.

ਧਾਰਨਾ

(7)

ਇਹ ਇੱਕ ਇਤਿਹਾਸਕ ਸੱਚ ਹੈ ਕਿ ਕਥਿਤ ਪ੍ਰਜਾਤੰਤਰਿਕ ਦੇਸ ਭਾਰਤ ਦੇ ਨਿਰਦਈ ਸ਼ਾਸਕ (ਰਾਜੇ) ਰਾਜ-ਗੱਦੀਆਂ ਹੱਥਿਆਉਣ ਵਾਸਤੇ ਮਾਸੂਮ, ਨਿਮਾਣੀ-ਨਿਤਾਣੀ ਤੇ ਲਾਚਾਰ ਪ੍ਰਜਾ ਦੀ ਬਲੀ ਚੜ੍ਹਾਉਂਦੇ ਰਹੇ ਹਨ। ਹਿੰਦੂਸਤਨ (ਸੰਨ 1947) ਦੀ ਵੰਡ ਨਾਲ ਨਹਿਰੂ ਅਤੇ ਜਿਨਹਾ ਨੇ ਗੱਦੀਆਂ ਤਾਂ ਹੱਥਿਆ ਲਈਆਂ ਪਰੰਤੂ ਇਸ ਸ਼ਰਮਨਾਕ ਪ੍ਰਾਪਤੀ ਲਈ ਲੱਖਾਂ ਹਿੰਦੂ, ਮੁਸਲਮਾਨ ਅਤੇ ਸਿੱਖਾਂ ਨੂੰ ਬਲੀ ਦੇ ਬਕਰੇ ਬਣਾਇਆ ਗਿਆ ਸੀ! ! ਕੇਵਲ ਰਾਵਲਪਿੰਡੀ ਵਿੱਚ ਹੀ ਮੁਸਲਮਾਨਾਂ ਨੇ ਇੱਕ ਲੱਖ ਦੇ ਕਰੀਬ ਹਿੰਦੂ ਸਿੱਖਾਂ ਦਾ ਕਤਲ ਕੀਤਾ, ਰਾਕਸ਼ਸ਼ਾਂ ਵਾਂਙ ਔਰਤਾਂ ਦੇ ਬਲਾਤਕਾਰ ਤੇ ਉਧਾਲੇ ਕੀਤੇ ਅਤੇ ਉਨ੍ਹਾਂ ਦ੍ਰਿੰਦਿਆਂ ਨੇ ਮਾਸੂਮ ਬੱਚਿਆਂ ਨੂੰ ਵੀ ਕੋਹ-ਕੋਹ ਕੇ ਬੇਰਹਿਮੀ ਨਾਲ ਮਾਰਿਆ ਸੀ! ! ਇਧਰ ਨਵੇਂ ਬਣੇ ਆਜ਼ਾਦ ਹਿੰਦੂਸਤਾਨ (ਭਾਰਤ) ਵਿੱਚ ਹਿੰਦੂ ਸਿੱਖਾਂ ਨੇ ਮੁਸਲਮਾਨਾਂ ਉੱਤੇ ਜੋ ਜ਼ੁਲਮ ਢਾਹੇ, ਉਨ੍ਹਾਂ ਬਾਰੇ ਜਾਣ ਕੇ ਰਾਖ਼ਸ਼ਸ਼ ਵੀ ਸ਼ਰਮਸਾਰ ਹੁੰਦੇ ਹੋਣਗੇ! … …। ਅਕਾਲੀ ਲੀਡਰਾਂ ਦੁਆਰਾ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਸਮੇਂ ਜੋ ਦੁੱਖ-ਸੰਤਾਪ ਆਮ ਪ੍ਰਜਾ (ਖ਼ਾਸ ਕਰਕੇ ਸਿੱਖ ਪ੍ਰਜਾ) ਨੇ ਭੁਗਤੇ, ਉਨ੍ਹਾਂ ਦਾ ਜ਼ਿਕਰ ਵੀ ਦਿਲ ਦਹਿਲਾ ਦੇਣ ਵਾਲਾ ਹੈ। ਸੰਨ 1966-67 ਵਿੱਚ ਮਹਾਂਰਾਸ਼ਟਰ, ਖ਼ਾਸ ਕਰਕੇ ਬੰਬਈ ਵਿੱਚ ਸ਼ਿਵ ਸੈਨਾ ਦਾ ਹੁੜਦੰਗ, ਸੰਨ 1984 ਤੋਂ ਸਾਰੇ ਭਾਰਤ ਵਿੱਚ ਸ਼ੁਰੂ ਹੋਈ ਸਿੱਖਾਂ ਦੀ ਨਸਲਕੁਸ਼ੀ ਅਤੇ ਸੰਨ 2002 ਵਿੱਚ ਗੱਦੀ ਹਾਸਿਲ ਕਰਨ ਵਾਸਤੇ ਗੁਜਰਾਤ ਵਿੱਚ ਕਰਵਾਏ ਗਏ ਦੰਗੇ……ਆਦਿਕ ਇਸ ਕੌੜੇ ਕਥਨ ਦਾ ਪੁਖ਼ਤਾ ਪ੍ਰਮਾਣ ਹਨ ਕਿ ਭਾਰਤੀ ਲੋਕਤੰਤਰ ਵਿੱਚ ਲੋਕਾਂ ਦੀ ਬਲੀ ਦੇ ਕੇ ਰਾਜ-ਗੱਦੀਆਂ ਹੱਥਿਆਈਆਂ ਜਾਂਦੀਆਂ ਹਨ! ਕੀ ਲੋਕਾਂ ਦੀ ਬਲੀ ਦੇ ਕੇ ਸਥਾਪਤ ਕੀਤੇ/ਹੱਥਿਆਏ ਗਏ ਰਾਜ ਨੂੰ ਲੋਕਤੰਤਰ ਕਹਿਣਾ/ਮੰਨਣਾ ਗ਼ਲਤ ਸੋਚ/ਧਾਰਨਾ ਨਹੀਂ ਹੈ? ਨਿਮਾਣੀ-ਨਤਾਣੀ ਤੇ ਲਾਚਾਰ ਪ੍ਰਜਾ ਦੀ ਬਲੀ ਦੇ ਕੇ ਗੱਦੀਆਂ ਹੱਥਿਆਉਣ ਦਾ ਅਨੈਤਿਕ ਤੇ ਅਮਾਨਵੀ ਸਿਲਸਿਲਾ ਅੱਜ ਸਿਖ਼ਰ `ਤੇ ਹੈ।

ਪਿਛਲੇ 5-6 ਦਹਾਕਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਕੁਰਸੀ ਦੇ ਭੁੱਖੇ ਸਾਰੇ ਕਪਟੀ ਤੇ ਭ੍ਰਸ਼ਟ ਨੇਤਾ ਸੰਸਦ ਭਵਨ ਅਤੇ ਵਿਧਾਨ ਸਭਾਵਾਂ ਵਿੱਚ ਕਾਂਵਾਂ ਵਾਂਙ ਕਾਂਵਾਂ-ਰੌਲੀ ਪਾਉਣ ਤੇ ਬਗੁਲਿਆਂ ਵਾਂਙ ਬਕ-ਬਕ (ਬਕਵਾਸ) ਕਰਨ ਅਤੇ ਨਿਰਲੱਜਤਾ ਨਾਲ ਚਿੱਟੇ ਝੂਠ ਬੋਲਣ ਅਤੇ ਬੇਹੂਦਾ, ਬੇਤੁਕੇ, ਥੋਥੇ ਅਤੇ ਹਾਸੋ-ਹੀਣੇ ਬਿਆਨ ਬਕਨ ਤੋਂ ਬਿਨਾਂ ਹੋਰ ਕੁੱਝ ਨਹੀਂ ਕਰਦੇ। ਉਹ ਆਪਣੇ ਸਿਆਸੀ ਸਵਾਰਥ ਦੀ ਖ਼ਾਤਿਰ, ਗੰਦਗੀ ਦੇ ਕੀੜਿਆਂ ਵਾਂਙ, ਬਦਜ਼ੁਬਾਨੀ ਅਤੇ ਭ੍ਰਸ਼ਟਤਾ ਦੇ ਬਦਬੂਦਾਰ ਚਿੱਕੜ ਵਿੱਚ ਗ਼ਰਕ ਚੁੱਕੇ ਹਨ। ਭ੍ਰਸ਼ਟਤਾ ਦੇ ਚਿੱਕੜ ਵਿੱਚ ਰੀਂਗਣਵਾਲੇ ਇਹ ਅਨੈਤਿਕ ਨੇਤਾ ਬੜੀ ਬੇ-ਸ਼ਰਮੀ ਤੇ ਢੀਠਤਾ ਨਾਲ ਇਕ-ਦੂਜੇ ਉੱਤੇ ਚਿੱਕੜ ਉਛਾਲਦੇ ਰਹਿੰਦੇ ਹਨ। ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਇਨ੍ਹਾਂ ਦੀ ਗੰਦੀ-ਗ਼ਲੀਜ਼ ਤੋਹਮਤਬਾਜ਼ੀ ਤੇ ਗਾਲੀ-ਗਲੋਚ ਦੇਖ/ਸੁਣ ਕੇ ਇਉਂ ਲਗਦਾ ਹੈ ਜਿਵੇਂ ਇਨ੍ਹਾਂ ਨੂੰ ਮੂੰਹ ਦੇ ਮਰੋੜ ਲੱਗੇ ਹੋਏ ਹੋਣ! ਭਾਰਤੀ ਪ੍ਰਜਾਤੰਤਰ ਦੇ ਗੁੰਡਾ ਬਿਰਤੀ ਵਾਲੇ ਬੇਲਗਾਮ ਨੇਤਾ ਬੜੀ ਨਿਰਲੱਜਤਾ ਤੇ ਢੀਠਤਾ ਨਾਲ ਅਸਭਯ ਤੇ ਅਸ਼ਲੀਲ ਭਾਸ਼ਾ ਬੋਲਦੇ ਹਨ। ਪਹਿਲੀਆਂ ਸਰਕਾਰਾਂ ਨੂੰ ਨਿੰਦਨ ਅਤੇ ਆਪਣੀ ਭ੍ਰਸ਼ਟ ਤੇ ਗੁੰਡਾ ਸਰਕਾਰ ਦੀ ਝੂਠੀ ਤਾਰੀਫ਼ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ। ਉਦ੍ਹਾਰਣ ਵਜੋਂ: ਅਜੋਕੀ ਭਾਜਪਾ ਸਰਕਾਰ ਦੇ ਸਿਰਫਿਰੇ ਕੱਟੜਪੰਥੀ ਨੇਤਾ ਸਾਰਾ ਜ਼ੋਰ ਕਾਂਗਰਸ ਸਰਕਾਰ ਦੇ ਲੋਕ-ਪਖੀ ਕਾਰਜਾਂ ਨੂੰ ਨਜ਼ਰਅੰਦਾਜ਼ ਕਰਕੇ ਉਸ ਨੂੰ ਨਿੰਦਨ ਦਾ ਕੰਮ ਹੀ ਕਰਦੇ ਹਨ। ਡਾਕਟਰ ਮਨਮੋਹਨ ਸਿੰਘ ਜੀ ਵਰਗੇ ਉੱਚ ਵਿੱਦਿਆ ਪ੍ਰਾਪਤ, ਯੋਗ, ਈਮਾਨਦਾਰ ਅਤੇ ਕਾਮਯਾਬ ਪੂਰਵ ਪ੍ਰਧਾਨ ਮੰਤ੍ਰੀ ਲਈ ਵੀ ਅਜੋਕਾ ਅਨਪੜ੍ਹ, ਬੂਝੜ, ਝੂਠਾ, ਭ੍ਰਸ਼ਟ ਅਤੇ ਆਪਹੁਦਰਾ ਪ੍ਰਧਾਨ ਮੰਤ੍ਰੀ ਹਿਣ ਹਿਣ ਕਰਦਿਆਂ ਬੜੀ ਬੇਸ਼ਰਮੀ ਨਾਲ ਉਨ੍ਹਾਂ ਖਿਲਾਫ਼ ਗੰਦ ਬਕਨ ਵਿੱਚ ਫ਼ਖ਼ਰ ਮਹਿਸੂਸ ਕਰਦਾ ਹੈ। ਸਾਰੇ ਸੰਸਾਰ ਵਿੱਚ ਸਤਿਕਾਰੇ ਜਾਣ ਵਾਲੇ ਮਨਮੋਹਨ ਸਿੰਘ ਜੀ ਨੂੰ ਉਹ ਮੋਨਮੋਹਨ ਸਿੰਘ ਕਹਿੰਦਾ ਹੈ! ਸਾਰੀ ਉਮਰ ਭਾਜਪਾ ਦਾ ਜਮੂਰਾ ਰਿਹਾ ਪੰਥ-ਪਤਨ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਬਾਰੇ ਅਬਾ-ਤਬਾ ਬਕਦਾ ਹੁੰਦਾ ਸੀ। ……

ਪ੍ਰਜਾਤੰਤਰਿਕ ਦੇਸ ਦੇ ਸ਼ਾਸਕਾਂ ਦਾ ਪਰਮੁੱਖ ਕਰਤੱਵ ਇਹ ਹੈ ਕਿ ਉਹ ਪ੍ਰਜਾ ਵਾਸਤੇ ਜੀਵਨ ਦੀਆਂ ਮੂਲ ਲੋੜਾਂ: ਕੁੱਲੀ, ਗੁੱਲੀ ਅਤੇ ਜੁੱਲੀ (ਮਕਾਨ, ਰੋਟੀ ਤੇ ਕਪੜਾ) ਦਾ ਯੋਗ ਪ੍ਰਬੰਧ ਕਰੇ। ਇਸ ਪ੍ਰਬੰਧ ਵਾਸਤੇ ਰੁਜ਼ਗਾਰ ਅਤੇ ਸੁਖਾਂਵਾਂ, ਸੁਥਰਾ ਤੇ ਸ਼ਾਂਤ ਮਾਹੌਲ ਜ਼ਰੂਰੀ ਹੈ। ਪਰੰਤੂ ਅੱਜ ਪ੍ਰਜਾਤੰਤਰੀ ਭਾਰਤ ਵਿੱਚ ਸਥਿਤੀ ਇਹ ਹੈ ਕਿ ਮੋਦੀ ਦੀ ਭਾਜਪਾ ਸਰਕਾਰ ਗ਼ਰੀਬੀ, ਬੇਰੋਜ਼ਗਾਰੀ, ਮਹਿੰਗਾਈ, ਚਿਕਿਤਸਕ (ਡਾਕਟਰੀ/ medical) ਤੇ ਵਿੱਦਿਅਕ ਸਹੂਲਤਾਂ ਅਤੇ ਸ਼ਾਤਮਈ ਮਾਹੌਲ ਆਦਿਕ ਵਰਗੇ ਲੋਕ-ਭਲਾਈ ਦੇ ਮੁੱਦਿਆਂ ਦੀ ਬਜਾਏ ਵਿਕਾਸ ਦੇ ਕੋਰੇ ਝੂਠ ਵਾਅਦਿਆਂ ਅਤੇ ਖੋਖਲੇ ਦਾਅਵਿਆਂ ਉੱਤੇ ਜ਼ੋਰ ਦਿੰਦੀ ਹੈ।

ਕੁਝ ਸਾਲਾਂ ਤੋਂ ਕੇਂਦ੍ਰੀ ਤੇ ਪ੍ਰਾਂਤਕ ਸਰਕਾਰਾਂ ਆਮ ਲੋਕਾਂ ਦਾ ਰੋਜ਼ਗਾਰ, ਮਹਿੰਗਾਈ, ਸਿਹਤ ਅਤੇ ਵਿੱਦਿਅਕ ਸਹੂਲਤਾਂ…… ਆਦਿਕ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਇੱਕ ਹੋਰ ਲੋਕ-ਮਾਰੂ ਚਾਲ ਚੱਲ ਰਹੀਆਂ ਹਨ; ਇਹ ਲੋਕ-ਮਾਰੂ ਘਟੀਆ ਚਾਲ ਹੈ: ਮੁਫ਼ਤ/ਫ਼ਰੀ (Free)! ਭੁੱਖੇ ਮਰਦੇ ਲਾਚਾਰ ਲੋਕ ਮੁਫ਼ਤ ਦੀ ਕੁੰਡੀ ਵਿੱਚ ਅਜਿਹੇ ਫਸੇ ਹਨ ਕਿ ਉਹ ਰੋਜ਼ਗਾਰ, ਮਹਿੰਗਾਈ ਵਗ਼ੈਰਾ ਮੂਲ ਮੁੱਦਿਆਂ ਨੂੰ ਭੁੱਲ ਜਾਂਦੇ ਹਨ। ਇਹ ਚਾਲ ਕੇਂਦ੍ਰੀ, ਦਿੱਲੀ ਅਤੇ ਕਈ ਹੋਰ ਪ੍ਰਾਂਤਾਂ ਦੇ ਸ਼ਾਸਕਾਂ ਵੱਲੋਂ ਚੱਲੀ ਜਾ ਰਹੀ ਹੈ। ਮੁਫ਼ਤ ਵਾਲੀ ਇਹ ਨੀਚ ਚਾਲ ਅਸਲ ਵਿੱਚ ਭ੍ਰਸ਼ਟ ਸਰਕਾਰਾਂ ਦੀ ਇੱਕ ਕੂਟ ਠੱਗ-ਨੀਤੀ ਹੈ। ਇਸ ਕੜਵੇ ਕਥਨ ਦੇ ਪੁਖ਼ਤਾ ਸਬੂਤਾਂ ਵਜੋਂ ਇੱਥੇ ਅਸੀਂ ਦੋ ਹੀ ਪ੍ਰਮਾਣ ਦਿੰਦੇ ਹਾਂ: ਪਹਿਲਾ, ਖੇਖਣਬਾਜ਼ ਪ੍ਰਧਾਨ ਮੰਤ੍ਰੀ ਮੋਦੀ ਅਤੇ ਹੋਰ ਕਈ ਮੰਤ੍ਰੀ ਵਗ਼ੈਰਾ ਲੋਕਾਂ ਦੀਆਂ ਵੋਟਾਂ ਬਟੋਰਨ ਵਾਸਤੇ ਆਪਣੇ ਭਾਸ਼ਨਾਂ ਵਿੱਚ ਕਹਿੰਦੇ ਹਨ ਕਿ ਜੇ ਸਾਡੀ ਪਾਰਟੀ ਨੂੰ ਲੋਕ ਜਿਤਾਉਣਗੇ ਤਾਂ ਅਸੀਂ ਹਰ ਘਰ ਨੂੰ ਇਕ-ਇਕ ਗੈਸ ਸਿਲੰਡਰ ਫ਼ਰੀ ਦੇਵਾਂਗੇ। ਗ਼ਰੀਬੀ ਦੀ ਦਲਦਲ ਵਿੱਚ ਧਸੇ ਗ਼ਰੀਬ ਲੋਕ, ਮੱਛੀਆਂ ਵਾਂਙ, “ਮੁਫ਼ਤ” ਦੀ ਕੁੰਡੀ ਵਿੱਚ ਫਸ ਕੇ ਆਪਣੀਆਂ ਕੀਮਤੀ ਵੋਟਾ ਪਾ ਕੇ ਪੱਤੇਬਾਜ਼ ਨੇਤਾਵਾਂ ਨੂੰ ਜਿਤਾ ਤਾਂ ਦਿੰਦੇ ਹਨ ਪਰ ਦਗ਼ੇਬਾਜ਼ ਨੇਤਾ ਪੂੰਜੀਪਤੀ ਜੁੰਡੀਦਾਰਾਂ ਦੀ ਮਿਲੀਭੁਗਤ ਨਾਲ ਸਿਲੰਡਰ ਦੀ ਕੀਮਤ 400 ਤੋਂ ਵਧਾ ਕੇ 1100 ਰੁਪਏ ਕਰ ਦਿੰਦੇ ਹਨ। ਇਸੇ ਤਰ੍ਹਾਂ, 2-3 ਸੌ ਯੂਨਿਟ ਫ਼ਰੀ ਬਿਜਲੀ ਦਾ ਲਾਲਚ ਦਿੰਦੇ ਹਨ ਪਰ ਨਾਲ ਹੀ ਬਿਜਲੀ ਦਾ ਰੇਟ ਕਈ ਗੁਣਾ ਵਧਾ ਦਿੰਦੇ ਹਨ। ਇਸਤ੍ਰੀਆਂ ਦੀਆਂ ਵੋਟਾਂ ਬਟੋਰਨ ਵਾਸਤੇ ਬਸ ਸਫ਼ਰ ਫ਼ਰੀ ਅਤੇ ਹਰ ਔਰਤ ਨੂੰ ਹਰ ਮਹੀਨੇ 1-2-3…ਹਜ਼ਾਰ ਰੁਪਏ ਦਾ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਠੱਗੀਆਂ ਜਾਂਦੀਆਂ ਹਨ। ਨੀਚ ਸ਼ਾਸਕਾਂ ਦੀ ਇਨਸਾਨੀਯਤ ਤੋਂ ਗਿਰੀ ਹੋਈ ਇਸ ਅਮਾਨਵੀ ਚਾਲ ਨੇ ਦੇਸ ਦੇ ਮਜਬੂਰ ਲੋਕਾਂ ਨੂੰ ਭੀਖਾਰੀ ਬਣਾ ਕੇ ਰੱਖ ਦਿੱਤਾ ਹੈ। ਜਿਸ ਰਾਜ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਕੇ ਗ਼ਰੀਬੀ ਦੀ ਖ਼ਾਈ ਵਿੱਚੋਂ ਕੱਢਣ ਦੀ ਬਜਾਏ ਮੁਫ਼ਤ ਦੀ ਕੁੰਡੀ ਵਿੱਚ ਫਸਾ ਕੇ ਭਿੀਖਾਰੀ ਬਣਾਇਆ ਜਾਵੇ, ਉਸ ਰਾਜ ਨੂੰ ਲੋਕ ਤੰਤਰ ਕਹਿਣਾ ਗ਼ਲਤ ਸੋਚ/ਧਾਰਨਾ ਨਹੀਂ?

