.
ਆਹ ਚੱਕੋ ਸਬੂਤ ਫਿਰ ਇਹ ਵੀ ਕਹਿਣ ਦੀ ਹਿੰਮਤ ਰੱਖਿਓ ਕਿ ਸਿੱਖ ਵਾਕਿਆ ਹੀ ਬਹੁਤ ਨੀਂਵੇਂ ਗਿਰ ਸਕਦੇ ਹਨ
ਅੱਜ ਤੋਂ ਕੁੱਝ ਦਿਨ ਪਹਿਲਾਂ ਅਕਤੂਬਰ 14, 2026 ਨੂੰ ਮੈਂ ਇੱਕ ਲੇਖ ਵਿੱਚ ਕੁੱਝ ਵਿਚਾਰ ਸਾਰਿਆਂ ਲਈ ਅਤੇ ਕੁੱਝ ਗੁਰਦੇਵ ਸਿੰਘ ਬਠਿੰਡਾ ਦੇ ਸਵਾਲਾਂ ਦੇ ਜਵਾਬ ਵਿੱਚ ਲਿਖੇ ਸਨ। ਉਨ੍ਹਾਂ ਨੂੰ ਪੜ੍ਹ ਕੇ ਗੁਰਦੇਵ ਸਿੰਘ ਬਠਿੰਡਾ ਨੇ ਜਵਾਬ ਵਿੱਚ ਹੋਰ ਸਵਾਲ ਕਰਕੇ ਤੱਥਾਂ ਦੀ ਮੰਗ ਕੀਤੀ ਹੈ। ਅੱਜ ਮੈਂ ਸਿਰਫ ਦੋ ਗੱਲਾਂ ਬਾਰੇ ਤੱਥ ਸਾਹਮਣੇ ਰੱਖਣੇ ਹਨ। ਇਹ ਦੋ ਗੱਲਾਂ ਹਨ ਜਾਹਲੀ ਕਿਤਾਬ ਅਤੇ ਕਨੇਡਾ ਵਿੱਚ ਹਿੰਦੂਆਂ ਸਿੱਖਾਂ ਦੀ ਅਬਾਦੀ ਅਤੇ ਅਪਰਾਧ। ਉਂਝ ਤਾਂ ਪਹਿਲਾਂ ਵੀ ਕਈ ਵਾਰੀ ਇਨ੍ਹਾਂ ਬਾਰੇ ਦੱਸ ਚੁੱਕਿਆਂ ਹਾਂ ਅਤੇ ਕਿਤਾਬਾਂ ਦੇ ਪੰਨੇ ਵੀ ਸਕਰੀਨ ਸ਼ੌਟ ਦੇ ਪਾਏ ਸਨ। ਫਿਰ ਵੀ ਕਈਆਂ ਦੀ ਤਸੱਲੀ ਨਹੀਂ ਹੋਈ ਜਾਂ ਉਨ੍ਹਾਂ ਨੇ ਧਿਆਨ ਨਾਲ ਉਹ ਲੇਖ ਪੜ੍ਹੇ ਨਹੀਂ ਹਨ। ਸਭ ਤੋਂ ਪਹਿਲਾਂ ਕਨੇਡਾ ਵਿੱਚ ਸਿੱਖ ਹਿੰਦੂਆਂ ਦੀ ਅਬਾਦੀ ਅਤੇ ਅਪਰਾਧ ਬਾਰੇ ਗੱਲ ਕਰਦੇ ਹਾਂ।
ਕਨੇਡਾ ਵਿੱਚ ਹਿੰਦੂਆਂ ਸਿੱਖਾਂ ਦੀ ਅਬਾਦੀ ਅਤੇ ਅਪਰਾਧ:- ਦੁਨੀਆਂ ਵਿੱਚ ਕਿਸੇ ਵੀ ਦੇਸ਼ ਵਿੱਚ ਵਸਣ ਵਾਲਾ ਕੋਈ ਵੀ ਵਿਆਕਤੀ ਇਹ ਤੱਥ ਖੁਦ ਆਪ ਦੇਖ ਸਕਦਾ ਹੈ ਜਿਸ ਕੋਲ ਇੰਟਰਨੈੱਟ ਅਤੇ ਫੂਨ ਜਾਂ ਕੰਪਿਊਟਰ ਹੈ। ਇਹ ਸਰਚ ਗੂਗਲ ਤੇ ਕੀਤੀ ਜਾ ਸਕਦੀ ਹੈ ਅਤੇ ਜਾਂ ਫਿਰ ਏ-ਆਈ ਨੂੰ ਪੁੱਛਿਆ ਜਾ ਸਕਦਾ ਹੈ। ਸਿੱਖਾਂ ਦੀ ਅਬਾਦੀ 2021 ਦੀ ਮਰਦਮਸ਼ੁਮਾਰੀ ਅਨੁਸਾਰ 771790 ਹੈ ਅਤੇ ਹਿੰਦੂਆਂ ਦੀ 828195 ਹੈ। ਜੋ ਅਪਰਾਧ ਜਾਂ ਜਰਾਈਮ ਕਰਨ ਦੀ ਪਰਸੈਂਟ ਸਿੱਖਾਂ ਦੀ. 08% ਹੈ ਅਤੇ ਹਿੰਦੂਆਂ ਦੀ. 03% ਹੈ। ਸਿੱਖ ਹਿੰਦੂਆਂ ਨਾਲੋਂ ਲੱਗ ਭੱਗ ਤਿੰਨ ਗੁਣਾਂ ਵੱਧ ਜ਼ਰਾਇਮ ਬਿਰਤੀ ਰੱਖਦੇ ਹਨ। ਜੇ ਕਰ ਤੁਸੀਂ ਗੂਗਲ ਜਾਂ ਏ-ਆਈ ਤੇ ਇਤਵਾਰ ਨਹੀਂ ਕਰ ਸਕਦੇ ਤਾਂ ਹੇਠਾਂ ਦਿੱਤਾ ਲਿੰਕ ਕਨੇਡਾ ਦੀ ਸਰਕਾਰ ਦੇ ਇੱਕ ਆਫੀਸ਼ਲ ਅਦਾਰੇ ਦਾ ਹੈ, ਤੁਸੀਂ ਇਸ ਨੂੰ ਕਲਿਕ ਕਰਕੇ ਦੇਖ ਸਕਦੇ ਹੋ। ਜੇ ਕਰ ਫਿਰ ਵੀ ਕਿਸੇ ਦੀ ਤਸੱਲੀ ਨਾ ਹੋਵੇ ਤਾਂ ਫਿਰ ਤੁਸੀਂ ਆਪ ਹੀ ਸੋਚ ਲਓ ਕਿ ਅਜਿਹੇ ਵਿਆਕਤੀ ਨੂੰ ਕੀ ਸਮਝਣਾ ਚਾਹੀਦਾ ਹੈ?

