.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1026)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਨੇ ਸ. ਗੁਰਿੰਦਰ ਸਿੰਘ ਪਾਲ ਜੀ ਦੀ ਪੋਸਟ ਦਾ ਉੱਤਰ ਦਿੰਦਿਆਂ ਅਣਸੁਖਾਵੀਂ ਜਿਹੀ ਟਿੱਪਣੀ (comment) ਪੇਸ਼ ਕੀਤੀ ਹੈ ਕਿ ਮੈਂ ਅਤੇ ਸ. ਦਲਜੀਤ ਸਿੰਘ ਲੁਧਿਆਣਾ ਜੀ ‘ਸਿਖ ਧਰਮ’ ਨੂੰ ਨਹੀਂ ਮੰਨਦੇ। ਮੈਂ ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਿਖ ਸੰਸਥਾਗਤ ਧਰਮ ਭਾਵ ਸਿਖ ਮਜ਼ਹਬ/ਰਿਲੀਜਨ ਨੂੰ ਨਹੀਂ ਮੰਨਦੇ ਅਤੇ ਅਸੀਂ ਉਸ ‘ਧਰਮ’ ਨੂੰ ਮੰਨਦੇ ਹਾਂ ਜਿਸ ਦੀ ਪਰੀਭਾਸ਼ਾ ਗੁਰਬਾਣੀ ਵਿਚ ਦਿੱਤੀ ਹੋਈ ਹੈ ਅਤੇ ਹੁਣ ਸਾਡੇ ਵਰਗੇ ਕਈ ਹੋਰ ਵੀ ਪੈਦਾ ਹੋ ਗਏ ਹਨ ਜੋ ‘ਸਿਖਮਾਰਗ’ ਵੈਬਸਾਈਟ ਉੱਤੇ ਨਹੀਂ ਲਿਖਦੇ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਗੁਰੂ ਨਾਨਕ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰ ਕਿਸੇ ਸੰਸਥਾਗਤ ਧਰਮ ਭਾਵ ਮਜ਼ਹਬ/ਰਿਲੀਜਨ ਨੂੰ ਨਹੀਂ ਮੰਨਦੇ ਸਨ। ਨਾ ਹੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਸਿਖ ਸੰਸਥਾਗਤ ਧਰਮ ਚਾਲੂ ਕੀਤਾ ਸੀ। ਜੇਕਰ ਗੁਰਸ਼ਰਨ ਸਿੰਘ ਢਿੱਲੋਂ ਜੀ ਅਤੇ ਉਹਨਾਂ ਵਰਗੇ ਕਈ ਹੋਰ ਗੁਰੂ ਸਾਹਿਬਾਨ ਦੀ ਸਿਖਿਆ ਦੇ ਉਲਟ ਜਾਂਦੇ ਹੋਏ ਉਦਾਸੀਆਂ/ਨਿਰਮਲਿਆਂ ਦੇ ਬਣਾਏ ਸਿਖ ਸੰਸਥਾਗਤ ਧਰਮ ਨੂੰ ਮੰਨੀ ਜਾ ਰਹੇ ਹਨ ਤਾਂ ਉਹਨਾਂ ਦੀ ਮਰਜ਼ੀ।......................ਇਕਬਾਲ ਸਿੰਘ ਢਿੱਲੋਂ
2nd March 2016 7:12pm
Gravatar
Makhan Singh Purewal (Quesnel, Canada)

ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

1- ਇਸ ਪੰਨੇ ਤੇ ਪੋਸਟ/ਲਿਖਤ ਪਉਂਦੇ ਸਮੇ ਇਸ ਗੱਲ ਦਾ ਖਿਆਲ ਰੱਖੋ ਕਿ ਜੇ ਕਰ ਤੁਸੀਂ ਕਿਸੇ ਪਾਈ ਹੋਈ ਲਿਖਤ ਦਾ ਰਪਲਾਈ/ਜਵਾਬ ਕਰਦੇ ਹੋ ਤਾਂ ਛੋਟਾ ਅਤੇ ਛੇਤੀਂ ਦਿੱਤਾ ਜਵਾਬ ਰਪਲਾਈ ਤੇ ਕਲਿਕ ਕਰਕੇ ਠੀਕ ਹੈ। ਪਰ ਜੇ ਕਰ ਤੁਹਾਡਾ ਜਵਾਬ ਲੰਮਾ ਹੈ ਅਤੇ ਜਵਾਬ ਦੇ ਵੀ ਕੁੱਝ ਦੇਰੀ ਨਾਲ (ਕੁੱਝ ਦਿਨਾਂ ਬਾਅਦ) ਦੇ ਰਹੇ ਹੋ ਤਾਂ ਉਸ ਨੂੰ ਸਭ ਤੋਂ ਉਪਰ ਭਾਵ ਕੇ ਨਵੇਂ ਥਾਂ ਤੇ ਪਾ ਦਿਓ ਤਾਂ ਠੀਕ ਰਹੇਗਾ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਰੇ ਉਸ ਨੂੰ ਪੜ੍ਹ ਸਕਦੇ ਹਨ। ਇਸ ਤਰ੍ਹਾਂ ਪਾਠਕਾਂ ਦੇ ਪੰਨੇ ਤੇ ਸਾਲਾਂ ਬੰਧੀ ਹੁੰਦਾ ਰਿਹਾ ਹੈ।
2- ‘ਸਿੱਖ ਮਾਰਗ’ ਦੇ ਜਿਹੜੇ ਰੈਗੂਲਰ ਪਾਠਕ/ਲੇਖਕ ਹਨ ਉਹ ਆਪਣੀ ਕਵਿਤਾ ਜਾਂ ਹੋਰ ਕੋਈ ਛੋਟੀ ਜਿਹੀ ਲਿਖਤ ਇਸ ਪੰਨੇ ਤੇ ਆਪ ਹੀ ਪਾ ਦਿਆ ਕਰਨ ਅਤੇ ਕਈ ਪਉਂਦੇ ਵੀ ਹਨ।
3- ਫੌਂਟ ਕਨਵਰਟਰ ਨੂੰ ਵਰਤਣ ਸਮੇਂ ਇਸ ਗੱਲ ਦਾ ਖਿਆਲ ਰੱਖੋ ਕਿ ਜੇ ਕਰ ਉਸ ਵਿੱਚ ਕੋਈ ਅੰਗ੍ਰੇਜ਼ੀ ਦਾ ਸ਼ਬਦ ਪਉਣਾ ਹੈ ਤਾਂ ਉਹ ਕਨਵਰਟ ਕਰਕੇ ਬਾਅਦ ਵਿੱਚ ਪਾਓ ਕਿਉਂਕਿ ਔਨਲਾਈਨ ਕਨਵਰਟਰ ਸਮੇਂ ਉਹ ਠੀਕ ਨਹੀਂ ਰਹਿੰਦਾ।

