.

ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਤੀਜਾ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਇਸ ਦੇ ਦੋ ਭਾਗ ਜ਼ਰੂਰ ਪੜੋ ਜੀ)

"ਕਹਤ ਨਾਮਦੇਉ ਸੁਨਹੁ ਤਿਲੋਚਨ" - ਵਿਸ਼ਾ ਚੱਲ ਰਿਹਾ ਹੈ ਗੁਰਬਾਣੀ ਵਿੱਚਲੇ ੧੫ ਭਗਤਾਂ ਨਾਲ ਸੰਬੰਧਤ। ਉਪ੍ਰੰਤ ਇਸ ਦੇ ਨਾਲ-ਨਾਲ ਗੁਰਬਾਣੀ ਖਜ਼ਾਨੇ `ਚੋਂ ਹੀ ਇਹ ਵੀ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਗੁਰਬਾਣੀ ਵਿੱਚਲੇ ਇਹ ੧੫ ਦੇ ੧੫ ਭਗਤ:-

() "ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯) ਹੋਰ

() "ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੩)

() "ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ…." (ਪੰ: ੧੪੦੮)

() "ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯੳ" (ਪ: 1395) ਆਦਿ ਅਨੇਕਾਂ ਗੁਰ ਪ੍ਰਮਾਣਾ ਅਨੁਸਾਰ:-

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਵ ਦਸੋਂ ਹੀ ਗੁਰੂ ਹੱਸਤੀਆਂ ਵਾਂਙ ਜਨਮਾਂਦਰੂ "ਤ੍ਰੈ ਗੁਣੀ ਮਾਇਆ ਤੋਂ ਨਿਰਲੇਪ", "ਨਿਰੋਲ ਇਲਾਹੀ ਜੋਤ", "ਸ਼ਬਦ-ਗੁਰੂ" ਦਾ "ਸਰੀਰਕ ਪ੍ਰਗਟਾਵਾ" ਨਹੀਂ ਸਨ। ----ਬਲਕਿ ਗੁਰਬਾਣੀ ਵਿੱਚਲੇ ਇਹ ਸਾਰੇ ਭਗਤ:-

ਇਨ੍ਹਾਂ ਚੋਂ ਬਹੁਤੇ ਤਾਂ ਇਕ-ਦੂਜੇ ਦੇ ਮਿਲਾਪ `ਚ ਆ ਕੇ ਜਦਕਿ ਬਾਕੀ ਵੀ ਆਪਣੀ-ਆਪਣੀ ਘਾਲ-ਕਮਾਈ ਤੇ ਭਗਤੀ ਭਾਵਨਾ ਕਾਰਣ ਮਨੁੱਖਾ ਜਨਮ ਦੀ ਇਸ ਸਰਬ ਉੱਤਮ ਆਤਮਕ ਅਵਸਥਾ:-

"ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਨੂੰ ਪ੍ਰਾਪਤ ਹੋਏ ਸਨ।

ਮਨੁੱਖਾ ਜਨਮ ਦੀ ਸਰਬ ਉੱਤਮ "ਪੰਚਾ ਕਾ ਗੁਰੁ ਏਕੁ ਧਿਆਨੁ" ਵਾਲੀ ਸਫ਼ਲ ਮਨੁੱਖਾ ਜਨਮ ਦੀ ਉਹ ਆਤਮਕ ਅਵਸਥਾ ਜਿਸਦੀ ਪ੍ਰਾਪਤੀ ਹੋ ਜਾਣ ਦਾ ਜ਼ਿਕਰ ਭਗਤ ਧੰਨਾ ਜੀ ਨੇ ਆਪ ਵੀ ਆਪਣੇ ਸ਼ਬਦਾਂ ਦੌਰਾਨ ਕੀਤਾ ਹੋਇਆ ਹੈ ਜਿਵੇਂ:-

"ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥

ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" "ਪੰ: ੪੮੭"

