.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (921)

Topic: Tuhada Apna
Sort
First < 9 10 11 12 13 > Last
Facebookdel.icio.usStumbleUponDiggGoogle+TwitterLinkedIn
Gravatar
Makhan Singh Purewal (Quesnel, Canada)
ਸ: ਗੁਰਦੀਪ ਸਿੰਘ ਬਾਗੀ ਜੀ,
ਜਿਸ ਇਕ ਪੱਤ੍ਰਕਾਰ ਦਾ ਤੁਸੀਂ ਇੱਥੇ ਜ਼ਿਕਰ ਕੀਤਾ ਹੈ ਉਹ ਤਾਂ ਹਰ ਹਫਤੇ ਉਸ ਸਾਧ ਦੇ ਗੁਣ ਗਉਂਦਾ ਹੈ। ਤੁਹਾਡੀ ਹੋਰ ਵਧੇਰੇ ਜਾਣਕਾਰੀ ਦੀ ਸਾਨੂੰ ਅਤੇ ਹੋਰ ਪਾਠਕਾਂ ਨੂੰ ਇੰਤਜਾਰ ਰਹੇਗੀ।
24th September 2017 5:11pm
Gravatar
Gurdeep Singh Baaghi (Ambala, India)
ਆਦਰਜੋਗ ਪੁਰੇਵਾਲ ਸਾਹਿਬ,
ਜਿਸ ਪਤਰਕਾਰ ਨੇ ਧਰਮ ਜੁੱਧ ਮੋਰਚੇ ਨੂੰ ਬਾਮਨ-ਬਾਣੀਏ ਦੀ ਲੜਾਈ ਬਣਾਉਣ ਵਾਸਤੇ ਜਰਨੈਲ ਸਿੰਘ ਨੂੰ ਦੋਖੀ ਕਹਿਆ ਉਸ ਦਾ ਨਾਮ ਜਗਤਾਰ ਸਿੰਘ ਹੈ ਅਤੇ ਉਸ ਨੇ khalistan movement ਨਾਮ ਦੀ ਕਿਤਾਬ ਲਿਖੀ ਹੈ।
25th September 2017 10:29am
Gravatar
Makhan Singh Purewal (Quesnel, Canada)
ਸ: ਗੁਰਦੀਪ ਸਿੰਘ ਬਾਗੀ ਜੀ,
ਜਾਣਕਾਰੀ ਦੇਣ ਲਈ ਧੰਨਵਾਦ। ਤੁਸੀਂ ਆਪਣੀ ਪਹਿਲੀ ਪੋਸਟ ਵਿੱਚ ਇਸ ਦਾ ਨਾਮ ਨਹੀਂ ਸੀ ਲਿਖਿਆ। ਦੂਸਰੇ ਪੱਤ੍ਰਕਾਰ ਦਾ ਲਿਖਿਆ ਸੀ ਜਿਹੜਾ ਤਕਰੀਬਨ ਹਰ ਹਫਤੇ ਇਸ ਸਾਧ ਦੇ ਗੁਣ ਗਉਂਦਾ ਹੈ।
25th September 2017 3:11pm
Gravatar
Gursharn Singh Dhillon (Ajax, Canada)
ਸ੍ਰ ਮੱਖਣ ਸਿੰਘ ਜੀ, ਸਤਿ ਸ੍ਰੀ ਅਕਾਲ ।
ਤੁਸੀਂ “ਸੱਚ ਦੀ ਤਲਾਸ਼ ਵਿੱਚ ਕੁੱਝ ਅਹਿਮ ਸਵਾਲ” ਬਾਰੇ ਜਿਹੜੀ ਨਾਵਾਂ ਦੀ ਲਿਸਟ ਬਣਾਈ ਹੈ, ਉਸ ਵਿਚ ਸ: ਦਲਜੀਤ ਸਿੰਘ ਲੁਧਿਆਣਾ ਜੀ ਦਾ ਨਾਂਅ ਨਹੀਂ ਹੈ । ਸ਼ਾਇਦ ਯਾਦ ਨਹੀਂ ਰਿਹਾ ਹੋਣਾ, ਕਿਉਂਕਿ ਇਹ ਤਾਂ ਇਸ ਸਾਈਟ ਤੇ ਲਿਖਦੇ ਹੀ ਰਹਿੰਦੇ ਹਨ । ਹੋ ਸਕਦਾ ਹੈ ਕਿ ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਆਪਣੇ ਵਿਚਾਰ ਭੇਜ ਦੇਣ ।
23rd September 2017 8:44am
Gravatar
Makhan Singh Purewal (Quesnel, Canada)
ਸ: ਗੁਰਸ਼ਰਨ ਸਿੰਘ ਜੀ,
ਮੈਂ ਇਹ ਵੀ ਲਿਖਿਆ ਸੀ ਕਿ ਜਵਾਬ ਕੋਈ ਵੀ ਦੇ ਸਕਦਾ ਹੈ। ਸਿਰਫ ਝੂਠ ਬੋਲਣ ਵਾਲੇ ਸਾਧ ਦੇ ਖਾਸ ਸ਼ਰਧਾਲੂਆਂ ਨੂੰ ਮਨ੍ਹਾਂ ਕੀਤਾ ਸੀ। ਦਲਜੀਤ ਸਿੰਘ ਜਾਂ ਹੋਰ ਵੀ ਕੋਈ ਜਵਾਬ ਦੇ ਸਕਦਾ ਹੈ। ਕੱਲ ਸ਼ਾਮ ਨੂੰ 5 ਵਜੇ ਤੱਕ ਚਾਰ ਹਫਤੇ ਹੋ ਜਾਣੇ ਹਨ। ਤਕਰੀਬਨ 26 ਕੁ ਘੰਟੇ ਹੀ ਬਾਕੀ ਰਹਿੰਦੇ ਹਨ।
23rd September 2017 2:36pm
Gravatar
ਦਲਜਤ ਸਘ ਲਧਆਣ (Ludhiana, India)
ਗੁਰਬਾਣੀ ਵਿਚ ਪੁਨਰ ਜਨਮ ਬਾਰੇ ਆਪਣੇ ਵੀਚਾਰ ਦਿਓ ਜੀ
22nd September 2017 12:48am
Gravatar
Makhan Singh Purewal (Quesnel, Canada)
ਸ: ਦਲਜੀਤ ਸਿੰਘ ਲੁਧਿਆਣਾ ਜੀ,
ਇਸ ਵਿਸ਼ੇ ਤੇ ਇੱਥੇ ‘ਸਿੱਖ ਮਾਰਗ’ ਤੇ ਸਾਲਾਂ ਬੱਧੀ ਵਿਚਾਰ ਹੁੰਦੀ ਰਹੀ ਹੈ। ਮੇਰਾ ਨਹੀਂ ਖਿਆਲ ਕਿ ਹੁਣ ਇਸ ਬਾਰੇ ਕੋਈ ਦਿਲਚਸਪੀ ਲਵੇਗਾ। ਜਦੋਂ ਇਸ ਵਿਸ਼ੇ ਤੇ ਕੋਈ ਲੇਖ ਛਪਦਾ ਹੈ ਤਾਂ ਤੁਸੀਂ ਉਸ ਵੇਲੇ ਵਿਚਾਰ ਕਰ ਸਕਦੇ ਹੋ। ਇਸ ਤਰ੍ਹਾਂ ਦਾ ਇਕ ਲਿੰਕ ਇਹ ਹੇਠਾਂ ਦਿੱਤਾ ਜਾ ਰਿਹਾ ਹੈ।
http://www.sikhmarg.com/2017/0604-avagavan-4.html
23rd September 2017 7:30am
Gravatar
Hakam Singh (Sacramento, US)
ਸ. ਦਲਜੀਤ ਸਿੰਘ ਲੁਧਿਆਣਾ ਜੀ,
ਤੁਹਾਡੇ ਸਵਾਲ ਦਾ ਜਵਾਬ ਹੈ, ਗੁਰਬਾਣੀ ਪੁਨਰ ਜਨਮ ਨੂੰ ਮੰਨਦੀ ਹੈ।
ਪੁਨਰ ਜਨਮ ਦਾ ਸਬੰਧ ਜੀਵ ਆਤਮਾ ਨਾਲ ਹੈ। ਜੋ ਸਜਨ ਜੀਵ ਆਤਮਾ ਨੂੰ ਨਹੀਂ ਮੰਨਦੇ ਉਨ੍ਹਾਂ ਲਈ ਪੁਨਰ ਜਨਮ ਦਾ ਸੰਕਲਪ ਅਰਥਹੀਣ ਹੈ।
ਗੁਰਬਾਣੀ ਵਿਚ ਪੁਨਰ ਜਨਮ ਦੇ ਸੰਕਲਪ ਨੂੰ ਸਮਝਣ ਲਈ ਮਨੁੱਖੀ ਮਨ ਦੀ ਅਸਲੀਅਤ ਬਾਰੇ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ।
ਗੁਰਬਾਣੀ ਅਨੁਸਾਰ ਮਨੁੱਖ ਸਰੀਰ ਅਤੇ ਮਨ ਦੇ ਸੁਮੇਲ ਦੀ ਉਪਜ ਹੈ। ਸਰੀਰ ਪਦਾਰਥ ਹੈ ਜੋ ਸਮਾਂ ਪੈ ਕੇ ਖਤਮ ਹੋ ਜਾਂਦਾ ਹੈ ਪਰ ਮਨ ਦੀ ਮੌਤ ਨਹੀਂ ਹੁੰਦੀ ਕਿਊਂਕੇ ਮਨ ਵਿਚ ਜੀਵ ਆਤਮਾ ਦਾ ਵਾਸਾ ਹੈ ਅਤੇ ਜੀਵ ਆਤਮਾ ਪਰਮ-ਆਤਮਾ ਦਾ ਅੰਸ਼ ਹੈ। ਮਨ ਦੇ ਜੀਵ ਆਤਮਾ ਹੋਣ ਬਾਰੇ ਗੁਰਬਾਣੀ ਦੇ ਕਥਨ ਹਨ: “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲ ਪਛਾਣੁ॥” (ਪੰ: ੪੪੧); “ਤਨ ਮਹਿ ਮਨੁਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥” (ਪੰ: ੬੮੬); “ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥” (ਪੰ: ੧੦੩੦); “ਅਚਰਜ ਕਥਾ ਮਹਾ ਅਨੂਪੁ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪ॥” (ਪੰ: ੮੬੮); “ਇਆ ਮੰਦਰ ਮਹਿ ਕੌਨ ਬਸਾਈ॥ ਤਾ ਕਾ ਅੰਤ ਨ ਕੋਊ ਪਾਇ॥ … ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥” (ਪੰ: ੮੭੧); “ਆਤਮਾ ਬਾਸੁ ਦੇਵਸਿ ਜੇ ਕੋ ਜਾਣੈ ਭੇਉ॥” (ਪੰ: ੪੬੯); “ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥” (ਪੰ: ੧੧੮੬); “ਆਤਮਾ ਪਰਮਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ॥” (ਪੰ: ੬੬੧) ਅਤੇ “ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ॥ ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨੁਰਾਗੀ॥” (ਪੰ: ੯੪੫)। ਕਿਊਂਕੇ ਪ੍ਰਭੂ ਕਾਲ ਰਹਿਤ ਹੈ ਇਸ ਲਈ ਜੀਵ ਆਤਮਾ ਦੀ ਵੀ ਮੌਤ ਨਹੀਂ ਹੁੰਦੀ। ਗੁਰਵਾਕ ਹਨ: “ਓਹੁ ਬੈਰਾਗੀ ਮਰੈ ਨ ਜਾਇ॥” (ਆਸਾ ੩੯੦); “ਨਾ ਜੀਉ ਮਰੈ ਨਾ ਡੂਬੈ ਤਰੈ॥” (ਪੰ: ੧੫੧); “ਮਰਣਹਾਰੁ ਇਹੁ ਜੀਅਰਾ ਨਾਹੀ॥” (੧੮੮)। ਅਤੇ “ਮੂਈ ਸੁਰਤਿ ਬਾਦ ਅਹੰਕਾਰੁ॥ਓਹ ਨ ਮੂਆ ਜੋ ਦੇਖਣਹਾਰੁ॥” (ਪੰ: ੧੫੨)।
