.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (993)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Hakam Singh (Sacramento, US)
ਸ. ਗੁਰਇੰਦਰ ਸਿੰਘ ਪਾਲ ਜੀ,
ਆਪ ਨੇ ਮਾਨਵ ਜੀਵਨ ਅਤੇ ਮਨੁੱਖਾ ਸਮਾਜ ਦੇ ਸਰਬਪਖੀ ਸੁਧਾਰ ਵਿਚ ਗੁਰਮਤਿ ਦੇ ਚਾਰ ਥੰਮਾਂ ਦਾ ਵੇਰਵਾ ਦੇ ਕੇ ਗੁਰਬਾਣੀ ਦੇ ਸਮਾਜ ਸੁਧਾਰ ਦੇ ਸਿਧਾਂਤ ਨੂੰ ਬਹੁਤ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਆਪ ਜੀ ਦੀ ਬਹੁਤ ਬਹੁਤ ਧੰਨਵਾਦ।
8th October 2017 6:13pm
Gravatar
Makhan Singh Purewal (Quesnel, Canada)

‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ

ਕੁੱਝ ਨਿੱਜੀ ਰੁਝੇਵੇਂ ਦੇ ਕਾਰਨ ਇਸ ਹਫਤੇ 8 ਅਕਤੂਬਰ ਦਾ ਸਪਤਾਹਿਕ ਲੇਖਾਂ ਵਾਲਾ ਭਾਗ ‘ਸਿੱਖ ਮਾਰਗ’ ਤੇ ਅੱਪਡੇਟ ਨਹੀਂ ਹੋ ਸਕੇਗਾ। ਇਹ ਤੁਹਾਡਾ ਆਪਣਾ ਪੰਨਾ ਤੁਹਾਡੇ ਲਈ 24 ਘੰਟੇ ਖੁੱਲਾ ਹੈ। ਕੋਈ ਵੀ ਜਰੂਰੀ ਲਿਖਤ ਇੱਥੇ ਪਾਈ ਜਾ ਸਕਦੀ ਹੈ।
ਧੰਨਵਾਦ।

5th October 2017 4:53pm
Gravatar
Iqbal Singh Dhillon (Chandigarh, India)
ਸ. ਗੁਰਇੰਦਰ ਸਿੰਘ ਪਾਲ ਜੀ ਨੇ ਹੇਠਾਂ ਪਾਈ ਹੋਈ ਆਪਣੀ ਪੋਸਟ ਰਾਹੀਂ ਸ. ਹਾਕਮ ਸਿੰਘ ਜੀ ਦੇ ਇਸ ਹਫਤੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਲੇਖ ‘ ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ’ ਵਿਚ ਪ੍ਰਗਟਾਏ ਗਏ ਲੇਖਕ ਦੇ ਵਿਚਾਰਾਂ ਪ੍ਰਤੀ ਆਪਣਾ ਪ੍ਰਤੀਕਰਮ ਦਿੱਤਾ ਹੈ। ਇਹਨਾਂ ਵਿਚਾਰਾਂ ਵਿੱਚੋਂ ਇਕ ਹੈ ਕਿ “ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ।” ਸ. ਪਾਲ ਜੀ ਇਸ ਵਿਚਾਰ ਦੀ ਜ਼ੋਰਦਾਰ ਪਰੋੜਤਾ ਕਰਦੇ ਹਨ। ਸ. ਹਾਕਮ ਸਿੰਘ ਜੀ ਇਹ ਵਿਚਾਰ ਵਾਰ-ਵਾਰ ਦਿੰਦੇ ਹਨ ਅਤੇ ਉਹਨਾਂ ਨੂੰ ਕਈ ਵਾਰ ਇਸਦਾ ਉੱਤਰ ਵੀ ਦਿੱਤਾ ਜਾ ਚੁੱਕਾ ਹੈ ਉਹ ਵੀ ਗੁਰਬਾਣੀ ਵਿੱਚੋਂ ਲਏ ਗਏ ਹਵਾਲਿਆਂ ਸਮੇਤ। ਉਹ ਉੱਤਰ ਮਿਲਣ ਸਮੇਂ ਤਾਂ ਚੁੱਪ ਰਹਿੰਦੇ ਹਨ ਪਰੰਤੂ ਕੁਝ ਸਮੇਂ ਬਾਦ ਇਕ ਨਵੇਂ ਲੇਖ ਰਾਹੀਂ ਆਪਣਾ ਇਹ ਦਾਵਾ ਦੁਹਰਾ ਦਿੰਦੇ ਹਨ। ਚਲੋ, ਇਕ ਵਾਰ ਫਿਰ ਕੁਝ ਹਵਾਲਿਆਂ ਰਾਹੀਂ ਇਸ ਨੁਕਤੇ ਬਾਰੇ ਉਹਨਾਂ ਦੀ ਅਤੇ ਸ. ਗੁਰਇੰਦਰ ਸਿੰਘ ਪਾਲ ਜੀ ਦੀ ਸੰਤੁਸ਼ਟੀ ਕਰਵਾਉਣ ਦਾ ਯਤਨ ਕਰਦੇ ਹਾਂ।

ਹਵਾਲੇ ਦੇਣ ਤੋਂ ਪਹਿਲਾਂ ਇਹ ਸਪਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ‘ਸਮਾਜ ਸੁਧਾਰ’ ਦਾ ਅਰਥ ਹੁੰਦਾ ਹੈ ਕਿਸੇ ਸਮਾਜਕ ਇਕਾਈ ਵਿਚ ਸ਼ਾਮਲ ਵਿਅਕਤੀਆਂ ਦੀਆਂ ਆਦਤਾਂ, ਰਸਮਾਂ-ਰਿਵਾਜਾਂ, ਰਹੁ-ਰੀਤਾਂ, ਵਿਸ਼ਵਾਸਾਂ, ਮਨੌਤਾਂ ਆਦਿਕ ਵਿਚ ਵਿਅਕਤੀਗਤ ਪੱਧਰ ਤੇ ਜਾਂ ਸਮੂਹਿਕ ਪੱਧਰ ਤੇ ਲਿਆਂਦੀ ਜਾਣ ਵਾਲੀ ਹਾਂ-ਪੱਖੀ ਤਬਦੀਲੀ। ਬਾਣੀਕਾਰਾਂ ਨੇ ਅਜਿਹੀ ਤਬਦੀਲੀ ਲਿਆਉਣ ਦੇ ਯਤਨਾਂ ਤਹਿਤ ਉਪਦੇਸ਼ ਵਜੋਂ ਅਨੇਕਾਂ ਅਜਿਹੀਆਂ ਸਤਰਾਂ ਰਚੀਆਂ ਜੋ ਗੁਰਬਾਣੀ ਵਿਚ ਸ਼ਾਮਲ ਕੀਤੀਆਂ ਗਈਆਂ। ਉਹਨਾਂ ਵਿੱਚੋਂ ਕੁਝ ਕੁ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
1. ਨਾਰੀ ਜਾਤੀ ਦਾ ਅਪਮਾਨ ਨਾ ਕਰਨ ਦਾ ਉਪਦੇਸ --- “ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ” (ਪੰਨਾਂ 473)
2. ਸ਼ਰਾਬ ਦੇ ਨਸ਼ੇ ਨੂੰ ਤਿਆਗਣ ਦਾ ਉਪਦੇਸ਼ --- “ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ” (ਪੰਨਾ 558)
3. ਜਾਤ-ਪਾਤ ਦੀ ਬੁਰਾਈ ਨੂੰ ਤਿਆਗਣ ਦਾ ਉਪਦੇਸ਼ --- “ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ” (ਪੰਨਾਂ 324)
4. ਸਤੀ-ਪ੍ਰਥਾ ਨੂੰ ਤਿਆਗਣ ਦਾ ਉਪਦੇਸ਼ --- “ ਸਤੀਆਂ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ ॥ ” (ਪੰਨਾਂ 787)
5. ਝੂਠ ਬੋਲਣ ਦੀ ਆਦਤ ਨੂੰ ਤਿਆਗਣ ਦਾ ਉਪਦੇਸ਼ --- “ ਬੋਲੀਐ ਸਚੁ ਧਰਮ ਝੂਠੁ ਨਾ ਬੋਲੀਐ ॥ ” (ਪੰਨਾਂ 448)
6. ਦੁਰਵਿਵਹਾਰ ਨੂੰ ਛੱਡਣ ਦਾ ਉਪਦੇਸ਼ --- “ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥ ”(ਪੰਨਾਂ 1384)
7. ਨਿਮਰਤਾ ਨੂੰ ਅਪਣਾਉਣ ਦਾ ਉਪਦੇਸ਼ --- “ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ”(ਪੰਨਾਂ 470)
8. ਆਦਰਸ਼ਕ ਵਿਵਹਾਰ ਅਪਣਾਉਣ ਦਾ ਉਪਦੇਸ਼ --- “ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ ”(ਪੰਨਾਂ 62)
9.. ਚੁਗਲੀ ਦੀ ਆਦਤ ਛੱਡਣ ਦਾ ਉਪਦੇਸ਼ --- “ ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ ”
(ਪੰਨਾ 308)
10. ਪਖੰਡ ਅਤੇ ਭੇਖ ਤਿਆਗਣ ਲਈ ਉਪਦੇਸ਼ --- “ ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥ ” (ਪੰਨਾ 981)
11. ਖੁਰਾਕ ਪ੍ਰਤੀ ਉਪਦੇਸ਼ --- “ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ ” (ਪੰਨਾ 16)
12. ਮਿਲਜੁਲ ਕੇ ਰਹਿਣ ਦਾ ਉਪਦੇਸ਼ --- “ ਏਕੁ ਪਿਤਾ ਏਕਸ ਕੇ ਹਮ ਬਾਰਿਕ .......” (ਪੰਨਾਂ 611)
13. ਬਿਗਾਨਾ ਹੱਕ ਮਾਰਨ ਤੋਂ ਮਨਾਹੀ ਦਾ ਉਪਦੇਸ਼ --- “ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ”(ਪੰਨਾ 141)
14. ਬੁਰੀ ਸੰਗਤ ਤੋਂ ਦੂਰ ਰਹਿਣ ਦਾ ਉਪਦੇਸ਼ --- “ ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥ ”(ਪੰਨਾ 1068)
15. ਨਿੰਦਾ ਕਰਨ ਦੀ ਬੁਰੀ ਆਦਤ ਦੇ ਤਿਆਗ ਦਾ ਉਪਦੇਸ਼ --- “ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ” (ਪੰਨਾ 755)