ਉਪ੍ਰੰਤ ਭਗਤ ਧੰਨਾ ਜੀ ਦੇ ਸ਼ਬਦ ਵਿੱਚਲੀ ਘੁੰਡੀ "ਮਿਲਿ ਜਨ ਸੰਤ ਸਮਾਨਿਆ" ਨੂੰ ਪੰਜਵੇਂ ਪਾਤਸ਼ਾਹ ਨੇ ਆਪ ਉਸੇ ਆਸਾ ਰਾਗ ਤੇ ਉਸੇ ਪੰਨੇ ੪੮੭-੮੮ `ਤੇ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ." ਵਾਲੇ ਆਪਣੇ ਸ਼ਬਦ `ਚ:-

"ਭਗਤ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, , ਸੈਣ ਜੀ" ਇਨ੍ਹਾਂ ਚਾਰ ਭਗਤਾਂ ਦੇ ਨਾਂਵਾਂ ਨੂੰ ਵਰਤ ਕੇ ਉਸ ਦੇ ਅੰਤਮ ਤੇ ਚੌਥੇ ਬੰਦ `ਚ ਖੋਲਿਆ ਤੇ ਫ਼ੁਰਮਾਇਆ ਹੋਇਆ ਹੈ ਯਥਾ:-

"ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥  ॥" ਜਦਕਿ ਇਹ ਸਾਰਾ ਵੇਰਵਾ ਅਸੀਂ ਦੇ ਚੁੱਕੇ ਹਾਂ ਉਪ੍ਰੰਤ ਵਿਸ਼ਾ ਲੈ ਰਹੇ ਹਾਂ ਗੁਰਬਾਣੀ ਵਿੱਚਲੇ ਹੀ ਨਾਮਦੇਵ ਜੀ ਤੇ ਤਿਲੋਚਨ ਜੀ, ਇਨ੍ਹਾਂ ਦੋ ਭਗਤਾਂ ਦੇ ਆਪਸੀ ਮਿਲਾਪ ਵਾਲਾ।

ਦਰਅਸਲ ਭਗਤ ਤਿਲੋਚਨ ਜੀ ਮੂਲ ਰੂਪ `ਚ ਬੰਗਾਲ ਦੇ ਵਾਸੀ ਤੇ ਜਨਮ ਦੇ ਬ੍ਰਾਹਮਣ ਸਨ। ਗੁਰਬਾਣੀ `ਚ ਇਨ੍ਹਾਂ ਦੇ ਪ੍ਰਵਾਣਤ ਸ਼ਬਦਾਂ ਦੀ ਸ਼ੈਲੀ ਹੀ, ਇਸ ਗਲ ਦਾ ਸਬੂਤ ਹੈ ਕਿ ਭਗਤ ਤਿਲੋਚਨ ਜੀ ਆਪਣੇ ਸਮੇਂ ਦੇ, ਆਪਣੇ ਆਪ `ਚ ਬੜੇ ਉਚ ਕੋਟੀ ਦੇ ਬ੍ਰਾਹਮਣ ਵਿਦਵਾਨ ਵੀ ਸਨ।

ਪਰ ਉਨ੍ਹਾਂ ਦੀ ਉਹ ਵਿਦਵਤਾ ਵੀ ਚੂੰਕਿ ਬ੍ਰਾਹਮਣੀ ਪੱਧਰ ਦੀ ਸੀ, ਇਸ ਲਈ ਜ਼ਰੂਰੀ ਹੈ ਕਿ "ਸਫ਼ਲ ਮਨੁੱਖਾ ਜਨਮ" ਦੀ ਪ੍ਰਾਪਤੀ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ `ਚ ਬ੍ਰਾਹਮਣੀ ਸੰਸਕਾਰ ਹੀ ਪ੍ਰਬਲ ਰਹੇ ਹੋਣਗੇ।

