.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1150)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gurindar Singh Paul (Aurora, US)
ਰਣਜੀਤ ਸਿੰਘ ਢਡਰੀਆਂਵਾਲਾ ਦੀਆਂ ਵੀਡੀਓ ਬਾਰੇ:
ਪਹਿਲੀ ਵੀਡੀਓ ਵਿੱਚ, ਗੁਰਬਾਣੀ ਦੇ ਹਵਾਲੇ ਨਾਲ, ਅੰਮ੍ਰਿਤ ਬਾਰੇ ਕਹੇ ਗਏ ਉਸ ਦੇ ਵਿਚਾਰ ਗੁਰਮਤਿ ਦਾ ਸੱਚ ਹਨ ਅਤੇ ਇਸ ਲਈ ਪ੍ਰਸੰਸਾਯੋਗ ਹਨ। ਗੁਰਮਤਿ ਦਾ ਪ੍ਰਚਾਰ ਅਜਿਹਾ ਹੀ ਹੋਣਾ ਚਾਹੀਦਾ ਹੈ!
ਦੂਜੀ, ਇੰਟਰਵਿਊ ਵਾਲੀ ਵੀਡੀਓ ਵਿੱਚੋਂ ਉਸ ਦੇ ਕਿਰਦਾਰ ਦਾ ਇਕ ਹੋਰ ਪੱਖ ਦਿਖਾਈ ਦਿੰਦਾ ਹੈ। ਉਹ ਬਾਰ ਬਾਰ ਕਹਿ ਰਿਹਾ ਹੈ ਕਿ ਉਸ ਨੇ ‘ਦਸਮ ਗ੍ਰੰਥ’ ਦੇ ਵਿਰੋਧ ਵਿੱਚ ਕਦੇ ਕੁਛ ਨਹੀਂ ਕਿਹਾ! ਕਿਉਂ? ਇਸ ਕਿਉਂ ਦੇ ਦੋ ਹੀ ਉੱਤਰ ਹੋ ਸਕਦੇ ਹਨ: ਪਹਿਲਾ, ਉਹ ਅਖੌਤੀ ਦਸਮ ਗ੍ਰੰਥ ਨੂੰ ਮੰਨਦਾ ਹੈ! ਅਤੇ ਦੂਜਾ, ਉਹ ਇਸ ਗ੍ਰੰਥ ਦੇ ਵਿਰੋਧ ਵਿੱਚ ਬੋਲਣ ਤੋਂ ਡਰਦਾ ਹੈ! ਦੋਹਾਂ ਹਾਲਤਾਂ ਵਿੱਚ ਨਾ ਤਾਂ ਉਹ ਗੁਰਮਤਿ ਦਾ ਸੱਚਾ ਪ੍ਰਚਾਰਕ ਹੈ ਅਤੇ ਨਾ ਹੀ ਗੁਰੂ (ਗ੍ਰੰਥ) ਦਾ ਸੱਚਾ ਸਿੱਖ। ਸੰਤ ਜਾਂ ਖ਼ਾਲਸਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ!
‘ਜਾਗੋ ਵਾਲਾ ਜਥਾ’ ਉਨ੍ਹਾਂ ਆਪਹੁਦਰੇ ਬੇਲਗਾਮ ਮਨਮੁੱਖਾਂ ਦਾ ਇਕ ਟੋਲਾ ਹੈ ਜਿਹੜੇ ਆਪਣੇ ਕੋਝੇ ਕਿਰਦਾਰ ਨੂੰ ਭੇਖਾਂ ਦੇ ਪਾਜ ਹੇਠ ਲੁਕੋ ਕੇ ਲੋਕਾਂ ਨੂੰ ਭੜਕਾ ਕੇ ਆਪਸ ਵਿੱਚ ਲੜਵਾਉਂਦੇ ਤੇ ਠੱਗਦੇ ਫਿਰਦੇ ਹਨ। ਮੀਡੀਏ ਵਿੱਚ ਪ੍ਰਕਾਸ਼ਤ ਹੁੰਦੀਆਂ ਇਨ੍ਹਾਂ ਦੀਆਂ ਅਮਾਨਵੀ ਕਾਲੀਆਂ ਕਰਤੂਤਾਂ ਪਵਿਤ੍ਰ ਗੁਰੁ-ਸਿੱਖੀ ਦੇ ਨਾਮ ਉੱਤੇ ਕੋਝਾ ਧੱਬਾ ਹਨ। ਜਿਹੜੇ ਕਥਿਤ ਸਿੱਖ ਅੱਖਾਂ ਮੀਟ ਕੇ ਇਨ੍ਹਾਂ ਦੇ ਮਗਰ ਲੱਗਦੇ ਤੇ ਇਨ੍ਹਾਂ ਅੱਗੇ ਮਾਇਆ ਦੇ ਗੱਫੇ ਭੇਟ ਕਰਦੇ ਹਨ, ਉਨ੍ਹਾਂ ਬਾਰੇ ਤਾਂ ਚੁੱਪ ਹੀ ਚੰਗੀ ਹੈ!
6th October 2016 9:30pm
Gravatar
Makhan Singh Purewal (Quesnel, Canada)

(ਕੱਲ ਅਸੀਂ ਦੋ ਵੀਡੀਓ ਲਿੰਕ ਪਾਏ ਸੀ। ਰਣਜੀਤ ਸਿੰਘ ਢੱਡਰੀਆਂ ਵਾਲੇ ਜਥੇ ਨੂੰ ਧਮਕੀਆਂ ਦੇਣ ਵਾਲੇ ਕਥਿਤ ਜਾਗੋ ਗਰੁੱਪ ਬਾਰੇ ਅੱਜ ਹੋਰ ਜਾਣਕਾਰੀ ਈ-ਮੇਲ ਰਾਹੀਂ ਮਿਲੀ ਹੈ। ਬਹੁਤ ਸਾਰੀਆਂ ਫੋਟੋਆਂ ਵੀ ਮਿਲੀਆਂ ਹਨ। ਫੋਟੋਆਂ ਤਾਂ ਅਸੀਂ ਨਹੀਂ ਪਾ ਰਹੇ ਸ਼ਾਇਦ ਤੁਹਾਨੂੰ ਹੋਰ ਕਿਤੇ ਇੰਟਰਨੈੱਟ ਤੇ ਦੇਖਣ ਨੂੰ ਮਿਲ ਜਾਣਗੀਆਂ। ਜਾਣਕਾਰੀ ਦਾ ਥੋੜਾ ਜਿਹਾ ਹਿੱਸਾ ਅਤੇ ਲਿੰਕ ਪਾ ਰਹੇ ਹਾਂ-ਸੰਪਾਦਕ)
Jaago Wala Jatha and the faction of FAKE taksalis from tivedale dera have been the centre of controversy for over 30 years, constantly causing friction between all jathebandia in England and around the world. These taliban-minded individuals believe only their views are Gurmat and anyone else with differing views are “panth dushats”. It is well known Satvinder Singh Jaago Wala and Charan Singh Tivedale are troublemakers in England who pull the strings in their small group of followers. The facebook page run by Simran Singh, son of Satvinder Jaago Wala, is flooded with constant poison over the years to create conflicts in the khalsa panth.

However, the daughter-in-law of Satvinder Jaago Wala left her husband Simran Singh after months of alleged bullying. Her story hit the “Sikh Issues & Problems” blogspot on 25th August 2014 and many filthy realities of the Jaago Wala Jatha became public. These so-called taksalis who claim to be the ‘maryada police’ are different in public and different behind the scenes. Below is a copy of the 2014 email published by the daughter-in-law on “Sikh Issues & Problems” blogspot .
---

Sikh Issues & Problems
Sikh issues, problems and awareness for Sikhs around the world.
Monday, August 25, 2014
Jago Wale Ruined My Life
http://webcache.googleusercontent.com/search?q=cache:2gCTsCO1QIEJ:sikhissues.blogspot.com/2014/08/jago-wale-ruined-my-life.html&num=1&hl=en&gl=uk&strip=0&vwsrc=0

5th October 2016 4:45pm
Gravatar
Makhan Singh Purewal (Quesnel, Canada)

(ਇਹ ਦੋ ਲਿੰਕ ਸਾਨੂੰ ਈ-ਮੇਲ ਰਾਹੀਂ ਅੱਜ ਹੀ ਮਿਲੇ ਹਨ। ਪਾਠਕਾਂ ਨੂੰ ਬੇਨਤੀ ਹੈ ਕਿ ਇਹ ਜਰੂਰ ਸੁਣੋ-ਸੰਪਾਦਕ)
ਇਹ 14 ਮਿੰਟ ਦੀ ਵੀਡੀਓ ਅਮਰੀਕਾ ਦੀ ਹੈ ਸਭ ਨੂੰ ਬੇਨਤੀ ਹੈ ਕਿ ਪੂਰੀ ਸੁਣੋ ਇਸ ਦੇ ਅਧਾਰ ਤੇ ਸਾਨੂੰ ਮੱਸਾ ਰੱਗੜ ਬਣਾਇਆ ਜਾ ਰਿਹਾ ਹੈ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਭਾਈ ਸਾਹਿਬ ਜੀ ਅਤੇ ਸਾਰਾ ਜੱਥਾ ਸਰੋਵਰ ਅਤੇ ਗੁਰੂ ਅਸਥਾਨਾਂ ਦਾ ਸਤਿਕਾਰ ਕਰਦੇ ਹਨ - ਭਾਈ ਸਾਹਿਬ ਇਹ ਕਹਿ ਰਹੇ ਹਨ ਕਿ ਅਸੀਂ ਸਰੋਵਰ ਵਿੱਚ ਇਸਨਾਨ ਕਰਨਾ ਹੈ ਪਰ ਗੁਰਬਾਣੀ ਨਾਲੋਂ ਜੁੜਨਾ ਸਭ ਤੋਂ ਜਰੂਰੀ ਹੈ । ਅਸੀਂ ਕਦੋਂ ਕਿਹਾ ਹੈ ਕਿ ਸਰੋਵਰ ਪੂਰ ਦਿਓ ਦਰਬਾਰ ਸਾਹਿਬ ਢਾਅ ਦਿਓ ...

WATCH 14 MINS VIDEO LINK IN FULL:
https://youtu.be/qp1nI6wtrCE

**DHADRIANWALE’S RESPONSE TO JAGOWALA JATHA**...ਢੱਡਰੀਆਂਵਾਲਿਆਂ ਦਾ ਜਾਗੋ ਵਾਲੇ ਸਿੰਘਾਂ ਨੂੰ ਜਵਾਬ |
https://youtu.be/o6s10_5OGsY


4th October 2016 4:22pm
Gravatar
gurdeep singh baaghi (ambala, India)
ਬਾਮਨਵਾਦੀ ਲੋਕ ਬਾਣੀ ਦੇ ਪ੍ਰਚਾਰ ਨਾਲ ਡਰੇ ਬੈਠੇ ਹਨ
5th October 2016 9:10am
Gravatar
Col Dr Dalvinder Singh Grewal (Ludhiana, India)
‘ਆਪਣਾ ਪੰਜਾਬ’
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਰਾਜਿਆਂ, ਸਾਮੰਤਾਂ ਦੀ ਥਾਂ, ਆਮ ਬੰਦਾ ਸਾਹਬ ਹੋਵੇ।
ਵੱਢੀ-ਖੋਰੀ ਮੁੱਕੇ, ਪੁਲਿਸ ਧੱਕਾ-ਜ਼ੋਰੀ ਮੁੱਕੇ,
ਟੈਕਸਾਂ ਦੀ ਚੋਰੀ ਮੁੱਕੇ, ਲੋਟੂ ਜਮ੍ਹਾਂ-ਖੋਰੀ ਮੁੱਕੇ
ਹਰ ਕੇਸ ਦਰਜ ਹੋਵੇ, ਜੁਰਮ ਦਾ ਹਿਸਾਬ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਮਿਹਨਤਾਂ ਦਾ ਮੁੱਲ ਹੋਵੇ, ਕਿਰਤੀਆਂ ਦਾ ਮਾਣ ਹੋਵੇ,
ਕਰਜ਼ਿਆਂ ਤੋਂ ਦੁਖੀ ਫਾਹਾ ਲੈਂਦਾ ਨਾ ਕਿਸਾਨ ਹੋਵੇ।
ਹੱਕ-ਸੱਚ-ਇਨਸਾਫ, ਜਨਤਾ ਦਾ ਸਵਾਬ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਨਸ਼ੇ ਦੀ ਨਾ ਨ੍ਹੇਰੀ ਝੁੱਲੇ, ਥਾਂ ਥਾਂ ਤੇ ਨਾ ਠੇਕਾ ਖੁਲ੍ਹੇ,
ਚੰਗਾ ਰੁਜ਼ਗਾਰ ਮਿਲੇ, ਯੁਵਕ ਨਾ ਵਿਦੇਸੀਂ ਰੁਲੇ,
ਕਿਤਾ-ਮੁਖੀ ਸਿਖਿਆ ਵੀ ਏਸ ਦਾ ਜਵਾਬ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਨਾਰੀ ਦੀ ਸੁਰਖਿਆ ਦਾ ਪੂਰਾ ਇੰਤਜ਼ਾਮ ਹੋਵੇ,
ਘਟਨਾ ਦੇ ਬਿਨ ਆਵਾਜਾਈ ਦਾ ਨਿਜ਼ਾਮ ਹੋਵੇ।
ਪੁਲਿਸ ਪ੍ਰਬੰਧ ਚ ਨਾ ਨੇਤਾ ਦਾ ਪ੍ਰਭਾਵ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਪਿੰਡੋਂ ਧੜੇਬੰਦੀ ਮੁੱਕੇ, ਮਾਫੀਆ ਦਾ ਰਾਜ ਮੁੱਕੇ,
ਭਾਈਚਾਰਾ ਵਧੇ ਫੁੱਲੇ, ਨਫਰਤੀ ਦੀਵਾਰ ਟੁੱਟੇ,
ਸਾਰੇ ਧਰਮ ਇਕੋ ਜਿਹੇ, ਸਾਂਝ ਸਦਭਾਵ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਸਭ ਦੇ ਲਈ ਇਕੋ ਜੇਹੀ ਪਹੁੰਚ ਪੜ੍ਹਾਈ ਹੋਵੇ,
ਵਾਤਾਵਰਨ ਸ਼ੁਧ ਹੋਵੇ, ਘਰ ਘਰ ਸਫਾਈ ਹੋਵੇ,
ਵੋਟਾਂ ਲਈ ਨਾ ਵੰਡ ਮਾਝਾ ਮਾਲਵਾ ਦੁਆਬ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
ਪਰਿਵਾਰ ਰਾਜ ਮੁੱਕੇ, ਲੋਕ-ਰਾਜ ਸਹੀ ਹੋਵੇ,
ਮੰਨੀ ਜਾਂਦੀ ਲੋਕਾਂ ਵਿਚ, ਪੰਚਾਂ ਦੀ ਹੀ ਕਹੀ ਹੋਵੇ
ਸੰਘੀ ਢਾਂਚਾ ਮੁੜ ਆਵੇ ਸ਼ਾਸ਼ਨ ਲਾਜਵਾਬ ਹੋਵੇ।
ਨਵਾਂ ਇਨਕਲਾਬ ਹੋਵੇ, ‘ਆਪਣਾ ਪੰਜਾਬ’ ਹੋਵੇ।
3rd October 2016 5:33pm
Gravatar
Gurindar Singh Paul (Aurora, US)
ਸੰਪਟ ਬਨਾਮ ਛੰਤ
ਲੇਖ ਵਿੱਚ ਇਕ ਸੌ ਚਾਰ ਸਾਲ ਪੁਰਾਣੇ ਇਕ ਕਿਤਾਬਚੇ ਦੇ ਹਵਾਲੇ ਨਾਲ, ਗੁਰਬਾਣੀ ਨਾਲ ਛੇੜ-ਛਾੜ ਦੀ ਮਨਮੱਤ ਦਾ ਤਰਕ ਪੂਰਨ ਜ਼ਿਕਰ ਹੈ। ਕਿਤਾਬਚੇ ਦੇ ਕੌਪੀ ਪੇਸਟ ਕੀਤੇ ਮੁੱਖ ਪੰਨੇ ਉੱਤੇ ਲਿਖਿਆ ਹੈ: “ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ” ਜੋ ਕਿ ਨਾ ਤਾਂ ਗੁਰਬਾਣੀ ਹੈ ਤੇ ਨਾ ਹੀ ਗੁਰਮਤਿ! ਸਪਸ਼ਟ ਹੈ ਕਿ ਸਦੀਆਂ ਤੋਂ ਗੁਰਬਾਣੀ ਨਾਲ ਖਿਲਵਾੜ ਕਰਕੇ ਗੁਰਮਤਿ ਦਾ ਅਪਮਾਨ ਤੇ ਮਨਮਤਿ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ। ਸੱਚ ਤਾਂ ਇਹ ਹੈ ਕਿ ਅੱਜ ਸਭ ਪਾਸੇ ਮਨਮਤਿ ਦਾ ਹੀ ਬੋਲ-ਬਾਲਾ ਹੈ। ਅਤੇ ਇਸ ਮਨਮਤੀ ਉਪਦ੍ਰ ਦੇ ਜ਼ਿੱਮੇਦਾਰ ਕਥਿਤ ਸਿੱਖ ਹੀ ਹਨ!

ਸੰਪਟ ਪਾਠ ਬਹੁਤ ਵੱਡੀ ਮਨਮੱਤ ਹੈ! “ਸਿੱਖ ਧਰਮ ਵਿਸ਼ਵ ਕੋਸ਼” ਦੇ ਹਵਾਲੇ ਨਾਲ ਸੰਪਟ ਪਾਠ ਬਾਰੇ ਜੋ ਲਿਖਿਆ ਹੈ ਉਹ ਗੁਰਮਤਿ ਨਹੀਂ ਹੈ! ਉਹ ਤਾਂ ਮਨਮਤੀਆਂ ਦੁਆਰਾ ਪ੍ਰਚੱਲਿਤ ਕੀਤੀ ਗਈ ਇਕ ਕਰਮਕਾਂਡੀ ਰੀਤਿ ਦਾ ਉਲੇਖ ਹੈ! ਬੰਦ ਕੋਠੜੀ ਵਿੱਚ ਕੀਤੇ ਜਾਂਦੇ ਪਾਠ ਨੂੰ ਵੀ ਸੰਪਟ ਨਹੀਂ ਕਹਿੰਦੇ! ਸੰਪਟ ਤੋਂ ਭਾਵ ਉਹ ਢੱਕਣ ਵਾਲਾ ਬਕਸਾ ਜਾਂ ਸੰਦੂਕੜੀ ਹੈ ਜਿਸ ਵਿੱਚ ਇਸ਼ਟ ਦੀ ਸਥੂਲ ਮੂਰਤੀ ਰੱਖ ਕੇ ਉਸ ਦੀ ਪੂਜਾ-ਭਗਤੀ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਸਥੂਲ ਭਗਤੀ ਦੀ ਇਸ ਸੰਸਾਰਕ ਕਰਮਕਾਂਡੀ ਵਿਧੀ ਨੂੰ ਨਕਾਰਦੇ ਹੋਏ ਫ਼ਰਮਾਉਂਦੇ ਹਨ:
ਮਨੁ ਸੰਪਟੁ ਜਿਤੁ ਸਤਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ॥…ਸੂਹੀ ਮ:੧
ਭਾਵ:- ਮਨ ਦੀ ਸੰਦੂਕੜੀ ਵਿੱਚ (ਸਥੂਲ ਮੂਰਤੀ ਦੀ ਥਾਂ ਹਰਿਨਾਮ ਨੂੰ ਟਿਕਾ ਕੇ) ਮਨ ਨੂੰ ਸਤਿਨਾਮ-ਜਲ ਦੇ ਸਰੋਵਰ ਵਿੱਚ ਇਸ਼ਨਾਨ ਕਰਾਉ ਅਤੇ ਪਤੀ ਪਰਮਾਤਮਾ ਪ੍ਰਤਿ ਦ੍ਰਿੜ ਸ਼ਰੱਧਾ/ਯਕੀਨ ਨਾਲ ਮਨ ਨੂੰ ਆਨੰਦਿਤ ਕਰੋ।
ਕਬੀਰ ਜੀ ਦਾ ਵੀ ਕਥਨ ਹੈ ਕਿ ਜੇ ਨਾਮ ਰੂਪੀ ਸੂਰਜ ਦੀ ਕਿਰਨ/ਉਜਾਲਾ ਮਨ ਰੂਪੀ ਕਮਲ/ਕੋਠੜੀ ਵਿੱਚ ਬੰਦ ਕਰ ਲਿਆ ਜਾਵੇ ਤਾਂ ਫਿਰ ਚੰਦ ਦਾ (ਸੂਰਜ ਤੋਂ ਮੰਗਵਾਂ) ਚਾਨਣ ਮਨ ਰੂਪੀ ਕਮਲ ਨੂੰ ਖੋਲ੍ਹ ਨਹੀਂ ਸਕਦਾ ਅਰਥਾਤ ਮਨ ਉੱਤੇ ਮਾਇਆ ਤੇ ਮਨਮਤਿ ਦਾ ਬੁਰਾ ਪ੍ਰਭਾਵ ਨਹੀਂ ਪੈ ਕਰਦਾ।
ਕਕਾ ਕਿਰਣਿ ਕਮਲ ਮਹਿ ਪਾਵਾ॥ ਸਸਿ ਬਿਗਾਸ ਸੰਪਟ ਨਹੀ ਆਵਾ॥…ਕਬੀਰ ਜੀ
ਅੰਤ ਵਿੱਚ, ਗੁਰਮਤਿ ਦੇ ਸੱਚੇ ਪ੍ਰੇਮੀ ਵਿਦਵਾਨ ਲੇਖਕਾਂ ਵਾਸਤੇ ਇਕ ਨਮਰ ਸੁਝਾਅ:- ਗੁਰਮਤਿ ਦੇ ਪਵਿੱਤਰ ਵਿਹੜੇ ਵਿੱਚ ਹੋ ਰਹੀ ਮਨਮੱਤ ਦਾ ਖੰਡਨ ਕਰਨ ਸਮੇਂ “ਸਿੱਖ ਰਹਿਤ ਮਰਯਾਦਾ” ਜਾਂ ਕੱਚੀਆਂ ਕਿਤਾਬਾਂ ਦਾ ਹਵਾਲਾ ਦੇਣ ਦੀ ਬਜਾਏ ਗੁਰਬਾਣੀ ਦਾ ਸਹਾਰਾ ਲਿਆ ਜਾਵੇ ਤਾਂ ਚੰਗਾ ਹੈ। ਕਿਉਂਕਿ, “ਸਿੱਖ ਰਹਿਤ ਮਰਯਾਦਾ” ਤੇ “ਸਿੱਖ ਧਰਮ ਵਿਸ਼ਵ ਕੋਸ਼” ਵਰਗੀਆਂ ਕਿਤਾਬਾਂ ਵੀ ਗੁਰਮਤਿ ਦੇ ਪਵਿੱਤਰ ਸਿੱਧਾਂਤਾਂ ਉੱਤੇ ਆਧਾਰਿਤ ਨਹੀਂ ਹਨ!
29th September 2016 1:40pm
Gravatar
Dalvinder Singh Grewal (Ludhiana, India)
ਭਵਿੱਖ ਦਾ ਪੰਜਾਬ
ਦਲਵਿੰਦਰ ਸਿੰਘ ਗ੍ਰੇਵਾਲ
ਭ੍ਰਿਸ਼ਟ ਹਟਾਉਣਾ, ਸਿਸਟਮ ਲਿਆਉਣਾ।
ਚੰਗਿਆਂ ਹੱਥ ਪ੍ਰਬੰਧ ਪਹੁੰਚਾਉਣਾ।
ਹੱਕ, ਸੱਚ ਤੇ ਇਨਸਾਫ ਯਕੀਨੀ,
ਭੁੱਖ, ਗਰੀਬੀ, ਨਸ਼ਾ ਮੁਕਾਉਣਾ।
ਪੰਜਾਬੀ, ਪੰਜਾਬੀਅਤ ਪਲਰਨ,
ਫੇੈਡਰਲ ਢਾਂਚਾ ਸੱਚ ਕਰਵਾਉਣਾ।
ਹਰ ਬੰਦਾ ਹਰ ਧਰਮ ਬਰਾਬਰ,
ਭੇਦ-ਭਾਵ ਹਰ ਜੜ੍ਹੋਂ ਮਿਟਾਉਣਾ।
ਪ੍ਰਦੂਸ਼ਣ ਨੂੰ ਕਾਬੂ ਕਰਨਾ
ਵਾਤਾਵਰਨ ਸਵੱਛ ਬਣਾਉਣਾ।
ਖੇਤੀ, ਸਨਅੱਤ, ਵਿਉਪਾਰ ਵਧਾਉਣਾ।
ਇੰਜ ਪੰਜਾਬ ਖੁਸ਼ਹਾਲ ਬਣਾਉਣਾ।
27th September 2016 6:01pm
Gravatar
Daljit Singh Ludhiana (Ludhiana, India)
ਧਰਮ ਦੇ ਚੌਧਰੀ ਗੁਰਬਾਣੀ ਦੇ ਗਿਆਨ ਤੋਂ ਕੋਹਾਂ ਦੂਰ ਨੇ, ਬਾਬਾ ਨਾਨਕ ਜੀ ਨੇ ਧਰਮਾਂ ਨੂੰ ਨਕਾਰਿਆ ਸੀ ਪਰ ਸੰਪ੍ਰਦਾਈਆਂ ਵਲੋਂ ਬਣਾਏ ਸੰਪ੍ਰਦਾਈ ਧਰਮ ਨੂੰ ਅਸੀਂ ਵੀ ਮਨਜ਼ੂਰ ਕਰ ਲਿਆ , ਜਦ ਕਿ ਬਾਬਾ ਨਾਨਕ ਜੀ ਨੇ ਮਾਨਵ-ਵਾਦ ਦੀ ਇੱਕ ਲਹਿਰ ਚਲਾਈ ਸੀ ਜਿਸ ਰਾਹੀਂ ਮਨੁੱਖੀ ਜੀਵਨ ਨੂੰ ਉੱਚਾ ਚੁੱਕਣਾ ਅਤੇ ਜਾਬਰ ਮਨੁੱਖਾਂ ਵੱਲੋਂ ਖੋਹੇ ਜਾਂਦੇ ਮਨੁੱਖੀ ਅਧਿਕਾਰਾਂ ਪ੍ਰਤੀ ਉਸ ਨੂੰ ਸੁਚੇਤ ਕਰਨਾਂ ਸੀ /ਹੈ । ਇਹ ਲਹਿਰ ਮਨੁੱਖ ਦੇ ਜੀਵਨ ਦੇ ਨਾਲ ਲਗਾਤਾਰ ਚਲਦੀ ਰਹਿਣੀ ਸੀ ਅਤੇ ਹੈ ।ਗੁਰਬਾਣੀ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਗੱਲ ਕਰਦੀ ਹੈ ਪਰ ਸਾਡੇ ਸੰਪ੍ਰਦਾਈ ਧਰਮ ਚੌਧਰੀ ਕੇਵਲ ਨਿੱਜ ਦੀ ਗੱਲ ਕਰਦੇ ਨੇ ਇਸ ਲਈ ਇਹ ਗੁਰਬਾਣੀ ਦੇ ਗਿਆਨ ਤੋਂ ਕੋਹਾਂ ਦੂਰ ਨੇ ਹੁਣ ਗੁਰਬਾਣੀ ਦੇ ਇਸ ਗਿਆਨ ਨੂੰ ਨਿੱਜ ਵਿੱਚ ਕਿਥੇ ਫਿੱਟ ਕਰਾਂਗੇ ,ਯਥਾ
"ਏਕੁ ਪਿਤਾ ਏਕਸ ਕੇ ਹਮ ਬਾਰੀਕ ਤੂੰ ਮੇਰਾ ਗੁਰ ਹਾਈ ॥"
''ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨ ਦਿਸੈ ਬਾਹਰ ਜੀਓ ॥"
"ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕੁ ਨੂਰ ਤੇ ਸਭ ਜਗੁ ਉਪਜਿਆ ਕੌਣ ਭਲੇ ਕੋ ਮੰਦੇ॥"
ਹੁਣ ਇਹ ਧਰਮ ਚੌਧਰੀ ਗੁਰਬਾਣੀ ਦੇ ਇਸ ਹੁਕਮ ਵਿੱਚ ਕਿਥੇ ਖੜਨਗੇ ਫਿਰ ਕੌਣ ਸਿੱਖ ਕੌਣ ਸਹਿਜਧਾਰੀ ਸਿੱਖ, ਕੌਣ ਮੁਸਲਮਾਨ, ਕੌਣ ਹਿੰਦੂ , ਕੌਣ ਈਸਾਈ ਜਾਂ ਕੌਣ ਹੋਰ ਧਰਮ ਅਨੁਯਾਈ ਬਾਬਾ ਨਾਨਕ ਨੇ ਮਨੁੱਖ ਦੀ ਇਸੇ ਵੰਡ ਕਰਕੇ ਧਰਮਾਂ ਨੂੰ ਨਕਾਰਿਆ ਸੀ ਕਿਓਂਕਿ ਉਹ ਜਾਣਦੇ ਸਨ ਕਿ ਧਰਮ ਦੇ ਨਾਮ ਤੇ ਸਭ ਤੋਂ ਵੱਧ ਮਨੁੱਖਤਾ ਦਾ ਘਾਣ ਹੋਇਆ ਹੈ ਅਤੇ ਹੋ ਰਿਹਾ ਹੈ।ਦੁਨੀਆਂ ਦੇ ਸਾਰੇ ਧਰਮ ਫਿਰਕਾ ਪ੍ਰਸਤ ਧਰਮ ਨੇ ਇਸ ਵਿੱਚ ਕੋਈ ਦੀ ਰਾਵਾਂ ਨਹੀਂ ਹਨ ।
18th September 2016 3:09am
Gravatar
Gursharn Singh Dhillon (Ajax, Canada)
ਸੱਭ ਕੁਰਸੀ ਦੇ ਲਈ ਲੜ ਰਹੇ ਹਨ । ਪੰਜਾਬ ਦੇ ਲੋਕਾਂ ਦੀ ਸੇਵਾ ਤਾਂ ਇਵੇਂ ਬਹਾਨਾ ਹੈ । ਜੇ ਕਿਸੇ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਉਸ ਪਾਰਟੀ ਵਿਚ ਸੱਭ ਅੱਛਾ ਹੈ ਜੇ ਟਿਕਟ ਨਹੀ ਮਿਲੀ ਤਾਂ ਉਸ ਵਰਗਾ ਧੋਖੇਬਾਜ ਕੋਈ ਨਹੀਂ । ਸੱਭ ਆਪਣੇ ਆਪ ਨੂੰ ਭਗਤ ਪੂਰਨ ਸਿੰਘ ਤੋਂ ਵੀ ਵੱਧ ਪੰਜਾਬ ਦੇ ਲੋਕਾਂ ਦੇ ਸੇਵਾਦਾਰ ਦੱਸਦੇ ਹਨ । ਕੀ ਲੋਕ ਨਹੀਂ ਸਮਝਦੇ ਕਿ ਕੋਈ ਕਿਥੇ ਖੜ੍ਹਾ ਹੈ ।
17th September 2016 9:11pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਇਸ ਹਫਤੇ ਅੱਜ ਤੋਂ ਦੋ ਦਿਨ ਬਾਅਦ 18 ਸਤੰਬਰ ਐਤਵਾਰ ਨੂੰ ਸਪਤਾਹਿਕ ਲੇਖ ਅਤੇ ਆਮ ਜਾਣਕਾਰੀ ਵਾਲਾ ਪੰਨਾ ਅੱਪਡੇਟ ਕਰ ਦਿੱਤੇ ਜਾਣਗੇ। ਉਂਜ ਤਾਂ ਮੈਂ ਜਾਣਕਾਰੀ ਵਾਲਾ ਨੋਟ ਪਾ ਦਿੰਦਾ ਹਾਂ ਪਰ ਜੇ ਕਰ ਨਾ ਵੀ ਪਾਇਆ ਹੋਵੇ ਅਤੇ ਸਪਤਾਹਿਕ ਅੱਪਡੇਟ ਨਾ ਹੋਵੇ ਤਾਂ ਸਮਝ ਲੈਣਾ ਕਿ ਮੈਂ ਆਪਣੇ ਕਿਸੇ ਨਿੱਜੀ ਰੁਝੇਵੇਂ ਵਿੱਚ ਹਾਂ ਅਤੇ ਜਾਂ ਫਿਰ ਕਿਸੇ ਖਾਸ ਕਾਰਨ ਕਰਕੇ ਬਾਹਰ ਜਾਣਾ ਪਿਆ ਹੈ। ਹੁਣ ਵੀ ਮੈਨੂੰ ਰਿਸ਼ਤੇਦਾਰੀ ਵਿੱਚ ਕਿਸੇ ਦੇ ਵਿਆਹ ਤੇ ਯੂ. ਕੇ. ਜਾਣਾ ਪਿਆ ਸੀ ਇਸ ਲਈ ਅੱਪਡੇਟ ਨਹੀਂ ਹੋ ਸਕਿਆ।
ਇਸ ਪੰਨੇ ਤੇ ਮੈਂ ਪਹਿਲਾਂ ਵੀ ਕਈ ਵਾਰੀ ਲਿਖਿਆ ਸੀ ਕਿ ਇੱਥੇ 5000 ਅੱਖਰਾਂ ਦੀ ਲਿਮਟ ਰੱਖੀ ਹੈ ਅਤੇ ਜੇ ਕਰ ਤੁਹਾਡੀ ਲਿਖਤ ਇਸ ਤੋਂ ਲੰਮੀ ਹੈ ਤਾਂ ਉਸ ਨੂੰ ਦੋ ਜਾਂ ਤਿੰਨ ਵਾਰੀ ਪਾ ਦਿਓ। ਪਹਿਲੀ ਪਾਈ ਪੋਸਟ ਦੇ ਥੱਲੇ ਚਲਦਾ ਲਿਖਕੇ ਉਸ ਤੇ ਆਪ ਹੀ ਰਪਲਾਈ ਕਰਕੇ ਪਾਓ। ਸ਼ਾਇਦ ਡਾ: ਦਲਵਿੰਦਰ ਸਿੰਘ ਗ੍ਰੇਵਾਲ ਦੇ ਮਨ ਵਿਚੋਂ ਇਹ ਗੱਲ ਵਿਸਰ ਗਈ ਸੀ ਜਾਂ ਸ਼ਾਇਦ ਉਂਜ ਹੀ ਧਿਆਨ ਨਾਲ ਪੜ੍ਹਿਆ ਨਹੀਂ ਹੋਵੇਗਾ। ਪਰ ਹੁਣ ਮੈਂ ਠੀਕ ਕਰ ਦਿੱਤੀ ਹੈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ ਜੀ ਨੇ ਆਮ ਪਾਰਟੀ ਬਾਰੇ ਜੋ ਸਚਾਈ ਪ੍ਰਗਟ ਕੀਤੀ ਹੈ ਉਸ ਤੋਂ ਪਰੇ ਸ਼ਾਇਦ ਕਿਸੇ ਕੋਲ ਕੁੱਝ ਕਹਿਣ ਲਈ ਨਾ ਹੋਵੇ। ‘ਸਿੱਖ ਮਾਰਗ’ ਦਾ ਕਿਸੇ ਵੀ ਰਾਜਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਪਰ ਬਹੁਤੇ ਲੋਕਾਂ ਨੂੰ ਆਮ ਪਾਰਟੀ ਤੋਂ ਪੰਜਾਬ ਲਈ ਚੰਗੇ ਭਵਿੱਖ ਦੀ ਆਸ ਸੀ ਜੋ ਹਾਲ ਦੀ ਘੜੀ ਜਾਂਦੀ ਲੱਗੀ।

