.

‘ਗੁਰਬਾਣੀ’ ਦਲੀਲ਼ਾਂ, ਤਰਕਾਂ ਅਤੇ ਸੁਆਲਾਂ ਨਾਲ ਭਰਪੂਰ।

ਕਿਸ਼ਤ ਨੰਬਰ 4

** ਭਾਰਤ ਵਿੱਚ ਬ੍ਰਾਹਮਣ ਪੂਜਾਰੀ ਪਾਂਡੇ ਬਿਪਰ ਨੇ ਰਜ਼ਵਾੜਿਆਂ/ਰਾਜਿਆਂ-ਮਹਾਂਰਾਜਿਆਂ ਨਾਲ ਮਿਲੀ-ਭੁਗਤ ਕਰਕੇ, ਇੱਕ ਦੂਜੇ ਨੂੰ ਮਹਾਨ ਦੱਸਕੇ, ਆਮ ਲੋਕਾਈ ਵਿੱਚ ਇਹ ਭਰਮ ਪੈਦਾ ਕਰ ਦਿੱਤਾ ਸੀ, ਕਿ ਰਾਜਾ ਹੀ ਪਰਜਾ ਦਾ ਮਾਲਿਕ ਹੁੰਦਾ ਹੈ ਅਤੇ ਕੇਵਲ ਬ੍ਰਾਹਮਣ ਹੀ ਪੂਜਣਯੋਗ ਦੇਵਤਾ ਹੈ।

. . ਆਪਣੇ ਰਾਜ ਦਰਬਾਰਾਂ ਵਿੱਚ ਰਜ਼ਵਾੜੇ, ਮਹਾਂ-ਰਾਜੇ, ਪਰਜਾ ਦੇ ਸਾਹਮਣੇ … ਬ੍ਰਾਹਮਣ ਪੂਜਾਰੀ ਨੂੰ ਹੀ ‘ਰੱਬ’ ਦਾ ਸੱਚਾ-ਸੁੱਚਾ ਵਿਚੋਲਾ, ਪੂਜਣਯੋਗ ਦੇਵਤਾ ਦੱਸਦੇ।

. . ਆਪਣੇ ਮੰਦਿਰਾਂ ਵਿੱਚ ਬ੍ਰਾਹਮਣ ਪੂਜਾਰੀ, ਭੋਲੀ ਭਾਲੀ ਜਨਤਾ ਦੇ ਸਾਹਮਣੇ… ਰਾਜੇ ਨੂੰ ਹੀ ‘ਰੱਬ’ ਵਲੋਂ ਥਾਪਿਆ, ਪਰਜਾ ਦਾ ਮਾਲਿਕ ਦੱਸਦੇ।

. . ਦੋਨੋਂ (ਰਜ਼ਵਾੜੇ, ਮਹਾਂ-ਰਾਜੇ, . . ਬ੍ਰਾਹਮਣ ਪੂਜਾਰੀ,) ਇੱਕ ਦੂਜੇ ਦੀ ਪਿੱਠ ਉੱਪਰ ਥਾਪੀ ਦੇ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਦੂਜੇ ਨੂੰ ਮਹਾਨ ਦੱਸਕੇ, ਦੱਬੇ-ਕੁਚਲੇ ਲੋਕਾਂ ਵਲੋਂ ਆਪਣੀ ਪੂਜਾ/ਸੇਵਾ ਕਰਵਾਉਂਦੇ।

. . ਗਿਆਰਵੀਂ ਬਾਹਰਵੀਂ ਸਦੀ ਦੇ ਜਾਗਰਤ ਮਹਾਂ-ਪੁਰਖਾਂ ਨੇ, ਭਾਰਤ ਵਿੱਚ ਬ੍ਰਾਹਮਣ ਦੀ ਵੰਰਣ-ਵੰਡ ਦੀ ਸ਼ਿਕਾਰ ਜਨਤਾ, ਮਨੁੱਖਤਾ ਦੀ ਭਲਾਈ ਲਈ ਆਪਣੀ ਆਵਾਜ਼ ਬੁਲੰਦ ਕਰਨਾ ਕੀਤੀ।

. . ਸੋਂਲ੍ਹਵੀਂ ਸਦੀ ਵਿੱਚ ਤਕਰੀਬਨ ਸਮਨ 1525 ਵਿੱਚ ਬਾਦਸ਼ਾਹ ਬਾਬਰ ਭਾਰਤ ਤੇ ਹਮਲਾ ਕਰਕੇ ਕਬਜ਼ਾ ਕੀਤਾ। ਬਾਦਸ਼ਾਹ ਬਾਬਰ ਦੀਆਂ ਸੱਤਾਂ ਪੀੜ੍ਹੀਆਂ ਨੇ ਭਾਰਤ ਤੇ ਰਾਜ ਕੀਤਾ। ਇਹਨਾਂ ਸੱਤਾਂ ਪੀੜ੍ਹੀਆਂ ਵਿਚੋਂ ਬਾਦਸ਼ਾਹ ਅਕਬਰ ਤੋਂ ਸਿਵਾਏ ਬਾਕੀ ਸਾਰੇ ਰਾਜੇ ਬੜੇ ਕੱਟੜ ਮੁੱਤਸਬੀ ਮੁਗਲ ਬਾਦਸ਼ਾਹ ਸਨ। ਇਹਨਾਂ ਨੇ ਭਾਰਤ ਵਿੱਚ ਮੁਸਲਮ ਮਜ਼ਹਬ ਫੈਲਾਉਣ ਦਾ ਸੁਪਨਾ ਵੇਖਿਆ।

