.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (1337)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਇੰਜ. ਦਰਸ਼ਨ ਸਿੰਘ ਖਾਲਸਾ ਜੀ, ਆਪ ਜੀ ਵੱਲੋਂ ਉੱਪਰ ਦੋ ਭਾਗਾਂ ਵਿਚ ਦਿੱਤੇ ਉੱਤਰ ਲਈ ਆਪ ਜੀ ਦਾ ਬਹੁਤ ਧੰਨਵਾਦ ਹੈ ਜੀ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
7th November 2017 1:59am
Gravatar
Harjit Singh (kapurthala, India)
ਮੇਰਾ ਸਵਾਲ ਹੈ ਜੋ ਕਲ ਰਾਤ ਤੋਂ ਖਿਆਲ ਵਿੱਚ ਘੁੰਮ ਰਿਹਾ ਹੈ ਕਿਰਪਾ ਕਰਕੇ ਜਵਾਬ ਦੇਣ ਦੀ ਕਿਰਪਾਲਤਾ ਕਰਣੀ ।

ਗੁਰਬਾਣੀ ਵਿੱਚ ਵੀ ਅਤੇ ਆਮ ਲੋਕ ਵੀ ਕਹਿੰਦੇ ਹਨ ਕਿ ਰੱਬ ਸਭ ਵੇਖਦਾ ਹੈ । ਮੇਰਾ ਸਵਾਲ ਇਸੇ ਤੇ ਹੀ ਹੈ, ਕਿ ਇੱਕ ਆਮ ਆਦਮੀ ਜਾਂ ਯੋਧਾ, ਧਰਮੀ ਕੋਈ ਵੀ ਇਨਸਾਨ ਜਿਸ ਦੀਆਂ ਅੱਖਾਂ ਦੇ ਸਾਹਮਣੇ ਕੋਈ ਜੁਲਮ ਹੁੰਦਾ ਹੋਏ, ਤਾਂ ਉਹ ਚੁੱਪ ਨਹੀਂ ਰਹਿੰਦਾ, ਉਹ ਜਾਂ ਤਾਂ ਸਿਧੇ ਤਰੀਕੇ ਨਾਲ ਉਸ ਨਾਲ ਗੱਲਬਾਤ ਕਰਦਾ ਹੈ ਜਾਂ ਲੜਦਾ ਹੈ ਜਾਂ ਫਿਰ ਕਿਸੇ ਦੀ ਮਦਦ ਨਾਲ ਉਸ ਜੁਲਮ ਵਿਰੁਧ ਅਵਾਜ਼ ਉਠਾਦਾ ਹੈ, ਸੋ ਸਵਾਲ ਇਹ ਹੈ ਕਿ ਜਦ ਇੱਕ ਇਨਸਾਨ ਜੁਲਮ ਖਿਲਾਫ ਲੜ ਸਕਦਾ ਹੈ ਤਾਂ ਰੱਬ ਦੀਆਂ ਅੱਖਾਂ ਸਾਹਮਣੇ ਐਨੇ ਜੁਲਮ ਹੁੰਦੇ ਹਨ, ਉਹ ਚੁੱਪ ਕਿਵੇ ਰਹਿ ਸਕਦਾ ਹੈ, ਕਿਵੇਂ ਉਹ ਮਾਸੂਮ ਬੱਚੇ ਤੇ ਔਰਤਾਂ ਤੇ ਤਸ਼ੱਦਦ ਵੇਖ ਲੈਂਦਾ ਹੈ । ਇਕ ਇਨਸਾਨ ਹਿੰਮਤ ਕਰ ਲੈਂਦਾ ਹੈ ਰੱਬ ਕਿਉ ਨਹੀਂ ।

ਇਸ ਸਬੰਧੀ ਚਾਨਣਾ ਪਾਉਣਾ ਕਿ ਅਸਲ ਵਿੱਚ ਰੱਬ ਵੇਖਦਾ ਹੈ ਇਸ ਦਾ ਅਰਥ ਕੀ ਹੈ ? ਧੰਨਵਾਦ
30th October 2017 3:03pm
Gravatar
Eng Darshan Singh Khalsa (Sydney, Australia)
ਸਿੱਖੀ ਵਿਚ ‘ਗੁਰਮੱਤ-ਸਿਧਾਂਤ’ ਦੇ ਅਨੁਸਾਰੀ ‘ਅਕਾਲ-ਪੁਰਖ’ (ਰੱਬ) ਬਾਰੇ ਗੁਰਮੱਤ ਫਲਸਫਾ ਇਹ ਸਮਝਾਉਣਾ ਕਰ ਰਿਹਾ ਹੈ।

**** ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ਮ 5॥ ਪੰ 283॥

****** ਸੋ ਮੁਖਮ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥ ਮ 3॥ ਪੰ 1136॥

ਗੁਰਬਾਣੀ ਵਿਚ ਸਚਿਆਰ-ਸਿੱਖ ਲਈ ਬੜਾ ਸਾਫ਼-ਸੁਥਰਾ ਸੰਦੇਸ਼-ਆਦੇਸ਼ ਹੈ, ਜਿਸ ਨੂੰ ਆਪਣੇ ਮਨੁੱਖਾ ਜੀਵਨ ਵਿਚ ਧਾਰਨ ਕਰਨ ਨਾਲ ਕਿਸੇ ਵੀ ਸਿੱਖ-ਗੁਰਸਿੱਖ ਨੂੰ ਇਸ ਵਿਚ ਰੱਤੀ ਭਰ ਵੀ ਸ਼ੰਕੇ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ‘ਅਕਾਲ-ਪੁਰਖ’ ਨਿਰ-ਆਕਾਰ ਹੈ।
ਉਸਦਾ ਕੋਈ ਸਰੀਰ ਨਹੀਂ ਹੈ।
ਉਸਦੀਆਂ ਕੋਈ ਅੱਖਾਂ ਨਹੀਂ ਹਨ।
ਉਹ ਵੇਖ ਨਹੀਂ ਸਕਦਾ।

*** ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ॥ ਮ 1॥ ਪੰ 13॥

**ਵੀਰ ਜੀਉ ਅਗਰ ਆਪ ਜੀ ਦਾ ਵਿਸ਼ਵਾਸ ਇਸ ਤਰਾਂ ਦਾ ਬਣਿਆ ਹੁੰਦਾ ਤਾਂ ਸਾਇਦ ਆਪ ਜੀ ਲਈ ਇਸ ਤਰਾਂ ਦਾ ਸਵਾਲ ਸ਼ਾਇਦ ਨਾ ਖੜਾ ਹੁੰਦਾ।

‘ਅਕਾਲ-ਪੁਰਖ’ ਨੇ ਇਸ ਬ੍ਰਹਿਮੰਡ ਵਿਚ ਅਨੇਕਾਂ (ਕਈ ਕੋਟ) ਹੀ ਜੀਵਾਂ ਨੂੰ ਇਸ ਸੰਸਾਰ ਵਿਚ ਲਿਆਉਣਾ ਕੀਤਾ ਹੈ।
ਸਾਰੀਆਂ ਸ਼੍ਰੇਯੀਆਂ ਦੇ ਜੀਵਾਂ ਲਈ ਜਨਮ-ਮਰਨ ਤਹਿ ਹੈ।
ਸਾਰਿਆਂ ਜੀਵਾਂ ਨੂੰ ਆਪਣਾ ਆਪਣਾ ਜੀਵਨ ਜਿਉਂਣ ਲਈ ਅਤੇ ਪੇਟ ਪੂਰਤੀ ਲਈ ਉਸੇ ਤਰਾਂ ਦੇ ਸਾਧਨ ਵੀ ਦਿੱਤੇ ਹਨ।
ਹਰ ਜੀਵ ਨੂੰ ਆਪਣੀ ਸੁਰੱਖਿਆ ਲਈ ਵੀ ਸਾਧਨ ਦਿੱਤੇ ਹਨ।

*** ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ ਪ 955

ਸਮੁੰਦਰ ਵਿਚ ਹਰ ਵੱਡਾ ਜੀਵ ਆਪਣੇ ਤੋਂ ਛੋਟੇ ਨੂੰ ਖਾ ਜਾਂਦਾ ਹੈ।

***** ਅਕਾਲ-ਪੁਰਖ (ਰੱਬ) ਕਿਸੇ ਵੀ ਜੀਵ-ਸ਼੍ਰੇਣੀ ਦੇ ਜੀਵਨ ਵਿਚ ਕਿਸੇ ਤਰਾਂ ਦੀ ਦਖਲ-ਅੰਦਾਜ਼ੀ ਨਹੀਂ ਕਰਦਾ।
ਸਾਰਾ ਸਿਸਟਿਮ ਆਪਣਾ ਆਪ ਹੀ ਚੱਲੀ ਜਾ ਰਿਹਾ ਹੈ।

**ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ਪੰ 3॥

*** ‘ਅਕਾਲ-ਪੁਰਖ’ ਲਈ ਮਨੁੱਖਾ-ਸ਼੍ਰੇਣੀ ਦੀ ਕੋਈ ਖਾਸ ਮਹੱਤਤਾ ਨਹੀਂ ਹੈ।‘ਅਕਾਲ-ਪੁਰਖ’ ਲਈ ਅਸੀਂ ਮਨੁੱਖ ਵੀ ਆਮ ਦੂਸਰੀਆਂ ਸ਼੍ਰੇਣੀਆਂ ਵਾਂਗ ਹੀ ਹਾਂ।
ਫਿਰ ਮਨੁੱਖਾ ਜਾਮਾਤ/ਸ਼੍ਰੇਣੀ ਵਿਚ ਹੋ ਰਹੇ ਫਾਸਾਦਾਂ/ਅਤਿਆਚਾਰ ਕਰਕੇ ‘ਅਕਾਲ-ਪੁਰਖ’ (ਰੱਬ) ਕਿਉਂ ਕਿਸੇ ਤਰਾਂ ਦਾ ਫਿਕਰ ਕਰੇਗਾ ?????

