.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (939)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
NARENDRA PAL SINGH SALUJA (raipur cg, India)
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥ {ਪੰਨਾ 109}
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥ {ਪੰਨਾ 569}
ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥ {ਪੰਨਾ 118-119
ਗੁਰ ਕਿਰਪਾ ਤੇ ਹੁਕਮੁ ਪਛਾਣੈ ॥{ਪੰਨਾ 1026-10
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥{ਪੰਨਾ 303}
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ {ਪੰਨਾ 917}
ਵਖਾਣੈ ਬੂਝੀਐ ਸਕੈ ਪਛਾਣੈ ਮੰਨੈ ਕਹੈ AY swrI ikRXwXyN bhuvcn dI hY [
ਸ਼ਵਾਲ ਅਗਰ (ਹੁਕਮੁ) ਔਕੰੜ ਵਾਲੇ ਸਬਦ ਏਕ ਵਚਨ ਹੈ ਤੋ ਕ੍ਰਿਆ ਵਖਾਣੈ ਬੂਝੀਐ ਸਕੈ ਪਛਾਣੈ ਮੰਨੈ ਕਹੈ ਬਹੁਵਚਨ ਦੀ ਕਿੰਉ ਲਗੀ ਹੈ?

ਐਸੀ ਤਰਹਾਂ ਗੁਰ ਦਾ ਅਰੱਥ ਸਭਨਾ ਦਾ ਇਕੋ ਜਿਹਾ ਗੁਰ ।
ਗੁਰੁ ਦਾ ਅਰੱਥ ਹੈ ਵਿਆਪਕ ਤੇ ਵਿਅਕਤੀਗਤ ਮੇਰਾ ਅਲਗ ਗੁਰੁ
ਨਿਚੇ ਲਿਖੀ ਸਾਰੀ ਪੰਕਤਿਆਂ ਇਸ ਗਲ ਦੀ ਪੁਸਟੀ ਕਰਦਿਆਂ ਹਨ ।
ਮੇਰਾ ਗੁਰੁ ॥
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ {ਪੰਨਾ650}
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥ {ਪੰਨਾ 14}
ਮੇਰਾ ਗੁਰੁ ਪੂਰਾ ਸੁਖਦਾਤਾ ॥ {ਪੰਨਾ 619}
ਗੁਰੁ ਪੂਰਾ ਮੇਰਾ ਗੁਰੁ ਪੂਰਾ ॥ {ਪੰਨਾ 901} ਗੁਰੁ ਪੁਰਾ ਵਿਆਪਕ ਹੈ ਮੇਰਾ ਗੁਰੁ ਵਯਕਤੀਗਤ ਹੈ
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥ {ਪੰਨਾ 907}
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥ {ਪੰਨਾ 168} ਗੁਰੁ ਵਿਆਪਕ ਤੇ ਵਿਅਕਤੀਗਤ ਦੋਨੋ ਹੈ
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ {ਪੰਨਾ 239-240}
ਮੇਰਾ ਗੁਰੁ ਹੋਆ ਆਪਿ ਸਹਾਈ ॥ {ਪੰਨਾ 615}
ਮੇਰਾ ਗੁਰੁ ਪੂਰਾ ਸੁਖਦਾਤਾ ॥ {ਪੰਨਾ 619}
ਮੇਰਾ ਗੁਰੁ ਪਰਮੇਸਰੁ ਸੁਖਦਾਈ ॥ {ਪੰਨਾ 915}
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥{ਪੰਨਾ 907}
ਮੇਰਾ ਗੁਰੁ ਪਰਮੇਸਰੁ ਸੁਖਦਾਈ ॥ {ਪੰਨਾ 915}
ਔਕੰੜ ਕੋ ਉਚਾਰਣ ਸੇ ਹੀ ਮੇਰਾ ਗੁਰੁ ਵਿਆਪਕ ਤੇ ਵਯਕਤੀਗਤ ਜੋ ਹਰ ਕਿਸੀ ਦੇ ਅਪਨੇ ਅੰਦਰ ਮੌਜੂਦ ਹੈ ਨੂ ਪਰਾਪਤ ਕੀਤਾ ਜਾ ਸਕਦਾ ਹੈ ।
ਜਦ ਆਪਾਂ ਗੁਰ ਤੇ ਗੁਰੁ ਦੋਨੋ ਦਾ ਪਾਲਨ ਕਰਦੇ ਹਾਂ ਉਸ ਸਮੇ ਗੁਰੂ ਸਬਦ ਦਾ ਪ੍ਰਯੋਗ ਹੁੰਦਾ ਹੈ ਗੁਰ ਤੇ ਗੁਰੁ ਕੇ ਪਾਲਨ ਦੁਆਰਾ
ਦੁਸਰਾ ਸਵਾਲ ਅਗਰ ਹਰ ਬੰਦਾ ਅਪਨੇ ਅਲਗ ਅਲਗ ਵੱਖਰੇ ਵੱਖਰੇ ਹੁਕਮ (ਹੁਕਮੁ)ਦਾ ਵੱਖਰਾ ਵੱਖਰਾ ਪਾਲਨ ਕਰਦਾ ਹੋਵੇ ਤਾਂ ਉਸਨੂ ਭਾਸਾ ਵਿਚ ਕਿਸ ਤਰਹਾਂ ਲਿਖਿਆ ਜਾਵੇਗਾ ?
ਹਰ ਬੰਦਾ ਜਦ ਅਪਨੇ ਅਪਨੇ ਵੱਖਰੇ ਵੱਖਰੇ ਹੁਕਮ ਦਾ ਵੱਖਰਾ ਵੱਖਰਾ ਪਾਲਨ ਕਰਦਾ ਹੈ ਤਾਂ ੳਸਦੇ ਵਾਸਤੇ ਹੁਕਮਿ ਸ਼ਬਦ ਵਰਤਿਆ ਜਾਂਦਾ ਹੈ। ਵਯਕਤੀਗਤ ਵੱਖ ਵੱਖ ਹੁਕਮ (ਹੁਕਮੁ )ਦਾ ਵਯਕਤੀਗਤ ਵੱਖ ਵੱਖ ਪਾਲਨ ਕਰਨਾ ਹੁਕਮਿ ਕਹਲਾਂਦਾ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਕਰਮ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਕਰਮ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਪਰਮ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਪਰਮ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਚਰਨ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਚਰਨ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਮਾਨ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਮਾਨ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਸਾਮ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਸਾਮ ਸਿੰਘ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਫੌਜਾ ਸਿੰਘ ਨੇ ਅਪਨੇ (ਅਲਗ) ਹੁਕਮ ਵਿਚ ਜਿਹੜਾ ਫੌਜਾ ਦੇ ਨਾਲ ਲਿਖਿਆ ਹੈ ਦੀ ਰਜ਼ਾ ਵਿਚ ਰਹਨਾ ਹੈ।
ਚੂੰਕਿ ਹੁਕਮਿ ਸਬਦ ਵਯਕਤੀਗਤ ਤੇ ਵਿਆਪਕ ਹੈ ਏਸ ਕਰਕੇ ਲਿਖਿਆ ਤੇ ਨਾਲਿ ਭੀ ਵਯਕੀਗਤ ਤੇ ਵਿਆਪਕ ਕ੍ਰਿਆ ਹੈ।
ਐਥੈ ਹਰ ਅਲਗ ਹੁਕਮ (ਹਰਿ) ਤੇ ਹਰ ਅਲਗ ਬੰਦੇ (ਹਰਿ) ਦੇ ਨਾਲ ਮੇਲ (combination) ਹੈ।
ਹੁਕਮ ਸਾਰਿਆਂ ਵਾਸਤੇ ਏਕ ਜੈਸਾ ਹੁਕਮ
ਹੁਕਮੁ ਸਾਰੇ ਵਖ ਵਖ ਬਂਦਿਆ ਦੇ ਵਖ ਵਖ ਹੁਕਮ ਦੇ ਵਾਸਤੇ ਹੁਕਮੁ ਸਬਦ ਵਰਤਿਆ ਜਾਦਾਂ ਹੈ
ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਹੁਕਮ ਉਸਦਾ ਵਯਕਤੀਗਤ ਹੈ
ਚੁਂਕਿ ਯਹਾਂ ਪਰ ਬਹੁਤ ਸਾਰੇ ਅਲਗ ਅਲਗ ਹੁਕਮ ਹੈ ਇਸਲਿਏ ਕ੍ਰਿਆ ਬਹੁ ਵਚਨ ਦੀ ਲਗਦੀ ਹੈ।
ਹੁਕਮਿ ਹਰ ਬੰਦਾ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ) ਦਾ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ। ਹਰ ਬੰਦਾ ਅਪਨੇ ਅਪਨੇ ਵੱਖ ਵੱਖ ਹੁਕਮ ਵਿਚ।
17th April 2017 6:46am
Gravatar
NARENDRA PAL SINGH SALUJA (raipur cg, India)
5
ਵਯਕਤੀਗਤ ਦਾ ਅਰਥ ਹਰ ਵਯਕਤੀ ਦਾ ਅਪਨਾ ਅਪਨਾ ਅਲਗ ਅਲਗ ਕੁਛ ਭੀ ਹੋ ਸਕਤਾ ਹੈ।
ਸਾਰੇ ਗਿਆਨੀ ਇਸ ਔਕੜ ( ੁ )ਵਾਲੇ ਸਬਦ ਨੁ ਇਕ ਵਚਨ ਕਹਦੇ ਹਨ ਪਰਤੁੰ ਯਹ ਇਕ ਵਚਨ ਨਹੀਂ ਹੈ ਯਹ ਬਹੁ ਵਚਨ ਹੈ ਕਿਉਕੀਂ ਇਸਮੇ ਬਹੁਤ ਸੀ ਬਾਤੇਂ ਆਤੀ ਹੈ ਸਾਥ ਹੀ ਵਿਆਪਕ ਤੇ ਵਯਕਤੀਗਤ ਹੈ । ਇਸ ਨੁ ਸਮਝਣ ਵਾਸਤੇ ਹੇਠ ਲਿਖੇ ਦੋ ੳਦਾਹਰਣ ਦੁਆਰਾ ਸਮਝਦੇ ਹਾਂ । ਉਦਾਹਰਣ ਤਾਸ ਦੇ ਪੱਤੇ ਬਾਰੇ ਹੈ ਸੋ ਮਾਫੀ ਦੇਨਾ। ਪਹਲੇ ਵਿਆਪਕ ਨੂ ਸਮਝਦੇ ਹਾਂ।
ਤਾਸ਼ ਦੇ ਬਾਵਨ ਪੱਤੇ ਹੁੰਦੇ ਹਨ । ਇਨਾਂ ਪਤਿਆਂ ਨੁ ਬਾਵਨ ਅਲਗ ਅਲਗ ਬੰਦਿਆ ਵਿਚ ਵੰਢ ਦਿਤਾ ਜਾਵੇ। ਇਕ ਵਚਨ ਦੇ ਹਿਸਾਬ ਨਾਲ ਸਭ ਕੋਲ ਇੱਕ ਇੱਕ ਪੱਤਾ ਹੈ ਪਰਤੁੰ ਏਹ ਕੀ ਬਾਵਨ ਬੰਦਿਆ ਕੋਲ ਬਾਵਨ ਅਲਗ ਅਲਗ ਤਰਹ ਦੇ ਪੱਤੇ ਹਨ ਤੇ ਹਰ ਪੱਤਾ ਦੁਸਰੇ ਪੱਤੇ ਤੋ ਬਿਲਕੁਲ ਅਲਗ ਹੈ ਯਹੀ ਬਹੁਤ ਸਾਰੇ ਅਲਗ ਅਲਗ ਤਰਹ ਕੇ ਪੱਤੇ ਵਿਆਪਕ ਹੈ ਤੇ ਹਰ ਬੰਦੇ ਦਾ ਅਪਨਾ ਅਪਨਾ ਅਲਗ ਅਲਗ ਪੱਤਾ ੳਸਦਾ ਵਯਕਤੀਗਤ ਹੈ।
ਇਸ ਉਦਾਹਰਣ ਨੂੰ ਦੂਸਰੇ ਤਰਹ ਨਾਲ ਸਮਝਿਆ ਜਾ ਸਕਦਾ ਹੈ । ਬਾਵਨ ਪੱਤੇ ਨੂੰ ਬਾਵਨ ਅਲਗ ਅਲਗ ਹੁਕਮ ਸਮਝ ਲੋ ਇਸ ਨੂੰ ਬਾਵਨ ਅਲਗ ਅਲਗ ਬੰਦਿਆ ਨੂੰ ਦੇ ਦਿੱਤਾ ਜਾਵੇ ਤੇ ਕਹਿਆ ਜਾਵੇ ਅਪਨੇ ਅਪਨੇ ਅਲਗ ਅਲਗ ਹੁਕਮ ਦਾ ਪਾਲਨ ਕਰੇ। ਜਿਸ ਬੰਦੇ ਕੋਲ ਜੋ ਅਲਗ ਹੁਕਮ ਹੈ ੳਸਦਾ ਪਾਲਨ ਕਰੇ। ਇਸ ਤਰਹਾਂ ਬਾਵਨ ਅਲਗ ਅਲਗ ਬੰਦਿਆ ਨੁ ਬਾਵਨ ਅਲਗ ਅਲਗ ਹੁਕਮ ਦੇ ਅਨੁਸਾਰ ਬਾਵਨ ਅਲਗ ਅਲਗ ਕਾਰੱਯ ਕਰਨੇ ਪੜੇਗੇਂ। ਯਹਾਂ ਪਰ ਹਰ ਬੰਦੇ ਨੁ ਅਪਨੇ ਅਪਨੇ ਅਲਗ ਅਲਗ ਹੁਕਮ ਦੇ ਅਨੁਸਾਰ ਹੀ ਅਲਗ ਅਲਗ ਕਾਰੱਯ ਕਰਨਾ ਹੈ। ਬਾਵਨ ਅਲਗ ਅਲਗ ਤਰਹ ਕੇ ਕਾਰੱਯ ਵਿਆਪਕ ਕੇ ਅੰਤਰਗਤ ਆ ਜਾਵੇਗੇਂ ਉਨ ਬਾਵਨ ਕਾਰੱਯੋਂ ਮੇ ਸੇ ਹਰ ਵਯਕਤੀ ਕਾ ਅਪਨਾ ਅਪਨਾ ਅਲਗ ਕਾਰਯ ਵਯਕਤੀਗਤ ਕੇ ਅੰਤਰਗਤ ਆ ਜਾਏਗਾ।
ਇਸੀ ਤਰਹ ਸੰਸਾਰ ਦੇ ਸਾਰੇ ਬੰਦੇ ਸਾਰੇ ਤਨ ਅਪਨੇ ਤਰਹ ਦੇ ਅਨੋਖੇ ਯੁਨਿੱਕ ( ਅਦਵੀਤੀਯ ) ਤਨ ਹੁੰਦੇ ਹਨ ਜੋ ਦੁਸਰੇ ਤਨ ਨਾਲ ਬਿਲਕੁਲ ਅਲਗ ਹੁੰਦੇ ਹਨ। ਐਥੇ ਹਰ ਅਲਗ ਤਨ ਨੁ ਅਲਗ ਹੁਕਮ ਮਿਲਿਆ ਹੋਇਆ ਹੈ ਜਿਸਦਾ ਹਰ ਵਯਕਤੀ ਨੇ ਅਪਨੇ ਅਪਨੇ ਹੁਕਮ ਦੇ ਅਨੁਸਾਰ ਅਲਗ ਅਲਗ ਪਾਲਨ ਕਰਨਾ ਹੈ ਅਪਨੇ ਅਪਨੇ ਅਲਗ ਅਲਗ ਹੁਕਮ ਦਾ ਪਾਲਨ ਕਰਨਾ ਹੀ ਹਰਿ ਹਰਿ ਕਹਲਾੰਦਾ ਹੈ। ਪਹਿਲਾ ਹਰਿ ਅਲਗ ਹੁਕਮ ਕੇ ਲਿਯੇ ਦੁਸਰਾ ਹਰਿ ਅਲਗ ਵਯਕਤੀ ਕੇ ਲਿਯੇ। ਯਹ ਯਮਕ ਅਲੰਕਾਰ ਹੈ।

6

ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥ {ਪੰਨਾ 124}
ਸਤਿ ਹਥਿ ਹੋਰਤੁ ਦਰੁ ਗੁਰੁ ਭਾਗਿ
7
ਦੂਸਰਾ ਉਦਾਹਰਣ ਚਾਬਿਆਂ ਦਾ ਗੁੱਛਾ ਲਵੋ। ਉਸਦੇ ਵਿਚ ਤਰਹ ਤਰਹ ਦਿਯਾਂ ਅਲਗ ਅਲਗ ਚਾਬਿਆਂ ਹਨ । ਹਰ ਚਾਬੀ ਦੇ ਨਾਲ ਇਕ ਅਲਗ ਵਿਸੇਸ਼ ਤਾਲਾ ਹੀ ਖੁਲਦਾ ਹੈ।ਏਕ ਵਚਨ ਦੇ ਅਨੁਸਾਰ ਕਿਸੀ ਭੀ ਇਕ ਚਾਬੀ ਦੇ ਨਾਲ ਕੋਈ ਭੀ ਤਾਲਾ ਖੁਲ ਜਾਣਾ ਚਾਹਿਦਾ ਹੈ ਪਰੰਤੁ ਐਸਾ ਹੁੰਦਾ ਨਹੀਂ ਹੈ ਉਹ ਤਾਲਾ ਸਿਰਫ ਤੇ ਸਿਰਫ ਆਪਨੀ ਚਾਬੀ ਦੁਆਰਾ ਹੀ ਖੁਲਦਾ ਹੈ ।ਬਹੁਤ ਸਾਰੀ ਅਲਗ ਅਲਗ ਚਾਬਿਆਂ ਯਹੀ ਵਿਆਪਕ ਹੈ ਤੇ ਉਸ ਵਿਚ ਅਪਨੀ ਅਪਨੀ ਅਲਗ ਅਲਗ ਚਾਬੀ ਵਯਕਤੀਗਤ ਹੈ। ਐਥੈ ਹਰ ਅਲਗ ਚਾਬੀ ਦਾ ਅਲਗ ਤਾਲੇ ਦੇ ਨਾਲ ਮੇਲ(combination) ਹੈ। ਉਪਰ ਲਿਖੀ ਪੰਕਤੀ ਵਿਚ ਮਿਲਾਵਣਿਆ (combination ) ਵਾਲੀ ਕ੍ਰਿਯਾ ਹੈ।
ਇਕ ਸਵਾਲ ਅਗਰ ਹਰ ਅਲਗ ਅਲਗ ਬੰਦੇ ਨੂੰ ਵੱਖਰਾ ਵੱਖਰਾ ਅਲਗ ਅਲਗ ਕੰਮ ਕਰਨ ਦਾ ਹੁਕਮ ਦੇਨਾ ਹੋਵੇ ਤਾਂ ਉਸਨੂ ਭਾਸਾ ਵਿਚ ਕਿਸ ਤਰਾਂ ਲਿਖਿਆ ਜਾਵੇਗਾ ?
ਹੁਨ ਤੁਸੀ ਇਕ ਉਦਾਹਰਣ ਲਵੋ।ਫੌਜ ਦਾ ਇਕ ਕਮਾੰਡਰ ਪਰੇਡ ਕਰਵਾ ਰਿਹਾ ਹੈ।ਉਹ ਆਪਨੇ ਸੈਨਿਕਾ ਨੂੰ ਸਾਮੁਹਿਕ ਆਦੇਸ ਦੇ ਰਿਹਾ ਹੈ ਲੇਫਟ ਰਾਇਟ ਲੇਫਟ ਅਗੇ ਬੱਧ ਸਜੇ ਮੁੜ ਖਬੇ ਮੁੜ ਕੰਧੇ ਸ਼ਸਤ੍ਰ ਸਾਰੇ ਸੈਨਿਕ ੳਸਦੇ ਆਦੇਸ ਦਾ ਇਕੋ ਜਿਹਾ ਪਾਲਨ ਕਰ ਰਹੇ ਹਨ।ਜਦੋਂ ਕਮਾੰਡਰ ਲੇਫਟ ਕਹਿੰਦਾ ਹੈ ਤੇ ਸਾਰੇ ਅਪਨਾ ਖੱਬਾ ਪੈਰ ਅਗੇ ਕਰਦੇ ਹਨ। ਰਾਇਟ ਕੱਹਨ ਤੇ ਸਾਰੇ ਅਪਨਾ ਸੱਜਾ ਪੈਰ ਅੱਗੇ ਕਰਦੇ ਹਨ।ਇਸ ਤਰਾਂ ਜੋ ਉਹ ਕਹਿੰਦਾ ਹੈ ਸਾਰੇ ੳਸਦਾ ਹੂਬਹੂ ਪਾਲਨ ਕਰਦੇ ਹਨ। ਚੂੰਕਿ ਏ ਆਦੇਸ ਸਾਮੁਹਿਕ ਹੈ।ਏਸ ਥਾਂ ਤੇ ਹੁਕਮ ਸ਼ਬਦ ਵਰਤਿਆ ਜਾਦਾਂ ਹੈ।
ਥੋੜੀ ਦੇਰ ਬਾਦ ਉਹੋ ਕਮਾੰਡਰ ਆਪਨੇ ਉਹੋ ਸੈਨਿਕਾ ਨੁ ਵੱਖ ਵੱਖ ਬੁਲਾ ਕੇ ਵੱਖਰਾ ਵੱਖਰਾ ਆਦੇਸ ਦੇ ਰਿਹਾ ਸੀ।ਕਰਮ ਸਿੰਘ ਤੁਸੀ ਦਸ ਕਦਮ ਅਗੇ ਵਧੋ।ਬਾਗ ਸਿੰਘ ਤੁਸੀ ਪਿਛੇ ਮੁੜ ਕੇ ਵੀਹ ਕਦਮ ਪਿਛੇ ਜਾਉ।ਪਰਮ ਸਿੰਘ ਤੁਸੀ ਖੱਬੇ ਮੁੜ ਕੇ ਦਸ ਕਦਮ ਅੱਗੇ ਵਧੋ।ਵੀਰ ਸਿੰਘ ਤੁਸੀ ਸਾਮਨੇ ਉਸ ਪੇੜ ਤਕ ਜਾਉ।ਏਸ ਤਰਾਂ ਉਥੇ ਜਿਨੇ ਵੀ ਸੈਨਿਕ ਸਨ ਹਰ ਅਲਗ ਸੈਨਿਕ ਨੁ ਇਕ ਵੱਖਰਾ ਕੰਮ ਸੌਂਪ ਦਿੱਤਾ।ਇਸ ਵੱਖਰੇ ਵੱਖਰੇ ਬੰਦਿਆ ਦੇ ਵੱਖਰੇ ਵੱਖਰੇ ਹੁਕਮ ਵਾਸਤੇ ਹੁਕਮੁ ਸ਼ਬਦ ਵਰਤਿਆ ਗਿਆ ਹੈ ਜੋ ਕਿ ਵਿਆਪਕ ਤੇ ਵਯਕਤੀਗਤ ਹੈ।
ਹੁਕਮ ਸਾਰਿਆਂ ਵਾਸਤੇ ਏਕ ਜੈਸਾ ਹੁਕਮ
ਹੁਕਮੁ ਸਾਰੇ ਵੱਖ ਵੱਖ ਬੰਦਿਆ ਦੇ ਵੱਖ ਵੱਖ ਹੁਕਮ ਦੇ ਵਾਸਤੇ ਹੁਕਮੁ ਸਬਦ ਵਰਤਿਆ ਜਾਦਾਂ ਹੈ
ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਹੈ ਉਸ ਵਿਚ ਹਰ ਵਿਯਕਤੀ ਦਾ ਅਪਨਾ ਅਪਨਾ ਅਲਗ ਅਲਗ ਹੁਕਮ ਉਸਦਾ ਵਯਕਤੀਗਤ ਹੈ
ਚੁਂਕਿ ਯਹਾਂ ਪਰ ਬਹੁਤ ਸਾਰੇ ਅਲਗ ਅਲਗ ਹੁਕਮ ਹੈ ਇਸਲਿਯੇ ਕ੍ਰਿਆ ਬਹੁ ਵਚਨ ਦੀ ਲਗਦੀ ਹੈ
ਹੁਕਮੁ ਪਛਾਣੈ
17th April 2017 6:42am
Gravatar
NARENDRA PAL SINGH SALUJA (raipur cg, India)
1
ਔਕੰੜ ਸਿਹਾਰੀ ਤੇ ਅੰਤ ਮੁਕਤਾ ਵਾਲੇ ਸਬਦ ਦੇ ਅਰਥ