ਨਿਰਅੰਕੁਸ਼ ਰਾਜੇ ਰਾਜਸੀ ਸੱਤਾ ਦੇ ਨਸ਼ੇ ਵਿੱਚ, ਭੂਸਰੇ ਹੋਏ ਬੇਲਗਾਮ ਤੇ ਆਵਾਰਾ ਡੰਗਰਾਂ ਵਾਂਙ ਆਪਣੇ ਡੰਗਰਪੁਣੇ ਨਾਲ ਸੱਭ ਪਾਸੇ ਉਜਾੜਾ ਕਰ ਦਿੰਦੇ ਹਨ। ਇਸ ਉਜਾੜੇ ਦਾ ਦੁੱਖ-ਸੰਤਾਪ ਸਿਰਫ਼ ਤੇ ਸਿਰਫ ਨਿਮਾਣੀ, ਨਿਤਾਣੀ ਤੇ ਬੇਬਸ ਪ੍ਰਜਾ ਨੂੰ ਹੀ ਭੁਗਤਨਾ ਪੈਂਦਾ ਹੈ। ਪ੍ਰਜਾ ਦੇ ਦੁੱਖਦਾਈ ਉਜਾੜੇ ਦਾ ਇਹ ਸਿਲਸਿਲਾ ਇੰਦਰਾ ਗਾਂਧੀ ਦੁਆਰਾ ਲਗਾਈ ਗਈ ਐਮਰਜੈਂਸੀ ਦੇ ਸਮੇਂ ਹੀ ਸ਼ੁਰੂ ਹੋ ਗਿਆ ਸੀ ਅਤੇ ਹੁਣ ਆਮ ਲੋਕਾਂ ਦੇ ਉੇਜਾੜੇ ਦਾ ਇਹ ਸਿਲਸਿਲਾ ਸਿਖ਼ਰ `ਤੇ ਹੈ। ਮੋਦੀ/ਭਾਜਪਾ ਦੀ ਬੇਲਗਾਮ ਧੱਕੇਸ਼ਾਹ ਸਰਕਾਰ ਸੰਨ 2014 ਤੋਂ ਨਿਰੰਕੁਸ਼ ਰਾਜ ਕਰ ਰਹੀ ਹੈ। ਇਹ ਸਮਾਂ ਭਾਰਤੀ ਪ੍ਰਜਾ ਲਈ ਕਲਿਕਾਲ ਰਹਿਆ ਹੈ। ਕੀ ਆਮ ਲ਼ੋਕਾਂ ਲ਼ਈਕਲਿਕਾਲ ਨੂੰ ਲੋਕਤੰਤਰ ਕਹਿਣਾ/ਮੰਨਣਾ ਗ਼ਲਤ ਧਾਰਨਾ ਨਹੀਂ?

ਭਾਜਪਾ ਦੀ ਤਾਨਾਸ਼ਾਹ ਸਰਕਾਰ ਨੇ ਜਿਤਨੇ ਵੀ ਕਾਨੂੰਨ ਬਣਾ ਕੇ ਪ੍ਰਜਾ ਦੇ ਸਿਰਿ ਮੜ੍ਹੇ, ਉਹ ਸਾਰੇ ਆਮ ਲੋਕਾਂ ਨੂੰ ਜਕੜ, ਲਤਾੜ ਤੇ ਦਰੜ ਕੇ ਉਨ੍ਹਾਂ ਦੀ ਰੱਤ ਪੀਣ ਅਤੇ, ਨਿਮਾਣੀ, ਨਿਤਾਣੀ ਤੇ ਲਾਚਾਰ ਪ੍ਰਜਾ ਦਾ ਘਾਣ ਕਰਨ ਵਾਲੇ ਹੀ ਹਨ। ਨੋਟ-ਬੰਦੀ, ਖੇਤੀ ਕਾਨੂੰਨ, ਅਗਨੀਵੀਰ ਯੋਜਨਾ, ਜੀ: ਐਸ: ਟੀ: (ਗੱਬਰ ਸਿੰਘ ਟੈਕਸ) ਤੇ ਹੋਰ ਕਈ ਪ੍ਰਕਾਰ ਦੇ ਟੈਕਸ, ਧਾਰਾ 295-A, ਧਾਰਾ 370 ਦਾ ਸਿਆਪਾ, ਚੋਣ-ਫ਼ੰਡ ਸਕੀਮ, ਪੀ: ਐਮ: ਰਾਹਤ ਫ਼ੰਡ, “ਇਕ ਦੇਸ-ਇਕ ਇਲੈਕਸ਼ਨ” ਦਾ ਸ਼ੋਸ਼ਾ, ਡਬਲ ਇੰਜਨ ਸਰਕਾਰ, ਇੱਕ ਰੈਂਕ-ਇਕ ਪੈਨਸ਼ਨ ਦੀ ਸ਼ੁਰਲੀ, ਹਿੰਦੂ ਰਾਸ਼ਟ੍ਰ, ਵਿਕਾਸ ਦੇ ਨਾਂ `ਤੇ ਸਰਕਾਰੀ ਸੰਪਤੀ ਨੂੰ ਹੜਪਨਾ ਅਤੇ ਪੂੰਜੀਪਤੀ ਜੁੰਡੀਦਾਰਾਂ ਨੂੰ ਕੌਡੀਆਂ ਦੇ ਭਾਅ ਵੇਚਣਾ ਅਤੇ ਵਕਫ਼ ਬੋਰਡ ਕਾਨੂੰਨ…ਵਗੈਰਾ ਵਗੈਰਾ। ਅਜਿਹੇ ਲੋਕ-ਮਾਰੂ ਕਾਨੂੰਨ ਘੜਨ ਵਾਲੀ ਰਾਜ-ਪ੍ਰਣਾਲੀ ਨੂੰ ਲੋਕਤੰਤਰ ਕਹਿਣਾ/ਸਮਝਣਾ ਗ਼ਲਤ ਧਾਰਨਾ ਨਹੀਂ ਹੈ?

ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਘੋਰ ਭ੍ਰਸ਼ਟ ਤੇ ਦੰਭੀ ਨੇਤਾ ਮਾਨਵਵਾਦੀ ਪ੍ਰਜਾਤੰਤਰ ਰਾਜ-ਪ੍ਰਣਾਲੀ ਲਈ ਵੱਡਾ ਸ਼ਰਮਨਾਕ ਕਲੰਕ ਹਨ। ਰਾਜ-ਗੱਦੀਆਂ ਹੱਥਿਆਉਣ ਵਾਸਤੇ ਉਹ ਢੀਠਤਾ ਤੇ ਬੇਸ਼ਰਮੀ ਨਾਲ ਝੂਠੇ ਵਾਅਦੇ ਕਰਦੇ ਹਨ ਪਰੰਤੂ, ਗੱਦੀ ਉੱਤੇ ਬੈਠਣ ਤੋਂ ਬਾਅਦ ਉਹ ਜੋ ਵੀ ਕਰਦੇ ਹਨ ਉਹ ਵਾਅਦਿਆਂ ਦੇ ਬਿਲਕੁਲ ਉਲਟ ਕਰਦੇ ਹਨ।

ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸੰਵਿਧਾਨ ਅਨੁਸਾਰ ਪ੍ਰਜਾਤੰਤਰੀ ਰਾਜ-ਪ੍ਰਣਾਲੀ ਦੀਆਂ ਤਿੰਨ ਸ਼ਾਖ਼ਾ ਹੁੰਦੀਆਂ ਹਨ: ਵਿਧਾਨ ਸਭਾ (Legislature), ਕਾਨੂੰਨ ਲਾਗੂ ਕਰਨ ਵਾਲਾ ਪ੍ਰਬੰਧਕੀ ਵਿਭਾਗ (Executive) ਅਤੇ ਨਿਆਂ ਵਿਭਾਗ (Judiciary)। ਪ੍ਰਜਾਤੰਤਰ ਦੇ ਨਿਯਮਾਂ ਮੁਤਾਬਿਕ ਇਨ੍ਹਾਂ ਤਿੰਨਾਂ ਵਿਭਾਗਾਂ ਨੇ ਇੱਕ ਦੂਜੇ ਤੋਂ ਸੁਤੰਤ੍ਰ ਰਹਿ ਕੇ ਆਪਣੇ ਆਪਣੇ ਫ਼ਰਜ਼ ਈਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਉਣੇ ਹੁੰਦੇ ਹਨ। ਪ੍ਰੰਤੂ ਮੋਦੀ/ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਪ੍ਰਜਾ ਦੀ ਇਹ ਘੋਰ ਬਦਕਿਸਮਤੀ ਹੈ ਕਿ ਦੇਸ ਵਿੱਚ ਕਾਨੂੰਨ ਬਣਾਉਣ ਵਾਲਾ ਵਿਧਾਨ-ਮੰਡਲ (Legislature) ਦੂਜੀਆਂ ਦੋਨੋਂ ਸ਼ਾਖਾਵਾਂ (ਪ੍ਰਬੰਧਕੀ ਵਿਭਾਗ ਅਤੇ ਨਿਆਂ ਵਿਭਾਗ Executive and Judiciary) ਉੱਤੇ ਮਾਰੂ ਵੇਲ ਵਾਂਙ ਛਾਅ ਚੁੱਕਿਆ ਹੈ। ਮੋਦੀ ਦੀ ਸਰਕਾਰ ਨੇ ਈ: ਡੀ: , ਸੀ: ਬੀ: ਆਈ: , ਇਨਕਮ ਟੈਕਸ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਨਿਪੁੰਸਕ ਕਰ ਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ, ਚੋਣ ਕਮਿਸ਼ਨ (Election Commission) ਦੇ ਅਧਿਕਾਰੀ ਵੀ ਕਿਸੇ ਲਾਲਚ ਜਾਂ ਡਰ/ਦਬਾਅ ਕਰਕੇ ਪ੍ਰਧਾਨ ਮੰਤ੍ਰੀ ਦੇ ਇਸ਼ਾਰਿਆਂ ਉੱਤੇ ਜਮੂਰਿਆਂ ਵਾਂਙ ਨੱਚ ਰਹੇ ਹਨ। ਚੋਣ ਆਯੋਗ ਦੇ ਅਨੈਤਿਕ ਤੇ ਭ੍ਰਸ਼ਟ ਅਧਿਕਾਰੀ ਗ਼ੇਰਕਾਨੂੰਨੀ ਢੰਗਾਂ ਨਾਲ ਮੋਦੀ ਅਤੇ ਹੋਰ ਕਈ ਭਾਜਪਾ ਨੇਤਾਵਾਂ ਨੂੰ ਜਿਤਾਉਂਦੀ ਰਹੀ ਹੈ। ਇਸੇ ਕਾਲੀ ਕਰਤੂਤ ਕਾਰਣ ਲੋਕ ਚੋਣ ਕਮਿਸ਼ਨ ਨੂੰ ਹੁਣ “ਚੋਰ ਕਮਿਸ਼ਨ” ਕਹਿੰਦੇ ਹਨ।

ਸੰਚਾਰ ਸਾਧਨਾਂ (Media) ਨੂੰ ਪ੍ਰਜਾਤੰਤ੍ਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਪਰੰਤੂ, ਮੋਦੀ/ਭਾਜਪਾ ਦੀ ਤਾਨਾਸ਼ਾਹ ਗੁੰਡਾ ਸਰਕਾਰ ਨੇਂ ਵਿਕਾਊ ਮੀਡੀਆ ਦੇ ਨੱਕ ਵਿੱਚ ਵੀ ਇਸ਼ਤਿਹਾਰਾਂ ਦੇ ਲਾਲਚ ਅਤੇ ਦਹਿਸ਼ਤ ਦੀ ਅਜਿਹੀ ਨਕੇਲ ਪਾ ਰੱਖੀ ਹੈ ਕਿ ਭਾਜਪਾ ਸਰਕਾਰ ਜੋ ਕਹਿੰਦੀ ਹੈ, ਉਹ ਓਹੀ ਲਿਖਦੇ/ਬਕਦੇ ਹਨ ਅਤੇ ਹਮੇਸ਼ਾ ਉਸੇ ਦਾ ਪੱਖ ਹੀ ਪੂਰਦੇ ਹਨ। ਇਸੇ ਲਈ ਅੱਜ ਪੱਤਰਕਾਰਾਂ ਨੂੰ “ਪੱਤਲਕਾਰ” ਅਰਥਾਤ ਸੱਤਾਧਾਰੀ ਭਾਜਪਾ ਪਾਰਟੀ ਦੇ ਰਾਜਿਆਂ ਦੀਆਂ ਜੂਠੀਆਂ ਪੱਤਲਾਂ ਚੱਟਣ ਵਾਲੇ ਕਿਹਾ ਜਾਂਦਾ ਹੈ। ਅਜੋਕੇ ਜ਼ਮੀਰ-ਮਰੇ, ਝੂਠੇ, ਭ੍ਰਸ਼ਟ, ਢੀਠ ਤੇ ਬੇਸ਼ਰਮ ਮੀਡੀਏ ਨੂੰ ਗੋਦੀ ਮੀਡੀਆ, ਵਿਕਾਊ ਮੀਡੀਆ ਅਤੇ ਐਂਕਰਾਂ/ਐਂਕਰਨੀਆਂ ਅਤੇ ਪੱਤਰਕਾਰਾਂ ਨੂੰ ਸਰਕਾਰ ਦੇ ਦੱਲੇ-ਦਲਾਲ ਅਤੇ ਮੋਦੀ ਦੀ ਗੋਦੀ ਵਿੱਚ ਖੇਡਣ ਵਾਲੇ ਆਦਿਕ ਘ੍ਰਿਣਾਯੁਕਤ ਨਾਮ ਵੀ ਦਿੱਤੇ ਗਏ ਹਨ।