"ਕਰਤੇ ਪ੍ਰਭੂ ਦੀ ਕਰਣੀ" ਜਦੋਂ ਭਗਤ ਤਿਲੋਚਨ ਜੀ ਦੇ ਜੀਵਨ `ਚ ਪਲਟਾ ਆਉਣਾ ਸੀ ਤਾਂ ਉਸ ਸਮੇਂ ਤੀਕ ਭਗਤ ਤਿਲੋਚਨ ਜੀ, ਨਾਮਦੇਵ ਜੀ ਦੀ ਵੱਧ ਚੁੱਕੀ ਸਤੁੱਤੀ ਦਾ ਪ੍ਰਭਾਵ ਵੀ ਗ੍ਰਿਹਣ ਕਰ ਚੁੱਕੇ ਹੋਏ ਸਨ।

ਜਦਕਿ ਲੰਮੇ ਸਮੇਂ ਤੋਂ ਭਾਰਤ `ਚ ਆਪਣੀਆਂ ਜੜ੍ਹਾ ਜਮਾ ਚੁੱਕੀ ਮਨੂਵਾਦੀ ਵਰਣ-ਵੰਡ ਵਲੋਂ ਵਿਚਾਰੋ ਤਾਂ ਇਨ੍ਹਾਂ ਦੋਨਾਂ ਵਿਚਾਲੇ ਬ੍ਰਾਹਮਣ ਤੇ ਸ਼ੂਦਰ ਵਾਲਾ ਜ਼ਮੀਨ ਤੇ ਅਸਮਾਨ ਵਰਗਾ ਬਹੁਤ ਵੱਡਾ ਪਾੜਾ ਵੀ ਹੈ ਸੀ।

ਇਸੇ ਤੋਂ ਇਹ ਵੀ ਸਾਬਤ ਵੀ ਤੇ ਸਾਫ਼ ਵੀ ਹੋ ਜਾਂਦਾ ਹੈ ਕਿ ਜਦੋਂ ਭਗਤ ਤਿਲੋਚਨ ਜੀ ਦੇ ਮਨ ਅੰਦਰ ਭਗਤ ਨਾਮਦੇਵ ਜੀ ਦੇ ਦਰਸ਼ਨਾਂ ਦੀ ਤਾਂਘ ਉਪਜੀ ਤਾਂ ਉਸ ਸਮੇਂ ਤੀਕ ਉਨ੍ਹਾਂ ਦੇ ਮਨ ਅੰਦਰੋ ਆਪਣੇ ਬ੍ਰਾਹਮਣੀ ਸਰਬ ਉੱਚ ਵਰਣ ਵਾਲੀ ਹਉਮੇ ਤੇ ਕਰਮਕਾਂਡੀ ਸੋਚ ਵੀ ਖੰਭ ਲਗਾ ਕੇ ਉੱਡ ਚੁੱਕੀ ਹੋਈ ਸੀ।

ਇਹੀ ਕਾਰਣ ਸੀ ਕਿ ਬ੍ਰਾਹਮਣ ਕੁਲ `ਚ ਜਨਮ ਲੈਣ ਦੇ ਬਾਵਜੂਦ, ਅਖ਼ੌਤੀ ਸ਼ੂਦਰ ਕੁਲ `ਚ ਜਨਮੇ ਅਤੇ ਪ੍ਰਵਾਣ ਚੜ੍ਹੇ ਵਰਣ-ਵੰਡ ਵਾਲੇ ਵਿਸ਼ਵਾਸਾਂ ਦੀ ਪ੍ਰਵਾਹ ਨਾ ਕਰਦੇ ਹੋਏ ਵੀ, ਭਗਤ ਤਿਲੋਚਨ ਜੀ ਉਚੇਚੇ ਨਾਮਦੇਵ ਜੀ ਦੇ ਦਰਸ਼ਨਾ ਲਈ ਬੰਗਾਲ ਤੋਂ ਚੱਲ ਕੇ ਜਦੋਂ ਮਹਾਰਾਸ਼ਟਰ ਪੁੱਜੇ। ਫ਼ਿਰ ਇਹ ਵੀ ਇਹ ਸਭ ਉਸ ਜ਼ਮਾਨੇ `ਚ, ਜਦੋਂ ਆਵਾਜਈ ਦੇ ਅਜੋਕੇ ਸਾਧਨ ਵੀ ਪ੍ਰਾਪਤ ਨਹੀਂ ਸਨ।

