.

“ਉਦਮੁ ਕਰਹੁ ਵਡਭਾਗੀਹੋ

ਸਿਮਰਹੁ ਹਰਿ ਹਰਿ ਰਾਇ. .”

(ਪੰ: ੪੫੬) - (ਭਾਗ ਪਹਿਲਾ)

ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

“ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ॥

ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ”

(ਪੰ: ੪੫੬)

ਵਿਸ਼ੇਸ਼ ਨੋਟ:-ਸ਼ੱਕ ਨਹੀਂ ਕਿ ਸਾਧਾਰਣ ਬੋਲੀ `ਚ ਮਨੁੱਖ ਰਾਹੀਂ ਸਕੂਲ, ਕਾਲਿਜ, ਦੁਕਾਨ `ਤੇ ਜਾਂ ਦਫ਼ਤਰ ਆਦਿ ਜਾਣਾ ਜਾਂ ਫ਼ਿਰ ਬੀਬੀਆਂ ਰਾਹੀਂ ਅਪਣੀਆਂ ਰਸੋਈਆਂ ਆਦਿ ਦੇ ਅਤੇ ਹੋਰ ਸਮੂਹ ਘਰੇਲੂ ਕਮੰ-ਕਾਜ “ਉੱਦਮ” ਦੀ ਗਿਣਤੀ `ਚ ਹੀ ਆਉਂਦੇ ਤੇ ਕਹੇ ਵੀ ਜਾਂਦੇ ਹਨ।

ਪਰ ਗੁਰਬਾਣੀ ਅਨੁਸਾਰ ਇਹ ਸਮੂਚੇ ਕਰਮ ਤੇ ਕਾਰ-ਵਿਹਾਰ, ਵਿਰਲੇ ਗੁਰਬਾਣੀ ਫ਼ੁਰਮਨਾਂ ਤੋਂ ਇਲਾਵਾ ਗੁਰਬਾਣੀ ਅਰਥਾਂ ਤੇ ਗੁਰਬਾਣੀ ਸਿਧਾਂਤ ਅਨੁਸਾਰ ਮਨੁੱਖ ਦੀਆਂ ਅਜਿਹੀਆਂ ਸਮੂਹ ਕਰਣੀਆਂ “ਉੱਦਮ ਨਹੀਂ’ ਬਲਕਿ ਧੰਦਾ ਅਤੇ ਸੰਸਾਰਕ ਧੰਦੇ ਮਾਤ੍ਰ ਹੀ ਹੁੰਦੇ ਹਨ।

ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਪ੍ਰਭੂ ਨੇ ਮਨੁੱਖ ਦੇ ਸਰਬ-ਉੱਤਮ ਜੀਵਨ ਤੋਂ ਲੈ ਕੇ ਅਤਿ ਦਰਜੇ ਦੇ ਨੀਚ ਤੋਂ ਨੀਚ ਤੇ ਵਿਭਚਾਰੀ ਤੋਂ ਵਿਭਚਾਰ੍ਰੀ ਮਨੁੱਖ ਸਮੇਤ ਉਪ੍ਰੰਤ ਹਰੇਕ ਨਿਗੁਣੇ ਤੋਂ ਨਿਗੁਣੇ ਜੀਵ ਅਥਵਾ ਵੱਡੇ ਤੋਂ ਪਸ਼ੂ-ਪੰਛੀ ਨੂੰ ਵੀ ਕਿਸੇ ਨ ਕਿਸੇ ਧੰਦੇ `ਚ ਅਵੱਸ਼ ਲਗਾਇਆ ਹੋਇਆ ਹੈ ਅਤੇ ਉਸ ਨੂੰ ਉਸਦਾ ਉਹ ਧੰਦਾ ਹੀ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਉਹ ਸਾਰੇ “ਉੱਦਮ ਨਹੀਂ” ਹਨ।

ਇਸ ਤਰ੍ਹਾਂ ਧੰਦੇ ਦੀ ਨਿਆਈ ਪ੍ਰਭੂ, ਮਨੁੱਖ ਸਮੇਤ ਰਿਜ਼ਕ ਤੋਂ ਵੀ ਕਿਸੇ ਵੀ ਜੀਵ ਧਾਰੀ ਨੂੰ ਧੰਦੇ ਅਤੇ ਰਿਜ਼ਕ ਤੋਂ ਵਾਂਝਾ ਨਹੀਂ ਰਖਦਾ। ਕਿਉਂਕਿ ਇਹ ਦੋਵੇਂ ਲੋੜਾਂ ਹਰੇਕ ਜੀਵਧਾਰੀ ਅਤੇ ਜੀਵ-ਸ਼੍ਰੇਣੀ ਦੇ ਸਰੀਰਕ ਚਲਣ ਤੇ ਵਾਧੇ ਲਈ ਪ੍ਰਭੂ ਵੱਲੋਂ ਮੂਲ ਲੋੜਾਂ ਹਨ। ਇਸਲਈ ਇਨ੍ਹਾਂ ਦੋਨਾਂ ਲੋੜਾਂ ਚੋਂ ਇੱਕ ਤੋਂ ਬਿਨਾ, ਕਿਸੇ ਇੱਕ ਵੀ ਜੀਵਧਾਰੀ ਦੇ ਜੀਵਨ ਦਾ ਚਲਣ ਤੇ ਉਸਦੇ ਸਰੀਰ `ਚ ਵਾਧਾ ਹੀ ਸੰਭਵ ਨਹੀਂ