ਮਨੁੱਖਾ ਮਨ ਕਾਲ ਰਹਿਤ ਪ੍ਰਭੂ ਦਾ ਅੰਸ਼ ਤੇ ਹੈ ਹੀ ਇਸ ਵਿਚ ਪਦਾਰਥਕ ਸਰੀਰ ਵੀ ਯੋਗਦਾਨ ਪਾਉਂਦਾ ਹੈ। ਇਸ ਸਬੰਧ ਵਿਚ ਗੁਰਬਾਣੀ ਦੇ ਵਾਕ ਹਨ: “ਇਹ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥” (ਪੰ: ੪੧੫) ਅਤੇ “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੇ ਕਹੈ॥” (ਪੰ: ੩੪੨)। ਮਨ ਦੇ ਪਦਾਰਥਕ ਭਾਗ ਦਾ ਜਨਮ ਹਉਮੈ ਵਿਚ ਹੁੰਦਾ ਹੈ ਅਤੇ ਇਹ ਹਉਮੈ ਵਿਚ ਹੀ ਜਿਊਂਦਾ ਅਤੇ ਮਰਦਾ ਹੈ। ਗੁਰਵਾਕ ਹੈ: “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥” (ਪੰ: ੯੪੬)। ਭਾਵੇਂ ਇਹ ਦੋਨੋ ਅੰਗ ਮਨ ਦਾ ਭਾਗ ਹੁੰਦੇ ਹਨ ਪਰ ਇੱਕ ਦੂਜੇ ਨਾਲ ਵਰਤਦੇ ਨਹੀਂ। ਗੁਰਬਾਣੀ ਦੱਸਦੀ ਹੈ: “ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥੧॥ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ॥੨॥” (ਪੰ: ੨੦੫) ਮਨ ਵਿਚ ਪ੍ਰਭੂ ਦਾ ਅੰਸ਼ ਨਿਰਲੇਪ ਰਹਿੰਦਾ ਹੈ ਪਰ ਪੰਜ ਤੱਤਾਂ ਵਾਲਾ ਭਾਗ ਹਉਮੈ ਅਤੇ ਮਾਇਆ ਦੇ ਪ੍ਰਭਾਵ ਅਧੀਨ ਭਟਕਦਾ ਫਿਰਦਾ ਹੈ ਜਿਸ ਨਾਲ ਸਾਰਾ ਮਨ ਮੈਲਾ ਹੋ ਜਾਂਦਾ ਹੈ। ਗੁਰਬਾਣੀ ਦਾ ਕਥਨ ਹੈ: “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥” (ਪੰ: ੬੫੧)। ਪੰਜ ਤੱਤਾਂ ਤੋਂ ਬਣੇ ਮਨ ਦੇ ਪਦਾਰਥਕ ਭਾਗ ਦੀ ਹਉਮੈ ਨੂੰ ਮਾਰਨ ਨਾਲ ਹੀ ਜੀਵ ਆਤਮਾ ਨਿਰਮਲ ਹੋ ਕੇ ਪ੍ਰਭੂ ਨਾਲ ਮਿਲਣਯੋਗ ਬਣ ਸਕਦੀ ਹੈ ਕਿਊਂਕੇ “ਮਨ ਅੰਤਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨ ਹੋਈ॥” (ਪੰ: ੩੨੯)।
ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਨਾਲ ਮਿਲਾਪ ਹੈ ਕਿਊਂਕੇ ਮਨੁੱਖ ਆਪਣੇ ਅਸਲੇ ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ ਅਤੇ ਸਰੀਰ ਵਿਚ ਰਹਿ ਕੇ ਹੀ ਪ੍ਰਭੂ ਨਾਲ ਮਿਲਾਪ ਸੰਭਵ ਹੁੰਦਾ ਹੈ। ਗੁਰਬਾਣੀ ਦਾ ਕਥਨ ਹਨ: “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰ: ੧੨) ਅਤੇ “ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ॥ ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ॥” (ਪੰ ੯੬੬)। ਗੁਰਬਾਣੀ ਅਨੁਸਾਰ ਪ੍ਰਭੂ ਮਿਲਾਪ ਹੀ ਅਸਲੀ ਮੁਕਤੀ ਹੈ। ਇਸ ਨਾਲ ਜਮਣ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਗੁਰਵਾਕ ਹਨ: “ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ॥” (ਪੰ: ੪੨੨) ਅਤੇ “ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ॥” (ਪੰ: ੪੨੨)।
ਹੁਣ ਸਵਾਲ ਉਠਦਾ ਹੈ ਕਿ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਹੈ ਅਤੇ ਸਰੀਰ ਮਿੱਟੀ ਹੋ ਜਾਂਦਾ ਹੈ ਤਾਂ ਆਤਮਾ ਕਿਥੇ ਚਲੀ ਜਾਂਦੀ ਹੈ? ਆਤਮਾ ਨਾ ਤੇ ਮਰਦੀ ਹੈ ਅਤੇ ਨਾ ਹੀ ਆਪਣੇ ਸਰੋਤ ਪਰਮ-ਆਤਮਾ ਨਾਲ ਮਿਲ ਸਕਦੀ ਹੈ ਕਿਊਂਕੇ ਹਉਮੈ ਵਿਚ ਕੀਤੇ ਕਰਮਾਂ ਕਾਰਨ ਮਨ ਮੈਲਾ ਹੋਇਆ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਹੈ: “ਮਨ ਮੈਲਾ ਸਚੁ ਨਿਰਮਲਾ ਕਿਉਕਰਿ ਮਿਲਿਆ ਜਾਇ॥” (ਪੰ: ੭੫੫) ਅਤੇ “ਇਹ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥” (ਪੰ: ੩੧)। ਮੈਲੇ ਮਨ ਨੂੰ ਨਿਰਮਲ ਕਰਨ ਲਈ ਮਨੁੱਖਾ ਜਨਮ ਦੀ ਲੋੜ ਹੁੰਦੀ ਹੈ ਕਿਊਂਕੇ “ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥”। ਇਸ ਲਈ ਜਦੋਂ ਤਕ ਮਨ ਮੈਲਾ ਰਹਿੰਦਾ ਹੈ ਇਸ ਨੂੰ ਨਿਰਮਲ ਹੋਣ ਲਈ ਮੁੜ ਮੁੜ ਨਵਾਂ ਮਨੁੱਖਾ ਜੀਵਨ ਧਾਰਨ ਕਰਨਾ ਪੈਂਦਾ ਹੈ।
ਜਮਣ-ਮਰਨ ਦੇ ਗੇੜ ਬਾਰੇ ਗੁਰਬਾਣੀ ਦੇ ਕਥਨ ਹਨ: “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਖੁ ਜੋਇਓ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥” (ਪੰ: ੧੭੬); “ਜੁੜਿ ਜੁੜਿ ਵਿਛੁੜੇ ਵਿਛੜਿ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣ ਹੂਏ॥” (ਪੰ: ੧੨੩੮); “ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ॥ ਇਕ ਸਖਨੀ ਹੋਰ ਫੇਰ ਭਰੀਅਤ ਹੈ॥ ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ॥” (ਪੰ: ੧੩੨੯); “ਏਹੁ ਜੀਉ ਬਹੁਤੇ ਜਨਮ ਭਰੰਮਿਆ॥” (ਪੰ: ੪੬੫); “ਕਾਇਆ ਅੰਦਰਿ ਹਉਮੈ ਮੇਰਾ॥ ਜੰਮਣ ਮਰਣ ਨ ਚੂਕੈ ਫੇਰਾ॥” (ਪੰ: ੧੨੬) ਅਤੇ “ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹਿ॥” (ਪੰ: ੪੬੬)।
ਮਨ ਨੂੰ ਹਉਮੈ ਦੇ ਪ੍ਰਭਾਵ ਕਾਰਨ ਜੂਨਾਂ ਵਿਚ ਭਟਕਣਾ ਪੈਂਦਾ ਹੈ।
24th September 2017 9:23pm
Gravatar
NARENDRA PAL SINGH SALUJA (raipur c g, India)
ਆਤਮਾ ਪਰਾਤਮਾ ਏਕੋ ਕਰੈ ॥ ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥
28th September 2017 5:18am
Gravatar
Eng Darshan Singh Khalsa (Sydney, Australia)
ਸ਼ਬਦ ਗੁਰੂ ਗਰੰਥ ਸਾਹਿਬ ਜੀ ਦੇ ਅੰਦਰ “ੴ ਤੋਂ ਲੈਕੇ ਤਨੁ ਮਨੁ ਥੀਵੈ ਹਰਿਆ” ਤੱਕ, ਪੰਨਾ ਨੰਬਰ 1 ਤੋਂ ਲੈਕੇ ਪੰਨਾ ਨੰਬਰ 1429 ਤੱਕ, 35 ਮਹਾਂ-ਪੁਰਸ਼ਾਂ ਦੁਆਰਾ ਉਚਾਰਨ ਕੀਤੀ ਬਾਣੀ ਹੀ “ਗੁਰਬਾਣੀ” ਹੈ ਜੀ।
1430 ਪੰਨੇ ਉਪਰ ਦਰਜ਼ ਰਾਗਮਾਲਾ ਗੁਰਬਾਣੀ ਨਹੀਂ ਹੈ ਜੀ।
“ਗੁਰਬਾਣੀ” ਦਾ ਗਿਆਨ/ਵਿਚਾਰ ਸਾਰੀ ਮਨੁੱਖਤਾ ਵਾਸਤੇ ਹੈ ਨਾ ਕਿ ਇਕੱਲੇ ਸਿੱਖਾਂ ਵਾਸਤੇ।
“ਗੁਰਬਾਣੀ” ਹਰ ਤਰਾਂ ਦੇ ਵਹਿਮ, ਭਰਮ, ਪਾਖੰਡ, ਆਡੰਬਰਵਾਦ, ਕਰਮਕਾਂਡ, ਮਨਮੱਤ ਨੂੰ ਦੁਤਕਾਰਦੀ ਹੈ ਖੰਡਨ ਕਰਦੀ ਹੈ।
“ਗੁਰਬਾਣੀ” ਆਪਣੇ-ਆਪ ਦਾ ਗਿਆਨ ਕਰਵਾਕੇ, ਸੋਝੀ ਦੇ ਕੇ “ਸਚਿਆਰ-ਸਿੱਖ” ਬਨਣ ਲਈ ਪ੍ਰੇਰਦੀ ਹੈ।
“ਗੁਰਬਾਣੀ” ਸਾਰੀ ਮਨੁੱਖਤਾ ਲਈ ਹੈ, ਇਸ ਲਈ ਹਰ ਸਿੱਖ/ਗੁਰਸਿੱਖ ਨੇ ਆਪਣਾ ਅਕੀਦਾ, ਵਿਸ਼ਵਾਸ, ਈਮਾਨ “ਗੁਰਬਾਣੀ” ਪ੍ਰਤੀ ਪੂਰਨ ਦ੍ਰਿੜ/ਮਜ਼ਬੂਤ ਰੱਖਣਾ ਹੈ।
“ਗੁਰਬਾਣੀ” ਗਿਆਨ/ਵਿਚਾਰ ਦਾ ਖ਼ਜ਼ਾਨਾ ਹੈ।
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ਮ: 5॥ ਪੰਨਾ 185॥
ਸਿੱਖ/ਗੁਰਸਿੱਖ, ਕਿਸੇ ਵੀ ਹੋਰ ਗਰੰਥ/ਪੁਸਤਕ ਦੀ ਰਚਨਾ ਨੂੰ ਆਪਣੀ ਜਾਣਕਾਰੀ ਲਈ ਪੜ੍ਹਨਾ ਕਰ ਸਕਦਾ ਹੈ, ਪਰ ਉਸ ਰਚਨਾ ਨੂੰ “ਗੁਰਬਾਣੀ ਤੁੱਲ ਨਹੀਂ ਮੰਨਣਾ।
ਕਿਉਂਕਿ
ਬਾਕੀ ਦੀਆਂ ਪੁਸਤਕਾਂ/ਗਰੰਥ ਤੁਹਾਨੂੰ ਵਹਿਮ, ਭਰਮ/ਭੁਲੇਖਿਆਂ ਵਿਚੋਂ ਕਢਣ ਦੀ ਬਜਾਏ,
…… ਵਹਿਮ, ਭਰਮ/ਭੁਲੇਖਿਆਂ ਵਿਚ ਧੱਕਦੇ ਹਨ।

