.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (940)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Daljit Singh Ludhiana (LUDHIANA, India)
ਸਤਿਕਾਰ ਯੋਗ ਸ. ਗੁਰਸ਼ਰਨ ਸਿੰਘ ਢਿੱਲੋਂ ਜੀ ਸਤ ਸ੍ਰੀ ਅਕਾਲ, ਮੁਆਫ ਕਰਨਾ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਅਗਲੇ ਹਫਤੇ ਦਿਆਂਗਾ ਕਿਓਕਿ ਮੇਰੀ ਸੱਜੀ ਕੂਹਣੀ ਤੇ ਪੈਰ ਫਿਸਲਨ ਕਾਰਨ ਚੋੱਟ ਲੱਗ ਗਈ ਹੈ ਇਸ ਲਈ ਟਾਈਪ ਕਰਨ ਲਈ ਮੁਸ਼ਕਿਲ ਹੋ ਰਹੀ ਹੈ। ਹੁਣ ਵੀ ਖੱਬੇ ਹਥ੍ਥ ਨਾਲ ਲਿਖਿਆ ਹੈ

ਦਲਜੀਤ ਸਿੰਘ ਲੁਧਿਆਣਾ ।
29th February 2016 9:10pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਦਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।
ਆਪ ਜੀ ਨੂੰ ਸੱਟ ਲੱਗਣਾ ਮਾੜਾ ਹੋਇਆ । ਆਪ ਜੀ ਆਪਣੀ ਸੇਹਤ ਦਾ ਖਿਆਲ ਰੱਖੋ, ਜਦੋਂ ਚੰਗੀ ਤਰ੍ਹਾਂ ਠੀਕ ਹੋ ਜਾਵੋ ਫਿਰ ਜਾਣਕਾਰੀ ਦੇ ਦੇਣੀ; ਕੋਈ ਕਾਹਲੀ ਨਹੀਂ ।
ਧੰਨਵਾਦ ।
1st March 2016 6:14am
Gravatar
Baldev Singh (Firozepur, India)
ਸੱਚਮੁੱਚ ਨਾਂ ਤਾਂ ਨਰੈਣ ਅਜੇ ਮਰਿਆ ਹੈ ਅਤੇ ਨਾਂ ਹੀ ਕਦੇ ਮਰ ਹੀ ਸੱਕਦਾ ਹੈ।ਆਪ ਜੀ ਦਾ ਇਹ ਲੇਖ ਇਕ ਕੋਰੀ ਕਲਪਣਾਂ ਨਹੀਂ ਹੈ ਜੀ। ਇਹ ਦਿਨ ਵਰਗਾ ਸੱਚ ਹੈ, ਜੀ ਪਰ ਇਸ ਸੱਚ ਨੂੰ ਵੇਖਣ ਵਾਲੀਆਂ ਅੱਖਾਂ ਚਾਹੀਦੀਆਂ ਹਨ ਜੀ।

ਆਪ ਜੀ ਨੇਂ ਲਿਖਿਆ ਹੈ ਜੀ।

ਲੇਕਿਨ ਧਿਆਨ ਰਵੇ ਦੁਨਿਆਂ ਉਸੀ ਦੀ ਹੀ ਨਿੱਕੀ ਹੋਈ ਹੈ ਜਿਸਦੀ ਜੇਬ ਵਿਚ ਪੈਸੇ ਹਨ, ਨਹੀਂ ਤਾਂ ਇਸ ਧਰਤੀ ਤੇ ਵੀ ਹਾਲੇ ਅਰਬਾਂ ਦੀ ਗਿਣਤੀ ਵਿਚ ਲੋਕ ਢਿਡ ਭਰਨ ਨੂੰ ਤਰਸਦੇ ਹਨ। ਜਿਨ੍ਹਾਂ ਦੀ ਆਖਰੀ ਤੇ ਇਕੱਲੀ ਉਮੀਦ ਗੁਰੂ ਨਾਨਕ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੀ ਬੱਚੀ ਹੈ।

ਵੀਰ ਜੀ ਇਹ ਵੀ ਇਕ ਸੱਚ ਹੈ ਜੀ ਕਿ ਜਿਨ੍ਹਾਂ ਦੀ ਆਖਰੀ ਤੇ ਇਕੱਲੀ ਉਮੀਦ ਗੁਰੂ ਨਾਨਕ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਵਾਲੀ ਬਚੀ ਹੋਵੇ, (ਪਰ ਹੋਵੇ ਅਸਲੀ) ਉਹ ਢਿੱਡੋਂ ਭਾਵੇਂ ਭੁੱਖਾ ਹੀ ਹੋਵੇ, ਉਸ ਵਾਸਤੇ ਧਰਤੀ ਤਾਂ ਕੀ ਪੂਰਾ ਬਹਿ੍ਰਮੰਡ ਵੀ ਇਕ ਗੇਂਦ ਦੇ ਬਰਾਬਰ ਹੈ। ਸਰਦਾਰ ਮਨਜੀਤ ਸਿੰਘ ਜੀ ਜਿੱਸ ਤਰਾਂ ਨਰੈਣੁ ਨੂੰ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਹਨ। ਇਸੇ ਤਰਾਂ ਬਹਿ੍ਰਮੰਡ ਨੂੰ ਦੇਖਣ ਵਾਸਤੇ ਗੁਰੂ ਨਾਨਕ ਜੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਵਾਲੀ ਅੱਖ ਚਾਹੀਦੀ ਹੈ ਜੀ।
ਦਾਸ ਬਲਦੇਵ ਸਿੰਘ
26th February 2016 12:21am
Gravatar
MANDEEP SINGH VERNON (VERNON, Canada)
ਪ੍ਰੋ. ਇੰਦਰ ਸਿੰਘ ਘੱਗਾ ਨਾਲ ਖੁੱਲੀ ਗੱਲਬਾਤ ਭਾਗ- 2

25th February 2016 9:56pm
Gravatar
Makhan Singh Purewal (Quesnel, Canada)