ਇਨ੍ਹਾਂ ਤੱਥਾਂ ਨੂੰ ਸਮਝਣ ਲਈ ਜੋ % ਦੀ ਗੱਲ ਕੀਤੀ ਗਈ ਹੈ ਉਸ ਨੂੰ ਧਿਆਨ ਨਾਲ ਸਮਝਣ ਦੀ ਜਰੂਰਤ ਹੈ। ਇਹ % ਅਪਰਾਧ ਕਰਕੇ ਜੇਲਾਂ ਭੁਗਤਣ ਵਾਲਿਆਂ ਦੀ ਹੈ ਇਸ ਲਈ ਇਸ ਨੂੰ ਹੋਰ ਧਰਮਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਜੇ ਕਰ ਤੁਲਨਾ ਕਰਨੀ ਹੈ ਤਾਂ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਕਨੇਡਾ ਵਿੱਚ ਉਨ੍ਹਾਂ ਦੀ ਗਿਣਤੀ ਕਿਤਨੀ ਹੈ? ਕਿਉਂਕਿ ਕਨੇਡਾ ਵਿੱਚ ਸਿੱਖਾਂ ਦੀ ਅਤੇ ਹਿੰਦੂਆਂ ਦੀ ਅਬਾਦੀ ਦਾ ਕੋਈ ਬਹੁਤਾ ਅੰਤਰ ਨਹੀਂ ਹੈ ਇਸ ਕਰਕੇ ਇਹ % ਛੇਤੀਂ ਸਮਝ ਪੈ ਸਕਦੀ ਹੈ।
ਸਿੱਖ ਹਿੰਦੂਆਂ ਨਾਲੋਂ ਵੱਧ ਜ਼ਰਾਇਮ ਬਿਰਤੀ ਕਿਉਂ ਰੱਖਦੇ ਹਨ? ਇਸ ਨੂੰ ਸੌਖਿਆਂ ਸਮਝਣ ਲਈ ਪੰਜਾਬ ਵਿੱਚ ਇਸ ਵੇਲੇ ਜੋ ਚੱਲ ਰਿਹਾ ਹੈ ਉਸ ਤੇ ਕੁੱਝ ਵਿਚਾਰ ਕਰ ਲੈਣੀ ਲਾਹੇਵੰਦ ਹੋਵੇਗੀ। ਅੱਜ ਤੋਂ ਕੁੱਝ ਦਿਨ ਪਹਿਲਾਂ ਅਕਤੂਬਰ 13, 2026 ਨੂੰ ਪਰਵਿੰਦਰ ਸਿੰਘ ਝੋਟੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਬਾਰੇ ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਬਹੁਤ ਕੁੱਝ ਛਪ ਚੁੱਕਾ ਹੈ ਉਸ ਨੂੰ ਦੁਹਰਾਉਣ ਦੀ ਲੋੜ ਨਹੀਂ। ਜੇ ਕਰ ਲੋੜ ਹੈ ਤਾਂ ਉਹ ਹੈ ਇਸ ਸਾਰੇ ਘਟਨਾਕਰਮ ਵਿਚੋਂ ਸਿੱਖਾਂ ਦੀ ਮਾਨਸਿਕਤਾ ਨੂੰ ਸਮਝਣ ਦੀ। ਉਹ ਮਾਨਸਿਕਤਾ ਉਘੜ ਕੇ ਸਾਰਿਆਂ ਦੇ ਸਾਹਮਣੇ ਆ ਗਈ ਹੈ। ਜਿਨ੍ਹਾਂ ਬੰਦਿਆਂ ਨੂੰ ਤੁਸੀਂ ਬਹੁਤ ਸਿਆਣੇ ਸਮਝਦੇ ਹੋ ਉਨ੍ਹਾਂ ਦੀ ਪਰਖ ਅਜਿਹੇ ਸਮੇਂ ਹੁੰਦੀ ਹੈ ਕਿ ਉਹ ਕਿਤਨੀ ਕੁ ਸੰਤੁਲਨ ਪਹੁੰਚ ਰੱਖ ਕੇ ਆਪਣੇ ਵਿਚਾਰ ਦਿੰਦੇ ਹਨ। ਸਿੱਖਾਂ ਦੀ ਬਹੁ ਗਿਣਤੀ ਤਾਂ ਭੀੜ ਵਾਲੀ ਮਾਨਸਿਕਤਾ ਰੱਖਦੀ ਹੈ। ਉਨ੍ਹਾਂ ਨੇ ਉਹੀ ਵਿਚਾਰ ਦੇਣੇ ਹੁੰਦੇ ਹਨ ਜੋ ਆਮ ਭੀੜ ਦੇ ਹੁੰਦੇ ਹਨ। ਕਈਆਂ ਨੇ ਇੱਕ ਦੂਸਰੇ ਭਾਈਚਾਰੇ ਪ੍ਰਤੀ ਨਫਰਤ ਕੱਢਣੀ ਹੁੰਦੀ ਹੈ ਅਤੇ ਕਈਆਂ ਨੂੰ ਗਾਲ੍ਹਾਂ ਕੱਢਣ ਦਾ ਮੌਕਾ ਮਿਲ ਜਾਂਦਾ ਹੈ। ਕੋਈ ਵਿਰਲਾ ਹੀ ਹੋਵੇਗਾ ਜਿਹੜਾ ਕਿ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਹੇਠਾਂ ਮੈਂ ਇੱਕ ਵੀਡੀਓ ਲਿੰਕ ਪਾ ਰਿਹਾ ਹਾਂ। ਇਸ ਨੂੰ ਜਰੂਰ ਸੁਣੋ ਜੋ ਕਿ ਰਾਅ ਨਾਲ ਸੰਬੰਧਿਤ ਇੱਕ ਵਿਆਕਤੀ ਦਾ ਹੈ ਅਤੇ ਇਸ ਨੇ ਝੋਟੇ ਦੇ ਕਤਲ ਤੋਂ ਬਾਅਦ ਪਾਇਆ ਹੈ ਅਤੇ ਇਸ ਵਿੱਚ ਉਸ ਦਾ ਜ਼ਿਕਰ ਵੀ ਕੀਤਾ ਹੈ। ਇਸ ਵੀਡੀਓ ਵਿੱਚ ਉਸ ਨੇ ਡਰੱਗ ਦੇ ਕਾਰਨ ਅਤੇ ਹੱਲ ਦੱਸਣ ਦਾ ਜ਼ਿਕਰ ਵੀ ਕੀਤਾ ਹੈ। ਹੇਠਾਂ ਲਿੰਕ ਤੇ ਕਲਿਕ ਕਰਕੇ ਦੇਖੋ ਇਹ ਵੀਡੀਓ।