. . ਕਾਜ਼ੀਆਂ, ਮੋਲਵੀਆਂ, ਮੁਲਾਂ-ਮੌਲਾਣਿਆ, ਰਜ਼ਵਾੜਿਆਂ, ਰਾਜੇ-ਮਹਾਂ-ਰਾਜਿਆਂ ਦਾ ਵੀ ਇਹੀ ਹਾਲ ਸੀ। ਮੁਸਲਮ ਸਮਾਜ ਦੇ ਰਜ਼ਵਾੜਿਆਂ, ਰਾਜੇ-ਮਹਾਂ-ਰਾਜਿਆਂ ਕਾਜ਼ੀਆਂ, ਮੋਲਵੀਆਂ, ਮੁਲਾਂ-ਮੌਲਾਣਿਆ ਵਿੱਚ ਇੱਕ ਹੋੜ ਲੱਗੀ ਸੀ, ਸਾਰਿਆਂ ਲੋਕਾਂ ਨੂੰ ਮੁਸਲਮਾਨ ਬਨਾਉਣ ਦੀ, ਕਿ ਸਾਰੇ ਲੋਕ ‘ਕੁਰਾਨ’ ਨੂੰ ਮੰਨਣਾ ਕਰਨ। ਪੈਗੰਬਰ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਣ। ਦੂਜਿਆਂ ਧਰਮਾਂ ਮਜ਼ਹਬਾਂ ਦੇ ਮੰਨਣ ਵਾਲਿਆਂ ਨੂੰ ਜ਼ਬਰਦੱਸਤੀ ਧਰਮ ਪ੍ਰੀਵਰਤਣ ਲਈ ਮਜ਼ਬੂਰ ਕੀਤਾ ਜਾਂਦਾ।

. . ਇਸ ਜ਼ਬਰਦੱਸਤੀ ਧਰਮ ਬਦਲਾਅ ਲਈ ਇਹਨਾਂ ਕਾਜ਼ੀਆਂ, ਮੋਲਵੀਆਂ, ਮੁਲਾਂ-ਮੌਲਾਣਿਆ, ਰਜ਼ਵਾੜਿਆਂ, ਰਾਜੇ-ਮਹਾਂ-ਰਾਜਿਆਂ ਨੇ ਬਹੁਤ ਜ਼ੁਲਮ ਵੀ ਕੀਤੇ। ਧੱਕੇ ਨਾਲ ਲੋਕਾਂ ਨੂੰ ਮੁਸਲਮਾਨ ਬਨਾਉਣਾ ਕੀਤਾ। ਸਤਾਰਵੀਂ ਸਦੀ ਵਿੱਚ ਔਰੰਗਜ਼ੇਬ ਨੇ ਤਾਂ ਭਾਰਤ ਵਿੱਚ ਹਿੰਦੂਆਂ ਨਾਲ ਬਹੁਤ ਹੀ ਜਿਆਦਾ ਜ਼ੁਲਮ ਕੀਤਾ ਸੀ। ਮਨੁੱਖਤਾ ਨਾਲ ਹੂੰਦਾ ਜ਼ੁਲਮ ਵੇਖ ਕੇ ਨੌਵੇਂ ਸਤਿਗੁਰੂ ਜੀ ਨੂੰ ਦਿੱਲੀ ਵਿੱਚ ਸ਼ਹੀਦੀ ਦੇਣੀ ਪਈ, ਤਾਂ ਜੋ ਔਰੰਗਜ਼ੇਬ ਸਨਾਤਨ ਮੱਤ ਦੇ ਮੰਨਣ ਵਾਲੇ ਹਿੰਦੂਆਂ ਉੱਪਰ ਜ਼ੁਲਮ ਨਾ ਕਰੇ। ਜ਼ੱਬਰਦੱਸਤੀ ਉਹਨਾਂ ਦਾ ਧਰਮ ਪ੍ਰੀਵਰਤਣ ਨਾ ਕਰਵਾਏ।

. . ਬ੍ਰਾਹਮਣ ਪੂਜਾਰੀ ਪਾਂਡੇ, ਕਾਜ਼ੀ ਮੁਲਾਂ ਮੌਲਾਣਿਆਂ ਦੀਆਂ ਮਨ ਮਰਜ਼ੀਆਂ ਦੇ ਖਿਲਾਫ ਖਲਕਤ/ ਲੋਕਾਈ ਨੂੰ ਉਹਨਾਂ ਦੇ ਬੁਨਿਆਦੀ ਹੱਕਾਂ ਲਈ ਜਗਾਉਣਾ ਕੀਤਾ। ਲੋਕਾਂ ਦੇ ਇਕੱਠਾਂ ਵਿੱਚ ਸਭਾਵਾਂ ਵਿਚ, ਆਪਣੀਆਂ ਲਿਖਤਾਂ ਵਿਚ, ਇਹਨਾਂ ਕਾਜ਼ੀਆਂ, ਮੋਲਵੀਆਂ, ਮੁਲਾਂ-ਮੌਲਾਣਿਆ, ਰਜ਼ਵਾੜਿਆਂ, ਰਾਜੇ-ਮਹਾਂ-ਰਾਜਿਆਂ, ਬ੍ਰਾਹਮਣਾਂ ਪੂਜਾਰੀਆਂ ਨੂੰ ‘ਦਲੀਲਾਂ’ ਅਤੇ ‘ਤਰਕਾਂ’ ਨਾਲ ਸੁਆਲਾਂ ਦੇ ਘੇਰੇ ਵਿੱਚ ਲਿਆਉਣਾ ਕੀਤਾ।

. . ਬਾਬਾ ਭਗਤ ਕਬੀਰ ਜੀ,

. . ਆਪਣੀ ਦਲੀਲ਼ ਅਤੇ ਤਰਕ ਨਾਲ ਸਵਾਲ ਕਰਦੇ ਹਨ, ਕਿ ਇਹ ਹਿੰਦੂ ਅਤੇ ਤੁਰਕ (ਮੁਸਲਮਾਨ) ਬਨਣ ਬਨਾਉਣ ਦੀ ਰਾਹ ਕਿਸਨੇ ਚਲਾਈ ਹੈ? ?