***** ਹਾਂ !!! ਰੱਬ ਕਿਤੇ ਬਾਹਰ ਨਹੀਂ ਰਹਿੰਦਾ, ਉਹ ਤਾਂ ਸਰਬ-ਵਿਆਪਿਕ ਹੈ, ਹਰ ਜੀਵ ਵਿਚ ਹੈ, ਹਰ ਮਨੁੱਖ ਮਾਤਰ ਵਿਚ ਹੈ।

*** ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ਰਹਾਉ॥ ਮ 9 ॥ਪਮ 684॥

** ਸੋ ਅਗਰ ਮਨੁੱਖਾ ਵਿਚ ਕੋਈ ਦੰਗਾ/ਫਾਸਾਦ/ਅਤਿਆਚਾਰ ਹੋ ਰਿਹਾ ਹੈ ਤਾਂ ਮਨੁੱਖਾ ਨੂੰ ਹੀ ਇਸ ਲਈ ਤਿਆਰ ਹੋਣਾ ਪਵੇਗਾ। ਦੰਗਾ/ਫਾਸਾਦ/ਅਤਿਆਚਾਰ ਖਤਮ ਕਰਨ ਲਈ ਕੋਈ ਰਾਹ ਕੱਢਣਾ ਹੋਵੇਗਾ।
ਚੰਗੇ ਮਨੁੱਖ ਏਕਾ ਕਰਕੇ ਆਪਣੀ ਤਾਕਤ ਵਿਖਾ ਸਕਦੇ ਹਨ।

**** ਆਪ ਦੇ ਸਵਾਲ ਦਾ ਜਾਵਾਬ ਹੈ ਕਿ ਅਕਾਲ-ਪੁਰਖ(ਰੱਬ) ਨੂੰ ਸ੍ਰਿਸਟੀ ਦੀਆਂ ਇਹਨਾਂ ਉਲਝਨਾ ਨਾਲ ਕੋਈ ਵਾਸਤਾ ਨਹੀ ਹੈ।
ਪੂਰੀ ਦੁਨੀਆਂ ਵਿਚ ਮਨੁੱਖ !! ਹਰ-ਰੋਜ਼, ਨਿਤ-ਪ੍ਰਤੀ-ਦਿਨ ਆਪਣੇ ਸਵਾਦ ਦੀ ਖਾਤਰ ਹਜਾਰਾਂ ਹੀ ਨਹੀਂ, ਕਈ ਕਰੋੜਾਂ ਦੀ ਸੰਖਿਆ ਪਸੂ-ਪੰਛੀ ਨੂੰ ਜਿਬਾਹ ਕਰਦਾ/ ਮਾਰਦਾ ਹੈ।
ਇਹਨਾਂ ਪਸੂਆਂ-ਪੰਛੀਆਂ ਲਈ ਮਨੁੱਖ ਦਾ ਅਤਿਆਚਾਰ ਕੀ ਕਾਬਿਲੇ ਬਰਦਾਸਤ ਹੈ। ਨਹੀਂ ਨਾ ?????
ਪਰ ਮਨੁੱਖ ਇਹ ਅਤਿਆਚਾਰ ਕਰੀ ਜਾ ਰਿਹਾ ਹੈ, ਅਕਾਲ-ਪੁਰਖ ਨੇ ਕਦੀ ਕੋਈ ਉਜ਼ਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਿਸੇ ਦੇਸ਼ ਦੇ ਮਨੁੱਖਾ ਲਈ ਕੋਈ ਫਟਕਾਰ ਹੀ ਪਾਈ।

ਸੋ ਅਗਰ ਮਨੁੱਖ ਲਈ ਕੋਈ ਬਿਪਤਾ ਆਉਂਦੀ ਹੈ ਤਾਂ ਮਨੁੱਖ ਨੇ ਆਪ ਹੀ ਉਸਦਾ ਮੁਕਾਬਿਲਾ ਕਰਨਾ ਹੋਵੇਗਾ। ਭਲਾ ਫਿਰ ਰੱਬ ਸਾਡੀ ਬਹੁੜੀ ਕਿਉਂ ਕਰੇਗਾ। ਉਸ ਲਈ ਤਾਂ ਅਸੀਂ ਮਨੁੱਖ ਵੀ ਉਹਨਾਂ ਪਸੂਆਂ-ਪੰਛੀਆਂ ਵਰਗੇ ਹੀ ਹਾਂ।

ਅਕਾਲ-ਪੁਰਖ (ਰੱਬ) ਦੇ ਬਾਰੇ ਐਸਾ ਸੋਚਨਾ ਸਾਡੀ ਨਾਦਾਨੀ/ਅਗਿਆਨਤਾ ਹੈ। ਕਿ ਉਹ ਮਨੁੱਖਾ ਲਈ ਖਾਸ ਖਿਆਲ ਰੱਖੇ।

** ਸੋ ਅਕਾਲ-ਪੁਰਖ (ਰੱਬ) ਕਿਸੇ ਨੂੰ ਨਹੀਂ ਵੇਖਦਾ …… ਕਿਉਂਕਿ ਉਸਦਾ ਕੋਈ ਆਕਾਰ ਨਹੀਂ।

** ਬੁਲਿਆ ਰੱਬ ਤੈਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ । ਬਾਬਾ ਬੁੱਲਾ ਜੀ।

ਉਹ ਵੇਖਦਾ ਹੈ ਤਾਂ ਸਾਡੀਆਂ ਅੱਖਾ ਦੇ ਰਾਂਹੀ, ਸੋ ਜ਼ੁਲਮ ਦੇ ਖਿਲਾਫ ਸਾਨੂੰ ਇਨਸਾਨਾਂ ਨੂੰ ਹੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਰੱਬ ਤੋਂ ਕਿਸੇ ਮਦਦ ਦੀ ਆਸ ਕਰਨਾ ਸਾਡੀ ਮਹਾਂ ਬੇਵਕੂਫੀ ਹੋਵੇਗੀ।
ਉਸਨੇ (ਰੱਬ) ਨੇ ਸਾਨੂੰ ਹਰ ਤਰਾਂ ਦੀ ਸੂਝ-ਸਮਝ-ਅਕਲ ਨਾਲ ਨਿਵਾਜਿਆ ਹੈ,
ਸੋ ਸਾਨੂੰ ਉਸ ਅਕਲ ਦੀ ਵਰਤੋਂ ਕਰਨੀ ਹੋਵੇਗੀ।
ਰੱਬ ਉਪਰ ਇਲਜ਼ਾਮ ਲਾਉਂਣਾ ਛੱਡਣਾ ਹੋਵੇਗਾ।

ਇਹ ਦੁੱਖ ਦਰਦ ਤਕਲੀਫਾਂ ਮੁਸੀਬਤਾਂ ਤਾਂ ਸਾਰਾ ਕੁੱਝ ਆਪਾਂ ਇਨਸਾਨਾਂ ਦਾ ਹੀ ਸਹੇੜਿਆ ਹੋਇਆ ਹੈ।

ਅਗਰ ਇਨਸਾਨ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਸੰਸਾਰ ਭਰ ਵਿਚ ਹਲੇਮੀ ਰਾਜ ਸਥਾਪਿਤ ਹੋ ਸਕਦਾ ਹੈ। ਬੇਗਮ-ਪੁਰਾ ਬਣ ਸਕਦਾ ਹੈ।

