.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (993)

Topic: Tuhada Apna
Sort
Facebookdel.icio.usStumbleUponDiggGoogle+TwitterLinkedIn
Gravatar
Gurmit Singh Barsal (San jose, US)
ਮੈਜਿਕ ਅਤੇ ਲੌਜਿਕ !
ਮਨੁੱਖੀ ਪਹੁੰਚ ਵਿੱਚ ਜਦ ਤੋਂ,
ਇਹ ਇੰਟਰਨੈੱਟ ਆਇਆ ਹੈ ।
ਜੱਗ ਤੇ ਗਿਆਨ ਤੇ ਵਿਗਿਆਨ ਦਾ,
ਸੰਚਾਰ ਛਾਇਆ ਹੈ ।।
ਦੁਨੀਆਂ ਦੇ ਕਿਸੇ ਹਿੱਸੇ ਦੇ ਅੰਦਰ,
ਹੋ ਰਿਹਾ ਹੈ ਕੀ ?
ਮਿੰਟਾ ਤੇ ਸਕਿੰਟਾਂ ਵਿੱਚ ਬੰਦੇ,
ਭੇਤ ਪਾਇਆ ਹੈ ।।
ਦਿਖਾਕੇ ਉਲਟ ਕੁਦਰਤ ਦੀ,
ਰਚੀ ਨਿਯਮਾਵਲੀ ਕੋਲੋਂ ।
ਰਿਹਾ ਇਹ ਕਰਿਸ਼ਮਿਆਂ ਤੇ ਕਰਾਮਾਤਾਂ,
ਵਰਗਲਾਇਆ ਹੈ ।।
ਆਈ ਸੂਝ ਦੇ ਸੰਚਾਰ ਸਦਕਾ,
ਇਸਨੇ ਜਾਣਿਆਂ ।
ਮਜ਼ਹਬਾਂ ਸੋਚ ਖੂੰਡੀ ਕਰਨ ਦਾ,
ਜੁਗਾੜ ਲਾਇਆ ਹੈ ।।
ਗਿਆਨੋਂ ਸੱਖਣਾ ਹਨੇਰਿਆਂ ਤੋਂ,
ਡਰ ਰਿਹਾ ਸੀ ਜੋ ।
ਛਾਲ ਮਾਰਕੇ ਉੱਠਿਆ,
ਜਦੋਂ ਪ੍ਰਕਾਸ਼ ਆਇਆ ਹੈ ।।
ਜਿਸਨੂੰ ਸਮਝਕੇ ਉਹ ਨਾਗ,
ਡਰਕੇ ਲੁੱਟ ਹੁੰਦਾ ਰਿਹਾ ।
ਗਲ਼ ਤੋਂ ਲਾਹ ਕੇ ਆਖਿਰ,
ਪਰੇ ਰੱਸਾ ਵਗਾਹਿਆ ਹੈ ।।
ਉਸਦੇ ਸੈਲਫ-ਹਿਪਨੋਟਾਈਜ ਲਈ,
ਮੰਤਰ ਜੋ ਦੱਸੇ ਸੀ ।
ਉਸਨੇ ਮੰਤਰਾਂ ਚੋਂ ਗਿਆਨ ਲੱਭ,
ਜੀਵਨ ਬਣਾਇਆ ਹੈ ।।
ਜਦ ਤੋਂ ਲੌਜਿਕਾਂ ਦੀ ਜੱਗ ਅੰਦਰ,
ਗੱਲ ਚੱਲੀ ਹੈ ।
ਲਗਭੱਗ ਮੈਜਿਕਾਂ ਦੀ ਬਾਤ ਦਾ,
ਹੋਇਆ ਸਫਾਇਆ ਹੈ ।।
ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)
9th October 2017 7:39am
Gravatar
Iqbal Singh Dhillon (Chandigarh, India)
ਤਰਨਜੀਤ ਪਰਮਾਰ ਜੀ,

ਕੁਝ ਤਕਨੀਕੀ ਕਾਰਨਾਂ ਕਰਕੇ ਅਜ-ਕੱਲ 'ਨਾਨਕ ਮਿਸ਼ਨ" ਦਾ ਵੈਬਸਾਈਟ (nanakmission.org) ਕੰਮ ਨਹੀਂ ਕਰ ਰਿਹਾ। ਲੋੜੀਂਦੀ ਜਾਣਕਾਰੀ ਈ-ਮੇਲ (ID : drisdhillon@yahoo.com) ਰਾਹੀਂ ਪਰਾਪਤ ਕੀਤੀ ਜਾ ਸਕਦੀ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
9th October 2017 1:12am
Gravatar
Amrik Singh (Rajpura, US)
ਉਪਰੋਕਤ ਚੱਲ ਰਹੀ ਵਿਚਾਰ ਵਿਚ ਸਧਾਰਨ ਤੇ ਸਿਧੇ ਸ਼ਬਦਾਂ ਵਿਚ ਭੋਲੀ ਭਾਲੀ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਪਰਪੱਕ ਕਰਵਾਈਆਂ ਜਾਣ :-
੧. ਸ਼ਬਦ "ਸਿਮਰਨ" ਦੇ ਅਰਥ ਸਾਦੀ ਭਾਸ਼ਾ ਵਿਚ ਸਮਝਾਏ ਜਾਣ ਕਿਓੰਕੇ ਸਿੱਖੀ ਵਿਚ ਇਹ ਗੱਲ ਪਰਪੱਕ ਹੋ ਚੁਕੀ ਹੈ ਕੇ ਸਿਮਰਨ ਇੱਕ ਅੱਖਰ ਦਾ ਰਤਨ ਹੈ l
੨. ਸ਼ਬਦ " ਵਾਹਿਗੁਰੂ" ਨੂੰ ਸਮੂਹ ਲੁਕਾਈ ਰੱਬ ਦਾ ਨਾਮ ਸਮਝ ਕੇ ਭਲੇਖੇ ਪਾਲ ਰਹੀ ਹੈ ਅਤੇ ਹੋਰ ਧਰਮ ਵਾਲੇ ਵੀ ਇਹੋ ਸਮਝਦੇ ਹਨ ਕੇ ਸਿਖਾਂ ਦਾ ਰੱਬ "ਵਾਹਿਗੁਰੂ" ਹੈ l ਇਸੇ ਕਰਕੇ ਸਿੱਖ ਸਿਮਰਨ ਦਾ ਮਤਲਬ ਇਸ (ਵਾਹਿਗੁਰੂ) ਸ਼ਬਦ ਨੂੰ ਬਾਰ ਬਾਰ ਰਟਨ ਕਰਨਾ ਸਮਝਦੇ ਹਨ l
ਮੇਰੀ ਬੇਨਤੀ ਹੈ ਕੇ ਕਲਮ ਦੇ ਧਨੀ ਵੀਰ ਇਹ ਗੱਲ ਓਸੇ ਪੋਸਟ ਤੇ ਸਿੱਖ ਜਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਜਿਥੇ ਭਾਈ ਰਣਜੀਤ ਸਿੰਘ ਦੀ ਪੋਸਟ ਤੇ ਟਿੱਪਣੀ ਚਲ ਰਹੀ ਹੈ ਤਾਂ ਸ਼ਾਇਦ ਕੁਝ ਕੁ ਖੋਜੀ ਸਿੱਖ ਲਾਭ ਲੈ ਸਕਣ ਤੇ ਹੋਰਾਂ ਨੂੰ ਇਸ ਵਿਸ਼ੇ ਤੇ ਚਾਨਣਾ ਪਾ ਸਕਣ l
੩. ਪ੍ਰਚਾਰਕ ਅੱਜ ਜੇ ਸਚਾਈ ਪੇਸ਼ ਕਰਦੇ ਹਨ ਤਾ ਸਾਧਾਂ ਦੇ ਪੱਕੇ ਕੀਤੇ ਲੋਕ ਗੱਲ ਮੰਨ ਕੇ ਤਿਆਰ ਨਹੀਂ - ਇਸ ਸਬੰਧੀ ਵੀ ਕੋਈ ਸੁਝਾਓ ਦਿੱਤੇ ਜਾਣ ਤਾ ਕੇ ਪਹਿਲਾਂ ਆਪਣਾ ਸਿਸਟਮ ਸਹੀ ਕੀਤਾ ਜਾ ਸਕੇ l
ਗਲਤੀ ਦੀ ਮੁਆਫੀ , ਦਾਸ ਮੁੜ ਉਪਰਾਲੇ ਵਾਸਤੇ ਬੇਨਤੀ ਕਰਦਾ ਹੋਇਆ ਸਮੂਹ ਸਿਖਮਾਰਗ ਦੀਆਂ ਕਲਮਾਂ ਨੂੰ ਫਤਹਿ ਬਲਾਉਂਦਾ ਹੈ l
ਅਮਰੀਕ ਸਿੰਘ ਰਾਜਪੁਰਾ
8th October 2017 4:28pm
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ ਨੇ ਉਹਨਾਂ ਦੇ ਲੇਖ ‘ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ’ ਸਬੰਧੀ ਮੇਰੀ ਸ. ਗੁਰਇੰਦਰ ਸਿੰਘ ਪਾਲ ਜੀ ਨਾਲ ਹੋਈ ਵਿਚਾਰ-ਚਰਚਾ ਦੇ ਹਵਾਲੇ ਨਾਲ ਹੇਠਾਂ ਇਹ ਦਾਵਾ ਕੀਤਾ ਹੈ ਕਿ “ਸਮਾਜ ਮਨੁੱਖ ਵੱਲੋਂ ਸੰਸਾਰ ਵਿਚ ਵੰਡੀਆਂ ਪਾ ਕੇ ਬਣਾਇਆ ਅਸਤਿੱਤਵ” ਹੈ। ਇਹ ਦਾਵਾ ਸਰਾਸਰ ਤਰਕਹੀਣ ਹੈ ਅਤੇ ਸਮਾਜ-ਵਿਗਿਆਨੀ ਇਸ ਦਾਵੇ ਨੂੰ ਨਹੀਂ ਮੰਨਦੇ। ਸਮਾਜ-ਵਿਗਿਆਨ ਅਨੁਸਾਰ ‘ਸਮਾਜ’ ਬਣਾਇਆ ਨਹੀਂ ਜਾਂਦਾ ਸਗੋਂ ਇਹ ਮਨੁੱਖ ਦੇ ਮਾਨਵੀ ਵਿਕਾਸ (anthropological progress) ਦੀ ਕੁਦਰਤੀ ਪ੍ਰੀਕਿਰਿਆ ਰਾਹੀਂ ਆਪਣੇ-ਆਪ ਬਣ ਜਾਂਦਾ ਹੈ ਕਿਉਂਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਅਤੇ ਉਹ ਆਪਣੇ ਇਰਦ-ਗਿਰਦ ਦੇ ਇਲਾਕੇ ਵਿਚ ਵੱਸੇ ਹੋਏ ਲੋਕਾਂ ਦੇ ਸਮੂਹ ਦਾ ਹਿੱਸਾ ਬਣ ਕੇ ਹੀ ਆਪਣਾ ਜੀਵਨ ਬਸਰ ਕਰਦਾ ਆਇਆ ਹੈ (ਪਸ਼ੂ-ਪੰਛੀ ਵੀ ਆਮ ਕਰਕੇ ਆਪਣੇ ਝੁੰਡ ਬਣਾ ਕੇ ਹੀ ਜੀਵਨ ਬਸਰ ਕਰਦੇ ਹਨ)। ਇਹ ਸਮੂਹ ਜਾਂ ਇਕੱਠ ਹੀ ‘ਸਮਾਜ’ ਹੁੰਦਾ ਹੈ ਜਿਸ ਵਿਚ ਸ਼ਾਮਲ ਸਾਰੇ ਵਿਅਕਤੀਆਂ ਲਈ ਕੁਝ ਸਾਂਝੇ ਰੀਤੀ-ਰਿਵਾਜ, ਵਿਸ਼ਵਾਸ, ਬੋਲੀਆਂ, ਮਨੌਤਾਂ, ਸੰਸਕਾਰ ਆਦਿਕ ਉਤਪੰਨ ਹੋ ਜਾਂਦੇ ਹਨ ਅਤੇ ਵਿਅਕਤੀਗਤ ਪੱਧਰ ਤੇ ਉਪਜੀਆਂ ਆਦਤਾਂ/ਚੰਗਿਆਈਆਂ/ਬੁਰਾਈਆਂ ਸਮੂਹ ਦੇ ਦੂਸਰੇ ਲੋਕਾਂ ਦੁਆਰਾ ਸਹਿਜ-ਸੁਭਾ ਹੀ ਅਪਣਾ ਲਈਆਂ ਜਾਂਦੀਆਂ ਹਨ। ਉਦਾਹਰਨ ਦੇ ਤੌਰ ਤੇ ਸਤੀ-ਪ੍ਰਥਾ, ਨਸ਼ੇ, ਦਾਜ-ਪ੍ਰਥਾ, ਪਰਾਇਆ ਹੱਕ ਮਾਰਨਾ, ਰਿਸ਼ਵਤਖੋਰੀ, ਤਸਕਰੀ, ਜੂਆ, ਭਰੂਣ-ਹੱਤਿਆ, ਬੁਰੀ ਸੰਗਤ ਆਦਿਕ ਐਸੀਆਂ ਬੁਰਾਈਆਂ ਹਨ ਜੋ ਵਿਅਕਤੀਗਤ ਪੱਧਰ ਤੋਂ ਲੈ ਕੇ ਸਾਰੇ ਸਮਾਜ ਵਿਚ ਫੈਲੀਆਂ ਹੋਣ ਕਰਕੇ ਸਮਾਜਕ ਬੁਰਾਈਆਂ ਗਿਣੀਆਂ ਜਾਂਦੀਆਂ ਹਨ। ਅਜਿਹੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਉਪਰਾਲੇ ‘ਸਮਾਜ ਸੁਧਾਰ’ ਅਖਵਾਉਂਦੇ ਹਨ । ਗੁਰਬਾਣੀ ਵਿਚ ਅਜਿਹੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦਾ ਉਪਦੇਸ਼ ਵਾਰ-ਵਾਰ ਆਉਂਦਾ ਹੈ ਅਤੇ ਅਜਿਹੀਆਂ ਕਈ ਉਦਾਹਰਨਾਂ ਮੈਂ ਪੇਸ਼ ਕਰ ਚੁੱਕਾ ਹੋਇਆ ਹਾਂ।

