.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਦੇਵੀ ਦੇਵਤੇ ਰੱਬ ਨਹੀਂ

ਹਰ ਮਨੁੱਖ ਨੂੰ ਅਜ਼ਾਦੀ ਹੈ ਕਿ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਮਤ ਅਨੁਸਾਰ ਜੀਵੇ। ਅਜ਼ਾਦ ਮੁਲਕਾਂ ਵਿੱਚ ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ। ਅਸੀਂ ਆਪਣੀ ਜੀਵਨ ਸ਼ੈਲੀ ਕਿਸੇ `ਤੇ ਠੋਸ ਨਹੀਂ ਸਕਦੇ। ਹਾਂ ਜੋ ਮਨੁੱਖ ਧਰਮ ਦੇ ਨਾਂ `ਤੇ ਥੋਥੀਆਂ ਦੇ ਬਹੀਆਂ ਹੋ ਚੁੱਕੀਆਂ ਰੀਤਾਂ ਨਿਭਾਅ ਰਹੇ ਹਨ ਉਹਨਾਂ ਨੂੰ ਸੱਚ ਦਾ ਮਾਰਗ ਸਮਝਾਉਣਾ ਸਮਾਜ ਦੇ ਸੂਝਵਾਨ ਤਬਕੇ ਦਾ ਕੰਮ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੇਵੀ ਦੇਵਤਿਆਂ ਦੀ ਪੂਜਾ ਤੇ ਧਰਮ ਦੇ ਨਾਂ `ਤੇ ਪੂਜਾਰੀ ਹੱਥੋਂ ਲੁੱਟੇ ਜਾ ਰਹੇ ਮਨੁੱਖ ਨੂੰ ਜਾਗਰੁਕ ਕੀਤਾ ਹੈ। ਬਹੁ ਦੇਵ ਪੂਜਾ ਵਲੋਂ ਹਟਾ ਕਿ ਇੱਕ ਅਕਾਲ ਦੀ ਪੂਜਾ ਦਾ ਵਲ਼ ਸਮਝਾਇਆ ਹੈ ਕਿ ਮਨੁੱਖ ਦੀ ਤਰੱਕੀ ਹੀ ਤਾਂ ਹੋ ਸਕਦੀ ਹੈ ਜਦੋਂ ਇਹ ਇੱਕ ਦਾ ਧਾਰਨੀ ਹੁੰਦਾ ਹੈ ਤੇ ਇੱਕ ਦਾ ਧਾਰਨੀ ਹੋਣਾ ਹੀ ਇੱਕ ਅਕਾਲ ਦੀ ਪੂਜਾ ਹੈ। ਦੁਬਿਧਾ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਸਹੀ ਫੈਸਲੇ ਨਹੀਂ ਕਰ ਸਕਦਾ —
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ॥
ਆਤਮੰ ਸ੍ਰੀ ਬਾਸ੍ਵਦੇਵਸੵ ਜੇ ਕੋਈ ਜਾਨਸਿ ਭੇਵ॥
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ॥ ੪॥

ਅੱਖਰੀਂ ਅਰਥ--— ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ। ੧.