16th September 2016 2:37pm
Gravatar
Dalvinder Singh Grewal (Ludhiana, India)

ਇਕ ਆਮ ਆਦਮੀ ਪਾਰਟੀ ਵਲੰਟੀਅਰ ਦੀ ਦਾਸਤਾਨ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਾਂਗਰਸ ਸਰਕਾਰ ਵੇਲੇ ਅੰਨਾ ਹਜ਼ਾਰੇ ਦੀ ਭਰਿਸ਼ਟਾਚਾਰ ਵਿਰੋਧੀ ਮੁਹਿੰਮ ਨੇ ਭਾਰਤੀਆਂ ਨੂੰ ਬੜਾ ਪ੍ਰਭਾਵਿਤ ਕੀਤਾ। ਮੈਨੂੰ ਵੀ ਹਰ ਥਾਂ ਤੇ ਫੈਲਿਆ ਭਰਿਸ਼ਟਾਚਾਰ ਬੜਾ ਚੁਭਦਾ ਸੀ ਤੇ ਇਕ ਦਿਨ ਮੈਂ ਵੀ ਅੰਨਾ ਹਜ਼ਾਰੇ ਦੀ ਜੰਤਰ ਮੰਤਰ ਮੁਹਿੰਮ ਵਿਚ ਜਾ ਸ਼ਾਮਿਲ ਹੋਇਆ। ਮੁਹਿੰਮ ਦਾ ਅਸਰ ਹੋਇਆ ਤੇ ਜਦ ਭਾਰਤ ਸਰਕਾਰ ਨੇ ਲੋਕ ਪਾਲ ਬਿਲ ਪਾਸ ਕੀਤਾ ਤਾਂ ਅੰਨਾ ਦੇ ਨਾਲ ਵਾਹ ਵਾਹ ਖੱਟਣ ਵਾਲਿਆਂ ਵਿਚ ਕੇਜਰੀਵਾਲ, ਕਿਰਨ ਬੇਦੀ, ਐਡਵੋਕੇਟ ਭੂਸ਼ਨ ਵਰਗੇ ਕਈ ਲੀਡਰ ਅੱਗੇ ਆ ਗਏ।ਇਨ੍ਹਾਂ ਵਿਚੋਂ ਕੇਜਰੀਵਾਲ ਨੇ ਭਰਿਸ਼ਟਾਚਾਰ ਜੜ੍ਹੋਂ ਖਤਮ ਕਰਨ ਲਈ ਆਮ ਆਦਮੀ ਪਾਰਟੀ ਬਣਾ ਲਈ ਜਿਸ ਨੂੰ ਅੰਨਾ ਹਜ਼ਾਰੇ ਦੀ ਮਨਜ਼ੂਰੀ ਤਾਂ ਨਹੀਂ ਸੀ ਪਰ ਉਸ ਨੇ ਕੋਈ ਖਾਸ ਉਜਰ ਵੀ ਨਹੀਂ ਕੀਤਾ।ਆਮ ਆਦਮੀ ਪਾਰਟੀ ਦੇ ਅਸੂਲ ਸਵਰਾਜ ਤੇ ਭਰਿਸ਼ਟਾਚਾਰ ਮੁਕਤ ਸਮਾਜ ਨੇ ਮੈਨੂੰ ਵੀ ਪਰਭਾਵਿਤ ਕੀਤਾ ਤੇ ਮੈਂ ਵੀ ਮੁਢਲਾ ਮੈਂਬਰ ਬਣ ਗਿਆ। ਪਰਿਵਰਤਨ, ਭਰਿਸ਼ਟਾਚਾਰ ਮੁਕਤ ਸਮਾਜ ਤੇ ਲੋਕਤਾਂਤਰਿਕ ਕਦਰਾਂ ਕੀਮਤਾਂ ਮੇਰੀ ਖਿੱਚ ਦਾ ਕਾਰਨ ਸਨ। ਦਿੱਲੀ ਦੀਆਂ ਚੋਣਾਂ ਪਿੱਛੋਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਅੱਠ ਬੂਥਾਂ ਦਾ ਇਨਚਾਰਜ ਹੋ ਕੇ ਪਲਿਓਂ ਪੈਸੇ ਲਾਕੇ ਟੈਂਟ, ਵਲੰਟੀਅਰਾਂ ਦਾ ਖਾਣ ਦਾਣਾ ਤੇ ਲੋਕਾਂ ਵਿਚ ਪਰਚਾਰ ਤੇ ਬੂਥਾਂ ਦਾ ਭਾਰ ਇਕੱਲਿਆ ਸੰਭਾਲਿਆ ਜਿਨ੍ਹਾਂ ਸਾਰੇ ਬੂਥਾਂ ਵਿਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਫਿਰ ਦਿੱਲੀ ਦੀਆਂ ਦੁਬਾਰਾ ਚੋਣਾਂ ਹੋਈਆਂ ਜਿਨ੍ਹਾਂ ਵਿਚ ਚਾਰ ਅਸੈਂਬਲੀ ਹਲਕਿਆਂ ਵਿਚ ਵੱਧ ਚੜ੍ਹ ਕੇ ਪਰਚਾਰ ਕੀਤਾ। ਚਾਰਾਂ ਵਿਚ ਹੀ ਧੜਲੇਦਾਰ ਅਕਾਲੀ ਵਿਰੋਧ ਵਿਚ ਸਨ ਪਰ ਸਾਰਿਆਂ ਵਿਚ ਆਮ ਆਦਮੀ ਪਾਰਟੀ ਜਿਤੀ। ਸਾਰੇ ਜੇਤੂ ਉਮੀਦਵਾਰਾਂ ਨੇ ਧੰਨਵਾਦ ਕੀਤਾ।ਫਿਰ ਪੰਜਾਬ ਵਿਚ ਜਥੇਬੰਦਕ ਢਾਂਚਾ ਖੜਾ ਕਰਨ ਦੀ ਮੁਹਿੰਮ ਚਲੀ ਜਿਸ ਲਈ ਹਰ ਜ਼ਿਲੇ ਦੇ ਜ਼ਿਲਾ ਪਰਭਾਰੀ ਲਾਏ ਗਏ ਜੋ ਸਾਰੇ ਚੰਗੇ ਵਲੰਟੀਅਰ ਸਨ ।ਦਫਤਰ ਦਾ ਸਾਰਾ ਖਰਚ ਵਲੰਟੀਅਰ ਹੀ ਇਕੱਠਾ ਕਰ ਕੇ ਦਿੰਦੇ ਸਨ ।ਇਹ ਪ੍ਰਬੰਧ ਦੋ ਸਾਲ ਠੀਕ ਚੱਲਿਆ ਤੇ ਵਲੰਟੀਅਰਾਂ ਵਿਚ ਇਕ ਸੁਹਿਰਦ ਭਾਈਚਾਰਾ ਕਾਇਮ ਹੋ ਗਿਆ।ਅੱਠ ਕੁ ਮਹੀਨੇ ਪਹਿਲਾਂ ਅਚਾਨਕ ਦਿੱਲੀ ਤੋਂ ਆਬਜ਼ਰਵਰਾਂ ਦੀ ਇਕ ਵੱਡੀ ਟੀਮ ਦਿੱਲੀ ਤੋਂ ਆ ਗਈ (52?) ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਇਹ ਪੰਜਾਬ ਦੀਆਂ ਅਗਲੀਆਂ ਚੋਣਾਂ ਦੀ ਮੱਦੇਨਜ਼ਰ ਇੱਕ ਢਾਂਚਾ ਖੜਾ ਕਰਨਗੇ ਤੇ ਚੋਣਾਂ ਲਈ ਸਵੱਛ, ਗਿਆਨਵਾਨ, ਭਰਿਸ਼ਟਾਚਾਰ ਵਿਰੋਧੀ, ਯੋਗ ਉਮੀਦਵਾਰ ਤਿਆਰ ਕਰਨ ਵਿਚ ਮਦਦ ਦੇਣਗੇ।ਇਕ ਹੋਰ ਟੀਮ ਦਿੱਲੀ ਤੋਂ ਆਈ ਜਿਸਨੇ ਹਰ ਜ਼ਿਲੇ ਵਿਚ ਪੰਦਰਾਂ ਕੁ ਚੋਣਵੇਂ ਵਲੰਟੀਅਰਾਂ ਲਈ ਲੀਡਰਸ਼ਿਪ ਸੈਮੀਨਾਰ ਲਾਏ। ਇਨ੍ਹਾਂ ਵਲੰਟੀਅਰਾਂ ਵਿਚ ਭਰਿਸ਼ਟਾਚਾਰ ਖਤਮ ਕਰਨ ਲਈ ਉਲੀਕੇ ਕਦਮਾਂ ਤੇ ਦਿਤੇ ਉਪਾਵਾਂ ਤੋਂ ਮੈਂ ਵੀ ਬੜਾ ਪ੍ਰਭਾਵਿਤ ਸਾਂ। ਹਰ ਘਰ ਵਿਚ ਆਪ ਦਾ ਵਲੰਟੀਅਰ ਬਣਾਉਣ ਦੀ ਮੁਹਿੰਮ ਚੱਲੀ ਤੇ ਹਰ ਮੁੱਖ ਸ਼ਹਿਰ ਵਿਚ ਵੱਡੀਆਂ ਮੀਟਿੰਗਾਂ ਹੋਣ ਲੱਗੀਆਂ। ਪਾਰਟੀ ਵਿਚ ਕੋਈ ਵੀ ਸ਼ਾਮਿਲ ਹੋ ਸਕਦਾ ਸੀ, ਕੁਰਪਸ਼ਨ-ਰਹਿਤ ਹੋਣਾ, ਬੁਰਾ ਚਾਲਚਲਣ, ਅਪਰਾਧੀ ਹੋਣਾ ਕੋਈ ਰੁਕਾਵਟ ਨਹੀਂ ਸੀ ਪੈਦਾ ਕਰਦਾ। ਜੋ ਆਵੇ ਸੋ ਰਾਜ਼ੀ ਜਾਵੇ, ਸਰਬਤ ਦਾ ਭਲਾ।ਇਹ ਵੀ ਚਰਚਿਤ ਕੀਤਾ ਗਿਆ ਕਿ ਸਰਵੇ ਅਨੁਸਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਸੌ ਸੀਟਾਂ ਜਿਤੇਗੀ ਜਿਸ ਲਈ ਚੋਣਾਂ ਦੀ ਮੁਹਿਮ ਦਾ ਬਿਗੁਲ ਵਜਾ ਦਿਤਾ ਗਿਆ। ਵੱਡੀ ਪੱਧਰ ਤੇ ਪਾਰਟੀ ਦੇ ਨਾਂ ਤੇ ਪੰਜਾਬ ਤੇ ਪਰਵਾਸੀ ਪੰਜਾਬੀਆਂ ਤੋਂ ਫੰਡ ਇਕੱਠੇ ਕੀਤੇ ਜਾਣ ਲੱਗੇ।ਹੌਲੀ ਹੌਲੀ ਆਬਜ਼ਰਵਰਾਂ ਨੇ ਪੰਜਾਬ ਦੀ ਸਾਰੀ ਕਮਾਨ ਅਪਣੇ ਹੱਥ ਵਿਚ ਲੈ ਲਈ ਤੇ ਰੋਜ਼ ਵੱਡੀਆਂ ਵੱਡੀਆਂ ਉਪਾਧੀਆਂ ਵੰਡਣ ਲੱਗੇ।