ਕੀ ਸ. ਹਾਕਮ ਸਿੰਘ ਜੀ ਦੱਸਣਗੇ ਕਿ ਸਤੀ-ਪ੍ਰਥਾ, ਨਸ਼ਾ, ਧਾਰਮਿਕ ਕਰਮ-ਕਾਂਡ, ਰਿਸ਼ਵਤਖੋਰੀ, ਪਰਾਏ ਹੱਕ ਦਾ ਹਨਨ, ਬੁਰੀ ਸੰਗਤ ਆਦਿਕ ਜਿਹਨਾਂ ਦਾ ਗੁਰਬਾਣੀ ਵਿਰੋਧ ਕਰਦੀ ਹੈ ਸਮਾਜਕ ਪੱਧਰ ਦੀਆਂ ਬੁਰਾਈਆਂ ਨਹੀਂ ? ਅਤੇ ਇਹਨਾਂ ਨੂੰ ਦੂਰ ਕਰਨ ਦਾ ਉਪਦੇਸ਼ ‘ਸਮਾਜ ਸੁਧਾਰ’ ਦਾ ਉਪਦੇਸ਼ ਨਹੀਂ ? ਜਦੋਂ ਇਹ ਹਰ ਕੋਈ ਜਾਣਦਾ ਹੈ ਕਿ ਵਿਅਕਤੀਗਤ ਪੱਧਰ ਦੀਆਂ ਹੋਰ ਆਦਤਾਂ ਵੀ ਸਾਰੇ ਸਮਾਜ ਨੂੰ ਪਰਭਾਵਿਤ ਕਰਦੀਆਂ ਹਨ ਤਾਂ ਵਿਅਕਤੀਗਤ ਪੱਧਰ ਦੇ ਸੁਧਾਰ ਦਾ ਉਪਦੇਸ਼ ਵੀ ‘ਸਮਾਜ ਸੁਧਾਰ’ ਦਾ ਉਪਦੇਸ਼ ਹੀ ਅਖਵਾਏਗਾ।

ਇਸ ਤਰ੍ਹਾਂ ਸ. ਹਾਕਮ ਸਿੰਘ ਜੀ ਦੇ ਇਸ ਦਾਵੇ ਦਾ ਕੋਈ ਅਧਾਰ ਨਹੀਂ ਬਣਦਾ ਕਿ “ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ” । ਅਜਿਹਾ ਦਾਵਾ ਕਰਨਾ ਗੁਰਬਾਣੀ ਨਾਲ ਬੇਇਨਸਾਫੀ ਹੀ ਨਹੀਂ ਗੁਰਬਾਣੀ ਦਾ ਨਿਰਾਦਰ ਵੀ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
8th October 2017 4:18pm
Gravatar
Hakam Singh (Sacramento, US)
ਸ. ਇਕਬਾਲ ਸਿੰਘ ਢਿਲੋਂ ਜੀ,
ਆਪ ਦਾ ਇਹ ਵਿਚਾਰ ਕਿ “ਮਨੁੱਖ ਇਕੱਲਾ ਨਹੀਂ ਰਹਿ ਸਕਦਾ ਅਤੇ ਉਹ ਆਪਣੇ ਇਰਦ ਗਿਰਦ ਦੇ ਇਲਾਕੇ ਵਿਚ ਵਸੇ ਲੋਕਾਂ ਦੇ ਸਮੂਹ ਦਾ ਹਿੱਸਾ ਬਣ ਕੇ ਹੀ ਆਪਣਾ ਜੀਵਨ ਬਸਰ ਕਰਦਾ ਆਇਆ ਹੈ” ਸਹੀ ਹੈ। ਪਰ ਆਪ ਦਾ ਇਹ ਵਿਚਾਰ ਸਹੀ ਨਹੀਂ ਹੈ ਕਿ “ਇਹ ਸਮੂਹ ਜਾਂ ਇਕੱਠ ਹੀ ‘ਸਮਾਜ’ ਹੁੰਦਾ ਹੈ” ਕਿਊਂਕੇ ਲੋਕ ਕਈ ਪ੍ਰਕਾਰ ਦੇ ਕੰਮਾਂ ਲਈ ਇਕੱਠੇ ਹੋ ਜਾਂਦੇ ਹਨ ਪਰ ਹਰ ਇਕੱਠ ਸਮਾਜ ਨਹੀਂ ਬਣ ਜਾਂਦਾ। ਮੇਲੇ ਵਿਚ ਇਕੱਠੇ ਹੋਏ ਲੋਕਾਂ ਨੂੰ ਸਮਾਜ ਨਹੀਂ ਆਖਿਆ ਜਾਂਦਾ, ਉਹ ਮੇਲਾ ਹੁੰਦਾ ਹੈ, ਸਮਾਜ ਨਹੀਂ। ਸਮਾਜ ਦੀ ਇੱਕ ਵਿਸ਼ੇਸ਼ ਖਾਸੀਅਤ ਹੁੰਦੀ ਹੈ, ਉਹ ਲੋਕਾਂ ਦਾ ਸੰਗਠਨ ਹੁੰਦਾ ਹੈ। ਕੇਵਲ ਸੰਗਠਤ ਮਨੁੱਖੀ ਸਮੂਹ ਨੂੰ ਹੀ ਸਮਾਜ ਦਾ ਦਰਜਾ ਪ੍ਰਾਪਤ ਹੈ। ਅਸੰਗਠਤ ਸਮੂਹ ਸਮਾਜ ਨਹੀਂ ਹੁੰਦਾ। ਗੁਰਬਾਣੀ ਵਿਚ ਵੀ ਸੰਗਤ ਦਾ ਸੰਕਲਪ ਹੈ ਪਰ ਸੰਗਤ ਸਮਾਜ ਨਹੀਂ ਹੁੰਦੀ।
ਮੇਰੇ ਲੇਖ ਦਾ ਮਨੋਰਥ ਸੰਸਾਰ ਅਤੇ ਮਨੁਖ ਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਉਸ ਦਾ ਸਮਾਜ ਵਿਗਿਆਨ ਦੇ ਨਜ਼ੱਰੀਏ ਤੋਂ ਵਖਰੇਵਾਂ ਦਰਸਾਉਣਾ ਸੀ। ਜਿਨ੍ਹਾਂ ਸਮਾਜਕ ਬੁਰਾਈਆਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ ਉਹ ਸਮਾਜ ਵਿਗਿਆਨ ਦਾ ਵਿਸ਼ਾ ਹਨ ਅਧਿਆਤਮਕ ਗਿਆਨ ਜਾਂ ਗੁਰਬਾਣੀ ਦਾ ਨਹੀਂ। ਗੁਰਬਾਣੀ ਵਿਚ ਇੱਕ ਦੋ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਪਰ ਉਨ੍ਹਾਂ ਦਾ ਪ੍ਰਸੰਗ ਹੋਰ ਹੈ। ਗੁਰਬਾਣੀ ਸੰਸਾਰ ਵਿਚ ਮਾਇਆ ਅਤੇ ਉਸ ਨਾਲ ਸਬੰਧਤ ਪੰਜ ਵਿਸ਼ੇ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਅਤੇ ਮਨੁੱਖ ਤੇ ਉਨ੍ਹਾਂ ਦੇ ਪ੍ਰਭਾਵ ਅਤੇ ਮਨੁੱਖ ਨੂੰ ਉਨ੍ਹਾਂ ਅਤੇ ਹਉਮੈ ਦੇ ਪ੍ਰਭਾਵ ਤੋਂ ਬਚਣ ਦਾ ਉਪਦੇਸ਼ ਕਰਦੀ ਹੈ। ਇਨ੍ਹਾਂ ਪੰਜ ਵਿਸ਼ੇ ਵਿਕਾਰਾਂ ਤੋਂ ਉਪਜੀਆਂ ਸਮਾਜਕ ਬੁਰਾਈਆਂ ਸਮਾਜ ਵਿਗਿਆਨ ਅਤੇ ਨੀਤੀ ਸ਼ਾਸਤਰ ਦੇ ਵਿਸ਼ੇ ਹਨ। ਸਮਾਜ ਵਿਗਿਆਨ ਦੁਨਿਆਵੀ, ਮਾਇਕ ਜਾਂ ਪਦਾਰਥਕ ਵਿਗਿਆਨ ਹੈ ਇਸ ਦਾ ਗੁਰਬਾਣੀ ਦੇ ਅਧਿਆਤਮਕ ਗਿਆਨ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਗੁਰਬਾਣੀ ਦਾ ਮਨੁੱਖ ਅਤੇ ਸੰਸਾਰ ਬਾਰੇ ਦ੍ਰਿਸ਼ਟੀਕੋਣ ਸਮਾਜ ਵਿਗਿਆਨ ਨਾਲੋਂ ਵਖਰਾ ਹੈ।
8th October 2017 7:31pm
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ ਆਪ ਜੀ ਇਹ ਤਾਂ ਮੰਨ ਹੀ ਰਹੇ ਹੋ ਕਿ ‘ਸਮਾਜ’ ਦਾ ਅਸਤਿੱਤਵ ਹੁੰਦਾ ਹੈ। ਨਾਲ ਇਹ ਵੀ ਮੰਨ ਰਹੇ ਹੋ ਕਿ ਕੇਵਲ ਸੰਗਠਿਤ ਮਨੁੱਖੀ ਸਮੂਹ ਨੂੰ ਹੀ ਸਮਾਜ ਦਾ ਦਰਜਾ ਪਰਾਪਤ ਹੈ। ਪਰੰਤੂ ਇਹ ਵੀ ਸੱਚ ਹੈ ਕਿ ਸੰਗਠਿਤ ਸਮੂਹ ਵਿਅਕਤੀਆਂ ਦਾ ਬਣਿਆਂ ਹੋਇਆ ਹੁੰਦਾ ਹੈ ਅਤੇ ਵਿਅਕਤਿਗਤ ਪੱਧਰ ਦੇ ਐਬ ਅਤੇ ਸਮਾਜ ਵਿਚ ਸ਼ਾਮਲ ਬਹੁਗਿਣਤੀ ਲੋਕਾਂ ਵਿਚ ਫੈਲੀਆਂ ਬੁਰਾਈਆਂ ਸਾਰੇ ਸਮਾਜ ਨੂੰ ਦੂਸ਼ਿਤ ਕਰਦੀਆਂ ਹਨ। ਸੁਧਾਰ ਲਈ ਯਤਨ ਵਿਅਕਤੀਗਤ ਪੱਧਰ ਤੋਂ ਕਰਨੇ ਪੈਂਦੇ ਹਨ ਅਤੇ ਸਮਾਜ ਇਕ ਸੰਗਠਿਤ ਇਕਾਈ ਹੋਣ ਕਰਕੇ ਇਹ ਯਤਨ ਸਮੂਹਿਕ ਪੱਧਰ ਤੇ ਵੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਇਹ ਤਾਂ ਸੌਖਿਆਂ ਹੀ ਸਾਬਤ ਹੋ ਜਾਂਦਾ ਹੈ ਕਿ ਗੁਰਬਾਣੀ ਵਿਅਕਤੀਗਤ ਅਤੇ ਸਮੂਹਿਕ ਪੱਧਰ ਤੇ ਸੁਧਾਰ ਦਾ ਉਪਦੇਸ਼ ਦਿੰਦੀ ਹੈ। ਆਪ ਜੀ ਕਹਿੰਦੇ ਹੋ ਕਿ “ਗੁਰਬਾਣੀ ਵਿਚ ਇਕ ਦੋ ਦਾ ਜ਼ਿਕਰ ਜ਼ਰੂਰ ਮਿਲਦਾ ਹੈ” ਪਰ ਮੈਂ ਪੰਦਰਾਂ ਉਦਾਹਰਨਾਂ ਤਾਂ ਇੱਥੇ ਪਹਿਲਾਂ ਹੀ ਦੇ ਚੁੱਕਾ ਹਾਂ ਅਤੇ ਸੈਂਕੜੇ ਹੋਰ ਦਿੱਤੀਆਂ ਜਾ ਸਕਦੀਆਂ ਹਨ (‘ਪ੍ਰਸੰਗ’ ਦਾ ਬਹਾਨਾ ਲਾਉਣਾ ਚਲਾਕੀ ਹੈ)।
ਸ. ਹਾਕਮ ਸਿੰਘ ਜੀ ਆਪ ਜੀ ਦੀ ਕਮਜ਼ੋਰੀ ਇਹ ਹੈ ਕਿ ਆਪ ਜੀ ਗੁਰਬਾਣੀ ਨੂੰ ਕੇਵਲ ‘ਅਧਿਆਤਮਿਕਤਾ’ ਤੱਕ ਹੀ ਸੀਮਿਤ ਕਰਨਾ ਚਾਹੁੰਦੇ ਹੋ ਅਤੇ ਗੁਰਬਾਣੀ ਵਿਚ ਉਭਰਦੇ ਜੀਵਨ ਦੇ ਬਾਕੀ ਪਹਿਲੂਆਂ ਨੂੰ ਚਲਾਕੀ ਨਾਲ ਦਰਕਿਨਾਰ ਕਰਨਾ ਚਾਹੁੰਦੇ ਹੋ। ਇਹ ਆਪ ਜੀ ਦੀ ਅਸਾਵੀਂ (unbalanced) ਪਹੁੰਚ ਨੂੰ ਹੀ ਜ਼ਾਹਰ ਕਰਦੀ ਹੈ। ਆਪ ਜੀ ਦੀ ਇਸ ਕਮਜ਼ੋਰੀ ਦਾ ਜ਼ਿਕਰ ਮੈਂ ‘ਅਧਿਆਤਮਿਕਤਾ’ ਵਾਲੇ ਹਿੱਸੇ ਵਿਚ ਵੱਖਰੇ ਤੌਰ ਤੇ ਕਰ ਰਿਹਾ ਹਾਂ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ।
8th October 2017 9:03pm
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ,

