ਸਹਿਤ
(ਕਿਸ਼ਤ-ਛਬੀਵੀਂ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ
ਪੰਜੀ ਭਾਗ ਹੋਰ ਵੀ ਪੜ ਲਵੋ
ਜੀ)
ਪਉੜੀ ਨੰ: ੧੪ਦਾ ਮੂਲ ਪਾਠ ਸਲੋਕਾਂ ਸਹਿਤ:-
ਸਲੋਕੁ ਮਃ ੧॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ॥ ਪਰਸ ਰਾਮੁ ਰੋਵੈ ਘਰਿ ਆਇਆ॥
ਅਜੈ ਸੁ ਰੋਵੈ ਭੀਖਿਆ ਖਾਇ॥ ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ
ਵਿਛੁੜਿ ਗਇਆ॥ ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਹ ਭਏ ਮਜੂਰ॥
ਜਿਨ ਕੈ ਸੁਆਮੀ ਰਹਤ ਹਦੂਰਿ॥ ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ
ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ॥ ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ॥ ਰੋਵਹਿ
ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ
ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ ੧
॥
ਮਃ ੨॥ ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ॥ ਨਾਨਕ ਮੰਨਿਆ
ਮੰਨੀਐ ਬੁਝੀਐ ਗੁਰ ਪਰਸਾਦਿ॥ ੨
॥
ਪਉੜੀ॥ ਕਾਇਆ ਹੰਸੁ ਧੁਰਿ ਮੇਲੁ ਕਰਤੈ ਲਿਖਿ ਪਾਇਆ॥ ਸਭ ਮਹਿ ਗੁਪਤੁ ਵਰਤਦਾ
ਗੁਰਮੁਖਿ ਪ੍ਰਗਟਾਇਆ॥ ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ॥ ਸਚੀ ਬਾਣੀ ਸਚੁ ਹੈ ਸਚੁ ਮੇਲਿ
ਮਿਲਾਇਆ॥ ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ॥ ੧੪
॥
(
ਪਉੜੀ
ਨੰ: ੧੪ ਦੀ ਸਟੀਕ-ਸਲੋਕਾਂ
ਅਤੇ
ਲੋੜੀਂਦੇ
‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)
