.
ਸਿੱਖ ਝੂਠੇ ਬਿਰਤਾਂਤ ਸਿਰਜ ਕੇ ਗੁਮਰਾਹ ਕਰਨ ਵਿੱਚ ਮਾਹਰ ਹਨ
ਸਿੱਖ ਸਾਰੀ ਦੁਨੀਆ ਵਿੱਚ ਇਹ ਰੌਲਾ ਪਉਂਦੇ ਹਨ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ। ਕੇਂਦਰ ਸਰਕਾਰ ਸਿੱਖਾਂ ਨਾਲ ਧੱਕਾ ਕਰਦੀ ਹੈ। ਦੇਸ਼ ਵਿੱਚ ਸਿੱਖਾਂ ਲਈ ਕਾਨੂੰਨ ਹੋਰ ਹਨ ਅਤੇ ਹਿੰਦੂਆਂ ਲਈ ਹੋਰ ਹਨ। ਕੀ ਵਾਕਿਆ ਹੀ ਇਸੇ ਤਰ੍ਹਾਂ ਹੁੰਦਾ ਹੈ ਜਾਂ ਜਾਣ ਬੁੱਝ ਕੇ ਬਾਤ ਦਾ ਬਤੰਗੜ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਰੀ ਦੁਨੀਆ ਵਿੱਚ ਵਸਣ ਵਾਲੇ ਲੋਕ ਅਤੇ ਸਾਰੀ ਦੁਨੀਆ ਵਿੱਚ ਹੀ ਉਚ ਅਹੁਦਿਆਂ ਤੇ ਬੈਠਣ ਵਾਲੇ ਲੋਕ ਆਪਣੀ ਨਸਲ ਜਾਂ ਧਰਮ ਦੇ ਅਧਾਰ ਤੇ ਕੁੱਝ ਨਰਮ ਜਾਂ ਸਖਤ ਵਰਤਾਓ ਕਰ ਸਕਦੇ ਹਨ। ਇਹ ਸਾਰੀ ਦੁਨੀਆ ਤੇ ਹੀ ਹੋ ਰਿਹਾ ਹੈ। ਪਰ ਡੈਮੋਕਰੇਟਿਕ ਦੇਸ਼ਾਂ ਵਿੱਚ 100% ਧੱਕਾ ਕਿਸੇ ਰੰਗ, ਨਸਲ ਜਾਂ ਧਰਮ ਦੇ ਅਧਾਰ ਤੇ ਬਹੁਤ ਹੀ ਨਾਮ ਮਾਤਰਾ ਵਿੱਚ ਹੋ ਸਕਦਾ ਹੈ। ਇਸ ਲਈ ਹਰ ਧਰਮ ਅਤੇ ਨਸਲ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾ ਕੇ ਦੇਸ਼ ਦੇ ਉੱਚ ਅਹੁਦਿਆਂ ਤੇ ਚੰਗੀਆਂ ਨੌਕਰੀਆਂ ਤੇ ਭੇਜਣ ਦੇ ਯਤਨ ਕਰਨ। ਸਾਰੀ ਦੁਨੀਆ ਤੇ ਇਹ ਸੁਧਾਰ ਕਦੀ ਵੀ ਨਹੀਂ ਹੋ ਸਕਦਾ ਕਿ ਕਿਸੇ ਵੀ ਵਿਆਕਤੀ ਨਾਲ ਧਰਮ, ਨਸਲ, ਰੰਗ ਜਾਂ ਲਿੰਗ ਦੇ ਅਧਾਰ ਤੇ ਕੋਈ ਵੀ ਵਿਤਕਰਾ ਨਾ ਹੋਵੇ।
ਇਥੇ ਮੈਂ ਹੁਣ ਆਪਣੀਆਂ ਕੁੱਝ ਨਿੱਜੀ ਗੱਲਾਂ ਸਾਂਝੀਆਂ ਕਰ ਰਿਹਾ ਹਾਂ। ਮੈਨੂੰ ਕਨੇਡਾ ਵਿੱਚ ਰਹਿੰਦਿਆਂ ਨੂੰ 51 ਸਾਲ ਤੋਂ ਵੱਧ ਦਾ ਸਮਾ ਹੋ ਗਿਆ ਹੈ। ਮੇਰੀ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਵਾਪਰੀਆਂ ਹਨ। ਕਈ ਥਾਵਾਂ ਤੇ ਕਈ ਕੁੱਝ ਜਰਨਾ ਵੀ ਪਿਆ ਹੈ ਅਤੇ ਕਈ ਥਾਵਾਂ ਤੇ ਅੜਨਾ ਵੀ ਪਿਆ ਹੈ। ਕੰਮ ਤੇ ਵੀ ਅਜਿਹਾ ਕਈ ਕੁੱਝ ਵਾਪਰਿਆ ਹੈ। ਪਰ ਕੰਪਨੀ ਨੇ ਕੰਮ ਦੇ ਪੈਸੇ ਦੇਣ ਵਿੱਚ ਅਤੇ ਪੈਨਸ਼ਨ ਦੇਣ ਵਿੱਚ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ। ਜਿਹੜੇ ਵੀ ਕੰਮ ਤੇ ਜਿਤਨੇ ਪੈਸੇ ਗੋਰਿਆਂ ਨੂੰ ਮਿਲਦੇ ਸਨ ਉਤਨੇ ਬਾਕੀ ਸਰਿਆਂ ਨੂੰ ਵੀ ਮਿਲਦੇ ਸਨ। ਮੇਰੀ ਵੱਡੀ ਲੜਕੀ ਨੇ ਯੂਨੀਵਰਸਿਟੀ ਤੋਂ ਐਮ: ਬੀ: ਏ: ਡਿਗਰੀ ਲੈ ਕੇ ਕਨੇਡਾ ਦੀ ਸਭ ਤੋਂ ਵੱਡੀ ਬੈਂਕ ਦੇ ਹੈੱਡ ਆਫਿਸ ਵਿੱਚ ਨੌਕਰੀ ਕੀਤੀ ਸੀ। ਪੜ੍ਹਾਈ ਅਤੇ ਤਜ਼ਰਬੇ ਦੇ ਅਧਾਰ ਤੇ ਜਿਸ ਪੁਜੀਸ਼ਨ ਤੇ ਉਸ ਦੇ ਜਾਣ ਦਾ ਹੱਕ ਬਣਦਾ ਸੀ ਉਹ ਉਸ ਨੂੰ ਨਹੀਂ ਮਿਲਿਆ ਤੇ ਉਹ ਉਨ੍ਹਾਂ ਨਾਲ ਗੁੱਸੇ ਹੋ ਕੇ ਨੌਕਰੀ ਛੱਡ ਕੇ ਆ ਗਈ ਅਤੇ ਕੋਈ ਹੋਰ ਨੌਕਰੀ ਲੱਭ ਲਈ। ਉਸ ਨੇ ਉਥੇ ਜੋ ਵਤਾਵਰਣ ਦੇਖਿਆ ਅਤੇ ਦੱਸਿਆ ਸੀ ਉਸ ਅਨੁਸਾਰ ਉਥੇ ਕੰਮ ਕਰਨ ਵਾਲੇ ਬਹੁਤੇ ਸਿਆਣੀ ਉਮਰ ਦੇ ਗੋਰੇ ਸਨ। ਉਹ ਆਪ ਵੀ ਰਿਟਾਇਰਮੈਂਟ ਨਹੀਂ ਲੈਂਦੇ ਅਤੇ ਨਾ ਹੀ ਬੁੜੀਆਂ ਨੂੰ ਬਹੁਤਾ ਪਸੰਦ ਕਰਦੇ ਹਨ। ਉਥੇ ਦਿਖਾਵੇ ਮਾਤਰ ਗਿਣਤੀ ਦੀਆਂ ਹੀ ਕੁੱਝ ਗੋਰੀਆਂ ਕੰਮ ਕਰਦੀਆਂ ਸਨ। ਕਨੇਡਾ ਦੇ ਅਸਲੀ ਵਸੰਦੇ ਨੇਟਿਵ ਇੰਡੀਆ ਨਾਲ ਵੀ ਗੋਰਿਆਂ ਨੇ ਬਹੁਤ ਵਧੀਕੀਆਂ ਕੀਤੀਆ ਹਨ। ਇਹ ਸਾਰਾ ਕੁੱਝ ਦੱਸਣ ਤੋਂ ਭਾਵ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਸਾਰਾ ਕੁੱਝ ਕਦੀ ਵੀ ਪਰਫਿਕਟ ਨਹੀਂ ਹੋ ਸਕਦਾ।
ਇੰਡੀਆ ਵਿੱਚ ਵੀ ਸਿੱਖਾਂ ਨਾਲ ਕਿਸੇ ਵਧੀਕੀ ਦਾ ਹੋਣਾ ਕੋਈ ਅਣਹੋਣੀ ਗੱਲ ਨਹੀਂ ਅਤੇ ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਨਾਲ ਕਦੀ ਕੋਈ ਵਧੀਕੀ ਹੋਈ ਹੀ ਨਹੀਂ ਅਤੇ ਨਾ ਹੀ ਹੋ ਸਕਦੀ ਹੈ। ਪਰ ਸਿੱਖਾਂ ਵਲੋਂ ਜਿਸ ਤਰ੍ਹਾਂ ਸਾਰੀ ਦੁਨੀਆ ਵਿੱਚ ਦੱਸਿਆ ਜਾ ਰਿਹਾ ਹੈ ਉਹ ਬਿੱਲਕੁੱਲ ਵੀ ਨਹੀਂ ਹੈ। ਸਿੱਖ ਆਮ ਲੋਕਾਂ ਦੇ ਮਨਾ ਵਿੱਚ ਝੂਠੇ ਬਿਰਤਾਂਤ ਸਿਰਜ ਕੇ ਗੁਮਰਾਹ ਕਰਨ ਵਿੱਚ ਬਹੁਤ ਮਾਹਰ ਹਨ। ਇਸ ਦੀਆਂ ਮੈਂ ਹੁਣ ਇੱਥੇ ਕੁੱਝ ਉਦਾਹਰਣਾ ਪੇਸ਼ ਕਰਦਾ ਹਾਂ:
1:- ਸੰਨ 1984 ਵਿੱਚ ਸਾਕਾ ਨੀਲਾ ਤਾਰਾ ਹੋਇਆ ਸੀ ਜਿਸ ਦੀ ਅਗਵਾਈ ਜਨਰਲ ਕੁਲਦੀਪ ਸਿੰਘ ਬਰਾੜ ਨੇ ਕੀਤੀ ਸੀ। ਇਸ ਸਾਕੇ ਬਾਰੇ ਉਸ ਨੇ ਇੱਕ ਕਿਤਾਬ ਲਿਖੀ ਸੀ, “ਸਾਕਾ ਨੀਲਾ ਤਾਰਾ”। ਸਿੱਖਾਂ ਨੇ ਉਸ ਦੇ ਹੀ ਨਾਮ ਤੇ ਇੱਕ ਨਕਲੀ (ਸਰਾਸਰ ਜਾਹਲੀ) ਕਿਤਾਬ ਆਪਣੇ ਕੋਲੋਂ ਛਪਵਾ ਕੇ ਵੰਡੀ ਸੀ। ਉਸ ਵਿੱਚ ਸ਼ਾਇਦ ਹੀ ਕੋਈ ਗੱਲ ਸੱਚੀ ਹੋਵੇ। ਇਸ ਕਿਤਾਬ ਵਿੱਚ ਹਜ਼ਾਰਾਂ ਗੁਣਾਂ ਝੂਠ ਬੋਲ ਕੇ ਨਿਰਾ ਕੁਫਰ ਤੋਲਿਆ ਗਿਆ ਸੀ। ਇਸ ਜਾਹਲੀ ਕਿਤਾਬ ਦਾ ਵੱਧ ਤੋਂ ਵੱਧ ਪ੍ਰਚਾਰ ਗੁਰਦੁਆਰਿਆਂ ਵਿੱਚ ਕੀਤਾ ਗਿਆ। ਹਰ ਰਾਗੀ ਢਾਡੀ ਪ੍ਰਚਾਰਕ ਨੇ ਇਸ ਕਿਤਾਬ ਵਿਚੋਂ ਹਵਾਲੇ ਦੇ ਕੇ ਲੋਕਾਈ ਨੂੰ ਰੱਜ ਕੇ ਗੁਮਰਾਹ ਕੀਤਾ ਹੈ ਅਤੇ ਹਾਲੇ ਵੀ ਕਰ ਰਹੇ ਹਨ। ਆਮ ਪ੍ਰਚਾਰਕਾਂ ਦੀ ਗੱਲ ਤਾਂ ਛੱਡੋ ਜਿਨ੍ਹਾਂ ਪਰਚਾਰਕਾਂ ਦਾ ਭਿੰਡਰਾਂਵਾਲੇ ਸਾਧ ਦੇ ਚੇਲੇ ਵਿਰੋਧ ਕਰਦੇ ਹਨ ਉਹ ਵੀ ਇਸ ਤਰ੍ਹਾਂ ਗੁਮਰਾਹ ਕਰਨ ਵਿੱਚ ਪਿਛੇ ਨਹੀਂ ਰਹੇ। ਮੇਰੇ ਕਹਿਣ ਤੋਂ ਭਾਵ ਹੈ ਕਿ ਮਿਸ਼ਨਰੀ ਕਾਲਜ਼ ਲੁਧਿਆਣੇ ਵਾਲੇ। ਇਨ੍ਹਾਂ ਦੇ ਆਪਣੇ ਮੈਗਜ਼ੀਨ ਦੇ 2023 ਦੇ ਜੂਨ ਦੇ ਅੰਕ ਵਿੱਚ ਇਸੇ ਜਾਹਲੀ ਕਿਤਾਬ ਵਿਚੋਂ ਇੱਕ ਹਵਾਲਾ ਛਪਿਆ ਸੀ ਜੋ ਕਿ 100% ਕੋਰਾ ਝੂਠ ਸੀ। ਜਨਰਲ ਬਰਾੜ ਦੀ ਅਸਲੀ ਕਿਤਾਬ ਵਿੱਚ ਇਸ ਸਾਕਾ ਨੀਲਾ ਤਾਰਾ ਵਿੱਚ ਮਰਨ ਫੌਜੀਆਂ ਦੀ ਗਿਣਤੀ 100 ਤੋਂ ਵੀ ਘੱਟ ਲਿਖੀ ਹੋਈ ਹੈ ਪਰ ਇਸ ਦੇ ਨਾਮ ਤੇ ਛਪੀ ਜਾਹਲੀ ਕਿਤਾਬ ਵਿੱਚ ਗਿਣਤੀ 15307 ਲਿਖੀ ਹੋਈ ਹੈ। ਇਨ੍ਹਾਂ ਦੋਹਾਂ ਕਿਤਾਬਾਂ ਦੇ ਸਕਰੀਨ ਸ਼ੌਟ ਮੈਂ ਕਈ ਵਾਰੀ ਇੱਥੇ ਸਿੱਖ ਮਾਰਗ ਤੇ ਸਾਂਝੇ ਕਰ ਚੁੱਕਾ ਹਾਂ। ਮਾਰੇ ਗਏ ਫੌਜੀਆਂ ਦੀ ਅਸਲੀ ਗਿਣਤੀ ਵੀ ਉਹ ਫੌਜੀ ਅਫਸਰ ਕਈ ਵਾਰੀ ਆਪਣੀਆਂ ਇੰਟਰਵਿਊ ਵਿੱਚ ਦੱਸ ਚੁੱਕਾ ਹੈ ਜੋ ਕਿ ਜਨਰਲ ਬਰਾੜ ਦੀ ਅਸਲੀ ਕਿਤਾਬ ਵਿਚਲੀ ਗਿਣਤੀ ਨੂੰ ਸਹੀ ਦੱਸਦਾ ਹੈ। ਉਸ ਬਰਗੇਡੀਅਰ ਦਾ ਨਾਮ ਹੈ ਬ੍ਰਗੇਡੀਅਰ ਓਂਕਾਰ ਸਿੰਘ ਗੁਰਾਇਆ। ਇਸ ਨੇ ਹੀ ਫੌਜੀ ਕਾਰਵਾਈ ਤੋਂ ਬਾਅਦ ਲਾਸ਼ਾਂ ਚੁਕਵਾ ਕੇ ਸਫਾਈ ਦਾ ਕੰਮ ਕਰਵਾਇਆ ਸੀ। ਇਸ ਨੇ ਆਪ ਵੀ ਇੱਕ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ ਅਪਰੇਸ਼ਨ ਬਲਿਊ ਸਟਾਰ ਅਤੇ ਉਸ ਤੋਂ ਬਾਅਦ ਇੱਕ ਚਸ਼ਮਦੀਦ ਦੀ ਜ਼ੁਬਾਨੀ। ਇਸ ਦੀਆਂ ਬਹੁਤ ਸਾਰੀਆਂ ਇੰਟਰਵਿਊ ਯੂ-ਟਿਊਬ ਤੇ ਮਿਲ ਜਾਣਗੀਆਂ। ਜਿਸ ਇੰਟਰਵਿਊ ਵਿੱਚ ਇਸ ਨੇ ਫੌਜੀਆਂ ਦੇ ਮਰਨ ਦੀ ਗਿਣਤੀ ਸਭ ਤੋਂ ਪਹਿਲਾਂ ਦੱਸੀ ਸੀ ਉਸ ਦਾ ਲਿੰਕ ਮੈਂ ਇੱਥੇ ਸ਼ੇਅਰ ਕੀਤਾ ਸੀ। ਇਹ ਵੀਡੀਓ ਪਉਣ ਵਾਲੇ ਵਲੋਂ ਕੁੱਝ ਦਿਨਾ ਬਾਅਦ ਹੀ ਹਟਾ ਦਿੱਤੀ ਗਈ ਸੀ ਸ਼ਾਇਦ ਉਹ ਨਹੀਂ ਸੀ ਚਾਹੁੰਦਾ ਕਿ ਅਸਲੀਅਤ ਲੋਕਾਂ ਤੱਕ ਪਹੁੰਚੇ। ਇਸ ਦੀ ਲਿਖੀ ਹੋਈ ਕਿਤਾਬ ਤਾਂ ਮੈਂ ਪੜ੍ਹੀ ਨਹੀਂ ਹੋ ਸਕਦਾ ਹੈ ਉਸ ਵਿੱਚ ਵੀ ਗਿਣਤੀ ਲਿਖੀ ਹੋਵੇ। ਉਂਜ ਵੀ ਉਹ ਹਾਲੇ ਜਿਉਂਦਾ ਹੈ ਉਸ ਨੂੰ ਫੂਨ ਕਰਕੇ ਸਹੀ ਜਾਣਕਾਰੀ ਲਈ ਜਾ ਸਕਦੀ ਹੈ।
2:- ਸਾਚੀ ਸਾਖੀ ਵਾਲੇ ਕਪੂਰ ਸਿੰਘ ਨੇ ਆਪਣੀ ਨਿੱਜੀ ਮਸਲੇ ਨੂੰ ਕੌਮੀ ਮਸਲਾ ਬਣਾ ਕੇ ਰੱਜ ਕੇ ਗੁਮਰਾਹ ਕੀਤਾ ਹੈ। ਜਿਸ ਸਰਕੂਲੇਸ਼ਨ ਵਾਲੀ ਚਿੱਠੀ ਦਾ ਉਹ ਹਵਾਲਾ ਦਿੰਦਾ ਹੈ ਕਿ ਸਿੱਖਾਂ ਨੂੰ ਜ਼ਰਾਇਮ ਪੇਸ਼ੇ ਦਾ ਖਿਤਾਬ ਦਿੱਤਾ ਗਿਆ ਸੀ ਉਹ ਚਿੱਠੀ ਜਾਂ ਉਸ ਦੀ ਨਕਲ ਕਦੀ ਵੀ ਪੇਸ਼ ਨਹੀਂ ਕਰ ਸਕਿਆ। ਜਿਨ੍ਹਾਂ ਅਕਾਲੀ ਲੀਡਰਾਂ ਨੇ ਉਸ ਨੂੰ ਟਿਕਟ ਦੇ ਕੇ ਚੋਣਾਂ ਵਿੱਚ ਜਿਤਾ ਕੇ ਭੇਜਿਆ ਸੀ ਉਹ ਉਨ੍ਹਾਂ ਵਿਰੁੱਧ ਵੀ ਭੱਦੀ ਸ਼ਬਦਾਵਲੀ ਵਰਤਾ ਰਿਹਾ। ਉਸ ਬਾਰੇ ਇੱਕ ਗੱਲ ਹੋਰ ਵੀ ਕਹੀ ਜਾਂਦੀ ਹੈ ਕਿ ਉਹ ਸ਼ਰਾਬ ਪੀ ਕੇ ਆਪਣੀ ਘਰਵਾਲੀ ਨੂੰ ਕੁੱਟਣ ਵਿੱਚ ਵੀ ਮਾਹਰ ਸੀ। ਇਹ ਗੱਲ ਤਾਂ ਪਤਾ ਨਹੀਂ ਕਿਤਨੀ ਕੁ ਠੀਕ ਸੀ ਜਾਂ ਗਲਤ ਪਰ ਡਾ: ਰਾਜਿੰਦਰ ਕੌਰ ਨੇ ਇੱਕ ਵਾਰੀ ਜਰੂਰ ਲਿਖਿਆ ਸੀ ਕਿ ਸਾਚੀ ਸਾਖੀ ਕਾਚੀ ਸਾਚੀ ਕਿਵੇਂ ਬਣੀ। ਉਸ ਦੇ ਕਹਿਣ ਦਾ ਭਾਵ ਸੀ ਕਿ ਇਸ ਵਿੱਚ ਸਾਰਾ ਕੁੱਝ ਸੱਚ ਨਹੀਂ ਹੈ। ਕਈ ਖੱਬੇ ਪੱਖੀ ਲੇਖਕ ਤਾਂ ਹੁਣ ਵੀ ਸੋਸ਼ਲ ਮੀਡੀਆ ਤੇ ਲਿਖ ਰਹੇ ਹਨ ਕਿ ਉਹ ਜੀਂਦੇ ਜੀਅ ਸਾਡੇ ਸਵਾਲਾਂ ਦੇ ਜਵਾਬ ਸਪਸ਼ਟ ਨਹੀਂ ਦੇ ਸਕਿਆ ਜਿਹੜੇ ਉਸ ਨੇ ਆਪਣੀ ਸਾਚੀ ਸਾਖੀ ਵਿੱਚ ਦੋਸ਼ ਲਾਏ ਸਨ। ਇਹ ਕਪੂਰ ਸਿੰਘ ਸਿਰੇ ਦਾ ਝੂਠਾ ਅਤੇ ਕੁਰਪਟ ਬੰਦਾ ਸੀ ਪਰ ਸਾਰੀ ਸਿੱਖ ਕੌਮ ਦਾ ਇਹ ਦਿਮਾਗ ਸੀ। ਇਸੇ ਨੇ ਹੀ ਅਨੰਦਪੁਰ ਦਾ ਮਤਾ ਲਿਖਿਆ ਸੀ ਜਿਸ ਨੂੰ ਲੈ ਕੇ ਸਿੱਖਾਂ ਨੇ ਮੋਰਚੇ ਲਾਏ ਸਨ।
3:- ਇੱਕ ਗੁਮਰਾਹ ਕੁਨ ਹੋਰ ਪ੍ਰਚਾਰ ਕੀਤਾ ਜਾਂਦਾ ਹੈ ਕਿ 1947 ਦੀ ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਜੋ ਵਾਇਦੇ ਕੀਤੇ ਸਨ ਉਹ ਸਰਕਾਰ ਨੇ ਪੂਰੇ ਨਹੀਂ ਕੀਤੇ। ਇਸ ਦਾ ਲਿਖਤੀ ਸਬੂਤ ਕਿਸੇ ਕੋਲ ਕੋਈ ਨਹੀਂ ਹੈ ਜੇ ਕਰ ਹੈ ਤਾਂ ਸਾਰਿਆਂ ਦੇ ਸਾਹਮਣੇ ਪੇਸ਼ ਕਰੋ ਐਂਵੇਂ ਹੀ ਹਵਾ ਵਿੱਚ ਤਲਵਾਰਾਂ ਕਿਉਂ ਮਾਰ ਰਹੇ ਹੋ? ਜਦੋਂ ਵੀ ਕਦੀ ਦੋ ਧਿਰਾਂ ਕੋਈ ਫੈਸਲੇ ਲੈਂਦੀਆਂ ਹਨ ਤਾਂ ਉਸ ਨੂੰ ਲਿਖਤੀ ਰੂਪ ਦੇ ਕੇ ਬਕਾਇਦਾ ਸਾਈਨ ਕੀਤੇ ਜਾਂਦੇ ਹਨ। ਐਂਵੇ ਹੀ ਗੁਮਰਾਹ ਕਰਨ ਲਈ ਕਹੀ ਜਾਣਾ ਕਿ ਨਹਿਰੂ ਨੇ ਫਲਾਨੀ ਕਾਨਫਰੰਸ ਵਿੱਚ ਆ ਕਿਹਾ ਸੀ ਜਾਂ ਗਾਂਧੀ ਨੇ ਆਪਣੇ ਅਖਬਾਰ ਵਿੱਚ ਆ ਲਿਖਿਆ ਸੀ। ਦੁਨੀਆ ਅੱਗੇ ਜਦੋਂ ਕੋਈ ਸਬੂਤ ਪੇਸ਼ ਕਰਨਾ ਹੋਵੇ ਤਾਂ ਅਜਿਹੀਆਂ ਬੇ-ਤੁਕੀਆਂ ਗੱਲਾਂ ਦੀ ਕੋਈ ਵੁੱਕਤ ਨਹੀਂ ਹੁੰਦੀ।
4:- ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਆਲਮਗੀਰ ਗੁਰਦੁਆਰੇ ਵਿੱਚ ਲੰਗਰ ਖਾਣ ਆਉਣ ਵਾਲੇ ਕੁੱਝ ਭਈਆਂ ਜਾਂ ਰੋਹੰਗੇ ਮੁਸਲਮਾਨਾ ਨਾਲ ਪ੍ਰਬੰਧਕਾਂ ਦਾ ਕਿਸੇ ਗੱਲੋਂ ਕੁੱਝ ਤਕਰਾਰ ਹੋਇਆ ਸੀ। ਇਨ੍ਹਾਂ ਝੁੱਗੀ ਝੌਂਪੜੀ ਵਾਲਿਆਂ ਨੇ ਗੁਰਦੁਆਰੇ ਤੇ ਕੁੱਝ ਇੱਟਾਂ ਰੋੜੇ ਮਾਰੇ ਜੋ ਕਿ ਬਹੁਤ ਹੀ ਘਟੀਆ ਕਰਤੂਤ ਸੀ। ਪਰ ਇਸ ਮਸਲੇ ਨੂੰ ਲੈ ਕੇ ਕੁੱਝ ਸਿੱਖਾਂ ਨੇ ਜੋ ਘਟੀਆ ਕਰਤੂਤ ਕੀਤੀ ਉਹ ਉਸ ਤੋਂ ਵੀ ਮਾੜੀ ਸੀ। ਕਿਸ ਤਰਹਾਂ ਜਾਹਲੀ ਫੋਟੋਆਂ ਬਣਾ ਕੇ ਲੋਕਾਂ ਦੇ ਮਨਾ ਵਿੱਚ ਜ਼ਹਿਰ ਭਰੀ ਗਈ। ਫੋਟੋਆਂ ਵਿੱਚ ਦਿਖਾਇਆ ਇਸ ਤਰ੍ਹਾਂ ਜਾ ਰਿਹਾ ਸੀ ਜਿਵੇਂ ਕਿ ਬਹੁਤ ਵੱਡਾ ਹਮਲਾ ਕੀਤਾ ਹੋਵੇ। ਹਜ਼ਾਰਾਂ ਨਹੀਂ ਤਾਂ ਸੈਂਕੜੇ ਇੱਟਾਂ ਰੋੜੇ ਤਾਂ ਜਰੂਰ ਹੋਣਗੇ, ਜਿਹੜੇ ਫੋਟੋਆਂ ਵਿੱਚ ਦਿਖਾਏ ਗਏ ਸਨ।
5:- ਬੰਦੀ ਸਿੰਘਾਂ ਬਾਰੇ ਵੀ ਗੁਮਰਾਹ ਕੁਨ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਹਨ ਪਰ ਫਿਰ ਵੀ ਉਨਹਾਂ ਨੂੰ ਛੱਡਿਆ ਨਹੀਂ ਜਾਂਦਾ। ਜੇ ਕਰ ਇਹ ਤੱਥ ਸਹੀ ਹਨ ਤਾਂ ਕੋਰਟ ਦੇ ਉਹ ਡਾਕੂਮਿੰਟਸ ਮੀਡੀਏ ਦੇ ਵਿੱਚ ਪੇਸ਼ ਕਰੋ ਜਿਸ ਵਿੱਚ ਜੱਜ ਨੇ ਜੋ ਵੀ ਸਜਾ ਦਿੱਤੀ ਸੀ ਤਾਂ ਕਿ ਸਾਰੇ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ, ਨਾ ਕਿ ਐਂਵੇ ਹੀ ਹਵਾ ਵਿੱਚ ਤਲਵਾਰਾਂ ਮਾਰੋ। ਜੇ ਕਰ ਉਮਰ ਕੈਦ ਦੀ ਸਜਾ ਬਾਰੇ ਇਹ ਲਿਖਿਆ ਹੋਵੇ ਕਿ ਮਰਨ ਤੱਕ ਜਿਹਲ ਦੀ ਸਜਾ ਫਿਰ ਤਾਂ ਗੌਰਮਿੰਟ ਤੇ ਹੀ ਨਿਰਭਰ ਕਰਦਾ ਹੈ ਕਿ ਉਹ ਆਪਣੇ ਕਿਸੇ ਮੁਫਾਦ ਲਈ ਇਨ੍ਹਾਂ ਨੂੰ ਛੱਡ ਸਕਦੇ ਹਨ ਜਾਂ ਨਹੀਂ। ਉਂਜ ਵੀ ਦੁਨੀਆ ਦਾ ਇਹ ਇੱਕ ਮੰਨਿਆਂ ਪਰਮੰਨਿਆ ਅਸੂਲ ਹੈ ਕਿ ਜਿਹੜਾ ਵੀ ਕੋਈ ਅਪਰਾਧੀ ਬੰਦਾ ਆਪਣੇ ਕੀਤੇ ਅਪਰਾਧ ਦਾ ਦਿਲੋਂ ਅਫਸੋਸ ਕਰਦਾ ਹੈ, ਉਹ ਭਾਵੇਂ ਕਿਸੇ ਵੀ ਤਰ੍ਹਾਂ ਹੋਇਆ ਹੋਵੇ ਤਾਂ ਜੱਜ ਉਸ ਦੀ ਸਜਾ ਘਟਾ ਸਕਦਾ ਹੈ। ਜੇ ਕਰ ਜੱਜ ਨੂੰ ਇਹ ਅਹਿਸਾਸ ਹੋ ਜਾਵੇ ਕਿ ਇਹ ਬਾਹਰ ਆ ਕੇ ਇੱਕ ਚੰਗਾ ਸ਼ਹਿਰੀ ਬਣ ਕੇ ਆਪਣੀ ਬਾਕੀ ਜ਼ਿੰਦਗੀ ਕੱਟਣੀ ਚਾਹੁੰਦਾ ਹੈ। ਕੁੱਕੀ ਗਿੱਲ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਹੋਰ ਵੀ ਸਿੱਖ ਕੋਰਟਾਂ ਨੇ ਬਰੀ ਕੀਤੇ ਹੀ ਹਨ, ਜਿਵੇਂ ਕਿ ਦਲਜੀਤ ਸਿੰਘ ਬਿੱਟੂ, ਜੱਫਰਵਾਲ, ਸਿਮਰਨਜੀਤ ਸਿੰਘ ਮਾਨ, ਖਾਲਿਸਤਾਨੀ ਅਤਿੰਦਰਪਾਲ ਸਿੰਘ ਅਤੇ ਹੋਰ ਵੀ ਅਨੇਕਾਂ ਹੋਣਗੇ। ਜੇ ਕਰ ਆਪਣੀ ਆਕੜ ਵੀ ਪੂਰੀ ਰੱਖਣੀ ਹੈ ਅਤੇ ਬਾਹਰ ਆ ਕੇ ਵੀ ਉਸੇ ਤਰ੍ਹਾਂ ਦੀ ਸੋਚਣੀ ਰੱਖਣੀ ਹੈ ਜਿਸ ਸੋਚਣੀ ਦੇ ਤਹਿਤ ਇਹ ਅਪਰਾਧ ਕੀਤੇ ਗਏ ਸਨ ਤਾਂ ਇਸ ਬਾਰੇ ਹੋਰ ਸੋਚਣ ਦੀ ਲੋੜ ਹੈ। ਜੇ ਕਰ ਸਿੱਖ ਇਹ ਸੋਚਦੇ ਹਨ ਕਿ ਅਸੀੰ ਮੋਰਚੇ ਲਾ ਕੇ ਅਤੇ ਸਰਕਾਰ ਦੀ ਧੌਂਣ ਤੇ ਗੋਡਾ ਰੱਖ ਕੇ ਰਿਹਾਈ ਕਰਵਾਉਣੀ ਹੈ ਤਾਂ ਸ਼ਇਦ ਹੀ ਸੰਭਵ ਹੋ ਸਕੇ।
6:- ਕਨੇਡਾ ਵਿੱਚ ਸਿੱਖਾਂ ਦੀ ਅਬਾਦੀ ਹਿੰਦੂਆਂ ਨਾਲੋਂ ਥੋੜੀ ਘੱਟ ਹੀ ਹੈ। ਸਿੱਖਾਂ ਦੀ ਅਬਾਦੀ 2021 ਦੀ ਮਰਦਮ ਸ਼ੁਮਾਰੀ ਅਨੁਸਾਰ 771790 ਹੈ ਅਤੇ ਹਿੰਦੂਆਂ ਦੀ 828195. ਇੰਡੀਆ ਵਿੱਚ ਤਾਂ ਮੰਨ ਲੈਂਦੇ ਹਾਂ ਕਿ ਸਰਕਾਰ ਸਿੱਖਾਂ ਨਾਲ ਧੱਕਾ ਕਰਦੀ ਹੈ। ਕੀ ਕਨੇਡਾ ਸਰਕਾਰ ਵੀ ਸਿੱਖਾਂ ਨਾਲ ਧੱਕਾ ਕਰਦੀ ਹੈ ਅਤੇ ਹਿੰਦੂਆਂ ਦਾ ਪੱਖ ਪੂਰਦੀ ਹੈ? ਕਨੇਡਾ ਵਿੱਚ ਸਿੱਖਾਂ ਦੇ ਐਮ: ਪੀ: ਅਤੇ ਐਮ: ਐਲ: ਏ: ਵੀ ਹਿੰਦੂਆਂ ਨਾਲੋਂ ਕਈ ਗੁਣਾ ਜ਼ਿਆਦਾ ਹਨ। ਫਿਰ ਕੀ ਕਾਰਨ ਹੈ ਕਿ ਕਨੇਡਾ ਦੀਆਂ ਜੇਲਾਂ ਵਿੱਚ ਸਿੱਖ ਅਪਰਾਧੀਆਂ ਦੀ ਗਿਣਤੀ ਹਿੰਦੂਆਂ ਨਾਲੋਂ ਤਕਰੀਬਨ ਤਿੰਨ ਗੁਣਾਂ ਵੱਧ ਹੈ? ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਸਿੱਖ ਅਪਰਾਧਕ ਸੋਚਣੀ ਵਾਲੇ ਲੋਕ ਹਨ। ਇਹ ਆਪਣੇ ਅੰਦਰ ਝਾਤੀ ਮਾਰਨ ਦੀ ਬਿਜਾਏ ਸਾਰਾ ਦੋਸ਼ ਦੂਸਰਿਆਂ ਅਤੇ ਖਾਸ ਕਰਕੇ ਸਰਕਾਰਾਂ ਤੇ ਲਉਣ ਦੇ ਆਦੀ ਹਨ। ਸਿੱਖਾਂ ਦੀ ਇਸ ਅਪਰਾਧੀ ਬਿਰਤੀ ਕਰਕੇ ਹੀ ਸ਼ਾਇਦ ਹਿੰਦੂ ਲੀਡਰਾਂ ਨੇ ਕਿਹਾ ਸੀ ਕਿ ਸਿੱਖ ਲਾਅ ਲੈੱਸ ਪੀਪਲ ਹਨ ਇਨਹਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ। ਜਿਸ ਨੂੰ ਕਪੂਰ ਸਿੰਘ ਵਰਗਿਆ ਨੇ ਜਰਾਇਮ ਬਿਰਤੀ ਵਾਲਾ ਝੂਠਾ ਬਿਰਤਾਂਤ ਸਿਰਜ ਕੇ ਸਿਖਾਂ ਦੇ ਗਲ ਮੜ੍ਹ ਦਿੱਤਾ ਸੀ।
7:- ਚਲੋ ਇੱਕ ਮਿੰਟ ਲਈ ਮੰਨ ਲੈਂਦੇ ਹਾਂ ਕਿ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਤੀਆਂ ਕਰਦੀ ਹੈ। ਫਿਰ ਜਿਹੜੇ ਕੂੜ ਗ੍ਰੰਥ ਸਿੱਖਾਂ ਦੇ ਵੇਹੜੇ ਵਿੱਚ ਸੁੱਟੇ ਹੋਏ ਹਨ ਅਤੇ ਜਿਨਹਾਂ ਵਿੱਚ ਸਿੱਖ ਗੁਰੂਆਂ ਦੀ ਤੌਹੀਨ ਕੀਤੀ ਗਈ ਹੈ? ਕੀ ਇਹ ਵੀ ਸਾਰੇ ਸਰਕਾਰ ਨੇ ਸੁੱਟੇ ਹੋਏ ਹਨ? ਜੇ ਕਰ ਜਵਾਬ ਹਾਂ ਜਾਂ ਨਾਹ ਕਿਸੇ ਵਿੱਚ ਵੀ ਹੈ ਤਾਂ ਇਨ੍ਹਾਂ ਤੋਂ ਖਹਿੜਾ ਛੁਡਾ ਕੇ ਰੱਦ ਕਰਨ ਵਿੱਚ ਕੀ ਸਰਕਾਰ ਹੀ ਅਡਿੱਕਾ ਬਣੀ ਹੋਈ ਹੈ ਜਾਂ ਸਿੱਖ ਖੁਦ ਬੇਵਕੂਫ ਹਨ ਜਿਹੜੇ ਸ਼ਰਧਾ ਦੇ ਅਧਾਰ ਤੇ ਆਪਣੇ ਗੁਰੂਆਂ ਦੀ ਆਪ ਹੀ ਬੇ-ਇਜ਼ਤੀ ਕਰ ਰਹੇ ਹਨ? ਕੀ ਹੇਮਕੁੰਟ ਵਾਲਾ ਨਕਲੀ ਤੀਰਥ ਸਿੱਖਾਂ ਨੇ ਆਪ ਹੀ ਬਣਾਇਆ ਸੀ ਜਾਂ ਸਰਕਾਰ ਨੇ ਬਣਾ ਕੇ ਦਿੱਤਾ ਸੀ। ਜੇ ਕਰ ਉਸ ਨੂੰ ਅਸਲੀ ਮੰਨਦੇ ਹੋ ਜਿਵੇਂ ਕਿ ਸਾਰੇ ਡੇਰਿਆਂ ਵਾਲੇ ਸਾਧ ਮੰਨਦੇ ਹਨ ਖਾਸ ਕਰਕੇ ਭਿੰਡਰਾਂਵਾਲਾ ਸਾਧ। ਫਿਰ ਹਿੰਦੂਆਂ ਤੋਂ ਕੀ ਤਕਲੀਫ ਹੈ? ਫਿਰ ਗੁਰੂਆਂ ਦੀ ਅੰਸ ਬੰਸ ਤਾਂ ਰਾਮ ਚੰਦਰ ਨਾਲ ਜੁੜਦੀ ਹੈ ਅਤੇ ਉਨਹਾਂ ਕਰਕੇ ਹੀ ਸਿੱਖਾਂ ਦੇ ਗੁਰੂਆਂ ਦਾ ਇਸ ਸੰਸਾਰ ਤੇ ਆਉਣਾ ਸੰਭਵ ਹੋੲਆ ਸੀ। ਪਿਛਲੇ ਜਨਮਾ ਵਿੱਚ ਬੇਦ ਪੜੇ ਹੋਣ ਦੇ ਕਾਰਨ ਹੀ ਸਿੱਖਾਂ ਦੇ ਪਹਿਲੇ ਗੁਰੂ ਬੇਦੀ ਕ਼ੁੱਲ ਵਿਚੋਂ ਸਨ।
8:- ਪਿਛਲੇ ਕੁੱਝ ਦਿਨਾ ਤੋਂ ਇੱਕ ਸੱਜਣ ਗੁਰਦੇਵ ਸਿੰਘ ਬਠਿੰਡਾ ਜੀ ਕਈ ਸਵਾਲ ਪੁੱਛ ਰਹੇ ਹਨ ਜਿਨ੍ਹਾਂ ਦੇ ਜਵਾਬ ਮੈਂ ਪਿਛਲੇ ਦੋ ਲੇਖਾਂ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਲੇਖਾਂ ਵਿੱਚ ਮੈਂ ਕੁੱਝ ਆਪਣੇ ਵਲੋਂ ਲਿਖ ਕੇ ਕੁੱਝ ਲਿੰਕ ਸਾਂਝੇ ਕੀਤੇ ਸਨ ਕਿ ਜੇ ਕਰ ਤੁਸੀਂ ਜਾਂ ਹੋਰ ਕਿਸੇ ਨੇ ਇਨ੍ਹਾਂ ਵਿਸ਼ਿਆਂ ਬਾਰੇ ਵਿਚਾਰ ਕਰਨੀ ਹੈ ਤਾਂ ਇੱਥੇ ਕੀਤੀ ਜਾ ਸਕਦੀ ਹੈ ਜਾਂ ਇਨ੍ਹਾਂ ਨੂੰ ਸਣਿਆਂ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਦੇ ਵਿਚਾਰ ਮੇਰੇ ਵਿਚਾਰਾਂ ਨਾਲ ਕਾਫੀ ਮਿਲਦੇ ਜੁਲਦੇ ਹਨ। ਪਰ ਉਸ ਦੀ ਤਸੱਲੀ ਨਹੀਂ ਹੋਈ ਉਹ ਸਵਾਲਾਂ ਦੇ ਜਵਾਬ ਮੇਰੇ ਖੁਦ ਕੋਲੋਂ ਭਾਲਦਾ ਹੈ। ਉਂਜ ਵੀ ਜਿਹੜੇ ਲੋਕ ਧਰਮ ਦੇ ਨਾਮ ਤੇ ਫੁਕਰੀਆਂ ਮਾਰਨ ਵਾਲਿਆਂ ਨੂੰ ਆਪਣੇ ਲੀਡਰ ਮੰਨਦੇ ਹੋਣ ਉਨ੍ਹਾਂ ਨੂੰ ਸਮਝਾਉਣਾ ਬਹੁਤ ਔਖਾ ਹੈ। ਜੇ ਕਰ ਉਹ ਸਮਝਣਾ ਚਾਹੁੰਦੇ ਹੁੰਦੇ ਜਾਂ ਅਸਲੀਅਤ ਨੂੰ ਸਮਝਦੇ ਹੁੰਦੇ ਤਾਂ ਉਨ੍ਹਾਂ ਨੇ ਫੁਕਰਿਆਂ ਨੂੰ ਆਪਣੇ ਲੀਡਰ ਨਹੀਂ ਸੀ ਮੰਨਣਾ। ਕੁੱਝ ਇੱਕ ਨੂੰ ਛੱਡ ਕੇ ਤਕਰੀਬਨ ਸਾਰੇ ਸਿੱਖਾਂ ਦੀ ਹੀ ਸੋਚਣੀ ਇਸੇ ਤਰ੍ਹਾਂ ਦੀ ਹੈ। ਕੁੱਝ ਹਫਤੇ ਪਹਿਲਾਂ ਇੱਕ ਪੋਸਟ ਪਾ ਕੇ ਇਕਬਾਲ ਸਿੰਘ ਢਿੱਲੋਂ ਨੇ ਲਿਖਿਆ ਸੀ ਕਿ 1984 ਦੇ ਅਟੈਕ ਦਾ ਮੁੱਖ ਕਾਰਨ ਭਿੰਡਰਾਂਵਾਲਾ ਸੀ। ਅਤੇ ਸਰਕਾਰ ਨਾਲੋਂ ਉਹ ਵੱਧ ਦੋਸ਼ੀ ਸੀ। ਇਹ ਲਿਖਣ ਵਿੱਚ ਮੇਰੇ ਸ਼ਬਦ ਇਧਰ-ਉਧਰ ਹੋ ਸਕਦੇ ਹਨ ਪਰ ਉਸ ਦੇ ਲਿਖਣ ਦਾ ਮੇਨ ਮਕਸਦ ਇਹੀ ਸੀ। ਉਸ ਪੋਸਟ ਦੇ ਥੱਲੇ ਇੱਕ ਦਰਜਨ ਤੋਂ ਵੱਧ ਕੁਮਿੰਟਸ ਕਰਨ ਵਾਲਿਆਂ ਵਲੋਂ ਸਿਰਫ ਇਕੋ ਗੱਲ ਦੁਹਰਾਈ ਗਈ ਸੀ ਕਿ ਬਾਕੀ 40 ਦੇ ਕਰੀਬ ਗੁਰਦੁਆਰਿਆਂ ਤੇ ਅਟੈਕ ਕਿਉਂ ਹੋਇਆ ਉਥੇ ਕਿਹੜਾ ਭਿੰਡਰਾਂਵਾਲਾ ਬੈਠਾ ਸੀ? ਹੁਣ ਇਸ ਗੱਲ ਦਾ ਜਾਵਬ ਸੈਂਕੜੇ ਵਾਰੀ ਦਿੱਤਾ ਜਾ ਚੁੱਕਾ ਹੈ। ਉਸ ਪੋਸਟ ਵਿੱਚ ਵੀ ਦਿੱਤਾ ਗਿਆ ਸੀ। ਉਸ ਵੇਲੇ ਉਥੇ ਰਹਿਣ ਵਾਲੇ ਦੋ ਬੰਦੇ ਵੀ ਇਸ ਦਾ ਜਵਾਬ ਕਈ ਵਾਰੀ ਦੇ ਚੁੱਕੇ ਹਨ ਜਿਹੜੇ ਖੁਦ ਉਸ ਵੇਲੇ ਉਨ੍ਹਾਂ ਗੁਰਦੁਆਰਿਆਂ ਵਿੱਚ ਹਥਿਆਰ ਪਹੁੰਚਾ ਕੇ ਆਏ ਸਨ। ਇੱਕ ਸਿੱਧਾ ਜਿਹਾ ਜਾਵਬ ਤਾਂ ਇਹ ਵੀ ਹੈ ਕਿ ਪੰਜਾਬ ਵਿੱਚ 