.

ਚੋਰ, ਹਰਾਮਖੋਰ ਜਾਂ ਕੁੱਝ ਹੋਰ ਵੀ

ਸਿੱਖਾਂ ਦੇ ਪਹਿਲੇ ਗੁਰੂ ਨੇ ਆਪਣੀ ਬਾਣੀ ਵਿੱਚ ਜੋ ਕਿ ਗੁਰੂ ਗ੍ਰੰਥ ਦੀ ਪਹਿਲੀ ਹੀ ਬਾਣੀ ਹੈ ਉਸ ਵਿੱਚ ਚੋਰਾਂ ਅਤੇ ਹਰਾਮਖੋਰਾਂ ਦਾ ਜ਼ਿਕਰ ਕੀਤਾ ਹੈ। ਇਹ ਕਿਹੜੇ ਚੋਰਾਂ ਅਤੇ ਹਰਾਮਖੋਰਾਂ ਬਾਰੇ ਕਿਹਾ ਹੈ ਉਸ ਬਾਰੇ ਠੀਕ ਤਾਂ ਗੁਰੂ ਨਾਨਕ ਹੀ ਜਾਣਦੇ ਹੋਣਗੇ ਪਰ ਜਿਹੜੇ ਵਿਆਕਤੀ ਅੱਜਕੱਲ ਧਰਮ ਦੇ ਨਾਮ ਤੇ ਚੋਰੀਆਂ ਅਤੇ ਹਰਾਮਖੋਰੀਆਂ ਕਰਦੇ ਹਨ ਕੀ ਉਨ੍ਹਾਂ ਤੇ ਵੀ ਇਹ ਪੰਗਤੀਆਂ ਢੁਕਦੀਆਂ ਹਨ ਜਾਂ ਨਹੀਂ? ਇਸ ਬਾਰੇ ਤੁਸੀਂ ਖੁਦ ਹੀ ਵਿਚਾਰ ਕਰ ਲੈਣੀ।
ਧਰਮ ਦਾ ਅਧਾਰ ਸਚਾਈ ਅਤੇ ਚੰਗੇ ਨਿਯਮ ਹੁੰਦੇ ਹਨ ਅਤੇ ਹੋਣੇ ਵੀ ਚਾਹੀਦੇ ਹਨ। ਜਿਸ ਨਾਲ ਚੰਗੇ ਸਮਾਜ ਦੀ ਸਿਰਜਨਾ ਹੋ ਸਕੇ। ਕਰਮਕਾਂਡ ਅਤੇ ਪਖੰਡ ਦਾ ਨਾਮ ਧਰਮ ਨਹੀਂ ਹੋ ਸਕਦਾ। ਪਰ ਅੱਜਕੱਲ ਤਕਰੀਬਨ ਸਾਰੇ ਧਰਮਾਂ ਅੰਦਰ ਹੀ ਇਹ ਕਰਮਕਾਂਡ ਅਤੇ ਪਖੰਡ ਭਾਰੂ ਹਨ। ਕਿਸੇ ਨੇ ਕਿਹੜਾ ਧਰਮ ਅਪਣਾਉਣਾ ਹੈ ਜਾਂ ਨਹੀਂ ਅਪਣਾਉਣਾ ਇਹ ਹਰ ਵਿਆਕਤੀ ਦਾ ਨਿੱਜੀ ਮਾਮਲਾ ਹੈ। ਕਿਸੇ ਵੀ ਵਿਆਕਤੀ ਨੂੰ ਕਿਸੇ ਵੀ ਧਰਮ ਅੰਦਰ ਜਬਰਦਸਤੀ ਬੰਨ ਕੇ ਨਹੀਂ ਰੱਖਿਆ ਜਾ ਸਕਦਾ। ਪਰ ਪੁਜਾਰੀ ਵਰਗ ਦੀ ਮਾਨਸਿਕ ਗੁਲਾਮੀ ਹੇਠ ਸਾਰੇ ਹੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਾਪੇ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਕਰਦੇ ਹਨ ਅਸੀਂ ਵੀ ਕਰਦੇ ਰਹੇ ਹਾਂ। ਕੋਈ ਵੀ ਮਾਤਾ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਨਾਲਾਇਕ ਨਿੱਕਲਣ ਜਾਂ ਗਲਤ ਸੁਸਾਇਟੀ ਵਿੱਚ ਪੈ ਕੇ ਆਪਣਾ ਜੀਵਨ ਖਰਾਬ ਕਰਨ। ਜਿਨ੍ਹਾਂ ਮਾਪਿਆਂ ਕੋਲ ਆਪਣੇ ਬੱਚਿਆ ਨੂੰ ਚੰਗੇ ਉਚੇ ਸੁੱਚੇ ਵਿਚਾਰਾਂ ਵਾਲੀ ਨੈਤਿਕ ਸਿੱਖਿਆ ਦੇਣ ਦਾ ਗਿਆਨ ਨਹੀਂ ਹੁੰਦਾ ਉਹ ਧਾਰਮਿਕ ਕਰਮਕਾਂਡਾਂ ਦੇ ਬੋਝ ਥੱਲੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਦਬਾ ਕੇ ਰੱਖਣਾ ਚਾਹੁੰਦੇ ਹੁੰਦੇ ਹਨ। ਪੱਛਮੀਂ ਦੇਸ਼ਾਂ ਵਿੱਚ ਪਲਣ ਵਾਲੇ ਬੱਚੇ ਕੁੱਝ ਸਮਾ ਤਾਂ ਇਸ ਤਰ੍ਹਾਂ ਕਰਦੇ ਰਹਿੰਦੇ ਹਨ ਪਰ ਜਦੋਂ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੁੰਦੇ ਹਨ ਤਾਂ ਫਿਰ ਬਾਗੀ ਹੋ ਜਾਂਦੇ ਹਨ।
ਕਈ ਵਾਰੀ ਉਪਰੋਂ-ਉਪਰੋਂ ਦੇਖਣ ਨੂੰ ਇਸ ਤਰ੍ਹਾਂ ਲਗਦਾ ਹੈ ਕਿ ਇਹ ਬਹੁਤ ਧਾਰਮਿਕ ਅਤੇ ਉਚੇ ਸੁੱਚੇ ਜੀਵਨ ਵਾਲੇ ਹੋਣਗੇ ਪਰ ਪਤਾ ਲੱਗਣ ਤੇ ਵਿਚੋਂ ਕੁੱਝ ਹੋਰ ਹੀ ਨਿੱਕਲਦਾ ਹੈ। ਜਦੋਂ ਬੜੂ ਸਾਹਿਬ ਵਿੱਚ ਪੜ੍ਹਦੇ ਬੱਚੇ ਕੁੱਝ ਸਮਾ ਪਹਿਲਾਂ ਬਿਦੇਸ਼ਾਂ ਵਿੱਚ ਆਏ ਸਨ ਅਤੇ ਢਾਡੀ ਵਾਰਾਂ ਗਾ ਕੇ ਸੁਣਾਉਂਦੇ ਸਨ ਤਾਂ ਆਮ ਲੋਕਾਂ ਤੇ ਇਸ ਦਾ ਬਹੁਤ ਚੰਗਾ ਪ੍ਰਭਾਵ ਪਿਆ ਸੀ। ਬਹੁਤੇ ਸਿੱਖ ਆਪਣੇ ਬੱਚੇ ਉਥੇ ਭੇਜਣਾ ਚਾਹੁੰਦੇ ਸਨ ਅਤੇ ਕਈਆਂ ਨੇ ਭੇਜੇ ਵੀ ਸਨ। ਬਾਅਦ ਵਿੱਚ ਜੋ ਪਤਾ ਲੱਗਾ ਕਿ ਉਥੇ ਕੀ ਕੁੱਝ ਹੁੰਦਾ ਹੈ ਅਤੇ ਉਥੇ ਪੜ੍ਹੇ ਕਿਤਨਿਆਂ ਬੱਚਿਆਂ ਨੇ ਸਿੱਖੀ ਅਪਣਾ ਕੇ ਰੱਖੀ ਇਸ ਬਾਰੇ ਬਹੁਤ ਕੁੱਝ ਸਾਹਮਣੇ ਆ ਚੁੱਕਾ ਹੈ। ਇਸ ਬਾਰੇ ਹੋਰ ਬਹੁਤਾ ਕੁੱਝ ਲਿਖਣ ਦੀ ਲੋੜ ਨਹੀਂ ਹੈ।
ਕੋਈ ਸਮਾ ਸੀ ਜਦੋਂ ਵਿਗਿਆਨ ਨੇ ਇਤਨੀ ਤਰੱਕੀ ਨਹੀਂ ਸੀ ਕੀਤੀ ਅਤੇ ਨਾ ਹੀ ਸਰਕਾਰਾਂ ਅਤੇ ਰਾਜਿਆਂ ਨੇ ਆਮ ਜਨਤਾ ਲਈ ਚੰਗੇ ਕਾਨੂੰਨ ਬਣਾਏ ਸਨ ਤਾਂ ਸਮਾਜ ਨੂੰ ਕਿਸੇ ਨਿਯਮ ਵਿੱਚ ਬੱਝ ਕੇ ਚੱਲਣ ਲਈ ਧਰਮਾਂ ਦੀ ਲੋੜ ਜਿਆਦਾ ਹੁੰਦੀ ਸੀ ਤਾਂ ਕਿ ਲੋਕ ਮਨ ਵਿੱਚ ਡਰ ਰੱਖ ਕੇ ਚੰਗੇ ਕਰਮ ਕਰਨ। ਪਹਿਲਾਂ ਗਲਤ ਕੰਮਾ ਦੀ ਸਜਾ ਅਗਲੇ ਜਨਮਾ ਵਿੱਚ ਧਰਮਰਾਜ ਤੇ ਛੱਡ ਦਿੱਤੀ ਜਾਂਦੀ ਸੀ ਪਰ ਹੁਣ ਨਿਬੇੜਾ ਇਸੇ ਜਨਮ ਵਿੱਚ ਹੋਈ ਜਾਂਦਾ ਹੈ। ਜੇ ਕਰ ਕੋਈ ਕਾਨੂੰਨ ਦੇ ਉਲਟ ਕੰਮ ਕਰਦਾ ਹੈ ਤਾਂ ਕਾਨੂੰਨ ਉਸ ਨੂੰ ਸਜਾ ਦੇ ਦਿੰਦਾ ਹੈ।
ਧਰਮ ਦਾ ਲਿਬੇਸ ਪਾ ਕੇ ਸਦੀਆਂ ਪਹਿਲਾਂ ਵੀ ਲੋਕ ਪੁੱਠੇ ਕੰਮ ਕਰਨ ਤੋਂ ਨਹੀਂ ਸੀ ਟਲਦੇ ਅਤੇ ਹੁਣ ਵੀ ਨਹੀਂ ਟਲਦੇ। ਜੇ ਕਿਸੇ ਸਮੇ ਸੱਜਣ ਠੱਗ ਲੁੱਟਦਾ ਸੀ ਤਾਂ ਅੱਜ ਕੱਲ ਵੀ ਬਥੇਰੇ ਲੁੱਟਦੇ ਹਨ। ਸੱਜਣ ਠੱਗ ਬਣਕੇ ਵੀ ਲੁੱਟਦੇ ਹਨ ਅਤੇ ਡਾਕੂ ਬਣ ਕੇ ਵੀ ਲੁੱਟਦੇ ਹਨ। ਕਈਆਂ ਦੀਆਂ ਨਜ਼ਰਾਂ ਵਿੱਚ ਅਜਿਹੇ ਸੱਜਣ ਠੱਗ ਅਤੇ ਡਾਕੂ ਕਿਸਮ ਦੇ ਲੋਕ ਬਹੁਤ ਵੱਡੇ ਧਰਮੀ ਦਿਸਦੇ ਹਨ। ਧਰਮੀ ਦਿਸਣਾ ਹੋਰ ਗੱਲ ਹੈ ਅਤੇ ਧਰਮੀ ਬਣ ਜਾਣਾ ਹੋਰ। ਪਰ ਬਹੁਤੀ ਲੋਕਾਈ ਧਰਮੀ ਬਣਨ ਨਾਲੋਂ ਧਰਮੀ ਦਿਸਣਾ ਜਿਆਦਾ ਪਸੰਦ ਕਰਦੀ ਹੈ। ਕਿਉਂਕਿ ਧਰਮਾ ਦੇ ਨਾਮ ਤੇ ਸਦੀਆਂ ਤੋਂ ਪ੍ਰਚਾਰ ਹੀ ਇਸੇ ਤਰ੍ਹਾਂ ਦਾ ਕੀਤਾ ਜਾਂਦਾ ਰਿਹਾ ਹੈ ਕਿ ਧਰਮ ਦੇ ਕਰਮਕਾਂਡ ਕਰਨੇ ਹੀ ਧਰਮ ਹੁੰਦਾ ਹੈ। ਜਿਤਨੇ ਜਿਆਦਾ ਕੋਈ ਕਰਮਕਾਂਡ ਕਰੇ ਅਤੇ ਪਖੰਡ ਕਰੇ, ਉਤਨਾ ਵੱਡਾ ਉਹ ਧਰਮੀ। ਸਿੱਖਾਂ ਦੇ ਸਾਰੇ ਹੀ ਕਥਿਤ ਬ੍ਰਹਮਗਿਆਨੀਆਂ ਦੇ ਜੀਵਨ ਤੇ ਝਾਤ ਮਾਰ ਲਓ ਇਹ ਸਾਰੇ ਹੀ ਇੱਕ ਦੂਸਰੇ ਤੋਂ ਵੱਧ ਕਰਮਕਾਂਡੀ ਅਤੇ ਪਖੰਡੀ ਸਨ। ਅਨੇਕਾਂ ਹੀ ਕਰਾਮਾਤੀ ਕਹਾਣੀਆਂ ਇਨ੍ਹਾਂ ਕਥਿਤ ਬ੍ਰਹਮਗਿਆਨੀਆਂ ਨਾਲ ਜੋੜੀਆਂ ਹੋਈਆਂ ਹਨ ਅਤੇ ਆਮ ਸ਼ਰਧਾਵਾਨ ਸਿੱਖ ਅਜਿਹੀਆਂ ਗੱਪ ਕਹਾਣੀਆਂ ਨੂੰ ਸੱਚ ਮੰਨ ਲੈਂਦੇ ਹਨ। ਮੈਂ ਵੀ ਮੰਨਦਾ ਰਿਹਾ ਹਾਂ, ਕਰਮਕਾਂਡ ਅਤੇ ਪਖੰਡ ਵੀ ਰੱਜ ਕੇ ਕੀਤੇ ਹਨ। ਪਰ ਜਿੱਦਾਂ-ਜਿੱਦਾਂ ਸੋਝੀ ਹੁੰਦੀ ਗਈ ਇਹ ਕਰਮਕਾਂਡ ਆਪਣੇ ਆਪ ਛੁੱਟਦੇ ਗਏ।
ਕੋਈ ਵੀ ਵਿਆਕਤੀ ਜਿਸ ਵੀ ਸਮਾਜ ਵਿੱਚ ਪੈਦਾ ਹੋ ਕਿ ਵੱਡਾ ਹੁੰਦਾ ਹੈ ਉਹ ਉਸ ਸਮਾਜ ਵਿਚੋਂ ਹੀ ਬਹੁਤਾ ਕੁੱਝ ਸਿੱਖਦਾ ਹੈ। ਜਦੋਂ ਕਿਸੇ ਧਰਮ ਨੂੰ ਅਪਣਾਉਂਦਾ ਹੈ ਤਾਂ ਧਾਰਮਿਕ ਅਦਾਰਿਆਂ ਵਿਚੋਂ ਜੋ ਸਿੱਖਿਆ ਮਿਲਦੀ ਹੈ ਉਸ ਨੂੰ ਉਹ ਧਰਮ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਕਰ ਆਪ ਮਿਹਨਤ ਕਰਕੇ ਧਰਮ ਬਾਰੇ ਵੱਧ ਤੋਂ ਵੱਧ ਸਿੱਖਣਾ ਚਾਹੇ ਤਾਂ ਸਿੱਖ ਸਕਦਾ ਹੈ। ਪਰ ਇਹ ਸਿੱਖਣ ਲਈ ਆਪ ਬਹੁਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਉਂਜ ਇਹ ਕੰਮ ਵਿਦਵਾਨਾਂ ਦਾ ਹੁੰਦਾ ਹੈ ਕਿ ਉਹ ਸਮਾਜ ਨੂੰ ਚੰਗਾ ਬਣਾਉਣ ਲਈ ਧਰਮ ਦੀ ਚੰਗੀ ਸੇਧ ਦੇਣ। ਪਰ ਸਿੱਖਾਂ ਵਿੱਚ ਤਾਂ ਇਹ ਕੰਮ ਪੁੱਠਾ ਹੋ ਰਿਹਾ ਹੈ। ਇਨ੍ਹਾਂ ਦੇ ਤਾਂ ਤਕਰੀਬਨ ਸਾਰੇ ਹੀ ਵਿਦਵਾਨ ਖੁਦ ਸਾਧਾਂ ਦੇ ਚੇਲੇ ਬਣ ਕੇ ਲੋਕਾਈ ਨੂੰ ਪੁੱਠੀਆਂ ਮੱਤਾਂ ਦੇਣ ਲੱਗੇ ਹੋਏ ਹਨ। ਕੁੱਝ ਡਰ ਦੇ ਮਾਰੇ ਗੂੰਗੇ ਬਣੇ ਹੋਏ ਹਨ।
ਆਮ ਸਿੱਖਾਂ ਦੀ ਤਰ੍ਹਾਂ ਮੈਂ ਵੀ ਆਮ ਸਾਧਾਰਣ ਜਿਹਾ ਕਰਮਕਾਂਡੀ ਸਿੱਖ ਬਣਿਆ ਸੀ। ਬਾਕੀਆਂ ਦੀ ਤਰ੍ਹਾਂ ਕੁੱਝ ਸਮਾ ਜੁਆਨੀ ਵੇਲੇ ਮੇਰੇ ਵੀ ਇਹ ਵਿਚਾਰ ਸਨ ਕਿ ਧਰਮ ਦੇ ਨਾਮ ਤੇ ਕਿਸੇ ਨੂੰ ਮਾਰਨਾ ਜਾਂ ਆਪ ਮਰ ਜਾਣਾ ਹੀ ਧਰਮ ਹੁੰਦਾ ਹੈ। ਪਰ ਛੇਤੀਂ ਹੀ ਆਪ ਪੜ੍ਹ ਕੇ ਵਿਚਾਰਨ ਨਾਲ ਸੋਝੀ ਹੁੰਦੀ ਗਈ ਕਿ ਧਰਮ ਤਾਂ ਕੁੱਝ ਹੋਰ ਹੁੰਦਾ ਹੈ ਪਰ ਪ੍ਰਚਾਰਿਆ ਕੁੱਝ ਹੋਰ ਜਾ ਰਿਹਾ ਹੈ। ਕਰਮਕਾਂਡ ਅਤੇ ਛੂਆ ਛਾਤ ਸਭ ਤੋਂ ਵੱਧ ਸਿੱਖਾਂ ਵਿੱਚ ਪ੍ਰਚੱਲਤ ਹਨ। ਕਰਮਕਾਂਡ ਨੂੰ ਧਰਮ ਸਮਝ ਕੇ ਮੈਂ ਕਈ ਦਹਾਕੇ ਰੋਜ ਕੇਸੀ ਇਸ਼ਨਾਨ ਕਰਕੇ ਪਾਠ ਕਰਦਾ ਰਿਹਾ ਹਾਂ। ਸਵੇਰੇ ਉਠ ਕੇ ਸਿਰ ਵਿੱਚ ਪਾਣੀ ਪਉਣਾ ਫਿਰ ਪਾਠ ਕਰਦੇ ਸਮੇ ਕੋਲ ਹੀਟਰ ਲਗਾ ਕੇ ਕੇਸ ਸਕਾਉਣੇ। ਘਰੇ ਤਾਂ ਇਹ ਹੋਈ ਜਾਂਦਾ ਸੀ ਪਰ ਜਦੋਂ ਕਿਤੇ ਬਾਹਰ ਜਾਣਾ ਤਾਂ ਦਿੱਕਤ ਆਉਂਦੀ ਸੀ। ਸਰਦੀਆਂ ਵਿੱਚ ਤਾਂ ਕੇਸ ਗਿੱਲੇ ਰਹਿਣ ਕਾਰਨ ਕਈ ਵਾਰੀ ਜ਼ੁਕਾਮ ਹੀ ਨਹੀਂ ਸੀ ਹਟਦਾ ਹੁੰਦਾ। ਹੋਰ ਵੀ ਬਥੇਰੇ ਕਰਮਕਾਂਡ ਕੀਤੇ ਹਨ।