ਗੁਰਬਾਣੀ ਵਿੱਚੋਂ ਸੈਂਕੜੇ ਹੋਰ ਅਜਿਹੀਆਂ ਸਤਰਾਂ ਦੇ ਹਵਾਲੇ ਦਿੱਤੇ ਜਾ ਸਕਦੇ ਹਨ ਜੋ ਸਮਾਜ ਸੁਧਾਰ ਦਾ ਉਪਦੇਸ਼ ਦਿੰਦੀਆਂ ਹਨ।

ਹੁਣ, ਸ. ਹਾਕਮ ਸਿੰਘ ਜੀ ਅਤੇ ਸ. ਗੁਰਇੰਦਰ ਸਿੰਘ ਪਾਲ ਜੀ ‘ ਸਮਾਜ ਸੁਧਾਰ ‘ ਦੀ ਕੋਈ ਹੋਰ ਤਰਕਸੰਗਤ ਪਰੀਭਾਸ਼ਾ ਪੇਸ਼ ਕਰ ਦੇਣ ਜਾਂ ਫਿਰ ਇਹ ਦਾਵਾ ਵਾਪਸ ਲੈ ਲੈਣ ਕਿ “ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ।”

ਵਿਗਿਆਨ ਅਤੇ ਅਧਿਆਤਮਿਕਤਾ ਦੇ ਵਿਸ਼ੇ ਬਾਰੇ ਸ. ਹਾਕਮ ਸਿੰਘ ਜੀ ਦੇ ਦਾਵਿਆਂ ਸਬੰਧੀ ਮੈਂ ਆਪਣਾ ਪ੍ਰਤੀਕਰਮ ਇੱਸੇ ਕਾਲਮ ਵਿਚ ਵੱਖਰੇ ਤੌਰ ਤੇ ਪੇਸ਼ ਕਰਨ ਦਾ ਯਤਨ ਕਰਾਂਗਾ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ।
5th October 2017 4:09am
Gravatar
Gursharn Singh Dhillon (Ajax, Canada)
ਡਾ.ਇਕਬਾਲ ਸਿੰਘ ਢਿੱਲੋਂ ਜੀ, ਸਤਿ ਸ੍ਰੀ ਅਕਾਲ।
ਆਪ ਜੀ ਇਕ ਚੰਗੇ ਵਿਦਵਾਨ ਹੋ ਪਰ ਆਪ ਫਿਰ ਵੀ ਜੇਕਰ ਕੋਈ ਮੇਰੇ ਵਰਗਾ ਮਾਤ੍ੜ ਵੀ ਆਪ ਪਾਸੋਂ ਜਾਣਕਾਰੀ ਮੰਗਦਾ ਹੈ ਤਾਂ ਆਪ ਜ਼ਰੂਰ ਜਾਣਕਾਰੀ ਦੇਂਦੇ ਹੋ ।ਉਹ ਗੱਲ ਵੱਖਰੀ ਹੈ ਕਿ ਆਪ ਦੇ ਵਿਚਾਰ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ । ਪਰ ਕਈ ਇਸ ਸਾਈਟ ਤੇ ਹੀ ਅਜਿਹੇ ਵਿਦਵਾਨ ਹਨ ਜੋ ਲੰਮੇ-ਲੰਮੇ ਲੇਖ ਤਾਂ ਲਿਖ ਸਕਦੇ ਹਨ ਪਰ ਆਪਣੇ ਲੇਖ ਵਿਚੋਂ ਕੀਤੇ ਸਵਾਲ ਦਾ ਜਵਾਬ ਦੇਣਾ ਸ਼ਾਇਦ ਆਪਣੀ ਹੇਠੀ ਸਮਝਦੇ ਹਨ । ਸੋ, ਆਪ ਇਸ ਲਈ ਵਧਾਈ ਦੇ ਪਾਤਰ ਹੋ ।
ਆਪ ਨੇ ਜੋ ਗੁਰਬਾਣੀ ਦੇ ਹਵਾਲੇ ਦਿਤੇ ਹਨ ਉਹ ਮੇਰੀ ਤੁੱਛ ਬੁੱਧੀ ਮੁਤਾਬਕ ਤਾਂ ਠੀਕ ਲੱਗਦੇ ਹਨ ਪਰ ਹੋ ਸਕਦਾ ਹੈ ਕਿ ਸ. ਹਾਕਮ ਸਿੰਘ ਜੀ ਅਤੇ ਸ. ਗੁਰਇੰਦਰ ਸਿੰਘ ਪਾਲ ਜੀ ਦਾ ਇਹਨਾ ਸ਼ਬਦਾਂ ਵੱਲ ਧਿਆਨ ਹੀ ਨਾ ਗਿਆ ਹੋਵੇ। ਬਾਕੀ ਜਿੰਨਾਂ ਨੇ ਸਿੱਖਾਂ ਨੂੰ ਚਰਾਸੀ ਦੇ ਗੇੜ ਵਿੱਚ ਪਾਈ ਰੱਖਣਾ ਜਾਂ ਜੋ ਇਸ ਗੇੜ ਵਿੱਚ ਪਏ ਰਹਿਣਾ ਚਾਹੁੰਦੇ ਹਨ ਉਹਨਾਂ ਨੂੰ ਕੌਣ ਸਮਝਾ ਸਕਦਾ ।
ਧੰਨਵਾਦ ।
5th October 2017 2:54pm
Gravatar
Hakam Singh (Sacramento, US)
ਸ. ਗੁਰਸ਼ਰਨ ਸਿੰਘ ਢਿਲੋਂ ਜੀ,
ਮੈਂ ਆਪਣੇ ਲੇਖ ਵਿਚ ਗੁਰਬਾਣੀ ਦਾ ਸ੍ਰਿਸ਼ਟੀ, ਸੰਸਾਰ ਅਤੇ ਮਨੁੱਖ ਬਾਰੇ ਦ੍ਰਿਸ਼ਟੀਕੋਣ ਗੁਰਬਾਣੀ ਦੀਆਂ ਉਦਾਹਰਣਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਸ ਵਿਚ ਮੇਰੀ ਨਿੱਜੀ ਰਾਹੇ ਸ਼ਾਮਲ ਨਹੀਂ ਹੈ। ਗੁਰਬਾਣੀ ਵਿਚ ਪੱਖਪਾਤ ਲਈ ਕੋਈ ਥਾਂ ਨਹੀਂ ਹੈ। ਗੁਰਬਾਣੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਪਰ ਧਰਮਾਂ ਵਿਚ ਪ੍ਰਚਲਤ ਕਰਮ ਕਾਂਡ, ਜਾਤ ਪਾਤ, ਊਚ ਨੀਚ, ਮੂਰਤੀ ਪੂਜਾ, ਭੇਖ, ਈਰਖਾ ਅਤੇ ਵਪਾਰਕ ਰੀਤਾਂ ਦਾ, ਜੋ ਅੱਜ ਕਲ੍ਹ ਸਿੱਖ ਧਰਮ ਵਿਚ ਵੀ ਪ੍ਰਚਲਤ ਹਨ, ਖੰਡਨ ਕਰਦੀ ਹੈ।
7th October 2017 8:44pm
Gravatar
Hakam Singh (Sacramento, US)
ਸ. ਇਕਬਾਲ ਸਿੰਘ ਢਿਲੋਂ ਜੀ,
ਗੁਰਬਾਣੀ ਵਿਅਕਤੀ ਨੂੰ ਸੰਬੋਧਤ ਹੈ, ਸਮਾਜ ਨੂੰ ਨਹੀਂ। ਸਮਾਜ ਦਾ ਤੇ ਗੁਰਬਾਣੀ ਵਿਚ ਕੋਈ ਸੰਕਲਪ ਹੀ ਨਹੀਂ ਹੈ। ਗੁਰਬਾਣੀ ਸੰਸਾਰ ਜਾਂ ਜਗਤ ਦੀ ਗੱਲ ਕਰਦੀ ਹੈ, ਸਮਾਜ ਦੀ ਨਹੀਂ। ਸਮਾਜ ਮਨੁੱਖ ਵਲੋਂ ਸੰਸਾਰ ਵਿਚ ਵੰਡੀਆਂ ਪਾ ਕੇ ਬਣਾਇਆ ਅਸਤਿੱਤਵ ਹੈ। ਇਸ ਬਾਰੇ ਸਮਾਜ ਵਿਗਿਆਨੀਆਂ ਨੂੰ ਕੋਈ ਭੁਲੇਖਾ ਨਹੀਂ ਹੈ। ਸਮਾਜ ਪੂਰੀ ਤਰ੍ਹਾਂ ਮਾਇਆ ਦੇ ਪ੍ਰਭਾਵ ਅਧੀਨ ਹੁੰਦਾ ਹੈ। ਸਮਾਜ ਨੂੰ ਵਿਅਕਤੀ ਨਾਲ ਰਲਗੱਡ ਕਰਨਾ ਸਹੀ ਨਹੀਂ ਹੈ ਕਿਊਂਕੇ ਵਿਅਕਤੀ ਸਮਾਜ ਨਹੀਂ ਹੁੰਦਾ।
ਆਪ ਵਲੋਂ ਗੁਰਬਾਣੀ ਦੇ ੧੫ ਉਪਦੇਸ਼ ਵਿਅਕਤੀ ਨੂੰ ਸੰਬੋਧਤ ਹਨ ਕਿਸੇ ਸੰਸਾਰ ਜਾਂ ਸਮਾਜ ਨੂੰ ਨਹੀਂ। ਗੁਰਬਾਣੀ ਤੇ ਕਿਸੇ ਦੂਜੇ ਤੇ ਆਪਣੇ ਵਿਚਾਰ ਠੋਸਣ ਦੀ ਅਗਿਆ ਨਹੀਂ ਦਿੰਦੀ। ਉਹ ਤੇ ਮਨੁੱਖ ਨੂੰ ਆਪਣਾ ਆਪ ਸੁਧਾਰਨ ਦਾ ਉਪਦੇਸ਼ ਕਰਦੀ ਹੈ।
ਮੈਂ ਆਪਣੇ ਲੇਖ ਵਿਚ ਸ੍ਰਿਸਟੀ, ਸੰਸਾਰ-ਸਮਾਜ ਅਤੇ ਵਿਅਕਤੀ ਬਾਰੇ ਗੁਰਬਾਣੀ ਦੇ ਵਿਚਾਰ ਵਖਰੇ ਕਰ ਕੇ ਦੱਸੇ ਹਨ।
7th October 2017 8:14pm
Gravatar
Gurindar Singh Paul (Aurora, US)
“ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸੰਬੰਧ ਨਹੀਂ…” ਵਿੱਚ ਸ: ਹਾਕਮ ਸਿੰਘ ਜੀ ਨੇ ਅਤਿਅੰਤ ਉੱਤਮ ਵਿਚਾਰ ਪ੍ਰਗਟਾਏ ਹਨ। ਵਿਗਿਆਨਕ ਗਿਆਨ ਅਤੇ ਅਧਿਆਤਮਕ ਗਿਆਨ ਦੋਨਾਂ ਦਾ ਆਧਾਰ ਸ੍ਰਿਸ਼ਟੀ ਦੇ ਮੂਲ ਪੰਜ ਤੱਤ ਹਨ। ਪਰੰਤੂ, ਇਨ੍ਹਾਂ ਦੋਨਾਂ ਗਿਆਨਾਂ ਵਿੱਚ ਵੱਡਾ ਫ਼ਰਕ ਇਹ ਹੈ ਕਿ ਜਿੱਥੇ ਵਿਗਿਆਨ ਇਨ੍ਹਾਂ ਤੱਤਾਂ ਦੀ ਭੌਤਿਕਤਾ ਵਿੱਚੋਂ ਦੁਨਿਆਵੀ ਉੱਨਤੀ ਅਤੇ ਸੰਸਾਰਕ ਸੁੱਖਾਂ, ਸਹੂਲਤਾਂ ਤੇ ਖ਼ੁਸ਼ੀਆਂ ਦੇ ਵਸੀਲਿਆਂ ਦੀ ਖੋਜ ਕਰਦਾ ਹੈ ਉਥੇ, ਅਧਿਆਤਮਕ ਗਿਆਨ ਇਨ੍ਹਾਂ ਤੱਤਾਂ ਦੇ ਗੁੱਝੇ ਗੁਣਾਂ ਦੀ ਭਾਲ ਕਰਕੇ ਇਨ੍ਹਾਂ ਦੈਵੀ ਗੁਣਾਂ ਨਾਲ ਆਤਮਿਕ ਵਿਕਾਸ ਤੇ ਆਤਮ-ਆਨੰਦ ਦਾ ਰੂਹਾਨੀ ਰਾਹ ਰੌਸ਼ਨ ਕਰਦਾ ਹੈ। ਸ: ਹਾਕਮ ਸਿੰਘ ਜੀ ਦਾ ਇਹ ਕਥਨ ਬਿਲਕੁਲ ਸਹੀ ਹੈ ਕਿ, “ਮਨੁੱਖਾ ਜੀਵਨ ਵਿੱਚ ਵਿਗਿਆਨ ਦੀ ਥਾਂ ਅਧਿਆਤਮਕ ਗਿਆਨ ਨਾਲੋਂ ਵੱਖਰੀ ਅਤੇ ਅਸਬੰਧਤ ਹੈ, ਇਨ੍ਹਾਂ ਨੂੰ ਰਲਗੱਡ ਕਰਨਾ ਸਹੀ ਨਹੀਂ”।
ਸ: ਹਾਕਮ ਸਿੰਘ ਜੀ ਦੀਆਂ ਲਿਖਤਾਂ ਦੀ ਵੱਡੀ ਖ਼ੂਬੀ ਇਹ ਹੈ ਕਿ ਉਹ ਆਪਣੇ ਹਰ ਵਿਚਾਰ ਦੀ ਪੁਸ਼ਟੀ ਲਈ ਗੁਰਬਾਣੀ ਦੀਆਂ ਢੁਕਵੀਆਂ ਤੁਕਾਂ ਦਾ ਹਵਾਲਾ ਵੀ ਦਿੰਦੇ ਹਨ। ਇਸੇ ਪ੍ਰਸੰਗ ਵਿੱਚ, ਉਨ੍ਹਾਂ ਦਾ, ਹਥਲੇ ਲੇਖ ਵਿੱਚ ਪ੍ਰਗਟਾਇਆ, ਨਿਮਨ ਲਿਖਿਤ ਵਿਚਾਰ ਸੁਹਿਰਦ ਪਾਠਕਾਂ/ਲੇਖਕਾਂ ਦਾ ਵਿਸ਼ੇਸ਼ ਧਿਆਨ ਮੰਗਦਾ ਹੈ:
“……ਕਈ ਸਿੱਖ ਚਿੰਤਕ ਗੁਰਬਾਣੀ ਦੀ ਵਡਿਆਈ ਕਰਨ ਲਈ ਗੁਰਬਾਣੀ ਨੂੰ ਸਮਾਜ ਸੁਧਾਰ ਦੀ ਵਿਧੀ ਪ੍ਰਚਾਰਨ ਲਗ ਜਾਂਦੇ ਹਨ ਪਰ ਉਹ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਗੁਰਬਾਣੀ ਵਿੱਚੋਂ ਸਪਸ਼ਟ ਪ੍ਰਮਾਣ ਨਹੀਂ ਦੇ ਸਕਦੇ।…ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ”।
4th October 2017 10:24am
Gravatar
Iqbal Singh Dhillon (Chandigarh, India)
ਹੇਠਾਂ ਪਾਈ ਗਈ ਪੋਸਟ ਵਿਚ ਮੇਰੀ ਲਿਖਤ 'ਮਾਨਵਵਾਦ' ਦਾ ਭਾਗ 4 ਦਿੱਤਾ ਗਿਆ ਹੈ। ਬੇਨਤੀ ਹੈ ਕਿ ਇਸ ਦਾ ਸਿਰਲੇਖ 'ਮਾਨਵਵਾਦ---4' ਕਰਕੇ ਪੜ੍ਹਿਆ ਜਾਵੇ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
3rd October 2017 1:30am
Gravatar
Iqbal Singh Dhillon (Chandigarh, India)
ਜੇਕਰ ਇੱਕੀਵੀਂ ਸਦੀ ਈਸਵੀ ਦੀ ਗੱਲ ਕਰੀਏ ਤਾਂ ਸਾਰਾ ਸੰਸਾਰ ਇਕ ਪਿੰਡ ਬਣ ਚੁੱਕਿਆ ਹੈ ਭਾਵ ਹੁਣ ਪੂਰਬ ਜਾਂ ਪੱਛਮ ਦਾ ਕੋਈ ਫਰਕ ਨਹੀਂ ਰਹਿ ਗਿਆ। ਅਜਿਹਾ ਆਵਾਜਾਈ, ਸੰਚਾਰ, ਇੰਟਰਨੈਟ, ਰੇਡੀਓ/ਟੀਵੀ ਆਦਿਕ ਦੀਆਂ ਸਹੂਲਤਾਂ ਦੇ ਆ ਜਾਣ ਨਾਲ ਵਾਪਰਿਆ ਹੈ। ਇਹਨਾਂ ਸਹੂਲਤਾਂ ਕਰਕੇ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ਤੇ ਆਪਸੀ ਸਹਿਯੋਗ ਅਤੇ ਤਾਲਮੇਲ ਦੀਆਂ ਸੰਭਾਵਨਾਵਾਂ ਬਹੁਤ ਵਧ ਗਈਆਂ ਹਨ ਅਤੇ ਹੁਣ ਮਾਨਵਵਾਦ ਦੇ ਪਰਚਾਰ ਪਾਸਾਰ ਦਾ ਕੰਮ ਸੁਖਾਲਾ ਹੋ ਗਿਆ ਹੈ। ਅੰਤਰਰਾਸ਼ਟਰੀ ਪੱਧਰ ਤੇ IHEU (International Humanistic and Ethical Union) ਦੇ ਸਥਾਪਤ ਹੋ ਜਾਣ ਨਾਲ ਅਤੇ ਉਸ ਰਾਹੀਂ UNO ਦੇ ਸਹਿਯੋਗ ਦੀ ਪਰਾਪਤੀ ਹੋ ਜਾਣਾ ਬਹੁਤ ਵੱਡੀ ਉਪਲਭਦੀ ਹੈ। ਸਾਰੇ ਸੰਸਾਰ ਵਿੱਚੋਂ ਲਗ-ਭਗ ਡੇਢ ਸੌ ਸੰਸਥਾਵਾਂ IHEU ਦੀਆਂ ਮੈਂਬਰ ਬਣੀਆਂ ਹੋਈਆਂ ਹਨ ਅਤੇ ਮੈਂਬਰਾਂ ਦੀ ਗਿਣਤੀ ਵਧ ਰਹੀ ਹੈ। ਭਾਰਤ ਵਿੱਚੋਂ ਅੱਜ ਦੀ ਤਾਰੀਖ ਵਿਚ ਅਠਾਰਾਂ ਸੰਸਥਾਵਾਂ IHEU ਦੀਆਂ ਮੈਂਬਰ ਹਨ ਜਿਹਨਾਂ ਵਿੱਚੋਂ ਇਕ ‘ ਨਾਨਕ ਮਿਸ਼ਨ ‘ ਹੈ ਜੋ ਪੰਜਾਬ ਰਾਜ ਵਿਚ ਰਜਿਸਟਰਡ ਹੈ ਅਤੇ ਇਸ ਸੰਸਥਾ ਦਾ ਹੈਡਕੁਆਰਟਰ ਲੁਧਿਆਣਾ ਵਿਖੇ ਹੈ।

ਮਾਨਵਵਾਦੀ ਸੰਸਥਾ ‘ ਨਾਨਕ ਮਿਸ਼ਨ’ ਦੇ ਮੁੱਖ ਨਿਸ਼ਾਨੇ ਹੇਠ ਦਿੱਤੇ ਅਨੁਸਾਰ ਹਨ:
1.ਗੁਰੂ ਨਾਨਕ ਜੀ ਤੋਂ ਲੈ ਕੇ ਅਗਲੇ ਸਾਰੇ ਗੁਰੂ ਸਾਹਿਬਾਨ ਵੱਲੋਂ ਪੇਸ਼ ਕੀਤੇ ਗਏ ਅਤੇ ਉਹਨਾਂ ਵੱਲੋਂ ਅਮਲ ਵਿਚ ਲਿਆਂਦੇ ਗਏ ਮਾਨਵਵਾਦ ਦੇ ਫਲਸਫੇ ਦਾ ਸੰਸਾਰ ਭਰ ਵਿਚ ਸੰਚਾਰ ਅਤੇ ਪਰਚਾਰ ਕਰਨਾ।
2.ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਵਾਦ ਦੀ ਲਹਿਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੁਨਰ-ਸੁਰਜੀਤ ਕਰਨਾ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਲਹਿਰ ਦਾ ਪਾਸਾਰ ਕਰਨਾ ।
3.ਆਪਣੇ ਨਿਸ਼ਾਨਿਆਂ ਦੀ ਪੂਰਤੀ ਹਿਤ ਵੱਖ-ਵੱਖ ਪਰੋਗਰਾਮਾਂ, ਗਤੀਵਿਧੀਆਂ ਅਤੇ ਪ੍ਰੌਜੈਕਟਾਂ ਦਾ ਆਯੋਜਨ ਕਰਨਾ।

