.

ਸਿੱਖਾਂ ਨੇ ਦੁਨੀਆਂ ਦੇ ਸਾਹਮਣੇ ਆਪਣਾ ਕਿਹੋ ਜਿਹਾ ਕਿਰਦਾਰ ਪੇਸ਼ ਕੀਤਾ ਹੈ?

ਸਾਰੀ ਦੁਨੀਆਂ ਵਿੱਚ ਅਤੇ ਹਰੇਕ ਦੇਸ਼ ਵਿੱਚ ਚੰਗੇ ਮਾੜੇ ਵਿਆਕਤੀ ਵੱਸਦੇ ਹਨ। ਨਾ ਤਾਂ ਕੋਈ ਕੌਮ ਜਾਂ ਦੇਸ਼ ਦੇ ਕਿਸੇ ਖਾਸ ਧਰਮ ਨਾਲ ਸੰਬੰਧਿਤ ਸਾਰੇ ਬੰਦੇ ਚੰਗੇ ਹੋ ਸਕਦੇ ਹਨ ਅਤੇ ਨਾ ਹੀ ਮਾੜੇ। ਕਿਸੇ ਵੀ ਦੇਸ਼ ਵਿੱਚ ਵਸਣ ਵਾਲੇ ਜੇ ਕਰ ਜ਼ਿਆਦਾ ਲੋਕ ਇਮਾਨਦਾਰ ਹੋਣਗੇ ਤਾਂ ਉਸ ਦੇਸ਼ ਦਾ ਵਿਕਾਰ ਵੀ ਹੋਰ ਦੇਸ਼ਾਂ ਵਿੱਚ ਚੰਗਾ ਹੋਵੇਗਾ। ਜੇ ਕਰ 2025 ਦੀ ਪਾਸਪੋਰਟ ਦੀ ਦੇਸ਼ਾਂ ਦੀ ਇੰਨਡੈਕਸ ਦੇਖਣੀ ਹੋਵੇ ਤਾਂ ਸਭ ਤੋਂ ਪਹਿਲਾਂ ਸਿੰਘਾਪੁਰ ਦਾ ਨੰਬਰ ਆਉਂਦਾ ਹੈ। ਉਸ ਤੋਂ ਬਾਅਦ ਸਾਊਥ ਕੋਰੀਆ ਅਤੇ ਜਪਾਨ ਦਾ ਆਉਂਦਾ ਹੈ। ਫਿਰ ਬਹੁਤ ਸਾਰੇ ਯੂਰਪੀਅਨ ਦੇਸ਼ ਅਤੇ ਕਨੇਡਾ ਦਾ ਨੰਬਰ ਆਉਂਦਾ ਹੈ। ਇਸ ਵਿੱਚ ਇੰਡੀਆ ਦਾ ਨੰਬਰ 85 ਹੈ। ਇਸ ਦਾ ਭਾਵ ਇਹ ਹੈ ਕਿ ਜਿਸ ਦੇਸ਼ ਵਿੱਚ ਰਹਿਣ ਵਾਲੇ ਜ਼ਿਆਦਾ ਲੋਕ ਇਮਾਨਦਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹੋਣਗੇ ਬਾਕੀ ਦੇਸ਼ਾਂ ਵਿੱਚ ਉਨ੍ਹਾਂ ਤੇ ਜ਼ਿਆਦਾ ਭਰੋਸਾ ਕੀਤਾ ਜਾਂਦਾ ਹੈ। ਇਸ ਲਈ ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਵਾਲੇ ਲੋਕ ਬਿਨਾ ਵੀਜ਼ੇ ਦੇ ਹੇਰ ਦੇਸ਼ਾਂ ਵਿੱਚ ਜਾ ਸਕਦੇ ਹਨ। ਜੇ ਕਰ ਇੰਡੀਆ ਦਾ ਨੰਬਰ ਇਸ ਵੇਲੇ 85 ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਇਸ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਤੇ ਦੁਨੀਆਂ ਬਹੁਤਾ ਵਿਸ਼ਵਾਸ਼ ਨਹੀਂ ਕਰਦੀ। ਕਿਉਂਕਿ ਕਾਨੂੰਨ ਦੀ ਪਾਲਣਾ ਕਰਨਾ ਅਤੇ ਇਮਾਨਦਾਰ ਹੋਣਾ ਹਾਲੇ ਸਾਡੇ ਲੋਕਾਂ ਦੇ ਸੁਭਾਅ ਦਾ ਹਿੱਸਾ ਨਹੀਂ ਬਣਿਆਂ। ਉਂਜ ਭਾਂਵੇਂ ਸਾਰੀ ਦੁਨੀਆਂ ਵਿਚੋਂ ਆਪਣੇ ਆਪ ਨੂੰ ਧਰਮੀ ਹੋਣ ਦਾ ਢੌਂਗ ਰਚਦੇ ਹਨ। ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹੋਏ ਵੀ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹੋਣ ਕਿ ਖਾਲਸਾ ਜਾਂ ਬਾਗੀ ਹੁੰਦਾ ਹੈ ਅਤੇ ਜਾਂ ਬਾਦਸ਼ਾਹ ਫਿਰ ਉਨ੍ਹਾਂ ਤੇ ਇਹ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਕਾਨੂੰਨ ਦਾ ਸਤਿਕਾਰ ਜਾਂ ਪਾਲਣਾ ਕਰਨ ਵਾਲੇ ਹੋਣਗੇ। ਚਲੋ ਇੰਡੀਆ ਤਾਂ ਬਹਾਨਾ ਬਣਾ ਸਕਦੇ ਹਨ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਹਨ ਅਤੇ ਕਾਨੂੰਨ ਵੀ ਸਾਡੇ ਨਾਲ ਪੂਰਾ ਇਨਸਾਫ ਨਹੀਂ ਕਰਦੇ। ਪਰ ਬਿਦੇਸ਼ਾਂ ਵਿੱਚ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਫਿਰ ਕਿਉਂ ਹੋਰ ਧਰਮਾਂ ਦੇ ਲੋਕਾਂ ਨਾਲੋਂ ਵੱਧ ਸਿੱਖ ਹੀ ਕਰਾਈਮ ਕਰਦੇ ਹਨ?

