.

** ਹਿਰਦੈ ਵਿੱਚ ‘ਨਾਮ’ ਨਾ ਬਸਣ ਲਈ ‘ਮਾਤਾ’ ਹੀ ਕਿਉਂ ਦੋਸ਼ੀ?

ਕੀ ‘ਬਾਪ’ ਨਹੀਂ ਹੋ ਸਕਦਾ?

** ਮਨ-ਮੱਤੀਆਂ ਦੇ ‘ਗੁਰਬਾਣੀ’ ਪੰਕਤੀ (ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ,) ਦੇ ਅਰਥਾਂ ਦੇ ਅਨੁਸਾਰ ਅਗਰ ‘ਮਾਤਾ’ ਹੀ ਜਿਮੇਂਵਾਰ ਹੈ, ਦੋਸ਼ੀ ਹੈ, … ਤਾਂ ‘ਬਾਪ’ ਵੀ ਤਾਂ ਜਿੰਮੇਵਾਰ ਹੋ ਸਕਦਾ ਹੈ? ? ਬਾਪ ਨੂੰ ਵੀ ਬਰੋਬਰ ਦਾ ਦੋਸ਼ੀ ਮੰਨਿਆ ਜਾ ਸਕਦਾ ਹੈ।

** ਜਦੋਂ ਕਿ ਕੁੱਦਰਤ ਦੇ ‘ਵਿੱਧੀ-ਵਿਧਾਨ, ਨਿਯਮ, ਅਸੂਲ਼ਾਂ’ ਦੇ ਤਹਿਤ ਐਸਾ ਹੁੰਦਾ ਨਹੀਂ ਹੈ।

** ‘ਦੋਸ਼ੀ’ ਤਾਂ ਉਹ ਸਰੀਰ, ਵਯੂਦ ਖ਼ੁਦ ਹੀ ਹੋਵੇਗਾ, ਜਿਸਨੇ ‘ਰੱਬੀ-ਗੁਣਾਂ, ਸਾਤਵਿੱਕ-ਗੁਣਾਂ, ਅਕਾਲ-ਪੁਰਖੀ ਗੁਣਾਂ’ ਨੂੰ ਧਾਰਨ ਕਰਨਾ ਨਹੀਂ ਕੀਤਾ।

** ਸਬਦ-ਗੁਰੂ-ਗਿਆਨ-ਵਿਚਾਰ ਲੈਣਾ ਨਹੀਂ ਕੀਤਾ।

** ਗੁਰਮੱਤ ਗਿਆਨ ਵਿਚਾਰ ਨੂੰ ਆਪਣਾ ਜੀਵਨ ਆਧਾਰ ਨਹੀਂ ਬਣਾਇਆ।

** ਕਿਸੇ ਹੋਰ ਦਾ ਜਾਂ ਮਾਂ-ਬਾਪ ਦਾ ਕੋਈ ਵੀ ਕਸੂਰ ਨਹੀਂ ਬਣਦਾ। ਹਰ ਮਨੁੱਖ ਆਪਣੇ ਜੀਵਨ ਵਿੱਚ ਸੰਗਤ ਕਰਕੇ, ਜੋ ਜਾਣਕਾਰੀ ਪ੍ਰਾਪਤ ਕਰਦਾ ਹੈ, ਫਿਰ ਉਸ ਜਾਣਕਾਰੀ ਦੀ ਵਰਤੋਂ ਆਪਣੀ ‘ਮੱਤ, ਬੁੱਧ, ਅਕਲ’ ਦੀ ਵਰਤੋਂ ਕਰਕੇ ਹੀ ਆਪਣੇ ਜੀਵਨ ਦੇ ਫੈਸਲੇ ਕਰਦਾ ਹੈ।

** ਆਪਣੇ ਜੀਵਨ ਵਿਚ, ਸੁਰਤ ਸੰਭਾਲਣ ਤੋਂ ਬਾਦ, ਉੱਮਰ ਦੇ ਅਲੱਗ ਅਲੱਗ ਪੜਾਵਾਂ ਵਿਚੋਂ ਦੇ ਵਿਚਰਦੇ, ਬਹੁਤ ਸਾਰੇ ਹੋਰਨਾਂ ਮਨੁੱਖਾਂ ਨਾਲ ਵਾਹ-ਵਾਸਤਾ ਬਣਿਆ ਅਤੇ ਅਲੱਗ ਅਲੱਗ ਥਾਵਾਂ ਤੇ ਵਿਚਰਨ ਦਾ ਸਬੱਬ ਬਣਿਆ।

** ਹਰ ਦੂਜੇ, ਤੀਜੇ, ਚੌਥੇ ਮਨੁੱਖ ਦਾ ਕਿਰਦਾਰ, ਆਚਾਰ-ਵਿਹਾਰ ਅਲੱਗ-ਅਲੱਗ ਕਿਸਮ ਦਾ ਰਿਹਾ। ਹਰ ਅਲੱਗ-ਅਲੱਗ ਥਾਂ ਦੀ ਸੁੰਦਰਤਾ ਦਾ ਨਜ਼ਾਰਾ ਵੀ ਅਲੱਗ-ਅਲੱਗ ਹੀ ਸੀ।

** ਮਨੁੱਖ ਦੁਆਰਾ ਸਿਰਜੇ ਸਮਾਜ ਦੇ ਕਿਸੇ ਵੀ ਪਾਸੇ ਸਮਾਨਤਾ ਬਹੁਤ ਹੀ ਘੱਟ ਵੇਖਣ ਨੂੰ ਨਜ਼ਰ ਆਈ।

** ਪਰ, ਕੁੱਦਰਤ ਦੇ ਬਣਾਏ ਨਿਯਮ, ਅਸੂਲ, ਵਿੱਧੀ-ਵਿਧਾਨ, ਇਸ ਧਰਤੀ ਦੇ ਹਰ ਪਾਸੇ ਇਕੋ ਜਿਹੇ ਹਨ। ਰਤਾ ਭਰ ਵੀ ਫਰਕ ਨਹੀਂ। ਕਰੋੜਾਂ ਸਾਲਾਂ ਤੋਂ ਇਹ ਨਿਜ਼ਾਮ ਚੱਲਦਾ ਆ ਰਿਹਾ ਹੈ।

** ਕਿਸੇ ਵਿਸ਼ੇ ਬਾਰੇ ਆਪਣੇ ਨਿਜ਼ੀ ਵਿਚਾਰ ਦੇਣ ਤੋਂ ਪਹਿਲਾਂ, ਹਰ ਮਨੁੱਖ ਨੂੰ ਆਪਣਾ ਨਜ਼ਰੀਆ ਬੜਾ ਕਲੀਅਰ ਕਰ ਲੈਣਾ ਚਾਹੀਦਾ ਹੈ, ਕਿ ਕਿਤੇ ਮੈਂ ਦੋ ਬੇੜੀਆਂ ਦਾ ਸਵਾਰ ਤਾਂ ਨਹੀਂ ਹਾਂ।

** ਅੱਜ ਜੋ ਵੇਖਣ ਵਿੱਚ ਆ ਰਿਹਾ ਹੈ, ਜਿਆਦਾਤਰ ਦੋਗਲੇ, ਵਿਚ-ਵਿਚਾਲੇ ਵਾਲੇ, ਦੋ ਬੇੜੀਆਂ ਦੇ ਸਵਾਰ ਹੀ, ਹਾਏ-ਹੇਲੋ ਕਰਦੇ ਨਜ਼ਰ ਆ ਰਹੇ ਹਨ। ਬਹੁਤਿਆਂ ਦਾ ਆਪਣਾ ਕੋਈ ਪੈਮਾਨਾ ਨਹੀਂ ਘੜਿਆ ਹੁੰਦਾ, ਨਾ ਹੀ ਆਪਣੀ ਕੋਈ ਰਾਏ ਬਣਾ ਪਾਉਂਦੇ ਹਨ, ਜਦ ਵੀ ਬੋਲਣਗੇ ਤਾਂ ਮੌਕਾ ਦੇਖ ਕੇ, ਉਸੇ ਤਰਾਂ ਦੇ ਆਪਣੇ ਵਿਚਾਰ ਦੇ ਦੇਣਗੇ।

** ਗੁਰਮੱਤ-ਗਿਆਨ ਬਾਰੇ ਵੀ ਬਹੁਤਿਆਂ ਦੀ ਇਸੇ ਤਰਾਂ ਦੀ ਸੋਚਣੀ ਅਤੇ ਕਰਨੀ ਹੈ। ਇਸ ਤਰਾਂ ਦੇ ਲੋਕ ‘ਹੰਸ’ ਵੀ ਬਨਣਾ ਲੋਚਦੇ ਹਨ, ਪਰ ਨਾਲ ਨਾਲ ਬਗੁੱਲਾ ਬਿਰਤੀ ਵੀ ਛੱਡਣ ਨੂੰ ਤਿਆਰ ਨਹੀਂ ਹਨ।

