜੀ ਅਤੇ ਭਾਈ ਮੱਖਣ ਸਿੰਘ ਪੁਰੇਵਾਲ ਜੀ ਨੂੰ ਬੇਨਤੀ ਹੈ ਕਿ ਸਤਿਗੁਰ ਦੇ ਨਾਮ ਅੰਮ੍ਰਿਤ ਮੁਲਮੰਤ੍ਰ ਗੁਰੂਮੰਤ੍ਰ ਅਨੁਸਾਰ ਜੀਣਾਂ ਵੀ ਸਿੱਖ ਲਈਏ ਸ਼ਾਇਦ ਗੁਰੂ ਕੋਈ ਮਿਹਰ ਕਰ ਦੇਵੇ। ਆਦਰ ਸਹਿਤ, ਜਾਰੀ ਕਰਦੇ ਭਾਈ ਸੁਖਦੇਵ ਸਿੰਘ ਅਤੇ ਸਿੱਖ ਸੈਂਟਰ ਸਿਲੈਕਸ਼ਨ ਕਮੇਟੀ ਐਲਸਬਰਾਂਟੇ ।
7th January 2016 10:39pm
Gravatar
major singh 'budhlada' (budhlada, India)
94176 42327
6th January 2016 9:47pm
Gravatar
harbaksh singh (san jose, US)
veer jio thanks for doing it will be helpfull for direct tatk and small topic.
6th January 2016 9:27pm
Gravatar
Gurmit Singh (Sydney, Australia)
Thanks for providing another opportunity to share Gurbani and Gurmat views.
6th January 2016 8:56pm
Gravatar
Makhan Singh Purewal (Quesnel, Canada)
‘ਸਿੱਖ ਮਾਰਗ’ ਦੇ ਪਾਠਕਾਂ ਦੇ ਕੁੱਝ ਤੌਖਲੇ
ਸਭ ਤੋਂ ਵੱਡਾ ਤੌਖਲਾ ਇਹ ਹੈ ਕਿ ਇੱਥੇ ਗੁਰਮਤਿ ਵਿਰੋਧੀ ਪ੍ਰਚਾਰ ਕੀਤਾ ਜਾ ਸਕਦਾ ਹੈ। ਜਵਾਬ ਪਹਿਲਾਂ ਵੀ ਦਿੱਤਾ ਜਾ ਚੁੱਕਾ ਹੈ ਪਰ ਕਈ ਪਾਠਕਾਂ ਦੀ ਇਸ ਬਾਰੇ ਹਾਲੇ ਵੀ ਚਿੰਤਾ ਜਾਰੀ ਹੈ। ਹਾਂ, ਕੀਤਾ ਜਾ ਸਕਦਾ ਹੈ ਪਰ ਬਹੁਤਾ ਚਿਰ ਨਹੀਂ। ਜੇ ਕਰ ਕੋਈ ਤਕਨੀਕੀ ਨੁਕਸ ਨਾ ਪਵੇ ਤਾਂ ਵੱਧ ਤੋਂ ਵੱਧ ਇੱਕ ਦਿਨ ਦਾ ਹੋ ਸਕਦਾ ਹੈ। ‘ਸਿੱਖ ਮਾਰਗ’ ਦੇ ਹਜਾਰਾਂ ਹੀ ਪਾਠਕ ਸਾਰੀ ਦੁਨੀਆ ਵਿੱਚ ਹਨ। ਉਹ ਸਮੇਂ ਮੁਤਾਬਕ ਆਪੇ ਹੀ ਢੁਕਮਾ ਜਵਾਬ ਦੇ ਸਕਦੇ ਹਨ ਅਤੇ ਜਦੋਂ ਮੇਰੇ ਨੋਟਿਸ ਵਿੱਚ ਆਵੇ ਤਾਂ ਉਸ ਨੂੰ ਤੁਰੰਤ ਹਟਾ ਦਿੱਤਾ ਜਾਵੇਗਾ ਅਤੇ ਅਜਿਹੇ ਅਨਸਰ ਤੇ ਅਗਾਂਹ ਵਾਸਤੇ ਪਬੰਦੀ ਲਾ ਦਿੱਤੀ ਜਾਵੇਗੀ। ਕੁਮਿੰਟਸ/ਪੋਸਟਾਂ ਹਰ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਪਾਈਆਂ ਜਾ ਸਕਦੀਆਂ ਹਨ। ਹਾਲੇ ਤਿੰਨ ਕੁ ਪੰਨਿਆਂ ਦੀ ਲਿਮਟ ਰੱਖੀ ਹੈ ਲੋੜ ਪੈਣ ਤੇ ਵਧਾ ਵੀ ਸਕਦੇ ਹਾਂ। ਪਾਠਕਾਂ ਦੇ ਪੰਨੇ ਦੀ ਥਾਂ ਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਕਰੋ। ਪਾਠਕਾਂ ਦਾ ਪੰਨਾ ਤਾਂ ਅਸੀਂ 24 ਘੰਟੇ ਵਿੱਚ ਇੱਕ ਵਾਰੀ ਹੀ ਅੱਪਡੇਟ ਕਰ ਸਕਦੇ ਹਾਂ ਪਰ ਇਸ ਪੰਨੇ ਨੂੰ ਤੁਸੀਂ ਆਪੇ ਹੀ 24 ਘੰਟੇ ਜਦੋਂ ਮਰਜੀ ਅੱਪਡੇਟ ਕਰ ਸਕਦੇ ਹੋ। ਸਾਰੇ ਪਾਠਕਾਂ/ਲੇਖਕਾਂ ਦਾ ਸਹਿਯੋਗ ਲਈ ਧੰਨਵਾਦ। ਉਂਜ ਤਾਂ ਸਾਰੇ ਹੀ ਪਾਠਕ/ਲੇਖਕ ਸਾਡੇ ਲਈ ਇਕੋ ਜਿਹੇ ਹਨ ਪਰ ਇੰਜ ਦਰਸ਼ਨ ਸਿੰਘ ਖ਼ਾਲਸਾ ਦਾ ਖਾਸ ਧੰਨਵਾਦ। ਕਿਉਂਕਿ ਇਹ ਅੰਗ੍ਰੇਜ਼ੀ, ਪੰਜਾਬੀ, ਕੰਪਿਊਟਰ ਅਤੇ ਗੁਰਮਤਿ ਦੀ ਬਹੁਤਿਆਂ ਨਾਲੋਂ ਵਧੇਰੇ ਜਾਣਕਾਰੀ ਰੱਖਦੇ ਹਨ। ਇਸ ਪੰਨੇ ਤੇ ਇਹਨਾ ਵਲੋਂ ਦਿੱਤੀ ਜਾਣਕਾਰੀ ਆਮ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰੇਗੀ। ਕੁੱਝ ਕੁ ਲਿਖਤਾਂ ਇਹਨਾ ਦੀਆਂ ਪਹਿਲਾਂ ਵੀ ‘ਸਿੱਖ ਮਾਰਗ’ ਤੇ ਛਪ ਚੁੱਕੀਆਂ ਹਨ।
ਖਾਸ ਨੋਟ:- ਜਿਸ ਵੀ ਕਸੇ ਵਿਆਕਤੀ ਨੇ ਇਸ ਪੰਨੇ ਤੇ ‘ਸਿੱਖ ਮਾਰਗ’ ਤੇ ਲਿਖਣ ਵਾਲੇ ਕਿਸੇ ਲੇਖਕ/ਪਾਠਕ ਪ੍ਰਤੀ ਕੋਈ ਮਾੜਾ ਸ਼ਬਦ ਵਰਤਿਆ ਤਾਂ ਉਸ ਨੂੰ ਤੁਰੰਤ ਬੈਨ ਕਰ ਦਿੱਤਾ ਜਾਵੇਗਾ-ਸੰਪਾਦਕ।
6th January 2016 4:48pm
Gravatar
Eng Darshan Singh Khalsa (Sydney, Australia)
***** ਵੀਰ, ਮੱਖਣ ਸਿੰਘ ਪੁਰੇਵਾਲ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਹੌਂਸਲਾ ਅਫਜ਼ਾਈ ਬਹੁਤ ਧੰਨਵਾਧ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥1॥

ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥1॥

ਗੁਰਮੱਤ ਗਿਆਨ/ਵਿਚਾਰ ਸਾਂਝੇ ਕਰਨ ਦਾ ਬਹੁਤ ਹੀ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਹੈ।
ਇਕ ਵਾਰ ਫੇਰ ਬਹੁਤ ਧੰਨਵਾਧ।
6th January 2016 7:51pm
Gravatar
Makhan Singh Purewal (Quesnel, Canada)
ਗਿ: ਜਾਚਕ ਅਤੇ ਮਨਦੀਪ ਸਿੰਘ ਵਲੋਂ ਭੇਜਿਆ ਪ੍ਰੈੱਸ ਨੋਟ। ਇਸ ਦੇ ਹੇਠਾਂ ਗੁਰਮੀਤ ਸਿੰਘ ਅਸਟ੍ਰੇਲੀਆਂ ਵਲੋਂ ਇਸ ਦਾ ਪ੍ਰਤੀਕਰਮ-ਸੰਪਾਦਕ।
ਅੰਮ੍ਰਿਤ ਸੰਚਾਰ ਲਈ ਨਿਯੁਕਤ ਸਿੰਘਾਂ ਨੂੰ ‘ਪੰਜ ਪਿਆਰੇ’ ਮੁਲਾਜ਼ਮੀ ਰੁਤਬਾ ਦੇਣਾ ਸ਼੍ਰੋਮਣੀ ਕਮੇਟੀ ਦੀ ਸਿਧਾਂਤਕ ਗ਼ਲਤੀ: ਗਿ. ਜਾਚਕ
ਅੰਮ੍ਰਿਤਸਰ, 6 ਜਨਵਰੀ () ਖ਼ਾਲਸਾ ਪੰਥ ਦੇ ਬੋਲ-ਬਾਲਿਆਂ ਲਈ ਅੰਮ੍ਰਿਤ ਪ੍ਰਚਾਰ ਤੇ ਸੰਚਾਰ ਲਈ ਉਪਰਾਲੇ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਮੁਖ ਫ਼ਰਜ ਹੈ। ਪਰ, ਇਸ ਸੇਵਾ ਲਈ ਨਿਯੁਕਤ ਕੀਤੇ ਕੁੱਝ ਤਿਆਰ ਬਰਤਿਆਰ ਸਿੰਘਾਂ ਨੂੰ ਤਖ਼ਤ ਸਾਹਿਬਾਨ ਅਤੇ ਪੰਜਾਬ ਤੋਂ ਬਾਹਰ ਸਥਾਪਿਤ ਗੁਰਮਤਿ ਪ੍ਰਚਾਰ ਕੇਂਦਰਾਂ ਵਿੱਚ ‘ਪੰਜ ਪਿਆਰੇ’ ਮੁਲਾਜ਼ਮੀ ਰੁਤਬਾ ਦੇਣਾ ਸ਼੍ਰੋਮਣੀ ਕਮੇਟੀ ਦੀ ਸਿਧਾਂਤਕ ਗ਼ਲਤੀ ਹੈ। ਅਜਿਹੇ ਸਿੰਘਾਂ ਲਈ ‘ਅੰਮ੍ਰਿਤ ਸੰਚਾਰ ਜਥਾ’ ਢੁੱਕਵਾਂ ਨਾਂ ਹੈ। ਕਿਉਂਕਿ, ਇੱਕ ਤਾਂ ਸਿੱਖ ਰਹਿਤ ਮਰਯਾਦਾ ਮੁਤਾਬਿਕ ਅੰਮ੍ਰਿਤ ਸੰਚਾਰ ਲਈ ਛੇ ਸਿੰਘ ਸਿੰਘਣੀਆਂ ਦੀ ਲੋੜ ਹੁੰਦੀ ਹੈ। ਦੂਜੇ, ਕਿਸੇ ਵੀ ਰੂਪ ਵਿੱਚ ਪੰਜਾਂ ਸਿੰਘਾਂ ਨੂੰ ‘ਪੰਜ ਪਿਆਰੇ’ ਦਾ ਸਥਾਈ ਤੇ ਮੁਲਾਜ਼ਮੀ ਰੁਤਬਾ ਦੇਣਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਉਨ੍ਹਾਂ ਪੰਜ ਪਿਆਰਿਆਂ ਦੀ ਬਰਾਬਰੀ ਕਰਨ ਵਾਲੀ ਭਾਰੀ ਭੁੱਲ ਤੇ ਬੇਅਦਬੀ ਵੀ ਹੈ; ਜਿਨ੍ਹਾਂ ਦੀ ਕਰਨੀ ਦਾ ਖ਼ਾਲਸਾ ਪੰਥ ਹਰ ਰੋਜ਼ ਆਪਣੀ ਸੰਗਤੀ ਅਰਦਾਸ ਵਿੱਚ ਧਿਆਨ ਧਰਦਾ ਹੈ। ਇਹ ਲਫ਼ਜ਼ ਹਨ ‘ਪੰਥਕ ਵਿਚਾਰ ਮੰਚ ਇੰਟਰਨੈਸ਼ਨਲ, ਨਿਊਯਾਰਕ’ ਦੇ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਆਪਣੇ ਲਿਖਤੀ ਪ੍ਰੈਸ ਨੋਟ ਰਾਹੀਂ ਕਹੇ।
ਉਨ੍ਹਾਂ ਆਖਿਆ ਕਿ ਲੋੜ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਆਪਣੀ ਉਪਰੋਕਤ ਗ਼ਲਤੀ ਨੂੰ ਸੁਧਾਰਦੀ ਹੋਈ ਸਿੱਖ ਕੌਮ ਦੇ ਉੱਜਲੇ ਭਵਿੱਖ ਲਈ ਕੋਈ ਅਜਿਹਾ ਮਤਾ ਕਰਦੀ ਕਿ “ਅੱਜ ਦੀ ਹੰਗਾਮੀ ਇਕਤ੍ਰਤਾ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ‘ਪੰਜ ਪਿਆਰੇ’ ਰੁਤਬੇ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਸਿੰਘਾਂ ਦੇ ਆਦੇਸ਼ ਦਾ ਸਨਮਾਨ ਕਰਦੀ ਹੋਈ ਪੰਜਾਬ ਅੰਦਰਲੇ ਤਖ਼ਤ ਸਾਹਿਬਾਨ ਦੇ ਤਤਕਾਲੀ ਜਥੇਦਾਰਾਂ ਨੂੰ ਬਰਖ਼ਾਸਤ ਕਰਦੀ ਹੈ। ਅਤੇ ਧੰਨਵਾਦੀ ਹੁੰਦੀ ਹੈ ਗੁਰੂ ਪਿਆਰੇ ਉਨ੍ਹਾਂ ਪੰਜਾਂ ਸਿੰਘਾਂ ਦੀ, ਜਿਨ੍ਹਾਂ ਨੇ ‘ਪੰਜ ਪਿਆਰੇ’ ਰੁਤਬੇ ਦੀ ਰੂਹਾਨੀ ਸ਼ਾਨ ਨੂੰ ਬਹਾਲ ਰੱਖਿਆ ਹੈ। ਪ੍ਰੰਤੂ ਨਾਲ ਹੀ ਫੈਸਲਾ ਲਿਆ ਜਾਂਦਾ ਹੈ ਕਿ ਅੱਜ ਤੋਂ ਸ਼੍ਰੋਮਣੀ ਕਮੇਟੀ ਅਧੀਨ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਸਿੰਘਾਂ ਨੂੰ ਪੰਜ ਪਿਆਰੇ ਕਹਿਣ ਦੀ ਥਾਂ ‘ਅੰਮ੍ਰਿਤ ਸੰਚਾਰ ਜਥਾ’ (ਜਾਂ ਕੋਈ ਹੋਰ ਨਾਂ) ਆਖਿਆ ਜਾਏਗਾ। ਕਿਉਂਕਿ, ‘ਪੰਜ ਪਿਆਰੇ’ ਮੁਲਾਜ਼ਮੀ ਤੇ ਸਥਾਈ ਰੁਤਬਾ ਦੇਣਾ ਕੇਵਲ ਸਾਡੀ ਸਿਧਾਂਤਕ ਗ਼ਲਤੀ ਹੀ ਨਹੀਂ, ਸਗੋਂ ਕੌਮੀ ਭਵਿੱਖ ਲਈ ਵੀ ਹਾਨੀਕਾਰਕ ਸੀ।” ਪਰ ਦੁੱਖ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਹਾਕਮਾਂ ਦੇ ਇਸ਼ਾਰੇ `ਤੇ ਹੋਇਆ ਇਸ ਦੇ ਉੱਲਟ। ਜਦੋਂ ਕਿ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਗ੍ਰੰਥੀ ਸਿੰਘਾਂ ਨੇ ਸਿੱਖ ਕੌਮ ਨੂੰ ਸੰਬੋਧਤ ਹੁੰਦਿਆਂ ਆਪਣੇ ਪਤਰਾਂ ਵਿੱਚ ਆਪਣੇ ਆਪ ਨੂੰ ਕਿਧਰੇ ਵੀ ‘ਪੰਜ ਪਿਆਰੇ’ ਲਿਖਣ ਦੀ ਗ਼ਲਤੀ ਨਹੀਂ ਕੀਤੀ।
