.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1150)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ ਦੇ ਲੇਖ ਸਬੰਧੀ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗੁਰਮੱਤ ਅਨੁਸਾਰ ‘ਅਧਿਆਤਮਿਕਤਾ ਦਾ ਮਾਰਗ’ ਵਾਲਾ ਕੋਈ ਸੰਕਲਪ ਮੌਜੂਦ ਨਹੀਂ ਜੇਕਰ ਅਧਿਆਤਮਿਕਤਾ ਦਾ ਅਰਥ ‘ਰਹੱਸਵਾਦ’ ਜਾਂ ‘ਪਰਾਲੌਕਿਕਤਾ’ ਨਾਲ ਜੋੜ ਕੇ ਕਢਿੱਆ ਜਾਂਦਾ ਹੈ। ਗੁਰਬਾਣੀ ਕੇਵਲ ਸਚਿਆਰਤਾ ਅਤੇ ਮਾਨਵਵਾਦ ਦੇ ਮਾਰਗ (ਪੰਥ) ਨੂੰ ਅਪਣਾਉਣ ਦੀ ਸਿਖਿਆ ਦਿੰਦੀ ਹੈ ਅਤੇ ਇਹ ਫਲਸਫਾ ਪੂਰੀ ਤਰ੍ਹਾਂ ਤਰਕ-ਆਧਾਰਿਤ ਹੈ। ਇਸ ਲਈ ਇਸ ਨੂੰ ‘ਰਹੱਸਵਾਦ’ ਜਾਂ ‘ਪਰਾਲੌਕਿਕਤਾ’ ਦੇ ਨਾਲ ਜੋੜਨ ਦਾ ਯਤਨ ਨਾ ਕੀਤਾ ਜਾਵੇ ਤਾਂ ਚੰਗਾ ਹੈ।
25th February 2016 12:56am
Gravatar
Gurindar Singh Paul (Aurora, US)
ਪੰਥ ਗੁਰੂ ਬਨਾਮ ਗ੍ਰੰਥ ਗੁਰੂ
ਗੁਰਬਾਣੀ ਤੋਂ ਸੇਧ ਲੈ ਕੇ ਲਿਖੇ ਗਏ ਇਸ ਲੇਖ ਵਿੱਚ ਸ: ਹਾਕਮ ਸਿੰਘ ਨੇ ਇਕ ਅਜਿਹੇ ਸੱਚ ਨੂੰ ਰੌਸ਼ਨ ਕੀਤਾ ਹੈ ਜਿਸ ਦੀ, ਗੁਰਮਤਿ ਦੇ ਸ਼੍ਰੱਧਾਲੂ ਹੋਣ ਦਾ ਭਰਮ ਪਾਲੀ ਬੈਠੇ, ‘ਸਿੱਖਾਂ’ ਨੂੰ ਅਤਿਅੰਤ ਲੋੜ ਹੈ। ਮੇਰੀ ਜਾਣਕਾਰੀ ਅਨੁਸਾਰ, ਸ਼ਾਇਦ, ਇਹ ਪਹਿਲਾ ਲੇਖ ਹੈ ਜਿਸ ਵਿੱਚ ਦਲੀਲ-ਯੁਕਤ ਢੰਗ ਨਾਲ ਗ੍ਰੰਥ ਗੁਰੂ ਦੇ ਸੱਚ ਨੂੰ ਵਿਸਥਾਰ ਨਾਲ ਸਮਝਾਇਆ ਹੈ; ਅਤੇ ਪੰਥ ਗੁਰੂ, ਸਿੱਖ ਪੰਥ, ਖ਼ਾਲਸਾ ਪੰਥ ਅਤੇ ਗੁਰੂ ਪੰਥ ਆਦਿ ਦੀ ਗੁੱਝੀ ਅਸਲੀਯਤ ਨੂੰ ਨੰਗਿਆਂ ਕੀਤਾ ਗਿਆ ਹੈ! ਪੰਥ ਅਤੇ ਗੁਰੂ ਦੇ ਅਰਥਾਂ ਦਾ ਖੁਲਾਸਾ ਕਰਨ ਉਪਰੰਤ ਲੇਖਕ ਨੇ, ਸੁਹਿਰਦ ਪਾਠਕਾਂ ਦੇ ਵਿਚਾਰ ਵਾਸਤੇ ਜੋ ਸੱਚ ਪੇਸ਼ ਕੀਤੇ ਹਨ, ਉਨ੍ਹਾਂ ਵਿੱਚੋਂ ਕੁਝ ਇਕ ਨਿਮਨ ਲਿਖਤ ਹਨ:-
“ਗੁਰਬਾਣੀ ਵਿੱਚ ਪੰਥ ਅਧਿਆਤਮਕ ਮਾਰਗ ਲਈ ਵਰਤਿਆ ਗਿਆ ਹੈ”।…
“ਖ਼ਾਲਸਾ ਪੰਥ ਤੇ ਗੁਰਬਾਣੀ ਦਾ ਪੰਥ ਵਿਰੋਧਾਤਮਕ ਹਨ”।…
“ਖੰਡੇ ਦੀ ਪਾਹੁਲ ਛਕਣ ਨਾਲ ਕੋਈ ਵਿਅਕਤੀ ਗੁਰਬਾਣੀ ਦੇ ਅਧਿਆਤਮਕ ਮਾਰਗ ਦਾ ਪਾਂਧੀ ਨਹੀਂ ਬਣ ਜਾਂਦਾ ਅਤੇ ਨਾ ਹੀ ਕਿਸੇ ਸਮਾਜ ਸਮੂਹ ਨਾਲ ਪੰਥ ਸ਼ਬਦ ਜੋੜਨ ਨਾਲ ਉਹ ਗੁਰੂ ਪੰਥ ਬਣ ਜਾਂਦਾ ਹੈ”।……
“ਗ੍ਰੰਥ ਨੂੰ ਗੁਰੂ ਦੀ ਪਦਵੀ ਗੁਰਮਤਿ ਵਿਰੋਧੀਆਂ ਨੇ ਦਿੱਤੀ ਹੈ ਅਤੇ ਆਪਣੀ ਕਾਰਵਾਈ ਨੂੰ ਸਿੱਖ ਸ਼ਰਧਾਲੂਆਂ ਵਿੱਚ ਪ੍ਰਵਾਨ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤਿਆ ਹੈ। ਉਨ੍ਹਾਂ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਵਿਰੋਧੀ ਸਿਧ ਕਰਨ ਦਾ ਯਤਨ ਵੀ ਕੀਤਾ ਹੈ”।…
“ਗੁਰਬਾਣੀ ਕੇਵਲ ਬਾਣੀ ਜਾਂ ਸ਼ਬਦ ਗੁਰੂ ਨੂੰ ਹੀ ਗੁਰੂ ਦੀ ਪਦਵੀ ਪ੍ਰਦਾਨ ਕਰਦੀ ਹੈ, ਗ੍ਰੰਥ ਅਤੇ ਵਿਅਕਤੀ ਨੂੰ ਨਹੀਂ”।……

ਇਹ ਕਹਿਣ ਦੀ ਲੋੜ ਨਹੀਂ ਕਿ ਵਿਵੇਕ ਉੱਤੇ ਆਧਾਰਤ ਉਪਰੋਕਤ ਤੱਥ ਗੁਰੂ ਪੰਥ ਦੇ ਦ੍ਰੋਹੀਆਂ, ਵਿਵੇਕ ਦੇ ਵੈਰੀਆਂ ਅਤੇ ਅੰਧਵਿਸ਼ਵਾਸ ਦੇ ਕਰਮਕਾਂਡੀ ਮੁਦਈਆਂ ਨੂੰ ਚੰਗੇ ਨਹੀਂ ਲੱਗਣੇ! ਪਰੰਤੂ ਜੇ ਅਸੀਂ ਗੁਰਮਤਿ ਦੀ ਰੌਸ਼ਣੀ ਵਿੱਚ ਸ: ਹਾਕਮ ਸਿੰਘ ਦੇ ਦਿੱਤੇ ਵਿਚਾਰਾਂ ਨੂੰ ਸੁਹਿਰਦਤਾ ਨਾਲ ਵਿਚਾਰਨ ਦਾ ਯਤਨ ਕਰਾਂ ਗੇ, ਤਾਂ ਨਿਰਸੰਦੇਹ, ਗੁਰੂ ਦੇ ਗੁਣਾਂ ਦੇ ਅਧਿਕਾਰੀ ਬਣੇ ਬੈਠੇ ਰੰਗ ਬਰੰਗੇ ਪਾਖੰਡੀਆਂ ਦੁਆਰਾ ਸਾਡੇ ਹਿਰਦਿਆਂ ਵਿੱਚ ਉਸਾਰਿਆ ਗਿਆ ‘ਪੰਥ’ ਦੇ ਭਰਮ ਦਾ ਪਹਾੜ ਭਸਮ ਹੋ ਜਾਵੇ ਗਾ ਅਤੇ ਅਸੀਂ, ਸ਼ਬਦ-ਗੁਰੂ ਦੇ ਲੜ ਲਗਿ, ਗੁਰਬਾਣੀ ਦੇ ਪੰਥ ਦੇ ਪੰਥੀ ਬਣ ਸਕਾਂ ਗੇ। ਕਾਸ਼! ਇਉਂ ਹੋ ਜਾਵੇ!!
24th February 2016 3:29pm
Gravatar
Makhan Singh Purewal (Quesnel, Canada)

ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ,
ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਬਹੁਤਾ ਕਰਕੇ ਅਨਮੋਲ ਲਿਪੀ ਹੀ ਵਰਤਦੇ ਹੋ, ਇਸ ਲਈ ਹਰ ਵਾਰੀ ਹੁਣ ਵਰਤੇ ਫੌਂਟ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਹੈ। ਜੇ ਕਰ ਮੈਨੂੰ ਕਨਵਰਟਰ ਦੀ ਕੋਈ ਗਲਤੀ ਦਿਸੀ ਅਤੇ ਪੁੱਛਣ ਦੀ ਲੋੜ ਮਹਿਸੂਸ ਹੋਈ ਤਾਂ ਆਪੇ ਹੀ ਪੁੱਛ ਲਵਾਂਗਾ।
ਗੁਰਬਾਣੀ ਨੂੰ ਯੂਨੀਕੋਡ ਵਿੱਚ ਤਬਦੀਲ ਕਰਨ ਸਮੇਂ ਵੱਧ ਤੋਂ ਵੱਧ ਐਕੁਰੈਂਸੀ/ਸ਼ੁੱਧਤਾ ਹੋਣੀ ਚਾਹੀਦੀ ਹੈ ਇਸ ਨੂੰ ਮੁੱਖ ਰੱਖ ਕੇ ਮੈਂ ਬਹੁਤ ਸਾਰਾ ਟਾਈਮ ਗੁਰਬਾਣੀ ਲਿਪੀ ਤੋਂ ਯੂਨੀਕੋਡ ਵਿੱਚ ਕਨਵਰਟਰ ਲਈ ਲਾਇਆ ਹੈ। ਮੇਰਾ ਖਿਆਲ ਹੈ ਕਿ ਮੈਂ 99% ਤੱਕ ਸ਼ੁੱਧੀ ਹਾਸਲ ਕਰ ਲਈ ਹੈ। ਇਸ ਦੇ ਨਮੂਨੇ ਵਜੋਂ ਮੈਂ ਹੇਠਾਂ ਗੁਰਬਾਣੀ ਦੀਆਂ ਵਧੇਰੇ ਲਗਾਂ-ਮਾਤਰਾਂ ਦੀ ਵਰਤੋਂ ਵਾਲੀਆਂ ਕੁੱਝ ਪੰਗਤੀਆਂ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਪਾ ਰਿਹਾ ਹਾਂ। ਇਸ ਤੋਂ ਪਾਠਕਾਂ ਨੂੰ ਅੰਦਾਜਾ ਲੱਗ ਜਾਵੇਗਾ। ਤੁਸੀਂ ਇਹ ਪੰਗਤੀਆਂ ਗੁਰਬਾਣੀ ਲਿਪੀ ਵਿੱਚ ਲਿਖ ਕੇ ਯੂਨੀਵਰਸਿਟੀ ਵਾਲਿਆਂ ਵਲੋਂ ਬਣਾਏ ਫੌਂਟ ਕਨਵਰਟਰਾਂ ਨੂੰ ਵੀ ਵਰਤ ਕੇ ਦੇਖ ਲਓ ਅਤੇ ਇੱਕ ਪਸ਼ੂ ਚਾਰਦੇ, ਨੱਕੇ ਮੋੜਦੇ ਆਏ ਵਲੋਂ ਬਣਾਏ ਕਨਵਰਟਰ ਨੂੰ ਵਰਤ ਕੇ ਦੇਖ ਲਓ ਕਿ ਸ਼ੁੱਧਤਾ ਕਿਸ ਵਿੱਚ ਜ਼ਿਆਦਾ ਹੈ। ਫਰਕ ਦਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ। ਜੇ ਕਰ ਕੋਈ ਪਾਠਕ ਗੁਰਬਾਣੀ ਲਿਪੀ ਵਿੱਚ ਲਿਖ ਕੇ ਕਿਸੇ ਹੋਰ ਸ਼ਬਦ/ਪੰਗਤੀਆਂ ਦਾ ਟੈਸਟ ਕਰਕੇ ਦੱਸ ਦੇਵੇ ਤਾਂ ਕਿਸੇ ਹੋਈ ਗਲਤੀ ਨੂੰ ਮੈਂ ਠੀਕ ਕਰਨ ਦਾ ਪੂਰਾ ਯਤਨ ਕਰਾਂਗਾ-ਸੰਪਾਦਕ।

ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥ (ਪੰਨਾ ੧੩੦੭)
ਗੋਪੀ ਕਾਨੁ ਨ ਗਊ ਗੋੁਆਲਾ ॥ {ਪੰਨਾ ੧੦੩੫-੧੦੩੬}
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸ੍ਵਦੇਵਸੵ ਜੇ ਕੋਈ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥ (੧੩੫੩)
ਧ੍ਰਿਗੰਤ ਮਾਤ ਪਿਤਾ ਸਨੇਹੰ, ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥ ਧ੍ਰਿਗ ਸ੍ਨੇਹੰ ਗ੍ਰਿਹਾਰਥਕਹ ॥ ਸਾਧ ਸੰਗ ਸ੍ਨੇਹ ਸਤ੍ਹਿੰ ਸੁਖਯੰ ਬਸੰਤਿ ਨਾਨਕਹ ॥੨॥ (ਪੰਨਾ ੧੩੫੪)
ਮਿਥੰੵ ਤ ਦੇਹੰ, ਖੀਣੰ ਤ ਬਲਨੰ ॥ ਬਰਧੰਤਿ ਜਰੂਆ, ਹਿਤ੍ਹੰ ਤ ਮਾਇਆ ॥ ਅਤੰੵ ਤ ਆਸਾ, ਆਥਿਤੵ ਭਵਨੰ ॥ ਗਨੰਤ ਸ੍ਵਾਸਾ ਭੈਯਾਨ ਧਰਮੰ ॥ ਪਤੰਤਿ ਮੋਹ ਕੂਪ ਦੁਰਲਭੵ ਦੇਹੰ, ਤਤ ਆਸ੍ਰਯੰ ਨਾਨਕ ॥ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥ (ਪੰਨਾ ੧੩੫੪)
ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀਹ, ਕਛੁ ਕਹੀ ਨ ਜਾਈ ॥ ਸੋਢੀ, ਸ੍ਰਿਸ੍ਟਿ ਸਕਲ ਤਾਰਣ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥ (ਪੰਨਾ ੧੪੦੬)
ਮਹਾ ਦਾਨਿ, ਸਤਿਗੁਰ ਗਿਆਨਿ, ਮਨਿ ਚਾਉ ਨ ਹੁਟੈ ॥ ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥ (ਪੰਨਾ ੧੪੦੭)
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ ਗੁਰ ਅਰਜੁਨ, ਕਲ੍ਹੁਚਰੈ, ਤੈ, ਰਾਜ ਜੋਗ ਰਸੁ ਜਾਣਿਅਉ ॥੭॥ (ਪੰਨਾ ੧੪੦੭)
ਅੰਗਦਿ ਕਿਰਪਾ ਧਾਰਿ, ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ, ਗੁਰ ਰਾਮਹਿ ਦੀਅਉ ॥ (ਪੰਨਾ ੧੪੦੮)
ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ ॥ ਭਨਿ ਮਥੁਰਾ, ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥ (ਪੰਨਾ ੧੪੦੯)
ਦੇਵ ਪੁਰੀ ਮਹਿ ਗਯਉ, ਆਪਿ ਪਰਮੇਸ੍ਵਰ ਭਾਯਉ ॥ ਹਰਿ ਸਿੰਘਾਸਣੁ ਦੀਅਉ, ਸਿਰੀ ਗੁਰੁ ਤਹ ਬੈਠਾਯਉ ॥ (ਪੰਨਾ ੧੪੦੯)