ਆਪ ਜੀ ਦੇ ਲੇਖ ਨਾਲ ਸਬੰਧਤ ਮੇਰੇ ਪ੍ਤੀਕਰਮ ਦਾ 'ਅਧਿਆਤਮਵਾਦ' ਵਾਲਾ ਹਿੱਸਾ ਹੇਠਾਂ ਪਾਈ ਹੋਈ ਪੋਸਟ ਵਿਚ ਉਪਲਭਦ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ।
9th October 2017 6:34am
Gravatar
Iqbal Singh Dhillon (Chandigarh, India)
ਇਸ ਹਫਤੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਲੇਖ ‘ ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ’ ਦੇ ਸਿਰਲੇਖ ਵਿਚ ਸ. ਹਾਕਮ ਸਿੰਘ ਜੀ ਦਾ ਇਹ ਕਹਿਣਾ ਸਹੀ ਹੈ ਕਿ ਅਧਿਆਤਮਿਕਤਾ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ। ਅਜਿਹਾ ਇਸ ਕਰਕੇ ਹੈ ਕਿ ਵਿਗਿਆਨ ਦਾ ਸਬੰਧ ਵਾਸਤਿਵਕਤਾ ਨਾਲ ਹੈ ਅਤੇ ਅਧਿਆਤਮਿਕਤਾ ਕੋਰੇ ਝੂਠ ਅਤੇ ਕਪੋਲ ਕਲਪਨਾ ਉੱਤੇ ਅਧਾਰਿਤ ਹੈ। ਇਹ ਸਹੀ ਹੈ ਕਿ ਅਧਿਆਤਮਿਕਤਾ ਦਾ ਸਬੰਧ ‘ਪ੍ਰਭੂ’ ਭਾਵ ਰੱਬ (God ) ਨਾਲ ਹੈ ਪਰੰਤੂ ਰੱਬ (ਜਿਸ ਰੂਪ ਵਿਚ ਰੱਬ ਨੂੰ ਵੱਖ-ਵੱਖ ਮਜ਼ਹਬਾਂ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ) ਦੀ ਕਲਪਨਾ ਕੇਵਲ ਪੰਜ ਕੁ ਹਜ਼ਾਰ ਸਾਲ ਪਹਿਲਾਂ ਕੀਤੀ ਗਈ ਹੈ। ਉਸ ਤੋਂ ਪਹਿਲਾਂ ਮਨੁੱਖ ਨੇ ਆਪਣੀ ਵਿਕਾਸ ( evolution ) ਦੀ ਪ੍ਰਕਿਰਿਆ ਦੌਰਾਨ ਕੁਦਰਤੀ ਸ਼ਕਤੀਆਂ (ਸੂਰਜ, ਚੰਦ, ਪਾਣੀ, ਅੱਗ, ਹਵਾ, ਬਾਰਸ਼, ਭੁਚਾਲ ਆਦਿਕ) ਦੇ ਅਧਾਰ ਤੇ ਦੇਵੀ-ਦੇਵਤਿਆਂ ਦੀ ਕਲਪਨਾ ਕੀਤੀ ਅਤੇ ਫਿਰ ਉਹਨਾਂ ਦੇ ਉੱਪਰ ਇਕ ਸਰਵਸ੍ਰੇਸ਼ਟ-ਸ਼ਕਤੀ ‘ ਰੱਬ ’ ਦੀ ਕਲਪਨਾ ਕਰ ਲਈ (ਕਬੀਲਿਆਂ ਨੂੰ ਅਧੀਨ ਕਰਕੇ ਬਣੇ ਰਾਜਿਆਂ ਦੇ ਸਮਾਨੰਤਰ)। ਇਸ ਕਾਲਪਨਿਕ ਸਰਵਸ੍ਰੇਸ਼ਟ-ਸ਼ਕਤੀ, ਇਸ ਨਾਲ ਸਬੰਧਤ ਕਾਲਪਨਿਕ ਪਰਲੋਕ ਅਤੇ ਇਸ ਦੇ ਅਧਾਰ ਤੇ ਬਣੇ ਮਜ਼ਹਬਾਂ ਰਾਹੀਂ ਪੁਜਾਰੀ ਵਰਗ ਅਤੇ ਰਾਜ-ਸੱਤਾ ਦੀ ਜੁੰਡਲੀ ਭੋਲੇ-ਭਾਲੇ ਲੋਕਾਂ ਨੂੰ ਖੂਬ ਲੁੱਟਦੀ ਆਈ ਹੈ ਅਤੇ ਲੁੱਟ ਰਹੀ ਹੈ (ਇਸ ਸਬੰਧ ਵਿਚ ਵੇਖੋ ਮੇਰਾ ਲੇਖ ‘ ਸਵਾਲਾਂ ਦਾ ਜਵਾਬ ਸੱਚੋ-ਸਚ ’ ਜੋ ਵੈਬਸਾਈਟ sikhmarg.com ਦੀ ‘ ਲੇਖ ਲੜੀ ਚੌਥੀ ’ ਉੱਤੇ ਉਪਲਭਦ ਹੈ )।

ਇਸ ਪੰਜ ਹਜ਼ਾਰ ਸਾਲਾਂ ਦੇ ਲੰਬੇ ਸਮੇਂ ਵਿਚ ਮਜ਼ਹਬ ਰਾਹੀਂ ਲੋਕ-ਮਾਨਸਿਕਤਾ ਨੂੰ ਸਮੋਹਿਕ ਕਰਕੇ ਬਿਮਾਰ ਕਰ ਦਿੱਤਾ ਗਿਆ ਹੈ, ਉਸਦਾ ਵਿਕਾਸ ਰੁਕਿਆ ਹੋਇਆ ਹੈ ਅਤੇ ਉਸ ਕੋਲ ਤਾਰਕਿਕ ਸੋਚ ਨਿਭਾਉਣ ਦੀ ਸ਼ਕਤੀ ਨਹੀਂ ਰਹੀ। ਡੇਢ ਕੁ ਸਦੀ ਪਹਿਲਾਂ ਤੋਂ ਵਿਗਿਆਨ ਦੇ ਉਭਾਰ ਨਾਲ ਅਧਿਆਤਮਿਕਤਾ ਰਾਹੀਂ ਲੁੱਟ ਮਚਾਉਣ ਵਾਲੀਆਂ ਧਿਰਾਂ ਨੂੰ ਖਤਰਾ ਮਹਿਸੂਸ ਹੋਇਆ ਅਤੇ ਉਹਨਾਂ ਨੇ ਵਿਗਿਆਨ ਦੇ ਖਿਲਾਫ ਝੰਡਾ ਚੁੱਕ ਲਿਆ। ਛੇਤੀ ਹੀ ਵਿਗਿਆਨ ਰਾਹੀਂ ਉਪਜੀਆਂ ਅਦਭੁਤ ਸਹੂਲਤਾਂ ਦਾ ਸੁਖ ਉਪਲਭਦ ਹੋ ਜਾਣ ਤੇ ਉਹ ਧਿਰਾਂ ਵਿਗਿਆਨ ਦਾ ਵਿਰੋਧ ਛੱਡ ਕੇ ਵਿਗਿਆਨ ਅਤੇ ਅਧਿਆਤਮਿਕਤਾ ਦੀਆਂ ਹੱਦਾਂ ਨਿਸਚਤ ਕਰਨ ਵੱਲ ਰੁਚਿਤ ਹੋ ਗਈਆਂ। ਸ. ਹਾਕਮ ਸਿੰਘ ਜੀ ਦਾ ਲੇਖ ‘ ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ ਹੈ ’ ਇੱਸੇ ਦਿਸ਼ਾ ਵੱਲ ਇਕ ਕਦਮ ਹੈ।

