.

ਕਰਤਾ ਆਪਿ ਨ ਭੁਲੈ

.’ਗੁਰਬਾਣੀ’ ਸਬਦਾਂ ਵਿੱਚ ਮਿਥਿਹਾਸਿਕ ਕਹਾਣੀਆਂ/ਹਵਾਲਿਆਂ ਵਿਚੋਂ ਕੀ ਸੇਧ ਮਿਲਦੀ ਹੈ?
. ਬਹੁਤ ਹੀ ਸਾਰਥਿੱਕ ਵਿਸ਼ਾ ਹੈ, ਬ੍ਰਹਿਮੰਡ ਊਰਜਾ ਸਿਸਟਿੱਮ, ਵਿੱਧੀ-ਵਿਧਾਨ, ਕਾਇਦੇ-ਕਾਨਂੂਨਾਂ ਨੂੰ ਜਾਨਣ ਦਾ ਅਤੇ ਆਪਣੇ ਆਪ ਨੂੰ ਗੁਰਮੱਤ ਅਨੁਸਾਰੀ ਸਮਝਣ ਦਾ, ਜਾਨਣ ਦਾ, ਬੁੱਝਣ ਦਾ। ਜਾਣਕਾਰੀਆਂ, ਗਿਆਨ ਲੈ ਕੇ ਕੋਈ ਵੀ ਮਨੁੱਖ ਆਪਣੇ ਆਪ ਵਿੱਚ ਬਦਲਾਅ ਲਿਆ ਸਕਦਾ ਹੈ। ਬਦਲਾਅ ਹੀ ਚੜ੍ਹਦੀ ਕਲਾ ਵਾਲੇ ਜੀਵਨ ਦੀ ਨਿਸ਼ਾਨੀ ਹੈ।
. (ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ ਰਹਾਉ॥ ਮ1॥ 660॥
. ਇਹ ਸੱਚਾਈ ਹੈ, ਕਿ ‘ਗੁਰਬਾਣੀ’ ਕੋਈ ਅਲੌਕਿਕ ਰਚਨਾ ਨਹੀਂ ਹੈ। ਇਹ ਬਾਣੀ/ਰਚਨਾ ਵੀ ਕੁੱਝ ਦੂਰ-ਅੰਦੇਸ਼, ਗਿਆਨਵਾਨ, ਸਮਝਦਾਰ, ਨਿਰਭਉ, ਨਿਰਵੈਰ, ਹੱਕ-ਸੱਚ ਦੀ ਕਮਾਈ ਕਰਕੇ, ਆਪਣਾ ਪੇਟ ਅਤੇ ਪ੍ਰੀਵਾਰ, ਪਾਲਣ/ਭਰਨ ਵਾਲੇ ਈਮਾਨਦਾਰ, ਭਲੇ-ਪੁਰਸ਼ਾਂ ਦੇ ਨਿਜ਼ੀ, ਚੜਦੀ-ਕਲਾ ਵਾਲੇ ਵਿਚਾਰਾਂ ਦਾ ਖ਼ਜ਼ਾਨਾ ਹੈ, ਜੋ “ਸਬਦ-ਗੁਰੂ” ਗਰੰਥ ਅੰਦਰ ਦੀ ਲਿੱਖਤ ਰੂਪ ਵਿੱਚ ਸਾਕਾਰ ਹੋਇਆ ਹੈ।
*** ਇਹ ਰਚਨਾ ‘ਅਲੌਕਿਕ-ਰਚਨਾ’ ਬਣ ਜਾਂਦੀ ਹੈ, ਜਦ ਕੋਈ ਮਨੁੱਖ ਇਸ ਸਮੱਗਰ ਬਾਣੀ/ਰਚਨਾ ਨੂੰ ਪੜ੍ਹ ਕੇ, ਸੁਣ ਕੇ, ਮੰਨ ਕੇ, ਸਮਝ ਕੇ, ਵਿਚਾਰ ਕੇ ਆਪਣੇ ਪਰੈਕਟੀਕਲ ਮਨੁੱਖਾ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ, ਤਾਂ ਉਸ ਮਨੁੱਖ ਦੇ ਜੀਵਨ ਵਿੱਚ ਆਏ ਬਦਲਾਵਾਂ/ਚੜ੍ਹਦੀ ਕਲਾ ਨੂੰ ਵੇਖ ਕੇ ਹਰ ਦੂਸਰਾ-ਤੀਸਰਾ, ਚੌਥਾ. . . . ਮਨੁੱਖ/ਵਿਆਕਤੀ ਪਰਭਾਵਿੱਤ ਹੁੰਦਾ ਹੈ।
. ਉਹਨਾਂ ਦੇ ਮਨ/ਹਿਰਦੈ ਵਿੱਚ ਵੀ ਇਹ ਭਾਵਨਾ ਬਣਦੀ ਹੋਵੇਗੀ, ਪੈਦਾ ਹੁੰਦੀ ਹੋਵੇਗੀ,. .
. ਕਾਸ਼! ਕਿ ਮੈਂ ਵੀ ਐਸਾ ਬਣਾ, .
. . ਕਾਸ਼! ਮੇਰਾ ਜੀਵਨ ਵੀ ਐਸਾ ਹੁੰਦਾ, . .
. ਕਾਸ਼! ਮੈਂ ਵੀ ਇਹ ‘ਸਚਿਆਰਤਾ’ ਵਾਲਾ ਰਾਹ ਅਖਿਤਿਆਰ ਕੀਤਾ ਹੁੰਦਾ, . .
. . ਮਨ ਵਿੱਚ ਵਿੱਚ ਗਲਾਨੀ ਦਾ, ਪਛਤਾਵੇ ਦਾ ਅਹਿਸਾਸ ਹੁੰਦਾ ਹੋਵੇਗਾ।
. ਇਸ ਦਾ ਪ੍ਰਤੱਖ ਪ੍ਰਮਾਣ, ਸਬੂਤ, ਗਵਾਹੀ. . . . ਅੱਜ ਪੂਰੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਨਾਨਕ ਨਾਮ ਲੇਵਾ ਸਿੱਖ-ਸੰਗਤਾਂ, ‘ਨਾਨਕ ਦੇ ਪਰ-ਉਪਕਾਰਤਾ ਭਰੇ ਮਿਸ਼ਨ. . ਮਾਨਵਤਾ ਦੀ ਸੇਵਾ ਅਤੇ ਭਲਾਈ’ ਦੇ ਰੂਪ ਵਿੱਚ ਦੇ ਰਹੀਆਂ ਹਨ।
. ਸਿੱਖ ਸੰਗਤਾਂ ਦੇ ਮਾਨਵਵਾਦੀ, ਇਨਸਾਨੀਅਤ, ਬਰਦਰਹੁੱਡ, ਆਪਣੇ-ਪਣ ਨਾਲ ਭਰੇ-ਪੂਰੇ ਕਿਰਦਾਰ ਨੂੰ ਜਾਨਣ, ਮਾਨਣ, ਮਹਿਸੂਸ ਕਰਨ ਉਪਰੰਤ ਦੂਸਰੇ ਮਜ਼ਹਬਾਂ ਵਾਲੇ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ, ਉਹਨਾਂ ਦੇ ਜਜ਼ਬਾਤ, ਭਾਵਨਾਵਾਂ ਉਛਾਲੇ ਮਾਰਨ ਲੱਗ ਕਾਂਦੀਆਂ ਹਨ।
. ਉਹ:-
. . ਨਹੀਂ ਭੁਲਦੇ, . . . ਨਾਨਕ ਨਾਮ ਲੇਵਾ ਸਿੱਖ-ਸੰਗਤਾਂ ਦਾ ਧੰਨਵਾਧ ਕਰਨਾ, . . .
. . ਨਹੀਂ ਭੁਲਦੇ. . . ਨਾਨਕ ਨਾਮ ਲੇਵਾ ਸਿੱਖ-ਸੰਗਤਾਂ ਦੀ ਵਡਿਆਈ ਕਰਨਾ, . . .
. . ਨਹੀਂ ਭੁਲਦੇ. . . ਨਾਨਕ ਨਾਮ ਲੇਵਾ ਸਿੱਖ-ਸੰਗਤਾਂ ਦਾ ਉਤਸ਼ਾਹ ਵਧਾਉਂਣਾ, . . .