ਰੋਕੋ ਨਾ ਜਾਣੇ ਦੋ ॥
ਰੋਕੋ ਨਾ ਜਾਣੇ ਦੋ ॥ ਉਪਰ ਲਿਖੀ ਦੋਨੋ ਪੰਕਤਿਆਂ ਵਿਚ ਸਿਰਫ ਇਕ ਅਲਪ ਵਿਰਾਮ ਦੇ ਇਸਥਾਨ ਦਾ ਫਰਕ ਹੈ ਜਿਸ ਕਰਕੇ ਦੋਨੋ ਪੰਕਤੀ ਦੇ ਅਰਥ ਇਕ ਦੁਸਰੇ ਤੋ ਬਿਲਕੁਲ ਉਲਟ ਹੋ ਜਾਂਦੇ ਹਨ॥ਪਹਿਲੀ ਪੰਕਤੀ ਵਿਚ ਜਾਣ ਨੂੰ ਕਹਿਆ ਜਾ ਰਿਹਾ ਹੈ ਅਤੇ ਦੁਸਰੀ ਪੰਕਤੀ ਵਿਚ ਰੋਕਨ ਨੂੰ ਕਿਹਾ ਜਾ ਰਿਹਾ ਹੈ॥
ਇਕ ਵਾਰੀ ਸਾੱਸ ਨੇ ਅਪਨੀ ਨੂੰਹ( ਬਹੁ) ਨੂੰ ਖੀਰ ਬਨਾਣ ਵਾਸਤੇ ਕਿਹਾ। ਨੂੰਹ (ਬਹੁ) ਨੇ ਉਤਰ ਦਿਤਾ ਉਹਾਂ।ਸਾੱਸ ਜਿਸ ਜਗਹ ਤੇ ਰਹਿੰਦੀ ਸੀ ਉਥੇ ਦੀ ਬੋਲੀ ਅਨੁਸਾਰ ਉਹਾਂ ਦਾ ਅਰਥ ਹੁੰਦਾ ਹੈ ਨਹੀਂ ॥ਸ਼ਾਮੀ ਨੂੰਹ (ਬਹੁ )ਨੇ ਖੀਰ ਬਨਾ ਕੇ ਸਭਨੋ ਪਰੋਸੀ ਤੇ ਸਾੱਸ ਨੂੰਹ ਦੇ ਮੁਹ ਵਲ ਦੇਖਣ ਲਗ ਪਈ ਕਿ ਸਵੇਰੇ ਤਾਂ ਕਹ ਰਹੀ ਸੀ ਕੀ ਮੈਨੂੰ ਖੀਰ ਬਨਾਨੀ ਨਹੀਂ ਆਉਦੀਂ ਤਾਂ ਨੂੰਹ (ਬਹੁ) ਨੇ ਉਤਰ ਦਿਤਾ ਮੈ ਤੁਹਾਨੁੰ ਉਹਾਂ ਕਿਹਾ ਸੀ ਮੇਰੇ ਪੇੱਕੇ ਦੀ ਬੋਲੀ ਅਨੁਸਾਰ ਉਹਾਂ ਦਾ ਅਰਥ ਹਾਂ ਹੁਂਦਾ ਹੈ ॥
ਕੰਪਿਯੁਟਰ ਦੇ ਈ ਮੇਲ ਐਡਰੇਸ ਵਿੱਚ ਜਿਥੇ(.) ਲਗਿਆ ਹੁੰਦਾ ਹੈ ਅਗਰ ਅਸੀ (.) ਨਹੀਂ ਲਗਾਵਗੇਂ ਤੇ ਸਾਡਾ ਈ ਮੇਲ ਐਡਰੇਸ ਅਧੂਰਾ ਹੋ ਜਾਵੇਗਾ ਤੇ ਸਾਡਾ ਸੰਦੇਸ ਕੰਪਿਯੁਟਰ ਸਹੀ ਪਤੇ ਤੇ ਨਹੀਂ ਭੇਜ ਸਕਦਾ ਸਿਰਫ ਇਕ ਛੋਟੀ ਜਹੀ (.) ਦੇ ਕਾਰਣ।
ਗੁਰਬਾਣੀ ਵਿਚ ਜਗਹ ਜਗਹ ਤੇ ਸਬਦ ਦੇ ਅਖੀਰਲੇ ਅਖੱਰ ਨੁ ਔਂਕੰੜ( ੁ ) ਤੇ ਸਿਹਾਰੀ ( ਿ) ਦੀ ਮਾਤ੍ਰਾ ਲਗੀ ਹੋਇ ਹੈ।ਮੁਲ ਮੰਤ੍ਰ ਵਿਚ ਵੀ ਔਕੰੜ ( ੁ ) ਤੇ ਸਿਹਾਰੀ ( ਿ) ਦਾ ਪ੍ਰਯੋਗ ਹੋਇਆ ਹੈ। ਸਾਡੇ ਦੁਆਰਾ ਇਸ ਔਕੰੜ ( ੁ ) ਅਤੇ ਸਿਹਾਰੀ ( ਿ) ਦਾ ਉਚਾਰਨ ਨਹੀਂ ਕਿਤਾ ਜਾਦਾਂ । ਹੁਣ ਸਵਾਲ ਏਹ ੳਠਦਾ ਹੈ ਕਿ ਔਕੜ ਤੇ ਸਿਹਾਰੀ ਦਾ ਕੀ ਅਰਥ ਹੋਦਾ ਹੈ ਤੇ ਇਸ ਦੇ ਲਗਣ ਨਾਲ ਅਰੱਥ ਵਿਚ ਕੀ ਫਰਕ ਆਂਦਾ ਹੈ । ਇਸ ਦੇ ਲਗਾਣ ਦਾ ਕੋਈ ਨ ਕੋਈ ਪ੍ਰਯੋਜਨ ਹੋਵੇਗਾ ਤਾਂ ਹੀ ਗੁਰੂ ਮਹਰਾਜ ਜੀ ਦੁਆਰਾ ਇਸ ਦਾ ਉਪਯੋਗ ਕੀਤਾ ਗਿਆ ਹੈ। ਕਿਂਉਕੀ ਉਪਰ ਅਸਾਂ ਨੇ ਦੇਖਿਆ ਹੈ ਕਿ ਇਕ ਅਲਪ ਵਿਰਾਮ ਦੇ ਇਸਥਾਨ ਪਰਿਵਰਤਨ ਦੇ ਨਾਲ ਪੂਰੇ ਵਾਕਯ ਦਾ ਅਰੱਥ ਹੀ ਬਿਲਕੁਲ ਉਲਟਾ ਹੋ ਗਿਆ। ਉਹਾਂ ਸਬਦ ਦੇ ਅਰਥ ਅਲਗ ਹੋਨ ਕਰਕੇ ਸਾਨੁੰ ਪਤਾ ਨਹੀਂ ਲਗਿਆ ਕੀ ਨੂੰਹ (ਬਹੁ) ਰਾਨੀ ਨੂੰ ਖੀਰ ਬਨਾਨੀ ਆਂਵਦੀ ਹੈ ਤੇ ਸਿਰਫ ਇਕ ਨਿਕੇ ਜਿਹੇ ( .) ਪਿਛੇ ਸਾਨੂ ਸਾਡਾ ਸਂਦੇਸ਼ ਕੰਪਿਯੁਟਰ ਦੁਆਰਾ ਨਹੀਂ ਭੇਜਿਆ ਜਾ ਸਕਿਆ। ਇਸ ਕਰਕੇ
ਗੁਰਬਾਣੀ ਵਿਚ ਸਬਦ ਦੇ ਅਖੀਰਲੇ ਅਖੱਰ ਨੂ ਲਗੀ
ਔਕੰੜ ਤੇ ਸਿਹਾਰੀ ਦਾ ੳਚਾਰਣ ਜਰੂਰੀ ਹੈ। ਇਸ ਤੋ ਬਿਨਾ ਬਾਣੀ ਅਧੂਰੀ ਹੈ। ਔਕੰੜ ਬਿਨਾ ਮੇਰਾ ਗੁਰੁ ਨਹੀਂ ਲਭਿ ਸਕਦਾ। ਸਿਹਾਰੀ ਬਿਨਾ ਮੇਰਾ ਹਰਿ ਨਹੀਂ ਲਭਿ ਸਕਦਾ।
ਔਕੰੜ ਤੇ ਸਿਹਾਰੀ ਦਾ ਅਰੱਥ ਸਮਝ ਆਯੇਗਾ।
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।


3
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਾਨੁੰ ਦੋ ਤਰਹ ਨਾਲ ਉਪਦੇਸ਼ ਦੀਤੇ ਜਾ ਰਹੇਂ ਹਨ।ਪਹਿਲਾ ਸਭਨਾ ਵਾਸਤੇ ਇਕੋ ਜਿਹਾ ਉਪਦੇਸ਼ ਦਿਤਾ ਜਾ ਰਿਹਾ ਹੈ ਜਿਸਦਾ ਸਭਨਾ ਨੇ ਇਕੋ ਜਿਹਾ ਪਾਲਨ ਕਰਨਾ ਹੈ। ਜਿਸਦੇ ਵਾਸਤੇ ਸਬਦ ਦਾ ਅਖੀਰਲਾ ਅਖਰ ਅੰਤ ਮੁਕਤਾ ਹੈ (common)। ਦੁਸਰਾ ਹਰ ਵਯਕਤੀ ਵਾਸਤੇ ਅਲਗ ਅਲਗ ਵਯਕਤੀਗਤ ਉਪਦੇਸ਼ ਦਿਤੇ ਜਾ ਰਹੇ ਹਨ ਜਿਸਦਾ ਪਾਲਨ ਸਭਨਾ ਨੇ ਅਲਗ ਅਲਗ ਕਰਨਾ ਹੈ। ਹੁਨ ਸਾਨੂੰ ਐ ਸਮਝਨਾ ਹੈ ਕਿ ਜੋ ਅਲਗ ਅਲਗ ਉਪਦੇਸ ਦੀਤੇ ਜਾ ਰਹੇ ਹਨ ਉਸਨੂੰ ਭਾਸਾ ਵਿਚ ਲਿਖਿਆ ਕਿਸ ਤਰਾਂ ਗਿਆ ਹੈ ?
ਸਬਦ ਦੇ ਅਖੀਰਲੇ ਅਖੱਰ ਨੂੰ ( ੁ ) ਦੀ ਮਤ੍ਰਾ ਲਗਾ ਕੇ ਸਬਦ ਨੂ ਵਯਕਤੀਗਤ ਬਨਾ ਦਿਤਾ ਜਾਦਾਂ ਹੈ ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੁੰਦਾ ਹੈ।
ਹਰ ( ੁ ) ਔਕੜ ਵਾਲੇ ਵਯਕਤੀਗਤ ਸਬਦ ਦਾ ਵਯਕਤੀਗਤ ਤੌਰ ਤੇ ਅਲਗ ਅਲਗ ਪਾਲਨ ਕਿਤਾ ਜਾਂਦਾ ਹੈ ਉਸ ਸਮੇ ਸਬਦ ਦੇ ਅਖੀਰਲੇ ਅਖਰ ਨੂੰ ( ਿ) ਦੀ ਮਾਤ੍ਰਾ ਲਗਾਯੀ ਜਾਂਦੀ ਹੈ ।
ਹਰ ਵਯਕਤੀ ਜਦ ਅਪਨੇ ਲਿਯੇ ਪ੍ਰਯੁਕਤ ਔਕੜ ਵਾਲੇ ਸਬਦ ਦਾ ਵਯਕਤੀਗਤ ਤੌਰ ਤੇ ਅਲਗ ਅਲਗ ਪਾਲਨ ਕਰਦਾ ਹੈ ਤਾਂ ਉਸਦੇ ਵਾਸਤੇ ਹਰਿ ਹਰਿ ਸਬਦ ਪ੍ਰਯੋਗ ਹੁੰਦਾ ਹੈ। ਜੋ ਕਿ ਹਰ ਵਯਕਤੀ ਵਾਸਤੇ ਅਲਗ ਅਲਗ ਹੁੰਦਾ ਹੈ।
ਉਪਰ ਸਾਰ ਦਿਤਾ ਜਾ ਚੁਕਯਾ ਹੈ ਇਸ ਦਾ ਵਿਸਥਾਰ ਹੇਂਠਾ ਲਿਖਯਾ ਜਾ ਰਿਹਾ ਹੈ ।
ਗੁਰਬਾਣੀ ਦਾ ਇੱਕ ਇੱਕ ਅਖੱਰ ਵਿਸ਼ਯ ਗਣਿਤ ਦੀ ਤਰਹ ਹੈ। ਜਦ ਤਕ ਅਸੀ ਗੁਰਬਾਣੀ ਗਣਿਤ ਦੇ ਸੂਤ੍ਰ ਨੂੰ ਸਮਝਾਗੇਂ ਨਹੀਂ ਤਦੋ ਤਕ ਅਸੀਂ ਗੁਰਬਾਣੀ ਦੇ ਸਹੀ ਅਰਥ ਨਹੀਂ ਕਰ ਸਕਦੇ ਹਾਂ।ਇਹ ਸੁਤ੍ਰ ਔਕੰੜ ਤੇ ਸਿਹਾਰੀ ਦੀ ਮਾਤ੍ਰਾ ਵਿਚ ਹੈ।ਅਜ ਤਕ ਸਾਨੂੰ ਔਕੰੜ ਤੇ ਸਿਹਾਰੀ ਦੀ ਮਾਤ੍ਰਾ ਦਾ ਸਹੀਂ ਅਰਥ ਸਮਝ ਨਹੀਂ ਆਇਆ ਹੈ। ਦਾਸ ਨੂੰ ਗੁਰੂ ਦੀ ਬਖਸ਼ਿਸ ਦਾ ਸਦਕਾ ਅਰੱਥ ਸਮਝ ਆਯੇ ਹਨ ਸੋ ਸਾਰਿਆਂ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦਾ ਸਹੀਂ ਅਰਥ ਹੈ ਕਿ ਇਹ ਸਬਦ ਵਿਆਪਕ ਤੇ ਵਯਕੀਗਤ ਅਰੱਥ ਦੇਨ ਵਾਲਾ ਹੈ ਜਿਸ ਸਬਦ ਦੇ ਅਖੀਰਲੇ ਅੱਖਰ ਨੂੰ ਔਕੜ ਜਾਂ ਸਿਹਾਰੀ ਦੀ ਮਾਤ੍ਰਾ ਲਗੀ ਹੈ।ਆਉ ਇਸ ਵਿਆਪਕ ਤੇ ਵਿਯਕਤੀਗਤ ਸਬਦ ਦਾ ਅਰੱਥ ਸਮਝਿਅੇ।
VYAPAK (व्यापक) Meaning in Hindi
1. चारों ओर फैला हुआ।
2. छाया हुआ।
3 घेरने या ढकनेवाला।
4 जिसके कार्यक्षेत्र या पेटे में बहुत सी बातें आती हों।