ਇੰਜ ਦਰਸ਼ਨ ਸਿੰਘ ਖਾਲਸਾ।
31st October 2017 1:57am
Gravatar
Makhan Singh Purewal (Quesnel, Canada)
ਇਜ ਦਰਸ਼ਨ ਸਿੰਘ ਖਾਲਸਾ ਜੀ,
ਆਪ ਜੀ ਦਾ ਬਹੁਤ ਧੰਨਵਾਦ। ਹੋਰ ਵੀ ਪਾਠਕਾਂ/ਲੇਖਕਾਂ ਨੂੰ ਚਾਹੀਦਾ ਹੈ ਅਤੇ ਥੋੜਾ ਜਿਹਾ ਫਰਜ਼ ਵੀ ਬਣਦਾ ਹੈ ਕਿ ਉਹ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਿਆ ਕਰਨ। ਜੇ ਕਰ ਕੋਈ ਐਸਾ ਸਵਾਲ ਹੋਵੇ ਜਿਸ ਦਾ ਸੰਬੰਧ ਸਿਰਫ ਮੇਰੇ ਨਾਲ ਹੋਵੇ ਉਹ ਮੈਂ ਆਪੇ ਹੀ ਦੇ ਦਿਆ ਕਰਾਂਗਾ।
ਧੰਨਵਾਦ।
31st October 2017 3:10pm
Gravatar
harjit singh (kapurthala, India)
ਧੰਨਵਾਦ ਗੁਰਮੁਖੋ ਬਹੁਤ ਸਹੀ ਤਰੀਕੇ ਨਾਲ ਸਮਝਾਇਆ, ਅਤੇ ਨਾਲ ਹੀ ਇਹ ਵੀ ਸਮਝਾ ਦਿੱਤਾ ਕਿ ਸਾਡੀ ਮੂਰਖਤਾ ਕਾਰਣ ਅਸੀ ਖੁਦ ਧਰਤੀ ਤੇ ਹੋਰ ਪ੍ਰਾਣੀਆਂ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ । ਧੰਨਵਾਦ ਆਪ ਜੀ ਦਾ
1st November 2017 5:34pm
Gravatar
Amrik Singh (Rajpura, US)
ਮੇਰੇ ਹਿਸਾਬ ਨਾਲ ਤਾਂ ਇਹ ਮਹਿਸੂਸ ਹੁੰਦਾ ਹੈ ਕੇ ਆਰ ਆਰ ਐੱਸ ਆਪਣੇ ਮਿਥੇ ਹੋਏ ਮੁੱਦੇ ਵੱਲ ਨੂੰ ਤੇਜੀ ਨਾਲ ਵੱਧ ਰਹੀ ਹੈ- ਉਹਨਾਂ ਨੇ ਇੱਕ ਵੱਡਾ ਦਸਤਾਵੇਜ (ਸਿੱਖ ਬਹੁਮੱਤ ਅਨੁਸਾਰ) ਦਸਮ ਗਰੰਥ ਸਾਡੇ ਵੇਹੜੇ ਸੁੱਟ ਦਿੱਤਾ ਸੀ ਜੋ ਸਿੱਖ ਕੌਮ ਨੂੰ ਕਦੇ ਵੀ ਆਪਣੇ ਆਪ ਨੂੰ ਵੱਖਰੀ ਕੌਮ ਸਾਬਤ ਨਹੀਂ ਹੋਣ ਦੇਵੇਗਾ l ਹੁਣ ਇਹਨਾਂ ਦੁਆਰਾ ਦਸਵੇਂ ਗੁਰੂ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਵੀ ਕੱਲ੍ਹ ਨੂੰ ਇੱਕ ਨਹੁ ਮਾਸ ਦੇ ਰਿਸਤੇ ਵਾਸਤੇ ਗਵਾਹੀ ਦਾ ਕੰਮ ਕਰੇਗਾ - ਕਲੰਡਰ ਦਾ ਕਤਲ ਵੀ ਇਸੇ ਸਾਜਸ਼ ਅਧੀਨ ਹੋਇਆ ਸੀ ਕਿਓੰਕੇ ਕੌਮ ਦਾ ਕਲੰਡਰ ਪ੍ਰਤੀਕ ਹੁੰਦਾ ਹੈ , ਦੂਜੇ ਪਾਸੇ ਸਾਡਾ ਬਿਹਾਰੀ ਜਥੇਦਾਰ ਕਹਿ ਰਿਹਾ
ਕੇ ਸਾਹਿਬਜਾਦੇ ਵੀ ਹਿੰਦੂਆਂ ਦੇ ਹੀ ਅਵਤਾਰ ਸਨ - ਇਹਨਾਂ ਹਲਾਤਾਂ ਵਿਚ ਕਿਵੇਂ ਵੱਖਰੀ ਕੌਮ ਤੇ ਧਰਤੀ ਦੇ ਸੁਪਨੇ ਲੈ ਰਹੇ ਵੱਡੇ ਖਾਲਿਸਤਾਨੀ ---ਖਾਲਿਸਤਾਨ ਗੁਰੂ ਗਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਕੇ ਲੈ ਲਓਗੇ ਤਕਸਾਲਿਓ ਤੇ ਦਸਮ ਗ੍ਰੰਥੀਓ ? ਆ ਜਾਓ ਇੱਕ ਗਰੰਥ ਤੇ ਇੱਕ ਪੰਥ ਅਧੀਨ
26th October 2017 4:31pm
Gravatar
Amrik Singh (Rajpura, US)
‘‘ਸਿੱਖ ਹਿੰਦੂ ਧਰਮ ਦਾ ਅਭਿੰਨ ਅੰਗ ਹਨ, ਜੋ ਇਸ ਨੂੰ ਪ੍ਰਵਾਨ ਨਹੀਂ ਕਰਦੇ ਉਹ ਦੇਸ਼ ਧਰੋਹੀ ਤੇ ਅੱਤਵਾਦੀ ਹਨ’’ ਵਰਗੇ ਕਹਿਰ ਭਰੇ ਸ਼ਬਦ ਸਿੱਖ ਧਰਮ ਪ੍ਰਤੀ ਆਰ ਐਸ ਐਸ ਵੱਲੋਂ ਵਰਤੇ ਜਾ ਰਹੇ ਹਨ - ਤਿੰਨ ਸੌ ਸਾਲ ਪਹਿਲਾਂ ਕਦੇ ਕਿਸੇ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਮਨਾਉਣ ਦੀ ਸੋਝੀ ਨਾ ਆਈ ਤੇ ਅੱਜ ੩੫੦ਵਾਂ ਪ੍ਰਕਾਸ਼ ਮਨਾਉਣ ਦੀਆਂ ਗੱਲਾਂ ਹੋ ਰਹੀਆਂ - ਪਾਠਕਾਂ ਦਾ ਇਸ ਪ੍ਰਤੀ ਕੀ ਪ੍ਰਤੀਕਰਮ/ਵਿਚਾਰ ਹੈ ? ਕੌਮ ਨਾਲ ਕੋਈ ਸ਼ਲ ਤਾਂ ਨਹੀਂ ਹੋ ਰਿਹਾ? ਧੰਨਵਾਦ
25th October 2017 4:43pm
Gravatar
Makhan Singh Purewal (Quesnel, Canada)
(ਤੁਹਾਡੀਆਂ ਇਹਨਾ ਗੱਲਾਂ ਦੇ ਬਹੁਤੇ ਜਵਾਬ ਅੱਜ ਦੇ ਸਪੋਕਸਮੈਨ ਦੀ ਸੰਪਾਦਕੀ ਵਿਚ ਹਨ ਜੋ ਕਿ ਹੇਠਾਂ ਕਾਪੀ ਪੇਸਟ ਕਰ ਰਿਹਾ ਹਾਂ। ਅਸਲ ਪੁਆੜੇ ਦੀ ਜੜ੍ਹ ਦਸਮ ਗ੍ਰੰਥ, ਇਸ ਨੂੰ ਗੁਰੂ ਕਿਰਤ ਮੰਨਣ ਵਾਲੇ ਡੇਰਿਆਂ ਵਾਲੇ ਸਾਧ, ਸਾਧਾਂ ਦੇ ਚੇਲੇ, ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨ ਵਾਲੇ ਅਖੌਤੀ ਵਿਦਵਾਨ ਹਨ-ਸੰਪਾਦਕ)
ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਆਗਿਆ ਦਿਤੀ ਹੋਵੇ।
ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਨੂੰ ਸਮਰਪਿਤ ਜਸ਼ਨਾਂ ਬਾਰੇ ਸਿੱਖ ਧਰਮ ਦੇ ਧਰਮ ਅਧਿਕਾਰੀ ਹੀ ਆਪਸ ਵਿਚ ਸਾਂਝ ਨਹੀਂ ਬਣਾ ਸਕ ਰਹੇ ਤਾਂ ਫਿਰ ਸਿੱਖ ਧਰਮ ਨੂੰ ਮੰਨਣ ਵਾਲੀ ਆਮ ਜਨਤਾ ਦਾ ਕੀ ਹਾਲ ਹੋਵੇਗਾ? ਗਿਆਨੀ ਗੁਰਬਚਨ ਸਿੰਘ ਜੀ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਪ੍ਰੋਗਰਾਮ ਦਾ ਬਾਈਕਾਟ ਕਰਨ ਬਾਰੇ ਫ਼ੈਸਲਾ ਦੇਣ ਵਿਚ ਬਹੁਤ ਸੋਚ ਵਿਚਾਰ ਕਰਨਾ ਪਿਆ ਅਤੇ 2004 ਦੇ ਇਕ ਹੁਕਮਨਾਮੇ (ਫ਼ਤਵੇ) ਨੂੰ ਪੜ੍ਹ ਕੇ ਉਨ੍ਹਾਂ ਇਹ ਫ਼ੈਸਲਾ ਕੀਤਾ ਕਿ ਕੋਈ ਸਿੱਖ ਇਸ ਜਸ਼ਨ ਵਿਚ ਸ਼ਾਮਲ ਨਹੀਂ ਹੋਵੇਗਾ। ਪਰ ਕੱਚੀਆਂ ਪੱਕੀਆਂ ਖ਼ਬਰਾਂ ਅਨੁਸਾਰ, ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ, ਮੋਹਨ ਭਾਗਵਤ, ਰਾਜਨਾਥ ਸਿੰਘ ਅਤੇ 9 ਹੋਰ ਕੇਂਦਰੀ ਮੰਤਰੀਆਂ ਨਾਲ ਸ਼ਾਮਲ ਹੋਣਗੇ। ਗਿਆਨੀ ਗੁਰਬਚਨ ਸਿੰਘ ਨੇ ਇਹ ਸੁਨੇਹਾ ਵੀ ਦਿਤਾ ਕਿ 'ਅਸੀ ਸਿੱਖ ਧਰਮ ਦੀ ਵਿਲੱਖਣਤਾ ਉਤੇ ਕਿਸੇ ਹੋਰ ਧਰਮ ਨੂੰ ਹਾਵੀ ਨਹੀਂ ਹੋਣ ਦੇਵਾਂਗੇ।' ਇਹ ਸ਼ਬਦ ਤਾਂ ਠੀਕ ਹਨ, ਪਰ ਇਹ ਸਮਝ ਨਹੀਂ ਆਇਆ ਕਿ ਇਨ੍ਹਾਂ ਦੇ ਕਹਿਣ ਵਿਚ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਏਨਾ ਸਮਾਂ ਕਿਉਂ ਲੱਗਾ ਤੇ ਪੁਣਛਾਣ ਕਿਉਂ ਕਰਨੀ ਪਈ?ਰਾਸ਼ਟਰੀ ਸਿੱਖ ਸੰਗਤ ਦਾ ਵਿਰੋਧ ਕਰਨ ਪਿੱਛੇ ਕਾਰਨ ਇਹੀ ਹੈ ਕਿ ਆਰ.ਐਸ.ਐਸ. ਵਾਲੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਵਿਖਾਉਣਾ ਚਾਹੁੰਦੇ ਹਨ। ਭਾਵੇਂ ਅੱਜ ਰਾਸ਼ਟਰੀ ਸਿੱਖ ਸੰਗਤ ਨੇ ਬਿਆਨ ਵੀ ਦਿਤਾ ਹੈ ਕਿ ਉਹ ਸਿੱਖਾਂ ਨੂੰ ਅਲੱਗ ਮੰਨਦੇ ਹਨ ਪਰ ਜੇ ਉਹ ਸਿੱਖਾਂ ਨੂੰ ਅਲੱਗ ਮੰਨਦੇ ਹਨ ਤਾਂ ਫਿਰ ਉਹ ਸਿਰਫ਼ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਜਸ਼ਨ ਹੀ ਕਿਉਂ ਮਨਾ ਰਹੇ ਹਨ? ਸਿੱਖ ਗੁਰੂਆਂ ਵਿਚੋਂ ਦਲੇਰ ਅਤੇ ਬਹਾਦਰ ਸਿਰਫ਼ ਗੁਰੂ ਗੋਬਿੰਦ ਸਿੰਘ ਹੀ ਤਾਂ ਨਹੀਂ ਸਨ। ਗੁਰੂ ਤੇਗ਼ ਬਹਾਦਰ ਕਿਸੇ ਤੋਂ ਘੱਟ ਨਹੀਂ ਸਨ ਜੋ ਕਸ਼ਮੀਰੀ ਪੰਡਤਾਂ ਦੀ ਰਾਖੀ ਵਾਸਤੇ ਸ਼ਹੀਦ ਹੋ ਗਏ। ਪਰ ਕਦੇ ਰਾਸ਼ਟਰੀ ਸਿੱਖ ਸੰਗਤ ਨੇ ਉਨ੍ਹਾਂ ਦੇ ਗੁਰਪੁਰਬ ਦਾ ਜਸ਼ਨ ਨਹੀਂ ਮਨਾਇਆ। ਮੁਗ਼ਲਾਂ ਵਿਰੁਧ ਗੁਰੂ ਹਰਕ੍ਰਿਸ਼ਨ ਵੀ ਖੜੇ ਹੋਏ ਸਨ, ਉਨ੍ਹਾਂ ਨੂੰ ਰਾਸ਼ਟਰਵਾਦ ਦਾ ਪ੍ਰਤੀਕ ਕਿਉਂ ਨਹੀਂ ਕਰਾਰ ਕੀਤਾ ਜਾਂਦਾ ਅਤੇ ਸਿਰਫ਼ ਇਕ ਗੁਰੂ ਦਾ ਨਾਂ ਲੈ ਕੇ ਹੀ ਜਸ਼ਨ ਕਿਉਂ? ਅਖੌਤੀ ਸਿੱਖਾਂ ਵਲੋਂ ਇਸ ਧਰਮ ਦੇ ਸਥਾਪਨਾ ਦਿਵਸ ਵਿਸਾਖੀ ਨੂੰ ਕਿਉਂ ਨਹੀਂ ਮਨਾਇਆ ਜਾਂਦਾ? ਵਿਸਾਖੀ ਦੇ ਦਿਨ ਤਾਂ ਉਹ ਮੁਬਾਰਕਾਂ ਦੇਣਾ ਵੀ ਭੁੱਲ ਜਾਂਦੇ ਹਨ। ਉਂਜ ਰਾਸ਼ਟਰੀ ਸਿੱਖ ਸੰਗਤ ਨੂੰ ਇਕ ਹਿੰਦੂ ਸੰਸਥਾ ਆਰ.ਐਸ.ਐਸ. ਨੇ ਕਿਉਂ ਕਾਇਮ ਕੀਤਾ ਹੈ? ਸਿੱਖ ਪੰਥ ਨੇ ਤਾਂ ਕਦੇ ਅਜਿਹੀ 'ਸੰਗਤ' ਨਹੀਂ ਸੀ ਕਾਇਮ ਕੀਤੀ ਜਿਵੇਂ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ ਆਦਿ ਸੈਂਕੜੇ ਸੰਸਥਾਵਾਂ ਬਣਾਈਆਂ ਸਨ।
ਕਾਰਨ ਸਾਡੀ ਅਪਣੀ ਕਮਜ਼ੋਰੀ ਹੈ ਜਿਸ ਨੇ ਬਚਿੱਤਰ ਨਾਟਕ ਅਤੇ ਚੰਡੀ ਦੀ ਵਾਰ ਦੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਨੂੰ ਵਧਣ ਫੁੱਲਣ ਦਾ ਪੂਰਾ ਮੌਕਾ ਦਿਤਾ ਹੈ। ਮਹਾਰਾਸ਼ਟਰ ਵਿਚ ਦਸਮ ਗ੍ਰੰਥ ਦੇ ਪਾਠ ਕਰਵਾ ਕੇ, ਉਸ ਦੀ ਯਾਤਰਾ ਕਰਵਾ ਕੇ, ਦਿੱਲੀ ਦੇ ਗੁਰਦਵਾਰਿਆਂ ਵਿਚ ਪਾਠ ਕਰਵਾਏ ਗਏ। ਉਦੋਂ ਤਾਂ ਅਕਾਲ ਤਖ਼ਤ ਚੁੱਪ ਰਿਹਾ। ਰਾਸ਼ਟਰੀ ਸਿੱਖ ਸੰਗਤ ਇਹ ਨਹੀਂ ਆਖਦੀ ਕਿ ਸਿੱਖ ਵੀ ਹਿੰਦੂ ਧਰਮ ਦਾ ਹਿੱਸਾ ਹਨ, ਪਰ ਇਹ ਪ੍ਰਚਾਰ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਲਵ-ਕੁਸ਼ ਦੇ ਖ਼ਾਨਦਾਨ 'ਚੋਂ ਹਨ ਅਤੇ ਉਹ ਪਿਛਲੇ ਜਨਮ ਵਿਚ ਹੇਮੁਕੰਟ ਪਰਬਤ ਤੇ ਇਕ ਹਿੰਦੂ ਰਿਸ਼ੀ ਵਜੋਂ ਪੂਜਾ ਕਰ ਰਹੇ ਸਨ ਜਦ ਇਕ ਹਿੰਦੂ ਦੇਵੀ ਨੇ ਉਨ੍ਹਾਂ ਨੂੰ ਵਰ ਦੇ ਕੇ ਧਰਤੀ ਤੇ ਜਾਣ ਲਈ ਕਿਹਾ। ਇਹੀ 'ਬਚਿੱਤਰ ਨਾਟਕ' (ਦਸਮ ਗ੍ਰੰਥ) ਹੈ। ਦਸਮ ਗ੍ਰੰਥ ਦੀ ਆਰ.ਐਸ.ਐਸ. ਵਾਲੀ ਵਿਆਖਿਆ ਰਾਹੀਂ ਪੁਨਰ ਜਨਮ ਅਤੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਦੀ ਪ੍ਰਥਾ ਨੂੰ ਸਿੱਖ ਧਰਮ ਦਾ ਹਿੱਸਾ ਵਿਖਾਇਆ ਜਾ ਰਿਹਾ ਹੈ। ਇਸ ਮਾਮਲੇ ਤੇ ਸਿੱਖ ਪਹਿਲਾਂ ਵੀ ਆਪਸ ਵਿਚ ਵੰਡੇ ਹੋਏ ਹਨ ਅਤੇ ਜੇਕਰ ਹੁਣ ਵੀ ਇਸ ਮਾਮਲੇ ਨੂੰ ਸੁਲਝਾਉਣ ਵਿਚ ਅਕਾਲ ਤਖ਼ਤ ਵਲੋਂ ਦੇਰੀ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਮੁਸ਼ਕਲਾਂ ਵੱਧ ਸਕਦੀਆਂ ਹਨ। 'ਰੈਫ਼ਰੈਂਡਮ 2020' ਵਰਗੀ ਸੋਚ ਦੀ ਪੰਜਾਬ ਦੇ ਵਿਕਾਸ ਵਿਚ ਕੋਈ ਥਾਂ ਨਹੀਂ। ਪਰ ਇਸ ਤਰ੍ਹਾਂ ਦੀਆਂ ਗੱਲਾਂ ਵਾਧੂ ਦੀ ਤਲਖ਼ੀ ਨੂੰ ਜਨਮ ਦੇਂਦੀਆਂ ਹਨ। ਰਾਸ਼ਟਰੀ ਸਿੱਖ ਸੰਗਤ ਨੂੰ ਕੀ ਆਖੀਏ ਜਦ ਅਪਣੇ ਹੀ ਘਰ ਵਾਲਿਆਂ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿਤੀ ਹੋਵੇ। ਵਿਵਾਦ ਖੜਾ ਕਰਨ ਵਾਲੇ ਮੁੱਠੀ ਭਰ ਲੋਕ ਹੁੰਦੇ ਹਨ ਜੋ ਤਾਕਤ ਅਤੇ ਕੁਰਸੀ ਦੇ ਭੁੱਖੇ ਹੁੰਦੇ ਹਨ ਪਰ ਕੀਮਤ ਤਾਂ ਆਮ ਜਨਤਾ ਨੂੰ ਹੀ ਚੁਕਾਉਣੀ ਪੈਂਦੀ ਹੈ। ਆਮ ਜਨਤਾ ਵਿਚ ਸਿੱਖ ਵੀ ਹੋਣਗੇ ਅਤੇ ਹਿੰਦੂ ਵੀ। ਦੋਹਾਂ ਧਰਮਾਂ ਦੀ ਅਪਣੀ ਪਛਾਣ ਹੈ ਅਤੇ ਅਪਣੀ ਵਿਲੱਖਣਤਾ ਹੈ। ਇਕ ਦੂਜੇ ਉਤੇ ਨਾ ਉਹ ਹਾਵੀ ਹੋਣਾ ਚਾਹੁੰਦੇ ਹਨ ਅਤੇ ਨਾ ਉਨ੍ਹਾਂ ਨੂੰ ਆਪਸ ਵਿਚ ਭਿੜਾਉਣ ਨਾਲ ਪੰਜਾਬ ਵਿਚ ਆਪਸੀ ਮੇਲ ਜੋਲ ਅਤੇ ਭਾਈਚਾਰੇ ਵਿਚ ਕੋਈ ਫ਼ਰਕ ਪੈਦਾ ਹੁੰਦਾ ਹੈ। ਹਰ ਨਵਾਂ ਦਿਨ ਇਕ ਹੋਰ ਕਾਰਨ ਵਿਖਾਉਂਦਾ ਹੈ, ਜੋ ਸਾਡੇ ਸਾਹਮਣੇ ਸਾਡੇ ਧਰਮ ਵਿਚ ਦਾਖ਼ਲ ਬੁਨਿਆਦੀ ਕਮਜ਼ੋਰੀਆਂ ਦੀ ਮਜ਼ਬੂਤੀ ਪੇਸ਼ ਕਰਦਾ ਹੈ। ਲੋੜ ਹੈ ਕਿ ਸਿੱਖ ਸਿਧਾਂਤਾਂ ਨਾਲ ਜੁੜੇ ਸਿੱਖ ਵਿਦਵਾਨ ਧਰਮ ਦੀ ਬੁਨਿਆਦੀ ਸੋਚ ਨੂੰ ਆਪ ਸਿੱਖਾਂ ਸਾਹਮਣੇ ਪੇਸ਼ ਕਰਨ ਤਾਕਿ ਸਿੱਖੀ ਦੀ ਨਾਨਕੀ ਵਿਚਾਰਧਾਰਾ ਕਈ ਹਿੱਸਿਆਂ ਵਿਚ ਨਾ ਵੰਡੀ ਜਾਏ। ਨਾ ਰੈਫ਼ਰੈਂਡਮ ਦੀ ਲੋੜ ਹੈ ਤੇ ਨਾ ਕਿਸੇ ਦੂਜੇ ਧਰਮ ਬਾਰੇ ਬੋਲਣ ਦੀ। ਸਿਰਫ਼ ਅਪਣੀ ਵਿਲੱਖਣਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। -ਨਿਮਰਤ ਕੌਰ
25th October 2017 5:51pm
Gravatar
Iqbal Singh Dhillon (Chandigarh, India)
ਮਾਨਵਵਾਦ