. . ਬਲਕਿ ਕਈ ਤਾਂ ਲੋਚਦੇ ਹਨ. . . ਨਾਨਕ ਨਾਮ ਲੇਵਾ ਸਿੱਖ-ਸੰਗਤਾਂ ਦੇ ਜੀਵਨਾਂ ਵਰਗਾ. . . ਆਪਣਾ ਜੀਵਨ ਬਨਣਾ/ਬਨਾਉਣ ਲਈ।
{{{{ (ਨਾਨਕ ਨਾਮ ਲੇਵਾ ਸਿੱਖ ਸਮਾਜ ਵਿੱਚ ਵੀ ਮਾੜੇ ਅਨਸਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿੱਖੀ ਭੇਖ ਧਾਰਨ ਕਰਕੇ ਬਹੁਤ ਕੁੱਝ ਨਾਨਕ-ਫਲਸ਼ਫੇ ਦੇ ਉੱਲਟ/ਗ਼ਲਤ ਕੀਤਾ ਜਾ ਸਕਦਾ ਹੈ, . . ਉੱਲਟ/ਗ਼ਲਤ ਕੀਤਾ ਜਾ ਵੀ ਰਿਹਾ ਹੈ।)}}}
. ਵਿਸ਼ੇ ਬਾਰੇ ਵਿਚਾਰ:-
% ਸਮੱਗਰ ਗੁਰਬਾਣੀ ਅੰਦਰ ਕੇਵਲ ‘ਸਤਿ, ਸੱਚ’ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਬ੍ਰਹਿਮੰਡ ਅੰਦਰ ਰਮੇ ‘ਰਾਮ’ ਨੂੰ ਸਾਲਾਹਿਆ ਗਿਆ ਹੈ, ਉਪਮਾ ਕੀਤੀ ਗਈ ਹੈ, ਵਡਿਆਇਆ ਗਿਆ ਹੈ। ਉਸਦੀ ਬੇਅੰਤਤਾ ਨੂੰ ਗਾਉਂਣਾ ਕੀਤਾ ਗਿਆ ਹੈ।
. ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ ਮ4॥ 11॥
.’ਸਤਿ’ ਹੀ ਕਰਤਾ ਹੈ, ਕਰਤਾਰ ਹੈ, ਬ੍ਰਹਿਮੰਡ ਹੈ, ਨਿਯਮ ਹੈ, ਨਿਜ਼ਾਮ ਹੈ, ਅਸੂਲ ਹੈ, ਸਿਧਾਂਤ ਹੈ, ਵਿੱਧੀ-ਵਿਧਾਨ ਹੈ, ਬ੍ਰਹਿਮੰਡੀ ਊਰਜਾ ਤੰਤਰ ਹੈ। (ਟਰੁੱਥ ਇਜ਼ ਗੌਡ – ਗੌਡ ਇਜ਼ ਟਰੁੱਥ).’ਸਤਿ’ ਹੀ ਕਰਤਾ-ਕਰਤਾਰ ਹੈ – ਕਰਤਾ ਕਰਤਾਰ ਹੀ ‘ਸਤਿ’ ਹੈ।
ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ 1॥ ਪੰਨਾ 1॥
% ਸਿੱਖ-ਫਲਸ਼ਫੇ ਦਾ ਮੁੱਢਲਾ ਸਿਧਾਂਤ ਵੀ ੴ ਤੋਂ ਬਾਅਦ ‘ਸਤਿ’ ਤੋਂ ਸੁਰੂ ਹੁੰਦਾ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
.’ਗੁਰਬਾਣੀ’ ਮਨੁੱਖ ਦੇ ਨਿਜ਼ੀ ਜੀਵਨ ਅੰਦਰ ‘ਸਚਿਆਰ’ ਬਨਣ ਅਤੇ ਬਾਹਰ ਮਨੁੱਖਾ ਸਮਾਜ ਵਿੱਚ ‘ਸਚਿਆਰਤਾ, ਇਨਸਾਨੀਅਤ, ਮਾਨਵਤਾ’ ਭਰਿਆ ਮਨੁੱਖੀ ਜੀਵਨ ਜਿਉਂਣ ਲਈ ਪ੍ਰੇਰਤ ਕਰਦੀ ਹੈ। ਸਰਲ, ਸੌਖਾ, ਸਿੱਧਾ-ਸਾਦਾ ਮਨੁੱਖਾ ਜੀਵਨ ਜਿਉਂਣ ਦੀ ਜਾਂਚ ਸਿਖਾਉਂਦੀ ਹੈ, ਰਾਹ ਦਸੇਰੀ ਹੈ।
% ਬਾਣੀਕਾਰਾਂ ਨੇ ਅਨੇਕਾਂ ਬਿੰਬਾਂ, ਤਸਬੀਹਾਂ, ਹਵਾਲਿਆਂ, ਵੇਰਵਿਆਂ, ਗਾਥਾਵਾਂ, ਪ੍ਰਸੰਗਾਂ, ਕਥਾ-ਕਾਹਾਣੀਆਂ, ਸਾਖੀਆਂ, ਪਸੂਆਂ, ਪੰਛੀਆਂ, ਜਾਨਵਰਾਂ ਦੀਆਂ ਤਸਬੀਹਾਂ ਦੇ ਕੇ ਮਨੁੱਖ ਨੂੰ ‘ਸਚਿਆਰਤਾ’ ਵਾਲੇ ਰਾਹ ਦਾ ਪਾਂਧੀ ਬਨਣ ਲਈ ਉਤਸਾਹਿਤ ਕੀਤਾ ਹੈ। ਇਥੋਂ ਤੱਕ ਕਿ ਮਨੁੱਖ ਦੇ ਆਪਣੇ ਸਰੀਰਿੱਕ ਅੰਗਾਂ ਨੂੰ ਵੀ ਸੰਬੋਧਨ ਕਰਦੇ ਹੋਏ ‘ਸਤਿਗੁਰ’ (ਸਚੇ –ਗਿਆਨ) ਨਾਲ ਪ੍ਰੀਤ ਪਾਉਂਣ/ਬਨਾਉਂਣ ਲਈ ਪ੍ਰੇਰਨਾ ਦਿੱਤੀ/ਕੀਤੀ ਹੈ।
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀਂ ਨਿਤ॥ ਨਾਨਕ ਇਹ ਬਿਧਿ ਹਰਿ ਭਜਉ ਇੱਕ ਮਨਿ ਹੁਇ ਇੱਕ ਚਿਤਿ॥ 45॥
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥ 46॥
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ . . . . .ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ . . . . . ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ . . . . . . . ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ . . . . . . . ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥
*** ‘ਗੁਰਮੱਤ-ਫਲਸ਼ਫਾ’, . . .
. ਸਾਰੇ ਮਨੁੱਖਾਂ/ਇਨਸਾਨਾਂ ਨੂੰ ਕੇਵਲ ਅਤੇ ਕੇਵਲ. . . ਮਨੁੱਖਤਾ/ਇਨਸਾਨੀਅਤ, ਮਾਨਵਤਾ ਨਾਲ ਜੋੜਨਾ ਕਰਦਾ ਹੈ, ਅਤੇ ‘ਸਚਿਆਰਤਾ’ ਭਰਿਆ ਮਨੁੱਖਾ ਜੀਵਨ ਜਿੳਂਣਾ ਕਰਨ ਲਈ ਪ੍ਰੇਰਦਾ ਹੈ।
. ਇਸ ਨੁਕਤੇ ਨੂੰ, . . ਗੁਰ ਨੂੰ, ਸਿਧਾਂਤ ਨੂੰ, ਨਿਯਮ ਨੂੰ, ਵਿੱਧੀ-ਵਿਧਾਨ ਨੂੰ, ਸਿਸਟਿੱਮ ਨੂੰ, ਬ੍ਰਹਿਮੰਡੀ ਊਰਜਾ ਤੰਤਰ ਨੂੰ, ਕਾਇਦੇ-ਕਾਨੂੰਨ ਨੂੰ. . . .
. ਸਾਡੇ ਮਨਾਂ ਵਿੱਚ ਵਸਾਉਂਣ ਲਈ,
. ਸਮਝਾਉਂਣ ਲਈ,
. ਜਨਾਉਂਣ ਲਈ,
. ਦੱਸਣ ਲਈ, . . .
.’ਸਬਦ-ਗੁਰੂ’ ਗਰੰਥ ਦੇ 1429 ਪੰਨਿਆਂ ਉੱਪਰ ਪੂਰੇ ਵੇਰਵੇ-ਵਿਸਥਾਰ ਨਾਲ ਲਿਖਣਾ ਕਰਨਾ ਕੀਤਾ ਹੈ। ਉਹ ਵੀ ਤਰਾਂ-ਤਰਾਂ ਦੇ ਵੇਰਵੇ, ਹਵਾਲੇ, ਉਦਾਹਰਨਾਂ ਦਾ ਤੁਲਨਾਤਾਮਿੱਕ ਨਿਚੋੜ ਕੱਢ ਕੇ ਸਾਡੇ ਸਾਹਮਣੇ ਰੱਖਣਾ ਕੀਤਾ ਹੈ। ਤਾਂ ਜੋ ਪਾਠਕਾਂ ਨੂੰ ਸਹਿਜੇ ਹੀ ਸਮਝ ਆ ਸਕੇ। ਥੋੜਾ ਯਤਨ ਕਰਨ ਨਾਲ ਸਾਰੇ ਭਰਮ ਭੁਲੇਖੇ ਦੂਰ ਹੁੰਦੇ ਹਨ।
. ਬੱਸ, ਲੋੜ ਹੈ. . . . ਸਾਵਧਾਨਤਾ, ਇਕਾਗਰਤਾ, ਇੱਕ ਮਨ-ਇਕ ਚਿੱਤ ਨਾਲ. .’ਗੁਰਮੱਤ-ਆਸ਼ੇ’, ‘ਗੁਰਮੱਤ-ਫਲਸ਼ਫੇ’. .
. ਨਾਲ ਇੱਕ-ਮਿੱਕ ਹੋਣ ਦੀ, . . .
. ਆਪਣੇ ਹਿਰਦੈ ਵਿੱਚ ਵਸਾਉਂਣ ਦੀ,
. ਆਪਣੇ ਜੀਵਨ ਵਿੱਚ ਪਰੈਕਟੀਕਲੀ ਕਮਾਉਂਣ ਦੀ।
{ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥ ਮ1॥ 15॥}
{ਹਿਰਦੈ ਜਿਨ ਕੇ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ॥ ਮ3॥ 27॥}
{ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ॥ ਮ5॥ 1220॥}
%% ਸਬਦ ਵਿਚਾਰ:-
##. ਇਹ ਸਬਦ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ, ਰਾਗ ਪ੍ਰਭਾਤੀ ਦਖਣੀ (ਰਾਗ ਦੀ ਕਿਸਮ) ਵਿੱਚ ਪੰਨਾ 1344 ਉੱਪਰ ਦਰਜ਼ ਹੈ।
. ਪ੍ਰਭਾਤੀ ਮਹਲਾ ੧ ਦਖਣੀ ॥
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥ ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥ ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥ ਰਾਜਾ ਜਨਮੇਜਾ ਦੇ ਮਤਂੀ ਬਰਜਿ ਬਿਆਸਿ ਪੜ੍ਹ੍ਹਾਇਆ ॥ ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥ ਗਣਤ ਨ ਗਣਂੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ ਜੋ ਕਿਛੁ ਵਰਤੈ ਤੁਧੈ ਸਲਾਹਂੀ ਸਭ ਤੇਰੀ ਵਡਿਆਈ ॥੫॥ ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥ ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
. ਇਸ ਸਬਦ ਦਾ ਧੁਰਾ-ਕੇਂਦਰ ‘ਰਹਾਉ’ ਵਾਲੀ ਪੰਕਤੀ ਹੈ:
. { ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥} . . .
. ਸੌਖੇ ਸਬਦੀ ਅਰਥ ਹਨ. . ਹੇ ਭਾਈ! ਕੋਈ ਵੀ ਮਨੁੱਖ ਜਾਣ-ਬੁੱਝ ਕੇ ਨਹੀਂ ਭੁੱਲਦਾ, ਜਾਣ-ਬੁੱਝ ਕੇ ਗ਼ਲਤੀਆਂ ਨਹੀਂ ਕਰਦਾ, ਜਾਣ-ਬੁੱਝ ਕੇ ਅਣਗਿਹਲੀਆਂ ਨਹੀਂ ਕਰਦਾ, . . ਬਲਕਿ. . . ਉਹ ਮਨੁੱਖ ਭੁੱਲਦਾ ਹੈ, ਗ਼ਲਤੀਆਂ ਕਰਦਾ ਹੈ, ਅਣਗਿਹਲੀਆਂ ਕਰਦਾ ਹੈ ਜਿਸਨੂੰ ਉਹ ‘ਆਪਿ’ ਭੁਲਾਉਂਦਾ ਹੈ। . . . ਉਹ ਮਨੁੱਖ ਬੁੱਝ ਪਾਉਂਦਾ ਹੈ, ਜਿਸ ਮਨੁੱਖ ਨੂੰ ਉਹ ‘ਆਪਿ’ ਬਝਾਉਂਦਾ ਹੈ, ਭਾਵ ਦੱਸਣਾ ਕਰਦਾ ਹੈ, ਸਿਖਾਉਂਣਾ ਕਰਦਾ ਹੈ। ਜਿਸ ਉੱਪਰ ਨਦਰਿ ਕਰੇ, ਬਖਸਿਸ ਕਰੇ, ਕਿਰਪਾ ਕਰੇ।
*#*#? ? ? ? ਇਥੇ ਸਵਾਲ ਉੱਠਦਾ ਹੈ, ਕਿ ਉਹ ‘ਆਪਿ’ ਕੌਣ ਹੈ? . . . ਜੋ ਨਦਰਿ/ਕਿਰਪਾ/ ਬਖਸਿਸ਼ ਕਰਦਾ ਹੈ।
. ਕਿਸ ਤਰਾਂ ਉਹ ‘ਆਪਿ’ ਮਨੁੱਖ ਨਾਲ ਸੰਬੰਧ ਬਣਾਉਂਦਾ ਹੈ?
. ਕੀ ਮਨੁੱਖ ਉਸ ‘ਆਪਿ’ ਨੂੰ ਵੇਖ ਪਾਉਂਦਾ ਹੈ?
. ਕੀ ਮਨੁੱਖ ਉਸ ‘ਆਪਿ’ ਦੀਆਂ ਕਹੀਆਂ ਗੱਲਾਂ ਸੁਣ ਪਾਉਂਦਾ ਹੈ?
. ਕਿਸ ਤਰਾਂ ਨਾਲ ਉਹ ‘ਆਪਿ’ ਮਨੁੱਖ ਨੂੰ ਭੁਲਾਉਂਦਾ ਹੈ?
. ਕਿਸ ਤਰਾਂ ਨਾਲ ਉਹ ‘ਆਪਿ’ ਮਨੁੱਖ ਨੂੰ ਬੁਝਾਉਂਦਾ ਹੈ?
. . ਹੋਰ ਅਨੇਕਾਂ ਸਵਾਲ ਉੱਠਦੇ ਹਨ. . . . . ?
! ! ! ! ! ! ਜੱਦ ਤੱਕ, ਉਪਰਲੇ ਇਹਨਾਂ ਸਵਾਲਾਂ ਦੇ ਜਵਾਬ ਕਲੀਅਰ ਨਹੀਂ ਹੋਣਗੇ, ਤੱਦ ਤੱਕ, ਮਨੁੱਖੀ ਮਨਾਂ ਵਿੱਚ ਇਸ ‘ਆਪਿ’ ਬਾਰੇ ਬਹੁਤ ਵੱਡਾ ਭੁਲੇਖਾ ਬਣਿਆ ਰਹੇਗਾ। ਕਿ ਉਹ ‘ਆਪਿ’ ਕੋਈ ਬਹੁਤ ਵੱਡਾ ਸ਼ਕਤੀ ਸਰੂਪ ਵਾਲਾ ਹੈ, ਵਯੂਦ ਵਾਲਾ ਹੈ, ਜੋ ਕਿਤੇ ਦੂਰ ਉੱਚੇ ਅਸਮਾਨਾਂ ਵਿਚ, ਸਵੱਰਗਾਂ ਵਿੱਚ ਬੈਠਾ, ਸਾਰੇ ਮਨੁੱਖਾਂ ਦੀਆਂ ਕਰਤੂਤਾਂ, ਕਾਰ-ਗੁਜ਼ਾਰੀਆਂ ਕੰਮਾਂ ਦੀ ਖ਼ਬਰ ਰੱਖਦਾ ਹੈ। ਮਨੁੱਖਾਂ ਨੂੰ ਭੁਲਾਉਂਦਾ ਹੈ, ਬੁਝਾਉਂਦਾ ਹੈ, ਭਰਮਾਉਂਦਾ ਹੈ, ਹਸਾਉਂਦਾ ਹੈ, ਰੁਆਉਂਦਾ ਹੈ, ਮਿੰਨਤਾਂ-ਤਰਲੇ ਕਰਵਾਉਂਦਾ ਹੈ, ਰੋਟੀ-ਪਾਣੀ ਵੀ ਦਿੰਦਾ ਹੈ, ਸਾਰੀ ਦੇਖਭਾਲ ਵੀ ਕਰਦਾ ਹੈ, ਸਾਰਾ ਨਿਜ਼ਾਮ ਵੀ ਚਲਾਉਂਦਾ ਹੈ. . . . . . .
. ਜਰੂਰ! ਕੋਈ ਨਿਵੇਕਲੀ ਸਰਬ-ਸ਼ਕਤੀਮਾਨ ਹਸਤੀ ਹੈ। ਇਸੇ ਅਣਜਾਣ ਹਸਤੀ ਨੂੰ ਲੋਕਾਈ ਨੇ ਆਪਣੀਆਂ ਮਾਨਤਾਵਾਂ ਦੇ ਤਹਿਤ (ਕਿਰਤਮ ਨਾਮ) ‘ਰੱਬ’, ‘ਪ੍ਰਮਾਤਮਾ’ ਦਾ ਨਾਮ ਦੇਣਾ ਕੀਤਾ, ਕਹਿਣਾ ਸੁਰੂ ਕਰ ਦਿੱਤਾ ਗਿਆ। ਇਹ ਨਾਮ ਅੱਜ ਵੀ ਮਨੁੱਖਾ ਸਮਾਜ ਵਿੱਚ ਬਾਖੂਬੀ ਵਰਤਿਆ ਜਾ ਰਿਹਾ ਹੈ।
****** ਇਹ ਜਾਨਣਾ, ਬੁੱਝਣਾ, ਸਮਝਣਾ ਨਿਹਾਇਤ ਜਰੂਰੀ ਹੈ, ਕਿ ਉਹ ‘ਆਪਿ’ ਕੌਣ ਹੈ? ਕਿਸ ਤਰਾਂ ਜੀਵਾਂ/ਮਨੁੱਖਾਂ ਨਾਲ ਵਰਤ-ਵਰਤਾਅ ਕਰਦਾ ਹੈ। ਭੁਲਾਉਂਦਾ ਹੈ, ਬੁਝਾਉਂਦਾ ਹੈ।
**** ‘ਸਿੱਖੀ’ ਦੇ ਮੁੱਢਲੇ ਸਿਧਾਂਤ, ਫਲਸ਼ਫੇ ਦੇ ਅਨੁਸਾਰ ‘ਨਿਰ-ਆਕਾਰ-ਨਿਰੰਕਾਰ’ ਬ੍ਰਹਿਮੰਡੀ ਊਰਜਾ ਦੇ ਬਣਾਏ ਕਾਇਦੇ-ਕਾਨੂੰਨ, ਵਿੱਧੀ-ਵਿਧਾਨ, ਸਿਸਟਿੱਮ, ਨਿਯਮ, ਅਸੂਲ, ਗੁਣ. . . ਸੁੱਤੇ-ਸਿੱਧ, ਸੈਭੰ. . . ਫਲੀਭੂਤ ਹੋ ਰਹੇ ਹਨ।
. ਇਹ ਸੁੱਤੇ-ਸਿੱਧ, ਸੈਭੰ ਹੀ ਫਲੀਭੂਤ ਹੋ ਰਹੇ (ਬ੍ਰਹਿਮੰਡੀ ਊਰਜਾ ਦੇ ਬਣਾਏ ਕਾਇਦੇ-ਕਾਨੂੰਨ, ਵਿੱਧੀ-ਵਿਧਾਨ, ਸਿਸਟਿੱਮ, ਨਿਯਮ, ਅਸੂਲ, ਗੁਣ. . . ਹੀ “ਨਿਰਅਕਾਰ-ਨਿਰੰਕਾਰ “ਆਪਿ”. . . ਹੈ।
. ਹੁਣ ਇਹ ਜਾਨਣਾ ਵੀ ਜਰੂਰੀ ਹੈ ਕਿ ਇਹ ਨਿਰਅਕਾਰ-ਨਿਰੰਕਾਰ “ਆਪਿ” ਕਿਸ ਤਰਾਂ ਮਨੁੱਖਾਂ ਨੂੰ ਪ੍ਰਭਾਵਿੱਤ ਕਰਦਾ ਹੈ। ਕੰਮ ਕਰਦਾ ਹੈ। ਭੁਲਾਉਂਦਾ ਹੈ, ਬੁਝਾਉਂਦਾ ਹੈ।
. ਕਿਸ ਤਰਾਂ ਮਨੁੱਖ ਇਸ ਨਿਰਅਕਾਰ-ਨਿਰੰਕਾਰ “ਆਪਿ” ਵਾਲੇ ਫੰਡੇ ਨੂੰ ਜਾਣ ਸਕਦਾ ਹੈ, ਬੁੱਝ ਸਕਦਾ ਹੈ, ਸਮਝ ਸਕਦਾ ਹੈ।
%%%% ਇਸ ਨਿਰਆਕਾਰ-ਨਿਰੰਕਾਰ “ਆਪਿ” ਵਾਲੇ ਨਿਜ਼ਾਮ, ਸਿਸਟਿੱਮ, ਵਿੱਧੀ-ਵਿਧਾਨ, ਊਰਜਾ-ਤੰਤਰ ਨੇ ਸੁੱਤੇ-ਸਿੱਧ ਬ੍ਰਹਿਮੰਡ ਵਿੱਚ ਐਸੀ ਬਣਤਰ/ਸੈਟ-ਅਪ ਬਣਾ ਰੱਖੀ ਹੈ, ਜੋ ਸੁੱਤੇ-ਸਿੱਧ ਫਲੀਭੂਤ ਹੋ ਰਹੀ ਹੈ, ਸੈਭੰ ਹੈ। ਬ੍ਰਹਿਮੰਡ ਅਤੇ ਧਰਤੀ ਦੀਆਂ ਚੁੰਬਕੀ ਸ਼ਕਤੀਆਂ ਅਤੇ ਗਰੂਤਾ ਖਿੱਚ ਕਾਰਨ ਸਾਰੇ ਨਿਜ਼ਾਮੀ ਸਿਸਟਿੱਮ ਵਿੱਧੀ-ਵਿਧਾਨ ਸ਼ਕਤੀਆਂ ਆਪੋ-ਆਪਣੀਆਂ ਜਿੰਮੇਵਾਰੀਆਂ ਨਿਭਾ ਰਹੀਆਂ ਹਨ। ਇਹਨਾਂ ਨਿਯਮਾਂ ਦੇ ਸੁੱਤੇ-ਸਿੱਧ ਫਲੀਭੂਤ ਹੋਣ ਕਰਕੇ ਧਰਤੀ ਉੱਪਰ ਜੀਵਾਂ ਦੇ ਜੀਵਨਾਂ ਉੱਪਰ ਵੀ ਅਸਰ ਪੈਂਦਾ ਹੈ, ਪੈ ਰਿਹਾ ਹੈ।
.’ਗੁਰਬਾਣੀ’ ਵਿੱਚ ਇਹਨਾਂ ਅਦਿੱਖ ਸ਼ਕਤੀਆਂ ਨੂੰ ‘ਲਿਵ ਅਤੇ ਧਾਤ’ ਮੰਨਿਆ ਗਿਆ ਹੈ।
. ਧਰਤੀ ਉੱਪਰ ਜੋ ਜਿਸ ਤਰਾਂ ਦਾ ਬੀਜ ਬੀਜੇਗਾ, ਉਸੇ ਤਰਾਂ ਦਾ ਪੌਦਾ ਪ੍ਰਾਪਤ ਕਰੇਗਾ। ਇਹ “ਆਪਿ” ਦਾ ਅਟੱਲ ਨਿਯਮ ਹੈ।
. ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ॥ ਮ4॥ 309॥
. ਜੋ ਮਨੁੱਖ ਜਿਸ ਤਰਾਂ ਦੀ ਸੋਚ ਰੱਖੇਗਾ, ਕਰਮ ਕਰੇਗਾ, . . . ਠੀਕ ਉਸੇ ਤਰਹ ਦਾ ਰਜੱਲਟ-ਤਤੱਸਾਰ, ਸਿੱਟਾ. . . ਉਹ ਮਨੁੱਖ ਪਾਉਂਣਾ ਕਰੇਗਾ। ਜੋ ਚੰਗਾ ਕਰੇਗਾ. . . ਚੰਗਾ ਰਜੱਲਟ ਪਾਏਗਾ। ਜੋ ਮਾੜਾ ਕਰੇਗਾ. . . ਉਹ ਮਾੜਾ ਰਜੱਲਟ ਪਾਉਂਣਾ ਕਰੇਗਾ।
