.

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਦੂਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸਦਾ ਪਹਿਲਾ ਭਾਗ ਵੀ ਪੜੋ ਜੀ)

(ਹ) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀਆਂ ਸਮੂਚੀਆਂ ਬਾਈ (੨੨) ਵਾਰਾਂ ਦੀ - ਰਾਗਾਂ ਅਨੁਸਾਰ ਵੰਡ:-

ਮਾਝ ਰਾਗ `ਚ ----ਕੇਵਲ ਇਕੋ ਹੀ ਵਾਰ ਹੈ। --੧

ਵਾਰ ਮਾਝ ਕੀ ਤਥਾ ਸਲੋਕ ਮਹਲਾ ੧. . (ਪੰ: ੧੩੭)

ਅਰੰਭਕ ਪੰਕਤੀ-ਘੁਰੁ ਦਾਤਾ ਗੁਰੁ ਹਿਵੈ ਘਰੁ…

ਆਸਾ ਰਾਗ `ਚ ----ਕੇਵਲ ਇਕੋ ਹੀ ਵਾਰ ਹੈ। ---੧

ਆਸਾ ਕੀ ਵਾਰ ਮਹਲਾ ੧॥ ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖ(ਪੰ: ੪੬੨)

ਅਰੰਭਕ ਪੰਕਤੀ-ਬਲਿਹਾਰੀ ਗੁਰ ਆਪਣੇ…

ਮਲਾਰ ਰਾਗ `ਚ ----ਕੇਵਲ ਇਕੋ ਹੀ ਵਾਰ ਹੈ। ---੧

ਵਾਰ ਮਲਾਰ ਮਹਲਾ ੧ (ਪੰ: ੧੨੭੮)

ਅਰੰਭਕ ਪੰਕਤੀ-ਗੁਰਿ ਮਿਲਿਐ ਮਨੁ ਰਹਸੀਐ …

ਗੂਜਰੀ ਰਾਗ `ਚ ---- ਹੇਠਾਂ ਵਰਣਤ ਦੋ ਵਾਰਾਂ ਹਨ:- -----੨

(੧) ਗੂਜਰੀ ਕੀ ਵਾਰ ਮਹਲਾ ੩ (ਪੰ: ੫੦੮)

ਅਰੰਭਕ ਪੰਕਤੀ-ਇਹੁ ਜਗਤੁ ਮਮਤਾ ਮੁਆ…

(੨) ਗੂਜਰੀ ਕੀ ਵਾਰ ਮਹਲਾ ੫ (ਪੰ: ੫੧੭)

ਅਰੰਭਕ ਪੰਕਤੀ-ਅੰਤਰਿ ਗੁਰੁ ਆਰਾਧਣਾ…

ਸੂਹੀ ਰਾਗ `ਚ ----ਕੇਵਲ ਇਕੋ ਹੀ ਵਾਰ ਹੈ। -----੧

ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ (ਪੰ: ੭੮੫)

ਅਰੰਭਕ ਪੰਕਤੀ- ਸੂਹੈ ਵੇਸਿ ਦੋਹਾਗਣੀ…

ਰਾਮਕਲੀ ਰਾਗ `ਚ ----ਹੇਠਾਂ ਵਰਣਤ ਤਿੰਨ ਵਾਰਾਂ ਹਨ:- ----੩

(੧) ਰਾਮਕਲੀ ਕੀ ਵਾਰ ਮਹਲਾ ੩ (ਪੰ: ੯੪੭)

ਅਰੰਭਕ ਪੰਕਤੀ- ਸਤਿਗੁਰੁ ਸਹਜੈ ਦਾ ਖੇਤੁ ਹੈ…

(੨) ਰਾਮਕਲੀ ਕੀ ਵਾਰ ਮਹਲਾ ੫ (ਪੰ: ੯੫੭)

ਅਰੰਭਕ ਪੰਕਤੀ-ਜੈਸਾ ਸਤਿਗੁਰੁ ਸੁਣੀਦਾ

(੩) ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ (ਪੰ: ੯੬੬)