ਡੇਰਿਆਂ ਅਤੇ ਗੁਰਦੁਆਰਿਆਂ ਦੀ ਆਪਸੀ ਤੁਲਨਾ

ਸਮਾਨਤਾ

1. ਡੇਰਿਆਂ ਵਿਚ: ਸ਼ਖਸੀ ਪੂਜਾ (ਮਨੁੱਖੀ ਰੂਪ ਦੀ ਪੂਜਾ)
ਗੁਰਦੁਆਰਿਆਂ ਵਿਚ: ਗੁਰਬਾਣੀ-ਗ੍ਰੰਥ ਦੀ ਸ਼ਖਸੀ ਮਾਨਤਾ (‘ਪਰਗਟ ਗੁਰਾਂ ਕੀ ਦੇਹ’ ਕਹਿੰਦੇ ਹੋਏ)।

2. ਡੇਰਿਆਂ ਵਿਚ: ਅਨੇਕ ਤਰ੍ਹਾਂ ਦੇ ਕਰਮ-ਕਾਂਡ
ਗੁਰਦੁਆਰਿਆਂ ਵਿਚ: ਅਨੇਕ ਤਰ੍ਹਾਂ ਦੇ ਕਰਮ-ਕਾਂਡ (ਗੁਰਬਾਣੀ-ਗ੍ਰੰਥ ਦੀ ਮੂਰਤੀ-ਰੂਪ ਵਿਚ ਪੂਜਾ ਸਮੇਤ)

3. ਡੇਰਿਆਂ ਵਿਚ: ਭਰਿਸ਼ਟਾਚਾਰ ਅਤੇ ਅਨੈਤਿਕਤਾ (ਅਨੇਕਾਂ ਉਦਾਹਰਨਾਂ)
ਗੁਰਦੁਆਰਿਆਂ ਵਿਚ: ਭਰਿਸ਼ਟਾਚਾਰ ਅਤੇ ਅਨੈਤਿਕਤਾ (ਅਨੇਕਾਂ ਉਦਾਹਰਨਾਂ)

ਅੰਤਰ

1. ਡੇਰਿਆਂ ਵਿਚ: ਲੜਾਈਆਂ ਬਹੁਤ ਘਟ
ਗੁਰਦੁਆਰਿਆਂ ਵਿਚ: ਲੜਾਈਆਂ ਦਾ ਹੋਣਾ ਆਮ ਗੱਲ

2. ਡੇਰਿਆਂ ਵਿਚ: ਲਾਊਡ-ਸਪੀਕਰ ਦੀ ਵਰਤੋਂ ਬਹੁਤ ਘਟ
ਗੁਰਦੁਆਰਿਆਂ ਵਿਚ: ਉੱਚੀ ਅਵਾਜ਼ ਵਿਚ ਲਾਊਡ-ਸਪੀਕਰ ਦੀ ਵਰਤੋਂ ਆਮ ਗੱਲ