23rd February 2016 5:47pm
Gravatar
MANDEEP SINGH VERNON (VERNON, Canada)
ਪ੍ਰੋ. ਇੰਦਰ ਸਿੰਘ ਘੱਗਾ ਨਾਲ ਵਿਚਾਰ ਭਾਗ -1
23rd February 2016 5:30pm
Gravatar
Gursharn Singh Dhillon (Ajax, Canada)
ਸ੍ਰ. ਇੰਦਰ ਸਿੰਘ ਘੱਗਾ ਜੀ, ਜਾਣਕਾਰੀ ਦੇਣ ਲਈ ਧੰਨਵਾਦ ।
26th February 2016 7:27am
Gravatar
Gursharn Singh Dhillon (Ajax, Canada)
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
ਸਿੱਖ ਧਰਮ ਅਨੁਸਾਰ ਦਾਤਾਂ ਦੇਣ ਵਾਲਾ ਸਿਰਫ ਇਕ ਦਾਤਾ (ਅਕਾਲ ਪੁਰਖ) ਹੀ ਹੈ । ਇਸ ਦੀ ਗਵਾਹੀ ਗੁਰਬਾਣੀ ਬਹੁਤ ਵਾਰੀ ਦੇਂਦੀ ਹੈ । ਪਰ ਫਿਰ ਵੀ ਅਸੀਂ ਦਸਾਂ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਦਾਤਾਂ ਮੰਗਣ ਦੀ ਗੱਲ ਕਰਦੇ ਹਾਂ: ਇਥੋਂ ਤੱਕ ਕਿ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਅਤੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਦੇ ਸਥਾਨਾਂ ਜਾਂ ਫੋਟੋਆਂ ਅੱਗੇ ਵੀ ਆਪਣੀਆਂ ਮੰਗਾਂ ਲਈ ਅਰਦਾਸਾਂ ਕਰਦੇ ਹਾਂ, ਜੋ ਆਮ ਹੀ ਵੇਖਣ ਨੂੰ ਮਿਲਦਾ ਹੈ । ਸਾਡੇ ਸ੍ਰੋਮਣੀ ਕਮੇਟੀ ਦੇ ਅਰਦਾਸੀਏ ਵੀ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ ਅਰਦਾਸ ਕਰਦੇ ਹਨ ਤਾਂ ਗੁਰੂ ਰਾਮਦਾਸ ਜੀ ਦਾ ਨਾਂਮ ਲੈਕੇ ਅਰਦਾਸ ਕਰਦੇ ਹਨ । ਕੀ ਇਹ ਸੱਭ ਕੁਝ ਜੋ ਸਿੱਖ ਧਰਮ/ ਕੌਮ ਵਾਲੇ ਧਾਰਮਿਕ ਪ੍ਰਚਾਰਕ ਜਾਂ ਆਮ ਲੋਕ ਕਰਦੇ ਹਨ ਠੀਕ ਹੈ ?
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥ ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥ (ਮ:3,ਪੰਨਾ 65)
22nd February 2016 9:07pm
Gravatar
Dalvinder Singh Grewal (Ludhiana, India)
ਮਹੰਤ ਨ੍ਰੈਣ ਦਾਸ ਨਨਕਾਣਾ ਸਾਹਿਬ ਦੇ ਕਾਤਿਲ ਮਹੰਤ ਦੇ ਦੇ ਦੋ ਪੁਤਰ ਸਨ ਮਹਿੰਦਰ ਸਿੰਘ ਤੇ ਦਲਜੀਤ ਸਿੰਘ ਜੋ ਸੰਨ 1947 ਵਿਚ ਬਰਨਾਲਾ ਜ਼ਿਲੇ ਦੇ ਪਿੰਡ ਧਨੇਰ ਵਿਚ ਆ ਵਸੇ। ਮਹਿੰਦਰ ਸਿੰਘ ਦੇ ਦੋ ਪੁਤਰ ਸਨ ਜਗਤਾਰ ਸਿੰਘ ਤੇ ਗੋਸ਼ਾ। ਗੋਸ਼ੇ ਤੇ ਮਹਿੰਦਰ ਸਿੰਘ ਉਪਰ ਨਾਹਰ ਸਿੰਘ ਨੂੰ ਮਾਰਨ ਦਾ ਦੋਸ਼ ਆਇਤ ਹੋਇਆ। ਮਹਿੰਦਰ ਸਿੰਘ ਤਾਂ ਸ਼ੋਕ ਨਾਲ ਹੀ ਮਰ ਗਿਆ ਤੇ ਗੋਸ਼ੇ ਨੂੰ 7 ਸਾਲ ਦੀ ਕਾਇਦ ਹੋਈ।ਪਿੱਛੋਂ ਦਲਜੀਤ ਸਿੰਘ ਵੀ ਨਾ ਰਿਹਾ। ਕੈਦ ਕੱਟਣ ਪਿੱਛੋਂ ਦੋਨੋਂ ਭਰਾ ਜਗਤਾਰ ਸਿੰਘ ਤੇ ਗੋਸ਼ਾ ਕੈਨੇਡਾ ਵਿਚ ਜਾ ਵਸੇ ਜਿੱਥੇ ਜਗਤਾਰ ਸਿੰਘ ਦਾ ਪਿਛਲੇ ਸਾਲ ਦੇਹਾਂਤ ਹੋਇਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੁਧਿਆਣਾ
ਫੌਂਟ : ਅਨਮੋਲ ਲਿਪੀ
22nd February 2016 8:11pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਸ.ਮੱਖਣ ਸਿੰਘ ਪੁਰੇਵਾਲ ਜੀ ਨੇ ਟਕਸਾਲੀਆਂ ਬਾਰੇ ਜੋ ਆਪਣੇ ਵਿਚਾਰ ਦਿੱਤੇ ਹਨ ਉਹ ਪ੍ਰਸ਼ੰਸਾਯੋਗ ਹਨ। ਮਿਸ਼ਨਰੀਏ ਵੀ ਰਹਿਤਨਾਮੇ ਆਦਿਕ ਰਾਹੀਂ ਦਸਮ ਗ੍ਰੰਥ ਨੂੰ ਮਾਨਤਾ ਦਿੰਦੇ ਹਨ। ਚੰਗਾ ਹੋਵੇ ਜੋ ਸ. ਮੱਖਣ ਸਿੰਘ ਪੁਰੇਵਾਲ ਜੀ ਇਹਨਾਂ ਬਾਰੇ ਵੀ ਆਪਣੇ ਸਪਸ਼ਟ ਵਿਚਾਰ ਪੇਸ਼ ਕਰਨ। --- ਇਕਬਾਲ ਸਿੰਘ ਢਿੱਲੋਂ
21st February 2016 6:19pm
Gravatar
Makhan Singh Purewal (Quesnel, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ,
ਜੇ ਕਰ ਕਿਸੇ ਮਿਸ਼ਨਰੀ ਨੇ ‘ਸਿੱਖ ਮਾਰਗ’ ਤੇ ਦਸਮ ਗ੍ਰੰਥ ਨੂੰ ਕੋਈ ਮਾਨਤਾ ਦਿੱਤੀ ਹੋਵੇ ਤਾਂ ਦੱਸੋ? ਹਾਂ, ਸੁਰਜੀਤ ਸਿੰਘ ਮਿਸ਼ਨਰੀ ਜੀ ਪਹਿਲਾਂ ਜ਼ਰੂਰ ਦਸਮ ਗ੍ਰੰਥ ਦੀਆ ਕੁੱਝ ਬਾਣੀਆਂ ਨੂੰ ਮੰਨਦੇ ਸਨ ਪਰ ਜਦੋਂ ਡਾ: ਗੁਰਮੁਖ ਸਿੰਘ ਅਤੇ ਦਲਬੀਰ ਸਿੰਘ ਨੇ ਸਾਰੇ ਦਸਮ ਗ੍ਰੰਥ ਨੂੰ ਰੱਦ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਤਾਂ ਮੇਰਾ ਖਿਆਲ ਹੈ ਕਿ ਉਹਨਾ ਨੇ ਇਸ ਬਾਰੇ ਨਹੀਂ ਲਿਖਿਆ। ਜਿਹੜੇ ਮਿਸ਼ਨਰੀ ਇੰਡੀਆ ਦੇ ਪਿੰਡਾਂ ਵਿੱਚ ਅਤੇ ਹੋਰ ਸਾਰੇ ਦੇਸ਼-ਬਿਦੇਸ਼ ਦੇ ਗੁਰਦੁਆਰਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ ਉਹ ਮਜਬੂਰੀ ਵੱਸ ਦਸਮ ਗ੍ਰੰਥ ਬਾਰੇ ਬਹੁਤਾ ਨਹੀਂ ਬੋਲ ਸਕਦੇ। ਪਿਛਲੇ ਸਮੇ ਵਿੱਚ ਜੋ ਕੁੱਝ ਹੋਇਆ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਇਹਨਾ ਦੇ ਤਾਂ ਗੁਰਦੁਆਰਿਆਂ ਵਿੱਚ ਬਣੇ ਹੋਏ ਪ੍ਰੋਗਰਾਮ ਵੀ ਕੈਂਸਲ ਕਰ ਦਿੰਦੇ ਸਨ। ਹੁਣ ਲੋਕਾਂ ਨੂੰ ਥੋੜੀ ਜਿਹੀ ਸਮਝ ਆਈ ਹੈ ਤਾਂ ਇਹਨਾ ਨੂੰ ਥੋੜਾ ਬਹੁਤ ਸੁਣਨ ਲੱਗੇ ਹਨ। ਸਾਰਿਆਂ ਨੂੰ ਹਾਲੇ ਵੀ ਸੁਣ ਕੇ ਖੁਸ਼ ਨਹੀਂ। ਪ੍ਰੋ: ਇੰਦਰ ਸਿੰਘ ਘੱਗਾ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਜਿਸ ਤਰ੍ਹਾਂ ਉਹ ਬੋਲਦੇ ਹਨ ਕਿਤਨੇ ਕੁ ਪ੍ਰਬੰਧਕ ਉਹਨਾ ਨੂੰ ਸੱਦਾ ਦੇ ਕੇ ਬਲਾਉਂਦੇ ਅਤੇ ਸੁਣਦੇ ਹਨ? ਜਿਹੜੇ ਮਿਸ਼ਨਰੀ ਕਾਲਜ਼ਾਂ ਵਿਚੋਂ ਪੜੵ ਕੇ ਲਾਲਚ ਖਾਤਰ ਸਾਧਾਂ ਦੇ ਚੇਲਿਆਂ ਕੋਲ ਵਿਕ ਜਾਂਦੇ ਹਨ ਉਹਨਾ ਨੂੰ ਮਿਸ਼ਨਰੀ ਨਹੀਂ, ਸਾਧਾਂ ਦੇ ਚੇਲੇ ਹੀ ਸਮਝਣਾ ਚਾਹੀਦਾ ਹੈ। ਹਰ ਇੱਕ ਬੰਦੇ ਦੀ ਮੁੱਖ ਲੋੜ ਰੋਟੀ ਰੋਜ਼ੀ ਹੁੰਦੀ ਹੈ। ਹਰ ਇੱਕ ਨੇ ਅਪਾਣੇ ਨਿਆਣੇ ਪਾਲਣੇ ਹੁੰਦੇ ਹਨ। ਹਰ ਬੰਦਾ ਹਰ ਸਮੇ ਸਖ਼ਤ ਸਟੈਡ ਨਹੀਂ ਲੈ ਸਕਦਾ। ਮਿਸਾਲ ਦੇ ਤੌਰ ਤੇ ਜੇ ਕਰ ਤੁਸੀਂ ਕਿਸੇ ਕਾਲਜ਼ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗੇ ਹੋ ਅਤੇ ਤੁਹਾਡੇ ਬੱਚੇ ਛੋਟੇ ਹਨ ਅਤੇ ਹਾਲੇ ਘਰ ਵੀ ਬਣਾਉਣਾ ਹੈ ਤਾਂ ਕੀ ਤੁਸੀਂ ਆਪਣੀ ਨੌਕਰੀ ਦੀ ਖਾਤਰ ਉਹਨਾ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਚੱਲੋਂਗੇ ਜਾਂ ਨਹੀਂ? ਜੇ ਕਰ ਤੁਸੀਂ ਰਿਟਾਇਰ ਹੋ ਤਾਂ ਬਹੁਤਾ ਫਰਕ ਨਹੀਂ ਪੈਂਦਾ ਜਿਤਨਾ ਮਰਜ਼ੀ ਸਖਤ ਸਟੈਂਡ ਲੈ ਲਓ। ਇਸੇ ਤਰ੍ਹਾਂ ਸਾਨੂੰ ਵੀ ਕਈਆਂ ਦੀ ਮਜ਼ਬੂਰੀ ਨੁੰ ਸਮਝਣਾ ਚਾਹੀਦਾ ਹੈ। ਹਾਂ, ਜਿਹੜੇ ਮਿਸ਼ਨਰੀ ਜਾਣ-ਬੁੱਝ ਕੇ ਰਹਿਤਨਾਮਿਆਂ ਦੇ ਅਧਾਰ ਤੇ ਦਸਮ ਗ੍ਰੰਥ ਦੀ ਕੂੜ ਕਿਤਾਬ ਦੇ ਹੱਕ ਵਿੱਚ ਲਿਖਦੇ ਹਨ ਉਹਨਾ ਨੂੰ ਮਿਸ਼ਨਰੀ ਨਹੀਂ ਸਾਧਾਂ ਦੇ ਚੇਲੇ ਹੀ ਸਮਝਣਾ ਚਾਹੀਦਾ ਹੈ।
22nd February 2016 4:20pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਸ. ਮੱਖਣ ਸਿੰਘ ਪੁਰੇਵਾਲ ਜੀ, ਵਿਚਾਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ । ਮੈਂ ਆਪ ਜੀ ਦੇ ਵਿਚਾਰਾਂ ਨੂੰ ਲੈਕੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਪਰੰਤੂ ਜੋ ਆਪ ਜੀ ਨੇ ਕਾਲਜ ਜਾਂ ਯੂਨੀਵਰਸਿਟੀ ਵਿਚ ਨੌਕਰੀ ਕਰਨ ਦੀ ਉਦਾਹਰਨ ਦਿੱਤੀ ਹੈ ਉਸ ਸਬੰਧੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਹਾਲੇ ਤਕ ਭਾਰਤ ਵਿਚ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਇਦਾਰਿਆਂ ਵਿਚ ਨੌਕਰੀ ਲੈਣ ਜਾਂ ਕਰਨ ਲਈ ਅਜਿਹੇ ਕੋਈ ਨਿਯਮ ਮੌਜੂਦ ਨਹੀਂ ਜਿਹਨਾਂ ਕਰਕੇ ਕਿਸੇ ਨੂੰ ਆਪਣੇ ਨੈਤਿਕ ਅਸੂਲਾਂ ਨਾਲ ਕੋਈ ਸਮਝਾਉਤਾ ਕਰਨਾ ਪਵੇ। ਜੇਕਰ ਕੋਈ ਵਿਅਕਤੀ ਆਪਣੇ ਤੌਰ ਤੇ ਕੋਈ ਨਾਂਹਪੱਖੀ ਅੰਸ਼ ਆਪਣੇ ਵਿਵਹਾਰ ਵਿਚ ਸ਼ਾਮਲ ਕਰ ਲੈਂਦਾ ਹੈ ਤਾਂ ਉਹ ਵੱਖਰੀ ਗੱਲ ਹੈ। --- ਇਕਬਾਲ ਸਿੰਘ ਢਿੱਲੋਂ
22nd February 2016 6:30pm
Gravatar
Baldev Singh (Firozepur, India)
ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਜੀ, ਗੁਰਦੀਪ ਸਿੰਘ ਬਾਗੀ ਜੀ, ਸ: ਮਨਦੀਪ ਸਿੰਘ ਵਰਨਣ ਜੀ, ਸ: ਗੁਰਇੰਦਰ ਸਿੰਘ ਪਾਲ ਜੀ। ਆਪ ਸੱਭ ਨੇਂ ਜਰਨੈਲ ਸਿੰਘ ਭਿੰਡਰਾਂ ਵਾਲਾ ਅਤੇ ਉਸ ਦੇ ਸਾਥੀਆਂ ਦੇ ਕਾਰਨਾਮਿਆਂ ਬਾਰੇ ਦੱਸ ਕੇ, ੧੯੮੪ ਦੀ ਯਾਦ ਤਾਜਾ ਕਰ ਦਿੱਤੀ ਹੈ ਜੀ। ਆਪ ਸੱਭ ਦਾ ਬਹੁਤ ਧੰਨਵਾਦ ਜੀ, ਆਪ ਸੱਭ ਨੇਂ ਤਾਂ ਦਸਮਗ੍ਰੰਥ ਨਾਲੋਂ ਵੀ ਵਧੇਰੇ ਜਰੂਰੀ ਜਾਣਕਾਰੀ ਪਾਠਕਾਂ ਦੇ ਧਿਆਨ ਵਿਚ ਲਿਆਂਦੀ ਹੈ ਜੀ।

ਮੇਰੇ ਵੀ ਬਹੁੱਤ ਸਾਰੇ ਰਿਸਤੇਦਾਰ ਅਤੇ ਸੱਜਣ ਬੇਲੀ ਭਿੰਡਰਾਂਵਾਲੇ ਦੇ ਫੋਜੀ ਜਾਂ ਕਾਰਕੁਨ ਸਨ। ਕੁੱਝ ਮੇਰੇ ਹਾਣੀਂ ਵੀ ਸਨ ਅਤੇ ਅਤੇ ਕੁੱਝ ਉਮਰੋਂ ਛੋਟੇ ਜਾਂ ਵੱਡੇ ਵੀ ਸਨ। ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਕ ਏਰੀਆਂ ਕਮਾਂਡਰ ਵੀ ਮੇਰਾ ਰਿਸਤੇ ਸੀ। ਸੱਜਣ ਬੇਲੀ ਅਤੇ ਰਿਸਤੇਦਾਰ ਹੋਣ ਕਾਰਣ ਉਹਨਾਂ ਨਾਲ ਮੇਰੀ ਕਈ ਵਾਰ ਬਹੁੱਤ ਬਹਿਸ ਵੀ ਹੁੰਦੀ ਰਹਿੰਦੀ ਸੀ। ਅੱਜ ਵਾਂਗ ਹੀ, ਮੈਂ ਉਹਨਾਂ ਸਭਨਾਂ ਨੂੰ ਵੀ ਗਿਆਨ ਦੀਆਂ ਗੱਲਾਂ ਦੱਸ ਕੇ, ਬੁਰੇ ਕੰਮਾਂ ਤੋਂ ਬਹੁਤ ਰੋਕਦਾ ਹੁੰਦਾ ਸੀ। ਉਸ ਵਕਤ ਮੇਰੀ ਉਮਰ ਅੰਦਾਜ਼ਾ ਪੈਂਤੀ ਕੂ ਸਾਲ ਦੀ ਸੀ, ਸ਼ੁਰੂ ਤੋਂ ਹੀ ਮੇਰਾ ਸੁਭਾਉ ਐਸਾ ਹੀ ਸੀ।

ਮੇਰੇ ਵਰਗੇ ਬੰਦੇ ਦਾ, ਉਹਨਾਂ ਨਾਲੋਂ ਵਿਚਾਰਾਂ ਵਿਚ ਕਿੰਨਾਂ ਮੱਤਿਭੇਦ ਹੁੰਦਾ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਆਪ ਸਹਿੱਜੇ ਹੀ ਲਗਾ ਸੱਕਦੇ ਹੋ। ਗੱਲਾਂ ਗੱਲਾਂ ਵਿਚ ਕਈ ਵਾਰ ਬਹੁੱਤ ਗਰਮਾਂ ਗਰਮੀਂ ਵੀ ਹੋ ਜਾਂਦੀ ਸੀ। ਪਰ ਰਿਸਤੇਦਾਰੀ ਹੋਣ ਕਾਰਣ ਲਿਹਾਜ ਜਾਂ ਬਚਾਅ ਹੋ ਜਾਂਦਾ ਸੀ। ਮੇਰਾ ਇਕ (ਕਮਾਂਡਰ) ਰਿਸਤੇ ਦਾਰ ਮੈਨੂੰ ਕਹਿੰਦਾ ਹੁੰਦਾ ਸੀ, ਚੱਲ ਤੈਨੂੰ ਮੈਂ ਭਿੰਡਰਾਂ ਵਾਲੇ ਕੋਲ ਲੈਕੇ ਚੱਲਦਾ ਹਾਂ, ਉਹ ਤੇਰੇ ਨਾਲੋਂ ਵੀ ਵੱਡੇ ਗਿਆਨੀਂ ਹਨ। ਉਹਨਾਂ ਨਾਲ ਇਹ ਗਿਆਨ ਦੀਆਂ ਗੱਲਾਂ ਕਰ ਕੇ ਵੇਖੀਂ, ਤੂੰ ਹਾਰ ਜਾਵੇਂ ਗਾ। ਤਾਂ ਮੈਂ ਉਸ ਨੂੰ ਉੱਤਰ ਦਿੱਤਾ, ਜਦੋਂ ਤੂੰ ਕਹੇਂ ਗਾ ਚਲੇ ਚੱਲਾਂ ਗੇ, ਪਰ ਦੇਖ ਲਵੀਂ, ਮੈਨੂੰ ਉਮੀਦ ਹੈ ਕਿ, ਭਿਡਰਾਂਵਾਲਾ ਮੇਰੀ ਗੱਲ ਨਾਲ ਐਗਰੀ (ਸਹਿਮਤ) ਜਰੂਰ ਹੋਵੇ। ਪਰ ਥੋੜੇ ਹੀ ਦਿਨਾਂ ਬਾਦ ਉਹ(ਕਮਾਂਡਰ) ਸੀ.ਆਰ.ਪੀ. ਦੇ ਢਹਿ ਚੱੜ੍ਹ ਗਿਆ, ਜਿਸ ਦਾ ਬਾਦ ਵਿਚ ਕੋਈ ਖੁਰਾਖੋਜ ਨਾਂ ਮਿਲਿਆ। ੧੯੮੪-੮੫ ਵਿਚ ਉਸ ਸਮੇਂ ਮੈਂ ਕੋਟ-ਈਸੇ-ਖਾਂ ਵਿਚ ਰਹਿੰਦਾ ਹੁੰਦਾ ਸੀ,

ਉਹ ਇਲਾਕਾ ਉਸ ਵੇਲੇ ਅੱਤਵਾਦੀਆਂ ਦਾ ਗੜ੍ਹ ਹੁੰਦਾ ਸੀ। ਮਸ਼ਹੁਰ ਅੱਤਿਵਾਦੀ ਨਿਸ਼ਾਨ ਸਿੰਘ ਮਖੂ, ਅਤੇ ਇਕ ਹੋਰ ਅੱਤਵਾਦੀ ਜਿਸ ਦਾ ਪੂਰਾ ਨਾਮ ਤਾਂ ਯਾਦ ਨਹੀਂ ਰਹਿ ਗਿਆ ਪਰ ਉਸ ਨੂੰ "ਜਾਦੂ-ਜਾਦੂ" ਕਹਿੰਦੇ ਹੁੰਦੇ ਸਨ। ਇਹਨਾਂ ਦੋਹਾਂ ਦੀ ਇਲਾਕੇ ਵਿਚ ਬਹੁਤ ਦਹਿਸ਼ਤ ਸੀ। ਉਹ ਵੀ ਮੇਰੀ ਜਾਣ ਪਛਾਣ ਵਿਚੋਂ ਹੀ ਹਨ। ਇਕ ਹੋਰ ਸਾਡਾ ਰਿਸਤੇਦਾਰ ਜੋ ਸਾਡੇ ਪਿੰਡ ਵਿਚ ਸਾਡਾ ਗਵਾਂਢੀ ਵੀ ਸੀ, ਉਹ ਚਾਰ ਭਰਾ ਸਨ, ਉਹਨਾਂ ਵਿਚੋਂ ਦੋ ਤਾਂ ਉਸ ਸਮੇਂ ਮਾਰੇ ਗਏ ਸਨ, ਦੋ ਅਜੇ ਜਿੰਦਾ ਹਨ। ਉਹ ਮੈਨੂੰ ਕਹਿੰਦਾ ਹੁੰਦੇ ਸੀ, ਓ ਭਾਉ ! ਛੱਡ ਪਰਾਂ, ਆਹ ਸੂਈ ਸਲਾਈ (ਦੁਕਾਨਦਾਰੀ) ਦਾ ਕੰਮ, ਆ ਸਾਡੇ ਨਾਲ ਰੱਲ ਮੋਗੇ ਸ਼ਹਿਰ ਵਿਚ ਜਿਹੜੀ ਕੋਠੀ ਤੇ ਹੱਥ ਰਖੈਂ ਉਸੇ ਕੋਠੀ ਤੇ ਕਬਜਾ ਕਰਵਾ ਦੇਂਦੇ ਹਾਂ। ਉਹਨਾਂ ਨੇਂ ਆਪ ਵੀ ਉਸ ਸਮੇਂ ਮੋਗੇ ਵਿਚ ਕਰੋੜਾਂ ਦੀ ਸਰਕਾਰੀ ਅਤੇ ਗੈਰ ਸਰਕਾਰੀ ਥਾਂ ਤੇ ਕਬਜੇ ਕਰ ਰੱਖੇ ਸਨ। ਬਾਕੀ ਕਬਜੇ ਤਾਂ ਨਹੀਂ ਰਹੇ । ਪਰ ਵੱਕਫਬੋਰਡ ਦੀ ਇਕ ਕਰੋੜਾਂ ਦੀ ਜਮੀਨ ਤੇ ਅੱਜ ਵੀ ਉਹਨਾਂ ਦਾ ਕਬਜਾ ਹੈ। ਉਹ ਦੋਵੇਂ ਭਰਾ ਇਸ ਵੇਲੇ ਯੂ.ਕੇ. ਵਿਚ ਰਹਿ ਰਹੇ ਹਨ।

ਸੰਨ ੧੯੮੪-੮੫ ਸੱਚਮੁਚ ਹੀ ਸਮੇਂ ਦਾ ਇਕ ਕਾਲਾ ਅਤੇ ਭਿਆਨਕ ਦੌਰ ਸੀ।
20th February 2016 7:21pm
Gravatar
Mandeep Singh Vernon (Vernon, Canada)
ਵੀਰ ਜੀ, ਜਾਦੂ ਦਾ ਪੂਰਾ ਨਾਂ ਯਾਦਵਿੰਦਰ ਸਿੰਘ ਯਾਦੂ ਸੀ ਤੇ ਉਹ ਦਸਮੇਸ਼ ਰੈਜੀਮੈਂਟ ਦਾ ਮੁਖੀ ਸੀ
21st February 2016 11:59am
Gravatar
Makhan Singh Purewal (Quesnel, Canada)
ਸ: ਬਲਦੇਵ ਸਿੰਘ ਜੀ,
ਤੁਹਾਡੇ ਨਾਲ ਗੁਰਮਤਿ ਦੀਆਂ ਗੱਲਾਂ/ਗੁਰਬਾਣੀ ਅਰਥਾਂ ਬਾਰੇ ਬਹੁਤ ਸਾਰਿਆਂ ਦੇ ਮੱਤ-ਭੇਦ ਹਨ ਸਾਡੇ ਵੀ ਹਨ। ਪਰ ਦਿਲੋਂ ਤੁਸੀਂ ਸਾਫ ਅਤੇ ਸੱਚੋ ਹੋ ਭਾਵ ਕਿ ਕਪਟੀ ਮਨ ਵਾਲੇ ਨਹੀਂ। ਇਹ ਗੱਲ ਮੈਂ ਬਹੁਤ ਦੇਰ ਦੀ ਸਮਝ ਚੁੱਕਾ ਹਾਂ। ਜਿਹੜੇ ਲੇਖਕੇ ਇੱਥੇ ‘ਸਿੱਖ ਮਾਰਗ’ ਤੇ ਲਿਖਦੇ ਹਨ ਜਾਂ ਲਿਖਦੇ ਰਹੇ ਹਨ ਉਹਨਾ ਸਾਰਿਆਂ ਦੀ ਮਾਨਸਿਕ ਸਥਿਤੀ ਉਹਨਾ ਦੀਆਂ ਲਿਖਤਾਂ ਅਤੇ ਭੇਜੀਆਂ ਈ-ਮੇਲਾਂ ਤੋਂ ਛੇਤੀਂ ਹੀ ਸਮਝ ਆ ਜਾਂਦੀਂ ਹੈ।
1984 ਦੇ ਆਸ-ਪਾਸ ਘਟੀਆਂ ਘਟਨਾਵਾਂ ਦਾ ਬਹੁਤ ਹੀ ਥੋੜਾ ਸੱਚ ਸਾਹਮਣੇ ਆਇਆ ਹੈ ਖਾਸ ਕਰਕੇ ਕਥਿਤ ਖ਼ਾਲਸਤਾਨੀ ਯੋਧਿਆਂ ਦੀਆਂ ਕਾਰਵਾਈਆਂ ਦਾ। ਹੋ ਸਕਦਾ ਹੈ ਕਿ ਪੂਰਾ ਸੱਚ ਕਦੇ ਵੀ ਸਾਹਮਣੇ ਨਾ ਆਵੇ। ਪੁਲੀਸ ਅਤੇ ਮਿਲਟਰੀ ਵਲੋਂ ਕੀਤੇ ਗਏ ਵਹਿਸ਼ੀ ਕਾਰੇ ਹਜ਼ਾਰਾਂ ਵਾਰੀ ਦੁਹਰਾਏ ਜਾ ਚੁੱਕੇ ਹਨ ਅਤੇ ਹੁਣ ਵੀ ਦੁਰਾਏ ਜਾਂਦੇ ਹਨ ਪਰ ਜੋ ਧਰਮ ਦੇ ਮਖੌਟੇ ਪਹਿਨ ਕੇ ਅਧਰਮੀ ਕਾਰੇ ਕੀਤੇ ਗਏ ਹਨ ਉਹਨਾ ਬਾਰੇ ਸਿੱਖ ਚੁੱਪ ਹਨ ਜਾਂ ਝੂਠ ਬੋਲ ਕੇ ਗੁਮਰਾਹ ਕਰਦੇ ਹਨ ਇਸੇ ਲਈ ਮੈਂ ਸਿੱਖਾਂ ਨੂੰ 99% ਝੂਠੇ ਕਹਿੰਦਾ ਹਾਂ। ਇਸ ਦਾ ਜ਼ਿਕਰ ਵਿਸਥਾਰ ਨਾਲ ਫਿਰ ਕਿਸੇ ਲੇਖ ਵਿੱਚ ਕਰਾਂਗਾ। ਜੋ ਪੁਲੀਸ ਅਤੇ ਸਰਕਾਰ ਨੇ ਕਿਹਾ ਸੀ ਉਸ ਤੇ ਵੀ ਪੂਰਾ ਯਕੀਨ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਉਸ ਸਮੇਂ ਬਹੁਤ ਕੁੱਝ ਦੇਖਿਆ ਸੁਣਿਆਂ ਹੋਵੇਗਾ। ਕੀ ਤੁਸੀਂ ਕੋਈ ਐਸੀਆਂ ਘਟਨਾਵਾਂ ਦਾ ਵਰਨਣ ਕਰ ਸਕਦੇ ਹੋ, ਜਿਹਨਾ ਦੇ ਘਟਣ ਨਾਲ ਤੁਹਾਨੂੰ ਬਹੁਤ ਹੀ ਪ੍ਰੇਸ਼ਾਨੀ ਹੋਈ ਹੋਵੇ ਭਾਵ ਕਿ ਤੁਹਾਡਾ ਮਨ ਪਚੀਸਿਆ ਗਿਆ ਹੋਵੇ? ਜਿਵੇਂ ਕਿ ਟੱਬਰਾਂ ਦੇ ਟੱਬਰ ਮਾਰ ਦੇਣੇ। ਛੋਟੇ-ਛੋਟੇ ਬੱਚਿਆਂ ਅਤੇ ਜ਼ਨਾਨੀਆਂ ਨੂੰ ਸ਼ੱਕ ਦੀ ਬਿਨਾ ਤੇ ਮਾਰ ਦੇਣਾ। ਇਹ ਕਾਰੇ ਭਾਵੇਂ ਪੁਲੀਸ ਨੇ ਕੀਤੇ ਹੋਣ ਜਾਂ ਕਥਿਤ ਖਾੜਕੂਆਂ ਨੇ। ਕਿਸੇ ਦਾ ਨਾਮ ਲਿਖਣ ਦੀ ਲੋੜ ਨਹੀਂ।
21st February 2016 4:29pm
Gravatar
Baldev Singh (Firozepur, India)
ਸਤਿਕਾਰ ਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਪੁਰੇਵਾਲ ਜੀ, ਦਾਸ ਦੇ ਪ੍ਰਤੀ ਆਪ ਜੀ ਦੇ ਵਿਚਾਰ ਜਾਣ ਕੇ ਬਹੁਤ ਪ੍ਰਸੰਨਤਾ ਹੋਈ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਅਤੇ ਸ: ਮਨਦੀਪ ਸਿੰਘ ਵਰਨਣ ਜੀ, ਯਾਦੂ ਦੇ ਨਾਮ ਦੀ ਪੂਰੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਵੀ ਬਹੁਤ ਬਹੁਤ ਬਹੁਤ ਧੰਨਵਾਦ ਜੀ।

