.

ਰਾਮਕਲੀ ਕੀ ਵਾਰ ਮਹਲਾ

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਤੇਈਸਵੀਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾਂ ਆ ਚੁੱਕੇ ਇਸਦੇ ਬਾਈ ਭਾਗ ਵੀ ਪੜੋ ਜੀ)

ਪਉੜੀ ਨੰ: ੧੨ਦਾ ਮੂਲ ਪਾਠ ਸਲੋਕਾਂ ਸਹਿਤ:-

ਸਲੋਕ ਮਃ ੧॥ ਨਾ ਸਤਿ ਦੁਖੀਆ, ਨਾ ਸਤਿ ਸੁਖੀਆ, ਨਾ ਸਤਿ ਪਾਣੀ ਜੰਤ ਫਿਰਹਿ॥ ਨਾ ਸਤਿ ਮੂੰਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ॥ ਨਾ ਸਤਿ ਰੁਖੀ ਬਿਰਖੀ ਪਥਰ, ਆਪੁ ਤਛਾਵਹਿ ਦੁਖ ਸਹਹਿ॥ ਨਾ ਸਤਿ ਹਸਤੀ ਬਧੇ ਸੰਗਲ, ਨਾ ਸਤਿ ਗਾਈ ਘਾਹੁ ਚਰਹਿ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ, ਜਿਸ ਨੋ ਦੇਇ ਤਿਸੁ ਆਇ ਮਿਲੈ॥ ਨਾਨਕ ਤਾ ਕਉ ਮਿਲੈ ਵਡਾਈ, ਜਿਸੁ ਘਟ ਭੀਤਰਿ ਸਬਦੁ ਰਵੈ॥ ਸਭਿ ਘਟ ਮੇਰੇ, ਹਉ ਸਭਨਾ ਅੰਦਰਿ, ਜਿਸਹਿ ਖੁਆਈ ਤਿਸੁ ਕਉਣੁ ਕਹੈ॥ ਜਿਸਹਿ ਦਿਖਾਲਾ ਵਾਟੜੀ, ਤਿਸਹਿ ਭੁਲਾਵੈ ਕਉਣੁ॥ ਜਿਸਹਿ ਭੁਲਾਈ ਪੰਧ ਸਿਰਿ, ਤਿਸਹਿ ਦਿਖਾਵੈ ਕਉਣੁ॥  ੧ ॥

ਮਃ ੧॥ ਸੋ ਗਿਰਹੀ, ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ, ਭੀਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ, ॥ ਸੋ ਗਿਰਹੀ ਗੰਗਾ ਕਾ ਨੀਰੁ, ॥ ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥  ੨ ॥

ਮਃ ੧॥ ਸੋ ਅਉਧੂਤੀ, ਜੋ ਧੂਪੈ ਆਪੁ॥ ਭਿਖਿਆ ਭੋਜਨੁ ਕਰੈ ਸੰਤਾਪੁ॥ ਅਉਹਠ
ਪਟਣ ਮਹਿ ਭੀਖਿਆ ਕਰੈ॥ ਸੋ ਅਉਧੂਤੀ ਸਿਵ ਪੁਰਿ ਚੜੈ॥ ਬੋਲੈ ਗੋਰਖੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥  ੩ ॥

ਮਃ ੧॥ ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥ ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥  ੪ ॥

ਮਃ ੧॥ ਸੋ ਪਾਖੰਡੀ ਜਿ ਕਾਇਆ ਪਖਾਲੇ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥  ੫ ॥

ਮਃ ੧॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ॥ ਗਗਨ ਮੰਡਲ ਮਹਿ ਰੋਪੈ ਥੰਮੁ॥ ਅਹਿਨਿਸਿ ਅੰਤਰਿ ਰਹੈ ਧਿਆਨਿ॥ ਤੇ ਬੈਰਾਗੀ ਸਤ ਸਮਾਨਿ॥ ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥  ੬ ॥

ਮਃ ੧॥ ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ॥ ਕੰਨ ਪੜਾਇ ਕਿਆ ਖਾਜੈ ਭੁਗਤਿ॥ ਆਸਤਿ ਨਾਸਤਿ ਏਕੋ ਨਾਉ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ॥ ਧੂਪ ਛਾਵ ਜੇ ਸਮ ਕਰਿ ਸਹੈ॥ ਤਾ ਨਾਨਕੁ ਆਖੈ ਗੁਰੁ ਕੋ ਕਹੈ॥ ਛਿਅ ਵਰਤਾਰੇ ਵਰਤਹਿ ਪੂਤ॥ ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰਿ ਜੋ ਰਹੈ ਸਮਾਇ॥ ਕਾਹੇ ਭੀਖਿਆ ਮੰਗਣਿ ਜਾਇ॥  ੭ ॥

ਪਉੜੀ॥ ਹਰਿ ਮੰਦਰੁ ਸੋਈ ਆਖੀਐ, ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ॥  ੧੨ ॥

(ਪਉੜੀ ਨੰ: ੧੨ ਦੀ ਸਟੀਕ-ਸਲੋਕਾਂ ਅਤੇ ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਨਾ ਸਤਿ ਦੁਖੀਆ, ਨਾ ਸਤਿ ਸੁਖੀਆ, ਨਾ ਸਤਿ ਪਾਣੀ ਜੰਤ ਫਿਰਹਿ॥ ਨਾ ਸਤਿ ਮੂੰਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ॥ ਨਾ ਸਤਿ ਰੁਖੀ ਬਿਰਖੀ ਪਥਰ, ਆਪੁ ਤਛਾਵਹਿ ਦੁਖ ਸਹਹਿ॥ ਨਾ ਸਤਿ ਹਸਤੀ ਬਧੇ ਸੰਗਲ, ਨਾ ਸਤਿ ਗਾਈ ਘਾਹੁ ਚਰਹਿ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ, ਜਿਸ ਨੋ ਦੇਇ ਤਿਸੁ ਆਇ ਮਿਲੈ॥ ਨਾਨਕ ਤਾ ਕਉ ਮਿਲੈ ਵਡਾਈ, ਜਿਸੁ ਘਟ ਭੀਤਰਿ ਸਬਦੁ ਰਵੈ॥ ਸਭਿ ਘਟ ਮੇਰੇ, ਹਉ ਸਭਨਾ ਅੰਦਰਿ, ਜਿਸਹਿ ਖੁਆਈ ਤਿਸੁ ਕਉਣੁ ਕਹੈ॥ ਜਿਸਹਿ ਦਿਖਾਲਾ ਵਾਟੜੀ, ਤਿਸਹਿ ਭੁਲਾਵੈ ਕਉਣੁ॥ ਜਿਸਹਿ ਭੁਲਾਈ ਪੰਧ ਸਿਰਿ, ਤਿਸਹਿ ਦਿਖਾਵੈ ਕਉਣੁ॥  ੧ ॥

ਪਦ ਅਰਥ : —ਨਾ ਸਤਿ—ਨਹੀਂ ਹੈ, ਭਾਵ ਸਿੱਧੀ ਤੇ ਵਡਿਆਈ ਨਹੀਂ ਹੈ। ਮੂੰਡ—ਸਿਰ। ਮੂੰਡ ਕੇਸੀ ਮੁਡਾਈ—ਸਿਰ ਦੇ ਕੇਸ ਮੁਨਾਇਆਂ {ਨੋਟ : —ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾ ਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇੱਕ ਖ਼ਿਆਲ ਹੈ)। ਆਪੁ—ਆਪਣੇ ਆਪ ਨੂੰ। ਤਛਾਵਹਿ—ਕਟਾਂਦੇ ਹਨ। ਰਵੈ—ਵਿਆਪਕ ਹੈ, ਮੌਜੂਦ ਹੈ। ਖੁਆਈ—ਮੈਂ ਖੁੰਝਾਂਦਾ ਹਾਂ। ਵਾਟੜੀ—ਸੋਹਣੀ ਵਾਟ, ਸੋਹਣਾ ਰਾਹ, ਮਨੁੱਖਾ ਜੀਵਨ ਦਾ ਸਿੱਧਾ ਰਾਹ। ਪੰਧ ਸਿਰਿ—ਪੰਧ ਦੇ ਸਿਰੇ `ਤੇ ਹੀ, ਸਫ਼ਰ ਦੇ ਅਰੰਭ `ਚ ਹੀ।

ਵਿਸ਼ੇਸ਼ ਧਿਆਣ ਯੋਗ:-ਇਸ ਸਲੋਕ ਦੀਆਂ "ਨਾ ਸਤਿ" ਵਾਲੀਆਂ ਅਰੰਭਕ ਪੰਕਤੀਆਂ ਦੇ ਅਰਥਾਂ ਨੂੰ ਸਮਝਣ ਲਈ, ਪਹਿਲਾਂ ਸਾਨੂੰ ਇਸ ਸਲੋਕ ਵਿੱਚਲੀਆਂ ਪੰਕਤੀਆਂ "ਜਿਸੁ ਹਥਿ ਸਿਧਿ, ਦੇਵੈ ਜੇ ਸੋਈ, ਜਿਸ ਨੋ ਦੇਇ ਤਿਸੁ ਆਇ ਮਿਲੈ॥ ਨਾਨਕ ਤਾ ਕਉ ਮਿਲੈ ਵਡਾਈ, ਜਿਸੁ ਘਟ ਭੀਤਰਿ ਸਬਦੁ ਰਵੈ" ਦੇ ਅਰਥਾਂ ਵੱਲ ਵਿਸ਼ੇਸ਼ ਧਿਆਣ ਦੇਣ ਦੀ ਲੋੜ ਹੈ।

ਦਰਅਸਲ ਇਨ੍ਹਾਂ ਪੰਕਤੀਆਂ `ਚ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਮਨੁੱਖਾ ਜਨਮ ਦਾ ਇਕੋ-ਇਕ ਮਕਸਦ ਹੀ ਸ਼ਬਦ-ਗੁਰੂ ਦੀ ਕਮਾਈ ਰਾਹੀਂ ਗੁਰਪ੍ਰਸਾਦਿ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਅਤੇ ਪ੍ਰ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੈ।

ਇਸਤਰ੍ਹਾਂ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨ ਕੇ, ਜੀਂਦੇ ਜੀਅ ਮਨੁੱਖ ਨੇ ਆਪਣੇ ਅਸਲੇ ਪ੍ਰਭੂ ਨਾਲ ਅਭੇਦ ਹੋਣਾ ਤੇ ਪ੍ਰਭੂ `ਚ ਸਮਾਉਣਾ ਹੈ। ਇਹੀ ਹੈ ਮਨੁੱਖ ਰਾਹੀਂ ਪ੍ਰਭੂ ਦੇ ਦਰ `ਤੇ ਕਬੂਲ ਹੋਣਾ ਅਤੇ "ਨਾਨਕ ਤਾ ਕਉ ਮਿਲੈ ਵਡਾਈ" ਪ੍ਰਭੂ ਦੇ ਦਰ ਤੋਂ ਵਡਿਆਈ ਨੂੰ ਪ੍ਰਾਪਤ ਕਰਨਾ।

ਇਸ ਦੇ ਉਲਟ ਤਪ-ਹਠ ਕਰਮਾਂ ਰਾਹੀਂ ਸਰੀਰਾਂ ਨੂੰ ਦੁਖੀ ਕਰਨਾ, ਰੋਂਡ-ਮੋਂਡ ਹੋਣਾ, ਤੀਰਥ ਇਸ਼ਨਾਨਾਂ ਆਦਿ ਵਾਲੇ ਅਨੇਕਾਂ ਕਰਮ, ਪ੍ਰਭੂ ਦੇ ਦਰ `ਤੇ ਪ੍ਰਵਾਣ ਨਹੀਂ ਹੁੰਦੇ ਬਲਕਿ ਹਉਮੈ ਨੂੰ ਵਧਾਉਂਦੇ ਤੇ ਬਿਰਥਾ ਕਰਮ ਹਨ। ‘ਤਾਂ ਤੇ ਸਲੋਕ ਦੇ ਪੰਕਤੀ ਵਾਰ ਅਰਥ ਇਸ ਤਰ੍ਹਾਂ ਹਨ:-

ਅਰਥ : — "ਨਾ ਸਤਿ ਦੁਖੀਆ, ਨਾ ਸਤਿ ਸੁਖੀਆ, ਨਾ ਸਤਿ ਪਾਣੀ ਜੰਤ ਫਿਰਹਿ" - ਤਪ-ਹਠ ਕਰਮਾਂ ਨਾਲ ਸਰੀਰਾਂ ਨੂੰ ਦੁਖੀ ਕਰਣ ਨਾਲ ਸਿੱਧੀ ਭਾਵ ਪ੍ਰਭੂ ਦੇ ਦਰ ਤੋਂ ਵਡਿਆਈ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਸੰਸਾਰਕ-ਸੁਖਾ ਤੇ ਪ੍ਰਾਪਤੀਆਂ ਦੀ ਹੋੜ `ਚ ਲਗੇ ਰਹਿਣ ਨਾਲ ਜਾਂ ਪਾਣੀਆਂ `ਚ ਖੜੇ ਰਹਿਣ ਤੇ ਤੀਰਥਾਂ ਦੇ ਇਸ਼ਨਾਨਾਂ ਨਾਲ ਵੀ ਮਨੁੱਖਾ ਜਨਮ ਦੀ ਸਿਧੀ ਭਾਵ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ; ਨਹੀਂ ਤਾਂ ਬੇਅੰਤ ਜੀਵ ਜਿਹੜੇ ਰਹਿੰਦੇ ਹੀ ਪਾਣੀ `ਚ ਹਨ ਤਾਂ ਫ਼ਿਰ ਉਨ੍ਹਾਂ ਨੂੰ ਇਹ ਸਿੱਧੀ ਭਾਵ ਉਹ ਸੁਤੇ ਸਿਧ ਹੀ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੇ।

"ਨਾ ਸਤਿ ਮੂੰਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ" - ਸਿਰ ਦੇ ਕੇਸ ਮੁਨਾਣ ਨਾਲ ਭਾਵ, ਰੁੰਡ-ਮੁੰਡ ਹੋਣ ਨਾਲ ਜਾਂ ਕੇਵਲ ਵੱਡੇ ਵਿਦਵਾਨ ਬਣ ਕੇ ਤੇ ਲੋਕਾਂ ਨੂੰ ਚਰਚਾ `ਚ ਜਿੱਤਣ ਲਈ ਦੇਸ਼-ਵਿਦੇਸ਼ਾਂ `ਚ ਫਿਰੀਏ ਤਾਂ ਵੀ ਸਿੱਧੀ ਭਾਵ ਵੀ ਇਸ ਮਨੁੱਖਾ ਜਨਮ ਦਾ ਮਨੋਰਥ ਪੂਰਾ ਨਹੀਂ ਹੁੰਦਾ ਤੇ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ।

"ਨਾ ਸਤਿ ਰੁਖੀ ਬਿਰਖੀ ਪਥਰ, ਆਪੁ ਤਛਾਵਹਿ ਦੁਖ ਸਹਹਿ" - ਰੁੱਖਾਂ ਬਿਰਖਾਂ ਤੇ ਪੱਥਰਾਂ ਵਾਂਙ ਇੱਕ ਪੈਰ’ ਤੇ ਖੜੇ ਰਹਿ ਕੇ ਜਾਂ ਫ਼ਿਰ ਘਰ ਪ੍ਰਵਾਰ ਨੂੰ ਤਿਆਗ ਕੇ ਜੰਗਲਾਂ, ਪਹਾੜਾਂ `ਤੇ ਚਲੇ ਜਾਣ ਜਾਂ ਬਨਾਰਸ ਜਾ ਕੇ ਆਪਣੇ ਸਰੀਰ ਨੂੰ ਆਰੇ ਨਾਲ ਕਟਵਾਉਣ ਤੇ ਪ੍ਰਯਾਗ ਆਦਿ `ਚ ਭਾਂਤ-ਭਾਂਤ ਦੇ ਕਸ਼ਟਾਂ ਨੂੰ ਸਹਾਰਣ ਨਾਲ ਵੀ ਮਨੁੱਖਾ ਜਨਮ ਦੀ ਸਿਧੀ ਭਾਵ ਇਹ ਸਫ਼ਲ ਨਹੀਂ ਹੁੰਦਾ।