ਪਾਠਕਾਂ/ਲੇਖਕਾਂ ਨੂੰ ਬੇਨਤੀ

1- ਅਸੀਂ ਹਰ ਹਫਤੇ ਇੱਕ ਲੇਖ ਦੇ ਥੱਲੇ ਉਸ ਲੇਖ ਬਾਰੇ ਵਿਚਾਰ ਪ੍ਰਗਟ ਕਰਨ ਲਈ ਪ੍ਰੋਗਰਾਮ ਪਉਂਦੇ ਹਾਂ। ਜੇ ਕਰ ਉਸ ਲੇਖ ਬਾਰੇ ਉਥੇ ਹੀ ਵਿਚਾਰ ਦਿੱਤੇ ਜਾਣ ਤਾਂ ਚੰਗੀ ਗੱਲ ਹੈ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸਮੇਂ ਉਥੇ ਹੋਰ ਵਿਚਾਰ ਅਤੇ ਜਵਾਬ ਦਿੱਤੇ ਜਾ ਸਕਦੇ ਹਨ। ਇੱਥੇ ਉਂਜ ਤੁਸੀਂ ਕਿਸੇ ਵੀ ਹਪਤਾਵਾਰੀ ਛਪਦੀ ਕਿਸੇ ਵੀ ਲਿਖਤ ਬਾਰੇ ਸੰਖੇਪ ਜਿਹੇ ਵਿਚਾਰ ਦੇ ਸਕਦੇ ਹੋ।
2- ਜੇ ਕਰ ਤੁਸੀਂ ਹੋਰ ਕਿਤੇ ਅਤੇ ਖਾਸ ਕਰਕੇ ਸ਼ੋਸ਼ਲ ਮੀਡੀਏ ਤੇ ਕੋਈ ਪੋਸਟ ਜਵਾਬ ਵਿੱਚ ਪਉਂਦੇ ਹੋ ਅਤੇ ਫਿਰ ਉਹੀ ਪੋਸਟ/ਜਵਾਬ ਇਸ ਪੰਨੇ ਤੇ ਵੀ ਪਾ ਦਿੰਦੇ ਹੋ ਤਾਂ ਕਿਰਪਾ ਕਰਕੇ ਥੱਲੇ ਨੋਟ ਜ਼ਰੂਰ ਪਾ ਦਿਆ ਕਰੋ ਤਾਂ ਕਿ ਪਾਠਕਾਂ ਨੂੰ ਗੱਲ ਸਪਸ਼ਟ ਹੋ ਜਾਵੇ। ਜਿਵੇਂ ਕਿ ਗੁਰਦੀਪ ਸਿੰਘ ਬਾਗੀ ਨੇ ਪਾਈ ਸੀ ਅਤੇ ਉਸ ਵਿੱਚ ਸੋਢੀ ਨੂੰ ਸ਼ਹੀਦ ਕਹਿਣ ਬਾਰੇ ਲਿਖਿਆ ਸੀ। ਮੇਰਾ ਨਹੀਂ ਖਿਆਲ ਕਿ ‘ਸਿੱਖ ਮਾਰਗ’ ਤੇ ਉਸ ਨੂੰ ਕਿਸੇ ਨੇ ਸ਼ਹੀਦ ਕਿਹਾ/ਲਿਖਿਆ ਹੋਵੇ।
3- ਜੇ ਕਰ ਤੁਹਾਡੀ ਪਾਈ ਜਾਣ ਵਾਲੀ ਪੋਸਟ ਵਿੱਚ ਕੋਈ ਵੀਡੀਓ ਲਿੰਕ ਹੈ, ਕੋਈ ਵੈੱਬ ਸਾਈਟ ਦਾ ਲਿੰਕ ਹੈ ਜਾਂ ਕੋਈ ਐਸਾ ਸ਼ਬਦ ਹੈ ਖਾਸ ਕਰਕੇ ਅੰਗ੍ਰੇਜ਼ੀ ਵਿੱਚ ਜਾਂ ਪੰਜਾਬੀ/ਹਿੰਦੀ/ਅੰਗ੍ਰੇਜ਼ੀ ਮਿਕਸ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੀ ਪਾਈ ਹੋਈ ਪੋਸਟ ਉਸੇ ਸਮੇ ਪੋਸਟ ਨਾ ਹੋਵੇ। ਇਹ ਆਟੋਮੈਟਿਕ ਸਕਿਉਰਟੀ ਕਰਕੇ ਹੁੰਦਾ ਹੈ। ਉਸ ਲਿਖਤ ਨੂੰ ਫਿਰ ਮੈਨੂਅਲੀ ਪੋਸਟ ਕਰਨਾ ਪੈਂਦਾ ਹੈ।

25th February 2016 5:24pm
Gravatar
Gurdeep Singh Baaghi (Ambala, India)
ਸ. ਪੁਰੇਵਾਲ ਸਾਹਿਬ ਇਹ ਜਾਣਕਾਰੀ ਇਕ ਵੈਬਸਾਈਟ ਤੂੰ ਕਾਪੀ ਕੀਤੀ ਗਈ ਹੈ, ਪਰ ਕਈ ਤਕਨੀਕੀ ਕਾਰਨਾ ਕਰ ਕੇ ਜਾਣਕਾਰੀ ਪੁਰੀ ਨਹੀ upload ਹੋ ਰਹੀ ਸੀ, ਤੇ ਕੱਟ ਕੇ ਪਾ ਦਿੱਤੀ। ਜਾਣਕਾਰੀ ਦੀ ਵੈਬਸਾਈਟ ਦਾ ਲਿੰਕ ਪਾਂਦੇ ਹੀ ਇਹ ਮੈਸਜ ਆਂਦਾ ਹੈ:--

"Sorry but 1 error was found when processing your comment.
Please correct this error and submit the form again:

The comment contains a long word. Please remove this word."
25th February 2016 7:19pm
Gravatar
Makhan Singh Purewal (Quesnel, Canada)
ਸ: ਗੁਰਦੀਪ ਸਿੰਘ ਬਾਗੀ ਜੀ,
ਪੋਸਟ ਪਉਣ ਲਈ ਪੰਜ ਹਜ਼ਾਰ ਅੱਖਰਾਂ ਦੀ ਲਿਮਟ ਰੱਖੀ ਹੈ। ਜੇ ਕਰ ਅੱਖਰਾਂ ਦਾ ਸਾਈਜ਼ 14 ਰੱਖੀਏ ਤਾਂ ਪੰਜਾਬੀ ਵਿੱਚ ਤਿੰਨ ਕੁ ਪੇਜ਼ ਬਣਦੇ ਹਨ। ਮੇਰਾ ਖਿਆਲ ਹੈ ਕਿ ਇਹ ਕਾਫੀ ਹਨ। ਜੇ ਕਰ ਲਿਖਤ ਕੁੱਝ ਵੱਡੀ ਹੋਵੇ ਤਾਂ ਦੋ ਹਿੱਸਿਆਂ ਵਿੱਚ ਪਾਈ ਜਾ ਸਕਦੀ ਹੈ। ਪਹਿਲਾਂ ਇੱਕ ਹਿੱਸਾ ਪਾ ਕੇ ਥੱਲੇ ਲਿਖ ਦੇਣਾ ਚਾਹੀਦਾ ਹੈ ਕਿ ਅੱਗੇ ਹੋਰ ਪੜ੍ਹੋ/ਚਲਦਾ। ਫਿਰ ਅਗਲਾ ਹਿੱਸਾ ਆਪਣੀ ਪਹਿਲੀ ਪੋਸਟ ਨੂੰ ਰਪਲਾਈ ਕਰਕੇ ਪਾ ਦੇਣਾ ਚਾਹੀਦਾ ਹੈ ਅਤੇ ਲਿਖ ਦੇਣਾ ਚਾਹੀਦਾ ਹੈ ਕਿ ਪਿਛਲੀ ਪੋਸਟ ਤੋਂ ਅੱਗੇ। ਕਿਸੇ ਵੀ ਵੈੱਬ ਸਾਈਟ ਦਾ ਲਿੰਕ ਦੂਸਰੀ ਰਪਲਾਈ ਵਾਲੀ ਪੋਸਟ ਵਿੱਚ ਪਉਣਾ ਚਾਹੀਦਾ ਹੈ। ਉਂਜ ਮੈਂ ਕੁੱਝ ਤਬਦੀਲੀ ਕੀਤੀ ਹੈ ਉਸ ਨਾਲ ਹੋ ਸਕਦਾ ਹੈ ਕਿ ਵੈੱਬ/ਵੀਡੀਓ ਲਿੰਕ ਦੀ ਸਮੱਸਿਆ ਕੁੱਝ ਘਟ ਜਾਵੇ-ਸੰਪਾਦਕ।
27th February 2016 2:59am
Gravatar
Gurdeep Singh Baaghi (Ambala, India)
Why do you believe he was "martyered". Martyerdom is a subjective concept. One will will only be viewed as a martyer by the "martyer's" supporters.

