.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (921)

Topic: Tuhada Apna
Sort
First < 8 9 10 11 12 > Last
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਮਾਨਵਵਾਦ --- 2
ਪੱਛਮੀ ਦੇਸ਼ਾਂ ਵਿਚ ਮਾਨਵਵਾਦ ਦੀ ਲਹਿਰ ਉਨ੍ਹੀਵੀਂ ਸਦੀ ਦੇ ਦੂਸਰੇ ਅੱਧ ਵਿਚ ਅਰੰਭ ਹੋਈ ਅਤੇ ਇਸ ਨੇ ਵੀਹਵੀਂ ਸਦੀ ਵਿਚ ਆਕੇ ਜ਼ੋਰ ਫੜ੍ਹਿਆ ਜਦੋਂ ਵੱਖ-ਵੱਖ ਦੇਸ਼ਾਂ ਵਿਚ ਮਾਨਵਵਾਦੀ ਜੱਥੇਬੰਦੀਆਂ ਸਥਾਪਤ ਹੋ ਗਈਆਂ। ਸੰਨ 1952 ਵਿਚ ਇਹਨਾਂ ਜੱਥੇਬੰਦੀਆਂ ਨੇ ਮਿਲ ਕੇ ਇਕ ਸਿਰਮੌਰ ਅੰਤਰਰਾਸ਼ਟਰੀ ਸੰਸਥਾ ਬਣਾ ਲਈ ਜਿਸ ਦਾ ਨਾਮ IHEU ਰੱਖਿਆ ਗਿਆ (IHEU ਤੋਂ ਭਾਵ ਹੈ International Humanistic and Ethical Union)। ਓਦੋਂ ਇਸਦਾ ਹੈਡਕੁਆਰਟਰ ਅਮੈਸਟਰਡੰਮ (ਹਾਲੈਂਡ ਵਿਚ) ਵਿਖੇ ਸੀ ਅਤੇ ਅਜ-ਕਲ ਲੰਡਨ ਵਿਚ ਹੈ। ਇਹ ਸੰਸਥਾ UNO ਦੀ ਸੰਸਥਾਈ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਨਵਵਾਦ ਦੀ ਲਹਿਰ ਚਲਾ ਰਹੀ ਹੈ। ਵੱਖ-ਵੱਖ ਦੇਸ਼ਾ ਦੀਆਂ ਕੋਈ ਡੇਢ ਸੌ ਮਾਨਵਵਾਦੀ ਸੰਸਥਾਵਾਂ IHEU ਦੀਆਂ ਮੈਂਬਰ ਬਣ ਚੁੱਕੀਆਂ ਹਨ। ਇਸ ਅੰਤਰਰਾਸ਼ਟਰੀ ਸੰਸਥਾ ਦਾ ਵੈਬਸਾਈਟ iheu.org ਹੈ ਜਿੱਥੋਂ ਮਾਨਵਵਾਦ ਬਾਰੇ ਵਿਸਥਾਰ ਵਿਚ ਜਾਣਕਾਰੀ ਪਰਾਪਤ ਕੀਤੀ ਜਾ ਸਕਦੀ ਹੈ।
ਪੱਛਮੀ ਦੇਸ਼ਾਂ ਵਿਚ ਮਾਨਵਵਾਦ ਦੇ ਫਲਸਫੇ ਦਾ ਸੰਪੂਰਨ ਰੂਪ ਤਿਆਰ ਹੋਣ ਵਿਚ ਤਕਰੀਬਨ ਦੋ ਹਜ਼ਾਰ ਸਾਲ ਲੱਗੇ ਹਨ। ਪਹਿਲਾਂ-ਪਹਿਲ ਇਹ ਕਲਾ, ਸਾਹਿਤ ਅਤੇ ਵਿਦਿਆ ਦੇ ਖੇਤਰਾਂ ਤੱਕ ਹੀ ਸੀਮਿਤ ਸੀ ਅਤੇ ਉਨ੍ਹੀਵੀਂ ਸਦੀ ਤੀਕਰ ਪਹੁੰਚਦਿਆਂ ਮਾਨਵਵਾਦ ਦੇ ਸੰਕਲਪ ਦੇ ਘੇਰੇ ਵਿਚ ਮਨੁੱਖ ਦੀ ਸਮੁੱਚੀ ਜੀਵਨ-ਜਾਚ ਆ ਗਈ ਜਦੋਂ ਇਸ ਦਾ ਫੋਕਸ ਸਾਰੇ ਮਨੁੱਖੀ ਸਰੋਕਾਰਾਂ ਉੱਤੇ ਕੇਂਦ੍ਰਿਤ ਕਰ ਦਿੱਤਾ ਗਿਆ। ਉੱਧਰ ਪੂਰਬ ਵਿਚ ਮਾਨਵਵਾਦ ਦਾ ਸੰਕਲਪ ਸੁਤੰਤਰ ਤੌਰ ਤੇ ਸਥਾਪਤ ਹੋਇਆ ਅਤੇ ਉਹ ਵੀ ਬੜੇ ਹੀ ਹੈਰਾਨਕੁੰਨ ਢੰਗ ਨਾਲ ਜਦੋਂ ਗੁਰੂ ਨਾਨਕ ਨੇ ਕੇਵਲ ਵਿਅਕਤੀਗਤ ਯੋਗਦਾਨ ਰਾਹੀਂ ਪੰਦਰ੍ਹਵੀਂ ਸਦੀ ਦੇ ਅਰੰਭ ਵਿਚ ਹੀ ਮਾਨਵਵਾਦ ਦਾ ਸੰਪੂਰਨ ਫਲਸਫਾ ਹੋਂਦ ਵਿਚ ਲੈ ਆਂਦਾ। ਇਨਾਂ ਹੀ ਨਹੀਂ, ਗੁਰੂ ਨਾਨਕ ਨੇ ਮਾਨਵਵਾਦ ਦੀ ਐਸੀ ਲਹਿਰ ਚਲਾਈ ਜੋ ਉਹਨਾਂ ਅਤੇ ਅਗਲੇ ਨੌਂ ਗੁਰੂ ਸਾਹਿਬਾਨ ਦੀ ਰਹਿਨੁਮਾਈ ਵਿਚ ਦੋ ਸੌ ਸਾਲ ਦੇ ਸਮੇਂ ਤੱਕ ਪੂਰੀ ਸਫਲਤਾ ਨਾਲ ਚੱਲੀ।
ਮਾਨਵਵਾਦ ਕਰਾਮਾਤ, ਸਵਰਗ-ਨਰਕ, ਪੁਨਰ ਜਨਮ, ਆਤਮਾ, ਪਰਮ-ਆਤਮਾ, ਦੇਵੀ-ਦੇਵਤੇ, ਵਿਅਕਤੀਗਤ (personal) ਰੱਬ ਆਦਿਕ ਗੈਰ-ਵਿਗਿਆਨਕ ਵਰਤਾਰਿਆਂ ਨੂੰ ਮੂਲੋਂ ਹੀ ਰਦ ਕਰਦਾ ਹੈ। ਇਸ ਕਰਕੇ ਮਾਨਵਵਾਦ ਮਜ਼ਹਬ/ਰਿਲਿਜਨ ਨੂੰ ਕੋਈ ਮਾਨਤਾ ਨਹੀਂ ਦਿੰਦਾ। ਵੇਈਂ ਨਦੀ ਦੇ ਇਲਾਕੇ ਵਿਚ ਤਿੰਨ ਕੁ ਦਿਨ ਇਕਾਂਤ ਵਿਚ ਬੈਠ ਕੇ ਸੋਚਦੇ ਰਹਿਣ ਪਿੱਛੋਂ ਵਾਪਸ ਆਕੇ ਗੁਰੂ ਨਾਨਕ ਨੇ ਜੋ ਸ਼ਬਦ ਉਚਾਰੇ ਸਨ ਉਹ ਸਨ: “ਨਾ ਕੋ ਹਿੰਦੂ ਨਾ ਕੋ ਮੁਸਲਮਾਨ“ ਭਾਵ ਮਨੁੱਖ ਕੇਵਲ ਮਨੁੱਖ ਹੈ ਉਸ ਦਾ ਕੋਈ ਮਜ਼ਹਬ/ਰਿਲੀਜਨ ਨਹੀਂ (ਇਹ ਵਾਕ ਉਹ ਕਈ ਦਿਨ ਲਗਾਤਾਰ ਉਚਾਰਦੇ ਰਹੇ ਸਨ)। ਇਹ ਸਾਰੇ ਹੀ ਮੰਨਦੇ ਹਨ ਕਿ ਗੁਰੂ ਨਾਨਕ ਨੇ ਕੋਈ ਮਜ਼ਹਬ ਨਹੀਂ ਚਲਾਇਆ ਸੀ। ਨਾ ਹੀ ਅਗਲੇ ਨੌਂ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਅਜਿਹਾ ਕੀਤਾ ਸੀ। ਸਾਰੇ ਗੁਰੂ ਸਾਹਿਬਾਨ ਕੇਵਲ ਮਾਨਵਵਾਦ ਦੇ ਮੁੱਦਈ ਸਨ ਅਤੇ ਉਹਨਾਂ ਦੀ ਰਹਿਨੁਮਾਈ ਵਿਚ ਜੋ ਦੋ ਸੌ ਸਾਲ ਦੇ ਸਮੇਂ ਤਕ ਮਾਨਵਵਾਦ ਦੀ ਲਹਿਰ ਚੱਲੀ ਉਹੋ ਜਿਹੀ ਕਿਸੇ ਲਹਿਰ ਦੀ ਮਿਸਾਲ ਸੰਸਾਰ ਭਰ ਦੇ ਇਤਹਾਸ ਵਿਚ ਨਹੀਂ ਮਿਲਦੀ।

