ਇੱਕ ਨਾ ਇੱਕ ਦਿਨ ਸਚਾਈ ਦਾ ਸਾਹਮਣਾ ਕਰਨਾ ਹੀ ਪੈਣਾ ਹੈ
ਸਿੱਖ ਸਮਾਜ ਵਿੱਚ ਇਸ ਵੇਲੇ ਜਿਤਨੇ ਵੀ ਧੜੇ ਬਣ ਚੁੱਕੇ ਹਨ ਉਹ ਸਮਾਜ ਅਤੇ ਪੰਜਾਬ ਲਈ ਕੋਈ ਸ਼ੁੱਭ ਸੰਕੇਤ ਨਹੀਂ ਹਨ। ਇਸ ਦਾ ਮੁੱਖ ਕਾਰਨ ਹੈ ਧਰਮ ਦੇ ਅਧਾਰਤ ਝੂਠ ਬੋਲਣਾ ਅਤੇ ਬੰਦਾ ਪ੍ਰਸਤੀ। ਅਕਾਲੀ ਦਲ ਬਾਦਲ ਦੀ ਕਾਫੀ ਸਮਾ ਭਾਜਪਾ ਨਾਲ ਭਾਈਬੰਦੀ ਰਹੀ ਹੈ ਅਤੇ ਇਨ੍ਹਾਂ ਨੇ ਰਲ ਕੇ ਪੰਜਾਬ ਵਿੱਚ ਸਰਕਾਰ ਬਣਾਈ ਵੀ ਹੈ ਅਤੇ ਚਲਾਈ ਵੀ ਹੈ। ਜਿਨ੍ਹਾਂ ਚਿਰ ਬਾਦਲ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਰਹੀ ਹੈ ਉਤਨਾ ਚਿਰ ਪੰਜਾਬ ਦੇ ਸਾਧਾਂ ਨਾਲ ਵੀ ਕਾਫੀ ਨੇੜਤਾ ਰਹੀ ਹੈ। ਡੇਰਿਆਂ ਵਾਲੇ ਸਾਧਾਂ ਦੇ ਕਹੇ ਤੇ ਕਿਸ ਨੂੰ ਪੰਥ ਵਿਚੋਂ ਛੇਕਣਾ ਹੈ ਅਤੇ ਕਿਸ ਨੂੰ ਜਲੀਲ ਕਰਨਾ ਹੈ ਜਾਂ ਜਾਨੋਂ ਮਾਰਨਾ ਹੈ ਇਹ ਸਾਰਾ ਕੁੱਝ ਸਾਰਿਆਂ ਦੇ ਸਾਹਮਣੇ ਹੁੰਦਾ ਰਿਹਾ ਹੈ। ਉਨਹਾਂ ਨੂੰ ਇਹੀ ਆਸ ਸੀ ਕਿ ਪੰਜਾਬ ਵਿੱਚ ਹੁਣ ਹਮੇਸ਼ਾਂ ਸਾਡੀ ਸਰਕਾਰ ਹੀ ਬਣੇਗੀ ਅਤੇ ਅਸੀਂ ਜੋ ਮਰਜੀ ਚੰਮ ਦੀਆਂ ਚਲਾਈਏ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੀ ਹੈ ਤਾਂ ਅਕਾਲੀ ਦਲ ਬਾਦਲ ਨੇ ਹੌਲੀ-ਹੌਲੀ ਆਪਣੀ ਵਿਚਾਰਧਾਰਾ ਵੀ ਬਦਲਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਇਹ ਪਹਿਲਾਂ ਭਾਜਪਾ ਤੇ ਅਤੇ ਸਾਧਾਂ ਤੇ ਨਿਰਭਰ ਕਰਦੇ ਸਨ ਹੁਣ ਉਨਹਾਂ ਨਾਲੋਂ ਨਾਤਾ ਤੋੜ ਕੇ ਮਿਸ਼ਨਰੀਆਂ ਨਾਲ ਜੋੜ ਰਹੇ ਹਨ। ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਨੇੜਤਾ ਇਸ ਦੇ ਪ੍ਰਤੱਖ ਪ੍ਰਮਾਣ ਹਨ। ਜਿੱਥੇ ਪਹਿਲਾਂ ਅਕਾਲੀ ਦਲ ਬਾਦਲ ਦੇ ਪਾਰਲੀਮਿੰਟ ਮੈਂਬਰ ਹਰ ਵੇਲੇ ਭਾਜਪਾ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ ਹਨ ਹੁਣ ਉਨ੍ਹਾਂ ਦੇ ਵਿਰੁੱਧ ਵੀ ਬੋਲਣ ਲੱਗ ਪਏ ਹਨ ਜਿਵੇਂ ਹੁਣੇ ਹੀ ਪਿੱਛੇ ਜਿਹੇ ਹਰਿਸਿਮਰਤ ਕੌਰ ਬਾਦਲ ਨੇ ਬੋਲਿਆ ਸੀ।
ਪੰਜਾਬ ਵਿੱਚ ਜਿਤਨੇ ਵੀ ਅਕਾਲੀ ਦਲ ਅਤੇ ਉਨ੍ਹਾਂ ਦੇ ਸਹਿਯੋਗੀ ਹਨ ਸਮੇਤ ਅਕਾਲੀ ਦਲ ਬਾਦਲ ਦੇ ਇਹ ਸਾਰੇ ਹੀ ਧਰਮ ਦੇ ਅਧਾਰਤ ਰੱਜ ਕੇ ਝੂਠ ਬੋਲਣ ਵਾਲੇ ਲੋਕ ਹਨ। ਨਿੱਜੀ ਔਗਣ ਹਰ ਇੱਕ ਬੰਦੇ ਵਿੱਚ ਹੋ ਸਕਦੇ ਹਨ ਮੈਂ ਵੀ ਇਨ੍ਹਾਂ ਔਗਣਾ ਤੋਂ ਰਹਿਤ ਨਹੀਂ ਹੋ ਸਕਦਾ ਪਰ ਜਾਣਬੁੱਝ ਕੇ ਧਰਮ ਦੇ ਅਧਾਰ ਤੇ ਝੂਠ ਬੋਲ ਕੇ ਗੁਮਰਾਹ ਕਰਨਾ ਇਹ ਠੀਕ ਨਹੀਂ ਹੈ। ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਸਿੱਖ ਇਸ ਤਰ੍ਹਾਂ ਕਰਦੇ ਹਨ। ਮੈਂ ਹੁਣ ਤੱਕ ਸਿਰਫ ਇੱਕ ਹੀ ਬੰਦਾ ਦੇਖਿਆ ਹੈ ਜਿਹੜਾ ਕਿ ਗੁਰਮਤਿ ਨੂੰ ਸਮਝ ਕੇ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਹੈ ਬਲਦੇਵ ਸਿੰਘ ਐਮ: ਏ: ਸੱਚ ਦੀ ਖੋਜ ਯੂ-ਟਿਊਬ ਚੈਨਲ ਵਾਲਾ। ਬਹੁਤਿਆਂ ਨੂੰ ਸੱਚ ਝੂਠ ਦਾ ਪਤਾ ਹੈ ਪਰ ਉਹ ਡਰਦੇ ਮਾਰੇ ਜਾਂ ਲੋਕਾਚਾਰੀ ਕਰਕੇ ਸੱਚ ਬੋਲ ਨਹੀਂ ਸਕਦੇ। ਆਉਣ ਵਾਲੇ ਸਮੇ ਵਿੱਚ ਜੋ ਹੋਣ ਜਾ ਰਿਹਾ ਹੈ ਅਤੇ ਮੈਨੂੰ ਜੋ ਮਹਿਸੂਸ ਹੋ ਰਿਹਾ ਹੈ ਉਸ ਬਾਰੇ ਆਪਣੇ ਖਿਆਲ ਪ੍ਰਗਟ ਕਰ ਰਿਹਾ ਹਾਂ। ਜਦੋਂ ਮੈਨੂੰ ਨਾ ਤਾਂ ਕੋਈ ਗੁਰਮਤਿ ਦੀ ਸੂਝ ਸੀ ਅਤੇ ਨਾ ਹੀ ਇਹ ਪਤਾ ਸੀ ਕਿ ਦੁਨੀਆ ਤੇ ਜੋ ਸਾਹਮਣੇ ਹੋ ਰਿਹਾ ਹੈ ਕੀ ਉਹ ਪੂਰਾ ਸੱਚ ਹੈ। ਹੌਲੀ-ਹੌਲੀ ਪੜ੍ਹ ਸੁਣ ਕੇ ਜਦੋਂ ਸਮਝ ਆਉਣ ਲੱਗੀ ਤਾਂ ਉਸ ਅਨੁਸਾਰ ਬੋਲਣਾ ਵੀ ਸ਼ੁਰੂ ਕੀਤਾ ਜਿਹੜਾ ਕਿ ਸਿੱਖਾਂ ਨੂੰ ਚੰਗਾ ਨਹੀਂ ਸੀ ਲਗਦਾ। ਜਦੋਂ ਮੈਂ ਇਹ ਅੱਜ ਤੋਂ ਕੋਈ 40ਕੁ ਸਾਲ ਪਹਿਲਾਂ ਕਹਿਣਾ ਸ਼ੁਰੂ ਕੀਤਾ ਕਿ ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ, ਇੱਕ ਬੱਸ ਨਾ ਛੱਡਣ ਬਦਲੇ 5000 ਹਿੰਦੂ ਕਤਲ ਕਰਨ ਦੀ ਧਮਕੀ, ਪਿੰਡਾਂ ਵਿੱਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ, ਬਲਜੀਤ ਕੌਰ ਨੂੰ ਅਣਮਨੁੱਖੀ ਤਸੀਹੇ ਦੇਣੇ ਹੋਰ ਕਈ ਕੁੱਝ ਗੁਰਮਤਿ ਅਨੁਸਾਰੀ ਨਹੀਂ ਹੈ ਜੋ ਕਿ ਭਿੰਡਰਾਂਵਾਲੇ ਸਾਧ ਨੇ ਕਿਹਾ ਸੀ ਅਤੇ ਕੀਤਾ ਸੀ ਤਾਂ ਇਹ ਸੁਣ ਕੇ ਸਿੱਖ ਮੇਰੇ ਨਾਲ ਲੜ ਪੈਂਦੇ ਸਨ। ਆਮ ਸਿੱਖਾਂ ਨੇ ਅਤੇ ਸਿੱਖਾਂ ਦੇ ਵਿਦਵਾਨਾ ਨੇ ਰੱਜ ਕੇ ਝੂਠ ਬੋਲ ਕੇ ਯੂਥ ਨੂੰ ਗੁਮਰਾਹ ਕੀਤਾ ਸੀ ਅਤੇ ਕਰ ਰਹੇ ਹਨ। ਝੂਠੀਆਂ ਕਹਾਣੀਆਂ ਘੜ ਕੇ ਅਤੇ ਜਾਹਲੀ ਕਿਤਾਬਾਂ ਛਪਵਾ ਕੇ ਜਿਤਨਾ ਵੀ ਕੁਫਰ ਤੋਲ ਸਕਦੇ ਸੀ ਰੱਜ ਕੇ ਤੋਲਿਆ ਹੈ ਅਤੇ ਇਹ ਸਾਰਾ ਕੁੱਝ ਬਹੁਤਾ ਕਰਕੇ ਗੁਰਦੁਆਰਿਆਂ ਵਿੱਚ ਹੀ ਹੋਇਆ ਹੈ। ਇਸੇ ਕਰਕੇ ਮੈਂ ਬਹੁਤਾਈ ਗੁਰਦੁਆਰਿਆਂ ਨੂੰ ਗੁੰਡਾ ਗਰਦੀ, ਬਦਮਾਸ਼ੀ ਅਤੇ ਝੂਠ ਦੇ ਅੱਡੇ ਕਹਿੰਦਾ ਹਾਂ। ਪਰ ਹੁਣ ਥੋੜੀ ਜਿਹੀ ਉਲਟੀ ਗਿਣਤੀ ਸ਼ੁਰੂ ਹੋਣ ਲੱਗੀ ਹੈ। ਜਿਹੜੇ ਯੂਥ ਨੂੰ ਅਸਲੀਅਤ ਦੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਉਹ ਹੁਣ ਸਾਹਮਣੇ ਆ ਕੇ ਹੋਰ ਗੁਮਰਾਹ ਹੋਏ ਯੂਥ ਨੂੰ ਇਸ ਅਸਲੀਅਤ ਤੋਂ ਜਾਣੂ ਕਰਵਾਉਣ ਲੱਗੇ ਹਨ। ਇਨ੍ਹਾਂ ਵਿਚੋਂ ਇੱਕ ਯੂਟਿਊਬਰ ਦਾ ਨਾਮ ਹੈ ‘ਦਾ ਸੰਘਾ ਸ਼ੋਅ’। ਇਨ੍ਹਾਂ ਦੀਆਂ ਹੁਣ ਤੱਕ ਸਿਰਫ ਮੈਂ ਤਿੰਨ ਵੀਡੀਓ ਦੇਖੀਆਂ ਹਨ। ਉਨ੍ਹਾਂ ਵਿਚੋਂ ਜੋ ਮੈਨੂੰ ਸਮਝ ਆਇਆ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਇਹ ਸੰਘਾ ਅਤੇ ਇਸ ਦੇ ਨਾਲ ਦੇ ਕੁੱਝ ਸਾਥੀ ਜੋ ਹਨ ਉਹ ਸਾਰੇ ਹੀ ਪੁਰਾਣੇ ਕੱਟੜ ਖਾਲਿਸਤਾਨੀ ਯੂਥ ਹਨ। ਉਹ ਅੱਧੀਆਂ ਗੱਲਾਂ ਬਿੱਲਕੁੱਲ ਠੀਕ ਕਰਦੇ ਹਨ ਅਤੇ ਅੱਧੀਆਂ ਕੁ ਗਲਤ। ਜੋ ਠੀਕ ਕਰਦੇ ਹਨ ਉਹ ਹੈ 1984 ਬਾਰੇ ਅਤੇ ਭਿੰਡਰਾਂਵਾਲੇ ਸਾਧ ਦੀ ਅਸਲੀਅਤ ਬਾਰੇ ਯੂਥ ਨੂੰ ਦਲੀਲਾਂ ਨਾਲ ਕਾਇਲ ਕਰਨਾ। ਜਿਸ ਵਿੱਚ ਉਸ ਨੂੰ ਬਹੁਤ ਸਾਰੀ ਕਾਮਯਾਬੀ ਮਿਲ ਰਹੀ ਹੈ। ਜਿਹੜੇ 17-18 ਸਾਲ ਦੇ ਯੂਥ ਉਸ ਦੀ ਪਹਿਲੀ ਵੀਡੀਓ ਦੇਖ ਕੇ ਉਸ ਨੂੰ ਗਾਲ੍ਹ਼ਾਂ ਕੱਢ ਕੇ ਗਏ ਸਨ ਫਿਰ ਦੁਬਾਰਾ ਆ ਕੇ ਅਤੇ ਸਮਝ ਕੇ ਆਪਣੀ ਗਲਤੀ ਮੰਨ ਕੇ ਗਏ ਹਨ। ਜੋ ਉਹ ਗਲਤ ਕਰ ਰਿਹਾ ਹੈ ਉਹ ਹੈ ਕੇ: ਪੀ: ਐਸ: ਗਿੱਲ ਦੀ ਹੱਦੋਂ ਵੱਧ ਸਿਫਤ ਅਤੇ ਦਸਮ ਗ੍ਰੰਥ ਨੂੰ ਦਸਮੇਂ ਗੁਰੂ ਦੀ ਲਿਖਤ ਕਹਿਣਾ। ਅਤੇ ਉਸੇ ਅਨੁਸਾਰ ਗੁਰੂ ਨੂੰ ਦੇਵੀ ਭਗਤ ਦੱਸਣਾ। ਮੈਂ ਇਸ ਬਾਰੇ ਉਸ ਨੂੰ ਕੁਮਿੰਟ ਕਰਕੇ ਦੱਸਿਆ ਵੀ ਸੀ ਪਰ ਉਸ ਨੇ ਉਹ ਮੇਰਾ ਕੁਮਿੰਟ ਪੋਸਟ ਨਹੀਂ ਹੋਣ ਦਿੱਤਾ ਭਾਵ ਕਿ ਉਹ ਹਿਡਨ ਹੀ ਹੈ। ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਹੀ ਕਰਦੇ ਹਨ। ਉਹ ਆਪ ਤਾਂ ਸਮਝਦਾ ਹੈ ਕਿ ਉਸ ਨੂੰ ਗੁਰਬਾਣੀ ਅਤੇ ਇਤਿਹਾਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਪਰ ਉਸ ਦੇ ਨਾਲ ਦਾ ਇੱਕ ਸਾਥੀ ਜੋ ਪੁਰਾਣਾ ਟਕਸਾਲੀ ਲੱਗਦਾ ਹੈ ਉਹ ਹੀ ਜਵਾਬ ਦਿੰਦਾ ਹੈ ਅਤੇ ਉਹ ਦਸਮ ਗ੍ਰੰਥ ਨੂੰ ਅਤੇ ਹੋਰ ਕੂੜ ਗ੍ਰੰਥਾਂ ਨੂੰ ਮੰਨਣ ਵਾਲਾ ਹੈ।
ਆਹ ਜੋ ਮੈਂ ਇਹ ਪੈਰੇ ਵਿੱਚ ਲਿਖਣ ਲੱਗਿਆ ਹਾਂ ਇਸ ਨੂੰ ਥੋੜਾ ਜਿਹਾ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰਿਓ। ਭਾਂਵੇਂ ਮੈਂ ਸਿੱਖ ਨਹੀਂ ਹਾਂ ਪਰ ਜੋ ਸਿੱਖ ਹੋ ਕੇ ਸਿੱਖੀ ਦਾ ਅਤੇ ਪੰਜਾਬ ਦਾ ਨੁਕਸਾਨ ਕਰਨ ਜਾ ਰਹੇ ਹਨ ਉਸ ਬਾਰੇ ਸੁਚੇਤ ਕਰਨ ਜਾ ਰਿਹਾ ਹਾਂ। ਮੈਂ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਦਾ ਵਿਰੋਧੀ ਨਹੀਂ ਹਾਂ ਪਰ ਜੋ ਧਰਮ ਦੇ ਨਾਮ ਤੇ ਹੋਣ ਜਾ ਰਿਹਾ ਹੈ ਉਸ ਬਾਰੇ ਅਗਾਹ ਕਰ ਰਿਹਾ ਹਾਂ। ਬਹੁਤੇ ਸਿੱਖ ਖਾਸਿਲਤਾਨ ਦੇ ਨਾਮ ਤੇ ਅਤੇ ਭਿੰਡਰਾਂਵਾਲੇ ਦੇ ਨਾਮ ਤੇ ਇਸਲਾਮ ਅਤੇ ਮੁੱਲਿਆਂ ਦੇ ਜਾਲ ਵਿੱਚ ਫਸ ਚੁੱਕੇ ਹਨ। ਦੂਸਰੇ ਪਾਸੇ ਨਿਹੰਗ ਜਥੇਬੰਦੀਆਂ ਤਾਂ ਪਹਿਲਾਂ ਹੀ ਸਨਾਤਨੀ ਸੋਚ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਕਾਫੀ ਨੇੜੇ ਹਨ। ਸਿੱਖਾਂ ਦੇ ਪੰਜਾਬ ਤੋਂ ਬਾਹਰਲੇ ਕਹੇ ਜਾਂਦੇ ਸਿੱਖਾਂ ਦੇ ਤਖਤ ਵੀ ਅਜਿਹੀ ਸੋਚ ਦੇ ਹੀ ਧਾਰਨੀ ਹਨ। ਅਜਿਹੇ ਸਨਾਤਨੀ ਸੋਚ ਵਾਲੇ ਹੀ ਬੁਲਾਰੇ ਹੁਣ ਸੰਘਾ ਦੇ ਚੈਨਲ ਤੇ ਆ ਰਹੇ ਹਨ। ਆਰ: ਐੱਸ: ਐੱਸ: ਦੇ ਬੁਲਾਰਿਆਂ ਨੂੰ ਵੀ ਉਹ ਲੈ ਕੇ ਆ ਰਿਹਾ ਹੈ। ਜਿੱਥੇ ਇੱਕ ਪਾਸੇ ਉਹ ਸਾਬਕਾ ਕਥਿਤ ਖਾੜਕੂਆਂ ਨੂੰ ਲਿਆ ਕੇ ਬੁਲਾ ਰਿਹਾ ਹੈ ਜਿਨ੍ਹਾਂ ਵਿੱਚ ਇੱਕ ਆ ਚੁੱਕਾ ਹੈ ਅਤੇ ਦੂਸਰਾ ਅਸੰਤ ਕੁਲਜਿੰਦਰ ਢਿੱਲੋਂ ਵੀ ਅੱਜ ਹੀ ਆ ਗਿਆ ਹੈ। ਇਨ੍ਹਾਂ ਰਾਹੀਂ ਉਹ 1984 ਦੀ ਅਸਲੀਅਤ ਬਾਰੇ ਯੂਥ ਨੂੰ ਜਾਣਕਾਰੀ ਦੇ ਕੇ ਮੁੱਲਿਆਂ/ਸੁੱਲਿਆਂ ਅਤੇ ਖਾਲਿਸਤਾਨੀਆਂ ਦੇ ਜਾਲ ਵਿਚੋਂ ਕੱਢ ਰਿਹਾ ਹੈ ਪਰ ਨਾਲ ਹੀ ਦੂਸਰੇ ਪਾਸੇ ਇਨ੍ਹਾਂ ਨੂੰ ਸਨਾਤਨੀਆਂ ਅਤੇ ਆਰ: ਐੱਸ: ਐੱਸ: ਦੇ ਜਾਲ ਵਿੱਚ ਫਸਾ ਰਿਹਾ ਹੈ। ਇਹ ਸਾਰਾ ਕੁੱਝ ਦਸਮ ਗ੍ਰੰਥ ਨੂੰ ਅਧਾਰ ਬਣਾ ਕੇ ਕੀਤਾ ਜਾ ਰਿਹਾ ਹੈ। ਜਿਹੜੇ ਸਿੱਖ ਆਏ ਦਿਨ ਸ਼ੋਸ਼ਲ ਮੀਡੀਆ ਤੇ ਦਸਮ ਗ੍ਰੰਥ ਅਤੇ ਆਰ: ਐੱਸ: ਐੱਸ: ਦੇ ਵਿਰੁੱਧ ਪੋਸਟਾਂ ਪਉਂਦੇ ਰਹਿੰਦੇ ਹਨ ਉਹ ਕਦੀ ਵੀ ਸਿੱਧੇ ਆ ਕੇ ਇਨ੍ਹਾਂ ਨਾਲ ਵਿਚਾਰ ਨਹੀਂ ਕਰਨਗੇ। ਉਸ ਦਾ ਕਾਰਨ ਇਹ ਹੈ ਕਿ ਇਹ ਸਾਰੇ ਸਿੱਖ ਕਦੀ ਵੀ ਪੂਰਾ ਸੱਚ ਨਹੀਂ ਬੋਲ ਸਕਦੇ। ਇਹ ਸਾਰੇ ਕਦੀ ਵੀ ਸਿੱਧੇ ਤੇ ਸਪਸ਼ਟ ਲਫਜ਼ਾਂ ਵਿੱਚ ਨਹੀਂ ਕਹਿ ਸਕਦੇ ਕਿ ਸਾਡੇ ਗੁਰੂ ਦੇਵੀ ਭਗਤ ਨਹੀਂ ਸਨ। ਅਸੀਂ ਦਸਮ ਗ੍ਰੰਥ ਨੂੰ ਮੁੱਢੋਂ ਹੀ ਰੱਦ ਕਰਦੇ ਹਾਂ ਭਗੌਤੀ ਤਲਵਾਰ ਨਹੀਂ ਦੇਵੀ ਦਾ ਨਾਮ ਹੈ। ਭਿੰਡਰਾਂਵਾਲੇ ਸਾਧ ਨੇ ਹਿੰਸਕ ਲਹਿਰ ਚਲਾ ਕੇ ਪੰਜਾਬ ਦਾ ਅਤੇ ਸਿੱਖੀ ਦਾ ਭਾਰੀ ਨੁਕਸਾਨ ਕੀਤਾ ਹੈ। ਇਹ ਤਿੰਨ ਬੰਦੇ, ਭਿੰਡਰਾਂਵਾਲਾ ਸਾਧ, ਦੀਪ ਸਿੱਧੂ ਅਤੇ ਅੰਮ੍ਰਿਤਪਾਲ ਵਰਗੇ ਫੁਕਰੀਆਂ ਮਾਰ ਕੇ ਗੁਮਰਾਹ ਕਰਨ ਵਾਲੇ ਲੋਕ ਹਨ।
ਸਿੱਖਾਂ ਦੀ ਸਿਧਾਂਤਕ ਤੌਰ ਤੇ ਨਾ ਤਾਂ ਇਸਲਾਮ ਨਾਲ ਕੋਈ ਸਾਂਝ ਹੈ ਅਤੇ ਨਾ ਹੀ ਸਨਾਤਨੀਆਂ ਨਾਲ। ਪਰ ਤਕਰੀਬਨ ਸਾਰੇ ਹੀ ਸਿੱਖ ਸਨਾਤਨੀਆਂ ਵਿਚੋਂ ਹੀ ਆਏ ਹਨ। ਮਾਸਟਰ ਤਾਰਾ ਸਿੰਘ ਅਤੇ ਪ੍ਰੋ: ਸਾਹਿਬ ਸਿੰਘ ਵਰਗੇ ਹਿੰਦੂ ਪਰਵਾਰਾਂ ਵਿਚੋਂ ਹੀ ਆਏ ਸਨ। ਹੁਣ ਵੀ ਕਈ ਹਿੰਦੂ ਪਰਵਾਰਾਂ ਵਿੱਚ ਕਈ ਮੁੰਡੇ ਸਿਖੀ ਧਾਰਨ ਕਰਦੇ ਹਨ। ਹਰਿਆਣਾ ਦੇ ਇੱਕ ਹਿੰਦੂ ਪਰਵਾਰ ਨੇ ਸੰਘਾ ਦੇ ਸ਼ੋਅ ਤੇ ਆ ਕੇ ਦੱਸਿਆ ਸੀ ਕਿ ਸਾਡਾ ਇੱਕ ਭਰਾ ਸਿੱਖ ਹੈ ਅਤੇ ਉਹ ਖਾਲਿਸਤਾਨੀ ਵੀ ਹੈ। ਉਹ ਸਾਡੇ ਨਾਲ ਬਹਿਸ ਕਰਦਾ ਰਹਿੰਦਾ ਹੈ ਕਿ ਭਿੰਡਰਾਵਾਲਾ ਇੱਕ ਸੰਤ ਸੀ ਅਤੇ ਉਹ ਗਲਤ ਨਹੀਂ ਸੀ। ਹਿੰਦੂਆਂ ਅਤੇ ਸਿੱਖਾਂ ਦੇ ਆਪਸ ਵਿੱਚ ਪਰਵਾਰਿਕ ਰਿਸ਼ਤੇ ਵੀ ਕਾਫੀ ਹਨ। ਹਿੰਦੂ ਆਮ ਹੀ ਗੁਰਦੁਆਰਿਆਂ ਵਿੱਚ ਜਾਂਦੇ ਰਹਿੰਦੇ ਹਨ। ਦੂਸਰੇ ਪਾਸੇ ਮੁਸਲਮਾਨ ਕਦੀ ਵੀ ਗੁਰਦੁਆਰਿਆਂ ਵਿੱਚ ਨਹੀਂ ਜਾਂਦੇ ਅਤੇ ਜੇ ਕਰ ਜਾਂਦੇ ਵੀ ਹਨ ਤਾਂ ਅੰਦਰੋਂ ਕੋਈ ਸਤਿਕਾਰ ਨਹੀਂ ਕਰਨਗੇ। ਉਹ ਕਿਸੇ ਮਤਲਬ ਦੇ ਅਧੀਨ ਹੀ ਜਾਂਦੇ ਹੋਣਗੇ ਨਾ ਕਿ ਸ਼ਰਧਾ ਭਾਵਨਾ ਨਾਲ ਜਿਵੇਂ ਹਿੰਦੂ ਜਾਂਦੇ ਹਨ। ਸੰਨ 1947 ਵਿੱਚ ਪਾਕਿਸਤਾਨ ਵਿੱਚ ਸਿੱਖਾਂ ਦੀ ਕਿਤਨੀ ਅਬਾਦੀ ਸੀ ਅਤੇ ਹੁਣ ਕਿਤਨੀ ਹੈ ਇਸ ਬਾਰੇ ਸਾਰਿਆਂ ਨੂੰ ਪਤਾ ਹੈ। ਸਿੱਖਾਂ ਨੂੰ ਬਾਂਦਰਾਂ ਵਾਂਗ ਮੁਜਰਿਆਂ ਵਿੱਚ ਨਚਾ ਰਹੇ ਹਨ। ਪਾਕਿਸਤਾਨ ਵਿੱਚ ਨਾਸਿਰ ਢਿੱਲੋਂ ਵਰਗੇ ਵੀ ਕਦੀ ਸਿੱਖ ਹੀ ਹੁੰਦੇ ਹੋਣਗੇ ਜਿਹੜੇ ਹੁਣ ਸਿਖਾਏ ਹੋਏ ਤੋਤਿਆਂ ਵਾਂਗ ਜਾਲ ਵਿੱਚ ਫਸਾਉਣ ਦਾ ਯਤਨ ਕਰਦੇ ਰਹਿੰਦੇ ਹਨ। ਸਿੱਖਾਂ ਦਾ ਇੱਕ ਜਥੇਦਾਰ ਮੁੱਲਿਆਂ ਨੂੰ ਗੁਰਦੁਆਰਿਆਂ ਵਿੱਚ ਨਿਵਾਜ਼ ਵੀ ਪੜ੍ਹਾ ਚੁੱਕਿਆ ਹੈ। ਮੇਰਾ ਨਹੀਂ ਖਿਆਲ ਕੇ ਹੁਣ ਤੱਕ ਕਿਸੇ ਸਿੱਖ ਨੇ ਕਿਸੇ ਮਸਜਦ ਵਿੱਚ ਜਾ ਕੇ ਕਦੀ ਸੁਖਮਨੀ ਸਾਹਿਬ ਜਾਂ ਕੋਈ ਅਖੰਡਪਾਠ ਕੀਤਾ ਹੋਵੇ। ਪੰਜਾਬ ਵਿੱਚ ਭਈਆਂ ਬਾਰੇ ਤਾਂ ਤਕਰੀਬਨ ਸਾਰੇ ਹੀ ਖਾਲਿਸਤਾਨੀ ਰੌਲਾ ਪਉਂਦੇ ਹਨ ਕੀ ਇਨ੍ਹਾਂ ਨੇ ਕਦੀ ਰੌਹੰਗੇ ਮੁਸਲਮਾਨਾ ਬਾਰੇ ਵੀ ਪਾਇਆ ਹੈ? ਸੁਣਨ ਵਿੱਚ ਤਾਂ ਇਹ ਆਇਆ ਹੈ ਕਿ ਇਨ੍ਹਾਂ ਬਾਹਰੋਂ ਆਏ ਮੁਸਲਮਾਨਾਂ ਦੀ ਅਬਾਦੀ ਪੰਜਾਬ ਵਿੱਚ ਭਈਆਂ ਨਾਲੋਂ ਕਿਤੇ ਜ਼ਿਆਦਾ ਹੈ। ਭਈਆਂ ਦੇ ਨਿਆਣੇ ਤਾਂ ਪੰਜਾਬੀ ਸਿੱਖ ਕੇ ਕਈ ਸਿੱਖੀ ਵੀ ਧਾਰਨ ਕਰ ਸਕਦੇ ਹਨ ਪਰ ਮੁਸਲਮਾਨ ਤਾਂ ਸਿੱਖ ਨਹੀਂ ਬਣ ਸਕਦੇ ਉਨ੍ਹਾਂ ਲਈ ਤਾਂ ਸਿੱਖ ਕਾਫਰ ਹਨ ਅਤੇ ਕਾਫਰ ਹੀ ਰਹਿਣਗੇ।
ਸਿੱਖਾਂ ਅਤੇ ਮੁਸਲਮਾਨਾ ਦੀ ਇੱਕ ਸਾਂਝ ਜਰੂਰ ਹੈ। ਇਹ ਆਪਣੇ ਆਪ ਨੂੰ ਇਤਨੇ ਬਹਾਦਰ ਸਮਝਦੇ ਹਨ ਕਿ ਆਪ ਇੱਟਾਂ ਰੋੜੇ ਮਾਰ ਕੇ ਅਤੇ ਮੂਹਰਿਉਂ ਗੋਲੀਆਂ ਨਾਲ ਮਰਕੇ ਵੀ ਫੁਕਰੀਆਂ ਮਾਰਨੋਂ ਨਹੀਂ ਹਟਦੇ। ਫਲਸਤੀਨੀਆਂ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਹਮਾਸ ਨੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਨੂੰ ਇਜ਼ਰਾਈਲ ਦੀ ਮੌਸਾਦ ਨੇ ਹੀ ਪੀ: ਐਲ: ਓ: ਦੇ ਵਿਰੁੱਧ ਖੜਾ ਕੀਤਾ ਸੀ ਉਸ ਨੇ ਇਜ਼ਰਾਈਲ ਦੇ ਕੁੱਝ ਬੰਦੇ ਮਾਰ ਕੇ ਅਤੇ ਕਿਡਨੈਪ ਕਰਕੇ ਆਪਣੇ ਦੇਸ਼ ਦਾ ਤੁਖਮ ਉਡਾ ਲਿਆ ਹੈ। ਇਸ ਨੂੰ ਤੁਸੀਂ ਬਹਾਦਰੀ ਕਹੋਂਗੇ ਜਾ ਬੇਵਕੂਫੀ? ਇਸੇ ਤਰਹਾਂ ਵਿਸ਼ਵਾਸ਼ ਘਾਤ ਕਰਕੇ ਇੰਦਰਾ ਗਾਂਧੀ ਨੂੰ ਮਾਰ ਕੇ ਆਪਣੇ ਹਜ਼ਾਰਾਂ ਹੀ ਲੋਕਾਂ ਨੂੰ ਮਰਵਾਉਣਾ ਅਤੇ ਫਿਰ ਨਸਲਕੁਸ਼ੀ ਦਾ ਅਰਾਟ ਪਉਣਾ ਬਹਾਦਰੀ ਸੀ ਜਾਂ ਬੇਵਕੂਫੀ? ਕਾਂਗਰਸ ਵੀ ਸਿੱਖਾਂ ਦੀ ਦੁਸ਼ਮਣ ਹੈ ਅਤੇ ਭਾਜਪਾ ਵੀ ਪਰ ਅਸੀਂ ਦੁੱਧ ਧੋਤੇ ਹਾਂ ਕਿਉਂਕਿ ਅਸੀਂ ਮੁੱਲਿਆਂ ਦੇ ਯਾਰ ਹੁੰਦੇ ਹਾਂ। ਧਰਮ ਦੇ ਨਾਮ ਤੇ ਫੁਕਰੀਆਂ ਮਾਰਨੀਆਂ ਸਾਡਾ ਜਨਮ ਸਿੱਧ ਅਧਿਕਾਰ ਹੈ ਪਰ ਸੱਚ ਬੋਲਣ ਤੋਂ ਸਾਨੂੰ ਲਰਜਕ ਹੈ ਇਸੇ ਲਈ ਅਸੀਂ ਆਪਣੀਆਂ ਸਾਰੀਆਂ ਹੀ ਨਿਕਾਮੀਆਂ ਲਈ ਦੂਸਰਿਆਂ ਨੂੰ ਦੋਸ਼ ਦੇ ਕੇ ਸਿਰਖਰੂ ਹੋ ਜਾਂਦੇ ਹਾਂ। ਪਰ ਸੱਚ ਨੇ ਇੱਕ ਨਾ ਇੱਕ ਦਿਨ ਬਾਹਰ ਆ ਹੀ ਜਾਣਾ ਹੁੰਦਾ ਹੈ ਜਿਵੇਂ ਹੁਣ ਆ ਰਿਹਾ ਹੈ। ਜਿਹੜੇ ਖਾਲਿਸਤਾਨੀ ਕਿਸੇ ਸਮੇਂ ਧਰਮ ਦੇ ਨਾਮ ਤੇ ਮਾਰੀਆਂ ਫੁਕਰੀਆਂ ਤੋਂ ਗੁਮਰਾਹ ਹੋ ਗਏ ਸਨ ਉਹ ਸਮਝ ਆਉਣ ਤੇ ਹੋਰ ਗੁਮਰਾਹ ਹੋਇਆਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ। ਭਾਵ ਕਿ ਜਿਹੜੀ ਗੱਲ ਮੈਂ ਪਿਛਲੇ ਚਾਲੀ ਸਾਲ ਪਹਿਲਾਂ ਕਹਿਣੀ ਸ਼ੁਰੂ ਕੀਤੀ ਸੀ ਹੁਣ ਕਈਆਂ ਦੇ ਸਮਝ ਪੈਣੀ ਸ਼ੁਰੂ ਹੋ ਚੁੱਕੀ ਹੈ ਪਰ ਜਿਸ ਪਾਸੇ ਉਹ ਜਾ ਰਹੇ ਹਨ ਉਸ ਪਾਸੇ ਦਾ ਜੋ ਖਦਸ਼ਾ ਹੈ ਉਹ ਵੀ ਮੈਂ ਦੱਸ ਦਿੱਤਾ ਹੈ। ਹੁਣ ਇਸ ਬਾਰੇ ਸਿੱਖਾਂ ਨੇ ਕੁੱਝ ਸੋਚਣਾ ਹੈ ਅਤੇ ਸਚਾਈ ਦਾ ਸਾਹਮਣਾ ਕਰਨਾ ਹੈ ਜਾਂ ਸਿਰਫ ਫੁਕਰੀਆਂ ਹੀ ਮਾਰਨੀਆਂ ਹਨ ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ ਪਰ ਸੋਚਣ ਦੇ ਮੌਕੇ ਬਹੁਤ ਮੱਧਮ ਹਨ।
ਮੱਖਣ ਪੁਰੇਵਾਲ,
ਅਕਤੂਬਰ 11, 2025.