‘ਨਾਨਕ ਮਿਸ਼ਨ’ ਦਾ ਦ੍ਰਿੜ ਵਿਸ਼ਵਾਸ ਹੈ ਕਿ ਗੁਰੂ ਨਾਨਕ ਜੀ ਜਾਂ ਉਹਨਾਂ ਤੋਂ ਅਗਲੇ ਕਿਸੇ ਗੁਰੂ ਸਾਹਿਬ ਨੇ ਕੋਈ ਮਜ਼ਹਬ ਨਹੀਂ ਚਲਾਇਆ ਸੀ। ਪਰੰਤੂ ‘ ਨਾਨਕ ਮਿਸ਼ਨ ’ ਪੂਰੀ ਤਰ੍ਹਾਂ ਗੁਰਬਾਣੀ ਨੂੰ ਸਮਰਪਿਤ ਹੈ ਅਤੇ ਗੁਰਬਾਣੀ ਨੂੰ ਹੀ ਮਾਨਵਵਾਦ ਦੇ ਫਲਸਫੇ ਦਾ ਅਧਾਰ ਮੰਨਦਾ ਹੈ।

ਗੁਰਬਾਣੀ ਰਾਹੀਂ ਪ੍ਰਗਟਾਏ ਗਏ ਮਾਨਵਵਾਦੀ ਫਲਸਫੇ ਬਾਰੇ ਵਿਸਥਾਰ ਵਿਚ ਜਾਣਕਾਰੀ ਲੈਣ ਲਈ ਇਹਨਾਂ ਸਤਰਾਂ ਦੇ ਲੇਖਕ ਦਾ ਲੇਖ 'ਗੁਰਮੱਤ ਬਨਾਮ ਮਾਨਵਵਾਦ' ਪੜ੍ਹਿਆ ਜਾ ਸਕਦਾ ਹੈ ਜੋ 'ਸਿਖਮਾਰਗ' ਵੈਬਸਾਈਟ ਉੱਤੇ 'ਲੇਖ ਲੜੀ ਚੌਥੀ' ਵਿਚ ਉਪਲਭਦ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
3rd October 2017 1:25am
Gravatar
Gurindar Singh Paul (Aurora, US)
ਡਾ: ਢਿੱਲੋਂ ਜੀ,
ਆਪ ਨੇ “ਮਾਨਵਵਾਦ ੨---” ਵਿੱਚ ਲਿਖਿਆ ਹੈ, “ਵੇਈਂ ਨਦੀ ਦੇ ਇਲਾਕੇ ਵਿੱਚ ਤਿੰਨ ਕੁ ਦਿਨ ਇਕਾਂਤ ਵਿੱਚ ਬੈਠ ਕੇ ਸੋਚਦੇ ਰਹਿਣ ਪਿੱਛੋਂ ਵਾਪਸ ਆ ਕੇ ਗੁਰੂ ਨਾਨਕ ਨੇ ਜੋ ਸ਼ਬਦ ਉਚਾਰੇ ਸਨ ਉਹ ਸਨ: “ਨਾ ਕੋ ਹਿੰਦੂ ਨਾ ਮੁਸਲਮਾਨ” ਭਾਵ ਮਨੁੱਖ ਕੇਵਲ ਮਨੁੱਖ ਹੈ ਉਸ ਦਾ ਕੋਈ ਮਜ਼੍ਹਬ/ਰਿਲੀਜਨ ਨਹੀਂ (ਇਹ ਵਾਕ ਉਹ ਕਈ ਦਿਨ ਲਗਾਤਾਰ ਉਚਾਰਦੇ ਰਹੇ ਸਨ”। ਕ੍ਰਿਪਾ ਕਰਕੇ ਇਹ ਦੱਸਣ ਦੀ ਖੇਚਲ ਕਰੋ ਕਿ ਇਹ ਜਾਣਕਾਰੀ ਆਪ ਨੇ ਕਿੱਥੋਂ ਪ੍ਰਾਪਤ ਕੀਤੀ ਹੈ? ਦੂਜਾ, “ਨਾ ਕੋ ਹਿੰਦੂ ਨਾ ਮੁਸਲਮਾਨ” ਗੁਰੂ ਨਾਨਕ ਦੇਵ ਜੀ ਦੇ ਕਿਸ ਰਾਗੁ ਵਿੱਚ ਲਿਖੇ ਕਿਸ ਸ਼ਬਦ ਦਾ ਤੁਕਾਂਸ਼ ਹੈ? ਅਤੇ ਇਹ ਗੁਰੂ ਗ੍ਰੰਥ ਦੇ ਕਿਸ ਪੰਨੇ 'ਤੇ ਪੜ੍ਹਿਆ ਜਾ ਸਕਦਾ ਹੈ?
2nd October 2017 7:11am
Gravatar
Iqbal Singh Dhillon (Chandigarh, India)
ਸ. ਗੁਰਇੰਦਰ ਸਿੰਘ ਪਾਲ ਜੀ, ਇਹ ਵਾਕ ਗੁਰਬਾਣੀ ਦਾ ਹਿੱਸਾ ਨਹੀਂ। ਬਾਕੀ ਦੀ ਜਾਣਕਾਰੀ ਲਈ ਵੇਖੋ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ.ਗੰਡਾ ਸਿੰਘ ਰਚਿਤ ਪੁਸਤਕ 'ਸਿੱਖ ਇਤਿਹਾਸ' ਪੰਨਾ 4-5 । ਇਹ ਪੁਸਤਕ ਡਾ. ਭਗਤ ਸਿੰਘ ਦੀ ਅਨੁਵਾਦ (ਅੰਗਰੇਜ਼ੀ ਤੋਂ ਪੰਜਾਬੀ ਵਿਚ) ਕੀਤੀ ਹੋਈ ਹੈ, ਸਾਲ 2006 ਈਸਵੀ ਵਿਚ।

