.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1015)

Topic: Tuhada Apna
Sort
First < 2 3 4 5 6 > Last
Facebookdel.icio.usStumbleUponDiggGoogle+TwitterLinkedIn
Gravatar
NARENDRA PAL SINGH SALUJA (raipur c g, India)
ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥ {ਪੰਨਾ 1410-1411}
ਆਪੁ ਪਛਾਣੈ ਬੂਝੈ ਸੋਇ ॥ {ਪੰਨਾ 25}
ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥{ਪੰਨਾ 88}
ਆਪੁ ਪਛਾਣੈ ਮਨੁ ਨਿਰਮਲੁ ਹੋਇ ॥ ਜੀਵਨ ਮੁਕਤਿ ਹਰਿ ਪਾਵੈ ਸੋਇ ॥ {ਪੰਨਾ 161}
ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥ {ਪੰਨਾ 1024-1025}
ਗੁਰ ਕੈ ਸਬਦੇ ਆਪੁ ਪਛਾਣੈ ॥ ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥{ਪੰਨਾ 1065}
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥ {ਪੰਨਾ 57}
11th August 2018 9:14am
Gravatar
Gursharn Singh Dhillon (Ajax, Canada)
ਇੰਜ ਦਰਸਨ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ।
ਪਹਿਲਾਂ ਤਾਂ ਆਪਣੇ ਵਿਚਾਰ ਸਾਂਝੇ ਕਰਨ ਲਈ ਆਪ ਦਾ ਧੰਨਵਾਦ ।
ਵੀਰ ਜੀ, ਜਿਵੇਂ ਆਪਨੇ ਲਿਖਿਆ ਹੈ:” * ਵੀਰ ਜੀਉ, ‘ਹੂ-ਬ-ਹੂ’ ਗੁਰੁੂ ਨਾਨਕ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੇਦਾਂ, ਕਤੇਬਾਂ ਵਿਚ ਨਹੀਂ ਹੋ ਸਕਦੀਆਂ।
** ਹਾਂ !! ਜੋ ਵਿਚਾਰ ਗੁਰੁੂ ਸਾਹਿਬ ਜੀ ਦੇ ਰਹੇ ਹਨ, ਦੱਸ ਰਹੇ ਹਨ, ਉਹ ਵਿਚਾਰਧਾਰਾ ਜਰੂਰ ‘ਵੇਦਾਂ-ਕਤੇਬਾਂ’ ਵਿਚ ਹੋ ਸਕਦੀ ਹੈ” ।
ਵੀਰ ਜੀ, ਜੇਕਰ ਹਿੰਦੂ ਅਤੇ ਮੁਸਲਮਾਨਾ ਦੇ ਧਾਰਮਿਕ ਗ੍ਰੰਥਾਂ ਵਿੱਚ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ॥ ਅਤੇ "ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ” । ਲਿਖਿਆਂ ਹੋਇਆ ਹੈ ਤਾਂ ਫਿਰ ਗੁਰੂ ਜੀ ਉਹਨਾ ਦੇ ਗ੍ਰੰਥਾਂ ਦੀ ਗੱਲ ਕਰ ਰਹੇ ਹਨ ਅਤੇ ਅਖੀਰ ਤੇ ਆਪਣੀ; ਕਿਉਂਕਿ ਉਹਨਾ ਦੇ ਗ੍ਰੰਥ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ ਹਨ ।
ਸੋ, ਵੀਰ ਜੀ, ਮੇਰਾ ਵਿਚਾਰ ਹੈ ਕਿ ਆਪਾਂ ਅਸਲ ਜਾਣਕਾਰੀ ਜਾਣਨ ਵਾਸਤੇ ਪਹਿਲਾਂ ਇਹ ਪਤਾ ਕਰ ਲਈਏ ਕਿ ਵਾਕਿਆ ਹੀ ਉਹਨਾ ਦੇ ਗ੍ਰੰਥਾਂ ਵਿੱਚ ਇਹ ਸ਼ਬਦ ਕਿਵੇਂ ਲਿਖੇ ਹਨ । ਕਿਉਂਕਿ ਆਪਾਂ ਸਾਰਿਆਂ ਦਾ ਮਕਸਦ ਤਾਂ ਸਹੀ ਜਾਣਨ ਦਾ ਹੈ ਨਾਂਕਿ ਆਪਣੇ ਆਪ ਨੂੰ ਸਹੀ ਸਿਧ ਕਰਨ ਦਾ ।
ਸੋ, ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵੀ ਕੋਸ਼ਿਸ਼ ਕਰਨੀ ਕਿ ਉਹਨਾਂ ਦੇ ਗ੍ਰੰਥਾਂ ਵਿੱਚ ਕਿਵੇਂ ਲਿਖਿਆ ਹੈ ਅਤੇ ਮੈਂ ਵੀ ਕਰਾਂਗਾ । ਜਿਸ ਕਿਸੇ ਨੂੰ ਵੀ ਜਾਣਕਾਰੀ ਮਿਲੀ ਉਹ ਆਪਾਂ ਇਥੇ ਸਾਰਿਆਂ ਨਾਲ ਸਾਂਝੀ ਕਰਾਂਗੇ ।
‘ਸਿੱਖ ਮਾਰਗ’ ਦੇ ਸਾਰੇ ਪਾਠਕਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਆਪ ਕਿਸੇ ਨੂੰ ਇਹਨਾਂ ਪੰਗਤੀਆਂ ਬਾਰੇ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਦੇ ਧਾਰਮਿਕ ਗ੍ਰੰਥਾਂ ਵਿੱਚ ਕਿਵੇਂ ਕਿਸ ਗ੍ਰੰਥ ਵਿੱਚ ਹੈ ਪਤਾ ਲਗੇ ਤਾਂ ਇਥੇ ਲਿਖਣ ਦੀ ਮੇਹਰਬਾਨੀ ਕਰਨੀ; ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
22nd July 2018 5:09am
Gravatar
Eng Darshan Singh Khalsa (Sydney, Australia)
** ਧੰਨਵਾਧ!! ਵੀਰ ਗੁਰਸਰਨ ਸਿੰਘ ਜੀ।
** ਗੁਰਮੱਤ ਗਿਆਨ ਵਿਚਾਰ ਨਾਲ ਆਪਣੇ ਆਪ ਨੂੰ ਜਗਾਉਣਾ ਹੀ ਆਪਣਾ ਮਕਸਦ ਹੈ। ਬਹਿਸਬਾਜ਼ੀ ਕਰਨਾ ਨਾਲ ਗਿਆਨ ਪ੍ਰਾਪਤੀ ਨਹੀਂ ਹੁੰਦੀ, ਬਲਕਿ ਹੰਕਾਰ ਨੂੰ ਹੀ ਪੱਠੇ ਪੈਂਦੇ ਹਨ।
.. ਹਰ ਮਨੁੱਖ/ਇਨਸਾਨ ਦੇ ਵਿਚਾਰ ਉਸਦੇ ਸੰਸਕਾਰਾਂ ਕਰਕੇ ਜੋ ਬਣ ਚੁੱਕੇ ਹੁੰਦੇ ਹਨ, ਉਹਨਾਂ ਵਿਚ ਤਬਦੀਲੀ ਕਰਨਾ ਜ਼ਰਾ ਮੁਸ਼ਕਲ ਹੋ ਜਾਂਦਾ ਹੈ।
.. ਇਹ ਤਬਦੀਲੀ ਮਨੁੱਖ ਖ਼ੁਦ ਆਪ ਹੀ ਕਰ ਸਕਦਾ ਹੈ, ਲਿਆ ਸਕਦਾ ਹੈ, ਗਿਆਨ ਪ੍ਰਾਪਤ ਕਰਕੇ।
.. ਧੰਨਵਾਧ ! ਸਿੱਖ ਮਾਰਗ ਵਧੀਆ ਪਲੇਟਫ਼ਾਰਮ ਹੈ, ਜਿਥੇ ਤੁਸੀਂ ਆਪ ਆਪਣੇ ਵਿਚਾਰਾਂ ਨੂੰ ਲਿਖ ਕੇ ਵੀਰਾਂ ਭੈਣਾਂ ਨਾਲ ਸਾਂਝੇ ਕਰ ਸਕਦੇ ਹੋ।
.. ਆਪਾਂ ਸਾਰੇ, ਪੂਰੇ ਪਰਫੈਕਟ ਨਹੀਂ ਹਾਂ, ਮਾਸਟਰਜ਼ ਨਹੀਂ ਹਾਂ। ਮਾਸਟਰ ਤਾਂ ਇਕੋ ਹੀ ਹੈ।
.. ਗਿਆਨ ਲੈਣ ਲਈ ਬਹੁਤ ਸਰੋਤ ਹਨ। ਉਹਨਾਂ ਵਿਚੋਂ ਇੱਕ ਸਰੋਤ ਹੈ ਸਬਦ ਗੁਰੁੂ ਗਰੰਥ ਸਾਹਿਬ ਜੀ। ਜੋ ਬਿੱਲਕੁੱਲ ਨਿਰਪੱਖ, ਮਨੁੱਖਤਾ ਦੇ ਭਲਾਈ ਸੰਦੇਸ਼/ਸੁਨੇਹਾ ਆਪਣੇ ਅੰਦਰ ਸਮੋਈ ਹੋਏ ਹਨ।
.. ਸਾਰੇ ਵੀਰਾਂ ਦਾ ਬਹੁਤ ਧੰਨਵਾਧ, ਜੋ ਲੋਕਾਈ ਦੇ ਜਾਗਣ/ਜਗਾਉਣ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਅਸਟਰੇਲੀਆ।
22nd July 2018 9:39pm
Gravatar
Eng Darshan Singh Khalsa (Sydney, Australia)
** ਸਾਰੇ ਵੀਰਾਂ ਭੈਣਾਂ ਨੂੰ ਗੁਰ ਫਤਹਿ ਪ੍ਰਵਾਨ ਕਰਨਾ ਜੀ।