. . ਹਿੰਦੂ ਲਈ ਨਰਕ ਅਤੇ ਤੁਰਕ ਲਈ ਬਹਿਸ਼ਤ ਦਾ ਬਖੇੜਾ ਕਿਉਂ ਖੜਾ ਕੀਤਾ ਹੇ? ?

. . ਤੁਰਕ ਬਨਣ ਲਈ ਇਹ ਸੁੰਨਤ ਕਰਨ ਕਰਾਉਣ ਦੀ ਮਜ਼ਬੂਰੀ ਕਿਉਂ? ?

. . ਅਗਰ ਸੁੰਨਤ ਕਰਕੇ ਕੋਈ ਮਨੁੱਖ ਤੁਰਕ ਬਣ ਜਾਂਦਾ ਹੈ ਤਾਂ ਬਿਨਾਂ ਸੁੰਨਤ ਦੇ ਔਰਤ ਦਾ ਕੀ ਕਰੋਗੇ? ?

. . ਐ ਬੇਵਕੂਫ਼ ਕਾਜ਼ੀਆ! ! ਇਹ ਕਤੇਬਾਂ ਦੇ ਚੱਕਰਾਂ ਵਿੱਚ ਪੈ ਕੇ ਤੂੰ ਬਹੁਤ ਜ਼ੁਲਮ ਕਰ ਰਿਹਾ ਹੈਂ।

. . ਆਸਾ ॥ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥ ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥ ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥ {ਪੰਨਾ 477}

ਪਦਅਰਥ:- ਕਹਾ ਤੇ—ਕਿਥੋਂ? ਕਿਨਿ—ਕਿਸ ਨੇ? ਏਹ ਰਾਹ—ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ। ਕਵਾਦੇ—ਹੇ ਕੋਝੇ ਝਗੜਾਲੂ! । ੧।

ਤੈ—ਤੂੰ। ਬਖਾਨੀ—ਦੱਸ ਰਿਹਾ ਹੈਂ। ਗੁਨਤ—ਵਿਚਾਰਦੇ। ੧। ਰਹਾਉ।

ਸਕਤਿ—ਇਸਤ੍ਰੀ। ਸਨੇਹੁ—ਪਿਆਰ। ਸੁੰਨਤਿ—ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ। ਬਦਉਗਾ—ਮੰਨਾਂਗਾ। ਭਾਈ—ਹੇ ਭਾਈ! ਜਉ—ਜੇ। ਰੇ—ਹੇ ਭਾਈ! ਮੋਹਿ—ਮੈਨੂੰ। ੨।

ਕੀਏ—ਕੀਤਿਆਂ। ਕਿਆ ਕਰੀਐ—ਕੀਹ ਕੀਤਾ ਜਾਏ? ਅਰਧਸਰੀਰੀ—ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ। ਨਾਰਿ—ਵਹੁਟੀ। ਤਾ ਤੇ—ਇਸ ਵਾਸਤੇ। ੩।

ਬਉਰੇ—ਹੇ ਕਮਲੇ! ਪਚਿ ਹਾਰੀ—ਖਪਦੇ ਰਹੇ, ਖ਼ੁਆਰ ਹੋਏ। ੪।

ਅਰਥ:- ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿੱਚ ਸੋਚ ਤੇ ਵਿਚਾਰ ਕਰ ਕਿ ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ? ਸਿਰਫ਼ ਮੁਸਲਮਾਨ ਜਾਂ ਹਿੰਦੂ ਹੋਣ ਕਰਕੇ ਹੀ) ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿੱਚ ਨਹੀਂ ਪਈਦਾ)। ੧।

ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)? (ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ। ੧। ਰਹਾਉ।

(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)। ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ। ੨।

ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ। ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ। ੩।

ਹੇ ਭਾਈ! ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿੱਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ। ਕਬੀਰ ਨੇ ਤਾਂ ਇੱਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿੱਚ ਹੀ) ਖ਼ੁਆਰ ਹੋ ਰਹੇ ਹਨ। ੪। ੮।

. . ਮੁਸਲਮ ਸਮਾਜ ਵਿੱਚ ਕੀਤੀ ਜਾਂਦੀ ‘ਸੁੰਨਤ’ ਬਾਰੇ।

. . ਮੁਸਲਮ ਸਮਾਜ ਵਿੱਚ ਇਹ ਪੱਕੀ ਮਾਨਤਾ/ਧਾਰਨਾ ਬਣਾ ਦਿੱਤੀ ਗਈ ਹੈ, ਕਿ ਹਰ ਮੁਸਲਮਾਨ ਮਰਦ ਦੀ ਸੁੰਨਤ ਹੋਣੀ ਜਰੂਰੀ ਹੈ। ਇਹ ‘ਸੁੰਨਤ’ ਮਰਦ ਦੇ ਲਿੰਗ ਦੇ ਮੂਹਰਲੇ ਹਿੱਸੇ ਦੀ ਚਮੜੀ ਕੱਟ ਕੇ ਕੀਤੀ ਜਾਂਦੀ ਹੈ। ਅਗਰ ਇਹ ਲਿੰਗ ਦੇ ਮੂਹਰਲੇ ਹਿੱਸੇ ਦੀ ਚਮੜੀ ਕੱਟੀ ਨਹੀਂ ਹੋਵੇਗੀ ਤਾਂ ਉਹ ਮੁਸਲਮਾਨ ਮਰਦ ਆਪਣੇ ਆਪ ਨੂੰ ਸੱਚਾ ਮੁਸਲਮਾਨ ਕਹਾਉਣ ਦਾ ਹੱਕਦਾਰ ਨਹੀਂ ਹੈ। ਉਹ ਆਪਣੇ ਆਪ ਨੂੰ ਮੁਸਲਮਾਨ ਸਾਬਿਤ ਨਹੀਂ ਕਰ ਸਕੇਗਾ।

