.
ਸਿੱਖਾਂ ਦੀ ਅਕਲ, ਖੱਖੜ ਕਰੇਲੇ
ਇਹ ਖੱਖੜ ਕਰੇਲਿਆਂ ਵਾਲੀ ਇੱਕ ਕਹਾਵਤ ਜਿਹੀ ਸੁਣਦੇ ਆ ਰਹੇ ਹਾਂ ਜੇ ਕਰ ਇਹ ਗੱਲ ਸਿੱਖਾਂ ਤੇ ਨਹੀਂ ਢੁਕਦੀ ਜਾਂ ਇਸ ਦਾ ਅਰਥ ਕੋਈ ਹੋਰ ਹੁੰਦਾ ਹੈ ਤਾਂ ਜੋ ਮੈਂ ਇਸ ਲਿਖਤ ਵਿੱਚ ਲਿਖਣ ਲੱਗਿਆ ਹਾਂ ਜੇ ਕਰ ਉਹ ਪੂਰੀ ਤਰ੍ਹਾਂ ਨਹੀਂ ਢੁਕਦੀ ਤਾਂ ਇਸ ਸਿਰਲੇਖ ਨੂੰ ਬਦਲਿਆ ਵੀ ਜਾ ਸਕਦਾ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਦੀਆਂ ਜਿਤਨੀਆਂ ਵੀ ਸਮੱਸਿਆਵਾਂ ਹਨ ਉਨ੍ਹਾਂ ਬਾਰੇ ਸਿੱਖ ਸਾਰਾ ਦੋਸ਼ ਦੂਸਰਿਆਂ ਤੇ ਸੁੱਟ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਦੇ ਰਹਿੰਦੇ ਹਨ। ਸਿੱਖ ਇਹੀ ਸਮਝਦੇ ਹਨ ਕਿ ਅਸੀਂ ਤਾਂ ਸਾਰਾ ਕੁੱਝ ਠੀਕ ਕਰਦੇ ਹਾਂ ਪਰ ਸਰਕਾਰਾਂ ਸਾਡੇ ਨਾਲ ਹਮੇਸ਼ਾਂ ਹੀ ਧੱਕਾ ਕਰਦੀਆਂ ਆ ਰਹੀਆਂ ਹਨ। ਸਾਰੀ ਦੁਨੀਆ ਵਿੱਚ ਜਿਸ ਕਿਸੇ ਵੀ ਗੱਲ ਨੂੰ ਸਿੱਖ ਪਸੰਦ ਨਹੀਂ ਕਰਦੇ ਉਸ ਦਾ ਸਾਰਾ ਦੋਸ਼ ਇੰਡੀਆ ਦੀ ਸਰਕਾਰ ਤੇ ਜਾਂ ਆਰ: ਐੱਸ: ਐੱਸ: ਤੇ ਮੜ ਦਿੰਦੇ ਹਨ। ਸਿੱਖ ਆਪ ਕੀ ਕਰਦੇ ਹਨ ਅਤੇ ਇਨ੍ਹਾਂ ਦੀ ਅਕਲ ਕਿੰਨੀਆਂ ਥਾਂਵਾਂ ਤੇ ਵੰਡੀ ਹੋਈ ਹੈ, ਇਸ ਬਾਰੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ।
1-ਖਾਲਿਸਤਾਨੀ ਗਰੁੱਪ:- ਇਸ ਵੇਲੇ ਇਨ੍ਹਾਂ ਦਾ ਮੁੱਖ ਲੀਡਰ ਗੁਰਪੰਤ ਸਿੰਘ ਪੰਨੂੰ ਹੈ। ਇਹ ਸਾਰੇ ਰਲ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਸਾਰੀ ਦੁਨੀਆ ਵਿਚ, ਜਿੱਥੇ ਵੀ ਸਿੱਖ ਕਾਫੀ ਗਿਣਤੀ ਵਿੱਚ ਵਸਦੇ ਹਨ ਉੱਥੇ ਇਹ ਰੈਫਰੰਡਮ ਕਰਵਾ ਰਹੇ ਹਨ। ਇਸ ਰੈਫਰੰਡਮ ਵਿੱਚ ਪਈਆਂ ਵੋਟਾਂ ਬਾਰੇ ਕਾਫੀ ਸ਼ੰਕੇ ਉਤਪਨ ਹੁੰਦੇ ਹਨ ਜਿਸ ਨੂੰ ਦੇਖ ਕੇ ਲਗਦਾ ਹੈ ਕਿ ਗਿਣਤੀ ਬਹੁਤ ਜ਼ਿਆਦਾ ਵਧਾ ਕੇ ਦੱਸੀ ਜਾਂਦੀ ਹੈ। ਕਈ ਮਾਹਰ ਜਿਹੜੇ ਕਿ ਵੋਟਾਂ ਪਵਾਉਣ ਵਿੱਚ ਜਿੰਮੇਵਾਰੀ ਨਿਭਾਉਂਦੇ ਰਹੇ ਹਨ ਉਨਹਾਂ ਦੇ ਦੱਸਣ ਮੁਤਾਬਕ ਅੱਠ ਘੰਟੇ ਵਿੱਚ ਇੱਕ ਥਾਂ ਤੇ ਤਕਰੀਬਨ ਇੱਕ ਹਜ਼ਾਰ ਕੁ ਵੋਟ ਹੀ ਭੁਗਤਾਈ ਜਾ ਸਕਦੀ ਹੈ ਜੇ ਕਰ ਸਾਰਾ ਕੁੱਝ ਚਿੱਕ ਕਰਕੇ ਕਰਨਾ ਹੋਵੇ। ਪਰ ਇਹ ਗਿਣਤੀ ਕਿੰਨੀ ਦੱਸਦੇ ਹਨ, ਸਾਰਿਆਂ ਨੂੰ ਪਤਾ ਹੀ ਹੈ। ਚਲੋ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਸਿਰਫ ਜਾਣਕਾਰੀ ਲਈ ਹੀ ਸਾਂਝੀ ਕੀਤੀ ਹੈ। ਇਹ ਖਾਲਿਸਤਾਨ ਦੀ ਡੁਗਡੁਗੀ ਬਿਦੇਸ਼ਾਂ ਵਿੱਚ ਉਹੀ ਸਿੱਖ ਵਜਾਉਂਦੇ ਆ ਰਹੇ ਹਨ ਜਿਨ੍ਹਾਂ ਦੀ ਪਾਕਿਸਤਾਨ ਦੀ ਸਰਕਾਰ ਨਾਲ ਕਾਫੀ ਨੇੜਤਾ ਹੁੰਦੀ ਹੈ। ਸਭ ਤੋਂ ਪਹਿਲਾਂ ਇਹ ਕੰਮ ਗੰਗਾ ਸਿੰਘ ਢਿੱਲੋਂ ਨੇ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਜਗਜੀਤ ਸਿੰਘ ਚੌਹਾਨ, ਡਾ: ਗੁਰਮੀਤ ਸਿੰਘ ਔਲਖ ਅਤੇ ਹੁਣ ਪੰਨੂੰ ਇਹ ਕੰਮ ਕਰ ਰਿਹਾ ਹੈ। ਇਸ ਗਰੁੱਪ ਨਾਲ ਸੰਬੰਧਿਤ ਤਕਰੀਬਨ ਸਾਰੇ ਹੀ ਸਿੱਖ ਇੰਡੀਆ ਸਰਕਾਰ ਦੇ ਕੱਟੜ ਵਿਰੋਧੀ ਅਤੇ ਪਾਕਿਸਤਾਨ ਸਰਕਾਰ ਦੇ ਕੱਟੜ ਹਮਾਇਤੀ ਹਨ। ਇਸੇ ਸਾਲ ਮਈ 07, 2025 ਨੂੰ ਜਦੋਂ ਸੰਧੂਰ ਓਪਰੇਸ਼ਨ ਹੋਇਆ ਸੀ ਤਾਂ ਇਹ ਸਾਰੇ ਰੱਜ ਕੇ ਪਾਕਿਸਤਾਨ ਸਰਕਾਰ ਵੱਲ ਭੁਗਤੇ ਸਨ। ਪਾਕਿਸਤਾਨੀ ਮੁੱਲਿਆਂ ਨਾਲ ਇਨ੍ਹਾਂ ਦੀ ਖਾਸ ਯਾਰੀ ਹੈ। ਇਹ ਮੁੱਲੇ ਭਾਂਵੇਂ ਜਿਤਨਾ ਮਰਜ਼ੀ ਸਿੱਖਾਂ ਦੇ ਗੁਰੂਆਂ ਵਿਰੁੱਧ ਬੋਲਣ ਅਤੇ ਗਰੂਮਿੰਗ ਕਰਕੇ ਸਿੱਖ ਕੁੜੀਆਂ ਨੂੰ ਮੁਸਲਮਾਨ ਬਣਾਉਣ, ਇਹ ਖਾਲਿਸਤਾਨੀ ਬਿੱਲਕੁੱਲ ਜ਼ੁਬਾਨ ਨਹੀਂ ਖੋਲਣਗੇ। ਪਾਕਿਸਤਾਨੀ ਮੁੱਲੇ ਹੀ ਸਭ ਤੋਂ ਵੱਧ ਕੌਰ ਟੂ ਖਾਨ ਮੁਹਿੰਮ ਚਲਾ ਰਹੇ ਹਨ। ਯੂ: ਕੇ: ਵਿੱਚ ਇੱਕ ਵਾਰੀ ਇਕੱਠਿਆਂ ਹੀ ਲੱਗਭੱਗ 300 ਕੁੜੀਆਂ ਨੂੰ ਮੁਸਲਮਾਨ ਬਣਾਇਆ ਗਿਆ ਸੀ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇੱਕ ਸਿੱਖ ਕੁੜੀ ਨੂੰ ਮੁਸਲਮਾਨ ਬਣਾਉਣ ਬਦਲੇ 10, 000 ਡਾਲਰ ਮਿਲਦਾ ਹੈ ਅਤੇ ਬਾਕੀਆਂ ਲਈ 5000 ਡਾਲਰ ਹੈ। ਪੰਜਾਬ ਵਿੱਚ ਵੀ ਸਿੱਖ ਇਨ੍ਹਾਂ ਦੀਆਂ ਮਸੀਤਾਂ ਲਈ ਜਮੀਨਾ ਦਾਨ ਕਰ ਰਹੇ ਹਨ। ਕੀ ਅਜਿਹੇ ਸਿੱਖਾਂ ਨੂੰ ਉਹ ਨਿਸਕਾਮ ਜਥੇਬੰਦੀਆਂ ਨਹੀਂ ਦਿਸਦੀਆਂ ਜਿਹੜੀਆਂ ਨਿਸਕਾਮ ਹੋ ਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ? ਲੁਧਿਆਣੇ ਵੀ ਇਸ ਤਰਹਾਂ ਦੀ ਇੱਕ ਹੈ ਜਿਹੜੀ ਸੜਕਾਂ ਤੇ ਰੁਲਦੇ ਫਿਰਦਿਆਂ ਨੂੰ ਸਾਂਭ ਕੇ ਮੁੜ ਕੇ ਉਨ੍ਹਾਂ ਭੁੱਲੇ ਭਟਕਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਦੀ ਹੈ। ਇਨ੍ਹਾਂ ਦੀਆਂ ਗੁਰਦੁਆਰਿਆਂ ਵਿੱਚ ਨਿਵਾਜਾਂ ਪੜ੍ਹਾ ਰਹੇ ਹਨ। ਇਹ ਮੁੱਲੇ ਇਸਲਾਮ ਤੋਂ ਬਿਨਾ ਬਾਕੀ ਸਾਰਿਆਂ ਨੂੰ ਕਾਫਰ ਸਮਝਦੇ ਹਨ। ਪਹਿਲਾਂ ਇਨ੍ਹਾਂ ਨੇ ਤਲਵਾਰ ਦੇ ਜੋਰ ਨਾਲ ਇਸਲਾਮ ਫੈਲਾਇਆ ਸੀ ਹੁਣ ਹੋਰ ਤਰੀਕੇ ਅਪਣਾ ਰਹੇ ਹਨ। ਦੁਨੀਆ ਦੇ ਤਕਰੀਬਨ 50 ਦੇਸ਼ ਤਾਂ ਪਹਿਲਾਂ ਹੀ ਇਸਲਾਮ ਦੇ ਘੇਰੇ ਵਿੱਚ ਆ ਚੁੱਕੇ ਹਨ ਬਾਕੀਆਂ ਤੇ ਵੀ ਹੌਲੀ ਹੌਲੀ ਇਹ ਕਬਜ਼ੇ ਜਮਾ ਰਹੇ ਹਨ। ਲੰਡਨ ਦਾ ਮੇਅਰ ਅਤੇ ਨਿਊਯਾਰਕ ਦਾ ਮੇਅਰ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਅਰਬ ਦੇਸ਼ਾਂ ਵਾਲੇ ਤੇਲ ਦੀ ਕਮਾਈ ਵਿਚੋਂ ਖਰਬਾਂ ਡਾਲਰ ਇਸੇ ਕੰਮ ਲਈ ਵਰਤ ਰਹੇ ਹਨ। ਦੁਨੀਆਂ ਵਿੱਚ ਬਹੁਤੇ ਰਿਫਿਊਜੀ ਵੀ ਇਸਲਾਮ ਨੂੰ ਮੰਨਣ ਵਾਲੇ ਹੀ ਹਨ। ਇਹ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਦੁਨੀਆ ਤੇ ਕਾਬਜ ਹੋਣਾ ਚਾਹੁੰਦੇ ਹਨ। ਸਾਡੇ ਖਾਲਿਸਤਾਨੀ ਅਥਵਾ ਪਾਗਲਸਤਾਨੀ ਇਸ ਵਿੱਚ ਪੂਰੀ ਮਦਦ ਕਰ ਰਹੇ ਹਨ।
2- ਭੰਗ ਪੀਣੇ ਨਿਹੰਗ:- ਇਹ ਸਾਰਾ ਲਾਣਾ ਅਤੇ ਇਨ੍ਹਾਂ ਦੀ ਸੋਚ ਵਾਲੇ ਹੋਰ ਜਿਤਨੇ ਵੀ ਹਨ ਇਹ ਸਾਰੇ ਤਕਰੀਬਨ ਡਟ ਕੇ ਭਾਜਪਾ ਦੀ ਸਰਕਾਰ ਭਾਵ ਕੇ ਮੋਦੀ ਨਾਲ ਡਟ ਕੇ ਖੜੇ ਹਨ। ਇਹ ਸਾਰੇ ਬਚਿੱਤਰ ਨਾਟਕ ਅਥਵਾ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਨੂੰ ਮਾਨਤਾ ਦਿੰਦੇ ਹਨ। ਇਨ੍ਹਾਂ ਵਿਚੋਂ ਕਈ ਭੰਗ ਦੇ ਨਾਲ ਹੋਰ ਨਸ਼ੇ ਵੀ ਕਰਦੇ ਹਨ। ਇਹ ਅਵਤਾਰ ਵਾਦ ਨੂੰ ਵੀ ਮੰਨਦੇ ਹਨ। ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਵੀ ਕਹਿੰਦੇ ਹਨ ਅਤੇ ਗੁਰਬਾਣੀ ਦੇ ਅਰਥ ਵੀ ਬਿੱਪਰੀ ਸੋਚ ਨਾਲ ਕਰਦੇ ਹਨ। ਪਰ ਇਹ ਮੁੱਲਿਆਂ ਦੇ ਅਤੇ ਧਰਮ ਪਰੀਵਰਤਨ ਦੇ ਵੀ ਵਿਰੁੱਧ ਹਨ। ਬਿਦੇਸ਼ਾਂ ਵਿੱਚ ਭਾਂਵੇਂ ਹਾਲੇ ਇਹ ਘੱਟ ਹਨ ਪਰ ਇੰਡੀਆ ਵਿੱਚ ਸਭ ਤੋਂ ਵੱਡਾ ਗਰੁੱਪ ਮੈਨੂੰ ਇਨ੍ਹਾਂ ਦਾ ਹੀ ਲਗਦਾ ਹੈ। ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੰਤਾਂ ਸਿੰਘ ਅਤੇ ਪਿੰਦਰਪਾਲ ਵਰਗੇ ਇਨ੍ਹਾਂ ਦੀ ਸੋਚ ਵਾਲੇ ਹੀ ਹਨ। ਇੱਕ ਹੋਰ ਦੁਆਬੀ ਗਰੁੱਪ ਹੈ ਉਹ ਵੀ ਇਸੇ ਸੋਚ ਦਾ ਹੀ ਹੈ। ਉਹ ਤਾਂ ਸੰਘਾ ਸ਼ੋਅ ਤੇ ਆਪ ਮੰਨ ਕੇ ਗਿਆ ਹੈ ਕਿ ਨਿਊਜ਼ੀਲੈਂਡ ਵਿੱਚ ਜੋ ਨਗਰ ਕੀਰਤਨ ਰੋਕਿਆ ਗਿਆ ਸੀ ਉਹ ਸਾਡੇ ਐਕਸ਼ਨ ਦਾ ਹੀ ਰੀਐਕਸ਼ਨ ਸੀ।
3- ਮਿਸ਼ਨਰੀ ਸੋਚ ਵਾਲੇ:- ਇਨ੍ਹਾਂ ਦਾ ਕਿਸੇ ਵੀ ਮੁੱਦੇ ਬਾਰੇ ਕੋਈ ਸਪਸ਼ਟ ਸਟੈਂਡ ਨਹੀਂ ਹੈ। ਨਾ ਤਾਂ ਇਹ ਖਾਲਿਸਤਾਨੀਆਂ ਦੇ ਹੱਕ ਵਿੱਚ ਭੁਗਤਦੇ ਹਨ ਅਤੇ ਨਾ ਹੀ ਵਿਰੋਧ ਵਿਚ। ਹਾਂ, ਭਾਜਪਾ ਸਰਕਾਰ ਅਥਵਾ ਮੋਦੀ ਬਾਰੇ ਜਰੂਰ ਕਦੀ ਕਦੀ ਬਿਆਨ ਦਾਗ ਕੇ ਵਿਰੋਧ ਵਿੱਚ ਆਪਣੀ ਹਾਜ਼ਰੀ ਲਗਵਾ ਲੈਂਦੇ ਹਨ। ਗਰੂਮਿੰਗ ਬਾਰੇ ਅਤੇ ਮੁੱਲਿਆਂ ਬਾਰੇ ਇਹ ਕਦੀ ਵੀ ਖੁੱਲ ਕੇ ਨਹੀ ਬੋਲੇ। ਅਕਲ ਤਾਂ ਹੋਰ ਗਰੁੱਪਾਂ ਨਾਲੋਂ ਇਨ੍ਹਾਂ ਨੂੰ ਥੋੜੀ ਜਿਹੀ ਹੈਗੀ ਆ ਪਰ ਸੱਚ ਬੋਲਣ ਦੀ ਹਿੰਮਤ ਨਹੀਂ ਹੈ।