ਗਿਆਨੀ ਜੀ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਲਈ ਕੋਈ ਵਿਸ਼ੇਸ਼ ਜਥਾ ਨਿਯੁਕਤ ਹੀ ਨਹੀਂ ਕੀਤਾ ਗਿਆ। ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮੁੱਖ ਗ੍ਰੰਥੀ ਲੋੜ ਅਨੁਸਾਰ 6 ਜਾਂ 7 ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਦੀ ਡਿਊਟੀ ਲਾ ਕੇ ਮੈਨੇਜਰ ਨੂੰ ਸੂਚਿਤ ਕਰ ਦਿੰਦਾ ਹੈ। ਅਜਿਹੀ ਪ੍ਰਬੰਧਕੀ ਜੁਗਤਿ ਹੋਰ ਵੀ ਕਾਰਗਰ ਸਿੱਧ ਹੋਈ ਹੈ। ਕਿਉਂਕਿ, ਅਜਿਹਾ ਕਰਨ ਨਾਲ ਨਿਤਨੇਮ ਦੀਆਂ ਬਾਣੀਆਂ ਪੱਖੋਂ ਸਾਰੇ ਗ੍ਰੰਥੀ ਸਾਹਿਬਾਨ ਸੁਚੇਤ ਰਹਿੰਦੇ ਹਨ। ਅੰਤ ਵਿੱਚ ਉਨ੍ਹਾਂ ਆਖਿਆ ਕਿ ਸਾਨੂੰ ਅਜੇ ਵੀ ਆਸ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਗ਼ਲਤੀ ਸੁਧਾਰੇਗੀ ਅਤੇ ਬਰਖ਼ਾਸਤ ਕੀਤੇ ਪੰਜਾਂ ਸਿੰਘਾਂ ਨੂੰ ਬਹਾਲ ਕਰਕੇ ਅੰਮ੍ਰਿਤ ਪ੍ਰਚਾਰ ਤੇ ਸੰਚਾਰ ਦੇ ਸੇਵਾ ਲੈਂਦੀ ਰਹੇਗੀ।
ਜਾਰੀ ਕਰਤਾ: ਮਨਦੀਪ ਸਿੰਘ ਲੁਧਿਆਣਾ, ਮੀਡੀਆ ਇੰਚਾਰਜ
ਮਿਤੀ 6 ਜਨਵਰੀ 2016, ਸਪੰਰਕ 98722 81325
***********************************************
ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜਾਚਕ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਸਹਿਤ ਪੰਜ ਪਿਆਰਿਆਂ ਸੰਬੰਧਤਿ ਆਪਜੀ ਦੇ ਵਿਚਾਰ ਸ਼ਲਾਘਾਯੋਗ ਹਨ ਪਰ ਅਜ-ਕਲ ਕੋਈ ਸੁਣਾਈ ਨਹੀਂ ਅਤੇ ਨਾ ਹੀ ਕਿਸੇ ਉਪਰ ਕੋਈ ਅਸਰ ਹੋ ਰਿਹਾ ਹੈ।
ਭਗਤ ਕਬੀਰ ਜੀ ਫੁਰਮਾਨ ਕਰਦੇ ਹਨ: ਗੁਰੂ ਗਰੰਥ ਸਾਹਿਬ, ਪੰਨਾ ੧੩੭੨॥ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ॥ ੧੫੮॥”
ਪਰ, ਇੰਜ ਪ੍ਰਤੀਤ ਹੋ ਰਿਹਾ ਹੈ ਕਿ ੧੯੨੦ ਤੋਂ ਸਿੱਖ-ਸੰਗਤਾਂ ਅਤੇ ਪ੍ਰਬੰਧਕਾਂ ਨੇ ਗੁਰਬਾਣੀ ਤੋਂ ਸੇਧ ਲੈਣੀ ਛੱਡ ਕੇ, ਆਪਣੀ ਹੀ ਬਣਾਈ ਹੋਈ ਪ੍ਰੰਪਰਾ ਸਿੱਖ ਰਹਤ ਮਰਯਾਦਾ ਅਨੁਸਾਰ ਸਾਰੇ ਸਿੱਖਾਂ ਉਪਰ ਥੋਪਣ ਦਾ ਠੇਕਾ ਲੈ ਲਿਆ!
ਹੋਰ ਦੇਖੋ, “ਗੁਰੂ ਗਰੰਥ ਸਾਹਿਬ” ਵਿਖੇ ‘ਅਕਾਲ ਤਖਤ’ ਬਾਰੇ ਕੋਈ ਸ਼ਬਦ ਅੰਕਤਿ ਨਹੀਂ ਸਵਾਏ ਕਿਸੇ ਅਗਿਆਤ ਲੇਖਕ ਦੀ ਲਿਖੀ ਹੋਈ ਕਿਤਾਬ: ‘ਗੁਰ ਬਿਲਾਸ ਪਾਤਸ਼ਾਹੀ ੬’, ਜਿਸ ਦੀ ਬਿਕਰੀ ਵੀ ਬੰਦ ਕੀਤੀ ਹੋਈ ਹੈ ਕਿਉਂਕਿ ਉਸ ਦੀਆਂ ਲਿਖਤਾਂ ਉਪਰ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ!
ਪੰਜਾਂ ਹੈੱਡ ਮਨਿਸਟਰਜ਼ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਇਨ੍ਹਾਂ ਨੇ ਪਿਛਲੇ (੯੦) ਸਾਲਾਂ ਤੋਂ ਸਿੱਖ ਕੌਮ ਦਾ ਕੁੱਝ ਸਵਾਰਿਆ ਹੈ! ਇਨ੍ਹਾਂ ਦੀ ਸਾਰੀ ਛੁੱਟੀ ਕਰ ਦੇਣੀ ਚਾਹੀਦੀ ਹੈ। ਦੇਖੋ ਧਾਰਾ ੧੩੪ (ਜੀ) ਦੀ ਸਿੱਖ ਗੁਰਦੁਆਰਾ ਐਕਟ, ੧੯੨੫।
ਅਕਾਲ ਪੁਰਖ ਆਪ ਸੱਭ ਨੂੰ ਚੜ੍ਹਦੀ ਕਲਾਅ ਬਖਸ਼ੇ।
ਆਪਜੀ ਦਾ ਸ਼ੁੱਭ-ਚਿੰਤਕ,
ਗੁਰਮੀਤ ਸਿੰਘ (ਸਿੱਡਨੀ): ੬ ਜਨਵਰੀ ੨੦੧੬
6th January 2016 4:45pm
Gravatar
sukhdev singh (hercules, US)
ਭਾਈ ਗੁਰਦੀਪ ਸਿੰਘ ਬਾ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।ਮੁਲਮੰਤ੍ਰ ਸ਼ਬਦ ਦੀ ਵਿਆਖੀਆ ਹੋਣੀ ਚਾਹਿਦੀ ਹੈ ਤਾਕਿ ਲੋਕ ਗੁਮਰਾਹ ਨ ਹੋ ਸਕਨ। ।ਸਾਰਗ ਮਹਲਾ ੫ ॥ ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥ ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥ ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥ ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥ ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥ { ਪੋਥੀ ਪਰਮੇਸਰ ਪੰਨਾ 1226} ਗੁਰੂ ਦੇ ਭਾਵ ਤੋਂ ਗੁਰੂ ਸਮੁੰਦਰ ਅਤੇ ਨਦੀ ਸਭ ਸਿਖੀ ਹੈ ਗੁਰੂ ਅਮ੍ਰਿਤ ਤੋਂ ਭਾਵ ਗੁਰਬਾਣੀ-ਗੁਰੂ ਦੇ ਗਿਆਨ ਰੂਪੀ ਅਮ੍ਰਿਤ ਤੋਂ ਹੈ ਸਿੱਖ ਨੇ ਗੁਰੂ ਅੱਗੇ ਅਾਪਣੀ ਸੋਚ ਸਪਰਪਣ ਕਰਨੀ ਹੈ ਤੇ ਗੁਰੂ ਦੀ ਸੋਚ ਰਾਹੀ ਜੀਵਨ ਬਣਾੳੁਣਾ ਹੈ ਪੂਰਨ ਰਹਿਤ ਗੁਰਬਾਣੀ ਹੈ ਗੁਰੂ ਗ੍ੰਥ ਸਾਹਿਬ ਸਿੱਖਾਂ ਦਾ ਪੂਰਨ ਗੁਰੂ ਹੈ ਤਾਂ ਅੰਮਿ੍ਤ ਦਾ ਵੀ ਭੰਡਾਰ ਹੈ ਸੋ ਸਿੱਖ ਨੇ ਅੰਮਿ੍ਤ ਵੀ ਇਸ ਦੇ ਕੁੰਟ ਤੋਂ ਹੀ ਪੀਣਾ ਹੈ ਛਕਣਾ ਹੈ ਪਹਿਨਣਾ ਹੈ ਖਾਂਣਾ ਹੈ ਸ੍ਰੀ ਗੁਰੂ ਪੋਥੀ ਪਰਮੇਸਰ ਦਾ ਕਮਾਲ-ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਏ॥ (ਪੋਥੀ ਪਰਮੇਸਰ ਪੰਨਾ 444) ਅੰਤ ਵਿਚ ਭਾਈ ਗੁਰਦੀਪ ਸਿੰਘ ਅਤੇ ਹੋਰ ਗੁਰਮੁਖ ਸੱਜਣਾ ਨੂੰ ਬੇਨਤੀ ਹੈ ਕਿ ਮੁਲਮੰਤ੍ਰ ਦੇ ਨਾਮ ਤੇ ਮਰਨਾਂ ਅਤੇ ਮਾਰਨਾਂ ਬਥੇਰਾ ਕਰ ਕੇ ਦੇਖ ਲਿਆ ਹੈ ਆਓ ਹੁਣ ਮੁਲਮੰਤ੍ਰ ਅਨੁਸਾਰ ਜੀਣਾਂ ਵੀ ਸਿੱਖ ਲਈਏ ਸ਼ਾਇਦ ਗੁਰੂ ਕੋਈ ਮਿਹਰ ਕਰ ਹੀ ਦੇਵੇ। ਆਦਰ ਸਹਿਤ, ਜਾਰੀ ਕਰਦੇ ਭਾਈ ਸੁਖਦੇਵ ਸਿੰਘ ਸਿੱਖ ਸੈਂਟਰ ਸਿਲੈਕਸ਼ਨ ਕਮੇਟੀ ਐਲਸਬਰਾਂਟੇ ।
6th January 2016 1:38pm
Gravatar
Gurbinder Singh (Kapurthala, India)
Bahut wadhia upraala keeta ji
6th January 2016 5:17am
Gravatar
Eng Darshan Singh Khalsa (Sydney, Australia)
ਗੁਰੁ ਗਰੰਥ ਸਾਹਿਬ ਜੀ ਨੂੰ ਮੱਥੇ ਟੇਕਣ, ਨਮਸਕਾਰਾਂ ਕਰਨ ਵਾਲਿਆਂ ਵਿਚ 95% ਲੋਕ ਮਨਮੱਤੀ/ਸਨਾਤਨੀ ਮੱਤ ਦੀਆਂ ਮੱਤਾਂ ਲੈ ਕੇ ਕਰਮਕਾਂਡੀ, ਆਡੰਬਰੀ, ਪਾਖੰਡੀ ਅਤੇ ਭਰਮ ਭੁਲੇਖਿਆਂ ਵਿਚ ਫੱਸ ਚੁੱਕੇ ਹਨ।
“ਸਿੱਖੀ” ਭੇਖ ਦਾ ਨਾਮ ਨਹੀਂ ਹੈ।
“ਸਿੱਖੀ” ਪਰੈਕਟੀਕਲ “ਸਿੱਖੀ” ਜੀਵਨ ਜਿਉਂਣ ਦਾ ਨਾਮ ਹੈ।
“ਗੁਰੂ ਗਰੰਥ ਸਾਹਿਬ ਜੀ” ਸਾਨੂੰ ਮਾਨੁੱਖਾਂ ਨੂੰ ਉੱਚੀ-ਸੁੱਚੀ, ਸੁਚੱਜੀ, ਜੀਵਨ - ਜਾਝ, ਜੀਵਨ ਦੀ ਜੁੱਗਤ, ਮਾਨੁੱਖਤਾ ਭਰਿਆ ਜੀਵਨ ਜਿਉਂਣ ਦਾ ਤਰੀਕਾ-ਸਲੀਕਾ ਸਮਝਾਉਣਾ ਕਰਦੇ ਹਨ।
“ਸਚਿਆਰ ਸਿੱਖ” ਬਨਣ ਲਈ ਗੁਰਬਾਣੀ ਗਿਆਨ/ਵਿਚਾਰ ਨੂੰ ਆਪਣਾ ਜੀਵਨ ਆਧਾਰ ਬਨਾਉਣਾ ਕਰੋ ਜੀ।
ਸਲੋਕੁ ॥
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥1॥293॥
6th January 2016 3:02am
Gravatar
Gurdeep Singh Baaghi (Ambala, India)