ਇਕਬਾਲ ਸਿੰਘ ਢਿੱਲੋਂ
Nanak Mission, India
22nd October 2017 10:17pm
Gravatar
Iqbal Singh Dhillon (Chandigarh, India)
ਮਾਨਵਵਾਦ

ਸਿਖ ਭਾਈਚਾਰੇ ਵੱਲੋਂ ਵੱਖ-ਵੱਖ ਮੌਕਿਆਂ ਉੱਤੇ ਨਗਰ-ਕੀਰਤਨ ਕੱਢੇ ਜਾਂਦੇ ਹਨ ਜੋ ਜਲੂਸ ਦੀ ਸ਼ਕਲ ਅਖਤਿਆਰ ਕਰਦੇ ਹੋਏ ਆਮ ਜਨਤਾ ਲਈ ਕਈ ਅਸੁਧਿਆਵਾਂ/ਮੁਸ਼ਕਿਲਾਂ ਪੈਦਾ ਕਰਦੇ ਹਨ। ਉਂਜ ਵੀ ਅਜਿਹੇ ਜਲੂਸ-ਰੂਪੀ ਨਗਰ-ਕੀਰਤਨ ਕਰਮ-ਕਾਂਡੀ ਪਖੰਡ ਹੀ ਜਾਪਦੇ ਹਨ। ਕਿਉਂਕਿ ਇਹ ਸਮੱਸਿਆ ਕਾਫੀ ਗੰਭੀਰ ਹੈ, ਦੋਸਤਾਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਆਪੋ-ਆਪਣੇ ਵਿਚਾਰ/ਸੁਝਾਵ ਹੇਠਾਂ Reply ਵਾਲੇ ਖਾਨੇ ਵਿਚ ਪੇਸ਼ ਕੀਤੇ ਜਾਣ। ਵਿਚਾਰ-ਚਰਚਾ ਲਈ ਹੇਠਾਂ ਦਿੱਤੇ ਨੁਕਤੇ ਰੱਖੇ ਗਏ ਹਨ:

1. ਸਿਖ ਭਾਈਚਾਰੇ ਵੱਲੋਂ ਕੱਢੇ ਜਾਂਦੇ ਨਗਰ-ਕੀਰਤਨ ਆਮ ਜਨਤਾ ਲਈ ਕੀ-ਕੀ ਕਠਨਾਈਆਂ ਪੈਦਾ ਕਰਦੇ ਹਨ ?
2. ਕੀ ਅਜਿਹੇ ਨਗਰ-ਕੀਰਤਨ ਕਰਮ-ਕਾਂਡੀ ਪਖੰਡ ਸਮਝੇ ਜਾਣੇ ਚਾਹੀਦੇ ਹਨ ?

ਵਿਚਾਰ/ਕੁਮੈਂਟ/ਪ੍ਰਸ਼ਨ ਕਿਸੇ ਵੀ ਭਾਸ਼ਾ ਵਿਚ ਭੇਜੇ ਜਾ ਸਕਦੇ ਹਨ ਪਰੰਤੂ ਪੰਜਾਬੀ ਲਈ ਕੇਵਲ ਗੁਰਮੁਖੀ ਲਿਪੀ ਦਾ ਹੀ ਪਰਯੋਗ ਕੀਤਾ ਜਾਵੇ।

ਵਿਚਾਰ/ਕੁਮੈਂਟਸ/ਪ੍ਰਸ਼ਨ ਸਭਿਅਕ ਭਾਸ਼ਾ ਵਿਚ ਪੇਸ਼ ਕੀਤੇ ਜਾਣ।

ਪਰਾਪਤ ਹੋਏ ਵਿਚਾਰਾਂ/ਕੁਮੈਂਟਸ/ਪ੍ਰਸ਼ਨਾਂ ਸਬੰਧੀ ਸਪਸ਼ਟੀਕਰਨ ‘ਨਾਨਕ ਮਿਸ਼ਨ’ ਦੀ ਵਿਸ਼ੇਸ਼ ਟੀਮ ਵੱਲੋਂ ਤਿਆਰ ਕਰਕੇ ਪੇਸ਼ ਕੀਤੇ ਜਾਣਗੇ।

ਇਕਬਾਲ ਸਿੰਘ ਢਿੱਲੋਂ
Nanak Mission, INDIA
20th October 2017 1:44pm
Gravatar
Gurmit Singh Barsal (San jose, US)
ਨਗਰ ਕੀਰਤਨ ਵਿੱਚ ਗੁਰੂ ਨੂੰ ਸ਼ੜਕਾਂ ਤੇ ਘੁਮਾਇਆ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਜੇ ਕਿਸੇ ਵਿੱਚ ਗੁਰੂ ਦੇ ਦਰਸ਼ਣ ਕਰਨ ਦੀ ਪਹੁੰਚ ਨਾ ਹੋਵੇ ਅਰਥਾਤ (ਬਿਮਾਰੀ ਜਾਂ ਬੁਢਾਪੇ ਕਾਰਣ) ਤਾਂ ਗੁਰੂ ਉਸਨੂੰ ਘਰੇ ਆਕੇ ਦਰਸ਼ਣ ਦਿੰਦਾ ਹੈ ।ਭਲਾਂ ਸੋਛਣ ਵਾਲੀ ਗੱਲ ਹੈ ਕਿ ਚਾਰ ਬੰਦੇ ਇਕੱਠੇ ਕਰਕੇ ਉਸ ਬੰਦੇ ਨੂੰ ਲਜਾਣ ਦਾ ਹੀ ਪਰਬੰਧ ਕਰ ਲੈਣ ਕਿਓਂ ਗੁਰੂ ਨੂੰ ਸੜਕਾਂ ਤੇ ਘੁਮਾਇਆ ਜਾਵੇ ।ਵੈਸੇ ਵੀ ਦਰਸ਼ਣ ਲਈ ਗੁਰੂ ਜਾਂਦਾ ਹੈ ਜਾਂ ਸਿੱਖ । ਨਾਲੇ ਦਰਸ਼ਣ ਦਾ ਅਸਲ ਮਤਲਬ ਹੈ ਕੀ ? ਇਹ ਸਾਰਾ ਪਖੰਡ ਹੈ ਜੋ ਗੁਰੂ ਦਾ ਜਲੂਸ ਕੱਢਣ ਲਈ ਕੀਤਾ ਜਾਂਦਾ ਹੈ ।ਹੁਣ ਤਾਂ ਸੰਗਤ ਵਦੇਸ਼ਾਂ ਵਿੱਚ ਵੀ ਗੁਰੂ ਦੀ ਆੜ ਵਿੱਚ ਆਪਣੀ ਸ਼ਾਨੋ-ਸ਼ੌਕਤ ਦਿਖਾਉਣ ਲਈ(ਧਾਰਮਿਕ ਅਧਿਕਾਰਾਂ ਦੀ ਆੜ ਵਿੱਚ) ਅਜਿਹਾ ਕਰਨ ਲੱਗੀ ਹੈ ।
22nd October 2017 7:22pm
Gravatar
Iqbal Singh Dhillon (Chandigarh, India)
ਸਹੀ ਹੈ। ਧੰਨਵਾਦ।
22nd October 2017 10:13pm
Gravatar
Dr Dalvinder singh grewal (Ludhiana, India)
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਰਬ ਜਗ ਤੇ ਘਲਿਐਂ, ਕੀਹ ਮਕਸਦ?
ਕਿਉਂ ਮੇਰੀ ਮੇਰੀ ਕਰਦਾ ਹੈਂ?
ਮਿੱਟ-ਮਾਇਆ ਸੰਗ ਘਰ ਭਰਦਾ ਹੈਂ,
ਮਾਇਆ ਤੇ ਫੁਲਿਐਂ? ਸੋਚ ਕਰੀਂ,
ਕਿਉਂ ਮਰਨਾ ਭੁਲਿਐਂ? ਸੋਚ ਕਰੀਂ।
ਹੱਥ ਖਾਲੀ ਸੀ ਜਦ ਆਇਆ ਸੀ,
ਨਾ ਜਾਂਦੇ ਕੁੱਝ ਹੱਥ ਪਾਇਆ ਸੀ ।
ਮੋਹ-ਮਾਇਆ ਛਲਿਐਂ ਕੀਹ ਮਕਸਦ?
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਇਕ ਸੱਚ ਸਹਿਣ ਦਾ ਜੇਰਾ ਨਈਂ,
ਜੋ ਅਪਣਾ ਆਖੇਂ, ਤੇਰਾ ਨਈਂ,
ਸਭ ਬਦਲਣਹਾਰੀ ਦੁਨੀਆਂ ਹੈ,
ਜੋ ਸਦਾ ਸਥਿਰ, ਨਿਰਗੁਣੀਆ ਹੈ,
ਤੂੰ ਉਸਦੇ ਸੰਗ ਕਿਉਂ ਜੁੜਦਾ ਨਈਂ?
ਮੋਹ-ਮਾਇਆ ਨਾਲੋਂ ਮੁੜਦਾ ਨਈਂ।
ਅੱਗ ਹਿਰਸ ਦੀ ਬਲਿਐਂ, ਕੀ ਮਕਸਦ?
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਰਬ ਜਗ ਤੇ ਘਲਿਐਂ, ਕੀਹ ਮਕਸਦ?
ਤੇਰਾ ਮਕਸਦ ਉਸ ਨੂੰ ਪਾਉਣਾ ਹੈ,
ਜਾ ਉਸ ਦੇ ਵਿਚ ਸਮਾਉਣਾ ਹੈ,
ਜੇ ਉਸ ਦੇ ਵਿਚ ਮਿਲਾਉਣਾ ਹੈ?
ਤਾਂ ਪੈਣਾ ਆਪ ਮਿਟਾਉਣਾ ਹੈ,
ਜਿਉਂ ਜਲ ਵਿਚ ਜਲ ਮਿਲ ਜਾਂਦਾ ਹੈ,
ਫਿਰ ਆਪਾ ਵੀ ਮਿਟ ਜਾਂਦਾ ਹੈ,
ਨਾ ਉਸ ਵਿਚ ਰਲਿਐਂ, ਕੀਹ ਮਕਸਦ?
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
19th October 2017 5:21pm
Gravatar
Iqbal Singh Dhillon (Chandigarh, India)
ਮਾਨਵਵਾਦ
ਕੁਝ ਦਿਨ ਪਹਿਲਾਂ ‘ਨਾਨਕ ਮਿਸ਼ਨ’ ਵੱਲੋਂ ਫੇਸਬੁਕ ਉੱਤੇ ਪਾਠਕਾਂ ਅੱਗੇ ਵਿਚਾਰ ਲਈ ਦੋ ਨੁਕਤੇ ਰੱਖੇ ਗਏ ਸਨ ਅਤੇ ਇਹਨਾਂ ਸਬੰਧੀ ਉਹਨਾਂ ਦੇ ਕੁਮੈਂਟ ਮੰਗੇ ਗਏ ਸਨ। ਇਹ ਨੁਕਤੇ ਹਨ
1. ਗੁਰਬਾਣੀ ਅਨੁਸਾਰ ਨਾਮ-ਸਿਮਰਨ ਕੀ ਹੈ।
2. ਕੀ ਗੁਰਬਾਣੀ ਅਨੁਸਾਰ ਜ਼ਰੂਰੀ ਹੈ ਕਿ ਨਾਮ-ਸਿਮਰਨ ਵੱਡੇ ਤੜਕੇ ਉੱਠ ਕੇ ਕੀਤਾ ਜਾਵੇ।

