.
ਅੰਧਵਿਸ਼ਵਾਸ਼ ਅਤੇ ਕੌਮਨ ਸੈਂਸ (ਕੋਈ ਮੁਗਲੁ ਨ ਹੋਆ ਅੰਧਾ)
ਜਦੋਂ ਮੁਗਲਾਂ ਨੇ ਹਿੰਦੋਸਤਾਨ ਤੇ ਹਮਲਾ ਕੀਤਾ ਤਾਂ ਅੰਧਵਿਸ਼ਵਾਸੀ ਲੋਕਾਂ ਨੇ ਇਸ ਹਮਲੇ ਨੂੰ ਰੋਕਣ ਲਈ ਪੀਰਾਂ ਫਕੀਰਾਂ ਦੇ ਜੰਤਰਾਂ-ਮੰਤਰਾਂ ਦਾ ਸਹਾਰਾ ਲੈਣ ਦੀ ਕੋਸ਼ਸ਼ ਕੀਤੀ ਜੋ ਕਿ ਫੇਲ੍ਹ ਹੋਈ। ਇਸ ਹਮਲੇ ਦਾ ਜ਼ਿਕਰ ਸਿੱਖਾਂ ਦੇ ਪਹਿਲੇ ਗੁਰੂ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਜਿਸ ਇਲਾਕੇ ਵਿੱਚ ਪਠਾਣਾ ਦਾ ਕਬਜਾ ਸੀ ਉਥੇ ਦੇ ਰਹਿਣ ਵਾਲੇ ਲੋਕਾਂ ਅਤੇ ਪਠਾਣਾਂ ਨੇ ਕੌਂਮਨ ਸੈਂਸ ਵਰਤਣ ਦੀ ਥਾਂ ਤੇ ਸ਼ਰਧਾ ਅਤੇ ਅੰਧ-ਵਿਸ਼ਵਾਸ਼ੀ ਵਿੱਚ ਆਪਣਾ ਜ਼ਿਆਦਾ ਨੁਕਸਾਨ ਕਰਵਾਇਆ। ਇਨ੍ਹਾਂ ਸ਼ਬਦਾਂ ਤੋਂ ਇੱਕ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਕਰਾਮਾਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਜੇ ਕਰ ਇਸ ਤਰਹਾਂ ਦੀ ਕੋਈ ਚੀਜ ਹੁੰਦੀ ਤਾਂ ਗੁਰੂ ਨਾਨਕ ਨੇ ਕਹਿ ਦੇਣਾ ਸੀ ਕਿ ਇਨ੍ਹਾਂ ਨੇ ਮੰਤਰ ਚੰਗੀ ਤਰ੍ਹਾਂ ਵਿਧੀ ਮੁਤਾਬਕ ਨਹੀਂ ਪੜ੍ਹੇ। ਜੇ ਕਰ ਪੜ੍ਹੇ ਹੁੰਦੇ ਤਾਂ ਮੁਗਲਾਂ ਨੇ ਜਰੂਰ ਅੰਧੇ ਹੋ ਜਾਣਾ ਸੀ। ਜਿਹੜੀ ਗੱਲ ਸਿੱਖਾਂ ਦੇ ਗੁਰੂ ਨੇ ਸਦੀਆਂ ਪਹਿਲਾਂ ਹੀ ਰੱਦ ਕਰ ਦਿੱਤੀ ਸੀ ਸਿੱਖ ਉਹੀ ਗੱਲਾਂ ਬਦਲਵੇਂ ਰੂਪ ਵਿੱਚ ਸ਼ਰਧਾ ਦੇ ਨਾਮ ਤੇ ਗੱਜ-ਵੱਜ ਕੇ ਕਰ ਰਹੇ ਹਨ। ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸਾਰੀ ਦੁਨੀਆ ਵਿਚ, ਅਖੰਡ ਪਾਠ, ਸਹਿਜਪਾਠ ਅਤੇ ਸੰਪਟ ਪਾਠਾਂ ਦੀਆਂ ਲੜੀਆਂ ਚਲਾ ਰਹੇ ਹਨ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅਖੰਡਪਾਠ ਕਰਵਾਉਣ ਲਈ ਕਈ ਸਾਲ ਇੰਤਜਾਰ ਕਰਨਾ ਪੈਂਦਾ ਹੈ। ਕਈ ਡੇਰੇਦਾਰਾਂ ਵਲੋਂ ਤਾਂ 25 ਸਿੰਘਾਂ ਵਾਲਾ ਅਖੰਡਪਾਠ ਅਤੇ ਹੋਰ ਕਈ ਤਰ੍ਹਾਂ ਦੇ ਪਾਠਾਂ ਬਾਰੇ ਸੁਣਨ ਨੂੰ ਮਿਲਦਾ ਹੈ। ਜਦੋਂ ਕਿਸੇ ਸ਼ਰਧਾਲੂ ਦੀ ਮਨੋ-ਕਾਮਨਾ ਪੂਰੀ ਨਹੀਂ ਹੁੰਦੀ ਤਾਂ ਕਿਹਾ ਜਾਂਦਾ ਹੈ ਕਿ ਪਾਠ ਕਰਨ ਕਰਵਾਉਣ ਵਿੱਚ ਸ਼ਾਇਦ ਕੋਈ ਕਮੀ ਰਹਿ ਗਈ ਹੋਵੇਗੀ ਜਾਂ ਪੁਰਾਤਨ ਮਰਯਾਦਾ ਅਨੁਸਾਰ, ਪੂਰੀ ਵਿਧੀ ਅਨੁਸਾਰ ਨਹੀਂ ਕੀਤਾ ਗਿਆ। ਅੰਧਵਿਸ਼ਵਾਸ਼ੀ ਲੋਕ ਇਨ੍ਹਾਂ ਗੱਲਾਂ ਨੂੰ ਮੰਨੀ ਜਾਂਦੇ ਹਨ। ਜੇ ਕਰ ਇਸ ਤਰਹਾਂ ਦੇ ਲੋਕ ਇਤਨੀ ਕੁ ਕੌਮਨ ਸੈਂਸ ਵਰਤ ਲੈਣ ਕਿ ਜੇ ਕਰ ਇਸ ਤਰਹਾਂ ਹੋ ਸਕਦਾ ਹੁੰਦਾ ਤਾਂ ਮੋਰਚੇ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ। ਇੱਕ ਪਾਠ ਕਰਵਾਉਣ ਨਾਲ ਹੀ ਸਾਰੇ ਮਸਲੇ ਹੱਲ ਹੋ ਜਾਣੇ ਸੀ।
ਗੁਰਬਾਣੀ ਦੇ ਉਨ੍ਹਾਂ 4 ਸ਼ਬਦਾਂ ਵਿੱਚ ਜਿਨ੍ਹਾਂ ਨੂੰ ਬਾਬਰ ਬਾਣੀ ਸ਼ਬਦ ਕਿਹਾ ਜਾਂਦਾ ਹੈ ਉਨ੍ਹਾਂ ਵਿੱਚ ਮੁਗਲਾਂ ਅਤੇ ਪਠਾਣਾਂ ਦੀ ਲੜਾਈ ਦਾ ਜ਼ਿਕਰ ਹੈ ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਮੌਕੇ ਦੇ ਹਾਲਾਤਾਂ ਮੁਤਾਬਕ ਗੱਲ ਕਰ ਰਹੇ ਸਨ ਕਿ ਉਸ ਵੇਲੇ ਜੋ ਹਾਲਾਤ ਸਨ ਉਨ੍ਹਾਂ ਹਾਲਾਤਾਂ ਮੁਤਾਬਕ ਹੀ ਪਠਾਣਾ ਨੂੰ ਤਿਆਰੀ ਕਰਨੀ ਚਾਹੀਦੀ ਸੀ। ਉਸ ਵੇਲੇ ਤਲਵਾਰਾਂ ਅਤੇ ਗੁੱਟਾਂ ਦੀ ਤਾਕਤ ਦਾ ਸਮਾ ਸੀ। ਹੁਣ ਸਮਾ ਅਕਲ ਅਤੇ ਡਿਪਲੋਮੈਸੀ ਦਾ ਹੈ। ਇਸ ਗੱਲ ਨੂੰ ਹੋਰ ਸੌਖੀ ਤਰ੍ਹਾਂ ਸਮਝਣ ਲਈ ਕਨੇਡਾ ਅਤੇ ਅਮਰੀਕਾ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਕਰਦੇ ਹਾਂ। ਅਮਰੀਕਾ ਇਸ ਵੇਲੇ ਦੁਨੀਆ ਦੀ ਹਰ ਪਾਸੇ ਤੋਂ ਸਭ ਤੋਂ ਵੱਡੀ ਤਾਕਤ ਹੈ। ਪਿਛਲੀਆਂ ਲੱਗ-ਭੱਗ ਦੋ ਸਦੀਆਂ ਤੋਂ ਕਨੇਡਾ ਅਤੇ ਅਮਰੀਕਾ ਭਰਾਵਾਂ ਵਾਂਗ ਰਹਿ ਰਹੇ ਸਨ ਪਰ ਡੌਨਲ ਟਰੰਪ ਦੇ ਆਉਣ ਤੋਂ ਬਾਅਦ ਟਰੇਡ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਕੁੜੱਤਣ ਪੈਦਾ ਹੋ ਰਹੀ ਹੈ। ਅਮਰੀਕਾ ਸ਼ਰੇਆਮ ਕਨੇਡਾ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਮਖੌਲ ਉਡਾ ਰਿਹਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਪੜ੍ਹੇ ਲਿਖੇ ਹੋਣ ਦੇ ਕਾਰਨ ਜਵਾਬ ਬੜੇ ਠਰੰਮੇ ਨਾਲ ਦੇ ਰਹੇ ਹਨ। ਪਤਾ ਹੈ ਕਿ ਉਹ ਟਰੰਪ ਬਲਬੋਲਾ ਹੈ ਅਤੇ ਕਨੇਡਾ ਦੀ ਮਿਲਟਰੀ ਪਾਵਰ ਇਸ ਵੇਲੇ ਅਮਰੀਕਾ ਦੇ ਮੁਕਾਬਲੇ ਵਿੱਚ ਕੁੱਝ ਵੀ ਨਹੀਂ ਹੈ। ਪਰ ਜੇ ਕਰ ਸਿੱਖਾਂ ਵਾਂਗ ਫੁਕਰੀਆਂ ਮਾਰਨ ਵਾਲਾ ਹੁੰਦਾ ਤਾਂ ਕਹਿ ਦਿੰਦਾ ਕਿ ਅਮਰੀਕਾ ਵਾਲਿਓ ਤੁਹਾਨੂੰ ਚੇਤਾ ਭੁੱਲ ਗਿਆ ਕਿ ਪਹਿਲਾਂ ਕਿੰਨੀ ਵਾਰੀ ਤੁਹਾਨੂੰ ਚਨੇ ਚੁਬਾਏ ਸਨ। ਜਿਸ ਵਾਈਟ ਹਾਊਸ ਵਿੱਚ ਬੈਠ ਕੇ ਸਾਨੂੰ ਧਮਕੀਆਂ ਦੇ ਰਹੇ ਹੋ ਉਸ ਨੂੰ ਕਿਸੇ ਸਮੇ ਅਸੀਂ ਅੱਗ ਲਾ ਕੇ ਸਾੜ ਦਿੱਤਾ ਸੀ। ਅੱਗ ਲਾਉਣ ਦੀ ਘਟਨਾ ਭਾਵੇਂ ਕਨੇਡਾ ਦਾ ਯੂ: ਕੇ: ਦੀ ਕਲੋਨੀ ਹੋਣ ਸਮੇਂ ਵਾਪਰੀ ਸੀ ਪਰ ਅੱਗ ਲਾਈ ਤਾਂ ਜਰੂਰ ਸੀ। ਜਦੋਂ ਮੈਂ ਏ: ਆਈ: ਨੂੰ ਕਨੇਡਾ ਅਮਰੀਕਾ ਦੀਆਂ ਲੜਾਈਆਂ ਬਾਰੇ ਪੁੱਛਿਆ ਤਾਂ ਹੇਠ ਲਿਖੀ ਜਾਣਕਾਰੀ ਮਿਲੀ:
ਕੀ ਪਿਛਲੇ ਸਮੇ ਵਿਚ ਅਮਰੀਕਾ ਅਤੇ ਕਨੇਡਾ ਦੀ ਆਪਸ ਵਿਚ ਕੋਈ ਮਿਲਟਰੀ ਦੀ ਲੜਾਈ ਹੋਈ ਹੈ?