** ‘ਨਾਨਕ-ਫਲਸਫੇ’ ਨੂੰ ਧਾਰਨ ਕਰਨ ਵਾਲੇ ਮਨੁੱਖ ਨੂੰ ਤਾਂ ‘ਨਾਨਕ’ ਰਾਹ ਉੱਪਰ ਚੱਲ ਕੇ ਅਨੰਦ ਆਉਂਦਾ ਹੈ। ਉਹ ਮਨੁੱਖ, ਬੇਬਾਕੀ, ਦਲੀਲ ਅਤੇ ਤਰਕ ਨਾਲ ਸੁਆਲ ਕਰੇਗਾ। ਆਪਣੇ ਮਨੁੱਖਾ ਜੀਵਨ ਵਿੱਚ ਗੁਰਮੱਤ ਸਿਧਾਤਾਂ/ਅਸ਼ੂਲਾਂ ਨੂੰ ਤਰਜ਼ੀਹ ਦੇਕੇ, ਉਹਨਾਂ ਅਸੂਲ਼ਾਂ ਦੇ ਅਨੁਸਾਰੀ ਆਪਣਾ ਜੀਵਨ ਜਿਉਂਣਾ ਕਰੇਗਾ।

** ਸੋ, ਉਸ ਮਨੁੱਖ ਦਾ ਆਪਣਾ ਗੁਰਮੱਤ ਅਸੂਲਾਂ ਦਾ ‘ਪੈਮਾਨਾ’, ਸਟੈਂਡ ਬੜਾ ਕਲੀਅਰ ਸਾਫ ਅਤੇ ਕਰਮਕਾਂਡੀ ਮਾਨਤਾਵਾਂ, ਮਨੌਤਾਂ ਤੋਂ ਦੂਰ ਚਾਹੀਦਾ ਹੈ।

** ਗੁਰਮੱਤ ਗਿਆਨ ਦੀ ਰੌਸ਼ਨੀ ਵਿੱਚ ਰਹਿੰਦੇ ਹੋਏ ਅਗਰ ਇਹਨਾਂ ਪੰਕਤੀਆਂ (ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥) ਦੇ ਅਰਥ ਕਰਾਂਗੇ ਤਾਂ ‘ਮਾਤ’ ਦੇ ਅਰਥ ‘ਮੱਤ, ਬੁੱਧ, ਅਕਲ’ ਹੀ ਬਨਣਗੇ। ਪੂਰੇ ਸਬਦ ਦਾ ਵਿਸ਼ਾ-ਵਸਤੂ ਹੀ ‘ਗੁਰ-ਗਿਆਨ’ ਨਾਲ ਸਬੰਧਤ ਹੈ। ‘ਗੁਰ-ਗਿਆਨ’ ਵਿਸ਼ੇ ਨੂੰ ਪਾਸੇ ਕਰਕੇ ਅਗਰ ਇਹਨਾਂ ਪੰਕਤੀਆਂ ਨੂੰ ਅਰਥਾਵਾਂਗੇ ਤਾਂ ਅਰਥਾਂ ਦੇ ਅਨਰਥ ਤਾਂ ਹੋਣਗੇ ਹੀ, ਜੋ ਸਿੱਖ-ਸਮਾਜ ਵਿੱਚ ਸਾਡੇ ਮੰਨਮੱਤੀਏ ਮਾਨਤਾਵਾਂ ਵਾਲੇ ਲੰਬੇ ਸਮੇਂ ਤੋਂ ਕਰਦੇ ਹੀ ਆ ਰਹੇ ਹਾਂ।

** ਮੰਨਮੱਤੀਆਂ, ਢੁੱਚਾਂ-ਡਉਣ ਵਾਲਿਆਂ ਨੇ ਤਾਂ ਆਪਣੀ ਮੰਨਮੱਤ ਅਨੁਸਾਰ ਕੋਈ ਨਾ ਕੋਈ ਢੁੱਚ-ਡਉਣ ਵਾਲਾ ਸਵਾਲ ਤਾਂ ਖੜਾ ਕਰੀ ਰੱਖਣਾ ਹੈ।

ਇਸ ਸਬਦ ਵਿੱਚ ਲਫਜ਼ ‘ਮਾਤ’ ਦੇ ਅਰਥ ‘ਮਾਤਾ’ ਕਰਨ ਵਾਲਿਆਂ ਨੂੰ ਕੁਦਰਤ ਦੇ ਅਟੱਲ ਵਿਧੀ-ਵਿਧਾਨਾਂ ਦੀ ਸਚਾਈ ਨੂੰ ਵੀ ਸਾਹਮਣੇ ਰੱਖਣਾ ਹੋਵੇਗਾ। ਇਕੱਲੀ ‘ਮਾਤਾ’ ਤਾਂ ਬੱਚੇ ਦੀ ਮੰਦਬੁੱਧੀ, ਨਿਕੰਮੇਪਣ ਲਈ ਜਿੰਮੇਵਾਰ ਨਹੀਂ ਹੋ ਸਕਦੀ, ਜਰੂਰ ‘ਬਾਪ’ ਤੇ ਵੀ ਬਰਾਬਰ ਦੀ ਉਂਗਲ ਉਠਾਈ ਜਾਵੇਗੀ।