ਸਲੋਕੁ ਮਃ ੧॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ॥ ਪਰਸ ਰਾਮੁ ਰੋਵੈ ਘਰਿ ਆਇਆ॥
ਅਜੈ ਸੁ ਰੋਵੈ ਭੀਖਿਆ ਖਾਇ॥ ਐਸੀ ਦਰਗਹ ਮਿਲੈ ਸਜਾਇ॥ ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ
ਵਿਛੁੜਿ ਗਇਆ॥ ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ॥ ਰੋਵਹਿ ਪਾਂਡਵ ਭਏ ਮਜੂਰ॥
ਜਿਨ ਕੈ ਸੁਆਮੀ ਰਹਤ ਹਦੂਰਿ॥ ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ
ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ॥ ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ॥ ਰੋਵਹਿ
ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ॥ ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ
ਸਭੁ ਸੰਸਾਰੁ॥ ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥ ੧॥
{ਪੰਨਾ ੯੫੩-੯੫੪}
ਨੋਟ
:
—ਇਸ ਸਲੋਕ ਦੇ ਅੰਤਮ ਬੰਦ `ਚ
ਵਿਸ਼ੇ ਨਾਲ ਸੰਬੰਧਤ ਗੁਰਮੱਤ ਸਿਧਾਂਤ ਨੂੰ ਅੁਜਾਗਰ ਕਰਣ ਤੇ ਸਪਸ਼ਟ ਕਰਣ ਤੌਂ ਪਹਿਲੇ ਸਮੂਹ ਬੰਦਾਂ `ਚ
ਗੁਰਦੇਵ ਨੇ ਬਹੁਤਾ ਕਰਕੇ ਕੁੱਝ ਉਨ੍ਹਾਂ ਪੁਰਾਣਿਕ ਤੇ ਮਿਥਿਹਾਸਕ ਰਚਨਾਂਵਾਂ ਦੇ ਹਵਾਲੇ ਦਿੱਤੇ ਹੋਏ
ਹਨ ਜਿਹੜੀਆਂ ਹਿੰਦੂ ਕੌਮ ਵਿਚਾਲੇ ਆਮ ਕਰਕੇ ਪ੍ਰਚਲਤ ਹਨ।
ਪਦ ਅਰਥ
:
—ਸਹੰਸਰ—ਹਜ਼ਾਰ।
ਦਾਨ—ਡੰਨ।
ਪਰਸ ਰਾਮੁ—
ਇਹ ਇੱਕ ਬ੍ਰਾਹਮਣ ਸੀ। ਅਜੈ—ਰਾਜਾ
ਅਜੈ ਸ੍ਰੀ ਰਾਮ ਚੰਦ੍ਰ ਦਾ ਦਾਦਾ ਸੀ।
ਨਿਕਾਲਾ—ਦੇਸ਼-ਨਿਕਾਲਾ।
ਦਹਸਿਰੁ—ਦਸ
ਸਿਰਾਂ ਵਾਲਾ (ਰਾਵਣ)। ਡਉਰੂ