ਜਦੋਂ ਕਿਸੇ ਦੇ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਹੈ ਕਹਿੰਦੇ ਹਨ ਕਿ ਇਹ ਤਾਂ ਬਹੁਤ ਬਦਲ ਗਿਆ ਹੈ। ਸਰੀਰ ਦਿਮਾਗ ਤੇ ਉਹੀ ਹੁੰਦਾ ਹੈ। ਪਰ ਵਿਚਾਰਾਂ ਵਿੱਚ ਤਬਦੀਲੀ ਆਉਣ ਕਾਰਨ ਬੰਦੇ ਦੀ ਸੋਚਣੀ ਬਦਲ ਜਾਂਦੀ ਹੈ। ਇਹ ਸੋਚਣੀ ਬਦਲਣ ਨਾਲ ਕਈਆਂ ਨੂੰ ਤਕਲੀਫ ਹੁੰਦੀ ਹੈ, ਕਈਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਅਤੇ ਕਈਆਂ ਨੂੰ ਹੈਰਾਨੀ ਹੁੰਦੀ ਹੈ। ਹੈਂ, ਇਹ ਕੀ ਹੋ ਗਿਆ ਉਹ ਤਾਂ ਚੰਗਾ ਭਲਾ ਹੁੰਦਾ ਸੀ। ਇਹ ਤਾਂ ਕਾਮਰੇਡ ਅਤੇ ਨਾਸਤਕ ਬਣ ਗਿਆ ਹੈ। ਇਸ ਦਾ ਤਾਂ ਹੁਣ ਆ ਫਲਾਨਾ ਕੰਮ ਕਰਨ ਨੂੰ ਚਿੱਤ ਕਰਦਾ ਹੋਣਾ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਅਤੇ ਤਰ੍ਹਾਂ-ਤਰ੍ਹਾਂ ਦੇ ਫਤਵੇ ਦੇਣੇ ਸ਼ੁਰੂ ਹੋ ਜਾਂਦੇ ਹਨ।
ਜਦੋਂ ਸੋਚ ਵਿਚਾਰ ਕੇ ਅਤੇ ਪੜ੍ਹ ਕੇ ਮੇਰੇ ਵਿਚਾਰਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ ਤਾਂ ਅਮ ਸਿੱਖਾਂ ਨਾਲੋਂ ਵਿਚਾਰਾਂ ਵਿੱਚ ਵਿਖਰੇਵੇਂ ਸ਼ੁਰੂ ਹੋ ਗਏ। ਇਸ ਨਾਲ ਹੀ ਵਿਰੋਧਤਾ ਵੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਗੁਰਦੁਆਰੇ ਦੇ ਗ੍ਰੰਥੀ ਨਾਲ ਵਿਚਾਰਾਂ ਦੀ ਵਿਰੋਧਤਾ ਹੋਈ। ਇਹ ਗੱਲ ਕੋਈ 40 ਕੁ ਸਾਲ ਪਹਿਲਾਂ ਦੀ ਹੋਵੇਗੀ। ਸਾਡੇ ਸ਼ਹਿਰ ਦੇ ਗੁਰਦੁਆਰੇ ਦਾ ਗ੍ਰੰਥੀ ਕਲੇਰਾਂ ਵਾਲੇ ਨੰਦ ਸਿੰਘ ਦਾ ਸ਼ਰਧਾਲੂ ਸੀ। ਉਸ ਦੀ ਉਮਰ ਤਕਰੀਬਨ 70 ਕੁ ਸਾਲ ਦੀ ਹੋਵੇਗੀ। ਉਹ ਕੋਈ ਤਨਖਾਹ ਨਹੀਂ ਸੀ ਲੈਂਦਾ, ਰੋਟੀ ਪਾਣੀ ਖਾਹ ਕੇ ਫਰੀ ਸੇਵਾ ਕਰਦਾ ਸੀ। ਕਮੇਟੀਆਂ ਵਾਲੇ ਤਾਂ ਇਸ ਤਰ੍ਹਾਂ ਦੇ ਗ੍ਰੰਥੀ ਭਾਲਦੇ ਹਨ ਜਿਹੜੇ ਫਰੀ ਸੇਵਾ ਕਰਨ। ਕਲੇਰਾਂ ਵਾਲੇ ਸਾਧ ਕੀ-ਕੀ ਕਰਮਕਾਂਡ ਅਤੇ ਪਖੰਡ ਕਰਦੇ ਹਨ ਇਸ ਬਾਰੇ ਬਹੁਤਾ ਲਿਖਣ ਦੀ ਲੋੜ ਨਹੀਂ ਕਿਉਂਕਿ ਸਾਰੇ ਹੀ ਜਾਣਦੇ ਹਨ। ਕਮੇਟੀ ਵਾਲਿਆਂ ਦਾ ਤਰਕ ਹੁੰਦਾ ਸੀ ਕਿ ਤੂੰ ਫਰੀ ਸੇਵਾ ਕਰੂੰਗਾ, ਜੇ ਤੇਰੀ ਟੋਕਾ-ਟੋਕਾਈ ਕਰਕੇ ਇਹ ਚਲਿਆ ਗਿਆ?
ਮੇਰਾ ਵਿਚਾਰ ਇਹ ਹੁੰਦਾ ਸੀ ਕਿ ਜੇ ਕਰ ਕੋਈ ਗੁਰਮਤਿ ਦੀ ਗੱਲ ਸਮਝ ਪੈ ਗਈ ਹੈ ਤਾਂ ਉਸ ਬਾਰੇ ਬੋਲੋ ਅਤੇ ਅਪਣਾਉਣ ਦੀ ਕੋਸ਼ਿਸ਼ ਕਰੋ। ਬਹੁਤਿਆਂ ਨੂੰ ਯਾਦ ਹੋਵੇਗਾ ਕਿ ਬਹੁਤ ਦੇਰ ਪਹਿਲਾਂ ਤਕਰੀਬਨ ਸਾਰੇ ਗੁਰਦੁਆਰਿਆਂ ਵਿੱਚ ਅਖੰਡ ਜਾਂ ਸਹਿਜ ਪਾਠ ਦੇ ਭੋਗ ਸਮੇ ਰੁਮਾਲਾ ਭੇਟ ਕਰਨ ਵੇਲੇ ਪ੍ਰੇਮ ਪਟੋਲੇ ਵਾਲਾ ਸ਼ਬਦ ਪੜ੍ਹਿਆ ਜਾਂਦਾ ਸੀ। ਅਤੇ ਨਾਲ ਹੀ ਅਰਦਾਸ ਸਮੇਂ ਪੜ੍ਹਦੇ ਢੱਕਣ ਦੀ ਲੰਮੀ ਚੌੜੀ ਗੱਲ ਕੀਤੀ ਜਾਂਦੀ ਸੀ। ਮੈਨੂੰ ਇਸ ਵਿੱਚ ਗੁਰੂ ਦੀ ਬੇਇਜ਼ਤੀ ਦਿਸਦੀ ਲੱਗੀ। ਕਿਉਂਕਿ ਉਸ ਸ਼ਬਦ ਦਾ ਅਤੇ ਅਰਦਾਸ ਦਾ ਭਾਵ ਇਹੀ ਨਿੱਕਲਦਾ ਸੀ ਕਿ ਸੇਵਕ ਨੇ ਰੁਮਾਲਾ ਭੇਟ ਕਰਕੇ ਗੁਰੂ ਦੀ ਇਜ਼ਤ ਰੱਖੀ ਹੈ ਹੁਣ ਗੁਰੂ ਦਾ ਫਰਜ਼ ਬਣਦਾ ਹੈ ਕਿ ਉਹ ਸੇਵਕ ਦੀ ਇਜ਼ਤ ਰੱਖੇ। ਮੈਂ ਕਿਹਾ ਕਿ ਇਹ ਸ਼ਬਦ ਰੁਮਾਲਾ ਭੇਟ ਕਰਨ ਸਮੇਂ ਪੜ੍ਹਨਾ ਬੰਦ ਹੋਣਾ ਚਾਹੀਦਾ ਹੈ। ਮੇਰੀ ਇਸ ਗੱਲ ਦੀ ਬਹੁਤ ਵਿਰੋਧਤਾ ਹੋਈ। ਕਈ ਸਮਝ ਗਏ ਅਤੇ ਕਈਆਂ ਨੇ ਕਿਹਾ ਕਿ ਸਾਡੀ ਤਾਂ ਸ਼ਰਧਾ ਹੀ ਤਾਂ ਪੂਰੀ ਹੁੰਦੀ ਹੈ ਜੇ ਕਰ ਇਸ ਸ਼ਬਦ ਨੂੰ ਉਚੇਚੇ ਤੌਰ ਤੇ ਪੜ੍ਹਿਆ ਜਾਵੇ।
