.

ਰਿਸ਼ਤੇ-ਨਾਤੇ

ਕੋਈ 5-6 ਸਾਲ ਪਹਿਲਾਂ ਮੈਂ ਆਪਣੇ ਇੱਕ ਜਾਣ ਪਛਾਣ ਵਾਲੇ ਬੰਦੇ ਦੇ ਬੱਚਿਆਂ ਦੇ ਰਿਸ਼ਤੇ ਬਾਰੇ ਜਾਣਕਾਰੀ ‘ਸਿੱਖ ਮਾਰਗ’ ਤੇ ਪਾਈ ਸੀ। ਤਾਂ ਉਸ ਸਮੇਂ ਕੋਈ ਖਾਸ ਹੁੰਘਾਰਾ ਨਾ ਮਿਲਣ ਕਰਕੇ ਇਹ ਪੰਨਾ ਬੰਦ ਕਰ ਦਿੱਤਾ ਸੀ। ਉਸ ਸਮੇਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੇ ਵਿਰੁੱਧ ਧੂੰਆਂ ਧਾਰ ਪ੍ਰਚਾਰ ਹੋ ਰਿਹਾ ਸੀ ਅਤੇ ਉਸ ਉਪਰ ਤਰ੍ਹਾਂ – ਤਰ੍ਹਾਂ ਦੇ ਇਲਜ਼ਾਮ ਲਗਦੇ ਸਨ। ‘ਸਿੱਖ ਮਾਰਗ’ ਬਾਰੇ ਬਹੁਤੇ ਸਿੱਖੀ ਸਰੂਪ ਵਿਚਲੇ ਪਖੰਡਧਾਰੀਆਂ ਅਤੇ ਡੇਰਾਵਾਦੀ ਸਾਧਾਂ ਦਿਆਂ ਚੇਲਿਆਂ ਵਲੋਂ ਵੀ ਇਹ ਪ੍ਰਚਾਰ ਹੋ ਰਿਹਾ ਸੀ ਅਤੇ ਹਾਲੇ ਵੀ ਜਾਰੀ ਹੈ ਭਾਵੇਂ ਪਹਿਲਾਂ ਨਾਲੋਂ ਕੁੱਝ ਘੱਟ ਹੈ ਕਿ ਇਹ ਸਾਈਟ ਸ਼ਾਇਦ ਕਿਸੇ ਇੱਕ ਬੰਦੇ ਦਾ ਪੱਖ ਪੂਰਨ ਲਈ ਚਲਾਈ ਜਾ ਰਹੀ ਹੈ। ਜੋ ਕਿ 100% ਗਲਤ ਹੈ ਅਤੇ ਸੀ। ਇਸ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕੇ ਹਾਂ ਅਤੇ ਹੁਣ ਫਿਰ ਦੁਹਰਾ ਰਹੇ ਹਾਂ ਕਿ ਇਹ ਸਾਈਟ ਪਹਿਲਾਂ ਵੀ ਕਿਸੇ ਇੱਕ ਵਿਆਕਤੀ ਦੀ ਬਿਜਾਏ ਗੁਰਬਾਣੀ ਦੇ ਸੱਚ ਨੂੰ ਸਮਰਪਤਿ ਸੀ, ਹੁਣ ਵੀ ਹੈ ਅਤੇ ਅਗਾਂਹ ਵੀ ਰਹੇਗੀ। ਪਰ ਕਰੀਏ ਕੀ, ਆਮ ਸਿੱਖਾਂ ਨੂੰ ਇਹ ਸਚਾਈ 8-10 ਸਾਲ ਬਾਅਦ ਸਮਝ ਆਉਣ ਲੱਗੀ ਹੈ।
ਪਿਛਲੇ ਕੁੱਝ ਹਫਤਿਆਂ ਤੋਂ ਸਿੱਖ ਬੱਚੇ/ਬੱਚੀਆਂ ਦੇ ਰਿਸ਼ਤੇ ਨਾਤੇ ਬਾਰੇ 2 ਐਡਾਂ ਪਉਣ ਲਈ ਆਈਆਂ ਹਨ। ਪਹਿਲੀ ਤਾਂ ਮੈਂ ਪਾਠਕਾਂ ਦੇ ਪੰਨੇ ਉਪਰ ਹੀ ਪਾ ਦਿੱਤੀ ਸੀ ਪਰ ਅੱਜ ਇੱਕ ਹੋਰ ਆਈ ਹੈ ਇਸ ਲਈ ਮੈਂ ਇਹਨਾ ਨੂੰ ਇੱਕ ਵੱਖਰੇ ਪੰਨੇ ਤੇ ਪਾ ਰਿਹਾ ਹਾਂ। ਕਿਉਂਕਿ ‘ਸਿੱਖ ਮਾਰਗ’ ਇੱਕ ਨਿਰੋਲ ਗੁਰਮਤਿ ਨਾਲ ਸੰਬੰਧਿਤ ਸਾਈਟ ਹੈ ਇਸ ਲਈ ਅਸੀਂ ਉਹ ਲਿਖਤਾਂ ਜਾਂ ਜਾਣਕਾਰੀ ਪਉਣ ਤੋਂ ਸੰਕੋਚ ਕਰਦੇ ਹਾਂ ਜੋ ਕਿ ਸਿੱਖੀ ਦੇ ਮੁਢਲੇ ਅਸੂਲਾਂ ਦੇ ਉਲਟ ਹੋਵੇ। ਭਾਵੇਂ ਕਿ ‘ਸਿੱਖ ਮਾਰਗ’ ਤੇ ਕਿਸੇ ਵੀ ਕਿਸਮ ਦੀ ਲਿਖਣ ਪੜ੍ਹਨ ਦੀ ਕੋਈ ਵੀ ਪਬੰਦੀ ਨਹੀਂ ਹੈ। ਇੱਥੇ ਮਨੁੱਖਤਾ ਦੀ ਭਲਾਈ ਲਈ ਜਾਂ ਗੁਰਮਤਿ ਦੀ ਜਾਣਕਾਰੀ ਦੇਣ ਲਈ ਕੋਈ ਵੀ ਇਸਤ੍ਰੀ/ਪੁਰਸ਼ ਭਾਵੇਂ ਕਿ ਉਹ ਕਿਸੇ ਵੀ ਧਰਮ, ਜ਼ਾਤ, ਨਸਲ ਨਾਲ ਸੰਬੰਧਿਤ ਹੋਵੇ ਅਤੇ ਉਸ ਦਾ ਸਰੂਪ ਕਿਸੇ ਵੀ ਤਰ੍ਹਾਂ ਦਾ ਹੋਵੇ, ਆਪਣੇ ਵਿਚਾਰ ਦੇ ਸਕਦਾ ਹੈ। ਪਰ ਸਾਡਾ ਇੱਕ ਅਸੂਲ ਪਹਿਲਾਂ ਤੋਂ ਹੀ ਹੈ, ਹੁਣ ਵੀ ਹੈ ਅਤੇ ਅਗਾਂਹ ਵੀ ਰਹੇਗਾ। ਉਹ ਇਹ ਹੈ ਕਿ ਅਸੀਂ ਇੱਥੇ ਕਿਸੇ ਵੀ ਕੇਸਾਂਹੀਣ ਵਿਆਕਤੀ ਦੀ ਫੋਟੋ ਉਸ ਦੀ ਲਿਖਤ ਨਾਲ ਨਹੀਂ ਪਾ ਸਕਦੇ। ਸਾਡਾ ਇਹੀ ਅਸੂਲ ਇਹਨਾ ਰਿਸ਼ਤੇ-ਨਾਤਿਆਂ ਦੀਆਂ ਐਡਾਂ ਬਾਰੇ ਹੈ। ਅਸੀਂ ਸਿਰਫ ਕੇਸਾਧਾਰੀ ਹੀ ਬੱਚੇ/ਬੱਚੀਆਂ ਦੀਆਂ ਐਡਾਂ ਪਾ ਸਕਦੇ ਹਾਂ ਹੋਰ ਨਹੀਂ। ‘ਸਿੱਖ ਮਾਰਗ’ ਤੇ ਪਹਿਲਾਂ ਵੀ ਸਾਰਾ ਕੁੱਝ ਫਰੀ/ਮੁਫਤ ਹੈ, ਹੁਣ ਵੀ ਹੈ ਅਤੇ ਅਗਾਂਹ ਵਾਸਤੇ ਵੀ ਇਸੇ ਤਰ੍ਹਾਂ ਰਹੇਗਾ ਜਿਤਨਾ ਚਿਰ ਮੈਂ ਜਿਉਂਦਾ ਹਾਂ, ਮੇਰੇ ਹੱਥ ਪੈਰ ਚਲਦੇ ਹਨ ਅਤੇ ਮੈਂ ਕੰਮਕਾਰ ਕਰਦਾ ਹਾਂ।