2nd March 2016 4:30pm
Gravatar
Gurindar Singh Paul (Aurora, US)
ਸ: ਗੁਰਸਰਨ ਸਿੰਘ ਜੀ,
ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਨੇ ਮੇਰੀ ਟਿੱਪਣੀ ਦੇ ਜਵਾਬ ਵਿੱਚ ਕੁਝ ਲਿਖਿਆ ਹੈ! ਪਰੰਤੂ ਮੈਨੂੰ ਅਜੇ ਵੀ ਇਸ ਗੱਲ ਦਾ ਗਿਲਾ ਹੈ ਕਿ ਆਪ ਆਪਣੇ ਸਵਾਲ ਬਾਰੇ ਵਿਚਾਰ ਦੇਣ ਤੋਂ ਟਾਲ-ਮਟੋਲ ਕਰ ਗਏ ਹੋ। ਦੂਜਾ, ਆਪ ਨੇ ਦਾਸ ਨੂੰ ‘ਗੁਰਮਤਿ ਦਾ ਚੰਗਾ ਵਿਦਵਾਨ’ ਹੋਣ ਦੀ ਜੋ ਪਦਵੀ ਦਿੱਤੀ ਹੈ, ਇਹ ਆਪ ਦਾ ਭਰਮ ਹੈ। ਮੈਂ ਕੋਈ ਵਿਦਵਾਨ ਨਹੀਂ ਹਾਂ! ਹਾਂ, ਮੈਂ ਗੁਰਮਤਿ ਦਾ ਸੁਹਿਰਦ ਸਿੱਖ ਜ਼ਰੂਰ ਹਾਂ, ਅਤੇ ਹਰ ਸ਼ੰਕੇ/ਸਵਾਲ ਦਾ ਜਵਾਬ ਮੈਂ ਸਿਰਫ਼ ਗੁਰਬਾਣੀ ਵਿੱਚੋਂ ਹੀ ਲੱਭਦਾ ਹਾਂ।
ਆਪ ਜੀ ਦੇ ਸਵਾਲ ਬਾਰੇ ਗੁਰਬਾਣੀ ਉੱਤੇ ਆਧਾਰਿਤ ਮੇਰੇ ਵਿਚਾਰ:
ਗੁਰਮਤਿ ਅਨੁਸਾਰ, ਉਹ ਮਨੁੱਖ ਭਗਤ ਹੈ ਜੋ ਕੇਵਲ ਇਕ ਅਕਾਲਪੁਰਖ ਦੀ ਹੀ ਉਪਾਸਨਾ-ਭਗਤੀ ਕਰਦਾ ਹੈ। ਗੁਰਬਾਣੀ ਵਿੱਚ ਅਜਿਹੇ ਸਜਨ ਨੂੰ “ਹਰਿ ਕੇ ਭਗਤ” ਕਿਹਾ ਗਿਆ ਹੈ। ਸੋ, ਗੁਰਬਾਣੀ ਮੁਤਾਬਿਕ ਗੁਰੂਆਂ ਸਮੇਤ ਸਾਰੇ ਬਾਣੀਕਾਰ ਹਰਿ ਕੇ ਭਗਤ ਸਨ।
ਇਹ ਵੀ ਸਹੀ ਹੈ ਕਿ “ਪੋਥੀ” ਦੀ ਸੰਪਾਦਨਾ ਸਮੇਂ ‘ਬਾਣੀ ਕਬੀਰ ਜੀਉ ਕੀ’ ਅਤੇ ‘ਬਾਣੀ ਭਗਤ ਰਵਿਦਾਸ ਜੀ ਕੀ’ ਆਦਿ ਸਿਰਲੇਖਾਂ ਦੀ ਵਰਤੋਂ ਕੀਤੀ ਗਈ ਹੈ। ਜੇ ਧਿਆਨ ਨਾਲ ਵਿਚਾਰੀਏ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਭਗਤ, ਜੀਉ ਅਤੇ ਜੀ ਆਦਿ ਕਬੀਰ ਜੀ ਅਤੇ ਰਵਿਦਾਸ ਜੀ ਆਦਿ ਬਾਣੀਕਾਰਾਂ ਵਾਸਤੇ ਸੰਪਾਦਕਾਂ (ਗੁ:ਨਾਨਕ ਦੇਵ ਜੀ ਅਤੇ ਗੁ:ਅਰਜਨ ਦੇਵ ਜੀ…) ਵੱਲੋਂ ਵਰਤੇ ਗਏ ਸਤਿਕਾਰ-ਸੂਚਕ ਸ਼ਬਦ ਹਨ।
ਦੂਸਰਾ, ਜੇ ਗ੍ਰੰਥ ਦੀ ਸਾਰੀ ਬਾਣੀ ‘ਗੁਰਬਾਣੀ’ ਹੈ, ਤਾਂ ਫਿਰ ਸਾਰੇ ਹੀ ਬਾਣੀਕਾਰ, ਬਿਨਾਂ ਕਿਸੇ ਵਿਤਕਰੇ ਦੇ, ਗੁਰੂ ਪਦ ਨਾਲ ਸਤਿਕਾਰੇ ਜਾਣੇ ਚਾਹੀਦੇ ਹਨ।
“ਪੋਥੀ” (ਗ੍ਰੰਥ) ਵਿੱਚ ੩੬ ਬਾਣੀਕਾਰਾਂ ਦੀ ਇਲਾਹੀ ਬਾਣੀ ਸੰਕਲਿਤ ਹੈ। ਪਰੰਤੂ, ਗੁਰਮਤਿ ਦੇ ਆਪੂੰ ਬਣੇ ਠੇਕੇਦਾਰ ਅਤੇ ਕਈ ਵੱਡੇ ‘ਵਿਦਵਾਨ’, ੩੦ ਬਾਣੀਕਾਰਾਂ ਦੀ ਅਦੁੱਤੀ ਦੇਣ ਨੂੰ ਨਜ਼ਰਅੰਦਾਜ਼ ਕਰਕੇ, ਪਵਿੱਤਰ ਗ੍ਰੰਥ ਨੂੰ “ਦਸਾਂ ਗੁਰੂਆਂ ਦੀ ਜੋਤ” ਦਾ ਨਾਂ ਦਿੰਦੇ ਹਨ! ਉਹ ਇਹ ਵੀ ਭੁੱਲ ਜਾਂਦੇ ਹਨ ਕਿ ਇਸ ਗ੍ਰੰਥ ਵਿੱਚ ਬਾਣੀ ਸਿਰਫ਼ ਛੇ ਗੁਰੂਆਂ ਦੀ ਹੀ ਹੈ!
2nd March 2016 3:53pm
Gravatar
Dalvinder Singh Grewal (Ludhiana, India)
ਮਾਂ-ਬੋਲੀ ਪੰਜਾਬੀ
ਜਨਮਣ ਪਿਛੋਂ, ਜਦ ਮੇਰੇ ਬੁਲੵ ਫਰਕਣ ਲੱਗੇ,
ਤਾਂ ਮੇਰੀ ਮਾਂ ਨੇ ਮੈਨੂੰ ‘ਮਾਂ’ ਬੋਲਣ ਲਈ ਦੁਲਾਰਿਆ,
ਤੇ ਮੇਰੇ ਮੂਹੋਂ ਪਹਿਲਾ ਲਫਜ਼ ਨਿਕਲਿਆ ‘ਮਾਂ’,
ਜਿਸ ਨੂੰ ਸੁਣਕੇ ਮਾਂ ਦੀਆਂ ਅੱਖਾਂ ਵਿੱਚੋਂ
ਖੁਸ਼ੀ ਦੇ ਹੰਝੂ ਠੱਲ੍ਹੇ ਨਾ ਗਏ।
ਇਸੇ ਤਰ੍ਹਾਂ ਦੁਲਾਰਦੇ ‘ਪਾਪਾ’ ਨੇ ‘ਪਾਪਾ’ ਅਖਵਾ ਲਿਆ।
ਤੇ ਲਾਡ ਪਿਆਰ ਵਿਚ
‘ਵੀਰਾ, ਦੀਦੀ, ‘ਦਾਦਾ’ ‘ਦਾਦੀ’ ,
‘ਚਾਚਾ, ਚਾਚੀ’ ‘ਤਾਇਆ, ਤਾਈ’
ਅਨੇਕਾਂ ਹੀ ਰਿਸ਼ਤੇ ਜੁੜਦੇ ਗਏ।
ਫਿਰ ਵਕਤ ਆਇਆ, ਜਦ ਵਿਸ਼ਵ ਦੀ ਹਰ ਵਸਤ,
ਹਰ ਹਰਕਤ, ਹਰ ਘਟਨਾ,
ਮੇਰੇ ਲਫਜ਼ਾਂ ਦਾ ਘੇਰਾ ਵਿਸ਼ਾਲ ਬਣਾਉਂਦੀ ਗਈ
ਤੇ ਸਾਰਾ ਵਿਸ਼ਵ ਮੇਰੇ ਸ਼ਬਦਾਂ ਵਿਚ ਆ ਗਿਆ।
ਪੜੵਣ ਪਈ ਤਾਂ ਹੋਰ ਬੋਲੀਆਂ ਵੀ ਸਿਖਣੀਆਂ ਪਈਆਂ,
ਪਰ ਲਗੀਆਂ ਬੜੀਆਂ ਔਖੀਆਂ
ਹਰ ਵਾਰ ਹੋਰ ਭਾਸ਼ਾਵਾਂ ਤੋਂ ਮੇਰੇ, ਅਪਣੀ ਭਾਸ਼ਾ ਵਿਚ
ਕਿਤੇ ਵੱਧ ਨੰਬਰ ਹੁੰਦੇ।
ਹੋਰ ਬੋਲੀਆਂ ਦੀ ਪੜ੍ਹਾਈ ਦੇ ਸ਼ਬਦ
ਪਹਿਲਾਂ ਮੈਨੂੰ ਅਪਣੀ ਬੋਲੀ ਨਾਲ ਜੋੜਣੇ ਪੈਂਦੇ,
ਜੇ ਕੋਈ ਲੇਖ ਜਾਂ ਨਵੇਂ ਵਿਸ਼ੇ ਤੇ ਲਿਖਣਾ ਪੈਂਦਾ,
ਤਾਂ ਉਸ ਦੀ ਪਿੱਠ ਭੂਮੀ ਵੀ ਮਾਂ-ਬੋਲੀ ਹੀ ਹੁੰਦੀ।
ਮਾਂ-ਬੋਲੀ ਜੋ ਮੇਰੇ ਹਡਾਂ ਵਿਚ ਰਚੀ ਹੈ