ਵੱਡੇ ਲੀਡਰਾਂ ਨੂੰ ਮਿਲਣ ਤੇ ਪਾਰਟੀ ਬੈਨਰਾਂ ਉਤੇ ਫੋਟੋਆਂ ਲਈ ਵੀ ਮਾਇਆ ਹੀ ਮੁੱਖ ਰੱਖੀ ਗਈ। ਇਕ ਵਕਤ ਆਇਆ ਜਦ ਕੁਰਪਟ, ਅਪਰਾਧੀ ਤੇ ਘਟੀਆ ਚਰਿਤਰ ਵਾਲਿਆਂ ਨੂੰ ਵੱਡੀਆਂ ਵੱਡੀਆਂ ਪੋਸਟਾਂ ਦੇ ਕੇ ਨਿਵਾਜਿਆ ਜਾਣ ਲੱਗਿਆ ਤੇ ਸਾਰੇ ਬੈਨਰਾਂ ਤੇ ਉਨ੍ਹਾਂ ਨੇ ਸ਼ਹਿਰ ਪਿੰਡ ਦੇ ਹਰ ਕੋਨੇ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਦੇ ਤੌਰ ਤੇ ਅਪਣੀਆਂ ਫੋਟੋਆਂ ਤੇ ਅਹੁਦੇ ਛਪਵਾ ਲਏ। ਸਾਰੀਆਂ ਮੀਟਿੰਗਾਂ ਵਿਚ ਵੀ ਪ੍ਰਬੰਧ ਉਨ੍ਹਾਂ ਦੇ ਹੱਥ ਵਿਚ ਹੀ ਹੁੰਦਾ। ਇਸ ਨਾਲ ਆਮ ਆਦਮੀ ਪਾਰਟੀ ਦਾ ਅਕਸ ਬੁਰਾ ਹੋਣ ਲਗਿੱਆ ।ਇਸ ਦੀ ਸ਼ਿਕਾਇਤ ਜਦ ਜ਼ਿਲਾ ਸੰਚਾਲਕ ਕੋਲ ਕੀਤੀ ਤਾਂ ਉਸ ਨੇ ਸਾਫ ਕਿਹਾ, “ਇਸ ਸਭ ਦਾ ਮੈਨੂੰ ਕੁਝ ਨਹੀਂ ਪਤਾ। ਸਾਰਾ ਪ੍ਰਬੰਧ ਹੁਣ ਆਬਜ਼ਰਵਰਾਂ ਨੇ ਅਪਣੇ ਹੱਥਾਂ ਵਿਚ ਲੈ ਲਿਆ ਹੈ ਤੇ ਸਾਰੇ ਫੰਡ ਵੀ ਉਹ ਹੀ ਇਕੱਠੇ ਕਰਦੇ ਹਨ, ਸਾਰੇ ਅਹੁਦੇ ਵੀ ਉਹ ਹੀ ਵੰਡਦੇ ਹਨ। ਮੈਨੂੰ ਤਾਂ ਹੁਣ ਦਫਤਰ ਦੇ ਹੈਡ ਕਲਰਕ ਤੋਂ ਵੱਧ ਕੁੱਝ ਨਹੀਂ ਸਮਝਦੇ”। ਜਦ ਆਬਜ਼ਰਵਰ ਨਾਲ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ, “ਅਸੀਂ ਤਾਂ ਇਨ੍ਹਾਂ ਨੂੰ ਹਵਾ ਦੇ ਕੇ ਚੋਣਾਂ ਲਈ ਮਾਇਆ ਇਕੱਠੀ ਕਰ ਰਹੇ ਹਾਂ। ਪਰ ਅਸੀਂ ਚੋਣਾਂ ਲਈ ਤੁਹਾਨੂੰ ਸਾਫ ਸੁਥਰੇ ਤੇ ਲਾਇਕ ਉਮੀਦਵਾਰ ਦਿਆਂਗੇ। ਭਰੋਸਾ ਰੱਖੋ”।ਫਿਰ ਇਕ ਮੀਟਿੰਗ ਪਾਰਟੀ ਦੀ ਬੁਧੀਜੀਵੀ ਸੈਲ ਦੀ ਹੋਈ।ਜਿਸ ਵਿਚ ਬੁੱਧੀਜੀਵੀਆਂ ਨੇ ਜੋ ਕਿਹਾ ਉਸ ਨੇ ਹਿਲਾ ਕੇ ਹੀ ਰੱਖ ਦਿਤਾ।ਨਿਚੋੜ ਇਉਂ ਹੈ:
1. ਆਬਜ਼ਰਵਰ ਸਾਰੇ ਵਰਕਰਾਂ ਤੋਂ ਚੋਣਾਂ ਦੇ ਉਮੀਦਵਾਰ ਬਣਾੳਣ, ਪਾਰਟੀ ਦੇ ਉੱਚੇ ਅਹੁਦੇ ਦੇਣ ਅਤੇ ਅਤੇ ਵੱਡੇ ਲੀਡਰਾਂ ਨਾਲ ਜੋੜਣ ਦੇ ਝਾਂਸੇ ਦੇ ਕੇ ਮਾਇਆ ਇਕੱਠੀ ਕਰ ਰਹੇ ਹਨ।
2. ਪੁਰਾਣੇ ਵਲੰਟੀਅਰਾਂ ਨੂੰ ਗੁਠੇ ਲਗਾਇਆ ਜਾ ਰਿਹਾ ਹੈ ਤੇ ਸਾਰਾ ਪ੍ਰਬੰਧ ਦਿੱਲੀ ਤੋਂ ਆਏ ਪੇਡ ਆਬਜ਼ਰਵਰਜ਼ ਨੇ ਅਪਣੇ ਹੱਥਾਂ ਵਿਚ ਲੈ ਲਿਆ ਹੈ।
3. ਇਕੱਠਾ ਕੀਤਾ ਸਾਰਾ ਪੈਸਾ ਦਿੱਲੀ ਭੇਜਿਆ ਜਾ ਰਿਹਾ ਹੈ ਪੰਜਾਬ ਜੱਥੇਬੰਦੀ ਲਈ ਕੁੱਝ ਵੀ ਨਹੀਂ ਦਿਤਾ ਜਾ ਰਿਹਾ।
4. ਕੁਰਪਟ, ਬਦਚਲਣ ਤੇ ਅਪਰਾਧੀਆਂ ਨੂੰ ਉਚੇ ਅਹੁਦਿਆਂ ਤੇ ਨਿਵਾਜਿਆ ਜਾ ਰਿਹਾ ਹੇੈ ਜਿਨ੍ਹਾਂ ਥੱਲੇ ਪੁਰਾਣੇ ਵਲੰਟੀਅਰ ਕੰਮ ਕਰਨ ਲਈ ਤਿਆਰ ਨਹੀਂ ਇਸ ਲਈ ਬੜੇ ਦੁਖੀ ਹਨ।
5. ਸਾਰਾ ਪਰਚਾਰ ਮਟੀਰੀਅਲ ਦਿਲੀ ਤੋਂ ਛਪ ਕੇ ਆਉਂਦਾ ਹੈ ਏਥੋਂ ਤਕ ਕਿ ਡੰਡੇ ਵੀ ਉਥੋਂ ਹੀ ਭੇਜੇ ਜਾਂਦੇ ਹਨ ਜੋ ਪੰਜਾਬ ਵਿਚ ਮੁਫਤ ਮਿਲ ਸਕਦੇ ਹਨ।ਜਦ ਹਰਿਮੰਦਰ ਸਾਹਿਬ ਵਾਲਾ ਕਲੰਡਰ ਸਾਹਮਣੇ ਆਇਆ ਤਾਂ ਸਾਰੇ ਵਲੰਟੀਅਰ ਦੁਖੀ ਸਨ। ਕਲੰਡਰ ਦਿੱਲੀ ਛਪਿਆ ਸੀ ਤੇ ਜਿਸ ਨੇ ਤਿਆਰ ਕਰਵਾਇਆ ਸੀ ਉਹ ਦਿੱਲੀ ਤੋਂ ਸੀ, ਕੇਜਰੀਵਾਲ ਦਾ ਜਾਣਕਾਰ ਸੀ ਜਿਸ ਲਈ ਪੰਜਾਬ ਦਾ ਯੂਥ ਲੀਡਰ ਬਣਾ ਦਿਤਾ ਗਿਆ ਸੀ ਪਰ ਉਸ ਨੂੰ ਨਾ ਪੰਜਾਬੀ ਚੰਗੀ ਤਰ੍ਹਾਂ ਬੋਲਣੀ ਲਿਖਣੀ ਆਉਂਦੀ ਸੀ ਤੇ ਨਾਂ ਹੀ ਪੰਜਾਬ ਦੇ ਕਲਚਰ ਬਾਰੇ ਕੁਝ ਪਤਾ ਸੀ।ਪੰਜਾਬ ਦੇ ਕਿਸੇ ਵੀ ਸੰਚਾਲਕ ਤੋਂ ਇਸ ਬਾਰੇ ਕੋਈ ਰਾਇ ਨਹੀਂ ਸੀ ਲਈ ਗਈ ਤੇ ਨਾ ਹੀ ਰਿਲੀਜ਼ ਹੋਣ ਤਕ ਕਿਸੇ ਠੇਠ ਪੰਜਾਬੀ ਨੂੰ ਇਸ ਦੀ ਜਾਣਕਾਰੀ ਸੀ।ਜਦ ਕੇਜਰੀਵਾਲ ਕਲੰਡਰ ਰਿਲੀਜ਼ ਕਰਵਾ ਕੇ ਲੁਧਿਆਣਾ ਆਇਆ ਤਾਂ ਮੈ ਕੇਜਰੀਵਾਲ ਨੂੰ ਮਿਲਣ ਲਈ ਗਿਆ। ਕੇਜਰੀਵਾਲ ਨੂੰ ਮਿਲਣ ਦਾ ਕੰਟ੍ਰੋਲ ਅਹਿਬਾਬ ਸਿੰਘ ਗ੍ਰੇਵਾਲ ਦੇ ਹੱਥ ਸੀ ਜਿਸ ਦੇ ਚਾਲਚਲਣ ਬਾਰੇ ਬੁਧੀਜੀਵੀ ਸੈਲ ਬਾਰੇ ਬੜੇ ਇੰਕਸ਼ਾਪ ਹੋਏ ਸਨ।ਉਹ ਸਿਰਫ ਅਪਣੇ ਚਹੇਤਿਆਂ ਨੂੰ ਹੀ ਅੰਦਰ ਜਾਣ ਦੇ ਰਿਹਾ ਸੀ ।ਉਸ ਨੇ ਮੈਨੂੰ ਅੰਦਰ ਨਾ ਜਾਣ ਦਿਤਾ ਪਰ ਜਦ ਛੋਟੇਪੁਰ ਬਾਹਰ ਆਇਆ ਤਾਂ ਉਸ ਨੂੰ ਮੈ ਕੇਜਰੀਵਾਲ ਮਿਲਣ ਦੀ ਗੁਜ਼ਾਰਿਸ਼ ਕੀਤੀ ਤਾਂ ਉਸ ਨੇ ਮੇਰੇ ਅੰਦਰ ਜਾਣ ਦਾ ਪ੍ਰਬੰਧ ਕਰ ਦਿਤਾ। ਕੇਜਰੀ ਵਾਲ ਨੂੰ ਖੁਦ ਮਿਲ ਕੇ ਮੈਂ ਬੁਧੀਜੀਵੀ ਸੈਲ਼ ਵਿਚ ਉਠਾਏ ਮੁੱਦੇ, ਬੁਧੀਜੀਵੀਆਂ ਤੇ ਵਲੰਟੀਅਰਾਂ ਦੇ ਗਿਲੇ ਤੇ ਬੁਧੀਜੀਵੀਆਂ ਨੂੰ ਮੈਨੀਫੈਸਟੋ, ਕਲੰਡਰ ਆਦਿ ਤੋਂ ਦੂਰ ਰਖੱਣ ਦੇ ਅਸਰ ਤੇ ਕੁਰਪਟ, ਘਟੀਆ ਚਰਿਤਰ ਤੇ ਬਦਚਲਣਾਂ ਨੂੰ ਪੈਸੇ ਲੈ ਕੇ ਉਪਾਧੀਆਂ ਦੇਣ ਦਾ ਮਾਮਲਾ ਵੀ ਉਠਾਇਆ। ਚਲਦਾ ---

15th September 2016 7:53pm
Gravatar
Dalvinder Singh Grewal (Ludhiana, India)