** ਵੀਰ ਗੁਰਸਰਨ ਸਿੰਘ ਜੀ, ਆਪ ਜੀ ਦੀਆਂ ਲਿਖੀਆਂ ਪੰਕਤੀਆਂ : “ਸੋ, ਕੀ ਆਪ ਦਾ ਮੰਨਣਾ ਹੈ ਕਿ ਇਹ ਪੰਗਤੀਆਂ, "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ॥ ਅਤੇ "ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ” ॥ ਹਿੰਦੂ ਅਤੇ ਮੁਸਲਮਾਨ ਧਰਮ ਗ੍ਰੰਥਾਂ ਵਿੱਚ ਨਹੀਂ ਹਨ ? ਇਹ ਦੱਸਣ ਦੀ ਖੇਚਲ ਕਰਨੀ ।“।

** ਵੀਰ ਜੀਉ, ‘ਹੂ-ਬ-ਹੂ’ ਗੁਰੁੂ ਨਾਨਕ ਸਾਹਿਬ ਜੀ ਦੀਆਂ ਇਹ ਪੰਕਤੀਆਂ ਵੇਦਾਂ, ਕਤੇਬਾਂ ਵਿਚ ਨਹੀਂ ਹੋ ਸਕਦੀਆਂ।

** ਹਾਂ !! ਜੋ ਵਿਚਾਰ ਗੁਰੁੂ ਸਾਹਿਬ ਜੀ ਦੇ ਰਹੇ ਹਨ, ਦੱਸ ਰਹੇ ਹਨ, ਉਹ ਵਿਚਾਰਧਾਰਾ ਜਰੂਰ ‘ਵੇਦਾਂ-ਕਤੇਬਾਂ’ ਵਿਚ ਹੋ ਸਕਦੀ ਹੈ।

** ਬਾਬਾ ਕਬੀਰ ਜੀ ਦੀ ਵਿਚਾਰਧਾਰਾ, ਜੋ ਗੁਰੂੁ ਨਾਨਕ ਸਾਹਿਬ ਜੀ ਦੀ ਆਪਣੀ ਕੁਲੈਕਸ਼ਨ ਹੈ।

** ਗੁਰਬਾਣੀ ਫ਼ੁਰਮਾਨ: ** ਪ੍ਰਭਾਤੀ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬਿਚਾਰੈ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ॥1॥ ਮੁਲਾਂ ਕਹਹੁ ਨਿਆਉ ਖੁਦਾਈ॥ ਤੇਰੇ ਮਨ ਕਾ ਭਰਮੁ ਨ ਜਾਈ॥ ਰਹਾਉ॥ਪੰਨਾ 1350॥