ਸੋ ਆਪਣੇ ਆਪ ਨੂੰ “ਸਚਿਆਰ-ਸਿੱਖ” ਬਨਣ/ਬਣਾਉਣ ਵਾਲੇ ਰਾਹ ਉਪਰ ਚੱਲਣ ਵਾਲੇ ਵੀਰਾਂ-ਭੈਣਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ “ਗੁਰਬਾਣੀ” ਨੂੰ ਪੜ੍ਹਨਾ ਕਰਨਾ ਕਰਨ।
“ਗੁਰਬਾਣੀ” ਦੇ ‘ਸਬਦੀ-ਅਰਥਾਂ’ ਦੇ ਨਾਲ ਨਾਲ ‘ਭਾਵ-ਅਰਥਾਂ’ ਨੂੰ ਸਮਝਣਾ ਬਹੁਤ ਹੀ ਜਰੂਰੀ ਹੈ।
“ਗੁਰਬਾਣੀ” ਕਾਵਿ ਰੂਪ ਵਿਚ ਹੋਣ ਕਰਕੇ, ਇਸਦੇ ਭਾਵ-ਅਰਥਾਂ ਨੂੰ ਸਮਝਣਾ ਹੋਰ ਵੀ ਬਹੁਤ ਜਰੂਰੀ ਹੈ।
ਗੁਰਬਾਣੀ ਵਿਚ ਸਾਡੇ ਨਾਲ ਗੱਲਾਂ-ਬਾਤਾਂ ਕੀਤੀਆਂ ਹਨ। ਕੁੱਝ ਗੱਲਾਂ-ਬਾਤਾਂ ਨਿੱਜ ਨਾਲ ਵੀ ਕੀਤੀਆਂ ਹਨ, ਕੁੱਝ ਬਾਹਰਲਿਆਂ ਨਾਲ ਵੀ ਕੀਤੀਆਂ ਹਨ, ਕੁੱਝ ਅਕਾਲ-ਪੁਰਖ ਜੀ ਬਾਰੇ ਵੀ ਹਨ, ਗੱਲ ਕੀ ਬੱਸ ਮਨ ਵਿਚ ਲਗਨ ਚਾਹੀਦੀ ਹੈ , ਗੁਰੂ ਜੀ ਨਾਲ ਗੱਲਾਂ ਕਰਨ ਲਈ ਅਤੇ ਸਮਝਣ ਲਈ।
“ਗੁਰਬਾਣੀ” ਵਿਚ “ਗੁਰਮੱਤ-ਸਿਧਾਂਤ” ਨੂੰ ਉਜਾਗਰ ਕਰਨ ਵਾਸਤੇ ਬਹੁਤ ਸਾਰੇ ਵੇਰਵੇ, ਹਵਾਲੇ, ਸਾਖੀਆਂ, ਕਹਾਣੀਆਂ, ਪਸੂਆਂ, ਪੰਛੀਆਂ ਦੀਆਂ ਉਦਾਹਰਨਾਂ, ਹੋਰਨਾਂ ਮੱਤਾਂ-ਮਤਾਂਤਰਾਂ ਦੀਆਂ ਸਾਖੀਆਂ, ਕਥਾ-ਕਹਾਣੀਆਂ, ਪਾਤਰਾਂ ਦੇ ਨਾਵਾਂ ਦਾ ਵੀ ਜ਼ਿਕਰ ਹੈ।
ਜੋ ਕੇਵਲ ਅਤੇ ਕੇਵਲ, ‘ਗੁਰਮੱਤ-ਸਿਧਾਂਤ’ ਦੇ ਗਿਆਨ/ਵਿਚਾਰ/ਚਾਨਣ ਨੂੰ ਸਾਹਮਣੇ ਲਿਆਉਣ ਦੀ ਖਾਤਰ ਹਨ,
ਜੋ ਕੇਵਲ ਅਤੇ ਕੇਵਲ ‘ਸਿੱਖੀ-ਸਿਧਾਂਤ’ ਨੂੰ ਸਮਝਾਉਣ ਦੀ ਖਾਤਰ ਹਨ,
ਇਹਨਾਂ ਸਾਰੇ ਵੇਰਵਿਆਂ, ਹਵਾਲਿਆਂ, ਸਾਖੀਆਂ, ਕਹਾਣੀਆਂ, ਪਸੂਆਂ, ਪੰਛੀਆਂ ਦੀਆਂ ਉਦਾਹਰਨਾਂ, ਹੋਰਨਾਂ ਮੱਤਾਂ-ਮਾਂਾਤਰਾਂ ਦੀਆਂ ਸਾਖੀਆਂ, ਕਥਾ-ਕਹਾਣੀਆਂ, ਪਾਤਰਾਂ ਦੇ ਨਾਵਾਂ ਦਾ :
‘ਸਿੱਖੀ- ਸਿੱਖੀ ਸਿਧਾਂਤ-ਗੁਰਮੱਤ ਸਿਧਾਂਤ’ ਨਾਲ ਕੋਈ ਵਾਸਤਾ ਨਹੀਂ ਹੈ।
‘ਸਿੱਖੀ- ਸਿੱਖੀ ਸਿਧਾਂਤ-ਗੁਰਮੱਤ ਸਿਧਾਂਤ’ ਨਾਲ ਲੈਣ ਦੇਣ ਨਹੀਂ ਹੈ।
‘ਸਿੱਖੀ- ਸਿੱਖੀ ਸਿਧਾਂਤ-ਗੁਰਮੱਤ ਸਿਧਾਂਤ’ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਇਹਨਾਂ ਸਾਰੇ ਵੇਰਵਿਆਂ, ਹਵਾਲਿਆਂ, ਸਾਖੀਆਂ, ਕਹਾਣੀਆਂ, ਪਸੂਆਂ, ਪੰਛੀਆਂ ਦੀਆਂ ਉਦਾਹਰਨਾਂ, ਹੋਰਨਾਂ ਮੱਤਾਂ ਦੀਆਂ ਸਾਖੀਆਂ, ਕਥਾ-ਕਹਾਣੀਆਂ, ਪਾਤਰਾਂ ਦੇ ਨਾਵਾਂ ਦਾ ਬਾਣੀ ਵਿਚ ਜ਼ਿਕਰ ਆਉਣ ਦੇ ਨਾਲ,
ਇਹ ਪਾਤਰ, ਵੇਰਵੇ, ਹਵਾਲੇ, ਸਾਖੀਆਂ, ਕਹਾਣੀਆਂ, ਪਸੂਆਂ, ਪੰਛੀਆਂ ਦੀਆਂ ਉਦਾਹਰਨਾਂ, ਹੋਰਨਾਂ ਮੱਤਾਂ ਦੀਆਂ ਸਾਖੀਆਂ, ਕਥਾ-ਕਹਾਣੀਆਂ, ਪਾਤਰਾਂ ਦੇ ਨਾਵ ‘ਸਿੱਖੀ-ਸਿਧਾਂਤ’ ਦਾ ਹਿੱਸਾ ਨਹੀਂ ਬਣ ਗਏ ਹਨ।
ਹਰ ਸਿੱਖ ਗੁਰਸਿੱਖ ਮਾਈ ਭਾਈ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ‘ਗੁਰਮੱਤ, ਸਿੱਖੀ-ਸਿਧਾਂਤ’ ਦਾ ਆਪਣਾ ਨਿਆਰਾਪਣ ਹੈ।
ਇਸ ਵਿਚ ਕਿਸੇ ਤਰਾਂ ਦੀ ਮਿਲਾਵਟ ਨਹੀਂ ਹੋ ਸਕਦੀ।
ਇਹੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਹੈ।
ਇਹੀ ਤਾਂ ਸਿੱਖੀ ਦਾ ਨਿਆਰਾਪਣ ਹੈ।
ਇਹੀ ਤਾਂ ਸ਼ਬਦ ਗੁਰੂ ਸਾਹਿਬ ਜੀ ਦਾ ਕਮਾਲ ਹੈ।
ਇਹੀ ਤਾਂ 35 ਮਹਾਂ-ਪੁਰਸ਼ਾਂ ਦੇ ਗਿਆਨ ਦੇ ਦੀਵੇ ਦਾ ਚਾਨਣ ਹੈ।
ਜੋ ਹਰ ਤਰਾਂ ਦੇ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰ ਸਕਦਾ ਹੈ।
ਜੋ ਹਰ ਤਰਾਂ ਦੀ ਮਾਨਸਿੱਕ ਬੀਮਾਰੀ ਨੂੰ ਸ਼ਾਂਤ ਕਰ ਸਕਦਾ ਹੈ।
ਜੋ ਹਰ ਤਰਾਂ ਦੇ ਵਹਿਮ, ਭਰਮ, ਭੁਲੇਖੇ ਦੀ ਦਲਦਲ ਵਿਚੋਂ ਕਢ ਸਕਦਾ ਹੈ।
ਜੋ ਹਰ ਇਨਸਾਨ ਦੇ ਅੰਦਰ ਸੱਚ ਦਾ ਚਾਨਣ ਕਰ ਸਕਦਾ ਹੈ।
ਬੱਸ ਫਿਰ ਕਰਨਾ ਕੀ ਹੈ ????