ਪਹਿਲਾਂ ਤਾਂ ਸ. ਹਾਕਮ ਸਿੰਘ ਜੀ ਨੇ ਆਪਣੇ ਵਿਚਾਰ-ਅਧੀਨ ਲੇਖ ਵਿਚ ਜੋ ‘ ਅਧਿਆਤਮਕ ਗਿਆਨ ’ ਦਾ ਸ਼ਬਦ-ਜੁੱਟ ਵਰਤਿਆ ਹੈ ਉਸ ਵਿਚਲਾ ‘ ਗਿਆਨ ’ ਸ਼ਬਦ ਬੇਲੋੜਾ ਹੈ ਕਿਉਂਕਿ ਕਿਸੇ ਫਰਜ਼ੀ ਹੋਂਦ ਦਾ ‘ ਗਿਆਨ ’ ਕੋਈ ਅਰਥ ਨਹੀਂ ਰੱਖਦਾ । ਇਸ ਤਰ੍ਹਾਂ ਤਾਂ ਕਈ ਕਾਲੇ ਇਲਮ, ਭੂਤਾਂ-ਪਰੇਤਾਂ, ਟੂਣੇ-ਟੰਮਣਿਆਂ, ਹਸਤ-ਰੇਖਾਵਾਂ ਜਾਂ ਜੋਤਸ਼ ਦਾ ‘ ਗਿਆਨ ’ ਰੱਖਣ ਵਾਲੇ ‘ ਮਾਹਿਰ ’ ਵੀ ਫਿਰਦੇ ਹਨ, ਕੀ ਸ. ਹਾਕਮ ਸਿੰਘ ਜੀ ਉਸ ਨੂੰ ਸਹੀ ਗਿਆਨ ਮੰਨ ਲੈਣਗੇ ? ਦੂਸਰਾ, ਜੋ ਮਾਡਲ ਅਧਿਆਤਮਿਕਤਾ ਦਾ ਉਹ ਦੇ ਰਹੇ ਹਨ ਉਹ ਬ੍ਰਾਹਮਣਵਾਦ ਵਾਲੀ ਅਧਿਆਤਮਿਕਤਾ ਹੀ ਹੈ ਵਿਸ਼ੇਸ਼ ਕਰਕੇ ‘ ਭਗਵਦ ਗੀਤਾ ’ ਵਾਲੀ। ਇਸ ਸੰਦਰਭ ਵਿਚ ਮੇਰਾ ਲੇਖ ‘ਗੁਰਮੱਤ ਬਨਾਮ ਗੀਤਾ ਉਪਦੇਸ਼’ ਪੜ੍ਹਿਆ ਜਾ ਸਕਦਾ ਹੈ ਜੋ ਵੈਬਸਾਈਟ sikhmarg.com ਦੀ ‘ ਲੇਖ ਲੜੀ ਚੌਥੀ ’ ਉੱਤੇ ਉਪਲਭਦ ਹੈ। ਹੁਣ ਤਕ ਗੁਰਬਾਣੀ ਦੀ ਵਿਆਖਿਆ ਇੱਸੇ ਬ੍ਰਾਹਮਣਵਾਦੀ ਪ੍ਰਪਾਟੀ ਅਧੀਨ ਹੀ ਹੁੰਦੀ ਆਈ ਹੈ ਜਿਵੇਂ ਭਾਈ ਸੰਤੋਖ ਸਿੰਘ ਨਿਰਮਲੇ ਦੇ ‘ਗੁਰਬੰਜਨੀ’ ਟੀਕੇ ਤੋਂ ਲੈਕੇ ਫਰੀਦਕੋਟੀ ਟੀਕੇ ਵਿਚ ਅਤੇ ਉਸ ਤੋਂ ਅੱਗੇ ਅੱਜ ਤੀਕ। ਅਜਿਹੀ ਵਿਆਖਿਆ ਕਰਨ ਵਾਲੇ ਸੱਜਣ ਗੁਰਬਾਣੀ ਨੂੰ ਇਲਹਾਮ (revelation) ਮੰਨਦੇ ਹਨ ਅਤੇ ਗੁਰੂ ਸਾਹਿਬਾਨ ਨੂੰ ਅਵਤਾਰ ਜਾਂ ਪੈਗੰਬਰ। ਉੱਧਰ ਵਿਗਿਆਨਕ ਪਹੁੰਚ ਇਲਹਾਮ ਅਤੇ ਅਵਤਾਰਵਾਦ/ਪੈਗੰਬਰਵਾਦ ਨੂੰ ਨਕਾਰਦੀ ਹੈ ਅਤੇ ‘ ਸਮਾਜ ਸੁਧਾਰ ‘ ਦਾ ਸੰਕਲਪ ਵੀ ਵਿਗਿਆਨਕ ਸੋਚ ਉੱਤੇ ਹੀ ਅਧਾਰਿਤ ਹੈ। ਇੱਸੇ ਕਰਕੇ ਸ. ਹਾਕਮ ਸਿੰਘ ਜੀ ਵਰਗੇ ‘ ਅਧਿਆਤਮਵਾਦੀ ’ ਸੱਜਣ ਵਿਗਿਆਨ ਤੋਂ ਵੀ ਤ੍ਰਹਿੰਦੇ ਹਨ ਅਤੇ ਗੁਰੂ ਸਾਹਿਬਾਨ ਉੱਤੇ ‘ਸਮਾਜ ਸੁਧਾਰਕ ‘ ਦਾ ਲੇਬਲ ਵੀ ਨਹੀਂ ਲੱਗਣ ਦੇਣਾ ਚਾਹੁੰਦੇ ( ‘ ਅਵਤਾਰ/ਪੈਗੰਬਰ ’ ਕੀ ਤੇ ‘ ਸਮਾਜ ਸੁਧਾਰ ’ ਕੀ !! )। ਉਹ ਗੁਰੂ ਸਾਹਿਬਾਨ ਨੂੰ ਕੇਵਲ ਸਮਾਧੀ ਵਿਚ ਲੀਨ ਕਰਾਮਾਤੀ ਸੰਤ- ਬਾਬਿਆਂ ਦੇ ਰੂਪ ਵਿਚ ਹੀ ਚਿਤਵਣਾ ਲੋਚਦੇ ਹਨ। ਪਰੰਤੂ ਗੁਰੂ ਸਾਹਿਬਾਨ ਮਾਨਵਵਾਦੀ ਕਾਰਕੁੰਨ ਸਨ ਅਤੇ ਉਹਨਾਂ ਦੀ ਸੋਚ ਪੂਰੀ ਤਰ੍ਹਾਂ ਵਿਗਿਆਨਕ ਸੀ। ਠੀਕ ਹੈ ਕਿ ਗੁਰਬਾਣੀ ਵਿਚ ਆਮ ਮਨੌਤਾਂ ਵਾਲੀ ਸ਼ਬਦਾਵਲੀ ਅਤੇ ਬਿੰਬ ਵਰਤੇ ਗਏ ਹਨ ਪਰੰਤੂ ਇਹ ਸਭ ਬ੍ਰਾਹਮਣਵਾਦੀ ਅਧਿਆਤਮਿਕਤਾ ਨੂੰ ਨਕਾਰਦੇ ਹੋਏ ਮਾਨਵਵਾਦ ਦਾ ਪਰਚਾਰ-ਪਾਸਾਰ ਕਰਨ ਵਾਸਤੇ ਹੀ ਵਰਤੇ ਗਏ ਹੋਏ ਹਨ (‘ ਮਾਨਵਵਾਦ ’ ਵਿਚ ‘ ਸਮਾਜ ਸੁਧਾਰ ‘ ਵੀ ਸ਼ਾਮਲ ਹੁੰਦਾ ਹੈ ‘ ਮਨੁੱਖੀ ਭਲਾਈ ’ ਦੇ ਤੌਰ ਤੇ) । ਗੁਰੂ ਨਾਨਕ ਜੀ ਦਾ ਸ੍ਰਿਸ਼ਟੀ ਦੇ ਸਿਰਜਣਹਾਰ ਨਿਰੰਕਾਰ ਕਰਤਾਰ ਦਾ ਸੰਕਲਪ ਪੂਰੀ ਤਰ੍ਹਾਂ ਵਿਗਿਆਨਕ ਹੈ ਅਤੇ ਉਸਦਾ ਸ. ਹਾਕਮ ਸਿੰਘ ਜੀ ਵੱਲੋਂ ਦਰਸਾਈ ਬ੍ਰਾਹਮਣਵਾਦੀ ਅਧਿਆਤਮਿਕਤਾ ਨਾਲ ਕੋਈ ਸਬੰਧ ਨਹੀਂ ਹੋ ਸਕਦਾ। ਇਹ ਸੰਕਲਪ ਮਜ਼ਹਬਾਂ ਵੱਲੋਂ ਮਾਨਤਾ-ਪਰਾਪਤ ‘ ਰੱਬ ’ ( God ) ਜਾਂ ਪਰਮਾਤਮਾ (Supreme Soul) ਦਾ ਵਧੀਆ ਵਿਕਲਪ ( substitute ) ਹੈ। ਪਰੰਤੂ ਲਿਖਤ ਦੇ ਲੰਬੀ ਹੋ ਜਾਣ ਦੇ ਡਰੋਂ ਇਸ ਸੰਕਲਪ ਦਾ ਵਿਸਥਾਰ ਇੱਥੇ ਨਹੀਂ ਦਿੱਤਾ ਜਾ ਸਕਦਾ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ।
8th October 2017 6:15am
Gravatar
Hakam Singh (Sacramento, US)
ਡਾ. ਇਕਬਾਲ ਸਿੰਘ ਢਿਲੋਂ ਜੀ,
ਆਪ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਗੁਰਬਾਣੀ ਨੂੰ ਸਮਾਜ ਸੁਧਾਰ ਰਾਹੀਂ ਮਾਨਵਤਾ ਦੀ ਭਲਾਈ ਦਾ ਮਾਧਿਅਮ ਸਮਝਦੇ ਹੋ। ਮੇਰਾ ਵਿਚਾਰ ਹੈ ਕਿ ਗੁਰਬਾਣੀ ਇੱਕ ਉਤੱਮ ਅਧਿਆਤਮਕ ਵਿਚਾਰਧਾਰ ਹੈ ਜੋ ਮਨੁੱਖ ਨੂੰ ਆਪਣੇ ਕਰਤੇ ਪ੍ਰਭੂ ਨਾਲ ਮਿਲਾਪ ਕਰਨ ਦਾ ਮਾਰਗ ਦਰਸਾਉਂਦੀ ਹੈ। ਮੈਂ ਗੁਰਿੰਦਰ ਸਿੰਘ ਪਾਲ ਜੀ ਦੀ ਲਿਖਤ ਵਿਚ ਗੁਰਬਾਣੀ ਦੇ ਮਾਨਵ-ਕਲਿਆਨ ਅਤੇ ਨਰੋਆ ਮਨੁੱਖਾ ਸਮਾਜ ਲਈ ਜਿਨ੍ਹਾਂ ਚਾਰ ਥੰਮਾਂ੍ਹ ਦਾ ਵਰਨਨ ਕੀਤਾ ਹੈ ਨਾਲ ਸਹਿਮਤ ਹਾਂ ਅਤੇ ਉਨ੍ਹਾਂ ਦੇ ਇਸ ਜਟਲ ਵਿਸ਼ੇ ਨੂੰ ਏਨੇ ਸਰਲ ਸ਼ਬਦਾਂ ਵਿਚ ਬਿਆਨ ਕਰਨ ਲਈ ਵਧਾਈ ਦਿੰਦਾ ਹਾਂ। ਆਪ ਦੇ ਵਿਚਾਰ ਮੇਰੇ ਵਿਚਾਰ ਨਾਲੋਂ ਬਹੁਤ ਵਖਰੇ ਹਨ। ਉਨ੍ਹਾਂ ਵਿਚ ਕਈ ਸਾਂਝ ਨਾ ਹੋਣ ਕਾਰਨ ਮੈ ਸਮਝਦਾ ਹਾਂ ਕਿ ਇਸ ਵਿਸ਼ੇ ਤੇ ਬੈਹਸ ਕਰਨ ਦੀ ਕੋਈ ਤੁਕ ਨਹੀਂ ਬਣਦੀ।
ਗੁਰਬਾਣੀ ਦਾ ਸਮਾਜ ਸੁਧਾਰ ਦੇ ਵਿਸ਼ੇ ਨਾਲ ਕੋਈ ਸਿਧਾ ਵਾਸਤਾ ਨਾ ਹੋਣ ਕਾਰਨ ਮੈਂ ਇਸ ਬਾਰੇ ਆਪਣੀ ਨਿੱਜੀ ਰਾਏ ਦੇ ਰਿਹਾ ਹਾਂ।
ਸਮਾਜ ਸੁਧਾਰ ਨੂੰ ਸਮਾਜਕ ਬੁਰਾਈਆਂ ਦੂਰ ਕਰਨ ਦਾ ਢੰਗ ਸਮਝਿਆ ਜਾਂਦਾ ਹੈ। ਸਮਾਜਕ ਬੁਰਾਈ ਸਮੇਂ, ਸਥਾਨ ਅਤੇ ਮਨੁੱਖ ਦੀ ਸਮਾਜਕ ਹੈਸੀਅਤ ਤੇ ਨਿਰਭਰ ਕਰਦੀ ਹੈ ਇਸ ਲਈ ਇਸ ਬਾਰੇ ਵਿਚਾਰਾਂ ਵਿਚ ਸਥਿਰਤਾ ਅਤੇ ਇਕਸੁਰਤਾ ਦੀ ਘਾਟ ਹੋਣੀ ਸੁਭਾਵਕ ਹੈ। ਆਪ ਵਲੋਂ ਦਿੱਤੀਆਂ ਬੁਰਾਈਆਂ ਦੀਆਂ ਕੁੱਝ ਉਦਾਹਰਣਾਂ ਨੂੰ ਵਿਚਾਰਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ। ਮਸਲਨ, ਉਹ ਬੱਚਾ ਜਿਸ ਦਾ ਜਨਮ ਗਰੀਬ ਦੀ ਝੋਂਪੜੀ ਵਿਚ ਹੁੰਦਾ ਹੈ ਅਤੇ ਜਿਸ ਦੀ ਸੰਗਤ ਬੁਰੇ ਸਮਝੇ ਜਾਂਦੇ ਲੋਕਾਂ ਨਾਲ ਹੁੰਦੀ ਹੈ ਕੀ ਉਹ ਬੁਰਾ ਹੁੰਦਾ ਹੈ ਜਾਂ ਚੰਗਾ, ਇਸ ਦਾ ਨਿਰਨਾ ਕਰਨਾ ਔਖਾ ਹੈ। ਸ਼ਰਾਬ ਪੀਣ ਨੂੰ ਕੀ ਸਮਝਿਆ ਜਾਵੇ, ਬੁਰਾ ਜਾਂ ਚੰਗਾ ਕਿਊਂਕੇ ਪੰਜਾਬ ਵਿਚ ਸ਼ਰਾਬ ਵਰਤਾਏ ਬਿਨਾ ਹਰ ਸਮਾਗਮ ਨੂੰ ਅਧੂਰਾ ਮੰਨਿਆ ਜਾਂਦਾ ਹੈ। ਪੱਛਮ ਵਿਚ ਜੂਆ ਮਨੋਰੰਜਨ ਦਾ ਸਾਧਨ ਬਣ ਗਿਆ ਹੈ ਕੀ ਇਹ ਬੁਰਾਈ ਹੈ? ਦੂਜਿਆਂ ਦਾ ਹੱਕ ਮਾਰਨ ਤੋਂ ਬਿਨਾ ਕੋਈ ਅਮੀਰ ਨਹੀਂ ਬਣ ਸਕਦਾ। ਕੀ ਸਰਮਾਏਦਾਰੀ ਨਿਜ਼ਾਮ ਬੁਰਾ ਹੈ? ਕਿਊਂਕੇ ਧੀਆਂ ਨੂੰ ਪਿਓ ਦੀ ਸੰਪੱਤੀ ਵਿਚੋਂ ਹਿਸਾ ਨਹੀਂ ਮਿਲਦਾ ਸੀ ਦਾਜ ਇਸ ਘਾਟ ਨੂੰ ਪੂਰਾ ਕਰਨ ਦਾ ਸਾਧਨ ਸੀ, ਕੀ ਉਹ ਬੁਰੀ ਪ੍ਰਥਾ ਸੀ?
ਸਮਾਜਕ ਬੁਰਾਈਆਂ ਦੂਰ ਕਰਨ ਦੇ ਉਪਰਾਲੇ ਨੂੰ ਸਮਾਜ ਸੁਧਾਰ ਆਖਿਆ ਜਾਂਦਾ ਹੈ। ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਉਪਰਾਲਾ ਜੇਲ੍ਹ ਦੀ ਸਥਾਪਨਾ ਹੈ। ਦੁਨੀਆਂ ਦੀਆਂ ਕਈ ਵੱਡੀਆਂ ਜੰਗਾਂ ਸਮਾਜ ਸੁਧਾਰ ਲਈ ਹੀ ਲੜੀਆਂ ਗਈਆਂ ਸਨ। ਈਸਾਈ ਮੱਤ ਦੇ ਧਾਰਨੀਆਂ ਨੇ ਰੈਫਰਮੇਸ਼ਨ, ਧਾਰਮਕ ਸੁਧਾਰ, ਲਈ ਲੰਮੀ ਜੰਗ ਲੜੀ ਸੀ। ਸਾਮਰਾਜੀ ਸ਼ਕਤੀਆਂ ਕਮਜ਼ੋਰ ਲੋਕਾਂ ਨੂੰ ਸਭਿੱਆ ਬਨਾਉਣ ਵਾਸਤੇ ਉਨ੍ਹਾਂ ਦੇ ਸਮਾਜਾਂ ਵਿਚ ਸੁਧਾਰ ਲਿਆਉਣ ਲਈ ਉਨ੍ਹਾਂ ਨੂੰ ਗੁਲਾਮ ਬਣਾਉਂਦੀਆਂ ਰਹਿਈਆਂ ਹਨ। ਤਾਲਿਬਾਨ ਵੀ ਲੋਕਾਂ ਨੂੰ ਇਸਲਾਮ ਦੀ ਤਾਲੀਮ ਦੇ ਕੇ ਮੁਸਲਮਾਨੀ ਸਮਾਜ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ। ਖਾਲਿਸਤਾਨ ਦਾ ਨਿਰਨਾ ਵੀ ਸਿੱਖ ਧਰਮ ਦੇ ਉਪਾਸ਼ਕਾਂ ਨੂੰ ਸੁਧਾਰਣ ਲਈ ਹੀ ਲਿਆ ਗਿਆ ਹੈ। ਅਸਲ ਵਿਚ ਸਮਾਜ ਸੁਧਾਰ ਇੱਕ ਬਹੁਤ ਪੁਰਾਣਾ ਅਤੇ ਡਰਾਉਣਾ ਸੰਕਲਪ ਹੈ ਅਤੇ ਇਤਹਾਸ ਵਿਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਰਹੇ ਹਨ। ਅਤਿਆਚਾਰ ਨੂੰ ਹੀ ਅਕਸਰ ਸਮਾਜ ਸੁਧਾਰ ਦਾ ਨਾਂ ਦੇ ਦਿੱਤਾ ਜਾਂਦਾ ਰਿਹਾ ਹੈ। ਸਮਾਜ ਸੁਧਾਰ ਦੀ ਥਾਂ ਗੁਰਬਾਣੀ ਦਾ ਤੇ ਉਪਦੇਸ਼ ਹੈ, “ਕਬੀਰ ਰੋੜਾ ਹੁਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨ॥” (ਪੰ: ੧੩੭੨) ਅਤੇ “ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚ ਸਦਾਈਐ॥” (ਪੰ: ੪੮੫)।