ਵਾਇ—ਡਉਰੂ ਵਜਾ ਕੇ।
ਸੁਆਮੀ—ਕ੍ਰਿਸ਼ਨ
ਜੀ। ਖੁਇ ਗਇਆ—ਖੁੰਝ
ਗਿਆ। ਏਕੀ—ਇਕ
ਗ਼ਲਤੀ। ਜਨਮੇਜਾ—
ਆਪਣੇ ਸਮੇਂ ਹਸਤਨਾਪੁਰ ਦਾ ਇੱਕ ਰਾਜਾ ਸੀ।
ਮਸਾਇਕ—ਮਸ਼ਾਇਖ਼,
ਲਫ਼ਜ਼ ‘ਸ਼ੇਖ’ ਦਾ ਬਹੁ-ਵਚਨ।
ਭੀੜ—ਮੁਸੀਬਤ।
ਰਾਜੇ—ਭਰਥਰੀ
ਗੋਪੀਚੰਦ ਆਦਿ ਰਾਜੇ। ਕਿਰਪਨ—ਕੰਜੂਸ।
ਸੰਚਹਿ—ਇਕੱਠਾ
ਕਰਦੇ ਹਨ। ਬਾਲੀ—ਲੜਕੀ।
ਜਿਣਿ—ਜਿੱਤ
ਕੇ। ਅਉਰੀ—ਹੋਰ।
ਅਰਥ
:
— "ਸਹੰਸਰ ਦਾਨ ਦੇ ਇੰਦ੍ਰੁ
ਰੋਆਇਆ" -ਗੋਤਮ ਰਿਸ਼ੀ ਨੇ
ਹਜ਼ਾਰ ਭਗਾਂ ਵਾਲਾ ਡੰਨ ਲਗਾ ਕੇ ਰਾਜੇ ਇੰਦ੍ਰ ਨੂੰ ਰੁਆਇਆ ਸੀ।
"ਕਹਾਣੀ ਅਨੁਸਾਰ ਇੰਦ੍ਰ ਦੇਵਤੇ ਦੇ ਸਰੀਰ `ਤੇ ਹਜ਼ਾਰ ਭਗਾਂ ਦੇ ਪ੍ਰਗਟ ਹੋ
ਜਾਣ ਵਾਲਾ ਸ੍ਰਾਪ ਰੂਪ ਡੰਨ ਗੋਤਮ ਰਿਸ਼ੀ ਨੇ ਇੰਦ੍ਰ ਦੇਵਤੇ ਨੂੰ ਲਗਾਇਆ ਸੀ।
ਕਾਰਣ ਸੀ ਕਿ ਇੱਕ ਸਮੇਂ ਜਦੋਂ ਗੋਤਮ ਰਿਸ਼ੀ ਨਦੀ `ਤੇ ਇਸ਼ਨਾਨ ਕਰਣ ਲਈ ਗਿਆ
ਤਾਂ ਉਸ ਦੀ ਗ਼ੈਰਹਾਜ਼ਰੀ `ਚ ਇੰਦ੍ਰ ਦੇਵਤਾ ਗੋਤਮ ਰਿਸ਼ੀ ਦੇ ਰੂਪ `ਚ ਆ ਗਿਆ ਤੇ ਉਸ ਨੇ ਗੋਤਮ ਰਿਸ਼ੀ
ਦੀ ਪਤਨੀ ਅਹਲਿਆ ਨਾਲ ਸੰਭੋਗ ਕੀਤਾ।
ਪਰ ਕਿਸੇ ਕਾਰਣ ਜਦੋਂ ਅਚਾਣਕ ਗੋਤਮ ਰਿਸ਼ੀ ਨੂੰ ਵੀ ਉਸੇ ਵੇਲੇ ਤੇ ਆਪਣੇ
ਸਮੇਂ ਤੋਂ ਪਹਿਲਾਂ ਬੇ-ਵੱਕਤ ਘਰ ਵਾਪਿਸ ਆਉਣਾ ਪੈ ਗਿਆ ਤਾਂ ਉਸਨੇ ਇਹ ਸਾਰਾ ਕਾਰਾ ਆਪਣੀਆਂ ਅੱਖਾਂ
ਨਾਲ ਵਾਪਰਦਾ ਦੇਖ ਲਿਆ।
ਇਸ `ਤੇ ਗੋਤਮ ਰਿਸ਼ੀ ਨੇ ਭਾਰੀ ਗੁੱਸੇ `ਚ ਆ ਕੇ ਇੰਦ੍ਰ ਦੇਵਤੇ ਨੂੰ ਉਸ ਦੇ
ਇਸ ਕੁਕਰਮ ਵਜੋਂ ਉਸ ਦੇ ਸਰੀਰ ਚੋਂ ਸਹਿਸ ਭਗਾਂ ਦੇ ਪ੍ਰਗਟ ਹੋਣ ਵਾਲਾ ਡੰਨ ਦੇ ਰੂਪ `ਚ ਸ੍ਰਾਪ ਦੇ
ਦਿੱਤਾ। ਜਿਸਦੇ ਨਤੀਜੇ ਵਜੋਂ ਇੰਦ੍ਰ ਦੇਵਤੇ ਦੇ ਸਰੀਰ `ਚੋਂ ਇੱਕ ਹਜ਼ਾਰ ਭਗਾਂ ਪ੍ਰਗਟ ਹੋ ਗਈਆਂ।
ਇਹੀ ਕਾਰਣ ਸੀ ਕਿ ਉਸ ਵੇਲੇ ਇੰਦ੍ਰ ਦੇਵਤਾ ਵੀ ਬਹੁਤ ਰੋਇਆ ਤੇ ਆਪਣੇ ਉਸ