ਹਾਂ, ਪਿਛਲੇ ਸਮੇਂ ਵਿੱਚ ਅਮਰੀਕਾ ਅਤੇ ਕੈਨੇਡਾ ਵਿਚਕਾਰ ਮਿਲਟਰੀ (ਫ਼ੌਜੀ) ਲੜਾਈਆਂ ਹੋਈਆਂ ਹਨ। ਹਾਲਾਂਕਿ, ਇਹ ਲੜਾਈਆਂ ਉਦੋਂ ਹੋਈਆਂ ਸਨ ਜਦੋਂ ਕੈਨੇਡਾ ਇੱਕ ਸੁਤੰਤਰ ਦੇਸ਼ ਨਹੀਂ ਸੀ, ਬਲਕਿ ਬ੍ਰਿਟੇਨ (ਬਰਤਾਨੀਆ) ਦੀ ਇੱਕ ਬਸਤੀ (Colony) ਸੀ। 
ਇਹਨਾਂ ਵਿਚਕਾਰ ਹੋਈਆਂ ਮੁੱਖ ਫ਼ੌਜੀ ਲੜਾਈਆਂ ਦਾ ਇਤਿਹਾਸ ਹੇਠ ਲਿਖੇ ਅਨੁਸਾਰ ਹੈ:
1. 1812 ਦੀ ਜੰਗ (War of 1812)
ਇਹ ਅਮਰੀਕਾ ਅਤੇ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਪ੍ਰਮੁੱਖ ਅਤੇ ਵੱਡੀ ਮਿਲਟਰੀ ਲੜਾਈ ਸੀ। 
• ਕਾਰਨ: ਅਮਰੀਕਾ ਨੇ ਬ੍ਰਿਟੇਨ ਨਾਲ ਚੱਲ ਰਹੇ ਵਿਵਾਦਾਂ ਕਰਕੇ ਉਸ ਦੇ ਅਧੀਨ ਆਉਂਦੇ ਕੈਨੇਡੀਅਨ ਇਲਾਕਿਆਂ 'ਤੇ ਹਮਲਾ ਕਰ ਦਿੱਤਾ ਸੀ। ਅਮਰੀਕੀ ਆਗੂਆਂ ਦਾ ਮੰਨਣਾ ਸੀ ਕਿ ਕੈਨੇਡਾ ਨੂੰ ਜਿੱਤਣਾ ਬਹੁਤ ਆਸਾਨ ਹੋਵੇਗਾ। 
• ਲੜਾਈ: ਅਮਰੀਕੀ ਫ਼ੌਜਾਂ ਨੇ ਕੈਨੇਡਾ 'ਤੇ ਕਬਜ਼ਾ ਕਰਨ ਲਈ ਕਈ ਵਾਰ ਸਰਹੱਦ ਪਾਰ ਕਰ ਕੇ ਹਮਲੇ ਕੀਤੇ। ਪਰ ਬ੍ਰਿਟਿਸ਼ ਫ਼ੌਜ, ਕੈਨੇਡੀਅਨ ਸਥਾਨਕ ਫ਼ੌਜ (Militia) ਅਤੇ ਉੱਥੋਂ ਦੇ ਮੂਲ ਨਿਵਾਸੀਆਂ (Indigenous warriors) ਨੇ ਮਿਲ ਕੇ ਅਮਰੀਕਾ ਦੇ ਇਹਨਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। 
• ਨਤੀਜਾ: ਇਹ ਜੰਗ 1815 ਵਿੱਚ 'ਗੇਂਟ ਦੀ ਸੰਧੀ' (Treaty of Ghent) ਨਾਲ ਖ਼ਤਮ ਹੋਈ। ਕਿਸੇ ਵੀ ਪੱਖ ਦੀ ਜਿੱਤ ਜਾਂ ਹਾਰ ਨਹੀਂ ਹੋਈ ਅਤੇ ਸਰਹੱਦਾਂ ਪਹਿਲਾਂ ਵਾਂਗ ਹੀ ਰਹੀਆਂ। 
2. ਅਮਰੀਕੀ ਕ੍ਰਾਂਤੀਕਾਰੀ ਜੰਗ (Invasion of Quebec - 1775)
