.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1141)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1- ਤੁਹਾਡੀ ਸੁਵਿਧਾ/ਸਹੂਲਤ ਲਈ ਫੌਂਟ ਕਨਵਰਟਰ ਬਣਾ ਕੇ ਇੱਥੇ ‘ਸਿੱਖ ਮਾਰਗ’ ਤੇ ਪਾ ਦਿੱਤਾ ਹੈ ਜਿੱਥੇ ਕਿ ਤੁਸੀਂ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰ ਸਕਦੇ ਹੋ।
2- ਇਸ ਪੰਨੇ ਤੇ ਪਹਿਲਾਂ ਪਾਈ ਹੋਈ ਪੋਸਟ ਤੇ ਪੰਜ ਵਾਰੀ ਰਪਲਾਈ ਕੀਤਾ ਜਾ ਸਕਦਾ ਸੀ ਅਤੇ ਹੁਣ ਵਧਾ ਕੇ ਦਸ ਵਾਰੀ ਕਰ ਦਿੱਤਾ ਹੈ। ਜੇ ਕਰ ਕੋਈ ਦਿੱਕਤ ਆਈ ਤਾਂ ਘਟਾਇਆ ਵੀ ਜਾ ਸਕਦਾ ਹੈ ਕਿਉਂਕਿ ਰਪਲਾਈ ਕਰਨ ਸਮੇਂ ਖੱਬੇ ਪਾਸਿਉਂ ਜਗਾ ਘੱਟਦੀ ਰਹਿੰਦੀ ਹੈ ਇਸ ਕਰਕੇ ਹੋ ਸਕਦਾ ਹੈ ਕਿ ਛੋਟੀ ਸਕਰੀਨ ਖਾਸ ਕਰਕੇ ਆਈ ਫੂਨ ਤੇ ਪੜ੍ਹਨ ਸਮੇਂ ਮੁਸ਼ਕਲ ਆਵੇ।
3- ਇੱਥੇ ਜਾਂ ਲੇਖਾਂ ਦੇ ਥੱਲੇ ਆਪਣੇ ਵਿਚਾਰ ਪਉਣ ਸਮੇਂ ਜੇ ਕਰ ਕੋਈ ਨਿੱਜੀ/ਜ਼ਾਤੀ ਟਿੱਪਣੀਆਂ ਕਰਦਾ ਹੋਇਆ ਹੱਦ ਨੂੰ ਪਾਰ ਕਰ ਜਾਂਦਾ ਹੈ ਤਾਂ ਅਸੀਂ ਕਿਸੇ ਦੇ ਦੱਸਣ-ਪੁੱਛਣ ਤੋਂ ਬਿਨਾ ਹੀ ਕਾਰਵਾਈ ਕਰ ਦਿੰਦੇ ਹਾਂ। ਇਸ ਤਰ੍ਹਾਂ ਪਹਿਲਾਂ ਹੀ ਇੱਕ ਵਿਆਕਤੀ ਉਤੇ ਕੀਤੀ ਜਾ ਚੁੱਕੀ ਹੈ। ਇਸ ਪੰਨੇ ਤੇ ਪਾਠਕਾਂ ਵਿਚੋਂ ਸਭ ਤੋਂ ਪਹਿਲਾਂ ਪੋਸਟ ਵੀ ਉਸ ਨੇ ਹੀ ਪਾਈ ਸੀ। ਇੱਕ ਲੇਖ ਦੇ ਥੱਲਿਉਂ ਉਸ ਦੀ ਇੱਕ ਪੋਸਟ ਹਟਾਉਣੀ ਵੀ ਪਈ ਸੀ। ਹਾਲ ਦੀ ਘੜੀ ਉਸ ਨੂੰ ਦੋ ਕੁ ਮਹੀਨਿਆਂ ਲਈ ਆਰਜ਼ੀ ਤੌਰ ਤੇ ਪੋਸਟ ਪਉਣ ਤੋਂ ਬੈਨ ਕੀਤਾ ਹੈ। ਜੇ ਕਰ ਉਸ ਨੇ ਆਪਣੇ ਸੁਭਾਅ ਵਿੱਚ ਤਬਦੀਲੀ ਨਾ ਲਿਆਂਦੀ ਤਾਂ ਉਸ ਨੂੰ ‘ਸਿੱਖ ਮਾਰਗ’ ਪੜ੍ਹਨ ਤੋਂ ਵੀ ਬੈਨ ਕੀਤਾ ਜਾ ਸਕਦਾ ਹੈ।
4- ਕੌਣ ਕਿਸ ਤਰ੍ਹਾਂ ਦੇ ਵਿਚਾਰ ਪੇਸ਼ ਕਰਦਾ ਹੈ ਅਤੇ ਸ਼ਬਦਾਵਲੀ ਵਰਤਦਾ ਹੈ ਇਸ ਨੂੰ ਸਾਰੇ ਪਾਠਕ ਭਲੀ-ਭਾਂਤ ਸਮਝਦੇ ਹਨ। ਜਦੋਂ ਤੱਕ ਕੋਈ ਹੱਦ ਨੂੰ ਪਾਰ ਨਹੀਂ ਕਰਦਾ ਉਦੋਂ ਤੱਕ ਉਸ ਨੂੰ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣ ਲਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਹਰਇਕ ਪਾਠਕ/ਲੇਖਕ ਨੂੰ ਥੋੜਾ ਜਿਹਾ ਬਰਦਾਸ਼ਤ ਦਾ ਮਾਦਾ ਵੀ ਰੱਖਣਾ ਚਾਹੀਦਾ ਹੈ। ਵਿਚਾਰਾਂ ਦਾ ਵੱਖਰੇ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਆਪਣੇ ਆਪ ਨੂੰ ਹੀ ਠੀਕ ਬਾਕੀ ਸਾਰਿਆਂ ਨੂੰ ਗਲਤ ਸਮਝਣਾ, ਇਸ ਤਰ੍ਹਾਂ ਦੀ ਸੋਚ ਨੂੰ ਕੋਈ ਬਹੁਤਾ ਚੰਗਾ ਨਹੀਂ ਕਿਹਾ ਜਾ ਸਕਦਾ। ਪਾਠਕਾਂ/ਲੇਖਕਾਂ ਨੂੰ ਇੱਕ ਗੱਲ ਦੀ ਤਾਂ ਖੁਸ਼ੀ/ਤਸੱਲੀ ਹੋਣੀ ਚਾਹੀਦੀ ਹੈ ਕਿ ਇੱਥੇ ‘ਸਿੱਖ ਮਾਰਗ’ ਤੇ ਲਿਖਣ ਵਾਲਿਆਂ ਵਿੱਚ ਹੁਣ ਸ਼ਾਇਦ ਹੀ ਕੋਈ ਦਸਮ ਗ੍ਰੰਥ ਦੀ ਕੂੜ ਕਿਤਾਬ ਨੂੰ ਮੰਨਣ ਵਾਲਾ ਹੋਵੇ। ਘੱਟੋ-ਘੱਟ ਜ਼ਾਹਰੀ ਤੌਰ ਤੇ ਤਾਂ ਨਹੀਂ ਦਿਸਦਾ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ।