I was in Amritsar city the day Surinder Singh Sodhi was murdered by one of his former companion named "Shinda" and his girl friend while sipping tea in a Dhaba just outside the Darbar Sahib complex. A couple of days later, Shinda's body was found dumped in the drain crossing GT Road near Jandiala Guru and that of his girlfriend dumped nearby the Darbar Sahib complex, allegedly with her breasts chopped off.

A few days later I was in Jallandhar at my uncle's house who was a reputed criminal lawyer. During our conversation the general rise of violence in Punjab and particularly in Amritsar area came up. On my mentioning the murder of Sodhi, a right hand person of Santji, my lawyer uncle gave a smile and said, "Serjinder, would you like to see the background of Sodhi and his companions? I have been fighting their cases during the past many years"

He elaborated and said that during the seventies, there had been a very strong nexus between the congress politicians, Punjab Police, and smugglers centred in the Doaba area. The main item smuggled used to be the poppy husk. The poppy husk is a bye product of opium manufacture by the Indian Govt based in a place named 'Neemuch' in Madhya Pardesh. The large transporters (truck owners) of Punjab in league with the congress leaders smuggled poppy husk to Punjab. Punjab Police provided protection to the smuggler transporters. However, just as the Punjab Congress leader were split into two factions, Punjab Police was also split into two factions. Each faction had its own police inspectors and SSP's appointed in different districts. At the grassroots were armed goons who protected their patch in cooperation with the politicians and the police factions.

It was quite common for armed gangs of one faction murdering persons of the rival gangs.

One such serious incident happened within the precints of district courts in Jallandhar city during 1975 when one armed gang posing as musicians hid their arms in musical instruments such as Sarangi entered the courts and carried out their evil design.

In a ***** for tat case the rival gang murdered one Amrik Sahota, a transporter from Bara pind in Goraya in his office on the GT Road and little later his father in Barapind. Incidentally, Amrik had been my classmate in school, that is why my interest.

The main members of these gangs had been Surinder Sodhi, Shinda, Harbhajan (or Bhajjee) of Raipur Bal village, Dev Kairon of Barapind, and several more.

My lawyer uncle had been defending Surinder Sodhi's gang members for several murders and smuggling cases.

When Sant Jarnail Singh hid in Darbar Sahib complex during early 80's, most of the above gang members also took refuge in the complex. Even some well known smugglers from border area of Amritsar district also joined in.

It was really fascinating to see the files of former murderers and smugglers who later entered Darbar Sahib complex.

Knowing this background it pains me to find the pristine word 'Shaheed' or martyr being applied not to the inheritors of Baba Deep Singh or Bhai Mani Singh but to those killed in inter-gang warfare of smugglers.
24th February 2016 8:13pm
Gravatar
Sital (Lloydminster, Canada)
Mr. Baaghi,
would you be able to tell the year when Surinder Sodhi was convicted of a murder related to smuggling referenced in your letter above.