ਦਿਮਾਗ ਤੇ ਵਸੀ ਹੈ, ਜੀਭ ਵਿਚ ਰਸੀ ਹੈ,
ਆਪ-ਮੁਹਾਰੇ ਹੋਠਾਂ ਤੇ ਨੱਚਦੀ
ਪੰਜ-ਦਰਿਆਵਾਂ ਤੇ ਨਚਦੀਆਂ ਮੁਰਗਾਈਆਂ ਵਾਂਗ,
ਪੰਜ-ਦਰਿਆ ਜਿਨ੍ਹਾਂ ਦਾ ਅੰਮ੍ਰਿਤ ਜਲ ਪੀ ਕੇ
ਪੰਜਾਬ ਦੀ ਜ਼ਰਖੇਜ਼ ਮਿੱਟੀ ਵਿਚ ਫਲ-ਫੁਲ ਕੇ,
ਸਾਰੀ ਦੁਨੀਆਂ ਤੇ ਅਛੋਪਲੇ ਹੀ ਪਸਰ ਗਈ ਹੈ,
ਮੇਰੀ ਇਹ ਮਾਂ-ਬੋਲੀ ਪੰਜਾਬੀ,
ਜਿਸ ਵਿਚ ਬੋਲ ਕੇ, ਲਿੱਖ ਕੇ, ਗਾ ਕੇ
ਜਿਸ ਦੇ ਬੋਲੀਂ ਗਿੱਧੇ, ਭੰਗੜੇ ਪਾ ਕੇ,
ਜੋ ਅਨੰਦ ਆਉਂਦਾ ਹੈ
ਉਹ ਇਕ ਪੰਜਾਬੀ ਹੀ ਸਮਝ ਸਕਦਾ ਹੈ।
1st March 2016 11:47pm
Gravatar
Gurindar Singh Paul (Aurora, US)
ਸ:ਗੁਰਸਰਨ ਸਿੰਘ ਢਿੱਲੋਂ ਜੀ,
ਆਪ ਸਮੇਂ ਸਮੇਂ ਪਾਠਕਾਂ ਤੋਂ ਜੋ ਸਵਾਲ ਪੁੱਛਦੇ ਹੋ, ਉਹ ਬੜੇ ਹੀ ਜਾਇਜ਼ ਹੁੰਦੇ ਹਨ। ਪਰੰਤੂ ਆਪ ਦਾ ਇਕ ਭੇਦ ਮੈਂ ਸਮਝ ਨਹੀਂ ਸਕਿਆ, ਉਹ ਇਹ ਕਿ ਆਪ ਨੇ ਉਨ੍ਹਾਂ ਸਵਾਲਾਂ ਬਾਰੇ ਆਪਣੇ ਵਿਚਾਰ ਕਦੇ ਨਹੀਂ ਦਿੱਤੇ! ਆਪ ਇਹ ਦੱਸਣ ਦੀ ਕ੍ਰਿਪਾ ਕਰੋਗੇ ਕਿ ‘ਭਗਤ’ ਦੇ ਕੀ ਅਰਥ ਹਨ ਅਤੇ ਇਨ੍ਹਾਂ ਅਰਥਾਂ ਮੁਤਾਬਿਕ ਗੁਰੂ ਜੀ ਭਗਤ ਸਨ ਕਿ ਨਹੀਂ? ਦੂਜਾ, ਗੁਰੂ ਦੇ ਕੀ ਗੁਣ ਹਨ, ਅਤੇ ਕੀ ਇਹ ਗੁਣ ਰਵਿਦਾਸ ਜੀ ਦੀ ਸ਼ਖ਼ਸੀਯਤ ਵਿੱਚ ਹਨ ਕਿ ਨਹੀਂ?
1st March 2016 11:34am
Gravatar
Gursharn Singh Dhillon (Ajax, Canada)
ਸ੍ਰ. ਗੁਰਿੰਦਰ ਸਿੰਘ ਪਾਲ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਬਹੁਤ ਧੰਨਵਾਦ ਹੈ ਜੋ ਤੁਸੀਂ ਸਿੱਖਾਂ ਨੂੰ ਸਤਿਕਾਰ ਯੋਗ ਰਵੀਦਾਸ ਜੀ ਨੂੰ ਗੁਰੂ ਕਹਿਣਾ ਚਾਹੀਦਾ ਹੈ ਜਾਂ ਭਗਤ ਬਾਰੇ ਵਿਚਾਰ ਦੇਣ ਵਿਚ ਹਿੱਸਾ ਪਾਇਆ ਹੈ । ਵੀਰ ਜੀ, ਤੁਸੀਂ ਗੁਰਮਤਿ ਦੇ ਚੰਗੇ ਵਿਦਵਾਨ ਹੋ, ਪਹਿਲਾਂ ਤੁਸੀਂ ਇਹ ਦੱਸਣ ਦੀ ਖੇਚਲ ਕਰਨੀ ਕਿ ਤੁਹਾਡੇ ਮੁਤਾਬਕ ਕੀ ਕਹਿਣਾ ਚਾਹੀਦਾ ਹੈ ? ਮੈਂ ਤਾਂ ਤੁਹਾਡੇ ਸੱਭ ਵਿਦਵਾਨਾ ਕੋਲੋ ਜਾਣਕਾਰੀ ਮੰਗੀ ਹੈ; ਇਸ ਵਿਸ਼ੇ ਤੇ ਲੇਖ ਨਹੀਂ ਲਿਖਿਆ ਕਿ ਗੁਰੂ ਹਨ ਜਾਂ ਭਗਤ । ਸੋ, ਤੁਸੀਂ ਮੇਹਰਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਕਿ ਗੁਰੂ ਲਿਖਣਾ ਚਾਹੀਦਾ ਹੈ ਜਾਂ ਭਗਤ ਅਤੇ ਕਿਉਂ ?
ਵੀਰ ਜੀ, ਇਹ ਜੋ ਤੁਸੀਂ ਲਿਖਿਆ ਹੈ ਕਿ, “ਪਰੰਤੂ ਆਪ ਦਾ ਇਕ ਭੇਦ ਮੈਂ ਸਮਝ ਨਹੀਂ ਸਕਿਆ, ਉਹ ਇਹ ਕਿ ਆਪ ਨੇ ਉਨ੍ਹਾਂ ਸਵਾਲਾਂ ਬਾਰੇ ਆਪਣੇ ਵਿਚਾਰ ਕਦੇ ਨਹੀਂ ਦਿੱਤੇ”!
ਸਰਦਾਰ ਸਾਹਿਬ, ਜੇਕਰ ਆਪ ਸਾਰੇ ਪਾਠਕਾਂ ਦੇ ਸਵਾਲ ਜਵਾਬ ਪੜ੍ਹਦੇ ਹੋ ਤਾਂ ਆਪ ਜੀ ਨੂੰ ਯਾਦ ਹੋਵੇਗਾ ਕਿ ਜਿੰਨੀ ਕੁ ਥੋੜੀ ਜਿਹੀ ਗੁਰਬਾਣੀ ਬਾਰੇ ਸੋਝੀ ਹੈ, ਉਸ ਅਨੁਸਾਰ ਤਾਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ । ਤੁਸੀਂ ਪਾਠਕਾਂ ਦੇ ਪੰਨੇ ਤੇ ਜਾ ਕੇ ਪਿਛਲੇ ਕੁਝ ਸਾਲਾਂ ਦੇ ਵੇਖ ਸਕਦੇ ਹੋ । ਕਿੰਨਾਂ ਚਿਰ ਸ੍ਰ ਬਲਦੇਵ ਸਿੰਘ ਟੋਰਾਂਟੋ, ਡਾਕਟਰ ਇਕਬਾਲ ਸਿੰਘ ਜੀ ਢਿੱਲੋਂ ਕੁਝ ਹੋਰਨਾਂ ਪਾਠਕਾਂ ਨਾਲ ਵੀ ਵਿਚਾਰ ਸਾਂਝੇ ਕਰਦਾ ਹਾਂ । ਜਿਵੇਂ ਸ੍ਰ. ਇਕਬਾਲ ਸਿੰਘ ਢਿੱਲੋਂ ਜੀ ਅਤੇ ਸਰਦਾਰ ਦਲਜੀਤ ਸਿੰਘ ਜੀ ਸਿੱਖ ਧਰਮ ਨੂੰ ਨਹੀਂ ਮੰਨਦੇ ਤਾਂ ਕੀ ਕਰ ਸਕਦਾ ਹਾਂ ।
ਕੀ ਤੁਸੀਂ ਮੰਨਦੇ ਹੋ ਕਿ ਸਿੱਖ ਧਰਮ/ ਕੌਮ ਹੈ ਜਾਂ ਨਹੀਂ ? ਜੇ ਮੰਨਦੇ ਹੋ ਕਿ ਸਿੱਖ ਧਰਮ/ ਕੌਮ ਹੈ ਤਾਂ ਤੁਸੀਂ ਉਸ ਵਿਚਾਰ ਚਰਚਾ ਵਿਚ ਹਿੱਸਾ ਕਿਉਂ ਨਹੀਂ ਲਿਆ ? ਬਾਕੀ ਤੁਹਾਡੇ ਜਵਾਬ ਆਉਣ ਤੇ ।
ਆਪ ਜੀ ਦੇ ਵਿਚਾਰ ਜਾਣਨ ਦੀ ਤਾਂਘ ਵਿਚ ।
2nd March 2016 9:08am
Gravatar
Sital (Lloydminster, Canada)
Mr. Baaghi,
would you be able to tell the year when Surinder Sodhi was convicted of a murder related to smuggling referenced in your letter below.

Regards,

Sital.
29th February 2016 3:50pm
Gravatar
Gurdeep Singh Baaghi (Ambala, India)
I think you mistook Shinda with Sodhi, Shinda was murder convict.
1st March 2016 2:58am
Gravatar
Gurdeep Singh Baaghi (Ambala, India)
ਬੱਬਰਾਂ ਦੇ ਲਾਏ ਇਲਜਾਮ ਬੱਬਰ ਕੌਣ ਸਨ ਪੰਨਾ ੪੯ ਤੇ ਪੜ੍ਹੋ
http://www.scribd.com/doc/39505332/Sant-Sipahi-Feb-1984
29th February 2016 7:34am
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਸਿੱਖ ਧਰਮ ਦੇ ਵਿਦਵਾਨੋ ਅਤੇ ਪਾਠਕੋ ।
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।
ਹੋ ਸਕੇ ਤਾਂ ਇਹ ਜਾਣਕਾਰੀ ਦੇਣ ਦੀ ਖੇਚਲ ਕਰਨੀ ਕਿ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਸਤਿਕਾਰ ਯੋਗ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਲਿਖਣਾ ਠੀਕ ਹੈ ਜਾਂ ਭਗਤ ਰਵੀਦਾਸ । ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
28th February 2016 5:33pm
Gravatar
Sarbjit Singh (Sacromento, US)
ਸ. ਗੁਰਸ਼ਰਨ ਸਿੰਘ ਆਪ ਜੀ ਦੇ ਸਵਾਲ ਿਵਚ ਗ੍ਰੰਥ ਸਾਹਿਬ ਜੀ ਵਿਚੋ ਤਿੰਨ ਸ਼ਬਦ ਪੇਸਟ ਕਰ ਰਿਹਾ ਹਾ।
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਪੰਨਾ 694}
ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ੴ ਸਤਿਗੁਰ ਪ੍ਰਸਾਦਿ ॥ ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥ ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥ ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥ ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥ ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥ ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥ ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥ {ਪੰਨਾ 858}
ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥ ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥ ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ {ਪੰਨਾ1293}
29th February 2016 6:39pm
Gravatar
Gursharn Singh Dhillon (Ajax, Canada)
ਸ੍ਰ ਸਰਬਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿਕਾਰ ਯੋਗ ਰਵੀਦਾਸ ਜੀ ਨੂੰ ਸਿੱਖ ਧਰਮ ਦੇ ਮੰਨਣ ਵਾਲਿਆ ਨੂੰ ਗੁਰੂ ਲਿਖਣਾ ਚਾਹੀਦਾ ਹੈ ਜਾਂ ਭਗਤ,ਇਸ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ।
1st March 2016 10:20am
Gravatar
Sukhdev singh (Auckland, New Zealand)
ਮੇਰੀ ਆਪਣੀ ਤੁੱਛ ਬੁੱਧੀ ਅਨੁਸਾਰ ਗੁਰੂ ਕਾਲ ਤੋਂ ਪਹਿਲਾਂ 'ਰਵੀਦਾਸ ਜੀ' ਅਤੇ ਹੋਰ ਜਿੰਨ੍ਹਾਂ ਦੀ ਵੀ ਬਾਣੀ 'ਗੁਰੂ ਗਰੰਥ ਸਾਹਿਬ ਜੀ' ਵਿੱਚ ਦਰਜ ਹੈ "ਭਗਤ ਜਾਂ ਭਗਤ ਜੀ" ਦੇ ਰੁੱਤਬੇ ਨਾਲ ਲੋਕਾਂ ਵਿੱਚ ਪ੍ਰਚਲਤ ਸਨ ਜਾਂ ਹੋਏ ਹੋਣਗੇ, ਤੇ ਉਹਨਾਂ 'ਭਗਤ ਸਾਹਿਬਾਨਾਂ' ਦੇ ਪ੍ਰਚਲਤ ਰੁੱਤਬੇ ਦਾ ਉਸੇ ਤਰ੍ਹਾਂ ਹੀ ਲੋਕਾਈ ਵਿੱਚ ਮਾਣ ਸਤਿਕਾਰ ਬਰਕਰਾਰ ਰੱਖਦੇ ਹੋਏ 'ਉਹਨਾਂ' ਦੀਆਂ ਰਚਿਤ ਲਿਖਤਾਂ ਨੂੰ 'ਸੱਚੀ ਬਾਣੀ' ਦਾ ਰੁੱਤਬਾ ਆਪਣੀ ਬਾਣੀ ਦੇ ਬਰਾਬਰ ਦੇ ਕੇ "ਸ਼ਬਦ ਗੁਰੂ" ਦੀ ਵਡਿਆਈ ਬਖਸ਼ ਕੇ ਇੱਕ ਤਰ੍ਹਾਂ ਨਾਲ ਭਗਤ ਸਾਹਿਬਾਨਾਂ ਨੂੰ "ਗੁਰੂ" ਦਾ ਦਰਜਾ ਵੀ ਨਾਲ ਦੀ ਨਾਲ ਬਖਸ਼ ਦਿੱਤਾ ਹੋਿੲਆ ਸੀ ਤੇ ਹੈ। ਜਦੋਂ ਸੰਪੂਰਨ ਬਾਣੀ "ਸ਼ਬਦ ਗੁਰੂ" ਦਾ ਦਰਜਾ ਰੱਖਦੀ ਹੈ ਤਾਂ ਹੁਣ ਭਾਵੇਂ ਨਾਨਕ ਜੀ ਨਾਲ 'ਭਗਤ' ਲਿਖੋ ਜਾਂ ਰਵਿਦਾਸ ਜੀ ਨਾਲ ਜਾਂ ਹੋਰ ਭਗਤ ਸਾਹਿਬਾਨਾਂ ਨਾਲ 'ਗੁਰੂ' ਲਿਖੋ ਇਸ "ਸ਼ਬਦ ਰੂਪੀ ਗਰੰਥ" ਦੇ ਸੂਰਜ ਦੀਆਂ ਕਿਰਨਾਂ ਤਾਂ ਇੱਕ ਸਮਾਨ ਹੀ ਰਹਿਣੀਆਂ ਹਨ। ਪਰ ਮੇਰੇ ਵਰਗੇ ਮਨਮੁੱਖ ਦੀਆਂ ਿੲਹ ਢੁੱਚਰਾਂ ਕਦੀ ਵੀ ਨਹੀਂ ਮੁੱਕੀਆਂ ਤੇ ਨਾ ਹੀ ਮੁੱਕਣਗੀਆਂ। ਗੁਰੂ ਭਲੀ ਕਰੇ। ਭੁੱਲ ਚੁੱਕ ਲਈ ਖਿਮਾ ਜੀ।
3rd March 2016 1:14am
Gravatar
Gursharn Singh Dhillon (Ajax, Canada)
ਸ੍ਰ ਸੁਖਦੇਵ ਸਿੰਘ ਜੀ, ਸਤਿ ਸ੍ਰੀ ਅਕਾਲ।
ਆਪ ਜੀ ਦਾ ਆਪਣੇ ਵੀਚਾਰ ਦੇਣ ਲਈ ਧੰਨਵਾਦ । ਪਰ ਆਪ ਜੀ ਦੀ ਇਹ ਗੱਲ ਸਮਝ ਨਹੀਂ ਆਈ ਕਿ "ਪਰ ਮੇਰੇ ਵਰਗੇ ਮਨਮੁੱਖ ਦੀਆਂ ਿੲਹ ਢੁੱਚਰਾਂ ਕਦੀ ਵੀ ਨਹੀਂ ਮੁੱਕੀਆਂ ਤੇ ਨਾ ਹੀ ਮੁੱਕਣਗੀਆਂ"। ਇਹ ਪੁਛਣ ਵਿਚ ਕਿ ਗੁਰੂ ਜੀ ਨੇ ਜਿਹਨਾਂ ਨੂੰ ਭਗਤ ਲਿਖਿਆ ਹੈ ਉਹਨਾਂ ਨੂੰ ਭਗਤ ਕਹਿਣਾ ਚਾਹੀਦਾ ਹੈ ਜਾਂ 'ਗੁਰੂ' ?
ਤੁਸੀਂ ਤਾਂ ਢੁੱਚਰਾਂ ਨਹੀਂ ਕਰ ਰਹੇ; ਤੁਸੀਂ ਸਾਰਿਆਂ ਨੂੰ 'ਗੁਰੂ'ਮੰਨਦੇ ਹੋ । ਵਿਚਾਰ ਵਿਚ ਹਿੱਸਾ ਲੈਣ ਲਈ ਧੰਨਵਾਦ ।
4th March 2016 9:31am
Gravatar
GURSHARAN CHOPRA (CANTON, US)
IF I WRITE IN ENGLISH WILL IT FIND PLACE?
4th March 2016 4:17pm
Gravatar
Baldev Singh (Firozepur, India)
ਸਰਦਾਰ ਦਲਜੀਤ ਸਿੰਘ ਜੀ ਅਤੇ ਪਾਠਕ ਵੀਰੋ ਮਾਫ ਕਰਨਾਂ ਜੀ । ਇਹ ਪੋਸਟ ਦੁਬਾਰਾ ਪਾ ਰਿਹਾ ਹਾਂ ਜੀ ਕਿਉਂ ਕੇ ਇਕ ਤਾਂ ਗੁਰਬਾਣੀਂ ਵਿਚ ਯੁਨੀ ਕੋਡ ਫੌਂਟ ਦੀ ਵਜਹਾ ਨਾਲ ਅੱਖਰਾਂ ਦੀ ਗਲਤੀ ਰਹਿ ਗਈ ਸੀ ਜੀ ਅਤੇ ਦੂਸਰਾ ਲਾਈਨਾਂ ਜਾਂ ਪਹਿਰਿਆਂ ਵਿਚ ਜਰੂਰੀ ਸਪੇਸ ਨਾਂ ਛੱਡਣ ਕਾਰਣ ਗੱਲਬਾਤ ਦਾ ਭਾਵ ਪੂਰੀ ਤਰਾਂ ਸਮਝਣ ਵਿਚ ਦਿੱਕਤ ਹੋ ਰਹੀ ਸੀ।

ਸਤਿਕਾਰ ਯੋਗ ਸਰਦਾਰ ਮੱਖਣ ਸਿੰਘ ਜੀ ਕਿਰਪਾ ਕਰ ਕੇ ਦਾਸ ਦੀ ਪਹਿਲੀ ਪੋਸਟ ਡਿਲੀਟ ਕਰ ਦੇਣਾਂ ਜੀ, ਅਤੇ ਇਕ ਬੇਨਤੀ ਹੋਰ ਜੀ ਕਿ ਸ: ਗੁਰਸ਼ਰਨ ਸਿੰਘ ਜੀ ਢਿੱਲੋਂ ਜੀ ਵੀ ਆਪਣੀਂ ਪੋਸਟ ਗਲਤ ਥਾਂ ਤੇ ਟੈਗ ਕਰ ਬੈਠੇ ਹਨ ਜੀ, ਉਹ ਵੀ ਠੀਕ ਕਰ ਦੇਣਾਂ ਜੀ। ਧੰਨਵਾਦ ਜੀ।

ਸਰਦਾਰ ਦਲਜੀਤ ਸਿੰਘ ਲੁਧਿਆਣਾਂ ਜੀ, 27 ਫਰਵਰੀ 16 ਨੂੰ ਪਾਈ ਆਪ ਜੀ ਦੀ ਪੋਸਟ ਵਿਚ, ਜਿੰਨ੍ਹਾਂ ਨੁਕਤਿਆਂ ਵੱਲ ਆਪ ਜੀ ਨੇਂ ਪਾਠਕਾਂ ਦਾ ਧਿਆਨ ਦਿਵਾਇਆ ਹੈ, ਉਹ ਸਾਰੇ ਹੀ ਨੁਕਤੇ ਗੌਰ ਕਰਨ ਦੇ ਕਾਬਲ ਹਨ ਜੀ। ਆਪ ਜੀ ਵੱਲੋਂ ਦਰਸਾਇਆ/ਸੁਝਾਇਆ ਇਕ ਇਕ ਨੁਕਤਾ ਅਮਲ ਕਰਨ ਦੇ ਕਾਬਲ ਹੈ ਜੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਕਿਸੇ ਹੋਰ ਦਾ ਤਾਂ ਪਤਾ ਨਹੀਂ, ਪਰ ਦਾਸ ਤਾਂ ਆਪ ਜੀ ਦੇ ਇਹਨਾਂ ਸਾਰੇ ਵਿਚਾਰਾਂ ਨਾਲ ਸਹਿਮਤ ਹੈ ਜੀ।