ਜਦੋਂ ਜਨਮ ਅਸ਼ਟਮੀ ਆਉਂਦੀ ਹੈ ਤਾਂ ਭਗਵਾਨ ਕ੍ਰਿਸ਼ਨ ਨੂੰ ਮੰਨਣ ਵਾਲੇ ਉਸ ਦੀਆਂ ਝਾਕੀਆਂ ਕੱਢਦੇ ਹਨ ਜੇ ਰਾਮ ਨੌਮੀ ਆਉਂਦੀ ਹੈ ਤਾਂ ਰਾਮ ਚੰਦ੍ਰ ਦੀਆਂ ਝਾਕੀਆਂ ਕੱਢਦੇ ਹਨ। ਜਨੀ ਕਿ ਭਾਰਤ ਦੇ ਬਹੁਤ ਸਾਰੇ ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕਿ ਉਹਨਾਂ ਦੀ ਪੂਜਾ ਕਰਦੇ ਹਨ। ਕਈ ਤਰ੍ਹਾਂ ਦੇ ਹੋਰ ਦੇਵੀ ਦੇਵਤਿਆਂ ਦੀ ਰੱਬ ਸਮਝ ਕੇ ਪੂਜਾ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਫਰਮਉਂਦੇ ਹਨ ਕਿ ਮੇਰੇ ਲਈ ਇੱਕ ਰੱਬ ਹੀ ਦੇਵੀ ਦੇਵਤੇ ਹਨ। ਏਦਾਂ ਦੇ ਦੇਵੀ ਦੇਵੋਿਤਆਂ ਦੀ ਪੂਜਾ ਮਾਨਸਕ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਹੈ। ਜਿੰਨ੍ਹਾਂ ਨੂੰ ਸਮਝ ਲੱਗ ਗਈ ਉਹ ਮੁੜ ਮੂਰਤੀਆਂ ਦੀ ਪੂਜਾ ਨਹੀਂ ਕਰਦੇ ਵਰਨਾ ਬਹੁਤੇ ਸਿੱਖ ਅੱਜ ਵੀ ਦੇਵ ਪੂਜਾ ਦੇ ਸ਼ਿਕਾਰ ਹੋ ਗਏ ਹਨ।
੨. ਕਲਾ ਕ੍ਰਿਤੀਆਂ ਮਨੁੱਖ ਦੀਆਂ ਹੀ ਤਿਆਰ ਕੀਤੀਆਂ ਹੋਈਆਂ ਹਨ। ਉਂਝ ਸਾਰਾ ਸੰਸਾਰ ਇੱਕ ਹੁਕਮ ਭਾਵ ਨਿਯਮ ਵਿੱਚ ਚੱਲ ਰਿਹਾ ਹੈ। ਬਸ ਇਸ ਭੇਦ ਨੂੰ ਹੀ ਸਮਝਣ ਦੀ ਜ਼ਰੂਰਤ ਹੈ ਕਿ ਕੋਈ ਵੀ ਰੱਬੀ ਹੁਕਮ ਤੋਂ ਬਾਹਰ ਨਹੀਂ ਹਨ।
੩. ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਸਚਿਆਰ ਬਣਨ ਦਾ ਸੁਨੇਹਾ ਦਿੱਤਾ ਹੈ। ਸਚਿਆਰ ਮਨੁੱਖ ਹੀ ਅਗਾਂਹ ਚੰਗੇ ਸਮਾਜ ਦੀ ਸਿਰਜਣਾ ਕਰਦੇ ਹਨ। ਭਾਰਤੀ ਪੁਜਾਰੀ ਨੇ ਮਨ ਘੜਤ ਦੇਵਤੇ ਘੜ ਲਏ ਕਿ ਇਹਨਾਂ ਕੋਲੋਂ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਉਹ ਵੀ ਮੇਰੇ ਰਾਂਹੀ। ਹੱਥੀ ਕਿਰਤ ਕਰਨ ਦੀ ਥਾਂ `ਤੇ ਮਨੁੱਖ ਇਹਨਾਂ ਦੇਵੀ ਦੇਵਤਿਆਂ ਤੋਂ ਆਪਣੀਆਂ ਮੰਗਣ ਦਾ ਯਤਨ ਕਰ ਰਿਹਾ ਹੈ। ਇਸ ਭੇਦ ਨੂੰ ਸਮਝਣਾ ਹੈ ਕਿ ਦੇਵੀ ਦੇਵਤਿਆਂ ਦੀ ਪੂਜਾ ਦੀ ਥਾਂ `ਤੇ ਆਪਣੇ ਆਪ ਨੂੰ ਅਨੁਸ਼ਾਸ਼ਨ ਵਿੱਚ ਲਿਆਈਏ, ਤਾਂ ਹੀ ਅਸੀਂ ਆਪਣੇ ਜੀਵਨ ਵਿੱਚ ਤਰੱਕੀ ਕਰ ਸਕਦੇ ਹਾਂ। ਜਿਹੜਾ ਸਚਿਆਰ ਬਣਨ ਦੇ ਰਾਹ `ਤੇ ਤੁਰਦਾ ਹੈ ਉਹ ਹੀ ਰੱਬ ਜੀ ਦਾ ਰੂਪ ਬਣਨ ਲੱਗ ਜਾਂਦਾ ਹੈ। ਜਦ ਸਾਰੀ ਕਾਇਨਾਤ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ ਤਾਂ ਫਿਰ ਜਿਹੜੇ ਸੂਰਜ, ਚੰਦ, ਧਰਤੀ, ਹਵਾ, ਅਗਨੀ ਆਦਿ ਨੂੰ ਤੁਸੀਂ ਦੇਵੀ ਦੇਵਤੇ ਰੱਬ ਸਮਝਦੇ ਹੋ ਉਹ ਵੀ ਰੱਬੀ ਨਿਜ਼ਾਮ ਅਧੀਨ ਹੀ ਚੱਲ ਰਹੇ। ਪੱਥਰ ਦੇ ਘੜੇ ਹੋਏ ਰਬ ਨਹੀ ਹੋ ਸਕਦੇ।
ਰੱਬ ਦਾ ਰੂਪ ਹੋਣ ਦਾ ਭਾਵ ਹੈ ਆਪਣੇ ਕਿੱਤੇ ਦੀ ਸਮੁੱਚੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਸਮਝਣ ਤੋਂ ਹੈ। ਸਮੇਂ ਦਾ ਪਾਬੰਧ ਹੋਣਾ ਹੀ ਰੱਬੀ ਇਕਸਾਰਤਾ ਵਿੱਚ ਆਉਂਣਾ ਹੈ। ਮਾਇਆ ਤੋਂ ਰਹਿਤ ਭਾਵ ਲਾਲਚ ਦਾ ਤਿਆਗੀ ਹੋਣਾ ਹੈ।
੪ ਸੰਸਾਰ ਵਿੱਚ ਉਸ ਮਨੁੱਖ ਦਾ ਹੀ ਸਤਿਕਾਰ ਹੈ ਜਿਹੜਾ ਆਪਣੀ ਨਿੱਜਤਾ ਤੋਂ ਉੱਪਰ ਉੱਠ ਕੇ ਸਮਾਜ ਦੇ ਭਲੇ ਲਈ ਯਤਨਸ਼ੀਲ ਹੁੰਦਾ ਹੈ।
੫ ਕੁਦਰਤ ਨਾਲ ਇੱਕ ਮਿਕ ਹੋਇਆ ਮਨੁੱਖ ਕੁਦਰਤ ਦੇ ਭੇਦ ਸਮਝ ਕੇ ਮਨੁੱਖ ਲਈ ਸੁੱਖ ਦੇ ਸਾਧਨ ਪੈਦਾ ਕਰਦਾ ਹੈ। ਇਸ ਨੂੰ ਵਿਗਿਆਨ ਕਹਿਆ ਜਾਂਦਾ ਹੈ।
੬ ਧਰਮ ਸਭ ਨੂੰ ਇਖ਼ਲਾਕ ਦੀ ਪੜ੍ਹਾਈ ਪੜ੍ਹਾਉਂਦਾ ਹੈ। ਵਿਦਿਆਰਥੀ ਨੂੰ ਅਧਿਆਪਕ ਵਧੀਆ ਪੜ੍ਹਾਉਂਦਾ ਹੈ, ਡਾਕਟਰ ਵਧੀਆ ਇਲਾਜ ਕਰਦਾ ਹੈ; ਕਿਸਾਨ ਖੇਤੀ ਪੈਦਾ ਕਰਦਾ ਹੈ ਭਾਵ ਹਰ ਕਿਰਤੀ ਮਨੱਖਤਾ ਦੇ ਅਸਲ ਦੇਵਤੇ ਹਨ--
੭ ਸੱਚਾ ਗਿਆਨ ਸਾਨੂੰ ਮਨੁੱਖ ਤੋਂ ਦੇਵਤੇ ਬਣਾਉਂਦਾ ਹੈ---
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ ੧॥
ਸਲੋਕ ਮ: ੧ ਪੰਨਾ ੪੬੨




.