. . ਮੁਸਲਮਾਨ ਸਮਾਜ ਦੀਆਂ ਔਰਤਾਂ ਦੇ ਲਈ ਸੁੰਨਤ ਜਰੂਰੀ ਨਹੀਂ ਹੈ। (ਕਈ ਅਫਰੀਕੀ ਦੇਸ਼ਾਂ ਵਿੱਚ ਔਰਤਾਂ ਦੇ ਜੈਨੀਟਲ ਹਿੱਸਿਆਂ ਨਾਲ ਕੁੱਝ ਕੱਟ-ਵੱਡ ਕੀਤੀ ਜਾਂਦੀ ਹੈ)

. . ਮੁਸਲਮਾਨ ਮਰਦਾਂ ਵਿੱਚ ਇਹ ਸੁੰਨਤ ਦੀ ਕਰਨ/ਕਰਾਉਣ ਦੀ ਮਾਨਤਾ ਪੈਗੰਬਰ ਮੁਹੰਮਦ ਸਾਹਿਬ ਦੇ ਸਮੇਂ ਤੋਂ ਚਲੀ ਆ ਰਹੀ ਹੈ। ਪੈਗੰਬਰ ਮੁਹੰਮਦ ਸਾਹਿਬ ਮਿਡਲ ਈਸਟ ਦੇ ਦੇਸ਼ਾਂ ਸਾਊਦੀ ਅਰਬ ਵਿੱਚ ਪੈਦਾ ਹੋਏ ਸਨ।

. . ਇਹਨਾਂ ਦੇਸ਼ਾਂ ਵਿੱਚ ਪਾਣੀ ਦੀ ਬਹੁਤ ਕਿਲਤ ਹੈ/ ਘਾਟ ਹੈ। ਜ਼ਮੀਨ ਵਿੱਚ ਕਾਲੇ ਸੋਨੇ ਯਾਨੀ ਕੱਚੇ ਤੇਲ ਦੇ ਬਹੁੱਤ ਭੰਡਾਰ ਹਨ, ਪਰ ਮਿੱਠਾ ਪੀਣ-ਯੋਗ ਪਾਣੀ ਬਹੁਤ ਗਹਿਰੇ ਜਾ ਕੇ ਵੀ ਨਹੀਂ ਮਿਲਦਾ।

. . ਇਹਨਾਂ ਦੇਸ਼ਾਂ ਵਿੱਚ ਮਿੱਠੇ ਪੀਣਯੋਗ ਪਾਣੀ ਦੀ ਕਿਲਤ ਹੋਣ ਕਰਕੇ ਮਨੁੱਖਾਂ ਦੀ ਸਰੀਰਿੱਕ ਸਫਾਈ ਵੀ ਪੂਰੀ ਤਰਾਂ ਨਹੀਂ ਹੁੰਦੀ ਸੀ। ਪੁਰਾਣੇ ਸਮਿਆਂ ਵਿੱਚ ਮਨੁੱਖਾ ਸਮਾਜ ਏਨੀ ਤਰੱਕੀ ਨਹੀਂ ਸੀ ਕੀਤੀ, ਕਿ ਸਮੁੱਦਰ ਦੇ ਖਾਰੇ ਪਾਣੀ ਨੂੰ ਪੀਣ-ਯੋਗ ਬਣਾਇਆ ਜਾ ਸਕੇ।

. . ਔਰਤ ਮਰਦ ਦੇ ਸਰੀਰਿੱਕ ਸੰਬੰਧਾਂ ਦੇ ਬਨਣ ਕਰਕੇ ਮਰਦਾਂ ਦੇ ਲ਼ਿੰਗ ਦੀ ਪੂਰੀ ਸਫਾਈ ਨਾ ਹੋਣ ਕਰਕੇ ਮਰਦਾਂ ਨੂੰ ਬਹੁਤ ਸਾਰੀਆਂ ਸਰੀਰਿੱਕ ਬੀਮਾਰੀਆਂ ਘੇਰ ਲੈਂਦੀਆਂ ਸਨ। ਇਹ ਯੋਨ ਸਬੰਧੀ ਬੀਮਾਰੀਆਂ ਫਿਰ ਅੱਗੇ ਔਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਦੀਆਂ।

. . ਉਹਨਾਂ ਪੁਰਾਣੇ ਸਮਿਆਂ ਵਿੱਚ ਮਰਦ ਦੇ ਲਿੰਗ ਦੇ ਮੂਹਰਲੇ ਭਾਗ ਦੀ ਚਮੜੀ ਕੱਟ ਕੇ ਸਫਾਈ ਕਰਨ ਦਾ ਰਿਵਾਜ਼ ਚੱਲ ਪਿਆ (ਜਿਸਨੂੰ ਸੁੰਨਤ ਦਾ ਨਾਮ ਦਿੱਤਾ ਗਿਆ)। ਜੋ ਬਹੁਤ ਸਫਲ ਵੀ ਰਿਹਾ। ਇਸ ਨਾਲ ਮਰਦਾਂ ਦੀਆਂ ਸਰੀਰਿੱਕ ਬੀਮਾਰੀਆਂ ਵਿੱਚ ਕਮੀ ਵੀ ਆਈ। ਸਫਾਈ ਯੋਗ ਪਾਣੀ ਦੀ ਕਮੀ ਹੋਣ ਕਰਕੇ ਜਿਥੇ ਮਰਦਾਂ ਨੂੰ ਸਰੀਰਿੱਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਇਸ ਤਰਕੀਬ ਨਾਲ ਮਰਦਾਂ ਦੀ ਸਰੀਰਿੱਕ ਰਿਸ਼ਟ-ਪੁਸ਼ਟਤਾ ਵਿੱਚ ਵਾਧਾ ਹੋਣ ਲੱਗ ਪਿਆ, ਤਾਂ ਇਸ ‘ਸੁੰਨਤ’ ਦੀ ਪ੍ਰੀਕਿਰਿਆ ਨੂੰ ਮਾਨਤਾ ਮਿਲ ਗਈ। ਹਰ ਮੁਸਲਮਾਨ ਮਰਦ ਲਈ ਆਪਣੇ ਲਿੰਗ ਦੇ ਮੂਹਰਲੇ ਹਿੱਸੇ ਦੀ ਚਮੜੀ ਕਟਾਉਣਾ ਲਾਜ਼ਮ ਕਰਾਰ ਦੇ ਦਿੱਤਾ ਗਿਆ, ਤਾਂ ਹੀ ਉਹ ਮਰਦ ਆਪਣੇ ਆਪ ਨੂੰ ਮੁਸਲਮਾਨ ਸਾਬਿਤ ਕਰ ਸਕਦਾ ਸੀ।

. . ਮੁਸਲਮਾਨ ਪ੍ਰੀਵਾਰਾਂ ਵਿੱਚ ਆਪਣੇ ਮਰਦ ਬੱਚਿਆਂ ਦੀ ਸੁੰਨਤ ਬਚਪਨ ਵਿੱਚ ਇੱਕ ਸਾਲ ਦੀ ਉੱਮਰ ਦੇ ਬਾਦ ਹੀ ਕਰ ਦਿੱਤੀ ਜਾਂਦੀ ਹੈ। ਇਸ ਉੱਮਰ ਵਿੱਚ ਬੱਚੇ ਨੂੰ ਜਿਆਦਾ ਸੋਝੀ ਨਾ ਹੋਣ ਕਰਕੇ ਬੱਚਾ ਆਨਾ ਕਾਨੀ ਨਹੀਂ ਕਰ ਸਕਦਾ। ਪ੍ਰੀਵਾਰ ਵਾਲੇ ਬਾਪ ਜਾਂ ਦਾਦਾ ਛੋਟੇ ਬੱਚੇ ਨੂੰ ਆਪਣੀ ਗੋਦ ਵਿੱਚ ਉਠਾ ਕੇ ਬੱਚੇ ਦਾ ਖਤਨਾ ਕਰਾ ਦਿੰਦੇ ਹਨ। ਹਫਤੇ ਦਸ ਦਿਨ ਵਿੱਚ ਬੱਚਾ ਚੱਲਣ ਫਿਰਨ ਦੇ ਕਾਬਿਲ ਹੋ ਜਾਂਦਾ ਹੈ। ਇਹ ਪ੍ਰੀਕਿਰਿਆ ਮਨੁੱਖ ਦੀ ਆਪਣੀ ਬਣਾਈ ਹੋਈ ਹੈ।

. . ਕੁੱਦਰਤ ਵਲੋਂ ਕੋਈ ਵੀ ਇਨਸਾਨ ਮੁਸਲਮਾਨ ਬਣ ਕੇ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਹੋ ਸਕਦਾ ਹੈ।

. . ਕੁੱਦਰਤ ਵਲੋਂ ਸਾਰੇ ਮਨੁੱਖ ਬਰੋਬਰ ਹੀ ਪੈਦਾ ਹੂੰਦੇ ਹਨ। ਕਿਸੇ ਦੀ ਕੋਈ ਸੁੰਨਤ ਨਹੀਂ ਹੁੰਦੀ।

. . ਇਸੇ ਵਿਚਾਰ ਨੂੰ ਲੈ ਕੇ ਬਾਬਾ ਕਬੀਰ ਜੀ ਕਾਜ਼ੀ, ਮੁਲਾਂ ਮੌਲਾਣਿਆਂ ਨੂੰ ਦਲੀਲ਼ ਨਾਲ ਤਰਕ ਅਤੇ ਸੁਆਲ ਕੀਤੇ ਹਨ।

. . ਕਾਜ਼ੀ, ਮੁਲਾਂ-ਮੌਲਾਣਿਆਂ, ਪਾਸ ਕਬੀਰ ਸਾਹਿਬ ਜੀ ਦੇ ਇਹਨਾਂ ‘ਤਰਕਾਂ ਅਤੇ ਸੁਆਲਾਂ, ਦਾ ਕੋਈ ਜਵਾਬ ਨਹੀਂ ਹੈ। ਅੱਜ ਵੀ ਮੁਸਲਮ ਸਮਾਜ ਵਿੱਚ ਇਹ ਸੁੰਨਤ ਦੀ ਪ੍ਰੀਕਿਰਿਆ ਜ਼ਾਰੀ ਹੈ।

. . ਗੁਰੂ ਬਾਬਾ ਨਾਨਕ ਸਾਹਿਬ ਜੀ ਦੀਆਂ ਮੁਲਾਂ-ਮੌਲਾਣਿਆਂ, ਕਾਜ਼ੀਆਂ ਨਾਲ ਵਿਚਾਰਾਂ ਕਰਦੇ ਇੱਕ ਮੁਸਲਮਾਨ ਨੂੰ ਇੱਕ ਸੱਚਾ ਮੁਸਲਮਾਨ ਬਨਣ ਦੀ ਨਸੀਹਤ ਸਮਝਾ ਰਹੇ ਹਨ। ਅਗਰ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾਉਣ ਵਾਲਾ ਇਹ ਪੰਜ ਵਖਤ ਦੀਆਂ ਨਮਾਜ਼ਾਂ ਨਹੀਂ ਅਦਾ ਕਰਦਾ ਤਾਂ ਉਹ ਝੂਠਾ ਮਨੁੱਖ ਹੈ।

ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ ਮ1॥ 141॥

ਪਦਅਰਥ:- ਵਖਤ—ਵਕਤ, ਸਮੇ। ਦੁਇ—ਦੂਜੀ। ਖੈਰ ਖੁਦਾਇ—ਰੱਬ ਤੋਂ ਸਭ ਦਾ ਭਲਾ ਮੰਗਣਾ। ਰਾਸਿ—ਰਾਸਤ, ਸਾਫ਼। ਸਨਾਇ—ਵਡਿਆਈ। ਪਾਇ—ਪਾਂਇਆਂ, ਇੱਜ਼ਤ।

ਅਰਥ:- (ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ। (ਪਰ ਅਸਾਡੇ ਮਤ ਵਿੱਚ ਅਸਲ ਨਿਮਾਜ਼ਾਂ ਇਉਂ ਹਨ—) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ। ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ। (ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।

ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ। 3.