7th February 2016 5:13pm
Gravatar
Sarbjit Singh (Sacromento, US)
ਬਹੁਤ ਬਹੁਤ ਧੰਨਵਾਦ ਜੀ
7th February 2016 7:14pm
Gravatar
GURMIT S BARSAL (San jose, US)
ਕੈਲੰਡਰ ਕੇਵਲ ਤਰੀਕਾਂ ਨਹੀਂ ਹੁੰਦੀਆਂ ਬਲਕਿ ਤਰੀਕਾਂ ਪ੍ਰਗਟਾਉਣ ਦਾ ਨਿਯਮ ਹੁੰਦਾ ਹੈ। ਨਿਯਮ ਨੂੰ ਸਮਝਕੇ ਤਰੀਕਾਂ ਮੁਕਰਰ ਕੀਤੀਆਂ ਜਾਂਦੀਆਂ ਹਨ ਨਾ ਕਿ ਪਹਿਲਾਂ ਤਰੀਕਾਂ ਫਿਕਸ ਕਰਕੇ ਮੁੜ ਨਿਯਮ ਉਹਨਾ ਅਨੁਸਾਰ ਕਰਨ ਦੀ ਕੋਸ਼ਿਸ਼ ਜੋ ਕਦੇ ਵੀ ਸਹੀ ਨਹੀਂ ਹੁੰਦੀ। ਇਸੇ ਲਈ ਕਈ ਇਤਿਹਾਸਕਾਰ ਨਾਨਕਸ਼ਾਹੀ ਕੈਲੰਡਰ ਨੂੰ ਆਪਦੀਆਂ ਤਰੀਕਾਂ ਦੇ ਫਿੱਟ ਨਾ ਬੈਠਦਾ ਦੇਖਕੇ ਵਿਰੋਧਤਾ ਕਰਨ ਲਗ ਜਾਂਦੇ ਹਨ।
6th February 2016 4:59pm
Gravatar
Gurdeep Singh Baaghi (Ambala, India)
ਆਦਰਜੋਗ ਡਾ ਸਾਹਿਬ
ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਦਰਜ ਕਰਨ ਵਾਲਿਆਂ ਨੇ ਕੇੜ੍ਹੀਆ ਤਰੀਖਾਂ ਵਰਤੀਆ??? ਇਸ ਸਵਾਲ ਦਾ ਜਵਾਨ ਦੇਣਾ ਹਾਂ

੧ ਭੱਟਾਂ ਯਾ ਮਿਥਿਹਾਸਕਾਰਾਂ ਨੇ ਬਿਕ੍ਰਮੀ ਤਾਰੀਖਾਂ ਵਰਤੀਆਂ ਕਉਂਕਿ ਉਹ ਇਹ ਤਾਰੀਖਾਂ ਹੀ ਇਸਤੇਮਾਲ ਕਰਦੇ ਸਨ। ੧੯ ਵੀਂ ਸਦੀ ਵਿੱਚ ਵੀ ਇਹ ਰਿਵਾਜ ਰਹਿਆ ਬਾਦ ਵਿੱਚ ਇਨ੍ਹਾਂ ਤਾਰੀਖਾਂ ਨੂੰ Gregorian ਤਾਰੀਖਾਂ ਵਿੱਚ ਵੀ ਲਿਖੀਆ ਜਾਣ ਲਗ ਪਿਆ।
੨ ਫਾਰਸੀ ਵਿੱਚ ਲਿਖਣ ਵਾਲਿਆ ਨੇ ਹਿਜਰੀ ਤਾਰੀਖਾਂ ਵਰਤੀਆ।
੩ ਅੰਗ੍ਰੇਜ ਇਤਿਹਾਸਕਾਰਾਂ ਨੇ Gregorian calendar ਦੇ ਹਿਸਾਬ ਨਾਲ ਇਹ ਤਾਰੀਖਾਂ ਲਿਖੀਆਂ।

ਬਿਬ੍ਰਮੀ ਕਲੈਂਡਰ ਨੂੰ ਇਸਤੇਮਾਲ ਕਰਦੇ ਹੋਏ ਹੀ ਗੁਰੂ ਨਾਨਕ ਸਾਹਿਬ ਦੇ ਜਨਮ ਨੂੰ ਪਹਿਲਾ ਸਾਲ ਮੰਨ ਕੇ ਨਾਨਕਸ਼ਾਹੀ ਕਲੈਂਡਰ ਦਾ ਨਾਮ ਦੇ ਦਿੱਤਾ ਗਿਆ।
ਮਹਾਨਕੋਸ਼ ਵਿੱਚ ਨਾਨਕਸ਼ਾਹੀ ਨਾਮ ਦੀ entry ਤੂੰ ਜਾਣਕਾਰੀ ਮਿਲਦੀ ਹੈ ਕਿ ਨਾਨਕਸ਼ਾਹੀ ਨਾਮ ਦਾ ਸਿੱਕਾ ਸੀ, ਕਲੈਂਡਰ ਨਿਰਮਲਿਆ ਦੀ ਦੇਣ ਹੈ ਯਾ ਕਿਸੇ ਹੋਰ ਦੀ ਖੋਜ ਦਾ ਮੁੱਦਾ ਹੈ।