** ਗੁਰੂੁ ਸਾਹਿਬ ਜੀ ਵੇਦਾਂ-ਕਤੇਬਾਂ ਦਾ ਹਵਾਲਾ ਦੇਕੇ ਆਪਣੀ ਵਿਚਾਰ ਰੱਖ ਰਹੇ ਹਨ। ਅਕਾਲ-ਪੁਰਖ 1 (ਇੱਕ) ਹੈ ਅਤੇ ਬੇਅੰਤ ਹੈ।

** 22ਵੀਂ ਪਉੜੀ ਦੀ ਇਕੱਲੀ ਇਹ ਪੰਕਤੀ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਵਿਚਲੇ ‘ਲਖ’ ਨੂੰ ਜੇਕਰ ਪੂਰੀ ਪਉੜੀ ਨੂੰ ਸਾਹਮਣੇ ਰੱਖ ਕੇ ਵਿਚਾਰਿਆ ਜਾਵੇ ਤਾਂ ‘ਲਖ’ ਦਾ ਮਤਲਭ ਹੋਰ ਬਣਦਾ ਹੈ। ਇਕੱਲੀ ਪੰਕਤੀ ਲੈਕੇ ਵਿਚਾਰ ਕਰਾਂਗੇ ਤਾਂ ਇਹ ਭਰਮ-ਭੁਲੇਖਾ ਬਣਿਆ ਰਹੇਗਾ।
21st July 2018 6:57pm
Gravatar
Baldev singh toronto (brampton ont, Canada)
ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਜੀ ਗੁਰ ਫਤਿਹ ਦਾਸ ਨਿਮਾਣੀ ਜਿਹੀ ਕੋਸ਼ਿਸ਼ ਜਪ ਬਾਣੀ ਦਾ ਟੀਕਾ ਕਰਨ ਦੀ ਕੋਸ਼ਿਸ਼ ਕਰ ਹਿਰਾ ਹੈ ਉਸ ਵਿੱਚੋ ਇਹ ਆਪ ਜੀ ਦੀ ਸੇਵਾ ਵਿੱਚ ਇਸ ਪਾਉੜੀ ਦੀ ਵਿਆਖਿਆ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਹੋ ਸਕਦਾ ਆਪ ਜੀ ਦੇ ਸਵਾਲ ਲਈ ਸਹਾਇਕ ਹੋ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਪਦ ਅਰਥ : - ਪਾਤਾਲਾ ਪਾਤਾਲ ਲਖ - ਪਾਤਾਲਾ ਦੇ ਹੇਠ ਹੋਰ ਲੱਖਾਂ ਪਾਤਾਲ ਭਾਵ ਅਣਗਿਣਤ ਪਾਤਾਲ। ਲਖ ਅਗਾਸਾ ਆਗਾਸ – ਅਕਾਸਾ ਦੇ ਉੱਪਰ ਹੋਰ ਲੱਖਾਂ, ਅਣਗਿਣਤ ਅਕਾਸ ਹਨ। ਓੜਕ ਓੜਕ – ਅੰਤ, ਅਖੀਰ। ਓੜਕ ਓੜਕ ਭਾਲਿ ਥਕੇ – ਵੇਦ ਰਿਚੇਤਾ ਵੀ ਅੰਤ ਅਖੀਰ ਨੂੰ ਭਾਲ ਭਾਲਕੇ, ਥੱਕ ਹਾਰਕੇ। ਵੇਦ ਕਹਨਿ ਇਕ ਵਾਤ – ਵੇਦ ਇਕ ਅਕਾਸ ਇਕ ਪਾਤਾਲ ਦੀ ਵਾਤ/ਗੱਲ ਹੀ ਕਰਦੇ ਹਨ। (ਉਹ ਵੀ ਕਹਿੰਦੇ ਬ੍ਰਹਮਾ ਜੀ ਨੇ ਕੰਨਾਂ ਵਿੱਚੋਂ ਮੈਲ ਕੱਢਕੇ ਬਣਾਈ ਹੈ)। ਵਾਤ- ਗੱਲ। ਸਹਸ ਅਠਾਰਹ – ਮਹਾਨ ਕੋਸ ਅਨੁਸਾਰ ਕਿਤਾਬ ਬਸਾਯਰ ਵਿੱਚ ਜਿਕਰ ਹੈ ਕਿ ਖੁਦਾ ਨੇ ਸਾਰੀ ਰਚਨਾ (ਮਖਲੂਕਾਤ) ਅਠਾਰਹ ਹਜਾਰ ਪ੍ਰਕਾਰ ਦੀ ਬਣਾਈ ਹੈ, ਜਿਸ ਵਿੱਚ ਜੜ੍ਹ ਚੈਤੰਨ ਸਭ ਸਾਮਲ ਹਨ। ਸਹਸ ਅਠਾਰਹ ਕਹਨਿ ਕਤੇਬਾ – ਕੁਝ ਪੁਸਤਕਾਂ ਅਠਾਰਾ ਹਜਾਰ ਕਹਿੰਦੀਆਂ ਹਨ। ਅਸੁਲੂ – ਮੁੱਢ। ਅਸੁਲੂ ਇਕੁ ਧਾਤੁ – ਪਰ ਉਹ ਸਾਰੇ ਕਾਸੇ ਦੀ ਜੜ/ਮੁਢ ਇਕੁ ਖੁਦਾ ਨੂੰ ਮੰਨਦੀਆਂ ਹਨ। (ਇਹ ਇਕ ਉਨ੍ਹਾਂ ਦੀ ਚੰਗੀ ਗੱਲ ਹੈ ਕਿ ਹਰੇਕ ਕਿਸੇ ਲੱਲੀ ਛੱਲੀ ਨੂੰ ਕਰਤਾ ਨਹੀ ਮੰਨਦੀਆ) ਲੇਖਾ ਹੋਇ ਤ ਲਿਖੀਐ – ਸਮੁੱਚੇ ਬ੍ਰਹਮੰਡ ਦਾ ਕੋਈ ਲੇਖਾ ਹੋਇ ਤਾਂ ਲਿਖੀਏ। ਲੇਖੈ ਹੋਇ ਵਿਣਾਸੁ – ਕਿਉਕਿ ਲਿਖੇ ਹੋਇ ਲੇਖੇ ਤਾਂ ਸੱਭ ਖਤਮ ਹੋ ਜਾਣ ਵਾਲੇ ਮੁਕ ਜਾਣ ਵਾਲੇ ਹਨ। ਭਾਵ ਸਮੁੱਚੇ ਬ੍ਰਹਮੰਡ ਦਾ ਲੇਖਾ ਜੋਖਾ ਨਹੀਂ ਹੋ ਸਕਦਾ ਲਿਖਣ ਕਰਨ ਤੋਂ ਬਾਹਰ ਹੈ, ਗਿਣਤੀ ਮਿਣਤੀ ਤੋਂ ਰਹਿਤ ਹੈ। ਨਾਨਕ ਵਡਾ ਆਖੀਐ ਆਪੇ ਜਾਣੇ ਆਪੁ – ਨਾਨਕ ਵੱਡੇ ਨੂੰ ਹੀ ਵੱਡਾ ਆਖਣਾ ਚਾਹੀਦਾ ਹੈ ਅਤੇ ਉਹ ਆਪੇ ਹੀ ਜਾਣਦਾ ਹੈ।
ਅਰਥ : - ਹੇ ਭਾਈ! ਜਿਸ ਤਰ੍ਹਾਂ ਕੋਈ ਵੀ (ਫਿਰਕਾ) ਥਿਤ ਵਾਰ ਰੁਤ ਮਹੀਨਾ ਨਹੀਂ ਜਾਣ ਸਕਦਾ ਹੈ ਕਿ ਇਹ ਸ੍ਰਿਸਟੀ ਦੀ ਸਾਜਨਾ ਕਦੋਂ ਹੋਈ ਹੈ। ਉਸੇ ਤਰ੍ਹਾਂ ਕੋਈ ਸਮੁੱਚੇ ਬ੍ਰਹਮੰਡ ਦੇ ਲੇਖੇ ਜੋਖੇ ਦੀ ਗਿਣਤੀ ਮਿਣਤੀ ਵੀ ਕੋਈ ਨਹੀਂ ਜਾਣ ਸਕਦਾ। ਇਹ ਗਿਣਤੀ ਮਿਣਤੀ ਕਰਦੇ ਵੇਦ ਰਿਚੇਤਾ ਵੀ ਅੰਤ ਅਖੀਰ ਥੱਕ ਹਾਰਕੇ ਇਕ ਅਕਾਸ ਇਕ ਪਾਤਾਲ ਦੀ ਹੀ ਗੱਲ ਕਰਦੇ ਹਨ। (ਨੋਟ : - ਉਹ ਵੀ ਇਹ ਆਖਦੇ ਹਨ ਕਿ ਸ੍ਰਿਸਟੀ ਬ੍ਰਹਮੇ ਨੇ ਕੰਨਾਂ ਵਿੱਚੋਂ ਮੈਲ ਕੱਢਕੇ ਬਣਾਈ ਹੈ। ਜੇਕਰ ਵੇਦ ਲੱਖਾਂ ਅਕਾਸਾਂ ਪਾਤਾਲਾ ਦੀ ਗੱਲ ਕਰਦੇ ਹੁੰਦੇ ਤਾਂ ਨਾਨਕ ਪਾਤਸਾਹ ਨੂੰ ਇਹ ਸਵਾਲ ਉਠਾਉਣ ਦੀ ਜਰੂਰਤ ਹੀ ਨਹੀਂ ਸੀ ਕਿ ਜੇਕਰ ਧਰਤੀ ਬਲਦ ਨੇ ਚੁੱਕੀ ਹੈ ਤਾਂ ਉਹ ਬਲਦ ਕਿਥੇ ਖੜਾ ਹੈ)। ਦੂਸਰੇ ਪਾਸੇ ਕਤੇਬਾ ਭਾਵ ਜੋ ਕਈ ਹੋਰ ਪੁਸਤਕਾਂ ਜੋ ਹਨ ਉਹ ਅਠਾਰਾ ਹਜਾਰ ਆਲਮ ਦੀ ਹੀ ਗੱਲ ਕਹਿੰਦੀਆਂ ਹਨ (ਉਨ੍ਹਾਂ ਦੀ ਇਕ ਗੱਲ ਤਾਂ ਚੰਗੀ ਹੈ ਕਿ ਉਹ ਸਮੁੱਚੇ ਬ੍ਰਮੰਡ ਦਾ) ਅਸੁਲੂ/ਮੁੱਢ ਇਕੁ ਕਰਤਾਰ/ਖੁਦਾ ਨੂੰ ਹੀ ਮੰਨਦੀਆਂ ਹਨ। ਇਸ ਲਈ ਹੇ ਭਾਈ! ਨਾਨਕ ਆਖਦਾ ਹੈ ਕਿ ਪਾਤਾਲਾ ਦੇ ਹੇਠ ਹੋਰ ਲੱਖਾਂ (ਅਣਗਿਣਤ) ਪਾਤਾਲ ਹਨ ਅਤੇ ਆਕਾਸਾਂ ਦੇ ਉੱਪਰ ਹੋਰ ਲੱਖਾਂ (ਅਣਗਿਣਤ) ਆਕਾਸ ਹਨ ਜਿਨ੍ਹਾਂ ਦਾ ਕੋਈ ਲੇਖਾ ਜੋਖਾਂ ਨਹੀਂ ਭਾਵ ਜੋ ਗਿਣਤੀ ਮਿਣਤੀ ਤੋਂ ਬਾਹਰ ਹਨ ਅਤੇ ਕੀਤੇ ਹੋਇ ਲੇਖੇ ਸੱਭ ਮੁੱਕ ਜਾਣ ਵਾਲੇ ਹਨ ਇਸ ਲਈ ਉਸ ਵੱਡੇ ਨੂੰ ਹੀ ਵੱਡਾ ਆਖੀਏ ਜੋ ਆਪ ਹੀ ਆਪਣੇ ਪਸਾਰੇ ਬਾਰੇ ਜਾਣਦਾ ਹੈ। ਇਹ ਮਨੁੱਖ ਦੇ ਗਿਣਤੀ ਮਿਣਤੀ ਤੋਂ ਬਾਹਰ ਹੈ।
21st July 2018 8:17pm
Gravatar
Gursharn Singh Dhillon (Ajax, Canada)
ਸ੍ਰ ਬਲਦੇਵ ਸਿੰਘ ਜੀ, ਸਤਿ ਸ੍ਰੀ ਅਕਾਲ।
ਵੀਰ ਜੀ, ਗੁਰਬਾਣੀ ਬਾਰੇ ਜਾਨਣਾ ਆਪ ਦਾ ਮਕਸਦ ਵੀ ਅਸਲ ਗੱਲ ਸਮਝਣ ਦਾ ਹੈ ਨਾਂ ਕਿ ਇਸ ਦਾ ਲਾਹਾ ਲੈਕੇ ਕੋਈ ਪੈਸੇ ਵਾਲੀ ਕਮਾਈ ਜਾਂ ਲੀਡਰੀ ਲੈਣ ਦਾ ਹੈ । ਇਹ ਗੱਲਾਂ ਮੈਂ ਜੋ ਆਪ ਨੂੰ ਨਿਜੀ ਤੌਰ ਤੇ ਜਾਣਦਾ ਹਾਂ ਉਸ ਬੇਹਾਫ਼ ਤੇ ਲਿਖ ਰਿਹਾ ਹਾਂ; ਬਾਕੀ ਕਿਸੇ ਦੇ ਅੰਦਰ ਤਾਂ ਕੋਈ ਵੱੜ ਕੇ ਨਹੀਂ ਵੇਖ ਸਕਦਾ । ਇਸ ਲਈ ਮੇਰਾ ਆਪ ਨੂੰ ਇਕ ਸੁਝਾਓ ਹੈ, ਉਸਨੂੰ ਮੰਨਣਾ ਜਾਂ ਨਾਂ ਮੰਨਣਾ ਆਪ ਲਈ ਜ਼ਰੂਰੀ ਨਹੀਂ ।
ਵੀਰ ਜੀ, ਚੰਗਾ ਹੋਵੇ ਕਿ ਤੁਸੀਂ ਵੀ ਇਹਨਾਂ ਪੰਗਤੀਆਂ ਬਾਰੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਗ੍ਰੰਥਾਂ ਵਿੱਚੋਂ ਜੇ ਪਤਾ ਕਰ ਸਕਦੇ ਹੋ ਤਾਂ ਕਰਨ ਦੀ ਕੋਸ਼ਿਸ਼ ਕਰੋ; ਫਿਰ ਇਸ ਜਪੁ ਜੀ ਸਾਹਿਬ ਦੀ 22ਵੀਂ ਪਾਉੜੀ ਦੀ ਵਿਆਖਿਆ ਕਰੋ ਤਾਂ ਮੇਰੇ ਖਿਆਲ ਵਿੱਚ ਤੁਹਾਡੇ ਲਈ ਅਤੇ ਸਾਡੇ ਸਾਰਿਆਂ ਲਈ ਵੀ ਚੰਗਾ ਹੋਵੇਗਾ । ਅੱਗੇ ਆਪ ਦੀ ਮਰਜੀ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
22nd July 2018 5:06am
Gravatar
Baldev singh toronto (brampton ont, Canada)
ਸਤਿਕਾਰ ਯੋਗ ਵੀਰ ਗੁਰਸਰਨ ਸਿੰਘ ਜੀ
ਗੁਰ ਫਤਹਿ ਪ੍ਰਵਾਨ ਕਰਨੀ।
ਵੀਰ ਜੀ ਗੁਰਸਰਨ ਸਿੰਘ ਜੀ ਮੁਆਫ ਕਰਨਾ ਦਾਸ ਵਲੋਂ ਦਰਸਨ ਸਿੰਘ ਜੀ ਖਾਲਸਾ ਜੀ ਹੋਰਾਂ ਨੇ ਜੋ ਸਵਾਲ ਪਾਠਕਾ ਨੂੰ ਪੁੱਛਿਆ ਸੀ ਉਨ੍ਹਾਂ ਦੇ ਸਵਾਲ ਦੇ ਉੱਤਰ ਵਿੱਚ ਪਾਇਆ ਸੀ ਪਰ ਗਲਤੀ ਨਾਲ ਨਾਮ ਤੁਹਾਡਾ ਲਿਖ ਹੋ ਗਿਆ ਹੈ, ਆਪ ਜੀ ਨੇ ਇਸ ਗੱਲ ਦਾ ਬੁਰਾ ਮਨਾਇਆ ਹੈ ਇਸ ਗੁਸਤਾਖੀ ਲਈ ਮੁਆਫ ਕਰਨਾ।ਬਾਕੀ ਇਕ ਧਿਰ ਸੱਤ ਅਕਾਸਾਂ ਅਤੇ ਪਤਾਲਾ ਤੇ ਖੜੀ ਹੈ ਦੂਸਰੀ ਇਕ ਵਾਤ ਤੇ ਖੜੀ ਹੈ ਸਾਫ ਤੇ ਸਪਸਟ ਹੈ।
22nd July 2018 9:31am
Gravatar
Gursharn Singh Dhillon (Ajax, Canada)
ਸ੍ਰ ਬਲਦੇਵ ਸਿੰਘ ਜੀ, ਸਤਿ ਸ੍ਰੀ ਅਕਾਲ।
ਜੇਕਰ ਗਲਤੀ ਨਾਲ ਮੇਰੇ ਨਾਂਅ ਤੇ ਲਿਖਤ ਆ ਗਈ ਹੈ ਤਾਂ ਵੀ ਕੋਈ ਗੱਲ ਨਹੀਂ । ਇਸ ਵਿਚ ਬੁਰਾ ਮਨਾਉਣ ਵਾਲੀ ਕਿਹੜੀ ਗੱਲ ਹੈ । ਉਂਝ ਵੀ ਉਸ ਵਿੱਚ ਤੁਸੀਂ ਕੋਈ ਮੈਂਨੂੰ ਮਾੜੀ ਗੱਲ ਤਾਂ ਨਹੀਂ ਸੀ ਲਿਖੀ। ਤੁਸੀਂ ਆਪਣੇ ਵਿਚਾਰ ਲਿਖੇ ਹਨ ।
ਜੋ ਤੁਸੀਂ ਲਿਖਿਆ ਹੈ ਕਿ,"ਬਾਕੀ ਇਕ ਧਿਰ ਸੱਤ ਅਕਾਸਾਂ ਅਤੇ ਪਤਾਲਾ ਤੇ ਖੜੀ ਹੈ ਦੂਸਰੀ ਇਕ ਵਾਤ ਤੇ ਖੜੀ ਹੈ ਸਾਫ ਤੇ ਸਪਸਟ ਹੈ।"
ਵੀਰ ਜੀ, ਇਹ ਤੁਹਾਡੀ ਆਪਣੀ ਸੋਚ ਹੈ ਜਿਵੇਂ ਮਰਜ਼ੀ ਸੋਚ ਸਕਦੇ ਹੋ, ਕਿਸੇ ਦੀ ਰੋਕ ਥੋੜਾ ਹੈ । ਮੈਂ ਤਾਂ ਸਿਰਫ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕੀ ਵਾਕਿਆ ਹੀ ਜਪੁ ਜੀ ਸਾਹਿਬ ਦੀ 22ਵੀਂ ਪਾਉੜੀ ਵਿੱਚ ਹਿੰਦੂ ਵੇਦ ਅਤੇ ਮੁਸਲਮਾਨ ਧਰਮ ਗ੍ਰੰਥਾਂ ਦੇ ਹਵਾਲੇ ਹਨ ਜਾਂ ਨਹੀਂ । ਜਿਵੇਂ ਪ੍ਰੋ ਸਾਹਿਬ ਸਿੰਘ ਜੀ ਨੇ ਵੀ ਵਿਆਖਿਆ ਕੀਤੀ ਹੈ।
ਇਸੇ ਕਰਕੇ ਤੁਹਾਡੇ ਤੋਂ ਵੀ ਮਦਦ ਮੰਗੀ ਹੈ, ਕਿਉਕਿ ਤੁਸੀਂ ਵੀ ਖੋਜ ਕਰਨ ਵਿੱਚ ਰੁਚੀ ਰੱਖਦੇ ਹੋ । ਸੋ, ਆਸ ਹੈ ਕਿ ਤੁਸੀਂ ਵੀ ਆਪਣਾ ਕੀਮਤੀ ਯੋਗਦਾਨ ਪਾਵੋਗੇ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ
22nd July 2018 10:43am
Gravatar
Dr Dalvinder Singh Grewal (Ludhiana, India)
ਕਿਹੜਾ ਨਾਮ ਦਿਆਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਲਵਾਂ ਮੈ ਕਿਹੜਾ ਤੈਨੂੰ ਕਿਹੜਾ ਨਾਮ ਦਿਆਂ?
ਜਪ ਜਪ ਕਿਹੜਾ ਨਾਮ ਤੂੰ ਹੀ ਦਸ ਤੇਰੇ ਨਾਲ ਜੁੜਾਂ?
ਵਖਰੇ ਨਾਮ ਨੇ ਚਰਚ ਮਸਜਿਦੀਂ, ਵਖ ਮੰਦਿਰ ਗੁਰਦੁਆਰੇ,
ਕਿਹੜੀ ਤੇਰੀ ਥਾਂ ਵਸਦਾ ਤੂੰ, ਜਿਥੇ ਵਸਣ ਪਿਆਰੇ
ਜਿਥੇ ਜਾ ਪਾਵਾਂ ਸੂਹ ਤੇਰੀ, ਮਿਲਣ ਕਿਵੇਂ ਰਮਜ਼ਾਂ?
ਨਾਮ ਲਵਾਂ ਮੈ ਕਿਹੜਾ ਤੈਨੂੰ ਕਿਹੜਾ ਨਾਮ ਦਿਆਂ?
ਮੁਲਾਂ, ਪੰਡਿਤ, ਫਾਦਰ, ਭਾਈ ਵਖ ਵਖ ਨਾਮ ਉਚਾਰੇ,
ਹਰ ਬਾਬਾ ਨਾ ਦਿੰਦਾ ਵਖ ਵਖ,ਅਪਣੀਆਂ ਯਬਲੀਆਂ ਮਾਰੇ।
ਕਿਹੜਾ ਜੁੜਿਆ ਸੰਗ ਤੇਰੇ ਮੈ ਕਿਸ ਤੋਂ ਨਾਮ ਲਵਾਂ
ਨਾਮ ਲਵਾਂ ਮੈ ਕਿਹੜਾ ਤੈਨੂੰ ਕਿਹੜਾ ਨਾਮ ਦਿਆਂ?
ਕਿਹੜੇ ਨਾਮ ਲਿਆਂ ਤੋਂ ਹੋਵੇ ਜਗ ਤੋਂ ਬੇੜਾ ਪਾਰ?
ਕੋਈ ਆਖੇ ਕਹੋ ਵਾਹਿਗੁਰੂ ਕੋਈ ਆਖੇ ਕਰਤਾਰ,
ਅਲਾ, ਗਾਡ, ਈਸ਼ਵਰ ਵਿਚੋਂ ਕਿਹੜਾ ਨਾਮ ਜਪਾਂ?
ਨਾਮ ਲਵਾਂ ਮੈ ਕਿਹੜਾ ਤੈਨੂੰ ਕਿਹੜਾ ਨਾਮ ਦਿਆਂ?
ਨਾਮ ਜੋ ਅੰਦਰ ਬਾਹਰ ਵਿਖਾਵੇ, ਤੇਰੀ ਹੋਂਦ ਨਿਰਾਲੀ,
ਨਾਮ ਜੋ ਸਭ ਨਾਲ ਪ੍ਰੇਮ ਵਧਾਵੇ, ਚੜ੍ਹੇ ਨੂਰ ਰੰਗ ਲਾਲੀ,
ਅਪਣੇ ਆਪ ਜੋ ਗੂੰਜੇ ਅੰਦਰ, ਹਰ ਸਾਹ ਨਾਲ ਕਹਾਂ
ਨਾਮ ਲਵਾਂ ਮੈ ਕਿਹੜਾ ਤੈਨੂੰ ਕਿਹੜਾ ਨਾਮ ਦਿਆਂ?
ਤੇਰੀਆਂ ਤੂੰ ਹੀ ਜਾਣੇ ਆਪੇ ਪਾ ਦੇ ਮਨ ਵਿਚ ਮੇਰੇ,
ਜਿਸ ਲੀਤੇ ਮਨ ਸ਼ਾਂਤ ਬਣੇ, ਤੇ ਚਾਅ ਵੀ ਚੜ੍ਹਣ ਘਣੇਰੇ,
ਕਿਰਤ ਕਰਦਿਆਂ, ਵੰਡ ਛਕਦਿਆਂ, ਤੇਰੇ ਨਾਲ ਰਹਾਂ।
ਨਾਮ ਲਵਾਂ ਮੈ ਕਿਹੜਾ ਤੈਨੂੰ ਕਿਹੜਾ ਨਾਮ ਦਿਆਂ?
21st July 2018 3:41pm
Gravatar
Gursharn Singh Dhillon (Ajax, Canada)
ਇੰਜ ਦਰਸਨ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ।
ਵੀਰ ਜੀ, ਇਸ ਪੋਸਟ ਤੋਂ ਪਹਿਲਾਂ ਆਪ ਪਾਸੋਂ ਜਿਹੜੀ ਜਾਣਕਾਰੀ ਮੰਗੀ ਸੀ, ਉਸ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਵੱਧ ਕਾਪੀ ਪੇਸਟ ਹੋ ਗਈਆਂ ਸਨ । ਸੋ, ਇਹ ਦੁਬਾਰਾ ਭੇਜ ਰਿਹਾ ਹਾਂ ।
ਸੋ, ਕੀ ਆਪ ਦਾ ਮੰਨਣਾ ਹੈ ਕਿ ਇਹ ਪੰਗਤੀਆਂ, "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ॥ ਅਤੇ "ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ” ॥ ਹਿੰਦੂ ਅਤੇ ਮੁਸਲਮਾਨ ਧਰਮ ਗ੍ਰੰਥਾਂ ਵਿੱਚ ਨਹੀਂ ਹਨ ? ਇਹ ਦੱਸਣ ਦੀ ਖੇਚਲ ਕਰਨੀ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
21st July 2018 2:19pm
Gravatar
Gursharn Singh Dhillon (Ajax, Canada)
ਇੰਜ ਦਰਸਨ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ।
ਵੀਰ ਜੀ, ਕੀ ਆਪ ਦਾ ਮੰਨਣਾ ਹੈ ਕਿ ਇਹ ਪੰਗਤੀਆਂ, "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ" ॥ ਕੀ ਇਹ ਪੰਗਤੀਆਂ ਪਹਿਲਾਂ ਹਿੰਦੂ ਅਤੇ ਮੁਸਲਮਾਨ ਧਰਮ ਗ੍ਰੰਥਾਂ ਵਿੱਚ ਨਹੀਂ ਹਨ ? ਇਹ ਦੱਸਣ ਦੀ ਖੇਚਲ ਕਰਨੀ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ
21st July 2018 5:50am
Gravatar
Eng Darshan Singh Khalsa (Sydney, Australia)
ਗੁਰੂੁ ਪਿਆਰਿਉ ! ਜਪੁਜੀ ਸਾਹਿਬ ਦੀ 22 ਪਉੜੀ ਵਿਚ ਪਹਿਲੀ ਪੰਕਤੀ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਵਿਚ ਲਫ਼ਜ ‘ਲਖ’ ਦਾ ਇਸ਼ਾਰਾ ‘ਜਾਨਣ, ਲਖਣਾ’ ਵੱਲ ਹੈ ,