"ਨਾ ਸਤਿ ਹਸਤੀ ਬਧੇ ਸੰਗਲ, ਨਾ ਸਤਿ ਗਾਈ ਘਾਹੁ ਚਰਹਿ" - ਲੱਕ ਨੂੰ ਸੰਗਲਾ ਨਾਲ ਬੰਨ੍ਹਣ `ਚ ਵੀ ਸਿੱਧੀ ਨਹੀਂ, ਹਾਥੀ ਤਾਂ ਸੰਗਲਾਂ ਨਾਲ ਹੀ ਬੱਧੇ ਹੁੰਦੇ ਹਨ; ਫ਼ਿਰ ਕੰਦ-ਮੂਲ ਖਾਣ `ਚ ਵੀ ਸਿੱਧੀ ਨਹੀਂ ਨਹੀ ਤਾਂ ਗਾਈਆਂ ਤਾਂ ਚੁਗਦੀਆਂ ਹੀ ਘਾਹ ਹਨ; ਉਪ੍ਰੰਤ ਆਪਣੇ ਆਪ ਨੂੰ ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਵੀ ਸਿੱਧੀ ਭਾਵ, ਮਨੁੱਖਾ ਜਨਮ ਦੇ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ।

"ਜਿਸੁ ਹਥਿ ਸਿਧਿ ਦੇਵੈ ਜੇ ਸੋਈ, ਜਿਸ ਨੋ ਦੇਇ ਤਿਸੁ ਆਇ ਮਿਲੈ" -ਜਿਸ ਪ੍ਰਭੂ ਦੇ ਹੱਥ `ਚ ਮਨੁੱਖਾ ਜਨਮ ਦੀ ਸਫਲਤਾ ਦੀ ਕੁੰਜੀ ਹੈ ਜੇ ਉਹ ਪ੍ਰਭੂ ਆਪ ਬਖ਼ਸ਼ਿਸ਼ ਕਰ ਦੇਵੇ ਤਾਂ ਜਿਸ `ਤੇ ਪ੍ਰਭੂ ਮਿਹਰ ਕਰ ਦਿੰਦਾ ਹੈ ਉਸ ਨੂੰ ਮਨੁੱਖਾ ਜਨਮ ਦੀ ਸਿੱਧੀ ਵਾਲੀ ਵਡਿਆਈ ਭਾਵ ਉਸ ਦਾ ਪ੍ਰਾਪਤ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ, ਉਹ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਂਦਾ ਹੈ ਤੇ ਉਹ ਮੁੜ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਨਹੀਂ ਆਉਂਦਾ।

"ਨਾਨਕ ਤਾ ਕਉ ਮਿਲੈ ਵਡਾਈ, ਜਿਸੁ ਘਟ ਭੀਤਰਿ ਸਬਦੁ ਰਵੈ" - ਹੇ ਨਾਨਕ! ਪਰ ਪ੍ਰਭੂ ਦੇ ਦਰ ਤੋਂ ਇਹ ਵਡਿਆਈ ਵੀ ਕੇਵਲ ਉਸ ਨੂੰ ਹੀ ਮਿਲਦੀ ਹੈ ਜਿਹੜਾ ਸ਼ਬਦ-ਗੁਰੂ ਦੀ ਕਮਾਈ ਕਰਦਾ ਤੇ ਜਿਸ ਦੇ ਹਿਰਦੇ `ਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਵਾਸਾ ਹੋਇਆ ਰਹਿੰਦਾ ਹੈ।