"ਨਾਉ ਕਰਤਾ ਕਾਦਰਿ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥ …

ਮਾਰੂ ਰਾਗ `ਚ----ਹੇਠਾਂ ਵਰਣਤ ਦੋ ਵਾਰਾਂ ਹਨ:- ----੨

(੧) ਮਾਰੂ ਕੀ ਵਾਰ ਮਹਲਾ ੩ (ਪੰ: ੧੦੮੬)

ਅਰੰਭਕ ਪੰਕਤੀ- ਵਿਣੁ ਗਾਹਕ ਗੁਣ ਵੇਚੀਐ …

(੨) ਮਾਰੂ ਕੀ ਵਾਰ ਮਹਲਾ ੫ ਡਖਣੇ (ਪੰ: ੧੦੯੪)

ਅਰੰਭਕ ਪੰਕਤੀ- ਤੂ ਚਉ ਸਜਣ ਮੈਡਿਆ…

ਸਿਰੀ ਰਾਗ `ਚ ----ਕੇਵਲ ਇਕੋ ਹੀ ਵਾਰ ਹੈ। ----੧

ਸਿਰੀ ਰਾਗ ਵਾਰ ਮਹਲਾ ੪ (ਪੰ: ੮੩)

ਅਰੰਭਕ ਪੰਕਤੀ- ਰਾਗਾ ਵਿਚਿ ਸ੍ਰੀਰਾਗੁ ਹੈ ….

ਰਾਗ ਗਉੜੀ `ਚ ----ਹੇਠਾਂ ਵਰਣਤ ਦੋ ਵਾਰਾਂ ਹਨ। ----੨

(੧) ਗਉੜੀ ਕੀ ਵਾਰ ਮਹਲਾ ੪ ਸਲੋਕਾ ਨਾਲਿ (ਪੰ: ੩੦੦)

ਅਰੰਭਕ ਪੰਕਤੀ-ਸਤਿਗੁਰੁ ਪੁਰਖੁ ਦਇਆਲੁ ਹੈ

(੨) ਗਉੜੀ ਕੀ ਵਾਰ ਮਹਲਾ ੫ (ਪੰ: ੩੧੮)

ਅਰੰਭਕ ਪੰਕਤੀ-ਹਰਿ ਹਰਿ ਨਾਮੁ ਜੋ ਜਨੁ ਜਪੈ…

ਰਾਗ ਬਿਹਾਗੜਾ `ਚ ----ਕੇਵਲ ਇਕੋ ਹੀ ਵਾਰ ਹੈ। ----੧

ਬਿਹਾਗੜੇ ਕੀ ਵਾਰ ਮਹਲਾ ੪ (ਪੰ: ੫੪੮)

ਅਰੰਭਕ ਪੰਕਤੀ-ਗੁਰ ਸੇਵਾ ਤੇ ਸੁਖੁ ਪਾਈਐ …

ਰਾਗ ਵਡਹੰਸ `ਚ ----ਕੇਵਲ ਇਕੋ ਹੀ ਵਾਰ ਹੈ। -----੧

ਵਡਹੰਸ ਕੀ ਵਾਰ ਮਹਲਾ ੪ (ਪੰ: ੫੮੫)

ਅਰੰਭਕ ਪੰਕਤੀ-ਸਬਦਿ ਰਤੇ ਵਡ ਹੰਸ ਹੈ ….

ਰਾਗ ਸੋਰਠਿ `ਚ ----ਕੇਵਲ ਇਕੋ ਹੀ ਵਾਰ ਹੈ। ----੧

ਸੋਰਠਿ ਕੀ ਵਾਰ ਮਹਲਾ ੪ (ਪੰ: ੬੪੨) …

ਅਰੰਭਕ ਪੰਕਤੀ-ਸੋਰਠਿ ਸਦਾ ਸੁਹਾਵਣੀ ਜੇ…

ਰਾਗ ਬਿਲਾਵਲ `ਚ ----ਕੇਵਲ ਇਕੋ ਹੀ ਵਾਰ ਹੈ। -----੧

ਬਿਲਾਵਲ ਕੀ ਵਾਰ ਮਹਲਾ ੪ (ਪੰ: ੮੪੯)