ਇਸ ਗੁਰਬਾਣੀ ਖ਼ਜ਼ਾਨੇ ਨੂੰ ਆਪ ਪੜ੍ਹਨਾ ਕਰੋ ਜੀ।
ਆਪ ਪੜ੍ਹ ਨਹੀਂ ਸਕਦੇ ਤਾਂ ਸੁਨਣਾ ਕਰੋ ਜੀ।
ਪੜ੍ਹਨਾ, ਸੁਨਣਾ ਕਰਕੇ ……… ਮੰਨਣਾ ਕਰਨਾ ਕਰੋ ਜੀ।
ਪੜ੍ਹਨਾ, ਸੁਨਣਾ, ਮੰਨਣਾ ਕਰਕੇ ……. ਵਿਚਾਰਨਾ ਕਰਨਾ ਕਰੋ ਜੀ।
ਪੜ੍ਹਨਾ, ਸੁਨਣਾ, ਮੰਨਣਾ, ਵਿਚਾਰਨਾ ਕਰਕੇ … ਆਪਣੇ ਜੀਵਨ ਦੇ ਕਰਮਾਂ ਵਿਚ ਲਿਆਉਣਾ ਕਰੋ ਜੀ।

******* ਆਪਣੇ ਜੀਵਨ ਦੇ ਕਰਮਾਂ ਵਿਚ ਲਿਆਉਣਾ ਕਿਵੇਂ ਕਰਨਾ ਹੈ…?????
“ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰ ਬਾਣੀ ਬਣੀਐ॥ ” ਮ 3॥ ਪੰਨਾ 304॥

*** ਆਪਣੇ ਆਪ ਨਾਲ ਇਹ ਵਾਧਾ ਕਰੋ,
ਮੰਨ ਵਿਚ ਇਹ ਧਾਰਨਾ ਬਣੇ,
ਮਨ ਵਿਚ ਇਹ ਪ੍ਰਣ/ਵਾਧਾ ਨਿਭਾਉਣ ਇੱਛਾ ਦਾ ਬਨਣਾ,
‘ਸਤਿਗੁਰੂ-ਅਕਾਲ’-ਪੁਰਖ ਨੂੰ ਆਪਣੇ ਅੰਗ-ਸੰਘ ਮਹਿਸੂਸ ਕਰਨਾ ਅਤੇ ਉਸਦੀ ਭੈ-ਭਾਵਨਂੀ ਵਿਚ ਰਹਿਣਾ।

ਫਿਰ ਆਪੋ-ਆਪਣੇ ਜੀਵਨ ਦੇ :
ਖਾਣ-ਪੀਣ,
ਬੋਲ-ਚਾਲ-ਢਾਲ,
ਰਹਿਣ-ਸਹਿਣ-ਕਹਿਣ-ਬਹਿਣ,
ਵਰਤ-ਵਰਤਾਰੇ,
ਲੈਣ-ਦੇਣ,
ਸੋਚਣ-ਸਮਝਣ,
………………… ਜੀਵਨ ਦੇ ਹਰ ਪਲ ਵਿਚ ਇਹ ‘ਗੁਰਬਾਣੀ’ ਗਿਆਨ/ਵਿਚਾਰ ਦੀ ਵਰਤੋਂ ਕਰਨ ਦੀ ਆਦਤ ਬਨਾਉਣੀ ਹੈ।
ਕੋਈ ਵੀ ਪਲ/ਛਿੰਨ ਇਸ ‘ਗੁਰਬਾਣੀ’ ਗਿਆਨ/ਵਿਚਾਰ ਦੀ ਵਰਤੌਂ ਤੋਂ ਅਛੂਤਾ ਨਾ ਰਹੇ।
{{ ਬਾਕੀ ਦੀਆਂ ਕਥਾਂ-ਕਹਾਣੀਆਂ ਨਾਲ ਕੋਈ ਵੀ ਵਾਸਤਾ ਨਾ ਰਹੇ }}
*** ਇਹ ‘ਸਚਿਆਰ-ਸਿੱਖ’ ਬਨਣ ਦਾ, “ਸਚਿਆਰਤਾ” ਵੱਲ ਚੱਲਣ ਦਾ, “ਸਚਿਆਰਤਾ” ਵੱਲ ਵੱਧਣ ਦਾ ਪਹਿਲਾ ਕਦਮ ਹੋਵੇਗਾ।
*** ਸਿੱਖੀ ਪਰੈਕਟੀਕਲੀ ਜੀਵਨ ਦਾ ਨਾਮ ਹੈ।
*** ਸਿੱਖੀ ‘ਸਿੱਖ ਦੇ ਅਮਲਾਂ/ਕਰਮਾਂ ਵਿਚ ਨਜ਼ਰ ਆਉਣੀ ਚਾਹੀਦੀ ਹੈ, ਨਾ ਕਿ ਸਿੱਖ ਨੇ ਸਿਰਫ ਗਲਾਂ ਹੀ ਕਰਨੀਆਂ ਹਨ। ਦਮਗਜ਼ੇ ਹੀ ਮਾਰਨੇ ਹਨ।