ਇਕਬਾਲ ਸਿੰਘ ਢਿੱਲੋਂ ਚੰਡੀਗੜ੍ਹ।
30th September 2017 8:52pm
Gravatar
Iqbal Singh Dhillon (Chandigarh, India)
ਮਾਨਵਵਾਦ --- 1
ਮਾਨਵਵਾਦ (Humanism) ਇਕ ਐਸਾ ਧਰਮ-ਨਿਰਪੇਖ ਫਲਸਫਾ ਹੈ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਾ ਹੋਇਆ ਮਨੁੱਖੀ ਹਿਤਾਂ ਦੀ ਪੂਰਤੀ ਖਾਤਰ ਕੇਵਲ ਤਰਕ, ਨੈਤਿਕਤਾ ਅਤੇ ਨਿਆਂ ਦੀ ਵਰਤੋਂ ਨੂੰ ਸਵੀਕਾਰਦਾ ਹੈ। ਉਨ੍ਹੀਵੀਂ ਸਦੀ ਈਸਵੀ ਵਿਚ ਪੱਛਮ ਦੇ ਦਾਰਸ਼ਨਿਕਾਂ ਨੇ ਮਾਨਵਵਾਦ ਦੇ ਸੰਕਲਪ ਨੂੰ ਪਰਪੱਕ ਕੀਤਾ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਤੋਂ ਇਹ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚ ਪਰਚਾਇਆ ਜਾਣ ਲੱਗਾ। ਇਸ ਮਾਨਵਵਾਦੀ ਫਲਸਫੇ ਦਾ ਅਧਾਰ ਇਸ ਧਾਰਨਾ ਨੂੰ ਮਾਨਤਾ ਦੇਣਾ ਹੈ ਕਿ ਮਨੁੱਖੀ ਸਰੋਕਾਰਾਂ ਨੂੰ ਸਾਹਮਣੇ ਰੱਖਦੇ ਹੋਏ ਮਨੁੱਖ ਖੁਦ ਹੀ ਸਾਰੀ ਸ੍ਰਿਸ਼ਟੀ ਦਾ ਕੇਂਦਰ-ਬਿੰਦੂ ਬਣਦਾ ਹੈ, ਮਨੁੱਖ ਆਪਣੇ ਤੌਰ ਤੇ ਉਸਾਰੂ ਕਾਰਜਾਂ ਲਈ ਲੋੜੀਂਦੀ ਸ਼ਕਤੀ ਦਾ ਸਮਰੱਥ ਸਾਧਨ ਹੈ ਅਤੇ ਮਨੁੱਖਤਾ ਦੀ ਭਲਾਈ ਮਨੁੱਖ ਦੀ ਇਸ ਸਮਰੱਥਾ ਨੂੰ ਮਨੁੱਖੀ ਹਿਤਾ ਦੀ ਪੂਰਤੀ ਖਾਤਰ ਵਰਤਣ ਵਿਚ ਹੈ। ਮਾਨਵਵਾਦ ਮਿਸ਼ਨ ਦੇ ਚਾਰ ਪਰਮੁੱਖ ਅੰਗ ਮਿੱਥੇ ਗਏ ਹਨ: ਮਨੁੱਖੀ ਹੱਕ (human rights) ਮਨੁੱਖੀ ਭਲਾਈ (human welfare), ਮਨੁੱਖੀ ਸਵੈ-ਸਨਮਾਣ (human dignity) ਅਤੇ ਮਨੁੱਖੀ ਕਦਰਾਂ-ਕੀਮਤਾਂ (human values ) ।
‘ਮਾਨਵਵਾਦ’ ਦੇ ਫਲਸਫੇ ਦੇ ਹੇਠਾਂ ਲਿਖੇ ਪੱਖ ਵਿਸ਼ੇਸ਼ ਤੌਰ ਤੇ ਧਿਆਨ ਦੀ ਮੰਗ ਕਰਦੇ ਹਨ:
1. ਮਾਨਵਵਾਦ ਮਜ਼ਹਬ/ਰਿਲੀਜਨ ਨੂੰ ਨਕਾਰਦਾ ਹੈ ਕਿਉਂਕਿ ਮਾਨਵਵਾਦ ਸਾਰੀ ਮਨੁੱਖਤਾ ਨੂੰ ਇਕ ਪਰਿਵਾਰ ਮੰਨਦਾ ਹੈ ਜਦੋਂ ਕਿ ਮਜ਼ਹਬ ਮਨੁੱਖਤਾ ਵਿਚ ਵੰਡੀਆਂ ਪਾਉਂਦਾ ਹੈ ੳਤੇ ਆਪਸੀ ਵੈਰ-ਵਿਰੋਧ ਪੈਦਾ ਕਰਦਾ ਹੈ।
2. ਮਾਨਵਵਾਦ ਕਰਾਮਾਤੀ ਵਰਤਾਰੇ ਨੂੰ ਨਕਾਰਦਾ ਹੈ ਅਤੇ ਇਹ ਕੇਵਲ ਕੁਦਰਤੀ ਨਿਯਮਾਂ ਨੂੰ ਮਾਨਤਾ ਦਿੰਦਾ ਹੈ। ਤਾਰਕਿਕਤਾ (rationalism) ਮਾਨਵਵਾਦ ਦਾ ਅਧਾਰ ਹੈ।
3. ਮਾਨਵਵਾਦ ਕੇਵਲ ਤਰਕਸ਼ੀਲਤਾ (logic) ਨੂੰ ਸਵੀਕਾਰਦਾ ਹੈ ਅਤੇ ਗੈਰਵਿਗਿਆਨਕ ਵਰਤਾਰੇ ਨੂੰ ਰਦ ਕਰਦਾ ਹੈ।
4. ਮਾਨਵਵਾਦ ਨੈਤਿਕਤਾ ਨੂੰ ਮਨੁੱਖੀ ਵਰਤਾਰੇ ਦਾ ਪ੍ਰਮੁੱਖ ਅੰਗ ਮੰਨਦਾ ਹੈ।
5. ਮਾਨਵਵਾਦ ਦਾ ਨਿਸ਼ਾਨਾ ਹੈ ਕਿ ਧਰਤੀ ਦੇ ਹਰੇਕ ਮਨੁੱਖ ਨੂੰ ਨਿਆਂ ਮਿਲੇ।
6. ਮਾਨਵਾਦ ਮਨੁੱਖੀ ਸਰੋਕਾਰਾਂ ਨੂੰ ਕੇਂਦਰ ਉੱਤੇ ਰੱਖਦਾ ਹੈ ਅਤੇ ਬਗੈਰ ਕਿਸੇ ਵਿਤਕਰੇ ਮਨੁੱਖੀ ਹਿਤਾਂ ਨੂੰ ਪੂਰੇ ਕਰਨਾ ਇਸਦਾ ਟੀਚਾ ਹੈ।
7. ਮਾਨਵਵਾਦ ਵਿਸ਼ਵਾਸ ਕਰਦਾ ਹੈ ਕਿ ਹਰੇਕ ਮਨੁੱਖ ਸ਼ਕਤੀ ਦਾ ਸੋਮਾ ਹੈ ਅਤੇ ਉਹ ਨੇਕੀ ਕਰਨ ਦੇ ਸਮਰੱਥ ਹੈ।
8. ਮਾਨਵਵਾਦ ਚਾਹੁੰਦਾ ਹੈ ਕਿ ਹਰੇਕ ਮਨੁੱਖ ਦੀ ਸਮਰੱਥਾ ਦਾ ਸਵੈ-ਇੱਛਾ ਰਾਹੀਂ ਦੂਸਰਿਆਂ ਦੇ ਹਿਤਾਂ ਦੀ ਖਾਤਰ ਸਦਉਪਯੋਗ ਕੀਤਾ ਜਾਵੇ।
9. ਮਨੁੱਖੀ ਹੱਕ, ਮਨੁੱਖੀ ਭਲਾਈ, ਮਨੁੱਖੀ ਸਵੈਸਨਮਾਣ ਅਤੇ ਮਨੁੱਖੀ ਕਦਰਾਂ-ਕੀਮਤਾਂ ਮਾਨਵਵਾਦ ਦੇ ਚਾਰ ਪ੍ਰਮੁੱਖ ਅੰਗ ਹਨ।
10. ਵੀਹਵੀਂ ਸਦੀ ਤੋਂ ਲੈਕੇ ਮਾਨਵਵਾਦ ਹੀ ਸੰਸਾਰ ਦਾ ਸਰਵਸ੍ਰੇਸ਼ਟ ਫਲਸਫਾ ਹੈ।
ਆਓ ਸਾਰੀਆਂ ਉਲਝਣਾਂ ਦਾ ਤਿਆਗ ਕਰਦੇ ਹੋਏ ਮਾਨਵਵਾਦ ਅਧਾਰਿਤ ਜੀਵਨ-ਜਾਚ ਨੂੰ ਅਪਣਾਈਏ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
30th September 2017 1:09am
Gravatar
Taranjit Parmar (Nanaimo, Canada)
ਡਾਕਟਰ ਸਾਹਿਬ ਤੁਸੀ ਦੋ ਭਾਗਾਂ ਵਿਚ ਗੁਰਬਾਣੀ ਸੰਦੇਸ਼ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ।ਇਹ ਸਾਡੀ ਬਦਕਿਸਮਤੀ ਹੈ ਕਿ ਅਸੀ ਆਪ ਪੜ ਕਿ ਵਿਚਾਰ ਕਰਨ ਦੀ ਵਜਾਏ,ਭਾੜੇ ਦੇ ਪਾਠਾਂ ਅਤੇ ਹੋਰ ਕਰਮ ਕਾਡਾਂ ਵਿਚ ਲਗ ਕੇ ਗੁਰਬਾਣੀ ਸੰਦੇਸ਼ ਨੂੰ ਪਿਠ ਦਿਖਾ ਰਹੇ ਹਾਂ।ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਗੁਰੂ ਸਾਹਿਬਾਨ ਨੇ ਕੋਈ ਧਰਮ ਨਹੀ ਚਲਾਇਆ।ਸਾਰੀ ਮਨੁੱਖਤਾ ਦਾ ਭਲਾ,ਹਰ ਇਕ ਮਨੁਖ ਨੂੰ ਪਿਆਰ ਕਰਨਾ ਅਤੇ ਸਚ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਹੀ ਧਰਮ ਹੈ,ਜਿਸ ਵਾਸਤੇ ਕੋਈ ਵੀ ਕਰਮਕਾਂਡ ਕਰਨ ਦੀ ਲੋੜ ਨਹੀ ਹੈ।
ਡਾਕਟਰ ਸਾਹਿਬ ਬੇਨਤੀ ਹੈ ਕਿ ਇਸ ਤਰਾਂ ਹੀ ਲਿਖਦੇ ਅਤੇ ਕਮੈਂਟ ਕਰਦੇ ਰਿਹਾ ਕਰੋ।ਧੰਨਵਾਦ
1st October 2017 5:22pm
Gravatar
Iqbal Singh Dhillon (Chandigarh, India)
ਤਰਨਜੀਤ ਪਰਮਾਰ ਜੀ, ਬਹੁਤ-ਬਹੁਤ ਧੰਨਵਾਦ !!
ਚੰਗਾ ਹੋਵੇ ਜੇਕਰ ਤੁਸੀਂ ਵੀ ਗੁਰੂ ਨਾਨਕ ਜੀ ਦੇ ਮਾਨਵਵਾਦੀ ਮਿਸ਼ਨ ਦੀ ਪੁਨਰ-ਜਾਗ੍ਰਿਤੀ ਦੀ ਲਹਿਰ ਦਾ ਹਿੱਸਾ ਬਣੋ।

