. |
|
ਕੀ ਸਿੱਖ ਆਪਣੇ ਆਪ ਸਾਬਤ ਨਹੀਂ ਕਰਦੇ ਕਿ ਅਸੀਂ ਜਰਾਈਮ ਬਿਰਤੀ ਵਾਲੇ ਲੋਕ ਹੁੰਦੇ ਹਾਂ? ਅੱਜ 5 ਅਗਸਤ 2025 ਦਾ ਦਿਨ ਹੈ। ਅੱਜ ਤੋਂ ਪੰਜ ਕੁ ਦਿਨ ਪਹਿਲਾਂ ਦੀ ਗੱਲ ਹੈ ਕਿ ਡਿਬੜੂਗੜ ਵਾਲੇ ਅੰਮ੍ਰਿਤਪਾਲ ਦੇ ਸਾਥੀਆਂ ਦੀ ਅੰਮ੍ਰਿਤਸਰ ਦੀ ਕੋਰਟ ਵਿੱਚ ਪੇਸ਼ੀ ਸੀ। ਇਨ੍ਹਾਂ ਵਿੱਚ ਖਾਲਿਸਤਾਨੀਆਂ ਦਾ ਮਹਾਨ ਯੋਧਾ ਅਤੇ ਵਿਦਵਾਨ ਪ੍ਰਧਾਨ ਮੰਤਰੀ ਬਾਜੇਕੇ ਵੀ ਸ਼ਾਮਲ ਸੀ। ਜਿਸ ਤੇ ਕਹਿੰਦੇ ਹਨ ਕਿ ਬਹੁਤ ਵੱਡੀ ਗੁਰੂ ਦੀ ਕਿਰਪਾ ਹੋਈ ਹੋਈ ਹੈ ਪਰ ਫਿਰ ਵੀ ਪੁਲੀਸ ਵਾਲੇ ਕੁੱਟ ਕੇ ਉਸ ਤੋਂ ਖਾਲੀ ਪੇਪਰਾਂ ਤੇ ਸਾਈਨ ਕਰਵਾਈ ਜਾ ਰਹੇ ਹਨ। ਪਹਿਲਾਂ ਵੀ ਗਰਿਫਤਾਰੀ ਵੇਲੇ ਕਣਕ ਦੇ ਖੇਤਾਂ ਵਿੱਚ ਪੁਲੀਸ ਮੂਹਰੇ ਲਾਈਵ ਹੋ ਕੇ ਆਪਣੇ ਬਹਾਦਰੀ ਦੇ ਜੌਹਰ ਦਿਖਾ ਚੁੱਕਾ ਹੈ। ਹੁਣ ਫਿਰ ਚੰਗੀ ਬੜਕ ਮਾਰ ਕੇ ਆਪਣੇ ਖਾਲਿਸਤਾਨੀਆਂ ਦਾ ਮਨ ਖੁਸ਼ ਕਰ ਹੀ ਗਿਆ ਜਿਸ ਤੇ ਉਹ ਕਾਫੀ ਮਾਣ ਮਹਿਸੂਸ ਕਰ ਰਹੇ ਹਨ।
ਅੰਮ੍ਰਿਤਸਰ ਦਾ ਪੁਲੀਸ ਅਫਸਰ ਐੱਸ: ਪੀ: ਸਰਦਾਰ ਹਰਪਾਲ ਸਿੰਘ ਆਪਣੇ ਹੋਰ ਪੁਲੀਸ ਵਾਲੇ ਸਾਥੀਆਂ ਨਾਲ ਇਨ੍ਹਾਂ ਸਾਰੇ ਅਪਰਾਧੀਆਂ ਨੂੰ ਕੋਰਟ ਵੱਲ ਲਿਜਾ ਰਿਹਾ ਸੀ ਤਾਂ ਮੂਹਰੇ ਅੰਮ੍ਰਿਤਪਾਲ ਦੇ ਮਾਤਾ ਜੀ ਨਾਲ ਟਾਕਰਾ ਹੋ ਜਾਂਦਾ ਹੈ। ਉਸ ਸਮੇਂ ਜੋ ਗੱਲਬਾਤ ਹੋਈ ਉਸ ਦਾ ਕੁੱਝ ਹਿੱਸਾ ਸ਼ੋਸ਼ਲ ਮੀਡੀਏ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਐੱਸ: ਪੀ: ਸਰਦਾਰ ਹਰਪਾਲ ਸਿੰਘ ਕਹਿ ਰਿਹਾ ਹੈ ਕਿ ਤੇਰੇ ਮੁੰਡੇ ਨੇ ਤਾਂ ਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ। ਅੱਗੋ ਮਾਤਾ ਕਹਿੰਦੀ ਹੈ ਕਿ ਕੀ ਅੱਗ ਲਾ ਦਿੱਤੀ? ਫਿਰ ਐੱਸ: ਪੀ: ਸਰਦਾਰ ਹਰਪਾਲ ਸਿੰਘ ਕਹਿੰਦਾ ਹੈ ਕਿ ਬਥੇਰੀ ਕਮਾਈ ਕਰ ਲਈ ਅਤੇ ਅੱਗੋਂ ਮਾਤਾ ਵੀ ਕਈ ਜਵਾਬ ਦਿੰਦੀ ਹੈ। ਫਿਰ ਦੋਵੇਂ ਇਹ ਵੀ ਕਹਿੰਦੇ ਹਨ ਕਿ ਗੁਰੂ ਰਾਮ ਦਾਸ ਦੇਖਦਾ ਹੈ ਆਪੇ ਹੀ ਇਨਸਾਫ ਕਰੇਗਾ। ਮੈਂ ਇਹ ਸਾਰੀ ਵੀਡੀਓ ਤਾਂ ਨਹੀਂ ਦੇਖੀ ਪਰ ਇਸ ਵਿਚਲਾ ਇੱਕ ਹੋਰ ਕਲਿਪ ਵੀ ਦੇਖਿਆ ਸੀ ਜਿਸ ਵਿੱਚ ਮਾਤਾ ਕਹਿ ਰਹੀ ਸੀ ਕਿ ਅਸੀਂ ਇਨ੍ਹਾਂ ਨੂੰ ਮਿਲਣ ਆਏ ਸੀ ਪਰ ਪੁਲੀਸ ਵਾਲੇ ਮਿਲਣ ਨਹੀਂ ਦੇ ਰਹੇ। ਪਰ ਉਸੇ ਕਲਿਪ ਵਿੱਚ ਉਨ੍ਹਾਂ ਨੂੰ ਗਲੇ ਨਾਲ ਲਗਾ ਕੇ ਮਿਲਦੇ ਵੀ ਦਿਖਾਈ ਦੇ ਰਹੇ ਹਨ। ਇਸ ਵਿੱਚ ਕੀ ਸੱਚ ਅਤੇ ਕੀ ਝੂਠ ਹੈ ਉਹ ਤਾਂ ਪੂਰੀ ਵੀਡੀਓ ਦੇਖ ਕੇ ਹੀ ਪਤਾ ਲੱਗ ਸਕਦਾ ਹੈ।
ਜਿਹੜੀ ਇੱਕ ਗੱਲ ਐੱਸ: ਪੀ: ਸਰਦਾਰ ਹਰਪਾਲ ਸਿੰਘ ਕਹਿ ਰਿਹਾ ਹੈ ਕਿ ਤੇਰੇ ਮੁੰਡੇ ਨੇ ਤਾਂ ਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ। ਇਸ ਵਿੱਚ ਕੁੱਝ ਵੀ ਝੂਠ ਨਹੀਂ ਹੈ ਪੂਰੀ ਸਚਾਈ ਹੈ। ਅਜਨਾਲੇ ਥਾਣੇ ਤੇ ਹਮਲੇ ਵਾਲੀ ਵੀਡੀਓ ਜੇ ਕਰ ਹਾਲੇ ਤੱਕ ਕਿਸੇ ਨੇ ਨਹੀਂ ਦੇਖੀ ਤਾਂ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਦੇਖ ਸਕਦਾ ਹੈ। ਜੇ ਕਰ ਮਾੜੀ ਮੋਟੀ ਅਕਲ ਹੋਈ ਤਾਂ ਇਹ ਵੀਡੀਓ ਦੇਖ ਕੇ ਆਪੇ ਸਮਝ ਆ ਜਾਵੇਗੀ ਕਿ ਅੱਗ ਲਉਣਾਂ ਹੋਰ ਕੀ ਹੁੰਦਾ ਹੈ?