. ਇਹ ਫੈਸਲਾ ਮਨੁੱਖ ਦਾ ਆਪਣਾ ਹੈ ਕਿ ਕਿਸ ਤਰਾਂ ਦੇ ਕੰਮ, ਕਾਰ-ਵਿਹਾਰ ਨੂੰ ਸਾਰੰਜਾਮ ਦੇਣਾ ਹੈ. . . ਕਿਉਂਕਿ ਮਨੁੱਖ ਉਸ ਨਿਰਅਕਾਰ-ਨਿਰੰਕਾਰ “ਆਪਿ’ ਦੇ ਨਿਜ਼ਾਮ ਦੇ ਤਹਿਤ ਹੀ ਵਿਚਰ ਰਿਹਾ ਹੈ। ਮਨੁੱਖ ਇਸੇ ਨਿਜ਼ਾਮ ਦਾ, ਤੰਤਰ ਦਾ ਹਿੱਸਾ ਹੈ। “ਆਪਿ’ ਦੇ ‘ਨਿਜ਼ਾਮ-ਤੰਤਰ’ ਵਿੱਚ ਜਿਉਂਣਾ ਕਰ ਰਿਹਾ ਹੈ।
. ਤਾਂ ਤੇ, ਉਹ ਨਿਰਆਕਾਰ-ਨਿਰੰਕਾਰ “ਆਪਿ”. . .’ਮਨੁੱਖ’ ਆਪ ਖੁਦ ਹੀ ਹੋਇਆ।
. ਮਨੁੱਖ ਦੇ ਅੰਦਰ-ਬਾਹਰ ਉਸੇ ਬ੍ਰਹਿਮੰਡੀ ਤੰਤਰ, ਸਿਸਟਿੱਮ, ਵਿੱਧੀ-ਵਿਧਾਨ ਦੀ ਨਿਯਮਾਵਲੀ ਕੰਮਕਾਰ ਕਰ ਰਹੀ ਹੈ। ਮਨੁੱਖ ਨੇ ਹੂ-ਬ-ਹੂ “ਆਪਿ” ਬਣਕੇ ਹੀ ਆਪਣੇ ਨਿਜ਼ੀ ਜੀਵਨ ਅਤੇ ਮਨੁੱਖਾ ਸਮਾਜ ਵਿੱਚ ਆਪਣੀਆਂ ਲੋੜਾਂ ਅਨੁਸਾਰ ਬਦਲਾਅ ਲਿਆਉਂਣੇ ਕੀਤੇ ਹਨ ਅਤੇ ਕਰ ਰਿਹਾ ਹੈ। ਆਪਣੀ ਤਰਕਸ਼ੀਲ ਬੁੱਧੀ ਕਰਕੇ ਸਵਾਲ ਕਰਦਾ ਹੈ ਅਤੇ ਬਾ-ਦਾਲੀਲ਼ ਜਵਾਬ ਵੀ ਲ਼ੱਭ ਲੈਂਦਾ ਹੈ। ਇਹਨਾਂ ਤਰੱਕੀ ਵਾਲੇ ਕਾਰਜਾਂ ਨੂੰ ਹੀ ‘ਸਾਇੰਸ’ ਨਾਮ ਦੇਣਾ ਕੀਤਾ ਹੈ। ਕਿਸੇ ਚੀਜ਼/ਪਦਾਰਥ/ਸਥਿੱਤੀ ਬਾਰੇ ਵਧੇਰੇ ਜਾਣਕਾਰੀਆਂ ਇਕੱਤਰ ਕਰਨੀਆਂ ਵੀ ਦੁਨੀਆਂ ਪੜ੍ਹਾਈ ਦਾ ਹਿੱਸਾ ਹਨ, ਇਸ ਨੂੰ ਹੀ ਚੜ੍ਹਦੀ-ਕਲਾ ਕਹਿੰਦੇ ਹਨ।
. ਜੋ ਮਨੁੱਖ ਸਦਾਚਾਰੀ, ਸਾਤਵਿੱਕ ਵਾਲੇ ਗੁਣਾਂ (ਸੱਚ, ਪਿਆਰ, ਸ਼ਾਂਤੀ, ਸਬਰ, ਸੰਤੋਖ, ਹਲੀਮੀ, ਨਿਮਰਤਾ, ਸਹਿਜਤਾ, ਕੋਮਲਤਾ, ਨਿਰਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ, ਮੁਆਫ਼ ਕਰਨ ਵਾਲੇ ਮਾਦੇ ਦੇ ਧਾਰਨੀ ਬਣ ਜਾਂਦੇ ਹਨ, ਭਾਵ ਸੰਜਮੀ, ਉਦਮੀ, ਸਚਿਆਰਤਾ ਭਾਵ ਵਾਲੇ ਬਣ ਜਾਂਦੇ ਹਨ, ਤਾਂ ਉਹ ਬੇ-ਪ੍ਰਵਾਹ, ਮਸਤ, ਰੰਗੀਲੇ ਹੋ ਜਾਂਦੇ ਹਨ।
. ** ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਾਕ ਉਤਰੀ ਚਿੰਤ॥ ਮ5॥ 522॥
. ਮਨੁੱਖ ਨੂੰ ਜਦ ਇਹ “ਆਪਿ” ਬਾਰੇ ਸੋਝੀ ਹੋ ਜਾਂਦੀ ਹੈ, ਉਹ ‘ਸਚਿਆਰਤਾ’ ਵਾਲੇ ਰਾਹ ਦਾ ਪਾਂਧੀ ਬਣ ਜਾਂਦਾ ਹੈ। ਮਨੁੱਖ ਦੇ ਜੀਵਨ ਵਿੱਚ ਚੜ੍ਹਦੀ ਕਲਾ ਵਾਲੀ ਸੋਚ ਆਪਣਾ ਘਰ ਕਰ ਲੈਂਦੀ ਹੈ, ਚੰਗੇ ਪੈਮਾਨੇ, ਚੰਗੇ ਫੈਸਲੇ ਹੋਣ ਕਰਕੇ ਸਾਰਾ ਕੁੱਝ ਚੰਗਾ-ਚੜ੍ਹਦੀ ਕਲਾ ਵਾਲਾ ਹੋਣ ਲੱਗ ਜਾਂਦਾ ਹੈ।
. ਅਗਰ ਮਨੁੱਖ ਇਹ ਨਿਰਆਕਾਰ-ਨਿਰੰਕਾਰ “ਆਪਿ” ਬਾਰੇ ਚੀਨਣਾ ਨਹੀਂ ਕਰਦਾ ਤਾਂ `ਚੰਗਿਆਈ’, ਗੁਰਮੁੱਖਤਾਈ ਵਾਲੇ ਰਾਹ ਨੂੰ ਭੁੱਲ ਕੇ ‘ਬੁਰਿਆਈ’ ਵਾਲੇ ਰਾਹ ਉੱਪਰ ਚੱਲਣਾ ਸੁਰੂ ਕਰ ਦੇਂਦਾ ਹੈ। ਭਰਮ-ਭੁਲੇਖੇ, ਸ਼ੰਕੇ, ਕਿੰਤੂ-ਪਰੰਤੂ ਬਣੇ ਰਹਿੰਦੇ ਹਨ।
** ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਮ9॥ 684॥
. ਇਸ ਬ੍ਰਹਿਮੰਡੀ ਨਿਜ਼ਾਮ, ਤੰਤਰ, ਵਿੱਧੀ-ਵਿਧਾਨ, ਸਿਸਟਿੱਮ ਦੇ ਸੁੱਤੇ-ਸਿੱਧ, ਸੈਭੰ. . ਫਲੀਭੂਤ ਹੋਣ ਕਰਕੇ ਹੀ, ਹਰ ਮਨੁੱਖ ਸਰੀਰ, ਪੰਜ ਭਾਵਨਾਵਾਂ, ਬਿਰਤੀਆਂ {ਕਾਮ, ਕ੍ਰੋਧ, ਲੋਭ, ਮੋਹ, ਹੰਕਾਰ} ਦੇ ਪ੍ਰਭਾਵਾਂ ਦੇ ਤਹਿਤ ਵਿਚਰਦਾ ਹੈ। ਗਿਆਨ ਨਾਲ ਇਹਨਾਂ ਉੱਪਰ ਕੰਟਰੋਲ ਕੀਤਾ ਜਾ ਸਕਦਾ ਹੈ। ਇਹਨਾਂ ਨੂੰ ਦਬਾਉਂਣਾ ਜਾਂ ਖਤਮ ਕਰਨਾ, ਮਾਰਨਾ ਨਹੀਂ ਹੈ, ਬਲਕਿ ਲੋੜ ਅਨੁਸਾਰੀ ਵਰਤੋਂ ਕਰਨਾ ਹੈ। ਇਹਨਾਂ ਦੇ ਪ੍ਰਭਾਵ ਨਾਲ ਹੀ ਸੰਸਾਰ/ਜਗਤ ਦੇ ਰੰਗਮੰਚ ਉਤੇ ਜੀਵਨ ਦਾ ਖੇਡ-ਤਮਾਸ਼ਾ ਚੱਲਦਾ ਹੈ।
. ਮਨੁੱਖ ਦੇ ਜੀਵਨ ਦਾ ਹਰ ਵਕਤ, ਹਰ ਪਲ, ਕਿਸੇ ਨਾ ਕਿਸੇ ਇੱਕ ਭਾਵਨਾ/ਬਿਰਤੀ ਦੇ ਤਹਿਤ/ਅੰਦਰ ਬਤੀਤ ਹੋ ਰਿਹਾ ਹੁੰਦਾ ਹੈ। ਉਸਦਾ ਰੂਪ ਕੀ ਹੈ. . ਇਹ ਹਰ ਮਨੁੱਖ ਦੀ ਇੱਛਾ, ਲਗਨ, ਸ਼ੌਕ, ਭਾਵਨਾ ਉੱਪਰ ਨਿਰਭਰ ਕਰਦਾ ਹੈ। ਮਨੁੱਖ ਕਾਮਾਰਥੀ/ਸੁਆਰਥੀ ਵੀ ਹੋ ਸਕਦਾ. . ਪਰ-ਉਪਕਾਰੀ ਵੀ ਹੋ ਸਕਦਾ ਹੈ।
. {{ਮਨੁੱਖ, ਕੋਸਿਸ਼ ਅਤੇ ਕੰਟਰੋਲ ਕਰਕੇ ਇਹਨਾਂ ਭਾਵਨਾਵਾਂ/ਬਿਰਤੀਆਂ ਤੋਂ ਆਜ਼ਾਦ ਜੀਵਨ ਦੀ ਜਦੋ-ਜਹਿਦ ਵਿੱਚ ਲੱਗਾ ਹੋਇਆ ਹੈ। ਐਸਾ ਕੀਤਾ ਜਾ ਸਕਦਾ ਹੈ. . . ? ? ? ?