ਇਤਿਹਾਸ ਉੇੱਤੇ ਸਰਸਰੀ ਜਿਹੀ ਨਿਗਾਹ ਮਾਰਿਆਂ ਇਹ ਸੱਚ ਸਮਝ ਵਿੱਚ ਆ ਜਾਂਦਾ ਹੈ ਕਿ ਜਿਤਨਾ ਵੱਡਾ ਝੂਠਾ, ਕਪਟੀ, ਭ੍ਰਸ਼ਟ, ਪਾਖੰਡੀ, ਖ਼ੂਨਖ਼ਵਾਰ, ਜ਼ਾਲਿਮ, ਬੇ-ਰਹਿਮ, ਅੱਯਾਸ਼ ਅਤੇ ਪ੍ਰਜਾ ਦੀ ਰੱਤ-ਪੀਣਾ ਰਾਜਾ/ਸ਼ਾਸਕ ਹੁੰਦਾ ਹੈ, ਉਹ ਆਪਣੇ ਆਪ ਨੂੰ ਉਤਨਾ ਹੀ ਵੱਡਾ ਰਾਜਾ/ਸ਼ਾਸਕ ਕਹਿੰਦਾ ਹੈ! ਆਓ ਭਾਰਤ ਦੀ ਕਥਿਤ ਪ੍ਰਜਾਤੰਤ੍ਰੀ ਰਾਜ-ਪ੍ਰਣਾਲੀ ਦੇ ਪਰਿਪੇਖ ਵਿੱਚ ਇਸ ਨੁਕਤੇ ਉੱਤੇ ਥੋੜੀ ਹੋਰ ਤਰਕਮਈ ਵਿਚਾਰ ਕਰੀਏ:

ਇਸ ਕਥਨ ਦਾ ਪੁਖ਼ਤਾ ਪ੍ਰਮਾਣ ਭਾਰਤ ਦਾ ਅਜੋਕਾ ਪ੍ਰਧਾਨ ਮੰਤ੍ਰੀ ਹੈ ਜੋ ਆਪਣੇ ਆਪ ਨੂੰ ਬੜੇ ਫ਼ਖ਼ਰ ਨਾਲ ਵਿਸ਼ਵ ਗੁਰੂ ਤੇਫ਼ਕੀਰ ਕਹਿੰਦਾ ਹੈ; ਪਰੰਤੂ, ਦਰਅਸਲ ਉਹ ਵਿਸ਼-ਗੁਰੂ ਹੈ ਜੋ ਧਰਮ ਤੇ ਜਾਤ-ਪਾਤ ਆਦਿ ਦੇ ਨਾਮ `ਤੇ ਸ਼ੱਭ ਪਾਸੇ ਨਫ਼ਰਤ ਦੀ ਵਿਸ਼ (ਜ਼ਹਿਰ) ਫੇਲਾ ਰਿਹਾਂ ਹੈ। ਅਤੇ, ਉਸ ਵਿੱਚ ਫ਼ਕੀਰਾਂ ਵਾਲਾ ਇੱਕ ਵੀ ਗੁਣ/ਲੱਛਣ ਨਹੀਂ ਹੈ! ਇਸ ਨੁਕਤੇ ਉੱਤੇ ਲੇਖ ਦੇ ਅਗਲੇ ਭਾਗ ਵਿੱਚ ਵਿਚਾਰ ਕਰਾਂਗੇ।

ਇਸ ਫ਼ਕੀਰ ਪ੍ਰਧਾਨ ਮੰਤ੍ਰੀ ਅਤੇ ਇਸ ਦੇ ਜੁੰਡੀਦਾਰਾਂ ਦੇ ਕਾਲੇ ਕਾਰਨਾਮਿਆਂ ਬਾਰੇ ਹੋਰ ਵਿਸਥਾਰ ਵਿੱਚ ਲਿਖਣ ਤੋਂ ਪਹਿਲਾਂ ਇਨ੍ਹਾਂ ਦੀ ਹਿੰਦੂਤਵੀ ਪਾਰਟੀ (ਭਾਰਤੀ ਜਨਤਾ ਪਾਰਟੀ) ਦੇ ਮੂਲ ਏਜੰਡੇ ਦਾ ਖ਼ੁਲਾਸਾ ਕਰ ਦੇਣਾ ਜ਼ਰੂਰੀ ਹੈ: ਪ੍ਰਧਾਨ ਮੰਤ੍ਰੀ ਮੋਦੀ ਅਤੇ ਇਸ ਦੀ ਜੁੰਡਲੀ ਦੇ ਅਧਿਕਤਰ ਜੁੰਡੀਦਾਰ ਆਰ: ਐਸ: ਐਸ: , ਜਨਸੰਘ ਅਤੇ ਹਿੰਦੂ ਮਹਾਂਸਭਾ ਆਦਿਕ ਜਥੇਬੰਦੀਆਂ ਦੀ ਉਪਜ ਹਨ! ਇਹ ਹਿੰਦੂਵਾਦੀ ਜਥੇਬੰਦੀਆਂ ਰੱਜ ਕੇ ਦੇਸ਼ਦ੍ਰੋਹੀ ਸਨ/ਹਨ। ਇਨ੍ਹਾਂ ਰੂੜ੍ਹੀਵਾਦੀ ਜਥੇਬੰਦੀਆਂ ਦੇ ਕੱਟੜਪੰਥੀ ਮੋਢੀ (ਸਾਵਰਕਰ ਅਤੇ ਗੋਲਵਾਲਕਰ ਵਗੈਰਾ) ਹਿੰਦੋਸਤਾਨ ਨੂੰ ਹਿੰਦੂ ਰਾਸ਼ਟ੍ਰ ਬਣਾਉਣਾ ਚਾਹੁੰਦੇ ਸਨ। ਇਸੇ ਮੰਤਵ-ਪੂਰਤੀ ਵਾਸਤੇ ਇਹ ਹਠ-ਧਰਮੀ ਜਥੇਬੰਦੀਆਂ ਹਿੰਦੂਸਤਾਨ ਦੀ ਆਜ਼ਾਦੀ ਵਾਸਤੇ ਸੰਗਰਾਮ ਕਰ ਰਹੀ ਧਰਮ-ਨਿਰਪੇਖ ਕਾਂਗਰਸ ਪਾਰਟੀ ਦੇ ਵਿਰੁਧ ਸਨ। ਅਤੇ ਪਾੜੋ ਤੇ ਰਾਜ ਕਰੋ (Divide and rule) ਦੀ ਕੂਟਨੀਤੀ ਵਾਲੇ ਅੰਗਰੇਜ਼ ਸ਼ਾਸਕਾਂ ਦੇ ਤਲੂਏ ਚੱਟਦੇ ਸਨ। ਅਜੋਕੀ ਭਾਜਪਾ ਸਰਕਾਰ ਦਾ ਮੂਲ ਏਜੰਡਾ ਵੀ ਭਾਰਤ ਵਿੱਚ ਧਰਮ-ਤੰਤਕਿ ਹਿੰਦੂ ਰਾਜ ਸਥਾਪਤ ਕਰਨਾ ਹੈ। ……

