.

ਕੀ ਭਗਤ ਸਿੰਘ ਸੱਚ-ਮੁੱਚ ਨਾਸਤਿਕ ਸੀ?

ਆਮ ਬੋਲ ਚਾਲ ਦੀ ਭਾਸ਼ਾ ਵਿੱਚ ਨਾਸਤਿਕ ਉਸ ਬੰਦੇ ਨੂੰ ਕਿਹਾ ਜਾਦਾ ਹੈ ਜੋ ਰੱਬ ਦੀ ਹੌਂਦ ਨੂੰ ਨਾਂ ਮੰਨਦਾ ਹੋਵੇ। ਪੁਰੀ ਦੁਨੀਆਂ ਵਿੱਚ 84 ਪ੍ਰਤੀਸ਼ਤ ਮਨੁੱਖ ਰੱਬ ਦੀ ਹੌਂਦ ਨੂੰ ਨਹੀ ਮੰਨਦੇ। ਉਹ ਨਹੀ ਜਾਣਦੇ ਕਿ ਧਰਮ ਕੀ ਹੁੰਦਾ ਹੈ। ਕੇਵਲ 16 ਪ੍ਰਤੀਸ਼ਤ ਮਨੁੱਖ ਹੀ ਪ੍ਰਭੁ ਪ੍ਰਮਾਤਮਾ ਦੀ ਹੌਂਦ ਨੂੰ ਮੰਨਦੇ ਹਨ ਤੇ ਇਸ ਗਿਣਤੀ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਕਈ ਮਨੁੱਖ ਬੜ੍ਹੇ ਹੀ ਸਿੱਧੇ ਹੁੰਦੇ ਹਨ ਤੇ ਕਈ ਬੜ੍ਹੇ ਹੀ ਚਲਾਕ ਹੁੰਦੇ ਹਨ। ਇਸ ਲੇਖ ਵਿੱਚ ਆਪਾਂ ਭਗਤ ਸਿੰਘ ਅਤੇ ਉਸ ਦੀ ਵਿਚਾਰਧਾਰਾ ਬਾਰੇ ਗੱਲ ਕਰਾਗੇ। 23 ਮਾਰਚ ਨੂੰ ਹਰ ਸਾਲ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਦਾ ਹੈ ਤੇ ਸਰਕਾਰੀ ਪੱਧਰ ਤੇ ਛੁੱਟੀ ਕੀਤੀ ਜਾਦੀ ਹੈ। ਸਿਆਣੇ ਮਨੁੱਖ ਬੜ੍ਹੀ ਹੀ ਸਿਆਣਪ ਨਾਲ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਤੱਕ ਸਹੀ ਸਨੇਹਾ ਪਹੁੰਚਾਇਆ ਜਾ ਸਕੇ ਪਰ ਜਿਆਦਾਤਰ ਭਗਤ ਸਿੰਘ ਦੀ ਫੋਟੋ ਤੇ ਹਾਰ ਪਾ ਕੇ ਫੋਟੋਆਂ ਖਿਚਵਾਉਣ ਵਾਲੇ ਹੀ ਹੂੰਦੇ ਹਨ। ਆਪਾਂ ਉਪਰ ਗੱਲ ਕੀਤੀ ਸੀ ਕਿ ਕਈ ਮਨੁੱਖ ਬੜ੍ਹੇ ਹੀ ਚਲਾਕ ਹੂੰਦੇ ਹਨ। ਇਨ੍ਹਾ ਚਲਾਕ ਬੰਦਿਆ ਵਿੱਚੋਂ ਹੀ ਕਿਸੇ ਨੇ ਆਖ ਦਿੱਤਾ ਕਿ ਭਗਤ ਸਿੰਘ ਤਾਂ ਨਾਸਤਿਕ ਸੀ। ਉਹਨਾਂ ਦੇ ਕਹਿਣ ਮੁਤਾਬਿਕ ਭਗਤ ਸਿੰਘ ਡੂੰਘੇ ਅਧਿਐਨ ਅਤੇ ਬੜੀ ਹੀ ਗਭੀਰ ਸੋਚ ਵਿਚਾਰ ਮਗਰੋ ਨਾਸਤਿਕ ਬਣ ਗਿਆ ਸੀ ਤੇ ਸਭ ਤੋਂ ਵੱਧ ਕੁਫਰ ਉਦੋ ਤੋਲਿਆ ਜਦੋ ਉਸ ਦਾ ਨਾਂ ਵਰਤ ਕੇ ਕਿਤਾਬਾ ਲਿਖੀਆਂ ਗਈਆ ਕਿ ਭਗਤ ਸਿੰਘ ਨਾਸਤਿਕ ਸੀ। ਉਸ ਦਾ ਨਾਂ ਵਰਤ ਕੇ ਨਾਸਤਿਕਤਾ ਦਾ ਜਹਿਰ ਫੇਲਾਉਣ ਲਈ ਵੱਡੇ ਵੱਡੇ ਲੇਖ ਲਿਖੇ ਗਏ ਤੇ ਪੁਰੀ ਦੁਨੀਆ ਨੂੰ ਦੱਸਿਆ ਗਿਆ ਕਿ ਭਗਤ ਸਿੰਘ ਨਾਸਤਿਕ ਸੀ। ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਦੇ ਜਿਉਦੇ ਜੀ ਅਜਿਹੀਆਂ ਕਿਤਾਬਾ ਕਿਉ ਨਾਂ ਲਿਖੀਆ ਗਈਆਂ? ਇਹ ਸਭ ਕੁੱਝ ਉਸ ਨੂੰ ਫਾਂਸੀ ਦੇਣ ਤੋ ਬਾਅਦ ਹੀ ਕਿਉ ਸਾਹਮਣੇ ਆਇਆ। ਭਗਤ ਸਿੰਘ ਨੇ ਜਿਉਂਦੇ ਜੀ ਕੋਈ ਵੀ ਲੇਖ ਕਿਉ ਨਾਂ ਲਿਖਿਆ? ਇਹ ਸੋਚਣ ਦਾ ਵਿਸ਼ਾ ਹੈ। ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਨੂੰ ਪੂਰੇ ਜੋਰਾ-ਸ਼ੋਰਾਂ ਨਾਲ ਕਿਉਂ ਪ੍ਰਚਾਰਿਆ ਗਿਆ। ਇਹ ਵੀ ਸੋਚਣ ਦਾ ਵਿਸ਼ਾ ਹੈ। ਇਹ ਸਾਰੀਆਂ ਕਰਤੂਤਾਂ ਚਲਾਕ ਲੋਕਾਂ ਦੀਆਂ ਸਨ ਇਹ ਚਲਾਕ ਲੋਕ ਨਹੀਂ ਚਾਹੁੰਦੇ ਸਨ ਕਿ ਭਗਤ ਸਿੰਘ ਆਉਣ ਵਾਲੀ ਪੀੜ੍ਹੀ ਲਈ ਰੋਲ ਮਾਡਲ ਬਣੇ। ਇਹਨਾਂ ਚਲਾਕ ਲੋਕਾਂ ਨੇ ਉਸ ਦੀ ਸ਼ਹਾਦਤ ਤੋਂ ਬਾਅਦ ਭਗਤ ਸਿੰਘ ਨੂੰ ਅਪਣਿਆ ਨਾਲੋਂ ਹੀ ਤੋੜਿਆ। ਉਸ ਨੂੰ ਨਾਸਤਿਕ ਦੱਸ ਕੇ ਭਗਤ ਸਿੰਘ ਦੀ ਰੱਜ ਕੇ ਬਦਨਾਮੀ ਕੀਤੀ ਗਈ। ਉਸ ਦੇ ਮੂੰਹੋਂ ਉਹ ਕੁੱਝ ਅਖਵਾਇਆ ਜੋ ਉਸ ਨੇ ਸਾਰੀ ਉਮਰ ਕਦੇ ਬੋਲਿਆ ਹੀ ਨਹੀ ਸੀ। ਬਚਪਨ ਤੋ ਲੈ ਕੇ 1928 ਤੱਕ ਅਤੇ ਅੰਤ ਸਮੇਂ ਤੱਕ ਕੇਸਾਧਰੀ ਹੋਣ ਦੇ ਬਾਵਜੂਦ ਉਸ ਨੂੰ ਸਿੱਖ ਆਖਣ ਤੋਂ ਜਬਰਦਸਤ ਪਾਸਾ ਵੱਟੀ ਰੱਖਿਆ। ਇਹ ਗੱਲ ਮੰਨਣ ਯੋਗ ਹੀ ਨਹੀ ਹੈ ਕਿ ਭਗਤ ਸਿੰਘ ਨੇ ਕਿਹਾ ਹੋਵੇ ਜਾਂ ਲਿਖਿਆ ਹੋਵੇ ਕਿ “ਮੈ ਨਾਸਤਿਕ ਕਿਉ ਹਾਂ”
“ਮੈ ਨਾਸਤਿਕ ਕਿਉ ਹਾਂ” ਭਗਤ ਸਿੰਘ ਦੇ ਮੂੰਹੋਂ ਉਸ ਦੀ ਸ਼ਹਾਦਤ ਦੇ ਬਹੁਤ ਸਮੇਂ ਬਾਅਦ ਅਖਵਾਇਆ ਗਿਆ। ਇਹ ਲੇਖ ਕਿਸ ਕੋਲ ਸੀ? ਕਿਸ ਨੇ ਇਸ ਨੂੰ ਸਾਭ ਕੇ ਰੱਖਿਆ? ਇਸਦਾ ਖਰੜਾ ਕਿਥੇ ਹੈ? ਕਿਸੇ ਕੋਲ ਜਵਾਬ ਨਹੀ ਹੈ। ਇਹ ਲੇਖ ਪੜ੍ਹ ਕੇ ਮੈਨੂੰ ਤਾਂ ਇੰਝ ਮਹਿਸੁਸ ਹੂੰਦਾ ਹੈ ਕਿ ਇਸ ਵਿੱਚ ਲੇਖਕ ਨੇ ਕੇਵਲ ਅਪਣੇ ਮਨ ਦੀ ਭੜਾਸ ਹੀ ਕੱਢੀ ਹੈ। ਜਦੋਂ ਕਿਸੇ ਇੱਕ ਮਨੁੱਖ ਦੇ ਵਿਚਾਰ ਦੂਜੇ ਨਾਲ ਨਾਂ ਮਿਲਦੇ ਹੋਣ ਤਾਂ ਪਹਿਲੇ ਵਾਲਾ ਖਿਜਿਆ-ਖਿਜਿਆ ਜਿਹਾ ਰਹਿੰਦਾਂ ਹੈ। ਅਜਿਹੇ ਲੇਖ ਲਿਖਣ ਦਾ ਮਕਸਦ ਵੀ ਸਾਫ ਹੈ ਕਿ ਭਗਤ ਸਿੰਘ ਜਿਹੀ ਮਹਾਨ ਹਸਤੀ ਨੂੰ ਬਦਨਾਮ ਕਰਨਾ। ਇਸ ਤੋ ਵੀ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਲੇਖ ਵਿੱਚ ਭਗਤ ਸਿੰਘ ਬਾਰੇ ਤਾਂ ਬਹੁਤ ਥੋੜ੍ਹਾ ਹੀ ਲਿਖਿਆ ਮਿਲਦਾ ਹੈ, ਜਿਵੇ ਆਟੇ ਚ’ ਲੂਣ ਹੋਵੇ ਪਰ ਨਾਸਤਿਕਤਾ ਬਾਰੇ ਬਹੁਤ ਕੁੱਝ ਪੜ੍ਹਨ ਨੂੰ ਮਿਲ ਜਾਂਦਾ ਹੈ। ਲੇਖਕ ਦਾ ਤਾਂ ਇਸ ਗੱਲ ਤੇ ਹੀ ਜੋਰ ਲੱਗਾ ਹੋਇਆ ਹੈ ਕਿ ਲੋਕਾਈ ਆਖਿਰ ਰੱਬ ਨੂੰ ਮੰਨ ਹੀ ਕਿਉਂ ਰਹੀ ਹੈ। ਲੇਖਕ ਵਿਚਾਰੇ ਨੇ ਤਾਂ ਭਗਤ ਸਿੰਘ ਨੂੰ ਹੰਕਾਰੀ ਤੱਕ ਸਾਬਤ ਕੀਤਾ ਹੋਇਆ ਹੈ। ਉਹ ਪੰਜਾਬ ਦੇ ਲੋਕਾਂ ਨੂੰ ਨੀਰੋ ਅਤੇ ਚੰਗੇਜ ਖਾਂਨ ਦੀ ਹਾਲ ਦੁਹਾਈ ਦੀਆ ਗੱਲਾਂ ਦੱਸਦਾ ਹੈ। ਲਗਦਾ ਲੇਖਨ ਨੂੰ ਇਹ ਨਹੀ ਪਤਾ ਕਿ ਇਹ ਉਹ ਪੰਜਾਬ ਹੈ ਜਿਥੇ ਬਾਬਰ ਨੂੰ ਜਾਬਰ ਕਹਿਣ ਵਾਲੇ ਬਾਬਾ ਨਾਨਕ ਜੀ ਦਾ ਜਨਮ ਹੋਇਆ। ਇਥੇ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ਦਾ ਸੰਦੇਸ਼ ਘਰ ਘਰ ਗੁੰਜਦਾ ਸੀ। ਇਥੇ ਚੰਗੇਜ ਖਾਂਨ ਜਿਹਿਆ ਨੂੰ ਸਿਧੇ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਏ ਵਰਗੇ ਜਰਨੈਲ ਵੀ ਪੈਦਾ ਹੋਏ ਹਨ। ਅੱਗੇ ਚੱਲ ਕੇ ਲੇਖਕ ਲਿਖਦਾ ਹੈ ਕਿ ਭਗਤ ਸਿੰਘ ਦੋ ਕਿਤਾਬਾ ਪੜ੍ਹ ਕੇ ਨਾਸਤਿਕ ਹੋ ਗਿਆ ਸੀ ਉਹ ਦੋ ਕਿਤਾਬਾ ਹਨ ਬਾਕੂਨਿਨ ਦੀ ਗੌਡ ਐਂਡ ਸਟੇਟ ਅਤੇ ਨਿਰਲੰਬ ਸੁਆਮੀ ਦੀ ਕੌਮਨ ਸੈਨਸ। ਜਰਾ ਸੋਚੋ ਮੇਰੇ ਵੀਰੋ ਭੈਣੋ ਜਿਸ ਦਾ ਬਾਪ, ਕਿਸ਼ਨ ਸਿੰਘ ਚਾਚਾ ਅਜੀਤ ਸਿੰਘ ਅਤੇ ਖੁਦ ਭਗਤ ਸਿੰਘ ਆਪ ਸਿੱਖ ਪਰਿਵਾਰ ਵਿੱਚ ਜਨਮੇ ਹੋਣ ਉਹ ਨਾਸਤਿਕ ਕਿਵੇ ਹੋ ਸਕਦਾ ਹੈ। ਜਿਸ ਦਾ ਜਨਮ ਪੰਜਾਬ ਦੀ ਭਾਗਾਂ ਭਰੀ ਧਰਤੀ ਤੇ ਹੋਇਆ ਹੋਵੇ ਉਹ ਨਾਸਤਿਕ ਕਿਵੇ ਹੋ ਸਕਦਾ ਹੈ।