{{{{ (ਮੇਰਾ ਨਿਜ਼ੀ ਮੰਨਣਾ ਹੈ, ਕਿ ਐਸਾ ਕਰਕੇ ਮਨੁੱਖਾ ਜੀਵਨ ਨੀਰਸ ਹੋ ਜਾਏਗਾ। ਕੁਮਲਾ ਜਾਏਗਾ। ਵਰਤਮਾਨ ਜੀਵਨ ਨੂੰ ਜਿਉਂਣਾ, ਹੰਢਾਉਂਣਾ, ਆਪਣੀ ਸੁਚੱਜੀ ਦੇਖਭਾਲ ਕਰਕੇ ਤੰਦਰੁਸਤ ਰਹਿਣ ਦੇ ਨਾਲ-ਨਾਲ ਆਪਣੀਆਂ ਬਣਦੀਆਂ ਜਿੰਮੇਵਾਰੀਆਂ, ਫਰਜ਼ਾ ਨੂੰ ਨਿਭਾਉਂਣਾ ਹੀ, ਮਨੁੱਖਾ ਜੀਵਨ ਦੀ ਸਫਲਤਾ ਦੀ ਕੁੰਜੀ/ਚਾਬੀ ਹੈ। ‘ਗੁਰਮੱਤ-ਗਿਆਨ’ ਸਿੱਖੀ ਫਲਸ਼ਫਾ ਇਹਨਾਂ ਭੇਦਾਂ ਨੂੰ ਖੋਹਲਦਾ ਹੈ, ਸਮਝਾਉਂਦਾ ਹੈ, ਸੁਚੱਜੀ ਜੀਵਨ ਜਾਂਚ ਜਿਉਂਣ ਲਈ ਪ੍ਰੇਰਤ ਕਰਦਾ ਹੈ।)}}}}
. {{{{{{ (ਹਰ ਮਨੁੱਖ ਆਪਣਾ ਸੈਲਫ ਟੈਸਟ ਆਪ ਕਰ ਸਕਦਾ ਹੈ।
. . . . . ਮੈਂ ਨਾ ਮਾਨੂੰ ਦਾ ਕੋਈ ਇਲਾਜ਼ ਨਹੀਂ ਹੈ।)}}}}}}
. ਜਦ ਮਨੁੱਖ ਨੂੰ “ਆਪਿ” ਬਾਰੇ ਗਿਆਨ, ਚਾਨਣ ਹੋ ਜਾਂਦਾ ਹੈ ਤਾਂ ਮਨੁੱਖ ਚਹੁੰਦਾ ਹੈ, ਕਿ ਉਸ ਦਾ ਜੀਵਨ ਇਸ ਗਿਆਨ-ਚਾਨਣ ਦੀ ਰੌਸਨੀ ਵਿੱਚ ਹੀ ਬਤੀਤ ਹੋਵੇ। . .
. ਪਰ. . .
. ਜਿਸ ਮਨੁੱਖ ਨੇ “ਆਪਿ” ਨੂੰ ਨਹੀਂ ਚੀਨਣਾ ਕੀਤਾ ਤਾਂ ਫਿਰ ਉਹ ਅਗਿਆਨਤਾ ਦੇ ਅੰਧੇਰੇ ਹਨੇਰੇ ਵਿੱਚ ਭਟਕਦਾ ਹੈ, ਮਾੜੀ ਸੋਚ ਰੱਖਦਾ ਹੈ, ਮਾੜੇ ਕਰਮ ਕਰਦਾ ਹੈ, ਮਾੜੇ ਬੀਜ ਬੀਜਦਾ ਹੈ। ਮਾੜਾ ਕਾਰ-ਵਿਹਾਰ ਕਰਦਾ ਹੈ। ਬੁਰਿਆਈ ਉਸਦਾ ਜੀਵਨ ਬਣ ਜਾਂਦੀ ਹੈ। ਆਪਣੀ ਮਰਜ਼ੀ ਨਾਲ ਮਾੜਾ ਕਰਨ ਦੇ ਬਾਵਯੂਦ ਵੀ ਐਸਾ ਮਨੁੱਖ ਚੰਗੇ ਰਜੱਲਟ ਦੀ ਆਸ ਵਿੱਚ ਰਹਿੰਦਾ ਹੈ। ਚੰਗਾ ਭਾਲਦਾ ਹੈ
** ਫਰੀਦਾ ਲੌੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ 1379॥
*** ਜਦ ਮਾੜੇ ਕੰਮਾਂ ਦੇ ਰਜੱਲਟ ਸਾਹਮਣੇ ਆਉਂਦੇ ਹਨ, ਤਾਂ “ਆਪਿ” ਤੋਂ ਮੁੱਖ ਮੋੜੇ ਮਨੁੱਖਾਂ ਨੂੰ ਮਨੁੱਖਾ ਸਮਾਜ ਵਿੱਚ ਨਮੋਸ਼ੀ/ਜਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਰ ਝਕਾਉਂਣਾ ਪੈ ਜਾਂਦਾ ਹੈ। ਬੇ-ਕਦਰੀ ਹੁੰਦੀ ਹੈ। ਦੁੱਖਾਂ-ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
### ਸਬਦ ਦੀ ਰਹਾਉ ਵਾਲੀ ਪੰਕਤੀ. . (ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥) . . ਹੀ ਸਬਦ ਦਾ ਧੁਰਾ ਹੈ, ਕੇਂਦਰੀ ਵਿਚਾਰ/ਭਾਵ ਹੈ।
. ਕੇਂਦਰੀ ਵਿਚਾਰ ਭਾਵ ਨੂੰ ਦ੍ਰਿੜ ਕਰਾਉਂਦੇ, ਪਹਿਲੇ ਚਾਰ ਪਦਿਆਂ (1 ਤੋਂ 4 ਤੱਕ) ਵਿੱਚ ਗੁਰੂ ਸਾਹਿਬ ਜੀ ਨੇ ਚਾਰ ਪ੍ਰਸੰਗਾਂ-ਗਾਥਾਵਾਂ ਦਾ ਜ਼ਿਕਰ ਕਰਨਾ ਕੀਤਾ ਹੈ।
. (5 ਤੋਂ 8 ਤੱਕ) ਗੁਰੂ ਸਾਹਿਬ ਜੀ ਆਪਣੀਆਂ ਰਾਹ ਦਸੇਰੀਆਂ ਗਿਆਨ ਭਰੀਆਂ ਦਲੀਲ਼ਾਂ ਨਾਲ ਵਿਚਾਰਾਂ ਦੇ ਰਹੇ ਹਨ।
{{{ਮੇਰੇ ਆਪਣੇ ਨਿਜ਼ੀ ਵਿਚਾਰਾਂ ਦੀ ਸਾਂਝ ਨਾਲ (ਟੀਕਾ: ਪ੍ਰੋ. ਸਾਹਿਬ ਸਿੰਘ ਜੀ ਦੇ ਕੀਤੇ ਟੀਕੇ ਗੁਰੂ ਗਰੰਥ ਦਰਪਣ ਵਿਚੋਂ) ਵਿਚੋਂ ਲਿਆ ਗਿਆ ਹੈ।}}}
… ਆਉ ਸਬਦ ਵਿਚਾਰ ਨਾਲ ਸਾਂਝ ਬਣਾਈਏ:
ਪ੍ਰਭਾਤੀ ਮਹਲਾ ੧ ਦਖਣੀ ॥
1. ਨੰਬਰ ਪਦੇ ਦੇ ਅਰਥ:- ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
Ø ਰਿਸ਼ੀ ਗੌਤਮ ਦੀ ਪਤਨੀ-ਇਸ਼ਤ੍ਰੀ ਅਹਿਲਿਆ ਦੀ ਸੁੰਦਰਤਾ ਨੂੰ ਵੇਖ ਕੇ ਰਾਜਾ ਇੰਦਰ ਉਸ ਦੀ ਸੁੰਦਰਤਾ, ਜਵਾਨੀ ਉੱਪਰ ਲੁਭਾਇਮਾਨ ਹੋ ਗਿਆ। ਚਾਲਾਕੀ ਧੌਖੇ ਨਾਲ ਰਿਸ਼ੀ ਗੌਤਮ ਨੂੰ ਘਰੋਂ ਬਾਹਰ ਦਰਿਆ ਉੱਪਰ ਰਾਤ ਨੂੰ ਨਹਾਉਣ ਲਈ ਭੇਜਣਾ ਕੀਤਾ। ਫਿਰ ਉਸਦੀ ਪਤਨੀ ਅਹਿਲਿਆ ਨਾਲ ਵਿਭਚਾਰ ਕੀਤਾ। ਘਰ ਤੋਂ ਬਾਹਰ ਜਾਣ ਸਮੇਂ ਰਿਸ਼ੀ ਗੌਤਮ ਵਾਪਸ ਆ ਗਿਆ। ਇੰਦਰ ਨੂੰ ਆਪਣੇ ਘਰੋਂ ਨਿਕਲਦਾ ਵੇਖਿਆ ਤਾਂ ਰਿਸ਼ੀ ਗੌਤਮ ਨੇ ਸਰਾਪ ਦੇਣਾ ਕੀਤਾ ਤਾਂ ਰਾਜਾ ਇੰਦਰ ਦੇ ਸਰੀਰ ਉੱਪਰ ਹਜ਼ਾਰ ਭਗ ਬਣ ਗਏ। ਆਪਣੀ ਪਤਨੀ ਅਹਿਲਿਆ ਨੂੰ ਸਰਾਪ ਦੇਣਾ ਕੀਤਾ ਤਾਂ ਉਹ ਸਿਲ ਪੱਥਰ ਦੀ ਬਣ ਗਈ। ਫਿਰ ਸਿਲ ਪੱਥਰ ਬਣੀ ਅਹਿਲਿਆ ਦਾ ਉਧਾਰ ਰਾਮਚੰਦਰ ਦੇ ਪੈਰ ਲੱਗਣ ਨਾਲ ਹੋਇਆ।
Ø . ਰਾਜਾ ਇੰਦਰ ਨੂੰ ਆਪਣੀ ਕਾਮੁਕਤਾ ਉੱਪਰ ਕੰਟਰੋਲ ਨਾ ਹੋਣ ਦੇ ਕਾਰਨ, ਕਿਸੇ ਪਰਾਈ ਔਰਤ ਨਾਲ ਵਿਭਚਾਰ ਕਰਨ ਦੇ ਕਾਰਨ, ਸਮਾਜ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਪਛਤਾਵਾ ਕਰਨਾ ਪਿਆ।
. ਗੋਤਮ:
ਮਹਾਨ-ਕੋਸ਼ ਇਸਾਈਕਲੋਪੀਡੀਆ