ਉਪ੍ਰੰਤ ਇਨ੍ਹਾਂ ਦੋਨਾਂ ਵਿਚਾਲੇ `ਚ ਵੀ ਜੇਕਰ ਫ਼ਰਕ ਹੁੰਦਾ ਹੈ ਤਾਂ ਉਹ ਮਨੁੱਖ ਸਮੇਤ ਹਰੇਕ ਜੀਵ ਦੀ ਜੀਵਨ ਸ਼ੈਲੀ, ਜੀਵਨ ਪੱਧਤੀ ਵਿਚਾਲੇ ਰੇਕ ਜੀਵ ਸ਼੍ਰੇਣੀ ਦੇ ਭੋਜਨ ਤੇ ਰਿਜ਼ਕ ਵਿਚਾਲੇ ਹੁੰਦਾ ਹੈ। ਜਿਵੇਂ:-

() “ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ, ਓਨਾੑ ਹੋਰੋ ਖਾਣਾ” (ਪੰ: ੯੫੬) ਆਦਿ ਦੋਨਾਂ ਵਿਰੋਧੀ ਵਿਸ਼ਿਆਂ ਨਾਲ ਸੰਬੰਧਤ ਬੇਅੰਤ ਹੋਰ ਵੀ ਗੁਰਬਾਣੀ ਫ਼ੁਰਮਾਣ।

ਉਪ੍ਰੰਤ ਰਿਜ਼ਕ ਤੇ ਜੀਵਧਾਰੀਆਂ ਦੇ ਭਿੰਨ-ਭਿੰਨ ਧੰਦਿਆਂ ਸੰਬੰਧੀਂ:-

“ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ” (ਪੰ: ੧੧੨)

() “ਅਕਿਰਤਘਣਾ ਨੋ ਪਾਲਦਾ, ਪ੍ਰਭ ਨਾਨਕ ਸਦ ਬਖਸਿੰਦੁ” (ਪੰ: ੪੭)

() “ਸਿਮਰਿ ਸਾਹਿਬੁ ਸੋ ਸਚੁ ਸੁਆਮੀ, ਰਿਜਕੁ ਸਭਸੁ ਕਉ ਦੀਏ ਜੀਉ” (ਪੰ: ੧੦੫) ਅਥਵਾ

() ਮ: ੧॥ ਨ ਰਿਜਕੁ ਦਸਤ ਆ ਕਸੇ॥ ਹਮਾ ਰਾ ਏਕ ਆਸ ਵਸੇ॥ ਅਸਤਿ ਏਕੁ ਦਿਗਰ ਕੁਈ॥ ਏਕੁ ਤੁਈ ਏਕ ਤੁਈ॥ ੫॥ (ਪੰ: ੧੪੪). .

() “ਮ: ੧॥ ਪਰੰਦਏ ਨ ਗਿਰਾਹ ਜਰ॥ ਦਰਖਤ ਆਬ ਆਸ ਕਰ॥ ਦਿਹੰਦ ਸੁਈ॥ ਏਕ ਤੁਈ ਏਕ ਤੁਈ॥ ੬॥ (ਪੰਨਾ ੧੪੪)

() “ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ॥ ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ॥ ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ” (ਪੰ: ੧੯)

() “ਦੇਵਣਹਾਰੁ ਦਾਤਾਰੁ, ਕਿਤੁ ਮੁਖਿ ਸਾਲਾਹੀਐ॥ ਜਿਸੁ ਰਖੈ ਕਿਰਪਾ ਧਾਰਿ, ਰਿਜਕੁ ਸਮਾਹੀਐ॥ ਕੋਇ ਨ ਕਿਸ ਹੀ ਵਸਿ, ਸਭਨਾ ਇੱਕ ਧਰ॥ ਪਾਲੇ ਬਾਲਕ ਵਾਗਿ, ਦੇ ਕੈ ਆਪਿ ਕਰ” (ਪੰ: ੯੫੭) ਹੋਰ