ਕਨੇਡਾ ਦੀ 2021 ਦੀ ਮਰਦਮ ਸ਼ੁਮਾਰੀ ਅਨੁਸਾਰ 7ਲੱਖ ਤੋਂ ਵੱਧ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਕਨੇਡਾ ਵਿੱਚ ਰਹਿੰਦੇ ਹਨ ਅਤੇ ਹਿੰਦੂਆਂ ਦੀ ਅਬਾਦੀ 8ਲੱਖ ਤੋਂ ਵੱਧ ਹੈ। ਹੋ ਸਕਦਾ ਹੈ ਕਿ ਹੁਣ ਬਰਾਬਰ ਹੀ ਹੋਵੇ। ਪਰ ਫਿਰ ਵੀ ਕਨੇਡਾ ਦੀ ਫੈਡਰਲ ਜੇਲ ਵਿੱਚ ਕਰਾਈਮ ਕਰਕੇ ਸਜਾ ਭੁਗਤਣ ਵਾਲੇ ਸਿੱਖਾਂ ਦੀ ਗਿਣਤੀ 0. 8% ਹੈ ਅਤੇ ਹਿੰਦੂਆਂ ਦੀ 0. 3% ਹੈ। ਕਹਿਣ ਤੋਂ ਭਾਵ ਹੈ ਕਿ ਸਿੱਖ ਧਰਮ ਨੂੰ ਮੰਨਣ ਵਾਲੇ ਕਨੇਡਾ ਵਿੱਚ ਹਿੰਦੂਆਂ ਨਾਲੋਂ, ਦੁੱਗਣੇ ਤੋਂ ਵੀ ਵੱਧ ਕਰਾਈਮ ਕਰਦੇ ਹਨ। ਇਹੀ ਹਾਲ ਹੋਰ ਦੇਸ਼ਾਂ ਦਾ ਹੈ। ਸਿੱਖ ਹਿੰਦੂਆਂ ਨਾਲੋਂ ਦੋ ਤਿੰਨ ਗੁਣਾ ਵੱਧ ਕਰਾਈਮ ਕਰਦੇ ਹਨ। ਕੀ ਕਨੇਡਾ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਵੀ ਸਿੱਖਾਂ ਨਾਲ ਧੱਕਾ ਕਰਦੀਆਂ ਹਨ? ਜਸਟਨ ਟਰੂਡੋ ਨੇ ਸਭ ਤੋਂ ਵੱਧ ਸਿੱਖਾਂ ਨੂੰ ਨੁਮਾਇੰਦਗੀ ਆਪਣੀ ਸਰਕਾਰ ਵਿੱਚ ਮਨਿਸਟਰ ਬਣਾ ਕੇ ਦਿੱਤੀ ਸੀ ਪਰ ਨਵਦੀਪ ਸਿੰਘ ਬੈਂਸ ਤੋਂ ਬਿਨਾ ਬਾਕੀ ਦੇ ਮਨਿਸਟਰ ਬਹੁਤੀ ਚੰਗੀ ਕਾਰੁਜਗਾਰੀ ਨਹੀਂ ਦਿਖਾ ਸਕੇ। ਹੁਣ ਵਾਲਾ ਕਨੇਡਾ ਦਾ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਇੱਕ ਪੜ੍ਹਿਆ ਲਿਖਿਆ ਵਿਆਕਤੀ ਹੋਣ ਕਰਕੇ ਸਾਰਾ ਕੁੱਝ ਸਮਝਦਾ ਸੀ ਇਸ ਲਈ ਉਸ ਨੇ ਸਿੱਖਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕੱਟੜ ਹਿੰਦੂਆਂ ਨੂੰ ਵੀ ਇਗਨੋਰ ਕੀਤਾ ਅਤੇ ਟਿਕਟਾਂ ਨਹੀਂ ਦਿੱਤੀਆਂ। ਅਨੀਤ ਅਨੰਦ ਵਿੱਚ ਉਸ ਨੂੰ ਕੁੱਝ ਚੰਗਾ ਦਿਸਆ ਤਾਂ ਟਿਕਟ ਵੀ ਦਿੱਤੀ ਅਤੇ ਬਿਦੇਸ਼ ਮੰਤਰੀ ਵੀ ਬਣਾਇਆ ਹੈ। ਖਾਲਿਸਤਾਨੀ ਭਾਂਵੇਂ ਅਨੀਤ ਅਨੰਦ ਨੂੰ ਚੰਗਾ ਮੰਦਾ ਬੋਲਦੇ ਹਨ ਪਰ ਕਨੇਡੀਅਨ ਲੋਕ ਅਤੇ ਮਿਸਟਰ ਕਾਰਨੀ ਹੁਣ ਤੱਕ ਦੀ ਉਸ ਦੀ ਕਾਰੁਜਗਾਰੀ ਤੇ ਸੰਤੁਸ਼ਟ ਜਾਪਦੇ ਹਨ। ਮੈਂ ਵੀ ਹਾਲੇ ਤੱਕ ਅਨੀਤਾ ਅਨੰਦ ਦੇ ਮੂੰਹੋਂ ਸਿੱਖਾਂ ਪ੍ਰਤੀ ਕੋਈ ਮਾੜਾ ਲਫਜ਼ ਨਹੀਂ ਸੁਣਿਆਂ ਪਰ ਖਾਸਿਲਤਾਨੀ ਪਤਾ ਨਹੀਂ ਕਿਉਂ ਉਸ ਨੂੰ ਹਿੰਦੂ ਜਾਣ ਕੇ ਹੀ ਨਫਰਤ ਕਰਦੇ ਹਨ? ਪਰ ਇਨ੍ਹਾਂ ਵਿਚਾਰਿਆਂ ਦੇ ਵੀ ਵੱਸ ਦਾ ਰੋਗ ਨਹੀਂ ਹੈ ਕਿਉਂਕਿ ਜਿਸ ਨੂੰ ਇਹ ਮਹਾਨ ਯੋਧਾ ਬਣਾ ਕੇ ਪੇਸ਼ ਕਰਦੇ ਹਨ ਉਹ ਨਫਰਤ ਹੀ ਇਤਨੀ ਮਨਾ ਵਿੱਚ ਭਰ ਗਿਆ ਹੈ ਕਿ ਉਹ ਆਪ ਮੁਹਾਰੇ ਹੀ ਨਿਕਲ ਰਹੀ ਹੈ।

ਸੰਨ 1985 ਵਿੱਚ ਏਅਰ ਇੰਡੀਆ ਦਾ ਜਹਾਜ਼ ਅੱਧ ਅਸਮਾਨੇ ਬੰਬ ਫਟਣ ਨਾਲ ਸਮੁੰਦਰ ਵਿੱਚ ਡਿਗ ਪਿਆ ਸੀ। ਜਿਸ ਵਿੱਚ ਸਾਰੇ ਮੁਸਾਫਰ ਅਤੇ ਕਰਿਊ ਦੇ ਅਮਲੇ ਸਮੇਤ 329 ਵਿਆਕਤੀ ਮਾਰੇ ਗਏ ਸਨ। ਦੋ ਵਿਆਕਤੀ ਨਰੀਤਾ ਏਅਰ ਪੋਰਟ ਤੇ ਮਾਰੇ ਗਏ ਸਨ। ਇਸ ਕਾਂਡ ਬਾਰੇ ਸਿੱਖਾਂ ਨੇ ਹੁਣ ਤੱਕ ਰੱਜ ਕੇ ਕੁਫਰ ਤੋਲਿਆ ਹੈ ਅਤੇ ਬਹੁਤੇ ਹਾਲੇ ਵੀ ਤੋਲ ਰਹੇ ਹਨ। ਜੇ ਕਰ ਬਹੁਤ ਥੋੜੇ ਸ਼ਬਦਾਂ ਵਿੱਚ ਇਸ ਦੀ ਸਚਾਈ ਬਿਆਨ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਸ ਵਿੱਚ ਤਿੰਨੇ ਧਿਰਾਂ ਦੋਸ਼ੀ ਹਨ। ਇਹ ਤਿੰਨ ਧਿਰਾਂ ਹਨ, ਸਿੱਖ, ਇੰਡੀਆ ਦੀ ਸਰਕਾਰ ਅਤੇ ਕਨੇਡਾ ਦੀ ਸਰਕਾਰ। ਇਸ ਕੇਸ ਵਿੱਚ ਇੰਦਰਜੀਤ ਸਿੰਘ ਰਿਆਤ ਨੂੰ ਦੋ ਵਾਰੀ ਸਜਾ ਹੋ ਚੁੱਕੀ ਹੈ ਅਤੇ ਇਹ ਤਲਵਿੰਦਰ ਸਿੰਘ ਪਰਮਾਰ ਦਾ ਜੋਟੀਦਾਰ ਸੀ ਜਿਸ ਨੂੰ ਇਸ ਕਾਂਡ ਦਾ ਸਰਕਾਰਾਂ ਵਲੋਂ ਮਾਸਟਰ ਮਾਂਈਡ ਕਿਹਾ ਜਾਂਦਾ ਹੈ। ਹੁਣ ਜਾਂ ਤਾਂ ਸਿੱਖ ਇਹ ਮੰਨਣ ਕਿ ਇਹ ਦੋਵੇਂ ਸਿੱਖ ਨਹੀਂ ਹਨ ਪਿਰ ਵੀ ਕੋਈ ਤੁਕ ਬਣਦੀ ਹੈ ਪਰ ਸਿੱਖਾਂ ਨੇ ਇਨ੍ਹਾਂ ਨੂੰ ਮਹਾਨ ਯੋਧੇ ਬਣਾ ਕੇ ਵੀ ਪੇਸ਼ ਕਰਨਾ ਹੈ ਅਤੇ ਮੁਕਰਨਾ ਵੀ ਹੈ ਕਿ ਸਿੱਖਾਂ ਨੇ ਨਹੀਂ ਕੀਤਾ। ਹੁਣ ਜੇ ਕਰ ਸੌਫਟ ਟਾਰਗਟ ਕਿਤਾਬ ਪੜ੍ਹੀਏ ਤਾਂ ਇੰਡੀਆ ਦੀ ਸਰਕਾਰ ਦੀ ਏਜੰਸੀ ਰਾਅ ਦਾ ਕਾਰਾ ਲਗਦਾ ਹੈ। ਹੁਣ ਜੇ ਕਰ ਕੋਰਟ ਦਾ ਫੈਸਲਾ ਅਤੇ ਬਾਅਦ ਵਿੱਚ ਇਸ ਦੀ ਇਨਕੁਆਰੀ ਨੂੰ ਦੇਖੀਏ ਤਾਂ ਕਨੇਡਾ ਗੌਰਮਿੰਟ ਦਾ ਵੀ ਇਸ ਵਿੱਚ ਘਾਲਾ ਮਾਲਾ ਲਗਦਾ ਹੈ। ਇਹ ਸਾਰੀਆਂ ਗੱਲਾਂ ਉਸ ਇੰਟਰਵਿਊ ਵਿੱਚ ਸਪਸ਼ਟ ਹੋ ਜਾਂਦੀਆਂ ਹਨ ਜਿਹੜੀ ਕਿ ਪੰਜਾਬ ਦੇ ਹਿਊਮਨ ਰਾਈਟਸ ਦੇ ਬੰਦਿਆਂ ਨੇ ਰਤੇਸ਼ ਲੱਖੀ ਨਾਲ ਕੀਤੀ ਸੀ। ਇਸ ਦਾ ਲਿੰਕ ਪਹਿਲਾਂ ਵੀ ਪਾਇਆ ਸੀ ਅਤੇ ਜੇ ਕਰ ਕਿਸੇ ਨੇ ਹਾਲੇ ਤੱਕ ਨਹੀਂ ਦੇਖੀ ਤਾਂ ਹੁਣ ਫਿਰ ਪਾ ਰਿਹਾ ਹਾਂ ਜਰੂਰ ਦੇਖ ਲੈਣਾ।


ਇਹ ਤਾਂ ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਕਾਨਿਸ਼ਕਾ ਕਾਂਡ ਸਿੱਖਾਂ ਨੇ 1984 ਦੇ ਅਟੈਕ ਦਾ ਬਦਲਾ ਲੈਣ ਲਈ ਕੀਤਾ ਸੀ ਕਿਉਂਕਿ ਸਿੱਖਾਂ ਦੇ ਮਨਾ ਵਿੱਚ ਹਿੰਦੂਆਂ ਪ੍ਰਤੀ ਨਫਰਤ ਹੀ ਇਤਨੀ ਭਰ ਦਿੱਤੀ ਗਈ ਸੀ ਕਿ ਉਹ ਇਸ ਕੰਮ ਨੂੰ ਇੱਕ ਬਹਾਦਰੀ ਅਤੇ ਮਾਣ ਵਾਲਾ ਕੰਮ ਸਮਝਦੇ ਸਨ। ਪਰ ਸਿੱਖਾਂ ਨੂੰ ਇਤਨੀ ਅਕਲ ਨਹੀਂ ਆ ਸਕਦੀ ਸੀ ਕਿ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਝੂਠ ਵੀ ਬੋਲਣਾ ਪਵੇਗਾ ਅਤੇ ਨਿਮੋਸ਼ੀ ਵੀ ਸਹਿਣੀ ਪਵੇਗੀ। ਇਸ ਦਾ ਇੱਕ ਨਮੂਨਾ ਹੇਠਾਂ ਪੇਸ਼ ਕਰ ਰਿਹਾ ਹਾਂ। ਇਹ ਕੋਈ ਆਮ ਵਿਆਕਤੀ ਨਹੀਂ ਹੈ। ਕਨੇਡਾ ਦਾ ਜੰਮਪਲ ਇੱਕ ਵਕੀਲ ਹੈ ਅਤੇ ਪਾਰਟੀ ਦਾ ਲੀਡਰ ਵੀ ਹੈ। ਪਹਿਲਾਂ ਤਾਂ ਇਹ 2017 ਵਿੱਚ ਸੀ: ਬੀ: ਸੀ: ਦੇ ਟੈਰੀ ਮਿਲਸਕੀ ਨੂੰ ਦਿੱਤੀ ਇੰਟਰਵਿਊ ਵਿੱਚ ਮੁੱਕਰਦਾ ਹੈ ਸਵਾਲ ਦਾ ਸਪਸ਼ਟ ਜਵਾਬ ਨਹੀਂ ਦਿੰਦਾ। ਫਿਰ ਕੁੱਝ ਮਹੀਨਿਆਂ ਬਾਅਦ ਜਦੋਂ ਸਾਰਿਆਂ ਪਾਸਿਆਂ ਤੋਂ ਘੇਰਿਆ ਜਾਂਦਾ ਹੈ ਤਾਂ ਸੀ: ਬੀ: ਸੀ: ਤੇ ਦੁਬਾਰਾ ਮੰਨ ਜਾਂਦਾ ਹੈ। ਪਹਿਲਾਂ ਇਹ ਮੁੱਕਰਨ ਵਾਲੀ ਵੀਡੀਓ ਦੇਖੋ ਜੋ ਕਿ 8ਕੁ ਮਿੰਟਾਂ ਦੀ ਹੈ ਫਿਰ ਅਗਲੇ ਲਿੰਕ ਤੇ ਕਲਿਕ ਕਰਕੇ ਪੜ੍ਹ ਕੇ ਦੇਖੋ ਕਿਵੇਂ ਮੰਨ ਵੀ ਜਾਂਦਾ ਹੈ।

https://www.cbc.ca/news/politics/jagmeet-singh-air-india-bombing-accepts-1.4578030