ਇੱਕ ਬਹੁਤ ਪ੍ਰਾਚੀਨ ਰਿਖੀ, ਜਿਸ ਤੋਂ ਗੌਤਮ ਵੰਸ਼ ਚੱਲਿਆ ਹੈ। (4) ਗੌਤਮ. ਗੋਤਮ ਵੰਸ਼ ਵਿੱਚ ਹੋਣ ਵਾਲਾ "ਸ਼ਰਦ੍‌ਵਤ" ਜਿਸ ਦੀ ਕਥਾ ਰਾਮਾਯਣ ਵਿੱਚ ਹੈ. ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ. ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ. ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ. ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ. ਵਾਲਮੀਕ ਕਾਂਡ ੧. ਅਃ ੪੭- ੪੮ ਵਿੱਚ ਲੇਖ ਹੈ ਕਿ ਅਹਲ੍ਯਾ ਖੁਦ ਇੰਦ੍ਰ ਨੂੰ ਚਾਹੁੰਦੀ ਸੀ. ਇੰਦ੍ਰ ਗੌਤਮ ਦਾ ਰੂਪ ਧਾਰਕੇ ਰਿਖੀ ਦੇ ਆਸ਼ਰਮ ਉਸ ਦੀ ਗੈਰਹਾਜਿਰੀ ਵਿੱਚ ਅਹਲ੍ਯਾ ਨੂੰ ਮਿਲਿਆ. ਜਦ ਘਰੋਂ ਇੰਦ੍ਰ ਨਿਕਲਦਾ ਸੀ ਤਦ ਗੌਤਮ ਮਿਲ ਗਿਆ. ਰਿਖੀ ਨੇ ਆਖਿਆ ਹੇ ਪਾਪੀ! ਤੂੰ ਨਪੁੰਸਕ ਹੋਜਾ. ਇਤਨਾ ਕਹਿਣ ਪੁਰ ਇੰਦ੍ਰ ਦੇ ਫੋਤੇ ਝੜ ਗਏ. ਦੇਵਤਿਆਂ ਨੇ, ਪਿਤਰਾਂ ਦੇ ਦੇਵਤਾ "ਕਵ੍ਯਵਾਹਨ" ਵਾਸਤੇ ਜੋ ਮੀਢਾ ਬਲਿਦਾਨ ਲਈ ਰੱਖਿਆ ਸੀ, ਉਸ ਦੇ ਫੋਤੇ ਤੋੜਕੇ ਇੰਦ੍ਰ ਦੇ ਜੜੇ, ਜਿਸ ਤੋਂ ਨਪੁੰਸਕਪੁਣਾ ਦੂਰ ਹੋਇਆ ਤੇ ਉਸ ਦਿਨ ਤੋਂ ਖੱਸੀ ਮੀਢਾ ਬਲਿਦਾਨ ਦੇਣਾ ਵਿਧਾਨ ਹੋਇਆ. ਆਸ਼੍ਰਮ ਵਿੱਚ ਆਕੇ ਰਿਖੀ ਨੇ ਅਹਲ੍ਯਾ ਨੂੰ ਸ਼੍ਰਾਪ ਦਿੱਤਾ ਕਿ ਤੂੰ ਅਦ੍ਰਿਸ਼੍ਯ (ਗਾਯਬ) ਹੋਕੇ ਇਸ ਆਸ਼੍ਰਮ ਪਈਰਹੁ ਅਰ ਕੇਵਲ ਪਵਨ ਆਹਾਰ ਕਰ, ਜਦ ਤਕ ਰਾਮ ਨਹੀਂ ਆਉਂਦੇ ਤੇਰੀ ਇਹੀ ਦਸ਼ਾ ਰਹੇਗੀ. ਰਾਮ ਦੀ ਚਰਣਰਜ ਛੁਹਿਣ ਤੋਂ ਤੇਰਾ ਛੁਟਕਾਰਾ ਹੋਵੇਗਾ, ਅਤੇ ਤੂੰ ਆਪਣਾ ਅਸਲ ਰੂਪ ਧਾਰਨ ਕਰੇਂਗੀ. ਸੋ ਜਦ ਰਾਮ ਗੌਤਮ ਦੇ ਆਸ਼੍ਰਮ ਆਏ, ਤਦ ਅਹਲ੍ਯਾ ਪਹਿਲੇ ਜੇਹੀ ਬਣਕੇ ਗੌਤਮ ਨੂੰ ਮਿਲੀ. "ਗੋਤਮਨਾਰਿ ਅਹਲਿਆ ਤਾਰੀ" (ਮਾਲੀ ਨਾਮਦੇਵ)

** ਅਹਲਿਆ।
ਐਸਜੀਜੀਐਸ. ਗੁਰਮੁੱਖੀ ਡਿਕਸ਼ਨਰੀ
ਅਹਿਲਿਆ: ਵ੍ਰਿਧਾਸ ਦੀ ਪੁਤਰੀ ਅਤੇ ਗੋਤਮ ਰਿਸ਼ੀ ਦੀ ਪਤਨੀ ਜਿਸ ਨਾਲ ਇੰਦਰ ਨੇ ਚੰਦਰਮਾ ਨਾਲ ਸ਼ੜਜੰਤਰ ਰਚ ਕੇ ਕਪਟ ਕਰਕੇ ਸੰਗ ਕੀਤਾ। ਗੋਤਮ ਦੇ ਸਰਾਪ ਨਾਲ ਇੰਦਰ ਦਾ ਸਰੀਰ ਭਗ-ਰੂਪ ਹੋ ਗਿਆ ਤੇ ਅਹਲਿਆ ਸੈਲ ਪਥਰ ਹੋ ਗਈ। ਰਾਮ ਚੰਦਰ ਜੀ ਦੀ ਛੋਹ ਪ੍ਰਾਪਤ ਕਰ ਉਹ ਮੁਕਤ ਹੋਈ।
. ਉਦਾਹਰਨ: ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਰਾਗ. ਪ੍ਰਭਾਤੀ। ਪੰਨਾ 1344.
@@@@@## ਪਹਿਲਾ ਪਦੇ ਦਾ ਪ੍ਰਸੰਗ, ਰਿਸ਼ੀ ਗੌਤਮ, ਪਤਨੀ ਅਹਿਲਿਆ ਅਤੇ ਕਾਮੀ ਇੰਦਰ ਦਾ ਹੈ।
. ਇਹ ਪਦਾ, ਕਿਸ ਤਰਾਂ ‘ਰਹਾਉ’ ਪੰਕਤੀ ਦੇ ਵਿਚਾਰ ਦੀ ਪ੍ਰੋੜਤਾ ਕਰਦਾ ਹੈ।
. ਇਸ ਪ੍ਰਸੰਗ ਵਿੱਚ ਕਾਮੀ ਇੰਦਰ ਜਾਣਬੁੱਝ ਕੇ ਗ਼ਲਤੀ ਕਰਦਾ ਹੈ। ਪਛਤਾਉਂਦਾ ਹੈ, ਸਜ਼ਾ ਪਾਉਂਦਾ
ਹੈ। ਅਗਰ, . . ਭਾਣੇ, ਰਜ਼ਾ, ਹੁਕਮ ਵਿੱਚ ਚੱਲਦਾ ਤਾਂ ਅਜੇਹੀ ਬਜ਼ਰ ਗ਼ਲਤੀ ਨਾ ਕਰਦਾ।
.’ਬ੍ਰਹਿਮੰਡੀ-ਹੁਕਮ’ ਵਿੱਚ ਚੱਲਦਾ ਮਨੁੱਖ ਅਜੇਹੀ ਕਾਮੁਕਤਾ ਭਰੀ ਗ਼ਲਤੀ ਨਹੀਂ ਕਰੇਗਾ। ਪਰ ਕਾਮ ਦਾ ਅਹਿਸਾਸ ਮਨੁੱਖ ਨੂੰ ਪਾਗਲ ਬਣਾ ਦਿੰਦਾ ਹੈ, ਜਦ ਤੱਕ ਇਹ ਕਾਮ ਦਾ ਜੋਸ਼ ਠੰਡਾ ਨਹੀਂ ਪੈਂਦਾ, ਮਨੁੱਖ ਸਹੀ ਸੋਚ ਹੀ ਨਹੀਂ ਸਕਦਾ।
. ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ ਲੋਕ ਗੰਮ੍ਹੰ ਜਪ ਤਪ ਸੀਲ ਬਿਦਾਰਣਹ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਨਾਵਣਹ॥ ਤਵ ਭੈ ਬਿਮੁੰਵਿਤ ਸਾਧ ਸੰਗਮ ੳਟ ਨਾਨਕ ਨਾਰਾਇਣਹ॥ 46॥ ਮ5॥ 1358
ਪਦ ਅਰਥ:- ਗਮ੍ਯ੍ਯੰ—ਪਹੁੰਚ ਵਾਲਾ (Àਾੰਯ)। ਸੀਲ—ਸੁੱਧ ਆਚਰਨ (_ੀਲ)। ਬਿਦਾਰਣਹ—ਨਾਸ ਕਰਨ ਵਾਲਾ (ਵਿਦ—
to tear in pieces)। ਅਵਿਤ—ਵਿੱਤ (ਧਨ) ਹੀਣ ਕਰਨ ਵਾਲਾ (ਵਿਤ—ਧਨ)। ਤਵ—ਤੇਰਾ (ਤਵ)। ਬਿਮੁੰਚਿਤ—ਖ਼ਲਾਸੀ ਮਿਲਦੀ ਹੈ। ਨਰਕ ਬਿਸ੍ਰਾਮੰ—ਨਰਕ ਵਿੱਚ ਟਿਕਾਣਾ ਦੇਣ ਵਾਲਾ। ਚਿਤ ਹਰਣੰ—ਮਨ ਨੂੰ ਭਰਮਾ ਲੈਣ ਵਾਲਾ (੍ਹã—to captivate)। ਅਲਪ— (ਅÑਪ) ਥੋੜਾ।
ਅਰਥ:- ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ) ਨਰਕ ਵਿੱਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿੱਚ ਭਟਕਾਣ ਵਾਲਾ ਹੈਂ।
ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।
ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈਂ।
ਸਾਧ ਸੰਗਤਿ ਵਿੱਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿੱਚ ਜਾ ਕੇ) ਪ੍ਰਭੂ ਦੀ ਸਰਨ ਲੈ। 46.
ਭਾਵ:- ਮਨੁੱਖ ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿੱਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ।
.
. ਸਿੱਟਾ:- ਸੰਦੇਸ਼, ਸੁਨੇਹਾ, ਮਨੁੱਖ ਨੂੰ ਭਾਣੇ/ਹੁਕਮ ਅੰਦਰ ਚੱਲਣ ਦੀ ਨਸੀਹਤ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬਿਰਤੀਆਂ ਦਾ ਉਪਯੋਗ ਸਿਆਣੱਪ ਨਾਲ ਕਰਨਾ।
ਦੁਰ-ਉੱਪਯੋਗ ਰਾਜੇ ਇੰਦਰ ਵਾਂਗ ਨਿਮੋਸ਼ੀ, ਜਿੱਲਤ, ਬੇ-ਕਦਰੀ ਦਵਾ ਸਕਦਾ ਹੈ।


2. ਨੰਬਰ ਪਦੇ ਦੇ ਅਰਥ:- ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ। ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿੱਚ ਵਿਕਦਾ। 2.