ਲੋਕ Gregorian ਕਲੈਂਡਰ ਹੀ ਇਸਤੇਮਾਲ ਕਰਦੇ ਹਨ ਤੇ ਸਾਨੂੰ ਇਤਿਹਾਸ ਦੀਆ ਤਾਰੀਖਾਂ Gregorian ਕਲੈਂਡਰ ਦੇ ਮੁਤਾਬਿਕ ਲਿਖਣੀਆ ਚਾਹਿਦੀਆਂ ਹਨ।
6th February 2016 7:16pm
Gravatar
Baldev Singh (Firozepur, India)
ਡਾ ਗੁਰਮੀਤ ਸਿੰਘ ਬਰਸਾਲ ਜੀ, ਆਪ ਜੀ ਨੇਂ ਬਹੁਤ ਸੁਹਣੀਂ ਅਤੇ ਅਤੇ ਪਤੇ ਦੀ ਗੱਲ ਕਹੀ ਹੈ ਜੀ। ਵੈਸੇ ਦਾਸ ਨੂੰ ਕਿਸੇ ਵੀ ਕਲੈਂਡਰ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰਾ ਤਾਂ ਉਹ ਹਿਸਾਬ ਹੈ ਜੀ 'ਸਾਵਨ ਹਰੇ ਨਾਂ ਭਾਦੋਂ ਸੂਖੇ' ਹੋਰ ਵੀ ਕਈ ਹੋਣ ਗੇ ਐਸੇ ਜੋ ਇਹ ਸੋਚਦੇ ਹੋਣਗੇ। ਦਾਸ ਦੇ ਵਾਸਤੇ ਤਾਂ ਰੋਜ਼ ਹੀ ਦਿਵਾਲੀ ਹੈ, ਅਤੇ ਰੋਜ਼ ਬਸੰਤ ਹੈ।
ਪਰ ਨਾਨਕਸ਼ਾਹੀ ਕਲੈਡਰ ਦੇ ਮਾਮਲੇ ਵਿਚ ਆਮ ਲੋਕਾਂ ਦੀ/ਵਿਚ ਇਕ ਬਹੁਤ ਹੀ ਵੱਡੀ, ਪਰੇਸ਼ਾਨੀ ਵੇਖੀ ਹੈ ਦਾਸ ਨੇਂ। ਦਾਸ ਉਸ ਸਮੱਸਿਆ ਤੋਂ ਆਪ ਜੀ ਆਵਗਤ ਕਰਵਾਉਣਾਂ ਚਾਹੁੰਦਾ ਹੈ ਜੀ। ਇਸ ਨਾਲ ਸਿੱਖ ਅਤੇ ਗੈਰ ਸਿੱਖ ਦੋਵੇਂ ਤਬਕੇ ਹੀ ਪਰੇਸ਼ਾਨ ਹੋ ਰਹੇ ਹਨ। ਲੋਕਾਂ ਦੀ ਇਸ ਪਰੇਸ਼ਾਨੀ ਦਾ ਕੋਈ ਸਾਂਝਾ ਸਮਾਧਾਂਨ ਵੀ ਦੱਸ ਸਕੋ ਤਾਂ ਬਹੁਤ ਮੇਹਰਬਾਨੀਂ ਹੋਵੇ ਗੀ ਜੀ।
ਗੁਰੂ ਸਾਹਿਬਾਂ ਦੇ ਗੁਰਪੂਰਬ, ਖਾਸ ਕਰ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ, ਕੱਤਕ ਹੋਵੇ ਜਾਂ ਵਿਸਾਖ, ਦਿਸੰਬਰ ਹੋਵੇ ਜਾਂ ਜਨਵਰੀ, ੨੩ ਪੋਹ ਹੋਵੇ ਜਾਂ ਮਾਘ, ਆਮ ਲੋਕਾਂ ਨੂੰ ਸ਼ਾਇਦ ਇਸ ਗੱਲ ਨਾਲ ਕੋਈ ਖਾਸ ਪਰੇਸ਼ਾਨੀਂ ਨਾਂ ਹੋਵੇ।
ਹਾਂ ਇਤਿਹਾਸਕਾਰਾਂ ਜਾਂ ਸ਼੍ਰੋਮਣੀਂ ਕਮੇਟੀ ਜਾਂ ਡੇਰੇਦਾਰਾਂ ਨੂੰ ਇਹ ਦਿਹਾੜੇ ਮਨਾਉਣ ਵਿਚ ਕੋਈ ਪ੍ਰੇਸ਼ਾਨੀ ਜਰੂਰ ਹੋ ਸਕਦੀ ਹੈ।