ਸਤਿਕਾਰ ਯੋਗ ਸੰਪਾਦਕ ਸਰਦਾਰ ਮੱਖਣ ਸਿੰਘ ਪੁਰੇਵਾਲ ਜੀ, ਦਾਸ ਅੱਜ ਦੋ ਤਿੰਨ ਦਿਨ ਵਾਸਤੇ ਬਾਹਰ ਕਿਸੇ ਰਿਸਤੇਦਾਰੀ ਵਿਚ ਜਾ ਰਿਹਾ ਸੀ ਜੀ। ਆਪਣੀਂ ਸਾਈਟ ਤਾਂ ਮੈਂ ਮੋਬਾਈਲ ਵਿਚ ਵੀ ਪੜ੍ਹ ਲੈਂਦਾ ਹਾਂ ਜੀ ਪਰ ਟਾਈਪ ਨਹੀਂ ਕਰ ਸੱਕਦਾ। ਅੱਜ ਸਵੇਰ ਦਾ ਸਫਰ ਦੀ ਤਿਆਰੀ ਵਿਚ ਲੱਗਾ ਹੋਇਆ ਸੀ। ਬਸ ਤੁਰਨ ਹੀ ਵਾਲਾ ਸੀ ਕਿ ਸੋਚਿਆ ਅੱਜ ਦੀਆਂ ਪੋਸਟਾਂ ਹੀ ਪੜ੍ਹ ਲਵਾਂ, ਜੇ ਮੇਰਾ ਧਿਆਨ ਇਸ ਵੱਲ ਨਾਂ ਜਾਂਦਾ ਅਤੇ ਆਪ ਜੀ ਦੀਆਂ ਪੋਸਟਾਂ ਨਾਂ ਪੜ੍ਹਦਾ, ਤਾਂ ਹੋ ਸੱਕਦਾ ਕੇ ਆਪ ਜੀ ਦੀ ਪੋਸਟ ਦਾ ਉੱਤਰ ਦੋ ਤਿੰਨ ਦਿਨ ਬਾਦ ਹੀ ਦੇ ਪਾਉਂਦਾ।
੧੯੮੪ ਦੇ ਸਵਾਲ ਤੇ ਤਾਂ ਬਾਦ ਵਿਚ ਵੇਹਲੇ ਟਾਈਮ ਵਾਪਸ ਆ ਕੇ ਲਿਖਾਂ ਜੀ।

ਜੋ ਆਪ ਜੀ ਨੇਂ ਵਿਚਾਰਾਂ ਦੇ ਮੱਤਿਭੇਦ ਦੀ ਗੱਲ ਲਿਖੀ ਹੈ।ਬਾਕੀ ਵਿਦਵਾਨਾਂ ਦੀ ਤਾਂ ਭਾਵੇਂ ਅਜੇ ਗੱਲ ਹੀ ਨਾਂ ਕਰੋ।
ਫਿਲਹਾਲ ਜੇ ਤੁਸੀਂ ਅਜੇ ਸਿਰਫ ਮੇਰੇ ਅਤੇ ਆਪ ਜੀ ਦੇ ਵਿਚਾਰਾਂ ਦੇ ਮੱਤਭੇਦ ਦੀ ਗੱਲ ਕਰੋ, ਤਾਂ ਇਹ ਭੇਦ ਅਜੇ ਤੁਹਾਡੇ ਸੁਹਿਰਦ ਅਨੂਮਾਨ ਨਾਲੋਂ ਵੀ ਹਜ਼ਾਰਾਂ ਗੁਣਾਂ ਜਿਆਦਾ ਹਨ। ਜਿਸ ਦਾ ਤੁਸੀਂ ਅਜੇ ਅਨੂਮਾਨ ਨਹੀਂ ਲਗਾ ਸੱਕਦੇ। ਇਸ ਦੀ ਆਪ ਜਰਾ ਵੀ ਚਿੰਤਾ ਨਾਂ ਕਰੋ ਜੀ।

ਪਰ ਇਹ ਮੱਤਭੇਦ ਝਗੜੇ ਵਾਲੇ ਨਹੀਂ ਹਨ ਜੀ। ਅਤੇ ਆਪ ਜੀ ਨੇਂ ਇਹ ਵੀ ਜਰੂਰ ਮਹਿਸੂਸ ਕੀਤਾ ਹੋਵੇ ਗਾ, ਜਾਂ ਉਹਾਨੂੰ ਇਹ ਵੀ ਜਰੂਰ ਲੱਗਦਾ ਹੋਵੇ ਗਾ, ਕੇ ਮੇਰੇ ਅਤੇ ਤੁਹਾਡੇ ਵਿਚਾਰਾਂ ਦੀ ਦੂਰੀ ਸਹਿਜੇ ਸਹਿਜੇ ਘਟ ਰਹੀਂ ਹੈ। ਜਦਿ ਕੇ ਆਪਣੀਂ ਇਹ ਆਪਸੀ ਵਿਚਾਰਕ ਦੂਰੀ ਨੂੰ ਘਟਾਉਣ ਦੀ ਅਜੇ ਮੈਂ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਹੈ। ਸਗੋਂ ਅਜੇ ਤਾਂ ਮੈਂ ਤਕਰੀਬਨ ਆਪ ਜੀ ਦੇ ਵਿਚਾਰਾਂ ਦੇ ਉਲਟ ਹੀ ਲਿਖਿਆਂ ਹੈ, ਫਿਰ ਵੀ ਆਪ ਜੀ ਨੂੰ ਵਿਚਾਰਾਂ ਦੀ ਇਹ ਦੂਰੀ ਘੱਟਦੀ ਮਹਿਸੂਸ ਜਰੂਰ ਹੋਈ ਹੋਵੇ ਗੀ।

ਦਾਸ ਲੇਟ ਹੋ ਰਿਹਾ ਹੈ ਜੀ, ਇਸ ਵਾਸਤੇ ਮਾਫੀ ਮੰਗਦਾ ਹਾਂ ਜੀ
ਦਾਸ ਪ੍ਰਤੀ ਆਪਣੇਂ ਹੌਸਲਾ ਵਧਾਉ ਵਿਚਾਰ ਲਿਖਣ ਵਾਸਤੇ, ਦਾਸ ਵੱਲੋਂ ਆਪ ਜੀ ਦਾ ਇਕਵਾਰ ਫਿਰ ਧੰਨਵਾਦ ਜੀ।
ਦਾਸ ਬਲਦੇਵ ਸਿੰਘ ਫਿਰੋਜ਼ਪੁਰ।
21st February 2016 9:04pm
Gravatar
Gurmit Singh (Sydney, Australia)

With reference to the current discussion, I wish to share that in the Encylopaedia of Sikhism, published by Punjabi University, Patiala, Edition 1996, Volume II, Entry at pages 352-354 may also be gone through thoughtfully under the Caption: “JARNAIL SINGH BHINDRANVALE, SANT (1947-1984)”.
Inter-alia it says that “on 19 July 1982 the police arrested Bhai Amrik Singh son of the late Sant Kartar Singh Khalsa and president of the All India Sikh Students Federation. Another senior member of the Damdami Taksal, Bhai Thara Singh, was arrested on the following day. Sant Bhindranvale felt highly provoked. Feeling that sanctuary at Mehta Chowk was not safe enough, he moved to the Guru Nanak Nivas rest house in the Darbar Sahib complex in Amritsar on 20 July and called for a Panthic convention on 25 July at which he announced the launching of a morcha (campaign) for the release of his men..... .... The Punjab was placed under the President’s rule on 6 October 1983. On 15 December 1983, he with his men entered the Akal Takht and with the help of a former major-general of the Indian Army, Shahbeg Singh, prepared a network of defensive fortifications inside the complex collecting in the meanwhile a large stock of arms, ammunition and rations anticipating the possibility of a prolonged siege”.
It would thus indicate that had he remained at his Hqrs. Mehta Chowk, there could not have any ruse for attack on the Darbar Sahib Complex ! Now nothing could be done except the fact that the Sikh Nation had suffered a lot.