ਇਸ ਤਰ੍ਹਾਂ ਜਦੋਂ ਤਿਲੋਚਨ ਜੀ, ਭਗਤ ਨਾਮਦੇਵ ਜੀ ਕੋਲ ਪੁੱਜੇ ਤਾਂ ਅੱਗੇ ਕੀ ਦੇਖ਼ਦੇ ਹਨ ਕਿ ਭਗਤ ਨਾਮ ਦੇਵ ਜੀ ਕਪੜੇ ਆਦਿ ਰੰਙਣ ਦਾ ਕੰਮ ਕਰ ਰਹੇ ਸਨ, ਇਸ `ਤੇ ਭਗਤ ਤਿਲੋਚਨ ਜੀ ਬੜੇ ਹੈਰਾਨ ਹੋਏ।

ਕਿਉਂਕਿ ਭਗਤ ਤਿਲੋਚਨ ਜੀ ਅਨੁਸਾਰ ਤਾਂ, ਓਦੋਂ ਇਤਨੇ ਉੱਚੇ ਰੁੱਤਬੇ ਨੂੰ ਪ੍ਰਾਪਤ ਹੋ ਚੁੱਕੇ ਹੋਏ ਨਾਮਦੇਵ ਜੀ ਤਾਂ ਆਪਣੇ ਸਰੀਰ `ਤੇ ਕੋਈ ਲੰਗੋਟੀ ਆਦਿ ਬੰਨ ਕੇ ਜਾਂ ਬੁੱਕਲ ਮਾਰ ਕੇ ਕਿਸੇ ਹਨੇਰੀ ਗੁਫ਼ਾ ਜਾਂ ਹਨੇਰੇ ਕਮਰੇ `ਚ ਆਦਿ `ਚ ਬੈਠ ਕੇ ਮਾਲਾ ਫ਼ੇਰਦੇ ਤੇ ਭਗਤੀ ਕਰਦੇ ਮਿਲਣੇ ਚਾਹੀਦੇ ਸਨ।

ਇਸ `ਤੇ ਭਗਤ ਨਾਮਦੇਵ ਜੀ ਨੇ ਹੇਠਾਂ ਵਰਣਤ ਪੰਨਾ ੯੭੨ `ਤੇ ਰਾਮਕਲੀ ਰਾਗ `ਚ ਦਰਜ ਆਪਣੇ ਇੱਕ ਸ਼ਬਦ ਰਾਹੀਂ ਤਿਲੋਚਨ ਜੀ ਦੇ ਉਸ ਸ਼ੰਕੇ ਦਾ ਸਮਾਧਾਨ ਕੀਤਾ। ਤਾਂ ਤੇ ਭਗਤ ਨਾਮਦੇਵ ਜੀ ਦਾ ਉਹ ਸ਼ਬਦ ਹੈ:-

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿ ਗੁਰਪ੍ਰਸਾਦਿ॥

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ॥

ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥ ੧ 

ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥ ੧ ॥ ਰਹਾਉ॥

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥ ੨ 

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥

ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ॥ ੩ 

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥

ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥ ੪ ॥ ੧ (ਪੰ: ੯੭੨)