"ਸਭਿ ਘਟ ਮੇਰੇ, ਹਉ ਸਭਨਾ ਅੰਦਰਿ, ਜਿਸਹਿ ਖੁਆਈ ਤਿਸੁ ਕਉਣੁ ਕਹੈ" - ਉਂਝ ਵੀ ਪ੍ਰਭੂ ਤਾਂ ਹਰੇਕ ਮਨੁੱਖਾ ਸਰੀਰ ਦੇ ਹਿਰਦੇ ਘਰ `ਚ ਆਪ ਵਸਦਾ ਹੈ; ਤਾਂ ਵੀ ਮਨਮੁਖੀ ਸੁਭਾਅ ਵਾਲੇ ਲੋਕ ਜਿਹੜੇ ਸ਼ਬਦ-ਗੁਰੂ ਦੀ ਕਮਾਈ ਨਹੀਂ ਕਰਦੇ; ਇਸੇ ਕਾਰਣ ਉਹ ਆਪਹੁੱਦਰੇ ਮਨਮਤੀਏ ਪ੍ਰਭੂ ਦੇ ਸੱਚ ਨਿਆਂ `ਚ ਜੀਵਨ ਪੱਖੋਂ ਕੁਰਾਹੇ ਪਏ ਰਹਿੰਦੇ ਹਨ ਤੇ ਸਮਝਾਉਣ ਨਾਲ ਵੀ ਉਹ ਜੀਵਨ ਦੇ ਸੱਚੇ ਮਾਰਗ ਵੱਲ ਨਹੀਂ ਪਰਤਦੇ ਤਾਂ ਫ਼ਿਰ ਉਨ੍ਹਾਂ ਨੂੰ ਕੌਣ ਸਮਝਾ ਸਕਦਾ ਹੈ?

"ਜਿਸਹਿ ਦਿਖਾਲਾ ਵਾਟੜੀ, ਤਿਸਹਿ ਭੁਲਾਵੈ ਕਉਣੁ" - ਪਰ ਪ੍ਰਭੂ ਬਖ਼ਸ਼ਿਸ਼ ਕਰਕੇ ਜਿਸ ਮਨੱਖ ਨੂੰ ਜੀਵਨ ਦੇ ਸੱਚ ਦੇ ਰਾਹ `ਤੇ ਪਾ ਦਿੰਦਾ ਹੈ ਫ਼ਿਰ ਉਸ ਨੂੰ ਭਲਾ ਕੌਣ ਕੁਰਾਹੇ ਪਾ ਸਕਦਾ ਹੈ? ਭਾਵ ਉਸ ਦੇ ਜੀਵਨ ਨੂੰ ਫ਼ਿਰ ਕੋਈ ਵੀ ਜੀਵਨ ਦੇ ਉਲਟੇ ਰਾਹ ਨਹੀਂ ਪਾ ਸਕਦਾ।

"ਜਿਸਹਿ ਭੁਲਾਈ ਪੰਧ ਸਿਰਿ, ਤਿਸਹਿ ਦਿਖਾਵੈ ਕਉਣੁ"    - ਤਾਂ ਵੀ ਇਹ ਵੱਖਰੀ ਗੱਲ ਹੈ ਕਿ ਜਿਸ ਨੂੰ ਪ੍ਰਭੂ ਆਪ ਹੀ ਆਪਣੇ ਹੁਕਮ ਤੇ ਸੱਚ ਨਿਆਂ `ਚ ਜ਼ਿੰਦਗੀ ਦੇ ਸਫ਼ਰ ਦੇ ਸ਼ੁਰੂ `ਚ ਹੀ ਉਸ ਨੂੰ ਜੀਵਨ ਦੇ ਪੁੱਠੇ ਰਾਹ `ਤੇ ਪਾ ਦੇਵੇ ਤਾਂ ਫ਼ਿਰ ਉਸ ਨੂੰ ਮਨੁੱਖਾ ਜੀਵਨ ਦਾ ਸਿੱਧਾ ਰਸਤਾ ਕੌਣ ਭਲਾ ਵਿਖਾ ਸਕਦਾ ਹੈ? ਭਾਵ ਕੋਈ ਵੀ ਨਹੀਂ। ੧। ਯਥਾ:-

() "ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥ ੧॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥ ੧।। ਰਹਾਉ।। ਮੂਡ ਮੁੰਡਾਏ ਜੌ ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ।। ੨।। ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।। ੩।। ਕਹੁ ਕਬੀਰ ਸੁਨਹੁ ਨਰ ਭਾਈ।। ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ ੪॥ (ਪੰ: ੩੨੪)

() "ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ਜਿਨ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ" (ਪੰ: ੪੭੩)

() "ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ" (ਪੰ: ੪੧੭)