ਅਕਾਲ-ਪੁਰਖ ਜੀ ਮੇਹਰ ਕਰਨ, ਸਾਰਿਆ ਵੀਰਾਂ-ਭੈਣਾਂ ਨੂੰ ਸਹੀ ਗੁਰਮੱਤ-ਸਿਧਾਂਤ ਦਾ ਗਿਆਨ ਹੋਵੇ ਅਤੇ ਸਾਰੇ ਵੀਰ-ਭੈਣ ਗੁਰਮੱਤ ਸਿਧਾਂਤ ਨੂੰ ਸਮਝਦੇ/ਵਿਚਾਰਦੇ ਆਪਣੇ ਜੀਵਨ ਦੇ ਅਮਲਾਂ/ਕਰਮਾਂ ਵਿਚ ਇਸ ਗੁਰਮੱਤ-ਸਿਧਾਂਤ ਵਿਚਾਰ ਦੀ ਵਰਤੋਂ ਕਰਨਾ ਕਰਨ ਜੀ, ਅਤੇ ਆਪਣੇ ਜੀਵਨ ਨੂੰ ਸੁਹੇਲਾ ਅਤੇ ਹੋਰਨਾਂ ਨੂੰ ਵੀ ਅਜੇਹੀ ਜਾਗ ਲਾਉਣ ਦਾ ਉਪਰਾਲਾ ਕਰਨ ਜੀ।

ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ।
7th September 2017 10:05pm
Gravatar
NARENDRA PAL SINGH SALUJA (raipur cg, India)
ਹੁਕਮ - ਸਾਰਿਆਂ ਵਾਸਤੇ ਏਕ ਜੈਸਾ ਹੁਕਮ (common)
ਹੁਕਮੁ - ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਵਿਚ ਮੇਰਾ ਵਿਯਕਤੀਗਤ ਅਲਗ ਹੁਕਮ। ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੋਵੇਗਾ । ਇਸ ਲਿਏ ਇਸੇ ਵਿਆਪਕ ਕਹਾ ਗਯਾ ਹੈ।
ਸਾਰੇ ਵਖ ਵਖ ਬਂਦਿਆ ਵਾਸਤੇ ਵਖਰਾ ਵਖਰਾ ਹੁਕਮੁ ਵਿਆਪਕ ਵਿਚ ਮੇਰਾ ਵਯਤੀਗਤ (ਮੇਰਾ ਤੇ ਸਿਰਫ ਮੇਰੇ ਵਾਸਤੇ ਹੁਕਮ) ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੋਵੇਗਾ ।
ਹੁਕਮਿ- ਸਾਰੇ ਵਖ ਵਖ ਬਂਦੇ ਅਪਨੇ ਅਪਨੇ ਅਲਗ ਅਲਗ ਹੁਕਮੁ ਦਾ ਅਲਗ ਅਲਗ ਪਾਲਨ ਕਰਦੇ ਹਨ ਤਾਂ ੳਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ।ਅਪਨੇ ਅਪਨੇ ਵਖ ਵਖ ਹੁਕਮ(ਹੁਕਮੁ) ਵਿਚ।
ਹੁਕਮੀ - ਹੁਕਮੁ ਤੇ ਹੁਕਮ ਕੇ ਦੁਆਰਾ
ਹੁਕਮੇ - ਹੁਕਮ ਦਾ ਬਹੁਵਚਨ
ਹੁਕਮੈ - ਹੁਕਮੁ ਦਾ ਬਹੁਵਚਨ
31st August 2017 2:42am
Gravatar
NARENDRA PAL SINGH SALUJA (raipur cg, India)
ਹੁਕਮ - ਸਾਰਿਆਂ ਵਾਸਤੇ ਏਕ ਜੈਸਾ ਹੁਕਮ (common)
ਹੁਕਮੁ - ਬਹੁਤ ਸਾਰੇ ਅਲਗ ਅਲਗ ਹੁਕਮ ਵਿਆਪਕ ਹੈ ਵਿਚ ਮੇਰਾ ਵਿਯਕਤੀਗਤ ਅਲਗ ਹੁਕਮ। ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੋਵੇਗਾ । ਇਸ ਲਿਏ ਇਸੇ ਵਿਆਪਕ ਕਹਾ ਗਯਾ ਹੈ।
ਸਾਰੇ ਵਖ ਵਖ ਬਂਦਿਆ ਵਾਸਤੇ ਵਖਰਾ ਵਖਰਾ ਹੁਕਮ (ਹੁਕਮੁ) ਵਿਆਪਕ ਹੈ ਵਿਚ ਮੇਰਾ ਵਯਤੀਗਤ (ਮੇਰਾ ਤੇ ਸਿਰਫ ਮੇਰੇ ਵਾਸਤੇ ਹੁਕਮ) ਜੋ ਕੀ ਹਰ ਵਯਕਤੀ ਵਾਸਤੇ ਅਲਗ ਅਲਗ ਹੋਵੇਗਾ ।
ਹੁਕਮਿ - ਸਾਰੇ ਵਖ ਵਖ ਬਂਦੇ ਅਪਨੇ ਅਪਨੇ ਅਲਗ ਅਲਗ ਹੁਕਮ (ਹੁਕਮੁ )ਦਾ ਅਲਗ ਅਲਗ ਪਾਲਨ ਕਰਦੇ ਹਨ ਤਾਂ ੳਨਾ ਵਾਸਤੇ ਸ਼ਬਦ ਹੁਕਮਿ ਵਰਤਿਆ ਗਿਆ ਹੈ।ਅਪਨੇ ਅਪਨੇ ਵਖ ਵਖ ਹੁਕਮ(ਹੁਕਮੁ) ਵਿਚ।
ਹੁਕਮੀ - ਹੁਕਮੁ ਤੇ ਹੁਕਮ ਕੇ ਦੁਆਰਾ
ਹੁਕਮੇ - ਹੁਕਮ ਦਾ ਬਹੁਵਚਨ
ਹੁਕਮੈ - ਹੁਕਮੁ ਦਾ ਬਹੁਵਚਨ
31st August 2017 7:58am
Gravatar
Eng Darshan Singh Khalsa (Sydney, Australia)
*** ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ।
*** ਡੇਰਾਵਾਦ
** ਮਨੁੱਖਾ ਸਮਾਜ ਵਿਚ ਡੇਰਾਵਾਦ ਕੈਂਸਰ ਦੀ ਨਿਆਂਈ ਹੈ, ਜੋ ਹੌਲੀ ਹੌਲੀ ਮਨੁੱਖਾ ਸਮਾਜ ਨੂੰ ਨਿਗਲੀ ਜਾ ਰਿਹਾ ਹੈ।
ਇਸ ਦੀ ਸੁਰੂਆਤ ਕਦੋਂ ਹੋਈ, ਸ਼ਾਇਦ ਹੀ ਕੋਈ ਅੰਦਾਜਾ ਲਗਾ ਸਕੇ। ਹਾਂ !! ਇਸ ਦੀ ਸੁਰੂਆਤ ਜਰੂਰ ਕੀਤੀ ਕਿਸੇ ਵਿਹਲੜ ਸ਼ਾਤਰ-ਦਿਮਾਗ ਨੇ ਹੀ ਹੈ।
ਭਾਰਤ ਵਿਚ ਤਾਂ ਵਿਹਲੜ ਪਾਂਡਾ/ਬਾਹਮਣ ਹੀ ਹੈ ਜੋ ਸਦੀਆਂ ਤੋਂ ਆਪਣੀਆਂ ਮਨਮਰਜ਼ੀਆਂ ਕਰਦਾ ਆ ਰਿਹਾ ਹੈ।
ਲੋਕਾਂ ਨੂੰ ਰੱਬ ਦੇ ਨਾਂ ਤੋਂ ਡਰਾ ਕੇ,
ਪਾਪ-ਪੁੰਨ ਦਾ ਹਊਆ ਖੜਾ ਕਰਕੇ, ਅਨਪੜ੍ਹ-ਅਗਿਆਨੀ ਲੋਕਾਂ ਨੂੰ
ਭੂਤਾਂ-ਪ੍ਰੇਤਾਂ ਦੇ ਡਰਾਵੇ ਦੇਕੇ,
ਪੁੱਠੇ-ਸਿਧੇ, ਮੰਗਲ-ਸ਼ਨੀ ਦੇ ਗ੍ਰਿਹਾਂ ਦੇ ਚਕਰਾਂ ਵਿਚ ਪਾਕੇ,
ਹਰ ਤਰੀਕੇ ਨਾਲ ਇਸ ਪਾਂਡੇ/ਬਾਹਮਣ ਨੇ ਲੋਕਾਈ ਨੂੰ ਰੱਜ ਕੇ ਲੁਟਿਆ ਹੈ।
ਆਪਣੀ ਕਾਮ ਦੀ ਹਵਸ਼ ਮਿਟਾਉਣ ਲਈ ਇਸ ਨੇ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਬਣ ਪੇਸ਼ ਕੀਤਾ। ਭਗਵਾਨ ਦੀ ਸੇਵਾ ਲਈ ਦੇਵ-ਦਾਸੀਆਂ ਦੀ ਲੋੜ ਦੱਸਕੇ ਲੋਕਾਂ ਦੀਆਂ ਸੁੰਦਰ-ਸੁੰਦਰ ਧੀਆਂ ਭੈਣਾਂ ਨੂੰ ਦੇਵ-ਦਾਸੀਆਂ ਦੇ ਰੂਪ ਵਿਚ ਆਪਣੇ ਮੰਦਰਾਂ ਵਿਚ ਰੱਖਣਾ ਸੁਰੂ ਕੀਤਾ ਅਤੇ ਆਪ ਇਹ ਬਾਹਮਣ/ਪਾਂਡਾ ਆਪਣੀ ਕਾਮ ਦੀ ਹਵਸ਼ ਇਹਨਾਂ ਦੇਵ-ਦਾਸੀਆਂ ਰਾਂਹੀ ਪੂਰਾ ਕਰਦਾ ਸੀ ਅਤੇ ਅੱਜ ਵੀ ਕਰ ਰਿਹਾ ਹੈ।
ਇਹ ਦਸਤੂਰ ਅੱਜ ਵੀ ਸਨਾਤਨ-ਮੱਤ ਅਤੇ ਹੋਰ ਮਜ਼ਬ੍ਹਾਂ ਦੇ ਡੇਰਿਆਂ ਵਿਚ ਲਗਾਤਾਰ ਜ਼ਾਰੀ ਹੈ।