ਇਸ ਵਿੱਚ ਕੋਈ ਸ਼ੱਕ ਨਹੀਂ ਡਰੱਗ ਦੀ ਸਮੱਸਿਆ ਸਾਰੀ ਦੁਨੀਆ ਵਿੱਚ ਹੀ ਹੈ। ਸਾਰੀ ਦੁਨੀਆ ਵਿੱਚ ਹੀ ਓਵਰ ਡੋਜ਼ ਹੋ ਕੇ ਬੰਦੇ ਮਰ ਰਹੇ ਹਨ। ਇੱਥੇ ਕਨੇਡਾ ਵਿੱਚ ਔਸਤਨ ਹਰ ਰੋਜ 15 ਵਿਆਕਤੀ ਡਰੱਗ ਖਾਣ ਨਾਲ ਮਰਦੇ ਹਨ। ਅਮਰੀਕਾ ਵਿੱਚ ਸਿਰਫ ਇੱਕ ਸਾਲ ਵਿੱਚ 65000 ਤੋਂ ਉਪਰ ਮੌਤਾਂ ਡਰੱਗ ਨਾਲ ਹੋਈਆ ਹਨ। ਡਰੱਗ ਨਾਲ ਅਡਿਕਟਡ ਹੋਣ ਦੇ ਅਨੇਕਾਂ ਹੀ ਕਾਰਨ ਹਨ ਕੋਈ ਇੱਕ ਕਾਰਨ ਨਹੀਂ ਹੈ। ਨਸ਼ਾ ਭਾਂਵੇਂ ਕੋਈ ਵੀ ਹੋਵੇ ਉਹ ਮਾੜਾ ਹੈ। ਕੋਈ ਵੀ ਨਸ਼ਾ ਕਰਕੇ ਗੱਡੀ ਚਲਾਉਣ ਦੀ ਕਨੇਡਾ ਵਿੱਚ ਅਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਹੀ ਹੈ। ਸ਼ਰਾਬ ਦੇ ਨਸ਼ੇ ਤੋਂ ਸਰਕਾਰਾਂ ਨੂੰ ਬਹੁਤ ਆਮਦਨੀ ਹੁੰਦੀ ਹੈ ਅਤੇ ਸਰਕਾਰਾਂ ਖੁਦ ਇਸ ਨੂੰ ਵੇਚਦੀਆਂ ਵੀ ਹਨ। ਸਿੱਖਾਂ ਦੇ ਕਹੇ ਜਾਂਦੇ ਕਈ ਧਾਰਮਿਕ ਗ੍ਰੰਥਾਂ ਅਥਵਾ ਕੂੜ ਗ੍ਰੰਥਾਂ ਵਿੱਚ ਨਸ਼ੇ ਕਰਨ ਨੂੰ ਕਿਹਾ ਗਿਆ ਹੈ। ਦਸਮ ਗ੍ਰੰਥ ਦੇ ਪੰਨਾ 1201 ਅਨੁਸਾਰ ਮਹਾਂਕਾਲ ਦਾ ਸਿੱਖ ਬਣਨ ਲਈ ਸ਼ਰਾਬ ਤੇ ਭੰਗ ਪੀਣੀ ਲਾਜਮੀ ਹੈ। ਇੱਕ ਥਾਂ ਤੇ ਤਾਂ ਲਿਖਾਰੀ ਇਹ ਵੀ ਕਹਿੰਦਾ ਹੈ ਕਿ ਮੈਂ ਆਪਣੇ ਪੰਥ ਵਿੱਚ ਕੋਈ ਵੀ ਸੋਫੀ ਨਹੀਂ ਰਹਿਣ ਦੇਣਾ ਕਿਉਂਕਿ ਸੋਫੀ ਕੰਜੂਸ ਹੁੰਦੇ ਹਨ ਇਸ ਲਈ ਨਸ਼ਾ ਕਰਨਾ ਜਰੂਰੀ ਹੈ। ਜਿਹੜੇ ਆਪਣੇ ਆਪ ਨੂੰ ਖਾਲਿਸਤਾਨੀ ਯੋਧੇ ਅਖਵਾਉਂਦੇ ਹਨ ਉਨ੍ਹਾਂ ਵਿਚੋਂ ਜਿਹੜੇ ਪਾਕਿਸਤਾਨ ਜਾਂਦੇ ਸਨ ਉਨ੍ਹਾਂ ਤੇ ਵੀ ਦੋਸ਼ ਲਗਦੇ ਰਹੇ ਹਨ ਕਿ ਇਹ ਸਾਰੇ ਪੰਜਾਬ ਵਿੱਚ ਡਰੱਗ ਅਤੇ ਹਥਿਆਰ ਸਪਲਾਈ ਕਰਦੇ ਸਨ। ਕਈ ਤਾਂ ਛੇਤੀਂ ਤੋਂ ਛੇਤੀਂ ਅਮੀਰ ਬਣਨ ਵਿੱਚ ਇਹ ਧੰਦਾ ਕਰਦੇ ਹਨ। ਸਤਵੰਤ ਸਿੰਘ ਦਾ ਭਤੀਜਾ ਨਿਊਜ਼ੀਲੈਂਡ ਵਿੱਚ ਡਰੱਗ ਦੇ ਧੰਦੇ ਕਾਰਨ ਜ਼ੇਲ ਕੱਟ ਰਿਹਾ ਹੈ। ਇਸ ਦੀ ਡਰੱਗ ਵਾਲੀ ਬੀਅਰ ਪੀਣ ਨਾਲ ਇੱਕ ਨੌਜੁਆਨ ਦੀ ਮੌਤ ਹੋ ਗਈ ਸੀ।
ਇਹ ਮਰਨ ਵਾਲਾ ਝੋਟਾ ਭਾਂਵੇਂ ਦਿਲੋਂ ਸਾਫ ਹੋਵੇ, ਇਮਾਨਦਾਰ ਹੋਵੇ ਭੋਲ੍ਹਾ ਹੋਵੇ ਜਾਂ ਹੋਰ ਜਿਤਨੇ ਮਰਜ਼ੀ ਗੁਣ ਹੋਵਣ ਪਰ ਇਸ ਨੂੰ ਬਹੁਤਾ ਸਿਆਣਾ ਨਹੀਂ ਮੰਨਿਆਂ ਜਾ ਸਕਦਾ। ਕਿਸੇ ਦਾ ਜਾਣ ਬੁੱਝ ਕੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਅਪਮਾਨ ਕਰਨਾ ਬਿੱਲਕੁੱਲ ਗਲਤ ਹੈ। ਕਿਸੇ ਦੇ ਗਲ ਵਿੱਚ ਛਿਤਰਾਂ ਦਾ ਹਾਰ ਪਾ ਕੇ ਘਮਾਉਣਾਂ ਬਿੱਲਕੁੱਲ ਵੀ ਪਰਵਾਨ ਯੋਗ ਨਹੀਂ ਹੈ। ਹਾਂ, ਜੇ ਕਰ ਸਿਰਫ ਇਹੀ ਇੱਕ ਬੰਦਾ ਪੰਜਾਬ ਵਿੱਚ ਇਹ ਕੰਮ ਕਰਦਾ ਸੀ ਤਦ ਵੀ ਕੁੱਝ ਹੱਦ ਤੱਕ ਠੀਕ ਮੰਨਿਆ ਜਾ ਸਕਦਾ ਸੀ ਕਿ ਜੇ ਕਰ ਕਿਸੇ ਇੱਕ ਵਿਆਕਤੀ ਦੀ ਬੇ-ਏਜ਼ਤੀ ਕਰਨ ਨਾਲ ਪੰਜਾਬ ਬਚਦਾ ਹੈ ਤਾਂ ਬਚਾ ਲੈਣਾ ਚਾਹੀਦਾ ਹੈ। ਪਰ ਇਸ ਤਰ੍ਹਾਂ ਦੇ ਤਾਂ ਪਤਾ ਨਹੀਂ ਕਿਤਨੇ ਹਜਾਰਾਂ ਹੀ ਹੋਣਗੇ। ਖਾਲਿਸਤਾਨੀ ਕਿਤਨੇ ਇਹ ਕੰਮ ਕਰਦੇ ਹਨ ਫਿਰ ਉਨਹਾਂ ਦੇ ਗਲ੍ਹਾਂ ਵਿੱਚ ਛਿਤਰਾਂ ਦੇ ਹਾਰ ਕਿਉਂ ਨਹੀਂ। ਇਹ ਡਰੱਗ ਸਮੱਗਲਿੰਗ ਦੇ ਦੋਸ਼ ਤਾਂ ਬੱਬਰ ਖਾਲਸਾ ਵਾਲੇ ਭਿੰਡਰਾਂਵਾਲੇ ਸਾਧ ਦੇ ਚੇਲਿਆਂ ਤੇ ਵੀ ਲਉਂਦੇ ਰਹੇ ਹਨ।
