.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:07)

ਵੀਰ ਭੁਪਿੰਦਰ ਸਿੰਘ

31. ਦੁਪੱਟਾ ਬਦਲਣਾ (ਪੱਕੀ ਸਹੇਲੀ ਬਣਾਉਣਾ):

ਜਦੋਂ ਸਾਡੀ ਮੱਤ ਉੱਤੇ ਕੁਮੱਤ ਦਾ ਪਰਦਾ ਪੈ ਜਾਂਦਾ ਹੈ ਤਾਂ ਸਾਨੂੰ ਮਨ ਦੀ ਮੱਤ ਉੱਤੇ ਚੰਗੇ ਖਿਆਲਾਂ ਵਾਲਾ ਚੋਲਾ (ਜਾਂ ਚੋਲੀ) ਪਾਉਣ ਲਈ ਚੰਗੇ ਮਿੱਤਰ ਰੂਪੀ ਸਤਿਗੁਰ ਦੀ ਲੋੜ ਪੈਂਦੀ ਹੈ ਜੋ ਕਿ ਅਵਗੁਣਾਂ ਵਾਲੇ ਜੀਵਨ ਤੋਂ ਮੋੜ ਕੇ ਸਦਗੁਣੀ ਜੀਵਨ ਦਾ ਕਿਰਦਾਰ ਬਣਾਉਂਦਾ ਹੈ।

ਜਿਸ ਮੱਤ ਨਾਲ ਸਾਡਾ ਗੁਰਮੁਖੀ ਜੀਵਨ ਬਣਦਾ ਹੈ ਉਸੀ ਮੱਤ ਨੂੰ ਅਸਲੀ ਮਿੱਤਰ, ਸਹੇਲੀ ਆਖਿਆ ਜਾਂਦਾ ਹੈ ਅਤੇ ਉਸੀ ਮੱਤ ਨੂੰ ਚੋਲੀ, ਪਟੋਲਾ, ਪਹਿਰਨ, ਕਪੜਾ ਜਾਂ ਦੁਪੱਟਾ ਕਹਿੰਦੇ ਹਨ, ਜਿਸ ਰਾਹੀਂ ਕੁਮੱਤ ਤੋਂ ਬਦਲ ਕੇ ਨਵੇਂ ਰੂਪ ਦਾ ਪਹਿਰਾਵਾ ਸਾਡੇ ਸਿਰ, ਮਤ, ਸੁਰਤ ਅਤੇ ਬੁੱਧੀ ਨੂੰ ਮਿਲਦਾ ਹੈ ਅਤੇ ਇਹੋ ‘ਦੁਪੱਟਾ ਬਦਲਣ’ ਦੀ ਅਵਸਥਾ ਹੁੰਦੀ ਹੈ। ਗੁਰਬਾਣੀ ਕਹਿੰਦੀ ਹੈ -

ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 631)

32. ਦੁਪੱਟਾ ਗੱਲ ਵਿਚ ਪਾ ਕੇ ਖਲੋਣਾ (ਨਿਮਰਤਾ ਦਾ ਭਾਉ):

ਮਨੁੱਖ ‘ਮਨ ਕੀ ਮਤ’ ਕਾਰਨ ਹੰਕਾਰ ’ਚ ਰਹਿੰਦਾ ਹੈ, ਜਿਸ ਕਾਰਨ ਗਰਦਨ ਅਕੜਾ ਕੇ ਅੱਖਾਂ ਕੱਢ ਕੇ, ਉੱਚੇ ਬੋਲਾਂ ਨਾਲ ਆਪਣਾ ਦਬਦਬਾ ਵਿਖਾਉਣ ਦਾ ਜਤਨ ਕਰਦਾ ਰਹਿੰਦਾ ਹੈ। ਸਿੱਟੇ ਵਜੋਂ ਆਪਣੇ ਆਪ ਨੂੰ ਸਭ ਤੋਂ ਵੱਡਾ ਸਿਆਣਾ ਸਮਝਦਾ ਰਹਿੰਦਾ ਹੈ। ਮਨ ਕਰਕੇ, ਹੰਕਾਰੇ ਮਨੁੱਖ ਨੂੰ, ਜਦੋਂ ਨਿਮਰਤਾ (ਗਰੀਬੀ) ਦਾ ਭਾਉ ਪੈਦਾ ਹੁੰਦਾ ਹੈ ਤਾਂ ਮੰਨਣਾ ਪੈਂਦਾ ਹੈ ਕਿ ਮਨ ਦਾ ਹੰਕਾਰ ਟੁੱਟ ਗਿਆ ਕਿਉਂਕਿ ਆਪਣੇ ਤੋਂ ‘ਵੱਡ ਸਮਰੱਥ’ ਦੀ ਅਪਾਰ ਮਤ ਸਾਹਮਣੇ ਆਪਣੇ ‘ਮਨ ਕੀ ਮਤ’ ਨੂੰ ਤੁੱਛ ਸਮਝ ਰਿਹਾ ਹੈ। ਐਸੀ ਅਵਸਥਾ ’ਚ ਵੱਡ ਸਮਰੱਥ ਸਤਿਗੁਰ ਦੀ ਮਤ ਨੂੰ ਲੈਣ ਲਈ ਮਨ ਦੇ ਝੁਕਣ ਦਾ ਸੁਭਾਅ ਹੀ ‘ਦੁਪੱਟਾ’ (ਪਰਨਾ) ਗਲਿ ਵਿਚ ਪਾ ਕੇ ਖਲੋਣਾ ਕਹਿੰਦੇ ਹਨ। ਗੁਰਬਾਣੀ ਕਹਿੰਦੀ ਹੈ - ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 990)