20th February 2016 5:43pm
Gravatar
Makhan Singh Purewal (Quesnel, Canada)

ਸ: ਮਨਦੀਪ ਸਿੰਘ ਵਰਨਨ ਅਤੇ ਗੁਰਇੰਦਰ ਸਿੰਘ ਪਾਲ ਦਾ ਬਹੁਤ-ਬਹੁਤ ਧੰਨਵਾਦ।
ਸ: ਮਨਦੀਪ ਸਿੰਘ ਵਰਨਨ ਦੇ ਪ੍ਰਵਾਰ ਨਾਲ ਸੰਬੰਧਿਤ ਕਈ ਵਿਆਕਤੀਆਂ ਨੇ 1984 ਦੇ ਆਸ ਪਾਸ ਘਟੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਬਹੁਤ ਨੇੜਿਉਂ ਹੋ ਕੇ ਦੇਖਿਆ ਹੈ ਇਸ ਲਈ ਇਹਨਾ ਕੋਲ ਬਹੁਤ ਸਾਰੀ ਐਸੀ ਜਾਣਕਾਰੀ ਹੈ ਜਿਸ ਦਾ ਕਿ ਕਈਆਂ ਨੂੰ ਨਹੀਂ ਪਤਾ। ਇਸੇ ਕਰਕੇ ਮਨਦੀਪ ਸਿੰਘ ਨੇ ਇੱਕ ਨਵੀਂ ਗੱਲ ਦੱਸ ਕੇ ਸਾਡੀ ਜਾਣਕਾਰੀ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ ਕਿ ਇਹ ਦੋਵੇ (ਸੋਢੀ ਅਤੇ ਸ਼ਿੰਦਾ) ਡਰੱਗ ਸਮਗਲਰ ਵੀ ਸਨ ਅਤੇ ਦੋਵੇਂ ਹੀ ਭਿੰਡਰਾਂਵਾਲੇ ਦੀ ਫੌਜ ਵਿੱਚ ਭਰਤੀ ਸਨ ਜਿਸ ਫੌਜ ਨੂੰ ਇਨਸਾਨੀਅਤ ਦੇ ਦੁਸ਼ਮਣਾ ਦੀ ਫੌਜ ਕਿਹਾ ਜਾ ਸਕਦਾ ਹੈ। ਗਿਣਤੀ ਦੀ ਕੁੱਝ ਕੁ ਕੰਮਾਂ ਨੂੰ ਛੱਡ ਕੇ ਬਹੁਤੇ ਕਾਰੇ ਧਰਮ ਅਤੇ ਇਨਸਾਨੀਅਤ ਵਿਰੋਧੀ ਸਨ। ਪਰ 99% ਸਿੱਖ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨ ਵਾਲੇ ਹਨ ਇਸ ਲਈ ਇਹ ਸਾਰੇ ਪੁਲੀਸ ਅਤੇ ਫੌਜ ਦੇ ਕਾਲੇ ਕਾਰਨਾਮਿਆਂ ਬਾਰੇ ਤਾਂ ਬਹੁਤ ਡੌਂਡੀ ਪਿਟਦੇ ਹਨ ਪਰ ਧਰਮ ਦਾ ਮਖੌਟਾ ਪਾ ਕੇ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਅਸਿੱਖੀ ਕਾਰਿਆਂ ਬਾਰੇ ਚੁੱਪੀ ਧਾਰਨ ਕਰ ਲੈਂਦੇ ਹਨ। ਚੁੱਪ ਹੀ ਨਹੀਂ ਧਾਰਦੇ ਬਲਕਿ ਇਹਨਾ ਕੁਕਰਮੀਆਂ ਦੇ ਹੱਕ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਦੇ ਹਨ। ਜਦੋਂ ਕੋਈ ਸੱਚ ਦੀ ਗੱਲ ਕਰਦਾ ਹੈ ਤਾਂ ਸਾਰੇ ਭੇਖਧਾਰੀ ਉਸ ਨੂੰ ਧਰਮ ਵਿਰੋਧੀ ਗਰਦਾਨਦੇ ਹਨ। ਇਸੇ ਤਰ੍ਹਾਂ ਦੇ ਭੇਖਧਾਰੀਆਂ ਦੀਆਂ ਅੱਖਾਂ ਵਿੱਚ ‘ਸਿੱਖ ਮਾਰਗ’ ਪਹਿਲੇ ਦਿਨ ਤੋਂ ਰੜਕਦਾ ਆ ਰਿਹਾ ਹੈ। ਪਰ ਜਦੋਂ ਤੱਕ ਕੁੱਝ ਕੁ ਸੱਚ ਬੋਲਣ ਵਾਲੇ ਸਾਡੀ ਗੱਲ ਸੁਣਦੇ ਹਨ ਉਦੋਂ ਤੱਕ ਅਸੀਂ ਔਖੇ-ਸੌਖੇ ਇੱਥੇ ਸੱਚ ਦੀ ਗੱਲ ਕਰਦੇ ਰਹਾਂਗੇ ਭਾਵ ਕਿ ‘ਸਿੱਖਮਾਰਗ’ ਨੂੰ ਚਲਦਾ ਰੱਖਾਂਗੇ। ਪਰ ਜਦੋਂ ਸਾਰਿਆਂ ਨੇ ਸਾਡਾ ਸਾਥ ਛੱਡ ਦਿੱਤਾ ਤਾਂ ਅਸੀਂ ਇਸ ਸਾਈਟ ਨੂੰ ਬੰਦ ਕਰਕੇ ਸਾਰੇ 99. 9% ਸਿੱਖਾਂ ਨੂੰ ਝੂਠੇ ਐਲਾਨ ਕਰਕੇ ਇਸ ਤੋਂ ਬਾਹਰ ਹੋ ਜਾਵਾਂਗੇ। ਇਹ ਔਫਰ ਸਾਡੀ ਸਦਾ ਹੀ ਖੁੱਲੀ ਰਹੇਗੀ-ਸੰਪਾਦਕ।