4- ਫੁਕਰੀਆਂ ਮਾਰਨ ਵਾਲੇ:- ਇਨ੍ਹਾਂ ਦਾ ਕੋਈ ਖਾਸ ਗਰੁੱਪ ਜਾਂ ਲੀਡਰ ਨਹੀਂ ਹੈ। ਪਰ ਇਹ ਸਾਰੇ ਫੁਕਰੀਆਂ ਮਾਰਨ ਵਿੱਚ ਮਾਹਰ ਹਨ ਅਤੇ ਸਾਰੇ ਹੀ ਗਰੁੱਪਾਂ ਵਿੱਚ ਹਨ। ਇਹ ਆਪਣੀ ਸੋਚ ਨੂੰ ਸਦੀਆਂ ਪਿਛਾਂਹ ਲਿਜਾ ਕੇ ਸੋਚਦੇ ਹਨ ਅਤੇ ਰੱਜ ਕੇ ਫੁਕਰੀਆਂ ਮਾਰਦੇ ਹਨ। ਇਨ੍ਹਾਂ ਦੇ ਨਾਇਕ ਹਨ, ਭਿੰਡਰਾਂਵਾਲਾ ਸਾਧ, ਦੀਪ ਸਿੱਧੂ ਅਤੇ ਡਿਬੜੂਗੜ ਵਾਲਾ ਅੰਮ੍ਰਿਤਪਾਲ। ਇਨ੍ਹਾਂ ਵਿਚੋਂ ਬਹੁਤੇ ਇਨ੍ਹਾਂ ਤਿੰਨਾ ਨੂੰ ਹੀ ਮਹਾਨ ਮੰਨਦੇ ਹਨ ਪਰ ਕਈ ਇੱਕ ਜਾਂ ਦੋਹ ਨੂੰ ਹੀ। ਇਨ੍ਹਾਂ ਵਿਚੋਂ ਕਈ, ਸਾਰੇ ਹਿੰਦੂਆਂ ਨੂੰ ਸਿੱਖ ਵਿਰੋਧੀ ਸਮਝਦੇ ਹਨ ਅਤੇ ਕਈ ਕਾਂਗਰਸ ਜਾਂ ਭਾਜਪਾ ਨੂੰ। ਕਹਿਣ ਤੋਂ ਭਾਵ ਹੈ ਕਿ ਜਿਹੜੇ ਕਿਸੇ ਖਾਸ ਗਰੁੱਪ ਦੀ ਵਿਚਾਰਧਾਰਾ ਦੇ ਕੱਟੜ ਹਮਾਇਤੀ ਨਹੀਂ ਹਨ ਉਹ ਸਾਰੇ ਇਸੇ ਕੈਟਾਗਿਰੀ ਵਿੱਚ ਆਉਂਦੇ ਹਨ।
5- ਡੇਰਿਆਂ ਵਾਲੇ ਸਾਧ:- ਇਹ ਤਕਰੀਬਨ ਸਾਰੇ ਹੀ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਅਤੇ ਸਨਾਤਨੀ ਮੱਤ ਨੂੰ ਪ੍ਰਚਾਰਨ ਵਾਲੇ ਹਨ। ਇਹ ਹਮੇਸ਼ਾਂ ਹੀ ਸਰਕਾਰਾਂ ਨਾਲ ਬਣਾ ਕੇ ਚੱਲਦੇ ਹਨ। ਇਹ ਸ਼ਰਧਾ ਦੇ ਨਾਮ ਤੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਵੋਟਾਂ ਦੀ ਖਾਤਰ ਸਰਕਾਰਾਂ ਇਨ੍ਹਾਂ ਨਾਲ ਹਮੇਸ਼ਾਂ ਨਰਮਾਈ ਹੀ ਵਰਤਦੀਆਂ ਹਨ। ਕਿਉਂਕਿ ਭੇਡ ਬਿਰਤੀ ਇਨ੍ਹਾਂ ਵਿੱਚ ਕਾਫੀ ਹੁੰਦੀ ਹੈ ਅਤੇ ਬਾਬੇ ਦੇ ਕਹਿਣ ਤੇ ਵੋਟਾਂ ਜਿਸ ਨੂੰ ਮਰਜੀ ਪਾ ਸਕਦੇ ਹਨ।
6- ਰਾਜਨੀਤਕ ਲੋਕ:- ਇਨ੍ਹਾਂ ਦਾ ਕੋਈ ਧਰਮ ਇਮਾਨ ਨਹੀਂ ਹੁੰਦਾ। ਇਹ ਆਪਣੀ ਕੁਰਸੀ ਦੀ ਖਾਤਰ, ਥਾਲੀ ਦੇ ਬੈਂਗਣ ਵਾਂਗ ਕਿਸੇ ਪਾਸੇ ਵੀ ਘੁੰਮ ਸਕਦੇ ਹਨ ਅਤੇ ਘੁੰਮਦੇ ਰਹੇ ਹਨ। ਸਿਰਸਾ ਵਾਲੇ ਸਾਧ ਦੀ ਗੱਲ ਅਤੇ ਹੁਣ ਬਾਲ ਵੀਰ ਦਿਵਸ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਧੜਾ ਭਾਂਵੇਂ ਕੋਈ ਵੀ ਹੋਵੇ ਸਾਰੇ ਇਕੋ ਜਿਹੇ ਹੀ ਹਨ। ਇਹ ਆਪਣੀ ਰਾਜਨੀਤੀ ਲਈ ਅਕਾਲ ਤਖ਼ਤ ਦੇ ਕਥਿਤ ਜਥੇਦਾਰ ਨੂੰ ਆਪਣੇ ਧੜੇ ਲਈ ਵਰਤਦੇ ਆਏ ਹਨ ਅਤੇ ਵਰਤ ਰਹੇ ਹਨ।
6- ਬੁੱਧੀਜੀਵੀ:- ਸਿੱਖਾਂ ਦੇ ਕਥਿਤ ਬੁੱਧੀ ਜੀਵੀਆਂ ਦਾ ਹਾਲ ਵੀ ਮਿਸ਼ਨਰੀਆਂ ਵਰਗਾ ਹੀ ਹੈ। ਇਨ੍ਹਾਂ ਨੇ ਕਦੀ ਵੀ ਸਿੱਖ ਸਮਾਜ ਨੂੰ ਚੰਗੀ ਸੇਧ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਗੱਲ ਬਾਰੇ ਇਨ੍ਹਾਂ ਨੇ ਕਦੀ ਸਪਸ਼ਟ ਸਟੈਂਡ ਲਿਆ ਹੈ। ਇਹ ਹਵਾ ਦਾ ਰੁੱਖ ਦੇਖ ਕੇ ਹੀ ਬਿਆਨ ਦਿੰਦੇ ਹਨ। ਕਿਉਂਕਿ ਸੱਚ ਬੋਲ ਕੇ ਗਾਲ੍ਹਾਂ ਖਾਣ ਤੋਂ ਅਤੇ ਬੇ-ਇਜ਼ਤੀ ਕਰਵਾਉਣ ਤੋਂ ਸਾਰੇ ਹੀ ਡਰਦੇ ਹਨ। ਇਨ੍ਹਾਂ ਨੂੰ ਪਤਾ ਹੈ ਕਿ ਸਿੱਖ ਕੌਮ ਜ਼ਰਾਇਮ ਬਿਰਤੀ ਰੱਖਣ ਵਾਲੀ ਕੌਮ ਹੈ ਪਰ ਫਿਰ ਵੀ ਇਹ ਸਾਰਾ ਦੋਸ਼ ਕੇਂਦਰ ਦੀ ਸਰਕਾਰ ਤੇ ਲਉਂਦੇ ਰਹਿੰਦੇ ਹਨ ਕਿ ਉਸ ਨੇ ਅਜ਼ਾਦੀ ਤੋਂ ਬਾਅਦ ਹੀ ਇੱਕ ਸਰਕੂਲੇਸ਼ਨ ਜ਼ਾਰੀ ਕੀਤਾ ਸੀ ਕਿ ਸਿੱਖ ਕੌਮ ਇੱਕ ਜ਼ਰਾਇਮ ਬਿਰਤੀ ਵਾਲੀ ਕੌਮ ਹੈ। ਇਸ ਵਿੱਚ ਤਾਂ ਪਤਾ ਨਹੀਂ ਕਿ ਕਿਤਨੀ ਕੁ ਸਚਾਈ ਹੈ ਕਿ ਸਰਕੂਲੇਸ਼ਨ ਜ਼ਾਰੀ ਕੀਤਾ ਸੀ ਜਾਂ ਨਹੀਂ ਪਰ ਇਸ ਬਿਰਤੀ ਦੀ ਮਿਸਾਲ ਤਾਂ ਜਦੋਂ ਮਰਜ਼ੀ ਸ਼ੋਸ਼ਲ ਮੀਡੀਆ ਤੇ ਦੇਖੀ ਜਾ ਸਕਦੀ ਹੈ। ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਕਿਵੇਂ ਫੂਕਰੀਆਂ ਮਾਰਨ ਵਾਲੇ ਲੋਕ ਮਾਂ, ਧੀ, ਭੈਣ ਇੱਕ ਕਰ ਛੱਡਦੇ ਹਨ।
7- ਅਸਲੀਅਤ ਦੱਸ ਕੇ ਸੱਚ ਬੋਲਣ ਵਾਲੇ:- ਇਸ ਤਰ੍ਹਾਂ ਦਾ ਸਿੱਖਾਂ ਵਿੱਚ ਤਾਂ ਹਾਲੇ ਤੱਕ ਕੋਈ ਨਹੀਂ ਮਿਲਿਆ ਪਰ ਇੱਕ ਮਿਲਿਆ ਸੀ ਉਸ ਬਾਰੇ ਵੀ ਹੁਣ ਥੋੜਾ ਜਿਹਾ ਸ਼ੱਕ ਹੋ ਗਿਆ ਹੈ। ਜਦੋਂ ਉਹ ਸ਼ੱਕ ਦੂਰ ਹੋ ਗਿਆ ਫਿਰ ਕਹਿ ਸਕਦਾ ਹਾਂ ਕਿ ਇਹ ਬੰਦਾ ਇਮਾਨਦਾਰੀ ਨਾਲ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਪਹਿਲਾਂ ਮੈਂ ਲਿਖਿਆ ਵੀ ਸੀ ਕਿ ਸੱਚ ਬੋਲਦਾ ਹੈ ਅਤੇ ਇਸ ਦਾ ਨਾਮ ਹੈ ਬਲਦੇਵ ਸਿੰਘ ਐੱਮ: ਏ: । ਇਸ ਦਾ ਸੱਚ ਦੀ ਖੋਜ ਵਾਲਾ ਯੂ-ਟਿਊਬ ਚੈਨਲ ਹੈ। ਮੈਂ ਇਸ ਦੀਆਂ ਸਾਰੀਆਂ ਤਾਂ ਨਹੀਂ ਸਿਰਫ ਗਿਣਤੀ ਦੀਆਂ 5-6 ਕੁ ਵੀਡੀਓ ਦੇਖੀਆਂ ਹੋਣਗੀਆਂ ਜਿਸ ਤੋਂ ਅੰਦਾਜਾ ਲੱਗ ਗਿਆ ਸੀ ਕਿ ਇਸ ਵਿੱਚ ਸੱਚ ਬੋਲਣ ਦਾ ਮਾਦਾ ਹੈ। ਜਿਹੜਾ ਬੰਦਾ ਕੂੜ ਗ੍ਰੰਥਾਂ ਨੂੰ ਸਮਝ ਕੇ ਇਸ ਦੀ ਅਸਲੀਅਤ ਦੱਸੇ ਅਤੇ ਨਾਲ ਹੀ 1984 ਦੇ ਓਪਰੇਸ਼ਨ ਬਲਿਊ ਸਟਾਰ ਦੀ ਅਸਲੀਅਤ ਬਿਆਨ ਕਰੇ ਅਤੇ ਖਾਸ ਕਰਕੇ ਭਿੰਡਰਾਂਵਾਲੇ ਸਾਧ ਦੀ, ਤਾਂ ਸਮਝ ਲਓ ਕਿ ਸੱਚ ਬੋਲ ਰਿਹਾ ਹੈ। ਨਹੀਂ ਤਾਂ ਤਕਰੀਬਨ ਸਾਰੇ ਸਿੱਖ ਇੱਕ ਪਾਸੜ ਹੀ ਗੱਲ ਕਰਦੇ ਹਨ। ਇਹ ਕਦੀ ਨਹੀਂ ਕਹਿਣਗੇ ਕਿ ਆਹ ਕਸੂਰ ਸਰਕਾਰ ਦਾ ਸੀ ਅਤੇ ਆਹ ਸਾਡਾ ਵੀ ਸੀ।
ਹੁਣ ਕਿਉਂ ਇਸ ਬਲਦੇਵ ਸਿੰਘ ਤੇ ਕੁੱਝ ਸ਼ੰਕਾ ਹੋਈ ਹੈ? ਕਿਉਂਕਿ ਇਸ ਨੇ ਹੁਣੇ ਹੀ ਇੱਕ ਦਿਨ ਪਹਿਲਾਂ ਇੱਕ ਵੀਡੀਓ ਵਿੱਚ ਇਹ ਕਿਹਾ ਸੀ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਫੜਾਉਣ ਵਿੱਚ ਗੰਗੂ ਦਾ ਹੱਥ ਨਹੀਂ ਸੀ। ਹੋ ਸਕਦਾ ਹੈ ਕਿ ਇਹ ਬਿੱਲਕੁੱਲ ਠੀਕ ਕਹਿੰਦਾ ਹੋਵੇ। ਪਰ ਇਸ ਨੂੰ ਸਿੱਧ ਕਰਨ ਲਈ ਹੋਰ ਤੱਥਾਂ ਦੀ ਜਰੂਰਤ ਹੈ ਨਾ ਕਿ ਸਿਰਫ ਇੱਕ ਕਵਿਤਾ ਹੀ। ਇਸ ਬਾਰੇ ਉਸ ਨੇ ਹੋਰ ਹਵਾਲੇ ਦੇਣ ਦੀ ਗੱਲ ਕੀਤੀ ਵੀ ਹੈ ਕਿ ਉਹ ਅਗਲੀਆਂ ਵੀਡੀਓ ਵਿੱਚ ਦੱਸੇਗਾ। ਉਂਜ ਇਹ ਇਹ ਕੋਈ ਨਵਾਂ ਮੁੱਦਾ ਨਹੀਂ ਹੈ। ਇਸ ਬਾਰੇ ਪਹਿਲਾਂ ਵੀ ਵਿਚਾਰ ਚੱਲ ਚੁੱਕੀ ਹੈ। ਇਹ ਤਕਰੀਬਨ 35-40 ਸਾਲ ਪਹਿਲਾਂ ਦੀ ਗੱਲ ਹੋਵੇਗੀ ਕਿ ਅਖਬਾਰਾਂ ਵਿੱਚ ਇਸ ਬਾਰੇ ਕੁੱਝ ਚਰਚਾ ਹੋਈ ਸੀ। ਕਿਸੇ ਨੇ ਇਹ ਤਰਕ ਕੀਤਾ ਸੀ ਕਿ ਜਦੋਂ ਗੁਰੂ ਜੀ ਕਿਸੇ ਜਾਤ ਪਾਤ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਦੇ ਫਿਰ ਇੱਕ ਬ੍ਰਾਹਮਣ ਰਸੋਈਆ ਹੀ ਕਿਉਂ ਚੁਣਿਆਂ ਸੀ? ਕੀ ਆਮ ਸੰਗਤ ਲਈ ਤਿਆਰ ਹੁੰਦਾ ਲੰਗਰ ਗੁਰੂ ਜੀ ਨਹੀਂ ਛਕਦੇ ਸਨ? ਕੀ ਉਨ੍ਹਾਂ ਦੇ ਲਈ ਕੋਈ ਸਪੈਸ਼ਲ ਲੰਗਰ ਤਿਆਰ ਹੁੰਦਾ ਸੀ ਜੋ ਕਿ ਗੁਰਮਤਿ ਅਨੁਸਾਰੀ ਨਹੀਂ ਹੈ?
ਸ: ਬਲਦੇਵ ਸਿੰਘ ਦੀ ਡਾ: ਹਰਜਿੰਦਰ ਸਿੰਘ ਦਿਲਗੀਰ ਨਾਲ ਵੀ ਕਾਫੀ ਨੇੜਤਾ ਲਗਦੀ ਹੈ। ਕਿਉਂਕਿ ਇਸ ਦਾ ਜ਼ਿਕਰ ਵੀ ਕਈ ਵਾਰੀ ਕੀਤਾ ਹੈ। ਡਾ: ਦਿਲਗੀਰ ਨੇ ਵੀ ਇਹ ਕਹਾਣੀ ਲਿਖੀ ਹੋਈ ਹੈ ਜੋ ਕਿ ਸ਼ੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਇਸ ਕਹਾਣੀ ਦਾ ਪਿਛੋਕੜ ਗੰਗੂ ਦੀ ਬਿਜ਼ਾਏ ਟਕਸਾਲ ਦੇ ਮੁਖੀ ਧੁੰਮੇ ਨਾਲ ਜੋੜਿਆ ਜਾਂਦਾ ਹੈ। ਇਹ ਧੁੰਮਾ ਉਹ ਸ਼ਖਸ਼ ਹੈ ਜਿਹੜਾ ਕਿਸੇ ਸਮੇ ਵੱਡੇ ਬਾਦਲ ਦਾ ਖਾਸਮ ਖਾਸ ਬੰਦਾ ਸੀ। ਇਸ ਦੇ ਕਹਿਣ ਤੇ ਕਿਸੇ ਨੂੰ ਵੀ ਪੰਥ ਵਿਚੋਂ ਛੇਕਿਆ ਜਾ ਸਕਦਾ ਸੀ ਜਾਂ ਮਾਰਿਆ ਜਾ ਸਕਦਾ ਸੀ। ਜਿਵੇਂ ਢੱਡਰੀਆਂ ਵਾਲੇ ਦੇ ਸਾਥੀ ਨੂੰ ਛਬੀਲ ਦੀ ਆੜ ਹੇਠ ਮਾਰਿਆ ਗਿਆ ਸੀ। ਇਸੇ ਤਰ੍ਹਾਂ ਧੁੰਮੇ ਦੇ ਕਹਿਣ ਤੇ ਦਿਲਗੀਰ ਨੂੰ ਵੀ ਛੇਕਿਆ ਗਿਆ ਸੀ ਅਤੇ ਜਦੋਂ ਉਹ ਇੰਡੀਆ ਤੋਂ ਵਾਪਸ ਆ ਰਿਹਾ ਸੀ ਤਾਂ ਧੁੰਮੇ ਦੇ ਬੰਦਿਆਂ ਨੇ ਉਸ ਨੂੰ ਘੇਰ ਲਿਆ ਸੀ। ਜਦੋਂ ਉਨ੍ਹਾਂ ਨੇ ਪੁੱਛਿਆ ਸੀ ਕਿ ਤੂੰ ਹੀ ਡਾ: ਦਿਲਗੀਰ ਹੈਂ? ਤਾਂ ਡਾ: ਦਿਲਗੀਰ ਨੇ ਜਵਾਬ ਦਿੱਤਾ ਸੀ ਨਹੀਂ ਮੈਂ ਤਾਂ ਉਸ ਨੂੰ ਨਹੀਂ ਜਾਣਦਾ ਕਿ ਡਾ: ਦਿਲਗੀਰ ਕੌਣ ਹੈ। ਮੇਰਾ ਨਾਮ ਤਾਂ ਨਿਰਮਲ ਸਿੰਘ ਹੈ, ਇਸ ਤਰ੍ਹਾਂ ਦਾ ਕੋਈ ਨਾਮ ਦੱਸਿਆ ਸੀ। ਇਸ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ। ਜੇ ਕਰ ਉਹ ਇਸ ਤਰਹਾਂ ਨਾ ਦੱਸਦਾ ਤਾਂ ਯਕੀਨਨ ਹੀ ਉਸ ਦੀ ਬੇ-ਇਜ਼ਤੀ ਕਰਨੀ ਸੀ। ਹੁਣ ਹੋ ਸਕਦਾ ਹੈ ਕਿ ਡਾ: ਦਿਲਗੀਰ ਨੇ ਇਸ ਦਾ ਬਦਲਾ ਲੈਣ ਖਾਤਰ ਹੀ ਧੁੰਮੇ ਦੇ ਖਾਨਦਾਨ ਦਾ ਨਾਮ ਜੋੜਿਆ ਹੋਵੇ। ਅਤੇ ਇਹ ਵੀ ਹੋ ਸਕਦਾ ਹੈ ਕਿ ਇਹ ਗੱਲ ਬਿੱਲਕੁੱਲ ਸੱਚੀ ਹੋਵੇ ਅਤੇ ਧੁੰਮੇ ਨੂੰ ਵੀ ਪਤਾ ਹੋਵੇ ਕਿ ਇਹ ਇਤਿਹਾਸਕਾਰ ਹੋਣ ਕਰਕੇ ਇਹ ਲੋਕਾਂ ਵਿੱਚ ਮੈਨੂੰ ਉਜਾਗਰ ਕਰ ਸਕਦਾ ਹੈ ਇਸ ਲਈ ਇਸ ਨੂੰ ਪਹਿਲਾਂ ਹੀ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਵੇ। ਆਉਣ ਵਾਲੇ ਸਮੇਂ ਵਿੱਚ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਅਸਲੀਅਤ ਕੀ ਹੈ।
ਤਕਰੀਬਨ ਸਾਰੇ ਹੀ ਸਿੱਖਾਂ ਦੀ ਸੋਚ ਇਸ ਤਰਹਾਂ ਦੀ ਹੈ ਕਿ ਜੇ ਕਰ ਕਿਸੇ ਦੀ ਵਿਰੋਧਤਾ ਕਰਨੀ ਹੈ ਤਾਂ ਹਰ ਗੱਲ ਦੀ ਦੱਬ ਕੇ ਵਿਰੋਧਤਾ ਹੀ ਕਰੀ ਜਾਣੀ ਹੈ ਅਤੇ ਜੇ ਕਰ ਕਿਸੇ ਦੀ ਪ੍ਰਸੰਸਾ ਕਰਨੀ ਹੈ ਤਾਂ ਅੱਖਾਂ ਮੀਟ ਕੇ ਪ੍ਰਸੰਸਾ ਹੀ ਕਰੀ ਜਾਣੀ ਹੈ। ਇੰਡੀਆ ਵਿੱਚ ਇਸ ਵੇਲੇ ਨੈਸ਼ਨਲ ਲੈਵਲ ਤੇ ਦੋ ਹੀ ਵੱਡੀਆਂ ਪਾਰਟੀਆਂ ਹਨ। ਇੱਕ ਕਾਂਗਰਸ ਅਤੇ ਇੱਕ ਭਾਜਪਾ। ਕਾਂਗਰਸ, ਭਾਜਪਾ ਨਾਲੋਂ ਸੈਕੁਲਰ ਪਾਰਟੀ ਹੈ ਇਹ ਘੱਟ ਗਿਣਤੀ ਵਾਲਿਆਂ ਨੂੰ ਸਰਕਾਰ ਵਿੱਚ ਨੁਮਾਂਇਦਗੀ ਵੀ ਦਿੰਦੀ ਹੈ ਅਤੇ ਵੋਟਾਂ ਲੈਣ ਲਈ ਕਈ ਹੱਥ ਕੰਡੇ ਵੀ ਵਰਤਦੀ ਹੈ। ਜਿਸ ਦੇ ਨਤੀਜੇ ਹਾਂ ਪੱਖੀ ਵੀ ਹਨ ਅਤੇ ਨਾਂਹ ਪੱਖੀ ਵੀ। ਜਿਵੇਂ ਕਿ ਮੁਸਲਮਾਨਾ ਨੂੰ ਖੁਸ਼ ਰੱਖਣ ਲਈ ਇੱਕ ਵਾਕਫ ਬੋਰਡ ਬਣਾਇਆ ਹੋਇਆ ਹੈ ਜਿਸ ਦਾ ਆਉਣ ਵਾਲੇ ਸਮੇ ਵਿੱਚ ਕਾਫੀ ਖੁਮਿਆਜਾ ਭੁਗਤਣਾ ਪੈ ਸਕਦਾ ਹੈ। ਦੂਸਰੇ ਪਾਸੇ ਭਾਜਪਾ ਹੈ ਉਹ ਸਿੱਖਾਂ ਨੂੰ ਆਪਣਾ ਹੀ ਇੱਕ ਹਿੱਸਾ ਸਮਝਦੀ ਹੈ ਅਤੇ ਸਿੱਖ ਗੁਰੂਆਂ ਦਾ ਸਨਮਾਨ ਵੀ ਰੱਜ ਕੇ ਕਰਦੀ ਹੈ। ਪਰ ਉਹ ਮੁਸਲਮਾਨਾ ਨੂੰ ਬਹੁਤਾ ਚੰਗਾ ਨਹੀਂ ਸਮਝਦੀ। ਇਸ ਵਿੱਚ ਕੋਈ ਬਹੁਤਾ ਗਲਤ ਵੀ ਨਹੀਂ ਹੈ ਪਰ ਜੇ ਕਰ ਉਹ ਜਾਣ ਬੁੱਝ ਕੇ ਸਿੱਖਾਂ ਨੂੰ ਮੁਸਲਮਾਨਾ ਵਿਰੁੱਧ ਵਰਤੇ ਤਾਂ ਸਿੱਖਾਂ ਲਈ ਬਹੁਤਾ ਸੁਖਾਵਾਂ ਨਹੀਂ ਹੋਵੇਗਾ। ਦਸਮ ਗ੍ਰੰਥ ਅਤੇ ਅਵਤਾਰਵਾਦ ਨੂੰ ਪ੍ਰਮੋਟ ਕਰਨਾ ਇਹ ਚੰਗਾ ਨਹੀਂ ਹੈ ਪਰ ਇਸ ਵਿੱਚ ਜ਼ਿਆਦਾ ਗਲਤੀ ਸਿੱਖਾਂ ਦੀ ਹੈ ਨਾ ਕਿ ਭਾਜਪਾ ਦੀ। ਸਿੱਖਾਂ ਦੇ ਸਾਰੇ ਹੀ ਡੇਰੇਦਾਰ ਅਤੇ ਸੋ ਕਾਲਡ ਬ੍ਰਹਮਗਿਆਨੀ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਦੇ ਹਨ ਜਿਸ ਦੇ ਅਧਾਰ ਤੇ ਭਾਜਪਾ ਵਾਲੇ ਇਸ ਤਰਹਾਂ ਸੋਚਦੇ ਹਨ। ਫਿਰ ਦੱਸੋ ਕਿ ਕਸੂਰ ਕਿਸ ਦਾ ਜ਼ਿਆਦਾ ਹੋਇਆ? ਭਿੰਡਰਾਂਵਾਲੇ ਸਾਧ ਦੇ ਚੇਲੇ ਤਾਂ ਹੁਣ ਤੱਕ ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ ਨੂੰ ਧਮਕੀਆਂ ਦਿੰਦੇ ਆ ਰਹੇ ਹਨ ਫਿਰ ਸੋਚੋ ਕਿ ਕੌਣ ਕਿਸ ਦੇ ਹੱਕ ਵਿੱਚ ਭੁਗਤ ਰਿਹਾ ਹੈ?