ਇਕਬਾਲ ਸਿੰਘ ਢਿੱਲੋਂ
2nd October 2017 11:59pm
Gravatar
Iqbal Singh Dhillon (Chandigarh, India)
ਮਾਨਵਵਾਦ --- 3
ਜਦੋਂ ਇਹ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਅਤੇ ਦੂਸਰੇ ਗੁਰੂ ਸਾਹਿਬਾਨ ਨੇ ਕੋਈ ਮਜ਼ਹਬ ਨਹੀਂ ਚਲਾਇਆ ਸੀ ਤਾਂ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਇਹ ‘ਸਿਖ ਧਰਮ’ ਕਿਵੇਂ ਪੈਦਾ ਹੋਇਆ। ਕਹਾਣੀ ਇਸ ਤਰ੍ਹਾਂ ਹੈ ਕਿ ਅਠਾਰ੍ਹਵੀਂ ਸਦੀ ਈਸਵੀ ਦੇ ਪਹਿਲੇ ਅੱਧ ਵਿਚ ਉਦਾਸੀ ਸਾਧੂਆਂ ਦੇ ਯਤਨਾਂ ਨਾਲ ਅਤੇ ਦੂਸਰੇ ਅੱਧ ਵਿਚ ਨਿਰਮਲੇ ਬ੍ਰਾਹਮਣਾਂ ਦੇ ਯਤਨਾਂ ਨਾਲ ਗੁਰੂ ਸਾਹਿਬਾਨ ਦੇ ਸਥਾਪਤ ਕੀਤੇ ਪਰਚਾਰ ਕੇਂਦਰਾਂ, ਮੁੱਖ ਤੌਰ ਤੇ ਦਰਬਾਰ ਸਾਹਿਬ, ਦੀ ਵਰਤੋਂ ਕਰਕੇ ਇਕ ਬ੍ਰਾਹਮਣਵਾਦੀ ਮਜ਼ਹਬ/ਰਿਲੀਜਨ (ਸੰਪਰਦਾਈ ਧਰਮ) ਸਥਾਪਤ ਕਰ ਦਿੱਤਾ ਗਿਆ ਅਤੇ ਉਸ ਸੰਪਰਦਾਈ ਧਰਮ ਨੂੰ ‘ਸਿਖ ਧਰਮ’ ਦਾ ਨਾਮ ਦੇ ਦਿੱਤਾ ਗਿਆ। ਉਦਾਸੀ ਸਾਧੂਆਂ ਅਤੇ ਨਿਰਮਲੇ ਬ੍ਰਾਹਮਣਾਂ ਨੂੰ ਇਹ ਮੌਕਾ ਉਦੋਂ ਮਿਲਿਆ ਜਦੋਂ ਆਪਣੇ-ਆਪ ਨੂੰ ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਣ ਵਾਲੇ ਲੋਕ ਦੱਸਵੇਂ ਗੁਰੂ ਦੇ ਸੰਸਾਰ ਛੱਡਣ ਤੋਂ ਛੇਤੀ ਪਿੱਛੋਂ ਗੁਰੂ ਸਾਹਿਬਾਨ ਵੱਲੌਂ ਚਲਾਈ ਗਈ ਮਾਨਵਵਾਦ ਦੀ ਲਹਿਰ ਵੱਲੋਂ ਮੂੰਹ ਮੋੜਦੇ ਹੋਏ ਰਾਜ-ਸੱਤਾ ਹਥਿਆਉਣ ਦੇ ਲਾਲਚ ਵਿਚ ਫਸ ਗਏ ਸਨ (ਰਾਜ-ਸੱਤਾ ਦੀ ਪਰਾਪਤੀ ਗੁਰੂ ਸਾਹਿਬਾਨ ਦੀ ਮੁਹਿੰਮ ਦਾ ਹਿੱਸਾ ਨਹੀਂ ਸੀ)। ਉਹਨਾਂ ਨੂੰ ਰਾਜ-ਸੱਤਾ ਪਰਾਪਤ ਵੀ ਹੋ ਗਈ (ਪਹਿਲਾਂ ਮਿਸਲਾਂ ਦੇ ਰਾਜ ਅਤੇ ਫਿਰ ਰਣਜੀਤ ਸਿੰਘ ਦੇ ਰਾਜ ਵੇਲੇ) ਪਰੰਤੂ ਉਦੋਂ ਉਹਨਾਂ ਨੇ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੀ ਬਜਾਇ ਬ੍ਰਾਹਮਣਵਾਦੀ ਪੁਜਾਰੀ-ਸ਼੍ਰੇਣੀ ਨਾਲ ਗੰਢ-ਤੁੱਪ ਕਰ ਲਿਆ ਜਿਸ ਦੇ ਨਤੀਜੇ ਸਿਖ ਸੰਪਰਦਾਈ ਧਰਮ ਦਾ ਪੈਰੋਕਾਰ ਸਿਖ ਭਾਈਚਾਰਾ ਅਜ ਤਕ ਭੁਗਤਦਾ ਆ ਰਿਹਾ ਹੈ।
ਨਿਰਸੰਦੇਹ ਵੀਹਵੀਂ ਸਦੀ ਈਸਵੀ ਤੋਂ ਲੈ ਕੇ ‘ ਮਾਨਵਵਾਦ ‘ ਸੰਸਾਰ ਦਾ ਸਰਵਉੱਚ ਫਲਸਫਾ ਬਣ ਕੇ ਉਭਰਿਆ ਹੈ ਭਾਵੇਂ ਕਿ ਭਾਰਤ ਦੇ ਲੋਕਾਂ ਲਈ ਹਾਲੇ ਇਹ ਖੇਤਰ ਨਵਾਂ ਹੈ (ਉਂਜ ਪਿਛਲੀ ਸਦੀ ਤੋਂ ਲੈ ਕੇ ‘ਮਨੁੱਖੀ ਹੱਕਾਂ ‘ ਬਾਰੇ ਗੱਲ ਮਾਨਵਵਾਦ ਦੀ ਲਹਿਰ ਦੇ ਹਿੱਸੇ ਦੇ ਤੌਰ ਤੇ ਹੀ ਤੁਰੀ ਹੈ)। ਮਾਨਵਵਾਦ ਦੇ ਫਲਸਫੇ ਦਾ ਚਲਣ ਸੰਸਾਰ ਦੇ ਪੱਛਮੀ ਹਿੱਸੇ ਵਿਚ ਅਤੇ ਪੂਰਬੀ ਹਿੱਸੇ ਵਿਚ ਵੱਖ-ਵੱਖ ਢੰਗਾਂ ਨਾਲ ਅਤੇ ਸੁਤੰਤਰ ਰੂਪ ਵਿਚ ਹੋਇਆ ਹੈ। ਜਿੱਥੇ ਪੱਛਮੀ ਦੇਸ਼ਾਂ ਵਿਚ ਤਕਰੀਬਨ ਦੋ ਹਜ਼ਾਰ ਸਾਲ ਦੇ ਲੰਬੇ ਸਮੇਂ ਵਿਚ ਸੈਂਕੜੇ ਵਿਦਵਾਨਾਂ, ਚਿੰਤਕਾਂ, ਦਾਰਸ਼ਨਿਕਾਂ ਅਤੇ ਵਿਗਿਆਨੀਆਂ ਦੇ ਸਾਂਝੇ ਸੰਘਰਸ਼ ਰਾਹੀਂ ਉਨ੍ਹੀਵੀਂ ਸਦੀ ਈਸਵੀ ਦੇ ਅੰਤ ਤੇ ਆਕੇ ਇਸ ਫਲਸਫੇ ਦੀ ਉਸਾਰੀ ਹੋਈ ਉੱਥੇ ਗੁਰੂ ਨਾਨਕ ਜੀ ਨੇ ਇਕੱਲਿਆਂ ਹੀ ਪੰਦਰਵੀਂ ਸਦੀ ਦੇ ਅੰਤ ਤੇ ਇਸ ਫਲਸਫੇ ਨੂੰ ਤਿਆਰ ਕਰਕੇ ਆਪਣੀ ਰਚਨਾ ਅਤੇ ਕਾਰਜਸ਼ੈਲੀ ਰਾਹੀਂ ਪੇਸ਼ ਕਰ ਦਿੱਤਾ। ਮਾਨਵਵਾਦ ਦਾ ਫਲਸਫਾ ਹੀ ਗੁਰੂ ਸਾਹਿਬਾਨ ਦੀ ਮੁਹਿੰਮ ਦਾ ਅਧਾਰ ਬਣਿਆਂ ਅਤੇ ਇਸ ਨੂੰ ਗੁਰੂ ਅਰਜਨ ਜੀ ਨੇ ਦਸਤਾਵੇਜ਼ ( document ) ਰੂਪ ਵਿਚ ਗੁਰਬਾਣੀ ਗ੍ਰੰਥ ਰਾਹੀਂ ਪੇਸ਼ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਜੀ ਵੱਲੋਂ ਪੱਛਮੀ ਦੇਸ਼ਾਂ ਨਾਲੋਂ ਚਾਰ ਸਦੀਆਂ ਪਹਿਲਾਂ ਹੀ ਮਾਨਵਵਾਦ ਦਾ ਫਲਸਫਾ ਸੰਪੂਰਨ ਰੂਪ ਵਿਚ ਪੇਸ਼ ਕਰ ਦਿੱਤਾ ਗਿਆ ਅਤੇ ਨਾਲ ਹੀ ਮਾਨਵਵਾਦ ਦੀ ਲਾਸਾਨੀ ਲਹਿਰ ਵੀ ਚਾਲੂ ਕੀਤੀ ਗਈ ਜੋ ਦੋ ਸੌ ਸਾਲ ਤੋਂ ਵਧੇਰੇ ਸਮੇਂ ਤੱਕ ਪੂਰੀ ਸਫਲਤਾ ਨਾਲ ਚੱਲੀ।
ਇਸ ਸਥਿਤੀ ਵਿੱਚੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਜੀ ਸੰਸਾਰ ਭਰ ਵਿਚ ' ਮਾਨਵਵਾਦ ' ਦੇ ਮੋਢੀ ( pioneer ) ਸਮਝੇ ਜਾ ਸਕਦੇ ਹਨ ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ ।
1st October 2017 9:08pm
Gravatar
Iqbal Singh Dhillon (Chandigarh, India)
ਮਾਨਵਵਾਦ --- 2
ਪੱਛਮੀ ਦੇਸ਼ਾਂ ਵਿਚ ਮਾਨਵਵਾਦ ਦੀ ਲਹਿਰ ਉਨ੍ਹੀਵੀਂ ਸਦੀ ਦੇ ਦੂਸਰੇ ਅੱਧ ਵਿਚ ਅਰੰਭ ਹੋਈ ਅਤੇ ਇਸ ਨੇ ਵੀਹਵੀਂ ਸਦੀ ਵਿਚ ਆਕੇ ਜ਼ੋਰ ਫੜ੍ਹਿਆ ਜਦੋਂ ਵੱਖ-ਵੱਖ ਦੇਸ਼ਾਂ ਵਿਚ ਮਾਨਵਵਾਦੀ ਜੱਥੇਬੰਦੀਆਂ ਸਥਾਪਤ ਹੋ ਗਈਆਂ। ਸੰਨ 1952 ਵਿਚ ਇਹਨਾਂ ਜੱਥੇਬੰਦੀਆਂ ਨੇ ਮਿਲ ਕੇ ਇਕ ਸਿਰਮੌਰ ਅੰਤਰਰਾਸ਼ਟਰੀ ਸੰਸਥਾ ਬਣਾ ਲਈ ਜਿਸ ਦਾ ਨਾਮ IHEU ਰੱਖਿਆ ਗਿਆ (IHEU ਤੋਂ ਭਾਵ ਹੈ International Humanistic and Ethical Union)। ਓਦੋਂ ਇਸਦਾ ਹੈਡਕੁਆਰਟਰ ਅਮੈਸਟਰਡੰਮ (ਹਾਲੈਂਡ ਵਿਚ) ਵਿਖੇ ਸੀ ਅਤੇ ਅਜ-ਕਲ ਲੰਡਨ ਵਿਚ ਹੈ। ਇਹ ਸੰਸਥਾ UNO ਦੀ ਸੰਸਥਾਈ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਨਵਵਾਦ ਦੀ ਲਹਿਰ ਚਲਾ ਰਹੀ ਹੈ। ਵੱਖ-ਵੱਖ ਦੇਸ਼ਾ ਦੀਆਂ ਕੋਈ ਡੇਢ ਸੌ ਮਾਨਵਵਾਦੀ ਸੰਸਥਾਵਾਂ IHEU ਦੀਆਂ ਮੈਂਬਰ ਬਣ ਚੁੱਕੀਆਂ ਹਨ। ਇਸ ਅੰਤਰਰਾਸ਼ਟਰੀ ਸੰਸਥਾ ਦਾ ਵੈਬਸਾਈਟ iheu.org ਹੈ ਜਿੱਥੋਂ ਮਾਨਵਵਾਦ ਬਾਰੇ ਵਿਸਥਾਰ ਵਿਚ ਜਾਣਕਾਰੀ ਪਰਾਪਤ ਕੀਤੀ ਜਾ ਸਕਦੀ ਹੈ।
ਪੱਛਮੀ ਦੇਸ਼ਾਂ ਵਿਚ ਮਾਨਵਵਾਦ ਦੇ ਫਲਸਫੇ ਦਾ ਸੰਪੂਰਨ ਰੂਪ ਤਿਆਰ ਹੋਣ ਵਿਚ ਤਕਰੀਬਨ ਦੋ ਹਜ਼ਾਰ ਸਾਲ ਲੱਗੇ ਹਨ। ਪਹਿਲਾਂ-ਪਹਿਲ ਇਹ ਕਲਾ, ਸਾਹਿਤ ਅਤੇ ਵਿਦਿਆ ਦੇ ਖੇਤਰਾਂ ਤੱਕ ਹੀ ਸੀਮਿਤ ਸੀ ਅਤੇ ਉਨ੍ਹੀਵੀਂ ਸਦੀ ਤੀਕਰ ਪਹੁੰਚਦਿਆਂ ਮਾਨਵਵਾਦ ਦੇ ਸੰਕਲਪ ਦੇ ਘੇਰੇ ਵਿਚ ਮਨੁੱਖ ਦੀ ਸਮੁੱਚੀ ਜੀਵਨ-ਜਾਚ ਆ ਗਈ ਜਦੋਂ ਇਸ ਦਾ ਫੋਕਸ ਸਾਰੇ ਮਨੁੱਖੀ ਸਰੋਕਾਰਾਂ ਉੱਤੇ ਕੇਂਦ੍ਰਿਤ ਕਰ ਦਿੱਤਾ ਗਿਆ। ਉੱਧਰ ਪੂਰਬ ਵਿਚ ਮਾਨਵਵਾਦ ਦਾ ਸੰਕਲਪ ਸੁਤੰਤਰ ਤੌਰ ਤੇ ਸਥਾਪਤ ਹੋਇਆ ਅਤੇ ਉਹ ਵੀ ਬੜੇ ਹੀ ਹੈਰਾਨਕੁੰਨ ਢੰਗ ਨਾਲ ਜਦੋਂ ਗੁਰੂ ਨਾਨਕ ਨੇ ਕੇਵਲ ਵਿਅਕਤੀਗਤ ਯੋਗਦਾਨ ਰਾਹੀਂ ਪੰਦਰ੍ਹਵੀਂ ਸਦੀ ਦੇ ਅਰੰਭ ਵਿਚ ਹੀ ਮਾਨਵਵਾਦ ਦਾ ਸੰਪੂਰਨ ਫਲਸਫਾ ਹੋਂਦ ਵਿਚ ਲੈ ਆਂਦਾ। ਇਨਾਂ ਹੀ ਨਹੀਂ, ਗੁਰੂ ਨਾਨਕ ਨੇ ਮਾਨਵਵਾਦ ਦੀ ਐਸੀ ਲਹਿਰ ਚਲਾਈ ਜੋ ਉਹਨਾਂ ਅਤੇ ਅਗਲੇ ਨੌਂ ਗੁਰੂ ਸਾਹਿਬਾਨ ਦੀ ਰਹਿਨੁਮਾਈ ਵਿਚ ਦੋ ਸੌ ਸਾਲ ਦੇ ਸਮੇਂ ਤੱਕ ਪੂਰੀ ਸਫਲਤਾ ਨਾਲ ਚੱਲੀ।
ਮਾਨਵਵਾਦ ਕਰਾਮਾਤ, ਸਵਰਗ-ਨਰਕ, ਪੁਨਰ ਜਨਮ, ਆਤਮਾ, ਪਰਮ-ਆਤਮਾ, ਦੇਵੀ-ਦੇਵਤੇ, ਵਿਅਕਤੀਗਤ (personal) ਰੱਬ ਆਦਿਕ ਗੈਰ-ਵਿਗਿਆਨਕ ਵਰਤਾਰਿਆਂ ਨੂੰ ਮੂਲੋਂ ਹੀ ਰਦ ਕਰਦਾ ਹੈ। ਇਸ ਕਰਕੇ ਮਾਨਵਵਾਦ ਮਜ਼ਹਬ/ਰਿਲਿਜਨ ਨੂੰ ਕੋਈ ਮਾਨਤਾ ਨਹੀਂ ਦਿੰਦਾ। ਵੇਈਂ ਨਦੀ ਦੇ ਇਲਾਕੇ ਵਿਚ ਤਿੰਨ ਕੁ ਦਿਨ ਇਕਾਂਤ ਵਿਚ ਬੈਠ ਕੇ ਸੋਚਦੇ ਰਹਿਣ ਪਿੱਛੋਂ ਵਾਪਸ ਆਕੇ ਗੁਰੂ ਨਾਨਕ ਨੇ ਜੋ ਸ਼ਬਦ ਉਚਾਰੇ ਸਨ ਉਹ ਸਨ: “ਨਾ ਕੋ ਹਿੰਦੂ ਨਾ ਕੋ ਮੁਸਲਮਾਨ“ ਭਾਵ ਮਨੁੱਖ ਕੇਵਲ ਮਨੁੱਖ ਹੈ ਉਸ ਦਾ ਕੋਈ ਮਜ਼ਹਬ/ਰਿਲੀਜਨ ਨਹੀਂ (ਇਹ ਵਾਕ ਉਹ ਕਈ ਦਿਨ ਲਗਾਤਾਰ ਉਚਾਰਦੇ ਰਹੇ ਸਨ)। ਇਹ ਸਾਰੇ ਹੀ ਮੰਨਦੇ ਹਨ ਕਿ ਗੁਰੂ ਨਾਨਕ ਨੇ ਕੋਈ ਮਜ਼ਹਬ ਨਹੀਂ ਚਲਾਇਆ ਸੀ। ਨਾ ਹੀ ਅਗਲੇ ਨੌਂ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਅਜਿਹਾ ਕੀਤਾ ਸੀ। ਸਾਰੇ ਗੁਰੂ ਸਾਹਿਬਾਨ ਕੇਵਲ ਮਾਨਵਵਾਦ ਦੇ ਮੁੱਦਈ ਸਨ ਅਤੇ ਉਹਨਾਂ ਦੀ ਰਹਿਨੁਮਾਈ ਵਿਚ ਜੋ ਦੋ ਸੌ ਸਾਲ ਦੇ ਸਮੇਂ ਤਕ ਮਾਨਵਵਾਦ ਦੀ ਲਹਿਰ ਚੱਲੀ ਉਹੋ ਜਿਹੀ ਕਿਸੇ ਲਹਿਰ ਦੀ ਮਿਸਾਲ ਸੰਸਾਰ ਭਰ ਦੇ ਇਤਹਾਸ ਵਿਚ ਨਹੀਂ ਮਿਲਦੀ।