ਪਰ ਆਮ ਲੋਕਾਂ ਨੂੰ ਵਿਆਹ ਸ਼ਾਦੀਆਂ ਦੀਆਂ ਤਰੀਕਾਂ ਮੁਕਰਰ ਕਰਨ ਵਿਚ ਬਹੁਤ ਪਰੇਸ਼ਾਨੀਂ ਹੁੰਦੀ ਹੈ ਜੀ।
ਮਸਿਆ ਅਤੇ ਪੁੰਨਿਆਂ ਨੂੰ ਕੋਈ ਫਰਕ ਨਹੀਂ ਪੈਦਾ, ਸੰਗਰਾਂਦ ਬਦਲ ਜਾਂਦੀ ਹੈ।ਇਸ ਨਾਲ ਵਿਆਹ ਸ਼ਾਦੀਆਂ ਅਤੇ ਆਮ ਜੀਵਨ ਉਲਟ ਪੁਲਟ ਹੋ ਜਾਂਦਾ ਹੈ। ਜਦਕਿ ਲੋਕਾਂ ਦੀ ਇਸ ਸਮਸਿਆ ਦਾ ਗੁਰਪੂਰਬਾਂ ਨਾਲ ਕੋਈ ਕੁਨੈਕਸ਼ਨ ਨਹੀਂ ਹੈ ਜੀ। ਇਸ ਦਾ ਕੀ ਹੱਲ ਹੋ ਸੱਕਦਾ ਹੈ ਜੀ! ਲੋਕਾਂ ਨੂੰ ਇਹ ਤਕਲੀਫ ਹੋ ਰਹੀ ਹੈ ਜੀ। ਗੁਰੂ ਸਾਹਿਬਾਂ ਨੂੰ ਸ਼ਾਇਦ ਇਸ ਨਾਲ ਕੋਈ ਪਰੇਸ਼ਾਨੀਂ ਨਹੀਂ ਹੈ ਜੀ।
ਅਤੇ ਸ਼ਾਇਦ ਮੇਰੀ ਇਸ ਗੱਲ ਨਾਲ ਆਪ ਜੀ ਵੀ ਸਹਿਮਤ ਹੋਵੋ ਜੀ।
ਦਾਸ ਬਲਦੇਵ ਸਿੰਘ
6th February 2016 7:46pm
Gravatar
Dalvinder Singh Grewal (Ludhiana, India)
ਮਾਂ-ਬੋਲੀ ਪੰਜਾਬੀ
ਰਬ ਦੀ ਰਚਨਾ ਬੜੀ ਨਿਆਰੀ, ਰੋਜ਼ ਨਵੇਂ ਪਹਿਰਾਵੇ ਪਾਉਂਦੀ|
ਮੇਰੇ ਹੋਠੀਂ, ਨਵੀਂ ਵਸਤ ਹਰ, ਅਪਣੀਂ ਏਂ ਪਹਿਚਾਣ ਬਣਾਉਂਦੀ|
ਮੈਨੂੰ ਜਿਉਂ ਮਾਂ ਨੇ ਸਮਝਾਇਆ, ਸਾਹੀਂ ਉਸ ਦਾ ਛਾਪਾ ਲਾਇਆ,
ਸੋਚ-ਸਮਝ ਦੀ ਜੜ੍ਹ ਮਾਂ-ਬੋਲੀ, ਹੋਠੀਂ ਆਪ-ਮੁਹਾਰੇ ਆਉਂਦੀ|
ਅੰਮ੍ਰਿਤ ਜਲ ਵਿਚ ਸਿੰਜਿਆ ਇਸ ਨੂੰ, ਮਸਤ-ਮਟਕਦੇ ਪੰਜ ਦਰਿਆਵਾਂ,
ਸ਼ੋਖ-ਰਵਾਨੀ ਸ਼ਾਂਤ ਲਹਿਰ ਜਿਉਂ, ਉ੍ਨਠਦੀ ਛ੍ਨਲ ਮਹਿਕਾਂ ਵਰਤਾਉਂਦੀ|
ਮਾਖਿਓਂ-ਮ੍ਨਿਠੀ, ਪਿਆਰ ਭਕੁਨੀ, ਖੁਲ੍ਹ ਦਿਲੀ, ਨਖਰੇਲੋ ਨਾਰੀ,
ਕਦੇ ਰਬਾਬਾਂ ਦੇ ਸੰਗ ਥਿਰਕੇ, ਕਿਧਰੇ ਵੰਝਲੀ ਵ੍ਨਿਚੋਂ ਗਾਉਂਦੀ|
ਗੁਰੂਆਂ ਇਸ ਨੂੰ ਰਬ-ਰੰਗ ਰੰਗਿਆ, ਪਿਆਰ ਦਾ ਰੰਗ ਆਸ਼ਕਾਂ ਲਾਇਆ
ਹਰ ਧੜਕਣ ਸ਼ਬਦਾਂ ਰਾਹ ਰਚਦੀ, ਸੁਹਲ ਰੂਪ ਰਹੀ ਕਲਮ ਬਣਾਉਂਦੀ|
ਮੇਰੇ ਦਿਲ ਤੇ, ਮੇਰੇ ਮਨ ਤੇ, ਮਾਂ ਬੋਲੀ ਪੰਜਾਬੀ ਹੀ ਹੈ,
ਮਾਂ-ਬੋਲੀ ਬਿਨ ਸਮਝ ਨਾ ਆਉਂਦੀ, ਮਾਂ-ਬੋਲੀ ਬਿਨ ਸੋਚ ਨਾ ਆਉਂਦੀ|
6th February 2016 4:05pm
Gravatar
Gursharn Singh Dhillon (Ajax, Canada)
ਸ੍ਰ ਗੁਰਦੀਪ ਸਿੰਘ ਬਾਗੀ ਜੀ, ਸਤਿ ਸ੍ਰੀ ਅਕਾਲ ।
ਵੀਰ ਜੀ, ਕੀ ਆਪ ਜੀ ਨੂੰ ਜਾਣਕਾਰੀ ਹੈ ਕਿ ਅਖੌਤੀ ਸਾਧ ਅਤੇ ਉਹਨਾਂ ਦੇ ਕੁਝ ਚੇਲੇ ਸਿਰਫ ਧਾਰਮਿਕ ਦਿਹਾੜੇ ਹੀ ਦੇਸੀ ਕੈਲੰਡਰ (ਬਿਕਰਮੀ ਕੈਲੰਵਰ) ਨਾਲ ਹੀ ਮਨਾਉਣ ਦੀ ਕਿਉਂ ਜਿਦ ਕਰਦੇ ਹਨ ?
6th February 2016 6:46am
Gravatar
Gurdeep Singh Baaghi (Ambala, India)
ਕਸੇਲ ਸਾਹਿਬ
ਬੁਬਨੇ ਯਾਨਿ ਨਿਰਮਲੇ, ਹੈ ਹੀ ਕੇਸ਼ਾਧਾਰੀ ਬਾਮਨ ਇਨ੍ਹਾਂ ਦਾ ਮੁੱਖ ਮਕਸਦ ਪੁਜਾਰੀਵਾਦ ਨੂੰ ਵਡਾਵਾ ਦੇ ਕੇ ਸਿੱਖਾਂ ਨੂੰ ਮੁਰਖ ਬਣਾਉਣਾ ਹੈ। ਕਉਂਕਿ ਇਹ ਹੈ ਹੀ ਕੇਸ਼ਾਧਾਰੀ ਬਾਮਨ ਤੇ ਇਹ ਅਪਣੇ ਪੁਰਵਜਾਂ ਦੇ ਕਲੈਂਡਰ ਇਸਤੇਮਾਲ ਕਰ ਕੇ ਹੀ ਲੋਕਾਂ ਦਾ ਮੁਰਖ ਬਣਾਉਣ ਗਏ।