Regards,

Sital.
27th February 2016 2:25pm
Gravatar
Iqbal Singh Dhillon (Chandigarh, India)
ਸ. ਗੁਰਿੰਦਰ ਸਿੰਘ ਪਾਲ ਜੀ ਆਪਣੀ ਪੋਸਟ ਵਿਚ ਲਿਖਦੇ ਹਨ: “......ਇਹ ਪਹਿਲਾ ਲੇਖ ਹੈ ਜਿਸ ਵਿੱਚ ਦਲੀਲ-ਯੁਕਤ ਢੰਗ ਨਾਲ ਗ੍ਰੰਥ ਗੁਰੂ ਦੇ ਸੱਚ ਨੂੰ ਵਿਸਥਾਰ ਨਾਲ ਸਮਝਾਇਆ ਹੈ;”। ਉਹਨਾਂ ਦਾ ਇਹ ਕਥਨ ਸਹੀ ਨਹੀਂ ਕਿਉਂਕਿ ਇੱਸੇ ਵਿਸ਼ੇ ਉੱਤੇ ਮੇਰਾ ਲੇਖ ‘ਕੀ ਸੀ ਸਿੱਖਾਂ ਨੂੰ ਗੁਰੂ ਬਾਰੇ ਹੁਕਮ’ ਇੱਸੇ ਵੈਬਸਾਈਟ ਉੱਤੇ ਛਪ ਚੁੱਕਾ ਹੋਇਆ ਹੈ। ਸ. ਗੁਰਿੰਦਰਸਿੰਘ ਪਾਲ ਜੀ ਸਿਖਮਾਰਗ ਵੈਬਸਾਈਟ ਉੱਤੇ ਆਮ ਹੀ ਲਿਖਤਾਂ ਭੇਜਦੇ ਰਹਿੰਦੇ ਹਨ ਅਤੇ ਹੋਰ ਲਿਖਤਾਂ ਵੀ ਪੜ੍ਹਦੇ ਰਹਿੰਦੇ ਹਨ। ਉਹਨਾਂ ਨੇ ਮੇਰੇ ਲੇਖ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਹੈ ਇਸ ਦਾ ਕਾਰਨ ਉਹਨਾਂ ਨੂੰ ਹੀ ਪਤਾ ਹੋਵੇਗਾ। ਸ. ਹਾਕਮ ਸਿੰਘ ਜੀ ਆਪਣੇ ਲੇਖ ਵਿਚ ਸ਼ਬਦ-ਜੁੱਟ ‘ਗੁਰੂ ਗ੍ਰੰਥ’ ਸ਼ਬਦ ਦੀ ਵਰਤੋਂ ਉੱਤੇ ਇਤਰਾਜ਼ ਪਰਗਟ ਕਰਦੇ ਹਨ ਪ੍ਰੰਤੂ ਆਪਣੇ ਲੇਖ ਦੇ ਆਰੰਭ ਵਿਚ ਖੁਦ ਹੀ ‘ਗੁਰੂ ਗ੍ਰੰਥ ਸਾਹਿਬ’ ਸ਼ਬਦਾਂ ਦੀ ਵਰਤੋਂ ਕਰਦੇ ਹਨ।
ਮੇਂ ਇੱਥੇ ਦੱਸਣਾ ਚਾਹਾਂਗਾ ਕਿ ਮੈਂ ਬੜੇ ਚਿਰ ਤੋਂ ‘ਗੁਰੂ ਗ੍ਰੰਥ’ ਦੀ ਬਜਾਇ ਸ਼ਬਦ ਜੁੱਟ ‘ਗੁਰਬਾਣੀ ਗ੍ਰੰਥ’ ਦੀ ਵਰਤੋਂ ਕਰ ਰਿਹਾ ਹਾਂ। ਚੰਗਾ ਹੋਵੇਗਾ ਜੇਕਰ ਸਿਖ ਭਾਈਚਾਰੇ ਦੇ ਬਾਕੀ ਲੋਕ ਵੀ ਇਸ ਸ਼ਬਦ-ਜੁੱਟ ਨੂੰ ਅਪਣਾ ਲੈਣ।
24th February 2016 5:41pm
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ ਦੇ ਲੇਖ ਸਬੰਧੀ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗੁਰਮੱਤ ਅਨੁਸਾਰ ‘ਅਧਿਆਤਮਿਕਤਾ ਦਾ ਮਾਰਗ’ ਵਾਲਾ ਕੋਈ ਸੰਕਲਪ ਮੌਜੂਦ ਨਹੀਂ ਜੇਕਰ ਅਧਿਆਤਮਿਕਤਾ ਦਾ ਅਰਥ ‘ਰਹੱਸਵਾਦ’ ਜਾਂ ‘ਪਰਾਲੌਕਿਕਤਾ’ ਨਾਲ ਜੋੜ ਕੇ ਕਢਿੱਆ ਜਾਂਦਾ ਹੈ। ਗੁਰਬਾਣੀ ਕੇਵਲ ਸਚਿਆਰਤਾ ਅਤੇ ਮਾਨਵਵਾਦ ਦੇ ਮਾਰਗ (ਪੰਥ) ਨੂੰ ਅਪਣਾਉਣ ਦੀ ਸਿਖਿਆ ਦਿੰਦੀ ਹੈ ਅਤੇ ਇਹ ਫਲਸਫਾ ਪੂਰੀ ਤਰ੍ਹਾਂ ਤਰਕ-ਆਧਾਰਿਤ ਹੈ। ਇਸ ਲਈ ਇਸ ਨੂੰ ‘ਰਹੱਸਵਾਦ’ ਜਾਂ ‘ਪਰਾਲੌਕਿਕਤਾ’ ਦੇ ਨਾਲ ਜੋੜਨ ਦਾ ਯਤਨ ਨਾ ਕੀਤਾ ਜਾਵੇ ਤਾਂ ਚੰਗਾ ਹੈ।
25th February 2016 12:56am
Gravatar
Gurindar Singh Paul (Aurora, US)
ਪੰਥ ਗੁਰੂ ਬਨਾਮ ਗ੍ਰੰਥ ਗੁਰੂ
ਗੁਰਬਾਣੀ ਤੋਂ ਸੇਧ ਲੈ ਕੇ ਲਿਖੇ ਗਏ ਇਸ ਲੇਖ ਵਿੱਚ ਸ: ਹਾਕਮ ਸਿੰਘ ਨੇ ਇਕ ਅਜਿਹੇ ਸੱਚ ਨੂੰ ਰੌਸ਼ਨ ਕੀਤਾ ਹੈ ਜਿਸ ਦੀ, ਗੁਰਮਤਿ ਦੇ ਸ਼੍ਰੱਧਾਲੂ ਹੋਣ ਦਾ ਭਰਮ ਪਾਲੀ ਬੈਠੇ, ‘ਸਿੱਖਾਂ’ ਨੂੰ ਅਤਿਅੰਤ ਲੋੜ ਹੈ। ਮੇਰੀ ਜਾਣਕਾਰੀ ਅਨੁਸਾਰ, ਸ਼ਾਇਦ, ਇਹ ਪਹਿਲਾ ਲੇਖ ਹੈ ਜਿਸ ਵਿੱਚ ਦਲੀਲ-ਯੁਕਤ ਢੰਗ ਨਾਲ ਗ੍ਰੰਥ ਗੁਰੂ ਦੇ ਸੱਚ ਨੂੰ ਵਿਸਥਾਰ ਨਾਲ ਸਮਝਾਇਆ ਹੈ; ਅਤੇ ਪੰਥ ਗੁਰੂ, ਸਿੱਖ ਪੰਥ, ਖ਼ਾਲਸਾ ਪੰਥ ਅਤੇ ਗੁਰੂ ਪੰਥ ਆਦਿ ਦੀ ਗੁੱਝੀ ਅਸਲੀਯਤ ਨੂੰ ਨੰਗਿਆਂ ਕੀਤਾ ਗਿਆ ਹੈ! ਪੰਥ ਅਤੇ ਗੁਰੂ ਦੇ ਅਰਥਾਂ ਦਾ ਖੁਲਾਸਾ ਕਰਨ ਉਪਰੰਤ ਲੇਖਕ ਨੇ, ਸੁਹਿਰਦ ਪਾਠਕਾਂ ਦੇ ਵਿਚਾਰ ਵਾਸਤੇ ਜੋ ਸੱਚ ਪੇਸ਼ ਕੀਤੇ ਹਨ, ਉਨ੍ਹਾਂ ਵਿੱਚੋਂ ਕੁਝ ਇਕ ਨਿਮਨ ਲਿਖਤ ਹਨ:-
“ਗੁਰਬਾਣੀ ਵਿੱਚ ਪੰਥ ਅਧਿਆਤਮਕ ਮਾਰਗ ਲਈ ਵਰਤਿਆ ਗਿਆ ਹੈ”।…
“ਖ਼ਾਲਸਾ ਪੰਥ ਤੇ ਗੁਰਬਾਣੀ ਦਾ ਪੰਥ ਵਿਰੋਧਾਤਮਕ ਹਨ”।…
“ਖੰਡੇ ਦੀ ਪਾਹੁਲ ਛਕਣ ਨਾਲ ਕੋਈ ਵਿਅਕਤੀ ਗੁਰਬਾਣੀ ਦੇ ਅਧਿਆਤਮਕ ਮਾਰਗ ਦਾ ਪਾਂਧੀ ਨਹੀਂ ਬਣ ਜਾਂਦਾ ਅਤੇ ਨਾ ਹੀ ਕਿਸੇ ਸਮਾਜ ਸਮੂਹ ਨਾਲ ਪੰਥ ਸ਼ਬਦ ਜੋੜਨ ਨਾਲ ਉਹ ਗੁਰੂ ਪੰਥ ਬਣ ਜਾਂਦਾ ਹੈ”।……
“ਗ੍ਰੰਥ ਨੂੰ ਗੁਰੂ ਦੀ ਪਦਵੀ ਗੁਰਮਤਿ ਵਿਰੋਧੀਆਂ ਨੇ ਦਿੱਤੀ ਹੈ ਅਤੇ ਆਪਣੀ ਕਾਰਵਾਈ ਨੂੰ ਸਿੱਖ ਸ਼ਰਧਾਲੂਆਂ ਵਿੱਚ ਪ੍ਰਵਾਨ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤਿਆ ਹੈ। ਉਨ੍ਹਾਂ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਵਿਰੋਧੀ ਸਿਧ ਕਰਨ ਦਾ ਯਤਨ ਵੀ ਕੀਤਾ ਹੈ”।…
“ਗੁਰਬਾਣੀ ਕੇਵਲ ਬਾਣੀ ਜਾਂ ਸ਼ਬਦ ਗੁਰੂ ਨੂੰ ਹੀ ਗੁਰੂ ਦੀ ਪਦਵੀ ਪ੍ਰਦਾਨ ਕਰਦੀ ਹੈ, ਗ੍ਰੰਥ ਅਤੇ ਵਿਅਕਤੀ ਨੂੰ ਨਹੀਂ”।……