ਅਮਰੀਕਾ ਦੀ ਆਜ਼ਾਦੀ ਦੀ ਲੜਾਈ ਦੌਰਾਨ, ਅਮਰੀਕੀ ਮਹਾਂਦੀਪੀ ਫ਼ੌਜ (Continental Army) ਨੇ ਕੈਨੇਡਾ ਦੇ ਕਿਊਬਿਕ (Quebec) ਇਲਾਕੇ 'ਤੇ ਹਮਲਾ ਕੀਤਾ ਸੀ। ਅਮਰੀਕਾ ਚਾਹੁੰਦਾ ਸੀ ਕਿ ਕੈਨੇਡਾ ਵੀ ਬ੍ਰਿਟੇਨ ਦੇ ਖ਼ਿਲਾਫ਼ ਉਹਨਾਂ ਦੀ ਜੰਗ ਵਿੱਚ ਸ਼ਾਮਲ ਹੋਵੇ, ਪਰ ਇਹ ਹਮਲਾ ਪੂਰੀ ਤਰ੍ਹਾਂ ਅਸਫ਼ਲ ਰਿਹਾ। 
3. ਹੋਰ ਛੋਟੇ ਸਰਹੱਦੀ ਵਿਵਾਦ
• ਪੈਟ੍ਰੀਅਟ ਵਾਰ (Patriot War - 1837–1838): ਇਸ ਦੌਰਾਨ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ 'ਤੇ ਕੁਝ ਹਿੰਸਕ ਝੜਪਾਂ ਹੋਈਆਂ ਸਨ।
• ਪਿਗ ਵਾਰ (Pig War - 1859): ਇਹ ਅਮਰੀਕਾ ਅਤੇ ਬ੍ਰਿਟਿਸ਼ ਕੈਨੇਡਾ ਵਿਚਕਾਰ ਸੈਨ ਜੁਆਨ ਟਾਪੂ (San Juan Island) ਦੀ ਸਰਹੱਦ ਨੂੰ ਲੈ ਕੇ ਹੋਇਆ ਇੱਕ ਰੋਚਕ ਫ਼ੌਜੀ ਟਕਰਾਅ ਸੀ, ਜੋ ਇੱਕ ਸੂਰ ਦੇ ਮਾਰੇ ਜਾਣ ਕਾਰਨ ਸ਼ੁਰੂ ਹੋਇਆ ਸੀ। ਹਾਲਾਂਕਿ, ਇਸ ਵਿੱਚ ਕੋਈ ਖ਼ੂਨੀ ਲੜਾਈ ਨਹੀਂ ਹੋਈ ਅਤੇ ਮਸਲਾ ਸ਼ਾਂਤੀ ਨਾਲ ਸੁਲਝ ਗਿਆ।
ਮੌਜੂਦਾ ਸਥਿਤੀ
1867 ਵਿੱਚ ਕੈਨੇਡਾ ਦੇ ਇੱਕ ਸੁਤੰਤਰ ਕਨਫੈਡਰੇਸ਼ਨ ਬਣਨ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਕਦੇ ਕੋਈ ਮਿਲਟਰੀ ਲੜਾਈ ਨਹੀਂ ਹੋਈ। ਅੱਜ ਦੇ ਸਮੇਂ ਵਿੱਚ ਅਮਰੀਕਾ ਅਤੇ ਕੈਨੇਡਾ ਦੁਨੀਆ ਦੇ ਸਭ ਤੋਂ ਪੱਕੇ ਦੋਸਤ ਅਤੇ ਸਹਿਯੋਗੀ ਦੇਸ਼ ਹਨ। ਦੋਵੇਂ ਨਾਟੋ (NATO) ਅਤੇ ਨੋਰੈਡ (RNOAD) ਵਰਗੀਆਂ ਫ਼ੌਜੀ ਸੰਸਥਾਵਾਂ ਦੇ ਮੈਂਬਰ ਹਨ ਅਤੇ ਦੋਵਾਂ ਵਿਚਕਾਰ ਦੁਨੀਆ ਦੀ ਸਭ ਤੋਂ ਲੰਬੀ ਗ਼ੈਰ-ਸੁਰੱਖਿਅਤ (Undefended) ਸਰਹੱਦ ਹੈ। 
ਕੀ ਤੁਸੀਂ 1812 ਦੀ ਜੰਗ ਦੇ ਕਿਸੇ ਖ਼ਾਸ ਪਹਿਲੂ ਬਾਰੇ ਵਿਸਥਾਰ ਵਿੱਚ ਜਾਣਨਾ ਚਾਹੁੰਦੇ ਹੋ, ਜਾਂ ਫਿਰ ਇਹਨਾਂ ਦੇਸ਼ਾਂ ਦੇ ਮੌਜੂਦਾ ਫ਼ੌਜੀ ਸਮਝੌਤਿਆਂ ਬਾਰੇ ਜਾਣਕਾਰੀ ਚਾਹੀਦੀ ਹੈ?
ਕੀ ਕਨੇਡਾ ਦੀ ਮਿਲਟਰੀ ਨੇ ਪਿਛਲੇ ਸਮੇ ਵਿਚ ਅਮਰੀਕਾ ਦੇ ਵਾਈਟ ਹਾਉਸ ਨੂੰ ਕਦੀ ਅੱਗ ਨਾਲ ਜਲਾਇਆ ਸੀ?
