.

ਬਾਬਾ ਜੀ ਅਸੀਂ ਤਰਸ ਹੀ ਤਾਂ ਕਰ ਰਹੇ ਹਾਂ

ਸੰਨ 1984 ਦੇ ਅਟੈਕ ਤੋਂ ਪਹਿਲਾਂ ਸਿੱਖਾਂ ਦੇ ਸੰਤ ਬਾਬਾ ਬਦਮਾਸ਼ ਸਿੰਘ ਜੀ ਨੇ ਕਿਹਾ ਸੀ ਕਿ ਜਿਸ ਦਿਨ ਅਟੈਕ ਹੋਇਆ ਉਸ ਤੋਂ ਬਾਅਦ ਪੰਜਾਬ ਵਿੱਚ ਕੋਈ ਛੱਲੀ ਰਾਮ ਨਹੀਂ ਦਿਸਣਾ ਚਾਹੀਦਾ ਅਤੇ ਨਾ ਹੀ ਕੋਈ ਪੰਡਿਤ। ਪਰ ਮੁਸਲਮਾਨਾ ਤੇ ਤਰਸ ਕਰਿਓ। ਮੈਂ ਪਹਿਲਾਂ ਵੀ ਇਹ ਕਲਿਪ ਸਾਂਝਾ ਕੀਤਾ ਸੀ ਅਤੇ ਸ਼ੋਸ਼ਲ ਮੀਡੀਏ ਤੇ ਬਹੁਤਿਆਂ ਨੇ ਦੇਖਿਆ ਹੋਵੇਗਾ। ਜੇ ਕਰ ਹਾਲੇ ਤੱਕ ਕਿਸੇ ਨੇ ਨਹੀਂ ਦੇਖਿਆ/ਸੁਣਿਆ ਤਾਂ ਲਓ ਪਹਿਲਾਂ ਦੇਖ/ਸੁਣ ਲਓ ਫਿਰ ਅੱਗੇ ਗੱਲਬਾਤ ਕਰਦੇ ਹਾਂ।