ਮੁਲਮੰਤ੍ਰ ਸ਼ਬਦ ਦੀ ਵਿਆਖੀਆ ਹੋਣੀ ਚਾਹਿਦੀ ਹੈ ਤਾਕਿ ਲੋਕ ਗੁਮਰਾਹ ਨ ਹੋ ਸਕਨ।
6th January 2016 12:32am
Gravatar
sukhdev singh (hercules, US)
ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ "ਮੂਲ ਮੰਤ੍ਰ ਦਾ ਗੁਰਮੰਤਰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਗੁਰਬਾਣੀ ਵਿਚੋਂ ਪੜ੍ਹ ਵੇਖੀਏ ਕਿ "ਮੂਲ ਮੰਤ੍ਰ" ਕੀ ਹੈ ਗੁਰਮੰਤਰ ਕੀ ਹੈ "ਮੂਲ ਮੰਤ੍ਰ" ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ (1040) ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ਕਹੁ ਨਾਨਕ ''ਗੁਰਿ ਮੰਤ੍ਰ'' ਦ੍ਰਿੜਾਇਆ (1136) ਗੁਰਬਾਣੀ ਵਿਚ ਸਭ "ਮੂਲ ਮੰਤ੍ਰ" ਗੁਰਮੰਤਰ ਪਦਾਰਥ ਮੌਜੂਦ ਹਨ। ਭਾਵ ਹੈ ਕਿ ਐ ਸਿੱਖਾ, ਤੂੰ ਗੁਰੂ ਦੀ ਬਾਣੀ ਰਾਹੀਂ ਵੱਧ ਤੋਂ ਗਿਆਨ ਹਾਸਲ ਕਰ, ਤੈਨੂੰ ਕੋਈ ਲੁਟੇਰਾ ਫਿਰ ਧੌਖਾ ਨਹੀਂ ਦੇ ਸਕੇਗਾ। ਮਿਹਨਤੀ ਬਣ ਜਾ, ਫਿਰ ਤੂੰ ਸਵੈਮਾਣ ਨਾਲ ਪ੍ਰਵਾਰ ਦੀ ਪਾਲਣਾ ਕਰ ਸਕੇਂਗਾ। ਮੂਲ ਮੰਤ੍ਰ ਜਾਂ ਗੁਰਮੰਤਰ ਅਸਲ ਵਿਚ ਬਾਣੀ ਗਿਆਨ ਨੂੰ ਜਾਂ ਗੁਰੂ ਦੀ ਮੱਤ ਨੂੰ ਹੀ ਆਖਿਆ ਗਿਆ ਹੈ। ਸਿਰਫ ਗੁਰਤੇ ਕਹਿਣ ਦਾ ਤਰੀਕਾ ਅੱਡੋ ਅੱਡ ਹੈ। ਪੜੋ ਸ਼ਬਦ - ''ਗੁਹਜ ਕਥਾ'' ਇਹ ਗੁਰਤੇ ਜਾਣੀ ਨਾਨਕ ਬੋਲੈ ਹਰਿ ਹਰਿ ਬਾਣੀ (739) ਭਾਈ ਸੁਖਦੇਵ ਸਿੰਘ।
5th January 2016 10:53pm
Gravatar
TARANJIT S PARMAR (Nanaimo, Canada)
Great idea,Sardar Makhan Singh Ji yoy are doing exceptional service to the community.
5th January 2016 7:41pm
Page 52 of 53

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Is ice cream hot or cold?
 
Enter answer:
 
Remember my form inputs on this computer.
 
 
Powered by Commentics

.