ਮੇਰਾ ਇਹ ਵੀ ਵਿਚਾਰ ਸੀ ਕਿ ਕਕਾਰਧਾਰੀ ਸਿੱਖਾਂ ਨੂੰ ਉਹ ਕੰਮ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਕਰਨ ਨਾਲ ਚਾਰ ਬੱਜਰ ਕਰਹਿਤਾਂ ਨੂੰ ਉਤਸ਼ਾਹ ਮਿਲਦਾ ਹੋਵੇ। ਮਿਸਾਲ ਦੇ ਤੌਰ ਤੇ ਜੇ ਕਰ ਕੋਈ ਸਿੱਖ ਕਿਰਪਾਨਧਾਰੀ ਹੋ ਕੇ ਨਾਈ ਦੀ ਦੁਕਾਨ ਚਲਾਵੇ ਤਾਂ ਚੰਗਾ ਨਹੀਂ ਲਗਦਾ। ਇਸੇ ਤਰ੍ਹਾਂ ਜੇ ਕਰ ਕੋਈ ਹੋਟਲ/ਮੋਟਲ ਲੈ ਕੇ ਵਿੱਚ ਵੇਸਵਾ ਦਾ ਅੱਡਾ ਚਲਾਵੇ ਤਾਂ ਉਹ ਵੀ ਗਲਤ ਪ੍ਰਭਾਵ ਦੇਵੇਗਾ। ਇਸੇ ਤਰ੍ਹਾਂ ਸਿਗਰਟਾਂ ਅਤੇ ਸ਼ਰਾਬ ਦੇ ਬਿਸਨਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਜੇ ਕਰ ਤੁਸੀਂ ਕਿਸੇ ਸਟੋਰ ਤੇ ਕੰਮ ਕਰਦੇ ਹੋ ਤਾਂ ਤੁਹਾਡੇ ਕੰਮ ਕਰਨ ਦਾ ਇਹ ਇੱਕ ਪਾਰਟ ਹੋਣ ਕਰਕੇ ਮਜਬੂਰੀ ਵੱਸ ਕਰਨਾ ਪੈ ਰਿਹਾ ਹੈ। ਸਾਡੇ ਸ਼ਹਿਰ ਦੇ ਕਈ ਸਿੱਖ ਮੇਰੇ ਨਾਲ ਇਸੇ ਗੱਲੋਂ ਨਿਰਾਜ਼ ਸਨ ਕਿ ਉਹ ਆਪਣੇ ਛੋਟੇ ਜਿਹੇ ਬਿਜਨਸ/ਕੌਰਨਰ ਸਟੋਰਾਂ ਵਿੱਚ ਸਿਗਰਟਾਂ ਵੀ ਵੇਚਦੇ ਸਨ ਅਤੇ ਮੈਂ ਇਸ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦਾ। ਉਹ ਕਹਿੰਦੇ ਸਨ ਸਾਡੀ ਵੀ ਮਜ਼ਬੂਰੀ ਹੈ। ਜੇ ਕਰ ਆਪਣਾ ਕੋਈ ਛੋਟਾ ਜਿਹਾ ਬਿਜ਼ਨਸ ਖੋਲਣਾ ਹੈ ਤਾਂ ਇਹ ਸਾਰਾ ਕੁੱਝ ਨਾਲ ਕਰਨਾ ਪੈਂਦਾ ਹੈ।
ਪਤਾ ਨਹੀਂ ਕਿਉਂ ਮੇਰਾ ਸੁਭਾਅ ਪਹਿਲਾਂ ਤੋਂ ਹੀ ਕੁੱਝ ਹੋਰ ਤਰ੍ਹਾਂ ਦਾ ਹੈ। ਮੇਰਾ ਵਿਚਾਰ ਇਹ ਹੁੰਦਾ ਸੀ ਕਿ ਜਿਸ ਦੇਸ਼ ਵਿੱਚ ਵੀ ਤੁਸੀਂ ਰਹਿੰਦੇ ਹੋ ਉਸ ਦੇਸ਼ ਦੀਆਂ ਸਹੂਲਤਾਂ ਲਈ ਤੁਹਾਡੇ ਕੋਲ ਉਤਨਾ ਕੁ ਪੈਸਾ ਬਥੇਰਾ ਹੁੰਦਾ ਹੈ ਜਿਸ ਨਾਲ ਤੁਸੀਂ ਆਪਣੀ ਜਿੰਦਗੀ ਬੇਫਿਕਰ ਹੋ ਕੇ ਗੁਜਾਰ ਸਕੋਂ। ਪਰ ਆਮ ਲੋਕਾਂ ਦੇ ਖਿਆਲ ਇਸ ਤੋਂ ਉਲਟੇ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਨੱਠ-ਭੱਜ ਕਰਕੇ ਪੈਸੇ ਜੋੜੋ ਜਿਤਨੇ ਵੀ ਜੋੜ ਸਕਦੇ ਹੋ। ਫਿਰ ਵੱਡੇ-ਵੱਡੇ ਘਰ ਬਣਾਓ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਰੱਖੋ। ਜਿਥੋਂ ਤੱਕ ਹੋ ਸਕੇ ਦੂਸਰਿਆਂ ਦੀ ਰੀਸ ਕਰੋ। ਆਪਣਿਆਂ ਨਿਆਣਿਆਂ ਨੂੰ ਮਹਿੰਗੀਆਂ ਤੋਂ ਮਹਿੰਗੀਆਂ ਸਪੋਰਟਸ ਕਾਰਾਂ ਲੈ ਕੇ ਦਿਓ। ਉਹ ਚੰਗੀ ਉਚੀ ਪੜ੍ਹਾਈ ਭਾਵੇ ਨਾ ਕਰਨ ਪਰ ਰਾਤ ਨੂੰ ਕਾਰਾਂ ਦੀਆਂ ਚੀਕਾਂ ਜਰੂਰ ਮਰਵਾਉਣ।
ਇੱਥੇ ਇਹ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਆਪ ਕਿਸ ਤਰ੍ਹਾਂ ਦੀ ਨੌਕਰੀ ਕਰਦੇ ਹੋ ਅਤੇ ਘਰ ਦੇ ਖਰਚੇ ਕਿਤਨੇ ਕੁ ਹਨ ਜਿਹੜੇ ਜਰੂਰੀ ਕਰਨੇ ਪੈਂਦੇ ਹਨ। ਮੈਂ ਲੱਗ-ਭੱਗ 46 ਸਾਲ ਲੱਕੜ ਦੀ ਮਿੱਲ ਵਿੱਚ ਕੰਮ ਕੀਤਾ ਹੈ। ਛੋਟਾ ਜਿਹਾ ਸ਼ਹਿਰ ਹੋਣ ਕਰਕੇ ਖਰਚੇ ਘੱਟ ਸਨ ਇਸੇ ਲਈ ਘਰ ਵਾਲੀ ਤੋਂ ਪਹਿਲੇ 25 ਸਾਲ ਕੋਈ ਕੰਮ ਨਹੀਂ ਕਰਵਾਇਆ। ਜਦੋਂ ਬੱਚੇ ਵੱਡੇ ਹੋ ਕੇ ਬਾਹਰ ਪੜ੍ਹਨ ਅਤੇ ਜੌਬਾਂ ਕਰਨ ਚਲੇ ਗਏ ਤਾਂ ਉਹ ਥੋੜਾ ਜਿਹਾ ਸੀਜਨਲ ਕੰਮ ਕਰਨ ਲੱਗ ਪਈ ਸੀ ਤਾਂ ਕਿ ਘਰੇ ਵਿਹਲੀ ਬੈਠੀ ਬੋਰ ਨਾ ਹੋਵੇ। ਜਿਸ ਘਰ ਵਿੱਚ ਅਸੀਂ ਦੇਵੇਂ ਜੀਅ ਰਹਿੰਦੇ ਸੀ ਉਹ ਲੱਗ-ਭੱਗ 2500 ਸੁਕਿਅਰ ਫੁੱਟ ਦਾ ਘਰ ਸੀ। ਗਰਾਉਂਡ ਲੈਵਲ ਤੋਂ ਉਪਰ ਦੋ ਸਟੋਰੀ ਦਾ ਘਰ ਸੀ। ਪਹਿਲੀ ਮੰਜਲ ਵਿੱਚ ਬਾਥਰੂਮ, ਬੈਡ ਰੂਮ ਅਤੇ ਇੱਕ ਹੋਰ ਬੈਠਣ ਵਾਲਾ ਰੂਮ ਸੀ ਪਰ ਕਿਚਨ ਨਹੀਂ ਬਣੀ ਹੋਈ ਸੀ। ਬਹੁਤੇ ਲੋਕਾਂ ਨੇ ਇੱਕ ਜਾਂ ਦੋ ਬੇਸਮਿੰਟਾਂ ਬਣਾ ਕੇ ਕਿਰਾਏ ਤੇ ਚਾੜੀਆਂ ਹੋਈਆਂ ਸਨ ਉਹ ਮੇਰੇ ਵਰਗੇ ਬੰਦੇ ਨੂੰ ਕਮਲਾ ਸਮਝਦੇ ਸਨ ਕਿ ਇਸ ਨੂੰ ਪੈਸੇ ਨਹੀਂ ਬਣਾਉਂਣੇ ਆਉਂਦੇ। ਮੈਂ ਤਕਰੀਬਨ 10 ਸਾਲ ਗ੍ਰੇਵਯਾੜ ਸ਼ਿਫਟ ਕੰਮ ਕੀਤਾ ਹੈ। ਇਹ ਸ਼ਿਫਟ ਐਤਵਾਰ ਰਾਤ ਨੂੰ 12 ਵਜੇ ਅਤੇ ਬਾਕੀ ਚਾਰ ਦਿਨ ਰਾਤ ਦੇ 1 ਵਜੇ ਸ਼ਰੂ ਹੁੰਦੀ ਸੀ। ਹਰ ਹਫਤੇ ਐਤਵਾਰ ਰਾਤ ਨੂੰ 2 ਘੰਟੇ ਓਵਰ ਟਾਈਮ ਮਿਲਦਾ ਹੁੰਦਾ ਸੀ। ਪਰ ਮੈਂ ਥੋੜਾ ਕੁ ਚਿਰ ਟਰਾਈ ਕਰਕੇ ਛੱਡ ਦਿੱਤਾ ਸੀ। ਕਿਉਂਕਿ ਸਿੱਖ ਮਾਰਗ ਨੂੰ ਹਰ ਐਤਵਾਰ ਨੂੰ ਅੱਪਡੇਟ ਕਰਨਾ ਹੁੰਦਾ ਸੀ ਇਸ ਲਈ ਸੁਵਖਤੇ ਸੌਂ ਕੇ ਕੰਮ ਤੇ ਜਾਣ ਲਈ ਸਮਾ ਨਹੀਂ ਸੀ ਬਚਦਾ।