ਗੁਰਪੁਰਬ ਮਣਾਉਣਾ ਨਿਰਮਲਿਆ ਦੀ ਦੇਣ ਹੈ ਸਿਰਫ ਪੈਸਾ ਇਕ੍ਹਠਾ ਕਰਨ ਵਾਸਤੇ।
6th February 2016 7:22pm
Gravatar
Gurdeep Singh Baaghi (Ambala, India)
ਕਸੇਲ ਸਾਹਿਬ
ਬੁਬਨੇ ਯਾਨਿ ਨਿਰਮਲੇ, ਹੈ ਹੀ ਕੇਸ਼ਾਧਾਰੀ ਬਾਮਨ ਇਨ੍ਹਾਂ ਦਾ ਮੁੱਖ ਮਕਸਦ ਪੁਜਾਰੀਵਾਦ ਨੂੰ ਵਡਾਵਾ ਦੇ ਕੇ ਸਿੱਖਾਂ ਨੂੰ ਮੁਰਖ ਬਣਾਉਣਾ ਹੈ। ਕਉਂਕਿ ਇਹ ਹੈ ਹੀ ਕੇਸ਼ਾਧਾਰੀ ਬਾਮਨ ਤੇ ਇਹ ਅਪਣੇ ਪੁਰਵਜਾਂ ਦੇ ਕਲੈਂਡਰ ਇਸਤੇਮਾਲ ਕਰ ਕੇ ਹੀ ਲੋਕਾਂ ਦਾ ਮੁਰਖ ਬਣਾਉਣ ਗਏ।

ਗੁਰਪੁਰਬ ਮਣਾਉਣਾ ਨਿਰਮਲਿਆ ਦੀ ਦੇਣ ਹੈ ਸਿਰਫ ਪੈਸਾ ਇਕ੍ਹਠਾ ਕਰਨ ਵਾਸਤੇ।
6th February 2016 7:59pm
Gravatar
Sarbjit Singh (Sacromento, US)
ਗੁਰਦੀਪ ਸਿੰਘ ਜੀ,
ਆਪਣੇ ਪਹਿਲੇ ਲਿਖਤੀ ਬਿਆਨ, Rehatnama Chaupa Singh's gives the exact date 18 Dec 1661, this is the only correct date which is given in rehatnama and all other dates are wrong” ਨੂੰ ਆਪ ਹੀ ਗਲਤ ਸਾਬਿਤ ਕਰਨ ਲਈ “ਚਉਪਾ ਸਿੰਘ ਦੇ ਰਹਿਤਨਾਮੇ ਦੇ ਕਰਤੇ ਨੂੰ ਵੀ ਸੰਮਤ ਠੀਕ ਪਤਾ ਸੀ ਪਰ ਤਾਰੀਖ ਦੀ ਸਹੀ ਜਾਣਕਾਰੀ ਨਹੀ ਸੀ”, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਕੇਸਰ ਸਿੰਘ ਦੀ ਲਿਖਤ ਬਾਰੇ ਵੀ ਆਪ ਨੇ ਸਚਾਈ ਕਬੂਲ ਕਰਨ “ ਕੇਸਰ ਸਿੰਘ ਨੂੰ ਸੰਮਤ ਠੀਕ ਪਤਾ ਸੀ ਅਤੇ ਤਾਰੀਖ ਬਾਰੇ ਕੁਛ ਵੀ ਨਹੀ ਪਤਾ ਸੀ”। ਲਈ ਧੰਨਵਾਦ।
ਭੱਟ ਵਹਿਆਂ ਵਿਚ ਇਹ ਤਾਰੀਖ (ਸਮੰਤ ਸਤਾਰਾਂ ਸੈ ਅਠਾਰਾਂ ਪੋਖ ਮਾਸੇ ਸੁਦੀ ਸਪਤਮੀ ਬੁਧਵਾਰ) ਲਿਖੀ ਹੋਈ ਹੈ। ਪਰ ਕੀ ਸਿਰਫ ਇਕ ਵਸੀਲੇ ਤੇ ਅੱਕਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਮੇਰਾ ਖਿਆਲ ਹੈ ਕਿ ਕੈਲੰਡਰ ਕਮੇਟੀ ਨੇ ਸਾਰੇ ਉਪਲੱਬਧ ਵਸੀਲਿਆਂ ਦੀ ਪੜਤਾਲ ਕਰਕੇ ਹੀ 23 ਪੋਹ ਦੀ ਤਾਰੀਖ ਨਿਰਧਾਰਤ ਕੀਤੀ ਹੈ। ਮੈਂ ਇਸ ਨਾਲ ਸਹਿਮਤ ਹਾਂ।
ਧੰਨਵਾਦ
5th February 2016 4:13pm
Gravatar
Gurdeep Singh Baaghi (Ambala, India)
ਵੀਰ ਸਰਵਜੀਤ ਸਿੰਘ ਜੀ
ਰਹਿਤਨਾਮਾ ਚਉਪਾ ਸਿੰਘ ਦੀ ਤਾਰੀਖ ਦੀ ਗਲਤੀ ਦਾ ਮੁੱਖ ਕਾਰਨ ਪਦਮ ਦੀ ਟਿਪਣੀ ਸੀ,ਉਹ ਦੁਰੁਸਤ ਹੋ ਗਈ।
ਕਮੇਟੀ ਵਿੱਚ ਕਿਨ੍ਹੇ ਬੰਦੇ ਸੀ ਇਹ ਮਾਯਣੇ ਨਹੀ ਰਖਦਾ, ਮਾਯਣੇ ਇਹ ਰਖਦਾ ਹੈ ਕਿ ਉਨ੍ਹਾਂ ਨੇ ਇਤਿਹਾਸ ਨਾਲ ਇਨਸਾਫ ਕੀਤਾ ਯਾ ਨਹੀ।

ਖੈਰ ਤੁਹਾਡਾ ਮੁੱਦਾ ਇਕ ਬੇਕਾਰ ਜਹੇ ਕਲੈਂਡਰ ਰਾਹੀਂ ਸਿੱਖ ਤਵਾਰੀਖ ਦਾ ਕਤਲ ਕਰਨ ਹੈ, ਤੂੰਸੀ ਸੱਚ ਨੂੰ ਕਉਂ ਮੰਨੋਗੇ।
5th February 2016 7:56pm
Gravatar
Iqbal Singh Dhillon (Chandigarh, India)
ਸ. ਗੁਰਦੀਪ ਸਿੰਘ ਬਾਗੀ ਜੀ, ਸ. ਸਰਵਜੀਤ ਸਿੰਘ ਸੈਕਰਾਮੈਂਟੋ ਜੀ ਨੇ ਸਦਾ ਹੀ ਆਪ ਜੀ ਨਾਲ ਨਿਮਰਤਾ ਸਹਿਤ ਅਤੇ ਸਭਿਅਕ ਸ਼ਬਦਾਵਲੀ ਰਾਹੀਂ ਵਿਚਾਰ-ਚਰਚਾ ਕੀਤੀ ਹੈ। ਪਰੰਤੂ ਅਪ ਜੀ ਨੇ ਜੋ ਆਪਣੇ ਉੱਪਰ ਆਏ ਕੁਮੈਂਟ ਵਿਚ ‘ਬੇਕਾਰ’ ਅਤੇ ‘ਕਤਲ’ ਵਰਗੇ ਸ਼ਬਦ ਵਰਤੇ ਹਨ ਅਤੇ ਜਾਤੀ ਟਿੱਪਣੀ ਕੀਤੀ ਹੈ ਉਹ ਸਿਹਤਮੰਦ ਵਿਚਾਰ-ਚਰਚਾ ਦੇ ਸੰਕੇਤ ਨਹੀਂ।
ਕਿਸੇ ਵਿਸ਼ੇ ਸਬੰਧੀ ਸਿਧਾਂਤਕ ਅਤੇ ਤੱਥ-ਆਧਾਰਿਤ ਮਤ-ਭੇਦ ਹੋਣ ਦੀ ਗੱਲ ਤਾਂ ਸਮਝੀ ਜਾ ਸਕਦੀ ਹੈ ਪਰੰਤੂ ਆਪਣੇ-ਆਪ ਨੂੰ ਗੁਰਸਿਖ ਅਤੇ ਜਾਗਰੂਕ ਵਿਅਕਤੀ ਅਖਵਾਉਣ ਵਾਲੇ ਲੋਕ ਕੁਰੱਖਤ ਅਤੇ ਗੈਰ-ਸਭਿਅਕ ਸ਼ਬਦਾਵਲੀ ਦੀ ਵਰਤੋਂ ਕਿਵੇਂ ਕਰ ਸਕਦੇ ਹਨ ਇਹ ਸਮਝਣਾ ਬਹੁਤ ਔਖਾ ਹੈ।
ਇਕਬਾਲ ਸਿਂਘ ਢੱਲੋਂ, ਚੰਡੀਗੜ੍ਹ।
5th February 2016 10:41pm
Gravatar
Gurdeep Singh Baaghi (Ambala, India)
ਸ਼ਬਦ ਤਲਖ ਹਨ, ਹੋ ਸਕਦਾ ਹੈ।
ਸੱਜਣ ਠਗ ਯਾਦ ਆਂਦਾ ਹੈ, ਸੁਰਮਾ ਸੀ। ਗੁਰੂ ਨਾਨਕ ਸਾਹਿਬ ਨੂੰ ਮਿਲੀਆ ਤੇ ਇਕ ਠਗ ਤੂੰ ਭਾਈ ਸੱਜਨ ਹੋ ਗਿਆ। ਬਹੁਤ ਔਖਾ ਹੈ ਅਪਣੀ ਗਲਤੀ ਮੰਨਨਾ ਤੇ ਉਸ ਤੂੰ ਔਖਾ ਹੈ ਸੱਚ ਬਰਦਾਸ਼ਤ ਕਰਨਾ।
ਵੀਰ ਸਰਵਜੀਤ ਬਹੁਤ ਸੁਝਵਾਨ ਹਨ, ਅਪਣੇ ਕਲੈਂਡਰ ਦੇ ਮੁੱਦੇ ਤੂੰ ਉਪਰ ਉਠ ਕੇ ਸੱਚ ਦਾ ਪ੍ਰਚਾਰ ਕਰਨ ਉਮੀਦ ਰਖਦਾ ਹਾਂ।
6th February 2016 12:24am
Gravatar
Iqbal Singh Dhillon (Chandigarh, India)
ਸ. ਗੁਰਦੀਪ ਸਿੰਘ ਬਾਗੀ ਜੀ, ਆਪ ਜੀ ਤਾਂ ਪਹਿਲਾਂ ਨਾਲੋਂ ਵੀ ਕਈ ਕਦਮ ਅੱਗੇ ਚਲੇ ਗਏ ਹੋ: ਖੁਦ ਨੂੰ ਗੁਰੂ ਨਾਨਕ ਜੀ ਦੀ ਜਗਹ ਤੇ ਰੱਖਦੇ ਹੋਏ ਆਪਣੇ ਤੋਂ ਭਿੰਨ ਵਿਚਾਰ ਜਾਂ ਜਾਣਕਾਰੀ ਰੱਖਣ ਵਾਲੇ ਨੂੰ ਸੱਜਣ ਠੱਗ ਬਣਾ ਕੇ ਪੇਸ਼ ਕਰ ਰਹੇ ਹੋ ! ਆਪ ਜੀ ਦੀ ਇਸ ਅਵਸਥਾ ਨੂੰ ਵੇਖਦੇ ਹੋਏ ਹੋਰ ਗੱਲ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
6th February 2016 5:34am
Gravatar
Sarbjit Singh (Sacromento, US)
ਸ. ਗੁਰਦੀਪ ਸਿੰਘ ਜੀ,
ਆਪ ਨੇ 3 ਫਰਵਰੀ ਨੂੰ ਲਿਖਿਆ ਸੀ, “ Exact date of Guru Gobind Singh Sahib's birth is 18 Dec 1661. Kesar Singh gives the year 1661 and Rehatnama Chaupa Singh's gives the exact date 18 Dec 1661, this is the only correct date which is given in rehatnama and all other dates are wrong”.
5 ਫਰਵਰੀ ਨੂੰ ਤੁਸੀਂ ਲਿਖਦੇ ਹੋ, “ਚਉਪਾ ਸਿੰਘ ਦੇ ਰਹਿਤਨਾਮੇ ਦੇ ਕਰਤੇ ਨੂੰ ਵੀ ਸੰਮਤ ਠੀਕ ਪਤਾ ਸੀ ਪਰ ਤਾਰੀਖ ਦੀ ਸਹੀ ਜਾਣਕਾਰੀ ਨਹੀ ਸੀ”।
6 ਫਰਵਰੀ ਨੂੰ ਆਪ ਜੀ ਲਿਖਦੇ ਹੋ, “ਰਹਿਤਨਾਮਾ ਚਉਪਾ ਸਿੰਘ ਦੀ ਤਾਰੀਖ ਦੀ ਗਲਤੀ ਦਾ ਮੁੱਖ ਕਾਰਨ ਪਦਮ ਦੀ ਟਿਪਣੀ ਸੀ, ਉਹ ਦੁਰੁਸਤ ਹੋ ਗਈ”।
ਸ. ਗੁਰਦੀਪ ਸਿੰਘ ਜੀ, ਹੁਣ ਇਹ ਜਾਣਕਾਰੀ ਦਿਓ ਕਿ ਤੁਹਾਡੀ ਕਿਸ ਗੱਲ ਤੇ ਯਕੀਨ ਕੀਤਾ ਜਾਵੇ?
6th February 2016 7:42am
Gravatar
Gurdeep Singh Baaghi (Ambala, India)
ਵੀਰ ਸਰਵਜੀਤ ਸਿੰਘ ਜੀ
18 dec 1661 ਦੀ ਤਾਰੀਖ ਸਹੀ ਹੈ। 1666 ਇ ਦੀ ਤਾਰੀਖ ਸੁਖਾ ਸਿੰਘ ਦੇ ਗੁਰਬਿਲਾਸ ਦੀ ਦੇਣ ਹੈ ਜੋ ਕਿ ਇਕ ਮਿਥੀਹਾਸਿਕ ਰਚਨਾ ਹੈ।
6th February 2016 7:01pm
Gravatar
Gurdeep Singh Baaghi (Ambala, India)
ਭਿੰਨ ਜਾਣਕਾਰੀ ਰਖਣ ਵਾਲੇ ਨੂੰ ਠੱਗ ਨਹੀ ਬਨਾ ਰਹਿਆ, ਜੋ ਲੋਕ ਸੱਚ ਜਾਣਦੇ ਹੋਏ ਵੀ ਨਹੀ ਮਨੰਦੇ ਉਨ੍ਹਾਂ ਨੂੰ ਭਾਈ ਸੱਜਨ ਵਾਂਗ ਦਿਲੇਰੀ ਦਿਖਾਉਣ ਨੂੰ ਕਹਿ ਰਹਿਆ ਹਾਂ।
ਡਾ ਸਾਹਿਬ ਲਫਜਾਂ ਦੇ ਪਿਛੇ ਦਾ ਭਾਵ ਪੜ੍ਹਨਾ ਵੀ ਇਕ ਕਲਾ ਹੈ, ਤੁਹਾਡਾ ਤੇ ਪੇਸ਼ਾ ਹੀ teaching ਦਾ ਰਹਿਆ ਹੈ।
6th February 2016 7:04pm
Gravatar
Sarbjit Singh (Sacromento, US)
ਸ. ਗੁਰਦੀਪ ਸਿੰਘ ਜੀ,
ਤੁਹਾਡੇ ਵਿਚਾਰ ਜਾਣਕੇ ਬਹੁਤ ਖੁਸ਼ੀ ਹੋਈ ਹੈ। ਧੰਨਵਾਦ
6th February 2016 8:30pm
Gravatar
Iqbal Singh Dhillon (Chandigarh, India)
ਮਿਤੀ 26.01.2016 ਤੋਂ 28.01.2016 ਤਕ ਸ. ਗੁਰਦੀਪ ਸਿੰਘ ਬਾਗੀ ਜੀ ਵੱਲੋਂ’ ਸਿਖਮਾਰਗ’ ਵੈਬਸਾਈਟ ਦੇ ‘ਤੁਹਾਡਾ ਆਪਣਾ ਪੰਨਾਂ’ ਕਾਲਮ ਵਿਚ ਪਾਈਆਂ ਆਪਣੀਆਂ ਪੋਸਟਾਂ ਵਿਚ ਇੱਸੇ ਵੈਬਸਾਈਟ ਉੱਤੇ ਮੇਰੇ ਪਹਿਲਾਂ ਪਾਏ ਹੋਏ ਲੇਖ ਵਿੱਚੋਂ ਇਕ ਸਤਰ “ਗੁਰੂ ਨਾਨਕ ਜੀ ਨੇ ਕੋਈ ਸੰਸਥਾਗਤ ਧਰਮ ਭਾਵ ਰਿਲੀਜਨ (religion) ਨਹੀਂ ਚਲਾਇਆ ਸੀ।.....” ਲੈ ਕੇ ਉਸ ਨੂੰ ਬਦਲ ਕੇ ਪੇਸ਼ ਕਰ ਦਿੱਤਾ ਗਿਆ ਸੀ ਅਤੇ ਮੇਰੇ ਵੱਲੋਂ ਇਸ ਸਬੰਧੀ ਵਾਰ-ਵਾਰ ਪੁੱਛੇ ਜਾਣ ਤੇ ਵੀ ਉਹ ਸਪਸ਼ਟ ਉੱਤਰ ਦੇਣ ਤੋਂ ਟਾਲ-ਮਟੋਲ ਕਰਦੇ ਰਹੇ। ਮੇਰੇ ਵਲੋਂ ਇਹ ਗੱਲ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਦੇ ਧਿਆਨ ਵਿਚ ਲਿਆਉਣ ਤੇ ਉਹਨਾਂ ਨੇ ਮੈਨੂੰ ਈ-ਮੇਲ ਰਾਹੀਂ ਹੇਠਾਂ ਦਿੱਤਾ ਸੁਝਾ ਦਿੱਤਾ ਸੀ:
“ਸਭ ਤੋਂ ਪਹਿਲਾਂ ਤੁਸੀਂ ਦੋ ਲਾਈਨਾਂ ਵਿਚ ਸਾਰੇ ਪਾਠਕਾਂ ਨੂੰ ਪੋਸਟ ਕਰਕੇ ਦੱਸੋ ਕਿ ਤੁਹਾਡੇ ਲੇਖ ਵਿੱਚ ਲਾਈਨ ਕਿਸ ਤਰ੍ਹਾਂ ਹੈ ਅਤੇ ਗੁਰਦੀਪ ਸਿੰਘ ਬਾਗੀ ਨੇ ਕਿਸ ਤਰ੍ਹਾਂ ਲਿਖੀ ਹੈ ਜਾਂ ਅਰਥ ਕੱਢਿਆ ਹੈ...”