ਜਾਂ ‘ਲੱਖ’ ਨੰਬਰ ਵੱਲ ਹੈ।

ਬ੍ਰਹਿਮੰਡ ਵਿਚ ਤਾਂ ਇਸ ਗਿਣਤੀ ਦੇ ਨੰਬਰ ‘ਲਖ’ ਦੀ ਕੋਈ ਬੁੱਕਤ ਹੀ ਨਹੀਂ।

ਕਿਉਂਕਿ ਬ੍ਰਹਿਮੰਡ ਇਹ ਪਤਾਲਾਂ-ਆਗਾਸਾਂ ਦੀ ਇਹ ਗਿਣਤੀ ਤਾਂ ਅਰਬਾਂ-ਖਰਬਾਂ ਤੋਂ ਵੀ ਅੱਗੇ ਦੀ ਹੋਵੇਗੀ।

ਆਮ ਅਰਥ ਤਾਂ ‘ਲੱਖ’ ਨੰਬਰ ਹੀ ਕੀਤੇ ਜਾਂਦੇ ਹਨ। ਜੋ ਹਜ਼ਮ ਨਹੀਂ ਹੋ ਰਹੇ।

ਪਉੜੀ ਵਿਚ ਗੱਲ ਤਾਂ ਵਿਸ਼ਾਲਤਾ ਦੀ ਹੋ ਰਹੀ ਹੈ। ਕਿ ਵੇਦ ਅਤੇ ਕਤੇਬ ਵੀ ਉਸਦੀ ਵਿਸ਼ਾਲਤਾ/ਅਨੰਤਤਾ ਦਾ ਅੰਤ ਨਹੀਂ ਪਾ ਸਕਦੇ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ ੨੨॥

ਸਾਰੇ ਵੀਰ ਭੈਣ ਆਪਣੇ-ਆਪਣੇ ਵਿਚਾਰ ਜਰੂਰ ਸਾਂਝੇ ਕਰਨ ਜੀ।

ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਅਸਟਰੇਲੀਆ
18th July 2018 12:28am
Gravatar
Baldev singh toronto (brampton ont, Canada)
ਵੀਰ ਦਰਸਨ ਸਿੰਘ ਖਾਲਸਾ ਜੀ
ਇਥੇ ਇਕ ਲੱਖ ਦੀ ਗੱਲ ਨਹੀ ਲਖ ਤੋਂ ਭਾਵ ਲੱਖਾਂ ਹੀ ਭਾਵ ਗਿਣਤੀ ਰਹਿਤ ਹੈ।
ਬਲਦੇਵ ਸਿੰਘ ਟੌਰਾਂਟੋ
20th July 2018 8:31am
Gravatar
Taranjit Parmar (Nanaimo, Canada)
ਸ:ਬਲਦੇਵ ਸਿੰਘ ਜੀ,ਬਿਲਕੁਲ ਸਹੀ,ੲਿਥੇ ਗਲ ਲਖਾਂ(ਅਨੰਤ)ਦੀ ਹੋ ਰਹੀ ਹੈ!
20th July 2018 9:47pm
Gravatar
Gursharn Singh Dhillon (Ajax, Canada)
ਇੰਜ ਦਰਸਨ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ ।
ਬੇਨਤੀ ਹੈ ਕਿ ਪਹਿਲਾਂ ਇਹ ਵਿਚਾਰਨ ਵਾਲੀ ਗੱਲ ਹੈ ਕਿ ਕੀ "ਪਾਤਾਲਾ ਪਾਤਾਲ ਲਖ ਆਗਾਸਾ ਆਗਾਸ" ਇਹ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ ਹਨ ਜਾਂ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਹਨ ਅਤੇ ਗੁਰੂ ਜੀ ਉਹ ਦੱਸ ਰਹੇ ਹਨ ? ਲੱਖਾਂ ਜਾਂ ਬੇਅੰਤ ਵਾਲੀ ਗੱਲ ਤਾਂ ਬਾਅਦ ਦੀ ਹੈ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
20th July 2018 1:06pm
Gravatar
Eng Darshan Singh Khalsa (Sydney, Australia)
** ਵੀਰ, ਬਲਦੇਵ ਸਿੰਘ ਟਰਾਂਟੋ ਜੀਉ ਅਤੇ ਵੀਰ ਗੁਰਸਰਨ ਸਿੰਘ ਜੀਉ, ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀ।
.. ਵੀਰ ਗੁਰਸਰਨ ਸਿੰਘ ਜੀ, ਬਿਨਾਂ ਸ਼ੱਕ, ਗੁਰਬਾਣੀ ਵਿਚ ਬਹੁਤਾਤ ਵਰਤਾਂਤ, ਵੇਰਵੇ, ਹਵਾਲੇ ਪੁਰਾਣੇ ਸਮੇਂ ਤੋਂ ਪ੍ਰਚੱਲਤ ਕਥਾ-ਕਹਾਣੀਆਂ ਦੇ ਹੀ ਹਨ।
.. ‘ਗੁਰਮੱਤ ਸਿਧਾਂਤ’, ਇਹਨਾਂ ਵੇਰਵਿਆਂ, ਹਵਾਲਿਆਂ ਦਾ ਜ਼ਿਕਰ ਕਰਕੇ ਆਖਿਰ ਵਿਚ ਆਪਣਾ ‘ਗੁਰਮੱਤ’ ਪੱਖ ਰੱਖਦਾ ਹੈ।
.. ਗੁਰੁੂ ਸਾਹਿਬ ਜੀ ਇਹੀ ਦੱਸਣਾ ਕਰ ਰਹੇ ਹਨ ਕਿ ਜਿੰਨੀਆਂ ਮਰਜ਼ੀ ਪਾਤਾਲਾਂ ਦੀਆਂ ਪਾਤਾਲਾਂ, ਆਗਾਸਾਂ ਦੇ ਆਗਾਸਾਂ ਨੂੰ ਜਾਨਣਾ ਕਰ ਲਉ, ਬੁੱਝਣਾ ਕਰ ਲਉ, ਖੋਜਣਾ ਕਰ ਲਉ, ਮਨੁੱਖ ਉਸ ਵੱਡੇ ਦਾ ਅੰਤ ਨਹੀਂ ਪਾ ਸਕਦੇ।
.. ਵੇਦਾਂ ਅਤੇ ਕਤੇਬਾਂ ਦਾ ਜ਼ਿਕਰ ਵੀ ਇਸੇ ਭਾਲ ਦਾ. ਖੋਜ਼ ਦਾ, ਬੁੱਝਣ ਦਾ, ਲੱਭਣ ਦਾ ਹਿੱਸਾ ਹੈ। ਜੋ ਅੰਤ ਵਿਚ ਥੱਕ ਗਏ, ਹਾਰ ਗਏ। ਵੱਡੇ ਅਕਾਲ-ਪੁਰਖ ਦਾ ਕੋਈ ਲੇਖਾ, ਕੋਈ ਸਿਰਾ ਨਹੀਂ ਪਾ ਸਕੇ, ਤਾਂ ਕੀ ਲੇਖਾ ਲਿਖਣਾ ਕਰਨਗੇ?
.. ਪਉੜੀ ਦੇ ਆਖਿਰ ਵਿਚ “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ” ਲਿਖ ਕੇ ਆਪਣਾ ਫੈਸਲਾ ਦੇ ਦਿੱਤਾ।