12000 ਤੋਂ ਉਪਰ ਪਿੰਡ ਹਨ ਅਤੇ ਤਕਰੀਬਨ ਹਰ ਪਿੰਡ ਵਿੱਚ ਇੱਕ ਗੁਰਦੁਆਰਾ ਹੈ। ਕਈਆਂ ਪਿੰਡਾਂ ਵਿੱਚ ਇੱਕ ਤੋਂ ਵੱਧ ਵੀ ਹਨ। ਫਿਰ ਉਨਹਾਂ ਤੇ ਅਟੈਕ ਕਿਉਂ ਨਹੀਂ ਹੋਇਆ। ਇਸ ਦਾ ਸਾਫ ਮਤਲਬ ਹੈ ਕਿ ਅਜਿਹੇ ਲੋਕ ਸਚਾਈ ਨੂੰ ਸਮਝਣਾ ਹੀ ਨਹੀਂ ਚਾਹੁੰਦੇ। ਇਸ ਲੇਖ ਵਿੱਚ ਮੈਂ ਜੋ ਲਿਖਿਆ ਹੈ ਉਹ ਉਨ੍ਹਾਂ ਸਾਰਿਆਂ ਲਈ ਹੈ ਜੋ ਇਸ ਤਰਹਾਂ ਦੇ ਵਿਚਾਰ ਰੱਖਦੇ ਹਨ ਨਾ ਕਿ ਸਿਰਫ ਇੱਕ ਵਿਆਕਤੀ ਲਈ। ਹੁਣ ਜੋ ਸਵਾਲ ਸਿਰਫ ਮੇਰੇ ਤੋਂ ਹੀ ਜਾਨਣਾ ਚਾਹੁੰਦੇ ਹਨ ਉਹ ਵੀ ਮੈਂ ਇੱਕ ਵਾਰੀ ਸਿੱਧੇ ਆਪ ਵੀ ਦੇ ਦਿੰਦਾ ਹਾਂ ਪਰ ਅਗਾਂਹ ਨੂੰ ਹੋਰ ਸਵਾਲ ਕਰਨ ਦੀ ਲੋੜ ਨਹੀਂ। ਕਿਉਂਕਿ ਮੈਂ ਵਿਸਥਾਰ ਨਾਲ ਆਪਣੇ ਵਿਚਾਰ ਇਸ ਲੇਖ ਰਾਹੀਂ ਦੱਸ ਦਿੱਤੇ ਹਨ। ਲਓ ਦੇਖੋ ਫਿਰ ਉਹ ਸਵਾਲ ਜੋ ਮੈਨੂੰ ਪੁੱਛੇ ਗਏ ਹਨ ਅਤੇ ਉਨ੍ਹਾਂ ਦੇ ਜਵਾਬ। ਇਸ ਦੀ ਪੂਰੀ ਚਿੱਠੀ ਵੀ ਥੱਲੇ ਛਾਪੀ ਜਾ ਰਹੀ ਹੈ ਤਾਂ ਕਿ ਕੋਈ ਇਹ ਨਾ ਸਮਝੇ ਮੈਂ ਕਿਸੇ ਚੀਜ ਨੂੰ ਲੁਕਾ ਰਿਹਾ ਹਾਂ।
ਸਵਾਲ ਪਹਿਲਾ:-  1982 ਤੋਂ 1984 ਤੱਕ ਦੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਤੁਸੀਂ ਸਿੱਖ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋ; ਕੀ ਤੁਸੀਂ ਉਸੇ ਵਿਸਥਾਰ ਨਾਲ ਕੇਂਦਰ ਸਰਕਾਰ ਅਤੇ ਹੋਰ ਸਰਕਾਰੀ ਸੰਸਥਾਵਾਂ ਦੀ ਭੂਮਿਕਾ ਬਾਰੇ ਵੀ ਤੱਥਾਂ ਸਮੇਤ ਗੱਲ ਕਰੋਗੇ?
ਜਵਾਬ:- ਇੰਰਦਾ ਗਾਂਧੀ ਨੇ ਜਦੋਂ 1975 ਵਿੱਚ ਐਂਮਰਜੰਸੀ ਲਾਈ ਸੀ ਤਾਂ ਉਸ ਨੇ ਸਾਰੇ ਹਿੰਦੂ ਲੀਡਰਾਂ ਅਤੇ ਹੋਰ ਹਿੰਦੂ ਕੱਟੜ ਸੰਸਥਾਂਵਾਂ ਦੇ ਲੋਕਾਂ ਨੂੰ ਫੜ ਕੇ ਜੇਲ ਵਿੱਚ ਸੁੱਟ ਦਿੱਤਾ ਸੀ। ਅਖਬਾਰਾਂ ਵਿੱਚ ਇਹ ਗੱਲ ਅਨੇਕਾਂ ਵਾਰੀ ਛਪ ਚੁੱਕੀ ਹੈ ਕਿ ਉਸ ਇੰਦਰਾ ਨੇ ਸਿੱਖਾਂ ਨੂੰ ਉਸ ਵੇਲੇ ਕਿਹਾ ਸੀ ਕਿ ਤੁਸੀਂ ਇਸ ਵਿੱਚ ਦਖਲ ਅੰਦਾਜ਼ੀ ਨਾ ਕਰੋ ਪੰਜਾਬ ਦੀਆਂ ਜੋ ਮੰਗਾਂ ਹਨ ਮੈਂ ਮੰਨਣ ਲਈ ਤਿਆਰ ਹਾਂ। ਪਰ ਕਿਹਾ ਇਹ ਜਾਂਦਾ ਹੈ ਕਿ ਪਰਕਾਸ਼ ਸਿੰਘ ਬਾਦਲ ਨਹੀ ਸੀ ਮੰਨਿਆ ਕਿਉਂਕਿ ਉਸ ਦੀ ਭਾਰਤ ਦੀ ਜੰਨਤਾ ਪਾਰਟੀ ਨਾਲ ਯਾਰੀ ਸੀ। ਅਕਾਲੀਆਂ ਨੇ ਬੜੇ ਜੋਸ਼-ਖਰੋਸ਼ ਨਾਲ ਇਸ ਮੋਰਚੇ ਵਿੱਚ ਜੇਲਾਂ ਭਰੀਆਂ ਸਨ। ਕਿਹਾ ਇਹ ਜਾਂਦਾ ਹੈ ਕਿ ਉਸ ਵੇਲੇ ਫਿਰ ਇੰਦਰਾ ਨੇ ਇਹ ਠਾਣ ਲਈ ਸੀ ਕਿ ਅਕਾਲੀਆਂ ਨੂੰ ਸਬਕ ਸਿਖਾ ਕੇ ਹਟਣਾ ਹੈ। ਇਸ ਵਿੱਚ ਅਸਲੀਅਤ ਕਿਤਨੀ ਕੁ ਹੈ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਜੋ ਇਸ ਬਾਰੇ ਮੀਡੀਏ ਵਿੱਚ ਛਪਿਆ ਸੀ ਮੈਂ ਲਿਖ ਦਿੱਤਾ ਹੈ। ਅਕਾਲੀਆਂ ਨੂੰ ਸਬਕ ਸਿਖਾਉਣ ਲਈ ਅਤੇ ਸਿੱਖਾਂ ਵਿੱਚ ਹੋਰ ਫੁੱਟ ਪਉਣ ਲਈ ਡੇਰੇਦਾਰਾਂ ਨੂੰ ਅੰਦਰਖਾਤੇ ਚੁੱਕਣਾ ਸ਼ੁਰੂ ਕਰ ਦਿੱਤਾ। ਪਹਿਲਾਂ ਕਰਤਾਰ ਸਿੰਘ ਦਾ ਰੱਸਾ ਖੁੱਲਾ ਛੱਡ ਕੇ ਉਸ ਨੂੰ ਤੱਤੀਆਂ ਤਕਰੀਰਾਂ ਕਰਕੇ ਸਾਰੇ ਹਿੰਦੋਸਤਾਨ ਵਿੱਚ ਜਲੂਸ ਕੱਢਣ ਦੀ ਖੁੱਲ ਦਿੱਤੀ। ਦੂਸਰੇ ਪਾਸੇ ਨਕਲੀ ਨਿਰੰਕਾਰੀਆਂ ਨੂੰ ਵੀ ਸ਼ਹਿ ਦਿੱਤੀ ਜਾਂਦੀ ਰਹੀ ਸੀ। ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਜਰਨੈਲ ਸਿੰਘ ਨੂੰ ਗਿ: ਜੈਲ ਸਿੰਘ ਵਲੋਂ ਇਹੀ ਕੁੱਝ ਕਰਨ ਦੀ ਖੁੱਲੀ ਛੁੱਟੀ ਦਿੱਤੀ ਗਈ ਸੀ। ਇਸ ਦਾ ਜ਼ਿਕਰ ਖੁੱਲੇ ਭੇਦ ਕਿਤਾਬ ਵਿੱਚ ਵੀ ਕੀਤਾ ਗਿਆ ਹੈ। ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਵੀ ਇਸ ਵਿੱਚ ਭੁਮਿਕਾ ਸੀ ਕਿਉਂਕਿ ਉਹ ਗਿ: ਜੈਲ ਸਿੰਘ ਦਾ ਸਿਆਸੀ ਵਿਰੋਧੀ ਸੀ। ਇਨ੍ਹਾਂ ਡੇਰੇਦਾਰਾਂ ਨੇ ਅਕਾਲੀਆਂ ਵਿਰੁੱਧ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਸਨ ਅਤੇ ਕਾਂਗਰਸੀ ਲੀਡਰਾਂ ਦੀ ਇਲੈਕਸ਼ਨਾ ਵਿੱਚ ਵੀ ਹਮਾਇਤ ਕੀਤੀ ਸੀ। ਚੰਦੋ ਕਲਾਂ ਵਿੱਚ ਬੱਸਾਂ ਸਾੜਨੀਆਂ ਫਿਰ ਗਰਿਫਤਾਰੀ ਅਤੇ ਰਿਹਾਈ ਇਹ ਸਾਰੀ ਉਸੇ ਪਲੈਨ ਦਾ ਹਿੱਸਾ ਸੀ ਜਿਹੜੀ ਇੰਦਰਾ ਤੇ ਸਾਥੀਆਂ ਨੇ ਬਣਾਈ ਸੀ।
ਕਪੂਰੀ ਮੋਰਚਾ ਲੱਗਾ ਫਿਰ ਉਸ ਨੂੰ ਧਰਮ ਯੁੱਧ ਦਾ ਨਾਮ ਦੇ ਕੇ ਦਰਬਾਰ ਸਾਹਿਬ ਲਿਜਾਇਆ ਗਿਆ ਜਿਸ ਕਰਕੇ ਕਾਮਰੇਡ ਅਤੇ ਹੋਰ ਜਥੇਬੰਦੀਆਂ ਇਸ ਤੋਂ ਪਾਸੇ ਹਟ ਗਈਆਂ। ਫਿਰ ਹੌਲੀ ਹੌਲੀ ਸ਼ਾਤਮਈ ਚਲਦਾ ਧਰਮਯੁੱਧ ਮੋਰਚਾ ਹਿੰਸਾ ਵਿੱਚ ਬਦਲਣ ਲੱਗਾ ਅਤੇ ਕਤਲੋਗਾਰਤ ਸ਼ੁਰੂ ਹੋ ਗਈ। ਭਿਡਰਾਂਵਾਲੇ ਦੇ ਖਾਸਮ ਖਾਸ ਗੁਰਤੇਜ ਸਿੰਘ ਦੇ ਕਹਿਣ ਅਨੁਸਾਰ ਅੰਦਰ ਹਥਿਆਰ ਵੀ ਜਨਰਲ ਭੁੱਲਰ ਰਾਹੀਂ ਸਰਕਾਰ ਨੇ ਖੁਦ ਆਪ ਹੀ ਪਹੁੰਚਾਏ ਸਨ। ਇਹੀ ਜਨਰਲ ਭੁੱਲਰ ਨੇ ਕਨੇਡਾ ਅਮਰੀਕਾ ਵਿੱਚ ਆ ਕੇ ਵਰਡ ਸਿੱਖ ਔਰਗੇਨਾਈਜੇਸ਼ਨ ਕਾਇਮ ਕੀਤੀ ਸੀ। ਸਰਕਾਰ ਦੀ ਨੀਤੀ ਇਹੀ ਸੀ ਜਾਂ ਤਾਂ ਭਿੰਡਰਾਂਵਾਲੇ ਸਾਧ ਰਾਹੀਂ ਅਕਾਲੀਆਂ ਨੂੰ ਖਤਮ ਕਰਨਾ ਅਤੇ ਜਾਂ ਫਿਰ ਇਸ ਬਹਾਨੇ ਸਾਰੇ ਸਿੱਖਾਂ ਨੂੰ ਕੁੱਟ ਕੇ ਹਿੰਦੂਆਂ ਦੀ ਹਮਦਰਦੀ ਲੈ ਕੇ ਅਗਲੀਆਂ ਇਲੈਕਸ਼ਨਾ ਜਿੱਤਣਾ। ਇਸੇ ਕਰਕੇ ਜਦੋਂ ਵੀ ਸਰਕਾਰ ਨਾਲ ਸਿੱਖਾਂ ਦੀਆਂ ਮੰਗਾ ਬਾਰੇ ਕੋਈ ਮੀਟਿੰਗ ਹੁੰਦੀ ਸੀ ਸਰਕਾਰ ਮੰਨ ਕੇ ਮੁਕਰਦੀ ਰਹੀ ਜਾਂ ਟਾਲਦੀ ਰਹੀ। ਇੱਕ ਸਰਕਾਰੀ ਪੱਖ ਇਹ ਵੀ ਸੀ ਕਿ ਅਕਾਲੀ ਹਰ ਵੇਲੇ ਗੱਲਬਾਤ ਵਿੱਚ ਹੋਰ ਨਵੀਂਆਂ ਮੰਗਾ ਜੋੜੀ ਜਾਂਦੇ ਸਨ। ਇੱਥੇ ਇੱਕ ਗੱਲ ਹੋਰ ਵੀ ਚੇਤੇ ਰੱਖਣ ਵਾਲੀ ਹੈ ਕਿ ਇਨਹਾਂ ਡੇਰੇਦਾਰਾਂ ਰਾਹੀਂ ਅਖੌਤੀ ਸਰਬੱਤ ਖਾਲਸਾ ਸੱਦ ਕੇ ਸ਼੍ਰੋਮਣੀ ਕਮੇਟੀ ਭੰਗ ਵੀ ਕਰ ਦਿੱਤੀ ਗਈ ਸੀ। ਜਿਸ ਤੋਂ ਸਾਬਤ ਹੁੰਦਾ ਹੈ ਕਿ ਅੰਦਰਖਾਤੇ ਬਹੁਤ ਕੁੱਝ ਚੱਲ ਰਿਹਾ ਸੀ।
ਸਵਾਲ ਦੂਜਾ:-  ਜੇਕਰ ਸਰਕਾਰ ਨੇ ਗਲਤੀਆਂ ਕੀਤੀਆਂ ਸਨ, ਤਾਂ ਉਹ ਕਿਹੜੀਆਂ ਸਨ, ਉਨ੍ਹਾਂ ਲਈ ਕੌਣ ਜ਼ਿੰਮੇਵਾਰ ਸੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੀ ਕੁਝ ਹੋਇਆ ਜਾਂ ਨਹੀਂ ਹੋਇਆ -ਕੀ ਤੁਸੀਂ ਇਸ ਬਾਰੇ ਵੀ ਸਪੱਸ਼ਟ ਲਿਖੋਗੇ?