ਇਹ ਕਹਿਣ ਦੀ ਲੋੜ ਨਹੀਂ ਕਿ ਵਿਵੇਕ ਉੱਤੇ ਆਧਾਰਤ ਉਪਰੋਕਤ ਤੱਥ ਗੁਰੂ ਪੰਥ ਦੇ ਦ੍ਰੋਹੀਆਂ, ਵਿਵੇਕ ਦੇ ਵੈਰੀਆਂ ਅਤੇ ਅੰਧਵਿਸ਼ਵਾਸ ਦੇ ਕਰਮਕਾਂਡੀ ਮੁਦਈਆਂ ਨੂੰ ਚੰਗੇ ਨਹੀਂ ਲੱਗਣੇ! ਪਰੰਤੂ ਜੇ ਅਸੀਂ ਗੁਰਮਤਿ ਦੀ ਰੌਸ਼ਣੀ ਵਿੱਚ ਸ: ਹਾਕਮ ਸਿੰਘ ਦੇ ਦਿੱਤੇ ਵਿਚਾਰਾਂ ਨੂੰ ਸੁਹਿਰਦਤਾ ਨਾਲ ਵਿਚਾਰਨ ਦਾ ਯਤਨ ਕਰਾਂ ਗੇ, ਤਾਂ ਨਿਰਸੰਦੇਹ, ਗੁਰੂ ਦੇ ਗੁਣਾਂ ਦੇ ਅਧਿਕਾਰੀ ਬਣੇ ਬੈਠੇ ਰੰਗ ਬਰੰਗੇ ਪਾਖੰਡੀਆਂ ਦੁਆਰਾ ਸਾਡੇ ਹਿਰਦਿਆਂ ਵਿੱਚ ਉਸਾਰਿਆ ਗਿਆ ‘ਪੰਥ’ ਦੇ ਭਰਮ ਦਾ ਪਹਾੜ ਭਸਮ ਹੋ ਜਾਵੇ ਗਾ ਅਤੇ ਅਸੀਂ, ਸ਼ਬਦ-ਗੁਰੂ ਦੇ ਲੜ ਲਗਿ, ਗੁਰਬਾਣੀ ਦੇ ਪੰਥ ਦੇ ਪੰਥੀ ਬਣ ਸਕਾਂ ਗੇ। ਕਾਸ਼! ਇਉਂ ਹੋ ਜਾਵੇ!!
24th February 2016 3:29pm
Gravatar
Makhan Singh Purewal (Quesnel, Canada)

ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ,
ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਬਹੁਤਾ ਕਰਕੇ ਅਨਮੋਲ ਲਿਪੀ ਹੀ ਵਰਤਦੇ ਹੋ, ਇਸ ਲਈ ਹਰ ਵਾਰੀ ਹੁਣ ਵਰਤੇ ਫੌਂਟ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਹੈ। ਜੇ ਕਰ ਮੈਨੂੰ ਕਨਵਰਟਰ ਦੀ ਕੋਈ ਗਲਤੀ ਦਿਸੀ ਅਤੇ ਪੁੱਛਣ ਦੀ ਲੋੜ ਮਹਿਸੂਸ ਹੋਈ ਤਾਂ ਆਪੇ ਹੀ ਪੁੱਛ ਲਵਾਂਗਾ।
ਗੁਰਬਾਣੀ ਨੂੰ ਯੂਨੀਕੋਡ ਵਿੱਚ ਤਬਦੀਲ ਕਰਨ ਸਮੇਂ ਵੱਧ ਤੋਂ ਵੱਧ ਐਕੁਰੈਂਸੀ/ਸ਼ੁੱਧਤਾ ਹੋਣੀ ਚਾਹੀਦੀ ਹੈ ਇਸ ਨੂੰ ਮੁੱਖ ਰੱਖ ਕੇ ਮੈਂ ਬਹੁਤ ਸਾਰਾ ਟਾਈਮ ਗੁਰਬਾਣੀ ਲਿਪੀ ਤੋਂ ਯੂਨੀਕੋਡ ਵਿੱਚ ਕਨਵਰਟਰ ਲਈ ਲਾਇਆ ਹੈ। ਮੇਰਾ ਖਿਆਲ ਹੈ ਕਿ ਮੈਂ 99% ਤੱਕ ਸ਼ੁੱਧੀ ਹਾਸਲ ਕਰ ਲਈ ਹੈ। ਇਸ ਦੇ ਨਮੂਨੇ ਵਜੋਂ ਮੈਂ ਹੇਠਾਂ ਗੁਰਬਾਣੀ ਦੀਆਂ ਵਧੇਰੇ ਲਗਾਂ-ਮਾਤਰਾਂ ਦੀ ਵਰਤੋਂ ਵਾਲੀਆਂ ਕੁੱਝ ਪੰਗਤੀਆਂ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਪਾ ਰਿਹਾ ਹਾਂ। ਇਸ ਤੋਂ ਪਾਠਕਾਂ ਨੂੰ ਅੰਦਾਜਾ ਲੱਗ ਜਾਵੇਗਾ। ਤੁਸੀਂ ਇਹ ਪੰਗਤੀਆਂ ਗੁਰਬਾਣੀ ਲਿਪੀ ਵਿੱਚ ਲਿਖ ਕੇ ਯੂਨੀਵਰਸਿਟੀ ਵਾਲਿਆਂ ਵਲੋਂ ਬਣਾਏ ਫੌਂਟ ਕਨਵਰਟਰਾਂ ਨੂੰ ਵੀ ਵਰਤ ਕੇ ਦੇਖ ਲਓ ਅਤੇ ਇੱਕ ਪਸ਼ੂ ਚਾਰਦੇ, ਨੱਕੇ ਮੋੜਦੇ ਆਏ ਵਲੋਂ ਬਣਾਏ ਕਨਵਰਟਰ ਨੂੰ ਵਰਤ ਕੇ ਦੇਖ ਲਓ ਕਿ ਸ਼ੁੱਧਤਾ ਕਿਸ ਵਿੱਚ ਜ਼ਿਆਦਾ ਹੈ। ਫਰਕ ਦਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ। ਜੇ ਕਰ ਕੋਈ ਪਾਠਕ ਗੁਰਬਾਣੀ ਲਿਪੀ ਵਿੱਚ ਲਿਖ ਕੇ ਕਿਸੇ ਹੋਰ ਸ਼ਬਦ/ਪੰਗਤੀਆਂ ਦਾ ਟੈਸਟ ਕਰਕੇ ਦੱਸ ਦੇਵੇ ਤਾਂ ਕਿਸੇ ਹੋਈ ਗਲਤੀ ਨੂੰ ਮੈਂ ਠੀਕ ਕਰਨ ਦਾ ਪੂਰਾ ਯਤਨ ਕਰਾਂਗਾ-ਸੰਪਾਦਕ।

ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥ (ਪੰਨਾ ੧੩੦੭)
ਗੋਪੀ ਕਾਨੁ ਨ ਗਊ ਗੋੁਆਲਾ ॥ {ਪੰਨਾ ੧੦੩੫-੧੦੩੬}
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ਬਾਸ੍ਵਦੇਵਸੵ ਜੇ ਕੋਈ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥੪॥ (੧੩੫੩)
ਧ੍ਰਿਗੰਤ ਮਾਤ ਪਿਤਾ ਸਨੇਹੰ, ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥ ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥ ਧ੍ਰਿਗ ਸ੍ਨੇਹੰ ਗ੍ਰਿਹਾਰਥਕਹ ॥ ਸਾਧ ਸੰਗ ਸ੍ਨੇਹ ਸਤ੍ਹਿੰ ਸੁਖਯੰ ਬਸੰਤਿ ਨਾਨਕਹ ॥੨॥ (ਪੰਨਾ ੧੩੫੪)
ਮਿਥੰੵ ਤ ਦੇਹੰ, ਖੀਣੰ ਤ ਬਲਨੰ ॥ ਬਰਧੰਤਿ ਜਰੂਆ, ਹਿਤ੍ਹੰ ਤ ਮਾਇਆ ॥ ਅਤੰੵ ਤ ਆਸਾ, ਆਥਿਤੵ ਭਵਨੰ ॥ ਗਨੰਤ ਸ੍ਵਾਸਾ ਭੈਯਾਨ ਧਰਮੰ ॥ ਪਤੰਤਿ ਮੋਹ ਕੂਪ ਦੁਰਲਭੵ ਦੇਹੰ, ਤਤ ਆਸ੍ਰਯੰ ਨਾਨਕ ॥ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ ॥੩॥ (ਪੰਨਾ ੧੩੫੪)
ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀਹ, ਕਛੁ ਕਹੀ ਨ ਜਾਈ ॥ ਸੋਢੀ, ਸ੍ਰਿਸ੍ਟਿ ਸਕਲ ਤਾਰਣ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥ (ਪੰਨਾ ੧੪੦੬)
ਮਹਾ ਦਾਨਿ, ਸਤਿਗੁਰ ਗਿਆਨਿ, ਮਨਿ ਚਾਉ ਨ ਹੁਟੈ ॥ ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥ (ਪੰਨਾ ੧੪੦੭)
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥ ਗੁਰ ਅਰਜੁਨ, ਕਲ੍ਹੁਚਰੈ, ਤੈ, ਰਾਜ ਜੋਗ ਰਸੁ ਜਾਣਿਅਉ ॥੭॥ (ਪੰਨਾ ੧੪੦੭)
ਅੰਗਦਿ ਕਿਰਪਾ ਧਾਰਿ, ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ, ਗੁਰ ਰਾਮਹਿ ਦੀਅਉ ॥ (ਪੰਨਾ ੧੪੦੮)
ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ ॥ ਭਨਿ ਮਥੁਰਾ, ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥ (ਪੰਨਾ ੧੪੦੯)
ਦੇਵ ਪੁਰੀ ਮਹਿ ਗਯਉ, ਆਪਿ ਪਰਮੇਸ੍ਵਰ ਭਾਯਉ ॥ ਹਰਿ ਸਿੰਘਾਸਣੁ ਦੀਅਉ, ਸਿਰੀ ਗੁਰੁ ਤਹ ਬੈਠਾਯਉ ॥ (ਪੰਨਾ ੧੪੦੯)

23rd February 2016 5:47pm
Gravatar
MANDEEP SINGH VERNON (VERNON, Canada)
ਪ੍ਰੋ. ਇੰਦਰ ਸਿੰਘ ਘੱਗਾ ਨਾਲ ਵਿਚਾਰ ਭਾਗ -1
23rd February 2016 5:30pm
Gravatar
Gursharn Singh Dhillon (Ajax, Canada)
ਸ੍ਰ. ਇੰਦਰ ਸਿੰਘ ਘੱਗਾ ਜੀ, ਜਾਣਕਾਰੀ ਦੇਣ ਲਈ ਧੰਨਵਾਦ ।
26th February 2016 7:27am
Gravatar
Gursharn Singh Dhillon (Ajax, Canada)
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
ਸਿੱਖ ਧਰਮ ਅਨੁਸਾਰ ਦਾਤਾਂ ਦੇਣ ਵਾਲਾ ਸਿਰਫ ਇਕ ਦਾਤਾ (ਅਕਾਲ ਪੁਰਖ) ਹੀ ਹੈ । ਇਸ ਦੀ ਗਵਾਹੀ ਗੁਰਬਾਣੀ ਬਹੁਤ ਵਾਰੀ ਦੇਂਦੀ ਹੈ । ਪਰ ਫਿਰ ਵੀ ਅਸੀਂ ਦਸਾਂ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਦਾਤਾਂ ਮੰਗਣ ਦੀ ਗੱਲ ਕਰਦੇ ਹਾਂ: ਇਥੋਂ ਤੱਕ ਕਿ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਅਤੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਦੇ ਸਥਾਨਾਂ ਜਾਂ ਫੋਟੋਆਂ ਅੱਗੇ ਵੀ ਆਪਣੀਆਂ ਮੰਗਾਂ ਲਈ ਅਰਦਾਸਾਂ ਕਰਦੇ ਹਾਂ, ਜੋ ਆਮ ਹੀ ਵੇਖਣ ਨੂੰ ਮਿਲਦਾ ਹੈ । ਸਾਡੇ ਸ੍ਰੋਮਣੀ ਕਮੇਟੀ ਦੇ ਅਰਦਾਸੀਏ ਵੀ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਖੇ ਅਰਦਾਸ ਕਰਦੇ ਹਨ ਤਾਂ ਗੁਰੂ ਰਾਮਦਾਸ ਜੀ ਦਾ ਨਾਂਮ ਲੈਕੇ ਅਰਦਾਸ ਕਰਦੇ ਹਨ । ਕੀ ਇਹ ਸੱਭ ਕੁਝ ਜੋ ਸਿੱਖ ਧਰਮ/ ਕੌਮ ਵਾਲੇ ਧਾਰਮਿਕ ਪ੍ਰਚਾਰਕ ਜਾਂ ਆਮ ਲੋਕ ਕਰਦੇ ਹਨ ਠੀਕ ਹੈ ?
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥ ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥ (ਮ:3,ਪੰਨਾ 65)
22nd February 2016 9:07pm
Gravatar
Dalvinder Singh Grewal (Ludhiana, India)
ਮਹੰਤ ਨ੍ਰੈਣ ਦਾਸ ਨਨਕਾਣਾ ਸਾਹਿਬ ਦੇ ਕਾਤਿਲ ਮਹੰਤ ਦੇ ਦੇ ਦੋ ਪੁਤਰ ਸਨ ਮਹਿੰਦਰ ਸਿੰਘ ਤੇ ਦਲਜੀਤ ਸਿੰਘ ਜੋ ਸੰਨ 1947 ਵਿਚ ਬਰਨਾਲਾ ਜ਼ਿਲੇ ਦੇ ਪਿੰਡ ਧਨੇਰ ਵਿਚ ਆ ਵਸੇ। ਮਹਿੰਦਰ ਸਿੰਘ ਦੇ ਦੋ ਪੁਤਰ ਸਨ ਜਗਤਾਰ ਸਿੰਘ ਤੇ ਗੋਸ਼ਾ। ਗੋਸ਼ੇ ਤੇ ਮਹਿੰਦਰ ਸਿੰਘ ਉਪਰ ਨਾਹਰ ਸਿੰਘ ਨੂੰ ਮਾਰਨ ਦਾ ਦੋਸ਼ ਆਇਤ ਹੋਇਆ। ਮਹਿੰਦਰ ਸਿੰਘ ਤਾਂ ਸ਼ੋਕ ਨਾਲ ਹੀ ਮਰ ਗਿਆ ਤੇ ਗੋਸ਼ੇ ਨੂੰ 7 ਸਾਲ ਦੀ ਕਾਇਦ ਹੋਈ।ਪਿੱਛੋਂ ਦਲਜੀਤ ਸਿੰਘ ਵੀ ਨਾ ਰਿਹਾ। ਕੈਦ ਕੱਟਣ ਪਿੱਛੋਂ ਦੋਨੋਂ ਭਰਾ ਜਗਤਾਰ ਸਿੰਘ ਤੇ ਗੋਸ਼ਾ ਕੈਨੇਡਾ ਵਿਚ ਜਾ ਵਸੇ ਜਿੱਥੇ ਜਗਤਾਰ ਸਿੰਘ ਦਾ ਪਿਛਲੇ ਸਾਲ ਦੇਹਾਂਤ ਹੋਇਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੁਧਿਆਣਾ
ਫੌਂਟ : ਅਨਮੋਲ ਲਿਪੀ
22nd February 2016 8:11pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਸ.ਮੱਖਣ ਸਿੰਘ ਪੁਰੇਵਾਲ ਜੀ ਨੇ ਟਕਸਾਲੀਆਂ ਬਾਰੇ ਜੋ ਆਪਣੇ ਵਿਚਾਰ ਦਿੱਤੇ ਹਨ ਉਹ ਪ੍ਰਸ਼ੰਸਾਯੋਗ ਹਨ। ਮਿਸ਼ਨਰੀਏ ਵੀ ਰਹਿਤਨਾਮੇ ਆਦਿਕ ਰਾਹੀਂ ਦਸਮ ਗ੍ਰੰਥ ਨੂੰ ਮਾਨਤਾ ਦਿੰਦੇ ਹਨ। ਚੰਗਾ ਹੋਵੇ ਜੋ ਸ. ਮੱਖਣ ਸਿੰਘ ਪੁਰੇਵਾਲ ਜੀ ਇਹਨਾਂ ਬਾਰੇ ਵੀ ਆਪਣੇ ਸਪਸ਼ਟ ਵਿਚਾਰ ਪੇਸ਼ ਕਰਨ। --- ਇਕਬਾਲ ਸਿੰਘ ਢਿੱਲੋਂ
21st February 2016 6:19pm
Gravatar
Makhan Singh Purewal (Quesnel, Canada)
ਡਾ: ਇਕਬਾਲ ਸਿੰਘ ਢਿੱਲੋਂ ਜੀ,