ਇਸ ਤਰ੍ਹਾਂ ਉਪ੍ਰੋਕਤ ਸ਼ਬਦ ਅਨੁਸਾਰ ਇਨ੍ਹਾਂ ਦੋਨਾਂ ਭਗਤਾਂ ਦੇ ਇਸ ਪਹਿਲੇ ਤੇ ਆਪਸੀ ਮਿਲਾਪ ਸਮੇਂ ਨਾਮਦੇਵ ਜੀ ਆਪਣੇ ਉਪ੍ਰੋਕਤ ਸ਼ਬਦ ਦੇ ਅੰਤਮ ਬੰਦ `ਚਂ "ਕਹਤ ਨਾਮਦੇਉ ਸੁਨਹੁ ਤਿਲੋਚਨ" ਭਾਵ ਤਿਲੋਚਨ ਜੀ ਨੂੰ ਸੰਬੋਧਨ ਕਰਕੇ ---ਪ੍ਰਭੂ ਵੱਲੋਂ ਨਿਯਤ ਸਮੂਚੇ ਮਨੁੱਖ-ਮਾਤ੍ਰ ਲਈ "ਇਕੋ-ਇਕ ਇਲਾਹੀ ਤੇ ਸੱਚ ਧਰਮ ਦੀ ਗੱਲ ਨੂੰ ਸਮਝਾਉਂਦੇ ਹੋਏ ਕਿਹਾ ਕਿ--- "ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ" (ਪੰ: ੯੭੨)।

ਇਸ ਤਰ੍ਹਾਂ ਨਾਮਦੇਵ ਜੀ ਆਪਣੇ ਉਪ੍ਰੌਕਤ ਸ਼ਬਦ `ਚ ਪੰਜ ਮਿਸਾਲਾਂ ਵਰਤ ਕੇ ਭਗਤ ਤਿਲੋਚਨ ਜੀ ਨੂੰ ਉਨ੍ਹਾਂ ਦੇ ਉਸ ਸ਼ੰਕੇ ਸੰਬੰਧੀ ਆਪਣਾ ਨਿਰਣਾ ਦਿੰਦੇ ਹੋਏ ਸਪਸ਼ਟ ਕੀਤਾ ਕਿ ਐ ਤਿਲੋਚਨ ਜੀ! ਪ੍ਰਭੂ ਭਗਤ ਹੋਣ ਦਾ ਕਿਸੇ ਤਰ੍ਹਾਂ ਵੀ ਇਹ ਅਰਥ ਨਹੀਂ ਹੈ ਕਿ ਮੈਂ ਆਪਣੇ ਕਪੜੇ ਆਦਿ ਰੰਙਣ ਵਾਲਾ ਕਾਰ-ਵਿਹਾਰ ਨੂੰ ਜਾਂ ਆਪਣੀਆਂ ਪ੍ਰਵਾਰਕ ਜ਼ਿਮੇਵਾਰੀਆਂ ਨੂੰ ਤਿਆਗ ਕੇ ਅਤੇ ਕਿਸੇ ਗੁਫ਼ਾ ਆਦਿ `ਚ ਬੈਠ ਕੇ ਜਾਂ ਫ਼ਿਰ ਕੇਵਲ ਕੋਈ ਲੰਗੋਟੀ ਆਦਿ ਬੰਨ ਕੇ ਅਤੇ ਮਾਲਾ ਆਦਿ ਨੂੰ ਹੱਥ `ਚ ਲੈ ਕੇ ਪ੍ਰਭੂ ਦੀ ਭਗਤੀ ਕਰਾਂ।

ਕਿਉਂਕਿ ਕਰਤੇ ਪ੍ਰਭੂ ਦਾ ਸਿਮਰਨ ਕਰਣਾ ਅਤੇ ਪ੍ਰਭੂ ਦੇ ਭਗਤ ਹੋਣ ਦਾ ਅਰਥ ਤਾਂ ਇਹ ਹੈ ਕਿ:-

ਮੈਂ ਪ੍ਰਭੂ ਰਾਹੀਂ ਬਖ਼ਸ਼ੇ ਆਪਣੇ ਬਾਲ-ਪ੍ਰਵਾਰ ਸੰਬੰਧੀ ਆਪਣੇ ਫ਼ਰਜ਼ਾ ਨੂੰ ਨਿਭਾਉਂਦੇ ਹੋਏ ਤੇ ਆਪਣਾ ਕਾਰ ਵਿਹਾਰ ਆਦਿ ਕਰਦੇ ਹੋਏ ਆਪਣੀ ਸੁਰਤ ਨੂੰ ਕਰਤੇ-ਪ੍ਰਭੂ ਦੇ ਚਰਣਾਂ ਨਾਲ ਜੋੜੀ ਰਖਾਂ ਤੇ ਜੀਵਨ ਨੂੰ ਚਲਾਵਾਂ।