https://www.youtube.com/watch?v=6MpqPU70ia4&t=2s
ਅਜਨਾਲੇ ਥਾਣੇ ਦੇ ਹਮਲੇ ਤੋਂ ਬਾਅਦ ਕਈ ਅਕਾਲੀ ਲੀਡਰ ਭਗਵੰਤ ਮਾਨ ਦੀ ਸਰਕਾਰ ਨੂੰ ਕੋਸ ਰਹੇ ਸਨ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਖਰਾਬ ਹੋ ਰਹੀ ਹੈ। ਜਦੋਂ ਉਸ ਨੇ ਫੜ ਕੇ ਜੇਲ ਵਿੱਚ ਸੁੱਟ ਦਿੱਤਾ ਫਿਰ ਦੂਸਰੇ ਪਾਸੇ ਹੋ ਗਏ। ਸਰਕਾਰੀ ਏਜੰਸੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ ਇਸ ਬਾਰੇ ਸਾਰਾ ਕੁੱਝ ਸਮਝਣਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਇਸ ਬਾਰੇ ਮੈਨੂੰ ਹੋਰ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਕਿਉਂਕਿ ਹੋਰ ਬਹੁਤ ਸਾਰੇ ਸਿਆਣੇ ਲੋਕ ਇਸ ਬਾਰੇ ਪਹਿਲਾਂ ਹੀ ਬਹੁਤ ਕੁੱਝ ਲਿਖ ਚੁੱਕੇ ਹਨ।
ਆਓ ਹੁਣ ਅਸਲੀ ਮੁੱਦੇ ਵੱਲ ਆਈਏ। ਅੰਮ੍ਰਿਤਪਾਲ ਦੇ ਮਾਤਾ ਜੀ ਇਸ ਵੀਡੀਓ ਕਲਿਪ ਵਿੱਚ ਜੋ ਧਮਕੀਆਂ ਦੇ ਰਹੇ ਹਨ ਅਤੇ ਉਸ ਤੋਂ ਬਾਅਦ ਹੁਣ ਦੇਸ਼ ਬਿਦੇਸ਼ ਵਿੱਚ ਰਹਿੰਦੇ ਇਨ੍ਹਾਂ ਦੇ ਸਮਰੱਥਕ ਧਮਕੀਆਂ ਤੇ ਉਤਰ ਆਏ ਹਨ ਉਹ ਸਮਝਣ ਦਾ ਵਿਸ਼ਾ ਹੈ ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਸਿੱਖਾਂ ਦੇ ਅੰਦਰ ਜ਼ਰਾਇਮ ਬਿਰਤੀ ਕਿਤਨੀ ਭਾਰੂ ਹੈ। ਸੰਨ 1947 ਤੋਂ ਬਾਅਦ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦਾ ਜੋ ਸਰਕੂਲਰ ਜਾਰੀ ਹੋਇਆ ਦੱਸਿਆ ਜਾਂਦਾ ਹੈ ਉਸ ਬਾਰੇ ਤਾਂ ਪੁਖਤਾ ਸਬੂਤ ਸ਼ਾਇਦ ਨਾ ਹੀ ਮਿਲਣ ਅਤੇ ਇਹ ਇੱਕ ਵਿਚਾਰ ਦਾ ਮੁੱਦਾ ਹੈ। ਇਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਪਰ ਸਿੱਖ ਜੋ ਬਾਰ-ਬਾਰ ਸਾਬਤ ਕਰ ਰਹੇ ਹਨ ਉਸ ਨੂੰ ਦੇਖ ਕੇ ਤਾਂ ਕੋਈ ਸ਼ੱਕ ਨਹੀਂ ਰਹਿੰਦੀ ਕਿ ਵਾਕਿਆ ਹੀ ਇਹ ਅੰਦਰੋਂ ਜ਼ਰਾਇਮ ਬਿਰਤੀ ਵਾਲੇ ਲੋਕ ਹਨ ਖਾਸ ਕਰਕੇ ਉਹ ਜਿਨ੍ਹਾਂ ਨੂੰ ਖਾਸ ਪੰਥਕ ਮੰਨਿਆ ਜਾਂਦਾ ਹੈ ਜਿਵੇਂ ਕਿ ਖਡੂਰ ਸਾਹਿਬ ਦਾ ਇਲਾਕਾ। ਤਾਂਹੀਂ ਤਾਂ ਇਹ ਲੋਕ ਧਰਮ ਦੇ ਨਾਮ ਤੇ ਫੁਕਰੀਆਂ ਮਾਰਨ ਵਾਲੇ ਲੋਕਾਂ ਨੂੰ ਮਹਾਨ ਬਣਾ ਕੇ ਪੇਸ਼ ਕਰਦੇ ਹਨ। ਹੁਣ ਐਸ: ਪੀ: ਹਰਪਾਲ ਸਿੰਘ ਦੇ ਪਰਵਾਰ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੇਰੇ ਖਿਆਲ ਮੁਤਾਬਕ ਉਸ ਨੇ ਕੁੱਝ ਵੀ ਗਲਤ ਨਹੀਂ ਕਿਹਾ ਕਿਉਂਕਿ ਪੰਜਾਬ ਵਿੱਚ ਕਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਪੁਲੀਸ ਦਾ ਫਰਜ ਹੈ ਅਤੇ ਇਹ ਉਸ ਦੀ ਨੌਕਰੀ ਦਾ ਹਿੱਸਾ ਹੈ। ਉਸ ਨੇ ਜੋ ਦੇਖਿਆ ਅਤੇ ਹੰਢਾਇਆ ਹੈ ਉਸ ਬਾਰੇ ਹੀ ਗੱਲ ਕਰ ਰਿਹਾ ਹੈ। ਹਾਂ, ਪੈਸੇ ਇਕੱਠੇ ਕਰਨ ਵਾਲੀ ਗੱਲ ਕਹਿਣ ਤੋਂ ਉਸ ਨੂੰ ਗੁਰੇਜ਼ ਕਰਨਾ ਚਾਹੀਦਾ ਸੀ ਭਾਂਵੇਂ ਕਿ ਉਸ ਕੋਲ ਇਸ ਦੇ ਪੁਖਤਾ ਸਬੂਤ ਵੀ ਕਿਉਂ ਨਾ ਹੋਵਣ।
ਧਰਮ ਦੇ ਨਾਮ ਤੇ ਫੁਕਰੀਆਂ ਮਾਰਨ ਵਾਲੇ ਅਤੇ ਇਨ੍ਹਾਂ ਨਾਲ ਸੰਬੰਧਿਤ ਲੋਕ ਜਿਹੜੇ ਕਿ ਖਾਲਿਸਤਾਨ ਦੀ ਡੁਗਡੁਗੀ ਵਜਾ ਰਹੇ ਹਨ ਉਨ੍ਹਾਂ ਬਾਰੇ ਇੱਕ ਗੱਲ ਪੱਲੇ ਬੰਨ ਲਓ ਕਿ ਇਨ੍ਹਾਂ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਡਰੱਗ ਦਾ ਧੰਦਾ ਵੀ ਕਰਦੇ ਹਨ ਅਤੇ ਧਮਕੀਆਂ ਵੀ ਦਿੰਦੇ ਹਨ। ਸਾਰੇ ਤਾਂ ਇਹ ਕੰਮ ਨਹੀਂ ਕਰਦੇ ਪਰ ਜਿਹੜੇ ਨਹੀਂ ਵੀ ਕਰਦੇ ਉਨ੍ਹਾਂ ਦੀ ਹਮਦਰਦੀ ਇਨ੍ਹਾਂ ਕਰਨ ਵਾਲਿਆਂ ਦੇ ਨਾਲ ਹੁੰਦੀ ਹੈ। ਕਿਉਂਕਿ ਇਨ੍ਹਾਂ ਸਾਰਿਆਂ ਨੇ ਰਲ ਕੇ ਆਪਣਾ ਵੱਖਰਾ ਦੇਸ਼ ਖਾਲਿਸਤਾਨ ਅਥਵਾ ਪਾਗਲਸਤਾਨ ਬਣਾਉਣਾ ਹੈ ਜਿਸ ਲਈ ਪੈਸੇ ਦੀ ਲੋੜ ਹੈ ਜਿਹੜਾ ਕਿ ਬਹੁਤਾ ਡਰੱਗ ਦੇ ਧੰਦੇ ਤੋਂ ਹੀ ਆਉਣਾ ਹੈ। ਇਸ ਲਈ ਜਦੋਂ ਵੀ ਕੋਈ ਇਹ ਖਾਲਿਸਤਾਨੀ ਡਰੱਗ ਦੇ ਧੰਦੇ ਵਿੱਚ ਫੜਿਆ ਜਾਂਦਾ ਹੈ ਤਾਂ ਇਹ ਸਾਰੇ ਉਸ ਬਾਰੇ ਚੁੱਪ ਕਰ ਜਾਂਦੇ ਹਨ। ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਸਤਵੰਤ ਸਿੰਘ ਦੇ ਭਤੀਜੇ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਜਿਸ ਨੂੰ ਨਿਊਜ਼ੀਲੈਂਡ ਵਿੱਚ ਇਸ ਡਰੱਗ ਦੇ ਧੰਦੇ ਕਾਰਨ 20 ਸਾਲ ਤੋਂ ਉਪਰ ਦੀ ਕੈਦ ਹੋਈ ਹੈ। ਕੁੱਝ ਸਾਬਕਾ ਅਤੇ ਮੌਜੂਦਾ ਖਾਲਿਸਤਾਨੀ ਤਾਂ ਮਜ਼ਬੂਰੀ ਵੱਸ ਇਸ ਡਰੱਗ ਦੇ ਧੰਦੇ ਬਾਰੇ ਆਪ ਹੀ ਦੱਸ ਰਹੇ ਹਨ ਜਿਨ੍ਹਾਂ ਵਿਚੋਂ ਕੈਲੇਫੋਰਨੀਆ ਦਾ ਕੁਲਦੀਪ ਸਿੰਘ ਸੰਧੂ ਅਤੇ ਵੈਨਕੂਵਰ ਦਾ ਜਸਪਾਲ ਸਿੰਘ ਅਟਵਾਲ ਖਾਸਮ ਖਾਸ ਉਹ ਹਨ ਜਿਹੜੇ ਕਿ ਦੂਸਰਿਆਂ ਤੇ ਜਿਸਮਾਨੀ ਹਮਲੇ ਵੀ ਕਰ ਚੁੱਕੇ ਹਨ। ਪਾਕਿਸਤਾਨ ਵਿੱਚ ਰਹਿਣ ਵਾਲਿਆਂ ਤਕਰੀਬਨ ਸਾਰਿਆਂ ਤੇ ਹੀ ਇਹ ਇਲਜ਼ਾਮ ਲਗਦੇ ਰਹੇ ਹਨ ਕਿ ਉਹ ਹਥਿਆਰਾਂ ਦੇ ਨਾਲ ਪੰਜਾਬ ਵਿੱਚ ਡਰੱਗ ਵੀ ਭੇਜਦੇ ਰਹੇ ਹਨ। ਸੋ ਹੁਣ ਤੱਕ ਇਨਹਾਂ ਨੇ ਜੋ ਕੀਤਾ ਹੈ ਅਤੇ ਕਰ ਰਹੇ ਹਨ ਉਸ ਨੂੰ ਦੇਖ ਕੇ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਕਿ ਇਨ੍ਹਾਂ ਦਾ ਖਾਲਸਾ ਰਾਜ ਕਿਹੋ ਜਿਹਾ ਹੋਵੇਗਾ? ਉਸ ਵਿੱਚ ਜ਼ਰਾਇਮ ਬਿਰਤੀ ਭਾਰੂ ਹੋਵੇਗੀ ਅਤੇ ਭਲੇਮਾਣਸਾਂ ਲਈ ਕੋਈ ਥਾਂ ਨਹੀਂ ਹੋਵੇਗੀ ਉਨ੍ਹਾਂ ਨੂੰ ਇਨ੍ਹਾਂ ਦੇ ਗੁਲਾਮ ਬਣ ਕੇ ਰਹਿਣਾ ਪਵੇਗਾ। ਐੱਸ: ਪੀ: ਸਰਦਾਰ ਹਰਪਾਲ ਸਿੰਘ ਨੂੰ ਅਤੇ ਉਸ ਦੇ ਟੱਬਰ ਨੂੰ ਜੋ ਧਮਕੀਆਂ ਦੇ ਰਹੇ ਹਨ ਉਹ ਤੁਹਾਨੂੰ ਇੱਕ ਟਰੇਲਰ ਦਿਖਾ ਰਹੇ ਹਨ ਕਿ ਜਦੋਂ ਸਾਡਾ ਰਾਜ ਆਵੇਗਾ ਤਾਂ ਅਸੀਂ ਆ ਕੁੱਝ ਕਰਾਂਗੇ। ਕੀ ਹਾਲੇ ਵੀ ਇਹ ਸਮਝਣ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਕਿ ਸਿੱਖਾਂ ਦੀ ਬਹੁ ਸੰਮਤੀ ਜ਼ਰਾਇਮ ਬਿਰਤੀ ਰੱਖਣ ਵਾਲੀ ਕੌਮ ਹੈ। ਨਿਰਪੱਖ ਹੋ ਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਐੱਸ: ਪੀ: ਸਰਦਾਰ ਹਰਪਾਲ ਸਿੰਘ ਨੇ ਕੀ ਕੁੱਝ ਗਲਤ ਕੀਤਾ ਹੈ ਅਤੇ ਉਸ ਦੇ ਵਿਰੋਧ ਵਿੱਚ ਕੀ ਕੁੱਝ ਪਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਸਮਝਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਜੇ ਕਰ ਆਉਂਦੀ ਹੈ ਤਾਂ ਸਮਝ ਲੈਣਾ ਕਿ ਤੁਹਾਡੇ ਅੰਦਰਲੀ ਜ਼ਰਾਇਮ ਬਿਰਤੀ ਵੀ ਤੁਹਾਡੇ ਤੇ ਭਾਰੂ ਹੈ। ਇਹ ਸਾਰੇ ਜ਼ਰਾਇਮ ਬਿਰਤੀ ਵਾਲੇ ਲੋਕ ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨੂੰ ਸਰਕਾਰੀ ਦੱਸਦੇ ਹਨ ਪਰ ਅਸਲ ਵਿੱਚ ਇਹ ਸਾਰੇ ਖੁਦ ਹੀ ਪਾਕਿਸਤਾਨ ਅਤੇ ਅਮਰੀਕਾ ਦੀਆਂ ਸਰਕਾਰਾਂ ਅਤੇ ਇਨ੍ਹਾਂ ਦੀਆਂ ਖੁਫੀਆ ਏਜੰਸੀਆਂ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕਰ ਰਹੇ ਹੁੰਦੇ ਹਨ। ਜ਼ਰਾਇਮ ਬਿਰਤੀ ਇਨ੍ਹਾਂ ਤੇ ਖੂਨ ਵਿੱਚ ਰਚੀ ਹੋਈ ਹੈ ਅਤੇ ਮਾੜਾ ਜਿਹਾ ਮੌਕਾ ਮਿਲਣ ਤੇ ਝੱਟ ਹੀ ਪ੍ਰਗਟ ਹੋ ਜਾਂਦੀ ਹੈ ਜਿਸ ਨੂੰ ਇਹ ਬਹਾਦਰੀ ਦਾ ਨਾਮ ਦਿੰਦੇ ਹਨ ।
ਮੱਖਣ ਪੁਰੇਵਾਲ,
ਅਗਸਤ 05, 2025.
|
. |