ਅਸਲ ਵਿਚ ਸਮਾਜ ਸੁਧਾਰ ਇੱਕ ਭਰਮਾਤਮਕ ਸੰਕਲਪ ਹੈ। ਇਹ ਨੀਤੀ ਵਿਗਿਆਨ ਅਤੇ ਕਾਨੂੰਨ ਲਈ ਵੀ ਇੱਕ ਉਲਝਣ ਬਣਿਆ ਹੋਇਆ ਹੈ। ਇਸ ਦੀ ਕੋਈ ਭਰੋਸੇਯੋਗ ਪਰਿਭਾਸ਼ਾ ਵੀ ਨਹੀਂ ਹੈ। ਇਹ ਵੀ ਸਪਸ਼ਟ ਨਹੀਂ ਹੈ ਕਿ ਸਮਾਜ ਵਿਚ ਕਿਸ ਸ਼ਕਤੀ ਨੂੰ ਸਮਾਜਕ ਬੁਰਾਈ ਦਾ ਨਿਰਨਾ ਕਰਨ ਦਾ ਅਧਿਕਾਰ ਹੈ ਅਤੇ ਉਸ ਅਧਿਕਾਰ ਦਾ ਆਧਾਰ ਕੀ ਹੈ? ਅਕਸਰ ਸਰਕਾਰਾਂ ਹੀ ਸਮਾਜਕ ਬੁਰਾਈਆਂ ਨੂੰ ਆਪਣੇ ਕਾਨੂੰਨਾਂ ਰਾਹੀਂ ਪਰਿਭਾਸ਼ਤ ਕਰਦੀਆਂ ਹਨ। ਲੋਕਾਂ ਵਿਚ ਬੁਰਾਈ ਪੈਦਾ ਕਿਊਂ ਹੁੰਦੀ ਹੈ ਅਤੇ ਲੋਕ ਬੁਰਾਈ ਵਿਚ ਦਿਲਚਸਪੀ ਕਿਊਂ ਲੈਂਦੇ ਹਨ ਅਤੇ ਅਜਿਹੇ ਵਿਹਾਰ ਨੂੰ ਬੁਰਾਈ ਗਰਦਾਨਣ ਦਾ ਅਧਿਕਾਰ ਕਿਸ ਨੂੰ ਹੁੰਦਾ ਹੈ? ਕਿਹੜਾ ਜੀਵਨ ਬੁਰਾਈ ਰਹਿਤ ਅਤੇ ਉਤੱਮ ਹੁੰਦਾ ਹੈ? ਇਸ ਦਾ ਨਿਰਨਾ ਕਰਨ ਦਾ ਅਧਿਕਾਰ ਕਿਸ ਨੂੰ ਹੈ ਅਤੇ ਉਸ ਅਧਿਕਾਰ ਦੀ ਕੀ ਆਧਾਰ ਹੈ? ਇਨ੍ਹਾਂ ਸਵਾਲਾਂ ਦੇ ਸੰਤੋਖਜਨਕ ਉਤਰ ਮਿਲਣੇ ਔਖੇ ਹਨ।
ਮੇਰਾ ਵਿਚਾਰ ਹੈ ਕਿ ਸਮਾਜ ਦਾ ਆਦਰਸ਼ ਇਹ ਹੋਣਾ ਚਾਹੀਦਾ ਹੈ ਕਿ ਹਰ ਮਨੁੱਖ ਨੂੰ ਆਪਣੀ ਮਰਜ਼ੀ ਨਾਲ ਆਜ਼ਾਦ ਜੀਵਨ ਬਸਰ ਕਰਨ ਦਾ ਹੱਕ ਹੋਵੇ ਬਸ਼ਰਤੇ ਕਿ ਉਸ ਦੀ ਆਜ਼ਾਦੀ ਦੂਜਿਆਂ ਦੇ ਆਜ਼ਾਦ ਜੀਵਨ ਵਿਚ ਵਿਘਨ ਨਾ ਪਾਵੇ।
10th October 2017 4:18pm
Gravatar
Iqbal Singh Dhillon (Chandigarh, India)
ਮਾਨਵਵਾਦ

