ਕੀ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦੀ ਲੜਾਈ ਵਿੱਚ ਬਹੁਤ ਕੁੱਝ ਖਤਰਨਾਕ ਹੋਣੇ ਵਾਲਾ ਹੈ?
ਅਮਰੀਕਾ ਦੇ ਪ੍ਰੈਜ਼ੀਡਿੰਟ ਡੌਨਾਲਡ ਟਰੰਪ ਨੇ ਸਾਰੀ ਦੁਨੀਆ ਨਾਲ ਵਿਗਾੜ ਪਾਇਆ ਹੋਇਆ ਹੈ ਅਤੇ ਇਰਾਨ ਨਾਲ ਜੰਗ ਛੇੜ ਕੇ ਸਾਰੀ ਦੁਨੀਆ ਵਿੱਚ ਮਹਿੰਗਾਈ ਦਾ ਵਕਤ ਪਾਇਆ ਹੋਇਆ ਹੈ। ਟੈਰਿਫ ਲਾ ਕੇ ਅਤੇ ਬੋਲ-ਕਬੋਲ ਬੋਲ ਕੇ ਸਾਰੀ ਦੁਨੀਆ ਨਾਲ ਪੰਗੇ ਪਾਏ ਹੋਏ ਹਨ। ਹੁਣ ਸਾਰੀ ਦੁਨੀਆ ਨੂੰ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਇਹ ਬੰਦਾ ਕਿੰਨਾ ਝੂਠ ਬੋਲ ਕੇ ਗੁਮਰਾਹ ਕਰਦਾ ਹੈ। ਸਾਰਾ ਪੱਛਵੀਂ ਮੀਡੀਆ ਵੀ ਉਹੀ ਕੁੱਝ ਬਰੌਡਕਾਸਟ ਕਰਦਾ ਹੈ ਜੋ ਟਰੰਪ ਨੂੰ ਚੰਗਾ ਲੱਗਦਾ ਹੈ। ਇਸ ਦੀਆਂ ਪਾਈਆਂ ਹੋਈਆਂ ਪੋਸਟਾਂ ਵਿਚੋਂ ਬਹੁਤ ਸਾਰੀਆਂ ਪੋਸਟਾਂ ਸਚਾਈ ਤੋਂ ਦੂਰ ਹੁੰਦੀਆਂ ਹਨ। ਯੂ-ਟਿਊਬ ਚੈਨਲ ਤੇ ਕੁੱਝ ਕੁ ਐਸੇ ਸੱਚ ਬੋਲਣ ਵਾਲੇ ਵੀ ਹਨ ਜੋ ਇਸ ਚਲਦੀ ਲੜਾਈ ਬਾਰੇ ਸੱਚ ਦੱਸਣ ਦੀ ਕੋਸ਼ਿਸ਼ ਕਰਦੇ ਹਨ।
ਇਰਾਨ ਦੀ ਯੂਨੀਵਰਸਿਟੀ ਵਿੱਚ ਇੱਕ ਇੰਗਲਿਸ਼ ਦਾ ਪ੍ਰੋ: ਹੈ ਜੋ ਇਰਾਨ ਦਾ ਪੱਖ ਰੱਖਦਾ ਹੈ ਅਤੇ ਉਹ ਸਚਾਈ ਦੇ ਕਾਫੀ ਨੇੜੇ ਹੁੰਦਾ ਹੈ। ਇਸ ਦਾ ਨਾਮ ਹੈ ਮਾਰਾਨਡੀ (Seyed M. Marandi) ਇਸ ਦਾ ਇੱਕ ਆਪਣਾ ਯੂ-ਟਿਊਬ ਚੈਨਲ ਵੀ ਸੀ। ਸ਼ਾਇਦ ਅਮਰੀਕਾ ਨੇ ਬੰਦ ਕਰਵਾ ਦਿੱਤਾ ਹੈ। ਇਸ ਦੇ ਦੱਸਣ ਦੇ ਮੁਤਾਬਕ ਸ਼ੋਸ਼ਲ ਮੀਡੀਏ ਤੇ ਇਹ ਜੋ ਕੁੱਝ ਲਿਖਦਾ ਸੀ ਅਮਰੀਕਾ ਦੀ ਸਰਕਾਰ ਵਲੋਂ ਉਸ ਨੂੰ ਡਿਲੀਟ ਕਰਵਾ ਦਿੱਤਾ ਜਾਂਦਾ ਸੀ। ਇਸ ਦੀਆਂ ਬਹੁਤ ਸਾਰੀਆਂ ਇੰਟਰਵਿਊ ਕਈ ਨਿਰਪੱਖ ਪੱਤਰਕਾਰਾਂ ਨਾਲ ਯੂ-ਟਿਊਬ ਤੇ ਸੁਣੀਆਂ ਜਾ ਸਕਦੀਆਂ ਹਨ। ਇਸ ਪ੍ਰੋ: ਨੇ ਤਕਰੀਬਨ ਦੋ ਕੁ ਹਫਤੇ ਪਹਿਲਾਂ ਆਪਣੇ ਯੂ-ਟਿਊਬ ਚੈਨਲ ਤੇ ਇਹ ਗੱਲ ਆਖੀ ਸੀ ਕਿ ਪਾਕਿਸਤਾਨ ਨੇ ਇਰਾਨ ਨੂੰ ਤਿੰਨ ਜਾਂ ਚਾਰ ਨਿਊਕਲੀਅਰ ਬੰਬ ਭੇਜ ਦਿੱਤੇ ਹਨ। ਭਾਵ ਕਿ ਇਰਾਨ ਕੋਲ ਹੁਣ ਨਿਊਕਲੀਅਰ ਬੰਬ ਹਨ। ਦੂਸਰੇ ਪਾਸੇ ਟਰੰਪ ਕਹੀ ਜਾਂਦਾ ਸੀ ਕਿ ਇਰਾਨ ਨੂੰ ਕਦੀ ਵੀ ਨਿਊਕਲੀਅਰ ਬੰਬ ਨਹੀਂ ਬਣਾਉਣ ਦੇਵਾਂਗੇ। ਇਸ ਗੱਲ ਤੋਂ ਬਿਨਾ ਕੋਈ ਸਮਝੋਤਾ ਨਹੀਂ। ਮੈਂ ਤਾਂ ਸੋਚਦਾ ਸੀ ਕਿ ਉਸ ਪ੍ਰੋ: ਦੇ ਬਿਆਨ ਤੋਂ ਬਾਅਦ ਸ਼ਾਇਦ ਇੱਕ ਦਮ ਭੁਚਾਲ ਆ ਜਾਵੇਗਾ ਪਰ ਇਹ ਗੱਲ ਤਾਂ ਕਿਸੇ ਵੀ ਚੈਨਲ ਤੇ ਮੈਂ ਨਹੀਂ ਸੁਣੀ। ਹਾਂ, ਕਈ ਚਿਰ ਪਹਿਲਾਂ ਜਦੋਂ ਇੰਡੀਆ ਨੇ ਸੰਧੂਰ ਨਾਮ ਦਾ ਅਪਰੇਸ਼ਨ ਚਲਾਇਆ ਸੀ ਉਦੋਂ ਇਹ ਗੱਲ ਪੜੀ ਸੁਣੀ ਸੀ ਕਿ ਪਾਕਿਸਤਾਨ ਦੇ ਨਿਊਕਲੀਅਰ ਬੰਬਾਂ ਦਾ ਕੰਨਟਰੋਲ ਅਮਰੀਕਾ ਕੋਲ ਹੈ ਨਾ ਕਿ ਪਾਕਿਸਤਾਨ ਕੋਲ। ਕੀ ਅਮਰੀਕਾ ਕੋਈ ਵੱਡੀ ਗੇਮ ਖੇਲ ਰਿਹਾ ਹੈ? ਅੱਜ ਅਤੇ ਕੱਲ ਭਾਵ ਕਿ ਜੂਨ ਇੱਕ ਅਤੇ ਦੋ 2026 ਨੂੰ ਡੀ: ਐੱਸ: ਗਿੱਲ ਨੇ ਦੋ ਪੋਸਟਾਂ ਪਾਈਆ ਸਨ ਜੋ ਕਿ ਇਸ ਵਿਸ਼ੇ ਨਾਲ ਹੀ ਸੰਬੰਧਿਤ ਹਨ। ਉਨ੍ਹਾਂ ਨੂੰ ਮੈਂ ਉਸ ਦੀ ਕੰਧ ਤੋਂ ਕਾਪੀ ਕਰਕੇ ਪਾ ਰਿਹਾ ਹਾਂ। ਇਸ ਬਾਰੇ ਮੈਂ ਬਹੁਤਾ ਤਾਂ ਨਹੀਂ ਜਾਣਦਾ ਪਰ ਇਸ ਦੇ ਕੁੱਝ ਵੀਡੀਓ ਕਲਿਪ ਕਾਫੀ ਸ਼ੋਸ਼ਲ ਮੀਡੀਏ ਤੇ ਦੇਖੇ ਜਾ ਸਕਦੇ ਹਨ। ਸ਼ਾਇਦ ਇਹ ਅਮਰੀਕਾ ਵਿੱਚ ਫੋਜੀ ਹੈ ਜਾਂ ਪਹਿਲਾਂ ਸੀ। ਇਸ ਬਾਰੇ ਮੈਂ ਪੱਕਾ ਨਹੀਂ ਜਾਣਦਾ। ਇਸ ਨੇ ਪਹਿਲਾਂ ਕੇਸ ਰੱਖੇ ਹੋਏ ਸੀ ਹੁਣ ਕਟਾ ਦਿੱਤੇ ਹਨ ਜਾਂ ਕਿਸੇ ਹੋਰ ਦੀ ਫੋਟੋ ਲਾਈ ਹੋਈ ਹੈ। ਇਸ ਬਾਰੇ ਵੀ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਪਰ ਬੰਦਾ ਬਹੁਤਿਆਂ ਨਾਲੋਂ ਗੱਲਾਂ ਸੱਚੀਆਂ ਕਰਦਾ ਹੈ।
ਮੱਖਣ ਪੁਰੇਵਾਲ,
ਜੂਨ 02, 2026.
ਇਰਾਨ ਵੱਲੋਂ ਕਵੈਤ ਚ ਤਾਬੜਤੋੜ ਹਮਲੇ, ਇਜ਼ਰਾਈਲ ਦੇ ਜੈਟ ਬੈਰੂਤ ਚ ਗੇੜੇ ਮਾਰ ਰਹੇ। ਅਮਰੀਕੀ ਡਾਰਕ ਈਗਲ ਹਾਇਪਰਸੋਨਿਕ ਮਜੈਲਾ ਜੋ ਅਤੀ ਮਾਰੂ ਹਨ ਨਿਊਕਲੀਅਰ ਬੰਬ ਤੋਂ ਬਾਅਦ ਵਿੱਚ ਇਰਾਨ ਦੇ ਨੇੜੇ ਆ ਚੁੱਕੀਆਂ ਹਨ। ਜੋ ਕਵੈਤ ਚੋ ਲਾਂਚ ਕੀਤੀਆਂ ਜਾ ਸਕਦੀਆਂ ਇਸੇ ਮੱਦੇ ਨਜ਼ਰ ਇਰਾਨ ਨੇ ਕਵੈਤ ਦੋ ਦੋ ਅੱਡਿਆਂ ਤੇ ਹਮਲੇ ਕੀਤੇ ਹਨ। ਵੀਡੀਓ ਹਮਲੇ ਦੀੳਾ ਸਾਹਮਣੇ ਆਈਆਂ ਹਨ ਤੇ ਇਮਪੈਕਟ ਦੇ ਖੜਕੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਮਰੀਕੀ ਆਇਰਨਡੋਮ ਤਬਾਹ ਹੋ ਚੁੱਕਾ ਹੈ ਤੇ ਸੁਰੱਖਿਆ ਨਹੀਂ ਕਰ ਸਕਦਾ। ਜੋ ਇਰਾਨ ਵੱਲੋਂ ਹਥਿਆਰ ਛੱਡਿਆ ਜਾਵੇਗਾ ਤਬਾਹੀ ਲਿਆਵੇਗਾ।
ਜੰਗ ਦੇ ਮਾਰੂ ਰੁਖ ਅਖਤਿਆਰ ਕਰਨ ਦੇ ਆਸਾਰ ਹਨ।ਅਮਰੀਕਾ ਦੀ ਓਹਾਇਓ ਕਲਾਸ ਸਬਮਰੀਨ ਅਤੇ USs Alaska ਜੋ ਨਿਊਕਲੀਅਰ ਬੰਬਾਂ ਨਾਲ ਸਜੀ ਹੋਈ ਹੈ ਇਰਾਨ ਵੱਲ ਰਵਾਨਾ ਹੋ ਚੁੱਕੀ ਹੈ।
ਨਵੇਂ ਬਣੇ ਇਰਾਨੀ ਮੁਖੀ ਨੇ ਜੋ ਫ਼ਤਵਾ 203 ਚ ਲਿਆ ਗਿਆ ਸੀ ਕਿ ਨਿਉਕਲੀੳਰ ਹਥਿਆਰ ਜੋ ਮਨੁੱਖਤਾ ਵਿਰੋਧੀ ਹੈ ਨਹੀਂ ਬਣਾਇਆ ਜਾਵੇਗਾ ਉਸ ਦੇ ਵਿੱਚ ਸੋਧ ਕਰ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਹੋਂਦ ਨੂੰ ਖ਼ਤਰਾ ਹੋਇਆ ਤਾ ਵਰਤਿਆ ਜਾ ਸਕਦਾ ਹੈ। ਸੱਠ ਫੀਸਦੀ ਸ਼ੁੱਧਤਾ ਨਾਲ ਵੀ ਬੰਬ ਬਣ ਜਾਂਦਾ ਹੈ ਪਰ ਜ਼ਿਆਦਾ ਖ਼ਤਰਨਾਕ 90 ਫ਼ੀਸਦੀ ਸ਼ੁੱਧਤਾ ਬਾਲ ਬਣਦਾ। ਹੁਣ ਇਰਾਨ ਵੱਲੋਂ ਕੁਝ ਦਿਨਾ ਵਿੱਚ ਟੈਸਟ ਕਰਕੇ ਆਪਣੀ ਤਾਕਤ ਦਾ ਵਿਖਾਵਾ ਕਰਨ ਦੇ ਅਸਾਰ ਹਨ।
----------
ਇਰਾਨ ਨੇ ਰੂਬੀਓ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਸਾਡੇ ਕੋਲ ਨਿਊਕਲੀਅਰ ਬੰਬ ਹੈ। ਉਹਨਾਂ ਨੇ ਜੰਗਬੰਦੀ ਖਤਮ ਕਰਨ ਦਾ ਐਲਾਨ ਵੀ ਕਰ ਦਿੱਤਾ। ਨਾਲ ਹੀ ਇਸਰਾਇਲ ਨੂੰ ਤਾੜਨਾ ਦੇ ਦਿੱਤੀ ਕਿ ਜੇਕਰ ਲੈਬਨਾਨ ਜਾ ਗਾਜਾ ਵਿੱਚ ਹਮਲਾ ਕੀਤਾ ਤਾ ਅਸੀਂ ਤੁਹਾਡੇ ਦੇਸ ਤੇ ਹਮਲਾ ਕਰਾਂਗੇ ਤੇ ਆਮ ਲੋਕਾਂ ਨੂੰ ਫੌਜੀ ਥਾਵਾ ਤੋਂ ਪਰੇ ਲੈ ਜਾਣ।
ਨਤੀਜੇ ਵਜੋਂ ਟਰੰਪ ਨੇ ਨੇਤਨਯਾਹੂ ਨੂੰ ਫੋਨ ਲਾਕੇ ਹਮਲਾ ਨਾ ਕਰਨ ਦਾ ਹੁਕਮ ਦੇ ਦਿੱਤਾ। ਅਤੇ ਇਸਰਾਈਲ ਨੇ ਫੋਜਾ ਨੂੰ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ। (D S Gill)