*** ਇਸੇ ਤਰਜ਼ ਉਪਰ ਸਿੱਖ ਸਮਾਜ ਵਿਚ ਵੀ ਡੇਰਾਵਾਦ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ।
ਅਤੇ ਹੋ ਵੀ ਉਹੀ ਕੁੱਝ ਰਿਹਾ ਹੈ ਜੋ ਬਾਹਮਣ/ਪਾਂਡਾ ਸਦੀਆਂ ਤੋਂ ਕਰਦਾ ਆ ਰਿਹਾ ਹੈ।
ਸਿੱਖ ਸਮਾਜ ਵਿਚ ਇਸ ਨੂੰ ਪੂਜਾਰੀ, ਪਾਖੰਡੀ-ਸਾਧ, ਡੇਰੇਦਾਰ, ਅਸੰਤ ਕਹਿ ਕੇ ਸੰਬੋਧਨ ਕਰ ਸਕਦੇ ਹਾਂ, ਪਰ ਕੰਮ-ਕਰਤੂੰਤਾਂ ਇਹਨਾਂ ਦੇ ਵੀ ਵਿਹਲੜ ਪਾਂਡੇ/ਬਾਹਮਣ ਵਾਲੇ ਹੀ ਹਨ।

ਲੋਕਾਈ ਅੱਜ ਇੱਕੀਵੀਂ ਸਦੀ ਵਿਚ ਵਿਚਰ ਰਹੀ ਹੈ। ਪਰ ਅਗਿਆਨਤਾ ਅਤੇ ਅਨਪੜਹਤਾ ਕਰਕੇ ਇਹਨਾਂ ਵਿਹਲੜ ਸ਼ਾਤਰਾਂ ਦੇ ਚੁੱਗਲ ਵਿਚ ਅੱਜ ਵੀ ਹਜ਼ਾਰਾਂ ਨਹੀਂ ਲੱਖਾਂ ਲੋਕ ਫੱਸੇ ਹੋਏ ਹਨ ਅਤੇ ਆਪਣੀਆਂ ਧੀਆਂ ਭੈਣਾਂ ਦਾ ਸੋਸ਼ਨ ਕਰਵਾ ਰਹੇ ਹਨ।
ਕੋਈ ਮੁੰਡੇ ਲੈਣ ਦੀ ਖਾਤਰ ਇਹਨਾਂ ਵਿਹਲੜ ਸਾਨ੍ਹਾਂ ਪਿਛੇ ਭੱਜਾ ਫਿਰਦਾ ਹੈ।
ਕੋਈ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੂਰ ਕਰਾਉਣ ਦੀ ਖਾਤਰ ਇਹਨਾਂ ਵਿਹਲੜਾਂ ਦੇ ਪੈਰ ਧੌਈ ਜਾ ਰਿਹਾ ਹੈ।
ਕੋਈ ਮੜ੍ਹੀਆਂ-ਮਸ਼ਾਨਾ, ਕਬਰਾਂ ਉਪਰ ਮੱਥਟੇ ਟੇਕੀ ਜਾ ਰਿਹਾ ਹੈ।
ਇਹਨਾਂ ਵਿਹਲੜਾਂ ਨਿਖੱਟੂਆਂ ਬਾਰੇ ਜਿਨ੍ਹਾਂ ਮਰਜ਼ੀ ਲਿਖ ਲਉ ਥੋੜਾ ਹੀ ਹੋਵੇਗਾ।

ਲੋੜ ਕੀ ਹੈ ???
ਲੋੜ ਹੈ ਆਪਣੇ ਆਪ ਨੂੰ ਜਾਗਰਤ ਕਰਨ ਦੀ।
ਵਹਿਮਾਂ ਭਰਮਾਂ ਪਾਖੰਡਾਂ ਵਿਚੋਂ ਨਿਕਲਣ ਦੀ।
ਕਿ ਕਿਸੇ ਬੰਦੇ ਹੱਥ ਵੱਸ ਕੁੱਝ ਨਹੀਂ ਹੈ।
(ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਪੰ 257॥
ਇਹਨਾਂ ਵਿਹਲੜ ਪਾਖੰਡੀਆਂ ਨੇ ਆਪਣੀ ਐਸ਼ੌ-ਆਰਾਮ ਅਤੇ ਤੋਰੀ-ਫੁਲਕੇ ਦੀ ਖਾਤਰ ਆਪਣੀਆਂ ਦੁਕਾਨਦਾਰੀਆਂ ਬਣਾਈਆਂ-ਚਲਾਈਆਂ ਹੋਈਆਂ ਹਨ, ਇਹਨਾਂ ਤੋਂ ਸਾਵਧਾਨ ਹੋਵੋ।
ਇਹ ਸ਼ਾਤਰ ਦਿਮਾਗ ਇਨਸਾਨ ਹਨ ਜੋ ਤੁਹਾਨੂੰ ਬੇਵਕੂਫ ਬਣਾ ਰਹੇ ਹਨ।
**** ਕਿਸੇ ਪਾਖੰਡੀ-ਸਾਧ ਦੇ ਕਹਿਣ ਨਾਲ ਬੱਚਾ ਨਹੀਂ ਹੋ ਸਕਦਾ।
ਕਿਸੇ ਫਲ-ਫਲੂਟ ਖਾਣ ਨਾਲ ਬੱਚਾ ਪੈਦਾ ਨਹੀਂ ਹੋ ਸਕਦਾ।
ਗੁਰਬਾਣੀ ਫੁਰਮਾਨ:
ਮਾਤ ਪਿਤਾ ਬਿਨੁ ਬਾਲ ਨਾ ਹੋਈ ਹੈ।
ਮਾਂ ਕੀ ਰਕਤੁ ਪਿਤਾ ਬਿੰਦ ਧਾਰਾ।
** ਤੁਹਾਨੂੰ ਤੁਹਾਡੇ ਆਲੇ-ਦੁਆਲੇ ਦਿੱਖ ਰਹੀਆਂ ਪਰੇਸ਼ਾਨੀਆਂ, ਤੁਹਾਡੇ ਦੁਆਰਾ ਹੀ ਪੈਦਾ ਕੀਤੀਆਂ ਗਈਆਂ ਹਨ।
ਤੁਹਾਡੇ ਦੁਆਰਾ ਪੈਦਾ ਕੀਤੀਆਂ ਪਰੇਸ਼ਾਨੀਆਂ ਦਾ ਇਲਾਜ ਵੀ ਤੁਹਾਡੇ ਪਾਸ ਹੀ ਹੈ।
ਉਹ ਹੈ ਸਹਿਜਤਾ, ਸਹਿਜ ਭਾ ਨਾਲ, ਠਰੰਮੇ ਨਾਲ, ਸੋਚ ਸਮਝਕੇ, ਆਪਣੇ ਕਿਸੇ ਵਿਸ਼ਵਾਸ-ਪਾਤਰ ਦੋਸਤ, ਭੈਣ-ਭਾਈ, ਰਿਸ਼ਤੇਦਾਰ ਨਾਲ ਵਿਚਾਰ ਵਟਾਂਦਰਾ ਕਰਕੇ ਲੋੜ ਅਨੁਸਾਰ ਐਕਸ਼ਨ ਲੈਣ ਦੀ, ਕੰਮ ਕਰਨ ਦੀ, ਅਮਲ ਕਰਨ ਦੀ।
ਆਪਣੀ ਵਿਲ-ਪਾਵਰ/ਇੱਛਾ-ਸ਼ਕਤੀ ਨੂੰ ਮਜ਼ਬੂਤ ਕਰਨ ਦੀ
ਸਿਹਤ ਪੱਖੌਂ ਕੋਈ ਕਮਜ਼ੋਰੀ ਹੈ ਤਾਂ ਡਾਕਟਰੀ ਸਾਲਾਹ ਲਈ ਜਾਵੇ, ਨਾਕਿ ਅਨਪੜ੍ਹ ਲਾਣੇ ਦੇ ਪਿੱਛੈ ਭੱਜੇ ਫਿਰਨਾ।

ਪਰ ਸਾਡੇ ਆਪਣੇ ਪੰਜਾਬ ਵਿਚ ਇਹ ਸਾਰਾ ਕੁੱਝ ਹੋ ਰਿਹਾ ਹੈ।
ਸਿੱਖ ਸਮਾਜ ਵਿਚ ਇਸ ਤਰਾਂ ਦੀਆਂ ਅਨੇਕਾਂ ਹੀ ਕਥਾ-ਕਹਾਣੀਆਂ ਪ੍ਰਚਲੱਤ ਹਨ।
ਕਈ ਕਥਾ-ਕਹਾਣੀਆਂ ਨੂੰ ਤਾਂ ਗੁਰੂਆਂ ਨਾਲ ਵੀ ਜੋੜ ਦਿੱਤਾ ਗਿਆ ਹੈ।
ਇਹ ਸਾਰਾ ਕੁੱਝ ਕੌਣ ਕਰ ਰਿਹਾ ਹੈ ??????
ਜਵਾਬ ਹੈ ………
ਇਹ ਵਿਹਲੜ ਸਾਧ ਲਾਣਾ, ਡੇਰੇਦਾਰ, ਪਾਖੰਡੀ ਨਿਰਮਲੇ ਅਸੰਤ ਬਾਬੇ, ਭਾਵ ਕਿ ਉਹ ਲੋਕ ਜਿਹੜੇ ਕਿਸੇ ਤਰਾਂ ਦਾ ਕੋਈ ਸਰੀਰਕ ਕੰਮ ਕਰ ਕੇ ਰਾਜੀ ਨਹੀਂ ਹਨ, ਬੱਸ ਲੋਕਾਂ ਨੂੰ ਬੇਵਕੂਫ ਬਣਾਕੇ ਆਪਣੀਆਂ ਦੁਕਾਨ- ਦਾਰੀਆਂ ਚਲਾ ਰਹੇ ਹਨ।
ਸੋ ਆਉ, ਇਹਨਾਂ ਡੇਰਿਆਂ ਦੀ ਫਹਿਰਿਸਟ(ਲਿਸਟ) ਬਣਾ ਕੇ ਇਹਨਾਂ ਦੀ ਨਿਸ਼ਾਨ ਦੇਹੀ ਕੀਤੀ ਜਾਵੇ, ਤਾਂ ਜੋ ਲੋਕ ਇਹਨਾਂ ਪ੍ਰਤੀ ਜਾਗਰੂਕ ਹੋ ਸਕਣ।

ਸਾਰੇ ਦੇਸ਼-ਵਿਦੇਸ਼ ਦੇ ਵੀਰ ਭੈਣਾਂ ਆਪਣੇ-ਆਪਣੇ ਦੇਸ਼ਾਂ ਵਿਚ ਬਣੇ ਇਹਨਾਂ ਡੇਰਿਆਂ ਦੇ ਨਾਂ ਅਤੇ ਬਾਕੀ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨਾ ਕਰੋ ਜੀ। ਤਾਂ ਜੋ ਦੇਸ਼-ਵਿਦੇਸ਼ ਦੇ ਡੇਰਿਆਂ ਦੀ ਲਿਸਟ ਬਣਾਈ ਜਾ ਸਕੇ।
ਡੇਰਾ, ਡੇਰਾ ਮਾਲਕ, – ਜਗਹ, ਦੇਸ਼, ਕਿੰਨਾਂ ਚਿਰ ਤੋਂ।

ਧੰਨਵਾਧ।
29th August 2017 9:22pm
Gravatar
Gurmit Singh Barsal (San jose, US)
ਦੇਹ ਤੋਂ ਸ਼ਬਦ
ਦੇਹ ਤੋਂ ਸ਼ਬਦਾਂ ਵੱਲ ਜਦੋਂ ਕੋਈ ਹਿਲਦਾ ਹੈ ।
ਜੜ ਤੋਂ ਚੇਤਨ ਵੱਲ ਦਾ ਰਸਤਾ ਮਿਲਦਾ ਹੈ ।।

ਨਾ ਹੀ ਦੇਹ ਕੋਈ ਗੁਰੂ ਜਾਂ ਚੇਲਾ ਬਣਦੀ ਏ,
ਗਿਆਨ ਗੁਰੂ ਹੀ ਸੁਰਤ ਨੂੰ ਲੈ ਕੇ ਠ੍ਹਿਲਦਾ ਹੈ ।।

ਮਨ ਤਾਂ ਅਕਸਰ ਬਦਲ ਪੁਸ਼ਾਂਕਾਂ ਪਾਉਂਦਾ ਹੈ,
ਰੂਹ ਵਰਗਾ ਨਾ ਲੀੜਾ ਇਸਤੋਂ ਸਿਲਦਾ ਹੈ ।।

ਜਦ ਵੀ ਕੋਈ ਦੇਹ ਤੋਂ ਅੱਗੇ ਲੰਘਦਾ ਏ,
ਕਹੇ ਪੁਜਾਰੀ ਪੰਗਾ ਵਕਤੀ ਢਿੱਲ ਦਾ ਹੈ ।।

ਸੱਚ ਸੁਣਾਉਣੋਂ ਪਹਿਲਾਂ ਖੁਦ ਅਪਣਾਏ ਜੋ,
ਲੋਕੀਂ ਕਹਿਣ ਬੇਚਾਰਾ ਰੋਗੀ ਦਿਲ ਦਾ ਹੈ ।।

ਆੜ ਸ਼ਬਦ ਦੀ ਓਹਲੇ ਦੇਹ ਹੀ ਭੁਗਤੀ ਹੈ,
ਸੱਚ ਤਰਕ ਤਵੱਕਿਆਂ ਅੰਦਰ ਛਿਲਦਾ ਹੈ ।।

ਧਰਮ ਦੀ ਆੜੇ ਪੰਥ-ਮਜ਼ਹਬ ਦੀ ਗੱਲ ਹੁੰਦੀ,
ਕੋਟਨ ਮੇ ਹੀ ਕੋਊ ਨਾਨਕ ਖਿਲਦਾ ਹੈ ।।
ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)
26th August 2017 4:37pm
Gravatar
Gursharn Singh Dhillon (Ajax, Canada)
ਸ੍ਰ. ਸਾਵਣ ਸਿੰਘ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਨੇ ਬਹੁਤ ਮੇਹਨਤ ਨਾਲ ਇਹ ਲੇਖ ‘ਗੁਰੂ ਮਾਨਿਓ ਗ੍ਰੰਥ’ ਲਿਖਿਆ ਹੈ । ਇਸ ਵਿੱਚ ਆਪਨੇ ਬੁਹਤ ਸਾਰੇ ਹਵਾਲੇ ਦਿਤੇ ਹਨ । ਆਪ ਜੀ ਨੇ ਜਿਹੜਾ ਇਹ ਲਿਖਿਆ ਹੈ ਕਿ “ਅਕਸਰ ਅਰਦਾਸ ਦੇ ਮਗਰੋਂ ਬੋਲਿਆ ਜਾਂਦਾ ਹੈ:- ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।। ਇਹ ਲਫ਼ਜ਼ ਭਾਈ ਪ੍ਰਹਲਾਦ ਸਿੰਘ ਜੀ ਦੇ ਰਹਿਤਨਾਮੇ ਵਿਚੋਂ ਲਏ ਗਏ ਹਨ”।
ਵੀਰ ਜੀਓ, ਅਰਦਾਸ ਵੇਲੇ ਗਿਆਨੀ ਗਿਆਨ ਸਿੰਘ ਦਾ ਦੋਹਰਾ ਪੜ੍ਹਿਆ ਜਾਂਦਾ ਹੈ । ਕਿਉਕਿ ਉਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਦੇ ਰੂਪ ਵਿਚ ਆਖਿਆ ਹੈ । ਇਸੇ ਕਰਕੇ ਹੀ ਸਾਧ ਬਾਬਿਆ ਨੇ ਪੰਨੇ ਦੀ ਥਾਂ ਅੰਗ ਆਖਣਾ ਸ਼ੁਰੂ ਕੀਤਾ ਹੈ ।
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ ।
ਭਾਈ ਪ੍ਰਹਲਾਦ ਜੀ ਦਾ ਪੂਰਾ ਦੋਹਰਾ ਇਹ ਹੈ: ਅਕਾਲ ਪੁਰਖ ਕੇ ਬਚਨ ਸਿਉਂ ਪਰਗਟ ਚਲਾਯੋ ਪੰਥ। ਸਭ ਸਿਖਨ ਕੋ ਬਚਨ ਹੈ ਗੁਰੂ ਮਾਨੀਅਹੁ ਗਰੰਥ॥ ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ। ਜੋ ਸਿਖ ਮੋ ਮਿਲਬੋ ਚਾਹਹਿ ਖੋਜ ਇਨਹੁ ਮਹਿ ਲੇਹੁ।"।
ਤੁਸੀਂ ਹਵਾਲਾ ਦਿਤਾ ਹੈ ਕਿ, “ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਓ` ਗੁਰੂ ਜੀ ਨੇ ਪਾਂਚ ਪੈਸੇ ਨਾਰੀਅਲ ਅਗੇ ਭੇਟਾ ਰਖ ਮੱਥਾ ਟੇਕਾ”।
ਕੀ ਤੁਹਾਡੀ ਸੋਚ ਮੁਤਾਬਕ ਗੁਰੂ ਜੀ ਨਾਰੀਆਲ ਪੂਜਕ ਸਨ ? ਜੇ ਦੱਸਣਾ ਚਾਹੋ ਤਾਂ ਦੱਸ ਦੇਣਾ ।
ਗੁਰਸ਼ਰਨ ਸਿੰਘ
15th August 2017 3:03pm
Gravatar
Jarnail Singh (Normanhurst, Australia)
ਸ਼ ਬਲਦੇਵ ਸਿੰਘ ਜੀ