() "ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥   ॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ॥   ॥ ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ॥   ॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥   ॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥   ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ" … (ਪੰ: ੬੪੨)

() "ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ" (ਪੰ: ੧੦੯੯)

() "ਇਕਿ ਨਾਗੇ ਭੂਖੇ ਭਵਹਿ ਭਵਾਏ॥ ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ॥ ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ॥  ੧੩ ॥ ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ॥ ਇਕਿ ਅਗਨਿ ਜਲਾਵਹਿ ਦੇਹ ਖਪਾਵਹਿ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ" (ਪੰ: ੧੦੨੫)

() ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ॥ ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ॥ ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥ ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ (ਪੰ: ੫੯੩) ਆਦਿ

ਮਃ ੧॥ ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥ ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੨॥ {ਪੰਨਾ ੯੫੨}

ਪਦ ਅਰਥ : —ਗਿਰਹੀ—ਗ੍ਰਿਹਸਤੀ। ਨਿਗ੍ਰਹੁ—ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ। ਭੀਖਿਆ ਕਰੈ— (ਪ੍ਰਭੂ ਤੋਂ) ਖ਼ੈਰ ਮੰਗੇ। ਨੀਰੁ—ਜਲ। ਸਤਿ—ਪਰਮ ਜੋਤਿ, ਪਰਮ ਆਤਮਾ। ਤੰਤ— (ਸੰ: ਤਜ਼ਤੁ—ਠਹੲ ਸ਼ੁਪਰੲਮੲ ਭਰੳਹਮ) ਪਰਮ ਜੋਤਿ, ਅਕਾਲ ਪੁਰਖ। ਪੁੰਨ—ਭਲਾਈ। ਦਾਨ—ਸੇਵਾ।

ਅਰਥ : — "ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ" -ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ, ਤੇ ਜੋ ਪ੍ਰਭੂ ਪਾਸੋਂ ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ।

"ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ" - ਜੋ ਆਪਣਾ ਸਰੀਰ ਵੀ ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ `ਚ ਰਚ-ਮਿਚ ਜਾਂਦਾ ਹੈ; ਉਹ ਗ੍ਰਿਹਸਤੀ ਗੰਗਾ ਜਲ ਵਰਗਾ ਪਵਿਤ੍ਰ ਹੋ ਜਾਂਦਾ ਹੈ।

"ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ"॥ ੨॥ -ਜੇ ਈਸ਼ਰ ਭਾਵ ਜੋਗੀ ਵੀ ਅਸਲ ਗ੍ਰਿਹਸਤੀ ਵਾਲੀ ਜੁਗਤਿ ਵਰਤ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਵੀ ਪਰਮ ਬ੍ਰਹਮ `ਚ ਲੀਨ ਹੋ ਜਾਏ, ਇਸ ਦਾ ਕੋਈ ਵੱਖਰਾ ਰੂਪ ਰੇਖ ਨਾ ਰਹਿ ਜਾਏ।

ਭਾਵ, ਹੇ ਈਸ਼ਰ ਜੋਗੀ! ਜੇ ਤੂੰ ਵੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ ਤਾਂ ਤੂੰ ਵੀ ਪਰਮ ਬ੍ਰਹਮ `ਚ ਇਕ-ਮਿਕ ਹੋ ਜਾਏਂ; ਤੈਨੂੰ ਵੀ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਹੀਂ ਪਏਗੀ। ੨।

ਨੋਟ : —ਈਸ਼ਰ ਜੋਗੀ ਨੂੰ ਅਸਲ ਗ੍ਰਿਹਸਤੀ ਦੇ ਲੱਛਣ ਦੱਸ ਕੇ, ਗੁਰਦੇਵ ਨੇ ਜੋਗੀ ਨੂੰ ਸੰਬੋਧਨ ਕਰਨ ਦੇ ਥਾਂ ਇਥੇ ਇਹ ਸਫ਼ਜ਼ ਅੱਨ-ਪੁਰਖ (Third Person) `ਚ ਵਰਤਿਆ ਹੈ। (ਚਲਦਾ) #Instt.Pau.12-23rdv Ramkali ki vaar M.-3-02.20-P.12th

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ- ਤੇਈਸਵੀਂ))

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.