ਜਦੋਂ ਦੀ ਪੜ੍ਹ ਵਿਚਾਰ ਕੇ ਗੁਰਮਤਿ ਦੀ ਸੋਝੀ ਆਈ ਸੀ ਤਾਂ ਸਖ਼ਤ ਸ਼ਬਦਾਵਲੀ ਵਿੱਚ ਸੱਚੀ ਗੱਲ ਕਹਿ ਹੋ ਜਾਂਦੀ ਸੀ। ਜਿਸ ਦੀ ਕਈ ਲੋਕਾਂ ਨੂੰ ਤਕਲੀਫ ਬਹੁਤ ਹੁੰਦੀ ਸੀ। ਇਹ ਗੱਲ ਕੋਈ 1990 ਦੇ ਲਾਗੇ ਛਾਗੇ ਦੀ ਹੋਵੇਗੀ ਜਦੋਂ ਪੰਜਾਬ ਵਿੱਚ ਕਤਲੋਗਾਰਤ ਜ਼ੋਰਾਂ ਤੇ ਸੀ। ਮਾੜਾ ਜਿਹਾ ਕਿਸੇ ਤੇ ਇਲਜ਼ਾਮ ਲਾ ਕੇ ਕਤਲ ਕਰ ਦੇਣਾ ਆਮ ਗੱਲ ਸੀ। ਇੱਕ ਦਿਨ ਮੈਂ ਅਲਬਰਟਾ ਦੇ ਇੱਕ ਸ਼ਹਿਰ ਵਿੱਚ ਕਿਸੇ ਦੂਰ ਦੀ ਰਿਸ਼ਤੇਦਾਰ ਦੇ ਘਰ ਬੈਠਾ ਸੀ ਤਾਂ ਉਸ ਦੀ ਬੇਸਮਿੰਟ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ ਉਹ ਵੀ ਉਪਰ ਆ ਗਿਆ। ਉਸ ਬਜ਼ੁਰਗ ਆਉਂਦੇ ਨੂੰ ਹੀ ਉਹ ਬੰਦਾ ਕਹਿੰਦਾ, ਬਾਬਾ, ਅੱਜ ਇਤਨੇ ਚੱਕ ਦਿੱਤੇ। ਉਸ ਦਿਨ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਦਾ ਕਤਲ ਵੀ ਹੋਇਆ ਸੀ ਸ਼ਾਇਦ ਉਸ ਦਾ ਨਾਮ ਭਾਨ ਸਿੰਘ ਸੀ। ਮਾੜਾ ਜਿਹਾ ਕਿਸੇ ਤੇ ਇਲਜ਼ਾਮ ਲਾ ਕੇ ਕਤਲ ਕਰਨਾ ਆਮ ਗੱਲ ਸੀ। ਕਈ ਨਿਰਦੋਸ਼ਿਆਂ ਤੇ ਕਤਲ ਵੀ ਹੁੰਦੇ ਸਨ ਅਤੇ ਬਲਾਤਕਾਰਾਂ ਦੇ ਇਲਜ਼ਾਮ ਵੀ ਲੱਗਦੇ ਸਨ। ਇਹ ਸਾਰਾ ਕੁੱਝ ਪੜ੍ਹ ਸੁਣ ਕੇ ਇਸ ਤਰ੍ਹਾਂ ਲਗਦਾ ਹੁੰਦਾ ਸੀ ਕਿ ਇਨ੍ਹਾਂ ਦਾ ਕਥਿਤ ਖਾਲਿਸਤਾਨ ਇਸ ਤਰ੍ਹਾਂ ਦਾ ਹੀ ਹੋਵੇਗਾ। ਜਿਸ ਵਿੱਚ ਕਿਸੇ ਤੇ ਵੀ ਕੋਈ ਇਲਜ਼ਾਮ ਲਾ ਕੇ ਕਤਲ ਕੀਤਾ ਜਾ ਸਕਦਾ ਹੋਵੇਗਾ। ਜਿਸ ਤਰ੍ਹਾਂ ਕਈ ਇਸਲਾਮੀ ਦੇਸ਼ਾਂ ਵਿੱਚ ਮੁਹੰਮਦ ਦਾ ਅਪਮਾਨ ਕਰਨ ਦਾ ਦੋਸ਼ ਲਾ ਕੇ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਇਸ ਤਰ੍ਹਾਂ ਦੇ ਹੁੰਦੇ ਕਤਲਾਂ ਬਾਰੇ ਮੈਂ ਸਖ਼ਤ ਸ਼ਬਦਾਵਲੀ ਵਿੱਚ ਇੱਕ ਪੇਪਰ ਵਿੱਚ ਇਨ੍ਹਾ ਦੇ ਇਸ ਕਥਿਤ ਖਾਲਿਸਤਾਨ ਬਾਰੇ ਕੁੱਝ ਸਵਾਲ ਉਠਾ ਦਿੱਤੇ ਕਿ ਇਹ ਖਾਲਿਸਤਾਨ ਹੋਵੇਗਾ, ਬਦਮਾਸ਼ਸਤਾਨ ਹੋਵੇਗਾ, ਪਾਗਲਸਤਾਨ ਹੋਵੇਗਾ ਜਾਂ ਕੁੱਝ ਹੋਰ? ਇਸ ਤਰ੍ਹਾਂ ਦੀ ਕੋਈ ਸ਼ਬਦਾਵਲੀ ਵਰਤੀ ਸੀ। ਕਿਉਂਕਿ ਇਸ ਤਰ੍ਹਾਂ ਦੇ ਕੰਮ ਸਿੱਖੀ ਵਿੱਚ ਤਾਂ ਮੈਨੂੰ ਠੀਕ ਨਹੀਂ ਸੀ ਲੱਗਦੇ। ਪਰ ਇਹ ਪੜ੍ਹ ਕੇ ਖਾਲਿਸਤਾਨੀਆਂ ਨੂੰ ਤਾਂ ਸੱਤੀਂ ਕੱਪੜੀ ਅੱਗ ਲੱਗ ਗਈ। ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸਨ ਕਿ ਉਨ੍ਹਾਂ ਵਿਰੁੱਧ ਕੋਈ ਬੋਲ ਸਕੇ।
ਵੈਨਕੂਵਰ ਦੇ ਲਾਗੇ ਸ਼ਹਿਰ ਸਰੀ ਹੈ ਜੋ ਕਿ ਕਥਿਤ ਖਾਲਿਸਤਾਨੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ। ਇਹ ਉਥੋਂ ਇੱਕ ਪੇਪਰ ਕੱਢਦੇ ਹੁੰਦੇ ਸਨ। ਜਿਸ ਵਿੱਚ ਸਰਕਾਰੀ ਗੁੰਡੇ ਸਾਧ ਦੀਆਂ ਸਿਫਤਾਂ ਦੇ ਪੁਲ ਬੰਨ ਕੇ ਹੋਰ ਵਿਰੋਧੀਆਂ ਵਿਰੁੱਧ ਘਟੀਆ ਤੋਂ ਘਟੀਆ ਇਲਜ਼ਾਮ ਲਾਉਂਦੇ ਹੁੰਦੇ ਸਨ। ਇਨ੍ਹਾਂ ਨੇ ਆਪਣੇ ਪੇਪਰ ਵਿੱਚ ਜਿੱਥੇ ਹੋਰ 100% ਝੂਠੇ ਘਟੀਆ ਇਲਜ਼ਾਮ ਮੇਰੇ ਤੇ ਲਾਏ ਉਨ੍ਹਾਂ ਵਿੱਚ ਇੱਕ ਇਹ ਵੀ ਸੀ ਕਿ ਮੈਂ ਕਿਸੇ ਲਿੱਕਰ ਸਟੋਰ ਵਿੱਚ ਸ਼ਰਾਬ ਦੀ ਬੋਤਲ ਡੱਬ ਵਿੱਚ ਲਕਾਉਂਦਾ ਫੜਿਆ ਗਿਆ ਸੀ। ਮੈਂ ਸਾਰੀ ਜਿੰਦਗੀ ਸ਼ਰਾਬ ਨਹੀਂ ਪੀਤੀ ਲਿੱਕਰ ਸਟੋਰ ਵਿੱਚ ਤਾਂ ਕੀ ਜਾਣਾ ਸੀ। ਹਾਂ ਸਿੱਖੀ ਵਿੱਚ ਆਉਣ ਤੋਂ ਪਹਿਲਾਂ ਘਰ ਦੇ ਵੱਡੇ ਜੀਆਂ ਦੇ ਕਹਿਣ ਤੇ ਇੱਕ ਦੋ ਵਾਰ ਥੋੜੇ ਜਿਹੇ ਘੁੱਟ ਭਰ ਕੇ ਟੇਸਟ ਜਰੂਰ ਕੀਤੀ ਸੀ। ਪੇਂਡੂ ਜੱਟਾਂ ਦਾ ਘਰ ਦਾ ਮਾਹੋਲ ਜਿਸ ਤਰ੍ਹਾਂ ਦਾ ਹੁੰਦਾ ਹੈ ਇਹ ਸਭ ਨੂੰ ਹੀ ਪਤਾ ਹੈ। ਜੇ ਕਰ ਉਹ ਆਪ ਸ਼ਰਾਬ ਪੀਂਦੇ ਹਨ ਤਾਂ ਆਪਣੇ ਬੱਚਿਆਂ ਨੂੰ ਵੀ ਥੋੜੀ ਪਿਲਾ ਦਿੰਦੇ ਹਨ ਕਿ ਇਸ ਨਾਲ ਰੋਟੀ ਪਾਣੀ ਪਚ ਜਾਂਦਾ ਹੈ, ਢਿੱਡ ਨਹੀਂ ਦੁਖਦਾ ਹੁੰਦਾ। ਜਿਨ੍ਹਾਂ ਨੇ ਧਰਮ ਦੇ ਨਾਮ ਤੇ ਹਰਾਮਖੋਰੀਆਂ ਕਰਨੀਆਂ ਹੋਣ ਉਹ ਕਿਸੇ ਤੇ ਵੀ ਕੋਈ ਵੀ ਇਲਜ਼ਾਮ ਲਾ ਸਕਦੇ ਹਨ।