() “ਮ: ੧॥ ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ॥ ਇਕਨਾ ਛਤੀਹ ਅੰਮ੍ਰਿਤ ਪਾਹਿ॥ ਇਕਿ ਮਿਟਿਆ ਮਹਿ ਮਿਟੀਆ ਖਾਹਿ॥ ਇਕਿ ਪਉਣ ਸੁਮਾਰੀ ਪਉਣ ਸੁਮਾਰਿ॥ ਇਕਿ ਨਿਰੰਕਾਰੀ ਨਾਮ ਆਧਾਰਿ॥ ਜੀਵੈ ਦਾਤਾ ਮਰੈ ਨ ਕੋਇ॥ ਨਾਨਕ ਮੁਠੇ ਜਾਹਿ, ਨਾਹਿ ਮਨਿ ਸੋਇ॥ ੨॥ {ਪੰਨਾ ੧੪੪} ਆਦਿ

ਜਦਕਿ ਗੁਰਬਾਣੀ ਅਨੁਸਾਰ ਮੂਲ ਰੂਪ `ਚ ਮਨੁੱਖ ਦਾ ਉੱਦਮ ਕੇਵਲ ਉਹੀ ਕਰਣੀ ਤੇ ਸੋਚਣੀ ਹੁੰਦੀ ਹੈ ਜਿਸ ਉੱਦਮ ਦਾ ਸਿੱਧਾ ਸੰਬੰਧ ਮਨੁੱਖਾ-ਜਨਮ ਦੇ “ਪ੍ਰਭੂ ਮਿਲਾਪ, ਪ੍ਰਾਪਤੀ ਤੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ” ਇਕੋ-ਇਕ ਮਕਸਦ ਨਾਲ ਹੋਵੇ।

ਤਾਂ ਤੇ ਚਲਦੇ ਵਿਸ਼ੇ ਵੱਲ ਹੋਰ ਅੱਗੇ ਵਧਣ ਤੋਂ ਪਹਿਲਾ ਅਸਾਂ ਦ੍ਰਿੜ ਕਰਕੇ ਸਮਝਣਾ ਹੈ ਕਿ ਸਾਡੇ ਇਸ ਹੱਥਲੇ ਪਾਠ (Self Learning Gurmat Lesson No,R-508-“Uddam karo Wadbhgio..”) “ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ. .” ਵਾਲੇ ਵਿਸੇ ਦੀ ਪ੍ਰੌੜਤਾ `ਚ ਅੱਗੇ ਵਰਤੇ ਜਾ ਰਹੇ ਸਮੂਹ ਗੁਰਮੱਤ ਫ਼ੁਰਮਾਨਾ ਵਿੱਚਲੇ ਲਫ਼ਜ਼ ਉੱਦਮ ਦਾ ਅਰਥ ਕੇਵਲ ਤੇ ਕੇਵਲ “ਪ੍ਰਾਪਤ ਮਨੁੱਖਾ ਜਨਮ ਦੇ ਇਕੋ-ਇਕ ਪ੍ਰਭੂ ਮਿਲਾਪ, ਪ੍ਰਾਪਤੀ ਤੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ ਮਕਸਦ ਨਾਲ ਹੀ ਸੰਬੰਧਤ ਹੈ, ਉਸ ਤੋਂ ਵੱਖਰਾ ਜਾਂ ਭਿੰਨ ਨਹੀਂ।

ਇਸ ਲਈ ਇਨ੍ਹਾਂ ਸਮ੍ਹੂਹ ਗੁਰਮੱਤ ਫ਼ੁਰਮਾਣਾਂ ਵਿਚਾਲੇ ਵਰਤੇ ਗਏ ਲਫ਼ਜ਼ ਉਦਮੁ ਨੂੰ ਉਸੇ ਇਕੋ-ਇਕ ਪ੍ਰਭੂ ਮਿਲਾਪ, ਪ੍ਰਭੂ ਪ੍ਰਾਪਤੀ ਤੇ ਵਾਲੇ ਮਨੁੱਖਾ ਜਨਮ ਦੀ ਸਫ਼ਲਤਾ ਵਾਲੇ ਇਕ-ਇਕੋ, ਨਵੇਕਲੇ ਤੇ ਵਿਸ਼ੇਸ਼ ਅਰਥ `ਚ ਹੀ ਲੈਣਾ ਹੈ, ਨਾ ਕਿ ਉਸਦੇ ਪ੍ਰਚਲਤ ਧੰਦੇ ਆਦਿ ਦੇ ਅਰਥਾਂ `ਚ। ਤਾਂ ਤੇ ਵਿਸ਼ੇ ਨਾਲ ਸ਼ੰਬੰਧਤ ਕੁੱਝ ਗੁਰਬਾਣੀ ਫ਼ੁਰਮਾਨ:-