ਜੇ ਕਰ ਸਿੱਖਾਂ ਦੇ ਲੀਡਰ ਹੁਣ ਤੱਕ ਇਹ ਗੱਲ ਮੰਨ ਜਾਂਦੇ ਕਿ ਹਾਂ ਸਿੱਖਾਂ ਨੂੰ 1984 ਦਾ ਬਹੁਤ ਗੁੱਸਾ ਸੀ ਪਰ ਉਹ ਏਜੰਸੀਆਂ ਦੁਆਰਾ ਵਰਤੇ ਗਏ। ਸਿੱਖਾਂ ਦਾ ਇਰਾਦਾ ਨਿਰਦੋਸ਼ੇ ਲੋਕ ਮਾਰਨਾ ਨਹੀਂ ਸੀ ਉਹ ਤਾਂ ਸਿਰਫ ਏਅਰਪੋਰਟ ਤੇ ਖੜੇ ਜਹਾਜਾਂ ਵਿੱਚ ਧਮਾਕੇ ਕਰਕੇ ਰੋਸ ਪ੍ਰਗਟ ਕਰਨਾ ਚਾਹੁੰਦੇ ਸੀ ਪਰ ਜਹਾਜ ਦੇ ਲੇਟ ਹੋਣ ਦੇ ਕਾਰਨ ਇਹ ਭਾਣਾ ਵਰਤ ਗਿਆ ਜਿਸ ਦਾ ਸਮੁੱਚੇ ਭਾਈਚਾਰੇ ਨੂੰ ਅਫਸੋਸ ਹੈ। ਪਰ ਸਿੱਖ ਕੀ ਤੇ ਅਕਲ ਕੀ। ਇਹ ਤਾਂ ਕੋਈ ਸਮੇਲ ਨਹੀਂ ਹੈ। ਸਿੱਖਾਂ ਦੇ ਡੀ: ਐਨ: ਏ: ਵਿੱਚ ਜ਼ਰਾਇਮ ਬਿਰਤੀ ਅਤੇ ਫੁਕਰਾਪਣ ਜ਼ਿਆਦਾ ਹੈ। ਮੈਂ ਵੀ ਇਸ ਤੋਂ ਮੁਕਤ ਨਹੀਂ ਸੀ। ਇਹ ਸਾਰੇ ਔਗਣ ਮੇਰੇ ਵਿੱਚ ਵੀ ਬਾਕੀਆਂ ਵਾਂਗ ਹੀ ਸਨ। ਪਰ ਛੇਤੀਂ ਹੀ ਬਹੁਤ ਕੁੱਝ ਪੜ੍ਹਨ ਵਿਚਾਰਨ ਸੁਣਨ ਨਾਲ ਸਮਝ ਆ ਗਈ ਸੀ ਅਤੇ ਆਪਣੇ ਆਪ ਨੂੰ ਇਸ ਤੋਂ ਬਾਹਰ ਕਰ ਲਿਆ ਸੀ। ਇਸੇ ਕਰਕੇ ਮੈਂ ਆਪਣੇ ਆਪ ਨੂੰ ਸਿੱਖ ਧਰਮ ਤੋਂ ਬਾਹਰ ਕੀਤਾ ਹੈ ਅਤੇ ਨਾ ਹੀ ਮੇਰੀ ਸਿੱਖਾਂ ਨਾਲ ਬਹੁਤੀ ਬਣਦੀ ਹੈ। ਜਿਸ ਬੰਦੇ ਨੂੰ ਸਿੱਖ, ਵੀਹਵੀਂ ਸਦੀ ਦਾ ਮਹਾਨ ਸ਼ਹੀਦ, ਯੋਧਾ, ਸੰਤ ਅਤੇ ਹੋਰ ਬਹੁਤ ਸਾਰੇ ਲਕਬਾਂ ਨਾਲ ਸੰਬੋਧਨ ਕਰਦੇ ਹਨ ਮੈਂ ਤਾਂ ਅਜਿਹੇ ਬੰਦੇ ਨੂੰ ਇੱਕ ਇਨਸਾਨ ਕਹਿਣ ਲਈ ਵੀ ਤਿਆਰ ਨਹੀਂ ਹਾਂ। ਮੇਰੇ ਲਈ ਤਾਂ ਉਹ ਇਨਸਾਨੀ ਜਾਮੇ ਵਿੱਚ ਇੱਕ ਹੈਵਾਨ ਸੀ। ਕੁੱਝ ਦਿਨ ਪਹਿਲਾਂ ਮਲਵਿੰਦਰ ਸਿੰਘ ਮਾਲੀ ਦਾ ਇੱਕ ਕਲਿਪ ਸੁਣਿਆ ਸੀ ਜਿਸ ਵਿੱਚ ਉਹ ਕਹਿੰਦਾ ਸੀ ਕਿ ਟੋਹੜੇ ਨੂੰ ਸੰਤਾਂ ਨੇ ਕਿਹਾ ਸੀ ਕਿ ਮੈਂ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਅਤੇ ਅੰਨਦਪੁਰ ਦੇ ਮਤੇ ਤੋਂ ਘੱਟ ਕੋਈ ਸਮਝੋਤਾ ਨਹੀਂ ਕਰਨਾ। ਇਹ ਤਾਂ ਗੱਲ ਕੋਈ ਬਹੁਤੀ ਗਲਤ ਨਹੀਂ ਸੀ। ਪਰ ਮਾਲੀ ਨੇ ਅੱਗੇ ਜੋ ਕਿਹਾ ਉਹ ਬਿੱਲਕੁੱਲ ਠੀਕ ਨਹੀਂ ਸੀ। ਮਾਲੀ ਆਪਣੇ ਸਾਥੀ ਜੋਟੀਦਾਰਾਂ ਨਾਲੋਂ ਕਾਫੀ ਚੰਗਾ ਹੈ ਪਰ ਕਈ ਵਾਰੀ ਬੇ-ਥਵੀਆਂ ਵੀ ਮਾਰ ਦਿੰਦਾ ਹੈ। ਇਸੇ ਕਲਿਪ ਵਿੱਚ ਉਹ ਕਹਿ ਰਿਹਾ ਸੀ ਕਿ ਸੰਤ ਕਹਿੰਦੇ ਸੀ ਕਿ ਸਿੱਖ ਸਿੱਖੀ ਤੋਂ ਦੂਰ ਜਾ ਰਹੇ ਹਨ ਕਿਉਂਕਿ ਉਹ ਸਿੱਖੀ ਵਿੱਚ ਪੱਕੇ ਨਹੀਂ ਹਨ। ਇਸ ਲਈ ਇਹ ਸਾਰਾ ਕੁੱਝ ਸਿੱਖਾਂ ਨਾਲ ਹੋ ਰਿਹਾ ਹੈ। ਇਹ ਸੰਤ ਆਪ ਸਿੱਖੀ ਵਿੱਚ ਕਿਤਨਾ ਕੁ ਪੱਕਾ ਸੀ? ਇਹ ਸਾਰੀ ਸਿੱਖੀ ਇੱਕ ਕਰਮਕਾਂਡੀ ਡੇਰੇ ਵਿਚੋਂ ਸਿੱਖ ਕੇ ਆਇਆ ਸੀ ਅਤੇ ਉਹੀ ਅਗਾਂਹ ਪਰਚਾਰ ਰਿਹਾ ਸੀ। ਉਹ ਸਿੱਖੀ ਕਿਹੜੀ ਹੈ? ਉਸ ਨੂੰ ਸਮਝਣ ਲਈ ਗਿ: ਗੁਰਬਚਨ ਸਿਘ ਦੀ ਕਿਤਾਬ, ਗੁਰਬਾਣੀ ਪਾਠ ਦਰਪਣ ਪੜ੍ਹ ਲਓ ਤਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਵਿੱਚ ਸਿੱਖੀ ਹੈ ਜਾਂ ਨਿਰਾ ਬਿਪਰਵਾਦ। ਚਲੋ ਇਹ ਵੀ ਗੱਲ ਛੱਡੋ ਇਸੇ ਸੰਤ ਜੀ ਦੇ ਭਤੀਜੇ ਨਾਲ 20 ਸਾਲ ਬਿਤਾਉਣ ਵਾਲੇ ਦੀ ਕਿਤਾਬ, ਸਾਕਾ ਨੀਲਾ ਤਾਰਾ ਤੋਂ ਬਾਅਦ, ਪੜ੍ਹ ਲਓ ਕਿ ਇਸ ਟੱਬਰ ਵਿੱਚ ਕਿਤਨੀ ਕੁ ਸਿੱਖੀ ਹੈ? ਬਾਹਰੋਂ ਦੇਖਣ ਨੂੰ ਤਾਂ ਚੋਲੇ ਵਾਲੇ ਸਿੰਘ ਸਾਹਿਬ ਦਿਸਦੇ ਹਨ ਪਰ ਅੰਦਰੋਂ ਸਰਕਾਰਾਂ ਨਾਲ ਕਿਤਨਾ ਮਿਲ ਕੇ ਚੱਲਦੇ ਹਨ ਉਹ ਵੀ ਪਤਾ ਲੱਗ ਜਾਵੇਗਾ। ਇੱਕ ਦੂਸਰੇ ਪ੍ਰਤੀ ਈਰਖਾ ਕਿਤਨੀ ਹੈ ਇਹ ਵੀ ਸਮਝ ਲੱਗ ਜਾਵੇਗੀ। ਜਿਹੜਾ ਕਹੇ ਜਾਂਦੇ ਸੰਤ ਦਾ ਖੂਨ ਆਪਣੀ ਉਲਾਦ ਵਿੱਚ ਸੀ ਉਹ ਕਿਤਨਾ ਕੁ ਸਿੱਖੀ ਵਿੱਚ ਹੈ ਅਤੇ ਕਿਤਨਾ ਸਰਕਾਰੀ ਸਿੱਖੀ ਵਿੱਚ ਹੈ। ਇਸੇ ਕਿਤਾਬ ਵਿੱਚ ਇਹ ਵੀ ਜ਼ਿਕਰ ਹੈ ਕਿ ਬਾਬੇ ਧੁੰਮੇ ਨੂੰ ਟਕਸਾਲ ਦਾ ਮੁਖੀ ਬਣਾਉਣ ਵਿੱਚ ਸੰਤਾਂ ਦੇ ਸਪੁੱਤਰ ਦਾ ਕਿਤਨਾ ਹੱਥ ਸੀ? ਇਹੀ ਬਾਬਾ ਧੁੰਮਾਂ ਜਿਹੜਾ ਹੁਣ ਸਿੱਧਾ ਹੀ ਭਾਜਪਾ ਦੀ ਝੋਲੀ ਵਿੱਚ ਬੈਠਾ ਹੈ।

ਆਉਣ ਵਾਲੇ ਸਾਲਾਂ ਵਿੱਚ ਪੰਜਾਬ ਵਿੱਚ ਹਾਲੇ ਸਿੱਖਾਂ ਦੀ ਸਿੱਖੀ ਹੋਰ ਬਹੁਤ ਨਿਘਾਰ ਵੱਲ ਜਾਵੇਗੀ। ਇਸ ਦਾ ਸਭ ਤੋਂ ਵੱਡਾ ਕਾਰਨ ਖੁਦ ਸਿੱਖ ਹੋਣਗੇ। ਭਲਾ ਉਹ ਕਿਵੇਂ? ਇਹ ਵੀ ਸੁਣ ਲਓ ਧਿਆਨ ਨਾਲ। ਸਿੱਖਾਂ ਨੇ ਜਿਹੜੀ ਸੋਚ ਤੇ ਸਿੱਖੀ ਨੂੰ ਟਿਕਾਇਆ ਹੋਇਆ ਹੈ ਉਹ ਹੀ ਇਸ ਦਾ ਮੁੱਖ ਕਾਰਨ ਬਣੇਗੀ। ਸਿੱਖ ਇਹੀ ਸਮਝਦੇ ਹਨ ਕਿ ਸੰਤ ਜੀ ਨੇ ਸੁੱਤੀ ਕੌਮ ਨੂੰ ਜਗਾ ਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਅਣਖ ਨਾਲਾ ਜੀਣਾ ਸਿਖਾਇਆ ਅਤੇ ਅਸੀਂ ਹੁਣ ਉਸ ਦੇ ਕਦਮਾ ਤੇ ਚੱਲਾਂਗੇ। ਕੀ ਉਸ ਸਾਧ ਦੀ ਖੁਦ ਦੀ ਸੋਚ ਅਜਾਦ ਸੀ ਜਾਂ ਗੁਲਾਮ? ਪਹਿਲਾਂ ਤਾਂ ਇਹ ਸਮਝਣਾ ਪਵੇਗਾ। ਜਿਸ ਨੂੰ ਤੁਸੀਂ ਅਜਾਦ ਅਤੇ ਅਣਖ ਦਾ ਨਾਮ ਦਿੰਦੇ ਹੋ ਅਸਲ ਵਿੱਚ ਇਹ ਗੁਲਾਮੀ ਵਾਲੀ ਸੋਚ ਸੀ। ਪਹਿਲਾਂ ਇਸ ਸਾਧ ਦੀ ਸੋਚ ਇੰਡੀਆ ਗੌਰਮਿੰਟ ਦੀ ਗੁਲਾਮ ਸੀ। ਉਸ ਦਾ ਰੱਸਾ ਖੁੱਲਾ ਛੱਡਿਆ ਹੋਇਆ ਸੀ ਕਿ ਅਕਾਲੀ ਦਲ ਦੀਆਂ ਨਿਕਾਮੀਆਂ ਦੱਸ ਕੇ ਲੋਕਾਂ ਨੂੰ ਜਾਗਰਤ ਕਰਨਾ। ਇਹ ਕੰਮ ਵੀ ਹੋ ਗਿਆ ਫਿਰ ਰੱਸਾ ਵੀ ਤੁੜਵਾ ਲਿਆ ਅਤੇ ਆਮ ਮੁਹਾਰੇ ਕਾਬੂ ਤੋਂ ਬਾਹਰ ਵੀ ਹੋ ਗਿਆ। ਸਰਕਾਰ ਨੇ ਫਿਰ ਉਸ ਨੂੰ ਖਤਮ ਕਰਨ ਦਾ ਮਨ ਬਣਾ ਲਿਆ। ਇਸੇ ਦੁਰਾਨ ਇਸ ਦਾ ਤੁੜਵਾਇਆ ਹੋਇਆ ਰੱਸਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ: ਐੱਸ: ਆਈ ਨੇ ਫੜ ਲਿਆ। ਇਹ ਕੋਈ ਤੀਰ ਤੁੱਕਾ ਨਹੀਂ ਹੈ ਉਸ ਦੇ ਆਪਣੇ ਬੋਲ ਹਨ ਕਿ ਜਦੋਂ ਇੱਥੇ ਹਮਲਾ ਹੋਇਆ ਤਾਂ ਪਿੰਡਾਂ ਵਿੱਚ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ ਪਰ ਮੁਸਲਮਾਨਾ ਤੇ ਤਰਸ ਕਰਿਓ। ਨਰਾਇਣ ਸਿੰਘ ਚੌੜਾ ਨੇ ਜਿਹੜੀ ਕਿਤਾਬ ਲਿਖੀ ਹੈ ਕਹਿੰਦੇ ਹਨ ਕਿ ਉਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਦਰਬਾਰ ਸਾਹਿਬ ਤੋਂ ਬਾਹਰ ਜੋ ਕਤਲ ਹੋ ਰਹੇ ਸਨ ਉਹ ਸਾਰੇ ਹੀ ਗਿਣ ਮਿੱਥ ਕੇ ਯੋਯਨਾ ਬੰਧ ਤਰੀਕੇ ਨਾਲ ਹੀ ਹੋ ਰਹੇ ਸਨ। ਮੈਂ ਇਹ ਕਿਤਾਬ ਖੁਦ ਤਾਂ ਨਹੀਂ ਪੜੀ ਪਰ ਜਿਨ੍ਹਾਂ ਨੇ ਪੜ੍ਹੀ ਹੈ ਉਨ੍ਹਾਂ ਨੇ ਕੁੱਝ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਸੀ। ਇਸ ਵੇਲੇ ਜਿਤਨੀਆਂ ਵੀ ਖਾਲਿਸਤਾਨੀ ਧਿਰਾਂ ਹਨ, ਖਾਸ ਕਰਕੇ ਜਿਹੜੀਆਂ ਸਿੱਖ ਫਾਰ ਜਸਟਿਸ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਮੁਖ ਮਕਸਦ ਵੀ ਉਹੀ ਹੈ ਜੋ ਸੰਤਾਂ ਦਾ ਸੀ। ਭਾਵ ਕਿ ਹਿੰਦੂਆਂ ਨੂੰ ਗਾਲ੍ਹਾਂ ਕੱਢਣੀਆਂ, ਨਫਰਤ ਕਰਨੀ ਅਤੇ ਮੁਲਿਆਂ ਹੱਕ ਵਿੱਚ ਖੜਨਾ। ਮੁੱਲੇ ਭਾਂਵੇਂ ਗਰੂੰਮਿੰਗ ਕਰਕੇ ਸਿੱਖਾਂ ਦੀਆਂ ਕੁੜੀਆਂ ਨੂੰ ਜਬਰਦਸਤੀ ਮੁਸਲਮਾਨ ਬਣਾਉਣ, ਬਿੱਲਕੁੱਲ ਜ਼ੁਬਾਨ ਨਹੀਂ ਖੋਲਣੀ। ਇਹੀ ਕੰਮ ਪੰਜਾਬ ਦੇ ਬੁੱਧੀਜੀਵੀ ਕਰ ਰਹੇ ਹਨ। ਉਹ ਮੁੱਲਿਆਂ ਦੇ ਹੱਕ ਵਿੱਚ ਲੇਖ ਲਿਖ ਰਹੇ ਹਨ, ਗੁਰਦੁਆਰਿਆਂ ਵਿੱਚ ਨਿਵਾਜ਼ਾਂ ਪੜ੍ਹਾ ਰਹੇ ਹਨ, ਮਸਜਿਦਾਂ ਲਈ ਜਮੀਨਾ ਦਾਨ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਜਿਹੜੇ ਰੋਹੰਗੇ ਮੁਸਲਮਾਨ ਆ ਰਹੇ ਹਨ ਉਨ੍ਹਾਂ ਨੂੰ ਭਈਏ ਕਿਹਾ ਜਾ ਰਿਹਾ ਹੈ। ਮੁੱਲਿਆਂ ਦਾ ਥੁੱਕ ਵੀ ਚਾਂਈ ਚਾਂਈ ਖਾਹ ਰਹੇ ਹਨ। ਇੱਕ ਸਾਬਕਾ ਮੁਸਲਮਾਨ ਨੇ ਇਹ ਗੱਲ ਆਖੀ ਸੀ ਕਿ ਜਦੋਂ ਵੀ ਕੋਈ ਮੁਸਲਮਾਨ ਗੈਰ ਮੁਸਲਮਾਨ ਨੂੰ ਕੋਈ ਖਾਣਾ ਪਕਾ ਕੇ ਕੋਈ ਸੇਵਾ ਦੇ ਨਾਮ ਤੇ ਲੰਗਰ ਲਉਂਦਾ ਹੈ ਤਾਂ ਉਹ ਹਮੇਸ਼ਾਂ ਹੀ ਉਸ ਵਿੱਚ ਆਪਣਾ ਥੁੱਕ ਮਿਲਾਉਂਦਾ ਹੈ। ਕੁੱਝ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਜੋ ਕੁਰਲੀ ਇੱਕ ਮੁਸਲਮਾਨ ਨੇ ਕੀਤੀ ਸੀ ਉਹ ਵੀ ਉਸ ਦਾ ਹਿੱਸਾ ਹੀ ਸੀ। ਮੁਸਲਮਾਨ ਆਪਣੇ ਧਰਮ ਤੋਂ ਬਿਨਾ ਬਾਕੀ ਸਭ ਨੂੰ ਕਾਫਰ ਸਮਝਦੇ ਹਨ। ਉਹ ਆਪਣੇ ਧਰਮ ਤੋਂ ਬਿਨਾ ਕਿਸੇ ਦੇ ਵੀ ਸਕੇ ਨਹੀਂ ਹਨ। ਜੇ ਕਰ ਕਿਸੇ ਨਾਲ ਉਹ ਕੋਈ ਹਮਦਰਦੀ ਦਿਖਾਉਂਦੇ ਵੀ ਹਨ ਤਾਂ ਉਸ ਪਿਛੇ ਵੀ ਉਨ੍ਹਾਂ ਦਾ ਕੋਈ ਮਨੋਰਥ ਛੁਪਇਆ ਹੁੰਦਾ ਹੈ।

ਭਿੰਡਰਾਂਵਾਲੇ ਸਾਧ ਨੂੰ ਮਹਾਨ ਕਹਿਣ ਵਾਲੇ ਸਿੱਖਾਂ ਦੇ ਦੋ ਧੜੇ ਹਨ। ਇੱਕ ਤਾਂ ਉਹ ਹਨ ਜੋ ਖਾਸਿਲਤਾਨੀ ਹਨ। ਉਹ ਸ਼ਰੇਆਮ ਮੁੱਲਿਆਂ ਦੇ ਹੱਕ ਵਿੱਚ ਅਤੇ ਹਿੰਦੂਆਂ ਦੇ ਵਿਰੋਧ ਵਿੱਚ ਭੁਗਤ ਰਹੇ ਹਨ। ਦੂਸਰੇ ਉਹ ਹਨ ਜੋ ਮੁੱਲਿਆਂ ਦੇ ਵਿਰੋਧ ਵਿੱਚ ਹਨ ਪਰ ਭਾਜਪਾ ਦੇ ਬਹੁਤ ਨੇੜੇ ਹਨ। ਇਹ ਕਾਂਗਰਸ ਨੂੰ ਗਲਤ ਕਹਿ ਰਹੇ ਹਨ ਪਰ ਸਿੱਖਾਂ ਨੂੰ ਦਸਮ ਗ੍ਰੰਥ ਦੇ ਅਧਾਰ ਤੇ ਰਾਮ ਚੰਦਰ ਦੀ ਵੰਸ ਨਾਲ ਜੋੜ ਕੇ ਅਵਤਾਰਵਾਦ ਨੂੰ ਮੰਨਦੇ ਹਨ। ਇਨ੍ਹਾਂ ਦੋਹਾਂ ਧੜਿਆਂ ਦੀ ਇੱਕ ਗੱਲ ਸਾਂਝੀ ਹੈ ਕਿ ਇਹ ਦੋਵੇਂ ਦਸਮ ਗ੍ਰੰਥ ਦੇ ਅਧਾਰ ਤੇ ਅਵਤਾਰਵਾਦ ਨੂੰ ਮੰਨ ਕੇ ਲਵ ਕੁਸ਼ ਨਾਲ ਜੋੜਦੇ ਹਨ। ਇਸ ਦਾ ਮੁੱਖ ਕਾਰਨ ਉਹੀ ਸਾਧ ਹੈ ਜਿਸ ਨੂੰ ਇਹ ਮਹਾਨ ਕਰਕੇ ਜਾਣਦੇ ਹਨ। ਕਹਿਣ ਦਾ ਭਾਵ ਹੈ ਕਿ ਇਹ ਸਾਧ ਮਰ ਕੇ ਵੀ ਸਿੱਖੀ ਨੂੰ ਡੋਬਣ ਲਈ ਦੋਹਰਾ ਰੋਲ ਨਿਭਾ ਰਿਹਾ ਹੈ। ਇੱਕ ਪਾਸੇ ਖਾਲਿਸਤਾਨੀਆਂ ਦੇ ਰੂਪ ਵਿੱਚ ਅਤੇ ਦੂਸਰੇ ਪਾਸੇ ਭਾਜਪਾਈ ਅਥਵਾ ਸੰਘੀਆਂ ਦੇ ਹਮਾਇਤੀਆਂ ਦੇ ਰੂਪ ਵਿਚ। ਇਨ੍ਹਾਂ ਵਿਚੋਂ ਇੱਕ ਕਹਿੰਦੇ ਹਨ ਕਿ ਸਰਕਾਰ ਸਿੱਖਾਂ ਨੂੰ ਪੰਪ ਦੇ ਕੇ ਮੁਸਲਮਾਨਾ ਵਿਰੁੱਧ ਵਰਤਣਾ ਚਾਹੁੰਦੀ ਹੈ ਅਤੇ ਦੂਸਰੇ ਕਹਿੰਦੇ ਹਨ ਕਿ ਮੁਲਸਮਾਨ ਖਾਲਿਸਤਾਨ ਦੇ ਨਾਮ ਤੇ ਪੰਪ ਦੇ ਕੇ ਹਿੰਦੂ ਸਰਕਾਰ ਵਿਰੁੱਧ ਵਰਤਣਾ ਚਾਹੁੰਦੇ ਹਨ। ਸਿੱਖ ਫੁਕਰੇ ਹੋਣ ਕਰਕੇ ਵਰਤੇ ਦੋਵੀਂ ਪਾਸੇ ਜਾ ਰਹੇ ਹਨ।

ਸਿੱਖ ਦੁਨੀਆ ਦੇ ਸਾਹਮਣੇ ਆਪਣਾ ਕਿਹੋ ਜਿਹਾ ਕਰਦਾਰ ਪੇਸ਼ ਕਰ ਰਹੇ ਹਨ ਇਸ ਨੂੰ ਸੌਖਾ ਸਮਝਣ ਲਈ ਪਿਛਲੇ ਕੁੱਝ ਮਹੀਨਿਆਂ ਦੀਆਂ ਕਨੇਡਾ ਵਿੱਚ ਵਰਤੀਆਂ ਫਿਰੌਤੀ ਦੀਆਂ ਘਟਨਾਵਾਂ ਬਾਰੇ ਸਿੱਖਾਂ ਨੇ ਜੋ ਕਿਹਾ ਉਸ ਨੂੰ ਸਮਝਣ ਦੀ ਲੋੜ ਹੈ। ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਇਨ੍ਹਾਂ ਪਿਛੇ ਇੰਡੀਆ ਦੀ ਖੁਫੀਆ ਏਜੰਸੀ ਅਤੇ ਸਰਕਾਰ ਦਾ ਹੱਥ ਹੈ ਜੋ ਕਿ ਬਿਸ਼ਨੋਈ ਗੈਂਗ ਦੁਆਰਾ ਕਰਵਾਈਆਂ ਜਾ ਰਹੀਆਂ ਹਨ। ਜਦੋਂ ਸਿੰਘ ਨਾਵਾਂ ਵਾਲੇ ਕੁੱਝ ਬੰਦੇ ਫੜੇ ਫਿਰ ਕਹਿਣ ਲੱਗ ਪਏ ਕਿ ਇਹ ਤਾਂ ਪੰਜਾਬ ਦੇ ਨਹੀਂ ਲੱਗਦੇ ਨਾਮ ਹੀ ਸਿੰਘ ਹਨ। ਕੁੱਝ ਦਿਨ ਪਹਿਲਾਂ ਜਦੋਂ ਤਿੰਨ ਮੁੰਡੇ ਹੋਰ ਫੜੇ ਗਏ ਫਿਰ ਕਹਿੰਦੇ ਕਿ ਇਹ ਸਿੱਖਾਂ ਨੂੰ ਬਦਨਾਮ ਕਰਦੇ ਹਨ ਇਨ੍ਹਾਂ ਨੂੰ ਡਿਪੋਰਟ ਕਰੋ। ਭਾਵ ਕਿ ਅੰਦਰੋਂ ਮੰਨ ਗਏ ਕਿ ਸਿੱਖ ਹੀ ਇਹ ਕਾਰੇ ਕਰਦੇ ਹਨ। ਇਸ ਬਾਰੇ ਕਈ ਮੀਟਿੰਗਾਂ ਹੋਈਆਂ ਅਤੇ ਤੱਤੀਆਂ ਤਕਰੀਰਾਂ ਵੀ ਕੀਤੀਆਂ ਗਈਆਂ। ਕਈ ਪਰੋਟੈਸਟ ਵੀ ਕੀਤੇ ਗਏ ਜਿਨ੍ਹਾਂ ਵਿੱਚ ਕੁੱਝ ਦਰਜਨ ਹੀ ਲੋਕ ਪੁੱਜੇ। ਜਿਹੜੇ ਨਗਰਕੀਰਤਨਾ ਤੇ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੇ ਹਨ ਉਹ ਦਰਜਨਾ ਹੀ ਕਿਉਂ ਪਹੁੰਚੇ? ਕਾਰਨ ਸਪਸ਼ਟ ਹੈ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਹੇਰਾ ਫੇਰੀਆਂ, ਠੱਗੀਆਂ ਠੋਰੀਆਂ, ਝੂਠ, ਬੇਈਮਾਨੀ ਅਤੇ ਹੋਰ ਬਹੁਤ ਕੁੱਝ ਸਾਡੇ ਖੂਨ ਵਿੱਚ ਹੈ ਜਿਸ ਤੋਂ ਅਸੀਂ ਨਿਜਾਤ ਪਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਅਸੀਂ ਛੇਤੀਂ ਤੋਂ ਛੇਤੀਂ ਅਮੀਰ ਹੋਣਾ ਚਾਹੁੰਦੇ ਹਾਂ। ਸਾਡੇ ਕੋਲ ਬਹੁਤ ਵੱਡਾ ਘਰ ਅਤੇ ਮਹਿੰਗੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਹਨ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਕਈ ਸਟੂਡਿੰਟ ਵੀਜ਼ੇ ਤੇ ਪੜ੍ਹਨ ਆਏ ਹੋਏ ਵੀ ਕਿਸਤਾਂ ਤੇ ਰੇਂਜ ਰੋਵਰ ਗੱਡੀਆਂ ਲਈ ਫਿਰਦੇ ਹਨ। ਮੇਰੇ ਵਰਗੇ ਕੋਲ ਹਾਲੇ ਵੀ 15 ਸਾਲ ਪੁਰਾਣੀ ਗੱਡੀ ਹੈ ਜਿਸ ਨੇ ਲਗਾਤਾਰ 46 ਸਾਲ ਕੰਮ ਕੀਤਾ ਅਤੇ ਅੱਧੀ ਸਦੀ ਤੋਂ ਵੱਧ ਦਾ ਇੱਥੇ ਰਹਿ ਰਿਹਾ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਮੇਰੇ ਕੋਲ ਇਤਨੇ ਪੈਸੇ ਹੀ ਨਹੀਂ ਹਨ ਕਿ ਮੈਂ ਨਵੀਂ ਗੱਡੀ ਨਹੀਂ ਲੈ ਸਕਦਾ। ਲੈ ਸਕਦਾ ਹਾਂ ਪਰ ਨਹੀਂ ਲੈਂਦਾ ਕਿਉਂਕਿ ਇਹ ਹਾਲੇ ਚੰਗੀ ਭਲੀ ਚੱਲਦੀ ਹੈ ਅਤੇ ਦੇਖਣ ਨੂੰ ਵੀ ਇਤਨੀ ਮਾੜੀ ਨਹੀਂ ਲੱਗਦੀ।