ਨਹੀਂ, ਕੈਨੇਡਾ ਦੀ ਮਿਲਟਰੀ ਨੇ ਕਦੇ ਵੀ ਅਮਰੀਕਾ ਦੇ ਵਾਈਟ ਹਾਊਸ ਨੂੰ ਅੱਗ ਨਹੀਂ ਲਗਾਈ ਸੀ। ਇਹ ਇੱਕ ਬਹੁਤ ਹੀ ਮਸ਼ਹੂਰ ਇਤਿਹਾਸਕ ਭੁਲੇਖਾ (myth) ਹੈ। 
ਅਸਲ ਵਿੱਚ, ਵਾਈਟ ਹਾਊਸ ਨੂੰ ਅੱਗ ਲਗਾਉਣ ਦੀ ਇਹ ਘਟਨਾ 24 ਅਗਸਤ 1814 ਨੂੰ "1812 ਦੀ ਜੰਗ" (War of 1812) ਦੌਰਾਨ ਵਾਪਰੀ ਸੀ, ਅਤੇ ਇਸਨੂੰ ਬ੍ਰਿਟਿਸ਼ (ਬਰਤਾਨਵੀ) ਫੌਜ ਨੇ ਅੰਜਾਮ ਦਿੱਤਾ ਸੀ। 
ਇਸ ਇਤਿਹਾਸਕ ਘਟਨਾ ਦੇ ਮੁੱਖ ਤੱਥ ਇਸ ਪ੍ਰਕਾਰ ਹਨ:
• ਬ੍ਰਿਟਿਸ਼ ਫੌਜ ਦੀ ਕਾਰਵਾਈ: ਵਾਈਟ ਹਾਊਸ ਅਤੇ ਅਮਰੀਕੀ ਕੈਪੀਟਲ (ਸੰਸਦ ਭਵਨ) ਨੂੰ ਅੱਗ ਲਗਾਉਣ ਵਾਲੇ ਸਿਪਾਹੀ ਬ੍ਰਿਟੇਨ ਤੋਂ ਆਏ ਨਿਯਮਿਤ ਬ੍ਰਿਟਿਸ਼ ਸੈਨਿਕ ਸਨ, ਜਿਨ੍ਹਾਂ ਦੀ ਅਗਵਾਈ ਬ੍ਰਿਟਿਸ਼ ਮੇਜਰ-ਜਨਰਲ ਰਾਬਰਟ ਰੌਸ (Major-General Robert Ross) ਕਰ ਰਹੇ ਸਨ। ਇਸ ਕਾਰਵਾਈ ਵਿੱਚ ਕੈਨੇਡੀਅਨ ਮਿਲੀਸ਼ੀਆ (ਸਥਾਨਕ ਫੌਜ) ਦਾ ਕੋਈ ਹੱਥ ਨਹੀਂ ਸੀ। 
• ਕੈਨੇਡਾ ਦੀ ਹੋਂਦ: 1814 ਵਿੱਚ ਕੈਨੇਡਾ ਇੱਕ ਸੁਤੰਤਰ ਦੇਸ਼ ਵਜੋਂ ਮੌਜੂਦ ਹੀ ਨਹੀਂ ਸੀ। ਉਸ ਸਮੇਂ ਇਹ ਬ੍ਰਿਟਿਸ਼ ਸਾਮਰਾਜ ਦੇ ਅਧੀਨ ਸਿਰਫ਼ ਕੁਝ ਬਸਤੀਆਂ (ਜਿਵੇਂ ਕਿ ਅਪਰ ਅਤੇ ਲੋਅਰ ਕੈਨੇਡਾ) ਸਨ। ਕੈਨੇਡਾ ਇੱਕ ਵੱਖਰੇ ਦੇਸ਼ ਵਜੋਂ ਸਾਲ 1867 (Confederation) ਵਿੱਚ ਹੋਂਦ ਵਿੱਚ ਆਇਆ। 
• ਅੱਗ ਕਿਉਂ ਲਗਾਈ ਗਈ ਸੀ? ਇਹ ਬ੍ਰਿਟਿਸ਼ ਫੌਜ ਵੱਲੋਂ ਅਮਰੀਕਾ ਤੋਂ ਲਿਆ ਗਿਆ ਇੱਕ ਬਦਲਾ ਸੀ। ਇਸ ਤੋਂ ਇੱਕ ਸਾਲ ਪਹਿਲਾਂ (1813 ਵਿੱਚ), ਅਮਰੀਕੀ ਫੌਜਾਂ ਨੇ ਅਪਰ ਕੈਨੇਡਾ ਦੀ ਰਾਜਧਾਨੀ 'ਯਾਰਕ' (ਜਿਸ ਨੂੰ ਅੱਜ ਟੋਰਾਂਟੋ ਕਿਹਾ ਜਾਂਦਾ ਹੈ) ਉੱਤੇ ਹਮਲਾ ਕਰਕੇ ਉੱਥੋਂ ਦੀਆਂ ਸਰਕਾਰੀ ਇਮਾਰਤਾਂ ਅਤੇ ਸੰਸਦ ਨੂੰ ਸਾੜ ਦਿੱਤਾ ਸੀ। ਇਸੇ ਦੇ ਜਵਾਬ ਵਿੱਚ ਬ੍ਰਿਟਿਸ਼ ਫੌਜ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵਾਈਟ ਹਾਊਸ ਨੂੰ ਅੱਗ ਲਗਾਈ। 