**** ਮੇਰੀ ਜਗਿਆਸਾ ਤਾਂ ਵੀਰ ਜੀ ਇਹ ਜਾਨਣਾ ਹੈ ਇਹ ‘ਲਖ’ ਦਾ ਇਸ਼ਾਰਾ ਜਾਨਣਾ ਹੈ, ਬੁੱਝਣਾ ਹੈ, ਲੱਭਣਾ ਹੈ, ਲੱਖਣਾ ਹੈ ਜਾਂ ਕਿ ਨੰਬਰ ਹੈ(ਇੱਕ ਵਚਨ ਜਾਂ ਬਹੁ ਵਚਨ)

.. 16 ਪਉੜੀ ਵਿਚ ਗੁਰੁ ਸਾਹਿਬ ਜੀ ਨੇ ਬ੍ਰਾਹਮਣ/ਪਾਂਡੇ ਦੇ ਖਿਆਲ ਦਾ ਜਵਾਬ ਦਿੰਦੇ ਕਹਿਆ ਹੈ;
“ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ 16॥
.. ਇਥੇ ਗੁਰੂੁ ਸਾਹਿਬ ਜੀ ਨੇ ਕੋਈ ਨੰਬਰ ਨਹੀਂ ਦਿੱਤਾ। ਬਲਕਿ ‘ਹੋਰੁ ਪਰੈ ਹੋੁਰ ਹੋਰੁ’ ਲਿਖ ਕੇ ਅਨੇਕਾਂ ਧਰਤੀਆਂ ਹੋਣ ਦਾ ਅਤੇ ਅਕਾਲ ਪੁਰਖ ਦੀ ਬੇਅੰਤਤਾ ਦਾ ਜ਼ਿਕਰ ਕਰਨਾ ਕੀਤਾ।
.. ਨਾਲ ਹੀ ਬ੍ਰਾਹਮਣ/ਪਾਂਡੇ ਨੂੰ ਸੁਆਲ ਕਰਨਾ ਕੀਤਾ ਕਿ ਉਹਨਾਂ ਹੋਰ ਧਰਤੀਆਂ ਨੂੰ ਕਿਸ ‘ਧਵਲੇ’ ਨੇ ਚੁੱਕਿਆ ਹੋਇਆ ਹੈ ??

** ‘ਗੁਰਬਾਣੀ’ ਕੇਵਲ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੂੰ ਸੰਬੋਧਤ ਨਹੀਂ, ਬਲਕਿ ਸਾਡੇ ਅੱਜ ਵਾਸਤੇ ਵੀ ਹੈ, ਸਾਡੇ ਅੱਜ ਦੇ ਪੂਜਾਰੀ ਵਰਗ ਨੂੰ ਵੀ ਉਹਨਾਂ ਹੀ ਸੰਬੋਧਤ ਹੋ ਰਹੀ ਹੈ।
.. ** ਸੋ, ਮੇਰੀ ਸਮਝ ਦੇ ਅਨੁਸਾਰ ਇਸ ‘ਲਖ’ ਦਾ ਮਤਲਭ ਲੱਖਣਾ, ਬੁੱਝਣਾ, ਜਾਨਣਾ ਜਿਆਦਾ ਢੁੱਕਵਾਂ ਲੱਗਦਾ ਹੈ।
20th July 2018 8:56pm
Gravatar
Iqbal Singh Dhillon (Chandigarh, India)
ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਜੀ,

ਮੈਨੂੰ ਅਫਸੋਸ ਹੈ ਕਿ ਮੈਂ ਆਪ ਜੀ ਦੇ ਏਸੇ ਕਾਲਮ ਵਿਚ ਪਾਏ ਗਏ ਪੱਤਰ ਦਾ ਜਲਦੀ ਨਾਲ ਉੱਤਰ ਨਹੀਂ ਦੇ ਸਕਿਆ।