ਅਰੰਭਕ ਪੰਕਤੀ-ਸਖੀ ਆਉ ਸਖੀ ਵਸਿ…

ਰਾਗ ਸਾਰੰਗ `ਚ ----ਕੇਵਲ ਇਕੋ ਹੀ ਵਾਰ ਹੈ। -----੧

ਸਾਰੰਗ ਕੀ ਵਾਰ ਮਹਲਾ ੪ (ਪੰ: ੧੨੩੭)

ਅਰੰਭਕ ਪੰਕਤੀ-ਗੁਰੁ ਕੁੰਜੀ ਪਾਹੂ ਨਿਵਲੁ …

ਰਾਗ ਕਾਨੜਾ `ਚ ----ਕੇਵਲ ਇਕੋ ਹੀ ਵਾਰ ਹੈ। -----੧

ਕਾਨੜੇ ਕੀ ਵਾਰ ਮਹਲਾ ੪ (ਪੰ: ੧੩੧੨)

ਅਰੰਭਕ ਪੰਕਤੀ-ਰਾਮ ਨਾਮੁ ਨਿਧਾਨੁ ਹਰਿ…

ਰਾਗ ਜੈਤਸਰੀ `ਚ ----ਕੇਵਲ ਇਕੋ ਹੀ ਵਾਰ ਹੈ। ------੧

ਜੈਤਸਰੀ ਕੀ ਵਾਰ ਮਹਲਾ ੫ ਵਾਰ ਸਲੋਕਾ ਨਾਲਿ (ਪੰ: ੭੦੫)

ਅਰੰਭਕ ਪੰਕਤੀ-ਆਦਿ ਪੂਰਨ ਮਧਿ ਪੂਰਨ…

ਰਾਗ ਬਸੰਤ `ਚ ----ਕੇਵਲ ਇਕੋ ਹੀ ਵਾਰ ਹੈ। -----੧

ਬਸੰਤ ਕੀ ਵਾਰ ਮਹਲਾ ੫ (ਪੰ: ੧੧੯੩)

ਅਰੰਭਕ ਪੰਕਤੀ-ਹਰਿ ਕਾ ਨਾਮੁ ਧਿਆਇ ਕੈ…

ਇਸ ਤਰ੍ਹਾਂ ਕੁਲ ਮਿਲਾ ਕੇ ੨੨ ਵਾਰਾਂ ਚੋਂ ਰਾਗ ਮਾਝ, ਆਸਾ, ਮਲਾਰ, ਸੂਹੀ, ਸਿਰੀ, ਬਿਹਾਗੜਾ, ਵਡਹੰਸ, ਸੋਰਠ, ਬਿਲਾਵਲ, ਸਾਰੰਗ, ਕਾਨੜਾ, ਜੈਤਸਰੀ ਬਸੰਤ- ਇਨ੍ਹਾਂ ੧੩ ਰਾਗਾਂ `ਚ ਕੇਵਲ ਇਕ-ਇਕ ਵਾਰ ਹੀ ਆਈ ਹੈ।

ਜਦਕਿ ਰਾਗ ਗੂਜਰੀ, ਮਾਰੂ, ਗਉੜੀ `ਚ ੨-੨ ਅਤੇ ਰਾਗ ਰਾਮਕਲੀ `ਚ ੩ ਵਾਰਾਂ ਆਈਆਂ ਹਨ।

(ਕ) "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀਆਂ ਕੁਲ ਬਾਈ (੨੨) ਵਾਰਾਂ `ਚੋਂ ਵੀਹ ਵਾਰਾਂ `ਚ, ਹਰੇਕ ਵਾਰ ਦੀ ਹਰੇਕ ਪਉੜੀ ਤੋ ਪਹਿਲਾਂ, ਪੰਜਵੇਂ ਪਾਤਸ਼ਾਹ ਨੇ ਆਪ ਹਰੇਕ ਸੰਬੰਧਤ ਪਉੜੀ ਦੀ ਵਿਆਖਿਆ ਰੂਪ ਸਲੋਕ ਦਰਜ ਕੀਤੇ ਜਿਨ੍ਹਾਂ ਦੀ ਗਿਣਤੀ ਹਰੇਕ ਪਉੜੀ ਤੋ ਪਹਿਲਾਂ, ਦੋ ਤੋਂ ਸੱਤ ਤੀਕ ਹੈ।