ਕੀਤੇ ਜਾ ਚੁੱਕੇ ਕੁਕਕਮ ਲਈ ਰੋਇਆ ਤੇ ਪਛਤਾਇਆ ਵੀ।
ਜਦਕਿ ਪੁਰਾਣਾ `ਚ ਇਹ ਵਾਰਤਾ ਆਪਣੇ ਆਪ `ਚ ਕਾਫ਼ੀ ਲੰਮੀਂ ਹੈ ਤੇ ਇਸੇ ਲੜੀ
`ਚ ਅੱਗੇ ਗੋਤਮ ਰਿਸ਼ੀ ਵੱਲੋਂ ਮੁਰਗੇ, ਉਸਦੀ ਆਪਣੀ ਇਸਤ੍ਰੀ ਅਹਲਿਆ, ਪੁਤ੍ਰੀ ਤੇ ਚੰਦ੍ਰਮਾ ਦੇਵਤੇ
ਨੂੰ ਵੀ ਭਿੰਨ-ਭਿੰਨ ਸ੍ਰਾਪਾ ਦਾ ਜ਼ਿਕਰ ਆਉਂਦਾ ਹੈ ਪਰ ਉਸ ਵੇਰਵੇ ਦੀ ਇੱਥੇ ਲੋੜ ਨਹੀਂ।
ਖ਼ੈਰ! ਇੰਦ੍ਰ ਦੇਵਤਾ, ਗੋਤਮ ਰਿਸ਼ੀ ਦੀ ਇਸਤ੍ਰੀ ਅਹੱਲਿਆ ਨਾਲ ਜਿਹੜਾ ਧੋਖੇ
ਨਾਲ ਸੰਭੋਗ ਰਰਦਾ ਹੋਇਆ ਰੰਗੇ ਹੱਥੀਂ ਪੱਕੜਿਆ ਗਿਆ ਸੀ।
ਗੁਰੂ ਪਾਤਸ਼ਾਹ ਦਰਅਸਲ ਇਥੇ ਕੇਵਲ ਉਸੇ
ਮਿਥਿਹਾਸਕ ਪ੍ਰਚਲਣ ਤੇ ਘਟਣਾ ਦਾ ਹਵਾਲਾ ਹੀ ਦੇ ਰਹੇ ਹਨ।
(ਭਗ
ਦੇ ਅਰਥ ਹੁੰਦੇ ਹਨ ਇਸਤ੍ਰੀ
ਦੇ ਸਰੀਰ ਦਾ ਗੁਪਤ ਅੰਗ)।
"ਪਰਸ ਰਾਮੁ ਰੋਵੈ ਘਰਿ ਆਇਆ" -
ਪ੍ਰਚਲਣ ਅਨੁਸਾਰ ਪਰਸ ਰਾਮ
ਜਿਹੜਾ ਵਰਣ ਵੰਡ ਅਨੁਸਾਰ ਇੱਕ
ਬ੍ਰਾਹਮਣ ਸੀ, ਉਸ ਦੇ ਪਿਤਾ ਜਮਦਗਨੀ ਨੂੰ ਸਹੱਸ੍ਰਬਾਹੂ ਰਾਜੇ ਨੇ ਮਾਰ ਦਿੱਤਾ ਤਾਂ ਬਦਲੇ ਦੀ ਅੱਗ
`ਚ ਪਰਸ ਰਾਮ
ਨੇ ਸਮੂਚੀ ਖੱਤ੍ਰੀ-ਕੁਲ ਦਾ ਨਾਸ ਕਰਨ ਦੀ ਠਾਣ ਲਈ
ਉਸ ਨੇ ਚੁਣ-ਚੁਣ ਕੇ ਖਤ੍ਰੀਆਂ ਨੂੰ ਮਾਰਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਇਸੇ
ਪਰਸ ਰਾਮ
ਨੇ ਸੀਤਾ ਜੀ ਦੇ ਸੁਯੰਬਰ ਦੌਰਾਨ ਸ੍ਰੀ ਰਾਮ ਚੰਦ੍ਰ ਜੀ `ਤੇ ਆਪਣਾ ਕੁਹਾੜਾ ਚੁੱਕਿਆ ਤਾਂ ਸ੍ਰੀ ਰਾਮ
ਚੰਦ੍ਰ ਜੀ ਨੇ ਇਸ ਦਾ ਸਾਰਾ ਬਲ ਖਿੱਚ ਲਿਆ।
ਜਿਸ `ਤੇ ਆਪਣੇ ਘਰ `ਚ ਵਾਪਿਸ ਪਰਤ ਕੇ
ਪਰਸ ਰਾਮ
ਬਹੁਤ ਰੋਇਆ ਤੇ ਆਪਣੀ ਉਸ ਕਰਣੀ `ਤੇ ਬਹੁਤ ਪਛਤਾਇਆ ਵੀ।
"ਅਜੈ ਸੁ ਰੋਵੈ ਭੀਖਿਆ ਖਾਇ" -