ਕੇਜਰੀ ਵਾਲ ਨੂੰ ਖੁਦ ਮਿਲ ਕੇ ਮੈਂ ਬੁਧੀਜੀਵੀ ਸੈਲ਼ ਵਿਚ ਉਠਾਏ ਮੁੱਦੇ, ਬੁਧੀਜੀਵੀਆਂ ਤੇ ਵਲੰਟੀਅਰਾਂ ਦੇ ਗਿਲੇ ਤੇ ਬੁਧੀਜੀਵੀਆਂ ਨੂੰ ਮੈਨੀਫੈਸਟੋ, ਕਲੰਡਰ ਆਦਿ ਤੋਂ ਦੂਰ ਰਖੱਣ ਦੇ ਅਸਰ ਤੇ ਕੁਰਪਟ, ਘਟੀਆ ਚਰਿਤਰ ਤੇ ਬਦਚਲਣਾਂ ਨੂੰ ਪੈਸੇ ਲੈ ਕੇ ਉਪਾਧੀਆਂ ਦੇਣ ਦਾ ਮਾਮਲਾ ਵੀ ਉਠਾਇਆ। ਕੇਜਰੀਵਾਲ ਨੇ ਸੁਣਿਆ ਪਰ ਅਸਰ ਕੋਈ ਪ੍ਰਗਟ ਨਹੀਂ ਕੀਤਾ। ਇਸ ਤੋਂ ਪਿੱਛੋਂ ਮੈਂ ਕੇਜਰੀਵਾਲ ਦੇ ਕਾਫਿਲੇ ਵਿਚ ਹੀ ਗੁਰੂ ਨਾਨਕ ਭਵਨ ਵਿਚ ਹੋਈ ਮੀਟਿੰਗ ਵਿਚ ਚਲਿਆ ਗਿਆ। ਅੱਗੇ ਉਨ੍ਹਾਂ ਨੂੰ ਹੀ ਅੰਦਰ ਜਾਣ ਦਿਤੇ ਜਾ ਰਹੇ ਸਨ ਜਿਨ੍ਹਾਂ ਨੂੰ ਦੂਆ ਦੇ ਦਸਤਖਤਾਂ ਵਾਲਾ ਕਾਰਡ ਮਿਲਿਆ ਸੀ। ਇਹ ਕਾਰਡ ਉਨ੍ਹਾਂ ਨੂੰ ਹੀ ਮਿਲਿਆ ਸੀ ਜੋ ਆਬਜ਼ਰਵਰ ਜਾਂ ਅਹਿਬਾਬ ਗ੍ਰੇਵਾਲ ਦੀ ਜੀ ਹਜ਼ੂਰੀ ਕਰਦੇ ਸਨ। ਦੂਆ ਮੇਰੇ ਹੀ ਇਲਾਕੇ ਦਾ ਅਕਾਲੀ ਸਰਪੰਚ ਸੀ ਜੋ ਕੁਝ ਦਿਨ ਪਹਿਲਾਂ ‘ਆਪ’ ਵਿਚ ਸੀਟ ਦੇ ਲਾਲਚ ਕਰਕੇ ਆਇਆ ਸੀ ਤੇ ਇਸ ਸਾਰੇ ਇਲਾਕੇ ਵਿਚ ਉਸੇ ਦੀ ਫੋਟੋ ਵਾਲੇ ਹੀ ਬੈਨਰ ਲੱਗੇ ਹੋਏ ਸਨ।ਪਹਿਲਾਂ ਵੀ ਉਹ ਕਈ ਪਾਰਟੀਆਂ ਬਦਲ ਚੁਕਿਆ ਸੀ ਤੇ ਇਲਾਕੇ ਵਿਚ ਉਸ ਬਾਰੇ ਚਰਚਾ ਨਾਂਹ-ਪੱਖੀ ਸੀ।ਕਹਿਣ ਨੂੰ ਤਾਂ ਹੋਰ ਵੀ ਬਹੁਤ ਕੁਝ ਹੈ ਪਰ ਇਹ ਇਸ ਲੇਖ ਦਾ ਵਿਸ਼ਾ ਨਹੀਂ।ਇਤਨੇ ਥੋੜੇ ਸਮੇਂ ਵਿਚ ਹੀ ਉਹ ‘ਆਪ’ ਦੇ ਵਿੳੇਪਾਰ ਮੰਡਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ ਤੇ ਉਸ ਨੇ ਅਹਿਬਾਬ ਵਾਂਗ ਅਪਣੇ ਵਰਗੇ ਵਲੰਟੀਅਰ ਵੱਡੀ ਗਿਣਤੀ ਵਿਚ ਪਾਰਟੀ ਵਿਚ ਭਰ ਦਿਤੇ ਸਨ ਤਾਂ ਕਿ ਉਸ ਦੀ ਪੈਂਠ ਬਣੀ ਰਹੇ।ਹਰਿਮੰਦਰ ਸਾਹਿਬ ਤੇ ਝਾੜੂ ਵਾਲੀ ਫੋਟੋ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਅਪਣੇ ਯੂਥ ਮੈਨੀਫੈਸਟੋ ਬਰਾਬਰ ਕਹਿਣ ਬਾਰੇ ਖੇਤਾਨ ਤੇ ਮਾਨ ਦੀਆਂ ਮਾਫੀਆਂ ਤੇ ਸਫਾਈਆਂ ਦਾ ਕੋਈ ਅਸਰ ਨਹੀਂ ਸੀ ਹੁੰਦਾ ਜਾਪਦਾ।ਘਰ ਆ ਕੇ ਮੈਂ ਕੇਜਰੀਵਾਲ ਨੂੰ ਅਪਣੀ ਮੁਲਾਕਾਤ ਦੀ ਯਾਦ ਤਾਜ਼ਾ ਦਿਵਾਉਂਦੀ ਹੋਈ ਵਿਸਥਾਰ ਭਰੀ ਈ ਮੇਲ ਭੇਜੀ ਤਾਂ ਕਿ ਉਸਨੂੰ ਸਭ ਯਾਦ ਰਹੇ ਤੇ ਕੋਈ ਐਕਸ਼ਨ ਹੋ ਸਕੇ। ਪਰ ਹੈਰਾਨੀ ਦੀ ਗਲ ਕੁਝ ਦਿਨ ਬਾਦ ਹੀ ‘ਆਪ’ ਦੇ ਉਮੀਦਵਾਰਾਂ ਦੀ ਪਹਿਲੀ ਲਿੱਸਟ ਅਖਬਾਰ ਵਿਚ ਦੇਖੀ ਤਾਂ ਦੰਗ ਰਹਿ ਗਿਆ। ਜ਼ਿਆਦਾਤਰ ਉਹ ਉਮੀਦਵਾਰ ਸਨ ਜੋ ਕੁਰਪਟ, ਬਦਚਲਣ ਜਾਂ ਅਪਰਾਧਿਕ ਸ਼੍ਰੇਣੀ ਵਿਚ ਆਉਂਦੇ ਸਨ।ਮੈਂ ਜ਼ੋਨ ਕਨਵੀਨਰ ਕਰਨਲ ਲਖਨਪਾਲ ਤੇ ਗੁਸਾ ਕੀਤਾ ਕਿ ਉਸਨੇ ਅਪਣੇ ਇਲਾਕੇ ਵਿਚੋਂ ਇਹੋ ਜਿਹੇ ਉਮੀਦਵਾਰ ਮਨਜ਼ੂਰ ਕਿਉਂ ਕੀਤੇ। ਉਸਦਾ ਜਵਾਬ ਸੀ, “ਮੈਥੋਂ ਕਿਸੇ ਨਹੀਂ ਪੁੱਛਿਆ।” ਪਿੱਛੋਂ ਸਟੇਟ ਕਨਵੀਨਰ ਨੇ ਵੀ ਮੰਨਿਆਂ ਲਿਸਟ ਜਾਰੀ ਕਰਦੇ ਵੇਲੇ ਪੰਜਾਬ ਕਨਵੀਨਰ ਤਕ ਨੂੰ ਨਹੀਂ ਸੀ ਪੁੱਛਿਆ ਗਿਆ ਜ਼ੋਨ ਕਨਵੀਨਰਾਂ ਨੂੰ ਤਾਂ ਕਿਸਨੇ ਪੁੱਛਣਾ ਸੀ।ਜਦ ਆਬਜ਼ਰਵਰ ਨੂੰ ਪੁਛਿਆ ਗਿਆ ਤਾਂ ਉਸ ਦਾ ਜਵਾਬ ਸੀ: “ਅਸੀਂ ਤਾਂ ਕਪੜੇ ਧੋਣ ਵਾਲੀ ਮਸ਼ੀਨ ਹਾਂ। ਗੰਦੇ ਪਾ ਕੇ ਚੰਗੇ ਬਣਾ ਲੈਂਦੇ ਹਾਂ’ ਸਾਫ ਸੀ ਕਿ ਅਪਣੇ ਚਮਚਿਆ ਤੋਂ ਬਿਨਾ ਕੇਜਰੀਵਾਲ ਕਿਸੇ ਦੀ ਗਲ ਨਹੀਂ ਸੀ ਮੰਨਦਾ।‘ਭੈੜੇ ਭੈੜੇ ਯਾਰ ਮੇਰੀ ਫੱਤੋ ਦੇ’। ਰੋਸ ਵਜੋਂ ਅਪਣੇ ਇਲਾਕੇ ਦੇ ਉਮੀਦਵਾਰ ਅਹਿਬਾਬ ਸਿੰਘ ਗਰੇਵਾਲ ਦੀ ਨਿਯੁਕਤੀ ਵਿਰੁਧ ਅਸੀਂ ਚੰਡੀਗੜ੍ਹ ਤੋਂ ਪ੍ਰੈਸ ਨੋਟ ਜਾਰੀ ਕੀਤਾ।ਪ੍ਰੈਸ ਨੋਟ ਸਾਰੇ ਅੰਗ੍ਰੇਜ਼ੀ, ਪੰਜਾਬੀ ਤੇ ਹਿੰਦੀ ਪਰਚਿਆਂ ਵਿਚ ਛਪਿਆ ਪਰ ਕੇਜਰੀਵਾਲ ਨੂੰ ਕੀਤੀ ਅਪੀਲ ਬੇਅਸਰ ਰਹੀ।ਸਟੇਟ ਕਨਵੀਨਰ ਬਾਰੇ ਆਬਜ਼ਰਵਰਾਂ ਨੇ ਕੇਜਰੀਵਾਲ ਨੂੰ ਠੀਕ ਰਿਪੋਰਟ ਨਹੀਂ ਸੀ ਦਿਤੀ ਕਿਉਂਕਿ ਉਹ ਉਸਨੂੰ ਅਪਣੀਆਂ ਘਟੀਆ ਗਤੀਵਿਧੀਆਂ ਵਿਚ ਸ਼ਾਮਿਲ ਨਹੀਂ ਸੀ ਕਰ ਸਕੇ।ਚਾਰ ਮਹੀਨੇ ਪਹਿਲਾਂ ਹੀ ਆਬਜ਼ਰਵਰਾਂ ਨੇ ਮੇਰੇ ਕੋਲ ਇੰਕਸ਼ਾਪ ਕੀਤਾ ਸੀ ਕਿ ਉਹ ਕੋਈ ਠੀਕ ਸਟੇਟ ਕਨਵੀਨਰ ਦੀ ਤਲਾਸ਼ ਵਿਚ ਹਨ। ਇਸ ਦਾ ਮਤਲਬ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੁੰ ਬਦਲਣ ਦੀ ਉਨ੍ਹਾਂ ਦੀ ਕੋਸ਼ਿਸ਼ ਪੁਰਾਣੀ ਸੀ ਪਰ ਰਾਹ ਨਹੀਂ ਸੀ ਲੱਭ ਰਿਹਾ।ਫਿਰ ਅਚਾਨਕ ਇਕ ਟੇਪ ਜਿਸ ਵਿਚ ਛੋਟੇਪੁਰ ਨੂੰ ਪੈਸੇ ਲੈਂਦੇ ਦਿਖਾਇਆ ਗਿਆ ਦਸਿਆ ਦੇ ਹੋਣ ਬਾਰੇ ਖਬਰ ਫੈਲਾਈ ਗਈ ਪਰ ਜੰਤਕ ਅਜ ਤਕ ਨਹੀਂ ਹੋਈ।ਦੁਖੀ ਹੋਏ ਛੋਟੇਪੁਰ ਜੀ ਨੇ ਜ਼ਾਹਿਰ ਕੀਤਾ ਕਿ, “ਪੰਜਾਬ ਤੇ ਵਿਦੇਸੋਂ ਭਾਰੀ ਫੰਡ ਇੱਕਠੇ ਹੋਏ ਪਰ ਪੰਜਾਬ ਆਪ ਨੂੰ ਚਲਾਉਣ ਲਈ ਦੁਆਨੀ ਨਹੀਂ ਦਿਤੀ। ਨਾ ਪੈਸੇ ਲੈਣ ਦੇਣ ਬਾਰੇ ਤੇ ਨਾਂ ਉਮੀਦਵਾਰ ਚੁਣਨ ਵੇਲੇ ਉਸ ਨੂੰ ਜਾਂ ਜ਼ੋਨ ਕਨਵੀਨਰਾਂ ਨੂੰ ਪੁਛਿਆ ਗਿਆ। ਲਿਸਟਾਂ ਦੁਰਗੇਸ਼ ਨੇ ਪਹਿਲਾਂ ਹੀ ਤਿਆਰ ਕੀਤੀਆਂ ਹਨ ਤੇ ਸੀਟਾਂ ਵੰਡਣ ਵੇਲੇ ਦੋ ਕ੍ਰੋੜ ਪ੍ਰਤੀ ਸੀਟ ਲੈਣ ਦੇਣ ਦੀ ਡੀਲ, ਦੁਰਗੇਸ਼, ਸ਼ੇਰਗਿਲ, ਤ੍ਰਿਖਾ ਆਦਿ ਨੇ ਕੀਤੀ ਹੈ।ਕੇਜਰੀਵਾਲ ਛੋਟੇਪੁਰ ਨੂੰ ਮਿਲ ਕੇ ਸਭ ਕੁਝ ਸਮਝਾਉਣ ਦਾ ਮੌਕਾ ਵੀ ਨਹੀਂ ਦੇ ਰਿਹਾ”। ਇਸ ਤੋਂ ਸਾਫ ਸੀ ਕਿ ਪੈਸੇ ਦੀ ਲੈਣ ਦੇਣ ਨਾਲ ਭਰਿਸ਼ਟ, ਬੁਰੇ ਚਾਲ ਚਲਣ ਵਾਲੇ ਤੇ ਅਪਰਾਧੀ ਉਮੀਦਵਾਰਾਂ ਦੀ ਚੋਣ ਬਾਰੇ ਕੇਜਰੀਵਾਲ ਦੀ ਸਹਿਮਤੀ ਸ਼ਾਮਿਲ ਸੀ।ਉਸੇ ਸ਼ਾਮ ਛੋਟੇਪੁਰ ਜੀ ਨੂੰ ਬਿਨਾ ਸੁਣੇ ਪਾਰਟੀ ਦੇ ਕਨਵੀਨਰ ਪਦ ਤੋਂ ਹਟਾ ਦਿਤਾ ਗਿਆ ਤੇ ਇਕ ਜਾਂਚ ਕਮੇਟੀ ਬਣਾ ਦਿਤੀ ਜਿਨ੍ਹਾਂ ਵਿਚ ਉਹ ਹੀ ਮੈਂਬਰ ਸ਼ਾਮਿਲ ਸੀ ਜਿਸ ਨੇ ਬਿਨਾ ਦੇਖੇ ਛੋਟੇਪੁਰ ਜੀ ਨੂੰ ਹਟਾਏ ਜਾਣ ਬਾਰੇ ਲਿਖਿਆ ਸੀ।ਸਾਰੇ ਵਰਕਰਾਂ ਨੇ ਇਸ ਦਾ ਬੁਰਾ ਮਨਾਇਆ । ਹੋਰ ਲੋਕ ਸਾਨੂੰ ਤਾਹਨੇ ਮਾਰਨ ਲੱਗ ਪਏ, “ਕਿਉਂ ਦੇਖ ਲਿਆ ਸਵਾਦ ਆਮ ਆਦਮੀ ਪਾਰਟੀ ਦਾ? ਬਥੇਰਾ ਸਮਝਾਇਆ ਸੀ ਕਿ ਸਾਰੀਆਂ ਪਾਰਟੀਆਂ ਇਕੋ ਜਿਹੀਆਂ ਹੀ ਹੁੰਦੀਆਂ ਨੇ ਪਰ ਤੁਸੀਂ ਨਹੀਂ ਮੰਨੇ’।ਛੋਟੇਪੁਰ ਜੀ ਨੇ ਪਰਿਵਰਤਨ ਯਾਤਰਾ ਸ਼ੁਰੂ ਕਰ ਦਿਤੀ।ਫਿਰ ਸਾਨੂੰ ਸੁਨੇਹਾ ਮਿਲਿਆ ਕਿ ਕੇਜਰੀਵਾਲ ਲੁਧਿਆਣੇ ਆਏਗਾ ਤੇ ਝਾਂਡੇ ਫਾਰਮ ਲੁਧਿਆਣੇ ਵਰਕਰਾਂ ਦੇ ਵਿਚਾਰ ਜਾਣੇਗਾ। ਮੈਂ ਵੀ ਹੋਰ ਸਾਥੀਆਂ ਨਾਲ ਝਾਂਡੇ ਕੰਗ ਫਾਰਮ ਤੇ ਪਹੁੰਚਿਆ ਤੇ ਚਿੱਟ ਭੇਜੀ।ਏਥੇ ਵੀ ਸਾਰਾ ਕੰਟ੍ਰੋਲ ਅਹਿਬਾਬ ਗ੍ਰੇਵਾਲ ਦੇ ਹੱਥ ਸੀ ਜਿਸ ਨੇ ਇਸ਼ਾਰੇ ਨਾਲ ਸਾਡਾ ਅੰਦਰ ਜਾਣਾ ਮਨਾਂ ਕਰ ਦਿਤਾ ।ਸਾਡੇ ਪਿੱਛੇ ਅਹਿਬਾਬ ਦੀ ਮਿਹਨਤ ਦਾ ਨਤੀਜਾ ਤਾਜ਼ਾ ਬਣਿਆ ਆਪ ਵਲੰਟੀਅਰ ਪੱਪੀ ਸ਼ਾਹਪੁਰੀ ਸੀ ਜਿਸਨੂੰ ਸੀਟ ਦਾ ਪੱਕਾ ਯਕੀਨ ਦਿਵਾਇਆ ਗਿਆ ਸੀ, ਤਾਮ ਝਾਮ ਨਾਲ ਆਇਆ ਸੀ ਤੇ ਬਿਨਾ ਰੋਕ ਟੋਕ ਅੰਦਰ ਚਲਾ ਗਿਆ। ਇਹ ਵੇਖ ਕੇ ਪ੍ਰੈਸ ਸਾਡੇ ਉਦਾਲੇ ਹੋਇਆ ਤੇ ਸਾਡੇ ਬਿਆਨ ਲਏ ਜੋ ਪ੍ਰੈਸ ਵਿਚ ਛਪੇ। ਪਰ ਨਾਂ ਹੀ ਕੇਜਰੀਵਾਲ ਨਾਂ ਹੀ ਕਿਸੇ ਅਹੁਦੇਦਾਰ ਵਲੋਂ ਇਸ ਘਟਨਾ ਤੇ ਕੋਈ ਅਫਸੋਸ ਜ਼ਾਹਿਰ ਕੀਤਾ ਗਿਆ ਤੇ ਨਾ ਹੀ ਕੁਰਪਟ, ਘਟੀਆ ਚਲਣ ਜਾਂ ਅਪਰਾਧਿਕ ਉਮੀਦਵਾਰਾਂ ਨੂੰ ਬਦਲਿਆ ਗਿਆ ਜਾਂ ਬਦਲਣ ਦਾ ਭਰੋਸਾ ਦਿਤਾ ਗਿਆ।ਸੋਚਿਆ ਮਨਾ ਜਿਸ ਪਾਰਟੀ ਲਈ ਜ਼ਿੰਦਗੀ ਦੇ ਤਿੰਨ ਵਰ੍ਹੇ ਲਾਏ, ਨਾ ਅਪਣੇ ਲਈ ਕੋਈ ਅਹੁਦਾ ਚਾਹਿਆ, ਨਾ ਮੰਗਿਆ, ਨਾ ਲਿਆ, ਚੋਣਾਂ ਵਿਚ ਕੋਲੋਂ ਪੈਸੇ ਵੀ ਖਰਚੇ ਫਿਰ ਵੀ ਇਹੋ ਦੁਹਾਈ ਦੇਣ ਤੇ ਕਿ ‘ਪਾਰਟੀ ਮੈਨੀਫੈਸਟੋ ਕੁਰਪਕੁਰਪਸ਼ਨ, ਬੁਰੇ ਚਾਲਚਲਣ ਜਾਂ ਅਪਰਾਧਕ ਰਿਕਾਰਡ ਵਾਲਿਆਂ ਨੂੰ ਨਹੀਂ ਲਏਗੀ ਪਰ 32 ਵਿਚੋਂ ਵੀਹ ਤੋਂ ਉਪਰ ਉਮੀਦਵਾਰ ਦਾਗੀ ਹਨ ਜੋ ਬਦਲੇ ਜਾਣ ਤੇ ਪੈਸੇ ਲੈਣ ਵਾਲੇ ਕੁਰੱਪਟ ਦੁਰਗੇਸ਼ ਤੇ ਤ੍ਰਿਖਾ ਵਿਰੁਧ ਕਾਰਵਾਈ ਹੋਵੇ’ ਨੂੰ ਸੁਣਨਾ ਤਾਂ ਦੂਰ ਕੇਜਰੀਵਾਲ ਨੂੰ ਮਿਲਣ ਤਕ ਨਹੀਂ ਦਿੰਦਾ ਉਸ ਪਾਰਟੀ ਵਿਚ ਕੋਈ ਕਿਵੇਂ ਰਵੇ? ਕਿਤਨਾ ਦੋਗਲਾਪਣ ਹੈ ਕੇਜਰੀਵਾਲ ਦਾ।ਬੰਦਾ ਕਿਸ ਤੇ ਵਿਸ਼ਵਾਸ਼ ਕਰੇ? ਜਿੱਥੇ ਪੰਜਾਬ ਦਾ ਸਿਸਟਮ ਸਾਫ ਸੁਥਰਾ ਦੇਖਣ ਦਾ ਸੁਪਨਾ ਲਿਆ ਸੀ ਉਹ ਤਾਂ ਚੂਰ ਚੂਰ ਹੋ ਗਿਆ।