ਇਸ ਵਿਸ਼ੇ ਤੇ ਫੇਸਬੁਕ ਉੱਤੇ ਦਸ ਕੁ ਸੱਜਣਾਂ ਵੱਲੋਂ ਭੇਜੀਆਂ ਪੋਸਟਾਂ ਰਾਹੀਂ ਉੱਤਰ ਮਿਲੇ ਸਨ ਅਤੇ ਇਤਨੇ ਕੁ ‘ਨਾਨਕ ਮਿਸ਼ਨ’ ਦੇ ਯਤਨਾਂ ਨਾਲ ਸਿੱਧੇ ਤੌਰ ਤੇ ਪਰਾਪਤ ਕੀਤੇ ਗਏ ਸਨ। ਜੋ ਵੀ ਉੱਤਰ ਮਿਲੇ ਹਨ ਉਹਨਾਂ ਨੂੰ ਘੋਖਣ ਉਪਰੰਤ ‘ਨਾਨਕ ਮਿਸ਼ਨ’ ਇਸ ਸਿੱਟੇ ਤੇ ਪਹੁੰਚਿਆ ਹੈ ਕਿ

1. ਸਿਮਰਨ ਦਾ ਅਰਥ ਹੈ ਪ੍ਰਭੂ-ਪਰਮੇਸ਼ਵਰ ਨੂੰ ਯਾਦ ਕਰਨਾ, ਚੇਤੇ ਵਿਚ ਲਿਆਉਣਾ। ‘ਸਿਮਰਨ’ ਦਾ ਅਰਥ ‘ਵਾਹਿਗੁਰੂ’ ਆਦਿਕ ਦਾ ਤੋਤਾ-ਰੱਟਣ ਨਹੀਂ ਅਤੇ ਨਾ ਹੀ ਗੁਰਬਾਣੀ ਵਿੱਚੋਂ ਲਏ ਗਏ ਜਾਂ ਬਾਹਰ ਤੋਂ ਆਏ ਕੁਝ ਚੋਣਵੇਂ ਸ਼ਬਦਾਂ ਦਾ ਪਾਠ ਹੈ।
2. ਪ੍ਰਭੂ-ਪਰਮੇਸ਼ਵਰ ਨੂੰ ਯਾਦ ਕਰਨ ਦਾ ਕਾਰਜ ਦਿਨ ਜਾਂ ਰਾਤ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਜੋੜਨਾ ਚਾਹੀਦਾ। ਇਹ ਕਾਰਜ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਸਗੋਂ ਹਰ ਵਕਤ ਕਰਦੇ ਰਹਿਣਾ ਚਾਹੀਦਾ ਹੈ ਜਦ ਤਕ ਮਨੁੱਖ ਜਾਗਰਿਤ ਅਵਸਥਾ ਵਿਚ ਹੈ।

Iqbal Singh Dhillon

President
Nanak Mission, India
17th October 2017 8:03pm
Gravatar
Prabhjit Singh Dhawan (Sharjah (now UAE), India)
ਸਤਿਕਾਰ ਯੋਗ ਚੀਐਫ ਐਡੀਟਰ ਜੀ।
ਬਲਦੇਵ ਸਿੰਘ ਟਰਾਂਟੋ ਦੇ "ਸੱਚ ਦੀ ਤਲਾਸ਼ ਵਾਲੇ ਸਵਾਲਾਂ ਦੇ ਜਵਾਬ" ਪੜ੍ਹ ਕੇ ਬਹੁਤ ਤਸੱਲੀ ਮਹਿਸੂਸ ਕੀਤੀ।

"ਤੁਹਾਡੇ ਪੱਤਰ" ਸੈਕਸ਼ਨ ਵਿਚ 10/01/2017 ਅੰਦਰ ਮੇਰਾ ਲੇਖ "ਪੁਆੜੇ ਦੀ ਦੂਸਰੀ ਜੜ੍ਹ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ ਛਪਿਆ ਹੈ। ਮੇਰਾ ਇਹ ਲੇਖ ਆਪਣੇ ਵਿਚ ਸੱਚ ਦੀ ਤਲਾਸ਼ ਹੀ ਹੈ। ਸਾਰਾ ਲੇਖ ਹੀ ਕਈ ਸਵਾਲਾਂ ਦੇ ਉੱਤਰ ਦੀ ਅਰਜੋਈ ਹੀ ਹੈ।

ਮੈ ਆਪਣੇ ਸਵਾਲਾਂ ਨੂੰ ਲਿਖ ਰਹਿਆ ਹਾਂ ।
‎1) ਕੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂਬਾਣੀ ਗ੍ਰੰਥ ਦੀ ਸੰਪਾਦਨਾ ਕਰਕੇ ਸੰਗਤਾਂ ਵਿੱਚ ਖੁਲਾ ਪ੍ਰਕਾਸ਼ ਕਰਵਾਇਆ ਸੀ?
‎2) ਕੀ ਪੰਚਮ ਪਾਤਸ਼ਾਹ ਨੇ ਸੰਪਾਦਨਾ ਕੀਤੇ ਗੁਰਬਾਣੀ ਗ੍ਰੰਥ ਨੂੰ "ਗੁਰੂ" ਪਦਵੀ ਨਾਲ ਸੰਬੋਧਿਤ ਕੀਤਾ ਸੀ?
‎3) ਜੇ 1 ਔਰ 2 ਦਾ ਉਤਾਰ "ਹਾਂ" ਹੈ ਤਾਂ ਇਸ ਦੀ ਸਰੋਉਤ ਕੀ ਹੈ ਜੀ?
‎4) ਜੇ 1 ਔਰ 2 ਦਾ ਉਤਰ "ਨਹੀ" ਹੈ ਤਾਂ ਹਰ ਸਾਲ ਚਲ ਰਹੇ ਝੂਠ ਸਮਾਗਮਾਂ ਦਾ ਸੱਚ ਪ੍ਰਗਟ ਕਰੋ ਜੀ?
‎ਸ਼ਬਦ ਵਿਚਾਰ ਨਾਲ ਜੁੜੀ ਸੰਗਤ ਦੀ ਚਰਨ ਧੂੜ।
‎ਪ੍ਰਭਜੀਤ ਸਿੰਘ ਧਵਨ
‎ਦੁਬਈ uae
16th October 2017 12:05am
Gravatar
Iqbal Singh Dhillon (Chandigarh, India)
ਮਾਨਵਵਾਦ

ਪਿਛਲੇ ਕੁਝ ਸਮੇਂ ਤੋਂ ਸੰਤਾਂ-ਸਾਧਾਂ ਦੇ ਡੇਰਿਆਂ ਬਾਰੇ ਕਈ ਕੁਝ ਸੁਣਨ/ਪੜ੍ਹਨ ਨੂੰ ਮਿਲਦਾ ਆ ਰਿਹਾ ਹੈ। ਉੰਜ ਤਾਂ ਸਾਰੇ ਭਾਰਤ ਵਿਚ ਕਈ ਕਿਸਮ ਦੇ ਡੇਰੇ ਬਣੇ ਹੋਏ ਹਨ ਪਰੰਤੂ ਪਿਛਲੀ ਸਦੀ ਦੇ ਅੱਧ ਤੋਂ ਪੰਜਾਬ ਦੇ ਇਲਾਕੇ ਵਿਚ ਡੇਰਿਆਂ ਦੀ ਗਿਣਤੀ ਧੜਾਧੜ ਵਧੀ ਹੈ ਅਤੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਕੱਲੇ ਪੰਜਾਬ ਦੇ ਇਲਾਕੇ ਵਿਚ ਇਸ ਸਮੇਂ ਕੋਈ ਪੰਦਰਾਂ ਹਜ਼ਾਰ ਡੇਰੇ ਸਥਾਪਤ ਹੋ ਚੁੱਕੇ ਹਨ। ਅਜਿਹੇ ਡੇਰਿਆਂ ਦਾ ਵਿਰੋਧ ਵਿਸ਼ੇਸ਼ ਤੌਰ ਤੇ ਸਿਖ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾੲਚਾਰਾ ਸਮਝਦਾ ਹੈ ਕਿ ਇਹ ਡੇਰੇ ਇਸ ਭਾਈਚਾਰੇ ਦੇ ਜੀਵਨ ਵਿਚ ਉਹਨਾਂ ਦੇ ਗੁਰੂ ਸਾਹਿਬਾਨ ਦੇ ਪਰਭਾਵ ਨੂੰ ਘਟ ਕਰਨ ਜਾਂ ਖਤਮ ਕਰਨ ਦੀ ਸਾਜ਼ਿਸ਼ ਵਜੋਂ ਹੋਂਦ ਵਿਚ ਆਏ ਹਨ। ਸਿਖ ਭਾਈਚਾਰੇ ਦੀ ਇਸ ਸੋਚ ਵਿਚ ਕਾਫੀ ਸਚਾਈ ਵੀ ਹੈ। ਪਰੰਤੂ ਹੁਣ ਤਕ ਸਿਖ ਭਾਈਚਾਰੇ ਵੱਲੋਂ ਇਹਨਾਂ ਡੇਰਿਆਂ ਦੇ ਫੈਲਾਓ ਜਾਂ ਓਥੋਂ ਦੀਆਂ, ਉਹਨਾਂ ਅਨੁਸਾਰ ਆਪਣੇ ਹਿਤਾਂ ਦੇ ਖਿਲਾਫ ਜਾਂਦੀਆਂ, ਕਾਰਵਾਈਆਂ ਦੇ ਸਬੰਧ ਵਿਚ ਕੋਈ ਯੋਜਨਾ-ਬੱਧ ੳਤੇ ਠੋਸ ਕਦਮ ਨਹੀਂ ਪੁੱਟਿਆ ਜਾ ਸਕਿਆ।

ਉਂਜ ਉੱਪਰ ਦਰਸਾਈ ਸਥਿਤੀ ਲਈ ਸਿਖ ਭਾਈਚਾਰੇ ਦੇ ਲੋਕ ਖੁਦ ਹੀ ਜ਼ਿੰਮੇਵਾਰ ਹਨ। ਧਿਆਨ ਨਾਲ ਵੇਖੀਏ ਤਾਂ ਗੁਰਦੁਆਰੇ ਖੁਦ ਹੀ ਡੇਰਿਆਂ ਦੀ ਤਰਜ਼ ਤੇ ਚਲਦੇ ਆ ਰਹੇ ਹਨ। ਜਾਂ ਇਹ ਕਹਿ ਲਵੋ ਕਿ ਡੇਰੇ ਦਾ ਸੰਕਲਪ ਗੁਰਦੁਆਰੇ ਵਿੱਚੋਂ ਹੀ ਨਿਕਲਿਆ ਹੈ। ਡੇਰਿਆਂ ਉੱਤੇ ਆਮ ਇਤਰਾਜ਼ ਕੀਤਾ ਜਾਂਦਾ ਹੈ ਕਿ ਉੱਥੇ ਸ਼ਖਸੀ ਪੂਜਾ ਹੁੰਦੀ ਹੈ (ਬਹੁਤੀ ਥਾਈਂ ਗੁਰਬਾਣੀ ਗ੍ਰੰਥ ਦੇ ਕੋਲ ਹੁੰਦਿਆਂ) ਅਤੇ ਕਈ ਤਰ੍ਹਾਂ ਦੇ ਕਰਮ-ਕਾਂਡ ਕੀਤੇ ਜਾਂਦੇ ਹਨ। ਇਕ ਹੋਰ ਇਤਰਾਜ਼ ਇਹ ਹੈ ਕਿ ਡੇਰਿਆਂ ਵਿਚ ਕੁਕਰਮ ਹੁੰਦੇ ਹਨ। ਪਰੰਤੂ ਇਹ ਸਭ ਕੁਝ ਗੁਰਦੁਆਰਿਆਂ ਵਿਚ ਵੀ ਵਾਪਰਦਾ ਆ ਰਿਹਾ ਹੈ। ਗੁਰਦੁਆਰਿਆਂ ਵਿਚ ਗੁਰਬਾਣੀ ਗ੍ਰੰਥ ਨੂੰ ‘ਪਰਗਟ ਗੁਰਾਂ ਕੀ ਦੇਹ’ ਕਹਿ ਕੇ ਸ਼ਖਸੀ ਰੂਪ ਦਿੱਤਾ ਜਾਂਦਾ ਹੈ, ਨਾਲ ਹੀ ਗੁਰਬਾਣੀ ਗ੍ਰੰਥ ਦੀ ਮੂਰਤੀ ਵਾਂਗ ਪੂਜਾ ਕੀਤੀ ਜਾਂਦੀ ਹੈ ਅਤੇ ਹੋਰ ਅਨੇਕਾਂ ਕਰਮ-ਕਾਂਡ ਨਿਭਾਏ ਜਾਂਦੇ ਹਨ। ਗੁਰਦੁਆਰਿਆਂ ਦੀ ਹਦੂਦ ਅੰਦਰ ਕੁਕਰਮਾਂ ਅਤੇ ਭਰਿਸ਼ਟਾਚਾਰ ਦੀਆਂ ਉਦਾਹਰਨਾਂ ਵੀ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਇਕ ਮਾੜੀ ਗੱਲ ਜੋ ਡੇਰਿਆਂ ਵਿਚ ਵੀ ਬਹੁਤ ਘਟ ਵੇਖਣ ਨੂੰ ਮਿਲਦੀ ਹੈ ਉਹ ਹੈ ਗੁਰਦੁਆਰਿਆਂ ਦੀਆਂ ਹੱਦਾ ਅੰਦਰ ਖੁਲ੍ਹ ਕੇ ਹੁੰਦੀਆਂ ਲੜਾਈਆਂ। ਜੇਕਰ ਸਾਰੇ ਗੁਰਦੁਆਰਿਆਂ ਨੂੰ ਵੀ ਡੇਰੇ ਮੰਨ ਲਿਆ ਜਾਵੇ ਤਾਂ ਪੰਜਾਬ ਦੀ ਧਰਤੀ ਉੱਤੇ ਡੇਰਿਆਂ ਦੀ ਗਿਣਤੀ ਸੱਠ ਹਜ਼ਾਰ ਤੋਂ ਉੱਪਰ ਚਲੀ ਜਾਵੇਗੀ।

ਅਸਲ ਵਿਚ ਗੁਰੂ ਸਾਹਿਬਾਨ ਨੇ ਕੋਈ ਗੁਰਦੁਆਰੇ ਸਥਾਪਤ ਨਹੀਂ ਸੀ ਕੀਤੇ। ਗੁਰੂ ਸਾਹਿਬਾਨ ਨੇ ਕੋਈ ਧਰਮ ਨਹੀਂ ਸੀ ਚਾਲੂ ਕੀਤਾ । ਉਹਨਾਂ ਨੇ ਤਾਂ ਮਾਵਵਾਦ ਦੀ ਲਹਿਰ ਚਲਾਈ ਸੀ ਜਿਸ ਲਈ ਕਿਸੇ ਪੂਜਾ-ਅਸਥਾਨਾਂ ਦੀ ਲੋੜ ਨਹੀਂ ਸੀ। ਉਹਨਾਂ ਨੇ ‘ਧਰਮਸਾਲ’ ਦਾ ਸੰਕਲਪ ਅਪਣਾਉਂਦੇ ਹੋਏ ਆਪਣੀ ਲਹਿਰ ਦੇ ਕੁਝ ਕੇਂਦਰ ਬਣਾਏ ਸਨ ਜਿਵੇਂ ਕਰਤਾਰਪੁਰ( ਦੋਵੇਂ), ਗੋਇੰਦਵਾਲ, ਤਰਨਤਾਰਨ, ਅੰਮ੍ਰਿਤਸਰ, ਅਨੰਦਪੁਰ ਆਦਿਕ। ਰਣਜੀਤ ਸਿੰਘ ਦੇ ਰਾਜ ਸਮੇਂ ਗੁਰੂ ਸਾਹਿਬਾਨ ਨਾਲ ਸਬੰਧਤ ਕਈ ਇਤਹਾਸਿਕ ਸਥਾਨਾਂ ਦੇ ਨਾਮ ਜਗੀਰਾਂ ਲਗਵਾਈਆਂ ਗਈਆਂ ਅਤੇ ਉੱਥੇ ਮਹੰਤ ਨਿਯੁਕਤ ਕਰ ਦਿੱਤੇ ਗਏ। ਗੁਰਦੁਆਰੇ ਤਾਂ ਅੰਗਰੇਜ਼ਾਂ ਦਾ ਰਾਜ ਆਉਣ ਤੇ ਭਾਵ ਉਨ੍ਹੀਵੀਂ ਸਦੀ ਦੇ ਅੱਧ ਤੋਂ ਬਾਦ ਹੀ ਸਥਾਪਤ ਹੋਣੇ ਸ਼ੁਰੂ ਹੋਏ ਸਨ। ਉਂਜ ਉਸ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਸਥਾਪਤ ਕੀਤੇ ਕੇਂਦਰਾਂ ਨੂੰ ਹਿੰਦੂ ਮੰਦਰਾਂ ਵਿਚ ਤਬਦੀਲ ਕਰਨ ਦਾ ਕੰਮ ਲਗ-ਭਗ ਪੂਰਾ ਹੋ ਚੁੱਕਾ ਸੀ। ਦਰਬਾਰ ਸਾਹਿਬ ਦਾ ਨਾਮ ‘ਸਵਰਨ ਮੰਦਰ’ ਵੀ ਇੱਸੇ ਯੋਜਨਾ ਦੇ ਅਧੀਨ ਪਰਚਲਤ ਕੀਤਾ ਗਿਆ ਸੀ।

ਉਮੀਦ ਹੈ ਕਿ ਉੱਪਰ ਦਿੱਤੀ ਸੰਖੇਪ ਵਿਆਖਿਆ ਨੂੰ ਸਾਹਮਣੇ ਰੱਖਦੇ ਹੋਏ ਸਿਖ ਭਾਈਚਾਰੇ ਦੇ ਲੋਕ ਗੁੱਸਾ ਕਰਨ ਦੀ ਬਜਾਇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦਾ ਯਤਨ ਕਰਨਗੇ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
15th October 2017 9:30pm
Gravatar
Dr Dalvinder singh grewal (Ludhiana, India)
ਨਾਮ ਤੇਰਾ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਤੇਰਾ ਲੈਣਾ ਮੈਨੂੰ ਜਦ ਜਦ ਭੁਲਦਾ।
ਜੱਗ ਦਿਆਂ ਧੰਦਿਆਂ ‘ਚ ਕੱਖਾਂ ਵਾਂਗੂ ਰੁਲਦਾ।
ਤੁੰ ਹੀ ਮੇਰੀ ਆਸ ਹੈਂ ਤੇ ਤੂੰ ਹੀ ਮੇਰੀ ਸੇਧ ਹੈਂ,
ਸੇਧ ਬਿਨਾ ਚਲਾਂ ਜਦ ਡੱਕੇ ਵਾਗੂ ਝੁੱਲਦਾ।
ਤੂੰ ਹੀ ਮੇਰਾ ਮਾਣ ਤਾਣ ਤੂੰ ਹੀ ਆਨ ਸ਼ਾਨ ਹੈਂ,
ਤੇਰੇ ਬਿਨਾ ਮੈਂ ਤਾਂ ਇਕ ਕੌਡੀ ਦੇ ਨਾ ਮੁੱਲ ਦਾ।
ਤੇਰਾ ਨਾਮ ਲੈਕੇ ਤਾਂ ਬਹਾਰਾਂ ਖਿੜ ਜਾਂਦੀਆਂ,
ਤੇਰੇ ਬਿਨਾ ਰੁੱਖ ਸੁੱਕਾ, ਵਧਦਾ ਨਾ ਫੁੱਲਦਾ।
ਦੁਨੀਆਂ ‘ਚ ਖੋਇਆਂ ਹੋਇਆ, ਜੀਵਾਂ ਬਿਨਾ ਆਸ ਦੇ,
ਜੀਣ ਦੀ ਲਲਕ ਲੈ ਕੇ ਹਰ ਘੜੀ ਘੁਲਦਾ।
ਚੰਗਾ ਇਸ ਜੀਣ ਨਾਲੋਂ ਤੇਰੇ ਵਿਚ ਮਰਨਾ,
ਜਪਾਂ ਤੇਰਾ ਨਾਮ, ਜੀਵਾਂ ਜੀਣ ਇਕ ਫੁੱਲ ਦਾ।

ਹੋਵੇਂ ‘ਤੂੰ ਹੀ, ਤੂੰ ਹੀ’
ਡਾ ਦਲਵਿੰਦਰ ਸਿੰਘ ਗ੍ਰੇਵਾਲ

ਸਾਫ ਰਹਿਣ ਇੰਦਰੇ, ਹਰ ਰੋਜ਼ ਨਾਉਣਾ ਚਾਹੀਦਾ।
ਫਿਰ ਸ਼ਾਂਤ ਚਿੱਤ ਰੱਬ ਵਿਚ ਲਾਉਣਾ ਚਾਹੀਦਾ।
ਰੱਬ ਨਾਲ ਲਾਈਏ ਸਾਰਾ ਜੱਗ ਭੁੱਲ ਜਾਈਏ ਜੀ,
ਉਹਦੇ ਬਿਨਾ ਯਾਦ ਨਾ ਕੋਈ ਹੋਰ ਆਉਣਾ ਚਾਹੀਦਾ।
ਉਹਦੇ ਨਾਮ ਨਾਲ ਸਦਾ ਇੰਜ ਜੁੜ ਜਾਈਏ ਜੀ,
ਨਾਮ ਰਸ ਅੰਗ ਅੰਗ ਵਿਚ ਪਾਉਣਾ ਚਾਹੀਦਾ।
ਕਰਦਾ ਉਹ ਕੀ? ਇਹ ਨਾ ਕੋਈ ਸੋਚਾਂ ਵਾਲੀ ਗੱਲ ਹੈ,
ਉਹ ਤਾਂ ਕਰਵਾਉਂਦਾ ਜਿਵੇਂ ਕਰਵਾਉਣਾ ਚਾਹੀਦਾ।
ਉਹਦੇ ਵਿਚ ਮਿਲਕੇ ਮਿਟਾਉ ਆਪਾ ਆਪਣਾ,
ਹਰ ਪਾਸੇ ਊਹੋ ਹੀ ਨਜ਼ਰ ਆਉਣਾ ਚਾਹੀਦਾ।
ਬਖਸ਼ੀਂ ਨਾਚੀਜ਼ ਨੂੰ ਤੇ ਮਿਹਰ ਕਰੀਂਂ ਦਾਤਿਆ,
ਹੋਵੇਂ ‘ਤੂੰ ਹੀ, ਤੂੰ ਹੀ’ ਬੱਸ, ਆਪਾ ਢਾਉਣਾ ਚਾਹੀਦਾ।