ਪ੍ਰਚਲਣ ਅਨੁਸਾਰ ਰਾਜਾ ਅਜੈ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ। ਕਿਸੇ ਕਾਰਣ ਇਸ ਨੇ ਇੱਕ ਸਾਧੂ
ਨੂੰ ਭਿੱਖਿਆ ਦੇਣ ਸਮੇਂ ਉਸ ਦੀ ਮੰਗ ਦੇ ਵਿਰੁਧ ਕਿਸੇ ਗਲੋਂ ਗੁੱਸਾ ਖਾ ਕੇ ਉਸ ਨੂੰ ਭਿਖਿਆ `ਚ
ਲਿੱਦ ਦੇ ਦਿੱਤੀ ਸੀ।
ਜਿਸ `ਤੇ ਉਸ ਸਾਧੂ ਨੇ ਰਾਜਾ ਅਜੈ ਦੀ ਇਸ ਕਰਣੀ `ਤੇ ਗੁੱਸਾ ਖਾ ਕੇ ਰਾਜਾ
ਅਜੈ
ਨੂੰ ਅਜਿਹੀ ਲਿਦ ਖ਼ੁੱਦ ਖਾਣ ਵਾਲਾ
ਸ੍ਰਾਪ ਦੇ ਦਿੱਤਾ ਸੀ।
ਇਸੇ ਕਾਰਣ ਉਸ ਘਟਣਾ ਪਿੱਛੋਂ ਰਾਜਾ
ਅਜੈ
ਨੂੰ ਭਾਵੇਂ ਬਦੋ ਬਦੀ ਹੀ ਸਹੀ ਪਰ ਰੋ
ਰੋ ਕੇ ਕਾਫ਼ੀ ਸਮਾਂ ਆਪ ਲਿੱਦ ਹੀ ਖਾਣੀ ਪਈ ਸੀ।
"ਐਸੀ ਦਰਗਹ ਮਿਲੈ ਸਜਾਇ" -
ਇੱਥੇ ਤੀਕ ਪੁੱਜ ਕੇ ਗੁਰੂ ਪਾਤਸ਼ਾਹ
ਫ਼ੁਰਮਾਉਂਦੇ ਹਨ ਕਿ ਇਹ ਤਾਂ ਪ੍ਰਭੂ ਦੇ ਦਰ ਦਾ ਨਿਯਮ ਤੇ ਵਿਧਾਨ ਹੈ ਕਿ ਜਿਸ ਮਨੁੱਖ ਦੀ ਜਿਹੋ ਜਹੀ
ਕਰਣੀ ਹੁੰਦੀ ਹੈ ਪ੍ਰਭੂ ਵਲੋਂ ਉਸ ਲਈ ਨਿਆਂ ਵੀ, ਉਸੇ ਦੀ ਕਰਣੀ ਅਨੁਸਾਰ ਹੀ ਹੁੰਦਾ ਹੈ।
ਯਥਾ:-
() "ਆਪੇ ਦੇਇ ਤ ਪਾਈਐ, ਹੋਰੁ ਕਰਣਾ ਕਿਛੂ ਨ ਜਾਇ॥ ਦੇਵਣ ਵਾਲੇ ਕੈ ਹਥਿ
ਦਾਤਿ ਹੈ, ਗੁਰੂ ਦੁਆਰੈ ਪਾਇ॥
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ
ਕਮਾਇ" (ਪੰ: ੩੩)
() "ਅਹਿ ਕਰੁ ਕਰੇ ਸੁ ਅਹਿ ਕਰੁ ਪਾਏ
ਕੋਈ ਨ ਪਕੜੀਐ ਕਿਸੈ ਥਾਇ" (ਪੰ: ੪੦੬)
()
"ਵਡੀ ਵਡਿਆਈ ਜਾ ਵਡਾ ਨਾਉ॥
ਵਡੀ ਵਡਿਆਈ ਜਾ ਸਚੁ ਨਿਆਉ"
(ਪੰ: ੪੬੩)
() "ਜੇਹਾ ਬੀਜੈ ਸੋ ਲੁਣੈ
,
ਕਰਮਾ ਸੰਦੜਾ ਖੇਤੁ" (ਪੰ: ੧੩੪) ਆਦਿ
"ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ" -
ਇਸੇ ਤਰ੍ਹਾਂ ਪ੍ਰਕਰਣ ਨੂੰ ਹੋਰ ਅਗੇ
ਚਲਾਉਂਦੇ ਹੋਏ ਗੁਰਦੇਵ ਫ਼ੁਰਮਾਉਂਦੇ ਹਨ:-
ਕਿ ਜਦੋਂ ਸ੍ਰੀ ਰਾਮ ਚੰਦ੍ਰ ਜੀ ਨੂੰ ਦੇਸ-ਨਿਕਾਲਾ ਦਿੱਤ ਗਿਆ ਭਾਵ ਜਦੋਂ