ਇਹਨੀਂ ਦਿਨੀਂ ਫੇਸਬੁਕ ਉੱਤੇ ਇਸ ਗੱਲ ਉੱਤੇ ਖੂਬ ਗਰਮਾ-ਗਰਮੀ ਹੋ ਰਹੀ ਹੈ ਕਿ ਕੀ ਵੱਡੇ ਤੜਕੇ ਉੱਠ ਕੇ ‘ਨਾਮ-ਸਿਮਰਨ’ ਕਰਨਾ ਵਾਜਬ ਹੈ ਕਿ ਨਹੀਂ। ਇਹ ਮਸਲਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਇਕ ਵਿਡੀਓ ਰਾਹੀਂ ਦਿੱਤੇ ਉਸ ਬਿਆਨ ਤੋਂ ਪੈਦਾ ਹੋਇਆ ਹੈ ਜਿਸ ਵਿਚ ਉਸ ਨੇ ਵੱਡੇ ਤੜਕੇ ਉੱਠ ਕੇ ਨਾਮ-ਸਿਮਰਨ ਦੀ ਕਾਰਵਾਈ ਨੂੰ ਕੁਦਰਤੀ ਵਰਤਾਰੇ ਦੇ ਉਲਟ ਦਰਸਾਇਆ। ਇਸ ਪੋਸਟ ਸਬੰਧੀ ਜੋ ਕੁਮੈਂਟਸ ਆਏ ਹਨ ਉਹਨਾਂ ਤੋਂ ਭਾਰੀ ਨਿਰਾਸ਼ਾ ਪੱਲੇ ਪੈਂਦੀ ਹੈ। ਪਹਿਲੀ ਗੱਲ ਇਹ ਹੈ ਕਿ ਹਰੇਕ ਵਿਅਕਤੀ ਦਾ ਇਹ ਬੁਨਿਆਦੀ ਹੱਕ ਹੈ ਕਿ ਜਨਤਕ ਤੌਰ ਤੇ ਉਹ ਆਪਣੇ ਵਿਚਾਰ ਪਰਗਟ ਕਰੇ ਬਸ਼ਰਤਿ ਕਿ ਉਹ ਵਿਚਾਰ ਕਿਸੇ ਧਿਰ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦੇ ਹੋਣ। ਇਸ ਪੱਖੋਂ ਤਾਂ ਭਾਈ ਰਣਜੀਤ ਸਿੰਘ ਉੱਤੇ ਇਹ ਬਿਆਨ ਦੇਣ ਤੇ ਕੋਈ ਉਜਰ ਨਹੀਂ ਬਣਦਾ ਜਾਪਦਾ। ਦੂਸਰਾ, ਕਿਉਂਕਿ ਇਹ ਬਿਆਨ ਜਨਤਕ ਮੀਡੀਆ ਉੱਤੇ ਆਇਆ ਹੈ ਇਸ ਨੂੰ ਪੜ੍ਹਨ ਵਾਲਿਆਂ ਨੂੰ ਵੀ ਹੱਕ ਜਾਂਦਾ ਹੈ ਕਿ ਉਹ ਇਸ ਬਾਰੇ ਕੋਈ ਵਿਚਾਰ ਦੇਣ ਜਾਂ ਸਪਸ਼ਟੀਕਰਨ ਮੰਗਣ। ਪਰੰਤੂ ਜਨਤਕ ਮੀਡੀਆ ਦੀ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਅਜਿਹੇ ਵਿਚਾਰ/ਕੁਮੈਂਟਸ ਸਭਿਅਕ ਭਾਸ਼ਾ ਵਿਚ ਪੇਸ਼ ਕੀਤੇ ਗਏ ਹੋਣ। ਪਰੰਤੂ ਦੁੱਖ ਦੀ ਗੱਲ ਹੈ ਕਿ ਇਸ ਪੋਸਟ ਨੂੰ ਪੜ੍ਹ ਕੇ ਵਿਚਾਰ/ਕੁਮੈਂਟਸ ਦੇਣ ਵਾਲਿਆਂ ਵਿੱਚੋਂ ਬਹੁਤਿਆਂ ਨੇ ਇਸ ਨੈਤਿਕਤਾ ਨੂੰ ਨਹੀਂ ਨਿਭਾਇਆ ਅਤੇ ਜੇਕਰ ਕੋਈ ਗੰਭੀਰ ਕਿਸਮ ਦਾ ਪ੍ਰਤੀਕਰਮ ਆਇਆ ਵੀ ਹੈ ਤਾਂ ਉਹ ਰੌਲੇ-ਗੌਲੇ ਵਿਚ ਹੀ ਗੁੰਮ ਗਿਆ ਹੈ।

ਕਿਉਂਕਿ ਵਿਚਾਰ-ਅਧੀਨ ਵਿਸ਼ਾ ਕਾਫੀ ਮਹੱਤਵ-ਪੂਰਨ ਹੈ ਅਤੇ ਆਮ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਇਸ ਲਈ ਬੇਨਤੀ ਹੈ ਕਿ ਇਸ ਵਿਸ਼ੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਆਪੋ-ਆਪਣੇ ਵਿਚਾਰ/ਸੁਝਾਵ ਹੇਠਾਂ ਪੇਸ਼ ਕੀਤੇ ਜਾਣ। ਵਿਚਾਰ-ਚਰਚਾ ਲਈ ਨੁਕਤੇ ਹਨ:
1. ਗੁਰਬਾਣੀ ਅਨੁਸਾਰ ਨਾਮ-ਸਿਮਰਨ ਕੀ ਹੈ।
2. ਕੀ ਗੁਰਬਾਣੀ ਅਨੁਸਾਰ ਜ਼ਰੂਰੀ ਹੈ ਕਿ ਨਾਮ-ਸਿਮਰਨ ਵੱਡੇ ਤੜਕੇ ਉੱਠ ਕੇ ਕੀਤਾ ਜਾਵੇ।

ਆਈਆਂ ਪੋਸਟਾਂ ਰਾਹੀਂ ਪਰਾਪਤ ਹੋਏ ਵਿਚਾਰਾਂ/ਕੁਮੈਂਟਸ/ਪ੍ਰਸ਼ਨਾਂ ਸਬੰਧੀ ਸਪਸ਼ਟੀਕਰਨ ‘ਨਾਨਕ ਮਿਸ਼ਨ’ ਦੀ ਵਿਸ਼ੇਸ਼ ਟੀਮ ਵੱਲੋਂ ਤਿਆਰ ਕਰਕੇ ਪੇਸ਼ ਕੀਤੇ ਜਾਣਗੇ।

ਬੇਨਤੀ ਹੈ ਕਿ ਵਿਚਾਰ/ਕੁਮੈਂਟਸ/ਪ੍ਰਸ਼ਨ ਸਭਿਅਕ ਭਾਸ਼ਾ ਵਿਚ ਪੇਸ਼ ਕੀਤੇ ਜਾਣ ਅਤੇ ਇਹ ਕੇਵਲ ਗੁਰਮੁਖੀ ਅੱਖਰਾਂ ਵਿਚ ਹੀ ਲਿਪੀਬੱਧ ਕੀਤੇ ਹੋਏ ਹੋਣ।

ਇਕਬਾਲ ਸਿੰਘ ਢਿੱਲੋਂ
Nanak Mission, INDIA
8th October 2017 6:12am
Gravatar
Taranjit Parmar (Nanaimo, Canada)
ਗਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦਾ ਜੋ ਸਰੂਪ ਇਕ ਉਂਕਾਰ ਤੌਂ ਗੁਰ ਪਰਸਾਦਿ ਤਕ ਬਿਆਨ ਕੀਤਾ ਹੈ, ਜੇ ਕਰ ਉਸ ਨੂੰ ਅਗੇ ਰਖਦੇ ਹੋਏ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ:-
ਗੁਰਬਾਣੀ ਦਾ ਨਾਮ-ਸਿਮਰਨ ਸਾਰੀ ਮਨੁੱਖਤਾ ਨੂੰ ਪਿਆਰ ਕਰਨਾ,ਸਰਬੱਤ ਦਾ ਭਲਾ ਮੰਗਣਾ,ਸਚ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ,ਲੋਭ,ਮੋਹ,ਹੰਕਾਰ,ਕਾਮ,ਕਰੋਧ ਨੂੰ ਕਾਬੂ ਕਰਨਾ ਹੈ।ਇਸ ਤਰਾਂ ਇਨਸਾਨ ਨੇ ਬੰਗਲੇ(ਮਨਮੁਖ)ਤੌਂ ਹੰਸ(ਗੁਰਮੁੱਖ)ਬਣਨਾ ਹੈ।
ਨਿਤਨੇਮ ਕਰਨੇ,ਇਕ ਸ਼ਬਦ ਦਾ ਵਾਰ ਵਾਰ ਰਟਨ ਕਰਨਾ ਅਤੇ ਹੋਰ ਕਰਮ ਕਾਂਡ ਕਰਨੇ ਗਾਰੂਬਾਣੀ ਸੰਦੇਸ਼ ਵਿਰੁਧ ਹਨ,ਇਹ ਨਾਮ ਸਿਮਰਨ ਨਹੀ ਹੈ ।
ਗੁਰਬਾਣੀ ਅਨੁਸਾਰ ਇਹ ਬਿਲਕੁਲ ਵੀ ਜਰੂਰੀ ਨਹੀਂ ਕਿ ਵਡੇ ਤੜਕੇ ਉਠ ਕੇ ਕਿਸੇ ਵੀ ਤਰਾਂ ਦਾ ਕਰਮ ਕਾਂਡ ਕਰਕੇ ਉਸ ਨੂੰ ਨਾਮ ਸਿਮਰਨ ਦਾ ਨਾਮ ਦਿਤਾ ਜਾਵੇ।
ਇਹ ਸਭ ਗੁਰਬਾਣੀ ਸੰਦੇਸ਼ ਨੂੰ ਅਖੌਂ ਕਰਕੇ ਇਸ ਨੂੰ organized ਧਰਮ ਦਾ ਰੂਪ ਦੇਣ ਕਰਕੇ ਹੈ।
ਪਾਠਕਾਂ ਅਗੇ ਬੇਨਤੀ ਹੈ ਕਿ ਗੁਰਬਾਣੀ ਦੀਆਂ ਅਧੂਰੀਆਂ ਤਕਾਂ
ਲਿਖਣ ਤੋਂ ਪਹਿਲਾਂ ਉਨ੍ਹਾ ਨੂੰ ਗੁਰੂ ਨਾਨਕ ਸਾਹਿਬ ਦੇ ਬਿਆਨ ਕੀਤੇ ਅਕਾਲ ਪੁਰਖ ਦੇ ਸਰੂਪ ਦੀ ਕਸਵੱਟੀ ਉਪਰ ਜਰੂਰ ਪਰਖ ਲਿਆ ਜਾਵੇ ਜੀ ।
ਭੁੱਲ ਚੁੱਕ ਲਈ ਖਿਮਾਂ।ਧੰਨਵਾਦ
8th October 2017 9:45am
Gravatar
Taranjit Parmar (Nanaimo, Canada)
ਡਾਕਟਰ ਸਾਹਿਬ,ਬੇਨਤੀ ਹੈ ਕਿ ਨਾਨਕ ਮਿਸ਼ਨ ਵਾਰੇ ਜਾਣਕਾਰੀ ਲੈਣ ਲਈ,ਕੀ ਤੁਸੀ ਉਨ੍ਹਾ ਦੀ ਵੈੱਬਸਾਈਟ ਦੇ ਸਕਦੇ ਹੋ।ਜਿਥੇ
ਹੋਰ ਜਾਣਕਾਰੀ ਲਈ ਜਾ ਸਕੇ।ਧੰਨਵਾਦ
7th October 2017 9:00pm
Gravatar
Iqbal Singh Dhillon (Chandigarh, India)
ਤਰਨਜੀਤ ਪਰਮਾਰ ਜੀ, ਅਜ0ਕੱਲ ਕੁਝ ਤਕਨੀਕੀ ਕਾਰਨਾ ਕਰਕੇ 'ਨਾਨਕ ਮਿਸ਼ਨ'ਦਾ ਵੈਬਸਾਈਟ (nanakmission.org) ਚੱਲ ਨਹੀਂ ਰਿਹਾ। ਆਪ ਜੀ ਈ-ਮੇਲ ID drisdhillon@yahoo.com ਰਾਹੀ ਲੋੜੀਂਦੀ ਜਾਣਕਾਰੀ ਲੈ ਸਕਦੇ ਹੋ ।---- ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ।
8th October 2017 4:04pm
Gravatar
Iqbal Singh Dhillon (Chandigarh, India)
ਸ. ਗੁਰਸ਼ਰਨ ਸਿੰਘ ਢਿੱਲੋਂ ਜੀ,

ਆਪ ਜੀ ਨੇ ਆਪ ਜੀ ਦੀ ਹੇਠਾਂ ਪਾਈ ਪੋਸਟ ਵਿਚ ਮੇਰੇ ਵਰਗੇ ਤੁੱਛ ਪ੍ਰਾਣੀ ਲਈ ਹੌਸਲਾ-ਅਫਜ਼ਾਈ ਦੇ ਕੁਝ ਸ਼ਬਦ ਕਹੇ ਹਨ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ।