ਮੈਂ ਕੁੱਝ ਵੀ ਨਹੀਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕੁਝ ਨਈਂ ਸਾਂ, ਕੁਝ ਰਹਿਣਾ ਨਾ
ਫਿਰ ਵੀ ਕਿਉਂ ਛਡਦਾ ਖਹਿਣਾ ਨਾ।
ਕੁਝ ਹੋਣ ਲਈ ਕਿਉਂ ਤਤਪਰ ਹਾਂ?
ਕਿਉੰ ਹੋਂਦ ਦੱਸਣ ਲਈ ਆਤੁਰ ਹਾਂ?
ਜਿਉਂ ਜਲ ਤੇ ਬੁਲਬੁਲਾ ਉਠਦਾ ਹੈ,
ਜਦ ਪੌਣ ਗਈ ਮਿਟ ਜਾਂਦਾ ਹੈ,
ਕੁੱਝ ਪਲ ਦੀ ਖਾਤਰ ਜਿਉਂਦਾ ਹੈ,
ਕੁੱਝ ਸਾਹ ਜੀ ਕੇ ਮਰ ਜਾਂਦਾ ਹੈ,
ਨਾ ਘਟਦਾ ਕੁੱਝ ਨਾ ਵਧਦਾ ਹੈ,
ਜੱਗ ਅੱਗੇ ਵਧਦਾ ਰਹਿੰਦਾ ਹੈ,
ਸਦੀਆਂ ਤੇ ਅਰਬਾਂ ਪੈੜਾਂ ਨ,
ਇਕ ਦੂਜੇ ਵਿਚ ਜੋ ਮਿਟ ਰਹੀਆਂ,
ਮੈਂ ਵੀ ਇਉਂ ਵਿਚੇ ਖੋ ਜਾਣਾ,
ਸੀ ਪੌਣ, ਪੌਣ ਹੀ ਹੋ ਜਾਣਾ।
ਨਾ ਨਿਸ਼ਾਂ ਰਹੇ ਨਾ ਪੈੜ ਰਹੇ,
ਸਭ ਹੋਂਦ ਤਾਂ ਜਗਤ ਵਹਾ ‘ਚ ਵਹੇ।
ਮੈਂ ਕੁੱਝ ਨਈਂ ਸਾਂ, ਕੁਝ ਰਹਿਣਾ ਨਾ
ਫਿਰ ਵੀ ਕਿਉਂ ਛਡਦਾ ਖਹਿਣਾ ਨਾ।
ਜੇ ਕਰ ਚਾਹੋ ਰਹਿਣਾ ਸ਼ਾਂਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੌਣ ਨਾ ਜਾਣੇ ਰਹਿਣਾ ਸ਼ਾਂਤ।
ਫਿਰ ਕਿਉਂ ਦਿਸਦੇ ਸੱਭ ਅਸ਼ਾਂਤ।
ਸਭ ਬੇਚੈਨ, ਵਿਆਕੁਲ, ਆਤੁਰ।
ਦੁਖਿਆਰੇ, ਗਮ ਮਾਰੇ ਪਾਤਰ।
ਇਕ ਨੂੰ ਅਹੁ ਦੁੱਖ ਇਕ ਨੂੰ ਆਹ।
ਚੜ੍ਹਿਆ ਜੱਗ ਦੁਖਾਂ ਦੇ ਫਾਹ।
ਦੁੱਖਾਂ ਤੋਂ ਕਿੰਜ ਬਾਹਰ ਆਈਏ?
ਚਿੰਤਾ ਤੋ ਛੁਟਕਾਰਾ ਪਾਈਏ
ਸੁੱਖ ਚੈਨ ਜੀਵਨ ਕਿੰਜ ਪਾਈਏ?
ਨਾਮ ਬਿਨਾ ਕਿੰਜ ਅਗਨ ਬੁਝਾਈਏ?
ਭਜਨ ਬਿਨਾ ਨਾ ਤ੍ਰਿਸ਼ਨਾ ਮਰਦੀ,
ਭਗਤੀ ਬਿਨ ਨਾ ਹਉਮੈਂ ਮਿਟਦੀ,
ਅਹੰ ਨਾ ਜਾਂਦਾ, ਲੋਭ ਨਾ ਜਾਂਦਾ,
ਕਾਮ ਕ੍ਰੋਧ ਰਹੇ ਰੂਹ ਖਾਂਦਾ।
ਜੇ ਕਰ ਚਾਹੋ ਰਹਿਣਾ ਸ਼ਾਂਤ।
ਉਸ ਸੰਗ ਜੁੜ ਜਾਉ ਵਿੱਚ ਇਕਾਂਤ।
ਨਾਮ ਜਪੋ ਚਿੱਤ ਚੈਨ ਵਸਾਉ।
ਜੱਗ ਤੋਂ ਟੁੱਟ ਕੇ ਰੱਬ ਸੰਗ ਲਾਉ
13th October 2017 4:02pm
Gravatar
Amrik Singh (Rajpura, US)
ਆਪਣੇ ਪੰਨੇ ਤੇ ਵਿਚਾਰ ਚਰਚਾ ਵਾਲੇ ਸਮੂੰਹ ਵੀਰਾਂ ਨੂੰ ਫਤਹਿ ਪ੍ਰਵਾਨ ਹੋਵੇ ਜੀ :

ਵੀਰ ਜੀ ਇੱਕ ਸ਼ੰਕਾ ਹੈ ਕੇ ਦਿੱਲੀ ਅੰਦਰ ਜਦੋਂ ੮ਵੇਂ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਿਲਣ ਗਏ ਜਾਂ ਗੁਰੂ ਸਾਹਿਬ ਨੇ ਸੱਦਾ ਭੇਜਿਆ ਮੁਲਾਕਾਤ ਵਾਸਤੇ , ਕੀ ਬਾਬਾ ਮੱਖਣ ਸ਼ਾਹ ਵੀ ਉਹਨਾਂ ਦੇ ਨਾਲ ਗਿਆ ਸੀ ? ਜੇ ਨੌੰਵੇ ਪਾਤਸ਼ਾਹ ਗਏ ਸੀ ਤਾ ਉਹ ਕਿਹੜੀ ਜਗ੍ਹਾ ਤੋਂ ਦਿੱਲੀ ਆਏ ਸੀ ? ਕੋਈ ਵੀ ਵੀਰ ਵਿਸਥਾਰ ਨਾਲ ਦਸਣ ਦੀ ਕਿਰਪਾਲਤਾ ਕਰਨਾ ਜੀ l ਧੰਨਵਾਦ l

ਅਮਰੀਕ ਸਿੰਘ ਰਾਜਪੁਰਾ
12th October 2017 3:23pm
Gravatar
Iqbal Singh Dhillon (Chandigarh, India)
ਸ. ਅਮਰੀਕ ਸਿੰਘ ਰਾਜਪੁਰਾ ਜੀ,

ਗੁਰੂ ਸਾਹਿਬਾਨ ਦੇ ਸਮਿਆਂ ਬਾਰੇ ਜਾਣਕਾਰੀ ਲਈ ਭਰੋਸੇਯੋਗ ਵਸੀਲੇ ਉਪਲਭਦ ਨਹੀਂ। ਇਹ ਕਿਹਾ ਜਾਂਦਾ ਹੈ ਕਿ ਜਿਹਨਾਂ ਦਿਨਾਂ ਵਿਚ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਚ ਸਨ ਉਹਨਾਂ ਦਿਨਾਂ ਵਿਚ ਤੇਗ ਬਹਾਦਰ ਜੀ ਵੀ ਦਿੱਲੀ ਵਿਚ ਸਨ ਅਤੇ ਉਹ ਗੁਰੂ ਜੀ ਨੂੰ ਮਿਲੇ ਵੀ ਸਨ। ਮੱਖਣ ਸ਼ਾਹ ਉੱਘਾ ਵਪਾਰੀ ਸੀ ਅਤੇ ਦੂਰ-ਦੁਰਾਡੇ ਤਕ ਸਫਰ ਕਰਦਾ ਰਹਿੰਦਾ ਸੀ। ਉਹ ਗੁਰੂ ਸਾਹਿਬਾਨ ਦਾ ਸੁਹਿਰਦ ਸ਼ਰਧਾਲੂ ਸੀ ਅਤੇ ਉਹਨੀਂ ਦਿਨੀਂ ਉਹ ਕਾਠੀਆਵਾੜ ਵਿਚ ਗੁਰੂ ਸਾਹਿਬਾਨ ਵੱਲੋਂ ਥਾਪਿਆ ਹੋਇਆ ਮਸੰਦ ਵੀ ਸੀ। ਹੋ ਸਕਦਾ ਹੈ ਉਹ ਗੁਰੂ ਜੀ ਨੂੰ ਮਿਲਣ ਵੇਲੇ ਤੇਗ ਬਹਾਦਰ ਜੀ ਦੇ ਨਾਲ ਹੋਵੇ ਅਤੇ ਹੋ ਸਕਦਾ ਹੈ ਕਿ ਨਾ ਵੀ ਹਵੇ। ਪਰੰਤੂ ਇਸ ਤੱਥ ਵਿਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹ ਗੁਰੂ ਸਾਹਿਬਾਨ ਬਾਰੇ ਚੰਗੀ ਜਾਣਕਾਰੀ ਰੱਖਦਾ ਸੀ।

ਇਹ ਵੀ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਤੇਗ ਬਹਾਦਰ ਜੀ ਕਿਧਰੋਂ ਦੀ ਹੋਕੇ ਦਿੱਲੀ ਪਹੁੰਚੇ ਸਨ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
14th October 2017 7:22am
Gravatar
NARENDRA PAL SINGH SALUJA (raipur c g, India)
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩ {ਪੰਨਾ 616}
12th October 2017 7:48am
Page 28 of 67

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the fifth word of this sentence.
 
Enter answer:
 
Remember my form inputs on this computer.
 
 
Powered by Commentics

.