ਉਨ੍ਹਾਂ ਨੂੰ ਪਿਤਾ ਦੇ ਹੁਕਮ ਨਾਲ ਅਯੋਧਿਆ ਨੂੰ ਤਿਆਗ ਕੇ ੧੪ ਬਰਸ ਦੇ ਬਨਬਾਸ ਲਈ ਜੰਗਲਾ `ਚ ਜਾ ਕੇ
ਸਮਾਂ ਬਤੀਤ ਕਰਣਾ ਪਿਆ ਤਾਂ ਉਸ ਦੌਰਾਨ ਇੱਕ ਸਮਾਂ ਉਹ ਵੀ ਆਇਆ ਜਦੋਂ ਉਨ੍ਹਾਂ ਦੀ ਪਤਨੀ ਸੀਤਾ ਤੇ
ਭਾਈ ਲਛਮਣ ਵੀ ਉਨ੍ਹਾਂ ਕੋਲੋਂ ਵਿਛੱੜ ਗਏ।
ਜਿਸ ਦਾ ਨਤੀਜਾ ਰਾਮਾਇਣ ਅਨੁਸਾਰ ਬਨ `ਚ ਇਕੱਲੇ ਰਹਿ ਜਾਣ `ਤੇ ਅਜਿਹੇ ਬਿਕਟ
ਹਾਲਾਤਾਂ ਦੌਰਾਨ ਸ੍ਰੀ ਰਾਮ ਚੰਦ੍ਰ ਵੀ ਬਹੁਤ ਰੋਏ ਤੇ ਵਿਰਲਾਪ ਕੀਤਾ ਸੀ।
"ਰੋਵੈ ਦਹਸਿਰੁ ਲੰਕ ਗਵਾਇ॥ ਜਿਨਿ ਸੀਤਾ ਆਦੀ ਡਉਰੂ ਵਾਇ" -
ਇਸੇ ਤਰ੍ਹ੍ਰਾਂ ਮੰਨੇ ਜਾਂਦੇ ਦਸ ਸਿਰਾਂ ਵਾਲਾ ਰਾਵਣ, ਜਿਸ ਨੇ
"ਡਉਰੂ ਵਾਇ"
ਭਾਵ ਸਾਧੂ ਦੇ ਭੇਸ `ਚ
"ਡਉਰੂ ਵਜਾਦੇ ਹੋਇ"
ਜਾ ਕੇ ਧੋਖੇ ਨਾਲ ਰਾਮ ਤੇ ਲਛਮਣ ਦੀ
ਗ਼ੈਰਹਾਜ਼ਰੀ `ਚ ਸੀਤਾ ਦਾ ਹਰਣ ਕੀਤਾ ਸੀਤਾ ਨੂੰ ਚੁਰਾ ਲਿਆਂਦਾ ਸੀ।
ਇਹ ਵੀ ਕਿ ਬੇਸ਼ੱਕ ਓਦੋਂ ਰਾਵਨ ਆਪਣੀ ਇਸ ਕਰਣੀ ਨੂੰ ਬਹੁਤ ਵੱਡੀ ਵੀਰਤਾ
ਵਾਲਾ ਕੰਮ ਮੰਨ ਕੇ ਬੜਾ ਖ਼ੁਸ਼ ਸੀ ਤੇ ਉਸ ਨੂੰ ਆਪਣੀ ਇਸ ਕਰਣੀ `ਤੇ ਵੱਡਾ ਨਾਜ਼ ਸੀ।
ਪਰ ਉਸੇ ਦਾ ਨਤੀਜਾ, ਬਾਅਦ `ਚ ਜਦੋਂ ਉਹ ਵੀ ਆਪਣੀ ਇਸੇ ਕਰਣੀ ਬਦਲੇ ਆਪਣੀ
ਲੰਕਾ ਨੂੰ ਬਰਬਾਦ ਕਰਵਾਉਣ ਭਾਵ ਆਪਣਾ ਚੰਗਾ ਭਲਾ ਬਣਿਆ-ਬਣਾਇਆ ਲੰਕਾ ਦਾ ਰਾਜ-ਪਾਟ ਗੁਆ ਬੈਠਾ ਤਾਂ
ਉਹ ਵੀੇ ਬਹੁਤ ਪ੍ਰੇਸ਼ਾਨ ਹੋਇਆ ਤੇ ਆਪਣੀ ਇਸ ਕਰਣੀ ਲਈ ਉਸਨੇ ਵੀ ਬੜਾ ਪਸ਼ਚਾਤਾਪ ਕੀਤਾ ਤੇ ਰੋਇਆ ਸੀ।
"ਰੋਵਹਿ ਪਾਂਡਵ ਭਏ ਮਜੂਰ॥ ਜਿਨ ਕੈ ਸੁਆਮੀ ਰਹਤ ਹਦੂਰਿ" -
ਪੰਜੇ ਪਾਂਡਵ ਭਾਈ ਜਿਨ੍ਹਾਂ ਪਾਸ ਕਿ
ਸ੍ਰੀ ਕ੍ਰਿਸ਼ਨ ਜੀ ਵੀ ਰਹਿੰਦੇ ਸਨ ਭਾਵ, ਦੁਰਯੋਧਨ ਦੇ ਬਦਲੇ ਜਿਨ੍ਹਾਂ ਦਾ ਪੱਖ ਕ੍ਰਿਸ਼ਨ ਜੀ ਆਪ