ਇਕਬਾਲ ਸਿੰਘ ਢਿੱਲੋਂ ਚੰਡੀਗੜ੍ਹ।
30th September 2017 8:52pm
Gravatar
Iqbal Singh Dhillon (Chandigarh, India)
ਮਾਨਵਵਾਦ --- 1
ਮਾਨਵਵਾਦ (Humanism) ਇਕ ਐਸਾ ਧਰਮ-ਨਿਰਪੇਖ ਫਲਸਫਾ ਹੈ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਾ ਹੋਇਆ ਮਨੁੱਖੀ ਹਿਤਾਂ ਦੀ ਪੂਰਤੀ ਖਾਤਰ ਕੇਵਲ ਤਰਕ, ਨੈਤਿਕਤਾ ਅਤੇ ਨਿਆਂ ਦੀ ਵਰਤੋਂ ਨੂੰ ਸਵੀਕਾਰਦਾ ਹੈ। ਉਨ੍ਹੀਵੀਂ ਸਦੀ ਈਸਵੀ ਵਿਚ ਪੱਛਮ ਦੇ ਦਾਰਸ਼ਨਿਕਾਂ ਨੇ ਮਾਨਵਵਾਦ ਦੇ ਸੰਕਲਪ ਨੂੰ ਪਰਪੱਕ ਕੀਤਾ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਤੋਂ ਇਹ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚ ਪਰਚਾਇਆ ਜਾਣ ਲੱਗਾ। ਇਸ ਮਾਨਵਵਾਦੀ ਫਲਸਫੇ ਦਾ ਅਧਾਰ ਇਸ ਧਾਰਨਾ ਨੂੰ ਮਾਨਤਾ ਦੇਣਾ ਹੈ ਕਿ ਮਨੁੱਖੀ ਸਰੋਕਾਰਾਂ ਨੂੰ ਸਾਹਮਣੇ ਰੱਖਦੇ ਹੋਏ ਮਨੁੱਖ ਖੁਦ ਹੀ ਸਾਰੀ ਸ੍ਰਿਸ਼ਟੀ ਦਾ ਕੇਂਦਰ-ਬਿੰਦੂ ਬਣਦਾ ਹੈ, ਮਨੁੱਖ ਆਪਣੇ ਤੌਰ ਤੇ ਉਸਾਰੂ ਕਾਰਜਾਂ ਲਈ ਲੋੜੀਂਦੀ ਸ਼ਕਤੀ ਦਾ ਸਮਰੱਥ ਸਾਧਨ ਹੈ ਅਤੇ ਮਨੁੱਖਤਾ ਦੀ ਭਲਾਈ ਮਨੁੱਖ ਦੀ ਇਸ ਸਮਰੱਥਾ ਨੂੰ ਮਨੁੱਖੀ ਹਿਤਾ ਦੀ ਪੂਰਤੀ ਖਾਤਰ ਵਰਤਣ ਵਿਚ ਹੈ। ਮਾਨਵਵਾਦ ਮਿਸ਼ਨ ਦੇ ਚਾਰ ਪਰਮੁੱਖ ਅੰਗ ਮਿੱਥੇ ਗਏ ਹਨ: ਮਨੁੱਖੀ ਹੱਕ (human rights) ਮਨੁੱਖੀ ਭਲਾਈ (human welfare), ਮਨੁੱਖੀ ਸਵੈ-ਸਨਮਾਣ (human dignity) ਅਤੇ ਮਨੁੱਖੀ ਕਦਰਾਂ-ਕੀਮਤਾਂ (human values ) ।
‘ਮਾਨਵਵਾਦ’ ਦੇ ਫਲਸਫੇ ਦੇ ਹੇਠਾਂ ਲਿਖੇ ਪੱਖ ਵਿਸ਼ੇਸ਼ ਤੌਰ ਤੇ ਧਿਆਨ ਦੀ ਮੰਗ ਕਰਦੇ ਹਨ:
1. ਮਾਨਵਵਾਦ ਮਜ਼ਹਬ/ਰਿਲੀਜਨ ਨੂੰ ਨਕਾਰਦਾ ਹੈ ਕਿਉਂਕਿ ਮਾਨਵਵਾਦ ਸਾਰੀ ਮਨੁੱਖਤਾ ਨੂੰ ਇਕ ਪਰਿਵਾਰ ਮੰਨਦਾ ਹੈ ਜਦੋਂ ਕਿ ਮਜ਼ਹਬ ਮਨੁੱਖਤਾ ਵਿਚ ਵੰਡੀਆਂ ਪਾਉਂਦਾ ਹੈ ੳਤੇ ਆਪਸੀ ਵੈਰ-ਵਿਰੋਧ ਪੈਦਾ ਕਰਦਾ ਹੈ।
2. ਮਾਨਵਵਾਦ ਕਰਾਮਾਤੀ ਵਰਤਾਰੇ ਨੂੰ ਨਕਾਰਦਾ ਹੈ ਅਤੇ ਇਹ ਕੇਵਲ ਕੁਦਰਤੀ ਨਿਯਮਾਂ ਨੂੰ ਮਾਨਤਾ ਦਿੰਦਾ ਹੈ। ਤਾਰਕਿਕਤਾ (rationalism) ਮਾਨਵਵਾਦ ਦਾ ਅਧਾਰ ਹੈ।
3. ਮਾਨਵਵਾਦ ਕੇਵਲ ਤਰਕਸ਼ੀਲਤਾ (logic) ਨੂੰ ਸਵੀਕਾਰਦਾ ਹੈ ਅਤੇ ਗੈਰਵਿਗਿਆਨਕ ਵਰਤਾਰੇ ਨੂੰ ਰਦ ਕਰਦਾ ਹੈ।
4. ਮਾਨਵਵਾਦ ਨੈਤਿਕਤਾ ਨੂੰ ਮਨੁੱਖੀ ਵਰਤਾਰੇ ਦਾ ਪ੍ਰਮੁੱਖ ਅੰਗ ਮੰਨਦਾ ਹੈ।
5. ਮਾਨਵਵਾਦ ਦਾ ਨਿਸ਼ਾਨਾ ਹੈ ਕਿ ਧਰਤੀ ਦੇ ਹਰੇਕ ਮਨੁੱਖ ਨੂੰ ਨਿਆਂ ਮਿਲੇ।
6. ਮਾਨਵਾਦ ਮਨੁੱਖੀ ਸਰੋਕਾਰਾਂ ਨੂੰ ਕੇਂਦਰ ਉੱਤੇ ਰੱਖਦਾ ਹੈ ਅਤੇ ਬਗੈਰ ਕਿਸੇ ਵਿਤਕਰੇ ਮਨੁੱਖੀ ਹਿਤਾਂ ਨੂੰ ਪੂਰੇ ਕਰਨਾ ਇਸਦਾ ਟੀਚਾ ਹੈ।
7. ਮਾਨਵਵਾਦ ਵਿਸ਼ਵਾਸ ਕਰਦਾ ਹੈ ਕਿ ਹਰੇਕ ਮਨੁੱਖ ਸ਼ਕਤੀ ਦਾ ਸੋਮਾ ਹੈ ਅਤੇ ਉਹ ਨੇਕੀ ਕਰਨ ਦੇ ਸਮਰੱਥ ਹੈ।
8. ਮਾਨਵਵਾਦ ਚਾਹੁੰਦਾ ਹੈ ਕਿ ਹਰੇਕ ਮਨੁੱਖ ਦੀ ਸਮਰੱਥਾ ਦਾ ਸਵੈ-ਇੱਛਾ ਰਾਹੀਂ ਦੂਸਰਿਆਂ ਦੇ ਹਿਤਾਂ ਦੀ ਖਾਤਰ ਸਦਉਪਯੋਗ ਕੀਤਾ ਜਾਵੇ।
9. ਮਨੁੱਖੀ ਹੱਕ, ਮਨੁੱਖੀ ਭਲਾਈ, ਮਨੁੱਖੀ ਸਵੈਸਨਮਾਣ ਅਤੇ ਮਨੁੱਖੀ ਕਦਰਾਂ-ਕੀਮਤਾਂ ਮਾਨਵਵਾਦ ਦੇ ਚਾਰ ਪ੍ਰਮੁੱਖ ਅੰਗ ਹਨ।
10. ਵੀਹਵੀਂ ਸਦੀ ਤੋਂ ਲੈਕੇ ਮਾਨਵਵਾਦ ਹੀ ਸੰਸਾਰ ਦਾ ਸਰਵਸ੍ਰੇਸ਼ਟ ਫਲਸਫਾ ਹੈ।
ਆਓ ਸਾਰੀਆਂ ਉਲਝਣਾਂ ਦਾ ਤਿਆਗ ਕਰਦੇ ਹੋਏ ਮਾਨਵਵਾਦ ਅਧਾਰਿਤ ਜੀਵਨ-ਜਾਚ ਨੂੰ ਅਪਣਾਈਏ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
30th September 2017 1:09am
Gravatar
Taranjit Parmar (Nanaimo, Canada)
ਡਾਕਟਰ ਸਾਹਿਬ ਤੁਸੀ ਦੋ ਭਾਗਾਂ ਵਿਚ ਗੁਰਬਾਣੀ ਸੰਦੇਸ਼ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ।ਇਹ ਸਾਡੀ ਬਦਕਿਸਮਤੀ ਹੈ ਕਿ ਅਸੀ ਆਪ ਪੜ ਕਿ ਵਿਚਾਰ ਕਰਨ ਦੀ ਵਜਾਏ,ਭਾੜੇ ਦੇ ਪਾਠਾਂ ਅਤੇ ਹੋਰ ਕਰਮ ਕਾਡਾਂ ਵਿਚ ਲਗ ਕੇ ਗੁਰਬਾਣੀ ਸੰਦੇਸ਼ ਨੂੰ ਪਿਠ ਦਿਖਾ ਰਹੇ ਹਾਂ।ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਗੁਰੂ ਸਾਹਿਬਾਨ ਨੇ ਕੋਈ ਧਰਮ ਨਹੀ ਚਲਾਇਆ।ਸਾਰੀ ਮਨੁੱਖਤਾ ਦਾ ਭਲਾ,ਹਰ ਇਕ ਮਨੁਖ ਨੂੰ ਪਿਆਰ ਕਰਨਾ ਅਤੇ ਸਚ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਹੀ ਧਰਮ ਹੈ,ਜਿਸ ਵਾਸਤੇ ਕੋਈ ਵੀ ਕਰਮਕਾਂਡ ਕਰਨ ਦੀ ਲੋੜ ਨਹੀ ਹੈ।
ਡਾਕਟਰ ਸਾਹਿਬ ਬੇਨਤੀ ਹੈ ਕਿ ਇਸ ਤਰਾਂ ਹੀ ਲਿਖਦੇ ਅਤੇ ਕਮੈਂਟ ਕਰਦੇ ਰਿਹਾ ਕਰੋ।ਧੰਨਵਾਦ
1st October 2017 5:22pm
Gravatar
Iqbal Singh Dhillon (Chandigarh, India)
ਤਰਨਜੀਤ ਪਰਮਾਰ ਜੀ, ਬਹੁਤ-ਬਹੁਤ ਧੰਨਵਾਦ !!
ਚੰਗਾ ਹੋਵੇ ਜੇਕਰ ਤੁਸੀਂ ਵੀ ਗੁਰੂ ਨਾਨਕ ਜੀ ਦੇ ਮਾਨਵਵਾਦੀ ਮਿਸ਼ਨ ਦੀ ਪੁਨਰ-ਜਾਗ੍ਰਿਤੀ ਦੀ ਲਹਿਰ ਦਾ ਹਿੱਸਾ ਬਣੋ।