>> ਰਾਜਾ ਹਰੀਚੰਦ:
. ਐਸਜੀਜੀਐਸ ਗੁਰਮੁੱਖੀ ਡਿਕਸ਼ਨਰੀ


ਹਰੀਚੰਦ: ਤ੍ਰਿਸ਼ੰਕੂ ਦਾ ਪੁੱਤਰ ਪ੍ਰਾਕਰਮੀ ਰਾਜਾ ਜਿਸ ਨੇ ਆਪਣਾ ਸਭ ਕੁਝ ਬ੍ਰਾਹਮਣ ਵਿਸ਼ਵਾ ਮਿਤ੍ਰ ਨੂੰ ਦਾਨ ਦੇ ਦਿੱਤਾ, ਪਤਨੀ ਤੇ ਪੁੱਤਰ ਨੂੰ ਵੀ ਵੇਚ ਕੇ ਆਪ ਸਮਸ਼ਾਨ ਭੂਮੀ ਵਿਚ ਨੌਕਰੀ ਕਰਨੀ ਪਈ। ਪੁੱਤਰ ਦੇ ਮਰਨ ਤੇ ਵੀ ਇਸ ਨੇ ਬਿਨਾ ਪੈਸੇ ਤੋਂ ਪਤਨੀ ਨੂੰ ਪੁੱਤਰ ਦੇ ਮਿਰਤਕ ਸਰੀਰ ਨੂੰ ਸਮਸ਼ਾਨ ਭੂਮੀ ਵਿਚ ਫੁੱਕਣ ਨਾ ਦਿੱਤਾ। ਸਚਾਈ, ਨਿਸ਼ਕਪਟਤਾ ਤੇ ਧਾਰਮਿਕ ਦ੍ਰਿੜਤਾ ਕਾਰਨ ਆਪਣੀ ਨਗਰੀ ਸਮੇਤ ਸਵਰਗ ਲੋਕ ਦਾ ਵਾਸੀ ਬਣਿਆ।
. ਉਦਾਹਰਨ: ਤਿਨਿ ਹਰੀਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਰਾਗ-ਪ੍ਰਭਾਤੀ, ਪੰਨਾ 1344॥
#### ਪਦੇ 2 ਵਿੱਚ ਵਿਚਾਰ ਅਧੀਨ ਪ੍ਰਸੰਗ ਰਾਜਾ ਹਰੀਸ਼ਚੰਦਰ ਦਾ ਹੈ।
. ਜਿਸ ਨੇ ਆਪਣੀ ਪਰੀਤਿਸ਼ਟਾ ਕਾਇਮ ਰੱਖਣ ਦੀ ਖਾਤਰ ਬ੍ਰਾਹਮਣ ਵਿਸ਼ਵਾਮਿਤ੍ਰ ਨੂੰ ਆਪਣਾ ਸਾਰਾ ਕੁੱਝ ਦਾਨ ਕਰ ਦਿਤਾ। ਘਰ ਵਾਲੀ ਅਤੇ ਬੱਚੇ ਨੂੰ ਵੇਚ ਦਿੱਤਾ। ਦਰ-ਬ- ਦਰ ਦੀਆਂ ਠੋਕਰਾਂ ਖਾਧੀਆਂ। ਸਮਸ਼ਾਨ ਘਾਟ ਵਿੱਚ ਨੌਕਰੀ ਕਰਦਿਆਂ ਆਪਣੀ ਪਤਨੀ ਤੋਂ ਪੁੱਤਰ ਦੇ ਸਰੀਰ ਦਾ ਦਾਹ ਸਸਕਾਰ ਕਰਨ ਲਈ ਮਜ਼ਦੂਰੀ ਲੈਣੀ ਕੀਤੀ।
. ਪਦਾ 2 ਕਿਸ ਤਰਾਂ ‘ਰਹਾਉ’ ਪੰਕਤੀ ਨੂੰ ਦ੍ਰਿੜ ਕਰਦਾ ਹੈ।
. ਹਰੀਚੰਦ ਨੇ ਜਾਣਦੇ ਬੁੱਝਦੇ ਦਾਨ-ਪੁੰਨ ਕਰ ਦੀ ਗ਼ਲਤੀ ਕੀਤੀ। ਅਗਰ ਸਮਝਦਾਰੀ ਤੋਂ ਕੰਮ ਲੈਂਦਾ ਤਾਂ ਥਾਂ-ਥਾਂ ਪੁਰ ਵਿਕਦਾ ਨਾ ਰਹਿੰਦਾ।
. ਸਿੱਟਾ:. ਸੰਦੇਸ਼-ਸੁਨੇਹਾ, ਝੂਠੀਆਂ, ਫੋਕੀਆਂ ਮਾਨਤਾਵਾਂ ਮਨੁੱਖ ਦੀਆਂ ਪਰੇਸ਼ਾਨੀਆਂ ਦਾ ਸਬੱਬ ਬਣਦੀਆਂ ਹਨ। ਦਾਨ–ਪੁੰਨ ਦੇ ਪਾਖੰਡ ਕਰਮਾਂ ਨਾਲ ਜੀਵਨ ਵਿੱਚ ਸਚਿਆਰਤਾ ਨਹੀਂ ਆ ਸਕਦੀ।
*** ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
. ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥
. ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ਮ1॥ 1245॥

3. ਨੰਬਰ ਪਦੇ ਦੇ ਅਰਥ:- ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
(ਵਿਸ਼ਨੂੰ ਨੇ) ਵਉਣੇ ਰੂਪ ਵਿੱਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ। ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿੱਚ ਜਾਂਦਾ।

3. .. ਰਾਜਾ ਬਲਿ:
. ਮਹਾਨ-ਕੋਸ਼ ਇਨਸਾਈਕਲੋਪੀਡੀਆ

ਪ੍ਰਹਲਾਦ ਦਾ ਪੋਤਾ ਵਿਰੋਚਨ ਦਾ ਪੁਤ੍ਰ, ਜੋ ਵਿੰਧ੍ਯਾ ਵਲੀ ਦੇ ਉਦਰ ਤੋਂ ਪੈਦਾ ਹੋਇਆ. ਇਹ ਐਸਾ ਪ੍ਰਤਾਪੀ ਸੀ ਕਿ ਇੰਦ੍ਰ ਨੂੰ ਜਿੱਤਕੇ ਤਿੰਨ ਲੋਕਾਂ ਵਿੱਚ ਇਸ ਨੇ ਆਪਣਾ ਰਾਜਾ ਥਾਪਿਆ. ਦੇਵਤਿਆਂ ਦੇ ਆਖੇ ਵਿਸ2ਨੁ ਨੇ ਬਲਿ ਨੂੰ ਛਲਣ ਲਈ ਵਾਮਨ ਅਵਤਾਰ ਧਾਰਿਆ ਅਰ ਬਲਿ ਤੋਂ ਢਾਈ ਅਤਵਾ ਤਿੰਨ ਕਦਮ ਜ਼ਮੀਨ ਮੰਗੀ. ਬਲਿ ਨੇ ਦੈਤਗੁਰੁ ਸ਼ੁਕ੍ਰ ਦੇ ਵਰਜਣ ਪੁਰ ਭੀ ਜ਼ਮੀਨ ਦਾ ਸੰਕਲਪ ਵਾਮਨ ਨੂੰ ਦੇ ਦਿੱਤਾ. ਵਾਮਨ ਨੇ ਆਪਣਾ ਸ਼ਰੀਰ ਵਧਾਕੇ ਦੋ ਕਦਮ ਨਾਲ ਪ੍ਰਿਥਿਵੀ ਅਤੇ ਆਕਾਸ਼ ਮਿਣ ਲਏ, ਤੀਜੇ ਕਦਮ ਵਿੱਚ ਬਲਿ ਦਾ ਸ਼ਰੀਰ ਲੈ ਲਿਆ. ਵਿਸ2ਨੁ ਨੇ ਇਸ ਦੀ ਭਗਤੀ ਦੇਖਕੇ ਬਲਿ ਨੂੰ ਪਾਤਾਲ ਦਾ ਰਾਜਾ ਥਾਪਿਆ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਦਾ ਦ੍ਵਾਰਪਾਲ ਹੋਕੇ ਰਹਿਣਾ ਅੰਗੀਕਾਰ ਕੀਤਾ. "ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ". (ਮਾਰੂ)।
****** ਪਦੇ ਨੰਬਰ 3 ਵਿੱਚ ਵਿਚਾਰ ਅਧੀਨ ਪ੍ਰਸੰਗ ਰਾਜਾ ਬਲੀ ਦਾ ਹੈ।
. ਜੋ ਆਪਣੀ ਅਣਗਹਿਲੀ ਕਰਕੇ ਵਿਸ਼ਨੂੰ ਦੇ ਰਾਂਹੀ ਠੱਗਿਆ ਗਿਆ। ਵਿਸ਼ਨੂੰ ਨੇ ਬਉਣੇ ਦਾ ਰੂਪ ਧਾਰਨ ਕਰਕੇ ਢਾਈ ਕਰਮ ਜਗਹ ਆਪਣੀ ਕੁਟੀਆ ਬਨਾਉਣ ਲਈ ਦਾਨ ਵਿੱਚ ਮੰਗੀ। ਜਗਹ ਦੀ ਮੰਜ਼ੂਰੀ ਮਿਲਣ ਉਪਰੰਤ ਵਿਸ਼ਨੂੰ ਜਦ ਮਿਣਤੀ ਕਰਨ ਲੱਗਾ ਤਾਂ ਵਿਸ਼ਾਲ ਰੂਪ ਧਾਰਨ ਕਰਕੇ ਆਪਣੇ ਦੋ ਕਦਮਾਂ ਵਿੱਚ ਸਾਰੀ ਧਰਤੀ-ਆਕਾਸ਼ ਮਿਣ ਲਏ। ਅੱਧੇ ਕਰਮ ਵਿੱਚ ਰਾਜੇ ਬਲੀ ਦਾ ਸਰੀਰ ਮਿਣ ਲਿਆ। ਅਗਰ ਇਹ ਰਾਜਾ ਬਲੀ ਵੀ ਫੋਕੇ ਦਾਨ-ਪੁੰਨ, ਹੰਕਾਰ ਦੇ ਚੱਕਰ ਵਿੱਚ ਨਾ ਪੈਂਦਾ ਤਾਂ ਆਪਣਾ ਰਾਜਭਾਗ ਨਾ ਗਵਾਉਂਦਾ।
**** ਇਸ 3 ਨੰਬਰ ਪਦੇ ਵਿੱਚ ਵੀ ਰਹਾਉ ਪੰਕਤੀ ਦੀ ਪਰੌੜਤਾ ਹੈ ਕਿ ਜਾਣਬੁੱਝ ਕੇ ਕੀਤੀਆਂ ਗਲਤੀਆਂ ਦੀ ਸਜ਼ਾ ਭੁਗਤਣੀ ਪੈਂਦੀ ਹੈ।

4. ਨੰਬਰ ਪਦੇ ਦੇ ਅਰਥ: ਰਾਜਾ ਜਨਮੇਜਾ ਦੇ ਮਤਂੀ ਬਰਜਿ ਬਿਆਸਿ ਪੜ੍ਹ੍ਹਾਇਆ ॥ ਤਿਨ੍ਹ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿੱਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮਤਿ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ) ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿੱਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ। 4.