ਜਵਾਬ:- ਸਰਕਾਰ ਦੀਆਂ ਗਲਤੀਆਂ ਦਾ ਸੰਖੇਪ ਜ਼ਿਕਰ ਪਹਿਲੇ ਸਵਾਲ ਦੇ ਜਵਾਬ ਵਿੱਚ ਆ ਚੁੱਕਾ ਹੈ। ਜਦੋਂ ਭੀੜਾਂ ਇਕੱਠੀਆਂ ਹੋ ਕੇ ਕਤਲੇਆਮ ਕਰਦੀਆਂ ਹਨ ਤਾਂ ਇਨਸਾਫ ਮਿਲਣ ਦੀ ਆਸ ਬਹੁਤੀ ਨਹੀਂ ਰਹਿੰਦੀ। ਫਿਰ ਵੀ ਦਿੱਲੀ ਵਿੱਚ ਦੰਗੇ ਕਰਨ ਵਾਲਿਆਂ ਨੂੰ ਕੁੱਝ ਕੁ ਨੂੰ ਸਜਾ ਵੀ ਹੋਈ ਹੈ? ਜਦੋਂ ਭਿਡਰਾਂਵਾਲਾ ਅਕਾਲ ਤਖਤ ਤੇ ਲੁਕ ਕੇ ਬੈਠਾ ਹਿੰਦੂਆਂ ਵਿਰੁੱਧ ਜ਼ਹਿਰ ਉਗਲ ਰਿਹਾ ਸੀ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਫਰਜ ਨਹੀਂ ਸੀ ਬਣਦਾ ਕਿ ਉਨ੍ਹਾਂ ਦੀਆਂ ਗੱਲਾਂ ਨਾਲ ਅਸਿਹਮਤੀ ਦਰਸਾਉਂਦੇ। ਭਾਵੇਂ ਕਿ ਮਨਜੀਤ ਸਿੰਘ ਜੀ: ਕੇ: ਭਿੰਡਰਾਂਵਾਲੇ ਨੂੰ ਮਿਲ ਕੇ ਥੋੜਾ ਜਿਹਾ ਆਪਣਾ ਰੋਸ ਜਤਾ ਵੀ ਆਇਆ ਸੀ ਪਰ ਇਹ ਕਾਫੀ ਨਹੀਂ ਸੀ। ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ਇਸ ਦੇ ਪਿਤਾ ਨੂੰ ਭਿੰਡਰਾਂਵਾਲੇ ਦੇ ਬੰਦਿਆਂ ਨੇ ਹੀ ਦਿੱਲੀ ਜਾ ਕੇ ਕਤਲ ਕੀਤਾ ਸੀ ਹਾਲਾਂ ਕਿ ਇਸ ਸਾਧ ਦੀ ਇਨ੍ਹਾਂ ਦੇ ਟੱਬਰ ਵਿੱਚ ਖੁਦ ਆਉਣੀ ਜਾਣੀ ਸੀ। ਉਸ ਵੇਲੇ ਉਸ ਸਾਧ ਦੀ ਦਹਿਸ਼ਤ ਇਤਨੀ ਪੈ ਚੁੱਕੀ ਸੀ ਕਿ ਕੋਈ ਵੀ ਬਾਹਰਲਾ ਸਿੱਖ ਇਸ ਵਿਰੁੱਧ ਬੋਲਣ ਲਈ ਤਿਆਰ ਨਹੀਂ ਸੀ। ਫਿਰ ਜਦੋਂ ਇੰਦਰਾ ਗਾਂਧੀ ਨੂੰ ਵਿਸ਼ਵਾਸ਼ ਘਾਤ ਕਰਕੇ ਮਾਰਿਆ ਗਿਆ ਤਾਂ ਸਿੱਖਾਂ ਨੇ ਕਈ ਥਾਵਾਂ ਤੇ ਢੋਲ ਬਜਾ ਕੇ ਖੁਸ਼ੀ ਵੀ ਪਰਗਟ ਕੀਤੀ ਸੀ। ਇਸ ਸਾਰੇ ਦਾ ਖਮਿਆਜਾ ਦਿੱਲੀ ਦੇ ਸਿੱਖਾਂ ਨੂੰ ਸਮੇ ਸਿਰ ਸੱਚ ਨਾ ਬੋਲਣ ਕਰਕੇ ਭੁਗਤਣਾ ਪਿਆ ਸੀ। ਇੰਦਰਾ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਦੁਨੀਆ ਦੇ ਲੀਡਰ ਦਿੱਲੀ ਪਹੁੰਚੇ ਤਾਂ ਦਿੱਲੀ ਜਲ ਰਹੀ ਸੀ ਪਰ ਦੁਨੀਆ ਦੇ ਕਿਸੇ ਵੀ ਲੀਡਰ ਨੇ ਸਿੱਖਾਂ ਦੇ ਹੱਕ ਵਿੱਚ ਕੋਈ ਵੀ ਹਾਂ ਦਾ ਨਾਹਰਾ ਨਹੀਂ ਮਾਰਿਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਗਲਤੀ ਜ਼ਿਆਦਾ ਕਿਨ੍ਹਾਂ ਦੀ ਹੈ। ਦੋਸ਼ੀ ਕੌਣ ਵਾਲੀ ਰਿਪੋਰਟ ਵੀ ਨੇਕਦਿਲ ਹਿੰਦੂਆਂ ਨੇ ਹੀ ਤਿਆਰ ਕੀਤੀ ਸੀ।
ਸਵਾਲ ਤੀਜਾ:- 1947 ਤੋਂ ਬਾਅਦ ਸਿੱਖਾਂ ਅਤੇ ਪੰਜਾਬ ਨਾਲ ਸਬੰਧਤ ਹੱਕਾਂ ਦੇ ਵਿਵਾਦਾਂ ਨੂੰ ਤੁਸੀਂ ਇਸ ਇਤਿਹਾਸਕ ਚਰਚਾ ਵਿੱਚ ਕਿੰਨੀ ਥਾਂ ਦਿੰਦੇ ਹੋ? ਕੀ ਉਨ੍ਹਾਂ ਦੀ ਪਿੱਠਭੂਮੀ ਤੋਂ ਬਿਨਾਂ ਬਾਅਦ ਦੇ ਘਟਨਾਕ੍ਰਮ ਨੂੰ ਪੂਰੀ ਤਰ੍ਹਾਂ ਸਮਝਿਆ ਜਾ ਸਕਦਾ ਹੈ?
ਜਵਾਬ:- ਉਸ ਸਮੇਂ ਦੀਆਂ ਬਹੁਤੀਆਂ ਗੱਲਾਂ ਤੱਥਾਂ ਤੋਂ ਰਹਿਤ ਝੂਠੇ ਬਿਰਤਾਂਤਾਂ ਰਾਹੀਂ ਸਿਰਜੀਆਂ ਗਈਆਂ ਸਨ। ਜਿਨ੍ਹਾਂ ਬਾਰੇ ਕੁੱਝ ਜ਼ਿਕਰ ਮੈਂ ਉਪਰ ਲੇਖ ਵਿੱਚ ਕਰ ਚੁੱਕਾ ਹਾਂ। ਹੁਣ ਕੁੱਝ ਮੈਂ ਤੱਥ ਇੱਕ ਲੇਖ ਵਿਚੋਂ ਪਾ ਰਿਹਾ ਹਾਂ ਜੋ ਕਿ ਦੋ ਖੱਬੇ ਪੱਖੀਆਂ ਦੀ ਲਿਖਤ ਪੰਜਾਬ ਟਾਈਮਜ਼ ਵਿੱਚ ਛਪੀ ਸੀ। ਇਸ ਦਾ ਕਿਸੇ ਵੀ ਸਿੱਖ ਨੇ ਵੀ ਜਵਾਬ ਨਹੀਂ ਸੀ ਦਿੱਤਾ। ਇਹੀ ਸ਼ਰੇਆਮ ਸ਼ੋਸ਼ਲ ਮੀਡੀਏ ਤੇ ਲਿਖਦੇ ਹਨ ਕਿ ਕਪੂਰ ਸਿੰਘ ਵੀ ਜੀਂਦੇ ਜੀ ਇਨ੍ਹਾਂ ਗੱਲਾਂ ਦੇ ਜਵਾਬ ਨਹੀਂ ਦੇ ਸਕੇ। ਉਨ੍ਹਾਂ ਦੀ ਲਿਖਤ ਦਾ ਕੁੱਝ ਭਾਗ ਇਹ ਹੈ:
ਸਿਰਦਾਰ ਕਪੂਰ ਸਿੰਘ ਤੋਂ ਲੈ ਕੇ ਅਨੇਕ ਸਿੱਖ ਲੇਖਕਾਂ ਵੱਲੋਂ ਅਕਸਰ ਇਹ ਪ੍ਰਚਾਰਿਆ ਜਾਂਦਾ ਆ ਰਿਹਾ ਹੈ ਕਿ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ‘ਆਜ਼ਾਦ ਖ਼ਿੱਤਾ ਭਾਵ ਸਿੱਖ ਹੋਮਲੈਂਡ’ ਦੇਣ ਦਾ ਵਾਅਦਾ ਕੀਤਾ ਸੀ।
ਇਕ ਦਾਅਵਾ ਇਉਂ ਹੈ:
ਸਿੱਖ ਸੰਗਤ ਵੱਲੋਂ 19 ਜਨਵਰੀ 1922 ਨੂੰ ਕੁੰਜੀਆਂ ਦਾ ਮੋਰਚਾ ਜਿੱਤਣ ਤੋਂ ਬਾਅਦ ਅਗਲੇ ਦਿਨ ਬਾਬਾ ਖੜਕ ਸਿੰਘ ਦੀ ਹਾਜ਼ਰੀ ਵਿੱਚ ਨਹਿਰੂ ਨੇ 20 ਜਨਵਰੀ 1922 ਨੂੰ ਕਿਹਾ ਸੀ ਕਿ “ਅਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਵਿਰੁੱਧ ਜਾਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ ਹੋਵੇਗੀ। ਸਿੱਖ ਉੱਤਰੀ ਭਾਰਤ ਵਿੱਚ ਅਜ਼ਾਦੀ ਦਾ ਨਿੱਘ ਮਾਣਨ ਲਈ ਆਜ਼ਾਦ ਹੋਣਗੇ।”
ਦੂਜਾ ਕਿਹਾ ਜਾਂਦਾ ਹੈ ਕਿ ਉਸੇ ਹੀ ਮੰਚ ਤੋ ਮਹਾਤਮਾ ਗਾਂਧੀ ਨੇ ਕਿਹਾ ਸੀ “ਮੈਂ ਬਚਨ ਦਿੰਦਾ ਹਾਂ ਅਤੇ ਕਾਂਗਰਸ ਦਾ ਮਤਾ ਵੀ ਭਰੋਸਾ ਦਿਵਾਉਂਦਾ ਹੈ ਕਿ ਕਿਸੇ ਵੱਲੋਂ ਪੂਰੇ ਸਿੱਖ ਭਾਈਚਾਰੇ ਨੂੰ ਕੁੱਝ ਬੁਰਾ ਭਲਾ ਕਹਿਣਾ ਤਾਂ ਦੂਰ ਦੀ ਗੱਲ ਹੈ, ਇੱਥੇ (ਭਾਵ ਅਜ਼ਾਦ ਭਾਰਤ ਵਿਚ) ਇੱਕ ਇਕੱਲਾ ਸਿੱਖ ਵੀ ਨਿਰਾਸ਼ ਨਹੀਂ ਹੋਵੇਗਾ।”
ਮਹਾਤਮਾ ਗਾਂਧੀ ਤਾਂ ਕੁੰਜੀਆਂ ਦੇ ਮੋਰਚੇ ਸਮੇਂ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਹੀ ਨਹੀਂ ਸੀ। ਫੇਰ ਉਸਨੇ ਪ੍ਰੈੱਸ ਕਾਨਫਰੰਸ ਕਰ ਕੇ ਵਾਅਦੇ ਕੀਹਦੇ ਨਾਲ ਕਰ ਲਏ? ਸਿੱਖ ਲੇਖਕਾਂ ਦੇ ਇਹ ਦਾਅਵੇ ਨਿਰੇ ਝੂਠ ਦਾ ਪੁਲੰਦਾ ਹਨ। ਜਿਸ ਦਿਨ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਸੀ ਤਾਂ ਉੱਥੇ ਨਹਿਰੂ ਅਤੇ ਗਾਂਧੀ ਦੋਵੇਂ ਹੀ ਮੌਜੂਦ ਨਹੀਂ ਸਨ। ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਸਿਰਫ ਇੱਕ ਤਾਰ ਭੇਜ ਕੇ ਮੁਬਾਰਕਵਾਦ ਦਿੱਤੀ ਸੀ, “ਭਾਰਤ ਦੀ ਪਹਿਲੀ ਫੈਸਲਾਕੁਨ ਲੜਾਈ ਜਿੱਤੀ ਗਈ ਹੈ।”
ਅੱਗੇ ਦਾਅਵਾ ਕੀਤਾ ਜਾਂਦਾ ਹੈ ਕਿ ਨਹਿਰੂ ਨੇ 6 ਜੁਲਾਈ 1946 ਨੂੰ ਕਲਕੱਤੇ ਰੈਲੀ ਵਿੱਚ ਭਾਸ਼ਣ ਕਰਦਿਆਂ ਵਾਅਦਾ ਕੀਤਾ ਸੀ ਕਿ:
“ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ। ਮੈਨੂੰ ਉੱਤਰ ਵਿੱਚ ਕੋਈ ਵੀ ਇੱਕ ਖੇਤਰ ਜਾਂ ਇੱਕ ਰਾਜਕੀ ਵਿਵਸਥਾ ਹੋਣ ਵਿੱਚ ਕੁੱਝ ਵੀ ਗਲਤ ਨਹੀਂ ਲੱਗਦਾ ਜਿੱਥੇ ਸਿੱਖ ਆਪਣੀ ਆਜ਼ਾਦੀ ਦੀ ਲੋਅ ਦਾ ਅਨੁਭਵ ਕਰ ਸਕਦੇ ਹੋਣ” (ਕਈਆਂ ਨੇ ਇਸਦਾ ਅਨੁਵਾਦ “ਅਜ਼ਾਦੀ ਦਾ ਨਿੱਘ ਮਾਣਨ” ਵਜੋਂ ਕੀਤਾ ਹੈ।
ਅਗਲਾ ਨਹਿਰੂ ਵੀ 6 ਜੁਲਾਈ 1946 ਨੂੰ ਕਲਕੱਤੇ ਵਿੱਚ ਨਹੀਂ ਸੀ। ਸਗੋਂ ਉਸ ਸਮੇਂ ਵਿਧਾਨ ਘੜਨੀ ਸਭਾ ਨੂੰ ਲੈ ਕੇ ਬੰਬਈ ਵਿੱਚ (6-8 ਜੁਲਾਈ 1946) ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਅਤਿ ਇਤਿਹਾਸਕ ਮੀਟਿੰਗ ਸੀ। ਨਹਿਰੂ ਇਸ ਮੀਟਿੰਗ ਦਾ ਕਰਤਾ ਧਰਤਾ ਸੀ। ਮੀਟਿੰਗ ਤੋਂ ਬਾਅਦ 8 ਜੁਲਾਈ 1946 ਨੂੰ ਉਸਨੇ ਬੰਬਈ ਵਿੱਚ ਕੌਮੀ ਤੇ ਕੌਮਾਂਤਰੀ ਮੀਡੀਆ ਅੱਗੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਇੱਕ ਅਧਿਕਾਰਤ/ਪਰਵਾਨਤ ਪ੍ਰੈੱਸ ਬਿਆਨ ਵੀ ਜਾਰੀ ਕੀਤਾ। ਇਸ ਬਿਆਨ ਵਿੱਚ ਸਿੱਖਾਂ ਦਾ ਜ਼ਿਕਰ ਤੱਕ ਵੀ ਨਹੀਂ ਹੈ।