. . ਮੁਰਦਾ ਸਰੀਰ ਨੂੰ ਸਾੜਨ ਜਾਂ ਜ਼ਮੀਨ ਵਿੱਚ ਦਫਨਾਉਣ ਦੇ ਬਾਰੇ:-

. . ਸਨਾਤਨ ਸਮਾਜ ਵਿੱਚ ਮੁਰਦਾ ਸਰੀਰ ਨੂੰ ਸਾੜਿਆ ਜਾਂਦਾ ਹੈ।

. . ਮੁਸਲਮ ਅਤੇ ਈਸਾਈ ਮਜ਼ਹਬਾਂ/ਸਮਾਜ ਵਿੱਚ ਇਹ ਧਾਰਨਾ ਹੈ ਕਿ ਕੋਈ ਕਿਆਮਤ ਦਾ ਦਿਨ ਆਏਗਾ ਤਾਂ ਸਾਰੇ ਮੁਰਦਾਂ ਇਨਸਾਨ ਕਬਰਾਂ ਵਿਚੋਂ ਜਿਉਂਦੇ ਹੋ ਜਾਣਗੇ। ਇਸੇ ਕਰਕੇ ਉਹ ਮਨੁੱਖਾ ਸਰੀਰ ਨੂੰ ਸਾੜਦੇ ਨਹੀਂ ਹਨ, ਬਲਕਿ ਜ਼ਮੀਨ ਵਿੱਚ ਢੂੰਗਾ ਟੋਆ ਪੁੱਟ ਕੇ ਦਫਨਾਉਂਦੇ ਹਨ, ਤਾਂ ਜੋ ਸਰੀਰ ਦਾ ਢਾਚਾਂ, ਕਿਆਮਤ ਦੇ ਦਿਨ ਤੱਕ ਜਿਉਂ ਦਾ ਤਿਉਂ ਬਣਿਆ ਰਹੇ।

(ਜਦ ਕੇ ਕੁੱਦਰਤੀ-ਨਿਜ਼ਾਮ/ਵਿਧੀ-ਵਿਧਾਨ ਵਿੱਚ ਐਸਾ ਨਹੀਂ ਹੁੰਦਾ। ਜ਼ਮੀਨ ਵਿੱਚ ਦਫਨਾਇਆ ਹੋਇਆ ਸਰੀਰ ਕੁੱਝ ਹੀ ਦਿਨਾਂ ਵਿੱਚ ਹੀ ਜ਼ਮੀਨੀ ਕੀੜਿਆਂ ਮਕੌੜਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸਰੀਰ ਦੇ ਮੋਟੇ ਹੱਡ ਵੀ ਕੁੱਝ ਸਮੇਂ ਦੇ ਬਾਅਦ ਗਲ ਜਾਂਦੇ ਹਨ। ਮਨੁੱਖਾ ਸਰੀਰ ਮਿੱਟੀ ਵਿੱਚ ਪਿਆ ਮਿੱਟੀ ਹੋ ਜਾਂਦਾ ਹੈ।)

(ਅਕਾਲ ਪੁਰਖ ਦਾ ਇਹ ਵਿਧੀ ਵਿਧਾਨ ਹੈ, ਕਿ ਜੋ ਪੈਦਾ ਹੋਇਆ ਹੈ ਉਸਨੇ ਵਿਨਾਸ ਹੋਣਾ ਹੈ, ਭਾਵ ਮਰਨਾ ਹੈ। ਅਗਰ ਜਗਹ ਖਾਲੀ ਹੋਵੇਗੀ ਤਾਂ ਹੀ ਆਉਣ ਵਾਲਿਆਂ ਨਵਿਆਂ ਨੂੰ ਜਗਹ ਮਿਲੇਗੀ। ਇਹ ਕੁੱਦਰਤੀ ਵਿਧੀ ਵਿਧਾਨ ਦਾ ਸਾਈਕਲ ਚੱਲਦਾ ਹੈ। "ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥" ਮ1॥ 474॥

. . ਇਸਾਈ ਜਾਂ ਮੁਸਲਮ ਸਮਾਜ ਦਾ ਇਹ ਜੋ ਵਿਸਵਾਸ਼ ਹੈ, ਕਿ ਕੋਈ ਕਿਆਮਤ ਦਾ ਦਿਨ ਆਏਗਾ ਤਾਂ ਸਾਰੇ ਮੁਰਦੇ ਕਬਰਾਂ ਵਿਚੋਂ ਜਿਉਂਦੇ ਬਾਹਰ ਆ ਜਾਣਗੇ, ਇੱਕ ਕੋਰੀ ਕਲਪਨਾ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਇਸਾਈ ਜਾਂ ਮੁਸਲਮ ਸਮਾਜ ਦੀ ਕੋਰੀ ਮਾਨਤਾ ਹੈ, ਜੋ ਸਦੀਆਂ ਤੋਂ ਚੱਲੀ ਆ ਰਹੀ ਹੈ। ਅਤੇ ਸ਼ਾਇਦ ਅੱਗੇ ਸਦੀਆਂ ਤੱਕ ਚੱਲਦੀ ਰਹੇਗੀ ਜਦ ਤੱਕ ਕੋਈ ਸਿਆਣਾ ਮਨੁੱਖ ਇਸਦੇ ਬਾਰੇ ਇਹਨਾਂ ਸਮਾਜਾਂ ਵਿੱਚ ਆਪਣੀ ਆਵਾਜ਼ ਬੁਲੰਦ ਨਹੀਂ ਕਰਦਾ। ਇਹ ਮਨੁੱਖੀ ਸੁਭਾਉ ਵਿੱਚ ਵੱਸੀ ਅਗਿਆਨਤਾ ਕਰਕੇ ਹੈ।