ਜੱਦ ਵੀ ਕੋਈ ਲੇਖਕ ਗਿਆਨ ਦੀ ਜਾਂ ਪਤੇ ਦੀ ਕੋਈ ਗੱਲ ਕਰਦਾ/ਲਿਖਦਾ ਹੈ ਤਾਂ ਦਾਸ ਦਿਵਾਨਿਆਂ ਦੀ ਤਰਾਂ, ਉਸ ਦੀ ਤਾਰੀਫ ਕਰਨੀਂ ਸ਼ੁਰੂ ਕਰ ਦੇਂਦਾ ਹੈ ਜੀ। (ਕਿਉਂ ਕੇ ਦਾਸ ਤਾਂ ਗੁਣਾਂ ਦਾ ਗਾਹਕ ਹੈ ਜੀ) ਕਿਸੇ ਦੇ ਸਹੀ ਵਿਚਾਰ ਦੀ ਸਹੀ ਤਾਰੀਫ ਕਰਨ ਨਾਲ ਦਾਸ ਦਾ ਕੁਝ ਵੀ ਨਹੀਂ ਘੱਟਦਾ। ਸਗੋਂ ਇਸ ਨਾਲ ਲਿਖਾਰੀ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ, ਅਤੇ ਲਿਖਾਰੀਆਂ ਦਾ ਆਪਸ ਵਿਚ ਪ੍ਰੇਮ ਪਿਆਰ ਵੀ ਵੱਧਦਾ ਹੈ।

ਜੀਵਨ ਜਾਚ ਜਾਂ ਮਾਨਵਵਾਦ ਸਿੱਖਣ ਜਾਂ ਸਿਖਾਉਣ ਵਾਸਤੇ ‘ਆਪਸੀ ਪਿਆਰ’ ਪਹਿਲੀ ਪਾਉੜੀ ਹੈ ਜੀ

ਵੀਰ ਜੀ, ਕਿਸੇ ਵੀ ਲਿਖਾਰੀ ਦੀ ਤਾਰੀਫ ਦੇ ਨਾਲ ਨਾਲ ਦਾਸ, ਕਦੇ ਕਦੇ ਲਿਖਤ ਵਿਚਲੀ ਕਿਸੇ ਗੱਲ ਤੇ ਆਪਣੇਂ ਸੁਝਾਉ ਵੀ ਲਿਖ ਦੇਂਦਾ ਹੈ, ਜਾਂ ਕਦੇ ਕੋਈ ਤਰਕ ਵੀ ਪੇਸ਼ ਕਰ ਦੇਂਦਾ ਹੈ ਜੀ। ਹੁਣ ਜੇ ਕੋਈ ਲਿਖਾਰੀ ਤਾਰੀਫ ਸੁਣ ਕੇ ਤਾਂ ਖੁਸ਼ ਹੋ ਜਾਵੇ, ਪਰ ਦਾਸ ਦੇ ਪੇਸ਼ ਕੀਤੇ ਵਿਚਾਰ ਜਾਂ ਤਰਕ ਤੇ ਤੇ ਨਰਾਜ਼ ਹੋ ਜਾਵੇ ਅਤੇ ਝਗੜਾ ਸ਼ੁਰੂ ਕਰ ਦੇਵੇ। ਅਤੇ ਕਹੇ ਕੇ ਉਸ ਨੇਂ ਜੋ ਲਿਖ ਦਿੱਤਾ ਸਿਰਫ ਉਹੋ ਹੀ ਸੱਚ ਹੈ ਤਾਂ, ਇਹ ਵੀ ਠੀਕ ਨਹੀਂ ਹੈ। ਇਸ ਗੱਲ ਨਾਲ ਤਾਂ ਸ਼ਾਇਦ ਆਪ ਜੀ ਵੀ ਸਹਿਮਤ ਹੀ ਹੋਵੋ ਗੇ ਜੀ।

ਦਾਸ ਆਪ ਜੀ ਦੀ ਪੋਸਟ ਨੂੰ ਵੀ ਸੱਚਮੁਚ ਕਾਬਲੇ ਤਾਰੀਫ ਸਮਝਦਾ ਹੈ ਜੀ। ਦਾਸ ਦਾ ਇਹ ਪੂਰਾ ਕੁਮਿੰਟ ਪੱੜੵ ਕੇ ਆਪ ਖੁਦ ਵੀ ਮੰਨੋਂ ਗੇ, ਕਿ ਦਾਸ ਨੇਂ ਆਪ ਜੀ ਦੀ ਪੋਸਟ ਤੇ ਕਿੰਨੀਂ ਸੰਜੀਦਗੀ ਨਾਲ ਵਿਚਾਰ ਕੀਤੀ ਹੈ ਜੀ। ਦਾਸ ਤਾਂ ਕਿਸੇ ਵੀ ਲਿਖਾਰੀ ਦੇ ਅੱਛੇ ਵਿਚਾਰਾਂ ਦੀ ਰੱਜ ਕੇ ਤਾਰੀਫ ਕਰਦਾ ਹੈ ਜੀ। ਆਪ ਜੀ ਨੇਂ ਬਿਲਕੁਲ ਸੱਚ ਲਿਖਿਆ ਹੈ ਜੀ ਕਿ

ਪਹਿਲੇ ਆਪਣੇ ਆਪ ਨੂੰ ਗੁਰਮੱਤ ਵਿੱਚ ਪ੍ਰਪੱਕ ਕਰੋ ਆਪਣੇ ਆਪਣੇ ਅੰਦਰ ਝਾਤੀ ਮਾਰੋ । (ਫੇਰ ਹੀ ਪ੍ਰਚਾਰ ਕਰਨ ਦਾ ਲਾਭ ਹੈ)

ਸੱਚਮੁੱਚ ਸਾਰਿਆਂ ਲਿਖਾਰੀਆਂ ਨੂੰ ਕਥਨੀਂ (ਕਹਿਣੀਂ) ਅਤੇ ਕਰਨੀਂ ਦੇ ਸੂਰੇ ਹੋਣਾਂ ਚਾਹੀਦਾ ਹੈ। ਆਪ ਜੀ ਵੱਲੋਂ ਲਿਖਾਰੀਆਂ ਵਾਸਤੇ ਲਿਖੀਆਂ ਸਾਰੀਆਂ ਹੀ ਨਸੀਹਤਾਂ ਉਤੇ, ਸਾਰਿਆਂ ਹੀ ਲਿਖਾਰੀਆਂ ਨੂੰ ਅਮਲ ਕਰਨ ਦੀ ਜਰੂਰਤ ਹੈ ਜੀ।

ਆਪ ਜੀ ਨੇਂ ਕਬੀਰ ਸਾਹਿਬ ਜੀ ਦੀ ਬਾਣੀਂ ਦਾ ਜੋ ਹਵਾਲਾ ਦਿੱਤਾ ਹੈ, ਇਸ ਪ੍ਰਸੰਗ ਵਿਚ ਉਹ ਬਹੁਤ ਢੁੱਕਦਾ ਹੈ ਜੀ।ਕਿ

“ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ”

ਕਬੀਰ ਸਾਹਿਬ ਜੀ ਦੀ ਬਾਣੀਂ ਦੀ ਇਸ ਊਪਰ ਵਾਲੀ ਪੰਕਤੀ ਦਾ ਹਵਾਲਾ ਦੇ ਕੇ ਆਪ ਜੀ ਨੇਂ ਲਿਖਿਆ ਹੈ ਜੀ। ਕਿ,

“ਮੁੱਕਦੀ ਗੱਲ ਕਿ ਕੀ ਸਾਨੂੰ ਗੁਰਬਾਣੀ ਅਨੁਸਾਰ ਜਿਉਣਾ ਆ ਗਿਆ ਹੈ? ਜੇ ਆ ਗਿਆ ਹੈ ਤਾਂ ਅਸੀਂ ਜਰੂਰ ਗੁਰੂ ਦੀ ਕਿਰਪਾ ਦੇ ਪਾਤਰ ਹਾਂ, ਜੇ ਨਹੀਂ ਤਾਂ ਫੇਰ ਸਾਨੂੰ ਪਹਿਲਾਂ ਗੁਰਬਾਣੀ ਦੇ ਸੰਧਰਵ ਰਾਹੀਂ ਆਪਣਾ ਆਪ ਸੰਵਾਰਨਾ ਹੋਏਗਾ ਫੇਰ ਹੀ ਪ੍ਰਚਾਰ ਕਰਨ ਦਾ ਲਾਭ ਹੈ”

ਆਪ ਜੀ ਨੇਂ ਗੁਰਬਾਣੀਂ ਅਨੂਸਾਰ ਜਿਉਣ ਦੀ ਜੋ ਗੱਲ ਕਹੀ ਹੈ ਜੀ ਇਹ ਵੀ ਬਿਲਕੁਲ ਠੀਕ ਹੈ ਜੀ।

ਪਰ ਬਾਣੀਂ ਵਿਚ ਮਰਨ ਦੀ ਗੱਲ ਵੀ ਲਿਖੀ ਹੋਈ ਹੈ ਜੀ। ਸੋ ਕਿਰਪਾ ਕਰਕੇ ਇਹ ਵੀ ਦੱਸਣਾਂ ਜੀ ਕੇ ਅਸਾਂ ਨੇਂ ਗੁਰਬਾਣੀਂ ਅਨੂਸਾਰ ਮਰਨਾਂ ਕਿਵੇਂ ਹੈ ਜੀ? ਕਿਉਂ ਕੇ ਬਾਣੀਂ ਵਿਚ ਲਿਖਿਆ ਹੋਇਆ ਹੈ ਜੀ

“ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥”

ਕਬੀਰ ਸਾਹਿਬ ਜੀ ਦੱਸ ਰਹੇ ਹਨ ਜੀ, ਕਿ ਜਿਹੜਾ ਆਦਮੀ (ਮਨੁੱਖ) ਜਿਉਣ ਦਾ ਤਰੀਕਾ ਵੀ ਜਾਣਦਾ ਹੋਵੇ, ਅਤੇ ਮਰਨ ਦੀ ਕਲਾ ਵੀ ਜਾਣਦਾ ਹੋਵੇ। ਸਿਰਫ ਉਹੋ ਹੀ, ਹਮੇਸ਼ਾਂ ਅਤੇ ਸਦੀਵੀਂ ਸੁਖ ਨੂੰ ਹਾਸਲ ਕਰ ਸੱਕਦਾ ਹੈ ਜੀ।