ਸਿੱਖ ਸਾਰੀਆਂ ਹੀ ਪੁਲਿਟੀਕਿਲ ਪਾਰਟੀਆਂ ਵਿੱਚ ਬੇ-ਅਸੂਲੇ ਹੋ ਕੇ ਵਿਚਰਦੇ ਹਨ। ਵੱਧ ਤੋਂ ਵੱਧ ਮੈਂਬਰ ਬਣਾ ਕੇ ਜਾਂ ਕਈ ਵਾਰੀ ਆਪਣੇ ਕੋਲੋਂ ਹੀ ਪੈਸੇ ਦੇ ਕੇ ਨੌਮੀਨੇਸ਼ਨ ਜਿੱਤਦੇ ਹਨ। ਫਿਰ ਅਗਾਂਹ ਵੀ ਬੇ-ਅਸੂਲੇ ਹੋ ਕੇ ਵਿਚਰਦੇ ਹਨ। ਜਿਸ ਕੁਰਪਟ ਸਿਸਟਮ ਵਿਚੋਂ ਅਸੀਂ ਨਿਕਲ ਕੇ ਆਏ ਹਾਂ ਇੱਥੇ ਵੀ ਉਸੇ ਤਰਹਾਂ ਦਾ ਬਣਾਉਣਾ ਚਾਹੁੰਦੇ ਹਾਂ। ਇਨ੍ਹਾਂ ਗੱਲਾਂ ਦਾ ਪਤਾ ਤਾਂ ਸਾਰਿਆਂ ਨੂੰ ਹੀ ਹੈ ਪਰ ਫਿਰ ਵੀ ਕਰੀ ਜਾ ਰਹੇ ਹਨ। ਡਰੱਗ ਦਾ ਧੰਦਾ ਵੀ ਸਭ ਤੋਂ ਵੱਧ ਸਿੱਖ ਹੀ ਕਰਦੇ ਹਨ। ਪੰਜਾਬ ਵਿੱਚ ਵੀ ਸਭ ਤੋਂ ਵੱਧ ਡਰੱਗ ਇਹੀ ਲੈ ਕੇ ਆਏ ਹਨ। ਉਹ ਭਾਵੇਂ ਖਾਲਿਸਤਾਨੀ ਹੋਣ ਤੇ ਭਾਂਵੇਂ ਆਮ ਸਮੱਗਲਰ। ਬਿਦੇਸ਼ੀ ਖਾਲਿਸਤਾਨੀ ਵੀ ਬਹੁਤੇ ਇਹ ਕੰਮ ਕਰਦੇ ਹਨ ਅਤੇ ਕਈ ਖੁਦ ਵੀ ਮੰਨਦੇ ਹਨ। ਕਈ ਜੇਲਾਂ ਵਿੱਚ ਵੀ ਸਜਾ ਭੁਗਤ ਰਹੇ ਹਨ। ਜਿਵੇਂ ਕਿ ਇੰਦਰਾ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਨਿਊਜ਼ੀਲੈਂਡ ਦੀ ਜੇਲ ਵਿੱਚ ਸਜਾ ਭੁਗਤ ਰਿਹਾ ਹੈ। ਸੰਤ ਜੀ ਦੇ ਭਤੀਜੇ ਲਖਬੀਰ ਸਿੰਘ ਰੋਡੇ ਤੇ ਵੀ ਇਹੀ ਦੋਸ਼ ਅਖਬਾਰਾਂ ਵਿੱਚ ਲੱਗਦੇ ਰਹੇ ਹਨ। ਰਤੇਸ਼ ਲੱਖੀ ਵਾਲੀ ਇੰਟਰਵਿਊ ਵਿੱਚ ਤਾਂ ਹੀਊਮਿਨ ਰਾਈਟਸ ਵਾਲੇ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਹਨ ਕਿ ਜਦੋਂ ਵੀ ਇਹ ਡਰੱਗ ਲੈ ਕੇ ਪੰਜਾਬ ਵਿੱਚ ਆਉਂਦਾ ਸੀ ਤਾਂ ਉਹ ਫੜੀ ਜਾਂਦੀ ਸੀ। ਇਸ ਦਾ ਕਾਰਨ ਉਨ੍ਹਾਂ ਨੇ ਇਹ ਦੱਸਿਆ ਸੀ ਕਿ ਇਸ ਦੇ ਰਾਅ ਦੇ ਖੁਫੀਆ ਤੰਤਰ ਨਾਲ ਸੰਬੰਧ ਸਨ। ਇਸ ਰਾਅ ਨੇ ਹੀ ਇਸ ਰਾਹੀਂ ਏਅਰ ਇੰਡੀਆ ਦੇ ਜਹਾਜ ਵਿੱਚ ਬੰਬ ਰੱਖਵਾਇਆ ਸੀ। ਇਹ ਗੱਲ ਠੀਕ ਹੈ ਜਾਂ ਗਲਤ ਇਸ ਬਾਰੇ ਤਾਂ ਉਹੀ ਜਾਣਦੇ ਹਨ। ਪਰ ਇਹ ਗੱਲ ਤਾਂ ਸਪਸ਼ਟ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਸਿੱਖਾਂ ਨੂੰ ਖਾਲਿਸਤਾਨ ਦਾ ਛੁਣਛੁਣਾ ਬਜਾਉਣ ਲਈ ਅਤੇ ਹਥਿਆਰਾਂ ਦੀ ਖਰੀਦ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਸਮੱਗਲਿੰਗ ਕਰਵਾਉਂਦੀ ਹੈ। ਜੇ ਕਰ ਪੰਜਾਬ ਵਿੱਚ ਲੋਕ ਨਸ਼ਿਆਂ ਨਾਲ ਮਰ ਰਹੇ ਹਨ ਅਤੇ ਨਿਪੁੰਸਕ ਹੋ ਰਹੇ ਹਨ ਤਾਂ ਇਸ ਵਿੱਚ ਸਾਧ ਦੇ ਖਾਲਿਸਤਾਨੀ ਚੇਲਿਆਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਹੈ। ਇਹ ਗੱਲ ਵੱਖਰੀ ਹੈ ਕਿ ਉਹ ਇਹ ਸਾਰਾ ਕੁੱਝ ਸਰਕਾਰਾਂ ਦੇ ਸਿਰ ਮੜ ਕੇ ਆਪ ਆਪਣੇ ਆਪ ਨੂੰ ਦੁੱਧ ਧੁੱਤੇ ਅਖਵਾਉਣ ਦਾ ਯਤਨ ਕਰਦੇ ਰਹਿੰਦੇ ਹਨ। ਉਮੀਦ ਹੈ ਕਿ ਜਿਹੜੀ ਗੱਲ ਮੈਂ ਇਸ ਲੇਖ ਵਿੱਚ ਕਹਿਣੀ ਚਾਹੁੰਦਾ ਸੀ ਉਹ ਕਈਆਂ ਨੂੰ ਸਮਝ ਆ ਗਈ ਹੋਵੇਗੀ।

ਮੱਖਣ ਪੁਰੇਵਾਲ,

ਫਰਵਰੀ 07, 2026.





.