ਜੇ ਕਰ ਕੋਈ ਵਿਆਕਤੀ ਕਿਸੇ ਐਸੇ ਸਿੱਖ ਦੀ ਜਾਣਕਾਰੀ ਦੇਵੇ ਜਿਹੜਾ ਕਿ ਨਿਰੋਲ ਸੱਚੀ ਗੱਲ ਕਰਨ ਦਾ ਮਾਦਾ ਰੱਖਦਾ ਹੋਵੇ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਕਿ ਕੋਈ ਵਿਰਲਾ ਜਿਹਾ ਸਿੱਖ ਹੈ ਜੋ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ ਨਹੀਂ ਤਾਂ ਸਾਰੇ ਇੱਕ ਪਾਸੜ ਹੀ ਧੱਕ ਦੇਈ ਜਾਂਦੇ ਹਨ। ਪਿਛਲੇ ਕੁੱਝ ਦਿਨਾ ਤੋਂ ਇੱਕ ਹੋਰ ਸੱਜਣ ਦੀਆਂ ਕੁੱਝ ਵੀਡੀਓ ਦੇਖੀਆਂ ਹਨ ਜਿਸ ਨੇ ਗੁਰਬਾਣੀ ਦੇ ਕੁੱਝ ਸ਼ਬਦਾਂ ਦੀ ਕੁੱਝ ਹੱਦ ਤੱਕ ਸਹੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵ ਕਿ ਅਵਤਾਰ ਵਾਦ ਨੂੰ ਨਿਕਾਰਿਆ ਹੈ। ਉਸ ਦਾ ਨਾਮ ਹੈ ਅਜੇਪਾਲ ਸਿੰਘ। ਉਸ ਦੀਆਂ ਪਹਿਲੀਆਂ ਬਹੁਤ ਸਾਰੀਆਂ ਵੀਡੀਓ ਤਾਂ 100 ਤੋਂ ਵੀ ਘੱਟ ਲੋਕਾਂ ਨੇ ਦੇਖੀਆਂ ਸਨ ਪਰ ਹੁਣ ਕੁੱਝ ਵੀਡੀਓ ਕੁੱਝ ਹੀ ਦਿਨਾ ਵਿੱਚ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਕੁੱਝ ਲੋਕਾਂ ਨੇ ਥੱਲੇ ਕੁਮਿੰਟਾਂ ਵਿੱਚ ਉਸ ਨੂੰ ਹੇਮਕੁੰਟ ਦੀ ਕਥਾ ਬਾਰੇ ਵੀਡੀਓ ਬਣਾਉਣ ਲਈ ਕਿਹਾ ਹੈ। ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਉਹ ਵਾਕਿਆ ਹੀ ਸੱਚ ਬੋਲਣ ਦਾ ਮਾਦਾ ਰੱਖਦਾ ਹੈ। ਹਾਲੇ ਮੇਰੇ ਉਸ ਬਾਰੇ ਵਿਚਾਰ 50/50 ਹੀ ਹਨ। ਕਿਉਂਕਿ ਜਿਹੜਾ ਬੰਦਾ ਤਿੰਨ ਫੁਕਰਿਆਂ ਦੀ ਸਿਫਤ ਕਰਦਾ ਹੋਵੇਗਾ ਕਦੀ ਵੀ ਸੱਚ ਨਹੀਂ ਬੋਲ ਸਕਦਾ। ਇਸ ਬਾਰੇ ਵੀ ਮੈਨੂੰ ਥੋੜੀ ਸ਼ੰਕਾ ਹੈ। ਇਹ ਵੀ ਸ਼ੰਕਾ ਹੈ ਕਿ ਇਹ ਅਖੰਡ ਕੀਰਤਨੀ ਜਥੇ ਨਾਲ ਸੰਬੰਧ ਰੱਖਦਾ ਹੋਵੇ। ਫਿਰ ਤਾਂ ਇਹ ਭਾਈ ਰਣਧੀਰ ਸਿੰਘ ਦੀ ਸੋਚ ਤੋਂ ਬਾਹਰ ਨਹੀਂ ਜਾ ਸਕਦਾ। ਚਲੋ ਕੋਈ ਨੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਗੱਲ ਸਪਸ਼ਟ ਹੋ ਜਾਵੇਗੀ ਕਿ ਵਾਕਿਆਂ ਹੀ ਦੋ ਸਿੱਖ ਐਸੇ ਹਨ ਜਿਹੜੇ ਸੱਚ ਬੋਲਣ ਦਾ ਮਾਦਾ ਰੱਖਦੇ ਹਨ ਨਹੀਂ ਤਾਂ ਸਭ ਖੱਖੜੀਆਂ ਕਰੇਲੇ ਵਾਲੀ ਸੋਚ ਦੇ ਹੀ ਧਾਰਨੀ ਹਨ। ਇੱਨ੍ਹਾਂ ਵਿਚੋਂ ਇੱਕ ਹੋਵੇਗਾ ਬਲਦੇਵ ਸਿੰਘ ਅਤੇ ਦੂਸਰਾ ਅਜੇਪਾਲ ਸਿੰਘ।
ਮੱਖਣ ਪੁਰੇਵਾਲ,
ਦਸੰਬਰ 30, 2025.




.