ਬੇਨਤੀ ਹੈ ਕਿ ‘ਜਪੁ ਬਾਣੀ’ ਦੀ 22ਵੀਂ ਪਉੜੀ ਵਿਚ ਗੁਰੂ ਨਾਨਕ ਜੀ ਨੇ ਵਿਗਿਆਨਕ ਨਜ਼ਰੀਏ ਤੋਂ ਵਿਚਾਰ ਦਿੱਤਾ ਹੈ ਅਤੇ ਕਿਸੇ ‘ਧਾਰਮਿਕ’ ਸਰੋਤ ਨੂੰ ਮਹੱਤਵ ਨਹੀਂ ਦਿੱਤਾ। ਏਥੇ ‘ਵੇਦ’ ਦਾ ਅਰਥ ਉਹਨਾਂ ਤਰਕ-ਅਧਾਰਿਤ ਗਿਆਨ ਵਾਲੇ ਗ੍ਰੰਥਾਂ ਤੋਂ ਹੈ ਜਿਹਨਾਂ ਵਿਚ ਇਹ ਦੱਸਿਆ ਗਿਆ ਹੈ ਕਿ ਬ੍ਰਹਮੰਡ ਵਿਚਲੇ ਸੂਰਜਾਂ, ਗ੍ਰਹਾਂ, ਅਕਾਸ਼ਾਂ, ਧਰਤੀਆਂ ਆਦਿਕ ਦੀ ਭਾਲ ਮਨੁੱਖ ਜਾਤੀ ਦੇ ਵੱਸ ਤੋਂ ਬਾਹਰ ਦੀ ਗੱਲ ਹੈ (ਹਿੰਦੂ ਮੱਤ ਦੇ ਵੇਦਾਂ ਵਿਚ ਤਾਂ ਦੇਵੀ-ਦੇਵਤਿਆਂ ਦੀ ਪੂਜਾ ਅਤੇ ਕਰਮ-ਕਾਂਡਾਂ ਸਬੰਧੀ ਜਾਣਕਾਰੀ ਸ਼ਾਮਲ ਹੈ, ਤਰਕ-ਅਧਾਰਿਤ ਗਿਆਨ ਸਬੰਧੀ ਨਹੀਂ)। ਗੁਰੂ ਨਾਨਕ ਜੀ ਨੇ ‘ਕਤੇਬਾਂ’ ਵਿਚ ਸ਼ਾਮਲ ਗਿਣਤੀ-ਮਿਣਤੀ ਦੀ ਗੱਲ ਦਾ ਹਵਾਲਾ ਬ੍ਰਹਮੰਡ ਸਬੰਧੀ ਲਾਏ ਜਾਂਦੇ ਕਿਆਫਿਆਂ ਨੂੰ ਨਿਰਾਧਾਰ ਸਾਬਤ ਕਰਨ ਲਈ ਕੇਵਲ ਉਦਾਹਰਨ ਵਜੋਂ ਦਿੱਤਾ ਹੈ (ਏਥੇ ‘ਕਤੇਬਾਂ’ ਨੂੰ ਧਾਰਮਿਕ ਗ੍ਰੰਥਾਂ ਦੇ ਤੌਰ ਤੇ ਨਹੀਂ ਸਗੋਂ ਅਟਕਲ-ਪੱਚੂ ਪੇਸ਼ ਕਰਨ ਵਾਲੇ ਗ੍ਰੰਥਾਂ ਦੇ ਤੌਰ ਤੇ ਲਿਆ ਗਿਆ ਹੈ)।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
15th July 2018 4:26am
Gravatar
Gursharn Singh Dhillon (Ajax, Canada)
ਡਾ. ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ ਬਹੁਤ-ਬਹੁਤ ਧੰਨਵਾਦ, ਜੋ ਤੁਸੀਂ ਜਪੁ ਜੀ ਸਾਹਿਬ ਵਿੱਚ ਆਈਆਂ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ” ॥ ਬਾਰੇ ਆਪਣੇ ਕੀਮਤੀ ਵਿਚਾਰ ਦਿਤੇ ਹਨ ।
ਇਥੇ ‘ਸਿੱਖ ਮਾਰਗ’ ਤੇ ਹੀ ਕੁਝ ਸਾਲ ਪਹਿਲਾਂ ਇਹਨਾ ਪੰਗਤੀਆਂ ਦੀ ਗੱਲ ਵੀਰ ਸ੍ਰ ਬਲਦੇਵ ਸਿੰਘ ਟੋਰਾਂਟੋ ਹੁਰਾਂ ਨਾਲ ਹੋਈ ਸੀ । ਇਸ ਕਰਕੇ ਮੈਂ ਇੱਕ ਹਿੰਦੂ ਵਿਦਵਾਨ ਜਿਹੜਾ ਮੰਦਰ ਵਿੱਚ ਵਿਆਹ ਵੀ ਕਰਵਾਉਂਦਾ ਹੈ ਉਸ ਨਾਲ ਗੱਲ ਕੀਤੀ ਸੀ । ਉਸਨੇ ਦੱਸਿਆ ਸੀ ਕਿ “ਹਾਂ ਸਾਡੇ ਵੇਦਾ ਵਿੱਚ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਲਿਖਿਆ ਹੈ; ਪਰ ਹੁਣ ਮੈਂਨੂੰ ਇਹ ਯਾਦ ਨਹੀਂ ਹੈ ਕਿ ਕਿਸ ਵੇਦ ਵਿਚ ਹੈ” ।
ਸੋ, ਤੁਸੀਂ ਵਿਦਵਾਨ ਹੋ ਅਤੇ ਤੁਹਾਡੇ ਹਿੰਦੂ ਧਰਮ ਵਾਲੇ ਵਿਦਵਾਨ ਵੀ ਕਈ ਵਾਕਫ਼ ਹੋਣਗੇ, ਜੇਕਰ ਤੁਸੀਂ ਠੀਕ ਸਮਝੋ ਤਾਂ ਆਪ ਜਾਣਨ ਦੀ ਖੇਚਲ ਕਰਨੀ ਕਿ ਅਸਲ ਵਿੱਚ ਕੀ ਠੀਕ ਹੈ ।
ਆਪਣੀਆਂ ਨਵੀਆਂ ਕਿਤਾਬਾਂ ਬਾਰੇ ਵੀ ਜਾਣਕਾਰੀ ਦੇਣੀ ਕਿ ਕਿਥੋਂ ਮਿਲ ਸਕਦੀਆਂ ਹਨ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਢਿੱਲੋਂ
15th July 2018 11:30am
Gravatar
Iqbal Singh Dhillon (Chandigarh, India)
S Gursharan Singh Dhillon ji,

You may please send your demand at my e-mail ID drisdhillon@yahoo.com and I will send the reply.

Iqbal Singh Dhillon
Chandigarh
21st July 2018 5:09am
Gravatar
Dr Dalvinder Singh Grewal (Ludhiana, India)
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨੇਰੇ ਦੇ ਵਿਚ ਮਾਰੇਂ ਟਕਰਾਂ ਰਾਹ ਨਾ ਮਿਲਣਾ ਕੋਈ।
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ।
ਉਸ ਦੇ ਚਾਨਣ, ਉਸ ਦੇ ਨੇਰੇ, ਉਸ ਦੇ ਖੇਡ ਨਿਰਾਲੇ,
ਉਸ ਦੀਆਂ ਉਹ ਹੀ ਜਾਣੇ ਉਸਨੂੰ ਵਿਰਲੇ ਜਾਨਣ ਵਾਲੇ,
ਜਿਸਨੇ ਉਸ ਨੂੰ ਸਮਝਿਆ ਉਸਨੂੰ ਮਿਲ ਜਾਂਦੀ ਏ ਢੋਈ।
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ।
ਇਹ ਨੇਰੇ ਅਗਿਆਨ ਦੇ ਨੇਰੇ ਇਹ ਨੇਰੇ ਨਾ ਸਮਝਾਂ
ਜਾਨਣ ਵਾਲੇ ਦੇ ਲੜ ਲਗ ਜਾ, ਉਹ ਦਸੂਗਾ ਰਮਜ਼ਾਂ
ਗੁਰ, ਸਤਿਸੰਗਤ ਦੋਨੋਂ ਦਸਣ, ਇਕ ਰੂਹ ਤੋਂ ਅਰਜ਼ੋਈ
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ।
ਨਾਂ ਉਹ ਦਿਸਦਾ, ਨਾ ਉਹ ਮਿਲਦਾ, ਰਹਿੰਦਾ ਹੈ ਪਰ ਹੈ ਥਾਂ,
ਹਰ ਰੁਖ, ਪੌਦਾ ਜੀਵ-ਜੰਤ ਸਭ, ਤਾਪ ਠੰਢ ਸਭ ਧੁਪ ਛਾਂ ।
ਰਚਦਾ, ਆਪੇ, ਮੇਟੇ ਆਪੇ, ਖੇਡ ਰਚੀ ਸਭ ਹੋਈ।
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ।
ਬਾਹਰ ਭਾਲੇਂ, ਬੈਠਾ ਅੰਦਰ, ਸਮਝ ਨਾ ਏਨੀ ਆਈ,
ਜੇ ਤਕਣੈ, ਹਰ ਜੀ ਵਿਚ ਤਕ ਲੈ, ਕਿਉਂ ਐਂ ਭਟਕਣ ਲਾਈ।
ਉਸ ਦਾ ਅਨੁਭਵ ਉਸਨੂੰ ਹੋਵੇ, ਜੋ ਜਿੰਦ ਪਿਆਰ ਸਮੋਈ।
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ।
ਇਹ ਤਾਂ ਨੇ ਅਨੁਭਵ ਦੀਆਂ ਗਲਾਂ, ਇਹ ਨਾ ਤਨ ਦੇ ਸੌਦੇ,
ਦੁਖ ਸੁਖ ਆਨੰਦ ਚਿੰਤਾ ਗਮ ਤਾਂ ਮਨ ਤੋਂ ਜਨਮੇ ਪੌਦੇ।
ਚਾਰਾ ਇਕੋ ਰੂਹ ਅਪਣੀ ਨੂੰ ਉਸ ਵਿਚ ਰਖ ਪਰੋਈ।
ਉਸ ਦਾ ਨਾਮ ਜਪੀ ਜਾ ਆਪੇ ਰਾਹ ਦਸੂਗਾ ਸੋਈ।
14th July 2018 2:19pm
First < 2 3 4 5 6 > Last
Page 4 of 51

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word shark backwards.
 
Enter answer:
 
Remember my form inputs on this computer.
 
 
Powered by Commentics

.