** ਕੁੱਝ ਕੁੱਦਰਤੀ-ਸਚਾਈਆਂ ਵੱਲ ‘ਗੁਰਬਾਣੀ’ ਦਾ ਫੈਸਲਾ ਬੜਾ ਅਟੱਲ ਹੈ।

** ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥ 872 ਕਬੀਰ ਜੀ॥

** ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ 1022॥ ਮ1॥

** ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ॥ 1013॥ ਮ1॥

ਕਿਸੇ ਵੀ ਸ਼੍ਰੇਣੀ/ਜੂਨੀ ਦੇ ਸੰਤਾਨ/ਬੱਚੇ ਪੈਦਾ ਹੋਣ ਦੀ ਇੱਕ ਕੁੱਦਰਤੀ ਪ੍ਰੀਕਿਰਿਆ ਹੈ, ਜਿਸ ਵਿੱਚ ਨਰ ਸਰੀਰ ਅਤੇ ਮਾਦਾ ਸਰੀਰ ਦਾ ਆਪਸੀ ਮਿਲਾਪ। ਇਸ ਆਪਸੀ ਮਿਲਾਪ ਤੋਂ ਬਿਨਾਂ ਤਾਂ ਸੰਤਾਨ/ਬੱਚੇ ਦਾ ਪੈਦਾ ਹੋਣਾ ਨਾ-ਮਮੁੰਕਿੰਨ ਹੈ। ਜੋ ਕੇ ਆਪਣੇ ਆਪ ਵਿੱਚ ਇੱਕ ਅਟੱਲ ਸਚਾਈ ਹੈ।

( ( (ਅੱਜ ਕੱਲ ਸਾਇੰਸੀਂ ਇਜ਼ਾਦਾਂ ਦੁਆਰਾ, ਮਾਦਾ ਦੇ ਅੰਡੇ ਅਤੇ ਨਰ ਦੇ ਸ਼ੁਕਰਾਨੂੰ ਦਾ, ਮਾਤਾ ਦੇ ਗਰਭ ਦੇ ਬਾਹਰ ਹੀ ਮਿਲਾਪ ਕਰਵਾ ਦਿੱਤਾ ਜਾਂਦਾ ਹੈ।

ਬਿਨਾਂ ਛੱਕ, ਸਾਇੰਸ ਇਹ ਮਿਲਾਪ ਕਰਵਾਉਣ ਵਿੱਚ ਸਫਲ ਰਹੀ ਹੈ, ਪਰ ਸਾਇੰਸਦਾਨਾਂ ਨੂੰ ਮਾਦਾ ਦਾ ਅੰਡਾ ਅਤੇ ਨਰ ਦਾ ਸ਼ੁਕਰਾਨੂੰ ਤਾਂ ਕਿਸੇ ਨਾ ਕਿਸੇ ਨਰ ਅਤੇ ਮਾਦਾ ਤੋਂ ਲੈਣਾ ਹੀ ਪਿਆ ਹੈ। ਮਾਦਾ ਦਾ ਅੰਡਾ ਅਤੇ ਨਰ ਦਾ ਸ਼ੁਕਰਾਨੂੰ ਬਨਣ-ਬਨਾਉਣ ਦਾ ਹੋਰ ਕੋਈ ਵੀ ਵਿਧੀ-ਵਿਧਾਨ ਨਹੀਂ ਹੈ।

ਨਾ ਤਾਂ ਇਕੱਲੇ ਨਰ ‘ਸ਼ੁਕਰਾਨੂੰ’ ਤੋਂ ਬੱਚਾ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਕੱਲੇ ਮਾਦੇ ਦੇ ‘ਅੰਡੇ’ ਤੋਂ ਬੱਚਾ ਪੈਦਾ ਕੀਤਾ ਜਾ ਸਕਦਾ ਹੈ।)))