15th September 2016 7:48pm
Gravatar
Gursharn Singh Dhillon (Ajax, Canada)
ਡਾ. ਸਰਬਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਲਿਖਿਆ ਲੇਖ “ ਗੁਰੂ ਗਰੰਥ ਸਾਹਿਬ ਅਨੁਸਾਰ ਬੀਜ ਮੰਤਰ, ਮੂਲ ਮੰਤਰ, ਮਹਾਂ ਮੰਤ੍ਰ ਅਤੇ ਗੁਰ ਮੰਤ੍ਰ ਕੀ ਹਨ?” ਪੜ੍ਹਿਆ ਹੈ ਉਹ ਚੰਗਾ ਲੱਗਾ । ਇਸ ਬਾਰੇ ਜੇਕਰ ਕੁਝ ਜਾਣਕਾਰੀ ਹੋਰ ਦੇਵੋ ਤਾਂ ਆਪ ਦੀ ਮੇਹਰਬਾਨੀ ਹੋਵੇਗੀ । ਜਿਵੇਂ ਆਪ ਜੀ ਨੇ ਇਸ ਲੇਖ ਵਿਚ ਲਿਖਿਆ ਹੈ :
“ਹੇਠ ਲਿਖੇ ਦੋਹਰੇ ਵਿੱਚ ਦਸਵੇਂ ਪਤਾਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਪੱਸ਼ਟ ਕਰਕੇ ਸਮਝਾਇਆ ਹੈ ਕਿ ਉਹਨਾਂ ਨੇ ਅਕਾਲ ਪੁਰਖੁ ਦੀ ਆਗਿਆ ਨਾਲ ਇਹ ਪੰਥ ਚਲਾਇਆ ਹੈ। ਉਹਨਾਂ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ, ਕਿ ਹਰੇਕ ਸਿੱਖ ਨੇ ਗੁਰੂ ਗਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਸਮਝਣਾ ਹੈ। ਜਦੋਂ ਅਸੀਂ ਗੁਰੂ ਗਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲਵਾਂਗੇ, ਤਾਂ ਗੁਰੂ ਦੀ ਦੇਹ ਸਾਡੇ ਸਾਹਮਣੇ ਆਪਣੇ ਆਪ ਪ੍ਰਗਟ ਹੋ ਜਾਵੇਗੀ। ਜਿਹੜਾ ਵੀ ਸਿੱਖ ਅਕਾਲ ਪੁਰਖੁ ਨੂੰ ਮਿਲਣਾ ਚਾਹੁੰਦਾ ਹੈ, ਉਹ ਜੁਗੋ ਜੁਗ ਅਟਲ ਗੁਰੂ ਗਰੰਥ ਸਾਹਿਬ ਵਿਚੋਂ ਖੋਜ ਸਕਦਾ ਹੈ। ਇਸ ਲਈ ਹਰੇਕ ਸਿੱਖ ਲਈ ਗੁਰੂ ਤੇ ਹੋਰ ਸਭ ਕੁੱਝ ਜੋ ਵੀ ਉਸ ਨੂੰ ਜੀਵਨ ਦੀ ਸੇਧ ਤੇ ਸਫਲਤਾ ਲਈ ਚਾਹੀਦਾ ਹੈ, ਉਹ ਸਭ ਕੁੱਝ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਹੈ।
ਦੋਹਰਾ: ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥ ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ॥
ਇਸ ਲਈ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਤਰ੍ਹਾਂ ਦੀ ਵੀ ਮੋਹਰ ਨਹੀਂ ਲਾ ਸਕਦੇ ਹਾਂ, ਜੋ ਵੀ ਸਿਖਿਆ ਲੈਣੀ ਹੈ ਜਾਂ ਨਿਰਣਾ ਕਰਨਾ ਹੈ, ਉਹ ਸਿਰਫ ਤਾਂ ਸਿਰਫ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਹੀ ਕਰਨਾ ਹੈ। ਆਓ ਅਸੀਂ ਵੀ ਗੁਰੂ ਗਰੰਥ ਸਾਹਿਬ ਦੇ ਆਧਾਰ ਤੇ ਇਨ੍ਹਾਂ ਮੰਤਰਾਂ ਬਾਰੇ ਖੋਜਣ ਦਾ ਯਤਨ ਕਰੀਏ, ਕਿ ਗੁਰੂ ਗਰੰਥ ਸਾਹਿਬ ਸਾਨੂੰ ਕੀ ਸੇਧ ਦਿੰਦੇ ਹਨ।“
ਡਾ: ਸਾਹਿਬ ਪਹਿਲੀ ਗੱਲ ਇਹ ਦੱਸਣ ਦੀ ਖੇਚਲ ਕਰਨੀ ਕਿ ਜਿਸ ਦੋਹਰੇ ਦਾ ਆਪ ਜੀ ਨੇ ਜਿਕਰ ਕੀਤਾ ਹੈ, ਇਹ ਦੋਹਰਾ ਗੁਰੂ ਜੀ ਨੇ ਆਪ ਕਿਸ ਗ੍ਰੰਥ ਜਾਂ ਲਿਖਤ ਵਿਚ ਲਿਖਿਆ ਹੈ ?
ਦੂਸਰੀ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਦੀ ਦੇਹ ਕੀ ਮਨੁੱਖਾ ਸਰੀਰ ਵਾਂਗ ਹੈ ? ਜੋ ਸੁਣਦੀ ਤੇ ਬੋਲਦੀ ਹੈ ਅਤੇ ਖਾਂਦੀ ਪੀਂਦੀ ਹੈ ?
ਆਦਰ ਸਹਿਤ, ਗੁਰਸ਼ਰਨ ਸਿੰਘ ਢਿੱਲੋਂ
11th September 2016 6:24am
Gravatar
Sarbjit Singh (sacramento, US)
ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ
ਸਰਵਜੀਤ ਸਿੰਘ ਸੈਕਰਾਮੈਂਟੋ
ਨਿਊਯਾਰਕ ਤੋਂ ਛਪਦੀ ਇਕ ਹਫਤਾਵਾਰੀ ਅਖ਼ਬਾਰ (31 ਅਸਗਤ-1 ਸਤੰਬਰ) ਦੇ ਪੰਨਾ 25 ਉਪਰ ਰਘਬੀਰ ਸਿੰਘ ਮਾਨਾਂਵਾਲੀ ਦਾ ਲੇਖ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਛਪਿਆ ਸੀ। ਜਿਸ ਵਿਚ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਹਾਸ ਅਤੇ ਸਿਧਾਂਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ ਬਾਰੇ ਵੀ ਸਵਾਲ ਕੀਤਾ ਹੈ। ਲੇਖਕ ਲਿਖਦਾ ਹੈ, “ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ ਕਿਹੜੀ ਸੀ? ਆਓ ਇਸ ਬਾਰੇ ਵਿਚਾਰ ਕਰੀਏ।
ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਵੱਲੋਂ ਜੋ ਬੀੜ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਗਈ ਸੀ ਉਸ ਦੀ ਸੰਪੂਰਨਤਾ ਭਾਂਦੋ ਵਦੀ ਏਕਮ, 1 ਭਾਂਦੋ ਸੰਮਤ 1661 ਬਿਕ੍ਰਮੀ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਅਸਥਾਨ 'ਤੇ ਹੋਈ ਸੀ। ਇਸ ਪਾਵਨ ਬੀੜ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ, ਭਾਂਦੋ ਸੁਦੀ ਏਕਮ, 17 ਭਾਂਦੋ ਸੰਮਤ 1661 ਬਿਕ੍ਰਮੀ ਦਿਨ ਵੀਰਵਾਰ ਨੂੰ ਕੀਤਾ ਗਿਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਾਰੀਖ ਭਾਂਦੋ ਸੁਦੀ ਏਕਮ, 17 ਭਾਂਦੋ ਸੰਮਤ 1661 ਬਿਕ੍ਰਮੀ ਬਾਰੇ ਕੋਈ ਮਤਭੇਦ ਨਹੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਲੇਖਕ ਨੂੰ ਇਹ ਸਵਾਲ ਕਰਨ ਦੀ ਲੋੜ ਕਿਓ ਪਈ? ਇਸ ਦਾ ਕਾਰਨ ਇਹ ਹੈ ਕਿ ਇਸ ਸਾਲ (2016 ਈ:) ਇਹ ਦਿਹਾੜਾ ਮਨਾਉਣ ਸਬੰਧੀ ਪੈਦਾ ਹੋਇਆ ਵਿਵਾਦ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ, ਜਿਸ ਨੂੰ ਉਹ ਨਾਨਕਸ਼ਾਹੀ ਕੈਲੰਡਰ ਹੀ ਕਹਿੰਦੇ ਹਨ ਪਰ ਅਸਲ ਵਿੱਚ ਹੈ ਉਹ ਬਿਕ੍ਰਮੀ ਕੈਲੰਡਰ, ਇਸ ਦਿਹਾੜੇ ਦੀ ਤਾਰੀਖ 2 ਸਤੰਬਰ ਦਰਜ ਹੈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਦਿਹਾੜਾ 17 ਭਾਂਦੋ/1 ਸਤੰਬਰ ਨੂੰ ਹੀ ਮਨਾਇਆ ਗਿਆ ਹੈ। ਲੇਖਕ ਦਾ ਇਹ ਲਿਖਣਾ ਕਿ, “ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪਹਿਲੇ ਪ੍ਰਕਾਸ਼ ਦੀ ਮਿਤੀ 16 ਅਗਸਤ 1604 ਈਸਵੀ ਸੀ। ਜਦੋਂ ਸੰਨ 2003 ਈਸਵੀ ਵਿੱਚ ਅਕਾਲ ਤਖ਼ਤ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ ਵਿਦਵਾਨਾਂ ਨੇ ਸੋਚ-ਵਿਚਾਰ ਕੇ ਇਕ ਸਤੰਬਰ ਤਹਿ ਕੀਤੀ” ਠੀਕ ਨਹੀਂ ਹੈ। ਇਸ ਤੋਂ ਪਾਠਕਾਂ ਤੇ ਇਹ ਪ੍ਰਭਾਵ ਪੈਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖ ਬਦਲ ਦਿੱਤੀ ਗਈ। ਜਦੋਂ ਕਿ ਇਸ ਦਾ ਅਸਲ ਕਾਰਨ ਕੁਝ ਹੋਰ ਹੈ।
ਜਿਵੇ ਕਿ ਪਹਿਲਾ ਲਿਖਿਆ ਜਾ ਚੁੱਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ, ਭਾਂਦੋ ਸੁਦੀ ਏਕਮ, 17 ਭਾਂਦੋ ਸੰਮਤ 1661 ਬਿਕ੍ਰਮੀ ਦਿਨ ਵੀਰਵਾਰ ਨੂੰ ਕੀਤਾ ਗਿਆ ਸੀ। ਉਸ ਵੇਲੇ ਦੇ ਪ੍ਰਚਲਤ ਕੈਲੰਡਰਾਂ ਮੁਤਾਬਕ ਤਾਰੀਖ ਦੋ ਤਰ੍ਹਾਂ ਲਿਖੀ ਜਾਂਦੀ ਸੀ। ਪਹਿਲੀ ਤਾਰੀਖ (ਭਾਂਦੋ ਸੁਦੀ ਏਕਮ) ਚੰਦ ਦੇ ਕੈਲੰਡਰ ਦੀ ਤਾਰੀਖ ਹੈ ਅਤੇ ਦੂਜੀ ਤਾਰੀਖ (17 ਭਾਂਦੋ) ਸੂਰਜੀ ਕੈਲੰਡਰ ਦੀ ਤਾਰੀਖ ਹੈ। ਅੰਗਰੇਜਾਂ ਦੇ ਆਉਣ ਤੋਂ ਪਿਛੋਂ ਜਦੋ ਜੂਲੀਅਨ ਕੈਲੰਡਰ ਵਿੱਚ ਤਾਰੀਖਾਂ ਲਿਖਣ ਦਾ ਰਿਵਾਜ ਅਰੰਭ ਹੋਇਆ ਤਾਂ ਇਸੇ ਤਾਰੀਖ ਨੂੰ 16 ਅਗਸਤ 1604 ਈ: ਲਿਖਿਆ ਗਿਆ। ਫਰਜ਼ ਕਰੋ ਕਿ ਇੰਗਲੈਂਡ ਵੀ ਜੂਲੀਅਨ ਕੈਲੰਡਰ `ਚ ਹੋਈ ਸੋਧ ਨੂੰ 1582 ਈ: ਵਿਚ ਹੀ ਮਾਨਤਾ ਦੇ ਦਿੰਦਾ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ 26 ਅਗਸਤ 1604 ਈ: ਲਿਖੀ ਜਾਣੀ ਸੀ। ਨਾਨਕਸ਼ਾਹੀ ਕੈਲੰਡਰ ਵਿੱਚ ਵਦੀ-ਸੁਦੀ ਦੀ ਥਾਂ ਪ੍ਰਵਿਸ਼ਟਿਆਂ ਨੂੰ ਪ੍ਰਮੁੱਖ ਰੱਖਿਆ ਗਿਆ ਹੈ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 17 ਭਾਦੋਂ ਨੂੰ ਮੁਖ ਰੱਖਿਆ ਗਿਆ ਹੈ। 17 ਭਾਦੋਂ ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ 1 ਸਤੰਬਰ ਨੂੰ ਆਵੇਗੀ।


ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ 2003 ਈ: ਵਿੱਚ ਲਾਗੂ ਕੀਤਾ ਗਿਆ ਸੀ। ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਈ: ਨੂੰ ਇਹ ਖ਼ਬਰ ਆ ਗਈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੀ ਜਾ ਰਹੀ ਹੈ। ਕੈਲੰਡਰ ਵਿੱਚ ਸੋਧ ਲਈ ਸੁਝਾਓ ਦੇਣ ਵਾਸਤੇ ਦੋ ਮੈਂਬਰੀ ਕਮੇਟੀ ਬਣਾ ਗਈ ਜਿਸ `ਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਲ ਸਨ। ਇਸ ਦੋ ਮੈਂਬਰੀ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਦ) ਨੂੰ ਸੂਰਜ ਦੇ ਰਾਸ਼ੀ ਬਦਲੀ ਕਰਨ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ। ਭਾਵੇ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨਹੀ ਸੀ ਬਦਲੀ ਗਈ ਤਾਂ ਵੀ 2011 ਅਤੇ 2014 ਵਿੱਚ ਇਹ ਦਿਹਾੜਾ 16 ਭਾਂਦੋ/ 1 ਸਤੰਬਰ ਨੂੰ ਆਇਆ ਸੀ। ਇਸ ਦਾ ਕਾਰਨ ਇਹ ਸੀ ਬਿਕ੍ਰਮੀ ਕੈਲੰਡਰ ਮੁਤਾਬਕ ਭਾਂਦੋ ਦੀ ਸੰਗਰਾਂਦ 17 ਅਗਸਤ ਨੂੰ ਆਈ ਸੀ। 2010, 12 ਅਤੇ 13 ਈ ਵਿੱਚ ਇਹ ਦਿਹਾੜਾ 17 ਭਾਂਦੋ/1 ਸਤੰਬਰ ਨੂੰ ਹੀ ਆਇਆ ਸੀ। 2015 ਈ: ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਾਰਚ ਮਹੀਨੇ `ਚ ਜਾਰੀ ਕੀਤੇ ਗਏ ਕੈਲੰਡਰ ਵਿੱਚ ਇਹ ਦਿਹਾੜਾ 16 ਭਾਂਦੋ/ 1 ਸਤੰਬਰ ਦਾ ਦਰਜ ਸੀ। ਪਰ ਅਪ੍ਰੈਲ ਵਿਚ ਜਾਰੀ ਕੀਤੇ ਗਏ ਕੈਲੰਡਰ ਵਿੱਚ ਇਹ ਦਿਹਾੜਾ 29 ਭਾਦੋਂ ਦਾ ਦਰਜ ਸੀ ਜੋ 14 ਸਤੰਬਰ ਬਣਦੀ ਹੈ। ਇਸ ਤਾਰੀਖ ਭਾਵ 14 ਸਤੰਬਰ ਦਾ ਜਿਕਰ ਲੇਖਕ ਨੇ ਆਪਣੇ ਲੇਖ ਵਿੱਚ ਵੀ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਅਪ੍ਰੈਲ 2015 ਈ: ਵਿੱਚ ਜਾਰੀ ਕੈਲੰਡਰ ਵਿੱਚ ਇਹ ਤਾਰੀਖ ਚੰਦ ਦੇ ਕੈਲੰਡਰ ਮੁਤਾਬਕ ਭਾਦੋਂ ਸੁਦੀ ਏਕਮ ਮੁਤਾਬਕ ਦਰਜ ਕੀਤੀ ਸੀ। 2016 ਈ: ਦੇ ਕੈਲੰਡਰ ਵਿੱਚ ਤਾਂ ਸਾਰੀਆਂ ਤਾਰੀਖਾਂ ਹੀ ਚੰਦ ਦੇ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੇ ਦਿਨ 354 ਹੁੰਦੇ ਹਨ, ਦਰਜ ਕੀਤੀਆਂ ਗਈਆਂ ਹਨ। ਇਸ ਲਈ ਇਹ ਦਿਹਾੜਾ 2 ਸਤੰਬਰ ਨੂੰ ਆਇਆ ਸੀ। ਜੇ ਸ਼੍ਰੋਮਣੀ ਕਮੇਟੀ ਨੇ ਆਉਣ ਵਾਲੇ ਸਾਲਾਂ ਵਿੱਚ ਵੀ ਚੰਦ ਦੇ ਕੈਲੰਡਰ ਮੁਤਾਬਕ ਹੀ ਕੈਲੰਡਰ ਛਾਪਿਆ ਤਾਂ, ਗੁਰੂ ਗ੍ਰੰਥ ਸਾਹਿਬ ਦੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 2017 ਈ: ਵਿੱਚ 22 ਅਗਸਤ, 18 ਵਿੱਚ 10 ਸਤੰਬਰ, 19 ਵਿੱਚ 31 ਅਗਸਤ ਅਤੇ 2020 ਵਿੱਚ 19 ਅਗਸਤ ਨੂੰ ਆਵੇਗਾ। ਹੁਣ ਫੈਸਲਾ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਅਸੀਂ ਹਰ ਸਾਲ ਇਹ ਜਾਨਣ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਕਿੰਨੀ ਤਾਰੀਖ ਨੂੰ ਆਵੇਗਾ, ਪੰਡਤ ਦੇਵੀ ਦਿਆਲ ਐਡ ਸੰਜ਼ ਵੱਲੋਂ ਬਣਾਈ ਗਈ “ਮੁਫੀਦ ਆਲਮ ਜੰਤਰੀ” ਉਡੀਕਣੀ ਹੈ ਜਾਂ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਉਣਾ ਹੈ ਜਿਸ ਮੁਤਾਬਕ ਇਹ ਦਿਹਾੜਾ 17 ਭਾਂਦੋ, ਸਦਾ ਵਾਸਤੇ 1 ਸਤੰਬਰ ਨੂੰ ਹੀ ਆਵੇਗਾ।
7th September 2016 5:10pm
Gravatar
Gurmit S Barsal (San jose, US)
ਬੈਕ-ਟੂ-ਸਿੱਖੀ !
ਜਦ ਵੀ ਕੋਈ ਕੇਸ ਰੱਖਕੇ ਫੋਟੋ ਨਵੀਂ ਖਿਚਾਉਂਦਾ ।
ਘਰ-ਵਾਪਸੀ ਵਾਲੀ ਪੋਸਟ ਫੇਸਬੁੱਕ ਤੇ ਪਾਉਂਦਾ ।
ਲੋਕੀਂ ਸੋਚਣ ਯੂ-ਟਰਨ ਤੇ ਫਿਰ ਵੀ ਹੈ ਬੱਜ ਸਕਦੀ,
ਤਾਂ ਵੀ ‘ਵਾਹ-ਵਾਹ’ ‘ਕਿਆ-ਬਾਤ’ ਲਿਖ ਹਰ ਕੋਈ ਵਡਿਆਉਂਦਾ ।
ਕੇਸ ਇਕੱਲੇ ਰੱਖਣ ਦੇ ਨਾਲ ਸਿੱਖ ਨਾ ਬਣਿਆ ਜਾਵੇ,
ਗੁਰਬਾਣੀ ਨੂੰ ਪੜਨੇ ਦੇ ਨਾਲ ਇਹੋ ਸਮਝ `ਚ ਆਉਂਦਾ ।
ਕੇਸਾਂ ਵਾਲੇ ਇਸ ਦੁਨੀਆਂ ਵਿੱਚ ਹੋਰ ਵਥੇਰੇ ਲੋਕੀਂ,
ਸੁਣਿਆ ਨਹੀਂ ਕੋਈ ਉਹਨਾ ਵਿੱਚੋਂ ਸਿੱਖ ਕਿਤੇ ਅਖਵਾਉਂਦਾ ।
ਸਭ ਤੋਂ ਵੱਧ ਪੰਜਾਬ ਵਿੱਚ ਨੇ ਕੇਸਾਂ ਵਾਲੇ ਫਿਰਦੇ,
ਪਰ ਉਹਨਾਂ `ਚੋਂ ਵਿਰਲਾ ਹੀ ਗੁਰਮਤਿ ਦੀ ਗਲ ਅਪਣਾਉਂਦਾ ।
ਡੇਰੇ ਵਾਲਾ, ਸੰਪਰਦਾਈ ਜਾਂ ਸਾਧਾਂ ਦਾ ਚੇਲਾ,
ਬਾਹਰੋਂ ਦੇਖਣ ਨੂੰ ਤੇ ਓਹ ਵੀ ਇਹੀ ਭੁਲੇਖਾ ਪਾਉਂਦਾ ।
ਭਾਵੇਂ ਕੋਈ ਸਿੱਖੀ ਦਾ ਕਿੰਨਾ ਵੀ ਦਾਅਵਾ ਕਰਦਾ,
ਪਰ “ਕੋਟਨ ਮੈ ਨਾਨਕ ਕੋਊ” ਬਾਬਾ ਜੀ ਫਰਮਾਉਂਦਾ ।
“ਗੁਰੂ ਗ੍ਰੰਥ” ਦੀ ਸਿੱਖਿਆ ਦੇ ਨਾਲ ਜੀਵਨ ਜਿਹੜਾ ਜੀਵੇ,
ਉਹੀਓ ਸਿੱਖ ਦੀ ਕਸਵੱਟੀ ਤੇ ਖੁਦ ਨੂੰ ਪਾਸ ਕਰਾਉਂਦਾ ।
ਕਹਿ ਸੁਣਕੇ ਜਾਂ ਦੇਖਾ-ਦੇਖੀ ਜਦ ਕੋਈ ਕੇਸ ਵਧਾਵੇ,
ਅਹਿਸਾਸਾਂ ਦੀ ਜੜ ਦੇ ਬਾਝੋਂ ਛੇਤੀ ਹੀ ਘਬਰਾਉਂਦਾ ।
ਪਰ ਕੁਦਰਤ ਦੇ ਨਿਯਮਾਂ ਦੇ ਸੰਗ ਜਦ ਵੀ ਜੀਵਣ ਲਗਦਾ,
ਕੱਟਣ ਵੇਲੇ ਰੋਮਾਂ ਵਿੱਚ ਫਿਰ ਕਾਦਰ ਨੂੰ ਹੀ ਪਾਉਂਦਾ ।।
ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
5th September 2016 8:05pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਕੁੱਝ ਕਾਰਨਾ ਕਰਕੇ ਐਤਵਾਰ ਵਾਲੇ ਸਪਤਾਹਿਕ ਲੇਖ ਨਹੀ ਪਾਏ ਜਾ ਸਕਣਗੇ। ਜੇ ਕਰ ਤੁਸੀਂ ਆਪਣੀ ਕੋਈ ਜਰੂਰੀ ਲਿਖਤ ਪਾਠਕਾਂ ਨਾਲ ਛੇਤੀਂ/ਜਲਦੀ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਆਪਣੀ ਲਿਖਤ ਨੂੰ ਇਸ ਪੰਨੇ ਤੇ ਸਾਂਝੀ ਕਰੋ ਜੀ।
ਧੰਨਵਾਦ।
(ਨੋਟ:- ਹਫਤੇ ਕੁ ਤੱਕ 10 ਸਤੰਬਰ 2016 ਨੂੰ ਗੁਰਦੁਆਰਾ ਰੋਸ ਸਟਰੀਟ ਵੈਨਕੂਵਰ ਦੀਆਂ ਚੋਣਾਂ ਹੋ ਰਹੀਆਂ ਹਨ। ਸਭ ਤੋਂ ਪਹਿਲਾਂ ਕਨੇਡਾ ਵਿੱਚ ਆਉਣ ਵਾਲੇ ਸਿੱਖਾਂ ਦਾ ਸੰਬੰਧ ਇਸ ਗੁਰਦੁਆਰੇ ਨਾਲ ਹੈ। ਉਂਜ ਮੈਂ ਗੁਰਦੁਆਰੇ ਦੀਆਂ ਚੋਣਾਂ ਵਿੱਚ ਕਦੀ ਵੀ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ ਅਤੇ ਨਾ ਹੀ ਮੈਂ ਪਿਛਲੇ 20 ਕੁ ਸਾਲਾਂ ਤੋਂ ਕਿਸੇ ਧੜੇ ਨੂੰ ਵੋਟ ਹੀ ਪਾਈ ਹੈ। ਕਿਉਂਕਿ ਹੁਣ ਦੋਵੇਂ ਸਲੇਟਾਂ ਲੰਗਰ ਦੀ ਮਰਯਾਦਾ ਮੇਜ਼ ਕੁਰਸੀਆਂ ਵਾਲੀ ਹੀ ਰੱਖਣੀ ਚਾਹੁੰਦੀਆਂ ਹਨ ਇਸ ਲਈ ਵੋਟਰਾਂ ਨੂੰ ਸੁਝਾਓ ਹੈ ਕਿ ਕਿਸੇ ਇੱਕ ਧੜੇ ਨਾਲ ਬੱਝੇ ਰਹਿਣ ਦੀ ਬਜਾਏ ਦੋਹਾਂ ਹੀ ਸਲੇਟਾਂ ਵਿਚੋਂ ਚੰਗੇ ਸੇਵਾਦਾਰਾਂ ਦੀ ਚੋਣ ਕਰੋ। “ਲੰਗਰ ਵਾਲਾ ਹੁਕਮਨਾਮਾ ਗੁਰਮਤਿ ਸੀ ਜਾਂ ਗੁਰੂ ਕੀ ਨਿੰਦਿਆ” ਇਹ ਲੇਖ ਮੈਂ 7 ਨਵੰਬਰ 2004 ਦਾ ‘ਸਿੱਖ ਮਾਰਗ’ ਤੇ ਲਿਖ ਕੇ ਪਾਇਆ ਹੋਇਆ ਹੈ। ਜੇ ਕਰ ਕਿਸੇ ਨੇ ਨਹੀਂ ਪੜ੍ਹਿਆ ਤਾਂ ਉਹ ਲੇਖ ਲੜੀ ਦੂਜੀ ਵਿੱਚ ਪੜ੍ਹ ਸਕਦਾ ਹੈ)