ਇਕਬਾਲ ਸਿੰਘ ਢਿੱਲੋਂ ।
1st October 2017 9:13pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪਾਠਕੋ, ਸਤਿ ਸ੍ਰੀ ਅਕਾਲ ।
ਕੀ ਬੱਚੇ ਦਾ ਮਨ ਸੱਚਾ/ ਨਿਰਮਲ ਹੁੰਦਾ ਹੈ ਜਾਂ ਨਹੀਂ ?
ਜੇ ਕਿਸੇ ਨੇ ਇਸ ਬਾਰੇ ਆਪਣੇ ਵਿਚਾਰ ਦੇਣੇ ਹੋ ਤਾਂ ਧੰਨਵਾਦੀ ਹੋਵਾਂਗਾ ।
27th September 2017 8:23pm
Gravatar
Hakam Singh (Sacramento, US)
ਸ. ਗੁਰਸ਼ਰਨ ਸਿੰਘ ਢਿਲੋਂ ਜੀ,
ਗੁਰਬਾਣੀ ਦੇ ਕਥਨ ਹਨ:
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰ: ੯੪੬)
ਹਉਮੈ ਕਰਿ ਕਰਿ ਜੰਤ ਉਪਾਇਆ॥ (ਪ: ੪੬੬)
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ (ਪੰ: ੯੯੯)
ਹਉਮੈ ਰੋਗ ਮਾਨੁਖ ਕਉ ਦੀਨਾ॥ (ਪੰ: ੧੧੪੦)
ਪਹਿਲੈ ਪਿਆਰਿ ਲਗਾ ਥਣ ਦੁਧਿ॥ (ਪੰ: ੧੩੭)
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ॥ (ਪੰ: ੭੫)
28th September 2017 6:41pm
Gravatar
Gursharn Singh Dhillon (Ajax, Canada)
ਸ੍ਰ ਹਾਕਮ ਸਿੰਘ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ ਆਪਣੇ ਵਿਚਾਰ ਦੇਣ ਲਈ ਧੰਨਵਾਦ ।
ਆਪ ਜੀ ਦੀ ਲਿਖਤ ਤੋਂ ਲਗਦਾ ਹੈ ਕਿ ਤੁਹਾਡੇ ਵਿਚਾਰ ਅਨੁਸਾਰ ਬੱਚੇ ਦਾ ਮਨ ਸੱਚਾ/ ਨਿਰਮਲ ਨਹੀਂ ਹੁੰਦਾ ਹੈ ।
29th September 2017 6:30am
Gravatar
Eng Darshan Singh Khalsa (Sydney, Australia)
*** ਵੀਰ ਗੁਰਸ਼ਰਨ ਸਿੰਘ ਢਿੱਲੋਂ ਜੀ, ਗੁਰ ਫ਼ਤਹਿ ਪ੍ਰਵਾਨ ਕਰਨਾ ਜੀ।