(ਖ) ਇਹ ਵੀ ਕਿ ਇਨ੍ਹਾਂ ੨੨ ਵਾਰਾਂ `ਚੋਂ ਦੋ ਵਾਰਾਂ ਉਹ ਵੀ ਹਨ ਜਿਨ੍ਹਾਂ ਦੀਆਂ ਪਉੜੀਆਂ ਨਾਲ ਗੁਰੂ ਪਾਤਸ਼ਾਹ ਨੇ ਕੋਈ ਵੀ ਸਲੋਕ ਦਰਜ ਨਹੀਂ ਕੀਤਾ।

ਤਾਂ ਤੇ ਉਹ ਦੋ ਵਾਰਾਂ ਹਨ ਬਸੰਤ ਦੀ ਵਾਰ ਮ: ੫ (ਪੰ: ੧੧੯੩) ਅਤੇ ਰਾਮਕਲੀ ਰਾਗ `ਚ ਪੰਜਵੇਂ ਪਾਤਸ਼ਾਹ ਦੇ ਹਜ਼ੂਰੀ ਰਬਾਬੀ ਭਾਈ ‘ਸਤੇ ਅਤੇ ਬਲਵੰਡ ਕੀ ਵਾਰ’ (ਪੰ: ੯੬੬)।

(ਗ) ਇਸ ਤਰ੍ਹਾਂ ਜਿਵੇਂ ਕਿ ਸਪਸ਼ਟ ਕੀਤਾ ਜਾ ਚੁੱਕਾ ਹੈ ਅਤੇ ਦੋਰਾਅ ਵੀ ਦੇਵੀਏ ਕਿ ਗੁਰਬਾਣੀ ਵਿੱਚਲੀਆਂ ੨੦ ਵਾਰਾਂ `ਚ ਲੋੜ ਅਨੁਸਾਰ "ਗੁਰੂ ਪਾਤਸ਼ਾਹੀਆਂ ਰਾਹੀਂ ਸਮੇਂ ਸਮੇਂ ਨਾਲ ਰਚਤ ਸਲੋਕਾਂ ਦੀ ਵਰਤੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਾਣੀ ਨੂੰ ਤਰਤੀਬ ਦੇਣ ਅਤੇ "ਆਦਿ ਬੀੜ" ਦੀ ਸੰਪਾਦਨਾ ਕਰਣ ਸਮੇਂ ਪੰਜਵੇਂ ਪਾਤਸ਼ਾਹ ਨੇ ਆਪ ਕੀਤੀ ਸੀ।

(ਘ) ਇਹ ਵੀ ਕਿ ਪੰਜਵੇਂ ਪਾਤਸ਼ਾਹ ਨੇ ਜਿਹੜੇ ੧੫੨ ਸਲੋਕ, ਵਾਰਾਂ `ਚ ਦਰਜ ਨਹੀਂ ਕੀਤੇ, ਉਨ੍ਹਾਂ ਨੂੰ ਪੰਚਮ ਪਿਤਾ ਨੇ ‘ਸਲੋਕ ਵਾਰਾਂ ਤੇ ਵਧੀਕ’ ਵਾਲਾ ਵੱਖਰਾ ਸਿਰਲੇਖ ਦੇ ਕੇ "ਆਦਿ ਬੀੜ" ਅਥਵਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਅੰਤ `ਚ ਦਰਜ ਕਰ ਦਿੱਤਾ।

ਇਸਤਰ੍ਹਾਂ "ਆਦਿ ਬੀੜ" ਭਾਵ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੀ ਅੰਦਰਲੇ ਹੋਰ ਬੇਅੰਤ ਸਬੂਤਾਂ ਤੋਂ ਇਲਾਵਾ ‘ਸਲੋਕ ਵਾਰਾਂ ਤੇ ਵਧੀਕ’ ਵਾਲਾ ਇਕੱਲਾ ਸਿਰਲੇਖ ਹੀ ਆਪਣੇ ਆਪ `ਚ ਇਸ ਪੱਖੋਂ ਬਹੁਤ ਵੱਡਾ ਸਬੂਤ ਹੈ ਕਿ "ਆਦਿ ਬੀੜ" ਦੀ ਸੰਪਾਦਨਾ ਸਮੇਂ ਵੱਖ-ਵੱਖ ੨੦ ਵਾਰਾਂ `ਚ ਸਲੋਕਾਂ ਦੀ ਵਰਤੋਂ ਪੰਜਵੇਂ ਪਾਤਸ਼ਾਹ ਨੇ, ਆਪ ਕੀਤੀ ਸੀ।