ਸਾਚੀ ਸਾਖੀ ਕਿਤਾਬ ਦੇ ਲਿਖਾਰੀ ਸਿਰਦਾਰ ਕਪੂਰ ਸਿੰਘ ਜਿਹੜੇ ਸਿੱਖ ਹੋਮ ਲੈਂਡ ਦੀ ਵਕਾਲਤ ਕਰਦੇ ਹੋਏ ਇਸ ਕਿਤਾਬ ਵਿੱਚ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਨਾਲ ਨਾਲ ਹਰ ਘਟਨਾਕ੍ਰਮ ਦੇ ਗਵਾਹ ਵਜੋਂ ਪੇਸ਼ ਹੁੰਦੇ ਹਨ। ਜਦੋਂ ਕਿ ਉਹ ਮਨਘੜਤ ਕਥਾਵਾਂ ਨੂੰ ਸੱਚੀਆਂ ਸਾਬਤ ਕਰਨ ਲਈ ਹਰ ਥਾਂ ਹਾਜ਼ਰ ਨਾਜ਼ਰ ਦਿਖਾਈ ਦਿੰਦੇ ਹਨ। “ਆਖ ਦਮੋਦਰ ਅੱਖੀ ਡਿੱਠਾ” ਤੇ “ਉਹ ਕਿਹੜੀ ਗਲੀ ਜਿਥੇ ਭਾਗੋ ਨਹੀਂ ਖੜੀ” ਵਰਗੀਆਂ ਕਹਾਵਤਾਂ ਮੁਤਾਬਕ ਵਿਵਹਾਰ ਕਰਦੇ ਦਿਖਾਈ ਦਿੰਦੇ ਹਨ।
ਸਵਾਲ ਚੌਥਾ:-  ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਸੇ ਵੀ ਪੱਖ ਦੇ ਗਲਤ ਕੰਮਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ, ਪਰ ਇੱਕ ਪੱਖ ਦੀਆਂ ਗਲਤੀਆਂ ਗਿਣਾ ਕੇ ਦੂਜੇ ਪੱਖ ਦੀ ਜਵਾਬਦੇਹੀ ਨੂੰ ਘੱਟ ਕਰਕੇ ਨਹੀਂ ਦਿਖਾਉਣਾ ਚਾਹੀਦਾ?
ਜਵਾਬ:- ਇਹ ਇੱਕ ਆਮ ਮੁਹਾਵਰਾ ਹੈ ਕਿ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ। ਕਸੂਰ ਦੋਹਾਂ ਧਿਰਾਂ ਦਾ ਹੁੰਦਾ ਹੈ ਕਿਸੇ ਦਾ ਘੱਟ ਅਤੇ ਕਿਸੇ ਦਾ ਕੁੱਝ ਵੱਧ। ਪਰ ਜਦੋਂ ਇੱਕ ਧਿਰ ਜਾਣਬੁੱਝ ਕੇ ਕਿਸੇ ਖਾਸ ਵਿਆਕਤੀ ਨੂੰ ਮਹਾਨ ਬਣਾਉਣ ਲਈ ਇੱਥੋਂ ਤੱਕ ਗਿਰ ਜਾਵੇ ਕਿ ਆਪ ਹੀ ਕਿਸੇ ਦੇ ਨਾਮ ਜਾਹਲੀ ਕਿਤਾਬ ਛਪਵਾ ਕੇ 100% ਝੂਠੇ ਬਿਰਤਾਂਤ ਸਿਰਜ ਕੇ ਇਸ ਦਾ ਪ੍ਰਚਾਰ ਧਾਰਮਿਕ ਸਥਾਨਾਂ ਤੇ ਕਰੇ ਅਤੇ ਆਮ ਲੋਕਾਂ ਦੇ ਮਨਾ ਵਿੱਚ ਧਰਮ ਦੇ ਨਾਮ ਤੇ ਜ਼ਹਿਰ ਭਰੇ ਤਾਂ ਫਿਰ ਕੀ ਉਨ੍ਹਾਂ ਤੋਂ ਕੋਈ ਆਸ ਕੀਤੀ ਜਾ ਸਕਦੀ ਹੈ ਕਿ ਉਹ ਅਸਲੀਅਤ ਨੂੰ ਸਮਝਣਾ ਚਾਹੁੰਦੇ ਹਨ? ਇਹੀ ਨਹੀਂ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਸਰੀਰਕ ਨੁਕਸਾਨ ਪਹੁੰਚਾਵੇ ਅਤੇ ਗਾਲੀ ਗਲੋਚ ਕਰੇ ਫਿਰ ਅਜਿਹੇ ਲੋਕਾਂ ਦੇ ਹੱਕ ਵਿੱਚ ਨਿਰਾ ਸਰਕਾਰ ਨੂੰ ਭੰਡਣਾ ਆਪਣੇ ਪੈਰੀ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਪਰ ਜੇ ਕਰ ਜਿੰਨੀ ਗੱਲ ਹੋਈ ਹੈ ਉਤਨੀ ਹੀ ਕਰੇ। ਆਪਣੀਆਂ ਗਲਤੀਆਂ ਵੀ ਸਵੀਕਾਰ ਕਰੇ ਫਿਰ ਕੀ ਕਿਸੇ ਦਾ ਦਿਮਾਗ ਖਰਾਬ ਹੋਇਆ ਹੈ ਕਿ ਉਹ ਸਰਕਾਰੀ ਗਲਤੀਆਂ ਬਾਰੇ ਨਾ ਬੋਲੇ। ਮੈਂ ਤਕਰੀਬਨ 10 ਸਾਲਾਂ ਤੋਂ ਇਹ ਜਾਹਲੀ ਕਿਤਾਬ ਦੀ ਗੱਲ ਪਰੂਫਾਂ ਨਾਲ ਪੰਨੇ ਲਿਖ ਕੇ ਦੱਸ ਰਿਹਾ ਹਾਂ। ਪਿਛਲੇ 10 ਸਾਲਾਂ ਵਿੱਚ ਕਿਸੇ ਇੱਕ ਵੀ ਵਿਦਵਾਨ, ਕਥਾਕਾਰ, ਰਾਗੀ ਢਾਡੀ, ਪਰਚਾਰਕ ਜਾਂ ਕਿਸੇ ਸਿੱਖ ਨੇ ਇਸ ਬਾਰੇ ਜੁਬਾਨ ਖੋਲੀ ਹੋਵੇ ਕਿ ਇਹ ਮਾੜੀ ਗੱਲ ਹੈ ਇਹ ਝੂਠ ਨਹੀਂ ਪਰਚਾਰਨਾ ਚਾਹੀਦਾ। ਸਿੱਖ ਤਾਂ ਸਗੋਂ ਰੱਜ ਕੇ ਅਤੇ ਜਾਣਬੁੱਝ ਕੇ ਇਹ ਝੂਠ ਪਰਚਾਰਦੇ ਹਨ ਫਿਰ ਮੈਂ ਇਨ੍ਹਾਂ ਝੂਠੇ ਲੋਕਾਂ ਤੋਂ ਇਨ੍ਹਾ ਦੇ ਪਖੰਡੀਆਂ ਦੇ ਧਰਮ ਤੋਂ ਕੀ ਲੈਣਾ ਹੈ ਜਿਹੜੀ ਆਪਣੀ ਸਾਰੀ ਬੁਨਿਆਦ ਹੀ ਝੂਠ ਤੇ ਖੜੀ ਕਰਨਾ ਚਾਹੁੰਦੇ ਹਨ।
ਸਵਾਲ ਪੰਜਵਾਂ:- ਜੇਕਰ ਮੇਰੀ ਕਿਸੇ ਗੱਲ ਵਿੱਚ ਤੱਥਾਂ ਦੀ ਗਲਤੀ ਹੈ, ਤਾਂ ਕਿਰਪਾ ਕਰਕੇ ਉਸ ਗੱਲ ਦਾ ਹਵਾਲਾ ਦੇ ਕੇ ਸਹੀ ਤੱਥ ਅਤੇ ਭਰੋਸੇਯੋਗ ਸਰੋਤ ਪੇਸ਼ ਕਰੋ। ਮੈਂ ਵੀ ਆਪਣੇ ਵਿਚਾਰਾਂ ਦੀ ਪੜਤਾਲ ਕਰਨ ਲਈ ਤਿਆਰ ਹਾਂ। ਪਰ ਮੇਰੇ ਸਵਾਲਾਂ ਨੂੰ ਕਿਸੇ ਹੋਰ ਦੀਆਂ ਵੀਡੀਓਜ਼ ਦੇ ਹਵਾਲੇ ਨਾਲ ਟਾਲ ਦੇਣਾ ਮਸਲੇ ਦਾ ਹੱਲ ਨਹੀਂ ਹੈ।
ਜਵਾਬ:- ਜੋ ਆਮ ਸਿੱਖਾਂ ਦੀ ਸੋਚ ਹੈ ਤੁਸੀਂ ਉਹੀ ਦੁਹਰਾਈ ਹੈ। ਇਸ ਵਿੱਚ ਕੋਈ ਤੱਥ ਤਾਂ ਪੇਸ਼ ਨਹੀਂ ਕੀਤੇ। ਤੁਸੀਂ ਸਵਾਲ ਪੁੱਛੇ ਸੀ ਜੋ ਤੁਹਾਡੇ ਨਹੀਂ ਹੋਰ ਸਿੱਖਾਂ ਦੇ ਵੀ ਹਨ। ਕਿਉਂਕਿ ਤੁਸੀਂ ਸਚਾਈ ਨਹੀਂ ਜਾਨਣਾ ਚਾਹੁੰਦੇ ਸਿਰਫ ਸਾਰਾ ਕਸੂਰ ਸਰਕਾਰ ਦਾ ਹੀ ਕੱਢਣਾ ਚਾਹੁੰਦੇ ਹੋ ਇਸੇ ਕਰਕੇ ਧਰਮ ਦੇ ਨਾਮ ਤੇ ਜ਼ਹਿਰ ਉਗਲਣ ਵਾਲੇ ਤੁਹਾਡੇ ਲੀਡਰ ਹਨ ਜਾਂ ਜਿਨ੍ਹਾਂ ਨੂੰ ਤੁਸੀਂ ਲੀਡਰ ਮੰਨਦੇ ਹੋ ਤੁਸੀਂ ਉਨ੍ਹਾਂ ਨੂੰ ਹੀ ਠੀਕ ਮੰਨ ਕੇ ਪੰਜਾਬ ਤੇ ਸਮਾਜ ਦਾ ਭਲਾ ਚਾਹੁੰਦੇ ਹੋ। ਇਸ ਸੋਚ ਨੇ ਪਹਿਲਾਂ ਵੀ ਨੁਕਸਾਨ ਕੀਤਾ ਹੈ ਅਤੇ ਅੱਗੇ ਤੋਂ ਵੀ ਹੋਣ ਦਾ ਡਰ ਹੈ। ਦੂਸਰਿਆਂ ਦੇ ਲਿੰਕ ਤਾਂ ਦਿੱਤੇ ਸੀ ਕਿ ਉਹ ਇਸ ਤਰਹਾਂ ਦੀ ਵਿਚਾਰ ਚਰਚਾ ਕਰਨੀ ਚਾਹੁੰਦੇ ਹਨ ਅਤੇ ਉਥੇ ਹੋਰ ਲੋਕ ਵੀ ਆਪਣੇ ਵਿਚਾਰ ਦਿੰਦੇ ਹਨ। ਦੂਸਰਾ ਇਹ ਹੈ ਕਿ ਉਹ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਹੋਣ ਦੇ ਕਾਰਨ ਮੇਰੇ ਨਾਲੋਂ ਅੰਗਰੇਜ਼ੀ ਜ਼ਿਆਦਾ ਜਾਣਦੇ ਹਨ ਅਤੇ ਅੰਗ੍ਰੇਜ਼ੀ ਕਿਤਾਬਾਂ ਵਿਚੋਂ ਹਵਾਲੇ ਵੀ ਦੇ ਸਕਦੇ ਹਨ।
ਤੁਹਾਡੇ ਸਵਾਲਾਂ ਦੇ ਜਵਾਬ ਮੈਂ ਕਾਫੀ ਵਿਸਥਾਰ ਨਾਲ ਉਪਰ ਦੇ ਦਿੱਤੇ ਹਨ। ਉਂਜ ਤਾਂ ਜੇ ਕਰ ਸੰਖੇਪ ਵਿੱਚ ਜਵਾਬ ਦੇਣਾ ਹੋਵੇ ਤਾਂ ਕੁੱਝ ਲਾਈਨਾ ਵਿੱਚ ਹੀ ਇਸ ਤਰ੍ਹਾਂ ਦਿੱਤਾ ਜਾ ਸਕਦਾ ਸੀ ਕਿ ਗੁਰਦੇਵ ਸਿੰਘ ਬਠਿੰਡਾ ਜੀ ਤੁਹਾਡੀ ਸੋਚ ਪਿਛਲਖੁਰੀ ਸਦੀਆਂ ਵੱਲ ਪਿੱਛੇ ਨੂੰ ਜਾ ਰਹੀ ਹੈ ਤਾਂਹੀਂ ਤੁਸੀਂ ਫੁਕਰੇ ਅਤੇ ਹਿੰਸਕ ਬੰਦਿਆਂ ਨੂੰ ਆਪਣੇ ਲੀਡਰ ਮੰਨਦੇ ਹੋ ਅੱਜ ਦੇ ਹਾਲਾਤਾਂ ਮੁਤਾਬਕ ਮੈਂ ਇਸ ਰਸਤੇ ਨੂੰ ਗਲਤ ਮੰਨਦਾ ਹਾਂ ਜਿਸ ਤੇ ਤੁਰਿਆਂ ਨੁਕਸਾਨ ਹੀ ਨੁਕਸਾਨ ਹੈ ਪ੍ਰਾਪਤੀ ਦੇ ਚਾਨਸ ਬਹੁਤ ਘੱਟ ਹਨ। ਮੇਰੀ ਸੋਚ ਇਹ ਕਹਿੰਦੀ ਹੈ ਕਿ ਸਰਕਾਰ ਨੇ ਜੋ ਵੀ ਧੱਕੇ ਕੀਤੇ ਹਨ ਜਾਂ ਕਰ ਰਹੀ ਹੈ ਇਸ ਦੇ ਹੱਲ ਲਈ ਪੜ੍ਹੇ ਲਿਖੇ ਇਮਾਨਦਾਰ ਲੋਕ ਅੱਗੇ ਆਉਣੇ ਚਾਹੀਦੇ ਹਨ ਜਿਹੜੇ ਕਿ ਆਉਣ ਵਾਲੇ 50-100 ਸਾਲ ਅੱਗੇ ਦੀ ਸੋਚ ਰੱਖਦੇ ਹੋਣ। ਮੇਰੇ ਮਨ ਵਿੱਚ ਜੋ ਸਤਿਕਾਰ ਡਾ: ਮਨਮੋਹਨ ਸਿੰਘ ਅਤੇ ਵਰਡ ਬੈਂਕ ਦੇ ਮੁਖੀ ਅਜੇਪਾਲ ਸਿੰਘ ਬੰਗਾ ਦਾ ਹੈ ਉਸ ਦੇ ਮੁਕਾਬਲੇ ਫੁਕਰੇ ਹਿੰਸਕਾਂ ਲਈ 1% ਵੀ ਨਹੀਂ ਜਿਨ੍ਹਾਂ ਨੂੰ ਤੁਸੀਂ ਆਪਣੇ ਲੀਡਰ ਮੰਨਦੇ ਹੋ। ਉਮੀਦ ਹੈ ਕਿ ਗੱਲ ਸਮਝ ਆ ਗਈ ਹੋਵੇਗੀ। ਹੁਣ ਤੁਸੀਂ ਆਪ ਦੱਸੋ ਕਿ ਤੁਸੀਂ ਹਥਿਆਰਬੰਦ ਸੰਘਰਸ਼ ਵਿੱਚ ਕਦੋਂ ਕੁਦਣਾ ਹੈ ਜਾਂ ਆਪਣੇ ਬੱਚਿਆਂ ਨੂੰ ਹਥਿਆਰ ਫੜਾ ਕੇ ਇਸ ਪਾਸੇ ਵੱਲ ਕਦੋਂ ਤੋਰਨਾ ਹੈ ਤਾਂ ਕਿ ਹਥਿਆਰਾਂ ਦੇ ਜੋਰ ਨਾਲ ਸਿੱਖ ਹੱਕ ਲਏ ਜਾ ਸਕਣ?