ਮੁਸਲਮਾਨਾ ਤੇ ਤਰਸ ਕਿਉਂ ਕਰਿਓ? ਕਿਉਂਕਿ ਉਨ੍ਹਾਂ ਨੇ ਸਿੱਖਾਂ ਨੂੰ ਉਨ੍ਹਾਂ ਦਾ ਖਾਲਿਸਤਾਨ ਅਥਵਾ ਪਾਗਲਸਤਾਨ ਲੈ ਕੇ ਦੇਣਾ ਹੈ। ਸਰਦਾਰ ਕਪੂਰ ਸਿੰਘ ਵੀ 1947 ਦੀ ਵੰਡ ਵੇਲੇ ਦਾ ਜ਼ਿਕਰ ਕਰਦਿਆਂ ਸਿੱਖ ਲੀਡਰਾਂ ਨੂੰ ਕੋਸਦਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਹੋਣੀ ਨੂੰ ਜਿਨਾਹ ਦੀ ਗੱਲ ਮੰਨ ਕੇ ਪਾਕਿਸਤਾਨ ਨਾਲ ਕਿਉਂ ਨਹੀਂ ਜੋੜਿਆ। ਸਿੱਖਾਂ ਦਾ ਇਹ ਸੰਤ ਬਾਬਾ ਵੀ ਆਪਣੇ ਲੈਕਚਰਾਂ ਵਿੱਚ ਕਈ ਵਾਰੀ ਕਹਿ ਚੁੱਕਾ ਸੀ ਕਿ ਅਸੀਂ ਖਾਲਿਸਤਾਨ ਮੰਗਦੇ ਨਹੀਂ ਪਰ ਜੇ ਕਰ ਸਰਕਾਰ ਨੇ ਸਾਨੂੰ ਦਿੱਤਾ ਤਾਂ ਨਾਂਹ ਵੀ ਨਹੀਂ ਕਰਦੇ। ਅਸੀਂ 1947 ਵਾਲੀ ਗਦਾਰੀ ਨਹੀਂ ਕਰਦੇ। ਇਸ ਸਾਧ ਦਾ ਦਿਮਾਗ ਪਹਿਲਾਂ ਕਾਂਗਰਸ ਨੇ ਖਰਾਬ ਕੀਤਾ ਸੀ ਫਿਰ ਆਈ: ਐੱਸ: ਆਈ: ਨੇ ਕਰ ਦਿੱਤਾ ਸੀ ਤਾਂ ਹੀ ਇਸ ਤਰ੍ਹਾਂ ਦੀ ਬਿਆਨ ਬਾਜ਼ੀ ਕਰਦਾ ਰਿਹਾ ਹੈ। ਸਿੱਖਾਂ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਪੂਰਨ ਅਜ਼ਾਦੀ ਵਾਲੀ ਰੱਟ ਸਭ ਤੋਂ ਵੱਧ ਸਿੱਖ ਫਾਰ ਜਸਟਿਸ ਵਾਲੇ ਲਉਂਦੇ ਹਨ। ਅਤੇ ਬਾਬਾ ਜੀ ਦੇ ਬਚਨਾ ਤੇ ਪਹਿਰਾ ਵੀ ਸਭ ਤੋਂ ਵੱਧ ਇਹੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਹ ਛੱਲੀ ਰਾਮ ਹੁਣਾਂ ਨਾਲ ਹੱਦੋਂ ਵੱਧ ਨਫਰਤ ਕਰਦੇ ਹਨ ਅਤੇ ਗਾਲੀ ਗਲੋਚ ਵੀ ਕਰਦੇ ਹਨ। ਪਰ ਮੁਸਲਮਾਨਾ ਤੇ ਵਾਕਿਆ ਹੀ ਤਰਸ ਕਰਦੇ ਹਨ। ਕਿਉਂਕਿ ਮੁਸਲਮਾਨ ਸਿੱਖਾਂ ਦੀਆਂ ਕੁੜੀਆਂ ਨੂੰ ਵਰਗਲਾ ਕੇ, ਗਰੂੰਮਿੰਗ ਕਰਕੇ ਜਾਂ ਹਰ ਤਰ੍ਹਾਂ ਦਾ ਹੋਰ ਹੀਲਾ ਵਰਤ ਕੇ ਇਸਲਾਮ ਵਿੱਚ ਲਿਆ ਰਹੇ ਹਨ। ਇਹ ਮੁਸਲਮਾਨ ਇਕੱਠੀਆਂ 300 ਕੁੜੀਆਂ ਨੂੰ ਵੀ ਕੌਰ ਤੋਂ ਖਾਨ ਬਣਾ ਚੁੱਕੇ ਹਨ। ਇਨ੍ਹਾਂ ਖਾਲਿਸਤਾਨੀ ਯੋਧਿਆਂ ਨੇ ਹਿੰਦੂਆਂ ਨੂੰ ਤਾਂ ਰੱਜ ਕੇ ਗਾਲ੍ਹਾਂ ਕੱਢੀਆਂ ਹਨ ਪਰ ਮਜਾਲ ਹੈ ਕਿ ਗਰੂੰਮਿੰਗ ਵਿਰੁੱਧ ਇੱਕ ਲਫਜ ਵੀ ਬੋਲਿਆ ਹੋਵੇ। ਸੰਧੂਰ ਉਪਰੇਸ਼ਨ ਵੇਲੇ ਇਨ੍ਹਾਂ ਖਾਲਿਸਤਾਨੀਆਂ ਦੀ ਮੁਸਲਮਾਨਾ ਦੀ ਚਾਪਲੂਸੀ ਦੇਖਣ ਵਾਲੀ ਸੀ ਕਿ ਕਿਸ ਤਰਹਾਂ ਪਾਕਿਸਤਾਨ ਦੇ ਹੱਕ ਵਿੱਚ ਪੋਸਟਾਂ ਪਉਂਦੇ ਸਨ। ਹੈ ਨਾ ਤਨੋਂ ਮਨੋਂ ਬਾਬਾ ਜੀ ਦੇ ਬਚਨਾ ਤੇ ਪਹਿਰਾ ਦੇਣ ਦੀ ਗੱਲ?