(ਙ) ਵਿਸ਼ੇਸ਼ ਧਿਆਨ ਯੋਗ-ਇਹ ਵੀ ਧਿਆਨ ਰਹੇ ਕਿ ‘ਬਸੰਤ ਕੀ ਵਾਰ ਮ: ੫’ `ਚ ਕੇਵਲ ਤਿੰਨ ਹੀ ਪਉੜੀਆਂ ਹਨ। ਉਚੇਚੇ ਤੌਰ `ਤੇ, ਪੰਜਵੇਂ ਪਾਤਸ਼ਾਹ ਰਾਹੀਂ ਇਸ ਬਹੁਤ ਛੋਟੀ ਵਾਰ ਦੀ ਰਚਨਾ ਕਰਣੀ ਅਤੇ ਬਾਕੀ ਵਾਰਾਂ ਦੇ ਉਲਟ ਇਸ ਵਾਰ ਦੀਆਂ ਪਉੜੀਆਂ ਨਾਲ ਸਲੋਕਾਂ ਦੀ ਵਰਤੋਂ ਨਾ ਕਰਣੀ, ਵਿਦਵਾਨਾਂ ਅਨੁਸਾਰ ਆਪਣੇ ਆਪ `ਚ ਸਾਹਿਬਾਂ ਰਾਹੀਂ "ਵਾਰਾਂ ਦੇ ਸ਼ੁਧ ਸਰੂਪ ਨੂੰ ਪ੍ਰਗਟ ਕਰਣਾ" ਸਾਬਤ ਕਰਦਾ ਹੈ।

ਉਂਝ ਗੁਰਬਾਣੀ ਦੀ ਤਰਤੀਬ ਨੂੰ ਇਸ ਪੱਖੌਂ ਗਹਿਰਾਈ ਨਾਲ ਘੋਖਿਆਂ ਤੇ ਵਿਚਾਰਿਆਂ ਵੀ ਇਹ ਸਚਾਈ ਆਪਣੇ ਆਪ ਪ੍ਰਗਟ ਹੁੰਦੀ ਜਾਂਦੀ ਹੈ।

ਜਦਕਿ "ਰਾਮਕਲੀ ਰਾਗ `ਚ ‘ਸਤੇ ਤੇ ਬਲਵੰਡਿ ਕੀ ਵਾਰ’ (ਪੰ: ੯੬੬), ਇਸ ਲੜੀ `ਚ ਇਹ ਦੂਜੀ ਵਾਰ ਹੈ, ਜਿਸ ਦੀਆਂ ਪਉੜੀਆਂ ਤੋਂ ਪਹਿਲਾਂ ਸਲੋਕ ਨਹੀਂ ਹਨ।

(ਚ) ਗੁਰਬਾਣੀ ਨੂੰ ਤਰਤੀਬ? -ਗੁਰਬਾਣੀ ਨੂੰ ਤਰਤੀਬ ਦੇਣ ਅਤੇ "ਆਦਿ ਬੀੜ" ਅਥਵਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪਾਦਨਾ ਸਮੇਂ ਪੰਜਵੇਂ ਪਾਤਸ਼ਾਹ ਨੇ ਹਰੇਕ ਰਾਗ `ਚ ਕ੍ਰਮਵਾਰ ਪਹਿਲ਼ਾਂ ਗੁਰੂ ਪਾਤਸ਼ਾਹੀਆਂ ਦੇ ਸ਼ਬਦ, ਫਿਰ ਅਸ਼ਟਪਦੀਆਂ ਤੇ ਫਿਰ ਗੁਰੂ ਪਾਤਸ਼ਤਹੀਆਂ ਦੇ ਛੰਦ ਆਦਿ ਦਰਜ ਕੀਤੇ ਹੋਏ ਹਨ