ਇਕਬਾਲ ਸਿੰਘ ਢਿੱਲੋਂ ।
1st October 2017 9:13pm
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪਾਠਕੋ, ਸਤਿ ਸ੍ਰੀ ਅਕਾਲ ।
ਕੀ ਬੱਚੇ ਦਾ ਮਨ ਸੱਚਾ/ ਨਿਰਮਲ ਹੁੰਦਾ ਹੈ ਜਾਂ ਨਹੀਂ ?
ਜੇ ਕਿਸੇ ਨੇ ਇਸ ਬਾਰੇ ਆਪਣੇ ਵਿਚਾਰ ਦੇਣੇ ਹੋ ਤਾਂ ਧੰਨਵਾਦੀ ਹੋਵਾਂਗਾ ।
27th September 2017 8:23pm
Gravatar
Hakam Singh (Sacramento, US)
ਸ. ਗੁਰਸ਼ਰਨ ਸਿੰਘ ਢਿਲੋਂ ਜੀ,
ਗੁਰਬਾਣੀ ਦੇ ਕਥਨ ਹਨ:
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ (ਪੰ: ੯੪੬)
ਹਉਮੈ ਕਰਿ ਕਰਿ ਜੰਤ ਉਪਾਇਆ॥ (ਪ: ੪੬੬)
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ (ਪੰ: ੯੯੯)
ਹਉਮੈ ਰੋਗ ਮਾਨੁਖ ਕਉ ਦੀਨਾ॥ (ਪੰ: ੧੧੪੦)
ਪਹਿਲੈ ਪਿਆਰਿ ਲਗਾ ਥਣ ਦੁਧਿ॥ (ਪੰ: ੧੩੭)
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ॥ (ਪੰ: ੭੫)
28th September 2017 6:41pm
Gravatar
Gursharn Singh Dhillon (Ajax, Canada)
ਸ੍ਰ ਹਾਕਮ ਸਿੰਘ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ ਆਪਣੇ ਵਿਚਾਰ ਦੇਣ ਲਈ ਧੰਨਵਾਦ ।
ਆਪ ਜੀ ਦੀ ਲਿਖਤ ਤੋਂ ਲਗਦਾ ਹੈ ਕਿ ਤੁਹਾਡੇ ਵਿਚਾਰ ਅਨੁਸਾਰ ਬੱਚੇ ਦਾ ਮਨ ਸੱਚਾ/ ਨਿਰਮਲ ਨਹੀਂ ਹੁੰਦਾ ਹੈ ।
29th September 2017 6:30am
Gravatar
Eng Darshan Singh Khalsa (Sydney, Australia)
*** ਵੀਰ ਗੁਰਸ਼ਰਨ ਸਿੰਘ ਢਿੱਲੋਂ ਜੀ, ਗੁਰ ਫ਼ਤਹਿ ਪ੍ਰਵਾਨ ਕਰਨਾ ਜੀ।