‘ਸਿਖਮਾਰਗ’ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਦੀ ਇੱਛਾ ਅਨੁਸਾਰ ਮੇਰੇ ਵੱਲੋਂ ਵਿਚਾਰ-ਅਧੀਨ ਦੋਵੇਂ ਸਤਰਾਂ 03.02.2016 ਨੂੰ ਸਬੰਧਤ ਕਾਲਮ ਵਿਚ ਪਾਈ ਪੋਸਟ ਰਾਹੀਂ ਪੇਸ਼ ਕਰ ਦਿੱਤੀਆਂ ਗਈਆਂ ਸਨ ਜਿਸ ਉੱਤੇ ਸ. ਬਾਗੀ ਜੀ ਨੇ ਆਪਣਾ ਪਹਿਲਾ ਟਾਲ-ਮਟੋਲ ਕਰਨ ਵਾਲਾ ਪ੍ਰਤੀਕਰਮ ਦੁਹਰਾ ਦਿੱਤਾ ਸੀ। ਕਿਉਂਕਿ ਸਤਰ “ਸਿੱਖੀ ਕੋਈ ਸੰਸਥਾਗਤ ਧਰਮ ਨਹੀ ਹੈ” ਸ. ਬਾਗੀ ਜੀ ਨੇ ਆਪਣੇ ਕੋਲੋਂ ਘੜ ਕੇ ਮੇਰੇ ਨਾਮ ਨਾਲ ਜੋੜੀ ਸੀ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਸਪਸ਼ਟ ਕਰਨ ਕਿ ਉਹਨਾਂ ਨੇ ਇੱਥੇ ਆਪਣੇ ਕੋਲੋਂ ਵਰਤੇ ਸ਼ਬਦ ‘ਸਿੱਖੀ’ ਦੇ ਕੀ ਅਰਥ ਲਏ ਹਨ ਤਾਂ ਕਿ ਮੈਂ ਸਬੰਧਤ ਦੋਵ੍ਹਾਂ ਸਤਰਾਂ ਦੇ ਅਰਥਾਂ ਵਿਚਲਾਂ ਅੰਤਰ ਪੇਸ਼ ਕਰਦੇ ਹੋਏ ਇਹ ਦਰਸਾ ਸਕਾਂ ਕਿ ਕਿਵੇਂ ਸ. ਬਾਗੀ ਜੀ ਨੇ ਮੇਰੀ ਸਤਰ ਦੇ ਸਹੀ ਅਰਥਾਂ ਪ੍ਰਤੀ ਭੰਬਲਭੂਸਾ ਪੈਦਾ ਕਰਨ ਦਾ ਯਤਨ ਕੀਤਾ ਹੈ।

ਦੁਖ ਦੀ ਗੱਲ ਹੈ ਕਿ ਸ. ਬਾਗੀ ਜੀ ਨੇ ਲਗ-ਭਗ ਚਾਲੀ ਘੰਟਿਆਂ ਦਾ ਸਮਾਂ ਬੀਤ ਜਾਣ ਤੇ ਵੀ ਮੇਰੇ ਸਵਾਲ ਦਾ ਉੱਤਰ ਨਹੀਂ ਦਿੱਤਾ ਅਤੇ ਪਰਤੱਖ ਹੈ ਕਿ ਉਹ ਸਥਿਤੀ ਦੇ ਸਹੀ ਨਿਪਟਾਰੇ ਲਈ ਆਪਣਾ ਸਹਿਯੋਗ ਦੇਣ ਤੋਂ ਇਨਕਾਰੀ ਹਨ।
ਹੁਣ ਮਾਨਯੋਗ ਸੰਪਾਦਕ ਜੀ ਨੂੰ ਬੇਨਤੀ ਹੈ ਕਿ ਉਹ ਇਸ ਸਥਿਤੀ ਸਬੰਧੀ ਯੋਗ ਕਾਰਵਾਈ ਕਰਨ।

------ ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
5th February 2016 4:06pm
Gravatar
GURMIT S BARSAL (San jose, US)
ਗੁਰੂ-ਭਗਤ !
ਗੁਰ ਮਤਿ ਵਿੱਚ ਕੋਈ ਦੇਹ ਦੀ ਮਹਾਨਤਾ ਨਾ,
ਮਾਨਤਾ ਹੈ ਇੱਥੇ ਸਦਾ ਮਨ ਤੇ ਵਿਚਾਰ ਦੀ ।
ਸੱਤ ਗੁਰੂ ਵਾਲਾ ਭਾਵ ਸੱਚ ਦਾ ਗਿਆਨ ਹੁੰਦਾ,
ਜਿਹੜਾ ਵਿੱਥ ਮੇਟੇ ਨਿਰੰਕਾਰ ਤੇ ਸੰਸਾਰ ਦੀ ।
ਦੇਹ ਹੁੰਦੀ ਇੱਕੋ ਭਗਤਾਂ ਤੇ ਸੰਸਾਰੀਆਂ ਦੀ,
ਪਰ ਵੱਖ ਹੁੰਦੀ ਸੇਧ ਗਿਆਨ ਦੇ ਮਿਆਰ ਦੀ ।
ਗੁਰੂ, ਭਗਤਾਂ ਤਾਂ ਬੰਦਾ ਗਿਆਨ ਨਾਲ ਜੋੜਿਆ ਸੀ,
ਪਰ ਬੰਦੇ ਲੋੜ ਘੜੀ ਪੂਜਾ ਤੇ ਆਕਾਰ ਦੀ ।
ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਹੈ ਗਿਆਨ ਜਿਹੜਾ,
ਓਹੀ ਗਿਆਨ ਰਿਹਾ, ਗੁਰੂ ,ਭਗਤਾਂ ਦਾ ਗੁਰੂ ਸੀ ।
ਛੱਡਕੇ ਵਿਚਾਰ ਲੋਕਾਂ, ਸਾਂਭਲੇ ਆਕਾਰ ਜਦੋਂ,
ਗੁਰੂ, ਭਗਤਾਂ `ਚ ਕੀਤੀ ਤੇਰ ਮੇਰ ਸ਼ੁਰੂ ਸੀ ।।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
3rd February 2016 9:57pm
Page 51 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the third letter of the word castle.
 
Enter answer:
 
Remember my form inputs on this computer.
 
 
Powered by Commentics

.