ਕਿਸੇ ਮਾਤਾ ਦੇ, ਮੰਦ-ਬੁੱਧੀ ਬੱਚੇ ਦੇ ਪੈਦਾ ਹੋਣ ਨਾਲ/ਵਿਚ ਤਾਂ, ‘ਮਾਂ’ ਦਾ ਤਾਂ ਕੋਈ ਕਸੂਰ ਬਣਦਾ ਹੀ ਨਹੀਂ/ਨਿਕਲਦਾ ਹੀ ਨਹੀਂ, ਕਿਉਂਕਿ ਮਾਤਾ ਦੇ ਗਰਭ ਵਿੱਚ ਤਾਂ ਮਨੁੱਖਾ ਸਰੀਰ ਦਾ ਲਾਲਣ-ਪਾਲਣ ਹੀ ਹੁੰਦਾ ਹੈ। ਪਰਵਰਿਸ਼ ਹੀ ਹੁੰਦੀ ਹੈ। (ਮਾਤਾ ਦਾ ਗਰਭ ਤਾਂ ਇੱਕ ਜ਼ਮੀਨ ਦੀ ਨਿਆਈਂ ਹੈ, ਜਿਸ ਵਿੱਚ ਬੀਜ਼ ਨੇ ਉੱਗਣਾ ਹੈ। ਵੱਧਣਾ ਫੁੱਲਣਾ ਹੈ।)

ਮਾਂ ਦੇ ਗਰਭ ਵਿੱਚ ਬੱਚੇ ਦੇ ਆਉਣ ਦੀ ਜਿੰਮੇਂਵਾਰੀ, ਕੇਵਲ ‘ਮਾਂ’ ਉਪਰ ਹੀ ਆਇਦ ਨਹੀਂ ਕੀਤੀ ਜਾ ਸਕਦੀ। ‘ਬੱਚੇ’ ਦੇ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੋਣ ਵਿੱਚ ਸਾਰੀ ਜਿੰਮੇਵਾਰੀ ‘ਬਾਪ’ ਦੀ ਹੀ ਹੈ।

ਕਿਉਂਕਿ ਸ਼ੁਕਰਾਨੂੰ ਤੋਂ ਬਿਨਾਂ ‘ਬੱਚਾ’ ਪੈਦਾ ਨਹੀਂ ਹੋ ਸਕਦਾ।

ਸ਼ੁਕਰਾਨੂੰ ‘ਬਾਪ’ ਤੋਂ ਬਿਨਾਂ ਤਿਆਰ ਨਹੀਂ ਹੁੰਦਾ।

ਸਾਰੀਆਂ ਮਾਦਾਵਾਂ ਦੇ ਸਰੀਰ, ਜਦ ਜਵਾਨੀ ਵਿੱਚ ਪਹੁੰਚਦੇ ਹਨ ਤਾਂ ਉਹਨਾਂ ਦੀ ਮਾਂਹਵਾਰੀ ਪ੍ਰੀਕਿਰਿਆ ਸੁਰੂ ਹੋ ਜਾਂਦੀ ਹੈ। ਇਹ ਸਾਈਕਲ 29 ਦਿਨ ਹੈ। ਹਰ 29 ਦਿਨ ਬਾਅਦ ਬੱਚੇ ਦਾਨੀ ਵਿੱਚ ਇੱਕ ਨਵਾਂ ਆਂਡਾ ਪਹੁੰਚ ਜਾਂਦਾ ਹੈ। ਅਗਰ ਆਂਡੇ ਦਾ ਮਿਲਾਪ, ਨਰ ਦੇ ਸ਼ੁਕਰਾਨੂੰ ਨਾਲ ਨਾ ਹੋਵੇ ਤਾਂ ਇਹ ਮਾਦਾ ਦਾ ਆਂਡਾ ਬੇਕਾਰ ਚਲਾ ਜਾਂਦਾ ਹੈ।

ਮਾਦਾ ਆਂਡੇ ਦਾ ਨਰ ਸ਼ੁਕਰਾਨੂੰ ਨਾਲ ਮਿਲਾਪ ਨਾ ਹੋਣ ਦੀ ਸੂਰਤ ਵਿੱਚ ਔਰਤ ਆਪਣੇ ਜੀਵਨ ਦੇ ਕਿੰਨਹੇ ਹੀ ਸਾਲ ਬਿਨਾਂ ਬੱਚਾ ਪੈਦਾ ਕੀਤਿਆਂ ਕੱਢ ਸਕਦੀ ਹੈ। ਮਾਂਹਵਾਰੀ ਦਾ ਇਹ ਸਾਈਕਲ 45-50 ਸਾਲ ਤੱਕ ਬਿਨਾਂ ਰੁੱਕੇ ਚੱਲਦਾ ਰਹਿੰਦਾ ਹੈ।