ਇਸ ਤਰ੍ਹਾਂ ਦੇਖਣਾ ਹੈ ਕਿ ਆਪਣੇ ਉਪ੍ਰੋਕਤ ਸ਼ਬਦ `ਚ ਵਿਸ਼ੇ ਨਾਲ ਸੰਬੰਧਤ, ਨਾਮਦੇਵ ਜੀ ਨੇ ਵੱਖ-ਵੱਖ ਪੰਜ ਮਿਸਾਲਾਂ ਵਰਤੀਆਂ ਹੋਈਆਂ ਹਨ ਜਿਹੜੀਆਂ ਕਿ ਇਸ ਤਰ੍ਹਾਂ ਹਨ।

ਇਨ੍ਹਾਂ `ਚੋਂ ਪਹਿਲੀ ਮਿਸਾਲ ਹੈ ਬੱਚਿਆਂ ਰਾਹੀਂ ਪਤੰਗ ਉਡਾਉਣ ਦੀ, ਤੇ ਦੂਜੀ ਮਿਸਾਲ ਹੈ ਇੱਕ ਸੁਨਿਆਰੇ ਦੀ, ਜਦਕਿ ਇੱਥੇ ਤੀਜੀ ਮਿਸਾਲ ਹੈ ਬੀਬੀਆਂ ਰਾਹੀਂ ਘੜਿਆਂ `ਚ ਨਦੀ ਤੋਂ ਪਾਣੀ ਲਿਆਉਣ ਵਾਲੀ। ਉਪ੍ਰੰਤ ਇਸ ਲੜੀ `ਚ ਇੱਥੇ ਭਗਤ ਨਾਮਦੇਵ ਜੀ ਨੇ ਚੌਥੀ ਮਿਸਾਲ ਵਰਤੀ ਹੈ ਕਿਸੇ ਤਾਜ਼ੀ ਸੂਈ ਹੋਈ ਗਊ ਦੀ

ਉਹ ਤਾਜ਼ੀ ਸੂਈ ਹੋਈ ਕਪਿਲਾ ਗਊ, ਜਿਸ ਨਂੂੰ ਗਵਾਲੇ ਰਾਹੀਂ ਸ਼ਾਮਲਾਟ `ਚ ਚਰਵਾਉਣ ਲਈ ਲਿਜਾਇਆ ਜਾਂਦਾ ਹੈ ਜਦਕਿ ਉਸ ਦਾ ਨਵ ਜਨਮਿਆ ਬਛੜਾ ਪਿੱਛੇ ਉਸ ੳਨੁਸਾਰ ਇਕੱਲਾ ਹੀ ਰਹਿ ਜਾਂਦਾ ਹੈ।

ਇਸ ਲਈ ਉਹ ਕਪਿਲਾ ਗਊ ਆਪਣੇ ਉਸ ਨਵ ਜਨਮੇ ਬਛੜੇ ਵੱਲੋਂ ਨਿਸ਼ਚਿੰਤ ਵੀ ਨਹੀਂ ਹੁੰਦੀ ਤੇ ਸ਼ਾਮਲਾਟ `ਚ ਜਾ ਕੇ ਉਹ ਘਾਹ ਵੀ ਚਰ ਰਹੀ ਹੁੰਦੀ ਹੈ। ----- ਜਦਕਿ ਉਸ ਦੇ ਨਾਲ-ਨਾਲ ਉਸ ਨੂੰ ਆਪਣੇ ਉਸ ਨਵ-ਜਨਮੇ ਬਛੜੇ ਦੀ ਚਿੰਤਾ ਵੀ ਲਗਾਤਾਰ ਬਣੀ ਰਹਿੰਦੀ ਹੈ ਤੇ ਉਹ ਉਸ ਪਾਸਿਓਂ ਵੀ ਨਿਸ਼-ਚਿੰਤ ਨਹੀਂ ਹੁੰਦੀ।