ਪ੍ਰਧਾਨ ਮੰਤ੍ਰੀ ਮੋਦੀ ਰੱਜ ਕੇ ਮੁਤੱਅਸਬੀ ਅਤੇ ਕੱਟੜਪੰਥੀ ਹੈ। ਨਫ਼ਰਤ ਦਾ ਇਹ ਖੁਨਸੀ ਫ਼ਰਿਸ਼ਤਾ, ਨਿਰਦਇਤਾ ਦਾ ਦੇਵਤਾ ਅਤੇ ਝੂਠਾਂ ਦਾ ਪਟਾਰਾ ਹੈ। ਇਸ ਕੋਲ ਨਾ ਤਾਂ ਦਿਮਾਗ਼ ਹੈ, ਨਾ ਦਿਲ/ਮਨ ਅਤੇ ਨਾ ਹੀ ਜਿਗਰਾ ਪਰੰਤੂ, ਆਪਣੇ ਮੂੰਹੋਂ ਮੀਆਂ ਮਿੱਠੂ ਬਣਦਾ ਹੋਇਆ ਫੜਾਂ ਉਹ ਇਤਨੀਆਂ ਮਾਰਦਾ ਹੈ ਜਿਵੇਂ ਉਸ ਵਰਗਾ ਨੇਤਾ ਨਾ ਇਸ ਦੁਨੀਆਂ ਵਿੱਚ ਕੋਈ ਹੋਇਆ ਹੈ ਤੇ ਨਾ ਹੀ ਕਦੀ ਹੋਵੇਗਾ! ਇਸੇ ਲਈ ਲੋਕ ਇਸ ਨੂੰ ਫੈਂਕੂ ਰਾਮ ਕਹਿੰਦੇ ਹਨ। ……। ਇਸ ਦੇ ਜੁੰਡੀਦਾਰਾਂ ਦਾ ਕਿਰਦਾਰ ਵੀ ਬਿਲਕੁਲ ਇਹਦੇ ਲੋਕ-ਘਾਤਿਕ ਕਾਲੇ ਕਿਰਦਾਰ ਵਰਗਾ ਹੀ ਹੈ!

ਇਸ ਆਤਮ-ਪ੍ਰੇਮੀ (narssist), ਆਤਮ-ਪ੍ਰਸ਼ੰਸਕ ਅਤੇ ਆਪਹੁਦਰੇ ਸ਼ਾਸਕ/ਰਾਜੇ ਦਾ ਸ਼ਾਸਨ ਮੁਗ਼ਲਾਂ/ਮੁਸਲਮਾਨਾਂ ਅਤੇ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਰਾਜ ਤੋਂ ਵੀ ਜ਼ਿਆਦਾ ਲੋਕ-ਮਾਰੂ ਹੈ! ਮੁਗ਼ਲਾਂ/ਮੁਸਲਮਾਨਾਂ ਦੇ ਜ਼ੁਲਮੀ ਰਾਜ ਸਮੇਂ ਬਾਬੇ ਨਾਨਕ ਦੇ ਕਹੇ ਬੋਲ ਅੱਜ ਮੋਦੀ/ਭਾਜਪਾ ਦੇ ਰਾਜ ਉੱਤੇ ਵੀ ਪੂਰੇ ਢੁਕਦੇ ਹਨ:

…ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥

ਚਾਕਰ ਨਂਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥

ਜਿਥੈ ਜੀਆਂ ਹੋਸੀ ਸਾਰ॥ ਨਕਂ ੀ ਵਂਢੀ ਲਾਇਤਬਾਰ॥

ਇਸ ਤੋਂ ਬਿਨਾਂ, ਹੇਠ ਲਿਖੀਆਂ ਕਈ ਲੋਕੋਕਤੀਆਂ ਦਾ ਸਹੀ ਅਰਥ ਵੀ ਫ਼ਕੀਰ ਪ੍ਰਧਾਨ ਮੰਤ੍ਰੀ ਅਤੇ ਉਸ ਦੀ ਨੈਤਿਕਤਾ ਦੇ ਗੁਣਾਂ ਤੋਂ ਸੱਖਣੀ ਗੁੰਡਾ ਟੋਲੀ ਦੇ ਕੋਝੇ ਕਿਰਦਾਰ ਨੂੰ ਦੇਖ-ਹੰਢਾ ਕੇ ਸਮਝ ਵਿੱਚ ਆਇਆ ਹੈ:

ਥੋਥਾ ਚਨਾ ਬਾਜੇ ਘਨਾ; ਹੋਛੇ ਸ਼ਾਹ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ; ਜੋ ਗਰਜਤੇ ਹੈਂ, ਵੋਹ ਬਰਸਤੇ ਨਹੀਂ; ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੈ……।

ਡਾ: ਮਨਮੋਹਨ ਸਿੰਘ ਜੀ ਨੇ ਸੱਚ ਕਿਹਾ ਸੀ ਕਿ ਜੇ ਇਹ (ਨਰਿੰਦਰ ਮੋਦੀ) ਪ੍ਰਧਾਨ ਮੰਤ੍ਰੀ ਬਣ ਗਿਆ ਤਾਂ ਇਹ ਦੇਸ ਅਤੇ ਦੇਸ ਦੀ ਪ੍ਰਜਾ ਲਈ ਤਬਾਹਕੁਨ, ਮੰਦਭਾਗਾ ਅਤੇ ਮੁਸੀਬਤ (disastrous) ਸਾਬਤ ਹੋਵੇਗਾ! ਉਨ੍ਹਾਂ ਦਾ ਇਹ ਕਥਨ 100% ਸੱਚ ਸਾਬਤ ਹੋਇਆ ਹੈ! ਮੋਦੀ ਅਤੇ ਇਸ ਦੀ ਨਾਮੀ ਟੋਲੀ ਦੀਆਂ ਲੋਕ-ਮਾਰੂ ਨੀਚ ਨੀਤੀਆਂ ਤੇ ਕਾਲੀਆਂ ਕਰਤੂਤਾਂ ਕਾਰਣ ਸੱਭ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਦੇ ਲੋਕ-ਵਿਰੋਧੀ ਕਾਨੂੰਨਾਂ ਅਤੇ ਕਾਲੇ ਕਾਰਨਾਮਿਆਂ ਦੇ ਸਤਾਏ ਹੋਏ ਲੋਕ ਇਸ ਨੂੰ ਅਜੀਬ ਅਜੀਬ ਲਕਬਾਂ ਨਾਲ ਨਿਵਾਜ ਰਹੇ ਹਨ:

“ਚੌਕੀਦਾਰ ਚੋਰ ਹੈ” ; “ਮੋਦੀ ਹੈ ਨਾਮ ਮੇਰਾ, ਚੋਰੀ ਹੈ ਕਾਮ ਮੇਰਾ” ; “ਨਰਿੰਦਰ ਨਾਮ ਮੇਰਾ, ਵੋਟ-ਚੋਰੀ ਕਾਮ ਮੇਰਾ” ; “ਮੋਦੀ ਚੰਦਾ ਚੋਰ” ; “ਬਾਦਸ਼ਾਹ ਜ਼ੁਲਮੇ ਆਜ਼ਮ” ; “ਜੁਮਲੇਸ਼ ਪੁਰੀ” ; “ਬਾਦਸ਼ਾਹ-ਏ-ਤਬਾਹੀ” ; “ਨਰਿੰਦਰ ਨਾਮ ਮੇਰਾ, ਸਰੰਡਰ ਕਾਮ ਮੇਰਾ” ; “ਛੱਪਨ ਇੰਚ ਕਾ ਸੀਨਾ, ਨਾਕ ਰਗੜ ਕਰ ਜੀਨਾ” ; “ਨਰਿੰਦਰ ਮੋਦੀ, ਸਰੰਡਰ ਮੋਦੀ” ; “ਲੁਟੇਂਦਰ ਮੋਦੀ”, ……ਮੋਦੀ ਅਸ਼ਵਮੇਘ ਗਧਾ” ; ਜਾਹਲ, ਰੰਡਵਾ, ਭੜਵਾ, ਝੂਠ ਦਾ ਦੂਤ, “ਝਾਂਸਾ ਰਾਮ” ; ਕਾਇਰ, ਮਾਨਵ ਭਕਸ਼ਕ, ਦ੍ਰਿੰਦਾ, ਗੁੰਡਾ-ਗੈਂਗ ਕਾ ਸਰਦਾਰ, ਅਪਰਾਧੀਓਂ ਕਾ ਸਰਪਰਸਤ, ਨਫ਼ਰਤ ਕਾ ਫ਼ਰਿਸ਼ਤਾ, ਮੋਟੀ ਚੱਮੜੀ ਵਾਲਾ ਢੀਠ, ਅੱਯਾਸ਼ ਤੇ ਬੇਸ਼ਰਮ ……ਵਗੈਰਾ ਵਗੈਰਾ। ਬੀ: ਜੇ: ਪੀ: ਨੇਤਾ ਸੁਭਰਾਮਨੀਯਮ ਸਵਾਮੀ ਦੇ ਬਿਆਨਾਂ ਅਨੁਸਾਰ: ਕਾਇਰ, ਤਿਕੜਮਬਾਜ਼, ……! ਇੱਕ ਸਵਾਲ ਦੇ ਜਵਾਬ ਵਿੱਚ ਸਵਾਮੀ ਕਹਿੰਦਾ ਹੈ, “ਇਸ ਸਵਾਲ ਕਾ ਜਵਾਬ ਤੋ ਕੰਗਣਾ ਹੀ ਬਤਾਏਗੀ”। ਇਸ ਦਾ ਗੁੱਝਾ ਮਤਲਬ ਪਾਠਕ ਸਮਝ ਹੀ ਗਏ ਹੋਣਗੇ! ਇਸ ਲਫ਼ੰਡਰ ਫ਼ਕੀਰ ਦੇ ਲੱਚਰ ਕਿਰਦਾਰ ਬਾਰੇ ਸੁਭਰਾਮਨੀਅਮ ਸਵਾਮੀ ਕਹਿੰਦਾ ਹੈ, “(ਮੋਦੀ) ਐਸ਼ੋ-ਆਰਾਮ ਕੇ ਲੀਏ 10-11 ਬਾਰ ਚੀਨ ਗਇਆ। ਇਸ ਕਾ ਪ੍ਰਬੰਧ ਆਜ ਕਾ ਵਿਦੇਸ਼ ਮੰਤ੍ਰੀ ਜੈ ਸ਼ੰਕਰ ਕੀਆ ਕਰਤਾ ਥਾ”। ਉਸ ਨੇ ਇੱਕ ਅਬਲਾ ਨਾਰੀ ਮਾਨਸੀ ਸੋਨੀ ਦਾ ਜ਼ਿਕਰ ਵੀ ਕੀਤਾ ਜੋ ਪਰਿਵਾਰ ਸਮੇਤ ਕਿਸੇ ਵਿਦੇਸ ਵਿੱਚ ਲੁਕ ਕੇ ਰਹਿ ਰਹੀ ਹੈ। ਇਸ ਕਹਾਣੀ ਬਾਰੇ ਵਿਸਥਰ ਵਿੱਚ ਸੋਸਿਲ ਮੀਡੀਆ ਉੱਤੇ ਪੜ੍ਹਿਆ/ਸੁਣਿਆ ਜਾ ਸਕਦਾ ਹੈ। ……

ਮੋਦੀ ਅਤੇ ਅਮਿਤ ਸ਼ਾਹ ਦੀ ਗੁੰਡਾਗਰਦੀ, ਦਹਿਸ਼ਤ ਅਤੇ ਉਨ੍ਹਾਂ ਦੇ ਬਣਾਏ ਲੋਕ-ਮਾਰੂ ਕਾਨੂੰਨਾਂ ਅਤੇ ਨੀਤੀਆਂ ਅਤੇ ਘੋਰ ਅਪਰਾਧਕ ਪਿਛੋਕੜ ਕਰਕੇ ਇੱਕ ਨੂੰ ਦੰਗਈ ਅਤੇ ਦੂਜੇ ਨੂੰ ਤੜੀਪਾਰ ਕਿਹਾ ਜਾਂਦਾ ਹੈ। ਸਦਨ ਵਿੱਚ ਪ੍ਰਵੇਸ਼ ਸਮੇਂ ਮੋਦੀ ਦੇ ਸਵਾਗਤ ਲਈ ਇੱਕੋ ਹੀ ਨਾਅਰੇ ਦੀ ਗੰਜ ਸੁਣਾਈ ਦਿੰਦੀ ਹੈ, “ਵੋਟ ਚੋਰ, ਗੱਦੀ ਛੋੜ” ; ਅਤੇ ਅਮਿਤ ਸ਼ਾਹ ਦੇ ਸਨਮਾਨ ਵਿੱਚ ਨਾਅਰਾ ਲਗਾਇਆ ਜਾਂਦਾ ਹੈ, “ਤੜੀ ਪਾਰ ਗੋ ਬੈਕ (Tadi paar go back)। ਇਨ੍ਹਾਂ ਦੋਨੋ ਪ੍ਰਜਾ ਦੇ ਦੁਸ਼ਮਨਾਂ ਅਤੇ ਦੇਸ-ਦ੍ਰੋਹੀਆਂ ਦੀ ਜੋੜੀ ਨੂੰ ਨਾਮੀ ਬਦਮਾਸ਼ਾਂ -ਰੰਗਾ ਬਿੱਲਾ- ਦੀ ਜੋੜੀ ਵੀ ਕਿਹਾ ਜਾਂਦਾ ਹੈ! … … ਮੋਦੀ ਅਤੇ ਉਸ ਦੇ ਸਾਥੀ ਜੁੰਡੀਦਾਰਾਂ ਦੇ ਸਤਾਏ ਹੋਏ ਲੋਕ ਉਨ੍ਹਾਂ ਨੂੰ ਖਲਨਾਇਕ ਵੀ ਕਹਿੰਦੇ ਹਨ।

ਚਲਦਾ……

ਗੁਰਇੰਦਰ ਸਿੰਘ ਪਾਲ

ਸਤੰਬਰ 27, 2025.

 

 




.