ਪੂਰਦੇ ਸਨ, ਜਦੋਂ ਉਨ੍ਹਾਂ ਨੂੰ ਰਾਜੇ ਵੈਰਾਟ ਅਧੀਨ ਮਜ਼ਦੂਰੀਆਂ ਕਰਣੀਆਂ ਪਈਆਂ ਤਾਂ ਉਨ੍ਹਾਂ ਨੂੰ ਵੀ
ਰੋ-ਰੋ ਕੇ ਬਹੁਤ ਪ੍ਰੇਸ਼ਾਨੀਆਂ ਭਰਿਆ ਜੀਵਨ ਬਤੀਤ ਕਰਨਾ ਪਿਆ।
"ਰੋਵੈ ਜਨਮੇਜਾ ਖੁਇ ਗਇਆ॥ ਏਕੀ ਕਾਰਣਿ ਪਾਪੀ ਭਇਆ" - ਇੱਕ
ਸਮੇਂ ਰਾਜਾ ਜਨਮੇਜਾ ਜਦੋਂ ਜੀਵਨ ਦੇ
ਸੱਚ ਦੇ ਰਾਹ ਤੋਂ ਖੁੰਝ ਗਿਆ ਤੇ ਕੁਰਾਹੇ ਪੈਗਿਆ ਤਾਂ ਉਹ ੧੮ ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ।
ਉਪ੍ਰੰਤ ਪ੍ਰਾਸ਼ਚਿਤ ਵਜੋਂ ਉਸ ਨੇ ਸਾਰੀ ‘ਮਹਾਭਾਰਤ’ ਦਾ ਪਾਠ ਵੀ ਸੁਣਿਆ। ਤਾਂ ਵੀ ਉਸ ਨੇ ਸ਼ੰਕਾ
ਕੀਤਾ ਤੇ ਆਪਣੀ ਇਸ ਇੱਕ ਗ਼ਲਤੀ ਕਾਰਣ ਉਸ ਦਾ ਕੋੜ੍ਹ ਨਾ ਹਟਿਆ ਤੇ ਉਹ ਜੀਵਨ ਭਰ ਪਾਪੀ ਰਹਿ ਕੇ
ਰੋਂਦਾ ਤੇ ਪਛਤਾਂਦਾ ਰਿਹਾ।
"ਰੋਵਹਿ ਸੇਖ ਮਸਾਇਕ ਪੀਰ॥ ਅੰਤਿ ਕਾਲਿ ਮਤੁ ਲਾਗੈ ਭੀੜ" -
ਸ਼ੇਖ ਪੀਰ ਆਦਿ ਵੀ ਮਨ ਕਰਕੇ ਡਰੇ ਤੇ
ਰੋਂਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਅੰਤ ਸਮੇਂ ਮਤਾਂ ਕੋਈ ਬਿਪਤਾ ਹੀ ਨਾ ਆ ਘੇਰੇ।
"ਰੋਵਹਿ ਰਾਜੇ ਕੰਨ ਪੜਾਇ॥ ਘਰਿ ਘਰਿ ਮਾਗਹਿ ਭੀਖਿਆ ਜਾਇ" -
ਭਰਥਰੀ ਗੋਪੀਚੰਦ ਆਦਿ ਰਾਜੇ ਵੀ ਆਪਣਾ ਘਰ-ਪ੍ਰਵਾਰ ਤਿਆਗਣ ਤੋਂ ਬਾੳਦ ਜੋਗੀ ਬਣ ਕੇ ਦੁਖੀ ਹੁੰਦੇ ਤੇ
ਮਨ ਕਰਕੇ ਰੋਂਦੇ ਹਨ ਜਦੋਂ ਉਨ੍ਹਾਂ ਨੂੰ ਮੁੜ ਉਨ੍ਹਾਂ ਹੀ ਗ੍ਰਿਹਸਤੀਆਂ ਦੇ ਘਰਾਂ `ਚ ਜਾ-ਜਾ ਕੇ
ਭਿੱਖਿਆ ਮੰਗਣੀ ਤੇ ਮੰਗ ਕੇ ਆਪਣੇ-ਆਪਣੇ ਜੀਵਨ ਨੂੰ ਬਿਤਾਉਣਾ ਪੈਂਦਾ ਹੈ।
"ਰੋਵਹਿ ਕਿਰਪਨ ਸੰਚਹਿ ਧਨੁ ਜਾਇ" -
ਸ਼ੂਮ
ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ।
"ਪੰਡਿਤ ਰੋਵਹਿ ਗਿਆਨੁ ਗਵਾਇ" -
ਗਿਆਨ ਦੀ ਥੁੜ ਕਾਰਨ ਕਿ ਅਸਾਂ ਅਜੇ ਹੋਰ ਵੱਡੇ ਵਿਦਵਾਨ ਬਨਣਾ ਹੈ ਤੇ ਹੋਰ ਗਿਆਨ ਹਾਸਲ ਕਰਣਾ ਹੈ