ਸਿਰਫ ਜਿਉਂਣ ਦੇ ਜਾਂ ਜੀਵਨ ਨੂੰ ਸੁਖੀ ਬਨਾਉਣ ਦੇ ਤਾਂ ਭਾਵੇਂ ਅਸੀਂ ਲੱਖ ਯਤਨ ਕਰ ਲਈਏ, ਜਾਂ ਲੱਖ ਤਰੀਕੇ ਸਿੱਖ ਲਈਏ, ਪਰ ਅਸੀਂ ਕਿੰਨਾਂ ਕੂ ਚਿਰ ਜਿਉਂਦੇ ਰਹਿ ਸਕਾਂ ਗੇ। ਆਖਰ ਆਪਾਂ ਸੱਭ ਨੇਂ ਮਰਨਾਂ ਤਾਂ ਜਰੂਰ ਹੀ ਹੈ ਜੀ। ਸੋ ਇਸ ਵਾਸਤੇ ਜਿਉਣ ਦਾ ਤਰੀਕਾ ਦੱਸਣ ਦੇ ਨਾਲ ਨਾਲ ਗੁਰਬਾਣੀਂ ਅਨੂੰਸਾਰ ਮਰਨ ਦਾ ਤਰੀਕਾ ਵੀ ਦੱਸੋ ਜੀ।

ਆਪ ਜੀ ਨੇਂ ਨੁਕਤਾ ਨੰਬਰ ਚਾਰ ਵਿਚ ਅੱਗੇ ਲਿਖਿਆ ਹੈ ਜੀ ਕਿ ਆਪਣੇ ਆਪਣੇ ਅੰਦਰ ਝਾਤੀ ਮਾਰੋ ਕਿ,

੪ ਕੀ ਅਸੀਂ ਮੜੀਆਂ / ਮਸਾਣਾ, ਦਿਨ ਤਿਓਹਾਰ, ਨਰਕ / ਸੁਰਗ, ਪਾਪ / ਪੁੰਨ, ਵਰ / ਸਰਾਪ, ਦੇ ਚੱਕਰ ਤੋਂ ਬਚੇ ਹੋਏ ਹਾਂ?

ਵੀਰ ਜੀ, ਮੜੀੵਆਂ ਮਸਾਣਾਂ ਨੂੰ ਪੂਜਣੋਂ, ਜਾਂ ਦਿਨ ਤਿਓਹਾਰ ਮਨਾੳਣੋਂ, ਵੀ ਅਸੀਂ ਹੱਟ ਸੱਕਦੇ ਹਾਂ। (ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇ ਗੀ ਜੀ, ਕਿ ਦਾਸ ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦਾ, ਇਹ ਕੰਮ ਦਾਸ ਤਕਰੀਬਨ ਬਿਆਲੀ ਜਾਂ ਪੰਜਤਾਲੀ ਸਾਲ ਪਹਿਲੇ ਹੀ ਛੱਡ ਚੁੱਕਾ ਹੈ ਜੀ ) ਕਿਉਂ ਕੇ ਇਹ ਇਹ ਕੰਮ ਛੱਡਣੇਂ ਸਾਡੇ ਆਪਣੇਂ ਇਖਤਿਆਰ ਵਿਚ ਹਨ ਜੀ । ਪਾਪ ਅਤੇ ਪੁੰਨ ਕਰਮਾਂ ਤੇ ਵੀ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਲੱਵਾਂ ਗੇ। ਵਰ ਜਾਂ ਸਰਾਪ ਵੀ ਕੋਈ ਖਾਸ ਗੁੰਝਲਦਾਰ ਮਸਲਾ ਹੀਂ ਹੈ ਜੀ। ਭਾਵ ਇਹਨਾਂ ਤੋਂ ਤਾਂ ਅਸੀਂ ਆਸਾਨੀਂ ਨਾਲ ਬਚ ਜਾਵਾਂ ਗੇ, ਕੋਈ ਮਸਲਾ ਨਹੀਂ ਹੈ।

ਪਰ ਵੀਰ ਜੀ ਇਹ ਨਰਕ ਅਤੇ ਸੁਰਗ, ਕਿਸੇ ਨੇਂ ਵੀ ਨਹੀਂ ਵੇਖੇ ਹਨ, ਇਹਨਾਂ ਦਾ ਤਾਂ ਸਿਰਫ ਬਾਣੀਂ ਵਿਚ ਜਿਕਰ ਹੈ। ਅਤੇ ਇਹਨਾਂ ਬਾਰੇ ਤਾਂ ਆਪਾਂ ਨੇਂ ਸਿਰਫ ਪੜਿੵਆ ਜਾਂ ਸੁਣਿਆਂ ਹੈ ਜੀ।

ਜਿਵੇਂ ਕਿ, ਗੁਰੂ ਨਾਨਕ ਜੀ ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿਚ ਦੱਸ ਰਹੇ ਹਨ ਜੀ। ਕਿ ਜਿਹੜੇ ਮਨੁੱਖ ਸੱਚ ਨਾਲੋਂ ਟੁੱਟ ਕੇ ਕੂੜੇ ਕੰਮਾਂ ਵਿਚ ਲੱਗੇ ਹੋਇ ਹਨ, ਉਹਨਾਂ ਨੂੰ ਕਿਤੇ ਵੀ ਕੋਈ ਵੀ ਥਾਂ ਨਹੀਂ ਝੱਲਣੀਂ, ਉਹ ਇਸ ਸੰਸਾਰ ਵਿਚੋਂ ਮੂੰਹ ਕਾਲੇ ਕਰਵਾ ਕੇ ਨਰਕਾਂ ਵਿਚ ਜਾਣ ਗੇ।

“ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥” ਮ:1

ਇਕ ਥਾਂ ਤੇ ਹੋਰ ਵੀ, ਗੁਰੂ ਨਾਨਕ ਜੀ ਦੱਸਦੇ ਹਨ ਕੇ

“ਨμਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥” ਮ:1

ਸੋ ਵੀਰ ਜੀ ਇਹ ਜੋ ਗੁਰੂ ਨਾਨਕ ਜੀ ਨਰਕਾਂ ਜਾਂ ਦੋਜਕਾਂ ਦੀ ਗੱਲ ਦੱਸਦੇ ਹਨ। ਇਹਨਾਂ ਦੋਜਕਾਂ ਜਾਂ ਨਰਕਾਂ ਤੋਂ ਕਿਵੇਂ ਬਚਣਾਂ ਹੈ ਜੀ, ਇਸ ਬਾਰੇ ਵੀ ਪਾਠਕਾਂ ਨੂੰ ਥੋੜਾ ਦੱਸ ਸਕੋ ਤਾਂ ਮੇਹਰਬਾਨੀਂ ਹੋਵੇ ਗੀ ਜੀ।
ਦਾਸ ਬਲਦੇਵ ਸਿੰਘ
27th February 2016 11:03pm
Gravatar
Daljit Singh Ludhiana (LUDHIANA, India)
ਸਰਦਾਰ ਬਲਦੇਵ ਸਿੰਘ ਫਿਰੋਜਪੁਰੀ ਜੀ ਸਤ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੇਰੀ ਲਿਖਤ ਉੱਪਰ ਆਪਣੇ ਵੱਡਮੁੱਲੇ ਵੀਚਾਰ ਦਿੱਤੇ ਹਨ ਅਤੇ ਕੁਝ ਪ੍ਰਸ਼ਨ ਵੀ ਕੀਤੇ ਹਨ ਜਿਵੇਂ ਕਿ...

ਆਪ ਜੀ ਨੇਂ ਗੁਰਬਾਣੀਂ ਅਨੂਸਾਰ ਜਿਉਣ ਦੀ ਜੋ ਗੱਲ ਕਹੀ ਹੈ ਜੀ ਇਹ ਵੀ ਬਿਲਕੁਲ ਠੀਕ ਹੈ ਜੀ।
ਪਰ ਬਾਣੀਂ ਵਿਚ ਮਰਨ ਦੀ ਗੱਲ ਵੀ ਲਿਖੀ ਹੋਈ ਹੈ ਜੀ। ਸੋ ਕਿਰਪਾ ਕਰਕੇ ਇਹ ਵੀ ਦੱਸਣਾਂ ਜੀ ਕੇ ਅਸਾਂ ਨੇਂ ਗੁਰਬਾਣੀਂ ਅਨੂਸਾਰ ਮਰਨਾਂ ਕਿਵੇਂ ਹੈ ਜੀ? ਕਿਉਂ ਕੇ ਬਾਣੀਂ ਵਿਚ ਲਿਖਿਆ ਹੋਇਆ ਹੈ ਜੀ
“ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥”
ਕਬੀਰ ਸਾਹਿਬ ਜੀ ਦੱਸ ਰਹੇ ਹਨ ਜੀ, ਕਿ ਜਿਹੜਾ ਆਦਮੀ (ਮਨੁੱਖ) ਜਿਉਣ ਦਾ ਤਰੀਕਾ ਵੀ ਜਾਣਦਾ ਹੋਵੇ, ਅਤੇ ਮਰਨ ਦੀ ਕਲਾ ਵੀ ਜਾਣਦਾ ਹੋਵੇ। ਸਿਰਫ ਉਹੋ ਹੀ, ਹਮੇਸ਼ਾਂ ਅਤੇ ਸਦੀਵੀਂ ਸੁਖ ਨੂੰ ਹਾਸਲ ਕਰ ਸੱਕਦਾ ਹੈ ਜੀ।
ਸਿਰਫ ਜਿਉਂਣ ਦੇ ਜਾਂ ਜੀਵਨ ਨੂੰ ਸੁਖੀ ਬਨਾਉਣ ਦੇ ਤਾਂ ਭਾਵੇਂ ਅਸੀਂ ਲੱਖ ਯਤਨ ਕਰ ਲਈਏ, ਜਾਂ ਲੱਖ ਤਰੀਕੇ ਸਿੱਖ ਲਈਏ, ਪਰ ਅਸੀਂ ਕਿੰਨਾਂ ਕੂ ਚਿਰ ਜਿਉਂਦੇ ਰਹਿ ਸਕਾਂ ਗੇ। ਆਖਰ ਆਪਾਂ ਸੱਭ ਨੇਂ ਮਰਨਾਂ ਤਾਂ ਜਰੂਰ ਹੀ ਹੈ ਜੀ। ਸੋ ਇਸ ਵਾਸਤੇ ਜਿਉਣ ਦਾ ਤਰੀਕਾ ਦੱਸਣ ਦੇ ਨਾਲ ਨਾਲ ਗੁਰਬਾਣੀਂ ਅਨੂੰਸਾਰ ਮਰਨ ਦਾ ਤਰੀਕਾ ਵੀ ਦੱਸੋ ਜੀ।

ਵੀਰ ਜੀ ਗੁਰਬਾਣੀ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦੀ ਅਤੇ ਸਭ ਤੋ ਬੁਰੀ ਮੌਤ ਆਤਮਿਕ ਮੌਤ ਹੈ ਜੋ ਗੁਰੂ ਸਾਨੂੰ ਦਸਦਾ ਹੈ , ਯਥਾ.......

ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥ ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥ {ਪੰਨਾ 885}.......
ਸੰਸਾਰਅਤੇ ਪੂਰੀ ਕਾਇਨਾਤ ਕੁਦਰਤ ਦੇ ਬੱਝੇ ਨਿਯਮ ਵਿੱਚ ਚਲਦਾ / ਚਲਦੀ ਹੈ ਇਸੇ ਨਿਯਮ ਵਿੱਚ ਸਮਾਜਕ ਪ੍ਰਾਣੀ ਮਨੁੱਖ ਵੀ ਆਉਂਦੇ ਜਾਂਦੇ ਰਹਿੰਦੇ ਹਨ । ਸਭ ਤੋ ਬੁਰੀ ਮੌਤ ਆਤਮਿਕ ਮੌਤ ਹੈ ਜੋ ਗੁਰੂ ਸਾਨੂੰ ਦਸਦਾ ਹੈ
ਮਰਨਾ ਮਨੁੱਖ ਨੇ ਪ੍ਰਭੁ ਦੇ ਹੁਕਮ ( ਬੱਝਾ ਨਿਯਮ) ਵਿੱਚ ਹੀ ਹੈ ਗੁਰਬਾਣੀ ਰਾਹੀਂ ਪ੍ਰਭੁ ਦੇ ਭਾਣੇ ਵਿੱਚ ਇਸ ਜੀਵਨ ਨੂੰ ਲਿਆਉਣ ਹੈ, ਯਥਾ

''ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥''
ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩।
ਮੈਨੂੰ ਆਪਣੀ ਤੁੱਛ ਬੁੱਧੀ ਅਨੁਸਾਰ ਜੋ ਗੁਰਬਾਣੀ ਰਾਹੀਂ ਸਮਝ ਆਇਆ ਲਿਖ ਦਿੱਤਾ ਹੈ ਕਿਓਂਕਿ ਮੈਂ ਕੋਈ ਸਟੇਜੀ ਪ੍ਰਚਾਰਕ ਨਹੀਂ ਹਾਂ, ਪ੍ਰੰਤੂ ਪ੍ਰਚਾਰਕ ਵੀਰਾਂ ਨਾਲ ਮੇਰਾ ਵਾਹ ਪੈਂਦਾ ਰਹਿੰਦਾ ਹੈ ਕਈ ਪ੍ਰਚਾਰਰ ਮੇਰੇ ਮਿੱਤਰ ਵੀ ਹਨ ।
ਇਸ ਤੋ ਅੱਗੇ ਤੁਹਾਡੇ ਆਏ ਵੀਚਾਰਾਂ ਨੂੰ ਜੀ ਆਇਆਂ ਕਹਾਂਗਾ ਬ-ਸ਼ਰਤ ਗੁਰਬਾਣੀ ਅਨੁਸਾਰ ਹੀ ਹੋਣ।
ਅਗਲੇ ਸਵਾਲ ਨਰਕ / ਸੁਰਗ ਦਾ ਜਵਾਬ ਥੋੜਾ ਰੁੱਕ ਕੇ ਦਿਆਂਗਾ । ਧੰਨਵਾਦ ਜੀ।
ਦਲਜੀਤ ਸਿੰਘ ਲੁਧਿਆਣਾ
28th February 2016 2:33am
Gravatar
Daljit Singh Ludhiana (LUDHIANA, India)
ਪਰ ਵੀਰ ਜੀ ਇਹ ਨਰਕ ਅਤੇ ਸੁਰਗ, ਕਿਸੇ ਨੇਂ ਵੀ ਨਹੀਂ ਵੇਖੇ ਹਨ, ਇਹਨਾਂ ਦਾ ਤਾਂ ਸਿਰਫ ਬਾਣੀਂ ਵਿਚ ਜਿਕਰ ਹੈ। ਅਤੇ ਇਹਨਾਂ ਬਾਰੇ ਤਾਂ ਆਪਾਂ ਨੇਂ ਸਿਰਫ ਪੜਿੵਆ ਜਾਂ ਸੁਣਿਆਂ ਹੈ ਜੀ।
ਜਿਵੇਂ ਕਿ, ਗੁਰੂ ਨਾਨਕ ਜੀ ਬਾਣੀਂ ਦੀਆਂ ਅਗਲੀਆਂ ਪੰਕਤੀਆਂ ਵਿਚ ਦੱਸ ਰਹੇ ਹਨ ਜੀ। ਕਿ ਜਿਹੜੇ ਮਨੁੱਖ ਸੱਚ ਨਾਲੋਂ ਟੁੱਟ ਕੇ ਕੂੜੇ ਕੰਮਾਂ ਵਿਚ ਲੱਗੇ ਹੋਇ ਹਨ, ਉਹਨਾਂ ਨੂੰ ਕਿਤੇ ਵੀ ਕੋਈ ਵੀ ਥਾਂ ਨਹੀਂ ਝੱਲਣੀਂ, ਉਹ ਇਸ ਸੰਸਾਰ ਵਿਚੋਂ ਮੂੰਹ ਕਾਲੇ ਕਰਵਾ ਕੇ ਨਰਕਾਂ ਵਿਚ ਜਾਣ ਗੇ।
“ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ ॥” ਮ:1
ਇਕ ਥਾਂ ਤੇ ਹੋਰ ਵੀ, ਗੁਰੂ ਨਾਨਕ ਜੀ ਦੱਸਦੇ ਹਨ ਕੇ
“ਨμਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥” ਮ:1
ਸੋ ਵੀਰ ਜੀ ਇਹ ਜੋ ਗੁਰੂ ਨਾਨਕ ਜੀ ਨਰਕਾਂ ਜਾਂ ਦੋਜਕਾਂ ਦੀ ਗੱਲ ਦੱਸਦੇ ਹਨ। ਇਹਨਾਂ ਦੋਜਕਾਂ ਜਾਂ ਨਰਕਾਂ ਤੋਂ ਕਿਵੇਂ ਬਚਣਾਂ ਹੈ ਜੀ, ਇਸ ਬਾਰੇ ਵੀ ਪਾਠਕਾਂ ਨੂੰ ਥੋੜਾ ਦੱਸ ਸਕੋ ਤਾਂ ਮੇਹਰਬਾਨੀਂ ਹੋਵੇ ਗੀ ਜੀ।
ਦਾਸ ਬਲਦੇਵ ਸਿੰਘ

ਭਾਈ ਬਲਦੇਵ ਸਿੰਘ ਜੀ ਤੁਹਾਡਾ ਉਪਰੋਕਤ ਸਵਾਲ ਬਹੁਤ ਉੱਤਮ ਸਵਾਲ ਹੈ ਆਪਣੀ ਤੁਛ੍ਹ ਬੁੱਧੀ ਅਨੁਸਾਰ ਗੁਰਬਾਣੀ ਰਾਹੀਂ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਕਰਾਂਗਾ।

ਸਾਨੂੰ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਗੁਰਬਾਣੀ ਗਿਆਨ ਮਾਨਵ-ਵਾਦੀ ਹੈ ਇਹ ਕਿਸੇ ਇੱਕ ਫਿਰਕੇ ਦੀ ਮਨੋਪਲੀ ਨਹੀਂ ਹੈ । ਇਸ ਵਿੱਚ ਉਸ ਸਮੇਂ ਦੇ ਧਰਮ ਫਿਰਕੇ, ਜਿਨ੍ਹਾਂ ਦਾ ਵਾਹ ਬਾਬਾ ਨਾਨਕ ਜੀ ਨਾਲ ਪਿਆ ਬਾਰੇ ਓਹਨਾਂ ਦੀਆਂ ਲਿਖਤਾਂ ਅਨੁਸਾਰ ਹੀ ਗੁਰੁ( ਅਧਿਆਪਕ) ਸਹਿਬਾਨ ਨੇ ਦਿੱਤਾ ਹੈ । ਜਿਸ ਤਰ੍ਹਾਂ ਉਸ ਸਮੇਂ ਦੇ ਧਾਰਮਿਕ ਫਿਰਕਿਆਂ ਦੇ ਗ੍ਰੰਥਾਂ ਰਾਹੀ ਆਪਣੇ ਚੇਲਿਆਂ ਨੂੰ ਨਰਕ ਦਾ ਡਰਾਵਾਦੇ ਕੇ ਡਰਾਇਆ ਜਾਂਦਾ ਸੀ ਅਤੇ ਸੁਰਗ ਦਾ ਲਾਲਚ
ਦੇ ਕੇ ਲੁੱਟਿਆ ਜਾਂਦਾ ਸੀ ਨੂੰ ਬਾਬਾ ਨਾਨਕ ਜੀ ਨੇ ਸਮਝਾਇਆ ਹੈ ਕਿ ਬੁਰੇ ਕੰਮਾਂ ਕਰਕੇ ਤੁਹਾਨੂੰ ਨਰਕਾਂ ਦੇ ਦੁਖ ਝਲਣੇ ਪੈਣੇ ਹਨ ਅਤੇ ਚੰਗੇ ਕੰਮਾਂ ਸ੍ਵਰਗ ਦੇ ਸੁੱਖ ਮਿਲਣਗੇ ਅਤੇ ਜਿਹੜੇ ਲੋਕ ਬਾਬਾ ਨਾਨਕ ਜੀ ਵੱਲੋਂ ਦਿੱਤੇ ਗੁਰਬਾਣੀ ਗਿਆਨ ਨੂੰ ਸਮਝ ਕੇ ਗੁਰਬਾਣੀ ਰਾਹ ਦੇ ਪਾਂਧੀ ਬਣ ਗਏ ਓਹਨਾਂ ਨੂੰ ਸਮਝਾ ਦਿੱਤਾ ਕਿ ਅੱਗੇ ਨਰਕ ਸ੍ਵਰਗ ਕੋਈ ਨਹੀਂ ਤੁਹਾਡਾ ਆਹ ਜੀਵਨ ਹੀ ਹੈ ਜਿਸ ਰਾਹੀਂ ਤੁਸੀਂ ਜੀਵਨ ਦਾ ਅਨੰਦੁ ਮਾਣਦੇ ਹੋਏ ਪ੍ਰਭੁ ਬਾਰੇ ਜਾਣ ਸਕਦੇ ਹੋ, ਯਥਾ ....

''ਜੇਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤੁ॥''
''ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥'' {ਪੰਨਾ 648}
''ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥''
ਅਗਰ ਕੋਈ ਇਸ ਜਵਾਬ 'ਚ ਉਕਾਈ ਹੋਵੇ ਤਾਂ ਤੁਸੀਂ ਗੁਰਬਾਣੀ ਸੰਧਰਵ ਵਿੱਚ ਸਮਝਾ ਦੇਣਾ ਕਿਓਂਕਿ ਮੈਨੂੰ ਜੋ ਸਮਝ ਆਈ, ਲਿਖ ਦਿੱਤਾ ਹੈ, ਮੈਂ ਵੀਰ ਜੀ ਕੋਈ ਸਟੇਜੀ ਪ੍ਰਚਾਰਕ ਨਹੀਂ ਹਾਂ ਪ੍ਰੰਤੂ ਗੁਰੂ (ਅਧਿਆਪਕ) ਤੋ ਗਿਆਨ ਮਿਲਦਾ ਹੈ ਉਸਤੇ ਅਮਲ ਕਰਕੇ ਅੱਗੇ ਉਸ ਗਿਆਨ ਦਾ ਪਸਾਰ ਕਰਨ ਦਾ ਯਥਾ-ਯੋਗ ਯਤਨ ਕਰਦਾ ਹਾਂ ਜੀ।ਧੰਨਵਾਦ ਜੀ
ਦਲਜੀਤ ਸਿੰਘ ਲੁਧਿਆਣਾ
28th February 2016 3:54am
Gravatar
Baldev Singh (Firozepur, India)
ਸਰਦਾਰ ਦਲਜੀਤ ਸਿੰਘ ਲੁਧਿਆਣਾਂ ਜੀ, ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ, ਵੀਰ ਜੀ ਮੇਰੇ ਅਤੇ ਗੁਰਸ਼ਰਨ ਸਿੰਘ ਜੀ, ਦੋਨਾਂ ਦੇ ਪੱਤਰ ਜਾਂ ਸਵਾਲ ਸਬੱਬ ਨਾਲ, ਇਕੱਠੇ ਹੀ ਪੋਸਟ ਹੋ ਗਏ ਹਨ/ਸਨ। ਆਪ ਜੀ ਦਾ ਪੱਤਰ ਬਹੁਤ ਅਹਿਮ ਸੀ ਜੀ। ਇਸੇ ਕਰਕੇ ਸਾਡੇ ਸਵਾਲ ਵੀ ਅਹਿਮ ਹੋ ਜਾਂਦੇ ਹਨ ਜੀ, ਪਰ ਇਹ ਇਕ ਸਬੱਬ ਹੀ ਸੀ। ਮੈਂ ਸਮਝਦਾ ਹਾਂ ਜੀ ਕਿ ਆਪ ਜੀ ਨੇਂ ਆਪਣੀਂ ਜਾਣਕਾਰੀ ਅਨੂੰਸਾਰ, ਇਮਾਨਦਾਰੀ ਨਾਲ ਸਾਡੇ ਦੋਹਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹਨ ਜੀ। ਉੱਤਰ ਦੇਣ ਵਾਸਤੇ ਬਹੁਤ ਧੰਨਵਾਦ ਜੀ,
ਦਾਸ ਕਿਸੇ ਨਾਲ ਝਗੜਾ ਕਰਨ ਵਾਸਤੇ ਕਦੇ ਵੀ ਸਵਾਲ ਨਹੀਂ ਕਰਦਾ ਜੀ।
ਆਪ ਜੀ ਦੀ ਪੋਸਟ ਵਿਚ ਆਪ ਜੀ ਦੇ ਅੱਛੇ ਵਿਚਾਰਾਂ ਅਤੇ ਸੁਝਾਵਾਂ ਨੂੰ ਮੁੱਖ ਰੱਖ ਕੇ ਆਪ ਜੀ ਨਾਲ ਵਿਚਾਰ ਕੀਤੀ ਸੀ ਜੀ।
ਆਪ ਜੀ ਨੇਂ ਇਮਾਨਦਾਰੀ ਨਾਲ ਆਪਣੇਂ ਵਿਚਾਰ ਦੱਸੇ ਹਨ ਜੀ।
ਇਸੇ ਤਰਾਂ ਦਾਸ ਵੀ ਆਪਣੇਂ ਵਿਚਾਰ ਦੱਸਦਾ ਰਹਿੰਦਾ ਹੈ ਜੀ।
ਸੱਭ ਦੇ ਵਿਚਾਰ ਸੁਣ ਕੇ, ਅਤੇ ਆਪਣੇਂ ਦੱਸ ਕੇ, ਭਾਵ ਕਹਿ ਅਤੇ ਸੁਣ ਕੇ,
ਆਪਣੇਂ ਅਤੇ ਸੱਭ ਦੇ ਵਿਚ ਗਿਆਨ ਵਿਚ ਵਾਧਾ ਕਰਨਾਂ ਚਾਹੀਦਾ ਹੈ ਜੀ।
ਅਤੇ ਝਗੜੇ ਤੋਂ ਬਚਨਾਂ ਚਾਹੀਦਾ ਹੈ ਜੀ। ਦਾਸ ਵੀ ਆਪਣੇਂ ਲੇਖਾਂ ਵਿਚ ਜਲਦੀ ਹੀ ਕੁੱਝ ਨਵੇਂ ਰਹਸਯ ਦੀ ਜਾਣਕਾਰੀ ਦੇਵੇ ਗਾ ਜੀ।
ਦਾਸ ਬਲਦੇਵ ਸਿੰਘ
28th February 2016 5:33am
Gravatar
mohinish kaur (richmand, US)
ਗੁਰਮੁਖ ਭਾਈ ਮੱਖਣ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ । ਬੇਨਤੀ ਹੈ ਕਿ ਭਾਈ ਗੁਰਬਖ਼ਸ਼ ਸਿੰਘ ਨੇ ਸੁਰਿੰਦਰ ਸਿੰਘ ਸੋਢੀ ਨੂੰ ਸਿਰਲੱਥ ਸੂਰਮਾ ਲਿਖਿਆ ਸੀ ਉਹ ਭੇਜ ਰਹੀ ਹਾਂ। ਬਾਬਾ ਜਰਨੈਲ ਸਿੰਘ ਜੀ ਦੇ ਨਾਲ (ਮਾਰਚ 1983 ਤੋਂ 31 ਦਸੰਬਰ 1983 ਤੱਕ) ਗੁਰੂ ਨਾਨਕ ਨਿਵਾਸ ਵਿਖੇ ਅਤੇ ਕੁਝ ਦਿਨ ਸ਼੍ਰੀ ਅਕਾਲਤਖ਼ਤ ਸਾਹਿਬ ਵਿਖੇ ਉਨਾਂ ਦੇ ਇਤਬਾਰੀ ਸਾਥੀ ਵਜੋ ਰਿਹਾ ਸੀ ਅਤੇ ਉਨ੍ਹਾਂ ਦੇ ਹੀ ਕਹਿਣ ਤੇ ਪਾਸਪੋਰਟ ਲਈ ਅਰਜ਼ੀ ਪਾਈ ਉਨਾਂ ਦੇ ਕਹਿਣ ਤੇ ਹੀ ਸਿਰਲੱਥ ਸੂਰਮਾ ਸੁਰਿੰਦਰ ਸਿੰਘ ਸੋਢੀ ਅਤੇ ਭਾਈ ਲਾਭ ਸਿੰਘ ਦਾਸ ਨੂੰ ਕਨੇਡਾ ਪੁੱਜਣ ਲਈ ਗੱਡੀ ਚਾੜ੍ਹਨ ਵੀ ਆਏ ਸਨ। ਰਹਿੰਦੇ ਸੁਆਸਾ ਤੱਕ ਗੁਰੂ ਪੰਥ ਨੂੰ ਗੁਰਮਤਿ ਵਿਰੋਧੀ ਝੂਠ ਤੋਂ ਸੁਚੇਤ ਰਹਿਣ ਲਈ ਲਿ਼ਖਦਾ ਰਹਿਣਾ ਸਿਵਾਏ ਗੁਰਮਤਿ ਦਲੀਲਾਂ ਦੇ ਹੋਰ ਕੋਈ ਤਰੀਕਾ ਨਹੀਂ ਰੋਕ ਸਕਦਾ।
ਦਾਸਰਾ ਗੁਰਬਖ਼ਸ਼ ਸਿੰਘ ???ਬੇਨਤੀ ਭੈਣ ਮੋਹੀਨੀਸ਼ ਕੌਰ।
27th February 2016 11:22am
Page 41 of 52

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word shark backwards.
 
Enter answer:
 
Remember my form inputs on this computer.
 
 
Powered by Commentics

.