ਇੰਡੀਆ ਵਿੱਚ ਵੀ ਮੁਸਲਮਾਨਾ ਨੂੰ ਗੁਰਦੁਆਰਿਆਂ ਵਿੱਚ ਨਿਵਾਜ਼ਾਂ ਪੜ੍ਹਾਈਆਂ ਜਾ ਰਹੀਆਂ ਹਨ ਅਤੇ ਜਮੀਨਾ ਦਾਨ ਕੀਤੀਆਂ ਜਾ ਰਹੀਆਂ ਹਨ। ਲਗਦਾ ਹੈ ਕਿ ਉਹ ਵੀ ਆਪਣੇ ਬਾਬਾ ਜੀ ਦੇ ਬਚਨਾ ਤੇ ਪਹਿਰਾ ਦੇਣ ਦੀ ਕੋਸ਼ਸ਼ ਕਰ ਰਹੇ ਹਨ। ਸਿੱਖਾਂ ਦੇ ਬੁੱਧੀਜੀਵੀ ਵੀ ਕਹੀ ਜਾਂਦੇ ਹਨ ਕਿ ਸਿੱਖ ਧਰਮ ਇਸਲਾਮ ਦੇ ਬਹੁਤ ਨੇੜੇ ਹੈ ਅਤੇ ਕਈ ਤਾਂ 80% ਨਾਲ ਮੇਲ ਕਰਦੇ ਹਨ। ਜਦੋਂ ਨਹੀਂ ਸੀ ਪਤਾ ਤਾਂ ਮੈਂ ਵੀ ਪਹਿਲਾਂ ਇਸ ਨੂੰ ਸੱਚ ਹੀ ਮੰਨਦਾ ਰਿਹਾ ਸੀ। ਪਰ ਜਦੋਂ ਸਾਬਕਾ ਮੁਸਲਮਾਨ ਦੀ ਕਿਤਾਬ ਪੜ੍ਹ ਕੇ ਸਿੱਖ ਮਾਰਗ ਤੇ ਪਉਣੀ ਸ਼ੁਰੂ ਕੀਤੀ ਤਾਂ ਅੱਖਾਂ ਖੁੱਲੀਆਂ ਕਿ ਇਹ ਤਾਂ 100% ਕੋਰਾ ਬਕਵਾਸ ਹੈ ਜਿਹੜਾ ਵੀ ਕਿਸੇ ਸਿੱਖ ਵਿਦਵਾਨਾ ਨੇ ਕੀਤਾ ਹੈ ਅਤੇ ਕਰ ਰਹੇ ਹਨ। ਜਿਨ੍ਹਾਂ ਨੇ ਇਸਲਾਮ ਨੂੰ ਚੰਗੀ ਤਰਹਾਂ ਪੜ੍ਹਿਆ ਅਤੇ ਸਮਝਿਆ ਹੈ ਉਹ ਤਾਂ ਇਸਲਾਮ ਤੋਂ ਬਿਨਾ ਬਾਕੀ ਸਾਰਿਆਂ ਨੂੰ ਕਾਫਰ ਸਮਝਦੇ ਹਨ ਅਤੇ ਨਰਕਾਂ ਦੇ ਭਾਗੀ ਜਾਣਦੇ ਹਨ। ਉਨਹਾਂ ਦਾ ਟੀਚਾ ਹੈ ਸਾਰੀ ਦੁਨੀਆਂ ਤੇ ਸਿਰਫ ਇਸਲਾਮ ਧਰਮ ਹੀ ਹੋਣਾ ਚਾਹੀਦਾ ਹੈ ਅਤੇ ਇਹੀ ਅਸਲੀ ਸੱਚਾ ਧਰਮ ਹੈ। ਦੁਨੀਆ ਦੇ 50 ਦੇਸ਼ਾਂ ਤੋਂ ਵੱਧ ਇਹ ਕਬਜਾ ਕਰ ਚੁੱਕੇ ਹਨ ਅਤੇ ਬਾਕੀਆਂ ਵੱਲ ਹੌਲੀ ਹੌਲੀ ਵਧ ਰਹੇ ਹਨ। ਸਿੱਖਾਂ ਦਾ ਇਹ ਸੰਤ ਬਾਬਾ ਅਤੇ ਉਸ ਦੇ ਚੇਲੇ ਇਸ ਵਿੱਚ ਪੂਰੀ ਮਦਦ ਕਰ ਰਹੇ ਹਨ। ਕਈਆਂ ਦੇਸ਼ਾਂ ਵਿੱਚ ਇਨ੍ਹਾਂ ਇਸਲਾਮ ਵਾਲਿਆਂ ਨੇ ਵੱਧ ਤੋਂ ਵੱਧ ਨਿਆਣੇ ਜੰਮ ਕੇ ਅਤੇ ਅਬਾਦੀ ਵਧਾ ਕੇ ਉਦਾਂ ਹੀ ਕਬਜ਼ਾ ਕਰ ਲੈਣਾ ਹੈ। ਅਰਬ ਦੇਸ਼ਾਂ ਵਾਲੇ ਇਸ ਕੰਮ ਵਿੱਚ ਬਹੁਤ ਪੈਸੇ ਖਰਚ ਰਹੇ ਹਨ। ਪਾਕਿਸਤਾਨ ਵਿਚਲੀ ਸਿੱਖਾਂ ਦੀ ਬਹੁਤੀ ਗਿਣਤੀ ਨੂੰ ਇਹ ਇਸਲਾਮ ਵਿੱਚ ਲਿਆ ਚੁੱਕੇ ਹਨ। ਪੰਜਾਬ ਵਿੱਚ ਇੱਕ ਪਾਸੇ ਸਿੱਖਾਂ ਨੂੰ ਖਿੱਲੀਆਂ ਪਾ ਕੇ ਅਤੇ ਝੂਠੀ ਖੁਸ਼ਾਮਦੀ ਕਰਕੇ ਵਰਗਲਾ ਰਹੇ ਹਨ ਅਤੇ ਦੂਸਰੇ ਪਾਸੇ ਚੁੱਪ ਚਪੀਤੇ ਰੋਹੰਗੇ ਮੁਸਲਮਾਨ ਵਸਾ ਰਹੇ ਹਨ। ਆਉਣ ਵਾਲੇ ਸਮੇ ਵਿੱਚ ਸਾਰਾ ਕੁੱਝ ਤੁਹਾਡੇ ਸਾਹਮਣੇ ਆ ਹੀ ਜਾਣਾ ਹੈ। ਸਿੱਖੋ ਫੁਕਰੀਆਂ ਤੁਸੀਂ ਜਿੰਨੀਆਂ ਮਰਜੀ ਮਾਰੀ ਜਾਓ ਪਰ ਹੁਣ ਤੁਸੀਂ ਸਾਰਿਆਂ ਪਾਸਿਆਂ ਤੋਂ ਘੇਰੇ ਜਾ ਚੁੱਕੇ ਹੋ। ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦੀ ਕਿਹੋ ਜਿਹੀ ਸੋਚ ਹੈ ਉਸ ਬਾਰੇ ਹੇਠਾਂ ਕੁੱਝ ਵੀਡੀਓ ਕਲਿਪ ਸਾਂਝੇ ਕਰ ਰਿਹਾ ਹਾਂ ਜੋ ਕਿ ਮਿੰਟਾਂ ਸਕਿੰਟਾਂ ਦੇ ਹੀ ਹਨ। ਇਹ ਸ਼ੋਸ਼ਲ ਮੀਡੀਆ ਤੋਂ ਹੀ ਕਾਪੀ ਕਰਕੇ ਪਾ ਰਿਹਾ ਹਾਂ। ਇਸ ਤੋਂ ਤੁਹਾਨੂੰ ਕਾਫੀ ਕੁੱਝ ਪਤਾ ਲੱਗ ਜਾਵੇਗਾ।

ਮੱਖਣ ਪੁਰੇਵਾਲ,

ਫਰਵਰੀ 11, 2026.





















.