ਅਗਰ! ! ਮਾਦਾ-ਆਂਡੇ ਦੀ ਵਰਤੋਂ ਕਰ ਲਈ ਗਈ (ਇਥੇ ਵਿਆਹ ਜਰੂਰੀ ਨਹੀਂ, ਹੋਰ ਵੀ ਕੋਈ ਸਥਿੱਤੀ ਹੋ ਸਕਦੀ ਹੈ) ਤਾਂ ਇਹ ਪ੍ਰੀਕਿਰਿਆ 9-10 ਮਹੀਨੇ ਲਈ ਰੁੱਕ ਜਾਂਦੀ ਹੈ।

ਮਾਦਾ ਆਂਡੇ ਦਾ, ਨਰ ਦੇ ਸ਼ੁਕਰਾਨੂੰ ਨਾਲ ਮਿਲਾਪ ਹੋਣ ਤੇ ਹੀ ਮਨੁੱਖ ਬੱਚੇ ਦੇ ਸਰੀਰ ਦੇ ਬਨਣ ਦੀ ਪਰਕਿਰਿਆ ਸੁਰੂ ਹੁੰਦੀ ਹੈ।

ਸੋ, ਬੱਚਾ ਹੋਣ ਵਿੱਚ ‘ਬਾਪ’ ਦੀ ਭਾਗੇਦਾਰੀ ਅਤੇ ਜਿੰਮੇਵਾਰੀ’ ਵੱਧ ਗਈ।

‘ਬੱਚੇ’ ਦੇ ਸਰੀਰ ਦੀ ਬਣਤਰ ਤਾਂ ‘ਸ਼ੁਕਰਾਨੂੰ’ ਤੋਂ ਬਨਣੀ ਸੁਰੂ ਹੋਈ।

"ਸ਼ੁਕਰਾਨੂੰ ‘ਬਾਪ’ ਤੋਂ ਆ ਰਿਹਾ ਹੈ।

ਸੋ, ‘ਬੱਚੇ’ ਦੇ ਸਰੀਰ ਦੀ ਬਣਤਰ ਲਈ ‘ਬਾਪ’ ਜਿੰਮੇਵਾਰ ਹੈ।

ਕੁੱਦਰਤੀ ਨਿਯਮ ਅਨੁਸਾਰ, 270 ਦਿਨ ਬਾਅਦ ‘ਬੱਚਾ’ ਮਾਤਾ ਦੇ ਗਰਭ ਵਿਚੋਂ ਬਾਹਰ ਆ ਜਾਂਦਾ ਹੈ।

ਬਾਹਰ ਆਕੇ ਉਹ ਬੱਚਾ ਕਿਸ ਤਰਾਂ ਦੀ ਸੰਗਤ ਕਰਦਾ ਹੇ।

ਕਿਸ ਤਰਾਂ ਨਾਲ ਉਸਦਾ ਲਾਲਨ-ਪਾਲਨ ਹੁੰਦਾ ਹੈ।

ਕਿਸ ਤਰਾਂ ਦੇ ਸੰਸਕਾਰਾਂ ਨਾਲ ਉਸਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ।

ਬਿਨਾਂ ਛੱਕ, ਮਾਂ-ਬਾਪ ਆਪਣੀ ਪੂਰੀ ਤਵਜੋਂ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਪਰ ਫਿਰ ਭੀ ਬੱਚੇ ਨਾਲਾਇਕ, ਮੰਦਬੁੱਧੀ ਨਿਕਲ ਜਾਂਦੇ ਹਨ।

ਬੱਚੇ ਮਾਂ-ਬਾਪ ਦੇ ਅਨੁਸਾਰੀ ਨਹੀਂ ਬਣਦੇ।

ਮਾੜੀ ਸੰਗਤ ਵਿੱਚ ਪੈ ਕੇ ਮਾੜੀਆਂ ਆਦਤਾਂ ਸਿੱਖ ਜਾਂਦੇ ਹਨ।

ਤਾਂ ਤੇ, ਇੱਕਲੀ ਮਾਂ ਨੂੰ ਤਾਂ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਬਲਕਿ ‘ਬਾਪ’ ਦੀ ਵੀ ਤਾਂ ਉਨ੍ਹੀ ਹੀ ਜਿੰਮੇਵਾਰੀ ਬਣਦੀ ਹੈ।

ਸੋ! ! ਬਾਪ ਨੂੰ ਵੀ ਕਿਉਂ ਨਾ ਕਸੂਰਵਾਰ ਗਰਦਾਨਿਆ ਜਾਵੇ? ?