(20/02/2010)

Searching Life Partner for a Gursikh Girl (Pahul Dhari ) M.A. Bed. ilets cleared with 6 Points . Eligible to Apply for P.R. in Canada , U.K. , Norway , Denmark , Newziland Etc. Very Sobre , Adjustable Nature With Good Looks. D.O.B. March 1974, 163 Cms.
Never Married .
Boy Should be Well Educated , Gursikh (Not Deravadi ) Well Setteled , Vegetarion and Tea Totaler.
Early Simple Marriage , According to Sikh Traditions.

Contact,
Cel, 9195685 41414 , 9197562 64621
Email, chandiajsingh@gmail.com


(04/02/2010)

ਰਿਸ਼ਤੇ ਸਬੰਧੀ ਐਡ
ਕਾਕਾ ਬਲਜਿੰਦਰ ਸਿੰਘ ਮੁਲਤਾਨੀ, ਉਮਰ 28 ਸਾਲ, ਗਰੀਨ ਕਾਰਡ ਹੋਲਡਰ, ਟਰੱਕ ਡ੍ਰਾਈਵਰ ਅਤੇ ਅੰਮ੍ਰਿਤਧਾਰੀ ਸਾਕਾਹਾਰੀ ਗੁਰਸਿੱਖ ਲਈ ਯੋਗ ਘਰੇਲੂ ਲੜਕੀ ਦੀ ਲੋੜ ਹੈ। ਚਾਹਵਾਨ ਸੱਜਨ ਲੜਕੇ ਦੇ ਪਿਤਾ ਸ੍ਰ. ਸੁਰਜੀਤ ਸਿੰਘ ਮੁਲਤਾਨੀ ਨਾਲ ਇਸ ਫੋਨ ਤੇ ਸੰਪ੍ਰਕ ਕਰਨ ਜੀ (510) 453-2458




.