ਇਸੇਤਰ੍ਹਾਂ ਉਪ੍ਰੋਕਤ ਸ਼ਬਦ `ਚ ਪੰਜਵੀ ਮਿਸਾਲ ਕਿਸੇ ਅਜਿਹੀ ਮਾਂ ਦੀ ਹੈ, ਜਿਸ ਦਾ ਨਵ-ਜਨਮਿਆ ਬੱਚਾ ਪੰਘੂੜੇ `ਚ ਪਿਆ ਹੈ। ----ਉਹ ਮਾਂ ਆਪਣੇ ਉਸ ਨਵ-ਜਨਮੇ ਬੱਚੇ ਦਾ ਪੂਰਾ-ਪੂਰਾ ਧਿਆਨ ਵੀ ਕਰ ਰਹੀ ਹੁੰਦੀ ਹੈ ਜਦਕਿ ਆਪਣੇ ਘਰ ਪ੍ਰਵਾਰ ਦੇ ਕੰਮਾਂ-ਕਾਜਾਂ ਤੋਂ ਅਵੇਸਲੀ ਹੋ ਕੇ ਵੀ ਨਹੀਂ, ਨਾਲ-ਨਾਲ ਉਹ ਵੀ ਕਰਦੀ ਹੈ।

ਇਸ ਤਰ੍ਹਾਂ ਇਨ੍ਹਾਂ ਪੰਜਾਂ ਮਿਸਾਲਾਂ `ਚੋਂ ਹੀ ਪੰਜਵੀ ਤੇ ਆਖ਼ਿਰੀ ਮਿਸਾਲ ਹੈ "ਕਹਤ ਨਾਮਦੇਉ ਸੁਨਹੁ ਤਿਲੋਚਨ:-

ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ" (ਪੰ: ੯੭੨)।

ਫ਼ਿਰ ਇਤਨਾ ਹੀ ਨਹੀਂ "ਭਗਤ ਤਿਲੋਚਨ ਜੀ ਤੇ ਨਾਮਦੇਵ ਜੀ" ਵਿੱਚਲੇ ਇਸ ਪਹਿਲੇ ਮਿਲਾਪ ਤੇ ਵਾਰਤਾਲਾਪ ਵਾਲੀ ਘਟਣਾ ਦਾ ਜ਼ਿਕਰ ਕਬੀਰ ਸਾਹਿਬ ਵੀ ਗੁਰਬਾਣੀ ਵਿੱਚਲੇ ਆਪਣੇ ਸਲੋਕ ਨੰਬਰ ੨੧੨ ਅਤੇ ੨੧੩ ਭਾਵ ਦੋ ਸਲੋਕਾਂ `ਚ ਕਰਦੇ ਹਨ, ਤਾਂ ਤੇ ਕਬੀਰ ਸਾਹਿਬ ਦੇ ਉਹ ਦੋ ਸਲੋਕ ਹਨ:-

"ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥

ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ੨੧੨

"ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ॥ ੨੧੩॥"

(ਪੰ: ੧੩੭੫)। (ਚਲਦਾ) ##432-IIIv. ,11.18 ssgec##

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

All Rights Reserved Self Learning Topic-wise Gurmat Lesson No. 432-III

"ਇਹ ਬਿਧਿ ਸੁਨਿ ਕੈ ਜਾਟਰੋ …

ਭਾਗ-ਤੀਜਾ

For all the Self Learning Gurmat Lessons written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distributions within the ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.