ਅਗਰ! ! ਔਲਾਦ/ਸੰਤਾਨ, ਮੰਦਬੁੱਧੀ ਜਾਂ ਨਿਕੱਮੀ ਨਿਕਲ ਜਾਵੇ ਤਾਂ:

ਇੱਕੱਲੀ ਮਾਂ ਨੂੰ ਹੀ ਕਿਉਂ ਦੋਸ਼ੀ ਮੰਨਿਆ ਜਾਵੇ,

ਇਕੱਲੀ ਮਾਂ ਨੂੰ ਹੀ ਕਿਉਂ ਦੁਰਕਾਰਿਆ ਜਾਵੇ,

ਬਲਕਿ! ! ਨਿਕੰਮੇ, ਮੰਦ-ਬੁੱਧੀ ਸਰੀਰ ਨੂੰ ਲਿਆਉਣ ਵਿੱਚ ਅਸਲ ਦੋਸ਼ੀ ਤਾਂ ‘ਬਾਪ’ ਹੈ।

‘ਬਾਪ’ ਦੇ ਕਰਮ ਕਰਕੇ ਹੀ ਮਾਦਾ ਨੂੰ 270 ਦਿਨਾਂ ਦੀ ਬੱਚੇ ਦੇ ਪਾਲਣ-ਪੌਸ਼ਣ ਦੀ ਘਾਲਣਾ ਘਾਲਣੀ ਪਈ।

** ਿਸੇ ਵੀ ਮਨੁੱਖ ਦੀ ਔਲਾਦ/ਸੰਤਾਨ, … ਚਾਹੇ ਉਹ ਕਿਸੇ ਗੁਰੂ ਪੀਰ ਪੈਗੰਬਰ ਦੀ ਹੈ ਜਾਂ ਆਮ ਆਦਮੀ ਦੀ ਹੈ।

ਇਕੱਲੀਆਂ ਮਾਵਾਂ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ।

ਅਸਲ ਵਿੱਚ ਇਹਨਾਂ ਔਲਾਦਾਂ/ਸੰਤਾਨਾਂ ਦੇ ‘ਬਾਪ’ ਹੀ ਅਸਲ ਜਿੰਮੇਵਾਰ ਹਨ। ਮਾਤਾ ਨੂੰ ਤਾਂ ਆਪਣੇ ਗਰਭ ਵਿੱਚ ਪਾਲਣਾ ਪੋਸ਼ਣਾ ਕੀਤੀ ਕਰਕੇ ਦੋਸ਼ੀ ਗਰਦਾਨ ਦਿੱਤਾ ਜਾਂਦਾ ਹੈ।

ਮੰਨਮੱਤੀ ਮਾਨਤਾਵਾਂ ਵਾਲੇ ਚਾਹੇ ਲੱਖ ਵਾਰੀ ਨਾ ਮੰਨਣ, ਪਰ ਸ਼ਬਦ ਗੁਰੁ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ 697 ਉਪਰ ਦਰਜ਼, ਗੁਰੁ ਰਾਮਦਾਸ ਜੀ ਦੇ ਉਚਾਰਨ ਕੀਤੇ ਸਬਦ ਦੀ ਪੰਕਤੀ ਦੇ ਅਰਥ ਕਤਈ ਵੀ ਮਾਤਾ (ਮਾਂ) ਨਹੀਂ ਬਣਦੇ।

