.
ਮੁੱਲਿਆਂ ਦੇ ਯਾਰਾਂ ਬਾਰੇ ਕੁੱਝ ਖਾਸ ਜਾਣਕਾਰੀ
ਇਸਲਾਮ ਧਰਮ ਬਾਰੇ ਅਤੇ ਇਸ ਧਰਮ ਨੂੰ ਮੰਨਣ ਵਾਲਿਆਂ ਬਾਰੇ ਪਹਿਲਾਂ ਮੈਨੂੰ ਕੋਈ ਖਾਸ ਜਾਣਕਾਰੀ ਨਹੀਂ ਸੀ। ਕਿਉਂਕਿ ਸਾਡੇ ਪਿੰਡ ਵਿੱਚ ਜਿੱਥੇ ਬਚਪਨ ਗੁਜਾਰਿਆ ਸੀ ਉਸ ਪਿੰਡ ਵਿੱਚ ਕੋਈ ਵੀ ਮੁਸਲਮਾਨ ਨਹੀਂ ਸੀ ਰਹਿੰਦਾ। ਆਪਣੀ ਦਾਦੀ ਤੋਂ 1947 ਦੀ ਵੰਡ ਵੇਲੇ ਜੋ ਹੋਇਆ ਸੀ ਉਸ ਬਾਰੇ ਹੀ ਥੋੜਾ ਜਿਹਾ ਸੁਣਿਆ ਸੀ ਜਿਸ ਨੂੰ ਰੌਲਿਆਂ ਦਾ ਸਾਲ ਕਿਹਾ ਜਾਂਦਾ ਸੀ। ਕਨੇਡਾ ਵਿੱਚ ਵੀ ਜਿਸ ਸ਼ਹਿਰ ਵਿੱਚ ਆਪਣੀ ਜਿੰਦਗੀ ਦਾ ਬਹੁਤਾ ਹਿੱਸਾ ਗੁਜ਼ਾਰਿਆ ਹੈ ਉਸ ਸ਼ਹਿਰ ਵਿੱਚ ਵੀ ਸ਼ਾਇਦ ਹੀ ਕੋਈ ਮੁਸਲਮਾਨ ਰਹਿੰਦਾ ਹੋਵੇਗਾ ਕਿਉਂਕਿ ਕਦੀ ਵੀ ਕੋਈ ਬੁਰਕੇ ਵਾਲੀ ਔਰਤ ਨਹੀਂ ਸੀ ਦੇਖੀ। ਸਿੱਖਾਂ ਦੇ ਵਿਦਵਾਨਾ ਵਲੋਂ ਜੋ ਇਸਲਾਮ ਬਾਰੇ ਕਿਤਾਬਾਂ ਵਿੱਚ ਲਿਖਿਆ ਹੋਇਆ ਸੀ ਉਸ ਦੇ ਅਧਾਰ ਤੇ ਹੀ ਉਤਨੀ ਕੁ ਜਾਣਕਾਰੀ ਹੀ ਸੀ। ਗੁਰਬਾਣੀ ਵਿੱਚ ਜੋ ਨਿਵਾਜ਼ਾਂ ਅਤੇ ਮੁਸਲਮਾਨਾ ਬਾਰੇ ਜਾਣਕਾਰੀ ਹੈ ਉਸੇ ਅਧਾਰ ਤੇ ਮਨ ਵਿੱਚ ਸੋਚ ਬਣੀ ਹੋਈ ਸੀ। ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ ਅਤੇ ਸਾਂਈ ਮੀਆਂ ਮੀਰ ਜੋ ਪ੍ਰਚੱਲਤ ਹੈ ਉਸ ਦੀ ਸੰਖੇਪ ਜਿਹੀ ਜਾਣਕਾਰੀ ਹੈ। ਜੋ ਕੁੱਝ ਇਹ ਦੁਨੀਆ ਵਿੱਚ ਕਰ ਰਹੇ ਹਨ ਜਿਸ ਤੋਂ ਨਿਰਦਇਆ ਪ੍ਰਗਟ ਹੁੰਦੀ ਹੈ ਇਸੇ ਕਰਕੇ ਇਨ੍ਹਾਂ ਨੂੰ ਗੁਰਬਾਣੀ ਵਿੱਚ ਨਰਮ ਦਿਲ ਹੋਣ ਵਾਸਤੇ ਨਸੀਹਤ ਕੀਤੀ ਗਈ ਸੀ। ਪਹਿਲਾਂ ਤਾਂ ਮੈਂ ਇਹੀ ਸਮਝਦਾ ਰਿਹਾ ਸੀ ਕਿ ਮੁਹੰਮਦ ਇੱਕ ਚੰਗਾ ਇਨਸਾਨ ਹੋਵੇਗਾ ਪਰ ਉਸ ਦੇ ਮੰਨਣ ਵਾਲੇ ਹੌਲੀ-ਹੌਲੀ ਗਲਤ ਪਾਸੇ ਵੱਲ ਚਲੇ ਗਏ ਹੋਣਗੇ ਅਤੇ ਜ਼ਿਆਦਾ ਕੱਟੜ ਬਣ ਗਏ ਹੋਣਗੇ। ਪਰ ਮੇਰੀ ਇਹ ਧਾਰਨਾ ਬਿੱਲਕੁੱਲ ਗਲਤ ਸੀ ਜਦੋਂ ਮੈਂ ਅਲੀ ਸਿਨਹਾਂ ਦੀ ਕਤਾਬ ਪੜ੍ਹ ਕੇ ਸਿੱਖ ਮਾਰਗ ਤੇ ਸਾਂਝੀ ਕਰਨੀ ਸ਼ੁਰੂ ਕੀਤੀ ਤਾਂ ਅਸਲੀਅਤ ਬਿੱਲਕੁੱਲ ਹੋਰ ਹੀ ਨਿੱਕਲੀ। ਇਸ ਕਿਤਾਬ ਵਿੱਚ ਜੋ ਵੀ ਲਿਖਿਆ ਹੋਇਆ ਹੈ ਉਹ ਇਸਲਾਮ ਬਾਰੇ ਸਾਰਿਆਂ ਲਈ ਸਮਝਣ ਵਾਲੇ ਵਿਚਾਰ ਪੇਸ਼ ਕੀਤੇ ਗਏ ਹਨ। ਪਰ ਅੱਜ ਮੈਂ ਤੁਹਾਨੂੰ ਇੱਕ ਉਸ ਬੰਦੇ ਦੇ ਇਸਲਾਮ ਬਾਰੇ ਅਤੇ ਸਿੱਖਾਂ ਬਾਰੇ ਕੀ ਵਿਚਾਰ ਹਨ ਉਹ ਦੱਸਣ ਜਾ ਰਿਹਾ ਹਾਂ ਕਿਉਂਕਿ ਉਹ ਕੁਰਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਪਾਕਿਸਤਾਨ ਦਾ ਰਹਿਣ ਵਾਲਾ ਸਾਬਕਾ ਮੁਸਲਮਾਨ ਹੈ।
ਸਾਚੀ/ਕਾਚੀ ਸਾਖੀ ਵਾਲੇ ਕਪੂਰ ਸਿੰਘ ਤੋਂ ਲੈ ਕੇ ਹੁਣ ਤੱਕ ਦੇ ਤਕਰੀਬਨ ਸਾਰੇ ਹੀ ਖਾਲਿਸਤਾਨੀ ਸਿੱਖਾਂ ਦੇ ਸਿਰਾਂ ਵਿੱਚ ਇਹੀ ਗੱਲ ਪਾ ਰਹੇ ਹਨ ਕਿ 1947 ਵੇਲੇ ਸਿੱਖਾਂ ਨੂੰ ਖਾਲਿਸਤਾਨ ਮਿਲਦਾ ਸੀ ਪਰ ਸਿੱਖ ਲੀਡਰਾਂ ਨੇ ਭਾਰੀ ਗਲਤੀ ਕੀਤੀ ਸੀ ਅਤੇ ਲਿਆ ਨਹੀਂ ਸੀ। ਕਈ ਤਾਂ ਗਦਾਰੀ ਦੇ ਸਰਟੀਫਿਕੇਟ ਵੀ ਵੰਡਦੇ ਰਹਿੰਦੇ ਹਨ। ਮਾਸਟਰ ਤਾਰਾ ਸਿੰਘ ਨੂੰ ਖਾਸ ਦੋਸ਼ੀ ਮੰਨਦੇ ਹਨ ਕਿਉਂਕਿ ਉਹ ਇੱਕ ਹਿੰਦੂ ਪਰਵਾਰ ਵਿਚੋਂ ਆਇਆ ਸੀ ਇਸ ਕਰਕੇ ਕਹਿੰਦੇ ਹਨ ਕਿ ਉਸ ਨੇ ਸਿੱਖਾਂ ਦੀ ਹੋਣੀ ਨੂੰ ਹਿੰਦੂਆਂ ਨਾਲ ਨੱਥੀ ਕਰਕੇ ਗਦਾਰੀ ਕੀਤੀ ਸੀ। ਕਹਿੰਦੇ ਹਨ ਕਿ ਜਿਨਾਹ ਤਾਂ ਸਿੱਖਾਂ ਨੂੰ ਪਾਕਿਸਤਾਨ ਨਾਲ ਰਹਿਣ ਬਦਲੇ ਕਾਫੀ ਲਿਖਤੀ ਭਰੋਸੇ ਦਿੰਦਾ ਸੀ ਪਰ ਸਿੱਖ ਲੀਡਰ ਮੰਨੇ ਨਹੀਂ ਖਾਸ ਕਰਕੇ ਮਾਸਟਰ ਤਾਰਾ ਸਿੰਘ। ਜੋ ਕੁੱਝ ਹੁਣ ਇਸਲਾਮ ਬਾਰੇ ਅਤੇ ਪਾਕਿਸਤਾਨੀ ਮੁਸਲਮਾਨਾ ਬਾਰੇ ਮੇਰੀ ਸਮਝ ਵਿੱਚ ਆਇਆ ਹੈ ਉਸ ਨੂੰ ਜਾਣ ਕੇ ਤਾਂ ਮੈਨੂੰ ਮਾਸਟਰ ਤਾਰਾ ਸਿੰਘ ਦਾ ਇਹ ਫੈਸਲਾ ਬਿੱਲਕੁੱਲ ਸਹੀ ਲੱਗਦਾ ਹੈ। ਕਿਉਂਕਿ ਜਿਹੜੇ ਸਿੱਖ ਮੁਸਲਮਾਨਾ ਦੀ ਬਹੁਗਿਣਤੀ ਇਲਾਕੇ ਵਿੱਚ ਰਹਿੰਦੇ ਹੋਣਗੇ ਉਨ੍ਹਾਂ ਨੂੰ ਛੇਤੀਂ ਹੀ ਸਮਝ ਆ ਜਾਂਦੀ ਹੋਵੇਗੀ ਕਿ ਇਹ ਅੰਦਰੋਂ ਕਿਹੋ ਜਿਹੇ ਹਨ। ਮੁਸਲਮਾਨਾ ਬਾਰੇ ਇਹ ਗੱਲ ਆਮ ਪ੍ਰਚੱਲਤ ਹੈ ਕਿ ਜਿੱਥੇ ਇਨ੍ਹਾਂ ਦੀ ਅਬਾਦੀ 30% ਤੋਂ ਘੱਟ ਹੋਵੇ ਉਥੇ ਇਨ੍ਹਾਂ ਦੀ ਤਲਵਾਰ ਮਿਆਨ ਵਿੱਚ ਹੀ ਰਹਿੰਦੀ ਹੈ ਪਰ ਜਦੋਂ ਅਬਾਦੀ 30-40% ਤੱਕ ਹੋ ਜਾਵੇ ਤਾਂ ਇਹ ਕਿਰਪਾਨ ਨੂੰ ਮਿਆਨ ਵਿਚੋਂ ਕੱਢ ਕੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੇ ਹਨ।
ਸਿੱਖਾਂ ਦੇ ਜਿਹੜੇ ਵਿਦਵਾਨ ਹੁਣ ਤੱਕ ਕਹਿੰਦੇ ਆ ਰਹੇ ਹਨ ਕਿ ਸਿੱਖ ਧਰਮ ਦੀ ਇਸਲਾਮ ਧਰਮ ਨਾਲ ਕਾਫੀ ਨੇੜਤਾ ਹੈ ਉਹ ਬਿੱਲਕੁੱਲ ਲੋਕਾਈ ਨੂੰ ਗੁਮਰਾਹ ਕਰ ਰਹੇ ਹਨ। ਸਿੱਖਾਂ ਦੇ ਇੱਕ ਤਖਤ ਦੇ ਰਹਿ ਚੁੱਕੇ ਜਥੇਦਾਰ ਨੇ ਤਾਂ ਆਪਣੀ ਪੀ: ਐੱਚ: ਡੀ: ਹੀ ਕੁਰਾਨ ਤੇ ਕੀਤੀ ਹੋਈ ਹੈ ਅਤੇ ਹੁਣ ਉਹ ਇੱਕ ਅਕਾਲੀ ਦਲ ਬਣਾ ਕੇ ਵੀ ਬੈਠਾ ਹੈ। ਇਹ ਮੁੱਲਿਆਂ ਦਾ ਯਾਰ ਤਾਂ ਮੁਸਲਮਾਨਾ ਨੂੰ ਗੁਰਦੁਆਰੇ ਵਿੱਚ ਨਿਵਾਜ਼ ਵੀ ਪੜ੍ਹਾ ਚੁੱਕਾ ਹੈ। ਇਸ ਯਾਰੀ ਦਾ ਪੱਕਾ ਸਬੂਤ ਤਾਂ ਹੀਂ ਸਮਝਿਆ ਜਾਵੇਗਾ ਜਦੋਂ ਇਹ ਜਥੇਦਾਰ ਕਿਸੇ ਮਸੀਤ ਵਿੱਚ ਅਖੰਡ ਪਾਠ ਕਰਕੇ ਦਿਖਾਵੇਗਾ। ਦੇਖੋ ਇਹ ਇਸ ਤਰ੍ਹਾਂ ਕਦੋਂ ਕਰਦਾ ਹੈ? ਜੇ ਕਰ ਨਹੀਂ ਕਰ ਸਕਦਾ ਤਾਂ ਸਮਝ ਲਿਓ ਕਿ ਪੰਜਾਬ ਨੂੰ ਮੁੱਲਿਆਂ ਦੇ ਹਵਾਲੇ ਕਰਨ ਦਾ ਇਹ ਵੀ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ। ਸਿੱਖਾਂ ਦੇ ਚੰੜ੍ਹੀਗੜੀਏ ਵਿਦਵਾਨ ਵੀ ਇਸਲਾਮ ਦੇ ਸਕਾਲਰਾਂ ਨੂੰ ਸੱਦ ਕੇ ਆਪਣੀ ਨੇੜਤਾ ਵਧਾ ਰਹੇ ਹਨ। ਆਮ ਸਿੱਖ ਜਿਹੜੇ ਨਾ ਤਾਂ ਖਾਲਿਸਤਾਨੀ ਹਨ ਅਤੇ ਨਾ ਹੀ ਕਿਸੇ ਰਾਜਨੀਤਕ ਧੜੇ ਨਾਲ ਜੁੜੇ ਹੋਏ ਹਨ ਉਹ ਇਸ ਗੱਲੋਂ ਹੀ ਪਕਿਸਤਾਨੀਆਂ ਤੇ ਖੁਸ਼ ਹਨ ਕਿ ਉਨ੍ਹਾਂ ਨੇ ਅਨੰਦ ਮੈਰਿਜ ਐਕਟ ਨੂੰ ਪਰਵਾਨਗੀ ਦਿੱਤੀ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਵੀ ਮਾਨਤਾ ਦਿੰਦੇ ਹਨ। ਉਨ੍ਹਾਂ ਨੂੰ ਇਹ ਗਲਤ ਫਹਿਮੀ ਹੈ ਕਿ ਪਾਕਿਸਤਾਨ ਦੀ ਸਰਕਾਰ ਸਿੱਖਾਂ ਦੀ ਅੰਦਰੋਂ ਹਮਦਰਦ ਹੈ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਸਰਕਾਰ ਦਾ ਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣੇ ਮਤਲਬ ਲਈ ਵਰਤਣ ਦਾ ਇੱਕ ਚੋਗਾ ਹੈ।
ਕੁੱਝ ਹਫਤੇ ਪਹਿਲਾਂ ਪੰਜਾਬ ਵਿੱਚ ਜਦੋਂ ਹੜ ਆਏ ਸਨ ਤਾਂ ਕੁੱਝ ਮੁਸਲਮਾਨਾ ਵਲੋਂ ਜੋ ਸਹਾਇਤਾ ਕੀਤੀ ਗਈ ਸੀ ਉਸ ਨੂੰ ਖਾਲਿਸਤਾਨੀ ਧਿਰਾਂ ਵਲੋਂ ਬਹੁਤ ਹੀ ਵਧਾ ਕੇ ਪੇਸ਼ ਕੀਤਾ ਗਿਆ ਸੀ। ਇਸੇ ਸਾਲ ਮਈ 2025 ਵਿੱਚ ਜਦੋਂ ਓਪਰੇਸ਼ਨ ਸੰਧੂਰ ਕੀਤਾ ਗਿਆ ਸੀ ਤਾਂ ਗੁਰਪਤਵੰਤ ਸਿੰਘ ਪੰਨੂੰ ਅਤੇ ਇਸ ਦੀਆਂ ਸਹਿਯੋਗੀ ਖਾਲਿਸਤਾਨੀ ਧਿਰਾਂ ਖੁੱਲ ਕੇ ਪਾਕਿਸਤਾਨ ਅਤੇ ਮੁੱਲਿਆਂ ਦੇ ਹੱਕ ਵਿੱਚ ਆਏ ਸਨ। ਜਿਤਨਾ ਵੀ ਝੂਠਾ ਪਰਾਪੇਗੰਡਾ ਕਰ ਸਕਦੇ ਸੀ ਰੱਜ ਕੇ ਕੀਤਾ ਤਾਂ ਕਿ ਮੁੱਲਿਆਂ ਦੀ ਖੁਸ਼ਾਮਦੀ ਹਾਂਸਲ ਕੀਤੀ ਜਾ ਸਕੇ। ਇਸ ਓਪਰੇਸ਼ਨ ਦੀ ਅਸਲੀਅਤ ਜਾਨਣਾ ਚਾਹੁੰਦੇ ਹੋ ਤਾਂ ਇੱਕ ਰਿਟਾਇਡ ਸਿੱਖ ਫੌਜੀ ਅਫਸਰ ਜਨਰਲ ਢਿੱਲੋਂ ਦੀ ਕਿਤਾਬ ਪੜ੍ਹੋ ਜਿਹੜੀ ਕਿ ਕੁੱਝ ਹਫਤੇ ਪਹਿਲਾਂ ਹੀ ਛਪ ਕੇ ਮਾਰਕੀਟ ਵਿੱਚ ਆਈ ਹੈ। ਇਹ ਤੁਹਾਨੂੰ ਅਮਾਜੋਨ ਤੋਂ ਮਿਲ ਜਾਵੇਗੀ। ਮੈਂ ਕਿਤਾਬ ਤਾਂ ਨਹੀਂ ਪੜ੍ਹੀ ਪਰ ਉਸ ਦੀਆਂ ਕਈ ਇੰਟਰਵਿਊ ਇਸ ਕਿਤਾਬ ਬਾਰੇ ਸੁਣੀਆਂ ਹਨ ਜਿਸ ਤੋਂ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ।
ਖਾਲਿਸਤਾਨੀ ਦੂਸਰਿਆਂ ਤੇ ਇਲਜਾਮ ਲਾਉਂਦੇ ਹਨ ਕਿ ਫਲਾਨਾ ਬੰਦਾ ਸਿੱਖ ਹੋ ਕੇ ਸਰਕਾਰ ਦਾ ਹੱਥ-ਠੋਕਾ ਬਣ ਕੇ ਕੁਹਾੜੇ ਦਾ ਦਸਤਾ ਬਣ ਕੇ ਸਿੱਖਾਂ ਵਿਰੁੱਧ ਭੁਗਤ ਰਿਹਾ ਹੈ। ਪਰ ਅਸਲੀਅਤ ਇਸ ਤੋਂ ਉਲਟ ਹੈ। ਇਹ ਤਕਰੀਬਨ ਸਾਰੇ ਹੀ ਖਾਲਿਸਤਾਨੀ ਖਾਸ ਕਰਕੇ ਉਹ ਲੋਕ ਜਿਹੜੇ ਇੱਕ ਪਸ਼ੂ ਬਿਰਤੀ ਵਾਲੇ ਸਾਧ ਦੀ ਫੋਟੋ ਲਾ ਕੇ ਰੈਫਰੈਂਡਮ ਕਰਵਾਉਂਦੇ ਹਨ ਅਤੇ ਹੋਰ ਗੁਰਦੁਆਰਿਆਂ ਵਿੱਚ ਜਿਥੇ ਇਸ ਪਸ਼ੂ ਬਿਰਤੀ ਵਾਲੇ ਸਾਧ ਦੀ ਫੋਟੋ ਲੱਗੀ ਹੋਈ ਹੋਵੇਗੀ ਅਤੇ ਖਾਲਿਸਤਾਨੀ ਵੀ ਹੋਣਗੇ ਤਾਂ ਇਹ ਗੱਲ ਪੱਕੀ ਹੈ ਕਿ ਇਹ ਸਾਰੇ ਮੁੱਲਿਆਂ ਦੇ ਕੁਹਾੜੇ ਦਾ ਦਸਤਾ ਬਣ ਕੇ ਪੰਜਾਬ ਨੂੰ ਤਬਾਹ ਕਰਨ ਦੇ ਰਾਹੇ ਪਏ ਹੋਏ ਹਨ ਅਤੇ ਨਾਲ ਹੀ ਆਰ: ਐੱਸ: ਐੱਸ: ਦੇ ਕੁਹਾੜੇ ਦਾ ਦਸਤਾ ਬਣ ਕੇ ਅਤੇ ਇੱਕ ਗੰਦੀ ਜਿਹੀ ਕਿਤਾਬ ਨੂੰ ਪ੍ਰਮੋਟ ਕਰਕੇ ਸਿੱਖੀ ਸਿਧਾਤਾਂ ਨੂੰ ਵੀ ਮਲੀਆ ਮੇਟ ਕਰ ਰਹੇ ਹਨ ਕਿਉਂਕਿ ਇਨਹਾਂ ਦਾ ਇੱਕ ਪਸ਼ੂ ਬਿਰਤੀ ਵਾਲਾ ਸਾਧ ਇਸ ਲੁੱਚੇ ਗ੍ਰੰਥ ਦਾ ਹਮਾਇਤੀ ਸੀ। ਇਹ ਗ੍ਰੰਥ ਸਨਾਤਨੀ ਵਿਚਾਰਧਾਰਾ ਨਾਲ ਜੋੜ ਕੇ ਸਿੱਖਾਂ ਦੇ ਦਸਵੇਂ ਗੁਰੂ ਨੂੰ ਦੇਵੀ ਭਗਤ ਦੱਸਦਾ ਹੈ ਅਤੇ ਨਾਲ ਹੀ ਸਿੱਖਾਂ ਦੇ ਗੁਰੂਆਂ ਨੂੰ ਪਿਛਲੇ ਜਨਮਾਂ ਦਾ ਸੰਬੰਧ ਰਾਮ ਚੰਦਰ ਦੇ ਪੁੱਤਰ ਲਵ ਕੁਸ਼ ਨਾਲ ਜੋੜਦਾ ਹੈ। ਭਾਵ ਕਿ ਸਾਧ ਦੇ ਚੇਲੇ ਦੋਂਹ ਪਾਸੀ ਕੁਹਾੜੇ ਦਾ ਦਸਤਾ ਬਣ ਰਹੇ ਹਨ।
ਪਾਕਿਸਤਾਨੀ ਮੁੱਲਿਆਂ ਨੇ ਤਕਰੀਬਨ 20 ਸਾਲ ਪਹਿਲਾਂ ਇੰਗਲੈਂਡ ਵਿੱਚ ਗਰੂਮਿੰਗ ਦੀ ਇੱਕ ਮੁਹਿੰਮ ਚਲਾਈ ਸੀ ਜਿਸ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਵਰਗਲਾ ਕੇ ਮੁਲਸਮਾਨ ਬਣਾਇਆ ਜਾਂਦਾ ਹੈ। ਹੁਣ ਇਹ ਲਹਿਰ ਤਕਰੀਬਨ ਸਾਰੀ ਦੁਨੀਆਂ ਵਿੱਚ ਹੀ ਫੈਲ ਚੁੱਕੀ ਹੈ। ਇਨ੍ਹਾਂ ਮੁੱਲਿਆਂ ਵਿਰੁੱਧ ਪਾਗਲਸਤਾਨੀ ਲੋਕ ਬਿੱਲਕੁੱਲ ਜ਼ੁਬਾਨ ਨਹੀਂ ਖੋਲਣਗੇ? ਇਹ ਮੁੱਲੇ ਇਸ ਤਰਹਾਂ ਕਿਉਂ ਕਰ ਰਹੇ ਹਨ? ਇਸ ਦੇ ਦੋ ਵੱਡੇ ਕਾਰਨ ਹਨ। ਇੱਕ ਤਾਂ ਇਹ ਹੈ ਕਿ ਜਦੋਂ 1971 ਦੀ ਜੰਗ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਨੇ 90, 000 ਮੁੱਲਿਆਂ ਦੇ ਹਥਿਆਰ ਸੁਟਾਏ ਸਨ ਉਸ ਦੀ ਨਿਮੋਸ਼ੀ ਦਾ ਬਦਲਾ ਲੈਣਾ ਚਾਹੁੰਦੇ ਹਨ ਅਤੇ ਦੂਸਰਾ ਕਾਰਨ ਹੈ ਕੁਰਾਨ ਦੀਆਂ ਆਇਤਾਂ ਅਤੇ ਮੁਹੰਮਦ ਦੀ ਸਿੱਖਿਆ। ਇਹ ਪਾਗਲਸਤਾਨੀ ਅਥਵਾ ਖਾਲਿਸਤਾਨੀ ਇਹੀ ਸਮਝਦੇ ਹਨ ਕਿ ਪਾਕਿਸਤਾਨੀ ਲੋਕ ਅਤੇ ਸਰਕਾਰਾਂ ਸਿੱਖਾਂ ਦੀਆਂ ਹਮਦਰਦ ਹਨ। ਪਰ ਅਸਲੀਅਤ ਬਿੱਲਕੁੱਲ ਇਸ ਦੇ ਉਲਟ ਹੈ। ਇਹ ਜੋ ਕੁੱਝ ਵੀ ਲੌਲੀ ਪੌਪ ਦੇ ਰਹੇ ਹਨ ਜਿਵੇਂ ਕਿ ਬਾਰਡਰ ਖੋਲਣਾ, ਨਨਕਾਣਾ ਸਾਹਿਬ ਦੇ ਲਾਗੇ ਜਿਹੇ ਥੋੜੀ ਬਹੁਤ ਆਓ ਭਗਤ, ਅਨੰਦ ਮੈਰਿਜ਼ ਐਕਟ ਅਤੇ ਨਾਨਕਸ਼ਾਹੀ ਕੈਲੰਡਰ ਆਦਿਕ ਇਹ ਸਾਰੇ ਹੀ ਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਰਤਣ ਵਾਲੇ, ਪਾਲੇ ਹੋਏ ਤੋਤੇ ਦੀ ਚੂਰੀ ਵਰਗੇ ਹਨ। ਪਰ ਅਸਲੀਅਤ ਵਿੱਚ ਪਾਕਿਸਤਾਨੀ ਮੁੱਲਿਆਂ ਦੀ ਸਿੱਖਾਂ ਪ੍ਰਤੀ ਕਿਤਨੀ ਨਫਰਤ ਹੈ ਉਹ ਤੁਸੀਂ ਉਸ ਦੇ ਮੂਹੋਂ ਸੁਣੋਂ ਜਿਹੜਾ ਕਿ ਇੱਕ ਪਾਕਿਸਤਾਨੀ ਮੂਲ ਦਾ ਸਾਬਕਾ ਮੁੱਲਾਂ ਹੈ ਅਤੇ ਕੁਰਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਘਰਾਂ ਵਿੱਚ ਛੋਟੇ ਬੱਚਿਆਂ ਨੂੰ ਹੀ ਕੀ ਸਿਖਾਇਆ ਜਾਂਦਾ ਹੈ ਅਤੇ ਗਰੂਮਿੰਗ ਕਿਉਂ ਕੀਤੀ ਜਾਂਦੀ ਹੈ? ਇਹ ਪੌਡਕਾਸਟ ਤਕਰੀਬਨ 7 ਘੰਟੇ ਦਾ ਹੈ। ਮੈਂ ਹਾਲੇ ਸਿਰਫ ਪਹਿਲੇ ਦੋ ਘੰਟੇ ਦਾ ਹੀ ਸੁਣਿਆ ਹੈ। ਜੇ ਕਰ ਤੁਸੀਂ ਪਹਿਲਾ ਇੱਕ ਘੰਟਾ ਹੀ ਸੁਣ ਲਓ ਤਾਂ ਤੁਹਾਨੂੰ ਇਸਲਾਮ ਬਾਰੇ, ਮੁੱਲਿਆਂ ਬਾਰੇ, ਖਾਲਿਸਤਾਨੀਆਂ ਬਾਰੇ, ਸਿੱਖਾਂ ਬਾਰੇ ਅਤੇ ਗਰੂਮਿੰਗ ਬਾਰੇ ਸਮਝ ਪੈ ਜਾਵੇਗੀ। ਪਹਿਲੇ ਦੋ ਘੰਟੇ ਸੁਣ ਕੇ ਤਾਂ ਉਹ ਬੰਦਾ ਬਿੱਲਕੁੱਲ ਹੀ ਬੇ-ਸ਼ਰਮ ਅਤੇ ਢੀਠ ਹੋਵੇਗਾ ਜਿਹੜਾ ਇਹ ਸਮਝੇਗਾ ਕਿ ਇਹ ਮੁੱਲੇ ਸਾਡੇ ਯਾਰ ਹਨ ਅਤੇ ਇਨ੍ਹਾਂ ਦੀ ਸਹਾਇਤਾ ਨਾਲ ਅਸੀਂ ਖਾਲਿਸਤਾਨ ਅਥਵਾ ਪਾਗਲਸਤਾਨ ਬਣਾਉਣਾ ਹੈ। ਸਿੱਖਾਂ ਦੀਆਂ ਜਿਹੜੀਆਂ ਕੁੜੀਆਂ ਇਨ੍ਹਾਂ ਮੁੱਲਿਆਂ ਦੀ ਗਰੂਮਿੰਗ ਕਰਕੇ ਕੌਰ ਤੋਂ ਖਾਨ ਬਣਕੇ ਆਪਣੀ ਜਿੰਦਗੀ ਬਰਬਾਦ ਕਰਦੀਆਂ ਹਨ ਉਹ ਵੀ ਸਮਝ ਸਕਦੀਆਂ ਹਨ ਜਦੋਂ ਇਨ੍ਹਾਂ ਸਾਬਕਾ ਇਸਲਾਮੀਆਂ ਨੂੰ ਜੇ ਕਿਤੇ ਸੁਣ ਲੈਣ ਤਾਂ।ਲਓ ਸੁਣੋ ਅਗਾਂਹ ਲਿੰਕ ਤੇ ਕਲਿਕ ਕਰਕੇ ਫਿਰ ਉਹ ਵਿਚਾਰ, ਪਰ ਸਾਰੇ ਭਾਵੇਂ ਨਾ ਸਹੀ ਪਰ ਇੱਕ ਘੰਟਾ ਜਰੂਰ ਸੁਣੋ। ਸ਼ਬਦਾਵਲੀ ਭਾਂਵੇਂ ਕਈ ਥਾਂਵਾਂ ਤੇ ਬਹੁਤੀ ਠੀਕ ਨਹੀਂ ਵਰਤੀ ਗਈ ਪਰ ਫਿਰ ਵੀ ਜਿਗਰਾ ਕਰਕੇ ਸੁਣ ਲਿਓ। ਧੰਨਵਾਦ!
ਮੱਖਣ ਪੁਰੇਵਾਲ,
ਅਕਤੂਬਰ 17, 2025.




.