33. ਲੋਹੇ ਨੂੰ ਸੋਨਾ ਕਰਣਾ ਜਾਂ ਪਾਰਸ ਛੁਆਣਾ (ਕਿਸੀ ਦੇ ਗੁਣਾਂ ਨੂੰ ਚਮਕਾਉਣਾ):

ਧਰਤੀ `ਤੇ ਹਰੇਕ ਮਨੁੱਖ ਨੂੰ ਰੱਬੀ ਗੁਣਾਂ ਦਾ ਖ਼ਜ਼ਾਨਾ ਪ੍ਰਾਪਤ ਹੁੰਦਾ ਹੈ। ‘ਮਨ ਕੀ ਮਤ’ ਦੇ ਪ੍ਰਭਾਵ ਹੇਠ ਮਨੁੱਖ ਆਪਣੇ ਗੁਣਾਂ ਨੂੰ ਲੋਹੇ ਦੇ ਜੰਗਾਲ਼ ਲਗੇ ਲੋਹੇ ਵਾਂਗ ਹੌਲਾ ਕਰਦਾ ਜਾਂਦਾ ਹੈ। ਸਤਿਗੁਰ ਮਨੁੱਖ ਦੇ ਅਵਗੁਣਾਂ ਦਾ ਜੰਗਾਲ ਮਨ ਚੋਂ ਮਿਟਾ ਕੇ ਰੱਬੀ ਗੁਣਾਂ ਨੂੰ ਉਭਾਰ ਦੇਂਦਾ ਹੈ। ਇਸੇ ਸ਼ੋਭਾ, ਚਮਕ (ਪਾਰਸ) ਛੁਹਾਕੇ ਸਤਿਗੁਰ ਮਨੁੱਖੀ ਮਨ ਨੂੰ ਲੋਹੇ ਤੋਂ ਸੋਨਾ ਕਰ ਦਿੰਦਾ ਹੈ ਭਾਵ ਮਨੁੱਖ ਦੇ ਗੁਣਾਂ ਨੂੰ ਚਮਕਾ ਕੇ ਮੁਖ ਉਜਲਾ ਕਰ ਦੇਂਦਾ ਹੈ।

34. ਦਾੜੀ ਹੱਥ ਲਾਉਣਾ (ਮਿੰਨਤ ਕਰਣਾ):

ਜਿਸ ਵੇਲੇ ਆਪਣੀ ਅਸਮਰਥਤਾ ਦਾ ਅਹਿਸਾਸ ਹੁੰਦਾ ਹੈ, ਉਸ ਵੇਲੇ ਅਸੀਂ ਆਪਣੇ ਤੋਂ ਵੱਧ ਸਮਰਥਾ ਵਾਲੇ ਅੱਗੇ ਬੇਨਤੀ ਕਰਦੇ ਹਾਂ। ਜਦੋਂ ਕਿਸੇ ਸਿਆਣੇ ਚੰਗੇ ਵੱਡੇ ਬਜ਼ੁਰਗ ਅੱਗੇ ਅਸੀਂ ਨਿਮਰਤਾ ਨਾਲ ਕੁਝ ਪਰਾਪਤ ਕਰਨ ਲਈ ਮਿੰਨਤ ਕਰਦੇ ਹਾਂ ਤਾਂ ਸਾਡੇ ਵਲੋਂ ਉਸ ਵੱਡੇ ਦੀ ‘ਦਾੜੀ ਹੱਥ ਲਾਉਣਾ’ ਕਹਿਲਾਉਂਦਾ ਹੈ।

35. ਦਾੜੀ ਦਾ ਲਿਹਾਜ਼ ਕਰਨਾ (ਵੱਡੀ ਉਮਰ ਦਾ ਲਿਹਾਜ਼ ਕਰਨਾ):

ਜਦੋਂ ਵੀ ਕਿਸੀ ਮਨੁੱਖ ਵਲ ਅਸੀਂ ਇਸ ਲਹਿਜ਼ੇ (ਨਜ਼ਰੀਏ) ਨਾਲ ਵੇਖਦੇ ਹਾਂ ਕਿ ਉਸਨੂੰ ਭੰਡਣਾ ਨਹੀਂ, ਸਮਾਜ ਵਿਚ ਉਸਦੀ ਭੰਡੀ ਨਹੀਂ ਕਰਨੀ ਜਾਂ ਨਿੰਦਾ ਨਹੀਂ ਕਰਨੀ ਬਲਕਿ ਮਾਫ਼ੳਮਪ; ਕਰ ਦਿੰਦੇ ਹਾਂ ਤਾਂ ਇਸੇ ਭਾਵ ਨੂੰ ‘ਦਾੜੀ ਵਲ ਵੇਖਣਾ’ ਜਾਂ ਦਾੜੀ ਦਾ ਲਿਹਾਜ਼ ਕਰਨਾ ਕਹਿੰਦੇ ਹਨ। ‘ਵੇਖ ਕੇ ਅਣਡਿਠ ਕਰਨਾ’ ਹੀ ਕਿਸੇ ਦੀ ਗਲਤੀ ਮਾਫ਼ੳਮਪ; ਕਰਨਾ ਹੈ।




.