ਨੋਟ:- ਪ੍ਰੋ. ਸਾਹਿਬ ਸਿੰਘ ਅਤੇ ਮਹਾਨ-ਕੋਸ਼ ਕਰਤਾ, ਭਾਈ ਕਾਹਨ ਸਿੰਘ ਨਾਭਾ ਦੀ ਲਿਖੀ ਕਹਾਣੀ ਵਿੱਚ ਫਰਕ ਹੈ।
>> ਰਾਜਾ ਜਨਮੇਜਾ:
. ਐਸਜੀਜੀਐਸ ਘੁਰਮੁੱਖੀ ਦਿਕਸ਼ਨਰੀ
ਝਨਮੇਜਾ: ਇਕ ਕੌਰਵਵੰਸ਼ੀ ਰਾਜਾ ਜੋ ਅਰਜਨ ਦਾ ਪੜਪੋਤਾ ਸੀ, ਇਸ ਦੇ ਪਿਤਾ ਪ੍ਰੀਖਤ ਦੀ ਮੌਤ ਸਰਪ ਤਰਸ਼ਕ ਦੇ ਡੱਸਣ ਕਰਕੇ ਹੋਈ, ਇਸ ਨੇ ਬਦਲੇ ਵਜੋਂ ਸਰਪਮੇਧ ਯੱਗ ਕਰਕੇ ਅਨੇਕ ਸੱਪਾਂ ਨੂੰ ਨਸ਼ਟ ਕੀਤਾ। ਰਿਸ਼ੀ ਬਿਆਸ ਦੀ ਹੋਣੀ ਦੇ ਅਟੱਲ ਹੋਣ ਦੀ ਸਿਖਿਆ ਨੂੰ ਇਸ ਨੇ ਨਾ ਮੰਨਿਆ। ਰਿਸ਼ੀ ਨੇ ਇਸ ਦਾ ਭਵਿੱਖ ਵੇਖ ਕੇ ਇਸ ਨੂੰ ਚਿਤਾਵਨੀ ਦਿੱਤੀ ਕਿ ਉਹ ਯੱਗ ਕਰਦਿਆਂ 18 ਬ੍ਰਾਹਮਣ ਦਾ ਘਾਤ ਕਰੇਗਾ ਤੇ ਫਲ ਵਜੋਂ ਉਸ ਨੂੰ ਕੋਹੜ ਹੋਵੇਗਾ। ਮਨੁੱਖੀ ਸਿਆਣਪ ਦੇ ਵਿਸ਼ਵਾਸੀ ਨੇ ਕਈ ਹੀਲੇ ਕੀਤੇ ਪਰ ਬਚ ਨਾ ਸਕਿਆ। ਅਮਤ ਕੋਹੜ ਤੋਂ ਮੁਕਤੀ ਮਹਾਂ ਭਾਰਤ ਦੀ ਕਥਾ ਸੁਣ ਕੇ ਹੋਈ। ਇਸ ਨੂੰ ਸੱਪਾਂ ਦਾ ਵੈਰੀ ਰਾਜਾ ਕਰਕੇ ਵੀ ਜਾਣਿਆ ਜਾਂਦਾ ਹੈ। (ਅਰਜਨ ਦਾ ਪੜਪੋਤਾ)।
. . ਉਦਾਹਰਨ: ਰੋਵੈ ਜਨਮੇਜਾ ਖੁਇ ਗਇਆ ॥ ਰਾਗ ਰਾਮਕਲੀ। ਮ1॥ ਪੰਨਾ 953॥
. . ਉਦਾਹਰਨ: ਰਾਜਾ ਜਨਮੇਜਾ ਦੇ ਮਂਤੀ ਬਰਜਿ ਬਿਆਸਿ ਪੜ੍ਹ੍ਹਾਇਆ ॥ ਰਾਗ-ਪ੍ਰਭਾਤੀ। ਪੰਨਾ 1344॥

*** ਮਹਾਨ-ਕੋਸ਼ ਇਨਸਾਈਕਲੋਪੀਡੀਆ
ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.¹ ਜਨਮੇਜਯ ਦੇ ਪਿਤਾ ਪਰੀਕ੍ਸ਼ਿਤ ਨੂੰ ਤਕ੍ਸ਼੍‍ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼੍‍ਕ ਦੀ ਜਾਨ ਬਖਸ਼ੀ. "ਜਨਮੇਜ ਰਾਜ ਮਹਾਨ". (ਗ੍ਯਾਨ) "ਰੋਵਹਿ ਜਨਮੇਜਾ ਖੁਇ ਗਇਆ". (ਵਾਰ ਰਾਮ ੧. ਮਃ ੧) [¹ਇਸ ਤੋਂ ਪਹਿਲਾਂ ਦੋ ਜਨਮੇਜਯ ਹੋਰ ਹੋ ਚੁਕੇ ਹਨ, ਇਸ ਲਈ ਇਸ ਨੂੰ ਜਨਮੇਜਯ ੩. ਕਹਿਣਾ ਚਾਹੀਏ].
**** ਇਸ 4 ਨੰਬਰ ਪਦੇ ਦੇ ਪ੍ਰਸੰਗ ਵਿੱਚ ਰਾਜੇ ਜਨਮੇਜੇ ਦੇ ਹੰਕਾਰ ਦਾ ਪ੍ਰਸੰਗ ਹੈ।
. ਰਾਜਾ ਜਨਮੇਜਾ ਰਿਸ਼ੀ ਵਿਆਸ ਦੀ ਗੱਲ ਨਹੀਂ ਮੰਨਦਾ। ਰਿਸ਼ੀ ਵਿਆਸ ਨੇ ਦੱਸਿਆ ਹੋਣੀ ਅਟੱਲ ਹੈ, ਰਾਜਾ ਜੱਗ ਨਾ ਕਰੇ। 18 ਜੱਗ ਕਰਦਿਆਂ ਉਹ 18 ਬ੍ਰਾਹਮਣਾਂ ਦੀ ਹੱਤਿਆ ਕਰ ਦੇਵੇਗਾ। ਸੋ ਐਸਾ ਹੋਇਆ।
. ਰਾਜੇ ਜਨਮੇਜੇ ਦੀ ਹੰਕਾਰ ਵਿੱਚ ਜਾਣਬੁੱਝ ਕੇ ਕੀਤੀਆਂ ਗਲਤੀਆਂ ਕਰਕੇ ਪਛਤਾਉਂਣਾ ਪਿਆ।
** ਸਿੱਟਾ: ਹੁੱਕਮ/ਭਾਣੇ ਵਿੱਚ ਰਹਿਣਾ ਹੀ ਮਨੁੱਖਾ ਜੀਵਨ ਦਾ ਤੱਤਸਾਰ ਹੈ।
.”ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ” ਮ1॥ 1॥

5. ਨੰਬਰ ਪਦੇ ਦੇ ਅਰਥ: ਗਣਤ ਨ ਗਣਂੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ ਜੋ ਕਿਛੁ ਵਰਤੈ ਤੁਧੈ ਸਲਾਹਂੀ ਸਭ ਤੇਰੀ ਵਡਿਆਈ ॥੫॥
ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿੱਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ। ਮੈਂ ਤਾਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ। ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ। 5.
6. ਨੰਬਰ ਪਦੇ ਦੇ ਅਰਥ: ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿੱਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿੱਚ ਫਸਦਾ ਹੈ ਤਾਂ ਹੱਥ ਮਲਦਾ ਹੈ। 6.
7. ਨੰਬਰ ਪਦੇ ਦੇ ਅਰਥ: ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁੱਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁੱਝ ਕਰਾਂਦਾ ਹੈ। ਹੇ ਪ੍ਰਭੂ! (ਅਸੀ ਜੀਵ ਮੂਰਖ ਹਾਂ, ਅਸੀ ਇਹ ਮਾਣ ਕਰਦੇ ਹਾਂ ਕਿ ਅਸੀ ਹੀ ਸਭ ਕੁੱਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿੱਚ ਪੈ ਕੇ ਖ਼ੁਆਰ ਹੁੰਦੇ ਹਾਂ। 7.
8. ਨੰਬਰ ਪਦੇ ਦੇ ਅਰਥ: ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿੱਚ ਫਸਦਾ ਰਹਿੰਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ। 8. 4.
*** ਪਦਾ ਨੰਬਰ 5 ਤੋਂ 8 ਵਿੱਚ ਹੁੱਕਮ, ਰਜ਼ਾ, ਭਾਣੇ ਵਿੱਚ ਰਹਿਣ ਹੀ ਜੀਵਾਂ ਨੂੰ ਸੋਭਦਾ ਹੈ। ਜੀਵ ਗ਼ਲਤੀਆਂ ਕਰਦਾ ਹਨ, ਤਾਂ ਸਜ਼ਾ ਭੀ ਭੁਗਤਦੇ ਹਨ। ਹੁੱਕਮ ਅੰਦਰ ਰਹਿ ਕੇ ਪਰੇਸ਼ਾਨੀਆਂ, ਦੁੱਖਾਂ ਤਕਲੀਫਾਂ ਤੋਂ ਬਚਿਆ ਜਾ ਸਕਦਾ ਹੈ।
. ਬ੍ਰਹਿੰਮੰਡੀ ਨਿਯਮ/ਸਿਸਟਿੱਮ, ਅਨੁਸਾਰ ਹੋਂਦ ਵਿੱਚ ਆਏ ਜੀਵ/ਮਨੁੱਖ ਸਾਰੇ ਹੀ ਭੁੱਲ/ਭੁੱਲਾਂ, ਗ਼ਲਤੀਆਂ ਕਰ ਸਕਦੇ ਹਨ, ਕਰਦੇ ਹਨ, . . . . ਬ੍ਰਹਿੰਮੰਡੀ ਨਿਯਮ/ਸਿਸਟਿੱਮ, ਸਦਾ ਲਈ ਅਟੱਲ ਹਨ, ਗ਼ਲਤ ਨਹੀਂ ਹੋ ਸਕਦੇ।
. ਮਨੁੱਖ ਨੂੰ ਆਪਣੇ ਕੀਤੇ ਕਰਮਾਂ ਦੀ ਜਿੰਮੇਵਾਰੀ ਲੈਣੀ ਬਣਦੀ ਹੈ, ਜਿੰਮੇਵਾਰੀ ਲੈਣੀ ਪਵੇਗੀ।
. ਕੀਤੀਆਂ ਗ਼ਲਤੀਆਂ ਨੂੰ ਕਿਸੇ ਹੋਰ ਦੇ ਮੱਥੇ ਮੜ੍ਹ ਕੇ ਆਪ ਸੁਰਖੁਰੂ ਨਹੀਂ ਹੋਇਆ ਜਾ ਸਕਦਾ। ਸਾਰੰਜਾਮ/ਸਿੱਟਾ/ਰਜੱਲਟ ਭੁਗਤਣਾ ਹੀ ਪੈਣਾ ਹੈ।
** ‘ਗੁਰਮੱਤ-ਗਿਆਨ’, ਸਿੱਖੀ ਫਲਸ਼ਫਾ. . . ਝੂਠੇ ਫੋਕੇ ਕਰਮਕਾਂਡਾਂ ਵਿੱਚ ਨਹੀਂ ਪਾਉਂਦਾ।
** ਪਾਖੰਡ, ਕਰਮਕਾਂਡ, ਦਿਖਾਵੇ ਦੇ ਦਾਨ-ਪੁੰਨ ਦੇ ਚੱਕਰਾਂ ਵਿੱਚ ਨਹੀਂ ਪੈਣ ਦਿੰਦਾ।
** ਮਨੁੱਖ ਨੂੰ ਕੁਦਰਤੀ ਜੀਵਨ ਜਿਉਂਣ ਦੀ ਜਾਂਚ ਸਿਖਾਉਂਦਾ ਹੈ।
** ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨ ਦੀ ਬਜਾਏ ਕੰਟਰੋਲ ਵਿੱਚ ਕਰਨ ਦੀ ਰਾਹ ਸਿਖਾਉਂਦਾ ਹੈ।
** ਸਬਦ ਦਾ ਤਤਸਾਰ/ਸਿੱਟਾ ‘ਸਚਿਆਰਤਾ’ ਵਾਲਾ ਜੀਵਨ ਹੀ ਸਫਲਾ ਹੈ, ਸਾਰਥਿੱਕ ਹੈ। ਜਿਉਂਣ ਵਿੱਚ ਆਨੰਦ ਆਉਂਦਾ ਹੈ।
ਮ: 5॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੇ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤਿ॥ 522॥
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਅਸਟਰੇਲੀਆ।
23 ਮਈ 2020.




.