ਮੈਂ ਜੋ ਦੱਸਣਾ ਸੀ ਦੱਸ ਦਿੱਤਾ ਹੈ ਅਤੇ ਪਹਿਲਾਂ ਵੀ ਬਹੁਤ ਕੁੱਝ ਲਿਖ ਕੇ ਪਾਇਆ ਹੋਇਆ ਹੈ। ਜੇ ਕਰ ਸਮਝ ਆ ਗਈ ਤਾਂ ਠੀਕ ਹੈ ਨਹੀਂ ਤਾਂ ਮੈਂ ਹੋਰ ਕੁੱਝ ਨਹੀਂ ਕਰ ਸਕਦਾ। ਕਿਰਪਾ ਕਰਕੇ ਆਪਣਾ ਜਾਂ ਮੇਰਾ ਹੋਰ ਸਮਾ ਖਰਾਬ ਨਾ ਕਰਨਾ। ਹਾਂ ਇਹ ਦੋ ਕੰਮ ਜੇ ਕਰ ਤੁਸੀਂ ਕਰ ਸਕੇ ਹੋ ਤਾਂ ਜਰੂਰ ਕਰੋ:
1:-1947 ਦੀ ਅਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਨੇ ਕਪੂਰ ਸਿੰਘ ਦੀ ਸਾਚੀ ਸਾਖੀ ਮੁਤਾਬਕ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਬਾਰੇ ਕੋਈ ਸਰਕੁਲਰ ਯਾਰੀ ਕੀਤਾ ਸੀ? ਜੇ ਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਉਹ ਸਰਕੂਲਰ ਵਾਲੀ ਚਿੱਠੀ ਜਰੂਰ ਲੱਭਣ ਦਾ ਯਤਨ ਕਰੋ ਜਿਹੜੀ ਕਿ ਸਰਕਾਰ ਵਲੋਂ ਲਿਖੀ ਗਈ ਸੀ? ਤਾਂ ਕਿ ਅਸੀਂ ਵੀ ਅਤੇ ਹੋਰ ਲੋਕ ਵੀ ਇਸ ਸਚਾਈ ਤੋਂ ਜਾਣੂ ਹੋ ਸਕਣ। ਕਪੂਰ ਸਿੰਘ ਤਾਂ ਜੀਂਅਦੇ ਜੀ ਕੋਈ ਤੱਥ ਇਸ ਬਾਰੇ ਪੇਸ਼ ਕਰ ਨਹੀਂ ਸਕਿਆ।
2:-ਅਜ਼ਾਦੀ ਤੋਂ ਪਹਿਲਾਂ ਜੇ ਕਰ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਨੇ ਜੇ ਕਰ ਕੋਈ ਸਮਝੋਤਾ ਸਿੱਖਾਂ ਨਾਲ ਲਿਖਤੀ ਰੂਪ ਵਿੱਚ ਕੀਤਾ ਸੀ ਜਿਸ ਉਪਰ ਅਕਾਲੀ ਲੀਡਰਾਂ ਅਤੇ ਕਾਂਗਰਸੀ ਲੀਡਰਾਂ ਦੇ ਦਸਖਤ ਹੋਏ ਹੋਵਣ? ਕਿਉਂਕਿ ਜਦੋਂ ਦੋ ਧਿਰਾਂ ਵਿੱਚ ਕੋਈ ਸਮਝੋਤਾ ਹੋਵੇ ਜਾਂ ਕਿਸੇ ਕੰਮ ਕਰਨ ਲਈ ਸਹਿਮਤੀ ਬਣੇ ਤਾਂ ਲਿਖਤੀ ਰੂਪ ਦੇ ਕੇ ਉਸ ਉਪਰ ਦਸਖਤ ਕੀਤੇ ਜਾਂਦੇ ਹਨ। ਜੇ ਕਰ ਤੁਸੀਂ ਅਜਿਹਾ ਕੋਈ ਦਸਤਾਵੇਜ਼ ਲੱਭ ਸਕਦੇ ਹੋ ਤਾਂ ਜਰੂਰ ਲੱਭ ਕੇ ਪੇਸ਼ ਕਰੋ ਤਾਂ ਕਿ ਸਾਰੀ ਦੁਨੀਆ ਅਸਲੀਅਤ ਤੋਂ ਜਾਣੂ ਹੋ ਸਕੇ। ਇਹ ਦੋਵੇਂ ਦਸਤਾਵੇਜ਼ ਸਾਰੀ ਦੁਨੀਆ ਦੇ ਦੇਖਣ ਲਈ ਪ੍ਰਮਾਣ ਵਜੋਂ ਇੰਟਰਨੈੱਟ ਤੇ ਪਾਏ ਜਾ ਸਕਦੇ ਹਨ।
ਧੰਨਵਾਦ,
ਮੱਖਣ ਪੁਰੇਵਾਲ,
ਅਕਤੂਬਰ 14, 2026.


ਸਤਿਕਾਰਯੋਗ ਮੱਖਣ ਪੁਰੇਵਾਲ ਜੀ,
ਤੁਹਾਡੀ ਲਿਖਤ ਪੜ੍ਹੀ। ਤੁਸੀਂ ਦੱਸਿਆ ਕਿ ਤੁਸੀਂ ਕਈ ਦਹਾਕਿਆਂ ਤੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਦੇ ਆ ਰਹੇ ਹੋ, ਸਿੱਖ ਮਾਰਗ ਵੈੱਬਸਾਈਟ ਚਲਾ ਰਹੇ ਹੋ ਅਤੇ ਵੱਖ-ਵੱਖ ਲੇਖਕਾਂ ਤੇ ਵਿਦਵਾਨਾਂ ਦੀਆਂ ਲਿਖਤਾਂ ਪੜ੍ਹੀਆਂ ਹਨ। ਤੁਹਾਡੀ ਇਸ ਮਿਹਨਤ ਦਾ ਆਪਣਾ ਮਹੱਤਵ ਹੈ। ਪਰ ਮੇਰੀ ਬੇਨਤੀ ਹੈ ਕਿ ਕਿਸੇ ਵਿਸ਼ੇ ਉੱਤੇ ਲੰਮਾ ਸਮਾਂ ਪੜ੍ਹਨਾ ਅਤੇ ਲਿਖਣਾ ਇੱਕ ਗੱਲ ਹੈ, ਜਦਕਿ ਉਠਾਏ ਗਏ ਸਵਾਲਾਂ ਦੇ ਤੱਥਾਂ ਸਮੇਤ ਜਵਾਬ ਦੇਣਾ ਦੂਜੀ ਗੱਲ ਹੈ।
ਮੈਂ ਤੁਹਾਨੂੰ ਤੁਹਾਡੇ ਪੜ੍ਹਨ ਦੇ ਤਜਰਬੇ ਤੋਂ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਇਹ ਕਿਹਾ ਕਿ ਤੁਸੀਂ ਕੁਝ ਨਹੀਂ ਜਾਣਦੇ। ਮੇਰਾ ਇਤਰਾਜ਼ ਤੁਹਾਡੀ ਉਸ ਸੋਚ ਨਾਲ ਹੈ, ਜਿਸ ਵਿੱਚ 1982 ਤੋਂ 1984 ਤੱਕ ਦੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਸਿੱਖਾਂ ਦੇ ਇੱਕ ਪੱਖ ਨੂੰ ਤਾਂ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ, ਪਰ ਸਰਕਾਰਾਂ ਦੀ ਭੂਮਿਕਾ, ਉਨ੍ਹਾਂ ਦੀਆਂ ਨੀਤੀਆਂ ਅਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਬਾਰੇ ਉਨੇ ਹੀ ਸਪੱਸ਼ਟ ਸਵਾਲ ਨਹੀਂ ਉਠਾਏ ਜਾਂਦੇ।
ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਮੈਨੂੰ ਬਲਦੇਵ ਸਿੰਘ ਐੱਮ.ਏ. ਦੀਆਂ ਵੀਡੀਓਜ਼ ਦੇਖਣ ਲਈ ਕਿਹਾ ਹੈ। ਮੈਂ ਕਿਸੇ ਦੀਆਂ ਵੀਡੀਓਜ਼ ਦੇਖਣ ਦਾ ਵਿਰੋਧੀ ਨਹੀਂ ਹਾਂ। ਜੇਕਰ ਉਨ੍ਹਾਂ ਕੋਲ ਮੇਰੇ ਸਵਾਲਾਂ ਦੇ ਤੱਥਾਂ ਅਤੇ ਸਬੂਤਾਂ ਸਮੇਤ ਜਵਾਬ ਹਨ ਤਾਂ ਜ਼ਰੂਰ ਸਾਹਮਣੇ ਆਉਣੇ ਚਾਹੀਦੇ ਹਨ। ਪਰ ਇੱਕ ਗੱਲ ਸਮਝ ਨਹੀਂ ਆਉਂਦੀ -ਜਦੋਂ ਸਵਾਲ ਤੁਹਾਡੇ ਲੇਖ ਅਤੇ ਤੁਹਾਡੀ ਸੋਚ ਬਾਰੇ ਹਨ, ਤਾਂ ਉਨ੍ਹਾਂ ਦੇ ਜਵਾਬ ਦੇਣ ਦੀ ਜ਼ਿੰਮੇਵਾਰੀ ਕਿਸੇ ਹੋਰ ਦੀਆਂ ਵੀਡੀਓਜ਼ ਉੱਤੇ ਕਿਉਂ ਪਾਈ ਜਾ ਰਹੀ ਹੈ?
ਜੇਕਰ ਬਲਦੇਵ ਸਿੰਘ ਜੀ ਦੇ ਵਿਚਾਰ ਤੁਹਾਡੇ ਵਿਚਾਰਾਂ ਨਾਲ ਮਿਲਦੇ ਹਨ, ਤਾਂ ਉਨ੍ਹਾਂ ਦੀਆਂ ਦਲੀਲਾਂ ਦਾ ਹਵਾਲਾ ਦੇ ਕੇ ਮੇਰੇ ਸਵਾਲਾਂ ਦੇ ਜਵਾਬ ਤੁਸੀਂ ਖ਼ੁਦ ਵੀ ਦੇ ਸਕਦੇ ਹੋ। ਸਿਰਫ਼ ਇਹ ਕਹਿ ਦੇਣਾ ਕਿ ਉਨ੍ਹਾਂ ਦੀਆਂ ਵੀਡੀਓਜ਼ ਦੇਖਣ ਨਾਲ ਸਾਰੇ ਜਵਾਬ ਮਿਲ ਜਾਣਗੇ, ਆਪਣੇ ਆਪ ਵਿੱਚ ਜਵਾਬ ਨਹੀਂ ਹੈ।
ਤੁਸੀਂ ਲਿਖਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹ ਵੀ ਮੰਨਦੇ ਹਨ ਕਿ ਸਰਕਾਰ ਨੇ ਗਲਤੀਆਂ ਕੀਤੀਆਂ ਸਨ। ਜੇਕਰ ਇਹ ਗੱਲ ਸਹੀ ਹੈ ਤਾਂ ਮੇਰਾ ਸਵਾਲ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ। ਜੇ ਸਰਕਾਰ ਨੇ ਗਲਤੀਆਂ ਕੀਤੀਆਂ ਸਨ, ਤਾਂ ਉਨ੍ਹਾਂ ਗਲਤੀਆਂ ਦੀ ਅਸਲ ਪ੍ਰਕਿਰਤੀ, ਉਨ੍ਹਾਂ ਲਈ ਜ਼ਿੰਮੇਵਾਰ ਧਿਰਾਂ ਅਤੇ ਪੀੜਤ ਲੋਕਾਂ ਨਾਲ ਹੋਏ ਅਨਿਆਂ ਬਾਰੇ ਵੀ ਉਨੀ ਹੀ ਸਪੱਸ਼ਟਤਾ ਨਾਲ ਗੱਲ ਹੋਣੀ ਚਾਹੀਦੀ ਹੈ।
ਸਰਕਾਰ ਦੀ ਗਲਤੀ ਮੰਨ ਲੈਣਾ ਅਤੇ ਉਸ ਦੀ ਜ਼ਿੰਮੇਵਾਰੀ ਨੂੰ ਤੱਥਾਂ ਦੇ ਆਧਾਰ ’ਤੇ ਨਿਰਧਾਰਤ ਕਰਨਾ ਦੋ ਵੱਖਰੀਆਂ ਗੱਲਾਂ ਹਨ। ਸਵਾਲ ਇਹ ਹੈ ਕਿ ਗਲਤੀ ਕੀ ਸੀ, ਕਿਸ ਨੇ ਕੀਤੀ, ਉਸ ਦੇ ਪਿੱਛੇ ਕੀ ਨੀਤੀ ਸੀ, ਉਸ ਦਾ ਲੋਕਾਂ ਉੱਤੇ ਕੀ ਅਸਰ ਪਿਆ ਅਤੇ ਉਸ ਲਈ ਜਵਾਬਦੇਹੀ ਕਿਵੇਂ ਤੈਅ ਹੋਈ? ਜੇਕਰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਤਾਂ ਸਿਰਫ਼ ਇਹ ਕਹਿਣਾ ਕਿ ਸਰਕਾਰ ਵੀ ਗਲਤ ਸੀ, ਕਾਫ਼ੀ ਨਹੀਂ।
ਇੱਕ ਹੋਰ ਬੁਨਿਆਦੀ ਗੱਲ ਵੀ ਵਿਚਾਰਨ ਵਾਲੀ ਹੈ। 1947 ਵਿੱਚ ਦੇਸ਼ ਦੀ ਵੰਡ ਸਮੇਂ ਸਿੱਖਾਂ ਨੇ ਬੇਹੱਦ ਵੱਡਾ ਉਜਾੜਾ, ਜਾਨੀ ਨੁਕਸਾਨ ਅਤੇ ਆਪਣੀਆਂ ਜਾਇਦਾਦਾਂ ਦਾ ਵਿਛੋੜਾ ਸਹਿਣ ਕੀਤਾ। ਆਜ਼ਾਦੀ ਤੋਂ ਬਾਅਦ ਪੰਜਾਬ ਦੇ ਹੱਕਾਂ, ਭਾਸ਼ਾਈ ਪਛਾਣ, ਰਾਜਧਾਨੀ, ਦਰਿਆਈ ਪਾਣੀਆਂ ਅਤੇ ਕੇਂਦਰ-ਰਾਜ ਸਬੰਧਾਂ ਵਰਗੇ ਮੁੱਦਿਆਂ ਉੱਤੇ ਲੰਮੇ ਸਮੇਂ ਤੋਂ ਵਿਵਾਦ ਰਹੇ ਹਨ। ਇਨ੍ਹਾਂ ਸਾਰੇ ਮੁੱਦਿਆਂ ਦੀ ਆਪਣੀ ਇਤਿਹਾਸਕ ਪਿੱਠਭੂਮੀ ਹੈ ਅਤੇ ਹਰ ਦਾਅਵੇ ਨੂੰ ਦਸਤਾਵੇਜ਼ਾਂ ਦੇ ਆਧਾਰ ’ਤੇ ਪਰਖਿਆ ਜਾਣਾ ਚਾਹੀਦਾ ਹੈ।
ਪਰ ਕੀ ਇਨ੍ਹਾਂ ਮੁੱਦਿਆਂ ਉੱਤੇ ਸਵਾਲ ਉਠਾਉਣਾ ਗ਼ਲਤ ਹੈ? ਕੀ ਸਰਕਾਰਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਨੀ ਇੱਕ ਪਾਸੜ ਸੋਚ ਹੈ? ਕੀ ਸਿੱਖਾਂ ਨਾਲ ਹੋਏ ਅਨਿਆਂ ਬਾਰੇ ਗੱਲ ਕਰਨ ਵਾਲੇ ਹਰ ਵਿਅਕਤੀ ਨੂੰ ਕਿਸੇ ਖ਼ਾਸ ਧਿਰ ਦਾ ਸਮਰਥਕ ਮੰਨ ਲੈਣਾ ਠੀਕ ਹੈ? ਜੇਕਰ ਅਸੀਂ ਸੱਚ ਦੀ ਗੱਲ ਕਰਨੀ ਹੈ ਤਾਂ ਇਨ੍ਹਾਂ ਸਵਾਲਾਂ ਤੋਂ ਵੀ ਬਚਿਆ ਨਹੀਂ ਜਾ ਸਕਦਾ।
ਇਸ ਦੇ ਨਾਲ ਹੀ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਦੇ ਹਰ ਕਦਮ ਨੂੰ ਸਹੀ ਮੰਨਣਾ ਲਾਜ਼ਮੀ ਨਹੀਂ। ਜੇਕਰ ਕਿਸੇ ਸਿੱਖ ਆਗੂ, ਧਾਰਮਿਕ ਸ਼ਖ਼ਸੀਅਤ ਜਾਂ ਰਾਜਨੀਤਿਕ ਧਿਰ ਨੇ ਗਲਤੀ ਕੀਤੀ ਹੈ, ਤਾਂ ਉਸ ਦੀ ਵੀ ਤੱਥਾਂ ਦੇ ਆਧਾਰ ’ਤੇ ਆਲੋਚਨਾ ਹੋਣੀ ਚਾਹੀਦੀ ਹੈ। ਪਰ ਉਸੇ ਮਾਪਦੰਡ ਨਾਲ ਸਰਕਾਰ, ਪੁਲਿਸ, ਫ਼ੌਜ ਅਤੇ ਹੋਰ ਤਾਕਤਵਰ ਸੰਸਥਾਵਾਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇੱਕ ਧਿਰ ਦੇ ਕੰਮਾਂ ਦੀ ਬਾਰੀਕੀ ਨਾਲ ਪੜਤਾਲ ਅਤੇ ਦੂਜੀ ਧਿਰ ਦੇ ਕੰਮਾਂ ਬਾਰੇ ਸਿਰਫ਼ ਆਮ ਜਿਹੀ ਟਿੱਪਣੀ -ਇਹ ਸੰਤੁਲਿਤ ਇਤਿਹਾਸਕ ਪਹੁੰਚ ਨਹੀਂ ਹੋ ਸਕਦੀ।
ਤੁਸੀਂ ਕਹਿੰਦੇ ਹੋ ਕਿ ਤੁਸੀਂ ਬਹੁਤ ਸਾਰੇ ਲੇਖਕਾਂ ਨੂੰ ਪੜ੍ਹਿਆ ਹੈ। ਮੈਂ ਇਸ ਗੱਲ ਦਾ ਸਤਿਕਾਰ ਕਰਦਾ ਹਾਂ। ਪਰ ਕਿਸੇ ਲੇਖਕ ਦੀ ਭਰੋਸੇਯੋਗਤਾ ਸਿਰਫ਼ ਇਸ ਗੱਲ ਨਾਲ ਤੈਅ ਨਹੀਂ ਹੁੰਦੀ ਕਿ ਉਸ ਨੇ ਕਿੰਨਾ ਪੜ੍ਹਿਆ ਜਾਂ ਕਿੰਨੇ ਸਾਲ ਲਿਖਿਆ ਹੈ। ਉਸ ਦੀਆਂ ਦਲੀਲਾਂ, ਸਰੋਤ, ਤੱਥਾਂ ਦੀ ਪੜਤਾਲ ਅਤੇ ਵਿਰੋਧੀ ਪੱਖ ਬਾਰੇ ਉਸ ਦੀ ਇਮਾਨਦਾਰੀ ਵੀ ਦੇਖੀ ਜਾਂਦੀ ਹੈ। ਇਹੀ ਮਾਪਦੰਡ ਮੇਰੇ ਉੱਤੇ ਵੀ ਲਾਗੂ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਉੱਤੇ ਵੀ।
ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਵਾਲ ਦੁਬਾਰਾ ਰੱਖਦਾ ਹਾਂ:
1. 1982 ਤੋਂ 1984 ਤੱਕ ਦੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਤੁਸੀਂ ਸਿੱਖ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋ; ਕੀ ਤੁਸੀਂ ਉਸੇ ਵਿਸਥਾਰ ਨਾਲ ਕੇਂਦਰ ਸਰਕਾਰ ਅਤੇ ਹੋਰ ਸਰਕਾਰੀ ਸੰਸਥਾਵਾਂ ਦੀ ਭੂਮਿਕਾ ਬਾਰੇ ਵੀ ਤੱਥਾਂ ਸਮੇਤ ਗੱਲ ਕਰੋਗੇ?
2. ਜੇਕਰ ਸਰਕਾਰ ਨੇ ਗਲਤੀਆਂ ਕੀਤੀਆਂ ਸਨ, ਤਾਂ ਉਹ ਕਿਹੜੀਆਂ ਸਨ, ਉਨ੍ਹਾਂ ਲਈ ਕੌਣ ਜ਼ਿੰਮੇਵਾਰ ਸੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੀ ਕੁਝ ਹੋਇਆ ਜਾਂ ਨਹੀਂ ਹੋਇਆ -ਕੀ ਤੁਸੀਂ ਇਸ ਬਾਰੇ ਵੀ ਸਪੱਸ਼ਟ ਲਿਖੋਗੇ?
3. 1947 ਤੋਂ ਬਾਅਦ ਸਿੱਖਾਂ ਅਤੇ ਪੰਜਾਬ ਨਾਲ ਸਬੰਧਤ ਹੱਕਾਂ ਦੇ ਵਿਵਾਦਾਂ ਨੂੰ ਤੁਸੀਂ ਇਸ ਇਤਿਹਾਸਕ ਚਰਚਾ ਵਿੱਚ ਕਿੰਨੀ ਥਾਂ ਦਿੰਦੇ ਹੋ? ਕੀ ਉਨ੍ਹਾਂ ਦੀ ਪਿੱਠਭੂਮੀ ਤੋਂ ਬਿਨਾਂ ਬਾਅਦ ਦੇ ਘਟਨਾਕ੍ਰਮ ਨੂੰ ਪੂਰੀ ਤਰ੍ਹਾਂ ਸਮਝਿਆ ਜਾ ਸਕਦਾ ਹੈ?
4. ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਸੇ ਵੀ ਪੱਖ ਦੇ ਗਲਤ ਕੰਮਾਂ ਦੀ ਆਲੋਚਨਾ ਹੋਣੀ ਚਾਹੀਦੀ ਹੈ, ਪਰ ਇੱਕ ਪੱਖ ਦੀਆਂ ਗਲਤੀਆਂ ਗਿਣਾ ਕੇ ਦੂਜੇ ਪੱਖ ਦੀ ਜਵਾਬਦੇਹੀ ਨੂੰ ਘੱਟ ਕਰਕੇ ਨਹੀਂ ਦਿਖਾਉਣਾ ਚਾਹੀਦਾ?
5. ਜੇਕਰ ਮੇਰੀ ਕਿਸੇ ਗੱਲ ਵਿੱਚ ਤੱਥਾਂ ਦੀ ਗਲਤੀ ਹੈ, ਤਾਂ ਕਿਰਪਾ ਕਰਕੇ ਉਸ ਗੱਲ ਦਾ ਹਵਾਲਾ ਦੇ ਕੇ ਸਹੀ ਤੱਥ ਅਤੇ ਭਰੋਸੇਯੋਗ ਸਰੋਤ ਪੇਸ਼ ਕਰੋ। ਮੈਂ ਵੀ ਆਪਣੇ ਵਿਚਾਰਾਂ ਦੀ ਪੜਤਾਲ ਕਰਨ ਲਈ ਤਿਆਰ ਹਾਂ। ਪਰ ਮੇਰੇ ਸਵਾਲਾਂ ਨੂੰ ਕਿਸੇ ਹੋਰ ਦੀਆਂ ਵੀਡੀਓਜ਼ ਦੇ ਹਵਾਲੇ ਨਾਲ ਟਾਲ ਦੇਣਾ ਮਸਲੇ ਦਾ ਹੱਲ ਨਹੀਂ ਹੈ।
ਮੱਖਣ ਪੁਰੇਵਾਲ ਜੀ, ਮੇਰਾ ਮਕਸਦ ਤੁਹਾਡਾ ਨਿਰਾਦਰ ਕਰਨਾ ਜਾਂ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਉੱਤੇ ਹਮਲਾ ਕਰਨਾ ਨਹੀਂ। ਮੇਰਾ ਮਕਸਦ ਸਿਰਫ਼ ਇਹ ਹੈ ਕਿ ਇਤਿਹਾਸ ਨੂੰ ਕਿਸੇ ਇੱਕ ਧਿਰ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹਾ ਕਰਨ ਦੀ ਬਜਾਏ ਉਸ ਨੂੰ ਤੱਥਾਂ, ਦਸਤਾਵੇਜ਼ਾਂ ਅਤੇ ਇਮਾਨਦਾਰ ਪੜਤਾਲ ਦੇ ਆਧਾਰ ’ਤੇ ਸਮਝਿਆ ਜਾਵੇ।
ਸੱਚ ਕਿਸੇ ਇੱਕ ਵਿਅਕਤੀ, ਵੈੱਬਸਾਈਟ, ਵੀਡੀਓ ਜਾਂ ਵਿਚਾਰਧਾਰਾ ਦੀ ਜਾਇਦਾਦ ਨਹੀਂ ਹੁੰਦਾ। ਸੱਚ ਦੀ ਪਛਾਣ ਇਸ ਗੱਲ ਨਾਲ ਹੁੰਦੀ ਹੈ ਕਿ ਅਸੀਂ ਆਪਣੇ ਮਨਪਸੰਦ ਪੱਖ ਬਾਰੇ ਵੀ ਔਖੇ ਸਵਾਲ ਪੁੱਛਣ ਦੀ ਹਿੰਮਤ ਰੱਖਦੇ ਹਾਂ ਜਾਂ ਨਹੀਂ।
ਮੈਂ ਤੁਹਾਡੀ ਗੱਲ ਸੁਣਨ ਲਈ ਤਿਆਰ ਹਾਂ ਅਤੇ ਤੁਹਾਨੂੰ ਵੀ ਮੇਰੇ ਸਵਾਲਾਂ ਦੇ ਸਿੱਧੇ ਜਵਾਬ ਦੇਣੇ ਚਾਹੀਦੇ ਹਨ। ਆਓ, ਵਿਅਕਤੀਗਤ ਦਾਅਵਿਆਂ ਅਤੇ ਇੱਕ-ਦੂਜੇ ਨੂੰ ਇੱਕ ਪਾਸੜ ਕਹਿਣ ਦੀ ਬਜਾਏ ਤੱਥਾਂ ’ਤੇ ਗੱਲ ਕਰੀਏ। ਜੇਕਰ ਸਾਡਾ ਮਕਸਦ ਸੱਚ ਦੀ ਖੋਜ ਹੈ, ਤਾਂ ਸਵਾਲਾਂ ਤੋਂ ਘਬਰਾਉਣ ਦੀ ਨਹੀਂ, ਉਨ੍ਹਾਂ ਦੇ ਜਵਾਬ ਦੇਣ ਦੀ ਲੋੜ ਹੈ।

ਗੁਰਦੇਵ ਸਿੰਘ ਬਠਿੰਡਾ



.