(ਛ) ਇਹ ਵੀ ਕਿ ਦੂਜੇ ਪਾਤਸ਼ਾਹ ਨੇ ਕੇਵਲ ੬੩ ਸਲੋਕਾਂ ਦੀ ਰਚਨਾ ਹੀ ਕੀਤੀ ਸੀ। ਇਸ ਲਈ "ਪੰਜਵੇਂ ਪਾਤਸ਼ਾਹ ਨੇ" "ਆਦਿ ਬੀੜ" `ਚ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਪਹਿਲਾਂ ਪਹਿਲੇ ਪਾਤਸ਼ਾਹ ਦੀ ਬਾਣੀ ਤੋਂ ਇੱਕ ਦੰਮ ਬਾਅਦ ਤੀਜੇ ਪਾਤਸ਼ਾਹ ਫ਼ਿਰ ਚੌਥੇ ਪਾਤਸ਼ਾਹ ਦੀ ਬਾਣੀ ਤੋਂ ਬਾਅਦ ਅੰਤ `ਚ ਪੰਜਵੇਂ ਪਾਤਸ਼ਾਹ ਨੇ ਆਪਣੀ ਬਾਣੀ ਦਰਜ ਕੀਤੀ।

(ਜ) ਇਸ ਤਰ੍ਹਾਂ "ਆਦਿ ਬੀੜ" ਦੀ ਸੰਪਾਦਨਾ ਤੇ ਉਸ `ਚ ਗੁਰਬਾਣੀ ਨੂੰ ਤਰਤੀਬ ਦੇਣ ਦੌਰਾਨ ਪੰਚਮ ਪਿਤਾ ਨੇ ਸਲੋਕਾਂ ਬਾਰੇ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ ਗੁਰੂ ਸਾਹਿਬਾਨ ਦੇ ਸਮੂਚੇ ਸਲੋਕਾਂ ਨੂੰ ੨੦ ਵਾਰਾਂ `ਚ ਹੀ ਦਰਜ ਕੀਤਾ, ਸਲੋਕਾਂ ਨੂੰ ਵੱਖਰਾ ਸਥਾਨ ਨਹੀਂ ਦਿੱਤਾ। ਸਿਵਾਏ ਉਨ੍ਹਾਂ ੧੫੨ ਸਲੋਕਾਂ ਦੇ ਜਿਨ੍ਹਾ ਨੂੰ ਪੰਜਵੇਂ ਪਾਤਸ਼ਾਹ ਨੇ "ਸਲੋਕ ਵਾਰਾਂ ਤੇ ਵਧੀਕ’ ਵਾਲਾ ਵੱਖਰਾ ਸਿਰਲੇਖ ਦੇ ਕੇ "ਆਦਿ ਬੀੜ" ਦੇ ਅੰਤ `ਚ ਦਰਜ ਕੀਤਾ।

(ਝ) ਗੁਰਬਾਣੀ ਵਿੱਚਲੇ ੧੫ ਭਗਤਾਂ ਦੀਆਂ ਰਚਨਾਵਾਂ (ਬਾਣੀਆਂ) -ਇਹ ਵੀ ਕਿ ਗੁਰਬਾਣੀ `ਚ ਗੁਰਦੇਵ ਨੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਤੋਂ ਬਾਅਦ ਕ੍ਰਮਵਾਰ ਹਰੇਕ ਰਾਗ ਵਿਚਾਲੇ ਨਾਲ-ਨਾਲ ੧੫ ਭਗਤਾਂ ਦੀ ਬਾਣੀ (ਰਚਨਾਵਾਂ) ਨੂੰ ਵੀ ਉਸੇ ਤਰ੍ਹਾਂ ਤੇ ਉਸੇ ਤਰਤੀਬ `ਚ ਦਰਜ ਕੀਤਾ। (ਚਲਦਾ) #Instt.2v… Ramkali ki vaar M.-3-02.19-P00#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਰਾਮਕਲੀ ਕੀ ਵਾਰ ਮਹਲਾ ੩

(ਪੰ: ੯੪੭ ਤੋ ੯੫੬)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-ਦੂਜੀ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- gurbaniguru@yahoo.com & gianisurjitsingh@yahoo.com

web sites-

www.gurbaniguru.org

theuniqeguru-gurbani.com

gurmateducationcentre.com




.