ਜੇ ਕਰ ਕਿਸੇ ਮਿਸ਼ਨਰੀ ਨੇ ‘ਸਿੱਖ ਮਾਰਗ’ ਤੇ ਦਸਮ ਗ੍ਰੰਥ ਨੂੰ ਕੋਈ ਮਾਨਤਾ ਦਿੱਤੀ ਹੋਵੇ ਤਾਂ ਦੱਸੋ? ਹਾਂ, ਸੁਰਜੀਤ ਸਿੰਘ ਮਿਸ਼ਨਰੀ ਜੀ ਪਹਿਲਾਂ ਜ਼ਰੂਰ ਦਸਮ ਗ੍ਰੰਥ ਦੀਆ ਕੁੱਝ ਬਾਣੀਆਂ ਨੂੰ ਮੰਨਦੇ ਸਨ ਪਰ ਜਦੋਂ ਡਾ: ਗੁਰਮੁਖ ਸਿੰਘ ਅਤੇ ਦਲਬੀਰ ਸਿੰਘ ਨੇ ਸਾਰੇ ਦਸਮ ਗ੍ਰੰਥ ਨੂੰ ਰੱਦ ਕਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਤਾਂ ਮੇਰਾ ਖਿਆਲ ਹੈ ਕਿ ਉਹਨਾ ਨੇ ਇਸ ਬਾਰੇ ਨਹੀਂ ਲਿਖਿਆ। ਜਿਹੜੇ ਮਿਸ਼ਨਰੀ ਇੰਡੀਆ ਦੇ ਪਿੰਡਾਂ ਵਿੱਚ ਅਤੇ ਹੋਰ ਸਾਰੇ ਦੇਸ਼-ਬਿਦੇਸ਼ ਦੇ ਗੁਰਦੁਆਰਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ ਉਹ ਮਜਬੂਰੀ ਵੱਸ ਦਸਮ ਗ੍ਰੰਥ ਬਾਰੇ ਬਹੁਤਾ ਨਹੀਂ ਬੋਲ ਸਕਦੇ। ਪਿਛਲੇ ਸਮੇ ਵਿੱਚ ਜੋ ਕੁੱਝ ਹੋਇਆ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ। ਇਹਨਾ ਦੇ ਤਾਂ ਗੁਰਦੁਆਰਿਆਂ ਵਿੱਚ ਬਣੇ ਹੋਏ ਪ੍ਰੋਗਰਾਮ ਵੀ ਕੈਂਸਲ ਕਰ ਦਿੰਦੇ ਸਨ। ਹੁਣ ਲੋਕਾਂ ਨੂੰ ਥੋੜੀ ਜਿਹੀ ਸਮਝ ਆਈ ਹੈ ਤਾਂ ਇਹਨਾ ਨੂੰ ਥੋੜਾ ਬਹੁਤ ਸੁਣਨ ਲੱਗੇ ਹਨ। ਸਾਰਿਆਂ ਨੂੰ ਹਾਲੇ ਵੀ ਸੁਣ ਕੇ ਖੁਸ਼ ਨਹੀਂ। ਪ੍ਰੋ: ਇੰਦਰ ਸਿੰਘ ਘੱਗਾ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਜਿਸ ਤਰ੍ਹਾਂ ਉਹ ਬੋਲਦੇ ਹਨ ਕਿਤਨੇ ਕੁ ਪ੍ਰਬੰਧਕ ਉਹਨਾ ਨੂੰ ਸੱਦਾ ਦੇ ਕੇ ਬਲਾਉਂਦੇ ਅਤੇ ਸੁਣਦੇ ਹਨ? ਜਿਹੜੇ ਮਿਸ਼ਨਰੀ ਕਾਲਜ਼ਾਂ ਵਿਚੋਂ ਪੜੵ ਕੇ ਲਾਲਚ ਖਾਤਰ ਸਾਧਾਂ ਦੇ ਚੇਲਿਆਂ ਕੋਲ ਵਿਕ ਜਾਂਦੇ ਹਨ ਉਹਨਾ ਨੂੰ ਮਿਸ਼ਨਰੀ ਨਹੀਂ, ਸਾਧਾਂ ਦੇ ਚੇਲੇ ਹੀ ਸਮਝਣਾ ਚਾਹੀਦਾ ਹੈ। ਹਰ ਇੱਕ ਬੰਦੇ ਦੀ ਮੁੱਖ ਲੋੜ ਰੋਟੀ ਰੋਜ਼ੀ ਹੁੰਦੀ ਹੈ। ਹਰ ਇੱਕ ਨੇ ਅਪਾਣੇ ਨਿਆਣੇ ਪਾਲਣੇ ਹੁੰਦੇ ਹਨ। ਹਰ ਬੰਦਾ ਹਰ ਸਮੇ ਸਖ਼ਤ ਸਟੈਡ ਨਹੀਂ ਲੈ ਸਕਦਾ। ਮਿਸਾਲ ਦੇ ਤੌਰ ਤੇ ਜੇ ਕਰ ਤੁਸੀਂ ਕਿਸੇ ਕਾਲਜ਼ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗੇ ਹੋ ਅਤੇ ਤੁਹਾਡੇ ਬੱਚੇ ਛੋਟੇ ਹਨ ਅਤੇ ਹਾਲੇ ਘਰ ਵੀ ਬਣਾਉਣਾ ਹੈ ਤਾਂ ਕੀ ਤੁਸੀਂ ਆਪਣੀ ਨੌਕਰੀ ਦੀ ਖਾਤਰ ਉਹਨਾ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਚੱਲੋਂਗੇ ਜਾਂ ਨਹੀਂ? ਜੇ ਕਰ ਤੁਸੀਂ ਰਿਟਾਇਰ ਹੋ ਤਾਂ ਬਹੁਤਾ ਫਰਕ ਨਹੀਂ ਪੈਂਦਾ ਜਿਤਨਾ ਮਰਜ਼ੀ ਸਖਤ ਸਟੈਂਡ ਲੈ ਲਓ। ਇਸੇ ਤਰ੍ਹਾਂ ਸਾਨੂੰ ਵੀ ਕਈਆਂ ਦੀ ਮਜ਼ਬੂਰੀ ਨੁੰ ਸਮਝਣਾ ਚਾਹੀਦਾ ਹੈ। ਹਾਂ, ਜਿਹੜੇ ਮਿਸ਼ਨਰੀ ਜਾਣ-ਬੁੱਝ ਕੇ ਰਹਿਤਨਾਮਿਆਂ ਦੇ ਅਧਾਰ ਤੇ ਦਸਮ ਗ੍ਰੰਥ ਦੀ ਕੂੜ ਕਿਤਾਬ ਦੇ ਹੱਕ ਵਿੱਚ ਲਿਖਦੇ ਹਨ ਉਹਨਾ ਨੂੰ ਮਿਸ਼ਨਰੀ ਨਹੀਂ ਸਾਧਾਂ ਦੇ ਚੇਲੇ ਹੀ ਸਮਝਣਾ ਚਾਹੀਦਾ ਹੈ।
22nd February 2016 4:20pm
Gravatar
Iqbal Singh Dhillon (Chandigarh, India)
ਮਾਨਯੋਗ ਸੰਪਾਦਕ ਸ. ਮੱਖਣ ਸਿੰਘ ਪੁਰੇਵਾਲ ਜੀ, ਵਿਚਾਰ ਦੇਣ ਲਈ ਆਪ ਜੀ ਦਾ ਧੰਨਵਾਦ ਹੈ । ਮੈਂ ਆਪ ਜੀ ਦੇ ਵਿਚਾਰਾਂ ਨੂੰ ਲੈਕੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਪਰੰਤੂ ਜੋ ਆਪ ਜੀ ਨੇ ਕਾਲਜ ਜਾਂ ਯੂਨੀਵਰਸਿਟੀ ਵਿਚ ਨੌਕਰੀ ਕਰਨ ਦੀ ਉਦਾਹਰਨ ਦਿੱਤੀ ਹੈ ਉਸ ਸਬੰਧੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਹਾਲੇ ਤਕ ਭਾਰਤ ਵਿਚ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਇਦਾਰਿਆਂ ਵਿਚ ਨੌਕਰੀ ਲੈਣ ਜਾਂ ਕਰਨ ਲਈ ਅਜਿਹੇ ਕੋਈ ਨਿਯਮ ਮੌਜੂਦ ਨਹੀਂ ਜਿਹਨਾਂ ਕਰਕੇ ਕਿਸੇ ਨੂੰ ਆਪਣੇ ਨੈਤਿਕ ਅਸੂਲਾਂ ਨਾਲ ਕੋਈ ਸਮਝਾਉਤਾ ਕਰਨਾ ਪਵੇ। ਜੇਕਰ ਕੋਈ ਵਿਅਕਤੀ ਆਪਣੇ ਤੌਰ ਤੇ ਕੋਈ ਨਾਂਹਪੱਖੀ ਅੰਸ਼ ਆਪਣੇ ਵਿਵਹਾਰ ਵਿਚ ਸ਼ਾਮਲ ਕਰ ਲੈਂਦਾ ਹੈ ਤਾਂ ਉਹ ਵੱਖਰੀ ਗੱਲ ਹੈ। --- ਇਕਬਾਲ ਸਿੰਘ ਢਿੱਲੋਂ
22nd February 2016 6:30pm
Page 38 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the last letter of the word satellite.
 
Enter answer:
 
Remember my form inputs on this computer.
 
 
Powered by Commentics

.