ਇਸ ਤਖੱਲਸ ਨਾਮ ਵਾਲੇ ਝੋਟੇ ਦੀ ਮੌਤ ਤੋਂ ਬਾਅਦ ਜੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਸਮੇ ਜੋ ਵਾਪਰਿਆ ਹੁਣ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ। ਕਿਸ ਤਰ੍ਹਾਂ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਬੰਦ ਦੀ ਹਮਾਇਤ ਨਹੀਂ ਕੀਤੀ ਜਾਂ ਮਜ਼ਬੂਰੀ ਵੱਸ ਨਹੀਂ ਕਰ ਸਕਦੇ ਹਨ। ਜਿਵੇਂ ਕਿ ਕਈ ਮਰੀਜ਼ ਹਸਪਤਾਲ ਜਾ ਰਹੇ ਸਨ ਅਤੇ ਕਈ ਮੁੜ ਕੇ ਆ ਰਹੇ ਸਨ। ਕਈਆਂ ਨੇ ਬਿਦੇਸ਼ ਜਾਣਾ ਸੀ ਅਤੇ ਕਿਸੇ ਦੀ ਬਰਾਤ ਜਾਣੀ ਸੀ। ਜੇ ਕਰ ਕਿਸੇ ਨੇ ਕੋਈ ਦੁਕਾਨ ਖੋਲ ਲਈ ਉਸ ਨਾਲ ਕਿਸ ਤਰਹਾਂ ਦੀ ਵਧੀਕੀ ਕੀਤੀ ਗਈ, ਉਸ ਦਾ ਸਮਾਨ ਤੋੜਿਆ ਗਿਆ। ਬਹੁਤ ਕੁੱਝ ਸਾਹਮਣੇ ਆ ਰਿਹਾ ਹੈ ਜਿਸ ਨੂੰ ਕਿਸੇ ਵੀ ਤਰ੍ਹਾਂ ਠੀਕ ਨਹੀਂ ਕਿਹਾ ਜਾ ਸਕਦਾ। ਕੁੱਝ ਹਿੰਦੂ ਵਕੀਲ ਉਸ ਮਾਰਨ ਵਾਲੇ ਦੀ ਪਿੱਠ ਠੋਕ ਰਹੇ ਹਨ। ਕੋਈ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੋਈ ਹਿੰਦੂ ਇਸ ਤਰਹਾਂ ਦੀ ਸੋਚ ਨੂੰ ਜਵਾਬ ਦੇ ਰਿਹਾ ਹੈ ਜੇ ਕਿਸੇ ਨੇ ਭਿੰਡਰਾਂਵਾਲਾ ਬਣਨਾ ਹੈ ਤਾਂ ਬਣ ਲਵੇ ਫਿਰ ਉਸ ਨੂੰ ਠੀਕ ਕਰਨ ਲਈ ਸਾਡੇ ਕੋਲ ਮਿਲਟਰੀ ਹੈ। ਹੁਣ ਤਾਂ ਤੁਸੀਂ ਭਿੰਡਰਾਂਵਾਲੇ ਦੀ ਤਰ੍ਹਾਂ ਕੁੱਝ ਕੁ ਨੂੰ ਮਾਰ ਲਉਂਗੇ ਫਿਰ ਜਦੋਂ ਮਿਲਟਰੀ ਨੇ ਠੀਕ ਕੀਤੇ ਫਿਰ ਤੁਸੀਂ ਚੀਕਾਂ ਮਾਰਨੀਆਂ ਕਿ ਸਾਡੇ ਨਾਲ ਧੱਕਾ ਹੋਇਆ ਹੈ। ਇਹ ਸਾਰਾ ਕੁੱਝ ਪੰਜਾਬ ਵਿੱਚ ਇਸ ਵੇਲੇ ਚੱਲ ਰਿਹਾ ਹੈ ਜੋ ਕਿ ਸ਼ੁੱਭ ਸੰਦੇਸ਼ ਨਹੀਂ ਹੈ। ਕਈ ਇਸ ਬਲਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਅਤੇ ਕਈ ਲੱਕੜਾਂ ਪਾ ਕੇ ਹੋਰ ਲਾਂਬੂ ਲਾਉਣ ਦਾ ਕੰਮ ਕਰ ਰਹੇ ਹਨ। ਇਸ ਸਾਰੇ ਘਟਨਾ ਕਰਮ ਵਿਚੋਂ ਸਿੱਖਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਜਿਸ ਵਿਚੋਂ ਤੁਹਾਨੂੰ ਜ਼ਰਾਇਮ ਬਿਰਤੀ ਦਾ ਭਾਰੂ ਹੋਣਾ ਸਾਫ ਨਜ਼ਰ ਆਵੇਗਾ। ਭੀੜਾਂ ਦੇ ਇਕੱਠ ਜੋ ਕਰਦੇ ਹਨ ਅਤੇ ਉਨਹਾਂ ਵਿੱਚ ਜੋ ਫੈਸਲੇ ਲਏ ਜਾਂਦੇ ਹਨ ਉਨਹਾਂ ਵਿੱਚ ਵੀ ਦੂਰ ਅੰਦੇਸ਼ ਦੀ ਘਾਟ ਹੁੰਦੀ ਹੈ ਅਤੇ ਜ਼ਜਬਾਤ ਭਾਰੂ ਰਹਿੰਦੇ ਹਨ। ਜਿਸ ਕੌਮ ਕਬੀਲੇ ਦੀ ਸਮੂਹਿਕ ਸੋਚਣੀ ਇਸ ਤਰਹਾਂ ਦੀ ਬਣ ਜਾਵੇ ਉਹ ਫਿਰ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹੋ ਜਾਂਦੀ ਹੈ। ਉਹ ਬਣਿਆ ਹੋਇਆ ਸੁਭਾਅ ਫਿਰ ਜ਼ਰਾਇਮ ਬਿਰਤੀ ਵੱਲ ਉਲਾਰੂ ਹੁੰਦਾ ਹੈ। ਇਸ ਜ਼ਰਾਇਮ ਬਿਰਤੀ ਨੂੰ ਫਿਰ ਯੋਧਿਆਂ ਦੀ ਬਹਾਦਰੀ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸਿੱਖਾਂ ਦੀ ਬਹੁਸੰਮਤੀ ਇਸੇ ਸੁਭਾਅ ਦੀ ਮਾਲਕ ਹੈ। ਪਰ ਇਹ ਆਪ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਬਿਜਾਏ ਸਾਰਾ ਦੋਸ਼ ਦੂਸਰੀ ਧਿਰ ਤੇ ਲਉਣ ਦੀ ਕੋਸ਼ਿਸ਼ ਕਰਦੇ ਹਨ। ਕਨੇਡਾ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਕਨੇਡਾ ਵਿੱਚ ਸਟੂਡਿੰਟ ਵੀਜ਼ੇ ਤੇ ਕਿਤਨੇ ਲੋਕ ਪੜ੍ਹਨ ਲਈ ਆਏ ਸਨ। ਇਨ੍ਹਾਂ ਵਿਚੋਂ ਕਿਤਨੇ ਯੋਧੇ ਬਣ ਕੇ ਲੁੱਟਾਂ ਖੋਹਾਂ ਦੇ ਰਾਹ ਪੈ ਗਏ ਹਨ। ਕਈ ਤਾਂ ਇੱਕ ਦਿਨ ਵੀ ਸਕੂਲੇ ਨਹੀਂ ਗਏ ਅਤੇ ਉਹ ਆਉਂਦੇ ਹੀ ਕਾਤਲ ਬਣ ਗਏ ਹਨ। ਐਬਸਟਫੋਰਡ ਸ਼ਹਿਰ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਘਰੇ ਕੰਮ ਕਰਨ ਆਇਆਂ ਨੇ ਲੁੱਟ ਦੀ ਮਨਸ਼ਾ ਨਾਲ ਦੋ ਸਿਆਣੇ ਬਜ਼ੁਰਗ ਮਾਰ ਸੁੱਟੇ ਸਨ।
ਹੇਠਾਂ ਦਿੱਤੀ ਇੱਕ ਫੋਟੋ ਦੇਖੋ ਜੋ ਕਿ ਪੰਜਾਬੀ ਟ੍ਰਿਬਿਊਨ ਸਮੇਤ ਹੋਰ ਕਈ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਛਪੀ ਹੈ। ਇਸ ਤਰ੍ਹਾਂ ਦੀ ਜਾਣਕਾਰੀ ਥੋੜੇ ਕੁ ਦਿਨਾ ਬਾਅਦ ਮੀਡੀਏ ਵਿੱਚ ਦਿੱਤੀ ਜਾਂਦੀ ਹੈ। ਇਨ੍ਹਾਂ ਅਪਰਾਧੀਆਂ ਵਿੱਚ ਕਦੀ-ਕਦੀ ਕੋਈ ਹਿੰਦੂ ਹੁੰਦਾ ਹੈ ਨਹੀਂ ਤਾਂ ਤਕਰੀਬਨ ਸਾਰੇ ਹੀ ਸਿੱਖਾਂ ਦੇ ਮੁੰਡੇ ਹੁੰਦੇ ਹਨ। ਕੀ ਸਿੱਖਾਂ ਨੇ ਇਸ ਦੇ ਕਾਰਨ ਜਾਨਣ ਦੀ ਕਦੀ ਖੇਚਲ ਕੀਤੀ ਹੈ?



ਕੈਲਗਰੀ ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ਉੱਤੇ ਫਿਰੌਤੀ ਅਤੇ ਗੋਲੀਬਾਰੀ ਦੇ 59 ਮਾਮਲਿਆਂ ਵਿੱਚ ਸ਼ਾਮਲ 17 ਵਿਅਕਤੀਆਂ ਦੀਆਂ ਫ਼ੋਟੋਆਂ ਜਾਰੀ ਕੀਤੀਆਂ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਸਟੱਡੀ ਪਰਮਿਟ 'ਤੇ ਕੈਨੇਡਾ ਪੜ੍ਹਨ ਆਏ ਸਨ।
ਪੁਲੀਸ ਅਨੁਸਾਰ ਇਨ੍ਹਾਂ ਵਿੱਚੋਂ ਬਹੁਤੇ ਨੌਜਵਾਨ ਪੜ੍ਹਾਈ ਕਰਨ ਦੀ ਥਾਂ ਗ਼ਲਤ ਸੰਗਤ ਵਿੱਚ ਪੈ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ।ਪੁਲੀਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿੱਚ ਜ਼ਿਆਦਾਤਰ ਛੋਟੀ ਉਮਰ ਦੇ ਨੌਜਵਾਨ ਹਨ। ਪੁਲੀਸ ਨੇ ਭਰੋਸਾ ਪ੍ਰਗਟਾਇਆ ਹੈ ਕਿ ਤਸਵੀਰਾਂ ਅਤੇ ਨਾਮ ਜਾਰੀ ਹੋਣ ਤੋਂ ਬਾਅਦ ਲੋਕ ਇਨ੍ਹਾਂ ਦੀ ਪਛਾਣ ਕਰਕੇ ਪੁਲੀਸ ਨੂੰ ਜ਼ਰੂਰ ਸੂਚਿਤ ਕਰਨਗੇ। ਸੂਚਨਾ ਦੇਣ ਵਾਲਿਆਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ, ਇਸ ਲਈ ਉਹ ਬਿਨਾਂ ਕਿਸੇ ਡਰ ਤੋਂ ਪੁਲੀਸ ਨਾਲ ਸੰਪਰਕ ਕਰ ਸਕਦੇ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ 59 ਮਾਮਲੇ ਪਹਿਲਾਂ ਹੀ ਦਰਜ ਹੋ ਚੁੱਕੇ ਹਨ। ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਮੁਲਜ਼ਮ ਭਾਰਤ ਵੀ ਫ਼ਰਾਰ ਹੋ ਗਏ ਹੋ ਸਕਦੇ ਹਨ। ਜੇਕਰ ਕੋਈ ਉਨ੍ਹਾਂ ਦੇ ਟਿਕਾਣੇ ਬਾਰੇ ਸਹੀ ਜਾਣਕਾਰੀ ਦਿੰਦਾ ਹੈ, ਤਾਂ ਇੰਟਰਪੋਲ (Interpol) ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਕੈਨੇਡਾ ਲਿਆ ਕੇ ਮੁਕੱਦਮਾ ਚਲਾਇਆ ਜਾਵੇਗਾ।
ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਮੁਤਾਬਿਕ ਲੋੜੀਂਦੇ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗੱਗੀ (29), ਤਨਵੀਰ ਸਿੰਘ (21), ਕਨੁਰੀਤ ਕੌਰ (23), ਰਵਜੋਤ ਤੂਰ (20), ਆਕਾਸ਼ਦੀਪ ਸਿੰਘ (19), ਗੁਰਕਰਨ ਧਾਲੀਵਾਲ (21), ਇਸ਼ਾਨਦੀਪ ਸਿੰਘ (19), ਜਰਮਨਜੀਤ ਸਿੰਘ ਉਰਫ਼ ਗੈਰੀ ਸਿੰਘ (20), ਅਮਨਦੀਪ ਸਿੰਘ (21), ਤਰਨਵੀਰ ਸਿੰਘ (24), ਕਰਨਬੀਰ ਸਿੰਘ (21), ਅਮਨਦੀਪ ਮੱਲੀ (39), ਸੰਦੀਪ ਸਿੰਘ ਉਰਫ਼ ਹਰਮਨ ਗਿੱਲ (32), ਪਰਦੀਪ ਸਿੰਘ (24), ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ (21), ਅਨੁਰਾਗ ਸਿੰਘ ਸਿੱਧੂ (21) ਅਤੇ ਦਕਸ਼ ਗੌਤਮ (25) ਵਜੋਂ ਕੀਤੀ ਗਈ ਹੈ।
ਜ਼ਾਹਲੀ (ਨਕਲੀ) ਕਿਤਾਬ ਬਾਰੇ ਸਬੂਤ (ਤੱਥ):- ਸੰਨ 1984 ਦੇ ਬਲਿਊ ਸਟਾਰ ਓਪਰੇਸ਼ਨ ਮਗਰੋਂ ਮੇਰੀ ਇਹ ਇੱਛਾ ਸੀ ਕਿ ਇਸ ਦੀ ਅਸਲੀਅਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਅਸਲ ਵਿੱਚ ਕੀ ਕਾਰਨ ਸਨ ਅਤੇ ਕੀ ਕੁੱਝ ਹੋਇਆ ਸੀ। ਇਸ ਕਾਂਡ ਬਾਰੇ ਉਸ ਵੇਲੇ ਜਿਤਨੀਆਂ ਕੁ ਕਿਤਾਬਾਂ ਪੰਜਾਬੀ ਵਿੱਚ ਛਪੀਆਂ ਸਨ ਉਹ ਮੈਂ ਸਾਰੀਆਂ ਮੰਗਵਾ ਕੇ ਪੜ੍ਹੀਆਂ ਸਨ। ਜਿਨ੍ਹਾਂ ਦੇ ਕੁੱਝ ਨਾਮ ਇਹ ਹਨ: ਸਾਕਾ ਨੀਲਾ ਤਾਰਾ, ਸ੍ਰੀ ਮਤੀ ਇੰਦਰਾਗਾਂਧੀ ਦੀ ਅੰਤਲੀ ਲੜਾਈ, ਪੰਜਾਬ ਦਾ ਦੁਖਾਂਤ ਅਤੇ ਪੰਜਾਬ ਭੁਲੇਖੇ ਦਾ ਦੁਖਾਂਤ। ਜਿਹੜੀ ਅਸਲੀ ਕਿਤਾਬ ਜਨਰਲ ਬਰਾੜ ਨੇ ਲਿਖੀ ਸੀ ਉਹ ਮੈਂ ਕਈ ਵਾਰੀ ਪੜ੍ਹੀ ਹੋਈ ਸੀ ਅਤੇ ਉਸ ਵਿਚੋਂ ਮੈਨੂੰ ਕਾਫੀ ਕੁੱਝ ਯਾਦ ਸੀ। ਸ਼ੋਸ਼ਲ ਮੀਡੀਏ ਦੇ ਹੋਂਦ ਦੇ ਆਉਣ ਤੋਂ ਪਹਿਲਾਂ ਦੁਨੀਆ ਭਰ ਦੇ ਬਹੁਤ ਸਾਰੇ ਸਿੱਖ, ਸਿੱਖ ਮਾਰਗ ਦੇ ਪਾਠਕਾਂ ਦੇ ਪੰਨੇ ਤੇ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹੁੰਦੇ ਸਨ। ਸਿੱਖ ਮਾਰਗ ਤੇ ਇੱਕ ਰੈਗੂਲਰ ਲਿਖਣ ਵਾਲੇ ਸੱਜਣ ਨੇ ਇੱਕ ਦਿਨ ਮੈਨੂੰ ਸਾਕਾ ਨੀਲਾ ਤਾਰਾ ਕਿਤਾਬ ਬਾਰੇ ਇੱਕ ਈ-ਮੇਲ ਭੇਜੀ ਅਤੇ ਨਾਲ ਹੀ ਲਿਖਿਆ ਕੇ ਇਸ ਨੂੰ ਲੜੀਵਾਰ ਸਿੱਖ ਮਾਰਗ ਤੇ ਪਉਣੀ ਸ਼ੁਰੂ ਕਰੋ। ਉਸ ਪਾਠਕ/ਲੇਖਕ ਨੇ ਉਸ ਨਕਲੀ ਕਿਤਾਬ ਵਿਚੋਂ ਕੁੱਝ ਪੰਨੇ ਛਾਪਣ ਲਈ ਭੇਜੇ। ਜਦੋਂ ਮੈਂ ਉਹ ਪੜ੍ਹੇ ਤਾਂ ਮੈਂ ਹੈਰਾਨ ਰਹਿ ਗਿਆ ਕਿ ਇਹ ਕੁੱਝ ਤਾਂ ਉਸ ਅਸਲੀ ਕਿਤਾਬ ਵਿੱਚ ਹੈ ਹੀ ਨਹੀਂ। ਉਸ ਵੇਲੇ ਮੈਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਉਸ ਜਨਰਲ ਬਰਾੜ ਦੇ ਨਾਮ ਤੇ ਭਿੰਡਰਾਂਵਾਲੇ ਸਾਧ ਦੇ ਕਿਸੇ ਚੇਲੇ ਵਲੋਂ ਕੋਈ ਨਕਲੀ ਕਿਤਾਬ ਛਾਪ ਕੇ ਵੰਡੀ ਜਾ ਰਹੀ ਹੈ। ਫਿਰ ਮੈਂ ਉਸ ਨੂੰ ਦੱਸਿਆ ਕਿ ਭਰਾਵਾ ਜਿਸ ਕਿਤਾਬ ਬਾਰੇ ਤੂੰ ਇਤਨਾ ਖੀਵਾ ਹੋਇਆ ਪਿਆ ਸੀ ਅਸਲੀ ਨਹੀਂ, ਨਕਲੀ ਹੈ। ਖੈਰ! ਮੈਂ ਉਹ ਨਕਲੀ ਕਿਤਾਬ ਨਹੀਂ ਛਾਪੀ ਪਰ ਇਸ ਸਾਧ ਦੇ ਚਲਿਆਂ ਦੀ ਇਸ ਘਟੀਆ ਹਰਕਤ ਬਾਰੇ ਕਈ ਵਾਰੀ ਲੇਖਾਂ ਵਿੱਚ ਜਿਕਰ ਕਰ ਚੁੱਕਾ ਹਾਂ। ਹੋਰ ਤਾਂ ਬੇ-ਸ਼ੁਮਾਰ ਝੂਠ ਤੁਫਾਨ ਲਿਖਿਆ ਹੀ ਹੋਇਆ ਹੈ ਪਰ ਜੋ ਫੌਜੀਆਂ ਦੇ ਮਰਨੇ ਦੀ ਗਿਣਤੀ ਸੀ ਉਹ ਸੈਂਕੜੇ ਨਹੀਂ ਹਜਾਰਾਂ ਗੁਣਾਂ ਵਧਾ ਕੇ ਲਿਖੀ ਹੋਈ ਸੀ। ਮੈਂ ਇਨ੍ਹਾਂ ਦੋਹਾਂ ਕਿਤਾਬਾਂ ਵਿਚਲੀ ਅਸਲੀ ਤੇ ਨਕਲੀ ਗਿਣਤੀ ਕਈ ਵਾਰੀ ਇਨ੍ਹਾਂ ਕਿਤਾਬਾਂ ਦੇ ਪੰਨਿਆਂ ਦੇ ਸਕਰੀਨ ਸ਼ੌਟ ਪਾ ਕੇ ਦੱਸ ਚੁੱਕਿਆ ਹਾਂ। ਜਦੋਂ ਇਤਨੀ ਕੁੱਝ ਦੱਸਣ ਦੇ ਬਾਵਜੂਦ ਵੀ ਸਿੱਖ ਇਨ੍ਹਾਂ ਕਮੀਨੀਆਂ ਹਰਕਤਾਂ ਬਾਜ਼ ਨਹੀਂ ਆਏ ਤਾਂ ਮੈਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਸਿੱਖ ਕਿਤਨੀ ਨੀਵੀਂ ਕਮੀਨਗੀ ਵਿੱਚ ਗੁਲਤਾਨ ਹੋ ਚੁੱਕੇ ਹਨ। ਇਹ ਸਿੱਖ ਲੋਕ ਇੱਕ ਇਨਸਾਨੀਅਤ ਤੋਂ ਗਿਰੇ ਹੋਏ ਸਾਧ ਦੀ ਵਡਿਆਈ ਕਰਨ ਲਈ ਜਿੱਥੋਂ ਕੁ ਤੱਕ ਗਿਰ ਸਕਦੇ ਹਨ ਗਿਰਕਦੇ ਜਾ ਰਹੇ ਹਨ। ਹੋਰ ਤਾਂ ਛੱਡੋ ਜਿਹੜੇ ਆਪਣੇ ਆਪ ਨੂੰ ਮਿਸ਼ਨਰੀ ਅਖਵਾਉਂਦੇ ਹਨ ਉਹ ਵੀ ਇਹੀ ਕੁੱਝ ਕਰਦੇ ਹਨ। ਇੱਕ ਪਾਸੇ ਉਹ ਸਾਧਾਂ ਦੇ ਚੇਲਿਆਂ ਤੋਂ ਬੇ-ਇਜ਼ਤੀ ਕਰਵਾਉਂਦੇ ਹਨ ਅਤੇ ਦੂਸਰੇ ਪਾਸੇ ਉਸ ਨਕਲੀ ਕਿਤਾਬ ਵਿਚੋਂ ਹਵਾਲੇ ਦੇ ਕੇ ਸਾਧ ਦੀ ਵਡਿਆਈ ਕਰਦੇ ਹਨ।
ਹੁਣ ਮੈਂ ਪਹਿਲਾਂ ਜਨਰਲ ਬਰਾੜ ਦੀ ਅਸਲੀ ਕਿਤਾਬ ਬਾਰੇ ਜਾਣਕਾਰੀ ਦਿੰਦਾ ਹਾਂ। ਇਹ ਕਿਤਾਬ ਤਕਰੀਬਨ 200 ਪੰਨੇ ਦੀ ਹੈ। ਇਸ ਦੇ ਮੁੱਖ ਪੰਨੇ ਟਾਈਟਲ ਦੇ ਦਰਬਾਰ ਸਾਹਿਬ ਦੀ ਫੋਟੋ ਹੈ ਅਤੇ ਥੱਲੇ ਉਸ ਦਾ ਨਾਮ ਹੈ। ਪਰ ਨਕਲੀ ਕਿਤਾਬ ਤੇ ਇਸ ਦੀ ਫੋਟੋ ਵੀ ਛਾਪੀ ਹੋਈ ਹੈ ਅਤੇ ਨਾਲ ਹੀ ਤਿਰੰਗੇ ਝੰਡਿਆਂ ਦੀਆਂ ਦੋ ਫੋਟੋਆਂ ਪਾਈਆਂ ਹੋਈਆਂ ਹਨ। ਅਸਲੀ ਕਿਤਾਬ ਉਪਰ ISBN ਨੰ: ਹੈ ਪਰ ਨਕਲੀ ਕਿਤਾਬ ਉਪਰ ਨਹੀਂ ਹੈ। ਅਸਲੀ ਕਿਤਾਬ ਕਿਉਂਕਿ ਪਹਿਲਾਂ ਜਨਰਲ ਬਰਾੜ ਨੇ ਅੰਗ੍ਰੇਜ਼ੀ ਵਿੱਚ ਲਿਖੀ ਸੀ ਜਿਸ ਦਾ ਅਨੁਵਾਦ, ਡਾ: ਕਰਨਜੀਤ ਸਿੰਘ ਦਾ ਕੀਤਾ ਹੋਇਆ ਹੈ। ਇਸ ਅਸਲੀ ਕਿਤਾਬ ਵਿੱਚ ਤਤਕਰਾ ਹੈ ਪਰ ਨਕਲੀ ਵਿੱਚ ਨਹੀਂ ਹੈ। ਇਸ ਵਿੱਚ ਪਹਿਲਾਂ ਹੇਠਾਂ ਦੇਖੋ ਅਸਲੀ ਕਿਤਾਬ ਵਿਚੋਂ ਪਹਿਲੇ ਦੋ ਪੰਨੇ ਅਤੇ ਫੌਜੀਆਂ ਦੇ ਮਰਨ ਵਾਲਿਆਂ ਦੀ ਗਿਣਤੀ ਦੇ ਪੰਨੇ ਦਾ ਸਕਰੀਨ ਸ਼ੌਟ ਜੋ ਕਿ ਪੰਨੇ 146-148 ਤੱਕ ਦਰਜ ਹੈ। ਸਕਰੀਨ ਸ਼ੋਟ ਦਾ ਪੰਨਾ 147 ਹੈ:


ਹੁਣ ਨਕਲੀ ਕਿਤਾਬ ਬਾਰੇ ਜਾਣਕਾਰੀ ਇਹ ਹੈ ਕਿ ਇਸ ਕਿਤਾਬ ਦੇ ਪੰਨੇ ਅਸਲੀ ਕਿਤਾਬ ਨਾਲੋਂ ਅੱਧੇ ਕੁ ਹੀ ਹਨ। ਭਾਵ ਕਿ 100ਕੁ ਪੰਨੇ। ਹੋ ਸਕਦਾ ਹੈ ਕਿ ਹੁਣ ਹੋਰ ਵੀ ਵਧਾ ਦਿੱਤੇ ਹੋਣ ਕਿਉਂਕਿ ਇਹ ਸਾਧ ਦੇ ਚੇਲੇ ਆਪਣੀ ਮਰਜੀ ਨਾਲ ਵਾਧੇ ਘਾਟੇ ਕਰਦੇ ਰਹਿੰਦੇ ਹਨ। ਭੁਲੇਖੇ ਪਉਣ ਲਈ ਇਸ ਦਾ ਅਨੁਵਾਦਕ ਦਾ ਨਾਮ ਡਾ: ਦਵਿੰਦਰ ਸਿੰਘ ਲਿਖਿਆ ਹੋਇਆ ਹੈ। ਇਸ ਵਿੱਚ ਫੌਜੀਆਂ ਦੇ ਮਰਨ ਦੀ ਗਣਤੀ ਕਿਤਾਬ ਦੇ ਅਖੀਰਲੇ ਪੰਨਿਆਂ ਤੇ ਹੈ। ਹੇਠਾਂ ਦੇਖੋ ਇਸ ਨਕਲੀ ਕਿਤਾਬ ਦੇ ਪਹਿਲੇ ਅਤੇ ਫੌਜੀਆਂ ਦੇ ਮਰਨ ਵਾਲੀ ਗਿਣਤੀ ਦਾ ਪੰਨਾ। ਇਹ ਨਕਲੀ ਕਿਤਾਬ ਛਪਵਾ ਕੇ ਧੜਾ ਧੜ ਗੁਰਦੁਆਰਿਆਂ ਵਿੱਚ ਵੰਡੀ ਗਈ ਸੀ। ਇੰਡੀਆ ਵਿੱਚ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਸ ਦੀ ਕਾਫੀ ਵਿਕਰੀ ਹੋਈ ਸੀ। ਇਸ ਨਕਲੀ ਕਿਤਾਬ ਤੇ ਸ਼ਾਇਦ ਜਨਰਲ ਬਰਾੜ ਵਲੋਂ ਸਰਕਾਰ ਨੂੰ ਕਹਿ ਕੇ ਬੈਨ ਵੀ ਲਗਵਾਇਆ ਗਿਆ ਸੀ। ਹੁਣ ਇਹ ਇੰਡੀਆ ਵਿੱਚ ਆਮ ਮਿਲਦੀ ਹੈ ਜਾਂ ਨਹੀਂ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ। ਪਰ ਅਸਲੀ ਕਿਤਾਬ ਤਾਂ ਜਰੂਰ ਮਿਲਦੀ ਹੋਵੇਗੀ।


ਸ: ਗੁਰਦੇਵ ਸਿੰਘ ਬਠਿੰਡਾ ਜੀ ਇਹ ਦੋ ਖਾਸ ਗੱਲਾਂ, ਨਕਲੀ ਕਿਤਾਬ ਅਤੇ ਕਨੇਡਾ ਵਿੱਚ ਹਿੰਦੂ ਸਿੱਖਾਂ ਦੇ ਕਰਾਈਮ ਦੀ ਗਿਣਤੀ ਬਾਰੇ ਮੈਂ ਸਬੂਤ (ਤੱਥ) ਤੁਹਾਡੇ ਸਾਹਮਣੇ ਰੱਖ ਦਿੱਤੇ ਹਨ। ਤੱਥ ਤਾਂ ਪਹਿਲਾਂ ਵੀ ਰੱਖੇ ਹੋਏ ਸੀ ਪਰ ਤੁਹਾਡੀ ਤਸੱਲੀ ਨਹੀਂ ਸੀ ਹੋਈ। ਜੇ ਕਰ ਹੁਣ ਵੀ ਤਸੱਲੀ ਨਾ ਹੋਈ ਫਿਰ ਮੈਂ ਕੁੱਝ ਨਹੀਂ ਕਰ ਸਕਦਾ। ਹੁਣ ਹੋਰ ਕੁੱਝ ਪੁੱਛਣ ਦੱਸਣ ਤੋਂ ਪਹਿਲਾਂ ਇਹ ਦੋ ਕਿਤਾਬਾਂ, ਅਸਲੀ ਤੇ ਨਕਲੀ, ਸਾਕਾ ਨੀਲਾ ਤਾਰਾ ਬਾਰੇ ਜਰੂਰ ਪੜ੍ਹਨੀਆਂ। ਫਿਰ ਪੜ ਕੇ ਮੈਨੂੰ ਦੱਸਣਾ ਕਿ ਵਾਕਿਆਂ ਹੀ ਇਨਸਾਨੀਅਤ ਤੋਂ ਗਿਰੇ ਹੋਏ ਸਾਧ ਦੇ ਚੇਲੇ ਬਹੁਤ ਹੀ ਘਟੀਆ ਅਤੇ ਕਮੀਨਗੀਆਂ ਕਰਕੇ ਇਸ ਸਾਧ ਨੂੰ ਲੋਕਾਂ ਦੇ ਸਿਰਾਂ ਵਿੱਚ ਧੱਸਣ ਲਈ, ਇਤਨੇ ਨੀਵੇਂ ਗਿਰ ਕੇ, ਆਪਣੇ ਕਪਟੀ ਮਨਾ ਨਾਲ ਪੂਰੀ ਵਾਹ ਲਾ ਰਹੇ ਹਨ ਜਾਂ ਨਹੀਂ?
ਮੱਖਣ ਪੁਰੇਵਾਲ,
ਅਕਤੂਬਰ 18, 2026.




.