2nd September 2016 6:19pm
Gravatar
Gurmit S Barsal (San jose, US)
ਨਮਸਤੰ !!
ਜਦ ਵੀ ਨਤਮਸਤਕ ਜਾਂ ਹੁੰਦੀ ਮੱਥਾ ਟੇਕ-ਟਕਾਈ ।
ਆਪਣੀ ਛੱਡਕੇ ਮੱਤ ਹੈ ਜਾਂਦੀ ਦੂਜੇ ਦੀ ਅਪਣਾਈ ।
ਜਣੇ ਖਣੇ ਦੇ ਅੱਗੇ ਝੁਕ ਜੋ ਖੁਦ ਨੂੰ ਸਮਝਣ ਧਰਮੀ,
ਮੱਥਾ ਟੇਕਣ ਦੇ ਅਰਥਾਂ ਨੂੰ ਘੱਟੇ ਜਾਣ ਮਿਲਾਈ ।
ਲੋਕ ਦਿਖਾਵੇ ਖਾਤਿਰ ਜਿਹੜਾ ਮੁੜਮੁੜ ਕਰੇ ਨਮਸਤੰ,
ਕੂੜੀ ਪਾਲ਼ ਨਾ ਟੁੱਟਣੀ ਅੰਦਰੋਂ ਹਉਮੇ ਨਾਲ ਰਲਾਈ ।
ਦੁਨੀਆਂ ਦੀ ਹਰ ਸ਼ੈ ਦੇ ਸਾਹਵੇਂ ਨਤਮਸਤਕ ਨਾ ਹੋਈਏ,
ਜ਼ਰੇ-ਜ਼ਰੇ ਦੇ ਅੰਦਰ ਭਾਵੇਂ ਇੱਕੋ ਜੋਤ ਸਮਾਈ ।
ਨਾਨਕ ਜੋਤ ਨਮਸਤੰ ਦੱਸਿਆ ਕੇਵਲ ‘ਇੱਕ’ ਦੇ ਅੱਗੇ,
ਨਿਰਾਕਾਰ ਜੋ ਸ਼ਬਦ ਰੂਪ ਵਿੱਚ ਦਿਖਦਾ ਰੂਪ ਵਟਾਈ ।
ਇੱਕੋ ਸ਼ਕਤੀ ਸੈਭੰ ਹੋਕੇ ਨਿਯਮ ਰੂਪ ਵਿੱਚ ਵਿਚਰੇ,
ਉਸੇ ਦੇ ਨਿਯਮਾਂ ਵਿੱਚ ਰਹਿਣਾ ਧਰਮ ਧਾਰਨਾ ਭਾਈ ।
ਗੁਰੂ ਗਿਆਨ ਦੇ ਨਾਲ ਜੀਵਣਾ ਨਤਮਸਤਕ ਹੀ ਹੁੰਦਾ,
ਅਪਰਾਧੀ ਹੀ ਦੂਣਾ ਨਿੰਵਦਾ ਗੁਰੂਆਂ ਗੱਲ ਮੁਕਾਈ ।
ਅਕਾਲ ਪੁਰਖ ਦੇ ਲਈ ਨਮਸਤੰ ਉਸਦੀ ਹੁਕਮ ਤਾਮੀਲੀ,
ਪ੍ਰਕਿਰਤੀ ਦੇ ਨਿਯਮਾਂ ਦੇ ਸੰਗ ਨਿਯਮਤ ਰਹਿਤ ਸੁਝਾਈ ।
ਜਿਹੜਾ ਇੱਕ ਦੇ ਅੱਗੇ ਝੁਕਦਾ ਇੱਕ ਦੇ ਆਖੇ ਲਗਦਾ,
ਉਹੀਓ ਇੱਕ ਵਿੱਚ ਇੱਕ ਮਿਕ ਹੁੰਦਾ ਨਾਨਕ ਗੱਲ ਸਮਝਾਈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਅਂ)
28th August 2016 9:45pm
Gravatar
Gurmit S Barsal (San jose, US)
ਬੰਦਾ !!
ਪੈਸਿਆਂ ਦੇ ਨਾਲ ਬੰਦਾ ਭਾਵੇਂ ਵੱਡਾ ਬਣੀ ਜਾਵੇ,
ਵੱਡਾ ਅਖਵਾਉਂਦਾ ਸਦਾ ਦਿਲ ਦਾ ਅਮੀਰ ਜੀ ।
ਚਮੜੀ ਤਾਂ ਕੋਈ ਭਲਾਂ ਕਿੰਨੀ ਲਿਸ਼ਕਾਈ ਫਿਰੇ,
ਲੋਕਾਂ ਨੂੰ ਤੇ ਭਾਉਂਦਾ ਮਨੋ ਸੋਹਣਾ ਹੀ ਸ਼ਰੀਰ ਜੀ ।
ਰੱਜਕੇ ਸੁਨੱਖਾ ਭਾਵੇਂ ਗੋਰਾ ਚਿੱਟਾ ਲੰਬਾ ਹੋਵੇ,
ਅਕਲਾਂ ਤੋਂ ਬਾਝੋਂ ਲੱਗੇ ਭੱਦਾ ਹੀ ਅਖੀਰ ਜੀ ।
ਵੱਡੜੀ ਉਮਰ ਨਾਲ ਮਿਲਦੀ ਬਜੁਰਗੀ ਨਾ,
ਸੂਝ ਮਾਰੇ ਸਦਾ ਵੱਡੇ ਹੋਣ ਦੀ ਲਕੀਰ ਜੀ ।
ਨਸ਼ਿਆਂ ਦਾ ਖਾਧਾ ਬੰਦਾ ਲੱਕੜ ਸਿਓਂਕੀ ਹੁੰਦਾ,
ਦੇਖਣੇ ਨੂੰ ਲੱਗੇ ਭਾਵੇਂ ਯੋਧਾ ਬਲਵੀਰ ਜੀ ।
ਬਾਹਰੀ ਰੂਪ ਵਾਲੀ ਭਾਵੇਂ ਕੋਈ ਨਾ ਪਸੰਦ ਕਰੇ,
ਗੁਣਾਂ ਵਾਲੀ ਚਾਹੀਦੀ ਪਸੰਦ ਤਸਵੀਰ ਜੀ ।
ਨਦੀਆਂ ਸਰੋਵਰਾਂ `ਚ ਭਾਵੇਂ ਕੋਈ ਨਹਾਵੇ ਕਿੰਨਾ,
ਮਨ ਵਾਲੀ ਮੈਲ਼ ਲਾਹੇ ਨਿਮਰਤਾ ਦਾ ਨੀਰ ਜੀ ।
ਓਹੀ ਬੰਦਾ ਜੱਗ ਉੱਤੇ ਬੰਦਾ ਅਖਵਾਉਣ ਯੋਗ,
ਜਿਹੜਾ ਉੱਚਾ ਰੱਖੇ ਕਿਰਦਾਰ ਤੇ ਜਮੀਰ ਜੀ ।।
ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
28th August 2016 9:43pm
Gravatar
Gurdeep Singh Baaghi (Ambala, India)
ਭਾਈ ਜੈਤੇ ਦੀ ਰਚਨਾ ਦੀ ਪੰਜ ਬਾਣੀਆਂ ਦੀ ਝੂਠੀ ਗਵਾਹੀ:--

"ਪਾਹੁਲ ਵੇਲੇ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ" ਇਸ ਦੇ ਸਬੁਤ ਵਾਸਤੇ ਭਾਈ ਜੈਤੇ ਦੇ ਨਾਮ ਨਾਲ ਜੋੜ੍ਹੀ ਜਾਉਣ ਵਾਲੀ ਰਚਨਾ "ਸ੍ਰੀ ਗੁਰ ਕਥਾ" ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਵੇਖੋ ਭਾਈ ਜੈਤਾ ਗੁਰੂ ਸਾਹਿਬ ਦੇ ਸਮਕਾਲੀਨ ਸਨ ਉਨ੍ਹਾਂ ਨੇ ਪੰਜ ਬਾਣੀਆਂ ਦਾ ਜਿਕਰ ਕੀਤਾ ਹੈ।

ਭਾਈ ਜੈਤੇ ਦੀ ਰਚਨਾ ਵਿੱਚ ਸੀਸ ਭੇਟ ਅਤੇ ਪਾਹੁਲ ਦੀ ਘਟਨਾ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹੀਦੀ ਦੇ ਬਾਦ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਉਂਟਾ ਜਾਉਣ ਤੋਂ ਪਹਿਲਾਂ ਹੋਈ ਲਿਖੀ ਗਈ ਹੈ,ਇਸ ਹਿਸਾਬ ਨਾਲ ਪਾਹੁਲ ਦੇਣ ਦਾ ਸਮਾਂ ੧੬੭੫ ਇ ਤੋਂ ੧੬੮੫ ਬਣ ਜਾਂਦਾ ਹੈ , ਸਮਕਾਲੀਨ ਏਸੀ ਗਲਤੀ ਨਹੀ ਕਰ ਸਕਦਾ, ਇਹ ੧੯ਵੀਂ ਸਦੀ ਦੀ ਲਿਖਤ ਹੈ।

ਦੂਜਾ ਅਹਮ ਨੁਕਤਾ ਜੋ ਅਸੀਂ ਕਦੇ ਵਿਚਾਰੀਆ ਹੀ ਨਹੀ, ਉਹ ਇਹ ਹੈ ਕਿ ਪਾਹੁਲ ਵੇਲੇ ਪੜ੍ਹੀ ਜਾਉਣ ਵਾਲੀ ਚੌਪਾਈ ਤੇ ੧੬੯੬ ਇ ਵਿੱਚ ਲਿਖੀ ਦੱਸੀ ਜਾਂਦੀ ਹੈ ਤੇ ਫਿਰ ਇਹ ਗੁਰੂ ਸਾਹਿਬ ਦੇ ਪਾਉਂਟਾ ਜਾਉਣ ਤੋਂ ਪਹਿਲਾਂ ਭਾਵ ੧੬੮੫ ਇ ਤੋਂ ਪਹਿਲਾਂ ਪਾਹੁਲ ਵੇਲੇ ਕਿਵੇਂ ਪੜ੍ਹੀ ਗਈ।

ਉਵੇਂ ਵੀ ਜਾਪ ਅਤੇ ਅਕਾਲ ਉਸਤਤ ਵਰਗੀਆਂ ਰਚਨਾਵਾਂ ਦਾ ਰਚਣ-ਕਾਲ ਬਿਚਿਤਰੀ ਵਿਦਵਾਨ ਪਾਉਂਟਾ ਹੀ ਦੱਸਦੇ ਹਨ। ਕਮਾਲ ਦੀ ਗਵਾਹੀ ਹੈ, ਰਚਨਾਵਾਂ ਲਿਖੇ ਜਾਣ ਤੋਂ ਪਹਿਲਾਂ ਹੀ ਪੜ੍ਹੀਆ ਗਈਆਂ।

ਗੁਰਦੀਪ ਸਿੰਘ ਬਾਗੀ
26th August 2016 9:31am
Gravatar
Gurindar Singh Paul (Aurora, US)
“ਖਾਲਿਸਤਾਨ ਬਣ ਗਿਆ ਕਨੇਡਾ ਵਿਚ” ਪਿਛਲੇ ਹਫ਼ਤੇ ਦੇ ਲੇਖਾਂ ਵਿੱਚ ਕੈਨੇਡਾ ਵਿੱਚ ਵੱਸਦੀ ਇਕ ਦੁਖਿਆਰੀ ਦੀ ਹੱਡਬੀਤੀ ਪ੍ਰਕਾਸ਼ਤ ਕੀਤੀ ਗਈ ਸੀ; ਇਸ ਹਫ਼ਤੇ, ਰੌਂਗਟੇ ਖੜੇ ਕਰ ਦੇਣ ਵਾਲੇ, ਤਿੰਨ ਹੋਰ ਦੁਖਾਂਤ ਪੜ੍ਹਨ ਨੂੰ ਮਿਲੇ। ਇਨ੍ਹਾਂ ਦਰਦਨਾਕ ਬਿਰਤਾਂਤਾਂ ਨੂੰ ਪੜ੍ਹ ਕੇ ਪਹਿਲਾ ਸੱਚ ਜੋ ਸਾਹਮਨੇ ਆਉਂਦਾ ਹੈ ਉਹ ਇਹ ਕਿ ੨੦ਵੀਂ ਸਦੀ ਦੇ ਅਖੀਰਲੇ ਤਿੰਨ ਦਹਾਕਿਆਂ ਵਿੱਚ ਨਿਰਦਈ ਖ਼ਾਲਿਸਤਾਨੀ ਖਾਂੜਕੂਆਂ ਵੱਲੋਂ ਅਬਲਾਵਾਂ ਨੂੰ ਦਿੱਤੇ ਗਏ ਗਹਿਰੇ ਜ਼ਖ਼ਮ ਅਜੇ ਵੀ ਅੱਲੇ ਹਨ! ਦੂਜਾ, ਬੇਲਗਾਮ ਦਹਿਸ਼ਤਗਰਦਾਂ ਦਾ ਤਸ਼ੱਦਦ ਤੇ ਖ਼ੌਫ਼ ਅੱਜ ਵੀ ਦੁਖਿਅਰੀਆਂ ਦੇ ਰਿਸਦੇ ਜ਼ਖ਼ਮਾਂ ਉੱਤੇ ਨਮਕ ਦਾ ਕੰਮ ਕਰ ਰਿਹਾ ਹੈ। ਪਰੰਤੂ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਵਾਲੇ ਘੱਟ ਹੀ ਦਿਖਾਈ ਦਿੰਦੇ ਹਨ!! ਅਤੇ ਤੀਜਾ, ਅਕਾਲੀਆਂ, ਜਥੇਦਾਰਾਂ, ਕਮੇਟੀਆਂ ਤੇ ‘ਸਿੱਖ’, ‘ਸਿੰਘ’ ਤੇ ‘ਖ਼ਾਲਸਾ’ ਜਥੇਬੰਦੀਆਂ ਨੇ, ਝੂਠੇ ਤੇ ਥੋਥੇ ਬਿਆਨ ਦੇਣ ਤੋਂ ਬਿਨਾਂ, ਇਨ੍ਹਾਂ ਮਜ਼ਲੂਮਾਂ ਵਾਸਤੇ ਕੁਝ ਨਹੀਂ ਕੀਤਾ! ਉਲਟਾ, ਇਨ੍ਹਾਂ ਮੁਰਦਾਰਖ਼ੋਰਾਂ ਨੇ ਮਜ਼ਲੂਮਾਂ ਦੇ ਨਾਮ ’ਤੇ ਦੇਸ-ਬਿਦੇਸ ਵਿੱਚੋਂ ਕਰੋੜਾਂ-ਅਰਬਾਂ ਰੁਪਇਆ ਠੱਗ ਕੇ ਆਪਣਾ ਜੀਵਨ ਹੀ ‘ਸੁਧਾਰਿਆ’। ਇਕ ਹੋਰ ਕੌੜਾ ਸੱਚ ਇਹ ਹੈ ਕਿ ਇਨ੍ਹਾਂ ਬਲਾਤਕਾਰੀਆਂ ਤੇ ਗੋਲਕ-ਚੋਰ ਖ਼ਾਲਿਸਤਾਨੀਆਂ ਨੇ ਹੁਣ ਅਮ੍ਰੀਕਾ, ਕੈਨੇਡਾ ਆਦਿ ਵਿਦੇਸਾਂ ਵਿੱਚ ਕਈ ਗੁਰੂਦਵਾਰਿਆਂ ਉੱਤੇ ਕਬਜ਼ਾ ਕਰ ਲਿਆ ਹੈ। ਅਤੇ, ਕਥਿਤ ਸ਼ਹੀਦਾਂ ਦੀਆਂ ਫ਼ੋਟੋਆਂ ਨੂੰ ਇਨ੍ਹਾਂ ਗੁਰੂਦਵਾਰਿਆਂ ਦੀਆਂ ਦੀਵਾਰਾਂ ਦਾ ‘ਸ਼ਿੰਗਾਰ’ ਬਣਾ ਕੇ ਉਨ੍ਹਾਂ ਦੇ ਨਾਮ ’ਤੇ ਮਾਇਆ ਇਕੱਠੀ ਕਰਕੇ ਮੌਜਾਂ ਮਾਨ ਰਹੇ ਹਨ। ਖ਼ਾਲਿਸਤਾਨ ਦੇ ਨਾਮ ’ਤੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਹੁਣ ਵਿਦੇਸਾਂ ਵਿੱਚ ਖ਼ਾਲਿਸਤਾਨ ਬਣਾਉਣ ਦਾ ਸੁਪਨਾ ਦੇਖ ਰਹੇ ਹਨ!! ਰੱਬ ਖ਼ੈਰ ਕਰੇ!!!
ਇਕ ਹੋਰ ਅਤਿਅੰਤ ਕਸ਼ਟਦਾਇਕ ਸੱਚ ਇਹ ਵੀ ਹੈ ਕਿ ਦਹਿਸ਼ਤਗਰਦਾਂ ਦੀਆਂ ਸਤਾਈਆਂ ਹੋਈਆਂ ਮਾਅਸੂਮ ਦੁਖਿਆਰੀਆਂ ਨਾਲ ਹਮਦਰਦੀ ਜਤਾਉਣ, ਇਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਅਤੇ ਇਨ੍ਹਾਂ ਦੇ ਦੁੱਖੜੇ ਲਿਖਣ ਸਮੇਂ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੇ ‘ਵਿਦਵਾਨ’ ਲੇਖਕਾਂ ਦੀ ਕਲਮ ਦੀ ਸਿਆਹੀ ਹੀ ਸੁੱਕ ਜਾਂਦੀ ਹੈ!!!!!
25th August 2016 9:57pm
Page 34 of 58

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the opposite word of small?
 
Enter answer:
 
Remember my form inputs on this computer.
 
 
Powered by Commentics

.