ਇਸ ਹਫ਼ਤੇ ਆਸਾ ਕੀ ਵਾਰ ਦੀ ਛੇਵੀਂ ਪੌੜੀ ਦੇ ਸਲੋਕਾਂ ਦੀ ਵਿਆਖਿਆ ਕਰਦਿਆ ਤੁਸੀਂ ਲਿਖਿਆ ਹੈ ਕਿ ਮੁਸਲਮਾਨਾਂ ਦਾ ਇਹ ਮੰਨਣਾ ਹੈ ਕਿ ਜਿਨ੍ਹਾਂ ਦਾ ਮੁਰਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜਖ ਦੀ ਅੱਗ ਵਿੱਚ ਸੜ੍ਹਦੇ ਨੇ। ਕੀ ਤੁਸੀਂ ਇਸ ਤਰ੍ਹਾਂ ਲਿਖਿਆ ਮੁਸਲਮਾਨਾਂ ਦੇ ਕਿਸੇ ਧਾਰਮਕ ਗ੍ਰੰਥ ਵਿੱਚ ਪੜਿਆ ਹੈ ਜਾਂ ਇਹ ਇੱਕ ਸੁਣੀ ਸਣਾਈ ਗਲ ਹੈ।

ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
10th August 2017 8:07pm
Gravatar
baldev singh toronto (barmpton, Canada)
ਸਰਦਾਰ ਜਰਨੈਲ ਸਿੰਘ ਜੀ ਗੁਰ ਫਤਿਹ ਪ੍ਰਵਾਣ ਕਰਨੀ।
ਆਪ ਜੀ ਦਾ ਸਵਾਲ ਹੈ ਕਿ
(ਮੁਸਲਮਾਨਾ ਦਾ ਇਹ ਖਿਆਲ ਹੈ ਜਿੰਨਾਂ ਦਾ ਮੁਰਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜਕ ਦੀ ਅੱਗ ਵਿੱਚ ਸੜਦੇ ਨੇ)। : - ਕੀ ਤੁਸੀ ਇਸ ਤਰ੍ਹਾਂ ਲਿਖਿਆ ਮੁਸਲਮਾਨਾ ਦੇ ਕਿਸੇ ਧਾਰਮਿਕ ਗ੍ਰੰਥ ਵਿੱਚ ਪੜਿਆ ਹੈ ਜਾ ਇਹ ਸੁਣੀ ਸੁਣਾਈ ਗੱਲ ਹੈ?
ਆਪ ਜੀ ਦਾ ਜੋ ਸਵਾਲ ਹੈ ਸਟੀਕ ਆਸਾ ਕੀ ਵਾਰ ਪ੍ਰਫੈਸਰ ਸਾਹਿਬ ਸਿੰਘ ਜੀ ਪੰਨਾ ਨੰ: ੪੮ ਤੋਂ ਪੜਿਆ ਹੈ।
ਧੰਨਵਾਦ
ਬਲਦੇਵ ਸਿੰਘ
12th August 2017 7:40am
Gravatar
Jarnail Singh (Normanhurst, Australia)
ਸ ਬਲਦੇਵ ਸਿੰਘ ਜੀ

ਮੇਰੇ ਸਵਾਲ ਦਾ ਉੱਤਰ ਦੇਣ ਲਈ ਧੰਨਵਾਦ।
ਪ੍ਰੋ ਸਾਹਿਬ ਸਿੰਘ ਨੇ ਜੋ ਲਿਖਿਆ ਹੈ ਉਸਦੀ ਮੈਨੂੰ ਜਾਣਕਾਰੀ ਹੈ।ਸ ਸੰਗਤ ਸਿੰਘ ਜੀ ਵੀ ਆਪਣੀ ਕਿਤਾਬ “ਇਤਿਹਾਸ ਵਿੱਚ ਸਿੱਖ” ਵਿੱਚ ਅਜਿਹਾਂ ਲਿਖਦੇ ਹਨ।ਪਰ ਕੀ ਇਸ ਦਾ ਕੋਈ ਸਬੂਤ ਕਿਸੇ ਇਸਲਾਮੀ ਧਾਰਮਕ ਗ੍ਰੰਥ ਵਿੱਚ ਹੈ?ਜਾਂ ਕੀ ਕਿਸੇ ਮੁਸਲਮਾਨ ਵਿਦਵਾਨ ਨੇ ਅਜਿਹਾਂ ਲਿਖਿਆ ਹੈ।ਮੈਂ ਕਈ ਮੁਸਲਮਾਨ ਵੀਰਾਂ ਨਾਲ ਗਲ ਕੀਤੀ ਉਹਨਾਂ ਸਭਨਾ ਨੇ ਇਸ ਗੱਲ ਤੋਂ ਇਨਕਾਰ ਕੀਤਾ।

ਧੰਨਵਾਦ ਸਹਿਤ
ਜਰਨੈਲ਼ ਸਿੰਘ
13th August 2017 2:08am
Gravatar
Gursharn Singh Dhillon (Ajax, Canada)
ਸ੍ਰ.ਜਰਨੈਲ ਸਿੰਘ ਜੀ, ਸਿਡਨੀ ਅਸਟ੍ਰੇਲੀਆ
ਸਤਿ ਸ੍ਰੀ ਅਕਾਲ ।
ਕੁਝ ਦਿਨ ਹੋਏ ਆਪ ਜੀ ਵੱਲੋਂ ਜੋ ਸਵਾਲ ਸ੍ਰ ਬਲਦੇਵ ਸਿੰਘ ਜੀ ਨੂੰ ਕੀਤਾ ਸੀ ਉਸ ਬਾਰੇ ਮੈਂ ਅੱਜ ਇਕ ਮੁਸਲਮਾਨ ਪ੍ਰਚਾਰਕ ਵੀਰ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ ਕੀਤੀ ਹੈ । ਉਸ ਦਾ ਕਹਿਣਾ ਸੀ ਕਿ ਮਰਦੇ ਨੂੰ ਨਾ ਸਾੜਨ ਵਾਲੀ ਗੱਲ ਸਾਈਦ ਬੁਖਾਰੀ ਦੀ ਲਿਖਤ ਵਿਚ ਹੈ । ਜਿਵੇਂ ਆਪਣੇ ਰਹਿਤ ਨਾਮੇ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਵਾਲੀ ਕਿਤਾਬ ਜਿਸਨੂੰ ਆਖਦੇ ਹਨ ਇਸ ਤਰ੍ਹਾਂ ਦੀ ਕਿਤਾਬ ਹੈ । ਬਾਕੀ ਕਿਸੇ ਹੋਰ ਕੋਲੋ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗਾ। ਜੇ ਕਿਸੇ ਹੋਰ ਵੀਰ ਨੂੰ ਵੀ ਪਤਾ ਹੋਵੇ ਤਾਂ ਦੱਸ ਦੀ ਖੇਚਲ ਕਰਨੀ ।
ਗੁਰਸ਼ਰਨ ਸਿੰਘ
14th August 2017 12:35pm
Gravatar
Jarnail Singh (Normanhurst, Australia)
ਸ ਗੁਰਸ਼ਰਨ ਸਿੰਘ ਜੀ
ਮੇਰੇ ਸਵਾਲ ਦਾ ਜਵਾਬ ਲੱਭਣ ਲਈ ਆਪ ਜੀ ਦਾ ਧੰਨਵਾਦ।ਪਰ ਮੇਰਾ ਸਵਾਲ ਇਹ ਨਹੀ ਕਿ ਇਸਲਾਮ ਵਿੱਚ ਮੁਰਦੇ ਨੂੰ ਸਾੜਿਆ ਕਿਉਂ ਜਾਂਦਾ ਹੈ।ਬਲਕਿ ਮੇਰਾ ਸਵਾਲ ਹੈ ਕਿ ਅਗਰ ਕੋਈ ਅੱਗ ਵਿੱਚ ਝੁਲਸ ਕੇ ਮਰ ਜਾਂਦਾ ਹੈ ਤਾਂ ਕੀ ਇਸਲਾਮ ਮੁਤਾਬਿਕ ਉਹ ਵਿਅਕਤੀ ਦੋਜਖ ਵਿੱਚ ਜਾਂਦਾ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
14th August 2017 3:42pm
First < 9 10 11 12 13 > Last
Page 11 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the sum of 1 + 2 + 3?
 
Enter answer:
 
Remember my form inputs on this computer.
 
 
Powered by Commentics

.