() “ਸਗਲ ਉਦਮ ਮਹਿ ਉਦਮੁ ਭਲਾ॥ ਹਰਿ ਕਾ ਨਾਮੁ ਜਪਹੁ ਜੀਅ ਸਦਾ॥ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ” (ਪੰ: ੨੬੬)

() “ਉਦਮੁ ਸੋਈ ਕਰਾਇ ਪ੍ਰਭ, ਮਿਲਿ ਸਾਧੂ ਗੁਣ ਗਾਉ” (ਪੰ: ੧੩੭)

() “ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ” (ਪੰ: ੫੨੨)

() “ਉਦਮੁ ਕਰਿ ਹਰਿ ਜਾਪਣਾ, ਵਡਭਾਗੀ ਧਨੁ ਖਾਟਿ॥ ਸੰਤਸੰਗਿ ਹਰਿ ਸਿਮਰਣਾ, ਮਲੁ ਜਨਮ ਜਨਮ ਕੀ ਕਾਟਿ (ਪੰ: ੪੮)

() ਉਦਮੁ ਸੋਈ ਕਰਾਇ ਪ੍ਰਭ, ਮਿਲਿ ਸਾਧੂ ਗੁਣ ਗਾਉ (ਪੰ: ੧੩੭)

() “ਉਦਮੁ ਕਰਤ ਮਨੁ ਨਿਰਮਲੁ ਹੋਆ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ॥ ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ” (ਪੰ: ੯੯)

() “ਉਦਮੁ ਕਰਤ ਸੀਤਲ ਮਨ ਭਏ।। ਮਾਰਗਿ ਚਲਤ ਸਗਲ ਦੁਖ ਗਏ” (ਪੰ: ੨੦੧)

() “ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ॥ ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ” (ਪੰ: ੩੮੧)

() “ਨਾਮੁ ਜਪੇ ਜਪਿ ਜੀਵਣਾ, ਗੁਰਿ ਮੰਤ੍ਰੁ ਦ੍ਰਿੜਾਇਆ” (ਪੰ: ੩੯੯) ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ”

() “ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ॥ ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ” (ਪੰ: ੪੦੫)

() “ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ॥ ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ” (ਪੰ: ੫੧੯)

() ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥   

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥   ॥ ਰਹਾਉ॥

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥   ॥ ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥   

ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ॥ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ॥     ॥” (ਪੰ: ੧੦)

() “ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ॥ ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲ ਹੈ ਮੇਰੀ ਜਿੰਦੁੜੀਏ, ਜਤੁ ਹਰਿ ਮੇਰਾ ਚਿਤਿ ਆਵੈ ਰਾਮ” (ਪੰ: ੫੪੦)

() “ਸਾਧੂ ਸੰਗਿ ਭਇਆ, ਮਨਿ ਉਦਮੁ ਨਾਮੁ ਰਤਨੁ ਜਸੁ ਗਾਈ॥ ਮਿਟਿ ਗਈ ਚਿੰਤਾ ਸਿਮਰਿ ਅਨੰਤਾ, ਸਾਗਰੁ ਤਰਿਆ ਭਾਈ (ਪੰ: ੬੧੯)

() “ਉਦਮੁ ਕਰਤ ਆਨਦੁ ਭਇਆ, ਸਿਮਰਤ ਸੁਖ ਸਾਰੁ॥ ਜਪਿ ਜਪਿ ਨਾਮੁ ਗੋਬਿੰਦ ਕਾ, ਪੂਰਨ ਬੀਚਾਰੁ” (ਪੰ: ੬੪੮

() “ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ॥ ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ, ਹਰਿ ਆਇ ਪਰਿਓ ਹੈ, ਸਰਣਿ ਤੁਮਾਰੀ” (ਪੰ: ੬੬੯)

() “ਤੇਰਾ ਜਨੁ ਰਾਮ ਨਾਮ ਰੰਗਿ ਜਾਗਾ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ” (ਪੰ: ੬੮੨)

() “ਉਦਮੁ ਕਰਤ ਸੀਤਲ ਮਨ ਭਏ॥ ਮਾਰਗਿ ਚਲਤ ਸਗਲ ਦੁਖ ਗਏ॥ ਨਾਮੁ ਜਪਤ ਮਨਿ ਭਏ ਅਨੰਦ॥ ਰਸਿ ਗਾਏ ਗੁਨ ਪਰਮਾਨੰਦ” (ਪੰ: ੭੦੧. . (ਚਲਦਾ) - #Including this Self Learning Gurmat Lesson R-N0.-5 08 -1-20-– “Uddam karo Wadbhgio..” R-N0.-1-20- R-0-5 08 – “-MG

“ਉਦਮੁ ਕਰਹੁ ਵਡਭਾਗੀਹੋ

ਸਿਮਰਹੁ ਹਰਿ ਹਰਿ ਰਾਇ. .”

(ਪੰ: ੪੫੬) (ਭਾਗ ਪਹਿਲਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.