. . ਇਸੇ ਲਈ ਗੁਰੁ ਬਾਬਾ ਨਾਨਕ ਜੀ, ਮੁਸਲਮਾਨ ਨੂੰ ਕੁੱਦਰਤ ਦੇ ਅਟੱਲ ਨਿਯਮਾਂ ਬਾਰੇ ਆਪਣੀ ਦਲੀਲ਼ ਨਾਲ ਸਮਝਾਉਣਾ ਕਰ ਰਹੇ ਹਨ।

ਮਃ ੧ ॥ ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥

ਅਰਥ:- (ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿੱਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ); (ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿੱਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ, ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ, (ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ। ੨।

ਭਾਵ:- ਜਦੋਂ ਜੀਵਾਤਮਾ ਆਪਣਾ ਸਰੀਰ-ਚੋਲਾ ਛੱਡ ਜਾਏ, ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿਕ ਕਿਸੇ ਕਿਰਿਆ ਦਾ ਕੋਈ ਅਸਰ ਜੀਵਾਤਮਾ ਉੱਤੇ ਨਹੀਂ ਪੈ ਸਕਦਾ। ਜਿਤਨਾ ਚਿਰ ਇਹ ਸਰੀਰ ਵਿੱਚ ਰਹਿੰਦਾ ਸੀ, ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ।

ਉਹ ਫ਼ੈਸਲਾ ਕੀ ਹੈ? ਹਰੇਕ ਜੀਵ ਸਬੰਧੀ ਇਸ ਪ੍ਰਸ਼ਨ ਦੇ ਉੱਤਰ ਨੂੰ ਤਾਂ ਕਰਤਾਰ ਹੀ ਜਾਣਦਾ ਹੈ, ਜਿਸ ਨੇ ਜਗਤ-ਮਰਯਾਦਾ ਰਚੀ ਹੈ (ਭਾਵ, ਰੱਬ ਆਪ ਹੀ ਜਾਣਦਾ ਹੈ, ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿੱਚ ਕਿੱਥੇ ਜਾ ਅੱਪੜਿਆ ਹੈ)। ਸੋ ਇਹ ਝਗੜਾ ਵਿਅਰਥ ਹੈ। ਇੱਕ ਵਿਚਾਰ ਜੋ ਹਰੇਕ ਜੀਵ ਲਈ ਗੁਣਕਾਰੀ ਹੈ, ਉਹ ਇਹ ਹੈ:

"ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ।। ਜਗ ਜੀਵਨੁ ਦਾਤਾ ਪਾਇਆ।। "

. . ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ।। ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ।। ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ।। ੨।। ੧੬।। ਮ੧।। ੬੪੮।।

ਪਦਅਰਥ:- ਦਝਹਿ—ਸਾੜੇ ਜਾਂਦੇ ਹਨ। ਉਸਟੀਅਹਿ—ਸੁੱਟੇ ਜਾਂਦੇ ਹਨ। ਹਸਣਿ—ਹੱਸਣ ਵਿਚ। ਹਸਣ—ਉਹ ਸੁੱਕਾ ਖੂਹ ਜਿਸ ਵਿੱਚ ਪਾਰਸੀ ਲੋਕ ਆਪਣੇ ਮੁਰਦੇ ਰੱਖ ਕੇ ਗਿਰਝਾਂ ਨੂੰ ਖੁਵਾ ਦੇਂਦੇ ਹਨ। ਏਵ—ਇਸ ਤਰ੍ਹਾਂ, (ਭਾਵ, ਸਾੜਨ ਦੱਬਣ ਆਦਿਕ ਨਾਲ)। ਨ ਜਾਪਈ—ਪਤਾ ਨਹੀਂ ਲੱਗਦਾ।

ਅਰਥ:- (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ। ੨।

ਸਲੋਕੁ ਮਃ ੧ ॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ {ਪੰਨਾ 140}

ਪਦਅਰਥ:- ਸਿਦਕੁ—ਨਿਸ਼ਚਾ; ਸਰਧਾ। ਮੁਸਲਾ—ਮੁਸੱਲਾ, ਉਹ ਸਫ਼ ਜਿਸ ਉਤੇ ਬੈਠ ਕੇ ਨਿਮਾਜ਼ ਪੜ੍ਹੀਦੀ ਹੈ। ਹਕੁ ਹਲਾਲੁ—ਜਾਇਜ਼ ਹੱਕ, ਹੱਕ ਦੀ ਕਮਾਈ। ਸਰਮ—ਸ਼ਰਮ, ਹਯਾ, ਵਿਕਾਰਾਂ ਵਲੋਂ ਸੰਗਣਾ। ਸੀਲੁ—ਚੰਗਾ ਸੁਭਾਉ। ਕਰਮ—ਚੰਗੇ ਕੰਮ, ਨੇਕ ਅਮਲ। ਕਾਬਾ—ਮੱਕੇ ਵਿੱਚ ਉਹ ਮੰਦਰ ਜਿਸ ਦਾ ਦਰਸਨ ਕਰਨ ਮੁਸਲਮਾਨ ਜਾਂਦੇ ਹਨ।

ਅਰਥ:- (ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)। ਵਿਕਾਰ ਕਰਨ ਵਲੋਂ ਝੱਕਣਾ—ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ। ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ—ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ। ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ। ੧।

ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ {ਪੰਨਾ 141}

ਪਦਅਰਥ:- ਹਾਮਾ ਭਰੇ—ਸਿਫ਼ਾਰਸ਼ ਕਰਦਾ ਹੈ {ਕਿਸੇ ਮੁਸਲਮਾਨ ਨਾਲ ਵਿਚਾਰ ਹੋਣ ਕਰ ਕੇ ਉਹਨਾਂ ਦੇ ਹੀ ਅਕੀਦੇ ਦਾ ਜ਼ਿਕਰ ਕੀਤਾ ਹੈ}। ਮੁਰਦਾਰੁ—ਮਸਾਲੇ ਪਰਾਇਆ ਹੱਕ। ਭਿਸਤਿ—ਬਹਿਸ਼ਤ ਵਿਚ। ਛੁਟੈ—ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਕਮਾਇ—ਕਮਾ ਕੇ, ਅਮਲੀ ਜੀਵਨ ਵਿੱਚ ਵਰਤਿਆਂ। ਮਾਰਣ—ਮਸਾਲੇ (ਬਹਸ ਆਦਿਕ ਚੁਤਰਾਈ ਦੀਆਂ ਗੱਲਾਂ)। ਕੂੜੀਈ ਗਲੀ— (ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ ਨਾਲ। ਪਲੈ ਪਾਇ—ਮਿਲਦਾ ਹੈ।

ਅਰਥ:- ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿੱਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿੱਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ। ੨।

ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ {ਪੰਨਾ 141}

ਪਦਅਰਥ:- ਵਖਤ—ਵਕਤ, ਸਮੇ। ਦੁਇ—ਦੂਜੀ। ਖੈਰ ਖੁਦਾਇ—ਰੱਬ ਤੋਂ ਸਭ ਦਾ ਭਲਾ ਮੰਗਣਾ। ਰਾਸਿ—ਰਾਸਤ, ਸਾਫ਼। ਸਨਾਇ—ਵਡਿਆਈ। ਪਾਇ—ਪਾਂਇਆਂ, ਇੱਜ਼ਤ।

ਅਰਥ:- (ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ। (ਪਰ ਅਸਾਡੇ ਮਤ ਵਿੱਚ ਅਸਲ ਨਿਮਾਜ਼ਾਂ ਇਉਂ ਹਨ—) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ। ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ। (ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।

ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ। ੩। (ਟੀਕਾ ਪ੍ਰੋ ਸਾਹਿਬ ਸਿੰਘ ਜੀ)

*** ਸ਼ਬਦ ਗੁਰੂ ਗੁਰਬਾਣੀ ਕੇਵਲ ਰੁਮਾਲਿਆਂ ਵਿੱਚ ਸੰਭਾਲ ਕੇ ਰੱਖਣ ਵਾਸਤੇ ਨਹੀਂ ਹੈ। ਹਰ ਸਿੱਖ ਗੁਰਸਿੱਖ ਵੀਰ ਭੈਣ ਨੇ ਇਸ ਲਿਖਤ ਨੂੰ ਪੜ ਕੇ ਸੁਣ ਕੇ ਮੰਨ ਕੇ ਵਿਚਾਰ ਕੇ, ਇਸ ‘ਗਿਆਨ’ ਨੂੰ ਆਪਣਾ ਜੀਵਨ ਬਣਾਉਣਾ ਹੈ। ਤਾਂ ਹੀ ਇਸ ਗਰੰਥ ਵਿਚਲੇ 35 ਬਾਣੀਕਾਰਾਂ ਦੀ ਲਿਖਤ ਸਫਲੀ ਹੋਵੇਗੀ, ਅਗਰ ਇਸ ਨੂੰ ਪੜ ਕੇ ਸੁਣ ਕੇ ਮੰਨ ਕੇ ਵਿਚਾਰ ਕੇ ਪਾਠਕ ਆਪਣੇ ਮਨੁੱਖਾ ਜੀਵਨ ਨੂੰ ਇਸਦੇ ਅਨੁਸਾਰੀ ਚੱਲਣਾ ਕਰਕੇ ਆਪਣਾ ਮਨੁੱਖਾ ਜੀਵਨ ਖ਼ੁਸੀ ਖ਼ੁਸੀ ਜਿਉਣਾ ਕਰ ਸਕਣ।

. . ਹਰ ਸਿੱਖ ਗੁਰਸਿੱਖ ਨੇ ‘ਗੁਰਮੱਤ ਗਿਆਨ’ ਹਾਸਿਲ ਕਰਕੇ ਆਪਣੇ ਜੀਵਨ ਵਿੱਚ ਆ ਗਈਆਂ ਮਨਾਉਤਾਂ ਬਾਰੇ ਨਜ਼ਰਸਾਨੀ ਜਰੂਰ ਕਰਨੀ ਹੈ, ਕਿ ਮੈਂ ਕਿਤੇ ਉਹੀ ਬ੍ਰਾਹਮਣਵਾਦੀ ਮਨਾਉਤਾਂ ਦੇ ਅਨੁਸਾਰੀ ਤਾਂ ਜੀਵਨ ਜਿਉਂਣਾ ਨਹੀਂ ਕਰ ਰਿਹਾ/ਰਹੀ? ? ? ?

. . ਆਪਣਾ ਆਪ ਦੀ ਸਿਆਣਪ ਨੂੰ ਤਰਕ ਅਤੇ ਸੁਆਲ ਕਰਨਾ ਨਿਹਾਇਤ ਜਰੂਰੀ ਹੈ, ਤਾਂ ਹੀ ਅਸੀਂ ਆਪਣੇ ਆਪ ਨੂੰ ‘ਗੁਰਮੱਤ ਗਾਡੀ’ ਰਾਹ ਦੇ ਸਚਿਆਰ ਪਾਂਧੀ ਕਹਾਉਣ ਦੇ ਹੱਕਦਾਰ ਹਾਂ, ਵਰਨਾ ਨਹੀਂ।

………………………… ਚਲਦਾ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ ਅਸਟਰੇਲੀਆ

੦੩ ਨਵੰਬਰ ੨੦੧੮
.