ਇਕਬਾਲ ਸਿੰਘ ਢਿੱਲੋਂ, ਚੰਡਿਗੜ੍ਹ ।
6th October 2017 6:24am
Gravatar
Eng Darshan Singh Khalsa (Sydney, Australia)
‘ਗੁਰਬਾਣੀ’ ਗਿਆਨ-ਵਿਚਾਰ ਨੇ ਮਨੁੱਖ (ਸਿੱਖ/ਗੁਰਸਿੱਖ) ਦੇ ਅੰਦਰਲੇ ਭਰਮ-ਭੈ ਪਾਖੰਡ ਨੂੰ ਖਤਮ ਕਰਨ ਸੀ।
ਪਰ
ਸਿੱਖ ਨੇ ‘ਗੁਰਬਾਣੀ’ ਨੂੰ ਪੜ੍ਹਨਾ-ਸੁਨਣਾ-ਸਮਝਣਾ ਨਹੀਂ ਕੀਤਾ।
ਕੇਵਲ ਪਾਂਡੇ/ਬਿਪਰ/ਪੂਜਾਰੀ ਵਾਂਗ ਪੂਜਣਾ ਹੀ ਕੀਤਾ ਹੈ।
ਇਸੇ ਲਈ ਅੱਜ ਦਾ ਸਿੱਖ ‘ਗੁਰਬਾਣੀ’ ਦੀ ਉੱਚੀ-ਸੁੱਚੀ- ਸਹੀ ਗਿਆਨ-ਵਿਚਾਰ ਤੋਂ ਦੂਰ ਹੋ ਗਿਆ ਹੈ।
ਵਹਿਮਾਂ-ਭਰਮਾਂ-ਪਾਖੰਡਾਂ ਦੀ ਦਲਦਲ ਵਿਚ ਫੱਸ ਗਿਆ। ਜਿਸ ਦਲਦਲ ਵਿਚੋਂ ਇਸਨੂੰ ਕੱਢਿਆ ਸੀ, ਉਸੇ ਦਲਦਲ ਵਿਚ ਦੁਬਾਰਾ ਜਾ ਫੱਸਿਆ।
ਹੁਣ ਵੀ ਉਪਾਅ ਹੈ, ਵਿਹਲੜ ਪਾਖੰਡੀ ਬੂਬਨੇ ਸਾਧਾਂ ਡੇਰਦਾਰਾਂ, ਟਕਸਾਲਾਂ ਦਾ ਖਹਿੜਾ ਛੱਡਕੇ ਕੇਵਲ ਅਤੇ ਕੇਵਲ ‘ਸ਼ਬਦ-ਗੁਰੂ-ਗੁਰਬਾਣੀ’ ਦੇ ਲੜ ਲੱਗਕੇ
** ਆਪ ਗੁਰਬਾਣੀ ਪੜ੍ਹਨਾ ਕਰੇ,
** ਗੁਰਬਾਣੀ ਸੁਨਣਾ ਕਰੇ,
** ਗੁਰਬਾਣੀ ਨੂੰ ਮੰਨਣਾ ਕਰੇ,
** ਗੁਰਬਾਣੀ ਨੂੰ ਸਮਝਣਾ ਕਰੇ,
** ਗੁਰਬਾਣੀ ਨੂੰ ਵਿਚਾਰਨਾ ਕਰੇ,
** ਗੁਰਬਾਣੀ ਨੂੰ ਆਪਣੇ ਮਨੁੱਖਾ ਜੀਵਨ ਦੇ ਪਰੈਕਟੀਕਲ ਜੀਵਨ ਵਿਚ ਲਿਆਉਣਾ ਕਰੇ।
****** ਡੇਰਾਵਾਦ, ਬਾਹਮਣ/ਬਿਪਰ ਪਿੱਛਲੱਗ-ਸੰਸਥਾਵਾਂ ਅਤੇ ਵਿਹਲੜ ਸਾਧਾਂ ਨੇ ‘ਗੁਰਬਾਣੀ’ ਦੇ ਸ਼ੁੱਧ/ਸਹੀ ਅਰਥ ਕਰਨ ਦੀ ਬਜਾਏ, ਅਪਣੇ ਮਤਲਭ ਦੇ ਅਰਥ ਕਰਕੇ ਲੋਕਾਂ ਨੂੰ ਗਲਤ/ਕੱਚੇ ਰਸਤੇ ਤੁਰਨ ਲਾ ਦਿੱਤਾ।
ਲੋਕਾਈ ਨੇ ਵੀ ਆਪਣੀ ਅਨਪੜ੍ਹਤਾ/ਅਗਿਆਨਤਾ ਕਰਕੇ ਇਹਨਾਂ ਲੋਟੂਆਂ-ਬੂਬਨਿਆਂ ਕੋਲੋਂ, ਆਪਣੇ ਆਪ ਨੂੰ ਖ਼ੂਬ ਲੁਟਾਇਆ/ਲੋਟਾਉਣਾ ਕੀਤਾ।
ਇਹਨਾਂ ਲੋਟੂਆਂ-ਬੂਬਨਿਆਂ ਨੂੰ ਖ਼ੂਬ ਐਸ਼ ਕਰਵਾਈ, ਵਧੀਆ ਖਾਣ-ਪੀਣ, ਰਹਿਣ-ਸਹਿਣ, ਤੁਰਨ ਫਿਰਨ ਹੋਰ ਐਸ਼ੋ-ਆਰਾਮ ਦੇ ਸਾਰੇ ਸਾਧਨ ਮੁਹਈਆ ਕਰਵਾਏ।
********* ਸੰਗਤ ਜੀ !!!!!
ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ।
ਬੇਰ ਇਕੱਠੇ ਕਰ ਲਉ।
ਭਾਵ :
*** ਗੁਰਬਾਣੀ ਦੇ ਅਨੁਸਾਰੀ ਆਪਣੇ ਆਪ ਨੂੰ ਬਨਾਉਣਾ ਕਰੋ ਜੀ।
*** ਗੁਰਬਾਣੀ ਦੇ ਅਨੁਸਾਰੀ ਜੀਵਨ ਵਿਚ ਵਿਚਰਨਾ ਕਰੋ ਜੀ।
*** ਗੁਰਬਾਣੀ ਦੇ ਅਨੁਸਾਰੀ ਆਪਣਾ ਖਾਣ-ਪੀਣ ਕਰਨਾ ਕਰੋ ਜੀ।
*** ਗੁਰਬਾਣੀ ਦੇ ਅਨੁਸਾਰੀ ਆਪਣਾ ਰਹਿਣ-ਸਹਿਣ-ਬਹਿਣ ਕਰਨਾ ਕਰੋ ਜੀ।
*** ਗੁਰਬਾਣੀ ਦੇ ਅਨੁਸਾਰੀ ਆਪਣਾ ਵਰਤ-ਵਰਤਾਰਾ ਕਰੋ ਜੀ।
*** ਗੁਰਬਾਣੀ ਦੇ ਅਨੁਸਾਰੀ ਆਪਣੀ ਬੋਲ-ਬਾਣੀ ਬਣਾਉ ਜੀ।
*** ਗੁਰਬਾਣੀ ਦੇ ਅਨੁਸਾਰੀ ਬਨਣ ਦਾ ਮਤਲਭ ਹੈ, ਕਿਸੇ ਤਰਾਂ ਦੇ ਵਹਿਮ/ਭਰਮ/ਪਾਖੰਡ/ਅਡੰਬਰ/ਕਰਮਕਾਂਡ ਵਿਚ ਨਹੀਂ ਪੈਣਾ।
*** ਵੀਰੋ-ਭੈਣੋਂ !!!!
ਅੱਜ ਦਾ ਸਿੱਖ-ਸਮਾਜ ਗੱਰਕਿਆ ਪਿਆ ਹੈ। ਹਰ ਘਰ ਵਿਚ ਹਰ ਤਰਾਂ ਦੀ ਉਹ ਮਨਾਉਤ ਨੂੰ ਮਨਾਇਆ ਜਾ ਰਿਹਾ ਹੈ ਜੋ ਇੱਕ ਹਿੰਦੂ/ਸਨਾਤਨ ਮੱਤੀਏ ਦੇ ਘਰ ਵਿਚ ਹੋ ਰਿਹਾ ਹੈ।
ਅੱਜ ਅੰਮ੍ਰਿਤਧਾਰੀ ਸਿੰਘਾਂ/ਸਿੰਘਨੀਆਂ ਦੇ ਹੱਥਾਂ ਵਿਚ ਪਾਈਆਂ ਮੌਲੀਆਂ ਆਮ ਹੀ ਵੇਖੀਆਂ ਜਾ ਸਕਦੀਆਂ ਹਨ।
ਸਿੱਖਾਂ ਦੇ ਘਰਾਂ ਵਿਚ ਕਰੂਏ ਦੇ ਵਰਤ ਰੱਖੇ ਜਾ ਰਹੇ ਹਨ।
ਕੰਜਕਾਂ, ਨਿਰਾਤੇ, ਪੈਚਕਾਂ, ਗੰਢਮੂਲ, ਚੌਦੇਂ-ਮੱਸਿਆ-ਪੁੰਨਿਆ, ਸੰਗਰਾਦ ………….
ਕੀ ਕੀ ਪਾਖੰਡ ਹਨ, ਜੋ ਅੱਜ ਦਾ ਸਿੱਖ ਨਹੀਂ ਕਰ ਰਿਹਾ ???
ਖਾਲਸਾ ਸਾਧ-ਸੰਗਤ ਜੀ !!!
“ਗੁਰਬਾਣੀ” ਗਿਆਨ-ਵਿਚਾਰ ਨੂ ਆਪਣੇ ਮਨੁੱਖਾ ਜੀਵਨ ਦਾ ਆਧਾਰ ਬਨਾਉਣਾ ਕਰਨਾ ਕਰੋ ਜੀ।
ਆਪਣੇ ਸਿੱਖ ਹੋਣ ਦਾ ਫ਼ਖਰ/ਮਾਣ ਮਹਿਸੂਸ ਕਰੋ ਜੀ।
Eng Darshan Singh Khalsa.
6th October 2017 1:36am
Gravatar
Iqbal Singh Dhillon (Chandigarh, India)
ਸ. ਗੁਰਇੰਦਰ ਸਿੰਘ ਪਾਲ ਜੀ ਨੇ ਹੇਠਾਂ ਪਾਈ ਹੋਈ ਆਪਣੀ ਪੋਸਟ ਰਾਹੀਂ ਦਿੱਤੇ ਉੱਤਰ ਵਿਚ ਜੋ ‘ ਸਮਾਜ ਸੁਧਾਰ ’ ਦੀ ਵਿਆਖਿਆ ਦਿੱਤੀ ਹੈ (ਇਸ ਨੂੰ ਪਰੀਭਾਸ਼ਾ ਨਹੀਂ ਕਿਹਾ ਜਾ ਸਕਦਾ) ਉਹ ਬਿਲਕੁਲ ਵੀ ਤਰਕਸੰਗਤ ਨਹੀਂ। ਪਰੰਤੂ ਇਸ ਰਾਹੀਂ ਉਹ ਖੁਦ ਹੀ ਸਵੀਕਾਰ ਕਰ ਗਏ ਹਨ ਕਿ ਗੁਰਬਾਣੀ ‘ ਸਮਾਜ ਸੁਧਾਰ ‘ ਦਾ ਉਪਦੇਸ਼ ਦਿੰਦੀ ਹੈ। ਦੂਸਰੇ ਪਾਸੇ ਉਹ ਮੇਰੇ ਵੱਲੋਂ ਦਿੱਤੇ ਗਏ ਉੱਤਰ ਨੂੰ ਵੀ ਸਵੀਕ੍ਰਿਤੀ ਪਰਦਾਨ ਕਰ ਰਹੇ ਹਨ। ਇਹਨਾਂ ਦੋਵ੍ਹਾਂ ਸਥਿਤੀਆਂ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਨੇ ਆਪਣਾ ਇਹ ਦਾਵਾ ਵਾਪਸ ਲੈ ਲਿਆ ਹੈ ਕਿ “ ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ ” ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ ।
5th October 2017 8:09pm
Gravatar
Gurindar Singh Paul (Aurora, US)
ਦਿਲ ਬਹਿਲਾਨੇ ਕੇ ਲੀਏ ਯੇਹ ਖ਼ਇਆਲ ਭੀ ਅੱਛਾ ਹੈ!!
6th October 2017 4:43pm
Gravatar
Iqbal Singh Dhillon (Chandigarh, India)
ਬਹਾਨੇ ਕੇ ਲਿਯੇ ਦੋਸਤ ਯਹ ਸ਼ਿਅਰ ਅੱਛਾ ਹੈ !!
6th October 2017 8:20pm
Gravatar
Gurindar Singh Paul (Aurora, US)
ਸ: ਹਾਕਮ ਸਿੰਘ ਜੀ ਦੇ ਵਿਚਾਰਾਂ ਅਤੇ ਉਨ੍ਹਾਂ ਵਿਚਾਰਾਂ ਨਾਲ ਪ੍ਰਗਟਾਈ ਮੇਰੀ ਸਹਿਮਤੀ ਨਾਲ ਡਾ:ਢਿੱਲੋਂ ਜੀ ਨੇ, ਗੁਰਬਾਣੀ ਦੀਆਂ ਕੁਝ ਤੁਕਾਂ ਦਾ ਹਵਾਲਾ ਦੇ ਕੇ, ਅਸਹਿਮਤੀ ਪ੍ਰਗਟ ਕੀਤੀ ਹੈ। ਇਸ ਸੰਬੰਧ ਵਿੱਚ ਦਾਸ ਦਾ ਸਪਸ਼ਟੀਕਰਨ: ਗੁਰਮਤਿ ਅਨੁਸਾਰ ਮਾਨਵ-ਜੀਵਨ ਅਤੇ ਮਨੁੱਖਾ ਸਮਾਜ ਦੇ ਸਰਬਪਖੀ ਸੁਧਾਰ ਦੀ ਪ੍ਰਕ੍ਰਿਆ ਹੇਠ ਲਿਖੇ ਅਨੁਸਾਰ ਹੈ: ੧. ਸਰਬਵਿਆਪਕ, ਸਰਵਗਿਆਨੀ, ਸਰਬਸ਼ਕਤੀਮਾਨ, ਸਰਵਗੁਣ ਸੰਪੰਨ ਅਦੁੱਤੀ ਅਕਾਲਪੁਰਖ ਵਿੱਚ ਦ੍ਰਿੜ ਵਿਸ਼ਵਾਸ ਰੱਖਣਾ; ੨. ਹਰਿਨਾਮ-ਸਿਮਰਨ (ਪ੍ਰਭੂ ਦੇ ਦੈਵੀ ਗੁਣਾਂ ਦਾ ਚਿੰਤਨ) ਕਰਨਾ; ੩. ਨਾਮ-ਸਿਮਰਨ ਦੇ ਕੀਮੀਆਈ ਜਲ ਨਾਲ ਮਨ ਉੱਤੋਂ ਵਿਕਾਰੀ ਰੁਚੀਆਂ ਤੇ ਔਗੁਣਾਂ (ਕਾਮ, ਕ੍ਰੋਧ, ਲੋਭ ਮੋਹ, ਹੰਕਾਰ, ਈਰਸ਼ਾ ਤੇ ਨਿੰਦਾ ਆਦਿ) ਦੀ ਮੈਲ ਨੂੰ ਧੋਣਾ; ਅਤੇ ੪. ਨਾਮ-ਸਿਮਰਨ ਦੀ ਬਰਕਤ ਨਾਲ ਦੈਵੀ ਤੇ ਨੈਤਿਕ ਗੁਣਾਂ (ਸਤ, ਸੰਤੋਖ, ਦਯਾ, ਧਰਮ, ਧੀਰਜ, ਖਿਮਾ ਤੇ ਸਹਿਣਸ਼ੀਲਤਾ ਆਦਿ) ਨੂੰ ਧਾਰਨ ਕਰਨਾ ਅਰਥਾਤ ਸਚਿਆਰ ਹੋਣਾ। ਗੁਰਮਤਿ ਦੇ ਇਹ ਸਿੱਧਾਂਤ ਮਾਨਵ-ਕਲਿਆਣ ਤੇ ਨਰੋਏ ਮਨੁੱਖਾ ਸਮਾਜ ਦੇ ਚਾਰ ਥੰਮ੍ਹ ਹਨ। ਇਨ੍ਹਾਂ ਥੰਮ੍ਹਾਂ ਨੂੰ ਲਾਂਭੇ ਰੱਖ ਕੇ ਕਿਸੇ ਸੁਧਾਰ ਦੀ ਗੱਲ ਕਰਨਾ ਗੁਰਮਤਿ ਨਹੀਂ ਹੈ।
ਡਾ: ਢਿੱਲੋਂ ਜੀ ਜਿਨ੍ਹਾਂ ਤੁਕਾਂ ਨੂੰ “ਸਮਾਜ ਸੁਧਾਰ ਦਾ ਉਪਦੇਸ਼” ਦੱਸਦੇ ਹਨ, ਜੇ ਉਨ੍ਹਾਂ ਤੁਕਾਂ ਨੂੰ ਉਨ੍ਹਾਂ ਦੇ ਪ੍ਰਸੰਗ ਵਿੱਚ ਵੇਖੀਏ ਤਾਂ, ਨਿਰਸੰਦੇਹ, ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਤੁਕਾਂ ਵਿੱਚ ਵੀ, ਗੁਰਮਤੀ ਤਰਕੀਬ ਨਾਲ, ਅਵਗੁਣਾਂ ਨੂੰ ਤਿਆਗ ਕੇ ਦੈਵੀ ਤੇ ਨੈਤਿਕ ਗੁਣਾਂ ਨੂੰ ਧਾਰਨ ਕਰ ਕੇ ਸਚਿਆਰ ਬਣਨ ਦੀ ਦਲੀਲਮਈ ਪ੍ਰੇਰਣਾ ਹੀ ਹੈ। ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ਮ:੧; ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ॥ਮ:੫

ਸ: ਗੁਰਸ਼ਰਨ ਸਿੰਘ ਜੀ, ਡਾ: ਢਿੱਲੋਂ ਜੀ ਦੀਆਂ ਲਿਖੀਆਂ ਤੁਕਾਂ/ਸ਼ਬਦਾਂ ਵੱਲ ਧਿਆਨ ਦਵਾਉਣ ਵਾਸਤੇ ਆਪ ਦੋਨਾਂ ਦਾ ਧੰਨਵਾਦ! ਤੁਹਾਡੀ ਲਿਖਤ ਤੋਂ ਸਪਸ਼ਟ ਹੈ ਕਿ ਆਪ “ਚਰਾਸੀ ਦੇ ਗੇੜ” ਵਿੱਚ ਨਹੀਂ ਪਏ ਹੋਏ! ਮੁਬਾਰਕਾਂ! ਤੁਸੀਂ ਇਹ ਵੀ ਠੀਕ ਲਿਖਿਆ ਹੈ ਕਿ ਸਾਡੇ ਵਰਗੇ ਮੰਦ ਬੁੱਧੀ ਵਾਲਿਆਂ ਨੂੰ ਕੋਈ ਨਹੀਂ ਸਮਝਾ ਸਕਦਾ। ਸਾਡੇ ਮੰਦ ਬੁੱਧਿ ਹੋਣ ਦਾ ਸਾਨੂੰ ਇਹਸਾਸ ਕਰਵਾਉਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ! ਆਪ ਦੇ ਲਿਖੇ ਛੋਟੇ ਲੇਖਾਂ ਤੋਂ ਸਿੱਖਿਆ ਲੈਣ ਦਾ ਯਤਨ ਕਰਾਂ ਗਾ!
5th October 2017 5:21pm
Gravatar
Gursharn Singh Dhillon (Ajax, Canada)
ਅੱਜੇ ਤਾਂ ਇਸ ਜੀਵਨ ਵਿੱਚ ਹੀ 84 ਦੇ ਗੇੜ ਵਿੱਚੋਂ ਨਹੀਂ ਨਿਕਲ ਸਕੇ ।ਜਰੂਰੀ ਤਾਂ ਇਹ ਹੈ ਕਿ ਮਨੁੱਖ ਪਹਿਲਾਂ ਜਿਉਂਦੇ ਜੀਅ ਮੁਕਤ ਹੋਵੇ । ਮਰਨ ਤੋਂ ਬਾਅਦ ਕੋਈ ਚਰਾਸੀ ਦੇ ਗੇੜ ਤੋਂ ਮੁਕਤ ਹੋਇਆ ਜਾਂ ਨਹੀਂ ਕੌਣ ਜਾਣਦਾ ਹੈ । ਗੁਰਬਾਣੀ ਦਾ ਵਾਕ ਹੈ:- ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥(ਭਗਤ ਨਾਮਦੇਵ ਜੀ, ਪੰਨਾ 1292)
ਜਿਹੜੇ ਇਸ ਮਨੁੱਖਾ ਜੀਵਨ ਵਿੱਚ ਚਰਾਸੀ ਦੇ ਗੇੜ ਵਿਚੋਂ ਨਿਕਲ ਗਏ ਸਮਝਦੇ ਹਨ, ਉਹ ਹੁਣ ਮਰਨ ਤੋਂ ਬਾਅਦ ਚਰਾਸੀ ਦੇ ਗੇੜ ਤੋਂ ਬਚਣਾ ਚਾਹੁੰਦੇ ਹਨ; ਉਹਨਾ ਨੂੰ ਮੁਬਾਰਕ । ਉਹ ਸ਼ਾਇਦ ਜਾਣਦੇ ਹੋਣਗੇ ਕਿ ਇਸ ਮਨੁੱਖਾ ਜਨਮ ਤੋਂ ਪਹਿਲਾ ਕਿਸ ਜਨਮ ਵਿੱਚ ਸਨ । ਮੈਨੂੰ ਤਾਂ ਨਾ ਪਤਾ ਹੈ ਕਿ ਪਹਿਲਾਂ ਕਿਹੜੀ ਜੂੰਨ ਭੋਗੀ ਹੈ ਤੇ ਅੱਗੇ ਵੀ ਜਿਥੇ ਅਕਾਲ ਪੁਰਖ ਭੇਜੇਗਾ ਠੀਕ ਹੈ ।
ਇਸ ਸਮੇਂ ਵੀ ਕਈ ਪੁਜਾਰੀ ਚਰਾਸੀ ਤੋਂ ਬਚਣ ਲਈ ਬੜਾ ਸੋਖਾ ਤਰੀਕਾ ਦੱਸਦੇ ਹਨ । ਕਈ ਲੋਕ ਉਥੇ ਜਾ ਕੇ ਆਪਣੀ ਚਰਾਸੀ ਕੱਟੀ ਗਈ ਆਖਦੇ ਹਨ । ਗੋਇੰਦਵਾਲ ਸਾਹਿਬ ਬਾਉਲੀ ਵਿੱਚ ਇਸ਼ਨਾਨ ਕਰਦੇ ਹਨ ਤੇ ਉਥੇ ਬਣਾਈਆਂ 84 ਪੌੜੀਆਂ ਤੇ ਬੈਠ ਕੇ 84ਵਾਰੀ ਜਪ ਜੀ ਸਾਹਿਬ ਦਾ ਪਾਠ ਕਰਦੇ ਹਨ, ਹਰੇਕ ਪਾਠ ਕਰਨ ਤੋਂ ਬਆਦ ਫਿਰ ਬਾਉਲੀ ਵਿਚ ਚੁੱਬੀ ਮਾਰਦੇ ਹਨ । ਇਥੇ 84 ਵਾਰੀ ਜਪ ਜੀ ਸਾਹਿਬ ਦਾ ਪਾਠ ਕਰਨ ਅਤੇ 84ਵਾਰੀ ਇਸ਼ਨਾਨ ਕਰਨ ਤੋਂ ਬਆਦ ਫਿਰ ਪਿੰਡ ਬਾਸਰਕੇ ਦੇ ਗੁਰਦੁਆਰੇ ਆ ਕਿ ਉਥੇ ਬਣੇ ਸੰਨ ਸਾਹਿਬ ਵਾਲੇ ਗੁਰਦੁਆਰੇ, ਸੰਨ ਰਾਹੀਂ (ਗੋਲ ਛੋਟੀ ਬਾਰੀ) ਲੰਘ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਨ । ਇਸ ਤੋਂ ਉਹਨਾ ਦੀ ਚਰਾਸੀ ਕੱਟੀ ਜਾਂਦੀ ਹੈ ਇਹ ਕਈ ਭਾਈ ਆਖਦੇ ਹਨ ਤੇ ਸਿੱਖ ਵੀ ਸਮਝਦੇ ਹਨ । ਹੁਣ ਬਾਕੀ ਸਾਰੀ ਜਿੰਦਗੀ ਜੋ ਮਰਜੀ ਕਰੋ ਤੁਹਾਡੀ ਚਰਾਸੀ ਕੱਟੀ ਗਈ । ਸਾਡੇ ਵਿਦਵਾਨ ਤਾਂ ਮਰਨ ਤੋਂ ਪਿੱਛੋ ਚਰਾਸੀ ਤੋਂ ਮੁਕਤ ਹੋਣ ਦੀ ਗੱਲ ਕਰਦੇ ਹਨ ਪਰ ਸਾਡੇ ਕਈ ਪੇਸ਼ਾਵਰ ਤਾਂ ਕੁਝ ਘੰਟਿਆ ਵਿਚ ਹੀ ਚਰਾਸੀ ਤੋਂ ਮੁਕਤ ਕਰ ਦੇਂਦੇ ਹਨ । ਧੰਨ ਹਨ ਅਜਿਹੇ ਪ੍ਰਚਾਰ ਕਰਨ ਵਾਲੇ ਅਤੇ ਸਿੱਖਾਂ ਨੂੰ ਚਰਾਸੀ ਦੇ ਗੇੜ ਵਿਚ ਪਾਉਣ ਵਾਲੇ ।
6th October 2017 11:56am
Page 12 of 50

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Enter the word hand backwards.
 
Enter answer:
 
Remember my form inputs on this computer.
 
 
Powered by Commentics

.