** ਸਮੱਗਰ ‘ਗੁਰਬਾਣੀ ਵਿੱਚ ਲਫਜ਼ ‘ਮਾਤ’ ਦੀ ਵਰਤੋਂ ਬਹੁਤ ਵਾਰੀ ਕੀਤੀ ਗਈ ਹੈ।

** ਜਿਆਦਾਤਰ ਲਫਜ਼ ‘ਮਾਤ’ ਲਫਜ਼ ਪਿਤਾ, ਸੁਤ, ਪੁੱਤ, ਗਰਭ, ਦੁੱਧ, ਦੇ ਨਾਲ ਹੀ ਆਇਆ ਹੇ, ਇਥੇ ਲਫਜ਼ ‘ਮਾਤ’ ਦੇ ਅਰਥ ‘ਮਾਂ, ਮਾਤਾ’ ਹੀ ਬਣਦੇ ਹਨ।

** ਜਿਥੇ ਕਿਤੇ ਹੋਰਨਾਂ ਅਰਥਾਂ ਵਿੱਚ ਆਇਆ ਹੈ, ਉਥੇ ਇਹਨਾਂ ਉਪਰਲੇ (ਲਫਜ਼ਾਂ ਪਿਤਾ, ਸੁਤ, ਪੁੱਤ, ਗਰਭ, ਦੁੱਧ,) ਦਾ ਪ੍ਰਯੋਗ ਨਹੀਂ ਕੀਤਾ ਗਿਆ।

** ਆਉ! ! ਕੁੱਝ ਅਲੱਗ ਅਲੱਗ ਅਰਥਾਂ ਵਾਲੀਆਂ ਵੰਨਗੀਆਂ/ਪੰਕਤੀਆਂ ਦੇ ਦਰਸਨ ਕਰਦੇ ਹਾਂ।

** ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥ 246.

** ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥ 452.

** ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥613.

** ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥679

** ਜਿਉ ਮਾਤ ਪੂਤਹਿ ਹੇਤੁ ॥838

%% ਹੇਠਲੀਆਂ ਪੰਕਤੀਆਂ ਵਿੱਚ ਲਫਜ਼ ‘ਮਾਤ’ ਦੇ ਅਰਥ ਪਰਕਰਨ ਦੇ ਅਨੁਸਾਰੀ ਹੋਣਗੇ।

** ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥697

** ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥ 967

** ਜੈਸੇ ਭੂਖੇ ਭੋਜਨ ਮਾਤ ॥ 987

** ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥1105

** ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥1120

ਅਗਰ! ! ਮੈਂ ਨਾ ਮਾਨੂੰ ਦੀ ਰੱਟ ਵਾਲੇ ਵੀਰ ਭੈਣ ਗੁਰਮੱਤ ਗੁਰ ਗਿਆਨ ਦੀ ਰੌਸ਼ਨੀ ਵਿੱਚ ਆਪਣੇ ਵਿਚਾਰਾਂ ਵਿੱਚ ਬਦਲਾਅ ਨਹੀਂ ਲਿਆ ਸਕਦੇ ਤਾਂ ਇਸ ਵਿੱਚ ਕੋਈ ਕੀ ਕਰ ਸਕਦਾ ਹੈ।

ਇਹ ਤਾਂ ਉਹਨਾਂ ਦਾ ਆਪਣਾ ਮਸਲਾ ਹੈ ਕਿ ਉਹ ਆਪਣਾ ਜੀਵਨ ਕਿਸ ਰਾਹ ਉੱਪਰ ਚਲਉਣਾ ਚਹੁੰਦੇ ਹਨ।

ਸਬਦ ਗੁਰੁ ਗੁਰਬਾਣੀ ਦਾ ਗਿਆਨ ਤਾਂ ਆਪਣੇ ਸ਼ੌਕ ਨਾਲ ਲਿਆ ਜਾ ਸਕਦਾ ਹੈ। 35 ਬਾਣੀਕਾਰਾਂ ਨੇ ਸਾਨੂੰ ਲੋਕਾਈ ਨੂੰ ਇਹ ਗਿਆਨ-ਸਾਗਰ ੱਿਲਖਤ ਵਿੱਚ ਦੇਣਾ ਕੀਤਾ। ਇਹ ਗਿਆਨ ਲੈਣਾ ਜਾਂ ਨਾ-ਲੈਣਾ ਤਾਂ ਹਰ ਪੜ੍ਹਨ ਵਾਲੇ ਦੀ ਆਪਣੀ ਮਰਜ਼ੀ ਹੈ। ਕਿਸੇ ਨਾਲ ਕੋਈ ਧੱਕਾ ਨਹੀ। ਹਰ ਇੱਕ ਨੂੰ ਅਜ਼ਾਦੀ ਹੈ, ਗੁਰਮੱਤ ਗਿਆਨ ਨੂੰ ਆਪਣੇ ਤਰੀਕੇ ਨਾਲ ਮੰਨਣ ਮਨਾਉਣ ਦੀ।

ਜੋ, ਵੀਰ ਭੈਣ ਇਹ ਸਮਝਦੇ ਹਨ ਕਿ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਸਬਦ ਦੇ ਅੰਦਰ ਦਰਜ਼ ਪੰਕਤੀ ਦੇ ਵਿੱਚ ਲਫਜ਼ ‘ਮਾਤ’ ਦੇ ਅਰਥ ‘ਮਾਤਾ’ ਹਨ ਤਾਂ …… ‘ਜਿਨ ਹਰਿ ਹਿਰਦੈ ਨਾਮੁ ਨ ਬਸਿਉ’ …… ਲਈ ‘ਬਾਪ’ ਵੀ ਉਨਾਂ ਹੀ ਜਿੰਮੇਵਾਰ ਹੈ, ਇਕੱਲੀ ਮਾਤਾ ਜਿੰਮੇਵਾਰ ਨਹੀਂ ਹੋ ਸਕਦੀ।

ਇੰਜ ਦਰਸਨ ਸਿੰਘ ਖਾਲਸਾ ਅਸਟਰੇਲੀਆ
.