19th February 2016 4:59pm
Gravatar
Makhan Singh Purewal (Quesnel, Canada)
ਸ: ਗੁਰਦੀਪ ਸਿੰਘ ਬਾਗੀ ਜੀ,
ਕੱਲ ਦੀ ਪੋਸਟ ਵਿੱਚ ਤੁਸੀਂ ਲਿਖਿਆ ਸੀ ਕਿ ਜਰਨੈਲ ਸਿੰਘ ਦਾ ਇੱਕ ਸਾਥੀ ਬਲਾਤਕਾਰੀ ਸੀ। ਕੀ ਇਹ ਉਹੀ ਬਲਾਤਕਾਰੀ ਸੀ ਜਾ ਕਿ ਕੋਈ ਹੋਰ ਸੀ? ਜਿਸ ਬਾਰੇ ਇਹ ਦਸਮ ਗ੍ਰੰਥੀਆ ਬਿਪਰ ਸਾਧ ਕਹਿੰਦਾ ਹੁੰਦਾ ਸੀ ਕਿ ਮੇਰਾ ਇੱਕ ਸ਼ੇਰ ਵਰਗਾ ਮਾਰਿਆ ਹੈ ਅਤੇ ਅਸੀਂ ਉਸ ਦਾ ਬਦਲਾ ਇਤਨੇ ਘੰਟਿਆਂ ਵਿੱਚ ਲੈ ਲਿਆ ਹੈ। ਇਸ ਦਸਮ ਗ੍ਰੰਥੀਏ ਬਿਪਰ ਸਾਧ ਦਾ ਇੱਕ ਹੋਰ ਖਾਸ ਸਾਥੀ 1984 ਤੋਂ ਬਾਅਦ ਇੰਗਲੈਂਡ ਵਿੱਚ ਪ੍ਰਚਾਰ ਲਈ ਆਇਆ ਸੀ। ਉਸ ਸਮੇਂ ਕਈ ਅਖਬਾਰਾਂ ਵਿੱਚ ਛਪਿਆ ਸੀ ਕਿ ਉਸ ਨੇ ਰਾਤ ਨੂੰ ਗੁਰਦੁਆਰੇ ਜਾਣ ਸਮੇਂ ਇੱਕ ਵੇਸਵਾ ਨੂੰ ਚੁੱਕਿਆ ਸੀ ਅਤੇ ਉਸ ਨਾਲ ਪੁੱਠੇ ਪਾਸਿਉਂ ਕਾਮ ਕ੍ਰੀੜਾ ਕੀਤੀ ਸੀ। ਹੋਰ ਸਿਤਮ ਦੀ ਗੱਲ ਉਪਰੋਂ ਇਹ ਸੀ ਕਿ ਉਸ ਨਾਲ ਕੀਤੇ ਸੌਦੇ ਦੇ ਪੈਸੇ ਦੇਣ ਤੋਂ ਵੀ ਮੁੱਕਰ ਗਿਆ ਸੀ। ਉਸ ਵੇਸਵਾ ਨੇ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ ਸੀ ਤਾਂ ਇਸ ਦਸਮ ਗ੍ਰੰਥੀਏ ਬਿਪਰ ਸਾਧ ਦੇ ਚੇਲੇ ਨੂੰ ਕੋਰਟ ਵਿੱਚ ਜਾਣਾ ਪਿਆ ਸੀ ਜਿੱਥੇ ਜੱਜ ਨੇ ਇਸ ਬਹਿਰੂਪੀਏ ਦੀ ਚੰਗੀ ਝਾੜ-ਝੰਬ ਕੀਤੀ ਸੀ। ਜਦੋਂ ਮੱਤ ਪੁੱਠੀ ਪੈ ਜਾਵੇ ਤਾਂ ਮਾੜਾ ਕਰਮ ਕੋਈ ਵੀ ਕਰ ਸਕਦਾ ਹੈ। ਪਰ ਗੱਲਾਂ ਵਿਚੋਂ ਗੱਲ ਤਾਂ ਇਹ ਹੈ ਕਿ ਜਿਹੜੇ ਦਸਮ ਗ੍ਰੰਥੀਏ ਇਹ ਕਹਿੰਦੇ ਹਨ ਕਿ ਤ੍ਰਿਆ ਚਰਿਤਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾੜੇ ਕੰਮਾਂ ਤੋਂ ਬਚਣ ਲਈ ਸਿਖਿਆ ਦੇਣ ਲਈ ਲਿਖੇ ਹਨ ਫਿਰ ਇਹਨਾ ਦੀ ਸਿਖਿਆ ਦਾ ਅਸਰ ਇਹਨਾ ਦਸਮ ਗ੍ਰੰਥੀਆਂ ਤੇ ਕਿਉਂ ਨਹੀਂ ਹੁੰਦਾ? ਕਿਉਂ ਦਸਮ ਗ੍ਰੰਥ ਨੂੰ ਮੰਨਣਵਾਲੇ ਸਾਧਾਂ ਦੇ ਡੇਰਿਆਂ ਵਿੱਚ ਹੀ ਸਭ ਤੋਂ ਜ਼ਿਆਦਾ ਲੌਂਡੇ ਅਤੇ ਬਲਾਤਕਾਰੀਏ ਹੁੰਦੇ ਹਨ?
17th February 2016 4:00pm
Gravatar
Gurdeep Singh Baaghi (Ambala, India)
ਸ. ਪੁਰੇਵਾਲ ਸਾਹਿਬ
ਜਿਸ ਬਲਾਤਕਾਰੀ ਦਾ ਮੈ ਜਿਕਰ ਕੀਤਾ ਹੈ ਉਸ ਦਾ ਨਾਮ ਸੋਡੀ ਸੀ।
18th February 2016 5:49am
Gravatar
Makhan Singh Purewal (Quesnel, Canada)
ਸ: ਗੁਰਦੀਪ ਸਿੰਘ ਬਾਗੀ ਜੀ,
ਨਾਮ ਸਪਸ਼ਟ ਕਰਨ ਦਾ ਧੰਨਵਾਦ। ਕੋਈ 32 ਕੁ ਸਾਲ ਪਹਿਲਾਂ ਮੈਂ ਇਸ ਸਾਧ ਦੀਆਂ ਸਾਰੀਆਂ ਕੈਸੈੱਟ ਟੇਪਾਂ ਸੁਣੀਆਂ ਸਨ। ਤੁਸੀਂ ਸ਼ਾਇਦ ਨਹੀਂ ਸੁਣੀਆਂ ਹੋਣੀਆਂ। ਇਹ ਸੋਢੀ ਹੀ ਤਾਂ ਉਸ ਦਾ ਸਭ ਤੋਂ ਖਾਸ ਬੰਦਾ ਸੀ। ਰੇਲ ਲਾਈਨ ਤੇ ਮੋਟਰਸਾਈਕਲ ਚਲਾਉਣ ਦੀਆਂ ਅਤੇ ਸ਼ੇਰ ਵਰਗੇ ਹੋਣ ਦੀਆਂ ਸਿਫਤਾਂ ਦੇ ਪੁਲ ਸ਼ਾਇਦ ਏਸੇ ਦੇ ਹੀ ਬੰਨੇ ਸਨ। ਇਹ ਉਸ ਦਸਮ ਗ੍ਰੰਥੀਏ ਸਾਧ ਦੀ ਸੱਜੀ ਬਾਂਹ ਸੀ। ਉਹ ਜ਼ਨਾਨੀ ਅਤੇ ਉਸ ਦਾ ਇੱਕ ਸਾਥੀ ਜਿਸ ਦਾ ਨਾਮ ਸ਼ਾਇਦ ਛਿੰਦਾ ਸੀ ਤੇ ਸੋਢੀ ਨੂੰ ਮਾਰਨ ਦੇ ਇਲਜ਼ਾਮ ਸਨ। ਉਸ ਜ਼ਨਾਨੀ ਨੂੰ ਬੜੀ ਬੇ-ਰਹਿਮੀ ਨਾਲ ਛਾਤੀਆਂ ਵੱਢ ਕੇ ਮਾਰਿਆ ਸੀ ਜੋ ਕਿ ਉਸ ਵੇਲੇ ਅਖਬਾਰਾਂ ਵਿੱਚ ਛਪਿਆ ਸੀ। ਇਹ ਦੋਵੇਂ ਵੀ ਸ਼ਾਇਦ ਜੀਵਨ ਕਰਕੇ ਚੰਗੇ ਨਹੀਂ ਸਨ। ਪਰ ਸੋਢੀ ਉਹਨਾ ਕੋਲ ਕੀ ਕਰਨ ਗਿਆ ਸੀ? ਮੈਂ ਉਸ ਟਾਈਮ ਇਸ ਬਾਰੇ ਕਈਆਂ ਨੂੰ ਪੁੱਛਿਆ ਸੀ ਪਰ ਡਰ ਦਾ ਮਾਰਾ ਕੋਈ ਵੀ ਗੱਲ ਸਪਸ਼ਟ ਨਹੀਂ ਸੀ ਕਰਦਾ ਵਿਚੇ ਹੀ ਘੁੱਟ ਲੈਂਦਾ ਸੀ। ਵੱਧ ਤੋਂ ਵੱਧ ਇਤਨਾ ਹੀ ਕਹਿੰਦਾ ਸੀ ਕਿ ਸੋਢੀ ਵੀ ਅਤੇ ਉਹ ਜਨਾਨੀ, ਉਸ ਦਾ ਸਾਥੀ ਚੰਗੇ ਨਹੀਂ ਸਨ। ਇਤਨੇ ਸਾਲਾਂ ਮਗਰੋਂ ਤੁਸੀਂ ਗੱਲ ਸਪਸ਼ਟ ਕਰ ਦਿੱਤੀ ਤੁਹਾਡਾ ਇੱਕ ਵਾਰ ਫਿਰ ਧੰਨਵਾਦ। ਜਿਹਨਾ ਲੋਕਾਂ ਨੇ ਗੁਰਦੁਆਰਿਆਂ ਅਤੇ ਆਪਣੇ ਘਰਾਂ ਵਿੱਚ ਇਸ ਸਾਧ ਦੀਆਂ ਫੋਟੋਆਂ ਲਾਈਆਂ ਹੋਈਆਂ ਹਨ ਉਹਨਾ ਨੂੰ ਇਸ ਸੋਢੀ ਦੀ ਵੀ ਲਉਣੀ ਚਾਹੀਦੀ ਹੈ ਕਿਉਂਕਿ ਇਹ ਉਸ ਦਾ ਖਾਸ ਬੰਦਾ/ਸੱਜੀ ਬਾਂਹ ਸੀ। ਹੋ ਸਕਦਾ ਹੈ ਕਿ ਕਈਆਂ ਨੇ ਲਾਈਆਂ ਵੀ ਹੋਣ।
18th February 2016 4:21pm
Gravatar
MANDEEP SINGH VERNON (VERNON, Canada)
ਬਿਲਕੁਲ ਸੱਚ ਕਿਹਾ ਹੈ..... ਸੋਢੀ ਤੇ ਸ਼ਿੰਦਾ ਦੋਵੇਂ ਸਮੱਗਲਰ ਸਨ ਤੇ ਬਲਜੀਤ ਕੌਰ ਇਹਨਾਂ ਦੀ ਰਖੇਲ ... ਸੋਢੀ ਨੇ ਹੀ ਸ਼ਿੰਦੇ ਨੂੰ ਭਿੰਡਰਾਂਵਾਲੇ ਕੋਲ ਭਰਤੀ ਕਰਾਇਆ ਸੀ ਤੇ ਬਾਦ ਵਿੱਚ ਅਣਬਣ ਹੋ ਗਈ ਤੇ ਨਤੀਜਾ ਕਤਲ
18th February 2016 10:18pm
Page 49 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the third word of this sentence.
 
Enter answer:
 
Remember my form inputs on this computer.
 
 
Powered by Commentics

.