** ਆਪ ਜੀ ਦਾ ਸਵਾਲ : ਕੀ ਬੱਚੇ ਦਾ ਮਨ ਸੱਚਾ/ ਨਿਰਮਲ ਹੁੰਦਾ ਹੈ ਜਾਂ ਨਹੀਂ ?

** ਸਿੱਧਾ ਸਾਫ਼ ਜਵਾਬ ਹੈ : ‘ਨਹੀਂ’।

** ਮਨੁੱਖਾ ਸੰਸਾਰ ਵਿਚ ਆਏ ਨਵੇਂ ਮਨੁੱਖੀ-ਸਰੀਰ ਨੂੰ ਅਸੀਂ ਮਨੁੱਖੀ ਭਾਸ਼ਾ ਵਿਚ ‘ਬੱਚਾ’ ਕਹਿ ਕੇ ਸੰਬੋਧਨ ਕਰਦੇ ਹਾਂ।
** ਇਸ ਨਵੇਂ ਮਨੁੱਖਾ ਸੰਸਾਰ ਵਿਚ ‘ਸਰੀਰ’, ‘ਬੱਚਾ’ ਹੈ। ਪਰ ਮਨ ਬੱਚਾ ਨਹੀਂ ਹੈ। ਮਨ ਸਾਰਾ ਕੁੱਝ ਉਸੇ ਤਰਾਂ ਸੋਚ-ਵਿਚਾਰ ਕਰਦਾ ਹੈ ਜੋ ਇੱਕ ਜਵਾਨ ਇਨਸਾਨ ਕਰ ਸਕਦਾ ਹੈ, ਸਿਰਫ ਉਸ ਪਾਸ ਸਾਡੀ ਭਾਸ਼ਾ ਦੇ ਅਲਫਾਜ਼/ਅੱਖਰ ਨਹੀਂ ਹਨ, ਤਾਂ ਜੋ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕੇ।
** ‘ਮਨ’ ਦੀ ਯਾਤਰਾ ਬਾਰੇ ਕੋਈ ਕਿਆਸ-ਅਰਾਈ ਨਹੀਂ ਕੀਤੀ ਜਾ ਸਕਦੀ।
** ਕੁਦਰਤੀ ਤੌਰ ਤੇ ਬੱਚੇ ਅੰਦਰ ਵਰਤ-ਰਹੀ/ਵਿਚਰ-ਰਹੀ ‘ਚੇਤਨ-ਅਨੰਦ-ਸ਼ਕਤੀ’ ਦੇ ਪਾਸ 5 ਗੁਣ ਮੌਜੂਦ ਹਨ, (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ)। ਇਹਨਾਂ ਗੁਣਾਂ ਦਾ ਅਸਰ ਮਨ ਉਪਰ ਹੈ, ਜੋ ਸਮਾਂ ਪਾ ਕੇ ਸਾਹਮਣੇ ਆਉਂਦਾ ਹੈ/ ਬੱਚੇ ਵਿਚ ਵੇਖਣ ਨੂੰ ਮਿਲਦਾ ਹੈ।
** ਜਦ ਤੱਕ ਬੱਚਾ ਸਾਡੀ ਭਾਸ਼ਾ ਨਹੀਂ ਸਿੱਖ ਜਾਂਦਾ, ਉਦੋਂ ਤੱਕ ਅਸੀਂ ਬੱਚੇ ਦੇ ਹਾਵਾਂ-ਭਾਵਾਂ ਤੋਂ ਹੀ ਬੱਚੇ ਬਾਰੇ ਅੰਦਾਜ਼ਾ ਲਾਉਂਦੇ ਹਾਂ।
** ਗੁਰਬਾਣੀ ਫੁਰਮਾਨ ਹੈ :
“ਹਉਮੈ ਰੋਗ ਮਾਨੁਖ ਕਉ ਦੀਨਾ॥” ਪੰ 1140॥