ਵਿਆਪਕ ਕਾ ਅਰੱਥ ਜਿਸਕੇ ਕਾਰਯਛੇਤਰ ਯਾ ਪੇਟੇ ਮੇ ਬਹੁਤ ਸੀ ਬਾਤੇਂ ਆਤੀ ਹੋਂ
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ {ਪੰਨਾ 16-17}
ਜਿਤੁ ਖਾਧੈ ਸਬਦ ਵਿਆਪਕ ਹੈ ਕਿਂਉਕੀ ਇਸ ਵਿਚ ਸੰਸਾਰ ਦੇ ਸਾਰੇ ਖਾਨੇ ਵਾਲੇ ਪਦਾਰਥ ਆ ਜਾਦੇਂ ਹਨ। ਯਹੀ ਬਹੁਤ ਸੀ ਬਾਤੇਂ ਹੈ।
ਤਨੁ ਪੀੜੀਐ ਸਬਦ ਵਿਆਪਕ ਹੈ ਇਸ ਵਿਚ ਸੰਸਾਰ ਦੇ ਸਾਰੇ ਅਲਗ ਅਲਗ ਤਨ ਆ ਜਾਦੇਂ ਹਨ। ਯਹੀ ਬਹੁਤ ਸੀ ਬਾਤੇਂ ਹੈ।
ਵਯਕਤੀਗਤ
Meanings of individual in Hindi
[Show Transliteration]
noun
1. व्यक्ति (m)
2. व्यष्टि
3. शख़्स
4. शख़्स
5. अकेला मनुष्य या वस्तु
6. एक जन
7. एक व्यक्ति
adjective
1. व्यक्तिगत
2. अलग अलग
3. एक संबंधी
4. अकेला
5. अलग-अलग
6. एक
7. विशिष्ट
8. विशेष
9. वैयक्तिक

5
ਵਯਕਤੀਗਤ ਦਾ ਅਰਥ ਹਰ ਵਯਕਤੀ ਦਾ ਅਪਨਾ ਅਪਨਾ ਅਲਗ ਅਲਗ ਕੁਛ ਭੀ ਹੋ ਸਕਤਾ ਹੈ।
ਸਾਰ
17th April 2017 6:30am
Gravatar
NARENDRA PAL SINGH SALUJA (raipur cg, India)
ਰੋਕੋ ਨਾ ਜਾਣੇ ਦੋ ॥
ਰੋਕੋ ਨਾ ਜਾਣੇ ਦੋ ॥
2nd May 2017 9:59pm
Gravatar
NARENDRA PAL SINGH SALUJA (raipur cg, India)
ਰੋਕੋ ਨਾ - ਜਾਣੇ ਦੋ ॥
ਰੋਕੋ - ਨਾ ਜਾਣੇ ਦੋ ॥
19th August 2017 8:00am
Gravatar
Dalvinder Singh Grewal (Ludhiana, India)
ਸਹਾਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਥੱਕ-ਟੁੱਟ ਕੇ ਜਦ ਬਹਿ ਜਾਂਦਾ ਹਾਂ,
ਸਭ ਸੋਚਾਂ ਤੋਂ ਰਹਿ ਜਾਂਦਾ ਹਾਂ।
ਜੱਗ ਨੂੰ ਪਾਉਣ ਦੀ ਖਾਤਰ ਆਖਰ,
ਡੂੰਘੀ ਖੱਡ ਵਿਚ ਲਹਿ ਜਾਂਦਾ ਹਾਂ।
ਨਾ ਰੱਬ ਮਿਲਦਾ, ਨਾ ਜੱਗ ਮਿਲਦਾ,
ਹਰ ਪਾਸਿਉਂ ਇਉਂ ਢਹਿ ਜਾਂਦਾ ਹਾਂ।
ਸਭ ਕੁਝ ਜੇਕਰ ਤੂੰ ਹੀ ਤੂੰ ਏਂ,
ਜੱਗ ਦੇ ਵਹਿਣ ਕਿਉਂ ਵਹਿ ਜਾਂਦਾ ਹਾਂ?
ਤੇਰਾ ਹੁਕਮ ਰਜ਼ਾ ਤੇਰੀ ਵਿੱਚ,
ਚਲਣੋਂ ਕਿਉਂ ਮੈਂ ਰਹਿ ਜਾਦਾ ਹਾਂ।
ਮੰਗਦਾ ਹਾਂ ਜਦ ਤੇਰਾ ਸਹਾਰਾ,
‘ਆਪ ਸਾਂਭ ਲੈ’ ਕਹਿ ਜਾਂਦਾ ਹਾਂ।
ਸਭ ਕੁੱਝ ਆਪੇ ਵਲ ਹੋ ਜਾਂਦਾ,
ਤੱਕ ਕੇ ਮੈਂ ਦੰਗ ਰਹਿ ਜਾਂਦਾ ਹਾਂ।

ਆਸ਼ਾ ਦਾ ਜਨਮ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਸੁੱਕੀਆਂ ਟਾਹਣੀਆਂ ‘ਚੋਂ
ਕੋਮਲ ਪੱਤੀਆਂ ਜਨਮਦੀਆਂ ਦੇਖਦਾਂ,
ਤਾਂ ਸਮਝ ਆਉਂਦੀ ਹੈ ਕਿ
ਉਦਾਸੀ ‘ਚੋਂ ਹੀ
ਖੁਸ਼ੀ ਜਨਮਦੀ ਹੈ।
ਨਿਰਾਸ਼ਾ ‘ਚੋਂ ਹੀ
ਆਸ਼ਾ ਉਗਮਦੀ ਹੈ।
ਇੱਕ ਚਿੜੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁਬਹ ਸੁਵਖਤੇ ਇੱਕ ਚਿੜੀ,
ਤੇਰੇ ਨਾ ਸੰਗ ਇਉਂ ਜੁੜੀ,
‘ਤੂੰ ਹੀ ਤੂੰ ਹੀ’ ਗਾਈ ਜਾਵੇ,
ਤੇਰੇ ਨਾ ਦੀ ਰਟ ਲਾਈ ਜਾਵੇ।
ਹੋਰ ਕਿਸੇ ਦੀ ਸੁੱਧ ਨਾਂ ਕੋਈ,
ਤੇਰੇ ਨਾ ਦੇ ਵਿੱਚ ਹੀ ਖੋਈ।
ਜੋ ਤੂੰ ਕਰਦਾ ‘ਸਤ’ ਕਰ ਜਾਣੇ,
ਸਭ ਚੰਗਾ ਜੋ ਤੇਰੇ ਭਾਣੇ।
ਭੈ ਨਾਂ ਕੋਈ ਫਿਕਰ ਨਾਂ ਕੋਈ,
ਤੇਰੇ ਵੱਲ ਜੁੜੀ ਜੋ ਹੋਈ।
ਨਾਮ ਦੀ ਧੁਨ ਲੱਗੀ ਤੁਧ ਵੰਨੇ,
ਹੋਰ ਕਿਸੇ ਦਾ ਭੈ ਕਿਉਂ ਮੰਨੇ।
ਓਸ ਚਿੜੀ ਦੇ ਸਦਕੇ ਜਾਵਾਂ,
ਥੇਰਾ ਨਾ ਮੈਂ ਜਿਸ ਤੋਂ ਪਾਵਾਂ।
ਅੰਮ੍ਰਿਤ ਵੇਲਾ ਲੱਗ ਜਾਏ ਲੇਖੇ,
ਬਾਕੀ ਸੱਚਾ ਸਾਈਂ ਦੇਖੇ।
of
11th April 2017 7:43pm
Gravatar
Dalvinder Singh Grewal (Ludhiana, India)
ਤੇਰੇ ਨਾਮ ਦੇ ਸਹਾਰੇ
ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਤੇਰੇ ਬੰਦੇ ਨੇ ਉਹ ਚੰਗੇ, ਤੇਨੂੰ ਊਹੋ ਨੇ ਪਿਆਰੇ।
ਯਾਦ ਤੇਰੀ ਹਰ ਵੇਲੇ, ਹੈ ਧਿਆਨ ਤੇਰੇ ਵੱਲ,
ਜੱਗ-ਕਾਰ ਹੋਈ ਜਾਵੇ, ਪਰ ਵਿਚਿਲਤ ਨਾ ਪਲ,
ਹੁੰਦਾ ਸਾਰਾ ਕੁੱਝ ਅੱਛਾ, ਕੰਮ ਠੀਕ ਹੁੰਦੇ ਸਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਜਿਹੜਾ ਤੇਰੇ ਨਾਲ ਜੁੜੇ, ਉਹਦਾ ਕੁੱਝ ਵੀ ਨਾ ਥੁੜੇ,
ਸਦਾ ਤੇਰੇ ਵਲ ਵਧੇ, ਖੱਬੇ, ਸੱਜੇ ਨਾ ਉਹ ਮੁੜੇ,
ਇਕ ਸੇਧ ਤੇਰੇ ਵਲ, ਤੇ ਧਿਆਨ ਪਹਿਰ ਚਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਜਿਨ੍ਹੀਂ ਦਿਲੀਂ ਤੇਰੀ ਖਿੱਚ, ਵੱਖ ਚਾਅ ਹੈ ਉਨ੍ਹਾਂ ਵਿਚ,
ਰਹਿੰਦੇ ਤੇਰੇ ਰੰਗ ਰੰਗੇ, ਕਦੇ ਹੁੰਦੇ ਨਹੀਓਂ ਜਿੱਚ,
ਹਰ ਪਾਸੇ ਪਾਉਣ ਜਿੱਤ, ਉਹ ਤਾਂ ਕਦੇ ਵੀ ਨਾ ਹਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਲੜ ਲਾ ਲੈ ਸੱਚੇ ਸਾਈਂ, ਮੀਂਹ ਤੂੰ ਮਿਹਰ ਦਾ ਪਵਾਈਂ,
ਨਾਤਾ ਜੱਗ ਦਾ ਭੁਲਾਈਂ, ਮਾਇਆ ਮੋਹ ਨੂੰ ਤੁੜਵਾਈਂ,
‘ਮੈਂ’ ਤੋਂ ‘ਤੂੰ ਹੀ’ ਬਣ ਜਾਵਾਂ, ਹੋਣ ਤੇਰੇ ਜੋ ਦੀਦਾਰੇ।
ਤੇਰੇ ਨਾਮ ਦੇ ਸਹਾਰੇ, ਜਿਨ੍ਹਾਂ ਵਕਤ ਗੁਜ਼ਾਰੇ।
ਤੇਰੇ ਬੰਦੇ ਨੇ ਉਹ ਚੰਗੇ, ਤੇਨੂੰ ਊਹੋ ਨੇ ਪਿਆਰੇ।
ਜੱਗ ਨਾਲ ਮੋਹ
ਦਲਵਿੰਦਰ ਸਿੰਘ ਗ੍ਰੇਵਾਲ
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਏਨਾ ਜੱਗ ਨਾਲ ਮੋਹ ਕਿਉਂੇ ਪਵਾਇਆ ਹੋਇਆ ਦਾਤਾ?
ਏਨਾ ਮਾਇਆ ‘ਚ ਪਿਆਰ, ਰਿਸ਼ਤੇ ਨਾਤੇ ਦਾ ਖਿਲਾਰ,
ਰੱਖੇਂ ਚੱਕਰਾਂ ‘ਚ ਪਾ ਕੇ, ਏਡਾ ਜੱਗ ਦਾ ਪਸਾਰ,
ਸਭ ਦੇਖਦੈਂ ਤੂੰ, ਹਰ ਥਾਂ ਸਮਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਕਿਤੇ ਰਾਮ ਤੂੰ ਰਹੀਮ, ਗਾਡ, ਵਾਹਿਗੁਰੂ, ਕਰੀਮ,
ਤੇਰੇ ਨਾਵਾਂ ਦਾ ਨਾ ਅੰਤ, ਇਹ ਕੀ ਤੇਰੀ ਏ ਸਕੀਮ,
ਜੱਗ ਧਰਮਾਂ ਦੇ ਨਾਂ ਤੇ ਲੜਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਕੋਈ ਵੱਡਾ ਕੋਈ ਛੋਟਾ, ਕੋਈ ਖਰਾ ਕੋਈ ਖੋਟਾ,
ਕਿਤੇ ਲੱਗੇ ਨੇ ਭੰਡਾਰ, ਕਿਤੇ ਰਹਿੰਦਾ ਸਦਾ ਟੋਟਾ,
ਏਨੇ ਵਿਤਕਰੇ ਕਿਉਂ ਭੇਦ-ਭਾਵ ਪਾਇਆ ਹੋਇਆ ਦਾਤਾ?
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਕੀ ੲੁ ਝੂਠ ਕੀੲ ਸੱਚ, ਕੀ ਏ ਸੋਨਾ, ਕੀ ਏ ਕੱਚ,
ਕਿਤੇ ਕੋਇਲੇ ਦੀ ਦਲਾਲੀ, ਕਿਤੇ ਬੈਠਾ ਚੂਨੇ ਗੱਚ,
ਤੇਰੀ ਬਣਤਰ ਦਾ ਖੇਲ ਕੀ ਰਚਾਇਆ ਹੋਇਆ ਦਾਤਾ?
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਜੇ ਤੂੰ ਵਸਿਆ ਏਂ ਸਾਰੇ, ਸਾਰੇ ਤੈਨੂੰ ਜੇ ਪਿਆਰੇ,
ਕਿਉਂ ਲੜਾਵੇਂ ਜੰਗਾਂ ਲਾਵੇਂ, ਜਾਂਦੇ ਨਿਰਦੋਸ਼ ਮਾਰੇ,
ਕੈਸਾ ਸਿਸਟਮ ਨਿਆਂ ਦਾ ਬਣਾਇਆ ਹੋਇਆ ਦਾਤਾ?
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਜਿਹੜਾ ਚੱਲੇ ਤੇਰੇ ਭਾਣੇ, ਤੇਰੇ ਰੰਗ ਉਹ ਹੀ ਮਾਣੇ,
ਜਿਹੜਾ ਜੱਗ ‘ਚ ਗੁਆਚਾ, ਉਹ ਕੀ ਮਾਇਆ ਤੇਰੀ ਜਾਣੇ?
ਨਾਮ ਆਪ ਹੀ ਤੂੰ ਲੋਕਾਂ ਨੂੰ ਭੁਲਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਮੇਰੀ ਇਕੋ ਅਰਜ਼ੋਈ, ਦੇਦੇ ਦੀਦ ਲਾਹ ਕੇ ਲੋਈ,
ਸਭ ਕੱਢਦੇ ਭੁਲੇਖੇ, ਮੁੜ ਆਵੇ ਬੁੱਧ ਖੋਈ,
ਦਿਸੇਂ ਸੱਭ ਵਿਚ ‘ਤੂੰ ਹੀ ਤੂੰ’ ਸਮਾਇਆ ਹੋਇਆ ਦਾਤਾ।
ਕਿਉਂ ਤੂੰ ਏਨਿਆਂ ਭੁਲੇਖਿਆਂ ‘ਚ ਪਾਇਆ ਹੋਇਆ ਦਾਤਾ?
ਏਨਾ ਜੱਗ ਨਾਲ ਮੋਹ ਕਿਉਂੇ ਪਵਾਇਆ ਹੋਇਆ ਦਾਤਾ?
11th April 2017 7:10pm
Gravatar
Gurmit Singh Barsal (San jose, US)
“ਸਾਝ ਕਰੀਜੈ ਗੁਣਹ ਕੇਰੀ” !!