ਅਜਿਹੇ ਹਰਾਮਖੋਰ ਲੋਕ ਪੰਜਾਬ ਦੀ ਪੁਲੀਸ ਅਤੇ ਕੇ: ਪੀ: ਐੱਸ: ਗਿੱਲ ਨੂੰ ਤਾਂ ਬੁੱਚੜ ਕਹਿੰਦੇ ਹਨ ਕਿ ਇਨ੍ਹਾਂ ਨੇ ਅਨੇਕਾਂ ਹੀ ਬੇ-ਕਸੂਰੇ ਸਿੱਖ ਮੁੰਡੇ ਮਾਰ ਦਿੱਤੇ। ਪਰ ਆਪ ਪਤਾ ਨਹੀਂ ਕਿ ਕਿਤਨੇ ਕੁ ਨਿਰਦੋਸ਼ੇ ਮਾਰੇ ਹੋਣਗੇ। ਜਿਸ ਨੂੰ ਇਹ ਹਰਾਮਖੋਰੇ ਘਰ ਦੀ ਸਫਾਈ ਦਾ ਨਾਮ ਦਿੰਦੇ ਹਨ। ਇਨ੍ਹਾਂ ਨੇ ਤਾਂ ਆਪਣੇ ਨਾਲ ਦੇ ਵੀ ਨਹੀਂ ਬਖਸ਼ੇ। ਹਰਮਿੰਦਰ ਸਿੰਘ ਸੰਧੂ ਨੂੰ ਕਦੀ ਸ਼ਹੀਦ ਕਹਿੰਦੇ ਹਨ ਅਤੇ ਕਦੀ ਗਦਾਰ ਦਾ ਫਤਵਾ ਲਾ ਦਿੰਦੇ ਹਨ। ਡਾ: ਹਰਜਿੰਦਰ ਕੌਰ ਅਤੇ ਹਰਮਿੰਦਰ ਸਿੰਘ ਸੰਧੂ ਦੀ ਤਰ੍ਹਾਂ ਪਤਾ ਨਹੀਂ ਕਿ ਕਿਤਨਿਆਂ ਕੁ ਪੜ੍ਹੇ ਲਿਖਿਆਂ ਨੂੰ ਕਤਲ ਕੀਤਾ ਹੋਵੇਗਾ। ਘਰ ਦੀ ਸਫਾਈ ਵਾਲੀ ਤਰਕ ਤਾਂ ਪੁਲੀਸ ਤੇ ਵੀ ਪੂਰੀ ਢੁਕਦੀ ਹੈ। ਕੀ ਉਨ੍ਹਾਂ ਨੇ ਵੀ ਘਰ ਦੀ ਸਫਾਈ ਨਹੀਂ ਸੀ ਕੀਤੀ? ਕੀ ਪੰਜਾਬ ਉਨ੍ਹਾਂ ਦਾ ਘਰ ਨਹੀਂ? ਕੀ ਉਹ ਉਥੇ ਆਪਣੀ ਰੋਜ਼ੀ ਲਈ ਨੌਕਰੀ ਨਹੀਂ ਸੀ ਕਰਦੇ? ਕੀ ਲਾਅ ਐਂਡ ਆਰਡਰ ਕਾਇਮ ਰੱਖਣਾ ਇਨ੍ਹਾਂ ਦੀ ਜਿੰਵੇਵਾਰੀ ਨਹੀਂ ਸੀ? ਕਿਸੇ ਵੀ ਨਿਰਦੋਸ਼ੇ ਨੂੰ ਮਾਰਨਾ ਗਲਤ ਹੈ। ਉਹ ਭਾਵੇਂ ਕਿਸੇ ਵੀ ਧਿਰ ਵਲੋਂ ਮਾਰੇ ਗਏ ਹੋਣ। ਲਗਦਾ ਇਹ ਹੈ ਕਿ ਇਨ੍ਹਾਂ ਦੇ ਸਰਕਾਰੀ ਗੁੰਡੇ ਸਾਧ ਨੇ ਕਿਸੇ ਨੂੰ ਵੀ ਧਰਮ ਦੇ ਨਾਮ ਤੇ ਕਤਲ ਕਰਨ ਦਾ ਇਨ੍ਹਾਂ ਨੂੰ ਲਾਇਸੰਸ ਦਿੱਤਾ ਹੋਇਆ ਸੀ।
ਮੈਂ ਅੱਜ ਤੱਕ ਕਨੇਡਾ ਵਿੱਚ ਕਦੀ ਵੀ ਸ਼ਰਾਬ ਦੀ ਪਾਰਟੀ ਤੇ ਨਹੀਂ ਗਿਆ ਇਹ ਭਾਵੇਂ ਕਿਸੇ ਘਰ ਦੇ ਜਾਂ ਨੇੜਲੇ ਰਿਸ਼ਤੇਦਾਰ ਦੀ ਵੀ ਕਿਉਂ ਨਾ ਹੋਵੇ ਜੋ ਕਿ ਆਮ ਹੀ ਵਿਆਹ ਤੋਂ ਬਾਅਦ ਕੀਤੀ ਜਾਂਦੀ ਹੈ। ਯੂ: ਕੇ: ਵਿੱਚ ਕਈ ਪੁੱਠੇ ਜਿਹੇ ਰਿਵਾਜ ਹਨ। ਉਥੇ ਤਾਂ ਹਰ ਸਮਾਗਮ ਤੇ ਸ਼ਰਾਬ ਪ੍ਰਧਾਨ ਹੁੰਦੀ ਹੈ। ਕਈ ਸਾਲ ਪਹਿਲਾਂ ਮੈਂ ਇੱਕ ਰਿਸ਼ਤੇਦਾਰ ਦੇ ਵਿਆਹ ਤੇ ਗਿਆ ਸੀ। ਵਿਆਹ ਤੋਂ ਬਾਅਦ ਜਦੋਂ ਲੜਕੀ ਨੂੰ ਘਰੋਂ ਤੋਰਦੇ ਹਨ ਤਾਂ ਜਿਸ ਦੇ ਮੁੰਡੇ ਦਾ ਵਿਆਹ ਸੀ ਉਹ ਕਹਿੰਦਾ ਭਾਅ ਜੀ ਤੁਸੀਂ ਵੀ ਸਾਡੇ ਨਾਲ ਲੜਕੀ ਦੇ ਘਰ ਜਰੂਰ ਚਲੋ। ਜਦੋਂ ਉਥੇ ਗਿਆ ਤਾਂ ਕੀ ਦੇਖਦਾ ਹਾਂ ਕਿ ਘਰ ਦੇ ਪਿਛੇ ਟੇਬਲ ਰੱਖੇ ਹੋਏ ਸਨ। ਉਨ੍ਹਾਂ ਟੇਬਲਾਂ ਦੇ ਉਪਰ ਜਿੱਥੇ ਹੋਰ ਖਾਣ ਪੀਣ ਲਈ ਸੁੱਕੇ ਮੇਵੇ ਪਏ ਸਨ ਉਥੇ ਸ਼ਰਾਬ ਵੀ ਪਈ ਸੀ। ਕਈ ਚੋਲੇ ਦੁਮਾਲਿਆਂ ਵਾਲੇ ਸਿੱਖ ਜੋ ਕਿ ਲੜਕੀ ਵਾਲੇ ਪਾਸੇ ਤੋਂ ਸਨ, ਇਸ ਪੰਜ ਰਤਨੀ ਦਾ ਅਨੰਦ ਲੈ ਰਹੇ ਸਨ। ਮੈਂ ਸੁਣਿਆਂ ਤਾਂ ਸੀ ਕਿ ਇੱਥੇ ਦੀ ਜੰਮੀ ਪਲੀ ਜੰਗ ਜਰਨੇਸ਼ਨ ਤਕਰੀਬਨ ਸਾਰੀ ਹੀ ਸ਼ਰਾਬ ਪੀਂਦੀ ਹੈ ਪਰ ਯਕੀਨ ਨਹੀਂ ਸੀ ਆਉਂਦਾ। ਉਸ ਦਿਨ ਸਾਰਾ ਕੁੱਝ ਅੱਖੀ ਦੇਖ ਲਿਆ ਸੀ। ਉਹ ਭਾਵੇਂ ਰੱਜ ਕੇ ਤਾਂ ਨਹੀਂ ਪੀਂਦੇ ਪਰ ਪੀਂਦੇ ਜਰੂਰ ਹਨ। ਉਸ ਦਿਨ ਉਥੇ ਕਈ ਘੰਟੇ ਮੈਂ ਇੱਕ ਪਾਸੇ ਸਿਰੇ ਤੇ ਇਕੱਲਾ ਹੀ ਬੈਠਾ ਰਿਹਾ ਜਿਵੇ ਕਿ ਕਿਸੇ ਨੂੰ ਛੇਕਿਆ ਗਿਆ ਹੋਵੇ।
ਮੈਂ ਆਪਣੀ ਜਿੰਦਗੀ ਵਿੱਚ ਬਹੁਤ ਸਾਰਾ ਪੈਸਾ ਗੁਰਦੁਆਰਿਆਂ ਲਈ ਅਤੇ ਹੋਰ ਧਾਰਮਿਕ ਕੰਮਾਂ ਲਈ ਦਿੱਤਾ ਹੈ। ਜੇ ਕਰ ਕੋਈ ਚਾਹੇ ਜਦੋਂ ਮਰਜ਼ੀ ਤਜਦੀਕ ਕਰ ਸਕਦਾ ਹੈ। ਪਿਛਲੇ 25 ਸਾਲਾਂ ਵਿੱਚ ਸ਼ਾਇਦ 25 ਵਾਰ ਵੀ ਕਿਸੇ ਗੁਰਦੁਆਰੇ ਵਿੱਚ ਨਾ ਗਿਆ ਹੋਵਾਂ ਕਿਉਂਕਿ ਜਦੋਂ ਖਿਆਲ ਹੀ ਉਲਟ ਸਨ ਤਾਂ ਐਵੇਂ ਝਗੜਾ ਖੜਾ ਕਰਨ ਨਾਲੋਂ ਨਾ ਜਾਣਾ ਹੀ ਬਿਹਤਰ ਸੀ। ਉਂਝ ਵੀ 10 ਸਾਲ ਤਾਂ ਰਾਤ ਨੂੰ ਕੰਮ ਦੀ ਸਿਫਟ ਵਿੱਚ ਕੰਮ ਕੀਤਾ ਹੈ। ਸਵੇਰੇ 9 ਵਜੇ ਸੌਣ ਦਾ ਟਾਈਮ ਹੁੰਦਾ ਸੀ ਅਤੇ ਛੁੱਟੀ ਵਾਲੇ ਦਿਨ ਵੀ ਸੌਣ ਦਾ ਉਹੀ ਟਾਈਮ ਰੱਖਦਾ ਸੀ। ਇਸ ਲਈ ਇਨ੍ਹਾਂ 10 ਸਾਲਾਂ ਵਿੱਚ ਸ਼ਾਇਦ ਹੀ ਕਿਤੇ ਕਤਾਈਂ ਗਿਆ ਹੋਵਾਂ ਉਹ ਵੀ ਉਦੋਂ ਜਦੋਂ ਕਿ ਸਮਾਜਿਕ ਤੌਰ ਤੇ ਘਰ ਵਾਲੀ ਦੀ ਗੈਰ-ਹਾਜਰੀ ਵਿੱਚ ਜਾਣਾ ਪਿਆ ਹੋਵੇ। ਸਾਲ ਦੇ ਅੰਤ ਤੇ ਥੋੜੀ ਜਿਹੀ ਡੋਨੇਸ਼ਨ ਜਰੂਰ ਦੇ ਦਿੰਦਾ ਸੀ।
ਕਨੇਡਾ ਦੇ ਵੈਨਕੂਵਰ ਸ਼ਹਿਰ ਦਾ ਨਾਮ ਤਾਂ ਸਾਰੀ ਦੁਨੀਆਂ ਜਾਣਦੀ ਹੀ ਹੈ। ਇੱਥੇ ਇੱਕ ਧਾਰਮਿਕ ਸੁਸਾਇਟੀ ਬਣੀ ਹੋਈ ਹੈ। ਜਿਸ ਦਾ ਨਾਮ ਹੈ ਕਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ। ਇਸ ਦਾ ਦਫਤਰ/ਕਲਾਸਰੂਮ ਰੌਸ ਗੁਰਦੁਆਰੇ ਦੇ ਬਿੱਲਕੁੱਲ ਲਾਗੇ ਹੀ ਹੈ। ਇਹ ਗੁਰਦੁਆਰਾ ਬੀ: ਸੀ: ਵਿੱਚ ਸਭ ਤੋਂ ਪੁਰਾਣਾ ਅਤੇ ਕਿਸੇ ਸਮੇਂ ਸਭ ਤੋਂ ਵੱਡਾ ਗੁਰਦੁਆਰਾ ਸੀ। ਇਸ ਟੀਚਿੰਗ ਸੁਸਾਇਟੀ ਨਾਲ ਸੰਬੰਧਿਤ ਬਹੁਤੇ ਸਿੱਖ ਇਸੇ ਗੁਰਦੁਆਰੇ ਵਿੱਚ ਜਾਣ ਵਾਲੇ ਸਨ। ਇਹ ਪਹਿਲਾਂ ਹਰ ਐਤਵਾਰ ਨੂੰ ਕਿਰਾਏ ਤੇ ਥਾਂ ਲੈ ਕੇ ਗੁਰਮਤਿ ਦੀਆਂ ਕਲਾਸਾਂ ਲਗਾਇਆ ਕਰਦੇ ਸਨ। ਫਿਰ ਆਪਣੀ ਕਲਾਸ ਲਈ ਥਾਂ ਖਰੀਦ ਲਈ। ਇਸ ਸੁਸਾਇਟੀ ਨੂੰ ਸ਼ੁਰੂ ਕਰਨ ਵਾਲੇ ਹਾਲੇ ਬਹੁਤ ਸਾਰੇ ਵਿਆਕਤੀ ਜੀਂਦੇ ਹਨ। ਉਨ੍ਹਾਂ ਤੋਂ ਕੋਈ ਵੀ ਪਤਾ ਕਰਕੇ ਮੇਰੇ ਬਾਰੇ ਪੁੱਛ ਸਕਦਾ ਹੈ ਕਿ ਇਸ ਬੰਦੇ ਨੇ ਉਹ ਥਾਂ ਖਰੀਦਣ ਲਈ ਕਿਤਨੇ ਪੈਸੇ ਦਿੱਤੇ ਸਨ? ਅਤੇ ਆਪਣੇ ਸ਼ਹਿਰ ਸੱਦ ਕੇ ਘਰੇ ਰੱਖ ਕੇ ਕਿਤਨੀ ਕੁ ਉਗਰਾਹੀ ਕਰਵਾਈ ਸੀ। ਉਸ ਤੋਂ ਬਾਅਦ ਵੀ ਕਿਤਨੇ ਸਾਲ ਪੈਸੇ ਦਿੰਦਾ ਰਿਹਾ ਹਾਂ। ਸੰਨ 1998 ਵਿੱਚ ਜਦੋਂ ਰਣਜੀਤ ਸਿੰਘ ਘਟੌੜੇ ਨੇ ਤੱਪੜਾਂ ਵਾਲਾ ਫਤਵਾ ਜਾਰੀ ਕਰ ਦਿੱਤਾ ਤਾਂ ਗੁਰਦੁਆਰਿਆਂ ਵਿੱਚ ਲੜਾਈ ਝਗੜੇ ਸ਼ੁਰੂ ਹੋ ਗਏ। ਸਾਡਾ ਮੰਨਣਾ ਸੀ ਕਿ ਥੱਲੇ ਬੈਠ ਕੇ ਖਾਣ ਨਾਲ ਕੋਈ ਬੰਦਾ ਧਰਮੀ ਨਹੀਂ ਹੋ ਸਕਦਾ। ਇਹ ਇੱਕ ਸਮਾਜਿਕ ਰਸਮ ਹੈ। ਇਸ ਸੁਸਾਇਟੀ ਦੇ ਵਿਦਵਾਨਾਂ ਨੂੰ ਇਸ ਬਾਰੇ ਸਟੈਂਡ ਲੈਣਾ ਚਾਹੀਦਾ ਹੈ ਅਤੇ ਗੁਰਦੁਆਰਿਆਂ ਵਿੱਚ ਲੜਾਈ ਝਗੜੇ ਬੰਦ ਹੋਣੇ ਚਾਹੀਦੇ। ਜਬਰਦਸਤੀ ਕੁਰਸੀਆਂ ਚੁੱਕਣ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ। ਪਰ ਕੁੱਝ ਇੱਕ ਨੂੰ ਛੱਡ ਕੇ ਇਸ ਸੁਸਾਇਟੀ ਦੇ ਬਹੁਤੇ ਵਿਦਵਾਨ ਤੱਪੜਧਾਰੀਆਂ ਨਾਲ ਰਲ ਗਏ। ਫਿਰ ਮੈਂ ਇਨ੍ਹਾਂ ਨਾਲੋਂ ਵੀ ਪਿੱਛੇ ਹਟ ਗਿਆ ਕਿ ਜੇ ਕਰ ਇਹ ਇਤਨੀ ਗੱਲ ਵੀ ਨਹੀਂ ਸਮਝ ਸਕਦੇ ਜਾਂ ਲੱਤਾਂ ਭਾਰ ਨਹੀਂ ਝੱਲ ਸਕਦੀਆਂ ਤਾਂ ਅਗਾਂਹ ਇਹ ਕੀ ਸਟੈਂਡ ਲੈ ਸਕਦੇ ਹਨ। ਬਾਅਦ ਵਿੱਚ ਭਾਂਵੇਂ ਸਮਝ ਪੈ ਗਈ ਸੀ ਅਤੇ ਮੰਨਦੇ ਵੀ ਸਨ ਕਿ ਅਸੀਂ ਠੀਕ ਨਹੀਂ ਸੀ।


ਸਰਕਾਰੀ ਗੁੰਡੇ ਸਾਧ ਦੀ ਹਰਾਮਖੋਰ ਕਤੀੜ:-ਇਹ ਉਹ ਕਤੀੜ ਹੈ ਸੋ ਸੈਂਕੜੇ ਅਤੇ ਹਜ਼ਾਰਾਂ ਗੁਣਾਂ ਝੂਠ ਬੋਲ-ਬੋਲ ਕੇ ਲੋਕਾਈ ਨੂੰ ਗੁਮਰਾਹ ਕਰਦੀ ਹੈ। ਇਸੇ ਹਰਾਮਖੋਰ ਕਤੀੜ ਨੇ ਹੀ ਇਸ ਸਰਕਾਰੀ ਗੁੰਡੇ ਸਾਧ ਦੀ ਝੂਠੀ ਵਡਿਆਈ ਕਰਨ ਲਈ ਜਾਹਲੀ ਕਿਤਾਬਾਂ ਛਾਪ-ਛਾਪ ਵੰਡੀਆਂ। ਜਿਸ ਵਿਆਕਤੀ ਨੇ ਅੰਦਰ ਖੁੱਡਾਂ ਵਿੱਚ ਚੂਹਿਆਂ ਦੀ ਤਰ੍ਹਾਂ ਭੋਰਿਆਂ ਵਿੱਚ ਲੁਕ ਕੇ ਬੈਠਿਆਂ ਨੂੰ ਪਾਣੀ ਪਾ-ਪਾ ਕੇ ਬਾਹਰ ਕੱਢ ਕੇ ਖਤਮ ਕੀਤਾ। ਇਹ ਹਰਾਮਖੋਰੇ ਉਸ ਵਿਆਕਤੀ ਨੂੰ ਝੂਠ ਬੋਲ-ਬੋਲ ਕੇ ਟੱਟੀਆਂ ਲਗਵਾ ਦਿੰਦੇ ਹਨ, ਉਸ ਦਾ ਮੁੰਡਾ ਐਕਸੀਡਿੰਟ/ਸਰਾਪ ਦੇ ਕੇ ਮਰਵਾ ਦਿੰਦੇ ਹਨ, ਹੋਰ ਵੀ ਬਹੁਤ ਕੁਫਰ ਤੋਲਦੇ ਹਨ ਅਤੇ 15000 ਤੋਂ ਉਪਰ ਫੌਜੀ ਮਰਵਾ ਦਿੰਦੇ ਹਨ ਜੋ ਕਿ ਅਸਲ ਵਿੱਚ 100 ਤੋਂ ਵੀ ਘੱਟ 75 ਕੁ ਮਰੇ ਸਨ। ਅੱਜ ਤੋਂ ਦਸ ਕੁ ਸਾਲ ਪਹਿਲਾਂ 2012 ਵਿੱਚ ਨੀਲਾ ਤਾਰਾ ਕਾਰਵਾਈ ਕਰਨ ਵਾਲਾ ਇਹੀ ਵਿਆਕਤੀ ਭਾਵ ਕਿ ਜਨਰਲ ਬਰਾੜ ਇੰਗਲੈਂਡ ਵਿੱਚ ਸੈਰ ਕਰਨ ਆਇਆ ਸੀ। ਉਥੇ ਉਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਉਸ ਦੀ ਉਮਰ 78 ਸਾਲ ਸੀ। ਉਸ 78 ਸਾਲ ਦੇ ਨਿਹੱਥੇ ਬੁੱਢੇ ਜਰਨੈਲ ਨੇ ਇਨ੍ਹਾਂ ਦੇ ਚਾਰ ਜਵਾਨ ਯੋਧਿਆਂ ਦਾ ਮੁਕਾਬਲਾ ਕੀਤਾ ਜਿਸ ਨੂੰ ਇਹ ਹਰਾਮਖੋਰੇ ਕੁਫਰ ਤੋਲ ਕੇ ਟੱਟੀਆਂ ਲਗਵਾ ਦਿੰਦੇ ਹਨ ਜਦੋਂ ਕਿ 1984 ਵੇਲੇ ਉਸ ਕੋਲ ਪੂਰੀ ਮਿਲਟਰੀ ਫੋਰਸ ਸੀ। ਉਸ ਤੇ ਹਮਲੇ ਬਾਰੇ ਵੀ ਇਨ੍ਹਾਂ ਹਰਾਮਖੋਰਿਆਂ ਨੇ ਰੱਜ ਕੇ ਝੂਠ ਬੋਲਿਆ ਸੀ। ਪਹਿਲਾਂ ਤਾਂ ਜਦੋਂ ਪਤਾ ਨਹੀਂ ਸੀ ਕਿ ਉਹ ਬਚ ਜਾਵੇਗਾ ਜਾਂ ਨਹੀਂ ਤਾਂ ਇਹ ਚਾਂਘਾਂ ਪਾ-ਪਾ ਕੇ ਆਪਣੇ ਯੋਧਿਆਂ ਦੀਆਂ ਸਿਫਤਾਂ ਕਰਦੇ ਸਾਹ ਨਹੀਂ ਸੀ ਲੈਂਦੇ। ਜਦੋਂ ਪਤਾ ਲੱਗਾ ਕਿ ਉਹ ਬਚ ਗਿਆ ਫਿਰ ਪਲਟੀ ਮਾਰ ਕੇ ਦੂਸਰੇ ਪਾਸੇ ਹੋ ਗਏ। ਕਹਿੰਦੇ ਕਿ ਇਹ ਸਰਕਾਰੀ ਸਾਜਿਸ਼ ਸੀ ਸਿੱਖਾਂ ਨੂੰ ਬਦਨਾਮ ਕਰਨ ਦੀ। ਜੇ ਕਰ ਸਾਡੇ ਚਾਰ ਯੋਧੇ ਉਸ ਤੇ ਅਟੈਕ ਕਰਦੇ ਤਾਂ ਇਹ ਕਦੀ ਵੀ ਬਚ ਕੇ ਨਹੀਂ ਸੀ ਜਾ ਸਕਦਾ। ਜਦੋਂ ਇੱਕ ਬੀਬੀ ਸਣੇ ਚਾਰ ਜਣਿਆਂ ਨੂੰ ਫੜ ਕੇ ਪੁਲੀਸ ਨੇ ਚਾਰਜ ਲਗਾਏ ਫਿਰ ਇੱਕ ਹੋਰ ਗੱਪ ਛੱਡੀ ਗਈ ਕਿ ਇਨ੍ਹਾਂ ਤੇ ਜੋ ਚਾਰਜ ਲੱਗੇ ਹਨ ਉਹ ਮਾਮੂਲੀ ਜਿਹੇ ਹਨ। ਸਾਨੂੰ ਇੱਥੇ ਦੀ ਨਿਆਂ ਪਾਲਕਾ ਤੇ ਪੂਰਾ ਭਰੋਸਾ ਹੈ। ਸਚਾਈ ਸਾਹਮਣੇ ਆ ਜਾਵੇਗੀ ਇਨ੍ਹਾਂ ਨੂੰ ਕੁੱਝ ਨਹੀਂ ਹੋਵੇਗਾ। ਫਿਰ ਜਦੋਂ ਸਚਾਈ ਸਾਹਮਣੇ ਆਈ ਤਾਂ ਪਸ਼ਾਬ ਦੀ ਝੱਗ ਦੀ ਤਰ੍ਹਾਂ ਬੈਠ ਗਏ। ਇਨ੍ਹਾਂ ਚਾਰ ਯੋਧਿਆਂ ਨੂੰ 10 -14 ਸਾਲ ਦੀ ਕੈਦ ਦੀ ਸਜਾ ਹੋਈ ਸੀ। ਇਨ੍ਹਾਂ ਵਿੱਚ ਸ਼ਾਮਲ ਇੱਕ ਬੀਬੀ ਹਰਜੀਤ ਕੌਰ ਨੂੰ 11 ਸਾਲ ਦੀ ਕੈਦ ਹੋਈ ਸੀ। ਜਿਸ ਜੇਲ ਵਿੱਚ ਉਹ ਬੰਦ ਸੀ ਉਥੇ ਸਰਵਿਸ ਕਰਨ ਵਾਲਾ ਇੱਕ ਸੱਜਣ ਸਿੱਖ ਮਾਰਗ ਦਾ ਪਾਠਕ ਸੀ। ਉਸ ਨੇ ਮੈਨੂੰ ਫੂਨ ਕਰਕੇ ਦੱਸਿਆ ਸੀ ਕਿ ਬੀਬੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਇਹ ਨੌਜੁਆਨੀ ਨੂੰ ਗੁਮਰਾਹ ਕਰਕੇ ਉਨ੍ਹਾਂ ਦਾ ਜੀਵਨ ਬਰਬਾਦ ਕਰਦੇ ਹਨ ਉਸ ਬਾਰੇ ਮੈਂ ਬਾਹਰ ਆ ਕੇ ਇੱਕ ਕਿਤਾਬ ਲਿਖਣੀ ਹੈ। ਇਹ ਗੱਲ ਉਸ ਬੀਬੀ ਨੇ ਅੰਦਰੋਂ ਹਿਰਦੇ ਵਿਚੋਂ ਕਹੀ ਸੀ ਬਾਹਰੋਂ ਐਵੇਂ ਹੀ ਕਹਿ ਦਿੱਤੀ ਸੀ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
ਇਹ ਅਤੇ ਇਸ ਤਰ੍ਹਾਂ ਦੇ ਹੋਰ ਵੀ ਹਜ਼ਾਰਾਂ ਝੂਠ ਬੋਲ-ਬੋਲ ਕੇ ਲੋਕਾਈ ਦੇ ਸਿਰਾਂ ਵਿੱਚ ਧੱਸਣ ਵਾਲੀ ਕਮੀਨਗੀ ਅਤੇ ਹਰਾਮਖੋਰੀ ਨੂੰ ਇਹ ਆਪਣੇ ਆਪ ਵੱਡੇ ਧਰਮੀ ਹੋਣ ਦਾ ਵੱਡਾ ਸਾਰਾ ਸਰਟੀਫਿਕੇਟ ਚੁੱਕੀ ਫਿਰਦੇ ਹਨ। ਇਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਹਰਾਮ ਖੋਰੀਆਂ ਕਰਕੇ, ਬੇਈਮਾਨੀਆਂ ਕਰਕੇ, ਕਪਟ ਕਰਕੇ, ਧਰਮ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਬਦਮਾਸ਼ੀਆਂ ਕਰਕੇ, ਬਦਤਮੀਚੀਆਂ ਕਰਕੇ, ਕਮੀਨੀਆਂ ਕਰਕੇ ਹੀ ਮੈਂ ਇਨ੍ਹਾਂ ਦੇ ਗੁੰਡਿਆਂ ਦੇ ਧਰਮ ਤੋਂ ਬਾਹਰ ਹੋਇਆ ਹਾਂ। ਇਹ ਹਰਾਮਖੋਰੇ ਗੁਰਦੁਆਰਿਆਂ ਦੇ ਟੁੱਕੜਾਂ ਦੇ ਮੇਹਣੇ ਇਸ ਤਰ੍ਹਾਂ ਮਾਰਦੇ ਹਨ ਜਿਵੇਂ ਕਿ ਸਟੋਰਾਂ ਵਿੱਚ ਆਟੇ ਦਾਲ ਦਾ ਕਾਲ ਪਿਆ ਹੋਵੇ ਜਾਂ ਸਾਰਾ ਕੁੱਝ ਇਨ੍ਹਾਂ ਦੀ ਜੇਬ ਵਿਚੋਂ ਜਾਂਦਾ ਹੋਵੇ ਅਤੇ ਹੋਰ ਸਾਰੇ ਮੁਫਤ ਦਾ ਛਕਦੇ ਹੋਣ। ਜਿਹੜੇ ਹਰਾਮਖੋਰੇ ਲੋਕ ਆਪਣੇ ਸਰਕਾਰੀ ਗੁੰਡੇ ਸਾਧ ਦੀਆਂ ਸਿਫਤਾਂ ਦੇ ਪੁਲ ਬੰਨਣ ਲਈ ਕਈ ਸੌ ਗੁਣਾਂ ਝੂਠ ਬੋਲ ਕੇ ਕਿਸੇ ਦੇ ਜਬਰੀ ਮੂੰਹ ਵਿੱਚ ਪਾ ਸਕਦੇ ਹਨ ਅਤੇ ਇਸੇ ਝੂਠ ਨੂੰ ਸੱਚ ਬਣਾ ਕੇ ਲੋਕਾਈ ਦੇ ਸਿਰਾਂ ਵਿੱਚ ਧੱਸ ਸਕਦੇ ਹਨ ਉਹ ਵੱਡੇ ਧਰਮੀ ਪਰ ਅਸਲ ਵਿੱਚ ਸਿਰੇ ਦੇ ਕਮੀਨੇ ਅਤੇ ਕਪਟੀ ਲੋਕ ਇਨ੍ਹਾਂ ਦੀਆਂ ਹਰਾਮਖੋਰੀਆਂ ਅਤੇ ਕਮੀਨਗੀਆਂ ਨੰਗੀਆਂ ਕਰਨ ਵਾਲੇ ਦੇ ਵਿਰੋਧ ਵਿੱਚ ਕਿਉਂ ਨਹੀਂ ਕੁਫਰ ਤੋਲਣਗੇ? ਹੁਣ ਤੁਸੀਂ ਆਪੇ ਹੀ ਸਮਝ ਜਾਇਓ ਕਿ ਅਜਿਹੇ ਕਮੀਨੇ ਅਤੇ ਹਰਾਮਖੋਰੇ ਲੋਕ ਕਿਹੜੀ ਕਤੀੜ ਅਤੇ ਟੋਲੇ ਦਾ ਹਿੱਸਾ ਹਨ। ਇਹ ਕਮੀਨੇ ਪਹਿਲਾ ਵੀ ਕੁਫਰ ਤੋਲਦੇ ਰਹੇ ਹਨ ਅਤੇ ਅਗਾਂਹ ਨੂੰ ਵੀ ਤੋਲਣਗੇ ਪਰ ਸਚਾਈ ਜਾਨਣ ਲਈ ਇਹ ਅਤੇ ਇਸ ਤਰ੍ਹਾਂ ਹੋਰ ਲੇਖ ਜੋ ਇੱਥੇ ਪਾਏ ਹੋਏ ਹਨ ਅਤੇ ਹੋਰ ਵੀ ਪਾਏ ਜਾ ਸਕਦੇ ਹਨ, ਇੱਥੇ ਆ ਕੇ ਪੜ੍ਹ ਲਿਆ ਕਰੋ। ਧੰਨਵਾਦ!
ਮੱਖਣ ਪੁਰੇਵਾਲ,
ਅਪ੍ਰੈਲ 20, 2022




.