***** ਗੁਰਬਾਣੀ ਅਨੁਸਾਰ ਮਨੁੱਖੀ-ਮਨ ਦੀ ਯਾਤਰਾ ਦੀ ਸ਼ੁਰੂਆਤ ਹੀ ਹਉਮੈ ਤੋਂ ਹੈ।
** ਹਾਂ !! ਬਚਪਨ ਵਿਚ ਸਾਡੇ ਕੋਲ ਭਾਸ਼ਾਈ ਲਫ਼ਜ਼ਾਂ ਦਾ ਹੇਰ-ਫੇਰ ਨਾ ਹੋਣ ਕਰਕੇ, ਕੇਵਲ ਸਾਡੇ ਹਾਵ-ਭਾਵ ਹੀ ਸਾਡੇ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਹਨ।

** ਇਹ ਸਾਡੀ ਕਮ-ਅਕਲੀ ਵਾਲੀ ਸੋਚਨੀ ਹੈ, ਕਿ ਅਸੀਂ ਮਨੁੱਖੀ ਬੱਚੇ ਨੂੰ ‘ਰੱਬ-ਵਰਗਾ’ ਕਹਿ ਦਿੰਦੇ ਹਾਂ।
ਬਿਨਾਂ ਸ਼ੱਕ ਇਹ ਬੱਚਾ ਕੁੱਝ ਦਿਨਾਂ-ਮਹੀਨਿਆਂ ਦਾ ਹੋਣ ਕਰਕੇ ਅਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਇਸ ਬੱਚੇ ਨੇ ਕੋਈ ਗਲਤ ਕੰਮ ਕੀਤਾ ਹੋਵੇਗਾ ਜਾਂ ਕਰ ਸਕਦਾ ਹੈ। ਕਿਉਂਕਿ ਸਾਡੀ ਦੇਖ-ਰੇਖ ਵਿਚ ਤਾਂ ਬੱਚਾ ਵੱਧ-ਫੁੱਲ ਰਿਹਾ ਹੈ।

** “ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਪੰ 999॥

** ਸੋ ਇਹ ਹਉਮੈ/ਹੰਕਾਰ ਵਾਲੀ ਬਿਰਤੀ ਤਾਂ ਮਨੁੱਖੀ ਮਨ ਦਾ ਹਿੱਸਾ ਹੈ, ਜੋ ਮਨੁੱਖੀ ਸਰੀਰ ਦੀ ਵਧਦੀ ਉੱਮਰ ਦੇ ਨਾਲ ਹੀ ਵਿਖਾਈ ਦੇਣ ਲੱਗ ਪੈਂਦੀ ਹੈ।
** “ਹਉਮੈ ਕਰਿ ਕਰਿ ਜੰਤ ਉਪਾਇਆ॥ ਪੰ 466॥

** ਬਿਨਾਂ ਸ਼ੱਕ ਇਹ ਬੱਚਾ ਮਾਂ-ਬਾਪ ਦੇ ਮਿਲਾਪ ਕਰਕੇ ਇਸ ਸੰਸਾਰ ਵਿਚ ਆਇਆ। ਮਾਂ-ਬਾਪ ਕਰਕੇ ਇਸ ਨੂੰ ਮਨੁੱਖਾ ਸਰੀਰ ਮਿਲਿਆ।
** ਪਰ ਸਰੀਰ ਵਿਚ ਵਿਚਰ ਰਹੀ ਮਨੁੱਖੀ ਜੀਵ-ਆਤਮਾ ਦੀ ਆਪਣੀ ਜੀਵਨ ਯਾਤਰਾ ਹੈ, ਆਪਣੇ ਸੰਸਕਾਰਾਂ ਉਪਰ ਅਧਾਰਿਤ ਦੁੱਖ-ਸੁੱਖ ਹਨ।

** ਬੱਚੇ ਦੇ ਮਨ ਦੀ ਅਵਸਥਾ ਦਾ ਖੁਲਾਸਾ ਤਾਂ ਬੱਚੇ ਦੇ ਹਾਵਾਂ-ਭਾਵਾਂ ਜਾਂ ਬੋਲਬਾਣੀ ਤੋਂ ਲਗਣਾ ਹੈ ਜਾਂ ਫਿਰ ਉਸਦੇ ਕੰਮ-ਕਾਜ ਕਰਨ ਦੇ ਤੌਰ-ਤਰੀਕਿਆਂ ਤੋਂ ਲੱਗਣਾ ਹੈ।

** ਹਾਂ !! ਕਿਸੇ ਦੇ ਮਨ ਨੂੰ ਪੜ੍ਹਨਾ ਤਾਂ ਨਾ-ਮੁੰਮਕਿੰਨ ਹੈ। ਅਗਰ ਕੋਈ ਕਹੈ ਕਿ ਮੈਂ ਕਿਸੇ ਬਾਰੇ ਕੁੱਝ ਦੱਸ ਸਕਦਾ ਹਾਂ ਤਾਂ ਉਹ ਝੂਠ ਬੋਲ ਰਿਹਾ ਹੋਵੇਗਾ।

** ਗੁਰਬਾਣੀ ਸਿਧਾਂਤ ਦੇ ਅਨੁਸਾਰ ਤਾਂ ਇਹੀ ਸਾਬਿਤ ਹੋ ਰਿਹਾ ਹੈ ਕਿ ਬੱਚੇ ਦਾ ਮਨ ਵੀ ਆਮ ਇਨਸਾਨਾਂ ਵਾਂਗ ਹੀ ਹੁੰਦਾ ਹੈ। ਸਰੀਰ ਛੋਟਾ ਹੋਣ ਕਰਕੇ ਅਸੀਂ ਇਹ ਭਰਮ ਪਾਲ ਲੈਂਦੇ ਹਾਂ ਕਿ ਇਹ ਤਾਂ ਬੱਚਾ ਹੈ, ਮਨ ਦਾ ਸਾਫ਼ ਹੈ।