ਸਮਝ ਸਮਝ ਕੇ ਗੁਰਬਾਣੀ ਨੂੰ ਗਾਇਆ ਕਰ ।
ਸਮਝੀ ਏ, ਤਾਂ ਜੀਵਨ ਵਿੱਚ ਪ੍ਰਗਟਾਇਆ ਕਰ ।।

ਸ਼ਬਦ ਗੁਣਾਂ ਦੀ ਸਾਂਝ ਕਰਨ ਦਾ ਪੜ੍ਹਦਾਂ ਏਂ,
ਅਮਲਾਂ ਵਿੱਚ ਵੀ ਸਾਂਝਾਂ ਨੂੰ ਅਪਣਾਇਆ ਕਰ ।।

ਮੰਨਿਆ ਹਰ ਕੋਈ ਤੇਰੇ ਵਾਂਗੂ ਸੋਚੇ ਨਾ,
ਜਿੱਨਾਂ ਸੋਚੇ ਓਨਾਂ ਨਾਲ ਰਲਾਇਆ ਕਰ ।।

ਇੱਕ ਟੱਬਰ ਦੇ ਜੀਵ ਵੱਖਰੀਆਂ ਸੋਚਾਂ ਨੇ,
ਤਾਂ ਵੀ ਰਹਿਣ ਇਕੱਠੇ ਮਨ ਸਮਝਾਇਆ ਕਰ ।।

ਤੈਨੂੰ ਲਗਦਾ ਤੇਰੇ ਬਿਨ ਸਭ ਊਣੇ ਨੇ,
ਊਣਿਆਂ ਤੋਂ ਵੀ ਕੁਝ ਨਾ ਕੁਝ ਸਿੱਖ ਜਾਇਆ ਕਰ ।।

ਹਰ ਖੇਤਰ ਵਿੱਚ ਇੱਕੋ ਸੋਚ ਤਾਂ ਮੁਸ਼ਕਲ ਹੈ,
ਮੁੱਦਿਆਂ ਤੇ ਤਾਂ ਹਾਂ ਵਿੱਚ ਹਾਂ ਮਿਲਾਇਆ ਕਰ ।।

ਜਦ ਤੱਕ ਦੁਨੀਆਂ ਰਹਿਣੀ, ਖੋਜਾਂ ਚੱਲਣੀਆਂ,
ਅੰਤਮ ਸੱਚ ਦਾ ਦਾਅਵਾ, ਨਾ ਜਿਤਲਾਇਆ ਕਰ ।।

ਇੱਕ ਚੀਜ ਹੀ ਵੱਖ ਕੋਣਾਂ ਤੋਂ ,ਵੱਖ ਦਿਸਦੀ,
ਆਪਣੀ ਐਨਕ ਦੀ ਨਾ ਅੜੀ ਪੁਗਾਇਆ ਕਰ ।।

ਚੰਗੀਆਂ ਗਿਣਕੇ ਖੁਦ ਨੂੰ ਚੰਗਾ ਕਰ ਸਕਦਾਂ,
ਘਾਟਾਂ ਗਿਣ ਗਿਣ ਹੇਠਾਂ ਨਾ ਗਿਰ ਜਾਇਆ ਕਰ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
7th April 2017 3:29pm
Gravatar
Darshan Singh (WOLVERHAMPTON, UK)
wonderful
9th April 2017 1:18am
Gravatar
NARENDRA PAL SINGH SALUJA (raipur cg, India)
ਬਹੁਤ ਵਧਿਆ
18th April 2017 4:06am
Gravatar
Jagsir singh Mehraj (MEHRAJ, India)
ਬਹੁਤ ਵਧੀਅਾ ਜੀ
23rd May 2017 11:26pm
Gravatar
Gurmit Singh Barsal (San jose, US)
ਸੱਚ ਦੇ ਪ੍ਰਚਾਰਕ ਦੇ ਨਾਂ !!

ਬਾਬਾ ਛੱਡ ਓਹ ਜਦ ਤੋਂ ਬਣਿਆਂ ਵੀਰਾ ਏ ।
ਸੰਗਤ ਦੇ ਤਾਂ ਦਿਲ ਦਾ ਬਣ ਗਿਆ ਹੀਰਾ ਏ ।
ਗੁਰਮਤਿ ਦੇ ਲਈ ਕਿਰਨ, ਆਸ ਦੀ ਬਣਦਾ ਜੋ,
ਸਾਧਮਤਿ ਦੀ ਅੱਖ ਵਿੱਚ ਬਣਦਾ ਚੀਰਾ ਏ ।।

ਵਹਿਮਾਂ-ਭਰਮਾਂ ਦੇ ਵਿੱਚ ਜੋ ਉਲਝਾਉਂਦੇ ਸੀ ।
ਅੰਧਵਿਸ਼ਵਾਸਾਂ ਦੇ ਨਾਲ ਬਹੁਤ ਡਰਾਉਂਦੇ ਸੀ ।
ਡੇਰਾਧਾਰੀ ਅਜਗਰ ਜਿੱਥੇ ਵਸਦਾ ਏ,
ਕਰਮਕਾਂਢ ਤਾਂ ਭਿਆਨਕ ਇੱਕ ਜਜੀਰਾ ਏ ।।

ਅੰਧ-ਵਿਸ਼ਵਾਸ ਜੋ ਲੋਕਾਂ ਵਿੱਚ ਪਰਚਾਰੇ ਸੀ ।
ਰੋਜੀ ਰੋਟੀ ਬੱਧੀ ਉਨ੍ਹਾਂ ਸਹਾਰੇ ਸੀ ।
ਤੱਤ ਗੁਰਮਤਿ ਦੀ ਤੇਜ ਫਰਾਰੀ ਦੇ ਅੱਗੇ,
ਡੇਰਾਬਾਦ ਤਾਂ ਬਣਨਾ ਇੱਕ ਗਡੀਰਾ ਏ ।।

ਗੁਰਬਾਣੀ ਦੀ ਜੇ ਕਸਵੱਟੀ ਲਾਵਾਂਗੇ ।
ਗੁਰ-ਇਤਿਹਾਸ `ਚ ਬੈਠਾ ਬਿਪਰ ਭਜਾਵਾਂਗੇ ।
ਗੁਰ-ਸ਼ਬਦੀ ਆਧਾਰ ਜਦੋਂ ਪਰਚਾਰ ਬਣੇ,
ਗੁਰ-ਗਿਆਨ ਦਾ ਗੁਰਪ੍ਰਸਾਦ ਵਤੀਰਾ ਏ ।।

ਗੁਰਬਾਣੀ ਜਦ ਦਿਲ ਦੇ ਅੰਦਰ ਰਹਿੰਦੀ ਹੈ ।
ਅਮ੍ਰਿਤ ਬਣਕੇ ਰਸਨਾਂ ਥਾਂਈਂ ਵਹਿੰਦੀ ਹੈ ।
ਬਿਖ ਅਮ੍ਰਿਤ ਦਾ ਫਰਕ ਤਸੀਰੋਂ ਹੋ ਜਾਂਦਾ,
ਕਿਹੜਾ ਤੁੰਮਾ ਕੌੜ ਤੇ ਕੌਣ ਮਤੀਰਾ ਏ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)
29th March 2017 6:31pm
Gravatar
Sarbjit Singh (sacramrnto, US)
ਸ. ਹਰਚਰਨ ਸਿੰਘ ਜੀ,
ਮੁਖ ਸਕੱਤਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।
ਮਿਤੀ- 28 ਮਾਰਚ 2017 ਈ:
ਵਿਸ਼ਾ- ਗੁਰੂ ਅਰਜਨ ਦੇਵ ਦੀ ਦਾ ਸ਼ਹੀਦੀ ਦਿਹਾੜਾ।
ਸ. ਹਰਚਰਨ ਸਿੰਘ ਜੀ, ਆਪ ਦੇ ਬਿਆਨ, “ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਦੀ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 5 ਅਪ੍ਰੈਲ ਤੱਕ ਜਮ੍ਹਾ ਕਰਵਾਉਣ-ਮੁਖ ਸਕੱਤਰ” ਸਬੰਧੀ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 16ਜੇਠ/29 ਮਈ ਨੂੰ ਹੈ। ਜਦੋਂ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 2 ਹਾੜ/16ਜੂਨ ਨੂੰ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ, 29 ਮਈ ਨੂੰ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀ ਦਿੱਤਾ ਜਾਵੇਗਾ। ਮੈਂ ਹਰ ਸਾਲ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਇਸ ਬਾਰੇ ਸੁਚੇਤ ਕਰਦਾ ਹਾਂ। ਪਰ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਇਸ ਪਾਸੇ ਧਿਆਨ ਨਹੀ ਦਿੱਤਾ ਗਿਆ। ਕੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਜਾਣਬੁਝ ਕੇ ਸਿੱਖ ਸ਼ਰਧਾਲੂਆਂ ਨੂੰ ਖੱਜਲ ਕਰਦੀ ਹੈ?
ਸ. ਹਰਚਰਨ ਸਿੰਘ ਜੀ, ਕੀ ਆਪ ਜੀ ਨੂੰ ਨਹੀ ਪਤਾ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਹਨ? ਹੁਣ ਜਦੋਂ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਵੀਜੇ ਤੋਂ ਇਨਕਾਰ ਹੋ ਜਾਣਾ ਹੈ ਤਾਂ ਫੇਰ ਸ਼੍ਰੋਮਣੀ ਕਮੇਟੀ ਨੇ ਘੜਿਆ ਘੜਾਇਆ ਬਿਆਨ ਦਾਗ਼ ਦੇਣਾ ਹੈ। ਕੀ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਸਿਰਫ ਅਖ਼ਬਾਰਾਂ `ਚ ਬਿਆਨ ਦੇਣਾ ਹੀ ਹੈ। ਕੀ ਇਹ ਸੱਚ ਨਹੀ ਹੈ ਕਿ ਹਰ ਸਾਲ ਪੈਦਾ ਹੋਣ ਵਾਲੀ ਇਸ ਸਮੱਸਿਆ ਲਈ ਸ਼੍ਰੋਮਣੀ ਕਮੇਟੀ ਖ਼ੁਦ ਜਿੰਮੇਵਾਰ ਹੈ? ਆਪ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ 2018 ਈ: ਵਿੱਚ ਵੀ ਜਥਾ ਨਹੀ ਭੇਜ ਸਕੇਗੀ। ਕੀ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਇਹ ਜਾਣਕਾਰੀ ਨਹੀ ਦੇ ਰਹੀ ਕਿ ਨਾਨਕਸ਼ਾਹੀ ਕੈਲੰਡਰ ਉਪਰ ਕਿਸ ਧਿਰ ਨੂੰ ਕੀ ਇਤਰਾਜ਼ ਸੀ? ਜੇ ਕਿਸੇ ਨੂੰ ਕੋਈ ਜਾਇਜ਼ ਇਤਰਾਜ਼ ਹੈ ਤਾਂ ਦੂਜੀ ਧਿਰ ਨੂੰ ਦੱਸਣ ਵਿਚ ਕੀ ਇਤਰਾਜ਼ ਹੈ? ਬਿਨਾ ਕਿਸੇ ਠੋਸ ਕਾਰਨ ਦੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ, ਆਪਣੀ ਮਰਜ਼ੀ ਦਾ ਕੈਲੰਡਰ ਕੌਮ ਤੇ ਠੋਸਣਾ, ਇਕ ਤਾਨਾਸ਼ਾਹ ਦੀ ਤਰ੍ਹਾਂ ਵਿਵਹਾਰ ਕਰਨਾ, ਸਿਖਾਂ ਵੱਲੋਂ ਚੁਣੀ ਹੋਈ ਕਮੇਟੀ ਨੂੰ ਸੋਭਾ ਦਿੰਦਾ ਹੈ? ਆਓ! ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਸ ਤੇ ਰਲ ਮਿਲ ਕੇ ਵਿਚਾਰ ਕਰੀਏ।
ਸ. ਹਰਚਰਨ ਸਿੰਘ ਜੀ, ਆਸ ਕਰਦਾ ਹਾਂ ਕਿ ਆਪ ਜੀ ਸਚਾਈ ਨੂੰ ਪ੍ਰਵਾਨ ਕਰਦੇ ਹੋਏ, ਆਪਣੇ ਪਹਿਲੇ ਬਿਆਨ ਵਿਚ ਸੋਧ ਕਰਕੇ ਅੱਜ ਹੀ ਨਵਾ ਬਿਆਨ ਦੇ ਕੇ, “ਸਿਰਫ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਜੋ 29 ਜੂਨ ਨੂੰ ਹੈ, ਤੇ ਜਾਣਦੇ ਚਾਹਵਾਨ ਹੀ ਪਾਸਪੋਰਟ ਭੇਜਣ”। ਸੁਹਿਰਦਤਾ ਦਾ ਸਬੂਤ ਦਿਓਗੇ ਅਤੇ ਆਪੂ ਸਹੇੜੀ ਸਮੱਸਿਆ ਦੇ ਸੁਖਾਵੇ ਹਲ ਲਈ ਵੀ ਯਤਨ ਕਰੋਗੇ।
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
28th March 2017 3:32pm
Gravatar
Makhan Singh Purewal (Quesnel, Canada)

ਗੁਲਾਮੀ ਕਿਹੜੀ ਮਾੜੀ?
ਕਾਂਗਰਸ ਦੀ ਜਾਂ ਖਾਲਿਸਤਾਨੀਆਂ ਦੀ?

ਪੰਜਾਬ ਵਿੱਚ ਇਸ ਵੇਲੇ ਕਾਂਗਰਸ ਦਾ ਰਾਜ ਹੈ। ਰਾਜ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੈ ਅਤੇ ਉਹ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਦਾ ਸਾਂਢੂ ਹੈ। ਇਸੇ ਸਾਲ ਫਰਵਰੀ 2017 ਨੂੰ ਹੋ ਕੇ ਹਟੀਆਂ ਇਲੈਕਸ਼ਨਾ ਵਿੱਚ ਤਕਰੀਬਨ ਸਾਰੇ ਹੀ ਖਾਲਿਸਤਾਨੀਆਂ ਦੀਆਂ ਜਮਾਨਤਾਂ ਜ਼ਬਤ ਹੋ ਕੇ ਹਟੀਆਂ ਹਨ। ਅੱਜ ਤੋਂ ਪੰਜ ਸਾਲ ਪਹਿਲਾਂ ਵੀ ਕਾਂਗਰਸ ਜਿੱਤਦੀ-ਜਿੱਤਦੀ ਹਾਰ ਗਈ ਸੀ। ਫਿਰ ਕਾਰਨ ਕੀ ਹੈ ਕਿ ਜਿਸ ਕਾਂਗਰਸ ਵਿਰੁੱਧ ਸਿੱਖਾਂ ਤੇ ਜੁਲਮ ਕਰਨ ਦੀ ਕਹਾਣੀ ਨੂੰ ਸਾਰੀ ਦੁਨੀਆ ਵਿੱਚ ਪਿਛਲੇ ਤਕਰੀਬਨ 33 ਸਾਲਾਂ ਤੋਂ ਦੁਹਰਾਇਆ ਜਾਂਦਾ ਹੈ ਪਰ ਪੰਜਾਬ ਦੇ ਲੋਕ ਫਿਰ ਵੀ ਉਹਨਾ ਨੂੰ ਬਾਕੀਆਂ ਨਾਲੋਂ ਚੰਗੇ ਸਮਝਦੇ ਹਨ? ਭਿਡਰਾਂਵਾਲੇ ਸਾਧ ਦਾ ਸਭ ਤੋਂ ਵੱਡਾ ਸ਼ਰਧਾਲੂ ਇਹ ਸਿਮਰਨਜੀਤ ਸਿੰਘ ਮਾਨ ਹੀ ਹੈ। ਕਹਿੰਦੇ ਹਨ ਕਿ ਉਸ ਸਾਧ ਨੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੀ ਰਾਖੀ ਲਈ ਸ਼ਹਾਦਤ ਦਿੱਤੀ ਹੈ ਅਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ ਕਿ ਸਿੱਖ ਗੁਲਾਮ ਹਨ। ਇਸ ਮਾਨ ਨੇ ਸਿੱਖਾਂ ਨੂੰ ਅਜ਼ਾਦੀ ਲੈ ਕੇ ਦੇਣੀ ਹੈ। ਉਹ ਅਜ਼ਾਦੀ ਕਿਹੋ ਜਿਹੀ ਹੋਵੇਗੀ? ਜਿਸ ਦਾ ਟਰੇਲਰ ਇਹ ਪਿਛਲੇ ਕਾਫੀ ਸਮੇ ਤੋਂ ਦਿਖਾਲਦੇ ਆ ਰਹੇ ਹਨ ਅਤੇ ਹੁਣ ਵੀ ਦਿਖਾਲ ਰਹੇ ਹਨ। ਮਾਨ ਨੇ ਸਾਰੀ ਦੁਨੀਆ ਦੇ ਸਿੱਖਾਂ ਨੂੰ ਆਪਣੇ ਮਾਨਸਿਕ ਗੁਲਾਮ ਬਣਾਉਣ ਲਈ ਕਥਿਤ ਸਰਬੱਤ ਖਾਲਸਾ ਰਾਹੀਂ ਕਥਿਤ ਪੰਜ ਜਥੇਦਰ ਚੁਣੇ ਹਨ ਅਤੇ ਇਹਨਾ ਪੰਜਾਂ ਵਿਚੋਂ ਇੱਕ ਹਨ ਲੱਠਮਾਰ ਅਮਰੀਕ ਸਿੰਘ ਅਜਨਾਲਾ ਜਿਸ ਨੂੰ ਕਈ ਗੁੰਡੇ ਨਾਲ ਵੀ ਸੰਬੋਧਤ ਕਰਦੇ ਹਨ। ਇਹ ਬੰਦਾ ਪਿਛਲੇ ਕੁੱਝ ਦਿਨਾ ਤੋਂ ਜੋ ਕੁੱਝ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਕਰ ਰਿਹਾ ਹੈ ਉਸ ਤੋਂ ਤਕਰੀਬਨ ਸਾਰੇ ਹੀ ਜਾਣੂ ਹਨ। ਧੁੰਮੇ ਨੇ ਛਬੀਲ ਲਾ ਕੇ ਜੋ ਕੁੱਝ ਕਰਵਾਇਆ ਉਹ ਵੀ ਸਾਰਿਆਂ ਨੂੰ ਪਤਾ ਹੈ। ਅਖੌਤੀ ਸਤਿਕਾਰ ਕਮੇਟੀਆਂ ਵਾਲੇ ਜੋ ਕੁੱਝ ਕਰ ਰਹੇ ਹਨ ਉਸ ਬਾਰੇ ਵੀ ਤਕਰੀਬਨ ਸਾਰੇ ਜਾਣੂ ਹਨ। ਕੁੱਝ ਮਹੀਨੇ ਪਹਿਲਾਂ ਇੱਕ ਪੜ੍ਹਿਆ ਲਿਖਿਆ ਹੋਰ ਖਾਲਿਸਤਾਨੀ ਸ਼ੇਰੇ ਪੰਜਾਬ ਰੇਡੀਓ ਤੇ ਆਇਆ ਸੀ ਤਾਂ ਉਸ ਨੇ ਮਾਨ ਦੀਆਂ ਸਾਰੀਆਂ ਗੱਲਾਂ ਰੇਡੀਓ ਤੇ ਸਾਂਝੀਆਂ ਕੀਤੀਆਂ ਸਨ ਕਿ ਕਿਵੇਂ ਉਸ ਦੀ ਨੇਪਾਲ ਦੇ ਬਾਰਡਰ ਤੇ ਗਰਿਫਤਾਰੀ ਹੋਈ ਅਤੇ ਫਿਰ ਉਸ ਨੇ ਤਰਲੇ ਭਰੀਆਂ ਚਿੱਠੀਆਂ ਜੇਲ ਤੋਂ ਬਾਹਰ ਆਉਣ ਲਈ ਲਿਖੀਆਂ, ਪਾਰਲੀਮੈਂਟ ਵਿੱਚ ਕਿਰਪਾਨ ਦਾ ਮਸਲਾ ਕੀ ਸੀ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਸਨ। ਇਹ ਸਾਰਾ ਕੁੱਝ ਸੁਣ ਕੇ ਮਾਨ ਦੇ ਬਿਦੇਸ਼ੀ ਖਾਲਿਸਤਾਨੀ ਗਾਲੀ ਗਲੋਚ ਤੇ ਉਤਰ ਆਏ ਸਨ। ਹਾਲਾਂ ਕਿ ਦੂਜੇ ਪਾਸੇ ਬੋਲਣ ਵਾਲਾ ਵੀ ਖਾਲਿਸਤਾਨੀ ਹੀ ਸੀ ਅਤੇ ਜੇ ਕਰ ਕੋਈ ਹੋਰ ਹੁੰਦਾ ਤਾਂ ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਵਰਤਾਓ ਕਰਦੇ।
ਸਾਰੀ ਦੁਨੀਆ ਦੇ ਸਿੱਖ ਰੌਲੀ ਪਉਂਦੇ ਨਹੀਂ ਥੱਕਦੇ ਕਿ ਸਿੱਖ ਇੰਡੀਆ ਵਿੱਚ ਗੁਲਾਮ ਹਨ। ਪੰਜਾਬ ਪੁਲੀਸ ਝੂਠੇ ਕੇਸਾਂ ਵਿੱਚ ਫਸਾਉਂਦੀ ਹੈ। ਕੇ. ਪੀ. ਐੱਸ. ਗਿੱਲ ਸਭ ਤੋਂ ਬੱਡਾ ਬੁੱਚੜ ਸੀ, ਉਸ ਨੇ ਆਹ ਕੀਤਾ ਜਾਂ ਔਹ ਕੀਤਾ। ਮੰਨ ਲਓ ਕਿ ਉਸ ਨੇ ਬਹੁਤ ਕੁੱਝ ਗਲਤ ਕੀਤਾ। ਕੀ ਇਹੀ ਕੁੱਝ ਅਖੌਤੀ ਖਾਲਿਸਤਾਨੀਏ ਅਤੇ ਟਕਸਾਲੀ ਨਹੀਂ ਕਰ ਰਹੇ? ਰਣਜੀਤ ਸਿੰਘ ਢੱਡਰੀਆਂ ਵਾਲਾ ਜਦੋਂ ਸਾਧ ਬਾਬਾ ਸੀ ਤਾਂ ਤਕਰੀਬਨ ਸਾਰੇ ਹੀ ਜਾਗਰੁਕ ਸਿੱਖ ਇਸ ਦਾ ਵਿਰੋਧ ਕਰਦੇ ਸਨ। ਅਸੀਂ ਵੀ ਬਾਕੀ ਸਾਧਾਂ ਵਾਂਗ ਇਸ ਦਾ ਵੀ ਵਿਰੋਧ ਕਰਦੇ ਸੀ। ਪਰ ਹੁਣ ਜਦੋਂ ਉਹ ਗੁਰਮਤਿ ਦੀ ਗੱਲ ਕਰਦਾ ਹੈ ਤਾਂ ਉਸ ਦਾ ਵਿਰੋਧ ਕਿਉਂ? ਇਹ ਜਰੂਰੀ ਨਹੀਂ ਕਿ ਤੁਸੀਂ ਦੂਜਿਆਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਵੋਂ। ਅਸੀਂ ਹਾਲੇ ਵੀ ਉਸ ਦੀਆਂ ਕਈ ਗੱਲਾਂ ਨਾਲ ਸਹਿਮਤ ਨਹੀਂ ਹਾਂ। ਖਾਸ ਕਰਕੇ ਦਸਮ ਗ੍ਰੰਥ ਅਤੇ ਭਿੰਡਰਾਂਵਾਲੇ ਸਾਧ ਬਾਰੇ। ਬਾਕੀ ਗੁਰਮਤਿ ਦੀਆਂ ਗੱਲਾਂ ਉਹ ਜੋ ਕਰਦਾ ਹੈ ਉਸ ਤਰ੍ਹਾਂ ਤਾਂ ਹਾਲੇ ਤੱਕ ਕੋਈ ਹੋਰ ਪ੍ਰਚਾਰਕ ਨਹੀਂ ਕਰਦਾ। ਇਹ ਖਾਲਿਸਤਾਨੀ ਅਤੇ ਟਕਸਾਲੀ ਧੂਤੇ ਕਿਉਂ ਉਸ ਦਾ ਮੂੰਹ ਬੰਦ ਕਰਨਾ ਚਾਹੁੰਦੇ ਹਨ? ਕੀ ਇਹ ਇਹੀ ਦੱਣਾ ਚਾਹੁੰਦੇ ਹਨ ਕਿ ਜੇ ਕਰ ਸਾਡੇ ਕੋਲ ਕੋਈ ਮਾੜੀ ਮੋਟੀ ਰਾਜਸੀ ਤਾਕਤ ਆ ਜਾਵੇ ਤਾਂ ਅਸੀਂ ਪੰਜਾਬ ਪੁਲੀਸ ਅਤੇ ਕੇ. ਪੀ. ਐੱਸ. ਗਿੱਲ ਨਾਲੋਂ ਵੀ ਵੱਧ ਲੋਕਾਂ ਤੇ ਜੁਲਮ ਕਰਕੇ ਦਿਖਾਂਵਾਂਗੇ। ਅਸੀਂ ਕੋਈ ਵੀ ਦਲੀਲ ਅਪੀਲ ਨਹੀਂ ਸੁਣਾਂਗੇ ਸਿਰਫ ਆਪਣੀ ਤਾਲੇਬਾਨੀ ਸੋਚ ਸਾਰਿਆਂ ਤੇ ਧੱਕੇ ਨਾਲ ਲਾਗੂ ਕਰਾਂਗੇ। ਕੀ ਤੁਸੀਂ ਅਜਿਹੇ ਦੇਸ਼ ਵਿੱਚ ਰਹਿਣਾ ਪਸੰਦ ਕਰੋਂਗੇ ਜਿਥੇ ਲਿਖਣ ਬੋਲਣ ਦੀ ਕੋਈ ਅਜ਼ਾਦੀ ਨਹੀਂ ਹੋਵੇਗੀ ਅਤੇ ਉਸ ਦਾ ਨਾਮ ਹੋਵੇਗਾ ਤਾਲੇਬਾਨੀ ਸੋਚ ਵਾਲ ਖਾਲਿਸਤਾਨ ਅਥਵਾ ਪਾਗਲਸਤਾਨ?

27th March 2017 4:24pm
Gravatar
Gurmit Singh Barsal (San jose, US)
ਕੋਸ਼ਿਸ਼ !!

ਸੁਆਹ ਵਿੱਚ ਮਾਰਕੇ ਫੂਕਾਂ, ਸਾਹ ਪਲਟਾਉਣ ਦੀ ਕੋਸ਼ਿਸ਼ ।
ਲੋਕੀਂ ਧੰਨ, ਜੋ ਕਰਦੇ ਨੇ, ਅੱਗ ਸੁਲਘਾਉਣ ਦੀ ਕੋਸ਼ਿਸ਼ ।।

ਸੱਚ ਦਾ ਬੋਲਬਾਲਾ, ਨਾ ਕਦੇ ਹੋਇਆ, ਨਾ ਹੋਣਾ ਹੈ,
ਲਗਦਾ ਜਾਣਦੇ, ਵੀ ਕਰ ਰਹੇ, ਅਜਮਾਉਣ ਦੀ ਕੋਸ਼ਿਸ਼ ।।

ਜਿਹੜੇ ਸੋਚਦੇ, ਇਨਸਾਫ ਦਾ, ਇੰਕਲਾਬ ਆਵੇਗਾ,
ਆਪਣੇ ਆਪ ਨੂੰ, ਉਹ ਕਰ ਰਹੇ, ਬਹਿਲਾਉਣ ਦੀ ਕੋਸ਼ਿਸ਼ ।।

ਅਕਲ ਨੂੰ ਕੌਣ ਪੁੱਛਦਾ ਏ, ਗਿਣਤੀ ਜਦ ਸਿਰੀਂ ਹੋਵੇ,
ਬੰਦਾ ਅੱਕ ਕੇ, ਕਰਦਾ ਏ, ਮਨ ਸਮਝਾਉਣ ਦੀ ਕੋਸ਼ਿਸ਼ ।।

ਇੱਕ ਉਹ ਨੇ, ਜੋ ਤਤਪਰ ਨੇ, ਕਿ ਸੁੱਤਾ ਉੱਠ ਹੀ ਜਾਵੇ,
ਇੱਕ ਉਹ ਨੇ, ਜੋ ਕਰਦੇ ਨੇ, ਸਦਾ ਸੁਲਾਉਣ ਦੀ ਕੋਸ਼ਿਸ਼ ।।

ਉਹ ਵੀ ਨੇ, ਜੋ ਜੁੱਗਾਂ ਤੋਂ, ਜੁੱਗਾਂ ਦੇ ਨਾਲ ਰਹਿੰਦੇ ਨੇ,
ਉਹ ਵੀ ਨੇ, ਜੋ ਕਰਦੇ ਨੇ, ਜੁੱਗ ਪਲਟਾਉਣ ਦੀ ਕੋਸ਼ਿਸ਼ ।।

ਜਮੀਰਾਂ ਬੇਚਕੇ ਲੋਕੀਂ, ਜੁੜਨ ਗਰਜੀਂ, ਤਾਂ ਲਗਦਾ ਏ,
ਨੈਤਿਕ ਚੇਤਨਾ ਬਾਝੋਂ ,ਹੈ ਸਭ ਭਰਮਾਉਣ ਦੀ ਕੋਸ਼ਿਸ਼ ।।

ਸੁਭਾ ਜਦ ਚੋਰ ਦਾ ਚੋਰੀ, ‘ਫਰਜ’ ਕਿਓਂ ਆਪਦਾ ਛੱਡੇ,
ਤਾਹੀਓਂ ਅਣਖ ਕਰਦੀ ਨਾ, ਸਿਰ ਝੁਕਾਉਣ ਦੀ ਕੋਸ਼ਿਸ਼ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੀਫੋਰਨੀਆਂ)
24th March 2017 7:02pm
Gravatar
Gurmit Singh Barsal (San jose, US)
ਇੰਕਲਾਬ !!

ਜੂਝਣ ਵਾਸਤੇ ਐਵੇਂ ਤੇ ਪਰਜਾ ਤਿਆਰ ਨਹੀਂ ਹੁੰਦੀ ।
ਬਾਝੋਂ ਠੇਲਿਆਂ ਬੇੜੀ ਵੀ ਕਦੇ ਪਾਰ ਨਹੀਂ ਹੁੰਦੀ ।।

ਨਿਰੰਤਰ ਤੋਰ ਹੀ ਤਾਂ ਜਿੱਤ ਦਾ ਆਧਾਰ ਬਣਦੀ ਹੈ,
ਇੰਕਲਾਬ ਦੇ ਲਈ ਕੋਈ ਪੜਾਵੀ ਠਾਹਰ ਨਹੀਂ ਹੁੰਦੀ ।।

ਪਰਾਂ ਨੂੰ ਛੰਡਣਾ ਉਡਾਨ ਵੱਲ ਵਧੀਆ ਇਸ਼ਾਰਾ ਹੈ,
ਹਾਰੀ ਜੰਗ ਵੀ ਬਦਲਾਵ ਲਈ ਬੇਕਾਰ ਨਹੀਂ ਹੁੰਦੀ ।।

ਹੱਕ, ਸੱਚ, ਇਨਸਾਫ ਲਈ ਜੋ ਜੰਗ ਲੜਦੇ ਨੇ,
ਵਕਤੀ ਜਿੱਤ ਹਾਰ ਉਨ੍ਹਾਂ ਲਈ ਕੋਈ ਮਾਰ ਨਹੀਂ ਹੁੰਦੀ ।।

ਹਾਰੀ ਜੰਗ ਦਾ ਘੋਖਣ ਵੀ ਜੇਕਰ ਸਬਕ ਬਣ ਜਾਵੇ,
ਮਿਥੀਆਂ ਮੰਜਲਾਂ ਦੀ ਜਿੱਤ, ਹੱਥੋਂ ਬਾਹਰ ਨਹੀਂ ਹੁੰਦੀ ।।

ਕਿਧਰੇ ਜਿੱਤਕੇ ਵੀ ਹਾਰਿਆਂ ਦੇ ਵਾਂਗ ਰਹਿੰਦੇ ਨੇ,
ਕਿਧਰੇ ਹਾਰਕੇ ਵੀ ਹਾਰ ਇਜ਼ਹਾਰ ਨਹੀਂ ਹੁੰਦੀ ।।

ਕਿੰਨਾ ਹਾਰਿਆ ਇਹ ਸਾਰਿਆਂ ਨੂੰ ਨਜਰ ਆਉਂਦਾ ਏ,
ਕਿੰਨਾਂ ਜਿੱਤਿਆ ਇਹ ਸਾਰਿਆਂ ਨੂੰ ਸਾਰ ਨਹੀਂ ਹੁੰਦੀ ।।

ਭੁੰਜੇ ਡਿੱਗਣੋਂ ਡਰਕੇ ਨੇ ਜਿੱਥੇ ਰੀਂਗਦੇ ਲੋਕੀਂ,
ਉੱਥੇ ਦੌੜਨੇ ਦੀ ਝਾਕ ਅਸਰਦਾਰ ਨਹੀਂ ਹੁੰਦੀ ।।

ਕਿਸੇ ਦੀ ਲੀਕ ਢਾਵਣ ਤੋਂ ਜੋ ਕਰਦਾ ਆਪਣੀ ਵੱਡੀ,
ਉਹਨੂੰ ਰੋਕਣੇ ਵਾਲੀ ਕਿਤੇ ਅਟਕਾਰ ਨਹੀਂ ਹੁੰਦੀ ।।

ਸੰਘਰਸ਼ ਛੱਡ ਜਾਣਾ ਹੀ ਅਸਲ ਵਿੱਚ ਹਾਰ ਜਾਣਾ ਹੈ,
ਜਦੋਂ ਤੱਕ ਹੌਸਲਾ ਬਾਕੀ ਤਦੋਂ ਤੱਕ ਹਾਰ ਨਹੀਂ ਹੁੰਦੀ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
15th March 2017 8:10pm
Gravatar
NARENDRA PAL SINGH SALUJA (raipur cg, India)
ਕਿਆ ਹਮੇ ਮਾਲੁਮ ਹੈ ?
ਜਪ ਅਤੇ ਜਪੁ (ਨੋਟ: ਉਕਤ ਦੋਵੇਂ ਸ਼ਬਦਾਂ ’ਚੋਂ ਗੁਰਬਾਣੀ ’ਚ ਦਰਜ ‘ਜਪੁ’ (ਅੰਤ ਔਂਕੜ, ਲਗਭਗ 92ਵਾਰ) ਹਾਂ-ਸੂਚਕ (ਸਕਾਰਾਤਮਕ, ਗੁਰਮਤਿ ਅਨੁਸਾਰੀ ਭਾਵ ਸਵੀਕਾਰਨ-ਯੋਗ) ਹੈ ਜਦਕਿ‘ਜਪੁ’ (4 ਵਾਰ) ਤੇ ‘ਜਪ’ (ਅੰਤ ਮੁਕਤਾ, 39 ਵਾਰ) ਨਾ-ਸੂਚਕ (ਨਕਾਰਾਤਮਕ, ਵਰਜਿਤ) ਪੱਖੋਂ ਦਰਜ ਕੀਤਾ ਗਿਆ ਹੈ।) ਗਿਆਨੀ ਅਵਤਾਰ ਸਿੰਘ ਮਿਸਨਰੀ ਸੇਧਾਂ ਦਾ ਲੇਖ ਵਿਚੋਂ )
ਮਤਲਬ ਹਮੇ ਹਰਿ ਕਾ ਜਪ ਨਹੀਂ ਕਰਨਾ ਹੈ ਹਰਿ ਕਾ ਜਪੁ ਕਰਨਾ ਹੈ ।
ਸਬਦ ਕਾ ਜਪ ਨਹੀਂ ਸਬਦੁ ਕਾ ਜਪੁ ਕਰਨਾ ਹੈ।
8th March 2017 4:10am
Gravatar
NARENDRA PAL SINGH SALUJA (raipur cg, India)
ਗੁਰਬਾਣੀ ਵਿਚ ਸਬਦ ਦੇ ਆਖਰੀ ਅਖਰ ਨੁ ਲਗੀ
ਔਕੜ ਤੇ ਸਿਹਾਰੀ ਨੂ ਉਚਾਰਣਾ ਜਰੂਰੀ ਹੈ। ਇਸ ਤੋ ਬਿਨਾ ਬਾਣੀ ਅਧੂਰੀ ਹੈ। ਔਕੜ ਬਿਨਾ ਮੇਰਾ ਗੁਰੁ ਨਹੀਂ ਲਭਿ ਸਕਦਾ। ਸਿਹਾਰੀ ਬਿਨਾ ਮੇਰਾ ਹਰਿ ਨਹੀਂ ਲਭਿ ਸਕਦਾ।
ਔਕੜ ਤੇ ਸਿਹਾਰੀ ਦਾ ਅਰਥ ਸਮਝ ਆਯੇਗਾ।
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਔਕੜ ਦਾ ਮਤਲਬ ਹਰ ਕਿਸੀ ਦਾ ਅਪਨਾ ਅਪਨਾ ਵਖ ਵਖ ।
ਸਿਹਾਰੀ ਦਾ ਮਤਲਬ ਹਰ ਕਿਸੀ ਨੇ ੳਸ ਦਾ ਪਾਲਨ ਕਰਨਾ ਵਖ ਵਖ ।
ਹੁਕਮੁ ਦਾ ਮਤਲਬ ਹਰ ਬਂਦੇ ਵਾਸਤੇ ਹੁਕਮ ਵਖ ਵਖ ।
ਹੁਕਮਿ ਦਾ ਮਤਲਬ ਅਪਨੇ ਅਪਨੇ ਹੁਕਮ ਦਾ ਪਾਲਨ ਹਰ ਬਂਦੇ ਨੇ ਕਰਨਾ ਵਖ ਵਖ ।
ਹਰ ਬਂਦਾ ਜਦ ਅਪਨੇ ਅਪਨੇ ਵਖ ਵਖ ਹੁਕਮ ਦਾ ਵਖ ਵਖ ਪਾਲਨ ਕਰੇਗਾ ।
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥
ਹਰ ਵਹ ਪਦਾਰਥ ਹਰ ੳਸ ਵਯਕਤੀ ਨੇ ਹੈ ਨਹੀਂ ਖਾਨਾ
ਜਿਸ ਨੁ ਮਨਾ ਕਰੇ ਅਪਨੇ ਗੁਰੁ ਦਾ ਪੈਮਾਨਾ
ਜਦ ਇਸ ਹਰ ਦਾ ਪਾਲਨ ਹਰ ਅਲਗ ਵਯਕਤੀ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
ਆਚਾਰਾ ਵਿਚਾਰੁ ਸਰੀਰਿ
ਹਰ ਅਲਗ ਵਿਚਾਰ ਦਾ ਹਰ ਅਲਗ ਸਰੀਰ ਵਿਚ ਮੇਲ ਹੈ ਆਚਰਾ
ਹਰ ਅਲਗ ਇਕ ਗੁਰ ਵਿਚਾਰ ਦਾ ਖੇਲ ਹੈ ਸਾਰਾ
ਹਰ ਅਲਗ ਇਕ ਗੁਰ ਵਿਚਾਰ ਦਾ ਹਰ ਅਲਗ ਵਯਕਤੀ ਪਾਲਨ ਕਰੇਗਾ
ਮੁਖ ਤੋ ਅਪਨੇ ਆਪ ਹਰਿ ਹਰਿ ਉਚਰ ਜਾਯੇਗਾ ।
7th March 2017 2:26am
Gravatar
NARENDRA PAL SINGH SALUJA (raipur cg, India)
ਔਕੜ ਸਿਹਾਰੀ ਤੇ ਅੰਤ ਮੁਕਤਾ ਵਾਲੇ ਸਬਦ ਦੇ ਅਰਥ
ਸ੍ਰੀ ਗੁਰੂ ਗ੍ਰਂਥ ਸਾਹਿਬ ਜੀ ਦੁਆਰਾ ਸਾਨੁ ਦੋ ਤਰਹ ਨਾਲ ੳਪਦੇਸ ਦੀਤੇ ਜਾ ਰਹੇਂ ਹਨ।ਪਹਲਾ ਸਬਨਾ ਵਾਸਤੇ ਇਕੋ ਜਿਹਾ ੳਪਦੇਸ ਦੀਤਾ ਜਾ ਰਿਹਾ ਹੈ ਜਿਸਦਾ ਸਭਨਾ ਨੇ ਇਕੋ ਜਿਹਾ ਪਾਲਨ ਕਰਨਾ ਹੈ। ਜਿਸਦੇ ਵਾਸਤੇ ਸਬਦ ਦਾ ਅਖੀਰਲਾ ਅਖਰ ਅੰਤ ਮੁਕਤਾ ਹੈ (common)। ਦੁਸਰਾ ਹਰ ਵਯਕਤੀ ਵਾਸਤੇ ਅਲਗ ਅਲਗ ਵਯਕਤੀਗਤ ੳਪਦੇਸ ਦੀਤੇ ਜਾ ਰਹੇ ਹਨ ਜਿਸਦਾ ਪਾਲਨ ਸਭਨਾ ਨੇ ਅਲਗ ਅਲਗ ਕਰਨਾ ਹੈ। ਹੁਨ ਸਾਨੁ ਐ ਸਮਝਨਾ ਹੈ ਕਿ ਜੋ ਅਲਗ ਅਲਗ ੳਪਦੇਸ ਦੀਤੇ ਜਾ ਰਹੇ ਹਨ ੳਸਨੁ ਭਾਸਾ ਵਿਚ ਲਿਖਿਆ ਕਿਸ ਤਰਾਂ ਗਿਯਾ ਹੈ?
ਸਬਦ ਦੇ ਅਖੀਰਲੇ ਅਖਰ ਨੁ ( ੁ ) ਦੀ ਮਤ੍ਰਾ ਲਗਾ ਕੇ ਸਬਦ ਨੂ ਵਯਕਤੀਗਤ ਬਨਾ ਦਿਤਾ ਜਾਦਾਂ ਹੈ ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੋਂਦਾਂ ਹੈ।
ਹਰ ( ੁ ) ਔਕੜ ਵਾਲੇ ਵਯਕਤੀਗਤ ਸਬਦ ਦਾ ਵਯਕਤੀਗਤ ਤੌਰ ਤੇ ਅਲਗ ਅਲਗ ਪਾਲਨ ਕਿਤਾ ਜਾਂਦਾ ਹੈ ੳਸ ਸਮਯ ਸਬਦ ਦੇ ਅਖੀਰਲੇ ਅਖਰ ਨੂ ( ਿ) ਦੀ ਮਾਤ੍ਰਾ ਲਗਾਯੀ ਜਾਂਦੀ ਹੈ ।
ਹਰ ਵਯਕਤੀ ਜਦ ਅਪਨੇ ਲਿਯੇ ਪ੍ਰਯੁਕਤ ਔਕੜ ਵਾਲੇ ਸਬਦ ਦਾ ਵਯਕਤੀਗਤ ਤੌਰ ਤੇ ਅਲਗ ਅਲਗ ਪਾਲਨ ਕਰਦਾ ਹੈ ਤਾਂ ੳਸਦੇ ਵਾਸਤੇ ਹਰਿ ਹਰਿ ਸਬਦ ਪ੍ਰਯੋਗ ਹੋਂਦਾ ਹੈ। ਜੋ ਕਿ ਹਰ ਵਯਕਤੀ ਵਾਸਤੇ ਅਲਗ ਅਲਗ ਹੋਂਦਾ ਹੈ।
3rd March 2017 10:57pm
Gravatar
NARENDRA PAL SINGH SALUJA (raipur cg, India)
ਅਜੂਨੀ ਸਬਦ ਦਾ ਅਰਥ
ਸਬਦੁ ਹੀ ਅਜੂਨੀ ਹੈ ਜੋ ਕਦੀ ਜੂਨੀ ਵਿਚ ਨਹੀਂ ਹੈ।
ਸਬਦੁ ਹੀ ਅਜੂਨੀ ਹੈ॥ਅਜੂਨੀ ਦਾ ਅਰਥ ਹੈ ਸਬਦੁ ਦੇ ਨਾਲ ਸਬਦੁ ਕੇ ਦੁਆਰਾ॥

ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ {ਪੰਨਾ 434}
ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥ {ਪੰਨਾ 732}
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥{ਪੰਨਾ 795}
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥ {ਪੰਨਾ 885}
ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥ {ਪੰਨਾ 114}
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ {ਪੰਨਾ 26}
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥ {ਪੰਨਾ 29}
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥ ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥ {ਪੰਨਾ 58}
ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥੭॥ {ਪੰਨਾ 506}
ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ ਪੰਨਾ 601-602}
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ {ਪੰਨਾ 603-604}
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥ {ਪੰਨਾ 649}
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥ {ਪੰਨਾ 649}
ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥ {ਪੰਨਾ 732}
ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥ {ਪੰਨਾ 1008-1009}
ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥ ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥ {ਪੰਨਾ 1040-1041}
ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥ {ਪੰਨਾ 1041-1042}
ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥ {ਪੰਨਾ 1091}
ਏਕੁ ਸਬਦੁ ਰਾਮ ਨਾਮ ਨਿਰੋਧਰੁ ਗੁਰੁ ਦੇਵੈ ਪਤਿ ਮਤੀ ॥੧੧॥ {ਪੰਨਾ 931}
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥ {ਪੰਨਾ 1127}
ਮਃ ੩ ॥ ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨ੍ਹ੍ਹੇਰੁ ਹੈ ਸਬਦੇ ਪਰਗਟੁ ਹੋਇ ॥ {ਪੰਨਾ 1250}
ਸਬਦੁ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ।ਇਸ ਵਿਚ ਸਭ ਤੋਂ ਪਹਲਾ ਮੁਲ ਮੰਤ੍ਰ ਦਰਜ ਹੈ।ਮੁਲ ਮੰਤ੍ਰ ਦਾ ਸਭ ਤੋਂ ਮਹਤਵਪੁਰਨ ਸਬਦ ਅਜੂਨੀ ਹੈ।ਅਜੂਨੀ ਸਬਦ ਦੇ ਵਿਚ ਨ ਨੂ ( ੀ ) ਦੀ ਮਾਤ੍ਰਾ ਹੈ।ਜਿਸਦਾ ਅਰਥ ਹੋਂਦਾ ਹੈ ਅਜੂਨੀ ਦੇ ਨਾਲ ਯਾ ਅਜੂਨੀ ਕੇ ਦੁਆਰਾ।ਸਵਾਲ ਯਹ ੳਠਦਾ ਹੈ ਕਿ ਐਸਾ ਕਿਯਾ ਹੈ ਜੋ ਜੋਨੀ ਵਿਚ ਨਹੀਂ ਆਵਦਾਂ ?
ੳਪਰ ਲਿਖੀ ਸਾਰੀ ਪਂਕਤਿਆ ਇਕ ਹੀ ਗਲ ਕਹ ਰਹੀਂ ਹੈ ਕਿ ਸਬਦੁ ਹੀ ਅਜੂਨੀ ਹੈ।
ਸਬਦੁ ਹੀ ਅਜੂਨੀ ਹੈ । ਅਜੂਨੀ ਦਾ ਅਰਥ ਹੈ ਸਬਦੁ ਦੇ ਨਾਲ ਸਬਦੁ ਕੇ ਦੁਆਰਾ ।
3rd March 2017 10:22pm
Page 16 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the third letter of the word castle.
 
Enter answer:
 
Remember my form inputs on this computer.
 
 
Powered by Commentics

.