ਇਸੇ ਧੁੰਨ `ਚ ਜੀਵਨ ਭਰ ਪੰਡਿਤ ਤੇ ਵੱਡੇ ਵਿਦਵਾਨ ਵੀ ਖੁਆਰ ਹੁੰਦੇ ਰਹਿੰਦੇ ਤੇ ਮਨ ਕਰਕੇ ਰੋਂਦੇ
ਰਹਿੰਦੇ ਹਨ।
"ਬਾਲੀ ਰੋਵੈ ਨਾਹਿ ਭਤਾਰੁ" -
ਇਸਤ੍ਰੀ ਰੋਂਦੀ ਹੈ ਜਦੋਂ ਉਸ ਦੇ ਸਿਰ
`ਤੇ ਪਤੀ ਨਾ ਰਵੇ ਤੇ ਕਰਤੇ ਦੇ ਹੁਕਮ `ਚ ਉਹ ਵਿਧਵਾ ਹੋ ਜਾਵੇ।
"ਨਾਨਕ ਦੁਖੀਆ ਸਭੁ ਸੰਸਾਰੁ-
ਤਾਂ ਤੇ ਹੇ ਨਾਨਕ! ਸਾਰਾ ਸੰਸਾਰ ਹੀ ਕਿਸੇ ਇੱਕ ਜਾਂ ਦੂਜੇ ਪੱਖੋਂ ਦੁਖੀ ਹੈ ਭਾਵ ਸ਼ੰਸਾਰਕ ਦੁਖ
ਹਰੇਕ ਮਨੁੱਖਾ ਸਰੀਰ ਦਾ ਅਭਿੰਨ ਅੰਗ ਹਨ।
"ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ"॥ ੧॥ -
ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿੱਚ ਪਤੀਜਦਾ ਹੈ)
ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ, ( ‘ਨਾਮ’ ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ
ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ। ੧। {ਪੰਨਾ ੯੫੩-੯੫੪}
ਯਥਾ:-
()
ਸਹਿਤ
(ਕਿਸ਼ਤ- ਛਬੀਵੀਂ))
For all the Self Learning Gurmat Lessons (
Excluding
Books) written by ‘Principal Giani Surjit Singh’ Sikh
Missionary, Delhi-All the rights are reserved with the writer himself; but
easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails-
gurbaniguru@yahoo.com
& gianisurjitsingh@yahoo.com
web sites-
www.gurbaniguru.org
theuniqeguru-gurbani.com
gurmateducationcentre.com