*** ਬੱਚੇ ਦਾ ਸਰੀਰਿਕ ਪਖੌਂ ਛੋਟਾ ਹੋਣ ਕਰਕੇ ਸਾਡੀ ਇਹ ਧਾਰਨਾ ਬੱਚਾ ਮਨ ਦਾ ਸਾਫ਼ ਹੈ, ਗੁਰਬਾਣੀ ਸਿਧਾਂਤ ਦੇ ਅਨੁਸਾਰ ਨਹੀ ਮੇਲ ਖਾਂਧੀ।

** ਬੱਚੇ ਦੇ ਸਰੀਰ ਦੀ ਉਮਰ ਜਰੂਰ ਘੱਟ ਹੈ, ਪਰ ਮਨ ਦੀ ਉਮਰ ਦਾ ਕਹਿਣਾ ਨਾ-ਮੁੰਮਕਿੰਨ ਹੈ। ਬੱਚੇ ਦੇ ਮਨ ਵਿਚ ਵੀ ਤਾਂ ਸੋਚ-ਵਿਚਾਰ ਦੇ ਵਲਵੱਲੇ ਚੱਲਦੇ ਹੋਣਗੇ, ਜੋ ਉਹ ਬਿਆਨ ਨਹੀਂ ਕਰ ਸਕਦਾ, ਸਾਡੇ ਨਾਲ ਸਾਂਝੇ ਨਹੀਂ ਕਰ ਸਕਦਾ।
2nd October 2017 1:10am
Gravatar
Gursharn Singh Dhillon (Ajax, Canada)
ਸ੍ਰ ਦਰਸ਼ਨ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ ।
ਆਪਣੇ ਵਿਚਾਰ ਦੇਣ ਲਈ ਧੰਨਵਾਦ ।
3rd October 2017 5:41pm
Gravatar
Gurmit Singh Barsal (San jose, US)
ਸ਼ਰਧਾ ਅਤੇ ਤਰਕ !
ਸ਼ਰਧਾ ਤਾਂ ਸ਼ਰਧਾਲੂ ਘੜਦੀ,
ਸੱਚ, ਨਿਯਮ ਦੇ ਸਿਖਰ ਖੜਾ ਹੈ ।
ਗੁਰਮਤਿ ਖੜਦੀ ਸੱਚ-ਤਰਕ ਤੇ,
ਸ਼ਰਧਾ ਤੇ ਤਾਂ ਬਿਪਰ ਖੜਾ ਹੈ ।।

ਸ਼ਬਦ ਗੁਰੂ ਦਾ ਬਣਕੇ ਚੇਲਾ,
ਗਿਆਨ ਰਤਨ ਤੋਂ ਖਾਲੀ ਫਿਰਦਾ ।
ਜਿਸ ਨੂੰ ਨਿੱਤ ਅਰਦਾਸੀਂ ਮੰਗੇ,
ਉਸ ਬਿਬੇਕ ਨੂੰ ਵਿਸਰ ਖੜਾ ਹੈ ।।

ਸਿੱਖ ਦੀ ਪੂਜਾ ਸੇਵਾ ਜੱਗ ਦੀ,
ਬਿਪਰੀ ਪੂਜਾ ਝਾਕ ਖਿਆਲੀ ।
ਅੰਧ-ਵਿਸ਼ਵਾਸ ਵਧਾਵਣ ਵਾਲਾ,
ਮਿਥਿਹਾਸਿਕ ਜੋ ਜ਼ਿਕਰ ਖੜਾ ਹੈ ।।

ਸਿੱਖ ਦੀ ਰਹਿਤ ਹੈ ਸਭ ਤੋਂ ਵੱਖਰੀ,
ਸਿੱਖ ਦੀ ਪੂਜਾ ਜੱਗੋਂ ਨਿਆਰੀ ।
ਹਿੰਦ-ਸਾਗਰ ਵਿੱਚ ਡੁੱਬਣ ਵਾਲਾ,
ਫਿਰ ਭੀ ਕਾਹਤੋਂ ਫਿਕਰ ਖੜਾ ਹੈ ।।

ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ,
ਬੋਲੇ ਜਿਹੜਾ ਗੱਪ-ਕਥਾਵਾਂ ।
ਗਿਆਨ-ਤਰਕ ਦੇ ਤੀਰਾਂ ਵਰਗੇ,
ਸਮਝੋ ਖਾਈਂ ਛਿੱਤਰ ਖੜਾ ਹੈ ।।

ਧਰਮ ਆਖਕੇ ਸ਼ਰਧਾਵਾਨਾਂ,
ਮਜਹਬੀਂ-ਵਰਗੀਂ ਉਲਝੀ ਜਾਣਾਂ ।
ਸੁਰਤ ਦੀ ਥਾਂ ਤੇ ਸ਼ਰਧਾ-ਉੱਲੂ,
ਅੱਖਾਂ ਮੀਚੀ ਜਿੱਚਰ ਖੜਾ ਹੈ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
25th September 2017 12:08pm
Gravatar
NARENDRA PAL SINGH SALUJA (raipur c g, India)
ਬਹੁਤ ਵਧਿਆ
28th September 2017 5:06am
Gravatar
Gursharn Singh Dhillon (Ajax, Canada)
ਸਤਿਕਾਰ ਯੋਗ ਪਾਠਕੋ, ਸਤਿ ਸ੍ਰੀ ਅਕਾਲ ।
ਕੀ ਆਪ ਕਿਸੇ ਕੋਲ ਇਹ ਜਾਣਕਾਰੀ ਹੈ ਕਿ, ਕੀ ਕਿਸੇ ਗੁਰੂ ਸਾਹਿਬਾਨ ਨੇ ਆਪਣੇ ਬੱਚੇ ਦੀ ਪੰਡਤ ਕੋਲੋਂ ਟੇਵਾ/ਪੱਤਰੀ ਬਣਵਾਈ ਸੀ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
25th September 2017 11:14am
Gravatar
Gurmit Singh Barsal (San jose, US)
ਸਾਂਝ ਗੁਣਾਂ ਦੀ !
ਸਾਂਝ ਗੁਣਾਂ ਦੀ ਕਰਦਾ ਜਾਹ ।
ਚੁੱਗ-ਚੁੱਗ ਝੋਲੀ ਭਰਦਾ ਜਾ ।।
ਅੱਗ ਤਰਕ ਦੀ ਬਾਲੀ ਰੱਖ,
ਗਿਆਨ ਬਿਨਾਂ ਨਾ ਠਰਦਾ ਜਾ ।।

ਬੰਦਿਆਂ ਦਾ ਨਾ ਧੜਾ ਬਣਾਈਂ ।
ਸ਼ਬਦ ਰਤਨ ਸਭ ਸਾਂਭੀ ਜਾਈਂ ।
ਦੁਸ਼ਮਣ ਤੋਂ ਵੀ ਸਿੱਖਣਾ ਸਿੱਖਕੇ,
ਹਉਮੇ ਲਾਹ-ਲਾਹ ਧਰਦਾ ਜਾ ।।

ਛੱਡ ਵਿਸਾਹ ਤਕਦੀਰਾਂ ਦਾ ।
ਆਸ਼ਕ ਬਣ ਤਦਬੀਰਾਂ ਦਾ ।
ਇੱਕੋ ਵਾਰੀ ਮਰਨਾ ਸਿੱਖ ਲੈ,
ਵਾਰ-ਵਾਰ ਨਾ ਮਰਦਾ ਜਾ ।।

ਨਾ ਕਰਨਾ ਨਾ ਸਹਿਣਾ ਹੈ ।
ਜੁਲਮ ਵਿਰੋਧੀ ਰਹਿਣਾ ਹੈ ।
ਰਾਜ-ਮਜ਼ਹਬ ਦੀਆਂ ਚਾਲਾਂ ਨੂੰ,
ਚੁੱਪ ਕਰਕੇ ਨਾ ਜਰਦਾ ਜਾ ।।

ਆਪਣੇ ਅਤੇ ਬੇਗਾਨੇ ਨਾਲ ।
ਸੱਚ ਦੇ ਫੜੇ ਪੈਮਾਨੇ ਨਾਲ ।
ਝੂਠੀ ਦੁਨੀਆਂ ਦਾਰੀ ਲਈ,
ਦਿਲ ਹੱਥੋਂ ਨਾ ਹਰਦਾ ਜਾ ।।

ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)
25th September 2017 5:53am
Gravatar
NARENDRA PAL SINGH SALUJA (raipur c g, India)
ਬਹੁਤ ਵਧਿਆ
28th September 2017 5:12am
Gravatar
Hakam Singh (Sacramento, US)
Sikh Marg is a popular site.
24th September 2017 9:33pm
Gravatar
Hakam Singh (Sacramento, US)
The article should be displayed properly.
24th September 2017 9:32pm
Gravatar
Makhan Singh Purewal (Quesnel, Canada)
ਸ: ਹਾਕਮ ਸਿੰਘ ਜੀ,
ਕਿਰਪਾ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਆਰਟੀਕਲ ਦੀ ਸਮੱਸਿਆ ਹੈ? ਇਸ ਪੰਨੇ ਤੇ ਪਾਈ ਕਿਸੇ ਲਿਖਤ ਦੀ ਹੈ ਜਾਂ ਕਿਸੇ ਹੋਰ ਆਰਟੀਕਲ ਦੀ ਹੈ? ਜੇ ਕਰ ਤੁਹਾਡੀ ਇਸ ਪੰਨੇ ਤੇ ਪਾਈ ਪੋਸਟ/ਆਰਟੀਕਲ ਪੂਰਾ ਨਹੀਂ ਛਪਿਆ ਤਾਂ 5000 ਅੱਖਰਾਂ ਤੋਂ ਲੰਮਾ ਹੋਵੇਗਾ। ਅਜਿਹੀ ਲੰਮੀ ਲਿਖਤ ਨੂੰ ਇੱਕ ਤੋਂ ਵੱਧ ਹਿੱਸਿਆਂ ਵਿੱਚ ਪਉਣਾਂ ਪੈਂਦਾ ਹੈ ਕਿਉਂਕ ਲਿਮਟ/ਹੱਦ 5000 ਅੱਖਰਾਂ ਦੀ ਹੈ। ਜੇ ਕਰ ਅੱਖਰਾਂ ਦਾ ਸਾਈਜ 14 ਹੋਵੇ ਤਾਂ ਇਹ ਮਾਈਕਰੋਸੌਫਟ ਵਰਡ ਤੇ ਚਾਰ ਕੁ ਪੰਨੇ ਬਣਦੇ ਹਨ। ਲੰਮੀ ਲਿਖਤ ਨੂੰ ਦੋ ਤਰ੍ਹਾਂ ਪਾਇਆ ਜਾ ਸਕਦਾ ਹੈ। ਇੱਕ ਤਰੀਕਾ ਤਾਂ ਇਹ ਹੈ ਕਿ ਪਹਿਲੀ ਅੱਧੀ ਲਿਖਤ ਪਾ ਕੇ ਬਾਕੀ ਅੱਧੀ ਆਪ ਹੀ ਅਪਲਾਈ ਕਰਕੇ ਪਾਈ ਜਾ ਸਕਦੀ ਹੈ। ਦੂਜਾ ਇਹ ਹੈ ਕਿ ਦੂਜੀ ਅੱਧੀ ਪਹਿਲਾਂ ਪਾ ਕੇ, ਪਹਿਲੀ ਅੱਧੀ ਉਸ ਦੇ ਉਪਰ ਬਾਅਦ ਵਿੱਚ ਪਾਈ ਜਾ ਸਕਦੀ ਹੈ।
25th September 2017 3:09pm
Gravatar
Hakam Singh (Sacramento, US)
ਸ. ਮਖਣ ਸਿੰਘ ਪੁਰੇਵਾਲ ਜੀ,
ਇਹ ਜੋ ਦੋ ਕਮੈਂਟ ਮੇਰੇ ਵਲੋਂ ਛਪੇ ਹਨ, ਇਹ ਮੇਰੀ ਅਗਿਆਨਤਾ ਕਾਰਨ ਛਪ ਗਏ, ਜਿਨ੍ਹਾਂ ਲਈ ਮੈਂ ਸ਼ਰਮਿੰਦਾ ਹਾਂ ਅਤੇ ਤੁਹਾਥੋਂ ਮਾਫੀ ਮੰਗਦਾ ਹਾਂ। ਅਸਲ ਵਿਚ ਮੈਂ ਸ. ਦਲਜੀਤ ਸਿੰਘ ਲੁਧਿਆਣਾ ਦੇ ਪੁਨਰ ਜਨਮ ਬਾਰੇ ਪੁਛੇ ਸਵਾਲ ਦਾ ਜਵਾਬ ਦਿੱਤਾ ਸੀ। ਮੇਰੇ ਕੰਪਯੂਟਰ ਤੇ ਆਇਆ ਕਿ ਐਰਰ ਹੋ ਗਈ ਹੈ ਅਤੇ ਮੈਂ ਕੋਈ ਵੀ ਕਮੈਂਟ ਕਰਾਂ। ਮੈਂ ਸਮਝਿਆ ਕਿ ਮੇਰਾ ਜਵਾਬ ਨਹੀਂ ਛਪ ਸਕਿਆ ਕਿਊਂਕੇ ਕੋਈ ਗਲਤੀ ਹੋ ਗਈ ਹੈ। ਇਸ ਲਈ ਮੈਂ ਐਵੇਂ ਇਕ ਕਮੈਂਟ ਲਿੱਖ ਦਿੱਤਾ ਅਤੇ ਜਦੋਂ ਫਿਰ ਓਹੀ ਕਮਾਂਡ ਆਇਆ ਤੇ ਮੈਂ ਇਕ ਹੋਰ ਕਮੈਂਟ ਦੇ ਦਿੱਤਾ। ਜਦੋਂ ਓਹੀ ਕਮੈਂਟ ਫਿਰ ਆਇਆ ਤਾਂ ਮੈਂ ਚੈਕ ਕੀਤਾ ਕਿ ਮੇਰਾ ਜਵਾਬ ਅਤੇ ਉਹ ਦੋ ਵਾਧੂ ਦੇ ਅਸਬੰਧਤ ਕਮੈਂਟ ਛਪ ਚੁਕੇ ਹਨ। ਮੈਂ ਉਨ੍ਹਾਂ ਨੂੰ ਡਿਲੀਟ ਨਹੀਂ ਕਰ ਸਕਿਆ। ਆਪਨੂੰ ਬੇਨਤੀ ਹੈ ਕਿ ਉਹ ਦੋ ਕਮੈਂਟ ਡਿਲੀਟ ਕਰ ਦੇਵੋ। ਧੰਨਵਾਦ।
25th September 2017 6:33pm
Gravatar
Makhan Singh Purewal (Quesnel, Canada)
ਸ: ਹਾਕਮ ਸਿੰਘ ਜੀ,
ਤੁਹਾਨੂੰ ਨਾ ਤਾਂ ਸ਼ਰਮਿੰਦਾ ਹੋਣ ਦੀ ਲੋੜ ਹੈ ਅਤੇ ਨਾ ਹੀ ਕੋਈ ਮੁਆਫੀ ਮੰਗਣ ਦੀ ਲੋੜ ਹੈ। ਜੇ ਕਰ ਐਰਰ ਮੈਸਿਜ ਆਇਆ ਸੀ ਅਤੇ ਤੁਸੀਂ ਟੈਸਟ ਕਰਨ ਲਈ ਦੋ ਵਾਰੀ ਹੋਰ ਪੋਸਟ ਪਾਈ ਸੀ ਤਾਂ ਕੋਈ ਗੱਲ ਨਹੀਂ ਹੈ। ਹੋਰ ਵੀ ਕਈ ਪਾਠਕ ਇਕੋ ਪੋਸਟ ਦੋ ਵਾਰੀ ਪਾ ਦਿੰਦੇ ਹਨ। ਸ਼ਾਇਦ ਉਹ ਸਮਝਦੇ ਹਨ ਕਿ ਮੇਰੀ ਲਿਖਤ ਪੋਸਟ ਨਹੀਂ ਹੋਈ। ਇੱਕ ਪੋਸਟ ਡਿਲੀਟ ਕਰਨ ਨਾਲ ਉਸ ਦੇ ਸਾਰੇ ਰਪਲਾਈ ਵੀ ਨਾਲ ਹੀ ਡਿਲੀਟ ਹੋ ਜਾਂਦੇ ਹਨ ਇਸ ਲਈ ਇਸ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ।
26th September 2017 5:43pm
Gravatar
Gurdeep Singh Baaghi (Ambala, India)
ਆਦਰਜੋਗ ਪੁਰੇਵਾਲ ਸਾਹਿਬ
ਧਰਮ ਜੁੱਧ ਮੋਰਚੇ ਬਾਰੇ ਕਾਫੀ ਚਿਰਾਂ ਤੋਂ ਜਾਣਕਾਰੀ ਇਕੱਠੀ ਕਰ ਰਹਿਆ ਹਾਂ, ਜਿਨ੍ਹਾਂ ਪਤਰਕਾਰਾਂ ਨੇ ਧਰਮ ਜੁੱਧ ਮੋਰਚੇ ਦੋਰਾਨ ਜਰਨੈਲ ਸਿੰਘ ਨਾਲ ਮੁਲਾਕਾਤਾਂ ਕੀਤੀਆਂ ਉਨ੍ਹਾਂ ਵਿੱਚੋਂ ਇਕ ਪਤਰਕਾਰ ਨੇ ਇਹ ਕਹਿਆ ਸੀ ਕੀ ਜੋ ਮੋਰਚਾ ਸਰਕਾਰ ਦੇ ਖਿਲਾਫ ਸੀ ਉਸ ਨੂੰ ਬਾਮਨ ਅਤੇ ਬਾਣੀਏ ਦੇ ਖਿਲਾਫ ਬਣਾ ਦਿੱਤਾ ਗਿਆ, ਉਸ ਦਾ ਇਸ਼ਾਰਾ ਜਰਨੈਲ ਸਿੰਘ ਵੱਲ ਸੀ।