• ਕਿਉਂਕਿ ਇਹ ਜੰਗ ਉਸ ਖੇਤਰ ਵਿੱਚ ਲੜੀ ਗਈ ਸੀ ਜੋ ਅੱਜ ਕੈਨੇਡਾ ਹੈ, ਇਸ ਲਈ ਕਈ ਵਾਰ ਲੋਕ ਗ਼ਲਤੀ ਨਾਲ ਇਹ ਕਹਿ ਦਿੰਦੇ ਹਨ ਕਿ ਕੈਨੇਡਾ ਨੇ ਵਾਈਟ ਹਾਊਸ ਸਾੜਿਆ ਸੀ, ਜਦੋਂ ਕਿ ਅਸਲ ਇਤਿਹਾਸ ਮੁਤਾਬਕ ਇਹ ਪੂਰੀ ਤਰ੍ਹਾਂ ਬ੍ਰਿਟਿਸ਼ ਮਿਲਟਰੀ ਦੀ ਕਾਰਵਾਈ ਸੀ।
ਇਹ ਉਪਰ ਵਾਲੀ ਸਾਰੀ ਜਾਣਕਾਰੀ ਏ: ਆਈ: ਤੋਂ ਲਈ ਹੈ। ਜੋ ਪਹਿਲਾਂ ਕਨੇਡਾ ਅਤੇ ਬਰਿਟਿਸ਼ ਫੌਜਾਂ ਨੇ ਰਲ ਕੇ ਅਮਰੀਕਾ ਨਾਲ ਕੀਤਾ ਸੀ ਕੀ ਹੁਣ ਵੀ ੳਹੀ ਕੁੱਝ ਕਰ ਸਕਦੇ ਹਨ? ਜਵਾਬ ਹੈ ਬਿੱਲਕੁੱਲ ਨਹੀਂ। ਇਹੀ ਗੱਲ ਸਿੱਖਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਸਮੇ ਅਨੁਸਾਰ ਸੋਚਣਾ ਸਿੱਖੋ ਅਤੇ ਫੁਕਰੀਆਂ ਥੋੜੀਆਂ ਘੱਟ ਮਾਰਿਆ ਕਰੋ। ਆਪਣੇ ਦਿਮਾਗ ਵਿਚੋਂ ਸਦੀਆਂ ਪੁਰਾਣੀਆਂ ਸੋਚਾਂ ਨੂੰ ਮਨਫੀ ਕਰਕੇ ਅੱਜ ਦੇ ਹਾਲਾਤਾਂ ਅਨੁਸਾਰ ਸੋਚਣਾ ਸ਼ੁਰੂ ਕਰੋ। ਜਿਹੜੇ ਲੋਕ ਭਿੰਡਰਾਂਵਾਲੇ ਸਾਧ, ਦੀਪ ਸਿੱਧੂ ਅਤੇ ਅੰਮ੍ਰਿਤਪਾਲ ਵਰਗੇ ਫੁਕਰਿਆਂ ਨੂੰ ਯੋਧੇ ਬਣਾ ਕੇ ਪੇਸ਼ ਕਰਦੇ ਹਨ ਅਤੇ ਉਸੇ ਸੋਚ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਤਾਂ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਇਸੇ ਗੱਲ ਵਿੱਚ ਹੀ ਪੰਜਾਬ ਅਤੇ ਸਮਾਜ ਦਾ ਭਲਾ ਹੈ। ਜੇ ਕਰ ਅਕਲ ਨਾ ਆਈ ਤਾਂ ਹੋਰ ਬਰਬਾਦੀ ਕਰਵਾਉਣ ਲਈ ਤਿਆਰ ਰਹੋ।
ਸੰਨ 1982 ਤੋਂ 1984 ਦੇ ਧਰਮ ਯੁੱਧ ਮੋਰਚੇ ਦੇ ਦੌਰਾਨ ਕਿੰਨੀ ਵਾਰੀ ਬੁੱਧੀ ਜੀਵੀਆਂ ਅਤੇ ਸਾਬਕਾ ਫੌਜੀਆਂ ਦੀਆਂ ਕਾਨਫਰੰਸਾਂ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ ਹੋਈਆਂ ਸਨ। ਮੇਰਾ ਨਹੀਂ ਖਿਆਲ ਕੇ ਉਸ ਸਮੇ ਕਿਸੇ ਨੇ ਕੋਈ ਅਕਲ ਦੀ ਸੱਚੀ ਗੱਲ ਕੀਤੀ ਹੋਵੇਗੀ। ਜੇ ਕਰ ਕੀਤੀ ਹੁੰਦੀ ਤਾਂ ਭਿੰਡਰਾਂਵਾਲੇ ਸਾਧ ਨੂੰ ਸਮਝਾਉਂਦੇ ਕਿ ਇਸ ਵੇਲੇ ਤੁਸੀਂ ਇੰਡੀਆ ਦੀ ਮਿਲਟਰੀ ਨਾਲ ਹਥਿਆਰਬੰਦ ਲੜਾਈ ਨਹੀਂ ਲੜ ਸਕਦੇ ਅਤੇ ਨਾ ਹੀ ਕਦੀ ਪਾਕਿਸਤਾਨ ਸਿੱਖਾਂ ਦੀ ਮਦਦ ਵਾਸਤੇ ਕੋਈ ਫੌਜ ਭੇਜ ਸਕਦਾ ਹੈ। ਪਰ ਸਿੱਖਾਂ ਦੇ ਦਿਮਾਗ ਵਿੱਚ ਤਾਂ ਇਹੀ ਫਤੂਰ ਭਰਿਆ ਹੋਇਆ ਸੀ ਕਿ ਅਸੀਂ ਬੜੇ ਬਹਾਦਰ ਹੁੰਦੇ ਹਾਂ ਅਸੀਂ ਤਾਂ ਲੱਖਾਂ ਦੀ ਫੌਜ ਮਾਰ ਸੁੱਟਾਂਗੇ। ਜਿਵੇਂ ਸਾਧ ਫੁਕਰੀਆਂ ਮਾਰਦਾ ਹੁੰਦਾ ਸੀ ਕਿ ਲੱਖ ਦੋ ਲੱਖ ਤਾਂ ਛੱਡਦੇ ਨੀ ਗੇ। ਫੁਕਰੀਆਂ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਦੂਸਰੇ ਦੇ ਨਾਮ ਤੇ ਜਾਹਲੀ ਕਿਤਾਬਾਂ ਛਪਵਾ ਕੇ ਭਾਂਵੇਂ ਹਜਾਰਾਂ ਫੌਜੀ ਮਾਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਵਿੱਚ ਸੌ ਕੁ ਮਸੀਂ ਮਰੇ ਸੀ। ਫੁਕਰਿਆਂ ਮਗਰ ਲੱਗ ਕੇ ਅਤੇ ਫੌਜ ਵਿਚੋਂ ਬਗਾਵਤ ਕਰਕੇ ਕਿਤਨੇ ਫੌਜੀ ਆਪਣੇ ਪਰਵਾਰ ਰੋਲ ਚੁੱਕੇ ਹਨ। ਕੁੱਝ ਕੁ ਨੂੰ ਤਾਂ ਨੌਕਰੀਆਂ ਮਿਲ ਗਈਆਂ ਹੋਣਗੀਆਂ ਅਤੇ ਕਈ ਗਲਤੀ ਮੰਨ ਕੇ ਦੁਬਾਰਾ ਵੀ ਫੋਜ ਵਿੱਚ ਸ਼ਾਮਲ ਹੋ ਗਏ ਹੋਣਗੇ ਪਰ ਕਈ ਹਾਲੇ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹੋਣਗੇ। ਸੋ ਭਰਾਵੋ ਬੇਨਤੀ ਹੈ ਕਿ ਆਪਣੇ ਪਹਿਲੇ ਨਾਨਕ ਨੂੰ ਸਮਝ ਕੇ ਸਮੇ ਅਨੁਸਾਰ ਸੋਚਣਾ ਸ਼ੁਰੂ ਕਰੋ। ਕਿਸੇ ਸਮੇ ਲੜਾਈ ਤਲਵਾਰਾਂ ਅਤੇ ਹਥਿਆਰਾਂ ਦੀ ਸੀ ਪਰ ਹੁਣ ਵਿਚਾਰਾਂ ਦੀ ਅਤੇ ਡਿਪਲੋਮੈਸੀ ਦੀ ਹੈ। ਇਹ ਉਦੋਂ ਹੀ ਹੋਵੇਗਾ ਜਦੋਂ ਸਿੱਖ ਸਮੇ ਅਨੁਸਾਰ ਆਪਣੇ ਪਹਿਲੇ ਨਾਨਕ ਦੇ ਵਿਚਾਰਾਂ ਨੂੰ ਸਮਝ ਕੇ ਸੱਚ ਬੋਲਣਾ ਸ਼ੁਰੂ ਕਰਨਗੇ ਅਤੇ ਪੜ੍ਹੇ ਲਿਖੇ ਲੋਕ ਅੱਗੇ ਆਉਣਗੇ। ਇਹ ਪੜ੍ਹੇ ਲਿਖੇ ਲੋਕ ਸਾਧਾਂ ਦੇ ਚੇਲੇ ਨਹੀਂ ਹੋਣੇ ਚਾਹੀਦੇ ਨਹੀਂ ਤਾਂ ਪੰਜਾਬ ਦੀ ਹੋਰ ਬਰਬਾਦੀ ਲਈ ਸਦਾ ਤਿਆਰ ਰਹੋ।
ਮੱਖਣ ਪੁਰੇਵਾਲ,
ਸਤੰਬਰ 30, 2026.




.