ਕੀ ਇਹ ਲੇਖ ਭਗਤ ਸਿੰਘ ਨੂੰ ਬਦਨਾਮ ਕਰਨ ਲਈ ਹੀ ਲਿਖਿਆ ਗਿਆ ਸੀ? ਮੇਰਾ ਇਹ ਨਿਜੀ ਵਿਚਾਰ ਹੈ ਕਿ ਇਹ ਲੇਖ ਭਗਤ ਸਿੰਘ ਨੂੰ ਬਦਨਾਮ ਕਰਨ ਲਈ ਲਿਖਿਆ ਗਿਆ ਸੀ। ਕੁੱਝ ਲਿਖਤਾਂ ਤਾਂ ਖਾਹ-ਮਖਾਹ ਹੀ ਉਸ ਦੇ ਨਾਂਅ ਨਾਲ ਜੋੜ੍ਹ ਦਿੱਤੀਆ ਗਈਆਂ ਹਨ। ਉਸ ਦੀ ਟੋਪੀ ਵਾਲੀ ਕਲੀਨ ਸ਼ੇਵ ਫੋਟੋ ਦਾ ਕਿਤਾਬਾਂ ਉਪਰ ਛਪਣਾ ਇਸੇ ਮਾਨਸਿਕਤਾ ਦਾ ਹੀ ਹਿਸਾ ਹੈ। ਭਗਤ ਸਿੰਘ ਪੰਜਾਬ ਵਿੱਚ ਹੀ ਨਹੀ ਭਾਰਤ ਦੇ ਕਈ ਸੁਬਿਆਂ ਵਿੱਚ ਸਤਿਕਾਰਯੋਗ ਹਸਤੀ ਬਣ ਚੁੱਕਾ ਸੀ ਤੇ ਇਹੀ ਗੱਲ ਉਸ ਤੋਂ ਖਾਰ ਖਾਣ ਵਾਲਿਆ ਨੂੰ ਚੰਗੀ ਨਹੀਂ ਲੱਗ ਰਹੀ ਸੀ ਹੁਣ ਉਸ ਦੀ ਲੋਕਪ੍ਰਿਯਤਾ ਨੂੰ ਘੱਟ ਕਰਨ ਲਈ ਕੁੱਝ ਤਾਂ ਕਰਨਾ ਹੀ ਸੀ। ਸਭ ਤੋਂ ਵੱਡੀ ਗੱਲ ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਦੇ ਮਨਾਂ ਵਿੱਚ ਇਹ ਗੱਲ ਬਿਠਾਉਣਾ ਸੀ ਕਿ ਭਗਤ ਸਿੰਘ ਮੋਨਾਂ ਸੀ ਤੇ ਟੋਪੀ ਲ਼ੈਂਦਾ ਸੀ। ਇਹ ਆਮ ਜਿਹਾ ਫਾਰਮੂਲਾ ਹੈ ਕਿ ਜੇ ਕੋਈ ਕਿਸੇ ਵੀ ਪੱਖ ਤੋ ਤਰੱਕੀ ਕਰ ਰਿਹਾ ਹੈ ਉਸ ਦੀ ਚੁਗਲੀ ਬਦਨਾਮੀ ਕਰਨੀ ਸ਼ੁਰੂ ਕਰ ਦਿਉ ਤੇ ਉਸ ਤੇ ਝੂੱਠੇ ਇਲਜਾਮ ਲਗਾ ਦਿਉ। ਇਹੀ ਕੁੱਝ ਚਲਾਕ ਲੋਕਾਂ ਨੇ ਭਗਤ ਸਿੰਘ ਨਾਲ ਕੀਤਾ। ਮਾਫ ਕਰਨਾ ਅੱਜ ਦੇ ਮਨੁੱਖ ਵਿੱਚ ਸਮਝ ਦੀ ਸਿਆਣਪ ਦੀ ਥੋੜ੍ਹੀ ਕਮੀ ਮੈਨੂੰ ਮਹਿਸੁਸ ਹੁੰਦੀ ਹੈ। ਇਤਿਹਾਸ ਨੂੰ ਬੜ੍ਹੇ ਜੋਰਾਂ ਸ਼ੋਰਾਂ ਨਾਲ ਬਦਲਿਆ ਜਾ ਰਿਹਾ ਹੈ। ਵੈਸੇ ਅਸੀ 21ਵੀ ਸਦੀ ਵਿੱਚ ਹਰ ਪੱਖ ਤੋ ਬਹੁਤ ਤਰੱਕੀ ਕਰ ਲਈ ਹੈ ਪਰ ਸ਼ਾਇਦ ਸਾਨੂੰ ਇਤਿਹਾਸ ਨੂੰ ਸਮਝਣ ਵਿੱਚ ਭੁਲੇਖਾ ਲੱਗ ਗਿਆ ਹੈ। ਅੰਗਰੇਜਾਂ ਦੀ ਰਣਨੀਤੀ ਨੂੰ ਅਸੀ ਸਮਝ ਨਹੀ ਸਕੇ। ਜਿਹੜੇ ਅੰਗਰੇਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰ ਸਕਦੇ ਹਨ ਕੀ ਉਹ ਪੰਜਾਬ ਦਾ ਇਤਿਹਾਸ ਨਹੀ ਬਦਲਵਾ ਸਕਦੇ। ਇਤਿਹਾਸ ਦਾ ਸੱਚ ਸਾਹਮਣੇ ਨਾਂ ਆਉਣ ਦੇਣਾ ਵੀ ਅੰਗਰੇਜਾ ਦੀ ਕੁਟਨੀਤੀ ਦਾ ਹਿਸਾ ਸੀ। ਅੱਜ ਵੀ ਵੱਡੀਆ ਵੱਡੀਆ ਯੂਨੀਵਰਸਿਟੀਆ ਦੇ ਵੱਡੇ ਵੱਡੇ ਪ੍ਰੋਫੈਸਰ ਇਹ ਕੰਮ ਬੜੇ ਹੀ ਮਾਣ ਨਾਲ ਕਰ ਰਹੇ ਹਨ। ਕਈ ਪ੍ਰ੍ਰੋਫੈਸਰਾਂ ਨੂੰ ਤਾਂ ਪਦਮ ਵਿਭੁਸ਼ਣ ਵਰਗੇ ਪੁਰਸਕਾਰ ਵੀ ਮਿਲੇ ਹਨ ਕਿਉਕਿ ਉਨ੍ਹਾਂ ਨੇ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਤੇ ਪੀ. ਐਚ. ਡੀ ਕੀਤੀ ਹੈ। ਅਸਲ ਇਤਿਹਾਸ ਨੂੰ ਖਤਮ ਕਰ ਕੇ ਸਾਨੂੰ ਝੂਠਾ ਇਤਿਹਾਸ ਪੜ੍ਹਇਆ ਜਾ ਰਿਹਾ ਹੈ। ਅੱਜ ਜਿੰਨੀਆਂ ਵੀ ਫਿਲਮਾਂ ਅਸੀ ਭਗਤ ਸਿੰਘ ਦੇ ਜੀਵਨ ਬਾਰੇ ਟੀ. ਵੀ ਆਦਿ ਤੇ ਵੇਖਦੇ ਹਾਂ ਸਭ ਨੇ ਮੱਖੀ ਤੇ ਮੱਖੀ ਹੀ ਮਾਰੀ ਹੈ ਕਿਸੇ ਨੇ ਵੀ ਕੋਈ ਨਵੀ ਖੋਜ ਕਰਕੇ ਕੁੱਝ ਵੀ ਨਹੀਂ ਲਿਖਿਆ। ਇਹ ਕੇਵਲ ਭਗਤ ਸਿੰਘ ਦੇ ਜੀਵਨ ਨਾਲ ਹੀ ਨਹੀਂ ਵਾਪਰਿਆ ਇਹ ਹਰ ਉਸ ਇਨਸਾਨ ਨਾਲ ਵਾਪਰਦਾ ਹੈ ਜੋ ਇਤਿਹਾਸ ਬਣਾਉਦਾ ਹੈ।
ਕੀ ਭਗਤ ਸਿੰਘ ਟੋਪੀ ਵਿੱਚ ਜਿਆਦਾ ਜੱਚਦਾ ਹੈ? ਜਿਹੜੀਆ ਕਿਤਾਬਾਂ ਭਗਤ ਸਿੰਘ ਦਾ ਨਾਂਅ ਲੈ ਕੇ ਪ੍ਰਚਾਰੀਆ ਜਾ ਰਹੀਆ ਹਨ ਉਹਨਾਂ ਦੇ ਮੁੱਖ ਪੰਨੇ ਤੇ ਭਗਤ ਸਿੰਘ ਦੀ ਟੋਪੀ ਵਾਲੀ ਫੋਟੋ ਹੀ ਛਾਪੀ ਜਾਦੀ ਹੈ। ਹੁਣ ਚੋਰ ਦੀ ਚੋਰੀ ਕਿਵੇ ਫੜ੍ਹਨੀ ਹੈ ਮੈ ਦੱਸਦਾ ਹਾਂ। ਇਹ ਵੀ ਪ੍ਰਚਾਰ ਕੀਤਾ ਜਾਦਾ ਹੈ ਕਿ ਭਗਤ ਸਿੰਘ ਕਾਰਲ ਮਾਰਕਸ ਦੀ ਵਿਚਾਰਧਾਰਾ ਤੋ ਬਹੁਤ ਪ੍ਰਭਾਵਿਤ ਸੀ ਅਤੇ ਉਸ ਦੀਅ ਕਿਤਾਬਾਂ ਪੜ੍ਹਿਆ ਕਰਦਾ ਸੀ। ਹੁੱਣ ਤੁਸੀ ਗੂਗਲ ਤੇ ਜਾ ਕੇ ਕਾਰਲ ਮਾਰਕਸ ਦੀ ਫੋਟੋ ਵੇਖੋ। ਤੁਸੀ ਵੇਖੋਂਗੇ ਕਿ ਕਾਰਲ ਮਾਰਕਸ ਨੇ ਖੁਦ ਵੱਡੀ ਦਾਹੜੀ ਅਤੇ ਲੰਬੇ ਕੇਸ ਰੱਖੇ ਹੋਏ ਹਨ। ਇਹ ਆਮ ਜਿਹੀ ਗੱਲ ਹੈ ਕਿ ਅਕਸ਼ੇ ਕੁਮਾਰ ਨੂੰ ਪਿਆਰ ਕਰਨ ਵਾਲਾ ਉਸ ਦੀਆ ਫਿਲਮਾ ਵੇਖਣ ਵਾਲਾ ਜਿਆਦਾ ਨਹੀਂ ਤਾਂ ਉਸ ਵਰਗੀਆ ਥੋੜੀਆ ਜਿਹੀਆ ਹਰਕਤਾ ਜਰੂਰ ਕਰਨ ਲੱਗ ਜਾਦਾ ਹੈ। ਸਚਿਨ ਤੇਦੁਲਕ ਨੂੰ ਪਿਆਰ ਕਰਨ ਵਾਲਾ ਉਸ ਵਰਗਾ ਬਣਨਾ ਚਾਹੂੰਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਕਾਰਲ ਮਾਰਕਸ ਤੋ ਪ੍ਰਭਵਿਤ ਹੋ ਕੇ ਵੀ ਭਗਤ ਸਿੰਘ ਕਲੀਨ ਸ਼ੇਵ ਕਿਵੇਂ ਸੀ। ਮੈ ਕਾਰਲ ਮਾਰਕਸ ਦਾ ਦਿਲੋਂ ਸਤਿਕਾਰ ਕਰਦਾ ਹਾਂ ਮੇਰੇ ਲਈ ਹਰ ਉਹ ਸ਼ਖਸ਼ੀਅਤ ਸਤਿਕਾਰਯੋਗ ਹੈ ਜੋ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦਾ ਹੈ। ਭਾਈ ਰਣਧੀਰ ਸਿੰਘ ਜੀ ਤਾਂ ਇਸ ਬਾਰੇ ਬੜੇ ਹੀ ਸਪਸ਼ਟ ਸ਼ਬਦਾ ਵਿੱਚ ਲਿਖਦੇ ਹਨ ਕਿ ਭਗਤ ਸਿੰਘ ਆਖਰੀ ਸਮੇਂ ਗੁਰੂ ਦੀ ਸ਼ਰਣ ਵਿੱਚ ਪਰਤ ਆਇਆ ਸੀ ਇਹ ਸਭ ਕੁੱਝ ਜਾਣਦੇ ਹੋਏ ਵੀ ਭਗਤ ਸਿੰਘ ਦੀ ਟੋਪੀ ਵਾਲੀ ਤਸਵੀਰ ਦਾ ਬੜੇ ਹੀ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ। ਭਗਤ ਸਿੰਘ ਦੀ ਅੰਤਮ ਇੱਛਾ ਵਿੱਚ ਇਹ ਵੀ ਸ਼ਾਮਲ ਸੀ ਕਿ ਉਸ ਦਾ ਸੰਸਕਾਰ ਸਿੱਖ ਰਹੁ ਰੀਤਾ ਨਾਲ ਕੀਤਾ ਜਾਵੇ। ਉਸ ਦੀ ਆਖਰੀ ਤਸਵੀਰ ਜਿਸ ਵਿੱਚ ਉਸ ਦੇ ਸਿਰ ਤੇ ਕੇਸ ਰੱਖੇ ਹੋਏ ਸਨ ਸਾਫ ਦਰਸਾਉਦੀ ਹੈ ਕਿ ਉਹ ਅਪਣੇ ਮੂਲ ਨਾਲ ਜੁੜਿਆ ਹੋਇਆ ਸੀ। ਹੁਣ ਗੱਲ ਕਰਦੇ ਹਾਂ ਮਨੁੱਖੀ ਮਾਨਸਿਕਤਾ ਦੀ। ਤੁਸੀ ਭਗਤ ਸਿੰਘ ਦੀ ਇੱਕ ਕਿਤਾਬ ਵੇਖਦੇ ਹੋ ਉਸ ਉਪਰ ਲਿਖਿਆ ਹੈ ਮੈ ਨਾਸਤਿਕ ਕਿਉਂ ਹਾਂ? ਤੁਹਾਡਾ ਮਨ ਫਟਾ ਫੱਟ ਇਸ ਨਤੀਜੇ ਤੇ ਪਹੂੰਚ ਜਾਵੇਗਾ ਕਿ ਭਗਤ ਸਿੰਘ ਨਾਸਤਿਕ ਸੀ ਤੇ ਮੈ ਆਸਤਿਕ ਹਾਂ ਮੈ ਰੱਬ ਨੂੰ ਮੰਨਣ ਵਾਲਾ ਹਾਂ। ਮੈ ਇਹ ਕਿਤਾਬ ਕਿਉਂ ਖਰੀਦਾਂ ਜਾਂ ਕਿਉਂ ਪੜ੍ਹਾਂ। ਭਾਵੇ ਕਿ ਉਸ ਕਿਤਾਬ ਵਿੱਚ 100 ਪ੍ਰਤੀਸ਼ਤ ਚੰਗੀਆ ਗੱਲਾਂ ਲਿਖੀਆਂ ਹੋਣ ਪਰ ਅਸੀ ਫੋਟੋ ਅਤੇ ਸਿਰਲੇਖ ਤੋਂ ਹੀ ਇਹ ਅੰਦਾਜਾ ਲਗਾ ਲੈਂਦੇ ਹਾਂ ਕਿ ਕਿਤਾਬ ਦੇ ਅੰਦਰ ਤਾਂ ਇਹ ਕੁੱਝ ਲਿਖਿਆ ਹੋਵੇਗਾ। ਪੰਜਾਬ ਦੇ ਵਿੱਚ ਉਸ ਸਮੇਂ ਕੇਸ ਕਤਲ ਕਰਵਾਉਣ ਦਾ ਜਾਂ ਟੋਪੀ ਪਾਉਣ ਦਾ ਕੋਈ ਰਿਵਾਜ ਨਹੀਂ ਸੀ। ਟੋਪ ਜਾਂ ਟੋਪੀ ਤਾਂ ਅੰਗਰੇਜ ਅਪਣੇ ਸਿਰ ਤੇ ਪਹਿਨਦੇ ਸਨ। ਸਿੱਖ ਪਰਿਵਾਰਾਂ ਚ’ ਤਾਂ ਜੇ ਕੋਈ ਬੱਚਾ ਕੇਸ ਕਟਾਉਂਦਾ ਸੀ ਤਾਂ ਘਰ ਦੇ ਬਜੁਰਗਾਂ ਕੋਲੋ ਉਸ ਦੀ ਚੰਗੀ ਛਿਤਰ ਪਰੇਡ ਹੁੰਦੀ ਸੀ। ਕਈ ਪਰਿਵਾਰਾਂ ਵਿੱਚ ਤਾਂ ਮੋਨੇ ਮੁੰਡੇ ਨੂੰ ਰਿਸ਼ਤਾ ਵੀ ਨਹੀਂ ਸੀ ਹੁੰਦਾ। ਮੈ ਇਹ ਨਹੀਂ ਕਹਿੰਦਾ ਕਿ ਭਗਤ ਸਿੰਘ ਨੇ ਕੇਸ ਨਹੀ ਕਟਵਾਏ। ਉਸ ਨੇ ਕਿਸੇ ਮਿਸ਼ਨ ਨੂੰ ਲੈ ਕੇ ਜਰੂਰ ਕੇਸ ਕਟਵਾਏ ਹੋਣਗੇ ਤੇ ੳੇਸ ਮਿਸ਼ਨ ਦੇ ਪੂਰਾ ਹੋ ਜਾਣ ਤੋਂ ਬਾਅਦ ਉਸ ਨੇ ਕੇਸ ਰੱਖ ਲਏ ਸਨ। ਭਗਤ ਸਿੰਘ ਸਾਡੇ ਸਾਰਿਆ ਲਈ ਬਹੁਤ ਹੀ ਸਤਿਕਾਰਯੋਗ ਹਸਤੀ ਹੈ, ਤੇ ਰਹੇਗਾ। ਤੁਸੀ ਅਪਣੀਆ ਅੱਖਾਂ ਬੰਦ ਕਰ ਕੇ ਅਪਣੇ ਮਨ ਅੰਦਰ ਭਗਤ ਸਿੰਘ ਦੀ ਟੋਪੀ ਵਾਲੀ ਅਤੇ ਦਸਤਾਰ ਵਾਲੀ ਤਸਵੀਰ ਲੈ ਕੇ ਆਓ। ਹੁਣ ਤੁਸੀ ਹੀ ਇਮਾਨਦਾਰੀ ਨਾਲ ਫੈਸਲਾ ਕਰੋ ਕਿ ਭਗਤ ਸਿੰਘ ਤੁਹਾਨੂੰ ਤੇ ਤੁਹਾਡੇ ਬੱਚਿਆ ਨੂੰ ਟੋਪੀ ਵਾਲਾ ਚੰਗਾ ਲਗਦਾ ਹੈ ਜਾਂ ਸਰਦਾਰ ਪਗੜੀ ਵਾਲਾ ਭਗਤ ਸਿੰਘ ਚੰਗਾ ਲਗਦਾ ਹੈ?
ਕੀ ਅਸੀ ਅੱਗੇ ਤੋਂ ਸਿਆਣੇ ਬਣਾਂਗੇ:-ਮੇਰਾ ਕਿਸੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਹੈ। ਕਈ ਵਾਰੀ ਨਾਂ ਸਮਝੀ ਕਾਰਨ ਅਸੀਂ ਅਜਿਹਾ ਕੰਮ ਕਰ ਦਿੰਦੇ ਹਾਂ ਜਿਸ ਦਾ ਨਤੀਜਾ ਬਾਅਦ ਵਿੱਚ ਮਾੜਾ ਨਿਕਲਦਾ ਹੈ। ਕਿਸੇ ਨੂੰ ਤੋੜਨ ਨਾਲੋਂ ਜੋੜਨਾ ਵਧੇਰੇ ਲਾਹੇਵੰਦ ਹੁੰਦਾ ਹੈ। ਮੈਂ ਨਾਂ ਹੀ ਕੋਈ ਲੇਖਕ ਹਾਂ ਤੇ ਨਾਂ ਹੀ ਵਿਦਵਾਨ। ਪਰ ਮੈ ਇਹ ਪਰਖ ਪੜਚੋਲ ਜਰੂਰ ਕਰ ਸਕਦਾ ਹਾਂ ਕਿ ਕੀ ਸਹੀ ਹੈ ਜਾਂ ਕੀ ਗਲਤ। ਸੱਚ ਤਾਂ ਇਹ ਹੈ ਕਿ ਅਸੀਂ ਭਗਤ ਸਿੰਘ ਸਮੇਤ ਅਪਣੇ ਮਹਾਨ ਯੋਧਿਆ ਤੇ ਸੁਰਬੀਰਾਂ ਦੀ ਕੁਰਬਾਨੀ ਨੂੰ ਭੁਲ ਚੁੱਕੇ ਹਾਂ। ਅੱਜ ਕੇਵਲ ਦਿਖਾਵੇ ਲਈ ਹੀ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਪ੍ਰਾਈਵੇਟ ਬੈਂਕ ਵਿੱਚ ਨੋਕਰੀ ਕਰਨ ਕਰਕੇ ਮੈਨੰ 23 ਮਾਰਚ ਦੀ ਛੁੱਟੀ ਸੀ ਬਡਾਲੀ ਤੋਂ ਮੇਰੇ ਇੱਕ ਵਾਕਫ ਦਾ ਫੋਨ ਆ ਗਿਆ। ਮੈਨੂੰ ਪੁਛੱਣ ਲੱਗਾ ਕਿ ਅੱਜ ਬੈਂਕ ਖੁੱਲੇ ਹਨ। ਮੈ ਕਿਹਾ ਨਹੀ ਅੱਜ ਛੁੱਟੀ ਹੈ। ਉਸ ਨੇ ਮੈਨੂੰ ਸਵਾਲ ਕੀਤਾ ਕਿ ਅੱਜ ਛੁੱਟੀ ਕਿਉਂ ਹੈ? ਮੈ ਹੇਰਾਨ ਹੋ ਗਿਆ ਕਿ ਉਸ ਨੂੰ ਇਹ ਤਾਂ ਪਤਾ ਸੀ ਕਿ ਅੱਜ 23 ਮਾਰਚ ਹੈ ਪਰ ਇਹ ਨਹੀਂ ਪਤਾ ਸੀ ਕਿ ਅੱਜ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ। ਮੈ ਸੋਚੀਂ ਪੈ ਗਿਆ ਕਿ ਇਹ ਕਿਹੋ ਜਿਹੇ ਨੋਜਵਾਨ ਹਨ ਜੋ ਅਪਣਾ ਇਤਿਹਾਸ ਭੁਲ਼ੀ ਬੈਠੇ ਹਨ। ਇਸ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਹੁਣ ਕੇਵਲ ਅਪਣੇ ਬਾਰੇ ਸੋਚਦਾ ਹੈ ਜਦੋਂ ਕਿ ਭਗਤ ਸਿੰਘ ਸਮਾਜ ਬਾਰੇ ਸੋਚਦਾ ਸੀ। ਸਮਾਜ ਦੀ ਜਾਤੀ ਵੰਡ ਨੂੰ ਉਹ ਮੁੱਢ ਤੋਂ ਹੀ ਖਤਮ ਕਰ ਦੇਣਾ ਚਾਹੁੰਦਾ ਸੀ। ਉਸ ਨੂੰ ਸਮਾਜ ਨੂੰ ਵੰਡਣ ਵਾਲੇ ਧਰਮ ਤੋਂ ਨਫਰਤ ਸੀ। ਉਹ ਪੁਰਾਤਨਤਾ ਨੂੰ ਬਦਲਨਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਅੰਗਰੇਜ ਪੰਜਾਬ ਜਾਂ ਭਾਰਤ ਤੇ ਹਕੁਮਤ ਕਰਨ ਤੇ ਉਨ੍ਹਾ ਦਾ ਸ਼ੋਸ਼ਣ ਕਰਨ। ਉਹ ਖੁਸ਼ਹਾਲ ਸਮਾਜ ਦੀ ਸਿਰਜਣਾ ਚਾਹੁੰਦਾ ਸੀ। ਪਰ ਅੱਜ ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ। ਅੱਜ ਦਾ ਨੋਜਵਾਨ ਭਗਤ ਸਿੰਘ ਵਾਂਗ ਕਿਤਾਬਾਂ ਨੂੰ ਪਿਆਰ ਨਹੀਂ ਕਰਦਾ। ਅੱਜ ਪੰਜਾਬ ਦਾ ਨੌਜਵਾਨ ਪੜ੍ਹਾਈ ਲਿਖਾਈ ਦੀ ਅਹਿਮੀਅਤ ਨੂੰ ਨਹੀਂ ਸਮਝਦਾ। ਅੱਜ ਨੌਜਵਾਨਾਂ ਦਾ ਕੇਵਲ ਇੱਕ ਹੀ ਸੁਫਨਾਂ ਹੈ। ਬਾਹਰਲੇ ਮੁਲਕ ਵਿੱਚ ਜਾ ਕੇ ਪੱਕੇ ਤੌਰ ਤੇ ਵੱਸਣਾ। ਜੋ ਕਿਸੇ ਹੱਦ ਤੱਕ ਠੀਕ ਵੀ ਹੈ। ਅੱਜ ਸਾਡੇ ਸਮਾਜ ਰੂਪੀ ਬਾਗ ਨੂੰ ਇਸ ਦੇ ਮਾਲੀਆਂ ਨੇ ਹੀ ਉਜਾੜ ਦਿੱਤਾ ਹੈ। ਇਹ ਤੁਫਾਨ ਹੁਣ ਕਿਥੇ ਰੁਕੇਗਾ, ਕਿਵੇ ਰੁਕੇਗਾ ਕਿਸੇ ਨੂੰ ਕੁੱਝ ਵੀ ਨਹੀਂ ਪਤਾ। ਅੱਜ ਦੇ ਮਨੁੱਖ ਦਾ ਕੇਵਲ ਇੱਕ ਹੀ ਮਕਸਦ ਤੇ ਉਦੇਸ਼ ਹੈ, “ਕੇਵਲ ਤੇ ਕੇਵਲ ਪੈਸਾ ਕਮਾਉਣਾ” ਭਗਤ ਸਿੰਘ ਦੇ ਸੁਫਨਿਆ ਦਾ ਪੰਜਾਬ ਤਾਂ ਹੁਣ ਉਜੜ ਚੁੱਕਾ ਹੈ ਤੇ ਇਸ ਦੇ ਮੁੜ ਵੱਸਣ ਦੀ ਕੋਈ ਆਸ ਨਹੀਂ ਹੈ ਤੇ ਇਹੀ ਸੱਚ ਹੈ।
ਧੰਨਵਾਦ ਸਹਿਤ
ਹਰਪ੍ਰੀਤ ਸਿੰਘ ਸਿੰਘ ਸਰਹੰਦ
9814702271




.