ਇਕ ਇਂਟਰਵਿਉ ਹੈ ਦਲਬੀਰ ਪਤਰਕਾਰ ਦਾ ਜਿਸ ਵਿੱਚ ਉਹ ਜਰਨੈਲ ਸਿੰਘ ਦੇ ਨਾਲ ਅਪਣੀ ਪਹਿਲੀ ਮੁਲਾਕਾਤ ਦਾ ਜਿਕਰ ਕਰਦਾ ਹੈ, ਜਿਸ ਵਿੱਚ ਉਹ ਦੱਸਦਾ ਹੈ ਕੀ ਜਦ ਮੇਰੀ ਪਹਿਲੀ ਮੁਲਾਕਾਤ ਖਤਮ ਹੋਈ ਤੇ ਜਰਨੈਲ ਸਿੰਘ ਨੇ ਉਸ ਕੋਲੋ ਅਪਣੇ ਬਾਰੇ ਰਾਯ ਮੰਗੀ ਉਸ ਨੇ ਜਰਨੈਲ ਸਿੰਘ ਬਾਰੇ ਕੀ ਨਤੀਜਾ ਕੱਢੀਆ ਤੇ ਉਸ ਦੇ ਜਵਾਬ ਵਿੱਚ ਦੋ ਗੱਲਾਂ ਬਹੁਤ ਅਹਮ ਸਨ ਜੋ ਦਲਬੀਰ ਪਤਰਕਾਰ ਨੇ ਕਹਿਆਂ:-
ਪਹਿਲੀ ਸੀ ਕੀ ਤੇਰੇ ਕੋਲ ਡੋਲਰ ਪੋਂਡ ਦੇ ਨਾਲ ਰੁਬਲ ਵੀ ਆਉਣਗੇ। ਰੁਬਲ ਰੂਸ ਦੀ ਕਰੰਸੀ ਹੈ, ਹੁਣ ਰੂਸ ਜਰਨੈਲ ਸਿੰਘ ਨੂੰ ਰੁਬਲ ਕਉਂ ਦੇਵੇਗਾ ਜਾਹਿਰ ਹੈ ਉਸ ਦਾ ਕਾਂਗ੍ਰੇਸ ਦੇ ਆਗੂਆਂ ਨਾਲ ਬਹੁਤ ਨੇੜਲਾ ਸੰਬਂਧ ਹੀ ਸਨ ਜਿਨ੍ਹਾਂ ਕਰ ਕੇ ਦਲਬੀਰ ਪਤਰਕਾਰ ਨੇ ਇਹ ਗੱਲ ਕਹੀ।

ਦੂਜੀ ਗੱਲ ਉਸ ਨੇ ਨਿਰੰਕਾਰ ਕਾਂਡ ਬਾਬਤ ਕਹੀ ਸੀ, ਜਿਸ ਵਿੱਚ ਉਸ ਨੇ ਅਪਣੀ ਰਾਯ ਦਿੱਤੀ ਸੀ ਕੀ ਤੂੰ ਅਪਣੇ ਆਪ ਨੂੰ ਤੇ ਪੰਥ ਨੂੰ ਮੁਸੀਬਤ ਵਿੱਚ ਪਾ ਦਿੱਤਾ(ਲਫਜ ਇਧਰ-ਉਧਰ ਹੋ ਸਕਦੇ ਹਨ ਪਰ ਭਾਵ ਇਹੋ ਸੀ)। ਇਹ ਰਾਯ ਬਣਾਉਣ ਦਾ ਕਾਰਨ ਕੀ ਸੀ? ਇਹ ਨੁਕਤਾ ਵਿਚਾਰਨਾ ਬਹੁਤ ਜਰੂਰੀ ਹੈ, ਇਸ ਬਾਬਤ ਵਿਚਾਰ ਅੱਗੇ ਫਿਰ ਕਰਾਂਗੇ।

ਧੰਨਵਾਦੀ
ਗੁਰਦੀਪ ਸਿੰਘ ਬਾਗੀ
24th September 2017 8:25am
First < 8 9 10 11 12 > Last
Page 10 of 47

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
What is the sum of 1 + 2 + 3?
 
Enter answer:
 
Remember my form inputs on this computer.
 
 
Powered by Commentics

.