** ਆਪ ਜੀ ਦਾ ਸਵਾਲ : ਕੀ ਬੱਚੇ ਦਾ ਮਨ ਸੱਚਾ/ ਨਿਰਮਲ ਹੁੰਦਾ ਹੈ ਜਾਂ ਨਹੀਂ ?

** ਸਿੱਧਾ ਸਾਫ਼ ਜਵਾਬ ਹੈ : ‘ਨਹੀਂ’।

** ਮਨੁੱਖਾ ਸੰਸਾਰ ਵਿਚ ਆਏ ਨਵੇਂ ਮਨੁੱਖੀ-ਸਰੀਰ ਨੂੰ ਅਸੀਂ ਮਨੁੱਖੀ ਭਾਸ਼ਾ ਵਿਚ ‘ਬੱਚਾ’ ਕਹਿ ਕੇ ਸੰਬੋਧਨ ਕਰਦੇ ਹਾਂ।
** ਇਸ ਨਵੇਂ ਮਨੁੱਖਾ ਸੰਸਾਰ ਵਿਚ ‘ਸਰੀਰ’, ‘ਬੱਚਾ’ ਹੈ। ਪਰ ਮਨ ਬੱਚਾ ਨਹੀਂ ਹੈ। ਮਨ ਸਾਰਾ ਕੁੱਝ ਉਸੇ ਤਰਾਂ ਸੋਚ-ਵਿਚਾਰ ਕਰਦਾ ਹੈ ਜੋ ਇੱਕ ਜਵਾਨ ਇਨਸਾਨ ਕਰ ਸਕਦਾ ਹੈ, ਸਿਰਫ ਉਸ ਪਾਸ ਸਾਡੀ ਭਾਸ਼ਾ ਦੇ ਅਲਫਾਜ਼/ਅੱਖਰ ਨਹੀਂ ਹਨ, ਤਾਂ ਜੋ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕੇ।
** ‘ਮਨ’ ਦੀ ਯਾਤਰਾ ਬਾਰੇ ਕੋਈ ਕਿਆਸ-ਅਰਾਈ ਨਹੀਂ ਕੀਤੀ ਜਾ ਸਕਦੀ।
** ਕੁਦਰਤੀ ਤੌਰ ਤੇ ਬੱਚੇ ਅੰਦਰ ਵਰਤ-ਰਹੀ/ਵਿਚਰ-ਰਹੀ ‘ਚੇਤਨ-ਅਨੰਦ-ਸ਼ਕਤੀ’ ਦੇ ਪਾਸ 5 ਗੁਣ ਮੌਜੂਦ ਹਨ, (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ)। ਇਹਨਾਂ ਗੁਣਾਂ ਦਾ ਅਸਰ ਮਨ ਉਪਰ ਹੈ, ਜੋ ਸਮਾਂ ਪਾ ਕੇ ਸਾਹਮਣੇ ਆਉਂਦਾ ਹੈ/ ਬੱਚੇ ਵਿਚ ਵੇਖਣ ਨੂੰ ਮਿਲਦਾ ਹੈ।
** ਜਦ ਤੱਕ ਬੱਚਾ ਸਾਡੀ ਭਾਸ਼ਾ ਨਹੀਂ ਸਿੱਖ ਜਾਂਦਾ, ਉਦੋਂ ਤੱਕ ਅਸੀਂ ਬੱਚੇ ਦੇ ਹਾਵਾਂ-ਭਾਵਾਂ ਤੋਂ ਹੀ ਬੱਚੇ ਬਾਰੇ ਅੰਦਾਜ਼ਾ ਲਾਉਂਦੇ ਹਾਂ।
** ਗੁਰਬਾਣੀ ਫੁਰਮਾਨ ਹੈ :
“ਹਉਮੈ ਰੋਗ ਮਾਨੁਖ ਕਉ ਦੀਨਾ॥” ਪੰ 1140॥

***** ਗੁਰਬਾਣੀ ਅਨੁਸਾਰ ਮਨੁੱਖੀ-ਮਨ ਦੀ ਯਾਤਰਾ ਦੀ ਸ਼ੁਰੂਆਤ ਹੀ ਹਉਮੈ ਤੋਂ ਹੈ।
** ਹਾਂ !! ਬਚਪਨ ਵਿਚ ਸਾਡੇ ਕੋਲ ਭਾਸ਼ਾਈ ਲਫ਼ਜ਼ਾਂ ਦਾ ਹੇਰ-ਫੇਰ ਨਾ ਹੋਣ ਕਰਕੇ, ਕੇਵਲ ਸਾਡੇ ਹਾਵ-ਭਾਵ ਹੀ ਸਾਡੇ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਹਨ।

** ਇਹ ਸਾਡੀ ਕਮ-ਅਕਲੀ ਵਾਲੀ ਸੋਚਨੀ ਹੈ, ਕਿ ਅਸੀਂ ਮਨੁੱਖੀ ਬੱਚੇ ਨੂੰ ‘ਰੱਬ-ਵਰਗਾ’ ਕਹਿ ਦਿੰਦੇ ਹਾਂ।
ਬਿਨਾਂ ਸ਼ੱਕ ਇਹ ਬੱਚਾ ਕੁੱਝ ਦਿਨਾਂ-ਮਹੀਨਿਆਂ ਦਾ ਹੋਣ ਕਰਕੇ ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਇਸ ਬੱਚੇ ਨੇ ਕੋਈ ਗਲਤ ਕੰਮ ਕੀਤਾ ਹੋਵੇਗਾ ਜਾਂ ਕਰ ਸਕਦਾ ਹੈ। ਕਿਉਂਕਿ ਸਾਡੀ ਦੇਖ-ਰੇਖ ਵਿਚ ਤਾਂ ਬੱਚਾ ਵੱਧ-ਫੁੱਲ ਰਿਹਾ ਹੈ।

** “ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਪੰ 999॥

** ਸੋ ਇਹ ਹਉਮੈ/ਹੰਕਾਰ ਵਾਲੀ ਬਿਰਤੀ ਤਾਂ ਮਨੁੱਖੀ ਮਨ ਦਾ ਹਿੱਸਾ ਹੈ, ਜੋ ਮਨੁੱਖੀ ਸਰੀਰ ਦੀ ਵਧਦੀ ਉੱਮਰ ਦੇ ਨਾਲ ਹੀ ਵਿਖਾਈ ਦੇਣ ਲੱਗ ਪੈਂਦੀ ਹੈ।
** “ਹਉਮੈ ਕਰਿ ਕਰਿ ਜੰਤ ਉਪਾਇਆ॥ ਪੰ 466॥

** ਬਿਨਾਂ ਸ਼ੱਕ ਇਹ ਬੱਚਾ ਮਾਂ-ਬਾਪ ਦੇ ਮਿਲਾਪ ਕਰਕੇ ਇਸ ਸੰਸਾਰ ਵਿਚ ਆਇਆ। ਮਾਂ-ਬਾਪ ਕਰਕੇ ਇਸ ਨੂੰ ਮਨੁੱਖਾ ਸਰੀਰ ਮਿਲਿਆ।
** ਪਰ ਸਰੀਰ ਵਿਚ ਵਿਚਰ ਰਹੀ ਮਨੁੱਖੀ ਜੀਵ-ਆਤਮਾ ਦੀ ਆਪਣੀ ਜੀਵਨ ਯਾਤਰਾ ਹੈ, ਆਪਣੇ ਸੰਸਕਾਰਾਂ ਉਪਰ ਅਧਾਰਿਤ ਦੁੱਖ-ਸੁੱਖ ਹਨ।

** ਬੱਚੇ ਦੇ ਮਨ ਦੀ ਅਵਸਥਾ ਦਾ ਖੁਲਾਸਾ ਤਾਂ ਬੱਚੇ ਦੇ ਹਾਵਾਂ-ਭਾਵਾਂ ਜਾਂ ਬੋਲਬਾਣੀ ਤੋਂ ਲਗਣਾ ਹੈ ਜਾਂ ਫਿਰ ਉਸਦੇ ਕੰਮ-ਕਾਜ ਕਰਨ ਦੇ ਤੌਰ-ਤਰੀਕਿਆਂ ਤੋਂ ਲੱਗਣਾ ਹੈ।

** ਹਾਂ !! ਕਿਸੇ ਦੇ ਮਨ ਨੂੰ ਪੜ੍ਹਨਾ ਤਾਂ ਨਾ-ਮੁੰਮਕਿੰਨ ਹੈ। ਅਗਰ ਕੋਈ ਕਹੈ ਕਿ ਮੈਂ ਕਿਸੇ ਬਾਰੇ ਕੁੱਝ ਦੱਸ ਸਕਦਾ ਹਾਂ ਤਾਂ ਉਹ ਝੂਠ ਬੋਲ ਰਿਹਾ ਹੋਵੇਗਾ।

** ਗੁਰਬਾਣੀ ਸਿਧਾਂਤ ਦੇ ਅਨੁਸਾਰ ਤਾਂ ਇਹੀ ਸਾਬਿਤ ਹੋ ਰਿਹਾ ਹੈ ਕਿ ਬੱਚੇ ਦਾ ਮਨ ਵੀ ਆਮ ਇਨਸਾਨਾਂ ਵਾਂਗ ਹੀ ਹੁੰਦਾ ਹੈ। ਸਰੀਰ ਛੋਟਾ ਹੋਣ ਕਰਕੇ ਅਸੀਂ ਇਹ ਭਰਮ ਪਾਲ ਲੈਂਦੇ ਹਾਂ ਕਿ ਇਹ ਤਾਂ ਬੱਚਾ ਹੈ, ਮਨ ਦਾ ਸਾਫ਼ ਹੈ।

*** ਬੱਚੇ ਦਾ ਸਰੀਰਿਕ ਪਖੌਂ ਛੋਟਾ ਹੋਣ ਕਰਕੇ ਸਾਡੀ ਇਹ ਧਾਰਨਾ ਬੱਚਾ ਮਨ ਦਾ ਸਾਫ਼ ਹੈ, ਗੁਰਬਾਣੀ ਸਿਧਾਂਤ ਦੇ ਅਨੁਸਾਰ ਨਹੀ ਮੇਲ ਖਾਂਧੀ।

** ਬੱਚੇ ਦੇ ਸਰੀਰ ਦੀ ਉਮਰ ਜਰੂਰ ਘੱਟ ਹੈ, ਪਰ ਮਨ ਦੀ ਉਮਰ ਦਾ ਕਹਿਣਾ ਨਾ-ਮੁੰਮਕਿੰਨ ਹੈ। ਬੱਚੇ ਦੇ ਮਨ ਵਿਚ ਵੀ ਤਾਂ ਸੋਚ-ਵਿਚਾਰ ਦੇ ਵਲਵੱਲੇ ਚੱਲਦੇ ਹੋਣਗੇ, ਜੋ ਉਹ ਬਿਆਨ ਨਹੀਂ ਕਰ ਸਕਦਾ, ਸਾਡੇ ਨਾਲ ਸਾਂਝੇ ਨਹੀਂ ਕਰ ਸਕਦਾ।
2nd October 2017 1:10am
Page 13 of 50

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
How many letters are in the word two?
 
Enter answer:
 
Remember my form inputs on this computer.
 
 
Powered by Commentics

.